ਪੰਜਾਬੀ ਵਿਕੀਪੀਡੀਆ ਦੇ ਸਭ ਤੋਂ ਜ਼ਿਆਦਾ ਵੇਖੇ ਜਾਣ ਵਾਲੇ ਲੇਖ, ਰੋਜ਼ਾਨਾ ਨਵਪੂਰਤ ਹੋਰ ਜਾਣੋ...
ਇਟਲੀ ਯੂਰਪ ਦਾ ਇੱਕ ਦੇਸ਼ ਹੈ। ਇਹਦੀ ਰਾਜਧਾਨੀ ਰੋਮ ਹੈ। ਇਟਲੀ ਦੇ ਉੱਤਰ ਵਿੱਚ ਐਲਪ ਪਰਬਤ-ਲੜੀ ਹੈ ਜਿਸ ਵਿੱਚ ਫ਼ਰਾਂਸ, ਸਵਿਟਜ਼ਰਲੈਂਡ, ਆਸਟਰੀਆ ਅਤੇ ਸਲੋਵੇਨੀਆ ਦੇਸ਼ ਸ਼ਾਮਲ ਹਨ। ਸਿਸਲੀ ਅਤੇ ਸਾਰਡੀਨੀਆ, ਜੋ ਭੂ-ਮੱਧ ਸਾਗਰ ਦੇ ਦੋ ਸਭ ਤੋਂ ਵੱਡੇ ਟਾਪੂ ਹਨ, ਇਟਲੀ ਦੇ ਹੀ ਅੰਗ ਹਨ। ਵੈਟੀਕਨ ਸਿਟੀ ਅਤੇ ਸੈਨ ਮਰੀਨੋ ਇਟਲੀ ਨਾਲ਼ ਘਿਰੇ ਹੋਏ ਦੋ ਅਜ਼ਾਦ ਦੇਸ਼ ਹਨ। ਇਟਲੀ, ਯੂਨਾਨ ਦੇ ਬਾਅਦ ਯੂਰਪ ਦਾ ਦੂਜਾ ਸਭ ਤੋਂ ਪੁਰਾਣਾ ਰਾਸ਼ਟਰ ਹੈ। ਰੋਮ ਦੀ ਸਭਿਅਤਾ ਅਤੇ ਇਟਲੀ ਦਾ ਇਤਹਾਸ ਦੇਸ਼ ਦੇ ਪ੍ਰਾਚੀਨ ਦੌਲਤ ਅਤੇ ਵਿਕਾਸ ਦਾ ਪ੍ਰਤੀਕ ਹੈ। ਆਧੁਨਿਕ ਇਟਲੀ 1861 ਈ.
ਧਰਮ (ਸੰਸਕ੍ਰਿਤ: धर्मशास्त्रप्रविभागः) ਇੱਕ ਸਭਿਆਚਾਰਕ ਸੰਸਥਾ ਹੈ, ਜਿਹੜੀ ਹੋਰ ਬਾਕੀ ਸੰਸਥਾਵਾਂ ਵਾਂਗ ਜੀਵਨ ਦੇ ਵਿਸ਼ੇਸ ਖੇਤਰ ਵਿੱਚ ਕਿਰਿਆਸ਼ੀਲ ਹੈ। ਇਹ ਖੇਤਰ ਅਨਿਸਚਿਤ, ਅਣਜਾਤੇ ਅਤੇ ਪਰਾਲੌਕਿਕ ਸੰਸਾਰ ਦਾ ਖੇਤਰ ਹੈ। ਇਹ ਇੱਕ ਅਜਿਹੀ ਸੰਸਥਾ ਹੈ ਜੋ ਆਪਣੇ ਪ੍ਰਚਾਰ ਲਈ ਦੂਸਰੀਆਂ ਹੋਰ ਸੱਭਿਆਚਾਰਕ ਕਲਾਵਾਂ ਜਾਂ ਵਸਤਾਂ ਦਾ ਸਹਾਰਾ ਲੈਂਦੀ ਹੈ ਜਿਵੇਂ ਚਿੱਤਰਕਾਰੀ, ਸੰਗੀਤ, ਕਵਿਤਾ, ਭਵਨ ਨਿਰਮਾਣ ਤੇ ਨ੍ਰਿਤ ਆਦਿ।
ਆਈ.ਐਸ.ਬੀ.ਐਨ ਜਿਸ ਨੂੰ ਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰ (ਅੰਤਰਰਾਸ਼ਟਰੀ ਮਿਆਰੀ ਪੁਸਤਕ ਸੰਖਿਆ)ਕਿਹਾ ਜਾਦਾ ਹੈ। ਇਹ ਹਰ ਕਿਤਾਬ ਨੂੰ ਉਸਦਾ ਆਪਣਾ ਅਨੂਠਾ ਸੰਖਿਆ ਅੰਕ ਦੇਣ ਦੀ ਵਿਧੀ ਹੈ। ਇਸ ਸੰਖਿਆ ਅੰਕ ਦੇ ਜ਼ਰੀਏ ਵਿਸ਼ਵ ਵਿੱਚ ਛਪੀ ਕਿਸੇ ਵੀ ਕਿਤਾਬ ਨੂੰ ਅਸਾਨੀ ਨਾਲ ਖੋਜਿਆ ਜਾ ਸਕਦਾ ਹੈ ਅਤੇ ਇਸਦੇ ਬਾਰੇ ਵਿੱਚ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਪਹਿਲਾ ਇਹ ਨੰਬਰ ਕੇਵਲ ਉੱਤਰ ਅਮਰੀਕਾ, ਯੂਰਪ ਅਤੇ ਜਾਪਾਨ ਵਿੱਚ ਪ੍ਰਚਲਿੱਤ ਸੀ, ਪਰ ਹੁਣ ਇਸ ਦੀ ਵਰਤੋਂ ਪੂਰੇ ਵਿਸ਼ਵ ਵਿੱਚ ਹੋਣ ਲੱਗ ਪਈ ਹੈ। ਆਈ.ਐਸ.ਬੀ.ਐਨ ਸੰਖਿਆ ਅੰਕ ਵਿੱਚ 10 ਅੰਕ ਹੋਇਆ ਕਰਦੇ ਸਨ। 2007 ਵਿੱਚ ਇਸਦੀ ਸੰਖਿਆ ਅੰਕ 13 ਹੋ ਗਏ।
ਗੁਰੂ ਗ੍ਰੰਥ ਸਾਹਿਬ, ਜਾਂ ਆਦਿ ਗ੍ਰੰਥ, ਸਿੱਖ ਧਰਮ ਦਾ ਪਵਿੱਤਰ ਧਾਰਮਿਕ ਗ੍ਰੰਥ ਹੈ। ਇਹ 1469 ਤੋਂ ਲੈ ਕੇ 1708 ਤੱਕ ਸਿੱਖ ਗੁਰੂਆਂ ਦੇ ਸਮੇਂ ਰਚੀ ਅਤੇ ਇਕੱਤਰ ਕੀਤੀ ਬਾਣੀ ਦਾ 1430 ਅੰਗਾਂ ਵਾਲਾ ਇੱਕ ਵਿਸਤਾਰਮਈ ਗ੍ਰੰਥ ਹੈ। ਇਹ ਅਨੇਕਾਂ ਸ਼ਬਦਾਂ ਭਾਵ ਬਾਣੀ ਦਾ ਅੰਬਾਰ ਹੈ ਜੋ ਕਿ ਰੱਬ ਦੇ ਗੁਣਾਂ ਅਤੇ ਉਸ ਦੇ ਨਾਮ ਜਪਣ ਦੇ ਕਾਰਨਾਂ ਦਾ ਵਰਨਣ ਕਰਦਾ ਹੈ। ਸਿੱਖਾਂ ਦੇ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ (1666-1708) ਨੇ ਜੋਤੀ-ਜੋਤਿ ਸਮਾਉਣ ਵੇਲੇ ਗੁਰਿਆਈ ਆਦਿ ਗ੍ਰੰਥ ਨੂੰ ਦਿੱਤੀ ਅਤੇ ਇਸ ਕਰ ਕੇ ਨਾਮ ਗੁਰੂ ਗ੍ਰੰਥ ਸਾਹਿਬ ਹੋ ਗਿਆ। ਇਹ ਸਿੱਖਾਂ ਦਾ ਸਭ ਤੋਂ ਪਵਿੱਤਰ ਗ੍ਰੰਥ ਅਤੇ ਇੱਕੋ-ਇੱਕ ਸਦੀਵੀ ਸ਼ਬਦ-ਰੂਪੀ ਗੁਰੂ ਹੈ ਜੋ ਕਿ ਸਿੱਖ ਗੁਰੂਆਂ ਅਤੇ ਹੋਰ ਸੰਤਾਂ-ਭਗਤਾਂ ਦੀ ਸਿੱਖਿਆਵਾਂ ਦਾ ਅੰਬਾਰ ਹੈ। ਅਰਦਾਸ ਦੇ ਸਰੋਤ ਜਾਂ ਮਾਰਗ-ਦਰਸ਼ਕ ਵਜੋਂ ਆਦਿ ਗ੍ਰੰਥ ਸਿੱਖੀ ਵਿੱਚ ਬੰਧਨਾ ਅਤੇ ਭਗਤੀ ਦਾ ਕੇਂਦਰੀ ਧੁਰਾ ਹੈ।ਆਦਿ ਗ੍ਰੰਥ ਦਾ ਸਭ ਤੋਂ ਪਹਿਲਾ ਸੰਕਲਨ ਪੰਜਵੇਂ ਗੁਰੂ, ਗੁਰੂ ਅਰਜਨ ਦੇਵ (1563-1606) ਨੇ ਪਹਿਲੇ ਪੰਜ ਗੁਰੂਆਂ ਅਤੇ ਹੋਰ ਮਹਾਨ ਸੰਤਾਂ ਜਾਂ ਭਗਤਾਂ, ਜਿਹਨਾਂ ਵਿੱਚੋਂ ਕਈਆਂ ਦਾ ਹਿੰਦੂ ਧਰਮ ਅਤੇ ਇਸਲਾਮ ਨਾਲ ਵਾਸਤਾ ਸੀ, ਦੀ ਬਾਣੀ ਇਕੱਤਰ ਕਰ ਕੇ ਕੀਤਾ ਅਤੇ ਇਸ ਪਵਿੱਤਰ ਬੀੜ ਨੂੰ ਭਾਈ ਗੁਰਦਾਸ ਜੀ ਦੇ ਹਥੋਂ ਲਿਖਵਾਇਆ। ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਤੇਗ ਬਹਾਦੁਰ ਜੀ ਦੀ ਬਾਣੀ ਨੂੰ ਇਕੱਤਰ ਕਰ ਕੇ ਤਲਵੰਡੀ ਸਾਬੋ ਵਿਖੇ ਭਾਈ ਮਨੀ ਸਿੰਘ ਜੀ ਪਾਸੋਂ ਆਦਿ ਗ੍ਰੰਥ ਵਿੱਚ ਦਰਜ ਕਰਵਾ ਕੇ ਆਦਿ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਦਾ ਦਰਜਾ ਦਿੱਤਾ। ਦਸਮ ਪਿਤਾ ਦੇ ਜੋਤੀ-ਜੋਤਿ ਸਮਾਉਣ ਮਗਰੋਂਬਾਬਾ ਦੀਪ ਸਿੰਘ ਵੱਲੋਂ ਗੁਰੂ ਗ੍ਰੰਥ ਸਾਹਿਬ ਦੇ ਬਹੁਤ ਸਾਰੇ ਉਤਾਰੇ ਵੰਡੇ ਗਏ।
ਕੈਥੋਲਿਕ ਗਿਰਜਾਘਰ ਦੁਨੀਆਂ ਦੇ ਇਸਾਈਆਂ ਦਾ ਸਭ ਤੋਂ ਵੱਡਾ ਚਰਚ ਹੈ, ਇਸ ਦੇ ਕਰੀਬ 120 ਕਰੋੜ ਜਣ(ਮੈਂਬਰ) ਹਨ। ਇਸਨੂੰ ਰੋਮਨ ਕੈਥੋਲਿਕ ਗਿਰਜਾਘਰ ਦੇ ਰੂਪ ਵਿੱਚ ਵੀ ਜਾਣਿਆ ਜਾਂਦਾ ਹੈ। ਇਸ ਦੇ ਨੇਤਾ ਪੋਪ ਹਨ ਜੋ ਧਰਮਾਧਿਅਕਸ਼ਾਂ ਦੇ ਸਮੁਦਾੲਿ ਦੇ ਪ੍ਰਧਾਨ ਹਨ। ਇਹ ਪੱਛਮੀ ਅਤੇ ਪੂਰਬੀ ਕੈਥੋਲਿਕ ਗਿਰਜਾਘਰਾਂ ਦਾ ਇੱਕ ਸਮਾਗਮ ਹੈ। ਇਹ ਆਪਣੇ ਲਕਸ਼ ਨੂੰ ਯਿਸੂ ਮਸੀਹ ਦੇ ਸਮਾਚਾਰ ਫੈਲਾਉਣ, ਸੰਸਕਾਰ ਕਰਵਾਉਣ ਅਤੇ ਦਿਅਾਲਤਾ ਧਾਰਨ ਕਰਨ ਦੇ ਰੂਪ ਵਿੱਚ ਪਰਿਭਾਸ਼ਿਤ ਕਰਦਾ ਹੈ।
ਸ੍ਰੀ ਗੁਰੂ ਨਾਨਕ ਦੇਵ ਜੀ ਉਚਾਰਨ (15 ਅਪ੍ਰੈਲ 1469 – 22 ਸਤੰਬਰ 1539) ਸਿੱਖ ਧਰਮ ਦੇ ਬਾਨੀ ਅਤੇ ਪਹਿਲੇ ਸਿੱਖ ਗੁਰੂ ਸਨ। ਇਹਨਾਂ ਦਾ ਜਨਮ-ਦਿਹਾੜਾ ਵਿਸ਼ਵ-ਭਰ ਵਿੱਚ ਕੱਤਕ ਦੀ ਪੂਰਨਮਾਸ਼ੀ ਨੂੰ ਗੁਰਪੁਰਬ ਵਜੋਂ ਮਨਾਇਆ ਜਾਂਦਾ ਹੈ, ਜੋ ਹਰ ਸਾਲ ਕੱਤਕ (ਅਕਤੂਬਰ-ਨਵੰਬਰ) ਦੇ ਮਹੀਨੇ ਵਿੱਚ ਅਲੱਗ-ਅਲੱਗ ਮਿਤੀ ਨੂੰ ਆਉਂਦੀ ਹੈ।ਗੁਰੂ ਨਾਨਕ ਦੇਵ ਜੀ ਨੇ ਦੂਰ-ਦੂਰ ਤੱਕ ਯਾਤਰਾ ਕੀਤੀ ਅਤੇ ਲੋਕਾਂ ਨੂੰ ਇੱਕ ਪਰਮੇਸ਼ਰ ਹੋਣ ਦਾ ਸੰਦੇਸ਼ ਦਿੱਤਾ ਜੋ ਆਪਣੀ ਹਰ ਇੱਕ ਰਚਨਾ ਵਿੱਚ ਵਾਸ ਕਰਦਾ ਹੈ ਅਤੇ ਅਨਾਦਿ ਸੱਚ ਨੂੰ ਦਰਸਾਉਂਦਾ ਹੈ। ਉਹਨਾਂ ਨੇ ਇਕ ਅਨੋਖਾ ਅਧਿਆਤਮਿਕ, ਸਮਾਜਕ, ਅਤੇ ਰਾਜਨੀਤਕ ਪਲੇਟਫਾਰਮ ਤਿਆਰ ਕੀਤਾ ਜੋ ਸਮਾਨਤਾ, ਭਰੱਪਣ ਦਾ ਪਿਆਰ, ਭਲਾਈ, ਅਤੇ ਸਦਭਾਵਨਾ 'ਤੇ ਆਧਾਰਿਤ ਸੀ। ਸਿੱਖ ਧਰਮ ਦੇ ਪਵਿੱਤਰ ਗ੍ਰੰਥ, ਗੁਰੂ ਗ੍ਰੰਥ ਸਾਹਿਬ ਵਿਚ ਗੁਰੂ ਨਾਨਕ ਦੇ ਸ਼ਬਦ, 974 ਕਾਵਿਕ ਭਜਨਾਂ ਦੇ ਰੂਪ ਵਿਚ ਦਰਜ਼ ਕੀਤੇ ਗਏ ਹਨ, ਜਿਨ੍ਹਾਂ ਵਿਚੋਂ ਕੁਝ ਮੁੱਖ ਜਪੁਜੀ ਸਾਹਿਬ, ਆਸਾ ਦੀ ਵਾਰ ਅਤੇ ਸਿੱਧ-ਗੋਸ਼ਟ ਹਨ। ਸਿੱਖ ਇਹ ਮੰਨਦੇ ਹਨ ਕਿ ਗੁਰੂ ਨਾਨਕ ਦੇਵ ਜੀ ਦੀ ਪਵਿੱਤਰਤਾ, ਦਿੱਵਤਾ ਅਤੇ ਧਾਰਮਿਕ ਪ੍ਰਭੂਤਾ ਦੀ ਜੋਤੀ ਗੁਰਗੱਦੀ ਦੇ ਮੌਕੇ ਬਾਕੀ ਨੌਂ ਗੁਰੂਆਂ ਵਿੱਚ ਅੱਗੇ ਵੱਧਦੀ ਗਈ।ਗੁਰੂ ਨਾਨਕ ਨੂੰ ਸੱਤ ਸਾਲ ਦੀ ੳਮਰ ਵਿੱਚ ਪਾਂਧੇ ਕੋਲ ਪੜ੍ਹਣ ਲਈ ਭੇਜਿਆ ਗਿਆ। ਪਰ ਇਹਨਾਂ ਨੇ ਪਾਂਧੇ ਨੂੰ ਆਪਣੇ ਵਿਚਾਰਾ ਨਾਲ ਹੀ ਇਹਨਾਂ ਪ੍ਰਭਾਵਿਤ ਕੀਤਾ ਕਿ ਪਾਂਧਾ ਵੀ ਆਪ ਤੋਂ ਬਹੁਤ ਪ੍ਰਭਾਵਿਤ ਹੋਇਆ। ਇਸ ਤੋਂ ਬਿਨਾਂ ਇਹਨਾਂ ਨੇ ਫਾਰਸੀ ਅਤੇ ਸੰਸਕ੍ਰਿਤ ਦੀ ਵਿੱਦਿਆ ਪ੍ਰਾਪਤ ਕੀਤੀ। ਇਹਨਾਂ ਦਾ ਵਿਆਹ ਬੀਬੀ ਸੁਲੱਖਣੀ ਨਾਲ ਹੋਇਆ। ਬਾਬਾ ਸ਼੍ਰੀ ਚੰਦ (ਜੋ ਕਿ ਉਦਾਸੀ ਸੰਪਰਦਾ ਦੇ ਬਾਨੀ ਹੋਏ), ਤੇ ਲੱਖਮੀ ਦਾਸ ਨਾਂਅ ਦੇ ਇਹਨਾਂ ਦੇ ਦੋ ਪੁੱਤਰ ਹੋਏ।
ਉਸਾਰੀ ਕਲਾ ਜਾਂ ਵਾਸਤੂਕਲਾ ਜਾਂ ਭਵਨ/ਇਮਾਰਤ ਨਿਰਮਾਣ ਕਲਾ ਇਮਾਰਤ ਅਤੇ ਹੋਰ ਭੌਤਿਕ ਬਣਤਰਾਂ ਦੀ ਯੋਜਨਾਬੰਦੀ, ਡਿਜ਼ਾਈਨ, ਅਤੇ ਉਸਾਰੀ ਕਰਨ ਦੇ ਢੰਗ ਅਤੇ ਇਸ ਤੋਂ ਬਣੀ ਉਪਜ ਨੂੰ ਕਿਹਾ ਜਾਦਾ ਹੈ। ਇਮਾਰਾਤਾਂ ਦੇ ਰੂਪ 'ਚ ਉਸਾਰੀ ਕਲਾ ਦੇ ਕੰਮ ਅਕਸਰ ਸੱਭਿਆਚਾਰ ਦੀ ਨਿਸ਼ਾਨੀ ਅਤੇ ਕਲਾ ਦੇ ਨਮੂਨੇ ਮੰਨੇ ਜਾਂਦੇ ਹਨ। ਇਤਿਹਾਸਕ ਸੱਭਿਆਤਾਵਾਂ ਨੂੰ ਉਹਨਾਂ ਦੇ ਬਚੇ ਹੋਏ ਵਾਸਤੂਕਲਾ ਦੇ ਕੰਮਾਂ ਰਾਹੀ ਸਮਝਿਆ ਜਾਂਦਾ ਹੈ।
ਸ਼੍ਰੀ ਹਰਿਮੰਦਰ ਸਾਹਿਬ, ਜਿਸਨੂੰ ਦਰਬਾਰ ਸਾਹਿਬ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਭਾਰਤ ਦੇ ਪੰਜਾਬ ਸੂਬੇ ਦੇ ਸ਼ਹਿਰ ਸ਼੍ਰੀ ਅੰਮ੍ਰਿਤਸਰ ਵਿਚ ਹੈ। ਸਿੱਖ ਧਰਮ ਵਿੱਚ ਉਹ ਹੀ ਅਸਥਾਨ ਹੈ ਜੋ ਕਿ ਸੋਲੋਮਨ ਦੇ ਮੰਦਰ, ਯਰੂਸਲਮ ਦਾ ਯਹੂਦੀ ਧਰਮ ਵਿੱਚ ਹੈ, ਜਾ ਪਵਿੱਤਰ ਮੱਕਾ ਦਾ ਮਜ਼ਹਬ-ਏ-ਇਸਲਾਮ ਵਿੱਚ ਹੈ, ਭਾਵ ਇਹ ਸਿੱਖਾਂ ਲਈ ਉਨ੍ਹਾਂ ਦਾ ਸਭ ਤੋਂ ਪਵਿੱਤਰ ਧਾਰਮਿਕ ਅਸਥਾਨ ਹੈ।
ਅੰਗਰੇਜ਼ੀ ਜਾਂ ਅੰਗਰੇਜੀ ( English ਇੰਗਲਿਸ਼) ਹਿੰਦ-ਯੂਰਪੀ ਭਾਸ਼ਾ-ਪਰਿਵਾਰ ਵਿੱਚ ਆਉਂਦੀ ਹੈ ਅਤੇ ਇਸ ਪੱਖੋਂ ਹਿੰਦੀ, ਉਰਦੂ, ਫ਼ਾਰਸੀ ਆਦਿ ਦੇ ਨਾਲ ਇਸਦਾ ਦੂਰ ਦਾ ਰਿਸ਼ਤਾ ਬਣਦਾ ਹੈ। ਇਹ ਇਸ ਪਰਿਵਾਰ ਦੀ ਜਰਮਨਿਕ ਸ਼ਾਖਾ ਵਿੱਚ ਰੱਖੀ ਜਾਂਦੀ ਹੈ। ਇਸਨੂੰ ਦੁਨੀਆ ਦੀ ਸਭ ਤੋਂ ਪਹਿਲੀ ਅੰਤਰਰਾਸ਼ਟਰੀ ਭਾਸ਼ਾ ਮੰਨਿਆ ਜਾਂਦਾ ਹੈ। ਇਹ ਦੁਨੀਆਂ ਦੇ ਕਈ ਦੇਸ਼ਾਂ ਦੀ ਮੁੱਖ ਰਾਜ ਭਾਸ਼ਾ ਹੈ ਅਤੇ ਅਜੋਕੇ ਦੌਰ ਵਿੱਚ ਕਈ ਦੇਸ਼ਾਂ ਵਿੱਚ ਵਿਗਿਆਨ, ਕੰਪਿਊਟਰ, ਸਾਹਿਤ, ਸਿਆਸਤ ਅਤੇ ਉੱਚ ਸਿੱਖਿਆ ਦੀ ਵੀ ਮੁੱਖ ਭਾਸ਼ਾ ਹੈ। ਅੰਗਰੇਜ਼ੀ ਭਾਸ਼ਾ ਰੋਮਨ ਲਿਪੀ ਵਿੱਚ ਲਿਖੀ ਜਾਂਦੀ ਹੈ।
ਜਵਾਹਰ ਲਾਲ ਨਹਿਰੂ (ਕਸ਼ਮੀਰੀ: کواہرلال نہرو / जवाहरलाल नेहरू 14 ਨਵੰਬਰ 1889–27 ਮਈ 1964), ਜਿਨ੍ਹਾਂ ਨੂੰ ਅਕਸਰ ਪੰਡਤ ਜੀ ਕਹਿ ਕੇ ਸੱਦਿਆ ਜਾਂਦਾ ਸੀ, ਇੱਕ ਭਾਰਤੀ ਰਾਜਨੀਤੀਵਾਨ, ਰਾਜਨੇਤਾ ਅਤੇ ਭਾਰਤੀ ਅਜ਼ਾਦੀ ਅੰਦੋਲਨ ਦੇ ਇੱਕ ਅਹਿਮ ਆਗੂ ਸਨ। ਉਨ੍ਹਾਂ ਨੂੰ 1947 ਵਿੱਚ ਭਾਰਤੀ ਰਾਸ਼ਟਰੀ ਕਾਂਗਰਸ ਦੁਆਰਾ ਅਜ਼ਾਦ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਵਜੋਂ ਚੁਣਿਆ ਗਿਆ ਸੀ ਅਤੇ ਜਦੋਂ ਕਾਂਗਰਸ ਪਾਰਟੀ ਨੇ 1951 ਵਿੱਚ ਭਾਰਤ ਦੀਆਂ ਪਹਿਲੀਆਂ ਆਮ ਚੋਣਾਂ ਜਿੱਤੀਆਂ ਤਾਂ ਉਹ ਫਿਰ ਤੋਂ ਪ੍ਰਧਾਨ ਮੰਤਰੀ ਚੁਣੇ ਗਏ ਅਤੇ 27 ਮਈ 1964 ਨੂੰ ਆਪਣੀ ਮੌਤ ਤੱਕ ਇਸ ਅਹੁਦੇ ਤੇ ਬਣੇ ਰਹੇ। ਉਹ ਅੰਤਰਰਾਸ਼ਟਰੀ ਗੁੱਟ ਨਿਰਲੇਪ ਅੰਦੋਲਨ ਦੇ ਸੰਸਥਾਪਕਾਂ ਵਿੱਚੋਂ ਇੱਕ ਸਨ।
ਅਰਬੀ (العربية) ਸਾਮੀ ਭਾਸ਼ਾ ਪਰਵਾਰ ਦੀ ਇੱਕ ਭਾਸ਼ਾ ਹੈ। ਇਹ ਹਿੰਦ-ਯੂਰਪੀ ਪਰਵਾਰ ਦੀਆਂ ਬੋਲੀਆਂ ਤੋਂ ਵੱਖਰੀ ਹੈ, ਇੱਥੋਂ ਤੱਕ ਕਿ ਫ਼ਾਰਸੀ ਤੋਂ ਵੀ। ਇਹ ਇਬਰਨੀ ਬੋਲੀ ਨਾਲ਼ ਸਬੰਧਤ ਹੈ। ਅਰਬੀ ਇਸਲਾਮ ਧਰਮ ਦੀ ਧਰਮਭਾਸ਼ਾ ਹੈ, ਜਿਸ ਵਿੱਚ ਕੁਰਾਨ ਲਿਖੀ ਗਈ ਹੈ ਇਸ ਕਰਕੇ ਮੁਸਲਮਾਨਾਂ ਵਾਸਤੇ ਇਹਦੀ ਬੜੀ ਅਹਿਮੀਅਤ ਹੈ। ਇਹ ਅਰਬ ਟਾਪੂ, ਲਹਿੰਦੇ ਏਸ਼ੀਆ, ਅਤੇ ਉੱਤਰੀ ਅਫ਼ਰੀਕਾ ਦਿਆਂ ਮੁਲਕਾਂ ਵਿੱਚ ਬੋਲੀ ਜਾਣ ਵਾਲ਼ੀ ਇੱਕ ਬੋਲੀ ਹੈ। ਇਹ ਸਾਉਦੀ ਅਰਬ, ਯਮਨ, ਓਮਾਨ, ਦੁਬਈ, ਬਹਿਰੀਨ, ਕੁਵੈਤ, ਇਰਾਕ, ਜੋਰਡਨ, ਸ਼ਾਮ (ਸੀਰੀਆ), ਲੈਬਨਾਨ, ਮਿਸਰ, ਲੀਬੀਆ, ਅਲਜੀਰੀਆ, ਮਰਾਕਸ਼, ਤਿਊਨਸ, ਸੂਡਾਨ ਅਤੇ ਸੋਮਾਲੀਆ ਦੀ ਸਰਕਾਰੀ ਜ਼ਬਾਨ ਹੈ।
ਸਿੱਖੀ (ਅੰਗਰੇਜ਼ੀ: Sikhism ਸੀਖਇਜ਼ਮ, ਇਹ ਸ਼ਬਦ ਇਸ ਤਰਾਂ ਵੀ ਲਿਖਿਆ ਜਾਂਦਾ: ਸਿਖੀ, ਸਿੱਖ ਤੋਂ, ਅਰਥ ਜੋ ਪਰਮਾਤਮਾ ਦੇ ਗੁਣ "ਸਿੱਖਣ ਵਾਲਾ"), ਇੱਕ ਰੱਬ ਨੂੰ ਮੰਨਣ ਵਾਲਾ ਧਰਮ ਅਤੇ ਕੌਮੀ ਫ਼ਲਸਫਾ ਹੈ, ਜੋ 15ਵੀਂ ਸਦੀ ਵਿੱਚ ਦੱਖਣੀ ਏਸ਼ੀਆ ਦੇ ਪੰਜਾਬ ਖੇਤਰ ਵਿਖੇ ਆਗਾਜ਼ ਹੋਇਆ। ਸਿੱਖੀ ਦਾ ਮੌਲਿਕ ਯਕੀਨ ਅਤੇ ਫ਼ਲਸਫਾ, ਪਵਿੱਤਰ ਲਿਖਤ ਗੁਰੂ ਗਰੰਥ ਸਾਹਿਬ ਵਿੱਚ ਮੌਜੂਦ ਬਾਣੀ ਮੁਤਾਬਿਕ ਇਹ ਹੈ, ਕਿ ਰੱਬ ਉੱਪਰ ਨਿਸਚਾ ਰੱਖਕੇ ਉਸ ਦਾ ਨਾਮ ਜਪਣਾ, ਮਨੁਖਤਾ ਵਿੱਚ ਇਤਫ਼ਾਕ ਨਾਲ ਰਹਿਣਾ, ਸਵਾਰਥ ਤੋਂ ਵਾਂਝੇ ਰਹਿਕੇ ਸੇਵਾ ਕਰਨੀ, ਸਰਬੱਤ ਦੇ ਭਲੇ ਵਾਸਤੇ ਮਨੁਖੀ ਹੱਕਾਂ 'ਤੇ ਡੱਟਕੇ ਪਹਿਰਾ ਦੇਣਾ, ਤੇ ਦੁਨੀਆਦਾਰੀ ਵਿੱਚ ਵੱਸਕੇ ਚੰਗੇ ਕਿਰਦਾਰ ਵਾਲਾ ਜੀਵਨ ਜੀਣਾ। ਦੁਨੀਆ ਦੇ ਵੱਡੇ ਧਰਮਾਂ ਵਿਚੋਂ ਸਭ ਤੋਂ ਨਵੇਂ ਹੋਣ ਦੇ ਬਾਵਜੂਦ, ਕੁਲ ਦੁਨੀਆ ਦੇ 25-28 ਮਿਲੀਅਨ ਮੰਨਣ ਵਾਲਿਆਂ ਦੀ ਗਿਣਤੀ ਮੁਤਾਬਕ, ਇਹ ਦੁਨੀਆ ਪੱਧਰ ਦਾ ਪੰਜਵਾਂ ਸਭ ਤੋਂ ਵੱਡਾ ਧਰਮ ਹੈ।ਸਿੱਖੀ ਦਾ ਰੂਹਾਨੀ ਅਤੇ ਕੌਮੀ ਅਧਾਰ ਗੁਰੂ ਨਾਨਕ, ਸਿਖਾਂ ਦੇ ਪਹਿਲੇ ਗੁਰੂ, ਅਤੇ ਨੌਂ ਬਾਅਦ ਵਾਲੇ ਸਿੱਖ ਗੁਰੂਆਂ ਦੀਆਂ ਸਿੱਖਿਆਵਾਂ, ਜੋ ਸਿੱਖਾਂ ਦੇ ਮੌਜੂਦਾ ਅਟੱਲ ਗੁਰੂ ਅਤੇ ਰਹਿਬਰ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ। ਸਿੱਖ ਮਜ਼ਹਬ ਦੇ ਫ਼ਲਸਫੇ ਨੂੰ ਗੁਰਮਤਿ ਕਿਹਾ ਜਾਂਦਾ ਹੈ ਜਿਸਦਾ ਬੀਜ ਵਾਹਿਗੁਰੂ ਵਿੱਚ ਯਕੀਨ ਰੱਖਣਾ, ਜਿਸਨੂੰ ਇੱਕ ਓਅੰਕਾਰ (ਮਤਲਬ: ਇੱਕ ਰੱਬ) ਦੁਆਰਾ ਦਰਸਾਇਆ ਜਾਂਦਾ ਹੈ। ਗੁਰੂ ਨਾਨਕ ਸਾਹਿਬ ਨੇ ਆਪਣੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਆਪਣੇ ਇੱਕ ਸਿੱਖ ਨੂੰ ਦੂਜਾ ਗੁਰੂ ਬਣਾਇਆ ਅਤੇ ਸਿੱਖ ਸਮਾਜ ਨੂੰ ਸੇਧ ਦੇਣ ਦਾ ਕੰਮ ਸੌਂਪਿਆ। ਇਹ ਰੀਤ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ (1666-1708) ਤੱਕ ਜਾਰੀ ਰਹੀ ਜਿਨਾਂ ਨੇ 1699 ਈਸਵੀ ਦੀ ਵਿਸਾਖੀ ਨੂੰ, ਖਾਲਸਾ ਕਾਇਮ ਕੀਤਾ ਅਤੇ ਸਿੱਖਾਂ ਨੂੰ ਇੱਕ ਵੱਖਰੀ ਪਛਾਣ ਦਿੱਤੀ; ਪੰਜ ਸਿੱਖਾਂ ਨੂੰ ਅੰਮ੍ਰਿਤ ਛਕਾਇਆ ਅਤੇ ਪੰਜ ਪਿਆਰੇ ਦਾ ਖ਼ਿਤਾਬ ਦਿੱਤਾ ਜਿਨ੍ਹਾਂ ਤੋਂ ਬਾਅਦ ’ਚ ਗੁਰੂ ਜੀ ਨੇ ਬੇਨਤੀ ਕਰ ਖੁਦ ਅੰਮ੍ਰਿਤ ਛਕਿਆ। ਗੁਰੂ ਗੋਬਿੰਦ ਸਿੰਘ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ, ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣ ਦਾ ਹੁਕਮ ਕਰਦੇ ਹੋਏ ਦੇਹਧਾਰੀ ਗੁਰੂ ਰੀਤੀ ਨੂੰ ਖਤਮ ਕੀਤਾ।
ਕਲਪਨਾ ਚਾਵਲਾ (1 ਜੁਲਾਈ 1961 - 1 ਫਰਵਰੀ 2003) ਇੱਕ ਭਾਰਤੀ ਅਮਰੀਕੀ ਅਤੇ ਪੁਲਾੜਯਾਤਰੀ ਸ਼ਟਲ ਮਿਸ਼ਨ ਮਾਹਰ ਸੀ ਅਤੇ ਉਹ ਪੁਲਾੜ ਵਿੱਚ ਜਾਣ ਵਾਲੀ ਭਾਰਤੀ ਮੂਲ ਦੀ ਪਹਿਲੀ ਔਰਤ ਸੀ। ਉਸਨੇ ਪਹਿਲੀ ਵਾਰ ਸਪੇਸ ਸ਼ਟਲ ਕੋਲੰਬੀਆ 'ਤੇ ਇੱਕ ਮਿਸ਼ਨ ਸਪੈਸ਼ਲਿਸਟ ਅਤੇ ਪ੍ਰਾਇਮਰੀ ਰੋਬੋਟ ਆਰਟ ਆਪਰੇਟਰ ਵਜੋਂ ਉਡਾਣ ਭਰੀ। 2003 ਵਿੱਚ, ਚਾਵਲਾ ਸੱਤ ਚਾਲਕ-ਦਲ ਦੇ ਮੈਂਬਰਾਂ ਵਿੱਚੋਂ ਇੱਕ ਸੀ ਜੋ ਕੋਲੰਬੀਆ ਪੁਲਾੜਯਾਨ ਦੁਰਘਟਨਾ ਵਿੱਚ ਮਾਰੇ ਗਏ ਸਨ, ਜਦੋਂ ਵਾਯੂਮੰਡਲ ਵਿੱਚ ਮੁੜ ਦਾਖਲ ਹੋਣ ਸਮੇਂ ਸਪੇਸ ਸ਼ਟਲ ਵਿੱਚ ਖ਼ਰਾਬੀ ਪੈਦਾ ਹੋ ਗਈ ਸੀ। ਕਲਪਨਾ ਚਾਵਲਾ ਨੂੰ ਮਰਨ ਉਪਰੰਤ, ਕਾਂਗਰੈਸ਼ਨਲ ਸਪੇਸ ਮੈਡਲ ਔਫ਼ ਆਨਰ ਦਾ ਅਵਾਰਡਦਿੱਤਾ ਗਿਆ ਸੀ ਅਤੇ ਇਸਤੋਂ ਇਲਾਵਾ ਕਈ ਸੜਕਾਂ, ਯੂਨੀਵਰਸਿਟੀਆਂ ਅਤੇ ਸੰਸਥਾਵਾਂ ਦਾ ਨਾਮ ਉਸਦੇ ਨਾਮ ਉੱਪਰ ਰੱਖੇ ਗਏ।
ਪੰਜਾਬੀ ਵਿਕੀਪੀਡੀਆ ਵਿਕੀਪੀਡੀਆ ਦਾ ਪੰਜਾਬੀ ਰੂਪ ਅਤੇ ਇੱਕ ਅਜ਼ਾਦ ਗਿਆਨਕੋਸ਼ ਹੈ।। ਇਸਦੀ ਵੈੱਬਸਾਈਟ 3 ਜੂਨ 2002 ਨੂੰ ਹੋਂਦ ਵਿੱਚ ਆਈ ਸੀ। ਪਰ ਇਸ ਦੇ ਸਭ ਤੋਂ ਪਹਿਲੇ ਤਿੰਨ ਲੇਖ ਅਗਸਤ 2004 ਵਿੱਚ ਲਿਖੇ ਗਏ। ਜੁਲਾਈ 2012 ਤੱਕ ਇਸ ’ਤੇ 2,400 ਲੇਖ ਸਨ।ਅਗਸਤ 2012 ਤੱਕ ਇਸ ’ਤੇ 3,400 ਲੇਖ ਸਨ ਅਤੇ ਦੁਨੀਆਂ ਭਰ ’ਚੋ ਇਸ ਦੇ ਪਾਠਕਾਂ ਦੀ ਗਿਣਤੀ ਤਕਰੀਬਨ 26 ਲੱਖ ਸੀ ਅਤੇ ਫ਼ਰਵਰੀ 2019 ਮੁਤਾਬਿਕ ਇਸ ਵਿਕੀ ’ਤੇ 30,948 ਲੇਖ ਹਨ ਅਤੇ ਇਸ ਦੇ ਕੁੱਲ 26,978 ਦਰਜ਼ (ਰਜਿਸਟਰ) ਵਰਤੋਂਕਾਰਾਂ ਨੇ ਕੁੱਲ 4,54,640 ਫੇਰ-ਬਦਲ ਕੀਤੇ ਹਨ। ਇਹ ਮੀਡੀਆਵਿਕੀ ਦਾ 1.33.0-wmf.14 (a6319bc) ਵਰਜਨ ਵਰਤ ਰਿਹਾ ਹੈ। ਪਿਛਲੇ ਕੁਝ ਸਮੇਂ ਤੋਂ ਪੰਜਾਬੀ ਵਿਕੀਪੀਡੀਆ ਨੇ ਕਾਫੀ ਤਰੱਕੀ ਕੀਤੀ ਹੈ । 3 ਨਵੰਬਰ 2018 ਤੱਕ ਇਸ ਦੀ ਸਾਈਟ ਤੇ 30,562 ਲੇਖ ਸਨ।
ਜਲਗਾਹਾਂ ਦਿਵਸ (ਵੈਟਲੈਂਡ ਦਿਵਸ) ਹਰ ਸਾਲ 2 ਫਰਵਰੀ ਨੂੰ ਮਨਾਇਆ ਜਾਂਦਾ ਹੈ। ਆਧੁਨਿਕ ਕਾਲ ਵਿਚ ਜਦ ਜਲਗਾਹਾਂ ਦੀ ਗਿਣਤੀ ਘਟਣੀ ਸ਼ੁਰੂ ਹੋਈ ਤਾਂ ਇਸ ਦੀ ਚਿੰਤਾ ਸਾਰੀ ਦੁਨੀਆ ਦੇ ਵਿਗਿਆਨੀਆਂ ਅਤੇ ਵਾਤਾਵਰਨ ਪ੍ਰੇਮੀਆਂ ਨੂੰ ਹੋਈ | ਇਨ੍ਹਾਂ ਦੀ ਸੰਭਾਲ ਲਈ ਅੰਤਰਰਾਸ਼ਟਰੀ ਪੱਧਰ ਦੀ ਪਹਿਲੀ ਕਾਨਫ਼ਰੰਸ 2 ਫਰਵਰੀ 1971 ਨੂੰ ਈਰਾਨ ਦੇ ਸ਼ਹਿਰ ਰਾਮਸਰ ਵਿਖੇ ਹੋਈ | ਇਸ ਦਾ ਉਦੇਸ਼ ਵਿਸ਼ਵ ਵਿਚ ਜਲਗਾਹਾਂ ਨੂੰ ਬਚਾਉਣਾ ਸੀ | ਤਦ ਤੋਂ ਹੀ ਹਰ ਸਾਲ 2 ਫਰਵਰੀ ਨੂੰ ਅੰਤਰਰਾਸ਼ਟਰੀ ਜਲਗਾਹ ਦਿਵਸ ਵਜੋਂ ਮਨਾਇਆ ਜਾਂਦਾ ਹੈ| ਜਲਗਾਹ, ਜੰਗਲ ਅਤੇ ਸਮੁੰਦਰ ਧਰਤੀ ਦੀ ਜਲਵਾਯੂ ਦੇ 3 ਮਹੱਤਵਪੂਰਨ ਸੋਮੇ ਹਨ। ਭਾਰਤ ਵਿਚ ਜਲਗਾਹਾਂ 4,053,537 ਹੈਕਟੇਅਰ ਰਕਬੇ 'ਚ ਫੈਲੀਆਂ ਹੋਈਆਂ ਹਨ।
ਪੰਜਾਬ ਉੱਤਰ-ਪੱਛਮੀ ਭਾਰਤ ਦਾ ਇੱਕ ਰਾਜ ਹੈ, ਜੋ ਵੱਡੇ ਪੰਜਾਬ ਖੇਤਰ ਦਾ ਇਕ ਭਾਗ ਹੈ। ਇਸਦਾ ਦੂਸਰਾ ਭਾਗ ਪਾਕਿਸਤਾਨ ਵਿੱਚ ਹੈ। ਇਸਦੀ ਸਰਹੱਦ ਉੱਤਰ ਵਿੱਚ ਜੰਮੂ ਅਤੇ ਕਸ਼ਮੀਰ, ਉੱਤਰ-ਪੂਰਬ ਵਿੱਚ ਹਿਮਾਚਲ ਪ੍ਰਦੇਸ਼, ਦੱਖਣ-ਪੂਰਬ ਵਿੱਚ ਹਰਿਆਣੇ, ਦੱਖਣ-ਪੱਛਮ ਵਿੱਚ ਰਾਜਸਥਾਨ ਅਤੇ ਪੱਛਮ ਵਿੱਚ ਪਾਕਿਸਤਾਨੀ ਪੰਜਾਬ ਨਾਲ ਲੱਗਦੀ ਹੈ। ਇਸਦੇ ਮੁੱਖ ਸ਼ਹਿਰ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਬਠਿੰਡਾ, ਫ਼ਿਰੋਜ਼ਪੁਰ, ਸੰਗਰੂਰ, ਮੋਹਾਲੀ ਅਤੇ ਪਟਿਆਲਾ ਹਨ ਅਤੇ ਰਾਜਧਾਨੀ ਚੰਡੀਗੜ੍ਹ ਹੈ।
ਵਿਕੀਪੀਡੀਆ ਇੱਕ ਅਜ਼ਾਦ ਸਮੱਗਰੀ ਵਾਲਾ, ਬਹੁ-ਭਾਸ਼ਾਈ ਇੰਟਰਨੈੱਟ ਵਿਸ਼ਵਕੋਸ਼ ਹੈ, ਜਿਸ ਵਿੱਚ ਕੋਈ ਵੀ ਲਿਖ ਸਕਦਾ ਹੈ। ਅਕਤੂਬਰ 2016 ਮੁਤਾਬਿਕ 292 ਬੋਲੀਆਂ ਦੇ ਵਿਕੀਪੀਡੀਆ ਮੌਜੂਦ ਹਨ। ਇਹ ਇੱਕ ਗੈਰ-ਮੁਨਾਫ਼ਾ ਅੰਤਰਰਾਸ਼ਟਰੀ ਸੰਸਥਾ ਵਿਕੀਮੀਡੀਆ ਫਾਊਂਡੇਸ਼ਨ ਦੁਆਰਾ ਚਲਾਇਆ ਜਾਂਦਾ ਹੈ। ਇਸ ਵਿੱਚ ਤਕਰੀਬਨ 23 ਮਿਲੀਅਨ (2 ਕਰੋੜ 30 ਲੱਖ) ਲੇਖ ਹਨ, ਜਿੰਨ੍ਹਾ ਵਿੱਚੋਂ 4 ਮਿਲੀਅਨ (40 ਲੱਖ) ਤੋਂ ਜ਼ਿਆਦਾ ਲੇਖ ਇਕੱਲੇ ਅੰਗਰੇਜ਼ੀ ਵਿਕੀਪੀਡੀਆ ਵਿੱਚ ਅਤੇ 30,935 ਲੇਖ ਪੰਜਾਬੀ ਵਿਕੀਪੀਡੀਆ ਵਿੱਚ ਹਨ ਜੋ ਸਾਰੀ ਦੁਨੀਆਂ ਦੇ ਵਰਤੋਂਕਾਰਾਂ ਦੁਆਰਾ ਮਿਲ ਕੇ ਲਿਖੇ ਗਏ ਹਨ। ਵਿਕੀਪੀਡੀਆ ਵਿੱਚ ਹਰ ਕੋਈ ਨਵੇਂ ਲੇਖ ਲਿਖ ਸਕਦਾ ਹੈ ਅਤੇ ਪਹਿਲਾਂ ਬਣੇ ਤਕਰੀਬਨ ਸਾਰੇ ਲੇਖਾਂ ਨੂੰ ਸੋਧ ਸਕਦਾ ਹੈ।
ਅਰਦਾਸ ਅਰਜ਼ + ਦਾਸ਼ਤ ਤੋਂ ਬਣਿਆ ਇੱਕ ਸ਼ਬਦ ਹੈ। ਅਰਜ਼ ਦਾ ਅਰਥ ਹੈ ਬੇਨਤੀ। ਦਾਸ਼ਤ ਦਾ ਅਰਥ ਹੈ ਪੇਸ਼ ਕਰਨਾ। ਅਰਥਾਤ ਬੇਨਤੀ ਪੇਸ਼ ਕਰਨੀ। ਗੁਰਮਤਿ ਵਿੱਚ ਅਰਦਾਸ ਦੀ ਖ਼ਾਸ ਅਹਿਮੀਅਤ ਹੈ। ਅਰਦਾਸ ਜੀਵ ਵੱਲੋਂ ਪਰਮਾਤਮਾ ਅੱਗੇ ਕੀਤੀ ਗਈ ਬੇਨਤੀ ਹੈ। ਦੁੱਖ ਹੋਵੇ ਜਾਂ ਸੁੱਖ, ਖੁਸ਼ੀ ਹੋਵੇ ਜਾਂ ਗਮੀ, ਹਰ ਮੌਕੇ ’ਤੇ ਗੁਰੂ ਦਾ ਸਿੱਖ ਗੁਰੂ ਦੀ ਬਖਸ਼ਿਸ਼ ਲੈਣ ਲਈ ਅਰਦਾਸ ਕਰਦਾ ਹੈ। ਗੁਰੂ ਜੀ ਅਕਾਲ ਪੁਰਖ ਅੱਗੇ ਅਰਦਾਸ ਕਰਦੇ ਹੋਏ ਇਹ ਕਹਿੰਦੇ ਹਨ ਕਿ ਹੇ ਪ੍ਰਭੂ!
ਖੇਤਰਫਲ ਜਾਂ ਰਕਬਾ ਕਿਸੇ ਦੋ-ਪਸਾਰੀ ਸਤ੍ਹਾ ਜਾਂ ਆਕਾਰ ਜਾਂ ਪੱਧਰੀ ਪਰਤ ਆਦਿ ਦਾ ਫੈਲਾਅ ਦੱਸਣ ਵਾਲਾ ਮਾਪ ਹੈ। ਇਸਨੂੰ ਕਿਸੇ ਦੱਸੀ ਹੋਈ ਮੁਟਾਈ ਦੇ ਪਦਾਰਥ ਦੀ ਉਸ ਮਾਤਰਾ ਨਾਲ ਸਮਝਿਆ ਜਾ ਸਕਦਾ ਹੈ ਜੋ ਕਿਸੇ ਆਕਾਰ ਦੇ ਨਮੂਨੇ ਬਣਾਉਣ ਵਿੱਚ ਖਰਚ ਹੋਵੇ ਜਾਂ ਲੇਪ ਦੀ ਉਹ ਮਾਤਰਾ ਜੋ ਕਿਸੇ ਉੱਪਰਲੀ ਸਤ੍ਹਾ ਨੂੰ ਇੱਕ ਵੇਰ ਲਿੱਪਣ ਲਈ ਵਰਤੀ ਜਾਵੇ। ਇਹ ਕਿਸੇ ਵਲ (ਇੱਕ-ਪਸਾਰੀ ਧਾਰਨਾ) ਦੀ ਲੰਬਾਈ ਜਾਂ ਕਿਸੇ ਠੋਸ ਪਦਾਰਥ ਦੀ ਆਇਤਨ (ਤ੍ਰੈ-ਪਸਾਰੀ ਧਾਰਨਾ) ਦੀ ਦੋ-ਪਸਾਰੀ ਸਮਾਨਰੂਪ ਵਸਤ ਹੈ।
ਮੋਹਨਦਾਸ ਕਰਮਚੰਦ ਗਾਂਧੀ (2 ਅਕਤੂਬਰ 1869 - 30 ਜਨਵਰੀ 1948), ਜਾਂ ਮਹਾਤਮਾ ਗਾਂਧੀ, ਭਾਰਤ ਦੀ ਆਜ਼ਾਦੀ ਦੇ ਵੇਲੇ ਦਾ ਇੱਕ ਪ੍ਰਮੁੱਖ ਰਾਜਨੀਤਕ ਅਤੇ ਅਧਿਆਤਮਕ ਨੇਤਾ ਸੀ। ਇਹਨੂੰ ਨੂੰ ਮਹਾਤਮਾ (ਸੰਸਕ੍ਰਿਤ: ਮਹਾਨ ਆਤਮਾ) ਦਾ ਖਿਤਾਬ 1914 ਵਿੱਚ ਦੱਖਣੀ ਅਫਰੀਕਾ ਵਿੱਚ ਦਿੱਤਾ ਗਿਆ ਜੋ ਕਿ ਹੁਣ ਦੁਨੀਆਂ ਭਰ ਵਿੱਚ ਮਸ਼ਹੂਰ ਹੈ। ਇਹਨੂੰ ਭਾਰਤ ਵਿੱਚ ਬਾਪੂ (ਗੁਜਰਾਤੀ ਭਾਸ਼ਾ: ਪਿਤਾ ਦੇ ਲਈ ਵਰਤਿਆ ਜਾਂਦਾ ਸ਼ਬਦ) ਕਹਿਕੇ ਵੀ ਸੰਬੋਧਨ ਕੀਤਾ ਜਾਂਦਾ ਹੈ।
ਕਾਰਬਨੀ ਰਸਾਇਣ ਵਿਗਿਆਨ ਵਿੱਚ ਬਿਰਤੀਮੂਲਕ ਸਮੂਹ (ਹੋਰ ਨਾਂ ਕਿਰਿਆਸ਼ੀਲ ਸਮੂਹ ਅਤੇ ਕਿਰਿਆਤਮਕ ਸਮੂਹ ਹਨ) ਅਣੂਆਂ ਵਿਚਲੇ ਪਰਮਾਣੂਆਂ ਜਾਂ ਜੋੜਾਂ ਦੇ ਉਹਨਾਂ ਖ਼ਾਸ ਝੁੰਡਾਂ ਨੂੰ ਆਖਿਆ ਜਾਂਦਾ ਹੈ ਜਿਹੜੇ ਉਹਨਾਂ ਅਣੂਆਂ ਦੀਆਂ ਵਿਸ਼ੇਸ਼ ਰਸਾਇਣਕ ਕਿਰਿਆਵਾਂ ਭਾਵ ਉਹਨਾਂ ਦੀ ਬਿਰਤੀ ਲਈ ਜੁੰਮੇਵਾਰ ਹੁੰਦੇ ਹਨ। ਕੋਈ ਇੱਕ ਕਿਰਿਆਸ਼ੀਲ ਸਮੂਹ ਇੱਕੋ ਹੀ ਜਾਂ ਇੱਕੋ ਜਿਹੀ ਰਸਾਇਣਕ ਕਿਰਿਆ ਵਿੱਚ ਹਿੱਸਾ ਲੈਂਦਾ ਹੈ ਭਾਵੇਂ ਜਿਸ ਅਣੂ ਦਾ ਉਹ ਹਿੱਸਾ ਹੈ, ਦਾ ਅਕਾਰ ਕਿੰਨਾ ਵੀ ਹੋਵੇ। ਪਰ ਉਹਦੀ ਤੁਲਨਾਤਮਕ ਕਿਰਿਆਸ਼ੀਲਤਾ ਨੇੜਲੇ ਹੋਰ ਬਿਰਤੀਮੂਲਕ ਸਮੂਹ ਬਦਲ ਸਕਦੇ ਹਨ।
ਗਾਂਬੀਆ, ਅਧਿਕਾਰਕ ਤੌਰ 'ਤੇ ਗਾਂਬੀਆ ਦਾ ਗਣਰਾਜ, ਪੱਛਮੀ ਅਫ਼ਰੀਕਾ ਦਾ ਇੱਕ ਦੇਸ਼ ਹੈ। ਇਹ ਮਹਾਂਦੀਪੀ ਅਫ਼ਰੀਕਾ ਉੱਤੇ ਸਭ ਤੋਂ ਛੋਟਾ ਦੇਸ਼ ਹੈ ਜੋ ਪੱਛਮ ਵਿੱਚ ਅੰਧ ਮਹਾਂਸਾਗਰ ਨਾਲ ਲੱਗਦੇ ਤਟ ਤੋਂ ਇਲਾਵਾ ਸਾਰੇ ਪਾਸਿਓਂ ਸੇਨੇਗਲ ਨਾਲ ਘਿਰਿਆ ਹੋਇਆ ਹੈ। ਇਹ ਦੇਸ਼ ਗਾਂਬੀਆ ਦਰਿਆ ਦੁਆਲੇ ਸਥਿੱਤ ਹੈ, ਜਿਸ ਤੋਂ ਇਸਦਾ ਨਾਂ ਆਇਆ ਹੈ ਅਤੇ ਜੋ ਇਸਦੇ ਕੇਂਦਰ ਵਿੱਚ ਅੰਧ ਮਹਾਂਸਾਗਰ ਵੱਲ ਵਹਿੰਦਾ ਹੈ। ਇਸਦਾ ਖੇਤਰਫਲ ੧੧,੨੯੫ ਵਰਗ ਕਿ.ਮੀ.
19ਵੀਂ ਸਦੀ (1 ਜਨਵਰੀ 1801 – 31 ਦਸੰਬਰ 1900) ਸਪੇਨੀ ਸਾਮਰਾਜ, ਨੈਪੋਲੀਅਨ ਸਾਮਰਾਜ, ਪਵਿੱਤਰ ਰੋਮਨ ਸਾਮਰਾਜ ਅਤੇ ਮੁਗਲ ਸਾਮਰਾਜ ਦੇ ਢਹਿਢੇਰੀ ਹੋਣ ਦੀ ਲਖਾਇਕ ਸਦੀ ਸੀ। ਇਸ ਨੇ ਬ੍ਰਿਟਿਸ਼ ਸਾਮਰਾਜ, ਰੂਸੀ ਸਾਮਰਾਜ, ਸੰਯੁਕਤ ਰਾਜ ਅਮਰੀਕਾ, ਜਰਮਨ, ਸਾਮਰਾਜ, ਫ਼ਰਾਂਸੀਸੀ ਬਸਤੀਵਾਦੀ ਸਾਮਰਾਜ ਅਤੇ Meiji ਜਪਾਨ ਦੇ ਵਧ ਰਹੇ ਪ੍ਰਭਾਵ ਲਈ ਰਾਹ ਪੱਧਰਾ ਕੀਤਾ, ਜਿਸ ਦੌਰਾਨ 1815 ਦੇ ਬਾਅਦ ਬ੍ਰਿਟਿਸ਼ ਨੇ ਚੁਣੌਤੀ-ਮੁਕਤ ਦਬਦਬੇ ਦੀ ਸੇਖੀ ਮਾਰੀ। ਨੈਪੋਲੀਅਨ ਨਾਲ ਯੁੱਧਾਂ ਵਿੱਚ ਫ਼ਰਾਂਸੀਸੀ ਸਾਮਰਾਜ ਅਤੇ ਇਸ ਦੇ ਸਹਿਯੋਗੀਆਂ ਦੀ ਹਾਰ ਦੇ ਬਾਅਦ ਬ੍ਰਿਟਿਸ਼ ਅਤੇ ਰੂਸੀ ਸਾਮਰਾਜਾਂ ਨੇ ਬਹੁਤ ਵਿਸਤਾਰ ਕੀਤਾ ਅਤੇ ਸੰਸਾਰ ਦੀਆਂ ਮੋਹਰੀ ਸ਼ਕਤੀਆਂ ਬਣ ਗਏ। ਰੂਸੀ ਸਾਮਰਾਜ ਕੇਂਦਰੀ ਅਤੇ ਦੂਰ ਪੂਰਬੀ ਏਸ਼ੀਆ ਵਿੱਚ ਫੈਲਿਆ। ਬ੍ਰਿਟਿਸ਼ ਸਾਮਰਾਜ ਦਾ ਸਦੀ ਦੇ ਪਹਿਲੇ ਅੱਧ ਵਿੱਚ, ਖਾਸ ਕਰਕੇ ਕੈਨੇਡਾ, ਆਸਟਰੇਲੀਆ, ਦੱਖਣੀ ਅਫਰੀਕਾ ਅਤੇ ਭਾਰੀ ਆਬਾਦੀ ਵਾਲੇ ਭਾਰਤ ਵਿੱਚ, ਅਤੇ ਸਦੀ ਦੇ ਪਿਛਲੇ ਦੋ ਦਹਾਕਿਆਂ ਦੌਰਾਨ ਅਫਰੀਕਾ ਵਿੱਚ ਵਿਸ਼ਾਲ ਇਲਾਕਿਆਂ ਦੇ ਵਿਸਥਾਰ ਨਾਲ ਬਹੁਤ ਤੇਜ਼ੀ ਨਾਲ ਵਾਧਾ ਹੋਇਆ। ਸਦੀ ਦੇ ਅੰਤ ਤੱਕ, ਬ੍ਰਿਟਿਸ਼ ਸਾਮਰਾਜ ਸੰਸਾਰ ਦੇ ਪੰਜਵਾਂ ਹਿੱਸਾ ਇਲਾਕੇ ਅਤੇ ਸੰਸਾਰ ਦੀ ਆਬਾਦੀ ਦੀ ਇੱਕ ਚੁਥਾਈ ਨੂੰ ਕੰਟਰੋਲ ਕਰਦਾ ਸੀ। ਉੱਤਰ-ਨੈਪੋਲੀਅਨ ਯੁੱਗ ਦੌਰਾਨ ਇਹ ਵਰਤਾਰਾ ਪੈਕਸ ਬ੍ਰਿਤਾਨਿਕਾ ਕਹਾਇਆ, ਜਿਸ ਨੇ ਵੱਡੇ ਪੈਮਾਨੇ ਤੇ ਬੇਮਿਸਾਲ ਸੰਸਾਰੀਕਰਨ, ਉਦਯੋਗੀਕਰਨ, ਅਤੇ ਆਰਥਿਕ ਏਕੀਕਰਨ ਦਾ ਦੌਰ ਸ਼ੁਰੂ ਕੀਤਾ।
ਭੂ-ਮੱਧ ਰੇਖਾਈ ਗਿਨੀ, ਅਧਿਕਾਰਕ ਤੌਰ ਉੱਤੇ ਭੂ-ਮੱਧ ਰੇਖਾਈ ਗਿਨੀ ਦਾ ਗਣਰਾਜ, ਮੱਧ ਅਫ਼ਰੀਕਾ ਵਿੱਚ ਪੈਂਦਾ ਇੱਕ ਦੇਸ਼ ਹੈ। ਇਸ ਦੇ ਦੋ ਹਿੱਸੇ ਹਨ: ਇੱਕ ਮਹਾਂਦੀਪੀ ਖੇਤਰ (Río Muni); ਬਹੁਤ ਸਾਰੇ ਤਟ ਲਾਗਲੇ ਟਾਪੂਆਂ, ਜਿਵੇਂ ਕਿ ਕਾਰਿਸਕੋ, ਏਲੋਬੀ ਗਰਾਂਦੇ ਅਤੇ ਏਲੋਬੀ ਚੀਕੋ, ਸਮੇਤ; ਅਤੇ ਇੱਕ ਟਾਪੂਵਰਤੀ ਖੇਤਰ ਜਿਸ ਵਿੱਚ ਅੰਨੋਬੋਨ ਟਾਪੂ ਅਤੇ ਬਿਓਕੋ ਟਾਪੂ, ਜਿਸ ਉੱਤੇ ਰਾਜਧਾਨੀ ਮਲਾਬੋ ਸਥਿੱਤ ਹੈ, ਪੈਂਦੇ ਹਨ। ਅੰਨੋਬੋਨ ਇਸ ਦੇਸ਼ ਦਾ ਸਭ ਤੋਂ ਦੱਖਣੀ ਟਾਪੂ ਹੈ ਅਤੇ ਭੂ-ਮੱਧ ਰੇਖਾ ਤੋਂ ਮਾੜਾ ਜਿਹਾ ਦੱਖਣ ਵੱਲ ਨੂੰ ਹੈ। ਇਸ ਦਾ ਸਭ ਤੋਂ ਉੱਤਰੀ ਹਿੱਸਾ ਬਿਓਕੋ ਟਾਪੂ ਹੈ। ਇਹਨਾਂ ਦੋਵਾਂ ਟਾਪੂਆਂ ਦੇ ਵਿਚਕਾਰ ਅਤੇ ਪੂਰਬ ਵੱਲ ਮੁੱਖ-ਧਰਤ ਖੇਤਰ ਹੈ। ਇਸ ਦੀਆਂ ਹੱਦਾਂ ਉੱਤਰ ਵੱਲ ਕੈਮਰੂਨ, ਦੱਖਣ ਅਤੇ ਪੂਰਬ ਵੱਲ ਗੈਬਾਨ ਅਤੇ ਪੱਛਮ ਵੱਲ ਗਿਨੀ ਦੀ ਖਾੜੀ ਨਾਲ ਲੱਗਦੀਆਂ ਹਨ, ਜਿਸ ਵਿੱਚ ਬਿਓਕੋ ਅਤੇ ਅੰਨੋਬੋਨ ਟਾਪੂਆਂ ਵਿਚਕਾਰ ਸਾਓ ਟੋਮੇ ਅਤੇ ਪ੍ਰਿੰਸੀਪੇ ਦਾ ਟਾਪੂਨੁਮਾ ਦੇਸ਼ ਸਥਿੱਤ ਹੈ। ਪਹਿਲਾਂ ਸਪੇਨੀ ਬਸਤੀ ਹੁੰਦੇ ਹੋਏ ਇਸ ਦਾ ਸੁਤੰਤਰਤਾ ਮਗਰੋਂ ਪਿਆ ਨਾਮ ਇਸ ਦੇ ਭੂ-ਮੱਧ ਰੇਖਾ ਅਤੇ ਗਿਨੀ ਦੀ ਖਾੜੀ ਕੋਲ ਪੈਂਦੇ ਹੋਣ ਦਾ ਸੂਚਕ ਹੈ। ਭੂ-ਮੱਧ ਸਾਗਰ ਤਟ ਉੱਤੇ ਮਰਾਕੋ ਦੇ ਨਾਲ ਪੈਂਦੇ ਦੋ ਸਪੇਨੀ ਸ਼ਹਿਰਾਂ, ਸੇਊਤਾ ਅਤੇ ਮੇਲੀਯਾ, ਤੋਂ ਛੁੱਟ ਇਹ ਇੱਕੋ-ਇੱਕ ਮੁੱਖ-ਧਰਤ ਅਫ਼ਰੀਕੀ ਦੇਸ਼ ਹੈ ਜਿੱਥੇ ਸਪੇਨੀ ਅਧਿਕਾਰਕ ਭਾਸ਼ਾ ਹੈ। 28,000 ਵਰਗ ਕਿ.ਮੀ.
ਨਾਈਜੀਰੀਆ, ਅਧਿਕਾਰਕ ਤੌਰ ਉੱਤੇ ਨਾਈਜੀਰੀਆ ਦਾ ਸੰਘੀ ਗਣਰਾਜ, ਪੱਛਮੀ ਅਫ਼ਰੀਕਾ ਦਾ ਇੱਕ ਸੰਘੀ ਸੰਵਿਧਾਨਕ ਗਣਰਾਜ ਹੈ ਜੋ 36 ਸੂਬਿਆਂ ਅਤੇ ਇੱਕ ਸੰਘੀ ਰਾਜਧਾਨੀ ਇਲਾਕੇ, ਅਬੂਜਾ ਦਾ ਬਣਿਆ ਹੋਇਆ ਹੈ। ਇਸ ਦੀਆਂ ਹੱਦਾਂ ਪੱਛਮ ਵੱਲ ਬੇਨਿਨ, ਪੂਰਬ ਵੱਲ ਚਾਡ ਅਤੇ ਕੈਮਰੂਨ, ਉੱਤਰ ਵੱਲ ਨਾਈਜਰ ਅਤੇ ਦੱਖਣ ਵੱਲ ਅੰਧ ਮਹਾਂਸਾਗਰ ਵਿੱਚ ਗਿਨੀ ਦੀ ਖਾੜੀ ਨਾਲ ਲੱਗਦੀਆਂ ਹਨ। ਇਸ ਦੇ ਤਿੰਨ ਸਭ ਤੋਂ ਵੱਧ ਵੱਡੇ ਅਤੇ ਪ੍ਰਭਾਵਸ਼ਾਲੀ ਜਾਤੀ-ਸਮੂਹ ਹੌਸਾ, ਇਗਬੋ ਅਤੇ ਯੋਰੂਬਾ ਹਨ।
ਸ਼੍ਰੀ ਸਤਿਗੁਰੂ ਰਾਮ ਸਿੰਘ ਕੂਕਾ ਜਿਨ੍ਹਾਂ ਨੂੰ ਸਤਿਗੁਰੂ ਰਾਮ ਸਿੰਘ (3 ਫਰਵਰੀ 1816 – ?), ਦੇ ਤੌਰ ਤੇ ਵੀ ਜਾਣਿਆ ਜਾਂਦਾ ਹੈ, ਨੂੰ ਨਾਮਿਲਵਰਤਨ ਅਤੇ ਬਰਤਾਨੀਆ ਵਪਾਰਕ ਮਾਲ ਅਤੇ ਸੇਵਾਵਾਂ ਦੇ ਬਾਈਕਾਟ ਨੂੰ ਇੱਕ ਸਿਆਸੀ ਹਥਿਆਰ ਵਜੋਂ ਵਰਤਣ ਵਾਲੇ ਪਹਿਲੇ ਭਾਰਤੀ ਹੋਣ ਦਾ ਸਿਹਰਾ ਜਾਂਦਾ ਹੈ। 2016 ਵਿਚ, ਭਾਰਤ ਸਰਕਾਰ ਨੇ ਸਤਿਗੁਰੂ ਰਾਮ ਸਿੰਘ ਦੀ 200 ਵੀਂ ਬਰਸੀ ਸਰਕਾਰੀ ਤੌਰ ਤੇ ਮਨਾਉਣ ਦਾ ਫੈਸਲਾ ਕੀਤਾ। ਉਹ ਬਾਅਦ ਵਿਚ ਨਾਮਧਾਰੀ ਸਿੱਖੀ ਦਾ ਬਾਨੀ ਬਣਿਆ।
ਪੰਜਾਬੀ /pʌnˈdʒɑːbi/ (ਸ਼ਾਹਮੁਖੀ: پنجابی) (ਗੁਰਮੁਖੀ: ਪੰਜਾਬੀ) ਪੰਜਾਬ ਦੀ ਭਾਸ਼ਾ, ਜਿਸ ਨੂੰ ਪੰਜਾਬ ਖੇਤਰ' ਦੇ ਵਸਨੀਕ ਜਾਂ ਸੰਬੰਧਤ ਲੋਕ ਬੋਲਦੇ ਹਨ। ਇਹ ਭਾਸ਼ਾਵਾਂ ਦੇ ਹਿੰਦ-ਯੂਰਪੀ ਪਰਿਵਾਰ ਵਿੱਚੋਂ ਹਿੰਦ-ਇਰਾਨੀ ਪਰਿਵਾਰ ਨਾਲ਼ ਸਬੰਧ ਰੱਖਦੀ ਹੈ। ਇਹ ਪੰਜਾਬੀਆਂ ਦੀ ਮਾਂ ਬੋਲੀ ਹੈ ਅਤੇ ਸਿੱਖੀ ਦੀ ਧਾਰਮਿਕ ਭਾਸ਼ਾ ਵੀ ਹੈ। ਗੁਰਮੁਖੀ ਲਿਪੀ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕੀਤੀ ਗਈ ਹੈ। ਇਹ ਦੁਨੀਆਂ ਅਤੇ ਖ਼ਾਸ ਕਰ ਦੱਖਣੀ ਏਸ਼ੀਆ ਦੇ ਉੱਘੇ ਭੰਗੜਾ ਸੰਗੀਤ ਦੀ ਭਾਸ਼ਾ ਹੈ। ਪਾਕਿਸਤਾਨ ਵਿੱਚ ਇਹ ਸਭ ਤੋਂ ਵੱਧ ਬੋਲੀ ਜਾਣ ਵਾਲੀ ਬੋਲੀ ਹੈ।
ਕੈਮਰੂਨ, ਅਧਿਕਾਰਕ ਤੌਰ ਉੱਤੇ ਕੈਮਰੂਨ ਦਾ ਗਣਰਾਜ (ਫ਼ਰਾਂਸੀਸੀ: République du Cameroun), ਪੱਛਮੀ ਅਫ਼ਰੀਕਾ ਦਾ ਇੱਕ ਦੇਸ਼ ਹੈ। ਇਸ ਦੀਆਂ ਹੱਦਾਂ ਪੱਛਮ ਵੱਲ ਨਾਈਜੀਰੀਆ, ਉੱਤਰ-ਪੂਰਬ ਵੱਲ ਚਾਡ, ਪੂਰਬ ਵੱਲ ਮੱਧ ਅਫ਼ਰੀਕੀ ਗਣਰਾਜ ਅਤੇ ਦੱਖਣ ਵੱਲ ਭੂ-ਮੱਧ ਰੇਖਾਈ ਗਿਨੀ, ਗੈਬਾਨ, ਅਤੇ ਕਾਂਗੋ ਗਣਰਾਜ ਨਾਲ ਲੱਗਦੀਆਂ ਹਨ। ਇਸ ਦੀ ਤਟਰੇਖਾ ਬੌਨੀ ਦੀ ਖਾੜੀ ਉੱਤੇ ਹੈ ਜੋ ਗਿਨੀ ਦੀ ਖਾੜੀ ਅਤੇ ਅੰਧ ਮਹਾਂਸਾਗਰ ਦਾ ਹਿੱਸਾ ਹੈ। ਇਸ ਦੇਸ਼ ਨੂੰ ਆਪਣੀ ਸੱਭਿਆਚਾਰਕ ਅਤੇ ਭੂਗੋਲਕ ਵਿਭਿੰਨਤਾ ਕਰ ਕੇ "ਛੋਟਾ ਅਫ਼ਰੀਕਾ" ਜਾਂ "ਅਫ਼ਰੀਕਾ ਦਾ ਲਘੂ-ਚਿੱਤਰ" ਕਿਹਾ ਜਾਂਦਾ ਹੈ। ਇਸ ਦੇ ਕੁਦਰਤੀ ਮੁਹਾਂਦਰਿਆਂ ਵਿੱਚ ਸਮੁੰਦਰੀ ਕੰਢੇ, ਮਾਰੂਥਲ, ਪਹਾੜ, ਤਪਤ-ਖੰਡੀ ਜੰਗਲ ਅਤੇ ਘਾਹ-ਮੈਦਾਨ ਸ਼ਾਮਲ ਹਨ। ਇਸ ਦਾ ਸਿਖਰਲਾ ਬਿੰਦੂ ਦੱਖਣ-ਪੱਛਮ ਵਿੱਚ ਮਾਊਂਟ ਕੈਮਰੂਨ ਹੈ ਅਤੇ ਸਭ ਤੋਂ ਵੱਡੇ ਸ਼ਹਿਰ ਦੂਆਲਾ, ਯਾਊਂਦੇ ਅਤੇ ਗਾਰੂਆ ਹਨ। ਇਹ 200 ਤੋਂ ਵੱਧ ਅਲੱਗ-ਅਲੱਗ ਤਰ੍ਹਾਂ ਦੇ ਭਾਸ਼ਾਈ ਸਮੂਹਾਂ ਦੀ ਧਰਤੀ ਹੈ। ਇਹ ਦੇਸ਼ ਆਪਣੇ ਸਥਾਨਕ ਸੰਗੀਤ, ਖ਼ਾਸ ਕਰ ਕੇ ਮਕੋਸਾ ਅਤੇ ਬਿਕੁਤਸੀ ਅਤੇ ਆਪਣੀ ਕਾਮਯਾਬ ਰਾਸ਼ਟਰੀ ਫੁੱਟਬਾਲ ਟੀਮ ਕਰ ਕੇ ਮਸ਼ਹੂਰ ਹੈ। ਇੱਥੋਂ ਦੀਆਂ ਅਧਿਕਾਰਕ ਭਾਸ਼ਾਵਾਂ ਅੰਗਰੇਜ਼ੀ ਅਤੇ ਫ਼ਰਾਂਸੀਸੀ ਹਨ।
ਭਾਰਤ (ਹਿੰਦੀ: भारत) ਪ੍ਰਾਚੀਨ ਜੰਬੂ ਦੀਪ, ਆਧੁਨਿਕ ਦੱਖਣੀ ਏਸ਼ੀਆ ਵਿੱਚ ਸਥਿੱਤ ਭਾਰਤੀ ਉਪ-ਮਹਾਂਦੀਪ ਦਾ ਸਭ ਤੋਂ ਵੱਡਾ ਦੇਸ਼ ਹੈ। ਭਾਰਤ ਦਾ ਭੂਗੋਲਿਕ ਵਿਸਥਾਰ 80°4' ਵਲੋਂ 370°6' ਉੱਤਰੀ ਅਕਸ਼ਾਂਸ਼ ਤੱਕ ਅਤੇ 680°7' ਵਲੋਂ 9°70'25" ਪੂਰਵੀ ਦੇਸ਼ਾਂਤਰ ਤੱਕ ਹੈ। ਭਾਰਤ ਦੀ ਸਮੁੰਦਰ ਤਟ ਰੇਖਾ 7516.6 ਕਿਮੀ ਲੰਬੀ ਹੈ। ਭਾਰਤ, ਭੂਗੋਲਕ ਨਜ਼ਰ ਵਲੋਂ ਸੰਸਾਰ ਵਿੱਚ ਸੱਤਵਾਂ ਸਭ ਤੋਂ ਵੱਡਾ ਅਤੇ ਆਬਾਦੀ ਪੱਖੋਂ ਦੂਜਾ ਸਭ ਤੋਂ ਵੱਡਾ ਦੇਸ਼ ਹੈ। ਭਾਰਤ ਦੇ ਪੱਛਮ ਵਿੱਚ ਪਾਕਿਸਤਾਨ, ਉੱਤਰ-ਪੂਰਬ ਵਿੱਚ ਚੀਨ, ਨੇਪਾਲ ਅਤੇ ਭੂਟਾਨ ਅਤੇ ਪੂਰਬ ਵਿੱਚ ਬੰਗਲਾਦੇਸ਼ ਤੇ ਮਿਆਂਮਾਰ ਦੇਸ਼ ਸਥਿਤ ਹਨ। ਹਿੰਦ ਮਹਾਂਸਾਗਰ ਵਿੱਚ ਇਸਦੇ ਦੱਖਣ-ਪੱਛਮ ਵਿੱਚ ਮਾਲਦੀਵ, ਦੱਖਣ ਵਿੱਚ ਸ੍ਰੀ ਲੰਕਾ ਅਤੇ ਦੱਖਣ-ਪੂਰਬ ਵਿੱਚ ਇੰਡੋਨੇਸ਼ਿਆ ਹਨ। ਉੱਤਰ-ਪੱਛਮ ਵਿੱਚ ਅਫ਼ਗਾਨਿਸਤਾਨ ਦੇ ਨਾਲ ਭਾਰਤ ਦੀ ਸੀਮਾ ਹੈ। ਇਸਦੇ ਉੱਤਰ ਵਿੱਚ ਹਿਮਾਲਾ ਪਹਾੜ ਹਨ ਅਤੇ ਦੱਖਣ ਵਿੱਚ ਹਿੰਦ ਮਹਾਂਸਾਗਰ ਹੈ। ਪੂਰਬ ਵਿੱਚ ਬੰਗਾਲ ਦੀ ਖਾੜੀ ਹੈ ਅਤੇ ਪੱਛਮ ਵਿੱਚ ਅਰਬ ਸਾਗਰ ਹੈ। ਭਾਰਤ ਵਿੱਚ ਕਈ ਵੱਡੀਆਂ ਨਦੀਆਂ ਹਨ। ਗੰਗਾ ਨਦੀ ਭਾਰਤੀ ਸੰਸਕ੍ਰਿਤੀ ਵਿੱਚ ਬਹੁਤ ਪਵਿੱਤਰ ਮੰਨੀ ਜਾਂਦੀ ਹੈ। ਹੋਰ ਵੱਡੀਆ ਨਦੀਆ ਸਿੰਧੂ, ਨਰਮਦਾ, ਬ੍ਰਹਮਪੁੱਤਰ, ਜਮੁਨਾ, ਗੋਦਾਵਰੀ, ਕਾਵੇਰੀ, ਕ੍ਰਿਸ਼ਨਾ, ਚੰਬਲ, ਸਤਲੁਜ, ਰਾਵੀ ਆਦਿ ਹਨ। ਭਾਰਤ ਸੰਸਾਰ ਦਾ ਸਭ ਤੋਂ ਵੱਡਾ ਲੋਕਤੰਤਰ ਹੈ। ਇੱਥੇ ੩੦੦ ਤੋਂ ਜ਼ਿਆਦਾ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਇਹ ਸੰਸਾਰ ਦੀਆਂ ਕਈ ਪੁਰਾਤਨ ਸੱਭਿਆਤਾਵਾਂ ਦੀ ਜਨਮ-ਭੂਮੀ ਰਿਹਾ ਹੈ, ਜਿਵੇਂ ਕਿ ਸਿੰਧੂ-ਘਾਟੀ ਸੱਭਿਅਤਾ ਅਤੇ ਮਹੱਤਵਪੂਰਨ ਇਤਿਹਾਸਿਕ ਵਪਾਰ ਰਾਹਾਂ ਦਾ ਅਨਿੱਖੜਵਾਂ ਅੰਗ ਵੀ ਹੈ। ਸੰਸਾਰ ਦੇ ਚਾਰ ਧਰਮ: ਹਿੰਦੂ, ਬੁੱਧ, ਜੈਨ ਅਤੇ ਸਿੱਖ, ਦਾ ਜਨਮ ਅਤੇ ਵਿਕਾਸ ਭਾਰਤ ਵਿੱਚ ਹੀ ਹੋਇਆ। ਭਾਰਤ ਭੂਗੋਲਕ ਖੇਤਰਫਲ ਦੇ ਅਧਾਰ 'ਤੇ ਸੰਸਾਰ ਦਾ ਸੱਤਵਾਂ ਸਭ ਤੋਂ ਵੱਡਾ ਰਾਸ਼ਟਰ ਹੈ। ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ਹੈ। ਭਾਰਤ ਦੇ ਹੋਰ ਵੱਡੇ ਮਹਾਂਨਗਰ ਮੁੰਬਈ (ਬੰਬਈ), ਕੋਲਕਾਤਾ (ਕਲਕੱਤਾ) ਅਤੇ ਚੇਨੱਈ (ਮਦਰਾਸ) ਹਨ। 1947 ਵਿੱਚ ਆਜ਼ਾਦੀ ਦੀ ਪ੍ਰਾਪਤੀ ਤੋਂ ਬਾਅਦ ਬ੍ਰਿਟਿਸ਼ ਸਾਮਰਾਜ ਦੇ ਪ੍ਰਮੁੱਖ ਅੰਗ ਭਾਰਤ ਨੇ ਬੀਤੇ 20 ਸਾਲਾਂ ਵਿੱਚ ਸਾਰਥਕ ਤਰੱਕੀ ਕੀਤੀ ਹੈ, ਵਿਸ਼ੇਸ਼ ਤੌਰ ਤੇ ਆਰਥਿਕ। ਭਾਰਤੀ ਫ਼ੌਜ ਇੱਕ ਖੇਤਰੀ ਅਤੇ ਵਿਸ਼ਵਵਿਆਪੀ ਸ਼ਕਤੀ ਹੈ। ਹਾਲੀਆ ਸਾਲਾਂ ਵਿੱਚ ਭਾਰਤ ਦੀ ਮਾਲੀ ਹਾਲਤ ਵਿੱਚ ਬਹੁਤ ਸੁਧਾਰ ਆਇਆ ਹੈ ਅਤੇ ਵਰਤਮਾਨ ਹਾਲਾਤ ਵਿੱਚ ਸੰਸਾਰ ਦੀ ਪਹਿਲੀਆਂ ਪੰਜ ਸਭ ਤੋਂ ਵੱਡੀਆਂ ਅਰਥਵਿਵਸਥਾਵਾਂ ਦੇ ਵਿੱਚ ਸ਼ੁਮਾਰ ਹੋਣ ਵੱਲ ਵਧ ਰਿਹਾ ਹੈ। ਭਾਰਤ ਸੰਸਾਰ ਦੀਆਂ ਦਸ ਸਭ ਤੋਂ ਵੱਡੀਆਂ ਅਰਥਵਿਵਸਥਾਵਾਂ ਚੋਂ ਇੱਕ ਹੈ।
ਮਹਾਰਾਜਾ ਰਣਜੀਤ ਸਿੰਘ (1780-1839) ਪੰਜਾਬ ਦੀ ਸਿੱਖ ਸਲਤਨਤ ਦੀ ਨੀਂਹ ਰੱਖਣ ਵਾਲ਼ਾ ਇੱਕ ਸਿੱਖ ਮਹਾਰਾਜਾ ਸੀ ਜੋ ਸ਼ੇਰ-ਏ-ਪੰਜਾਬ (ਪੰਜਾਬ ਦਾ ਸ਼ੇਰ) ਦੇ ਨਾਂ ਨਾਲ਼ ਜਾਣਿਆ ਜਾਂਦਾ ਹੈ। ਮਹਾਰਾਜਾ ਰਣਜੀਤ ਸਿੰਘ ਨੂੰ ਪੰਜਾਬ ਦੇ ਇਤਿਹਾਸ ਵਿੱਚ ਬਹਾਦਰ ਜੰਗਜੂ, ਦਲੇਰ ਮਹਾਰਾਜੇ ਤੇ ਮਹਾਨ ਸ਼ਖ਼ਸੀਅਤ ਵਜੋਂ ਜਾਣਿਆ ਜਾਂਦਾ ਹੈ। ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਵਿੱਚ ਸਿੱਖਾਂ, ਹਿੰਦੂਆਂ ਤੇ ਮੁਸਲਮਾਨਾਂ ਨੂੰ ਇੱਕ ਡੋਰ ਵਿੱਚ ਪਰੋਈ ਰੱਖਿਆ, ਜਿਸ ਕਰਕੇ ਖ਼ਾਲਸਾ ਰਾਜ ਦੀ ਹਰ ਥਾਂ ਸਿਫ਼ਤ ਕੀਤੀ ਜਾਂਦੀ ਸੀ।
ਅੰਗੋਲਾ, ਅਧਿਕਾਰਕ ਤੌਰ ਤੇ ਅੰਗੋਲਾ ਦਾ ਗਣਰਾਜ (ਪੁਰਤਗਾਲੀ: República de Angola; ਕਿਕੋਂਗੋ, ਕਿਮਬੁੰਦੂ, ਉਮਬੁੰਦੂ: Repubilika ya Ngola), ਦੱਖਣੀ ਅਫ਼ਰੀਕਾ ਦਾ ਇੱਕ ਦੇਸ਼ ਹੈ ਜੋ ਕਿ ਦੱਖਣ ਵੱਲ ਨਮੀਬੀਆ, ਪੂਰਬ ਵੱਲ ਜ਼ਾਂਬੀਆ ਅਤੇ ਉੱਤਰ ਵੱਲ ਕਾਂਗੋ ਦੇ ਲੋਕਤੰਤਰੀ ਗਣਰਾਜ ਨਾਲ ਘਿਰਿਆ ਹੋਇਆ ਹੈ। ਇਸ ਦੀ ਰਾਜਧਾਨੀ ਲੁਆਂਡਾ ਹੈ। ਕਾਬਿੰਡਾ ਦੇ ਬਾਹਰਲੇ ਇਲਾਕੇ ਦੀ ਹੱਦ ਦੋਵੇਂ ਕਾਂਗੋਆਂ ਨਾਲ ਲੱਗਦੀ ਹੈ।
ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀ
ਗੁਰੂ ਗ੍ਰੰਥ ਸਾਹਿਬ ਸਿੱਖਾਂ ਦਾ ਸਭ ਤੋਂ ਮਹਾਨ ਗ੍ਰੰਥ ਹੈ। ਗੁਰੂ ਅਰਜਨ ਦੇਵ ਜੀ ਨੇ ਇਸ ਮਹਾਨ ਗ੍ਰੰਥ ਦਾ ਸੰਕਲਨ 1601 ਵਿੱਚ ਸ਼ੁਰੂ ਕੀਤਾ ਅਤੇ 2 ਅਗਸਤ 1604 ਨੂੰ ਸੰਪੰਨ ਕੀਤਾ। ਇਸ ਮਹਾਨ ਗ੍ਰੰਥ ਦੀ ਲੇਖਣੀ ਦਾ ਕਾਰਜ ਭਾਈ ਗੁਰਦਾਸ ਨੇ ਕੀਤਾ। ਇਸ ਵਿੱਚ ਪਹਿਲਾਂ ਪੰਜ ਗੁਰੂਆਂ ਦੀ ਬਾਣੀ ਦਰਜ ਸੀ; ਬਾਅਦ ਵਿੱਚ ਗੁਰੂ ਗੋਬਿੰਦ ਸਿੰਘ ਨੇ ਇਸ ਵਿੱਚ ਅਕਤੂਬਰ 1708 ਨੂੰ [[ਗੁਰੂ ਤੇਗ ਬਹਾਦਰ)ਦੀ ਬਾਣੀ ਸ਼ਾਮਲ ਕੀਤੀ। ਗੁਰੂ ਗ੍ਰੰਥ ਸਾਹਿਬ ਵਿੱਚ ਛੇ ਗੁਰੂ ਸਹਿਬਾਨਾਂ ਤੋਂ ਇਲਾਵਾ 15 ਭਗਤਾਂ, 11 ਭੱਟਾਂ ਤੇ ਤਿੰਨ ਗੁਰੂ ਘਰ ਦੇ ਸਿੱਖ ਸ਼ਰਧਾਲੂਆਂ ਦੀ ਬਾਣੀ ਦਰਜ ਹੈ, ਜੋ ਹੇਠ ਲਿਖੇ ਪ੍ਰਕਾਰ ਹੈ-
ਨਾਨਕਸ਼ਾਹੀ ਜੰਤਰੀ ਇੱਕ ਸੂਰਜੀ ਜੰਤਰੀ ਹੈ, ਜੋ ਸਿੱਖ ਧਰਮ ਵਿੱਚ ਵਰਤੀ ਜਾਂਦੀ ਹੈ ਅਤੇ ਸਿੱਖ ਗੁਰੂਆਂ ਵੱਲੋਂ ਰਚੀ 'ਬਾਰਾ ਮਾਹਾ' ਦੀ ਬਾਣੀ 'ਤੇ ਆਧਾਰਿਤ ਹੈ। ਇਹ ਹਿੰਦੂ ਜੰਤਰੀ ਦੀ ਜਗ੍ਹਾ ਵਰਤਣ ਲਈ ਪਾਲ ਸਿੰਘ ਪੁਰੇਵਾਲ ਨੇ ਬਣਾਈ ਸੀ। ਇਸ ਜੰਤਰੀ ਮੁਤਾਬਕ ਸਾਲ ਦੀ ਸ਼ੁਰੂਆਤ ਚੇਤ ਮਹੀਨੇ ਤੋਂ ਹੁੰਦੀ ਹੈ, 1 ਚੇਤ ਯਾਨੀ ਕਿ 14 ਮਾਰਚ। ਨਾਨਕਸ਼ਾਹੀ ਕੈਲੰਡਰ ਦਾ ਪਹਿਲਾ ਸਾਲ 1469 ਈ.
ਅਲਜੀਰੀਆ (ਅਰਬੀ: الجزائر, ਅਲ-ਜ਼ਜ਼ਾਈਰ; ਫ਼ਰਾਂਸੀਸੀ: Algérie; ਬਰਬਰ: ⴷⵣⴰⵢⴻⵔ ਜਾਏਰ), ਅਧਿਕਾਰਕ ਤੌਰ ਤੇ ਅਲਜੀਰੀਆ ਦਾ ਜਨ-ਲੋਕਤੰਤਰੀ ਗਣਰਾਜ ਅਤੇ ਜਿਸਨੂੰ ਰਸਮੀ ਤੌਰ ਤੇ ਲੋਕਤੰਤਰੀ ਅਤੇ ਲੋਕ-ਪਿਆਰਾ ਅਲਜੀਰੀਆਈ ਗਣਰਾਜ ਵੀ ਕਿਹਾ ਜਾਂਦਾ ਹੈ, ਅਫ਼ਰੀਕਾ ਦੇ ਮਘਰੇਬ ਖੇਤਰ ਵਿੱਚ ਸਥਿੱਤ ਇੱਕ ਦੇਸ਼ ਹੈ ਜਿਸਦੀ ਰਾਜਧਾਨੀ ਅਤੇ ਸਭ ਤੋਂ ਵੱਧ ਅਬਾਦੀ ਵਾਲਾ ਸ਼ਹਿਰ ਅਲਜੀਰਜ਼ ਹੈ।
ਮਾਪੂਤੋ, ਪਹਿਲੋਂ ਲਾਰੈਂਸੋ ਮਾਰਕੇਸ, ਮੋਜ਼ੈਂਬੀਕ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਸਨੂੰ ਮਾਰਗਾਂ ਦੇ ਆਲੇ-ਦੁਆਲੇ ਲੱਗੇ ਹੋਏ ਕਿੱਕਰਾਂ ਦੇ ਰੁੱਖਾਂ ਕਰ ਕੇ ਕਿੱਕਰਾਂ ਦਾ ਸ਼ਹਿਰ ਅਤੇ ਹਿੰਦ ਮਹਾਂਸਾਗਰ ਦਾ ਮੋਤੀ ਵੀ ਕਿਹਾ ਜਾਂਦਾ ਹੈ। ਇਹ ਆਪਣੀ ਨਗਰਪਾਲਿਕਾ ਇਮਾਰਤ ਉੱਤੇ ਲੱਗੀ ਸ਼ਿਲਾਲੇਖ "ਇਹ ਪੁਰਤਗਾਲ ਹੈ" ਕਰ ਕੇ ਪ੍ਰਸਿੱਧ ਸੀ। ਹੁਣ ਇਹ ਹਿੰਦ ਮਹਾਂਸਾਗਰ ਦੀ ਇੱਕ ਪ੍ਰਮੁੱਖ ਬੰਦਰਗਾਹ ਹੈ ਜਿਸਦੀ ਅਰਥਚਾਰਾ ਇਸ ਦੇ ਦੁਆਲੇ ਕੇਂਦਰਤ ਹੈ। 2007 ਦੀ ਮਰਦਮਸ਼ੁਮਾਰੀ ਮੁਤਾਬਕ ਇਸ ਦੀ ਅਬਾਦੀ 1,766,184 ਸੀ। ਇਸ ਦੇ ਪ੍ਰਮੁੱਖ ਨਿਰਯਾਤ ਕਪਾਹ, ਖੰਡ, ਕ੍ਰੋਮੇਟ, ਸੀਸਲ (ਰੱਸੇ ਬਣਾਉਣ ਲਈ ਇੱਕ ਰੇਸ਼ਾ), ਖੋਪਾ ਅਤੇ ਲੱਕੜੀ ਹੈ। ਇਸ ਸ਼ਹਿਰ ਵਿੱਚ ਸੀਮੈਂਟ, ਕੁੰਭਕਾਰੀ, ਫ਼ਰਨੀਚਰ, ਜੁੱਤੀਆਂ ਅਤੇ ਰਬੜ ਆਦਿ ਦਾ ਨਿਰਮਾਣ ਹੁੰਦਾ ਹੈ। ਇਹ ਸ਼ਹਿਰ ਮਾਪੂਤੋ ਸੂਬੇ ਨਾਲ਼ ਘਿਰਿਆ ਹੋਇਆ ਹੈ ਪਰ ਖ਼ੁਦ ਇੱਕ ਅਲੱਗ ਸੂਬਾ ਹੈ।
ਬਰਾਕ, ਯੂਰਪ ਵਿਚ 16 ਸਦੀ ਦੇ ਅੰਤ ਅਤੇ 18 ਸਦੀ ਦੇ ਸ਼ੁਰੁਆਤ ਵਿੱਚ ਸ਼ੁਰੂ ਹੋਈ ਇੱਕ ਕਲਾਤਮਕ ਸ਼ੈਲੀ ਹੈ. ਇਸ ਨੂੰ ਜ਼ਿਆਦਾਤਰ "ਮੈਨੀਰੀਸਟ ਐਂਡ ਰੋਕੋਕੌ ਯੁੱਗ ਵਿੱਚ ਯੂਰੋਪ ਦੀ ਇੱਕ ਪ੍ਰਭਾਵੀ ਸ਼ੈਲੀ ਦੀ ਰੂਪ ਵਿੱਚ ਪਰਿਭਾਸ਼ਿਤ ਕੀਤੀ ਗਈ ਹੈ, ਇੱਕ ਅਜਿਹੀ ਸ਼ੈਲੀ, ਜਿਸਦਾ ਗਤੀਸ਼ੀਲ ਅੰਦੋਲਨ, ਖੁੱਲ੍ਹੀ ਭਾਵਨਾ ਅਤੇ ਸਵੈ-ਵਿਸ਼ਵਾਸਵਾਦੀ ਅਲਾਮਕਾਰ ਵਿੱਦਿਆ" ਦੇ ਰੂਪ ਵਿੱਚ ਜਾਣਿਆ ਜਾਂਦਾ ਹੈ.ਬਰੋਕ ਸ਼ੈਲੀ ਦੀ ਪ੍ਰਸਿੱਧੀ ਅਤੇ ਸਫਲਤਾ ਨੂੰ ਰੋਮਨ ਕੈਥੋਲਿਕ ਚਰਚ ਦੁਆਰਾ ਉਤਸ਼ਾਹਿਤ ਕੀਤਾ ਗਿਆ, ਜਿਸ ਨੇ ਪ੍ਰੋਟੈਸਟਨ ਸੁਧਾਰ ਦੀ ਪ੍ਰਕਿਰਿਆ ਵਿੱਚ ਕੌਂਸਲ ਓਫ ਟੇਂਟ ਦੇ ਸਮੇ ਇਹ ਫੇਸਲਾ ਲੀਤਾ ਸੀ ਕਿ ਕਲਾ ਨੂੰ ਪ੍ਰ੍ਤੁੱਖ ਅਤੇ ਜਜਬਾਤੀ ਜੁੜਾਵ ਦੇ ਨਾਲ ਧਾਰਮਿਕ ਪਰਿਕ੍ਰਨਾ ਵਿੱਚ ਸੰਚਾਰਿਤ ਕਰਨਾ ਚਾਹਿਦਾ ਹੈ ਅਭਿਜਾਤ ਵਰਗ ਨੇ ਵੀ ਬਰੋਕ ਵਾਸ੍ਤੁਕਲਾ ਦੇ ਨਾਟਕੀ ਸ਼ੇਲੀ ਅਤੇ ਕਲਾ ਦੇ ਆਗਤੁਕਾ ਨੂੰਪ੍ਰਭਾਵਿਤ ਕਰਨ, ਵਿਜੇ ਸ਼ਕਤੀ ਅਤੇ ਨਿਰਤ੍ਰਨ ਨੂੰ ਦਰਸ਼ਾਉਣ ਵਾਲੇ ਮਾਧਿਅਮ ਦੇ ਤੋਰ ਤੇ ਵੇਖਿਆ. ਬਰੋਕ ਮਹਲਾ ਦੇ ਵਰਾਨਡੇ ਦੇ ਮੁਖ ਪਰਿਵੇਸ਼ ਦਵਾਰ ਤੇ, ਸ਼ਾਨਦਾਰ ਪੋੜਿਆ ਅਤੇ ਸਮ੍ਰਿਧੀ ਵਧਾਉਣ ਵਾਲੇ ਕਮਰੇਆ ਦੇ ਆਲੇ ਦੁਆਲੇ ਬਣਾਇਆ ਗਿਆ ਹੈ.
ਇਰੀਤਰੀਆ (ਗੇ'ਏਜ਼: ኤርትራ ਇਰਤਰਾ; ਅਰਬੀ: إرتريا ਇਰੀਤਰੀਯਾ), ਅਧਿਕਾਰਕ ਤੌਰ ਉੱਤੇ ਇਰੀਤਰੀਆ ਦਾ ਮੁਲਕ, ਅਫ਼ਰੀਕਾ ਦੇ ਸਿੰਗ ਵਿੱਚ ਪੈਂਦਾ ਇੱਕ ਦੇਸ਼ ਹੈ। ਇਰੀਤਰੀਆ ਯੂਨਾਨੀ ਨਾਮ Ἐρυθραίᾱ (ਏਰੀਤਰਾਈਆ), ਭਾਵ ਲਾਲ ਧਰਤੀ, ਦਾ ਇਤਾਲਵੀ ਰੂਪ ਹੈ। ਇਸ ਦੀ ਰਾਜਧਾਨੀ ਅਸਮਾਰਾ ਹੈ। ਇਸ ਦੀਆਂ ਹੱਦਾਂ ਪੱਛਮ ਵਿੱਚ ਸੂਡਾਨ, ਦੱਖਣ ਵਿੱਚ ਇਥੋਪੀਆ ਅਤੇ ਦੱਖਣ-ਪੂਰਬ ਵਿੱਚ ਜੀਬੂਤੀ ਨਾਲ ਲੱਗਦੀਆਂ ਹਨ। ਇਸ ਦਾ ਬਹੁਤ ਸਾਰਾ ਪੂਰਬੀ ਅਤੇ ਉੱਤਰ-ਪੂਰਬੀ ਭਾਗ ਲਾਲ ਸਾਗਰ ਦੇ ਤੱਟ ਉੱਤੇ ਹੈ ਜਿਸਦੇ ਜਮ੍ਹਾਂ ਪਾਰ ਸਾਊਦੀ ਅਰਬ ਅਤੇ ਯਮਨ ਪੈਂਦੇ ਹਨ। ਦਾਹਲਕ ਬਹੀਰਾ ਅਤੇ ਕਈ ਸਾਰੇ ਹਨੀਸ਼ ਟਾਪੂ ਇਸ ਦੇ ਹਿੱਸੇ ਹਨ। ਇਸ ਦਾ ਖੇਤਰਫਲ ਤਕਰੀਬਨ 117,600 ਵਰਗ ਕਿ.ਮੀ.
ਬੇਨਿਨ (ਫ਼ਰਾਂਸੀਸੀ: Bénin, ਪਹਿਲਾਂ ਦਾਹੋਮੀ), ਅਧਿਕਾਰਕ ਤੌਰ ਉੱਤੇ ਬੇਨਿਨ ਦਾ ਗਣਰਾਜ (ਫ਼ਰਾਂਸੀਸੀ: République du Bénin), ਪੱਛਮੀ ਅਫ਼ਰੀਕਾ ਦਾ ਇੱਕ ਦੇਸ਼ ਹੈ। ਇਸ ਦੀਆਂ ਹੱਦਾਂ ਪੱਛਮ ਵੱਲ ਟੋਗੋ, ਪੂਰਬ ਵੱਲ ਨਾਈਜੀਰੀਆਅਤੇ ਉੱਤਰ ਵੱਲ ਬੁਰਕੀਨਾ ਫ਼ਾਸੋ ਅਤੇ ਨਾਈਜਰ ਨਾਲ ਲੱਗਦੀਆਂ ਹਨ। ਅਬਾਦੀ ਦਾ ਵੱਡਾ ਹਿੱਸਾ ਦੱਖਣ ਵਿੱਚ ਬੇਨਿਨ ਦੀ ਖਾੜੀ ਦੇ ਛੋਟੇ ਜਿਹੇ ਤਟ ਉੱਤੇ ਰਹਿੰਦਾ ਹੈ। ਇਸ ਦੀ ਰਾਜਧਾਨੀ ਪੋਰਤੋ-ਨੋਵੋ ਹੈ ਪਰ ਸਰਕਾਰ ਦਾ ਟਿਕਾਣਾ, ਜੋ ਦੇਸ਼ ਦਾ ਸਭ ਤੋਂ ਵੱਡਾ ਸ਼ਹਿਰ ਹੈ, ਕੋਤੋਨੂ ਵਿਖੇ ਹੈ। ਇਸ ਦਾ ਖੇਤਰਫਲ ਲਗਭਗ 110,000 ਵਰਗ ਕਿ.ਮੀ.
ਗਣਤੰਤਰ ਦਿਵਸ 26 ਜਨਵਰੀ 1950 ਦਿਨ ਦੇ ਆਦਰ ਵਿੱਚ ਮਨਾਇਆ ਜਾਂਦਾ ਹੈ, ਜਦੋਂ ਗਵਰਨਮੈਂਟ ਆਫ਼ ਇੰਡੀਆ ਐਕਟ (1935) ਦੀ ਜਗ੍ਹਾ ਉੱਤੇ ਅਜ਼ਾਦ ਭਾਰਤ ਦਾ ਸੰਵਿਧਾਨ ਲਾਗੂ ਹੋਇਆ ਸੀ। ਹਰ ਸਾਲ 26 ਜਨਵਰੀ ਨੂੰ ਦੇਸ਼ ਨਿਆਂ ਤੇ ਸਮਾਨਤਾ ਦੀ ਵਿਚਾਰਧਾਰਾ ਉੱਤੇ ਆਧਾਰਿਤ ਆਜ਼ਾਦ ਭਾਰਤ ਗਣਤੰਤਰ ਦੀ ਸਥਾਪਨਾ ਦੇ ਜਸ਼ਨ ਮਨਾਉਂਦਾ ਹੈ। ਇਹ ਉਹ ਦਿਹਾੜਾ ਹੈ, ਜਿਸ ਦਿਨ ਭਾਰਤ ਦੇ ਲੋਕ ਆਪਣੇ ਉਨ੍ਹਾਂ ਆਜ਼ਾਦੀ ਘੁਲਾਟੀਆਂ ਦੀਆਂ ਕੁਰਬਾਨੀਆਂ ਅਤੇ ਵੱਡੇ ਵਡੇਰਿਆਂ ਦੇ ਕੀਤੇ ਗਏ ਕੰਮਾਂ ਨੂੰ ਸ਼ੁਕਰਾਨੇ ਨਾਲ ਚੇਤੇ ਕਰਦੇ ਹਨ ਜਿਹਨਾਂ ਨੇ ਇੱਕ ਅਜਿਹਾ ਦੇਸ਼ ਦਿੱਤਾ ਜਿਸ ਦੇ ਰੋਸ਼ਨ ਸੰਵਿਧਾਨ ਵਿੱਚ ਭਾਰਤ ਦਾ ਇੱਜਤ ਮਾਣ ਅਤੇ ਸੰਵਿਧਾਨ ਵਿੱਚ ਵਿਅਕਤੀਗਤ ਸੁਤੰਤਰਤਾ ਨੂੰ ਯਕੀਨੀ ਬਣਾਇਆ ਗਿਆ।
ਮਲਾਵੀ (ਅਧਿਕਾਰਕ ਤੌਰ ਉੱਤੇ ਮਲਾਵੀ ਦਾ ਗਣਰਾਜ) ਦੱਖਣ-ਪੂਰਬੀ ਅਫ਼ਰੀਕਾ ਦਾ ਇੱਕ ਘਿਰਿਆ ਹੋਇਆ ਦੇਸ਼ ਹੈ ਜਿਸ ਨੂੰ ਪਹਿਲਾਂ ਨਿਆਸਾਲੈਂਡ ਕਿਹਾ ਜਾਂਦਾ ਸੀ। ਇਸ ਦੀਆਂ ਹੱਦਾਂ ਉੱਤਰ-ਪੱਛਮ ਵੱਲ ਜ਼ਾਂਬੀਆ, ਉੱਤਰ-ਪੂਰਬ ਵੱਲ ਤਨਜ਼ਾਨੀਆ ਅਤੇ ਪੂਰਬ, ਦੱਖਣ ਅਤੇ ਪੱਛਮ ਵੱਲ ਮੋਜ਼ੈਂਬੀਕ ਨਾਲ ਲੱਗਦੀਆਂ ਹਨ। ਮਲਾਵੀ ਝੀਲ ਇਸਨੂੰ ਤਨਜ਼ਾਨੀਆ ਅਤੇ ਮੋਜ਼ੈਂਬੀਕ ਤੋਂ ਨਿਖੇੜਦੀ ਹੈ। ਇਸ ਦਾ ਖੇਤਰਫਲ 118,000 ਵਰਗ ਕਿਮੀ ਅਤੇ ਅਬਾਦੀ 13,900,000 ਤੋਂ ਵੱਧ ਹੈ। ਇਸ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਲਿਲੋਂਗਵੇ ਹੈ; ਦੂਜਾ ਸਭ ਤੋਂ ਵੱਡਾ ਸ਼ਹਿਰ ਬਲੈਨਟਾਇਰ ਅਤੇ ਤੀਜਾ ਮਜ਼ੂਜ਼ੂ ਹੈ। ਮਲਾਵੀ ਨਾਂ ਮਰਾਵੀ ਤੋਂ ਆਇਆ ਹੈ ਜੋ ਇਸ ਇਲਾਕੇ ਦੇ ਨਿਵਾਸੀ ਨਿਆਂਜਾ ਲੋਕਾਂ ਦਾ ਪੁਰਾਣਾ ਨਾਂ ਸੀ। ਇਸਨੂੰ "ਅਫ਼ਰੀਕਾ ਦਾ ਨਿੱਘਾ ਦਿਲ" ਵੀ ਕਿਹਾ ਜਾਂਦਾ ਹੈ।
ਪੰਜਾਬੀ ਸੱਭਿਆਚਾਰ ਤੋਂ ਭਾਵ ਹੈ, ਪੰਜਾਬੀ ਲੋਕ-ਸਮੂਹ ਦੁਆਰਾ ਸਿਰਜੀ ਵਿਸ਼ੇਸ਼ ਜੀਵਨ-ਜਾਚ। ਜਿਸ ਵਿੱਚ ਉਨ੍ਹਾ ਲੋਕਾਂ ਦਾ ਰਹਿਣ-ਸਹਿਣ, ਕਿੱਤੇ, ਰਸਮ-ਰਿਵਾਜ, ਰਿਸ਼ਤੇ-ਨਾਤੇ, ਪਹਿਰਾਵਾ, ਹਾਰ-ਸ਼ਿੰਗਾਰ, ਵਿਸ਼ਵਾਸ਼, ਕੀਮਤਾਂ, ਮਨੋਰੰਜਨ ਦੇ ਸਾਧਨ, ਭਾਸ਼ਾ ਅਤੇ ਲੋਕ-ਸਾਹਿਤ ਆਦਿ ਸ਼ਾਮਿਲ ਹੁੰਦੇ ਹਨ। ਓਪਰੀ ਨਜ਼ਰੇ ਵੇਖਿਆਂ ਜਿੱਥੇ ਸੱਭਿਆਚਾਰ ਦੀ ਪ੍ਕਿਰਤੀ ਸਧਾਰਨ ਜਾਪਦੀ ਹੈ, ਉੱਥੇ ਇਸਦਾ ਅਧਿਐਨ ਕਰ ਦੇ ਹੋਏ ਅਸੀਂ ਮਹਿਸੂਸ ਕਰ ਸਕਦੇ ਹਾਂ ਕਿ ਇਹ ਆਪਣੇ ਆਪ ਵਿੱਚ ਇੱਕ ਜਟਿਲ ਵਰਤਾਰਾ ਵੀ ਹੈ |
ਅਕਰਾ ਘਾਨਾ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ ਜਿਸਦੀ ਅਬਾਦੀ 2012 ਵਿੱਚ ਲਗਭਗ 2,291,352 ਹੈ। ਇਹ ਵਡੇਰੇ ਅਕਰਾ ਖੇਤਰ ਅਤੇ ਅਕਰਾ ਮਹਾਂਨਗਰੀ ਜ਼ਿਲ੍ਹੇ ਦੀ ਵੀ ਰਾਜਧਾਨੀ ਹੈ। ਅਕਰਾ ਇੱਕ ਵਡੇਰੇ ਮਹਾਂਨਗਰੀ ਖੇਤਰ, ਵਡੇਰਾ ਅਕਰਾ ਮਹਾਂਨਗਰੀ ਖੇਤਰ (GAMA), ਦਾ ਵੀ ਕੇਂਦਰ ਹੈ ਜਿਸਦੀ ਅਬਾਦੀ ਲਗਭਗ 40 ਲੱਖ ਹੈ ਜਿਸ ਕਰ ਕੇ ਇਹ ਘਾਨਾ ਦਾ ਸਭ ਤੋਂ ਵੱਧ ਅਬਾਦੀ ਵਾਲਾ ਮਹਾਂਨਗਰੀ ਸੰਗ੍ਰਹਿ ਹੈ ਅਤੇ ਅਫ਼ਰੀਕਾ ਦਾ ਗਿਆਰ੍ਹਵਾਂ ਸਭ ਤੋਂ ਵੱਡਾ।
ਬ੍ਰਾਜ਼ਾਵਿਲ ਕਾਂਗੋ ਗਣਰਾਜ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ ਜੋ ਕਾਂਗੋ ਦਰਿਆ ਦੇ ਕੰਢੇ ਸਥਿੱਤ ਹੈ। 2007 ਮਰਦਮਸ਼ੁਮਾਰੀ ਮੁਤਾਬਕ ਇਸ ਦੇ ਢੁਕਵੇਂ ਸ਼ਹਿਰ ਦੀ ਅਬਾਦੀ 1,373,382 ਸੀ ਅਤੇ ਲਗਭਗ 1.1 ਕਰੋੜ ਜੇਕਰ ਪੂਲ ਖੇਤਰ ਦੇ ਉਪਨਗਰ ਮਿਲਾ ਲਏ ਜਾਣ। ਕਿਨਸ਼ਾਸਾ ਦਾ ਅਬਾਦ ਸ਼ਹਿਰ (2009 ਵਿੱਚ ਇੱਕ ਕਰੋੜ ਤੋਂ ਵੱਧ ਵਾਸੀ), ਜੋ ਕਾਂਗੋ ਲੋਕਤੰਤਰੀ ਗਣਰਾਜ ਦੀ ਰਾਜਧਾਨੀ ਹੈ, ਕਾਂਗੋ ਦਰਿਆ ਦੇ ਦੂਜੇ ਪਾਸੇ ਸਥਿੱਤ ਹੈ। ਕਿਨਸ਼ਾਸਾ ਨੂੰ ਮਿਲਾ ਕੇ ਸੰਯੁਕਤ ਕਿਨਸ਼ਾਸਾ-ਬ੍ਰਾਜ਼ਾਵਿਲ ਸ਼ਹਿਰੀ ਖੇਤਰ ਦੀ ਅਬਾਦੀ 1.2 ਕਰੋੜ ਤੋਂ ਵੱਧ ਹੈ (ਪਰ ਰਾਜਨੀਤਕ ਅਤੇ ਇੰਫ਼ਰਾਸਟਰਕਚਰ ਚੁਣੌਤੀਆਂ ਦੋਹਾਂ ਸ਼ਹਿਰਾਂ ਦਾ ਕੋਈ ਅਰਥਪੂਰਨ ਮੇਲ ਨਹੀਂ ਹੋਣ ਦਿੰਦੀਆਂ)।
ਅਲ-ਜ਼ਜ਼ਾਇਰ ਜਾਂ ਅਲਜੀਅਰਜ਼ (ਅਰਬੀ: الجزائر; ਅਲਜੀਰੀਆਈ ਅਰਬੀ: دزاير, ਬਰਬਰ: Dzayer / ⴷⵣⴰⵢⴻⵔ) ਅਲਜੀਰੀਆ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। 1998 ਮਰਦਮਸ਼ੁਮਾਰੀ ਮੁਤਾਬਕ ਢੁਕਵੇਂ ਸ਼ਹਿਰ ਦੀ ਅਬਾਦੀ 1,519,570 ਅਤੇ ਸ਼ਹਿਰੀ ਇਕੱਠ ਦੀ ਅਬਾਦੀ 2,135,630 ਸੀ। 2009 ਵਿੱਚ ਇਸ ਦੀ ਅਬਾਦੀ ਲਗਭਗ 35 ਲੱਖ ਸੀ। 2010 ਦੇ ਇੱਕ ਅੰਦਾਜ਼ੇ ਮੁਤਾਬਕ ਇਹ ਅਬਾਦੀ 3,574,000 ਹੈ।
ਸਾਲਵਾਦੋਰ ਜਾਂ ਏਲ ਸਾਲਵਾਦੋਰ (ਸਪੇਨੀ: República de El Salvador, ਸ਼ਾਬਦਿਕ ਅਰਥ 'ਰੱਖਿਅਕ ਦਾ ਗਣਰਾਜ') ਮੱਧ ਅਮਰੀਕਾ ਦਾ ਸਭ ਤੋਂ ਛੋਟਾ ਅਤੇ ਸੰਘਣੀ ਅਬਾਦੀ ਵਾਲਾ ਦੇਸ਼ ਹੈ। ਇਸ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਸਾਨ ਸਾਲਵਾਦੋਰ ਹੈ; ਸਾਂਤਾ ਆਨਾ ਅਤੇ ਸਾਨ ਮਿਗੁਏਲ ਵੀ ਦੇਸ਼ ਅਤੇ ਮੱਧ ਅਮਰੀਕਾ ਪ੍ਰਮੁੱਖ ਸੱਭਿਆਚਾਰਕ ਅਤੇ ਵਪਾਰਕ ਕੇਂਦਰ ਹਨ। ਇਸ ਦੀਆਂ ਹੱਦਾਂ ਦੱਖਣ ਵੱਲ ਪ੍ਰਸ਼ਾਂਤ ਮਹਾਂਸਾਗਰ, ਪੱਛਮ ਵੱਲ ਗੁਆਤੇਮਾਲਾ ਅਤੇ ਉੱਤਰ ਤੇ ਪੂਰਬ ਵੱਲ ਹਾਂਡਰਸ ਨਾਲ ਲੱਗਦੀਆਂ ਹਨ। ਇਸ ਦਾ ਸਭ ਤੋਂ ਪੂਰਬਲਾ ਇਲਾਕਾ ਫ਼ੋਨਸੇਕਾ ਦੀ ਖਾੜੀ ਦੇ ਨਿਕਾਰਾਗੁਆ ਦੇ ਉਲਟੇ ਪਾਸੇ ਦੇ ਤਟ ਤੇ ਜਾ ਲੱਗਦਾ ਹੈ। 2009 ਤੱਕ ਇਸ ਦੀ ਅਬਾਦੀ ਤਕਰੀਬਨ 5,744,113 ਸੀ, ਜਿਸ ਵਿੱਚ ਜਿਆਦਾਤਰ ਮੇਸਤੀਸੋ ਲੋਕ ਸ਼ਾਮਲ ਹਨ।1892 ਤੋਂ 2001 ਤੱਕ ਦੇਸ਼ ਦੀ ਅਧਿਕਾਰਕ ਮੁੱਦਰਾ ਕੋਲੋਨ ਸੀ ਪਰ ਬਾਅਦ ਵਿੱਚ ਅਮਰੀਕੀ ਡਾਲਰ ਨੂੰ ਅਪਣਾਇਆ ਗਿਆ।
ਸੁਡਾਨ (ਅਰਬੀ: السودان, ਅਲ-ਸੁਦਾਨ), ਅਧਿਕਾਰਕ ਤੌਰ ਉੱਤੇ ਸੁਡਾਨ ਦਾ ਗਣਰਾਜ (ਅਰਬੀ: جمهورية السودان, ਜਮਹੂਰੀਅਤ ਅਲ-ਸੁਦਾਨ) ਅਤੇ ਕਈ ਵੇਰ ਉੱਤਰੀ ਸੁਡਾਨ ਵੀ, ਉੱਤਰੀ ਅਫ਼ਰੀਕਾ ਦਾ ਇੱਕ ਅਰਬ ਮੁਲਕ ਹੈ ਜਿਸਦੀਆਂ ਹੱਦਾਂ ਉੱਤਰ ਵੱਲ ਮਿਸਰ, ਉੱਤਰ-ਪੂਰਬ ਵੱਲ ਲਾਲ ਸਾਗਰ, ਪੂਰਬ ਵੱਲ ਇਰੀਤਰੀਆ ਅਤੇ ਇਥੋਪੀਆ, ਦੱਖਣ ਵੱਲ ਦੱਖਣੀ ਸੁਡਾਨ, ਦੱਖਣ-ਪੱਛਮ ਵੱਲ ਮੱਧ ਅਫ਼ਰੀਕੀ ਗਣਰਾਜ, ਪੱਛਮ ਵੱਲ ਚਾਡ ਅਤੇ ਉੱਤਰ-ਪੱਛਮ ਵੱਲ ਲੀਬੀਆ ਨਾਲ ਲੱਗਦੀਆਂ ਹਨ। ਨੀਲ ਦਰਿਆ ਇਸਨੂੰ ਪੂਰਬੀ ਅਤੇ ਪੱਛਮੀ ਅੱਧ-ਹਿੱਸਿਆਂ ਵਿੱਚ ਵੰਡਦਾ ਹੈ। ਇਸ ਦੀ ਅਬਾਦੀ ਨੀਲ ਘਾਟੀ ਦੇ ਸਥਾਨਕ ਵਾਸੀਆਂ ਅਤੇ ਅਰਬੀ ਪਰਾਇਦੀਪ ਦੇ ਪ੍ਰਵਾਸੀਆਂ ਦੇ ਵੰਸ਼ਾਂ ਦਾ ਸੁਮੇਲ ਹੈ। ਅਰਬਵਾਦ ਨੇ ਇਸ ਦੇਸ਼ ਵਿੱਚ ਅਰਬੀ ਸੱਭਿਆਚਾਰ ਅਤੇ ਇਸਲਾਮ ਨੂੰ ਬਹੁਤ ਪ੍ਰਚੱਲਤ ਕਰ ਦਿੱਤਾ ਹੈ। ਇਸੇ ਕਾਰਨ ਇਸਨੂੰ ਕਈ ਵੇਰ ਮੱਧ ਪੂਰਬ ਦਾ ਹਿੱਸਾ ਮੰਨਿਆ ਜਾਂਦਾ ਹੈ।
ਬੁਰੂੰਡੀ, ਅਧਿਕਾਰਕ ਤੌਰ ਉੱਤੇ ਬੁਰੂੰਡੀ ਦਾ ਗਣਰਾਜ (ਕਿਰੂੰਡੀ: Republika y'u Burundi}}; ਫ਼ਰਾਂਸੀਸੀ: République du Burundi), ਪੂਰਬੀ ਅਫ਼ਰੀਕਾ ਦੇ ਮਹਾਨ ਝੀਲਾਂ ਖੇਤਰ ਵਿੱਚ ਇੱਕ ਘਿਰਿਆ ਹੋਇਆ ਦੇਸ਼ ਹੈ ਜਿਸਦੀਆਂ ਹੱਦਾਂ ਉੱਤਰ ਵੱਲ ਰਵਾਂਡਾ, ਪੂਰਬ ਅਤੇ ਦੱਖਣ ਵੱਲ ਤਨਜ਼ਾਨੀਆ ਅਤੇ ਪੱਛਮ ਵੱਲ ਕਾਂਗੋ ਲੋਕਤੰਤਰੀ ਗਣਰਾਜ ਨਾਲ ਲੱਗਦੀਆਂ ਹਨ। ਇਸ ਦੀ ਰਾਜਧਾਨੀ ਬੁਜੁੰਬੁਰਾ ਹੈ। ਭਾਵੇਂ ਇਹ ਇੱਕ ਘਿਰਿਆ ਹੋਇਆ ਦੇਸ਼ ਹੈ ਪਰ ਇਸ ਦੀ ਦੱਖਣ-ਪੱਛਮੀ ਹੱਦ ਤੰਗਨਾਇਕਾ ਝੀਲ ਨਾਲ ਲੱਗਦੀ ਹੈ।
ਕੇਪਟਾਊਨ (ਅੰਗਰੇਜ਼ੀ: Cape Town; ਅਫ਼ਰੀਕਾਂਸ: Kaapstad [ˈkɑːpstɐt]; ਕੋਜ਼ਾ: iKapa) ਦੱਖਣੀ ਅਫ਼ਰੀਕਾ ਦੀ ਪ੍ਰਸ਼ਾਸਕੀ ਰਾਜਧਾਨੀ ਹੈ। ਕੇਪ ਟਾਊਨ ਦੱਖਣੀ ਅਫਰੀਕਾ ਦਾ ਦੂਜਾ ਸਭ ਤੋਂ ਜਿਆਦਾ ਜਨਸੰਖਜਾਂ ਵਾਲਾ ਸ਼ਹਿਰ ਹੈ। ਇਹ ਵੈਸਟਰਨ ਕੇਪ ਦੀ ਰਾਜਧਾਨੀ ਹੈ। ਇਹ ਦੱਖਣੀ ਅਫਰੀਕਾ ਦਾ ਸੰਸਦ ਭਵਨ ਵੀ ਹੈ। ਇਹ ਜਗ੍ਹਾ ਬੰਦਰਗਾਹ, ਪਹਾੜ ਅਤੇ ਬਾਗ ਆਦਿ ਲਈ ਪ੍ਰਸਿੱਧ ਹੈ। ਟੈਬਲ ਮਾਊਂਟੈਂਨ, ਟੈਬਲ ਮਾਊਂਟੈਂਨ ਨੇਸ਼ਨਲ ਪਾਰਕ, ਟੈਬਲ ਮਾਊਂਟੈਂਨ ਰੋਪਵੇ, ਕੇਪ ਆਫ਼ ਗੁਡ ਹੋਪ, ਚੈਪਮੈਨਸ ਪੀਕ, ਸਿਗਨਲ ਹਿੱਲ, ਵਿਕਟੋਰੀਆ ਐਂਡ ਅਲਫਰੈਡ ਵਾਟਰਫਰੰਟ ਆਦਿ ਇੱਥੇ ਦੇ ਪ੍ਰਮੁੱਖ ਦਰਸ਼ਨੀਕ ਸਥਲ ਹਨ।
ਮੌਰੀਤਾਨੀਆ (ਅਰਬੀ: موريتانيا ਮੂਰੀਤਾਨੀਆ; ਬਰਬਰ: Muritanya / Agawej; ਵੋਲੋਫ਼: Gànnaar; ਸੋਨਿੰਕੇ: Murutaane; ਪੁਲਾਰ: Moritani; ਫ਼ਰਾਂਸੀਸੀ: Mauritanie), ਅਧਿਕਾਰਕ ਤੌਰ ਉੱਤੇ ਮੌਰੀਤਾਨੀਆ ਦਾ ਇਸਲਾਮੀ ਗਣਰਾਜ, ਪੱਛਮੀ ਅਫ਼ਰੀਕਾ ਦਾ ਇੱਕ ਅਰਬ ਮਘਰੇਬ ਦੇਸ਼ ਹੈ। ਇਸ ਦੀਆਂ ਹੱਦਾਂ ਪੱਛਮ ਵੱਲ ਅੰਧ ਮਹਾਂਸਾਗਰ, ਉੱਤਰ ਵੱਲ ਪੱਛਮੀ ਸਹਾਰਾ (ਮੋਰਾਕੋ ਦੇ ਪ੍ਰਬੰਧ ਹੇਠ), ਉੱਤਰ-ਪੂਰਬ ਵੱਲ ਅਲਜੀਰੀਆ, ਪੂਰਬ ਅਤੇ ਦੱਖਣ-ਪੂਰਬ ਵੱਲ ਮਾਲੀ ਅਤੇ ਦੱਖਣ-ਪੱਛਮ ਵੱਲ ਸੇਨੇਗਲ ਨਾਲ ਲੱਗਦੀਆਂ ਹਨ। ਇਸ ਦਾ ਨਾਂ ਮੌਰੇਤਾਨੀਆ ਦੀ ਇਤਿਹਾਸਕ ਬਰਬਰ ਹੁਕਮਰਾਨ ਤੋਂ ਪਿਆ ਹੈ ਜੋ ਬਾਅਦ ਵਿੱਚ ਰੋਮਨ ਸਲਤਨਤ ਦਾ ਹਿੱਸਾ ਬਣ ਗਈ; ਪਰ ਅਜੋਕੇ ਮੌਰੀਤਾਨੀਆ ਵਿੱਚ ਦੂਰ ਦੱਖਣ ਦੇ ਇਲਾਕੇ ਵੀ ਸ਼ਾਮਲ ਹਨ ਜਿਹਨਾਂ ਦਾ ਬਰਬਰ ਰਾਜਸ਼ਾਹੀ ਨਾਲ ਕੋਈ ਵਾਸਤਾ ਨਹੀਂ ਸੀ। ਇਸ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਨੂਆਕਚੋਟ ਹੈ ਜੋ ਅੰਧ-ਮਹਾਂਸਾਗਰ ਦੇ ਤਟ ਉੱਤੇ ਸਥਿੱਤ ਹੈ।
ਲੁਆਂਦਾ ਜਾਂ ਲੋਆਂਦਾ, ਪਹਿਲੋਂ ਸਾਓ ਪਾਊਲੋ ਦਾ ਆਸੁੰਸਾਓ ਦੇ ਲੋਆਂਦਾ, ਅੰਗੋਲਾ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਅੰਗੋਲਾ ਦੇ ਅੰਧ ਮਹਾਂਸਾਗਰ ਉਤਲੇ ਤਟ ਉੱਤੇ ਸਥਿੱਤ ਹੋਣ ਕਰ ਕੇ ਇਹ ਦੇਸ਼ ਦੀ ਇੱਕ ਪ੍ਰਮੁੱਖ ਬੰਦਰਗਾਹ ਹੈ ਅਤੇ ਇਹ ਅੰਗੋਲਾ ਦਾ ਪ੍ਰਸ਼ਾਸਕੀ ਕੇਂਦਰ ਵੀ ਹੈ। ਇਸ ਦੀ ਮਹਾਂਨਗਰੀ ਅਬਾਦੀ 50 ਲੱਖ ਤੋਂ ਜ਼ਿਆਦਾ ਹੈ। ਇਅ ਲੁਆਂਦਾ ਸੂਬੇ ਦੀ ਵੀ ਰਾਜਧਾਨੀ ਹੈ ਅਤੇ ਦੁਨੀਆਂ ਦਾ ਤੀਜਾ ਸਭ ਤੋਂ ਵੱਡਾ (ਸਾਓ ਪਾਊਲੋ ਅਤੇ ਰੀਓ ਦੇ ਹਾਨੇਈਰੋ ਮਗਰੋਂ) ਪੁਰਤਗਾਲੀ-ਭਾਸ਼ਾਈ ਸ਼ਹਿਰ ਹੈ।
ਅੰਤਾਨਾਨਾਰੀਵੋ (ਅੰਗਰੇਜ਼ੀ ਉਚਾਰਨ: /ˌæntəˌnænəˈriːvoʊ/; ਮਾਲਾਗਾਸੀ [antaˈnanaˈrivʷ], Tanànan'ny Arivolahy ਤੋਂ), ਪਹਿਲੋਂ ਤਾਨਾਨਾਰੀਵੇ (ਅੰਗਰੇਜ਼ੀ ਉਚਾਰਨ: /təˌnænəˈriːv/ ਜਾਂ /təˌnɑːnəˈriːv/), ਮਾਦਾਗਾਸਕਰ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਸਨੂੰ ਇਸ ਦੇ ਛੋਟੇ ਫ਼ਰਾਂਸੀਸੀ ਬਸਤੀਵਾਦੀ ਨਾਂ ਤਾਨਾ ਨਾਲ਼ ਵੀ ਜਾਣਿਆ ਜਾਂਦਾ ਹੈ। ਵਡੇਰਾ ਸ਼ਹਿਰੀ ਇਲਾਕਾ, ਜਿਸ ਨੂੰ ਅੰਤਾਨਾਨਾਰੀਵੋ-ਰੇਨੀਵੋਹਿਤਰਾ ("ਅੰਤਾਨਾਨਾਰੀਵੋ-ਮਾਤਰੀ ਪਹਾੜ" ਜਾਂ "ਅੰਤਾਨਾਨਾਰੀਵੋ-ਰਾਜਧਾਨੀ") ਵੀ ਕਿਹਾ ਜਾਂਦਾ ਹੈ, ਆਨਾਲਾਮਾਂਗਾ ਖੇਤਰ ਦੀ ਰਾਜਧਾਨੀ ਹੈ।
ਜ਼ਿੰਬਾਬਵੇ, ਅਧਿਕਾਰਕ ਤੌਰ ਉੱਤੇ ਜ਼ਿੰਬਾਬਵੇ, ਦੱਖਣੀ ਅਫ਼ਰੀਕਾ ਦਾ ਇੱਕ ਘਿਰਿਆ ਹੋਇਆ ਦੇਸ਼ ਹੈ ਜੋ ਜ਼ਾਂਬੇਜ਼ੀ ਅਤੇ ਲਿੰਪੋਪੋ ਦਰਿਆਵਾਂ ਵਿਚਕਾਰ ਸਥਿੱਤ ਹੈ। ਇਸ ਦੀਆਂ ਹੱਦਾਂ ਦੱਖਣ ਵੱਲ ਦੱਖਣੀ ਅਫ਼ਰੀਕਾ, ਦੱਖਣ-ਪੱਛਮ ਵੱਲ ਬੋਤਸਵਾਨਾ, ਉੱਤਰਪੱਛਮ ਵੱਲ ਜ਼ਾਂਬੀਆ ਅਤੇ ਪੂਰਬ ਵੱਲ ਮੋਜ਼ੈਂਬੀਕ ਨਾਲ ਲੱਗਦੀਆਂ ਹਨ। ਇਸ ਦੀ ਰਾਜਧਾਨੀ ਹਰਾਰੇ ਹੈ। ਇਸਨੂੰ ਬਰਤਾਨੀਆ ਤੋਂ ਮਾਨਤਾ-ਪ੍ਰਾਪਤ ਅਜ਼ਾਦੀ 1980 ਦੀ ਅਪਰੈਲ ਵਿੱਚ 14 ਸਾਲਾਂ ਦੇ ਕਾਲ ਮਗਰੋਂ ਮਿਲੀ ਸੀ ਜਿਸਤੋਂ ਪਹਿਲਾਂ ਇਹ ਨਾਪ੍ਰਵਾਨਤ ਮੁਲਕ ਦੇ ਤੌਰ ਉੱਤੇ ਰੋਡੇਸ਼ੀਆ ਦੀ ਘੱਟ-ਗਿਣਤੀ ਗੋਰੀ ਸਰਕਾਰ ਦੇ ਅਧੀਨ ਸੀ ਅਤੇ ਜਿਸਨੇ ਆਪਣੀ ਅਜ਼ਾਦੀ ਦੀ ਇੱਕ-ਪੱਖੀ ਘੋਸ਼ਣਾ 1965 ਵਿੱਚ ਕਰ ਦਿੱਤੀ ਸੀ। ਰੋਡੇਸ਼ੀਆ ਥੋੜ੍ਹੀ ਦੇਰ ਲਈ ਕਾਲਿਆਂ ਦੀ ਵੱਧ-ਗਿਣਤੀ ਸਰਕਾਰ ਵਾਲਾ ਜ਼ਿੰਬਾਬਵੇ ਰੋਡੇਸ਼ੀਆ ਬਣਿਆ ਸੀ ਪਰ ਇਸਨੂੰ ਅੰਤਰਰਾਸ਼ਟਰੀ ਮਾਨਤਾ ਨਾ ਮਿਲ ਸਕੀ।
ਕੈਥਰੀਨ, ਡੀਚੈਸਸ ਆਫ ਕੈਮਬ੍ਰਿਜ (ਜਨਮ: ਕੈਥਰੀਨ ਐਲਿਜ਼ਾਬੈੱਥ ਮਿਡਲਟਨ 9 ਜਨਵਰੀ 1982), ਬਰਤਾਨਵੀ ਸ਼ਾਹੀ ਪਰਿਵਾਰ ਦੀ ਮੈਬਰ ਹੈ।ਉਸਦਾ ਪਤੀ ਪ੍ਰਿੰਸ ਵਿਲੀਅਮ, ਡਿਊਕ ਆਫ ਕੈਮਬ੍ਰਿਜ, ਯੂਨਾਈਟਿਡ ਕਿੰਗਡਮ ਅਤੇ 15 ਹੋਰ ਕਾਮਨਵੈਲਥ ਰੀਮਜ਼ ਦੇ ਬਾਦਸ਼ਾਹ ਬਣੇਗਾ ਅਤੇ ਕੈਥਰੀਨ ਸੰਭਾਵਤ ਭਵਿੱਖ ਦੀ ਰਾਣੀ ਕੰਸੋਰਟ ਬਣ ਜਾਵੇਗੀ।ਕੈਥਰੀਨ ਦਾ ਪਾਲਣ ਪੋਸ਼ਣ ਨਿਊਬਰੀ, ਬਰਕਸ਼ਾਇਰ, ਇੰਗਲੈਂਡ ਨੇੜੇ ਸਥਿਤ ਚੈਪਲ ਰੋ ਪਿੰਡ ਵਿਚ ਹੋਇਆ। ਉਸ ਨੇ ਸੈਂਟ ਐਂਡ੍ਰਿਊਜ਼ ਯੂਨੀਵਰਸਿਟੀ, ਸਕਾਟਲੈਂਡ ਤੋਂ ਕਲਾ ਦੇ ਇਤਿਹਾਸ ਦਾ ਅਧਿਐਨ ਹੈ, ਜਿੱਥੇ ਉਹ 2001 ਵਿਚ ਨੂੰ ਮਿਲੀ। ਨਵੰਬਰ 2010 ਨੂੰ ਹੈ ਦੋਨਾਂ ਦੀ ਮੰਗਣੀ ਦਾ ਐਲਾਨ ਕੀਤਾ ਗਿਆ। 29 ਅਪ੍ਰੈਲ 2011 ਨੂੰ ਵੈਸਟਮਿੰਸਟਰ ਐਬੇ ਵਿਖੇ ਉਹਨਾਂ ਦਾ ਵਿਆਹ ਹੋ ਗਿਆ। ਡੁਇਕ ਅਤੇ ਡੀਚੈਸਸ ਦੇ ਬੱਚੇ, ਪ੍ਰਿੰਸ ਜਾਰਜ, ਪ੍ਰਿੰਸਸ ਚਾਰਲਟ ਅਤੇ ਕੈਮਬ੍ਰਿਜ ਦੇ ਰਾਜਕੁਮਾਰ ਲੂਇਸ, ਬ੍ਰਿਟੇਨ ਦੀ ਰਾਜ-ਗੱਦੀ ਲਈ ਕ੍ਰਮਵਾਰ ਤੀਜੇ, ਚੌਥੇ ਅਤੇ ਪੰਜਵੇਂ ਸਥਾਨ 'ਤੇ ਹਨ।ਕੈਥਰੀਨ ਨੇ ਬ੍ਰਿਟਿਸ਼ ਫੈਸ਼ਨ ਇੱਕ ਪ੍ਰਮੁੱਖ ਅਸਰ ਸੀ, ਜਿਸ ਨੂੰ ' ਤੇ "ਕੇਟ ਮਿਡਲਟਨ ਪ੍ਰਭਾਵ" (ਅੰਗਰੇਜ਼ੀ: "ਕੇਟ ਮਿਡਲਟਨ ਪ੍ਰਭਾਵ") ਕਿਹਾ ਗਿਆ ਹੈ. ਉਹ 2012 ਵਿਚ ਟਾਈਮ ਰਸਾਲੇ ਦੁਨੀਆ ਦੇ 100 ਸਭ ਪ੍ਰਭਾਵਸ਼ਾਲੀ ਲੋਕ ਦੇ ਇੱਕ ਦੇ ਰੂਪ ਵਿੱਚ ਚੁਣਿਆ ਗਿਆ ਹੈ.3 ਦਸੰਬਰ 2012 ਦੇ ਦਿਨ St ਯਾਕੂਬ ਦੇ ਪੈਲੇਸ ਦਾ ਐਲਾਨ ਕੀਤਾ ਹੈ, ਜੋ ਕਿ ਕੋਰਨਵਾਲ ਇੱਕ ਮਾਤਾ ਨੂੰ ਬਣ ਰਹੇ ਹਨ. 22 ਜੁਲਾਈ 2013 ਕੋਰਨਵਾਲ ਕਰਨ ਲਈ ਸ਼ੁਰੂਆਤੀ ਡਿਲੀਵਰੀ ਹਸਪਤਾਲ ' ਚ ਭਰਤੀ ਕਰਵਾਇਆ, ਜਿੱਥੇ ਕਿ ਉਸ ਨੇ 16:24 ਬ੍ਰਿਟਿਸ਼ ਗਰਮੀ ਵਾਰ 'ਤੇ 8 ਗੁਣਾ 6 ਨਰਦ (3.80 ਕਿਲੋ) ਭਾਰ ਇੱਕ ਮੁੰਡੇ ਨੂੰ ਜਨਮ ਦਿੱਤਾ.