ਪੰਜਾਬੀ ਵਿਕੀਪੀਡੀਆ ਦੇ ਸਭ ਤੋਂ ਜ਼ਿਆਦਾ ਵੇਖੇ ਜਾਣ ਵਾਲੇ ਲੇਖ, ਰੋਜ਼ਾਨਾ ਨਵਪੂਰਤ ਹੋਰ ਜਾਣੋ...
ਦੰਦ ਚਿਕਿਤਸਾ (Dentistry) ਸਿਹਤ ਸੇਵਾ ਦੀ ਉਹ ਸ਼ਾਖਾ ਹੈ, ਜਿਸਦਾ ਸੰਬੰਧ ਮੂੰਹ ਦੇ ਅੰਦਰਲੇ ਭਾਗ ਅਤੇ ਦੰਦਾਂ ਆਦਿ ਦੀ ਸ਼ਕਲ, ਕਾਰਜ, ਰੱਖਿਆ ਅਤੇ ਸੁਧਾਰ ਅਤੇ ਇਨ੍ਹਾਂ ਅੰਗਾਂ ਅਤੇ ਸਰੀਰ ਦੇ ਅੰਤਰ ਸੰਬੰਧਾਂ ਨਾਲ ਹੈ। ਇਸ ਦੇ ਅਨੁਸਾਰ ਸਰੀਰ ਦੇ ਰੋਗਾਂ ਦੇ ਮੂੰਹ ਸੰਬੰਧੀ ਲੱਛਣ, ਮੂੰਹ ਦੇ ਅੰਦਰ ਦੇ ਰੋਗ, ਜਖਮ, ਵਿਗਾੜ, ਤਰੁਟੀਆਂ, ਰੋਗ ਅਤੇ ਦੁਰਘਟਨਾਵਾਂ ਨਾਲ ਨੁਕਸਾਨੇ ਦੰਦਾਂ ਦੀ ਮਰੰਮਤ ਅਤੇ ਟੁੱਟੇ ਦੰਦਾਂ ਦੇ ਬਦਲੇ ਬਨਾਉਟੀ ਦੰਦ ਲਗਾਉਣਾ, ਇਹ ਸਾਰੀਆਂ ਗੱਲਾਂ ਆਉਂਦੀਆਂ ਹਨ। ਇਸ ਪ੍ਰਕਾਰ ਦੰਦ ਚਿਕਿਤਸਾ ਦਾ ਖੇਤਰ ਲਗਪਗ ਓਨਾ ਹੀ ਵੱਡਾ ਹੈ, ਜਿਹਨਾਂ ਅੱਖਾਂ ਜਾਂ ਤਵਚਾ ਚਿਕਿਤਸਾ ਦਾ। ਇਸ ਦਾ ਸਾਮਾਜਕ ਮਹੱਤਵ ਅਤੇ ਸੇਵਾ ਕਰਨ ਦੇ ਮੌਕੇ ਵੀ ਜਿਆਦਾ ਹਨ। ਦੰਦ ਚਿਕਿਤਸਕ ਦਾ ਪੇਸ਼ਾ ਆਜਾਦ ਸੰਗਠਿਤ ਹੈ ਅਤੇ ਇਹ ਸਵਾਸਥ ਸੇਵਾਵਾਂ ਦਾ ਮਹੱਤਵਪੂਰਣ ਵਿਭਾਗ ਹੈ। ਦੰਦ ਚਿਕਿਤਸਾ ਦੀ ਕਲਾ ਅਤੇ ਵਿਗਿਆਨ ਲਈ ਮੂੰਹ ਦੀ ਸੰਰਚਨਾ, ਦੰਦਾਂ ਦੀ ਉਤਪੱਤੀ ਵਿਕਾਸ ਅਤੇ ਕਾਰਜ ਅਤੇ ਇਨ੍ਹਾਂ ਦੇ ਅੰਦਰ ਦੇ ਹੋਰ ਅੰਗਾਂ ਅਤੇ ਊਤਕਾਂ ਅਤੇ ਉਨ੍ਹਾਂ ਦੇ ਔਸ਼ਧੀ, ਸ਼ਲਿਅ ਅਤੇ ਜੰਤਰਿਕ ਉਪਚਾਰ ਦਾ ਸਮੁਚਿਤ ਗਿਆਨ ਜ਼ਰੂਰੀ ਹੈ।
ਅੰਗਰੇਜ਼ੀ ਜਾਂ ਅੰਗਰੇਜੀ ( English ਇੰਗਲਿਸ਼) ਹਿੰਦ-ਯੂਰਪੀ ਭਾਸ਼ਾ-ਪਰਿਵਾਰ ਵਿੱਚ ਆਉਂਦੀ ਹੈ ਅਤੇ ਇਸ ਪੱਖੋਂ ਹਿੰਦੀ, ਉਰਦੂ, ਫ਼ਾਰਸੀ ਆਦਿ ਦੇ ਨਾਲ ਇਸਦਾ ਦੂਰ ਦਾ ਰਿਸ਼ਤਾ ਬਣਦਾ ਹੈ। ਇਹ ਇਸ ਪਰਿਵਾਰ ਦੀ ਜਰਮਨਿਕ ਸ਼ਾਖਾ ਵਿੱਚ ਰੱਖੀ ਜਾਂਦੀ ਹੈ। ਇਸਨੂੰ ਦੁਨੀਆ ਦੀ ਸਭ ਤੋਂ ਪਹਿਲੀ ਅੰਤਰਰਾਸ਼ਟਰੀ ਭਾਸ਼ਾ ਮੰਨਿਆ ਜਾਂਦਾ ਹੈ। ਇਹ ਦੁਨੀਆਂ ਦੇ ਕਈ ਦੇਸ਼ਾਂ ਦੀ ਮੁੱਖ ਰਾਜ ਭਾਸ਼ਾ ਹੈ ਅਤੇ ਅਜੋਕੇ ਦੌਰ ਵਿੱਚ ਕਈ ਦੇਸ਼ਾਂ ਵਿੱਚ ਵਿਗਿਆਨ, ਕੰਪਿਊਟਰ, ਸਾਹਿਤ, ਸਿਆਸਤ ਅਤੇ ਉੱਚ ਸਿੱਖਿਆ ਦੀ ਵੀ ਮੁੱਖ ਭਾਸ਼ਾ ਹੈ। ਅੰਗਰੇਜ਼ੀ ਭਾਸ਼ਾ ਰੋਮਨ ਲਿਪੀ ਵਿੱਚ ਲਿਖੀ ਜਾਂਦੀ ਹੈ।
ਪਦਾਰਥਕ ਸਭਿਆਚਾਰ ਅਤੇ ਪ੍ਰਤਿਮਾਨਿਕ ਸਭਿਆਚਾਰ ਤੋਂ ਬਿਨਾਂ ਸਭਿਆਚਾਰ ਸਿਸਟਮ ਦਾ ਤੀਜਾ ਅੰਗ ਬੋਧਾਤਮਿਕ ਸਭਿਆਚਾਰ ਹੈ। “ਬੋਧਾਤਮਿਕ ਸਭਿਆਚਾਰ ਵਿੱਚ ਵਿਚਾਰ, ਵਤੀਰੇ, ਵਿਸ਼ਵਾਸ, ਸਾਹਿਤ, ਕਲਾ, ਧਰਮ, ਮਿਥਿਹਾਸ, ਫ਼ਲਸਫ਼ਾ ਸਾਰਾ ਕੁਝ ਇਸ ਅੰਗ ਵਿੱਚ ਆਉਂਦਾ ਹੈ।”1 ਜੇ ਪ੍ਰਤਿਮਾਨਿਕ ਸਭਿਆਚਾਰ ਸਮਾਜਕ ਕਾਰਜ ਦੀ ਉਚਿਤਤਾ ਜਾਂ ਅਣਉਚਿਤਤਾ ਬਾਰੇ ਮਿਆਰ ਕਾਇਮ ਕਰਦਾ ਹੈ ਤਾਂ ਇਹਨਾਂ ਮਿਆਰਾਂ ਦਾ ਸੋਮਾ ਉਹ ਫ਼ਲਸਫ਼ਾ, ਸੰਸਾਰ ਦ੍ਰਿਸ਼ਟੀਕੋਣ ਜਾਂ ਵਿਸ਼ਵਾਸ ਹੁੰਦੇ ਹਨ ਜਿਹਨਾਂ ਨੂੰ ਸਮਾਜ ਨੇ ਆਪਣੀਆਂ ਉੱਪਰੋਕਤ ਸਿਰਜਣਾਵਾਂ ਵਿੱਚ ਰਚਨ ਦੇ ਢੰਗ ਨਾਲ ਸਾਕਾਰ ਕੀਤਾ ਹੁੰਦਾ ਹੈ। “ਮਿਥਿਹਾਸ ਨਿਰਾ ਕਲਪਤ ਕਹਾਣੀਆਂ ਦਾ ਸਮੂਹ ਨਹੀਂ ਹੈ ਸਗੋਂ ਰੋਜ਼ਾਨਾ ਜੀਵਨ ਤੋਂ ਲੈ ਕੇ ਪਰਾਲੌਕਿਕ ਜਗਤ ਦੇ ਵਰਤਾਰਿਆਂ ਤੱਕ ਕਿਸੇ ਸਮਾਜ ਦੇ ਦ੍ਰਿਸ਼ਟੀਕੋਣ ਨੂੰ ਚਿੰਨ੍ਹਾਤਮਕ ਢੰਗ ਨਾਲ ਪੇਸ਼ ਕੀਤਾ ਹੁੰਦਾ ਹੈ।”2 ਇਸੇ ਤਰ੍ਹਾਂ ਦਰਸ਼ਨ, ਕਲਾ, ਸਾਹਿਤ ਅਤੇ ਧਰਮ ਵਿਸ਼ੇਸ਼ ਭੂਮਿਕਾ ਨਿਭਾਉਂਦੇ ਹਨ।
ਆਈ.ਐਸ.ਬੀ.ਐਨ ਜਿਸ ਨੂੰ ਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰ (ਅੰਤਰਰਾਸ਼ਟਰੀ ਮਿਆਰੀ ਪੁਸਤਕ ਸੰਖਿਆ)ਕਿਹਾ ਜਾਦਾ ਹੈ। ਇਹ ਹਰ ਕਿਤਾਬ ਨੂੰ ਉਸਦਾ ਆਪਣਾ ਅਨੂਠਾ ਸੰਖਿਆ ਅੰਕ ਦੇਣ ਦੀ ਵਿਧੀ ਹੈ। ਇਸ ਸੰਖਿਆ ਅੰਕ ਦੇ ਜ਼ਰੀਏ ਵਿਸ਼ਵ ਵਿੱਚ ਛਪੀ ਕਿਸੇ ਵੀ ਕਿਤਾਬ ਨੂੰ ਅਸਾਨੀ ਨਾਲ ਖੋਜਿਆ ਜਾ ਸਕਦਾ ਹੈ ਅਤੇ ਇਸਦੇ ਬਾਰੇ ਵਿੱਚ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਪਹਿਲਾ ਇਹ ਨੰਬਰ ਕੇਵਲ ਉੱਤਰ ਅਮਰੀਕਾ, ਯੂਰਪ ਅਤੇ ਜਾਪਾਨ ਵਿੱਚ ਪ੍ਰਚਲਿੱਤ ਸੀ, ਪਰ ਹੁਣ ਇਸ ਦੀ ਵਰਤੋਂ ਪੂਰੇ ਵਿਸ਼ਵ ਵਿੱਚ ਹੋਣ ਲੱਗ ਪਈ ਹੈ। ਆਈ.ਐਸ.ਬੀ.ਐਨ ਸੰਖਿਆ ਅੰਕ ਵਿੱਚ 10 ਅੰਕ ਹੋਇਆ ਕਰਦੇ ਸਨ। 2007 ਵਿੱਚ ਇਸਦੀ ਸੰਖਿਆ ਅੰਕ 13 ਹੋ ਗਏ।
ਪੰਜਾਬੀ /pʌnˈdʒɑːbi/ (ਸ਼ਾਹਮੁਖੀ: پنجابی) (ਗੁਰਮੁਖੀ: ਪੰਜਾਬੀ) ਪੰਜਾਬ ਦੀ ਭਾਸ਼ਾ, ਜਿਸ ਨੂੰ ਪੰਜਾਬ ਖੇਤਰ' ਦੇ ਵਸਨੀਕ ਜਾਂ ਸੰਬੰਧਤ ਲੋਕ ਬੋਲਦੇ ਹਨ। ਇਹ ਭਾਸ਼ਾਵਾਂ ਦੇ ਹਿੰਦ-ਇਰਾਨੀ ਪਰਵਾਰ ਵਿੱਚੋਂ ਹਿੰਦ-ਯੂਰਪੀ ਪਰਵਾਰ ਨਾਲ ਸਬੰਧ ਰੱਖਦੀ ਹੈ। ਇਹ ਪੰਜਾਬੀਆਂ ਦੀ ਮਾਂ ਬੋਲੀ ਹੈ ਅਤੇ ਸਿੱਖੀ ਦੀ ਧਾਰਮਿਕ ਭਾਸ਼ਾ ਵੀ ਹੈ, ਜਿਸ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕੀਤੀ ਗਈ ਹੈ। ਇਹ ਦੁਨੀਆਂ ਅਤੇ ਖਾਸ ਕਰ ਦੱਖਣੀ ਏਸ਼ੀਆ ਦੇ ਉੱਘੇ ਭੰਗੜਾ ਸੰਗੀਤ ਦੀ ਭਾਸ਼ਾ ਹੈ। ਪਾਕਿਸਤਾਨ ਵਿੱਚ ਇਹ ਸਭ ਤੋਂ ਵੱਧ ਬੋਲੀ ਜਾਣ ਵਾਲੀ ਬੋਲੀ ਹੈ।
ਪੰਜਾਬ ਉੱਤਰ-ਪੱਛਮੀ ਭਾਰਤ ਦਾ ਇੱਕ ਰਾਜ ਹੈ, ਜੋ ਵੱਡੇ ਪੰਜਾਬ ਖੇਤਰ ਦਾ ਇਕ ਭਾਗ ਹੈ। ਇਸਦਾ ਦੂਸਰਾ ਭਾਗ ਪਾਕਿਸਤਾਨ ਵਿੱਚ ਹੈ। ਇਸਦੀ ਸਰਹੱਦ ਉੱਤਰ ਵਿੱਚ ਜੰਮੂ ਅਤੇ ਕਸ਼ਮੀਰ, ਉੱਤਰ-ਪੂਰਬ ਵਿੱਚ ਹਿਮਾਚਲ ਪ੍ਰਦੇਸ਼, ਦੱਖਣ-ਪੂਰਬ ਵਿੱਚ ਹਰਿਆਣੇ, ਦੱਖਣ-ਪੱਛਮ ਵਿੱਚ ਰਾਜਸਥਾਨ ਅਤੇ ਪੱਛਮ ਵਿੱਚ ਪਾਕਿਸਤਾਨੀ ਪੰਜਾਬ ਨਾਲ ਲੱਗਦੀ ਹੈ। ਇਸਦੇ ਮੁੱਖ ਸ਼ਹਿਰ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਬਠਿੰਡਾ, ਫ਼ਿਰੋਜ਼ਪੁਰ, ਮੋਹਾਲੀ ਅਤੇ ਪਟਿਆਲਾ ਹਨ ਅਤੇ ਰਾਜਧਾਨੀ ਚੰਡੀਗੜ੍ਹ ਹੈ।
ਬੋਤਾ ਸਿੰਘ ਸੰਧੂ ਭਰਨਾ ਪਿੰਡ ਦਾ ਰਹਿਣ ਵਾਲਾ ਸੀ। ਕਦੇ ਕਦੇ ਉਹ ਆਪਣੇ ਮਿੱਤਰ ਗਿਰਜਾ ਸਿੰਘ ਰੰਗਰੇਟੇ ਨਾਲ ਰਾਤ ਨੂੰ ਲੁਕ ਕੇ ਅੰਮ੍ਰਿਰਸਰ ਸਰੋਵਰ ਵਿੱਚ ਇਸ਼ਨਾਨ ਕਰਨ ਆਉਂਦਾ ਸੀ। ਇੱਕ ਦਿਨ ਇਉਂ ਹੀ ਉਹ ਇਸ਼ਨਾਨ ਕਰਕੇ ਤਰਨਤਾਰਨ ਵਿੱਚ ਦੀ ਆਪਣੇ ਪਿੰਡ ਜਾਣ ਲੱਗਾ ਤਾਂ ਉਸਨੂੰ ਦੋ ਮੁਸਲਮਾਨਾਂ ਨੇ ਕਾਇਰ ਕਹਿ ਦਿੱਤਾ ਇਹ ਗੱਲ ਉਸਦੇ ਚੁੱਭ ਗਈ ਅਤੇ ਉਸਨੇ ਆਪਣੀ ਸੁਤੰਤਰਤਾ ਸਿੱਧ ਕਰਨ ਵਾਸਤੇ ਉੱਥੋਂ ਲੰਘਣ ਵਾਲੇ ਸਾਰੇ ਲੋਕਾਂ ਤੋਂ ਇਕ ਆਨਾ ਪ੍ਰਤੀ ਗੱਡੇ ਦੇ ਹਿਸਾਬ ਨਾਲ ਲੈਣ ਲੱਗਾ। ਇਸ ਸੰਬੰਧ ਵਿੱਚ ਉਸਨੇ ਲਾਹੌਰ ਦੇ ਸੂਬੇਦਾਰ ਨੂੰ ਚੁਨੌਤੀ ਦਿੱਤੀ।
ਸ਼ਿਵ ਕੁਮਾਰ ਬਟਾਲਵੀ (23 ਜੁਲਾਈ 1936 - 7 ਮਈ 1973) ਪੰਜਾਬੀ ਦਾ ਇੱਕ ਕਵੀ ਸੀ। ਇਸ ਨੂੰ ਪੰਜਾਬੀ ਦਾ ਸ਼ੈਲੇ ਕਿਹਾ ਜਾਂਦਾ ਹੈ। ਉਸ ਦੀ ਵਿਸ਼ੇਸਤਾ ਸੀ ਕਿ ਉਹ ਸ਼ਬਦਾਂ ਨੂੰ ਰੋਜ਼ਾਨਾ ਜ਼ਿੰਦਗੀ ਵਿੱਚੋਂ ਚੁਣਦਾ ਅਤੇ ਉਹਨਾਂ ਨਾਲ ਦਿਲ ਨੂੰ ਚੀਰ ਦੇਣ ਵਾਲੀਆਂ ਕਵਿਤਾਵਾਂ, ਗ਼ਜ਼ਲਾਂ ਲਿਖਦਾ ਹੈ। ਸ਼ਿਵ ਦੀ ਕਵਿਤਾਦੁੱਖ, ਨਿੱਜੀ ਦਰਦ ਅਤੇ ਵਿਛੋੜੇ ਦੇ ਦੁਆਲੇ ਕੇਂਦਰਿਤ ਹੈ। ਸ਼ਿਵ ਕੁਮਾਰ ਬਟਾਲਵੀ ਨੂੰ 'ਬਿਰਹਾ ਦਾ ਕਵੀ' ਵੀ ਕਿਹਾ ਜਾਂਦਾ ਹੈ।
ਗੁਰੂ ਗ੍ਰੰਥ ਸਾਹਿਬ, ਜਾਂ ਆਦਿ ਗ੍ਰੰਥ, ਸਿੱਖ ਧਰਮ ਦਾ ਪਵਿੱਤਰ ਧਾਰਮਿਕ ਗ੍ਰੰਥ ਹੈ। ਇਹ 1469 ਤੋਂ ਲੈ ਕੇ 1708 ਤੱਕ ਸਿੱਖ ਗੁਰੂਆਂ ਦੇ ਸਮੇਂ ਰਚੀ ਅਤੇ ਇਕੱਤਰ ਕੀਤੀ ਬਾਣੀ ਦਾ 1430 ਅੰਗਾਂ ਵਾਲਾ ਇੱਕ ਵਿਸਤਾਰਮਈ ਗ੍ਰੰਥ ਹੈ। ਇਹ ਅਨੇਕਾਂ ਸ਼ਬਦਾਂ ਭਾਵ ਬਾਣੀ ਦਾ ਅੰਬਾਰ ਹੈ ਜੋ ਕਿ ਰੱਬ ਦੇ ਗੁਣਾਂ ਅਤੇ ਉਸ ਦੇ ਨਾਮ ਜਪਣ ਦੇ ਕਾਰਨਾਂ ਦਾ ਵਰਨਣ ਕਰਦਾ ਹੈ। ਸਿੱਖਾਂ ਦੇ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ (1666-1708) ਨੇ ਜੋਤੀ-ਜੋਤਿ ਸਮਾਉਣ ਵੇਲੇ ਗੁਰਿਆਈ ਆਦਿ ਗ੍ਰੰਥ ਨੂੰ ਦਿੱਤੀ ਅਤੇ ਇਸ ਕਰ ਕੇ ਨਾਮ ਗੁਰੂ ਗ੍ਰੰਥ ਸਾਹਿਬ ਹੋ ਗਿਆ। ਇਹ ਸਿੱਖਾਂ ਦਾ ਸਭ ਤੋਂ ਪਵਿੱਤਰ ਗ੍ਰੰਥ ਅਤੇ ਇੱਕੋ-ਇੱਕ ਸਦੀਵੀ ਸ਼ਬਦ-ਰੂਪੀ ਗੁਰੂ ਹੈ ਜੋ ਕਿ ਸਿੱਖ ਗੁਰੂਆਂ ਅਤੇ ਹੋਰ ਸੰਤਾਂ-ਭਗਤਾਂ ਦੀ ਸਿੱਖਿਆਵਾਂ ਦਾ ਅੰਬਾਰ ਹੈ। ਅਰਦਾਸ ਦੇ ਸਰੋਤ ਜਾਂ ਮਾਰਗ-ਦਰਸ਼ਕ ਵਜੋਂ ਆਦਿ ਗ੍ਰੰਥ ਸਿੱਖੀ ਵਿੱਚ ਬੰਧਨਾ ਅਤੇ ਭਗਤੀ ਦਾ ਕੇਂਦਰੀ ਧੁਰਾ ਹੈ।
ਭਾਰਤ (ਹਿੰਦੀ: भारत) ਪ੍ਰਾਚੀਨ ਜੰਬੂ ਦੀਪ, ਆਧੁਨਿਕ ਦੱਖਣੀ ਏਸ਼ੀਆ ਵਿੱਚ ਸਥਿੱਤ ਭਾਰਤੀ ਉਪ-ਮਹਾਂਦੀਪ ਦਾ ਸਭ ਤੋਂ ਵੱਡਾ ਦੇਸ਼ ਹੈ। ਭਾਰਤ ਦਾ ਭੂਗੋਲਿਕ ਵਿਸਥਾਰ 80°4' ਵਲੋਂ 370°6' ਉੱਤਰੀ ਅਕਸ਼ਾਂਸ਼ ਤੱਕ ਅਤੇ 680°7' ਵਲੋਂ 9°70'25" ਪੂਰਵੀ ਦੇਸ਼ਾਂਤਰ ਤੱਕ ਹੈ। ਭਾਰਤ ਦੀ ਸਮੁੰਦਰ ਤਟ ਰੇਖਾ 7516.6 ਕਿਮੀ ਲੰਬੀ ਹੈ। ਭਾਰਤ, ਭੂਗੋਲਕ ਨਜ਼ਰ ਵਲੋਂ ਸੰਸਾਰ ਵਿੱਚ ਸੱਤਵਾਂ ਸਭ ਤੋਂ ਵੱਡਾ ਅਤੇ ਅਾਬਾਦੀ ਪੱਖੋਂ ਦੂਜਾ ਸਭ ਤੋਂ ਵੱਡਾ ਦੇਸ਼ ਹੈ। ਭਾਰਤ ਦੇ ਪੱਛਮ ਵਿੱਚ ਪਾਕਿਸਤਾਨ, ਉੱਤਰ-ਪੂਰਬ ਵਿੱਚ ਚੀਨ, ਨੇਪਾਲ ਅਤੇ ਭੂਟਾਨ ਅਤੇ ਪੂਰਬ ਵਿੱਚ ਬੰਗਲਾਦੇਸ਼ ਤੇ ਮਿਆਂਮਾਰ ਦੇਸ਼ ਸਥਿਤ ਹਨ। ਹਿੰਦ ਮਹਾਂਸਾਗਰ ਵਿੱਚ ਇਸਦੇ ਦੱਖਣ-ਪੱਛਮ ਵਿੱਚ ਮਾਲਦੀਵ, ਦੱਖਣ ਵਿੱਚ ਸ੍ਰੀ ਲੰਕਾ ਅਤੇ ਦੱਖਣ-ਪੂਰਬ ਵਿੱਚ ਇੰਡੋਨੇਸ਼ਿਆ ਹਨ। ਉੱਤਰ-ਪੱਛਮ ਵਿੱਚ ਅਫ਼ਗਾਨਿਸਤਾਨ ਦੇ ਨਾਲ ਭਾਰਤ ਦੀ ਸੀਮਾ ਹੈ। ਇਸਦੇ ਉੱਤਰ ਵਿੱਚ ਹਿਮਾਲਾ ਪਹਾੜ ਹਨ ਅਤੇ ਦੱਖਣ ਵਿੱਚ ਹਿੰਦ ਮਹਾਂਸਾਗਰ ਹੈ। ਪੂਰਬ ਵਿੱਚ ਬੰਗਾਲ ਦੀ ਖਾੜੀ ਹੈ ਅਤੇ ਪੱਛਮ ਵਿੱਚ ਅਰਬ ਸਾਗਰ ਹੈ। ਭਾਰਤ ਵਿੱਚ ਕਈ ਵੱਡੀਆਂ ਨਦੀਆਂ ਹਨ। ਗੰਗਾ ਨਦੀ ਭਾਰਤੀ ਸੰਸਕ੍ਰਿਤੀ ਵਿੱਚ ਬਹੁਤ ਪਵਿੱਤਰ ਮੰਨੀ ਜਾਂਦੀ ਹੈ। ਹੋਰ ਵੱਡੀਅਾ ਨਦੀਅਾਂ ਸਿੰਧੂ, ਨਰਮਦਾ, ਬ੍ਰਹਮਪੁੱਤਰ, ਜਮੁਨਾ, ਗੋਦਾਵਰੀ, ਕਾਵੇਰੀ, ਕ੍ਰਿਸ਼ਨਾ, ਚੰਬਲ, ਸਤਲੁਜ, ਰਾਵੀ ਆਦਿ ਹਨ। ਭਾਰਤ ਸੰਸਾਰ ਦਾ ਸਭ ਤੋਂ ਵੱਡਾ ਲੋਕਤੰਤਰ ਹੈ। ਇੱਥੇ ੩੦੦ ਤੋਂ ਜ਼ਿਆਦਾ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਇਹ ਸੰਸਾਰ ਦੀਆਂ ਕਈ ਪੁਰਾਤਨ ਸੱਭਿਅਾਤਾਵਾਂ ਦੀ ਜਨਮ-ਭੂਮੀ ਰਿਹਾ ਹੈ, ਜਿਵੇਂ ਕਿ ਸਿੰਧੂ-ਘਾਟੀ ਸੱਭਿਅਤਾ ਅਤੇ ਮਹੱਤਵਪੂਰਨ ਇਤਿਹਾਸਿਕ ਵਪਾਰ ਰਾਹਾਂ ਦਾ ਅਨਿੱਖੜਵਾਂ ਅੰਗ ਵੀ ਹੈ। ਸੰਸਾਰ ਦੇ ਚਾਰ ਧਰਮ: ਹਿੰਦੂ, ਬੁੱਧ, ਜੈਨ ਅਤੇ ਸਿੱਖ, ਦਾ ਜਨਮ ਅਤੇ ਵਿਕਾਸ ਭਾਰਤ ਵਿੱਚ ਹੀ ਹੋਇਆ। ਭਾਰਤ ਭੂਗੋਲਕ ਖੇਤਰਫਲ ਦੇ ਅਧਾਰ 'ਤੇ ਸੰਸਾਰ ਦਾ ਸੱਤਵਾਂ ਸਭ ਤੋਂ ਵੱਡਾ ਰਾਸ਼ਟਰ ਹੈ। ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ਹੈ। ਭਾਰਤ ਦੇ ਹੋਰ ਵੱਡੇ ਮਹਾਂਨਗਰ ਮੁੰਬਈ (ਬੰਬਈ), [[ਕੋਲਕਾਤਾ]] (ਕਲਕੱਤਾ) ਅਤੇ ਚੇਨੱਈ (ਮਦਰਾਸ) ਹਨ। 1947 ਵਿੱਚ ਅਾਜ਼ਾਦੀ ਦੀ ਪ੍ਰਾਪਤੀ ਤੋਂ ਬਾਅਦ ਬ੍ਰਿਟਿਸ਼ ਸਾਮਰਾਜ ਦੇ ਪ੍ਰਮੁੱਖ ਅੰਗ ਭਾਰਤ ਨੇ ਬੀਤੇ 20 ਸਾਲਾਂ ਵਿੱਚ ਸਾਰਥਕ ਤਰੱਕੀ ਕੀਤੀ ਹੈ, ਵਿਸ਼ੇਸ਼ ਤੌਰ ਤੇ ਆਰਥਿਕ। ਭਾਰਤੀ ਫ਼ੌਜ ਇੱਕ ਖੇਤਰੀ ਅਤੇ ਵਿਸ਼ਵਵਿਆਪੀ ਸ਼ਕਤੀ ਹੈ। ਹਾਲੀਆ ਸਾਲਾਂ ਵਿੱਚ ਭਾਰਤ ਦੀ ਮਾਲੀ ਹਾਲਤ ਵਿੱਚ ਬਹੁਤ ਸੁਧਾਰ ਆਇਆ ਹੈ ਅਤੇ ਵਰਤਮਾਨ ਹਾਲਾਤ ਵਿੱਚ ਸੰਸਾਰ ਦੀ ਪਹਿਲੀਆਂ ਪੰਜ ਸਭ ਤੋਂ ਵੱਡੀਆਂ ਅਰਥਵਿਵਸਥਾਵਾਂ ਦੇ ਵਿੱਚ ਸ਼ੁਮਾਰ ਹੋਣ ਵੱਲ ਵਧ ਰਿਹਾ ਹੈ। ਭਾਰਤ ਸੰਸਾਰ ਦੀਆਂ ਦਸ ਸਭ ਤੋਂ ਵੱਡੀਆਂ ਅਰਥਵਿਵਸਥਾਵਾਂ ਚੋਂ ਇੱਕ ਹੈ।
ਬਲਾਗ(ਬਲਾੱਗ) ਅਜਿਹੀਆਂ ਸਾਈਟਾਂ(ਸਥਾਨਾਂ) ਨੂੰ ਕਿਹਾ ਜਾਂਦਾ ਹੈ ਜਿਥੇ ਜਾਣਕਾਰੀ ਡਾਇਰੀ ਵਾਂਗ ਤਰਤੀਬ ਵਾਰ ਦਰਜ ਕੀਤੀ ਹੁੰਦੀ ਹੈ। ਅੰਗਰੇਜ਼ੀ ਸ਼ਬਦ ਬਲਾੱਗ (blog) ਵੈੱਬ ਲਾੱਗ (web log) ਸ਼ਬਦ ਦਾ ਸੰਖੇਪ ਰੂਪ ਹੈ। ਇਸਨੂੰ ਇੱਕ ਆਰੰਭਿਕ ਬਲਾੱਗਰ ਨੇ ਮਜ਼ਾਕ ਵਿੱਚ ਵੀ ਬਲਾੱਗ (We blog) ਦੀ ਤਰ੍ਹਾਂ ਪ੍ਰਯੋਗ ਕਰਨਾ ਸ਼ੁਰੂ ਕਰ ਦਿੱਤਾ ਸੀ, ਬਾਅਦ ਵਿੱਚ ਇਸ ਦਾ ਕੇਵਲ ਬਲਾਗ ਸ਼ਬਦ ਰਹਿ ਗਿਆ ਅਤੇ ਇੰਟਰਨੈੱਟ ਤੇ ਪ੍ਰਚੱਲਤ ਹੋ ਗਿਆ। ਅੱਜ-ਕੱਲ ੲਿੰਟਰਨੈੱਟ(ਅੰਤਰਜਾਲ) ੳੁੱਤੇ ਵਰਡਪ੍ਰੈਸ, ਜਿਮਡੋ ਅਤੇ ਬਲਾੱਗਰ ਬਲਾੱਗ ਬਣਾੳੁਣ ਲੲੀ ਬਹੁਤ ਪ੍ਰਚਲਿੱਤ ਹਨ।
ਇੰਟਰਨੈੱਟ ਜਾਂ ਅੰਤਰਜਾਲ ਆਪਸ ਵਿੱਚ ਜੁੜੇ ਕੰਪੀਊਟਰੀ ਜਾਲਾਂ ਦਾ ਇੱਕ ਸਰਬ-ਵਿਆਪੀ ਪ੍ਰਬੰਧ ਹੈ ਜੋ ਦੁਨੀਆਂ ਭਰ ਦੇ ਕਰੋੜਾਂ ਜੰਤਰਾਂ ਨੂੰ ਜੋੜਨ ਵਾਸਤੇ ਮਿਆਰੀ ਇੰਟਰਨੈੱਟ ਮਸੌਦੇ ਦੇ ਸਿਲਸਿਲੇ ਦੀ ਵਰਤੋਂ ਕਰਦਾ ਹੈ। ਇਹ ਇੱਕ ਕੌਮਾਂਤਰੀ ਜਾਲ਼ਾਂ ਦਾ ਜਾਲ਼ ਹੈ ਜਿਸ ਵਿੱਚ ਲੱਖਾਂ ਨਿੱਜੀ, ਜਨਤਕ, ਸਿੱਖਿਅਕ, ਕਾਰੋਬਾਰੀ ਅਤੇ ਸਰਕਾਰੀ ਜਾਲ਼ ਬਿਜਲਾਣੂ, ਤਾਰਹੀਣ ਅਤੇ ਪ੍ਰਕਾਸ਼ੀ ਜਾਲ਼ ਟੈਕਨਾਲੋਜੀਆਂ ਦੀ ਮੁਕੰਮਲ ਤਰਤੀਬ ਰਾਹੀਂ ਜੁੜੇ ਹੋਏ ਹਨ। ਇੰਟਰਨੈੱਟ ਉੱਤੇ ਜਾਣਕਾਰੀ ਸੋਮਿਆਂ ਅਤੇ ਸੇਵਾਵਾਂ ਦੀ ਖੁੱਲ੍ਹੀ-ਚੌੜੀ ਮੌਜੂਦਗੀ ਹੈ ਜਿਵੇਂ ਕਿ ਵਰਲਡ ਵਾਈਡ ਵੈੱਬ ਦੇ ਆਪਸ 'ਚ ਜੁੜੇ ਹੋਏ ਹਾਈਪਰਟੈਕਸਟ ਦਸਤਾਵੇਜ਼ ਅਤੇ ਐਪਲੀਕੇਸ਼ਨਾਂ, ਈਮੇਲ (ਬਿਜਲਾਣੂ ਡਾਕ) ਦੀ ਸਹਾਇਤਾ ਵਾਸਤੇ ਬੁਨਿਆਦੀ ਢਾਂਚਾ ਅਤੇ ਫ਼ਾਈਲਾਂ ਸਾਂਝੀਆਂ ਕਰਨ ਅਤੇ ਫ਼ੋਨ ਕਰਨ ਵਾਸਤੇ ਆਦਮੀ-ਤੋਂ-ਆਦਮੀ ਜਾਲ਼ ਇੰਟਰਨੈੱਟ ਦਾ ਜਾਲ
The Integrated Authority File (ਜਰਮਨ: Gemeinsame Normdatei, also known as: Universal Authority File) or GND is an international authority file for the organisation of personal names, subject headings and corporate bodies from catalogues. It is used mainly for documentation in libraries and increasingly also by archives and museums. The GND is managed by the German National Library in cooperation with various regional library networks in German-speaking Europe and other partners.
ਚੰਦਰ ਸ਼ੇਖਰ ਆਜ਼ਾਦ ਉਚਾਰਨ (23 ਜੁਲਾਈ 1906 – 27 ਫਰਵਰੀ 1931), ਆਜ਼ਾਦ ਵਜੋਂ ਮਸ਼ਹੂਰ ਭਾਰਤੀ ਇਨਕਲਾਬੀ ਸਨ ਜਿਨ੍ਹਾਂ ਨੇ ਹਿੰਦੁਸਤਾਨ ਰਿਪਬਲਿਕਨ ਐਸੋਸੀਏਸ਼ਨ ਨੂੰ ਇਸਦੇ ਬਾਨੀ ਰਾਮ ਪਰਸ਼ਾਦ ਬਿਸਮਿਲ ਅਤੇ ਤਿੰਨ ਹੋਰ ਪ੍ਰਮੁੱਖ ਪਾਰਟੀ ਆਗੂਆਂ, ਰੋਸ਼ਨ ਸਿੰਘ, ਰਾਜਿੰਦਰ ਨਾਥ ਲਾਹਿਰੀ ਅਤੇ ਅਸ਼ਫਾਕਉਲਾ ਖਾਨ ਦੀ ਮੌਤ ਦੇ ਬਾਅਦ ਨਵੇਂ ਨਾਮ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ (HSRA) ਹੇਠ ਪੁਨਰਗਠਿਤ ਕੀਤਾ।
ਜਰਨੈਲ ਸਿੰਘ ਭਿੰਡਰਾਂਵਾਲਾ (2 ਜੂਨ 1947 – 6 ਜੂਨ 1984) ਦਮਦਮੀ ਟਕਸਾਲ , ਇੱਕ ਸਿੱਖ ਧਾਰਮਿਕ ਦਲ, ਦੇ ਆਗੂ ਸੀ। ਉਹਨਾਂ ਨੇ ਆਨੰਦਪੁਰ ਮਤੇ ਦਾ ਸਹਿਯੋਗ ਕੀਤਾ। ਉਹਨਾਂ ਨੇ ਸਿੱਖਾਂ ਨੂੰ ਸ਼ੁੱਧ ਹੋਣ ਲਈ ਕਿਹਾ। ਉਹਨਾਂ ਨੇ ਸ਼ਰਾਬ ਪੀਣ, ਨਸ਼ੇ ਕਰਨ, ਧਾਰਮਿਕ ਕੰਮਾਂ ਵਿੱਚ ਲਾਪਰਵਾਹੀ ਅਤੇ ਸਿੱਖ ਨੌਜਵਾਨਾਂ ਦੇ ਕੇਸ ਕਟਾਉਣ ਦੀ ਨਿਖੇਧੀ ਕੀਤੀ। ਉਹਨਾਂ ਦੇ ਭਾਰਤ ਦੇ ਸੰਵਿਧਾਨ ਦੇ ਅਨੁਛੇਦ 25 ਦੀ ਸਖਤ ਨਿੰਦਾ ਕੀਤੀ ਜਿਸ ਅਨੁਸਾਰ ਸਿੱਖ, ਜੈਨ ਅਤੇ ਬੋਧੀਆਂ ਨੂੰ ਘੱਟ ਗਿਣਤੀ ਕਿਹਾ ਗਇਆ ਅਤੇ ਹਿੰਦੂ ਧਰਮ ਦਾ ਇੱਕ ਹਿੱਸਾ ਕਿਹਾ ਗਿਆ।
ਪ੍ਰਗਤੀਵਾਦ ਤੇ ਪ੍ਰਗਤੀਸ਼ੀਲ ਵਿਚ ਅੰਤਰ
ਪ੍ਰਗਤੀਵਾਦ ਤੇ ਪ੍ਰਗਤੀਸ਼ੀਲ ਵਿਚ ਅੰਤਰ ਪ੍ਰਗਤੀ ਅੰਗਰੇਜੀ ਸ਼ਬਦ ‘ਪ੍ਰੋਗ੍ਰੇਸ’ ਤੋ ਬਣਿਆ ਹੈ ਜਿਸ ਦਾ ਅਰਥ ‘ਅੱਗੇ ਵਧਣਾ’ ਹੈ। ਪ੍ਰਗਤੀ ਅਜਿਹੀ ਤਬਦੀਲੀ ਲਿਆਉਂਦੀ ਹੈ ਜੋ ਕਿਸੇ ਵਸਤੂ ਦੇ ਗੁਣਾਂ ਵਿੱਚ ਵਾਧਾ ਕਰਦੀ ਹੈ। ਸਾਹਿਤ ਵਿੱਚੋ ਪ੍ਰਗਤੀ ਦੇ ਅਰਥ ਹਨ। ਉਹ ਸਾਹਿਤ ਜੋ ਮਨੂੰਖ ਨੂੰ ਉਸ ਦੀਆਂ ਅਸਲ ਸਥਿਤੀਆਂ ਤੋਂ ਜਾਣੂ ਕਰਵਾ ਕੇ ਉਸਨੂੰ ਅੱਗੇ ਤੋਰਨ ਅਤੇ ਅੱਗੇ ਵਧਣ ਵਿੱਚ ਸਹਾਇਤਾ ਕਰਦਾ ਹੈ।‘ਵਾਦ’ਤੋ ਭਾਵ ਕੋਈ ਸਿਸਟਮ ਜਾਂ ਪ੍ਰੰਬੰਦ ਵਿਚ ਬੰਨ ਕੇ ਇਕ ਚੋਖਟਾ ਤਿਆਰ ਹੁੰਦਾ ਹੈ। ਉਸਦੀ ਹਰ ਚੀਜ ਸਿਸਟਮ ਵਿੱਚ ਤਹਿ ਹੋ ਜਾਂਦੀ ਹੈ। ਪ੍ਰਗਤੀਵਾਦੀ ਕਾਵੀ-ਧਾਰਾ ਆਧੁਨਿਕ ਪੰਜਾਬੀ ਕਵਿਤਾ ਦੀ ਪਹਿਲੀ ਸੁਚੇਤ ਕਾਵਿ-ਧਾਰਾ ਹੈ। ਜੋ ਆਪਣੇ ਨਾਲ ਗਤੀਸ਼ੀਲ ਸਮਾਜਕ -ਰਾਜਨੀਤਕ ਚਿੰਦਨ ਦਾ ਵਿਚਾਰਧਾਰਾਈ ਪੱਬ ਲੈ ਕੇ ਆਰੰਭ ਹੋਈ। ਇਸ ਨਾਲ ਸੰਬੰਧਿਤ ਬਹੁਤੇ ਕਵੀ ਮਾਰਕਸਵਾਦੀ ਵਿਚਾਰਾਂ ਵਾਲੇ ਸਨ। ਪ੍ਰਗਤੀਵਾਦੀ ਪੰਜਾਬੀ ਕਾਵਿ-ਧਾਰਾ ਦਾ ਜਨਮ ਭਾਰਤ ਵਿਚ ਪ੍ਰਗਤੀਸ਼ੀਲ ਲੇਖਕ ਸੰਘ ਦੀ ਸਥਾਪਨਾ ਦੇ ਸਿੱਟੇ ਵਜੋ ਹੋਇਆਂ ਸੀ। ਪ੍ਰਗਤੀਸ਼ੀਲ ਓੁਹ ਹੈ ਜੋ ਪੰਜਾਬ ਦੇ ਬੰਦੇ ਨੂੰ ਆਧੁਨਿਕ ਲਹਿਰ ਵਿਚ ਪ੍ਰਗਤੀਵਾਦੀ ਕਾਵਿ-ਪ੍ਰਵਿਰਤੀ ਦੀ ਵਿਕਾਸ ਰੇਖਾ ਨੂੰ ਆਮ ਤੌਰ ਤੇ ਦੋ ਭਾਗਾ ਵਿਚ ਵੰਡਿਆ ਗਿਆਂ ਹੈ:- 1935 ਤੋਂ 60 ਤਕ ਪ੍ਰਗਤੀਵਾਦੀ ਤੇ 1970 ਤੋਂ ਬਾਅਦ ਦੇ ਸਮੇਂ ਨੂੰ ਨਵ-ਪ੍ਰਗਤੀਵਾਦੀ ਜਾਂ ਜੁਝਾਰਵਾਦੀ ਕਿਹਾ ਜਾਂਦਾ ਹੈ। ਪ੍ਰਗਤੀਵਾਦ ਦੀ ਮੂਲ ਪ੍ਰੇਰਨਾ ਮਾਰਕਸਵਾਦ ਤੋਂ ਵਿਕਸਿਤ ਹੋਈ। ਪ੍ਰਗਤੀਸ਼ੀਲ ਲਹਿਰ ਵਿਚ ਜੋ ਏਜੰਡੇ ਰਖੇ ਗਏ ਸਨ ਉਹ ਸੁਤੰਤਰਤਾ ਅੰਦੋਲਨ ਦੇ ਨਾਲ ਸੰਬੰਧਿਤ ਸਨ। 1936 ਵਿਚ ਜਦੋਂ ਲਖਨਊ ਵਿਚ ਭਾਰਤੀ ਪ੍ਰਗਤੀਸ਼ੀਲ ਲੇਖਕ ਸੰਘ ਦੀ ਸਥਾਪਨਾ ਕੀਤੀ ਗਈ ਸੀ ਤਾਂ ਇਸ ਨੇ ਚਿੰਤਨ ਤੇ ਸੰਸਕ੍ਰਿਤੀ ਦੇ ਪ੍ਰਵਾਰ ਨੂੰ ਪੂਰੀ ਤਰ੍ਹਾਂ ਪ੍ਰਭਾਵਿਤ ਕਰਕੇ ਕਲਾ ਤੇ ਵਿਸ਼ਵ ਦ੍ਰਿਸ਼ਟੀਕੋਣ, ਦੋਹਾਂ ਵਿਚ ਨਵੀਆਂ ਜੀਵਨ- ਕੀਮਤਾਂ ਅਤੇ ਸੌਂਦਰਯ ਬੋਧ ਨੂੰ ਸਥਾਪਿਤ ਕਰਨ ਵਿਚ ਅਹਿਮ ਭੂਮਿਕਾ ਨਿਭਾਈ ਸੀ। ਪ੍ਰਗਤੀਸ਼ੀਲ ਲੇਖਕ ਸੰਘ ਨੂੰ ਹੋਂਦ ਵਿਚ ਲਿਆਉਣ ਵਾਲੇ ਮੋਢੀ ਲੇਖਕਾਂ ਅਤੇ ਚਿੰਤਕਾਂ ਵਿਚੋਂ ਬਹੁਤੇ ਸਮਾਜਵਾਦੀ ਵਿਚਾਰਾਂ ਵਾਲੇ ਸਨ। ਸਰਵ ਭਾਰਤੀ ਲੇਖਕ ਸੰਘ ਦੇ ਮੈਨੀਫੈਸਟੋ ਵਿਚ ਉਲੀਕੇ ਗਏ ਉਦੇਸ਼ ਸਾਹਿਤਕ ਉਦੇਸ਼ਾਂ ਨਾਲ ਮਿਲਦੇ ਜੁਲਦੇ ਵਿਚਾਰ ਪਹਿਲਾਂ ਹੀ ਭਾਰਤ ਦੀਆਂ ਪ੍ਰਾਂਤਕ ਭਾਸ਼ਾਵਾਂ ਵਿਚ ਪ੍ਰਗਟ ਹੋਣ ਲੱਗ ਪਏ ਸਨ। ਇਹੀ ਕਾਰਨ ਸੀ ਕਿ ਭਾਰਤ ਵਿਚ 1936 ਤੋਂ ਕਿਤੇ ਪਹਿਲਾਂ ਰਾਸ਼ਟਰੀ ਸਮਾਜਵਾਦੀ ਅਤੇ ਲੋਕਤਾਂਤਰਿਕ ਉਭਾਰ ਆਉਣੇ ਸ਼ੁਰੂ ਹੋ ਗਏੇ ਸਨ। ਭਾਰਤੀ ਪ੍ਰਗਤੀਸ਼ੀਲ ਸਾਹਿਤ ਲਹਿਰ ਦਾ ਪ੍ਰਭਾਵ ਪੰਜਾਬੀ ਉੱਤੇ ਵੀ ਪੈਂਦਾ ਹੈ। ਪੰਜਾਬੀ ਕਵਿਤਾ ਵਿਚ ਡਾ. ਦੀਵਾਨ ਸਿੰਘ ਕਾਲੇਪਾਣੀ ਧਨੀ ਰਾਮ ਚਾਤ੍ਰਿਕ, ਪ੍ਰੋ. ਮੋਹਨ ਸਿੰਘ, ਅੰਮ੍ਰਿਤਾ ਪ੍ਰੀਤਮ ਅਤੇ ਬਾਵਾ ਬਲਵੰਤ ਨੂੰ ਮੋਢੀ ਪ੍ਰਗਤੀਵਾਦੀ ਕਵੀ ਕਿਹਾ ਜਾ ਸਕਦਾ ਹੈ। ਇਸ ਲਹਿਰ ਨਾਲ ਜੁੜੇ ਕਵੀਆਂ ਦਾ ਸੁਪਨਾ ਕੇਵਲ ਆਜ਼ਾਦੀ ਦੀ ਪ੍ਰਾਪਤੀ ਨਹੀਂ ਸੀ ਸਗੋਂ ਜਮਾਤੀ ਵੰਡ ਅਤੇ ਲੁੱਟ-ਖਸੁੱਟ ਤੋਂ ਰਹਿਤ ਹੋਣਾ ਸੀ। ਪ੍ਰਗਤੀਵਾਦੀ ਪੰਜਾਬੀ ਕਾਵਿ-ਧਾਰਾ ਆਧੁਨਿਕ ਸਮੇਂ ਦੀ ਅਜਿਹੀ ਕਾਵਿ-ਧਾਰਾ ਹੈ ਜਿਹੜੀ ਵਿਸ਼ੇਸ ਕਾਵਿ ਉਦੇਸ਼ ਨੂੰ ਲੈ ਕੇ ਕਵਿਤਾ ਦੇ ਖੇਤਰ ਵਿਚ ਪ੍ਰਵਾਹਮਾਨ ਹੁੰਦੀ ਹੈ। ਪ੍ਰਗਤੀਵਾਦੀ ਚੇਤਨਾ ਯਥਾਰਥ ਨੂੰ ਸਮਾਜਕ ਯਥਾਰਥ ਅਤੇ ਆਦਰਸ਼ ਨੂੰ ਪ੍ਰਸਤੁਤ ਕਰਦੀ ਹੈ। ਪ੍ਰਗਤੀਵਾਦੀ ਇਕ ਵਿਆਪਕ ਅਤੇ ਵਿਸਤ੍ਰਿਤ ਸਾਂਸਕ੍ਰਿਤਕ ਲਹਿਰ ਸੀ ਜਿਹੜੀ ਦੇਸ਼ ਦੀਆਂ ਪਰਿਸਥਿਤੀਆਂ ਅਤੇ ਜਨ-ਜੀਵਨ ਦੀਆਂ ਇਤਿਹਾਸਕ ਲੋੜਾਂ ਵਿਚੋਂ ਪੈਂਦਾ ਹੋਈ ਸੀ। ਇਸ ਨੇ ਭਾਰਤ ਦੀਆਂ ਸਾਰੀਆਂ ਭਾਸ਼ਾਵਾ ਦੇ ਸਾਹਿਤ ਅਤੇ ਪ੍ਰਮੁੱਖ ਸਾਹਿਤਕਾਰਾਂ ਅਤੇ ਵਿਚਾਰਕਾਂ ਨੂੰ ਵੀ ਬਹੁਤ ਜਿਆਦਾ ਪ੍ਰਭਾਵਿਤ ਕੀਤਾ। ਵਿਚਾਰਧਾਰਾ ਵੀ ਪ੍ਰਗਤੀਵਾਦ ਦੇ ਨੇੜੇ-ਤੇੜੇ ਹੀ ਹੁੰਦੀ ਹੈ। ਹਰ ਮਨੁੱਖ ਆਪਣੇ ਤੌਰ ਤੇ ਇਕ ਵਿਚਾਰਧਾਰਾ ਨਾਲ ਜੁੜਿਆ ਹੋਇਆ ਹੈ। ਪ੍ਰਗਤੀਵਾਦੀ ਵਿਚਾਰਧਾਰਾ ਕਈ ਪ੍ਰਕਾਰ ਦੇ ਪ੍ਰਭਾਵਾਂ ਦੇ ਰਾਹੀਂ ਪੰਜਾਬੀ ਕਾਵਿ ਚੇਤਨਾ ਦਾ ਹਿੱਸਾ ਬਣੀ ਸੀ। ਪ੍ਰਗਤੀਵਾਦੀ ਵਿਚਾਰਧਾਰਾ ਜੀਵਨ ਰਹੱਸ ਨੂੰ ਨਿਰੰਤਰ ਪਰਿਵਰਤਨਸ਼ੀਲ ਵਰਤਾਰਾ ਮੰਨ ਕੇ ਜਾਣਨ ਤੇ ਅਨੁਭਵ ਕਰਨ ਦਾ ਯਤਨ ਕਰਦੀ ਹੈ। ਇਹ ਯਥਾਰਥਵਾਦੀ ਹੁੰਦੀ ਹੈ। ਪ੍ਰਗਤੀਸ਼ੀਲਤਾ ਅਗਾਂਹ ਵਧਣ ਦੀ ਕਿਰਿਆ ਹੈ ਪਰ ਇਸ ਕਿਰਿਆ ਦਾ ਕੋਈ ਅਜਿਹਾ ਯਾਂਤਰਿਕ ਰੂਪ ਨਹੀਂ, ਜਿਸਨੂੰ ਵਾਰ-ਵਾਰ ਦੁਹਰਾਇਆ ਜਾ ਸਕੇ। ਅਸਲੀਅਤ ਇਹ ਹੈ ਕਿ ਪ੍ਰਗਤੀਵਾਦ ਖੁਦ ਪ੍ਰਗਤੀਸ਼ੀਲ ਸੰਕਲਪ ਹੈ, ਜੋ ਹਾਲਾਤ ਦੇ ਬਦਲਣ ਨਾਲ ਜਾਂ ਹਾਲਾਤ ਪ੍ਰਤਿ ਚੇਤਨਾ ਦੇ ਵਿਕਸਿਤ ਹੋ ਜਾਣ ਨਾਲ ਨਵਾਂ ਰੂਪ ਧਾਰਨ ਕਰਦਾ ਰਹਿੰਦਾ ਹੈ। ਜੋ ਪ੍ਰਗਤੀਸ਼ੀਲ ਲਹਿਰ ਹੈ। ਉਹ ਪੰਜਾਬੀ ਵਿਚ ਸਾਹਿਤਕ ਆਧੁਨਿਕਤਾ ਲੈ ਕੇ ਆਉਣ ਵਾਲੀ ਲਹਿਰ ਹੈ। ਪੱਛਮੀ ਆਧੁਨਿਕਤਾ ਦੇ ਵਿਰੋਧ ਵਿਚ ਇਹ ਲਹਿਰ ਇਹ ਆਉਂਦੀ ਹੈ। ਪ੍ਰਗਤੀਸ਼ੀਲ ਲਹਿਰ ਪੰਜਾਬ ਦੇ ਵਿਅਕਤੀ ਨੂੰ ਆਧੁਨਿਕ ਲਹਿਰ ਵਿਚ ਅੱਗੇ ਦੇਖਣ ਦੀ ਗੱਲ ਕਰਦੀ ਹੈ। ਕੋਈ ਵੀ ਲਹਿਰ ਕਿਸੇ ਨਾ ਕਿਸੇ ਰੂਪ ਵਿਚ ਲੋਕਾਂ ਨੂੰ ਜੋੜਨ ਲਈ ਅਤੇ ਇੱਕਠੇ ਦੇਖਣ ਲਈ ਹੁੰਦੀ ਹੈ। ਪ੍ਰਗਤੀਵਾਦੀ ਪੰਜਾਬੀ ਕਾਵਿ-ਧਾਰਾ ਆਪਣੇ ਵਿਕਾਸ ਸਫ਼ਰ ਦੌਰਾਨ ਕਈ ਪੜਾਅ ਤੈਅ ਕਰਦੀ ਹੋਈ ਨਿਰੰਤਰ ਪ੍ਰਵਾਹਮਾਨ ਰਹਿੰਦੀ ਹੈ। ਇਸ ਕਾਵਿ-ਧਾਰਾ ਦੇ ਸਮਾਨਾਂਤਰ ਕਈ ਕਾਵਿ-ਧਾਰਾ ਦੇ ਸਮਾਨਾਂਤਰ ਕਈ ਕਾਵਿ-ਧਾਰਾਵਾਂ ਵੀ ਪੰਜਾਬੀ ਕਾਵਿ-ਜਗਤ ਵਿਚ ਪੈਦਾ ਹੋਈਆਂ, ਪਰ ਇਹ ਧਾਰਵਾਂ ਥੋੜ੍ਹੇ ਸਮੇਂ ਬਾਅਦ ਹੀ ਅਲੋਪ ਹੋ ਜਾਂਦੀਆਂ ਹਨ। 1947 ਤੋਂ ਬਾਅਦ ਸੰਤੋਖ ਸਿੰਘ ਧੀਰ, ਡਾ.
ਫ਼ਰਾਂਸ (ਫ਼ਰਾਂਸੀਸੀ: [fʁɑ̃s] ( ਸੁਣੋ)), ਦਫ਼ਤਰੀ ਤੌਰ 'ਤੇ ਫ਼ਰਾਂਸੀਸੀ ਗਣਰਾਜ (ਫ਼ਰਾਂਸੀਸੀ: République française [ʁepyblik fʁɑ̃sɛz]), ਪੱਛਮੀ ਯੂਰਪ ਦਾ ਇੱਕ ਖ਼ੁਦਮੁਖ਼ਤਿਆਰ ਦੇਸ਼ ਹੈ ਜਿਸ ਵਿੱਚ ਕਈ ਸਮੁੰਦਰੋਂ-ਪਾਰ ਵਿਭਾਗ ਅਤੇ ਰਾਜਖੇਤਰ ਸ਼ਾਮਲ ਹਨ। ਮਹਾਂਨਗਰੀ ਫ਼ਰਾਂਸ ਭੂ-ਮੱਧ ਸਮੁੰਦਰ ਤੋਂ ਲੈ ਕੇ ਅੰਗਰੇਜ਼ੀ ਖਾੜੀ ਅਤੇ ਉੱਤਰੀ ਸਮੁੰਦਰ ਤੱਕ ਅਤੇ ਰਾਈਨ ਤੋਂ ਲੈ ਕੇ ਅੰਧ ਮਹਾਂਸਾਗਰ ਤੱਕ ਫੈਲਿਆ ਹੋਇਆ ਹੈ। ਇਹ ਅਜਿਹੇ ਤਿੰਨ ਦੇਸ਼ਾਂ 'ਚੋਂ ਹੈ (ਬਾਕੀ ਦੋ ਮੋਰਾਕੋ ਅਤੇ ਸਪੇਨ ਹਨ) ਜਿਹਨਾਂ ਦੇ ਤੱਟ ਅੰਧ ਅਤੇ ਭੂ-ਮੱਧ, ਦੋਹਾਂ ਸਮੁੰਦਰਾਂ ਨਾਲ਼ ਲੱਗਦੇ ਹਨ। ਆਪਣੀ ਰੂਪ-ਰੇਖਾ ਕਰਕੇ ਇਹਨੂੰ ਕਈ ਵਾਰ ਫ਼ਰਾਂਸੀਸੀ ਵਿੱਚ l’Hexagone ("ਛੇਭੁਜ") ਵੀ ਆਖ ਦਿੱਤਾ ਜਾਂਦਾ ਹੈ।
ਵਿਸ਼ਵਕੋਸ਼ ਇੱਕ ਅਜਿਹੀ ਕਿਤਾਬ ਨੂੰ ਕਿਹਾ ਜਾਂਦਾ ਹੈ ਜਿਸ ਵਿੱਚ ਦੁਨੀਆਂ ਭਰ ਦੇ ਵੱਖ-ਵੱਖ ਵਿਸ਼ਿਆਂ ਸੰਬੰਧੀ ਗਿਆਨ ਦਰਜ ਹੋਵੇ। ਇਸ ਵਿੱਚ ਗਿਆਨ ਦੀ ਸਾਰੀ ਸ਼ਾਖਾਵਾਂ ਦਾ ਸਮੂਹ ਹੁੰਦਾ ਹੈ। ਇਸ ਵਿੱਚ ਵਰਨਮਾਲਾ ਦੇ ਰੂਪ ਵਿੱਚ ਲੇਖ ਤੇ ਇੰਦਰਾਜ਼ ਹੁੰਦੇ ਹਨ ਜਿੰਨਾ ਉੱਤੇ ਸਾਰਹੀਣ ਤੇ ਸੰਖੇਪ ਵਿੱਚ ਜਾਣਕਾਰੀ ਦਿੱਤੀ ਹੁੰਦੀ ਹੈ। ਵਿਸ਼ਵਕੋਸ਼ ਅੰਗ੍ਰੇਜੀ ਸ਼ਬਦ "ਐਨਸਾਈਕਲੋਪੀਡੀਆ" ਦਾ ਸਮਾਂਤਰ ਹੈ ਜੋ ਕੀ (ਐਨ = ਏ ਸਰਕਲ ਤੇ ਪੀਡੀਆ = ਐਜੂਕੇਸ਼ਨ) ਤੋਂ ਲਿਆ ਗਿਆ ਹੈ।
ਵਿਕੀਪੀਡੀਆ ਇੱਕ ਅਜ਼ਾਦ ਸਮੱਗਰੀ ਵਾਲਾ, ਬਹੁ-ਭਾਸ਼ਾਈ ਇੰਟਰਨੈੱਟ ਵਿਸ਼ਵਕੋਸ਼ ਹੈ, ਜਿਸ ਵਿੱਚ ਕੋਈ ਵੀ ਲਿਖ ਸਕਦਾ ਹੈ। ਅਕਤੂਬਰ 2016 ਮੁਤਾਬਿਕ 292 ਬੋਲੀਆਂ ਦੇ ਵਿਕੀਪੀਡੀਆ ਮੌਜੂਦ ਹਨ। ਇਹ ਇੱਕ ਗੈਰ-ਮੁਨਾਫ਼ਾ ਅੰਤਰਰਾਸ਼ਟਰੀ ਸੰਸਥਾ ਵਿਕੀਮੀਡੀਆ ਫਾਊਂਡੇਸ਼ਨ ਦੁਆਰਾ ਚਲਾਇਆ ਜਾਂਦਾ ਹੈ। ਇਸ ਵਿੱਚ ਤਕਰੀਬਨ 23 ਮਿਲੀਅਨ (2 ਕਰੋੜ 30 ਲੱਖ) ਲੇਖ ਹਨ, ਜਿੰਨ੍ਹਾ ਵਿੱਚੋਂ 4 ਮਿਲੀਅਨ (40 ਲੱਖ) ਤੋਂ ਜ਼ਿਆਦਾ ਲੇਖ ਇਕੱਲੇ ਅੰਗਰੇਜ਼ੀ ਵਿਕੀਪੀਡੀਆ ਵਿੱਚ ਅਤੇ 24,801 ਲੇਖ ਪੰਜਾਬੀ ਵਿਕੀਪੀਡੀਆ ਵਿੱਚ ਹਨ ਜੋ ਸਾਰੀ ਦੁਨੀਆਂ ਦੇ ਵਰਤੋਂਕਾਰਾਂ ਦੁਆਰਾ ਮਿਲ ਕੇ ਲਿਖੇ ਗਏ ਹਨ। ਵਿਕੀਪੀਡੀਆ ਵਿੱਚ ਹਰ ਕੋਈ ਨਵੇਂ ਲੇਖ ਲਿਖ ਸਕਦਾ ਹੈ ਅਤੇ ਪਹਿਲਾਂ ਬਣੇ ਤਕਰੀਬਨ ਸਾਰੇ ਲੇਖਾਂ ਨੂੰ ਸੋਧ ਸਕਦਾ ਹੈ।
ਲੰਡਨ (ਅੰਗਰੇਜ਼ੀ: London; ਪਾਠ: /ˈlʌndən/) ਇੰਗਲੈਂਡ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਅਤੇ ਅਹਿਮ ਸ਼ਹਿਰ ਹੈ। ਇਹ ਇੰਗਲੈਂਡ ਦੇ ਉੱਘੇ ਦਰਿਆ ਥੈਮਸ ਦੇ ਕਿਨਾਰੇ ਵਸਿਆ ਹੋਇਆ ਹੈ। ਕਲਾ, ਫ਼ੈਸ਼ਨ, ਅਰਥਿਕਤਾ, ਸੱਭਿਆਚਾਰ, ਸਿੱਖਿਆ, ਮਨੋਰੰਜਨ ਆਦਿ ਵਿੱਚ ਇਹ ਦੁਨੀਆਂ ਦਾ ਇੱਕ ਮੋਹਰੀ ਸ਼ਹਿਰ ਹੈ। ਇਸਨੂੰ ਰੋਮਨ ਲੋਕਾਂ ਨੇ ਵਸਾਇਆ ਅਤੇ ਇਸ ਦਾ ਨਾਂ ਲੰਡੀਨੀਅਮ (Londinium; ਜਾਂ ਰੋਮਨ ਲੰਡਨ) ਰੱਖਿਆ ਸੀ।
ਫ਼ੈਸ਼ਨ (ਫ਼ਰਾਂਸੀਸੀ: ਮੋਡ, ਜਾਂ ਲਾਤੀਨੀ: ਮੋਡਸ — ਰੰਗ-ਢੰਗ, ਤੌਰ-ਤਰੀਕੇ, ਰਿਵਾਜ਼, ਕਾਨੂੰਨ) — ਫ਼ੈਸ਼ਨ ਜਿਆਦਾਤਰ ਇੱਕ ਖ਼ਾਸ਼ ਸਮੇਂ ਤੇ ਪਹਿਨੇ ਕਪੜਿਆਂ ਦੀ ਸ਼ੈਲੀ ਨੂੰ ਦਰਸਾਉਂਦਾ ਹੈ। ਬਸਤਰਾਂ ਦੀ ਸਭ ਤੋਂ ਬੁਨਿਆਦੀ ਲੋੜ ਸਾਨੂੰ ਗਰਮੀ ਸਰਦੀ ਤੋਂ ਬਚਣ ਲਈ ਹੁੰਦੀ ਹੈ। ਲੇਕਿਨ ਇਹ ਕਈ ਹੋਰ ਕੰਮਾਂ ਵਿੱਚ ਕਾਰਜਸ਼ੀਲ ਹੁੰਦੇ ਹਨ। ਇਨ੍ਹਾਂ ਨੂੰ ਰਸਮੋ ਰਿਵਾਜ਼ ਅਤੇ ਸਮਾਜ ਦੇ ਚਲਣ ਅਨੁਸਾਰ ਢਲਣ ਦੀ ਜ਼ਰੂਰਤ ਹੁੰਦੀ ਹੈ। ਇਹ ਵਿਵਹਾਰ ਵਿੱਚ ਪ੍ਰਚਲਿਤ ਸਟਾਈਲ ਅਤੇ ਟੈਕਸਟਾਈਲ ਡਿਜ਼ਾਈਨਰ ਦੀ ਨਵੀਨਤਮ ਰਚਨਾ ਹੁੰਦੀ ਹੈ। ਦੂਸਰੇ ਤੋਂ ਸੋਹਣਾ ਅਤੇ ਵੱਖ ਦਿਸਣ ਦੀ ਚਾਹਤ ਦੀ ਪੂਰਤੀ ਲਈ ਹਰੇਕ ਸੱਭਿਆਚਾਰ ਵਿੱਚ ਫੈਸ਼ਨ ਮੌਜੂਦ ਹੈ।
ਜਾਦੂ-ਟੂਣਾ (ਜਾਂ ਜਾਦੂਗਰੀ) ਮੋਟੇ ਤੌਰ ਉੱਤੇ ਜਾਦੂਈ ਮੁਹਾਰਤਾਂ ਅਤੇ ਕਾਬਲੀਅਤਾਂ ਦੀ ਵਰਤੋਂ ਜਾਂ ਉਹਨਾਂ ਵਿੱਚ ਭਰੋਸਾ ਰੱਖਣ ਨੂੰ ਆਖਦੇ ਹਨ। ਜੋ ਕਿ ਇਕੱਲਿਆਂ, ਖ਼ਾਸ ਸਮਾਜੀ ਢਾਣੀਆਂ ਜਾਂ ਗੂੜ੍ਹ ਅਤੇ ਭੇਤ-ਭਰਿਆ ਗਿਆਨ ਰੱਖਣ ਵਾਲ਼ੇ ਇਨਸਾਨਾਂ ਵੱਲੋਂ ਕੀਤਾ ਜਾ ਸਕਦਾ ਹੈ। ਜਾਦੂ-ਟੂਣਾ ਇੱਕ ਗੁੰਝਲਦਾਰ ਧਾਰਨਾ ਹੈ ਜੋ ਸੱਭਿਆਚਾਰ, ਰਹਿਤਲ ਜਾਂ ਸਮਾਜ ਮੁਤਾਬਕ ਬਦਲਦੀ ਰਹਿੰਦੀ ਹੈ। ਜਿਸ ਕਰ ਕੇ ਇਹਦੀ ਕੋਈ ਇੱਕ-ਟੁੱਕ ਪਰਿਭਾਸ਼ਾ ਦੇਣੀ ਔਖੀ ਗੱਲ ਹੈ ਅਤੇ ਇਸ ਇਸਤਲਾਹ ਦੀ ਵਰਤੋਂ ਅੱਡੋ-ਅੱਡ ਸੱਭਿਆਚਾਰਾਂ ਵਿੱਚ ਖ਼ਬਰਦਾਰੀ ਅਤੇ ਸਿਆਣਪ ਨਾਲ਼ ਕਰਨੀ ਚਾਹੀਦੀ ਹੈ। ਜਾਦੂ-ਟੂਣਾ ਕਈ ਵਾਰ ਧਰਮੀ, ਦੈਵੀ ਜਾਂ ਡਾਕਟਰੀ ਰੋਲ ਅਦਾ ਕਰਦਾ ਹੈ ਅਤੇ ਆਮ ਤੌਰ ਉੱਤੇ ਉਹਨਾਂ ਸਮਾਜਾਂ ਜਾਂ ਢਾਣੀਆਂ ਵਿੱਚ ਮੌਜੂਦ ਹੁੰਦਾ ਹੈ ਜਿਹਨਾਂ ਦੇ ਸੱਭਿਆਚਾਰਕ ਢਾਂਚੇ ਵਿੱਚ ਦੁਨੀਆਂ ਦਾ ਜਾਦੂਈ ਖ਼ਿਆਲ ਸ਼ਾਮਲ ਹੋਵੇ। ਭਾਵੇਂ ਜਾਦੂ-ਟੂਣੇ ਦਾ ਵਾਸਤਾ ਮੰਤਰ, ਜਾਦੂ, ਵਹਿਮ-ਭਰਮ, ਕਾਲ਼ੇ ਇਲਮ, ਪ੍ਰੇਤ ਵਿੱਦਿਆ, ਕੁਦਰਤ-ਪੂਜਾ, ਆਤਮਵਾਦ ਵਰਗੀਆਂ ਕਈ ਵਾਰ ਰਲ਼ਦੀਆਂ-ਮਿਲਦੀਆਂ ਧਾਰਨਾਵਾਂ ਨਾਲ਼ ਹੋ ਸਕਦਾ ਹੈ ਪਰ ਇਹਨੂੰ ਸਮਾਜ ਵਿਗਿਆਨੀਆਂ ਅਤੇ ਮਨੁੱਖ ਵਿਗਿਆਨੀਆਂ ਵੱਲੋਂ ਬਾਕੀਆਂ ਤੋਂ ਅੱਡਰਾ ਵੇਖਿਆ ਜਾਂਦਾ ਹੈ।
ਭਾਸ਼ਾ ਵਿਗਿਆਨ ਵਿੱਚ ਸ਼ਬਦ ਨੂੰ ਛੋਟੀ ਤੋਂ ਛੋਟੀ ਸੁਤੰਤਰ ਇਕਾਈ ਵਜੋਂ ਮੰਨਿਆ ਗਿਆ ਹੈ ਜੋ ਆਰਥਿਕ ਅਤੇ ਵਿਹਾਰਿਕ ਪੱਧਰ ਤੇ ਇੱਕਲੇ ਤੌਰ ਤੇ ਵਰਤਿਆ ਜਾਂਦਾ ਹੈ। ਭਾਸ਼ਾ ਵਿਗਿਆਨ ਅਧਿਐਨ ਵਿੱਚ ‘ਸ਼ਬਦ’ ਦਾ ਮਹੱਤਵ ਕਈ ਤਰ੍ਹਾਂ ਦੀਆਂ ਦ੍ਰਿਸ਼ਟੀਆਂ ਤੋਂ ਮਿਲਦਾ ਹੈ। ਪ੍ਰੰਪਰਾਗਤ ਵਿਆਕਰਣ ਸਿਧਾਂਤ ਵਿੱਚ ‘ਸ਼ਬਦ’ ਇੱਕ ਅਤਿ ਉੱਤਮ ਇਕਾਈ ਮੰਨਿਆ ਜਾਂਦਾ ਹੈ। ਕਿਉਂਕਿ ਪ੍ਰੰਪਰਾਗਤ ਧਾਰਨਾ ਅਨੁਸਾਰ ਵਾਕ ਵਿਓਂਤ ਵਿੱਚ ਵਾਕ ਦੀਆਂ ਚਾਰ ਪ੍ਰਮੁੱਖ ਇਕਾਈਆਂ ਹਨ: ਸ਼ਬਦ, ਵਾਕੰਸ਼, ਉਪਵਾਕ, ਵਾਕ। ਇਨ੍ਹਾਂ ਵਿੱਚੋਂ ‘ਸ਼ਬਦ, ਨੂੰ ਹੀ ਮੂਲ ਇਕਾਈ ਮੰਨਿਆ ਗਿਆ ਹੈ ਜਿਸ ਤੋਂ ਵਾਕੰਸ਼ਾਂ , ਉਪਵਾਕਾਂ ਅਤੇ ਵਾਕਾਂ ਦੀ ਸਿਰਜਣਾ ਹੁੰਦੀ ਹੈ।
ਅਰਜਨਟੀਨਾ, ਅਧਿਕਾਰਕ ਤੌਰ ਤੇ ਅਰਜਨਟੀਨ ਗਣਰਾਜ, (ਸਪੇਨੀ: República Argentina) ਦੱਖਣੀ ਅਮਰੀਕਾ ਦਾ ਇੱਕ ਦੇਸ਼ ਹੈ ਜਿਸਦੀ ਸਰਹੱਦ ਪੱਛਮ ਅਤੇ ਦੱਖਣ ਵੱਲ ਚਿਲੇ ਨਾਲ, ਉੱਤਰ ਵੱਲ ਬੋਲੀਵੀਆ ਅਤੇ ਪੈਰਾਗੁਏ ਨਾਲ ਅਤੇ ਉੱਤਰ-ਪੂਰਬ ਵੱਲ ਬ੍ਰਾਜ਼ੀਲ ਅਤੇ ਉਰੂਗੁਏ ਨਾਲ ਲੱਗਦੀ ਹੈ। ਇਹ ਅੰਟਾਰਕਟਿਕਾ ਦੇ ਹਿੱਸੇ, ਫ਼ਾਕਲੈਂਡ ਟਾਪੂ ਅਤੇ ਦੱਖਣੀ ਜਾਰਜੀਆ ਅਤੇ ਦੱਖਣੀ ਸੈਂਡਵਿੱਚ ਟਾਪੂ ਉੱਤੇ ਆਪਣਾ ਹੱਕ ਜਮਾਉਂਦਾ ਹੈ। ਇਹ ਦੇਸ਼ 23 ਸੂਬਿਆਂ ਅਤੇ ਬੁਏਨਜ਼ ਆਇਰਸ ਦੇ ਖ਼ੁਦਮੁਖ਼ਤਿਆਰ ਸ਼ਹਿਰ, ਜੋ ਕਿ ਇਸ ਦੀ ਰਾਜਧਾਨੀ ਹੈ ਅਤੇ ਸਭ ਤੋਂ ਵੱਡਾ ਸ਼ਹਿਰ ਹੈ, ਦਾ ਸੰਘ ਹੈ। ਇਹ ਖੇਤਰਫਲ ਵਜੋਂ ਦੁਨੀਆਂ ਦਾ ਅੱਠਵਾਂ ਸਭ ਤੋਂ ਵੱਡਾ ਦੇਸ਼ ਹੈ ਅਤੇ ਸਪੇਨੀ ਬੋਲਣ ਵਾਲੇ ਦੇਸ਼ਾਂ 'ਚੋਂ ਸਭ ਤੋਂ ਵੱਡਾ ਦੇਸ਼ ਹੈ। ਇਹ ਸੰਯੁਕਤ ਰਾਸ਼ਟਰ, ਮੇਰਕੋਸੂਰ, ਦੱਖਣੀ ਅਮਰੀਕੀ ਰਾਸ਼ਟਰ ਸੰਘ, ਇਬੇਰੋ-ਅਮਰੀਕੀ ਰਾਸ਼ਟਰ ਸੰਗਠਨ, ਵਿਸ਼ਵ ਬੈਂਕ ਸਮੂਹ, ਅਤੇ ਵਿਸ਼ਵ ਵਪਾਰ ਸੰਗਠਨ ਦਾ ਸੰਸਥਾਪਕ ਮੈਂਬਰ ਹੈ ਅਤੇ G-15 ਅਤੇ G-20 ਦੇ ਪ੍ਰਧਾਨ ਅਰਥ-ਪ੍ਰਬੰਧਾਂ 'ਚੋਂ ਇੱਕ ਹੈ। ਇੱਕ ਮੰਨੀ-ਪ੍ਰਮੰਨੀ ਖੇਤਰੀ ਸ਼ਕਤੀ ਅਤੇ ਮੱਧਵਰਤੀ ਸ਼ਕਤੀ ਹੋਣ ਦੇ ਨਾਲ-ਨਾਲ ਇਹ ਦੇਸ਼ ਲਾਤੀਨੀ ਅਮਰੀਕਾ ਦੀ ਤੀਜੀ ਸਭ ਤੋਂ ਵੱਡੀ ਅਰਥਚਾਰਾ ਹੈ ਜਿਸਦਾ ਮਨੁੱਖੀ ਵਿਕਾਸ ਸੂਚਕ ਉੱਤੇ ਪਦ "ਬਹੁਤ ਉੱਚਾ" ਹੈ। ਲਾਤੀਨੀ ਅਮਰੀਕਾ ਵਿੱਚ ਇਸ ਦਾ ਬਰਾਏ ਨਾਮ ਪ੍ਰਤੀ ਵਿਅਕਤੀ ਸਮੁੱਚੀ ਘਰੇਲੂ ਉਪਜ ਪੱਖੋਂ ਸਥਾਨ ਪੰਜਵਾਂ ਅਤੇ ਖਰੀਦ ਸ਼ਕਤੀ ਸਮਾਨਤਾ ਪੱਖੋਂ ਪਹਿਲਾ ਹੈ। ਵਿਸ਼ਲੇਸ਼ਕਾਂ ਦੀ ਦਲੀਲ ਅਨੁਸਾਰ ਦੇਸ਼ ਕੋਲ "ਆਪਣੇ ਮੰਡੀ ਆਕਾਰ, ਵਿਦੇਸ਼ੀ ਪ੍ਰਤੱਖ ਨਿਵੇਸ਼ ਦੀ ਮਿਆਰ ਅਤੇ ਕੁੱਲ ਨਿਰਮਿਤ ਵਸਤਾਂ ਵਿੱਚੋਂ ਉੱਚ-ਤਕਨੀਕੀ ਨਿਰਯਾਤ ਦੀ ਪ੍ਰਤੀਸ਼ਤ ਕਾਰਨ ਭਵਿੱਖਤ ਤਰੱਕੀ ਦੀ ਨੀਂਹ ਹੈ" ਅਤੇ ਨਿਵੇਸ਼ਕਾਂ ਵੱਲੋਂ ਇਸਨੂੰ ਮੱਧਵਰਤੀ ਉਭਰਦੀ ਅਰਥਚਾਰਾ ਦਾ ਦਰਜਾ ਦਿੱਤਾ ਗਿਆ ਹੈ।
ਜਾਣਕਾਰੀ ਜਾਂ ਦੱਸ ਜਾਂ ਸੂਚਨਾ ਉਹ ਚੀਜ਼ ਹੁੰਦੀ ਹੈ ਜੋ ਕੁਝ ਦੱਸੇ ਭਾਵ ਜਿਸ ਤੋਂ ਕੋਈ ਸਮੱਗਰੀ ਜਾਂ ਅੰਕੜੇ ਪ੍ਰਾਪਤ ਹੋ ਸਕਣ। ਜਾਣਕਾਰੀ ਜਾਂ ਤਾਂ ਕਿਸੇ ਸੁਨੇਹੇ ਰਾਹੀਂ ਦਿੱਤੀ ਜਾ ਸਕਦੀ ਹੈ ਜਾਂ ਕਿਸੇ ਵਸਤ ਨੂੰ ਸਿੱਧੇ ਜਾਂ ਅਸਿੱਧੇ ਤੌਰ ਉੱਤੇ ਵੇਖ-ਪਰਖ ਕੇ ਲਈ ਜਾ ਸਕਦੀ ਹੈ। ਜੋ ਵੇਖ-ਪਰਖ ਕੇ ਮਹਿਸੂਸ ਕੀਤਾ ਜਾਂਦਾ ਹੈ, ਉਹਨੂੰ ਵੀ ਸੁਨੇਹਾ ਹੀ ਆਖਿਆ ਜਾ ਸਕਦਾ ਹੈ ਅਤੇ ਇਸੇ ਕਰ ਕੇ ਜਾਣਕਾਰੀ ਹਮੇਸ਼ਾਂ ਕਿਸੇ ਸੁਨੇਹੇ ਰਾਹੀਂ ਦਿੱਤੀ ਅਤੇ ਲਈ ਜਾਂਦੀ ਹੈ। ਜਾਣਕਾਰੀ ਨੂੰ ਘੱਲਣ ਜਾਂ ਸਮਝਣ ਵਾਸਤੇ ਇਹਨੂੰ ਕਈ ਖ਼ਾਕਿਆਂ ਵਿੱਚ ਸੰਕੇਤਬੱਧ ਕੀਤਾ ਜਾ ਸਕਦਾ ਹੈ।
ਉਸਾਰੀ ਕਲਾ ਜਾਂ ਵਾਸਤੂਕਲਾ ਜਾਂ ਭਵਨ/ਇਮਾਰਤ ਨਿਰਮਾਣ ਕਲਾ ਇਮਾਰਤ ਅਤੇ ਹੋਰ ਭੌਤਿਕ ਬਣਤਰਾਂ ਦੀ ਯੋਜਨਾਬੰਦੀ, ਡਿਜ਼ਾਈਨ, ਅਤੇ ਉਸਾਰੀ ਕਰਨ ਦੇ ਢੰਗ ਅਤੇ ਇਸ ਤੋਂ ਬਣੀ ਉਪਜ ਨੂੰ ਕਿਹਾ ਜਾਦਾ ਹੈ। ਇਮਾਰਾਤਾਂ ਦੇ ਰੂਪ 'ਚ ਉਸਾਰੀ ਕਲਾ ਦੇ ਕੰਮ ਅਕਸਰ ਸੱਭਿਆਚਾਰ ਦੀ ਨਿਸ਼ਾਨੀ ਅਤੇ ਕਲਾ ਦੇ ਨਮੂਨੇ ਮੰਨੇ ਜਾਂਦੇ ਹਨ। ਇਤਿਹਾਸਕ ਸੱਭਿਆਤਾਵਾਂ ਨੂੰ ਉਹਨਾਂ ਦੇ ਬਚੇ ਹੋਏ ਵਾਸਤੂਕਲਾ ਦੇ ਕੰਮਾਂ ਰਾਹੀ ਸਮਝਿਆ ਜਾਂਦਾ ਹੈ।
ਗੁਰਮੁਖੀ ਲਿਪੀ ਜਾਂ ਪੈਂਤੀ ਅੱਖਰੀ ਇੱਕ ਲਿਪੀ ਹੈ ਜਿਸ ਵਿੱਚ ਪੰਜਾਬੀ ਭਾਸ਼ਾ ਲਿਖੀ ਜਾਂਦੀ ਹੈ। ਸ਼ਬਦ "ਗੁਰਮੁਖੀ" ਦਾ ਸ਼ਾਬਦਿਕ ਅਰਥ ਹੈ ਗੁਰੂਆਂ ਦੇ ਮੂੰਹੋਂ ਨਿਕਲੀ ਹੋਈ। ਇਸ ਲਿਪੀ ਵਿੱਚ ਤਿੰਨ ਸਵਰ ਅਤੇ 32 ਵਿਅੰਜਨ ਹਨ। ਪੰਜਾਬੀ ਭਾਸ਼ਾ ਦੀ ਗੁਰਮੁਖੀ ਲਿਪੀ ਵੀ ਇਸ ਦੀਆਂ ਭਾਸ਼ਾਈ ਲੋੜਾਂ ਪੂਰੀਆਂ ਕਰਦੀ ਹੈ। ਦੂਸਰੇ ਮੁਲਕਾਂ ਤੋਂ ਲੋਕ ਪੰਜਾਬ ਵਿੱਚ ਆਏ ਜਾਂ ਪੰਜਾਬੀ ਭਾਸ਼ਾ ਬੋਲਣ ਵਾਲੇ ਦੂਸਰੇ ਮੁਲਕਾਂ ਵਿੱਚ ਗਏ ਤਾਂ ਪੰਜਾਬੀ ਭਾਸ਼ਾ ਵਿੱਚ ਹੋਰ ਭਾਸ਼ਾਵਾਂ ਦੀਆਂ ਧੁਨੀਆਂ ਅਤੇ ਸ਼ਬਦਾਂ ਵਿੱਚ ਰਲਾਅ ਵਾਲੀ ਸਥਿਤੀ ਪੈਦਾ ਹੋਈ। ਪੰਜਾਬੀ ਭਾਸ਼ਾ ਨੇ ਜਿੱਥੇ ਦੂਸਰੀਆਂ ਭਾਸ਼ਾਵਾਂ ਦੇ ਕਈ ਸ਼ਬਦਾਂ ਨੂੰ ਜਿਉਂ ਦਾ ਤਿਉਂ ਅਪਣਾਇਆ ਉੱਥੇ ਆਪਣੇ ਸੁਭਾਅ ਮੁਤਾਬਿਕ ਕੁਝ ਸ਼ਬਦਾਂ ਵਿੱਚ ਥੋੜ੍ਹੀ ਬਹੁਤੀ ਤਬਦੀਲੀ ਨਾਲ ਵੀ ਸ਼ਬਦਾਂ ਨੂੰ ਅਪਣਾਇਆ। ਅੰਗਰੇਜ਼ੀ ਤੋਂ ਪਹਿਲਾਂ ਉਰਦੂ, ਅਰਬੀ, ਫ਼ਾਰਸੀ ਭਾਸ਼ਾਈ ਲੋਕਾਂ ਦੇ ਪੰਜਾਬ ਆਉਣ ਅਤੇ ਇੱਥੇ ਟਿਕਣ ਜਾਂ ਵਿਚਰਣ ਨਾਲ ਵਾਪਰੀ। ਪੰਜਾਬੀ ਦੇ ਆਦਿ ਕਵੀ ਬਾਬਾ ਫ਼ਰੀਦ ਤੋਂ ਲੈ ਕੇ ਆਧੁਨਿਕ ਕਵਿਤਾ ਜਾਂ ਵਾਰਤਕ ਲਿਖਾਰੀਆਂ ਦੇ ਇਸ ਭਾਸ਼ਾਈ ਪਿਛੋਕੜ ਸਦਕਾ ਪੰਜਾਬੀ ਭਾਸ਼ਾ ਵਿੱਚ ਦੂਸਰੇ ਸ਼ਬਦਾਂ ਦੀ ਵਰਤੋਂ ਸੁਭਾਵਿਕ ਵਰਤਾਰਾ ਰਿਹਾ ਹੈ। ਮੁਗਲ ਸਲਤਨਤ ਸਮੇਂ ਪੰਜਾਬ ਸਮੇਤ ਭਾਰਤ ਦੇ ਰਾਜ ਭਾਗ ਅਤੇ ਦਫ਼ਤਰਾਂ ਦੀ ਭਾਸ਼ਾ ਉਰਦੂ ਫ਼ਾਰਸੀ ਰਹੀ। ਪੰਜਾਬੀ ਦੀਆਂ ‘ਪੈਂਤੀ’ ਮੂਲ ਧੁਨੀਆਂ ਵਿੱਚ ਪੰਜ ਪੈਰ ਬਿੰਦੀ ਵਾਲੀਆਂ ਧੁਨੀਆਂ (ਸ਼, ਖ਼, ਗ਼, ਜ਼, ਫ਼) ਉਰਦੂ ਫ਼ਾਰਸੀ ਦੇ ਉਚਾਰਣ ਵਾਸਤੇ ਰਲ਼ੀਆਂ ਸਨ। ਲ਼ ਧੁਨੀ ਬਾਅਦ ਵਿੱਚ ਇਜਾਦ ਕੀਤੀ ਗਈ।
ਦੂਜੀ ਸੰਸਾਰ ਜੰਗ' (ਅੰਗਰੇਜੀ: World War II) 1939 ਤੋਂ 1945 ਤੱਕ ਚੱਲਣ ਵਾਲੀ ਸੰਸਾਰ-ਪੱਧਰ ਦੀ ਜੰਗ ਸੀ। ਲਗਪਗ 70 ਦੇਸ਼ਾਂ ਦੀਆਂ ਥਲ, ਜਲ ਅਤੇ ਹਵਾਈ ਸੈਨਾਵਾਂ ਇਸ ਯੁੱਧ ਵਿੱਚ ਸ਼ਾਮਿਲ ਸਨ। ਇਸ ਯੁੱਧ ਵਿੱਚ ਸੰਸਾਰ ਦੋ ਭਾਗਾਂ ਵਿੱਚ ਵੰਡਿਆ ਹੋਇਆ ਸੀ - ਮਿੱਤਰ ਰਾਸ਼ਟਰ ਅਤੇ ਧੁਰੀ ਰਾਸ਼ਟਰ। ਇਸ ਯੁੱਧ ਦੇ ਦੌਰਾਨ ਪੂਰਨ ਯੁੱਧ ਦਾ ਮਨੋਭਾਵ ਪ੍ਰਚਲਨ ਵਿੱਚ ਆਇਆ ਕਿਉਂਕਿ ਇਸ ਯੁੱਧ ਵਿੱਚ ਸ਼ਾਮਿਲ ਸਾਰੀਆਂ ਮਹਾਸ਼ਕਤੀਆਂ ਨੇ ਆਪਣੀ ਆਰਥਿਕ , ਉਦਯੋਗਿਕ ਅਤੇ ਵਿਗਿਆਨਕ ਸਮਰੱਥਾ ਇਸ ਯੁੱਧ ਵਿੱਚ ਝੋਂਕ ਦਿੱਤੀ ਸੀ। ਇਸ ਯੁੱਧ ਵਿੱਚ ਵੱਖ-ਵੱਖ ਰਾਸ਼ਟਰਾਂ ਦੇ ਲਗਪਗ 10 ਕਰੋੜ ਫੌਜੀਆਂ ਨੇ ਹਿੱਸਾ ਲਿਆ ਅਤੇ ਇਹ ਮਨੁੱਖੀ ਇਤਹਾਸ ਦਾ ਸਭ ਤੋਂ ਖੂਨੀ ਯੁੱਧ ਸਾਬਿਤ ਹੋਇਆ। ਇਸ ਮਹਾਂਯੁੱਧ ਵਿੱਚ 5 ਤੋਂ 7 ਕਰੋੜ ਮਨੁੱਖੀ ਜਾਨਾਂ ਗਈਆਂ ਕਿਉਂਕਿ ਇਸਦੇ ਮਹੱਤਵਪੂਰਨ ਘਟਨਾਕ੍ਰਮ ਵਿੱਚ ਗ਼ੈਰ-ਫ਼ੌਜੀ ਨਾਗਰਿਕਾਂ ਦਾ ਕਤਲ ਅਜ਼ਾਦੀ, ਜਿਸ ਵਿੱਚ ਹੋਲੋਕਾਸਟ ਵੀ ਸ਼ਾਮਿਲ ਹੈ, ਅਤੇ ਪਰਮਾਣੂ ਹਥਿਆਰਾਂ ਦਾ ਇੱਕਮਾਤਰ ਇਸਤੇਮਾਲ ਸ਼ਾਮਿਲ ਹੈ। ਇਸ ਕਾਰਨ ਇਹ ਮਨੁੱਖੀ ਇਤਿਹਾਸ ਦਾ ਸਭ ਤੋਂ ਭਿਆਨਕ ਯੁੱਧ ਸੀ।
ਕਾਰਲ ਹਾਈਨਰਿਖ਼ ਮਾਰਕਸ (ਜਰਮਨ: Karl Heinrich Marx ) (5 ਮਈ, 1818 – 14 ਮਾਰਚ, 1883) ਇੱਕ ਜਰਮਨ ਦਾਰਸ਼ਨਿਕ, ਸਮਾਜ ਵਿਗਿਆਨੀ, ਇਤਿਹਾਸਕਾਰ, ਅਰਥਸ਼ਾਸਤਰੀ ਅਤੇ ਇਨਕਲਾਬੀ ਕਮਿਊਨਿਸਟ ਸੀ। ਉਸ ਨੇ ਪਹਿਲੀ ਵਾਰ ਮਨੁੱਖੀ ਸਮਾਜ ਦੀ ਬਣਤਰ ਦੇ ਅਧਾਰ ਅਤੇ ਇਸਦੇ ਵਿਕਾਸ ਦੇ ਨਿਯਮਾਂ ਦਾ ਪਤਾ ਲਾਇਆ। ਮਾਰਕਸ ਦੇ ਖ਼ਿਆਲਾਂ ਨੇ ਮੋਟੇ ਤੌਰ ਤੇ ਸਮਾਜਿਕ ਵਿਗਿਆਨ ਅਤੇ ਖ਼ਾਸ ਤੌਰ ਤੇ ਉਸ ਤੋਂ ਬਾਅਦ ਆਉਣ ਵਾਲੇ ਖੱਬੇ ਪੱਖੀ ਇਨਕਲਾਬੀਆਂ ਦੀ ਮਾਨਸਿਕਤਾ ਤੇ ਡੂੰਘਾ ਅਸਰ ਪਾਇਆ ਹੈ ਅਰਥ ਸ਼ਾਸਤਰ ਵਿੱਚ ਮਾਰਕਸ ਦੇ ਕੰਮ ਨੇ ਮਿਹਨਤ ਅਤੇ ਪੂੰਜੀ ਦੇ ਸੰਬੰਧ ਦੇ ਬਾਰੇ ਵਿੱਚ ਸਾਡੀ ਸਮਝ ਲਈ ਆਧਾਰ ਤਿਆਰ ਕੀਤਾ, ਅਤੇ ਬਾਅਦ ਦੇ ਆਰਥਕ ਵਿਚਾਰਾਂ ਨੂੰ ਬਹੁਤ ਪ੍ਰਭਾਵਿਤ ਕੀਤਾ।
ਲਾਸ ਐਂਜਲਸ (ਸਪੇਨੀ: [los ˈaŋxeles], ਜਿਸ ਨੂੰ Los Ángeles ਲਿਖਿਆ ਜਾਂਦਾ ਹੈ, ਫ਼ਰਿਸ਼ਤੇ ਦੀ ਸਪੇਨੀ), ਜਿਸ ਨੂੰ ਇਸ ਦੇ ਦਸਤਖ਼ਤੀ ਨਾਂ ਐੱਲ.ਏ. ਨਾਲ਼ ਵੀ ਜਾਣਿਆ ਜਾਂਦਾ ਹੈ, ਸੰਯੁਕਤ ਰਾਜ ਅਮਰੀਕਾ ਦਾ ਨਿਊਯਾਰਕ ਮਗਰੋਂ ਦੂਜਾ ਅਤੇ ਉਸ ਦੇ ਕੈਲੀਫ਼ੋਰਨੀਆ ਰਾਜ ਦਾ ਸਭ ਤੋਂ ਵੱਧ ਅਬਾਦੀ ਵਾਲਾ ਸ਼ਹਿਰ ਹੈ ਜਿਸਦੀ ਅਬਾਦੀ 2010 ਮਰਦਮਸ਼ੁਮਾਰੀ ਮੁਤਾਬਕ 3,792,621 ਸੀ। ਇਸ ਦਾ ਰਕਬਾ 469 ਵਰਗ ਕਿ.ਮੀ. ਹੈ ਅਤੇ ਇਹ ਦੱਖਣੀ ਕੈਲੀਫ਼ੋਰਨੀਆ ਵਿੱਚ ਸਥਿੱਤ ਹੈ। ਇਹ ਸ਼ਹਿਰ ਲਾਸ ਐਂਜਲਸ-ਲਾਂਗ ਬੀਚ-ਸਾਂਤਾ ਆਨਾ ਮਹਾਂਨਗਰੀ ਸਾਂਖਿਅਕੀ ਇਲਾਕਾ ਅਤੇ ਵਧੇਰਾ ਲਾਸ ਐਂਜਲਸ ਇਲਾਕਾ ਦਾ ਕੇਂਦਰੀ ਬਿੰਦੂ ਹੈ ਜਿਸਦੀ ਅਬਾਦੀ 2010 ਵਿੱਚ ਕ੍ਰਮਵਾਰ 12,828,837 ਅਤੇ 1.8 ਕਰੋੜ ਹੈ ਜਿਸ ਕਰ ਕੇ ਇਹ ਦੁਨੀਆਂ ਦੇ ਸਭ ਤੋਂ ਵੱਧ ਅਬਾਦੀ ਵਾਲਾ ਮਹਾਂਨਗਰੀ ਇਲਾਕਿਆਂ ਵਿੱਚੋਂ ਇੱਕ ਅਤੇ ਦੇਸ਼ ਵਿੱਚੋਂ ਦੂਜਾ ਸਭ ਤੋਂ ਵੱਡਾ ਹੈ। and the second largest in the United States.
ਸਮਾਰਟਫ਼ੋਨ (ਜਾਂ 'ਹੁਸ਼ਿਆਰ ਫ਼ੋਨ') ਅਜਿਹਾ ਮੋਬਾਈਲ ਫ਼ੋਨ (ਚਲੰਤ ਫ਼ੋਨ) ਹੁੰਦਾ ਹੈ ਜਿਸ ਵਿੱਚ ਕੰਪਿਊਟਰ ਵਾਂਙ ਆਪਰੇਟਿੰਗ ਸਿਸਟਮ, ਰੈਮ ਤੇ ਪ੍ਰੋਸੈਸਰ ਹੁੰਦਾ ਹੈ। ਇਹ ਟੱਚ ਸਕ੍ਰੀਨ ਵਾਲੇ ਫ਼ੋਨ ਹੁੰਦੇ ਹਨ। ਸਮਾਰਟਫ਼ੋਨ਼ਾਂ ਵਿੱਚ ਆਮ ਤੌਰ 'ਤੇ ਫ਼ੋਨ ਵਾਲੀਆਂ ਸਾਰੀਆਂ ਸਹੂਲਤਾਂ ਹੋਣ ਤੋਂ ਇਲਾਵਾ ਹੋਰ ਵੀ ਕਈ ਸਹੂਲਤਾਂ ਸ਼ਾਮਿਲ ਹੁੰਦੀਆਂ ਹਨ; ਜਿਵੇਂ ਕਿ ਫਾਈਲ ਐਕਸਪਲੋਰਰ (ਮਿਸਲ ਪ੍ਰਬੰਧਕ), ਉੱਨਤ ਸੰਗੀਤ ਚਾਲਕ, ਜੀ.ਪੀ.ਐਸ, ਉੱਨਤ ਕੈਮਰਾ, ਗੈਲਰੀ, ਦਿਸ਼ਾ ਸੂਚਕ ਅਤੇ ਹੋਰ ਕਈ ਆਦੇਸ਼ਕਾਰੀਆਂ ਨਾਲ ਮੂਲ ਰੂਪ 'ਚ ਭਰਪੂਰ ਹੁੰਦਾ ਹੈ। ਇਸ ਤੋਂ ਇਲਾਵਾ ਵਰਤੋਂਕਾਰ ਆਪਣੀ ਲੋੜ ਮੁਤਾਬਿਕ ਇਹਨਾਂ ਵਿੱਚ ਕੋਈ ਵੀ ਤੀਜੀ ਧਿਰ ਦੀ ਆਦੇਸ਼ਕਾਰੀ ਸਥਾਪਿਤ ਕੀਤੀ ਜਾ ਸਕਦੀ ਹੈ।
ਅਨਤੋਨੀ ਗੌਦੀ (ਕਾਤਾਲਾਨ ਉਚਾਰਨ: [ənˈtɔni ɣəwˈði]; 25 ਜੂਨ 1852 – 10 ਜੂਨ 1926) ਸਪੇਨੀ ਕਾਤਾਲੋਨੀਆਈ ਵਾਸਤੁਕਾਰ ਸਨ। ਉਹ ਰੇਉਸ ਦੇ ਨਿਵਾਸੀ ਸਨ ਅਤੇ ਕਲਾ ਅਤੇ ਸਾਹਿਤ ਅੰਦੋਲਨ ਕੈਟਲਨ ਮੋਡਰਨਿਜਮੇ ਦੇ ਕਲਪਿਤ ਸਰਦਾਰ ਸਨ। ਗੌਦੀ ਦਾ ਕਾਰਜ ਜੋ ਕਿ ਮੁੱਖ ਤੌਰ ਤੇ ਬਾਰਸੀਲੋਨਾ ਵਿੱਚ ਕੇਂਦਰਿਤ ਹੈ ਉਸ ਦੀ ਬਹੁਤ ਜ਼ਿਆਦਾ ਵਿਅਕਤੀਗਤ ਅਤੇ ਵਿਸ਼ੇਸ਼ ਸ਼ੈਲੀ ਨੂੰ ਦਰਸਾਉਂਦਾ ਹੈ। ਉਸ ਦਾ ਸਭ ਤੋਂ ਉੱਤਮ ਕਾਰਜ ਸਗਰਾਦਾ ਫ਼ੈਮਿਲਿਆ ਨਾਮ ਦਾ ਰੋਮਨ ਕੈਥਲਿਕ ਗਿਰਜਾਘਰ ਹੈ ਜੋ ਕਿ ਆਪਣੀ ਅਧੂਰੀ ਹਾਲਤ ਵਿੱਚ ਵੀ ਯੂਨੇਸਕੋ ਸੰਸਾਰ ਵਿਰਾਸਤ ਟਿਕਾਣਾ ਹੈ।
ਦੱਖਣ ਕੋਰੀਆ (ਕੋਰੀਆਈ: 대한민국 (ਹਾਂਗੁਲ), 大韩民国 (ਹਾਞਜਾ)), ਪੂਰਬੀ ਏਸ਼ੀਆ ਵਿੱਚ ਸਥਿਤ ਇੱਕ ਦੇਸ਼ ਹੈ ਜੋ ਕੋਰੀਆਈ ਪ੍ਰਾਯਦੀਪ ਦੇ ਦੱਖਣ ਅਰਧਭਾਗ ਨੂੰ ਘੇਰੇ ਹੋਏ ਹੈ। ਸ਼ਾਂਤ ਸਵੇਰੇ ਦੀ ਭੂਮੀ ਦੇ ਰੂਪ ਵਿੱਚ ਖਿਆਯਾਤ ਇਸ ਦੇਸ਼ ਦੇ ਪੱਛਮ ਵਿੱਚ ਚੀਨ, ਪੂਰਬ ਵਿੱਚ ਜਾਪਾਨ ਅਤੇ ਉੱਤਰ ਵਿੱਚ ਉੱਤਰੀ ਕੋਰੀਆ ਸਥਿਤ ਹੈ। ਦੇਸ਼ ਦੀ ਰਾਜਧਾਨੀ ਸਿਓਲ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਮਹਾਨਗਰੀਏ ਖੇਤਰ ਅਤੇ ਇੱਕ ਪ੍ਰਮੁੱਖ ਸੰਸਾਰਿਕ ਨਗਰ ਹੈ। ਇੱਥੇ ਦੀ ਆਧਿਕਾਰਕ ਭਾਸ਼ਾ ਕੋਰੀਆਈ ਹੈ ਜੋ ਹੰਗੁਲ ਅਤੇ ਹਞਜਾ ਦੋਨ੍ਹੋਂ ਲਿਪੀਆਂ ਵਿੱਚ ਲਿਖੀ ਜਾਂਦੀ ਹੈ। ਰਾਸ਼ਟਰੀ ਮੁਦਰਾ ਵਾਨ ਹੈ।
ਬੇਗੂਵਾਲਾ ਜ਼ਿਲਾ ਫਰੀਦਕੋਟ ਦੀ ਤਹਿਸੀਲ ਫਰੀਦਕੋਟ ਵਿੱਚ ਪੈਂਦਾ ਹੈ। ਇਸ ਦਾ ਰਕਬਾ 575 ਹੈਕਟੇਅਰ ਹੈ ਇਸ ਪਿੰਡ ਦੀ ਜਨ ਸੰਖਿਆ 2011 ਦੀ ਜਨਗਣਨਾ ਅਨੁਸਾਰ 1200ਹੈ। ਇਸ ਪਿੰਡ ਦੇ ਨੇੜੇ ਦਾ ਡਾਕਘਰ ਘੁਗਿਆਣਾ 2 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ, ਪਿੰਨ ਕੋਡ 151203 ਹੈ। ਇਹ ਪਿੰਡ ਫਰੀਦਕੋਟ ਫਿਰੋਜ਼ਪੁਰ ਸੜਕ ਤੋਂ 6 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ। ਇਸ ਦੇ ਨੇੜੇ ਦਾ ਰੇਲਵੇ ਸਟੇਸ਼ਨ ਗੋਲੇਵਾਲਾ 6ਕਿਲੋਮੀਟਰ ਦੀ ਦੂਰੀ ਤੇ ਹੈ।
ਸਵਾਮੀ ਵਿਵੇਕਾਨੰਦ (ਬਾਂਗਲਾ: [ʃami bibekanɒnɖo] ( ਸੁਣੋ) (12 ਜਨਵਰੀ 1863 - 4 ਜੁਲਾਈ 1902), ਜਨਮ ਸਮੇਂ ਨਰੇਂਦਰ ਨਾਥ ਦੱਤ (ਬਾਂਗਲਾ: [nɔrend̪ro nat̪ʰ d̪ɔt̪t̪o]), ਭਾਰਤੀ ਹਿੰਦੂ ਸੰਨਿਆਸੀ ਸੀ ਅਤੇ 19ਵੀਂ ਸਦੀ ਦੇ ਸੰਤ ਰਾਮ-ਕ੍ਰਿਸ਼ਨ ਪਰਮਹੰਸ ਦੇ ਮੁੱਖ ਚੇਲੇ ਸਨ। ਪੱਛਮੀ ਜਗਤ ਨੂੰ ਭਾਰਤੀ ਦਰਸ਼ਨ, ਵੇਦਾਂਤ ਅਤੇ ਯੋਗ ਦਾ ਤੁਆਰਫ਼ ਕਰਾਉਣ ਵਾਲੀ ਮੁੱਖ ਹਸਤੀ ਸਨ। ਅਤੇ ਉਨ੍ਹਾਂ ਨੂੰ ਅੰਤਰ-ਧਰਮੀ ਚੇਤਨਾ ਧਾਉਣ ਦਾ ਅਤੇ ਹਿੰਦੂ ਧਰਮ ਨੂੰ 19ਵੀਂ ਸਦੀ ਵਿੱਚ ਸੰਸਾਰ ਧਰਮ ਦੇ ਰੁਤਬੇ ਤੱਕ ਪਹੁੰਚਾਉਣ ਦਾ ਸਿਹਰਾ ਦਿੱਤਾ ਜਾਂਦਾ ਹੈ।
ਬਿਆਸ ਦਰਿਆ ਹਿਮਾਚਲ ਪਰਦੇਸ਼ ਅਤੇ ਪੰਜਾਬ ਵਿੱਚ ਵਗਦਾ ਹੈ। ਇਸ ਨੂੰ ਪੁਰਾਤਨ ਭਾਰਤ ਵਿੱਚ ਅਰਜੀਕੀ/ਵੀਪਸ ਕਿਹਾ ਜਾਦਾ ਸੀ। ਬਿਆਸ ਦਰਿਆ ਨੇ ਸਿੰਕਦਰ ਮਹਾਨ ਦੇ ਰਾਜ ਦੀ ਪੂਰਬੀ ਸਰਹੱਦ 326 BC ਵਿੱਚ ਬਣਾਈ ਸੀ। ਇਹ ਦਰਿਆ ਰੋਹਤਾਂਗ ਦਰ੍ਹੇ ਤੋਂ ਸ਼ੁਰੂ ਹੁੰਦਾ ਹੈ ਅਤੇ 470 ਕਿਲੋਮੀਟਰ ਪੰਧ ਮਾਰਕੇ ਭਾਰਤੀ ਪੰਜਾਬ ਦੇ ਸਤਲੁਜ ਦਰਿਆ ਵਿੱਚ ਮਿਲ ਜਾਦਾ ਹੈ। ਸਤਲੁਜ ਭਾਰਤੀ ਪੰਜਾਬ ਵਿੱਚੋਂ ਵਗਦਾ ਹੋਇਆ ਪਾਕਿਸਾਤਨ ਵਿੱਚ ਜਾ ਕੇ ਚਨਾਬ ਵਿੱਚ ਮਿਲ ਜਾਦਾ ਹੈ, ਜੋ ਕਿ ਅੰਤ ਵਿੱਚ ਸਿੱਧ ਵਿੱਚ ਮਿਲ ਜਾਦਾ ਹੈ। ਭਾਰਤ ਅਤੇ ਪਾਕਿਸਤਾਨ ਦੀ ਇਕਰਾਰਨਾਮੇ ਮੁਤਾਬਕ ਬਿਆਸ ਅਤੇ ਸਤਲੁਜ ਦਾ ਪਾਣੀ ਭਾਰਤ ਨੂੰ ਦਿੱਤਾ ਗਿਆ ਹੈ।
ਸਰਦਾਰ ਹਰੀ ਸਿੰਘ ਨਲਵਾ ਸਿੱਖ ਇਤਿਹਾਸ ਵਿਚ ਪ੍ਰਮੁੱਖ ਯੋਧਾ ਤੇ ਜਰਨੈਲ ਹੋਇਆ ਹੈ। ਇਨ੍ਹਾਂ ਦੇ ਨਾਮ ਨਾਲ ਨਲਵਾ ਕਿਵੇਂ ਜੁੜਿਆ, ਇਸ ਬਾਰੇ ਬਾਬਾ ਪ੍ਰੇਮ ਸਿੰਘ ਜੀ ਹੋਤੀ ਲਿਖਦੇ ਹਨ- ਰਾਜਾ ਨਲ ਆਪਣੇ ਸਮੇਂ ਦਾ ਮਹਾਨ ਦਾਨੀ ਅਤੇ ਆਪਣੇ ਸਮੇਂ ਦਾ ਅਦੁੱਤੀ ਸੂਰਬੀਰ ਸੀ। ਉਹ ਸ਼ੇਰ ਨਾਲ ਲੜ ਕੇ ਉਸ ਨੂੰ ਮਾਰਨ ਵਿਚ ਪ੍ਰਸਿੱਧੀ ਰੱਖਦਾ ਸੀ। ਇਸੇ ਤਰ੍ਹਾਂ ਸਰਦਾਰ ਹਰੀ ਸਿੰਘ ਵਿਚ ਅਜਿਹੇ ਗੁਣ ਮੌਜੂਦ ਸਨ। ਇਸ ਤਰ੍ਹਾਂ ਆਪ ਜੀ ਦਾ ਨਾਮ ਵੀ ਰਾਜਾ ਨਲ ਸਾਨੀ ਪੈ ਗਿਆ। ਸਰਦਾਰ ਜੀ ਦੇ ਨਾਮ ਨਾਲ ਇਹ ਨਾਮ ਜੁੜ ਕੇ ਅਤੇ ਆਮ ਵਰਤੋਂ ਵਿਚ ਆਉਣ ਕਰਕੇ, ਇਸ ਵਿਚ ਥੋੜ੍ਹੀ ਜਿਹੀ ਤਬਦੀਲੀ ਹੋਣ ਕਰਕੇ ਨਲ ਤੋਂ ਨਲਵਾ ਪੈ ਗਿਆ। ਇਸ ਬਾਰੇ ਹੋਰ ਵੀ ਪੁਸ਼ਟੀਆਂ ਮਿਲਦੀਆਂ ਹਨ, ਜੋ ਇਸ ਤਰ੍ਹਾਂ ਹਨ: 1) ਮੌਲਾਨਾ ਅਹਿਮਦ ਦੀਨ ਆਪਣੀ ਪੁਸਤਕ ਮੁਕੰਮਲ ਤਾਰੀਖ- ਕਸ਼ਮੀਰ ਵਿਚ ਲਿਖਦੇ ਹਨ ਕਿ ਨਲਵਾ ਦੀ ਵਜ੍ਹਾ ਤਸਮੀਆ ਕੇ ਮੁਤੱਲਅਕ ਮਸ਼ਹੂਰ ਹੈ ਕਿ ਰਾਜਾ ਨਲ ਜ਼ਮਾਨਾ ਕਦੀਮ ਮੇਂ ਏਕ ਬਹਾਦਰ ਅਰ ਸੁਜਾਤ ਰਾਜਾ ਥਾ। ਲੋਗੋਂ ਨੇ ਹਰੀ ਸਿੰਘ ਕੋ ਨਲ ਸੇ ਨਲਵਾ ਬਨਾ ਦੀਆ। ਨਲਵਾ ਸੇ ਮੁਰਾਦ, ਸ਼ੇਰ ਕੋ ਮਾਰਨੇ ਵਾਲਾ ਯਾ ਸ਼ੇਰ ਅਫ਼ਗਾਨ ਹੈ। ਚੂੰਕਿ ਹਰੀ ਸਿੰਘ ਨੇ ਭੀ ਸ਼ੇਰ ਮਾਰੇ ਥੇ ਇਸੀ ਲੀਏ ਉਸਕਾ ਨਾਮ ਨਲਵਾ ਮਸ਼ਹੂਰ ਹੂਆ। 2) ਇਸੇ ਤਰ੍ਹਾਂ ਮਿਸਟਰ ਐਂਨ. ਕੇ.
ਗਾਬਰੀਐੱਲ ਬੋਨਅਰ ਸ਼ਨੈੱਲ (19 ਅਗਸਤ 1883 – 10 ਜਨਵਰੀ 1971) ਇੱਕ ਫ਼ਰਾਂਸੀਸੀ ਫ਼ੈਸ਼ਨ ਡਿਜ਼ਾਈਨਰ ਅਤੇ ਸ਼ਨੈੱਲ ਬਰਾਂਡ ਦੀ ਸਥਾਪਕ ਸੀ। ਇਹ ਇੱਕੋ-ਇੱਕ ਫ਼ੈਸ਼ਨ ਡਿਜ਼ਾਈਨਰ ਸੀ ਜੀਹਦਾ ਨਾਂ ਟਾਈਮ ਰਸਾਲੇ ਵੱਲੋਂ ਜਾਰੀ ਕੀਤੀ ਗਈ 20ਵੀਂ ਸਦੀ ਦੇ 100 ਸਭ ਤੋਂ ਵੱਧ ਅਸਰਦਾਰ ਲੋਕਾਂ ਦੀ ਸੂਚੀ ਵਿੱਚ ਸ਼ਾਮਲ ਸੀ। ਪਾਲ ਪੁਆਰੇ ਸਮੇਤ ਸ਼ਨੈੱਲ ਸਿਰ ਔਰਤਾਂ ਨੂੰ ਸੀਨਾਬੰਦ ਲਿਬਾਸਾਂ ਤੋਂ ਛੁਟਕਾਰਾ ਦਿਵਾਉਣ ਦਾ ਸਿਹਰਾ ਬੰਨ੍ਹਿਆ ਜਾਂਦਾ ਹੈ।
ਮੱਧਕਾਲ ਯੂਰਪੀ ਇਤਿਹਾਸ ਦੀ ਕਾਲਵੰਡ ਦਾ ਕਾਲ ਹੈ। ਇਹ 476 ਈਸਵੀ ਵਿੱਚ ਪੱਛਮੀ ਰੋਮਨ ਸਾਮਰਾਜ ਦੇ ਪਤਨ ਨਾਲ ਸ਼ੁਰੂ ਹੁੰਦਾ ਹੈ, ਅਤੇ 15ਵੀਂ ਸਦੀ ਦੇ ਅੰਤ ਸਮੇਂ 1492 ਈਸਵੀ ਵਿੱਚ ਕ੍ਰਿਸਟੋਫਰ ਕੋਲੰਬਸ ਦੁਆਰਾ ਨਵੀਂ ਦੁਨੀਆਂ ਦੀ ਭਾਲ ਨਾਲ ਇਹਦਾ ਅੰਤ ਮੰਨ ਲਿਆ ਜਾਂਦਾ ਹੈ। ਮੱਧਕਾਲ, ਪੱਛਮੀ ਇਤਿਹਾਸ ਦੀ ਤਿੰਨ ਰਵਾਇਤੀ ਕਾਲਾਂ ਵਿੱਚ ਵੰਡ; ਪੁਰਾਤਨ ਕਾਲ, ਮੱਧ ਕਾਲ, ਅਤੇ ਆਧੁਨਿਕ ਕਾਲ ਵਿੱਚ ਵਿਚਕਾਰਲਾ ਕਾਲ ਹੈ। ਅੱਗੋਂ ਫਿਰ ਮੱਧਕਾਲ ਨੂੰ ਮੁਢਲੇ, ਵਿਚਕਾਰਲੇ, ਅਤੇ ਮਗਰਲੇ ਮੱਧਕਾਲ ਵਿੱਚ ਵੰਡਿਆ ਜਾਂਦਾ ਹੈ।
ਅੰਨ੍ਹੇ ਘੋੜੇ ਦਾ ਦਾਨ (ਅੰਗਰੇਜ਼ੀ: Alms for the blind horse) 2011 ਵਿੱਚ ਰਿਲੀਜ਼ ਹੋਈ ਭਾਰਤੀ ਪੰਜਾਬੀ ਫ਼ਿਲਮ ਹੈ। ਇਸਦਾ ਨਿਰਦੇਸ਼ਕ ਗੁਰਵਿੰਦਰ ਸਿੰਘ ਹੈ। ਗੁਰਦਿਆਲ ਸਿੰਘ ਦੇ ਨਾਵਲ 'ਅੰਨ੍ਹੇ ਘੋੜੇ ਦਾ ਦਾਨ' ਦੀ ਕਹਾਣੀ ਤੇ ਅਧਾਰਤ ਇਸ ਫ਼ਿਲਮ ਨੇ ਭਾਰਤ ਦੇ 59ਵੇਂ ਕੌਮੀ ਫ਼ਿਲਮ ਅਵਾਰਡਾਂ ਦੀ ਸਰਵੋਤਮ ਨਿਰਦੇਸ਼ਨ, ਸਿਨੇਮੇਟੋਗ੍ਰਾਫ਼ੀ ਅਤੇ ਪੰਜਾਬੀ ਦੀ ਸਰਵੋਤਮ ਫ਼ਿਲਮ ਕੈਟੇਗਰੀਆਂ ਦੇ ਇਨਾਮ ਜਿੱਤੇ। ਇਸ ਫਿਲਮ ਤੋਂ ਪਹਿਲਾਂ ਗੁਰਦਿਆਲ ਸਿੰਘ ਦੇ ਨਾਵਲ "ਮੜ੍ਹੀ ਦਾ ਦੀਵਾ" ਤੇ ਹੀ ਅਜਿਹੇ ਹੀ ਗੰਭੀਰ ਮਸਲਿਆ ਨੂੰ ਪੇਸ਼ ਕਰਦੀ ਫਿਲਮ ਬਣੀ ਹੈ। ਇਹ ਫਿਲਮ ਵੀ ਅਕਾਦਮਿਕ ਖੇਤਰ ਵਿੱਚ ਚਰਚਾ ਦਾ ਵਿਸ਼ਾ ਰਹੀ ਹੈ।
ਫ਼ਰਾਂਸੀਸੀ (français, la langue française) ਇੱਕ ਰੁਮਾਂਸ ਬੋਲੀ ਹੈ ਜੋ ਮੁੱਖ ਰੂਪ ਵਿਚ ਫ਼੍ਰਾਂਸ ਵਿਚ ਬੋਲੀ ਜਾਂਦੀ ਹੈ ਜਿੱਥੇ ਇਸ ਬੋਲੀ ਦਾ ਜਨਮ ਹੋਇਆ ਸੀ। ਦੁਨੀਆਂ ਭਰ ਵਿੱਚ ਤਕਰੀਬਨ ੯ ਕਰੋੜ ਲੋਕਾਂ ਦੁਆਰਾ ਇਹ ਪਹਿਲੀ ਬੋਲੀ ਦੇ ਰੂਪ ਵਿੱਚ ਬੋਲੀ ਜਾਂਦੀ ਹੈ, ੧੯ ਕਰੋੜ ਦੁਆਰਾ ਦੂਜੀ ਅਤੇ ਹੋਰ ੨੦ ਕਰੋੜ ਦੁਆਰਾ ਅਧਿਗਰਹਿਤ ਬੋਲੀ ਦੇ ਰੂਪ ਵਿੱਚ ਇਸਨੂੰ ਬੋਲਦੇ ਹਨ। ਇਸ ਤਰ੍ਹਾਂ ਕੈਨੇਡਾ, ਬੈਲਜੀਅਮ, ਸਵਿਟਜ਼ਰਲੈਂਡ, ਅਫ਼ਰੀਕੀ ਫਰੇਂਕੋਫੋਨ, ਲਕਜ਼ਮਬਰਗ ਅਤੇ ਮੋਨੇਕੋ ਸਮੇਤ ਦੁਨੀਆਂ ਦੇ ੫੪ ਦੇਸ਼ਾਂ ਵਿਚ ਇਸਨੂੰ ਬੋਲਣ ਵਾਲੀਆਂ ਦੀ ਵੱਡੀ ਗਿਣਤੀ ਹੈ। ਇਹ ਸਯੁੰਕਤ ਰਾਸ਼ਟਰ ਦੀਆਂ ਸਾਰੀਆਂ ਸੰਸਥਾਵਾਂ ਦੀ ਅਤੇ ਹੋਰ ਬਹੁਤ ਸਾਰੇ ਅੰਤਰਰਾਸ਼ਟਰੀ ਸੰਗਠਨਾਂ ਦੀ ਵੀ ਆਧਿਕਾਰਕ ਬੋਲੀ ਹੈ।
ਬੱਸੀ ਪਠਾਣਾਂ ਸਰਹੰਦ ਨੰਗਲ ਰੇਲਵੇ ਲਾਇਨ ਤੇ ਸਰਹੰਦ ਰੇਲਵੇ ਸਟੇਸ਼ਨ ਦੇ ਉੱਤਰ ਵੱਲ ਪੰਜ ਮੀਲ ਤੇ 30°42 ਐਨ ਅਤੇ 76°28 ਈ ਤੇ ਸਥਿਤ ਹੈ ਅਤੇ ਪੱਕੀ ਸੜਕ ਨਾਲ ਰੋਪੜ ਨਾਲ ਜੁੜਿਆ ਹੋਇਆ ਹੈ। ਇੰਝ ਲੱਗਦਾ ਹੈ ਜਿਵੇਂ ਕਿ ਬੱਸੀ ਪਠਾਣਾਂ ਦੀ ਸਤਥਾਪਨਾ 1540 ਵਿੱਚ ਇਕ ਅਫ਼ਗ਼ਾਨ ਮਲਿਕ ਹੈਦਰ ਖਾਨ ਨੇ ਕੀਤੀ ਸੀ ਜਿਹੜਾ ਸ਼ੇਰ ਸ਼ਾਹ ਸੂਰੀ ਦੀ ਹਕੂਮਤ ਦੌਰਾਨ ਇੱਥੇ ਵੱਸ ਗਿਆ ਸੀ 1762 ਤੋਂ 63 ਵਿੱਚ ਸਿੱਖਾਂ ਵੱਲੋਂ ਸਰਹਿੰਦ ਦੀ ਤਬਾਹੀ ਤੋਂ ਬਾਅਦ ਇਸ ਉੱਤੇ ਦੱਨੇਵਾਲਿਆ ਮਿਸਲ ਦੇ ਸ.ਦੀਵਾਨ ਸਿੰਘ ਨੇ ਕਬਜਾ ਕਰ ਲਿਆ ਸੀ। ਮਗਰੋਂ ਇਹ ਮਹਾਰਜਾ ਪਟਿਆਲਾ ਦੇ ਕਬਜੇ ਚ ਚਲਾ ਗਿਆ। ਇਹ ਪਟਿਆਲਾ ਰਿਆਸਤ ਦੀ ਅਮਰਗੜ੍ਹ ਨਿਜ਼ਮਤ ਧ ਦਾ ਮੁੱਖ ਦਫ਼ਤਰ ਰਿਹਾ। ਹਾਲਾਂਕਿ ਸਰਹਿੰਦ ਵਧੇਰੇ ਕੇਂਦਰੀ ਤੌਰ ਤੇ ਸਥਿਤ ਹੈ ਪਰ ਸਿੱਖ ਸਰਹਿੰਦ ਨੂੰ ਨਹਿਸ਼ ਮੰਨਦੇ ਹਨ ਇਸ ਲਈ ਸਰਹਿੰਦ ਨਾਲੋਂ ਵਧੇਰੇ ਤਰਜੀਹ ਦਿੰਦੇ ਹੋਏ ਬੱਸੀ ਨੂੰ ਆਪਣਾ ਕੇਂਦਰ ਬਣਾਉਂਦੇ ਰਹੇ ਸਨ।
ਭਾਣਾ ਜ਼ਿਲਾ ਫਰੀਦਕੋਟ ਦੀ ਤਹਿਸੀਲ ਫਰੀਦਕੋਟ ਵਿੱਚ ਪੈਂਦਾ ਹੈ। ਇਸ ਦਾ ਰਕਬਾ 1050 ਹੈਕਟੇਅਰ ਹੈ ਇਸ ਪਿੰਡ ਦੀ ਜਨ ਸੰਖਿਆ 2011 ਦੀ ਜਨਗਣਨਾ ਅਨੁਸਾਰ 4000 ਹੈ। ਇਸ ਪਿੰਡ ਦੇ ਨੇੜੇ ਦਾ ਡਾਕਘਰ ਢੁੱਡੀ 2 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ, ਪਿੰਨ ਕੋਡ 151203 ਹੈ। ਇਹ ਪਿੰਡ ਫਰੀਦਕੋਟ ਨੰਗਲ ਸੜਕ ਤੇ ਸਥਿਤ ਹੈ। ਇਸ ਦੇ ਨੇੜੇ ਦਾ ਰੇਲਵੇ ਸਟੇਸ਼ਨ ਫਰੀਦਕੋਟ 6ਕਿਲੋਮੀਟਰ ਦੀ ਦੂਰੀ ਤੇ ਹੈ।
ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀ
ਗੁਰੂ ਗ੍ਰੰਥ ਸਾਹਿਬ ਸਿੱਖਾਂ ਦਾ ਸਭ ਤੋਂ ਮਹਾਨ ਗ੍ਰੰਥ ਹੈ। ਗੁਰੂ ਅਰਜਨ ਦੇਵ ਜੀ ਨੇ ਇਸ ਮਹਾਨ ਗ੍ਰੰਥ ਦਾ ਸੰਕਲਨ 1601 ਵਿੱਚ ਸ਼ੁਰੂ ਕੀਤਾ ਅਤੇ 2 ਅਗਸਤ 1604 ਨੂੰ ਸੰਪੰਨ ਕੀਤਾ। ਇਸ ਮਹਾਨ ਗ੍ਰੰਥ ਦੀ ਲੇਖਣੀ ਦਾ ਕਾਰਜ ਭਾਈ ਗੁਰਦਾਸ ਨੇ ਕੀਤਾ। ਇਸ ਵਿੱਚ ਪਹਿਲਾਂ ਪੰਜ ਗੁਰੂਆਂ ਦੀ ਬਾਣੀ ਦਰਜ ਸੀ; ਬਾਅਦ ਵਿੱਚ ਗੁਰੂ ਗੋਬਿੰਦ ਸਿੰਘ ਨੇ ਇਸ ਵਿੱਚ ਅਕਤੂਬਰ 1708 ਨੂੰ [[ਗੁਰੂ ਤੇਗ ਬਹਾਦਰ)ਦੀ ਬਾਣੀ ਸ਼ਾਮਲ ਕੀਤੀ। ਗੁਰੂ ਗ੍ਰੰਥ ਸਾਹਿਬ ਵਿੱਚ ਛੇ ਗੁਰੂ ਸਹਿਬਾਨਾਂ ਤੋਂ ਇਲਾਵਾ 15 ਭਗਤਾਂ, 11 ਭੱਟਾਂ ਤੇ ਤਿੰਨ ਗੁਰੂ ਘਰ ਦੇ ਸਿੱਖ ਸ਼ਰਧਾਲੂਆਂ ਦੀ ਬਾਣੀ ਦਰਜ ਹੈ, ਜੋ ਹੇਠ ਲਿਖੇ ਪ੍ਰਕਾਰ ਹੈ-
ਬਾਰਸੀਲੋਨਾ (ਕਾਤਾਲਾਨ: [bərsəˈɫonə], ਸਪੇਨੀ: [barθeˈlona]) ਕਾਤਾਲੋਨੀਆ ਦੀ ਰਾਜਧਾਨੀ ਅਤੇ ਮਾਦਰਿਦ ਤੋਂ ਬਾਅਦ ਸਪੇਨ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ ਜਿਸਦੀ ਅਬਾਦੀ 1,620,943 ਹੈ ਜੋ ਇਸ ਦੀਆਂ ਪ੍ਰਸ਼ਾਸਕੀ ਹੱਦਾਂ ਵਿਚਲੇ 101.4 ਵਰਗ ਕਿ.ਮੀ. ਖੇਤਰ ਵਿੱਚ ਰਹਿੰਦੀ ਹੈ। ਇਸ ਦੇ ਸ਼ਹਿਰੀ ਖੇਤਰ ਦੀਆਂ ਪ੍ਰਸ਼ਾਸਕੀ ਹੱਦਾਂ ਹੋਰ ਪਰ੍ਹਾਂ ਹਨ ਜਿਹਨਾਂ ਵਿੱਚ ਲਗਭਗ 803 ਵਰਗ ਕਿ.ਮੀ.
ਅੰਮ੍ਰਿਤਸਰ (ਜਾਂ ਅਮ੍ਰਿਤਸਰ; ਮਤਲਬ: "ਅੰਮ੍ਰਿਤ ਦਾ ਸਰੋਵਰ") ਚੜ੍ਹਦੇ ਪੰਜਾਬ ਦਾ ਇੱਕ ਸਰਹੱਦੀ ਸ਼ਹਿਰ ਹੈ ਜੋ ਪੰਜਾਬ ਦੇ ਉੱਤਰੀ ਹਿੱਸੇ ਵਿੱਚ ਲਾਹੌਰ ਤੋਂ 67 ਕਿਲੋਮੀਟਰ ਦੂਰ ਹੈ। ਇਹ ਸਿੱਖ ਧਰਮ ਦਾ ਧਾਰਮਿਕ ਅਤੇ ਸੱਭਿਆਚਾਰਕ ਕੇਂਦਰ ਹੈ। ਪੰਜਾਬੀ ਇੱਥੋਂ ਦੀ ਮੁੱਖ ਜਾਂ ਪਹਿਲੀ ਬੋਲੀ ਹੈ ਅਤੇ ਹੋਰ ਬੋਲੀਆਂ ਵਿੱਚ ਉਰਦੂ, ਹਿੰਦੀ ਅਤੇ ਅੰਗਰੇਜ਼ੀ ਸ਼ਾਮਲ ਹਨ। ਇਸ ਦਾ ਸਰਕਾਰੀ ਮੁੱਖ ਦਫ਼ਤਰ ਅੰਮ੍ਰਿਤਸਰ ਜ਼ਿਲ੍ਹਾ ਹੈ। ਇਸ ਦੀ ਆਬਾਦੀ ਕਰੀਬ ੨੦੦੦੦੦੦ ਸ਼ਹਿਰੀ ਅਤੇ ੩,੦੦੦,੦੦੦ ਦੇ ਕਰੀਬ ਅੰਮ੍ਰਿਤਸਰ ਜ਼ਿਲੇ ਵਿੱਚ ੨੦੧੧ ਦੀ ਭਾਰਤੀ ਮਰਦਮਸ਼ੁਮਾਰੀ ਮੁਤਾਬਕ ਹੈ। ਯਾਤਰਾ ਲਈ ਸਭ ਤੋਂ ਵਧੀਆ ਸਮਾਂ ਅਕਤੂਬਰ ਅਤੇ ਮਾਰਚ ਵਿੱਚ ਹੈ।
ਝਾਂਸੀ ਦੀ ਰਾਣੀ ਲਕਸ਼ਮੀਬਾਈ ਉਚਾਰਨ (ਮਰਾਠੀ: झाशीची राणी लक्ष्मीबाई , ਸ਼ਾਇਦ 19 ਨਵੰਬਰ 1828 – 18 ਜੂਨ 1858) ਭਾਰਤ ਦੀ ਇੱਕ ਦੇਸੀ ਮਰਾਠਾ ਰਿਆਸਤ, ਝਾਂਸੀ, ਦੀ ਰਾਣੀ ਸੀ ਅਤੇ ਭਾਰਤ ਦੀ ਅਜ਼ਾਦੀ ਦੀ ਪਹਿਲੀ ਜੰਗ (1857) ਦੇ ਲੀਡਰਾਂ ਵਿਚੋਂ ਇੱਕ ਸੀ। ਅਪ੍ਰੈਲ 1857 ਨੂੰ ਅੰਗਰੇਜ਼ ਜਰਨੈਲ ਸਰ ਹੀਵਰੋਜ਼ ਨੇ ਝਾਂਸੀ ’ਤੇ ਚੜ੍ਹਾਈ ਕੀਤੀ ਅਤੇ ਰਾਣੀ ਅਤੇ ਤਾਤੀਆ ਟੋਪੇ ਨੂੰ ਹਰਾ ਕੇ ਝਾਂਸੀ ਤੇ ਕਬਜ਼ਾ ਕਰ ਲਿਆ। ਰਾਣੀ ਮਰਦਾਂ ਦਾ ਲਿਬਾਸ ਪਾ ਕੇ ਅੰਗਰੇਜ਼ ਫ਼ੌਜ ਦੇ ਮੁਕਾਬਲੇ ’ਚ ਮੈਦਾਨ ਵਿੱਚ ਆਈ ਅਤੇ ਆਪਣੀ ਫ਼ੌਜ ਦੀ ਕਮਾਨ ਕਰਦੀ ਹੋਈ 22 ਸਾਲ ਦੀ ਉਮਰ ਵਿੱਚ ਜੰਗ ਦੌਰਾਨ ਮਾਰੀ ਗਈ।
ਜਰਮਨੀ (ਜਰਮਨ: Bundesrepublik Deutschland) ਦੇਸ਼ ਵਿੱਚ ਜਰਮਨ ਭਾਸ਼ਾ ਬੋਲੀ ਜਾਂਦੀ ਹੈ। ਇਥੋਂ ਦੀ ਰਾਜਧਾਨੀ ਬਰਲਿਨ ਹੈ। ਜਰਮਨੀ ਦੇਸ਼ ਕਿਸੇ ਵੇਲੇ ਦੂਜੀ ਸੰਸਾਰ ਜੰਗ ਦਾ ਮੁੱਢ ਸੀ ਅਤੇ ਇੰਜਨੀਅਰਿੰਗ ਦੇ ਖੇਤਰ ਵਿੱਚ ਅੱਜ ਤੱਕ ਇਸ ਦੀ ਮੁਹਾਰਤ ਮੰਨੀ ਜਾਂਦੀ ਹੈ। ਯੂਰਪ ਦਾ ਇਹ ਮੁਲਕ ਯੂਰਪੀ ਯੂਨੀਅਨ ਦਾ ਭਾਗ ਹੈ। ਕਿਸੇ ਵੇਲੇ ਇਹ ਮੁਲਕ ਪੂਰਬੀ ਜਰਮਨੀ ਅਤੇ ਪੱਛਮੀ ਜਰਮਨੀ ਦੇ ਰੂਪ ਵਿੱਚ ਦੋ ਭਾਗਾਂ ਵਿੱਚ ਵੰਡਿਆ ਹੋਇਆ ਸੀ।
ਜਪੁ ਜੀ ਸਾਹਿਬ (ਜਾਂ ਜਪੁ ਜੀ) ਗੁਰੂ ਨਾਨਕ ਦੇਵ ਦੀ ਲਿਖੀ ਬਾਣੀ ਹੈ, ਜੋ ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਪਹਿਲਾਂ ਦਰਜ ਹੈ। ਇਸ ਵਿੱਚ ਮੂਲ ਮੰਤਰ, 38 ਪੌੜੀਆਂ ਅਤੇ 1 ਸਲੋਕ ਹਨ। ਇਸ ਦੇ ਸ਼ੁਰੂ ਵਿੱਚ ਮੂਲ ਮੰਤਰ ਪਰਮਾਤਮਾ ਦੇ ਗੁਣ, ਮਿਜ਼ਾਜ ਅਤੇ ਸਰੂਪ ਬਾਰੇ ਦੱਸਦਾ ਹੈ। ਜਪੁਜੀ ਦਾ ਅਰਥ ਪਵਿੱਤਰ ਜਾਪ, ਅਦਵੈਤਵਾਦ ਅਤੇ ਇੱਕ-ਈਸ਼ਵਰਵਾਦ ਦਾ ਗੀਤ ਹੈ। ਇਹ ਰਚਨਾ ਗੁਰੂ ਗ੍ਰੰਥ ਸਾਹਿਬ ਦਾ ਸਾਰ ਹੈ। ਜਪੁਜੀ ਸਾਹਿਬ ਦੀ ਵਿਆਖਿਆ ਗੁਰੂ ਗ੍ਰੰਥ ਸਾਹਿਬ ਦਾ ਕੇਂਦਰੀ ਭਾਵ ਸਪਸ਼ਟ ਕਰ ਦਿੰਦੀ ਹੈ। ਜਪੁਜੀ ਸਾਹਿਬ ਦੇ ਕੁੱਲ 40 ਅੰਗ, ਦਰਸ਼ਨ ਅਤੇ ਸੰਗੀਤ ਸਹਿਤ ਕੁੱਲ ਕਲਾ ਪਸਾਰਾਂ ਨਾਲ ਓਤਪੋਤ ਹੋ ਇੱਕ ਸੰਪੂਰਨ ਨਾਯਾਬ ਕਲਾਕ੍ਰਿਤੀ ਹਨ ਅਤੇ ਨਾਲੋਂ ਨਾਲ ਹਰ ਇਕਾਈ ਦੀ ਆਪਣੀ ਵੱਖਰੀ ਪਛਾਣ ਅਤੇ ਅਹਿਮੀਅਤ ਹੈ ਅਤੇ ਹਰੇਕ ਆਪਣੇ ਆਪ ਵਿੱਚ ਸੰਪੂਰਨ ਪ੍ਰਗੀਤਕ ਕਾਵਿਮਈ ਕਲਾਕ੍ਰਿਤੀ ਹੈ।
ਜੋ ਊਰਜਾ ਫੋਟੋਵੋਲਟਿਕ ਸੈਲਾਂ ਤੌਂ ਸੂਰਜ ਦੀਆਂ ਕਿਰਨਾਂ ਦੀ ਗਰਮੀ ਨਾਲ ਪ੍ਰਾਪਤ ਹੁੰਦੀ ਹੈ ,ਉਸ ਨੂੰ ਸੂਰਜੀ ਊਰਜਾ ਕਹਿੰਦੇ ਹਨ । ਪਾਣੀ ਤੋਂ ਬਿਨਾ ਹੋਰ ਸਾਧਨਾਂ ਤੋਂ ਬਿਜਲੀ ਪ੍ਰਾਪਤ ਕਰਨਾ ਅੱਜ ਦੇ ਸਮੇਂ ਦੀ ਡਾਢੀ ਲੋੜ ਹੈ।ਕਚਰੇ ਤੋਂ ਬਿਜਲੀ ਬਣਾ ਲੈਣ ਨਾਲ ਵਾਤਾਵਰਣ ਨੂੰ ਵੀ ਸਾਫ ਸੁਥਰਾ ਰੱਖਿਆ ਜਾ ਸਕਦਾ ਹੈ,ਜੋ ਕਚਰਾ ਐਧਰ ਉਧਰ ਸੁੱਟਣ ਨਾਲ ਗੰਦਗੀ ਦਾ ਕਾਰਣ ਬਣ ਰਿਹਾ ਹੈ, ਉਹ ਸਮਾਜ ਭਲਾਈ ਦੇ ਕੰਮ ਆ ਸਕਦਾ ਹੈ। ਸੋਲਰ ਸਿਸਟਮ ਨਾਲ ਬਿਜਲੀ ਪੈਦਾ ਕਰਨਾ ਬਹੁਤ ਹੀ ਵਧੀਆ ਤਰੀਕਾ ਹੈ। ਇਸ ਦੀ ਵਰਤੋਂ ਨਿੱਜੀ ਰੂਪ ਵਿੱਚ ਹਰ ਸਰਦੇ ਪੁਜਦੇ ਨਾਗਰਿਕ ਨੂੰ ਕਰਨੀ ਚਾਹੀਦੀ ਹੈ।
ਪਿਸ਼ਾਬ ਨਾਲੀ ਦੀ ਲਾਗ (Urinary Tract Infection ਜਾਂ UTI) ਇੱਕ ਬੈਕਟੀਰੀਆ ਤੋਂ ਹੋਣ ਵਾਲੀ ਲਾਗ ਹੈ ਜੋ ਪਿਸ਼ਾਬ ਨਾਲੀ ਦੇ ਹਿੱਸਿਆਂ ਨੂੰ ਪ੍ਰਭਾਵਿਤ ਕਰਦੀ ਹੈ। ਜਦੋਂ ਇਹ ਪਿਸ਼ਾਬ ਨਾਲੀ ਦੇ ਹੇਠਲੇ ਹਿੱਸੇ ਤੇ ਅਸਰ ਕਰਦੀ ਹੈ ਤਾਂ ਇਸ ਨੂੰ ਸਧਾਰਨ ਸਿਸਟਾਈਟਸ (ਮਸਾਨੇ ਦੀ ਲਾਗ) ਕਿਹਾ ਜਾਂਦਾ ਹੈ ਅਤੇ ਜਦੋਂ ਇਹ ਪਿਸ਼ਾਬ ਨਾਲੀ ਦੇ ਉੱਪਰਲੇ ਹਿੱਸੇ ਤੇ ਅਸਰ ਕਰਦੀ ਹੈ ਤਾਂ ਇਸ ਨੂੰ ਪਾਈਲੋਨਫ੍ਰਾਈਟਿਸ (ਗੁਰਦੇ ਦੀ ਲਾਗ) ਕਿਹਾ ਜਾਂਦਾ ਹੈ। ਪਿਸ਼ਾਬ ਨਾਲੀ ਦੇ ਹੇਠਲੇ ਹਿੱਸੇ ਦੇ ਲੱਛਣਾਂ ਵਿੱਚ ਸ਼ਾਮਲ ਹਨ ਪਿਸ਼ਾਬ ਕਰਨ ਵੇਲੇ ਦਰਦ ਅਤੇ ਜਾਂ ਤਾਂ ਬਾਰ-ਬਾਰ ਪਿਸ਼ਾਬ ਆਉਣਾ ਜਾਂ ਪਿਸ਼ਾਬ ਕਰਨ ਦੀ ਇੱਛਾ ਹੋਣੀ (ਜਾਂ ਦੋਵੇਂ), ਜਦ ਕਿ ਪਿਸ਼ਾਬ ਨਾਲੀ ਦੇ ਉੱਪਰਲੇ ਹਿੱਸੇ ਦੇ ਲੱਛਣਾਂ ਵਿੱਚ, ਹੇਠਲੇ ਹਿੱਸੇ ਦੇ ਲੱਛਣਾਂ ਦੇ ਨਾਲ-ਨਾਲ ਬੁਖਾਰ ਅਤੇ ਪੇਟ ਵਿੱਚ ਦਰਦ ਵੀ ਸ਼ਾਮਲ ਹਨ। ਬਜ਼ੁਰਗਾਂ ਅਤੇ ਬਹੁਤ ਛੋਟੇ ਵਿਅਕਤੀਆਂ ਵਿੱਚ, ਹੋ ਸਕਦਾ ਹੈ ਲੱਛਣ ਸਪੱਸ਼ਟ ਨਾ ਹੋਣ ਅਤੇ ਗੈਰ-ਵਿਸ਼ਿਸ਼ਟ ਹੋਣ। ਦੋਵੇਂ ਕਿਸਮ ਦੀਆਂ ਲਾਗਾਂ ਲਈ ਮੁੱਖ ਕਾਰਕ ਏਜੰਟ ਏਸਕੇਰੀਸ਼ਿਆ ਕੋਲੀ ਹੈ, ਦੂਜੇ ਬੈਕਟੀਰੀਆ, ਵਾਇਰਸ ਜਾਂ ਉੱਲੀ ਵੀ ਕਦੇ-ਕਦਾਈਂ ਇਸਦਾ ਕਾਰਨ ਹੋ ਸਕਦੇ ਹਨ।
ਨੋਕੀਆ ਕਾਰਪੋਰੇਸ਼ਨ, ਫਿਨਲੈਂਡ ਕੀਤੀ ਬਹੁਰਾਸ਼ਟਰੀ ਸੰਚਾਰ ਕੰਪਨੀ ਹੈ। ਇਸ ਦਾ ਮੁੱਖ ਦਫਤਰ ਫਿਨਲੈਂਡ ਦੀ ਰਾਜਧਾਨੀ ਹੇਲਸਿੰਕੀ ਦੇ ਗੁਆਂਢੀ ਸ਼ਹਿਰ ਕੈਲਾਨਿਏਮੀ (Kailaniemi), ਏਸਪ੍ਰੋ ਵਿੱਚ ਸਥਿਤ ਹੈ। ਨੋਕੀਆ ਮੁੱਖ ਤੌਰ ਉੱਤੇ: ਵਾਇਰਲੇਸ (ਬੇਤਾਰ) ਅਤੇ ਵਾਇਰਡ (ਤਾਰ ਯੁਕਤ) ਦੂਰਸੰਚਾਰ (ਟੇਲੀਕੰਮਿਉਨਿਕੇਸ਼ਨ)ਉੱਤੇ ਕਾਰਜ ਕਰਦੀ ਹੈ। ਨੋਕੀਆ ਵਿੱਚ ਲੱਗਭੱਗ 112,262 ਕਰਮਚਾਰੀ, 120 ਵੱਖ-ਵੱਖ ਦੇਸ਼ਾਂ ਵਿੱਚ ਕਾਰਜ ਕਰਦੇ ਹਨ। ਇਸ ਦਾ ਵਪਾਰ 150 ਵੱਖਰਾ ਦੇਸ਼ਾਂ ਵਿੱਚ ਫੈਲਿਆ ਹੋਇਆ ਹੈ, ਇਸ ਦੀ ਸੰਸਾਰਿਕ ਵਾਰਸ਼ਿਕ ਮਾਮਲਾ ਵਿੱਚ ਵਿਕਰੀ ਲੱਗਭੱਗ 51.1 ਬਿਲੀਅਨ ਯੂਰੋ ਅਤੇ ਪਰਿਚਾਲਨ ਮੁਨਾਫ਼ਾ ਲਗਪਗ 8.0 ਬਿਲੀਅਨ ਯੂਰੋ 2007 ਵਿੱਚ ਦਰਜ ਦੀ ਗਈ। ਨੋਕੀਆ ਦਾ ਸੰਸਾਰਿਕ ੳੁਪਕਰਨ ਬਾਜ਼ਾਰ ਵਿੱਚ ਹਿੱਸਾ 2008 Q3 ਵਿੱਚ 38% ਹੈ ਜਦੋਂ ਕਿ ਇਹ ਫ਼ੀਸਦੀ 2007 ਵਿੱਚ 39 % ਸੀ। ਨੋਕੀਆ ਦੁਨੀਆ ਦੀ ਸਭ ਤੋਂ ਵੱਡੀ ਮੋਬਾਇਲ ਫੋਨ ਨਿਰਮਾਤਾ ਕੰਪਨੀ ਸੀ| ਨੋਕੀਆ ਬਾਜ਼ਾਰ ਦੇ ਲਗਪਗ ਸਾਰੇ ਖੰਡ (ਸੇਗਮੇਂਟ) ਅਤੇ ਪ੍ਰੋਟੋਕਾਲ, ਸੀ.ਡੀ.ਏਮ.ਏ. (CDMA), ਜੀ.ਏਸ.ਏਮ. (GSM) ਅਤੇ ਡਬਲਿਊ -ਸੀ.ਡੀ.ਏਮ.ਏ.
ਆਮ ਭਾਸ਼ਾ ਵਿੱਚ ਜੁਰਮ ਜਾਂ ਅਪਰਾਧ ਦਾ ਮਤਲਬ ਹੈ ਇੱਕ ਅਜਿਹਾ ਕੰਮ ਜਿਸ ਲਈ ਇੱਕ ਸਰਕਾਰ ਦੁਆਰਾ ਸਜ਼ਾ ਦਿੱਤੀ ਜਾ ਸਕਦੀ ਹੋਵੇ। ਆਧੁਨਿਕ ਅਪਰਾਧਿਕ ਕਾਨੂੰਨਾਂ ਵਿੱਚ ਜੁਰਮ ਦੀ ਕੋਈ ਸਧਾਰਨ ਅਤੇ ਵਿਆਪਕ ਤੌਰ ਤੇ ਸਵੀਕਾਰ ਪ੍ਰੀਭਾਸ਼ਾ ਨਹੀਂ ਹੈ, ਹਲਾਂਕਿ ਕੁਝ ਖਾਸ ਮਕਸਦ ਲਈ ਕਾਨੂੰਨੀ ਪ੍ਰੀਭਾਸ਼ਾਵਾਂ ਨਿਰਧਾਰਤ ਹਨ। ਸਭ ਤੋਂ ਜਿਆਦਾ ਸਵੀਕਾਰਿਆ ਗਿਆ ਮਤ ਹੈ ਕਿ ਜੁਰਮ ਕਾਨੂੰਨ ਦੁਆਰਾ ਬਣਾਇਆ ਇੱਕ ਵਰਗ ਹੈ (ਮਤਲਬ ਕੋਈ ਇੱਕ ਗਤੀਵਿਧੀ ਜੁਰਮ ਹੈ ਜੇਕਰ ਲਾਗੂ ਕਾਨੂੰਨ ਉਸਨੂੰ ਅਜਿਹਾ ਕਹਿੰਦਾ ਹੈ)। ਇੱਕ ਪ੍ਰਸਤਾਵਿਤ ਪਰਿਭਾਸ਼ਾ ਇਹ ਹੈ ਕਿ ਇੱਕ ਜੁਰਮ ਜਾਂ ਦੋਸ਼ ਜਾਂ ਅਪਰਾਧਿਕ ਦੋਸ਼ ਉਸਨੂੰ ਕਹਿੰਦੇ ਹਨ, ਜੋ ਨਾ ਸਿਰਫ ਕਿਸੇ ਵਿਅਕਤੀ ਬਲਿਕ ਸਮੁੱਚੇ ਭਾਈਚਾਰੇ ਜਾਂ ਦੇਸ਼ ਲਈ ਨੁਕਸਾਨਦੇਹ ਹੋਵੇ (ਇੱਕ ਸਰਵਜਨਿਕ ਗਲਤੀ। ਅਜਿਹੇ ਕੰਮ ਕਾਨੂੰਨ ਅਨੁਸਾਰ ਮਨ੍ਹਾ ਹਨ ਅਤੇ ਇਹਨਾਂ ਲਈ ਸਜ਼ਾ ਦਿੱਤੀ ਜਾ ਸਕਦੀ ਹੈ।