ਪੰਜਾਬੀ ਵਿਕੀਪੀਡੀਆ ਦੇ ਸਭ ਤੋਂ ਜ਼ਿਆਦਾ ਵੇਖੇ ਜਾਣ ਵਾਲੇ ਲੇਖ, ਰੋਜ਼ਾਨਾ ਨਵਪੂਰਤ ਹੋਰ ਜਾਣੋ...
ਵਿਗਿਆਨ ਜਾਂ ਸਾਇੰਸ (ਲਾਤੀਨੀ scientia ਭਾਵ "ਸੋਝੀ" ਤੋਂ) ਇੱਕ ਅਜਿਹਾ ਸਿਲਸਿਲੇਵਾਰ ਸਿਧਾਂਤਕ ਉੱਪਰਾਲਾ ਹੈ ਜਿਹੜਾ ਬ੍ਰਹਿਮੰਡ ਦੇ ਬਾਰੇ ਜਾਣਕਾਰੀ ਨੂੰ ਪਰਖਯੋਗ ਵਿਆਖਿਆਵਾਂ ਅਤੇ ਭਵਿੱਖਬਾਣੀਆਂ ਦੇ ਰੂਪ ਵਿੱਚ ਉਸਾਰਦੀ ਅਤੇ ਇਕੱਠੀ ਕਰਦੀ ਹੈ। ਇੱਕ ਪੁਰਾਣੇ ਅਤੇ ਮਿਲਦੇ-ਜੁਲਦੇ ਭਾਵ ਵਿੱਚ (ਮਿਸਾਲ ਵਜੋਂ "ਅਰਿਸਟੋਟਲ" 'ਚ), ਵਿਗਿਆਨ ਉਸ ਭਰੋਸੇਯੋਗ ਜਾਣਕਾਰੀ ਦੇ ਪੁੰਜ ਨੂੰ ਕਿਹਾ ਜਾਂਦਾ ਹੈ, ਜਿਹੜੀ ਕਿ ਤਰਕਸ਼ੀਲ ਅਤੇ ਵਿਚਾਰਸ਼ੀਲ ਹੋਵੇ। ਆਧੁਨਿਕ ਯੁੱਗ ਦੇ ਆਰੰਭ ਵਿੱਚ ਵਿਗਿਆਨ ਅਤੇ ਦਾਰਸ਼ਨਿਕ ਸਿਧਾਂਤ ਬਦਲਣਯੋਗ ਸ਼ਬਦ ਮੰਨੇ ਜਾਂਦੇ ਸਨ। 17ਵੀਂ ਸਦੀ ਤੱਕ ਕੁਦਰਤੀ ਫ਼ਿਲਾਸਫ਼ੀ (ਜਿਸ ਨੂੰ ਅੱਜਕੱਲ੍ਹ "ਕੁਦਰਤੀ ਵਿਗਿਆਨ" ਦੇ ਨਾਂ ਨਾਲ ਜਾਣਿਆ ਜਾਂਦਾ ਹੈ) ਨੂੰ ਦਾਰਸ਼ਨਿਕ ਸਿਧਾਂਤ ਦੀ ਇੱਕ ਅੱਡ ਸ਼ਾਖਾ ਗਿਣਿਆ ਜਾਣ ਲੱਗਿਆ। ਫੇਰ ਵੀ, ਵਿਗਿਆਨ ਦੀਆਂ ਮੋਕਲੀਆਂ ਪਰਿਭਾਸ਼ਾਵਾਂ ਦੇਣਾ ਜਾਰੀ ਰਿਹਾ ਜਿਸ ਵਿੱਚ ਇਸ ਦਾ ਅਰਥ "ਕਿਸੇ ਵਿਸ਼ੇ ਬਾਰੇ ਭਰੋਸੇਯੋਗ ਜਾਣਕਾਰੀ" ਮੰਨਿਆ ਜਾਂਦਾ ਹੈ; ਜਿਵੇਂ ਕਿ ਅੱਜ-ਕੱਲ੍ਹ ਵਰਤੇ ਜਾਂਦੇ ਸ਼ਬਦਾਂ "ਲਾਇਬ੍ਰੇਰੀ ਵਿਗਿਆਨ" ਜਾਂ "ਸਿਆਸੀ ਵਿਗਿਆਨ" ਵਿੱਚ ਹੈ।
ਧਾਤ ਵਿੱਦਿਆ (ਅੰਗਰੇਜ਼ੀ: Metallurgy) ਧਾਤੂ ਸਮੱਗਰੀ ਵਿਗਿਆਨ ਅਤੇ ਇੰਜੀਨੀਅਰਿੰਗ ਦਾ ਇੱਕ ਡੋਮੇਨ ਹੈ ਜੋ ਕਿ ਧਾਤੂ ਤੱਤਾਂ, ਉਨ੍ਹਾਂ ਦੇ ਅੰਤਰਧਾਤੀ ਯੋਗਿਕਾਂ, ਅਤੇ ਉਨ੍ਹਾਂ ਦੇ ਮਿਸ਼ਰਣਾਂ ਯਾਨੀ ਮਿਸ਼ਰਤ ਧਾਤਾਂ ਦੇ ਭੌਤਿਕ ਅਤੇ ਰਸਾਇਣਕ ਵਿਵਹਾਰ ਦਾ ਅਧਿਐਨ ਕਰਦਾ ਹੈ। ਧਾਤ ਵਿੱਦਿਆ ਧਾਤਾਂ ਦੀ ਟੈਕਨਾਲੋਜੀ ਵੀ ਹੈ: ਉਹ ਤਰੀਕਾ ਜਿਸ ਨਾਲ ਵਿਗਿਆਨ ਨੂੰ ਧਾਤਾਂ ਦੇ ਉਤਪਾਦਨ ਲਈ ਜੁਟਾਇਆ ਜਾਂਦਾ ਹੈ, ਅਤੇ ਖਪਤਕਾਰ ਅਤੇ ਨਿਰਮਾਤਾ ਦੇ ਲਈ ਉਤਪਾਦ ਵਿੱਚ ਵਰਤਣ ਲਈ ਧਾਤ ਦੇ ਹਿੱਸਿਆਂ ਦੀ ਇੰਜੀਨੀਅਰਿੰਗ ਵੀ।
ਸਾਹਿਬਜ਼ਾਦਾ ਅਜੀਤ ਸਿੰਘ (26 ਜਨਵਰੀ 1687 – 7 ਦਸੰਬਰ 1705), ਜਿਨ੍ਹਾ ਨੂੰ ਅਜੀਤ ਸਿੰਘ ਅਤੇ ਬਾਬਾ ਅਜੀਤ ਸਿੰਘ ਵੀ ਕਿਹਾ ਜਾਂਦਾ ਹੈ, ਗੁਰੂ ਗੋਬਿੰਦ ਸਿੰਘ ਜੀ ਦੇ ਸਭ ਤੋਂ ਵੱਡੇ ਸਾਹਿਬਜ਼ਾਦੇ ਸਨ। ਸਾਹਿਬਜ਼ਾਦਾ ਅਜੀਤ ਸਿੰਘ ਜੀ ਦਾ ਜਨਮ ਸੰਨ 1687 ਨੂੰ ਪਾਉਂਟਾ ਸਾਹਿਬ ਵਿਖੇ ਮਾਤਾ ਸੁੰਦਰੀ ਜੀ ਦੀ ਕੁੱਖੋਂ ਹੋਇਆ ਸੀ। ਇਹਨਾਂ ਦੀ ਸਿਖਲਾਈ-ਪੜ੍ਹਾਈ ਗੁਰੂ ਸਾਹਿਬ ਜੀ ਦੀ ਨਿਗਰਾਨੀ ਵਿੱਚ ਹੋਈ। ਘੋੜ ਸਵਾਰੀ, ਸ਼ਸਤਰ-ਵਿੱਦਿਆ, ਤੀਰ-ਅੰਦਾਜ਼ੀ ਵਿੱਚ ਸਾਹਿਬਜ਼ਾਦਿਆਂ ਨੂੰ ਨਿਪੁੰਨ ਕਰ ਦਿੱਤਾ ਗਿਆ ਸੀ।
ਆਈ.ਐਸ.ਬੀ.ਐਨ ਜਿਸ ਨੂੰ ਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰ (ਅੰਤਰਰਾਸ਼ਟਰੀ ਮਿਆਰੀ ਪੁਸਤਕ ਸੰਖਿਆ)ਕਿਹਾ ਜਾਦਾ ਹੈ। ਇਹ ਹਰ ਕਿਤਾਬ ਨੂੰ ਉਸਦਾ ਆਪਣਾ ਅਨੂਠਾ ਸੰਖਿਆ ਅੰਕ ਦੇਣ ਦੀ ਵਿਧੀ ਹੈ। ਇਸ ਸੰਖਿਆ ਅੰਕ ਦੇ ਜ਼ਰੀਏ ਵਿਸ਼ਵ ਵਿੱਚ ਛਪੀ ਕਿਸੇ ਵੀ ਕਿਤਾਬ ਨੂੰ ਅਸਾਨੀ ਨਾਲ ਖੋਜਿਆ ਜਾ ਸਕਦਾ ਹੈ ਅਤੇ ਇਸਦੇ ਬਾਰੇ ਵਿੱਚ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਪਹਿਲਾ ਇਹ ਨੰਬਰ ਕੇਵਲ ਉੱਤਰ ਅਮਰੀਕਾ, ਯੂਰਪ ਅਤੇ ਜਾਪਾਨ ਵਿੱਚ ਪ੍ਰਚਲਿੱਤ ਸੀ, ਪਰ ਹੁਣ ਇਸ ਦੀ ਵਰਤੋਂ ਪੂਰੇ ਵਿਸ਼ਵ ਵਿੱਚ ਹੋਣ ਲੱਗ ਪਈ ਹੈ। ਆਈ.ਐਸ.ਬੀ.ਐਨ ਸੰਖਿਆ ਅੰਕ ਵਿੱਚ 10 ਅੰਕ ਹੋਇਆ ਕਰਦੇ ਸਨ। 2007 ਵਿੱਚ ਇਸਦੀ ਸੰਖਿਆ ਅੰਕ 13 ਹੋ ਗਏ।
ਇੰਟਰਨੈੱਟ ਜਾਂ ਅੰਤਰਜਾਲ ਆਪਸ ਵਿੱਚ ਜੁੜੇ ਕੰਪੀਊਟਰੀ ਜਾਲਾਂ ਦਾ ਇੱਕ ਸਰਬ-ਵਿਆਪੀ ਪ੍ਰਬੰਧ ਹੈ ਜੋ ਦੁਨੀਆਂ ਭਰ ਦੇ ਕਰੋੜਾਂ ਜੰਤਰਾਂ ਨੂੰ ਜੋੜਨ ਵਾਸਤੇ ਮਿਆਰੀ ਇੰਟਰਨੈੱਟ ਮਸੌਦੇ ਦੇ ਸਿਲਸਿਲੇ ਦੀ ਵਰਤੋਂ ਕਰਦਾ ਹੈ। ਇਹ ਇੱਕ ਕੌਮਾਂਤਰੀ ਜਾਲ਼ਾਂ ਦਾ ਜਾਲ਼ ਹੈ ਜਿਸ ਵਿੱਚ ਲੱਖਾਂ ਨਿੱਜੀ, ਜਨਤਕ, ਸਿੱਖਿਅਕ, ਕਾਰੋਬਾਰੀ ਅਤੇ ਸਰਕਾਰੀ ਜਾਲ਼ ਬਿਜਲਾਣੂ, ਤਾਰਹੀਣ ਅਤੇ ਪ੍ਰਕਾਸ਼ੀ ਜਾਲ਼ ਟੈਕਨਾਲੋਜੀਆਂ ਦੀ ਮੁਕੰਮਲ ਤਰਤੀਬ ਰਾਹੀਂ ਜੁੜੇ ਹੋਏ ਹਨ। ਇੰਟਰਨੈੱਟ ਉੱਤੇ ਜਾਣਕਾਰੀ ਸੋਮਿਆਂ ਅਤੇ ਸੇਵਾਵਾਂ ਦੀ ਖੁੱਲ੍ਹੀ-ਚੌੜੀ ਮੌਜੂਦਗੀ ਹੈ ਜਿਵੇਂ ਕਿ ਵਰਲਡ ਵਾਈਡ ਵੈੱਬ ਦੇ ਆਪਸ 'ਚ ਜੁੜੇ ਹੋਏ ਹਾਈਪਰਟੈਕਸਟ ਦਸਤਾਵੇਜ਼ ਅਤੇ ਐਪਲੀਕੇਸ਼ਨਾਂ, ਈਮੇਲ (ਬਿਜਲਾਣੂ ਡਾਕ) ਦੀ ਸਹਾਇਤਾ ਵਾਸਤੇ ਬੁਨਿਆਦੀ ਢਾਂਚਾ ਅਤੇ ਫ਼ਾਈਲਾਂ ਸਾਂਝੀਆਂ ਕਰਨ ਅਤੇ ਫ਼ੋਨ ਕਰਨ ਵਾਸਤੇ ਆਦਮੀ-ਤੋਂ-ਆਦਮੀ ਜਾਲ਼ ਇੰਟਰਨੈੱਟ ਦਾ ਜਾਲ
ਪੰਜਾਬੀ /pʌnˈdʒɑːbi/ (ਸ਼ਾਹਮੁਖੀ: پنجابی) (ਗੁਰਮੁਖੀ: ਪੰਜਾਬੀ) ਪੰਜਾਬ ਦੀ ਭਾਸਾ, ਜਿਸ ਨੂੰ ਪੰਜਾਬ ਖੇਤਰ' ਦੇ ਵਸਨੀਕ ਜਾਂ ਸੰਬੰਧਿਤ ਬੋਲਦੇ ਹਨ। ਇਹ ਭਾਸ਼ਾਵਾਂ ਦੇ ਹਿੰਦ-ਇਰਾਨੀ ਪਰਵਾਰ ਵਿੱਚੋਂ ਹਿੰਦ-ਯੂਰਪੀ ਪਰਵਾਰ ਨਾਲ ਸਬੰਧ ਰੱਖਦੀ ਹੈ। ਇਹ ਪੰਜਾਬੀਆਂ ਦੀ ਮਾਂ ਬੋਲੀ ਹੈ ਅਤੇ ਸਿੱਖੀ ਦੀ ਧਾਰਮਿਕ ਭਾਸ਼ਾ ਵੀ ਹੈ, ਜਿਸ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕੀਤੀ ਗਈ ਹੈ। ਇਹ ਦੁਨੀਆਂ ਅਤੇ ਖਾਸ ਕਰ ਦੱਖਣੀ ਏਸ਼ੀਆ ਦੇ ਉੱਘੇ ਭੰਗੜਾ ਸੰਗੀਤ ਦੀ ਭਾਸ਼ਾ ਹੈ। ਪਾਕਿਸਤਾਨ ਵਿੱਚ ਇਹ ਸਭ ਤੋਂ ਵੱਧ ਬੋਲੀ ਜਾਣ ਵਾਲੀ ਬੋਲੀ ਹੈ।
ਅੰਗਰੇਜ਼ੀ ਜਾਂ ਅੰਗਰੇਜੀ ( English ਇੰਗਲਿਸ਼) ਹਿੰਦ-ਯੂਰਪੀ ਭਾਸ਼ਾ-ਪਰਿਵਾਰ ਵਿੱਚ ਆਉਂਦੀ ਹੈ ਅਤੇ ਇਸ ਪੱਖੋਂ ਹਿੰਦੀ, ਉਰਦੂ, ਫ਼ਾਰਸੀ ਆਦਿ ਦੇ ਨਾਲ ਇਸਦਾ ਦੂਰ ਦਾ ਰਿਸ਼ਤਾ ਬਣਦਾ ਹੈ। ਇਹ ਇਸ ਪਰਿਵਾਰ ਦੀ ਜਰਮਨਿਕ ਸ਼ਾਖਾ ਵਿੱਚ ਰੱਖੀ ਜਾਂਦੀ ਹੈ। ਇਸਨੂੰ ਦੁਨੀਆ ਦੀ ਸਭ ਤੋਂ ਪਹਿਲੀ ਅੰਤਰਰਾਸ਼ਟਰੀ ਭਾਸ਼ਾ ਮੰਨਿਆ ਜਾਂਦਾ ਹੈ। ਇਹ ਦੁਨੀਆਂ ਦੇ ਕਈ ਦੇਸ਼ਾਂ ਦੀ ਮੁੱਖ ਰਾਜ ਭਾਸ਼ਾ ਹੈ ਅਤੇ ਅਜੋਕੇ ਦੌਰ ਵਿੱਚ ਕਈ ਦੇਸ਼ਾਂ ਵਿੱਚ ਵਿਗਿਆਨ, ਕੰਪਿਊਟਰ, ਸਾਹਿਤ, ਸਿਆਸਤ ਅਤੇ ਉੱਚ ਸਿੱਖਿਆ ਦੀ ਵੀ ਮੁੱਖ ਭਾਸ਼ਾ ਹੈ। ਅੰਗਰੇਜ਼ੀ ਭਾਸ਼ਾ ਰੋਮਨ ਲਿਪੀ ਵਿੱਚ ਲਿਖੀ ਜਾਂਦੀ ਹੈ।
ਸਾਕਾ ਨੀਲਾ ਤਾਰਾ 3 - 5 ਜੂਨ 1984 ਨੂੰ ਭਾਰਤੀ ਫੌਜ ਦੁਆਰਾ ਕੀਤੀ ਹੋਈ ਸਿਖਾਂ ਦੇ ਧਾਰਮਿਕ ਅਸਥਾਨ ਸ਼੍ਰੀ ਹਰਿਮੰਦਰ ਸਾਹਿਬ, ਸ਼੍ਰੀ ਅੰਮ੍ਰਿਤਸਰ ਸਾਹਿਬ ਤੇ ਫੌਜੀ ਕਾਰਵਾਈ ਹੈ। ਉਸ ਸਮੇਂ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਸੀ| ਸੰਤ ਜਰਨੈਲ ਸਿੰਘ ਭਿੰਡਰਾਂਵਾਲਾ, ਭਾਈ ਅਮਰੀਕ ਸਿੰਘ ਮੁਕਤਸਰ ਅਤੇ ਜਰਨਲ ਸ਼ੁਬੇਗ ਸਿੰਘ ਉਸ ਸਮੇਂ ਸ਼੍ਰੀ ਹਰਿਮੰਦਿਰ ਸਾਹਿਬ ਵਿੱਚ ਸ਼ਾਮਲ ਸਨ। ਇਹਨਾਂ ਦੇ ਨਾਲ ਹੋਰ ਵੀ ਬਹੁਤ ਸਾਰੇ ਸਿੰਘ ਗੁਰੂਦਵਾਰਾ ਸਾਹਿਬ ਵਿੱਚ ਸਨ। ਜਿਨਾਂ ਨੂੰ ਆਤੰਕਵਾਦੀ ਕਹਿ ਕੇ ਫੌਜ ਗੁਰੁਦਵਾਰੇ ਚੋਂ ਕਢਣਾ ਚਾਹੁੰਦੀ ਸੀ| ਇਸ ਫੌਜੀ ਕਾਰਵਾਈ ਵਿੱਚ ਬਹੁਤ ਲੋਕਾਂ ਦੀ ਜਾਨ ਗਈ|
ਸੰਗੀਤ ਇੱਕ ਕਲਾ ਹੈ ਜਿਸਦਾ ਮਾਧਿਅਮ ਧੁਨੀਆਂ ਅਤੇ ਚੁੱਪ ਹੈ। ਇਸਦੇ ਮੁੱਖ ਤੱਤ ਸੁਰ ਅਤੇ ਤਾਲ ਹਨ। ਸੱਭਿਆਚਾਰ ਅਤੇ ਸਮਾਜਿਕ ਸੰਦਰਭ ਦੇ ਮੁਤਾਬਿਕ ਸੰਗੀਤ ਦੀ ਰਚਨਾ, ਪ੍ਰਦਰਸ਼ਨ, ਮਹੱਤਵ ਅਤੇ ਪਰਿਭਾਸ਼ਾ ਬਦਲਦੀ ਰਹਿੰਦੀ ਹੈ। ਸੰਗੀਤ ਸਾਮਾਜਕ ਵਿਕਾਸ ਦੇ ਹੇਠਲੇ ਸਤਰਾਂ ਉੱਤੇ ਪ੍ਰਗਟ ਹੋਇਆ ਉਦੋਂ ਇਸਦੀ ਭੂਮਿਕਾ ਮੁੱਖ ਤੌਰ ਤੇ ਉਪਯੋਗਤਾਵਾਦੀ ਸੀ: ਧੁਨ ਦਾ ਸੁਝਾਉ ਕੰਮ ਦੀ ਚਾਲ ਦੀ ਲੈਅ ਵਿੱਚੋਂ ਉਸ ਨੂੰ ਸੁਵਿਧਾਜਨਕ ਬਣਾਉਣ ਅਤੇ ਹੋਰ ਜਿਆਦਾ ਉਤਪਾਦਕ ਬਣਾਉਣ ਲਈ ਮਦਦ ਵਜੋਂ ਆਇਆ। ਇਹ ਰਿਦਮ ਲੋਕਾਂ ਨੂੰ ਇੱਕ ਪ੍ਰਕਿਰਿਆ ਵਿੱਚ ਇੱਕਜੁਟ ਕਰ ਦਿੰਦਾ। ਕਿਸੇ ਭਾਰੀ ਕੰਮ ਨੂੰ ਮਿਲ ਕੇ ਲੱਗੇ ਕਈ ਸਾਰੇ ਲੋਕਾਂ ਵਲੋਂ 'ਹਈਸ਼ਾ' ਦੇ ਸੰਗੀਤਮਈ ਪ੍ਰਯੋਗ ਨੂੰ ਹਰ ਕਿਸੇ ਨੇ ਦੇਖਿਆ ਹੋਣਾ ਹੈ। ਸੰਗੀਤ ਮਨੁੱਖੀ ਬੋਲੀ ਦੇ ਮਾਧਿਅਮ ਨਾਲ ਧੁਨੀ ਸੰਚਾਰ ਦੇ ਫੰਕਸ਼ਨ ਨੂੰ ਸੁਦ੍ਰਿੜ ਅਤੇ ਵਿਕਸਿਤ ਕਰਦਾ ਹੈ ਅਤੇ ਮਾਨਸਿਕ ਮਨੁੱਖੀ ਊਰਜਾ ਨੂੰ ਨਿਸਚਿਤ ਟੀਚੇ ਲਈ ਫ਼ੋਕਸ ਕਰਦਾ ਹੈ।
ਪੰਜਾਬ ਉੱਤਰ-ਪੱਛਮੀ ਭਾਰਤ ਦਾ ਇੱਕ ਰਾਜ ਹੈ, ਜੋ ਵੱਡੇ ਪੰਜਾਬ ਖੇਤਰ ਦਾ ਇਕ ਭਾਗ ਹੈ। ਇਸਦਾ ਦੂਸਰਾ ਭਾਗ ਪਾਕਿਸਤਾਨ ਵਿੱਚ ਹੈ। ਇਸਦੀ ਸਰਹੱਦ ਉੱਤਰ ਵਿੱਚ ਜੰਮੂ ਅਤੇ ਕਸ਼ਮੀਰ, ਉੱਤਰ-ਪੂਰਬ ਵਿੱਚ ਹਿਮਾਚਲ ਪ੍ਰਦੇਸ਼, ਦੱਖਣ-ਪੂਰਬ ਵਿੱਚ ਹਰਿਆਣੇ, ਦੱਖਣ-ਪੱਛਮ ਵਿੱਚ ਰਾਜਸਥਾਨ ਅਤੇ ਪੱਛਮ ਵਿੱਚ ਪਾਕਿਸਤਾਨੀ ਪੰਜਾਬ ਨਾਲ ਲੱਗਦੀ ਹੈ। ਇਸਦੇ ਮੁੱਖ ਸ਼ਹਿਰ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਬਠਿੰਡਾ, ਫ਼ਿਰੋਜ਼ਪੁਰ, ਮੋਹਾਲੀ ਅਤੇ ਪਟਿਆਲਾ ਹਨ ਅਤੇ ਰਾਜਧਾਨੀ ਚੰਡੀਗੜ੍ਹ ਹੈ।
ਜਰਨੈਲ ਸਿੰਘ ਭਿੰਡਰਾਂਵਾਲਾ (2 ਜੂਨ 1947 – 6 ਜੂਨ 1984) ਦਮਦਮੀ ਟਕਸਾਲ , ਇੱਕ ਸਿੱਖ ਧਾਰਮਿਕ ਦਲ, ਦੇ ਆਗੂ ਸੀ। ਉਹਨਾਂ ਨੇ ਆਨੰਦਪੁਰ ਮਤੇ ਦਾ ਸਹਿਯੋਗ ਕੀਤਾ। ਉਹਨਾਂ ਨੇ ਸਿੱਖਾਂ ਨੂੰ ਸ਼ੁੱਧ ਹੋਣ ਲਈ ਕਿਹਾ। ਉਹਨਾਂ ਨੇ ਸ਼ਰਾਬ ਪੀਣ, ਨਸ਼ੇ ਕਰਨ, ਧਾਰਮਿਕ ਕੰਮਾਂ ਵਿੱਚ ਲਾਪਰਵਾਹੀ ਅਤੇ ਸਿੱਖ ਨੌਜਵਾਨਾਂ ਦੇ ਕੇਸ ਕਟਾਉਣ ਦੀ ਨਿਖੇਧੀ ਕੀਤੀ। ਉਹਨਾਂ ਦੇ ਭਾਰਤ ਦੇ ਸੰਵਿਧਾਨ ਦੇ ਅਨੁਛੇਦ 25 ਦੀ ਸਖਤ ਨਿੰਦਾ ਕੀਤੀ ਜਿਸ ਅਨੁਸਾਰ ਸਿੱਖ, ਜੈਨ ਅਤੇ ਬੋਧੀਆਂ ਨੂੰ ਘੱਟ ਗਿਣਤੀ ਕਿਹਾ ਗਇਆ ਅਤੇ ਹਿੰਦੂ ਧਰਮ ਦਾ ਇੱਕ ਹਿੱਸਾ ਕਿਹਾ ਗਿਆ।
ਗੁਰੂ ਗ੍ਰੰਥ ਸਾਹਿਬ, ਜਾਂ ਆਦਿ ਗ੍ਰੰਥ, ਸਿੱਖ ਧਰਮ ਦਾ ਪਵਿੱਤਰ ਧਾਰਮਿਕ ਗ੍ਰੰਥ ਹੈ। ਇਹ 1469 ਤੋਂ ਲੈ ਕੇ 1708 ਤੱਕ ਸਿੱਖ ਗੁਰੂਆਂ ਦੇ ਸਮੇਂ ਰਚੀ ਅਤੇ ਇਕੱਤਰ ਕੀਤੀ ਬਾਣੀ ਦਾ 1430 ਅੰਗਾਂ ਵਾਲਾ ਇੱਕ ਵਿਸਤਾਰਮਈ ਗ੍ਰੰਥ ਹੈ। ਇਹ ਅਨੇਕਾਂ ਸ਼ਬਦਾਂ ਭਾਵ ਬਾਣੀ ਦਾ ਅੰਬਾਰ ਹੈ ਜੋ ਕਿ ਰੱਬ ਦੇ ਗੁਣਾਂ ਅਤੇ ਉਸ ਦੇ ਨਾਮ ਜਪਣ ਦੇ ਕਾਰਨਾਂ ਦਾ ਵਰਨਣ ਕਰਦਾ ਹੈ। ਸਿੱਖਾਂ ਦੇ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ (1666-1708) ਨੇ ਜੋਤੀ-ਜੋਤਿ ਸਮਾਉਣ ਵੇਲੇ ਗੁਰਿਆਈ ਆਦਿ ਗ੍ਰੰਥ ਨੂੰ ਦਿੱਤੀ ਅਤੇ ਇਸ ਕਰ ਕੇ ਨਾਮ ਗੁਰੂ ਗ੍ਰੰਥ ਸਾਹਿਬ ਹੋ ਗਿਆ। ਇਹ ਸਿੱਖਾਂ ਦਾ ਸਭ ਤੋਂ ਪਵਿੱਤਰ ਗ੍ਰੰਥ ਅਤੇ ਇੱਕੋ-ਇੱਕ ਸਦੀਵੀ ਸ਼ਬਦ-ਰੂਪੀ ਗੁਰੂ ਹੈ ਜੋ ਕਿ ਸਿੱਖ ਗੁਰੂਆਂ ਅਤੇ ਹੋਰ ਸੰਤਾਂ-ਭਗਤਾਂ ਦੀ ਸਿੱਖਿਆਵਾਂ ਦਾ ਅੰਬਾਰ ਹੈ। ਅਰਦਾਸ ਦੇ ਸਰੋਤ ਜਾਂ ਮਾਰਗ-ਦਰਸ਼ਕ ਵਜੋਂ ਆਦਿ ਗ੍ਰੰਥ ਸਿੱਖੀ ਵਿੱਚ ਬੰਧਨਾ ਅਤੇ ਭਗਤੀ ਦਾ ਕੇਂਦਰੀ ਧੁਰਾ ਹੈ।
ਵੱਡਾ ਘੱਲੂਘਾਰਾ (Vaḍḍā Ghallūghārā [ʋəɖɖɑ kə̀lːuɡɑ̀ɾɑ] "the great massacre or holocaust") ਅਫ਼ਗਾਨੀ ਦੁਰਾਨੀ ਫੌਜ਼ਾਂ ਦੁਆਰਾ ਕੀਤੇ ਸਿੱਖਾਂ ਦੇ ਭਾਰੀ ਕਤਲਾਮ ਨੂੰ ਕਹਿੰਦੇ ਹਨ। ਇਹ 1746 ਦੇ ਛੋਟੇ ਘਲੂਘਾਰੇ ਤੋਂ ਵੱਖਰਾ ਹੈ, ਜੋ ਦਹਾਕਿਆਂ ਤੱਕ ਜਾਰੀ ਰਿਹਾ ਸਿੱਖਾਂ ਨੂੰ ਖਤਮ ਕਰਨ ਦਾ ਅਫ਼ਗਾਨ ਹਮਲਾਵਰਾਂ ਦਾ ਖੂਨੀ ਕਾਰਾ ਸੀ।ਗੁਰਦੁਆਰਾ ਵੱਡਾ ਘੱਲੂਘਾਰਾ ਸਾਹਿਬ ਪਿੰਡ ਕੁਤਬਾ-ਬਾਹਮਣੀਆਂ ਵਿੱਚ ਸਥਿਤ ਹੈ।
ਸਿੱਖੀ (ਅੰਗਰੇਜ਼ੀ: Sikhism ਸੀਖਇਜ਼ਮ, ਇਹ ਸ਼ਬਦ ਇਸ ਤਰਾਂ ਵੀ ਲਿਖਿਆ ਜਾਂਦਾ: ਸਿਖੀ, ਸਿੱਖ ਤੋਂ, ਅਰਥ ਜੋ ਪਰਮਾਤਮਾ ਦੇ ਗੁਣ "ਸਿੱਖਣ ਵਾਲਾ"), ਇੱਕ ਰੱਬ ਨੂੰ ਮੰਨਣ ਵਾਲਾ ਧਰਮ ਅਤੇ ਕੌਮੀ ਫ਼ਲਸਫਾ ਹੈ, ਜੋ 15ਵੀਂ ਸਦੀ ਵਿੱਚ ਦੱਖਣੀ ਏਸ਼ੀਆ ਦੇ ਪੰਜਾਬ ਖੇਤਰ ਵਿਖੇ ਆਗਾਜ਼ ਹੋਇਆ। ਸਿੱਖੀ ਦਾ ਮੌਲਿਕ ਯਕੀਨ ਅਤੇ ਫ਼ਲਸਫਾ, ਪਵਿੱਤਰ ਲਿਖਤ ਗੁਰੂ ਗਰੰਥ ਸਾਹਿਬ ਵਿੱਚ ਮੌਜੂਦ ਬਾਣੀ ਮੁਤਾਬਿਕ ਇਹ ਹੈ, ਕਿ ਰੱਬ ਉੱਪਰ ਨਿਸਚਾ ਰੱਖਕੇ ਉਸ ਦਾ ਨਾਮ ਜਪਣਾ, ਮਨੁਖਤਾ ਵਿੱਚ ਇਤਫ਼ਾਕ ਨਾਲ ਰਹਿਣਾ, ਸਵਾਰਥ ਤੋਂ ਵਾਂਝੇ ਰੈਹਕੇ ਸੇਵਾ ਕਰਨੀ, ਸਰਬੱਤ ਦੇ ਭਲੇ ਵਾਸਤੇ ਮਨੁਖੀ ਹੱਕਾਂ 'ਤੇ ਡੱਟਕੇ ਪੈਹਰਾ ਦੇਣਾ, ਤੇ ਦੁਨੀਆਦਾਰੀ ਵਿੱਚ ਵੱਸਕੇ ਚੰਗੇ ਕਿਰਦਾਰ ਵਾਲਾ ਜੀਵਨ ਜੀਣਾ। ਦੁਨੀਆਂ ਦੇ ਵੱਡੇ ਦੁਨਾਵੀ ਧਰਮਾਂ ਵਿਚੋਂ ਸਭ ਤੋਂ ਨਵੇਂ ਹੋਣ ਦੇ ਬਾਵਜੂਦ, ਕੁਲਦੁਨੀਆ ਦੇ 25-28 ਮਿਲੀਅਨ ਮੰਨਣ ਵਾਲਿਆਂ ਦੀ ਗਿਣਤੀ ਮੁਤਾਬਕ, ਇਹ ਦੁਨੀਆ ਪੱਧਰ ਦਾ ਪੰਜਵਾਂ ਸਭ ਤੋਂ ਵੱਡਾ ਧਰਮ ਹੈ।
ਗਰੀਨ ਹਾਊਸ ਦਾ ਮੁੱਖ ਮੰਤਵ ਸਾਰੇ ਸਾਲ ਲਈ ਪੌਧਿਆਂ ਨੂੰ ਇੱਕ ਅਨੁਕੂਲ ਵਾਤਾਵਰਣ ਮੁਹੱਈਆ ਕਰਵਾਉਣਾ ਹੈ।ਇਹ ਵਾਤਾਵਰਣ ਕਾਫੀ ਹੱਦ ਤੱਕ ਕੁਦਰਤੀ ਰੌਸ਼ਨੀ ਯਾ ਸੂਰਜੀ ਕਿਰਨਾਂ ਦੇ ਉਪਲਭਤਾ ਸਮਾਂ ਤੇ ਉਂਨ੍ਹਾਂ ਦੇ ਮਿਕਦਾਰ ਉੱਤੇ ਮੁਨੱਸਰ ਕਰਦਾ ਹੈ।ਗਰੀਨ ਹਾਊਸ ਅੰਦਰ ਕੁਲ ਕੁਦਰਤੀ ਕਿਰਨਾਂ ਦਾ ਉਪਲਬਧ ਹੋਣਾ ਗਰੀਨ ਹਾਊਸ ਦੀ ਸ਼ਕਲ ਅਤੇ ਇਸ ਦਿ ਦਿਸ਼ਾ ਉੱਤੇ ਵੀ ਨਿਰਭਰ ਹੈ, ਇਹੀ ਉਪਲੱਭਤਾ ਗਰੀਨ ਹਾਐਸ ਦੇ ਅੰਦਰਲੇ ਤਾਪਮਾਨ ਨੂੰ ਨਿਰਧਾਰਿਤ ਕਰਦੀ ਹੈ' ਵੱਖ ਵੱਖ ਖੋਜਾਰਥੀਆਂ ਨੇ ਵੱਖ ਵੱਖ ਰੁਤਾਂ ਵਿੱਚ ਬੇ ਮੌਸਮੀਆਂ ਸਬਜ਼ੀਆਂ ਉਗਾਉਣ ਲਈ ਗਰੀਨ ਹਾਊਸਾਂ ਦੀਆਂ ਵੱਖ ਵੱਖ ਸ਼ਕਲਾਂ ਵਰਤੀਆਂ ਹਨ।ਇਹ ਗਰੀਨ ਹਾਉਸਾਂ ਦੀਆਂ ਸ਼ਕਲਾਂ ਦੇ ਲੰਬਾਈ ਵਾਲੇ ਧੁਰੇ ਨੂੰ ਪੁਰਬੀ-ਪੱਛਮੀ(E-W) ਯਾ ਉੱਤਰ-ਦੱਖਣੀ (N-S) ਦਿਸ਼ਾ ਵਿੱਚ ਨਿਰਧਾਰਿਤ ਕਰਦੇ ਹਨ। ਪੰਜਾਬੀ ਯੂਨਿਵਰਸਿਟੀ ਦੇ ਮਾਹਿਰ ਪ੍ਰੋਫੈਸਰ ਡਾ.
ਪੰਜਾਬੀ ਸੱਭਿਆਚਾਰ ਤੋਂ ਭਾਵ ਹੈ, ਪੰਜਾਬੀ ਲੋਕ-ਸਮੂਹ ਦੁਆਰਾ ਸਿਰਜੀ ਵਿਸ਼ੇਸ਼ ਜੀਵਨ-ਜਾਚ। ਜਿਸ ਵਿੱਚ ਉਨ੍ਹਾ ਲੋਕਾਂ ਦਾ ਰਹਿਣ-ਸਹਿਣ, ਕਿੱਤੇ, ਰਸਮ-ਰਿਵਾਜ, ਰਿਸ਼ਤੇ-ਨਾਤੇ, ਪਹਿਰਾਵਾ, ਹਾਰ-ਸ਼ਿੰਗਾਰ, ਵਿਸ਼ਵਾਸ਼, ਕੀਮਤਾਂ, ਮਨੋਰੰਜਨ ਦੇ ਸਾਧਨ, ਭਾਸ਼ਾ ਅਤੇ ਲੋਕ-ਸਾਹਿਤ ਆਦਿ ਸ਼ਾਮਿਲ ਹੁੰਦੇ ਹਨ। ਓਪਰੀ ਨਜ਼ਰੇ ਵੇਖਿਆਂ ਜਿੱਥੇ ਸੱਭਿਆਚਾਰ ਦੀ ਪ੍ਕਿਰਤੀ ਸਧਾਰਨ ਜਾਪਦੀ ਹੈ, ਉੱਥੇ ਇਸਦਾ ਅਧਿਐਨ ਕਰਦੇ ਹੋਏ ਅਸੀਂ ਮਹਿਸੂਸ ਕਰ ਸਕਦੇ ਹਾਂ ਕਿ ਇਹ ਆਪਣੇ ਆਪ ਵਿੱਚ ਇੱਕ ਜਟਿਲ ਵਰਤਾਰਾ ਵੀ ਹੈ |
ਭਾਰਤ (ਹਿੰਦੀ: भारत) ਪ੍ਰਾਚੀਨ ਜੰਬੂ ਦੀਪ, ਆਧੁਨਿਕ ਦੱਖਣੀ ਏਸ਼ੀਆ ਵਿੱਚ ਸਥਿੱਤ ਭਾਰਤੀ ਉਪ-ਮਹਾਂਦੀਪ ਦਾ ਸਭ ਤੋਂ ਵੱਡਾ ਦੇਸ਼ ਹੈ। ਭਾਰਤ ਦਾ ਭੂਗੋਲਿਕ ਵਿਸਥਾਰ 80°4' ਵਲੋਂ 370°6' ਉੱਤਰੀ ਅਕਸ਼ਾਂਸ਼ ਤੱਕ ਅਤੇ 680°7' ਵਲੋਂ 9°70'25" ਪੂਰਵੀ ਦੇਸ਼ਾਂਤਰ ਤੱਕ ਹੈ। ਭਾਰਤ ਦੀ ਸਮੁੰਦਰ ਤਟ ਰੇਖਾ 7516.6 ਕਿਮੀ ਲੰਬੀ ਹੈ। ਭਾਰਤ, ਭੂਗੋਲਕ ਨਜ਼ਰ ਵਲੋਂ ਸੰਸਾਰ ਵਿੱਚ ਸੱਤਵਾਂ ਸਭ ਤੋਂ ਵੱਡਾ ਅਤੇ ਅਾਬਾਦੀ ਪੱਖੋਂ ਦੂਜਾ ਸਭ ਤੋਂ ਵੱਡਾ ਦੇਸ਼ ਹੈ। ਭਾਰਤ ਦੇ ਪੱਛਮ ਵਿੱਚ ਪਾਕਿਸਤਾਨ, ਉੱਤਰ-ਪੂਰਬ ਵਿੱਚ ਚੀਨ, ਨੇਪਾਲ ਅਤੇ ਭੂਟਾਨ ਅਤੇ ਪੂਰਬ ਵਿੱਚ ਬੰਗਲਾਦੇਸ਼ ਤੇ ਮਿਆਂਮਾਰ ਦੇਸ਼ ਸਥਿਤ ਹਨ। ਹਿੰਦ ਮਹਾਂਸਾਗਰ ਵਿੱਚ ਇਸਦੇ ਦੱਖਣ-ਪੱਛਮ ਵਿੱਚ ਮਾਲਦੀਵ, ਦੱਖਣ ਵਿੱਚ ਸ੍ਰੀ ਲੰਕਾ ਅਤੇ ਦੱਖਣ-ਪੂਰਬ ਵਿੱਚ ਇੰਡੋਨੇਸ਼ਿਆ ਹਨ। ਉੱਤਰ-ਪੱਛਮ ਵਿੱਚ ਅਫ਼ਗਾਨਿਸਤਾਨ ਦੇ ਨਾਲ ਭਾਰਤ ਦੀ ਸੀਮਾ ਹੈ। ਇਸਦੇ ਉੱਤਰ ਵਿੱਚ ਹਿਮਾਲਾ ਪਹਾੜ ਹਨ ਅਤੇ ਦੱਖਣ ਵਿੱਚ ਹਿੰਦ ਮਹਾਂਸਾਗਰ ਹੈ। ਪੂਰਬ ਵਿੱਚ ਬੰਗਾਲ ਦੀ ਖਾੜੀ ਹੈ ਅਤੇ ਪੱਛਮ ਵਿੱਚ ਅਰਬ ਸਾਗਰ ਹੈ। ਭਾਰਤ ਵਿੱਚ ਕਈ ਵੱਡੀਆਂ ਨਦੀਆਂ ਹਨ। ਗੰਗਾ ਨਦੀ ਭਾਰਤੀ ਸੰਸਕ੍ਰਿਤੀ ਵਿੱਚ ਬਹੁਤ ਪਵਿੱਤਰ ਮੰਨੀ ਜਾਂਦੀ ਹੈ। ਹੋਰ ਵੱਡੀਅਾ ਨਦੀਅਾਂ ਸਿੰਧੂ, ਨਰਮਦਾ, ਬ੍ਰਹਮਪੁੱਤਰ, ਜਮੁਨਾ, ਗੋਦਾਵਰੀ, ਕਾਵੇਰੀ, ਕ੍ਰਿਸ਼ਨਾ, ਚੰਬਲ, ਸਤਲੁਜ, ਰਾਵੀ ਆਦਿ ਹਨ। ਭਾਰਤ ਸੰਸਾਰ ਦਾ ਸਭ ਤੋਂ ਵੱਡਾ ਲੋਕਤੰਤਰ ਹੈ। ਇੱਥੇ ੩੦੦ ਤੋਂ ਜ਼ਿਆਦਾ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਇਹ ਸੰਸਾਰ ਦੀਆਂ ਕਈ ਪੁਰਾਤਨ ਸੱਭਿਅਾਤਾਵਾਂ ਦੀ ਜਨਮ-ਭੂਮੀ ਰਿਹਾ ਹੈ, ਜਿਵੇਂ ਕਿ ਸਿੰਧੂ-ਘਾਟੀ ਸੱਭਿਅਤਾ ਅਤੇ ਮਹੱਤਵਪੂਰਨ ਇਤਿਹਾਸਿਕ ਵਪਾਰ ਰਾਹਾਂ ਦਾ ਅਨਿੱਖੜਵਾਂ ਅੰਗ ਵੀ ਹੈ। ਸੰਸਾਰ ਦੇ ਚਾਰ ਧਰਮ: ਹਿੰਦੂ, ਬੁੱਧ, ਜੈਨ ਅਤੇ ਸਿੱਖ, ਦਾ ਜਨਮ ਅਤੇ ਵਿਕਾਸ ਭਾਰਤ ਵਿੱਚ ਹੀ ਹੋਇਆ। ਭਾਰਤ ਭੂਗੋਲਕ ਖੇਤਰਫਲ ਦੇ ਅਧਾਰ 'ਤੇ ਸੰਸਾਰ ਦਾ ਸੱਤਵਾਂ ਸਭ ਤੋਂ ਵੱਡਾ ਰਾਸ਼ਟਰ ਹੈ। ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ਹੈ। ਭਾਰਤ ਦੇ ਹੋਰ ਵੱਡੇ ਮਹਾਂਨਗਰ ਮੁੰਬਈ (ਬੰਬਈ), [[ਕੋਲਕਾਤਾ]] (ਕਲਕੱਤਾ) ਅਤੇ ਚੇਨੱਈ (ਮਦਰਾਸ) ਹਨ। 1947 ਵਿੱਚ ਅਾਜ਼ਾਦੀ ਦੀ ਪ੍ਰਾਪਤੀ ਤੋਂ ਬਾਅਦ ਬ੍ਰਿਟਿਸ਼ ਸਾਮਰਾਜ ਦੇ ਪ੍ਰਮੁੱਖ ਅੰਗ ਭਾਰਤ ਨੇ ਬੀਤੇ 20 ਸਾਲਾਂ ਵਿੱਚ ਸਾਰਥਕ ਤਰੱਕੀ ਕੀਤੀ ਹੈ, ਵਿਸ਼ੇਸ਼ ਤੌਰ ਤੇ ਆਰਥਿਕ। ਭਾਰਤੀ ਫ਼ੌਜ ਇੱਕ ਖੇਤਰੀ ਅਤੇ ਵਿਸ਼ਵਵਿਆਪੀ ਸ਼ਕਤੀ ਹੈ। ਹਾਲੀਆ ਸਾਲਾਂ ਵਿੱਚ ਭਾਰਤ ਦੀ ਮਾਲੀ ਹਾਲਤ ਵਿੱਚ ਬਹੁਤ ਸੁਧਾਰ ਆਇਆ ਹੈ ਅਤੇ ਵਰਤਮਾਨ ਹਾਲਾਤ ਵਿੱਚ ਸੰਸਾਰ ਦੀ ਪਹਿਲੀਆਂ ਪੰਜ ਸਭ ਤੋਂ ਵੱਡੀਆਂ ਅਰਥਵਿਵਸਥਾਵਾਂ ਦੇ ਵਿੱਚ ਸ਼ੁਮਾਰ ਹੋਣ ਵੱਲ ਵਧ ਰਿਹਾ ਹੈ। ਭਾਰਤ ਸੰਸਾਰ ਦੀਆਂ ਦਸ ਸਭ ਤੋਂ ਵੱਡੀਆਂ ਅਰਥਵਿਵਸਥਾਵਾਂ ਚੋਂ ਇੱਕ ਹੈ।
ਸ਼੍ਰੀ ਦਸਮ ਗੁਰੂ ਗ੍ਰੰਥ ਸਾਹਿਬ ਜੀ ਸਿੱਖ ਧਰਮ ਦਾ ਦੂਜਾ ਪਵਿੱਤਰ ਗ੍ਰੰਥ ਹੈ। ਇਸ ਦੇ ਲਿਖਾਰੀ ਪ੍ਰਤੀ ਕਈ ਵਿਚਾਰ ਹਨ, ਕੁਝ ਇਸਨੂੰ ਦਸਵੇਂ ਗੁਰੂ, ਗੋਬਿੰਦ ਸਿੰਘ ਦੁਆਰਾ ਲਿਖਿਆ ਮੰਨਦੇ ਹਨ ਅਤੇ ਕੁਝ ਨਹੀਂ। ਇਸ ਗ੍ਰੰਥ ਵਿੱਚ 15 ਲਿਖਤਾਂ ਹਨ। ਇਸ ਵਿੱਚ ਦਰਜ ਅਖ਼ੀਰਲੀ ਬਾਣੀ, ਜ਼ਫ਼ਰਨਾਮਾ, ਸੰਨ 1705 ਵਿੱਚ ਦੀਨਾ ਕਾਂਗੜ, ਮਾਲਵੇ ਵਿੱਚ ਲਿਖੀ ਗਈ। ਇਸ ਗ੍ਰੰਥ ਦੀ ਸੰਪਾਦਨਾ ਭਾਈ ਮਨੀ ਸਿੰਘ, ਮਾਤਾ ਸੁੰਦਰੀ ਅਤੇ ਖ਼ਾਲਸੇ ਨੇ ਰਲ ਕੇ ਕੀਤੀ। ਮੂਲ ਹਰ ਸਿੱਖ ਜਥੇਬੰਦੀ ਇਸ ਗ੍ਰੰਥ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਮੰਨਦੀ ਹੈ,[ਸਰੋਤ ਚਾਹੀਦਾ] ਕੁਝ ਵਿਦਵਾਨ ਸ਼੍ਰੇਣੀ ਇਸ ਗੱਲ ਤੋਂ ਇਨਕਾਰੀ ਹੈ ਜਿਸ ਕਰ ਕੇ ਸਿੱਖ ਧਰਮ ਵਿੱਚ ਇਹ ਵਿਵਾਦ ਦਾ ਹਿੱਸਾ ਹੈ।
ਸ਼ਿਵ ਕੁਮਾਰ ਬਟਾਲਵੀ (23 ਜੁਲਾਈ 1936 - 7 ਮਈ 1973) ਪੰਜਾਬੀ ਦਾ ਇੱਕ ਕਵੀ ਸੀ। ਇਸ ਨੂੰ ਪੰਜਾਬੀ ਦਾ ਸ਼ੈਲੇ ਕਿਹਾ ਜਾਂਦਾ ਹੈ। ਉਸ ਦੀ ਵਿਸ਼ੇਸਤਾ ਸੀ ਕਿ ਉਹ ਸ਼ਬਦਾਂ ਨੂੰ ਰੋਜ਼ਾਨਾ ਜ਼ਿੰਦਗੀ ਵਿੱਚੋਂ ਚੁਣਦਾ ਅਤੇ ਉਹਨਾਂ ਨਾਲ ਦਿਲ ਨੂੰ ਚੀਰ ਦੇਣ ਵਾਲੀਆਂ ਕਵਿਤਾਵਾਂ, ਗ਼ਜ਼ਲਾਂ ਲਿਖਦਾ ਹੈ। ਸ਼ਿਵ ਦੀ ਕਵਿਤਾਦੁੱਖ, ਨਿੱਜੀ ਦਰਦ ਅਤੇ ਵਿਛੋੜੇ ਦੇ ਦੁਆਲੇ ਕੇਂਦਰਿਤ ਹੈ। ਸ਼ਿਵ ਕੁਮਾਰ ਬਟਾਲਵੀ ਨੂੰ 'ਬਿਰਹਾ ਦਾ ਕਵੀ' ਵੀ ਕਿਹਾ ਜਾਂਦਾ ਹੈ।
ਦਲੀਪ ਕੌਰ ਟਿਵਾਣਾ (ਜਨਮ 4 ਮਈ 1935) ਅਜੋਕੇ ਪੰਜਾਬੀ ਸਾਹਿਤ ਦੀ ਸਰਵੋਤਮ ਨਾਵਲਕਾਰ ਤੇ ਨਿੱਕੀ ਕਹਾਣੀ ਦੀ ਲੇਖਿਕਾ ਹੈ। ਉਸ ਨੇ ਜ਼ਿਆਦਾਤਰ ਮਜ਼ਲੂਮ ਔਰਤਾਂ ਦੀ ਮਾਨਸਿਕਤਾ ਅਤੇ ਉਨ੍ਹਾਂ ਦੇ ਸਮਾਜ ਵਿੱਚ ਨੀਵੇਂ ਦਰਜੇ ਦੀ ਹਾਲਤ ਬਾਰੇ ਲਿਖਿਆ ਹੈ। ਉਸ ਦੇ ਨਾਵਲਾਂ ਦੀਆਂ ਕੁਝ ਔਰਤਾਂ ਪੜ੍ਹੀਆਂ-ਲਿਖੀਆਂ ਜਾਂ ਆਰਥਿਕ ਤੌਰ ਤੇ ਮਜ਼ਬੂਤ ਹੋਣ ਦੇ ਬਾਵਜੂਦ ਵੀ ਮਨੁੱਖਤਾ ਵਿੱਚ ਬਰਾਬਰੀ ਦਾ ਇਜ਼ਹਾਰ ਨਹੀਂ ਕਰ ਸਕੀਆਂ, ਨਾ ਹੀ ਉਹ ਇੱਕ ਡਰ ਥੱਲੇ ਰਹਿ ਕੇ ਪਰਿਵਾਰ ਤੇ ਸਮਾਜ ਵਿੱਚ ਬਰਾਬਰੀ ਦਾ ਦਾਅਵਾ ਕਰਦੀਆਂ ਹਨ। ਉਹ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਰੱਬੋਂ ਵਿੱਚ 1935 ਵਿੱਚ ਜਨਮੀ। ਪੰਜਾਬ ਯੂਨੀਵਰਸਿਟੀ ਤੋਂ ਉਸ ਨੇ ਐਮ.ਏ ਪੰਜਾਬੀ ਕੀਤੀ ਅਤੇ ਯੂਨੀਵਰਸਿਟੀ ਵਿੱਚ ਪੰਜਾਬੀ ਦੀ ਪੀ.ਐਚ.ਡੀ.
ਵਿਕੀਪੀਡੀਆ ਇੱਕ ਅਜ਼ਾਦ ਸਮੱਗਰੀ ਵਾਲਾ, ਬਹੁ-ਭਾਸ਼ਾਈ ਇੰਟਰਨੈੱਟ ਵਿਸ਼ਵਕੋਸ਼ ਹੈ, ਜਿਸ ਵਿੱਚ ਕੋਈ ਵੀ ਲਿਖ ਸਕਦਾ ਹੈ। ਅਕਤੂਬਰ 2016 ਮੁਤਾਬਿਕ 292 ਬੋਲੀਆਂ ਦੇ ਵਿਕੀਪੀਡੀਆ ਮੌਜੂਦ ਹਨ। ਇਹ ਇੱਕ ਗੈਰ-ਮੁਨਾਫ਼ਾ ਅੰਤਰਰਾਸ਼ਟਰੀ ਸੰਸਥਾ ਵਿਕੀਮੀਡੀਆ ਫਾਊਂਡੇਸ਼ਨ ਦੁਆਰਾ ਚਲਾਇਆ ਜਾਂਦਾ ਹੈ। ਇਸ ਵਿੱਚ ਤਕਰੀਬਨ 23 ਮਿਲੀਅਨ (2 ਕਰੋੜ 30 ਲੱਖ) ਲੇਖ ਹਨ, ਜਿੰਨ੍ਹਾ ਵਿੱਚੋਂ 4 ਮਿਲੀਅਨ (40 ਲੱਖ) ਤੋਂ ਜ਼ਿਆਦਾ ਲੇਖ ਇਕੱਲੇ ਅੰਗਰੇਜ਼ੀ ਵਿਕੀਪੀਡੀਆ ਵਿੱਚ ਅਤੇ 24,492 ਲੇਖ ਪੰਜਾਬੀ ਵਿਕੀਪੀਡੀਆ ਵਿੱਚ ਹਨ ਜੋ ਸਾਰੀ ਦੁਨੀਆਂ ਦੇ ਵਰਤੋਂਕਾਰਾਂ ਦੁਆਰਾ ਮਿਲ ਕੇ ਲਿਖੇ ਗਏ ਹਨ। ਵਿਕੀਪੀਡੀਆ ਵਿੱਚ ਹਰ ਕੋਈ ਨਵੇਂ ਲੇਖ ਲਿਖ ਸਕਦਾ ਹੈ ਅਤੇ ਪਹਿਲਾਂ ਬਣੇ ਤਕਰੀਬਨ ਸਾਰੇ ਲੇਖਾਂ ਨੂੰ ਸੋਧ ਸਕਦਾ ਹੈ।
ਵਿਸ਼ਵਕੋਸ਼ ਇੱਕ ਅਜਿਹੀ ਕਿਤਾਬ ਨੂੰ ਕਿਹਾ ਜਾਂਦਾ ਹੈ ਜਿਸ ਵਿੱਚ ਦੁਨੀਆਂ ਭਰ ਦੇ ਵੱਖ-ਵੱਖ ਵਿਸ਼ਿਆਂ ਸੰਬੰਧੀ ਗਿਆਨ ਦਰਜ ਹੋਵੇ। ਇਸ ਵਿੱਚ ਗਿਆਨ ਦੀ ਸਾਰੀ ਸ਼ਾਖਾਵਾਂ ਦਾ ਸਮੂਹ ਹੁੰਦਾ ਹੈ। ਇਸ ਵਿੱਚ ਵਰਨਮਾਲਾ ਦੇ ਰੂਪ ਵਿੱਚ ਲੇਖ ਤੇ ਇੰਦਰਾਜ਼ ਹੁੰਦੇ ਹਨ ਜਿੰਨਾ ਉੱਤੇ ਸਾਰਹੀਣ ਤੇ ਸੰਖੇਪ ਵਿੱਚ ਜਾਣਕਾਰੀ ਦਿੱਤੀ ਹੁੰਦੀ ਹੈ। ਵਿਸ਼ਵਕੋਸ਼ ਅੰਗ੍ਰੇਜੀ ਸ਼ਬਦ "ਐਨਸਾਈਕਲੋਪੀਡੀਆ" ਦਾ ਸਮਾਂਤਰ ਹੈ ਜੋ ਕੀ (ਐਨ = ਏ ਸਰਕਲ ਤੇ ਪੀਡੀਆ = ਐਜੂਕੇਸ਼ਨ) ਤੋਂ ਲਿਆ ਗਿਆ ਹੈ।
The Integrated Authority File (ਜਰਮਨ: Gemeinsame Normdatei, also known as: Universal Authority File) or GND is an international authority file for the organisation of personal names, subject headings and corporate bodies from catalogues. It is used mainly for documentation in libraries and increasingly also by archives and museums. The GND is managed by the German National Library in cooperation with various regional library networks in German-speaking Europe and other partners.
ਚਵਿੰਡਾ ਕਲਾਂ ਇਕ ਪਿੰਡ ਹੈ। ਇਹ ਚੋਗਾਵਾਂ ਤੋਂ ਥੋੜੀ ਹੀ ਦੂਰ ਹੈ। ਇਹ ਅਜਨਾਲਾ ਤਹਿਸੀਲ, ਜਿਲਾ ਅਮ੍ਰਿਤਸਰ ਵਿੱਚ ਸਤਿਥ ਹੈ। ਇਥੇ ਇਕ ਬਹੁਤ ਇਤਿਹਾਸਕ ਗੁਰਦੁਆਰਾ ਹੈ ਜਿਸ ਦਾ ਨਾ ਗੁਰਦੁਆਰਾ ਬਾਬਾ ਸਾਧੂ ਸਿੱਖ ਹੈ। ਇਥੇ ਸਾਲ ਵਿੱਚ ਦੋ ਵਾਰ ਮੇਲਾ ਲੱਗਦਾ ਹੈ। ਇਸ ਪਿੰਡ ਵਿਚ ਸਾਲ ਦੇ ਸ਼ੁਰੂ ਵਿਚ ਨਗਰ ਕੀਰਤਨ ਵੀ ਹੁੰਦਾ ਹੈ। ਇਥੇ ਹਰ ਸਾਲ ਹੋਲੇ ਮੁਹੱਲੇ ਦੇ ਜੋੜ ਮੇਲਾ ਦੌਰਾਨ ਕੱਬਡੀ ਟੌਰਨਮੈਂਟ ਵ ਹੁੰਦਾ ਹੈ। ਅਗੇ ਇਕ ਪ੍ਰਾਇਮਰੀ ਸਕੂਲ ਅਤੇ ਇਕ ਸੀਨੀਅਰ ਸੈਕੰਡਰੀ ਸਕੂਲ ਹੈ।
ਜੰਤੂ ਜਾਂ ਜਾਨਵਰ ਜਾਂ ਅੈਨੀਮਲ (Animalia, ਐਨੀਮੇਲੀਆ) ਜਾਂ ਮੇਟਾਜੋਆ (Metazoa) ਜਗਤ ਦੇ ਬਹੁਕੋਸ਼ਿਕੀ ਅਤੇ ਸੁਕੇਂਦਰਿਕ ਜੀਵਾਂ ਦਾ ਇੱਕ ਮੁੱਖ ਸਮੂਹ ਹੈ। ਪੈਦਾ ਹੋਣ ਦੇ ਬਾਅਦ ਜਿਵੇਂ-ਜਿਵੇਂ ਕੋਈ ਪ੍ਰਾਣੀ ਵੱਡਾ ਹੁੰਦਾ ਹੈ ਉਸ ਦੀ ਸਰੀਰਕ ਯੋਜਨਾ ਨਿਰਧਾਰਤ ਤੌਰ ਤੇ ਵਿਕਸਿਤ ਹੁੰਦੀ ਜਾਂਦੀ ਹੈ, ਹਾਲਾਂਕਿ ਕੁੱਝ ਪ੍ਰਾਣੀ ਜੀਵਨ ਵਿੱਚ ਅੱਗੇ ਜਾਕੇ ਰੂਪਾਂਤਰਣ (metamorphosis) ਦੀ ਪ੍ਰਕਿਰਿਆ ਵਿੱਚੀਂ ਲੰਘਦੇ ਹਨ। ਬਹੁਤੇ ਜੰਤੂ ਗਤੀਸ਼ੀਲ ਹੁੰਦੇ ਹਨ, ਅਰਥਾਤ ਆਪਣੇ ਆਪ ਅਤੇ ਆਜ਼ਾਦ ਤੌਰ ਤੇ ਚੱਲ ਫਿਰ ਸਕਦੇ ਹਨ।
ਏਸ਼ੀਆ ਆਕਾਰ ਅਤੇ ਜਨਸੰਖਿਆ ਦੋਵੇਂ ਪੱਖਾਂ ਤੋਂ ਇਸ ਧਰਤੀ ਦਾ ਸਭ ਤੋਂ ਵੱਡਾ ਮਹਾਂਦੀਪ ਹੈ। ਇਸ ਦੀ ਆਬਾਦੀ 4 ਅਰਬ ਹੈ, ਜੋ ਕਿ ਸੰਸਾਰ ਦੀ ਕੁੱਲ ਅਬਾਦੀ ਦਾ 60 ਫੀਸਦੀ ਆਬਾਦੀ ਹੈ। ਪੱਛਮ ਵਿੱਚ ੲਿਸਦੀਆਂ ਸੀਮਾਵਾਂ ਯੂਰਪ ਨਾਲ ਮਿਲਦੀਆਂ ਹਨ, ੲਿਨ੍ਹਾ ਦੋਵਾਂ ਵਿਚਕਾਰ ਕੋੲੀ ਸ਼ਪਸ਼ਟ ਸੀਮਾ ਨਿਰਧਾਰਿਤ ਨਹੀਂ ਹੈ, ਞਿਸ ਲੲੀ ੲੇਸ਼ੀਆ ਅਤੇ ਯੂਰਪ ਨੂੰ ਮਿਲਾ ਕੇ 'ਯੂਰੇਸ਼ਿਆ' ਵੀ ਕਿਹਾ ਜਾਂਦਾ ਹੈ।
ਪਿਸ਼ਾਬ ਨਾਲੀ ਦੀ ਲਾਗ (Urinary Tract Infection ਜਾਂ UTI) ਇੱਕ ਬੈਕਟੀਰੀਆ ਤੋਂ ਹੋਣ ਵਾਲੀ ਲਾਗ ਹੈ ਜੋ ਪਿਸ਼ਾਬ ਨਾਲੀ ਦੇ ਹਿੱਸਿਆਂ ਨੂੰ ਪ੍ਰਭਾਵਿਤ ਕਰਦੀ ਹੈ। ਜਦੋਂ ਇਹ ਪਿਸ਼ਾਬ ਨਾਲੀ ਦੇ ਹੇਠਲੇ ਹਿੱਸੇ ਤੇ ਅਸਰ ਕਰਦੀ ਹੈ ਤਾਂ ਇਸ ਨੂੰ ਸਧਾਰਨ ਸਿਸਟਾਈਟਸ (ਮਸਾਨੇ ਦੀ ਲਾਗ) ਕਿਹਾ ਜਾਂਦਾ ਹੈ ਅਤੇ ਜਦੋਂ ਇਹ ਪਿਸ਼ਾਬ ਨਾਲੀ ਦੇ ਉੱਪਰਲੇ ਹਿੱਸੇ ਤੇ ਅਸਰ ਕਰਦੀ ਹੈ ਤਾਂ ਇਸ ਨੂੰ ਪਾਈਲੋਨਫ੍ਰਾਈਟਿਸ (ਗੁਰਦੇ ਦੀ ਲਾਗ) ਕਿਹਾ ਜਾਂਦਾ ਹੈ। ਪਿਸ਼ਾਬ ਨਾਲੀ ਦੇ ਹੇਠਲੇ ਹਿੱਸੇ ਦੇ ਲੱਛਣਾਂ ਵਿੱਚ ਸ਼ਾਮਲ ਹਨ ਪਿਸ਼ਾਬ ਕਰਨ ਵੇਲੇ ਦਰਦ ਅਤੇ ਜਾਂ ਤਾਂ ਬਾਰ-ਬਾਰ ਪਿਸ਼ਾਬ ਆਉਣਾ ਜਾਂ ਪਿਸ਼ਾਬ ਕਰਨ ਦੀ ਇੱਛਾ ਹੋਣੀ (ਜਾਂ ਦੋਵੇਂ), ਜਦ ਕਿ ਪਿਸ਼ਾਬ ਨਾਲੀ ਦੇ ਉੱਪਰਲੇ ਹਿੱਸੇ ਦੇ ਲੱਛਣਾਂ ਵਿੱਚ, ਹੇਠਲੇ ਹਿੱਸੇ ਦੇ ਲੱਛਣਾਂ ਦੇ ਨਾਲ-ਨਾਲ ਬੁਖਾਰ ਅਤੇ ਪੇਟ ਵਿੱਚ ਦਰਦ ਵੀ ਸ਼ਾਮਲ ਹਨ। ਬਜ਼ੁਰਗਾਂ ਅਤੇ ਬਹੁਤ ਛੋਟੇ ਵਿਅਕਤੀਆਂ ਵਿੱਚ, ਹੋ ਸਕਦਾ ਹੈ ਲੱਛਣ ਸਪੱਸ਼ਟ ਨਾ ਹੋਣ ਅਤੇ ਗੈਰ-ਵਿਸ਼ਿਸ਼ਟ ਹੋਣ। ਦੋਵੇਂ ਕਿਸਮ ਦੀਆਂ ਲਾਗਾਂ ਲਈ ਮੁੱਖ ਕਾਰਕ ਏਜੰਟ ਏਸਕੇਰੀਸ਼ਿਆ ਕੋਲੀ ਹੈ, ਦੂਜੇ ਬੈਕਟੀਰੀਆ, ਵਾਇਰਸ ਜਾਂ ਉੱਲੀ ਵੀ ਕਦੇ-ਕਦਾਈਂ ਇਸਦਾ ਕਾਰਨ ਹੋ ਸਕਦੇ ਹਨ।
ਗਾਡੀ ਲੁਹਾਰ ਵੀ ਪੱਖੀਵਾਸਾਂ ਦਾ ਹੀ ਇਕ ਕਬੀਲਾ ਹੈ। ਇਹ ਆਪਣਾ ਸਮਾਨ ਲੈ ਕੇ ਇਕ ਜਗ੍ਹਾ ਤੋਂ ਦੂਜੀ ਜਗ੍ਹਾ ਚਲੇ ਜਾਂਦੇ ਹਨ ਭਾਵ ਕਿ ਇਹਨਾਂ ਦੇ ਰਹਿਣ ਦੀ ਕੋਈ ਪੱਕੀ ਰਹਾਇਸ਼ ਨਹੀਂ ਹੁੰਦੀ । ਇਹ ਅਾਪਣਾ ਸਮਾਨ ਗੱਡਿਆਂ ਤੇ ਲੱਦ ਕੇ ਹਮੇਸ਼ਾ ਹੀ ਰਹਿਣ ਦੀ ਥਾਂ ਬਦਲਦੇ ਰਹਿੰਦੇ ਹਨ ।ਇਨਾਂ ਤੋਂ ਇਹਨਾਂ ਦੇ ਮੂਲ ਸਥਾਨ ਬਾਰੇ ਜਾਂ ਪਿਛੋਕੜ ਬਾਰੇ ਪੁੱਛਿਆ ਜਾਵੇ ਤਾਂ ਇਹ ਆਪਣਾ ਮੂਲ ਸਥਾਨ ਉਦੈਪੁਰ, ਮਾਰਵਾੜ ਅਤੇ ਚਿਤੌੜ ਹੀ ਦੱਸਦੇ ਹਨ । ਇਹ ਵੱਡੇ-ਵੱਡੇ ਸਮੂਹਾਂ ਵਿਚ ਰਹਿੰਦੇ ਹਨ ਇਸ ਲਈ ਇਹਨਾਂ ਦੇ ਡੇਰੇ ਪਿੰਡ ਜਾਂ ਸ਼ਹਿਰ ਤੋਂ ਬਾਹਰ ਹੀ ਹੁੰਦੇ ਹਨ। ਇਸ ਕਬੀਲੇ ਦੀ ਖ਼ਾਸੀਅਤ ਹੈ ਕਿ ਇਹਨਾਂ ਦੇ ਬੈਲ ਸੋਹਣੇ,ਗੱਡੀਆਂ ਹਲਕੀਆਂ ਤੇ ਸੋਹਣੀਆਂ ਹੁੰਦੀਆਂ ਹਨ। ਇੰਨ੍ਹਾਂ ਦੇ ਡੇਰੇ ਵੈਸੇ ਤਾਂ ਸਾਰੇ ਪੰਜਾਬ ਵਿਚ ਹੀ ਹਨ ਪਰ ਰੋਪੜ, ਪਟਿਆਲਾ, ਫਾਜ਼ਿਲਕਾ ਅਤੇ ਹਰਿਆਣੇ ਦੇ ਪਾਣੀਪਤ, ਸਰਸਾ ਤੇ ਕਰਨਾਲ ਆਦਿ ਥਾਵਾਂ ਤੇ ਜ਼ਿਆਦਾਤਰ ਵੇਖੇ ਜਾਂਦੇ ਹਨ।
ਕਬੀਰ (ਹਿੰਦੀ: कबीर, ਉਰਦੂ: کبير) (1440–1518) ਭਾਰਤ ਦਾ ਇੱਕ ਸੰਤ ਕਵੀ ਸੀ। ਉਸਦੀਆਂ ਲਿਖਤਾਂ ਨੇ ਭਗਤੀ ਲਹਿਰ ਉੱਤੇ ਬਹੁਤ ਪ੍ਰਭਾਵ ਪਾਇਆ। ਕਬੀਰ ਅਰਬੀ ਸ਼ਬਦ ਅਲ-ਕਬੀਰ ਤੋਂ ਆਇਆ ਹੈ ਜਿਸ ਦਾ ਅਰਥ ਮਹਾਨ ਹੈ। ਕਬੀਰ ਦਾ ਸਿੱਖ ਧਰਮ ਤੇ ਡੂੰਘਾ ਪ੍ਰਭਾਵ ਹੈ। ਕਬੀਰ ਦੇ ਵਿਰਸੇ ਨੂੰ ਅੱਜ ਕਬੀਰ ਪੰਥ ਅੱਗੇ ਲਿਜਾ ਰਿਹਾ ਹੈ। ਇਹ ਪੰਥ ਇੱਕ ਧਾਰਮਿਕ ਪੰਥ ਹੈ ਜਿਸ ਦੇ (1901 ਦੀ ਜਨਗਣਨਾ ਮੁਤਾਬਕ) 843,171 ਅਨੁਆਯੀ ਕਬੀਰ ਨੂੰ ਆਪਣਾ ਬਾਨੀ ਮੰਨਦੇ ਹਨ। ਇਹ ਸੰਤ ਮਤ ਪੰਥਾਂ ਵਿਚੋਂ ਇੱਕ ਹੈ ਅਤੇ ਇਸ ਦੇ ਅਨੁਆਈ ਉਤਰੀ ਅਤੇ ਕੇਂਦਰੀ ਭਾਰਤ ਵਿੱਚ ਫੈਲੇ ਹੋਏ ਹਨ। ਬੀਜਕ, ਕਬੀਰ ਗ੍ਰੰਥਾਵਲੀ, ਸਾਖੀ ਕਬੀਰ ਅਤੇ ਅਨੁਰਾਗ ਸਾਗਰ ਆਪ ਜੀ ਦੀਆਂ ਮੁੱਖ ਰਚਨਾਵਾਂ ਹਨ।
ਗੁਰੂ ਸਾਹਿਬਾਨ ਦੀ ਬੋਲੀ ਜਾਂ ਪੁਰਾਣੀ ਬੋਲੀ
"'ਪੁਰਾਣੀ ਪੰਜਾਬੀ ਅਥਵਾ ਗੁਰੂ ਸਾਹਿਬਾਨ ਦੀ ਬੋਲੀ "' ਪੁਰਾਣੀ ਪੰਜਾਬੀ ਭਾਸ਼ਾ ਦਾ ਆਰੰਭ ਗੁਰੂ ਨਾਨਕ ਦੇਵ ਜੀ ਤੋ ਹੁੰਦਾ ਹੈ ਅਤੇ ਇਸ ਦੀ ਵਰਤੋਂ ਗੁਰੂ ਅਰਜਨ ਦੇਵ ਜੀ ਤਕ ਹੁੰਦੀ ਰਹੀ। ਇਨ੍ਹਾਂ ਤੋ ਬਿਨਾਂ ਕੁੱਝ ਹੋਰ ਭਗਤਾਂ ਨੇ ਵੀ ਇਸ ਭਾਸ਼ਾ ਨੂੰ ਵਰਤਿਆ।ਗੁਰੂ ਸਾਹਿਬਾ ਦੀ ਇਹ ਕਮਾਲ ਹੈ ਕਿ ਉਨ੍ਹਾਂ ਨੇ ਕਰੀਬ ਸਾਰੀ ਬਾਣੀ ਪੰਜਾਬੀ ਉਪ ਭਾਸ਼ਾਵਾਂ ਵਿਚ ਰਚੀ ਅਤੇ ਪੰਜਾਬੀ ਉਚਾਰਨ ਦੇ ਸਾਰਿਆਂ ਮੁੱਖ ਅਸੂਲਾਂ ਨੂੰ ਨਿਭਾਇਆ ।ਉਨ੍ਹਾਂ ਦਾ ਆਚਰਣ, ਜੁਬਾਨ, ਵਰਤਾਰਾ, ਸਟੈਂਡਰਡ ਆਦਰਸ਼ਕ ਸੀ। ਗੁਰੂ ਨਾਨਕ ਸਾਹਿਬ ਦੀ ਭਾਸ਼ਾ ਪੜ੍ਹ ਕੇ ਜਾਪਦਾ ਹੈ ਕਿ ਉਨ੍ਹਾਂ ਤੋਂ ਪਹਿਲਾਂ ਵੀ ਬਹੁਤ ਸਾਰਾ ਅਜਿਹਾ ਸਾਹਿਤ ਰਚਿਆ ਜਾ ਚੁੱਕਾ ਹੋਵੇਗਾ, ਜਿਸ ਕਰਕੇ ਉਨ੍ਹਾਂ ਦੇ ਸਮੇਂ ਸਾਡੀ ਭਾਸ਼ਾ ਏਨੀ ਉਨਤ ਹੋ ਚੁੱਕੀ ਸੀ।ਗੁਰੂ ਨਾਨਕ ਦੇਵ ਜੀ ਦੀ ਬਾਣੀ ਦੀ ਭਾਸ਼ਾ ਤੇ ਸ਼ਬਦਾਵਲੀ ਏਨੀ ਨਿਪੁੰਨ ਤੇ ਕੇਰੀ ਹੈ ਕਿ ਇਸ ਭਾਸ਼ਾ ਦੀ ਅਮੀਰੀ ਤੇ ਛੰਦ ਵੰਨਗੀ ਨੂੰ ਵੇਖ ਕੇ ਭਾਸ਼ਾ ਵਿਗਿਆਨ ਦਾ ਕੋਈ ਵੀ ਵਿਦਿਆਰਥੀ ਇਹ ਸਿੱਟਾ ਕੱਢਣੋ ਨਹੀਂ ਰਹਿ ਸਕਦਾ ਕਿ ਬਾਵਜੂਦ ਬਹੁਤੇ ਲਿਖਤੀ ਸਾਹਿਤ ਦੀ ਅਪਰਾਪਤੀ ਦੇ,ਪੰਜਾਬੀ ਕਵਿਤਾ ਦੀ ਪਰੰਪਰਾ ਜੇ ਇਕ ਹਜਾਰ ਸਾਲ ਨਹੀ ਤਾਂ ਘਟੋਂ ਘਟ ਪੰਜ ਸੌ ਢ ਸਾਲ ਪੁਰਾਣੀ ਜਰੂਰ ਹੈ।ਗੁਰੂ ਸਾਹਿਬ ਦੀ ਭਾਸ਼ਾ ਬਹੁ -ਰੰਗੀ ਹੈ।ਉਨ੍ਹਾਂ ਨੇ ਕਈ ਉਪ ਰੂਪਾਂ ਦੀ ਵਰਤੋਂ ਕੀਤੀ, ਉਨ੍ਹਾਂ ਦੀ ਭਾਸ਼ਾ, ਜੋ ਪੰਜਾਬੀ ਹੈ ਉਸ ਉਤੇ ਹਿੰਦਵੀ ਦੀ ਰੰਗਣ ਹੈ।ਗੁਰੂ ਜੀ ਦੀ ਬਾਣੀ ਵਿਚ ਅਜਿਹੇ ਸ਼ਬਦ ਵੀ ਮਿਲਦੇ ਹਨ,ਜਿਹੜੇ ਪੰਦਰਵੀਂ ਸਦੀ ਦੀ ਹਿੰਦੀ ਨਾਲ ਰੁਲਦੇ ਹਨ,ਪਰੰਤੂ ਉਨ੍ਹਾਂ ਸ਼ਬਦਾਂ ਦੀ ਬੋਲੀ ਉਤੇ ਵੀ ਪੰਜਾਬੀਅਤ ਦਾ ਰੰਗ ਹੈ। ਗੁਰੂ ਜੀ ਪੰਜਾਬੀ ਸਨ ਅਤੇ ਉਨਾਂ ਦੀ ਬਾਣੀ ਨਿਸਚਿਤ ਰੂਪ ਧਾਰਨ ਕਰਨ ਤੋਂ ਬਹੁਤ ਚਿਰ ਪਹਿਲਾਂ ਪੰਜਾਬੀ ਭਾਸ਼ਾ ਦਾ ਸਾਹਿਤ ਕਾਫੀ ਉਨਤੀ ਕਰ ਚੁਕਿਆ ਸੀ।ਪੰਜਾਬੀ ਦਾ ਇਤਿਹਾਸ ਬਹੁਤ ਪੁਰਾਣਾ ਹੈ ਅਤੇ ਪੰਜਾਬੀ ਭਾਸ਼ਾ ਦਾ ਆਪਣਾ ਉਚਾਰਨ ਪਰਬੰਧ ਤੇ ਵਿਆਕਰਣ ਗੁਰੂ ਸਾਹਿਬ ਤੋ ਪਹਿਲਾਂ ਹੋਂਦ ਵਿਚ ਆ ਚੁਕਿਆ ਸੀ। ਗੁਰੂ ਸਾਹਿਬਾਨ ਦੀ ਭਾਸ਼ਾ ਉਤੇ ਹਿੰਦਵੀ ਦੀ ਰੰਗਣ ਜਰੂਰ ਹੈ , ਇਸ ਲਈ ਇਸ ਭਾਸ਼ਾ ਦਾ ਸੰਕੇਤਕ ਸੁਭਾਅ, ਸੰਜੋਗਾਤਮਕ ਲੱਛਣ, ਦਾ,ਦੇ,ਦੀ ਨੂੰ, ਦੀ ਬਜਾਏ ਕਾ,ਕੇ,ਕਉ, ਸਿਉਂ, ਦੀ ਵਰਤੋਂ ਕੀਤੀ ਗਈ ਹੈ। ਭਾਵੇਂ ਗੁਰੂ ਸਾਹਿਬਾ ਦੀ ਭਾਸ਼ਾ ਵਿਚ ਹਿੰਦਵੀ, ਹੋਰ ਭਾਸ਼ਾਈ ਉਪ -ਰੂਪਾਂ ਦੀ ਰੰਗਣ ਹੈ,ਤਾਂ ਵੀ ਅਸੀਂ ਉਨ੍ਹਾਂ ਦੀ ਭਾਸ਼ਾ ਦੇ ਰੂਪਾਂ ਨੂੰ ਪੰਜਾਬੀ ਹੀ ਹੀ ਮੰਨਦੇ ਹਾਂ ।
ਫਰਮਾ:ਭਾਰਤੀ ਇਤਿਹਾਸ ਸੰਦੂਕ ਭਾਰਤ ਦਾ ਇਤਿਹਾਸ ਲੱਗਭੱਗ 5000 ਸਾਲ ਪੁਰਾਣਾ ਮੰਨਿਆ ਜਾਂਦਾ ਹੈ। ਸਿੰਧੁ ਘਾਟੀ ਸਭਿਅਤਾ, ਜਿਸਦਾ ਸ਼ੁਰੂ ਕਾਲ ਲੱਗਭੱਗ 3300 ਈਸਾਪੂਰਵ ਤੋਂ ਮੰਨਿਆ ਜਾਂਦਾ ਹੈ। ਇਸ ਸਭਿਅਤਾ ਦੀ ਲਿੱਪੀ ਹੁਣ ਤੱਕ ਸਫਲਤਾ ਭਰਿਆ ਪੜ੍ਹੀ ਨਹੀਂ ਜਾ ਸਕੀ ਹੈ। ਸਿੱਧੂ ਘਾਟੀ ਸਭਿਅਤਾ ਪਾਕਿਸਤਾਨ ਅਤੇ ਉਸਤੋਂ ਸਟੇ ਭਾਰਤੀ ਸੂਬੇ ਵਿੱਚ ਫੈਲੀ ਸੀ। ਪੁਰਾਤੱਤਵ ਪ੍ਰਮਾਣਾਂ ਦੇ ਆਧਾਰ ਉੱਤੇ 1900 ਈਸਾਪੂਰਵ ਦੇ ਆਸਪਾਸ ਇਸ ਸਭਿਅਤਾ ਦਾ ਅਕਸਮਾਤ ਪਤਨ ਹੋ ਗਿਆ। 19ਵੀਂ ਸ਼ਤਾਬਦੀ ਦੇ ਪਾਸ਼ਚਾਤਿਅ ਵਿਦਵਾਨਾਂ ਦੇ ਪ੍ਰਚੱਲਤ ਦ੍ਰਸ਼ਟਿਕੋਨਾਂ ਦੇ ਅਨੁਸਾਰ ਆਰੀਆਂ ਦਾ ਇੱਕ ਵਰਗ ਭਾਰਤੀ ਉਪ ਮਹਾਂਦੀਪ ਦੀਆਂ ਸੀਮਾਵਾਂ ਉੱਤੇ 2000 ਈਸਾ ਪੂਰਵ ਦੇ ਆਸਪਾਸ ਅੱਪੜਿਆ ਅਤੇ ਪਹਿਲਾਂ ਪੰਜਾਬ ਵਿੱਚ ਬਸ ਗਿਆ, ਅਤੇ ਇਹੀ ਰਿਗਵੇਦ ਦੀਆਂ ਚਾਵਾਂ ਰਚਨਾ ਕੀਤੀ ਗਈ। ਆਰੀਆਂ ਦੁਆਰਾ ਉੱਤਰ ਅਤੇ ਵਿਚਕਾਰ ਭਾਰਤ ਵਿੱਚ ਇੱਕ ਵਿਕਸਿਤ ਸਭਿਅਤਾ ਦਾ ਉਸਾਰੀ ਕੀਤਾ ਗਿਆ, ਜਿਨੂੰ ਵੈਦਿਕ ਸਭਿਅਤਾ ਵੀ ਕਹਿੰਦੇ ਹਨ। ਪ੍ਰਾਚੀਨ ਭਾਰਤ ਦੇ ਇਤਿਹਾਸ ਵਿੱਚ ਵੈਦਿਕ ਸਭਿਅਤਾ ਸਭ ਤੋਂ ਅਰੰਭ ਦਾ ਸਭਿਅਤਾ ਹੈ ਜਿਸਦਾ ਸੰਬੰਧ ਆਰੀਆਂ ਦੇ ਆਗਮਨ ਤੋਂ ਹੈ। ਇਸਦਾ ਨਾਮਕਰਣ ਆਰੀਆਂ ਦੇ ਪ੍ਰਾਰੰਭਿਕ ਸਾਹਿਤ ਵੇਦਾਂ ਦੇ ਨਾਮ ਉੱਤੇ ਕੀਤਾ। ਆਰੀਆਂ ਦੀ ਭਾਸ਼ਾ ਸੰਸਕ੍ਰਿਤ ਸੀ ਅਤੇ ਧਰਮ "ਵੈਦਿਕ ਧਰਮ" ਜਾਂ "ਸਨਾਤਨ ਧਰਮ" ਦੇ ਨਾਮ ਤੋਂ ਪ੍ਰਸਿੱਧ ਸੀ, ਬਾਅਦ ਵਿੱਚ ਵਿਦੇਸ਼ੀਆਂ ਆਰਾਂਤਾਵਾਂ ਦੁਆਰਾ ਇਸ ਧਰਮ ਦਾ ਨਾਮ ਹਿੰਦੂ ਪਿਆ।
ਸ਼ਹੀਦ ਊਧਮ ਸਿੰਘ (26 ਦਸੰਬਰ 1899 – 31 ਜੁਲਾਈ 1940) ਦਾ ਨਾਂ ਭਾਰਤ ਦੇ ਚੋਟੀ ਦੇ ਰਾਸ਼ਟਰੀ ਸ਼ਹੀਦਾਂ ਵਿੱਚ ਸ਼ੁਮਾਰ ਹੁੰਦਾ ਹੈ। ਸ਼ਹੀਦ ੳੁਧਮ ਸਿੰਘ ਕੰਬੋਜ਼ ਜਾਤੀ ਦੇ ਜੰਮੂੁ ਭਾੲੀਚਾਰੇ ਨਾਲ ਸਬੰਧ ਰੱਖਦਾ ਹੈ, ਵੱਖ ਵੱਖ ਭਾਈਚਾਰਿਆਂ ਦੇ ਲੋਕ ਆਪਣੇ ਭਾਈਚਾਰੇ ਦਾ ਨਾਂ ਚਮਕਾਉਣ ਲਈ ਹੀ, ਊਧਮ ਸਿੰਘ ਨੂੰ ਆਪਣੇ ਆਪਣੇ ਭਾਈਚਾਰੇ ਨਾਲ ਜੋੜਨ ਦਾ ਉੱਪਰਾਲਾ ਕਰਦੇ ਰਹੇ ਹਨ, ਜਦੋਂ ਕਿ ਸ਼ਹੀਦ ਊਧਮ ਸਿੰਘ ਨੇ ਤਾਂ ਆਪਣਾ ਨਾਂ ਵੀ ਰਾਮ ਮੁਹੰਮਦ ਸਿੰਘ ਆਜ਼ਾਦ ਰੱਖਿਆ ਸੀ। ਉਸਨੇ ਇਹੀ ਨਾਂ 'ਕਤਲ ਕੇਸ' ਸਮੇਂ ਕਚਿਹਰੀ ਵਿੱਚ ਦੱਸਿਆ ਸੀ। ਸ਼ਹੀਦ ਊਧਮ ਸਿੰਘ ਦਾ ਜਨਮ ਜ਼ਿਲ੍ਹਾ ਸੰਗਰੂਰ ਦੇ ਸ਼ਹਿਰ ਸੁਨਾਮ ਵਿਖੇ ਇੱਕ ਦਲਿਤ ਪਰਿਵਾਰ ਵਿੱਚ ਹੋਇਆ। ਉਸ ਨੇ ਅੰਗਰੇਜ਼ੀ ਹਕੂਮਤ ਦੇ ਅਹਿਲਕਾਰ ਮਾਈਕਲ ਉਡਵਾਇਰ ਵੱਲੋਂ ਸੰਨ 1919 ਦੀ ਵਿਸਾਖੀ ਵਾਲੇ ਦਿਨ ਨਿਹੱਥੇ ਅਤੇ ਬੇਕਸੂਰ ਪੰਜਾਬੀਆਂ ਨੂੰ ਜਾਨੋਂ ਮਾਰ ਦੇਣ ਦੀ ਕਾਰਵਾਈ ਦਾ ਬਦਲਾ ਲੈਣ ਦੀ ਚਿੰਗਾਰੀ ਆਪਣੇ ਮਨ ਵਿੱਚੋਂ 20 ਸਾਲਾਂ ਤਕ ਬੁਝਣ ਨਹੀਂ ਦਿੱਤੀ। ਇੰਨਾ ਲੰਮਾ ਸਮਾਂ ਇਨਕਲਾਬੀ ਮਸ਼ਾਲ ਨੂੰ ਆਪਣੇ ਮਨ ਵਿੱਚ ਬਲਦਾ ਰੱਖਣਾ ਇੱਕ ਵਿਲੱਖਣ ਇਤਿਹਾਸਕ ਉਦਾਹਰਨ ਹੈ।
ਅੰਮ੍ਰਿਤਾ ਪ੍ਰੀਤਮ (31 ਅਗਸਤ 1919 - 31 ਅਕਤੂਬਰ 2005) ਇੱਕ ਪੰਜਾਬੀ ਲੇਖਕ, ਕਵਿੱਤਰੀ, ਨਾਵਲਕਾਰ, ਕਹਾਣੀਕਾਰ ਅਤੇ ਨਿਬੰਧਕਾਰ ਸੀ। ਉਸਨੂੰ ਪੰਜਾਬੀ ਭਾਸ਼ਾ ਦੇ ਪ੍ਰਮੁੱਖ 20ਵੀਂ ਸਦੀ ਦੇ ਸਭ ਤੋਂ ਅਹਿਮ ਕਵੀਆਂ ਵਿੱਚ ਮੰਨਿਆ ਜਾਂਦਾ ਹੈ। ਛੇ ਦਹਾਕਿਆਂ ਵਿੱਚ ਫੈਲੇ ਆਪਣੇ ਕੈਰੀਅਰ ਦੌਰਾਨ, ਉਸਨੇ ਕਵਿਤਾ, ਨਾਵਲ, ਜੀਵਨੀ, ਨਿਬੰਧ ਆਦਿ ਵਿਧਾਵਾਂ ਦੇ ਅੰਦਰ 100 ਤੋਂ ਵੱਧ ਕਿਤਾਬਾਂ ਲਿਖੀਆਂ ਹਨ। ਇਨ੍ਹਾਂ ਵਿੱਚ ਪੰਜਾਬੀ ਲੋਕ ਗੀਤਾਂ ਦਾ ਇੱਕ ਸੰਗ੍ਰਿਹ ਅਤੇ ਇੱਕ ਆਤਮਕਥਾ ਵੀ ਹੈ। ਉਸਦੀਆਂ ਕਿਤਾਬਾਂ ਨੂੰ ਕਈ ਭਾਰਤੀ ਅਤੇ ਵਿਦੇਸ਼ੀ ਭਾਸ਼ਾਵਾਂ ਵਿੱਚ ਅਨੁਵਾਦ ਵੀ ਕੀਤਾ ਗਿਆ ਹੈ।
ਵਰਲਡ ਵਾਈਡ ਵੈੱਬ ਜਾਂ ਵਿਸ਼ਵ-ਵਿਆਪੀ ਜਾਲ਼ ਭਾਵ ਦੁਨੀਆਂ ਭਾਰ ਦਾ ਜਾਲ਼ (ਛੋਟਾ ਰੂਪ WWW ਜਾਂ W3, ਆਮ ਤੌਰ ਉੱਤੇ ਦੀ ਵੈੱਬ) ਹਾਈਪਰਟੈਕਸਟ ਦਸਤਾਵੇਜ਼ਾਂ ਦਾ ਇੱਕ ਜੁੜਿਆ ਹੋਇਆ ਪ੍ਰਬੰਧ ਹੈ ਜਿਹਨਾਂ ਤੱਕ ਇੰਟਰਨੈੱਟ ਰਾਹੀਂ ਪਹੁੰਚ ਕੀਤੀ ਜਾਂਦੀ ਹੈ। ਇੱਕ ਵੈੱਬ ਫਰੋਲੂ ਰਾਹੀਂ ਕੋਈ ਵੀ ਵੈੱਬ ਸਫ਼ੇ ਵੇਖ ਸਕਦਾ ਹੈ ਜਿਹਨਾਂ ਵਿੱਚ ਲਿਖਤ, ਤਸਵੀਰਾਂ, ਵੀਡੀਓਆਂ ਅਤੇ ਹੋਰ ਮਲਟੀਮੀਡੀਆ ਹੋ ਸਕਦਾ ਹੈ ਅਤੇ ਹਾਈਪਰਲਿੰਕਾਂ ਰਾਹੀਂ ਉਹਨਾਂ ਦਰਮਿਆਨ ਆ-ਜਾ ਸਕਦਾ ਹੈ।
ਭਾਸ਼ਾ ਸੰਚਾਰ ਦੀਆਂ ਕਠਿਨ ਪ੍ਰਣਾਲੀਆਂ ਪ੍ਰਾਪਤ ਕਰਨ ਅਤੇ ਉਨ੍ਹਾਂ ਦੀ ਵਰਤੋਂ ਕਰਨ ਦੀ ਮਨੁੱਖੀ ਸਮਰੱਥਾ ਹੁੰਦੀ ਹੈ, ਅਤੇ ਇੱਕ ਭਾਸ਼ਾ ਅਜਿਹੀ ਪ੍ਰਣਾਲੀ ਦੀ ਕੋਈ ਵਿਸ਼ੇਸ਼ ਉਦਾਹਰਨ ਹੁੰਦੀ ਹੈ। ਭਾਸ਼ਾ ਦਾ ਵਿਗਿਆਨਕ ਅਧਿਅਨ ਕਰਨ ਵਾਲੇ ਵਿਗਿਆਨ ਨੂੰ ਭਾਸ਼ਾ ਵਿਗਿਆਨ ਕਿਹਾ ਜਾਂਦਾ ਹੈ। ਇਹ ਪਤਾ ਕਰਨਾ ਅਸੰਭਵ ਹੈ ਕਿ ਦੁਨੀਆਂ ਵਿੱਚ ਠੀਕ ਕਿੰਨੀਆਂ ਭਾਸ਼ਾਵਾਂ ਹਨ, ਅਤੇ ਇਹ ਗਿਣਤੀ ਭਾਸ਼ਾਵਾਂ ਅਤੇ ਉਪਭਾਸ਼ਾਵਾਂ ਵਿਚਕਾਰ ਅੰਸ਼ਕ ਤੌਰ ਤੇ ਮਨਮਾਨੇ ਭੇਦ ਉੱਤੇ ਨਿਰਭਰ ਕਰਦੀ ਹੈ। ਵੈਸੇ, ਅਨੁਮਾਨਾਂ ਅਨੁਸਾਰ ਇਹ ਗਿਣਤੀ 6000 ਅਤੇ 7000 ਦੇ ਵਿੱਚਕਾਰ ਹੈ। ਕੁਦਰਤੀ ਭਾਸ਼ਾਵਾਂ ਆਵਾਜ਼ਾਂ ਅਤੇ ਇਸ਼ਾਰਿਆਂ ਉੱਤੇ ਨਿਰਭਰ ਹੁੰਦੀਆਂ ਹਨ ਪਰ ਅੱਗੇ ਇਨ੍ਹਾਂ ਨੂੰ ਦੇਖਣ, ਸੁਣਨ ਅਤੇ ਸਪਰਸ਼ ਆਧਾਰਿਤ ਦੁਜੈਲੇ ਮਾਧਿਅਮਾਂ ਰਾਹੀਂ ਕੋਡਬੰਦ ਕੀਤਾ ਜਾ ਸਕਦਾ ਹੈ, ਮਿਸਾਲ ਲਈ ਅੱਖਰੀ ਲੇਖਣੀ, ਬਰੇਲ ਅਤੇ ਸੀਟੀਆਂ
ਚਰਪਟ ਨਾਥ ਇੱਕ ਨਾਥ ਜੋਗੀ ਸੀ। ਚਰਪਟ ਨੂੰ ਕਈ ਵਿਦਵਾਨ ਗੋਰਖ ਦਾ ਗੁਰਭਾਈ ਤੇ ਕਈ ਗੋਰਖ ਦਾ ਸ਼ਿਸ਼ ਮੰਨਦੇ ਹਨ। ਨਾਥ ਜੋਗੀ ਚਰਪਟ ਨੂੰ ਨੌਵੀਂ ਦਸਵੀਂ ਸਦੀ ਨਾਲ ਸੰਬੰਧਿਤ ਮੰਨਿਆ ਜਾਂਦਾ ਹੈ। ਚਰਪਟ ਨਾਥ ਦਾ ਸੰਬੰਧ ਪੰਜਾਬ ਨਾਲ ਰਿਹਾ ਹੈ। ਆਪ ਚੰਬਾ ਰਿਆਸਤ ਦੇ ਰਾਜਾ ਸਾਹਿਲ ਵਰਮਾ ਦੇ ਗੁਰੂ ਸਨ। ਰਿਆਸਤ ਦੇ ਸਿੱਕੇ ‘ਚਕਲੀ` ਉੱਤੇ ਪਾਟੇ ਹੋਏ ਕੰਨ ਦੀ ਮੂਰਤੀ ਮਿਲਦੀ ਸੀ। ਲਖਮੀ ਨਰਾਇਣ ਮੰਦਰ ਦੇ ਕੋਲ ਇੱਕ ਮੰਦਰ ਬਣਿਆ ਜਿਸ ਵਿੱਚ ਚਰਪਟ ਨਾਥ ਦੀ ਮੂਰਤੀ ਰੱਖੀ ਗਈ। ਜਿੱਥੇ ਉਸ ਦੀ ਪੂਜਾ ਹੁੰਦੀ ਸੀ।
ਗੁਰਦਿਆਲ ਸਿੰਘ(10 ਜਨਵਰੀ, 1933-16 ਅਗਸਤ, 2016) ਪੰਜਾਬ ਦਾ ਮਸ਼ਹੂਰ ਨਾਵਲਿਸਟ ਹੈ। ਪਿਤਾ ਜਗਤ ਸਿੰਘ ਦੇ ਘਰ ਮਾਤਾ ਨਿਹਾਲ ਕੌਰ ਦੀ ਕੁੱਖੋਂ 10 ਜਨਵਰੀ 1933 ਨੂੰ ਪੈਦਾ ਹੋਏ ਪ੍ਰੋ. ਗੁਰਦਿਆਲ ਸਿੰਘ ਨੇ ਬਚਪਨ ਵਿਚ ਸਕੂਲ ਦੀ ਪੜ੍ਹਾਈ ਵਿਚਾਲੇ ਛੱਡਕੇ ਸੱਤ ਸਾਲ ਇਕ ਕਾਮੇ ਦੇ ਰੂਪ ਵਿਚ ਮੁਸ਼ੱਕਤ ਭਰੀ ਜ਼ਿੰਦਗੀ ਹੰਢਾਈ। ਜਵਾਨੀ ਦੀ ਚੜ੍ਹਦੀ ਉਮਰੇ ਆਪਣੇ ਆਲੇ-ਦੁਆਲੇ ਦੇ ਲੋਕਾਂ ਦਾ ਅਤੇ ਖ਼ੁਦ ਆਪਣਾ ਜੀਵਨ ਸੁਖਾਵਾਂ ਬਣਾਉਣ ਦੀ ਤਾਂਘ ਉਨ੍ਹਾਂ ਅੰਦਰ ਮਚਲਣ ਲੱਗੀ ਅਤੇ ਇਸ ਖਾਹਿਸ਼ ਸਦਕਾ ਉਹ ਪ੍ਰਾਇਮਰੀ ਅਧਿਆਪਕ ਬਣ ਗਏ। 7 ਸਾਲ ਪੰਜਾਬੀ ਅਧਿਆਪਕ ਦੀ ਸੇਵਾ ਉਪਰੰਤ 1971 ਵਿਚ ਉਹ ਕਾਲਜ ਵਿਚ ਪੰਜਾਬੀ ਲੈਕਚਰਾਰ ਲੱਗ ਗਏ ਅਤੇ ਪੰਜਾਬੀ ਯੂਨੀਵਰਸਿਟੀ ਦੇ ਰਿਜਨਲ ਸੈਂਟਰ ਬਠਿੰਡਾ ਦੇ ਮੁਖੀ ਵਜੋਂ ਉਹ ਸੇਵਾ ਮੁਕਤ ਹੋਏ। ਪ੍ਰੋ. ਗੁਰਦਿਆਲ ਸਿੰਘ ਨੇ ਆਪਣਾ ਸਾਹਿਤਕ ਸਫਰ 1957 ਵਿਚ ਇਕ ਕਹਾਣੀਕਾਰ ਵਜੋਂ ਸ਼ੁਰੂ ਕੀਤਾ ਅਤੇ ਥੋੜ੍ਹੇ ਹੀ ਸਮੇਂ ਵਿਚ ਉਨ੍ਹਾਂ ਦਾ ਜ਼ਿਕਰ ਪੰਜਾਬੀ ਦੇ ਉੱਚਕੋਟੀ ਦੇ ਕਹਾਣੀਕਾਰਾਂ ਵਿਚ ਹੋਣ ਲੱਗਿਆ। 1964 ਵਿਚ ਜਦੋਂ ਉਨ੍ਹਾਂ ਦਾ ਪਹਿਲਾ ਨਾਵਲ 'ਮੜ੍ਹੀ ਦਾ ਦੀਵਾ' ਪ੍ਰਕਾਸ਼ਿਤ ਹੋਇਆ ਤਾਂ ਪੰਜਾਬੀ ਸਾਹਿਤ ਵਿਚ ਏਨਾ ਚਰਚਿਤ ਹੋਇਆ ਕਿ ਉਨ੍ਹਾਂ ਦੇ ਨਾਂ ਦੇ ਨਾਲ 'ਮੜ੍ਹੀ ਦਾ ਦੀਵਾ' ਜੁੜ ਗਿਆ। ਸੁਪ੍ਰਸਿੱਧ ਪੰਜਾਬੀ ਵਿਦਵਾਨ ਅਤੇ ਆਲੋਚਕ ਡਾ.
ਬਾਬਾ ਦੀਪ ਸਿੰਘ ਜੀ (Hindi: बाबा दीप सिंह जी शहीद ) (26 ਜਨਵਰੀ 1682–1757) ਦਾ ਜਨਮ ਪਿੰਡ ਪਹੂਵਿੰਡ (ਜ਼ਿਲ੍ਹਾ ਤਰਨ ਤਾਰਨ) ਵਿੱਚ ਮਾਤਾ ਜੀਉਣੀ ਜੀ ਦੀ ਕੁੱਖੋਂ ਪਿਤਾ ਭਗਤਾ ਜੀ ਦੇ ਗ੍ਰਹਿ ਵਿਖੇ ਹੋਇਆ। ਮਾਤਾ-ਪਿਤਾ ਨੇ ਬਾਲਕ ਦਾ ਨਾਮ 'ਦੀਪਾ' ਰੱਖਿਆ। ਥੋੜ੍ਹੀ ਸੁਰਤ ਸੰਭਾਲਣ ਤੋਂ ਬਾਅਦ ਇਹ ਨੌਜਵਾਨ ਅਵਸਥਾ ਵਿੱਚ ਵਿਚਰਦਿਆਂ ਬਾਲਕ 'ਦੀਪਾ' ਸਤਿਗੁਰਾਂ ਦੇ ਪਾਵਨ ਅਸਥਾਨ ਸ੍ਰੀ ਅਨੰਦਪੁਰ ਸਾਹਿਬ ਵਿਖੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਚਰਨਾਂ ਵਿੱਚ ਜਾ ਹਾਜ਼ਰ ਹੋਇਆ। ਇਥੇ ਹੀ ਸਤਿਗੁਰਾਂ ਦੇ ਪਵਿੱਤਰ ਕਰ-ਕਮਲਾਂ ਰਾਹੀਂ ਨੌਜਵਾਨ 'ਦੀਪੇ' ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ। ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ ਤੋਂ ਬਾਅਦ ਆਪ ਜੀ ਦਾ ਨਾਮ 'ਦੀਪ ਸਿੰਘ' ਰੱਖਿਆ ਗਿਆ। ਆਪ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਅੰਦਰ ਰਹਿੰਦਿਆਂ ਭਾਈ ਮਨੀ ਸਿੰਘ ਜੀ ਦੀ ਦੇਖ-ਰੇਖ ਹੇਠ ਪਵਿੱਤਰ ਧਾਰਮਿਕ ਗੰਰਥਾਂ ਤੇ ਗੁਰਬਾਣੀ ਦਾ ਡੂੰਘਾ ਅਧਿਐਨ ਕੀਤਾ। ਆਪ ਹਮੇਸ਼ਾਂ ਪਾਵਨ ਬਾਣੀ ਦੇ ਪਾਠ, ਭਜਨ-ਬੰਦਗੀ ਵਿੱਚ ਮਸਤ ਰਹਿੰਦੇ ਸਨ। ਆਪ ਸਰੀਰ ਦੇ ਸੁਡੌਲ ਅਤੇ ਦ੍ਰਿੜ੍ਹ ਇਰਾਦੇ ਵਾਲੇ ਭਜਨੀਕ ਅਤੇ ਧਾਰਮਿਕ ਬਿਰਤੀ ਵਾਲੇ ਪੁਰਸ਼ ਸਨ।
1. ਧਾਰਮਿਕ ਕਵਿਤਾ:- ਗੁਰਮਤਿ ਕਾਵਿ ਨੂੰ ਸਮਝਣ ਲਈ ਸਭ ਤੋਂ ਪਹਿਲਾ ਇਹੀ ਗੱਲ ਧਿਆਨ ਵਿੱਚ ਰੱਖਣੀ ਬਣਦੀ ਹੈ ਕਿ ਇਹ ਨਿਰੋਲ ਕਵਿਤਾ ਨਾ ਹੋ ਧਾਰਮਿਕ ਕਵਿਤਾ ਦੀ ਵੰਨਗੀ ਹੈ। ਇਸ ਦਾ ਮੁੱਖ ਕੰਮ ਧਰਮ ਸੰਚਾਰਬ ਹੈ ਜਿਸ ਕਰ ਕੇ ਧਰਮ ਸੰਚਾਰ ਦੀਆਂ ਜੁਗਤਾਂ ਕਵਿਤਾ ਦਾ ਜਾਮਾ ਪਾ ਕੇ ਹਾਜਿਰ ਹੁੰਦੀਆ ਹਨ। ਦੂਜੇ ਸ਼ਬਦਾਂ ਵਿੱਚ ਗੁਰਮਤਿ ਕਾਵਿ ਧਰਮ ਤੇ ਕਾਵਿ ਦੇ ਸੁਮੇਲ ਦਾ ਨਤੀਜਾ ਹੈ। ਨਾਨਕ ਦੇਵ ਜੀ ਦਾ ਇਹ ਕਾਵਿ-ਕਥਨ ਧਿਆਨ ਯੋਗ ਹੈ: “ਨਾਨਕ ਸਾਇਰ ਏਵ ਕਹਤੁ ਹੈ ਸਚੇ ਪਰਵਰ ਦਿਗਾਰਾ॥" 2. ਜੀਵ ਜਗਤ ਤੇ ਬ੍ਰਹਮ ਦੇ ਪਰਸਪਰ ਸੰਬੰਧਾ ਤੇ ਉਸਰਿਆ ਵਿਸ਼ੇਸ਼ ਦ੍ਰਿਸ਼ਟੀਕੋਣ ਹੈ:- ਗੁਰਮਤਿ ਕਾਵਿ ਜੀਵ ਜਗਤ ਅਤੇ ਬ੍ਰਹਮ ਦੇ ਪਰਸਪਰ ਆਪਸੀ ਸੰਬੰਧਾ ਤੇ ਉਕਰਿਆ ਵਿਸੇਸ ਦ੍ਰਿਸ਼ਟੀਕੋਣ ਹੈ। ਗੁਰਬਾਣੀ ਬ੍ਰਹਮ ਅਤੇ ਜਗਤ ਦੇ ਸਰੋਕਾਰਾਂ ਦਾ ਮਿਲਣ ਬਿੰਦੂ ਹੈ। ਇਸ ਦਾ ਆਧਾਰ ਇਹ ਮਨੌਤ ਹੈ ਕਿ ਮਨੁੱਖ ਵੀ ਅਧਿਆਤਮਕ ਜਗਤ ਵਿਚਲੀ ਸੈਅ ਹੈ ਪਰ ਉਸ ਅੰਦਰ ਅਭਿਲਾਸ਼ੀ ਬ੍ਰਹਮ ਦਾ ਅੰਸ਼ ਵੀ ਮੌਜੂਦ ਹੈ। ਇਹੀ ਅੰਸ਼ ਮਨੁੱਖ ਵਿਚਲੀ ਪਰਮਾਰਥੀ ਸੰਭਾਵਨਾ ਹੈ। 3.
ਪੀਰੀਅਡ, ਮਿਆਦੀ ਪਹਾੜੇ ਵਿੱਚ ਖਿਤਿਜੀ ਕਤਾਰਾਂ ਨੂੰ ਕਹਿੰਦੇ ਹਨ। ਇੱਕ ਪੀਰੀਅਡ ਵਿੱਚ ਆਉਣ ਵਾਲੇ ਸਾਰੇ ਰਸਾਇਣਕ ਤੱਤਾਂ ਦੇ ਇਲੈਕਟ੍ਰੋਨ ਸ਼ੈੱਲਾਂ ਦੀ ਗਿਣਤੀ ਸਮਾਂ ਹੁੰਦੀ ਹੈ। ਇੱਕ ਪੀਰੀਅਡ ਦੇ ਪਿਹਲੇ ਤੱਤ ਤੋਂ ਚੱਲਣਾ ਸ਼ੁਰੂ ਕਰੀਏ ਤਾਂ ਅਗਲੇ ਹਰ ਇੱਕ ਤੱਤ ਵਿੱਚ ਇੱਕ ਪ੍ਰੋਟੋਨ ਦਾ ਵਾਧਾ ਹੁੰਦਾ ਹੈ ਅਤੇ ਹਰ ਇੱਕ ਤੱਤ ਆਪਣੇ ਪਿਛਲੇ ਤੋਂ ਘੱਟ ਧਾਤੂ ਹੁੰਦਾ ਹੈ। ਹਰ ਇੱਕ ਪੀਰੀਅਡ ਦੇ ਤੱਤਾਂ ਦੀ ਰਸਾਇਣਕ ਅਤੇ ਭੌਤਿਕ ਵਿਸ਼ੇਸ਼ਤਾਵਾਂ ਇੱਕੋ ਜਿਹੀ ਹੁੰਦੀਆਂ ਹਨ, ਜੋ ਕੀ ਪੀਰੀਅਡਿਕ ਕਾਨੂੰਨ ਨੂੰ ਦਰਸਾਉਂਦਾ ਹੈ। ਉਦਾਹਰਨ ਦੇ ਲਈ, ਪਹਿਲੇ ਗਰੁੱਪ ਵਿਚ ਆਉਣ ਵਾਲੇ ਅਲਕਾਲੀ ਧਾਤੂਆਂ ਦੀਆਂ ਇੱਕੋ ਜਿਹੀਆਂ ਵਿਸ਼ੇਤਾਵਾਂ ਹੁੰਦੀਆਂ ਹਨ, ਜਿਵੇਂ ਕੀ ਉੱਚ-ਪ੍ਰਤੀਕਰਮ ਅਤੇ ਨੋਬਲ ਗੈਸ ਬਣਨ ਲਈ ਆਪਣੇ ਆਖਰੀ ਸ਼ੈੱਲ ਵਿਚੋਂ ਇੱਕ ਇਲੈਕਟ੍ਰੋਨ ਨੂੰ ਕੱਢਣਾ। ਮਿਆਦੀ ਪਹਾੜੇ ਵਿੱਚ ਕੁੱਲ 118 ਤੱਤ ਹਨ, ਇਹਨਾਂ ਨੂੰ 7 ਪੀਰੀਅਡਾਂ ਅਤੇ 18 ਗਰੁੱਪਾਂ ਵਿੱਚ ਵੰਡਿਆ ਗਿਆ ਹੈ।
ਗੁਰਮੁਖੀ ਲਿਪੀ ਜਾਂ ਪੈਂਤੀ ਅੱਖਰੀ ਇੱਕ ਲਿਪੀ ਹੈ ਜਿਸ ਵਿੱਚ ਪੰਜਾਬੀ ਭਾਸ਼ਾ ਲਿਖੀ ਜਾਂਦੀ ਹੈ। ਸ਼ਬਦ "ਗੁਰਮੁਖੀ" ਦਾ ਸ਼ਾਬਦਿਕ ਅਰਥ ਹੈ ਗੁਰੂਆਂ ਦੇ ਮੂੰਹੋਂ ਨਿਕਲੀ ਹੋਈ। ਇਸ ਲਿਪੀ ਵਿੱਚ ਤਿੰਨ ਸਵਰ ਅਤੇ 32 ਵਿਅੰਜਨ ਹਨ। ਪੰਜਾਬੀ ਭਾਸ਼ਾ ਦੀ ਗੁਰਮੁਖੀ ਲਿਪੀ ਵੀ ਇਸ ਦੀਆਂ ਭਾਸ਼ਾਈ ਲੋੜਾਂ ਪੂਰੀਆਂ ਕਰਦੀ ਹੈ। ਦੂਸਰੇ ਮੁਲਕਾਂ ਤੋਂ ਲੋਕ ਪੰਜਾਬ ਵਿੱਚ ਆਏ ਜਾਂ ਪੰਜਾਬੀ ਭਾਸ਼ਾ ਬੋਲਣ ਵਾਲੇ ਦੂਸਰੇ ਮੁਲਕਾਂ ਵਿੱਚ ਗਏ ਤਾਂ ਪੰਜਾਬੀ ਭਾਸ਼ਾ ਵਿੱਚ ਹੋਰ ਭਾਸ਼ਾਵਾਂ ਦੀਆਂ ਧੁਨੀਆਂ ਅਤੇ ਸ਼ਬਦਾਂ ਵਿੱਚ ਰਲਾਅ ਵਾਲੀ ਸਥਿਤੀ ਪੈਦਾ ਹੋਈ। ਪੰਜਾਬੀ ਭਾਸ਼ਾ ਨੇ ਜਿੱਥੇ ਦੂਸਰੀਆਂ ਭਾਸ਼ਾਵਾਂ ਦੇ ਕਈ ਸ਼ਬਦਾਂ ਨੂੰ ਜਿਉਂ ਦਾ ਤਿਉਂ ਅਪਣਾਇਆ ਉੱਥੇ ਆਪਣੇ ਸੁਭਾਅ ਮੁਤਾਬਿਕ ਕੁਝ ਸ਼ਬਦਾਂ ਵਿੱਚ ਥੋੜ੍ਹੀ ਬਹੁਤੀ ਤਬਦੀਲੀ ਨਾਲ ਵੀ ਸ਼ਬਦਾਂ ਨੂੰ ਅਪਣਾਇਆ। ਅੰਗਰੇਜ਼ੀ ਤੋਂ ਪਹਿਲਾਂ ਉਰਦੂ, ਅਰਬੀ, ਫ਼ਾਰਸੀ ਭਾਸ਼ਾਈ ਲੋਕਾਂ ਦੇ ਪੰਜਾਬ ਆਉਣ ਅਤੇ ਇੱਥੇ ਟਿਕਣ ਜਾਂ ਵਿਚਰਣ ਨਾਲ ਵਾਪਰੀ। ਪੰਜਾਬੀ ਦੇ ਆਦਿ ਕਵੀ ਬਾਬਾ ਫ਼ਰੀਦ ਤੋਂ ਲੈ ਕੇ ਆਧੁਨਿਕ ਕਵਿਤਾ ਜਾਂ ਵਾਰਤਕ ਲਿਖਾਰੀਆਂ ਦੇ ਇਸ ਭਾਸ਼ਾਈ ਪਿਛੋਕੜ ਸਦਕਾ ਪੰਜਾਬੀ ਭਾਸ਼ਾ ਵਿੱਚ ਦੂਸਰੇ ਸ਼ਬਦਾਂ ਦੀ ਵਰਤੋਂ ਸੁਭਾਵਿਕ ਵਰਤਾਰਾ ਰਿਹਾ ਹੈ। ਮੁਗਲ ਸਲਤਨਤ ਸਮੇਂ ਪੰਜਾਬ ਸਮੇਤ ਭਾਰਤ ਦੇ ਰਾਜ ਭਾਗ ਅਤੇ ਦਫ਼ਤਰਾਂ ਦੀ ਭਾਸ਼ਾ ਉਰਦੂ ਫ਼ਾਰਸੀ ਰਹੀ। ਪੰਜਾਬੀ ਦੀਆਂ ‘ਪੈਂਤੀ’ ਮੂਲ ਧੁਨੀਆਂ ਵਿੱਚ ਪੰਜ ਪੈਰ ਬਿੰਦੀ ਵਾਲੀਆਂ ਧੁਨੀਆਂ (ਸ਼, ਖ਼, ਗ਼, ਜ਼, ਫ਼) ਉਰਦੂ ਫ਼ਾਰਸੀ ਦੇ ਉਚਾਰਣ ਵਾਸਤੇ ਰਲ਼ੀਆਂ ਸਨ। ਲ਼ ਧੁਨੀ ਬਾਅਦ ਵਿੱਚ ਇਜਾਦ ਕੀਤੀ ਗਈ।
ਬਲਾਗ(ਬਲਾੱਗ) ਅਜਿਹੀਆਂ ਸਾਈਟਾਂ(ਸਥਾਨਾਂ) ਨੂੰ ਕਿਹਾ ਜਾਂਦਾ ਹੈ ਜਿਥੇ ਜਾਣਕਾਰੀ ਡਾਇਰੀ ਵਾਂਗ ਤਰਤੀਬ ਵਾਰ ਦਰਜ ਕੀਤੀ ਹੁੰਦੀ ਹੈ। ਅੰਗਰੇਜ਼ੀ ਸ਼ਬਦ ਬਲਾੱਗ (blog) ਵੈੱਬ ਲਾੱਗ (web log) ਸ਼ਬਦ ਦਾ ਸੰਖੇਪ ਰੂਪ ਹੈ। ਇਸਨੂੰ ਇੱਕ ਆਰੰਭਿਕ ਬਲਾੱਗਰ ਨੇ ਮਜ਼ਾਕ ਵਿੱਚ ਵੀ ਬਲਾੱਗ (We blog) ਦੀ ਤਰ੍ਹਾਂ ਪ੍ਰਯੋਗ ਕਰਨਾ ਸ਼ੁਰੂ ਕਰ ਦਿੱਤਾ ਸੀ, ਬਾਅਦ ਵਿੱਚ ਇਸ ਦਾ ਕੇਵਲ ਬਲਾਗ ਸ਼ਬਦ ਰਹਿ ਗਿਆ ਅਤੇ ਇੰਟਰਨੈੱਟ ਤੇ ਪ੍ਰਚੱਲਤ ਹੋ ਗਿਆ। ਅੱਜ-ਕੱਲ ੲਿੰਟਰਨੈੱਟ(ਅੰਤਰਜਾਲ) ੳੁੱਤੇ ਵਰਡਪ੍ਰੈਸ, ਜਿਮਡੋ ਅਤੇ ਬਲਾੱਗਰ ਬਲਾੱਗ ਬਣਾੳੁਣ ਲੲੀ ਬਹੁਤ ਪ੍ਰਚਲਿੱਤ ਹਨ।
ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀ
ਗੁਰੂ ਗ੍ਰੰਥ ਸਾਹਿਬ ਸਿੱਖਾਂ ਦਾ ਸਭ ਤੋਂ ਮਹਾਨ ਗ੍ਰੰਥ ਹੈ। ਗੁਰੂ ਅਰਜਨ ਦੇਵ ਜੀ ਨੇ ਇਸ ਮਹਾਨ ਗ੍ਰੰਥ ਦਾ ਸੰਕਲਨ 1601 ਵਿੱਚ ਸ਼ੁਰੂ ਕੀਤਾ ਅਤੇ 2 ਅਗਸਤ 1604 ਨੂੰ ਸੰਪੰਨ ਕੀਤਾ। ਇਸ ਮਹਾਨ ਗ੍ਰੰਥ ਦੀ ਲੇਖਣੀ ਦਾ ਕਾਰਜ ਭਾਈ ਗੁਰਦਾਸ ਨੇ ਕੀਤਾ। ਇਸ ਵਿੱਚ ਪਹਿਲਾਂ ਪੰਜ ਗੁਰੂਆਂ ਦੀ ਬਾਣੀ ਦਰਜ ਸੀ; ਬਾਅਦ ਵਿੱਚ ਗੁਰੂ ਗੋਬਿੰਦ ਸਿੰਘ ਨੇ ਇਸ ਵਿੱਚ ਅਕਤੂਬਰ 1708 ਨੂੰ [[ਗੁਰੂ ਤੇਗ ਬਹਾਦਰ)ਦੀ ਬਾਣੀ ਸ਼ਾਮਲ ਕੀਤੀ। ਗੁਰੂ ਗ੍ਰੰਥ ਸਾਹਿਬ ਵਿੱਚ ਛੇ ਗੁਰੂ ਸਹਿਬਾਨਾਂ ਤੋਂ ਇਲਾਵਾ 15 ਭਗਤਾਂ, 11 ਭੱਟਾਂ ਤੇ ਤਿੰਨ ਗੁਰੂ ਘਰ ਦੇ ਸਿੱਖ ਸ਼ਰਧਾਲੂਆਂ ਦੀ ਬਾਣੀ ਦਰਜ ਹੈ, ਜੋ ਹੇਠ ਲਿਖੇ ਪ੍ਰਕਾਰ ਹੈ-
ਮਹਾਰਾਜਾ ਰਣਜੀਤ ਸਿੰਘ (1780-1839) ਪੰਜਾਬ ਦੀ ਸਿੱਖ ਸਲਤਨਤ ਦੀ ਨੀਂਹ ਰੱਖਣ ਵਾਲ਼ਾ ਇੱਕ ਸਿੱਖ ਮਹਾਰਾਜਾ ਸੀ ਜੋ ਸ਼ੇਰ-ਏ-ਪੰਜਾਬ (ਪੰਜਾਬ ਦਾ ਸ਼ੇਰ) ਦੇ ਨਾਂ ਨਾਲ਼ ਜਾਣਿਆ ਜਾਂਦਾ ਹੈ। ਮਹਾਰਾਜਾ ਰਣਜੀਤ ਸਿੰਘ ਨੂੰ ਪੰਜਾਬ ਦੇ ਇਤਿਹਾਸ ਵਿੱਚ ਬਹਾਦਰ ਜੰਗਜੂ, ਦਲੇਰ ਮਹਾਰਾਜੇ ਤੇ ਮਹਾਨ ਸ਼ਖ਼ਸੀਅਤ ਵਜੋਂ ਜਾਣਿਆ ਜਾਂਦਾ ਹੈ। ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਵਿੱਚ ਸਿੱਖਾਂ, ਹਿੰਦੂਆਂ ਤੇ ਮੁਸਲਮਾਨਾਂ ਨੂੰ ਇੱਕ ਡੋਰ ਵਿੱਚ ਪਰੋਈ ਰੱਖਿਆ, ਜਿਸ ਕਰਕੇ ਖ਼ਾਲਸਾ ਰਾਜ ਦੀ ਹਰ ਥਾਂ ਸਿਫ਼ਤ ਕੀਤੀ ਜਾਂਦੀ ਸੀ।
ਜਪਾਨ (ਜਪਾਨੀ: 日本, ਨੀਪੋਨ ਜਾ ਨੀਹੋਨ) ਪੂਰਬੀ ਏਸ਼ੀਆ ਵਿੱਚ ਸਥਿਤ ਇੱਕ ਟਾਪੂ ਦੇਸ਼ ਹੈ ਜੌ ਕਿ ਪ੍ਰਸ਼ਾਤ ਮਾਹਾਂਸਾਗਰ ਵਿੱਚ ਸਥਿਤ ਹੈ। ਇਹ ਚੀਨ, ਕੋਰੀਆ ਅਤੇ ਰੂਸ ਦੇ ਪੂਰਬੀ ਪਾਸੇ ਹੈ। ਜਪਾਨ ਦੇ ਜਪਾਨੀ ਨਾਮ ਨੀਹੋਨ ਦਾ ਮਤਲਬ ਹੈ ਸੂਰਜ ਦਾ ਸਰੋਤ, ਇਸ ਲਈ ਇਸਨੂੰ ਚੜਦੇ ਸੂਰਜ ਦਾ ਦੇਸ਼ ਵੀ ਕਿਹਾ ਜਾਂਦਾ ਹੈ। ਜਪਾਨ ੬੮੫੨ ਟਾਪੂਆਂ ਦਾ ਇੱਕ ਸਮੂਹ ਹੈ। ਹੋਨਸ਼ੂ, ਹੋਕਾਇਡੋ, ਕਿਉਸ਼ੂ ਅਤੇ ਸ਼ੀਕੋਕੂ ਇਸਦੇ ਸਭ ਤੋ ਵਡੇ ੪ ਟਾਪੂ ਹਨ ਜੋ ਇਸਦੇ ਥਲ ਭਾਗ ਦਾ ੯੭% ਹਿੱਸਾ ਹਨ। ਇਸ ਦੀ ਆਬਾਦੀ ੧੨ ਕਰੋੜ ੮੦ ਲੱਖ ਹੈ। ਟੋਕੀਓ ਜਪਾਨ ਦੀ ਰਾਜਧਾਨੀ ਹੈ। ਜਪਾਨ ਜੰਨਸੰਖਿਆ ਦੇ ਹਿਸਾਬ ਨਾਲ਼ ਦੁਨੀਆ ਦਾ ਦਸਵਾਂ ਅਤੇ ਜੀ.ਡੀ.ਪੀ ਦੇ ਲਿਹਾਜ਼ ਨਾਲ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਦੇਸ਼ ਹੈ।
ਭਾਸ਼ਾ ਵਿਗਿਆਨ ਵਿੱਚ ਸ਼ਬਦ ਨੂੰ ਛੋਟੀ ਤੋਂ ਛੋਟੀ ਸੁਤੰਤਰ ਇਕਾਈ ਵਜੋਂ ਮੰਨਿਆ ਗਿਆ ਹੈ ਜੋ ਆਰਥਿਕ ਅਤੇ ਵਿਹਾਰਿਕ ਪੱਧਰ ਤੇ ਇੱਕਲੇ ਤੌਰ ਤੇ ਵਰਤਿਆ ਜਾਂਦਾ ਹੈ। ਭਾਸ਼ਾ ਵਿਗਿਆਨ ਅਧਿਐਨ ਵਿੱਚ ‘ਸ਼ਬਦ’ ਦਾ ਮਹੱਤਵ ਕਈ ਤਰ੍ਹਾਂ ਦੀਆਂ ਦ੍ਰਿਸ਼ਟੀਆਂ ਤੋਂ ਮਿਲਦਾ ਹੈ। ਪ੍ਰੰਪਰਾਗਤ ਵਿਆਕਰਣ ਸਿਧਾਂਤ ਵਿੱਚ ‘ਸ਼ਬਦ’ ਇੱਕ ਅਤਿ ਉੱਤਮ ਇਕਾਈ ਮੰਨਿਆ ਜਾਂਦਾ ਹੈ। ਕਿਉਂਕਿ ਪ੍ਰੰਪਰਾਗਤ ਧਾਰਨਾ ਅਨੁਸਾਰ ਵਾਕ ਵਿਓਂਤ ਵਿੱਚ ਵਾਕ ਦੀਆਂ ਚਾਰ ਪ੍ਰਮੁੱਖ ਇਕਾਈਆਂ ਹਨ: ਸ਼ਬਦ, ਵਾਕੰਸ਼, ਉਪਵਾਕ, ਵਾਕ। ਇਨ੍ਹਾਂ ਵਿੱਚੋਂ ‘ਸ਼ਬਦ, ਨੂੰ ਹੀ ਮੂਲ ਇਕਾਈ ਮੰਨਿਆ ਗਿਆ ਹੈ ਜਿਸ ਤੋਂ ਵਾਕੰਸ਼ਾਂ , ਉਪਵਾਕਾਂ ਅਤੇ ਵਾਕਾਂ ਦੀ ਸਿਰਜਣਾ ਹੁੰਦੀ ਹੈ।
ਬੰਦਾ ਸਿੰਘ ਬਹਾਦਰ (27 ਅਕਤੂਬਰ 1670 –9 ਜੂਨ 1716) ਸਿੱਖਾਂ ਦੀ ਸੈਨਾ ਦਾ ਸੈਨਾਪਤੀ ਸੀ। ਉਸ ਦੇ ਬਚਪਨ ਦਾ ਨਾਂ ਲਛਮਣ ਦੇਵ ਸੀ ਪਰ ਓਹ ਲਛਮਣ ਦਾਸ ਅਤੇ ਮਾਧੋ ਦਾਸ ਦੇ ਨਾਵਾਂ ਨਾਲ ਵੀ ਜਾਣਿਆ ਜਾਂਦਾ ਸੀ। ਉਸਨੇ ਪੰਦਰਾਂ ਸਾਲ ਦੀ ਉਮਰ ਵਿੱਚ ਵੈਰਾਗੀ ਬਣਨ ਲਈ ਘਰ ਛੱਡ ਦਿਤਾ ਤਾਂ ਉਸਨੂੰ ਮਾਧੋ ਦਾਸ ਦੇ ਨਾਂ ਨਾਲ ਜਾਣਿਆ ਜਾਣ ਲਗਿਆ। ਉਸਨੇ ਗੋਦਾਵਰੀ ਨਦੀ ਦੇ ਕਿਨਾਰੇ ਆਪਣਾ ਆਸ਼ਰਮ ਬਣਾਇਆ। ਇੱਥੇ ਹੀ ਉਸ ਦੀ ਮੁਲਾਕਾਤ ਸਤੰਬਰ 1708 ਈ. ਵਿੱਚ ਗੁਰੂ ਗੋਬਿੰਦ ਸਿੰਘ ਜੀ ਨਾਲ ਹੋਈ ਅਤੇ ਉਹ ਉਨ੍ਹਾਂ ਦਾ ਸ਼ਰਧਾਲੂ ਬਣ ਗਇਆ। ਗੁਰੂ ਜੀ ਨੇ ਹੀ ਉਸਨੂੰ ਬੰਦਾ ਸਿੰਘ ਬਹਾਦਰ ਦਾ ਨਾਂ ਦਿਤਾ ਅਤੇ ਪੰਜਾਬ ਵਿੱਚ ਮੁਗਲਾਂ ਵਿਰੁੱਧ ਸਿੱਖਾਂ ਦੀ ਅਗਵਾਈ ਕਰਨ ਲਈ ਭੇਜਿਆ। ਗੁਰਦਾਸ ਨੰਗਲ ਵਿਚ ਦਸੰਬਰ 1715 ਵਿਚ ਗਿ੍ਫ਼ਤਾਰ ਕੀਤੇ ਬੰਦਾ ਸਿੰਘ ਅਤੇ ਉਸ ਦੇ ਸਾਥੀ ਅਤੇ ਮਗਰੋਂ ਗਿ੍ਫ਼ਤਾਰ ਕੀਤੇ ਸਿੱਖ ਕੈਦੀ 27 ਫ਼ਰਵਰੀ, 1716 ਦੇ ਦਿਨ ਦਿੱਲੀ ਦੇ ਬਾਹਰਵਾਰ ਪਿੰਡ ਅਗਰਾਬਾਦ ਕੋਲ ਪੁੱਜੇ। 29 ਫ਼ਰਵਰੀ, 1716 ਨੂੰ ਇਨ੍ਹਾਂ ਕੈਦੀਆਂ ਦਾ ਦਿੱਲੀ ਵਿਚ ਜਲੂਸ ਕਢਿਆ ਗਿਆ। ਜਲੂਸ ਦੇ ਸੱਭ ਤੋਂ ਅੱਗੇ ਇਕ ਬੈਂਡ-ਵਾਜਾ ਜਾ ਰਿਹਾ ਸੀ। ਇਹ ਜਲੂਸ ਦਿੱਲੀ ਨੇੜਲੇ ਪਿੰਡ ਅਗਰਾਬਾਦ ਤੋਂ ਸ਼ੁਰੂ ਹੋ ਕੇ, 10 ਕਿਲੋਮੀਟਰ ਦੂਰ, ਲਾਲ ਕਿਲਾ ਤਕ ਲਿਜਾਇਆ ਗਿਆ। ਇਸ ਬੈਂਡ ਦੇ ਪਿੱਛੇ ਦੋ ਹਜ਼ਾਰ ਸਿੱਖਾਂ ਦੇ ਸਿਰ, ਜਿਨ੍ਹਾਂ 'ਚ ਤੂੜੀ ਭਰ ਕੇ ਬਾਂਸਾਂ 'ਤੇ ਲਟਕਾਇਆ ਹੋਇਆ ਸੀ, ਜਾ ਰਹੇ ਸਨ। ਇਨ੍ਹਾਂ ਦੇ ਸਿਰਾਂ ਦੇ ਵਾਲ ਖੁਲ੍ਹੇ ਰੱਖੇ ਹੋਏ ਸਨ ਤਾਂ ਜੋ ਲੋਕ ਪਛਾਣ ਸਕਣ ਕਿ ਇਹ ਸਿੱਖਾਂ ਦੇ ਹੀ ਸਿਰ ਹਨ। ਇਨ੍ਹਾਂ ਦੀ ਗਿਣਤੀ ਵਧਾਉਣ ਵਾਸਤੇ ਕੁੱਝ ਔਰਤਾਂ ਦੇ ਸਿਰ ਵੱਢ ਕੇ ਵੀ ਸ਼ਾਮਲ ਕਰ ਦਿਤੇ ਗਏ ਸਨ, ਜੋ ਲੰਮੇ ਵਾਲਾਂ ਕਾਰਨ ਸਿੱਖ ਹੀ ਜਾਪਦੀਆਂ ਸਨ। ਇਸ ਮਗਰੋਂ ਇਕ ਹਾਥੀ ਸੀ, ਜਿਸ 'ਤੇ ਰੱਖੇ ਹੋਏ ਪਿੰਜਰੇ ਵਿਚ ਬੰਦਾ ਸਿੰਘ ਸੀ। ਬੰਦਾ ਸਿੰਘ ਦਾ ਮਜ਼ਾਕ ਉਡਾਉਣ ਵਾਸਤੇ ਉਸ ਨੂੰ ਇਕ ਲਾੜੇ ਵਾਂਗ ਸੁਨਹਿਰੀ ਜ਼ਰੀ ਵਾਲੀ ਲਾਲ ਪੱਗ, ਅਨਾਰ ਦੇ ਫ਼ੁਲਾਂ ਦੇ ਰੰਗ ਦਾ ਸ਼ਾਹੀ ਚੋਗਾ ਪਾਇਆ ਹੋਇਆ ਸੀ। ਉਸ ਦੇ ਸਿਰ 'ਤੇ ਇਕ ਲਕੜੀ ਦਾ ਖੋਖਾ ਤਿੰਨ-ਚਾਰ ਕਿਲੋ ਮਿੱਟੀ ਨਾਲ ਭਰ ਕੇ ਰਖਿਆ ਹੋਇਆ ਸੀ, ਜਿਸ ਦੇ ਭਾਰ ਨਾਲ ਉਹ ਗਰਦਨ ਝੁਕਾਈ ਟੇਢਾ ਬੈਠਾ ਸੀ। ਬੰਦਾ ਸਿੰਘ ਭਾਵੇਂ ਪਿੰਜਰੇ ਵਿਚ ਬੰਦ ਸੀ, ਪਰ ਫਿਰ ਵੀ ਉਸ ਪਿੱਛੇ ਨੰਗੀ ਤਲਵਾਰ ਹੱਥ ਵਿਚ ਫੜ ਕੇ ਇਕ ਸਿਪਾਹੀ ਖੜਾ ਕੀਤਾ ਹੋਇਆ ਸੀ ਕਿਉਂਕਿ ਮੁਗ਼ਲ ਡਰਦੇ ਸੀ ਕਿ ਕਿਤੇ ਬੰਦਾ ਜਾਦੂ ਨਾਲ ਉੱਡ ਹੀ ਨਾ ਜਾਵੇ। ਬੰਦਾ ਸਿੰਘ ਵਾਲੇ ਹਾਥੀ ਦੇ ਪਿੱਛੇ 740 ਕੈਦੀ ਸਨ। ਇਨ੍ਹਾਂ ਦੇ ਮੂੰਹਾਂ 'ਤੇ ਕਾਲਖ਼ ਮਲੀ ਹੋਈ ਸੀ। ਉਨ੍ਹਾਂ ਦਾ ਇਕ-ਇਕ ਹੱਥ ਗਰਦਨ ਦੇ ਪਿੱਛੇ ਕਰ ਕੇ ਸ਼ਿਕੰਜੇ ਵਿਚ ਕੱਸ ਕੇ ਬੰਨਿ੍ਹਆ ਹੋਇਆ ਸੀ। ਉਨ੍ਹਾਂ ਦੇ ਸਿਰਾਂ 'ਤੇ ਕਾਗ਼ਜ਼ਾਂ ਦੀਆਂ ਖੋਖਾ-ਟੋਪੀਆਂ ਰੱਖੀਆਂ ਹੋਈਆਂ ਸਨ ਤੇ ਉਨ੍ਹਾਂ ਦੇ ਜਿਸਮਾਂ 'ਤੇ ਭੇਡਾਂ ਦੀ ਖੱਲ ਲਵ੍ਹੇਟੀ ਹੋਈ ਸੀ। ਉਨ੍ਹਾਂ ਦਾ ਇਹ ਰੂਪ ਉਨ੍ਹਾਂ ਦਾ ਮਜ਼ਾਕ ਉਡਾਉਣ ਅਤੇ ਉਨ੍ਹਾਂ ਦੀ ਬੇਇਜ਼ਤੀ ਕਰਨ ਵਾਸਤੇ ਬਣਾਇਆ ਗਿਆ ਸੀ। ਉਨ੍ਹਾਂ ਨੂੰ ਦੋ-ਦੋ ਕਰ ਕੇ ਕਾਠੀਆਂ ਤੋਂ ਸੱਖਣੇ ਊਠਾਂ 'ਤੇ ਲੱਦਿਆ ਹੋਇਆ ਸੀ। ਇਸ ਜਲੂਸ ਪਿੱਛੇ ਮੁਹੰਮਦ ਅਮੀਨ ਖ਼ਾਨ, ਉਸ ਦਾ ਪੁੱਤਰ ਕਮਰ-ਉਦ-ਦੀਨ ਖ਼ਾਨ ਅਤੇ ਜ਼ਕਰੀਆ ਖ਼ਾਨ ਪੁੱਤਰ ਅਬਦੁਸ ਸਮਦ ਖ਼ਾਨ ਜੋ ਮਗਰੋਂ ਲਾਹੌਰ ਦਾ ਸੂਬੇਦਾਰ ਬਣਿਆ, ਜੇਤੂਆਂ ਵਾਂਗ ਆਕੜ-ਆਕੜ ਕੇ ਚੱਲ ਰਹੇ ਸਨ। ਇਹ ਜਲੂਸ ਲਾਹੌਰੀ ਗੇਟ ਦੇ ਰਸਤਿਉਂ ਦਿੱਲੀ ਸ਼ਹਿਰ ਵਿਚ ਦਾਖ਼ਲ ਹੋਇਆ। ਇਸ ਜਲੂਸ ਨੂੰ ਵੇਖਣ ਵਾਸਤੇ ਦਿੱਲੀ ਦੀ ਸਾਰੀ ਲੋਕ ਸੜਕਾਂ 'ਤੇ ਆਈ ਹੋਈ ਸੀ। ਸ਼ਹਿਰ ਵਿਚ ਕੋਈ ਵੀ ਸ਼ਖ਼ਸ ਐਸਾ ਨਹੀਂ ਸੀ ਰਿਹਾ, ਜਿਸ ਨੇ ਇਹ ਨਜ਼ਾਰਾ ਨਾ ਵੇਖਿਆ ਹੋਵੇ। ਲੱਖਾਂ ਲੋਕਾਂ ਦੀਆਂ ਭੀੜਾਂ ਕਾਰਨ ਏਨੀ ਘੁਟਣ ਸੀ ਕਿ ਇਸ ਮੌਕੇ 'ਤੇ ਸਾਹ ਲੈਣਾ ਵੀ ਮੁਸ਼ਕਲ ਹੋਇਆ ਪਿਆ ਸੀ। ਲੋਕ ਸਿੱਖਾਂ ਨੂੰ ਮਜ਼ਾਕ 'ਚ ਉਨ੍ਹਾਂ ਵਲ ਵੇਖ ਕੇ ਕੋਝੀਆਂ ਸੈਨਤਾਂ ਕਰ ਰਹੇ ਸਨ। ਜਦੋਂ ਬੰਦਾ ਸਿੰਘ ਨੂੰ ਬਾਦਸ਼ਾਹ ਫ਼ਰਖ਼ਸੀਅਰ ਕੋਲ ਪੇਸ਼ ਕੀਤਾ ਗਿਆ ਸੀ ਤਾਂ ਬਾਦਸ਼ਾਹ ਨੇ ਬੰਦਾ ਸਿੰਘ ਨੂੰ ਪੁਛਿਆ, ਤੂੰ ਅਪਣੇ ਵਾਸਤੇ ਕਿਹੋ ਜਹੀ ਮੌਤ ਚੁਣੇਂਗਾ?
ਗੁਰਦੁਵਾਰਾ ਸ੍ਰੀ ਮੰਜੀ ਸਾਹਿਬ ਕੋਟਾ
ਇਹ ਗੁਰਦੁਆਰਾ ਸਾਹਿਬ ਲੁਧਿਆਣੇ ਤੋਂ 29 ਕਿਲੋਮੀਟਰ ਦੂਰ ਅਮ੍ਰਿਤ੍ਸਰ - ਦਿਲੀ ਹਾਈਵੇ ਤੇ ਦੋਰਹੇ ਅਤੇ ਖੰਨੇ ਦੇ ਵਿਚਕਾਰ ਸਥਿਤ ਹੈ। ਇਹ ਅਸਥਾਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨਾਲ ਸਬੰਧਿਤ ਮੰਨਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲੇ ਚੋਂ ਰਿਹਾ ਹੋ ਕੇ ਆਏ ਸਨ ਤਾਂ ਇੱਥੇ ਆ ਕੇ ਰੁਕੇ ਸਨ। ਇਹ ਗੁਰਦੁਆਰਾ ਹੁਣ ਸ੍ਰੋ.ਗੁ.ਪ੍ਰ੍.ਕ੍ਮੇਟੀ ਦੇ ਅਧੀਨ ਹੈ।
ਲਾਤੀਨੀ (ਲਾਤੀਨੀ ਭਾਸ਼ਾ ਵਿੱਚ: Lingua Latina) ਪ੍ਰਾਚੀਨ ਰੋਮਨ ਸਾਮਰਾਜ ਅਤੇ ਪ੍ਰਾਚੀਨ ਰੋਮਨ ਧਰਮ ਦੀ ਰਾਜਭਾਸ਼ਾ ਸੀ। ਅੱਜ ਇਹ ਇੱਕ ਮੁਰਦਾ ਭਾਸ਼ਾ ਹੈ, ਲੇਕਿਨ ਫਿਰ ਵੀ ਰੋਮਨ ਕੈਥੋਲਿਕ ਗਿਰਜਾ ਘਰ ਦੀ ਧਰਮਭਾਸ਼ਾ ਅਤੇ ਵੈਟੀਕਨ ਸਿਟੀ ਨਾਮੀ ਸ਼ਹਿਰ ਦੀ ਰਾਜਭਾਸ਼ਾ ਹੈ। ਇਹ ਪ੍ਰਾਚੀਨ ਕਲਾਸੀਕਲ ਭਾਸ਼ਾ ਹੈ ਜੋ ਸੰਸਕ੍ਰਿਤ ਨਾਲ ਇਹ ਬਹੁਤ ਜ਼ਿਆਦਾ ਮੇਲ ਖਾਂਦੀ ਹੈ ਅਤੇ ਹਿੰਦ-ਯੂਰਪੀ ਭਾਸ਼ਾ-ਪਰਵਾਰ ਦੀ ਰੁਮਾਂਸ ਸ਼ਾਖਾ ਵਿੱਚ ਆਉਂਦੀ ਹੈ। ਇਸ ਤੋਂ ਫਰਾਂਸੀਸੀ, ਇਤਾਲਵੀ, ਸਪੇਨੀ, ਰੋਮਾਨਿਆਈ ਅਤੇ ਪੁਰਤਗਾਲੀ ਭਾਸ਼ਾਵਾਂ ਵਿਕਸਿਤ ਹੋਈਆਂ। ਯੂਰਪ ਵਿੱਚ ਈਸਾਈ ਧਰਮ ਦੇ ਪ੍ਰਭੁਤਵ ਕਰਕੇ ਲਾਤੀਨੀ ਮਧਯੁਗ ਅਤੇ ਪੂਰਬ-ਆਧੁਨਿਕ ਕਾਲ ਵਿੱਚ ਲਗਭਗ ਸਾਰੇ ਯੂਰਪ ਦੀ ਅੰਤਰਰਾਸ਼ਟਰੀ ਭਾਸ਼ਾ ਸੀ, ਜਿਸ ਵਿੱਚ ਕੁਲ ਧਰਮ, ਵਿਗਿਆਨ, ਉੱਚ ਸਾਹਿਤ, ਦਰਸ਼ਨ ਅਤੇ ਹਿਸਾਬ ਦੀਆਂ ਕਿਤਾਬਾਂ ਲਿਖੀ ਜਾਂਦੀਆਂ ਸਨ।
ਹਜਰਤ ਬਾਬਾ ਫ਼ਰੀਦ-ਉਦ-ਦੀਨ ਗੰਜਸ਼ਕਰ (ਉਰਦੂ: حضرت بابا فرید الدّین مسعود گنج شکر ਦੱਖਣੀ ਏਸ਼ੀਆ ਦੇ ਪੰਜਾਬ ਖੇਤਰ ਵਿੱਚ ਇੱਕ ਸੂਫ਼ੀ ਫਕੀਰ ਸੀ। ਹਜਰਤ ਫ਼ਰੀਦ-ਉਦ-ਦੀਨ ਗੰਜਸ਼ਕਰ (1173–1266) ਜਾਂ (1188 (584 ਹਿਜਰੀ) – 7 ਮਾਈ 1280 (679 ਹਿਜਰੀ)), ਜਿਸ ਨੂੰ ਆਮ ਤੌਰ ਤੇ ਬਾਬਾ ਫ਼ਰੀਦ (ਉਰਦੂ: بابا فرید) ਸੱਦਿਆ ਜਾਂਦਾ ਹੈ 12ਵੀਂ ਸਦੀ ਦਾ ਇੱਕ ਸੂਫ਼ੀ ਪ੍ਰਚਾਰਕ ਅਤੇ ਚਿਸ਼ਤੀ ਸੰਪਰਦਾ ਦਾ ਸੰਤ ਸੀ।
ਗਿਰੀ ਇੱਕ ਬੀਜ ਅਤੇ ਛਿਲਕੇ ਦੀ ਬਣੀ ਹੁੰਦੀ ਹੈ। ਵਨਸਪਤੀ ਵਿਗਿਆਨ ਵਿੱਚ ਇਹ ਜ਼ਰੂਰੀ ਹੁੰਦਾ ਹੈ ਕੀ ਛਿਲਕਾ ਬੰਦ ਰਹੇ ਅਤੇ ਆਪਣੇ ਅੰਦਰ ਬੀਜ ਨੂੰ ਸੰਭਾਲ ਕੇ ਰੱਖੇ। ਆਮ ਤੌਰ ਤੇ ਕਈ ਤਰ੍ਹਾਂ ਦੇ ਸੁੱਕੇ ਬੀਜਾਂ ਨੂੰ ਗਿਰੀ ਕਿਹਾ ਜਾਂਦਾ ਹੈ, ਪਰ ਵਨਸਪਤੀ ਵਿਗਿਆਨ ਵਿੱਚ ਸਿਰਫ ਅਸਫੁੱਟਨਸ਼ੀਲ ਫਲਾਂ ਨੂੰ ਹੀ ਸਹੀ ਤੌਰ ਤੇ ਗਿਰੀ ਮੰਨਿਆ ਜਾਂਦਾ ਹੈ। ਕਈ ਬੀਜ ਫਲ ਤੋਂ ਕੁਦਰਤੀ ਤਰੀਕੇ ਨਾ ਛਿਲਕੇ ਦੇ ਅਲਗ ਹੋਣ ਨਾਲ ਬਣਦੇ ਹਨ। ਕੁਝ ਗਿਰੀਆਂ ਦੇ ਛਿਲਕੇ ਬਹੁਤ ਸਖ਼ਤ ਹੁੰਦੇ ਹਨ ਜਿਵੇਂ ਕਿ ਪਹਾੜੀ ਬਦਾਮ, ਕੁਮੈਤ ਅਤੇ ਸ਼ਾਹਬਲਤ ਅਤੇ ਕੁਝ ਹੋਰ ਵੀ ਗਿਰੀਆਂ ਹਨ ਜਿਵੇਂ ਕਿ ਬਦਾਮ, ਪਿਸਤਾ, ਅਖਰੋਟ ਆਦਿ ਨੂੰ ਵਨਸਪਤੀ ਵਿਗਿਆਨ ਵਿੱਚ ਗਿਰੀਆਂ ਨਹੀਂ ਮੰਨਿਆ ਜਾਂਦਾ।
ਨੈਨੋਤਕਨਾਲੋਜੀ ‘ਨੈਨੋ’ ਤੋਂ ਭਾਵ ਬਹੁਤ ਹੀ ਛੋਟੇ ਆਕਾਰ ਵਿੱਚ ਮਾਦੇ ਦਾ ਵਿਚਰਨਾ ਹੈ। ਜਿਸ ਪਦਾਰਥ ਨੂੰ ਅਸੀਂ ਨੰਗੀ ਅੱਖ ਨਾਲ ਦੇਖਦੇ ਹਾਂ ਉਸ ਦੀ ਨਾਪ-ਲੰਬਾਈ ਜਾਂ ਵਿਸਤਾਰ ਹੁੰਦਾ ਹੈ ਪਰ ਮਾਈਕਰੋ ਅਤੇ ਨੈਨੋ ਆਕਾਰ ਵਿੱਚ ਵਿਚਰਨ ਵਾਲਾ ਪਦਾਰਥ ਅਸੀਂ ਨੰਗੀ ਅੱਖ ਨਾਲ ਨਹੀਂ ਦੇਖ ਸਕਦੇ ਕਿਉਂਕਿ ਉਸ ਦਾ ਵਿਸਥਾਰ 10−6 ਮੀਟਰ ਤੋਂ ਲੈ ਕੇ 10−9 ਮੀਟਰ ਤਕ ਹੁੰਦਾ ਹੈ। ਨੈਨੋਮੀਟਰ ਵਿਗਿਆਨਿਕ ਨੋਟੇਸ਼ਨ ਵਿੱਚ 1×10−9 m ਹੈ। ਪਰਮਾਣੂ ਦੇ ਵਿਸਥਾਰ ਦੀ ਇਕਾਈ ਐਂਗਸਟਰੋਮ (1) ਹੁੰਦੀ ਹੈ। ਇੱਕ ਐਂਗਸਟਰੋਮ 10−10 ਮੀਟਰ ਦੇ ਬਰਾਬਰ ਹੁੰਦਾ ਹੈ ਮਤਲਬ ਇੱਕ ਨੈਨੋਮੀਟਰ ਲੰਮੇ-ਚੌੜੇ ਪਦਾਰਥ ਵਿੱਚ 10 ਪਰਮਾਣੂ ਫਿੱਟ ਹੋ ਸਕਦੇ ਹਨ। ਮਨੁੱਖੀ ਸਰੀਰ ਦੇ ਡੀ.ਐੱਨ.ਏ., ਪ੍ਰੋਟੀਨ, ਵਾਇਰਸ ਅਤੇ ਇਲੈਕਟਰੌਨਿਕ ਚਿੱਪਾਂ ਵਿੱਚ ਵਰਤੇ ਜਾਣ ਵਾਲੇ ਟਰਾਂਸਿਸਟਰ ਸਭ ਨੈਨੋਮੀਟਰ ਸਕੇਲ ਵਿੱਚ ਹੀ ਮਾਪੇ ਜਾ ਸਕਦੇ ਹਨ। ਇੱਕ ਬਾਇਓਲੋਜੀਕਲ ਸੈੱਲ ਇੱਕ ਨੈਨੋਮੀਟਰ ਤੋਂ ਦਸ ਹਜ਼ਾਰ ਗੁਣਾਂ ਵੱਡਾ ਹੁੰਦਾ ਹੈ। ਅਸਲ ਵਿੱਚ ਦੇਖਿਆ ਜਾਵੇ ਤਾਂ ਨੈਨੋਤਕਨਾਲੋਜੀ ਵਿੱਚ ਵਰਤੇ ਜਾਣ ਵਾਲੇ ਪਦਾਰਥ ਦਾ ਆਕਾਰ 100 ਨੈਨੋਮੀਟਰ ਤੋਂ ਘੱਟ ਹੁੰਦਾ ਹੈ ਯਾਨੀ 100&10−9= 10−7 ਮੀਟਰ ਤੋਂ ਵੀ ਛੋਟਾ। ਅਜਿਹੀ ਤਕਨਾਲੋਜੀ ਰਾਹੀਂ ਪਦਾਰਥ ਦੀ ਅਤਿ ਸੂਖ਼ਮ ਪਰਮਾਣੂ ਸੰਰਚਨਾ ਅਤੇ ਕੁਆਂਟਮ ਪੱਧਰ ਦੀਆਂ ਚੁੰਬਕੀ, ਬਿਜਲਈ, ਪ੍ਰਕਾਸ਼ੀ ਅਤੇ ਯਾਂਤਰਿਕ ਵਿਗਿਆਨ ਸੰਬੰਧੀ ਵਿਸ਼ੇਸ਼ਤਾਵਾਂ ਦਾ ਨਿਰੀਖਣ ਅਤੇ ਪੜਚੋਲ ਕੀਤੀ ਜਾਂਦੀ ਹੈ।
ਮਨੋਵਿਗਿਆਨ (ਅੰਗਰੇਜ਼ੀ: Psychology) ਉਹ ਵਿਦਿਅਕ ਅਤੇ ਵਿਵਹਾਰਕ ਅਧਿਅਨ-ਵਿਸ਼ਾ ਹੈ ਜੋ ਮਨੁੱਖੀ ਮਨ-ਮਸਤਕ ਦੇ ਕੰਮਾਂ ਅਤੇ ਮਨੁੱਖ ਦੇ ਸੁਭਾਅ ਦਾ ਅਧਿਅਨ ਕਰਦਾ ਹੈ। ਮਨੋਵਿਗਿਆਨ ਦਾ ਤਤਕਾਲਿਕ ਲਕਸ਼ ਆਮ ਸਿਧਾਂਤਾਂ ਦੀ ਸਥਾਪਨਾ ਅਤੇ ਵਿਸ਼ੇਸ਼ ਮਾਮਲਿਆਂ ਦੀ ਜਾਂਚ ਪੜਤਾਲ ਦੁਆਰਾ ਵਿਅਕਤੀਆਂ ਅਤੇ ਸਮੂਹਾਂ ਨੂੰ ਸਮਝਣਾ ਅਤੇ ਇਸ ਸਭ ਦਾ ਆਖ਼ਰੀ ਮੰਤਵ ਸਮਾਜ ਭਲਾਈ ਹੁੰਦਾ ਹੈ। ਦੂਜੇ ਸ਼ਬਦਾਂ ਵਿੱਚ ਇਹ ਕਿਹਾ ਜਾ ਸਕਦਾ ਹੈ ਕਿ ਮਨੋਵਿਗਿਆਨ ਇੱਕ ਅਜਿਹਾ ਵਿਗਿਆਨ ਹੈ ਜੋ ਘੋਖਣਯੋਗ ਵਿਵਹਾਰ ਦਾ ਪ੍ਰਣਾਲੀਬੱਧ ਅਤੇ ਮਾਨਸਿਕ ਅਤੇ ਸਰੀਰਕ ਪ੍ਰਕਿਰਿਆਵਾਂ ਦਾ ਬਾਹਰੀ ਮਾਹੌਲ ਨਾਲ ਸੰਬੰਧ ਜੋੜਕੇ ਅਧਿਅਨ ਕਰਦਾ ਹੈ। ਇਸ ਪਰਿਪੇਖ ਵਿੱਚ ਮਨੋਵਿਗਿਆਨ ਨੂੰ ਵਿਵਹਾਰ ਅਤੇ ਮਾਨਸਿਕ ਪ੍ਰਕਿਰਿਆਵਾਂ ਦੇ ਦਾਰਸ਼ਨਿਕ ਅਧਿਅਨ ਦਾ ਵਿਗਿਆਨ ਕਿਹਾ ਜਾਂਦਾ ਹੈ। ਵਿਵਹਾਰ ਵਿੱਚ ਮਨੁੱਖੀ ਵਿਵਹਾਰ ਅਤੇ ਪਸ਼ੂ ਵਿਵਹਾਰ ਦੋਨੋਂ ਹੀ ਸਾਮਲ ਹੁੰਦੇ ਹਨ। ਇਸ ਖੇਤਰ ਵਿੱਚ, ਇੱਕ ਪੇਸ਼ੇਵਰ ਪ੍ਰੈਕਟੀਸ਼ਨਰ ਜਾਂ ਖੋਜਕਾਰ ਨੂੰ ਮਨੋਵਿਗਿਆਨੀ ਕਿਹਾ ਜਾਂਦਾ ਹੈ ਅਤੇ ਉਸਨੂੰ ਸਮਾਜਿਕ, ਵਿਵਹਾਰਿਕ, ਜਾਂ ਬੁੱਧੀ ਵਿਗਿਆਨੀ ਵਜੋਂ ਸ਼੍ਰੇਣੀਬਧ ਕੀਤਾ ਜਾ ਸਕਦਾ ਹੈ।
ਗਵਾਂਗਝੋਉ, (ਕੇਂਤੋਨ ਅਤੇ ਕਵਾਙਗਚੋ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ), ਇਹ ਉਪ - ਰਾਜਸੀ ਸ਼ਹਿਰ ਅਤੇ ਗੁਅਙਗਦੋਂਗ (ਚੀਨੀ ਜਨਵਾਦੀ ਲੋਕ-ਰਾਜ) ਪ੍ਰਾਂਤ ਦੀ ਰਾਜਧਾਨੀ ਹੈ। ਇਹ ਚੀਨ ਦੇ ਪੰਜ ਰਾਸ਼ਟਰੀ ਕੇਂਦਰੀ ਸ਼ਹਿਰਾਂ ਵਿੱਚੋਂ ਇੱਕ ਹੈ। ਇਹ ਨਗਰ ਅਤੇ ਇਸ ਦੇ ਆਸਪਾਸ ਦੇ ਖੇਤਰ, ਵਿਸ਼ੇਸ਼ ਤੌਰ ਤੇ ਇਸ ਨਗਰ ਅਤੇ ਹਾਂਗ ਕਾਂਗ ਦੇ ਵਿਚਕਾਰ ਦੇ ਖੇਤਰ, ਸਧਾਰਣ ਤੌਰ ਤੇ ਆਪਣੇ ਅੰਗਰੇਜ਼ੀ ਨਾਮ ਕੈਂਟਨ ਦੇ ਨਾਮ ਨਾਲ ਜਾਣ ਜਾਂਦੇ ਹਨ । ਇਹ ਪਰਲ ਨਦੀ ਉੱਤੇ ਇੱਕ ਬੰਦਰਗਾਹ ਹੈ ਜੋ ਦੱਖਣ ਚੀਨ ਸਾਗਰ ਦੇ ਵੱਲ ਨਾਵਿਅ ਹੈ, ਅਤੇ ਇਹ ਹਾਂਗ ਕਾਂਗ ਵਲੋਂ 120 ਕਿਮੀ ਉੱਤਰਪਸ਼ਚਿਮ ਵਿੱਚ ਸਥਿਤ ਹੈ । 2000 ਦੀ ਜਨਗਣਨਾ ਦੇ ਅਨੁਸਾਰ ਇਸ ਨਗਰ ਦੀ ਕੁਲ ਜਨਸੰਖਿਆ 60 ਲੱਖ ਹੈ ਅਤੇ ਮਹਾਨਗਰੀਏ ਖੇਤਰ ਦੀ 85 ਲੱਖ (ਹਾਲਾਂਕਿ ਕੁੱਝ ਅੰਦਾਜੀਆਂ ਦੇ ਅਨੁਸਾਰ ਇਹ 1 . 26 ਕਰੋਡ਼ ਤੱਕ ਹੋ ਸਕਦੀ ਹੈ) ਜੋ ਇਸਨੂੰ ਪ੍ਰਾਂਤ ਦਾ ਸਬਤੋਂ ਜਿਆਦਾ ਅਤੇ ਚੀਨੀ ਮੁੱਖ ਭੂਮੀ ਦਾ ਤੀਜਾ ਸਬਤੋਂ ਜਿਆਦਾ ਜਨਸੰਖਿਆ ਵਾਲਾ ਨਗਰ ਬਣਾਉਂਦਾ ਹੈ । ਰਾਜਸੀ ਸਰਕਾਰ ਦੇ ਆਧਿਕਾਰਿਕ ਅਨੁਮਾਨ ਦੇ ਅਨੁਸਾਰ 2006 ਦੇ ਵਿੱਚ ਇੱਥੇ ਦੀ ਜਨਸੰਖਿਆ 97, 54, 600 ।.
ਦੇਸ਼ਾਂ ਦੀ ਸੂਚੀ ISO 3166-1 AD ਅੰਡੋਰਾ AE ਯਨਾਈਟਿਡ ਅਰਬ ਇਮੀਰਾਤ AF ਅਫਗਾਨਿਸਤਾਨ AG ਐਂਟੀਗੁਆ ਐਂਡ ਬਾਰਬੈਡੋਸ AI ਐਂਗੁਇਲਾ AL ਅਲਬਾਨੀਆ AM ਅਰਮੀਨੀਆ AN ਨੈਦਰਲੈਂਡਜ਼ ਐਂਟਿਲੇਸ AO ਅੰਗੋਲਾ AQ ਅੰਟਾਰਟਿਕਾ AR ਅਰਜਨਟੀਨਾ AS ਅਮੈਰੀਕਨ ਸਮੋਆ AT ਆਸਟਰੀਆ AU ਆਸਟਰੇਲੀਆ AW ਅਰੂਬਾ AZ ਅਜ਼ਰਬਾਈਜਾਨ BA ਬੋਸਨੀਆ ਐਂਡ ਹਰਜ਼ੇਗੋਵਿਨਾ BB ਬਾਰਬੈਡੋਸ BD ਬੰਗਲਾਦੇਸ਼ BE ਬੈਲਜੀਅਮ BF ਬੁਰਕੀਨਾ ਫਾਸੋ BG ਬੁਲਗਾਰੀਆ BH ਬਹਿਰੀਨ BI ਬੁਰੁੰਡੀ BJ ਬੇਨਿਨ BM ਬਰਮੂਡਾ BN ਬਰੂਨਈ BO ਬੋਲਿਵੀਆ BR ਬਰਾਜ਼ੀਲ BS ਬਹਾਮਾਸ BT ਭੂਟਾਨ BV ਬੌਵੇਟ ਆਈਲੈਂਡ BW ਬੋਟਸਵਾਨਾ BY ਬੇਲਾਰੂਸ BZ ਬੇਲੀਜ਼ CA ਕੈਨੇਡਾ CC ਕੋਕੋਸ (ਕੀਲਿੰਗ) ਆਈਲੈਂਡਸ CF ਸੈਂਟਰਲ ਅਫਰੀਕਨ ਰਿਪਬਲਿਕ CG ਕੋਂਗੋ CI ਆਇਵਰੀ ਕੋਸਟ CK ਕੁੱਕ ਆਈਲੈਂਡਸ CL ਚਿੱਲੀ CM ਕੈਮੇਰੂਨ CN ਚਾਈਨਾ CO ਕੋਲੰਬੀਆ CR ਕੋਸਟਾ ਰੀਕਾ CU ਕਿਓੂਬਾ CV ਕੇਪ ਵੇਰਦੇ CX ਕ੍ਰਿਸਮਸ ਆਈਲੈਂਡ CY ਸਾਈਪਰਸ CZ ਚੈਕੀਆ DE ਜਰਮਨੀ DJ ਜਿਬੌਟੀ DK ਡੈਨਮਾਰਕ DM ਡੋਮਨੀਕਿਆ DO ਡੋਮਨੀਕਿਅਨ ਰਿਪਬਲਿਕ DZ ਅਲਜੀਰਿਆ EC ਇਕੁਆਡੋਰ EE ਇਸਟੋਨੀਆ EG ਇਜਿਪਟ EH ਵੈਸਟਰਨ ਸਹਾਰਾ ER ਇਰੀਟਰਿਆ ES ਸਪੇਨ ET ਇਥੋਪੀਆ FI ਫਿਨਲੈਂਡ FJ ਫਿਜ਼ੀ FK ਫਾਲਕਲੈਂਡ ਆਈਲੈਂਡਜ਼ (ਮਾਲਵੀਨਸ) FM ਮਾਈਕਰਨੇਸ਼ੀਆ FO ਫਰੋਏ ਆਈਲੈਂਡਜ਼ FR ਫਰਾਂਸ GA ਗੈਬੋਨ GB ਗ੍ਰੇਟ ਬ੍ਰਿਟੇਨ GD ਗ੍ਰੇਨਾਡਾ GE ਜੋਰਜੀਆ GF ਫ੍ਰੈਂਚ ਗੁਆਇਨਾ GG ਗੁਇਰਨਸੇ GH ਘਾਨਾ GI ਜਿਬਰਾਲਟਰ GL ਗਰੀਨਲੈਂਡ GM ਗੈਂਬੀਆ GN ਗਿਨੀਆ GP ਗੁਆਡੇਲੋਪ GQ ਇਕੁਟੋਰੀਅਲ ਗਿਨੀ GR ਗਰੀਸ GS ਸਾਊਥ ਜੋਰਜੀਆ ਐਂਡ ਸਾਊਥ ਸੈਂਡਵਿਚ ਆਈਲੈਂਡਜ਼ GT ਗੁਆਟੇਮਾਲਾ GU ਗੁਆਮ GW ਗਿਨੀ-ਬਿਸਾਉ GY ਗਾਇਆਨਾ HK ਹਾਂਗਕਾਂਗ HM ਹਰਡ ਐਂਡ ਮੈਂਕਡੋਨਲਡ ਆਈਲੈਂਡਜ਼ HN ਹਾਂਡੂਰਸ HR ਕਰੋਏਸ਼ੀਆ HT ਹੇਟੀ HU ਹੰਗਰੀ CH ਸਵਿਟਜ਼ਰਲੈਂਡ ID ਇੰਡੋਨੇਸ਼ੀਆ IE ਆਇਰਲੈਂਡ IL ਇਜ਼ਰਾਈਲ IM ਆਇਲ ਆਫ ਮੈਨ IN ਇੰਡੀਆ IO ਬ੍ਰਿਟਿਸ਼ ਇੰਡੀਅਨ ਉਸ਼ਨ ਟੈਰੀਟੋਰੀ IQ ਇਰਾਕ IR ਇਰਾਨ IS ਆਈਸਲੈਂਡ IT ਇਟਲੀ JE ਜਰਸੀ JM ਜਮਾਇਕਾ JO ਜਾਰਡਨ JP ਜਪਾਨ KE ਕੀਨੀਆ KG ਕਿਰਗਜ਼ਸਤਾਨ KH ਕੰਬੋਡੀਆ KI ਕਿਰੀਬਤੀ KM ਕੋਮੋਰਸ KN ਸੈਂਟ ਕਿਟਸ ਐਂਡ ਨੇਵਿਸ KO ਕੋਸੋਵੋ KP ਨਾਰਥ ਕੋਰੀਆ KR ਸਾਊੇਥ ਕੋਰੀਆ KW ਕੁਵੈਤ KY ਕੇਮੈਨ ਆਈਲੈਂਡਜ਼ KZ ਕਜਾਖਿਸਤਾਨ LA ਲਾਉਸ LB ਲੈਬਾਨਨ LC ਸੈਂਟ ਲੂਸੀਆ LI ਲਿੰਕਨਸਟਆਈਨ LK ਸ੍ਰੀ ਲੰਕਾ LR ਲਿਬੇਰੀਆ LS ਲੇਸੋਥੋ LT ਲਿਥੂਆਨੀਆ LU ਲਕਸਮਬਰਗ LV ਲਾਤਵੀਆ LY ਲਿਬੀਆ MA ਮੋਰੱਕੋ MC ਮੋਨਾਕੋ MD ਮੋਲਦੋਵਾ ME ਮੋਂਟੇਨੇਗਰੋ MG ਮੈਡਾਗਾਸਕਰ MH ਮਾਰਸ਼ਲ ਆਈਲੈਂਡਜ਼ MK ਮੈਕੇਡੋਨੀਆ ML ਮਾਲੀ MM ਮਿਆਂਮਾਰ (ਬਰਮਾ) MN ਮੰਗੋਲੀਆ MO ਮਕਾਉ MP ਨਾਰਦਰਨ ਮਰੀਆਨਾ ਆਈਲੈਂਡਜ਼ MQ ਮਾਰਟੀਨੀਕ MR ਮਾਉਰੀਟੈਨੀਆ MS ਮੋਂਟਸੇਰਾਤ MT ਮਾਲਟਾ MU ਮਾਰਿਸ਼ਸ MV ਮਾਲਦੀਵਜ਼ MW ਮੈਲਵੀ MX ਮੈਕਸੀਕੋ MY ਮਲੇਸ਼ੀਆ MZ ਮੋਜ਼ਮਬੀਕ NA ਨਮੀਬੀਆ NC ਨਿਊ ਕੈਲੇਡੋਨੀਆ NE ਨਾਈਜ਼ਰ NF ਨੋਰਫੋਲਕ ਆਈਲੈਂਡ NG ਨਾਈਜੀਰੀਆ NI ਨਿਕਾਰਾਗੁਆ NL ਨੀਦਰਲੈਂਡਜ਼ NO ਨਾਰਵੇ NP ਨੇਪਾਲ NR ਨਾਉਰੂ NU ਨਿੇਉਈ NZ ਨਿਊਜ਼ੀਲੈਂਡ OM ਉਮਾਨ PA ਪਾਨਾਮਾ PE ਪੇਰੂ PF ਫ੍ਰੈਂਚ ਪੋਲੀਨੇਸ਼ੀਆ PG ਪਾਪੂਆ ਨਿਊ PH ਫਿਲਿਪੀਨਜ਼ PK ਪਾਕਿਸਤਾਨ PL ਪੋਲੈਂਡ PM ਸੈਂਟ ਪੀਅਰੇ ਐਂਡ ਮਿਕੇਲਨ PN ਪਿਟਕੇਰਨ ਆਈਲੈਂਡਜ਼ PR ਪੁਅਰਟੋਰੀਕੋ PT ਪੁਰਤਗਾਲ PW ਪਲਾਉ PY ਪੈਰਾਗੁਏ QA ਕਤਰ RE ਰੀਯੂਨੀਅਨ RO ਰੋਮਾਨੀਆ RS ਸਰਬੀਆ RU ਰੂਸ RW ਰਵਾਂਡਾ SA ਸਾਊਦੀ ਅਰੇਬੀਆ SB ਸੋਲੋਮਨ ਆਈਲੈਂਡਜ਼ SC ਸੇਸ਼ੇਲਜ਼ SD ਸੂਡਾਨ SE ਸਵੀਡਨ SG ਸਿੰਗਾਪੁਰ SH ਸੈਂਟ ਹੇਲਾਨਾ SI ਸਲੋਵੇਨੀਆ SJ ਸਵਾਲਬਰਡ (ਸਵਾਲਬਰਡ ਐਂਡ ਜੈਨ ਮੇਯਨ) SK ਸਲੋਵਾਕੀਆ SL ਸੀਆਰਾ ਲਿਉਨ SM ਸੈਨ ਮਰੀਨੋ SN ਸੇਨੇਗਲ SO ਸੋਮਾਲੀਆ SR ਸੁਰੀਨੇਮ ST ਸਾਉ ਟੋਮ ਐਂਡ ਪਰਿੰਸੀਪੇ SV ਸਲਵਾਡੋਰ SY ਸਿਰੀਆ SZ ਸਵਾਜ਼ੀਲੈਂਡ TB ਤਿਬੱਤ TC ਤੁਰਕਸ ਐਂਡ ਕੇਕੋਸ ਆਈਲੈਂਡਜ਼ TD ਚਾਡ TF ਫ੍ਰੈਂਚ ਸਾਊਦਰਨ ਟੈਰੀਟੋਰੀਜ਼ TG ਟੋਗੋ TH ਥਾਈਲੈਂਡ TJ ਤਜਾਕਿਸਤਾਨ TK ਟੋਕੇਲਾਉ TL ਈਸਟ ਤਿਮੋਰ TM ਤੁਰਕਮੇਨਿਸਤਾਨ TN ਟਿਊਨੀਸ਼ੀਆ TO ਟੋਂਗਾ TR ਤੁਰਕੀ TT ਟ੍ਰਿਨੀਡਾਡ ਐਂਡ ਟੋਬਾਗੋ TV ਟੁਵਾਲੁ TW ਤੇਈਵਾਨ TZ ਤਨਜ਼ਾਨੀਆ UA ਯੂਕਰੇਨ UG ਯੂਗਾਂਡਾ UM ਯੂ.ਐਸ.
ਫ਼ਰਾਂਸੀਸੀ (français, la langue française) ਇੱਕ ਰੁਮਾਂਸ ਬੋਲੀ ਹੈ ਜੋ ਮੁੱਖ ਰੂਪ ਵਿਚ ਫ਼੍ਰਾਂਸ ਵਿਚ ਬੋਲੀ ਜਾਂਦੀ ਹੈ ਜਿੱਥੇ ਇਸ ਬੋਲੀ ਦਾ ਜਨਮ ਹੋਇਆ ਸੀ। ਦੁਨੀਆਂ ਭਰ ਵਿੱਚ ਤਕਰੀਬਨ ੯ ਕਰੋੜ ਲੋਕਾਂ ਦੁਆਰਾ ਇਹ ਪਹਿਲੀ ਬੋਲੀ ਦੇ ਰੂਪ ਵਿੱਚ ਬੋਲੀ ਜਾਂਦੀ ਹੈ, ੧੯ ਕਰੋੜ ਦੁਆਰਾ ਦੂਜੀ ਅਤੇ ਹੋਰ ੨੦ ਕਰੋੜ ਦੁਆਰਾ ਅਧਿਗਰਹਿਤ ਬੋਲੀ ਦੇ ਰੂਪ ਵਿੱਚ ਇਸਨੂੰ ਬੋਲਦੇ ਹਨ। ਇਸ ਤਰ੍ਹਾਂ ਕੈਨੇਡਾ, ਬੈਲਜੀਅਮ, ਸਵਿਟਜ਼ਰਲੈਂਡ, ਅਫ਼ਰੀਕੀ ਫਰੇਂਕੋਫੋਨ, ਲਕਜ਼ਮਬਰਗ ਅਤੇ ਮੋਨੇਕੋ ਸਮੇਤ ਦੁਨੀਆਂ ਦੇ ੫੪ ਦੇਸ਼ਾਂ ਵਿਚ ਇਸਨੂੰ ਬੋਲਣ ਵਾਲੀਆਂ ਦੀ ਵੱਡੀ ਗਿਣਤੀ ਹੈ। ਇਹ ਸਯੁੰਕਤ ਰਾਸ਼ਟਰ ਦੀਆਂ ਸਾਰੀਆਂ ਸੰਸਥਾਵਾਂ ਦੀ ਅਤੇ ਹੋਰ ਬਹੁਤ ਸਾਰੇ ਅੰਤਰਰਾਸ਼ਟਰੀ ਸੰਗਠਨਾਂ ਦੀ ਵੀ ਆਧਿਕਾਰਕ ਬੋਲੀ ਹੈ।
ਜਰਮਨੀ (ਜਰਮਨ: Bundesrepublik Deutschland) ਦੇਸ਼ ਵਿੱਚ ਜਰਮਨ ਭਾਸ਼ਾ ਬੋਲੀ ਜਾਂਦੀ ਹੈ। ਇਥੋਂ ਦੀ ਰਾਜਧਾਨੀ ਬਰਲਿਨ ਹੈ। ਜਰਮਨੀ ਦੇਸ਼ ਕਿਸੇ ਵੇਲੇ ਦੂਜੀ ਸੰਸਾਰ ਜੰਗ ਦਾ ਮੁੱਢ ਸੀ ਅਤੇ ਇੰਜਨੀਅਰਿੰਗ ਦੇ ਖੇਤਰ ਵਿੱਚ ਅੱਜ ਤੱਕ ਇਸ ਦੀ ਮੁਹਾਰਤ ਮੰਨੀ ਜਾਂਦੀ ਹੈ। ਯੂਰਪ ਦਾ ਇਹ ਮੁਲਕ ਯੂਰਪੀ ਯੂਨੀਅਨ ਦਾ ਭਾਗ ਹੈ। ਕਿਸੇ ਵੇਲੇ ਇਹ ਮੁਲਕ ਪੂਰਬੀ ਜਰਮਨੀ ਅਤੇ ਪੱਛਮੀ ਜਰਮਨੀ ਦੇ ਰੂਪ ਵਿੱਚ ਦੋ ਭਾਗਾਂ ਵਿੱਚ ਵੰਡਿਆ ਹੋਇਆ ਸੀ।