ਪੰਜਾਬੀ ਵਿਕੀਪੀਡੀਆ ਦੇ ਸਭ ਤੋਂ ਜ਼ਿਆਦਾ ਵੇਖੇ ਜਾਣ ਵਾਲੇ ਲੇਖ, ਰੋਜ਼ਾਨਾ ਨਵਪੂਰਤ ਹੋਰ ਜਾਣੋ...
ਵਿਸਾਖੀ (ਪੰਜਾਬੀ: ਵਿਸਾਖੀ) visākhī) ਨਾਮ ਵਸਾਖ ਤੋਂ ਬਣਿਆ ਹੈ। ਪੰਜਾਬ ਅਤੇ ਹਰਿਆਣੇ ਦੇ ਕਿਸਾਨ ਸਰਦੀਆਂ ਦੀ ਫਸਲ ਕੱਟ ਲੈਣ ਤੋਂ ਬਾਅਦ ਨਵੇਂ ਸਾਲ ਦੀਆਂ ਖੁਸ਼ੀਆਂ ਮਨਾਂਦੇ ਹਨ। ਇਸ ਲਈ ਵਿਸਾਖੀ ਪੰਜਾਬ ਅਤੇ ਆਸ-ਪਾਸ ਦੇ ਪ੍ਰਦੇਸਾਂ ਦਾ ਸਭ ਤੋਂ ਵੱਡਾ ਤਿਉਹਾਰ ਹੈ। ਇਹ ਖ਼ਰੀਫ਼ ਦੀ ਫਸਲ ਦੇ ਪੱਕਣ ਦੀ ਖੁਸ਼ੀ ਦਾ ਪ੍ਰਤੀਕ ਹੈ। ਇਸ ਦਿਨ, 13 ਅਪਰੈਲ 1699 ਨੂੰ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ। ਸਿੱਖ ਇਸ ਤਿਉਹਾਰ ਨੂੰ ਸਾਮੂਹਕ ਜਨਮਦਿਵਸ ਦੇ ਰੂਪ ਵਿੱਚ ਮਨਾਂਦੇ ਹਨ।
ਸ਼੍ਰੀ ਹਰਿਮੰਦਰ ਸਾਹਿਬ, ਜਿਸਨੂੰ ਦਰਬਾਰ ਸਾਹਿਬ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਭਾਰਤ ਦੇ ਪੰਜਾਬ ਸੂਬੇ ਦੇ ਸ਼ਹਿਰ ਸ਼੍ਰੀ ਅੰਮ੍ਰਿਤਸਰ ਵਿਚ ਹੈ। ਸਿੱਖ ਧਰਮ ਵਿੱਚ ਉਹ ਹੀ ਅਸਥਾਨ ਹੈ ਜੋ ਕਿ ਸੋਲੋਮਨ ਦੇ ਮੰਦਰ, ਯਰੂਸਲਮ ਦਾ ਯਹੂਦੀ ਧਰਮ ਵਿੱਚ ਹੈ, ਜਾ ਪਵਿੱਤਰ ਮੱਕਾ ਦਾ ਮਜ਼ਹਬ-ਏ-ਇਸਲਾਮ ਵਿੱਚ ਹੈ, ਭਾਵ ਇਹ ਸਿੱਖਾਂ ਲਈ ਉਨ੍ਹਾਂ ਦਾ ਸਭ ਤੋਂ ਪਵਿੱਤਰ ਧਾਰਮਿਕ ਅਸਥਾਨ ਹੈ। ਇਬਾਦਤ ਦੀ ਇੱਕ ਸਰਬ-ਸਾਂਝੀ ਥਾਂ ਦਾ ਸੁਪਨਾ ਤੀਸਰੇ ਗੁਰੂ ਸ਼੍ਰੀ ਗੁਰੂ ਅਮਰ ਦਾਸ ਜੀ ਨੇ ਵੇਖਿਆ ਸੀ। ੧੫ ਵੀਂ ਸਦੀ ਦੇ ਆਖਰੀ ਵਰ੍ਹਿਆਂ ਵਿਚ "ਅਮ੍ਰਿਤ ਸਰੋਵਰ" ਅਤੇ "ਸ਼੍ਰੀ ਅਮ੍ਰਿਤਸਰ" ਦਾ ਨਿਰਮਾਣ ਚੋਥੇ ਗੁਰੂ ਸ਼੍ਰੀ ਗੁਰੂ ਰਾਮ ਦਾਸ ਜੀ ਨਿਗਰਾਨੀ ਹੇਠ ਸ਼ੁਰੂ ਹੋ ਗਿਆ। ਪੰਜਵੇਂ ਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਨਿਗਰਾਨੀ ਹੇਠ ਹਰਿਮੰਦਰ ਸਾਹਿਬ ਦਾ ਨੀਂਹ ਪੱਥਰ ਰੱਖਿਆ ਗਿਆ। ਸੰਨ 1604 ਵਿਚ ਪੰਜਵੇਂ ਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਨਿਗਰਾਨੀ ਹੇਠ ਹੀ ਗੁਰੂਦੁਆਰੇ ਦੀ ਇਮਾਰਤ ਬਣ ਕੇ ਤਿਆਰ ਹੋ ਗਈ। ਆਦਿ ਗ੍ਰੰਥ ਨੂੰ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਹੀ ਦਰਬਾਰ ਸਾਹਿਬ ਵਿਖੇ ਸਥਾਪਿਤ ਕੀਤਾ ਸੀ ਅਤੇ ਬਾਬਾ ਬੁੱਢਾ ਜੀ ਪਹਿਲੇ ਹੈੱਡ ਗ੍ਰੰਥੀ ਸਨ। ਦੋ ਸਾਲਾਂ ਬਾਅਦ ਸੰਨ ੧੬੦੬ ਵਿਚ "ਅਕਾਲ ਤਖਤ" ਦਾ ਨੀਂਹ ਪੱਥਰ ਸੂਫ਼ੀ ਸੰਤ ਸਾਈਂ ਮੀਆਂ ਮੀਰ ਜੀ ਦੁਆਰਾ ਰੱਖਿਆ ਗਿਆ। ਇਸ ਤੋਂ ਇਲਾਵਾ 1757, 1762 ਅਤੇ 1764 ਵਰ੍ਹਿਆ ਦੇ ਅਫ਼ਗ਼ਾਨ ਹਮਲਿਆਂ ਦੌਰਾਨ ਦਰਬਾਰ ਸਾਹਿਬ ਦੀ ਇਮਾਰਤ ਨੂੰ ਨਸ਼ਟ ਕਰ ਦਿੱਤਾ ਗਿਆ ਸੀ। ਬਾਬਾ ਦੀਪ ਸਿੰਘ ਜੀ ਦੀ ਸ਼ਹਿਦੀ ਵੀ ੧੬੫੭ ਦੇ ਅਫ਼ਗ਼ਾਨ ਹਮਲੇ ਦੌਰਾਨ ਹੀ ਦਰਬਾਰ ਸਾਹਿਬ ਦੀ ਰਾਖੀ ਕਰਦਿਆ ਹੋਈ ਸੀ। ਦਰਬਾਰ ਸਾਹਿਬ ਦਾ ਮੌਜੂਦਾ ਰੂਪ ੧੭੬੪ ਵਿਚ ਜੱਸਾ ਸਿੰਘ ਆਹਲੂਵਾਲਿਆ ਦੁਆਰਾ ਨੀਂਹ ਪੱਥਰ ਰੱਖਣ ਤੋਂ ਬਾਅਦ ਹੋਂਦ ਵਿਚ ਆਇਆ ਹੈ। "ਸਵਰਨ ਮੰਦਰ" ਜਿਵੇਂ ਕਿ ਇਸਨੂੰ ਹਿੰਦੀ ਵਿਚ ਜਾਣਿਆ ਜਾਂਦਾ ਹੈ ਸੋਨੇ ਦੀ ਉਸ ਪਰਤ ਕਾਰਨ ਹੈ ਜੋ ਕਿ ਮਹਾਰਾਜਾ ਰਣਜੀਤ ਸਿੰਘ ਨੇ ਦਰਬਾਰ ਸਾਹਿਬ ਤੇ 1830 ਦੇ ਦਹਾਕੇ ਦੌਰਾਨ ਚੜ੍ਹਾਈ ਸੀ। ਦੌਰ-ਏ-ਜਦੀਦ ਦੀ ਗੱਲ ਕਰੀਏ ਤਾਂ ੧੯੮੪ ਵੀ ਦਰਬਾਰ ਸਾਹਿਬ ਦੇ ਇਤਿਹਾਸ ਵਿੱਚ ਇੱਕ ਅਜਿਹਾ ਦਿਨ ਹੈ ਜਿਸਨੂੰ ਭੁਲਇਆ ਨਹੀ ਜਾ ਸਕਦਾ। ਭਾਰਤੀ ਫੌਜ ਦੇ ਫੌਜੀ ਟੈਂਕ ਭਿੰਡਰਾਵਾਲਾ, ਜੋ ਕਿ ਹਕੂਮਤ ਦੇ ਮੁਤਾਬਿਕ ਇੱਕ ਆਂਤਕਵਾਦੀ ਸੀ ਪਰ ਬਹੁਤ ਸਾਰੇ ਸਿੱਖਾਂ ਲਈ ਇੱਕ ਸ਼ਹੀਦ ਤੋਂ ਘੱਟ ਨਹੀ ਹੈ, ਲਈ ਇਸ ਪਵਿੱਤਰ ਸਥਾਨ ਵਿਚ ਦਾਖਲ ਹੋਏੇ ਸਨ। ਜੇ ਅਸੀ ਵਾਸਤੂਸ਼ਿਲਪ ਦੀ ਗੱਲ ਕਰੀਏ ਤਾਂ ਇਸ ਉੱਤੇ ਅਰਬ, ਭਾਰਤੀ ਅਤੇ ਯੂਰਪੀ ਪ੍ਰਭਾਵ ਸਾਫ ਝਲਕਦੇ ਹਨ। ਦਰਬਾਰ ਸਾਹਿਬ ਦੇ ਚਾਰਾਂ ਦਿਸ਼ਾਵਾਂ ਨੂੰ ਮੂੰਹ ਕਰਦੇ ਚਾਰ ਦੁਆਰ ਇਸ ਗੱਲ ਦਾ ਪ੍ਰਤੀਕ ਹਨ ਕਿ ਇਹ ਹਰ ਧਰਮ, ਨਸਲ, ਫਿਰਕੇ ਦੇ ਵਿਅਕਤੀ ਲਈ ਹੈ। ਗੁਰੂ ਕਾ ਲੰਗਰ ਵਿਚ ਹਰ ਮੁਲਕ, ਧਰਮ, ਜਾਤੀ ਦੇ ਲਗਭਗ 4੪੦,੦੦੦ ਲੋਕਾਂ ਹਰ ਰੋਜ਼ ਲੰਗਰ ਛੱਕਦੇ ਹਨ।
ਅੰਗਰੇਜ਼ੀ ਜਾਂ ਅੰਗਰੇਜੀ ( English ਇੰਗਲਿਸ਼) ਹਿੰਦ-ਯੂਰਪੀ ਭਾਸ਼ਾ-ਪਰਿਵਾਰ ਵਿੱਚ ਆਉਂਦੀ ਹੈ ਅਤੇ ਇਸ ਪੱਖੋਂ ਹਿੰਦੀ, ਉਰਦੂ, ਫ਼ਾਰਸੀ ਆਦਿ ਦੇ ਨਾਲ ਇਸਦਾ ਦੂਰ ਦਾ ਰਿਸ਼ਤਾ ਬਣਦਾ ਹੈ। ਇਹ ਇਸ ਪਰਿਵਾਰ ਦੀ ਜਰਮਨਿਕ ਸ਼ਾਖਾ ਵਿੱਚ ਰੱਖੀ ਜਾਂਦੀ ਹੈ। ਇਸਨੂੰ ਦੁਨੀਆ ਦੀ ਸਭ ਤੋਂ ਪਹਿਲੀ ਅੰਤਰਰਾਸ਼ਟਰੀ ਭਾਸ਼ਾ ਮੰਨਿਆ ਜਾਂਦਾ ਹੈ। ਇਹ ਦੁਨੀਆਂ ਦੇ ਕਈ ਦੇਸ਼ਾਂ ਦੀ ਮੁੱਖ ਰਾਜ ਭਾਸ਼ਾ ਹੈ ਅਤੇ ਅਜੋਕੇ ਦੌਰ ਵਿੱਚ ਕਈ ਦੇਸ਼ਾਂ ਵਿੱਚ ਵਿਗਿਆਨ, ਕੰਪਿਊਟਰ, ਸਾਹਿਤ, ਸਿਆਸਤ ਅਤੇ ਉੱਚ ਸਿੱਖਿਆ ਦੀ ਵੀ ਮੁੱਖ ਭਾਸ਼ਾ ਹੈ। ਅੰਗਰੇਜ਼ੀ ਭਾਸ਼ਾ ਰੋਮਨ ਲਿਪੀ ਵਿੱਚ ਲਿਖੀ ਜਾਂਦੀ ਹੈ।
ਪੰਜਾਬ ਉੱਤਰ-ਪੱਛਮੀ ਭਾਰਤ ਦਾ ਇੱਕ ਰਾਜ ਹੈ, ਜੋ ਵੱਡੇ ਪੰਜਾਬ ਖੇਤਰ ਦਾ ਇਕ ਭਾਗ ਹੈ। ਇਸਦਾ ਦੂਸਰਾ ਭਾਗ ਪਾਕਿਸਤਾਨ ਵਿੱਚ ਹੈ। ਇਸਦੀ ਸਰਹੱਦ ਉੱਤਰ ਵਿੱਚ ਜੰਮੂ ਅਤੇ ਕਸ਼ਮੀਰ, ਉੱਤਰ-ਪੂਰਬ ਵਿੱਚ ਹਿਮਾਚਲ ਪ੍ਰਦੇਸ਼, ਦੱਖਣ-ਪੂਰਬ ਵਿੱਚ ਹਰਿਆਣੇ, ਦੱਖਣ-ਪੱਛਮ ਵਿੱਚ ਰਾਜਸਥਾਨ ਅਤੇ ਪੱਛਮ ਵਿੱਚ ਪਾਕਿਸਤਾਨੀ ਪੰਜਾਬ ਨਾਲ ਲੱਗਦੀ ਹੈ। ਇਸਦੇ ਮੁੱਖ ਸ਼ਹਿਰ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਬਠਿੰਡਾ, ਫ਼ਿਰੋਜ਼ਪੁਰ, ਮੋਹਾਲੀ ਅਤੇ ਪਟਿਆਲਾ ਹਨ ਅਤੇ ਰਾਜਧਾਨੀ ਚੰਡੀਗੜ੍ਹ ਹੈ।
ਪੰਜਾਬੀ /pʌnˈdʒɑːbi/ (ਸ਼ਾਹਮੁਖੀ: پنجابی) (ਗੁਰਮੁਖੀ: ਪੰਜਾਬੀ) ਪੰਜਾਬ ਦੀ ਭਾਸ਼ਾ, ਜਿਸ ਨੂੰ ਪੰਜਾਬ ਖੇਤਰ' ਦੇ ਵਸਨੀਕ ਜਾਂ ਸੰਬੰਧਤ ਲੋਕ ਬੋਲਦੇ ਹਨ। ਇਹ ਭਾਸ਼ਾਵਾਂ ਦੇ ਹਿੰਦ-ਇਰਾਨੀ ਪਰਵਾਰ ਵਿੱਚੋਂ ਹਿੰਦ-ਯੂਰਪੀ ਪਰਵਾਰ ਨਾਲ ਸਬੰਧ ਰੱਖਦੀ ਹੈ। ਇਹ ਪੰਜਾਬੀਆਂ ਦੀ ਮਾਂ ਬੋਲੀ ਹੈ ਅਤੇ ਸਿੱਖੀ ਦੀ ਧਾਰਮਿਕ ਭਾਸ਼ਾ ਵੀ ਹੈ, ਜਿਸ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕੀਤੀ ਗਈ ਹੈ। ਇਹ ਦੁਨੀਆਂ ਅਤੇ ਖਾਸ ਕਰ ਦੱਖਣੀ ਏਸ਼ੀਆ ਦੇ ਉੱਘੇ ਭੰਗੜਾ ਸੰਗੀਤ ਦੀ ਭਾਸ਼ਾ ਹੈ। ਪਾਕਿਸਤਾਨ ਵਿੱਚ ਇਹ ਸਭ ਤੋਂ ਵੱਧ ਬੋਲੀ ਜਾਣ ਵਾਲੀ ਬੋਲੀ ਹੈ।
ਵਿਕੀਪੀਡੀਆ ਇੱਕ ਅਜ਼ਾਦ ਸਮੱਗਰੀ ਵਾਲਾ, ਬਹੁ-ਭਾਸ਼ਾਈ ਇੰਟਰਨੈੱਟ ਵਿਸ਼ਵਕੋਸ਼ ਹੈ, ਜਿਸ ਵਿੱਚ ਕੋਈ ਵੀ ਲਿਖ ਸਕਦਾ ਹੈ। ਅਕਤੂਬਰ 2016 ਮੁਤਾਬਿਕ 292 ਬੋਲੀਆਂ ਦੇ ਵਿਕੀਪੀਡੀਆ ਮੌਜੂਦ ਹਨ। ਇਹ ਇੱਕ ਗੈਰ-ਮੁਨਾਫ਼ਾ ਅੰਤਰਰਾਸ਼ਟਰੀ ਸੰਸਥਾ ਵਿਕੀਮੀਡੀਆ ਫਾਊਂਡੇਸ਼ਨ ਦੁਆਰਾ ਚਲਾਇਆ ਜਾਂਦਾ ਹੈ। ਇਸ ਵਿੱਚ ਤਕਰੀਬਨ 23 ਮਿਲੀਅਨ (2 ਕਰੋੜ 30 ਲੱਖ) ਲੇਖ ਹਨ, ਜਿੰਨ੍ਹਾ ਵਿੱਚੋਂ 4 ਮਿਲੀਅਨ (40 ਲੱਖ) ਤੋਂ ਜ਼ਿਆਦਾ ਲੇਖ ਇਕੱਲੇ ਅੰਗਰੇਜ਼ੀ ਵਿਕੀਪੀਡੀਆ ਵਿੱਚ ਅਤੇ 25,334 ਲੇਖ ਪੰਜਾਬੀ ਵਿਕੀਪੀਡੀਆ ਵਿੱਚ ਹਨ ਜੋ ਸਾਰੀ ਦੁਨੀਆਂ ਦੇ ਵਰਤੋਂਕਾਰਾਂ ਦੁਆਰਾ ਮਿਲ ਕੇ ਲਿਖੇ ਗਏ ਹਨ। ਵਿਕੀਪੀਡੀਆ ਵਿੱਚ ਹਰ ਕੋਈ ਨਵੇਂ ਲੇਖ ਲਿਖ ਸਕਦਾ ਹੈ ਅਤੇ ਪਹਿਲਾਂ ਬਣੇ ਤਕਰੀਬਨ ਸਾਰੇ ਲੇਖਾਂ ਨੂੰ ਸੋਧ ਸਕਦਾ ਹੈ।
ਡਾਕਟਰ ਭੀਮ ਰਾਉ ਅੰਬੇਡਕਰ (14 ਅਪ੍ਰੈਲ 1891 - 6 ਦਸੰਬਰ 1956) ਇੱਕ ਭਾਰਤੀ ਕਾਨੂੰਨਸਾਜ਼ ਸਨ। ਉਹ ਇੱਕ ਬਹੁਜਨ ਰਾਜਨੀਤਕ ਨੇਤਾ ਅਤੇ ਬੋਧੀ ਪੁਨਰੁੱਥਾਨਵਾਦੀ ਹੋਣ ਦੇ ਨਾਲ ਨਾਲ ਭਾਰਤੀ ਸੰਵਿਧਾਨ ਦੇ ਮੁੱਖ ਨਿਰਮਾਤਾ ਵੀ ਸਨ। ਉਨ੍ਹਾਂ ਨੂੰ ਬਾਬਾ ਸਾਹਿਬ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਉਨ੍ਹਾਂ ਦਾ ਜਨਮ ਇੱਕ ਗਰੀਬ ਅਛੂਤ ਪਰਵਾਰ ਵਿੱਚ ਹੋਇਆ ਸੀ। ਬਾਬਾ ਸਾਹਿਬ ਅੰਬੇਡਕਰ ਨੇ ਆਪਣਾ ਸਾਰਾ ਜੀਵਨ ਹਿੰਦੂ ਧਰਮ ਦੀ ਚਾਰ ਵਰਣ ਪ੍ਰਣਾਲੀ, ਅਤੇ ਭਾਰਤੀ ਸਮਾਜ ਵਿੱਚ ਸਰਵਵਿਆਪਤ ਜਾਤੀ ਵਿਵਸਥਾ ਦੇ ਵਿਰੁੱਧ ਸੰਘਰਸ਼ ਵਿੱਚ ਬਿਤਾ ਦਿੱਤਾ। ਹਿੰਦੂ ਧਰਮ ਵਿੱਚ ਮਨੁੱਖੀ ਸਮਾਜ ਨੂੰ ਚਾਰ ਵਰਣਾਂ ਵਿੱਚ ਵਰਗੀਕ੍ਰਿਤ ਕੀਤਾ ਹੈ। ਉਨ੍ਹਾਂ ਨੂੰ ਬੋਧੀ ਮਹਾਸ਼ਕਤੀਆਂ ਦੇ ਦਲਿਤ ਅੰਦੋਲਨ ਨੂੰ ਅਰੰਭ ਕਰਨ ਦਾ ਸਿਹਰਾ ਵੀ ਜਾਂਦਾ ਹੈ। ਬਾਬਾ ਸਾਹਿਬ ਅੰਬੇਡਕਰ ਨੂੰ ਭਾਰਤ ਦੇ ਸਰਬਉਚ ਨਾਗਰਿਕ ਇਨਾਮ ਭਾਰਤ ਰਤਨ ਨਾਲ ਵੀ ਸਨਮਾਨਿਤ ਕੀਤਾ ਗਿਆ ਹੈ। ਕਈ ਸਾਮਾਜਕ ਅਤੇ ਵਿੱਤੀ ਰੁਕਾਵਟਾਂ ਪਾਰ ਕਰ, ਅੰਬੇਡਕਰ ਉਨ੍ਹਾਂ ਕੁੱਝ ਪਹਿਲੇ ਅਛੂਤਾਂ ਵਿੱਚੋਂ ਇੱਕ ਬਣ ਗਏ ਜਿਨ੍ਹਾਂ ਨੇ ਭਾਰਤ ਵਿੱਚ ਕਾਲਜ ਦੀ ਸਿੱਖਿਆ ਪ੍ਰਾਪਤ ਕੀਤੀ। ਅੰਬੇਡਕਰ ਨੇ ਕਨੂੰਨ ਦੀ ਉਪਾਧੀ ਪ੍ਰਾਪਤ ਕਰਨ ਦੇ ਨਾਲ ਹੀ ਕਾਨੂੰਨ, ਅਰਥ ਸ਼ਾਸਤਰ ਅਤੇ ਰਾਜਨੀਤਕ ਵਿਗਿਆਨ ਵਿੱਚ ਆਪਣੇ ਅਧਿਅਨ ਅਤੇ ਅਨੁਸੰਧਾਨ ਦੇ ਕਾਰਨ ਕੋਲੰਬੀਆ ਯੂਨੀਵਰਸਿਟੀ ਅਤੇ ਲੰਡਨ ਸਕੂਲ ਆਫ ਇਕਾਨਾਮਿਕਸ ਤੋਂ ਕਈ ਡਾਕਟਰੇਟ ਡਿਗਰੀਆਂ ਵੀ ਹਾਸਲ ਕੀਤੀਆਂ। ਅੰਬੇਡਕਰ ਇੱਕ ਪ੍ਰਸਿੱਧ ਵਿਦਵਾਨ ਦੇ ਰੂਪ ਵਿੱਚ ਵਾਪਸ ਆਪਣੇ ਦੇਸ਼ ਪਰਤ ਆਏ ਅਤੇ ਇਸਦੇ ਬਾਅਦ ਕੁੱਝ ਸਾਲ ਤੱਕ ਉਨ੍ਹਾਂ ਨੇ ਵਕਾਲਤ ਕੀਤੀ। ਫਿਰ ਉਨ੍ਹਾਂ ਨੇ ਕੁੱਝ ਪੱਤਰਕਾਵਾਂ ਦਾ ਪ੍ਰਕਾਸ਼ਨ ਕੀਤਾ, ਜਿਨ੍ਹਾਂ ਦੁਆਰਾ ਉਨ੍ਹਾਂ ਨੇ ਭਾਰਤੀ ਅਛੂਤਾਂ ਦੇ ਰਾਜਨੀਤਕ ਅਧਿਕਾਰਾਂ ਅਤੇ ਸਾਮਾਜਕ ਆਜ਼ਾਦੀ ਦੀ ਵਕਾਲਤ ਕੀਤੀ। ਡਾ.
ਮਹਾਰਾਜਾ ਰਣਜੀਤ ਸਿੰਘ (1780-1839) ਪੰਜਾਬ ਦੀ ਸਿੱਖ ਸਲਤਨਤ ਦੀ ਨੀਂਹ ਰੱਖਣ ਵਾਲ਼ਾ ਇੱਕ ਸਿੱਖ ਮਹਾਰਾਜਾ ਸੀ ਜੋ ਸ਼ੇਰ-ਏ-ਪੰਜਾਬ (ਪੰਜਾਬ ਦਾ ਸ਼ੇਰ) ਦੇ ਨਾਂ ਨਾਲ਼ ਜਾਣਿਆ ਜਾਂਦਾ ਹੈ। ਮਹਾਰਾਜਾ ਰਣਜੀਤ ਸਿੰਘ ਨੂੰ ਪੰਜਾਬ ਦੇ ਇਤਿਹਾਸ ਵਿੱਚ ਬਹਾਦਰ ਜੰਗਜੂ, ਦਲੇਰ ਮਹਾਰਾਜੇ ਤੇ ਮਹਾਨ ਸ਼ਖ਼ਸੀਅਤ ਵਜੋਂ ਜਾਣਿਆ ਜਾਂਦਾ ਹੈ। ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਵਿੱਚ ਸਿੱਖਾਂ, ਹਿੰਦੂਆਂ ਤੇ ਮੁਸਲਮਾਨਾਂ ਨੂੰ ਇੱਕ ਡੋਰ ਵਿੱਚ ਪਰੋਈ ਰੱਖਿਆ, ਜਿਸ ਕਰਕੇ ਖ਼ਾਲਸਾ ਰਾਜ ਦੀ ਹਰ ਥਾਂ ਸਿਫ਼ਤ ਕੀਤੀ ਜਾਂਦੀ ਸੀ।
ਭਾਰਤ (ਹਿੰਦੀ: भारत) ਪ੍ਰਾਚੀਨ ਜੰਬੂ ਦੀਪ, ਆਧੁਨਿਕ ਦੱਖਣੀ ਏਸ਼ੀਆ ਵਿੱਚ ਸਥਿੱਤ ਭਾਰਤੀ ਉਪ-ਮਹਾਂਦੀਪ ਦਾ ਸਭ ਤੋਂ ਵੱਡਾ ਦੇਸ਼ ਹੈ। ਭਾਰਤ ਦਾ ਭੂਗੋਲਿਕ ਵਿਸਥਾਰ 80°4' ਵਲੋਂ 370°6' ਉੱਤਰੀ ਅਕਸ਼ਾਂਸ਼ ਤੱਕ ਅਤੇ 680°7' ਵਲੋਂ 9°70'25" ਪੂਰਵੀ ਦੇਸ਼ਾਂਤਰ ਤੱਕ ਹੈ। ਭਾਰਤ ਦੀ ਸਮੁੰਦਰ ਤਟ ਰੇਖਾ 7516.6 ਕਿਮੀ ਲੰਬੀ ਹੈ। ਭਾਰਤ, ਭੂਗੋਲਕ ਨਜ਼ਰ ਵਲੋਂ ਸੰਸਾਰ ਵਿੱਚ ਸੱਤਵਾਂ ਸਭ ਤੋਂ ਵੱਡਾ ਅਤੇ ਅਾਬਾਦੀ ਪੱਖੋਂ ਦੂਜਾ ਸਭ ਤੋਂ ਵੱਡਾ ਦੇਸ਼ ਹੈ। ਭਾਰਤ ਦੇ ਪੱਛਮ ਵਿੱਚ ਪਾਕਿਸਤਾਨ, ਉੱਤਰ-ਪੂਰਬ ਵਿੱਚ ਚੀਨ, ਨੇਪਾਲ ਅਤੇ ਭੂਟਾਨ ਅਤੇ ਪੂਰਬ ਵਿੱਚ ਬੰਗਲਾਦੇਸ਼ ਤੇ ਮਿਆਂਮਾਰ ਦੇਸ਼ ਸਥਿਤ ਹਨ। ਹਿੰਦ ਮਹਾਂਸਾਗਰ ਵਿੱਚ ਇਸਦੇ ਦੱਖਣ-ਪੱਛਮ ਵਿੱਚ ਮਾਲਦੀਵ, ਦੱਖਣ ਵਿੱਚ ਸ੍ਰੀ ਲੰਕਾ ਅਤੇ ਦੱਖਣ-ਪੂਰਬ ਵਿੱਚ ਇੰਡੋਨੇਸ਼ਿਆ ਹਨ। ਉੱਤਰ-ਪੱਛਮ ਵਿੱਚ ਅਫ਼ਗਾਨਿਸਤਾਨ ਦੇ ਨਾਲ ਭਾਰਤ ਦੀ ਸੀਮਾ ਹੈ। ਇਸਦੇ ਉੱਤਰ ਵਿੱਚ ਹਿਮਾਲਾ ਪਹਾੜ ਹਨ ਅਤੇ ਦੱਖਣ ਵਿੱਚ ਹਿੰਦ ਮਹਾਂਸਾਗਰ ਹੈ। ਪੂਰਬ ਵਿੱਚ ਬੰਗਾਲ ਦੀ ਖਾੜੀ ਹੈ ਅਤੇ ਪੱਛਮ ਵਿੱਚ ਅਰਬ ਸਾਗਰ ਹੈ। ਭਾਰਤ ਵਿੱਚ ਕਈ ਵੱਡੀਆਂ ਨਦੀਆਂ ਹਨ। ਗੰਗਾ ਨਦੀ ਭਾਰਤੀ ਸੰਸਕ੍ਰਿਤੀ ਵਿੱਚ ਬਹੁਤ ਪਵਿੱਤਰ ਮੰਨੀ ਜਾਂਦੀ ਹੈ। ਹੋਰ ਵੱਡੀਅਾ ਨਦੀਅਾਂ ਸਿੰਧੂ, ਨਰਮਦਾ, ਬ੍ਰਹਮਪੁੱਤਰ, ਜਮੁਨਾ, ਗੋਦਾਵਰੀ, ਕਾਵੇਰੀ, ਕ੍ਰਿਸ਼ਨਾ, ਚੰਬਲ, ਸਤਲੁਜ, ਰਾਵੀ ਆਦਿ ਹਨ। ਭਾਰਤ ਸੰਸਾਰ ਦਾ ਸਭ ਤੋਂ ਵੱਡਾ ਲੋਕਤੰਤਰ ਹੈ। ਇੱਥੇ ੩੦੦ ਤੋਂ ਜ਼ਿਆਦਾ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਇਹ ਸੰਸਾਰ ਦੀਆਂ ਕਈ ਪੁਰਾਤਨ ਸੱਭਿਅਾਤਾਵਾਂ ਦੀ ਜਨਮ-ਭੂਮੀ ਰਿਹਾ ਹੈ, ਜਿਵੇਂ ਕਿ ਸਿੰਧੂ-ਘਾਟੀ ਸੱਭਿਅਤਾ ਅਤੇ ਮਹੱਤਵਪੂਰਨ ਇਤਿਹਾਸਿਕ ਵਪਾਰ ਰਾਹਾਂ ਦਾ ਅਨਿੱਖੜਵਾਂ ਅੰਗ ਵੀ ਹੈ। ਸੰਸਾਰ ਦੇ ਚਾਰ ਧਰਮ: ਹਿੰਦੂ, ਬੁੱਧ, ਜੈਨ ਅਤੇ ਸਿੱਖ, ਦਾ ਜਨਮ ਅਤੇ ਵਿਕਾਸ ਭਾਰਤ ਵਿੱਚ ਹੀ ਹੋਇਆ। ਭਾਰਤ ਭੂਗੋਲਕ ਖੇਤਰਫਲ ਦੇ ਅਧਾਰ 'ਤੇ ਸੰਸਾਰ ਦਾ ਸੱਤਵਾਂ ਸਭ ਤੋਂ ਵੱਡਾ ਰਾਸ਼ਟਰ ਹੈ। ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ਹੈ। ਭਾਰਤ ਦੇ ਹੋਰ ਵੱਡੇ ਮਹਾਂਨਗਰ ਮੁੰਬਈ (ਬੰਬਈ), ਕੋਲਕਾਤਾ (ਕਲਕੱਤਾ) ਅਤੇ ਚੇਨੱਈ (ਮਦਰਾਸ) ਹਨ। 1947 ਵਿੱਚ ਅਾਜ਼ਾਦੀ ਦੀ ਪ੍ਰਾਪਤੀ ਤੋਂ ਬਾਅਦ ਬ੍ਰਿਟਿਸ਼ ਸਾਮਰਾਜ ਦੇ ਪ੍ਰਮੁੱਖ ਅੰਗ ਭਾਰਤ ਨੇ ਬੀਤੇ 20 ਸਾਲਾਂ ਵਿੱਚ ਸਾਰਥਕ ਤਰੱਕੀ ਕੀਤੀ ਹੈ, ਵਿਸ਼ੇਸ਼ ਤੌਰ ਤੇ ਆਰਥਿਕ। ਭਾਰਤੀ ਫ਼ੌਜ ਇੱਕ ਖੇਤਰੀ ਅਤੇ ਵਿਸ਼ਵਵਿਆਪੀ ਸ਼ਕਤੀ ਹੈ। ਹਾਲੀਆ ਸਾਲਾਂ ਵਿੱਚ ਭਾਰਤ ਦੀ ਮਾਲੀ ਹਾਲਤ ਵਿੱਚ ਬਹੁਤ ਸੁਧਾਰ ਆਇਆ ਹੈ ਅਤੇ ਵਰਤਮਾਨ ਹਾਲਾਤ ਵਿੱਚ ਸੰਸਾਰ ਦੀ ਪਹਿਲੀਆਂ ਪੰਜ ਸਭ ਤੋਂ ਵੱਡੀਆਂ ਅਰਥਵਿਵਸਥਾਵਾਂ ਦੇ ਵਿੱਚ ਸ਼ੁਮਾਰ ਹੋਣ ਵੱਲ ਵਧ ਰਿਹਾ ਹੈ। ਭਾਰਤ ਸੰਸਾਰ ਦੀਆਂ ਦਸ ਸਭ ਤੋਂ ਵੱਡੀਆਂ ਅਰਥਵਿਵਸਥਾਵਾਂ ਚੋਂ ਇੱਕ ਹੈ।
ਗੁਰੂ ਗ੍ਰੰਥ ਸਾਹਿਬ, ਜਾਂ ਆਦਿ ਗ੍ਰੰਥ, ਸਿੱਖ ਧਰਮ ਦਾ ਪਵਿੱਤਰ ਧਾਰਮਿਕ ਗ੍ਰੰਥ ਹੈ। ਇਹ 1469 ਤੋਂ ਲੈ ਕੇ 1708 ਤੱਕ ਸਿੱਖ ਗੁਰੂਆਂ ਦੇ ਸਮੇਂ ਰਚੀ ਅਤੇ ਇਕੱਤਰ ਕੀਤੀ ਬਾਣੀ ਦਾ 1430 ਅੰਗਾਂ ਵਾਲਾ ਇੱਕ ਵਿਸਤਾਰਮਈ ਗ੍ਰੰਥ ਹੈ। ਇਹ ਅਨੇਕਾਂ ਸ਼ਬਦਾਂ ਭਾਵ ਬਾਣੀ ਦਾ ਅੰਬਾਰ ਹੈ ਜੋ ਕਿ ਰੱਬ ਦੇ ਗੁਣਾਂ ਅਤੇ ਉਸ ਦੇ ਨਾਮ ਜਪਣ ਦੇ ਕਾਰਨਾਂ ਦਾ ਵਰਨਣ ਕਰਦਾ ਹੈ। ਸਿੱਖਾਂ ਦੇ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ (1666-1708) ਨੇ ਜੋਤੀ-ਜੋਤਿ ਸਮਾਉਣ ਵੇਲੇ ਗੁਰਿਆਈ ਆਦਿ ਗ੍ਰੰਥ ਨੂੰ ਦਿੱਤੀ ਅਤੇ ਇਸ ਕਰ ਕੇ ਨਾਮ ਗੁਰੂ ਗ੍ਰੰਥ ਸਾਹਿਬ ਹੋ ਗਿਆ। ਇਹ ਸਿੱਖਾਂ ਦਾ ਸਭ ਤੋਂ ਪਵਿੱਤਰ ਗ੍ਰੰਥ ਅਤੇ ਇੱਕੋ-ਇੱਕ ਸਦੀਵੀ ਸ਼ਬਦ-ਰੂਪੀ ਗੁਰੂ ਹੈ ਜੋ ਕਿ ਸਿੱਖ ਗੁਰੂਆਂ ਅਤੇ ਹੋਰ ਸੰਤਾਂ-ਭਗਤਾਂ ਦੀ ਸਿੱਖਿਆਵਾਂ ਦਾ ਅੰਬਾਰ ਹੈ। ਅਰਦਾਸ ਦੇ ਸਰੋਤ ਜਾਂ ਮਾਰਗ-ਦਰਸ਼ਕ ਵਜੋਂ ਆਦਿ ਗ੍ਰੰਥ ਸਿੱਖੀ ਵਿੱਚ ਬੰਧਨਾ ਅਤੇ ਭਗਤੀ ਦਾ ਕੇਂਦਰੀ ਧੁਰਾ ਹੈ।
ਸਿੱਖੀ (ਅੰਗਰੇਜ਼ੀ: Sikhism ਸੀਖਇਜ਼ਮ, ਇਹ ਸ਼ਬਦ ਇਸ ਤਰਾਂ ਵੀ ਲਿਖਿਆ ਜਾਂਦਾ: ਸਿਖੀ, ਸਿੱਖ ਤੋਂ, ਅਰਥ ਜੋ ਪਰਮਾਤਮਾ ਦੇ ਗੁਣ "ਸਿੱਖਣ ਵਾਲਾ"), ਇੱਕ ਰੱਬ ਨੂੰ ਮੰਨਣ ਵਾਲਾ ਧਰਮ ਅਤੇ ਕੌਮੀ ਫ਼ਲਸਫਾ ਹੈ, ਜੋ 15ਵੀਂ ਸਦੀ ਵਿੱਚ ਦੱਖਣੀ ਏਸ਼ੀਆ ਦੇ ਪੰਜਾਬ ਖੇਤਰ ਵਿਖੇ ਆਗਾਜ਼ ਹੋਇਆ। ਸਿੱਖੀ ਦਾ ਮੌਲਿਕ ਯਕੀਨ ਅਤੇ ਫ਼ਲਸਫਾ, ਪਵਿੱਤਰ ਲਿਖਤ ਗੁਰੂ ਗਰੰਥ ਸਾਹਿਬ ਵਿੱਚ ਮੌਜੂਦ ਬਾਣੀ ਮੁਤਾਬਿਕ ਇਹ ਹੈ, ਕਿ ਰੱਬ ਉੱਪਰ ਨਿਸਚਾ ਰੱਖਕੇ ਉਸ ਦਾ ਨਾਮ ਜਪਣਾ, ਮਨੁਖਤਾ ਵਿੱਚ ਇਤਫ਼ਾਕ ਨਾਲ ਰਹਿਣਾ, ਸਵਾਰਥ ਤੋਂ ਵਾਂਝੇ ਰੈਹਕੇ ਸੇਵਾ ਕਰਨੀ, ਸਰਬੱਤ ਦੇ ਭਲੇ ਵਾਸਤੇ ਮਨੁਖੀ ਹੱਕਾਂ 'ਤੇ ਡੱਟਕੇ ਪੈਹਰਾ ਦੇਣਾ, ਤੇ ਦੁਨੀਆਦਾਰੀ ਵਿੱਚ ਵੱਸਕੇ ਚੰਗੇ ਕਿਰਦਾਰ ਵਾਲਾ ਜੀਵਨ ਜੀਣਾ। ਦੁਨੀਆਂ ਦੇ ਵੱਡੇ ਦੁਨਾਵੀ ਧਰਮਾਂ ਵਿਚੋਂ ਸਭ ਤੋਂ ਨਵੇਂ ਹੋਣ ਦੇ ਬਾਵਜੂਦ, ਕੁਲਦੁਨੀਆ ਦੇ 25-28 ਮਿਲੀਅਨ ਮੰਨਣ ਵਾਲਿਆਂ ਦੀ ਗਿਣਤੀ ਮੁਤਾਬਕ, ਇਹ ਦੁਨੀਆ ਪੱਧਰ ਦਾ ਪੰਜਵਾਂ ਸਭ ਤੋਂ ਵੱਡਾ ਧਰਮ ਹੈ।
ਆਈ.ਐਸ.ਬੀ.ਐਨ ਜਿਸ ਨੂੰ ਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰ (ਅੰਤਰਰਾਸ਼ਟਰੀ ਮਿਆਰੀ ਪੁਸਤਕ ਸੰਖਿਆ)ਕਿਹਾ ਜਾਦਾ ਹੈ। ਇਹ ਹਰ ਕਿਤਾਬ ਨੂੰ ਉਸਦਾ ਆਪਣਾ ਅਨੂਠਾ ਸੰਖਿਆ ਅੰਕ ਦੇਣ ਦੀ ਵਿਧੀ ਹੈ। ਇਸ ਸੰਖਿਆ ਅੰਕ ਦੇ ਜ਼ਰੀਏ ਵਿਸ਼ਵ ਵਿੱਚ ਛਪੀ ਕਿਸੇ ਵੀ ਕਿਤਾਬ ਨੂੰ ਅਸਾਨੀ ਨਾਲ ਖੋਜਿਆ ਜਾ ਸਕਦਾ ਹੈ ਅਤੇ ਇਸਦੇ ਬਾਰੇ ਵਿੱਚ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਪਹਿਲਾ ਇਹ ਨੰਬਰ ਕੇਵਲ ਉੱਤਰ ਅਮਰੀਕਾ, ਯੂਰਪ ਅਤੇ ਜਾਪਾਨ ਵਿੱਚ ਪ੍ਰਚਲਿੱਤ ਸੀ, ਪਰ ਹੁਣ ਇਸ ਦੀ ਵਰਤੋਂ ਪੂਰੇ ਵਿਸ਼ਵ ਵਿੱਚ ਹੋਣ ਲੱਗ ਪਈ ਹੈ। ਆਈ.ਐਸ.ਬੀ.ਐਨ ਸੰਖਿਆ ਅੰਕ ਵਿੱਚ 10 ਅੰਕ ਹੋਇਆ ਕਰਦੇ ਸਨ। 2007 ਵਿੱਚ ਇਸਦੀ ਸੰਖਿਆ ਅੰਕ 13 ਹੋ ਗਏ।
ਇਟਲੀ ਯੂਰਪ ਦਾ ਇੱਕ ਦੇਸ਼ ਹੈ। ਇਹਦੀ ਰਾਜਧਾਨੀ ਰੋਮ ਹੈ। ਇਟਲੀ ਦੇ ਉੱਤਰ ਵਿੱਚ ਐਲਪ ਪਰਬਤ-ਲੜੀ ਹੈ ਜਿਸ ਵਿੱਚ ਫ਼ਰਾਂਸ, ਸਵਿਟਜ਼ਰਲੈਂਡ, ਆਸਟਰੀਆ ਅਤੇ ਸਲੋਵੇਨੀਆ ਦੇਸ਼ ਸ਼ਾਮਲ ਹਨ। ਸਿਸਲੀ ਅਤੇ ਸਾਰਡੀਨੀਆ, ਜੋ ਭੂ-ਮੱਧ ਸਾਗਰ ਦੇ ਦੋ ਸਭ ਤੋਂ ਵੱਡੇ ਟਾਪੂ ਹਨ, ਇਟਲੀ ਦੇ ਹੀ ਅੰਗ ਹਨ। ਵੈਟੀਕਨ ਸਿਟੀ ਅਤੇ ਸੈਨ ਮਰੀਨੋ ਇਟਲੀ ਨਾਲ਼ ਘਿਰੇ ਹੋਏ ਦੋ ਅਜ਼ਾਦ ਦੇਸ਼ ਹਨ। ਇਟਲੀ, ਯੂਨਾਨ ਦੇ ਬਾਅਦ ਯੂਰਪ ਦਾ ਦੂਜਾ ਸਭ ਤੋਂ ਪੁਰਾਣਾ ਰਾਸ਼ਟਰ ਹੈ। ਰੋਮ ਦੀ ਸਭਿਅਤਾ ਅਤੇ ਇਟਲੀ ਦਾ ਇਤਹਾਸ ਦੇਸ਼ ਦੇ ਪ੍ਰਾਚੀਨ ਦੌਲਤ ਅਤੇ ਵਿਕਾਸ ਦਾ ਪ੍ਰਤੀਕ ਹੈ। ਆਧੁਨਿਕ ਇਟਲੀ 1861 ਈ.
ਦੂਜੀ ਸੰਸਾਰ ਜੰਗ' (ਅੰਗਰੇਜੀ: World War II) 1939 ਤੋਂ 1945 ਤੱਕ ਚੱਲਣ ਵਾਲੀ ਸੰਸਾਰ-ਪੱਧਰ ਦੀ ਜੰਗ ਸੀ। ਲਗਪਗ 70 ਦੇਸ਼ਾਂ ਦੀਆਂ ਥਲ, ਜਲ ਅਤੇ ਹਵਾਈ ਸੈਨਾਵਾਂ ਇਸ ਯੁੱਧ ਵਿੱਚ ਸ਼ਾਮਿਲ ਸਨ। ਇਸ ਯੁੱਧ ਵਿੱਚ ਸੰਸਾਰ ਦੋ ਭਾਗਾਂ ਵਿੱਚ ਵੰਡਿਆ ਹੋਇਆ ਸੀ - ਮਿੱਤਰ ਰਾਸ਼ਟਰ ਅਤੇ ਧੁਰੀ ਰਾਸ਼ਟਰ। ਇਸ ਯੁੱਧ ਦੇ ਦੌਰਾਨ ਪੂਰਨ ਯੁੱਧ ਦਾ ਮਨੋਭਾਵ ਪ੍ਰਚਲਨ ਵਿੱਚ ਆਇਆ ਕਿਉਂਕਿ ਇਸ ਯੁੱਧ ਵਿੱਚ ਸ਼ਾਮਿਲ ਸਾਰੀਆਂ ਮਹਾਸ਼ਕਤੀਆਂ ਨੇ ਆਪਣੀ ਆਰਥਿਕ , ਉਦਯੋਗਿਕ ਅਤੇ ਵਿਗਿਆਨਕ ਸਮਰੱਥਾ ਇਸ ਯੁੱਧ ਵਿੱਚ ਝੋਂਕ ਦਿੱਤੀ ਸੀ। ਇਸ ਯੁੱਧ ਵਿੱਚ ਵੱਖ-ਵੱਖ ਰਾਸ਼ਟਰਾਂ ਦੇ ਲਗਪਗ 10 ਕਰੋੜ ਫੌਜੀਆਂ ਨੇ ਹਿੱਸਾ ਲਿਆ ਅਤੇ ਇਹ ਮਨੁੱਖੀ ਇਤਹਾਸ ਦਾ ਸਭ ਤੋਂ ਖੂਨੀ ਯੁੱਧ ਸਾਬਿਤ ਹੋਇਆ। ਇਸ ਮਹਾਂਯੁੱਧ ਵਿੱਚ 5 ਤੋਂ 7 ਕਰੋੜ ਮਨੁੱਖੀ ਜਾਨਾਂ ਗਈਆਂ ਕਿਉਂਕਿ ਇਸਦੇ ਮਹੱਤਵਪੂਰਨ ਘਟਨਾਕ੍ਰਮ ਵਿੱਚ ਗ਼ੈਰ-ਫ਼ੌਜੀ ਨਾਗਰਿਕਾਂ ਦਾ ਕਤਲ ਅਜ਼ਾਦੀ, ਜਿਸ ਵਿੱਚ ਹੋਲੋਕਾਸਟ ਵੀ ਸ਼ਾਮਿਲ ਹੈ, ਅਤੇ ਪਰਮਾਣੂ ਹਥਿਆਰਾਂ ਦਾ ਇੱਕਮਾਤਰ ਇਸਤੇਮਾਲ ਸ਼ਾਮਿਲ ਹੈ। ਇਸ ਕਾਰਨ ਇਹ ਮਨੁੱਖੀ ਇਤਿਹਾਸ ਦਾ ਸਭ ਤੋਂ ਭਿਆਨਕ ਯੁੱਧ ਸੀ।
ਆਸਟਰੇਲੀਆ (ਅੰਗਰੇਜ਼ੀ: Australia ਔਸਟਰੈਈਲੀਆ) ਦੀ ਰਾਜਧਾਨੀ ਕੈਨਬਰਾ ਹੈ। ਇਹ ਦੱਖਣੀ-ਅਰਧਗੋਲੇ ਵਿੱਚ ਹੈ। ਆਸਟ੍ਰੇਲੀਆ ਜ਼ਮੀਨ ਦੇ ਹੇਠਲੇ ਅੰਗ ਦਾ ਦੇਸ਼ ਹੈ। ੲਿਸ ਵਿੱਚ ਆਸਟ੍ਰੇਲੀਆ ਤਸਮਾਨੀਆ ਤੇ ਬਹਰਾਲਕਾਹਲ ਦੇ ਕਈ ਜ਼ਜ਼ੀਰੇ ਆਉਂਦੇ ਹਨ। ਰਕਬੇ ਦੇ ਹਿਸਾਬ ਨਾਲ ਇਹ ਦੁਨੀਆ ਦਾ 6ਵਾਂ ਵੱਡਾ ਦੇਸ਼ ਹੈ। ਪਾਪੂਆ ਨਿਯੋਗਨੀ, ਚੜ੍ਹਦਾ ਤੈਮੂਰ ਤੇ ਇੰਡੋਨੇਸ਼ੀਆ ੲਿਸਦੇ ਉੱਤਰ ਵਿੱਚ, ਨਿਊ ਕੀਲੀਡੋਨਿਆ ੲਿਸਦੇ ਚੜ੍ਹਦੇ ਵੱਲ ਤੇ ਨਿਊਜ਼ੀਲੈਂਡ ੲਿਸਦੇ ਚੜ੍ਹਦੇ ਦੱਖਣ ਵੱਲ ਹੈ। ਇੱਥੇ ਅੰਗਰੇਜ਼ੀ ਭਾਸ਼ਾ ਬੋਲੀ ਜਾਂਦੀ ਹੈ। ੲਿੱਥੋਂ ਦੀ ਜਨਸੰਖਿਆ 22,930,253 ਹੈ। ਜ਼ਿਆਦਾਤਰ ਲੋਕ ਬਰਤਾਨੀਆ ਤੋਂ ਆੲੇ ਹਨ। ਬਰਤਾਨੀਆ ਦੀ ਮਲਿਕਾ, ਮਲਿਕਾ ਅੱਲਜ਼ਬਿੱਥ II ੲਿਸ ਦੇਸ਼ ਦੀ ਵੀ ਆਗੂ ਹੈ।
ਬਲਾਗ(ਬਲਾੱਗ) ਅਜਿਹੀਆਂ ਸਾਈਟਾਂ(ਸਥਾਨਾਂ) ਨੂੰ ਕਿਹਾ ਜਾਂਦਾ ਹੈ ਜਿਥੇ ਜਾਣਕਾਰੀ ਡਾਇਰੀ ਵਾਂਗ ਤਰਤੀਬ ਵਾਰ ਦਰਜ ਕੀਤੀ ਹੁੰਦੀ ਹੈ। ਅੰਗਰੇਜ਼ੀ ਸ਼ਬਦ ਬਲਾੱਗ (blog) ਵੈੱਬ ਲਾੱਗ (web log) ਸ਼ਬਦ ਦਾ ਸੰਖੇਪ ਰੂਪ ਹੈ। ਇਸਨੂੰ ਇੱਕ ਆਰੰਭਿਕ ਬਲਾੱਗਰ ਨੇ ਮਜ਼ਾਕ ਵਿੱਚ ਵੀ ਬਲਾੱਗ (We blog) ਦੀ ਤਰ੍ਹਾਂ ਪ੍ਰਯੋਗ ਕਰਨਾ ਸ਼ੁਰੂ ਕਰ ਦਿੱਤਾ ਸੀ, ਬਾਅਦ ਵਿੱਚ ਇਸ ਦਾ ਕੇਵਲ ਬਲਾਗ ਸ਼ਬਦ ਰਹਿ ਗਿਆ ਅਤੇ ਇੰਟਰਨੈੱਟ ਤੇ ਪ੍ਰਚੱਲਤ ਹੋ ਗਿਆ। ਅੱਜ-ਕੱਲ ੲਿੰਟਰਨੈੱਟ(ਅੰਤਰਜਾਲ) ੳੁੱਤੇ ਵਰਡਪ੍ਰੈਸ, ਜਿਮਡੋ ਅਤੇ ਬਲਾੱਗਰ ਬਲਾੱਗ ਬਣਾੳੁਣ ਲੲੀ ਬਹੁਤ ਪ੍ਰਚਲਿੱਤ ਹਨ।
ਫ਼ਰਾਂਸ (ਫ਼ਰਾਂਸੀਸੀ: [fʁɑ̃s] ( ਸੁਣੋ)), ਦਫ਼ਤਰੀ ਤੌਰ 'ਤੇ ਫ਼ਰਾਂਸੀਸੀ ਗਣਰਾਜ (ਫ਼ਰਾਂਸੀਸੀ: République française [ʁepyblik fʁɑ̃sɛz]), ਪੱਛਮੀ ਯੂਰਪ ਦਾ ਇੱਕ ਖ਼ੁਦਮੁਖ਼ਤਿਆਰ ਦੇਸ਼ ਹੈ ਜਿਸ ਵਿੱਚ ਕਈ ਸਮੁੰਦਰੋਂ-ਪਾਰ ਵਿਭਾਗ ਅਤੇ ਰਾਜਖੇਤਰ ਸ਼ਾਮਲ ਹਨ। ਮਹਾਂਨਗਰੀ ਫ਼ਰਾਂਸ ਭੂ-ਮੱਧ ਸਮੁੰਦਰ ਤੋਂ ਲੈ ਕੇ ਅੰਗਰੇਜ਼ੀ ਖਾੜੀ ਅਤੇ ਉੱਤਰੀ ਸਮੁੰਦਰ ਤੱਕ ਅਤੇ ਰਾਈਨ ਤੋਂ ਲੈ ਕੇ ਅੰਧ ਮਹਾਂਸਾਗਰ ਤੱਕ ਫੈਲਿਆ ਹੋਇਆ ਹੈ। ਇਹ ਅਜਿਹੇ ਤਿੰਨ ਦੇਸ਼ਾਂ 'ਚੋਂ ਹੈ (ਬਾਕੀ ਦੋ ਮੋਰਾਕੋ ਅਤੇ ਸਪੇਨ ਹਨ) ਜਿਹਨਾਂ ਦੇ ਤੱਟ ਅੰਧ ਅਤੇ ਭੂ-ਮੱਧ, ਦੋਹਾਂ ਸਮੁੰਦਰਾਂ ਨਾਲ਼ ਲੱਗਦੇ ਹਨ। ਆਪਣੀ ਰੂਪ-ਰੇਖਾ ਕਰਕੇ ਇਹਨੂੰ ਕਈ ਵਾਰ ਫ਼ਰਾਂਸੀਸੀ ਵਿੱਚ l’Hexagone ("ਛੇਭੁਜ") ਵੀ ਆਖ ਦਿੱਤਾ ਜਾਂਦਾ ਹੈ।
ਕਾਰੋਬਾਰ, ਜਿਹਨੂੰ ਫ਼ਰਮ, ਧੰਦਾ ਜਾਂ ਕੰਮ-ਕਾਰ ਵੀ ਆਖਿਆ ਜਾਂਦਾ ਹੈ, ਇੱਕ ਅਜਿਹੀ ਜਥੇਬੰਦੀ ਹੁੰਦੀ ਹੈ ਜੋ ਖ਼ਪਤਕਾਰਾਂ ਨੂੰ ਵਸਤਾਂ, ਸੇਵਾਵਾਂ ਜਾਂ ਦੋਹੇਂ ਮੁਹਈਆ ਕਰਾਉਂਦੀ ਹੋਵੇ। ਕਾਰੋਬਾਰ ਸਰਮਾਏਦਾਰ ਅਰਥਚਾਰਿਆਂ ਵਿੱਚ ਬਹੁਤ ਆਮ ਹੁੰਦੇ ਹਨ ਜਿੱਥੇ ਇਹਨਾਂ ਦੀ ਮਲਕੀਅਤ ਨਿੱਜੀ ਹੱਥਾਂ ਵਿੱਚ ਹੁੰਦੀ ਹੈ ਅਤੇ ਜੋ ਵਸਤਾਂ, ਸੇਵਾਵਾਂ ਜਾਂ ਪੈਸੇ ਬਦਲੇ ਖ਼ਪਤਕਾਰਾਂ ਨੂੰ ਵਸਤਾਂ ਅਤੇ ਸੇਵਾਵਾਂ ਮੁਹਈਆ ਕਰਦੇ ਹਨ। ਕਈ ਕਾਰੋਬਾਰਾਂ ਦੀ ਮਾਲਕੀ ਗ਼ੈਰ-ਨਫ਼ਾਖ਼ੋਰ ਜਥੇਬੰਦੀਆਂ ਜਾਂ ਸਰਕਾਰ ਹੱਥ ਵੀ ਹੋ ਸਕਦੀ ਹੈ। ਕਈ ਜਣਿਆਂ ਵੱਲੋਂ ਸਾਂਭੇ ਜਾਂਦੇ ਕਾਰੋਬਾਰ ਨੂੰ ਕੰਪਨੀ ਕਹਿ ਦਿੱਤਾ ਜਾਂਦਾ ਹੈ।
ਬੁੱਲ੍ਹੇ ਸ਼ਾਹ,(ਸ਼ਾਹਮੁਖੀ:بلھے شاہ, 1680 -1758) ਇੱਕ ਪ੍ਰਸਿਧ ਸੂਫੀ ਸੰਤ ਅਤੇ ਪੰਜਾਬੀ ਦੇ ਵੱਡੇ ਕਵੀ ਸਨ। ਪੰਜਾਬੀ ਸੂਫ਼ੀ ਕਾਵਿ ਦੇ ਚਾਰ ਮੀਨਾਰਾਂ - ਬਾਬਾ ਫਰੀਦ, ਸ਼ਾਹ ਹੁਸੈਨ, ਸੁਲਤਾਨ ਬਾਹੂ ਅਤੇ ਬੁੱਲ੍ਹੇ ਸ਼ਾਹ- ਵਿੱਚ ਗਿਣਿਆ ਜਾਂਦਾ ਹੈ। ਉਨ੍ਹਾਂ ਦਾ ਅਸਲੀ ਨਾਮ "ਅਬਦੁੱਲਾ ਸ਼ਾਹ" ਸੀ ਅਤੇ ਉਹ ਇਸਲਾਮ ਦੇ ਅੰਤਿਮ ਨਬੀ ਮੁਹੰਮਦ ਦੀ ਪੁਤਰੀ ਫਾਤਿਮਾ ਦੇ ਬੰਸ ਵਿੱਚਂ ਸਨ। ਉਨ੍ਹਾਂ ਦੀਆਂ ਲਿਖੀਆਂ ਕਾਫੀਆਂ ਅੱਜ ਵੀ ਪਾਰ ਰਾਸ਼ਟਰੀ ਹਿੰਦੁਸਤਾਨੀ ਖਿੱਤੇ ਵਿੱਚ ਬੜੇ ਸ਼ੌਕ ਨਾਲ ਗਾਈਆਂ ਤੇ ਸੁਣੀਆਂ ਜਾਂਦੀਆਂ ਹਨ।
ਸਪੇਨ (ਸਪੈਨਿਸ਼: España, ਏਸਪਾਨਿਆ), ਆਧਿਕਾਰਿਕ ਤੌਰ ਉੱਤੇ ਸਪੇਨ ਦੀ ਰਾਜਸ਼ਾਹੀ, ਇੱਕ ਯੂਰਪੀ ਦੇਸ਼ ਅਤੇ ਯੂਰਪੀ ਸੰਘ ਦਾ ਇੱਕ ਮੈਂਬਰ ਰਾਸ਼ਟਰ ਹੈ। ਇਹ ਯੂਰਪ ਦੇ ਦੱਖਣ ਪੱਛਮ ਵਿੱਚ ਇਬੇਰੀਅਨ ਪ੍ਰਾਯਦੀਪ ਉੱਤੇ ਸਥਿਤ ਹੈ। ਇਸਦੇ ਦੱਖਣ ਅਤੇ ਪੂਰਬ ਵਿੱਚ ਭੂਮਧ ਸਾਗਰ ਇਲਾਵਾ ਬ੍ਰਿਟਿਸ਼ ਪਰਵਾਸੀ ਖੇਤਰ, ਜਿਬਰਾਲਟਰ ਦੀ ਇੱਕ ਛੋਟੀ ਜਿਹੀ ਸੀਮਾ ਦੇ, ਉੱਤਰ ਵਿੱਚ ਫ਼ਰਾਂਸ, ਅੰਡੋਰਾ ਅਤੇ ਬੀਸਕਾਏ ਦੀ ਖਾੜੀ ਅਤੇ ਅਤੇ ਪੱਛਮ-ਉੱਤਰ ਅਤੇ ਪੱਛਮ ਵਿੱਚ ਕਰਮਵਾਰ: ਅਟਲਾਂਟਿਕ ਮਹਾਸਾਗਰ ਅਤੇ ਪੁਰਤਗਾਲ ਸਥਿਤ ਹਨ।
ਕੈਨੇਡਾ (ਅੰਗਰੇਜ਼ੀ: Canada ਖੈਨਡਾ) ਉੱਤਰੀ ਅਮਰੀਕਾ ਦਾ ਇੱਕ ਦੇਸ਼ ਹੈ, ਜਿਸ ਵਿੱਚ ਅੰਗਰੇਜ਼ੀ, ਫ਼ਰਾਂਸੀਸੀ ਅਤੇ ਪੰਜਾਬੀ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਇਸ ਦੇਸ਼ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹਨ। ਕੈਨੇਡਾ ਵਿੱਚ ਦਸ ਸੂਬੇ ਅਤੇ ਤਿੰਨ ਰਾਜਖੇਤਰ ਹਨ, ਅਤੇ ਇਹ ਦੇਸ਼ ਮਹਾਂਦੀਪ ਦੇ ਉੱਤਰੀ ਹਿੱਸੇ ਵਿੱਚ ਵਸਿਆ ਹੋਇਆ ਹੈ। ਪੂਰਬ ਵਿੱਚ ਅੰਧ ਮਹਾਂਸਾਗਰ ਅਤੇ ਪੱਛਮ ਵਿੱਚ ਪ੍ਰਸ਼ਾਂਤ ਮਹਾਂਸਾਗਰ ਨੂੰ ਛੂੰਹਦਾ ਹੋਇਆ ਇਹ ਦੇਸ਼ 9.9 ਲੱਖ ਵਰਗ ਕਿਲੋਮੀਟਰ ਦੇ ਖੇਤਰਫਲ ਉੱਤੇ ਪਸਰਿਆ ਹੋਇਆ ਹੈ। ਕੈਨੇਡਾ ਦੁਨੀਆਂ ਦਾ ਦੂਜਾ ਸਭ ਤੋਂ ਵੱਡਾ ਦੇਸ਼ ਹੈ ਅਤੇ ਇਸਦੀ ਅਮਰੀਕਾ ਨਾਲ਼ ਸਰਹੱਦ ਦੁਨੀਆਂ ਦੀਆਂ ਸਭ ਤੋਂ ਲੰਮੀਆਂ ਸਰਹੱਦਾਂ 'ਚੋ ਇੱਕ ਹੈ।
ਜਰਮਨੀ (ਜਰਮਨ: Bundesrepublik Deutschland) ਦੇਸ਼ ਵਿੱਚ ਜਰਮਨ ਭਾਸ਼ਾ ਬੋਲੀ ਜਾਂਦੀ ਹੈ। ਇਥੋਂ ਦੀ ਰਾਜਧਾਨੀ ਬਰਲਿਨ ਹੈ। ਜਰਮਨੀ ਦੇਸ਼ ਕਿਸੇ ਵੇਲੇ ਦੂਜੀ ਸੰਸਾਰ ਜੰਗ ਦਾ ਮੁੱਢ ਸੀ ਅਤੇ ਇੰਜਨੀਅਰਿੰਗ ਦੇ ਖੇਤਰ ਵਿੱਚ ਅੱਜ ਤੱਕ ਇਸ ਦੀ ਮੁਹਾਰਤ ਮੰਨੀ ਜਾਂਦੀ ਹੈ। ਯੂਰਪ ਦਾ ਇਹ ਮੁਲਕ ਯੂਰਪੀ ਯੂਨੀਅਨ ਦਾ ਭਾਗ ਹੈ। ਕਿਸੇ ਵੇਲੇ ਇਹ ਮੁਲਕ ਪੂਰਬੀ ਜਰਮਨੀ ਅਤੇ ਪੱਛਮੀ ਜਰਮਨੀ ਦੇ ਰੂਪ ਵਿੱਚ ਦੋ ਭਾਗਾਂ ਵਿੱਚ ਵੰਡਿਆ ਹੋਇਆ ਸੀ।
ਵਾਟਰਲੂ ਦੀ ਲੜਾਈ ਫ਼ਰਾਂਸੀਸੀਆਂ ਅਤੇ and ਅੰਗਰੇਜ਼ਾਂ ਦੀਆਂ ਫ਼ੌਜਾਂ ਵਿਚਾਲੇ ਲੜੀ ਗਈ ਸੀ। ਨਪੋਲੀਅਨ 1804 ਵਿੱਚ ਫ਼ਰਾਂਸ ਦਾ ਰਾਜਾ ਬਣਿਆ ਸੀ। ਇਸ ਤੋਂ ਬਾਅਦ ਉਸਨੇ ਯੂਰਪ ਉੱਪਰ ਕਈ ਸਫਲ ਹਮਲੇ ਕੀਤੇ। ਫ਼ਰਾਂਸ ਦਾ ਰਾਜ ਬਹੁਤ ਛੇਤੀ ਹੀ ਸਪੇਨ ਤੋਂ ਲੈ ਕੇ ਰੂਸ ਦੀਆਂ ਹੱਦਾਂ ਤੱਕ ਫੈਲ ਗਿਆ। ਸਿਰਫ਼ ਇੱਕ ਹੀ ਦੇਸ਼ ਸੀ ਜਿਸ ਉੱਪਰ ਕਬਜ਼ਾ ਨਹੀਂ ਕੀਤਾ ਗਿਆ ਸੀ, ਗ੍ਰੇਟ ਬ੍ਰਿਟੇਨ। ਬ੍ਰਿਟੇਨ ਦੀ ਸ਼ਾਹੀ ਨੌ-ਸੈਨਾ ਕੋਲ ਬਹੁਤ ਜ਼ਿਆਦਾ ਜਹਾਜ਼ ਸਨ, ਜਿਸ ਕਰਕੇ ਫ਼ਰਾਂਸ ਹਮਲਾ ਨਹੀਂ ਕਰ ਸਕਦਾ ਸੀ। ਇਸਦੇ ਨਾਲ ਹੀ ਇੰਗਲੈਡ ਇੰਨਾ ਸ਼ਕਤੀਸ਼ਾਲੀ ਵੀ ਨਹੀਂ ਸੀ ਕਿ ਉਹ ਨਪੋਲੀਆਨ ਨੂੰ ਯੂਰਪ ਦੇ ਇੰਨੇ ਵੱਡੇ ਹਿੱਸੇ ਤੇ ਕਬਜ਼ਾ ਕਰਨ ਤੋਂ ਰੋਕ ਸਕਣ।
ਨੀਦਰਲੈੰਡ (ਡੱਚ: Nederland) ਉਤਲੇ ਲੈਂਦੇ ਯੂਰਪ ਚ ਇੱਕ ਦਸ਼ ਹੈ। ਏਦੇ ਉੱਤਰ ਤੇ ਲੈਂਦੇ ਵੱਲ ਉਤਲਾ ਸਮੁੰਦਰ, ਦੱਖਣ ਚ ਬੀਲਜੀਮ ਤੇ ਚੜ੍ਹਦੇ ਪਾਸੇ ਜਰਮਨੀ ਹੈ। ਇਹ ਪਾਰਲੀਮਾਨੀ ਲੋਕ ਰਾਜ ਹੈ। ਈਦਾ ਰਾਜਗੜ੍ਹ ਐਮਸਟਰਡੈਮ ਹੈ। ਸਰਕਾਰ ਦੀ ਕੁਰਸੀ ਹੈਗ਼ ਚ ਹੈ। ਨੀਦਰਲੈੰਡ ਦਾ 25/ ਥਾਂ ਤੇ 21 / ਲੋਕ ਸਮੁੰਦਰ ਦੀ ਪੱਧਰ ਤੋਂ ਥੱਲੇ ਵਸਦੇ ਨੇਂ ਤੇ ਈਦਾ 50/ ਥਾਂ ਸਮੁੰਦਰ ਦੀ ਪੱਧਰ ਤੋਂ ਇੱਕ ਮੀਟਰ ਉੱਚਾ ਹੈ। ਇਸੇ ਲਈ ਈਦਾ ਨਾਂ ਨੀਦਰਲੈੰਡ ਯਾਨੀ ਨੀਵਾਂ ਦੇਸ਼ ਹੈ। ਇਹ ਇੱਕ ਪੱਧਰਾ ਦੇਸ਼ ਹੈ ਤੇ ਥੱਲੇ ਕਜ ਅਜੇ ਥਾਂ ਨੇਂ। ਏਦੇ ਚੋਂ ਰਹਾਇਨ ਮੀਵਜ਼ ਤੇ ਸ਼ੀਲਡਟ ਦਰਿਆ ਵਿਕਦੇ ਨੇਂ।
ਗੁਰਮੁਖੀ ਲਿਪੀ ਜਾਂ ਪੈਂਤੀ ਅੱਖਰੀ ਇੱਕ ਲਿਪੀ ਹੈ ਜਿਸ ਵਿੱਚ ਪੰਜਾਬੀ ਭਾਸ਼ਾ ਲਿਖੀ ਜਾਂਦੀ ਹੈ। ਸ਼ਬਦ "ਗੁਰਮੁਖੀ" ਦਾ ਸ਼ਾਬਦਿਕ ਅਰਥ ਹੈ ਗੁਰੂਆਂ ਦੇ ਮੂੰਹੋਂ ਨਿਕਲੀ ਹੋਈ। ਇਸ ਲਿਪੀ ਵਿੱਚ ਤਿੰਨ ਸਵਰ ਅਤੇ 32 ਵਿਅੰਜਨ ਹਨ। ਪੰਜਾਬੀ ਭਾਸ਼ਾ ਦੀ ਗੁਰਮੁਖੀ ਲਿਪੀ ਵੀ ਇਸ ਦੀਆਂ ਭਾਸ਼ਾਈ ਲੋੜਾਂ ਪੂਰੀਆਂ ਕਰਦੀ ਹੈ। ਦੂਸਰੇ ਮੁਲਕਾਂ ਤੋਂ ਲੋਕ ਪੰਜਾਬ ਵਿੱਚ ਆਏ ਜਾਂ ਪੰਜਾਬੀ ਭਾਸ਼ਾ ਬੋਲਣ ਵਾਲੇ ਦੂਸਰੇ ਮੁਲਕਾਂ ਵਿੱਚ ਗਏ ਤਾਂ ਪੰਜਾਬੀ ਭਾਸ਼ਾ ਵਿੱਚ ਹੋਰ ਭਾਸ਼ਾਵਾਂ ਦੀਆਂ ਧੁਨੀਆਂ ਅਤੇ ਸ਼ਬਦਾਂ ਵਿੱਚ ਰਲਾਅ ਵਾਲੀ ਸਥਿਤੀ ਪੈਦਾ ਹੋਈ। ਪੰਜਾਬੀ ਭਾਸ਼ਾ ਨੇ ਜਿੱਥੇ ਦੂਸਰੀਆਂ ਭਾਸ਼ਾਵਾਂ ਦੇ ਕਈ ਸ਼ਬਦਾਂ ਨੂੰ ਜਿਉਂ ਦਾ ਤਿਉਂ ਅਪਣਾਇਆ ਉੱਥੇ ਆਪਣੇ ਸੁਭਾਅ ਮੁਤਾਬਿਕ ਕੁਝ ਸ਼ਬਦਾਂ ਵਿੱਚ ਥੋੜ੍ਹੀ ਬਹੁਤੀ ਤਬਦੀਲੀ ਨਾਲ ਵੀ ਸ਼ਬਦਾਂ ਨੂੰ ਅਪਣਾਇਆ। ਅੰਗਰੇਜ਼ੀ ਤੋਂ ਪਹਿਲਾਂ ਉਰਦੂ, ਅਰਬੀ, ਫ਼ਾਰਸੀ ਭਾਸ਼ਾਈ ਲੋਕਾਂ ਦੇ ਪੰਜਾਬ ਆਉਣ ਅਤੇ ਇੱਥੇ ਟਿਕਣ ਜਾਂ ਵਿਚਰਣ ਨਾਲ ਵਾਪਰੀ। ਪੰਜਾਬੀ ਦੇ ਆਦਿ ਕਵੀ ਬਾਬਾ ਫ਼ਰੀਦ ਤੋਂ ਲੈ ਕੇ ਆਧੁਨਿਕ ਕਵਿਤਾ ਜਾਂ ਵਾਰਤਕ ਲਿਖਾਰੀਆਂ ਦੇ ਇਸ ਭਾਸ਼ਾਈ ਪਿਛੋਕੜ ਸਦਕਾ ਪੰਜਾਬੀ ਭਾਸ਼ਾ ਵਿੱਚ ਦੂਸਰੇ ਸ਼ਬਦਾਂ ਦੀ ਵਰਤੋਂ ਸੁਭਾਵਿਕ ਵਰਤਾਰਾ ਰਿਹਾ ਹੈ। ਮੁਗਲ ਸਲਤਨਤ ਸਮੇਂ ਪੰਜਾਬ ਸਮੇਤ ਭਾਰਤ ਦੇ ਰਾਜ ਭਾਗ ਅਤੇ ਦਫ਼ਤਰਾਂ ਦੀ ਭਾਸ਼ਾ ਉਰਦੂ ਫ਼ਾਰਸੀ ਰਹੀ। ਪੰਜਾਬੀ ਦੀਆਂ ‘ਪੈਂਤੀ’ ਮੂਲ ਧੁਨੀਆਂ ਵਿੱਚ ਪੰਜ ਪੈਰ ਬਿੰਦੀ ਵਾਲੀਆਂ ਧੁਨੀਆਂ (ਸ਼, ਖ਼, ਗ਼, ਜ਼, ਫ਼) ਉਰਦੂ ਫ਼ਾਰਸੀ ਦੇ ਉਚਾਰਣ ਵਾਸਤੇ ਰਲ਼ੀਆਂ ਸਨ। ਲ਼ ਧੁਨੀ ਬਾਅਦ ਵਿੱਚ ਇਜਾਦ ਕੀਤੀ ਗਈ।
ਜਯੋਤੀ ਰਾਓ ਗੋਬਿੰਦ ਰਾਓ ਫੂਲੇ (ਮਰਾਠੀ: जोतिराव गोविंदराव फुले) (11 ਅਪਰੈਲ 1827 – 28 ਨਵੰਬਰ 1890), ਜਯੋਤੀਬਾ ਫੂਲੇ ਦੇ ਨਾਮ ਨਾਲ ਵਿਖਿਆਤ 19ਵੀਂ ਸਦੀ ਦੇ ਇੱਕ ਮਹਾਨ ਭਾਰਤੀ ਵਿਚਾਰਕ, ਸਮਾਜ ਸੇਵਕ, ਲੇਖਕ, ਦਾਰਸ਼ਨਿਕ ਅਤੇ ਕਰਾਂਤੀਕਾਰੀ ਕਾਰਕੁਨ ਸਨ। ਸਤੰਬਰ 1873 ਵਿੱਚ ਉਨ੍ਹਾਂ ਨੇ ਮਹਾਰਾਸ਼ਟਰ ਵਿੱਚ ਸੱਤਿਆਸ਼ੋਧਕ ਸਮਾਜ ਨਾਮਕ ਸੰਸਥਾ ਦਾ ਗਠਨ ਕੀਤਾ। ਔਰਤਾਂ ਅਤੇ ਦਲਿਤਾਂ ਦੀ ਉੱਨਤੀ ਦੇ ਲਈ ਉਨ੍ਹਾਂ ਨੇ ਅਨੇਕ ਕਾਰਜ ਕੀਤੇ। ਸਮਾਜ ਦੇ ਸਾਰੇ ਵਰਗਾਂ ਨੂੰ ਸਿੱਖਿਆ ਪ੍ਰਦਾਨ ਕਰਨ ਦੇ ਇਹ ਪ੍ਰਬਲ ਸਮਥਰਕ ਸਨ।
ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀ
ਗੁਰੂ ਗ੍ਰੰਥ ਸਾਹਿਬ ਸਿੱਖਾਂ ਦਾ ਸਭ ਤੋਂ ਮਹਾਨ ਗ੍ਰੰਥ ਹੈ। ਗੁਰੂ ਅਰਜਨ ਦੇਵ ਜੀ ਨੇ ਇਸ ਮਹਾਨ ਗ੍ਰੰਥ ਦਾ ਸੰਕਲਨ 1601 ਵਿੱਚ ਸ਼ੁਰੂ ਕੀਤਾ ਅਤੇ 2 ਅਗਸਤ 1604 ਨੂੰ ਸੰਪੰਨ ਕੀਤਾ। ਇਸ ਮਹਾਨ ਗ੍ਰੰਥ ਦੀ ਲੇਖਣੀ ਦਾ ਕਾਰਜ ਭਾਈ ਗੁਰਦਾਸ ਨੇ ਕੀਤਾ। ਇਸ ਵਿੱਚ ਪਹਿਲਾਂ ਪੰਜ ਗੁਰੂਆਂ ਦੀ ਬਾਣੀ ਦਰਜ ਸੀ; ਬਾਅਦ ਵਿੱਚ ਗੁਰੂ ਗੋਬਿੰਦ ਸਿੰਘ ਨੇ ਇਸ ਵਿੱਚ ਅਕਤੂਬਰ 1708 ਨੂੰ [[ਗੁਰੂ ਤੇਗ ਬਹਾਦਰ)ਦੀ ਬਾਣੀ ਸ਼ਾਮਲ ਕੀਤੀ। ਗੁਰੂ ਗ੍ਰੰਥ ਸਾਹਿਬ ਵਿੱਚ ਛੇ ਗੁਰੂ ਸਹਿਬਾਨਾਂ ਤੋਂ ਇਲਾਵਾ 15 ਭਗਤਾਂ, 11 ਭੱਟਾਂ ਤੇ ਤਿੰਨ ਗੁਰੂ ਘਰ ਦੇ ਸਿੱਖ ਸ਼ਰਧਾਲੂਆਂ ਦੀ ਬਾਣੀ ਦਰਜ ਹੈ, ਜੋ ਹੇਠ ਲਿਖੇ ਪ੍ਰਕਾਰ ਹੈ-
ਭਾਸ਼ਾ ਵਿਗਿਆਨ ਵਿੱਚ ਸ਼ਬਦ ਨੂੰ ਛੋਟੀ ਤੋਂ ਛੋਟੀ ਸੁਤੰਤਰ ਇਕਾਈ ਵਜੋਂ ਮੰਨਿਆ ਗਿਆ ਹੈ ਜੋ ਆਰਥਿਕ ਅਤੇ ਵਿਹਾਰਿਕ ਪੱਧਰ ਤੇ ਇੱਕਲੇ ਤੌਰ ਤੇ ਵਰਤਿਆ ਜਾਂਦਾ ਹੈ। ਭਾਸ਼ਾ ਵਿਗਿਆਨ ਅਧਿਐਨ ਵਿੱਚ ‘ਸ਼ਬਦ’ ਦਾ ਮਹੱਤਵ ਕਈ ਤਰ੍ਹਾਂ ਦੀਆਂ ਦ੍ਰਿਸ਼ਟੀਆਂ ਤੋਂ ਮਿਲਦਾ ਹੈ। ਪ੍ਰੰਪਰਾਗਤ ਵਿਆਕਰਣ ਸਿਧਾਂਤ ਵਿੱਚ ‘ਸ਼ਬਦ’ ਇੱਕ ਅਤਿ ਉੱਤਮ ਇਕਾਈ ਮੰਨਿਆ ਜਾਂਦਾ ਹੈ। ਕਿਉਂਕਿ ਪ੍ਰੰਪਰਾਗਤ ਧਾਰਨਾ ਅਨੁਸਾਰ ਵਾਕ ਵਿਓਂਤ ਵਿੱਚ ਵਾਕ ਦੀਆਂ ਚਾਰ ਪ੍ਰਮੁੱਖ ਇਕਾਈਆਂ ਹਨ: ਸ਼ਬਦ, ਵਾਕੰਸ਼, ਉਪਵਾਕ, ਵਾਕ। ਇਨ੍ਹਾਂ ਵਿੱਚੋਂ ‘ਸ਼ਬਦ, ਨੂੰ ਹੀ ਮੂਲ ਇਕਾਈ ਮੰਨਿਆ ਗਿਆ ਹੈ ਜਿਸ ਤੋਂ ਵਾਕੰਸ਼ਾਂ , ਉਪਵਾਕਾਂ ਅਤੇ ਵਾਕਾਂ ਦੀ ਸਿਰਜਣਾ ਹੁੰਦੀ ਹੈ।
ਵਰਲਡ ਵਾਈਡ ਵੈੱਬ ਜਾਂ ਵਿਸ਼ਵ-ਵਿਆਪੀ ਜਾਲ਼ ਭਾਵ ਦੁਨੀਆਂ ਭਾਰ ਦਾ ਜਾਲ਼ (ਛੋਟਾ ਰੂਪ WWW ਜਾਂ W3, ਆਮ ਤੌਰ ਉੱਤੇ ਦੀ ਵੈੱਬ) ਹਾਈਪਰਟੈਕਸਟ ਦਸਤਾਵੇਜ਼ਾਂ ਦਾ ਇੱਕ ਜੁੜਿਆ ਹੋਇਆ ਪ੍ਰਬੰਧ ਹੈ ਜਿਹਨਾਂ ਤੱਕ ਇੰਟਰਨੈੱਟ ਰਾਹੀਂ ਪਹੁੰਚ ਕੀਤੀ ਜਾਂਦੀ ਹੈ। ਇੱਕ ਵੈੱਬ ਫਰੋਲੂ ਰਾਹੀਂ ਕੋਈ ਵੀ ਵੈੱਬ ਸਫ਼ੇ ਵੇਖ ਸਕਦਾ ਹੈ ਜਿਹਨਾਂ ਵਿੱਚ ਲਿਖਤ, ਤਸਵੀਰਾਂ, ਵੀਡੀਓਆਂ ਅਤੇ ਹੋਰ ਮਲਟੀਮੀਡੀਆ ਹੋ ਸਕਦਾ ਹੈ ਅਤੇ ਹਾਈਪਰਲਿੰਕਾਂ ਰਾਹੀਂ ਉਹਨਾਂ ਦਰਮਿਆਨ ਆ-ਜਾ ਸਕਦਾ ਹੈ।
ਔਕਾਮ ਦਾ ਉਸਤਰਾ ਸਮੱਸਿਆ ਨੂੰ ਸੁਲਝਾਣ ਦਾ ਸਿੱਧਾਂਤ ਹੈ ਜਿਸ ਦਾ ਨਾਮ ਇੱਕ ਅੰਗਰੇਜ਼ ਫਰਾਂਸਿਸਕਨ ਫ਼ਰਾਇਰ, ਵਿਦਿਅਕ ਦਾਰਸ਼ਨਿਕ ਅਤੇ ਧਰਮ-ਸ਼ਾਸਤਰੀ ਔਕਾਮ ਦੇ ਵਿਲੀਅਮ (1287 - 1347) ਦੇ ਨਾਮ ਤੋਂ ਪਿਆ। ਇਸ ਸਿਧਾਂਤ ਦੀ ਵਿਆਖਿਆ ਇਸ ਤਰ੍ਹਾ ਬਿਆਨ ਕੀਤੀ ਜਾ ਸਕਦੀ ਹੈ ਕਿ ਪ੍ਰਤਿਯੋਗੀ ਪਰਿਕਲਪਨਾਵਾਂ ਵਿੱਚੋਂ ਘੱਟ ਤੋਂ ਘੱਟ ਮਾਨਤਾਵਾਂ ਵਾਲੀ ਇੱਕ ਦੀ ਚੋਣ ਕੀਤੀ ਜਾਣੀ ਚਾਹੀਦੀ ਹੈ।
ਗਿਆਨ ਕਿਸੇ ਚੀਜ਼ ਜਾਂ ਕਿਸੇ ਸ਼ਖ਼ਸ ਬਾਬਤ ਵਾਕਫ਼ੀਅਤ, ਸਚੇਤਤਾ ਜਾਂ ਸਮਝ ਹੁੰਦੀ ਹੈ, ਜਿਵੇਂ ਕਿ ਉਹਦੇ ਬਾਰੇ ਤੱਥ, ਜਾਣਕਾਰੀ, ਵੇਰਵਾ ਜਾਂ ਮੁਹਾਰਤ ਆਦਿ। ਇਹ ਸਭ ਕੁਝ ਤਜਰਬੇ ਜਾਂ ਸਿੱਖਿਆ ਤੋਂ ਪ੍ਰਾਪਤ ਹੋਏ ਇਲਮ, ਖੋਜ ਜਾਂ ਸੋਝੀ ਰਾਹੀਂ ਹਾਸਲ ਕੀਤਾ ਜਾਂਦਾ ਹੈ। ਗਿਆਨ ਕਿਸੇ ਵਿਸ਼ੇ ਦੀ ਇਲਮੀ (ਸਿਧਾਂਤਕ) ਜਾਂ ਅਮਲੀ (ਵਿਹਾਰਕ) ਸਮਝ ਨੂੰ ਆਖਿਆ ਜਾ ਸਕਦਾ ਹੈ। ਇਹ ਸਪੱਸ਼ਟ ਜਾਂ ਸੰਕੇਤਕ, ਪ੍ਰਤੱਖ ਜਾਂ ਪਰੋਖ, ਰਸਮੀ ਜਾਂ ਬੇਕਾਇਦਾ ਕਿਸੇ ਵੀ ਤਰ੍ਹਾਂ ਦਾ ਹੋ ਸਕਦਾ ਹੈ।
ਸਾਕਾ ਨੀਲਾ ਤਾਰਾ 3 - 5 ਜੂਨ 1984 ਨੂੰ ਭਾਰਤੀ ਫੌਜ ਦੁਆਰਾ ਕੀਤੀ ਹੋਈ ਸਿਖਾਂ ਦੇ ਧਾਰਮਿਕ ਅਸਥਾਨ ਸ਼੍ਰੀ ਹਰਿਮੰਦਰ ਸਾਹਿਬ, ਸ਼੍ਰੀ ਅੰਮ੍ਰਿਤਸਰ ਸਾਹਿਬ ਤੇ ਫੌਜੀ ਕਾਰਵਾਈ ਹੈ। ਉਸ ਸਮੇਂ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਸੀ| ਸੰਤ ਜਰਨੈਲ ਸਿੰਘ ਭਿੰਡਰਾਂਵਾਲਾ, ਭਾਈ ਅਮਰੀਕ ਸਿੰਘ ਮੁਕਤਸਰ ਅਤੇ ਜਰਨਲ ਸ਼ੁਬੇਗ ਸਿੰਘ ਉਸ ਸਮੇਂ ਸ਼੍ਰੀ ਹਰਿਮੰਦਿਰ ਸਾਹਿਬ ਵਿੱਚ ਸ਼ਾਮਲ ਸਨ। ਇਹਨਾਂ ਦੇ ਨਾਲ ਹੋਰ ਵੀ ਬਹੁਤ ਸਾਰੇ ਸਿੰਘ ਗੁਰੂਦਵਾਰਾ ਸਾਹਿਬ ਵਿੱਚ ਸਨ। ਜਿਨਾਂ ਨੂੰ ਆਤੰਕਵਾਦੀ ਕਹਿ ਕੇ ਫੌਜ ਗੁਰੁਦਵਾਰੇ ਚੋਂ ਕਢਣਾ ਚਾਹੁੰਦੀ ਸੀ| ਇਸ ਫੌਜੀ ਕਾਰਵਾਈ ਵਿੱਚ ਬਹੁਤ ਲੋਕਾਂ ਦੀ ਜਾਨ ਗਈ|
ਵੈੱਬ ਬਰਾਊਜ਼ਰ (ਅੰਗਰੇਜ਼ੀ: Web browser) ਇੱਕ ਤਰਾਂ ਦਾ ਆਦੇਸ਼ਕਾਰੀ ਹੁੰਦੀ ਹੈ ਜਿਸ ਨੂੰ ਕਿ ਸਰਵਰ ਉੱਤੇ ਉਪਲੱਬਧ ਜਾਣਕਾਰੀ(ਲੇਖ,ਚਿੱਤਰ,ਗਾਣੇ,ਆਦਿ) ਨੂੰ ਦਰਸਾਉਣ ਲਈ ਵਰਤਿਆ ਜਾਂਦਾ ਹੈ। ਇਸ ਤੋ ਬਿਨਾਂ ਅਸੀਂ ਅੰਤਰਜਾਲ ਸੁਵਿਧਾ ਦਾ ਆਨੰਦ ਨਹੀਂ ਮਾਣ ਸਕਦੇ। ਗੂਗਲ ਕਰੋਮ, ਮੋਜ਼ੀਲਾ ਫਾਇਰਫੌਕਸ, ਇੰਟਰਨੈੱਟ ਅੈਕਸਪਲੋਰਰ, ਸਫ਼ਾਰੀ ਆਦਿ ਅੱਜ-ਕੱਲ ਦੇ ਸਭ ਤੋ ਜ਼ਿਆਦਾ ਵਰਤੇ ਜਾਣ ਵਾਲੇ ਵੈੱਬ ਬਰਾਊਂਜ਼ਰ ਹਨ।
ਧਨੀ ਰਾਮ ਸਿੰਘ (21 ਜੁਲਾਈ 1960 – 8 ਮਾਰਚ 1988), ਸਟੇਜੀ ਨਾਮ ਅਮਰ ਸਿੰਘ ਚਮਕੀਲਾ, ਪੰਜਾਬੀ ਗਾਇਕ, ਗੀਤਕਾਰ, ਕੰਪੋਜ਼ਰ ਅਤੇ ਸੰਗੀਤਕਾਰ ਸੀ। ਅਮਰ ਸਿੰਘ ਚਮਕੀਲੇ ਦਾ ਜਨਮ ਬੇਹੱਦ ਗ਼ਰੀਬੀ ਵਿੱਚ ਰਵੀਦਾਸੀਅਾ ਬਰਾਦਰੀ ’ਚ ਪਿੰਡ ਦੁਗਰੀ ਜ਼ਿਲ੍ਹਾ ਲੁਧਿਆਣਾ ਵਿਖੇ ਪਿਤਾ ਸ. ਹਰੀ ਸਿੰਘ ਦੇ ਘਰ ਮਾਤਾ ਕਰਤਾਰ ਕੌਰ ਦੀ ਕੁੱਖੋਂ ਮਿਤੀ 21 ਜੁਲਾਈ 1961 ਨੂੰ ਹੋਇਆ। ਭੈਣਾਂ-ਭਰਾਵਾਂ ’ਚੋਂ ਸਭ ਤੋਂ ਛੋਟੇ ਤੇ ਲਾਡਲੇ ਪੁੱਤ ਦਾ ਨਾਂ ਮਾਪਿਆਂ ਨੇ ਧਨੀ ਰਾਮ ਰੱਖਿਆ। ਮਾਪਿਆਂ ਨੇ ਆਪਣੇ ‘ਧਨੀਏ’ ਨੂੰ ਅਫ਼ਸਰ ਲੱਗਿਆ ਵੇਖਣ ਲਈ ਗੁਜ਼ਰ ਖ਼ਾਨ ਪ੍ਰਾਇਮਰੀ ਸਕੂਲ ’ਚ ਪੜ੍ਹਨ ਲਾ ਦਿੱਤਾ। ਘਰ ਦੀ ਮੰਦਹਾਲੀ ਕਾਰਨ ਦੁਨੀਏ ਨੂੰ ਪੜ੍ਹਨੋਂ ਹਟਾ ਕੇ ਬਿਜਲੀ ਦਾ ਕੰਮ ਸਿੱਖਣ ਲਾ ਦਿੱਤਾ ਪਰ ਘਰ ਦੀ ‘ਦਿਨ ’ਚ ਕਮਾ ਕੇ ਆਥਣੇ ਖਾਣ’ ਦੀ ਦਸ਼ਾ ਨੇ ਧਨੀ ਰਾਮ ਨੂੰ ਇਲੈਕਟ੍ਰੀਸ਼ਨ ਵੀ ਨਾ ਬਣਨ ਦਿੱਤਾ। ਆਪਣੇ ਘਰ ਦੀ ਹਾਲਤ ਦੇਖ ਕੇ ਧਨੀ ਰਾਮ ਲੁਧਿਆਣੇ ਕੱਪੜਾ ਫੈਕਟਰੀ ’ਚ ਦਿਹਾੜੀ ਕਰਨ ਲੱਗ ਪਿਆ ਪਰ ਉਸ ਅੰਦਰ ਜੋ ਸੰਗੀਤ ਦਾ ਜਵਾਲਾਮੁਖੀ ਦਹਿਕ ਰਿਹਾ ਸੀ, ਉਹ ਹੌਲੀ-ਹੌਲੀ ਫੱਟਣ ਲੱਗਾ। ਦੁਨੀ ਚੰਦ ਹਰਮੋਨੀਅਮ, ਤੂੰਬੀ ਅਤੇ ਢੋਲਕੀ ਦਾ ਖਾਸਾ ਜਾਣੂ ਹੋ ਚੁੱਕਿਆ ਸੀ। ਫਿਰ ਇੱਕ ਦਿਨ ਇਸੇ ਸਿਦਕ ਦਾ ਸਤਾਇਆ ਧਨੀ ਰਾਮ ਘਰੋਂ ਫੈਕਟਰੀ ਤਾਂ ਗਿਆ ਪਰ ਰਸਤੇ ’ਚ ਉਸ ਦੇ ਕਦਮ ਆਪਣੇ ਆਪ ਉਸ ਸਮੇਂ ਦੇ ਪ੍ਰਸਿੱਧ ਫ਼ਨਕਾਰ ਸੁਰਿੰਦਰ ਛਿੰਦੇ ਦੇ ਦਫ਼ਤਰ ਵੱਲ ਹੋ ਤੁਰੇ। ਸਾਰਾ ਦਿਨ ਉਸ ਨੇ ਕੁਝ ਵੀ ਨਾ ਖਾਧਾ-ਪੀਤਾ ਤੇ ਆਪਣੀ ਗੀਤਾਂ ਦੀ ਕਾਪੀ ਛਿੰਦੇ ਨੂੰ ਦਿਖਾਉਣ ਦੀ ਉਡੀਕ ਕਰਨ ਲੱਗਾ। ਜਦੋਂ ਸ਼ਾਮ ਨੂੰ ਸੁਰਿੰਦਰ ਛਿੰਦੇ ਨੇ ਧਨੀ ਰਾਮ ਦੀ ਪ੍ਰਤਿਭਾ ਦੇਖੀ ਤਾਂ ਉਸ ਨੂੰ ਆਪਣਾ ਸ਼ਾਗਿਰਦ ਬਣਾ ਲਿਆ। ਧਨੀ ਰਾਮ ਨੇ ਸੁਰਿੰਦਰ ਛਿੰਦੇ ਕੋਲੋਂ ਸੰਗੀਤ ਦੀਆਂ ਬਾਰੀਕੀਆ ਸਿੱਖੀਆਂ ਤਾ ਉਸ ਦੀ ਲਗਨ ਦੇਖ ਕੇ ਛਿੰਦੇ ਨੇ ਧਨੀ ਰਾਮ ਨੂੰ ਆਪਣੇ ਸੰਗੀਤਕ ਗਰੁੱਪ ’ਚ ਢੋਲਕੀ, ਤੂੰਬੀ ਤੇ ਹਰਮੋਨੀਅਮ ਮਾਸਟਰ ਵਜੋਂ ਜਗ੍ਹਾ ਦਿੱਤੀ। ਹੌਲੀ-ਹੌਲੀ ਧਨੀ ਰਾਮ ਸੁਰਿੰਦਰ ਛਿੰਦੇ ਦੇ ਪ੍ਰੋਗਰਾਮਾਂ ਵਿੱਚ ਆਪ ਵੀ ਟਾਈਮ ਲੈਣ ਲੱਗ ਪਿਆ। ਉਸ ਦੇ ਲਿਖੇ ਗੀਤਾਂ ਵਿੱਚ ਪੰਜਾਬੀ ਸ਼ਬਦਾਂ ਦੀ ਜੜ੍ਹਤ ਦੇਖ ਕੇ ਦੂਜੇ ਕਲਾਕਾਰ ਵੀ ਉਸ ਤੋਂ ਪ੍ਰਭਾਵਿਤ ਹੋਣ ਲੱਗੇ। ਉਸ ਦੇ ਲਿਖੇ ਗੀਤਾਂ ਨੂੰ ਲਗਪਗ ਸਾਰੇ ਮੰਨੇ-ਪ੍ਰਮੰਨੇ ਕਲਾਕਾਰਾਂ ਨੇ ਗਾਇਆ ਹੈ। ਕੇ.ਦੀਪ, ਕੁਲਦੀਪ ਮਾਣਕ ਅਤੇ ਮੁਹੰਮਦ ਸਦੀਕ ਨਾਲ ਵੀ ਧਨੀਰਾਮ ਚਾਤ੍ਰਿਕ ਨੇ ਕੰਮ ਕੀਤਾ। ਆਪਣੇ ਸੰਘਰਸ਼ ਦੇ ਦਿਨਾਂ ਵਿੱਚ ਧਨੀ ਰਾਮ ਦਾ ਵਿਆਹ ਗੁਰਮੇਲ ਕੌਰ ਨਾਲ ਕਰ ਦਿੱਤਾ, ਜਿਸ ਤੋਂ ਦੁਨੀ ਚੰਦ ਦੇ ਘਰ ਦੋ ਲੜਕੀਆਂ-ਅਮਨਦੀਪ ਤੇ ਕਮਲਦੀਪ ਪੈਦਾ ਹੋਈਆਂ। ਗੀਤਕਾਰੀ ਦੇ ਸਿਰ ’ਤੇ ਧਨੀ ਰਾਮ ਦਾ ਗੁਜ਼ਾਰਾ ਮੁਸ਼ਕਲ ਹੋ ਰਿਹਾ ਸੀ। ਇਸ ਲਈ ਉਸ ਨੇ ਉਸਤਾਦ ਛਿੰਦੇ ਨਾਲ ਸਟੇਜਾਂ ’ਤੇ ਗਾਉਣਾ ਸ਼ੁਰੂ ਕੀਤਾ। ਧਨੀ ਰਾਮ ਦਾ ਨਾਂ ‘ਅਮਰ ਸਿੰਘ ਚਮਕੀਲਾ’ ਚੰਡੀਗੜ੍ਹ ਨੇੜੇ ਬੁੜੈਲ ਵਿਖੇ ਲੱਗੀ ਰਾਮਲੀਲ੍ਹਾ ’ਚ ਗੀਤਕਾਰ ਸਨਮੁੱਖ ਸਿੰਘ ਆਜ਼ਾਦ ਨੇ ਰੱਖਿਆ। ਚਮਕੀਲੇ ਨੇ 1979 ’ਚ ਸੁਰਿੰਦਰ ਛਿੰਦੇ ਨਾਲ ਗਾਉਂਦੀ ਕਲਾਕਾਰਾ ਸੁਰਿੰਦਰ ਸੋਨੀਆ ਨਾਲ ਆਪਣਾ ਪਹਿਲਾ ਐਲ.ਪੀ. ਰਿਕਾਰਡ ‘ਟਕੂਏ ਤੇ ਟਕੂਆ ਖੜਕੇ’ ਐਚ.ਐਮ.ਵੀ.
ਜਪਾਨ (ਜਪਾਨੀ: 日本, ਨੀਪੋਨ ਜਾ ਨੀਹੋਨ) ਪੂਰਬੀ ਏਸ਼ੀਆ ਵਿੱਚ ਸਥਿਤ ਇੱਕ ਟਾਪੂ ਦੇਸ਼ ਹੈ ਜੌ ਕਿ ਪ੍ਰਸ਼ਾਤ ਮਾਹਾਂਸਾਗਰ ਵਿੱਚ ਸਥਿਤ ਹੈ। ਇਹ ਚੀਨ, ਕੋਰੀਆ ਅਤੇ ਰੂਸ ਦੇ ਪੂਰਬੀ ਪਾਸੇ ਹੈ। ਜਪਾਨ ਦੇ ਜਪਾਨੀ ਨਾਮ ਨੀਹੋਨ ਦਾ ਮਤਲਬ ਹੈ ਸੂਰਜ ਦਾ ਸਰੋਤ, ਇਸ ਲਈ ਇਸਨੂੰ ਚੜਦੇ ਸੂਰਜ ਦਾ ਦੇਸ਼ ਵੀ ਕਿਹਾ ਜਾਂਦਾ ਹੈ। ਜਪਾਨ ੬੮੫੨ ਟਾਪੂਆਂ ਦਾ ਇੱਕ ਸਮੂਹ ਹੈ। ਹੋਨਸ਼ੂ, ਹੋਕਾਇਡੋ, ਕਿਉਸ਼ੂ ਅਤੇ ਸ਼ੀਕੋਕੂ ਇਸਦੇ ਸਭ ਤੋ ਵਡੇ ੪ ਟਾਪੂ ਹਨ ਜੋ ਇਸਦੇ ਥਲ ਭਾਗ ਦਾ ੯੭% ਹਿੱਸਾ ਹਨ। ਇਸ ਦੀ ਆਬਾਦੀ ੧੨ ਕਰੋੜ ੮੦ ਲੱਖ ਹੈ। ਟੋਕੀਓ ਜਪਾਨ ਦੀ ਰਾਜਧਾਨੀ ਹੈ। ਜਪਾਨ ਜੰਨਸੰਖਿਆ ਦੇ ਹਿਸਾਬ ਨਾਲ਼ ਦੁਨੀਆ ਦਾ ਦਸਵਾਂ ਅਤੇ ਜੀ.ਡੀ.ਪੀ ਦੇ ਲਿਹਾਜ਼ ਨਾਲ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਦੇਸ਼ ਹੈ।
ਸੋਨਾ (ਅੰਗ੍ਰੇਜ਼ੀ: Gold) ਇੱਕ ਰਸਾਇਣਕ ਤੱਤ ਹੈ। ਇਸ ਦਾ ਪਰਮਾਣੂ-ਅੰਕ 79 ਹੈ ਅਤੇ ਇਸ ਦਾ Au ਨਾਲ ਨਿਵੇਦਨ ਕਿਤਾ ਜਾਂਦਾ ਹੈ। ਇਸ ਦਾ ਪਰਮਾਣੂ-ਭਾਰ 196.966569 amu ਹੈ। ਸੋਨਾ ਸਭ ਤੋਂ ਕੀਮਤੀ ਅਤੇ ਅਲੱਭ ਧਾਤ ਹੈ, ਇਸ ਨੂੰ ਪੇਸੇ, ਗਹਿਣਿਆਂ ਅਤੇ ਬੁਤ ਆਦਿ ਲਈ ਵਰਤਿਆ ਜਾਂਦਾ ਰਿਹਾ ਹੈ। ਸੋਨਾ ਦਾਣੇ ਜਾਂ ਡਲੀ ਦੇ ਰੁਪ ਵਿੱਚ ਪੱਥਰਾਂ, ਚਟਾਨਾਂ ਦੇ ਪਾੜ, ਅਤੇ ਨਹਿਰ ਜਾਂ ਕੋਈ ਵੀ ਵਗ ਰਹੇ ਪਾਣੀ ਦੀ ਮਿਟੀ ਵਿੱਚੋਂ ਪਾਇਆ ਜਾਂਦਾ ਹੈ। ਸੋਨਾ ਗਾੜ੍ਹਾ, ਨਰਮ, ਚਮਕ ਦਾਰ, ਅਤੇ ਸਭ ਤੋਂ ਜ਼ਿਆਦਾ ਕੁਟੀਣਯੋਗ ਅਤੇ ਨਰਮ ਧਾਤ ਹੈ। ਇਸ ਦੀ ਅੱਜ ਕਲ੍ਹ ਦੀ ਨਵੀਂ ਵਰਤੋਂ ਦੰਦਸਾਜ਼ੀ ਅਤੇ ਇਲੇਕਟ੍ਰਾਨਿਕਸ ਵਿੱਚ ਵੀ ਹੈ।
ਭਾਈ ਰੂਪ ਚੰਦ (27 ਅਪ੍ਰੈਲ 1671-1766 ਬਿਕਰਮੀ) ਉਨ੍ਹਾਂ ਦਾ ਜਨਮ ਮੀਰੀ-ਪੀਰੀ ਦੇ ਮਾਲਕ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਆਸ਼ੀਰਵਾਦ ਦੁਆਰਾ ਮਾਤਾ ਸੂਰਤੀ ਜੀ ਦੀ ਕੁੱਖੋਂ ਬਾਬਾ ਸਿਧੂ ਜੀ ਦੇ ਘਰ 27 ਅਪ੍ਰੈਲ 1671 ਵਿੱਚ ਨਾਨਕੇ ਪਿੰਡ ਵਡਾਘਰ, ਜ਼ਿਲ੍ਹਾ ਮੋਗਾ ਵਿਖੇ ਹੋਇਆ। ਬਾਬਾ ਸਿਧੂ ਜੀ ਸੁਲਤਾਨ ਦੇ ਪੁਜਾਰੀ ਸਨ ਅਤੇ ਬੀਬੀ ਸੂਰਤੀ ਜੀ ਆਪਣੇ ਪਿਤਾ ਭਾਈ ਆਕਲ ਜੀ ਦੇ ਨਾਲ ਗੁਰੂ ਸੇਵਾ ਵਿੱਚ ਲੀਨ ਰਹਿੰਦੇ ਸਨ। ਨਾਜ਼ੁਕ ਰਿਸ਼ਤੇ ਦੇ ਕਜੋੜ ਨੂੰ ਵੇਖਦੇ ਹੋਏ ਅੰਤਰਜਾਮੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਪਿੰਡ ਵਡੇਘਰ ਅਤੇ ਡਰੋਲੀ ਦੇ ਵਿਚਕਾਰ ਦੀਵਾਨ ਸਜਾਇਆ। ਜਿੱਥੇ ਬੀਬੀ ਜੀ ਨੂੰ ਗੁਰੂ ਜੀ ਨੇ ਵਰ ਦਿੱਤਾ ਕਿ ਲੋਕ ਸਿੱਖੀ ਤੇਰੇ ਘਰ ਤੋਂ ਲੈ ਕੇ ਜਾਣਗੇ।
ੴ (ਏਕੰਕਾਰ) ਸਿੱਖ ਧਰਮ ਦਾ ਨਿਸ਼ਾਨ ਹੈ ।ਸਿੱਖੀ ਦਰਸ਼ਨ ਦੀ ਨੀਂਹ ਹੈ। ਇਸ ਤੋਂ ਭਾਵ ਹੈ ਕਿ ਇਕ ਕਰਨਵਾਲਾ (ਕਰਤਾਰ) ਹੈ। ਇਹ [[ਗੁਰੂ ਨਾਨਕ ਸਾਹਿਬ ਜੀ] ਦੀ ਗੁਰਬਾਣੀ ਜਪੁਜੀ ਸਾਹਿਬ ਦੇ ਸ਼ੁਰੂ ਵਿੱਚ ਹੈ। ਸਿੱਖੀ ਬਾਰੇ ਕਿਤਾਬਾਂ ਅਤੇ ਗੁਰਦਵਾਰਿਆਂ ਉੱਤੇ ਇਹ ਨਿਸ਼ਾਨ (ੴ) ਆਮ ਦੇਖਣ ਨੂੰ ਮਿਲਦਾ ਹੈ। ਗੁਰੂ ਨਾਨਕ ਜੀ ਨੇ ਇਸ ਅਦੁੱਤੀ ਨਿਸ਼ਾਨ ਦੀ ਰਚਨਾ ਕਰਕੇ ਸਿਖ ਪੰਥ ਦੀ ਨੀਂਹ ਰੱਖੀ। ਗੁਰੂ ਨਾਨਕ ਸਾਹਿਬ ਜੀ ਨੇ ਇਸ ਨਿਸ਼ਾਨ ਦੀ ਰਚਨਾ ਕਰਕੇ ਇਸ ਦਾ ਇਸ ਦਾ ਪਾਠ(ਉਚਾਰਨ ਜਾਂ ਬੋਲ) ਏਕੰਕਾਰ ਹੈ । ਗੁਰੂ ਨਾਨਕ ਸਾਹਿਬ ਜੀ ਨੇ ਇਸ ਨੂੰ 13 ਵਾਰ ਆਪਣੀ ਸਵੈ-ਰਚਿਤ ਬਾਣੀ ਲਿਖਿਆ ਹੈ, ਜਿਹੜੀ ਕਿ ਆਪ ਜੀ ਦੇ ਨਾਮ ਦੇ ਸਿਰਲੇਖ ਮਹਲਾ 1 ਹੇਠ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਹੈ । ਏਕੰਕਾਰ ਪੰਜਾਬੀ ਭਾਸ਼ਾ ਦਾ ਬੋਲ ਹੈ। ਏਕੰਕਾਰ ਮੂਲ ਮੰਤਰ ਅਤੇ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਅੰਕ ਤੇ ਬ੍ਰਹਮੰਡ ਦੇ ਬੇਅੰਤ ਪਸਾਰੇ ਤੇ ਇਸਦੇ ਇਕੋ ਇਕ ਕਰਤਾ (ਭਾਵ ਇਕ ਕਰਤਾਰ) ਦੇ ਨਿਸ਼ਾਨ ਦੇ ਸੂਚਕ ਵਜੋਂ ਦਰਜ ਹੈ।
ਵਿਸ਼ਵਕੋਸ਼ ਇੱਕ ਅਜਿਹੀ ਕਿਤਾਬ ਨੂੰ ਕਿਹਾ ਜਾਂਦਾ ਹੈ ਜਿਸ ਵਿੱਚ ਦੁਨੀਆਂ ਭਰ ਦੇ ਵੱਖ-ਵੱਖ ਵਿਸ਼ਿਆਂ ਸੰਬੰਧੀ ਗਿਆਨ ਦਰਜ ਹੋਵੇ। ਇਸ ਵਿੱਚ ਗਿਆਨ ਦੀ ਸਾਰੀ ਸ਼ਾਖਾਵਾਂ ਦਾ ਸਮੂਹ ਹੁੰਦਾ ਹੈ। ਇਸ ਵਿੱਚ ਵਰਨਮਾਲਾ ਦੇ ਰੂਪ ਵਿੱਚ ਲੇਖ ਤੇ ਇੰਦਰਾਜ਼ ਹੁੰਦੇ ਹਨ ਜਿੰਨਾ ਉੱਤੇ ਸਾਰਹੀਣ ਤੇ ਸੰਖੇਪ ਵਿੱਚ ਜਾਣਕਾਰੀ ਦਿੱਤੀ ਹੁੰਦੀ ਹੈ। ਵਿਸ਼ਵਕੋਸ਼ ਅੰਗ੍ਰੇਜੀ ਸ਼ਬਦ "ਐਨਸਾਈਕਲੋਪੀਡੀਆ" ਦਾ ਸਮਾਂਤਰ ਹੈ ਜੋ ਕੀ (ਐਨ = ਏ ਸਰਕਲ ਤੇ ਪੀਡੀਆ = ਐਜੂਕੇਸ਼ਨ) ਤੋਂ ਲਿਆ ਗਿਆ ਹੈ।
ਨਿਊਕਲੀ ਭੌਤਿਕ ਵਿਗਿਆਨ ਵਿੱਚ ਨਿਊਕਲੀ ਮੇਲ ਜਾਂ ਨਿਊਕਲੀ ਜੋੜ ਇੱਕ ਅਜਿਹੀ ਨਿਊਕਲੀ ਕਿਰਿਆ ਹੁੰਦੀ ਹੈ ਜਿਸ ਵਿੱਚ ਦੋ ਜਾਂ ਦੋ ਤੋਂ ਵੱਧ ਪਰਮਾਣੂ ਨਾਭਾਂ ਬਹੁਤ ਤੇਜ਼ ਰਫ਼ਤਾਰ ਨਾਲ਼ ਇੱਕ-ਦੂਜੇ ਨਾਲ਼ ਭਿੜਦੀਆਂ ਹਨ ਅਤੇ ਜੁੜ ਕੇ ਨਵੇਂ ਕਿਸਮ ਦੀ ਪਰਮਾਣੂ ਨਾਭ (ਨਿਊਕਲੀਅਸ) ਬਣਾਉਂਦੀਆਂ ਹਨ। ਇਸ ਅਮਲ ਵਿੱਚ ਪਦਾਰਥ ਦੀ ਸੰਭਾਲ਼ ਨਹੀਂ ਹੁੰਦੀ ਕਿਉਂਕਿ ਮਿਲਣ ਵਾਲ਼ੀਆਂ ਨਾਭਾਂ ਦਾ ਕੁਝ ਪਦਾਰਥ ਫ਼ੋਟਾਨ (ਮੇਲ ਊਰਜਾ|ਊਰਜਾ) ਵਿੱਚ ਤਬਦੀਲ ਹੋ ਜਾਂਦਾ ਹੈ। ਇਹ ਮੇਲ ਉਹ ਅਮਲ ਹੈ ਜਿਸ ਨਾਲ਼ ਤਾਰਿਆਂ ਵਿੱਚ ਸਰਗਰਮੀ ਬਰਕਰਾਰ ਰਹਿੰਦੀ ਹੈ।
ਪੰਜਾਬੀ ਸੱਭਿਆਚਾਰ ਤੋਂ ਭਾਵ ਹੈ, ਪੰਜਾਬੀ ਲੋਕ-ਸਮੂਹ ਦੁਆਰਾ ਸਿਰਜੀ ਵਿਸ਼ੇਸ਼ ਜੀਵਨ-ਜਾਚ। ਜਿਸ ਵਿੱਚ ਉਨ੍ਹਾ ਲੋਕਾਂ ਦਾ ਰਹਿਣ-ਸਹਿਣ, ਕਿੱਤੇ, ਰਸਮ-ਰਿਵਾਜ, ਰਿਸ਼ਤੇ-ਨਾਤੇ, ਪਹਿਰਾਵਾ, ਹਾਰ-ਸ਼ਿੰਗਾਰ, ਵਿਸ਼ਵਾਸ਼, ਕੀਮਤਾਂ, ਮਨੋਰੰਜਨ ਦੇ ਸਾਧਨ, ਭਾਸ਼ਾ ਅਤੇ ਲੋਕ-ਸਾਹਿਤ ਆਦਿ ਸ਼ਾਮਿਲ ਹੁੰਦੇ ਹਨ। ਓਪਰੀ ਨਜ਼ਰੇ ਵੇਖਿਆਂ ਜਿੱਥੇ ਸੱਭਿਆਚਾਰ ਦੀ ਪ੍ਕਿਰਤੀ ਸਧਾਰਨ ਜਾਪਦੀ ਹੈ, ਉੱਥੇ ਇਸਦਾ ਅਧਿਐਨ ਕਰਦੇ ਹੋਏ ਅਸੀਂ ਮਹਿਸੂਸ ਕਰ ਸਕਦੇ ਹਾਂ ਕਿ ਇਹ ਆਪਣੇ ਆਪ ਵਿੱਚ ਇੱਕ ਜਟਿਲ ਵਰਤਾਰਾ ਵੀ ਹੈ |
1947 ਤੋਂ 1960 ਤੱਕ ਦੇ ਪੰਜਾਬੀ ਨਾਵਲ
1947 ਤੋਂ 1960 ਤੱਕ ਦੇ ਪੰਜਾਬੀ ਨਾਵਲ ਖੂਨ ਦੇ ਸੋਹਲੇ (1948) ਨਾਨਕ ਸਿੰਘ ਖੂਨ ਦੇ ਸੋਹਲੇ ਨਾਨਕ ਸਿੰਘ ਦਾ 1947 ਤੋਂ ਬਾਅਦ ਦਾ ਪਹਿਲਾ ਮਹੱਤਵਪੂਰਨ ਨਾਵਲ ਹੈ। ਇਸ ਵਿੱਚ ਅਟਕ ਦੇ ਜ਼ਿਲ੍ਹੇ ਦੇ ਚਕਰੀ ਪਿੰਡ ਦਾ ਭਾਨੇਸ਼ਾਹਾਂ 1947 ਦੇ ਫਸਾਦਾਂ ਦੀ ਲਪੇਟ ਵਿੱਚ ਆ ਜਾਂਦਾ ਹੈ। ਉਸਦੀ ਸਪੁਰਦਗੀ ਵਿੱਚ ਆਪਣੇ ਟੱਬਰ ਇੱਕ ਧੀ ਤੇ ਪੁੱਤਰ, ਤੋਂ ਛੁੱਟ ਇੱਕ ਕਿਰਸਾਣ ਰਹੀਮ ਬਖਸ਼ ਦਾ ਟੱਬਰ ਉਸਦੀ ਵਿਧਵਾ ਸੁਘੜ ਧੀ ਨਸੀਮ ਤੇ ਪੁੱਤਰ ਅਜ਼ੀਜ਼ ਵੀ ਹਨ। ਸਿਰਫ਼ ਭਾਨੇਸ਼ਾਹਾਂ ਤੇ ਨਸੀਮ ਹੀ ਬਚ ਕੇ ਭਾਰਤ ਪਹੁੰਚਦੇ ਹਨ। ਇਸ ਨਾਵਲ ਵਿੱਚ ਨਾਨਕ ਸਿੰਘ ਨੇ ਪੰਜਾਬ ਵਿੱਚ ਮੁਸਲਮਾਨਾ ਫਸਾਦੀਆਂ ਵੱਲੋਂ ਹਿੰਦੂਆਂ ਤੇ ਸਿੱਖਾਂ ਉਤੇ ਹੁੰਦੇ ਅੱਤਿਆਚਾਰ ਦਾ ਚਿਤਰ ਪੇਸ਼ ਕੀਤਾ ਹੈ। ਅੱਗ ਦੀ ਖੇਡ ਨਾਵਲ (1948) ਵਿੱਚ ਖੂਨ ਸੋਹਲੇ ਦੀ ਕਹਾਣੀ ਨੂੰ ਅੱਗੇ ਤੋਰਿਆ ਗਿਆ ਹੈ। ਕਟੀ ਹੋਈ ਪਤੰਗ (1951) ਨਾਨਕ ਸਿੰਘ ਇਸ ਨਾਵਲ ਵਿੱਚ ਨਾਨਕ ਸਿੰਘ ਨੇ ਇਸਤ੍ਰੀ ਨੂੰ ਇੱਕ ਪਤੰਗ ਨਾਲ ਤੁਲਨਾ ਦਿੱਤੀ ਹੈ। ਇਸ ਨੂੰ ਤਿੰਨ ਵੱਖ-ਵੱਖ ਇਸਤਰੀਆਂ, ਕਾਮਨੀ, ਚੰਬੇਲੀ ਤੇ ਕੇਸਰੀ ਦੇ ਰੂਪ ਵਿੱਚ ਪੇਸ਼ ਕੀਤਾ ਹੈ। ਸੁਮਨ ਕਾਂਤਾ (1965) ਨਾਨਕ ਸਿੰਘ ਇਸ ਨਾਵਲ ਵਿੱਚ ਕਾਮਨੀ ਵਰਗੀ ਇਸਤ੍ਰੀ ਦੇ ਪਤੀ ਦੇ ਜੁਲਮ ਵਿਰੁੱਧ ਡਟ ਜਾਣ ਦਾ ਵਿਸ਼ਾ ਨੀਵੇ ਸੁਰ ਵਿੱਚ ਅਲਾਪਿਆ ਹੋਇਆ ਹੈ। ਸੁਮਨ ਤੇ ਕਾਂਤਾ, ਦੋ ਸਹੇਲੀਆਂ ਦਾ ਪੁੱਤਰ ਵਿਹਾਰ ਦਾ ਵਰਣਨ ਹੀ ਹੈ। ਆਦਮਖੋਰ (1953) ਨਾਨਕ ਸਿੰਘ ਸੰਤ ਸਿੰਘ ਸੇਖੋਂ ਦੇ ਮਤ ਅਨੁਸਾਰ ਆਦਮਖੋਰ ਨਾਨਕ ਸਿੰਘ ਦਾ ਸਰਵੋਤਮ ਤੇ ਅਤਿਅੰਤ ਪ੍ਰਭਾਵਿਕ ਨਾਵਲ ਹੈ। ਇਸ ਵਿੱਚ ਨਾਨਕ ਸਿੰਘ ਨੇ ਭਾਰਤ ਵਿੱਚ ਭੂਪਵਾਦ, ਪੂੰਜੀਵਾਦ ਤੇ ਸਮਾਜਵਾਦ ਦੀ ਟੱਕਰ ਦਾ ਚਿਤਰ ਪੇਸ਼ ਕਰਨ ਦਾ ਯਤਨ ਕੀਤਾ ਹੈ। ਬੰਜ਼ਰ ਤੇ ਪੁਜਾਰੀ (1956-57) ਨਾਨਕ ਸਿੰਘ ਪੁਜਾਰੀ ਦੇ ਮੁੱਖ ਬੰਧ ਵਿੱਚ ਆਪਣੇ ਬਚਪਨ ਤੇ ਨਵੀਂ ਜਵਾਨੀ ਸਮੇਂ ਦੀ ਸਿੰਘ ਸਭਾ ਤੇ ਆਰੀਆ ਸਮਾਜ ਵਿਚਲੀ ਖਿਚੋਤਾਣ ਬਾਰੇ ਉਹ ਲਿਖਦਾ ਹੈ। ਬੰਜਰ ਦੀ ਕਹਾਣੀ ਇਸ ਤੋਂ ਦੋ ਵਰੇ੍ਹ ਪਹਿਲਾਂ ਦੀ ਕਹਾਣੀ ਹੈ। ਜਦੋਂ ਨਿਰੋਲ ਪੰਜਾਬ ਦਾ ਦੋਹੀਂ ਪਾਸੀਂ ਰੌਲਾ ਪਿਆ ਹੋਇਆ ਸੀ। ਇਕ ਮਿਆਨ ਦੋ ਤਲਵਾਰਾਂ (1960) ਨਾਨਕ ਸਿੰਘ ਇਸ ਨਾਵਲ ਵਿੱਚ ਨਾਨਕ ਸਿੰਘ ਦੁਆਰਾ ਦਵੰਦ ਨੂੰ ਪੇਸ਼ ਕੀਤਾ ਗਿਆ ਹੈ। ਇਸ ਵਿੱਚ ਇੱਕ ਪਰਿਵਾਰ ਦੇ ਮੁੰਡੇ ਅਤੇ ਕੁੜੀ ਦੇ ਰਾਸ਼ਟਰਵਾਦੀ ਹੋਣ ਕਰਕੇ ਉਨ੍ਹਾਂ ਦੇ ਵਿਚਾਰ ਆਪਣੇ ਪਿਤਾ ਦੇ ਵਿਚਾਰਾਂ ਨਾਲ-ਨਹੀਂ ਮਿਲਦੇ। ਨਾਨਕ ਸਿੰਘ ਨੇ ਦਵੰਦ ਨੂੰ ਪੇਸ਼ ਕੀਤਾ ਹੈ ਤੇ ਇੱਕ ਮਿਆਨ ਵਿੱਚ ਦੋ ਤਲਵਾਰਾਂ ਨੂੰ ਦਿਖਾਇਆ ਹੈ। ਦੀਨ ਤੇ ਦੁਨੀਆਂ (1951) ਸੁਰਿੰਦਰ ਸਿੰਘ ਨਰੂਲਾ ਨਰੂਲਾ ਕਹਿੰਦਾ ਹੈ ਕਿ ਪੰਜਾਬ ਦੀ ਵੰਡ ਦੀਆਂ ਦੁਰਘਟਨਾਵਾਂ ਨੂੰ ਮੇਂ ਆਪ ਦੂਰੋਂ ਦੇਖਿਆ ਸੀ। ਮੇਰੇ ਸਾਰੇ ਸਾਕ ਸੈਨ ਪੂਰਬੀ ਪੰਜਾਬ ਦੇ ਸਨ। ਇਸ ਵਿੱਚ ਮਜ਼ਦੂਰ ਸੰਗਠਨ ਨੂੰ ਸਵਾਰਥੀ ਕਾਰਖਾਨੇਦਾਰਾਂ ਆਦਿ ਨੇ ਕਿਸ ਤਰ੍ਹਾਂ ਹਿੰਦੂ ਮੁਸਲਿਮ ਫਸਾਦਾਂ ਦੀ ਲਪੇਟ ਵਿੱਚ ਲਿਆ ਕੇ ਵਿਅਰਥ ਤੇ ਨਿਸਫਲ ਬਣਾ ਦਿੱਤਾ ਸੀ। ਨੀਲੀ ਬਾਰ (1952) ਸੁਰਿੰਦਰ ਸਿੰਘ ਨਰੂਲਾ ਇਸ ਨਾਵਲ ਦਾ ਵਿਸ਼ਾ ਬਾਰਾਂ ਦੇ ਵਸਣ ਸਮੇਂ ਦੀ ਇੱਕ ਸਧਾਰਣ ਪਰ ਮਹੱਤਵਪੂਰਨ ਘਟਨਾ ਹੈ। ਬਾਰਾਂ ਵਿੱਚ ਨਹਿਰਾਂ ਕੱਢਣ ਤੋਂ ਪਿੱਛੋਂ ਭੂਮੀ ਨੂੰ ਮੱਧ ਪੰਜਾਬ ਦੇ ਕਿਜਸਾਣਾਂ ਜਾਂ ਕਈ ਪ੍ਰਕਾਰ ਦੀਆਂ ਜੰਗੀਰਾਂ ਵਿੱਚ ਵੰਡ ਦਿੱਤੀ ਗਈ। ਲੋਕ-ਦੁਸ਼ਮਨ (1952) ਸੁਰਿੰਦਰ ਸਿੰਘ ਨਰੂਲਾ ਇਸ ਵਿੱਚ ਨਰੂਲਾ ਦੇ ਪੈਪਸੂ ਵਿੱਚ 1950 ਦੇ ਸਮੇਂ ਮਜ਼ਾਰਾ ਅੰਦੋਲਨ ਨੂੰ ਆਪਣਾ ਵਿਸ਼ਾ ਬਣਾਇਆ ਹੈ। ਨਰੂਲਾ ਦੇ ਬਹੁਤੇ ਨਾਵਲਾਂ ਵਾਕਰ ਇਸ ਵਿੱਚ ਨਾਇਕ ਤੇ ਨਾਇਕਾਂ ਦੇ ਭਾਗ ਨਾਲੋਂ ਸਮੂਹਾਂ ਤੇ ਵਰਗਾਂ ਜਾਂ ਉਨ੍ਹਾਂ ਦੇ ਪ੍ਰਤਿਨਿਧਾ ਦਾ ਭਾਗ ਵਧੇਰੇ ਹੈ। ਜਗ-ਬੀੜੀ ਅਤੇ ਦਿਲ ਦਰਿਆ (1954-1958) ਸੁਰਿੰਦਰ ਸਿੰਘ ਨਰੂਲਾ ਜਗਬੀਤੀ ਵਿੱਚ ਨਰੂਲਾ ਨੇ ਮਹਾਜਨੀ ਸ੍ਰੇਣੀ ਦੇ ਕੰਮ ਕਾਰ, ਰੀਤ ਮਰਯਾਦਾ, ਆਸਾ, ਨਿਰਾਸ਼ਾ, ਵਿਵਹਾਰ ਤੇ ਉਤਾਰ ਚੜਾਉ ਦੇ ਅੰਤ ਵਿੱਚ ਸਭਨਾਂ ਦੇ ਚੋਰ ਬਜ਼ਾਰੀ ਵਿੱਚ ਲਗ ਜਾਣ ਬੜੇ ਯਥਾਰਥਵਾਦੀ ਢੰਗ ਨਾਲ ਦਰਸਾਇਆ ਹੈ। ਦਿਲ ਦਰਿਆ ਵਿੱਚ ਨਰੂਲਾ ਫਿਰ ਭਾਰਤ ਵਿੱਚ ਖਬੇ-ਪੱਥੀ ਪਾਰਟੀਆਂ ਵੱਲੋਂ ਕ੍ਰਾਂਤੀ ਲਿਆਉਣ ਤੇ ਨਿਰਪ੍ਰਭਾਵਕ ਜਿਹੇ ਯਤਨਾਂ ਨੂੰ ਆਪਣਾ ਵਿਸ਼ਾ ਬਣਾਉਂਦਾ ਹੈ। ਕਹਾਣੀ ਦਾ ਸਥਾਨ ਸੁਤੰਤਰਤਾ ਪ੍ਰਾਪਤੀ ਤੋਂ ਝਟ ਪਿਛਲੇ ਸਮੇਂ ਦੀ ਦਿੱਲੀ ਹੈ। ਸਿਵਲ ਲਾਈਨਜ਼ (1956) ਜਸਵੰਤ ਸਿੰਘ ਕੰਵਲ ਇਸ ਨਾਵਲ ਬਾਰੇ ਕੰਵਲ ਦਾ ਕਹਿਣਾ ਹੈ, ਮੇਰਾ ਇਹ ਨਾਵਲ ਨਿਰੋਲ ਸ਼ਹਿਰੀ ਹੋਣ ਨਾਲ ਅਪਰ ਮਿਡਲ ਕਲਾਸ ਦੀ ਵਧੇਰੇ ਕਰਕੇ ਤਰਜਮਾਨੀ ਕਰਦਾ ਹੈ। ਮੈਂ ਇਸ ਜਮਾਤ ਦੀ ਢਿੱਲੀ ਪਤਲੀ, ਉਪਰੀ, ਗੰਦੀ, ਬਨਾਵਟੀ ਤੇ ਦਿਨੋ ਦਿਨ ਅਰਥਿਕ ਤੋਰ ਤੇ ਵੀ ਨਿਘਰਦੀ ਜਾ ਰਹੀ ਜ਼ਿੰਦਗੀ ਨੂੰ ਉਲੀਕਿਆ ਹੈ। ਰਾਤ ਬਾਕੀ ਹੈ (1960) ਜਸਵੰਤ ਸਿੰਘ ਕੰਵਲ ਰੂਪਧਾਰਾ ਵਿੱਚ ਇੱਕ ਲੜਕੀ ਜਗਰੂਪ ਦੀ ਵਿਥਿਆ ਹੈ ਜਿਸਦੇ ਮਾਂ ਪਿਊ ਉਸਦੇ ਜਨਮ ਤੋਂ ਝਟ ਮਰਗੋ ਹੀ ਪਲੇਗ ਨਾਲ ਮਰ ਗਏ ਸਨ। ਉਹ ਆਪਣੀ ਭੂਆ ਮਾਲਣ ਕੋਲ ਪਲੀ ਸੀ। ਕੰਵਲ ਨੇ ਜਗਰੂਪ ਵਿੱਚ ਕਿਰਸਾਣ ਸ਼ੇ੍ਰਣੀ ਵਿਚੋਂ ਉਠੀ ਆਧੁਨਿਕ ਇਸਤਰੀ ਦਾ ਬਲਵਾਨਤਮਕ ਰੂਪ ਦਿਖਾਇਆ ਹੈ। ਉਹ ਆਦਰਸ਼ਕ ਹੁੰਦੀ ਹੋਈ ਵੀ ਨਿਰੋਲ ਯਥਾਰਥਕ ਹੈ। ਮਲਾਹ (1948) ਨਰਿੰਦਰਪਾਲ ਸਿੰਘ ਨਰਿੰਦਰਪਾਲ ਦਾ ਪ੍ਰਥਮ ਨਾਵਲ ਮਲਾਹ ਹੈ ਜੋ ਇੱਕ ਸਧਾਰਨ ਭਾਂਤੀ ਦੀ ਰੋਮਾਂਟਿਕ ਕਹਾਣੀ ਹੈ। ਇਸ ਦਾ ਵਿਸ਼ਾ ਘਰੇਲੂ ਝਗੜੇ, ਕਤਲ ਦੇ ਅੰਤ ਵਿੱਚ ਨੌਜੁਆਨ ਦਾ ਆਪਣੇ ਦੁਸ਼ਮਣਾਂ ਤੇ ਭਾਈ ਬੰਧਾਂ ਤੋਂ ਤੰਗ ਆ ਕੇ ਇਯ ਦੁਨੀਆਂ ਦੀ ਵਸੋਂ ਦੀ ਘੜਸਮ ਵਿਚੋਂ ਨਿਕਲ ਦੇ ਇੱਕ ਪ੍ਰਕਾਰ ਦਾ ਏਕਾਂਤ ਵਾਸ ਧਾਰਨ ਕਰ ਲੈਣਾ ਹੈ। ਸ਼ਕਤੀ, ਤ੍ਰਿਆ ਜਾਲ ਅਤੇ ਅਮਨ ਦੇ ਰਾਹ (1954-55-57) ਨਰਿੰਦਰਪਾਲ ਸਿੰਘ ਸ਼ਕਤੀ ਤਿੰਨਾਂ ਪੁਸ਼ਤਾਂ ਦੀ ਕਹਾਣੀ ਹੈ। ਜਿਸ ਵਿੱਚ ਲੜਕੇ ਮਰਦ ਹਾਰਦੇ ਤੇ ਇਸਤ੍ਰੀਆਂ ਜਿੱਤਦੀਆਂ ਹਨ। ਤ੍ਰੀਆ ਜਾਲ ਸ਼ਕਤੀ ਨਾਵਲ ਦੇ ਵਿਸ਼ੇ ਦੀ ਹੀ ਇੱਕ ਅਗਲੀ ਕੜੀ ਹੈ। ਗੁਰਦਿਆਲ ਸਿੰਘ ਫੁੱਲਦੇ ਕਹਿਣ ਅਨੁਸਾਰ ਇਹ ਨਾਵਲ ਅਮਨ ਦੀ ਤੜਪ ਲਈ ਲਿਖਿਆ ਗਿਆ ਹੈ। ਖੰਨਿਉਂ ਤਿਖੀ (1957), ਵਾਲੋਂ (1957), ਏਤਿ ਮਾਰਗ ਜਾਣਾ (1958) (ਨਰਿੰਦਰਪਾਲ ਸਿੰਘ) ਖੰਨਿਉ ਤਿੱਖੀ ਵਿੱਚ 1710 ਤੋਂ 1716 ਦਾ ਸਮਾਂ ਲਿਆ ਗਿਆ ਹੈ। ਇਸ ਵਿੱਚ ਰਾਜ ਦੇ ਸਥਾਪਿਤ ਹੋਣ ਦੀ ਕਹਾਣੀ ਹੈ। ਵਾਲੋਂ ਨਿਕੀ ਸਿੱਖਾਂ ਦੇ ਲਾਹੌਰ ਲੈ ਜਾਣ ਦੀ ਕਹਾਣੀ ਹੈ। ਇਸ ਨਾਵਲ ਵਿੱਚ ਚੜ੍ਹਤ ਸਿੰਘ ਤੇ ਜੱਸਾ ਸਿੰਘ ਆਹਲੂਵਾਲੀਆ ਲਾਹੌਰ ਨੂੰ ਪਕੀ ਤਰ੍ਹਾਂ ਲੈਣ ਤੇ ਅਹਮਦ ਸ਼ਾਹ ਨੂੰ ਦੜਾਉਣਾ ਵਿੱਚ ਸਫਲ ਹੁੰਦੇ ਦਰਸਾਏ ਹਨ। ਏਤਿ ਮਾਰਗ ਜਾਣ ਵਿੱਚ ਕਹਾਣੀ ਦਾ ਆਰੰਭ ਜਮਰੌਦ ਦੇ ਕਿਲੇ ਦੀ ਉਤਰੀ ਬਾਹੀ ਵਿੱਚ ਪਾੜ ਪੈ ਜਾਂਦਾ ਹੈ। ਜਮਰੋਂਦਾ ਦਾ ਕਿਲਾ ਜਿੱਤਿਆ ਹੈ ਤੇ ਹਰੀ ਸਿੰਘ ਨਲੂਆ ਮਾਰਿਆ ਜਾਂਦਾ ਹੈ। ਇਕ ਸਰਕਾਰ ਬਾਝੋਂ (1959) ਨਰਿੰਦਰਪਾਲ ਸਿੰਘ ਇਸ ਵਿੱਚ ਮਹਾਰਾਜਾ ਰਣਜੀਤ ਸਿੰਘ ਤੋਂ ਬਿਨ੍ਹਾਂ ਪੰਜਾਬ ਦੇ ਸਵਰਾਜ ਦੀ ਸਮਾਪਤੀ ਦੀ ਦੁਖ ਭਰੀ ਵਿਥਿਆ ਹੈ। ਕੰਵਰ ਨੋਨਿਹਾਲ ਸਿੰਘ ਦੀ ਮੌਤ ਨੂੰ ਪੰਜਾਬ ਦੇ ਬਹੁਤੇ ਲੋਕ ਰਾਜਾ ਧਿਆਨ ਸਿੰਘ ਦੇ ਖੜਯੰਤਰ ਦਾ ਕੰਮ ਸਮਝਦੇ ਸਨ। ਡਾਕਟਰ ਦੇਵ (1948) ਅੰਮ੍ਰਿਤਾ ਪ੍ਰੀਤਮ ਅੰਮ੍ਰਿਤਾ ਪ੍ਰੀਤਮ ਦਾ ਦੂਸਰਾ ਨਾਵਲ ਹੈ ਨਾਵਲ ਦਾ ਨਾਇਕ ਦੇਵ ਲਾਹੋਰ ਦਾ ਇੱਕ ਡਾਕਟਰ, ਕਵੀ ਤੇ ਸੁਹਿਰਦ ਪੁਰਸ਼ ਹੈ। ਇਸ ਨਾਵਲ ਵਿੱਚ ਅੰਮ੍ਰਿਤਾ ਨੇ ਇਸਤ੍ਰੀ-ਪੁਰਸ਼ ਦੇ ਪਿਆਰ ਸੰਬੰਧ ਨੂੰ ਵਰਤਮਾਨ ਸਮਾਜਿਕ ਸਥਿਤੀ ਵਿੱਚ ਰੱਖ ਕੇ ਪਰਖਣ ਦਾ ਯਤਨ ਕੀਤਾ ਹੈ। ਪਿੰਜ਼ਰ ਅਤੇ ਆਲਣਾ (1952) ਸੁਰਜੀਤ ਸਿੰਘ ਸੇਠੀ ਪਿੰਜਰ ਤੀਸਰੇ ਨਾਵਲ ਵਿੱਚ ਉਧਾਲੀਆਂ ਇਸਤਰੀਆਂ ਦੀ ਕਹਾਣੀ ਹੈ। ਇਸਤ੍ਰੀ ਦੀ ਹਾਲਤ ਪਿੰਜਰਾਂ ਵਰਗੀ ਹੋ ਜਾਂਦੀ ਦਿਖਾਈ ਗਈ ਹੈ। ਅੰਮ੍ਰਿਤਾ ਨੇ ਇਸਤਰੀ ਨੂੰ ਅੱਤਿਆਚਾਰ ਸਹਿੰਦੀ ਚਿਤਰਿਆ ਹੈ। ‘ਆਲਣਾ` ਵਿੱਚ ਵੀ ਡਾਕਟਰ ਦੇਵ ਤੇ ਪਿੰਜਰ ਵਾਂਗ ਬੜੇ ਚੰਗੇ ਪਰ ਦੁਖਾਏ ਤੇ ਸਤਾਏ ਹੋਏ ਲੋਕਾਂ ਦੀ ਕਹਾਣੀ ਹੈ। ਇੱਕ ਸਵਾਲ (1959) ਵਿੱਚ ਇਸ਼ਕ ਨੂੰ ਇੱਕ ਸਵਾਲ ਬਣਾਇਆ ਗਿਆ ਹੈ। ਜਨਤਾ ਵਰਗੀ (1955) ਸੁਰਜੀਤ ਸਿੰਘ ਸੇਠੀ: ਸੇਠੀ ਨੇ ਨਾਵਲ ਨੂੰ ਜਨਤਾ ਜਾਗੀ ਦਾ ਨਾਮ ਇਸ ਲਈ ਦਿੱਤਾ ਹੈ ਕਿ ਰਨਬੀਰ ਤੇ ਰਾਜਨ ਦੋਵੇਂ ਦੇਸ਼ ਭਗਤ ਹਨ ਤੇ ਉਸਦੇ ਆਪਣੇ ਸ਼ਬਦਾਂ ਵਿੱਚ ਉਹ ਦੋਵੇਂ ਦੇਸ਼ ਭਗਤ ਆਪਣੇ ਰਸਤੇ ਤੋ ਚੱਲਦੇ ਰਹਿਣਗੇ ਜਦ ਤਕ ਇਨ੍ਹਾਂ ਫਰੰਗੀਆਂ ਕੋਲੋ ਆਪਣਾ ਹਿੰਦੂਸਤਾਨ ਵਾਸਪ ਨਹੀਂ ਲੈ ਲੈਂਦੇ। ਰੇਤ ਦਾ ਪਹਾੜ ਅਤੇ ਇੱਕ ਸ਼ਹਿਰ ਦੀ ਗੱਲ (1954-1956) ਸੁਰਜੀਤ ਸਿੰਘ ਸੇਠੀ: ਗੁਰਦਿਆਲ ਸਿੰਘ ਫੁੱਲ ਦੇ ਸ਼ਬਦਾਂ ਵਿੱਚ ‘ਸੇਠੀ ਨੇ ਉਚੀ ਮਹ ਸ਼ੇ੍ਰਣੀ ਦੀਆਂ ਕਰਤੂਤਾਂ`, ਬੰਬਈ ਦੇ ਤ੍ਰੱਕੇ ਹੋਏ ਲੋਕ, ਬੀਮਾਰ ਵਾਸ਼ਨਾਵਾਦੀਆਂ, ਤਪ ਰਹੇ ਤਪਦਿਕ ਦੇ ਰੋਗੀ ਆਸ਼ਿਕਾਂ ਨੂੰ ਬੜੀ ਦਲੇਰੀ ਨਾਲ ਪੇਸ਼ ਕਰਨ ਦਾ ਯਤਨ ਕੀਤਾ ਹੈ। ਕੰਧੀ ਉਤੇ ਰੁਖੜਾ (1956) ਸੁਰਜੀਤ ਸਿੰਘ ਸੇਠੀ ਇਹ ਨਾਵਲ ਚਹੁੰ ਪੀੜ੍ਹੀਆਂ ਦੀ ਕਹਾਣੀ ਹੈ। ਇਹ ਸੇਠੀ ਦਾ ਇੱਕ ਹੋਰ ਕ੍ਰਾਂਤੀ ਸੁਪਨਾ ਹੈ। ਉਸਦੇ ਚਾਰੇ ਕਲਾਕਾਰ ਕਹਿੰਦੇ ਹਨ, “ਇਹ ਕੰਧੀ ਉਤੇ ਰੁਖੜਾ, ਇਹ ਸਮਾਜ ਦਾ ਰੁਖ, ਆਪਣੇ ਆਪ ਨਹੀਂ ਡਿੱਗੇਗਾ। ਇਸਨੂੰ ਰਲ ਕੇ ਡੇਗਣਾ ਪਵੇਗਾ।” ਇਕ ਖਾਲੀ ਪਿਆਲਾ (1960) ਸੁਰਜੀਤ ਸਿੰਘ ਸੇਠੀ ਇਹ ਚੇਤੰਨਾ ਪ੍ਰਵਾਹ ਦੀ ਵਿਧੀ ਅਨੁਸਾਰ ਲਿਖਿਆ ਗਿਆ ਨਾਵਲ ਹੈ। ਇਸਦੀ ਨਾਇਕਾ ਰੋਮਾ ਪੰਜ ਛੇਂ ਘੰਟੇ ਵਿੱਚ ਆਪਣੀ ਪਿਛਲੀ ਬੀਤੀ ਜ਼ਿੰਦਗੀ ਨੂੰ ਯਾਦ ਕਰਦੀ ਹੈ। ਮੁੱਲ ਦਾ ਮਾਸ ਅਤੇ ਪਤਵੰਤੇ ਕਾਤਿਲ (1949-1955) ਸੋਹਣ ਸਿੰਘ ਸੀਤਲ ਮੁੱਲ ਦਾ ਮਾਸ ਵਿੱਚ ਮਾਪਿਆਂ ਵੱਲੋਂ ਆਪਣੀ ਧੀ ਦਾ ਮੁੱਲ ਲੈ ਕੇ ਉਮਰ ਅਤੇ ਸਰੀਰ ਦੇ ਪੱਖ ਤੋਂ ਉਕਾ ਹੀ ਬੇਜੋੜ ਪੁਰਸ਼ ਨਾਲ ਵਿਆਹ ਕਰ ਦੇਣ ਦੀ ਸਮੱਸਿਆ ਦਾ ਵਰਣਨ ਕੀਤਾ ਗਿਆ ਹੈ ਅਤੇ ਇਸੇ ਕਹਾਣੀ ਨੂੰ ਅੱਗੇ ਪਤਵੰਤੇ ਕਾਤਿਲ ਨਾਵਲ ਵਿੱਚ ਅੱਗੇ ਤੋਰਿਆ ਗਿਆ ਹੈ। ਵਿਜੋਗਣ (1951), ਅੰਨ੍ਹੀ ਸੁੰਦਰਤਾ (1954) (ਸੋਹਣ ਸਿੰਘ ਸੀਤਲ) ਇਸ ਨਾਵਲ ਦਾ ਵਿਸ਼ਾ ਵਿਜੋਗਣ ਦੀ ਕਠੋਰ ਦਸ਼ਾ ਨੂੰ ਦਰਸਾਉਣ ਤੱਕ ਹੀ ਸੀਮਿਤ ਹੋ ਜਾਂਦਾ ਹੈ। ਅੰਨ੍ਹੀ ਸੁੰਦਰਤਾ ਨਾਵਲ ਦੀ ਕਹਾਣੀ ਵਿੱਚ ਵੀ ਨਾਨਕ ਸਿੰਘ ਵਾਲੀ ਭਾਵੁਕਤਾ ਤੋਂ ਉਪਰੰਤ ਕੋਈ ਅਰਥ ਨਹੀਂ ਦਿਖਾਈ ਦਿੰਦਾ। ਦੀਵੇ ਦੀ ਲੋ (1953) ਸੋਹਣ ਸਿੰਘ ਸੀਤਲ ਇਸ ਨਾਵਲ ਵਿਚਲੀ ਕਹਾਣੀ ਵੀ ਨਾਨਕ ਸਿੰਘ ਵਾਲੀ ਭਾਵਕ ਵਲਗਣ ਵਿੱਚ ਹੀ ਬੰਦ ਹੋ ਕੇ ਰਹਿ ਜਾਂਦੀ ਹੈ। ਸੀਤਲ ਵਿੱਚ ਨਸ਼ੀਰਾਂ ਵਿੱਚ ਨਵੇਂ ਜਮਾਨੇ ਦੀ ਸੂਝ ਦੀ ਇੱਕ ਕਵੀ ਮਾਤਰਾ ਹੋਂਦ ਵੀ ਨਹੀਂ ਦਰਸਾ ਸਕਿਆ। ਕਹਾਣੀ ਮੁੱਖ ਪਾਤਰ ਯੂਸਫ਼ ਤੇ ਨਸੀਰਾਂ ਦੁਆਲੇ ਘੁੰਮਦੀ ਹੈ। ਨਦੀਆਂ ਦੇ ਵਹਿਣ ਤੇ ਬਾਹਿ ਜਿਨ੍ਹ੍ਹਾਂ ਦੀ ਪਕੜੀਏ (1960) ਹਰੀ ਸਿੰਘ ਦਿਲਬਰ ਇਨ੍ਹਾਂ ਨਾਵਲਾਂ ਵਿੱਚ ਦਿਲਬਰ ਆਪਣੇ ਲੁਧਿਆਣੇ ਦੇ ਨੇੜੇ, ਪਿੰਡਾਂ ਦੇ ਲਟਕੇ ਜੀਵਨ ਦੇ ਹੂ-ਬ-ਹੂ ਨਕਸ਼ੇ ਖਿੱਚਦਾ ਹੈ। ਦਿਲਬਰ ਨੇ ਬਦਲਦੇ ਆਰਥਿਕ ਸਮਾਚਾਰ ਦਾ ਜ਼ਿਕਰ ਬੜੀ ਸੂਝ ਨਾਲ ਥਾਈਂ ਕੀਤਾ ਹੈ। ਉਪਰੋਕਤ 1947 ਤੋਂ 1960 ਤੱਕ ਦੇ ਨਾਵਲਾਂ ਤੋਂ ਬਿਨ੍ਹਾਂ ਹੋਰ ਵੀ ਜਿਕਰਯੋਗ ਤੇ ਪ੍ਰਸਿੱਧ ਨਾਵਲ ਮਿਲਦੇ ਹਨ। ਜਿਵੇਂ: ਦਾਵਾਨਲ (1957), ਮਰੀਚਕਾ (1961), ਸੁਰਿੰਦਰਜੀਤ ਬਰਾੜ ਦੁਆਰਾ ਲਿਖਿਆ ਹੋਇਆ ਹਰਿਨਾਮ ਦਾਸ ਮਹਿਰਾਈ ਦਾ ਲੋਹਗੜ੍ਹ ਅਤੇ ਪਥਿਕ (1960), ਕੇਸਰ ਸਿੰਘ ਕੇਸਰ ਦਾ ਲਹਿਰ ਵਧਦੀ ਗਈ (1953) ਕਰਤਾਰ ਸਿੰਘ ਦੁੱਗਲ ਦਾ ਆਂਦਰਾ ਅਤੇ ਨਹੂੰ ਤੇ ਮਾਸ, ਗੁਰਚਰਨ ਸਿੰਘ ਦਾ ਵਗਦੀ ਸੀ ਰਾਵੀ (1965) ਅਤੇ ਸੰਤ ਸਿੰਘ ਸੇਖੋਂ ਦਾ ਲਹੂ ਮਿੱਟੀ (1949) ਵਰਗੇ ਨਾਵਲ ਵੀ ਨਾਵਲਾਂ ਵਿੱਚ ਮਹੱਤਵਪੂਰਨ ਸਥਾਨ ਰੱਖਦੇ ਹਨ। ਸੁਖਦੀਪ ਕੌਰ, ਐਮ.ਏ.
ਸਟਾਕਹੋਮ ) ਸਵੀਡਨ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ ਅਤੇ ਸਕੈਂਡੀਨੇਵੀਆ ਦਾ ਸਭ ਤੋਂ ਵੱਧ ਅਬਾਦੀ ਵਾਲਾ ਸ਼ਹਿਰੀ ਇਲਾਕਾ ਹੈ। ਇਸ ਦੀ ਅਬਾਦੀ ਨਗਰਪਾਲਿਕਾ ਵਿੱਚ 871,952 (2010), ਸ਼ਹਿਰੀ ਇਲਾਕਾ ਵਿੱਚ 1,372,565 (2010) ਅਤੇ ਮਹਾਂਨਗਰ ਦੇ 6519 ਵਰਗ ਕਿਮੀ ਵਿੱਚ 2,119,760 ਹੈ। 2010 ਦੇ ਵੇਲੇ ਸਟਾਕਹੋਮ ਦੇ ਮਹਾਂਨਗਰੀ ਇਲਾਕਾ ਦੀ ਅਬਾਦੀ ਦੇਸ਼ ਦੀ ਅਬਾਦੀ ਦਾ 22% ਹੈ।
ਲੰਡਨ (ਅੰਗਰੇਜ਼ੀ: London; ਪਾਠ: /ˈlʌndən/) ਇੰਗਲੈਂਡ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਅਤੇ ਅਹਿਮ ਸ਼ਹਿਰ ਹੈ। ਇਹ ਇੰਗਲੈਂਡ ਦੇ ਉੱਘੇ ਦਰਿਆ ਥੈਮਸ ਦੇ ਕਿਨਾਰੇ ਵਸਿਆ ਹੋਇਆ ਹੈ। ਕਲਾ, ਫ਼ੈਸ਼ਨ, ਅਰਥਿਕਤਾ, ਸੱਭਿਆਚਾਰ, ਸਿੱਖਿਆ, ਮਨੋਰੰਜਨ ਆਦਿ ਵਿੱਚ ਇਹ ਦੁਨੀਆਂ ਦਾ ਇੱਕ ਮੋਹਰੀ ਸ਼ਹਿਰ ਹੈ। ਇਸਨੂੰ ਰੋਮਨ ਲੋਕਾਂ ਨੇ ਵਸਾਇਆ ਅਤੇ ਇਸ ਦਾ ਨਾਂ ਲੰਡੀਨੀਅਮ (Londinium; ਜਾਂ ਰੋਮਨ ਲੰਡਨ) ਰੱਖਿਆ ਸੀ।
ਸਫ਼ਰਨਾਮੇ ਦਾ ਇਤਿਹਾਸ ਸਫ਼ਰਨਾਮਿਆਂ ਦਾ ਪਰੰਪਰਾ ਸਾਹਿਤ ਵਿੱਚ ਆਦਿ ਕਾਲ ਤੋਂ ਚਲੀ ਆ ਰਹੀ ਹੈ। ਭਾਰਤੀ ਸਾਹਿਤ ਵਿੱਚ ਸਭ ਤੋਂ ਪਹਿਲਾ ਸਫ਼ਰਨਾਮਿਆਂ ਦੀ ਝਲਕ ਸੰਸਕ੍ਰਿਤ ਸਾਹਿਤ ਵਿੱਚ ਦੇਖਣ ਜਾਂ ਪੜ੍ਹਨ ਨੂੰ ਮਿਲਦੀ ਹੈ। ਪੂਰਵ ਇਤਿਹਾਸਕ ਕਾਲ ਵਿੱਚ ਮਨੁੱਖ ਦੀ ਯਾਤਰਾ ਕਰਨ ਦੀ ਪ੍ਰਵਿਰਤੀ ਦੀ ਅਨੇਕਾਂ ਉਦਾਹਰਨਾਂ ਮਿਲਦੀਆਂ ਹਨ। ਬੁੱਧ ਧਰਮ ਦੇ ਭਿਖਸ਼ੂ ਤੇ ਭਿਕਸ਼ਣੀਆਂ, ਜੈਨ ਮਤ ਦੇ ਦਿਗੰਬਰ ਆਮ ਜਨਤਾ ਵਿੱਚ ਧਰਮ ਦਾ ਪ੍ਰਚਾਰ ਕਰਨ ਲਈ ਦੂਰ-ਦੂਰ ਤੱਕ ਯਾਤਰਾ ਕਰਦੇ ਸਨ। ਕਾਲੀਦਾਸ ਦਾ ਵਿਭਿੰਨ ਦੇਸ਼ਾਂ ਦੇ ਪ੍ਰਕਿਰਤੀ ਚਿਤਰਨ ਤੋਂ ਉਸ ਦੀ ਯਾਤਰਾ ਮਨੋਵਿਰਤੀਆਂ ਦਾ ਪਤਾ ਲਗਦਾ ਹੈ। ਅਜਨਬੀ ਅਤੇ ਬੇਗਾਨੀਆਂ ਧਰਤੀਆਂ ਦੀ ਯਾਤਰਾ ਕਰਨਾ ਵੱਖਰੇ-ਵੱਖਰੇ ਸੱਭਿਆਚਾਰਾਂ ਨੂੰ ਦੇਖਣਾ ਘੋਖਣਾ ਮਨੁੱਖ ਦੀ ਸ਼ੁਰੂ ਤੋਂ ਪ੍ਰਵਿਰਤੀ ਰਹੀ ਹੈ। ਮੈਗਸਥਨੀਜ਼, ਹਿਊਨਸਾਂਗ, ਇਬਨ ਬਤੂਤਾ, ਫਾਹੀਆਨ ਆਦਿ ਸੈਲਾਨੀ ਵਿਸ਼ਵ ਭਰ ਵਿੱਚ ਪ੍ਰਸਿਧ ਰਹੇ ਹਨ। ਇਹਨਾਂ ਨੇ ਆਪਣੀਆਂ ਯਾਤਰਾਵਾਂ ਦਾ ਵਰਣਨ ‘ਸਫ਼ਰਨਾਮਿਆਂ` ਦੇ ਰੂਪ ਵਿੱਚ ਕੀਤਾ ਹੈ ਤਾਂ ਜੋ ਲੋਕ ਬੇਗਾਨੀਆਂ ਤੇ ਅਜਨਬੀ ਧਰਤੀਆਂ ਸੱਭਿਆਚਾਰਾਂ ਬਾਰੇ ਜਾਣ ਸਕਣ ਕਿਉਂਕਿ ਸਫ਼ਨਾਮਾ ਇੱਕ ਅਜਿਹੀ ਸਿਰਜਨ ਪ੍ਰਕਿਰਿਆ ਹੈ ਜਿਸ ਵਿੱਚ ਲੇਖਕ ਆਪਣੇ ਆਪ ਨਾਲ ਜੁੜੀਆਂ ਘਟਨਾਵਾਂ ਦੇ ਰਾਹੀਂ ਆਪਣੇ ਸਮੇਂ, ਸਥਾਨ ਅਤੇ ਦੇਸ਼ ਦੀਆਂ ਰਾਜਨੀਤਿਕ, ਸਮਾਜਿਕ, ਧਾਰਮਿਕ, ਸੱਭਿਆਚਾਾਰਕ ਪ੍ਰਸਥਿਤੀਆਂ ਦਾ ਗਿਆਨ ਕਰਾਵਉਂਦਾ ਹੈ। ਆਧੁਨਿਕ ਸਮੇਂ ਵਿੱਚ ਆਵਾਜਾਈ ਦੇ ਸਾਧਨਾਂ ਵਿੱਚ ਕ੍ਰਾਂਤੀ ਆਉਣ ਅਤੇ ਸੂਚਨਾ ਤਕਨਾਲੋਜੀ ਦੇ ਵਿਕਸਿਤ ਹੋਣ ਨਾਲ ਅਸੀਂ ਦੁਨੀਆਂ ਦੇ ਹਰ ਕੋਨੇ ਵਿਚਲੀਆਂ ਸਰਗਰਮੀਆਂ ਤੇ ਘਟਨਾਵਾਂ ਬਾਰੇ ਸੂਚਨਾ ਪ੍ਰਾਪਤ ਕਰ ਸਕਦੇ ਹਾਂ, ਪ੍ਰੰਤੂ ਮੱਧਕਾਲ ਵਿੱਚ ਅਜਿਹਾ ਸੰਭਵ ਨਹੀਂ ਸੀ। ਇਸ ਕਰਕੇ ਸਫ਼ਰਨਾਮੇ ਨੂੰ ਦੂਜੀਆਂ ਥਾਵਾਂ ਦੀਆਂ ਸੂਚਨਾਵਾਂ ਪ੍ਰਾਪਤ ਕਰਨ ਦਾ ਪ੍ਰਮਾਣਿਕ ਸ੍ਰੋਤ ਮੰਨਿਆ ਜਾਂਦਾ ਸੀ।
ਲੁਧਿਆਣਾ ਭਾਰਤ ਦੇ ਪੰਜਾਬ ਰਾਜ ਦੇ ਲੁਧਿਆਣਾ ਜ਼ਿਲ੍ਹੇ ਦਾ ਇੱਕ ਪ੍ਰਸਿੱਧ ਸ਼ਹਿਰ ਅਤੇ ਨਗਰ ਨਿਗਮ ਹੈ। ਇਹ 2011 ਵਿੱਚ 1,613,878 ਦੀ ਅਨੁਮਾਨਤ ਜਨਸੰਖਿਆ ਦੇ ਨਾਲ ਰਾਜ ਵਿੱਚ ਸਭ ਤੋਂ ਵੱਡਾ ਸ਼ਹਿਰ ਹੈ। ਪੱਛਮੀ ਉੱਤਰ ਪ੍ਰਦੇਸ਼, ਬਿਹਾਰ, ਦਿੱਲੀ ਅਤੇ ਉੜੀਸਾ ਤੋਂ ਵੱਡੀ ਗਿਣਤੀ ਵਿੱਚ ਆਏ ਪ੍ਰਵਾਸੀ ਮਜ਼ਦੂਰਾਂ ਕਾਰਨ ਵਾਢੀ ਦੇ ਸਮੇਂ ਇਸ ਦੀ ਅਬਾਦੀ ਚੋਖੀ ਵੱਧ ਜਾਂਦੀ ਹੈ। ਇਸ ਦਾ ਖੇਤਰਫ਼ਲ ਕਰੀਬ 310 ਵਰਗ ਕਿ.ਮੀ. ਹੈ। ਇਹ ਸ਼ਹਿਰ ਸਤਲੁਜ ਦਰਿਆ ਦੇ ਪੁਰਾਣੇ ਕੰਢੇ ਤੇ ਵਸਿਆ ਹੋਇਆ ਹੈ ਜੋ ਕਿ ਹੁਣ 13 ਕਿ.ਮੀ. ਉੱਤਰ ਵੱਲ ਵਹਿੰਦਾ ਹੈ। ਇਹ ਉੱਤਰੀ ਭਾਰਤ ਦਾ ਪ੍ਰਮੁੱਖ ਉਦਯੋਗਕ ਕੇਂਦਰ ਹੈ। ਇੱਥੋਂ ਦੇ ਵਸਨੀਕਾਂ ਨੂੰ 'ਲੁਧਿਆਣਵੀ' ਕਿਹਾ ਜਾਂਦਾ ਹੈ। ਲੁਧਿਆਣਾ, ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਤੋਂ 100 ਕਿ.ਮੀ.
ਬਾਰਸੀਲੋਨਾ (ਕਾਤਾਲਾਨ: [bərsəˈɫonə], ਸਪੇਨੀ: [barθeˈlona]) ਕਾਤਾਲੋਨੀਆ ਦੀ ਰਾਜਧਾਨੀ ਅਤੇ ਮਾਦਰਿਦ ਤੋਂ ਬਾਅਦ ਸਪੇਨ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ ਜਿਸਦੀ ਅਬਾਦੀ 1,620,943 ਹੈ ਜੋ ਇਸ ਦੀਆਂ ਪ੍ਰਸ਼ਾਸਕੀ ਹੱਦਾਂ ਵਿਚਲੇ 101.4 ਵਰਗ ਕਿ.ਮੀ. ਖੇਤਰ ਵਿੱਚ ਰਹਿੰਦੀ ਹੈ। ਇਸ ਦੇ ਸ਼ਹਿਰੀ ਖੇਤਰ ਦੀਆਂ ਪ੍ਰਸ਼ਾਸਕੀ ਹੱਦਾਂ ਹੋਰ ਪਰ੍ਹਾਂ ਹਨ ਜਿਹਨਾਂ ਵਿੱਚ ਲਗਭਗ 803 ਵਰਗ ਕਿ.ਮੀ.
ਭਾਈ ਵੀਰ ਸਿੰਘ (1872–1957) ਇੱਕ ਪੰਜਾਬੀ ਕਵੀ ਅਤੇ ਵਿਦਵਾਨ ਸਨ ਜਿਹਨਾਂ ਨੂੰ ਅਜੋਕੇ ਪੰਜਾਬੀ ਸਾਹਿਤ ਦਾ ਮੋਢੀ ਵੀ ਕਿਹਾ ਜਾਂਦਾ ਹੈ। ਉਨ੍ਹਾਂ ਨੇ ਆਪਣੀ ਕਵਿਤਾ ਨੂੰ ਸਿੱਖ ਧਰਮ ਅਤੇ ਗੁਰਮਤਿ ਫਿਲਾਸਫੀ ਨਾਲ਼ ਜੋੜਿਆ ਜਿਸ ਕਰ ਕੇ ਇਹਨਾਂ ਨੂੰ ਭਾਈ ਜੀ ਆਖਿਆ ਜਾਣ ਲੱਗਾ। ਇਹਨਾਂ ਨੇ ਛੋਟੀ ਕਵਿਤਾ, ਮਹਾਂਕਾਵਿ ਤੋਂ ਇਲਾਵਾ ਵਾਰਤਕ ਵਿੱਚ ਨਾਵਲ, ਨਾਟਕ ਇਤਿਹਾਸ, ਜੀਵਨੀਆਂ, ਲੇਖਾਂ ਅਤੇ ਸਾਖੀਆਂ ਇਤਿਆਦਿ ਦੀ ਰਚਨਾ ਕਰਨ ਦੀ ਪਹਿਲ ਕੀਤੀ।
ਸਫ਼ਰਨਾਮਾ ਅੰਗਰੇਜ਼ੀ ਭਾਸ਼ਾ ਦੇ ਸ਼ਬਦ ਟਰੈਵਲੌਗ(travelogue) ਦਾ ਸਮਾਨਾਰਥੀ ਹੈ, ਜਿਸਦੇ ਅਰਥ ਹਨ-ਯਾਤਰਾ-ਅਨੁਭਵਾਂ ਨੂੰ ਬਿਆਨ ਕਰਨ ਵਾਲੀ ਪੁਸਤਕ। ਸਾਹਿਤ ਕੋਸ਼ ਅਨੁਸਾਰ ਜਿਸ ਸਾਹਿਤ ਵਿਧਾ ਵਿਚ ਸਫ਼ਰ ਬਾਰੇ ਵਿਵਰਣ ਦਿੱਤਾ ਗਿਆ ਹੋਵੇ, ਉਸ ਨੂੰ ਸਫ਼ਰਨਾਮਾ ਕਹਿੰਦੇ ਹਨ। ਇਸ ਤਰਾਂ ਸਫ਼ਰਨਾਮਾ ਕਿਸੇ ਲੇਖਕ ਦਾ ਉਸ ਦੇ ਕਿਸੇ ਸਫ਼ਰ ਬਾਰੇ ਤਜਰਬਿਆਂ ਦਾ ਰਿਕਾਰਡ ਹੁੰਦਾ ਹੈ। ਕਵਿਤਾ, ਨਾਵਲ ਆਦਿ ਵਾਂਗ ਇਹ ਵੀ ਸਾਹਿਤ ਦਾ ਇੱਕ ਰੂਪ ਅਤੇ ਕਿਸਮ ਹੈ। ਪੰਜਾਬੀ ਦੇ ਸਫ਼ਰਨਾਮਿਆਂ ਵਿੱਚ ਬਲਰਾਜ ਸਾਹਨੀ ਦਾ ਮੇਰਾ ਪਾਕਿਸਤਾਨੀ ਸਫ਼ਰਨਾਮਾ ਅਤੇ ਲਾਲ ਸਿੰਘ ਕਮਲਾ ਅਕਾਲੀ ਦੇ ਸਫ਼ਰਨਾਮੇ ਜ਼ਿਕਰਯੋਗ ਹਨ।
ਭਾਰਤ ਦੇ ਰਾਜ ਅਤੇ ਕੇਂਦਰੀ ਸ਼ਾਸਤ ਪ੍ਰਦੇਸ਼
ਪ੍ਰਸ਼ਾਸਕੀ ਮਕਸਦ ਲਈ, ਭਾਰਤ ਨੂੰ ਛੋਟੇ ਹਿੱਸਿਆਂ ਵਿੱਚ ਵੰਡਿਆ ਗਿਆ ਹੈ। ਜ਼ਿਆਦਾਤਰ ਹਿੱਸਿਆਂ ਨੂੰ ਰਾਜ ਜਾਂ ਪ੍ਰਾਂਤ ਕਿਹਾ ਜਾਂਦਾ ਹੈ ਅਤੇ ਕੁਛ ਹਿੱਸਿਆਂ ਨੂੰ ਕੇਂਦਰੀ ਸ਼ਾਸਤ ਪ੍ਰਦੇਸ਼ ਕਿਹਾ ਜਾਂਦਾ ਹੈ। ਭਾਰਤ ਦੇ ਕੁਲ 28 ਰਾਜ ਅਤੇ 7 ਕੇਂਦਰੀ ਸ਼ਾਸਤ ਪ੍ਰਦੇਸ਼ ਹਨ।
ਪੈਰਿਸ (ਫਰਾਂਸੀਸੀ:Paris) ਫਰਾਂਸ ਦਾ ਇੱਕ ਸੁੰਦਰ ਸ਼ਹਿਰ ਅਤੇ ਰਾਜਧਾਨੀ ਹੈ। ਇਹ ਉੱਤਰੀ ਫ੍ਰਾਂਸ ਵਿੱਚ,ਸੈਨ ਨਦੀ ਦੇ ਕਿਨਾਰੇ, ਈਲ-ਡ-ਫ੍ਰਾਂਸ (Ile-de-France) ਕਹੇ ਜਾਣ ਵਾਲੇ ਖੇਤਰ ਵਿੱਚ ਵਸਿਆ ਹੋਇਆ ਹੈ । ਇਸ ਵਿੱਚ ਫਰਾਂਸਿਸੀ ਭਾਸ਼ਾ ਭਾਸ਼ਾ ਬੋਲੀ ਜਾਂਦੀ ਹੈ । ਇਸ ਦੀ ਅਨੁਮਾਨਿਤ ਜਨਸੰਖਿਆ 2,193,031 ( ਜਨਵਰੀ 2007 ) ਹੈ। ਪੈਰਿਸ (ਫਰਾਂਸਿਸੀ ਉਚਾਰਣ: ਪਾਰੀ) ਫ਼ਰਾਂਸ ਦਾ ਸਭ ਤੋਂ ਪ੍ਰਸਿੱਧ ਨਗਰ ਅਤੇ ਉਸਦੀ ਰਾਜਧਾਨੀ ਹੈ। ੲਿਹਨਾਂ ਹੀ ਨਹੀਂ , ਇਸਨੂੰ ਦੁਨੀਆ ਦੇ ਸਭ ਤੋਂ ਸੁੰਦਰ ਨਗਰਾਂ ਵਿੱਚੋਂ ਇੱਕ ਅਤੇ ਦੁਨੀਆ ਦੀ ਫ਼ੈਸ਼ਨ ਅਤੇ ਗਲੈਮਰ ਰਾਜਧਾਨੀ ਮੰਨਿਆ ਜਾਂਦਾ ਹੈ। ਇੱਥੇ ਉੱਤੇ ਦੁਨੀਆ ਦੀ ਸਭ ਤੋਂ ਪ੍ਰਸਿੱਧ ਅੱਟਾਲਿਕਾ ਆਈਫਾਲ ਟਾਵਰ (ਫਰਾਂਸਿਸੀ: Tour Eiffel ਤੂਰ ਏਫੀਲ) ਸਥਿਤ ਹੈ। ਪੈਰਿਸ ਸ਼ੁਮਾਲ ਵੁਸਤੀ ਫ਼ਰਾਂਸ ਵਿੱਚ ਦਰਯਾਐ ਸੇਨ ਦੇ ਕੰਡੇ ਵਾਸਿਅਾ ਇੱਕ ਸ਼ਹਿਰ ਹੈ ਜੋ ਬਲਹਾਜ ਆਬਾਦੀ ਮੁਲਕ ਦਾ ਸਭ ਵਲੋਂ ਬਹੁਤ ਸ਼ਹਿਰ ਅਤੇ ਦਾਰੁਲਹਕੂਮਤ ਹੈ । ਸ਼ਹਿਰ, ਜਿਸ ਦੀ ਇੰਤੀਜਾਮੀ ਸਰਹਦੇਂ 1860ਏ ਵਲੋਂ ਤਬਦੀਲ ਨਹੀਂ ਹੋਈ , ਦੀ ਕੁਲ ਆਬਾਦੀ 2,203,817 (ਜਨਵਰੀ 2006) ਹੈ ਜਦੋਂ ਕਿ ਅਮ ਏਲਬਲਦ ਦੇ ਇਲਾਕੇ ਦੀ ਕੁਲ ਆਬਾਦੀ 11,769,433 ( ਜਨਵਰੀ 2006ਏ ) ਹੈ ਅਤੇ ਇਸ ਤਰ੍ਹਾਂ ਇਹ ਯੂਰੋਪ ਦੇ ਵੱਡੇ ਅਮ ਏਲਬਲਦ ਵਿੱਚੋਂ ਇੱਕ ਹੈ । ਗੁਜਸ਼ਤਾ ਦੋ ਹਜਾਰ ਸਾਲਾਂ ਵਲੋਂ ਕਾਇਮ ਇਹ ਅਹਿਮ ਸ਼ਹਿਰ ਅੱਜ ਦੁਨੀਆ ਦਾ ਅਹਿਮ ਕਾਰੋਬਾਰੀ ਅਤੇ ਸਕਾਫਤੀ ਮਰਕਜ ਹੈ ਅਤੇ ਆਲਮੀ ਸਿਆ ਸਿਆਤ, ਗਿਆਨ, ਤਫਰੀਹ, ਅਬਲਾਗ, ਫੈਸ਼ਨ, ਅਲਵਮ ਅਤੇ ਫਨੂਨ ਉੱਤੇ ਇਸ ਦੇ ਗਹਿਰੇ ਅਸਰਾਤ ਹਨ ਅਤੇ ਜੋ ਉਸਨੂੰ ਵੱਡੇ ਆਲਮੀ ਸ਼ਹਿਰਾਂ ਵਿੱਚੋਂ ਇੱਕ ਬਣਾਉਂਦੇ ਹਨ । ਪੈਰਿਸ ਸ਼ਹਿਰ ਅਤੇ ਪੈਰਿਸ ਖਿੱਤਾ ਫ਼ਰਾਂਸ ਦੀ ਕੁਲ ਜੀ ਡੀ ਪੀ ਦਾ ਇੱਕ ਚੌਥਾਈ ਪੈਦਾ ਕਰਦਾ ਹੈ ਜੋ 2007ਏ ਦੇ ਮੁਤਾਬਕ 533 . 6 ਅਰਬ ੀਵਰਓ - ( 731.
ਮਨੁੱਖੀ ਸਰੀਰ ਦੇ ਇੱਕ ਬਹੁਤ ਹੀ ਵਿਚਿਤ੍ਰ ਤੇ ਜਟਿਲ ਮਸ਼ੀਨ ਦੀ ਤਰਾਂ ਹੈ। ਤੰਦਰੁਸਤੀ ਦੀ ਹਾਲਤ ਵਿੱਚ ਇਹ ਮਸ਼ੀਨ ਨਿਰਵਿਘਨ ਸਹਿਜ ਹੀ ਆਪਣਾ ਕਾਰਜ ਕਰਦੀ ਰਹਿੰਦੀ ਹੈ ਪ੍ਰੰਤੂ ਇਸ ਵਿੱਚ ਕੋਈ ਖ਼ਰਾਬੀ ਆ ਜਾਣ ਦੀ ਸੂਰਤ ਵਿੱਚ ਇਹ ਉਸ ਦਾ ਸੰਦੇਸ਼ ਕੁਝ ਲੱਛਣਾਂ ਦੇ ਰੂਪ ਵਿੱਚ ਦਿੰਦੀ ਹੈ ਜਿਵੇਂ ਕਿ ਭੁੱਖ ਨਾ ਲੱਗਣਾ, ਸਰੀਰ ਵਿੱਚ ਦੁਖਣ ਜਿਹੀ ਮਹਿਸੂਸ ਹੋਣੀ ਆਦਿ। ਇਹ ਲੱਛਣ ਸੰਕੇਤ ਹਨ ਕਿਸੇ ਬਿਮਾਰੀ ਦੇ, ਖ਼ੁਦ ਬਿਮਾਰੀ ਨਹੀਂ।ਇਨ੍ਹਾਂ ਲੱਛਣਾਂ ਦਾ ਸ੍ਰੋਤ ਭਾਵ ਬਿਮਾਰੀ ਲੱਭਣ ਲਈ ਮਨੁੱਖੀ ਸਰੀਰ ਦਾ ਮੁਢਲਾ ਗਿਆਨ ਅੱਗੇ ਵਰਨਣ ਹੈ।
ਬਾਬਾ ਦੀਪ ਸਿੰਘ ਜੀ (Hindi: बाबा दीप सिंह जी शहीद ) (26 ਜਨਵਰੀ 1682–1757) ਦਾ ਜਨਮ ਪਿੰਡ ਪਹੂਵਿੰਡ (ਜ਼ਿਲ੍ਹਾ ਤਰਨ ਤਾਰਨ) ਵਿੱਚ ਮਾਤਾ ਜੀਉਣੀ ਜੀ ਦੀ ਕੁੱਖੋਂ ਪਿਤਾ ਭਗਤਾ ਜੀ ਦੇ ਗ੍ਰਹਿ ਵਿਖੇ ਹੋਇਆ। ਮਾਤਾ-ਪਿਤਾ ਨੇ ਬਾਲਕ ਦਾ ਨਾਮ 'ਦੀਪਾ' ਰੱਖਿਆ। ਥੋੜ੍ਹੀ ਸੁਰਤ ਸੰਭਾਲਣ ਤੋਂ ਬਾਅਦ ਇਹ ਨੌਜਵਾਨ ਅਵਸਥਾ ਵਿੱਚ ਵਿਚਰਦਿਆਂ ਬਾਲਕ 'ਦੀਪਾ' ਸਤਿਗੁਰਾਂ ਦੇ ਪਾਵਨ ਅਸਥਾਨ ਸ੍ਰੀ ਅਨੰਦਪੁਰ ਸਾਹਿਬ ਵਿਖੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਚਰਨਾਂ ਵਿੱਚ ਜਾ ਹਾਜ਼ਰ ਹੋਇਆ। ਇਥੇ ਹੀ ਸਤਿਗੁਰਾਂ ਦੇ ਪਵਿੱਤਰ ਕਰ-ਕਮਲਾਂ ਰਾਹੀਂ ਨੌਜਵਾਨ 'ਦੀਪੇ' ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ। ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ ਤੋਂ ਬਾਅਦ ਆਪ ਜੀ ਦਾ ਨਾਮ 'ਦੀਪ ਸਿੰਘ' ਰੱਖਿਆ ਗਿਆ। ਆਪ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਅੰਦਰ ਰਹਿੰਦਿਆਂ ਭਾਈ ਮਨੀ ਸਿੰਘ ਜੀ ਦੀ ਦੇਖ-ਰੇਖ ਹੇਠ ਪਵਿੱਤਰ ਧਾਰਮਿਕ ਗੰਰਥਾਂ ਤੇ ਗੁਰਬਾਣੀ ਦਾ ਡੂੰਘਾ ਅਧਿਐਨ ਕੀਤਾ। ਆਪ ਹਮੇਸ਼ਾਂ ਪਾਵਨ ਬਾਣੀ ਦੇ ਪਾਠ, ਭਜਨ-ਬੰਦਗੀ ਵਿੱਚ ਮਸਤ ਰਹਿੰਦੇ ਸਨ। ਆਪ ਸਰੀਰ ਦੇ ਸੁਡੌਲ ਅਤੇ ਦ੍ਰਿੜ੍ਹ ਇਰਾਦੇ ਵਾਲੇ ਭਜਨੀਕ ਅਤੇ ਧਾਰਮਿਕ ਬਿਰਤੀ ਵਾਲੇ ਪੁਰਸ਼ ਸਨ।
ਹਾਂਗਕਾਂਗ , ਆਧਿਕਾਰਿਕ ਤੌਰ ਉੱਤੇ ਹਾਂਗ ਕਾਂਗ ਵਿਸ਼ੇਸ਼ ਪ੍ਰਬੰਧਕੀ ਖੇਤਰ , ਜਨਵਾਦੀ ਲੋਕ-ਰਾਜ ਚੀਨ ਦਾ ਇੱਕ ਖੇਤਰ ਹੈ , ਇਸਦੇ ਜਵਾਬ ਵਿੱਚ ਗੁਆਂਗਡੋਂਗ ਅਤੇ ਪੂਰਵ , ਪੱਛਮ ਅਤੇ ਦੱਖਣ ਵਿੱਚ ਦੱਖਣ ਚੀਨ ਸਾਗਰ ਮੌਜੂਦ ਹੈ । ਹਾਂਗ ਕਾਂਗ ਇੱਕ ਸੰਸਾਰਿਕ ਮਹਾਂਨਗਰ ਅਤੇ ਅੰਤਰਰਾਸ਼ਟਰੀ ਵਿੱਤੀ ਕੇਂਦਰ ਹੋਣ ਦੇ ਨਾਲ - ਨਾਲ ਇੱਕ ਉੱਚ ਵਿਕਸਿਤ ਪੂੰਜੀਵਾਦੀ ਮਾਲੀ ਹਾਲਤ ਹੈ । ਇੱਕ ਦੇਸ਼ , ਦੋ ਨੀਤੀ ਦੇ ਅਨੁਸਾਰ ਅਤੇ ਬੁਨਿਆਦੀ ਕਨੂੰਨ ਦੇ ਅਨੁਸਾਰ , ਇਸਨੂੰ ਸਾਰੇ ਖੇਤਰਾਂ ਵਿੱਚ ਉੱਚ ਪੱਧਰ ਦੀ ਸਵਾਇੱਤਤਾ ਪ੍ਰਾਪਤ ਹੈ , ਕੇਵਲ ਵਿਦੇਸ਼ੀ ਮਾਮਲੀਆਂ ਅਤੇ ਰੱਖਿਆ ਨੂੰ ਛੱਡਕੇ , ਜੋ ਜਨਵਾਦੀ ਲੋਕ-ਰਾਜ ਚੀਨ ਸਰਕਾਰ ਦੀ ਜ਼ਿੰਮੇਦਾਰੀ ਹੈ । ਹਾਂਗ ਕਾਂਗ ਦੀ ਆਪਣੀ ਮੁਦਰਾ , ਕਨੂੰਨ ਪ੍ਰਣਾਲੀ , ਰਾਜਨੀਤਕ ਵਿਵਸਥਾ , ਅਪ੍ਰਵਾਸ ਉੱਤੇ ਕਾਬੂ , ਸੜਕ ਦੇ ਨਿਯਮ ਹਨ , ਅਤੇ ਮੁੱਖ ਭੂਮੀ ਚੀਨ ਵਲੋਂ ਵੱਖ ਇੱਥੇ ਦੀ ਰੋਜ ਦੇ ਜੀਵਨ ਵਲੋਂ ਜੁਡ਼ੇ ਵੱਖਰਾ ਪਹਲੁ ਹਨ ।
ਸਮਾਜਿਕ ਮੇਲ-ਜੋਲ ਸੇਵਾਵਾਂ ਜਿਹਨਾਂ ਅਧੀਨ ਸਮਾਜਿਕ ਨੈੱਟਵਰਕ ਵੈੱਬਸਾਈਟਾਂ ਵੀ ਆਉਂਦੀਆਂ ਹਨ, ਅਜਿਹੀਆਂ ਵੈੱਬ-ਅਧਾਰਤ ਸੇਵਾਵਾਂ ਹਨ ਜਿਨ੍ਹਾਂ ਦੀ ਹੇਠ ਲਿਖੇ ਕਾਰਜਾਂ ਲਈ ਵਰਤੋਂ ਹੋ ਸਕਦੀ ਹੈ: ਸਮਾਜਿਕ ਮੀਡਿਆ ,ਸੰਚਾਰ ਕਰਨ ਵਿਚ ਸਹਾਇਕ ਮਾਧਿਅਮ ਹੈ। ਜਿਹੜਾ ਕਿ ਲੋਕਾਂ ਨੂੰ ਜਾਣਕਾਰੀ ਸਾਜੀ ਕਰਨ ਵਿਚ ਸਹਾਇਕ ਹੈ। ਇਸ ਤੋਂ ਇਲਾਵਾ ਲੋਕਾਂ ਵਿਚ ਆਦਾਨ ਪ੍ਰਦਾਨ ਕਰਨ ਵਿਚ ਵਿਚੋਲਗੀ ਵਜੋਂ ਕੰਮ ਕਰਦਾ ਹੈ। ਸਮਾਜਿਕ ਮੀਡੀਆ ਵਿਚਾਰਧਾਰਕ ਅਤੇ ਤਕਨੀਕੀ ਵੇਬ ਦੀ ਬੁਨਿਆਦ ਹੈ। ਇਸ ਨਾਲ ਦੂਰ ਦੇਸ਼ਾਂ ਵਿਦੇਸ਼ਾ ਵਿਚ ਬੈਠੇ ਲੋਕਾਂ ਦੀ ਸਾਂਜ੍ਦਾਰੀ ਵੱਧ ਦੀ ਹੈ। ਓਹ ਕੋਈ ਵੀ ਜਾਣਕਾਰੀ ਆਪਸ ਵਿਚ ਸਾਂਜੀ ਕਰਦੇ ਹਨ। ਮਨੁੱਖ ਨੇ ਆਪਣੇ ਜੀਵਨ ਵਿੱਚ ਸੁਧਾਰ ਲਿਆਉਣ ਲਈ ਕਈ ਖੋਜਾਂ ਕੀਤੀਆਂ ਹਨ। ਇਨ੍ਹਾਂ ਵਿੱਚੋਂ ਕਈਆਂ ਦੇ ਲਾਭ ਅਤੇ ਕਈਆਂ ਦੀਆਂ ਹਾਨੀਆਂ ਸਾਡੇ ਸਾਹਮਣੇ ਆ ਰਹੀਆਂ ਹਨ। ਸੋਸ਼ਲ ਮੀਡੀਆ ਦੇ ਵੱਖ-ਵੱਖ ਸਾਧਨ ਜਿਵੇਂ ਫੇਸਬੁੱਕ ਅਤੇ ਮੋਬਾਈਲ ਫੋਨ ਆਦਿ ਮੌਜੂਦਾ ਸਮੇਂ ਸੂਚਨਾ ਸੰਚਾਰ ਦਾ ਮਹੱਤਵਪੂਰਨ ਸਾਧਨ ਬਣ ਗਏ ਹਨ। ਕੰਪਿਊਟਰਾਂ ਅਤੇ ਮੋਬਾਈਲਾਂ ਜ਼ਰੀਏ ਅਜੋਕੀ ਨਵੀਂ ਪਨੀਰੀ ਪਾਗਲ ਹੋਈ ਫਿਰਦੀ ਹੈ। ਹਰ ਕਿਸੇ ਦੇ ਹੱਥ ਵਿੱਚ ਮਹਿੰਗਾ ਮੋਬਾਈਲ ਫੋਨ ਅਤੇ ਇੰਟਰਨੈੱਟ ਦਾ ਕੁਨੈਕਸ਼ਨ ਹੈ। ਦੇਸ਼-ਵਿਦੇਸ਼ ਦੀਆਂ ਨਾਮੀਂ ਹਸਤੀਆਂ ਪ੍ਰਤੀ ਲੋਕ ਗ਼ਲਤ ਸੰਦੇਸ਼ ਜਾਂ ਟਿੱਪਣੀਆਂ ਦੀ ਵਰਤੋਂ ਕਰਦੇ ਹਨ। ਤਕਨੀਕ ਇਨਸਾਨ ਦੀ ਤਰੱਕੀ ਲਈ ਹੈ, ਪਰ ਅਸੀਂ ਉਸ ਦੀ ਗ਼ਲਤ ਵਰਤੋਂ ਕਰ ਰਹੇ ਹਾਂ। ਸਭ ਤੋਂ ਵੱਧ ਦੁਰਵਰਤੋਂ ਸ਼ੋਸ਼ਲ ਮੀਡੀਆ ਦੀ ਹੋ ਰਹੀ ਹੈ। ਇਹ ਜਿਸ ਕੰਮ ਲਈ ਈਜਾਦ ਹੋਇਆ ਸੀ, ਉਸ ਦੀ ਬਜਾਇ ਇਸ ਦਾ ਇਸਤੇਮਾਲ ਦੰਗੇ ਭੜਕਾਉਣ, ਅਸ਼ਲੀਲਤਾ ਫੈਲਾਉਣ ਅਤੇ ਇੱਕ ਦੂਜੇ ਨੂੰ ਬਦਨਾਮ ਕਰਨ ਆਦਿ ਲਈ ਕੀਤਾ ਜਾ ਰਿਹਾ ਹੈ ਜੋ ਸਹੀ ਨਹੀਂ।.