ਪੰਜਾਬੀ ਵਿਕੀਪੀਡੀਆ ਦੇ ਸਭ ਤੋਂ ਜ਼ਿਆਦਾ ਵੇਖੇ ਜਾਣ ਵਾਲੇ ਲੇਖ, ਰੋਜ਼ਾਨਾ ਨਵਪੂਰਤ ਹੋਰ ਜਾਣੋ...
ਇਟਲੀ ਯੂਰਪ ਦਾ ਇੱਕ ਦੇਸ਼ ਹੈ। ਇਹਦੀ ਰਾਜਧਾਨੀ ਰੋਮ ਹੈ। ਇਟਲੀ ਦੇ ਉੱਤਰ ਵਿੱਚ ਐਲਪ ਪਰਬਤ-ਲੜੀ ਹੈ ਜਿਸ ਵਿੱਚ ਫ਼ਰਾਂਸ, ਸਵਿਟਜ਼ਰਲੈਂਡ, ਆਸਟਰੀਆ ਅਤੇ ਸਲੋਵੇਨੀਆ ਦੇਸ਼ ਸ਼ਾਮਲ ਹਨ। ਸਿਸਲੀ ਅਤੇ ਸਾਰਡੀਨੀਆ, ਜੋ ਭੂ-ਮੱਧ ਸਾਗਰ ਦੇ ਦੋ ਸਭ ਤੋਂ ਵੱਡੇ ਟਾਪੂ ਹਨ, ਇਟਲੀ ਦੇ ਹੀ ਅੰਗ ਹਨ। ਵੈਟੀਕਨ ਸਿਟੀ ਅਤੇ ਸੈਨ ਮਰੀਨੋ ਇਟਲੀ ਨਾਲ਼ ਘਿਰੇ ਹੋਏ ਦੋ ਅਜ਼ਾਦ ਦੇਸ਼ ਹਨ। ਇਟਲੀ, ਯੂਨਾਨ ਦੇ ਬਾਅਦ ਯੂਰਪ ਦਾ ਦੂਜਾ ਸਭ ਤੋਂ ਪੁਰਾਣਾ ਰਾਸ਼ਟਰ ਹੈ। ਰੋਮ ਦੀ ਸਭਿਅਤਾ ਅਤੇ ਇਟਲੀ ਦਾ ਇਤਹਾਸ ਦੇਸ਼ ਦੇ ਪ੍ਰਾਚੀਨ ਦੌਲਤ ਅਤੇ ਵਿਕਾਸ ਦਾ ਪ੍ਰਤੀਕ ਹੈ। ਆਧੁਨਿਕ ਇਟਲੀ 1861 ਈ.
ਧਰਮ (ਸੰਸਕ੍ਰਿਤ: धर्मशास्त्रप्रविभागः) ਇੱਕ ਸਭਿਆਚਾਰਕ ਸੰਸਥਾ ਹੈ, ਜਿਹੜੀ ਹੋਰ ਬਾਕੀ ਸੰਸਥਾਵਾਂ ਵਾਂਗ ਜੀਵਨ ਦੇ ਵਿਸ਼ੇਸ ਖੇਤਰ ਵਿੱਚ ਕਿਰਿਆਸ਼ੀਲ ਹੈ। ਇਹ ਖੇਤਰ ਅਨਿਸਚਿਤ, ਅਣਜਾਤੇ ਅਤੇ ਪਰਾਲੌਕਿਕ ਸੰਸਾਰ ਦਾ ਖੇਤਰ ਹੈ। ਇਹ ਇੱਕ ਅਜਿਹੀ ਸੰਸਥਾ ਹੈ ਜੋ ਆਪਣੇ ਪ੍ਰਚਾਰ ਲਈ ਦੂਸਰੀਆਂ ਹੋਰ ਸੱਭਿਆਚਾਰਕ ਕਲਾਵਾਂ ਜਾਂ ਵਸਤਾਂ ਦਾ ਸਹਾਰਾ ਲੈਂਦੀ ਹੈ ਜਿਵੇਂ ਚਿੱਤਰਕਾਰੀ, ਸੰਗੀਤ, ਕਵਿਤਾ, ਭਵਨ ਨਿਰਮਾਣ ਤੇ ਨ੍ਰਿਤ ਆਦਿ।
ਕੈਥੋਲਿਕ ਗਿਰਜਾਘਰ ਦੁਨੀਆਂ ਦੇ ਇਸਾਈਆਂ ਦਾ ਸਭ ਤੋਂ ਵੱਡਾ ਚਰਚ ਹੈ, ਇਸ ਦੇ ਕਰੀਬ 120 ਕਰੋੜ ਜਣ(ਮੈਂਬਰ) ਹਨ। ਇਸਨੂੰ ਰੋਮਨ ਕੈਥੋਲਿਕ ਗਿਰਜਾਘਰ ਦੇ ਰੂਪ ਵਿੱਚ ਵੀ ਜਾਣਿਆ ਜਾਂਦਾ ਹੈ। ਇਸ ਦੇ ਨੇਤਾ ਪੋਪ ਹਨ ਜੋ ਧਰਮਾਧਿਅਕਸ਼ਾਂ ਦੇ ਸਮੁਦਾੲਿ ਦੇ ਪ੍ਰਧਾਨ ਹਨ। ਇਹ ਪੱਛਮੀ ਅਤੇ ਪੂਰਬੀ ਕੈਥੋਲਿਕ ਗਿਰਜਾਘਰਾਂ ਦਾ ਇੱਕ ਸਮਾਗਮ ਹੈ। ਇਹ ਆਪਣੇ ਲਕਸ਼ ਨੂੰ ਯਿਸੂ ਮਸੀਹ ਦੇ ਸਮਾਚਾਰ ਫੈਲਾਉਣ, ਸੰਸਕਾਰ ਕਰਵਾਉਣ ਅਤੇ ਦਿਅਾਲਤਾ ਧਾਰਨ ਕਰਨ ਦੇ ਰੂਪ ਵਿੱਚ ਪਰਿਭਾਸ਼ਿਤ ਕਰਦਾ ਹੈ।
ਉਸਾਰੀ ਕਲਾ ਜਾਂ ਵਾਸਤੂਕਲਾ ਜਾਂ ਭਵਨ/ਇਮਾਰਤ ਨਿਰਮਾਣ ਕਲਾ ਇਮਾਰਤ ਅਤੇ ਹੋਰ ਭੌਤਿਕ ਬਣਤਰਾਂ ਦੀ ਯੋਜਨਾਬੰਦੀ, ਡਿਜ਼ਾਈਨ, ਅਤੇ ਉਸਾਰੀ ਕਰਨ ਦੇ ਢੰਗ ਅਤੇ ਇਸ ਤੋਂ ਬਣੀ ਉਪਜ ਨੂੰ ਕਿਹਾ ਜਾਦਾ ਹੈ। ਇਮਾਰਾਤਾਂ ਦੇ ਰੂਪ 'ਚ ਉਸਾਰੀ ਕਲਾ ਦੇ ਕੰਮ ਅਕਸਰ ਸੱਭਿਆਚਾਰ ਦੀ ਨਿਸ਼ਾਨੀ ਅਤੇ ਕਲਾ ਦੇ ਨਮੂਨੇ ਮੰਨੇ ਜਾਂਦੇ ਹਨ। ਇਤਿਹਾਸਕ ਸੱਭਿਆਤਾਵਾਂ ਨੂੰ ਉਹਨਾਂ ਦੇ ਬਚੇ ਹੋਏ ਵਾਸਤੂਕਲਾ ਦੇ ਕੰਮਾਂ ਰਾਹੀ ਸਮਝਿਆ ਜਾਂਦਾ ਹੈ।
ਮ੍ਰਿਣਾਲਿਨੀ ਸਾਰਾਭਾਈ (11 ਮਈ 1918 - 21 ਜਨਵਰੀ 2016) ਇੱਕ ਮਸ਼ਹੂਰ ਭਾਰਤੀ ਕਲਾਸੀਕਲ ਨਰਤਕੀ, ਕੋਰੀਓਗ੍ਰਾਫਰ ਅਤੇ ਇੰਸਟ੍ਰਕਟਰ ਹੈ. ਉਹ ਅਹਿਮਦਾਬਾਦ ਦੇ ਸ਼ਹਿਰ ਵਿੱਚ ਨਾਚ, ਡਰਾਮਾ, ਸੰਗੀਤ ਅਤੇ puppetry ਦੀ ਸਿਖਲਾਈ ਦੇਣ ਲਈ ਇਕ ਪਰਫ਼ਾਰਮਿੰਗ ਆਰਟਸ ਦੀ ਇੰਸਟੀਚਿਊਟ, ਦਰਪਣ ਅਕੈਡਮੀ ਦੀ ਸੰਸਥਾਪਕ ਡਾਇਰੈਕਟਰ ਸੀ. ਉਸ ਨੇ ਕਲਾ ਲਈ ਆਪਣੇ ਯੋਗਦਾਨ ਦੀ ਮਾਨਤਾ ਵਜੋਂ ਬਹੁਤ ਸਾਰੇ ਡਿਸਟਿੰਗੂਇਸ਼ਡ ਅਵਾਰਡ ਅਤੇ ਪ੍ਰਸ਼ੰਸਾ ਪੱਤਰ ਪ੍ਰਾਪਤ ਕੀਤੇ ਹਨ.
ਆਈ.ਐਸ.ਬੀ.ਐਨ ਜਿਸ ਨੂੰ ਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰ (ਅੰਤਰਰਾਸ਼ਟਰੀ ਮਿਆਰੀ ਪੁਸਤਕ ਸੰਖਿਆ)ਕਿਹਾ ਜਾਦਾ ਹੈ। ਇਹ ਹਰ ਕਿਤਾਬ ਨੂੰ ਉਸਦਾ ਆਪਣਾ ਅਨੂਠਾ ਸੰਖਿਆ ਅੰਕ ਦੇਣ ਦੀ ਵਿਧੀ ਹੈ। ਇਸ ਸੰਖਿਆ ਅੰਕ ਦੇ ਜ਼ਰੀਏ ਵਿਸ਼ਵ ਵਿੱਚ ਛਪੀ ਕਿਸੇ ਵੀ ਕਿਤਾਬ ਨੂੰ ਅਸਾਨੀ ਨਾਲ ਖੋਜਿਆ ਜਾ ਸਕਦਾ ਹੈ ਅਤੇ ਇਸਦੇ ਬਾਰੇ ਵਿੱਚ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਪਹਿਲਾ ਇਹ ਨੰਬਰ ਕੇਵਲ ਉੱਤਰ ਅਮਰੀਕਾ, ਯੂਰਪ ਅਤੇ ਜਾਪਾਨ ਵਿੱਚ ਪ੍ਰਚਲਿੱਤ ਸੀ, ਪਰ ਹੁਣ ਇਸ ਦੀ ਵਰਤੋਂ ਪੂਰੇ ਵਿਸ਼ਵ ਵਿੱਚ ਹੋਣ ਲੱਗ ਪਈ ਹੈ। ਆਈ.ਐਸ.ਬੀ.ਐਨ ਸੰਖਿਆ ਅੰਕ ਵਿੱਚ 10 ਅੰਕ ਹੋਇਆ ਕਰਦੇ ਸਨ। 2007 ਵਿੱਚ ਇਸਦੀ ਸੰਖਿਆ ਅੰਕ 13 ਹੋ ਗਏ।
ਪੰਜਾਬੀ /pʌnˈdʒɑːbi/ (ਸ਼ਾਹਮੁਖੀ: پنجابی) (ਗੁਰਮੁਖੀ: ਪੰਜਾਬੀ) ਪੰਜਾਬ ਦੀ ਭਾਸ਼ਾ, ਜਿਸ ਨੂੰ ਪੰਜਾਬ ਖੇਤਰ' ਦੇ ਵਸਨੀਕ ਜਾਂ ਸੰਬੰਧਤ ਲੋਕ ਬੋਲਦੇ ਹਨ। ਇਹ ਭਾਸ਼ਾਵਾਂ ਦੇ ਹਿੰਦ-ਯੂਰਪੀ ਪਰਵਾਰ ਵਿੱਚੋਂ ਹਿੰਦ-ਇਰਾਨੀ ਪਰਵਾਰ ਨਾਲ ਸਬੰਧ ਰੱਖਦੀ ਹੈ। ਇਹ ਪੰਜਾਬੀਆਂ ਦੀ ਮਾਂ ਬੋਲੀ ਹੈ ਅਤੇ ਸਿੱਖੀ ਦੀ ਧਾਰਮਿਕ ਭਾਸ਼ਾ ਵੀ ਹੈ, ਜਿਸ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕੀਤੀ ਗਈ ਹੈ। ਇਹ ਦੁਨੀਆਂ ਅਤੇ ਖਾਸ ਕਰ ਦੱਖਣੀ ਏਸ਼ੀਆ ਦੇ ਉੱਘੇ ਭੰਗੜਾ ਸੰਗੀਤ ਦੀ ਭਾਸ਼ਾ ਹੈ। ਪਾਕਿਸਤਾਨ ਵਿੱਚ ਇਹ ਸਭ ਤੋਂ ਵੱਧ ਬੋਲੀ ਜਾਣ ਵਾਲੀ ਬੋਲੀ ਹੈ। ਇਸ ਤੋਂ ਬਿਨਾਂ ਸ਼ਬਦ "ਪੰਜਾਬੀ" ਨੂੰ ਪੰਜਾਬ ਨਾਲ ਸਬੰਧਤ ਕਿਸੇ ਵੀ ਚੀਜ ਲਈ ਵਰਤਿਆ ਜਾਂਦਾ ਹੈ ਜਿਵੇਂ ਕਿ ਪੰਜਾਬੀ ਬੋਲਣ ਵਾਲਿਆਂ ਅਤੇ ਪੰਜਾਬ ਖਿੱਤੇ ਦੇ ਰਹਿਣ ਵਾਲਿਆ ਨੂੰ ਪੰਜਾਬੀ ਹੀ ਕਿਹਾ ਜਾਂਦਾ ਹੈ।
ਗੁਰਮੁਖੀ ਲਿਪੀ ਜਾਂ ਪੈਂਤੀ ਅੱਖਰੀ ਇੱਕ ਲਿਪੀ ਹੈ ਜਿਸ ਵਿੱਚ ਪੰਜਾਬੀ ਭਾਸ਼ਾ ਲਿਖੀ ਜਾਂਦੀ ਹੈ। ਸ਼ਬਦ "ਗੁਰਮੁਖੀ" ਦਾ ਸ਼ਾਬਦਿਕ ਅਰਥ ਹੈ ਗੁਰੂਆਂ ਦੇ ਮੂੰਹੋਂ ਨਿੱਕਲੀ ਹੋਈ। ਇਸ ਲਿਪੀ ਵਿੱਚ 10 ਸ੍ਵਰ /ਅ,ਆ,ਇ,ਈ,ਉ,ਊ,ਏ,ਐ,ਓ,ਔ/ ਤਿੰਨ ਸ੍ਵਰ-ਵਾਹਕ (ੳ,ਅ,ੲ) ਅਤੇ 29 ਵਿਅੰਜਨ ਹਨ।/ਘ,ਝ,ਢ,ਧ,ਭ/ ਨਾਦੀ-ਮਹਾਂਪ੍ਰਾਣ ਧੁਨੀਆਂ ਹੋਣ ਕਰਕੇ ਵਿਅੰਜਨਾਂ ਦੀ ਸ਼੍ਰੇਣੀ ਤੋਂ ਬਾਹਰ ਰੱਖੇ ਗਏ ਹਨ। ਪੰਜਾਬੀ ਭਾਸ਼ਾ ਦੀ ਗੁਰਮੁਖੀ ਲਿਪੀ ਵੀ ਇਸ ਦੀਆਂ ਭਾਸ਼ਾਈ ਲੋੜਾਂ ਪੂਰੀਆਂ ਕਰਦੀ ਹੈ। ਦੂਸਰੇ ਮੁਲਕਾਂ ਤੋਂ ਲੋਕ ਪੰਜਾਬ ਵਿੱਚ ਆਏ ਜਾਂ ਪੰਜਾਬੀ ਭਾਸ਼ਾ ਬੋਲਣ ਵਾਲੇ ਦੂਸਰੇ ਮੁਲਕਾਂ ਵਿੱਚ ਗਏ ਤਾਂ ਪੰਜਾਬੀ ਭਾਸ਼ਾ ਵਿੱਚ ਹੋਰ ਭਾਸ਼ਾਵਾਂ ਦੀਆਂ ਧੁਨੀਆਂ ਅਤੇ ਸ਼ਬਦਾਂ ਵਿੱਚ ਰਲਾਅ ਵਾਲੀ ਸਥਿਤੀ ਪੈਦਾ ਹੋਈ। ਪੰਜਾਬੀ ਭਾਸ਼ਾ ਨੇ ਜਿੱਥੇ ਦੂਸਰੀਆਂ ਭਾਸ਼ਾਵਾਂ ਦੇ ਕਈ ਸ਼ਬਦਾਂ ਨੂੰ ਜਿਉਂ ਦਾ ਤਿਉਂ ਅਪਣਾਇਆ ਉੱਥੇ ਆਪਣੇ ਸੁਭਾਅ ਮੁਤਾਬਿਕ ਕੁਝ ਸ਼ਬਦਾਂ ਵਿੱਚ ਥੋੜ੍ਹੀ ਬਹੁਤੀ ਤਬਦੀਲੀ ਨਾਲ ਵੀ ਸ਼ਬਦਾਂ ਨੂੰ ਅਪਣਾਇਆ। ਅੰਗਰੇਜ਼ੀ ਤੋਂ ਪਹਿਲਾਂ ਉਰਦੂ, ਅਰਬੀ, ਫ਼ਾਰਸੀ ਭਾਸ਼ਾਈ ਲੋਕਾਂ ਦੇ ਪੰਜਾਬ ਆਉਣ ਅਤੇ ਇੱਥੇ ਟਿਕਣ ਜਾਂ ਵਿਚਰਣ ਨਾਲ ਵਾਪਰੀ। ਪੰਜਾਬੀ ਦੇ ਆਦਿ ਕਵੀ ਬਾਬਾ ਫ਼ਰੀਦ ਤੋਂ ਲੈ ਕੇ ਆਧੁਨਿਕ ਕਵਿਤਾ ਜਾਂ ਵਾਰਤਕ ਲਿਖਾਰੀਆਂ ਦੇ ਇਸ ਭਾਸ਼ਾਈ ਪਿਛੋਕੜ ਸਦਕਾ ਪੰਜਾਬੀ ਭਾਸ਼ਾ ਵਿੱਚ ਦੂਸਰੇ ਸ਼ਬਦਾਂ ਦੀ ਵਰਤੋਂ ਸੁਭਾਵਿਕ ਵਰਤਾਰਾ ਰਿਹਾ ਹੈ। ਮੁਗਲ ਸਲਤਨਤ ਸਮੇਂ ਪੰਜਾਬ ਸਮੇਤ ਭਾਰਤ ਦੇ ਰਾਜ ਭਾਗ ਅਤੇ ਦਫ਼ਤਰਾਂ ਦੀ ਭਾਸ਼ਾ ਉਰਦੂ ਫ਼ਾਰਸੀ ਰਹੀ। ਪੰਜਾਬੀ ਦੀਆਂ ‘ਪੈਂਤੀ’ ਮੂਲ ਧੁਨੀਆਂ ਵਿੱਚ ਪੰਜ ਪੈਰ ਬਿੰਦੀ ਵਾਲੀਆਂ ਧੁਨੀਆਂ (ਸ਼, ਖ਼, ਗ਼, ਜ਼, ਫ਼) ਉਰਦੂ ਫ਼ਾਰਸੀ ਦੇ ਉਚਾਰਣ ਵਾਸਤੇ ਰਲ਼ੀਆਂ ਸਨ। ਲ਼ ਧੁਨੀ ਬਾਅਦ ਵਿੱਚ ਇਜਾਦ ਕੀਤੀ ਗਈ।
ਪਵਿੱਤਰ ਮਰੀਅਮ (ਇਬਰਾਨੀ מרים) ਖ਼ੁਦਾਵੰਦ ਯਿਸੂ ਮਸੀਹ ਦੀ ਮਾਂ ਸੀ। ਉਹ ਫ਼ਲਸਤੀਨ ਦੇ ਇਲਾਕੇ ਗਲੀਲ ਦੇ ਸ਼ਹਿਰ ਨਾਸਰਤ ਦੇ ਵਾਸੀ ਸੀ। ਕਿਤਾਬੇ ਮੁਕੱਦਸ [ਬਾਈਬਲ] ਦੇ ਮੁਤਾਬਿਕ ਉਹ ਪਵਿੱਤਰ ਆਤਮਾ ਦੀ ਕੁਦਰਤ ਨਾਲ ਬਿਨਾ ਕਿਸੇ ਇਨਸਾਨੀ ਦਖ਼ਲ ਦੇ ਪੈਰ ਭਾਰੇ ਹੋਏ ਸੀ। ਸੋ ਜਦੋਂ ਉਨ੍ਹਾਂ ਨੇ ਜਬਰਾਈਲ ਫ਼ਰਿਸ਼ਤੇ ਤੋਂ ਸਵਾਲ ਕੀਤਾ ਭਈ 'ਇਹ ਕਿਵੇਂ ਮੁਮਕਿਨ ਹੈ ਕਿਉਂ ਜੋ ਮੈਂ ਮਰਦ ਤੋਂ ਨਾਵਾਕਿਫ਼ ਹਾਂ?' ਤਾਂ ਜਬਰਾਈਲ ਦਾ ਜਵਾਬ ਸੀ: 'ਪਵਿੱਤਰ ਆਤਮਾ ਤੇਰੇ ਉੱਤੇ ਸਾਇਆ ਪਾਵੇਗਾ ਅਤੇ ਤੂੰ ਪੈਰ ਭਾਰੇ ਹੋਵੇਂਗੀ' ਜਿਸ ਉੱਤੇ ਪਵਿੱਤਰ ਮਰੀਅਮ ਨੇ ਆਖਿਆ '"ਵੇਖ ਮੈਂ ਖ਼ੁਦਾਵੰਦ ਦੀ ਦਾਸੀ ਹਾਂ, ਮੇਰੇ ਲਈ ਤੇਰੇ ਕੌਲ ਦੇ ਮੂਜਬ ਹੋਵੇ"। [ਵੇਖੋ ਇੰਜੀਲ ਬਮੁਤਾਬਿਕ ਲੁਕਾ] । ਬਾਈਬਲ ਦੇ ਪੁਰਾਣੇ ਅਹਿਦਨਾਮੇ ਵਿੱਚ ਦਰਜ ਪੇਸ਼ਗੋਈਆਂ ਵਿੱਚ ਵੀ ਕੁਆਰੀ ਤੋਂ ਜਨਮ ਦੀ ਨਿਸ਼ਾਨਦਹੀ ਕੀਤੀ ਗਈ ਹੈ " ਵੇਖੋ ਕੁਆਰੀ ਪੈਰ ਭਾਰੇ ਹੋਵੇਗੀ ਅਤੇ ਮੁੰਡੇ ਨੂੰ ਜਨਮ ਦਏਗੀ ਜਿਹਦਾ ਨਾਂ ਇਮਾਨੁਏਲ [ਤਰਜੁਮਾ ਖ਼ੁਦਾ ਸਾਡੇ ਨਾਲ ਹੈ] ਹੋਵੇਗਾ"। ਇਸ ਵੇਲੇ ਉਹ ਮੁਕੱਦਸ ਯੂਸੁਫ਼ ਨਾਮੇ ਸ਼ਖ਼ਸ ਦੀ ਮੰਗੇਤਰ ਸੀ। ਇਸ ਜੋੜੇ ਦੇ ਸ਼ਾਦੀ ਦੇ ਮਗਰੋਂ ਵੀ ਅੰਤ ਤੋੜੀ ਕੋਈ ਜਿਸਮਾਨੀ ਤਾਲੁਕਾਤ ਨਹੀਂ ਸੀ। ਇਸ ਕਾਰਨ ਪਵਿੱਤਰ ਮਰੀਅਮ ਨੂੰ ਕੁਆਰੀ ਮਰੀਅਮ, ਸਦਾ ਕੁਆਰੀ ਅਤੇ ਹਮੇਸ਼ਾ ਕੁਆਰੀ ਦੇ ਲਕਾਬਾਂ ਤੋਂ ਯਾਦ ਕੀਤਾ ਜਾਂਦਾ ਹੈ।
19ਵੀਂ ਸਦੀ (1 ਜਨਵਰੀ 1801 – 31 ਦਸੰਬਰ 1900) ਸਪੇਨੀ ਸਾਮਰਾਜ, ਨੈਪੋਲੀਅਨ ਸਾਮਰਾਜ, ਪਵਿੱਤਰ ਰੋਮਨ ਸਾਮਰਾਜ ਅਤੇ ਮੁਗਲ ਸਾਮਰਾਜ ਦੇ ਢਹਿਢੇਰੀ ਹੋਣ ਦੀ ਲਖਾਇਕ ਸਦੀ ਸੀ। ਇਸ ਨੇ ਬ੍ਰਿਟਿਸ਼ ਸਾਮਰਾਜ, ਰੂਸੀ ਸਾਮਰਾਜ, ਸੰਯੁਕਤ ਰਾਜ ਅਮਰੀਕਾ, ਜਰਮਨ, ਸਾਮਰਾਜ, ਫ਼ਰਾਂਸੀਸੀ ਬਸਤੀਵਾਦੀ ਸਾਮਰਾਜ ਅਤੇ Meiji ਜਪਾਨ ਦੇ ਵਧ ਰਹੇ ਪ੍ਰਭਾਵ ਲਈ ਰਾਹ ਪੱਧਰਾ ਕੀਤਾ, ਜਿਸ ਦੌਰਾਨ 1815 ਦੇ ਬਾਅਦ ਬ੍ਰਿਟਿਸ਼ ਨੇ ਚੁਣੌਤੀ-ਮੁਕਤ ਦਬਦਬੇ ਦੀ ਸੇਖੀ ਮਾਰੀ। ਨੈਪੋਲੀਅਨ ਨਾਲ ਯੁੱਧਾਂ ਵਿੱਚ ਫ਼ਰਾਂਸੀਸੀ ਸਾਮਰਾਜ ਅਤੇ ਇਸ ਦੇ ਸਹਿਯੋਗੀਆਂ ਦੀ ਹਾਰ ਦੇ ਬਾਅਦ ਬ੍ਰਿਟਿਸ਼ ਅਤੇ ਰੂਸੀ ਸਾਮਰਾਜਾਂ ਨੇ ਬਹੁਤ ਵਿਸਤਾਰ ਕੀਤਾ ਅਤੇ ਸੰਸਾਰ ਦੀਆਂ ਮੋਹਰੀ ਸ਼ਕਤੀਆਂ ਬਣ ਗਏ। ਰੂਸੀ ਸਾਮਰਾਜ ਕੇਂਦਰੀ ਅਤੇ ਦੂਰ ਪੂਰਬੀ ਏਸ਼ੀਆ ਵਿੱਚ ਫੈਲਿਆ। ਬ੍ਰਿਟਿਸ਼ ਸਾਮਰਾਜ ਦਾ ਸਦੀ ਦੇ ਪਹਿਲੇ ਅੱਧ ਵਿੱਚ, ਖਾਸ ਕਰਕੇ ਕੈਨੇਡਾ, ਆਸਟਰੇਲੀਆ, ਦੱਖਣੀ ਅਫਰੀਕਾ ਅਤੇ ਭਾਰੀ ਆਬਾਦੀ ਵਾਲੇ ਭਾਰਤ ਵਿੱਚ, ਅਤੇ ਸਦੀ ਦੇ ਪਿਛਲੇ ਦੋ ਦਹਾਕਿਆਂ ਦੌਰਾਨ ਅਫਰੀਕਾ ਵਿੱਚ ਵਿਸ਼ਾਲ ਇਲਾਕਿਆਂ ਦੇ ਵਿਸਥਾਰ ਨਾਲ ਬਹੁਤ ਤੇਜ਼ੀ ਨਾਲ ਵਾਧਾ ਹੋਇਆ। ਸਦੀ ਦੇ ਅੰਤ ਤੱਕ, ਬ੍ਰਿਟਿਸ਼ ਸਾਮਰਾਜ ਸੰਸਾਰ ਦੇ ਪੰਜਵਾਂ ਹਿੱਸਾ ਇਲਾਕੇ ਅਤੇ ਸੰਸਾਰ ਦੀ ਆਬਾਦੀ ਦੀ ਇੱਕ ਚੁਥਾਈ ਨੂੰ ਕੰਟਰੋਲ ਕਰਦਾ ਸੀ। ਉੱਤਰ-ਨੈਪੋਲੀਅਨ ਯੁੱਗ ਦੌਰਾਨ ਇਹ ਵਰਤਾਰਾ ਪੈਕਸ ਬ੍ਰਿਤਾਨਿਕਾ ਕਹਾਇਆ, ਜਿਸ ਨੇ ਵੱਡੇ ਪੈਮਾਨੇ ਤੇ ਬੇਮਿਸਾਲ ਸੰਸਾਰੀਕਰਨ, ਉਦਯੋਗੀਕਰਨ, ਅਤੇ ਆਰਥਿਕ ਏਕੀਕਰਨ ਦਾ ਦੌਰ ਸ਼ੁਰੂ ਕੀਤਾ।
ਵੈਨੇਤੋ ([ˈveɪnəˌtoʊ] ਜਾਂ [ˈvɛnətoʊ], ਇਤਾਲਵੀ ਉਚਾਰਨ: [ˈvɛːneto], ਜਾਂ ਵਿਨੀਸ਼ਾ, [vɪˈniːʃə] ਲਾਤੀਨੀ: Venetia, ਵੈਨੇਤੀ: Vèneto; ਵੈਨੇਤਸੀਆ-ਯੂਗਾਨੀਆ ਵੀ ਆਖਿਆ ਜਾਂਦਾ ਹੈ) ਇਟਲੀ ਦੇ ਵੀਹ ਖੇਤਰਾਂ ਵਿੱਚੋਂ ਇੱਕ ਹੈ। ਇਹਦੀ ਅਬਾਦੀ ਲਗਭਗ 50 ਲੱਖ ਹੈ ਜਿਸ ਕਰ ਕੇ ਇਹਦਾ ਦਰਜਾ ਇਟਲੀ ਵਿੱਚ ਪੰਜਵਾਂ ਹੈ। ਇਹਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਵੈਨਿਸ ਹੈ।
ਪੰਜਾਬੀ ਸਾਹਿਤ ਆਲੋਚਨਾ ਦੇ ਜਨਮ ਸੰਬੰਧੀ ਵੱਖ-ਵੱਖ ਆਲੋਚਕਾਂ ਦੇ ਆਪਸੀ ਮੱਤਭੇਦ ਹਨ। ਕਈ ਆਲੋਚਕ ਇਸ ਆਲੋਚਨਾ ਦਾ ਆਰੰਭ ਸ੍ਰੀ ਗੁਰੂ ਨਾਨਕ ਦੇਵ ਤੋਂ ਅਤੇ ਕਈ ਆਲੋਚਕ ਬਾਬੇ ਫਰੀਦ ਦੇ ਸ਼ਲੋਕਾਂ ਤੋਂ ਆਲੋਚਨਾ ਦੇ ਵਿਕਾਸ ਦਾ ਆਰੰਭ ਮੰਨਦੇ ਹਨ। ਮੱਧਕਾਲੀ ਬੀਜ ਰੂਪ ਵਿੱਚ ਮੌਜੂਦ ਆਲੋਚਨਾ ਨੂੰ ਆਰੰਭ ਮੰਨਣ ਵਾਲੇ ਹਰਨਾਮ ਸਿੰਘ ਸ਼ਾਨ, ਜੀਤ ਸਿੰਘ ਸ਼ੀਤਲ, ਪ੍ਰੇਮ ਪ੍ਰਕਾਸ਼, ਗੁਰਚਰਨ ਸਿੰਘ, ਰਵਿੰਦਰ ਸਿੰਘ ਰਵੀ ਹਨ ਜੋ ਆਲੋਚਨਾ ਦਾ ਆਰੰਭ ਮੱਧਕਾਲੀ ਸਾਹਿਤ ਉੱਪਰ ਹੋਈਆਂ ਟਿੱਪਣੀਆਂ ਤੋਂ ਮੰਨਦੇ ਹਨ। ਪੰਜਾਬੀ ਸਾਹਿਤ ਦੀ ਆਲੋਚਨਾ ਦੀ ਸ਼ੁਰੂਆਤ ਆਧੁਨਿਕ ਕਾਲ ਵਿੱਚ ਮੰਨਣ ਵਾਲੇ ਵਿਦਵਾਨ ਹਰਿਭਜਨ ਸਿੰਘ ਭਾਟੀਆ, ਤੇਜਵੰਤ ਸਿੰਘ ਗਿੱਲ, ਸੰਤ ਸਿੰਘ ਸੇਖੋਂ, ਆਦਿ ਹਨ। ਕਿਸੇ ਵੀ ਇੱਕ ਸਾਹਿਤਕਾਰ/ਆਲੋਚਕ ਨੂੰ ਅਧਾਰ ਕੇ ਅਸੀਂ ਪੰਜਾਬੀ ਆਲੋਚਨਾ ਦਾ ਆਰੰਭ ਨਹੀਂ ਮਿੱਥ ਸਕਦੇ। ਇਸ ਸਬੰਧ ਵਿੱਚ ਹਰਿਭਜਨ ਸਿੰਘ ਭਾਟੀਆ ਦਾ ਕਥਨ ਵਿਚਾਰਯੋਗ ਹੈ।
ਜੇਨੋਆ (/ˈdʒɛnoʊ.ə/ JEN-oh-ə; ਇਤਾਲਵੀ: Genova [ˈdʒɛːnova] ( ਸੁਣੋ), ਇਤਾਲਵੀ ਉਚਾਰਨ: [ˈdʒeːnova]; ਲਿਗੂਰੀ: Zêna ਫਰਮਾ:IPA-lij; ਅੰਗਰੇਜ਼ੀ, ਇਤਿਹਾਸਿਕ ਅਤੇ ਲਾਤੀਨੀ ਵਿੱਚ Genua) ਲਿਗੂਰੀਆ ਦੇ ਇਤਾਲਵੀ ਖੇਤਰ ਦੀ ਦੀ ਰਾਜਧਾਨੀ ਹੈ ਅਤੇ ਇਹ ਇਟਲੀ ਦਾ ਛੇਵਾਂ ਸਭ ਤੋਂ ਵੱਡਾ ਸ਼ਹਿਰ ਹੈ। 2015 ਵਿੱਚ ਸ਼ਹਿਰ ਦੀਆਂ ਪ੍ਰਸ਼ਾਸਕੀ ਹੱਦਾਂ ਵਿੱਚ 594,733 ਲੋਕ ਰਹਿੰਦੇ ਸਨ। 2011 ਦੀ ਇਤਾਲਵੀ ਜਨਗਣਨਾ ਦੇ ਮੁਤਾਬਿਕ ਜੇਨੋਆ ਪ੍ਰਾਂਤ, ਜਿਹੜਾ ਕਿ 2015 ਵਿੱਚ ਜੇਨੋਆ ਦਾ ਮੁੱਖ ਨਗਰ ਬਣ ਗਿਆ ਸੀ, ਸ਼ਹਿਰ ਦੀ ਅਬਾਦੀ 855,834 ਸੀ ਅਤੇ ਅਤੇ ਵੱਡੇ ਖੇਤਰ ਵਿੱਚ 1.5 ਮਿਲੀਅਨ ਲੋਕ ਰਹਿੰਦੇ ਸਨ, ਜਿਹੜਾ ਇਟਾਲੀਅਨ ਰਿਵੀਰਾ ਤੱਕ ਫੈਲਿਆ ਹੋਇਆ ਹੈ।
ਸ਼ਿਵ ਕੁਮਾਰ ਬਟਾਲਵੀ (23 ਜੁਲਾਈ 1936 - 7 ਮਈ 1973) ਪੰਜਾਬੀ ਦਾ ਇੱਕ ਕਵੀ ਸੀ। ਇਸ ਨੂੰ ਪੰਜਾਬੀ ਦਾ ਸ਼ੈਲੇ ਕਿਹਾ ਜਾਂਦਾ ਹੈ। ਉਸ ਦੀ ਵਿਸ਼ੇਸਤਾ ਸੀ ਕਿ ਉਹ ਸ਼ਬਦਾਂ ਨੂੰ ਰੋਜ਼ਾਨਾ ਜ਼ਿੰਦਗੀ ਵਿੱਚੋਂ ਚੁਣਦਾ ਅਤੇ ਉਹਨਾਂ ਨਾਲ ਦਿਲ ਨੂੰ ਚੀਰ ਦੇਣ ਵਾਲੀਆਂ ਕਵਿਤਾਵਾਂ, ਗ਼ਜ਼ਲਾਂ ਲਿਖਦਾ ਹੈ। ਸ਼ਿਵ ਦੀ ਕਵਿਤਾ ਦੁੱਖ, ਨਿੱਜੀ ਦਰਦ ਅਤੇ ਵਿਛੋੜੇ ਦੇ ਦੁਆਲੇ ਕੇਂਦਰਿਤ ਹੈ। ਸ਼ਿਵ ਕੁਮਾਰ ਬਟਾਲਵੀ ਨੂੰ 'ਬਿਰਹਾ ਦਾ ਕਵੀ' ਵੀ ਕਿਹਾ ਜਾਂਦਾ ਹੈ।
ਗੁਰੂ ਗ੍ਰੰਥ ਸਾਹਿਬ, ਜਾਂ ਆਦਿ ਗ੍ਰੰਥ, ਸਿੱਖ ਧਰਮ ਦਾ ਪਵਿੱਤਰ ਧਾਰਮਿਕ ਗ੍ਰੰਥ ਹੈ। ਇਹ 1469 ਤੋਂ ਲੈ ਕੇ 1708 ਤੱਕ ਸਿੱਖ ਗੁਰੂਆਂ ਦੇ ਸਮੇਂ ਰਚੀ ਅਤੇ ਇਕੱਤਰ ਕੀਤੀ ਬਾਣੀ ਦਾ 1430 ਅੰਗਾਂ ਵਾਲਾ ਇੱਕ ਵਿਸਤਾਰਮਈ ਗ੍ਰੰਥ ਹੈ। ਇਹ ਅਨੇਕਾਂ ਸ਼ਬਦਾਂ ਭਾਵ ਬਾਣੀ ਦਾ ਅੰਬਾਰ ਹੈ ਜੋ ਕਿ ਰੱਬ ਦੇ ਗੁਣਾਂ ਅਤੇ ਉਸ ਦੇ ਨਾਮ ਜਪਣ ਦੇ ਕਾਰਨਾਂ ਦਾ ਵਰਨਣ ਕਰਦਾ ਹੈ। ਸਿੱਖਾਂ ਦੇ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ (1666-1708) ਨੇ ਜੋਤੀ-ਜੋਤਿ ਸਮਾਉਣ ਵੇਲੇ ਗੁਰਿਆਈ ਆਦਿ ਗ੍ਰੰਥ ਨੂੰ ਦਿੱਤੀ ਅਤੇ ਇਸ ਕਰ ਕੇ ਨਾਮ ਗੁਰੂ ਗ੍ਰੰਥ ਸਾਹਿਬ ਹੋ ਗਿਆ। ਇਹ ਸਿੱਖਾਂ ਦਾ ਸਭ ਤੋਂ ਪਵਿੱਤਰ ਗ੍ਰੰਥ ਅਤੇ ਇੱਕੋ-ਇੱਕ ਸਦੀਵੀ ਸ਼ਬਦ-ਰੂਪੀ ਗੁਰੂ ਹੈ ਜੋ ਕਿ ਸਿੱਖ ਗੁਰੂਆਂ ਅਤੇ ਹੋਰ ਸੰਤਾਂ-ਭਗਤਾਂ ਦੀ ਸਿੱਖਿਆਵਾਂ ਦਾ ਅੰਬਾਰ ਹੈ। ਅਰਦਾਸ ਦੇ ਸਰੋਤ ਜਾਂ ਮਾਰਗ-ਦਰਸ਼ਕ ਵਜੋਂ ਆਦਿ ਗ੍ਰੰਥ ਸਿੱਖੀ ਵਿੱਚ ਬੰਧਨਾ ਅਤੇ ਭਗਤੀ ਦਾ ਕੇਂਦਰੀ ਧੁਰਾ ਹੈ।
ਬਰਾਕ, ਯੂਰਪ ਵਿਚ 16 ਸਦੀ ਦੇ ਅੰਤ ਅਤੇ 18 ਸਦੀ ਦੇ ਸ਼ੁਰੁਆਤ ਵਿੱਚ ਸ਼ੁਰੂ ਹੋਈ ਇੱਕ ਕਲਾਤਮਕ ਸ਼ੈਲੀ ਹੈ. ਇਸ ਨੂੰ ਜ਼ਿਆਦਾਤਰ "ਮੈਨੀਰੀਸਟ ਐਂਡ ਰੋਕੋਕੌ ਯੁੱਗ ਵਿੱਚ ਯੂਰੋਪ ਦੀ ਇੱਕ ਪ੍ਰਭਾਵੀ ਸ਼ੈਲੀ ਦੀ ਰੂਪ ਵਿੱਚ ਪਰਿਭਾਸ਼ਿਤ ਕੀਤੀ ਗਈ ਹੈ, ਇੱਕ ਅਜਿਹੀ ਸ਼ੈਲੀ, ਜਿਸਦਾ ਗਤੀਸ਼ੀਲ ਅੰਦੋਲਨ, ਖੁੱਲ੍ਹੀ ਭਾਵਨਾ ਅਤੇ ਸਵੈ-ਵਿਸ਼ਵਾਸਵਾਦੀ ਅਲਾਮਕਾਰ ਵਿੱਦਿਆ" ਦੇ ਰੂਪ ਵਿੱਚ ਜਾਣਿਆ ਜਾਂਦਾ ਹੈ. ਬਰੋਕ ਸ਼ੈਲੀ ਦੀ ਪ੍ਰਸਿੱਧੀ ਅਤੇ ਸਫਲਤਾ ਨੂੰ ਰੋਮਨ ਕੈਥੋਲਿਕ ਚਰਚ ਦੁਆਰਾ ਉਤਸ਼ਾਹਿਤ ਕੀਤਾ ਗਿਆ, ਜਿਸ ਨੇ ਪ੍ਰੋਟੈਸਟਨ ਸੁਧਾਰ ਦੀ ਪ੍ਰਕਿਰਿਆ ਵਿੱਚ ਕੌਂਸਲ ਓਫ ਟੇਂਟ ਦੇ ਸਮੇ ਇਹ ਫੇਸਲਾ ਲੀਤਾ ਸੀ ਕਿ ਕਲਾ ਨੂੰ ਪ੍ਰ੍ਤੁੱਖ ਅਤੇ ਜਜਬਾਤੀ ਜੁੜਾਵ ਦੇ ਨਾਲ ਧਾਰਮਿਕ ਪਰਿਕ੍ਰਨਾ ਵਿੱਚ ਸੰਚਾਰਿਤ ਕਰਨਾ ਚਾਹਿਦਾ ਹੈ ਅਭਿਜਾਤ ਵਰਗ ਨੇ ਵੀ ਬਰੋਕ ਵਾਸ੍ਤੁਕਲਾ ਦੇ ਨਾਟਕੀ ਸ਼ੇਲੀ ਅਤੇ ਕਲਾ ਦੇ ਆਗਤੁਕਾ ਨੂੰਪ੍ਰਭਾਵਿਤ ਕਰਨ, ਵਿਜੇ ਸ਼ਕਤੀ ਅਤੇ ਨਿਰਤ੍ਰਨ ਨੂੰ ਦਰਸ਼ਾਉਣ ਵਾਲੇ ਮਾਧਿਅਮ ਦੇ ਤੋਰ ਤੇ ਵੇਖਿਆ.
ਅੰਗਰੇਜ਼ੀ ਜਾਂ ਅੰਗਰੇਜੀ ( English ਇੰਗਲਿਸ਼) ਹਿੰਦ-ਯੂਰਪੀ ਭਾਸ਼ਾ-ਪਰਿਵਾਰ ਵਿੱਚ ਆਉਂਦੀ ਹੈ ਅਤੇ ਇਸ ਪੱਖੋਂ ਹਿੰਦੀ, ਉਰਦੂ, ਫ਼ਾਰਸੀ ਆਦਿ ਦੇ ਨਾਲ ਇਸਦਾ ਦੂਰ ਦਾ ਰਿਸ਼ਤਾ ਬਣਦਾ ਹੈ। ਇਹ ਇਸ ਪਰਿਵਾਰ ਦੀ ਜਰਮਨਿਕ ਸ਼ਾਖਾ ਵਿੱਚ ਰੱਖੀ ਜਾਂਦੀ ਹੈ। ਇਸਨੂੰ ਦੁਨੀਆ ਦੀ ਸਭ ਤੋਂ ਪਹਿਲੀ ਅੰਤਰਰਾਸ਼ਟਰੀ ਭਾਸ਼ਾ ਮੰਨਿਆ ਜਾਂਦਾ ਹੈ। ਇਹ ਦੁਨੀਆਂ ਦੇ ਕਈ ਦੇਸ਼ਾਂ ਦੀ ਮੁੱਖ ਰਾਜ ਭਾਸ਼ਾ ਹੈ ਅਤੇ ਅਜੋਕੇ ਦੌਰ ਵਿੱਚ ਕਈ ਦੇਸ਼ਾਂ ਵਿੱਚ ਵਿਗਿਆਨ, ਕੰਪਿਊਟਰ, ਸਾਹਿਤ, ਸਿਆਸਤ ਅਤੇ ਉੱਚ ਸਿੱਖਿਆ ਦੀ ਵੀ ਮੁੱਖ ਭਾਸ਼ਾ ਹੈ। ਅੰਗਰੇਜ਼ੀ ਭਾਸ਼ਾ ਰੋਮਨ ਲਿਪੀ ਵਿੱਚ ਲਿਖੀ ਜਾਂਦੀ ਹੈ।
ਪੰਜਾਬੀ ਸਾਹਿਤ ਦਾ ਇਤਿਹਾਸ ਲਿਖਣ ਦਾ ਕਾਰਜ ਬਹੁਤ ਸਾਰੇ ਵਿਦਵਾਨਾਂ ਨੇ ਆਰੰਭਿਆ ਅਤੇ ਵਿਸ਼ੇਸ਼ ਨਜ਼ਰੀਏ ਤੋਂ ਇਤਿਹਾਸ ਲਿਖੇ। ਪੰਜਾਬੀ ਸਾਹਿਤ ਦਾ ਇਤਿਹਾਸ ਲਿਖਣ ਦੀ ਸਭ ਤੋਂ ਵੱਧ ਭੂਮਿਕਾ ਪੰਜਾਬੀ ਸਾਹਿਤ ਅਕਾਦਮੀ ਦਿੱਲੀ ਨੇ ਨਿਭਾਈ ਹੈ। ਪੰਜਾਬੀ ਸਾਹਿਤ ਅਕਾਦਮੀ ਦਿੱਲੀ ਪੰਜਾਬੀ ਭਾਸ਼ਾ, ਸਾਹਿਤ ਤੇ ਸੱਭਿਅਾਚਾਰ ਦੇ ਲਈ ਪਿਛਲੇ ਦੋ ਤੋਂ ਵੱਧ ਦਹਾਕਿਆ ਤੋਂ ਨਿਰੰਤਰ ਕਾਰਜਸ਼ੀਲ ਹੈ। ਭਾਵੇਂ ਇਹ ਅਕਾਦਮੀ ਦਿੱਲੀ ਸਰਕਾਰ ਵੱਲੋਂ, ਦਿੱਲੀ ਪ੍ਰਾਂਤ ਵਿੱਚ ਪੰਜਾਬੀ ਭਾਸ਼ਾ ਦੇ ਵਿਕਾਸ ਦੇ ਸੁਪਨੇ ਦੀ ਪੂਰਤੀ ਵੱਜੋਂ ਸਥਾਪਿਤ ਕੀਤੀ ਗਈ ਸੀ। ਪਰੰਤੂ ਇਸ ਅਕਾਦਮੀ ਨੇ ਨਾ ਕੇਵਲ ਦਿੱਲੀ ਪ੍ਰਾਂਤ ਵਿੱਚ ਹੀ ਪੰਜਾਬੀ ਨੂੰ ਫੈਲਾਇਆ ਤੇ ਸਥਾਪਿਤ ਕੀਤਾ ਸਗੋਂ ਸਮੁੱਚੇ ਪੰਜਾਬੀ ਜਗਤ ਵਿੱਚ ਅਾਪਣਾ ਵਕਾਰੀ ਸਥਾਨ ਵੀ ਬਣਾਇਆ। ਪ੍ਰੋ. ਰਵੇਲ ਸਿੰਘ ਅਤੇ ਉਹਨਾਂ ਦੇ ਸਾਥੀ ਵਿਦਵਾਨਾਂ ਨੇ ਆਪਸੀ ਮਸ਼ਵਰੇ ਨਾਲ ।।ਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਦਾ ਇੱਕ ਵੱਡਾ ਪੋ੍ਜੈਕਟ ਹੱਥ ਵਿੱਚ ਲਿਆ ਜੋ ਕਿ ਨਾ ਕੇਵਲ ਵਿਉਂਤਿਆ ਗਿਆ ਸਗੋਂ ਸੰਪੂਰਨਤਾ ਦੇ ਰਾਹ ਵੀ ਪਿਆ। ਲੰਮੀਆਂ ਬੈਠਕਾਂ ਅਤੇ ਨਿਰੰਤਰ ਵਿਚਾਰ ਵਟਾਂਦਰੇ ਉਪਰੰਤ ਫੈਸਲਾ ਹੋਇਆ ਸੀ ਕਿ ਅਲੱਗ ਅਲੱਗ ਵਿਧਾਵਾਂ ਅਨੁਸਾਰ ਇਤਿਹਾਸ ਲਿਖਿਆ ਜਾਵੇ ਕਿਉਂਕਿ ਪਹਿਲਾਂ ਪ੍ਰਾਪਤ ਇਤਿਹਾਸਾਂ ਵਿੱਚ ਇਹ ਖੱਪਾ ਨਜ਼ਰ ਆਉਂਦਾ ਹੈ। ਇਸ ਪੋ੍ਜੈਕਟ ਅਧੀਨ ਲਿਖੀਆਂ ਪੰਜਾਬੀ ਸਾਹਿਤ ਦੇ ਇਤਿਹਾਸ ਦੀਆਂ ਜਿਲਦਾਂ ਵੱਖ ਵੱਖ ਵਿਧਾਵਾਂ ਅਨੁਸਾਰ ਵਿਉਂਤੀਆਂ ਗਈਆਂ ਹਨ:- 1. ਪੰਜਾਬੀ ਸਾਹਿਤ ਦਾ ਭਾਸ਼ਾਈ ਪਿਛੋਕੜ- ਪ੍ਰੇਮ ਸਿੰਘ 2.
ਪੰਜਾਬੀ ਸੱਭਿਆਚਾਰ ਤੋਂ ਭਾਵ ਹੈ, ਪੰਜਾਬੀ ਲੋਕ-ਸਮੂਹ ਦੁਆਰਾ ਸਿਰਜੀ ਵਿਸ਼ੇਸ਼ ਜੀਵਨ-ਜਾਚ। ਜਿਸ ਵਿੱਚ ਉਨ੍ਹਾ ਲੋਕਾਂ ਦਾ ਰਹਿਣ-ਸਹਿਣ, ਕਿੱਤੇ, ਰਸਮ-ਰਿਵਾਜ, ਰਿਸ਼ਤੇ-ਨਾਤੇ, ਪਹਿਰਾਵਾ, ਹਾਰ-ਸ਼ਿੰਗਾਰ, ਵਿਸ਼ਵਾਸ਼, ਕੀਮਤਾਂ, ਮਨੋਰੰਜਨ ਦੇ ਸਾਧਨ, ਭਾਸ਼ਾ ਅਤੇ ਲੋਕ-ਸਾਹਿਤ ਆਦਿ ਸ਼ਾਮਿਲ ਹੁੰਦੇ ਹਨ। ਓਪਰੀ ਨਜ਼ਰੇ ਵੇਖਿਆਂ ਜਿੱਥੇ ਸੱਭਿਆਚਾਰ ਦੀ ਪ੍ਕਿਰਤੀ ਸਧਾਰਨ ਜਾਪਦੀ ਹੈ, ਉੱਥੇ ਇਸਦਾ ਅਧਿਐਨ ਕਰਦੇ ਹੋਏ ਅਸੀਂ ਮਹਿਸੂਸ ਕਰ ਸਕਦੇ ਹਾਂ ਕਿ ਇਹ ਆਪਣੇ ਆਪ ਵਿੱਚ ਇੱਕ ਜਟਿਲ ਵਰਤਾਰਾ ਵੀ ਹੈ |
ਮਹਾਰਾਜਾ ਰਣਜੀਤ ਸਿੰਘ (1780-1839) ਪੰਜਾਬ ਦੀ ਸਿੱਖ ਸਲਤਨਤ ਦੀ ਨੀਂਹ ਰੱਖਣ ਵਾਲ਼ਾ ਇੱਕ ਸਿੱਖ ਮਹਾਰਾਜਾ ਸੀ ਜੋ ਸ਼ੇਰ-ਏ-ਪੰਜਾਬ (ਪੰਜਾਬ ਦਾ ਸ਼ੇਰ) ਦੇ ਨਾਂ ਨਾਲ਼ ਜਾਣਿਆ ਜਾਂਦਾ ਹੈ। ਮਹਾਰਾਜਾ ਰਣਜੀਤ ਸਿੰਘ ਨੂੰ ਪੰਜਾਬ ਦੇ ਇਤਿਹਾਸ ਵਿੱਚ ਬਹਾਦਰ ਜੰਗਜੂ, ਦਲੇਰ ਮਹਾਰਾਜੇ ਤੇ ਮਹਾਨ ਸ਼ਖ਼ਸੀਅਤ ਵਜੋਂ ਜਾਣਿਆ ਜਾਂਦਾ ਹੈ। ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਵਿੱਚ ਸਿੱਖਾਂ, ਹਿੰਦੂਆਂ ਤੇ ਮੁਸਲਮਾਨਾਂ ਨੂੰ ਇੱਕ ਡੋਰ ਵਿੱਚ ਪਰੋਈ ਰੱਖਿਆ, ਜਿਸ ਕਰਕੇ ਖ਼ਾਲਸਾ ਰਾਜ ਦੀ ਹਰ ਥਾਂ ਸਿਫ਼ਤ ਕੀਤੀ ਜਾਂਦੀ ਸੀ।
ਪੰਜਾਬ ਉੱਤਰ-ਪੱਛਮੀ ਭਾਰਤ ਦਾ ਇੱਕ ਰਾਜ ਹੈ, ਜੋ ਵੱਡੇ ਪੰਜਾਬ ਖੇਤਰ ਦਾ ਇਕ ਭਾਗ ਹੈ। ਇਸਦਾ ਦੂਸਰਾ ਭਾਗ ਪਾਕਿਸਤਾਨ ਵਿੱਚ ਹੈ। ਇਸਦੀ ਸਰਹੱਦ ਉੱਤਰ ਵਿੱਚ ਜੰਮੂ ਅਤੇ ਕਸ਼ਮੀਰ, ਉੱਤਰ-ਪੂਰਬ ਵਿੱਚ ਹਿਮਾਚਲ ਪ੍ਰਦੇਸ਼, ਦੱਖਣ-ਪੂਰਬ ਵਿੱਚ ਹਰਿਆਣੇ, ਦੱਖਣ-ਪੱਛਮ ਵਿੱਚ ਰਾਜਸਥਾਨ ਅਤੇ ਪੱਛਮ ਵਿੱਚ ਪਾਕਿਸਤਾਨੀ ਪੰਜਾਬ ਨਾਲ ਲੱਗਦੀ ਹੈ। ਇਸਦੇ ਮੁੱਖ ਸ਼ਹਿਰ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਬਠਿੰਡਾ, ਫ਼ਿਰੋਜ਼ਪੁਰ, ਮੋਹਾਲੀ ਅਤੇ ਪਟਿਆਲਾ ਹਨ ਅਤੇ ਰਾਜਧਾਨੀ ਚੰਡੀਗੜ੍ਹ ਹੈ।
ਵਿਕੀਪੀਡੀਆ ਇੱਕ ਅਜ਼ਾਦ ਸਮੱਗਰੀ ਵਾਲਾ, ਬਹੁ-ਭਾਸ਼ਾਈ ਇੰਟਰਨੈੱਟ ਵਿਸ਼ਵਕੋਸ਼ ਹੈ, ਜਿਸ ਵਿੱਚ ਕੋਈ ਵੀ ਲਿਖ ਸਕਦਾ ਹੈ। ਅਕਤੂਬਰ 2016 ਮੁਤਾਬਿਕ 292 ਬੋਲੀਆਂ ਦੇ ਵਿਕੀਪੀਡੀਆ ਮੌਜੂਦ ਹਨ। ਇਹ ਇੱਕ ਗੈਰ-ਮੁਨਾਫ਼ਾ ਅੰਤਰਰਾਸ਼ਟਰੀ ਸੰਸਥਾ ਵਿਕੀਮੀਡੀਆ ਫਾਊਂਡੇਸ਼ਨ ਦੁਆਰਾ ਚਲਾਇਆ ਜਾਂਦਾ ਹੈ। ਇਸ ਵਿੱਚ ਤਕਰੀਬਨ 23 ਮਿਲੀਅਨ (2 ਕਰੋੜ 30 ਲੱਖ) ਲੇਖ ਹਨ, ਜਿੰਨ੍ਹਾ ਵਿੱਚੋਂ 4 ਮਿਲੀਅਨ (40 ਲੱਖ) ਤੋਂ ਜ਼ਿਆਦਾ ਲੇਖ ਇਕੱਲੇ ਅੰਗਰੇਜ਼ੀ ਵਿਕੀਪੀਡੀਆ ਵਿੱਚ ਅਤੇ 29,005 ਲੇਖ ਪੰਜਾਬੀ ਵਿਕੀਪੀਡੀਆ ਵਿੱਚ ਹਨ ਜੋ ਸਾਰੀ ਦੁਨੀਆਂ ਦੇ ਵਰਤੋਂਕਾਰਾਂ ਦੁਆਰਾ ਮਿਲ ਕੇ ਲਿਖੇ ਗਏ ਹਨ। ਵਿਕੀਪੀਡੀਆ ਵਿੱਚ ਹਰ ਕੋਈ ਨਵੇਂ ਲੇਖ ਲਿਖ ਸਕਦਾ ਹੈ ਅਤੇ ਪਹਿਲਾਂ ਬਣੇ ਤਕਰੀਬਨ ਸਾਰੇ ਲੇਖਾਂ ਨੂੰ ਸੋਧ ਸਕਦਾ ਹੈ।
ਗੁਰਮੁਖੀ ਲਿਪੀ ਪੰਜਾਬੀ ਭਾਸ਼ਾ ਨੂੰ ਲਿਖਣ ਲਈ ਵਰਤੀ ਜਾਣ ਵਾਲੀ ਲਿਪੀ ਹੈ। ਬੋਲਾਂ ਨੂੰ ਲਿਖਤ ਵਿੱਚ ਢਾਲਣ ਲਈ ਵਰਤੇ ਜਾਂਦੇ ਚਿੰਨ੍ਹਾਂ ਦੇ ਸਮੂਹ ਨੂੰ ਲਿਪੀ ਕਿਹਾ ਜਾਂਦਾ ਹੈ। ਲਿਪੀ ਬੋਲੀ ਦਾ ਵਾਹਣ ਹੈ। ਭਾਸ਼ਾ ਤੇ ਲਿਪੀ ਦਾ ਆਪਸ ਵਿੱਚ ਗੂੜ੍ਹਾ ਸੰਬੰਧ ਹੈ। ਜਿਵੇਂ ਮਨੁੱਖੀਭਾਵਾਂ ਦੀ ਪੁਸ਼ਾਕ ਬੋਲੀ ਹੈ, ਉਵੇਂ ਲਿਪੀ ਭਾਸ਼ਾ/ਬੋਲੀ ਦਾ ਪਹਿਰਾਵਾ ਹੈ। ਲਿਪੀ ਦੇ ਪਹਿਰਾਵੇ ਨੇ ਭਾਸ਼ਾ ਨੂੰ ਸਦੀਵਤਾ ਬਖ਼ਸ਼ੀ ਹੈ। ਲਿਪੀ ਮਨੁੱਖੀ ਭਾਵਾਂ ਨੂੰ ਅਮਰ ਕਰ ਦਿੰਦੀ ਹੈ। ਅੱਜ ਗਿਆਨ, ਵਿਗਿਆਨ ਅਤੇਕੰਪਿਊਟਰੀ ਯੁੱਗ ਵਿੱਚ ਭਾਵੇਂ ਨਵੀਆਂ ਤਕਨੀਕਾਂ ਨੇ ਬੋਲੀ ਭਾਸ਼ਾ (ਅਵਾਜ਼) ਨੂੰ ਸਥਾਈ ਰੂਪ ਦੇਣ ਦੇ ਹੋਰ ਵੀ ਕਈ ਨਵੀਨ ਸਾਧਨ ਬਣਾ ਲਏ ਹਨ, ਪਰ ਲਿਪੀ ਦੀ ਤਾਕਤ ਅਤੇ ਵਿਆਪਕਤਾ ਦੇ ਮੁਕਾਬਲੇ ਇਹ ਅਜੇ ਵੀ ਤੁੱਛ ਹਨ। ਹਰੇਕ ਭਾਸ਼ਾ ਦੇ ਲਿਖਤੀ ਸਰੂਪ ਲਈ ਕਿਸੇ ਨਾ ਕਿਸੇ ਲਿਪੀ ਦੀ ਵਰਤੋਂ ਕੀਤੀ ਜਾਂਦੀ ਹੈ। ਹਰ ਭਾਸ਼ਾ ਦੀ ਲਿਪੀ ਦਾ ਕੋਈ ਨਾ ਕੋਈ ਨਾਂ ਵੀ ਜ਼ਰੂਰ ਹੁੰਦਾ ਹੈ, ਜਿਵੇਂ ਹਿੰਦੀ ਲਈ ਦੇਵਨਾਗਰੀ ਲਿਪੀ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਅੰਗਰੇਜ਼ੀ ਭਾਸ਼ਾ ਲਈ ਰੋਮਨ ਲਿਪੀ ਦੀ ਵਰਤੋਂ ਕੀਤੀ ਜਾਂਦੀ ਹੈ। ਇਸੇ ਤਰ੍ਹਾਂ ਪੰਜਾਬੀ ਭਾਸ਼ਾ ਲਈ ਗੁਰਮੁਖੀ ਲਿਪੀ ਦੀ ਵਰਤੋਂ ਕੀਤੀ ਜਾਂਦੀ ਹੈ।
ਜੇਠ (ਸੰਸਕ੍ਰਿਤ: ज्येष्ठ, ਨੇਪਾਲੀ: जेठ ਜਾਂ ज्येष्ठ) ਹਿੰਦੂ ਕਲੰਦਰ ਦਾ ਇੱਕ ਮਹੀਨਾ ਹੈ। ਭਾਰਤ ਦੇ ਅਧਿਕਾਰਕ ਰਾਸ਼ਟਰੀ ਕਲੰਡਰ ਅਨੁਸਾਰ ਇਹ ਸਾਲ ਦਾ ਤੀਜਾ ਮਹੀਨਾਹੈ। ਇਹ ਗ੍ਰੇਗਰੀ ਅਤੇ ਜੁਲੀਅਨ ਕਲੰਡਰਾਂ ਦੇ ਮਈ ਅਤੇ ਜੂਨ ਦੇ ਵਿਚਾਲੇ ਆਉਂਦਾ ਹੈ। ਇਸ ਮਹੀਨੇ ਦੇ ਵਿੱਚ 31 ਦਿਨ ਹੁੰਦੇ ਹਨ। ਪੰਜਾਬੀ ਦੇ ਸ਼ਬਦ-ਨਿਰੁਕਤੀ ਮਾਹਿਰ ਬਲਜੀਤ ਬਾਸੀ ਅਨੁਸਾਰ: "ਜੇਠ ਮਹੀਨੇ ਦੀ ਪੁੰਨਿਆ ਵਾਲੇ ਦਿਨ ਚੰਦਰਮਾ 'ਜੇਠ' ਨਛੱਤਰ ਵਿੱਚ ਹੁੰਦਾ ਹੈ। ਸੰਸਕ੍ਰਿਤ ਵਿੱਚ ਇਸ ਮਹੀਨੇ ਤੇ ਨਛੱਤਰ ਦਾ ਨਾਂ 'ਜਯੈਸ਼ਠ' ਜਾਂ 'ਜਯੇਸ਼ਠ' ਹੈ। ਸੂਰਜੀ ਮਹੀਨੇ ਦੇ ਹਿਸਾਬ ਨਾਲ ਜੇਠ ਵ੍ਰਿਸਚਕ ਸੰਗਰਾਂਦ ਤੋਂ ਮਿਥੁਨ ਸੰਗਰਾਂਦ ਤੱਕ ਰਹਿੰਦਾ ਹੈ। ਜੇਠ ਦਾ ਚਿੰਨ ਤਾਵੀਤ, ਛਤਰੀ ਜਾਂ ਕੰਨ ਦੀ ਵਾਲੀ ਹੈ। ਇਸ ਦਾ ਸਬੰਧ ਸਭ ਤੋਂ ਵੱਡੇ ਇੰਦਰ ਦੇਵਤੇ ਨਾਲ ਜੋੜਿਆ ਜਾਂਦਾ ਹੈ। ਇਸ ਲਈ ਵਿਚਾਰ ਹੈ ਕਿ ਇਸ ਮਹੀਨੇ ਪੈਦਾ ਹੋਣ ਵਾਲਾ ਵਿਅਕਤੀ ਜਿੰਮੇਵਾਰ, ਰਖਵਾਲਾ ਅਤੇ ਲੀਡਰ ਕਿਸਮ ਦਾ ਹੁੰਦਾ ਹੈ। ਇਸੇ ਲਈ ਇਸ ਦਾ ਇੱਕ ਚਿੰਨ ਛਤਰੀ ਹੈ।"
ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀ
ਗੁਰੂ ਗ੍ਰੰਥ ਸਾਹਿਬ ਸਿੱਖਾਂ ਦਾ ਸਭ ਤੋਂ ਮਹਾਨ ਗ੍ਰੰਥ ਹੈ। ਗੁਰੂ ਅਰਜਨ ਦੇਵ ਜੀ ਨੇ ਇਸ ਮਹਾਨ ਗ੍ਰੰਥ ਦਾ ਸੰਕਲਨ 1601 ਵਿੱਚ ਸ਼ੁਰੂ ਕੀਤਾ ਅਤੇ 2 ਅਗਸਤ 1604 ਨੂੰ ਸੰਪੰਨ ਕੀਤਾ। ਇਸ ਮਹਾਨ ਗ੍ਰੰਥ ਦੀ ਲੇਖਣੀ ਦਾ ਕਾਰਜ ਭਾਈ ਗੁਰਦਾਸ ਨੇ ਕੀਤਾ। ਇਸ ਵਿੱਚ ਪਹਿਲਾਂ ਪੰਜ ਗੁਰੂਆਂ ਦੀ ਬਾਣੀ ਦਰਜ ਸੀ; ਬਾਅਦ ਵਿੱਚ ਗੁਰੂ ਗੋਬਿੰਦ ਸਿੰਘ ਨੇ ਇਸ ਵਿੱਚ ਅਕਤੂਬਰ 1708 ਨੂੰ [[ਗੁਰੂ ਤੇਗ ਬਹਾਦਰ)ਦੀ ਬਾਣੀ ਸ਼ਾਮਲ ਕੀਤੀ। ਗੁਰੂ ਗ੍ਰੰਥ ਸਾਹਿਬ ਵਿੱਚ ਛੇ ਗੁਰੂ ਸਹਿਬਾਨਾਂ ਤੋਂ ਇਲਾਵਾ 15 ਭਗਤਾਂ, 11 ਭੱਟਾਂ ਤੇ ਤਿੰਨ ਗੁਰੂ ਘਰ ਦੇ ਸਿੱਖ ਸ਼ਰਧਾਲੂਆਂ ਦੀ ਬਾਣੀ ਦਰਜ ਹੈ, ਜੋ ਹੇਠ ਲਿਖੇ ਪ੍ਰਕਾਰ ਹੈ-
ਬੰਦਾ ਸਿੰਘ ਬਹਾਦਰ (27 ਅਕਤੂਬਰ 1670 –9 ਜੂਨ 1716) ਸਿੱਖਾਂ ਦੀ ਸੈਨਾ ਦਾ ਸੈਨਾਪਤੀ ਸੀ। ਉਸ ਦੇ ਬਚਪਨ ਦਾ ਨਾਂ ਲਛਮਣ ਦੇਵ ਸੀ ਪਰ ਓਹ ਲਛਮਣ ਦਾਸ ਅਤੇ ਮਾਧੋ ਦਾਸ ਦੇ ਨਾਵਾਂ ਨਾਲ ਵੀ ਜਾਣਿਆ ਜਾਂਦਾ ਸੀ। ਉਸਨੇ ਪੰਦਰਾਂ ਸਾਲ ਦੀ ਉਮਰ ਵਿੱਚ ਵੈਰਾਗੀ ਬਣਨ ਲਈ ਘਰ ਛੱਡ ਦਿਤਾ ਤਾਂ ਉਸਨੂੰ ਮਾਧੋ ਦਾਸ ਦੇ ਨਾਂ ਨਾਲ ਜਾਣਿਆ ਜਾਣ ਲਗਿਆ। ਉਸਨੇ ਗੋਦਾਵਰੀ ਨਦੀ ਦੇ ਕਿਨਾਰੇ ਆਪਣਾ ਆਸ਼ਰਮ ਬਣਾਇਆ। ਇੱਥੇ ਹੀ ਉਸ ਦੀ ਮੁਲਾਕਾਤ ਸਤੰਬਰ 1708 ਈ. ਵਿੱਚ ਗੁਰੂ ਗੋਬਿੰਦ ਸਿੰਘ ਜੀ ਨਾਲ ਹੋਈ ਅਤੇ ਉਹ ਉਨ੍ਹਾਂ ਦਾ ਸ਼ਰਧਾਲੂ ਬਣ ਗਇਆ। ਗੁਰੂ ਜੀ ਨੇ ਹੀ ਉਸਨੂੰ ਬੰਦਾ ਸਿੰਘ ਬਹਾਦਰ ਦਾ ਨਾਂ ਦਿਤਾ ਅਤੇ ਪੰਜਾਬ ਵਿੱਚ ਮੁਗਲਾਂ ਵਿਰੁੱਧ ਸਿੱਖਾਂ ਦੀ ਅਗਵਾਈ ਕਰਨ ਲਈ ਭੇਜਿਆ। ਗੁਰਦਾਸ ਨੰਗਲ ਵਿਚ ਦਸੰਬਰ 1715 ਵਿਚ ਗਿ੍ਫ਼ਤਾਰ ਕੀਤੇ ਬੰਦਾ ਸਿੰਘ ਅਤੇ ਉਸ ਦੇ ਸਾਥੀ ਅਤੇ ਮਗਰੋਂ ਗਿ੍ਫ਼ਤਾਰ ਕੀਤੇ ਸਿੱਖ ਕੈਦੀ 27 ਫ਼ਰਵਰੀ, 1716 ਦੇ ਦਿਨ ਦਿੱਲੀ ਦੇ ਬਾਹਰਵਾਰ ਪਿੰਡ ਅਗਰਾਬਾਦ ਕੋਲ ਪੁੱਜੇ। 29 ਫ਼ਰਵਰੀ, 1716 ਨੂੰ ਇਨ੍ਹਾਂ ਕੈਦੀਆਂ ਦਾ ਦਿੱਲੀ ਵਿਚ ਜਲੂਸ ਕਢਿਆ ਗਿਆ। ਜਲੂਸ ਦੇ ਸੱਭ ਤੋਂ ਅੱਗੇ ਇਕ ਬੈਂਡ-ਵਾਜਾ ਜਾ ਰਿਹਾ ਸੀ। ਇਹ ਜਲੂਸ ਦਿੱਲੀ ਨੇੜਲੇ ਪਿੰਡ ਅਗਰਾਬਾਦ ਤੋਂ ਸ਼ੁਰੂ ਹੋ ਕੇ, 10 ਕਿਲੋਮੀਟਰ ਦੂਰ, ਲਾਲ ਕਿਲਾ ਤਕ ਲਿਜਾਇਆ ਗਿਆ। ਇਸ ਬੈਂਡ ਦੇ ਪਿੱਛੇ ਦੋ ਹਜ਼ਾਰ ਸਿੱਖਾਂ ਦੇ ਸਿਰ, ਜਿਨ੍ਹਾਂ 'ਚ ਤੂੜੀ ਭਰ ਕੇ ਬਾਂਸਾਂ 'ਤੇ ਲਟਕਾਇਆ ਹੋਇਆ ਸੀ, ਜਾ ਰਹੇ ਸਨ। ਇਨ੍ਹਾਂ ਦੇ ਸਿਰਾਂ ਦੇ ਵਾਲ ਖੁਲ੍ਹੇ ਰੱਖੇ ਹੋਏ ਸਨ ਤਾਂ ਜੋ ਲੋਕ ਪਛਾਣ ਸਕਣ ਕਿ ਇਹ ਸਿੱਖਾਂ ਦੇ ਹੀ ਸਿਰ ਹਨ। ਇਨ੍ਹਾਂ ਦੀ ਗਿਣਤੀ ਵਧਾਉਣ ਵਾਸਤੇ ਕੁੱਝ ਔਰਤਾਂ ਦੇ ਸਿਰ ਵੱਢ ਕੇ ਵੀ ਸ਼ਾਮਲ ਕਰ ਦਿਤੇ ਗਏ ਸਨ, ਜੋ ਲੰਮੇ ਵਾਲਾਂ ਕਾਰਨ ਸਿੱਖ ਹੀ ਜਾਪਦੀਆਂ ਸਨ। ਇਸ ਮਗਰੋਂ ਇਕ ਹਾਥੀ ਸੀ, ਜਿਸ 'ਤੇ ਰੱਖੇ ਹੋਏ ਪਿੰਜਰੇ ਵਿਚ ਬੰਦਾ ਸਿੰਘ ਸੀ। ਬੰਦਾ ਸਿੰਘ ਦਾ ਮਜ਼ਾਕ ਉਡਾਉਣ ਵਾਸਤੇ ਉਸ ਨੂੰ ਇਕ ਲਾੜੇ ਵਾਂਗ ਸੁਨਹਿਰੀ ਜ਼ਰੀ ਵਾਲੀ ਲਾਲ ਪੱਗ, ਅਨਾਰ ਦੇ ਫ਼ੁਲਾਂ ਦੇ ਰੰਗ ਦਾ ਸ਼ਾਹੀ ਚੋਗਾ ਪਾਇਆ ਹੋਇਆ ਸੀ। ਉਸ ਦੇ ਸਿਰ 'ਤੇ ਇਕ ਲਕੜੀ ਦਾ ਖੋਖਾ ਤਿੰਨ-ਚਾਰ ਕਿਲੋ ਮਿੱਟੀ ਨਾਲ ਭਰ ਕੇ ਰਖਿਆ ਹੋਇਆ ਸੀ, ਜਿਸ ਦੇ ਭਾਰ ਨਾਲ ਉਹ ਗਰਦਨ ਝੁਕਾਈ ਟੇਢਾ ਬੈਠਾ ਸੀ। ਬੰਦਾ ਸਿੰਘ ਭਾਵੇਂ ਪਿੰਜਰੇ ਵਿਚ ਬੰਦ ਸੀ, ਪਰ ਫਿਰ ਵੀ ਉਸ ਪਿੱਛੇ ਨੰਗੀ ਤਲਵਾਰ ਹੱਥ ਵਿਚ ਫੜ ਕੇ ਇਕ ਸਿਪਾਹੀ ਖੜਾ ਕੀਤਾ ਹੋਇਆ ਸੀ ਕਿਉਂਕਿ ਮੁਗ਼ਲ ਡਰਦੇ ਸੀ ਕਿ ਕਿਤੇ ਬੰਦਾ ਜਾਦੂ ਨਾਲ ਉੱਡ ਹੀ ਨਾ ਜਾਵੇ। ਬੰਦਾ ਸਿੰਘ ਵਾਲੇ ਹਾਥੀ ਦੇ ਪਿੱਛੇ 740 ਕੈਦੀ ਸਨ। ਇਨ੍ਹਾਂ ਦੇ ਮੂੰਹਾਂ 'ਤੇ ਕਾਲਖ਼ ਮਲੀ ਹੋਈ ਸੀ। ਉਨ੍ਹਾਂ ਦਾ ਇਕ-ਇਕ ਹੱਥ ਗਰਦਨ ਦੇ ਪਿੱਛੇ ਕਰ ਕੇ ਸ਼ਿਕੰਜੇ ਵਿਚ ਕੱਸ ਕੇ ਬੰਨਿ੍ਹਆ ਹੋਇਆ ਸੀ। ਉਨ੍ਹਾਂ ਦੇ ਸਿਰਾਂ 'ਤੇ ਕਾਗ਼ਜ਼ਾਂ ਦੀਆਂ ਖੋਖਾ-ਟੋਪੀਆਂ ਰੱਖੀਆਂ ਹੋਈਆਂ ਸਨ ਤੇ ਉਨ੍ਹਾਂ ਦੇ ਜਿਸਮਾਂ 'ਤੇ ਭੇਡਾਂ ਦੀ ਖੱਲ ਲਵ੍ਹੇਟੀ ਹੋਈ ਸੀ। ਉਨ੍ਹਾਂ ਦਾ ਇਹ ਰੂਪ ਉਨ੍ਹਾਂ ਦਾ ਮਜ਼ਾਕ ਉਡਾਉਣ ਅਤੇ ਉਨ੍ਹਾਂ ਦੀ ਬੇਇਜ਼ਤੀ ਕਰਨ ਵਾਸਤੇ ਬਣਾਇਆ ਗਿਆ ਸੀ। ਉਨ੍ਹਾਂ ਨੂੰ ਦੋ-ਦੋ ਕਰ ਕੇ ਕਾਠੀਆਂ ਤੋਂ ਸੱਖਣੇ ਊਠਾਂ 'ਤੇ ਲੱਦਿਆ ਹੋਇਆ ਸੀ। ਇਸ ਜਲੂਸ ਪਿੱਛੇ ਮੁਹੰਮਦ ਅਮੀਨ ਖ਼ਾਨ, ਉਸ ਦਾ ਪੁੱਤਰ ਕਮਰ-ਉਦ-ਦੀਨ ਖ਼ਾਨ ਅਤੇ ਜ਼ਕਰੀਆ ਖ਼ਾਨ ਪੁੱਤਰ ਅਬਦੁਸ ਸਮਦ ਖ਼ਾਨ ਜੋ ਮਗਰੋਂ ਲਾਹੌਰ ਦਾ ਸੂਬੇਦਾਰ ਬਣਿਆ, ਜੇਤੂਆਂ ਵਾਂਗ ਆਕੜ-ਆਕੜ ਕੇ ਚੱਲ ਰਹੇ ਸਨ। ਇਹ ਜਲੂਸ ਲਾਹੌਰੀ ਗੇਟ ਦੇ ਰਸਤਿਉਂ ਦਿੱਲੀ ਸ਼ਹਿਰ ਵਿਚ ਦਾਖ਼ਲ ਹੋਇਆ। ਇਸ ਜਲੂਸ ਨੂੰ ਵੇਖਣ ਵਾਸਤੇ ਦਿੱਲੀ ਦੀ ਸਾਰੀ ਲੋਕ ਸੜਕਾਂ 'ਤੇ ਆਈ ਹੋਈ ਸੀ। ਸ਼ਹਿਰ ਵਿਚ ਕੋਈ ਵੀ ਸ਼ਖ਼ਸ ਐਸਾ ਨਹੀਂ ਸੀ ਰਿਹਾ, ਜਿਸ ਨੇ ਇਹ ਨਜ਼ਾਰਾ ਨਾ ਵੇਖਿਆ ਹੋਵੇ। ਲੱਖਾਂ ਲੋਕਾਂ ਦੀਆਂ ਭੀੜਾਂ ਕਾਰਨ ਏਨੀ ਘੁਟਣ ਸੀ ਕਿ ਇਸ ਮੌਕੇ 'ਤੇ ਸਾਹ ਲੈਣਾ ਵੀ ਮੁਸ਼ਕਲ ਹੋਇਆ ਪਿਆ ਸੀ। ਲੋਕ ਸਿੱਖਾਂ ਨੂੰ ਮਜ਼ਾਕ 'ਚ ਉਨ੍ਹਾਂ ਵਲ ਵੇਖ ਕੇ ਕੋਝੀਆਂ ਸੈਨਤਾਂ ਕਰ ਰਹੇ ਸਨ। ਜਦੋਂ ਬੰਦਾ ਸਿੰਘ ਨੂੰ ਬਾਦਸ਼ਾਹ ਫ਼ਰਖ਼ਸੀਅਰ ਕੋਲ ਪੇਸ਼ ਕੀਤਾ ਗਿਆ ਸੀ ਤਾਂ ਬਾਦਸ਼ਾਹ ਨੇ ਬੰਦਾ ਸਿੰਘ ਨੂੰ ਪੁਛਿਆ, ਤੂੰ ਅਪਣੇ ਵਾਸਤੇ ਕਿਹੋ ਜਹੀ ਮੌਤ ਚੁਣੇਂਗਾ?
ਨਾਨਕਸ਼ਾਹੀ ਜੰਤਰੀ ਇੱਕ ਸੂਰਜੀ ਜੰਤਰੀ ਹੈ, ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਲੋਂ ਮੁੱਖ ਸਿੱਖ ਤਿਉਹਾਰ ਜਾਨਣ ਲਈ ਵਰਤੀ ਜਾਂਦੀ ਹੈ। ਇਹ ਹਿੰਦੂ ਜੰਤਰੀ ਦੀ ਜਗ੍ਹਾ ਵਰਤਣ ਲਈ ਪਾਲ ਸਿੰਘ ਪੁਰੇਵਾਲ ਨੇ ਬਣਾਇਆ ਸੀ ਅਤੇ ਇਸ ਦੀ ਵਰਤੋਂ 1998 ਤੋਂ ਕੀਤੀ ਜਾ ਰਹੀ ਹੈ। ਇਸ ਜੰਤਰੀ ਦੀ ਸ਼ੁਰੂਆਤ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਤੋਂ ਕੀਤੀ ਗਈ ਹੈ। ਇਸ ਜੰਤਰੀ ਦੇ ਮੁਤਾਬਕ ਨਵੇਂ ਸਾਲ ਦਾ ਦਿਨ ਅੰਗਰੇਜੀ ਜੰਤਰੀ ਦੇ ਹਿਸਾਬ ਨਾਲ 13 ਮਾਰਚ ਨੂੰ ਹੁੰਦਾ ਹੈ।
ਭਾਸ਼ਾ ਵਿਗਿਆਨ ਵਿੱਚ ਸ਼ਬਦ ਨੂੰ ਛੋਟੀ ਤੋਂ ਛੋਟੀ ਸੁਤੰਤਰ ਇਕਾਈ ਵਜੋਂ ਮੰਨਿਆ ਗਿਆ ਹੈ ਜੋ ਆਰਥਿਕ ਅਤੇ ਵਿਹਾਰਿਕ ਪੱਧਰ ਤੇ ਇੱਕਲੇ ਤੌਰ ਤੇ ਵਰਤਿਆ ਜਾਂਦਾ ਹੈ। ਭਾਸ਼ਾ ਵਿਗਿਆਨ ਅਧਿਐਨ ਵਿੱਚ ‘ਸ਼ਬਦ’ ਦਾ ਮਹੱਤਵ ਕਈ ਤਰ੍ਹਾਂ ਦੀਆਂ ਦ੍ਰਿਸ਼ਟੀਆਂ ਤੋਂ ਮਿਲਦਾ ਹੈ। ਪ੍ਰੰਪਰਾਗਤ ਵਿਆਕਰਣ ਸਿਧਾਂਤ ਵਿੱਚ ‘ਸ਼ਬਦ’ ਇੱਕ ਅਤਿ ਉੱਤਮ ਇਕਾਈ ਮੰਨਿਆ ਜਾਂਦਾ ਹੈ। ਕਿਉਂਕਿ ਪ੍ਰੰਪਰਾਗਤ ਧਾਰਨਾ ਅਨੁਸਾਰ ਵਾਕ ਵਿਓਂਤ ਵਿੱਚ ਵਾਕ ਦੀਆਂ ਚਾਰ ਪ੍ਰਮੁੱਖ ਇਕਾਈਆਂ ਹਨ: ਸ਼ਬਦ, ਵਾਕੰਸ਼, ਉਪਵਾਕ, ਵਾਕ। ਇਨ੍ਹਾਂ ਵਿੱਚੋਂ ‘ਸ਼ਬਦ, ਨੂੰ ਹੀ ਮੂਲ ਇਕਾਈ ਮੰਨਿਆ ਗਿਆ ਹੈ ਜਿਸ ਤੋਂ ਵਾਕੰਸ਼ਾਂ , ਉਪਵਾਕਾਂ ਅਤੇ ਵਾਕਾਂ ਦੀ ਸਿਰਜਣਾ ਹੁੰਦੀ ਹੈ।
ਅੰਤਰਰਾਸ਼ਟਰੀ ਮਜ਼ਦੂਰ ਦਿਵਸ ਨੂੰ ਮਨਾਉਣ ਦੀ ਸ਼ੁਰੂਆਤ 1 ਮਈ 1886 ਤੋਂ ਮੰਨੀ ਜਾਂਦੀ ਹੈ ਜਦੋਂ ਅਮਰੀਕਾ ਦੀਆਂ ਮਜ਼ਦੂਰ ਯੂਨੀਅਨਾਂ ਨੇ ਕੰਮ ਦਾ ਸਮਾਂ 8 ਘੰਟੇ ਤੋਂ ਵੱਧ ਨਾ ਰੱਖੇ ਜਾਣ ਲਈ ਹੜਤਾਲ ਕੀਤੀ ਸੀ। ਇਸ ਹੜਤਾਲ ਦੌਰਾਨ ਸ਼ਿਕਾਗੋ ਦੀ ਹੇਅ ਮਾਰਕੀਟ ਵਿੱਚ ਬੰਬ ਧਮਾਕਾ ਹੋਇਆ ਸੀ। ਇਹ ਬੰਬ ਕਿਸ ਨੇ ਸੁੱਟਿਆ ਕੋਈ ਪਤਾ ਨਹੀਂ। ਇਸ ਦੇ ਸਿੱਟੇ ਵਜੋਂ ਪੁਲੀਸ ਨੇ ਮਜਦੂਰਾਂ ਉੱਤੇ ਗੋਲੀ ਚਲਾ ਦਿੱਤੀ ਅਤੇ ਸੱਤ ਮਜਦੂਰ ਮਾਰ ਦਿੱਤੇ। "ਭਰੋਸੇਯੋਗ ਗਵਾਹਾਂ ਨੇ ਤਸਦੀਕ ਕੀਤੀ ਕਿ ਪਿਸਟਲਾਂ ਦੀਆਂ ਸਾਰੀਆਂ ਫਲੈਸ਼ਾਂ ਗਲੀ ਦੇ ਕੇਂਦਰ ਵਲੋਂ ਆਈਆਂ ਜਿਥੇ ਪੁਲਿਸ ਖੜੀ ਸੀ, ਅਤੇ ਭੀੜ ਵਲੋਂ ਇੱਕ ਵੀ ਫ੍ਲੈਸ਼ ਨਹੀਂ ਆਈ। ਇਸ ਤੋਂ ਵੀ ਅਗਲੀ ਗੱਲ, ਮੁਢਲੀਆਂ ਅਖਬਾਰੀ ਰਿਪੋਰਟਾਂ ਵਿੱਚ ਭੀੜ ਵਲੋਂ ਗੋਲੀਬਾਰੀ ਦਾ ਕੋਈ ਜ਼ਿਕਰ ਨਹੀਂ। ਮੌਕੇ ਤੇ ਇੱਕ ਟੈਲੀਗ੍ਰਾਫ ਖੰਭਾ ਗੋਲੀਆਂ ਨਾਲ ਹੋਈਆਂ ਮੋਰੀਆਂ ਨਾਲ ਪੁਰ ਹੋਇਆ ਸੀ, ਜੋ ਸਾਰੀਆਂ ਦੀਆਂ ਸਾਰੀਆਂ ਪੁਲਿਸ ਵਾਲੇ ਪਾਸੇ ਤੋਂ ਆਈਆਂ ਸਨ।" ਭਾਵੇਂ ਇਨ੍ਹਾਂ ਘਟਨਾਵਾਂ ਦਾ ਅਮਰੀਕਾ ਉੱਤੇ ਇਕਦਮ ਕੋਈ ਵੱਡਾ ਪ੍ਰਭਾਵ ਨਹੀਂ ਪਿਆ ਸੀ ਪਰ ਕੁਝ ਸਮੇਂ ਬਾਅਦ ਅਮਰੀਕਾ ਵਿੱਚ 8 ਘੰਟੇ ਕੰਮ ਕਰਨ ਦਾ ਸਮਾਂ ਨਿਸ਼ਚਿਤ ਕਰ ਦਿੱਤਾ ਗਿਆ ਸੀ। ਮੌਜੂਦਾ ਸਮੇਂ ਭਾਰਤ ਅਤੇ ਹੋਰ ਮੁਲਕਾਂ ਵਿੱਚ ਮਜ਼ਦੂਰਾਂ ਦੇ 8 ਘੰਟੇ ਕੰਮ ਕਰਨ ਸੰਬੰਧੀ ਕਾਨੂੰਨ ਲਾਗੂ ਹੈ।
ਭਾਰਤ (ਹਿੰਦੀ: भारत) ਪ੍ਰਾਚੀਨ ਜੰਬੂ ਦੀਪ, ਆਧੁਨਿਕ ਦੱਖਣੀ ਏਸ਼ੀਆ ਵਿੱਚ ਸਥਿੱਤ ਭਾਰਤੀ ਉਪ-ਮਹਾਂਦੀਪ ਦਾ ਸਭ ਤੋਂ ਵੱਡਾ ਦੇਸ਼ ਹੈ। ਭਾਰਤ ਦਾ ਭੂਗੋਲਿਕ ਵਿਸਥਾਰ 80°4' ਵਲੋਂ 370°6' ਉੱਤਰੀ ਅਕਸ਼ਾਂਸ਼ ਤੱਕ ਅਤੇ 680°7' ਵਲੋਂ 9°70'25" ਪੂਰਵੀ ਦੇਸ਼ਾਂਤਰ ਤੱਕ ਹੈ। ਭਾਰਤ ਦੀ ਸਮੁੰਦਰ ਤਟ ਰੇਖਾ 7516.6 ਕਿਮੀ ਲੰਬੀ ਹੈ। ਭਾਰਤ, ਭੂਗੋਲਕ ਨਜ਼ਰ ਵਲੋਂ ਸੰਸਾਰ ਵਿੱਚ ਸੱਤਵਾਂ ਸਭ ਤੋਂ ਵੱਡਾ ਅਤੇ ਅਾਬਾਦੀ ਪੱਖੋਂ ਦੂਜਾ ਸਭ ਤੋਂ ਵੱਡਾ ਦੇਸ਼ ਹੈ। ਭਾਰਤ ਦੇ ਪੱਛਮ ਵਿੱਚ ਪਾਕਿਸਤਾਨ, ਉੱਤਰ-ਪੂਰਬ ਵਿੱਚ ਚੀਨ, ਨੇਪਾਲ ਅਤੇ ਭੂਟਾਨ ਅਤੇ ਪੂਰਬ ਵਿੱਚ ਬੰਗਲਾਦੇਸ਼ ਤੇ ਮਿਆਂਮਾਰ ਦੇਸ਼ ਸਥਿਤ ਹਨ। ਹਿੰਦ ਮਹਾਂਸਾਗਰ ਵਿੱਚ ਇਸਦੇ ਦੱਖਣ-ਪੱਛਮ ਵਿੱਚ ਮਾਲਦੀਵ, ਦੱਖਣ ਵਿੱਚ ਸ੍ਰੀ ਲੰਕਾ ਅਤੇ ਦੱਖਣ-ਪੂਰਬ ਵਿੱਚ ਇੰਡੋਨੇਸ਼ਿਆ ਹਨ। ਉੱਤਰ-ਪੱਛਮ ਵਿੱਚ ਅਫ਼ਗਾਨਿਸਤਾਨ ਦੇ ਨਾਲ ਭਾਰਤ ਦੀ ਸੀਮਾ ਹੈ। ਇਸਦੇ ਉੱਤਰ ਵਿੱਚ ਹਿਮਾਲਾ ਪਹਾੜ ਹਨ ਅਤੇ ਦੱਖਣ ਵਿੱਚ ਹਿੰਦ ਮਹਾਂਸਾਗਰ ਹੈ। ਪੂਰਬ ਵਿੱਚ ਬੰਗਾਲ ਦੀ ਖਾੜੀ ਹੈ ਅਤੇ ਪੱਛਮ ਵਿੱਚ ਅਰਬ ਸਾਗਰ ਹੈ। ਭਾਰਤ ਵਿੱਚ ਕਈ ਵੱਡੀਆਂ ਨਦੀਆਂ ਹਨ। ਗੰਗਾ ਨਦੀ ਭਾਰਤੀ ਸੰਸਕ੍ਰਿਤੀ ਵਿੱਚ ਬਹੁਤ ਪਵਿੱਤਰ ਮੰਨੀ ਜਾਂਦੀ ਹੈ। ਹੋਰ ਵੱਡੀਅਾ ਨਦੀਅਾਂ ਸਿੰਧੂ, ਨਰਮਦਾ, ਬ੍ਰਹਮਪੁੱਤਰ, ਜਮੁਨਾ, ਗੋਦਾਵਰੀ, ਕਾਵੇਰੀ, ਕ੍ਰਿਸ਼ਨਾ, ਚੰਬਲ, ਸਤਲੁਜ, ਰਾਵੀ ਆਦਿ ਹਨ। ਭਾਰਤ ਸੰਸਾਰ ਦਾ ਸਭ ਤੋਂ ਵੱਡਾ ਲੋਕਤੰਤਰ ਹੈ। ਇੱਥੇ ੩੦੦ ਤੋਂ ਜ਼ਿਆਦਾ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਇਹ ਸੰਸਾਰ ਦੀਆਂ ਕਈ ਪੁਰਾਤਨ ਸੱਭਿਅਾਤਾਵਾਂ ਦੀ ਜਨਮ-ਭੂਮੀ ਰਿਹਾ ਹੈ, ਜਿਵੇਂ ਕਿ ਸਿੰਧੂ-ਘਾਟੀ ਸੱਭਿਅਤਾ ਅਤੇ ਮਹੱਤਵਪੂਰਨ ਇਤਿਹਾਸਿਕ ਵਪਾਰ ਰਾਹਾਂ ਦਾ ਅਨਿੱਖੜਵਾਂ ਅੰਗ ਵੀ ਹੈ। ਸੰਸਾਰ ਦੇ ਚਾਰ ਧਰਮ: ਹਿੰਦੂ, ਬੁੱਧ, ਜੈਨ ਅਤੇ ਸਿੱਖ, ਦਾ ਜਨਮ ਅਤੇ ਵਿਕਾਸ ਭਾਰਤ ਵਿੱਚ ਹੀ ਹੋਇਆ। ਭਾਰਤ ਭੂਗੋਲਕ ਖੇਤਰਫਲ ਦੇ ਅਧਾਰ 'ਤੇ ਸੰਸਾਰ ਦਾ ਸੱਤਵਾਂ ਸਭ ਤੋਂ ਵੱਡਾ ਰਾਸ਼ਟਰ ਹੈ। ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ਹੈ। ਭਾਰਤ ਦੇ ਹੋਰ ਵੱਡੇ ਮਹਾਂਨਗਰ ਮੁੰਬਈ (ਬੰਬਈ), ਕੋਲਕਾਤਾ (ਕਲਕੱਤਾ) ਅਤੇ ਚੇਨੱਈ (ਮਦਰਾਸ) ਹਨ। 1947 ਵਿੱਚ ਅਾਜ਼ਾਦੀ ਦੀ ਪ੍ਰਾਪਤੀ ਤੋਂ ਬਾਅਦ ਬ੍ਰਿਟਿਸ਼ ਸਾਮਰਾਜ ਦੇ ਪ੍ਰਮੁੱਖ ਅੰਗ ਭਾਰਤ ਨੇ ਬੀਤੇ 20 ਸਾਲਾਂ ਵਿੱਚ ਸਾਰਥਕ ਤਰੱਕੀ ਕੀਤੀ ਹੈ, ਵਿਸ਼ੇਸ਼ ਤੌਰ ਤੇ ਆਰਥਿਕ। ਭਾਰਤੀ ਫ਼ੌਜ ਇੱਕ ਖੇਤਰੀ ਅਤੇ ਵਿਸ਼ਵਵਿਆਪੀ ਸ਼ਕਤੀ ਹੈ। ਹਾਲੀਆ ਸਾਲਾਂ ਵਿੱਚ ਭਾਰਤ ਦੀ ਮਾਲੀ ਹਾਲਤ ਵਿੱਚ ਬਹੁਤ ਸੁਧਾਰ ਆਇਆ ਹੈ ਅਤੇ ਵਰਤਮਾਨ ਹਾਲਾਤ ਵਿੱਚ ਸੰਸਾਰ ਦੀ ਪਹਿਲੀਆਂ ਪੰਜ ਸਭ ਤੋਂ ਵੱਡੀਆਂ ਅਰਥਵਿਵਸਥਾਵਾਂ ਦੇ ਵਿੱਚ ਸ਼ੁਮਾਰ ਹੋਣ ਵੱਲ ਵਧ ਰਿਹਾ ਹੈ। ਭਾਰਤ ਸੰਸਾਰ ਦੀਆਂ ਦਸ ਸਭ ਤੋਂ ਵੱਡੀਆਂ ਅਰਥਵਿਵਸਥਾਵਾਂ ਚੋਂ ਇੱਕ ਹੈ।
ਸੰਯੁਕਤ ਰਾਸ਼ਟਰ ਵਿੱਦਿਅਕ, ਵਿਗਿਆਨਕ ਅਤੇ ਸੱਭਿਆਚਾਰਕ ਸੰਗਠਨ (ਯੁਨੈਸਕੋ) ਵਿਸ਼ਵ ਵਿਰਾਸਤ ਟਿਕਾਣਾ ਉਹ ਥਾਂ (ਜਿਵੇਂ ਕਿ ਜੰਗਲ, ਪਹਾੜ, ਝੀਲ, ਮਾਰੂਥਲ, ਸਮਾਰਕ, ਇਮਾਰਤ, ਭਵਨ ਸਮੂਹ ਜਾਂ ਸ਼ਹਿਰ) ਹੁੰਦੀ ਹੈ ਜਿਸ ਨੂੰ ਯੁਨੈਸਕੋ ਵੱਲੋਂ ਵਿਸ਼ੇਸ਼ ਸੱਭਿਆਚਾਰਕ ਜਾਂ ਭੌਤਿਕੀ ਮਹੱਤਤਾ ਕਰ ਕੇ ਸੂਚੀਬੱਧ ਕੀਤਾ ਗਿਆ ਹੋਵੇ। ਇਹ ਸੂਚੀ ਨੂੰ ਯੁਨੈਸਕੋ ਵਿਸ਼ਵ ਵਿਰਾਸਤ ਕਮੇਟੀ ਹੇਠ ਅੰਤਰਰਾਸ਼ਟਰੀ ਵਿਸ਼ਵ ਵਿਰਾਸਤ ਪ੍ਰੋਗਰਾਮ ਵਜੋਂ ਸੰਭਾਲਿਆ ਜਾਂਦਾ ਹੈ, ਜਿਸ ਵਿੱਚ 21 ਮੁਲਕਾਂ ਦੀਆਂ ਪਾਰਟੀਆਂ ਹੁੰਦੀਆਂ ਹਨ ਜੋ ਉਹਨਾਂ ਦੀ ਸਧਾਰਨ ਸਭਾ ਵੱਲੋਂ ਚੁਣੇ ਜਾਂਦੇ ਹਨ।
ਮਹਾਂਦੇਵੀ ਵਰਮਾ (ਹਿੰਦੀ: महादेवी वर्मा, 26 ਮਾਰਚ 1907 - 11 ਸਤੰਬਰ 1987) ਹਿੰਦੀ ਦੀਆਂ ਸਭ ਤੋਂ ਜਿਆਦਾ ਪ੍ਰਤਿਭਾਸ਼ੀਲ ਕਵਿਤਰੀਆਂ ਵਿੱਚੋਂ ਇੱਕ ਸਨ। ਉਹ ਹਿੰਦੀ ਸਾਹਿਤ ਵਿੱਚ ਛਾਇਆਵਾਦੀ ਯੁੱਗ ਦੇ ਚਾਰ ਪ੍ਰਮੁੱਖ ਥੰਮ੍ਹਾਂ ਵਿੱਚੋਂ ਇੱਕ ਮੰਨੀ ਜਾਂਦੀ ਹੈ। ਆਧੁਨਿਕ ਹਿੰਦੀ ਦੀਆਂ ਸਭ ਤੋਂ ਸਜੀਵ ਕਵਿਤਰੀਆਂ ਵਿੱਚੋਂ ਇੱਕ ਹੋਣ ਦੇ ਕਾਰਨ ਉਸ ਨੂੰ "ਆਧੁਨਿਕ ਮੀਰਾ" ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਕਵੀ ਨਿਰਾਲਾ ਨੇ ਉਸ ਨੂੰ “ਹਿੰਦੀ ਦੇ ਵਿਸ਼ਾਲ ਮੰਦਰ ਦੀ ਸਰਸਵਤੀ” ਵੀ ਕਿਹਾ ਹੈ। ਮਹਾਂਦੇਵੀ ਨੇ ਆਜ਼ਾਦੀ ਦੇ ਪਹਿਲੇ ਦਾ ਭਾਰਤ ਵੀ ਵੇਖਿਆ ਅਤੇ ਉਸਦੇ ਬਾਅਦ ਦਾ ਵੀ। ਉਹ ਉਨ੍ਹਾਂ ਕਵੀਆਂ ਵਿੱਚੋਂ ਇੱਕ ਹੈ ਜਿਨ੍ਹਾਂ ਨੇ ਵਿਆਪਕ ਸਮਾਜ ਵਿੱਚ ਕੰਮ ਕਰਦੇ ਹੋਏ ਭਾਰਤ ਦੇ ਅੰਦਰ ਮੌਜੂਦ ਹਾਹਾਕਾਰ, ਰੁਦਨ ਨੂੰ ਵੇਖਿਆ, ਪਰਖਿਆ ਅਤੇ ਕਰੁਣ ਹੋਕੇ ਹਨੇਰੇ ਨੂੰ ਦੂਰ ਕਰਨ ਵਾਲੀ ਦ੍ਰਿਸ਼ਟੀ ਦੇਣ ਦੀ ਕੋਸ਼ਿਸ਼ ਕੀਤੀ। ਨਾ ਕੇਵਲ ਉਸ ਦੀ ਕਵਿਤਾ ਸਗੋਂ ਉਸ ਦੇ ਸਾਮਾਜ ਸੁਧਾਰ ਦੇ ਕਾਰਜ ਅਤੇ ਔਰਤਾਂ ਦੇ ਪ੍ਰਤੀ ਚੇਤਨਾ ਭਾਵ ਵੀ ਇਸ ਦ੍ਰਿਸ਼ਟੀ ਤੋਂ ਪ੍ਰਭਾਵਿਤ ਰਹੇ।
ਟਕਸਾਲੀ ਭਾਸ਼ਾ ਕਿਸੇ ਵੀ ਖੇਤਰ ਦੀ ਉਹ ਭਾਸ਼ਾ ਹੁੰਦੀ ਹੈ ਜੋ ਉਸ ਖਿਤੇ ਵਿੱਚ ਲਿਖਤੀ ਅਤੇ ਮੌਖਿਕ ਰੂਪ ਵਿੱਚ ਸਿੱਕੇਬੰਦ ਰੂਪ ਵਿੱਚ ਪ੍ਰਵਾਨਤ ਹੁੰਦੀ ਹੈ। ਇਹ ਉਸ ਖਿੱਤੇ ਦੀਆਂ ਵੱਖ-ਵੱਖ ਪ੍ਰਚਲਤ ਭਾਸ਼ਾਈ ਰੂਪਾਂ ਦਾ ਸਾਂਝਾ ਅਤੇ ਸਰਬ ਪ੍ਰਵਾਨਤ ਰੂਪ ਹੁੰਦਾ ਹੈ। ਇਸ ਵਿੱਚ "ਟਕਸਾਲੀ", ਸ਼ਬਦ ਸਿੱਕਿਆਂ ਦੀ ਟਕਸਾਲ ਤੋਂ ਲਿਆ ਗਿਆ ਜਾਪਦਾ ਹੈ ਜੋ ਕਿਸੇ ਦੇਸ ਜਾਂ ਖਿੱਤੇ ਵਿੱਚ ਪ੍ਰਵਾਨਤ ਹੁੰਦੇ ਹਨ, ਉਵੇਂ ਹੀ ਟਕਸਾਲੀ ਭਾਸ਼ਾ ਵੀ ਕਿਸੇ ਖਿਤੇ ਦੀ ਸਰਬ ਪ੍ਰਵਾਨਤ ਭਾਸ਼ਾ ਹੁੰਦੀ ਹੈ। ਟਕਸਾਲੀ ਭਾਸ਼ਾ ਆਮ ਤੌਰ ਤੇ ਉਸ ਖਿਤੇ ਦੇ ਸਮਾਜਕ-ਆਰਥਕ ਤੌਰ ਤੇ ਵਿਕਸਤ ਹਿੱਸੇ ਦੀ ਹੀ ਬਣਦੀ ਹੈ ਅਤੇ ਇਹ ਰੁਤਬਾ ਸਮੇ ਨਾ ਬਦਲਦਾ ਰਹਿੰਦਾ ਹੈ। ਦੂਜੇ ਸ਼ਬਦਾਂ ਵਿੱਚ ਟਕਸਾਲੀ ਭਾਸ਼ਾ ਕਿਸੇ ਖਿਤੇ ਦੇ ਲੋਕਾਂ ਵਲੋਂ ਬੋਲੀਆਂ ਜਾਂਦੀਆਂ ਵਿਲਖਣ ਭਾਸ਼ਾਈ ਕਿਸਮਾਂ ਵਿਚੋਂ ਕੇਂਦਰੀ ਰੂਪ ਵਾਲੀ ਭਾਸਾ ਹੁੰਦੀ ਹੈ। ਇਹ ਭਾਸ਼ਾ ਵਿਆਕਰਨ ਦੇ ਨਿਯਮਾਂ ਅਤੇ ਡਿਕਸ਼ਨਰੀ ਰੂਪ ਵਾਲੀ ਬਣ ਜਾਂਦੀ ਹੈ ਜਿਸ ਨਾਲ ਇਹ ਹੋਰ ਵੀ ਮਿਆਰੀ ਰੂਪ ਵਾਲੀ ਹੋ ਜਾਂਦੀ ਹੈ ਅਤੇ ਹਵਾਲਾ ਸ੍ਰੋਤਾਂ ਵਜੋਂ ਵਰਤੀ ਜਾਣ ਲੱਗ ਪੈਂਦੀ ਹੈ। ਟਕਸਾਲੀ ਭਾਸ਼ਾ ਉਹ ਭਾਸ਼ਾ ਹੈ ਜਿਸ ਨੂੰ ਸਮਾਜਿਕ ਤੌਰ ਤੌ ਮਾਨਤਾ ਪਾ੍ਪਤ ਹੋਵੇ। ਜੋ ਮਾਂਝੀ ਸਵਾਰੀ ਹੋਵੇ ਤੇ ਵਿਆਕਰਨਿਕ ਨਿਯਮਾਂ ਦੇ ਅਨੁਸਾਰ ਹੋਵੇ, ਉਸ ਭਾਸ਼ਾ ਦੇ ਸ਼ੁੱਧ ਯਾ ਉਤਮ ਰੂਪ ਨੂੰ ਟਕਸਾਲੀ ਭਾਸ਼ਾ ਕਹਿੰਦੇ ਹਨ।
ਇੰਟਰਨੈੱਟ ਜਾਂ ਅੰਤਰਜਾਲ ਆਪਸ ਵਿੱਚ ਜੁੜੇ ਕੰਪੀਊਟਰੀ ਜਾਲਾਂ ਦਾ ਇੱਕ ਸਰਬ-ਵਿਆਪੀ ਪ੍ਰਬੰਧ ਹੈ ਜੋ ਦੁਨੀਆਂ ਭਰ ਦੇ ਕਰੋੜਾਂ ਜੰਤਰਾਂ ਨੂੰ ਜੋੜਨ ਵਾਸਤੇ ਮਿਆਰੀ ਇੰਟਰਨੈੱਟ ਮਸੌਦੇ ਦੇ ਸਿਲਸਿਲੇ ਦੀ ਵਰਤੋਂ ਕਰਦਾ ਹੈ। ਇਹ ਇੱਕ ਕੌਮਾਂਤਰੀ ਜਾਲ਼ਾਂ ਦਾ ਜਾਲ਼ ਹੈ ਜਿਸ ਵਿੱਚ ਲੱਖਾਂ ਨਿੱਜੀ, ਜਨਤਕ, ਸਿੱਖਿਅਕ, ਕਾਰੋਬਾਰੀ ਅਤੇ ਸਰਕਾਰੀ ਜਾਲ਼ ਬਿਜਲਾਣੂ, ਤਾਰਹੀਣ ਅਤੇ ਪ੍ਰਕਾਸ਼ੀ ਜਾਲ਼ ਟੈਕਨਾਲੋਜੀਆਂ ਦੀ ਮੁਕੰਮਲ ਤਰਤੀਬ ਰਾਹੀਂ ਜੁੜੇ ਹੋਏ ਹਨ। ਇੰਟਰਨੈੱਟ ਉੱਤੇ ਜਾਣਕਾਰੀ ਸੋਮਿਆਂ ਅਤੇ ਸੇਵਾਵਾਂ ਦੀ ਖੁੱਲ੍ਹੀ-ਚੌੜੀ ਮੌਜੂਦਗੀ ਹੈ ਜਿਵੇਂ ਕਿ ਵਰਲਡ ਵਾਈਡ ਵੈੱਬ ਦੇ ਆਪਸ 'ਚ ਜੁੜੇ ਹੋਏ ਹਾਈਪਰਟੈਕਸਟ ਦਸਤਾਵੇਜ਼ ਅਤੇ ਐਪਲੀਕੇਸ਼ਨਾਂ, ਈਮੇਲ (ਬਿਜਲਾਣੂ ਡਾਕ) ਦੀ ਸਹਾਇਤਾ ਵਾਸਤੇ ਬੁਨਿਆਦੀ ਢਾਂਚਾ ਅਤੇ ਫ਼ਾਈਲਾਂ ਸਾਂਝੀਆਂ ਕਰਨ ਅਤੇ ਫ਼ੋਨ ਕਰਨ ਵਾਸਤੇ ਆਦਮੀ-ਤੋਂ-ਆਦਮੀ ਜਾਲ਼ ਇੰਟਰਨੈੱਟ ਦਾ ਜਾਲ
ਝਾਂਸੀ ਦੀ ਰਾਣੀ ਲਕਸ਼ਮੀਬਾਈ ਉਚਾਰਨ (ਮਰਾਠੀ: झाशीची राणी लक्ष्मीबाई , ਸ਼ਾਇਦ 19 ਨਵੰਬਰ 1828 – 18 ਜੂਨ 1858) ਭਾਰਤ ਦੀ ਇੱਕ ਦੇਸੀ ਮਰਾਠਾ ਰਿਆਸਤ, ਝਾਂਸੀ, ਦੀ ਰਾਣੀ ਸੀ ਅਤੇ ਭਾਰਤ ਦੀ ਅਜ਼ਾਦੀ ਦੀ ਪਹਿਲੀ ਜੰਗ (1857) ਦੇ ਲੀਡਰਾਂ ਵਿਚੋਂ ਇੱਕ ਸੀ। ਅਪ੍ਰੈਲ 1857 ਨੂੰ ਅੰਗਰੇਜ਼ ਜਰਨੈਲ ਸਰ ਹੀਵਰੋਜ਼ ਨੇ ਝਾਂਸੀ ’ਤੇ ਚੜ੍ਹਾਈ ਕੀਤੀ ਅਤੇ ਰਾਣੀ ਅਤੇ ਤਾਤੀਆ ਟੋਪੇ ਨੂੰ ਹਰਾ ਕੇ ਝਾਂਸੀ ਤੇ ਕਬਜ਼ਾ ਕਰ ਲਿਆ। ਰਾਣੀ ਮਰਦਾਂ ਦਾ ਲਿਬਾਸ ਪਾ ਕੇ ਅੰਗਰੇਜ਼ ਫ਼ੌਜ ਦੇ ਮੁਕਾਬਲੇ ’ਚ ਮੈਦਾਨ ਵਿੱਚ ਆਈ ਅਤੇ ਆਪਣੀ ਫ਼ੌਜ ਦੀ ਕਮਾਨ ਕਰਦੀ ਹੋਈ 22 ਸਾਲ ਦੀ ਉਮਰ ਵਿੱਚ ਜੰਗ ਦੌਰਾਨ ਮਾਰੀ ਗਈ।
ਵੈਨਿਸ (ਇਤਾਲਵੀ: Venezia [veˈnɛttsja] ( ਸੁਣੋ), ਵੈਨਿਸੀਆਈ: Venexia [veˈnɛsja]; (ਲਾਤੀਨੀ: Venetia)) ਉੱਤਰ-ਪੂਰਬੀ ਇਟਲੀ ਵਿੱਚ 118 ਛੋਟੇ ਨਹਿਰਾਂ ਨਾਲ਼ ਵੰਡੇ ਹੋਏ ਅਤੇ ਪੁਲਾਂ ਨਾਲ਼ ਜੁੜੇ ਹੋਏ ਟਾਪੂਆਂ ਉੱਤੇ ਸਥਿੱਤ ਹੈ। ਇਹ ਦਲਦਲੀ ਵੈਨਿਸੀਆਈ ਖਾਰੀ ਝੀਲ ਉੱਤੇ ਵਸਿਆ ਹੋਇਆ ਹੈ ਜੋ ਪੋ ਅਤੇ ਪਿਆਵੇ ਦਰਿਆਵਾਂ ਦੇ ਦਹਾਨੇ ਵਿਚਕਾਰ ਫੈਲੀ ਹੋਈ ਹੈ। ਇਸਨੂੰ ਇਸ ਦੀ ਸਥਿਤੀ ਦੀ ਖੂਬਸੂਰਤੀ, ਭਵਨ-ਨਿਰਮਾਣ ਕਲਾ ਅਤੇ ਸ਼ੈਲੀ ਕਰ ਕੇ ਜਾਣਿਆ ਜਾਂਦਾ ਹੈ। ਇਹ ਪੂਰਾ ਸ਼ਹਿਰ, ਖਾਰੀ ਝੀਲ ਸਮੇਤ, ਵਿਸ਼ਵ ਵਿਰਾਸਤ ਟਿਕਾਣਾ ਮੰਨਿਆ ਜਾਂਦਾ ਹੈ।
ਸੰਰਚਨਾਵਾਦ ਮੂਲ ਰੂਪ ਵਿੱਚ ਯਥਾਰਥ ਬੋਧ ਦਾ ਸਾਹਿਤ ਹੈ ਅਰਥਾਤ ਯਥਾਰਥ ਜਾਂ ਵਿਸ਼ਵ ਸਾਡੀ ਚੇਤਨਤਾ ਅਤੇ ਬੋਧ ਦਾ ਹਿੱਸਾ ਕਿਸ ਪ੍ਰਕਾਰ ਬਣਦੇ ਹਨ, ਅਸੀ ਵਸਤੂਆਂ ਦੇ ਸੱਚ ਨੂੰ ਕਿਵੇ ਗ੍ਰਹਿਣ ਕਰਦੇ ਹਾਂ ਜਾਂ ਅਰਥਾਂ ਦਾ ਉਤਪਾਦਨ ਕਿਹੜੇ ਅਧਾਰਾਂ ਉੱਤੇ ਟਿਕਿਆ ਹੈ ਅਤੇ ਅਰਥ ਉਤਪਤੀ ਦੀ ਪ੍ਰਕਿਰਿਆ ਕਿਵੇ ਸੰਭਵ ਹੁੰਦੀ ਹੈ ਅਤੇ ਕਿਵੇਂ ਜਾਰੀ ਰਹਿੰਦੀ ਹੈ। ਸੰਰਚਨਾਵਾਦ ਦਾ ਕੇਦਂਰੀ ਸੰਕਲਪ 'ਸੰਰਚਨਾ' ਹੈ, ਜਿਸ ਉੱਤੇ ਇਸ ਪਹੁੰਚ ਵਿਧੀ ਵਿੱਚ ਨਵੇ ਢੰਗ ਅਤੇ ਵੱਖਰੇ ਸੰਦਰਭ ਵਿੱਚ ਵਿਆਖਿਆ ਕਰ ਕੇ ਸਿਧਾਂਤਿਕ ਚੌਖਟਾ ਸਿਰਜਿਆ ਗਿਆ ਹੈ। structure ਸ਼ਬਦ ਦਾ ਮੂਲ ਧਾਤੂ '"The way something is constructed the relations which hold among the elements of a given whole" ਦੇ ਅਰਥਾਂ ਦਾ ਸੂਚਕ ਹੈ। 20 ਵੀਂ ਸਦੀ ਦਾ ਕਾਲ ਨਾ ਕੇਵਲ ਭਾਰਤੀ ਚਿੰਤਨ ਵਿਚ ਸਗੋਂ ਵਿਸ਼ਵ ਭਰ ਦੇ ਚਿੰਤਨ ਵਿਚ ਵਿਸ਼ੇਸ਼ ਪ੍ਰਾਪਤੀ ਵਾਲਾ ਕਾਲ ਕਿਹਾ ਜਾ ਸਕਦਾ ਹੈ। ਸੰਰਚਨਾਵਾਦ ਦਾ ਮੁੱਢ ਸਵਿਟਜ਼ਰਲੈਂਡ ਦੇ ਭਾਸ਼ਾ ਵਿਗਿਆਨੀ ਸੋਸਿਊਰ ਦੀਆਂ ਭਾਸ਼ਾ ਬਾਰੇ ਧਾਰਨਾਵਾਂ ਤੋਂ ਬੱਝਾ ਮੰਨਿਆ ਜਾਂਦਾ ਹੈ। ਬਾਅਦ ਵਿਚ ਰੂਸੀ ਰੂਪਵਾਦੀਆਂ ਦੇ ਸਾਹਿਤ ਦਾ ਵਿਗਿਆਨ ਲੱਭਣ ਦੇ ਯਤਨਾਂ ਅਤੇ ਚੈਕੋਸਲਵਾਕੀਆ ਦੇ ਪਰਾਗ ਭਾਸ਼ਾ ਸਕੂਲ ਦੀਆਂ ਖੋਜਾਂ ਨੇ ਇਸਨੂੰ ਵਿਕਸਿਤ ਕੀਤਾ। ਪਰ ਸੋਸਿਊਰ ਅਤੇ ਪੂਰਵੀ ਯੋਰਪ ਦੇ ਭਾਸ਼ਾ ਅਦਾਰਿਆਂ ਦਾ ਸਾਂਝਾ ਪਿਤਾ ਪੋਲੈਂਡ ਦਾ "ਕਜ਼ਾਨ ਸਕੂਲ ਔਫ ਲਿੰਗਇਸਟਿਕਸ" ਦਾ ਮੁੱਖੀ ਬੋਦੂਆਂ ਦ ਕੋਰਤਨੀ ਸੀ। ਫਰਾਂਸ ਵਿਚ ਸੱਠਵਿਆਂ ਦਾ ਦਹਾਕਾ ਸੰਰਚਨਾਵਾਦ ਦੇ ਸਿਖਰ ਦਾ ਸਮਾਂ ਹੈ। ਸਾਹਿਤ, ਮਾਨਵ ਵਿਗਿਆਨ, ਮਨੋਵਿਗਿਆਨ, ਦਰਸ਼ਨ, ਵਿਚਾਰਾਂ ਦੇ ਸਿਸਟਮ ਦਾ ਇਤਿਹਾਸ, ਮਾਰਕਸਵਾਦ- ਇਹਨਾਂ ਸਾਰੇ ਵਿਚਾਰ ਪ੍ਰਬੰਧਾਂ ਦਾ ਘੋਖ ਬਿੰਦੂ ਸੰਰਚਨਾਵਾਦੀ ਅਧਿਐਨ ਵਿਧੀ ਬਣ ਗਿਆ। ਸੰਰਚਨਾਵਾਦੀ ਚੇਤਨਾ ਇਹੋ ਸਿਖਾਂਦੀ ਹੈ ਕਿ ਕੋਈ ਵਿਧੀ ਸਰਬਸੰਪੰਨ ਨਹੀਂ, ਇਹ ਵਿਚਾਰ ਪੱਧਰ ਤੇ ਵਾਪਰ ਰਹੇ ਵਿਰੋਧ ਵਿਕਾਸ ਦੀ ਪ੍ਰਕਿਰਿਆ ਦੇ ਵੱਸ ਹੁੰਦੀ ਹੈ।
ਪੰਜਾਬੀ ਨਾਟਕ ਦਾ ਇਤਿਹਾਸ ਇੱਕ ਜਟਿਲ ਵਰਤਾਰਾ ਹੈ ਕਿਉਕਿ ਪੰਜਾਬੀ ਸਭਿਆਚਾਰ ਵਿੱਚ 'ਨਾਟਕ ਵਿਧਾ ਦੀ ਸਥਿਤੀ ਕਦੇ ਵੀ ਸੰਤੋਖਜਨਕ ਨਹੀਂ ਰਹੀਂ। ਇੱਕ ਤੋ ਵਧੀਕ ਕਾਰਨਾਂ ਕਰ ਕੇ ਇਹ ਵਿਧਾ ਪੰਜਾਬੀ ਸਮਾਜ ਵਿੱਚ ਵੱਕਾਰੀ ਸਥਾਨ ਗ੍ਰਹਿਣ ਨਹੀਂ ਕਰ ਸਕੀ। ਇਸ ਲਈ ਪੰਜਾਬੀ ਨਾਟਕ ਦਾ ਇਤਿਹਾਸ ਲੇਖਣ ਸੰਭਵ ਨਹੀਂ ਹੋਇਆ। ਇਸੇ ਲਈ ਪੰਜਾਬੀ ਨਾਟਕ ਦਾ ਇਤਿਹਾਸ ਲਿਖਦਿਆ ਉਸ ਸਭਿਆਚਾਰਕ, ਪਿਛੋਕੜ, ਲੋਕਧਾਰਾਈ ਵਿਹਾਰ ਤੇ ਮਾਨਸਿਕਤਾ ਨੂੰ ਸਮਝਣਾ ਅਵੱਸ਼ਕ ਹੈ।ਇਹ ਇਸ ਲਈ ਵੀ ਜਾਣਨਾ ਜਰੂਰੀ ਹੈ ਪੰਜਾਬੀ ਵਿੱਚ ਭਾਵੇਂ ਨਾਟਕ ਦਾ ਵਿਧੀਵਾਤ ਆਰੰਭ ਪੱਛਮ ਦੇ ਪ੍ਰਭਾਵ ਨਾਲ ਹੋਇਆ ਪਰੰਤੂ ਆਪਣੀ ਇੱਕ ਸਦੀ ਦੀ ਇਤਿਹਾਸ ਸਿਰਜਣਾ ਦੌਰਾਨ ਇਹ ਬਾਰ-ਬਾਰ ਕਿਸੇ ਨਾ ਕਿਸੇ ਰੂਪ ਵਿੱਚ ਆਪਣੇ ਪਿੱਛੇ ਵੱਲ ਅਹੁਲਦਾ ਭਾਵ ਪੰਜਾਬੀ ਲੋਕਧਾਰਾ ਤੇ ਸਭਿਆਚਾਰ ਨਾਲ ਵਾਸਤਾ ਹੋਣ ਦਾ ਯਤਨ ਕਰਦਾ ਰਿਹਾ ਹੈ।
ਚਾਰਲਸ ਰਾਈਟ ਮਿੱਲਜ਼ (28 ਅਗਸਤ, 1916 – 20 ਮਾਰਚ, 1962) ਇੱਕ ਅਮਰੀਕੀ ਸਮਾਜ ਵਿਗਿਆਨੀ, ਅਤੇ ਕੋਲੰਬੀਆ ਯੂਨੀਵਰਸਿਟੀ ਵਿੱਚ 1946 ਤੋਂ 1962 ਵਿਚ ਆਪਣੀ ਮੌਤ ਤਕ ਸਮਾਜ ਵਿਗਿਆਨ ਦਾ ਪ੍ਰੋਫੈਸਰ ਰਿਹਾ। ਮਿੱਲਜ਼ ਮਸ਼ਹੂਰ ਅਤੇ ਬੌਧਿਕ ਰਸਾਲਿਆਂ ਵਿੱਚ ਵਿਆਪਕ ਰੂਪ ਵਿੱਚ ਪ੍ਰਕਾਸ਼ਿਤ ਹੁੰਦਾ ਸੀ ਅਤੇ ਇਸ ਨੂੰ ਦ ਪਾਵਰ ਐਲਾਈਟ ਵਰਗੀਆਂ ਕਈ ਕਿਤਾਬਾਂ ਲਈ ਯਾਦ ਕੀਤਾ ਜਾਂਦਾ ਹੈ। ਇਸ ਵਿੱਚ ਉਸ ਨੇ ਇਹ ਪਦ ਪੇਸ਼ ਕੀਤਾ ਅਤੇ ਅਮਰੀਕਾ ਦੇ ਸਿਆਸੀ, ਫੌਜੀ ਅਤੇ ਆਰਥਿਕ ਕੁਲੀਨ ਵਰਗਾਂ ਵਿੱਚ ਸੰਬੰਧਾਂ ਅਤੇ ਜਮਾਤੀ ਗਠਜੋੜਾਂ ਦਾ ਵਰਣਨ ਕੀਤਾ; ਵਾਈਟ ਕਾਲਰ: ਦ ਅਮਰੀਕਨ ਮਿਡਲ ਕਲਾਸ, ਅਮਰੀਕੀ ਮਿਡਲ ਕਲਾਸ ਬਾਰੇ ਹੈ; ਅਤੇ ਸਮਾਜਕ ਵਿਗਿਆਨਿਕ ਕਲਪਨਾ, ਜੋ ਕਿਸੇ ਵਿਅਕਤੀ ਦੀ ਜੀਵਨੀ ਵਿੱਚ ਅੰਤਰਮੁਖੀ ਤਜ਼ਰਬਿਆਂ ਆਮ ਸਮਾਜਿਕ ਢਾਂਚੇ ਅਤੇ ਇਤਿਹਾਸਕ ਵਿਕਾਸ ਦੇ ਅੰਦਰ ਦੇ ਆਪਸ ਵਿੱਚ ਨਿਰਭਰਤਾ ਦੇ ਵਿਸ਼ਲੇਸ਼ਣ ਲਈ ਮਾਡਲ ਪੇਸ਼ ਕਰਦਾ ਹੈ।
ਸਮਾਜਿਕ ਪੂੰਜੀ ਸਮਾਜ ਸ਼ਾਸਤਰ, ਅਰਥਸ਼ਾਸਤਰ ਅਤੇ ਰਾਜਨੀਤੀ ਵਿਗਿਆਨ ਵਿਚ ਇਕ ਸੰਕਲਪ ਹੈ, ਜੋ ਸਮਾਜਿਕ ਸੰਬੰਧਾਂ ਅਤੇ ਸੋਸ਼ਲ ਨੈਟਵਰਕਸ ਦੀ ਪ੍ਰਤਿਨਿਧਤਾ ਕਰਦਾ ਹੈ, ਜਿਨ੍ਹਾਂ ਨੂੰ ਆਰਥਿਕ, ਰਾਜਨੀਤਿਕ, ਸਮਾਜਿਕ ਅਤੇ ਹੋਰ ਉਦੇਸ਼ਾਂ ਨੂੰ ਪ੍ਰਾਪਤ ਕਰਨ ਲਈ ਵਰਤੇ ਜਾਣ ਵਾਲੇ ਸਰੋਤ ਸਮਝਿਆ ਜਾਂਦਾ ਹੈ। ਇਸ ਤੋਂ ਇਲਾਵਾ, ਅਜਿਹੀਆਂ ਬਹੁਤ ਸਾਰੀਆਂ ਪ੍ਰੀਭਾਸ਼ਾਵਾਂ ਅਤੇ ਸੰਕਲਪ (ਉਦਾਹਰਨ ਲਈ, ਸੱਭਿਆਚਾਰਕ ਪੂੰਜੀ, ਸਿਵਲ ਪੂੰਜੀ) ਹਨ, ਜੋ ਕਿ ਸਮਾਜ ਦੇ ਲੱਛਣਾਂ ਨੂੰ, ਲੋਕਾਂ ਦੇ ਆਪਸੀ ਸੰਬੰਧਾਂ ਦੇ ਪੱਖੋਂ, ਸਮਾਜਿਕ ਤੌਰ ਤੇ ਮਹੱਤਵਪੂਰਨ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਕਾਰਜਾਂ ਦੀ ਕਾਰਗਰਤਾ ਨੂੰ ਨਿਰਧਾਰਤ ਕਰਨ ਵਾਲੇ ਮੁੱਖ ਕਾਰਕਾਂ ਦੇ ਨਿਰਣੇ ਨੂੰ ਧਿਆਨ ਵਿੱਚ ਰੱਖਣ ਦੀ ਲੋੜ ਦੇ ਆਮ ਵਿਚਾਰ ਨੂੰ ਇਕਮੁੱਠ ਕਰਦੇ ਹਨ।
ਵਿਸ਼ਵ ਵਾਤਾਵਰਣ ਦਿਵਸ 5 ਜੂਨ ਨੂੰ ਇਸ ਮਕਸਦ ਨਾਲ ਦੁਨੀਆਂ ਭਰ ‘ਚ ਮਨਾਇਆ ਜਾਂਦਾ ਹੈ ਤਾਂ ਕਿ ਇਸ ਧਰਤੀ ਤੇ ਰਹਿ ਰਹੇ ਲੋਕਾਂ ਨੂੰ ਵਾਤਾਵਰਣ ਪ੍ਰਤੀ ਜਾਗਰੂਕ ਕੀਤਾ ਜਾ ਸਕੇ। ਵਿਸ਼ਵ ਵਾਤਾਵਰਣ ਦਿਵਸ ਮਨਾਉਣ ਦੀ ਲੋੜ ਉਦੋਂ ਹੀ ਪਈ ਜਦੋਂ ਚਾਰ ਚੁਫੇਰਿਓਂ ਹਵਾ, ਪਾਣੀ ਤੇ ਧਰਤੀ ਦਾ ਪ੍ਰਦੂਸ਼ਣ ਲਗਾਤਾਰ ਵੱਧਣ ਲਗਾ। ਇਸ ਪ੍ਰਦੂਸ਼ਣ ਦੇ ਆਲਮੀ ਪੱਧਰ ‘ਤੇ ਬਹੁਤ ਹੀ ਡੂੰਘੇ ਤੇ ਮਾੜੇ ਪ੍ਰਭਾਵ ਪਾਏ ਹਨ। ਪ੍ਰਦੂਸ਼ਣ ਦੇ ਇਹਨਾਂ ਪੈ ਰਹੇ ਪ੍ਰਭਾਵਾਂ ਕਾਰਨ ਹੀ ਸੰਯੁਕਤ ਰਾਸ਼ਟਰ ਸੰਸਥਾ ਦੁਨੀਆਂ ਭਰ ਦੀਆਂ ਸਰਕਾਰਾਂ ਨੂੰ ਇੱਕ ਮੰਚ ਤੇ ਇਕੱਠੀਆਂ ਕਰ ਕੇ ਇਸ ਗੰਭੀਰ ਮਸਲੇ ਨੂੰ ਸਮਝਣ ਅਤੇ ਇਸ ਦੇ ਹਲ ਤਲਾਸ਼ਣ ਲਈ ਯਤਨਸ਼ੀਲ ਹੈ।
ਵਿਸਾਖੀ (ਪੰਜਾਬੀ: ਵਿਸਾਖੀ) visākhī) ਨਾਮ ਵਸਾਖ ਤੋਂ ਬਣਿਆ ਹੈ। ਪੰਜਾਬ ਅਤੇ ਹਰਿਆਣੇ ਦੇ ਕਿਸਾਨ ਸਰਦੀਆਂ ਦੀ ਫਸਲ ਕੱਟ ਲੈਣ ਤੋਂ ਬਾਅਦ ਨਵੇਂ ਸਾਲ ਦੀਆਂ ਖੁਸ਼ੀਆਂ ਮਨਾਉਂਦੇ ਹਨ। ਇਸ ਲਈ ਵਿਸਾਖੀ ਪੰਜਾਬ ਅਤੇ ਆਸ-ਪਾਸ ਦੇ ਪ੍ਰਦੇਸਾਂ ਦਾ ਸਭ ਤੋਂ ਵੱਡਾ ਤਿਉਹਾਰ ਹੈ। ਇਹ ਖ਼ਰੀਫ਼ ਦੀ ਫਸਲ ਦੇ ਪੱਕਣ ਦੀ ਖੁਸ਼ੀ ਦਾ ਪ੍ਰਤੀਕ ਹੈ। ਇਸ ਦਿਨ, 13 ਅਪ੍ਰੈਲ 1699 ਨੂੰ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ। ਸਿੱਖ ਇਸ ਤਿਉਹਾਰ ਨੂੰ ਸਾਮੂਹਕ ਜਨਮਦਿਵਸ ਦੇ ਰੂਪ ਵਿੱਚ ਮਨਾਉਂਦੇ ਹਨ।
ਇਹ ਸੰਯੁਕਤ ਰਾਸ਼ਟਰ ਵਿਦਿਅਕ, ਵਿਗਿਆਨੀ ਅਤੇ ਸਾਂਸਕ੍ਰਿਤੀਕ ਸੰਗਠਨ ਦਾ ਲਘੂ ਰੂਪ ਹੈ। ਸੰਯੁਕਤ ਰਾਸ਼ਟਰ ਦੀ ਇਹ ਵਿਸ਼ੇਸ਼ ਸੰਸਥਾ 16 ਨਵੰਬਰ, 1945 ਨੂੰ ਬਣਾਈ ਗਈ ਸੀ। ਇਸ ਦਾ ਨਿਸ਼ਚਿਤ ਉਦੇਸ਼ ਹੈ ਸ਼ਾਂਤੀ ਅਤੇ ਸੁਰੱਖਿਆ ਦਾ ਯੋਗਦਾਨ, ਜੋ ਕਿ ਸਿੱਖਿਆ, ਵਿਗਿਆਨ ਅਤੇ ਸੰਸਕ੍ਰਿਤੀ ਦੇ ਅੰਤਰਰਾਸ਼ਟਰੀ ਸਹਿਯੋਗ ਦੁਆਰਾ ਹੋਵੇਗਾ। ਜਿਸਦੇ ਨਾਲ ਕਿ ਅੱਗੇ ਨਿਆਂ, ਢੰਗ ਦੇ ਨਿਯਮ ਅਤੇ ਮਾਨਵਾਧੀਕਾਰ ਅਤੇ ਮੁੱਢਲੀਆਂ ਅਜਾਦੀ ਹੇਤੁ ਸੰਸਾਰਿਕ ਵਿਚਾਰ ਸਥਾਪਤ ਹੋ ਪਾਏ। ਅਜਿਹਾ ਸੰਯੁਕਤ ਰਾਸ਼ਟਰ ਦੇ ਰਾਜਪੱਤਰ [ 1 ] ਵਿੱਚ ਘੋਸ਼ਿਤ ਹੋਇਆ ਸੀ। ਇਹ ਲੀਗ ਆਫ ਨੇਸ਼ੰਸ ਦੇ ਪ੍ਰਗਿਆਵਾਨ ਸਹਿਯੋਗ ਉੱਤੇ ਨਤਰਰਾਸ਼ਟਰੀਏ ਕਮਿਸ਼ਨ ਦਾ ਵਾਰਿਸ ਹੈ। ਇਸ ਦਾ ਮੁੱਖ ਦਫਤਰ ਪੈਰਿਸ, ਫ਼ਰਾਂਸ ਵਿੱਚ ਸਥਿਤ ਹੈ।
ਦਲੀਪ ਕੌਰ ਟਿਵਾਣਾ (ਜਨਮ 4 ਮਈ 1935) ਅਜੋਕੇ ਪੰਜਾਬੀ ਸਾਹਿਤ ਦੀ ਸਰਵੋਤਮ ਨਾਵਲਕਾਰ ਤੇ ਨਿੱਕੀ ਕਹਾਣੀ ਦੀ ਲੇਖਿਕਾ ਹੈ। ਉਸ ਨੇ ਜ਼ਿਆਦਾਤਰ ਮਜ਼ਲੂਮ ਔਰਤਾਂ ਦੀ ਮਾਨਸਿਕਤਾ ਅਤੇ ਉਨ੍ਹਾਂ ਦੇ ਸਮਾਜ ਵਿੱਚ ਨੀਵੇਂ ਦਰਜੇ ਦੀ ਹਾਲਤ ਬਾਰੇ ਲਿਖਿਆ ਹੈ। ਉਸ ਦੇ ਨਾਵਲਾਂ ਦੀਆਂ ਕੁਝ ਔਰਤਾਂ ਪੜ੍ਹੀਆਂ-ਲਿਖੀਆਂ ਜਾਂ ਆਰਥਿਕ ਤੌਰ ਤੇ ਮਜ਼ਬੂਤ ਹੋਣ ਦੇ ਬਾਵਜੂਦ ਵੀ ਮਨੁੱਖਤਾ ਵਿੱਚ ਬਰਾਬਰੀ ਦਾ ਇਜ਼ਹਾਰ ਨਹੀਂ ਕਰ ਸਕੀਆਂ, ਨਾ ਹੀ ਉਹ ਇੱਕ ਡਰ ਥੱਲੇ ਰਹਿ ਕੇ ਪਰਿਵਾਰ ਤੇ ਸਮਾਜ ਵਿੱਚ ਬਰਾਬਰੀ ਦਾ ਦਾਅਵਾ ਕਰਦੀਆਂ ਹਨ। ਉਹ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਰੱਬੋਂ ਵਿੱਚ 1935 ਵਿੱਚ ਜਨਮੀ। ਪੰਜਾਬ ਯੂਨੀਵਰਸਿਟੀ ਤੋਂ ਉਸ ਨੇ ਐਮ.ਏ ਪੰਜਾਬੀ ਕੀਤੀ ਅਤੇ ਯੂਨੀਵਰਸਿਟੀ ਵਿੱਚ ਪੰਜਾਬੀ ਦੀ ਪੀ.ਐਚ.ਡੀ.
ਉੱਤਰਆਧੁਨਿਕਤਾਵਾਦ (ਅੰਗਰੇਜ਼ੀ Postmodernism, ਪੋਸਟਮਾਡਰਨਿਜਮ) ਵੀਹਵੀਂ ਸਦੀ ਵਿੱਚ ਆਧੁਨਿਕਤਾਵਾਦ ਤੋਂ ਹੱਟਣ ਦੀ ਇੱਕ ਲਹਿਰ ਨੂੰ ਦਰਸਾਉਣ ਲਈ ਪ੍ਰਚਲਿਤ ਇੱਕ ਆਮ ਅਤੇ ਵਿਆਪਕ ਸ਼ਬਦ ਹੈ ਜੋ ਸਾਹਿਤ, ਕਲਾ, ਅਰਥ ਸ਼ਾਸਤਰ , ਦਰਸ਼ਨ, ਵਾਸਤੁਕਲਾ, ਕਥਾ, ਅਤੇ ਸਾਹਿਤਕ ਆਲੋਚਨਾ ਸਹਿਤ ਅਨੇਕਾਂ ਮਜ਼ਮੂਨਾਂ ਵਿੱਚ ਪ੍ਰਯੋਗ ਕੀਤਾ ਜਾਂਦਾ ਹੈ। ਉੱਤਰਆਧੁਨਿਕਤਾਵਾਦ ਕਾਫ਼ੀ ਹੱਦ ਤੱਕ ਅਸਲੀਅਤ ਦੀ ਵਿਆਖਿਆ ਕਰਨ ਦੀਆਂ ਵਿਗਿਆਨਕ ਜਾਂ ਬਾਹਰਮੁਖੀ ਕੋਸ਼ਸ਼ਾਂ ਪ੍ਰਤੀ ਇੱਕ ਪ੍ਰਤੀਕਿਰਆ ਹੈ। ਕਿਸੇ ਸਟੀਕ ਪਰਿਭਾਸ਼ਾ ਬਾਰੇ ਵਿਦਵਾਨਾਂ ਵਿੱਚ ਕੋਈ ਆਮ ਸਹਿਮਤੀ ਨਹੀਂ ਹੈ। ਸੰਖੇਪ ਵਿੱਚ , ਉੱਤਰਆਧੁਨਿਕਤਾਵਾਦ ਇਸ ਪੁਜੀਸ਼ਨ ਉੱਤੇ ਆਧਾਰਿਤ ਹੈ ਕਿ ਅਸਲੀਅਤ ਮਨੁੱਖੀ ਸਮਝ ਵਿੱਚ ਪ੍ਰਤਿਬਿੰਬਿਤ ਨਹੀਂ ਹੁੰਦੀ, ਸਗੋਂ ਇਹ ਘੜੀ ਗਈ ਹੁੰਦੀ ਹੈ ਕਿਉਂਕਿ ਮਨ ਖੁਦ ਆਪਣੀ ਵਿਅਕਤੀਗਤ ਅਸਲੀਅਤ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਹੈ। ਉੱਤਰਆਧੁਨਿਕਤਾਵਾਦ ਇਸ ਲਈ ਅਜਿਹੀਆਂ ਸਭ ਵਿਆਖਿਆਵਾਂ ਪ੍ਰਤੀ ਸ਼ੱਕੀ ਹੈ ਜੋ ਸਾਰੇ ਸਮੂਹਾਂ , ਸੰਸਕ੍ਰਿਤੀਆਂ, ਪਰੰਪਰਾਵਾਂ, ਜਾਂ ਨਸਲਾਂ ਲਈ ਵੈਲਿਡ ਹੋਣ ਦਾ ਦਾਅਵਾ ਕਰਦੀਆਂ ਹਨ, ਅਤੇ ਇਸ ਦੀ ਬਜਾਏ ਹਰ ਇੱਕ ਵਿਅਕਤੀ ਦੇ ਸਪੇਖਕ ਸੱਚ ਉੱਤੇ ਕੇਂਦਰਿਤ ਹੈ (ਯਾਨੀ ਉੱਤਰਆਧੁਨਿਕਤਾਵਾਦ=ਸਾਪੇਖਵਾਦ)।
ਕਲਾਈਵ ਸਟੇਪਲ ਲੂਇਸ (29 ਨਵੰਬਰ 1898 – 22 ਨਵੰਬਰ 1963) ਇੱਕ ਬ੍ਰਿਟਿਸ਼ ਨਾਵਲਕਾਰ, ਕਵੀ, ਅਕਾਦਮਿਕ, ਮੱਧਕਾਲਵਾਦੀ, ਸਾਹਿਤਕ ਆਲੋਚਕ, ਨਿਬੰਧਕਾਰ, ਧਰਮ ਸ਼ਾਸਤਰੀ, ਪ੍ਰਸਾਰਕ, ਲੈਕਚਰਾਰ, ਅਤੇ ਈਸਾਈ ਧਰਮ ਦਾ ਪੱਖਪੂਰਕ ਸੀ। ਉਹ ਆਕਸਫੋਰਡ ਯੂਨੀਵਰਸਿਟੀ (ਮੈਗਡਾਲਨ ਕਾਲਜ, 1925-1954) ਅਤੇ ਕੈਮਬ੍ਰਿਜ ਯੂਨੀਵਰਸਿਟੀ (ਮੈਗਡੇਲੀਨ ਕਾਲਜ, 1954-1963) ਦੋਵਾਂ ਵਿਚ ਅਕਾਦਮਿਕ ਅਹੁਦਿਆਂ 'ਤੇ ਨਿਯੁਕਤ ਰਿਹਾ। ਉਹ ਆਪਣੇ ਗਲਪ ਦੇ ਕੰਮਾਂ, ਖਾਸ ਕਰਕੇ ਸਕ੍ਰਿਊਟੇਪ ਪੱਤਰਾਂ, ਨਾਰਨੀਆ ਦੇ ਕਿੱਸੇ, ਅਤੇ ਸਪੇਸ ਟ੍ਰਿਲੋਗੀ ਲਈ ਅਤੇ ਈਸਾਈ ਧਰਮ ਦੇ ਪੱਖਪੂਰਨ ਦੇ ਲਈ ਆਪਣੇ ਗੈਰ-ਗਲਪ ਰਚਨਾਵਾਂ, ਜਿਵੇਂ ਕਿ ਮੇਅਰ ਕ੍ਰਿਸ਼ਚੀਸਨਿਟੀ, ਚਮਤਕਾਰ, ਅਤੇ ਦ ਪ੍ਰੌਬਲਮ ਆਫ਼ ਪੇਨ ਦੇ ਲਈ ਪ੍ਰਸਿੱਧ ਹੈ। ਲੂਇਸ ਅਤੇ ਸਾਥੀ ਨਾਵਲਕਾਰ ਜੇ. ਆਰ. ਆਰ.
ਪੰਜਾਬੀ ਆਲੋਚਨਾ : ਸਿਧਾਂਤ ਤੇ ਵਿਹਾਰ
ਪੰਜਾਬੀ ਆਲੋਚਨਾ : ਸਿਧਾਂਤ ਤੇ ਵਿਹਾਰ ਹਰਿਭਜਨ ਸਿੰਘ ਭਾਟੀਆ ਦੁਆਰਾ ਪੰਜਾਬੀ ਸਾਹਿਤ ਆਲੋਚਨਾ ਦੇ ਖੇਤਰ ਵਿਚ ਲਿਖੀ ਗਈ ਇੱਕ ਅਹਿਮ ਕਿਤਾਬ ਹੈ। ਇਹ ਪੁਸਤਕ ਪੰਜਾਬੀ ਆਲੋਚਨਾ ਦੇ ਲਗਭਗ ਇੱਕ ਸਦੀ ਦੇ ਪੜਾਅ ਨੂੰ ਪੰਜਾਬੀ ਸਾਹਿਤ ਦੇ ਹੀ ਕੁਝ ਪ੍ਰਮੁੱਖ ਆਲੋਚਕਾਂ ਦੀਆਂ ਕਿਰਤਾਂ ਦੇ ਹਵਾਲੇ ਨਾਲ ਸਮਝਾਉਂਦੀ ਹੈ।
ਫ਼ਰਾਂਸ (ਫ਼ਰਾਂਸੀਸੀ: [fʁɑ̃s] ( ਸੁਣੋ)), ਦਫ਼ਤਰੀ ਤੌਰ 'ਤੇ ਫ਼ਰਾਂਸੀਸੀ ਗਣਰਾਜ (ਫ਼ਰਾਂਸੀਸੀ: République française [ʁepyblik fʁɑ̃sɛz]), ਪੱਛਮੀ ਯੂਰਪ ਦਾ ਇੱਕ ਖ਼ੁਦਮੁਖ਼ਤਿਆਰ ਦੇਸ਼ ਹੈ ਜਿਸ ਵਿੱਚ ਕਈ ਸਮੁੰਦਰੋਂ-ਪਾਰ ਵਿਭਾਗ ਅਤੇ ਰਾਜਖੇਤਰ ਸ਼ਾਮਲ ਹਨ। ਮਹਾਂਨਗਰੀ ਫ਼ਰਾਂਸ ਭੂ-ਮੱਧ ਸਮੁੰਦਰ ਤੋਂ ਲੈ ਕੇ ਅੰਗਰੇਜ਼ੀ ਖਾੜੀ ਅਤੇ ਉੱਤਰੀ ਸਮੁੰਦਰ ਤੱਕ ਅਤੇ ਰਾਈਨ ਤੋਂ ਲੈ ਕੇ ਅੰਧ ਮਹਾਂਸਾਗਰ ਤੱਕ ਫੈਲਿਆ ਹੋਇਆ ਹੈ। ਇਹ ਅਜਿਹੇ ਤਿੰਨ ਦੇਸ਼ਾਂ 'ਚੋਂ ਹੈ (ਬਾਕੀ ਦੋ ਮੋਰਾਕੋ ਅਤੇ ਸਪੇਨ ਹਨ) ਜਿਹਨਾਂ ਦੇ ਤੱਟ ਅੰਧ ਅਤੇ ਭੂ-ਮੱਧ, ਦੋਹਾਂ ਸਮੁੰਦਰਾਂ ਨਾਲ਼ ਲੱਗਦੇ ਹਨ। ਆਪਣੀ ਰੂਪ-ਰੇਖਾ ਕਰਕੇ ਇਹਨੂੰ ਕਈ ਵਾਰ ਫ਼ਰਾਂਸੀਸੀ ਵਿੱਚ l’Hexagone ("ਛੇਭੁਜ") ਵੀ ਆਖ ਦਿੱਤਾ ਜਾਂਦਾ ਹੈ।
ਖੇਤੀਬਾੜੀ (ਅੰਗਰੇਜ਼ੀ: Agriculture) ਜਾਨਵਰਾਂ, ਪੌਦਿਆਂ ਅਤੇ ਭੋਜਨ, ਫਾਈਬਰ, ਬਾਇਓਫੂਲ, ਚਿਕਿਤਸਕ ਪੌਦਿਆਂ ਅਤੇ ਹੋਰ ਉਤਪਾਦਾਂ ਲਈ ਫੰਗੀ ਦੀ ਕਾਸ਼ਤ ਅਤੇ ਪ੍ਰਜਨਨ ਹੈ ਜੋ ਮਨੁੱਖੀ ਜੀਵਨ ਨੂੰ ਕਾਇਮ ਰੱਖਣ ਅਤੇ ਵਧਾਉਣ ਲਈ ਵਰਤੀ ਜਾਂਦੀ ਹੈ। ਸੁਸਾਇਤੀ ਮਨੁੱਖੀ ਸਭਿਅਤਾ ਦੇ ਉਤਰਾਧਿਕਾਰ ਵਿੱਚ ਖੇਤੀਬਾੜੀ ਮੁੱਖ ਵਿਕਾਸ ਸੀ, ਜਿਸ ਵਿੱਚ ਪਾਲਤੂ ਜਾਨਵਰਾਂ ਦੀ ਖੇਤੀ ਵਿੱਚ ਭੋਜਨ ਦੀ ਬਹੁਤਾਤ ਪੈਦਾ ਕੀਤੀ ਗਈ ਜੋ ਕਿ ਸਭਿਆਚਾਰ ਦੇ ਵਿਕਾਸ ਨੂੰ ਉਤਸ਼ਾਹਤ ਕਰਦੀ ਸੀ। ਖੇਤੀਬਾੜੀ ਦਾ ਅਧਿਐਨ ਖੇਤੀਬਾੜੀ ਵਿਗਿਆਨ ਵਜੋਂ ਜਾਣਿਆ ਜਾਂਦਾ ਹੈ. ਖੇਤੀਬਾੜੀ ਦਾ ਇਤਿਹਾਸ ਹਜ਼ਾਰਾਂ ਸਾਲ ਪੁਰਾਣਾ ਬਣਾਉਂਦਾ ਹੈ, ਅਤੇ ਇਸਦੇ ਵਿਕਾਸ ਨੂੰ ਬਹੁਤ ਸਾਰੇ ਵੱਖੋ-ਵੱਖਰੇ ਮਾਹੌਲ, ਸਭਿਆਚਾਰਾਂ ਅਤੇ ਤਕਨਾਲੋਜੀਆਂ ਦੁਆਰਾ ਚਲਾਇਆ ਅਤੇ ਪਰਿਭਾਸ਼ਤ ਕੀਤਾ ਗਿਆ ਹੈ। ਵੱਡੀ ਪੱਧਰ 'ਤੇ ਮੋਨੋਕਲਕ ਖੇਤੀ ਲਈ ਖੇਤੀਬਾੜੀ ਅਧਾਰਤ ਸਨਅਤੀ ਖੇਤੀ ਪ੍ਰਮੁੱਖ ਖੇਤੀਬਾੜੀ ਵਿਧੀ ਹੈ। ਆਧੁਨਿਕ ਖੇਤੀਬਾੜੀ ਵਿਗਿਆਨ, ਪਲਾਂਟ ਬ੍ਰੀਡਿੰਗ, ਐਗਰੀਕੋਮਿਕਲ (ਕੀਟਨਾਸ਼ਕਾਂ ਅਤੇ ਖਾਦਾਂ), ਅਤੇ ਤਕਨੀਕੀ ਵਿਕਾਸ ਦੇ ਬਹੁਤ ਸਾਰੇ ਵਰਗਾਂ ਵਿੱਚ ਕਿਸਾਨ ਦੀ ਪੈਦਾਵਾਰ ਵਿੱਚ ਵਾਧਾ ਹੋਇਆ ਹੈ, ਪਰ ਉਸੇ ਸਮੇਂ ਵਿਆਪਕ ਵਾਤਾਵਰਣਕ ਨੁਕਸਾਨ ਅਤੇ ਨਕਾਰਾਤਮਕ ਮਨੁੱਖੀ ਸਿਹਤ ਪ੍ਰਭਾਵਾਂ ਦਾ ਕਾਰਨ ਵੀ ਸਾਹਮਨੇ ਆਇਆ ਹੈ। ਪਸ਼ੂ ਪਾਲਣ ਵਿਚ ਚੋਣਵੇਂ ਪ੍ਰਜਨਨ ਅਤੇ ਆਧੁਨਿਕ ਰਵਾਇਤਾਂ ਨੇ ਮੀਟ ਦੀ ਪੈਦਾਵਾਰ ਵਿਚ ਵੀ ਵਾਧਾ ਕੀਤਾ ਹੈ, ਪਰੰਤੂ ਜਾਨਵਰਾਂ ਦੀ ਭਲਾਈ ਅਤੇ ਐਂਟੀਬਾਇਓਟਿਕਸ, ਵਿਕਾਸ ਦੇ ਹਾਰਮੋਨਸ, ਅਤੇ ਉਦਯੋਗਿਕ ਮੀਟ ਦੇ ਉਤਪਾਦਨ ਵਿਚ ਆਮ ਤੌਰ ਤੇ ਵਰਤੇ ਜਾਂਦੇ ਹੋਰ ਰਸਾਇਣਾਂ ਦੇ ਸਿਹਤ ਪ੍ਰਭਾਵ ਬਾਰੇ ਚਿੰਤਾਵਾਂ ਨੂੰ ਉਠਾਇਆ ਹੈ। ਅਨੁਵੰਸ਼ਕ ਰੂਪ ਵਿੱਚ ਸੋਧੇ ਹੋਏ ਜੀਵ ਖੇਤੀਬਾੜੀ ਦੇ ਵਧ ਰਹੇ ਹਿੱਸੇ ਹਨ, ਭਾਵੇਂ ਕਿ ਇਹਨਾਂ ਨੂੰ ਕਈ ਦੇਸ਼ਾਂ ਵਿੱਚ ਪਾਬੰਦੀ ਲਗਾਈ ਗਈ ਹੈ ਖੇਤੀਬਾੜੀ ਫੂਡ ਉਤਪਾਦਨ ਅਤੇ ਪਾਣੀ ਪ੍ਰਬੰਧਨ ਵਿਸ਼ਵਵਿਆਪੀ ਮੁੱਦਿਆਂ ਨੂੰ ਵਧਾ ਰਹੇ ਹਨ ਜੋ ਕਈ ਮੋਰਚਿਆਂ 'ਤੇ ਬਹਿਸ ਨੂੰ ਵਧਾ ਰਹੇ ਹਨ। ਹਾਲ ਹੀ ਦਹਾਕਿਆਂ ਵਿੱਚ ਜੈਕਿਫਰਾਂ ਦੀ ਘਾਟ ਸਮੇਤ ਭੂਮੀ ਅਤੇ ਜਲ ਸਰੋਤ ਦੇ ਮਹੱਤਵਪੂਰਨ ਪਤਨ, ਅਤੇ ਗਲੋਬਲ ਵਾਰਮਿੰਗ ਬਾਰੇ ਖੇਤੀਬਾੜੀ ਅਤੇ ਖੇਤੀਬਾੜੀ ਵਿੱਚ ਗਲੋਬਲ ਵਾਰਮਿੰਗ ਦੇ ਪ੍ਰਭਾਵਾਂ ਨੂੰ ਹਾਲੇ ਵੀ ਪੂਰੀ ਤਰ੍ਹਾਂ ਸਮਝਿਆ ਨਹੀਂ ਗਿਆ। ਪ੍ਮੁੱਖ ਖੇਤੀਬਾੜੀ ਉਤਪਾਦਾਂ ਨੂੰ ਆਮ ਤੌਰ 'ਤੇ ਭੋਜਨ, ਰੇਸ਼ੇ, ਫਿਊਲ ਅਤੇ ਕੱਚੇ ਮਾਲ ਵਿਚ ਵੰਡਿਆ ਜਾ ਸਕਦਾ ਹੈ। ਖਾਸ ਭੋਜਨ ਵਿਚ ਅਨਾਜ (ਅਨਾਜ), ਸਬਜ਼ੀਆਂ, ਫਲ, ਤੇਲ, ਮੀਟ ਅਤੇ ਮਸਾਲੇ ਸ਼ਾਮਲ ਹਨ। ਫਾਈਬਰਸ ਵਿਚ ਕਪਾਹ, ਉੱਨ, ਭੰਗ, ਰੇਸ਼ਮ ਅਤੇ ਸਣ ਸ਼ਾਮਲ ਹੁੰਦੇ ਹਨ.
ਮਹਾਰਾਣੀ ਜਿੰਦ ਕੌਰ (1817 – 1 ਅਗਸਤ 1863), ਆਮ ਤੌਰ ’ਤੇ ਰਾਣੀ ਜਿੰਦਾਂ, ਸਿੱਖ ਸਲਤਨਤ ਦੇ ਮਹਾਰਾਜਾ ਰਣਜੀਤ ਸਿੰਘ ਦੀ ਸਭ ਤੋਂ ਛੋਟੀ ਪਤਨੀ ਅਤੇ ਆਖ਼ਰੀ ਮਹਾਰਾਜਾ ਦਲੀਪ ਸਿੰਘ ਦੀ ਮਾਂ ਸੀ। ਮਹਾਰਾਣੀ ਜਿੰਦ ਕੌਰ ਦਾ ਜਨਮ ਸੰਨ 1817 ਨੂੰ ਪਿੰਡ ਚਾਡ਼੍ਹ, ਜਿਲ਼੍ਹਾ ਸਿਆਲਕੋਟ, ਤਹਿਸੀਲ ਜਫਰਵਾਲ ਵਿਖੇ ਹੋੲਿਆ। ਆਪਣੇ ਸੁਹੱਪਣ ਅਤੇ ਦਲੇਰੀ ਕਰ ਕੇ ਜਾਣੇ ਜਾਂਦੇ ਹਨ ਇਸੇ ਕਰ ਕੇ ਇਹਨਾਂ ਨੂੰ "ਪੰਜਾਬ ਦੀ ਮੈਸਾਲੀਨਾ" ਆਖਿਆ ਜਾਂਦਾ ਹੈ।
ਕੈਨੇਡਾ (ਅੰਗਰੇਜ਼ੀ: Canada ਖੈਨਡਾ) ਉੱਤਰੀ ਅਮਰੀਕਾ ਦਾ ਇੱਕ ਦੇਸ਼ ਹੈ, ਜਿਸ ਵਿੱਚ ਅੰਗਰੇਜ਼ੀ, ਫ਼ਰਾਂਸੀਸੀ ਅਤੇ ਪੰਜਾਬੀ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਇਸ ਦੇਸ਼ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹਨ। ਕੈਨੇਡਾ ਵਿੱਚ ਦਸ ਸੂਬੇ ਅਤੇ ਤਿੰਨ ਰਾਜਖੇਤਰ ਹਨ, ਅਤੇ ਇਹ ਦੇਸ਼ ਮਹਾਂਦੀਪ ਦੇ ਉੱਤਰੀ ਹਿੱਸੇ ਵਿੱਚ ਵਸਿਆ ਹੋਇਆ ਹੈ। ਪੂਰਬ ਵਿੱਚ ਅੰਧ ਮਹਾਂਸਾਗਰ ਅਤੇ ਪੱਛਮ ਵਿੱਚ ਪ੍ਰਸ਼ਾਂਤ ਮਹਾਂਸਾਗਰ ਨੂੰ ਛੂੰਹਦਾ ਹੋਇਆ ਇਹ ਦੇਸ਼ 99.8ਲੱਖ ਵਰਗ ਕਿਲੋਮੀਟਰ ਦੇ ਖੇਤਰਫਲ ਉੱਤੇ ਪਸਰਿਆ ਹੋਇਆ ਹੈ। ਕੈਨੇਡਾ ਦੁਨੀਆਂ ਦਾ ਦੂਜਾ ਸਭ ਤੋਂ ਵੱਡਾ ਦੇਸ਼ ਹੈ ਅਤੇ ਇਸਦੀ ਅਮਰੀਕਾ ਨਾਲ਼ ਸਰਹੱਦ ਦੁਨੀਆਂ ਦੀਆਂ ਸਭ ਤੋਂ ਲੰਮੀਆਂ ਸਰਹੱਦਾਂ 'ਚੋ ਇੱਕ ਹੈ।
ਮੋਹਨਦਾਸ ਕਰਮਚੰਦ ਗਾਂਧੀ (2 ਅਕਤੂਬਰ 1869 - 30 ਜਨਵਰੀ 1948), ਜਾਂ ਮਹਾਤਮਾ ਗਾਂਧੀ, ਭਾਰਤ ਦੀ ਆਜ਼ਾਦੀ ਦੇ ਵੇਲੇ ਦਾ ਇੱਕ ਪ੍ਰਮੁੱਖ ਰਾਜਨੀਤਕ ਅਤੇ ਅਧਿਆਤਮਕ ਨੇਤਾ ਸੀ। ਇਹਨੂੰ ਨੂੰ ਮਹਾਤਮਾ (ਸੰਸਕ੍ਰਿਤ: ਮਹਾਨ ਆਤਮਾ) ਦਾ ਖਿਤਾਬ 1914 ਵਿੱਚ ਦੱਖਣੀ ਅਫਰੀਕਾ ਵਿੱਚ ਦਿੱਤਾ ਗਿਆ ਜੋ ਕਿ ਹੁਣ ਦੁਨੀਆਂ ਭਰ ਵਿੱਚ ਮਸ਼ਹੂਰ ਹੈ। ਇਹਨੂੰ ਭਾਰਤ ਵਿੱਚ ਬਾਪੂ (ਗੁਜਰਾਤੀ ਭਾਸ਼ਾ: ਪਿਤਾ ਦੇ ਲਈ ਵਰਤਿਆ ਜਾਂਦਾ ਸ਼ਬਦ) ਕਹਿਕੇ ਵੀ ਸੰਬੋਧਨ ਕੀਤਾ ਜਾਂਦਾ ਹੈ।