ਪੰਜਾਬੀ ਵਿਕੀਪੀਡੀਆ ਦੇ ਸਭ ਤੋਂ ਜ਼ਿਆਦਾ ਵੇਖੇ ਜਾਣ ਵਾਲੇ ਲੇਖ, ਰੋਜ਼ਾਨਾ ਨਵਪੂਰਤ ਹੋਰ ਜਾਣੋ...
ਗਣਤੰਤਰ ਦਿਵਸ 26 ਜਨਵਰੀ 1950 ਦਿਨ ਦੇ ਆਦਰ ਵਿੱਚ ਮਨਾਇਆ ਜਾਂਦਾ ਹੈ, ਜਦੋਂ ਗਵਰਨਮੈਂਟ ਆਫ਼ ਇੰਡੀਆ ਐਕਟ (1935) ਦੀ ਜਗ੍ਹਾ ਉੱਤੇ ਅਜ਼ਾਦ ਭਾਰਤ ਦਾ ਸੰਵਿਧਾਨ ਲਾਗੂ ਹੋਇਆ ਸੀ। ਹਰ ਸਾਲ 26 ਜਨਵਰੀ ਨੂੰ ਦੇਸ਼ ਨਿਆਂ ਤੇ ਸਮਾਨਤਾ ਦੀ ਵਿਚਾਰਧਾਰਾ ਉੱਤੇ ਆਧਾਰਿਤ ਆਜ਼ਾਦ ਭਾਰਤ ਗਣਤੰਤਰ ਦੀ ਸਥਾਪਨਾ ਦੇ ਜਸ਼ਨ ਮਨਾਉਂਦਾ ਹੈ। ਇਹ ਉਹ ਦਿਹਾੜਾ ਹੈ, ਜਿਸ ਦਿਨ ਭਾਰਤ ਦੇ ਲੋਕ ਆਪਣੇ ਉਨ੍ਹਾਂ ਆਜ਼ਾਦੀ ਘੁਲਾਟੀਆਂ ਦੀਆਂ ਕੁਰਬਾਨੀਆਂ ਅਤੇ ਵੱਡੇ ਵਡੇਰਿਆਂ ਦੇ ਕੀਤੇ ਗਏ ਕੰਮਾਂ ਨੂੰ ਸ਼ੁਕਰਾਨੇ ਨਾਲ ਚੇਤੇ ਕਰਦੇ ਹਨ ਜਿਹਨਾਂ ਨੇ ਇੱਕ ਅਜਿਹਾ ਦੇਸ਼ ਦਿੱਤਾ ਜਿਸ ਦੇ ਰੋਸ਼ਨ ਸੰਵਿਧਾਨ ਵਿੱਚ ਭਾਰਤ ਦਾ ਇੱਜਤ ਮਾਣ ਅਤੇ ਸੰਵਿਧਾਨ ਵਿੱਚ ਵਿਅਕਤੀਗਤ ਸੁਤੰਤਰਤਾ ਨੂੰ ਯਕੀਨੀ ਬਣਾਇਆ ਗਿਆ।
13 ਮਾਘ ਨਾ: ਸ਼ਾ: 26 ਜਨਵਰੀ ਗ੍ਰੈਗਰੀ ਕਲੰਡਰ ਦੇ ਮੁਤਾਬਕ ਸਾਲ ਦਾ 26ਵਾਂ ਦਿਨ ਹੁੰਦਾ ਹੈ। ਸਾਲ ਦੇ 339 (ਲੀਪ ਸਾਲ ਵਿੱਚ 340) ਦਿਨ ਬਾਕੀ ਹੁੰਦੇ ਹਨ। ਇਸ ਦਿਨ 1950 ਵਿੱਚ ਭਾਰਤ ਦਾ ਸੰਵਿਧਾਨ ਲਾਗੂ ਹੋਇਆ ਸੀ। ਇਹ ਦਿਨ 1930 ਵਿੱਚ ਚੁਣੇ ਗਏ ਅਜ਼ਾਦੀ ਦਿਵਸ ਨੂੰ ਸਨਮਾਨਿਤ ਕਰਨ ਲਈ ਚੁਣਿਆ ਗਿਆ ਸੀ। ਇਸ ਦਿਨ ਹਰ ਸਾਲ ਦਿਲੀ ਵਿੱਚ ਇੱਕ ਬਹੁਤ ਵੱਡੀ ਪ੍ਰੇਡ ਕੱਢੀ ਜਾਂਦੀ ਹੈ.
ਬਾਬਾ ਦੀਪ ਸਿੰਘ ਜੀ (Hindi: बाबा दीप सिंह जी शहीद ) (26 ਜਨਵਰੀ 1682–1757) ਦਾ ਜਨਮ ਪਿੰਡ ਪਹੂਵਿੰਡ (ਜ਼ਿਲ੍ਹਾ ਤਰਨ ਤਾਰਨ) ਵਿੱਚ ਮਾਤਾ ਜੀਉਣੀ ਜੀ ਦੀ ਕੁੱਖੋਂ ਪਿਤਾ ਭਗਤਾ ਜੀ ਦੇ ਗ੍ਰਹਿ ਵਿਖੇ ਹੋਇਆ। ਮਾਤਾ-ਪਿਤਾ ਨੇ ਬਾਲਕ ਦਾ ਨਾਮ 'ਦੀਪਾ' ਰੱਖਿਆ। ਥੋੜ੍ਹੀ ਸੁਰਤ ਸੰਭਾਲਣ ਤੋਂ ਬਾਅਦ ਇਹ ਨੌਜਵਾਨ ਅਵਸਥਾ ਵਿੱਚ ਵਿਚਰਦਿਆਂ ਬਾਲਕ 'ਦੀਪਾ' ਸਤਿਗੁਰਾਂ ਦੇ ਪਾਵਨ ਅਸਥਾਨ ਸ੍ਰੀ ਅਨੰਦਪੁਰ ਸਾਹਿਬ ਵਿਖੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਚਰਨਾਂ ਵਿੱਚ ਜਾ ਹਾਜ਼ਰ ਹੋਇਆ। ਇਥੇ ਹੀ ਸਤਿਗੁਰਾਂ ਦੇ ਪਵਿੱਤਰ ਕਰ-ਕਮਲਾਂ ਰਾਹੀਂ ਨੌਜਵਾਨ 'ਦੀਪੇ' ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ। ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ ਤੋਂ ਬਾਅਦ ਆਪ ਜੀ ਦਾ ਨਾਮ 'ਦੀਪ ਸਿੰਘ' ਰੱਖਿਆ ਗਿਆ। ਆਪ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਅੰਦਰ ਰਹਿੰਦਿਆਂ ਭਾਈ ਮਨੀ ਸਿੰਘ ਜੀ ਦੀ ਦੇਖ-ਰੇਖ ਹੇਠ ਪਵਿੱਤਰ ਧਾਰਮਿਕ ਗੰਰਥਾਂ ਤੇ ਗੁਰਬਾਣੀ ਦਾ ਡੂੰਘਾ ਅਧਿਐਨ ਕੀਤਾ। ਆਪ ਹਮੇਸ਼ਾਂ ਪਾਵਨ ਬਾਣੀ ਦੇ ਪਾਠ, ਭਜਨ-ਬੰਦਗੀ ਵਿੱਚ ਮਸਤ ਰਹਿੰਦੇ ਸਨ। ਆਪ ਸਰੀਰ ਦੇ ਸੁਡੌਲ ਅਤੇ ਦ੍ਰਿੜ੍ਹ ਇਰਾਦੇ ਵਾਲੇ ਭਜਨੀਕ ਅਤੇ ਧਾਰਮਿਕ ਬਿਰਤੀ ਵਾਲੇ ਪੁਰਸ਼ ਸਨ।
ਭਾਰਤ, ਸੰਸਦੀ ਪ੍ਰਣਾਲੀ ਦੀ ਸਰਕਾਰ ਵਾਲਾ ਇੱਕ ਆਜਾਦ, ਪ੍ਰਭੁਸੱਤਾਸੰਪੰਨ, ਸਮਾਜਵਾਦੀ ਲੋਕਤੰਤਰਾਤਮਕ ਲੋਕ-ਰਾਜ ਹੈ। ਇਹ ਲੋਕ-ਰਾਜ ਭਾਰਤ ਦੇ ਸੰਵਿਧਾਨ ਦੇ ਅਨੁਸਾਰ ਸ਼ਾਸਿਤ ਹੈ। ਭਾਰਤ ਦਾ ਸੰਵਿਧਾਨ ਸੰਵਿਧਾਨ ਸਭਾ ਦੁਆਰਾ 26 ਨਵੰਬਰ 1949 ਨੂੰ ਪਾਰਿਤ ਹੋਇਆ ਅਤੇ 26 ਜਨਵਰੀ 1950 ਨੂੰ ਲਾਗੂ ਹੋਇਆ। 26 ਜਨਵਰੀ ਦਾ ਦਿਨ ਭਾਰਤ ਵਿੱਚ ਗਣਤੰਤਰ ਦਿਨ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ।
ਗੁਰੂ ਗ੍ਰੰਥ ਸਾਹਿਬ, ਜਾਂ ਆਦਿ ਗ੍ਰੰਥ, ਸਿੱਖ ਧਰਮ ਦਾ ਪਵਿੱਤਰ ਧਾਰਮਿਕ ਗ੍ਰੰਥ ਹੈ। ਇਹ 1469 ਤੋਂ ਲੈ ਕੇ 1708 ਤੱਕ ਸਿੱਖ ਗੁਰੂਆਂ ਦੇ ਸਮੇਂ ਰਚੀ ਅਤੇ ਇਕੱਤਰ ਕੀਤੀ ਬਾਣੀ ਦਾ 1430 ਅੰਗਾਂ ਵਾਲਾ ਇੱਕ ਵਿਸਤਾਰਮਈ ਗ੍ਰੰਥ ਹੈ। ਇਹ ਅਨੇਕਾਂ ਸ਼ਬਦਾਂ ਭਾਵ ਬਾਣੀ ਦਾ ਅੰਬਾਰ ਹੈ ਜੋ ਕਿ ਰੱਬ ਦੇ ਗੁਣਾਂ ਅਤੇ ਉਸ ਦੇ ਨਾਮ ਜਪਣ ਦੇ ਕਾਰਨਾਂ ਦਾ ਵਰਨਣ ਕਰਦਾ ਹੈ। ਸਿੱਖਾਂ ਦੇ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ (1666-1708) ਨੇ ਜੋਤੀ-ਜੋਤਿ ਸਮਾਉਣ ਵੇਲੇ ਗੁਰਿਆਈ ਆਦਿ ਗ੍ਰੰਥ ਨੂੰ ਦਿੱਤੀ ਅਤੇ ਇਸ ਕਰ ਕੇ ਨਾਮ ਗੁਰੂ ਗ੍ਰੰਥ ਸਾਹਿਬ ਹੋ ਗਿਆ। ਇਹ ਸਿੱਖਾਂ ਦਾ ਸਭ ਤੋਂ ਪਵਿੱਤਰ ਗ੍ਰੰਥ ਅਤੇ ਇੱਕੋ-ਇੱਕ ਸਦੀਵੀ ਸ਼ਬਦ-ਰੂਪੀ ਗੁਰੂ ਹੈ ਜੋ ਕਿ ਸਿੱਖ ਗੁਰੂਆਂ ਅਤੇ ਹੋਰ ਸੰਤਾਂ-ਭਗਤਾਂ ਦੀ ਸਿੱਖਿਆਵਾਂ ਦਾ ਅੰਬਾਰ ਹੈ। ਅਰਦਾਸ ਦੇ ਸਰੋਤ ਜਾਂ ਮਾਰਗ-ਦਰਸ਼ਕ ਵਜੋਂ ਆਦਿ ਗ੍ਰੰਥ ਸਿੱਖੀ ਵਿੱਚ ਬੰਧਨਾ ਅਤੇ ਭਗਤੀ ਦਾ ਕੇਂਦਰੀ ਧੁਰਾ ਹੈ।ਆਦਿ ਗ੍ਰੰਥ ਦਾ ਸਭ ਤੋਂ ਪਹਿਲਾ ਸੰਕਲਨ ਪੰਜਵੇਂ ਗੁਰੂ, ਗੁਰੂ ਅਰਜਨ ਦੇਵ (1563-1606) ਨੇ ਪਹਿਲੇ ਪੰਜ ਗੁਰੂਆਂ ਅਤੇ ਹੋਰ ਮਹਾਨ ਸੰਤਾਂ ਜਾਂ ਭਗਤਾਂ, ਜਿਹਨਾਂ ਵਿੱਚੋਂ ਕਈਆਂ ਦਾ ਹਿੰਦੂ ਧਰਮ ਅਤੇ ਇਸਲਾਮ ਨਾਲ ਵਾਸਤਾ ਸੀ, ਦੀ ਬਾਣੀ ਇਕੱਤਰ ਕਰ ਕੇ ਕੀਤਾ ਅਤੇ ਇਸ ਪਵਿੱਤਰ ਬੀੜ ਨੂੰ ਭਾਈ ਗੁਰਦਾਸ ਜੀ ਦੇ ਹਥੋਂ ਲਿਖਵਾਇਆ। ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਤੇਗ ਬਹਾਦੁਰ ਜੀ ਦੀ ਬਾਣੀ ਨੂੰ ਇਕੱਤਰ ਕਰ ਕੇ ਤਲਵੰਡੀ ਸਾਬੋ ਵਿਖੇ ਭਾਈ ਮਨੀ ਸਿੰਘ ਜੀ ਪਾਸੋਂ ਆਦਿ ਗ੍ਰੰਥ ਵਿੱਚ ਦਰਜ ਕਰਵਾ ਕੇ ਆਦਿ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਦਾ ਦਰਜਾ ਦਿੱਤਾ। ਦਸਮ ਪਿਤਾ ਦੇ ਜੋਤੀ-ਜੋਤਿ ਸਮਾਉਣ ਮਗਰੋਂਬਾਬਾ ਦੀਪ ਸਿੰਘ ਵੱਲੋਂ ਗੁਰੂ ਗ੍ਰੰਥ ਸਾਹਿਬ ਦੇ ਬਹੁਤ ਸਾਰੇ ਉਤਾਰੇ ਵੰਡੇ ਗਏ।
ਆਈ.ਐਸ.ਬੀ.ਐਨ ਜਿਸ ਨੂੰ ਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰ (ਅੰਤਰਰਾਸ਼ਟਰੀ ਮਿਆਰੀ ਪੁਸਤਕ ਸੰਖਿਆ)ਕਿਹਾ ਜਾਦਾ ਹੈ। ਇਹ ਹਰ ਕਿਤਾਬ ਨੂੰ ਉਸਦਾ ਆਪਣਾ ਅਨੂਠਾ ਸੰਖਿਆ ਅੰਕ ਦੇਣ ਦੀ ਵਿਧੀ ਹੈ। ਇਸ ਸੰਖਿਆ ਅੰਕ ਦੇ ਜ਼ਰੀਏ ਵਿਸ਼ਵ ਵਿੱਚ ਛਪੀ ਕਿਸੇ ਵੀ ਕਿਤਾਬ ਨੂੰ ਅਸਾਨੀ ਨਾਲ ਖੋਜਿਆ ਜਾ ਸਕਦਾ ਹੈ ਅਤੇ ਇਸਦੇ ਬਾਰੇ ਵਿੱਚ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਪਹਿਲਾ ਇਹ ਨੰਬਰ ਕੇਵਲ ਉੱਤਰ ਅਮਰੀਕਾ, ਯੂਰਪ ਅਤੇ ਜਾਪਾਨ ਵਿੱਚ ਪ੍ਰਚਲਿੱਤ ਸੀ, ਪਰ ਹੁਣ ਇਸ ਦੀ ਵਰਤੋਂ ਪੂਰੇ ਵਿਸ਼ਵ ਵਿੱਚ ਹੋਣ ਲੱਗ ਪਈ ਹੈ। ਆਈ.ਐਸ.ਬੀ.ਐਨ ਸੰਖਿਆ ਅੰਕ ਵਿੱਚ 10 ਅੰਕ ਹੋਇਆ ਕਰਦੇ ਸਨ। 2007 ਵਿੱਚ ਇਸਦੀ ਸੰਖਿਆ ਅੰਕ 13 ਹੋ ਗਏ।
ਸ੍ਰੀ ਗੁਰੂ ਨਾਨਕ ਦੇਵ ਜੀ ਉਚਾਰਨ (15 ਅਪ੍ਰੈਲ 1469 – 22 ਸਤੰਬਰ 1539) ਸਿੱਖ ਧਰਮ ਦੇ ਬਾਨੀ ਅਤੇ ਪਹਿਲੇ ਸਿੱਖ ਗੁਰੂ ਸਨ। ਇਹਨਾਂ ਦਾ ਜਨਮ-ਦਿਹਾੜਾ ਵਿਸ਼ਵ-ਭਰ ਵਿੱਚ ਕੱਤਕ ਦੀ ਪੂਰਨਮਾਸ਼ੀ ਨੂੰ ਗੁਰਪੁਰਬ ਵਜੋਂ ਮਨਾਇਆ ਜਾਂਦਾ ਹੈ, ਜੋ ਹਰ ਸਾਲ ਕੱਤਕ (ਅਕਤੂਬਰ-ਨਵੰਬਰ) ਦੇ ਮਹੀਨੇ ਵਿੱਚ ਅਲੱਗ-ਅਲੱਗ ਮਿਤੀ ਨੂੰ ਆਉਂਦੀ ਹੈ।ਗੁਰੂ ਨਾਨਕ ਦੇਵ ਜੀ ਨੇ ਦੂਰ-ਦੂਰ ਤੱਕ ਯਾਤਰਾ ਕੀਤੀ ਅਤੇ ਲੋਕਾਂ ਨੂੰ ਇੱਕ ਪਰਮੇਸ਼ਰ ਹੋਣ ਦਾ ਸੰਦੇਸ਼ ਦਿੱਤਾ ਜੋ ਆਪਣੀ ਹਰ ਇੱਕ ਰਚਨਾ ਵਿੱਚ ਵਾਸ ਕਰਦਾ ਹੈ ਅਤੇ ਅਨਾਦਿ ਸੱਚ ਨੂੰ ਦਰਸਾਉਂਦਾ ਹੈ। ਉਹਨਾਂ ਨੇ ਇਕ ਅਨੋਖਾ ਅਧਿਆਤਮਿਕ, ਸਮਾਜਕ, ਅਤੇ ਰਾਜਨੀਤਕ ਪਲੇਟਫਾਰਮ ਤਿਆਰ ਕੀਤਾ ਜੋ ਸਮਾਨਤਾ, ਭਰੱਪਣ ਦਾ ਪਿਆਰ, ਭਲਾਈ, ਅਤੇ ਸਦਭਾਵਨਾ 'ਤੇ ਆਧਾਰਿਤ ਸੀ। ਸਿੱਖ ਧਰਮ ਦੇ ਪਵਿੱਤਰ ਗ੍ਰੰਥ, ਗੁਰੂ ਗ੍ਰੰਥ ਸਾਹਿਬ ਵਿਚ ਗੁਰੂ ਨਾਨਕ ਦੇ ਸ਼ਬਦ, 974 ਕਾਵਿਕ ਭਜਨਾਂ ਦੇ ਰੂਪ ਵਿਚ ਦਰਜ਼ ਕੀਤੇ ਗਏ ਹਨ, ਜਿਨ੍ਹਾਂ ਵਿਚੋਂ ਕੁਝ ਮੁੱਖ ਜਪੁਜੀ ਸਾਹਿਬ, ਆਸਾ ਦੀ ਵਾਰ ਅਤੇ ਸਿੱਧ-ਗੋਸ਼ਟ ਹਨ। ਸਿੱਖ ਇਹ ਮੰਨਦੇ ਹਨ ਕਿ ਗੁਰੂ ਨਾਨਕ ਦੇਵ ਜੀ ਦੀ ਪਵਿੱਤਰਤਾ, ਦਿੱਵਤਾ ਅਤੇ ਧਾਰਮਿਕ ਪ੍ਰਭੂਤਾ ਦੀ ਜੋਤੀ ਗੁਰਗੱਦੀ ਦੇ ਮੌਕੇ ਬਾਕੀ ਨੌਂ ਗੁਰੂਆਂ ਵਿੱਚ ਅੱਗੇ ਵੱਧਦੀ ਗਈ।ਗੁਰੂ ਨਾਨਕ ਨੂੰ ਸੱਤ ਸਾਲ ਦੀ ੳਮਰ ਵਿੱਚ ਪਾਂਧੇ ਕੋਲ ਪੜ੍ਹਣ ਲਈ ਭੇਜਿਆ ਗਿਆ। ਪਰ ਇਹਨਾਂ ਨੇ ਪਾਂਧੇ ਨੂੰ ਆਪਣੇ ਵਿਚਾਰਾ ਨਾਲ ਹੀ ਇਹਨਾਂ ਪ੍ਰਭਾਵਿਤ ਕੀਤਾ ਕਿ ਪਾਂਧਾ ਵੀ ਆਪ ਤੋਂ ਬਹੁਤ ਪ੍ਰਭਾਵਿਤ ਹੋਇਆ। ਇਸ ਤੋਂ ਬਿਨਾਂ ਇਹਨਾਂ ਨੇ ਫਾਰਸੀ ਅਤੇ ਸੰਸਕ੍ਰਿਤ ਦੀ ਵਿੱਦਿਆ ਪ੍ਰਾਪਤ ਕੀਤੀ। ਇਹਨਾਂ ਦਾ ਵਿਆਹ ਬੀਬੀ ਸੁਲੱਖਣੀ ਨਾਲ ਹੋਇਆ। ਬਾਬਾ ਸ਼੍ਰੀ ਚੰਦ (ਜੋ ਕਿ ਉਦਾਸੀ ਸੰਪਰਦਾ ਦੇ ਬਾਨੀ ਹੋਏ), ਤੇ ਲੱਖਮੀ ਦਾਸ ਨਾਂਅ ਦੇ ਇਹਨਾਂ ਦੇ ਦੋ ਪੁੱਤਰ ਹੋਏ।
ਪੰਜਾਬ ਉੱਤਰ-ਪੱਛਮੀ ਭਾਰਤ ਦਾ ਇੱਕ ਰਾਜ ਹੈ, ਜੋ ਵੱਡੇ ਪੰਜਾਬ ਖੇਤਰ ਦਾ ਇਕ ਭਾਗ ਹੈ। ਇਸਦਾ ਦੂਸਰਾ ਭਾਗ ਪਾਕਿਸਤਾਨ ਵਿੱਚ ਹੈ। ਇਸਦੀ ਸਰਹੱਦ ਉੱਤਰ ਵਿੱਚ ਜੰਮੂ ਅਤੇ ਕਸ਼ਮੀਰ, ਉੱਤਰ-ਪੂਰਬ ਵਿੱਚ ਹਿਮਾਚਲ ਪ੍ਰਦੇਸ਼, ਦੱਖਣ-ਪੂਰਬ ਵਿੱਚ ਹਰਿਆਣੇ, ਦੱਖਣ-ਪੱਛਮ ਵਿੱਚ ਰਾਜਸਥਾਨ ਅਤੇ ਪੱਛਮ ਵਿੱਚ ਪਾਕਿਸਤਾਨੀ ਪੰਜਾਬ ਨਾਲ ਲੱਗਦੀ ਹੈ। ਇਸਦੇ ਮੁੱਖ ਸ਼ਹਿਰ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਬਠਿੰਡਾ, ਫ਼ਿਰੋਜ਼ਪੁਰ, ਸੰਗਰੂਰ, ਮੋਹਾਲੀ ਅਤੇ ਪਟਿਆਲਾ ਹਨ ਅਤੇ ਰਾਜਧਾਨੀ ਚੰਡੀਗੜ੍ਹ ਹੈ।
ਵੋਟ ਦਾ ਹੱਕ ਰਾਜ ਦੇ ਨਾਗਰਿਕਾਂ ਨੂੰ ਦੇਸ਼ ਦੇ ਸੰਵਿਧਾਨ ਦੁਆਰਾ ਦਿੱਤਾ ਹੋਇਆ ਸਰਕਾਰ ਚਲਾਣ ਲਈ, ਆਪਣੇ ਪ੍ਰਤਿਨਿਧੀ ਚੁਣ ਕੇ ਭੇਜਣ ਦੇ ਅਧਿਕਾਰ ਨੂੰ ਵੋਟ ਅਧਿਕਾਰ (ਫਰੈਂਚਾਇਜ) ਕਹਿੰਦੇ ਹਨ। ਜਨਤੰਤਰੀ ਪ੍ਰਣਾਲੀ ਵਿੱਚ ਇਸ ਦਾ ਬਹੁਤ ਮਹੱਤਵ ਹੁੰਦਾ ਹੈ। ਗਣਰਾਜ ਦੀ ਨੀਂਹ ਵੋਟ ਦੇ ਹੱਕ ਤੇ ਹੀ ਰੱਖੀ ਜਾਂਦੀ ਹੈ। ਇਸ ਪ੍ਰਣਾਲੀ ਉੱਤੇ ਆਧਾਰਿਤ ਸਮਾਜ ਅਤੇ ਸ਼ਾਸਨ ਦੀ ਸਥਾਪਨਾ ਲਈ ਜ਼ਰੂਰੀ ਹੈ ਕਿ ਹਰ ਇੱਕ ਬਾਲਗ ਨਾਗਰਿਕ ਨੂੰ ਬਿਨਾਂ ਕਿਸੇ ਭੇਦਭਾਵ ਦੇ ਵੋਟ ਪਾਉਣ ਦਾ ਅਧਿਕਾਰ ਪ੍ਰਦਾਨ ਕੀਤਾ ਜਾਵੇ। ਸਖ਼ਸ਼ੀ ਵਿਕਾਸ ਦੀਆਂ ਅਨੇਕਾਂ ਮਿਸਾਲਾਂ ਸਾਹਮਣੇ ਲਿਆ ਰਹੇ ਸਿਆਸੀ ਉਭਾਰ ਸਾਡਾ ਧਿਆਨ ਲੋਕਤੰਤਰ ਤੋਂ ਹਟਾ ਕੇ ਰਾਜਾਸ਼ਾਹੀ ਵੱਲ ਲਿਜਾ ਰਹੇ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਬਿਨਾਂ ਵੋਟਰ ਦਾ ਪੱਖ ਜਾਣਿਆਂ ਵੱਡੇ ਵਜ਼ੀਰ ਦੀ ਤਾਜਪੋਸ਼ੀ ਕਰਨ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਹਨ। ਜੇ ਇਹ ਕਹਿ ਲਿਆ ਜਾਵੇ ਕਿ ਇੱਥੇ ਤਾਂ ‘ਲੋਕਤੰਤਰੀ ਰਾਜੇ’ ਨੂੰ ਲੋਕਾਂ ’ਤੇ ਠੋਸ ਦਿੱਤਾ ਜਾਂਦਾ ਹੈ ਤਾਂ ਇਸ ਵਿੱਚ ਕੋਈ ਅਤਿਕਥਨੀ ਨਹੀਂ ਹੋਵੇਗੀ। ਵੋਟਰ ਦੀ ਉਮਰ ਦੀ ਹੱਦ 18 ਤੋਂ 21 ਹੁੰਦੀ ਹੈ।
ਸ਼੍ਰੀ ਹਰਿਮੰਦਰ ਸਾਹਿਬ, ਜਿਸਨੂੰ ਦਰਬਾਰ ਸਾਹਿਬ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਭਾਰਤ ਦੇ ਪੰਜਾਬ ਸੂਬੇ ਦੇ ਸ਼ਹਿਰ ਸ਼੍ਰੀ ਅੰਮ੍ਰਿਤਸਰ ਵਿਚ ਹੈ। ਸਿੱਖ ਧਰਮ ਵਿੱਚ ਉਹ ਹੀ ਅਸਥਾਨ ਹੈ ਜੋ ਕਿ ਸੋਲੋਮਨ ਦੇ ਮੰਦਰ, ਯਰੂਸਲਮ ਦਾ ਯਹੂਦੀ ਧਰਮ ਵਿੱਚ ਹੈ, ਜਾ ਪਵਿੱਤਰ ਮੱਕਾ ਦਾ ਮਜ਼ਹਬ-ਏ-ਇਸਲਾਮ ਵਿੱਚ ਹੈ, ਭਾਵ ਇਹ ਸਿੱਖਾਂ ਲਈ ਉਨ੍ਹਾਂ ਦਾ ਸਭ ਤੋਂ ਪਵਿੱਤਰ ਧਾਰਮਿਕ ਅਸਥਾਨ ਹੈ।
ਸਿੱਖੀ (ਅੰਗਰੇਜ਼ੀ: Sikhism ਸੀਖਇਜ਼ਮ, ਇਹ ਸ਼ਬਦ ਇਸ ਤਰਾਂ ਵੀ ਲਿਖਿਆ ਜਾਂਦਾ: ਸਿਖੀ, ਸਿੱਖ ਤੋਂ, ਅਰਥ ਜੋ ਪਰਮਾਤਮਾ ਦੇ ਗੁਣ "ਸਿੱਖਣ ਵਾਲਾ"), ਇੱਕ ਰੱਬ ਨੂੰ ਮੰਨਣ ਵਾਲਾ ਧਰਮ ਅਤੇ ਕੌਮੀ ਫ਼ਲਸਫਾ ਹੈ, ਜੋ 15ਵੀਂ ਸਦੀ ਵਿੱਚ ਦੱਖਣੀ ਏਸ਼ੀਆ ਦੇ ਪੰਜਾਬ ਖੇਤਰ ਵਿਖੇ ਆਗਾਜ਼ ਹੋਇਆ। ਸਿੱਖੀ ਦਾ ਮੌਲਿਕ ਯਕੀਨ ਅਤੇ ਫ਼ਲਸਫਾ, ਪਵਿੱਤਰ ਲਿਖਤ ਗੁਰੂ ਗਰੰਥ ਸਾਹਿਬ ਵਿੱਚ ਮੌਜੂਦ ਬਾਣੀ ਮੁਤਾਬਿਕ ਇਹ ਹੈ, ਕਿ ਰੱਬ ਉੱਪਰ ਨਿਸਚਾ ਰੱਖਕੇ ਉਸ ਦਾ ਨਾਮ ਜਪਣਾ, ਮਨੁਖਤਾ ਵਿੱਚ ਇਤਫ਼ਾਕ ਨਾਲ ਰਹਿਣਾ, ਸਵਾਰਥ ਤੋਂ ਵਾਂਝੇ ਰਹਿਕੇ ਸੇਵਾ ਕਰਨੀ, ਸਰਬੱਤ ਦੇ ਭਲੇ ਵਾਸਤੇ ਮਨੁਖੀ ਹੱਕਾਂ 'ਤੇ ਡੱਟਕੇ ਪਹਿਰਾ ਦੇਣਾ, ਤੇ ਦੁਨੀਆਦਾਰੀ ਵਿੱਚ ਵੱਸਕੇ ਚੰਗੇ ਕਿਰਦਾਰ ਵਾਲਾ ਜੀਵਨ ਜੀਣਾ। ਦੁਨੀਆ ਦੇ ਵੱਡੇ ਧਰਮਾਂ ਵਿਚੋਂ ਸਭ ਤੋਂ ਨਵੇਂ ਹੋਣ ਦੇ ਬਾਵਜੂਦ, ਕੁਲ ਦੁਨੀਆ ਦੇ 25-28 ਮਿਲੀਅਨ ਮੰਨਣ ਵਾਲਿਆਂ ਦੀ ਗਿਣਤੀ ਮੁਤਾਬਕ, ਇਹ ਦੁਨੀਆ ਪੱਧਰ ਦਾ ਪੰਜਵਾਂ ਸਭ ਤੋਂ ਵੱਡਾ ਧਰਮ ਹੈ।ਸਿੱਖੀ ਦਾ ਰੂਹਾਨੀ ਅਤੇ ਕੌਮੀ ਅਧਾਰ ਗੁਰੂ ਨਾਨਕ, ਸਿਖਾਂ ਦੇ ਪਹਿਲੇ ਗੁਰੂ, ਅਤੇ ਨੌਂ ਬਾਅਦ ਵਾਲੇ ਸਿੱਖ ਗੁਰੂਆਂ ਦੀਆਂ ਸਿੱਖਿਆਵਾਂ, ਜੋ ਸਿੱਖਾਂ ਦੇ ਮੌਜੂਦਾ ਅਟੱਲ ਗੁਰੂ ਅਤੇ ਰਹਿਬਰ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ। ਸਿੱਖ ਮਜ਼ਹਬ ਦੇ ਫ਼ਲਸਫੇ ਨੂੰ ਗੁਰਮਤਿ ਕਿਹਾ ਜਾਂਦਾ ਹੈ ਜਿਸਦਾ ਬੀਜ ਵਾਹਿਗੁਰੂ ਵਿੱਚ ਯਕੀਨ ਰੱਖਣਾ, ਜਿਸਨੂੰ ਇੱਕ ਓਅੰਕਾਰ (ਮਤਲਬ: ਇੱਕ ਰੱਬ) ਦੁਆਰਾ ਦਰਸਾਇਆ ਜਾਂਦਾ ਹੈ। ਗੁਰੂ ਨਾਨਕ ਸਾਹਿਬ ਨੇ ਆਪਣੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਆਪਣੇ ਇੱਕ ਸਿੱਖ ਨੂੰ ਦੂਜਾ ਗੁਰੂ ਬਣਾਇਆ ਅਤੇ ਸਿੱਖ ਸਮਾਜ ਨੂੰ ਸੇਧ ਦੇਣ ਦਾ ਕੰਮ ਸੌਂਪਿਆ। ਇਹ ਰੀਤ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ (1666-1708) ਤੱਕ ਜਾਰੀ ਰਹੀ ਜਿਨਾਂ ਨੇ 1699 ਈਸਵੀ ਦੀ ਵਿਸਾਖੀ ਨੂੰ, ਖਾਲਸਾ ਕਾਇਮ ਕੀਤਾ ਅਤੇ ਸਿੱਖਾਂ ਨੂੰ ਇੱਕ ਵੱਖਰੀ ਪਛਾਣ ਦਿੱਤੀ; ਪੰਜ ਸਿੱਖਾਂ ਨੂੰ ਅੰਮ੍ਰਿਤ ਛਕਾਇਆ ਅਤੇ ਪੰਜ ਪਿਆਰੇ ਦਾ ਖ਼ਿਤਾਬ ਦਿੱਤਾ ਜਿਨ੍ਹਾਂ ਤੋਂ ਬਾਅਦ ’ਚ ਗੁਰੂ ਜੀ ਨੇ ਬੇਨਤੀ ਕਰ ਖੁਦ ਅੰਮ੍ਰਿਤ ਛਕਿਆ। ਗੁਰੂ ਗੋਬਿੰਦ ਸਿੰਘ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ, ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣ ਦਾ ਹੁਕਮ ਕਰਦੇ ਹੋਏ ਦੇਹਧਾਰੀ ਗੁਰੂ ਰੀਤੀ ਨੂੰ ਖਤਮ ਕੀਤਾ।
ਪੰਜਾਬੀ ਵਿਕੀਪੀਡੀਆ ਵਿਕੀਪੀਡੀਆ ਦਾ ਪੰਜਾਬੀ ਰੂਪ ਅਤੇ ਇੱਕ ਅਜ਼ਾਦ ਗਿਆਨਕੋਸ਼ ਹੈ।। ਇਸਦੀ ਵੈੱਬਸਾਈਟ 3 ਜੂਨ 2002 ਨੂੰ ਹੋਂਦ ਵਿੱਚ ਆਈ ਸੀ। ਪਰ ਇਸ ਦੇ ਸਭ ਤੋਂ ਪਹਿਲੇ ਤਿੰਨ ਲੇਖ ਅਗਸਤ 2004 ਵਿੱਚ ਲਿਖੇ ਗਏ। ਜੁਲਾਈ 2012 ਤੱਕ ਇਸ ’ਤੇ 2,400 ਲੇਖ ਸਨ।ਅਗਸਤ 2012 ਤੱਕ ਇਸ ’ਤੇ 3,400 ਲੇਖ ਸਨ ਅਤੇ ਦੁਨੀਆਂ ਭਰ ’ਚੋ ਇਸ ਦੇ ਪਾਠਕਾਂ ਦੀ ਗਿਣਤੀ ਤਕਰੀਬਨ 26 ਲੱਖ ਸੀ ਅਤੇ ਜਨਵਰੀ 2019 ਮੁਤਾਬਿਕ ਇਸ ਵਿਕੀ ’ਤੇ 30,910 ਲੇਖ ਹਨ ਅਤੇ ਇਸ ਦੇ ਕੁੱਲ 26,743 ਦਰਜ਼ (ਰਜਿਸਟਰ) ਵਰਤੋਂਕਾਰਾਂ ਨੇ ਕੁੱਲ 4,53,505 ਫੇਰ-ਬਦਲ ਕੀਤੇ ਹਨ। ਇਹ ਮੀਡੀਆਵਿਕੀ ਦਾ 1.33.0-wmf.12 (fd444fe) ਵਰਜਨ ਵਰਤ ਰਿਹਾ ਹੈ। ਪਿਛਲੇ ਕੁਝ ਸਮੇਂ ਤੋਂ ਪੰਜਾਬੀ ਵਿਕੀਪੀਡੀਆ ਨੇ ਕਾਫੀ ਤਰੱਕੀ ਕੀਤੀ ਹੈ । 3 ਨਵੰਬਰ 2018 ਤੱਕ ਇਸ ਦੀ ਸਾਈਟ ਤੇ 30,562 ਲੇਖ ਸਨ।
ਪ੍ਰਿਅੰਕਾ ਚੋਪੜਾ (ਜਨਮ 18 ਜੁਲਾਈ 1982) ਆਪਣੇ ਵਿਆਹ ਦੇ ਨਾਮ ਪ੍ਰਿਅੰਕਾ ਚੋਪੜਾ ਜੋਨਸ ਨਾਲ ਵੀ ਜਾਣੀ ਜਾਂਦੀ, ਇੱਕ ਭਾਰਤੀ ਅਦਾਕਾਰਾ, ਗਾਇਕਾ, ਫਿਲਮ ਨਿਰਮਾਤਾ, ਸਮਾਜ ਸੇਵਿਕਾ ਹੈ, ਜੋ 2000 ਵਿੱਚ ਵਿਸ਼ਵਸੁੰਦਰੀ ਚੁਣੀ ਗਈ। ਪ੍ਰਿਅੰਕਾ ਬਾਲੀਵੁੱਡ ਦੀ ਸਬ ਤੋਂ ਜਿਆਦਾ ਸ਼ੋਹਰਤ ਕਮਾਉਣ ਵਾਲਿਆਂ ਅਭਿਨੇਤਰੀਆਂ ਵਿੱਚੋਂ ਅਤੇ ਭਾਰਤ ਵਿੱਚ ਉੱਚਾ ਰੁਤਬਾ ਹਾਸਿਲ ਕਰਨ ਵਾਲਿਆਂ ਵਿੱਚੋਂ ਇੱਕ ਹੈ। ਉਸਨੇ ਕਈ ਪੁਰਸਕਾਰ ਪ੍ਰਾਪਤ ਕੀਤੇ,ਜਿਹਨਾਂ ਵਿੱਚੋਂ ਉਸਨੂੰ ਸਰਵੋਤਮ ਅਦਾਕਾਰਾ ਲਈ ਨੈਸ਼ਨਲ ਫਿਲਮ ਅਵਾਰਡ ਅਤੇ ਫਿਲਮਫ਼ੇਅਰ ਅਵਾਰਡ ਵਰਗੇ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ। ਭਾਰਤ ਸਰਕਾਰ ਨੇ ਉਸ ਨੂੰ 2016 ਵਿੱਚ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਸੀ। ਟਾਈਮ ਮੈਗਜ਼ੀਨ ਨੇ ਉਸਨੂੰ ਸੰਸਾਰ ਦੇ 100 ਸਭ ਤੋਂ ਪ੍ਰਭਾਵਸ਼ਾਲੀ ਲੋਕਾਂ ਵਿੱਚੋਂ ਇੱਕ ਚੁਣਿਆ ਸੀ। ਫੋਰਬਜ਼ ਨੇ 2017 ਵਿੱਚ ਉਸਨੂੰ ਵਿਸ਼ਵ ਦੀਆਂ 100 ਸਭ ਤੋਂ ਸ਼ਕਤੀਸ਼ਾਲੀ ਔਰਤਾਂ ਵਿਚ ਵਿਚ ਸੂਚੀਬੱਧ ਕੀਤਾ ਸੀ।
ਪੰਜਾਬੀ /pʌnˈdʒɑːbi/ (ਸ਼ਾਹਮੁਖੀ: پنجابی) (ਗੁਰਮੁਖੀ: ਪੰਜਾਬੀ) ਪੰਜਾਬ ਦੀ ਭਾਸ਼ਾ, ਜਿਸ ਨੂੰ ਪੰਜਾਬ ਖੇਤਰ' ਦੇ ਵਸਨੀਕ ਜਾਂ ਸੰਬੰਧਤ ਲੋਕ ਬੋਲਦੇ ਹਨ। ਇਹ ਭਾਸ਼ਾਵਾਂ ਦੇ ਹਿੰਦ-ਯੂਰਪੀ ਪਰਿਵਾਰ ਵਿੱਚੋਂ ਹਿੰਦ-ਇਰਾਨੀ ਪਰਿਵਾਰ ਨਾਲ਼ ਸਬੰਧ ਰੱਖਦੀ ਹੈ। ਇਹ ਪੰਜਾਬੀਆਂ ਦੀ ਮਾਂ ਬੋਲੀ ਹੈ ਅਤੇ ਸਿੱਖੀ ਦੀ ਧਾਰਮਿਕ ਭਾਸ਼ਾ ਵੀ ਹੈ। ਗੁਰਮੁਖੀ ਲਿਪੀ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕੀਤੀ ਗਈ ਹੈ। ਇਹ ਦੁਨੀਆਂ ਅਤੇ ਖ਼ਾਸ ਕਰ ਦੱਖਣੀ ਏਸ਼ੀਆ ਦੇ ਉੱਘੇ ਭੰਗੜਾ ਸੰਗੀਤ ਦੀ ਭਾਸ਼ਾ ਹੈ। ਪਾਕਿਸਤਾਨ ਵਿੱਚ ਇਹ ਸਭ ਤੋਂ ਵੱਧ ਬੋਲੀ ਜਾਣ ਵਾਲੀ ਬੋਲੀ ਹੈ।
ਇਟਲੀ ਯੂਰਪ ਦਾ ਇੱਕ ਦੇਸ਼ ਹੈ। ਇਹਦੀ ਰਾਜਧਾਨੀ ਰੋਮ ਹੈ। ਇਟਲੀ ਦੇ ਉੱਤਰ ਵਿੱਚ ਐਲਪ ਪਰਬਤ-ਲੜੀ ਹੈ ਜਿਸ ਵਿੱਚ ਫ਼ਰਾਂਸ, ਸਵਿਟਜ਼ਰਲੈਂਡ, ਆਸਟਰੀਆ ਅਤੇ ਸਲੋਵੇਨੀਆ ਦੇਸ਼ ਸ਼ਾਮਲ ਹਨ। ਸਿਸਲੀ ਅਤੇ ਸਾਰਡੀਨੀਆ, ਜੋ ਭੂ-ਮੱਧ ਸਾਗਰ ਦੇ ਦੋ ਸਭ ਤੋਂ ਵੱਡੇ ਟਾਪੂ ਹਨ, ਇਟਲੀ ਦੇ ਹੀ ਅੰਗ ਹਨ। ਵੈਟੀਕਨ ਸਿਟੀ ਅਤੇ ਸੈਨ ਮਰੀਨੋ ਇਟਲੀ ਨਾਲ਼ ਘਿਰੇ ਹੋਏ ਦੋ ਅਜ਼ਾਦ ਦੇਸ਼ ਹਨ। ਇਟਲੀ, ਯੂਨਾਨ ਦੇ ਬਾਅਦ ਯੂਰਪ ਦਾ ਦੂਜਾ ਸਭ ਤੋਂ ਪੁਰਾਣਾ ਰਾਸ਼ਟਰ ਹੈ। ਰੋਮ ਦੀ ਸਭਿਅਤਾ ਅਤੇ ਇਟਲੀ ਦਾ ਇਤਹਾਸ ਦੇਸ਼ ਦੇ ਪ੍ਰਾਚੀਨ ਦੌਲਤ ਅਤੇ ਵਿਕਾਸ ਦਾ ਪ੍ਰਤੀਕ ਹੈ। ਆਧੁਨਿਕ ਇਟਲੀ 1861 ਈ.
ਜਪੁ ਜੀ ਸਾਹਿਬ (ਜਾਂ ਜਪੁ ਜੀ) ਗੁਰੂ ਨਾਨਕ ਦੇਵ ਦੀ ਲਿਖੀ ਬਾਣੀ ਹੈ, ਜੋ ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਪਹਿਲਾਂ ਦਰਜ ਹੈ। ਇਸ ਵਿੱਚ ਮੂਲ ਮੰਤਰ, 38 ਪੌੜੀਆਂ ਅਤੇ 1 ਸਲੋਕ ਹਨ। ਇਸ ਦੇ ਸ਼ੁਰੂ ਵਿੱਚ ਮੂਲ ਮੰਤਰ ਪਰਮਾਤਮਾ ਦੇ ਗੁਣ, ਮਿਜ਼ਾਜ ਅਤੇ ਸਰੂਪ ਬਾਰੇ ਦੱਸਦਾ ਹੈ। ਜਪੁਜੀ ਦਾ ਅਰਥ ਪਵਿੱਤਰ ਜਾਪ, ਅਦਵੈਤਵਾਦ ਅਤੇ ਇੱਕ-ਈਸ਼ਵਰਵਾਦ ਦਾ ਗੀਤ ਹੈ। ਇਹ ਰਚਨਾ ਗੁਰੂ ਗ੍ਰੰਥ ਸਾਹਿਬ ਦਾ ਸਾਰ ਹੈ। ਜਪੁਜੀ ਸਾਹਿਬ ਦੀ ਵਿਆਖਿਆ ਗੁਰੂ ਗ੍ਰੰਥ ਸਾਹਿਬ ਦਾ ਕੇਂਦਰੀ ਭਾਵ ਸਪਸ਼ਟ ਕਰ ਦਿੰਦੀ ਹੈ।
ਅੰਗਰੇਜ਼ੀ ਜਾਂ ਅੰਗਰੇਜੀ ( English ਇੰਗਲਿਸ਼) ਹਿੰਦ-ਯੂਰਪੀ ਭਾਸ਼ਾ-ਪਰਿਵਾਰ ਵਿੱਚ ਆਉਂਦੀ ਹੈ ਅਤੇ ਇਸ ਪੱਖੋਂ ਹਿੰਦੀ, ਉਰਦੂ, ਫ਼ਾਰਸੀ ਆਦਿ ਦੇ ਨਾਲ ਇਸਦਾ ਦੂਰ ਦਾ ਰਿਸ਼ਤਾ ਬਣਦਾ ਹੈ। ਇਹ ਇਸ ਪਰਿਵਾਰ ਦੀ ਜਰਮਨਿਕ ਸ਼ਾਖਾ ਵਿੱਚ ਰੱਖੀ ਜਾਂਦੀ ਹੈ। ਇਸਨੂੰ ਦੁਨੀਆ ਦੀ ਸਭ ਤੋਂ ਪਹਿਲੀ ਅੰਤਰਰਾਸ਼ਟਰੀ ਭਾਸ਼ਾ ਮੰਨਿਆ ਜਾਂਦਾ ਹੈ। ਇਹ ਦੁਨੀਆਂ ਦੇ ਕਈ ਦੇਸ਼ਾਂ ਦੀ ਮੁੱਖ ਰਾਜ ਭਾਸ਼ਾ ਹੈ ਅਤੇ ਅਜੋਕੇ ਦੌਰ ਵਿੱਚ ਕਈ ਦੇਸ਼ਾਂ ਵਿੱਚ ਵਿਗਿਆਨ, ਕੰਪਿਊਟਰ, ਸਾਹਿਤ, ਸਿਆਸਤ ਅਤੇ ਉੱਚ ਸਿੱਖਿਆ ਦੀ ਵੀ ਮੁੱਖ ਭਾਸ਼ਾ ਹੈ। ਅੰਗਰੇਜ਼ੀ ਭਾਸ਼ਾ ਰੋਮਨ ਲਿਪੀ ਵਿੱਚ ਲਿਖੀ ਜਾਂਦੀ ਹੈ।
ਕੈਨੇਡਾ (ਅੰਗਰੇਜ਼ੀ: Canada ਖੈਨਡਾ) ਉੱਤਰੀ ਅਮਰੀਕਾ ਦਾ ਇੱਕ ਦੇਸ਼ ਹੈ, ਜਿਸ ਵਿੱਚ ਅੰਗਰੇਜ਼ੀ, ਫ਼ਰਾਂਸੀਸੀ ਅਤੇ ਪੰਜਾਬੀ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਇਸ ਦੇਸ਼ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹਨ। ਕੈਨੇਡਾ ਵਿੱਚ ਦਸ ਸੂਬੇ ਅਤੇ ਤਿੰਨ ਰਾਜਖੇਤਰ ਹਨ, ਅਤੇ ਇਹ ਦੇਸ਼ ਮਹਾਂਦੀਪ ਦੇ ਉੱਤਰੀ ਹਿੱਸੇ ਵਿੱਚ ਵਸਿਆ ਹੋਇਆ ਹੈ। ਪੂਰਬ ਵਿੱਚ ਅੰਧ ਮਹਾਂਸਾਗਰ ਅਤੇ ਪੱਛਮ ਵਿੱਚ ਪ੍ਰਸ਼ਾਂਤ ਮਹਾਂਸਾਗਰ ਨੂੰ ਛੂੰਹਦਾ ਹੋਇਆ ਇਹ ਦੇਸ਼ 99.8ਲੱਖ ਵਰਗ ਕਿਲੋਮੀਟਰ ਦੇ ਖੇਤਰਫਲ ਉੱਤੇ ਪਸਰਿਆ ਹੋਇਆ ਹੈ। ਕੈਨੇਡਾ ਦੁਨੀਆਂ ਦਾ ਦੂਜਾ ਸਭ ਤੋਂ ਵੱਡਾ ਦੇਸ਼ ਹੈ ਅਤੇ ਇਸਦੀ ਅਮਰੀਕਾ ਨਾਲ਼ ਸਰਹੱਦ ਦੁਨੀਆਂ ਦੀਆਂ ਸਭ ਤੋਂ ਲੰਮੀਆਂ ਸਰਹੱਦਾਂ 'ਚੋ ਇੱਕ ਹੈ।
ਗਵਰਨਮੈਂਟ ਆਫ਼ ਇੰਡੀਆ ਐਕਟ 1935 ਅਗਸਤ 1935 ਵਿੱਚ ਬਰਤਾਨਵੀ ਸੰਸਦ ਨੇ ਪਾਸ ਕੀਤਾ। ਇਸ ਐਕਟ ਨੇ 1919 ਦੇ ਐਕਟ ਦਾ ਸਥਾਨ ਲਿਆ। ਇਹ ਐਕਟ 1935 ਦੇ ਉਪਬੰਧਾਂ ਨਾਲ ਭਾਰਤ ਵਿੱਚ ਵਿਧਾਨ ਮੰਡਲ, ਕਾਰਜਪਾਲਿਕਾ ਅਤੇ ਅਦਾਲਤ ਦੇ ਕੰਮਾਂ ਨੂੰ ਨਿਯਮਿਤ ਕਰਨ ਦਾ ਉਲੇਖਣੀ ਜਤਨ ਕੀਤਾ ਗਿਆ ਸੀ। ਨਿਆਂ ਅਤੇ ਕਾਨੂੰਨ ਦੇ ਖੇਤਰ ਵਿੱਚ ਇਸ ਐਕਟ ਦੁਆਰਾ ਉੱਚ-ਅਦਾਲਤਾਂ ਦੀ ਰਚਨਾ, ਗਠਨ, ਅਧਿਕਾਰਾਂ ਅਤੇ ਸ਼ਕਤੀਆਂ ਦਾ ਨਵੇਂ ਸਿਰੇ ਤੋਂ ਨਿਰਧਾਰਨ ਕੀਤਾ ਗਿਆ।
ਫ਼ਰਵਰੀ ਸਾਲ ਦਾ ਦੂਜਾ ਅਤੇ ਸਾਲ ਦਾ ਸਭ ਤੋਂ ਛੋਟਾ ਮਹੀਨਾ ਹੈ। ਇਸ ਮਹੀਨੇ ਦੇ ਦਿਨ 30 ਤੋਂ ਘੱਟ ਹੁੰਦੇ ਹਨ। ਇਸ ਮਹੀਨੇ ਵਿੱਚ ਲੀਪ ਦੇ ਸਾਲ ਵਿੱਚ, ਜਦ ਸਾਲ ਦਾ ਅੰਕ ਚਾਰ ਨਾਲ ਬਰਾਬਰ ਵੰਡ ਜਾਂਦਾ ਹੈ 29 ਦਿਨ ਹੁੰਦੇ ਹਨ (ਪਰ ਜੋ ਸਾਲ 100 ਨਾਲ ਬਰਾਬਰ ਵੰਡ ਜਾਂਦੇ ਹਨ, ਪਰ 400 ਨਾਲ ਨਹੀਂ, ਉਨਾਂ ਸਾਲਾਂ ਵਿੱਚ ਫ਼ਰਵਰੀ ਦੇ 29 ਦਿਨ ਨਹੀਂ ਹੁੰਦੇ)। ਆਮ ਤੋਰ ਤੇ ਫ਼ਰਵਰੀ ਵਿੱਚ 28 ਦਿਨ ਹੁੰਦੇ ਹਨ।
ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀ
ਗੁਰੂ ਗ੍ਰੰਥ ਸਾਹਿਬ ਸਿੱਖਾਂ ਦਾ ਸਭ ਤੋਂ ਮਹਾਨ ਗ੍ਰੰਥ ਹੈ। ਗੁਰੂ ਅਰਜਨ ਦੇਵ ਜੀ ਨੇ ਇਸ ਮਹਾਨ ਗ੍ਰੰਥ ਦਾ ਸੰਕਲਨ 1601 ਵਿੱਚ ਸ਼ੁਰੂ ਕੀਤਾ ਅਤੇ 2 ਅਗਸਤ 1604 ਨੂੰ ਸੰਪੰਨ ਕੀਤਾ। ਇਸ ਮਹਾਨ ਗ੍ਰੰਥ ਦੀ ਲੇਖਣੀ ਦਾ ਕਾਰਜ ਭਾਈ ਗੁਰਦਾਸ ਨੇ ਕੀਤਾ। ਇਸ ਵਿੱਚ ਪਹਿਲਾਂ ਪੰਜ ਗੁਰੂਆਂ ਦੀ ਬਾਣੀ ਦਰਜ ਸੀ; ਬਾਅਦ ਵਿੱਚ ਗੁਰੂ ਗੋਬਿੰਦ ਸਿੰਘ ਨੇ ਇਸ ਵਿੱਚ ਅਕਤੂਬਰ 1708 ਨੂੰ [[ਗੁਰੂ ਤੇਗ ਬਹਾਦਰ)ਦੀ ਬਾਣੀ ਸ਼ਾਮਲ ਕੀਤੀ। ਗੁਰੂ ਗ੍ਰੰਥ ਸਾਹਿਬ ਵਿੱਚ ਛੇ ਗੁਰੂ ਸਹਿਬਾਨਾਂ ਤੋਂ ਇਲਾਵਾ 15 ਭਗਤਾਂ, 11 ਭੱਟਾਂ ਤੇ ਤਿੰਨ ਗੁਰੂ ਘਰ ਦੇ ਸਿੱਖ ਸ਼ਰਧਾਲੂਆਂ ਦੀ ਬਾਣੀ ਦਰਜ ਹੈ, ਜੋ ਹੇਠ ਲਿਖੇ ਪ੍ਰਕਾਰ ਹੈ-
ਭਾਰਤ (ਹਿੰਦੀ: भारत) ਪ੍ਰਾਚੀਨ ਜੰਬੂ ਦੀਪ, ਆਧੁਨਿਕ ਦੱਖਣੀ ਏਸ਼ੀਆ ਵਿੱਚ ਸਥਿੱਤ ਭਾਰਤੀ ਉਪ-ਮਹਾਂਦੀਪ ਦਾ ਸਭ ਤੋਂ ਵੱਡਾ ਦੇਸ਼ ਹੈ। ਭਾਰਤ ਦਾ ਭੂਗੋਲਿਕ ਵਿਸਥਾਰ 80°4' ਵਲੋਂ 370°6' ਉੱਤਰੀ ਅਕਸ਼ਾਂਸ਼ ਤੱਕ ਅਤੇ 680°7' ਵਲੋਂ 9°70'25" ਪੂਰਵੀ ਦੇਸ਼ਾਂਤਰ ਤੱਕ ਹੈ। ਭਾਰਤ ਦੀ ਸਮੁੰਦਰ ਤਟ ਰੇਖਾ 7516.6 ਕਿਮੀ ਲੰਬੀ ਹੈ। ਭਾਰਤ, ਭੂਗੋਲਕ ਨਜ਼ਰ ਵਲੋਂ ਸੰਸਾਰ ਵਿੱਚ ਸੱਤਵਾਂ ਸਭ ਤੋਂ ਵੱਡਾ ਅਤੇ ਆਬਾਦੀ ਪੱਖੋਂ ਦੂਜਾ ਸਭ ਤੋਂ ਵੱਡਾ ਦੇਸ਼ ਹੈ। ਭਾਰਤ ਦੇ ਪੱਛਮ ਵਿੱਚ ਪਾਕਿਸਤਾਨ, ਉੱਤਰ-ਪੂਰਬ ਵਿੱਚ ਚੀਨ, ਨੇਪਾਲ ਅਤੇ ਭੂਟਾਨ ਅਤੇ ਪੂਰਬ ਵਿੱਚ ਬੰਗਲਾਦੇਸ਼ ਤੇ ਮਿਆਂਮਾਰ ਦੇਸ਼ ਸਥਿਤ ਹਨ। ਹਿੰਦ ਮਹਾਂਸਾਗਰ ਵਿੱਚ ਇਸਦੇ ਦੱਖਣ-ਪੱਛਮ ਵਿੱਚ ਮਾਲਦੀਵ, ਦੱਖਣ ਵਿੱਚ ਸ੍ਰੀ ਲੰਕਾ ਅਤੇ ਦੱਖਣ-ਪੂਰਬ ਵਿੱਚ ਇੰਡੋਨੇਸ਼ਿਆ ਹਨ। ਉੱਤਰ-ਪੱਛਮ ਵਿੱਚ ਅਫ਼ਗਾਨਿਸਤਾਨ ਦੇ ਨਾਲ ਭਾਰਤ ਦੀ ਸੀਮਾ ਹੈ। ਇਸਦੇ ਉੱਤਰ ਵਿੱਚ ਹਿਮਾਲਾ ਪਹਾੜ ਹਨ ਅਤੇ ਦੱਖਣ ਵਿੱਚ ਹਿੰਦ ਮਹਾਂਸਾਗਰ ਹੈ। ਪੂਰਬ ਵਿੱਚ ਬੰਗਾਲ ਦੀ ਖਾੜੀ ਹੈ ਅਤੇ ਪੱਛਮ ਵਿੱਚ ਅਰਬ ਸਾਗਰ ਹੈ। ਭਾਰਤ ਵਿੱਚ ਕਈ ਵੱਡੀਆਂ ਨਦੀਆਂ ਹਨ। ਗੰਗਾ ਨਦੀ ਭਾਰਤੀ ਸੰਸਕ੍ਰਿਤੀ ਵਿੱਚ ਬਹੁਤ ਪਵਿੱਤਰ ਮੰਨੀ ਜਾਂਦੀ ਹੈ। ਹੋਰ ਵੱਡੀਆ ਨਦੀਆ ਸਿੰਧੂ, ਨਰਮਦਾ, ਬ੍ਰਹਮਪੁੱਤਰ, ਜਮੁਨਾ, ਗੋਦਾਵਰੀ, ਕਾਵੇਰੀ, ਕ੍ਰਿਸ਼ਨਾ, ਚੰਬਲ, ਸਤਲੁਜ, ਰਾਵੀ ਆਦਿ ਹਨ। ਭਾਰਤ ਸੰਸਾਰ ਦਾ ਸਭ ਤੋਂ ਵੱਡਾ ਲੋਕਤੰਤਰ ਹੈ। ਇੱਥੇ ੩੦੦ ਤੋਂ ਜ਼ਿਆਦਾ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਇਹ ਸੰਸਾਰ ਦੀਆਂ ਕਈ ਪੁਰਾਤਨ ਸੱਭਿਆਤਾਵਾਂ ਦੀ ਜਨਮ-ਭੂਮੀ ਰਿਹਾ ਹੈ, ਜਿਵੇਂ ਕਿ ਸਿੰਧੂ-ਘਾਟੀ ਸੱਭਿਅਤਾ ਅਤੇ ਮਹੱਤਵਪੂਰਨ ਇਤਿਹਾਸਿਕ ਵਪਾਰ ਰਾਹਾਂ ਦਾ ਅਨਿੱਖੜਵਾਂ ਅੰਗ ਵੀ ਹੈ। ਸੰਸਾਰ ਦੇ ਚਾਰ ਧਰਮ: ਹਿੰਦੂ, ਬੁੱਧ, ਜੈਨ ਅਤੇ ਸਿੱਖ, ਦਾ ਜਨਮ ਅਤੇ ਵਿਕਾਸ ਭਾਰਤ ਵਿੱਚ ਹੀ ਹੋਇਆ। ਭਾਰਤ ਭੂਗੋਲਕ ਖੇਤਰਫਲ ਦੇ ਅਧਾਰ 'ਤੇ ਸੰਸਾਰ ਦਾ ਸੱਤਵਾਂ ਸਭ ਤੋਂ ਵੱਡਾ ਰਾਸ਼ਟਰ ਹੈ। ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ਹੈ। ਭਾਰਤ ਦੇ ਹੋਰ ਵੱਡੇ ਮਹਾਂਨਗਰ ਮੁੰਬਈ (ਬੰਬਈ), ਕੋਲਕਾਤਾ (ਕਲਕੱਤਾ) ਅਤੇ ਚੇਨੱਈ (ਮਦਰਾਸ) ਹਨ। 1947 ਵਿੱਚ ਆਜ਼ਾਦੀ ਦੀ ਪ੍ਰਾਪਤੀ ਤੋਂ ਬਾਅਦ ਬ੍ਰਿਟਿਸ਼ ਸਾਮਰਾਜ ਦੇ ਪ੍ਰਮੁੱਖ ਅੰਗ ਭਾਰਤ ਨੇ ਬੀਤੇ 20 ਸਾਲਾਂ ਵਿੱਚ ਸਾਰਥਕ ਤਰੱਕੀ ਕੀਤੀ ਹੈ, ਵਿਸ਼ੇਸ਼ ਤੌਰ ਤੇ ਆਰਥਿਕ। ਭਾਰਤੀ ਫ਼ੌਜ ਇੱਕ ਖੇਤਰੀ ਅਤੇ ਵਿਸ਼ਵਵਿਆਪੀ ਸ਼ਕਤੀ ਹੈ। ਹਾਲੀਆ ਸਾਲਾਂ ਵਿੱਚ ਭਾਰਤ ਦੀ ਮਾਲੀ ਹਾਲਤ ਵਿੱਚ ਬਹੁਤ ਸੁਧਾਰ ਆਇਆ ਹੈ ਅਤੇ ਵਰਤਮਾਨ ਹਾਲਾਤ ਵਿੱਚ ਸੰਸਾਰ ਦੀ ਪਹਿਲੀਆਂ ਪੰਜ ਸਭ ਤੋਂ ਵੱਡੀਆਂ ਅਰਥਵਿਵਸਥਾਵਾਂ ਦੇ ਵਿੱਚ ਸ਼ੁਮਾਰ ਹੋਣ ਵੱਲ ਵਧ ਰਿਹਾ ਹੈ। ਭਾਰਤ ਸੰਸਾਰ ਦੀਆਂ ਦਸ ਸਭ ਤੋਂ ਵੱਡੀਆਂ ਅਰਥਵਿਵਸਥਾਵਾਂ ਚੋਂ ਇੱਕ ਹੈ।
ਮੌਸਮ ਹਵਾ-ਮੰਡਲ ਦੀ ਹਾਲਤ ਹੁੰਦੀ ਹੈ ਭਾਵ ਉਹ ਠੰਢਾ ਹੈ ਕਿ ਗਰਮ, ਗਿੱਲਾ ਹੈ ਕਿ ਸੁੱਕਾ, ਸ਼ਾਂਤ ਹੈ ਕਿ ਤੂਫ਼ਾਨੀ, ਸਾਫ਼ ਹੈ ਜਾਂ ਬੱਦਲਵਾਈ ਵਾਲ਼ਾ। ਜੇਕਰ ਮੌਸਮ ਨੂੰ ਮਨੁੱਖੀ ਅੱਖੋਂ ਵੇਖਿਆ ਜਾਵੇ ਤਾਂ ਇਹ ਅਜਿਹੀ ਸ਼ੈਅ ਹੈ ਦੁਨੀਆਂ ਦੇ ਸਾਰੇ ਮਨੁੱਖ ਆਪਣੀਆਂ ਇੰਦਰੀਆਂ ਨਾਲ਼ ਮਹਿਸੂਸ ਕਰਦੇ ਹਨ, ਘੱਟੋ-ਘੱਟ ਜਦੋਂ ਉਹ ਘਰੋਂ ਬਾਹਰ ਹੁੰਦੇ ਹਨ। ਮੌਸਮ ਕੀ ਹੈ, ਇਹ ਕਿਵੇਂ ਬਦਲਦਾ ਹੈ, ਵੱਖ-ਵੱਖ ਹਲਾਤਾਂ ਵਿੱਚ ਇਹਦਾ ਮਨੁੱਖਾਂ ਉੱਤੇ ਕੀ ਅਸਰ ਪੈਂਦਾ ਹੈ, ਬਾਬਤ ਸਮਾਜਕ ਅਤੇ ਵਿਗਿਆਨਕ ਤੌਰ ਉੱਤੇ ਸਿਰਜੇ ਗਏ ਕਈ ਪਰਿਭਾਸ਼ਾਵਾਂ ਅਤੇ ਮਾਇਨੇ ਹਨ। ਵਿਗਿਆਨਕ ਪੱਖੋਂ ਮੌਸਮ ਮੁੱਖ ਤੌਰ ਉੱਤੇ ਤਾਪ-ਮੰਡਲ ਵਿੱਚ ਵਾਪਰਦਾ ਹੈ ਜੋ ਹਵਾਮੰਡਲ ਦੀ ਤਹਿਮੰਡਲ ਤੋਂ ਹੇਠਲੀ ਪਰਤ ਹੁੰਦੀ ਹੈ। ਮੌਸਮ ਆਮ ਤੌਰ ਉੱਤੇ ਦਿਨ-ਬ-ਦਿਨ ਵਾਪਰਣ ਵਾਲ਼ੇ ਤਾਪਮਾਨ ਅਤੇ ਬਰਸਾਤ ਨੂੰ ਆਖਿਆ ਜਾਂਦਾ ਹੈ ਜਦਕਿ ਪੌਣਪਾਣੀ ਲੰਮੇਰੇ ਸਮੇਂ ਵਾਸਤੇ ਹਵਾਮੰਡਲੀ ਹਲਾਤਾਂ ਲਈ ਵਰਤਿਆ ਜਾਂਦਾ ਸ਼ਬਦ ਹੈ।
ਕਲਪਨਾ ਚਾਵਲਾ (1 ਜੁਲਾਈ 1961 - 1 ਫਰਵਰੀ 2003) ਇੱਕ ਭਾਰਤੀ ਅਮਰੀਕੀ ਅਤੇ ਪੁਲਾੜਯਾਤਰੀ ਸ਼ਟਲ ਮਿਸ਼ਨ ਮਾਹਰ ਸੀ ਅਤੇ ਉਹ ਪੁਲਾੜ ਵਿੱਚ ਜਾਣ ਵਾਲੀ ਭਾਰਤੀ ਮੂਲ ਦੀ ਪਹਿਲੀ ਔਰਤ ਸੀ। ਉਸਨੇ ਪਹਿਲੀ ਵਾਰ ਸਪੇਸ ਸ਼ਟਲ ਕੋਲੰਬੀਆ 'ਤੇ ਇੱਕ ਮਿਸ਼ਨ ਸਪੈਸ਼ਲਿਸਟ ਅਤੇ ਪ੍ਰਾਇਮਰੀ ਰੋਬੋਟ ਆਰਟ ਆਪਰੇਟਰ ਵਜੋਂ ਉਡਾਣ ਭਰੀ। 2003 ਵਿੱਚ, ਚਾਵਲਾ ਸੱਤ ਚਾਲਕ-ਦਲ ਦੇ ਮੈਂਬਰਾਂ ਵਿੱਚੋਂ ਇੱਕ ਸੀ ਜੋ ਕੋਲੰਬੀਆ ਪੁਲਾੜਯਾਨ ਦੁਰਘਟਨਾ ਵਿੱਚ ਮਾਰੇ ਗਏ ਸਨ, ਜਦੋਂ ਵਾਯੂਮੰਡਲ ਵਿੱਚ ਮੁੜ ਦਾਖਲ ਹੋਣ ਸਮੇਂ ਸਪੇਸ ਸ਼ਟਲ ਵਿੱਚ ਖ਼ਰਾਬੀ ਪੈਦਾ ਹੋ ਗਈ ਸੀ। ਕਲਪਨਾ ਚਾਵਲਾ ਨੂੰ ਮਰਨ ਉਪਰੰਤ, ਕਾਂਗਰੈਸ਼ਨਲ ਸਪੇਸ ਮੈਡਲ ਔਫ਼ ਆਨਰ ਦਾ ਅਵਾਰਡਦਿੱਤਾ ਗਿਆ ਸੀ ਅਤੇ ਇਸਤੋਂ ਇਲਾਵਾ ਕਈ ਸੜਕਾਂ, ਯੂਨੀਵਰਸਿਟੀਆਂ ਅਤੇ ਸੰਸਥਾਵਾਂ ਦਾ ਨਾਮ ਉਸਦੇ ਨਾਮ ਉੱਪਰ ਰੱਖੇ ਗਏ।
ਇੱਕ ਪੁਲਿਸ ਬਲ ਕਾਨੂੰਨ ਦੀ ਪਾਲਣਾ ਲਈ ਰਾਜ ਦੁਆਰਾ ਅਧਿਕਾਰਤ ਵਿਅਕਤੀਆਂ ਦਾ ਇੱਕ ਗਠਿਤ ਅੰਗ ਹੈ, ਲੋਕਾਂ ਅਤੇ ਜਾਇਦਾਦ ਦੀ ਸੁਰੱਖਿਆ ਲਈ, ਅਤੇ ਅਪਰਾਧ ਅਤੇ ਸਿਵਲ ਡਿਸਆਰਡਰ ਨੂੰ ਰੋਕਣ ਲਈ ਉਨ੍ਹਾਂ ਦੀਆਂ ਸ਼ਕਤੀਆਂ ਵਿਚ ਗ੍ਰਿਫ਼ਤਾਰੀ ਦੀ ਸ਼ਕਤੀ ਅਤੇ ਤਾਕਤ ਦੀ ਸਹੀ ਵਰਤੋਂ ਸ਼ਾਮਲ ਹੈ। ਇਹ ਸ਼ਬਦ ਆਮ ਤੌਰ ਤੇ ਕਿਸੇ ਸਰਬ ਹਾਇਰ ਰਾਜ ਦੀਆਂ ਪੁਲਿਸ ਸੇਵਾਵਾਂ ਨਾਲ ਜੁੜਿਆ ਹੋਇਆ ਹੈ, ਜਿਸਦੀ ਪ੍ਰਭਾਵੀ ਕਾਨੂੰਨੀ ਜਾਂ ਖੇਤਰੀ ਜ਼ਿਮੇਵਾਰੀ ਦੇ ਅੰਦਰ ਉਸ ਰਾਜ ਦੀ ਪੁਲਿਸ ਦੀ ਸ਼ਕਤੀ ਦੀ ਵਰਤੋਂ ਕਰਨ ਲਈ ਅਧਿਕਾਰਿਤ ਹਨ। ਪੁਲਿਸ ਬਲਾਂ ਨੂੰ ਅਕਸਰ ਫੌਜੀ ਜਾਂ ਵਿਦੇਸ਼ੀ ਹਮਲਾਵਰਾਂ ਦੇ ਖਿਲਾਫ ਰਾਜ ਦੀ ਸੁਰੱਖਿਆ ਵਿਚ ਸ਼ਾਮਲ ਹੋਰ ਸੰਸਥਾਵਾਂ ਤੋਂ ਅਲਗ ਹੋਣ ਦੇ ਤੌਰ ਤੇ ਪਰਿਭਾਸ਼ਿਤ ਕੀਤਾ ਜਾਂਦਾ ਹੈ; ਹਾਲਾਂਕਿ, ਜੈਂਡਰਰਮਰੀ ਸਿਵਲ ਪੁਲਿਸਿੰਗ ਨਾਲ ਸੰਬੰਧਿਤ ਫੌਜੀ ਇਕਾਈਆਂ ਹਨ। ਪੁਲਿਸ ਬਲ ਆਮ ਤੌਰ ਤੇ ਪਬਲਿਕ ਸੈਕਟਰ ਦੀ ਸੇਵਾ ਹੈ, ਜੋ ਟੈਕਸਾਂ ਰਾਹੀਂ ਫੰਡ ਪ੍ਰਾਪਤ ਕਰਦੀ ਹੈ।
ਰਿਥਮ ਬੌਜ਼ ਐਂਟਰਟੇਨਮੈਂਟ, ਜਾਂ ਰਿਥਮ ਬਾਇਜ਼ ਦੇ ਤੌਰ ਤੇ ਜਾਣੇ ਜਾਂਦੇ ਹਨ, ਇੱਕ ਕਰਵ ਗਿੱਲ ਅਤੇ ਅਮਰਿੰਦਰ ਗਿੱਲ ਦੁਆਰਾ 2014 ਵਿੱਚ ਇੱਕ ਪੰਜਾਬੀ ਫ਼ਿਲਮ ਨਿਰਮਾਣ ਅਤੇ ਵਿਤਰਨ ਕੰਪਨੀ ਹੈ। ਰਿਥਮ ਬੋਅਜ਼ ਨੇ 2014 ਵਿੱਚ ਗੋਰਿਆਨ ਨੀੱਫਾ ਕਰੋ ਨਾਲ ਫਿਲਮਾਂ ਦਾ ਉਤਪਾਦਨ ਕਰਨਾ ਸ਼ੁਰੂ ਕਰ ਦਿੱਤਾ। ਉਦੋਂ ਤੋਂ, ਰਿਥਮ ਬੌਜ਼ ਸਮੁੱਚੇ ਪੰਜਾਬੀ ਉਦਯੋਗ ਵਿਚ ਸਭ ਤੋਂ ਵੱਧ ਨਵੀਨਤਾਕਾਰੀ ਅਤੇ ਸਭ ਤੋਂ ਵੱਧ ਰਚਨਾਤਮਕ ਉਤਪਾਦਨ ਘਰ ਬਣ ਗਿਆ ਹੈ।2014 ਤੋਂ ਲੈ ਕੇ, ਰਿਠਮ ਬੌਜ਼ ਨੇ ਕੁੱਲ 10 ਫਿਲਮਾਂ ਬਣਾਈਆਂ ਹਨ, ਜਿਨ੍ਹਾਂ ਵਿਚੋਂ 7 ਫਿਲਮਾਂ ਵਿਚ ਸਭ ਤੋਂ ਵੱਧ ਹਨ ਜਿਨ੍ਹਾਂ ਵਿਚ ਅੰਗਰੇਜ, ਲਵ ਪੰਜਾਬ, ਬੰਬੂਕਾਟ, ਵੇਖ ਬਰਾਤਾਂ ਚੱਲੀਆਂ, ਲਹੌਰੀਏ, ਗੋਲਕ ਬੁਗਨੀ ਬੈਂਕ ਤੇ ਬਟੂਆ ਅਤੇ ਅਸ਼ਕੇ ਸ਼ਾਮਲ ਹਨ।ਰਿਥਮ ਬੌਜ਼ ਦੁਆਰਾ ਤਿਆਰ ਕੀਤੀਆਂ ਗਈਆਂ ਫਿਲਮਾਂ ਪੰਜਾਬ ਦੇ ਸਭਿਆਚਾਰ 'ਤੇ ਆਧਾਰਿਤ ਹਨ ਜਾਂ ਪੰਜਾਬ ਦੇ ਮੁੱਦੇ ਦੁਆਲੇ ਘੁੰਮਦੀਆਂ ਹਨ। ਅੰਗ੍ਰੇਜ਼ 1940ਆਂ ਦੇ ਪੰਜਾਬ ਵਿਚ ਪ੍ਰੇਮ ਉੱਤੇ ਆਧਾਰਿਤ ਸੀ। ਲਹੌਰੀਏ ਦੋ ਵੱਖ-ਵੱਖ ਪੰਜਾਬਾਂ ਦੇ ਲੋਕਾਂ ਦੇ ਵਿਚਕਾਰ ਸਰਹੱਦ ਦੇ ਪਾਰ ਦੀ ਤਰ੍ਹਾਂ ਪਿਆਰ ਤੇ ਆਧਾਰਿਤ ਸੀ। ਜਦੋਂ ਕਿ ਅਸ਼ਕੇ ਪੰਜਾਬੀ ਲੋਕ ਨਾਚ ਭੰਗੜਾ 'ਤੇ ਆਧਾਰਤ ਸੀ, ਜਿਸ ਨੂੰ ਰਿਲੀਜ਼ ਹੋਣ ਤੋਂ ਕੁਝ ਘੰਟਿਆਂ ਪਹਿਲਾਂ ਰਿਲੀਜ਼ ਹੋਣ ਦਾ ਨਵਾਂ ਤਜਰਬਾ ਜਾਰੀ ਕੀਤਾ ਗਿਆ ਸੀ।
ਲੋਹੜੀ ਉੱਤਰੀ ਭਾਰਤ ਦਾ, ਖ਼ਾਸ ਕਰ ਪੰਜਾਬ ਅਤੇ ਹਰਿਆਣੇ ਦਾ ਖੇਤੀਬਾੜੀ ਨਾਲ ਸਬੰਧਤ ਇੱਕ ਮਸ਼ਹੂਰ ਤਿਉਹਾਰ ਹੈ ਅਤੇ ਪੰਜਾਬ ਅਤੇ ਹਰਿਆਣਾ ਤੋਂ ਇਲਾਵਾ ਇਹ ਹਿਮਾਚਲ ਪ੍ਰਦੇਸ਼ ਅਤੇ ਦਿੱਲੀ ਵਿੱਚ ਵੀ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਇਹ ਸਰਦੀਆਂ ਦੇ ਅੰਤ ਅਤੇ ਹਾੜ੍ਹੀ ਦੀਆਂ ਫ਼ਸਲਾਂ ਦੇ ਪ੍ਰਫੁੱਲਤ ਹੋਣ ਦਾ ਤਿਉਹਾਰ ਹੈ। ਜਿਸ ਘਰ ਮੁੰਡੇ ਨੇ ਜਨਮ ਲਿਆ ਹੋਵੇ ਉਹਦੀ ਪਹਿਲੀ ਲੋਹੜੀ ਵਜੋਂ ਇਸ ਤਿਉਹਾਰ ਨੂੰ ਵੱਡੇ ਜੋਸ਼ ਨਾਲ ਮਨਾਇਆ ਜਾਂਦਾ ਹੈ। ਕੁਆਰੀਆਂ ਪੰਜਾਬੀ ਕੁੜੀਆਂ ਲਈ ਵੀ ਇਹ ਵਿਸ਼ੇਸ਼ ਅਹਿਮੀਅਤ ਦਾ ਧਾਰਨੀ ਹੈ। ਵਣਜਾਰਾ ਬੇਦੀ ਦਾ ਮੰਨਣਾ ਹੈ ਕਿ ‘ਲੋਹੜੀ ਪੰਜਾਬ ਵਿੱਚ ਪ੍ਰਚੱਲਿਤ ਕਿਸੇ ਸਮੇਂ ਸੂਰਜ ਦੇਵ ਦੀ ਪੂਜਾ ਦੀ ਹੀ ਰਹਿੰਦ ਹੈ। ਕੱਤਕ ਵਿੱਚ ਸੂਰਜ ਧਰਤੀ ਤੋਂ ਕਾਫ਼ੀ ਦੂਰ ਹੁੰਦਾ ਹੈ ਤੇ ਉਸ ਦੀਆਂ ਕਿਰਨਾਂ ਧਰਤੀ ਉੱਤੇ ਪਹੁੰਚਦਿਆਂ ਬਹੁਤੀਆਂ ਗਰਮ ਨਹੀਂ ਰਹਿੰਦੀਆਂ। ਪੁਰਾਤਨ ਕਾਲ ਵਿੱਚ ਲੋਕ ਇਸ ਪ੍ਰਕਿਰਿਆ ਨੂੰ ਸੂਰਜ ਦੀ ਤਪਸ਼ ਘਟ ਜਾਣ ਨਾਲ ਜੋੜਦੇ ਸਨ। ਸੂਰਜ ਦੇ ਚਾਨਣ ਤੇ ਤਪਸ਼ ਨੂੰ ਮੁੜ ਸੁਰਜੀਤ ਕਰਨ ਲਈ ਲੋਹੜੀ ਦੀ ਅੱਗ ਬਾਲ਼ੀ ਜਾਂਦੀ ਸੀ। ਇਹ ਲੋਕ ਮਨ ਦੀ ਹੀ ਇੱਕ ਪ੍ਰਵਿਰਤੀ ਸੂਰਜ ਨੂੰ ਰੌਸ਼ਨੀ ਤੇ ਗਰਮੀ ਦੇਣ ਦਾ ਪੁਰਾਤਨ ਲੋਕਧਾਰਾਈ ਢੰਗ ਸੀ।
ਵਾਲਮਾਰਟ ਇੰਕ (ਪੁਰਾਣਾ ਵਾਲਮਾਰਟ ਸਟੋਰ, ਇੰਕ) ਇੱਕ ਅਮਰੀਕੀ ਬਹੁਕੌਮੀ ਪ੍ਰਚੂਨ ਦੀ ਕਾਰਪੋਰੇਸ਼ਨ ਹੈ, ਜੋ ਹਾਈਪਰ ਮਾਰਕਿਟ ਦੀ ਇੱਕ ਚੇਨ, ਡਿਪਾਰਟਮੈਂਟ ਸਟੋਰਾਂ, ਅਤੇ ਕਰਿਆਨੇ ਦੀਆਂ ਦੁਕਾਨਾਂ ਚਲਾਉਂਦੀ ਹੈ। ਕੰਪਨੀ ਦਾ ਹੈੱਡਕੁਆਟਰਡ ਬੈਨਟਨਵਿਲ, ਅਰਕਾਨਸਸ ਹੈ ਅਤੇ ਇਸਦੀ ਸਥਾਪਨਾ ਸੈਮ ਵਾਲਟਨ ਨੇ 1962 ਵਿੱਚ ਚਲਾਈ ਸੀ ਅਤੇ 31 ਅਕਤੂਬਰ, 1969 ਨੂੰ ਸਥਾਪਿਤ ਕੀਤੀ ਗਈ ਸੀ.ਇਹ ਸੈਮ ਦੇ ਕਲੱਬ ਦੇ ਰੀਟੇਲ ਵੇਅਰਹਾਉਸਾਂ ਦਾ ਵੀ ਮਾਲਕ ਹੈ ਅਤੇ ਉਹਨਾਂ ਦਾ ਸੰਚਾਲਨ ਕਰਦਾ ਹੈ। ਜਨਵਰੀ 31, 2018 (2018 -01-31) ਤੱਕ ਵਾਲਮਾਰਟ ਦੇ 11,718 ਸਟੋਰ ਅਤੇ 28 ਦੇਸ਼ਾਂ ਵਿੱਚ ਕਲੱਬ ਹਨ ਜੋ ਕੀ 59 ਵੱਖ-ਵੱਖ ਨਾਮਾਂ ਤੇ ਚਲਦੇ ਹਨ. ਕੰਪਨੀ ਅਮਰੀਕਾ ਅਤੇ ਕਨੇਡਾ ਵਿਚ ਵਾਲਮਾਰਟ ਦੇ ਨਾਂ ਹੇਠ ਕੰਮ ਕਰਦੀ ਹੈ, ਮੈਕਸੀਕੋ ਅਤੇ ਮੱਧ ਅਮਰੀਕਾ ਵਿਚ ਵਾਲਮਾਰਟ ਡੀ ਮੇਕਸਿਕੋ ਸੈਂਟਰਮੈਰੀਕਾ, ਇੰਗਲੈਂਡ ਵਿੱਚ ਅਸਡਾ, ਜਪਾਨ ਵਿੱਚ ਸੇਈੂ ਗਰੁਪ ਅਤੇ ਭਾਰਤ ਵਿੱਚ ਬੇਸਟ ਪ੍ਰਾਈਸ ਦੇ ਨਾਮ ਤੇ ਕੰਮ ਕਰਦੀ ਹੈ. ਇਸਦੇ ਕੋਲ ਅਰਜਨਟਾਈਨਾ, ਚਿਲੀ, ਬ੍ਰਾਜ਼ੀਲ, ਅਤੇ ਕੈਨੇਡਾ ਵਿੱਚ ਪੂਰੀ ਮਲਕੀਅਤ ਵਾਲੀ ਕੰਪਨੀ ਹਨ.ਸਾਲ 2016 ਵਿਚ ਫਾਰਚੂਨ ਗਲੋਬਲ 500 ਦੀ ਸੂਚੀ ਅਨੁਸਾਰ ਵਾਲਮਾਰਟ ਦੁਨੀਆ ਦੀ ਸਭ ਤੋਂ ਵੱਡੀ ਕੰਪਨੀ ਹੈ- ਕੁਲ 480 ਅਰਬ ਡਾਲਰ ਦੀ ਹੈ ਅਤੇ ਅਤੇ ਦੁਨਿਆ ਦੇ ਸਭ ਤੋਂ ਵੱਡੇ ਪ੍ਰਾਈਵੇਟ ਕੰਪਨੀ ਜਿਸਦੇ 2.3 ਮਿਲੀਅਨ ਕਰਮਚਾਰੀ ਹਨ.ਇਹ ਇੱਕ ਜਨਤਕ ਵਪਾਰਕ ਪਰਿਵਾਰ-ਮਲਕੀਅਤ ਕਾਰੋਬਾਰ ਹੈ ਜਿਸਨੂੰ ਵਾਲਟਨ ਪਰਿਵਾਰ ਚਲਾਉਂਦੀ ਹੈ।ਸੈਮ ਵਾਲਟਨ ਦੇ ਵਾਰਿਸ ਆਪਣੇ ਕੋਲ ਆਪਣੀ ਹੋਲਡਿੰਗ ਕੰਪਨੀ, ਵਾਲਟਨ ਐਂਟਰਪ੍ਰਾਈਜਿਜ਼ ਅਤੇ ਆਪਣੇ ਵਿਅਕਤੀਗਤ ਹੋਲਡਿੰਗਾਂ ਰਾਹੀਂ 50% ਵਾਲਮਾਰਟ ਦੇ ਮਾਲਕ ਹਨ। ਸਾਲ 2016 ਵਿੱਚ ਵਾਲਮਾਰਟ ਅਮਰੀਕਾ ਦਾ ਸਭ ਤੋਂ ਵੱਡਾ ਕਰਿਆਨੇ ਦੀ ਰਿਟੇਲਰ ਸੀ ਅਤੇ ਵਾਲਮਾਰਟ ਦੀ 62.3 ਪ੍ਰਤੀਸ਼ਤ 478.614 ਅਰਬ ਡਾਲਰ ਦੀ ਵਿਕਰੀ ਅਮਰੀਕੀ ਕਾਰੋਬਾਰਾਂ ਤੋਂ ਆਈ ਸੀ.
ਫ਼ਰਾਂਸ (ਫ਼ਰਾਂਸੀਸੀ: [fʁɑ̃s] ( ਸੁਣੋ)), ਦਫ਼ਤਰੀ ਤੌਰ 'ਤੇ ਫ਼ਰਾਂਸੀਸੀ ਗਣਰਾਜ (ਫ਼ਰਾਂਸੀਸੀ: République française [ʁepyblik fʁɑ̃sɛz]), ਪੱਛਮੀ ਯੂਰਪ ਦਾ ਇੱਕ ਖ਼ੁਦਮੁਖ਼ਤਿਆਰ ਦੇਸ਼ ਹੈ ਜਿਸ ਵਿੱਚ ਕਈ ਸਮੁੰਦਰੋਂ-ਪਾਰ ਵਿਭਾਗ ਅਤੇ ਰਾਜਖੇਤਰ ਸ਼ਾਮਲ ਹਨ। ਮਹਾਂਨਗਰੀ ਫ਼ਰਾਂਸ ਭੂ-ਮੱਧ ਸਮੁੰਦਰ ਤੋਂ ਲੈ ਕੇ ਅੰਗਰੇਜ਼ੀ ਖਾੜੀ ਅਤੇ ਉੱਤਰੀ ਸਮੁੰਦਰ ਤੱਕ ਅਤੇ ਰਾਈਨ ਤੋਂ ਲੈ ਕੇ ਅੰਧ ਮਹਾਂਸਾਗਰ ਤੱਕ ਫੈਲਿਆ ਹੋਇਆ ਹੈ। ਇਹ ਅਜਿਹੇ ਤਿੰਨ ਦੇਸ਼ਾਂ 'ਚੋਂ ਹੈ (ਬਾਕੀ ਦੋ ਮੋਰਾਕੋ ਅਤੇ ਸਪੇਨ ਹਨ) ਜਿਹਨਾਂ ਦੇ ਤੱਟ ਅੰਧ ਅਤੇ ਭੂ-ਮੱਧ, ਦੋਹਾਂ ਸਮੁੰਦਰਾਂ ਨਾਲ਼ ਲੱਗਦੇ ਹਨ। ਆਪਣੀ ਰੂਪ-ਰੇਖਾ ਕਰਕੇ ਇਹਨੂੰ ਕਈ ਵਾਰ ਫ਼ਰਾਂਸੀਸੀ ਵਿੱਚ l’Hexagone ("ਛੇਭੁਜ") ਵੀ ਆਖ ਦਿੱਤਾ ਜਾਂਦਾ ਹੈ।
ਨਾਨਕਸ਼ਾਹੀ ਜੰਤਰੀ ਇੱਕ ਸੂਰਜੀ ਜੰਤਰੀ ਹੈ, ਜੋ ਸਿੱਖ ਧਰਮ ਵਿੱਚ ਵਰਤੀ ਜਾਂਦੀ ਹੈ ਅਤੇ ਸਿੱਖ ਗੁਰੂਆਂ ਵੱਲੋਂ ਰਚੀ 'ਬਾਰਾ ਮਾਹਾ' ਦੀ ਬਾਣੀ 'ਤੇ ਆਧਾਰਿਤ ਹੈ। ਇਹ ਹਿੰਦੂ ਜੰਤਰੀ ਦੀ ਜਗ੍ਹਾ ਵਰਤਣ ਲਈ ਪਾਲ ਸਿੰਘ ਪੁਰੇਵਾਲ ਨੇ ਬਣਾਈ ਸੀ। ਇਸ ਜੰਤਰੀ ਮੁਤਾਬਕ ਸਾਲ ਦੀ ਸ਼ੁਰੂਆਤ ਚੇਤ ਮਹੀਨੇ ਤੋਂ ਹੁੰਦੀ ਹੈ, 1 ਚੇਤ ਯਾਨੀ ਕਿ 14 ਮਾਰਚ। ਨਾਨਕਸ਼ਾਹੀ ਕੈਲੰਡਰ ਦਾ ਪਹਿਲਾ ਸਾਲ 1469 ਈ.
ਸਰਦਾਰ ਹਰੀ ਸਿੰਘ ਨਲਵਾ ਸਿੱਖ ਇਤਿਹਾਸ ਵਿਚ ਪ੍ਰਮੁੱਖ ਯੋਧਾ ਤੇ ਜਰਨੈਲ ਹੋਇਆ ਹੈ। ਇਨ੍ਹਾਂ ਦੇ ਨਾਮ ਨਾਲ ਨਲਵਾ ਕਿਵੇਂ ਜੁੜਿਆ, ਇਸ ਬਾਰੇ ਬਾਬਾ ਪ੍ਰੇਮ ਸਿੰਘ ਜੀ ਹੋਤੀ ਲਿਖਦੇ ਹਨ- ਰਾਜਾ ਨਲ ਆਪਣੇ ਸਮੇਂ ਦਾ ਮਹਾਨ ਦਾਨੀ ਅਤੇ ਆਪਣੇ ਸਮੇਂ ਦਾ ਅਦੁੱਤੀ ਸੂਰਬੀਰ ਸੀ। ਉਹ ਸ਼ੇਰ ਨਾਲ ਲੜ ਕੇ ਉਸ ਨੂੰ ਮਾਰਨ ਵਿਚ ਪ੍ਰਸਿੱਧੀ ਰੱਖਦਾ ਸੀ। ਇਸੇ ਤਰ੍ਹਾਂ ਸਰਦਾਰ ਹਰੀ ਸਿੰਘ ਵਿਚ ਅਜਿਹੇ ਗੁਣ ਮੌਜੂਦ ਸਨ। ਇਸ ਤਰ੍ਹਾਂ ਆਪ ਜੀ ਦਾ ਨਾਮ ਵੀ ਰਾਜਾ ਨਲ ਸਾਨੀ ਪੈ ਗਿਆ। ਸਰਦਾਰ ਜੀ ਦੇ ਨਾਮ ਨਾਲ ਇਹ ਨਾਮ ਜੁੜ ਕੇ ਅਤੇ ਆਮ ਵਰਤੋਂ ਵਿਚ ਆਉਣ ਕਰਕੇ, ਇਸ ਵਿਚ ਥੋੜ੍ਹੀ ਜਿਹੀ ਤਬਦੀਲੀ ਹੋਣ ਕਰਕੇ ਨਲ ਤੋਂ ਨਲਵਾ ਪੈ ਗਿਆ। ਇਸ ਬਾਰੇ ਹੋਰ ਵੀ ਪੁਸ਼ਟੀਆਂ ਮਿਲਦੀਆਂ ਹਨ, ਜੋ ਇਸ ਤਰ੍ਹਾਂ ਹਨ: 1) ਮੌਲਾਨਾ ਅਹਿਮਦ ਦੀਨ ਆਪਣੀ ਪੁਸਤਕ ਮੁਕੰਮਲ ਤਾਰੀਖ- ਕਸ਼ਮੀਰ ਵਿਚ ਲਿਖਦੇ ਹਨ ਕਿ ਨਲਵਾ ਦੀ ਵਜ੍ਹਾ ਤਸਮੀਆ ਕੇ ਮੁਤੱਲਅਕ ਮਸ਼ਹੂਰ ਹੈ ਕਿ ਰਾਜਾ ਨਲ ਜ਼ਮਾਨਾ ਕਦੀਮ ਮੇਂ ਏਕ ਬਹਾਦਰ ਅਰ ਸੁਜਾਤ ਰਾਜਾ ਥਾ। ਲੋਗੋਂ ਨੇ ਹਰੀ ਸਿੰਘ ਕੋ ਨਲ ਸੇ ਨਲਵਾ ਬਨਾ ਦੀਆ। ਨਲਵਾ ਸੇ ਮੁਰਾਦ, ਸ਼ੇਰ ਕੋ ਮਾਰਨੇ ਵਾਲਾ ਯਾ ਸ਼ੇਰ ਅਫ਼ਗਾਨ ਹੈ। ਚੂੰਕਿ ਹਰੀ ਸਿੰਘ ਨੇ ਭੀ ਸ਼ੇਰ ਮਾਰੇ ਥੇ ਇਸੀ ਲੀਏ ਉਸਕਾ ਨਾਮ ਨਲਵਾ ਮਸ਼ਹੂਰ ਹੂਆ। 2) ਇਸੇ ਤਰ੍ਹਾਂ ਮਿਸਟਰ ਐਂਨ. ਕੇ.
ਸੰਗਰਾਂਦ ਸ਼ਬਦ ਸੰਸਕ੍ਰਿਤ ਦੇ ਸੰਕ੍ਰਾਂਤੀ ਸ਼ਬਦ ਦਾ ਪੰਜਾਬੀ ਤਦਭਵ ਹੈ। ਇਸ ਦਾ ਅਰਥ ਹੈ ਉਹ ਦਿਨ, ਜਿਸ ਵਿੱਚ ਸੂਰਜ, ਭਾਰਤੀ ਜੋਤਸ਼ ਅਨੁਸਾਰ ਨਵੀਂ ਰਾਸ਼ੀ ਵਿੱਚ ਪ੍ਰਵੇਸ਼ ਕਰੇ। ਇਹ ਹਰ ਭਾਰਤੀ ਸੂਰਜੀ ਮਹੀਨੇ ਦਾ ਪਹਿਲਾ ਦਿਨ ਹੁੰਦਾ ਹੈ। ਇਸ ਤਰ੍ਹਾਂ ਸਾਲ ਵਿੱਚ ਬਾਰਾਂ ਸੰਗਰਾਦਾਂ ਹੁੰਦੀਆਂ ਹਨ। ਸੰਗਰਾਂਦ ਸੰਸਕ੍ਰਿਤ ਭਾਸ਼ਾ ਦੇ ਸ਼ਬਦ ਸੰਕ੍ਰਂਤਿ ਦਾ ਤਦਭਦ ਰੂਪ ਹੈ। ਭਾਰਤੀ ਮਿਥਿਹਾਸ ਅਨੁਸਾਰ ਸੰਗਰਾਂਦ ਦਾ ਅਰਥ ਸੂਰਜ ਦਾ ਇਕ ਰਾਸ਼ੀ ਤੋਂ ਦੂਜੀ ਰਾਸ਼ੀ ਵਿੱਚ ਪਹੁੰਚਣਾ ਹੈ। ਇਸ ਤਬਦੀਲੀ ਦਾ ਮਤਲਵ ਸੂਰਜ ਮਹੀਨੇ ਦਾ ਪਹਿਲਾ ਦਿਨ ਹੈ।
ਭਾਰਤ ਦਾ ਇਤਿਹਾਸ ਲੱਗਭੱਗ 5000 ਸਾਲ ਪੁਰਾਣਾ ਮੰਨਿਆ ਜਾਂਦਾ ਹੈ। ਸਿੰਧੁ ਘਾਟੀ ਸਭਿਅਤਾ, ਜਿਸਦਾ ਸ਼ੁਰੂ ਕਾਲ ਲੱਗਭੱਗ 3300 ਈਸਾਪੂਰਵ ਤੋਂ ਮੰਨਿਆ ਜਾਂਦਾ ਹੈ। ਇਸ ਸਭਿਅਤਾ ਦੀ ਲਿੱਪੀ ਹੁਣ ਤੱਕ ਸਫਲਤਾ ਭਰਿਆ ਪੜ੍ਹੀ ਨਹੀਂ ਜਾ ਸਕੀ ਹੈ। ਸਿੱਧੂ ਘਾਟੀ ਸਭਿਅਤਾ ਪਾਕਿਸਤਾਨ ਅਤੇ ਉਸਤੋਂ ਨਾਲ ਦੇ ਭਾਰਤੀ ਸੂਬੇ ਵਿੱਚ ਫੈਲੀ ਸੀ। ਪੁਰਾਤੱਤਵ ਪ੍ਰਮਾਣਾਂ ਦੇ ਆਧਾਰ ਉੱਤੇ 1900 ਈਸਾਪੂਰਵ ਦੇ ਆਸਪਾਸ ਇਸ ਸਭਿਅਤਾ ਦਾ ਅਕਸਮਾਤ ਪਤਨ ਹੋ ਗਿਆ। 19ਵੀਂ ਸ਼ਤਾਬਦੀ ਦੇ ਪਾਸ਼ਚਾਤ ਵਿਦਵਾਨਾਂ ਦੇ ਪ੍ਰਚੱਲਤ ਦ੍ਰਸ਼ਟਿਕੋਨਾਂ ਦੇ ਅਨੁਸਾਰ ਆਰੀਆਂ ਦਾ ਇੱਕ ਵਰਗ ਭਾਰਤੀ ਉਪ ਮਹਾਂਦੀਪ ਦੀਆਂ ਸੀਮਾਵਾਂ ਉੱਤੇ 2000 ਈਸਾ ਪੂਰਵ ਦੇ ਆਸਪਾਸ ਅੱਪੜਿਆ ਅਤੇ ਪਹਿਲਾਂ ਪੰਜਾਬ ਵਿੱਚ ਵਸ ਗਿਆ, ਅਤੇ ਇਹੀ ਰਿਗਵੇਦ ਦੀਆਂ ਚਾਵਾਂ ਰਚਨਾ ਕੀਤੀ ਗਈ। ਆਰੀਆਂ ਦੁਆਰਾ ਉੱਤਰ ਅਤੇ ਵਿਚਕਾਰ ਭਾਰਤ ਵਿੱਚ ਇੱਕ ਵਿਕਸਿਤ ਸਭਿਅਤਾ ਦਾ ਉਸਾਰੀ ਕੀਤੀ ਗਈ, ਜਿਸਨੂੰ ਵੈਦਿਕ ਸਭਿਅਤਾ ਵੀ ਕਹਿੰਦੇ ਹਨ। ਪ੍ਰਾਚੀਨ ਭਾਰਤ ਦੇ ਇਤਿਹਾਸ ਵਿੱਚ ਵੈਦਿਕ ਸਭਿਅਤਾ ਸਭ ਤੋਂ ਅਰੰਭ ਦਾ ਸਭਿਅਤਾ ਹੈ ਜਿਸਦਾ ਸੰਬੰਧ ਆਰੀਆਂ ਦੇ ਆਗਮਨ ਤੋਂ ਹੈ। ਇਸਦਾ ਨਾਮਕਰਣ ਆਰੀਆਂ ਦੇ ਪ੍ਰਾਰੰਭਿਕ ਸਾਹਿਤ ਵੇਦਾਂ ਦੇ ਨਾਮ ਉੱਤੇ ਕੀਤਾ। ਆਰੀਆਂ ਦੀ ਭਾਸ਼ਾ ਸੰਸਕ੍ਰਿਤ ਭਾਸ਼ਾ ਸੀ ਅਤੇ ਧਰਮ ਵੈਦਿਕ ਧਰਮ ਜਾਂ "ਸਨਾਤਨ ਧਰਮ" ਦੇ ਨਾਮ ਤੋਂ ਪ੍ਰਸਿੱਧ ਸੀ, ਬਾਅਦ ਵਿੱਚ ਵਿਦੇਸ਼ੀਆਂ ਆਰਾਂਤਾਵਾਂ ਦੁਆਰਾ ਇਸ ਧਰਮ ਦਾ ਨਾਮ ਹਿੰਦੂ ਪਿਆ।
ਪੰਜਾਬੀ ਸਾਹਿਤ ਦਾ ਇਤਿਹਾਸ ਲਿਖਣ ਦਾ ਕਾਰਜ ਬਹੁਤ ਸਾਰੇ ਵਿਦਵਾਨਾਂ ਨੇ ਆਰੰਭਿਆ ਅਤੇ ਵਿਸ਼ੇਸ਼ ਨਜ਼ਰੀਏ ਤੋਂ ਇਤਿਹਾਸ ਲਿਖੇ। ਪੰਜਾਬੀ ਸਾਹਿਤ ਦਾ ਇਤਿਹਾਸ ਲਿਖਣ ਦੀ ਸਭ ਤੋਂ ਵੱਧ ਭੂਮਿਕਾ ਪੰਜਾਬੀ ਸਾਹਿਤ ਅਕਾਦਮੀ ਦਿੱਲੀ ਨੇ ਨਿਭਾਈ ਹੈ। ਪੰਜਾਬੀ ਸਾਹਿਤ ਅਕਾਦਮੀ ਦਿੱਲੀ ਪੰਜਾਬੀ ਭਾਸ਼ਾ, ਸਾਹਿਤ ਤੇ ਸੱਭਿਅਾਚਾਰ ਦੇ ਲਈ ਪਿਛਲੇ ਦੋ ਤੋਂ ਵੱਧ ਦਹਾਕਿਆ ਤੋਂ ਨਿਰੰਤਰ ਕਾਰਜਸ਼ੀਲ ਹੈ। ਭਾਵੇਂ ਇਹ ਅਕਾਦਮੀ ਦਿੱਲੀ ਸਰਕਾਰ ਵੱਲੋਂ, ਦਿੱਲੀ ਪ੍ਰਾਂਤ ਵਿੱਚ ਪੰਜਾਬੀ ਭਾਸ਼ਾ ਦੇ ਵਿਕਾਸ ਦੇ ਸੁਪਨੇ ਦੀ ਪੂਰਤੀ ਵੱਜੋਂ ਸਥਾਪਿਤ ਕੀਤੀ ਗਈ ਸੀ। ਪਰੰਤੂ ਇਸ ਅਕਾਦਮੀ ਨੇ ਨਾ ਕੇਵਲ ਦਿੱਲੀ ਪ੍ਰਾਂਤ ਵਿੱਚ ਹੀ ਪੰਜਾਬੀ ਨੂੰ ਫੈਲਾਇਆ ਤੇ ਸਥਾਪਿਤ ਕੀਤਾ ਸਗੋਂ ਸਮੁੱਚੇ ਪੰਜਾਬੀ ਜਗਤ ਵਿੱਚ ਅਾਪਣਾ ਵਕਾਰੀ ਸਥਾਨ ਵੀ ਬਣਾਇਆ। ਪ੍ਰੋ. ਰਵੇਲ ਸਿੰਘ ਅਤੇ ਉਹਨਾਂ ਦੇ ਸਾਥੀ ਵਿਦਵਾਨਾਂ ਨੇ ਆਪਸੀ ਮਸ਼ਵਰੇ ਨਾਲ ।।ਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਦਾ ਇੱਕ ਵੱਡਾ ਪੋ੍ਜੈਕਟ ਹੱਥ ਵਿੱਚ ਲਿਆ ਜੋ ਕਿ ਨਾ ਕੇਵਲ ਵਿਉਂਤਿਆ ਗਿਆ ਸਗੋਂ ਸੰਪੂਰਨਤਾ ਦੇ ਰਾਹ ਵੀ ਪਿਆ। ਲੰਮੀਆਂ ਬੈਠਕਾਂ ਅਤੇ ਨਿਰੰਤਰ ਵਿਚਾਰ ਵਟਾਂਦਰੇ ਉਪਰੰਤ ਫੈਸਲਾ ਹੋਇਆ ਸੀ ਕਿ ਅਲੱਗ ਅਲੱਗ ਵਿਧਾਵਾਂ ਅਨੁਸਾਰ ਇਤਿਹਾਸ ਲਿਖਿਆ ਜਾਵੇ ਕਿਉਂਕਿ ਪਹਿਲਾਂ ਪ੍ਰਾਪਤ ਇਤਿਹਾਸਾਂ ਵਿੱਚ ਇਹ ਖੱਪਾ ਨਜ਼ਰ ਆਉਂਦਾ ਹੈ। ਇਸ ਪੋ੍ਜੈਕਟ ਅਧੀਨ ਲਿਖੀਆਂ ਪੰਜਾਬੀ ਸਾਹਿਤ ਦੇ ਇਤਿਹਾਸ ਦੀਆਂ ਜਿਲਦਾਂ ਵੱਖ ਵੱਖ ਵਿਧਾਵਾਂ ਅਨੁਸਾਰ ਵਿਉਂਤੀਆਂ ਗਈਆਂ ਹਨ:- 1. ਪੰਜਾਬੀ ਸਾਹਿਤ ਦਾ ਭਾਸ਼ਾਈ ਪਿਛੋਕੜ- ਪ੍ਰੇਮ ਸਿੰਘ 2.
ਸੰਵਿਧਾਨ ਉਹਨਾਂ ਬੁਨਿਆਦੀ ਨਿਯਮਾਂ ਜਾਂ ਅਸੂਲਾਂ ਦਾ ਸੰਗ੍ਰਿਹ ਹੈ ਜਿਹਨਾਂ ਮੁਤਾਬਕ ਕਿਸੇ ਦੇਸ਼ ਜਾਂ ਹੋਰ ਜੱਥੇਬੰਦੀ ਨੂੰ ਚਲਾਇਆ ਜਾਂਦਾ ਹੈ। ਜਦੋਂ ਇਹਨਾਂ ਸਿਧਾਂਤਾਂ ਨੂੰ ਇੱਕ ਦਸਤਾਵੇਜ਼ ਜਾਂ ਕਨੂੰਨੀ ਦਸਤਾਵੇਜ਼ਾਂ ਦੇ ਜੁੱਟ ਵਜੋਂ ਲਿਖਤੀ ਰੂਪ ਦਿੱਤਾ ਜਾਂਦਾ ਹੈ ਤਾਂ ਉਸਨੂੰ ਲਿਖਤੀ ਸੰਵਿਧਾਨ ਕਿਹਾ ਜਾਂਦਾ ਹੈ। ਸੰਵਿਧਾਨ ਕਿਸੇ ਦੇਸ਼ ਦੇ ਸ਼ਾਸਨ ਦਾ ਅਧਾਰ ਹੁੰਦਾ ਹੈ। ਇਸ ਰਾਹੀਂ ਹੀ ਦੇਸ਼ ਜਾਂ ਜੱਥੇਬੰਦੀ ਨੂੰ ਚਲਾਇਆ ਜਾਂਦਾ ਹੈ।
ਸਭਰਾਵਾਂ ਦੀ ਲੜਾਈ ਜਾਂ ਸਭਰਾਓਂ ਦੀ ਲੜਾਈ 10 ਫ਼ਰਵਰੀ 1846 ਨੂੰ ਈਸਟ ਇੰਡੀਆ ਕੰਪਨੀ ਅਤੇ ਸਿੱਖਾਂ ਵਿਚਕਾਰ ਲੜੀ ਗਈ। ਇਸ ਲੜਾਈ ਵਿੱਚ ਸਿੱਖ ਪੂਰੀ ਤਰ੍ਹਾਂ ਹਾਰ ਗਏ ਅਤੇ ਇਹ ਪਹਿਲੀ ਐਂਗਲੋ-ਸਿੱਖ ਜੰਗ ਦੀ ਇੱਕ ਫ਼ੈਸਲਾਕੁੰਨ ਲੜਾਈ ਸੀ। ਸਭਰਾਵਾਂ ਦੀ ਲੜਾਈ ਜਾਂਬਾਜ ਸਿੰਘ ਸੂਰਬੀਰ ਯੋਧਿਆਂ ਨੇ ਦੇਸ਼ ਦੀ ਆਨ ਅਤੇ ਸ਼ਾਨ ਦੀ ਖ਼ਾਤਰ ਮੈਦਾਨੇ-ਜੰਗ ਵਿੱਚ ਮੌਤ ਦਾ ਜਾਮ ਹੱਸ-ਹੱਸ ਕੇ ਪੀਂਦੇ ਰਹੇ।
ਲਾਤੀਨੀ (ਲਾਤੀਨੀ ਭਾਸ਼ਾ ਵਿੱਚ: Lingua Latina) ਪ੍ਰਾਚੀਨ ਰੋਮਨ ਸਾਮਰਾਜ ਅਤੇ ਪ੍ਰਾਚੀਨ ਰੋਮਨ ਧਰਮ ਦੀ ਰਾਜਭਾਸ਼ਾ ਸੀ। ਅੱਜ ਇਹ ਇੱਕ ਮੁਰਦਾ ਭਾਸ਼ਾ ਹੈ, ਲੇਕਿਨ ਫਿਰ ਵੀ ਰੋਮਨ ਕੈਥੋਲਿਕ ਗਿਰਜਾ ਘਰ ਦੀ ਧਰਮਭਾਸ਼ਾ ਅਤੇ ਵੈਟੀਕਨ ਸਿਟੀ ਨਾਮੀ ਸ਼ਹਿਰ ਦੀ ਰਾਜਭਾਸ਼ਾ ਹੈ। ਇਹ ਪ੍ਰਾਚੀਨ ਕਲਾਸੀਕਲ ਭਾਸ਼ਾ ਹੈ ਜੋ ਸੰਸਕ੍ਰਿਤ ਨਾਲ ਇਹ ਬਹੁਤ ਜ਼ਿਆਦਾ ਮੇਲ ਖਾਂਦੀ ਹੈ ਅਤੇ ਹਿੰਦ-ਯੂਰਪੀ ਭਾਸ਼ਾ-ਪਰਵਾਰ ਦੀ ਰੁਮਾਂਸ ਸ਼ਾਖਾ ਵਿੱਚ ਆਉਂਦੀ ਹੈ। ਇਸ ਤੋਂ ਫਰਾਂਸੀਸੀ, ਇਤਾਲਵੀ, ਸਪੇਨੀ, ਰੋਮਾਨਿਆਈ ਅਤੇ ਪੁਰਤਗਾਲੀ ਭਾਸ਼ਾਵਾਂ ਵਿਕਸਿਤ ਹੋਈਆਂ। ਯੂਰਪ ਵਿੱਚ ਈਸਾਈ ਧਰਮ ਦੇ ਪ੍ਰਭੁਤਵ ਕਰਕੇ ਲਾਤੀਨੀ ਮਧਯੁਗ ਅਤੇ ਪੂਰਬ-ਆਧੁਨਿਕ ਕਾਲ ਵਿੱਚ ਲਗਭਗ ਸਾਰੇ ਯੂਰਪ ਦੀ ਅੰਤਰਰਾਸ਼ਟਰੀ ਭਾਸ਼ਾ ਸੀ, ਜਿਸ ਵਿੱਚ ਕੁਲ ਧਰਮ, ਵਿਗਿਆਨ, ਉੱਚ ਸਾਹਿਤ, ਦਰਸ਼ਨ ਅਤੇ ਹਿਸਾਬ ਦੀਆਂ ਕਿਤਾਬਾਂ ਲਿਖੀ ਜਾਂਦੀਆਂ ਸਨ।
ਪੰਜਾਬੀ ਸੱਭਿਆਚਾਰ ਤੋਂ ਭਾਵ ਹੈ, ਪੰਜਾਬੀ ਲੋਕ-ਸਮੂਹ ਦੁਆਰਾ ਸਿਰਜੀ ਵਿਸ਼ੇਸ਼ ਜੀਵਨ-ਜਾਚ। ਜਿਸ ਵਿੱਚ ਉਨ੍ਹਾ ਲੋਕਾਂ ਦਾ ਰਹਿਣ-ਸਹਿਣ, ਕਿੱਤੇ, ਰਸਮ-ਰਿਵਾਜ, ਰਿਸ਼ਤੇ-ਨਾਤੇ, ਪਹਿਰਾਵਾ, ਹਾਰ-ਸ਼ਿੰਗਾਰ, ਵਿਸ਼ਵਾਸ਼, ਕੀਮਤਾਂ, ਮਨੋਰੰਜਨ ਦੇ ਸਾਧਨ, ਭਾਸ਼ਾ ਅਤੇ ਲੋਕ-ਸਾਹਿਤ ਆਦਿ ਸ਼ਾਮਿਲ ਹੁੰਦੇ ਹਨ। ਓਪਰੀ ਨਜ਼ਰੇ ਵੇਖਿਆਂ ਜਿੱਥੇ ਸੱਭਿਆਚਾਰ ਦੀ ਪ੍ਕਿਰਤੀ ਸਧਾਰਨ ਜਾਪਦੀ ਹੈ, ਉੱਥੇ ਇਸਦਾ ਅਧਿਐਨ ਕਰ ਦੇ ਹੋਏ ਅਸੀਂ ਮਹਿਸੂਸ ਕਰ ਸਕਦੇ ਹਾਂ ਕਿ ਇਹ ਆਪਣੇ ਆਪ ਵਿੱਚ ਇੱਕ ਜਟਿਲ ਵਰਤਾਰਾ ਵੀ ਹੈ |
ਪ੍ਰਤੱਖ ਚੋਣ ਪ੍ਰਣਾਲੀ ਜਾਂ ਸਿੱਧੀ ਚੋਣ ਤੋਂ ਭਾਵ ਹੈ ਵੋਟਰਾਂ ਦੁਆਰਾ ਪ੍ਰਤੱਖ ਰੂਪ ਨਾਲ ਚੋਣਾਂ ਵਿੱਚ ਹਿੱਸਾ ਲੈ ਕੇ ਪ੍ਰਤੀਨਿਧੀਆਂ ਦੀ ਚੋਣ ਕਰਨਾ। ਇਸ ਪ੍ਰਣਾਲੀ ਵਿੱਚ ਹਰੇਕ ਵੋਟਰ ਚੋਣ-ਕੇਂਦਰ ਵਿੱਚ ਜਾ ਕੇ ਆਪਣੀ ਇੱਛਾ ਅਨੁਸਾਰ ਉਮੀਦਵਾਰ ਦੇ ਪੱਖ ਅਤੇ ਵਿਰੋਧ ਵਿੱਚ ਆਪਣੇ ਵੋਟ ਦੀ ਵਰਤੋਂ ਕਰਦਾ ਹੈ ਅਤੇ ਵੋਟਾਂ ਦੀ ਗਿਣਤੀ ਤੋਂ ਬਾਅਦ ਚੋਣਾਂ ਵਿੱਚ ਸਭ ਤੋਂ ਜਿਆਦਾ ਵੋਟਾਂ ਪ੍ਰਾਪਤ ਕਰਨ ਵਾਲੇ ਉਮੀਦਵਾਰ ਨੂੰ ਸਫ਼ਲ ਘੋਸ਼ਿਤ ਕਰ ਦਿੱਤਾ ਜਾਂਦਾ ਹੈ। ਅਕਸਰ ਸਾਰੇ ਲੋਕਤੰਤਰੀ ਦੇਸ਼ਾਂ ਵਿੱਚ ਇਸੇ ਚੋਣ ਪ੍ਰਣਾਲੀ ਨੂੰ ਅਪਣਾਇਆ ਗਿਆ ਹੈ। ਇਹ ਪ੍ਰਣਾਲੀ ਇੰਗਲੈਂਡ, ਭਾਰਤ, ਅਮਰੀਕਾ, ਕੈਨੇਡਾ, ਸਵਿਟਜ਼ਰਲੈਂਡ, ਰੂਸ ਆਦਿ ਦੇਸ਼ਾਂ ਵਿੱਚ ਵਿਧਾਨ-ਮੰਡਲ ਦੇ ਮੈਂਬਰਾਂ ਨੂੰ ਚੁਣਨ ਲਈ ਵਰਤੋਂ ਵਿੱਚ ਲਿਆਂਦੀ ਜਾ ਰਹੀ ਹੈ।
ਪੰਜਾਬ ਸਕੂਲ ਸਿੱਖਿਆ ਬੋਰਡ ਦੀ ਸਥਾਪਨਾ 1969 ਵਿੱਚ ਵਿਧਾਨਕ ਐਕਟ ਦੇ ਅਧਾਰ ਤੇ ਪੰਜਾਬ ਸਰਕਾਰ ਨੇ ਕੀਤੀ ਜੋ ਪੰਜਾਬ ਦੇ ਸਾਰੇ ਸਰਕਾਰੀ, ਅਰਧ ਸਰਕਾਰੀ, ਸਹਾਇਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲ ਨੂੰ ਮਾਨਤਾ ਦੇਣਾ, ਪਾਠਕਮ ਅਤੇ ਦਸਵੀਂ ਅਤੇ ਬਾਰਵੀਂ ਦੀਆਂ ਪ੍ਰੀਖਿਆਂ ਨੂੰ ਸੰਚਾਲਿਤ ਕਰਨ ਵਾਲੀ ਸੰਸਥਾ ਹੈ। ਇਹ ਬੋਰਡ ਅਧਿਆਪਕਾ ਦੀ ਟ੍ਰੇਨਿੰਗ, ਵਜੀਫਾ ਅਤੇ ਕਿਤਾਬਾ ਦੀ ਛਪਾਈ ਵੀ ਕਰਦਾ ਹੈ। ਇਸ ਦਾ ਮੁੱਖ ਦਫਤਰ ਐਸ. ਏ. ਐਸ.
ਵਿਸ਼ਵ ਵਾਤਾਵਰਣ ਦਿਵਸ 5 ਜੂਨ ਨੂੰ ਇਸ ਮਕਸਦ ਨਾਲ ਦੁਨੀਆਂ ਭਰ ‘ਚ ਮਨਾਇਆ ਜਾਂਦਾ ਹੈ ਤਾਂ ਕਿ ਇਸ ਧਰਤੀ ਤੇ ਰਹਿ ਰਹੇ ਲੋਕਾਂ ਨੂੰ ਵਾਤਾਵਰਣ ਪ੍ਰਤੀ ਜਾਗਰੂਕ ਕੀਤਾ ਜਾ ਸਕੇ। ਵਿਸ਼ਵ ਵਾਤਾਵਰਣ ਦਿਵਸ ਮਨਾਉਣ ਦੀ ਲੋੜ ਉਦੋਂ ਹੀ ਪਈ ਜਦੋਂ ਚਾਰ ਚੁਫੇਰਿਓਂ ਹਵਾ, ਪਾਣੀ ਤੇ ਧਰਤੀ ਦਾ ਪ੍ਰਦੂਸ਼ਣ ਲਗਾਤਾਰ ਵੱਧਣ ਲਗਾ। ਇਸ ਪ੍ਰਦੂਸ਼ਣ ਦੇ ਆਲਮੀ ਪੱਧਰ ‘ਤੇ ਬਹੁਤ ਹੀ ਡੂੰਘੇ ਤੇ ਮਾੜੇ ਪ੍ਰਭਾਵ ਪਾਏ ਹਨ। ਪ੍ਰਦੂਸ਼ਣ ਦੇ ਇਹਨਾਂ ਪੈ ਰਹੇ ਪ੍ਰਭਾਵਾਂ ਕਾਰਨ ਹੀ ਸੰਯੁਕਤ ਰਾਸ਼ਟਰ ਸੰਸਥਾ ਦੁਨੀਆਂ ਭਰ ਦੀਆਂ ਸਰਕਾਰਾਂ ਨੂੰ ਇੱਕ ਮੰਚ ਤੇ ਇਕੱਠੀਆਂ ਕਰ ਕੇ ਇਸ ਗੰਭੀਰ ਮਸਲੇ ਨੂੰ ਸਮਝਣ ਅਤੇ ਇਸ ਦੇ ਹਲ ਤਲਾਸ਼ਣ ਲਈ ਯਤਨਸ਼ੀਲ ਹੈ।
ਇਸ ਮਿਸਲ ਦਾ ਨਾਂ 'ਬਾਬਾ ਦੀਪ ਸਿੰਘ ਸ਼ਹੀਦ' ਦੇ ਨਾਂ 'ਤੇ ਪਿਆ। ਬਾਬਾ ਦੀਪ ਸਿੰਘ ਦਾ ਬਚਪਨ ਦਾ ਨਾਂ ਦੀਪਾ ਸੀ। ਉਹ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਪਹੁਵਿੰਡ ਵਿਖੇ ਭਾਈ ਭਗਤੂ ਜੀ ਦੇ ਗ੍ਰਹਿ ਵਿਖੇ 1682 ਵਿੱਚ ਪੈਦਾ ਹੋਏ। ਉਨ੍ਹਾਂ ਨੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਅੰਮ੍ਰਿਤਪਾਨ ਕੀਤਾ ਅਤੇ ਦੀਪ ਸਿੰਘ ਬਣੇਂ। ਆਪਣੇ ਮਾਤਾ ਪਿਤਾ ਦੀ ਆਗਿਆ ਨਾਲ ਉਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੋਲ ਆਨੰਦਪੁਰ ਸਾਹਿਬ ਵਿਖੇ ਕਾਫੀ ਚਿਰ ਰਹਿੰਦੇ ਰਹੇ ਅਤੇ ਉਥੇ ਰਹਿ ਕੇ ਗੁਰਮੁਖੀ ਸਿੱਖੀ ਅਤੇ ਕਾਫੀ ਗੁਰਬਾਣੀ ਜ਼ੁਬਾਨੀ ਕੰਠ ਕਰ ਲਈ। ਉਹ ਬੜਾ ਖ਼ੁਸ਼ਖ਼ਤ ਲਿਖਦੇ ਸਨ। ਭਾਈ ਮਨੀ ਸਿੰਘ ਕੋਲੋਂ ਬਾਬਾ ਦੀਪ ਸਿੰਘ ਨੇ ਗੁਰੂ ਗਰੰਥ ਸਾਹਿਬ ਵਿੱਚ ਦਰਜ ਬਾਣੀ ਦਾ ਸਹੀ ਉਚਾਰਨ ਸਿੱਖਿਆ। 20-22 ਸਾਲ ਦੀ ਉਮਰ ਤੱਕ ਬਾਬਾ ਦੀਪ ਸਿੰਘ ਨਾ ਸਿਰਫ਼ ਸਿੱਖ ਇਤਿਹਾਸ ਦੇ ਸਕਾਲਰ ਬਣ ਗਏ ਸਗੋਂ ਯੁੱਧ ਕਲਾ ਵਿੱਚ ਵੀ ਨਿਪੁੰਣ ਹੋ ਗਏ।
ਪੰਜਾਬੀ ਸੱਭਿਆਚਾਰ ਵਿੱਚ ਵਿਆਹ ਇੱਕ ਅਜਿਹਾ ਸਮਾਗਮ ਹੈ ਜਿਸ ਵਿੱਚ ਅਨੇਕਾਂ ਹੀ ਰਸਮ-ਰਿਵਾਜ਼ ਕੀਤੇ ਜਾਂਦੇ ਹਨ ਅਤੇ ਲੋਕ ਗੀਤ ਗਾਏ ਜਾਂਦੇ ਹਨ। ਸੋਹਿੰਦਰ ਸਿੰਘ ਬੇਦੀ ਅਨੁਸਾਰ, ਵਿਆਹ ਨਾਲ ਸਬੰਧਤ ਰੀਤਾਂ ਵਧੇਰੇ ਕਰ ਕੇ ਜੋੜੀ ਦੀ ਚਿਰੰਜੀਵਤਾ, ਸਦੀਵੀਂ ਤੁਲਨਾ, ਸਦੀਵੀ ਹੁਲਾਸ, ਵੰਸ਼ ਪਰੰਪਰਾ ਨੂੰ ਤੁਰਦੇ ਰੱਖਣ ਤੇ ਚੰਦਰੀਆਂ ਰੂਹਾਂ ਤੋਂ ਰੱਖਿਆ ਦੀ ਭਾਵਨਾ ਨਾਲ ਕੀਤੀਆਂ ਜਾਂਦੀਆਂ ਹਨ।1 ਵਿਆਹ ਦੀਆਂ ਰਸਮਾਂ ਨਿਭਾਉਣ ਵਿੱਚ ਪਰਿਵਾਰ ਦੇ ਮੈਂਬਰਾਂ ਤੋਂ ਇਲਾਵਾ ਰਿਸ਼ਤੇਦਾਰ ਅਤੇ ਸ਼ਰੀਕੇ ਦੇ ਲੋਕ ਵੀ ਹਿੱਸਾ ਪਾਉਂਦੇ ਹਨ। ਕੁੜੀ ਦੇ ਘਰ ਵਿਆਹ ਵਾਲੇ ਦਿਨ ਸ਼ਾਮ ਨੂੰ ਡੋਲੀ ਦੀ ਵਿਦਾਇਗੀ ਅਤੇ ਆਉਣ ਸਮੇਂ ਅਨੇਕਾਂ ਰਸਮ-ਰਿਵਾਜ਼ ਕੀਤੇ ਜਾਂਦੇ ਹਨ ਅਤੇ ਲੋਕਗੀਤ ਗਾਏ ਜਾਂਦੇ ਹਨ
ਸ਼ਿਵ ਕੁਮਾਰ ਬਟਾਲਵੀ (23 ਜੁਲਾਈ 1936-7 ਮਈ 1973) ਪੰਜਾਬੀ ਦਾ ਇੱਕ ਕਵੀ ਸੀ। ਇਸ ਨੂੰ ਪੰਜਾਬੀ ਦਾ 'ਸ਼ੈਲੇ' ਕਿਹਾ ਜਾਂਦਾ ਹੈ। ਉਸ ਦੀ ਵਿਸ਼ੇਸਤਾ ਸੀ ਕਿ ਉਹ ਸ਼ਬਦਾਂ ਨੂੰ ਰੋਜ਼ਾਨਾ ਜ਼ਿੰਦਗੀ ਵਿੱਚੋਂ ਚੁਣਦਾ ਅਤੇ ਉਹਨਾਂ ਨਾਲ਼ ਦਿਲ ਨੂੰ ਚੀਰ ਦੇਣ ਵਾਲ਼ੀਆਂ ਕਵਿਤਾਵਾਂ, ਗ਼ਜ਼ਲਾਂ ਲਿਖਦਾ ਹੈ। ਸ਼ਿਵ ਦੀ ਕਵਿਤਾ ਦੁੱਖ, ਨਿੱਜੀ ਦਰਦ ਅਤੇ ਵਿਛੋੜੇ ਦੇ ਦੁਆਲੇ ਕੇਂਦਰਿਤ ਹੈ। ਸ਼ਿਵ ਕੁਮਾਰ ਬਟਾਲਵੀ ਨੂੰ 'ਬਿਰਹਾ ਦਾ ਕਵੀ' ਵੀ ਕਿਹਾ ਜਾਂਦਾ ਹੈ।
ਵਿਕੀਪੀਡੀਆ ਇੱਕ ਅਜ਼ਾਦ ਸਮੱਗਰੀ ਵਾਲਾ, ਬਹੁ-ਭਾਸ਼ਾਈ ਇੰਟਰਨੈੱਟ ਵਿਸ਼ਵਕੋਸ਼ ਹੈ, ਜਿਸ ਵਿੱਚ ਕੋਈ ਵੀ ਲਿਖ ਸਕਦਾ ਹੈ। ਅਕਤੂਬਰ 2016 ਮੁਤਾਬਿਕ 292 ਬੋਲੀਆਂ ਦੇ ਵਿਕੀਪੀਡੀਆ ਮੌਜੂਦ ਹਨ। ਇਹ ਇੱਕ ਗੈਰ-ਮੁਨਾਫ਼ਾ ਅੰਤਰਰਾਸ਼ਟਰੀ ਸੰਸਥਾ ਵਿਕੀਮੀਡੀਆ ਫਾਊਂਡੇਸ਼ਨ ਦੁਆਰਾ ਚਲਾਇਆ ਜਾਂਦਾ ਹੈ। ਇਸ ਵਿੱਚ ਤਕਰੀਬਨ 23 ਮਿਲੀਅਨ (2 ਕਰੋੜ 30 ਲੱਖ) ਲੇਖ ਹਨ, ਜਿੰਨ੍ਹਾ ਵਿੱਚੋਂ 4 ਮਿਲੀਅਨ (40 ਲੱਖ) ਤੋਂ ਜ਼ਿਆਦਾ ਲੇਖ ਇਕੱਲੇ ਅੰਗਰੇਜ਼ੀ ਵਿਕੀਪੀਡੀਆ ਵਿੱਚ ਅਤੇ 30,888 ਲੇਖ ਪੰਜਾਬੀ ਵਿਕੀਪੀਡੀਆ ਵਿੱਚ ਹਨ ਜੋ ਸਾਰੀ ਦੁਨੀਆਂ ਦੇ ਵਰਤੋਂਕਾਰਾਂ ਦੁਆਰਾ ਮਿਲ ਕੇ ਲਿਖੇ ਗਏ ਹਨ। ਵਿਕੀਪੀਡੀਆ ਵਿੱਚ ਹਰ ਕੋਈ ਨਵੇਂ ਲੇਖ ਲਿਖ ਸਕਦਾ ਹੈ ਅਤੇ ਪਹਿਲਾਂ ਬਣੇ ਤਕਰੀਬਨ ਸਾਰੇ ਲੇਖਾਂ ਨੂੰ ਸੋਧ ਸਕਦਾ ਹੈ।
ਸੰਯੋਜਤ ਵਿਆਪਕ ਸਮਾਂ (Coordinated Universal Time) ਸੰਸਾਰ ਦੇ ਸਮੇਂ ਦਾ ਮਾਨਕ ਹੈ। ਇਸ ਦੇ ਨਾਲ ਹੀ ਸਾਰੇ ਸੰਸਾਰ ਦਾ ਸਮਾਂ ਦੀ ਮਿਣਤੀ ਕੀਤੀ ਜਾਂਦੀ ਹੈ। ਗ੍ਰੀਨਵਿਚ ਮਾਨ ਸਮਾਂ (GMT) ਨਾਲ ਸਬੰਧਿਤ ਹੈ ਜੋ ਕਿ ਸਮੇਂ ਦਾ ਮਾਨਕ ਹੈ। ਸਮੇਂ ਦੇ ਲੰਘਣ ਨਾਲ ਕਈ ਵਾਰੀ ਸਮੇਂ 'ਚ ਕੁਝ ਸੈਕਿੰਡ ਜੋੜੇ ਜਾਂਦੇ ਹਨ ਕਿਉਂਕੇ ਧਰਤੀ ਦੀ ਗਤੀ 'ਚ ਅੜਚਣ ਆਉਂਦੀ ਹੈ। ਇਹ ਸਮੇਂ ਦਾ ਅੰਤਰ 0.9 ਸੈਕਿੰਡ ਤੋਂ ਵੱਧ ਨਹੀਂ ਹੋ ਸਕਦਾ ਹੈ।
ਗੁਰਮੁਖੀ ਲਿਪੀ ਜਾਂ ਪੈਂਤੀ ਅੱਖਰੀ ਇੱਕ ਲਿਪੀ ਹੈ ਜਿਸ ਵਿੱਚ ਪੰਜਾਬੀ ਭਾਸ਼ਾ ਲਿਖੀ ਜਾਂਦੀ ਹੈ। ਸ਼ਬਦ "ਗੁਰਮੁਖੀ" ਦਾ ਸ਼ਾਬਦਿਕ ਅਰਥ ਹੈ ਗੁਰੂਆਂ ਦੇ ਮੂੰਹੋਂ ਨਿੱਕਲੀ ਹੋਈ। ਇਸ ਲਿਪੀ ਵਿੱਚ 10 ਸ੍ਵਰ /ਅ,ਆ,ਇ,ਈ,ਉ,ਊ,ਏ,ਐ,ਓ,ਔ/ ਤਿੰਨ ਸ੍ਵਰ-ਵਾਹਕ (ੳ,ਅ,ੲ) ਅਤੇ 29 ਵਿਅੰਜਨ ਹਨ।/ਘ,ਝ,ਢ,ਧ,ਭ/ ਨਾਦੀ-ਮਹਾਂਪ੍ਰਾਣ ਧੁਨੀਆਂ ਹੋਣ ਕਰਕੇ ਵਿਅੰਜਨਾਂ ਦੀ ਸ਼੍ਰੇਣੀ ਤੋਂ ਬਾਹਰ ਰੱਖੇ ਗਏ ਹਨ। ਪੰਜਾਬੀ ਭਾਸ਼ਾ ਦੀ ਗੁਰਮੁਖੀ ਲਿਪੀ ਵੀ ਇਸ ਦੀਆਂ ਭਾਸ਼ਾਈ ਲੋੜਾਂ ਪੂਰੀਆਂ ਕਰਦੀ ਹੈ। ਦੂਸਰੇ ਮੁਲਕਾਂ ਤੋਂ ਲੋਕ ਪੰਜਾਬ ਵਿੱਚ ਆਏ ਜਾਂ ਪੰਜਾਬੀ ਭਾਸ਼ਾ ਬੋਲਣ ਵਾਲੇ ਦੂਸਰੇ ਮੁਲਕਾਂ ਵਿੱਚ ਗਏ ਤਾਂ ਪੰਜਾਬੀ ਭਾਸ਼ਾ ਵਿੱਚ ਹੋਰ ਭਾਸ਼ਾਵਾਂ ਦੀਆਂ ਧੁਨੀਆਂ ਅਤੇ ਸ਼ਬਦਾਂ ਵਿੱਚ ਰਲਾਅ ਵਾਲੀ ਸਥਿਤੀ ਪੈਦਾ ਹੋਈ। ਪੰਜਾਬੀ ਭਾਸ਼ਾ ਨੇ ਜਿੱਥੇ ਦੂਸਰੀਆਂ ਭਾਸ਼ਾਵਾਂ ਦੇ ਕਈ ਸ਼ਬਦਾਂ ਨੂੰ ਜਿਉਂ ਦਾ ਤਿਉਂ ਅਪਣਾਇਆ ਉੱਥੇ ਆਪਣੇ ਸੁਭਾਅ ਮੁਤਾਬਿਕ ਕੁਝ ਸ਼ਬਦਾਂ ਵਿੱਚ ਥੋੜ੍ਹੀ ਬਹੁਤੀ ਤਬਦੀਲੀ ਨਾਲ ਵੀ ਸ਼ਬਦਾਂ ਨੂੰ ਅਪਣਾਇਆ। ਅੰਗਰੇਜ਼ੀ ਤੋਂ ਪਹਿਲਾਂ ਉਰਦੂ, ਅਰਬੀ, ਫ਼ਾਰਸੀ ਭਾਸ਼ਾਈ ਲੋਕਾਂ ਦੇ ਪੰਜਾਬ ਆਉਣ ਅਤੇ ਇੱਥੇ ਟਿਕਣ ਜਾਂ ਵਿਚਰਣ ਨਾਲ ਵਾਪਰੀ। ਪੰਜਾਬੀ ਦੇ ਆਦਿ ਕਵੀ ਬਾਬਾ ਫ਼ਰੀਦ ਤੋਂ ਲੈ ਕੇ ਆਧੁਨਿਕ ਕਵਿਤਾ ਜਾਂ ਵਾਰਤਕ ਲਿਖਾਰੀਆਂ ਦੇ ਇਸ ਭਾਸ਼ਾਈ ਪਿਛੋਕੜ ਸਦਕਾ ਪੰਜਾਬੀ ਭਾਸ਼ਾ ਵਿੱਚ ਦੂਸਰੇ ਸ਼ਬਦਾਂ ਦੀ ਵਰਤੋਂ ਸੁਭਾਵਿਕ ਵਰਤਾਰਾ ਰਿਹਾ ਹੈ। ਮੁਗਲ ਸਲਤਨਤ ਸਮੇਂ ਪੰਜਾਬ ਸਮੇਤ ਭਾਰਤ ਦੇ ਰਾਜ ਭਾਗ ਅਤੇ ਦਫ਼ਤਰਾਂ ਦੀ ਭਾਸ਼ਾ ਉਰਦੂ ਫ਼ਾਰਸੀ ਰਹੀ। ਪੰਜਾਬੀ ਦੀਆਂ ‘ਪੈਂਤੀ’ ਮੂਲ ਧੁਨੀਆਂ ਵਿੱਚ ਪੰਜ ਪੈਰ ਬਿੰਦੀ ਵਾਲੀਆਂ ਧੁਨੀਆਂ (ਸ਼, ਖ਼, ਗ਼, ਜ਼, ਫ਼) ਉਰਦੂ ਫ਼ਾਰਸੀ ਦੇ ਉਚਾਰਣ ਵਾਸਤੇ ਰਲ਼ੀਆਂ ਸਨ। ਲ਼ ਧੁਨੀ ਬਾਅਦ ਵਿੱਚ ਇਜਾਦ ਕੀਤੀ ਗਈ।
ਮਹਾਰਾਜਾ ਰਣਜੀਤ ਸਿੰਘ (1780-1839) ਪੰਜਾਬ ਦੀ ਸਿੱਖ ਸਲਤਨਤ ਦੀ ਨੀਂਹ ਰੱਖਣ ਵਾਲ਼ਾ ਇੱਕ ਸਿੱਖ ਮਹਾਰਾਜਾ ਸੀ ਜੋ ਸ਼ੇਰ-ਏ-ਪੰਜਾਬ (ਪੰਜਾਬ ਦਾ ਸ਼ੇਰ) ਦੇ ਨਾਂ ਨਾਲ਼ ਜਾਣਿਆ ਜਾਂਦਾ ਹੈ। ਮਹਾਰਾਜਾ ਰਣਜੀਤ ਸਿੰਘ ਨੂੰ ਪੰਜਾਬ ਦੇ ਇਤਿਹਾਸ ਵਿੱਚ ਬਹਾਦਰ ਜੰਗਜੂ, ਦਲੇਰ ਮਹਾਰਾਜੇ ਤੇ ਮਹਾਨ ਸ਼ਖ਼ਸੀਅਤ ਵਜੋਂ ਜਾਣਿਆ ਜਾਂਦਾ ਹੈ। ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਵਿੱਚ ਸਿੱਖਾਂ, ਹਿੰਦੂਆਂ ਤੇ ਮੁਸਲਮਾਨਾਂ ਨੂੰ ਇੱਕ ਡੋਰ ਵਿੱਚ ਪਰੋਈ ਰੱਖਿਆ, ਜਿਸ ਕਰਕੇ ਖ਼ਾਲਸਾ ਰਾਜ ਦੀ ਹਰ ਥਾਂ ਸਿਫ਼ਤ ਕੀਤੀ ਜਾਂਦੀ ਸੀ।
ਪ੍ਰਦੂਸ਼ਣ, ਕੁਦਰਤੀ ਵਾਤਾਵਰਨ ਵਿੱਚ ਗੰਦਗੀ ਦੀ ਪਛਾਣ ਹੈ ਜੋ ਵਾਤਾਵਰਨ ਦੀ ਉਲਟ ਤਬਦੀਲੀ ਦਾ ਕਾਰਨ ਬਣਦਾ ਹੈ। ਪ੍ਰਦੂਸ਼ਣ ਰਸਾਇਣਕ ਪਦਾਰਥਾਂ ਜਾਂ ਊਰਜਾ ਦੇ ਰੂਪ ਲੈ ਸਕਦਾ ਹੈ, ਜਿਵੇਂ ਕਿ ਰੌਲਾ, ਗਰਮੀ ਜਾਂ ਰੋਸ਼ਨੀ ਪ੍ਰਦੂਸ਼ਣ, ਪ੍ਰਦੂਸ਼ਣ ਦੇ ਹਿੱਸੇ, ਜਾਂ ਤਾਂ ਬਾਹਰਲੇ ਪਦਾਰਥ / ਊਰਜਾ ਜਾਂ ਕੁਦਰਤੀ ਤੌਰ ਤੇ ਪੈਦਾ ਹੋਣ ਵਾਲੀ ਗੰਦਗੀ ਹੋ ਸਕਦੀ ਹੈ। ਪ੍ਰਦੂਸ਼ਣ ਨੂੰ ਅਕਸਰ ਬਿੰਦੂ ਸਰੋਤ ਜਾਂ ਨਾਨ-ਪੁਆਇੰਟ ਸੋਰਸ ਪ੍ਰਦੂਸ਼ਣ ਵਜੋਂ ਸ਼੍ਰੇਣੀਬੱਧ ਕੀਤਾ ਜਾਂਦਾ ਹੈ। 2015 ਵਿੱਚ, ਸੰਸਾਰ ਵਿੱਚ 9 ਮਿਲੀਅਨ ਲੋਕ ਪ੍ਰਦੂਸ਼ਣ ਕਰਕੇ ਮਾਰੇ ਗਏ।ਪ੍ਰਦੂਸ਼ਣ ਦੀਆਂ ਮੁੱਖ ਕਿਸਮਾਂ ਵਿੱਚ ਸ਼ਾਮਲ ਹਨ:
ਬੰਦਾ ਸਿੰਘ ਬਹਾਦਰ (27 ਅਕਤੂਬਰ 1670 –9 ਜੂਨ 1716) ਸਿੱਖਾਂ ਦੀ ਸੈਨਾ ਦਾ ਸੈਨਾਪਤੀ ਸੀ। ਉਸ ਦੇ ਬਚਪਨ ਦਾ ਨਾਂ ਲਛਮਣ ਦੇਵ ਸੀ ਪਰ ਓਹ ਲਛਮਣ ਦਾਸ ਅਤੇ ਮਾਧੋ ਦਾਸ ਦੇ ਨਾਵਾਂ ਨਾਲ ਵੀ ਜਾਣਿਆ ਜਾਂਦਾ ਸੀ। ਉਸਨੇ ਪੰਦਰਾਂ ਸਾਲ ਦੀ ਉਮਰ ਵਿੱਚ ਵੈਰਾਗੀ ਬਣਨ ਲਈ ਘਰ ਛੱਡ ਦਿਤਾ ਤਾਂ ਉਸਨੂੰ ਮਾਧੋ ਦਾਸ ਦੇ ਨਾਂ ਨਾਲ ਜਾਣਿਆ ਜਾਣ ਲਗਿਆ। ਉਸਨੇ ਗੋਦਾਵਰੀ ਨਦੀ ਦੇ ਕਿਨਾਰੇ ਆਪਣਾ ਆਸ਼ਰਮ ਬਣਾਇਆ। ਇੱਥੇ ਹੀ ਉਸ ਦੀ ਮੁਲਾਕਾਤ ਸਤੰਬਰ 1708 ਈ. ਵਿੱਚ ਗੁਰੂ ਗੋਬਿੰਦ ਸਿੰਘ ਜੀ ਨਾਲ ਹੋਈ ਅਤੇ ਉਹ ਉਨ੍ਹਾਂ ਦਾ ਸ਼ਰਧਾਲੂ ਬਣ ਗਇਆ। ਗੁਰੂ ਜੀ ਨੇ ਹੀ ਉਸਨੂੰ ਬੰਦਾ ਸਿੰਘ ਬਹਾਦਰ ਦਾ ਨਾਂ ਦਿਤਾ ਅਤੇ ਪੰਜਾਬ ਵਿੱਚ ਮੁਗਲਾਂ ਵਿਰੁੱਧ ਸਿੱਖਾਂ ਦੀ ਅਗਵਾਈ ਕਰਨ ਲਈ ਭੇਜਿਆ। ਗੁਰਦਾਸ ਨੰਗਲ ਵਿਚ ਦਸੰਬਰ 1715 ਵਿਚ ਗਿ੍ਫ਼ਤਾਰ ਕੀਤੇ ਬੰਦਾ ਸਿੰਘ ਅਤੇ ਉਸ ਦੇ ਸਾਥੀ ਅਤੇ ਮਗਰੋਂ ਗਿ੍ਫ਼ਤਾਰ ਕੀਤੇ ਸਿੱਖ ਕੈਦੀ 27 ਫ਼ਰਵਰੀ, 1716 ਦੇ ਦਿਨ ਦਿੱਲੀ ਦੇ ਬਾਹਰਵਾਰ ਪਿੰਡ ਅਗਰਾਬਾਦ ਕੋਲ ਪੁੱਜੇ। 29 ਫ਼ਰਵਰੀ, 1716 ਨੂੰ ਇਨ੍ਹਾਂ ਕੈਦੀਆਂ ਦਾ ਦਿੱਲੀ ਵਿਚ ਜਲੂਸ ਕਢਿਆ ਗਿਆ। ਜਲੂਸ ਦੇ ਸੱਭ ਤੋਂ ਅੱਗੇ ਇਕ ਬੈਂਡ-ਵਾਜਾ ਜਾ ਰਿਹਾ ਸੀ। ਇਹ ਜਲੂਸ ਦਿੱਲੀ ਨੇੜਲੇ ਪਿੰਡ ਅਗਰਾਬਾਦ ਤੋਂ ਸ਼ੁਰੂ ਹੋ ਕੇ, 10 ਕਿਲੋਮੀਟਰ ਦੂਰ, ਲਾਲ ਕਿਲਾ ਤਕ ਲਿਜਾਇਆ ਗਿਆ। ਇਸ ਬੈਂਡ ਦੇ ਪਿੱਛੇ ਦੋ ਹਜ਼ਾਰ ਸਿੱਖਾਂ ਦੇ ਸਿਰ, ਜਿਨ੍ਹਾਂ 'ਚ ਤੂੜੀ ਭਰ ਕੇ ਬਾਂਸਾਂ 'ਤੇ ਲਟਕਾਇਆ ਹੋਇਆ ਸੀ, ਜਾ ਰਹੇ ਸਨ। ਇਨ੍ਹਾਂ ਦੇ ਸਿਰਾਂ ਦੇ ਵਾਲ ਖੁਲ੍ਹੇ ਰੱਖੇ ਹੋਏ ਸਨ ਤਾਂ ਜੋ ਲੋਕ ਪਛਾਣ ਸਕਣ ਕਿ ਇਹ ਸਿੱਖਾਂ ਦੇ ਹੀ ਸਿਰ ਹਨ। ਇਨ੍ਹਾਂ ਦੀ ਗਿਣਤੀ ਵਧਾਉਣ ਵਾਸਤੇ ਕੁੱਝ ਔਰਤਾਂ ਦੇ ਸਿਰ ਵੱਢ ਕੇ ਵੀ ਸ਼ਾਮਲ ਕਰ ਦਿਤੇ ਗਏ ਸਨ, ਜੋ ਲੰਮੇ ਵਾਲਾਂ ਕਾਰਨ ਸਿੱਖ ਹੀ ਜਾਪਦੀਆਂ ਸਨ। ਇਸ ਮਗਰੋਂ ਇਕ ਹਾਥੀ ਸੀ, ਜਿਸ 'ਤੇ ਰੱਖੇ ਹੋਏ ਪਿੰਜਰੇ ਵਿਚ ਬੰਦਾ ਸਿੰਘ ਸੀ। ਬੰਦਾ ਸਿੰਘ ਦਾ ਮਜ਼ਾਕ ਉਡਾਉਣ ਵਾਸਤੇ ਉਸ ਨੂੰ ਇਕ ਲਾੜੇ ਵਾਂਗ ਸੁਨਹਿਰੀ ਜ਼ਰੀ ਵਾਲੀ ਲਾਲ ਪੱਗ, ਅਨਾਰ ਦੇ ਫ਼ੁਲਾਂ ਦੇ ਰੰਗ ਦਾ ਸ਼ਾਹੀ ਚੋਗਾ ਪਾਇਆ ਹੋਇਆ ਸੀ। ਉਸ ਦੇ ਸਿਰ 'ਤੇ ਇਕ ਲਕੜੀ ਦਾ ਖੋਖਾ ਤਿੰਨ-ਚਾਰ ਕਿਲੋ ਮਿੱਟੀ ਨਾਲ ਭਰ ਕੇ ਰਖਿਆ ਹੋਇਆ ਸੀ, ਜਿਸ ਦੇ ਭਾਰ ਨਾਲ ਉਹ ਗਰਦਨ ਝੁਕਾਈ ਟੇਢਾ ਬੈਠਾ ਸੀ। ਬੰਦਾ ਸਿੰਘ ਭਾਵੇਂ ਪਿੰਜਰੇ ਵਿਚ ਬੰਦ ਸੀ, ਪਰ ਫਿਰ ਵੀ ਉਸ ਪਿੱਛੇ ਨੰਗੀ ਤਲਵਾਰ ਹੱਥ ਵਿਚ ਫੜ ਕੇ ਇਕ ਸਿਪਾਹੀ ਖੜਾ ਕੀਤਾ ਹੋਇਆ ਸੀ ਕਿਉਂਕਿ ਮੁਗ਼ਲ ਡਰਦੇ ਸੀ ਕਿ ਕਿਤੇ ਬੰਦਾ ਜਾਦੂ ਨਾਲ ਉੱਡ ਹੀ ਨਾ ਜਾਵੇ। ਬੰਦਾ ਸਿੰਘ ਵਾਲੇ ਹਾਥੀ ਦੇ ਪਿੱਛੇ 740 ਕੈਦੀ ਸਨ। ਇਨ੍ਹਾਂ ਦੇ ਮੂੰਹਾਂ 'ਤੇ ਕਾਲਖ਼ ਮਲੀ ਹੋਈ ਸੀ। ਉਨ੍ਹਾਂ ਦਾ ਇਕ-ਇਕ ਹੱਥ ਗਰਦਨ ਦੇ ਪਿੱਛੇ ਕਰ ਕੇ ਸ਼ਿਕੰਜੇ ਵਿਚ ਕੱਸ ਕੇ ਬੰਨਿ੍ਹਆ ਹੋਇਆ ਸੀ। ਉਨ੍ਹਾਂ ਦੇ ਸਿਰਾਂ 'ਤੇ ਕਾਗ਼ਜ਼ਾਂ ਦੀਆਂ ਖੋਖਾ-ਟੋਪੀਆਂ ਰੱਖੀਆਂ ਹੋਈਆਂ ਸਨ ਤੇ ਉਨ੍ਹਾਂ ਦੇ ਜਿਸਮਾਂ 'ਤੇ ਭੇਡਾਂ ਦੀ ਖੱਲ ਲਵ੍ਹੇਟੀ ਹੋਈ ਸੀ। ਉਨ੍ਹਾਂ ਦਾ ਇਹ ਰੂਪ ਉਨ੍ਹਾਂ ਦਾ ਮਜ਼ਾਕ ਉਡਾਉਣ ਅਤੇ ਉਨ੍ਹਾਂ ਦੀ ਬੇਇਜ਼ਤੀ ਕਰਨ ਵਾਸਤੇ ਬਣਾਇਆ ਗਿਆ ਸੀ। ਉਨ੍ਹਾਂ ਨੂੰ ਦੋ-ਦੋ ਕਰ ਕੇ ਕਾਠੀਆਂ ਤੋਂ ਸੱਖਣੇ ਊਠਾਂ 'ਤੇ ਲੱਦਿਆ ਹੋਇਆ ਸੀ। ਇਸ ਜਲੂਸ ਪਿੱਛੇ ਮੁਹੰਮਦ ਅਮੀਨ ਖ਼ਾਨ, ਉਸ ਦਾ ਪੁੱਤਰ ਕਮਰ-ਉਦ-ਦੀਨ ਖ਼ਾਨ ਅਤੇ ਜ਼ਕਰੀਆ ਖ਼ਾਨ ਪੁੱਤਰ ਅਬਦੁਸ ਸਮਦ ਖ਼ਾਨ ਜੋ ਮਗਰੋਂ ਲਾਹੌਰ ਦਾ ਸੂਬੇਦਾਰ ਬਣਿਆ, ਜੇਤੂਆਂ ਵਾਂਗ ਆਕੜ-ਆਕੜ ਕੇ ਚੱਲ ਰਹੇ ਸਨ। ਇਹ ਜਲੂਸ ਲਾਹੌਰੀ ਗੇਟ ਦੇ ਰਸਤਿਉਂ ਦਿੱਲੀ ਸ਼ਹਿਰ ਵਿਚ ਦਾਖ਼ਲ ਹੋਇਆ। ਇਸ ਜਲੂਸ ਨੂੰ ਵੇਖਣ ਵਾਸਤੇ ਦਿੱਲੀ ਦੀ ਸਾਰੀ ਲੋਕ ਸੜਕਾਂ 'ਤੇ ਆਈ ਹੋਈ ਸੀ। ਸ਼ਹਿਰ ਵਿਚ ਕੋਈ ਵੀ ਸ਼ਖ਼ਸ ਐਸਾ ਨਹੀਂ ਸੀ ਰਿਹਾ, ਜਿਸ ਨੇ ਇਹ ਨਜ਼ਾਰਾ ਨਾ ਵੇਖਿਆ ਹੋਵੇ। ਲੱਖਾਂ ਲੋਕਾਂ ਦੀਆਂ ਭੀੜਾਂ ਕਾਰਨ ਏਨੀ ਘੁਟਣ ਸੀ ਕਿ ਇਸ ਮੌਕੇ 'ਤੇ ਸਾਹ ਲੈਣਾ ਵੀ ਮੁਸ਼ਕਲ ਹੋਇਆ ਪਿਆ ਸੀ। ਲੋਕ ਸਿੱਖਾਂ ਨੂੰ ਮਜ਼ਾਕ 'ਚ ਉਨ੍ਹਾਂ ਵਲ ਵੇਖ ਕੇ ਕੋਝੀਆਂ ਸੈਨਤਾਂ ਕਰ ਰਹੇ ਸਨ। ਜਦੋਂ ਬੰਦਾ ਸਿੰਘ ਨੂੰ ਬਾਦਸ਼ਾਹ ਫ਼ਰਖ਼ਸੀਅਰ ਕੋਲ ਪੇਸ਼ ਕੀਤਾ ਗਿਆ ਸੀ ਤਾਂ ਬਾਦਸ਼ਾਹ ਨੇ ਬੰਦਾ ਸਿੰਘ ਨੂੰ ਪੁਛਿਆ, ਤੂੰ ਅਪਣੇ ਵਾਸਤੇ ਕਿਹੋ ਜਹੀ ਮੌਤ ਚੁਣੇਂਗਾ?
ਵਿਸ਼ਵਕੋਸ਼ ਇੱਕ ਅਜਿਹੀ ਕਿਤਾਬ ਨੂੰ ਕਿਹਾ ਜਾਂਦਾ ਹੈ ਜਿਸ ਵਿੱਚ ਦੁਨੀਆਂ ਭਰ ਦੇ ਵੱਖ-ਵੱਖ ਵਿਸ਼ਿਆਂ ਸੰਬੰਧੀ ਗਿਆਨ ਦਰਜ ਹੋਵੇ। ਇਸ ਵਿੱਚ ਗਿਆਨ ਦੀਆਂ ਕੁੱਲ ਸ਼ਾਖਾਵਾਂ ਦਾ ਸਮੂਹ ਹੁੰਦਾ ਹੈ। ਇਸ ਵਿੱਚ ਵਰਨਮਾਲਾ ਦੇ ਰੂਪ ਵਿੱਚ ਲੇਖ ਤੇ ਇੰਦਰਾਜ਼ ਹੁੰਦੇ ਹਨ ਜਿੰਨਾ ਉੱਤੇ ਸਾਰਹੀਣ ਤੇ ਸੰਖੇਪ ਵਿੱਚ ਜਾਣਕਾਰੀ ਦਿੱਤੀ ਹੁੰਦੀ ਹੈ। ਵਿਸ਼ਵਕੋਸ਼ ਅੰਗ੍ਰੇਜੀ ਸ਼ਬਦ "ਐਨਸਾਈਕਲੋਪੀਡੀਆ" ਦਾ ਸਮਾਂਤਰ ਹੈ ਜੋ ਕੀ (ਐਨ = ਏ ਸਰਕਲ ਤੇ ਪੀਡੀਆ = ਐਜੂਕੇਸ਼ਨ) ਤੋਂ ਲਿਆ ਗਿਆ ਹੈ। ਵਿਸ਼ਵਗਿਆਨਕੋਸ਼ ਨੂੰ ਕਦੇ ਵੀ ਪੂਰਾ ਹੋਇਆ ਘੋਸ਼ਿਤ ਨਹੀਂ ਕੀਤਾ ਜਾ ਸਕਦਾ ਕਿਓਂਕਿ ਗਿਆਨ ਦੀ ਸਿਰਜਣਾ ਇੱਕ ਲਗਾਤਾਰ ਅਤੇ ਹਮੇਸ਼ਾਂ ਨਵੀਓਂਦੇ ਰਹਿਣ ਵਾਲ਼ੀ ਕਿਰਿਆ ਹੈ । ਵਿਸ਼ਵਗਿਆਨਕੋਸ਼ ਵਿੱਚ ਸਾਰੇ ਵਿਸ਼ਿਆਂ ਤੇ ਲੇਖ ਹੋ ਸਕਦੇ ਹੈ ਪਰ ਇੱਕ ਵਿਸ਼ੇ ਵਾਲਾ ਵਿਸ਼ਵਕੋਸ਼ ਵੀ ਹੋ ਸਕਦੇ ਹੈ ਜੋ ਕੀ ਅਜੇ ਕੱਲ ਆਨਲਾਈਨ ਵੀ ਉਪਲਬਦ ਹਨ।
ਮੋਹਨਦਾਸ ਕਰਮਚੰਦ ਗਾਂਧੀ (2 ਅਕਤੂਬਰ 1869 - 30 ਜਨਵਰੀ 1948), ਜਾਂ ਮਹਾਤਮਾ ਗਾਂਧੀ, ਭਾਰਤ ਦੀ ਆਜ਼ਾਦੀ ਦੇ ਵੇਲੇ ਦਾ ਇੱਕ ਪ੍ਰਮੁੱਖ ਰਾਜਨੀਤਕ ਅਤੇ ਅਧਿਆਤਮਕ ਨੇਤਾ ਸੀ। ਇਹਨੂੰ ਨੂੰ ਮਹਾਤਮਾ (ਸੰਸਕ੍ਰਿਤ: ਮਹਾਨ ਆਤਮਾ) ਦਾ ਖਿਤਾਬ 1914 ਵਿੱਚ ਦੱਖਣੀ ਅਫਰੀਕਾ ਵਿੱਚ ਦਿੱਤਾ ਗਿਆ ਜੋ ਕਿ ਹੁਣ ਦੁਨੀਆਂ ਭਰ ਵਿੱਚ ਮਸ਼ਹੂਰ ਹੈ। ਇਹਨੂੰ ਭਾਰਤ ਵਿੱਚ ਬਾਪੂ (ਗੁਜਰਾਤੀ ਭਾਸ਼ਾ: ਪਿਤਾ ਦੇ ਲਈ ਵਰਤਿਆ ਜਾਂਦਾ ਸ਼ਬਦ) ਕਹਿਕੇ ਵੀ ਸੰਬੋਧਨ ਕੀਤਾ ਜਾਂਦਾ ਹੈ।
The Integrated Authority File (ਜਰਮਨ: Gemeinsame Normdatei, also known as: Universal Authority File) or GND is an international authority file for the organisation of personal names, subject headings and corporate bodies from catalogues. It is used mainly for documentation in libraries and increasingly also by archives and museums. The GND is managed by the German National Library in cooperation with various regional library networks in German-speaking Europe and other partners.
ਬੰਜੁਲ (ਪੂਰਵਲ ਬਾਥਰਸਟ), ਅਧਿਕਾਰਕ ਤੌਰ ਉੱਤੇ ਬੰਜੁਲ ਦਾ ਸ਼ਹਿਰ, ਗਾਂਬੀਆ ਅਤੇ ਬੰਜੁਲ ਵਿਭਾਗ ਦੀ ਰਾਜਧਾਨੀ ਹੈ। ਢੁਕਵੇਂ ਸ਼ਹਿਰ ਦੀ ਅਬਾਦੀ 34,828 ਹੈ ਅਤੇ ਵਡੇਰਾ ਬੰਜੁਲ ਖੇਤਰ, ਜਿਸ ਵਿੱਚ ਬੰਜੁਲ ਦਾ ਸ਼ਹਿਰ ਅਤੇ ਕਾਨੀਫ਼ਿੰਗ ਨਗਰ ਕੌਂਸਲ ਸ਼ਾਮਲ ਹਨ, ਦੀ ਅਬਾਦੀ 357,238 (2003 ਮਰਦਮਸ਼ੁਮਾਰੀ) ਹੈ। ਬੰਜੁਲ ਸੇਂਟ ਮੈਰੀ ਟਾਪੂ (ਬੰਜੁਲ ਟਾਪੂ) ਉੱਤੇ ਸਥਿੱਤ ਹੈ ਜਿੱਥੇ ਗਾਂਬੀਆ ਦਰਿਆ ਅੰਧ ਮਹਾਂਸਾਗਰ ਵਿੱਚ ਜਾ ਰਲਦਾ ਹੈ।
ਮਨੁੱਖੀ ਸਰੀਰ ਦੇ ਇੱਕ ਬਹੁਤ ਹੀ ਵਿਚਿਤ੍ਰ ਤੇ ਜਟਿਲ ਮਸ਼ੀਨ ਦੀ ਤਰਾਂ ਹੈ। ਤੰਦਰੁਸਤੀ ਦੀ ਹਾਲਤ ਵਿੱਚ ਇਹ ਮਸ਼ੀਨ ਨਿਰਵਿਘਨ ਸਹਿਜ ਹੀ ਆਪਣਾ ਕਾਰਜ ਕਰਦੀ ਰਹਿੰਦੀ ਹੈ ਪ੍ਰੰਤੂ ਇਸ ਵਿੱਚ ਕੋਈ ਖ਼ਰਾਬੀ ਆ ਜਾਣ ਦੀ ਸੂਰਤ ਵਿੱਚ ਇਹ ਉਸ ਦਾ ਸੰਦੇਸ਼ ਕੁਝ ਲੱਛਣਾਂ ਦੇ ਰੂਪ ਵਿੱਚ ਦਿੰਦੀ ਹੈ ਜਿਵੇਂ ਕਿ ਭੁੱਖ ਨਾ ਲੱਗਣਾ, ਸਰੀਰ ਵਿੱਚ ਦੁਖਣ ਜਿਹੀ ਮਹਿਸੂਸ ਹੋਣੀ ਆਦਿ। ਇਹ ਲੱਛਣ ਸੰਕੇਤ ਹਨ ਕਿਸੇ ਬਿਮਾਰੀ ਦੇ, ਖ਼ੁਦ ਬਿਮਾਰੀ ਨਹੀਂ।ਇਨ੍ਹਾਂ ਲੱਛਣਾਂ ਦਾ ਸ੍ਰੋਤ ਭਾਵ ਬਿਮਾਰੀ ਲੱਭਣ ਲਈ ਮਨੁੱਖੀ ਸਰੀਰ ਦਾ ਮੁਢਲਾ ਗਿਆਨ ਅੱਗੇ ਵਰਨਣ ਹੈ।
ਪੰਜਾਬ ਸ਼ਬਦ ਫ਼ਾਰਸੀ ਦੇ ਸ਼ਬਦ "ਪੰਜ" ਅਤੇ "ਆਬ" ਦੇ ਸੁਮੇਲ ਤੋਂ ਬਣਿਆ ਹੈ। ਇਸ ਸ਼ਬਦ ਦੀ ਸਭ ਤੋਂ ਪਹਿਲੀ ਵਰਤੋਂ ਇਬਨ ਬਤੂਤਾ ਦੀਆਂ ਲਿਖਤਾਂ ਵਿੱਚ ਮਿਲਦੀ ਹੈ ਜੋ 14ਵੀਂ ਸਦੀ ਵਿੱਚ ਇਸ ਇਲਾਕੇ ਵਿੱਚ ਆਇਆ ਸੀ। ਇਸਦੀ ਵੱਡੇ ਪੱਧਰ ਉੱਤੇ ਵਰਤੋਂ 16ਵੀਂ ਸਦੀ ਦੇ ਦੂਜੇ ਹਿੱਸੇ ਦੀ ਕਿਤਾਬ "ਤਰੀਖ਼ ਸ਼ੇਰ ਸ਼ਾਹ ਸੂਰੀ" ਵਿੱਚ ਮਿਲਦੀ ਹੈ, ਜਿਸ ਵਿੱਚ ਪੰਜਾਬ ਸ਼ਬਦ ਸ਼ੇਰਖ਼ਾਨ ਦੇ ਕਿਲ੍ਹੇ ਦੀ ਉਸਾਰੀ ਦੇ ਹਵਾਲੇ ਨਾਲ ਆਉਂਦਾ ਹੈ। ਇਸ ਤੋਂ ਪਹਿਲਾਂ ਪੰਜਾਬ ਵਰਗਾ ਜ਼ਿਕਰ ਮਹਾਂਭਾਰਤ ਦੇ ਕਿੱਸੇ ਕਹਾਣੀਆਂ ਵਿੱਚ ਵੀ ਹੈ ਜੋ ਪੰਚ-ਨਦ (ਪੰਜ ਨਦੀਆਂ) ਦੇ ਹਵਾਲੇ ਨਾਲ਼ ਹੈ। ਇਸ ਦੇ ਮਗਰੋਂ ਆਈਨ-ਏ-ਅਕਬਰੀ ਵਿੱਚ ਅਬੁਲ ਫ਼ਜ਼ਲ ਨੇ ਲਿਖਿਆ ਹੈ ਕਿ ਇਹ ਇਲਾਕਾ ਦੋ ਹਿੱਸਿਆਂ ਵਿੱਚ ਵੰਡਿਆ ਸੀ, ਲਾਹੌਰ ਤੇ ਮੁਲਤਾਨ। ਇਸ ਆਈਨ ਅਕਬਰੀ ਦੇ ਦੂਜੇ ਹਿੱਸੇ ਵਿੱਚ ਅਬੁਲ ਫ਼ਜ਼ਲ ਨੇ ਪੰਜਾਬ ਨੂੰ ਪੰਜ-ਨਦ ਲਿਖਿਆ ਹੈ। ਇਸ ਦੇ ਇਲਾਵਾ ਮੁਗ਼ਲ ਬਾਦਸ਼ਾਹ ਜਹਾਂਗੀਰ ਨੇ ਆਪਣੀ "ਤਜ਼ਕ-ਏ-ਜਹਾਂਗੀਰੀ" ਵਿੱਚ ਵੀ ਪੰਜਾਬ ਲਫ਼ਜ਼ ਵਰਤਿਆ ਹੈ। ਪੰਜਾਬ ਫ਼ਾਰਸੀ ਦੇ ਪੰਜ ਯਾਨੀ ਪੰਚ ਅਤੇ ਆਬ ਯਾਨੀ ਪਾਣੀ ਤੋਂ ਲਿਆ ਹੈ, ਜਿਸਦਾ ਮਤਲਬ ਪੰਜ ਦਰਿਆਵਾਂ ਦੀ ਧਰਤੀ ਬਣਦਾ ਹੈ। ਇਹ ਉਹ ਪੰਜ ਦਰਿਆ ਹਨ ਜਿਹੜੇ ਇਸ ਇਲਾਕੇ ਵਿੱਚ ਵਗਦੇ ਹਨ। ਅੱਜ ਕੱਲ੍ਹ ਦੋ ਦਰਿਆ (ਚਨਾਬ ਅਤੇ ਜੇਹਲਮ) ਪਾਕਿਸਤਾਨ ਵਿੱਚ ਹੀ ਵਗਦੇ ਹਨ। ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿੱਚ ਬਾਕੀ ਤਿੰਨ ਦਰਿਆਵਾਂ (ਸਤਲੁਜ, ਬਿਆਸ ਅਤੇ ਰਾਵੀ) ਦਾ ਪਾਣੀ ਵਗਦਾ ਹੈ, ਜਿਹੜੇ ਭਾਰਤ ਵਿੱਚੋ ਹੁੰਦੇ ਹੋਏ ਪਾਕਿਸਤਾਨ ਵਿੱਚ ਪ੍ਰਵੇਸ਼ ਕਰਦੇ ਹਨ। ਇਸ ਤੋਂ ਪਹਿਲਾਂ ਇਸ ਦਾ ਨਾਂ "ਸਪਤ ਸੰਧੂ" ਯਾਨੀ ਸੱਤ ਦਰਿਆਵਾਂ ਦੀ ਸਰਜ਼ਮੀਨ ਸੀ। "ਤਰੀਖ਼ ਜਿਹਲਮ" ਵਿਚ ਅੰਜੁਮ ਸੁਲਤਾਨ ਸ਼ਹਿਬਾਜ਼ ਨੇ ਲਿਖਿਆ ਹੈ ਕਿ ਸਪਤ ਦਾ ਮਤਲਬ ਸੱਤ ਤੇ ਸੰਧੂ ਦਾ ਮਤਲਬ ਦਰਿਆ ਹੈ।
ਮਾਰਕਸਵਾਦ ਸਮਾਂ ਬੀਤਣ ਨਾਲ ਜਿਉਂ- ਜਿਉਂ ਸਮਾਜ ਅਤੇ ਇਸਦੀਆਂ ਭਿੰਨ–ਭਿੰਨ ਸੰਸਥਾਵਾਂ ਗੁੰਝਲਦਾਰ ਰਹੀਆਂ ਹਨ ਉਸੇ ਤਰ੍ਹਾਂ ਹੀ ਸਾਹਿਤ ਵੀ ਗੁੰਝਲਦਾਰ ਅਤੇ ਬਹੁਪੱਖੀ ਹੁੰਦਾ ਰਿਹਾ ਹੈ। ਸਾਹਿਤ ਸਮਾਜਿਕ ਯਥਾਰਥ, ਆਦਰਸ਼ਵਾਦ, ਰਾਜਨੀਤਿਕ ਵਿਚਾਰਧਾਰਾ, ਇਤਿਹਾਸ ਅਤੇ ਮਿਥਿਹਾਸ ਦਾ ਵੇਰਵਾ ਹੈ। ਭਿੰਨ-ਭਿੰਨ ਸਾਹਿਤਕਾਰ ਜੀਵਨ ਦੇ ਭਿੰਨ–ਭਿੰਨ ਖੇਤਰਾਂ ਵਿੱਚੋਂ ਆਪਣੇ ਵਿਸ਼ੇ ਪ੍ਰਾਪਤ ਕਰਦੇ ਹਨ ਅਤੇ ਆਪੋ ਆਪਣੇ ਵਿਅਕਤੀਗਤ ਦ੍ਰਿਸ਼ਟੀਕੋਣ ਤੋਂ ਜੀਵਨ ਦੀਆਂ ਸਮੱਸਿਆਵਾਂ ਦਾ ਵਰਨਣ ਕਰਦੇ ਹਨ। ਇਸ ਲਈ ਸਾਹਿਤ ਦੀ ਆਲੋਚਨਾ ਕਰਨ ਲਈ ਵੱਖਰੇ–ਵੱਖਰੇ ਸਿਧਾਂਤ ਹੋਂਦ ਵਿੱਚ ਆਉਂਦੇ ਰਹਿੰਦੇ ਹਨ। ਇਨ੍ਹਾਂ ਵਿੱਚੋਂ ਹੀ ਇੱਕ ਮਾਰਕਸਵਾਦੀ ਪ੍ਰਣਾਲੀ ਹੈ। ਪੰਜਾਬੀ ਸਾਹਿਤ ਆਲੋਚਨਾ ਵਿੱਚ ਮਾਰਕਸਵਾਦੀ ਦ੍ਰਿਸ਼ਟੀ ਤੋਂ ਜਿੰਨ੍ਹਾਂ ਕੁ ਕੰਮ ਆਲੋਚਨਾ ਦੇ ਖੇਤਰ ਵਿੱਚੋਂ ਹੋਈਆ ਹੈ ਉਸਦਾ ਆਧਾਰ ਪੱਛਮੀ ਮਾਰਕਸਵਾਦੀ ਆਲੋਚਨਾ ਹੀ ਬਣਦੀ ਹੈ। ਮਾਰਕਸਵਾਦੀ ਦ੍ਰਿਸ਼ਟੀ ਜਾਂ ਮਾਰਕਸਵਾਦੀ ਵਿਚਾਰਧਾਰਾ ਦਾ ਖੇਤਰ ਬਹੁਤ ਵਿਸ਼ਾਲ ਹੈ। ਇਸਦੇ ਘੇਰੇ ਵਿੱਚ ਆਰਥਿਕ, ਸਮਾਜਿਕ, ਰਾਜਸੀ ਅਤੇ ਧਾਰਮਿਕ ਸਾਰੇ ਹੀ ਖੇਤਰ ਆ ਜਾਂਦੇ ਹਨ। ਮਾਰਕਸਵਾਦੀ ਦਰਸ਼ਨ ਦੇ ਹੋਂਦ ਵਿੱਚੋਂ ਆਉਣ ਵਿੱਚ ਜਿੱਥੇ ਪ੍ਰਕਿਰਤੀ ਦੇ ਨਿਯਮਾਂ ਦਾ ਯੋਗਦਾਨ ਹੈ ਉੱਥੇ ਸਮਾਜਿਕ ਪ੍ਰਸਥਿਤੀਆਂ ਦੀ ਦੇਣ ਵੀ ਮਹੱਤਵਪੂਰਨ ਹੈ। ਮਾਰਕਸਵਾਦੀ ਦਰਸ਼ਨ ਸਿਧਾਂਤ ਅਤੇ ਅਮਨ ਦੀ ਏਕਤਾ ਵਿੱਚੋਂ ਵਿਸ਼ਵਾਸ ਰੱਖਦਾ ਹੈ। ਇਹ ਪਦਾਰਥ ਨੂੰ ਮੂਲ ਅਤੇ ਮਨੁੱਖੀ ਚੇਤਨਾ ਤੋਂ ਆਜ਼ਾਦ ਹੋਂਦ ਰੱਖਣ ਵਾਲਾ ਦਰਸ਼ਨ ਹੈ ਅਤੇ ਇਹ ਦਰਸ਼ਨ ਇਸ ਸੰਸਾਰ ਅਤੇ ਪਦਾਰਥ ਦੀ ਹੋਂਦ ਦੀ ਕਿਸੇ ਪਰਾ ਸ਼ਕਤੀ ਦੀ ਸਿਰਜਣਾ ਦੇ ਵਿਚਾਰ ਨੂੰ ਰੱਦ ਕਰਦਾ ਹੈ। ਮਾਰਕਸਵਾਦ ਜਰਮਨ ਦੇ ਕਾਰਲ ਹੈਨਰਿਖ ਮਾਰਕਸ ਦੇ ਵਿਚਾਰਾਂ ‘ਚ ਆਕਾਰ ਗ੍ਰਹਿਣ ਕਰਦਾ ਹੈ। ਕਾਰਲ ਮਾਰਕਸ ਜਰਮਨ ਦੇ ਫਿਲਾਸ਼ਫਰ, ਅਰਥ-ਸ਼ਾਸ਼ਤਰੀ, ਸਮਾਜ ਵਿਗਿਆਨੀ ਇਤਿਹਾਸ ਦਾ ਪੱਤਰਕਾਰ ਅਤੇ ਸਮਾਜਿਕ ਇਨਕਲਾਬੀ ਸਨ। ਉਨ੍ਹਾਂ ਦਾ ਜਨਮ 5 ਮਈ 1818 ਈ. ਨੂੰ ਇੱਕ ਯਹੂਦੀ ਪਰਿਵਾਰ ਵਿੱਚ ਹੋਇਆ। ਉਹ ਬੋਨ ਯੂਨੀਵਰਸਿਟੀ ਅਤੇ ਜੇਨਾ ਯੂਨੀਵਰਸਿਟੀ ਵਿਚੋਂ ਪੜਦਿਆਂ ਹੀਗਲ ਦੇ ਦਰਸ਼ਨ ਤੋਂ ਬਹੁਤ ਪ੍ਰਭਾਵਿਤ ਹੋਇਆ। 1839-41 ਵਿੱਚ ਉਨ੍ਹਾਂ ਨੇ ਪ੍ਰਾਕ੍ਰਿਤਕ ਦਰਸ਼ਨ ਉੱਪਰ ਆਪਣਾ ਪੀਐੱਚ.ਡੀ. ਦਾ ਸ਼ੋਧ ਪ੍ਰਬੰਧ ਤਿਆਰ ਕੀਤਾ। ਮਾਰਕਸ ਉੱਪਰ ਇਸ ਗੱਲ ਦਾ ਅਸਰ ਸੀ ਕਿ ਉਸਦੇ ਪਿਤਾ ਨੇ ਇਸ ਕਰਕੇ ਯਹੂਦੀ ਧਰਮ ਨੂੰ ਛੱਡ ਕੇ ਇਸਾਈ ਮੱਤ ਨੂੰ ਅਪਨਾ ਲਿਆ ਸੀ ਤਾਂ ਕਿ ਉਹ ਉੱਚ ਵਰਗ ਵਿੱਚ ਸਵਿਕਾਰਿਆ ਜਾ ਸਕੇ। 1835 ਤੋਂ ਬਾਅਦ ਸਮੇਂ ਵਿੱਚ ਯੂਨੀਵਰਸਿਟੀ ਵਿੱਚ ਪੜਦਿਆਂ ਹੋਇਆ ਹੀ ਉਹ ਆਪਣੇ ਸਟੇਟ ਵਿਰੋਧੀ ਵਿਚਾਰਾਂ ਦਾ ਇਜ਼ਹਾਰ ਕਰਦਾ ਰਿਹਾ। ਯੂਨੀਵਰਸਿਟੀ ਵਿੱਚ ਸੱਜੇ ਪੱਖੀ ਅਤੇ ਖੱਬੇ ਪੱਖੀ ਦੋ ਧੜੇ ਬਣੇ ਹੋਏ ਸਨ। ਮਾਰਕਸ ਖੱਬੇ ਪੱਖੀਆਂ ਦਾ ਲੀਡਰ ਸੀ। ਹੁਣ ਉਸਨੂੰ ਸਮਝ ਆ ਗਈ ਸੀ ਕਿ ਗਰੀਬੀ ਬੁਰਜ਼ੁਆ ਜਮਾਤ ਵੱਲੋਂ ਪੈਦਾ ਕੀਤੀ ਹੋਈ ਸਥਿਤੀ ਹੀ ਹੈ। 1842 ਦੇ ਆਸਪਾਸ ‘ਰਲਿਸ ਸਮਾਚਾਰ’ ਨਾਂ ਦੀ ਪੱਤ੍ਰਿਕਾ ਵਿੱਚੋਂ ਸਤਾ ਨੂੰ ਵੰਗਾਰਦੇ ਹੋਏ ਲੇਖ ਲਿਖਦਾ ਹੋਇਆ ਇਸਦਾ ਸੰਪਾਦਕ ਬਣਿਆ। ਇਸ ਪੱਤ੍ਰਿਕਾ ਰਾਹੀਂ ਹੀ ਫਰੈਂਡਿਕ ਏਂਗਲਜ਼ ਉਸਦੀਆਂ ਲਿਖਤਾਂ ਤੋਂ ਪ੍ਰਭਾਵਿਤ ਹੋਇਆ। ਕਾਰਲ ਮਾਰਕਸ ਵਿਆਹ ਤੋਂ ਬਾਅਦ ਪੈਰਿਸ ਪਹੁੰਚ ਗਿਆ। ਜਿੱਥੇ ਉਸਨੂੰ ਬੁਰਜ਼ੁਆ ਜਮਾਤ ਦੇ ਕਰੂਪ ਚਿਹਰੇ ਦੇ ਦਰਸ਼ਨ ਹੋਏ। ਇੱਥੇ ਹੀ ਉਸਦੀ ਏਂਗਲਜ਼ ਨਾਲ ਮੁਲਾਕਾਤ ਹੁੰਦੀ ਹੈ ਅਤੇ ਇਕੱਠੇ ਹੀ ਕੰਮ ਕਰਨ ਲਈ ਸਹਿਮਤ ਹੋ ਜਾਂਦੇ ਹਨ। “ਉਨ੍ਹਾਂ ਦੋਹਾਂ ਦਾ ਨਿਸ਼ਾਨਾ ਸਮਾਜਵਾਦੀ ਵਿਚਾਰਧਾਰਾ ਨੂੰ ਵਿਗਿਆਨਿਕ ਪੱਧਰ ਉੱਪਰ ਖੜ੍ਹਾ ਕਰਨਾ ਅਤੇ ਮਜ਼ਦੂਰ ਵਰਗ ਨੂੰ ਵਿਚਾਰਧਾਰਕ ਸੰਦਾਂ ਨਾਲ ਲੈਸ ਕਰਕੇ ਉਨ੍ਹਾਂ ਨੂੰ ਆਪਣੀ ਮੁਕਤੀ ਦੇ ਘੋਲ ਲਈ ਤਿਆਰ ਕਰਨਾ ਸੀ।”1 ਮਾਰਕਸ ਇਸ ਨਤੀਜੇ ਉੱਤੇ ਪਹੁੰਚਿਆ ਕਿ ਆਰਥਿਕ ਸੰਰਚਨਾ ਦੀ ਸਮਾਜਕ ਵਰਤਾਰੇ ਅਤੇ ਮਨੁੱਖੀ ਰਿਸ਼ਤਿਆਂ ਨੂੰ ਨਿਰਧਾਰਿਤ ਕਰਦੀ ਹੈ। ਜਿੱਥੇ ਮਾਰਕਸ ਅਤੇ ਏਂਗਲਜ਼ ਨਾਲ ਰਲ ਕੇ “ਕਮਿਊਨਿਸਟ ਮੈਨੀਫੈਸਟੋ” ਤਿਆਰ ਕੀਤਾ। ਮਾਰਕਸਵਾਦੀ ਦਰਸ਼ਨ ਕਾਰਲ ਮਾਰਕਸ ਅਤੇ ਫਰੈਡਿਕ ਏਂਗਲਜ ਯਤਨਾਂ ਸਦਕਾ ਹੀ ਹੋਂਦ ਵਿੱਚ ਆਇਆ ਸੀ। ਇਹ ਦੋਵੇਂ ਵਿਦਵਾਨ ਪ੍ਰੋਲੋਤਾਰੀ ਜਮਾਤ ਜਾਂ ਕਹਿ ਲਉ ਮਜ਼ਦੂਰ ਅਤੇ ਕਾਮਿਆਂ ਵਿੱਚ ਖੜ੍ਹ ਕੇ ਬੁਰਜ਼ੁਆ ਜਮਾਤ ਦੇ ਲੁੱਟ-ਖਸੁੱਟ ਵਾਲੇ ਨਿਜ਼ਾਮ ਦਾ ਵਿਰੋਧ ਕਰਦੇ ਸਨ। ਇਹਨਾਂ ਦੋਹਾਂ ਵਿਦਵਾਨਾਂ ਦੀਆਂ ਕੋਸ਼ਿਸ਼ਾਂ ਸਦਕਾ ਹੀ ਇਹ ਦਰਸ਼ਨ ਆਪਣੇ ਸੰਘਰਸ਼ਾਂ ਅਤੇ ਸਿਰਜਨਾਤਮਕ ਕਾਰਨਾਮੇ ਕਰਕੇ ਸੰਸਾਰ ਪੱਧਰ 'ਤੇ ਜਾਣਿਆ ਜਾਣ ਲੱਗਾ ਅਤੇ ਇੱਕ ਤਰ੍ਹਾਂ ਨਾਲ ਸਰਵ-ਵਿਆਪਕਤਾ ਦੀ ਪਹੁੰਚ ਕਰਕੇ ਇੱਕ ਇਨਕਲਾਬੀ ਸਿਧਾਂਤ ਵਜੋਂ ਸਰਬ-ਪ੍ਰਵਾਨਤਾ ਦਾ ਦਰਜਾ ਹਾਸਿਲ ਕਰ ਗਿਆ। ਇਸ ਵਾਦ ਦਾ ਸੰਬੰਧ ਸਮਾਜਿਕ ਵਿਕਾਸ ਵਿੱਚੋਂ ਇਤਿਹਾਸਿਕ ਪਦਾਰਥਵਾਦ ਦੀ ਭੂਮਿਕਾ ਦੀ ਨਿਸ਼ਾਨਦੇਹੀ ਕਰਨ ਨਾਲ ਹੈ। ਇਹ ਸਿਧਾਂਤ ਇਹ ਵਿਚਾਰ ਦਿੰਦਾ ਹੈ ਕਿ ਸਮਾਜ ਵਿੱਚ ਵਾਧੂ ਉਤਪਾਦਨ ਦੇਣ ਦੇ ਸਿੱਟੇ ਵਜੋਂ ਸਮਾਜ ਵਿੱਚ ਸਰਮਾਏ ਦੀ ਕਾਣੀਵੰਡ ਹੋ ਗਈ ਅਤੇ ਸਮਾਜ ਜਮਾਤਾਂ ਵਿੱਚ ਵੰਡਿਆ ਗਿਆ। ਕੁਝ ਲੋਕਾਂ ਵੱਲੋਂ ਉਪਜ ਦੇ ਸੋਮਿਆਂ ਨੂੰ ਆਪਣੇ ਨਿੱਜੀ ਕਬਜ਼ੇ ਵਿੱਚ ਲੈ ਲੈਣ ਕਰਕੇ ਜਮਾਤਾਂ ਵਿੱਚ ਟਕਰਾਅ ਵਾਲੀ ਸਥਿਤੀ ਪੈਦਾ ਹੋ ਗਈ। ਜਮਾਤਾਂ ਵਿੱਚੋਂ ਆਪਣਾ-ਆਪਸੀ ਵਿਰੋਧ ਪੈਦਾ ਹੋ ਗਿਆ ਜਿਹੜਾ ਕਿ ਇੱਕ ਤਿੱਖੇ ਟਕਰਾਅ ਦਾ ਰੂਪ ਧਾਰਨ ਕਰ ਗਿਆ। ਕਾਬਜ਼ ਧਿਰ ਵੱਲੋਂ ਆਦਰਸ਼ਵਾਦ ਅਤੇ ਹੋਰ ਧਾਰਮਿਕ ਮਾਨਤਾਵਾਂ ਦੀ ਦੁਹਾਈ ਪਾਈ ਜਾਂਦੀ ਹੈ। ਪ੍ਰੰਤੂ ਅਤੇ ਫਿਰ ਵੀ ਇਸਦੇ ਵਿਰੋਧ ਵਿੱਚ ਪ੍ਰਗਤੀਵਾਦੀ ਅਤੇ ਯਥਾਰਥਵਾਦੀ ਵਿਚਾਰਧਾਰਾ ਨੇ ਲੁੱਟੀ ਜਾ ਰਹੀ ਸ਼੍ਰੇਣੀ ਦੇ ਨਾਲ ਖੜ੍ਹੇ ਹੋ ਕਿ ਸਮਾਜਿਕ ਇਨਸਾਫ਼ ਦਾ ਨਾਹਰਾ ਮਾਰਿਆ ਤਾਂ ਇਸ ਸਿਧਾਂਤ ਨੇ ਇੱਕ ਵਿਸ਼ਵ-ਵਿਆਪੀ ਲੋੜ ਅਤੇ ਇਨਕਲਾਬ ਦਾ ਰਾਹ ਖੋਲ੍ਹ ਦਿੱਤਾ। ਮਾਰਕਸਵਾਦ ਸਮਾਜ ਦੇ ਅਧਿਐਨ ਦੀ ਉਹ ਜੁਗਤ ਹੈ ਜਿਹੜੀ ਜਮਾਤੀ ਸੰਬੰਧਾਂ ਅਤੇ ਆਪਸੀ ਵਿਰੋਧਾਂ, ਇਤਿਹਾਸਕ ਵਿਕਾਸ ਵਿੱਚ ਪਦਾਰਥਕ ਵਿਆਖਿਆ ਨੂੰ ਆਧਾਰ ਬਣਾ ਕੇ ਸਮਾਜਿਕ ਬਦਲਾਅ ਨੂੰ ਵਿਰੋਧ ਵਿਕਾਸ ਦੇ ਨੁਕਤੇ ਤੋਂ ਵਿਸ਼ਲੇਸ਼ਣ ਕਰਦੀ ਹੈ। ਮਾਰਕਸੀ ਵਿਧੀ ਪੂੰਜੀਵਾਦ ਦੇ ਵਿਕਾਸ ਬਾਰੇ ਆਰਥਿਕ ਅਤੇ ਸਮਾਜਿਕ ਰਾਜਨੀਤਿਕ ਸੰਬੰਧਾਂ ਨੂੰ ਦਰਸਾਉਂਦੀ ਹੈ। ਇਹ ਜੁਗਤ ਕਿਸੇ ਵੀ ਸਮਾਜ ਵਿੱਚੋਂ ਆਰਥਿਕ ਪ੍ਰਬੰਧ ਦੀ ਤਬਦੀਲੀ ਵਿਚੋਂ ਜਮਾਤੀ ਸੰਘਰਸ਼ ਦੀ ਭੂਮਿਕਾ ਨੂੰ ਸਮਝਾਉਂਦੀ ਹੈ। ਅੰਗਰੇਜ਼ੀ ਸਾਹਿਤ ਆਲੋਚਨਾ ਅਤੇ ਸੱਭਿਆਚਾਰਕ ਸਿਧਾਂਤਕਾਰ ਟੈਰੀ ਈਗਲਟਨ ਮਾਰਕਸਵਾਦੀ ਆਲੋਚਨਾ ਨੂੰ ਇਸ ਤਰ੍ਹਾਂ ਪ੍ਰਭਾਸ਼ਿਤ ਕਰਦੇ ਹਨ: “ਮਾਰਕਸਵਾਦੀ ਆਲੋਚਨਾ ਕੇਵਲ ਸਾਹਿਤ ਦੀ ਸਮਾਜਿਕਤਾ ਹੀ ਨਹੀਂ ਇਹ ਉਨ੍ਹਾਂ ਸਰੋਕਾਰਾਂ ਨਾਲ ਵੀ ਸੰਬੰਧ ਰੱਖਦੀ ਹੈ ਕਿ ਨਾਵਲਾਂ ਨੂੰ ਕਿਵੇਂ ਪ੍ਰਕਾਸ਼ਿਤ ਕਰਵਾਇਆ ਜਾਂਦਾ ਹੈ ਅਤੇ ਉਹ ਮਜ਼ਦੂਰ ਜਮਾਤ ਦੀ ਪੇਸ਼ਕਾਰੀ ਕਿਵੇਂ ਕਰਦੇ ਹਨ। ਇਸਦਾ ਨਿਸ਼ਾਨਾ ਸਾਹਿਤ ਕਾਰਜ ਨੂੰ ਭਰਪੂਰਤਾ ਨਾਲ ਵਿਖਿਆਉਣਾ ਹੈ। ਇਸ ਦਾ ਅਰਥ ਉਸਦੀ ਸ਼ੈਲੀ ਅਰਥਾਂ ਅਤੇ ਰੂਪਾਂ ਦੀ ਸੰਵੇਦਨਸ਼ੀਲਤਾ ਵੱਲ ਧਿਆਨ ਦੇਣਾ ਹੈ। 19ਵੀਂ ਸਦੀ ਵਿੱਚ ਮਾਰਕਸਵਾਦੀਆਂ ਅਤੇ ਅਰਾਜਕਤਾਵਾਦੀਆਂ ਵਿੱਚ ਸਮਾਜਵਾਦੀ ਰਾਜ ਨੂੰ ਲੈ ਕੇ ਗੰਭੀਰ ਬਹਿਸ਼ਾਂ ਹੁੰਦੀਆਂ ਰਹੀਆਂ ਹਨ। ਮਾਰਕਸਵਾਦੀ ਰਾਜ ਨੂੰ ਖ਼ਤਮ ਕਰਨ ਦੇ ਸਮਰਥਕ ਹੁੰਦੇ ਹੋਏ ਵੀ ਪਹਿਲਾਂ ਮਜ਼ਦੂਰਾਂ ਦੇ ਰਾਜ ਨੂੰ ਸਥਾਪਿਤ ਕਰਨਾ ਪੈਂਦਾ ਸੀ। ਬਕੂਨਿਨ ਨੇ ਸਮਾਜਵਾਦੀ ਰਾਜ ਨੂੰ ਇੱਕ ਫੌਜੀ ਬੈਰਕ ਦਾ ਨਾਂ ਦਿੱਤਾ। ਜਿਸ ਵਿੱਚ ਲੋਕ ਨਗਾਰੇ ਦੀ ਚੋਟ ਨਾਲ ਸੌਣ ਗਏ, ਜਾਗਣਗੇ ਅਤੇ ਕੰਮ ਕਰਨਗੇ। ਇਹ ਇਕੋ ਅਜਿਹਾ ਰਾਜ ਹੋਵੇਗਾ, ਜਿਸ ਵਿਚ ਚਲਾਕ ਅਤੇ ਸ਼ਾਤਰ ਲੋਕ ਸਰਕਾਰੀ ਸਹੂਲਤਾਂ ਮਾਨਣਗੇ। ਜਦੋਂ ਸੰਸਾਰ ਪੱਧਰ ਉੱਪਰ ਜਾਗੀਰਦਾਰੀ ਪ੍ਰਬੰਧ ਤੇ ਖਾਤਮੇ ਤੋਂ ਬਾਅਦ ਪੂੰਜੀਵਾਦੀ ਪ੍ਰਬੰਧ ਸਥਾਪਿਤ ਹੋ ਗਿਆ ਤਾਂ ਯੂਰਪੀ ਮੁਲਕਾਂ ਵਿਚ ਇਹ ਸੰਘਰਸ਼ ਵਧੇਰੇ ਸਪੱਸ਼ਟ ਅਤੇ ਸਮਝਣਯੋਗ ਹੋ ਗਿਆ ਕਿਉਂਕਿ ਬੁਰਜ਼ੁਆ ਜਾਂ ਪੂੰਜੀਪਤੀ ਅਤੇ ਪ੍ਰੋਲੋਤਾਰੀ ਜਾਂ ਮਜ਼ਦੂਰ ਜਮਾਤ ਦੀ ਵੰਡ ਭਲੀਭਾਂਤ ਸਮਝ ਆਉਣ ਲੱਗੀ ਅਤੇ ਜਮਾਤ ਰਹਿਤ ਸਮਾਜ ਦੀ ਲੋੜ ਦੀ ਮਹੱਤਤਾ ਵੀ ਲੋਕਾਂ ਦੀ ਸਮਝ ਵਿੱਚ ਆਉਣੀ ਸ਼ੁਰੂ ਹੋ ਗਈ। ਜਿਹੜੀ ਸਮਝ ਕੇ ਮਾਰਕਸ ਨੇ ਲੋਕਾਂ ਅੱਗੇ ਪੇਸ਼ ਕੀਤੀ ਸੀ ਕਿ ਸਮਾਜਕ ਵਰਤਾਰਾ ਕਾਰਜਸ਼ੀਲ ਕਿਵੇਂ ਹੈ ਅਤੇ ਇਸਨੂੰ ਜਮਾਤ ਰਹਿਤ ਸਮਾਜ ਵਿੱਚ ਬਦਲਿਆ ਕਿਵੇਂ ਜਾ ਸਕਦਾ ਹੈ। ਮਾਰਕਸ ਦੇ ਵਿਚਾਰ ਵਿੱਚ ਪੂੰਜੀਵਾਦ ਨਾ ਸਹਿ ਸਕਣਯੋਗ ਆਰਥਿਕ ਵਰਤਾਰਾ ਹੈ। ਇਸ ਲਈ ਇਸਤੋਂ ਛੁਟਕਾਰਾ ਪਾਉਣਾ ਲਾਜ਼ਮੀ ਹੈ। ਇਸ ਤੋਂ ਕਮਿਊਨਿਸਟ ਸਮਾਜ ਦੇ ਹਥਿਆਰਬੰਦ ਇਨਕਲਾਬ ਰਾਹੀਂ ਹੀ ਮੁਕਤੀ ਮਿਲ ਸਕਦੀ ਹੈ। ਮਾਰਕਸ ਅਤੇ ਏਂਗਲਜ਼ ਆਈ ਲੈਨਿਨ ਦਾ ਹੈ। ਉਸਦੀਆਂ ਗਤੀਵਿਧੀਆਂ ਅਤੇ ਖੋਜਾਂ ਨੇ ਨਾ ਕੇਵਲ ਮਾਰਕਸਵਾਦ ਨੂੰ ਵਿਵਹਾਰਿਕਕ ਅਤੇ ਸਿਧਾਂਤਿਕ ਪੱਧਰ ਉੱਪਰ ਅਮੀਰ ਹੀ ਕੀਤਾ। ਸਗੋਂ ਉਸਨੂੰ ਰਾਜਨੀਤਿਕ ਪੱਧਰ ਉੱਪਰ ਪਰਖ ਕੇ ਵੀ ਵੇਖਿਆ ਅਤੇ ਰੂਸੀ ਇਨਕਲਾਬ ਦੀ ਮਿਸਾਲ ਸਾਡੇ ਸਾਹਮਣੇ ਹੈ। ਦੂਜੀ ਸੰਸਾਰ ਜੰਗ ਤੋਂ ਬਾਅਦ ਮਾਰਕਸਵਾਦ ਵਿੱਚ ਵੀ ਤਬਦੀਲੀਆਂ ਆਈਆਂ ਹਨ। ਇਹ ਤਬਦੀਲੀਆਂ ਆਧੁਨਿਕ ਦਰਸ਼ਨ ਸ਼ਾਸਤਰੀਆਂ ਜਿਵੇਂ ਐਡਮੰਡ ਹਰਸਲ, ਮਾਰਵਿਨ ਹੈਡਗਰ ਅਤੇ ਸਿਗਮਨ ਫਰਾਇਡ ਅਤੇ ਹੋਰ ਵਿਦਵਾਨਾਂ ਦੀਆਂ ਖੋਜਾਂ ਅਤੇ ਵਿਚਾਰਾਂ ਦੇ ਪ੍ਰਭਾਵ ਨਾਲ ਆਈਆਂ। ਮਾਰਕਸਵਾਦ ਦੀਆਂ ਜੜ੍ਹਾਂ ਉਸਤੋਂ ਪਹਿਲਾਂ ਹੋਏ ਫਿਲਾਸਫ਼ਰਾਂ ਅਤੇ ਅਰਥ-ਸ਼ਾਸਤਰੀਆਂ ਦੀ ਵਿਚਾਰਧਾਰਾ ਅਤੇ ਫਲਸਫੇ ਵਿੱਚ ਹਨ। ਇਨ੍ਹਾਂ ਡੇਵਿਡ ਹੀਗਲ, ਜੋਹਨ ਫਿੱਚ, ਈਮਾਨੂਏਲ ਕਾਂਤ, ਐਡਮ ਸਮਿਥ, ਡੇਵਿਡ ਰਿਕਾਰਡੋ ਅਤੇ ਜੋਹਨ ਸਟੂਆਰਟ ਮਿਲ ਸ਼ਾਮਿਲ ਹਨ। ਮਾਰਕਸ ਨੇ ਇਹਨਾਂ ਦੇ ਵਿਚਾਰਾਂ ਨੂੰ ਸਮਝਿਆ ਹੀ ਨਹੀਂ, ਸਗੋਂ ਇਹਨਾਂ ਨੂੰ ਇਤਿਹਾਸਕ, ਸਮਾਜਿਕ, ਰਾਜਨੀਤਿਕ ਅਤੇ ਅਰਥ-ਸ਼ਾਸਤਰੀਆਂ ਨੂੰ ਯਥਾਰਥ ਨਾਲ ਜੋੜਿਆ। ਇਸਨੂੰ ਉਹ ਇਤਿਹਾਸਕ ਪਦਾਰਥਵਾਦ ਦਾ ਨਾਮ ਦੇਂਦਾ ਹੈ। ਬਿਆਨ ਉੱਪਰ ਅਸੀਂ ਬਿਆਨ ਕਰ ਆਏ ਕਿ ਮਾਰਕਸ ਦਾ ਸਮਾਂ 19ਵੀਂ ਸਦੀ ਦਾ ਹੈ। ਜਿਸ ਸਮੇਂ ਉਦਯੋਗਿਕ ਕ੍ਰਾਂਤੀ ਫੈਲ ਰਹੀ ਸੀ। ਵੱਖ-ਵੱਖ ਤਰੀਕਿਆਂ ਨਾਲ ਮਜ਼ਦੂਰਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਸੀ ਅਤੇ ਸਮਾਜ ਵਿੱਚ ਆਰਥਿਕ ਅਸਮਾਨਤਾ ਫੈਲੀ ਹੋਈ ਸੀ ਕਾਰਲ ਮਾਰਕਸ ਵਰਤਮਾਨ ਸਮੇਂ ਦੀ ਸਮਾਜਿਕ ਹਾਲਤ ਨੂੰ ਸਮਝਣਾ ਚਾਹੁੰਦੇ ਸਨ ਕਿਉਂਕਿ ਉਹ ਸਮਾਜ ਨੂੰ ਬਦਲਣਾ ਚਾਹੁੰਦੇ ਸਨ। ਉਹਨਾਂ ਦਾ ਵਿਚਾਰ ਸੀ ਕਿ ਕਿਸੇ ਵੀ ਤਰੀਕੇ ਪੂੰਜੀਵਾਦ ਨੂੰ ਖ਼ਤਮ ਕੀਤਾ ਜਾਣਾ ਚਾਹੀਦਾ ਹੈ। ਭਾਵ ਉਹ ਵਰਤਮਾਨ ਸਮੇਂ ਨੂੰ ਬਿਲਕੁਲ ਬਦਲ ਦੇਣਾ ਚਾਹੁੰਦੇ ਸਨ। ਇਸ ਲਈ ਉਨ੍ਹਾਂ ਨੂੰ ਸਮਕਾਲੀ ਸਮਾਜ ਵੀ ਬਣਤਰ ਸੰਬੰਧੀ ਸੰਪੂਰਨ ਗਿਆਨ ਹੋਣਾ ਲਾਜ਼ਮੀ ਸੀ। ਉਨ੍ਹਾਂ ਨੇ ਸੋਚਿਆ ਕਿ ਵਰਤਮਾਨ ਅਤੇ ਭੂਤਕਾਲ ਨੂੰ ਸਮਝਕੇ ਹੀ ਅਸੀਂ ਭਵਿੱਖ ਦੀਆਂ ਸੰਭਾਵਨਾਵਾਂ ਸੰਬੰਧੀ ਕੁਝ ਆਖ ਸਕਦੇ ਹਾਂ। ਮਾਰਕਸਵਾਦੀ ਦਰਸ਼ਨ ਨੂੰ ਸਮਝਣ ਲਈ ਡਾ.
ਗੁਰੂ ਗੋਬਿੰਦ ਸਿੰਘ ਦੁਆਰਾ ਲੜੇ ਗਏ ਯੁੱਧਾਂ ਦਾ ਮਹੱਤਵ
ਗੁਰੂ ਗੋਬਿੰਦ ਸਿੰਘ ਜੀ ਦੁਆਰਾ ਲੜੇ ਗਏ ਯੁੱਧਾਂ ਦੇ ਕੁਝ ਪੱਖ ਪੇਸ਼ ਕਰਨ ਦਾ ਯਤਨ ਕੀਤਾ ਗਿਆ ਹੈ। ਹੇਠ ਲਿਖੇ ਤਿੰਨ ਪ੍ਰਸ਼ਨਾਂ ਵੱਲ ਮੁੱਖ ਤੌਰ ਤੇ ਧਿਆਨ ਦਿੱਤਾ ਗਿਆ ਹੈ।
ਭਾਰਤੀ ਪੰਜਾਬ ਵਿਚਲੇ ਮੌਜੂਦਾ 22 ਜ਼ਿਲਿਆਂ ਵਿਚੋਂ ਇੱਕ ਜ਼ਿਲ੍ਹਾ ਲੁਧਿਆਣਾ ਹੈ। ਮੁੱਖ ਕਾਰਖਾਨੇ ਸਾਇਕਲ ਨਿਰਮਾਣ ਅਤੇ ਹੌਜਰੀ ਨਾਲ ਸੰਬੰਧਤ ਹਨ। ੮ ਤਹਿਸੀਲਾਂ, ੭ ਸਬ-ਤਹਿਸੀਲਾਂ ਅਤੇ ੧੨ ਬਲਾਕਾਂ ਵਾਲਾ ਲੁਧਿਆਣਾ ਜ਼ਿਲ੍ਹਾ ਵਿਕਾਸ ਦੇ ਮਾਮਲੇ 'ਚ ਪੰਜਾਬ ਵਿਚੋਂ ਸਿਰ ਕੱਢਵਾਂ ਹੈ। ੨੦੧੧ ਦੀ ਜਨਸੰਖਿਆ ਗਿਣਤੀ ਅਨੁਸਾਰ ਲੁਧਿਆਣੇ ਜ਼ਿਲ੍ਹੇ ਦੀ ਕੁਲ ਵਸੋਂ ੩,੪੮੭,੮੮੨ ਹੈ ਅਤੇ ਪਿਛਲੇ ਕੁਝ ਅਰਸੇ ਵਿੱਚ ਜਨਸੰਖਿਆ 'ਚ ੧੫% ਵਾਧਾ ਦਰ ਨੋਟ ਕੀਤੀ ਗਈ ਹੈ।
ਰੁੱਖਜਾਂ ਦਰਖ਼ਤ ਐਸੇ ਪੌਦੇ ਨੂੰ ਕਹਿੰਦੇ ਹਨ ਜਿਸ ਦਾ ਆਮ ਤੌਰ ਤੇ ਇੱਕ ਬੜਾ ਤਣਾ ਹੋਵੇ ਜੋ ਉੱਪਰ ਜਾ ਕੇ ਟਾਹਣਿਆਂ ਅਤੇ ਟਾਹਣੀਆਂ ਵਿੱਚ ਤਕਸੀਮ ਹੋ ਜਾਏ। ਟਾਹਣੀਆਂ ਨੂੰ ਪੱਤੇ, ਫੁੱਲ ਔਰ ਫਲ਼ ਲੱਗਦੇ ਹਨ। ਕੁਛ ਬੌਟਨੀ ਵਿਦਵਾਨ ਦਰਖ਼ਤ ਲਈ ਘੱਟੋ ਘੱਟ ਉੱਚਾਈ ਵੀ ਜ਼ਰੂਰੀ ਸਮਝਦੇ ਹਨ ਜੋ 3 ਤੋਂ 6 ਮੀਟਰ ਤੱਕ ਹੈ। ਕੁਛ ਲੋਕ ਸਮਝਦੇ ਹਨ ਕਿ ਅਗਰ ਕਿਸੇ ਪੌਦੇ ਦਾ ਕੱਦ ਘੱਟੋ ਘੱਟ 10 ਸੈਂਟੀਮੀਟਰ ਹੋਵੇ ਜਾਂ ਘੇਰਾ 30 ਸੈਂਟੀਮੀਟਰ ਹੋਵੇ ਤਾਂ ਇਹ ਰੱਖ ਹੋਵਗਾ। ਇੱਕ ਤੋਂ ਜ਼ਿਆਦਾ ਨਿੱਕੇ ਨਿੱਕੇ ਤਣੇ ਉਸ ਨੂੰ ਝਾੜੀ ਬਣਾ ਦਿੰਦੇ ਹਨ।
ਭਾਸ਼ਾ ਵਿਗਿਆਨ ਵਿੱਚ ਸ਼ਬਦ ਨੂੰ ਛੋਟੀ ਤੋਂ ਛੋਟੀ ਸੁਤੰਤਰ ਇਕਾਈ ਵਜੋਂ ਮੰਨਿਆ ਗਿਆ ਹੈ ਜੋ ਆਰਥਿਕ ਅਤੇ ਵਿਹਾਰਿਕ ਪੱਧਰ ਤੇ ਇੱਕਲੇ ਤੌਰ ਤੇ ਵਰਤਿਆ ਜਾਂਦਾ ਹੈ। ਭਾਸ਼ਾ ਵਿਗਿਆਨ ਅਧਿਐਨ ਵਿੱਚ ‘ਸ਼ਬਦ’ ਦਾ ਮਹੱਤਵ ਕਈ ਤਰ੍ਹਾਂ ਦੀਆਂ ਦ੍ਰਿਸ਼ਟੀਆਂ ਤੋਂ ਮਿਲਦਾ ਹੈ। ਪ੍ਰੰਪਰਾਗਤ ਵਿਆਕਰਣ ਸਿਧਾਂਤ ਵਿੱਚ ‘ਸ਼ਬਦ’ ਇੱਕ ਅਤਿ ਉੱਤਮ ਇਕਾਈ ਮੰਨਿਆ ਜਾਂਦਾ ਹੈ। ਕਿਉਂਕਿ ਪ੍ਰੰਪਰਾਗਤ ਧਾਰਨਾ ਅਨੁਸਾਰ ਵਾਕ ਵਿਓਂਤ ਵਿੱਚ ਵਾਕ ਦੀਆਂ ਚਾਰ ਪ੍ਰਮੁੱਖ ਇਕਾਈਆਂ ਹਨ: ਸ਼ਬਦ, ਵਾਕੰਸ਼, ਉਪਵਾਕ, ਵਾਕ। ਇਨ੍ਹਾਂ ਵਿੱਚੋਂ ‘ਸ਼ਬਦ, ਨੂੰ ਹੀ ਮੂਲ ਇਕਾਈ ਮੰਨਿਆ ਗਿਆ ਹੈ ਜਿਸ ਤੋਂ ਵਾਕੰਸ਼ਾਂ , ਉਪਵਾਕਾਂ ਅਤੇ ਵਾਕਾਂ ਦੀ ਸਿਰਜਣਾ ਹੁੰਦੀ ਹੈ।