ਪੰਜਾਬੀ ਵਿਕੀਪੀਡੀਆ ਦੇ ਸਭ ਤੋਂ ਜ਼ਿਆਦਾ ਵੇਖੇ ਜਾਣ ਵਾਲੇ ਲੇਖ, ਰੋਜ਼ਾਨਾ ਨਵਪੂਰਤ ਹੋਰ ਜਾਣੋ...
ਵੇਲੇਨਟਾਈਨ ਡੇ ਇੱਕ ਉਤਸਵ ਦਿਵਸ ਹੈ। ਇਸਨੂੰ ਸੰਤ ਵੈਲਨਟਾਈਨ ਡੇ ਜਾਂ ਫੀਸਟ ਔਫ ਸੇਂਟ ਵੈਲਨਟਾਈਨ ਡੇ ਵੀ ਕਿਹਾ ਜਾਂਦਾ ਹੈ। ਇਹ ਹਰ ਸਾਲ ਦੀ 14 ਫ਼ਰਵਰੀ ਨੂੰ ਦੁਨੀਆਂ ਦੇ ਬਹੁਤ ਸਾਰੇ ਦੇਸ਼ਾਂ ਵਿੱਚ ਮਨਾਇਆ ਜਾਂਦਾ ਹੈ ਭਾਵੇਂ ਕਿ ਬਹੁਤਿਆਂ ਦੇਸ਼ਾਂ ਵਿੱਚ ਇਸ ਦੀ ਛੁਟੀ ਨਹੀਂ ਹੁੰਦੀ। 14 ਫ਼ਰਵਰੀ ਸੰਨ 278 ਦੇ ਦਿਨ ਰੋਮ ਦੇ ਰਾਜੇ ਕਲੌਡੀਅਸ ਨੇ ਪਾਦਰੀ ਵੈਲਨਟਾਈਨ ਦਾ ਸਿਰ ਵੱਢ ਕੇ ਉਸ ਨੂੰ ਸਜ਼ਾ-ਏ-ਮੌਤ ਦਿਤੀ। ਉਨ੍ਹੀਂ ਦਿਨੀਂ ਰੋਮ ਦਾ ਰਾਜਾ ਇਕ ਵੱਡੀ ਫ਼ੌਜ ਬਣਾਉਣੀ ਚਾਹੁੰਦਾ ਸੀ ਪਰ ਲੋਕ ਫ਼ੌਜ ਵਿਚ ਭਰਤੀ ਨਹੀਂ ਸਨ ਹੋਣਾ ਚਾਹੁੰਦੇ। ਰਾਜੇ ਕਲੌਡੀਅਸ ਦਾ ਖ਼ਿਆਲ ਸੀ ਕਿ ਲੋਕ ਅਪਣੀਆਂ ਬੀਵੀਆਂ ਅਤੇ ਪਰਵਾਰ ਨਾਲ ਮੋਹ ਹੋਣ ਕਰ ਕੇ ਫ਼ੌਜ ਵਿਚ ਭਰਤੀ ਨਹੀਂ ਹੁੰਦੇ। ਇਸ ਲਈ ਉਸ ਨੇ ਵਿਆਹ ਤੇ ਮੰਗਣੀਆਂ 'ਤੇ ਪਾਬੰਦੀ ਲਾ ਦਿਤੀ। ਪਾਦਰੀ ਇਸ ਨੂੰ ਬੇਇਨਸਾਫ਼ੀ ਸਮਝਦਾ ਸੀ। ਇਸ ਲਈ ਉਸ ਨੇ ਚੋਰੀ ਚੋਰੀ ਵਿਆਹ ਕਰਨੇ ਜਾਰੀ ਰੱਖੇ। ਅਖ਼ੀਰ ਇਸ ਦਾ ਰਾਜ਼ ਖੁੱਲ੍ਹ ਗਿਆ ਅਤੇ ਵੈਲਨਟਾਈਨ ਨੂੰ ਗਿ੍ਫ਼ਤਾਰ ਕਰ ਕੇ ਉਸ ਨੂੰ ਸਜ਼ਾ-ਏ-ਮੋਤ ਦਿਤੀ ਗਈ। ਉਸ ਨੂੰ ਸੋਟੀਆਂ ਮਾਰ-ਮਾਰ ਕੇ ਖ਼ਤਮ ਕਰ ਕੇ ਉਸ ਦਾ ਸਿਰ ਵੱਢ ਦਿਤਾ ਗਿਆ। ਲੋਕ ਕਥਾ ਅਨੁਸਾਰ, ਆਪਣੇ ਜੇਲ੍ਹ ਦੇ ਸਮੇਂ ਜੇਲਰ ਦੀ ਬੇਟੀ ਦਾ ਇਲਾਜ ਕਰ ਕੇ ਉਸ ਦੀ ਬਿਮਾਰੀ ਨੂੰ ਠੀਕ ਕਰ ਦਿੱਤਾ। ਜਦ ਉਹ ਜੇਲ ਵਿਚ ਸੀ ਤਾਂ ਇਸ ਦੌਰਾਨ ਜੇਲਰ ਦੀ ਕੁੜੀ ਨੂੰ ਉਸ ਨਾਲ ਪਿਆਰ ਹੋ ਗਿਆ। ਮਾਰੇ ਜਾਣ ਤੋਂ ਪਹਿਲਾਂ ਉਸ ਨੇ ਉਸ ਕੁੜੀ ਨੂੰ ਇਕ ਰੁੱਕਾ ਲਿਖਿਆ ਜਿਸ 'ਤੇ ਲਿਖਿਆ ਸੀ 'From your Valentine (ਤੇਰੇ ਵੈਲਨਟਾਈਨ ਵਲੋਂ)'। ਮਰਨ ਮਗਰੋਂ ਉਸ ਨੂੰ 'ਸੇਂਟ' ਦਾ ਰੁਤਬਾ ਦਿਤਾ ਗਿਆ।
ਆਈ.ਐਸ.ਬੀ.ਐਨ ਜਿਸ ਨੂੰ ਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰ (ਅੰਤਰਰਾਸ਼ਟਰੀ ਮਿਆਰੀ ਪੁਸਤਕ ਸੰਖਿਆ)ਕਿਹਾ ਜਾਦਾ ਹੈ। ਇਹ ਹਰ ਕਿਤਾਬ ਨੂੰ ਉਸਦਾ ਆਪਣਾ ਅਨੂਠਾ ਸੰਖਿਆ ਅੰਕ ਦੇਣ ਦੀ ਵਿਧੀ ਹੈ। ਇਸ ਸੰਖਿਆ ਅੰਕ ਦੇ ਜ਼ਰੀਏ ਵਿਸ਼ਵ ਵਿੱਚ ਛਪੀ ਕਿਸੇ ਵੀ ਕਿਤਾਬ ਨੂੰ ਅਸਾਨੀ ਨਾਲ ਖੋਜਿਆ ਜਾ ਸਕਦਾ ਹੈ ਅਤੇ ਇਸਦੇ ਬਾਰੇ ਵਿੱਚ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਪਹਿਲਾ ਇਹ ਨੰਬਰ ਕੇਵਲ ਉੱਤਰ ਅਮਰੀਕਾ, ਯੂਰਪ ਅਤੇ ਜਾਪਾਨ ਵਿੱਚ ਪ੍ਰਚਲਿੱਤ ਸੀ, ਪਰ ਹੁਣ ਇਸ ਦੀ ਵਰਤੋਂ ਪੂਰੇ ਵਿਸ਼ਵ ਵਿੱਚ ਹੋਣ ਲੱਗ ਪਈ ਹੈ। ਆਈ.ਐਸ.ਬੀ.ਐਨ ਸੰਖਿਆ ਅੰਕ ਵਿੱਚ 10 ਅੰਕ ਹੋਇਆ ਕਰਦੇ ਸਨ। 2007 ਵਿੱਚ ਇਸਦੀ ਸੰਖਿਆ ਅੰਕ 13 ਹੋ ਗਏ।
ਪੰਜਾਬੀ /pʌnˈdʒɑːbi/ (ਸ਼ਾਹਮੁਖੀ: پنجابی) (ਗੁਰਮੁਖੀ: ਪੰਜਾਬੀ) ਪੰਜਾਬ ਦੀ ਭਾਸ਼ਾ, ਜਿਸ ਨੂੰ ਪੰਜਾਬ ਖੇਤਰ' ਦੇ ਵਸਨੀਕ ਜਾਂ ਸੰਬੰਧਤ ਲੋਕ ਬੋਲਦੇ ਹਨ। ਇਹ ਭਾਸ਼ਾਵਾਂ ਦੇ ਹਿੰਦ-ਇਰਾਨੀ ਪਰਵਾਰ ਵਿੱਚੋਂ ਹਿੰਦ-ਯੂਰਪੀ ਪਰਵਾਰ ਨਾਲ ਸਬੰਧ ਰੱਖਦੀ ਹੈ। ਇਹ ਪੰਜਾਬੀਆਂ ਦੀ ਮਾਂ ਬੋਲੀ ਹੈ ਅਤੇ ਸਿੱਖੀ ਦੀ ਧਾਰਮਿਕ ਭਾਸ਼ਾ ਵੀ ਹੈ, ਜਿਸ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕੀਤੀ ਗਈ ਹੈ। ਇਹ ਦੁਨੀਆਂ ਅਤੇ ਖਾਸ ਕਰ ਦੱਖਣੀ ਏਸ਼ੀਆ ਦੇ ਉੱਘੇ ਭੰਗੜਾ ਸੰਗੀਤ ਦੀ ਭਾਸ਼ਾ ਹੈ। ਪਾਕਿਸਤਾਨ ਵਿੱਚ ਇਹ ਸਭ ਤੋਂ ਵੱਧ ਬੋਲੀ ਜਾਣ ਵਾਲੀ ਬੋਲੀ ਹੈ।
ਅੰਗਰੇਜ਼ੀ ਜਾਂ ਅੰਗਰੇਜੀ ( English ਇੰਗਲਿਸ਼) ਹਿੰਦ-ਯੂਰਪੀ ਭਾਸ਼ਾ-ਪਰਿਵਾਰ ਵਿੱਚ ਆਉਂਦੀ ਹੈ ਅਤੇ ਇਸ ਪੱਖੋਂ ਹਿੰਦੀ, ਉਰਦੂ, ਫ਼ਾਰਸੀ ਆਦਿ ਦੇ ਨਾਲ ਇਸਦਾ ਦੂਰ ਦਾ ਰਿਸ਼ਤਾ ਬਣਦਾ ਹੈ। ਇਹ ਇਸ ਪਰਿਵਾਰ ਦੀ ਜਰਮਨਿਕ ਸ਼ਾਖਾ ਵਿੱਚ ਰੱਖੀ ਜਾਂਦੀ ਹੈ। ਇਸਨੂੰ ਦੁਨੀਆ ਦੀ ਸਭ ਤੋਂ ਪਹਿਲੀ ਅੰਤਰਰਾਸ਼ਟਰੀ ਭਾਸ਼ਾ ਮੰਨਿਆ ਜਾਂਦਾ ਹੈ। ਇਹ ਦੁਨੀਆਂ ਦੇ ਕਈ ਦੇਸ਼ਾਂ ਦੀ ਮੁੱਖ ਰਾਜ ਭਾਸ਼ਾ ਹੈ ਅਤੇ ਅਜੋਕੇ ਦੌਰ ਵਿੱਚ ਕਈ ਦੇਸ਼ਾਂ ਵਿੱਚ ਵਿਗਿਆਨ, ਕੰਪਿਊਟਰ, ਸਾਹਿਤ, ਸਿਆਸਤ ਅਤੇ ਉੱਚ ਸਿੱਖਿਆ ਦੀ ਵੀ ਮੁੱਖ ਭਾਸ਼ਾ ਹੈ। ਅੰਗਰੇਜ਼ੀ ਭਾਸ਼ਾ ਰੋਮਨ ਲਿਪੀ ਵਿੱਚ ਲਿਖੀ ਜਾਂਦੀ ਹੈ।
ਮਾਰਕਸ ਸੋਹੋ ਵਿੱਚ (Marx in Soho) ਇੱਕ 1999 ਵਨ-ਮੈਨ ਪਲੇ ਜੋ ਅਮਰੀਕੀ ਇਤਿਹਾਸਕਾਰ ਹਾਵਰਡ ਜਿਨ ਨੇ 19ਵੀਂ-ਸਦੀ ਦੇ ਦਾਰਸ਼ਨਿਕ ਕਾਰਲ ਮਾਰਕਸ ਦੇ ਜੀਵਨ ਬਾਰੇ ਲਿਖਿਆ ਹੈ। ਜਿਨ ਨੇ ਇਹ ਨਾਟਕ "ਉਹ ਮਾਰਕਸ ਜਿਸ ਬਾਰੇ ਬਹੁਤ ਘੱਟ ਲੋਕਾਂ ਨੂੰ ਪਤਾ ਸੀ ਭਾਵ ਮਾਰਕਸ ਨੂੰ ਇੱਕ ਪਰਿਵਾਰ ਬੰਦੇ ਦੇ ਰੂਪ ਵਿੱਚ ਦਰਸਾਉਣ ਲਈ ਲਿਖਿਆ ਜੋ ਆਪਣੀ ਪਤਨੀ ਅਤੇ ਬੱਚਿਆਂ ਨੂੰ ਰੋਟੀ ਕੱਪੜਾ ਦੇਣ ਲਈ ਸੰਘਰਸ਼ ਕਰ ਰਿਹਾ ਸੀ। "
ਪੰਜਾਬ ਉੱਤਰ-ਪੱਛਮੀ ਭਾਰਤ ਦਾ ਇੱਕ ਰਾਜ ਹੈ, ਜੋ ਵੱਡੇ ਪੰਜਾਬ ਖੇਤਰ ਦਾ ਇਕ ਭਾਗ ਹੈ। ਇਸਦਾ ਦੂਸਰਾ ਭਾਗ ਪਾਕਿਸਤਾਨ ਵਿੱਚ ਹੈ। ਇਸਦੀ ਸਰਹੱਦ ਉੱਤਰ ਵਿੱਚ ਜੰਮੂ ਅਤੇ ਕਸ਼ਮੀਰ, ਉੱਤਰ-ਪੂਰਬ ਵਿੱਚ ਹਿਮਾਚਲ ਪ੍ਰਦੇਸ਼, ਦੱਖਣ-ਪੂਰਬ ਵਿੱਚ ਹਰਿਆਣੇ, ਦੱਖਣ-ਪੱਛਮ ਵਿੱਚ ਰਾਜਸਥਾਨ ਅਤੇ ਪੱਛਮ ਵਿੱਚ ਪਾਕਿਸਤਾਨੀ ਪੰਜਾਬ ਨਾਲ ਲੱਗਦੀ ਹੈ। ਇਸਦੇ ਮੁੱਖ ਸ਼ਹਿਰ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਬਠਿੰਡਾ, ਫ਼ਿਰੋਜ਼ਪੁਰ, ਮੋਹਾਲੀ ਅਤੇ ਪਟਿਆਲਾ ਹਨ ਅਤੇ ਰਾਜਧਾਨੀ ਚੰਡੀਗੜ੍ਹ ਹੈ।
ਕਾਰਲ-ਮਾਰਕਸ-ਸਮਾਰਕ (13 ਮੀਟਰ ਤੋਂ ਵੱਧ ਦੇ ਸਟੈਂਡ ਨਾਲ) 7.10 ਮੀ ਉੱਚਾ ਅਤੇ ਡਿਊਟੀ ਪਲਾਸਟਿਕ ਦਾ ਲਗਪਗ 40 ਟਨ ਭਾਰਾ ਕਾਰਲ ਮਾਰਕਸ ਦਾ ਵਿਲੱਖਣ ਅੰਦਾਜ਼ ਵਾਲਾ ਸਿਰ ਹੈ। ਇਹ ਕੇਮਨਿਤਜ਼ ਦੇ ਅੰਦਰਲੇ ਸ਼ਹਿਰ ਵਿੱਚ ਸਥਿਤ ਹੈ ਅਤੇ ਇਹ ਉਲਾਨ-ਉਦੇ (ਰੂਸ) ਵਿੱਚ ਲੈਨਿਨ ਦੇ ਇਸ ਨਾਲੋਂ 60 ਸਮ ਉੱਚੇ ਸਿਰ ਤੋਂ ਬਾਅਦ, ਸੰਸਾਰ ਵਿੱਚ ਦੂਜਾ ਸਭ ਤੋਂ ਵੱਡਾ ਬਸਟ ਹੈ। ਸਮਾਰਕ ਦੇ ਪਿੱਛੇ ਕੰਧ ਤੇ, (ਕਮਿਊਨਿਸਟ ਮੈਨੀਫੈਸਟੋ ਵਿੱਚੋਂ) ਸ਼ਬਦ "ਦੁਨੀਆਂ ਭਰ ਦੇ ਮਜਦੂਰੋ ਇੱਕ ਹੋ ਜਾਓ!" ਜਰਮਨ, ਅੰਗਰੇਜ਼ੀ, ਫਰਾਂਸੀਸੀ ਅਤੇ ਰੂਸੀ ਚਾਰ ਭਾਸ਼ਾਵਾਂ ਵਿੱਚ ਲਿਖੇ ਹੋਏ ਹਨ।
ਗੁਰੂ ਗੋਬਿੰਦ ਸਿੰਘ ਜੀ: ਰਚਨਾ,ਕਲਾ ਤੇ ਵਿਚਾਰਧਾਰਾ
ਵਿਸ਼ਵ ਦੇ ਇਤਿਹਾਸ ਵਿੱਚ ਸਰੀਰਕ ਰੂਪ ਵਿੱਚ ਸਿੱਖਾਂ ਦੇ ਦਸਵੇ ਤੇ ਅੰਤਿਮ ਗੁਰੂ ਗੋਬਿੰਦ ਸਿੰਘ ਇੱਕ ਲਾਸਾਨੀ ਨਾਇਕ ਹੋਏ ਹਨ। ਗੁਰੂ ਗੋਬਿੰਦ ਸਿੰਘ ਦਾ ਜਨਮ ਸਿੱਖਾਂ ਦੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਘਰ ਮਾਤਾ ਗੁਜਰੀ ਦੀ ਕੁਖੋਂ 22 ਦਸੰਬਰ 1666 ਈ.
ਗੁਰੂ ਗ੍ਰੰਥ ਸਾਹਿਬ, ਜਾਂ ਆਦਿ ਗ੍ਰੰਥ, ਸਿੱਖ ਧਰਮ ਦਾ ਪਵਿੱਤਰ ਧਾਰਮਿਕ ਗ੍ਰੰਥ ਹੈ। ਇਹ 1469 ਤੋਂ ਲੈ ਕੇ 1708 ਤੱਕ ਸਿੱਖ ਗੁਰੂਆਂ ਦੇ ਸਮੇਂ ਰਚੀ ਅਤੇ ਇਕੱਤਰ ਕੀਤੀ ਬਾਣੀ ਦਾ 1430 ਅੰਗਾਂ ਵਾਲਾ ਇੱਕ ਵਿਸਤਾਰਮਈ ਗ੍ਰੰਥ ਹੈ। ਇਹ ਅਨੇਕਾਂ ਸ਼ਬਦਾਂ ਭਾਵ ਬਾਣੀ ਦਾ ਅੰਬਾਰ ਹੈ ਜੋ ਕਿ ਰੱਬ ਦੇ ਗੁਣਾਂ ਅਤੇ ਉਸ ਦੇ ਨਾਮ ਜਪਣ ਦੇ ਕਾਰਨਾਂ ਦਾ ਵਰਨਣ ਕਰਦਾ ਹੈ। ਸਿੱਖਾਂ ਦੇ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ (1666-1708) ਨੇ ਜੋਤੀ-ਜੋਤਿ ਸਮਾਉਣ ਵੇਲੇ ਗੁਰਿਆਈ ਆਦਿ ਗ੍ਰੰਥ ਨੂੰ ਦਿੱਤੀ ਅਤੇ ਇਸ ਕਰ ਕੇ ਨਾਮ ਗੁਰੂ ਗ੍ਰੰਥ ਸਾਹਿਬ ਹੋ ਗਿਆ। ਇਹ ਸਿੱਖਾਂ ਦਾ ਸਭ ਤੋਂ ਪਵਿੱਤਰ ਗ੍ਰੰਥ ਅਤੇ ਇੱਕੋ-ਇੱਕ ਸਦੀਵੀ ਸ਼ਬਦ-ਰੂਪੀ ਗੁਰੂ ਹੈ ਜੋ ਕਿ ਸਿੱਖ ਗੁਰੂਆਂ ਅਤੇ ਹੋਰ ਸੰਤਾਂ-ਭਗਤਾਂ ਦੀ ਸਿੱਖਿਆਵਾਂ ਦਾ ਅੰਬਾਰ ਹੈ। ਅਰਦਾਸ ਦੇ ਸਰੋਤ ਜਾਂ ਮਾਰਗ-ਦਰਸ਼ਕ ਵਜੋਂ ਆਦਿ ਗ੍ਰੰਥ ਸਿੱਖੀ ਵਿੱਚ ਬੰਧਨਾ ਅਤੇ ਭਗਤੀ ਦਾ ਕੇਂਦਰੀ ਧੁਰਾ ਹੈ।
The Integrated Authority File (ਜਰਮਨ: Gemeinsame Normdatei, also known as: Universal Authority File) or GND is an international authority file for the organisation of personal names, subject headings and corporate bodies from catalogues. It is used mainly for documentation in libraries and increasingly also by archives and museums. The GND is managed by the German National Library in cooperation with various regional library networks in German-speaking Europe and other partners.
ਭਾਰਤ (ਹਿੰਦੀ: भारत) ਪ੍ਰਾਚੀਨ ਜੰਬੂ ਦੀਪ, ਆਧੁਨਿਕ ਦੱਖਣੀ ਏਸ਼ੀਆ ਵਿੱਚ ਸਥਿੱਤ ਭਾਰਤੀ ਉਪ-ਮਹਾਂਦੀਪ ਦਾ ਸਭ ਤੋਂ ਵੱਡਾ ਦੇਸ਼ ਹੈ। ਭਾਰਤ ਦਾ ਭੂਗੋਲਿਕ ਵਿਸਥਾਰ 80°4' ਵਲੋਂ 370°6' ਉੱਤਰੀ ਅਕਸ਼ਾਂਸ਼ ਤੱਕ ਅਤੇ 680°7' ਵਲੋਂ 9°70'25" ਪੂਰਵੀ ਦੇਸ਼ਾਂਤਰ ਤੱਕ ਹੈ। ਭਾਰਤ ਦੀ ਸਮੁੰਦਰ ਤਟ ਰੇਖਾ 7516.6 ਕਿਮੀ ਲੰਬੀ ਹੈ। ਭਾਰਤ, ਭੂਗੋਲਕ ਨਜ਼ਰ ਵਲੋਂ ਸੰਸਾਰ ਵਿੱਚ ਸੱਤਵਾਂ ਸਭ ਤੋਂ ਵੱਡਾ ਅਤੇ ਅਾਬਾਦੀ ਪੱਖੋਂ ਦੂਜਾ ਸਭ ਤੋਂ ਵੱਡਾ ਦੇਸ਼ ਹੈ। ਭਾਰਤ ਦੇ ਪੱਛਮ ਵਿੱਚ ਪਾਕਿਸਤਾਨ, ਉੱਤਰ-ਪੂਰਬ ਵਿੱਚ ਚੀਨ, ਨੇਪਾਲ ਅਤੇ ਭੂਟਾਨ ਅਤੇ ਪੂਰਬ ਵਿੱਚ ਬੰਗਲਾਦੇਸ਼ ਤੇ ਮਿਆਂਮਾਰ ਦੇਸ਼ ਸਥਿਤ ਹਨ। ਹਿੰਦ ਮਹਾਂਸਾਗਰ ਵਿੱਚ ਇਸਦੇ ਦੱਖਣ-ਪੱਛਮ ਵਿੱਚ ਮਾਲਦੀਵ, ਦੱਖਣ ਵਿੱਚ ਸ੍ਰੀ ਲੰਕਾ ਅਤੇ ਦੱਖਣ-ਪੂਰਬ ਵਿੱਚ ਇੰਡੋਨੇਸ਼ਿਆ ਹਨ। ਉੱਤਰ-ਪੱਛਮ ਵਿੱਚ ਅਫ਼ਗਾਨਿਸਤਾਨ ਦੇ ਨਾਲ ਭਾਰਤ ਦੀ ਸੀਮਾ ਹੈ। ਇਸਦੇ ਉੱਤਰ ਵਿੱਚ ਹਿਮਾਲਾ ਪਹਾੜ ਹਨ ਅਤੇ ਦੱਖਣ ਵਿੱਚ ਹਿੰਦ ਮਹਾਂਸਾਗਰ ਹੈ। ਪੂਰਬ ਵਿੱਚ ਬੰਗਾਲ ਦੀ ਖਾੜੀ ਹੈ ਅਤੇ ਪੱਛਮ ਵਿੱਚ ਅਰਬ ਸਾਗਰ ਹੈ। ਭਾਰਤ ਵਿੱਚ ਕਈ ਵੱਡੀਆਂ ਨਦੀਆਂ ਹਨ। ਗੰਗਾ ਨਦੀ ਭਾਰਤੀ ਸੰਸਕ੍ਰਿਤੀ ਵਿੱਚ ਬਹੁਤ ਪਵਿੱਤਰ ਮੰਨੀ ਜਾਂਦੀ ਹੈ। ਹੋਰ ਵੱਡੀਅਾ ਨਦੀਅਾਂ ਸਿੰਧੂ, ਨਰਮਦਾ, ਬ੍ਰਹਮਪੁੱਤਰ, ਜਮੁਨਾ, ਗੋਦਾਵਰੀ, ਕਾਵੇਰੀ, ਕ੍ਰਿਸ਼ਨਾ, ਚੰਬਲ, ਸਤਲੁਜ, ਰਾਵੀ ਆਦਿ ਹਨ। ਭਾਰਤ ਸੰਸਾਰ ਦਾ ਸਭ ਤੋਂ ਵੱਡਾ ਲੋਕਤੰਤਰ ਹੈ। ਇੱਥੇ ੩੦੦ ਤੋਂ ਜ਼ਿਆਦਾ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਇਹ ਸੰਸਾਰ ਦੀਆਂ ਕਈ ਪੁਰਾਤਨ ਸੱਭਿਅਾਤਾਵਾਂ ਦੀ ਜਨਮ-ਭੂਮੀ ਰਿਹਾ ਹੈ, ਜਿਵੇਂ ਕਿ ਸਿੰਧੂ-ਘਾਟੀ ਸੱਭਿਅਤਾ ਅਤੇ ਮਹੱਤਵਪੂਰਨ ਇਤਿਹਾਸਿਕ ਵਪਾਰ ਰਾਹਾਂ ਦਾ ਅਨਿੱਖੜਵਾਂ ਅੰਗ ਵੀ ਹੈ। ਸੰਸਾਰ ਦੇ ਚਾਰ ਧਰਮ: ਹਿੰਦੂ, ਬੁੱਧ, ਜੈਨ ਅਤੇ ਸਿੱਖ, ਦਾ ਜਨਮ ਅਤੇ ਵਿਕਾਸ ਭਾਰਤ ਵਿੱਚ ਹੀ ਹੋਇਆ। ਭਾਰਤ ਭੂਗੋਲਕ ਖੇਤਰਫਲ ਦੇ ਅਧਾਰ 'ਤੇ ਸੰਸਾਰ ਦਾ ਸੱਤਵਾਂ ਸਭ ਤੋਂ ਵੱਡਾ ਰਾਸ਼ਟਰ ਹੈ। ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ਹੈ। ਭਾਰਤ ਦੇ ਹੋਰ ਵੱਡੇ ਮਹਾਂਨਗਰ ਮੁੰਬਈ (ਬੰਬਈ), [[ਕੋਲਕਾਤਾ]] (ਕਲਕੱਤਾ) ਅਤੇ ਚੇਨੱਈ (ਮਦਰਾਸ) ਹਨ। 1947 ਵਿੱਚ ਅਾਜ਼ਾਦੀ ਦੀ ਪ੍ਰਾਪਤੀ ਤੋਂ ਬਾਅਦ ਬ੍ਰਿਟਿਸ਼ ਸਾਮਰਾਜ ਦੇ ਪ੍ਰਮੁੱਖ ਅੰਗ ਭਾਰਤ ਨੇ ਬੀਤੇ 20 ਸਾਲਾਂ ਵਿੱਚ ਸਾਰਥਕ ਤਰੱਕੀ ਕੀਤੀ ਹੈ, ਵਿਸ਼ੇਸ਼ ਤੌਰ ਤੇ ਆਰਥਿਕ। ਭਾਰਤੀ ਫ਼ੌਜ ਇੱਕ ਖੇਤਰੀ ਅਤੇ ਵਿਸ਼ਵਵਿਆਪੀ ਸ਼ਕਤੀ ਹੈ। ਹਾਲੀਆ ਸਾਲਾਂ ਵਿੱਚ ਭਾਰਤ ਦੀ ਮਾਲੀ ਹਾਲਤ ਵਿੱਚ ਬਹੁਤ ਸੁਧਾਰ ਆਇਆ ਹੈ ਅਤੇ ਵਰਤਮਾਨ ਹਾਲਾਤ ਵਿੱਚ ਸੰਸਾਰ ਦੀ ਪਹਿਲੀਆਂ ਪੰਜ ਸਭ ਤੋਂ ਵੱਡੀਆਂ ਅਰਥਵਿਵਸਥਾਵਾਂ ਦੇ ਵਿੱਚ ਸ਼ੁਮਾਰ ਹੋਣ ਵੱਲ ਵਧ ਰਿਹਾ ਹੈ। ਭਾਰਤ ਸੰਸਾਰ ਦੀਆਂ ਦਸ ਸਭ ਤੋਂ ਵੱਡੀਆਂ ਅਰਥਵਿਵਸਥਾਵਾਂ ਚੋਂ ਇੱਕ ਹੈ।
ਪਿਸ਼ਾਬ ਨਾਲੀ ਦੀ ਲਾਗ (Urinary Tract Infection ਜਾਂ UTI) ਇੱਕ ਬੈਕਟੀਰੀਆ ਤੋਂ ਹੋਣ ਵਾਲੀ ਲਾਗ ਹੈ ਜੋ ਪਿਸ਼ਾਬ ਨਾਲੀ ਦੇ ਹਿੱਸਿਆਂ ਨੂੰ ਪ੍ਰਭਾਵਿਤ ਕਰਦੀ ਹੈ। ਜਦੋਂ ਇਹ ਪਿਸ਼ਾਬ ਨਾਲੀ ਦੇ ਹੇਠਲੇ ਹਿੱਸੇ ਤੇ ਅਸਰ ਕਰਦੀ ਹੈ ਤਾਂ ਇਸ ਨੂੰ ਸਧਾਰਨ ਸਿਸਟਾਈਟਸ (ਮਸਾਨੇ ਦੀ ਲਾਗ) ਕਿਹਾ ਜਾਂਦਾ ਹੈ ਅਤੇ ਜਦੋਂ ਇਹ ਪਿਸ਼ਾਬ ਨਾਲੀ ਦੇ ਉੱਪਰਲੇ ਹਿੱਸੇ ਤੇ ਅਸਰ ਕਰਦੀ ਹੈ ਤਾਂ ਇਸ ਨੂੰ ਪਾਈਲੋਨਫ੍ਰਾਈਟਿਸ (ਗੁਰਦੇ ਦੀ ਲਾਗ) ਕਿਹਾ ਜਾਂਦਾ ਹੈ। ਪਿਸ਼ਾਬ ਨਾਲੀ ਦੇ ਹੇਠਲੇ ਹਿੱਸੇ ਦੇ ਲੱਛਣਾਂ ਵਿੱਚ ਸ਼ਾਮਲ ਹਨ ਪਿਸ਼ਾਬ ਕਰਨ ਵੇਲੇ ਦਰਦ ਅਤੇ ਜਾਂ ਤਾਂ ਬਾਰ-ਬਾਰ ਪਿਸ਼ਾਬ ਆਉਣਾ ਜਾਂ ਪਿਸ਼ਾਬ ਕਰਨ ਦੀ ਇੱਛਾ ਹੋਣੀ (ਜਾਂ ਦੋਵੇਂ), ਜਦ ਕਿ ਪਿਸ਼ਾਬ ਨਾਲੀ ਦੇ ਉੱਪਰਲੇ ਹਿੱਸੇ ਦੇ ਲੱਛਣਾਂ ਵਿੱਚ, ਹੇਠਲੇ ਹਿੱਸੇ ਦੇ ਲੱਛਣਾਂ ਦੇ ਨਾਲ-ਨਾਲ ਬੁਖਾਰ ਅਤੇ ਪੇਟ ਵਿੱਚ ਦਰਦ ਵੀ ਸ਼ਾਮਲ ਹਨ। ਬਜ਼ੁਰਗਾਂ ਅਤੇ ਬਹੁਤ ਛੋਟੇ ਵਿਅਕਤੀਆਂ ਵਿੱਚ, ਹੋ ਸਕਦਾ ਹੈ ਲੱਛਣ ਸਪੱਸ਼ਟ ਨਾ ਹੋਣ ਅਤੇ ਗੈਰ-ਵਿਸ਼ਿਸ਼ਟ ਹੋਣ। ਦੋਵੇਂ ਕਿਸਮ ਦੀਆਂ ਲਾਗਾਂ ਲਈ ਮੁੱਖ ਕਾਰਕ ਏਜੰਟ ਏਸਕੇਰੀਸ਼ਿਆ ਕੋਲੀ ਹੈ, ਦੂਜੇ ਬੈਕਟੀਰੀਆ, ਵਾਇਰਸ ਜਾਂ ਉੱਲੀ ਵੀ ਕਦੇ-ਕਦਾਈਂ ਇਸਦਾ ਕਾਰਨ ਹੋ ਸਕਦੇ ਹਨ।
ਸ਼ਿਵ ਕੁਮਾਰ ਬਟਾਲਵੀ (23 ਜੁਲਾਈ 1936 - 7 ਮਈ 1973) ਪੰਜਾਬੀ ਦਾ ਇੱਕ ਕਵੀ ਸੀ। ਇਸ ਨੂੰ ਪੰਜਾਬੀ ਦਾ ਸ਼ੈਲੇ ਕਿਹਾ ਜਾਂਦਾ ਹੈ। ਉਸ ਦੀ ਵਿਸ਼ੇਸਤਾ ਸੀ ਕਿ ਉਹ ਸ਼ਬਦਾਂ ਨੂੰ ਰੋਜ਼ਾਨਾ ਜ਼ਿੰਦਗੀ ਵਿੱਚੋਂ ਚੁਣਦਾ ਅਤੇ ਉਹਨਾਂ ਨਾਲ ਦਿਲ ਨੂੰ ਚੀਰ ਦੇਣ ਵਾਲੀਆਂ ਕਵਿਤਾਵਾਂ, ਗ਼ਜ਼ਲਾਂ ਲਿਖਦਾ ਹੈ। ਸ਼ਿਵ ਦੀ ਕਵਿਤਾਦੁੱਖ, ਨਿੱਜੀ ਦਰਦ ਅਤੇ ਵਿਛੋੜੇ ਦੇ ਦੁਆਲੇ ਕੇਂਦਰਿਤ ਹੈ। ਸ਼ਿਵ ਕੁਮਾਰ ਬਟਾਲਵੀ ਨੂੰ 'ਬਿਰਹਾ ਦਾ ਕਵੀ' ਵੀ ਕਿਹਾ ਜਾਂਦਾ ਹੈ।
ਲਾਲਾ ਧਨੀਰਾਮ ਚਾਤ੍ਰਿਕ (4 ਅਕਤੂਬਰ 1876– 18 ਦਸੰਬਰ 1954) ਆਧੁਨਿਕ ਪੰਜਾਬੀ ਕਵਿਤਾ ਦੇ ਸੰਸਥਾਪਕ ਮੰਨੇ ਜਾਂਦੇ ਹਨ। ਉਨ੍ਹਾਂ ਦੀਆਂ ਰਚਨਾਵਾਂ ਪ੍ਰਾਚੀਨ ਅਤੇ ਨਵੀਂ ਪੰਜਾਬੀ ਕਵਿਤਾ ਵਿੱਚਕਾਰ ਕੜੀ ਹਨ। ਗੁਰਮੁਖੀ ਲਿਪੀ ਲਈ ਟਾਈਪ ਸੈੱਟ ਨੂੰ ਮਿਆਰੀ ਬਣਾਉਣ ਦਾ ਸਿਹਰਾ ਵੀ ਉਨ੍ਹਾਂ ਨੂੰ ਜਾਂਦਾ ਹੈ। ਉਹ ਹੀ ਸਭ ਤੋਂ ਪਹਿਲੇ ਵਿਦਵਾਨ ਹਨ, ਜਿਨ੍ਹਾਂ ਨੂੰ ਸਾਹਿਤ ਸੇਵਾ ਦੇ ਬਦਲੇ ਉਨ੍ਹਾਂ ਦੀ 75ਵੀਂ ਬਰਸੀ ਉੱਤੇ ਅਭਿਨੰਦਨ ਗਰੰਥ ਸਮਰਪਤ ਕਰਕੇ ਸਨਮਾਨਿਤ ਕੀਤਾ ਗਿਆ ।
ਅਲੰਕਾਰ ਇੱਕ ਭਾਰਤੀ ਸਿਧਾਂਤ ਹੈ ਜਿਸ ਦੀ ਵਰਤੋਂ ਕਾਵਿ ਦੀ ਬਾਹਰੀ ਸੁੰਦਰਤਾ ਵਧਾਉਣ ਲਈ ਕੀਤੀ ਜਾਂਦੀ ਹੈ। ਇਸ ਸਿਧਾਂਤ ਨੂੰ ਪ੍ਰਾਚੀਨ ਸਿਧਾਂਤ ਮੰਨਿਆ ਜਾਂਦਾ ਹੈ ਜਿਸ ਨੂੰ ਘੜਨ ਵਾਲਾ ਸਿਧਾਂਤਕਾਰ ਆਨੰਦ ਵਰਧਨ ਹੈ। ਆਨੰਦ ਵਰਧਨ ਨੇ "ਅਲੰਕਾਰ" ਨੂੰ ਕਾਵਿ ਦੀ ਆਤਮਾ ਕਿਹਾ ਹੈ ਜੋ ਕਾਵਿ ਦੀ ਸ਼ੋਭਾ ਵਧਾਉਂਦੀ ਹੈ। ਅਲੰਕਾਰ ਸ਼ਬਦ ਦੀ ਉਤਪੱਤੀ ਸੰਸਕ੍ਰਿਤ ਸ਼ਬਦ "ਅਲੰ" ਤੋਂ ਹੋਈ ਜਿਸ ਤੋਂ ਭਾਵ ਗਹਿਣਾ ਹੈ। ਅਲੰਕਾਰ ਕਵਿਤਾ ਦੇ ਗਹਿਣੇ ਹਨ ਜੋ ਦੇ ਸਾਜ-ਸ਼ਿੰਗਾਰ ਬਣਦੇ ਹਨ। ਅਲੰਕਾਰ ਦੀ ਕਈ ਉਦਾਹਰਣ ਰਿਗਵੇਦ ਵਿੱਚ ਵੀ ਮਿਲਦੀ ਹੈ। ਅਲੰਕਾਰਾਂ ਨੂੰ ਔਰਤ ਦੇ ਗਹਿਣਿਆਂ ਦੀ ਸੰਗਿਆ ਦਿੱਤੀ ਗਈ ਹੈ ਕਿਉਂਕਿ ਭਾਰਤ ਵਿੱਚ ਗਹਿਣਿਆਂ ਨਾਲ ਸਜੀ ਔਰਤ ਨੂੰ ਖ਼ੁਬਸੂਰਤ ਮੰਨਿਆ ਜਾਂਦਾ ਹੈ।
ਬੁੱਲ੍ਹੇ ਸ਼ਾਹ,(ਸ਼ਾਹਮੁਖੀ:بلھے شاہ, 1680 -1758) ਇੱਕ ਪ੍ਰਸਿਧ ਸੂਫੀ ਸੰਤ ਅਤੇ ਪੰਜਾਬੀ ਦੇ ਵੱਡੇ ਕਵੀ ਸਨ। ਪੰਜਾਬੀ ਸੂਫ਼ੀ ਕਾਵਿ ਦੇ ਚਾਰ ਮੀਨਾਰਾਂ - ਬਾਬਾ ਫਰੀਦ, ਸ਼ਾਹ ਹੁਸੈਨ, ਸੁਲਤਾਨ ਬਾਹੂ ਅਤੇ ਬੁੱਲ੍ਹੇ ਸ਼ਾਹ- ਵਿੱਚ ਗਿਣਿਆ ਜਾਂਦਾ ਹੈ। ਉਨ੍ਹਾਂ ਦਾ ਅਸਲੀ ਨਾਮ "ਅਬਦੁੱਲਾ ਸ਼ਾਹ" ਸੀ ਅਤੇ ਉਹ ਇਸਲਾਮ ਦੇ ਅੰਤਿਮ ਨਬੀ ਮੁਹੰਮਦ ਦੀ ਪੁਤਰੀ ਫਾਤਿਮਾ ਦੇ ਬੰਸ ਵਿੱਚਂ ਸਨ। ਉਨ੍ਹਾਂ ਦੀਆਂ ਲਿਖੀਆਂ ਕਾਫੀਆਂ ਅੱਜ ਵੀ ਪਾਰ ਰਾਸ਼ਟਰੀ ਹਿੰਦੁਸਤਾਨੀ ਖਿੱਤੇ ਵਿੱਚ ਬੜੇ ਸ਼ੌਕ ਨਾਲ ਗਾਈਆਂ ਤੇ ਸੁਣੀਆਂ ਜਾਂਦੀਆਂ ਹਨ।
ਮਹਾਰਾਜਾ ਰਣਜੀਤ ਸਿੰਘ (1780-1839) ਪੰਜਾਬ ਦੀ ਸਿੱਖ ਸਲਤਨਤ ਦੀ ਨੀਂਹ ਰੱਖਣ ਵਾਲ਼ਾ ਇੱਕ ਸਿੱਖ ਮਹਾਰਾਜਾ ਸੀ ਜੋ ਸ਼ੇਰ-ਏ-ਪੰਜਾਬ (ਪੰਜਾਬ ਦਾ ਸ਼ੇਰ) ਦੇ ਨਾਂ ਨਾਲ਼ ਜਾਣਿਆ ਜਾਂਦਾ ਹੈ। ਮਹਾਰਾਜਾ ਰਣਜੀਤ ਸਿੰਘ ਨੂੰ ਪੰਜਾਬ ਦੇ ਇਤਿਹਾਸ ਵਿੱਚ ਬਹਾਦਰ ਜੰਗਜੂ, ਦਲੇਰ ਮਹਾਰਾਜੇ ਤੇ ਮਹਾਨ ਸ਼ਖ਼ਸੀਅਤ ਵਜੋਂ ਜਾਣਿਆ ਜਾਂਦਾ ਹੈ। ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਵਿੱਚ ਸਿੱਖਾਂ, ਹਿੰਦੂਆਂ ਤੇ ਮੁਸਲਮਾਨਾਂ ਨੂੰ ਇੱਕ ਡੋਰ ਵਿੱਚ ਪਰੋਈ ਰੱਖਿਆ, ਜਿਸ ਕਰਕੇ ਖ਼ਾਲਸਾ ਰਾਜ ਦੀ ਹਰ ਥਾਂ ਸਿਫ਼ਤ ਕੀਤੀ ਜਾਂਦੀ ਸੀ।
ਸਿੱਖੀ (ਅੰਗਰੇਜ਼ੀ: Sikhism ਸੀਖਇਜ਼ਮ, ਇਹ ਸ਼ਬਦ ਇਸ ਤਰਾਂ ਵੀ ਲਿਖਿਆ ਜਾਂਦਾ: ਸਿਖੀ, ਸਿੱਖ ਤੋਂ, ਅਰਥ ਜੋ ਪਰਮਾਤਮਾ ਦੇ ਗੁਣ "ਸਿੱਖਣ ਵਾਲਾ"), ਇੱਕ ਰੱਬ ਨੂੰ ਮੰਨਣ ਵਾਲਾ ਧਰਮ ਅਤੇ ਕੌਮੀ ਫ਼ਲਸਫਾ ਹੈ, ਜੋ 15ਵੀਂ ਸਦੀ ਵਿੱਚ ਦੱਖਣੀ ਏਸ਼ੀਆ ਦੇ ਪੰਜਾਬ ਖੇਤਰ ਵਿਖੇ ਆਗਾਜ਼ ਹੋਇਆ। ਸਿੱਖੀ ਦਾ ਮੌਲਿਕ ਯਕੀਨ ਅਤੇ ਫ਼ਲਸਫਾ, ਪਵਿੱਤਰ ਲਿਖਤ ਗੁਰੂ ਗਰੰਥ ਸਾਹਿਬ ਵਿੱਚ ਮੌਜੂਦ ਬਾਣੀ ਮੁਤਾਬਿਕ ਇਹ ਹੈ, ਕਿ ਰੱਬ ਉੱਪਰ ਨਿਸਚਾ ਰੱਖਕੇ ਉਸ ਦਾ ਨਾਮ ਜਪਣਾ, ਮਨੁਖਤਾ ਵਿੱਚ ਇਤਫ਼ਾਕ ਨਾਲ ਰਹਿਣਾ, ਸਵਾਰਥ ਤੋਂ ਵਾਂਝੇ ਰੈਹਕੇ ਸੇਵਾ ਕਰਨੀ, ਸਰਬੱਤ ਦੇ ਭਲੇ ਵਾਸਤੇ ਮਨੁਖੀ ਹੱਕਾਂ 'ਤੇ ਡੱਟਕੇ ਪੈਹਰਾ ਦੇਣਾ, ਤੇ ਦੁਨੀਆਦਾਰੀ ਵਿੱਚ ਵੱਸਕੇ ਚੰਗੇ ਕਿਰਦਾਰ ਵਾਲਾ ਜੀਵਨ ਜੀਣਾ। ਦੁਨੀਆਂ ਦੇ ਵੱਡੇ ਦੁਨਾਵੀ ਧਰਮਾਂ ਵਿਚੋਂ ਸਭ ਤੋਂ ਨਵੇਂ ਹੋਣ ਦੇ ਬਾਵਜੂਦ, ਕੁਲਦੁਨੀਆ ਦੇ 25-28 ਮਿਲੀਅਨ ਮੰਨਣ ਵਾਲਿਆਂ ਦੀ ਗਿਣਤੀ ਮੁਤਾਬਕ, ਇਹ ਦੁਨੀਆ ਪੱਧਰ ਦਾ ਪੰਜਵਾਂ ਸਭ ਤੋਂ ਵੱਡਾ ਧਰਮ ਹੈ।
ਸੀ++ ( ਉਚਾਰਨ : ਸੀ ਪਲੱਸ-ਪਲੱਸ ) ਇੱਕ ਸਥੈਤਿਕ ਟਾਈਪ , ਅਜ਼ਾਦ - ਪ੍ਰਪਤਰ , ਬਹੁ-ਪ੍ਰਤੀਮਾਨ ਸੰਕਲਿਤ , ਇੱਕੋ ਜਿਹੀ ਵਰਤੋਂ ਵਾਲੀ ਪ੍ਰੋਗਰਾਮਿੰਗ ਭਾਸ਼ਾ ਹੈ । ਇਹ ਇੱਕ ਮੱਧਮ-ਪੱਧਰ ਦੀ ਭਾਸ਼ਾ ਦੇ ਰੂਪ ਵਿੱਚ ਜਾਣੀ ਜਾਂਦੀ ਹੈ , ਕਿਉਂਕਿ ਇਹ ਦੋਨਾਂ ਉੱਚ-ਪੱਧਰ ਅਤੇ ਹੇਠਲੇ-ਪੱਧਰ ਦੀ ਭਾਸ਼ਾ ਸਹੂਲਤਾਂ ਦਾ ਇੱਕ ਸੰਯੋਜਨ ਹੈ । ਇਸਨੂੰ ਬਜਾਰਨੇ ਸਟ੍ਰੋਸਟ੍ਰਪ (Bjarne Stroustrup) ਦੁਆਰਾ ਵਿਕਸਿਤ ਸੀ ਭਾਸ਼ਾ ਦੀ ਵਾਧੇ ਦੇ ਰੂਪ ਵਿੱਚ ਬੈੱਲ ਲੇਬੋਰਟਰੀਜ਼ ਵਿੱਚ 1979 ਵਿੱਚ ਸ਼ੁਰੂ ਕੀਤਾ ਗਿਆ ਸੀ । ਇਸ ਭਾਸ਼ਾ ਦਾ ਮੂਲ ਨਾਮ C With Classes ਸੀ , ਜਿਸਨੂੰ 1983 ਵਿੱਚ ਬਦਲ ਕਰ C++ ਕਰ ਦਿੱਤਾ ਗਿਆ । ਇਹ ਇੱਕ ਵਸਤੂ ਅਧਾਰਿਤ ਭਾਸ਼ਾ (Object Oriented Language ) ਹੈ ।
ਪਹਿਲੀ ਸੰਸਾਰ ਜੰਗ ਜਾਂ ਪਹਿਲਾ ਵਿਸ਼ਵ ਯੁੱਧ (ਅੰਗਰੇਜੀ: World War I) 1914 ਤੋਂ 1918 ਤੱਕ ਚੱਲਿਆ। ਇਸ ਜੰਗ ਵਿੱਚ ਦੁਨੀਆਂ ਦੇ ਤਕਰੀਬਨ ਸਾਰੇ ਵੱਡੇ ਦੇਸ਼ ਸ਼ਾਮਲ ਸਨ। ਇਸ ਦੇ ਵਿੱਚ ਦੋ ਮਿਲਟਰੀ ਗੁੱਟ ਸਨ: ਸੈਂਟਰਲ ਪਾਵਰਜ਼ ਅਤੇ ਟਰਿਪਲ ਏਨਟਟੇ । ਇਸ ਵਿੱਚ ਲੱਭ-ਭੱਗ 7 ਕਰੋੜ ਮਿਲਟਰੀ ਦੇ ਸਿਪਾਹੀ ਲਾਮਬੰਦ ਕੀਤੇ ਗਏ ਸਨ ਅਤੇ ਇਹ ਦੁਨੀਆਂ ਦੇ ਸਭ ਤੋਂ ਵੱਡੇ ਯੁੱਧਾਂ ਵਿੱਚੋ ਇੱਕ ਹੈ । ਇਸ ਯੁੱਧ ਵਿੱਚ ਲਗਪਗ ਇੱਕ ਕਰੋੜ ਆਦਮੀ ਮਾਰੇ ਗਏ ਸਨ, ਅਤੇ ਇਹ ਮਨੁੱਖੀ ਇਤਿਹਾਸ ਵਿੱਚ ਸਭ ਤੋਂ ਜਿਆਦਾ ਜਾਨਾਂ ਲੈਣ ਵਾਲੀਆਂ ਘਟਨਾਵਾਂ ਵਿੱਚੋਂ ਇੱਕ ਸੀ ।
ਬੰਦਾ ਸਿੰਘ ਬਹਾਦਰ (27 ਅਕਤੂਬਰ 1670 –9 ਜੂਨ 1716) ਸਿੱਖਾਂ ਦੀ ਸੈਨਾ ਦਾ ਸੈਨਾਪਤੀ ਸੀ। ਉਸ ਦੇ ਬਚਪਨ ਦਾ ਨਾਂ ਲਛਮਣ ਦੇਵ ਸੀ ਪਰ ਓਹ ਲਛਮਣ ਦਾਸ ਅਤੇ ਮਾਧੋ ਦਾਸ ਦੇ ਨਾਵਾਂ ਨਾਲ ਵੀ ਜਾਣਿਆ ਜਾਂਦਾ ਸੀ। ਉਸਨੇ ਪੰਦਰਾਂ ਸਾਲ ਦੀ ਉਮਰ ਵਿੱਚ ਵੈਰਾਗੀ ਬਣਨ ਲਈ ਘਰ ਛੱਡ ਦਿਤਾ ਤਾਂ ਉਸਨੂੰ ਮਾਧੋ ਦਾਸ ਦੇ ਨਾਂ ਨਾਲ ਜਾਣਿਆ ਜਾਣ ਲਗਿਆ। ਉਸਨੇ ਗੋਦਾਵਰੀ ਨਦੀ ਦੇ ਕਿਨਾਰੇ ਆਪਣਾ ਆਸ਼ਰਮ ਬਣਾਇਆ। ਇੱਥੇ ਹੀ ਉਸ ਦੀ ਮੁਲਾਕਾਤ ਸਤੰਬਰ 1708 ਈ. ਵਿੱਚ ਗੁਰੂ ਗੋਬਿੰਦ ਸਿੰਘ ਜੀ ਨਾਲ ਹੋਈ ਅਤੇ ਉਹ ਉਨ੍ਹਾਂ ਦਾ ਸ਼ਰਧਾਲੂ ਬਣ ਗਇਆ। ਗੁਰੂ ਜੀ ਨੇ ਹੀ ਉਸਨੂੰ ਬੰਦਾ ਸਿੰਘ ਬਹਾਦਰ ਦਾ ਨਾਂ ਦਿਤਾ ਅਤੇ ਪੰਜਾਬ ਵਿੱਚ ਮੁਗਲਾਂ ਵਿਰੁੱਧ ਸਿੱਖਾਂ ਦੀ ਅਗਵਾਈ ਕਰਨ ਲਈ ਭੇਜਿਆ। ਗੁਰਦਾਸ ਨੰਗਲ ਵਿਚ ਦਸੰਬਰ 1715 ਵਿਚ ਗਿ੍ਫ਼ਤਾਰ ਕੀਤੇ ਬੰਦਾ ਸਿੰਘ ਅਤੇ ਉਸ ਦੇ ਸਾਥੀ ਅਤੇ ਮਗਰੋਂ ਗਿ੍ਫ਼ਤਾਰ ਕੀਤੇ ਸਿੱਖ ਕੈਦੀ 27 ਫ਼ਰਵਰੀ, 1716 ਦੇ ਦਿਨ ਦਿੱਲੀ ਦੇ ਬਾਹਰਵਾਰ ਪਿੰਡ ਅਗਰਾਬਾਦ ਕੋਲ ਪੁੱਜੇ। 29 ਫ਼ਰਵਰੀ, 1716 ਨੂੰ ਇਨ੍ਹਾਂ ਕੈਦੀਆਂ ਦਾ ਦਿੱਲੀ ਵਿਚ ਜਲੂਸ ਕਢਿਆ ਗਿਆ। ਜਲੂਸ ਦੇ ਸੱਭ ਤੋਂ ਅੱਗੇ ਇਕ ਬੈਂਡ-ਵਾਜਾ ਜਾ ਰਿਹਾ ਸੀ। ਇਹ ਜਲੂਸ ਦਿੱਲੀ ਨੇੜਲੇ ਪਿੰਡ ਅਗਰਾਬਾਦ ਤੋਂ ਸ਼ੁਰੂ ਹੋ ਕੇ, 10 ਕਿਲੋਮੀਟਰ ਦੂਰ, ਲਾਲ ਕਿਲਾ ਤਕ ਲਿਜਾਇਆ ਗਿਆ। ਇਸ ਬੈਂਡ ਦੇ ਪਿੱਛੇ ਦੋ ਹਜ਼ਾਰ ਸਿੱਖਾਂ ਦੇ ਸਿਰ, ਜਿਨ੍ਹਾਂ 'ਚ ਤੂੜੀ ਭਰ ਕੇ ਬਾਂਸਾਂ 'ਤੇ ਲਟਕਾਇਆ ਹੋਇਆ ਸੀ, ਜਾ ਰਹੇ ਸਨ। ਇਨ੍ਹਾਂ ਦੇ ਸਿਰਾਂ ਦੇ ਵਾਲ ਖੁਲ੍ਹੇ ਰੱਖੇ ਹੋਏ ਸਨ ਤਾਂ ਜੋ ਲੋਕ ਪਛਾਣ ਸਕਣ ਕਿ ਇਹ ਸਿੱਖਾਂ ਦੇ ਹੀ ਸਿਰ ਹਨ। ਇਨ੍ਹਾਂ ਦੀ ਗਿਣਤੀ ਵਧਾਉਣ ਵਾਸਤੇ ਕੁੱਝ ਔਰਤਾਂ ਦੇ ਸਿਰ ਵੱਢ ਕੇ ਵੀ ਸ਼ਾਮਲ ਕਰ ਦਿਤੇ ਗਏ ਸਨ, ਜੋ ਲੰਮੇ ਵਾਲਾਂ ਕਾਰਨ ਸਿੱਖ ਹੀ ਜਾਪਦੀਆਂ ਸਨ। ਇਸ ਮਗਰੋਂ ਇਕ ਹਾਥੀ ਸੀ, ਜਿਸ 'ਤੇ ਰੱਖੇ ਹੋਏ ਪਿੰਜਰੇ ਵਿਚ ਬੰਦਾ ਸਿੰਘ ਸੀ। ਬੰਦਾ ਸਿੰਘ ਦਾ ਮਜ਼ਾਕ ਉਡਾਉਣ ਵਾਸਤੇ ਉਸ ਨੂੰ ਇਕ ਲਾੜੇ ਵਾਂਗ ਸੁਨਹਿਰੀ ਜ਼ਰੀ ਵਾਲੀ ਲਾਲ ਪੱਗ, ਅਨਾਰ ਦੇ ਫ਼ੁਲਾਂ ਦੇ ਰੰਗ ਦਾ ਸ਼ਾਹੀ ਚੋਗਾ ਪਾਇਆ ਹੋਇਆ ਸੀ। ਉਸ ਦੇ ਸਿਰ 'ਤੇ ਇਕ ਲਕੜੀ ਦਾ ਖੋਖਾ ਤਿੰਨ-ਚਾਰ ਕਿਲੋ ਮਿੱਟੀ ਨਾਲ ਭਰ ਕੇ ਰਖਿਆ ਹੋਇਆ ਸੀ, ਜਿਸ ਦੇ ਭਾਰ ਨਾਲ ਉਹ ਗਰਦਨ ਝੁਕਾਈ ਟੇਢਾ ਬੈਠਾ ਸੀ। ਬੰਦਾ ਸਿੰਘ ਭਾਵੇਂ ਪਿੰਜਰੇ ਵਿਚ ਬੰਦ ਸੀ, ਪਰ ਫਿਰ ਵੀ ਉਸ ਪਿੱਛੇ ਨੰਗੀ ਤਲਵਾਰ ਹੱਥ ਵਿਚ ਫੜ ਕੇ ਇਕ ਸਿਪਾਹੀ ਖੜਾ ਕੀਤਾ ਹੋਇਆ ਸੀ ਕਿਉਂਕਿ ਮੁਗ਼ਲ ਡਰਦੇ ਸੀ ਕਿ ਕਿਤੇ ਬੰਦਾ ਜਾਦੂ ਨਾਲ ਉੱਡ ਹੀ ਨਾ ਜਾਵੇ। ਬੰਦਾ ਸਿੰਘ ਵਾਲੇ ਹਾਥੀ ਦੇ ਪਿੱਛੇ 740 ਕੈਦੀ ਸਨ। ਇਨ੍ਹਾਂ ਦੇ ਮੂੰਹਾਂ 'ਤੇ ਕਾਲਖ਼ ਮਲੀ ਹੋਈ ਸੀ। ਉਨ੍ਹਾਂ ਦਾ ਇਕ-ਇਕ ਹੱਥ ਗਰਦਨ ਦੇ ਪਿੱਛੇ ਕਰ ਕੇ ਸ਼ਿਕੰਜੇ ਵਿਚ ਕੱਸ ਕੇ ਬੰਨਿ੍ਹਆ ਹੋਇਆ ਸੀ। ਉਨ੍ਹਾਂ ਦੇ ਸਿਰਾਂ 'ਤੇ ਕਾਗ਼ਜ਼ਾਂ ਦੀਆਂ ਖੋਖਾ-ਟੋਪੀਆਂ ਰੱਖੀਆਂ ਹੋਈਆਂ ਸਨ ਤੇ ਉਨ੍ਹਾਂ ਦੇ ਜਿਸਮਾਂ 'ਤੇ ਭੇਡਾਂ ਦੀ ਖੱਲ ਲਵ੍ਹੇਟੀ ਹੋਈ ਸੀ। ਉਨ੍ਹਾਂ ਦਾ ਇਹ ਰੂਪ ਉਨ੍ਹਾਂ ਦਾ ਮਜ਼ਾਕ ਉਡਾਉਣ ਅਤੇ ਉਨ੍ਹਾਂ ਦੀ ਬੇਇਜ਼ਤੀ ਕਰਨ ਵਾਸਤੇ ਬਣਾਇਆ ਗਿਆ ਸੀ। ਉਨ੍ਹਾਂ ਨੂੰ ਦੋ-ਦੋ ਕਰ ਕੇ ਕਾਠੀਆਂ ਤੋਂ ਸੱਖਣੇ ਊਠਾਂ 'ਤੇ ਲੱਦਿਆ ਹੋਇਆ ਸੀ। ਇਸ ਜਲੂਸ ਪਿੱਛੇ ਮੁਹੰਮਦ ਅਮੀਨ ਖ਼ਾਨ, ਉਸ ਦਾ ਪੁੱਤਰ ਕਮਰ-ਉਦ-ਦੀਨ ਖ਼ਾਨ ਅਤੇ ਜ਼ਕਰੀਆ ਖ਼ਾਨ ਪੁੱਤਰ ਅਬਦੁਸ ਸਮਦ ਖ਼ਾਨ ਜੋ ਮਗਰੋਂ ਲਾਹੌਰ ਦਾ ਸੂਬੇਦਾਰ ਬਣਿਆ, ਜੇਤੂਆਂ ਵਾਂਗ ਆਕੜ-ਆਕੜ ਕੇ ਚੱਲ ਰਹੇ ਸਨ। ਇਹ ਜਲੂਸ ਲਾਹੌਰੀ ਗੇਟ ਦੇ ਰਸਤਿਉਂ ਦਿੱਲੀ ਸ਼ਹਿਰ ਵਿਚ ਦਾਖ਼ਲ ਹੋਇਆ। ਇਸ ਜਲੂਸ ਨੂੰ ਵੇਖਣ ਵਾਸਤੇ ਦਿੱਲੀ ਦੀ ਸਾਰੀ ਲੋਕ ਸੜਕਾਂ 'ਤੇ ਆਈ ਹੋਈ ਸੀ। ਸ਼ਹਿਰ ਵਿਚ ਕੋਈ ਵੀ ਸ਼ਖ਼ਸ ਐਸਾ ਨਹੀਂ ਸੀ ਰਿਹਾ, ਜਿਸ ਨੇ ਇਹ ਨਜ਼ਾਰਾ ਨਾ ਵੇਖਿਆ ਹੋਵੇ। ਲੱਖਾਂ ਲੋਕਾਂ ਦੀਆਂ ਭੀੜਾਂ ਕਾਰਨ ਏਨੀ ਘੁਟਣ ਸੀ ਕਿ ਇਸ ਮੌਕੇ 'ਤੇ ਸਾਹ ਲੈਣਾ ਵੀ ਮੁਸ਼ਕਲ ਹੋਇਆ ਪਿਆ ਸੀ। ਲੋਕ ਸਿੱਖਾਂ ਨੂੰ ਮਜ਼ਾਕ 'ਚ ਉਨ੍ਹਾਂ ਵਲ ਵੇਖ ਕੇ ਕੋਝੀਆਂ ਸੈਨਤਾਂ ਕਰ ਰਹੇ ਸਨ। ਜਦੋਂ ਬੰਦਾ ਸਿੰਘ ਨੂੰ ਬਾਦਸ਼ਾਹ ਫ਼ਰਖ਼ਸੀਅਰ ਕੋਲ ਪੇਸ਼ ਕੀਤਾ ਗਿਆ ਸੀ ਤਾਂ ਬਾਦਸ਼ਾਹ ਨੇ ਬੰਦਾ ਸਿੰਘ ਨੂੰ ਪੁਛਿਆ, ਤੂੰ ਅਪਣੇ ਵਾਸਤੇ ਕਿਹੋ ਜਹੀ ਮੌਤ ਚੁਣੇਂਗਾ?
ਪੰਜਾਬੀ ਸੱਭਿਆਚਾਰ ਤੋਂ ਭਾਵ ਹੈ, ਪੰਜਾਬੀ ਲੋਕ-ਸਮੂਹ ਦੁਆਰਾ ਸਿਰਜੀ ਵਿਸ਼ੇਸ਼ ਜੀਵਨ-ਜਾਚ। ਜਿਸ ਵਿੱਚ ਉਨ੍ਹਾ ਲੋਕਾਂ ਦਾ ਰਹਿਣ-ਸਹਿਣ, ਕਿੱਤੇ, ਰਸਮ-ਰਿਵਾਜ, ਰਿਸ਼ਤੇ-ਨਾਤੇ, ਪਹਿਰਾਵਾ, ਹਾਰ-ਸ਼ਿੰਗਾਰ, ਵਿਸ਼ਵਾਸ਼, ਕੀਮਤਾਂ, ਮਨੋਰੰਜਨ ਦੇ ਸਾਧਨ, ਭਾਸ਼ਾ ਅਤੇ ਲੋਕ-ਸਾਹਿਤ ਆਦਿ ਸ਼ਾਮਿਲ ਹੁੰਦੇ ਹਨ। ਓਪਰੀ ਨਜ਼ਰੇ ਵੇਖਿਆਂ ਜਿੱਥੇ ਸੱਭਿਆਚਾਰ ਦੀ ਪ੍ਕਿਰਤੀ ਸਧਾਰਨ ਜਾਪਦੀ ਹੈ, ਉੱਥੇ ਇਸਦਾ ਅਧਿਐਨ ਕਰਦੇ ਹੋਏ ਅਸੀਂ ਮਹਿਸੂਸ ਕਰ ਸਕਦੇ ਹਾਂ ਕਿ ਇਹ ਆਪਣੇ ਆਪ ਵਿੱਚ ਇੱਕ ਜਟਿਲ ਵਰਤਾਰਾ ਵੀ ਹੈ |
ਜਰਨੈਲ ਸਿੰਘ ਭਿੰਡਰਾਂਵਾਲਾ (2 ਜੂਨ 1947 – 6 ਜੂਨ 1984) ਦਮਦਮੀ ਟਕਸਾਲ , ਇੱਕ ਸਿੱਖ ਧਾਰਮਿਕ ਦਲ, ਦੇ ਆਗੂ ਸੀ। ਉਹਨਾਂ ਨੇ ਆਨੰਦਪੁਰ ਮਤੇ ਦਾ ਸਹਿਯੋਗ ਕੀਤਾ। ਉਹਨਾਂ ਨੇ ਸਿੱਖਾਂ ਨੂੰ ਸ਼ੁੱਧ ਹੋਣ ਲਈ ਕਿਹਾ। ਉਹਨਾਂ ਨੇ ਸ਼ਰਾਬ ਪੀਣ, ਨਸ਼ੇ ਕਰਨ, ਧਾਰਮਿਕ ਕੰਮਾਂ ਵਿੱਚ ਲਾਪਰਵਾਹੀ ਅਤੇ ਸਿੱਖ ਨੌਜਵਾਨਾਂ ਦੇ ਕੇਸ ਕਟਾਉਣ ਦੀ ਨਿਖੇਧੀ ਕੀਤੀ। ਉਹਨਾਂ ਦੇ ਭਾਰਤ ਦੇ ਸੰਵਿਧਾਨ ਦੇ ਅਨੁਛੇਦ 25 ਦੀ ਸਖਤ ਨਿੰਦਾ ਕੀਤੀ ਜਿਸ ਅਨੁਸਾਰ ਸਿੱਖ, ਜੈਨ ਅਤੇ ਬੋਧੀਆਂ ਨੂੰ ਘੱਟ ਗਿਣਤੀ ਕਿਹਾ ਗਇਆ ਅਤੇ ਹਿੰਦੂ ਧਰਮ ਦਾ ਇੱਕ ਹਿੱਸਾ ਕਿਹਾ ਗਿਆ।
ਝਾਂਸੀ ਦੀ ਰਾਣੀ ਲਕਸ਼ਮੀਬਾਈ ਉਚਾਰਨ (ਮਰਾਠੀ: झाशीची राणी लक्ष्मीबाई , ਸ਼ਾਇਦ 19 ਨਵੰਬਰ 1828 – 18 ਜੂਨ 1858) ਭਾਰਤ ਦੀ ਇੱਕ ਦੇਸੀ ਮਰਾਠਾ ਰਿਆਸਤ, ਝਾਂਸੀ, ਦੀ ਰਾਣੀ ਸੀ ਅਤੇ ਭਾਰਤ ਦੀ ਅਜ਼ਾਦੀ ਦੀ ਪਹਿਲੀ ਜੰਗ (1857) ਦੇ ਲੀਡਰਾਂ ਵਿਚੋਂ ਸੀ। ਅਪ੍ਰੈਲ 1857 ਨੂੰ ਅੰਗਰੇਜ਼ ਜਰਨੈਲ ਸਰ ਹੀਵਰੋਜ਼ ਨੇ ਝਾਂਸੀ ’ਤੇ ਚੜ੍ਹਾਈ ਕੀਤੀ ਅਤੇ ਰਾਣੀ ਅਤੇ ਤਾਤੀਆ ਟੋਪੇ ਨੂੰ ਹਰਾ ਕੇ ਝਾਂਸੀ ਤੇ ਕਬਜ਼ਾ ਕਰ ਲਿਆ। ਰਾਣੀ ਮਰਦਾਂ ਦਾ ਲਿਬਾਸ ਪਾ ਕੇ ਅੰਗਰੇਜ਼ ਫ਼ੌਜ ਦੇ ਮੁਕਾਬਲੇ ’ਚ ਮੈਦਾਨ ਵਿੱਚ ਆਈ ਅਤੇ ਆਪਣੀ ਫ਼ੌਜ ਦੀ ਕਮਾਨ ਕਰਦੀ ਹੋਈ 22 ਸਾਲ ਦੀ ਉਮਰ ਵਿੱਚ ਜੰਗ ਦੌਰਾਨ ਮਾਰੀ ਗਈ।
ਇੰਟਰਨੈੱਟ ਜਾਂ ਅੰਤਰਜਾਲ ਆਪਸ ਵਿੱਚ ਜੁੜੇ ਕੰਪੀਊਟਰੀ ਜਾਲਾਂ ਦਾ ਇੱਕ ਸਰਬ-ਵਿਆਪੀ ਪ੍ਰਬੰਧ ਹੈ ਜੋ ਦੁਨੀਆਂ ਭਰ ਦੇ ਕਰੋੜਾਂ ਜੰਤਰਾਂ ਨੂੰ ਜੋੜਨ ਵਾਸਤੇ ਮਿਆਰੀ ਇੰਟਰਨੈੱਟ ਮਸੌਦੇ ਦੇ ਸਿਲਸਿਲੇ ਦੀ ਵਰਤੋਂ ਕਰਦਾ ਹੈ। ਇਹ ਇੱਕ ਕੌਮਾਂਤਰੀ ਜਾਲ਼ਾਂ ਦਾ ਜਾਲ਼ ਹੈ ਜਿਸ ਵਿੱਚ ਲੱਖਾਂ ਨਿੱਜੀ, ਜਨਤਕ, ਸਿੱਖਿਅਕ, ਕਾਰੋਬਾਰੀ ਅਤੇ ਸਰਕਾਰੀ ਜਾਲ਼ ਬਿਜਲਾਣੂ, ਤਾਰਹੀਣ ਅਤੇ ਪ੍ਰਕਾਸ਼ੀ ਜਾਲ਼ ਟੈਕਨਾਲੋਜੀਆਂ ਦੀ ਮੁਕੰਮਲ ਤਰਤੀਬ ਰਾਹੀਂ ਜੁੜੇ ਹੋਏ ਹਨ। ਇੰਟਰਨੈੱਟ ਉੱਤੇ ਜਾਣਕਾਰੀ ਸੋਮਿਆਂ ਅਤੇ ਸੇਵਾਵਾਂ ਦੀ ਖੁੱਲ੍ਹੀ-ਚੌੜੀ ਮੌਜੂਦਗੀ ਹੈ ਜਿਵੇਂ ਕਿ ਵਰਲਡ ਵਾਈਡ ਵੈੱਬ ਦੇ ਆਪਸ 'ਚ ਜੁੜੇ ਹੋਏ ਹਾਈਪਰਟੈਕਸਟ ਦਸਤਾਵੇਜ਼ ਅਤੇ ਐਪਲੀਕੇਸ਼ਨਾਂ, ਈਮੇਲ (ਬਿਜਲਾਣੂ ਡਾਕ) ਦੀ ਸਹਾਇਤਾ ਵਾਸਤੇ ਬੁਨਿਆਦੀ ਢਾਂਚਾ ਅਤੇ ਫ਼ਾਈਲਾਂ ਸਾਂਝੀਆਂ ਕਰਨ ਅਤੇ ਫ਼ੋਨ ਕਰਨ ਵਾਸਤੇ ਆਦਮੀ-ਤੋਂ-ਆਦਮੀ ਜਾਲ਼ ਇੰਟਰਨੈੱਟ ਦਾ ਜਾਲ
ਅੰਮ੍ਰਿਤਸਰ (ਜਾਂ ਅਮ੍ਰਿਤਸਰ; ਮਤਲਬ: "ਅੰਮ੍ਰਿਤ ਦਾ ਸਰੋਵਰ") ਚੜ੍ਹਦੇ ਪੰਜਾਬ ਦਾ ਇੱਕ ਸਰਹੱਦੀ ਸ਼ਹਿਰ ਹੈ ਜੋ ਪੰਜਾਬ ਦੇ ਉੱਤਰੀ ਹਿੱਸੇ ਵਿੱਚ ਲਾਹੌਰ ਤੋਂ 67 ਕਿਲੋਮੀਟਰ ਦੂਰ ਹੈ। ਇਹ ਸਿੱਖ ਧਰਮ ਦਾ ਧਾਰਮਿਕ ਅਤੇ ਸੱਭਿਆਚਾਰਕ ਕੇਂਦਰ ਹੈ। ਪੰਜਾਬੀ ਇੱਥੋਂ ਦੀ ਮੁੱਖ ਜਾਂ ਪਹਿਲੀ ਬੋਲੀ ਹੈ ਅਤੇ ਹੋਰ ਬੋਲੀਆਂ ਵਿੱਚ ਉਰਦੂ, ਹਿੰਦੀ ਅਤੇ ਅੰਗਰੇਜ਼ੀ ਸ਼ਾਮਲ ਹਨ। ਇਸ ਦਾ ਸਰਕਾਰੀ ਮੁੱਖ ਦਫ਼ਤਰ ਅੰਮ੍ਰਿਤਸਰ ਜ਼ਿਲ੍ਹਾ ਹੈ। ਇਸ ਦੀ ਆਬਾਦੀ ਕਰੀਬ ੨੦੦੦੦੦੦ ਸ਼ਹਿਰੀ ਅਤੇ ੩,੦੦੦,੦੦੦ ਦੇ ਕਰੀਬ ਅੰਮ੍ਰਿਤਸਰ ਜ਼ਿਲੇ ਵਿੱਚ ੨੦੧੧ ਦੀ ਭਾਰਤੀ ਮਰਦਮਸ਼ੁਮਾਰੀ ਮੁਤਾਬਕ ਹੈ। ਯਾਤਰਾ ਲਈ ਸਭ ਤੋਂ ਵਧੀਆ ਸਮਾਂ ਅਕਤੂਬਰ ਅਤੇ ਮਾਰਚ ਵਿੱਚ ਹੈ।
ਧਰਤੀ (1 AU) ਅੰਦਰੂਨੀ ਗ੍ਰਹਿਆਂ ਵਿੱਚੋਂ ਵੱਡਾ ਗ੍ਰਹਿ ਹੈ ਅਤੇ ਸਿਰਫ ਇਸ ਦੇ ਹੀ ਅੰਦਰ ਭੂ-ਵਿਗਿਆਨਕ ਸਰਗਰਮੀ ਚੱਲ ਰਹੀ ਹੈ। ਧਰਤੀ ਦਾ ਵਾਯੂ ਮੰਡਲ ਬਾਕੀ ਗ੍ਰਹਿਆਂ ਤੋਂ ਵੱਖਰਾ ਹੈ, ਕਿਉਂਕਿ ਇਥੇ ੨੧% ਆਕਸੀਜਨ ਮਿਲਦੀ ਹੈ। ਇਸਦਾ ਦਾ ਇੱਕ ਉਪਗ੍ਰਹਿ ਹੈ, ਚੰਦਰਮਾ। ਧਰਤੀ ਨੂੰ ਪ੍ਰਿਥਵੀ, ਪ੍ਰਿਥਵੀ ਗ੍ਰਹਿ ਸੰਸਾਰ, ਅਤੇ ਟੈਰਾ ਨਾਮਾਂ ਨਾਲ ਵੀ ਸੱਦਿਆ ਜਾਂਦਾ ਹੈ। ਕੇਵਲ ਧਰਤੀ ਹੀ ਬ੍ਰਹਿਮੰਡ ਵਿੱਚ ਇੱਕੋ ਇੱਕ ਗਿਆਤ ਗ੍ਰਹਿ ਹੈ, ਜਿਥੇ ਜੀਵਨ ਮਿਲਦਾ ਹੈ। ਮਨੁੱਖ ਸਹਿਤ ਧਰਤੀ ਲੱਖਾਂ ਪ੍ਰਜਾਤੀਆਂ ਦਾ ਘਰ ਹੈ। ਵਿਗਿਆਨਕ ਪ੍ਰਮਾਣਾਂ ਤੋਂ ਸੰਕੇਤ ਮਿਲਦੇ ਹਨ ਕਿ ਇਸ ਗ੍ਰਹਿ ਦਾ ਗਠਨ 4.54 ਅਰਬ ਸਾਲ ਪਹਿਲਾਂ, ਅਤੇ ਉਸਦੀ ਸਤ੍ਹਾ ਉੱਤੇ ਜੀਵਨ ਲੱਗਭੱਗ ਇੱਕ ਅਰਬ ਸਾਲ ਪਹਿਲਾਂ, ਵਿਦਮਾਨ ਹੋਇਆ। ਤੱਦ ਤੋਂ, ਧਰਤੀ ਦੇ ਜੀਵਮੰਡਲ ਨੇ ਗ੍ਰਹਿ ਉੱਤੇ ਪਰਿਆਵਰਣ ਅਤੇ ਹੋਰ ਅਜੈਵਕੀ ਪਰਿਸਥਿੱਤੀਆਂ ਨੂੰ ਬਦਲ ਦਿੱਤਾ ਹੈ ਅਤੇ ਇਸ ਤਰ੍ਹਾਂ ਵਾਯੂਜੀਵੀ ਜੀਵਾਂ ਦੇ ਪ੍ਰਸਾਰਣ ਨੂੰ, ਨਾਲ ਹੀ ਨਾਲ ਓਜੋਨ ਤਹਿ ਦੇ ਨਿਰਮਾਣ ਅਤੇ ਧਰਤੀ ਦੇ ਚੁੰਬਕੀ ਖੇਤਰ ਨੇ ਨੁਕਸਾਨਦਾਇਕ ਵਿਕਿਰਨਾਂ ਨੂੰ ਰੋਕ ਕੇ ਜਲ ਮੰਡਲ ਤੱਕ ਸੀਮਤ ਜੀਵਨ ਦੇ ਥਲ ਤੱਕ ਪਸਾਰ ਨੂੰ ਸੰਭਵ ਬਣਾਇਆ।
ਵਿਗਿਆਨ ਜਾਂ ਸਾਇੰਸ (ਲਾਤੀਨੀ scientia ਭਾਵ "ਸੋਝੀ" ਤੋਂ) ਇੱਕ ਅਜਿਹਾ ਸਿਲਸਿਲੇਵਾਰ ਸਿਧਾਂਤਕ ਉੱਪਰਾਲਾ ਹੈ ਜਿਹੜਾ ਬ੍ਰਹਿਮੰਡ ਦੇ ਬਾਰੇ ਜਾਣਕਾਰੀ ਨੂੰ ਪਰਖਯੋਗ ਵਿਆਖਿਆਵਾਂ ਅਤੇ ਭਵਿੱਖਬਾਣੀਆਂ ਦੇ ਰੂਪ ਵਿੱਚ ਉਸਾਰਦੀ ਅਤੇ ਇਕੱਠੀ ਕਰਦੀ ਹੈ। ਇੱਕ ਪੁਰਾਣੇ ਅਤੇ ਮਿਲਦੇ-ਜੁਲਦੇ ਭਾਵ ਵਿੱਚ (ਮਿਸਾਲ ਵਜੋਂ "ਅਰਿਸਟੋਟਲ" 'ਚ), ਵਿਗਿਆਨ ਉਸ ਭਰੋਸੇਯੋਗ ਜਾਣਕਾਰੀ ਦੇ ਪੁੰਜ ਨੂੰ ਕਿਹਾ ਜਾਂਦਾ ਹੈ, ਜਿਹੜੀ ਕਿ ਤਰਕਸ਼ੀਲ ਅਤੇ ਵਿਚਾਰਸ਼ੀਲ ਹੋਵੇ। ਆਧੁਨਿਕ ਯੁੱਗ ਦੇ ਆਰੰਭ ਵਿੱਚ ਵਿਗਿਆਨ ਅਤੇ ਦਾਰਸ਼ਨਿਕ ਸਿਧਾਂਤ ਬਦਲਣਯੋਗ ਸ਼ਬਦ ਮੰਨੇ ਜਾਂਦੇ ਸਨ। 17ਵੀਂ ਸਦੀ ਤੱਕ ਕੁਦਰਤੀ ਫ਼ਿਲਾਸਫ਼ੀ (ਜਿਸ ਨੂੰ ਅੱਜਕੱਲ੍ਹ "ਕੁਦਰਤੀ ਵਿਗਿਆਨ" ਦੇ ਨਾਂ ਨਾਲ ਜਾਣਿਆ ਜਾਂਦਾ ਹੈ) ਨੂੰ ਦਾਰਸ਼ਨਿਕ ਸਿਧਾਂਤ ਦੀ ਇੱਕ ਅੱਡ ਸ਼ਾਖਾ ਗਿਣਿਆ ਜਾਣ ਲੱਗਿਆ। ਫੇਰ ਵੀ, ਵਿਗਿਆਨ ਦੀਆਂ ਮੋਕਲੀਆਂ ਪਰਿਭਾਸ਼ਾਵਾਂ ਦੇਣਾ ਜਾਰੀ ਰਿਹਾ ਜਿਸ ਵਿੱਚ ਇਸ ਦਾ ਅਰਥ "ਕਿਸੇ ਵਿਸ਼ੇ ਬਾਰੇ ਭਰੋਸੇਯੋਗ ਜਾਣਕਾਰੀ" ਮੰਨਿਆ ਜਾਂਦਾ ਹੈ; ਜਿਵੇਂ ਕਿ ਅੱਜ-ਕੱਲ੍ਹ ਵਰਤੇ ਜਾਂਦੇ ਸ਼ਬਦਾਂ "ਲਾਇਬ੍ਰੇਰੀ ਵਿਗਿਆਨ" ਜਾਂ "ਸਿਆਸੀ ਵਿਗਿਆਨ" ਵਿੱਚ ਹੈ।
ਦੂਜੀ ਸੰਸਾਰ ਜੰਗ' (ਅੰਗਰੇਜੀ: World War II) 1939 ਤੋਂ 1945 ਤੱਕ ਚੱਲਣ ਵਾਲੀ ਸੰਸਾਰ-ਪੱਧਰ ਦੀ ਜੰਗ ਸੀ। ਲਗਪਗ 70 ਦੇਸ਼ਾਂ ਦੀਆਂ ਥਲ, ਜਲ ਅਤੇ ਹਵਾਈ ਸੈਨਾਵਾਂ ਇਸ ਯੁੱਧ ਵਿੱਚ ਸ਼ਾਮਿਲ ਸਨ। ਇਸ ਯੁੱਧ ਵਿੱਚ ਸੰਸਾਰ ਦੋ ਭਾਗਾਂ ਵਿੱਚ ਵੰਡਿਆ ਹੋਇਆ ਸੀ - ਮਿੱਤਰ ਰਾਸ਼ਟਰ ਅਤੇ ਧੁਰੀ ਰਾਸ਼ਟਰ। ਇਸ ਯੁੱਧ ਦੇ ਦੌਰਾਨ ਪੂਰਨ ਯੁੱਧ ਦਾ ਮਨੋਭਾਵ ਪ੍ਰਚਲਨ ਵਿੱਚ ਆਇਆ ਕਿਉਂਕਿ ਇਸ ਯੁੱਧ ਵਿੱਚ ਸ਼ਾਮਿਲ ਸਾਰੀਆਂ ਮਹਾਸ਼ਕਤੀਆਂ ਨੇ ਆਪਣੀ ਆਰਥਿਕ , ਉਦਯੋਗਿਕ ਅਤੇ ਵਿਗਿਆਨਕ ਸਮਰੱਥਾ ਇਸ ਯੁੱਧ ਵਿੱਚ ਝੋਂਕ ਦਿੱਤੀ ਸੀ। ਇਸ ਯੁੱਧ ਵਿੱਚ ਵੱਖ-ਵੱਖ ਰਾਸ਼ਟਰਾਂ ਦੇ ਲਗਪਗ 10 ਕਰੋੜ ਫੌਜੀਆਂ ਨੇ ਹਿੱਸਾ ਲਿਆ ਅਤੇ ਇਹ ਮਨੁੱਖੀ ਇਤਹਾਸ ਦਾ ਸਭ ਤੋਂ ਖੂਨੀ ਯੁੱਧ ਸਾਬਿਤ ਹੋਇਆ। ਇਸ ਮਹਾਂਯੁੱਧ ਵਿੱਚ 5 ਤੋਂ 7 ਕਰੋੜ ਮਨੁੱਖੀ ਜਾਨਾਂ ਗਈਆਂ ਕਿਉਂਕਿ ਇਸਦੇ ਮਹੱਤਵਪੂਰਨ ਘਟਨਾਕ੍ਰਮ ਵਿੱਚ ਗ਼ੈਰ-ਫ਼ੌਜੀ ਨਾਗਰਿਕਾਂ ਦਾ ਕਤਲ ਅਜ਼ਾਦੀ, ਜਿਸ ਵਿੱਚ ਹੋਲੋਕਾਸਟ ਵੀ ਸ਼ਾਮਿਲ ਹੈ, ਅਤੇ ਪਰਮਾਣੂ ਹਥਿਆਰਾਂ ਦਾ ਇੱਕਮਾਤਰ ਇਸਤੇਮਾਲ ਸ਼ਾਮਿਲ ਹੈ। ਇਸ ਕਾਰਨ ਇਹ ਮਨੁੱਖੀ ਇਤਿਹਾਸ ਦਾ ਸਭ ਤੋਂ ਭਿਆਨਕ ਯੁੱਧ ਸੀ।
ਲੰਡਨ (ਅੰਗਰੇਜ਼ੀ: London; ਪਾਠ: /ˈlʌndən/) ਇੰਗਲੈਂਡ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਅਤੇ ਅਹਿਮ ਸ਼ਹਿਰ ਹੈ। ਇਹ ਇੰਗਲੈਂਡ ਦੇ ਉੱਘੇ ਦਰਿਆ ਥੈਮਸ ਦੇ ਕਿਨਾਰੇ ਵਸਿਆ ਹੋਇਆ ਹੈ। ਕਲਾ, ਫ਼ੈਸ਼ਨ, ਅਰਥਿਕਤਾ, ਸੱਭਿਆਚਾਰ, ਸਿੱਖਿਆ, ਮਨੋਰੰਜਨ ਆਦਿ ਵਿੱਚ ਇਹ ਦੁਨੀਆਂ ਦਾ ਇੱਕ ਮੋਹਰੀ ਸ਼ਹਿਰ ਹੈ। ਇਸਨੂੰ ਰੋਮਨ ਲੋਕਾਂ ਨੇ ਵਸਾਇਆ ਅਤੇ ਇਸ ਦਾ ਨਾਂ ਲੰਡੀਨੀਅਮ (Londinium; ਜਾਂ ਰੋਮਨ ਲੰਡਨ) ਰੱਖਿਆ ਸੀ।
ਆਸਟਰੇਲੀਆ (ਅੰਗਰੇਜ਼ੀ: Australia ਔਸਟਰੈਈਲੀਆ) ਦੀ ਰਾਜਧਾਨੀ ਕੈਨਬਰਾ ਹੈ। ਇਹ ਦੱਖਣੀ-ਅਰਧਗੋਲੇ ਵਿੱਚ ਹੈ। ਆਸਟ੍ਰੇਲੀਆ ਜ਼ਮੀਨ ਦੇ ਹੇਠਲੇ ਅੰਗ ਦਾ ਦੇਸ਼ ਹੈ। ੲਿਸ ਵਿੱਚ ਆਸਟ੍ਰੇਲੀਆ ਤਸਮਾਨੀਆ ਤੇ ਬਹਰਾਲਕਾਹਲ ਦੇ ਕਈ ਜ਼ਜ਼ੀਰੇ ਆਉਂਦੇ ਹਨ। ਰਕਬੇ ਦੇ ਹਿਸਾਬ ਨਾਲ ਇਹ ਦੁਨੀਆ ਦਾ 6ਵਾਂ ਵੱਡਾ ਦੇਸ਼ ਹੈ। ਪਾਪੂਆ ਨਿਯੋਗਨੀ, ਚੜ੍ਹਦਾ ਤੈਮੂਰ ਤੇ ਇੰਡੋਨੇਸ਼ੀਆ ੲਿਸਦੇ ਉੱਤਰ ਵਿੱਚ, ਨਿਊ ਕੀਲੀਡੋਨਿਆ ੲਿਸਦੇ ਚੜ੍ਹਦੇ ਵੱਲ ਤੇ ਨਿਊਜ਼ੀਲੈਂਡ ੲਿਸਦੇ ਚੜ੍ਹਦੇ ਦੱਖਣ ਵੱਲ ਹੈ। ਇੱਥੇ ਅੰਗਰੇਜ਼ੀ ਭਾਸ਼ਾ ਬੋਲੀ ਜਾਂਦੀ ਹੈ। ੲਿੱਥੋਂ ਦੀ ਜਨਸੰਖਿਆ 22,930,253 ਹੈ। ਜ਼ਿਆਦਾਤਰ ਲੋਕ ਬਰਤਾਨੀਆ ਤੋਂ ਆੲੇ ਹਨ। ਬਰਤਾਨੀਆ ਦੀ ਮਲਿਕਾ, ਮਲਿਕਾ ਅੱਲਜ਼ਬਿੱਥ II ੲਿਸ ਦੇਸ਼ ਦੀ ਵੀ ਆਗੂ ਹੈ।
ਚੰਦਰਮਾ ਧਰਤੀ ਦਾ ਇਕੋ ਇੱਕ ਕੁਦਰਤੀ ਉਪਗ੍ਰਹਿ ਹੈ। ਇਹ ਧਰਤੀ ਤੋਂ 384,403 ਕਿਲੋਮੀਟਰ ਦੂਰ ਹੈ। ਇਹ ਦੂਰੀ ਧਰਤੀ ਕਿ ਪ੍ਰਕਾਸ਼ ਮੰਡਲ ਦੇ ੩੦ ਗੁਣਾ ਹੈ। ਚੰਦਰਮਾ ਨੂੰ ਧਰਤੀ ਦਾ ਇੱਕ ਚੱਕਰ ਲਗਾਉਣ ਲਈ 27.3 ਦਿਨ ਲੱਗਦੇ ਹਨ। ਦਿਨ ਨੂੰ ਚੰਦ ਦਾ ਤਾਪਮਾਨ 107 °C, ਅਤੇ ਰਾਤ ਨੂੰ -153 °C ਹੂੰਦਾ ਹੈ। ਚੰਦਰਮਾ ਉੱਤੇ ਗੁਰੁਤਵਾਕਰਸ਼ਣ ਧਰਤੀ ਵਲੋਂ ੧ / ੬ ਹੈ। ਧਰਤੀ-ਚੰਦਰਮਾ-ਸੂਰਜ ਜਿਆਮਿਤੀ ਦੇ ਕਾਰਨ ਚੰਦਰਮਾ ਡੀ ਸਥਿਤੀ ਹਰ ੨੯.੫ ਦਿਨਾਂ ਵਿੱਚ ਬਦਲਦੀ ਹੈ।
ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀ
ਗੁਰੂ ਗ੍ਰੰਥ ਸਾਹਿਬ ਸਿੱਖਾਂ ਦਾ ਸਭ ਤੋਂ ਮਹਾਨ ਗ੍ਰੰਥ ਹੈ। ਗੁਰੂ ਅਰਜਨ ਦੇਵ ਜੀ ਨੇ ਇਸ ਮਹਾਨ ਗ੍ਰੰਥ ਦਾ ਸੰਕਲਨ 1601 ਵਿੱਚ ਸ਼ੁਰੂ ਕੀਤਾ ਅਤੇ 2 ਅਗਸਤ 1604 ਨੂੰ ਸੰਪੰਨ ਕੀਤਾ। ਇਸ ਮਹਾਨ ਗ੍ਰੰਥ ਦੀ ਲੇਖਣੀ ਦਾ ਕਾਰਜ ਭਾਈ ਗੁਰਦਾਸ ਨੇ ਕੀਤਾ। ਇਸ ਵਿੱਚ ਪਹਿਲਾਂ ਪੰਜ ਗੁਰੂਆਂ ਦੀ ਬਾਣੀ ਦਰਜ ਸੀ; ਬਾਅਦ ਵਿੱਚ ਗੁਰੂ ਗੋਬਿੰਦ ਸਿੰਘ ਨੇ ਇਸ ਵਿੱਚ ਅਕਤੂਬਰ 1708 ਨੂੰ [[ਗੁਰੂ ਤੇਗ ਬਹਾਦਰ)ਦੀ ਬਾਣੀ ਸ਼ਾਮਲ ਕੀਤੀ। ਗੁਰੂ ਗ੍ਰੰਥ ਸਾਹਿਬ ਵਿੱਚ ਛੇ ਗੁਰੂ ਸਹਿਬਾਨਾਂ ਤੋਂ ਇਲਾਵਾ 15 ਭਗਤਾਂ, 11 ਭੱਟਾਂ ਤੇ ਤਿੰਨ ਗੁਰੂ ਘਰ ਦੇ ਸਿੱਖ ਸ਼ਰਧਾਲੂਆਂ ਦੀ ਬਾਣੀ ਦਰਜ ਹੈ, ਜੋ ਹੇਠ ਲਿਖੇ ਪ੍ਰਕਾਰ ਹੈ-
ਲੋਕ ਸਾਹਿਤ ਲੋਕ ਸੰਸਕ੍ਰਿਤੀ ਦੇ ਅੰਸ਼ਾਂ ਨਾਲ ਭਰੀ ਹੋਈ ਲੋਕ ਮਾਨਸ ਦੀ ਸਹਿਜ-ਸੁਭਾਵਿਕ ਅਭਿਵਿਅਕਤੀ ਹੈ, ਜਿਸ ਦਾ ਸੰਚਾਰ ਲੋਕ ਬੋਲੀ ਦੁਆਰਾ ਮੌਖਿਕ ਰੂਪ ਵਿੱਚ ਹੋਇਆ ਹੋਵੇ। ਇਸ ਰਚਨਾ ਨਾਲ ਕਿਸੇ ਵੀ ਲੇਖਕ ਦਾ ਨਾਂ ਜੁੜਿਆ ਹੋਇਆ ਨਹੀਂ ਹੁੰਦਾ ਤੇ ਇੱਕ ਲੋਕ-ਸਮੂਹ ਦੀ ਪ੍ਰਵਾਨਗੀ ਲੈ ਕੇ ਪੀੜ੍ਹੀਓ-ਪੀੜ੍ਹੀ ਅੱਗੇ ਚੱਲਦੀ ਹੈ। ਡਾ. ਸਤੇਂਦਰ ਅਨੁਸਾਰ ਲੋਕ ਮਨੁੱਖੀ ਸਮਾਜ ਦਾ ਉਹ ਵਰਗ ਹੈ ਜੋ ਆਭਿਜਾਤ ਸੰਸਕਾਰ ਸ਼ਾਸਤਰੀਅਤਾ ਅਤੇ ਪੰਡਤਾਈ ਦੀ ਚੇਤਨਾ ਅਤੇ ਹੈਂਕੜ ਤੋਂ ਖਾਲੀ ਹੈ ਅਤੇ ਜੋ ਇੱਕ ਪਰੰਪਰਾ ਦੇ ਪਰਵਾਹ ਵਿੱਚ ਜਿੰਦਾ ਰਹਿੰਦਾ ਹੈ। ਲੋਕ ਸਾਹਿਤ ਹਰ ਕੌਮ ਦੇ ਸਮਕਾਲੀ ਸਾਹਿਤ ਜਾਂ ਭਾਸ਼ਾ ਦਾ िਨਰਣਾ ੳੁਸ ਦੀ ਇिਤਹਾਸਕ ਪਰਸिਥਤੀਆਂ ਅਧੀਨ ਆਉਂਦੇ ਸਮਾिਜਕ ਤਾਣੇ -ਬਾਣੇ ਨੇ ਤिਹ ਕਰਨਾ ਹੁੰਦਾ ਹੈ .ਸਮਕਾਲੀਨ ਸਾਹਿਤ ਦੇ ਸਮੇਂ ਅਤੇ ਸਥਾਨ ਦੀ ਪੁਜੀਸ਼ਨ ਮੁਤਾिਬਕ ਲੋਕ ਸਾਹਿਤ ਵੀ ਆਪ ਹੁਦਰਾ ਵਟਾਉਂਦਾ िਰਹਾ ਹੈ. ਭਾਵੇਂ िਕ ਲੋਕ ਸਾਹਿਤ ਦਾ ਨਵਾਂ ਰੂਪ ਹੋਂਦ िਵਚ ਆ ਜਾਵੇ,ਪਰ ਇिਤਹਾਸਕ ਸਮੇਂ िਵਚ ਇਸਦੀ ਆਪਣੀ ਸिਥਤੀ ਅਤੇ ਲੋੜ ਮੁਤਾिਬਕ ਸਾਰਥਕਤਾ ਹੁੰਦੀ ਹੈ.
ਆਚਾਰੀਆ ਸਰ ਜਗਦੀਸ਼ ਚੰਦਰ ਬੋਸ, ਸੀ ਐਸ ਆਈ, ਸੀ ਆਈ ਈ, ਐਫ ਆਰ ਐਸ (ਬੰਗਾਲੀ: জগদীশ চন্দ্র বসু Jôgodish Chôndro Boshu; 30 ਨਵੰਬਰ 1858 – 23 ਨਵੰਬਰ 1937) ਇੱਕ ਬੰਗਾਲੀ ਪੋਲੀਮੈਥ, ਭੌਤਿਕ ਵਿਗਿਆਨੀ, ਜੀਵ ਸਾਸ਼ਤਰੀ, ਪੌਧ-ਵਿਗਿਆਨੀ, ਪੁਰਾਤੱਤ-ਵਿਗਿਆਨੀ, ਅਤੇ ਇੱਕ ਮੁੱਢਲਾ ਵਿਗਿਆਨ ਗਲਪਕਾਰ ਵੀ ਸੀ। ਮਿਮੀ ਤਰੰਗਾਂ, ਰੇਡੀਓ ਅਤੇ ਪੌਧ-ਵਿਗਿਆਨ ਦੇ ਖੇਤਰਾਂ ਵਿੱਚ ਅਹਿਮ ਪੁਲਾਘਾਂ ਪੁੱਟੀਆਂ ਅਤੇ ਹਿੰਦ-ਉੱਪਮਹਾਦੀਪ ਵਿੱਚ ਪ੍ਰਯੋਗਮੂਲਕ ਵਿਗਿਆਨ ਦੀਆਂ ਨੀਹਾਂ ਰੱਖੀਆਂ। ਆਈ ਈ ਈ ਈ ਨੇ ਉਨ੍ਹਾਂ ਨੂੰ ਰੇਡੀਓ ਵਿਗਿਆਨ ਦੇ ਜਨਕਾਂ ਵਿੱਚੋਂ ਇੱਕ ਮੰਨਿਆ ਹੈ। ਉਸਨੂੰ ਬੰਗਾਲੀ ਵਿਗਿਆਨ ਗਲਪ ਦਾ ਪਿਤਾਮਾ ਕਿਹਾ ਜਾਂਦਾ ਹੈ। ਉਸਨੇ ਕਰੈਸਕੋਗ੍ਰਾਫ਼ ਦੀ ਨੀਂਹ ਰੱਖੀ।
ਇਟਲੀ ਯੂਰਪ ਦਾ ਇੱਕ ਦੇਸ਼ ਹੈ। ਇਹਦੀ ਰਾਜਧਾਨੀ ਰੋਮ ਹੈ। ਇਟਲੀ ਦੇ ਉੱਤਰ ਵਿੱਚ ਐਲਪ ਪਰਬਤ-ਲੜੀ ਹੈ ਜਿਸ ਵਿੱਚ ਫ਼ਰਾਂਸ, ਸਵਿਟਜ਼ਰਲੈਂਡ, ਆਸਟਰੀਆ ਅਤੇ ਸਲੋਵੇਨੀਆ ਦੇਸ਼ ਸ਼ਾਮਲ ਹਨ। ਸਿਸਲੀ ਅਤੇ ਸਾਰਡੀਨੀਆ, ਜੋ ਭੂ-ਮੱਧ ਸਾਗਰ ਦੇ ਦੋ ਸਭ ਤੋਂ ਵੱਡੇ ਟਾਪੂ ਹਨ, ਇਟਲੀ ਦੇ ਹੀ ਅੰਗ ਹਨ। ਵੈਟੀਕਨ ਸਿਟੀ ਅਤੇ ਸੈਨ ਮਰੀਨੋ ਇਟਲੀ ਨਾਲ਼ ਘਿਰੇ ਹੋਏ ਦੋ ਅਜ਼ਾਦ ਦੇਸ਼ ਹਨ। ਇਟਲੀ, ਯੂਨਾਨ ਦੇ ਬਾਅਦ ਯੂਰਪ ਦਾ ਦੂਜਾ ਸਭ ਤੋਂ ਪੁਰਾਣਾ ਰਾਸ਼ਟਰ ਹੈ। ਰੋਮ ਦੀ ਸਭਿਅਤਾ ਅਤੇ ਇਟਲੀ ਦਾ ਇਤਹਾਸ ਦੇਸ਼ ਦੇ ਪ੍ਰਾਚੀਨ ਦੌਲਤ ਅਤੇ ਵਿਕਾਸ ਦਾ ਪ੍ਰਤੀਕ ਹੈ। ਆਧੁਨਿਕ ਇਟਲੀ 1861 ਈ.
ਪਿੰਡ ਚੱਕ ਸੇਮਾਂ ਜ਼ਿਲਾ ਫਰੀਦਕੋਟ ਦੀ ਤਹਿਸੀਲ ਫਰੀਦਕੋਟ ਵਿੱਚ ਪੈਂਦਾ ਹੈ। ਇਸ ਦਾ ਰਕਬਾ 270ਹੈਕਟੇਅਰ ਹੈ ਇਸ ਪਿੰਡ ਦੀ ਜਨ ਸੰਖਿਆ 2011 ਦੀ ਜਨਗਣਨਾ ਅਨੁਸਾਰ 100ਹੈ। ਇਸ ਪਿੰਡ ਦੇ ਨੇੜੇ ਦਾ ਡਾਕਘਰ ਜੰਡ ਸਾਹਿਬ ਹੈ, ਪਿੰਨ ਕੋਡ 151203 ਹੈ। ਇਹ ਪਿੰਡ ਫਰੀਦਕੋਟ ਗੁਰੂ ਹਰਸਹਾਏ ਸੜਕ ਤੋਂ 2ਕਿਲੋਮੀਟਰ ਦੀ ਦੂਰੀ ਤੇ ਹੈ। ਇਸ ਦੇ ਨੇੜੇ ਦਾ ਰੇਲਵੇ ਸਟੇਸ਼ਨ ਕੋਹਰ ਸਿੰਘ ਵਾਲਾ 2 ਕਿਲੋਮੀਟਰ ਦੂਰ ਹੈ।
ਤਖਤ ਸ੍ਰੀ ਕੇਸ਼ਗੜ੍ਹ ਖਾਲਸੇ ਦੀ ਜਨਮਭੂਮੀ ਹੈ। 6ਇਸ ਸ਼ਹਿਰ ਨੂੰ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਨੇ ਪਿੰਡ ਮਾਖੋਵਾਲ ਦੀ ਜ਼ਮੀਨ ਖਰੀਦ ਕੇ ਵਸਾਇਆ ਤੇ ਇਸ ਨੂੰ ਚੱਕ ਨਾਨਕੀ ਦੇ ਨਾਮ ਦਾ ਦਰਜ਼ਾ ਦਿੱਤਾ, ਬਾਅਦ ਵਿੱਚ ਇਹ ਅਸਥਾਨ ਆਨੰਦਪੁਰ ਸਾਹਿਬ ਦੇ ਨਾਮ ਨਾਲ ਪ੍ਰਸਿੱਧ ਹੋਇਆ| ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪੰਜ ਸਾਲ ਦੀ ਉਮਰ ਵਿੱਚ ਪਟਨਾ ਸਾਹਿਬ ਤੋਂ ਆਨੰਦਪੁਰ ਸਾਹਿਬ ਆਏ ਅਤੇ ਇਥੋਂ ਹੀ ਆਪਣੇ ਪਿਤਾ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਨੂੰ ਹਿੰਦੂ ਧਰਮ ਦੀ ਰਾਖੀ ਲੇਈ ਸ਼ਹੀਦ ਹੋਣ ਲੇਈ ਦਿੱਲੀ ਨੂੰ ਭੇਜਿਆ| ਸੰਨ 1699 ਈ.
ਵੈੱਬ ਬਰਾਊਜ਼ਰ (ਅੰਗਰੇਜ਼ੀ: Web browser) ਇੱਕ ਤਰਾਂ ਦਾ ਆਦੇਸ਼ਕਾਰੀ ਹੁੰਦੀ ਹੈ ਜਿਸ ਨੂੰ ਕਿ ਸਰਵਰ ਉੱਤੇ ਉਪਲੱਬਧ ਜਾਣਕਾਰੀ(ਲੇਖ,ਚਿੱਤਰ,ਗਾਣੇ,ਆਦਿ) ਨੂੰ ਦਰਸਾਉਣ ਲਈ ਵਰਤਿਆ ਜਾਂਦਾ ਹੈ। ਇਸ ਤੋ ਬਿਨਾਂ ਅਸੀਂ ਅੰਤਰਜਾਲ ਸੁਵਿਧਾ ਦਾ ਆਨੰਦ ਨਹੀਂ ਮਾਣ ਸਕਦੇ। ਗੂਗਲ ਕਰੋਮ, ਮੋਜ਼ੀਲਾ ਫਾਇਰਫੌਕਸ, ਇੰਟਰਨੈੱਟ ਅੈਕਸਪਲੋਰਰ, ਸਫ਼ਾਰੀ ਆਦਿ ਅੱਜ-ਕੱਲ ਦੇ ਸਭ ਤੋ ਜ਼ਿਆਦਾ ਵਰਤੇ ਜਾਣ ਵਾਲੇ ਵੈੱਬ ਬਰਾਊਂਜ਼ਰ ਹਨ।
ਹੀਰ ਰਾਂਝਾ (ਸ਼ਾਹਮੁਖੀ ਪੰਜਾਬੀ: ﮨﯿﺮ ﺭﺍﻧﺠﮭﺎ) ਪੰਜਾਬ ਦੀਆਂ ਚਾਰ ਪ੍ਰਸਿੱਧ ਪ੍ਰੀਤ ਕਹਾਣੀਆਂ ਵਿੱਚੋਂ ਇੱਕ ਹੈ। ਇਸਤੋਂ ਇਲਾਵਾ ਮਿਰਜ਼ਾ ਸਾਹਿਬਾ, ਸੱਸੀ ਪੁੰਨੁੰ ਅਤੇ ਸੋਹਣੀ ਮਹੀਵਾਲ ਬਾਕੀ ਤਿੰਨ ਹਨ। ਇਸ ਕਹਾਣੀ ਉੱਤੇ ਸੈਂਕੜੇ ਕਿੱਸੇ ਲਿਖੇ ਜਾ ਚੁੱਕੇ ਹਨ ਲੇਕਿਨ ਸਭ ਤੋਂ ਪ੍ਰਸਿੱਧ ਵਾਰਿਸ ਸ਼ਾਹ ਦਾ ਕਿੱਸਾ ਹੀਰ ਵਾਰਿਸ ਸ਼ਾਹ ਹੈ। ਦਾਮੋਦਰ ਦਾਸ ਅਰੋੜਾ, ਮੁਕਬਲ ਅਤੇ ਅਹਿਮਦ ਗੁੱਜਰ ਅਤੇ ਕਈ ਹੋਰ ਕਿੱਸਾਕਾਰਾਂ ਨੇ ਵੀ ਇਸਦੇ ਆਪਣੇ-ਆਪਣੇ ਰੂਪ ਲਿਖੇ ਹਨ । ਇਸ ਕਿੱਸੇ ਦੀ ਕਹਾਣੀ 15ਵੀ ਸਦੀ ਦੇ ਆਰੰਭ ਵਿੱਚ ਅਰਥਾਤ 1402 ਈ. ਹੀਰ ਦੇ ਜਨਮ ਤੋਂ ਸੁਰੂ ਹੁੰਦੀ ਹੈ ਅਤੇ 1452 ਈ.
ਸਾਹਿਤ ਵੱਡੇ ਅਰਥਾਂ ਵਿੱਚ ਕਿਸੇ ਵੀ ਲਿਖਤ ਨੂੰ ਕਿਹਾ ਜਾ ਸਕਦਾ ਹੈ। ਜ਼ਿਆਦਾ ਸਪਸ਼ਟ ਅਰਥਾਂ ਵਿੱਚ ਇਹ ਆਮ ਭਾਸ਼ਾ ਤੋਂ ਵੱਖਰੀ, ਰਚਨਾਤਮਕ ਅਤੇ ਸੁਹਜਾਤਮਕ ਰਚਨਾ ਹੁੰਦੀ ਹੈ। ਇਸਨੂੰ ਦੋ ਭਾਗਾਂ ਵਿੱਚ ਵੰਡਿਆ ਜਾਂਦਾ ਹੈ; ਪਦ ਅਤੇ ਗਦ। ਇੱਕ ਅੱਲਗ ਅਧਾਰ ਦੇ ਅਨੁਸਾਰ ਇਸਨੂੰ ਗਲਪ ਅਤੇ ਗੈਰ-ਗਲਪ ਵਿੱਚ ਵੰਡਿਆ ਜਾਂਦਾ ਹੈ। ਇਸਦੇ ਅੱਗੇ ਕਈ ਰੂਪ ਮੌਜੂਦ ਹਨ ਜਿਵੇਂ ਕਿ ਕਵਿਤਾ, ਨਾਵਲ, ਕਹਾਣੀ, ਡਰਾਮਾ ਆਦਿ।
ਲਾਤੀਨੀ (ਲਾਤੀਨੀ ਭਾਸ਼ਾ ਵਿੱਚ: Lingua Latina) ਪ੍ਰਾਚੀਨ ਰੋਮਨ ਸਾਮਰਾਜ ਅਤੇ ਪ੍ਰਾਚੀਨ ਰੋਮਨ ਧਰਮ ਦੀ ਰਾਜਭਾਸ਼ਾ ਸੀ। ਅੱਜ ਇਹ ਇੱਕ ਮੁਰਦਾ ਭਾਸ਼ਾ ਹੈ, ਲੇਕਿਨ ਫਿਰ ਵੀ ਰੋਮਨ ਕੈਥੋਲਿਕ ਗਿਰਜਾ ਘਰ ਦੀ ਧਰਮਭਾਸ਼ਾ ਅਤੇ ਵੈਟੀਕਨ ਸਿਟੀ ਨਾਮੀ ਸ਼ਹਿਰ ਦੀ ਰਾਜਭਾਸ਼ਾ ਹੈ। ਇਹ ਪ੍ਰਾਚੀਨ ਕਲਾਸੀਕਲ ਭਾਸ਼ਾ ਹੈ ਜੋ ਸੰਸਕ੍ਰਿਤ ਨਾਲ ਇਹ ਬਹੁਤ ਜ਼ਿਆਦਾ ਮੇਲ ਖਾਂਦੀ ਹੈ ਅਤੇ ਹਿੰਦ-ਯੂਰਪੀ ਭਾਸ਼ਾ-ਪਰਵਾਰ ਦੀ ਰੁਮਾਂਸ ਸ਼ਾਖਾ ਵਿੱਚ ਆਉਂਦੀ ਹੈ। ਇਸ ਤੋਂ ਫਰਾਂਸੀਸੀ, ਇਤਾਲਵੀ, ਸਪੇਨੀ, ਰੋਮਾਨਿਆਈ ਅਤੇ ਪੁਰਤਗਾਲੀ ਭਾਸ਼ਾਵਾਂ ਵਿਕਸਿਤ ਹੋਈਆਂ। ਯੂਰਪ ਵਿੱਚ ਈਸਾਈ ਧਰਮ ਦੇ ਪ੍ਰਭੁਤਵ ਕਰਕੇ ਲਾਤੀਨੀ ਮਧਯੁਗ ਅਤੇ ਪੂਰਬ-ਆਧੁਨਿਕ ਕਾਲ ਵਿੱਚ ਲਗਭਗ ਸਾਰੇ ਯੂਰਪ ਦੀ ਅੰਤਰਰਾਸ਼ਟਰੀ ਭਾਸ਼ਾ ਸੀ, ਜਿਸ ਵਿੱਚ ਕੁਲ ਧਰਮ, ਵਿਗਿਆਨ, ਉੱਚ ਸਾਹਿਤ, ਦਰਸ਼ਨ ਅਤੇ ਹਿਸਾਬ ਦੀਆਂ ਕਿਤਾਬਾਂ ਲਿਖੀ ਜਾਂਦੀਆਂ ਸਨ।
ਰੁੱਖਜਾਂ ਦਰਖ਼ਤ ਐਸੇ ਪੌਦੇ ਨੂੰ ਕਹਿੰਦੇ ਹਨ ਜਿਸ ਦਾ ਆਮ ਤੌਰ ਤੇ ਇੱਕ ਬੜਾ ਤਣਾ ਹੋਵੇ ਜੋ ਉੱਪਰ ਜਾ ਕੇ ਟਾਹਣਿਆਂ ਅਤੇ ਟਾਹਣੀਆਂ ਵਿੱਚ ਤਕਸੀਮ ਹੋ ਜਾਏ। ਟਾਹਣੀਆਂ ਨੂੰ ਪੱਤੇ, ਫੁੱਲ ਔਰ ਫਲ਼ ਲੱਗਦੇ ਹਨ। ਕੁਛ ਬੌਟਨੀ ਵਿਦਵਾਨ ਦਰਖ਼ਤ ਲਈ ਘੱਟੋ ਘੱਟ ਉੱਚਾਈ ਵੀ ਜ਼ਰੂਰੀ ਸਮਝਦੇ ਹਨ ਜੋ 3 ਤੋਂ 6 ਮੀਟਰ ਤੱਕ ਹੈ। ਕੁਛ ਲੋਕ ਸਮਝਦੇ ਹਨ ਕਿ ਅਗਰ ਕਿਸੇ ਪੌਦੇ ਦਾ ਕੱਦ ਘੱਟੋ ਘੱਟ 10 ਸੈਂਟੀਮੀਟਰ ਹੋਵੇ ਜਾਂ ਘੇਰਾ 30 ਸੈਂਟੀਮੀਟਰ ਹੋਵੇ ਤਾਂ ਇਹ ਰੱਖ ਹੋਵਗਾ। ਇੱਕ ਤੋਂ ਜ਼ਿਆਦਾ ਨਿੱਕੇ ਨਿੱਕੇ ਤਣੇ ਉਸ ਨੂੰ ਝਾੜੀ ਬਣਾ ਦਿੰਦੇ ਹਨ।
ਪਿੰਡ ਚੱਕ ਸ਼ਾਮਾ ਜ਼ਿਲਾ ਫਰੀਦਕੋਟ ਦੀ ਤਹਿਸੀਲ ਫਰੀਦਕੋਟ ਵਿੱਚ ਪੈਂਦਾ ਹੈ। ਇਸ ਦਾ ਰਕਬਾਹੈਕਟੇਅਰ ਹੈ ਇਸ ਪਿੰਡ ਦੀ ਜਨ ਸੰਖਿਆ 2011 ਦੀ ਜਨਗਣਨਾ ਅਨੁਸਾਰ 100ਹੈ। ਇਸ ਪਿੰਡ ਦੇਨੇੜੇ ਦਾਡਾਕਘਰਕਮੇਆਨਾ 11 ਕਿਲੋਮੀਟਰ ਦੂਰ ਹੈ, ਪਿੰਨ ਕੋਡ 151203ਹੈ।ਇਹ ਪਿੰਡ ਫਰੀਦਕੋਟ ਡਗੇ ਰੂਮਾਣਾ ਸੜਕ ਤੋਂ 2ਕਿਲੋਮੀਟਰ ਦੀ ਦੂਰੀ ਤੇਹੈ। ਇਸ ਦੇ ਨੇੜੇ ਦਾ ਰੇਲਵੇ ਸਟੇਸ਼ਨ ਵਾਂਦਰ ਜਟਾਣਾ 2 ਕਿਲੋਮੀਟਰ ਦੂਰ ਹੈ।
ਅੰਮ੍ਰਿਤਾ ਪ੍ਰੀਤਮ (31 ਅਗਸਤ 1919 - 31 ਅਕਤੂਬਰ 2005) ਇੱਕ ਪੰਜਾਬੀ ਲੇਖਕ, ਕਵਿੱਤਰੀ, ਨਾਵਲਕਾਰ, ਕਹਾਣੀਕਾਰ ਅਤੇ ਨਿਬੰਧਕਾਰ ਸੀ। ਉਸਨੂੰ ਪੰਜਾਬੀ ਭਾਸ਼ਾ ਦੇ ਪ੍ਰਮੁੱਖ 20ਵੀਂ ਸਦੀ ਦੇ ਸਭ ਤੋਂ ਅਹਿਮ ਕਵੀਆਂ ਵਿੱਚ ਮੰਨਿਆ ਜਾਂਦਾ ਹੈ। ਛੇ ਦਹਾਕਿਆਂ ਵਿੱਚ ਫੈਲੇ ਆਪਣੇ ਕੈਰੀਅਰ ਦੌਰਾਨ, ਉਸਨੇ ਕਵਿਤਾ, ਨਾਵਲ, ਜੀਵਨੀ, ਨਿਬੰਧ ਆਦਿ ਵਿਧਾਵਾਂ ਦੇ ਅੰਦਰ 100 ਤੋਂ ਵੱਧ ਕਿਤਾਬਾਂ ਲਿਖੀਆਂ ਹਨ। ਇਨ੍ਹਾਂ ਵਿੱਚ ਪੰਜਾਬੀ ਲੋਕ ਗੀਤਾਂ ਦਾ ਇੱਕ ਸੰਗ੍ਰਿਹ ਅਤੇ ਇੱਕ ਆਤਮਕਥਾ ਵੀ ਹੈ। ਉਸਦੀਆਂ ਕਿਤਾਬਾਂ ਨੂੰ ਕਈ ਭਾਰਤੀ ਅਤੇ ਵਿਦੇਸ਼ੀ ਭਾਸ਼ਾਵਾਂ ਵਿੱਚ ਅਨੁਵਾਦ ਵੀ ਕੀਤਾ ਗਿਆ ਹੈ।
ਉਲੰਪਿਕ ਖੇਡਾਂ ਜਾਂ ਓਲੰਪਿਕ ਖੇਡਾਂ ਵਿੱਚ ਦੁਨੀਆਂ ਭਰ ਦੇ ਕਈ ਦੇਸ਼ ਹਿੱਸੇ ਲੈਂਦੇ ਹਨ। ਓਲੰਪਿਕ ਖੇਡਾਂ ਹਰ ਚਾਰ ਸਾਲਾਂ ਬਾਅਦ ਹੁੰਦੀਆਂ ਹਨ। 1896 ਨੂੰ ਸ਼ੁਰੂ ਹੋਈਆਂ ਪਹਿਲੀਆਂ ੲੇਥਨਜ਼ ਓਲੰਪਿਕ ਖੇਡਾਂ ਸਿਰਫ਼ ਅਥਲੈਟਿਕਸ ਈਵੈਂਟਸ ਨਾਲ ਹੀ ਸ਼ੁਰੂ ਹੋਈਆਂ ਸਨ, ਜਿਸ ਵਿੱਚ 14 ਦੇਸ਼ਾਂ ਦੇ 241 ਅਥਲੀਟਾਂ ਨੇ ਹਿੱਸਾ ਲਿਆ ਸੀ। ਓਲੰਪਿਕ ਖੇਡਾਂ ਦੇ 116 ਸਾਲ ਦੇ ਇਤਿਹਾਸ ਵਿੱਚ ਅਥਲੈਟਿਕਸ ਮੁਕਾਬਲਿਆਂ ਦੀ ਵਧੇਰੇ ਮਹੱਤਤਾ ਰਹੀ ਹੈ ਕਿਉਂਕਿ ਅਥਲੈਟਿਕਸ ਵਿੱਚ ਨਵੇਂ ਓਲਪਿੰਕ ਤੇ ਵਿਸ਼ਵ ਰਿਕਾਰਡ, ਖਿਡਾਰੀਆਂ ਤੇ ਦਰਸ਼ਕਾਂ ਵਿੱਚ ਰੁਚੀ ਵਧਾਉਂਦੇ ਹਨ ਪਰ ਭਾਰਤੀ ਦੀ ਕਾਰਗੁਜ਼ਾਰੀ ਚਿੰਤਾ ਦਾ ਵਿਸ਼ਾ ਰਹੀ ਹੈ।
ਜਮਾਨਤਯੋਗ ਅਪਰਾਧ - ਜਾਬਤਾ ਫੋਜਦਾਰੀ ਸੰਘਤਾ, 1973 ਦੀ ਧਾਰਾ 2(ਓ) ਵਿੱਚ ਜਮਾਨਤਯੋਗ ਅਪਰਾਧ ਉਹ ਅਪਰਾਧ ਹੁੰਦਾ ਹੈ ਜਿਸਨੂੰ ਕੋਡ ਦੇ ਪਹਿਲਾ ਅਧਿਆਇ ਵਿੱਚ ਜਮਾਨਤਯੋਗ ਦਿਖਾਇਆ ਹੋਵੇ। ਜਮਾਨਤ ਦਾ ਮਤਲਬ ਹੁੰਦਾ ਹੈ ਇੱਕ ਵਿਅਕਤੀ ਨੂੰ ਕਾਨੂੰਨੀ ਹਿਰਾਸਤ ਵਿੱਚੋ ਰਿਹਆ ਕਰਨਾ। ਇਸ ਤਰ੍ਹਾਂ ਜਮਾਨਤਯੋਗ ਅਪਰਾਧ ਦਾ ਮਤਲਬ ਹੁੰਦਾ ਹੈ ਉਹ ਅਪਰਾਧ ਜਿਸ ਵਿੱਚ ਜਮਾਨਤ ਨੂੰ ਅਧਿਕਾਰ ਸਮਝ ਕੇ ਮੰਗਿਆ ਜਾਵੇ। ਇਸਦਾ ਮਤਲਬ ਹੈ ਪਹਿਲੇ ਅਨੁਛੇਦ ਵਿੱਚ ਦਿਤੇ ਗਏ ਅਪਰਾਧ ਵਿੱਚ ਜਮਾਨਤ ਨੂੰ ਵਿਅਕਤੀ ਅਧਿਕਾਰ ਦੇ ਤੌਰ ਉੱਤੇ ਮੰਗ ਸਕਦਾ ਹੈ।
ਪ੍ਰਕਾਸ਼, ਇਲੈਕਟ੍ਰੋਮੈਗਨੈਟਿਕ ਸਪੈਕਟ੍ਰਮ ਦੇ ਇੱਕ ਨਿਸ਼ਚਿਤ ਹਿੱਸੇ ਅੰਦਰ ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨ ਹੈ। ਸ਼ਬਦ ਆਮਤੌਰ ਤੇ ਦਿਸਣਯੋਗ ਪ੍ਰਕਾਸ਼ ਵੱਲ ਇਸ਼ਾਰਾ ਕਰਦਾ ਹੈ, ਜੋ ਇਨਸਾਨੀ ਅੱਖ ਪ੍ਰਤਿ ਦੇਖਣਯੋਗ ਹੁੰਦਾ ਹੈ ਅਤੇ ਦੇਖਣ ਦੇ ਅਰਥ ਲਈ ਜਿਮੇਵਾਰ ਹੈ। ਦਿਸਣਯੋਗ ਪ੍ਰਕਾਸ਼ ਆਮਤੌਰ ਤੇ 400–700 ਨੈਨੋਮੀਟਰ (nm), ਜਾਂ 4.00 × 10−7 ਤੋਂ 7.00 × 10−7 m ਤੱਕ ਦੀ ਰੇਂਜ ਵਿੱਚ ਤਰੰਗਲੰਬਾਈਆਂ ਰੱਖਦਾ ਪਰਿਭਾਸ਼ਿਤ ਕੀਤਾ ਜਾਂਦਾ ਹੈ, ਜੋ ਇਨਫ੍ਰਾਰੈੱਡ (ਲੰਬੀ ਤਰੰਗ ਲੰਬਾਈ ਵਾਲੀਆਂ) ਅਤੇ ਅਲਟ੍ਰਾਵਾਇਲਟ (ਘੱਟ ਤਰੰਗਲੰਬਾਈ ਵਾਲੀਆਂ) ਤਰੰਗਾਂ ਦੇ ਦਰਮਿਆਨ ਹੁੰਦਾ ਹੈ। ਇਸ ਤਰੰਗਲੰਬਾਈ ਦਾ ਅਰਥ ਹੈ ਮੋਟੇ ਤੌਰ ਤੇ 430-750 (ਟੈਰਾਹਰਟਜ਼) ਦੀ ਰੇਂਜ ਦੀ ਇੱਕ ਫ੍ਰੀਕੁਐਂਸੀ ।
ਫ਼ੇਸਬੁੱਕ (Facebook) ਇੰਟਰਨੈੱਟ ’ਤੇ ਇੱਕ ਅਾਜ਼ਾਦ ਸਮਾਜਿਕ ਨੈੱਟਵਰਕ ਸੇਵਾ ਵੈੱਬਸਾੲੀਟ(ਜਾਲਸਥਾਨ) ਹੈ ਜੋ ਫ਼ੇਸਬੁੱਕ ਇਨਕੌਰਪੋਰੇਟਡ ਦੁਆਰਾ ਚਲਾਈ ਜਾਂਦੀ ਹੈ। ਸਤੰਬਰ 2012 ਮੁਤਾਬਿਕ, ਇਸ ਦੇ 1 ਬਿਲੀਅਨ ਤੋਂ ਜ਼ਿਆਦਾ ਸਰਗਰਮ ਵਰਤੋਂਕਾਰ ਹਨ, ਜਿੰਨ੍ਹਾਂ ਵਿਚੋਂ ਅੱਧੇ ਤੋਂ ਜ਼ਿਆਦਾ ਇਸ ਨੂੰ ਮੋਬਾਈਲ ਫ਼ੋਨ ਜ਼ਰੀਏ ਵਰਤਦੇ ਹਨ। ਇਸ ਨੂੰ ਵਰਤਣ ਤੋਂ ਪਹਿਲਾਂ ਵਰਤੋਂਕਾਰ ਨੂੰ ਦਰਜ ਹੋਣਾ ਪੈਂਦਾ ਹੈ ਜਿਸ ਤੋਂ ਬਾਅਦ ਉਹ ਦੋਸਤ ਬਣਾ ਸਕਦਾ ਹੈ, ਤਸਵੀਰਾਂ ਅਤੇ ਸੁਨੇਹਿਆਂ ਦਾ ਲੈਣ-ਦੇਣ ਕਰ ਸਕਦਾ ਹੈ। ਉਹ ਕਿਸੇ ਸਕੂਲ, ਕਾਲਜ ਦੇ ਸਮੂਹ ਵਿੱਚ ਵੀ ਸ਼ਾਮਿਲ ਹੋ ਸਕਦੇ ਹਨ ਅਤੇ ਆਪਣੇ ਦੋਸਤਾਂ ਨੂੰ ਸ਼੍ਰੇਣੀਆਂ, ਜਿਵੇਂ- "ਨਜ਼ਦੀਕੀ ਦੋਸਤ" ਆਦਿ, ਵਿੱਚ ਵੀ ਵੰਡ ਸਕਦੇ ਹਨ। ਇਹ ਵੈੱਬਸਾਈਟ ਮਾਰਕ ਜ਼ੁਕਰਬਰਗ ਅਤੇ ਉਸ ਦੇ ਸਾਥੀਆਂ ਨੇ 4 ਫ਼ਰਵਰੀ 2004 ਨੂੰ ਸ਼ੁਰੂ ਕੀਤੀ। ਉਸ ਨੇ ਇਸ ਨੂੰ ਹਾਵਰਡ ਯੂਨੀਵਰਸਟੀ ਅਮਰੀਕਾ ਦੇ ਆਪਣੇ ਦੋਸਤਾਂ (ਇਡੂਆਰਡੋ ਸੇਵਰਿਨ, ਐਾਡਰਿਊ ਮੈਕਕੌਲਮ, ਡਸਟਿਨ ਮੌਸਕੋਵਿਟਜ਼ ਤੇ ਕਰਿਸ ਹਿਊਜ ਨਾਲ ਮਿਲ ਕੇ ਸ਼ੁਰੂ ਕੀਤਾ ਸੀ। ਪਹਿਲਾਂ ਇਸ ਦੀ ਮੈਂਬਰਸ਼ਿਪ ਸਿਰਫ਼ ਪਰ ਸਿਰਫ਼ ਹਾਵਰਡ ਯੂਨੀਵਰਸਟੀ ਦੇ ਵਿਦਿਆਰਥੀਆਂ ਵਾਸਤੇ ਹੀ ਸੀ ਪਰ ਫਿਰ ਇਸ ਨੂੰ ਸਭ ਵਾਸਤੇ ਖੋਲ੍ਹ ਦਿੱਤਾ ਗਿਆ। ਸਿਰਫ਼ 10 ਸਾਲ ਵਿਚ ਹੀ ਇਹ ਦੁਨੀਆਂ ਦਾ ਸਭ ਤੋਂ ਵੱਡਾ ਸਮਾਜਿਕ ਨੈੱਟਵਰਕ ਬਣ ਗਿਆ। ਅੱਜ ਇਸ ਦੀ ਵਰਤੋਂ ਕਰਨ ਵਾਲਿਆਂ ਦੀ ਗਿਣਤੀ 160 ਕਰੋੜ ਤੋਂ ਵੱਧ ਹੈ। ਇਨ੍ਹਾਂ ਵਿਚੋਂ ਅੱਧੇ ਤੋਂ ਵੱਧ 18 ਤੋਂ 24 ਸਾਲ ਦੀ ਉਮਰ ਦੇ ਨੌਜਵਾਨ ਹਨ। ਇਸ ਨੂੰ ਵਰਤਣ ਵਾਲਿਆਂ ਦੀ ਸਭ ਤੋਂ ਵੱਧ ਗਿਣਤੀ ਅਮਰੀਕਾ ਵਿਚ ਹੈ; ਬਰਾਜ਼ੀਲ ਦੂਜੇ ਸਥਾਨ 'ਤੇ, ਭਾਰਤ ਤੀਜੇ ਸਥਾਨ 'ਤੇ ਹੈ। ਇੰਗਲੈਂਡ ਦਾ ਸਥਾਨ 6ਵਾਂ ਹੈ। ਭਾਰਤ ਵਿਚ 45 ਕਰੋੜ ਦੇ ਕਰੀਬ ਲੋਕ ਇਸ ਦੀ ਵਰਤੋਂ ਕਰਦੇ ਹਨ।
ਚੱਕ ਜ਼ਿਲਾ ਰੂਪਨਗਰ ਦੀ ਤਹਿਸੀਲ ਅਨੰਦਪੁਰ ਸਾਹਿਬ ਵਿੱਚ ਪੈਂਦਾ ਹੈ। ਇਸ ਦਾ ਰਕਬਾ 78 ਹੈਕਟੇਅਰ ਹੈ ਇਸ ਪਿੰਡ ਦੀ ਜਨ ਸੰਖਿਆ 2011 ਦੀ ਜਨਗਣਨਾ ਅਨੁਸਾਰ 473 ਹੈ। ਇਸ ਪਿੰਡ ਦੇ ਨੇੜੇ ਦਾ ਡਾਕਘਰ ਅਨੰਦਪੁਰ ਸਾਹਿਬ 1 ਕਿਲੋਮੀਟਰ ਦੂਰ ਹੈ, ਪਿੰਨ ਕੋਡ 140118 ਹੈ। ਇਹ ਪਿੰਡ ਰੂਪ ਨੰਗਲ ਸੜਕ ਤੋਂ 1 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ। ਇਸ ਦੇ ਨੇੜੇ ਦਾ ਰੇਲਵੇ ਸਟੇਸ਼ਨ ਅਨੰਦਪੁਰ ਸਾਹਿਬ 1 ਕਿਲੋਮੀਟਰ ਦੀ ਦੂਰੀ ਤੇ ਹੈ।
ਭਾਈ ਮਤੀ ਦਾਸ ਜੀ ਪਿੰਡ ਕਰਿਆਲਾ ਜਿਲ੍ਹਾ ਜਿਹਲਮ ਦੇ ਵਸਨੀਕ ਸਨ। ਆਪ ਬ੍ਰਾਹਮਣ ਜਾਤ ਨਾਲ ਸਬੰਧਤ ਸਨ| ਆਪ ਜੀ ਦੇ ਪਿਤਾ ਦਾ ਨਾਂਅ ਭਾਈ ਪਰਾਗਾ ਜੀ ਸੀ। ਭਾਈ ਪਰਾਗਾ ਜੀ, ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਫੌਜ ਵਿੱਚ ਜਥੇਦਾਰ ਸਨ। ਜਦੋਂ ਭਾਈ ਮਤੀ ਦਾਸ ਜੀ, ਸ਼੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਕੋਲ ਬਾਬਾ ਬਕਾਲੇ ਵਿਖੇ ਦਰਸ਼ਨਾਂ ਲਈ ਆਏ ਤਾਂ ਆਪਣਾ ਸਾਰਾ ਜੀਵਨ ਸਤਿਗੁਰੂ ਜੀ ਨੂੰ ਅਰਪਣ ਕਰ ਦਿੱਤਾ। ਗੁਰੂ ਸਾਹਿਬ ਜੀ ਨੇ ਭਾਈ ਮਤੀ ਦਾਸ ਜੀ ਨੂੰ ਦੀਵਾਨ ਥਾਪਿਆ। ਭਾਈ ਮਤੀ ਦਾਸ ਜੀ ਸ਼੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਨਾਲ ਬਿਹਾਰ, ਬੰਗਾਲ ਤੇ ਆਸਾਮ ਦੇ ਪ੍ਰਚਾਰ ਦੌਰੇ ਤੇ ਨਾਲ ਗਏ ਸਨ।
ਵਿਕੀਮੀਡੀਆ ਕਾਮਨਜ਼ (ਕਾਮਨਜ਼ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ) ਮੁਫ਼ਤ ਵਰਤੋਂ ਲਈ ਚਿਤਰਾਂ, ਧੁਨੀਆਂ ਅਤੇ ਹੋਰ ਮੀਡੀਆ ਫਾਈਲਾਂ ਦਾ ਇੱਕ ਆਨਲਾਈਨ ਭੰਡਾਰ ਹੈ। ਇਹ ਵਿਕੀਮੀਡੀਆ ਫਾਊਂਡੇਸ਼ਨ ਦਾ ਇੱਕ ਪ੍ਰੋਜੈਕਟ ਹੈ। ਵਿਕੀਮੀਡੀਆ ਕਾਮਨਜ਼ ਤੇ ਅਪਲੋਡ ਕੀਤੀਆਂ ਗਈਆਂ ਫਾਇਲਾਂ ਸਾਰੇ ਵਿਕੀਮੀਡੀਆ ਪ੍ਰੋਜੈਕਟਾਂ ਜਿਵੇਂ ਵਿਕੀਪੀਡੀਆ, ਵਿਕੀਸੋਰਸ, ਵਿਕੀਨਿਊਜ, ਵਿਕੀਵਰਸਿਟੀ, ਆਦਿ ਦੇ ਵੱਖ ਵੱਖ ਰੂਪਾਂ ਵਿੱਚ ਇਸਤੇਮਾਲ ਕੀਤੀਆਂ ਜਾ ਸਕਦੀਆਂ ਹਨ। ਇਹ ਫਾਈਲਾਂ ਆਫਲਾਈਨ ਪ੍ਰਯੋਗ ਲਈ ਵੀ ਡਾਊਨਲੋਡ ਕੀਤੀਆਂ ਜਾ ਸਕਦੀਆਂ ਹਨ। ਵਰਤਮਾਨ ਸਮੇਂ ਵਿੱਚ ਕਾਮਨਜ਼ ਤੇ 12 ਮਿਲੀਅਨ ਤੋਂ ਵੀ ਜਿਆਦਾ ਮੀਡਿਆ ਫਾਈਲਾਂ ਉਪਲਬਧ ਹਨ।
ਭਾਰਤ ਦਾ ਆਜ਼ਾਦੀ ਸੰਗਰਾਮ ਜਾਂ ਭਾਰਤ ਦਾ ਅਜ਼ਾਦੀ ਅੰਦੋਲਨ ਜਾਂ ਭਾਰਤ ਦੀ ਕੌਮੀ ਮੁਕਤੀ ਕ੍ਰਾਂਤੀ 19ਵੀਂ ਅਤੇ 20ਵੀਂ ਸਦੀ ਦੌਰਾਨ ਵਾਪਰੇ ਵਿਸ਼ਵ ਦੇ ਅਹਿਮ ਇਨਕਲਾਬਾਂ ਵਿੱਚੋਂ ਇੱਕ ਹੈ। ਇਸ ਦੇ ਨਤੀਜੇ ਵਜੋਂ 15 ਅਗਸਤ 1947 ਨੂੰ ਭਾਰਤ ਵਿੱਚੋਂ ਬਰਤਾਨਵੀ ਰਾਜ ਦਾ ਅੰਤ ਹੋ ਗਿਆ ਅਤੇ ਪੰਡਿਤ ਜਵਾਹਰ ਲਾਲ ਨਹਿਰੂ ਦੀ ਅਗਵਾਈ ਹੇਠ ਭਾਰਤ ਸਰਕਾਰ ਵਲੋਂ ਦੇਸ਼ ਦੀ ਵਾਗਡੋਰ ਸੰਭਾਲਣ ਨਾਲ ਭਾਰਤ ਦੇ ਰਾਸ਼ਟਰੀ ਰਾਜ ਦੀ ਸਥਾਪਨਾ ਹੋਈ।
ਜੀਓਵਾਲ ਜਿਲ੍ਹਾ ਰੂਪਨਗਰ ਦੀ ਤਹਿਸੀਲ ਅਨੰਦਪੁਰ ਸਾਹਿਬ ਵਿੱਚ ਪੈਂਦਾ ਹੈ। ਇਸ ਦਾ ਰਕਬਾ 158 ਹੈਕਟੇਅਰ ਹੈ ਇਸ ਪਿੰਡ ਦੀ ਜਨ ਸੰਖਿਆ 2011 ਦੀ ਜਨਗਣਨਾ ਅਨੁਸਾਰ 2300 ਹੈ। ਇਸ ਪਿੰਡ ਦੇ ਨੇੜੇ ਦਾ ਡਾਕਘਰ ਕੀਰਤਪੁਰ 1 ਕਿਲੋਮੀਟਰ ਦੀ ਦੂਰੀ ਤੇ ਹੈ, ਪਿੰਨ ਕੋਡ 140115 ਹੈ। ਇਹ ਪਿੰਡ ਰੂਪਨਗਰ ਨੰਗਲ ਸੜਕ ਤੋਂ 1 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ। ਇਸ ਦੇ ਨੇੜੇ ਦਾ ਰੇਲਵੇ ਸਟੇਸ਼ਨ ਕੀਰਤਪੁਰ ਸਾਹਿਬ 1 ਕਿਲੋਮੀਟਰ ਦੀ ਦੂਰੀ ਤੇ ਹੈ।
ਕੈਨੇਡਾ (ਅੰਗਰੇਜ਼ੀ: Canada ਖੈਨਡਾ) ਉੱਤਰੀ ਅਮਰੀਕਾ ਦਾ ਇੱਕ ਦੇਸ਼ ਹੈ, ਜਿਸ ਵਿੱਚ ਅੰਗਰੇਜ਼ੀ, ਫ਼ਰਾਂਸੀਸੀ ਅਤੇ ਪੰਜਾਬੀ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਇਸ ਦੇਸ਼ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹਨ। ਕੈਨੇਡਾ ਵਿੱਚ ਦਸ ਸੂਬੇ ਅਤੇ ਤਿੰਨ ਰਾਜਖੇਤਰ ਹਨ, ਅਤੇ ਇਹ ਦੇਸ਼ ਮਹਾਂਦੀਪ ਦੇ ਉੱਤਰੀ ਹਿੱਸੇ ਵਿੱਚ ਵਸਿਆ ਹੋਇਆ ਹੈ। ਪੂਰਬ ਵਿੱਚ ਅੰਧ ਮਹਾਂਸਾਗਰ ਅਤੇ ਪੱਛਮ ਵਿੱਚ ਪ੍ਰਸ਼ਾਂਤ ਮਹਾਂਸਾਗਰ ਨੂੰ ਛੂੰਹਦਾ ਹੋਇਆ ਇਹ ਦੇਸ਼ 9.9 ਲੱਖ ਵਰਗ ਕਿਲੋਮੀਟਰ ਦੇ ਖੇਤਰਫਲ ਉੱਤੇ ਪਸਰਿਆ ਹੋਇਆ ਹੈ। ਕੈਨੇਡਾ ਦੁਨੀਆਂ ਦਾ ਦੂਜਾ ਸਭ ਤੋਂ ਵੱਡਾ ਦੇਸ਼ ਹੈ ਅਤੇ ਇਸਦੀ ਅਮਰੀਕਾ ਨਾਲ਼ ਸਰਹੱਦ ਦੁਨੀਆਂ ਦੀਆਂ ਸਭ ਤੋਂ ਲੰਮੀਆਂ ਸਰਹੱਦਾਂ 'ਚੋ ਇੱਕ ਹੈ।
ਇਸਲਾਮ (ਅਰਬੀ: الإسلام ਆਲ-ਇਸਲਾਮ IPA: [ælʔɪsˈlæːm] ( ਸੁਣੋ)) ਇੱਕ ਏਕੀਸ਼ਵਰਵਾਦੀ ਧਰਮ ਹੈ ਜੋ ਅੱਲ੍ਹਾ ਦੇ ਵੱਲੋਂ ਅੰਤਮ ਰਸੂਲ ਅਤੇ ਨਬੀ, ਮੁਹੰਮਦ ਦੁਆਰਾ ਇਨਸਾਨਾਂ ਤੱਕ ਪਹੁੰਚਾਈ ਗਈ ਅੰਤਮ ਰੱਬੀ ਕਿਤਾਬ (ਕੁਰਆਨ) ਦੀ ਸਿੱਖਿਆ ਉੱਤੇ ਸਥਾਪਤ ਹੈ। ਯਾਨੀ ਦਨਿਆਵੀ ਤੌਰ ਤੇ ਅਤੇ ਧਾਰਮਿਕ ਤੌਰ ਤੇ ਇਸਲਾਮ (ਅਤੇ ਮੁਸਲਮਾਨ ਨਜ਼ਰੀਏ ਦੇ ਅਨੁਸਾਰ ਆਖ਼ਰੀ ਧਰਮ ਸੁਧਾਰ) ਦਾ ਆਗਾਜ਼, 610 ਤੋਂ 632 ਤੱਕ, ਤਕਰੀਬਨ 23 ਬਰਸ ਦੇ ਅਰਸੇ ਵਿੱਚ ਆਖਰੀ ਨਬੀ ਹਜ਼ਰਤ ਮੁਹੰਮਦ ਸੱਲੀ ਅੱਲ੍ਹਾ ਅਲੀਆ ਵ ਆਲਾਹ ਵਸੱਲਮ ਪਰ ਨਾਜ਼ਲ ਇਲਹਾਮ (ਕੁਰਆਨ) ਨਾਲ ਹੁੰਦਾ ਹੈ। ਕੁਰਆਨ ਅਰਬੀ ਭਾਸ਼ਾ ਵਿੱਚ ਨਾਜਿਲ ਹੋਇਆ (ਗੁਪਤ ਕਾਰਨ: ਆਲਲਸਾਨ ਕੁਰਆਨ) ਅਤੇ ਉਸੇ ਭਾਸ਼ਾ ਵਿੱਚ ਦੁਨੀਅਨ ਦੀ ਕੁਲ ਆਬਾਦੀ ਦਾ 24% ਹਿੱਸਾ ਯਾਨੀ ਲੱਗਭੱਗ 106 ਤੋਂ 108 ਕਰੋੜ ਲੋਕ ਇਸਨੂੰ ਪੜ੍ਹਦੇ ਹਨ; ਇਹਨਾਂ ਵਿੱਚ (ਸਰੋਤਾਂ ਦੇ ਅਨੁਸਾਰ) ਲੱਗਭੱਗ 20 ਤੋਂ 30 ਕਰੋੜ ਹੀ ਹਨ ਜਿਨ੍ਹਾਂ ਦੀ ਮਾਤ ਭਾਸ਼ਾ ਅਰਬੀ ਹੈ ਜਦੋਂ ਕਿ 70 ਤੋਂ 80 ਕਰੋੜ, ਗੈਰ ਅਰਬ ਜਾਂ ਇਜਮੀ ਹਨ ਜਿਨ੍ਹਾਂ ਦੀ ਮਾਤ ਭਾਸ਼ਾ ਅਰਬੀ ਦੇ ਸਿਵਾ ਕੋਈ ਹੋਰ ਹੈ।
ਸਮਰੂਪ ਦੋ ਵਸਤੂਆਂ ਇਕੋ ਹੀ ਸ਼ਕਲ, ਅਕਾਰ ਦੀਆਂ ਹੋਣ ਉਸ ਨੂੰ ਸਮਰੂਪ ਕਿਹਾ ਜਾਂਦਾ ਹੈ। ਇੱਕ ਵਸਤੂ ਨੂੰ ਦੂਜੀ ਤੋਂ ਉਸ ਦੀਆਂ ਭੁਜਾਵਾਂ ਨੂੰ ਅਨੁਪਾਤਿਕ ਵਧਾਕੇ ਜਾਂ ਘਟਾਕੇ ਬਣਾਇਆ ਜਾ ਸਕਦਾ ਹੈ। ਜਿਵੇ ਸਾਰੇ ਚੱਕਰ ਇੱਕ ਦੂਜੇ ਨੂੰ ਸਮਰੂਪ ਹੁੰਦੇ ਹਨ। ਸਾਰੀਆਂ ਸਮਬਾਹੂ ਤ੍ਰਿਭੁਜ ਸਮਰੂਪ ਹੁੰਦੀਆਂ ਹਨ। ਪਰ ਆਇਤ, ਸਮਦੋਭੁਜੀ ਤ੍ਰਿਭੁਜ ਅਤੇ ਅੰਡਾਕਾਰ ਸਮਰੂਪ ਨਹੀਂ ਹੁੰਦੇ। ਜੇ ਕਿਸੇ ਤ੍ਰਿਭੁਜ ਦੇ ਦੋ ਕੋਣਾਂ ਦੀ ਮਾਤਰਾ ਦੁਜੀ ਤ੍ਰਿਭੁਜ ਦੇ ਦੋ ਕੋਣਾਂ ਦੇ ਬਰਾਬਰ ਹੋਵੇ ਤਾਂ ਤ੍ਰਿਭੁਜ ਸਮਰੂਪ ਹੁੰਦੀਆਂ ਹਨ ਇਸ ਨਿਯਮ ਨੂੰ AAA ਸਮਰੂਪ ਕਿਹਾ ਜਾਂਦਾ ਹੈ। ਦੋ ਸਮਰੂਪ ਤ੍ਰਿਭੁਜਾਂ