ਪੰਜਾਬੀ ਵਿਕੀਪੀਡੀਆ ਦੇ ਸਭ ਤੋਂ ਜ਼ਿਆਦਾ ਵੇਖੇ ਜਾਣ ਵਾਲੇ ਲੇਖ, ਰੋਜ਼ਾਨਾ ਨਵਪੂਰਤ ਹੋਰ ਜਾਣੋ...
ਆਈ.ਐਸ.ਬੀ.ਐਨ ਜਿਸ ਨੂੰ ਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰ (ਅੰਤਰਰਾਸ਼ਟਰੀ ਮਿਆਰੀ ਪੁਸਤਕ ਸੰਖਿਆ)ਕਿਹਾ ਜਾਦਾ ਹੈ। ਇਹ ਹਰ ਕਿਤਾਬ ਨੂੰ ਉਸਦਾ ਆਪਣਾ ਅਨੂਠਾ ਸੰਖਿਆ ਅੰਕ ਦੇਣ ਦੀ ਵਿਧੀ ਹੈ। ਇਸ ਸੰਖਿਆ ਅੰਕ ਦੇ ਜ਼ਰੀਏ ਵਿਸ਼ਵ ਵਿੱਚ ਛਪੀ ਕਿਸੇ ਵੀ ਕਿਤਾਬ ਨੂੰ ਅਸਾਨੀ ਨਾਲ ਖੋਜਿਆ ਜਾ ਸਕਦਾ ਹੈ ਅਤੇ ਇਸਦੇ ਬਾਰੇ ਵਿੱਚ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਪਹਿਲਾ ਇਹ ਨੰਬਰ ਕੇਵਲ ਉੱਤਰ ਅਮਰੀਕਾ, ਯੂਰਪ ਅਤੇ ਜਾਪਾਨ ਵਿੱਚ ਪ੍ਰਚਲਿੱਤ ਸੀ, ਪਰ ਹੁਣ ਇਸ ਦੀ ਵਰਤੋਂ ਪੂਰੇ ਵਿਸ਼ਵ ਵਿੱਚ ਹੋਣ ਲੱਗ ਪਈ ਹੈ। ਆਈ.ਐਸ.ਬੀ.ਐਨ ਸੰਖਿਆ ਅੰਕ ਵਿੱਚ 10 ਅੰਕ ਹੋਇਆ ਕਰਦੇ ਸਨ। 2007 ਵਿੱਚ ਇਸਦੀ ਸੰਖਿਆ ਅੰਕ 13 ਹੋ ਗਏ।
ਪੰਜਾਬੀ /pʌnˈdʒɑːbi/ (ਸ਼ਾਹਮੁਖੀ: پنجابی) (ਗੁਰਮੁਖੀ: ਪੰਜਾਬੀ) ਪੰਜਾਬ ਦੀ ਭਾਸ਼ਾ, ਜਿਸ ਨੂੰ ਪੰਜਾਬ ਖੇਤਰ' ਦੇ ਵਸਨੀਕ ਜਾਂ ਸੰਬੰਧਤ ਲੋਕ ਬੋਲਦੇ ਹਨ। ਇਹ ਭਾਸ਼ਾਵਾਂ ਦੇ ਹਿੰਦ-ਯੂਰਪੀ ਪਰਵਾਰ ਵਿੱਚੋਂ ਹਿੰਦ-ਇਰਾਨੀ ਪਰਵਾਰ ਨਾਲ ਸਬੰਧ ਰੱਖਦੀ ਹੈ। ਇਹ ਪੰਜਾਬੀਆਂ ਦੀ ਮਾਂ ਬੋਲੀ ਹੈ ਅਤੇ ਸਿੱਖੀ ਦੀ ਧਾਰਮਿਕ ਭਾਸ਼ਾ ਵੀ ਹੈ, ਜਿਸ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕੀਤੀ ਗਈ ਹੈ। ਇਹ ਦੁਨੀਆਂ ਅਤੇ ਖਾਸ ਕਰ ਦੱਖਣੀ ਏਸ਼ੀਆ ਦੇ ਉੱਘੇ ਭੰਗੜਾ ਸੰਗੀਤ ਦੀ ਭਾਸ਼ਾ ਹੈ। ਪਾਕਿਸਤਾਨ ਵਿੱਚ ਇਹ ਸਭ ਤੋਂ ਵੱਧ ਬੋਲੀ ਜਾਣ ਵਾਲੀ ਬੋਲੀ ਹੈ। ਇਸ ਤੋਂ ਬਿਨਾਂ ਸ਼ਬਦ "ਪੰਜਾਬੀ" ਨੂੰ ਪੰਜਾਬ ਨਾਲ ਸਬੰਧਤ ਕਿਸੇ ਵੀ ਚੀਜ ਲਈ ਵਰਤਿਆ ਜਾਂਦਾ ਹੈ ਜਿਵੇਂ ਕਿ ਪੰਜਾਬੀ ਬੋਲਣ ਵਾਲਿਆਂ ਅਤੇ ਪੰਜਾਬ ਖਿੱਤੇ ਦੇ ਰਹਿਣ ਵਾਲਿਆ ਨੂੰ ਪੰਜਾਬੀ ਹੀ ਕਿਹਾ ਜਾਂਦਾ ਹੈ।
ਸ਼ਬਦ ਸ਼ਕਤੀਆਂ ਸ਼ਬਦਾ ਤੇ ਅਰਥ ਨੂੰ ਪ੍ਰਗਟ ਕਰਨ ਵਾਲੀ ਵਿਧੀ ਨੂੰ ਕਿਹਾ ਜਾਂਦਾ ਹੈ। ਸਾਧਾਰਨ ਸ਼ਬਦਾਂ ਵਿੱਚ ਲੁਕੇ ਅਰਥ ਨੂੰ ਪ੍ਰਗਟ ਕਰਨ ਵਾਲੇ ਤੱਤ ਨੂੰ ‘ਸ਼ਬਦ ਸ਼ਕਤੀ’ ਕਿਹਾ ਜਾਂਦਾ ਹੈ। ਇਸਦਾ ਦੂਜਾ ਨਾਂ ‘ਸ਼ਬਦ-ਵਿਆਪਾਰ’ ਵੀ ਹੈ। ਸ਼ਬਦ ਸ਼ਕਤੀਆਂ ਲਈ ਸ਼ਬਦ ਵਿਆਪਾਰ ਸ਼ਬਦ ਦੀ ਵਰਤੋਂ ਸਭ ਤੋਂ ਪਹਿਲਾਂ ਜਗਨਨਾਥ ਨੇ ਕੀਤੀ ਸੀ। ਸ਼ਬਦ ਕਾਰਣ ਹੈ ਅਤੇ ਅਕਧ ਕਾਰਜ ਹੈ ਅਤੇ ਸ਼ਬਦ ਸ਼ਕਤੀ ਇਨ੍ਹਾਂ ਨੂੰ ਪੇਸ਼ ਕਰਨ ਦਾ ਸਾਧਨ ਹੈ। ਸ਼ਬਦ ਸ਼ਕਤੀ ਤੋਂ ਬਿਨ੍ਹਾਂ ਸ਼ਬਦ ਦੇ ਅਰਥ ਦਾ ਗਿਆਨ ਨਹੀਂ ਹੁੰਦਾ, ਸ਼ਬਦ ਅਤੇ ਅਰਥ ਦੇ ਸੰਬੰਧ ਬਾਰੇ ਵਿਚਾਰ ਕਰਨ ਵਾਲੇ ਤੱਤ ਦਾ ਨਾਂ ‘ਸ਼ਬਦ ਸ਼ਕਤੀ’ ਹੈ। ਸ਼ਬਦ ਸ਼ਕਤੀਆਂ ਬਾਰੇ ਸਭ ਤੋਂ ਪਹਿਲਾਂ ਵਿਵੇਚਨ ਅਤੇ ਵਿਚਾਰਨ ਉਦਭੱਟ ਨੇ (8 ਵੀ ਸਦੀ) ਤੋਂ ਮੰਨੀ ਜਾਂਦੀ ਹੈ। ਡਾ.
ਪੰਜਾਬ ਉੱਤਰ-ਪੱਛਮੀ ਭਾਰਤ ਦਾ ਇੱਕ ਰਾਜ ਹੈ, ਜੋ ਵੱਡੇ ਪੰਜਾਬ ਖੇਤਰ ਦਾ ਇਕ ਭਾਗ ਹੈ। ਇਸਦਾ ਦੂਸਰਾ ਭਾਗ ਪਾਕਿਸਤਾਨ ਵਿੱਚ ਹੈ। ਇਸਦੀ ਸਰਹੱਦ ਉੱਤਰ ਵਿੱਚ ਜੰਮੂ ਅਤੇ ਕਸ਼ਮੀਰ, ਉੱਤਰ-ਪੂਰਬ ਵਿੱਚ ਹਿਮਾਚਲ ਪ੍ਰਦੇਸ਼, ਦੱਖਣ-ਪੂਰਬ ਵਿੱਚ ਹਰਿਆਣੇ, ਦੱਖਣ-ਪੱਛਮ ਵਿੱਚ ਰਾਜਸਥਾਨ ਅਤੇ ਪੱਛਮ ਵਿੱਚ ਪਾਕਿਸਤਾਨੀ ਪੰਜਾਬ ਨਾਲ ਲੱਗਦੀ ਹੈ। ਇਸਦੇ ਮੁੱਖ ਸ਼ਹਿਰ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਬਠਿੰਡਾ, ਫ਼ਿਰੋਜ਼ਪੁਰ, ਮੋਹਾਲੀ ਅਤੇ ਪਟਿਆਲਾ ਹਨ ਅਤੇ ਰਾਜਧਾਨੀ ਚੰਡੀਗੜ੍ਹ ਹੈ।
ਫ਼ਰਾਂਸ (ਫ਼ਰਾਂਸੀਸੀ: [fʁɑ̃s] ( ਸੁਣੋ)), ਦਫ਼ਤਰੀ ਤੌਰ 'ਤੇ ਫ਼ਰਾਂਸੀਸੀ ਗਣਰਾਜ (ਫ਼ਰਾਂਸੀਸੀ: République française [ʁepyblik fʁɑ̃sɛz]), ਪੱਛਮੀ ਯੂਰਪ ਦਾ ਇੱਕ ਖ਼ੁਦਮੁਖ਼ਤਿਆਰ ਦੇਸ਼ ਹੈ ਜਿਸ ਵਿੱਚ ਕਈ ਸਮੁੰਦਰੋਂ-ਪਾਰ ਵਿਭਾਗ ਅਤੇ ਰਾਜਖੇਤਰ ਸ਼ਾਮਲ ਹਨ। ਮਹਾਂਨਗਰੀ ਫ਼ਰਾਂਸ ਭੂ-ਮੱਧ ਸਮੁੰਦਰ ਤੋਂ ਲੈ ਕੇ ਅੰਗਰੇਜ਼ੀ ਖਾੜੀ ਅਤੇ ਉੱਤਰੀ ਸਮੁੰਦਰ ਤੱਕ ਅਤੇ ਰਾਈਨ ਤੋਂ ਲੈ ਕੇ ਅੰਧ ਮਹਾਂਸਾਗਰ ਤੱਕ ਫੈਲਿਆ ਹੋਇਆ ਹੈ। ਇਹ ਅਜਿਹੇ ਤਿੰਨ ਦੇਸ਼ਾਂ 'ਚੋਂ ਹੈ (ਬਾਕੀ ਦੋ ਮੋਰਾਕੋ ਅਤੇ ਸਪੇਨ ਹਨ) ਜਿਹਨਾਂ ਦੇ ਤੱਟ ਅੰਧ ਅਤੇ ਭੂ-ਮੱਧ, ਦੋਹਾਂ ਸਮੁੰਦਰਾਂ ਨਾਲ਼ ਲੱਗਦੇ ਹਨ। ਆਪਣੀ ਰੂਪ-ਰੇਖਾ ਕਰਕੇ ਇਹਨੂੰ ਕਈ ਵਾਰ ਫ਼ਰਾਂਸੀਸੀ ਵਿੱਚ l’Hexagone ("ਛੇਭੁਜ") ਵੀ ਆਖ ਦਿੱਤਾ ਜਾਂਦਾ ਹੈ।
ਗੁਰੂ ਗ੍ਰੰਥ ਸਾਹਿਬ, ਜਾਂ ਆਦਿ ਗ੍ਰੰਥ, ਸਿੱਖ ਧਰਮ ਦਾ ਪਵਿੱਤਰ ਧਾਰਮਿਕ ਗ੍ਰੰਥ ਹੈ। ਇਹ 1469 ਤੋਂ ਲੈ ਕੇ 1708 ਤੱਕ ਸਿੱਖ ਗੁਰੂਆਂ ਦੇ ਸਮੇਂ ਰਚੀ ਅਤੇ ਇਕੱਤਰ ਕੀਤੀ ਬਾਣੀ ਦਾ 1430 ਅੰਗਾਂ ਵਾਲਾ ਇੱਕ ਵਿਸਤਾਰਮਈ ਗ੍ਰੰਥ ਹੈ। ਇਹ ਅਨੇਕਾਂ ਸ਼ਬਦਾਂ ਭਾਵ ਬਾਣੀ ਦਾ ਅੰਬਾਰ ਹੈ ਜੋ ਕਿ ਰੱਬ ਦੇ ਗੁਣਾਂ ਅਤੇ ਉਸ ਦੇ ਨਾਮ ਜਪਣ ਦੇ ਕਾਰਨਾਂ ਦਾ ਵਰਨਣ ਕਰਦਾ ਹੈ। ਸਿੱਖਾਂ ਦੇ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ (1666-1708) ਨੇ ਜੋਤੀ-ਜੋਤਿ ਸਮਾਉਣ ਵੇਲੇ ਗੁਰਿਆਈ ਆਦਿ ਗ੍ਰੰਥ ਨੂੰ ਦਿੱਤੀ ਅਤੇ ਇਸ ਕਰ ਕੇ ਨਾਮ ਗੁਰੂ ਗ੍ਰੰਥ ਸਾਹਿਬ ਹੋ ਗਿਆ। ਇਹ ਸਿੱਖਾਂ ਦਾ ਸਭ ਤੋਂ ਪਵਿੱਤਰ ਗ੍ਰੰਥ ਅਤੇ ਇੱਕੋ-ਇੱਕ ਸਦੀਵੀ ਸ਼ਬਦ-ਰੂਪੀ ਗੁਰੂ ਹੈ ਜੋ ਕਿ ਸਿੱਖ ਗੁਰੂਆਂ ਅਤੇ ਹੋਰ ਸੰਤਾਂ-ਭਗਤਾਂ ਦੀ ਸਿੱਖਿਆਵਾਂ ਦਾ ਅੰਬਾਰ ਹੈ। ਅਰਦਾਸ ਦੇ ਸਰੋਤ ਜਾਂ ਮਾਰਗ-ਦਰਸ਼ਕ ਵਜੋਂ ਆਦਿ ਗ੍ਰੰਥ ਸਿੱਖੀ ਵਿੱਚ ਬੰਧਨਾ ਅਤੇ ਭਗਤੀ ਦਾ ਕੇਂਦਰੀ ਧੁਰਾ ਹੈ।
ਅੰਗਰੇਜ਼ੀ ਜਾਂ ਅੰਗਰੇਜੀ ( English ਇੰਗਲਿਸ਼) ਹਿੰਦ-ਯੂਰਪੀ ਭਾਸ਼ਾ-ਪਰਿਵਾਰ ਵਿੱਚ ਆਉਂਦੀ ਹੈ ਅਤੇ ਇਸ ਪੱਖੋਂ ਹਿੰਦੀ, ਉਰਦੂ, ਫ਼ਾਰਸੀ ਆਦਿ ਦੇ ਨਾਲ ਇਸਦਾ ਦੂਰ ਦਾ ਰਿਸ਼ਤਾ ਬਣਦਾ ਹੈ। ਇਹ ਇਸ ਪਰਿਵਾਰ ਦੀ ਜਰਮਨਿਕ ਸ਼ਾਖਾ ਵਿੱਚ ਰੱਖੀ ਜਾਂਦੀ ਹੈ। ਇਸਨੂੰ ਦੁਨੀਆ ਦੀ ਸਭ ਤੋਂ ਪਹਿਲੀ ਅੰਤਰਰਾਸ਼ਟਰੀ ਭਾਸ਼ਾ ਮੰਨਿਆ ਜਾਂਦਾ ਹੈ। ਇਹ ਦੁਨੀਆਂ ਦੇ ਕਈ ਦੇਸ਼ਾਂ ਦੀ ਮੁੱਖ ਰਾਜ ਭਾਸ਼ਾ ਹੈ ਅਤੇ ਅਜੋਕੇ ਦੌਰ ਵਿੱਚ ਕਈ ਦੇਸ਼ਾਂ ਵਿੱਚ ਵਿਗਿਆਨ, ਕੰਪਿਊਟਰ, ਸਾਹਿਤ, ਸਿਆਸਤ ਅਤੇ ਉੱਚ ਸਿੱਖਿਆ ਦੀ ਵੀ ਮੁੱਖ ਭਾਸ਼ਾ ਹੈ। ਅੰਗਰੇਜ਼ੀ ਭਾਸ਼ਾ ਰੋਮਨ ਲਿਪੀ ਵਿੱਚ ਲਿਖੀ ਜਾਂਦੀ ਹੈ।
ਦਲੀਪ ਕੌਰ ਟਿਵਾਣਾ (ਜਨਮ 4 ਮਈ 1935) ਅਜੋਕੇ ਪੰਜਾਬੀ ਸਾਹਿਤ ਦੀ ਸਰਵੋਤਮ ਨਾਵਲਕਾਰ ਤੇ ਨਿੱਕੀ ਕਹਾਣੀ ਦੀ ਲੇਖਿਕਾ ਹੈ। ਉਸ ਨੇ ਜ਼ਿਆਦਾਤਰ ਮਜ਼ਲੂਮ ਔਰਤਾਂ ਦੀ ਮਾਨਸਿਕਤਾ ਅਤੇ ਉਨ੍ਹਾਂ ਦੇ ਸਮਾਜ ਵਿੱਚ ਨੀਵੇਂ ਦਰਜੇ ਦੀ ਹਾਲਤ ਬਾਰੇ ਲਿਖਿਆ ਹੈ। ਉਸ ਦੇ ਨਾਵਲਾਂ ਦੀਆਂ ਕੁਝ ਔਰਤਾਂ ਪੜ੍ਹੀਆਂ-ਲਿਖੀਆਂ ਜਾਂ ਆਰਥਿਕ ਤੌਰ ਤੇ ਮਜ਼ਬੂਤ ਹੋਣ ਦੇ ਬਾਵਜੂਦ ਵੀ ਮਨੁੱਖਤਾ ਵਿੱਚ ਬਰਾਬਰੀ ਦਾ ਇਜ਼ਹਾਰ ਨਹੀਂ ਕਰ ਸਕੀਆਂ, ਨਾ ਹੀ ਉਹ ਇੱਕ ਡਰ ਥੱਲੇ ਰਹਿ ਕੇ ਪਰਿਵਾਰ ਤੇ ਸਮਾਜ ਵਿੱਚ ਬਰਾਬਰੀ ਦਾ ਦਾਅਵਾ ਕਰਦੀਆਂ ਹਨ। ਉਹ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਰੱਬੋਂ ਵਿੱਚ 1935 ਵਿੱਚ ਜਨਮੀ। ਪੰਜਾਬ ਯੂਨੀਵਰਸਿਟੀ ਤੋਂ ਉਸ ਨੇ ਐਮ.ਏ ਪੰਜਾਬੀ ਕੀਤੀ ਅਤੇ ਯੂਨੀਵਰਸਿਟੀ ਵਿੱਚ ਪੰਜਾਬੀ ਦੀ ਪੀ.ਐਚ.ਡੀ.
ਮਾਸਟਰ ਜਗਰਾਜ ਸਿੰਘ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਦੀ ਬਹੁਪੱਖੀ ਸ਼ਖ਼ਸੀਅਤ ਹਨ। ਭਾਵੇਂ ਜਗਰਾਜ ਸਿੰਘ ਨੂੰ ਲੋਕਪੱਖੀ ਕਵੀ ਦੇ ਤੌਰ ਤੇ ਵਧੇਰੇ ਜਾਣਿਆਂ ਜਾਂਦਾ ਹੈ ਪਰ ਉਹਨਾ ਵਿਚ ਫ਼ਿਲਮੀ ਕਲਾਕਾਰੀ, ਗੀਤਕਾਰ, ਨਾਟਕਾਂ ਵਿਚ ਪਲੇਅ ਬੈਕ-ਸਿੰਗਰ ਦੇ ਤੌਰ ਤੇ ਵੀ ਜਾਣਿਆਂ ਜਾਂਦਾ ਹੈ। ਆਪ ਜੀ 1 ਜਨਵਰੀ 2006 ਨੂੰ ਮੁੱਖ ਅਧਿਆਪਕ ਦੇ ਅਹੁਦੇ ਤੋਂ ਰਿਟਾਇਰਡ ਹੋਏ। ਇਸ ਵੇਲੇ ਉਹ ਲੋਕਪੱਖੀ ਗਾਇਕੀ ਅਤੇ ਸ਼ਾਇਰੀ ਵਿਚ ਸਰਗਰਮੀ ਨਾਲ ਭੂਮਿਕਾ ਨਿਭਾ ਰਹੇ ਹਨ।
ਅੰਮ੍ਰਿਤਾ ਪ੍ਰੀਤਮ (31 ਅਗਸਤ 1919 - 31 ਅਕਤੂਬਰ 2005) ਇੱਕ ਪੰਜਾਬੀ ਲੇਖਕ, ਕਵਿੱਤਰੀ, ਨਾਵਲਕਾਰ, ਕਹਾਣੀਕਾਰ ਅਤੇ ਨਿਬੰਧਕਾਰ ਸੀ। ਉਸਨੂੰ ਪੰਜਾਬੀ ਭਾਸ਼ਾ ਦੇ ਪ੍ਰਮੁੱਖ 20ਵੀਂ ਸਦੀ ਦੇ ਸਭ ਤੋਂ ਅਹਿਮ ਕਵੀਆਂ ਵਿੱਚ ਮੰਨਿਆ ਜਾਂਦਾ ਹੈ। ਛੇ ਦਹਾਕਿਆਂ ਵਿੱਚ ਫੈਲੇ ਆਪਣੇ ਕੈਰੀਅਰ ਦੌਰਾਨ, ਉਸਨੇ ਕਵਿਤਾ, ਨਾਵਲ, ਜੀਵਨੀ, ਨਿਬੰਧ ਆਦਿ ਵਿਧਾਵਾਂ ਦੇ ਅੰਦਰ 100 ਤੋਂ ਵੱਧ ਕਿਤਾਬਾਂ ਲਿਖੀਆਂ ਹਨ। ਇਨ੍ਹਾਂ ਵਿੱਚ ਪੰਜਾਬੀ ਲੋਕ ਗੀਤਾਂ ਦਾ ਇੱਕ ਸੰਗ੍ਰਿਹ ਅਤੇ ਇੱਕ ਆਤਮਕਥਾ ਵੀ ਹੈ। ਉਸਦੀਆਂ ਕਿਤਾਬਾਂ ਨੂੰ ਕਈ ਭਾਰਤੀ ਅਤੇ ਵਿਦੇਸ਼ੀ ਭਾਸ਼ਾਵਾਂ ਵਿੱਚ ਅਨੁਵਾਦ ਵੀ ਕੀਤਾ ਗਿਆ ਹੈ।
ਯੂ.ਸੀ ਬ੍ਰਾਊਜ਼ਰ (ਅੰਗਰੇਜ਼ੀ:UC Browser; ਚੀਨੀ:;) ਇੱਕ ਵੈੱਬ ਬ੍ਰਾਊਜ਼ਰ ਭਾਵ ਜਾਲ-ਖੋਜਕ ਹੈ । ਚੀਨ ਵਿੱਚ ਇਸਦੇ ਵਰਤੋਕਾਰਾਂ ਦੀ ਗਿਣਤੀ ਸਭ ਤੋਂ ਜ਼ਿਆਦਾ ਹੈ ਅਤੇ ਇਸਦੀਆਂ ਵਿਸ਼ੇਸ਼ਤਾਵਾਂ ਕਾਰਨ ਭਾਰਤ ਵਿੱਚ ਵੀ ਇਸਦੇ ਵਰਤੋਕਾਰਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ । ਇਹ ਮੂਲਤ: 2004 ਵਿੱਚ ਜਾਰੀ ਹੋਇਆ ਸੀ । ਉਸ ਸਮੇਂ ਇਹ ਕੇਵਲ ਜੇ.2.ਐਮ.ਈ ( ਜਾਵਾ ) ਲਈ ਉਪਲਬਧ ਸੀ ਅਤੇ ਇਹ ਹੁਣ ਐਂਡਰੌਇਡ, ਵਿੰਡੋਜ਼, ਆਈ.ਓ.ਐਸ, ਬਲੈਕਬੇਰੀ ਉੱਤੇ ਵੀ ਉਪਲਬਧ ਹੈ । 2010 ਵਿੱਚ ਇਸਨੇ ਆਪਣੀ ਪਹਿਲੀ ਐਪ ( ਆਈ.ਓ.ਐਸ ਦੇ ਲਈ ) ਐਪਲ ਐਪ ਸਟੋਰ ਉੱਤੇ ਜਾਰੀ ਕੀਤੀ ਸੀ ।
ਭਾਰਤ (ਹਿੰਦੀ: भारत) ਪ੍ਰਾਚੀਨ ਜੰਬੂ ਦੀਪ, ਆਧੁਨਿਕ ਦੱਖਣੀ ਏਸ਼ੀਆ ਵਿੱਚ ਸਥਿੱਤ ਭਾਰਤੀ ਉਪ-ਮਹਾਂਦੀਪ ਦਾ ਸਭ ਤੋਂ ਵੱਡਾ ਦੇਸ਼ ਹੈ। ਭਾਰਤ ਦਾ ਭੂਗੋਲਿਕ ਵਿਸਥਾਰ 80°4' ਵਲੋਂ 370°6' ਉੱਤਰੀ ਅਕਸ਼ਾਂਸ਼ ਤੱਕ ਅਤੇ 680°7' ਵਲੋਂ 9°70'25" ਪੂਰਵੀ ਦੇਸ਼ਾਂਤਰ ਤੱਕ ਹੈ। ਭਾਰਤ ਦੀ ਸਮੁੰਦਰ ਤਟ ਰੇਖਾ 7516.6 ਕਿਮੀ ਲੰਬੀ ਹੈ। ਭਾਰਤ, ਭੂਗੋਲਕ ਨਜ਼ਰ ਵਲੋਂ ਸੰਸਾਰ ਵਿੱਚ ਸੱਤਵਾਂ ਸਭ ਤੋਂ ਵੱਡਾ ਅਤੇ ਅਾਬਾਦੀ ਪੱਖੋਂ ਦੂਜਾ ਸਭ ਤੋਂ ਵੱਡਾ ਦੇਸ਼ ਹੈ। ਭਾਰਤ ਦੇ ਪੱਛਮ ਵਿੱਚ ਪਾਕਿਸਤਾਨ, ਉੱਤਰ-ਪੂਰਬ ਵਿੱਚ ਚੀਨ, ਨੇਪਾਲ ਅਤੇ ਭੂਟਾਨ ਅਤੇ ਪੂਰਬ ਵਿੱਚ ਬੰਗਲਾਦੇਸ਼ ਤੇ ਮਿਆਂਮਾਰ ਦੇਸ਼ ਸਥਿਤ ਹਨ। ਹਿੰਦ ਮਹਾਂਸਾਗਰ ਵਿੱਚ ਇਸਦੇ ਦੱਖਣ-ਪੱਛਮ ਵਿੱਚ ਮਾਲਦੀਵ, ਦੱਖਣ ਵਿੱਚ ਸ੍ਰੀ ਲੰਕਾ ਅਤੇ ਦੱਖਣ-ਪੂਰਬ ਵਿੱਚ ਇੰਡੋਨੇਸ਼ਿਆ ਹਨ। ਉੱਤਰ-ਪੱਛਮ ਵਿੱਚ ਅਫ਼ਗਾਨਿਸਤਾਨ ਦੇ ਨਾਲ ਭਾਰਤ ਦੀ ਸੀਮਾ ਹੈ। ਇਸਦੇ ਉੱਤਰ ਵਿੱਚ ਹਿਮਾਲਾ ਪਹਾੜ ਹਨ ਅਤੇ ਦੱਖਣ ਵਿੱਚ ਹਿੰਦ ਮਹਾਂਸਾਗਰ ਹੈ। ਪੂਰਬ ਵਿੱਚ ਬੰਗਾਲ ਦੀ ਖਾੜੀ ਹੈ ਅਤੇ ਪੱਛਮ ਵਿੱਚ ਅਰਬ ਸਾਗਰ ਹੈ। ਭਾਰਤ ਵਿੱਚ ਕਈ ਵੱਡੀਆਂ ਨਦੀਆਂ ਹਨ। ਗੰਗਾ ਨਦੀ ਭਾਰਤੀ ਸੰਸਕ੍ਰਿਤੀ ਵਿੱਚ ਬਹੁਤ ਪਵਿੱਤਰ ਮੰਨੀ ਜਾਂਦੀ ਹੈ। ਹੋਰ ਵੱਡੀਅਾ ਨਦੀਅਾਂ ਸਿੰਧੂ, ਨਰਮਦਾ, ਬ੍ਰਹਮਪੁੱਤਰ, ਜਮੁਨਾ, ਗੋਦਾਵਰੀ, ਕਾਵੇਰੀ, ਕ੍ਰਿਸ਼ਨਾ, ਚੰਬਲ, ਸਤਲੁਜ, ਰਾਵੀ ਆਦਿ ਹਨ। ਭਾਰਤ ਸੰਸਾਰ ਦਾ ਸਭ ਤੋਂ ਵੱਡਾ ਲੋਕਤੰਤਰ ਹੈ। ਇੱਥੇ ੩੦੦ ਤੋਂ ਜ਼ਿਆਦਾ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਇਹ ਸੰਸਾਰ ਦੀਆਂ ਕਈ ਪੁਰਾਤਨ ਸੱਭਿਅਾਤਾਵਾਂ ਦੀ ਜਨਮ-ਭੂਮੀ ਰਿਹਾ ਹੈ, ਜਿਵੇਂ ਕਿ ਸਿੰਧੂ-ਘਾਟੀ ਸੱਭਿਅਤਾ ਅਤੇ ਮਹੱਤਵਪੂਰਨ ਇਤਿਹਾਸਿਕ ਵਪਾਰ ਰਾਹਾਂ ਦਾ ਅਨਿੱਖੜਵਾਂ ਅੰਗ ਵੀ ਹੈ। ਸੰਸਾਰ ਦੇ ਚਾਰ ਧਰਮ: ਹਿੰਦੂ, ਬੁੱਧ, ਜੈਨ ਅਤੇ ਸਿੱਖ, ਦਾ ਜਨਮ ਅਤੇ ਵਿਕਾਸ ਭਾਰਤ ਵਿੱਚ ਹੀ ਹੋਇਆ। ਭਾਰਤ ਭੂਗੋਲਕ ਖੇਤਰਫਲ ਦੇ ਅਧਾਰ 'ਤੇ ਸੰਸਾਰ ਦਾ ਸੱਤਵਾਂ ਸਭ ਤੋਂ ਵੱਡਾ ਰਾਸ਼ਟਰ ਹੈ। ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ਹੈ। ਭਾਰਤ ਦੇ ਹੋਰ ਵੱਡੇ ਮਹਾਂਨਗਰ ਮੁੰਬਈ (ਬੰਬਈ), ਕੋਲਕਾਤਾ (ਕਲਕੱਤਾ) ਅਤੇ ਚੇਨੱਈ (ਮਦਰਾਸ) ਹਨ। 1947 ਵਿੱਚ ਅਾਜ਼ਾਦੀ ਦੀ ਪ੍ਰਾਪਤੀ ਤੋਂ ਬਾਅਦ ਬ੍ਰਿਟਿਸ਼ ਸਾਮਰਾਜ ਦੇ ਪ੍ਰਮੁੱਖ ਅੰਗ ਭਾਰਤ ਨੇ ਬੀਤੇ 20 ਸਾਲਾਂ ਵਿੱਚ ਸਾਰਥਕ ਤਰੱਕੀ ਕੀਤੀ ਹੈ, ਵਿਸ਼ੇਸ਼ ਤੌਰ ਤੇ ਆਰਥਿਕ। ਭਾਰਤੀ ਫ਼ੌਜ ਇੱਕ ਖੇਤਰੀ ਅਤੇ ਵਿਸ਼ਵਵਿਆਪੀ ਸ਼ਕਤੀ ਹੈ। ਹਾਲੀਆ ਸਾਲਾਂ ਵਿੱਚ ਭਾਰਤ ਦੀ ਮਾਲੀ ਹਾਲਤ ਵਿੱਚ ਬਹੁਤ ਸੁਧਾਰ ਆਇਆ ਹੈ ਅਤੇ ਵਰਤਮਾਨ ਹਾਲਾਤ ਵਿੱਚ ਸੰਸਾਰ ਦੀ ਪਹਿਲੀਆਂ ਪੰਜ ਸਭ ਤੋਂ ਵੱਡੀਆਂ ਅਰਥਵਿਵਸਥਾਵਾਂ ਦੇ ਵਿੱਚ ਸ਼ੁਮਾਰ ਹੋਣ ਵੱਲ ਵਧ ਰਿਹਾ ਹੈ। ਭਾਰਤ ਸੰਸਾਰ ਦੀਆਂ ਦਸ ਸਭ ਤੋਂ ਵੱਡੀਆਂ ਅਰਥਵਿਵਸਥਾਵਾਂ ਚੋਂ ਇੱਕ ਹੈ।
ਆਚਾਰੀਆ ਸਰ ਜਗਦੀਸ਼ ਚੰਦਰ ਬੋਸ, ਸੀ ਐਸ ਆਈ, ਸੀ ਆਈ ਈ, ਐਫ ਆਰ ਐਸ (ਬੰਗਾਲੀ: জগদীশ চন্দ্র বসু Jôgodish Chôndro Boshu; 30 ਨਵੰਬਰ 1858 – 23 ਨਵੰਬਰ 1937) ਇੱਕ ਬੰਗਾਲੀ ਪੋਲੀਮੈਥ, ਭੌਤਿਕ ਵਿਗਿਆਨੀ, ਜੀਵ ਸਾਸ਼ਤਰੀ, ਪੌਧ-ਵਿਗਿਆਨੀ, ਪੁਰਾਤੱਤ-ਵਿਗਿਆਨੀ, ਅਤੇ ਇੱਕ ਮੁੱਢਲਾ ਵਿਗਿਆਨ ਗਲਪਕਾਰ ਵੀ ਸੀ। ਮਿਮੀ ਤਰੰਗਾਂ, ਰੇਡੀਓ ਅਤੇ ਪੌਧ-ਵਿਗਿਆਨ ਦੇ ਖੇਤਰਾਂ ਵਿੱਚ ਅਹਿਮ ਪੁਲਾਘਾਂ ਪੁੱਟੀਆਂ ਅਤੇ ਹਿੰਦ-ਉੱਪਮਹਾਦੀਪ ਵਿੱਚ ਪ੍ਰਯੋਗਮੂਲਕ ਵਿਗਿਆਨ ਦੀਆਂ ਨੀਹਾਂ ਰੱਖੀਆਂ। ਆਈ ਈ ਈ ਈ ਨੇ ਉਨ੍ਹਾਂ ਨੂੰ ਰੇਡੀਓ ਵਿਗਿਆਨ ਦੇ ਜਨਕਾਂ ਵਿੱਚੋਂ ਇੱਕ ਮੰਨਿਆ ਹੈ। ਉਸਨੂੰ ਬੰਗਾਲੀ ਵਿਗਿਆਨ ਗਲਪ ਦਾ ਪਿਤਾਮਾ ਕਿਹਾ ਜਾਂਦਾ ਹੈ। ਉਸਨੇ ਕਰੈਸਕੋਗ੍ਰਾਫ਼ ਦੀ ਨੀਂਹ ਰੱਖੀ।
ਗੁਰਮੁਖੀ ਲਿਪੀ ਜਾਂ ਪੈਂਤੀ ਅੱਖਰੀ ਇੱਕ ਲਿਪੀ ਹੈ ਜਿਸ ਵਿੱਚ ਪੰਜਾਬੀ ਭਾਸ਼ਾ ਲਿਖੀ ਜਾਂਦੀ ਹੈ। ਸ਼ਬਦ "ਗੁਰਮੁਖੀ" ਦਾ ਸ਼ਾਬਦਿਕ ਅਰਥ ਹੈ ਗੁਰੂਆਂ ਦੇ ਮੂੰਹੋਂ ਨਿੱਕਲੀ ਹੋਈ। ਇਸ ਲਿਪੀ ਵਿੱਚ 10 ਸ੍ਵਰ /ਅ,ਆ,ਇ,ਈ,ਉ,ਊ,ਏ,ਐ,ਓ,ਔ/ ਤਿੰਨ ਸ੍ਵਰ-ਵਾਹਕ (ੳ,ਅ,ੲ) ਅਤੇ 29 ਵਿਅੰਜਨ ਹਨ।/ਘ,ਝ,ਢ,ਧ,ਭ/ ਨਾਦੀ-ਮਹਾਂਪ੍ਰਾਣ ਧੁਨੀਆਂ ਹੋਣ ਕਰਕੇ ਵਿਅੰਜਨਾਂ ਦੀ ਸ਼੍ਰੇਣੀ ਤੋਂ ਬਾਹਰ ਰੱਖੇ ਗਏ ਹਨ। ਪੰਜਾਬੀ ਭਾਸ਼ਾ ਦੀ ਗੁਰਮੁਖੀ ਲਿਪੀ ਵੀ ਇਸ ਦੀਆਂ ਭਾਸ਼ਾਈ ਲੋੜਾਂ ਪੂਰੀਆਂ ਕਰਦੀ ਹੈ। ਦੂਸਰੇ ਮੁਲਕਾਂ ਤੋਂ ਲੋਕ ਪੰਜਾਬ ਵਿੱਚ ਆਏ ਜਾਂ ਪੰਜਾਬੀ ਭਾਸ਼ਾ ਬੋਲਣ ਵਾਲੇ ਦੂਸਰੇ ਮੁਲਕਾਂ ਵਿੱਚ ਗਏ ਤਾਂ ਪੰਜਾਬੀ ਭਾਸ਼ਾ ਵਿੱਚ ਹੋਰ ਭਾਸ਼ਾਵਾਂ ਦੀਆਂ ਧੁਨੀਆਂ ਅਤੇ ਸ਼ਬਦਾਂ ਵਿੱਚ ਰਲਾਅ ਵਾਲੀ ਸਥਿਤੀ ਪੈਦਾ ਹੋਈ। ਪੰਜਾਬੀ ਭਾਸ਼ਾ ਨੇ ਜਿੱਥੇ ਦੂਸਰੀਆਂ ਭਾਸ਼ਾਵਾਂ ਦੇ ਕਈ ਸ਼ਬਦਾਂ ਨੂੰ ਜਿਉਂ ਦਾ ਤਿਉਂ ਅਪਣਾਇਆ ਉੱਥੇ ਆਪਣੇ ਸੁਭਾਅ ਮੁਤਾਬਿਕ ਕੁਝ ਸ਼ਬਦਾਂ ਵਿੱਚ ਥੋੜ੍ਹੀ ਬਹੁਤੀ ਤਬਦੀਲੀ ਨਾਲ ਵੀ ਸ਼ਬਦਾਂ ਨੂੰ ਅਪਣਾਇਆ। ਅੰਗਰੇਜ਼ੀ ਤੋਂ ਪਹਿਲਾਂ ਉਰਦੂ, ਅਰਬੀ, ਫ਼ਾਰਸੀ ਭਾਸ਼ਾਈ ਲੋਕਾਂ ਦੇ ਪੰਜਾਬ ਆਉਣ ਅਤੇ ਇੱਥੇ ਟਿਕਣ ਜਾਂ ਵਿਚਰਣ ਨਾਲ ਵਾਪਰੀ। ਪੰਜਾਬੀ ਦੇ ਆਦਿ ਕਵੀ ਬਾਬਾ ਫ਼ਰੀਦ ਤੋਂ ਲੈ ਕੇ ਆਧੁਨਿਕ ਕਵਿਤਾ ਜਾਂ ਵਾਰਤਕ ਲਿਖਾਰੀਆਂ ਦੇ ਇਸ ਭਾਸ਼ਾਈ ਪਿਛੋਕੜ ਸਦਕਾ ਪੰਜਾਬੀ ਭਾਸ਼ਾ ਵਿੱਚ ਦੂਸਰੇ ਸ਼ਬਦਾਂ ਦੀ ਵਰਤੋਂ ਸੁਭਾਵਿਕ ਵਰਤਾਰਾ ਰਿਹਾ ਹੈ। ਮੁਗਲ ਸਲਤਨਤ ਸਮੇਂ ਪੰਜਾਬ ਸਮੇਤ ਭਾਰਤ ਦੇ ਰਾਜ ਭਾਗ ਅਤੇ ਦਫ਼ਤਰਾਂ ਦੀ ਭਾਸ਼ਾ ਉਰਦੂ ਫ਼ਾਰਸੀ ਰਹੀ। ਪੰਜਾਬੀ ਦੀਆਂ ‘ਪੈਂਤੀ’ ਮੂਲ ਧੁਨੀਆਂ ਵਿੱਚ ਪੰਜ ਪੈਰ ਬਿੰਦੀ ਵਾਲੀਆਂ ਧੁਨੀਆਂ (ਸ਼, ਖ਼, ਗ਼, ਜ਼, ਫ਼) ਉਰਦੂ ਫ਼ਾਰਸੀ ਦੇ ਉਚਾਰਣ ਵਾਸਤੇ ਰਲ਼ੀਆਂ ਸਨ। ਲ਼ ਧੁਨੀ ਬਾਅਦ ਵਿੱਚ ਇਜਾਦ ਕੀਤੀ ਗਈ।
'ਅਲੰਕਾਰ' ਸ਼ਬਦ ਅਲਮ੍ ਅਤੇ ਕਾਰ ਤੋਂ ਬਣਿਆ ਹੈ। ਅਲਮ੍ ਦਾ ਅਰਥ ਹੈ। ਸ਼ੋਭਾ (ਸਜਾਵਟ) ਅਤੇ ਪੂਰਣਤਾ। ਇਸ ਤਰ੍ਹਾਂ ਅਲੰਕਾਰ ਦਾ ਅਰਥ ਹੋਇਆ ਸ਼ੋਭਾ (ਸਜਾਵਟ) ਕਰਨ ਵਾਲਾ ਅਤੇ ਪੂਰਣਤਾ ਪ੍ਰਦਾਨ ਕਰਨ ਵਾਲਾ ਧਰਮ। ਸੰਸਕ੍ਰਿਤ ਵਿਚ ਅਲੰਕਾਰ ਸ਼ਬਦ ਦੀ ਉਤਪੱਤੀ ਦੋ ਤਰ੍ਹਾਂ ਨਾਲ ਮੰਨੀ ਗਈ ਹੈ।'ਅਲੰਕਰੋਤਿਤੀ'ਅਲੰਕਾਰ ਭਾਵ ਜੋ ਸਜਾਉਂਦਾ ਹੈ ਜਾਂ ਸ਼ਿੰਗਾਰ ਕਰਨ ਵਾਲਾ ਅਤੇ ਅੰਲਕ੍ਰਿਯਤੇ ਅਨੇਨ ਇਤਿ ਅਲੰਕਾਰ ਭਾਵ ਜਿਸ ਨਾਲ ਕਿਸੇ ਦੀ ਸਜਾਵਟ ਹੁੰਦੀ ਹੈ ਜਾਂ ਸ਼ਿੰਗਾਰ ਦਾ ਸਮਾਨ। ਜਿਸ ਦੁਆਰਾ ਕਾਵਿ ਨੂੰ ਅਲੰਕ੍ਰਿਤ ਕੀਤਾ ਜਾਵੇ ਜਾਂ ਜੋ ਕਾਵਿ ਨੂੰ ਅਲੰਕ੍ਰਿਤ ਕਰੇ,ਇਹਨਾਂ ਦੋਵਾਂ ਕਥਨਾਂ ਵਿੱਚ ਅਸਲ ਵਿਚ ਕੋਈ ਖਾਸ ਅੰਤਰ ਨਹੀਂ ਹੈ। ਦੋਵੇਂ ਵਿਉਤਪੱਤੀਆਂ ਇਹੋ ਤੱਥ ਪੇਸ਼ ਕਰਦੀਆਂ ਹਨ ਕਿ ਕਾਵਿ ਨੂੰ ਸਜਾਉਣ ਵਾਲਾ ਤੱਤ ਹੀ ਅੰਲਕਾਰ ਹੈ। ਕਵਿਤਾ ਦਾ ਮੁੱਖ ਉਦੇਸ਼ ਵਸਤੂ ਦਾ ਗਿਆਨ ਕਰਵਾਉਣਾ ਨਹੀਂ, ਬਲਕਿ ਉਸਦੇ ਭਾਵ ਜਾਂ ਰਸ ਦਾ ਸੰਚਾਰ ਕਰਨਾ ਹੁੰਦਾ ਹੈ। "ਕਿਸੇ ਦਾ ਮੁੱਖ ਸੋਹਣਾ ਹੈ" ਇੱਥੇ ਕਾਵਿ ਦਾ ਉਦੇਸ਼ ਮੁੱਖ ਨਾਲ ਸੰਬੰਧਿਤ ਨਹੀਂ, ਮੁੱਖ ਦੀ ਸੁੰਦਰਤਾ ਨਾਲ ਸੰਬੰਧਿਤ ਹੈ। ਜਦੋਂ ਮੁੱਖ ਦੀ ਸੁੰਦਰਤਾ ਦੇ ਪ੍ਰਭਾਵ ਵਿੱਚ ਹੋਰ ਖਿੱਚ ਪੈਦਾ ਕਰਨ ਲਈ ਮੁੱਖ ਦੀ ਸੁੰਦਰਤਾ ਦੇ ਨਾਲ ਹੀ ਹੋਰ ਕਾਲਪਨਿਕ ਸੁੰਦਰਤਾ ਦਾ ਸਹਾਰਾ ਲਿਆ ਜਾਂਦਾ ਹੈ, ਉੱਥੇ ਅਲੰਕਾਰ ਆਪਣੀ ਹੋਂਦ ਧਾਰਨ ਕਰਦਾ ਹੈ। ਕਵੀ ਦਾ ਉਦੇਸ਼ ਭਾਵ ਨੂੰ ਵੱਧ ਤੋਂ ਵੱਧ ਸਪਸ਼ਟ ਤੇ ਸੋਹਣੇ ਰੂਪ ਵਿਚ ਵਰਣਨ ਕਰਕੇ ਪੂਰਾ ਪ੍ਰਭਾਵ ਪੈਦਾ ਕਰਨਾ ਹੈ। ਇਸ ਪ੍ਰਭਾਵ ਦੇ ਵਾਧੇ ਲਈ ਕਵੀ ਜਿਸ ਸਾਧਨ ਦੀ ਵਰਤੋਂ ਕਰਦਾ ਹੈ, ਉਸਨੂੰ ਅਲੰਕਾਰ ਕਿਹਾ ਜਾਂਦਾ ਹੈ। ਜਿਸ ਤਰ੍ਹਾਂ ਗਹਿਣਿਆਂ ਨਾਲ ਮਨੁੱਖੀ ਮਨ ਵਿੱਚ ਖੁਸ਼ੀ ਪੈਦਾ ਹੁੰਦੀ ਹੈ,ਓੇੁਸ ਤਰ੍ਹਾਂ ਦੀ ਹੀ ਖੁਸ਼ੀ ਅਲੰਕਾਰ ਦੁਆਰਾ ਪੈਦਾ ਕਰਨ ਲਈ, ਵਿਦਵਾਨਾਂ ਨੇ ਭਾਸ਼ਾਈ ਤੱਤਾਂ ਦੀ ਢੁੱਕਵੀਂ ਵਿਉਂਤਬੰਦੀ ਤੇ ਸਜਾਵਟ ਦੇ ਨਿਯਮਾਂ ਦੀ ਸਿਰਜਨਾ ਕੀਤੀ, ਜਿਸਦੇ ਫਲਸਰੂਪ ਅਨੁਪ੍ਰਾਸ, ਯਮਕ ਆਦਿ ਵਰਗੇ ਸ਼ਬਦ ਅਲੰਕਾਰਾਂ ਦਾ ਵਿਕਾਸ ਹੋਇਆ।
ਭਾਸ਼ਾ ਵਿਗਿਆਨ ਵਿੱਚ ਸ਼ਬਦ ਨੂੰ ਛੋਟੀ ਤੋਂ ਛੋਟੀ ਸੁਤੰਤਰ ਇਕਾਈ ਵਜੋਂ ਮੰਨਿਆ ਗਿਆ ਹੈ ਜੋ ਆਰਥਿਕ ਅਤੇ ਵਿਹਾਰਿਕ ਪੱਧਰ ਤੇ ਇੱਕਲੇ ਤੌਰ ਤੇ ਵਰਤਿਆ ਜਾਂਦਾ ਹੈ। ਭਾਸ਼ਾ ਵਿਗਿਆਨ ਅਧਿਐਨ ਵਿੱਚ ‘ਸ਼ਬਦ’ ਦਾ ਮਹੱਤਵ ਕਈ ਤਰ੍ਹਾਂ ਦੀਆਂ ਦ੍ਰਿਸ਼ਟੀਆਂ ਤੋਂ ਮਿਲਦਾ ਹੈ। ਪ੍ਰੰਪਰਾਗਤ ਵਿਆਕਰਣ ਸਿਧਾਂਤ ਵਿੱਚ ‘ਸ਼ਬਦ’ ਇੱਕ ਅਤਿ ਉੱਤਮ ਇਕਾਈ ਮੰਨਿਆ ਜਾਂਦਾ ਹੈ। ਕਿਉਂਕਿ ਪ੍ਰੰਪਰਾਗਤ ਧਾਰਨਾ ਅਨੁਸਾਰ ਵਾਕ ਵਿਓਂਤ ਵਿੱਚ ਵਾਕ ਦੀਆਂ ਚਾਰ ਪ੍ਰਮੁੱਖ ਇਕਾਈਆਂ ਹਨ: ਸ਼ਬਦ, ਵਾਕੰਸ਼, ਉਪਵਾਕ, ਵਾਕ। ਇਨ੍ਹਾਂ ਵਿੱਚੋਂ ‘ਸ਼ਬਦ, ਨੂੰ ਹੀ ਮੂਲ ਇਕਾਈ ਮੰਨਿਆ ਗਿਆ ਹੈ ਜਿਸ ਤੋਂ ਵਾਕੰਸ਼ਾਂ , ਉਪਵਾਕਾਂ ਅਤੇ ਵਾਕਾਂ ਦੀ ਸਿਰਜਣਾ ਹੁੰਦੀ ਹੈ।
ਬੁੱਲ੍ਹੇ ਸ਼ਾਹ,(ਸ਼ਾਹਮੁਖੀ:بلھے شاہ, 1680 -1758) ਇੱਕ ਪ੍ਰਸਿਧ ਸੂਫੀ ਸੰਤ ਅਤੇ ਪੰਜਾਬੀ ਦੇ ਵੱਡੇ ਕਵੀ ਸਨ। ਪੰਜਾਬੀ ਸੂਫ਼ੀ ਕਾਵਿ ਦੇ ਚਾਰ ਮੀਨਾਰਾਂ - ਬਾਬਾ ਫਰੀਦ, ਸ਼ਾਹ ਹੁਸੈਨ, ਸੁਲਤਾਨ ਬਾਹੂ ਅਤੇ ਬੁੱਲ੍ਹੇ ਸ਼ਾਹ- ਵਿੱਚ ਗਿਣਿਆ ਜਾਂਦਾ ਹੈ। ਉਨ੍ਹਾਂ ਦਾ ਅਸਲੀ ਨਾਮ "ਅਬਦੁੱਲਾ ਸ਼ਾਹ" ਸੀ ਅਤੇ ਉਹ ਇਸਲਾਮ ਦੇ ਅੰਤਿਮ ਨਬੀ ਮੁਹੰਮਦ ਦੀ ਪੁਤਰੀ ਫਾਤਿਮਾ ਦੇ ਬੰਸ ਵਿੱਚਂ ਸਨ। ਉਨ੍ਹਾਂ ਦੀਆਂ ਲਿਖੀਆਂ ਕਾਫੀਆਂ ਅੱਜ ਵੀ ਪਾਰ ਰਾਸ਼ਟਰੀ ਹਿੰਦੁਸਤਾਨੀ ਖਿੱਤੇ ਵਿੱਚ ਬੜੇ ਸ਼ੌਕ ਨਾਲ ਗਾਈਆਂ ਤੇ ਸੁਣੀਆਂ ਜਾਂਦੀਆਂ ਹਨ।
ਲੋਕ ਕਾਵਿ ਹਰਮਨ ਪਿਆਰਾ ਸਾਹਿਤ ਹੁੰਦਾ ਹੈ। ਇਸ ਦਾ ਸਥਾਨ ਲੋਕਧਾਰਾ ਅਤੇ ਵਿਸ਼ਿਸ਼ਟ ਸਾਹਿਤ ਦੇ ਵਿਚਕਾਰ ਜਿਹੇ ਆ ਜਾਂਦਾ ਹੈ। ਇਸ ਦਾ ਪ੍ਰਮੁੱਖ ਕਾਰਨ ਇਹ ਹੈ ਕਿ ਇਸ ਕਾਵਿ ਦੇ ਰੂਪ ਵਿਧਾਨ ਦੀ ਜੁਗਤ ਤਾਂ ਪਰੰਪਰਾ ਦੇ ਨਿਯਮਾਂ ਦਾ ਪਾਲਣਾ ਕਰਦੀ ਹੈ, ਪਰ ਇਸ ਦੀ ਸਾਰ ਜੁਗਤ ਸਮੂਹਕ ਨਾ ਹੋ ਕੇ, ਲੋਕ ਗੀਤ ਲੋਕਧਾਰਾ ਦੀ ਇੱਕ ਪਰਪੱਕ ਅਤੇ ਸ੍ਰੇਸ਼ਟ ਰਚਨਾ ਹੈ। ਲੋਕ ਗੀਤ ਲੋਕਧਾਰਾ ਦੇ ਸਮੁੱਚੇ ਬੁਨਿਆਦੀ ਅਮੁਲਾਂ ਦੀ ਪਾਲਣਾ ਕਰਦਾ ਹੈ। ਲੋਕ ਗੀਤ ਅਤੇ ਲੋਕ ਗੀਤ ਰੂਪ ਡਾ. ਕਰਮਜੀਤ ਸਿੰਘ, ਸਾਬਕਾ ਪ੍ਰੋਫੈਸਰ ਤੇ ਚੇਅਰਮੈਨ ਪੰਜਾਬੀ ਵਿਭਾਗ, ਕੁਰੂਕਸ਼ੇਤਰ ਯੂਨੀਵਰਸਿਟੀ, ਕੁਰੂਕਸ਼ੇਤਰ. 'ਲੋਕ' ਸ਼ਬਦ ਦੀ ਵਰਤੋਂ ਕਦੇ ਅਨਪੜ੍ਹ, ਗੰਵਾਰ, ਅਸਭਿਅਕ ਲੋਕਾਂ ਲਈ ਕੀਤੀ ਜਾਂਦੀ ਰਹੀ ਹੈ ਪਰੰਤੂ ਅੱਜ ਇਹ ਧਾਰਣਾ ਬਦਲ ਗਈ ਹੈ। ਲੋਕਧਾਰਾ ਸ਼ਾਸਤਰੀਆਂ ਅਨੁਸਾਰ ਕਿਸੇ ਇਕ ਭਾਸ਼ਾ ਨਾਲ਼ ਜੁੜੇ ਹੋਏ ਲੋਕਾਂ ਦੇ ਸਮੂਹ ਨੂੰ ਲੋਕ ਕਿਹਾ ਜਾਂਦਾ ਹੈ। ਇਸ ਦੇ ਅੰਤਰਗਤ ਨਸਲ, ਧਰਮ ਜਾਤ, ਕਿੱਤਾ ਆਦਿ ਨਾਲ਼ ਜੁੜੇ ਸਮੂਹ ਵੀ ਸ਼ਾਮਲ ਹੁੰਦੇ ਹਨ। ਇਹ ਸਮੂਹ ਅਨਪੜ੍ਹ ਵੀ ਹੋ ਸਕਦਾ ਹੈ ਤੇ ਪੜ੍ਹਿਆ ਲਿਖਿਆ ਵੀ। ਇਹ ਪੇਂਡੂ ਵੀ ਹੋ ਸਕਦਾ ਹੈ ਤੇ ਸ਼ਹਿਰੀ ਵੀ ਜਾਂ ਫਿਰ ਇਹ ਭੂਤਕਾਲੀ ਵੀ ਹੋ ਸਕਦਾ ਹੈ ਤੇ ਸਮਕਾਲੀ ਵੀ। ਸਮੁੱਚੇ ਤੌਰ ਤੇ ਜਿਵੇਂ ਇਕ ਭਾਸ਼ਾ ਨਾਲ਼ ਹਰ ਵਰਗ, ਹਰ ਧਰਮ, ਜਾਤ ਦੇ ਲੋਕ ਜੁੜੇ ਹੋਏ ਹੁੰਦੇ ਹਨ ਉਸੇ ਤਰ੍ਹਾਂ ਹੀ ਲੋਕਧਾਰਾ ਨਾਲ਼ ਵੀ ਇਹ ਸਾਰੇ ਸਮੂਹ ਜੁੜੇ ਹੁੰਦੇ ਹਨ। ਇਸ ਲਈ ਅਸੀਂ 'ਲੋਕ' ਨੂੰ ਇਕ ਭਾਸ਼ਾਈ ਸਮੂਹ ਦਾ ਨਾਮ ਦਿੱਤਾ ਹੈ। ਇਸ ਸਮੂਹ ਦੀ ਆਪਣੀ ਇਕ ਪਰੰਪਰਾ ਹੁੰਦੀ ਹੈ। ਇਸ ਸਮੂਹ ਵਲੋਂ ਰਚੀ ਜਾਂਦੀ ਕਵਿਤਾ ਨੂੰ ਹੀ ਲੋਕ-ਕਾਵਿ ਦਾ ਨਾਂ ਦਿੱਤਾ ਗਿਆ ਹੈ। ਇਸ ਲੋਕ-ਕਾਵਿ ਦੀਆਂ ਆਪਣੀਆਂ ਕੁਝ ਵਿਸ਼ੇਸ਼ਤਾਵਾਂ ਹਨ। ਇਸ ਦੀ ਪਹਿਲੀ ਵਿਸ਼ੇਸ਼ਤਾ ਇਹ ਹੈ ਕਿ ਇਹ ਇਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤਕ ਮੌਖਿਕ ਤੌਰ ਤੇ ਪਹੁੰਚਦਾ ਹੈ। ਇਸੇ ਲਈ ਇਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤਕ ਪਹੁੰਚਦਿਆਂ ਪਹੁੰਚਦਿਆਂ ਬਹੁਤ ਕੁਝ ਗੁੰਮ ਗੁਆਚ ਵੀ ਜਾਂਦਾ ਹੈ। ਇਸੇ ਲਈ ਅੱਜ ਸਾਨੂੰ ਲੋਕ ਸਾਹਿਤ ਨੂੰ ਲਿਪੀਬੱਧ ਕਰਨ ਦੀ ਜਾਂ ਸਾਂਭਣ ਦੀ ਲੋੜ ਪੈ ਰਹੀ ਹੈ। ਇਸ ਤਰ੍ਹਾਂ ਕੁਝ ਤਾਂ ਬਚ ਗਿਆ ਹੈ ਜਾਂ ਬਚਾਇਆ ਜਾ ਰਿਹਾ ਹੈ ਪਰੰਤੂ ਸੈਂਕੜੇ ਗੀਤ, ਕਹਾਣੀਆਂ ਅਤੇ ਹੋਰ ਦੂਸਰੇ ਸਾਹਿਤ ਰੂਪ ਸਾਡੇ ਕੋਲ਼ੋਂ ਖੁੱਸ ਗਏ ਹਨ। ਲੋਕ-ਕਾਵਿ ਦੀ ਅਗਲੀ ਵਿਸ਼ੇਸ਼ਤਾ ਇਹ ਹੈ ਕਿ ਇਹ ਲੋਕ ਮਨ ਵਿਚੋਂ ਦੱਬੀਆਂ ਭਾਵਨਾਵਾਂ ਨੂੰ ਬਾਹਰ ਕੱਢਣ ਦਾ ਬਹੁਤ ਹੀ ਮਹੱਤਵਪੂਰਣ ਕੰਮ ਕਰਦਾ ਹੈ। ਜ਼ਿੰਦਗੀ ਦੇ ਬਾਹਰੀ ਦਬਾਵਾਂ ਤੋਂ ਇਹ ਇਕ ਤਰ੍ਹਾਂ ਦੀ ਰਾਹਤ ਦਿੰਦਾ ਹੈ। ਦੂਜੇ ਸ਼ਬਦਾਂ ਵਿਚ ਇਹ ਬਾਹਰੀ ਦਬਾਵਾਂ ਨੂੰ ਝੱਲਣ ਦੀ ਹਿੰਮਤ ਪ੍ਰਦਾਨ ਕਰਦਾ ਹੈ। ਹਰੇਕ ਸਮੂਹ ਕੋਲ਼ ਕੋਈ ਨਾ ਕੋਈ ਲੋਕ-ਕਾਵਿ ਦਾ ਇਹ ਸਾਧਨ ਜ਼ਰੂਰ ਹੁੰਦਾ ਹੈ। ਜਿਵੇਂ ਪੰਜਾਬੀ ਔਰਤਾਂ ਕੋਲ਼ ਲੋਕ ਗੀਤਾਂ ਦਾ ਅਥਾਹ ਖਜ਼ਾਨਾ ਹੈ। ਇਨ੍ਹਾਂ ਗੀਤਾਂ ਰਾਹੀਂ ਔਰਤਾਂ ਮਖੌਲ ਉਡਾ ਕੇ, ਗੰਭੀਰ ਸੁਰਾਂ ਅਲਾਪ ਕੇ ਅਤੇ ਅਲਾਹੁਣੀਆਂ ਪਾ ਕੇ ਆਪਣਾ ਮਨ ਹਲਕਾ ਕਰਦੀਆਂ ਹਨ ਅਤੇ ਆਪਣੀਆਂ ਅਗਲੀਆਂ ਜ਼ੁਮੇਵਾਰੀਆਂ ਨਿਭਾਉਣ ਲਈ ਆਪਣੇ ਆਪ ਨੂੰ ਤਿਆਰ ਕਰਦੀਆਂ ਹਨ। ਨੌਜਵਾਨ ਮੁੰਡੇ- ਕੁੜੀਆਂ ਨ੍ਰਿਤ-ਗੀਤਾ ਰਾਹੀਂ ਆਪਣੀਆ ਪਿਆਰ ਭਾਵਨਾਵਾਂ ਅਤੇ ਜਿਨਸੀ ਭਾਵਨਾਵਾਂ ਨੂੰ ਨਿਕਾਸ ਦਿੰਦੇ ਹਨ ਤੇ ਇਉਂ ਸਮਾਜਿਕ ਕੰਮਾਂ ਵਿਚ ਮੁੜ ਜੁੱਟ ਜਾਂਦੇ ਹਨ। ਕਹਿਣ ਦਾ ਭਾਵ ਇਹ ਹੈ ਕਿ ਸਮਾਜ ਦਾ ਹਰ ਵਰਗ ਲੋਕ ਕਾਵਿ ਨੂੰ ਭਾਵਨਾਵਾਂ ਪ੍ਰਗਟਾਉਣ ਦਾ ਸਾਧਨ ਬਣਾਉਂਦਾ ਹੈ। ਲੋਕ ਕਾਵਿ ਆਪਣੇ ਵਿਚ ਆਦਿ ਕਾਲ ਦੀਆਂ ਪੈੜਾਂ ਸਾਂਭੀ ਬੈਠਾ ਹੈ। ਕਈ ਕਾਵਿ ਪੰਗਤੀਆਂ ਦੀ ਵਰਤੋਂ ਜਾਦੂਈ ਪ੍ਰਭਾਵ ਲਈ ਕੀਤੀ ਜਾਂਦੀ ਹੈ। ਜਿਵੇਂ ਪੰਜਾਬੀ ਵਿਚ ਗ੍ਰਹਿ ਸ਼ਾਂਤ ਕਰਨ ਲਈ ਗਾਏ ਜਾਂਦੇ ਗੀਤ, ਗਾਨਾ ਬੰਨ੍ਹਣ ਦੇ ਗੀਤ ਅਤੇ ਵਟਣੇ ਜਾਂ ਮਾਈਏਂ ਦੇ ਗੀਤ ਇਸ ਦੀ ਉਦਾਹਰਣ ਹਨ। ਕਈ ਵਿਦਵਾਨ ਭਾਵੁਕਤਾ ਵੱਸ ਲੋਕ ਕਾਵਿ ਨੂੰ ਹੱਦੋਂ ਵੱਧ ਵਡਿਆ ਕੇ ਪੇਸ਼ ਕਰਦੇ ਹਨ। ਜਿਵੇਂ ਇਕ ਥਾਂ ਮਹਿੰਦਰ ਸਿੰਘ ਰੰਧਾਵਾ ਨੇ ਕਿਹਾ ਹੈ ਕਿ ਲੋਕ ਗੀਤ ਦੀ ਕਿਸੇ ਇਕ ਪੰਗਤੀ ਦੀ ਬਰਾਬਰੀ ਵੱਡੀ ਤੋਂ ਵੱਡੀ ਕਵਿਤਾ ਵੀ ਨਹੀਂ ਕਰ ਸਕਦੀ। ਦੇਵੇਂਦ੍ਰ ਸਤਿਆਰਥੀ ਇਸ ਦ੍ਰਿਸ਼ਟੀ ਤੋਂ ਵਧੇਰੇ ਸੁਚੇਤ ਹੈ। ਉਸ ਅਨੁਸਾਰ ਸਾਰੇ ਦਾ ਸਾਰਾ ਲੋਕ ਕਾਵਿ ਉੱਚੀ ਪੱਧਰ ਦਾ ਨਹੀਂ ਹੁੰਦਾ। ਇਹੀ ਨਹੀਂ ਸਗੋਂ ਇਹ ਵੀ ਸੱਚ ਨਹੀਂ ਕਿ ਸਾਰੇ ਦਾ ਸਾਰਾ ਲੋਕ ਕਾਵਿ ਜਾਂ ਸਾਹਿਤ ਜਾਂ ਲੋਕ ਧਾਰਾ ਵਿਦਰੋਹੀ ਹੁੰਦੇ ਹਨ ਜਾਂ ਇਸ ਵਿਚ ਕਿਸੇ ਤਰ੍ਹਾਂ ਦਾ ਕੋਈ ਖੋਟ ਨਹੀਂ ਹੁੰਦਾ। ਸੱਚ ਤਾਂ ਇਹ ਹੈ ਕਿ ਸਮਾਜ ਵਿਚ ਮਿਲ਼ਦੀਆਂ ਬੁਰਾਈਆ ਕਿਸੇ ਨਾ ਕਿਸੇ ਰੂਪ ਵਿਚ ਭਾਵੁਕ ਪੱਧਰ ਤੇ ਵੀ ਪਰਿਵਰਤਿਤ ਰੂਪ ਵਿਚ ਲੋਕ ਕਾਵਿ ਵਿਚ ਆ ਸ਼ਾਮਿਲ ਹੁੰਦੀਆਂ ਹਨ। ਸਮਾਜ ਦੇ ਟਕਰਾਉ, ਸਮਾਜ ਦੇ ਵਿਰੋਧੀ ਵਿਚਾਰ ਇਕੋ ਵੇਲੇ ਲੋਕ ਕਾਵਿ ਵਿਚ ਦੇਖੇ ਜਾ ਸਕਦੇ ਹਨ। ਇਕ ਬੋਲੀ ਨੂੰ ਆਧਾਰ ਬਣਾ ਕੇ ਇਹ ਗੱਲ ਸਮਝੀ ਜਾ ਸਕਦੀ ਹੈ। 'ਡੂੰਘਾ ਵਾਹ ਲੈ ਹਲ਼ ਵੇ ਤੇਰੀ ਘਰੇ ਨੌਕਰੀ' ਬੋਲੀ ਇਕ ਕਿਸਾਨ ਔਰਤ ਦੀ ਸਿਰਜਣਾ ਹੀ ਹੋ ਸਕਦੀ ਹੈ। ਜਦ ਕਿ 'ਵੱਸਣਾ ਫੌਜੀ ਦੇ ਭਾਵੇਂ ਬੂਟ ਸਣੇ ਲੱਤ ਮਾਰੇ' ਜਾਇਦਾਦ ਵਿਹੀਣ ਘਰ ਦੀ ਔਰਤ ਦੇ ਭਾਵਾ ਨੂੰ ਪੇਸ਼ ਕਰਦੀ ਬੋਲੀ ਹੈ। ਇਉਂ ਹੀ ਲੋਕ ਕਾਵਿ ਵਿਚ ਜਾਤੀ ਟਕਰਾਅ, ਵਰਗ-ਟਕਰਾਅ, ਖੇਤਰੀ ਟਕਰਾਅ ਕਿਸੇ ਨਾ ਕਿਸੇ ਰੂਪ ਵਿਚ ਹਾਜ਼ਰ ਰਹਿੰਦੇ ਹਨ। ਪੰਜਾਬੀ ਵਿਚ ਸਤੀ ਮਾਤਾ ਨਾਲ਼ ਜੁੜੇ ਗੀਤ ਵੀ ਮਿਲ਼ ਜਾਂਦੇ ਹਨ। ਕਈ ਵਾਰ ਤਾਂ ਔਰਤ ਸਿੱਧੇ ਰੂਪ ਵਿਚ ਸਮਾਜ ਦੇ ਉਨ੍ਹਾਂ ਸਦਾਚਾਰਕ ਮਾਪਦੰਡਾਂ ਨੂੰ ਅਪਣਾ ਲੈਂਦੀ ਹੈ ਜਿਹੜੇ ਅਸਲ ਵਿਚ ਉਸਦੇ ਆਪਣੇ ਹੱਕਾਂ ਦੇ ਖਿਲਾਫ਼ ਜਾਂਦੇ ਹਨ। ਜਿਵੇਂ ਕਿ ਹੇਠ ਲਿਖੀ ਬੋਲੀ ਵਿਚ ਮਰਦ ਨੂੰ ਮੰਨਾਉਣ ਦਾ ਇਕੋ ਇਕ ਸਾਧਨ ਸਿਰ ਦੀ ਚੁੰਨੀ ਲਾਹ ਕੇ ਉਸਦੇ ਪੈਰੀਂ ਧਰਨਾ ਹੈ; ਭਾਵ ਆਪਣੇ ਆਪ ਨੂੰ ਨੀਵਾਂ ਸਮਝਣਾ ਹੈ। ਜਿਵੇਂ ਕੜ੍ਹੀਏ ਕੜ੍ਹੀਏ ਕੜ੍ਹੀਏ ਤੈਨੂੰ ਚੱਕ ਬਨੇਰੇ ਧਰੀਏ ਰੁੱਸੇ ਮਾਹੀ ਦਾ ਕੀ ਕਰੀਏ ਅੰਦਰ ਵੜੇ ਤਾਂ ਮਗਰੇ ਵੜੀਏ ਚੁੰਨੀ ਲਾਹ ਪੈਰਾਂ ਤੇ ਧਰੀਏ ਇਕ ਬਾਰ ਬੋਲੋ ਜੀ ਆਪਾਂ ਫੇਰ ਕਦੇ ਨਾ ਲੜੀਏ। ਲੋਕ ਕਾਵਿ ਆਪਣੇ ਆਪ ਵਿਚ ਕਿਸੇ ਵੀ ਸਮੂਹ ਦੇ ਸਮੁੱਚੇ ਸਭਿਆਚਾਰ ਨੂੰ ਸਮੋਈ ਬੈਠਾ ਹੁੰਦਾ ਹੈ। ਬੋਆਜ (ਭੋਅਸ)æ ਕਹਿੰਦਾ ਹੈ ਕਿ ਤੁਸੀਂ ਮੈਨੂੰ ਕਿਸੇ ਇਕ ਜਾਤੀ ਦੇ ਲੋਕਗੀਤ ਦੇ ਦਿਉ ਮੈਂ ਤੁਹਾਨੂੰ ਉਸ ਜਾਤੀ ਦਾ ਸਮੁੱਚਾ ਸਭਿਆਚਾਰ ਉਸਾਰ ਦੇਵਾਂਗਾ। ਬੋਆਜ਼ ਦੇ ਕਥਨ ਦਾ ਅਰਥ ਵੀ ਇਹੋ ਹੈ ਕਿ ਲੋਕ ਕਾਵਿ ਵਿਚ ਸਭਿਆਚਾਰ ਸਮੁੱਚਤਾ ਵਿਚ ਪ੍ਰਗਟ ਹੁੰਦਾ ਹੈ। ਲੋਕ ਕਾਵਿ ਵਿਚ ਲੋਕਾਂ ਦੇ ਖਾਣ ਪੀਣ, ਪਹਿਨਣ, ਸਦਾਚਾਰ, ਟੈਬੂ, ਟੋਟਮ, ਹਾਰ ਸ਼ਿੰਗਾਰ, ਰਾਜਨੀਤੀ, ਦਰਸ਼ਨ ਭਾਵ ਕਿ ਹਰ ਉਹ ਮਾਨਸਿਕ ਸਿਰਜਣਾ ਸ਼ਾਮਿਲ ਹੋ ਜਾਂਦੀ ਹੈ ਜੋ ਸਭਿਆਚਾਰ ਦਾ ਅੰਗ ਹੈ। ਲੋਕ ਕਾਵਿ ਵਿਚ ਪੇਸ਼ਕਾਰੀ ਦਾ ਇਕ ਮਹੱਤਵਪੂਰਣ ਪੱਖ ਇਹ ਹੈ ਕਿ ਸਭਿਆਚਾਰ ਇਸ ਲੋਕ ਕਾਵਿ ਵਿਚ ਸੁਹਜ ਜਾਂ ਸੁੰਦਰਤਾ ਦੀ ਉਚੇਰੀ ਪੱਧਰ ਤੇ ਜਾ ਪਹੁੰਚਦਾ ਹੈ। ਇਥੇ ਖਾਣ, ਪੀਣ, ਪਹਿਨਣ ਆਦਿ ਦੀਆਂ ਵਸਤਾਂ, ਵਸਤਾਂ ਨਾ ਰਹਿ ਕੇ ਸੁਹਜਾਤਮਿਕ ਸਿਰਜਣਾਵਾਂ ਬਣ ਜਾਂਦੀਆਂ ਹਨ। ਉਹ ਬਿੰਬ ਬਣਦੀਆਂ ਹਨ, ਪ੍ਰਤੀਕ ਬਣਦੀਆਂ ਹਨ ਜਾਂ ਕਲਪਣਾ ਦੇ ਘੋੜੇ ਤੇ ਸਵਾਰ ਹੋ ਕੇ ਨਵਾਂ ਸੁਹਜ ਗ੍ਰਹਿਣ ਕਰ ਲੈਂਦੀਆਂ ਹਨ। ਕੁਝ ਕੁ ਉਦਾਹਰਣਾਂ ਦੇਖੀਆਂ ਜਾ ਸਕਦੀਆ ਹਨ। ਲੀੜਾ ਉੱਡਿਆ ਬਿਸ਼ਨੀਏਂ ਤੇਰਾ ਨੀ ਸਾਡੇ ਭਾਣੇ ਮੋਰ ਉੱਡਿਆ। ਮਾਏ ਰਿੰਨ੍ਹ ਚੁਲ਼ਾਈ ਦਾ ਸਾਗ ਨਿੱਕਾ ਤੇ ਨਿੱਕਾ ਚੀਰ ਕੇ ਨੀ। ਮਾਏ ਸੇਰ ਕੁ ਮਖਣੀ ਪਾ ਜਦ ਮੈਂ ਆਉਂਨੀਆ ਪੀਹ ਕੇ ਨੀ। ਮਾਏ ਤੂੰ ਬੁੱਢੀ ਮੈਂ ਮੁਟਿਆਰ ਤੇਰਾ ਮੇਰਾ ਤਿੰਜਣਾਂ ਨਾ ਰਲ਼ੇ ਨੀ। ਸਿਰ ਗੁੰਦ ਦੇ ਕਪੱਤੀਏ ਨੈਣੇ ਨੀ ਉੱਤੇ ਪਾਦੇ ਡਾਕ ਬੰਗਲਾ ਸਭਿਆਚਾਰਕ ਪੈੜ੍ਹਾਂ ਵਾਂਗ ਲੋਕ ਕਾਵਿ ਨੇ ਆਪਣੇ ਵਿਚ ਇਤਿਹਾਸਕ ਪੈੜਾਂ ਨੂੰ ਵੀ ਸਾਂਭਿਆ ਹੁੰਦਾ ਹੈ। ਇਤਿਹਾਸ ਲੋਕ ਭਾਵਨਾਵਾ ਦਾ ਹਿੱਸਾ ਬਣ ਕੇ ਕਦੇ ਗਾਉਣਾਂ ਦਾ ਰੂਪ ਧਾਰਣ ਕਰਦਾ ਹੈ ਤੇ ਕਦੇ ਨ੍ਰਿਤ ਗੀਤਾਂ ਦਾ। ਭਾਈ ਵੀਰ ਸਿੰਘ ਨੇ ਜਿਸ ਗੀਤ ਨੂੰ ਆਧਾਰ ਬਣਾ ਕੇ ਸੁੰਦਰੀ ਨਾਵਲ ਲਿਖਿਆ ਹੈ ਉਹ ਮੁਗਲ ਕਾਲ ਦੀ ਸਿਰਜਣਾ ਹੈ। ਇਸੇ ਤਰ੍ਹਾਂ ਪੰਜਾਬੀ ਲੋਕ ਕਾਵਿ ਵਿਚ ਦੋ ਵੱਡੇ ਵਿਸ਼ਵ ਯੁੱਧ, ਅੰਗਰੇਜ਼ ਵਿਰੋਧੀ ਸੰਘਰਸ਼, ਸਿੰਘ ਸਭਾ ਅਤੇ ਆਰੀਆ ਸਮਾਜੀ ਲਹਿਰ ਦੇ ਪ੍ਰਭਾਵ ਕਿਸੇ ਨਾ ਕਿਸੇ ਰੂਪ ਵਿਚ ਸਾਂਭੇ ਹੋਏ ਹਨ। ਜਿਵੇਂ, ਬਸਰੇ ਦੀ ਲਾਮ ਟੁੱਟ ਜਾਏ ਨੀ ਮੈਂ ਰੰਡੀਉਂ ਸੁਹਾਗਣ ਹੋਵਾਂ ਕਿਨ ਸੋ ਲਾਈਆਂ ਲੜਾਈਆਂ ਕਿਨ ਸੋ ਮਾਰੇ ਜਵਾਨ ਕਿ ਮੁਲਕ ਬਰਾਨ ਹੋਏ। ਅੰਗ੍ਰੇਜਾਂ ਨੇ ਲਾਈਆ ਲੜਾਈਆਂ ਜਰਮਨ ਨੇ ਮਾਰੇ ਜਵਾਨ ਕਿ ਮੁਲਕ ਬਰਾਨ ਹੋਏ। ਟੋæਲੀਂ ਮਾਏ ਸਿੰਘ ਸਭੀਏ ਮੈਨੂੰ ਮੰਨਣੇ ਨਾ ਪੈਣ ਜਠੇਰੇ। ਮਰ ਜਾਣ ਸਿੰਘ ਸਭੀਏ ਜਿਹੜੇ ਗਿੱਧਾ ਪਾਉਣ ਨਹੀਂ ਦਿੰਦੇ। ਆਰੀਆਂ ਨੇ ਅੱਤ ਚੁੱਕ ਲਈ ਸਾਰੇ ਪਿੰਡ ਦੇ ਸ਼ਰਾਧ ਬੰਦ ਕੀਤੇ। ਉਪਰੋਕਤ ਪੰਗਤੀਆਂ ਵਿਚ ਲੋਕਮਨ ਵਲੋਂ ਜੰਗ ਦਾ ਵਿਰੋਧ ਹੈ, ਭਾਵਨਾਵਾਂ ਨੂੰ ਦਬਾਏ ਜਾਣ ਦਾ ਤਿੱਖਾ ਪ੍ਰਤਿਕਰਮ ਹੈ। ਇਸੇ ਸੰਦਰਭ ਵਿਚ ਭਗਤ ਸਿੰਘ ਅਤੇ ਗਾਂਧੀ ਦਾ ਜ਼ਿਕਰ ਵੀ ਬਾਰ ਬਾਰ ਆਇਆ ਹੈ। ਮਹਾਤਮਾ ਗਾਂਧੀ ਤੋਂ ਵੀ ਭਗਤ ਸਿੰਘ ਨੇ ਲੋਕਮਨ ਨੂੰ ਵਧੇਰੇ ਪ੍ਰਭਾਵਿਤ ਕੀਤਾ ਹੈ। ਇਸੇ ਲਈ ਬਹੁਤ ਸਾਰੀਆ ਬੋਲੀਆਂ ਭਗਤ ਸਿੰਘ ਨਾਲ਼ ਜੁੜੀਆ ਹੋਈਆਂ ਹਨ। ਅਤੇ ਕੁਝ ਗੀਤ ਮਹਾਤਮਾ ਗਾਂਧੀ ਨਾਲ਼ ਜੁੜੇ ਹੋਏ ਵੀ ਮਿਲ਼ਦੇ ਹਨ। ਸਮਾਜ ਤੇ ਸਭਿਆਚਾਰ ਦੇ ਪਰਿਵਰਤਨਾਂ ਦੇ ਨਾਲ਼ ਨਾਲ਼ ਲੋਕ ਕਾਵਿ ਵਿਚ ਵੀ ਪਰਿਵਰਤਨ ਆਉਂਦਾ ਰਹਿੰਦਾ ਹੈ। ਇਹ ਪਰਿਵਰਤਨ ਕਈ ਵਾਰ ਓਪਰਾ ਹੀ ਹੁੰਦਾ ਹੈ ਤੇ ਕਈ ਵਾਰ ਕਾਫ਼ੀ ਡੂੰਘਾ। ਅਜੋਕੇ ਲੋਕ ਕਾਵਿ ਵਿਚ ਗੱਡੀਆਂ, ਡਾਕਘਰਾਂ, ਕਾਲਜਾਂ ਸਾਈਕਲਾਂ, ਜਹਾਜ਼ਾਂ ਆਦਿ ਦਾ ਵਰਣਨ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਲੋਕ ਗੀਤ ਪਰਿਵਰਤਨਸ਼ੀਲ ਹੋਣ ਕਾਰਣ ਦੇਰ ਤਕ ਆਪਣੀ ਹੋਂਦ ਬਣਾਈ ਰੱਖਣ ਦੇ ਸਮਰੱਥ ਹੁੰਦੇ ਹਨ। ਕੁਝ ਗੀਤ ਸਿੱਧੇ ਅਨੁਸ਼ਠਾਨਾਂ, ਰੀਤਾਂ ਅਤੇ ਰਿਵਾਜ਼ਾਂ ਆਦਿ ਨਾਲ਼ ਜੁੜੇ ਹੁੰਦੇ ਹਨ। ਇਨ੍ਹਾਂ ਅਨੁਸ਼ਠਾਨਾਂ, ਰੀਤਾਂ ਅਤੇ ਰਸਮਾਂ ਦੇ ਗਾਇਬ ਹੋਣ ਨਾਲ਼ ਇਹ ਗੀਤ ਵੀ ਗਾਇਬ ਹੋ ਜਾਂਦੇ ਹਨ। ਬਿਆ੍ਹਈਆਂ (ਜਨਮ ਦੇ ਗੀਤ) ਹੁਣ ਸ਼ਾਇਦ ਹੀ ਕਿਤੇ ਗਾਏ ਜਾਂਦੇ ਹੋਣ। ਗੀਤ ਸਮਕਾਲੀ ਵਸਤੂਆਂ ਨੂੰ ਹੇਠ ਲਿਖੇ ਅਨੁਸਾਰ ਸਾਂਭ ਕੇ ਰੱਖਦੇ ਹਨ, ਗੱਡੀ ਆਉਂਦੀ ਨੂੰ ਲੁੱਕ ਲਾਵਾਂ। ਮਾਹੀਏ ਆਉਂਦੇ ਨੂੰ ਬੋਦਾ ਪ੍ਹਾਰ ਕੇ ਕਲਿੱਪ ਲਾਵਾਂ। ਸਾਨੂੰ ਕਾਲਜ ਇਕ ਪੁਆ ਦਿਉ ਵਗਦੀ ਨਹਿਰ ਦੇ ਕੰਢੇ, ਪੜ੍ਹਨਗੀਆਂ ਕੁੜੀਆ ਕਿਤਾਬਾਂ ਚੱਕਣਗੇ ਮੁੰਡੇ। ਸਾਨੂੰ ਹੋਟਲ ਇਕ ਪੁਆ ਦਿਉ ਵਗਦੀ ਨਹਿਰ ਦੇ ਕੰਢੇ। ਖਾਣਾ ਖਾਣਗੀਆਂ ਕੁੜੀਆਂ ਪਲੇਟਾਂ ਚੱਟਣਗੇ ਮੁੰਡੇ। ਲੋਕ ਕਾਵਿ, ਲੋਕ ਮਨ ਦੀਆਂ ਇੱਛਾਵਾਂ, ਕਲਪਨਾਵਾਂ ਤੇ ਰਿਸ਼ਤੇ ਨਾਤਿਆਂ ਨਾਲ਼ ਸੰਬੰਧਿਤ ਭਾਵਨਾਵਾਂ ਆਦਿ ਨੂੰ ਬੜੇ ਸੂਖਮ ਤਰੀਕੇ ਨਾਲ਼ ਪੇਸ ਕਰਦਾ ਹੈ। ਕੁਝ ਕੁ ਵਿਦਵਾਨਾਂ ਨੇ ਲੋਕ ਕਾਵਿ ਵਿਚ ਕਲਪਨਾ ਦੀ ਘਾਟ ਮਹਿਸੂਸ ਕੀਤੀ ਹੈ ਜੋ ਕਿ ਸਹੀ ਨਹੀਂ ਕਹੀ ਜਾ ਸਕਦੀ। ਹੇਠ ਲਿਖੀਆ ਪੰਗਤੀਆਂ ਤੋਂ ਇਹ ਗੱਲ ਸਪੱਸ਼ਟ ਹੋ ਜਾਵੇਗੀ। ਜਿਵੇਂ, ਚੁਣ ਚੁਣ ਮੋਤੀ ਦਾਲ਼ ਰਿੰਨ੍ਹਾਂ ਨੀ ਮੈਂ ਲੌਂਗਾਂ ਦਾ ਤੜਕਾ ਮੈਂ ਲਾਵਾਂ ਬਾਰੀਂ ਵਰੀਏਂ ਸ਼ਾਮ ਆਇਆ। ਕੱਢ ਕਲ਼ੇਜਾ ਆਟਾ ਗੁਨ੍ਹਾਂ ਨੀ ਮੈਂ ਦਿਲ ਦਾ ਤੰਦੂਰ ਤਪਾਵਾਂ ਬਾਰੀਂ ਵਰੀ੍ਹਂਏਂ ਸ਼ਾਮ ਆਇਆ। ਆੜੂਆਂ ਜਿੰਨੇ ਜਿੰਨੇ ਪੇੜੇ ਕਰਾਂ ਨੀ ਮੈਂ ਪਿਪਲ਼ ਪੱਤ ਪਕਾਵਾਂ ਬਾਰੀਂ ਵਰੀ੍ਹਏਂ ਸ਼ਾਮ ਆਇਆ। ਗੀਗਾ ਜਰਮਿਆਂ ਨੀ ਜੋ ਕੁਛ ਮੰਗਣਾ ਸੋ ਮੰਗ ਗੀਗਾ ਜਰਮਿਆਂ ਨੀ। ਮੈਂ ਕੀ ਮੰਗਣਾ ਵੇ ਮੈਂ ਕੀ ਮੰਗਣਾ ਵੇ ਲੈਣਾ ਮੂਸਲ ਜਿੱਡਾ ਚੌਕæææ ਮੈਂ ਕੀ ਮੰਗਣਾ ਵੇ ਲੈਣੀ ਖੂਹੇ ਜਿੱਡੀ ਨੱਥ।æææ ਮੈਂ ਕੀ ਮੰਗਣਾ ਵੇ ਲੈਣਾ ਤਾਰਿਆਂ ਦਾ ਹਾਰæææ ਮੈਂ ਕੀ ਮੰਗਣਾ ਵੇ ਲੈਣਾ ਚਿੜੀਆਂ ਦਾ ਦੁੱਧ।æææ ਇਸ ਤਰ੍ਹਾਂ ਦੀਆਂ ਅਣਗਿਣਤ ਉਦਾਹਰਣਾਂ ਦਿੱਤੀਆਂ ਜਾ ਸਕਦੀਆਂ ਹਨ। ਇਹ ਕਲਪਨਾ ਆਪਣੇ ਆਪ ਵਿਚ ਸੁਹਜਮਈ ਹੈ। ਕਈ ਡਵਾਰ ਸਮਾਜ ਵਿਚ ਅਪ੍ਰਾਪਤ ਦੀ ਕਲਪਨਾ ਕਰਕੇ ਸੁਖ ਲੈਣ ਦੀ ਪ੍ਰਵਿਰਤੀ ਮਨੱਖ ਦੀ ਉਦੋਂ ਦੀ ਹੈ ਜਦੋਂ ਤੋਂ ਸਮਾਜ ਵਿਚ ਨਾਬਰਾਬਰੀ ਸ਼ੁਰੂ ਹੋਈ ਜਾਂ ਅਜਿਹਾ ਕੁਝ ਕਰਨ ਦੀ ਇੱਛਾ ਕਲਪਨਾ ਵਿਚ ਹੀ ਹੋ ਸਕਦੀ ਹੈ ਜਿਸਦੀ ਇਜਾਜ਼ਤ ਸਮਾਜ-ਸਭਿਆਚਾਰ ਵਿਚ ਨਾਂ ਹੋਵੇ। ਜਿਵੇਂ ਲੁੱਚੀਆਂ ਬੋਲੀਆਂ ਪਾਉਣ ਦੀ ਇਜਾਜ਼ਤ ਸਮਾਜ ਨਹੀਂ ਦਿੰਦਾ ਜਿਹੜੀਆਂ ਖਾਸ ਤੌਰ ਤੇ ਜਿਨਸੀ ਸੰਬੰਧਾਂ ਜਾਂ ਅੰਗਾਂ ਬਾਰੇ ਪ੍ਰਚਲਿਤ ਹੁੰਦੀਆਂ ਹਨ। ਇਨ੍ਹਾਂ ਭਾਵਨਾਵਾਂ ਨਾਲ਼ ਜੁੜਿਆ ਕਾਵਿ ਇਕੋ ਤਰ੍ਹਾਂ ਦੇ ਸਮੂਹ ਵਿਚ ਹੀ ਉਚਾਰਿਆ ਜਾ ਸਕਦਾ ਹੈ। ਮਰਦ ਆਪਣੀਆ ਟੋਲੀਆਂ ਵਿਚ ਅਤੇ ਔਰਤਾਂ ਆਪਣੇ ਗਿੱਧੇ ਵਿਚ ਨਿਸੰਗ ਹੋ ਕੇ ਅਜਿਹਾ ਕਾਵਿ ਉਚਾਰਣ ਕਰਦੇ ਹਨ ਅਤੇ ਅਸਮਾਜਿਕ ਰਿਸ਼ਤੇ ਇਕ ਦੂਜੇ ਨਾਲ਼ ਜੋੜ ਕੇ ਸੁਆਦ ਲਿਆ ਜਾਂਦਾ ਹੈ। ਜਿਨ੍ਹਾਂ ਰਿਸ਼ਤਿਆਂ ਬਾਰੇ ਵਿਅਕਤੀ ਸਮਾਜਿਕ ਸੰਦਰਭਾਂ ਵਿਚ ਨੈਤਿਕ ਦਬਾਅ ਹੇਠ ਕੁਝ ਕਹਿ ਨਹੀਂ ਸਕਦਾ, ਲੋਕ ਕਾਵਿ ਉਚਾਰਣ ਸਮੇਂ ਉਹ ਨਿਸੰਗ ਕਹਿ ਜਾਂਦਾ ਹੈ। ਜਿਵੇਂ ਔਰਤ ਸੱਸ-ਸਹੁਰੇ, ਜੇਠ-ਜਿਠਾਣੀ, ਨਣਾਨ, ਸੌਕਣ ਆਦਿ ਰਿਸ਼ਤਿਆਂ ਬਾਰੇ ਆਪਣੇ ਦੱਬੇ ਭਾਵ ਲੋਕ ਕਾਵਿ ਰਾਹੀਂ ਪ੍ਰਗਟਾਉਂਦੀ ਹੈ। ਇਉਂ ਹੀ ਮਰਦ ਆਪਣੀਆਂ ਵਰਜਿਤ ਪ੍ਰੇਮ ਭਾਵਨਾਵਾਂ ਦਾ ਪ੍ਰਗਟਾਵਾ ਸਰੀਰਕ ਇਸ਼ਾਰਿਆਂ ਤਕ ਨਾਲ਼ ਆਪਣੇ ਸਮੂਹ ਵਿਚ ਪ੍ਰਗਟਾਉਂਦਾ ਹੈ। ਇਉਂ ਸਮਾਜਿਕ ਰਿਸ਼ਤਿਆਂ ਦਾ ਤਾਣਾ ਬਾਣਾ ਲੋਕ ਕਾਵਿ ਵਿਚ ਸਾਨੂੰ ਬੁਣਿਆਂ ਮਿਲ਼ਦਾ ਹੈ। ਇਸ ਤਰ੍ਹਾਂ ਦੇ ਲੋਕ ਕਾਵਿ ਵਿਚ ਵਿਅੰਗ ਦੀ ਸੁਰ ਪ੍ਰਧਾਨ ਹੁੰਦੀ ਹੈ ਜਿਵੇਂ, ਸੱਸ ਮੇਰੀ ਨੂੰ ਮੁੰਡਾ ਜੰਮਿਆਂ ਨਾਂ ਰੱਖਿਆ ਗੁਰਦਿੱਤਾ ਪੰਜੀਰੀ ਖਾਵਾਂਗੇ ਵਾਹਿਗੁਰੂ ਨੇ ਦਿੱਤਾ। ਉੱਚੇ ਟਿੱਲੇ ਮੈਂ ਮਿਰਚਾਂ ਰਗੜਾਂ ਸਹੁਰੇ ਦੀ ਅੱਖ ਵਿਚ ਪਾ ਆਈਆਂ ਘੁੰਡ ਕਢਣੇ ਦੀ ਅਲਖ ਮੁਕਾ ਆਈਆਂ। ਮੇਰੇ ਜੇਠ ਦੇ ਬੁਰੇ ਦਿਨ ਆਏ ਕਿੱਕਰਾਂ ਨੂੰ ਪਾਵੇ ਜੱਫੀਆਂ ਮੇਰਾ ਦਿਉਰ ਬੜਾ ਟੁੱਟ ਪੈਣਾ ਹੱਸਦੀ ਦੇ ਦੰਦ ਗਿਣਦਾ। ਨਣਦੇ ਜਾਏ ਖਾਣੀਏਂ ਤੈਂ ਵੀ ਜਾਣਾ ਕਿਸੇ ਅੱਗੇ ਨਿੰਬੂ ਮੇਰੇ ਮਨ ਵਸੀਆ। ਸੌਕਣ ਸੌਕਣ ਦਾ ਮੁਕਾਬਲਾ ਅਹਮੋ ਸਾਹਮਣੇ ਤੇਰੀ ਦਿੱਲੀ ਮੇਰਾ ਆਗਰਾ ਆਹਮੋ ਸਾਹਮਣੇ ਸਾਰੇ ਭਾਂਡੇ ਤੇਰੇ ਵਲ ਟੁੱਟੀ ਹੋਈ ਕੌਲੀ ਮੇਰੇ ਵਲ ਅਜੇ ਵੀ ਸੌਕਣੇ ਲੜਦੀ ਐਂ ਲੜ ਲੜ ਗੱਲਾਂ ਕਰਦੀ ਐਂ ਓਹਦੇ ਨਾਲ਼ ਤੂੰ ਲੜਿਆ ਕਰ ਓਹਦੀ ਦਾਹੜੀ ਫੜਿਆ ਕਰ ਗਿੱਠ ਗਿੱਠ ਲੰਮੀ ਕਰਿਆ ਕਰ ਅਜੇ ਵੀ ਸੌਕਣੇ ਲੜਦੀਐਂ ਲੜ ਲੜ ਗੱਲਾਂ ਕਰਦੀ ਐਂ ਹੁਣ ਲੜ ਸੌਕਣੇਂ ਮੈਂ ਤੇਰੇ ਜਿੱਡੀ ਹੋਈ। ਇਥੇ ਧਿਆਨ ਰੱਖਣਯੋਗ ਗੱਲ ਇਹ ਹੈ ਕਿ ਰਚਨਾਕਾਰ ਆਪਣੇ ਸਮੂਹ ਜਾਂ ਵਰਗ ਦੀ ਗੱæਲ ਕਰਦਾ ਹੈ। ਇਸ ਸਮੂਹ ਵਿਚ ਉਹ ਆਪ ਵੀ ਸ਼ਾਮਿਲ ਹੁੰਦਾ ਹੈ। ਦੂਜੇ ਸ਼ਬਦਾਂ ਵਿਚ ਨਿੱਜੀ ਤੇ ਵਿਅਕਤੀਗਤ ਭਾਵਨਾਵਾਂ ਨੂੰ ਵਿਸਤਾਰ ਕੇ ਸਾਮੂਹਿਕ ਬਣਾ ਦਿੱਤਾ ਜਾਂਦਾ ਹੈ। ਜਦੋਂ ਕੋਈ ਔਰਤ ਇਹ ਕਹਿੰਦੀ ਹੈ ਕਿ 'ਸਾਰਿਆਂ ਵਿਚੋਂ ਮੈਂ ਵੇ ਚੰਗੀ ਜਿਹੜੀ ਸੁਣ ਸੁਣ ਕਰਦੀ ਗੁਜਾਰਾ' ਤਾਂ ਅਸਲ ਵਿਚ ਉਹ ਆਪਣਾ ਅਤੇ ਆਪਣੇ ਵਰਗੀਆਂ ਹੋਰ ਔਰਤਾਂ ਦਾ ਪੱਖ ਪੂਰ ਰਹੀ ਹੁੰਦੀ ਹੈ। ਇਸੇ ਕਰਕੇ ਹੀ ਉਹ ਆਪਣੇ ਮਾਪਿਆਂ ਪ੍ਰਤਿ ਸੁਹਿਰਦ ਦਿਖਾਈ ਦਿੰਦੀ ਹੈ ਅਤੇ ਉਨ੍ਹਾਂ ਪ੍ਰਤਿ ਉਦਰੇਵੇਂ ਦੇ ਗੀਤਾਂ ਦੀ ਸਿਰਜਣਾ ਕਰਦੀ ਹੈ ਪਰੰਤੂ ਸਹੁਰੇ ਘਰ ਦੇ ਪ੍ਰਤੀ ਉਸ ਦਾ ਰਵੱਈਆ ਵਿਰੋਧੀ ਧਿਰ ਵਾਲਾ ਤੇ ਵਿਅੰਗਆਤਮਕ ਹੂੰਦਾ ਹੈ। ਮਰਦ ਜਦੋਂ ਇਹ ਬੋਲੀ ਪਾਉਂਦਾ ਹੈ; ਲਿਆ ਮੈ ਤੇਰੇ ਕੇਸ ਬੰਨ ਦਿਆਂ ਮੇਰੇ ਨਿੱਤ ਦੇ ਸ਼ਰਾਬੀਆ ਯਾਰਾ। ਤਾਂ ਅਸਲ ਵਿਚ ਇਹ ਵੈਲੀ ਮਨ ਦੀ ਇੱਛਾ ਬੋਲ ਰਹੀ ਹੁੰਦੀ ਹੈ ਨਾ ਕਿ ਔਰਤ ਦੀ ਭਾਵਨਾ। ਸ਼ਾਇਦ ਔਰਤ ਇਹ ਕਹਿਣ ਦੀ ਬਜਾਏ ਕਹੇ 'ਮੇਰੇ ਨਿੱਤ ਦੇ ਸ਼ਰਾਬੀਆ ਯਾਰਾ ਆ ਮੈਂ ਤੇਰੇ ਕੇਸ ਪੱਟਦਿਆ।' ਇਉਂ ਔਰਤ ਦਾ ਆਪਣੇ ਪਤੀ ਪ੍ਰਤੀ ਰਵੱਈਆ ਭਾਵੇ ਮੋਹ-ਭਿੰਨਾ ਹੈ ਪੰ੍ਰਤੁ ਸ਼ਰੀਕੇ ਭਾਈਚਾਰੇ ਦੀਆਂ ਲੜਾਈਆਂ ਵਿਚ ਔਰਤ ਉਸ ਨੂੰ ਕੋਸਦੀ ਵੀ ਹੈ। ਸਮਾਜ ਸਭਿਆਚਾਰਕ ਪ੍ਰਸੰਗ ਵਿਚ ਭਾਵੇਂ ਕਿ ਉਹ ਆਪਣੇ ਅਨਜੋੜ ਰਿਸ਼ਤੇ ਬਾਰੇ ਖੁੱਲ੍ਹ ਕੇ ਨਹੀਂ ਬੋਲ ਸਕਦੀ ਪ੍ਰੰਤੂ ਲੋਕ ਕਾਵਿ ਉਸ ਨੂੰ ਅਜਿਹਾ ਕਰਨ ਦੀ ਇਜਾਜ਼ਤ ਦਿੰਦਾ ਹੈ। ਔਰਤ ਕਾਲ਼ੇ, ਲੰਮੇ, ਅਫ਼ੀਮਚੀ, ਮਧਰੇ ਅਤੇ ਬੁੱਢੇ ਪਤੀ ਨੂੰ ਲੋਕ ਗੀਤਾਂ ਵਿਚ ਰੱਜ ਕੇ ਕੋਸਦੀ ਹੈ। ਸ਼æਾਇਦ ਆਮ ਜੀਵਨ ਵਿਚ ਉਹ ਇੰਨਾਂ ਕੁਝ ਨਾ ਕਹਿ ਸਕੇ। ਕਾਲੇ ਕੌਂਤ ਬਿਨਾਂ ਵੇ ਰੱਬਾ ਮੌਤ ਚੰਗੀ ਅੰਦਰ ਵੜਿਆ ਤਾਂ ਡੰਗਰ ਵੱਛਾ ਡਰਿਆ ਨੀ ਮਾਏ ਮਧਰੇ ਕੌਤ ਤੋਂ ਬਿਨਾ ਵੇ ਰੱਬਾ ਮੌਤ ਚੰਗੀ ਅੰਦਰ ਵੜਿਆ ਤਾਂ ਖਿੱਦੋ ਵਾਗੂੰ ਰਿੜ੍ਹਿਆ ਨੀ ਮਾਏ ਲੰਬੇ ਕੌਂਤ ਬਿਨਾਂ ਵੇ ਰੱਬਾ ਮੌਤ ਚੰਗੀ ਅੰਦਰ ਵੜਿਆ ਤਾਂ ਥੰਮੇ ਵਾਗੂੰ ਅੜਿਆ ਨੀ ਮਾਏ। ਸੋਹਣਾ ਕੌਤ ਹੋਵੇ ਦਿਲ ਦਾ ਸੌਕ ਹੋਵੇ ਅੰਦਰ ਵੜਿਆ ਤਾ ਗੈਸ ਵਾਗੂੰ ਜਗਿਆ ਨੀ ਮਾਏ। ਨੰਦ ਵੇ ਤੂੰ ਮੋਟਾ ਵੇ ਸੁਣੀਂਦਾ ਮੈਂ ਪਤਲੀ ਪਤੰਗ ਵੇ। ਮਾਏ ਨੀ ਮਾਏ ਬੁੱਢਾ ਤੇਰੇ ਹਾਣ ਦਾ ਤੂੰ ਹੀ ਲਾਵਾਂ ਲੈ ਲੈ ਬੁੱਢਾ ਤੇਰੇ ਹਾਣ ਦਾ। ਧੀਏ ਨੀ ਧੀਏ ਐੱਡੇ ਬੋਲ ਬੋਲਦੀ ਬੁੱਢੇ ਨਾਲ਼ ਸੰਜੋਗ ਮੂੰਡਾ ਕਿੱਥੋਂ ਟੋਲਦੀ। ਕੀ ਵਰ ਟੋਲਿਆ ਮਾਏ ਨੀ ਕੀ ਵਰ ਟੋਲ਼ਿਆ ਪੋਸਤ ਪੀਵਦਾ ਮਾਏ ਨੀ ਵੱਟੀ ਰੋਜ ਦਾ। ਨੱਥਵੀ ਮੰਗਦਾ ਮਾਏ ਨੱਥ ਵੀ ਮੰਗਦਾ, ਨਾਲੇ ਮੰਗਦਾ ਮਾਏ ਨੀ ਅਧੀਆ ਸ਼ਰਾਬ ਦਾ ਇਕ ਚਿਤ ਆਖਦਾ ਮਾਏ ਨੀ ਡੂੰਘੇ ਪੈ ਮਰਾਂ ਇਕ ਚਿਤ ਆਖਦਾ ਮਾਏ ਪੁੱਤ ਗਰੀਬ ਦਾ ਨੱਥ ਵੀ ਦੇ ਦੇ ਧੀਏ, ਨੱਥ ਵੀ ਦੇ ਦੇ ਨਾਲੇ ਦੇ ਦੇ ਧੀਏ ਅਧੀਆ ਸ਼ਰਾਬ ਦਾ। ਸਮਾਜਿਕ ਸੰਦਰਭਾਂ ਵਿਚ ਆਪਣੇ ਮਨਮਰਜ਼ੀ ਦੇ ਰਿਸ਼ਤੇ ਲੱਭਣ ਨੂੰ ਗੁਨਾਹ ਸਮਝਿਆ ਜਾਦਾ ਹੈ। ਔਰਤ ਮਰਦ ਦੀਆਂ ਦੱਬੀਆਂ ਭਾਵਨਾਵਾਂ ਜੇਕਰ ਯਥਾਰਥ ਪੱਧਰ ਤੇ ਅਧੂਰੀਆਂ ਰਹਿੰਦੀਆਂ ਹਨ ਤਾਂ ਜ਼ਰੂਰ ਹੀ ਉਹ ਕਵਿਤਾ ਜਾਂ ਗੀਤ ਦਾ ਰੂਪ ਧਾਰਨ ਕਰਕੇ ਕਲਪਨਾ ਦੀ ਸੂਖਮ ਪੱਧਰ ਤੇ ਸੂਖਮ ਰੂਪ ਵਿਚ ਉਜਾਗਰ ਹੁੰਦੀਆਂ ਹਨ। ਸ਼ਾਇਦ ਇਸੇ ਕਰਕੇ ਲੋਕ-ਕਾਵਿ ਪ੍ਰੇਮ ਪ੍ਰਸੰਗਾਂ ਨਾਲ ਭਰਿਆ ਹੋਇਆ ਹੈ ਪਰੰਤੂ ਇਕ ਗੱਲ ਜੋ ਲੋਕ ਕਾਵਿ ਵਿਚ ਦੇਖੀ ਜਾ ਸਕਦੀ ਹੈ ਉਹ ਇਹ ਹੈ ਕਿ ਜਿੱਥੇ ਮਰਦਾਂ ਦੇ ਲੋਕ ਕਾਵਿ ਵਿਚ ਇਹ ਭਾਵਨਾਵਾਂ ਨਿਸੰਗ ਅਤੇ ਫੂਹੜ ਰੂਪ ਵੀ ਧਾਰਨ ਕਰ ਲੈਂਦੀਆਂ ਹਨ ਉੱਥੇ ਔਰਤਾਂ ਦੁਆਰਾ ਰਚਿਤ ਕਾਵਿ ਰੂਪ ਵਿਚ ਇਹ ਕਿਸੇ ਨਾ ਕਿਸੇ ਉਹਲੇ ਵਿਚ ਰੂਪਮਾਨ ਹੁੰਦੀਆਂ ਹਨ। ਕਦੇ ਇਹ ਧਾਰਮਿਕ ਪਾਤਰ ਰਾਧਾ ਕ੍ਰਿਸ਼ਨ ਦੇ ਉਹਲੇ ਵਿਚ ਪ੍ਰਗਟ ਹੂੰਦੀਆਂ ਹਨ ਅਤੇ ਕਦੇ ਦੰਤ ਕਥਾਵਾਂ ਦੇ ਉਹਲੇ ਵਿਚ। ਜਿਵੇਂ ਹੀਰ-ਰਾਂਝਾ, ਮਿਰਜ਼ਾ- ਸਾਹਿਬਾਂ, ਸੱਸੀ-ਪੁੰਨੂੰ ਤੇ ਸੋਹਣੀ-ਮਹੀਂਵਾਲ ਆਦਿ ਦੰਤ ਕਥਾਵਾਂ ਦੇ ਰੂਪ ਵਿਚ। ਇਥੋਂ ਤੱਕ ਕਿ ਪ੍ਰਦੇਸ਼ੀ ਪਤੀ ਲਈ ਵੀ 'ਸ਼ਾਮ' ਦਾ ਸੰਬੋਧਨ ਕੀਤਾ ਜਾਂਦਾ ਹੈ। ਮਹਿੰਦਰ ਸਿੰਘ ਰੰਧਾਵਾ ਤੇ ਦੂਸਰੇ ਵਿਦਵਾਨ ਇਹ ਸਵੀਕਾਰ ਕਰਦੇ ਹਨ ਕਿ ਲੋਕ ਗੀਤ ਜਾਂ ਲੋਕ ਕਾਵਿ ਨੂੰ ਗਾਉਣ ਵਾਲੇæ ਰੂਪ ਵਿਚ ਹੀ ਪੂਰੇ ਜਲੋਅ ਵਿਚ ਮਾਣਿਆ ਜਾ ਸਕਦਾ ਹੈ ਤੇ ਇਸ ਦੇ ਬੋਲਾਂ ਦੀ ਮਿਠਾਸ ਨੂੰ ਅਤੇ ਤਾਲ ਦੀ ਲੈਅ ਨੂੰ ਮਾਣਿਆਂ ਜਾ ਸਕਦਾ ਹੈ। ਲੋਕ ਕਾਵਿ ਬਿਨਾਂ ਸਾਜ਼ ਤੋਂ ਵੀ ਗਾਇਆ ਜਾ ਸਕਦਾ ਹੈ। ਢੋਲਕੀ ਜਾਂ ਢੋਲਕ ਦੇ ਤਾਲ ਤੇ ਵੀ ਅਤੇ ਲੋਕ ਸਾਜ਼ਾਂ ਦੀ ਸੰਗਤ ਨਾਲ ਵੀ। ਬਿਨਾਂ ਕਿਸੇ ਸਾਜ਼ ਤੋਂ ਗਾਏ ਜਾਣ ਵਾਲੇ ਪੰਜਾਬੀ ਵਿਚ ਲੰਮੇ ਗਾਉਣ ਹਨ ਜਿਨ੍ਹਾਂ ਵਿਚ ਲੋਕ ਮਨ ਦਾ ਦੁਖਾਂਤ-ਭਾਵ ਕੀਰਨੇ ਵਰਗੀਆਂ ਲੈਆਂ ਵਿਚ ਪ੍ਰਵਾਹਮਾਨ ਹੁੰਦਾ ਹੈ। ਲੋਕ ਗੀਤ ਇਕ ਟੇਕ ਤੇ ਚਲਦਾ ਹੈ, ਇਕ ਟੇਕ ਦਾ ਵਾਰ ਵਾਰ ਦਹਰਾਉ ਭਾਵ ਨੂੰ ਸੰਘਣਾ ਕਰਦਾ ਹੈ। ਇਸ ਤੋਂ ਇਲਾਵਾ ਘੋੜੀਆਂ ਵਿਚ ਲਾੜੇ ਦੇ ਪਹਿਰਾਵੇ ਦੀਆਂ ਚੀਜ਼ਾਂ ਦਾ ਦੁਹਰਾਉ ਅਤੇ ਸੁਹਾਗਾਂ ਵਿਚ ਰਿਸ਼ਤਿਆਂ ਦਾ ਦੁਹਰਾਉ ਹੁੰਦਾ ਹੈ। ਇਹ ਦੁਹਰਾਉ ਕਾਰਣ ਹੀ ਕੁਝ ਗੀਤ ਖੁੱਲੇ ਰੂਪ ਬਣ ਜਾਂਦੇ ਹਨ। ਗਾਉਣਾਂ ਵਿਚ ਕੁਝ ਸ਼ਾਮਿਲ ਕਰਨ ਦੀ ਗੁੰਜ਼ਾਇਸ਼ ਘੱਟ ਹੁੰਦੀ ਹੈ। ਇਸ ਲਈ ਇਸ ਨੂੰ ਬੰਦ ਰੂਪ ਵਿਚ ਰੱਖਿਆ ਗਿਆ ਹੈ। ਲੋਕ ਗੀਤਾਂ ਦਾ ਬਿੰਬ ਵਿਧਾਨ ਲੋਕ ਜੀਵਨ ਜਿੰਨਾਂ ਹੀ ਰੰਗ ਬਰੰਗਾ ਹੈ। ਜੀਵਨ ਨਾਲ ਜੁੜੀ ਹਰ ਚੀਜ਼ ਨੂੰ ਲੋਕ ਕਾਵਿ ਬਿੰਬ ਵਿਚ ਢਾਲਣ ਦੀ ਸ਼ਕਤੀ ਰੱਖਦਾ ਹੈ। ਘਰੇਲੂ ਵਸਤਾਂ ਤੋਂ ਲੈ ਕੇ ਪ੍ਰਕਿਰਤੀ ਦੀ ਹਰ ਵਸਤੂ ਬਿੰਬ ਵਿਚ ਪਰਿਵਰਤਿਤ ਹੋ ਸਕਦੀ ਹੈ। ਇਹੀ ਗੱਲ ਪ੍ਰਤੀਕਾਂ ਬਾਰੇ ਵੀ ਕਹੀ ਜਾ ਸਕਦੀ ਹੈ। ਜਿਹੜੀਆਂ ਭਾਵਨਾਵਾਂ ਸਿੱਧੇ ਰੂਪ ਵਿਚ ਨਹੀਂ ਪ੍ਰਗਟਾਈਆਂ ਜਾ ਸਕਦੀਆਂ ਉਹ ਪ੍ਰਤੀਕਾਂ ਦਾ ਉਹਲਾ ਲੱਭ ਲੈਂਦੀਆਂ ਹਨ। ਜਿਵੇਂ, ਰਸੀਆ ਨਿੰਬੂ ਲਿਆਦੇ ਵੇ ਮੇਰੇ ਉੱਠੀ ਕਲੇਜੇ ਪੀੜ। ਉੱਡ ਜਾਈਂ ਵੇ ਰਾਅ ਤੋਤਿਆ, ਸਾਡੀ ਨਿੰਮ ਦੇ ਡਾਅਲ਼ੇ ਪਤਲੇ ਵੇ ਰਾਅ ਤੋਤਿਆ। ਲੋਕ ਕਾਵਿ ਰੂਪ, ਲੋਕ ਛੰਦ, ਲੋਕ ਨਾਟਕ, ਲੋਕ ਸੰਗੀਤ ਆਦਿ ਵਿਕਸਤ ਹੋ ਕੇ ਬਾਦ ਵਿਚ ਵਿਸ਼ਿਸ਼ਟ ਛੰਦ, ਵਿਸ਼ਿਸ਼ਟ ਨਾਟਕ, ਵਿਸ਼ਸ਼ਟ ਸੰਗੀਤ ਅਤੇ ਵਿਸ਼ਿਸ਼ਟ ਕਾਵਿ ਰੂਪ ਦਾ ਰੂਪ ਧਾਰਨ ਕਰਦੇ ਹਨ। ਲੋਕ ਛੰਦ, ਸੰਗੀਤ ਨਾਲ਼ ਜੁੜੇ ਹੁੰਦੇ ਹਨ ਇਸੇ ਲਈ ਇੰਨ੍ਹਾਂ ਵਿਚ ਵਰਣਾਂ ਜਾਂ ਮਾਤਰਾਵਾਂ ਦੀ ਕੱਟੜਤਾ ਨਾਲ ਪਾਲਣਾ ਨਹੀਂ ਹੋ ਸਕਦੀ। ਫਿਰ ਵੀ ਸੰਤ ਸਿੰਘ ਸੇਖੋਂ ਦੇ ਕਹਿਣ ਅਨੁਸਾਰ ਦੋਹਰਾ, ਚੌਪਈ ਤੇ ਦਵੱਈਆ ਆਦਿ ਲੋਕ ਛੰਦ ਹੀ ਹਨ ਜਿਸ ਉਪਰ ਕਲਾਸੀਕਲ ਛੰਦਾਂ ਦਾ ਮਹਿਲ ਉਸਰਿਆ ਹੋਇਆ ਹੈ। ਜੇਕਰ ਲੋਕ ਭਾਸ਼ਾ ਦਾ ਨਮੂਨਾ ਠੇਠ ਤੇ ਸਹੀ ਰੂਪ ਵਿਚ ਦੇਖਣਾ ਹੋਵੇ ਤਾਂ ਲੋਕਗੀਤਾਂ ਦਾ ਅਧਿਐਨ ਸਭ ਤੋਂ ਮਹੱਤਵਪੂਰਣ ਹੋਵੇਗਾ। ਇਸ ਭਾਸ਼ਾ ਵਿਚ ਵਿਗਾੜ ਨੂੰ ਵੀ ਲੋਕਾਂ ਦੀ ਮਨਜ਼ੂਰੀ ਮਿਲੀ ਹੋਈ ਹੁੰਦੀ ਹੈ। ਲਗਾਮ ਨੂੰ ਗਲਾਮ ਆਦਿ ਗਾਉਣਾ ਲੋਕ ਕਾਵਿ ਵਿਚ ਆਮ ਹੈ। ਕੁਝ ਸ਼ਬਦਾਂ ਦਾ ਅਰਥ ਲੱਭਣ ਵਿਚ ਬਹੁਤ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ। ਜਿਵੇਂ ਸ਼ਬਦ ਇੰਜੜਾ, ਆਂਚਲ ਦਾ ਵਿਗੜਿਆ ਹੋਇਆ ਰੂਪ ਹੈ ਇਸ ਤਰ੍ਹਾਂ ਦੇ ਹੋਰ ਵੀ ਅਨੇਕਾਂ ਉਦਾਹਰਣ ਮਿਲ ਸਕਦੇ ਹਨ। ਹਰ ਭਾਸ਼ਾ ਦੇ ਲੋਕ ਕਾਵਿ ਵਾਂਗ ਪੰਜਾਬੀ ਲੋਕ ਕਾਵਿ ਦੇ ਵੀ ਅਨੇਕਾਂ ਰੂਪ ਹਨ ਜਿਵੇਂ ਬਿਅ੍ਹਾਈਆਂ (ਜਨਮ ਸਮੇਂ ਦੇ ਗੀਤ), ਸੁਹਾਗ, ਘੋੜੀਆਂ, ਸਿੱਠਣੀਆਂ, ਅਲਾਹੁਣੀਆਂ, ਬਾਰਾਂਮਾਹਾਂ, ਪੈਂਤੀ ਅੱਖਰੀ, ਬਾਵਨ ਅੱਖਰੀ, ਰੁੱਤਾਂ, ਅਠਵਾਰਾ, ਸਤਵਾਰਾ, ਗੰਢਾਂ ਆਦਿ। ਕੁਝ ਵਿਦਵਾਨਾਂ ਨੇ ਲੋਕ ਕਾਵਿ ਰੂਪ ਵਿਚ ਬੁਝਾਰਤਾਂ, ਅਖਾਣ, ਮੁਹਾਵਰੇ ਤੇ ਸਿਆਣਪ ਦੇ ਟੋਟੇ ਨੂੰ ਵੀ ਸ਼ਾਮਿਲ ਕਰ ਲਿਆ ਹੈ। ਉਨ੍ਹਾਂ ਦਾ ਅਜਿਹਾ ਕਰਨ ਦਾ ਆਧਾਰ ਸਿਰਫ਼ ਤੁੱਕਬੰਦੀ ਹੈ ਜਿਸ ਨੂੰ ਆਧਾਰ ਨਹੀਂ ਬਣਾਇਆ ਜਾ ਸਕਦਾ। ਇਹ ਲੋਕ ਸਾਹਿਤ ਦਾ ਬੜਾ ਮਹੱਤਵਪੂਰਨ ਹਿੱਸਾ ਹਨ ਪਰੰਤੂ ਇੰਨਾਂ ਨੂੰ ਲੋਕ ਕਾਵਿ ਵਿਚ ਸ਼ਾਮਿਲ ਕਰਨਾ ਲੋਕ ਕਾਵਿ ਦਾ ਮਖੌਲ ਉਡਾਉਣਾ ਹੈ। ਮੁੰਦਾਵਣੀ ਮੁੰਦਾਵਣੀ ਸ਼ਬਦ 'ਮੁੰਦਣ' ਤੋਂ ਬਣਿਆਂ ਹੈ ਜਿਸ ਦੇ ਅਰਥ ਹਨ ਬੰਦ ਕਰਨਾ। ਇਸ ਤੋਂ ਅਗਾਂਹ ਇਸ ਦੇ ਅਰਥ ਕੀਤੇ ਜਾਂਦੇ ਹਨ ਰੋਕਣਾ, ਬੱਸ ਕਰਨੀ, ਹੱਦ ਬੰਨ੍ਹਣੀ ਜਾਂ ਸੌਂਹ ਪਾਉਣੀ। ਪੰਡਿਤ ਤਾਰਾ ਸਿੰਘ ਨਰੋਤਮ ਨੇ ਮੁੰਦਾਵਣੀ ਨੂੰ ਜੰਜ ਬੰਨ੍ਹਣ ਦੇ ਗੀਤ ਕਿਹਾ ਹੈ। ਉਪਰੋਕਤ ਦਿੱਤੇ ਅਰਥਾਂ ਤੋਂ ਸੌਂਹ ਪਾਉਣੀ ਜਾਂ ਹੱਦ ਬੰਨ੍ਹਣੀ ਦਾ ਅਰਥ ਵੀ ਜੰਜ ਬੰਨਣ ਦੇ ਗੀਤ ਹੀ ਬਣਦਾ ਹੈ। ਪੰਡਿਤ ਤਾਰਾ ਸਿੰਘ ਨਰੋਤਮ ਦਾ ਕਥਨ ਹੈ, "ਅਰਜਨ ਸਾਹਿਬ ਜੀ ਕੇ ਵਿਬਾਹ ਸਮੇਂ ਇਸਤਰੀਓਂ ਨੇ ਜਨੇਤ ਕੀ ਥਾਲੀਆਂ ਬੰਧੀ। ਉਸ ਬੰਨਣੇ ਕਾ ਨਾਮ ਮੁੰਦਾਵਣੀ ਬਨਾ ਹੈ।"( ਇਤਿਹਾਸ ਸ੍ਰੀ ਗੁਰੂ ਗ੍ਰੰਥ ਸਾਹਿਬ, ਮੁੰਦਾਵਣੀ, ਗਿਆਨੀ ਗੁਰਦਿੱਤ ਸਿੰਘ, ਪੰਨਾ 90) ਭਾਈ ਕਾਹਨ ਸਿੰਘ ਨਾਭਾ ਨੇ ਮੁੰਦਾਵਣੀ ਦਾ ਅਰਥ ਮੁੰਦਣ ਜਾਂ ਮੋਹਰ ਛਾਪ ਲਾਉਣਾ ਕਰਦਿਆ ਲਿਖਿਆ ਹੈ ਕਿ, "ਭਾਰਤ ਵਿਚ ਰੀਤੀ ਹੈ ਕਿ ਮਹਾਰਾਜਿਆਂ ਦੇ ਖਾਣ ਪਾਨ ਦਾ ਪ੍ਰਬੰਧ ਕਰਨ ਵਾਲਾ ਸਰਦਾਰ ਆਪਣੇ ਆਪਣੇ ਭੋਜਨ ਤਿਆਰ ਕਰਵਾ ਕਿ ਦੇਗਚੇ ਆਦਿ ਬਰਤਨਾਂ ਪੁਰ ਮੋਹਰ ਲਾ ਦਿੰਦਾ ਹੈ ਤਾਂ ਕਿ ਅਸੁæੱਭ ਜ਼ਹਿਰ ਆਦਿ ਭੋਜਨ ਵਿਚ ਨਾ ਮਿਲਾ ਸਕੇ, ਫਿਰ ਜਦ ਥਾਲ ਪਰੋਸਦਾ ਹੈ ਤਦ ਵੀ ਥਾਲ ਪਰ ਸਰਪੋਸ਼ ਦੇ ਕੇ ਮੋਹਰ ਲਾ ਦਿੰਦਾ ਹੈ। ਉਹ ਮੋਹਰ ਜ਼ੁੰਮੇਵਾਰ ਸਰਦਾਰ ਦੇ ਰੂਬਰੂ ਮਹਾਰਾਜਾ ਦੇ ਸੰਮੁਖ ਖੋਲ੍ਹੀ ਜਾਂਦੀ ਹੈ।" ਭਾਈ ਕਾਹਨ ਸਿੰਘ ਨਾਭਾ ਨੇ ਗੁਰਬਾਣੀ ਦੀ ਜਿਸ ਪੰਗਤੀ ਦਾ ਜ਼ਿਕਰ ਕੀਤਾ ਹੈ ਉਸ ਦਾ ਅਰਥ ਬੁਝਾਰਤ ਵੀ ਬਣਦਾ ਹੈ। 'ਇਹ ਮੁੰਦਾਵਣੀ ਸਤਿਗੁਰ ਪਾਈ, ਗੁਰਸਿੱਖਾਂ ਲੱਧੀ ਭਾਲਿ" (ਮਹਲਾ ਤੀਜਾ, ਵਾਰ ਸੋਰਠ)। ਜੇਕਰ ਉਪਰੋਕਤ ਅਰਥਾਂ ਤਕ ਆਪਣੇ ਆਪ ਨੂੰ ਸੀਮਤ ਰੱਖੀਏ ਤਾਂ ਬੁਝਾਰਤ ਜਾਂ ਜੰਜ ਬੰਨ੍ਹਣ ਦੇ ਗੀਤਾਂ ਨੂੰ ਮੁੰਦਾਵਣੀ ਕਿਹਾ ਜਾਣਾ ਚਾਹੀਦਾ ਹੈ। ਪਰ ਅਸੀਂ ਇਹ ਮੰਨਦੇ ਹਾਂ ਕਿ 'ਲੋਕ' ਜਦੋਂ ਗੀਤ ਗਾਉਂਦਾ ਹੈ ਤਾਂ ਅੰਤ ਉਪਰ ਜਾ ਕੇ ਕੋਈ ਪਰੰਪਰਾਗਤ ਪੰਗਤੀਆਂ ਉਚਾਰਦਾ ਹੈ। ਉਨ੍ਹਾਂ ਪਰੰਪਰਾਗਤ ਪੰਗਤੀਆਂ ਨੂੰ ਹੀ ਮੁੰਦਾਵਣੀ ਕਹਿਣਾ ਚਾਹੀਦਾ ਹੈ। ਔਰਤਾਂ ਸਿੱਠਣੀਆਂ ਤੋਂ ਬਾਦ ਅਖੀਰ ਤੇ ਮਾਫ਼ੀ ਮੰਗਣ ਦੇ ਬੋਲ ਉਚਾਰਦੀਆਂ ਹਨ ਤਾਂ ਕਿ ਕੋਈ ਗੁੱਸਾ ਨਾ ਕਰੇ। ਜਿਵੇਂ, -ਵਿਆਹ ਦੀਆਂ ਸਿੱਠਣੀਆਂ, ਲੜਾਈ ਦੇ ਮਿਹਣੇ ਅਸੀਂ ਨਿੱਤ ਨਿੱਤ ਨਹੀਂ ਦੇਣੇ। -ਸਲ਼ਾਈਆਂ ਸਲ਼ਾਈਆਂ, ਹੁਣ ਸਾਨੂੰ ਮਾਫ ਕਰੋ ਬਹੁਤ ਬੋਲੀਆਂ ਪਾਈਆਂ ਮਰਦਾਂ ਦੇ ਭੰਗੜੇ ਦੇ ਅਖੀਰ ਦੇ ਬੋਲ ਆਮ ਤੌਰ ਤੇ ਇਹ ਹੁੰਦੇ ਹਨ; -ਰੰਗਲੀ ਦੁਨੀਆਂ ਤੋਂ ਜੀਅ ਨੀ ਜਾਣ ਨੂੰ ਕਰਦਾ। ਇਸੇ ਤਰ੍ਹਾ ਕਵੀਸ਼ਰ ਵੀ ਅਖੀਰਲੀਆਂ ਪੰਗਤੀਆਂ ਇਉਂ ਉਚਾਰਦਾ ਹੈ; -ਕੁਝ ਦਿਨ ਖੇਡ ਲੈ, ਮੌਜਾਂ ਮਾਣ ਲੈ, ਤੈਂ ਭੱਜ ਜਾਵਣਾ ਉਏ ਕੰਗਣਾ ਕੱਚ ਦਿਆ। ਨਾਨਕੀਆਂ ਜਦੋਂ ਵਿਆਹ ਖਤਮ ਹੋਣ ਤੋਂ ਬਾਦ ਖੜਕਾ-ਦੜਕਾ ਕਰਦੀਆਂ ਵਾਪਸ ਪਰਤਦੀਆਂ ਹਨ ਤਾਂ ਉੱਥੇ ਵੀ ਉਹ ਸਿੱਠ ਕਰਨੋਂ ਨਹੀਂ ਟਲ਼ਦੀਆਂ; -ਕੋਠੇ ਉਤੇ ਘੁੱਗੀਆਂ ਬਨੇਰੇ ਉਤੇ ਕਾਂ ਲੋਕੋ, ਅਸੀਂ ਚੱਲੇ ਚੱਲੇ ਅਸੀਂ ਚੱਲੇ ਚੱਲੇæææ'ਚ ਲੈ ਲਓ ਥਾਂ ਲੋਕੋ, ਅਸੀਂ ਚੱਲੇ ਚੱਲੇ। ਇਉਂ ਗੀਤਾਂ ਦੀ ਸੁਰੂਆਤ ਨੂੰ ਮੰਗਲਾਚਰਨ ਤੇ ਅੰਤਿਮ ਪੰਗਤੀਆਂ ਨੂੰ ਮੁੰਦਾਵਣੀ ਕਹਿਣਾ ਚਾਹੀਦਾ ਹੈ। ਕੀਰਨਾ ਅਲਾਹੁਣੀ ਤੇ ਕੀਰਨੇ ਨੂੰ ਸੋæਕਗੀਤ ਕਹਿਣਾ ਵਧੇਰੇ ਉੱਚਿਤ ਹੋਵੇਗਾ। ਕੁਝ ਵਿਦਵਾਨਾਂ ਨੇ ਕੀਰਨੇ ਨੂੰ ਅਲਾਹੁਣੀ ਦੇ ਅੰਤਰਗਤ ਹੀ ਵਿਚਾਰਿਆ ਹੈ। ਡਾæ ਵਣਜਾਰਾ ਬੇਦੀ ਨੇ ਕੀਰਨੇ ਨੂੰ ਇਸ ਕਰਕੇ ਅਲਾਹੁਣੀ ਨਾਲੋ ਕੁਝ ਵੱਖਰਾ ਮੰਨਿਆ ਹੈ ਕਿ ਇਹ ਇਕ ਵਿਅਕਤੀਗਤ ਰਚਨਾ ਹੁੰਦੀ ਹੈ ਜਦੋਂ ਕਿ ਅਲਾਹੁਣੀ ਸਾਮੂਹਿਕ ਸੋæਕਗੀਤ ਮੰਨਿਆਂ ਜਾਣਾ ਚਾਹੀਦਾ ਹੈ। ਡਾæ ਕਰਨੈਲ ਸਿੰਘ ਥਿੰਦ ਤੇ ਮਹਿੰਦਰ ਸਿੰਘ ਰੰਧਾਵਾ ਅਲਾਹੁਣੀ ਤੇ ਕੀਰਨੇ ਨੂੰ ਇਕ ਹੀ ਰੂਪ ਮੰਨ ਕੇ ਇਸ ਤੇ ਚਰਚਾ ਕਰਦੇ ਹਨ। ਡਾæ ਨਾਹਰ ਸਿੰਘ ਪੰਜਾਬੀ ਦਾ ਇਕ ਅਜਿਹਾ ਵਿਦਵਾਨ ਹੈ ਜੋ ਇਨ੍ਹਾਂ ਦੋਹਾਂ ਰੂਪਾਂ ਨੂੰ ਵੱਖਰਾ ਕਰਕੇ ਕੀਰਨੇ ਉੱਤੇ ਵਿਸਤਾਰ ਸਹਿਤ ਚਰਚਾ ਕਰਦਾ ਹੈ। ਇਸ ਨੂੰ ਪਰਿਭਾਸ਼ਤ ਕਰਦਿਆ ਉਹ ਲਿਖਦਾ ਹੈ, "ਕੀਰਨਾ ਹੌਕੇ ਤੇ ਲੇਰ ਦੇ ਅੰਤਰਗਤ ਸ਼ਿਕਾਇਤ ਦੇ ਲਹਿਜ਼ੇ ਵਿਚ ਉਚਰਿਤ ਅਜਿਹਾ ਪ੍ਰਗੀਤਾਤਮਕ ਗੀਤ ਰੂਪ ਹੈ ਜੋ ਕਿ ਥੀਮਿਕ ਟਕਰਾਉ ਦੀ ਕਾਵਿਕ ਜੁਗਤ ਉਤੇ ਆਧਾਰਿਤ ਮੈਂ ਤੇ ਤੂੰ ਦੇ ਇਕਾਗਰ ਸੰਬੰਧ ਪਰ ਸਵੈ ਸੰਬੋਧਨ ਰਾਹੀਂ ਥੀਮਿਕ ਟਕਰਾਉ ਨੂੰ ਸਿਰਫ ਟਕਰਾਉ/ਤਨਾਉ ਦੀ ਸਥਿਤੀ ਵਿਚ ਹੀ ਪੇਸ਼ ਕਰਦਾ ਹੈ। ਇਸ ਦੀ ਭਾਸ਼ਾ ਦਾ ਰੁਖ਼ ਮੁਹਾਵਰੇ ਵਲ ਹੁੰਦਾ ਹੈ। ਇਸ ਵਿਚ ਬਹੁਤ ਵਾਰ ਰੂਪਕ ਸਿਰਜਣਾ ਤੇ ਮਾਨਵੀਕਰਨ ਦੀਆਂ ਕਾਵਿ ਵਿਧੀਆਂ ਦੀ ਵਰਤੋਂ ਕੀਤੀ ਜਾਂਦੀ ਹੈ। ਡਾæ ਨਾਹਰ ਸਿੰਘ ਕਿਉਂਕਿ ਲੋਕਗੀਤ ਦੀਆਂ ਰੂਪਗਤ ਵਿਸੇæਸ਼ਤਾਈਆਂ ਨੂੰ ਹੀ ਆਪਣੇ ਸਾਹਮਣੇ ਰੱਖਦਾ ਹੈ ਇਸ ਲਈ ਉਪਰੋਕਤ ਪਰਿਭਾਸ਼ਾ ਦਿੰਦਿਆ ਇਸ ਦੇ ਰੂਪ ਨੂੰ ਹੀ ਵਧੇਰੇ ਧਿਆਨ ਵਿਚ ਰੱਖਦਾ ਹੈ। ਸਾਡੇ ਵਿਚਾਰ ਵਿਚ ਕੀਰਨੇ ਨੂੰ ਸੋæਕਗੀਤ ਵੀ ਕਹਿਣਾ ਠੀਕ ਨਹੀਂ ਲਗਦਾ। ਇਸਦੇ ਦੋ ਕਾਰਣ ਹਨ; ਪਹਿਲਾ ਇਹ ਕਿ ਕੀਰਨਾ ਵਿਅਕਤੀਗਤ ਭਾਵਨਾਵਾਂ ਨੂੰ ਹੀ ਉਜਾਗਰ ਨਹੀਂ ਕਰਦਾ ਸਗੋਂ ਇਹ ਵਿਅਕਤੀਗਤ ਤੌਰ ਤੇ ਹੀ ਭਾਵਨਾਵਾਂ ਦਾ ਪ੍ਰਗਟਾ ਹੈ। ਮਰੇ ਬੰਦੇ ਪ੍ਰਤੀ ਸ਼ਬਦਾਂ ਨੂੰ ਲੈਆਤਮਕ ਰੂਪ ਦੇ ਦੇਣਾ ਹੀ ਗੀਤ ਨਹੀਂ ਕਿਹਾ ਜਾ ਸਕਦਾ। ਬੱਚੇ ਤੇ ਔਰਤ ਜਦੋਂ ਪਿਉ ਜਾਂ ਮਰਦ ਦੀ ਬੇਵਜ੍ਹਾ ਕੁੱਟ ਦਾ ਸ਼ਿਕਾਰ ਹੁੰਦੇ ਹਨ ਤਾਂ ਰੋਂਦੇ ਸਮੇਂ ਕੀਰਨਿਆਂ ਵਰਗਾ ਹੀ ਰੋਣ ਰੋਂਦੇ ਹਨ ਕੀ ਅਸੀਂ ਉਸਨੂੰ ਵੀ 'ਲੋਕਗੀਤ' ਦਾ ਨਾਂਮ ਦੇਵਾਂਗੇ?!
ਪੰਜਾਬੀ ਸੱਭਿਆਚਾਰ ਤੋਂ ਭਾਵ ਹੈ, ਪੰਜਾਬੀ ਲੋਕ-ਸਮੂਹ ਦੁਆਰਾ ਸਿਰਜੀ ਵਿਸ਼ੇਸ਼ ਜੀਵਨ-ਜਾਚ। ਜਿਸ ਵਿੱਚ ਉਨ੍ਹਾ ਲੋਕਾਂ ਦਾ ਰਹਿਣ-ਸਹਿਣ, ਕਿੱਤੇ, ਰਸਮ-ਰਿਵਾਜ, ਰਿਸ਼ਤੇ-ਨਾਤੇ, ਪਹਿਰਾਵਾ, ਹਾਰ-ਸ਼ਿੰਗਾਰ, ਵਿਸ਼ਵਾਸ਼, ਕੀਮਤਾਂ, ਮਨੋਰੰਜਨ ਦੇ ਸਾਧਨ, ਭਾਸ਼ਾ ਅਤੇ ਲੋਕ-ਸਾਹਿਤ ਆਦਿ ਸ਼ਾਮਿਲ ਹੁੰਦੇ ਹਨ। ਓਪਰੀ ਨਜ਼ਰੇ ਵੇਖਿਆਂ ਜਿੱਥੇ ਸੱਭਿਆਚਾਰ ਦੀ ਪ੍ਕਿਰਤੀ ਸਧਾਰਨ ਜਾਪਦੀ ਹੈ, ਉੱਥੇ ਇਸਦਾ ਅਧਿਐਨ ਕਰਦੇ ਹੋਏ ਅਸੀਂ ਮਹਿਸੂਸ ਕਰ ਸਕਦੇ ਹਾਂ ਕਿ ਇਹ ਆਪਣੇ ਆਪ ਵਿੱਚ ਇੱਕ ਜਟਿਲ ਵਰਤਾਰਾ ਵੀ ਹੈ |
ਸ਼ਿਵ ਕੁਮਾਰ ਬਟਾਲਵੀ (23 ਜੁਲਾਈ 1936 - 7 ਮਈ 1973) ਪੰਜਾਬੀ ਦਾ ਇੱਕ ਕਵੀ ਸੀ। ਇਸ ਨੂੰ ਪੰਜਾਬੀ ਦਾ ਸ਼ੈਲੇ ਕਿਹਾ ਜਾਂਦਾ ਹੈ। ਉਸ ਦੀ ਵਿਸ਼ੇਸਤਾ ਸੀ ਕਿ ਉਹ ਸ਼ਬਦਾਂ ਨੂੰ ਰੋਜ਼ਾਨਾ ਜ਼ਿੰਦਗੀ ਵਿੱਚੋਂ ਚੁਣਦਾ ਅਤੇ ਉਹਨਾਂ ਨਾਲ ਦਿਲ ਨੂੰ ਚੀਰ ਦੇਣ ਵਾਲੀਆਂ ਕਵਿਤਾਵਾਂ, ਗ਼ਜ਼ਲਾਂ ਲਿਖਦਾ ਹੈ। ਸ਼ਿਵ ਦੀ ਕਵਿਤਾ ਦੁੱਖ, ਨਿੱਜੀ ਦਰਦ ਅਤੇ ਵਿਛੋੜੇ ਦੇ ਦੁਆਲੇ ਕੇਂਦਰਿਤ ਹੈ। ਸ਼ਿਵ ਕੁਮਾਰ ਬਟਾਲਵੀ ਨੂੰ 'ਬਿਰਹਾ ਦਾ ਕਵੀ' ਵੀ ਕਿਹਾ ਜਾਂਦਾ ਹੈ।
ਪੰਜਾਬੀ ਲੋਕਧਾਰਾ ਇਕ ਫੇਸਬੁੱਕ ਦਾ ਨਿਵੇਕਲਾ ਗਰੁੱਪ ਹੈ ਜਿਸ ਦੇ ਸੰਨ 2017 ਦੇ ਅਖੀਰ ਤੱਕ 10,000 ਦੇ ਕਰੀਬ ਮੈਂਬਰ ਹਨ। ਇਹ ਗਰੁੱਪ 16 ਮਾਰਚ 2013 ਨੂੰ ਪਿੰਡ ਧੌਲਾ ਦੇ ਵਾਸੀ (ਪੇਸ਼ੇ ਵਜੋਂ ਪੱਤਰਕਾਰ) ਗੁਰਸੇਵਕ ਸਿੰਘ ਧੌਲਾ ਨੇ ਬਣਾਇਆ ਸੀ। ਗਰੁੱਪ ਦੀ ਨਿਵੇਕਲੀ ਗੱਲ ਇਹ ਹੈ ਕਿ ਇਸ ਦੇ ਮੈਂਬਰ ਹਰ ਸਾਲ ਮਾਰਚ ਮਹੀਨੇ ਵਿਚ ਇਕੱਠੇ ਹੋ ਕੇ ਸਲਾਨਾ ਪ੍ਰੋਗਰਾਮ ਕਰਦੇ ਹਨ। ਫੇਸਬੁੱਕ ਦਾ ਇਹ ੲਿੱਕ ਅਜਿਹਾ ਗਰੁੱਪ ਹੈ ਜਿਸ ਵਿੱਚ ਦੁਨੀਆਂ ਭਰ ਦੇ ਪੰਜਾਬੀ ਲੋਕ ਸ਼ਾਮਲ ਹਨ।
ਸ੍ਰੀ ਰਾਜਪੂਤ ਕਰਣੀ ਸੈਨਾ 2006 ਵਿੱਚ ਸਥਾਪਤ ਇੱਕ ਅਤੰਕਵਾਦੀ ਸਮੂਹ ਹੈ। ਇਹ ਜੈਪੁਰ, ਰਾਜਸਥਾਨ, ਭਾਰਤ ਵਿੱਚ ਕੇਂਦਰਿਤ ਹੈ। ਇਹ ਗੁੰਡਿਆਂ ਦੇ ਸਮੂਹ ਕਥਿਤ "ਰਾਸ਼ਟਰੀ ਏਕਤਾ" ਦਾ ਸਮਰਥਨ ਕਰਦੇ ਹਨ ਅਤੇ ਨਾਲ ਹੀ ਨਾਲ ਇਹ ਬੋਲਣ ਦੀ ਆਜ਼ਾਦੀ ਅਤੇ ਲੋਕਤੰਤਰ ਦੀ ਪੂਰੀ ਸੰਸਥਾ ਦਾ ਵਿਰੋਧ ਕਰਦੇ ਹਨ। ਲੋਕੇਂਦਰ ਸਿੰਘ ਕਾਲਵੀ ਇਨ੍ਹਾਂ ਅਨਪੜ੍ਹ ਗੁੰਡਿਆਂ ਦਾ ਮੁਖੀ ਹੈ। ਇਹ ਗੁੰਡਿਆਂ ਦੇ ਸਮੂਹ ਆਮ ਤੌਰ ਤੇ ਹਿੰਦੂ ਰਾਸ਼ਟਰਵਾਦ ਅਤੇ ਹਿੰਦੂ ਕੱਟੜਵਾਦ ਦੇ ਪੈਰੋਕਾਰਾਂ ਹੁੰਦੇ ਹਨ।
ਅਜੀਤ ਕੌਰ (ਜਨਮ 16 ਨਵੰਬਰ 1934-) ਆਜ਼ਾਦੀ ਦੇ ਬਾਅਦ ਦੀ ਪੰਜਾਬੀ ਸਾਹਿਤਕਾਰ ਹੈ। ਉਹ ਪੰਜਾਬੀ ਗਲਪ ਖਾਸ ਕਰ ਕਹਾਣੀ ਦੀ ਇੱਕ ਵਿਲੱਖਣ ਦਸਤਖ਼ਤ ਹੈ ਜਿਸ ਨੇ "ਔਰਤ ਮਰਦ ਦੇ ਸੰਬੰਧਾਂ ਨੂੰ ਬੜੀ ਬੇ-ਵਾਕੀ ਤੇ ਡੂੰਘਾਈ ਵਿੱਚ ਪੇਸ਼ ਕੀਤਾ ਹੈ ਅਤੇ ਮਨੁੱਖੀ ਜੀਵਨ ਦੀਆਂ ਭਾਵਨਾਵਾਂ, ਤੀਵੀਂ-ਮਰਦ ਦੇ ਰਿਸ਼ਤੇ ਦੀ ਖੂਬਸੂਰਤੀ ਤੇ ਜਜ਼ਬਾਤੀ ਟੱਕਰਾਂ ਨੂੰ, ਇਕੱਲਤਾ ਦੀ ਉਦਾਸੀ ਨੂੰ, ਮਨੁੱਖੀ ਰਿਸ਼ਤਿਆਂ ਦੀਆਂ ਉਲਝਣਾਂ ਨੂੰ, ਪੰਜਾਬ ਦੇ ਸੰਤਾਪ ਨੂੰ ਬੜੀ ਦਲੇਰੀ ਨਾਲ ਬਿਆਨ ਕੀਤਾ ਹੈ।" ਸਾਥੀ ਲੁਧਿਆਣਵੀ ਅਨੁਸਾਰ "ਦਿੱਲੀ ਦੀ ਗੁਰਬਤ ਅਤੇ ਭ੍ਰਿਸ਼ਟਾਚਾਰ ਅਤੇ ਆਮ ਤੌਰ 'ਤੇ ਦੇਸ ਦੇ ਵਧ ਰਹੇ ਸੰਤਾਪ ਤੋਂ ਲੈ ਕੇ ਪੰਜਾਬ ਦੀ ਅੱਸੀਵਆਂ ਦੀ ਸਥਿਤੀ ਚੋਂ ਪੈਦਾ ਹੋਏ ਦੁਖ਼ਾਂਤ ਤੀਕ ਉਸ ਦੀ ਕਲਮ ਨੇ ਬੜੀ ਸ਼ਿੱਦਤ ਨਾਲ਼ ਲੇਖ਼ ਅਤੇ ਕਹਾਣੀਆਂ ਲਿਖ਼ੀਆਂ ਹਨ।" ਉਨ੍ਹਾਂ ਦੀਆਂ ਰਚਨਾਵਾਂ ਵਿੱਚ ਨਾ ਕੇਵਲ ਨਾਰੀ ਦਾ ਸੰਘਰਸ਼ ਰੇਖਾਂਕਿਤ ਹੁੰਦਾ ਹੈ ਸਗੋਂ ਸਾਮਾਜਕ ਅਤੇ ਸਿਆਸੀ ਵਿਗਾੜਾਂ ਅਤੇ ਸੱਤਾ ਦੇ ਗਲਿਆਰਿਆਂ ਵਿੱਚ ਵਿਆਪਤ ਬੇਸ਼ਰਮ ਭ੍ਰਿਸ਼ਟਾਚਾਰ ਦੇ ਵਿਰੁੱਧ ਇੱਕ ਜ਼ੋਰਦਾਰ ਮੁਹਿੰਮ ਵੀ ਨਜ਼ਰ ਆਉਂਦੀ ਹੈ।
ਪੰਜਾਬੀ ਸਾਹਿਤ ਦਾ ਇਤਿਹਾਸ ਲਿਖਣ ਦਾ ਕਾਰਜ ਬਹੁਤ ਸਾਰੇ ਵਿਦਵਾਨਾਂ ਨੇ ਆਰੰਭਿਆ ਅਤੇ ਵਿਸ਼ੇਸ਼ ਨਜ਼ਰੀਏ ਤੋਂ ਇਤਿਹਾਸ ਲਿਖੇ। ਪੰਜਾਬੀ ਸਾਹਿਤ ਦਾ ਇਤਿਹਾਸ ਲਿਖਣ ਦੀ ਸਭ ਤੋਂ ਵੱਧ ਭੂਮਿਕਾ ਪੰਜਾਬੀ ਸਾਹਿਤ ਅਕਾਦਮੀ ਦਿੱਲੀ ਨੇ ਨਿਭਾਈ ਹੈ। ਪੰਜਾਬੀ ਸਾਹਿਤ ਅਕਾਦਮੀ ਦਿੱਲੀ ਪੰਜਾਬੀ ਭਾਸ਼ਾ, ਸਾਹਿਤ ਤੇ ਸੱਭਿਅਾਚਾਰ ਦੇ ਲਈ ਪਿਛਲੇ ਦੋ ਤੋਂ ਵੱਧ ਦਹਾਕਿਆ ਤੋਂ ਨਿਰੰਤਰ ਕਾਰਜਸ਼ੀਲ ਹੈ। ਭਾਵੇਂ ਇਹ ਅਕਾਦਮੀ ਦਿੱਲੀ ਸਰਕਾਰ ਵੱਲੋਂ, ਦਿੱਲੀ ਪ੍ਰਾਂਤ ਵਿੱਚ ਪੰਜਾਬੀ ਭਾਸ਼ਾ ਦੇ ਵਿਕਾਸ ਦੇ ਸੁਪਨੇ ਦੀ ਪੂਰਤੀ ਵੱਜੋਂ ਸਥਾਪਿਤ ਕੀਤੀ ਗਈ ਸੀ। ਪਰੰਤੂ ਇਸ ਅਕਾਦਮੀ ਨੇ ਨਾ ਕੇਵਲ ਦਿੱਲੀ ਪ੍ਰਾਂਤ ਵਿੱਚ ਹੀ ਪੰਜਾਬੀ ਨੂੰ ਫੈਲਾਇਆ ਤੇ ਸਥਾਪਿਤ ਕੀਤਾ ਸਗੋਂ ਸਮੁੱਚੇ ਪੰਜਾਬੀ ਜਗਤ ਵਿੱਚ ਅਾਪਣਾ ਵਕਾਰੀ ਸਥਾਨ ਵੀ ਬਣਾਇਆ। ਪ੍ਰੋ. ਰਵੇਲ ਸਿੰਘ ਅਤੇ ਉਹਨਾਂ ਦੇ ਸਾਥੀ ਵਿਦਵਾਨਾਂ ਨੇ ਆਪਸੀ ਮਸ਼ਵਰੇ ਨਾਲ ।।ਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਦਾ ਇੱਕ ਵੱਡਾ ਪੋ੍ਜੈਕਟ ਹੱਥ ਵਿੱਚ ਲਿਆ ਜੋ ਕਿ ਨਾ ਕੇਵਲ ਵਿਉਂਤਿਆ ਗਿਆ ਸਗੋਂ ਸੰਪੂਰਨਤਾ ਦੇ ਰਾਹ ਵੀ ਪਿਆ। ਲੰਮੀਆਂ ਬੈਠਕਾਂ ਅਤੇ ਨਿਰੰਤਰ ਵਿਚਾਰ ਵਟਾਂਦਰੇ ਉਪਰੰਤ ਫੈਸਲਾ ਹੋਇਆ ਸੀ ਕਿ ਅਲੱਗ ਅਲੱਗ ਵਿਧਾਵਾਂ ਅਨੁਸਾਰ ਇਤਿਹਾਸ ਲਿਖਿਆ ਜਾਵੇ ਕਿਉਂਕਿ ਪਹਿਲਾਂ ਪ੍ਰਾਪਤ ਇਤਿਹਾਸਾਂ ਵਿੱਚ ਇਹ ਖੱਪਾ ਨਜ਼ਰ ਆਉਂਦਾ ਹੈ। ਇਸ ਪੋ੍ਜੈਕਟ ਅਧੀਨ ਲਿਖੀਆਂ ਪੰਜਾਬੀ ਸਾਹਿਤ ਦੇ ਇਤਿਹਾਸ ਦੀਆਂ ਜਿਲਦਾਂ ਵੱਖ ਵੱਖ ਵਿਧਾਵਾਂ ਅਨੁਸਾਰ ਵਿਉਂਤੀਆਂ ਗਈਆਂ ਹਨ:- 1. ਪੰਜਾਬੀ ਸਾਹਿਤ ਦਾ ਭਾਸ਼ਾਈ ਪਿਛੋਕੜ- ਪ੍ਰੇਮ ਸਿੰਘ 2.
ਮਹਾਰਾਜਾ ਰਣਜੀਤ ਸਿੰਘ (1780-1839) ਪੰਜਾਬ ਦੀ ਸਿੱਖ ਸਲਤਨਤ ਦੀ ਨੀਂਹ ਰੱਖਣ ਵਾਲ਼ਾ ਇੱਕ ਸਿੱਖ ਮਹਾਰਾਜਾ ਸੀ ਜੋ ਸ਼ੇਰ-ਏ-ਪੰਜਾਬ (ਪੰਜਾਬ ਦਾ ਸ਼ੇਰ) ਦੇ ਨਾਂ ਨਾਲ਼ ਜਾਣਿਆ ਜਾਂਦਾ ਹੈ। ਮਹਾਰਾਜਾ ਰਣਜੀਤ ਸਿੰਘ ਨੂੰ ਪੰਜਾਬ ਦੇ ਇਤਿਹਾਸ ਵਿੱਚ ਬਹਾਦਰ ਜੰਗਜੂ, ਦਲੇਰ ਮਹਾਰਾਜੇ ਤੇ ਮਹਾਨ ਸ਼ਖ਼ਸੀਅਤ ਵਜੋਂ ਜਾਣਿਆ ਜਾਂਦਾ ਹੈ। ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਵਿੱਚ ਸਿੱਖਾਂ, ਹਿੰਦੂਆਂ ਤੇ ਮੁਸਲਮਾਨਾਂ ਨੂੰ ਇੱਕ ਡੋਰ ਵਿੱਚ ਪਰੋਈ ਰੱਖਿਆ, ਜਿਸ ਕਰਕੇ ਖ਼ਾਲਸਾ ਰਾਜ ਦੀ ਹਰ ਥਾਂ ਸਿਫ਼ਤ ਕੀਤੀ ਜਾਂਦੀ ਸੀ।
ਰੂਸੀ ਭਾਸ਼ਾ (ਸਿਰੀਲਿਕ ਵਿੱਚ: русский язык ਰੂਸਕੀ ਯਾਜ਼ਿਕ) ਰੂਸ, ਬੈਲਾਰੂਸ, ਯੂਕਰੇਨ, ਕਜ਼ਾਖ਼ਸਤਾਨ, ਅਤੇ ਕਿਰਗਿਜ਼ਸਤਾਨ ਦੇਸ਼ਾਂ ਵਿੱਚ ਬੋਲੀ ਜਾਣ ਵਾਲੀ ਇੱਕ ਭਾਸ਼ਾ ਹੈ। ਇਸ ਦੇ ਬੋਲਣ ਵਾਲੇ ਮੱਧ ਏਸ਼ੀਆ ਅਤੇ ਪੂਰਬੀ ਯੂਰਪ ਦੇ ਉਨ੍ਹਾਂ ਮੁਲਕਾਂ, ਜੋ ਕਿ ਸੋਵਿਅਤ ਸੰਘ ਜਾਂ ਵਾਰਸਾ ਸੰਧੀ ਦਾ ਹਿੱਸਾ ਸਨ, ਵਿੱਚ ਵੀ ਰਹਿੰਦੇ ਹਨ। ਸੋਵੀਅਤ ਸੰਘ ਦੇ ਟੁੱਟਣ ਤੋਂ ਬਾਅਦ ਬਹੁਤ ਸਾਰੇ ਸੋਵੀਅਤ ਯਹੂਦੀ ਇਜ਼ਰਾਈਲ ਵਿੱਚ ਆ ਵਸੇ ਸਨ, ਇਸ ਲਈ ਉੱਥੇ ਵੀ ਇਸ ਦੇ ਬੋਲਣ ਵਾਲੇ ਵੱਧ ਹਨ। ਦੁਨੀਆਂ ਵਿੱਚ 22 ਕਰੋੜ ਤੋਂ ਜ਼ਿਆਦਾ ਲੋਕ ਰੂਸੀ ਬੋਲਦੇ ਹਨ।
ਰਾਇਟ ਭਰਾ (ਅਂਗ੍ਰੇਜੀ: Wright brothers), ਆਰਵਿਲ (ਅਂਗ੍ਰੇਜੀ: Orville, 19 ਅਗਸਤ, 1871 – 30 ਜਨਵਰੀ, 1948) ਅਤੇ ਵਿਲਬਰ (ਅਂਗ੍ਰੇਜੀ: Wilbur, 16 ਅਪਰੈਲ, 1867 – 30 ਮਈ, 1912), ਦੋ ਅਮਰੀਕਨ ਭਰਾ ਸਨ ਜਿਹਨਾਂ ਨੂੰ ਹਵਾਈ ਜਹਾਜ ਦਾ ਖੋਜੀ ਮੰਨਿਆ ਜਾਂਦਾ ਹੈ। ਇਨ੍ਹਾਂ ਨੇ 17 ਦਸੰਬਰ 1903 ਨੂੰ ਸੰਸਾਰ ਦੀ ਸਭਤੋਂ ਪਹਿਲੀ ਸਫਲ ਮਾਨਵੀ ਹਵਾਈ ਉਡ਼ਾਨ ਭਰੀ ਜਿਸ ਵਿੱਚ ਹਵਾ ਤੋਂ ਭਾਰੀ ਜਹਾਜ਼ ਨੂੰ ਨਿਅੰਤਰਿਤ ਰੂਪ ਨੂੰ ਨਿਰਧਾਰਤ ਸਮਾਂ ਤੱਕ ਸੰਚਾਲਿਤ ਕੀਤਾ ਗਿਆ। ਇਸ ਦੇ ਬਾਅਦ ਦੇ ਦੋ ਸਾਲਾਂ ਵਿੱਚ ਅਨੇਕ ਪ੍ਰਯੋਗਾਂ ਦੇ ਬਾਅਦ ਇਨ੍ਹਾਂ ਨੇ ਸੰਸਾਰ ਦਾ ਪਹਿਲਾਂ ਲਾਭਦਾਇਕ ਦ੍ਰੜ - ਪੰਛੀ ਜਹਾਜ਼ ਤਿਆਰ ਕੀਤਾ। ਇਹ ਪ੍ਰਾਯੋਗਿਕ ਜਹਾਜ਼ ਬਣਾਉਣ ਹੋਰ ਉਡਾਣਾਂ ਵਾਲੇ ਪਹਿਲਾਂ ਖੋਜੀ ਤਾਂ ਨਹੀਂ ਸਨ, ਲੇਕਿਨ ਇਨ੍ਹਾਂ ਨੇ ਹਵਾਈ ਜਹਾਜ ਨੂੰ ਨਿਅੰਤਰਿਤ ਕਰਣ ਦੀ ਜੋ ਵਿਧੀਆਂ ਖੋਜੀਆਂ, ਉਨ੍ਹਾਂ ਦੇ ਬਿਨਾਂ ਅਜੋਕਾ ਹਵਾਈ ਜਹਾਜ਼ ਸੰਭਵ ਨਹੀਂ ਸੀ। ਇਸ ਖੋਜ ਲਈ ਜ਼ਰੂਰੀ ਯਾਂਤਰਿਕ ਕੌਸ਼ਲ ਇਨ੍ਹਾਂ ਨੂੰ ਕਈ ਸਾਲਾਂ ਤੱਕ ਪ੍ਰਿੰਟਿੰਗ ਪ੍ਰੇਸ, ਬਾਇਸਿਕਲ, ਮੋਟਰ ਅਤੇ ਹੋਰ ਕਈ ਮਸ਼ੀਨਾਂ ਦੇ ਨਾਲ ਕੰਮ ਕਰਦੇ ਕਰਦੇ ਮਿਲਿਆ। ਬਾਇਸਿਕਲ ਦੇ ਨਾਲ ਕੰਮ ਕਰਦੇ ਕਰਦੇ ਇਨ੍ਹਾਂ ਨੂੰ ਵਿਸ਼ਵਾਸ ਹੋ ਗਿਆ ਕਿ ਹਵਾਈ ਜਹਾਜ਼ ਜਿਵੇਂ ਅਸੰਤੁਲਿਤ ਵਾਹਨ ਨੂੰ ਵੀ ਅਭਿਆਸ ਦੇ ਨਾਲ ਸੰਤੁਲਿਤ ਅਤੇ ਨਿਅੰਤਰਿਤ ਕੀਤਾ ਜਾ ਸਕਦਾ ਹੈ। 1900 ਤੋਂ 1903 ਤੱਕ ਇਨ੍ਹਾਂ ਨੇ ਗਲਾਇਡਰੋਂ ਪਰ ਬਹੁਤ ਪ੍ਰਯੋਗ ਕੀਤੇ ਜਿਸਦੇ ਨਾਲ ਇਨ੍ਹਾਂ ਦਾ ਪਾਇਲਟ ਕੌਸ਼ਲ ਵਿਕਸਿਤ ਹੋਇਆ। ਇਨ੍ਹਾਂ ਦੇ ਬਾਇਸਿਕਲ ਦੀ ਦੁਕਾਨ ਦੇ ਕਰਮਚਾਰੀ ਚਾਰਲੀ ਟੇਲਰ ਨੇ ਵੀ ਇਨ੍ਹਾਂ ਦੇ ਨਾਲ ਬਹੁਤ ਕੰਮ ਕੀਤਾ ਅਤੇ ਇਨ੍ਹਾਂ ਦੇ ਪਹਿਲੇ ਯਾਨ ਦਾ ਇੰਜਨ ਬਣਾਇਆ। ਜਿੱਥੇ ਹੋਰ ਖੋਜੀ ਇੰਜਨ ਦੀ ਸ਼ਕਤੀ ਵਧਾਉਣ ਪਰ ਲੱਗੇ ਰਹੇ, ਉਥੇ ਹੀ ਰਾਇਟਬੰਧੁਵਾਂਨੇ ਸ਼ੁਰੂ ਤੋਂ ਹੀ ਕਾਬੂ ਦਾ ਨਿਯਮ ਲੱਭਣ ਪਰ ਆਪਣਾ ਧਿਆਨ ਲਗਾਇਆ। ਇਨ੍ਹਾਂ ਨੇ ਹਵਾ - ਸੁਰੰਗ ਵਿੱਚ ਬਹੁਤ ਸਾਰੇ ਪ੍ਰਯੋਗ ਕੀਤੇ ਅਤੇ ਸਾਵਧਾਨੀ ਤੋਂ ਜਾਣਕਾਰੀ ਇਕੱਠੇ ਕੀਤੀ, ਜਿਸਦਾ ਪ੍ਰਯੋਗ ਕਰ ਇਨ੍ਹਾਂ ਨੇ ਪਹਿਲਾਂ ਤੋਂ ਕਿਤੇ ਜਿਆਦਾ ਪ੍ਰਭਾਵਸ਼ਾਲੀ ਖੰਭ ਅਤੇ ਪ੍ਰੋਪੇਲਰ ਖੋਜੇ। ਇਨ੍ਹਾਂ ਦੇ ਪੇਟੇਂਟ (ਅਮਰੀਕਨ ਪੇਟੇਂਟ ਸਂ.
ਸਿੱਖੀ (ਅੰਗਰੇਜ਼ੀ: Sikhism ਸੀਖਇਜ਼ਮ, ਇਹ ਸ਼ਬਦ ਇਸ ਤਰਾਂ ਵੀ ਲਿਖਿਆ ਜਾਂਦਾ: ਸਿਖੀ, ਸਿੱਖ ਤੋਂ, ਅਰਥ ਜੋ ਪਰਮਾਤਮਾ ਦੇ ਗੁਣ "ਸਿੱਖਣ ਵਾਲਾ"), ਇੱਕ ਰੱਬ ਨੂੰ ਮੰਨਣ ਵਾਲਾ ਧਰਮ ਅਤੇ ਕੌਮੀ ਫ਼ਲਸਫਾ ਹੈ, ਜੋ 15ਵੀਂ ਸਦੀ ਵਿੱਚ ਦੱਖਣੀ ਏਸ਼ੀਆ ਦੇ ਪੰਜਾਬ ਖੇਤਰ ਵਿਖੇ ਆਗਾਜ਼ ਹੋਇਆ। ਸਿੱਖੀ ਦਾ ਮੌਲਿਕ ਯਕੀਨ ਅਤੇ ਫ਼ਲਸਫਾ, ਪਵਿੱਤਰ ਲਿਖਤ ਗੁਰੂ ਗਰੰਥ ਸਾਹਿਬ ਵਿੱਚ ਮੌਜੂਦ ਬਾਣੀ ਮੁਤਾਬਿਕ ਇਹ ਹੈ, ਕਿ ਰੱਬ ਉੱਪਰ ਨਿਸਚਾ ਰੱਖਕੇ ਉਸ ਦਾ ਨਾਮ ਜਪਣਾ, ਮਨੁਖਤਾ ਵਿੱਚ ਇਤਫ਼ਾਕ ਨਾਲ ਰਹਿਣਾ, ਸਵਾਰਥ ਤੋਂ ਵਾਂਝੇ ਰੈਹਕੇ ਸੇਵਾ ਕਰਨੀ, ਸਰਬੱਤ ਦੇ ਭਲੇ ਵਾਸਤੇ ਮਨੁਖੀ ਹੱਕਾਂ 'ਤੇ ਡੱਟਕੇ ਪੈਹਰਾ ਦੇਣਾ, ਤੇ ਦੁਨੀਆਦਾਰੀ ਵਿੱਚ ਵੱਸਕੇ ਚੰਗੇ ਕਿਰਦਾਰ ਵਾਲਾ ਜੀਵਨ ਜੀਣਾ। ਦੁਨੀਆਂ ਦੇ ਵੱਡੇ ਦੁਨਾਵੀ ਧਰਮਾਂ ਵਿਚੋਂ ਸਭ ਤੋਂ ਨਵੇਂ ਹੋਣ ਦੇ ਬਾਵਜੂਦ, ਕੁਲਦੁਨੀਆ ਦੇ 25-28 ਮਿਲੀਅਨ ਮੰਨਣ ਵਾਲਿਆਂ ਦੀ ਗਿਣਤੀ ਮੁਤਾਬਕ, ਇਹ ਦੁਨੀਆ ਪੱਧਰ ਦਾ ਪੰਜਵਾਂ ਸਭ ਤੋਂ ਵੱਡਾ ਧਰਮ ਹੈ।
ਪੰਜਾਬੀ ਸਾਹਿਤ ਵਿੱਚ ਆਧੁਨਿਕ ਆਲੋਚਨਾ ਦਾ ਆਰੰਭ ਮੱਧਕਾਲ ਸਾਹਿਤ ਨੂੰ ਵਿਚਾਰਦੇ ਹੋਏ ਟਿੱਪਣੀਆਂ, ਵਿਖਿਆਨਾ ਆਦਿ ਦੇ ਰੂਪ ਵਿੱਚ ਸ਼ੁਰੂ ਹੋਇਆ। ਸ਼ੁਰੂਆਤੀ ਪੜਾਅ ਦੌਰਾਨ ਮੌਲਾ ਬਖ਼ਸ਼ ਕੁਸ਼ਤਾ, ਬਾਵਾ ਬੁੱਧ ਸਿੰਘ, ਪ੍ਰੋ. ਪੂਰਨ ਸਿੰਘ, ਪ੍ਰਿੰਸੀਪਲ ਤੇਜਾ ਸਿੰਘ ਅਤੇ ਮੋਹਨ ਸਿੰਘ ਦੀਵਾਨਾ ਆਦਿ ਆਲੋਚਕਾਂ ਨੇ ਲੋਕ ਸਾਹਿਤ, ਮੱਧਕਾਲੀਨ ਕਾਫ਼ੀਆ, ਕਬਿਤ, ਸ਼ਲੋਕ ਆਦਿ ਸਾਹਿਤ ਰੂਪ ਦਾ ਆਪਣੀ ਸਮਝ ਅਤੇ ਧਾਰਮਿਕ ਬਿਰਤੀ ਅਨੁਸਾਰ ਅਲੋਚਨਾਤਮਕ ਵਿਖਿਆਨ ਕੀਤਾ। ਇਨ੍ਹਾਂ ਆਲੋਚਕਾਂ ਦੀ ਆਲੋਚਨਾ ਪ੍ਰਣਾਲੀ ਪ੍ਰਸ਼ੰਸ਼ਾਵਾਦੀ, ਪ੍ਰਭਾਵਵਾਦੀ ਸੀ ਜੋ ਪੂਰਵ ਸੇਖੋਂ ਸਾਹਿਤ ਨੂੰ ਸਾਂਭਦੇ ਹੋਏ ਇਸਦੀ ਵਡਿਆਈ ਕਰਦੇ ਹਨ। ਪਰ ਇਹਨਾਂ ਸਾਹਿਤਕ ਆਲੋਚਕਾਂ ਦੀ ਆਲੋਚਨਾ ਸਿਧਾਂਤਕ ਪਹਿਲੂਆਂ ਉੱਪਰ ਖਰੀ ਨਹੀਂ ਉੱਤਰਦੀ। ਆਧੁਨਿਕ ਪੰਜਾਬੀ ਸਾਹਿਤ ਵਿੱਚ ਸਿਧਾਂਤਕ ਆਲੋਚਨਾ ਦਾ ਮੋਢੀ ਸੰਤ ਸਿੰਘ ਸੇਖੋਂ ਨੂੰ ਪ੍ਰਵਾਨਿਆ ਗਿਆ ਹੈ। ਸੰਤ ਸਿੰਘ ਸੇਖੋਂ ਪੰਜਾਬੀ ਸਾਹਿਤ ਉੱਪਰ ਮਾਰਕਸਵਾਦੀ ਸਿਧਾਂਤ ਨੂੰ ਅਪਣਾ ਕੇ ਸਹਿਤਕ ਰਚਨਾਵਾਂ ਨੂੰ ਜਾਂਚਣ ਦੀ ਇੱਕ ਨਵੀਂ ਤਰਕਸ਼ੀਲ ਸਿਧਾਂਤਕ ਦ੍ਰਿਸ਼ਟੀ ਦਿੰਦਾ ਹੈ। ਸੇਖੋਂ ਦੇ ਸਮਕਾਲੀ ਪੰਜਾਬੀ ਆਲੋਚਕ ਪ੍ਰੋ. ਕਿਸ਼ਨ ਸਿੰਘ, ਡਾ.ਅਤਰ ਸਿੰਘ, ਨਜ਼ਮ ਹੁਸੈਨ ਸਯੱਦ ਹਨ। ਸਮਕਾਲੀ ਆਲੋਚਕ ਪ੍ਰੋ.
ਹਜਰਤ ਬਾਬਾ ਫ਼ਰੀਦ-ਉਦ-ਦੀਨ ਗੰਜਸ਼ਕਰ (ਉਰਦੂ: حضرت بابا فرید الدّین مسعود گنج شکر ਦੱਖਣੀ ਏਸ਼ੀਆ ਦੇ ਪੰਜਾਬ ਖੇਤਰ ਵਿੱਚ ਇੱਕ ਸੂਫ਼ੀ ਫਕੀਰ ਸੀ। ਹਜਰਤ ਫ਼ਰੀਦ-ਉਦ-ਦੀਨ ਗੰਜਸ਼ਕਰ (1173–1266) ਜਾਂ (1188 (584 ਹਿਜਰੀ) – 7 ਮਾਈ 1280 (679 ਹਿਜਰੀ)), ਜਿਸ ਨੂੰ ਆਮ ਤੌਰ ਤੇ ਬਾਬਾ ਫ਼ਰੀਦ (ਉਰਦੂ: بابا فرید) ਸੱਦਿਆ ਜਾਂਦਾ ਹੈ 12ਵੀਂ ਸਦੀ ਦਾ ਇੱਕ ਸੂਫ਼ੀ ਪ੍ਰਚਾਰਕ ਅਤੇ ਚਿਸ਼ਤੀ ਸੰਪਰਦਾ ਦਾ ਸੰਤ ਸੀ।
ਬੰਦਾ ਸਿੰਘ ਬਹਾਦਰ (27 ਅਕਤੂਬਰ 1670 –9 ਜੂਨ 1716) ਸਿੱਖਾਂ ਦੀ ਸੈਨਾ ਦਾ ਸੈਨਾਪਤੀ ਸੀ। ਉਸ ਦੇ ਬਚਪਨ ਦਾ ਨਾਂ ਲਛਮਣ ਦੇਵ ਸੀ ਪਰ ਓਹ ਲਛਮਣ ਦਾਸ ਅਤੇ ਮਾਧੋ ਦਾਸ ਦੇ ਨਾਵਾਂ ਨਾਲ ਵੀ ਜਾਣਿਆ ਜਾਂਦਾ ਸੀ। ਉਸਨੇ ਪੰਦਰਾਂ ਸਾਲ ਦੀ ਉਮਰ ਵਿੱਚ ਵੈਰਾਗੀ ਬਣਨ ਲਈ ਘਰ ਛੱਡ ਦਿਤਾ ਤਾਂ ਉਸਨੂੰ ਮਾਧੋ ਦਾਸ ਦੇ ਨਾਂ ਨਾਲ ਜਾਣਿਆ ਜਾਣ ਲਗਿਆ। ਉਸਨੇ ਗੋਦਾਵਰੀ ਨਦੀ ਦੇ ਕਿਨਾਰੇ ਆਪਣਾ ਆਸ਼ਰਮ ਬਣਾਇਆ। ਇੱਥੇ ਹੀ ਉਸ ਦੀ ਮੁਲਾਕਾਤ ਸਤੰਬਰ 1708 ਈ. ਵਿੱਚ ਗੁਰੂ ਗੋਬਿੰਦ ਸਿੰਘ ਜੀ ਨਾਲ ਹੋਈ ਅਤੇ ਉਹ ਉਨ੍ਹਾਂ ਦਾ ਸ਼ਰਧਾਲੂ ਬਣ ਗਇਆ। ਗੁਰੂ ਜੀ ਨੇ ਹੀ ਉਸਨੂੰ ਬੰਦਾ ਸਿੰਘ ਬਹਾਦਰ ਦਾ ਨਾਂ ਦਿਤਾ ਅਤੇ ਪੰਜਾਬ ਵਿੱਚ ਮੁਗਲਾਂ ਵਿਰੁੱਧ ਸਿੱਖਾਂ ਦੀ ਅਗਵਾਈ ਕਰਨ ਲਈ ਭੇਜਿਆ। ਗੁਰਦਾਸ ਨੰਗਲ ਵਿਚ ਦਸੰਬਰ 1715 ਵਿਚ ਗਿ੍ਫ਼ਤਾਰ ਕੀਤੇ ਬੰਦਾ ਸਿੰਘ ਅਤੇ ਉਸ ਦੇ ਸਾਥੀ ਅਤੇ ਮਗਰੋਂ ਗਿ੍ਫ਼ਤਾਰ ਕੀਤੇ ਸਿੱਖ ਕੈਦੀ 27 ਫ਼ਰਵਰੀ, 1716 ਦੇ ਦਿਨ ਦਿੱਲੀ ਦੇ ਬਾਹਰਵਾਰ ਪਿੰਡ ਅਗਰਾਬਾਦ ਕੋਲ ਪੁੱਜੇ। 29 ਫ਼ਰਵਰੀ, 1716 ਨੂੰ ਇਨ੍ਹਾਂ ਕੈਦੀਆਂ ਦਾ ਦਿੱਲੀ ਵਿਚ ਜਲੂਸ ਕਢਿਆ ਗਿਆ। ਜਲੂਸ ਦੇ ਸੱਭ ਤੋਂ ਅੱਗੇ ਇਕ ਬੈਂਡ-ਵਾਜਾ ਜਾ ਰਿਹਾ ਸੀ। ਇਹ ਜਲੂਸ ਦਿੱਲੀ ਨੇੜਲੇ ਪਿੰਡ ਅਗਰਾਬਾਦ ਤੋਂ ਸ਼ੁਰੂ ਹੋ ਕੇ, 10 ਕਿਲੋਮੀਟਰ ਦੂਰ, ਲਾਲ ਕਿਲਾ ਤਕ ਲਿਜਾਇਆ ਗਿਆ। ਇਸ ਬੈਂਡ ਦੇ ਪਿੱਛੇ ਦੋ ਹਜ਼ਾਰ ਸਿੱਖਾਂ ਦੇ ਸਿਰ, ਜਿਨ੍ਹਾਂ 'ਚ ਤੂੜੀ ਭਰ ਕੇ ਬਾਂਸਾਂ 'ਤੇ ਲਟਕਾਇਆ ਹੋਇਆ ਸੀ, ਜਾ ਰਹੇ ਸਨ। ਇਨ੍ਹਾਂ ਦੇ ਸਿਰਾਂ ਦੇ ਵਾਲ ਖੁਲ੍ਹੇ ਰੱਖੇ ਹੋਏ ਸਨ ਤਾਂ ਜੋ ਲੋਕ ਪਛਾਣ ਸਕਣ ਕਿ ਇਹ ਸਿੱਖਾਂ ਦੇ ਹੀ ਸਿਰ ਹਨ। ਇਨ੍ਹਾਂ ਦੀ ਗਿਣਤੀ ਵਧਾਉਣ ਵਾਸਤੇ ਕੁੱਝ ਔਰਤਾਂ ਦੇ ਸਿਰ ਵੱਢ ਕੇ ਵੀ ਸ਼ਾਮਲ ਕਰ ਦਿਤੇ ਗਏ ਸਨ, ਜੋ ਲੰਮੇ ਵਾਲਾਂ ਕਾਰਨ ਸਿੱਖ ਹੀ ਜਾਪਦੀਆਂ ਸਨ। ਇਸ ਮਗਰੋਂ ਇਕ ਹਾਥੀ ਸੀ, ਜਿਸ 'ਤੇ ਰੱਖੇ ਹੋਏ ਪਿੰਜਰੇ ਵਿਚ ਬੰਦਾ ਸਿੰਘ ਸੀ। ਬੰਦਾ ਸਿੰਘ ਦਾ ਮਜ਼ਾਕ ਉਡਾਉਣ ਵਾਸਤੇ ਉਸ ਨੂੰ ਇਕ ਲਾੜੇ ਵਾਂਗ ਸੁਨਹਿਰੀ ਜ਼ਰੀ ਵਾਲੀ ਲਾਲ ਪੱਗ, ਅਨਾਰ ਦੇ ਫ਼ੁਲਾਂ ਦੇ ਰੰਗ ਦਾ ਸ਼ਾਹੀ ਚੋਗਾ ਪਾਇਆ ਹੋਇਆ ਸੀ। ਉਸ ਦੇ ਸਿਰ 'ਤੇ ਇਕ ਲਕੜੀ ਦਾ ਖੋਖਾ ਤਿੰਨ-ਚਾਰ ਕਿਲੋ ਮਿੱਟੀ ਨਾਲ ਭਰ ਕੇ ਰਖਿਆ ਹੋਇਆ ਸੀ, ਜਿਸ ਦੇ ਭਾਰ ਨਾਲ ਉਹ ਗਰਦਨ ਝੁਕਾਈ ਟੇਢਾ ਬੈਠਾ ਸੀ। ਬੰਦਾ ਸਿੰਘ ਭਾਵੇਂ ਪਿੰਜਰੇ ਵਿਚ ਬੰਦ ਸੀ, ਪਰ ਫਿਰ ਵੀ ਉਸ ਪਿੱਛੇ ਨੰਗੀ ਤਲਵਾਰ ਹੱਥ ਵਿਚ ਫੜ ਕੇ ਇਕ ਸਿਪਾਹੀ ਖੜਾ ਕੀਤਾ ਹੋਇਆ ਸੀ ਕਿਉਂਕਿ ਮੁਗ਼ਲ ਡਰਦੇ ਸੀ ਕਿ ਕਿਤੇ ਬੰਦਾ ਜਾਦੂ ਨਾਲ ਉੱਡ ਹੀ ਨਾ ਜਾਵੇ। ਬੰਦਾ ਸਿੰਘ ਵਾਲੇ ਹਾਥੀ ਦੇ ਪਿੱਛੇ 740 ਕੈਦੀ ਸਨ। ਇਨ੍ਹਾਂ ਦੇ ਮੂੰਹਾਂ 'ਤੇ ਕਾਲਖ਼ ਮਲੀ ਹੋਈ ਸੀ। ਉਨ੍ਹਾਂ ਦਾ ਇਕ-ਇਕ ਹੱਥ ਗਰਦਨ ਦੇ ਪਿੱਛੇ ਕਰ ਕੇ ਸ਼ਿਕੰਜੇ ਵਿਚ ਕੱਸ ਕੇ ਬੰਨਿ੍ਹਆ ਹੋਇਆ ਸੀ। ਉਨ੍ਹਾਂ ਦੇ ਸਿਰਾਂ 'ਤੇ ਕਾਗ਼ਜ਼ਾਂ ਦੀਆਂ ਖੋਖਾ-ਟੋਪੀਆਂ ਰੱਖੀਆਂ ਹੋਈਆਂ ਸਨ ਤੇ ਉਨ੍ਹਾਂ ਦੇ ਜਿਸਮਾਂ 'ਤੇ ਭੇਡਾਂ ਦੀ ਖੱਲ ਲਵ੍ਹੇਟੀ ਹੋਈ ਸੀ। ਉਨ੍ਹਾਂ ਦਾ ਇਹ ਰੂਪ ਉਨ੍ਹਾਂ ਦਾ ਮਜ਼ਾਕ ਉਡਾਉਣ ਅਤੇ ਉਨ੍ਹਾਂ ਦੀ ਬੇਇਜ਼ਤੀ ਕਰਨ ਵਾਸਤੇ ਬਣਾਇਆ ਗਿਆ ਸੀ। ਉਨ੍ਹਾਂ ਨੂੰ ਦੋ-ਦੋ ਕਰ ਕੇ ਕਾਠੀਆਂ ਤੋਂ ਸੱਖਣੇ ਊਠਾਂ 'ਤੇ ਲੱਦਿਆ ਹੋਇਆ ਸੀ। ਇਸ ਜਲੂਸ ਪਿੱਛੇ ਮੁਹੰਮਦ ਅਮੀਨ ਖ਼ਾਨ, ਉਸ ਦਾ ਪੁੱਤਰ ਕਮਰ-ਉਦ-ਦੀਨ ਖ਼ਾਨ ਅਤੇ ਜ਼ਕਰੀਆ ਖ਼ਾਨ ਪੁੱਤਰ ਅਬਦੁਸ ਸਮਦ ਖ਼ਾਨ ਜੋ ਮਗਰੋਂ ਲਾਹੌਰ ਦਾ ਸੂਬੇਦਾਰ ਬਣਿਆ, ਜੇਤੂਆਂ ਵਾਂਗ ਆਕੜ-ਆਕੜ ਕੇ ਚੱਲ ਰਹੇ ਸਨ। ਇਹ ਜਲੂਸ ਲਾਹੌਰੀ ਗੇਟ ਦੇ ਰਸਤਿਉਂ ਦਿੱਲੀ ਸ਼ਹਿਰ ਵਿਚ ਦਾਖ਼ਲ ਹੋਇਆ। ਇਸ ਜਲੂਸ ਨੂੰ ਵੇਖਣ ਵਾਸਤੇ ਦਿੱਲੀ ਦੀ ਸਾਰੀ ਲੋਕ ਸੜਕਾਂ 'ਤੇ ਆਈ ਹੋਈ ਸੀ। ਸ਼ਹਿਰ ਵਿਚ ਕੋਈ ਵੀ ਸ਼ਖ਼ਸ ਐਸਾ ਨਹੀਂ ਸੀ ਰਿਹਾ, ਜਿਸ ਨੇ ਇਹ ਨਜ਼ਾਰਾ ਨਾ ਵੇਖਿਆ ਹੋਵੇ। ਲੱਖਾਂ ਲੋਕਾਂ ਦੀਆਂ ਭੀੜਾਂ ਕਾਰਨ ਏਨੀ ਘੁਟਣ ਸੀ ਕਿ ਇਸ ਮੌਕੇ 'ਤੇ ਸਾਹ ਲੈਣਾ ਵੀ ਮੁਸ਼ਕਲ ਹੋਇਆ ਪਿਆ ਸੀ। ਲੋਕ ਸਿੱਖਾਂ ਨੂੰ ਮਜ਼ਾਕ 'ਚ ਉਨ੍ਹਾਂ ਵਲ ਵੇਖ ਕੇ ਕੋਝੀਆਂ ਸੈਨਤਾਂ ਕਰ ਰਹੇ ਸਨ। ਜਦੋਂ ਬੰਦਾ ਸਿੰਘ ਨੂੰ ਬਾਦਸ਼ਾਹ ਫ਼ਰਖ਼ਸੀਅਰ ਕੋਲ ਪੇਸ਼ ਕੀਤਾ ਗਿਆ ਸੀ ਤਾਂ ਬਾਦਸ਼ਾਹ ਨੇ ਬੰਦਾ ਸਿੰਘ ਨੂੰ ਪੁਛਿਆ, ਤੂੰ ਅਪਣੇ ਵਾਸਤੇ ਕਿਹੋ ਜਹੀ ਮੌਤ ਚੁਣੇਂਗਾ?
ਵੈੱਬ ਬਰਾਊਜ਼ਰ (ਅੰਗਰੇਜ਼ੀ: Web browser) ਇੱਕ ਤਰਾਂ ਦਾ ਆਦੇਸ਼ਕਾਰੀ ਹੁੰਦੀ ਹੈ ਜਿਸ ਨੂੰ ਕਿ ਸਰਵਰ ਉੱਤੇ ਉਪਲੱਬਧ ਜਾਣਕਾਰੀ(ਲੇਖ,ਚਿੱਤਰ,ਗਾਣੇ,ਆਦਿ) ਨੂੰ ਦਰਸਾਉਣ ਲਈ ਵਰਤਿਆ ਜਾਂਦਾ ਹੈ। ਇਸ ਤੋ ਬਿਨਾਂ ਅਸੀਂ ਅੰਤਰਜਾਲ ਸੁਵਿਧਾ ਦਾ ਆਨੰਦ ਨਹੀਂ ਮਾਣ ਸਕਦੇ। ਗੂਗਲ ਕਰੋਮ, ਮੋਜ਼ੀਲਾ ਫਾਇਰਫੌਕਸ, ਇੰਟਰਨੈੱਟ ਅੈਕਸਪਲੋਰਰ, ਸਫ਼ਾਰੀ ਆਦਿ ਅੱਜ-ਕੱਲ ਦੇ ਸਭ ਤੋ ਜ਼ਿਆਦਾ ਵਰਤੇ ਜਾਣ ਵਾਲੇ ਵੈੱਬ ਬਰਾਊਂਜ਼ਰ ਹਨ।
ਗੁਰਦਾਸ ਮਾਨ (Gurdas Maan) ਪੰਜਾਬੀ ਗਾਇਕ, ਗੀਤਕਾਰ, ਕੋਰੀਓਗਰਾਫ਼ਰ ਅਤੇ ਅਦਾਕਾਰ ਹੈ। 1980 ਵਿੱਚ ਗਾਏ ਗੀਤ, “ਦਿਲ ਦਾ ਮਾਮਲਾ ਹੈ” ਨਾਲ ਰਾਸ਼ਟਰੀ ਪਛਾਣ ਹਾਸਲ ਕਰਨ ਵਾਲੇ ਮਾਨ ਨੇ ਹਣ ਤੱਕ ਕਰੀਬ 34 ਕੈਸਟਾਂ ਰਿਲੀਜ ਕੀਤੀਆਂ ਹਨ ਅਤੇ ਹਿੰਦੀ ਫਿਲਮਾਂ ਵਿੱਚ ਵੀ ਗੀਤ ਗਾਏ ਹਨ। 2013 ਵਿਚ ਉਸ ਨੇ ਵੀਡੀਓ ਬਲੌਗ ਰਾਹੀਂ ਪੁਰਾਣੇ ਅਤੇ ਨਵੇਂ ਸੰਗੀਤ ਵੀਡੀਓ ਦੁਆਰਾ ਆਪਣੇ ਪ੍ਰਸ਼ੰਸਕਾਂ ਨਾਲ ਜੁੜੇ ਰਹਿਣ ਲਈ ਆਪਣੇ ਯੂ ਟਿਊਬ ਚੈਨਲ ਦੀ ਸ਼ੁਰੂਆਤ ਦੀ ਘੋਸ਼ਣਾ ਕੀਤੀ।
ਧਰਮ (ਸੰਸਕ੍ਰਿਤ: धर्मशास्त्रप्रविभागः) ਇੱਕ ਸਭਿਆਚਾਰਕ ਸੰਸਥਾ ਹੈ, ਜਿਹੜੀ ਹੋਰ ਬਾਕੀ ਸੰਸਥਾਵਾਂ ਵਾਂਗ ਜੀਵਨ ਦੇ ਵਿਸ਼ੇਸ ਖੇਤਰ ਵਿੱਚ ਕਿਰਿਆਸ਼ੀਲ ਹੈ। ਇਹ ਖੇਤਰ ਅਨਿਸਚਿਤ, ਅਣਜਾਤੇ ਅਤੇ ਪਰਾਲੌਕਿਕ ਸੰਸਾਰ ਦਾ ਖੇਤਰ ਹੈ। ਇਹ ਇੱਕ ਅਜਿਹੀ ਸੰਸਥਾ ਹੈ ਜੋ ਆਪਣੇ ਪ੍ਰਚਾਰ ਲਈ ਦੂਸਰੀਆਂ ਹੋਰ ਸੱਭਿਆਚਾਰਕ ਕਲਾਵਾਂ ਜਾਂ ਵਸਤਾਂ ਦਾ ਸਹਾਰਾ ਲੈਂਦੀ ਹੈ ਜਿਵੇਂ ਚਿੱਤਰਕਾਰੀ, ਸੰਗੀਤ, ਕਵਿਤਾ, ਭਵਨ ਨਿਰਮਾਣ ਤੇ ਨ੍ਰਿਤ ਆਦਿ।
ਧੌਲਾ ਭਾਰਤੀ ਪੰਜਾਬ ਦੇ ਬਰਨਾਲਾ ਜ਼ਿਲ੍ਹਾ ਦੀ ਤਹਿਸੀਲ ਦਾ ਇੱਕ ਪਿੰਡ ਹੈ ਜੋ ਬਰਨਾਲਾ ਮਾਨਸਾ ਸੜਕ ਤੇ ਬਰਨਾਲਾ ਤੋਂ 12 ਕਿਲੋਮੀਟਰ ਅਤੇ ਤਹਿਸੀਲ ਤਪਾ ਤੋਂ 10 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ। ਪੰਜਾਬੀ ਦੇ ਉਘੇ ਨਾਵਲਕਾਰ ਰਾਮ ਸਰੂਪ ਅਣਖੀ , ਪੰਜਾਬ ਦੇ ਸਾਬਕਾ ਮੁਖ ਮੰਤਰੀ ਸੁਰਜੀਤ ਸਿੰਘ ਬਰਨਾਲਾ, ਕਵੀ ਨਿਹੰਗ ਸੰਪੂਰਨ ਸਿੰਘ ਧੌਲਾ , ਮੁੜ ਵਸਾਊ ਮਹਿਕਮੇ ਦੇ ਸਾਬਕਾ ਮੰਤਰੀ ਸੰਪੂਰਨ ਸਿੰਘ ਧੌਲਾ , ਕਿੱਸਾਕਾਰ ਪੰਡਤ ਮਨੀ ਰਾਮ ਅਤੇ ਲੇਖਕ ਕੌਰ ਚੰਦ ਰਾਹੀ ਇਸੇ ਪਿੰਡ ਦੇ ਜੰਮਪਲ ਸਨ। ਪਿੰਡ ਦੀਆਂ ਹੋਰ ਸਖਸ਼ੀਅਤਾਂ ਵਿਚ ਪੱਤਰਕਾਰ ਗੁਰਸੇਵਕ ਸਿੰਘ ਧੌਲਾ , ਜਗਰਾਜ ਸਿੰਘ ਧੌਲਾ, ਪੰਡਤ ਬ੍ਰਿਜ ਲਾਲ ਕਵੀਸਰ , ਪੱਤਰਕਾਰ ਬੇਅੰਤ ਸਿੰਘ ਬਾਜਵਾ ਅਤੇ 'ਅਾਮ ਅਾਦਮੀ ਪਾਰਟੀ' ਦੇ ਵਿਧਾਇਕ ਪਿਰਮਲ ਸਿੰਘ ਧੌਲਾ ਵੀ ਇਸ ਪਿੰਡ ਦੇ ਜੰਮਪਲ ਅਤੇ ਵਸਨੀਕ ਹਨ।
ਜਪੁ ਜੀ ਸਾਹਿਬ (ਜਾਂ ਜਪੁ ਜੀ) ਗੁਰੂ ਨਾਨਕ ਦੇਵ ਦੀ ਲਿਖੀ ਬਾਣੀ ਹੈ, ਜੋ ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਪਹਿਲਾਂ ਦਰਜ ਹੈ। ਇਸ ਵਿੱਚ ਮੂਲ ਮੰਤਰ, 38 ਪੌੜੀਆਂ ਅਤੇ 1 ਸਲੋਕ ਹਨ। ਇਸ ਦੇ ਸ਼ੁਰੂ ਵਿੱਚ ਮੂਲ ਮੰਤਰ ਪਰਮਾਤਮਾ ਦੇ ਗੁਣ, ਮਿਜ਼ਾਜ ਅਤੇ ਸਰੂਪ ਬਾਰੇ ਦੱਸਦਾ ਹੈ। ਜਪੁਜੀ ਦਾ ਅਰਥ ਪਵਿੱਤਰ ਜਾਪ, ਅਦਵੈਤਵਾਦ ਅਤੇ ਇੱਕ-ਈਸ਼ਵਰਵਾਦ ਦਾ ਗੀਤ ਹੈ। ਇਹ ਰਚਨਾ ਗੁਰੂ ਗ੍ਰੰਥ ਸਾਹਿਬ ਦਾ ਸਾਰ ਹੈ। ਜਪੁਜੀ ਸਾਹਿਬ ਦੀ ਵਿਆਖਿਆ ਗੁਰੂ ਗ੍ਰੰਥ ਸਾਹਿਬ ਦਾ ਕੇਂਦਰੀ ਭਾਵ ਸਪਸ਼ਟ ਕਰ ਦਿੰਦੀ ਹੈ। ਜਪੁਜੀ ਸਾਹਿਬ ਦੇ ਕੁੱਲ 40 ਅੰਗ, ਦਰਸ਼ਨ ਅਤੇ ਸੰਗੀਤ ਸਹਿਤ ਕੁੱਲ ਕਲਾ ਪਸਾਰਾਂ ਨਾਲ ਓਤਪੋਤ ਹੋ ਇੱਕ ਸੰਪੂਰਨ ਨਾਯਾਬ ਕਲਾਕ੍ਰਿਤੀ ਹਨ ਅਤੇ ਨਾਲੋਂ ਨਾਲ ਹਰ ਇਕਾਈ ਦੀ ਆਪਣੀ ਵੱਖਰੀ ਪਛਾਣ ਅਤੇ ਅਹਿਮੀਅਤ ਹੈ ਅਤੇ ਹਰੇਕ ਆਪਣੇ ਆਪ ਵਿੱਚ ਸੰਪੂਰਨ ਪ੍ਰਗੀਤਕ ਕਾਵਿਮਈ ਕਲਾਕ੍ਰਿਤੀ ਹੈ।
ਸੋਵੀਅਤ ਸੰਘ (Сою́з Сове́тских Социалисти́ческих Респу́блик, ਸਯੂਜ਼ ਸਵਯੇਤਸਕੀਖ਼ ਸਸਤੀਆਲੀਸਤੀਚਯੇਸਕੀਖ਼ ਰਿਸਪੂਬਲਿਕ), ਜਿਸ ਨੂੰ USSR ਜਾਂ ਸੋਵੀਅਤ ਯੂਨੀਅਨ ਵੀ ਕਿਹਾ ਜਾਂਦਾ ਸੀ, ਇੱਕ ਸੋਸ਼ਲਿਸਟ ਦੇਸ਼ ਸੀ ਜੋ ਕਿ 1922 ਤੋਂ 1991 ਤੱਕ ਕਾਇਮ ਰਿਹਾ। ਉਸ ਨੂੰ ਆਮ ਬੋਲੀ ਵਿਚ ਰੂਸ ਯਾਨੀ ਰਸ਼ੀਆ ਵੀ ਆਖਿਆ ਜਾਂਦਾ ਸੀ, ਜਿਹੜਾ ਕਿ ਗਲਤ ਸੀ ਕਿਉਂਕਿ ਰੂਸ ਇਸ ਸੰਘ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਤਾਕਤਵਰ ਰਿਪਬਲਿਕ ਸੀ। ਇਹ ਇਨ੍ਹਾਂ ਵੱਡਾ ਸੀ ਕਿ ਸੋਵੀਅਤ ਸੰਘ ਵਿਚ ਮੌਜੂਦ ਰੂਸ ਤੋਂ ਇਲਾਵਾ 14 ਰਿਆਸਤਾਂ ਦਾ ਕੁੱਲ ਰਕਬਾ ਰੂਸ ਦੇ ਰਕਬੇ ਦੇ ਘੱਟ ਸੀ। 1945 ਤੋਂ ਉਸਦੀ 1991 ਦੀ ਤਹਲੀਲ ਤੱਕ ਸੋਵੀਅਤ ਯੂਨੀਅਨ ਅਮਰੀਕਾ ਦੇ ਨਾਲ-ਨਾਲ ਦੁਨੀਆਂ ਦਾ ਸਭ ਤੋਂ ਤਾਕਤਵਰ ਦੇਸ਼ ਸੀ। ਇਸਦੀ ਰਾਜਧਾਨੀ ਮਾਸਕੋ ਸੀ।
ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀ
ਗੁਰੂ ਗ੍ਰੰਥ ਸਾਹਿਬ ਸਿੱਖਾਂ ਦਾ ਸਭ ਤੋਂ ਮਹਾਨ ਗ੍ਰੰਥ ਹੈ। ਗੁਰੂ ਅਰਜਨ ਦੇਵ ਜੀ ਨੇ ਇਸ ਮਹਾਨ ਗ੍ਰੰਥ ਦਾ ਸੰਕਲਨ 1601 ਵਿੱਚ ਸ਼ੁਰੂ ਕੀਤਾ ਅਤੇ 2 ਅਗਸਤ 1604 ਨੂੰ ਸੰਪੰਨ ਕੀਤਾ। ਇਸ ਮਹਾਨ ਗ੍ਰੰਥ ਦੀ ਲੇਖਣੀ ਦਾ ਕਾਰਜ ਭਾਈ ਗੁਰਦਾਸ ਨੇ ਕੀਤਾ। ਇਸ ਵਿੱਚ ਪਹਿਲਾਂ ਪੰਜ ਗੁਰੂਆਂ ਦੀ ਬਾਣੀ ਦਰਜ ਸੀ; ਬਾਅਦ ਵਿੱਚ ਗੁਰੂ ਗੋਬਿੰਦ ਸਿੰਘ ਨੇ ਇਸ ਵਿੱਚ ਅਕਤੂਬਰ 1708 ਨੂੰ [[ਗੁਰੂ ਤੇਗ ਬਹਾਦਰ)ਦੀ ਬਾਣੀ ਸ਼ਾਮਲ ਕੀਤੀ। ਗੁਰੂ ਗ੍ਰੰਥ ਸਾਹਿਬ ਵਿੱਚ ਛੇ ਗੁਰੂ ਸਹਿਬਾਨਾਂ ਤੋਂ ਇਲਾਵਾ 15 ਭਗਤਾਂ, 11 ਭੱਟਾਂ ਤੇ ਤਿੰਨ ਗੁਰੂ ਘਰ ਦੇ ਸਿੱਖ ਸ਼ਰਧਾਲੂਆਂ ਦੀ ਬਾਣੀ ਦਰਜ ਹੈ, ਜੋ ਹੇਠ ਲਿਖੇ ਪ੍ਰਕਾਰ ਹੈ-
ਸੁਲਤਾਨ ਬਾਹੂ (ਸ਼ਾਹਮੁਖੀ: سلطان باہو) (ca 1628 – 1691) ਮੁਸਲਿਮ ਸੂਫ਼ੀ ਅਤੇ ਸੰਤ ਸੀ ਜਿਸਨੇ ਸਰਵਰੀ ਕਾਦਰੀ ਸੂਫ਼ੀ ਸੰਪਰਦਾ ਦੀ ਨੀਂਹ ਰੱਖੀ। ਗੁਰਮਤਿ ਤੋਂ ਬਾਅਦ ਸੂਫ਼ੀ ਕਾਵਿ ਧਾਰਾ ਪੰਜਾਬੀ ਦੇ ਅਧਿਆਤਮਿਕ ਸਾਹਿਤ ਦੀ ਇਕ ਉੱਘੀ ਤੇ ਮਹੱਤਵਪੂਰਨ ਕਾਵਿ-ਧਾਰਾ ਹੈ, ਜਿਸ ਦਾ ਆਰੰਭ ਪੂਰਵ ਨਾਨਕ ਕਾਲ ਵਿਚ ਹੀ ਬਾਬਾ ਫ਼ਰੀਦ ਸ਼ਕਰ-ਗੰਜ ਦੀ ਰਚਨਾ ਨਾਲ ਹੋ ਚੁੱਕਾ ਸੀ। ਬਾਬਾ ਫ਼ਰੀਦ ਪਹਿਲੇ ਪੜਾ ਦਾ ਸੂਫ਼ੀ ਸੀ। ਸੁਲਤਾਨ ਬਾਹੂ ਨੂੰ ਗੁਰੂ ਨਾਨਕ ਕਾਲ ਦਾ ਸੂਫ਼ੀ ਕਵੀ ਮੰਨਿਆ ਜਾਂਦਾ ਹੈ।
ਇੰਟਰਨੈੱਟ ਜਾਂ ਅੰਤਰਜਾਲ ਆਪਸ ਵਿੱਚ ਜੁੜੇ ਕੰਪੀਊਟਰੀ ਜਾਲਾਂ ਦਾ ਇੱਕ ਸਰਬ-ਵਿਆਪੀ ਪ੍ਰਬੰਧ ਹੈ ਜੋ ਦੁਨੀਆਂ ਭਰ ਦੇ ਕਰੋੜਾਂ ਜੰਤਰਾਂ ਨੂੰ ਜੋੜਨ ਵਾਸਤੇ ਮਿਆਰੀ ਇੰਟਰਨੈੱਟ ਮਸੌਦੇ ਦੇ ਸਿਲਸਿਲੇ ਦੀ ਵਰਤੋਂ ਕਰਦਾ ਹੈ। ਇਹ ਇੱਕ ਕੌਮਾਂਤਰੀ ਜਾਲ਼ਾਂ ਦਾ ਜਾਲ਼ ਹੈ ਜਿਸ ਵਿੱਚ ਲੱਖਾਂ ਨਿੱਜੀ, ਜਨਤਕ, ਸਿੱਖਿਅਕ, ਕਾਰੋਬਾਰੀ ਅਤੇ ਸਰਕਾਰੀ ਜਾਲ਼ ਬਿਜਲਾਣੂ, ਤਾਰਹੀਣ ਅਤੇ ਪ੍ਰਕਾਸ਼ੀ ਜਾਲ਼ ਟੈਕਨਾਲੋਜੀਆਂ ਦੀ ਮੁਕੰਮਲ ਤਰਤੀਬ ਰਾਹੀਂ ਜੁੜੇ ਹੋਏ ਹਨ। ਇੰਟਰਨੈੱਟ ਉੱਤੇ ਜਾਣਕਾਰੀ ਸੋਮਿਆਂ ਅਤੇ ਸੇਵਾਵਾਂ ਦੀ ਖੁੱਲ੍ਹੀ-ਚੌੜੀ ਮੌਜੂਦਗੀ ਹੈ ਜਿਵੇਂ ਕਿ ਵਰਲਡ ਵਾਈਡ ਵੈੱਬ ਦੇ ਆਪਸ 'ਚ ਜੁੜੇ ਹੋਏ ਹਾਈਪਰਟੈਕਸਟ ਦਸਤਾਵੇਜ਼ ਅਤੇ ਐਪਲੀਕੇਸ਼ਨਾਂ, ਈਮੇਲ (ਬਿਜਲਾਣੂ ਡਾਕ) ਦੀ ਸਹਾਇਤਾ ਵਾਸਤੇ ਬੁਨਿਆਦੀ ਢਾਂਚਾ ਅਤੇ ਫ਼ਾਈਲਾਂ ਸਾਂਝੀਆਂ ਕਰਨ ਅਤੇ ਫ਼ੋਨ ਕਰਨ ਵਾਸਤੇ ਆਦਮੀ-ਤੋਂ-ਆਦਮੀ ਜਾਲ਼ ਇੰਟਰਨੈੱਟ ਦਾ ਜਾਲ
ਜਰਮਨੀ (ਜਰਮਨ: Bundesrepublik Deutschland) ਦੇਸ਼ ਵਿੱਚ ਜਰਮਨ ਭਾਸ਼ਾ ਬੋਲੀ ਜਾਂਦੀ ਹੈ। ਇਥੋਂ ਦੀ ਰਾਜਧਾਨੀ ਬਰਲਿਨ ਹੈ। ਜਰਮਨੀ ਦੇਸ਼ ਕਿਸੇ ਵੇਲੇ ਦੂਜੀ ਸੰਸਾਰ ਜੰਗ ਦਾ ਮੁੱਢ ਸੀ ਅਤੇ ਇੰਜਨੀਅਰਿੰਗ ਦੇ ਖੇਤਰ ਵਿੱਚ ਅੱਜ ਤੱਕ ਇਸ ਦੀ ਮੁਹਾਰਤ ਮੰਨੀ ਜਾਂਦੀ ਹੈ। ਯੂਰਪ ਦਾ ਇਹ ਮੁਲਕ ਯੂਰਪੀ ਯੂਨੀਅਨ ਦਾ ਭਾਗ ਹੈ। ਕਿਸੇ ਵੇਲੇ ਇਹ ਮੁਲਕ ਪੂਰਬੀ ਜਰਮਨੀ ਅਤੇ ਪੱਛਮੀ ਜਰਮਨੀ ਦੇ ਰੂਪ ਵਿੱਚ ਦੋ ਭਾਗਾਂ ਵਿੱਚ ਵੰਡਿਆ ਹੋਇਆ ਸੀ।
1908 ਓਲੰਪਿਕ ਖੇਡਾਂ ਜਾਂ IV ਓਲੰਪੀਆਡ ਸੰਯੁਕਤ ਬਾਦਸ਼ਾਹੀ ਦੀ ਰਾਜਧਾਨੀ ਲੰਡਨ ਵਿੱਖੇ ਹੋਈਆ। ਇਹ ਖੇਡਾਂ 27 ਅਪਰੈਲ ਤੋਂ 31 ਅਕਤੂਬਰ, 1908 ਤੱਕ ਹੋਈਆ। ਇਹ ਖੇਡਾਂ ਦਾ ਸਥਾਨ ਪਹਿਲਾ ਰੋਮ ਸੀ ਪਰ ਆਰਥਿਕ ਕਾਰਨ ਇਹ ਖੇਡਾਂ ਲੰਡਨ ਵਿੱਖੇ ਹੋਈਆ। ਇਹਨਾਂ ਖੇਡਾਂ ਨੂੰ ਕਰਵਾਉਣ ਵਾਸਤੇ ਚਾਰ ਦੇਸ਼ਾ ਦੇ ਸ਼ਹਿਰਾਂ ਰੋਮ, ਲੰਡਨ, ਬਰਲਿਨ ਅਤੇ ਮਿਲਾਨ ਦਾ ਨਾਮ ਸੀ। ਪਰ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੀ 6ਵੀਂ ਮੀਟਿੰਗ ਵਿੱਚ ਇਹ ਖੇਡਾਂ ਕਰਵਾਉਂਣ ਦਾ ਹੱਕ ਲੰਡਨ ਨੂੰ ਮਿਲਿਆ।
ਪਦਮਾਵਤੀ ਇੱਕ ਆਗਾਮੀ ਭਾਰਤੀ ਇਤਿਹਾਸਿਕ ਫ਼ਿਲਮ ਹੈ ਜਿਸਦਾ ਨਿਰਦੇਸ਼ਨ ਸੰਜੇ ਲੀਲਾ ਬੰਸਾਲੀ ਨੇ ਕੀਤਾ ਹੈ ਅਤੇ ਨਿਰਮਾਣ ਭੰਸਾਲੀ ਪ੍ਰੋਡਕਸ਼ੰਨਸ ਅਤੇ ਵਾਇਕਾਮ 18 ਮੋਸ਼ਨ ਪਿਕਚਰਸ ਨੇ ਕੀਤਾ ਹੈ। ਫ਼ਿਲਮ ਵਿੱਚ ਮੁੱਖ ਭੂਮਿਕਾ ਵਿੱਚ ਦੀਪਿਕਾ ਪਾਦੁਕੋਣ, ਸ਼ਾਹਿਦ ਕਪੂਰ ਅਤੇ ਰਣਵੀਰ ਸਿੰਘ ਹਨ। ਇਹ ਫ਼ਿਲਮ 1 ਦਸੰਬਰ 2017 ਨੂੰ ਪ੍ਰਦਰਸ਼ਿਤ ਹੋਣ ਵਾਲੀ ਸੀ। ਪ੍ਰੰਤੂ ਇਸ ਸਮੇਂ ਪ੍ਰਦਰਸ਼ਿਤ ਹੋਣ ਦੀ ਮਿਤੀ ਟਾਲ ਦਿੱਤੀ ਗਈ ਹੈ ਅਤੇ ਕਦੋਂ ਪ੍ਰਦਰਸ਼ਿਤ ਹੋਵੇਗੀ ਇਸਦੀ ਘੋਸ਼ਣਾ ਨਹੀਂ ਕੀਤੀ ਗਈ ਹੈ।
ਗੁਰਮੁਖੀ ਲਿਪੀ ਪੰਜਾਬੀ ਭਾਸ਼ਾ ਨੂੰ ਲਿਖਣ ਲਈ ਵਰਤੀ ਜਾਣ ਵਾਲੀ ਲਿਪੀ ਹੈ। ਬੋਲਾਂ ਨੂੰ ਲਿਖਤ ਵਿੱਚ ਢਾਲਣ ਲਈ ਵਰਤੇ ਜਾਂਦੇ ਚਿੰਨ੍ਹਾਂ ਦੇ ਸਮੂਹ ਨੂੰ ਲਿਪੀ ਕਿਹਾ ਜਾਂਦਾ ਹੈ। ਲਿਪੀ ਬੋਲੀ ਦਾ ਵਾਹਣ ਹੈ। ਭਾਸ਼ਾ ਤੇ ਲਿਪੀ ਦਾ ਆਪਸ ਵਿੱਚ ਗੂੜ੍ਹਾ ਸੰਬੰਧ ਹੈ। ਜਿਵੇਂ ਮਨੁੱਖੀਭਾਵਾਂ ਦੀ ਪੁਸ਼ਾਕ ਬੋਲੀ ਹੈ, ਉਵੇਂ ਲਿਪੀ ਭਾਸ਼ਾ/ਬੋਲੀ ਦਾ ਪਹਿਰਾਵਾ ਹੈ। ਲਿਪੀ ਦੇ ਪਹਿਰਾਵੇ ਨੇ ਭਾਸ਼ਾ ਨੂੰ ਸਦੀਵਤਾ ਬਖ਼ਸ਼ੀ ਹੈ। ਲਿਪੀ ਮਨੁੱਖੀ ਭਾਵਾਂ ਨੂੰ ਅਮਰ ਕਰ ਦਿੰਦੀ ਹੈ। ਅੱਜ ਗਿਆਨ, ਵਿਗਿਆਨ ਅਤੇਕੰਪਿਊਟਰੀ ਯੁੱਗ ਵਿੱਚ ਭਾਵੇਂ ਨਵੀਆਂ ਤਕਨੀਕਾਂ ਨੇ ਬੋਲੀ ਭਾਸ਼ਾ (ਅਵਾਜ਼) ਨੂੰ ਸਥਾਈ ਰੂਪ ਦੇਣ ਦੇ ਹੋਰ ਵੀ ਕਈ ਨਵੀਨ ਸਾਧਨ ਬਣਾ ਲਏ ਹਨ, ਪਰ ਲਿਪੀ ਦੀ ਤਾਕਤ ਅਤੇ ਵਿਆਪਕਤਾ ਦੇ ਮੁਕਾਬਲੇ ਇਹ ਅਜੇ ਵੀ ਤੁੱਛ ਹਨ। ਹਰੇਕ ਭਾਸ਼ਾ ਦੇ ਲਿਖਤੀ ਸਰੂਪ ਲਈ ਕਿਸੇ ਨਾ ਕਿਸੇ ਲਿਪੀ ਦੀ ਵਰਤੋਂ ਕੀਤੀ ਜਾਂਦੀ ਹੈ। ਹਰ ਭਾਸ਼ਾ ਦੀ ਲਿਪੀ ਦਾ ਕੋਈ ਨਾ ਕੋਈ ਨਾਂ ਵੀ ਜ਼ਰੂਰ ਹੁੰਦਾ ਹੈ, ਜਿਵੇਂ ਹਿੰਦੀ ਲਈ ਦੇਵਨਾਗਰੀ ਲਿਪੀ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਅੰਗਰੇਜ਼ੀ ਭਾਸ਼ਾ ਲਈ ਰੋਮਨ ਲਿਪੀ ਦੀ ਵਰਤੋਂ ਕੀਤੀ ਜਾਂਦੀ ਹੈ। ਇਸੇ ਤਰ੍ਹਾਂ ਪੰਜਾਬੀ ਭਾਸ਼ਾ ਲਈ ਗੁਰਮੁਖੀ ਲਿਪੀ ਦੀ ਵਰਤੋਂ ਕੀਤੀ ਜਾਂਦੀ ਹੈ।
ਵਿਕੀਪੀਡੀਆ ਇੱਕ ਅਜ਼ਾਦ ਸਮੱਗਰੀ ਵਾਲਾ, ਬਹੁ-ਭਾਸ਼ਾਈ ਇੰਟਰਨੈੱਟ ਵਿਸ਼ਵਕੋਸ਼ ਹੈ, ਜਿਸ ਵਿੱਚ ਕੋਈ ਵੀ ਲਿਖ ਸਕਦਾ ਹੈ। ਅਕਤੂਬਰ 2016 ਮੁਤਾਬਿਕ 292 ਬੋਲੀਆਂ ਦੇ ਵਿਕੀਪੀਡੀਆ ਮੌਜੂਦ ਹਨ। ਇਹ ਇੱਕ ਗੈਰ-ਮੁਨਾਫ਼ਾ ਅੰਤਰਰਾਸ਼ਟਰੀ ਸੰਸਥਾ ਵਿਕੀਮੀਡੀਆ ਫਾਊਂਡੇਸ਼ਨ ਦੁਆਰਾ ਚਲਾਇਆ ਜਾਂਦਾ ਹੈ। ਇਸ ਵਿੱਚ ਤਕਰੀਬਨ 23 ਮਿਲੀਅਨ (2 ਕਰੋੜ 30 ਲੱਖ) ਲੇਖ ਹਨ, ਜਿੰਨ੍ਹਾ ਵਿੱਚੋਂ 4 ਮਿਲੀਅਨ (40 ਲੱਖ) ਤੋਂ ਜ਼ਿਆਦਾ ਲੇਖ ਇਕੱਲੇ ਅੰਗਰੇਜ਼ੀ ਵਿਕੀਪੀਡੀਆ ਵਿੱਚ ਅਤੇ 27,388 ਲੇਖ ਪੰਜਾਬੀ ਵਿਕੀਪੀਡੀਆ ਵਿੱਚ ਹਨ ਜੋ ਸਾਰੀ ਦੁਨੀਆਂ ਦੇ ਵਰਤੋਂਕਾਰਾਂ ਦੁਆਰਾ ਮਿਲ ਕੇ ਲਿਖੇ ਗਏ ਹਨ। ਵਿਕੀਪੀਡੀਆ ਵਿੱਚ ਹਰ ਕੋਈ ਨਵੇਂ ਲੇਖ ਲਿਖ ਸਕਦਾ ਹੈ ਅਤੇ ਪਹਿਲਾਂ ਬਣੇ ਤਕਰੀਬਨ ਸਾਰੇ ਲੇਖਾਂ ਨੂੰ ਸੋਧ ਸਕਦਾ ਹੈ।
ਗੁਰਦਿਆਲ ਸਿੰਘ(10 ਜਨਵਰੀ, 1933-16 ਅਗਸਤ, 2016) ਪੰਜਾਬ ਦਾ ਮਸ਼ਹੂਰ ਨਾਵਲਿਸਟ ਹੈ। ਪਿਤਾ ਜਗਤ ਸਿੰਘ ਦੇ ਘਰ ਮਾਤਾ ਨਿਹਾਲ ਕੌਰ ਦੀ ਕੁੱਖੋਂ 10 ਜਨਵਰੀ 1933 ਨੂੰ ਪੈਦਾ ਹੋਏ ਪ੍ਰੋ. ਗੁਰਦਿਆਲ ਸਿੰਘ ਨੇ ਬਚਪਨ ਵਿਚ ਸਕੂਲ ਦੀ ਪੜ੍ਹਾਈ ਵਿਚਾਲੇ ਛੱਡਕੇ ਸੱਤ ਸਾਲ ਇਕ ਕਾਮੇ ਦੇ ਰੂਪ ਵਿਚ ਮੁਸ਼ੱਕਤ ਭਰੀ ਜ਼ਿੰਦਗੀ ਹੰਢਾਈ। ਜਵਾਨੀ ਦੀ ਚੜ੍ਹਦੀ ਉਮਰੇ ਆਪਣੇ ਆਲੇ-ਦੁਆਲੇ ਦੇ ਲੋਕਾਂ ਦਾ ਅਤੇ ਖ਼ੁਦ ਆਪਣਾ ਜੀਵਨ ਸੁਖਾਵਾਂ ਬਣਾਉਣ ਦੀ ਤਾਂਘ ਉਨ੍ਹਾਂ ਅੰਦਰ ਮਚਲਣ ਲੱਗੀ ਅਤੇ ਇਸ ਖਾਹਿਸ਼ ਸਦਕਾ ਉਹ ਪ੍ਰਾਇਮਰੀ ਅਧਿਆਪਕ ਬਣ ਗਏ। 7 ਸਾਲ ਪੰਜਾਬੀ ਅਧਿਆਪਕ ਦੀ ਸੇਵਾ ਉਪਰੰਤ 1971 ਵਿਚ ਉਹ ਕਾਲਜ ਵਿਚ ਪੰਜਾਬੀ ਲੈਕਚਰਾਰ ਲੱਗ ਗਏ ਅਤੇ ਪੰਜਾਬੀ ਯੂਨੀਵਰਸਿਟੀ ਦੇ ਰਿਜਨਲ ਸੈਂਟਰ ਬਠਿੰਡਾ ਦੇ ਮੁਖੀ ਵਜੋਂ ਉਹ ਸੇਵਾ ਮੁਕਤ ਹੋਏ। ਪ੍ਰੋ. ਗੁਰਦਿਆਲ ਸਿੰਘ ਨੇ ਆਪਣਾ ਸਾਹਿਤਕ ਸਫਰ 1957 ਵਿਚ ਇਕ ਕਹਾਣੀਕਾਰ ਵਜੋਂ ਸ਼ੁਰੂ ਕੀਤਾ ਅਤੇ ਥੋੜ੍ਹੇ ਹੀ ਸਮੇਂ ਵਿਚ ਉਨ੍ਹਾਂ ਦਾ ਜ਼ਿਕਰ ਪੰਜਾਬੀ ਦੇ ਉੱਚਕੋਟੀ ਦੇ ਕਹਾਣੀਕਾਰਾਂ ਵਿਚ ਹੋਣ ਲੱਗਿਆ। 1964 ਵਿਚ ਜਦੋਂ ਉਨ੍ਹਾਂ ਦਾ ਪਹਿਲਾ ਨਾਵਲ 'ਮੜ੍ਹੀ ਦਾ ਦੀਵਾ' ਪ੍ਰਕਾਸ਼ਿਤ ਹੋਇਆ ਤਾਂ ਪੰਜਾਬੀ ਸਾਹਿਤ ਵਿਚ ਏਨਾ ਚਰਚਿਤ ਹੋਇਆ ਕਿ ਉਨ੍ਹਾਂ ਦੇ ਨਾਂ ਦੇ ਨਾਲ 'ਮੜ੍ਹੀ ਦਾ ਦੀਵਾ' ਜੁੜ ਗਿਆ। ਸੁਪ੍ਰਸਿੱਧ ਪੰਜਾਬੀ ਵਿਦਵਾਨ ਅਤੇ ਆਲੋਚਕ ਡਾ.
ਭਾਸ਼ਾ ਸੰਚਾਰ ਦੀਆਂ ਕਠਿਨ ਪ੍ਰਣਾਲੀਆਂ ਪ੍ਰਾਪਤ ਕਰਨ ਅਤੇ ਉਨ੍ਹਾਂ ਦੀ ਵਰਤੋਂ ਕਰਨ ਦੀ ਮਨੁੱਖੀ ਸਮਰੱਥਾ ਹੁੰਦੀ ਹੈ, ਅਤੇ ਇੱਕ ਭਾਸ਼ਾ ਅਜਿਹੀ ਪ੍ਰਣਾਲੀ ਦੀ ਕੋਈ ਵਿਸ਼ੇਸ਼ ਉਦਾਹਰਨ ਹੁੰਦੀ ਹੈ। ਭਾਸ਼ਾ ਦਾ ਵਿਗਿਆਨਕ ਅਧਿਅਨ ਕਰਨ ਵਾਲੇ ਵਿਗਿਆਨ ਨੂੰ ਭਾਸ਼ਾ ਵਿਗਿਆਨ ਕਿਹਾ ਜਾਂਦਾ ਹੈ। ਇਹ ਪਤਾ ਕਰਨਾ ਅਸੰਭਵ ਹੈ ਕਿ ਦੁਨੀਆਂ ਵਿੱਚ ਠੀਕ ਕਿੰਨੀਆਂ ਭਾਸ਼ਾਵਾਂ ਹਨ, ਅਤੇ ਇਹ ਗਿਣਤੀ ਭਾਸ਼ਾਵਾਂ ਅਤੇ ਉਪਭਾਸ਼ਾਵਾਂ ਵਿਚਕਾਰ ਅੰਸ਼ਕ ਤੌਰ ਤੇ ਮਨਮਾਨੇ ਭੇਦ ਉੱਤੇ ਨਿਰਭਰ ਕਰਦੀ ਹੈ। ਵੈਸੇ, ਅਨੁਮਾਨਾਂ ਅਨੁਸਾਰ ਇਹ ਗਿਣਤੀ 6000 ਅਤੇ 7000 ਦੇ ਵਿੱਚਕਾਰ ਹੈ। ਕੁਦਰਤੀ ਭਾਸ਼ਾਵਾਂ ਆਵਾਜ਼ਾਂ ਅਤੇ ਇਸ਼ਾਰਿਆਂ ਉੱਤੇ ਨਿਰਭਰ ਹੁੰਦੀਆਂ ਹਨ ਪਰ ਅੱਗੇ ਇਨ੍ਹਾਂ ਨੂੰ ਦੇਖਣ, ਸੁਣਨ ਅਤੇ ਸਪਰਸ਼ ਆਧਾਰਿਤ ਦੁਜੈਲੇ ਮਾਧਿਅਮਾਂ ਰਾਹੀਂ ਕੋਡਬੰਦ ਕੀਤਾ ਜਾ ਸਕਦਾ ਹੈ, ਮਿਸਾਲ ਲਈ ਅੱਖਰੀ ਲੇਖਣੀ, ਬਰੇਲ ਅਤੇ ਸੀਟੀਆਂ
ਲੋਕ - ਨਾਟਕ ਲੋਕਧਾਰਾ ਦਾ ਇੱਕ ਭਾਗ ਹੈ ਜਿਸ ਦਾ ਸੰਬੰਧ ਲੋਕ-ਸਾਹਿਤ ਅਤੇ ਲੋਕ-ਕਲਾ ਦੋਹਾਂ ਨਾਲ ਹੈ।ਲੋਕ ਨਾਟ ਮਿਥਿਕ-ਕਥਾਵਾਂ ਵਾਂਗ ਹਰ ਤਰ੍ਹਾਂ ਦੀਆਂ ਪਰਿਸਥਿਤੀਆਂ ਤੇ ਹਰ ਇਤਿਹਾਸਿਕ ਦੌਰ ਵਿਚ ਪੈਦਾ ਨਹੀ ਹੋ ਸਕਦਾ। ਪੰਜਾਬ ਵਿੱਚ ਨ੍ਰਿਤ-ਕਲਾ ਆਰੀਅਨ ਲੋਕਾਂ ਦੇ ਭਾਰਤ ਵਿੱਚ ਆਉਣ ਤੋਂ ਪਹਿਲਾ ਵਿਕਸਿਤ ਹੋ ਚੁੱਕੀ ਸੀ। ਹਰਚਰਨ ਸਿੰਘ ਦੇ ਕਥਨ ਅਨੁਸਾਰ,” ਹੜੱਪਾ ਤੇ ਮਹਿਜੋਦੜੋ ਦੀ ਖੁਦਾਈ ਦੀ ਲੱਭੀਆਂ ਨਚਾਰਾਂ ਦੀਆਂ ਸ਼ਰਤੀਆਂ ਤੋਂ ਇਹ ਸਪੱਸ਼ਟ ਹੈ ਕਿ ਉਸ ਕਾਲ ਵਿੱਚ ਲੋਕਾਂ ਦੇ ਨ੍ਰਿਤ ਕਲਾ ਵਿੱਚ ਕਾਫ਼ੀ ਪਰਪਕਤਾ ਪ੍ਰਾਪਤ ਕਰ ਲਈ ਸੀ।” ਨ੍ਰਿਤ ਨੂੰ ਤਾਲ ਵਿੱਚ ਕਰਨ ਲਈ ਸਾਜ਼ ਦੀ ਲੋੜ ਹੰੁਦੀ ਹੈ।” ਨਾਚ ਦਾ ਰਾਗ ਨਾਲ ਸੰਬੰਧ ਮੁਢੋਂ ਤੁਰਿਆਂ ਆ ਰਿਹਾ ਹੈ। ਇਸ ਦੇ ਸਬੂਤ ਹੜੱਪਾ ਸੱਭਿਅਤਾ ਵਿੱਚ ਮਿਲ ਚੁੱਕੇ ਹਨ।” ਲੋਕ ਨਾਟਕ ਲੋਕ ਸਾਹਿਤ ਦਾ ਮਹੱਤਵਪੂਰਨ ਅੰਗ ਤੇ ਪ੍ਰਗਟਾਅ ਰੂਪ ਹੈ । ਪੰਜਾਬ ਦੇ ਲੋਕ ਜੀਵਨ ਨਾਲ਼ ਸੰਬੰਧਿਤ ਕਲਾਵਾਂ ਦਾ ਵੱਖਰਾ ਸੰਸਾਰ ਹੈ । ਲੋਕ ਨਾਟਕ ਲੋਕ-ਧਾਰਾ ਦਾ ਇੱਕ ਭਾਗ ਹੈ ਜਿਸ ਦਾ ਸੰਬੰਧ ਲੋਕ ਸਾਹਿਤ ਅਤੇ ਲੋਕ ਕਲਾ ਦੋਹਾਂ ਨਾਲ਼ ਹੈ । ਹਰਚਰਨ ਸਿੰਘ ਦੇ ਕਥਨ ਅਨੁਸਾਰ , “ ਹੜੱਪਾ ਅਤੇ ਮੋਹਿੰਜੋਦੜੋ ਦੀ ਖ਼ੁਦਾਈ ਤੋਂ ਲੱਭੀਆਂ ਨਚਾਰਾਂ ਦੀਆਂ ਮੂਰਤੀਆਂ ਤੋਂ ਇਹ ਹੈ ਕਿ ਉਸ ਕਾਲ਼ ਦੇ ਲੋਕਾਂ ਨੇ ਨ੍ਰਿਤ ਕਲਾ ਵਿੱਚ ਕਾਫ਼ੀ ਪਰਪੱਕਤਾ ਪ੍ਰਾਪਤ ਕਰ ਲਈ ਸੀ । ” ਲੋਕ ਨਾਟਕ ਵਿੱਚ ਕਹਾਣੀ ਅੰਸ ਦਾ ਹੋਣਾ ਜ਼ਰੂਰੀ ਹੈ । ਇਹ ਕੋਈ ਮਾਮੂਲੀ ਘਟਨਾ ਜਾਂ ਝਾਕੀ ਵੀ ਹੋ ਸਕਦੀ ਹੈ । ਕੋਈ ਇਤਿਹਾਸਕ ਮਿਥਿਹਾਸਿਕ ਜਾਂ ਰੁਮਾਂਟਿਕ ਬਿਰਤਾਂਤ ਵੀ । ਕਰਨੈਲ ਸਿੰਘ ਥਿੰਦ ਅਨੁਸਾਰ , “ ਲੋਕ ਨਾਟਕ ਕੁਦਰਤ ਦੇ ਖੁੱਲ੍ਹੇ ਵਾਯੂ-ਮੰਡਲ ਵਿੱਚ ਖੇਡੇ ਜਾਣ ਵਾਲ਼ਾ ਪਰੰਪਰਾ ਦੇ ਅੰਸ਼ਾਂ ਨਾਲ਼ ਭਰਪੂਰ ਅਜਿਹਾ ਨਾਟਕ ਹੈ ਜਿਸ ਵਿੱਚ ਲੋਕਪ੍ਰਿਆ ਕਥਾਨਕ ਨੂੰ ਵੰਨ ਸੁਵੰਨੇ ਪਾਤਰਾਂ ਦੁਆਰਾ ਲੋਕ ਗੀਤਾਂ ਤੇ ਲੋਕ ਨਾਚਾਂ ਦੀ ਸਹਾਇਤਾ ਦੁਆਰਾ ਪੇਸ਼ ਕੀਤਾ ਗਿਆ ਹੋਵੇ । ” ਲੋਕ ਨਾਟਕ ਦਾ ਮੁੱਢ ਪੰਜਾਬ ਵਿੱਚ ਵਿਖਾਏ ਜਾਂਦੇ ਤਮਾਸ਼ਿਆਂ ਵਿੱਚ ਵੇਖਿਆ ਜਾ ਸਕਦਾ ਹੈ । ਪੰਜਾਬ ਵਿੱਚ ਲੋਕ ਨਾਟਕ ਨੂੰ ਜੀਵੰਤ ਰੱਖਣ ਵਿੱਚ ਇੱਥੋਂ ਦੇ ਭੰਡਾਂ ਅਤੇ ਮਰਾਸੀਆਂ ਦਾ ਬੜਾ ਯੋਗਦਾਨ ਹੈ । ਪੰਜਾਬ ਦਾ ਲੋਕ ਨਾਟ ਪਿੰਡਾਂ ਵਿੱਚ ਜੰਮਿਆ ਅਤੇ ਵਿਕਸਿਆ ਹੈ । ਇਸ ਨੂੰ ਪਿੰਡ ਦੇ ਭੰਡਾਂ , ਮਰਾਸੀਆਂ , ਭੁਗਤੀਏ ਤੇ ਰਾਸਧਾਰੀਏ ਆਪਣੇ ਲਹੂ ਨਾਲ਼ ਪਾਲ਼ਦੇ ਹਨ ਲੋਕ-ਨਾਟ ਦੇ ਵਿਕਾਸ ਦੀ ਪਹਿਲੀ ਪ੍ਰਮੁੱਖ ਗੱਲ ਤਾਂ ਇਹ ਹੈ ਕਿ ਇਹ ਸ਼ਾਂਤੀ ਦੇ ਸਮੇਂ ਹੀ ਵਿਕਾਸ ਕਰ ਸਕਦਾ ਹੈ। ਦੂਸਰਾ ਇਸਦੇ ਵਿਕਾਸ ਕਰਨ ਲਈ ਕੋਈ ਪ੍ਰਮੁੱਖ ਸਮਾਜਿਕ-ਕਾਰਜ ਹੋਣਾ ਚਾਹੀਦਾ ਹੈ। ਇਹ ਕਾਰਜ ਭਾਵੇਂ ਧਾਰਮਿਕ ਹੀ ਕਿਉ ਨਾ ਹੋਵੇ।
ਪੰਜਾਬ ਸ਼ਬਦ ਫ਼ਾਰਸੀ ਦੇ ਸ਼ਬਦ "ਪੰਜ" ਅਤੇ "ਆਬ" ਦੇ ਸੁਮੇਲ ਤੋਂ ਬਣਿਆ ਹੈ। ਇਸ ਸ਼ਬਦ ਦੀ ਸਭ ਤੋਂ ਪਹਿਲੀ ਵਰਤੋਂ ਇਬਨ ਬਤੂਤਾ ਦੀਆਂ ਲਿਖਤਾਂ ਵਿੱਚ ਮਿਲਦੀ ਹੈ ਜੋ 14ਵੀਂ ਸਦੀ ਵਿੱਚ ਇਸ ਇਲਾਕੇ ਵਿੱਚ ਆਇਆ ਸੀ। ਇਸਦੀ ਵੱਡੇ ਪੱਧਰ ਉੱਤੇ ਵਰਤੋਂ 16ਵੀਂ ਸਦੀ ਦੇ ਦੂਜੇ ਹਿੱਸੇ ਦੀ ਕਿਤਾਬ "ਤਰੀਖ਼ ਸ਼ੇਰ ਸ਼ਾਹ ਸੂਰੀ" ਵਿੱਚ ਮਿਲਦੀ ਹੈ, ਜਿਸ ਵਿੱਚ ਪੰਜਾਬ ਸ਼ਬਦ ਸ਼ੇਰਖ਼ਾਨ ਦੇ ਕਿਲ੍ਹੇ ਦੀ ਉਸਾਰੀ ਦੇ ਹਵਾਲੇ ਨਾਲ ਆਉਂਦਾ ਹੈ। ਇਸ ਤੋਂ ਪਹਿਲਾਂ ਪੰਜਾਬ ਵਰਗਾ ਜ਼ਿਕਰ ਮਹਾਂਭਾਰਤ ਦੇ ਕਿੱਸੇ ਕਹਾਣੀਆਂ ਵਿੱਚ ਵੀ ਹੈ ਜੋ ਪੰਚ-ਨਦ (ਪੰਜ ਨਦੀਆਂ) ਦੇ ਹਵਾਲੇ ਨਾਲ਼ ਹੈ। ਇਸ ਦੇ ਮਗਰੋਂ ਆਈਨ-ਏ-ਅਕਬਰੀ ਵਿੱਚ ਅਬੁਲ ਫ਼ਜ਼ਲ ਨੇ ਲਿਖਿਆ ਹੈ ਕਿ ਇਹ ਇਲਾਕਾ ਦੋ ਹਿੱਸਿਆਂ ਵਿੱਚ ਵੰਡਿਆ ਸੀ, ਲਾਹੌਰ ਤੇ ਮੁਲਤਾਨ। ਇਸ ਆਈਨ ਅਕਬਰੀ ਦੇ ਦੂਜੇ ਹਿੱਸੇ ਵਿੱਚ ਅਬੁਲ ਫ਼ਜ਼ਲ ਨੇ ਪੰਜਾਬ ਨੂੰ ਪੰਜ-ਨਦ ਲਿਖਿਆ ਹੈ। ਇਸ ਦੇ ਇਲਾਵਾ ਮੁਗ਼ਲ ਬਾਦਸ਼ਾਹ ਜਹਾਂਗੀਰ ਨੇ ਆਪਣੀ "ਤਜ਼ਕ-ਏ-ਜਹਾਂਗੀਰੀ" ਵਿੱਚ ਵੀ ਪੰਜਾਬ ਲਫ਼ਜ਼ ਵਰਤਿਆ ਹੈ। ਪੰਜਾਬ ਫ਼ਾਰਸੀ ਦੇ ਪੰਜ ਯਾਨੀ ਪੰਚ ਅਤੇ ਆਬ ਯਾਨੀ ਪਾਣੀ ਤੋਂ ਲਿਆ ਹੈ, ਜਿਸਦਾ ਮਤਲਬ ਪੰਜ ਦਰਿਆਵਾਂ ਦੀ ਧਰਤੀ ਬਣਦਾ ਹੈ। ਇਹ ਉਹ ਪੰਜ ਦਰਿਆ ਹਨ ਜਿਹੜੇ ਇਸ ਇਲਾਕੇ ਵਿੱਚ ਵਗਦੇ ਹਨ। ਅੱਜ ਕੱਲ੍ਹ ਦੋ ਦਰਿਆ (ਚਨਾਬ ਅਤੇ ਜੇਹਲਮ) ਪਾਕਿਸਤਾਨ ਵਿੱਚ ਹੀ ਵਗਦੇ ਹਨ। ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿੱਚ ਬਾਕੀ ਤਿੰਨ ਦਰਿਆਵਾਂ (ਸਤਲੁਜ, ਬਿਆਸ ਅਤੇ ਰਾਵੀ) ਦਾ ਪਾਣੀ ਵਗਦਾ ਹੈ, ਜਿਹੜੇ ਭਾਰਤ ਵਿੱਚੋ ਹੁੰਦੇ ਹੋਏ ਪਾਕਿਸਤਾਨ ਵਿੱਚ ਪ੍ਰਵੇਸ਼ ਕਰਦੇ ਹਨ। ਇਸ ਤੋਂ ਪਹਿਲਾਂ ਇਸ ਦਾ ਨਾਂ "ਸਪਤ ਸੰਧੂ" ਯਾਨੀ ਸੱਤ ਦਰਿਆਵਾਂ ਦੀ ਸਰਜ਼ਮੀਨ ਸੀ। "ਤਰੀਖ਼ ਜਿਹਲਮ" ਵਿਚ ਅੰਜੁਮ ਸੁਲਤਾਨ ਸ਼ਹਿਬਾਜ਼ ਨੇ ਲਿਖਿਆ ਹੈ ਕਿ ਸਪਤ ਦਾ ਮਤਲਬ ਸੱਤ ਤੇ ਸੰਧੂ ਦਾ ਮਤਲਬ ਦਰਿਆ ਹੈ।
ਗੀਤਕਾਰ (ਅੰਗਰੇਜ਼ੀ: Songwriter) ਉਹ ਇਨਸਾਨ ਹੁੰਦਾ ਹੈ ਜੋ ਗੀਤ ਲਿਖਦਾ ਹੈ। ਜੋ ਗੀਤਕਾਰ ਆਪਣੇ ਗੀਤਾਂ ਨੂੰ ਖ਼ੁਦ ਹੀ ਗਾਉਂਦੇ ਹਨ ਓਹਨਾਂ ਨੂੰ ਗਾਇਕ-ਗੀਤਕਾਰ ਆਖਦੇ ਹਨ। ਕੁਝ ਖ਼ੁਦ ਹੀ ਗੀਤ ਦਾ ਸੰਗੀਤ ਵੀ ਤਿਆਰ ਕਰਦੇ ਹਨ। ਜੋ ਗੀਤਕਾਰ ਦੂਜੇ ਗਾਇਕਾਂ ਨੂੰ ਆਪਣੇ ਗੀਤ ਦਿੰਦੇ ਹਨ ਓਹਨਾਂ ਨੂੰ ਬਦਲੇ ਵਿੱਚ ਕੰਪਨੀ ਜਾਂ ਗਾਇਕ ਵੱਲੋ ਇੱਕ ਰਕਮ ਦਿੱਤੀ ਜਾਂਦੀ ਹੈ ਜਿਸ ਨੂੰ ਰਾੱਇਲਟੀ (Royalty) ਆਖਦੇ ਹਨ। ਰਾੱਇਲਟੀ ਦੇ ਪੰਜਾਬੀ ਮਾਅਨੇ ਹਨ, ਸ਼ਾਹੀ ਹੱਕ ਜਾਂ ਹੱਕ-ਮਾਲਕੀ।
ਪੰਡਤ ਬ੍ਰਿਜ ਲਾਲ ਕਵੀਸਰ ਪਿੰਡ ਧੌਲਾ ਦੀ ਨਾਮਵਰ ਹਸ਼ਤੀ ਹਨ ਜਿਨ੍ਹਾਂ ਨੇ ਇਕ ਦਰਜਨ ਤੋਂ ਵੱਧ ਕਿੱਸਿਆਂ ਨੂੰ ਕਵੀਸ਼ਰੀ ਦੇ ਰੂਪ ਵਿਚ ਗਾਇਆ। ਭਾਸ਼ਾ ਵਿਭਾਗ ਪੰਜਾਬ ਨੇ ਸੰਨ 2012, 2013 ਅਤੇ 2014 ਲਈ "ਸ਼ੋਮਣੀ ਕਵੀਸ਼ਰ ਪੁਰਸ਼ਕਾਰ' ਦਾ ਸਨਮਾਨ ਦੇ ਕੇ ਨਿਵਾਜਿਆ। ਇਹਨਾਂ ਦੇ ਪਿਤਾ ਦਾ ਨਾਮ ਪੰਡਤ ਕੇਸਵਾ ਨੰਦ ਸੀ ਜੋ ਖੇਤੀ ਦਾ ਕਿੱਤਾ ਕਰਦੇ ਸਨ। ਪ੍ਰਸਿੱਧ ਕਵੀਸ਼ਰ ਪੰਡਤ ਬ੍ਰਹਮਾ ਨੰਦ ਡਿੱਖਾਂ ਵਾਲੇ ਆਪ ਜੀ ਦੇ ਗੁਰੂ ਸਨ।
ਸਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣ ਨੂੰ ਮੁੱਖ ਰੱਖ ਕੇ ਬਹੁਤ ਸਾਰੇ ਵਿਦਵਾਨਾਂ ਨੇ ਇਸ ਨੂੰ ਬਿਅਾਨਿਅਾ ਹੈ। 'ਸਭਿਅਾਚਾਰ' ਸ਼ਬਦ ਮੂਲ ਰੂਪ ਵਿਚ ਦੋ ਸ਼ਬਦਾਂ "ਸਭਿਯ+ਆਚਾਰ" ਦਾ ਸਮਾਸ ਹੈ, ਪੰਜਾਬੀ ਭਾਸ਼ਾ ਵਿਚ ਇਹ ਹਿੰਦੀ ਭਾਸ਼ਾ ਦੇ ਸ਼ਬਦ ਸੰਸਕ੍ਰਿਤੀ ਦੇ ਪਰਿਆਇ ਵਜੋਂ ਪ੍ਰਚਲਿਤ ਹੈ। ਅੰਗਰੇਜ਼ੀ ਭਾਸ਼ਾ ਵਿੱਚ ਇਸਦਾ ਸਮਾਨਾਰਥਕ ਸ਼ਬਦ 'Culture' ਮੰਨਿਆ ਜਾਂਦਾ ਹੈ। "Culture" ਵੀ ਮੂਲ ਰੂਪ ਵਿਚ ਲਾਤੀਨੀ ਭਾਸ਼ਾ ਦੇ ਸ਼ਬਦ "Cultura"' ਤੋਂ ਫਰਾਂਸੀਸੀ ਭਾਸ਼ਾ ਰਾਹੀਂ ਅੰਗਰੇਜ਼ੀ ਵਿਚ ਆਇਆ। ਜਿਥੇ ਇਸਦੇ ਸ਼ਾਬਦਿਕ ਅਰਥ ਵਿਸ਼ੇਸ਼ ਪ੍ਰਕਾਰ ਦੇ ਵਿਕਾਸ ਜਾਂ ਉਪਜਾਊ ਕਾਰਜ ਦੇ ਹਨ। ਸਭਿਆਚਾਰ ਤਿੰਨ ਸਬਦਾਂ "ਸ +ਭੈ+ਆਚਾਰ" ਦਾ ਮੇਲ ਹੈ। 'ਸ' ਦਾ ਅਰਥ ਪੂਰਵ, 'ਭੈ' ਦਾ ਅਰਥ ਨਿਯਮ, 'ਆਚਾਰ' ਦਾ ਅਰਥ ਵਿਵਹਾਰ ਤੇ ਵਿਹਾਰ ਹੈ। ਇਸ ਤਰ੍ਹਾਂ ਪੂਰਵ ਨਿਸ਼ਚਿਤ ਨੇਮਾਂ ਦੁਆਰਾ ਕੀਤਾ ਗਿਆ ਵਿਵਹਾਰ ਤੇ ਵਿਹਾਰ ਸਭਿਆਚਾਰ ਹੈ।
ਜਪਾਨ (ਜਪਾਨੀ: 日本, ਨੀਪੋਨ ਜਾ ਨੀਹੋਨ) ਪੂਰਬੀ ਏਸ਼ੀਆ ਵਿੱਚ ਸਥਿਤ ਇੱਕ ਟਾਪੂ ਦੇਸ਼ ਹੈ ਜੌ ਕਿ ਪ੍ਰਸ਼ਾਤ ਮਾਹਾਂਸਾਗਰ ਵਿੱਚ ਸਥਿਤ ਹੈ। ਇਹ ਚੀਨ, ਕੋਰੀਆ ਅਤੇ ਰੂਸ ਦੇ ਪੂਰਬੀ ਪਾਸੇ ਹੈ। ਜਪਾਨ ਦੇ ਜਪਾਨੀ ਨਾਮ ਨੀਹੋਨ ਦਾ ਮਤਲਬ ਹੈ ਸੂਰਜ ਦਾ ਸਰੋਤ, ਇਸ ਲਈ ਇਸਨੂੰ ਚੜਦੇ ਸੂਰਜ ਦਾ ਦੇਸ਼ ਵੀ ਕਿਹਾ ਜਾਂਦਾ ਹੈ। ਜਪਾਨ ੬੮੫੨ ਟਾਪੂਆਂ ਦਾ ਇੱਕ ਸਮੂਹ ਹੈ। ਹੋਨਸ਼ੂ, ਹੋਕਾਇਡੋ, ਕਿਉਸ਼ੂ ਅਤੇ ਸ਼ੀਕੋਕੂ ਇਸਦੇ ਸਭ ਤੋ ਵਡੇ ੪ ਟਾਪੂ ਹਨ ਜੋ ਇਸਦੇ ਥਲ ਭਾਗ ਦਾ ੯੭% ਹਿੱਸਾ ਹਨ। ਇਸ ਦੀ ਆਬਾਦੀ ੧੨ ਕਰੋੜ ੮੦ ਲੱਖ ਹੈ। ਟੋਕੀਓ ਜਪਾਨ ਦੀ ਰਾਜਧਾਨੀ ਹੈ। ਜਪਾਨ ਜੰਨਸੰਖਿਆ ਦੇ ਹਿਸਾਬ ਨਾਲ਼ ਦੁਨੀਆ ਦਾ ਦਸਵਾਂ ਅਤੇ ਜੀ.ਡੀ.ਪੀ ਦੇ ਲਿਹਾਜ਼ ਨਾਲ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਦੇਸ਼ ਹੈ।
ਪੈਰਿਸ (ਫਰਾਂਸੀਸੀ:Paris) ਫਰਾਂਸ ਦਾ ਇੱਕ ਸੁੰਦਰ ਸ਼ਹਿਰ ਅਤੇ ਰਾਜਧਾਨੀ ਹੈ। ਇਹ ਉੱਤਰੀ ਫ੍ਰਾਂਸ ਵਿੱਚ,ਸੈਨ ਨਦੀ ਦੇ ਕਿਨਾਰੇ, ਈਲ-ਡ-ਫ੍ਰਾਂਸ (Ile-de-France) ਕਹੇ ਜਾਣ ਵਾਲੇ ਖੇਤਰ ਵਿੱਚ ਵਸਿਆ ਹੋਇਆ ਹੈ। ਇਸ ਵਿੱਚ ਫਰਾਂਸਿਸੀ ਭਾਸ਼ਾ ਭਾਸ਼ਾ ਬੋਲੀ ਜਾਂਦੀ ਹੈ। ਇਸ ਦੀ ਅਨੁਮਾਨਿਤ ਜਨਸੰਖਿਆ 2,193,031 ( ਜਨਵਰੀ 2007 ) ਹੈ। ਪੈਰਿਸ (ਫਰਾਂਸਿਸੀ ਉਚਾਰਣ: ਪਾਰੀ) ਫ਼ਰਾਂਸ ਦਾ ਸਭ ਤੋਂ ਪ੍ਰਸਿੱਧ ਨਗਰ ਅਤੇ ਉਸਦੀ ਰਾਜਧਾਨੀ ਹੈ। ੲਿਹਨਾਂ ਹੀ ਨਹੀਂ , ਇਸਨੂੰ ਦੁਨੀਆ ਦੇ ਸਭ ਤੋਂ ਸੁੰਦਰ ਨਗਰਾਂ ਵਿੱਚੋਂ ਇੱਕ ਅਤੇ ਦੁਨੀਆ ਦੀ ਫ਼ੈਸ਼ਨ ਅਤੇ ਗਲੈਮਰ ਰਾਜਧਾਨੀ ਮੰਨਿਆ ਜਾਂਦਾ ਹੈ। ਇੱਥੇ ਉੱਤੇ ਦੁਨੀਆ ਦੀ ਸਭ ਤੋਂ ਪ੍ਰਸਿੱਧ ਅੱਟਾਲਿਕਾ ਆਈਫਾਲ ਟਾਵਰ (ਫਰਾਂਸਿਸੀ: Tour Eiffel ਤੂਰ ਏਫੀਲ) ਸਥਿਤ ਹੈ। ਪੈਰਿਸ ਸ਼ੁਮਾਲ ਵੁਸਤੀ ਫ਼ਰਾਂਸ ਵਿੱਚ ਦਰਯਾਐ ਸੇਨ ਦੇ ਕੰਡੇ ਵਾਸਿਅਾ ਇੱਕ ਸ਼ਹਿਰ ਹੈ ਜੋ ਬਲਹਾਜ ਆਬਾਦੀ ਮੁਲਕ ਦਾ ਸਭ ਵਲੋਂ ਬਹੁਤ ਸ਼ਹਿਰ ਅਤੇ ਦਾਰੁਲਹਕੂਮਤ ਹੈ। ਸ਼ਹਿਰ, ਜਿਸ ਦੀ ਇੰਤੀਜਾਮੀ ਸਰਹਦੇਂ 1860ਏ ਵਲੋਂ ਤਬਦੀਲ ਨਹੀਂ ਹੋਈ , ਦੀ ਕੁਲ ਆਬਾਦੀ 2,203,817 (ਜਨਵਰੀ 2006) ਹੈ ਜਦੋਂ ਕਿ ਅਮ ਏਲਬਲਦ ਦੇ ਇਲਾਕੇ ਦੀ ਕੁਲ ਆਬਾਦੀ 11,769,433 ( ਜਨਵਰੀ 2006ਏ ) ਹੈ ਅਤੇ ਇਸ ਤਰ੍ਹਾਂ ਇਹ ਯੂਰੋਪ ਦੇ ਵੱਡੇ ਅਮ ਏਲਬਲਦ ਵਿੱਚੋਂ ਇੱਕ ਹੈ। ਗੁਜਸ਼ਤਾ ਦੋ ਹਜਾਰ ਸਾਲਾਂ ਵਲੋਂ ਕਾਇਮ ਇਹ ਅਹਿਮ ਸ਼ਹਿਰ ਅੱਜ ਦੁਨੀਆ ਦਾ ਅਹਿਮ ਕਾਰੋਬਾਰੀ ਅਤੇ ਸਕਾਫਤੀ ਮਰਕਜ ਹੈ ਅਤੇ ਆਲਮੀ ਸਿਆ ਸਿਆਤ, ਗਿਆਨ, ਤਫਰੀਹ, ਅਬਲਾਗ, ਫੈਸ਼ਨ, ਅਲਵਮ ਅਤੇ ਫਨੂਨ ਉੱਤੇ ਇਸ ਦੇ ਗਹਿਰੇ ਅਸਰਾਤ ਹਨ ਅਤੇ ਜੋ ਉਸਨੂੰ ਵੱਡੇ ਆਲਮੀ ਸ਼ਹਿਰਾਂ ਵਿੱਚੋਂ ਇੱਕ ਬਣਾਉਂਦੇ ਹਨ । ਪੈਰਿਸ ਸ਼ਹਿਰ ਅਤੇ ਪੈਰਿਸ ਖਿੱਤਾ ਫ਼ਰਾਂਸ ਦੀ ਕੁਲ ਜੀ ਡੀ ਪੀ ਦਾ ਇੱਕ ਚੌਥਾਈ ਪੈਦਾ ਕਰਦਾ ਹੈ ਜੋ 2007ਏ ਦੇ ਮੁਤਾਬਕ 533 . 6 ਅਰਬ ੀਵਰਓ - ( 731.