ਪੰਜਾਬੀ ਵਿਕੀਪੀਡੀਆ ਦੇ ਸਭ ਤੋਂ ਜ਼ਿਆਦਾ ਵੇਖੇ ਜਾਣ ਵਾਲੇ ਲੇਖ, ਰੋਜ਼ਾਨਾ ਨਵਪੂਰਤ ਹੋਰ ਜਾਣੋ...
ਆਈ.ਐਸ.ਬੀ.ਐਨ ਜਿਸ ਨੂੰ ਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰ (ਅੰਤਰਰਾਸ਼ਟਰੀ ਮਿਆਰੀ ਪੁਸਤਕ ਸੰਖਿਆ)ਕਿਹਾ ਜਾਦਾ ਹੈ। ਇਹ ਹਰ ਕਿਤਾਬ ਨੂੰ ਉਸਦਾ ਆਪਣਾ ਅਨੂਠਾ ਸੰਖਿਆ ਅੰਕ ਦੇਣ ਦੀ ਵਿਧੀ ਹੈ। ਇਸ ਸੰਖਿਆ ਅੰਕ ਦੇ ਜ਼ਰੀਏ ਵਿਸ਼ਵ ਵਿੱਚ ਛਪੀ ਕਿਸੇ ਵੀ ਕਿਤਾਬ ਨੂੰ ਅਸਾਨੀ ਨਾਲ ਖੋਜਿਆ ਜਾ ਸਕਦਾ ਹੈ ਅਤੇ ਇਸਦੇ ਬਾਰੇ ਵਿੱਚ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਪਹਿਲਾ ਇਹ ਨੰਬਰ ਕੇਵਲ ਉੱਤਰ ਅਮਰੀਕਾ, ਯੂਰਪ ਅਤੇ ਜਾਪਾਨ ਵਿੱਚ ਪ੍ਰਚਲਿੱਤ ਸੀ, ਪਰ ਹੁਣ ਇਸ ਦੀ ਵਰਤੋਂ ਪੂਰੇ ਵਿਸ਼ਵ ਵਿੱਚ ਹੋਣ ਲੱਗ ਪਈ ਹੈ। ਆਈ.ਐਸ.ਬੀ.ਐਨ ਸੰਖਿਆ ਅੰਕ ਵਿੱਚ 10 ਅੰਕ ਹੋਇਆ ਕਰਦੇ ਸਨ। 2007 ਵਿੱਚ ਇਸਦੀ ਸੰਖਿਆ ਅੰਕ 13 ਹੋ ਗਏ।
ਫ਼ਰਾਂਸ (ਫ਼ਰਾਂਸੀਸੀ: [fʁɑ̃s] ( ਸੁਣੋ)), ਦਫ਼ਤਰੀ ਤੌਰ 'ਤੇ ਫ਼ਰਾਂਸੀਸੀ ਗਣਰਾਜ (ਫ਼ਰਾਂਸੀਸੀ: République française [ʁepyblik fʁɑ̃sɛz]), ਪੱਛਮੀ ਯੂਰਪ ਦਾ ਇੱਕ ਖ਼ੁਦਮੁਖ਼ਤਿਆਰ ਦੇਸ਼ ਹੈ ਜਿਸ ਵਿੱਚ ਕਈ ਸਮੁੰਦਰੋਂ-ਪਾਰ ਵਿਭਾਗ ਅਤੇ ਰਾਜਖੇਤਰ ਸ਼ਾਮਲ ਹਨ। ਮਹਾਂਨਗਰੀ ਫ਼ਰਾਂਸ ਭੂ-ਮੱਧ ਸਮੁੰਦਰ ਤੋਂ ਲੈ ਕੇ ਅੰਗਰੇਜ਼ੀ ਖਾੜੀ ਅਤੇ ਉੱਤਰੀ ਸਮੁੰਦਰ ਤੱਕ ਅਤੇ ਰਾਈਨ ਤੋਂ ਲੈ ਕੇ ਅੰਧ ਮਹਾਂਸਾਗਰ ਤੱਕ ਫੈਲਿਆ ਹੋਇਆ ਹੈ। ਇਹ ਅਜਿਹੇ ਤਿੰਨ ਦੇਸ਼ਾਂ 'ਚੋਂ ਹੈ (ਬਾਕੀ ਦੋ ਮੋਰਾਕੋ ਅਤੇ ਸਪੇਨ ਹਨ) ਜਿਹਨਾਂ ਦੇ ਤੱਟ ਅੰਧ ਅਤੇ ਭੂ-ਮੱਧ, ਦੋਹਾਂ ਸਮੁੰਦਰਾਂ ਨਾਲ਼ ਲੱਗਦੇ ਹਨ। ਆਪਣੀ ਰੂਪ-ਰੇਖਾ ਕਰਕੇ ਇਹਨੂੰ ਕਈ ਵਾਰ ਫ਼ਰਾਂਸੀਸੀ ਵਿੱਚ l’Hexagone ("ਛੇਭੁਜ") ਵੀ ਆਖ ਦਿੱਤਾ ਜਾਂਦਾ ਹੈ।
ਗੁਰੂ ਗ੍ਰੰਥ ਸਾਹਿਬ, ਜਾਂ ਆਦਿ ਗ੍ਰੰਥ, ਸਿੱਖ ਧਰਮ ਦਾ ਪਵਿੱਤਰ ਧਾਰਮਿਕ ਗ੍ਰੰਥ ਹੈ। ਇਹ 1469 ਤੋਂ ਲੈ ਕੇ 1708 ਤੱਕ ਸਿੱਖ ਗੁਰੂਆਂ ਦੇ ਸਮੇਂ ਰਚੀ ਅਤੇ ਇਕੱਤਰ ਕੀਤੀ ਬਾਣੀ ਦਾ 1430 ਅੰਗਾਂ ਵਾਲਾ ਇੱਕ ਵਿਸਤਾਰਮਈ ਗ੍ਰੰਥ ਹੈ। ਇਹ ਅਨੇਕਾਂ ਸ਼ਬਦਾਂ ਭਾਵ ਬਾਣੀ ਦਾ ਅੰਬਾਰ ਹੈ ਜੋ ਕਿ ਰੱਬ ਦੇ ਗੁਣਾਂ ਅਤੇ ਉਸ ਦੇ ਨਾਮ ਜਪਣ ਦੇ ਕਾਰਨਾਂ ਦਾ ਵਰਨਣ ਕਰਦਾ ਹੈ। ਸਿੱਖਾਂ ਦੇ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ (1666-1708) ਨੇ ਜੋਤੀ-ਜੋਤਿ ਸਮਾਉਣ ਵੇਲੇ ਗੁਰਿਆਈ ਆਦਿ ਗ੍ਰੰਥ ਨੂੰ ਦਿੱਤੀ ਅਤੇ ਇਸ ਕਰ ਕੇ ਨਾਮ ਗੁਰੂ ਗ੍ਰੰਥ ਸਾਹਿਬ ਹੋ ਗਿਆ। ਇਹ ਸਿੱਖਾਂ ਦਾ ਸਭ ਤੋਂ ਪਵਿੱਤਰ ਗ੍ਰੰਥ ਅਤੇ ਇੱਕੋ-ਇੱਕ ਸਦੀਵੀ ਸ਼ਬਦ-ਰੂਪੀ ਗੁਰੂ ਹੈ ਜੋ ਕਿ ਸਿੱਖ ਗੁਰੂਆਂ ਅਤੇ ਹੋਰ ਸੰਤਾਂ-ਭਗਤਾਂ ਦੀ ਸਿੱਖਿਆਵਾਂ ਦਾ ਅੰਬਾਰ ਹੈ। ਅਰਦਾਸ ਦੇ ਸਰੋਤ ਜਾਂ ਮਾਰਗ-ਦਰਸ਼ਕ ਵਜੋਂ ਆਦਿ ਗ੍ਰੰਥ ਸਿੱਖੀ ਵਿੱਚ ਬੰਧਨਾ ਅਤੇ ਭਗਤੀ ਦਾ ਕੇਂਦਰੀ ਧੁਰਾ ਹੈ।
ਸਿੱਖੀ (ਅੰਗਰੇਜ਼ੀ: Sikhism ਸੀਖਇਜ਼ਮ, ਇਹ ਸ਼ਬਦ ਇਸ ਤਰਾਂ ਵੀ ਲਿਖਿਆ ਜਾਂਦਾ: ਸਿਖੀ, ਸਿੱਖ ਤੋਂ, ਅਰਥ ਜੋ ਪਰਮਾਤਮਾ ਦੇ ਗੁਣ "ਸਿੱਖਣ ਵਾਲਾ"), ਇੱਕ ਰੱਬ ਨੂੰ ਮੰਨਣ ਵਾਲਾ ਧਰਮ ਅਤੇ ਕੌਮੀ ਫ਼ਲਸਫਾ ਹੈ, ਜੋ 15ਵੀਂ ਸਦੀ ਵਿੱਚ ਦੱਖਣੀ ਏਸ਼ੀਆ ਦੇ ਪੰਜਾਬ ਖੇਤਰ ਵਿਖੇ ਆਗਾਜ਼ ਹੋਇਆ। ਸਿੱਖੀ ਦਾ ਮੌਲਿਕ ਯਕੀਨ ਅਤੇ ਫ਼ਲਸਫਾ, ਪਵਿੱਤਰ ਲਿਖਤ ਗੁਰੂ ਗਰੰਥ ਸਾਹਿਬ ਵਿੱਚ ਮੌਜੂਦ ਬਾਣੀ ਮੁਤਾਬਿਕ ਇਹ ਹੈ, ਕਿ ਰੱਬ ਉੱਪਰ ਨਿਸਚਾ ਰੱਖਕੇ ਉਸ ਦਾ ਨਾਮ ਜਪਣਾ, ਮਨੁਖਤਾ ਵਿੱਚ ਇਤਫ਼ਾਕ ਨਾਲ ਰਹਿਣਾ, ਸਵਾਰਥ ਤੋਂ ਵਾਂਝੇ ਰੈਹਕੇ ਸੇਵਾ ਕਰਨੀ, ਸਰਬੱਤ ਦੇ ਭਲੇ ਵਾਸਤੇ ਮਨੁਖੀ ਹੱਕਾਂ 'ਤੇ ਡੱਟਕੇ ਪੈਹਰਾ ਦੇਣਾ, ਤੇ ਦੁਨੀਆਦਾਰੀ ਵਿੱਚ ਵੱਸਕੇ ਚੰਗੇ ਕਿਰਦਾਰ ਵਾਲਾ ਜੀਵਨ ਜੀਣਾ। ਦੁਨੀਆਂ ਦੇ ਵੱਡੇ ਦੁਨਾਵੀ ਧਰਮਾਂ ਵਿਚੋਂ ਸਭ ਤੋਂ ਨਵੇਂ ਹੋਣ ਦੇ ਬਾਵਜੂਦ, ਕੁਲਦੁਨੀਆ ਦੇ 25-28 ਮਿਲੀਅਨ ਮੰਨਣ ਵਾਲਿਆਂ ਦੀ ਗਿਣਤੀ ਮੁਤਾਬਕ, ਇਹ ਦੁਨੀਆ ਪੱਧਰ ਦਾ ਪੰਜਵਾਂ ਸਭ ਤੋਂ ਵੱਡਾ ਧਰਮ ਹੈ।
ਅੰਗਰੇਜ਼ੀ ਜਾਂ ਅੰਗਰੇਜੀ ( English ਇੰਗਲਿਸ਼) ਹਿੰਦ-ਯੂਰਪੀ ਭਾਸ਼ਾ-ਪਰਿਵਾਰ ਵਿੱਚ ਆਉਂਦੀ ਹੈ ਅਤੇ ਇਸ ਪੱਖੋਂ ਹਿੰਦੀ, ਉਰਦੂ, ਫ਼ਾਰਸੀ ਆਦਿ ਦੇ ਨਾਲ ਇਸਦਾ ਦੂਰ ਦਾ ਰਿਸ਼ਤਾ ਬਣਦਾ ਹੈ। ਇਹ ਇਸ ਪਰਿਵਾਰ ਦੀ ਜਰਮਨਿਕ ਸ਼ਾਖਾ ਵਿੱਚ ਰੱਖੀ ਜਾਂਦੀ ਹੈ। ਇਸਨੂੰ ਦੁਨੀਆ ਦੀ ਸਭ ਤੋਂ ਪਹਿਲੀ ਅੰਤਰਰਾਸ਼ਟਰੀ ਭਾਸ਼ਾ ਮੰਨਿਆ ਜਾਂਦਾ ਹੈ। ਇਹ ਦੁਨੀਆਂ ਦੇ ਕਈ ਦੇਸ਼ਾਂ ਦੀ ਮੁੱਖ ਰਾਜ ਭਾਸ਼ਾ ਹੈ ਅਤੇ ਅਜੋਕੇ ਦੌਰ ਵਿੱਚ ਕਈ ਦੇਸ਼ਾਂ ਵਿੱਚ ਵਿਗਿਆਨ, ਕੰਪਿਊਟਰ, ਸਾਹਿਤ, ਸਿਆਸਤ ਅਤੇ ਉੱਚ ਸਿੱਖਿਆ ਦੀ ਵੀ ਮੁੱਖ ਭਾਸ਼ਾ ਹੈ। ਅੰਗਰੇਜ਼ੀ ਭਾਸ਼ਾ ਰੋਮਨ ਲਿਪੀ ਵਿੱਚ ਲਿਖੀ ਜਾਂਦੀ ਹੈ।
ਭਾਰਤ (ਹਿੰਦੀ: भारत) ਪ੍ਰਾਚੀਨ ਜੰਬੂ ਦੀਪ, ਆਧੁਨਿਕ ਦੱਖਣੀ ਏਸ਼ੀਆ ਵਿੱਚ ਸਥਿੱਤ ਭਾਰਤੀ ਉਪ-ਮਹਾਂਦੀਪ ਦਾ ਸਭ ਤੋਂ ਵੱਡਾ ਦੇਸ਼ ਹੈ। ਭਾਰਤ ਦਾ ਭੂਗੋਲਿਕ ਵਿਸਥਾਰ 80°4' ਵਲੋਂ 370°6' ਉੱਤਰੀ ਅਕਸ਼ਾਂਸ਼ ਤੱਕ ਅਤੇ 680°7' ਵਲੋਂ 9°70'25" ਪੂਰਵੀ ਦੇਸ਼ਾਂਤਰ ਤੱਕ ਹੈ। ਭਾਰਤ ਦੀ ਸਮੁੰਦਰ ਤਟ ਰੇਖਾ 7516.6 ਕਿਮੀ ਲੰਬੀ ਹੈ। ਭਾਰਤ, ਭੂਗੋਲਕ ਨਜ਼ਰ ਵਲੋਂ ਸੰਸਾਰ ਵਿੱਚ ਸੱਤਵਾਂ ਸਭ ਤੋਂ ਵੱਡਾ ਅਤੇ ਅਾਬਾਦੀ ਪੱਖੋਂ ਦੂਜਾ ਸਭ ਤੋਂ ਵੱਡਾ ਦੇਸ਼ ਹੈ। ਭਾਰਤ ਦੇ ਪੱਛਮ ਵਿੱਚ ਪਾਕਿਸਤਾਨ, ਉੱਤਰ-ਪੂਰਬ ਵਿੱਚ ਚੀਨ, ਨੇਪਾਲ ਅਤੇ ਭੂਟਾਨ ਅਤੇ ਪੂਰਬ ਵਿੱਚ ਬੰਗਲਾਦੇਸ਼ ਤੇ ਮਿਆਂਮਾਰ ਦੇਸ਼ ਸਥਿਤ ਹਨ। ਹਿੰਦ ਮਹਾਂਸਾਗਰ ਵਿੱਚ ਇਸਦੇ ਦੱਖਣ-ਪੱਛਮ ਵਿੱਚ ਮਾਲਦੀਵ, ਦੱਖਣ ਵਿੱਚ ਸ੍ਰੀ ਲੰਕਾ ਅਤੇ ਦੱਖਣ-ਪੂਰਬ ਵਿੱਚ ਇੰਡੋਨੇਸ਼ਿਆ ਹਨ। ਉੱਤਰ-ਪੱਛਮ ਵਿੱਚ ਅਫ਼ਗਾਨਿਸਤਾਨ ਦੇ ਨਾਲ ਭਾਰਤ ਦੀ ਸੀਮਾ ਹੈ। ਇਸਦੇ ਉੱਤਰ ਵਿੱਚ ਹਿਮਾਲਾ ਪਹਾੜ ਹਨ ਅਤੇ ਦੱਖਣ ਵਿੱਚ ਹਿੰਦ ਮਹਾਂਸਾਗਰ ਹੈ। ਪੂਰਬ ਵਿੱਚ ਬੰਗਾਲ ਦੀ ਖਾੜੀ ਹੈ ਅਤੇ ਪੱਛਮ ਵਿੱਚ ਅਰਬ ਸਾਗਰ ਹੈ। ਭਾਰਤ ਵਿੱਚ ਕਈ ਵੱਡੀਆਂ ਨਦੀਆਂ ਹਨ। ਗੰਗਾ ਨਦੀ ਭਾਰਤੀ ਸੰਸਕ੍ਰਿਤੀ ਵਿੱਚ ਬਹੁਤ ਪਵਿੱਤਰ ਮੰਨੀ ਜਾਂਦੀ ਹੈ। ਹੋਰ ਵੱਡੀਅਾ ਨਦੀਅਾਂ ਸਿੰਧੂ, ਨਰਮਦਾ, ਬ੍ਰਹਮਪੁੱਤਰ, ਜਮੁਨਾ, ਗੋਦਾਵਰੀ, ਕਾਵੇਰੀ, ਕ੍ਰਿਸ਼ਨਾ, ਚੰਬਲ, ਸਤਲੁਜ, ਰਾਵੀ ਆਦਿ ਹਨ। ਭਾਰਤ ਸੰਸਾਰ ਦਾ ਸਭ ਤੋਂ ਵੱਡਾ ਲੋਕਤੰਤਰ ਹੈ। ਇੱਥੇ ੩੦੦ ਤੋਂ ਜ਼ਿਆਦਾ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਇਹ ਸੰਸਾਰ ਦੀਆਂ ਕਈ ਪੁਰਾਤਨ ਸੱਭਿਅਾਤਾਵਾਂ ਦੀ ਜਨਮ-ਭੂਮੀ ਰਿਹਾ ਹੈ, ਜਿਵੇਂ ਕਿ ਸਿੰਧੂ-ਘਾਟੀ ਸੱਭਿਅਤਾ ਅਤੇ ਮਹੱਤਵਪੂਰਨ ਇਤਿਹਾਸਿਕ ਵਪਾਰ ਰਾਹਾਂ ਦਾ ਅਨਿੱਖੜਵਾਂ ਅੰਗ ਵੀ ਹੈ। ਸੰਸਾਰ ਦੇ ਚਾਰ ਧਰਮ: ਹਿੰਦੂ, ਬੁੱਧ, ਜੈਨ ਅਤੇ ਸਿੱਖ, ਦਾ ਜਨਮ ਅਤੇ ਵਿਕਾਸ ਭਾਰਤ ਵਿੱਚ ਹੀ ਹੋਇਆ। ਭਾਰਤ ਭੂਗੋਲਕ ਖੇਤਰਫਲ ਦੇ ਅਧਾਰ 'ਤੇ ਸੰਸਾਰ ਦਾ ਸੱਤਵਾਂ ਸਭ ਤੋਂ ਵੱਡਾ ਰਾਸ਼ਟਰ ਹੈ। ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ਹੈ। ਭਾਰਤ ਦੇ ਹੋਰ ਵੱਡੇ ਮਹਾਂਨਗਰ ਮੁੰਬਈ (ਬੰਬਈ), ਕੋਲਕਾਤਾ (ਕਲਕੱਤਾ) ਅਤੇ ਚੇਨੱਈ (ਮਦਰਾਸ) ਹਨ। 1947 ਵਿੱਚ ਅਾਜ਼ਾਦੀ ਦੀ ਪ੍ਰਾਪਤੀ ਤੋਂ ਬਾਅਦ ਬ੍ਰਿਟਿਸ਼ ਸਾਮਰਾਜ ਦੇ ਪ੍ਰਮੁੱਖ ਅੰਗ ਭਾਰਤ ਨੇ ਬੀਤੇ 20 ਸਾਲਾਂ ਵਿੱਚ ਸਾਰਥਕ ਤਰੱਕੀ ਕੀਤੀ ਹੈ, ਵਿਸ਼ੇਸ਼ ਤੌਰ ਤੇ ਆਰਥਿਕ। ਭਾਰਤੀ ਫ਼ੌਜ ਇੱਕ ਖੇਤਰੀ ਅਤੇ ਵਿਸ਼ਵਵਿਆਪੀ ਸ਼ਕਤੀ ਹੈ। ਹਾਲੀਆ ਸਾਲਾਂ ਵਿੱਚ ਭਾਰਤ ਦੀ ਮਾਲੀ ਹਾਲਤ ਵਿੱਚ ਬਹੁਤ ਸੁਧਾਰ ਆਇਆ ਹੈ ਅਤੇ ਵਰਤਮਾਨ ਹਾਲਾਤ ਵਿੱਚ ਸੰਸਾਰ ਦੀ ਪਹਿਲੀਆਂ ਪੰਜ ਸਭ ਤੋਂ ਵੱਡੀਆਂ ਅਰਥਵਿਵਸਥਾਵਾਂ ਦੇ ਵਿੱਚ ਸ਼ੁਮਾਰ ਹੋਣ ਵੱਲ ਵਧ ਰਿਹਾ ਹੈ। ਭਾਰਤ ਸੰਸਾਰ ਦੀਆਂ ਦਸ ਸਭ ਤੋਂ ਵੱਡੀਆਂ ਅਰਥਵਿਵਸਥਾਵਾਂ ਚੋਂ ਇੱਕ ਹੈ।
ਵਰਲਡ ਵਾਈਡ ਵੈੱਬ ਜਾਂ ਵਿਸ਼ਵ-ਵਿਆਪੀ ਜਾਲ਼ ਭਾਵ ਦੁਨੀਆਂ ਭਾਰ ਦਾ ਜਾਲ਼ (ਛੋਟਾ ਰੂਪ WWW ਜਾਂ W3, ਆਮ ਤੌਰ ਉੱਤੇ ਦੀ ਵੈੱਬ) ਹਾਈਪਰਟੈਕਸਟ ਦਸਤਾਵੇਜ਼ਾਂ ਦਾ ਇੱਕ ਜੁੜਿਆ ਹੋਇਆ ਪ੍ਰਬੰਧ ਹੈ ਜਿਹਨਾਂ ਤੱਕ ਇੰਟਰਨੈੱਟ ਰਾਹੀਂ ਪਹੁੰਚ ਕੀਤੀ ਜਾਂਦੀ ਹੈ। ਇੱਕ ਵੈੱਬ ਫਰੋਲੂ ਰਾਹੀਂ ਕੋਈ ਵੀ ਵੈੱਬ ਸਫ਼ੇ ਵੇਖ ਸਕਦਾ ਹੈ ਜਿਹਨਾਂ ਵਿੱਚ ਲਿਖਤ, ਤਸਵੀਰਾਂ, ਵੀਡੀਓਆਂ ਅਤੇ ਹੋਰ ਮਲਟੀਮੀਡੀਆ ਹੋ ਸਕਦਾ ਹੈ ਅਤੇ ਹਾਈਪਰਲਿੰਕਾਂ ਰਾਹੀਂ ਉਹਨਾਂ ਦਰਮਿਆਨ ਆ-ਜਾ ਸਕਦਾ ਹੈ।
ਐਪਲ ਇੰਕ., ਜਾਂ ਐਪਲ ਸੰਸਥਾਪਣ, ਪੂਰਵਲਾ ਐਲਪ ਕੰਪਿਊਟਰ, ਇੰਕ., ਇੱਕ ਅਮਰੀਕੀ ਬਹੁਰਾਸ਼ਟਰੀ ਨਿਗਮ ਹੈ ਜਿਹਦਾ ਸਦਰ-ਮੁਕਾਮ ਕੂਪਰਟੀਨੋ, ਕੈਲੀਫ਼ੋਰਨੀਆ ਵਿਖੇ ਹੈ ਅਤੇ ਜੋ ਖਪਤਕਾਰੀ ਬਿਜਲਾਣੂ ਯੰਤਰਾਂ, ਕੰਪਿਊਟਰ ਸਾਫ਼ਟਵੇਅਰ ਅਤੇ ਨਿੱਜੀ ਕੰਪਿਊਟਰਾਂ ਦਾ ਖ਼ਾਕਾ ਤਿਆਰ ਕਰਦਾ, ਵਿਕਸਤ ਕਰਦਾ ਅਤੇ ਵੇਚਦਾ ਹੈ। ਇਹਦੇ ਸਭ ਤੋਂ ਪ੍ਰਸਿੱਧ ਉਤਪਾਦ ਮੈਕ ਕੰਪਿਊਟਰ, ਆਈਪੌਡ ਸੰਗੀਤ ਵਜੰਤਰੀ, ਆਈਫ਼ੋਨ ਸਮਾਰਟਫ਼ੋਨ ਅਤੇ ਆਈਪੈਡ ਟੈਬਲਟ ਕੰਪਿਊਟਰ ਹਨ।
ਭਾਰਤ-ਪਾਕਿਸਤਾਨ ਯੁੱਧ (1965) ਜੋ ਕਿ ਭਾਰਤ ਅਤੇ ਪਾਕਿਸਤਾਨ ਦੇ ਵਿੱਚਕਾਰ ਅਪਰੈਲ 1965 ਤੋਂ ਸਤੰਬਰ 1965 'ਚ ਹੋਇਆ।ਪਾਕਿਸਤਾਨ ਨੇ ਅਗਸਤ 1965 ਦੇ ਸ਼ੁਰੂ ਵਿਚ ਆਪ੍ਰੇਸ਼ਨ ਜਿਬਰਾਲਟਰ ਤਹਿਤ ਕਸ਼ਮੀਰ ਅੰਦਰ ਆਪਣੀ ਫ਼ੌਜ ਭੇਜੀ। ਭਾਰਤੀ ਫ਼ੌਜ ਨੇ 28 ਅਗਸਤ, 1965 ਨੂੰ ਰਣਨੀਤਕ ਅਹਿਮੀਅਤ ਵਾਲੇ ਹਾਜੀ ਪੀਰ ਦੱਰੇ 'ਤੇ ਕਬਜ਼ਾ ਕਰ ਲਿਆ ਤਾਂ ਅੱਗੇ ਦੀਆਂ ਕਾਰਵਾਈਆਂ 'ਤੇ ਰੋਕ ਲੱਗ ਗਈ। ਫਿਰ ਪਾਕਿਸਤਾਨ ਨੇ ਅਖਨੂਰ ਸੈਕਟਰ ਵਿਚ ਆਪ੍ਰੇਸ਼ਨ ਗਰੈਂਡ ਸਲੈਮ ਦੀ ਸ਼ੁਰੂਆਤ ਕੀਤੀ। ਪਰ ਇਸ ਦੇ ਜਵਾਬ ਵਿਚ ਪੱਛਮੀ ਮੋਰਚਾ ਖੋਲ੍ਹ ਦਿੱਤਾ ਗਿਆ। ਆਸਲ ਉਤਾੜ ਦੀ ਲੜਾਈ ਵਿਚ ਪਾਕਿਸਤਾਨ ਦੀ ਹਥਿਆਰਬੰਦ ਡਵੀਜ਼ਨ ਬੁਰੀ ਤਰ੍ਹਾਂ ਝੰਬੀ ਗਈ। ਇਸ ਵਿਚ ਉਸ ਦੇ 100 ਟੈਂਕ ਨਸ਼ਟ ਹੋ ਗਏ। ਜਨਰਲ ਚੌਧਰੀ ਨੇ ਰਾਵੀ ਪੁਲ ਤੱਕ ਅੱਗੇ ਵਧਣ ਦੇ ਹੁਕਮ ਨਹੀਂ ਸਨ ਅਤੇ ਇਹ ਉਨ੍ਹਾਂ ਦੀ ਯੋਜਨਾ ਵਿਚ ਕਿਤੇ ਵੀ ਨਹੀਂ ਸੀ।ਜਨਰਲ ਚੌਧਰੀ ਨੇ ਮੁਤਾਬਕ ਉਨ੍ਹਾਂ ਦਾ ਮੁੱਖ ਟੀਚਾ ਪਾਕਿਸਤਾਨ ਦੇ ਸੁਰੱਖਿਆ ਕਵਚ, ਖਾਸ ਕਰਕੇ ਅਮਰੀਕਾ ਤੋਂ ਮਿਲੇ ਪੈਟਨ ਟੈਂਕਾਂ ਨੂੰ ਤੋੜਨ ਦਾ ਸੀ। ਇਛੋਗਿੱਲ ਨਹਿਰ ਇਸ ਵਿਚ ਕੰਮ ਆਈ। ਭਾਰਤੀ ਫ਼ੌਜ ਨੇ ਨਹਿਰ ਵਿਚ ਸੁਰਾਖ ਕਰ ਦਿੱਤੇ ਤਾਂ ਕਿ ਪਾਣੀ ਫੈਲ ਜਾਵੇ। ਪਾਕਿਸਤਾਨੀ ਟੈਂਕ ਇਸ ਪਾਣੀ ਵਿਚ ਫਸ ਗਏ। 1965 ਵਿਚ ਪਾਕਿਸਤਾਨ ਦਾ ਹਮਲਾ ਸੈਂਕੜੇ ਘੁਸਪੈਠੀਆਂ ਵੱਲੋਂ ਕਸ਼ਮੀਰ 'ਚ ਚੋਰੀ-ਛੁਪੇ ਆ ਜਾਣ ਨਾਲ ਸ਼ੁਰੂ ਹੋਇਆ ਸੀ। ਪਾਕਿਸਤਾਨ ਦੇ ਤਤਕਾਲੀ ਵਿਦੇਸ਼ ਮੰਤਰੀ ਭੁੱਟੋ ਇਨ੍ਹਾਂ ਘੁਸਪੈਠੀਆਂ ਨੂੰ ਮੁਜਾਹਦੀਨ ਕਹਿੰਦੇ ਸਨ। ਘੁਸਪੈਠ ਦੀ ਖ਼ਬਰ ਭਾਰਤੀ ਪ੍ਰੈੱਸ ਵਿਚ ਪਹਿਲੀ ਵਾਰ 9 ਅਗਸਤ, 1965 ਨੂੰ ਛਪੀ। ਇਹ ਖ਼ਬਰ ਇਸਲਾਮਾਬਾਦ ਵਿਚ ਨਵੇਂ ਨਿਯੁਕਤ ਹੋਏ ਭਾਰਤੀ ਰਾਜਦੂਤ ਕੇਵਲ ਸਿੰਘ ਨੂੰ ਅਯੂਬ ਵੱਲੋਂ ਦਿੱਤੇ ਗਏ ਇਸ ਭਰੋਸੇ ਦੀ ਖ਼ਬਰ ਦੇ ਨਾਲ ਹੀ ਛਪੀ ਸੀ ਕਿ ਬਿਹਤਰ ਸਹਿਯੋਗ ਲਈ ਭਾਰਤ ਦੇ ਹਰ ਕਦਮ ਬਦਲੇ ਪਾਕਿਸਤਾਨ ਵੀ ਉਸੇ ਤਰ੍ਹਾਂ ਦਾ ਕਦਮ ਉਠਾਏਗਾ।
ਖੋਖਰ ਜ਼ਿਲ੍ਹਾ ਮੁਕਤਸਰ ਦਾ ੲਿੱਕ ਪਿੰਡ ਹੈ ਜੋ ਮੁਕਤਸਰ-ਕੋਟਕਪੂਰਾ ਸੜਕ ‘ਤੇ ਸਥਿਤ ਇਤਿਹਾਸਕ ਪਿੰਡ ਸਰਾਏਨਾਗਾ ਤੋਂ ਲਗਪਗ 6 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ। ੲਿਸ ਪਿੰਡ ਦੀ ਕੁੱਲ ਵੱਸੋਂ ਲਗਪਗ 5000 ਦੇ ਕਰੀਬ ਹੈ। ਵੋਟਾਂ ਦੀ ਗਿਣਤੀ 2100 ਹੈ। ਪਿੰਡ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਇੱਕ ਸਰਕਾਰੀ ਡਿਸਪੈਂਸਰੀ ਹੈ ਤੇ ਇੱਕ ਪਸ਼ੂ ਹਸਪਤਾਲ ਵੀ ਹੈ। ਪਿੰਡ ਦਾ ਇੱਕ ਗੁਰਦੁਆਰਾ ਬਾਬਾ ਜੀਵਨ ਸਿੰਘ ਦਾ ਹੈ ਤੇ ਦੂਸਰਾ ਗੁਰਦੁਆਰਾ ਚਰਨ ਕਮਲ ਦਸਮੇਸ਼ ਜੀ ਹੈ। ਪਿੰਡ ਦੇ ਬਾਹਰਵਾਰ ਸੰਤਸਰ ਡੇਰਾ ਹੈ ਜਿਸਦੇ ਨਾਲ ਹੀ ਬਾਬੇ ਹਰੀ ਰਾਮ ਦੀ ਸਮਾਧ ਹੈ। ਪਿੰਡ ਵਿੱਚ ਦੋ ਮੰਦਰ ਵੀ ਹਨ।ਇਹ ਪਿੰਡ ਚੇਤੰਨ ਤੇ ਉੱਦਮੀ ਲੋਕਾਂ ਦੇ ਪਿੰਡ ਵਜੋਂ ਜਾਣਿਆ ਜਾਂਦਾ ਹੈ ਕਿੳੁਂਕਿ ਪਿੰਡ ਵਿੱਚ ਸੈਮੀਨਾਰ ਤੇ ਹਰ ਸਾਲ ਲੋਕ ਪੱਖੀ ਨਾਟਕ ਮੇਲਾ ਹੁੰਦਾ ਹੈ।
ਇੰਟਰਨੈੱਟ ਜਾਂ ਅੰਤਰਜਾਲ ਆਪਸ ਵਿੱਚ ਜੁੜੇ ਕੰਪੀਊਟਰੀ ਜਾਲਾਂ ਦਾ ਇੱਕ ਸਰਬ-ਵਿਆਪੀ ਪ੍ਰਬੰਧ ਹੈ ਜੋ ਦੁਨੀਆਂ ਭਰ ਦੇ ਕਰੋੜਾਂ ਜੰਤਰਾਂ ਨੂੰ ਜੋੜਨ ਵਾਸਤੇ ਮਿਆਰੀ ਇੰਟਰਨੈੱਟ ਮਸੌਦੇ ਦੇ ਸਿਲਸਿਲੇ ਦੀ ਵਰਤੋਂ ਕਰਦਾ ਹੈ। ਇਹ ਇੱਕ ਕੌਮਾਂਤਰੀ ਜਾਲ਼ਾਂ ਦਾ ਜਾਲ਼ ਹੈ ਜਿਸ ਵਿੱਚ ਲੱਖਾਂ ਨਿੱਜੀ, ਜਨਤਕ, ਸਿੱਖਿਅਕ, ਕਾਰੋਬਾਰੀ ਅਤੇ ਸਰਕਾਰੀ ਜਾਲ਼ ਬਿਜਲਾਣੂ, ਤਾਰਹੀਣ ਅਤੇ ਪ੍ਰਕਾਸ਼ੀ ਜਾਲ਼ ਟੈਕਨਾਲੋਜੀਆਂ ਦੀ ਮੁਕੰਮਲ ਤਰਤੀਬ ਰਾਹੀਂ ਜੁੜੇ ਹੋਏ ਹਨ। ਇੰਟਰਨੈੱਟ ਉੱਤੇ ਜਾਣਕਾਰੀ ਸੋਮਿਆਂ ਅਤੇ ਸੇਵਾਵਾਂ ਦੀ ਖੁੱਲ੍ਹੀ-ਚੌੜੀ ਮੌਜੂਦਗੀ ਹੈ ਜਿਵੇਂ ਕਿ ਵਰਲਡ ਵਾਈਡ ਵੈੱਬ ਦੇ ਆਪਸ 'ਚ ਜੁੜੇ ਹੋਏ ਹਾਈਪਰਟੈਕਸਟ ਦਸਤਾਵੇਜ਼ ਅਤੇ ਐਪਲੀਕੇਸ਼ਨਾਂ, ਈਮੇਲ (ਬਿਜਲਾਣੂ ਡਾਕ) ਦੀ ਸਹਾਇਤਾ ਵਾਸਤੇ ਬੁਨਿਆਦੀ ਢਾਂਚਾ ਅਤੇ ਫ਼ਾਈਲਾਂ ਸਾਂਝੀਆਂ ਕਰਨ ਅਤੇ ਫ਼ੋਨ ਕਰਨ ਵਾਸਤੇ ਆਦਮੀ-ਤੋਂ-ਆਦਮੀ ਜਾਲ਼ ਇੰਟਰਨੈੱਟ ਦਾ ਜਾਲ
ਆਸਲ ਉਤਾੜ ਦੀ ਲੜਾਈ ਭਾਰਤ-ਪਾਕਿਸਤਾਨ ਯੁੱਧ (1965) ਦੇ ਸਮੇਂ 8 ਤੋਂ 10 ਸਤੰਬਰ 1965 ਤੱਕ ਉਸ ਸਮੇਂ ਲੜ੍ਹੀ ਗਈ ਜਦੋਂ ਪਾਕਿਸਤਾਨ ਦੀ ਫ਼ੌਜ਼ ਨੇ ਭਾਰਤ ਦੇ ਖੇਮਕਰਨ ਦੇ 5 ਕਿਲੋਮੀਟਰ ਦੇ ਅੰਦਰ ਤੱਕ ਦੇ ਇਲਾਕੇ ਤੇ ਕਬਜ਼ਾ ਕਰ ਲਿਆ। ਇਹ ਲੜਾਈ ਟੈਂਕਾਂ ਨਾਲ ਲੜੀ ਗਈ। ਪਾਕਿਸਤਾਨ ਦੀ ਸਰਹੱਦ ਤੋਂ 12 ਕਿਲੋਮੀਟਰ ਦੂਰ ਪੰਜਾਬ ਦੇ ਜ਼ਿਲ੍ਹਾ ਤਰਨਤਾਰਨ ਦਾ ਪਿੰਡ ਅਸਲ ਉਤਾੜ, ਜੋ 1965 ਦੀ ਜੰਗ ਦਾ ਮੈਦਾਨ ਬਣਿਆ। ਇਹ ਜ਼ਮੀਨ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਹੋਏ ਸਭ ਤੋਂ ਵੱਡੇ ਟੈਂਕ ਯੁੱਧ ਦੀ ਗਵਾਹ ਬਣੀ। ਇਸ ਪਿੰਡ ਨੂੰ ਯਾਦਗਾਰਾਂ ਦਾ ਪਿੰਡ ਵੀ ਕਿਹਾ ਜਾਂਦਾ ਹੈ। ਪਾਕਿਸਤਾਨ ਨੇ ਖੇਮਕਰਨ ਕਸਬੇ ‘ਤੇ ਕਬਜ਼ਾ ਕਰ ਲਿਆ ਸੀ। ਖੇਮਕਰਨ ਪਾਕਿਸਤਾਨ ਸਰਹੱਦ ਤੋਂ 5 ਕਿਲੋਮੀਟਰ ਅਤੇ ਅਸਲ ਉੱਤਰ ਤੋਂ 7 ਕਿਲੋਮੀਟਰ ਦੂਰ ਹੈ। ਜਿਵੇਂ ਹੀ ਪਾਕਿਸਤਾਨ ਨੇ ਆਸਲ ਉਤਾੜ ਅਤੇ ਨੇੜਲੇ ਪਿੰਡਾਂ ਵੱਲ ਵਧਣਾ ਸ਼ੁਰੂ ਕੀਤਾ, ਇਸ ਲੜਾਈ ਵਿੱਚ ਪਾਕਿਸਤਾਨੀ ਫੌਜ ਨੂੰ ਆਪਣੇ ਕਰੀਬ 97 ਟੈਂਕ ਗਵਾਉਣੇ ਪਏ। ਪਾਕਿਸਤਾਨ ਨੇ ਭਾਰਤ ਦੇ 540 ਵਰਗ ਕਿਲੋਮੀਟਰ ਖੇਤਰ ‘ਤੇ ਕਬਜ਼ਾ ਕਰ ਲਿਆ ਸੀ ਅਤੇ ਭਾਰਤ ਨੇ ਪਾਕਿਸਤਾਨ ਦੇ 1,840 ਵਰਗ ਕਿਲੋਮੀਟਰ ਖੇਤਰ ਵਿੱਚ ਪਰਚਮ ਲਹਿਰਾ ਦਿੱਤਾ ਸੀ। ਤਿੰਨ ਦਿਨਾਂ ਤੱਕ ਚੱਲੀ ਇਸ ਲੜਾਈ ਵਿੱਚ ਭਾਰਤੀ ਫ਼ੌਜ਼ ਨੇ ਲੈ.
ਠੱਗ (ਹਿੰਦੀ: ठग्ग ṭhag; ਉਰਦੂ: ٹھگ; ਸੰਸਕ੍ਰਿਤ: ਸਥਗ) ਠੱਗੀ ਮਾਰਨ ਵਾਲੇ ਉਹ ਜਰਾਇਮ-ਪੇਸ਼ਾ ਲੋਕ ਹੁੰਦੇ ਹਨ ਜੋ ਸਾਦਾ ਭੋਲੇ ਲੋਕਾਂ ਨੂੰ ਧੋਖੇ ਅਤੇ ਫ਼ਰੇਬ ਨਾਲ ਲੁੱਟ ਲੈਂਦੇ ਹਨ। ਕਈ ਵਾਰ ਤਾਂ ਇਹ ਲੋਕ ਆਪਣੇ ਸ਼ਿਕਾਰ ਨੂੰ ਜਾਨੋਂ ਮਾਰ ਦੇਣ ਤੋਂ ਵੀ ਗੁਰੇਜ਼ ਨਹੀਂ ਕਰਦੇ। ਹਿੰਦੁਸਤਾਨੀ ਸ਼ਬਦ ਠਗ ਸੰਸਕ੍ਰਿਤ 'ਸਥਗ' ਤੋਂ ਬਣਿਆ ਹੈ ਜਿਸ ਦਾ ਧਾਤੂ 'ਸਥ' ਹੈ। ਇਹ 'ਸਥ' ਆਧੁਨਿਕ ਭਾਰਤੀ ਹਿੰਦੁਸਤਾਨੀ ਬੋਲੀਆਂ ਵਿੱਚ ਸੰਯੁਕਤ ਹੋਕੇ 'ਠ' ਵਿੱਚ ਬਦਲ ਜਾਂਦਾ ਹੈ ਅਤੇ ਸਥਗ ਤੋਂ 'ਠਗ' ਬਣ ਜਾਂਦਾ ਹੈ। 'ਸਥਗ' ਸ਼ਬਦ ਦਾ ਸੰਸਕ੍ਰਿਤ ਵਿੱਚ ਅਰਥ ਹੈ ਲੁਕੋਣਾ। ਠਗ ਆਪਣੇ ਕੰਮ ਲੁਕਵੇਂ ਤੌਰ ਤੇ ਕਰਦਾ ਹੈ। ਇਸ ਲਈ ਇਹ ਇਨ੍ਹਾਂ ਲੋਕਾਂ ਲਈ ਪ੍ਰਚਲਿਤ ਹੋ ਗਿਆ। ਅਜਿਹੇ ਲੋਕ ਤਕਰੀਬਨ ਹਰ ਮੁਲਕ ਵਿੱਚ ਪਾਏ ਜਾਂਦੇ ਹਨ। ਹਿੰਦੁਸਤਾਨ ਵਿੱਚ ਮੁਗ਼ਲ ਸਲਤਨਤ ਦਾ ਪਤਨ ਆਇਆ ਅਤੇ ਮੁਲਕ ਵਿੱਚ ਅਫਰਾਤਫਰੀ ਫੈਲ ਗਈ ਤਾਂ ਇੱਥੇ ਠੱਗੀ ਇੱਕ ਮੁਨੱਜ਼ਮ ਪੇਸ਼ਾ ਬਣ ਗਿਆ। ਇਹ ਲੋਕ ਵੱਡੀ ਹੋਸ਼ਿਆਰੀ ਨਾਲ ਮੁਸਾਫ਼ਰਾਂ ਨੂੰ ਲੁੱਟ ਲਿਆ ਕਰਦੇ ਸਨ। ਜੇਕਰ ਇੱਕ ਠਗ ਨਾਕਾਮ ਰਹਿੰਦਾ ਤਾਂ ਉਹ ਆਪਣੇ ਸ਼ਿਕਾਰ ਨੂੰ ਦੂਜੇ ਇਲਾਕ਼ੇ ਦੇ ਠਗ ਦੇ ਹੱਥ ਵੇਚ ਦਿੰਦਾ। ਇਸ ਦਾ ਵੱਡਾ ਹਥਿਆਰ ਰੁਮਾਲ ਜਾਂ ਫੰਦਾ ਹੁੰਦਾ ਸੀ। ਜਿਸ ਨਾਲ ਉਹ ਆਨਨ ਫਾਨਨ ਆਪਣੇ ਸ਼ਿਕਾਰ ਦਾ ਗਲਾ ਘੁੱਟ ਕੇ ਉਸ ਦਾ ਖ਼ਾਤਮਾ ਕਰ ਦਿੰਦੇ ਸਨ। ਇਹ ਲੋਕ ਕਾਲੀ ਦੇਵੀ ਦੇ ਸਰਧਾਲੂ ਸਨ। ਉਨ੍ਹਾਂ ਦਾ ਖਿਆਲ ਸੀ ਕਿ ਕਾਲੀ ਦੇਵੀ ਹੀ ਉਨ੍ਹਾਂ ਤੋਂ ਇਹ ਜੁਰਮ ਕਰਾਉਂਦੀ ਅਤੇ ਉਨ੍ਹਾਂ ਦੀ ਹਿਫ਼ਾਜ਼ਤ ਕਰਦੀ ਹੈ। ਲੱਖਾਂ ਆਦਮੀ ਉਨ੍ਹਾਂ ਦੇ ਹੱਥੋਂ ਮੌਤ ਦੇ ਘਾਟ ਉੱਤਰ ਗਏ। ਆਖਿਰ 1829 ਵਿੱਚ ਲਾਰਡ ਨਿਬਟਿੰਗ ਨੇ ਠੱਗਾਂ ਦੇ ਖਾਤਮੇ ਲਈ ਪੁਲਿਸ ਦਾ ਇੱਕ ਖਾਸ ਮਹਿਕਮਾ ਬਣਾਇਆ ਅਤੇ 1836 ਵਿੱਚ ਉਨ੍ਹਾਂ ਦੀ ਰੋਕਥਾਮ ਲਈ ਇੱਕ ਖਾਸ ਕਨੂੰਨ ਲਿਆਉਣਾ ਪਿਆ।
ਪਹਿਲੀ ਸੰਸਾਰ ਜੰਗ ਜਾਂ ਪਹਿਲਾ ਵਿਸ਼ਵ ਯੁੱਧ (ਅੰਗਰੇਜੀ: World War I) 1914 ਤੋਂ 1918 ਤੱਕ ਚੱਲਿਆ। ਇਸ ਜੰਗ ਵਿੱਚ ਦੁਨੀਆਂ ਦੇ ਤਕਰੀਬਨ ਸਾਰੇ ਵੱਡੇ ਦੇਸ਼ ਸ਼ਾਮਲ ਸਨ। ਇਸ ਦੇ ਵਿੱਚ ਦੋ ਮਿਲਟਰੀ ਗੁੱਟ ਸਨ: ਸੈਂਟਰਲ ਪਾਵਰਜ਼ ਅਤੇ ਟਰਿਪਲ ਏਨਟਟੇ । ਇਸ ਵਿੱਚ ਲੱਭ-ਭੱਗ 7 ਕਰੋੜ ਮਿਲਟਰੀ ਦੇ ਸਿਪਾਹੀ ਲਾਮਬੰਦ ਕੀਤੇ ਗਏ ਸਨ ਅਤੇ ਇਹ ਦੁਨੀਆਂ ਦੇ ਸਭ ਤੋਂ ਵੱਡੇ ਯੁੱਧਾਂ ਵਿੱਚੋ ਇੱਕ ਹੈ । ਇਸ ਯੁੱਧ ਵਿੱਚ ਲਗਪਗ ਇੱਕ ਕਰੋੜ ਆਦਮੀ ਮਾਰੇ ਗਏ ਸਨ, ਅਤੇ ਇਹ ਮਨੁੱਖੀ ਇਤਿਹਾਸ ਵਿੱਚ ਸਭ ਤੋਂ ਜਿਆਦਾ ਜਾਨਾਂ ਲੈਣ ਵਾਲੀਆਂ ਘਟਨਾਵਾਂ ਵਿੱਚੋਂ ਇੱਕ ਸੀ ।
ਕੈਨੇਡਾ (ਅੰਗਰੇਜ਼ੀ: Canada ਖੈਨਡਾ) ਉੱਤਰੀ ਅਮਰੀਕਾ ਦਾ ਇੱਕ ਦੇਸ਼ ਹੈ, ਜਿਸ ਵਿੱਚ ਅੰਗਰੇਜ਼ੀ, ਫ਼ਰਾਂਸੀਸੀ ਅਤੇ ਪੰਜਾਬੀ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਇਸ ਦੇਸ਼ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹਨ। ਕੈਨੇਡਾ ਵਿੱਚ ਦਸ ਸੂਬੇ ਅਤੇ ਤਿੰਨ ਰਾਜਖੇਤਰ ਹਨ, ਅਤੇ ਇਹ ਦੇਸ਼ ਮਹਾਂਦੀਪ ਦੇ ਉੱਤਰੀ ਹਿੱਸੇ ਵਿੱਚ ਵਸਿਆ ਹੋਇਆ ਹੈ। ਪੂਰਬ ਵਿੱਚ ਅੰਧ ਮਹਾਂਸਾਗਰ ਅਤੇ ਪੱਛਮ ਵਿੱਚ ਪ੍ਰਸ਼ਾਂਤ ਮਹਾਂਸਾਗਰ ਨੂੰ ਛੂੰਹਦਾ ਹੋਇਆ ਇਹ ਦੇਸ਼ 9.9 ਲੱਖ ਵਰਗ ਕਿਲੋਮੀਟਰ ਦੇ ਖੇਤਰਫਲ ਉੱਤੇ ਪਸਰਿਆ ਹੋਇਆ ਹੈ। ਕੈਨੇਡਾ ਦੁਨੀਆਂ ਦਾ ਦੂਜਾ ਸਭ ਤੋਂ ਵੱਡਾ ਦੇਸ਼ ਹੈ ਅਤੇ ਇਸਦੀ ਅਮਰੀਕਾ ਨਾਲ਼ ਸਰਹੱਦ ਦੁਨੀਆਂ ਦੀਆਂ ਸਭ ਤੋਂ ਲੰਮੀਆਂ ਸਰਹੱਦਾਂ 'ਚੋ ਇੱਕ ਹੈ।
ਸਵਿਟਜ਼ਰਲੈਂਡ (ਜਰਮਨ: (die) Schweiz (ਡੀ) ਸ਼ਵਾਇਤਸ, ਫਰਾਂਸਿਸੀ: (la) Suisse (ਲਿਆ) ਸੁਈਸ, ਲਾਤੀਨੀ: Helvetia ਕੋਨਫੋਦੇਰਾਤਿਓ ਹੇਲਵੇਤੀਆ), ਜਿਸਦਾ ਪੂਰਾ ਨਾਂ ਸ੍ਵਿਸ ਰਾਜਮੰਡਲ (Swiss Confederation) ਹੈ, ਇੱਕ ਸੰਘੀ ਗਣਤੰਤਰ ਹੈ ਜੋ ਕਿ ੨੬ ਕੈਂਟਨਾਂ (ਪ੍ਰਾਂਤਾਂ) ਵਿੱਚ ਵੰਡਿਆ ਹੋਇਆ ਹੈ ਅਤੇ ਬਰਨ ਇਸ ਸੰਘ ਦਾ ਕੇਂਦਰ ਹੈ । ਇਹ ਦੇਸ਼ ਪੱਛਮੀ ਯੂਰਪ ਵਿੱਚ ਸਥਿਤ ਹੈ ਜਿਸਦੀਆਂ ਸੀਮਾਵਾਂ ਉੱਤਰ ਵੱਲ ਜਰਮਨ, ਪੱਛਮ ਵੱਲ ਫ਼੍ਰਾਂਸ, ਦੱਖਣ ਵੱਲ ਇਟਲੀ ਅਤੇ ਪੂਰਬ ਵੱਲ ਔਸਟ੍ਰੀਆ ਅਤੇ ਲੀਖਟਨਸ਼ਟਾਈਨ ਨਾਲ ਲੱਗਦੀਆਂ ਹਨ । ਸਵਿਟਜ਼ਰਲੈਂਡ ਭੂਗੋਲਿਕ ਤੌਰ ਤੇ ਐਲਪਜ਼ ਪਹਾੜਾਂ, ਸ੍ਵਿਸ ਪਠਾਰ ਅਤੇ ਜੂਰਾ ਪਹਾੜੀਆਂ ਵਿੱਚ ਵੰਡਿਆ ਹੋਇਆ ਹੈ । ਇਸਦਾ ਕੁਲ ਖ਼ੇਤਰਫ਼ਲ ੪੧,੨੮੫ ਵਰਗ ਕਿ. ਮੀ.
ਪੰਜਾਬੀ ਸੱਭਿਆਚਾਰ ਤੋਂ ਭਾਵ ਹੈ, ਪੰਜਾਬੀ ਲੋਕ-ਸਮੂਹ ਦੁਆਰਾ ਸਿਰਜੀ ਵਿਸ਼ੇਸ਼ ਜੀਵਨ-ਜਾਚ। ਜਿਸ ਵਿੱਚ ਉਨ੍ਹਾ ਲੋਕਾਂ ਦਾ ਰਹਿਣ-ਸਹਿਣ, ਕਿੱਤੇ, ਰਸਮ-ਰਿਵਾਜ, ਰਿਸ਼ਤੇ-ਨਾਤੇ, ਪਹਿਰਾਵਾ, ਹਾਰ-ਸ਼ਿੰਗਾਰ, ਵਿਸ਼ਵਾਸ਼, ਕੀਮਤਾਂ, ਮਨੋਰੰਜਨ ਦੇ ਸਾਧਨ, ਭਾਸ਼ਾ ਅਤੇ ਲੋਕ-ਸਾਹਿਤ ਆਦਿ ਸ਼ਾਮਿਲ ਹੁੰਦੇ ਹਨ। ਓਪਰੀ ਨਜ਼ਰੇ ਵੇਖਿਆਂ ਜਿੱਥੇ ਸੱਭਿਆਚਾਰ ਦੀ ਪ੍ਕਿਰਤੀ ਸਧਾਰਨ ਜਾਪਦੀ ਹੈ, ਉੱਥੇ ਇਸਦਾ ਅਧਿਐਨ ਕਰਦੇ ਹੋਏ ਅਸੀਂ ਮਹਿਸੂਸ ਕਰ ਸਕਦੇ ਹਾਂ ਕਿ ਇਹ ਆਪਣੇ ਆਪ ਵਿੱਚ ਇੱਕ ਜਟਿਲ ਵਰਤਾਰਾ ਵੀ ਹੈ |
ਵਿਕੀਪੀਡੀਆ ਇੱਕ ਅਜ਼ਾਦ ਸਮੱਗਰੀ ਵਾਲਾ, ਬਹੁ-ਭਾਸ਼ਾਈ ਇੰਟਰਨੈੱਟ ਵਿਸ਼ਵਕੋਸ਼ ਹੈ, ਜਿਸ ਵਿੱਚ ਕੋਈ ਵੀ ਲਿਖ ਸਕਦਾ ਹੈ। ਅਕਤੂਬਰ 2016 ਮੁਤਾਬਿਕ 292 ਬੋਲੀਆਂ ਦੇ ਵਿਕੀਪੀਡੀਆ ਮੌਜੂਦ ਹਨ। ਇਹ ਇੱਕ ਗੈਰ-ਮੁਨਾਫ਼ਾ ਅੰਤਰਰਾਸ਼ਟਰੀ ਸੰਸਥਾ ਵਿਕੀਮੀਡੀਆ ਫਾਊਂਡੇਸ਼ਨ ਦੁਆਰਾ ਚਲਾਇਆ ਜਾਂਦਾ ਹੈ। ਇਸ ਵਿੱਚ ਤਕਰੀਬਨ 23 ਮਿਲੀਅਨ (2 ਕਰੋੜ 30 ਲੱਖ) ਲੇਖ ਹਨ, ਜਿੰਨ੍ਹਾ ਵਿੱਚੋਂ 4 ਮਿਲੀਅਨ (40 ਲੱਖ) ਤੋਂ ਜ਼ਿਆਦਾ ਲੇਖ ਇਕੱਲੇ ਅੰਗਰੇਜ਼ੀ ਵਿਕੀਪੀਡੀਆ ਵਿੱਚ ਅਤੇ 26,657 ਲੇਖ ਪੰਜਾਬੀ ਵਿਕੀਪੀਡੀਆ ਵਿੱਚ ਹਨ ਜੋ ਸਾਰੀ ਦੁਨੀਆਂ ਦੇ ਵਰਤੋਂਕਾਰਾਂ ਦੁਆਰਾ ਮਿਲ ਕੇ ਲਿਖੇ ਗਏ ਹਨ। ਵਿਕੀਪੀਡੀਆ ਵਿੱਚ ਹਰ ਕੋਈ ਨਵੇਂ ਲੇਖ ਲਿਖ ਸਕਦਾ ਹੈ ਅਤੇ ਪਹਿਲਾਂ ਬਣੇ ਤਕਰੀਬਨ ਸਾਰੇ ਲੇਖਾਂ ਨੂੰ ਸੋਧ ਸਕਦਾ ਹੈ।
ਆਸਟਰੇਲੀਆ (ਅੰਗਰੇਜ਼ੀ: Australia ਔਸਟਰੈਈਲੀਆ) ਦੀ ਰਾਜਧਾਨੀ ਕੈਨਬਰਾ ਹੈ। ਇਹ ਦੱਖਣੀ-ਅਰਧਗੋਲੇ ਵਿੱਚ ਹੈ। ਆਸਟ੍ਰੇਲੀਆ ਜ਼ਮੀਨ ਦੇ ਹੇਠਲੇ ਅੰਗ ਦਾ ਦੇਸ਼ ਹੈ। ੲਿਸ ਵਿੱਚ ਆਸਟ੍ਰੇਲੀਆ ਤਸਮਾਨੀਆ ਤੇ ਬਹਰਾਲਕਾਹਲ ਦੇ ਕਈ ਜ਼ਜ਼ੀਰੇ ਆਉਂਦੇ ਹਨ। ਰਕਬੇ ਦੇ ਹਿਸਾਬ ਨਾਲ ਇਹ ਦੁਨੀਆ ਦਾ 6ਵਾਂ ਵੱਡਾ ਦੇਸ਼ ਹੈ। ਪਾਪੂਆ ਨਿਯੋਗਨੀ, ਚੜ੍ਹਦਾ ਤੈਮੂਰ ਤੇ ਇੰਡੋਨੇਸ਼ੀਆ ੲਿਸਦੇ ਉੱਤਰ ਵਿੱਚ, ਨਿਊ ਕੀਲੀਡੋਨਿਆ ੲਿਸਦੇ ਚੜ੍ਹਦੇ ਵੱਲ ਤੇ ਨਿਊਜ਼ੀਲੈਂਡ ੲਿਸਦੇ ਚੜ੍ਹਦੇ ਦੱਖਣ ਵੱਲ ਹੈ। ਇੱਥੇ ਅੰਗਰੇਜ਼ੀ ਭਾਸ਼ਾ ਬੋਲੀ ਜਾਂਦੀ ਹੈ। ੲਿੱਥੋਂ ਦੀ ਜਨਸੰਖਿਆ 22,930,253 ਹੈ। ਜ਼ਿਆਦਾਤਰ ਲੋਕ ਬਰਤਾਨੀਆ ਤੋਂ ਆੲੇ ਹਨ। ਬਰਤਾਨੀਆ ਦੀ ਮਲਿਕਾ, ਮਲਿਕਾ ਅੱਲਜ਼ਬਿੱਥ II ੲਿਸ ਦੇਸ਼ ਦੀ ਵੀ ਆਗੂ ਹੈ।
ਜਰਮਨੀ (ਜਰਮਨ: Bundesrepublik Deutschland) ਦੇਸ਼ ਵਿੱਚ ਜਰਮਨ ਭਾਸ਼ਾ ਬੋਲੀ ਜਾਂਦੀ ਹੈ। ਇਥੋਂ ਦੀ ਰਾਜਧਾਨੀ ਬਰਲਿਨ ਹੈ। ਜਰਮਨੀ ਦੇਸ਼ ਕਿਸੇ ਵੇਲੇ ਦੂਜੀ ਸੰਸਾਰ ਜੰਗ ਦਾ ਮੁੱਢ ਸੀ ਅਤੇ ਇੰਜਨੀਅਰਿੰਗ ਦੇ ਖੇਤਰ ਵਿੱਚ ਅੱਜ ਤੱਕ ਇਸ ਦੀ ਮੁਹਾਰਤ ਮੰਨੀ ਜਾਂਦੀ ਹੈ। ਯੂਰਪ ਦਾ ਇਹ ਮੁਲਕ ਯੂਰਪੀ ਯੂਨੀਅਨ ਦਾ ਭਾਗ ਹੈ। ਕਿਸੇ ਵੇਲੇ ਇਹ ਮੁਲਕ ਪੂਰਬੀ ਜਰਮਨੀ ਅਤੇ ਪੱਛਮੀ ਜਰਮਨੀ ਦੇ ਰੂਪ ਵਿੱਚ ਦੋ ਭਾਗਾਂ ਵਿੱਚ ਵੰਡਿਆ ਹੋਇਆ ਸੀ।
ਮਿਲਖਾ ਸਿੰਘ (ਜਨਮ 17 ਅਕਤੂਬਰ 1935) ਜੋ ਕੇ ਉਡਣਾ ਸਿੱਖ (ਫਲਾਇੰਗ ਸਿੱਖ) ਕਰ ਕੇ ਵੀ ਜਾਣੇ ਜਾਂਦੇ ਹਨ, ਇੱਕ ਭਾਰਤੀ ਦੌੜਾਕ ਹਨ, ਜਿਨ੍ਹਾਂ ਨੇ 1960 ਸਮਰ ਓਲੰਪਿਕ ਵਿੱਚ ਰੋਮ ਵਿਖੇ ਅਤੇ 1964 ਸਮਰ ਓਲੰਪਿਕ ਵਿੱਚ ਟੋਕੀਓ ਵਿਖੇ ਭਾਰਤ ਦੀ ਨੁਮਾਇੰਦਗੀ ਕੀਤੀ। 2010 ਤੱਕ ਜਦੋ ਕ੍ਰਿਸ਼ਨਾ ਪੂਨੀਆ ਨੇ ਡਿਸਕਸ ਵਿਚ ਕਾਮਨਵੈਲਥ ਖੇਡਾਂ ਵਿਚ ਭਾਰਤ ਨੂੰ ਸੋਨੇ ਦਾ ਤਗਮਾ ਦਿਵਾਇਆ ਸੀ, ਉਹ ਭਾਰਤ ਦੇ ਅਜਿਹੇ ਇੱਕ ਮਾਤਰ ਅਥਲੀਟ ਸਨ ਜਿਨ੍ਹਾਂ ਨੇ ਭਾਰਤ ਨੂੰ ਅਥਲੈਟਿਕ ਵਿਚ ਵਿਅਕਤੀਗਤ ਸੋਨੇ ਦਾ ਤਗਮਾ ਦਿਵਾਇਆ। ਮਿਲਖਾ ਸਿੰਘ ਨੂੰ ਖੇਡਾਂ ਵਿਚ ਉਨ੍ਹਾਂ ਦੀ ਪ੍ਰਾਪਤੀਆਂ ਕਰ ਕੇ ਭਾਰਤ ਦਾ ਚੌਥਾ ਸਭ ਤੋਂ ਉਚਾ ਨਾਗਰਿਕ ਐਵਾਰਡ "ਪਦਮ ਸ੍ਰੀ" ਨਾਲ ਨਿਵਾਜ਼ਿਆ ਗਿਆ। ਇਹ ਗੌਲਫ ਖਿਡਾਰੀ ਜੀਵ ਮਿਲਖਾ ਸਿੰਘ ਦੇ ਪਿਤਾ ਹਨ।
ਯੂਕਰੇਨ ਪੂਰਬੀ ਯੂਰਪ ਵਿੱਚ ਪੈਂਦਾ ਇੱਕ ਦੇਸ਼ ਹੈ। ਇਸ ਦੀ ਸਰਹੱਦ ਪੂਰਬ ਵਿੱਚ ਰੂਸ, ਉੱਤਰ ਵਿੱਚ ਬੈਲਾਰੂਸ, ਪੋਲੈਂਡ, ਸਲੋਵਾਕੀਆ, ਪੱਛਮ ਵਿੱਚ ਹੰਗਰੀ, ਦੱਖਣ-ਪੱਛਮ ਵਿੱਚ ਰੋਮਾਨੀਆ ਅਤੇ ਮਾਲਦੋਵਾ ਅਤੇ ਦੱਖਣ ਵਿੱਚ ਕਾਲ਼ਾ ਸਮੁੰਦਰ ਅਤੇ ਅਜ਼ੋਵ ਸਮੁੰਦਰ ਨਾਲ ਮਿਲਦੀ ਹੈ। ਦੇਸ਼ ਦੀ ਰਾਜਧਾਨੀ ਹੋਣ ਦੇ ਨਾਲ-ਨਾਲ ਸਭ ਤੋਂ ਵੱਡਾ ਸ਼ਹਿਰ ਵੀ ਕੀਵ ਹੈ। ਯੁਕਰੇਨ ਦਾ ਆਧੁਨਿਕ ਇਤਹਾਸ 9ਵੀਂ ਸਦੀ ਤੋਂ ਸ਼ੁਰੂ ਹੁੰਦਾ ਹੈ, ਜਦੋਂ ਕੀਵਿਅਨ ਰੂਸ ਨਾਮਕ ਇੱਕ ਬਹੁਤ ਤਾਕਤਵਰ ਰਾਜ ਬਣਕੇ ਇਹ ਖੜਾ ਹੋਇਆ ਪ੍ਰ 12ਵੀਂ ਸ਼ਦੀ ਵਿੱਚ ਇਹ ਮਹਾਨ ਉੱਤਰੀ ਲੜਾਈ ਦੇ ਬਾਅਦ ਖੇਤਰੀ ਸ਼ਕਤੀਆਂ ਵਿੱਚ ਵੰਡਿਆ ਗਿਆ। 19ਵੀਂ ਸ਼ਤਾਬਦੀ ਵਿੱਚ ਇਸ ਦਾ ਬਹੁਤ ਹਿੱਸਾ ਰੂਸੀ ਸਾਮਰਾਜ ਦਾ ਅਤੇ ਬਾਕੀ ਦਾ ਹਿੱਸਾ ਆਸਟਰੋ-ਹੰਗੇਰਿਅਨ ਕੰਟਰੋਲ ਵਿੱਚ ਆ ਗਿਆ। ਵਿੱਚ ਦੇ ਕੁੱਝ ਸਾਲਾਂ ਦੀ ਉਥੱਲ-ਪੁਥਲ ਦੇ ਬਾਅਦ 1922 ਵਿੱਚ ਸੋਵੀਅਤ ਸੰਘ ਦੇ ਬਾਨੀ ਮੈਬਰਾਂ ਵਿੱਚੋਂ ਇੱਕ ਬਣਿਆ। 1945 ਵਿੱਚ ਯੂਕਰੇਨੀਆਈ ਐੱਸ ਐੱਸ ਆਰ ਸੰਯੁਕਤ ਰਾਸ਼ਟਰ ਸੰਘ ਦਾ ਸਹਿ-ਬਾਨੀ ਮੈਂਬਰ ਬਣਿਆ। ਸੋਵੀਅਤ ਸੰਘ ਦੇ ਵਿਘਟਨ ਤੋਂ ਬਾਅਦ ਯੂਕਰੇਨ ਫੇਰ ਅਜ਼ਾਦ ਦੇਸ਼ ਬਣਿਆ।
ਔਨਲਾਈਨ ਕੰਪਿਊਟਰ ਲਾਇਬ੍ਰੇਰੀ ਸੈਂਟਰ
ਔਨਲਾਈਨ ਕੰਪਿਊਟਰ ਲਾਇਬ੍ਰੇਰੀ ਸੈਂਟਰ ਇੱਕ ਗੈਰ ਲਾਭਕਾਰੀ,ਸਦੱਸਤਾ ਕੰਪਿਊਟਰ ਲਾਇਬ੍ਰੇਰੀ ਸੇਵਾ ਅਤੇ ਅਨੁਸੰਧਾਨ ਸਗੰਠਨ ਹੈ ਜੋ ਕਿ ਸਾਰਵਜਨੀਕ ਉਦੇਸ਼ਾਂ ਦੇ ਲਈ ਦੁਨੀਆਂ ਦੀ ਜਾਣਕਾਰੀ ਤੱਕ ਪਹੁਚਣੇ ਅਤੇ ਸੂਚਨਾ ਦੀ ਲਾਗਤ ਘਟ ਕਰਨ ਲਈ ਸਮਰਪਿਤ ਕੀਤਾ ਹੈ। 1967 ਵਿੱਚ ਔਹਾਈ ਕਾਲਜ ਲਾਇਬ੍ਰੇਰੀ ਸੈਂਟਰ ਦੇ ਰੂਪ ਵਿੱਚ ਸਥਾਪਿਤ ਓ. ਸੀ. ਏਲ.
ਕੈਰੀਬੀਆ (/ˌkærɨˈbiːən/ ਜਾਂ /kəˈrɪbiən/; ਸਪੇਨੀ: Caribe; ਡੱਚ: Caraïben ; ਫ਼ਰਾਂਸੀਸੀ: Caraïbe ਜਾਂ ਆਮ ਤੌਰ ਉੱਤੇ Antilles) ਇੱਕ ਖੇਤਰ ਹੈ ਜਿਸ ਵਿੱਚ ਕੈਰੇਬੀਆਈ ਸਾਗਰ, ਉਹਦੇ ਟਾਪੂ (ਕੁਝ ਕੈਰੀਬੀਆਈ ਸਾਗਰ ਵਿਚਲੇ ਅਤੇ ਕੁਝ ਕੈਰੀਬੀਆਈ ਸਾਗਰ ਅਤੇ ਉੱਤਰੀ ਅੰਧ ਮਹਾਂਸਾਗਰ ਦੋਹਾਂ ਵਿਚਲੇ) ਅਤੇ ਨਾਲ਼ ਲੱਗਦੇ ਤਟ ਸ਼ਾਮਲ ਹਨ। ਇਹ ਇਲਾਕਾ ਮੈਕਸੀਕੋ ਖਾੜੀ ਅਤੇ ਉੱਤਰੀ ਅਮਰੀਕਾ ਦੇ ਮੁੱਖਦੀਪ ਤੋਂ ਦੱਖਣ-ਪੂਰਬ, ਕੇਂਦਰੀ ਅਮਰੀਕਾ ਤੋਂ ਪੂਰਬ ਅਤੇ ਦੱਖਣੀ ਅਮਰੀਕਾ ਤੋਂ ਉੱਤਰ ਵੱਲ ਪੈਂਦਾ ਹੈ।
The Integrated Authority File (ਜਰਮਨ: Gemeinsame Normdatei, also known as: Universal Authority File) or GND is an international authority file for the organisation of personal names, subject headings and corporate bodies from catalogues. It is used mainly for documentation in libraries and increasingly also by archives and museums. The GND is managed by the German National Library in cooperation with various regional library networks in German-speaking Europe and other partners.
ਦੂਜੀ ਸੰਸਾਰ ਜੰਗ' (ਅੰਗਰੇਜੀ: World War II) 1939 ਤੋਂ 1945 ਤੱਕ ਚੱਲਣ ਵਾਲੀ ਸੰਸਾਰ-ਪੱਧਰ ਦੀ ਜੰਗ ਸੀ। ਲਗਪਗ 70 ਦੇਸ਼ਾਂ ਦੀਆਂ ਥਲ, ਜਲ ਅਤੇ ਹਵਾਈ ਸੈਨਾਵਾਂ ਇਸ ਯੁੱਧ ਵਿੱਚ ਸ਼ਾਮਿਲ ਸਨ। ਇਸ ਯੁੱਧ ਵਿੱਚ ਸੰਸਾਰ ਦੋ ਭਾਗਾਂ ਵਿੱਚ ਵੰਡਿਆ ਹੋਇਆ ਸੀ - ਮਿੱਤਰ ਰਾਸ਼ਟਰ ਅਤੇ ਧੁਰੀ ਰਾਸ਼ਟਰ। ਇਸ ਯੁੱਧ ਦੇ ਦੌਰਾਨ ਪੂਰਨ ਯੁੱਧ ਦਾ ਮਨੋਭਾਵ ਪ੍ਰਚਲਨ ਵਿੱਚ ਆਇਆ ਕਿਉਂਕਿ ਇਸ ਯੁੱਧ ਵਿੱਚ ਸ਼ਾਮਿਲ ਸਾਰੀਆਂ ਮਹਾਸ਼ਕਤੀਆਂ ਨੇ ਆਪਣੀ ਆਰਥਿਕ , ਉਦਯੋਗਿਕ ਅਤੇ ਵਿਗਿਆਨਕ ਸਮਰੱਥਾ ਇਸ ਯੁੱਧ ਵਿੱਚ ਝੋਂਕ ਦਿੱਤੀ ਸੀ। ਇਸ ਯੁੱਧ ਵਿੱਚ ਵੱਖ-ਵੱਖ ਰਾਸ਼ਟਰਾਂ ਦੇ ਲਗਪਗ 10 ਕਰੋੜ ਫੌਜੀਆਂ ਨੇ ਹਿੱਸਾ ਲਿਆ ਅਤੇ ਇਹ ਮਨੁੱਖੀ ਇਤਹਾਸ ਦਾ ਸਭ ਤੋਂ ਖੂਨੀ ਯੁੱਧ ਸਾਬਿਤ ਹੋਇਆ। ਇਸ ਮਹਾਂਯੁੱਧ ਵਿੱਚ 5 ਤੋਂ 7 ਕਰੋੜ ਮਨੁੱਖੀ ਜਾਨਾਂ ਗਈਆਂ ਕਿਉਂਕਿ ਇਸਦੇ ਮਹੱਤਵਪੂਰਨ ਘਟਨਾਕ੍ਰਮ ਵਿੱਚ ਗ਼ੈਰ-ਫ਼ੌਜੀ ਨਾਗਰਿਕਾਂ ਦਾ ਕਤਲ ਅਜ਼ਾਦੀ, ਜਿਸ ਵਿੱਚ ਹੋਲੋਕਾਸਟ ਵੀ ਸ਼ਾਮਿਲ ਹੈ, ਅਤੇ ਪਰਮਾਣੂ ਹਥਿਆਰਾਂ ਦਾ ਇੱਕਮਾਤਰ ਇਸਤੇਮਾਲ ਸ਼ਾਮਿਲ ਹੈ। ਇਸ ਕਾਰਨ ਇਹ ਮਨੁੱਖੀ ਇਤਿਹਾਸ ਦਾ ਸਭ ਤੋਂ ਭਿਆਨਕ ਯੁੱਧ ਸੀ।
ਵੈੱਬ ਬਰਾਊਜ਼ਰ (ਅੰਗਰੇਜ਼ੀ: Web browser) ਇੱਕ ਤਰਾਂ ਦਾ ਆਦੇਸ਼ਕਾਰੀ ਹੁੰਦੀ ਹੈ ਜਿਸ ਨੂੰ ਕਿ ਸਰਵਰ ਉੱਤੇ ਉਪਲੱਬਧ ਜਾਣਕਾਰੀ(ਲੇਖ,ਚਿੱਤਰ,ਗਾਣੇ,ਆਦਿ) ਨੂੰ ਦਰਸਾਉਣ ਲਈ ਵਰਤਿਆ ਜਾਂਦਾ ਹੈ। ਇਸ ਤੋ ਬਿਨਾਂ ਅਸੀਂ ਅੰਤਰਜਾਲ ਸੁਵਿਧਾ ਦਾ ਆਨੰਦ ਨਹੀਂ ਮਾਣ ਸਕਦੇ। ਗੂਗਲ ਕਰੋਮ, ਮੋਜ਼ੀਲਾ ਫਾਇਰਫੌਕਸ, ਇੰਟਰਨੈੱਟ ਅੈਕਸਪਲੋਰਰ, ਸਫ਼ਾਰੀ ਆਦਿ ਅੱਜ-ਕੱਲ ਦੇ ਸਭ ਤੋ ਜ਼ਿਆਦਾ ਵਰਤੇ ਜਾਣ ਵਾਲੇ ਵੈੱਬ ਬਰਾਊਂਜ਼ਰ ਹਨ।
ਜਰਨੈਲ ਸਿੰਘ ਭਿੰਡਰਾਂਵਾਲਾ (2 ਜੂਨ 1947 – 6 ਜੂਨ 1984) ਦਮਦਮੀ ਟਕਸਾਲ , ਇੱਕ ਸਿੱਖ ਧਾਰਮਿਕ ਦਲ, ਦੇ ਆਗੂ ਸੀ। ਉਹਨਾਂ ਨੇ ਆਨੰਦਪੁਰ ਮਤੇ ਦਾ ਸਹਿਯੋਗ ਕੀਤਾ। ਉਹਨਾਂ ਨੇ ਸਿੱਖਾਂ ਨੂੰ ਸ਼ੁੱਧ ਹੋਣ ਲਈ ਕਿਹਾ। ਉਹਨਾਂ ਨੇ ਸ਼ਰਾਬ ਪੀਣ, ਨਸ਼ੇ ਕਰਨ, ਧਾਰਮਿਕ ਕੰਮਾਂ ਵਿੱਚ ਲਾਪਰਵਾਹੀ ਅਤੇ ਸਿੱਖ ਨੌਜਵਾਨਾਂ ਦੇ ਕੇਸ ਕਟਾਉਣ ਦੀ ਨਿਖੇਧੀ ਕੀਤੀ। ਉਹਨਾਂ ਦੇ ਭਾਰਤ ਦੇ ਸੰਵਿਧਾਨ ਦੇ ਅਨੁਛੇਦ 25 ਦੀ ਸਖਤ ਨਿੰਦਾ ਕੀਤੀ ਜਿਸ ਅਨੁਸਾਰ ਸਿੱਖ, ਜੈਨ ਅਤੇ ਬੋਧੀਆਂ ਨੂੰ ਘੱਟ ਗਿਣਤੀ ਕਿਹਾ ਗਇਆ ਅਤੇ ਹਿੰਦੂ ਧਰਮ ਦਾ ਇੱਕ ਹਿੱਸਾ ਕਿਹਾ ਗਿਆ।
ਮੈਕਸੀਕੋ (ਸਪੇਨੀ: México) ਉੱਤਰੀ ਅਮਰੀਕਾ ਦਾ ਇੱਕ ਦੇਸ਼ ਹੈ। ਇਸ ਦੇ ਉੱਤਰ ਵਿੱਚ ਅਮਰੀਕਾ, ਦੱਖਣ ਅਤੇ ਪੱਛਮ ਵਿੱਚ ਪ੍ਰਸ਼ਾਂਤ ਮਹਾਂਸਾਗਰ, ਦੱਖਣ-ਪੂਰਬ ਵਿੱਚ ਗੁਆਟੇਮਾਲਾ ਅਤੇ ਕੈਰੀਬੀਅਨ ਸਾਗਰ ਅਤੇ ਪੂਰਬ ਵਿੱਚ ਮੈਕਸੀਕੋ ਦੀ ਖਾੜੀ ਹੈ। ਇਹ ਤਕਰੀਬਨ ਦੋ ਮਿਲੀਅਨ ਵਰਗ ਕਿਲੋਮੀਟਰ ਦੇ ਇਲਾਕੇ ਵਿੱਚ ਫੈਲਿਆ ਹੋਇਆ ਹੈ ਅਤੇ 113 ਮਿਲੀਅਨ ਦੀ ਅਬਾਦੀ ਨਾਲ ਦੁਨੀਆਂ ਦਾ ਗਿਆਰਵਾਂ ਸਭ ਤੋਂ ਵੱਧ ਅਬਾਦੀ ਵਾਲਾ ਅਤੇ ਦੁਨੀਆਂ ਦਾ ਸਭ ਤੋਂ ਸਪੈਨਿਸ਼ ਬੋਲਦੀ ਅਬਾਦੀ ਵਾਲਾ ਦੇਸ਼ ਹੈ।
ਲਿਨਅਕਸ (/ˈlɪnəks/ LIN-uks ਅਤੇ ਕਦੇ-ਕਦੇ /ˈlaɪnəks/ LYN-uks) ਜਾਂ ਲਿਨਕਸ ਇੱਕ ਯੂਨਿਕਸ-ਵਰਗਾ ਆਜ਼ਾਦ ਅਤੇ ਖੁੱਲ੍ਹਾ-ਸਰੋਤ ਆਪਰੇਟਿੰਗ ਸਿਸਟਮ ਹੈ। ਇਹ ਲਿਨਕਸ ਕਰਨਲ ’ਤੇ ਅਧਾਰਤ ਹੈ ਜੋ ਕਿ 5 ਅਕਤੂਬਰ 1991 ਨੂੰ ਫ਼ਿਨਲੈਂਡ ਦੀ ਯੂਨੀਵਰਸਿਟੀ ਆਫ਼ ਹੈਲਸਿੰਕੀ ਦੇ ਇੱਕ 21-ਸਾਲਾ ਵਿਦਿਆਰਥੀ ਲੀਨਸ ਤੂਰਵਲਦਸ ਨੇ ਜਾਰੀ ਕੀਤਾ ਸੀ। ਪਿਛੋਂ ਇਸ ਨੂੰ ਅਮਰੀਕਾ ਦੇ ਗਨੂ (GNU) ਪ੍ਰਾਜੈਕਟ ਦੀ ਹਿਮਾਇਤ ਮਿਲ ਗਈ ਅਤੇ ਇਹ ਪੂਰੀ ਦੁਨੀਆ ਵਿੱਚ ਫੈਲਣ ਲੱਗਾ।
ਅਫਰੀਕਾ, ੲੇਸ਼ੀਆ ਤੋਂ ਬਾਅਦ ਦੁਨੀਆਂ ਦਾ ਦੂਸਰਾ ਸਭ ਤੋਂ ਵੱਡਾ ਮਹਾਂਦੀਪ ਹੈ। ਇਸ ਦਾ ਖੇਤਰਫਲ 3,03,35,000 ਕਿਮੀ.² (ਵਰਗ ਕਿਲੋਮੀਟਰ) ਹੈ। ਅਫਰੀਕਾ ਯੂਰਪ ਦੇ ਦੱਖਣ ਵਿੱਚ ਸਥਿਤ ਹੈ। ਇਸ ਦੇ ਪੂਰਬ ਵਿੱਚ ਹਿੰਦ ਮਹਾਂਸਾਗਰ ਅਤੇ ਪੱਛਮ ਵਿੱਚ ਅਟਲਾਂਟਿਕ ਮਹਾਂਸਾਗਰ ਹਨ। ਅਫਰੀਕਾ ਵਿੱਚ 53 ਦੇਸ਼ ਹਨ। ਸੂਡਾਨ ਅਫਰੀਕਾ ਦਾ ਸਭ ਤੋਂ ਵੱਡਾ ਦੇਸ਼ ਹੈ, ਜਿਸ ਦਾ ਖੇਤਰਫਲ 2,505,800 ਕਿਮੀ.² ਹੈ। ਆਬਾਦੀ ਦੇ ਲਿਹਾਜ ਨਾਲ ਨਾਈਜੀਰੀਆ ਪਹਿਲੇ ਨੰਬਰ ਤੇ ਆਉਂਦਾ ਹੈ। ਨਾਈਜੀਰੀਆ ਦੀ ਆਬਾਦੀ 125-145 ਮਿਲੀਅਨ ਹੈ। ਸਭ ਤੋਂ ਉੱਚਾ ਸਥਾਨ ਤਨਜਾਨੀਆ ਵਿੱਚ 'ਕਿਲੀਮਨਜਾਰੋ' ਹੈ, ਜੋ 5895 ਮੀਟਰ ਉੱਚਾ ਹੈ। ਸਭ ਤੋਂ ਵੱਡੀ ਝੀਲ ਵਿਕਟੋਰੀਆ ਝੀਲ ਹੈ, ਜੋ ਪੂਰਬੀ ਅਫ਼ਰੀਕਾ ਵਿੱਚ ਸਥਿਤ ਹੈ। ੲਿਸ ਦਾ ਕੈਚਮੈਂਟ ੲੇਰੀਆ 68,880 ਵਰਗ ਕਿਲੋਮੀਟਰ ਹੈ।
ਧਰਤੀ (1 AU) ਅੰਦਰੂਨੀ ਗ੍ਰਹਿਆਂ ਵਿੱਚੋਂ ਵੱਡਾ ਗ੍ਰਹਿ ਹੈ ਅਤੇ ਸਿਰਫ ਇਸ ਦੇ ਹੀ ਅੰਦਰ ਭੂ-ਵਿਗਿਆਨਕ ਸਰਗਰਮੀ ਚੱਲ ਰਹੀ ਹੈ। ਧਰਤੀ ਦਾ ਵਾਯੂ ਮੰਡਲ ਬਾਕੀ ਗ੍ਰਹਿਆਂ ਤੋਂ ਵੱਖਰਾ ਹੈ, ਕਿਉਂਕਿ ਇਥੇ ੨੧% ਆਕਸੀਜਨ ਮਿਲਦੀ ਹੈ। ਇਸਦਾ ਦਾ ਇੱਕ ਉਪਗ੍ਰਹਿ ਹੈ, ਚੰਦਰਮਾ। ਧਰਤੀ ਨੂੰ ਪ੍ਰਿਥਵੀ, ਪ੍ਰਿਥਵੀ ਗ੍ਰਹਿ ਸੰਸਾਰ, ਅਤੇ ਟੈਰਾ ਨਾਮਾਂ ਨਾਲ ਵੀ ਸੱਦਿਆ ਜਾਂਦਾ ਹੈ। ਕੇਵਲ ਧਰਤੀ ਹੀ ਬ੍ਰਹਿਮੰਡ ਵਿੱਚ ਇੱਕੋ ਇੱਕ ਗਿਆਤ ਗ੍ਰਹਿ ਹੈ, ਜਿਥੇ ਜੀਵਨ ਮਿਲਦਾ ਹੈ। ਮਨੁੱਖ ਸਹਿਤ ਧਰਤੀ ਲੱਖਾਂ ਪ੍ਰਜਾਤੀਆਂ ਦਾ ਘਰ ਹੈ। ਵਿਗਿਆਨਕ ਪ੍ਰਮਾਣਾਂ ਤੋਂ ਸੰਕੇਤ ਮਿਲਦੇ ਹਨ ਕਿ ਇਸ ਗ੍ਰਹਿ ਦਾ ਗਠਨ 4.54 ਅਰਬ ਸਾਲ ਪਹਿਲਾਂ, ਅਤੇ ਉਸਦੀ ਸਤ੍ਹਾ ਉੱਤੇ ਜੀਵਨ ਲੱਗਭੱਗ ਇੱਕ ਅਰਬ ਸਾਲ ਪਹਿਲਾਂ, ਵਿਦਮਾਨ ਹੋਇਆ। ਤੱਦ ਤੋਂ, ਧਰਤੀ ਦੇ ਜੀਵਮੰਡਲ ਨੇ ਗ੍ਰਹਿ ਉੱਤੇ ਪਰਿਆਵਰਣ ਅਤੇ ਹੋਰ ਅਜੈਵਕੀ ਪਰਿਸਥਿੱਤੀਆਂ ਨੂੰ ਬਦਲ ਦਿੱਤਾ ਹੈ ਅਤੇ ਇਸ ਤਰ੍ਹਾਂ ਵਾਯੂਜੀਵੀ ਜੀਵਾਂ ਦੇ ਪ੍ਰਸਾਰਣ ਨੂੰ, ਨਾਲ ਹੀ ਨਾਲ ਓਜੋਨ ਤਹਿ ਦੇ ਨਿਰਮਾਣ ਅਤੇ ਧਰਤੀ ਦੇ ਚੁੰਬਕੀ ਖੇਤਰ ਨੇ ਨੁਕਸਾਨਦਾਇਕ ਵਿਕਿਰਨਾਂ ਨੂੰ ਰੋਕ ਕੇ ਜਲ ਮੰਡਲ ਤੱਕ ਸੀਮਤ ਜੀਵਨ ਦੇ ਥਲ ਤੱਕ ਪਸਾਰ ਨੂੰ ਸੰਭਵ ਬਣਾਇਆ।
ਸੰਯੋਜਤ ਵਿਆਪਕ ਸਮਾਂ (Coordinated Universal Time) ਸੰਸਾਰ ਦੇ ਸਮੇਂ ਦਾ ਮਾਨਕ ਹੈ। ਇਸ ਦੇ ਨਾਲ ਹੀ ਸਾਰੇ ਸੰਸਾਰ ਦਾ ਸਮਾਂ ਦੀ ਮਿਣਤੀ ਕੀਤੀ ਜਾਂਦੀ ਹੈ। ਗ੍ਰੀਨਵਿਚ ਮਾਨ ਸਮਾਂ (GMT) ਨਾਲ ਸਬੰਧਿਤ ਹੈ ਜੋ ਕਿ ਸਮੇਂ ਦਾ ਮਾਨਕ ਹੈ। ਸਮੇਂ ਦੇ ਲੰਘਣ ਨਾਲ ਕਈ ਵਾਰੀ ਸਮੇਂ 'ਚ ਕੁਝ ਸੈਕਿੰਡ ਜੋੜੇ ਜਾਂਦੇ ਹਨ ਕਿਉਂਕੇ ਧਰਤੀ ਦੀ ਗਤੀ 'ਚ ਅੜਚਣ ਆਉਂਦੀ ਹੈ। ਇਹ ਸਮੇਂ ਦਾ ਅੰਤਰ 0.9 ਸੈਕਿੰਡ ਤੋਂ ਵੱਧ ਨਹੀਂ ਹੋ ਸਕਦਾ ਹੈ।
ਧਰਮ (ਸੰਸਕ੍ਰਿਤ: धर्मशास्त्रप्रविभागः) ਇੱਕ ਸਭਿਆਚਾਰਕ ਸੰਸਥਾ ਹੈ, ਜਿਹੜੀ ਹੋਰ ਬਾਕੀ ਸੰਸਥਾਵਾਂ ਵਾਂਗ ਜੀਵਨ ਦੇ ਵਿਸ਼ੇਸ ਖੇਤਰ ਵਿੱਚ ਕਿਰਿਆਸ਼ੀਲ ਹੈ। ਇਹ ਖੇਤਰ ਅਨਿਸਚਿਤ, ਅਣਜਾਤੇ ਅਤੇ ਪਰਾਲੌਕਿਕ ਸੰਸਾਰ ਦਾ ਖੇਤਰ ਹੈ। ਇਹ ਇੱਕ ਅਜਿਹੀ ਸੰਸਥਾ ਹੈ ਜੋ ਆਪਣੇ ਪ੍ਰਚਾਰ ਲਈ ਦੂਸਰੀਆਂ ਹੋਰ ਸੱਭਿਆਚਾਰਕ ਕਲਾਵਾਂ ਜਾਂ ਵਸਤਾਂ ਦਾ ਸਹਾਰਾ ਲੈਂਦੀ ਹੈ ਜਿਵੇਂ ਚਿੱਤਰਕਾਰੀ, ਸੰਗੀਤ, ਕਵਿਤਾ, ਭਵਨ ਨਿਰਮਾਣ ਤੇ ਨ੍ਰਿਤ ਆਦਿ।
ਥਾਈਲੈਂਡ ਜਿਸਦਾ ਪ੍ਰਾਚੀਨ ਭਾਰਤੀ ਨਾਮ ਸ਼ਿਆੰਦੇਸ਼ ਹੈ ਦੱਖਣ ਪੂਰਵੀ ਏਸ਼ਿਆ ਵਿੱਚ ਇੱਕ ਦੇਸ਼ ਹੈ। ਇਸ ਦੀ ਪੂਰਵੀ ਸੀਮਾ ਉੱਤੇ ਲਾਓਸ ਅਤੇ ਕੰਬੋਡਿਆ, ਦੱਖਣ ਸੀਮਾ ਉੱਤੇ ਮਲੇਸ਼ਿਆ ਅਤੇ ਪੱਛਮ ਵਾਲਾ ਸੀਮਾ ਉੱਤੇ ਮਿਆਨਮਾਰ ਹੈ। ਥਾਈਲੈਂਡ ਨੂੰ ਸਿਆਮ ਦੇ ਨਾਮ ਵਲੋਂ ਵੀ ਜਾਣਿਆ ਜਾਂਦਾ ਹੈ ਜੋ 11 ਮਈ, 1949 ਤੱਕ ਥਾਈਲੈਂਡ ਦਾ ਅਧਿਕ੍ਰਿਤ ਨਾਮ ਸੀ। ਥਾਈ ਸ਼ਬਦ ਦਾ ਮਤਲੱਬ ਥਾਈ ਭਾਸ਼ਾ ਵਿੱਚ ਆਜਾਦ ਹੁੰਦਾ ਹੈ। ਇਹ ਸ਼ਬਦ ਥਾਈ ਨਾਗਰਿਕਾਂ ਦੇ ਸੰਦਰਭ ਵਿੱਚ ਵੀ ਇਸਤੇਮਾਲ ਕੀਤਾ ਜਾਂਦਾ ਹੈ। ਇਸ ਵਜ੍ਹਾ ਵਲੋਂ ਕੁੱਝ ਲੋਕ ਵਿਸ਼ੇਸ਼ ਰੂਪ ਵਲੋਂ ਇੱਥੇ ਬਸਨੇ ਵਾਲੇ ਚੀਨੀ ਲੋਕ, ਥਾਈਲੈਂਡ ਨੂੰ ਅੱਜ ਵੀ ਸਿਆਮ ਨਾਮ ਵਲੋਂ ਪੁਕਾਰੀਦਾ ਪਸੰਦ ਕਰਦੇ ਹਨ। ਥਾਈਲੈਂਡ ਦੀ ਰਾਜਧਾਨੀ ਬੈਂਕਾਕ ਹੈ |
ਐਂਡਰੋਇਡ ਇੱਕ ਲੀਨਕਸ ਕਰਨਲ ਉੱਤੇ ਆਧਾਰਿਤ ਓਪਰੇਟਿੰਗ ਸਿਸਟਮ ਹੈ ਅਤੇ ਹੁਣ ਇਸਦਾ ਵਿਕਾਸ ਗੂਗਲ ਦੁਆਰਾ ਕੀਤਾ ਜਾ ਰਿਹਾ ਹੈ। ਇਸਦਾ ਨਿਰਮਾਣ ਖ਼ਾਸ ਤੌਰ 'ਤੇ ਸਮਾਰਟਫ਼ੋਨ ਅਤੇ ਟੈਬਲੈੱਟ ਕੰਪਿਊਟਰ ਲਈ ਕੀਤਾ ਜਾਂਦਾ ਹੈ। ਐਂਡ੍ਰਾਇਡ ਸਾਲ 2012 ਵਿੱਚ ਸਭ ਤੋਂ ਵੱਧ ਵਿਕਣ ਵਾਲੇ ਓ.ਐਸ ਦੇ ਰੂਪ 'ਚ ਉੱਭਰਿਆ ਅਤੇ ਇਸ ਨੇ 2012,13 ਤੇ 14 ਦੌਰਾਨ ਵਿੰਡੋਜ਼, ਆਈ.ਓ.ਐਸ ਤੇ ਮੈਕ ਓ.ਐਸ.ਐਕਸ ਤੋਂ ਜ਼ਿਆਦਾ ਵਿਕਰੀ ਕੀਤੀ। ਜੁਲਾਈ 2013 ਤੱਕ ਪਲੇਅ ਸਟੋਰ 'ਚ 10 ਲੱਖ ਤੋਂ ਜ਼ਿਆਦਾ ਐਪਜ਼ ਸ਼ਾਮਿਲ ਤੇ 50 ਲੱਖ ਤੋਂ ਜ਼ਿਆਦਾ ਡਾਊਨਲੋਡ ਹੋ ਚੁੱਕੀਆਂ ਸਨ। ਇੱਕ ਸਰਵੇ ਵਿੱਚ ਇਹ ਵੀ ਪਤਾ ਲੱਗਾ ਹੈ ਕਿ ਅਪ੍ਰੈਲ-ਮਈ 2013 ਤੱਕ 71% ਮੋਬਾਇਲ ਵਿਕਾਸ ਕਰਤਾ ਐਂਡ੍ਡਰੋਇਡ ਲਈ ਐਪਜ਼ ਦਾ ਵਿਕਾਸ ਕਰਦੇ ਹਨ। ਗੂਗਲ ਆਈ/ਓ ਨੇ 2014 ਵਿੱਚ ਇਹ ਘੋਸ਼ਣਾ ਕੀਤੀ ਕਿ ਐਂਡਰੋਇਡ ਦੇ ਚਾਲੂ ਮਹੀਨਾਵਾਰ ਵਰਤੋਂਕਾਰਾਂ ਦੀ ਗਿਣਤੀ 10 ਕਰੋੜ ਤੋਂ ਜ਼ਿਆਦਾ ਪਹੁੰਚ ਚੁੱਕੀ ਹੈ।
ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀ
ਗੁਰੂ ਗ੍ਰੰਥ ਸਾਹਿਬ ਸਿੱਖਾਂ ਦਾ ਸਭ ਤੋਂ ਮਹਾਨ ਗ੍ਰੰਥ ਹੈ। ਗੁਰੂ ਅਰਜਨ ਦੇਵ ਜੀ ਨੇ ਇਸ ਮਹਾਨ ਗ੍ਰੰਥ ਦਾ ਸੰਕਲਨ 1601 ਵਿੱਚ ਸ਼ੁਰੂ ਕੀਤਾ ਅਤੇ 2 ਅਗਸਤ 1604 ਨੂੰ ਸੰਪੰਨ ਕੀਤਾ। ਇਸ ਮਹਾਨ ਗ੍ਰੰਥ ਦੀ ਲੇਖਣੀ ਦਾ ਕਾਰਜ ਭਾਈ ਗੁਰਦਾਸ ਨੇ ਕੀਤਾ। ਇਸ ਵਿੱਚ ਪਹਿਲਾਂ ਪੰਜ ਗੁਰੂਆਂ ਦੀ ਬਾਣੀ ਦਰਜ ਸੀ; ਬਾਅਦ ਵਿੱਚ ਗੁਰੂ ਗੋਬਿੰਦ ਸਿੰਘ ਨੇ ਇਸ ਵਿੱਚ ਅਕਤੂਬਰ 1708 ਨੂੰ [[ਗੁਰੂ ਤੇਗ ਬਹਾਦਰ)ਦੀ ਬਾਣੀ ਸ਼ਾਮਲ ਕੀਤੀ। ਗੁਰੂ ਗ੍ਰੰਥ ਸਾਹਿਬ ਵਿੱਚ ਛੇ ਗੁਰੂ ਸਹਿਬਾਨਾਂ ਤੋਂ ਇਲਾਵਾ 15 ਭਗਤਾਂ, 11 ਭੱਟਾਂ ਤੇ ਤਿੰਨ ਗੁਰੂ ਘਰ ਦੇ ਸਿੱਖ ਸ਼ਰਧਾਲੂਆਂ ਦੀ ਬਾਣੀ ਦਰਜ ਹੈ, ਜੋ ਹੇਠ ਲਿਖੇ ਪ੍ਰਕਾਰ ਹੈ-
ਨੀਦਰਲੈੰਡ (ਡੱਚ: Nederland) ਉਤਲੇ ਲੈਂਦੇ ਯੂਰਪ ਚ ਇੱਕ ਦਸ਼ ਹੈ। ਏਦੇ ਉੱਤਰ ਤੇ ਲੈਂਦੇ ਵੱਲ ਉਤਲਾ ਸਮੁੰਦਰ, ਦੱਖਣ ਚ ਬੀਲਜੀਮ ਤੇ ਚੜ੍ਹਦੇ ਪਾਸੇ ਜਰਮਨੀ ਹੈ। ਇਹ ਪਾਰਲੀਮਾਨੀ ਲੋਕ ਰਾਜ ਹੈ। ਈਦਾ ਰਾਜਗੜ੍ਹ ਐਮਸਟਰਡੈਮ ਹੈ। ਸਰਕਾਰ ਦੀ ਕੁਰਸੀ ਹੈਗ਼ ਚ ਹੈ। ਨੀਦਰਲੈੰਡ ਦਾ 25/ ਥਾਂ ਤੇ 21 / ਲੋਕ ਸਮੁੰਦਰ ਦੀ ਪੱਧਰ ਤੋਂ ਥੱਲੇ ਵਸਦੇ ਨੇਂ ਤੇ ਈਦਾ 50/ ਥਾਂ ਸਮੁੰਦਰ ਦੀ ਪੱਧਰ ਤੋਂ ਇੱਕ ਮੀਟਰ ਉੱਚਾ ਹੈ। ਇਸੇ ਲਈ ਈਦਾ ਨਾਂ ਨੀਦਰਲੈੰਡ ਯਾਨੀ ਨੀਵਾਂ ਦੇਸ਼ ਹੈ। ਇਹ ਇੱਕ ਪੱਧਰਾ ਦੇਸ਼ ਹੈ ਤੇ ਥੱਲੇ ਕਜ ਅਜੇ ਥਾਂ ਨੇਂ। ਏਦੇ ਚੋਂ ਰਹਾਇਨ ਮੀਵਜ਼ ਤੇ ਸ਼ੀਲਡਟ ਦਰਿਆ ਵਿਕਦੇ ਨੇਂ।
ਅਫ਼ਗ਼ਾਨਿਸਤਾਨ ਇਸਲਾਮੀ ਗਣਰਾਜ (ਫ਼ਾਰਸੀ: جمهوری اسلامی افغانستان) ਦੱਖਣ ਮੱਧ ਏਸ਼ੀਆ ਵਿੱਚ ਸਥਿਤ ਦੇਸ਼ ਹੈ, ਜੋ ਚਾਰੇ ਪਾਸੇ ਤੋਂ ਜ਼ਮੀਨ ਨਾਲ ਘਿਰਿਆ ਹੋਇਆ ਹੈ। ਅਕਸਰ ਇਸ ਦੀ ਗਿਣਤੀ ਮੱਧ ਏਸ਼ੀਆ ਦੇ ਦੇਸ਼ਾਂ ਵਿੱਚ ਹੁੰਦੀ ਹੈ ਪਰ ਦੇਸ਼ ਵਿੱਚ ਲਗਾਤਾਰ ਚੱਲ ਰਹੇ ਸੰਘਰਸ਼ਾਂ ਨੇ ਇਸਨੂੰ ਕਦੇ ਮੱਧ ਪੂਰਬ ਤੇ ਕਦੇ ਦੱਖਣ ਏਸ਼ੀਆ ਨਾਲ ਜੋੜ ਦਿੱਤਾ ਹੈ। ਇਸ ਦੇ ਪੂਰਬ ਵਿੱਚ ਪਾਕਿਸਤਾਨ, ਉੱਤਰ ਪੂਰਬ ਵਿੱਚ ਭਾਰਤ ਅਤੇ ਚੀਨ, ਉੱਤਰ ਵਿੱਚ ਤਾਜਿਕਿਸਤਾਨ, ਕਜ਼ਾਖ਼ਸਤਾਨ ਅਤੇ ਤੁਰਕਮੇਨਿਸਤਾਨ ਅਤੇ ਪੱਛਮ ਵਿੱਚ ਇਰਾਨ ਹੈ।
ਬਲਾਗ(ਬਲਾੱਗ) ਅਜਿਹੀਆਂ ਸਾਈਟਾਂ(ਸਥਾਨਾਂ) ਨੂੰ ਕਿਹਾ ਜਾਂਦਾ ਹੈ ਜਿਥੇ ਜਾਣਕਾਰੀ ਡਾਇਰੀ ਵਾਂਗ ਤਰਤੀਬ ਵਾਰ ਦਰਜ ਕੀਤੀ ਹੁੰਦੀ ਹੈ। ਅੰਗਰੇਜ਼ੀ ਸ਼ਬਦ ਬਲਾੱਗ (blog) ਵੈੱਬ ਲਾੱਗ (web log) ਸ਼ਬਦ ਦਾ ਸੰਖੇਪ ਰੂਪ ਹੈ। ਇਸਨੂੰ ਇੱਕ ਆਰੰਭਿਕ ਬਲਾੱਗਰ ਨੇ ਮਜ਼ਾਕ ਵਿੱਚ ਵੀ ਬਲਾੱਗ (We blog) ਦੀ ਤਰ੍ਹਾਂ ਪ੍ਰਯੋਗ ਕਰਨਾ ਸ਼ੁਰੂ ਕਰ ਦਿੱਤਾ ਸੀ, ਬਾਅਦ ਵਿੱਚ ਇਸ ਦਾ ਕੇਵਲ ਬਲਾਗ ਸ਼ਬਦ ਰਹਿ ਗਿਆ ਅਤੇ ਇੰਟਰਨੈੱਟ ਤੇ ਪ੍ਰਚੱਲਤ ਹੋ ਗਿਆ। ਅੱਜ-ਕੱਲ ੲਿੰਟਰਨੈੱਟ(ਅੰਤਰਜਾਲ) ੳੁੱਤੇ ਵਰਡਪ੍ਰੈਸ, ਜਿਮਡੋ ਅਤੇ ਬਲਾੱਗਰ ਬਲਾੱਗ ਬਣਾੳੁਣ ਲੲੀ ਬਹੁਤ ਪ੍ਰਚਲਿੱਤ ਹਨ।
ਵਿਕੀਮੀਡੀਆ ਫ਼ਾਊਂਡੇਸ਼ਨ, ਇਨਕੌਰਪੋਰੇਟਡ (ਅੰਗਰੇਜ਼ੀ: Wikimedia Foundation, Inc.) ਮੁਨਾਫ਼ਾ ਨਾ ਕਮਾਉਣ ਵਾਲ਼ੀ ਇੱਕ ਅਮਰੀਕੀ ਕੰਪਨੀ ਹੈ ਜਿਸਦੇ ਹੈਡਕੁਆਟਰ ਕੈਲੇਫ਼ੋਰਨੀਆ ਦੇ ਸੈਨ ਫ਼ਰਾਂਸਿਸਕੋ ਵਿਖੇ ਸਥਿਤ ਹਨ। ਇਹ ਫ਼ਲੋਰੀਡਾ ਸੂਬੇ ਦੇ ਕਾਨੂੰਨਾਂ ਮੁਤਾਬਕ ਕੰਮ ਕਰਦੀ ਹੈ ਜਿੱਥੇ ਇਹ ਸ਼ੁਰੂ ਵਿੱਚ ਸਥਿਤ ਸੀ। ਇਹ ਕਈ ਮਿਲ ਕੇ ਲਿਖੀਆਂ ਜਾਣ ਵਾਲੀਆਂ ਵਿਕੀ ਪਰਿਯੋਜਨਾਵਾਂ ਚਲਾਉਂਦੀ ਹੈ ਜਿੰਨ੍ਹਾਂ ਵਿੱਚ ਵਿਕੀਪੀਡੀਆ, ਵਿਕਸ਼ਨਰੀ, ਵਿਕੀਬੁਕਸ, ਵਿਕੀਨਿਊਜ਼, ਵਿਕੀਮੀਡੀਆ ਕਾੱਮਨਜ਼, ਵਿਕੀਸੋਰਸ, ਵਿਕੀਸਪੀਸੀਜ਼, ਵਿਕੀਵਰਸਿਟੀ, ਵਿਕੀਮੀਡੀਆ ਇਨਕੂਬੇਟਰ ਅਤੇ ਮੈਟਾ ਵਿਕੀ ਸ਼ਾਮਿਲ ਹਨ। ਇਸ ਦੇ ਇਹਨਾਂ ਪਰਿਯੋਜਨਾਵਾਂ ਵਿਚੋਂ ਵਿਕੀਪੀਡੀਆ ਦੁਨੀਆਂ ਦੀਆਂ ਸਭ ਤੋਂ ਵੱਧ ਵੇਖੀਆਂ ਜਾਂਦੀਆਂ ਦਸ ਵੈੱਬਸਾਈਟਾਂ ਵਿੱਚ ਸ਼ਾਮਿਲ ਹੈ। ਇਸ ਦੀ ਸਥਾਪਨਾ ਦਾ ਐਲਾਨ ਵਿਕੀਪੀਡੀਆ ਬਣਾਉਣ ਵਾਲ਼ਿਆਂ ਵਿਚੋਂ ਜਿੰਮੀ ਵੇਲਸ ਨੇ 20 ਜੂਨ 2003 ਨੂੰ ਕੀਤਾ।