ਪੰਜਾਬੀ ਵਿਕੀਪੀਡੀਆ ਦੇ ਸਭ ਤੋਂ ਜ਼ਿਆਦਾ ਵੇਖੇ ਜਾਣ ਵਾਲੇ ਲੇਖ, ਰੋਜ਼ਾਨਾ ਨਵਪੂਰਤ ਹੋਰ ਜਾਣੋ...
ਗਣਤੰਤਰ ਦਿਵਸ 26 ਜਨਵਰੀ 1950 ਦਿਨ ਦੇ ਆਦਰ ਵਿੱਚ ਮਨਾਇਆ ਜਾਂਦਾ ਹੈ, ਜਦੋਂ ਗਵਰਨਮੈਂਟ ਆਫ਼ ਇੰਡੀਆ ਐਕਟ (1935) ਦੀ ਜਗ੍ਹਾ ਉੱਤੇ ਅਜ਼ਾਦ ਭਾਰਤ ਦਾ ਸੰਵਿਧਾਨ ਲਾਗੂ ਹੋਇਆ ਸੀ। ਹਰ ਸਾਲ 26 ਜਨਵਰੀ ਨੂੰ ਦੇਸ਼ ਨਿਆਂ ਤੇ ਸਮਾਨਤਾ ਦੀ ਵਿਚਾਰਧਾਰਾ ਉੱਤੇ ਆਧਾਰਿਤ ਆਜ਼ਾਦ ਭਾਰਤ ਗਣਤੰਤਰ ਦੀ ਸਥਾਪਨਾ ਦੇ ਜਸ਼ਨ ਮਨਾਉਂਦਾ ਹੈ। ਇਹ ਉਹ ਦਿਹਾੜਾ ਹੈ, ਜਿਸ ਦਿਨ ਭਾਰਤ ਦੇ ਲੋਕ ਆਪਣੇ ਉਨ੍ਹਾਂ ਆਜ਼ਾਦੀ ਘੁਲਾਟੀਆਂ ਦੀਆਂ ਕੁਰਬਾਨੀਆਂ ਅਤੇ ਵੱਡੇ ਵਡੇਰਿਆਂ ਦੇ ਕੀਤੇ ਗਏ ਕੰਮਾਂ ਨੂੰ ਸ਼ੁਕਰਾਨੇ ਨਾਲ ਚੇਤੇ ਕਰਦੇ ਹਨ ਜਿਹਨਾਂ ਨੇ ਇੱਕ ਅਜਿਹਾ ਦੇਸ਼ ਦਿੱਤਾ ਜਿਸ ਦੇ ਰੋਸ਼ਨ ਸੰਵਿਧਾਨ ਵਿੱਚ ਭਾਰਤ ਦਾ ਇੱਜਤ ਮਾਣ ਅਤੇ ਸੰਵਿਧਾਨ ਵਿੱਚ ਵਿਅਕਤੀਗਤ ਸੁਤੰਤਰਤਾ ਨੂੰ ਯਕੀਨੀ ਬਣਾਇਆ ਗਿਆ।
ਬਾਬਾ ਦੀਪ ਸਿੰਘ ਜੀ (Hindi: बाबा दीप सिंह जी शहीद ) (26 ਜਨਵਰੀ 1682–1757) ਦਾ ਜਨਮ ਪਿੰਡ ਪਹੂਵਿੰਡ (ਜ਼ਿਲ੍ਹਾ ਤਰਨ ਤਾਰਨ) ਵਿੱਚ ਮਾਤਾ ਜੀਉਣੀ ਜੀ ਦੀ ਕੁੱਖੋਂ ਪਿਤਾ ਭਗਤਾ ਜੀ ਦੇ ਗ੍ਰਹਿ ਵਿਖੇ ਹੋਇਆ। ਮਾਤਾ-ਪਿਤਾ ਨੇ ਬਾਲਕ ਦਾ ਨਾਮ 'ਦੀਪਾ' ਰੱਖਿਆ। ਥੋੜ੍ਹੀ ਸੁਰਤ ਸੰਭਾਲਣ ਤੋਂ ਬਾਅਦ ਇਹ ਨੌਜਵਾਨ ਅਵਸਥਾ ਵਿੱਚ ਵਿਚਰਦਿਆਂ ਬਾਲਕ 'ਦੀਪਾ' ਸਤਿਗੁਰਾਂ ਦੇ ਪਾਵਨ ਅਸਥਾਨ ਸ੍ਰੀ ਅਨੰਦਪੁਰ ਸਾਹਿਬ ਵਿਖੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਚਰਨਾਂ ਵਿੱਚ ਜਾ ਹਾਜ਼ਰ ਹੋਇਆ। ਇਥੇ ਹੀ ਸਤਿਗੁਰਾਂ ਦੇ ਪਵਿੱਤਰ ਕਰ-ਕਮਲਾਂ ਰਾਹੀਂ ਨੌਜਵਾਨ 'ਦੀਪੇ' ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ। ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ ਤੋਂ ਬਾਅਦ ਆਪ ਜੀ ਦਾ ਨਾਮ 'ਦੀਪ ਸਿੰਘ' ਰੱਖਿਆ ਗਿਆ। ਆਪ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਅੰਦਰ ਰਹਿੰਦਿਆਂ ਭਾਈ ਮਨੀ ਸਿੰਘ ਜੀ ਦੀ ਦੇਖ-ਰੇਖ ਹੇਠ ਪਵਿੱਤਰ ਧਾਰਮਿਕ ਗੰਰਥਾਂ ਤੇ ਗੁਰਬਾਣੀ ਦਾ ਡੂੰਘਾ ਅਧਿਐਨ ਕੀਤਾ। ਆਪ ਹਮੇਸ਼ਾਂ ਪਾਵਨ ਬਾਣੀ ਦੇ ਪਾਠ, ਭਜਨ-ਬੰਦਗੀ ਵਿੱਚ ਮਸਤ ਰਹਿੰਦੇ ਸਨ। ਆਪ ਸਰੀਰ ਦੇ ਸੁਡੌਲ ਅਤੇ ਦ੍ਰਿੜ੍ਹ ਇਰਾਦੇ ਵਾਲੇ ਭਜਨੀਕ ਅਤੇ ਧਾਰਮਿਕ ਬਿਰਤੀ ਵਾਲੇ ਪੁਰਸ਼ ਸਨ।
ਆਈ.ਐਸ.ਬੀ.ਐਨ ਜਿਸ ਨੂੰ ਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰ (ਅੰਤਰਰਾਸ਼ਟਰੀ ਮਿਆਰੀ ਪੁਸਤਕ ਸੰਖਿਆ)ਕਿਹਾ ਜਾਦਾ ਹੈ। ਇਹ ਹਰ ਕਿਤਾਬ ਨੂੰ ਉਸਦਾ ਆਪਣਾ ਅਨੂਠਾ ਸੰਖਿਆ ਅੰਕ ਦੇਣ ਦੀ ਵਿਧੀ ਹੈ। ਇਸ ਸੰਖਿਆ ਅੰਕ ਦੇ ਜ਼ਰੀਏ ਵਿਸ਼ਵ ਵਿੱਚ ਛਪੀ ਕਿਸੇ ਵੀ ਕਿਤਾਬ ਨੂੰ ਅਸਾਨੀ ਨਾਲ ਖੋਜਿਆ ਜਾ ਸਕਦਾ ਹੈ ਅਤੇ ਇਸਦੇ ਬਾਰੇ ਵਿੱਚ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਪਹਿਲਾ ਇਹ ਨੰਬਰ ਕੇਵਲ ਉੱਤਰ ਅਮਰੀਕਾ, ਯੂਰਪ ਅਤੇ ਜਾਪਾਨ ਵਿੱਚ ਪ੍ਰਚਲਿੱਤ ਸੀ, ਪਰ ਹੁਣ ਇਸ ਦੀ ਵਰਤੋਂ ਪੂਰੇ ਵਿਸ਼ਵ ਵਿੱਚ ਹੋਣ ਲੱਗ ਪਈ ਹੈ। ਆਈ.ਐਸ.ਬੀ.ਐਨ ਸੰਖਿਆ ਅੰਕ ਵਿੱਚ 10 ਅੰਕ ਹੋਇਆ ਕਰਦੇ ਸਨ। 2007 ਵਿੱਚ ਇਸਦੀ ਸੰਖਿਆ ਅੰਕ 13 ਹੋ ਗਏ।
ਪੰਜਾਬੀ /pʌnˈdʒɑːbi/ (ਸ਼ਾਹਮੁਖੀ: پنجابی) (ਗੁਰਮੁਖੀ: ਪੰਜਾਬੀ) ਪੰਜਾਬ ਦੀ ਭਾਸਾ, ਜਿਸ ਨੂੰ ਪੰਜਾਬ ਖੇਤਰ' ਦੇ ਵਸਨੀਕ ਜਾਂ ਸੰਬੰਧਿਤ ਬੋਲਦੇ ਹਨ। ਇਹ ਭਾਸ਼ਾਵਾਂ ਦੇ ਹਿੰਦ-ਇਰਾਨੀ ਪਰਵਾਰ ਵਿੱਚੋਂ ਹਿੰਦ-ਯੂਰਪੀ ਪਰਵਾਰ ਨਾਲ ਸਬੰਧ ਰੱਖਦੀ ਹੈ। ਇਹ ਪੰਜਾਬੀਆਂ ਦੀ ਮਾਂ ਬੋਲੀ ਹੈ ਅਤੇ ਸਿੱਖੀ ਦੀ ਧਾਰਮਿਕ ਭਾਸ਼ਾ ਵੀ ਹੈ, ਜਿਸ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕੀਤੀ ਗਈ ਹੈ। ਇਹ ਦੁਨੀਆਂ ਅਤੇ ਖਾਸ ਕਰ ਦੱਖਣੀ ਏਸ਼ੀਆ ਦੇ ਉੱਘੇ ਭੰਗੜਾ ਸੰਗੀਤ ਦੀ ਭਾਸ਼ਾ ਹੈ। ਪਾਕਿਸਤਾਨ ਵਿੱਚ ਇਹ ਸਭ ਤੋਂ ਵੱਧ ਬੋਲੀ ਜਾਣ ਵਾਲੀ ਬੋਲੀ ਹੈ।
ਖ਼ਾਲਸਾ ਰਾਜ (ਅੰਗਰੇਜ਼ੀ: Sikh Empire ਸਿੱਖ ਐਮਪਾਇਰ; ਪੰਜਾਬੀ ਰਾਜ, ਸਿੱਖ ਖ਼ਾਲਸਾ ਰਾਜ ਜਾਂ ਸਰਕਾਰ-ਏ-ਖ਼ਾਲਸਾ ਵੀ ਕਿਹਾ ਜਾਂਦਾ) ਇੱਕ ਤਾਕਤਵਰ ਅਤੇ ਨਿਰਪੱਖ ਮੀਰੀ ਸੀ, ਜਿਸਦਾ ਆਗਾਜ਼ ਦੱਖਣੀ ਏਸ਼ੀਆ ਦੇ ਪੰਜਾਬ ਖੇਤਰ ਦੁਆਲੇ ਮਹਾਰਾਜਾ ਰਣਜੀਤ ਸਿੰਘ ਅਧੀਨ ਹੋਇਆ। ਇਹ ਸਲਤਨਤ 1799 ਵਿੱਚ ਰਣਜੀਤ ਸਿੰਘ ਦੇ ਲਾਹੌਰ ਉੱਤੇ ਕਬਜ਼ੇ ਤੋਂ 1849 ਤੱਕ ਰਿਹਾ, ਜਿਸਦੀ ਜੜ੍ਹ ਸਮੂਹ ਸੁਤੰਤਰ ਸਿੱਖ ਮਿਸਲਾਂ ਦੇ ਖਾਲਸਾਈ ਸਿਧਾਂਤਾਂ 'ਤੇ ਅਧਾਰਿਤ ਸੀ। 19ਵੀਂ ਸਦੀ ਵਿੱਚ ਬੁਲੰਦੀਆਂ ਵੇਲੇ, ਇਹ ਰਾਜ ਲਹਿੰਦੇ ਵੱਲ ਦੱਰਾ-ਏ-ਖ਼ੈਬਰ ਤੋਂ ਚੜ੍ਹਦੇ ਪਾਸੇ ਲਹਿੰਦੇ-ਤਿਬਤ, ਅਤੇ ਦੱਖਣ ਵੱਲ ਮਿਠਾਨਕੋਟ ਤੋਂ ਉੱਤਰ ਕੰਨੀ ਕਸ਼ਮੀਰ ਤੱਕ ਫੈਲਿਆ। ਇਹ ਅੰਗਰੇਜ਼ਾ ਦੇ ਬ੍ਰਿਟਿਸ਼ ਰਾਜ ਹਿੱਸੇ ਆਉਣ ਵਾਲਾ ਦੱਖਣੀ ਏਸ਼ੀਆ ਦਾ ਸਭ ਤੋਂ ਆਖਰੀ ਨਰੋਆ ਖੇਤਰ ਸੀ।
ਅੰਗਰੇਜ਼ੀ ਜਾਂ ਅੰਗਰੇਜੀ ( English ਇੰਗਲਿਸ਼) ਹਿੰਦ-ਯੂਰਪੀ ਭਾਸ਼ਾ-ਪਰਿਵਾਰ ਵਿੱਚ ਆਉਂਦੀ ਹੈ ਅਤੇ ਇਸ ਪੱਖੋਂ ਹਿੰਦੀ, ਉਰਦੂ, ਫ਼ਾਰਸੀ ਆਦਿ ਦੇ ਨਾਲ ਇਸਦਾ ਦੂਰ ਦਾ ਰਿਸ਼ਤਾ ਬਣਦਾ ਹੈ। ਇਹ ਇਸ ਪਰਿਵਾਰ ਦੀ ਜਰਮਨਿਕ ਸ਼ਾਖਾ ਵਿੱਚ ਰੱਖੀ ਜਾਂਦੀ ਹੈ। ਇਸਨੂੰ ਦੁਨੀਆ ਦੀ ਸਭ ਤੋਂ ਪਹਿਲੀ ਅੰਤਰਰਾਸ਼ਟਰੀ ਭਾਸ਼ਾ ਮੰਨਿਆ ਜਾਂਦਾ ਹੈ। ਇਹ ਦੁਨੀਆਂ ਦੇ ਕਈ ਦੇਸ਼ਾਂ ਦੀ ਮੁੱਖ ਰਾਜ ਭਾਸ਼ਾ ਹੈ ਅਤੇ ਅਜੋਕੇ ਦੌਰ ਵਿੱਚ ਕਈ ਦੇਸ਼ਾਂ ਵਿੱਚ ਵਿਗਿਆਨ, ਕੰਪਿਊਟਰ, ਸਾਹਿਤ, ਸਿਆਸਤ ਅਤੇ ਉੱਚ ਸਿੱਖਿਆ ਦੀ ਵੀ ਮੁੱਖ ਭਾਸ਼ਾ ਹੈ। ਅੰਗਰੇਜ਼ੀ ਭਾਸ਼ਾ ਰੋਮਨ ਲਿਪੀ ਵਿੱਚ ਲਿਖੀ ਜਾਂਦੀ ਹੈ।
ਗੁਰੂ ਗ੍ਰੰਥ ਸਾਹਿਬ, ਜਾਂ ਆਦਿ ਗ੍ਰੰਥ, ਸਿੱਖ ਧਰਮ ਦਾ ਪਵਿੱਤਰ ਧਾਰਮਿਕ ਗ੍ਰੰਥ ਹੈ। ਇਹ 1469 ਤੋਂ ਲੈ ਕੇ 1708 ਤੱਕ ਸਿੱਖ ਗੁਰੂਆਂ ਦੇ ਸਮੇਂ ਰਚੀ ਅਤੇ ਇਕੱਤਰ ਕੀਤੀ ਬਾਣੀ ਦਾ 1430 ਅੰਗਾਂ ਵਾਲਾ ਇੱਕ ਵਿਸਤਾਰਮਈ ਗ੍ਰੰਥ ਹੈ। ਇਹ ਅਨੇਕਾਂ ਸ਼ਬਦਾਂ ਭਾਵ ਬਾਣੀ ਦਾ ਅੰਬਾਰ ਹੈ ਜੋ ਕਿ ਰੱਬ ਦੇ ਗੁਣਾਂ ਅਤੇ ਉਸ ਦੇ ਨਾਮ ਜਪਣ ਦੇ ਕਾਰਨਾਂ ਦਾ ਵਰਨਣ ਕਰਦਾ ਹੈ। ਸਿੱਖਾਂ ਦੇ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ (1666-1708) ਨੇ ਜੋਤੀ-ਜੋਤਿ ਸਮਾਉਣ ਵੇਲੇ ਗੁਰਿਆਈ ਆਦਿ ਗ੍ਰੰਥ ਨੂੰ ਦਿੱਤੀ ਅਤੇ ਇਸ ਕਰ ਕੇ ਨਾਮ ਗੁਰੂ ਗ੍ਰੰਥ ਸਾਹਿਬ ਹੋ ਗਿਆ। ਇਹ ਸਿੱਖਾਂ ਦਾ ਸਭ ਤੋਂ ਪਵਿੱਤਰ ਗ੍ਰੰਥ ਅਤੇ ਇੱਕੋ-ਇੱਕ ਸਦੀਵੀ ਸ਼ਬਦ-ਰੂਪੀ ਗੁਰੂ ਹੈ ਜੋ ਕਿ ਸਿੱਖ ਗੁਰੂਆਂ ਅਤੇ ਹੋਰ ਸੰਤਾਂ-ਭਗਤਾਂ ਦੀ ਸਿੱਖਿਆਵਾਂ ਦਾ ਅੰਬਾਰ ਹੈ। ਅਰਦਾਸ ਦੇ ਸਰੋਤ ਜਾਂ ਮਾਰਗ-ਦਰਸ਼ਕ ਵਜੋਂ ਆਦਿ ਗ੍ਰੰਥ ਸਿੱਖੀ ਵਿੱਚ ਬੰਧਨਾ ਅਤੇ ਭਗਤੀ ਦਾ ਕੇਂਦਰੀ ਧੁਰਾ ਹੈ।
ਅਰਸਤੂ (ਪੁਰਾਤਨ ਯੂਨਾਨੀ: Ἀριστοτέλης; 384 ਈਸਾ ਤੋਂ ਪਹਿਲਾਂ – 322 ਈਸਾ ਤੋਂ ਪਹਿਲਾਂ) ਇੱਕ ਯੂਨਾਨੀ ਦਾਰਸ਼ਨਿਕ ਅਤੇ ਪੌਲੀਮੈਥ ਸੀ। ਇਹ ਅਫਲਾਤੂਨ ਦਾ ਵਿਦਿਆਰਥੀ ਸੀ ਅਤੇ ਸਿਕੰਦਰ ਮਹਾਨ ਦਾ ਅਧਿਆਪਕ ਸੀ। ਇਸ ਦੀਆਂ ਲਿਖਤਾਂ ਕਈ ਵੱਖ-ਵੱਖ ਵਿਸ਼ਿਆਂ ਨਾਲ ਸੰਬੰਧਿਤ ਹਨ ਜਿਵੇਂ ਭੌਤਿਕ ਵਿਗਿਆਨ, ਕਾਵਿ, ਥੀਏਟਰ, ਭਾਸ਼ਾ ਵਿਗਿਆਨ, ਰਾਜਨੀਤੀ ਵਿਗਿਆਨ, ਜੀਵ ਵਿਗਿਆਨ ਅਤੇ ਪ੍ਰਾਣੀ ਵਿਗਿਆਨ। ਅਫਲਾਤੂਨ ਅਤੇ ਸੁਕਰਾਤ ਨਾਲ ਮਿਲਕੇ, ਅਰਸਤੂ ਪੱਛਮੀ ਦਰਸ਼ਨ ਦੇ ਸਭ ਤੋਂ ਮਹੱਤਵਪੂਰਨ ਸੰਸਥਾਪਕਾਂ ਵਿੱਚੋਂ ਇੱਕ ਹੈ। ਭੌਤਿਕ ਵਿਗਿਆਨ ਵਿੱਚ ਅਰਸਤੂ ਦੇ ਚਿੰਤਨ ਨੇ ਮਧਯੁੱਗੀ ਸਿੱਖਿਆ ਉੱਤੇ ਵਿਆਪਕ ਪ੍ਰਭਾਵ ਪਾਇਆ ਅਤੇ ਇਸ ਦਾ ਪ੍ਰਭਾਵ ਪੁਨਰਜਾਗਰਣ ਉੱਤੇ ਵੀ ਪਿਆ। ਅੰਤਮ ਤੌਰ ਤੇ ਨਿਊਟਨ ਦੇ ਭੌਤਿਕ ਵਿਗਿਆਨ ਨੇ ਇਸ ਦੀ ਜਗ੍ਹਾ ਲੈ ਲਈ। ਜੀਵ ਵਿਗਿਆਨ ਸੰਬੰਧੀ ਉਨ੍ਹਾਂ ਦੇ ਕੁੱਝ ਸੰਕਲਪਾਂ ਦੀ ਪੁਸ਼ਟੀ ਉਂਨੀਵੀਂ ਸਦੀ ਵਿੱਚ ਹੋਈ। ਉਸ ਦਾ ਤਰਕ ਸ਼ਾਸਤਰ ਅੱਜ ਵੀ ਪ੍ਰਸੰਗਿਕ ਹੈ। ਉਨ੍ਹਾਂ ਦੀ ਅਧਿਆਤਮਕ ਰਚਨਾਵਾਂ ਨੇ ਮਧਯੁੱਗ ਵਿੱਚ ਇਸਲਾਮਕ ਅਤੇ ਯਹੂਦੀ ਵਿਚਾਰਧਾਰਾ ਨੂੰ ਪ੍ਰਭਾਵਿਤ ਕੀਤਾ ਅਤੇ ਉਹ ਅੱਜ ਵੀ ਈਸਾਈ, ਖਾਸਕਰ ਰੋਮਨ ਕੈਥੋਲਿਕ ਗਿਰਜਾ ਘਰ ਨੂੰ ਪ੍ਰਭਾਵਿਤ ਕਰ ਰਹੀਆਂ ਹਨ। ਉਸ ਦਾ ਦਰਸ਼ਨ ਅੱਜ ਵੀ ਉੱਚ ਜਮਾਤਾਂ ਵਿੱਚ ਪੜਾਇਆ ਜਾਂਦਾ ਹੈ।
ਸ਼ਿਵ ਕੁਮਾਰ ਬਟਾਲਵੀ (23 ਜੁਲਾਈ 1936 - 7 ਮਈ 1973) ਪੰਜਾਬੀ ਦਾ ਇੱਕ ਕਵੀ ਸੀ। ਇਸ ਨੂੰ ਪੰਜਾਬੀ ਦਾ ਸ਼ੈਲੇ ਕਿਹਾ ਜਾਂਦਾ ਹੈ। ਉਸ ਦੀ ਵਿਸ਼ੇਸਤਾ ਸੀ ਕਿ ਉਹ ਸ਼ਬਦਾਂ ਨੂੰ ਰੋਜ਼ਾਨਾ ਜ਼ਿੰਦਗੀ ਵਿੱਚੋਂ ਚੁਣਦਾ ਅਤੇ ਉਹਨਾਂ ਨਾਲ ਦਿਲ ਨੂੰ ਚੀਰ ਦੇਣ ਵਾਲੀਆਂ ਕਵਿਤਾਵਾਂ, ਗ਼ਜ਼ਲਾਂ ਲਿਖਦਾ ਹੈ। ਸ਼ਿਵ ਦੀ ਕਵਿਤਾਦੁੱਖ, ਨਿੱਜੀ ਦਰਦ ਅਤੇ ਵਿਛੋੜੇ ਦੇ ਦੁਆਲੇ ਕੇਂਦਰਿਤ ਹੈ। ਸ਼ਿਵ ਕੁਮਾਰ ਬਟਾਲਵੀ ਨੂੰ 'ਬਿਰਹਾ ਦਾ ਕਵੀ' ਵੀ ਕਿਹਾ ਜਾਂਦਾ ਹੈ।
ਮੋਹਨਦਾਸ ਕਰਮਚੰਦ ਗਾਂਧੀ (2 ਅਕਤੂਬਰ 1869 - 30 ਜਨਵਰੀ 1948), ਜਾਂ ਮਹਾਤਮਾ ਗਾਂਧੀ, ਭਾਰਤ ਦੀ ਆਜ਼ਾਦੀ ਦੇ ਵੇਲੇ ਦਾ ਇੱਕ ਪ੍ਰਮੁੱਖ ਰਾਜਨੀਤਕ ਅਤੇ ਅਧਿਆਤਮਕ ਨੇਤਾ ਸੀ। ਇਹਨੂੰ ਨੂੰ ਮਹਾਤਮਾ (ਸੰਸਕ੍ਰਿਤ: ਮਹਾਨ ਆਤਮਾ) ਦਾ ਖਿਤਾਬ 1914 ਵਿੱਚ ਦੱਖਣੀ ਅਫਰੀਕਾ ਵਿੱਚ ਦਿੱਤਾ ਗਿਆ ਜੋ ਕਿ ਹੁਣ ਦੁਨੀਆਂ ਭਰ ਵਿੱਚ ਮਸ਼ਹੂਰ ਹੈ। ਇਹਨੂੰ ਭਾਰਤ ਵਿੱਚ ਬਾਪੂ (ਗੁਜਰਾਤੀ ਭਾਸ਼ਾ: ਪਿਤਾ ਦੇ ਲਈ ਵਰਤਿਆ ਜਾਂਦਾ ਸ਼ਬਦ) ਕਹਿਕੇ ਵੀ ਸੰਬੋਧਨ ਕੀਤਾ ਜਾਂਦਾ ਹੈ।
ਭਾਈ ਵੀਰ ਸਿੰਘ (1872–1957) ਇੱਕ ਪੰਜਾਬੀ ਕਵੀ ਅਤੇ ਵਿਦਵਾਨ ਸਨ ਜਿਹਨਾਂ ਨੂੰ ਅਜੋਕੇ ਪੰਜਾਬੀ ਸਾਹਿਤ ਦਾ ਮੋਢੀ ਵੀ ਕਿਹਾ ਜਾਂਦਾ ਹੈ। ਉਨ੍ਹਾਂ ਨੇ ਆਪਣੀ ਕਵਿਤਾ ਨੂੰ ਸਿੱਖ ਧਰਮ ਅਤੇ ਗੁਰਮਤਿ ਫਿਲਾਸਫੀ ਨਾਲ਼ ਜੋੜਿਆ ਜਿਸ ਕਰ ਕੇ ਇਹਨਾਂ ਨੂੰ ਭਾਈ ਜੀ ਆਖਿਆ ਜਾਣ ਲੱਗਾ। ਇਹਨਾਂ ਨੇ ਛੋਟੀ ਕਵਿਤਾ, ਮਹਾਂਕਾਵਿ ਤੋਂ ਇਲਾਵਾ ਵਾਰਤਕ ਵਿੱਚ ਨਾਵਲ, ਨਾਟਕ ਇਤਿਹਾਸ, ਜੀਵਨੀਆਂ, ਲੇਖਾਂ ਅਤੇ ਸਾਖੀਆਂ ਇਤਿਆਦਿ ਦੀ ਰਚਨਾ ਕਰਨ ਦੀ ਪਹਿਲ ਕੀਤੀ।
ਪੰਜਾਬ ਉੱਤਰ-ਪੱਛਮੀ ਭਾਰਤ ਦਾ ਇੱਕ ਰਾਜ ਹੈ, ਜੋ ਵੱਡੇ ਪੰਜਾਬ ਖੇਤਰ ਦਾ ਇਕ ਭਾਗ ਹੈ। ਇਸਦਾ ਦੂਸਰਾ ਭਾਗ ਪਾਕਿਸਤਾਨ ਵਿੱਚ ਹੈ। ਇਸਦੀ ਸਰਹੱਦ ਉੱਤਰ ਵਿੱਚ ਜੰਮੂ ਅਤੇ ਕਸ਼ਮੀਰ, ਉੱਤਰ-ਪੂਰਬ ਵਿੱਚ ਹਿਮਾਚਲ ਪ੍ਰਦੇਸ਼, ਦੱਖਣ-ਪੂਰਬ ਵਿੱਚ ਹਰਿਆਣੇ, ਦੱਖਣ-ਪੱਛਮ ਵਿੱਚ ਰਾਜਸਥਾਨ ਅਤੇ ਪੱਛਮ ਵਿੱਚ ਪਾਕਿਸਤਾਨੀ ਪੰਜਾਬ ਨਾਲ ਲੱਗਦੀ ਹੈ। ਇਸਦੇ ਮੁੱਖ ਸ਼ਹਿਰ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਬਠਿੰਡਾ, ਫ਼ਿਰੋਜ਼ਪੁਰ, ਮੋਹਾਲੀ ਅਤੇ ਪਟਿਆਲਾ ਹਨ ਅਤੇ ਰਾਜਧਾਨੀ ਚੰਡੀਗੜ੍ਹ ਹੈ।
ਜਰਨੈਲ ਸਿੰਘ ਭਿੰਡਰਾਂਵਾਲਾ (2 ਜੂਨ 1947 – 6 ਜੂਨ 1984) ਦਮਦਮੀ ਟਕਸਾਲ , ਇੱਕ ਸਿੱਖ ਧਾਰਮਿਕ ਦਲ, ਦੇ ਆਗੂ ਸੀ। ਉਹਨਾਂ ਨੇ ਆਨੰਦਪੁਰ ਮਤੇ ਦਾ ਸਹਿਯੋਗ ਕੀਤਾ। ਉਹਨਾਂ ਨੇ ਸਿੱਖਾਂ ਨੂੰ ਸ਼ੁੱਧ ਹੋਣ ਲਈ ਕਿਹਾ। ਉਹਨਾਂ ਨੇ ਸ਼ਰਾਬ ਪੀਣ, ਨਸ਼ੇ ਕਰਨ, ਧਾਰਮਿਕ ਕੰਮਾਂ ਵਿੱਚ ਲਾਪਰਵਾਹੀ ਅਤੇ ਸਿੱਖ ਨੌਜਵਾਨਾਂ ਦੇ ਕੇਸ ਕਟਾਉਣ ਦੀ ਨਿਖੇਧੀ ਕੀਤੀ। ਉਹਨਾਂ ਦੇ ਭਾਰਤ ਦੇ ਸੰਵਿਧਾਨ ਦੇ ਅਨੁਛੇਦ 25 ਦੀ ਸਖਤ ਨਿੰਦਾ ਕੀਤੀ ਜਿਸ ਅਨੁਸਾਰ ਸਿੱਖ, ਜੈਨ ਅਤੇ ਬੋਧੀਆਂ ਨੂੰ ਘੱਟ ਗਿਣਤੀ ਕਿਹਾ ਗਇਆ ਅਤੇ ਹਿੰਦੂ ਧਰਮ ਦਾ ਇੱਕ ਹਿੱਸਾ ਕਿਹਾ ਗਿਆ।
ਮਹਾਰਾਜਾ ਰਣਜੀਤ ਸਿੰਘ (1780-1839) ਪੰਜਾਬ ਦੀ ਸਿੱਖ ਸਲਤਨਤ ਦੀ ਨੀਂਹ ਰੱਖਣ ਵਾਲ਼ਾ ਇੱਕ ਸਿੱਖ ਮਹਾਰਾਜਾ ਸੀ ਜੋ ਸ਼ੇਰ-ਏ-ਪੰਜਾਬ (ਪੰਜਾਬ ਦਾ ਸ਼ੇਰ) ਦੇ ਨਾਂ ਨਾਲ਼ ਜਾਣਿਆ ਜਾਂਦਾ ਹੈ। ਮਹਾਰਾਜਾ ਰਣਜੀਤ ਸਿੰਘ ਨੂੰ ਪੰਜਾਬ ਦੇ ਇਤਿਹਾਸ ਵਿੱਚ ਬਹਾਦਰ ਜੰਗਜੂ, ਦਲੇਰ ਮਹਾਰਾਜੇ ਤੇ ਮਹਾਨ ਸ਼ਖ਼ਸੀਅਤ ਵਜੋਂ ਜਾਣਿਆ ਜਾਂਦਾ ਹੈ। ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਵਿੱਚ ਸਿੱਖਾਂ, ਹਿੰਦੂਆਂ ਤੇ ਮੁਸਲਮਾਨਾਂ ਨੂੰ ਇੱਕ ਡੋਰ ਵਿੱਚ ਪਰੋਈ ਰੱਖਿਆ, ਜਿਸ ਕਰਕੇ ਖ਼ਾਲਸਾ ਰਾਜ ਦੀ ਹਰ ਥਾਂ ਸਿਫ਼ਤ ਕੀਤੀ ਜਾਂਦੀ ਸੀ।
ਸਿੱਖੀ (ਅੰਗਰੇਜ਼ੀ: Sikhism ਸੀਖਇਜ਼ਮ, ਇਹ ਸ਼ਬਦ ਇਸ ਤਰਾਂ ਵੀ ਲਿਖਿਆ ਜਾਂਦਾ: ਸਿਖੀ, ਸਿੱਖ ਤੋਂ, ਅਰਥ ਜੋ ਪਰਮਾਤਮਾ ਦੇ ਗੁਣ "ਸਿੱਖਣ ਵਾਲਾ"), ਇੱਕ ਰੱਬ ਨੂੰ ਮੰਨਣ ਵਾਲਾ ਧਰਮ ਅਤੇ ਕੌਮੀ ਫ਼ਲਸਫਾ ਹੈ, ਜੋ 15ਵੀਂ ਸਦੀ ਵਿੱਚ ਦੱਖਣੀ ਏਸ਼ੀਆ ਦੇ ਪੰਜਾਬ ਖੇਤਰ ਵਿਖੇ ਆਗਾਜ਼ ਹੋਇਆ। ਸਿੱਖੀ ਦਾ ਮੌਲਿਕ ਯਕੀਨ ਅਤੇ ਫ਼ਲਸਫਾ, ਪਵਿੱਤਰ ਲਿਖਤ ਗੁਰੂ ਗਰੰਥ ਸਾਹਿਬ ਵਿੱਚ ਮੌਜੂਦ ਬਾਣੀ ਮੁਤਾਬਿਕ ਇਹ ਹੈ, ਕਿ ਰੱਬ ਉੱਪਰ ਨਿਸਚਾ ਰੱਖਕੇ ਉਸ ਦਾ ਨਾਮ ਜਪਣਾ, ਮਨੁਖਤਾ ਵਿੱਚ ਇਤਫ਼ਾਕ ਨਾਲ ਰਹਿਣਾ, ਸਵਾਰਥ ਤੋਂ ਵਾਂਝੇ ਰੈਹਕੇ ਸੇਵਾ ਕਰਨੀ, ਸਰਬੱਤ ਦੇ ਭਲੇ ਵਾਸਤੇ ਮਨੁਖੀ ਹੱਕਾਂ 'ਤੇ ਡੱਟਕੇ ਪੈਹਰਾ ਦੇਣਾ, ਤੇ ਦੁਨੀਆਦਾਰੀ ਵਿੱਚ ਵੱਸਕੇ ਚੰਗੇ ਕਿਰਦਾਰ ਵਾਲਾ ਜੀਵਨ ਜੀਣਾ। ਦੁਨੀਆਂ ਦੇ ਵੱਡੇ ਦੁਨਾਵੀ ਧਰਮਾਂ ਵਿਚੋਂ ਸਭ ਤੋਂ ਨਵੇਂ ਹੋਣ ਦੇ ਬਾਵਜੂਦ, ਕੁਲਦੁਨੀਆ ਦੇ 25-28 ਮਿਲੀਅਨ ਮੰਨਣ ਵਾਲਿਆਂ ਦੀ ਗਿਣਤੀ ਮੁਤਾਬਕ, ਇਹ ਦੁਨੀਆ ਪੱਧਰ ਦਾ ਪੰਜਵਾਂ ਸਭ ਤੋਂ ਵੱਡਾ ਧਰਮ ਹੈ।
ਮਲਟੀਮੀਡੀਆ ਅੰਗਰੇਜ਼ੀ ਵਿੱਚ multi ਅਤੇ Media ਦੋ ਸ਼ਬਦਾਂ ਨੂੰ ਮਿਲਾ ਕੇ ਬਣਿਆ ਸੀ। Multi ਦਾ ਅਰਥ ਹੁੰਦਾ ਹੈ, 'ਬਹੁ' ਅਤੇ Media ਦਾ ਅਰਥ ਹੈ, 'ਮਾਧਿਅਮ'। ਮਲਟੀਮੀਡੀਆ ਇੱਕ ਮਾਧਿਅਮ ਹੁੰਦਾ ਹੈ, ਜਿਸਦੇ ਦੁਆਰਾ ਅਲੱਗ-ਅਲੱਗ ਤਰ੍ਹਾਂ ਦੀਆਂ ਜਾਣਕਾਰੀਆਂ ਵੱਖ-ਵੱਖ ਪ੍ਰਕਾਰ ਦੇ ਮਾਧਿਅਮ ਵਿੱਚ ਅਵਾਜ਼ੀ (ਆਡੀਓ), ਗ੍ਰਾਫਿਕਸ, ਐਨੀਮੇਸ਼ਨ ਕਰਕੇ ਲੋਕਾਂ ਤੱਕ ਪਹੁੰਚਾਇਆ ਜਾਦਾਂ ਹੈ। ਮਲਟੀਮੀਡੀਆ ਦਾ ਪ੍ਰਯੋਗ ਅਨੇਕ ਖੇਤਰਾਂ ਜਿਵੇਂ ਕਿ ਮਲਟੀਮੀਡੀਆ ਪੇਸ਼ਕਰਣ (Multimedia Presentation), ਮਲਟੀਮੀਡੀਆ ਗੇਮਾਂ (Multimedia Games) ਬਹੁਤਾਂਤ ਦੇ ਨਾਲ ਹੁੰਦਾ ਹੈ, ਇਸ ਲਈ ਮਲਟੀਮੀਡੀਆ ਕਿਸੇ ਵੀ ਚੀਜ਼ ਦੇ ਪੇਸ਼ਕਰਣ ਦਾ ਮੁੱਖ ਅੰਗ ਹੈ।
The Integrated Authority File (ਜਰਮਨ: Gemeinsame Normdatei, also known as: Universal Authority File) or GND is an international authority file for the organisation of personal names, subject headings and corporate bodies from catalogues. It is used mainly for documentation in libraries and increasingly also by archives and museums. The GND is managed by the German National Library in cooperation with various regional library networks in German-speaking Europe and other partners.
ਬੰਦਾ ਸਿੰਘ ਬਹਾਦਰ (27 ਅਕਤੂਬਰ 1670 –9 ਜੂਨ 1716) ਸਿੱਖਾਂ ਦੀ ਸੈਨਾ ਦਾ ਸੈਨਾਪਤੀ ਸੀ। ਉਸ ਦੇ ਬਚਪਨ ਦਾ ਨਾਂ ਲਛਮਣ ਦੇਵ ਸੀ ਪਰ ਓਹ ਲਛਮਣ ਦਾਸ ਅਤੇ ਮਾਧੋ ਦਾਸ ਦੇ ਨਾਵਾਂ ਨਾਲ ਵੀ ਜਾਣਿਆ ਜਾਂਦਾ ਸੀ। ਉਸਨੇ ਪੰਦਰਾਂ ਸਾਲ ਦੀ ਉਮਰ ਵਿੱਚ ਵੈਰਾਗੀ ਬਣਨ ਲਈ ਘਰ ਛੱਡ ਦਿਤਾ ਤਾਂ ਉਸਨੂੰ ਮਾਧੋ ਦਾਸ ਦੇ ਨਾਂ ਨਾਲ ਜਾਣਿਆ ਜਾਣ ਲਗਿਆ। ਉਸਨੇ ਗੋਦਾਵਰੀ ਨਦੀ ਦੇ ਕਿਨਾਰੇ ਆਪਣਾ ਆਸ਼ਰਮ ਬਣਾਇਆ। ਇੱਥੇ ਹੀ ਉਸ ਦੀ ਮੁਲਾਕਾਤ ਸਤੰਬਰ 1708 ਈ.
ਵਿਕੀਪੀਡੀਆ ਇੱਕ ਅਜ਼ਾਦ ਸਮੱਗਰੀ ਵਾਲਾ, ਬਹੁ-ਭਾਸ਼ਾਈ ਇੰਟਰਨੈੱਟ ਵਿਸ਼ਵਕੋਸ਼ ਹੈ, ਜਿਸ ਵਿੱਚ ਕੋਈ ਵੀ ਲਿਖ ਸਕਦਾ ਹੈ। ਅਕਤੂਬਰ 2016 ਮੁਤਾਬਿਕ 292 ਬੋਲੀਆਂ ਦੇ ਵਿਕੀਪੀਡੀਆ ਮੌਜੂਦ ਹਨ। ਇਹ ਇੱਕ ਗੈਰ-ਮੁਨਾਫ਼ਾ ਅੰਤਰਰਾਸ਼ਟਰੀ ਸੰਸਥਾ ਵਿਕੀਮੀਡੀਆ ਫਾਊਂਡੇਸ਼ਨ ਦੁਆਰਾ ਚਲਾਇਆ ਜਾਂਦਾ ਹੈ। ਇਸ ਵਿੱਚ ਤਕਰੀਬਨ 23 ਮਿਲੀਅਨ (2 ਕਰੋੜ 30 ਲੱਖ) ਲੇਖ ਹਨ, ਜਿੰਨ੍ਹਾ ਵਿੱਚੋਂ 4 ਮਿਲੀਅਨ (40 ਲੱਖ) ਤੋਂ ਜ਼ਿਆਦਾ ਲੇਖ ਇਕੱਲੇ ਅੰਗਰੇਜ਼ੀ ਵਿਕੀਪੀਡੀਆ ਵਿੱਚ ਅਤੇ 24,444 ਲੇਖ ਪੰਜਾਬੀ ਵਿਕੀਪੀਡੀਆ ਵਿੱਚ ਹਨ ਜੋ ਸਾਰੀ ਦੁਨੀਆਂ ਦੇ ਵਰਤੋਂਕਾਰਾਂ ਦੁਆਰਾ ਮਿਲ ਕੇ ਲਿਖੇ ਗਏ ਹਨ। ਵਿਕੀਪੀਡੀਆ ਵਿੱਚ ਹਰ ਕੋਈ ਨਵੇਂ ਲੇਖ ਲਿਖ ਸਕਦਾ ਹੈ ਅਤੇ ਪਹਿਲਾਂ ਬਣੇ ਤਕਰੀਬਨ ਸਾਰੇ ਲੇਖਾਂ ਨੂੰ ਸੋਧ ਸਕਦਾ ਹੈ।
ਤੂੜੀ, ਖੇਤੀਬਾੜੀ ਦਾ ਇੱਕ ਸਾਥੀ-ਉਤਪਾਦ ਹੈ। ਝੋਨਾ, ਕਣਕ, ਜੌਂ, ਆਦਿ ਫਸਲਾਂ ਦੀਆਂ ਵਾਧੂ ਡੰਡੀਆਂ ਨੂੰ ਤੂੜੀ ਕਹਿੰਦੇ ਹਨ। ਤੂੜੀ ਬਹੁਤ ਸਾਰੇ ਕੰਮਾਂ ਲਈ ਲਾਭਦਾਇਕ ਹੈ, ਇਸਨੂੰ ਪਛੂਆਂ ਦੇ ਚਾਰਾ, ਬਾਲਣ, ਪਛੂਆਂ ਦੇ ਬਿਸਤਰਾ ,ਆਦਿ ਦੇ ਵਜੋਂ ਵਰਤਿਆ ਜਾ ਸਕਦਾ। ਤੂੜੀ ਨੂੰ ਤਰ੍ਹਾਂ-ਤਰ੍ਹਾਂ ਦੇ ਬੰਡਲ ਬਣਾਕੇ ਜਾਂ ਇੱਕ ਵੱਡੀ ਢੇਰੀ ਬਣਾਕੇ ਭੰਡਾਰਿਤ ਕੀਤਾ ਜਾਂਦਾ ਹੈ। ਇਹ ਬੰਡਲ ਚਤੁਰਭੁਜ, ਗੋਲ ਜਾ ਹੋਰ ਆਕਾਰਾਂ ਵਿੱਚ ਹੋ ਸਕਦੇ ਕਿ ਬੇਲਰ ਦੀ ਕਿਸਮ ਉੱਤੇ ਨਿਰਭਰ ਹੁੰਦਾ ਹੈ।
ਪੰਜਾਬੀ ਸੱਭਿਆਚਾਰ ਤੋਂ ਭਾਵ ਹੈ, ਪੰਜਾਬੀ ਲੋਕ-ਸਮੂਹ ਦੁਆਰਾ ਸਿਰਜੀ ਵਿਸ਼ੇਸ਼ ਜੀਵਨ-ਜਾਚ। ਜਿਸ ਵਿੱਚ ਉਨ੍ਹਾ ਲੋਕਾਂ ਦਾ ਰਹਿਣ-ਸਹਿਣ, ਕਿੱਤੇ, ਰਸਮ-ਰਿਵਾਜ, ਰਿਸ਼ਤੇ-ਨਾਤੇ, ਪਹਿਰਾਵਾ, ਹਾਰ-ਸ਼ਿੰਗਾਰ, ਵਿਸ਼ਵਾਸ਼, ਕੀਮਤਾਂ, ਮਨੋਰੰਜਨ ਦੇ ਸਾਧਨ, ਭਾਸ਼ਾ ਅਤੇ ਲੋਕ-ਸਾਹਿਤ ਆਦਿ ਸ਼ਾਮਿਲ ਹੁੰਦੇ ਹਨ। ਓਪਰੀ ਨਜ਼ਰੇ ਵੇਖਿਆਂ ਜਿੱਥੇ ਸੱਭਿਆਚਾਰ ਦੀ ਪ੍ਕਿਰਤੀ ਸਧਾਰਨ ਜਾਪਦੀ ਹੈ, ਉੱਥੇ ਇਸਦਾ ਅਧਿਐਨ ਕਰਦੇ ਹੋਏ ਅਸੀਂ ਮਹਿਸੂਸ ਕਰ ਸਕਦੇ ਹਾਂ ਕਿ ਇਹ ਆਪਣੇ ਆਪ ਵਿੱਚ ਇੱਕ ਜਟਿਲ ਵਰਤਾਰਾ ਵੀ ਹੈ |
ਅਲੈਗਜ਼ੈਂਡਰ ਇਸਾਏਵਿੱਚ ਸੋਲਜ਼ੇਨਿਤਸਿਨ (ਰੂਸੀ: Александр Исаевич Солженицын, ਉੱਚਾਰਨ [ ɐl ʲ ɪksandr ɪsaɪv ʲ ɪtɕ səlʐɨn ʲ itsɨn], 11 ਦਸੰਬਰ 1918 - 3 ਅਗਸਤ 2008) ਇੱਕ ਰੂਸੀ, ਬਾਗੀ, ਲੇਖਕ ਅਤੇ ਅੰਦੋਲਨਕਾਰੀ ਸੀ। ਉਸਨੇ 1918 ਤੋਂ 1956 ਤੱਕ ਗੁਲਾਗ ਅਤੇ ਸੋਵੀਅਤ ਸੰਘ ਵਿੱਚ ਜਬਰੀ ਵਗਾਰ ਸ਼ਿਵਿਰ ਪ੍ਰਣਾਲੀ ਬਾਰੇ ਜਾਗਰੂਕਤਾ ਨੂੰ ਵਧਾਉਣ ਵਿੱਚ ਮਦਦ ਕੀਤੀ। ਹਾਲਾਂਕਿ ਉਸ ਦੀਆਂ ਲਿਖਤਾਂ ਨੂੰ ਅਕਸਰ ਦਬਾ ਦਿੱਤਾ ਗਿਆ, ਉਹਨੇ ਅਨੇਕ ਕਿਤਾਬਾਂ ਲਿਖੀਆਂ ਜਿਹਨਾਂ ਵਿੱਚੋਂ ਦੋ - ਇਵਾਨ ਦੇਨੀਸੋਵਿੱਚ ਦੇ ਜੀਵਨ ਵਿੱਚ ਇੱਕ ਦਿਨ, ਅਤੇ ਗੁਲਾਗ ਦੀਪਸਮੂਹ- ਉਸ ਦੀਆਂ ਦੋ ਸਭ ਤੋਂ ਪ੍ਰਸਿੱਧ ਰਚਨਾਵਾਂ ਹਨ। "ਜਿਸ ਨੈਤਿਕ ਬਲ ਨਾਲ ਉਸਨੇ ਰੂਸੀ ਸਾਹਿਤ ਦੀਆਂ ਬੁਨਿਆਦੀ ਪਰੰਪਰਾਵਾਂ ਨੂੰ ਕਾਇਮ ਰੱਖਣ ਦੀ ਕੋਸ਼ਿਸ਼ ਕੀਤੀ ਹੈ ਉਸ ਲਈ " ਸੋਲਜ਼ੇਨਿਤਸਿਨ ਨੂੰ 1970 ਵਿੱਚ ਸਾਹਿਤ ਦੇ ਖੇਤਰ ਵਿੱਚ ਨੋਬਲ ਇਨਾਮ ਨਾਲ ਸਨਮਾਨਿਤ ਕੀਤਾ ਗਿਆ। ਉਸ ਨੂੰ 1974 ਵਿੱਚ ਸੋਵੀਅਤ ਸੰਘ ਤੋਂ ਬਾਹਰ ਕਢ ਦਿੱਤਾ ਗਿਆ ਸੀ ਲੇਕਿਨ ਸੋਵੀਅਤ ਪ੍ਰਣਾਲੀ ਢਹਿ ਜਾਣ ਦੇ ਬਾਅਦ 1994 ਵਿੱਚ ਉਹ ਰੂਸ ਪਰਤ ਆਇਆ ਸੀ।
ਰਾਸ਼ਟਰੀ ਵੈਮਾਨਿਕੀ ਅਤੇ ਅੰਤਰਿਕਸ਼ ਪਰਬੰਧਨ (ਸੰਖੇਪ ਵਿੱਚ ਨਾਸਾ, ਅੰਗਰੇਜ਼ੀ: National Aeronautics and Space Administration ਨੈਸ਼ਨਲ ਏਅਰੋਨਾਟਿਕਸ ਐਂਡ ਸਪੇਸ ਅਡਮਿਨਿਸਟਰੇਸ਼ਨ, NASA ਨਾਸਾ) ਸੰਯੁਕਤ ਰਾਜ ਅਮਰੀਕਾ ਦੀ ਸਮੂਹ ਸਰਕਾਰ ਦੀ ਇੱਕ ਸੰਸਥਾ ਹੈ, ਜੋ ਰਾਸ਼ਟਰ ਦਾ ਸਰਵਜਨਿਕ ਅੰਤਰਿਕਸ਼ ਪਰੋਗਰਾਮ ਹੈ। 29 ਜੁਲਾਈ, 1958 ਵਿੱਚ ਰਾਸ਼ਟਰੀ ਵੈਮਾਨਿਕੀ ਅਤੇ ਅੰਤਰਿਕਸ਼ ਅਧਿਨਿਯਮ ਦੁਆਰਾ ਸਥਾਪਤ ਹੋਇਆ, ਇਸ ਦਾ 2007 ਮਾਮਲਾ ਸਾਲ ਦਾ ਨਿਧੀਕਰਣ ਦੀ ਰਾਸ਼ੀ 672,000,000,000 ਭਾਰਤੀ ਰੁਪਏ (16.8 ਬਿਲੀਅਨ ਅਮਰੀਕੀ ਡਾਲਰ) ਹੋ ਗਈ।
ਲੋਕ ਕਾਵਿ ਹਰਮਨ ਪਿਆਰਾ ਸਾਹਿਤ ਹੁੰਦਾ ਹੈ। ਇਸ ਦਾ ਸਥਾਨ ਲੋਕਧਾਰਾ ਅਤੇ ਵਿਸ਼ਿਸ਼ਟ ਸਾਹਿਤ ਦੇ ਵਿਚਕਾਰ ਜਿਹੇ ਆ ਜਾਂਦਾ ਹੈ। ਇਸ ਦਾ ਪ੍ਰਮੁੱਖ ਕਾਰਨ ਇਹ ਹੈ ਕਿ ਇਸ ਕਾਵਿ ਦੇ ਰੂਪ ਵਿਧਾਨ ਦੀ ਜੁਗਤ ਤਾਂ ਪਰੰਪਰਾ ਦੇ ਨਿਯਮਾਂ ਦਾ ਪਾਲਣਾ ਕਰਦੀ ਹੈ, ਪਰ ਇਸ ਦੀ ਸਾਰ ਜੁਗਤ ਸਮੂਹਕ ਨਾ ਹੋ ਕੇ, ਲੋਕ ਗੀਤ ਲੋਕਧਾਰਾ ਦੀ ਇੱਕ ਪਰਪੱਕ ਅਤੇ ਸ੍ਰੇਸ਼ਟ ਰਚਨਾ ਹੈ। ਲੋਕ ਗੀਤ ਲੋਕਧਾਰਾ ਦੇ ਸਮੁੱਚੇ ਬੁਨਿਆਦੀ ਅਮੁਲਾਂ ਦੀ ਪਾਲਣਾ ਕਰਦਾ ਹੈ। ਲੋਕ ਗੀਤ ਅਤੇ ਲੋਕ ਗੀਤ ਰੂਪ ਡਾ. ਕਰਮਜੀਤ ਸਿੰਘ, ਸਾਬਕਾ ਪ੍ਰੋਫੈਸਰ ਤੇ ਚੇਅਰਮੈਨ ਪੰਜਾਬੀ ਵਿਭਾਗ, ਕੁਰੂਕਸ਼ੇਤਰ ਯੂਨੀਵਰਸਿਟੀ, ਕੁਰੂਕਸ਼ੇਤਰ.
ਝਾਂਸੀ ਦੀ ਰਾਣੀ ਲਕਸ਼ਮੀਬਾਈ ਉਚਾਰਨ (ਮਰਾਠੀ: झाशीची राणी लक्ष्मीबाई , ਸ਼ਾਇਦ 19 ਨਵੰਬਰ 1828 – 18 ਜੂਨ 1858) ਭਾਰਤ ਦੀ ਇੱਕ ਦੇਸੀ ਮਰਾਠਾ ਰਿਆਸਤ, ਝਾਂਸੀ, ਦੀ ਰਾਣੀ ਸੀ ਅਤੇ ਭਾਰਤ ਦੀ ਅਜ਼ਾਦੀ ਦੀ ਪਹਿਲੀ ਜੰਗ (1857) ਦੇ ਲੀਡਰਾਂ ਵਿਚੋਂ ਸੀ। ਅਪ੍ਰੈਲ 1857 ਨੂੰ ਅੰਗਰੇਜ਼ ਜਰਨੈਲ ਸਰ ਹੀਵਰੋਜ਼ ਨੇ ਝਾਂਸੀ ’ਤੇ ਚੜ੍ਹਾਈ ਕੀਤੀ ਅਤੇ ਰਾਣੀ ਅਤੇ ਤਾਤੀਆ ਟੋਪੇ ਨੂੰ ਹਰਾ ਕੇ ਝਾਂਸੀ ਤੇ ਕਬਜ਼ਾ ਕਰ ਲਿਆ। ਰਾਣੀ ਮਰਦਾਂ ਦਾ ਲਿਬਾਸ ਪਾ ਕੇ ਅੰਗਰੇਜ਼ ਫ਼ੌਜ ਦੇ ਮੁਕਾਬਲੇ ’ਚ ਮੈਦਾਨ ਵਿੱਚ ਆਈ ਅਤੇ ਆਪਣੀ ਫ਼ੌਜ ਦੀ ਕਮਾਨ ਕਰਦੀ ਹੋਈ 22 ਸਾਲ ਦੀ ਉਮਰ ਵਿੱਚ ਜੰਗ ਦੌਰਾਨ ਮਾਰੀ ਗਈ।
ਮਨੁੱਖੀ ਸਰੀਰ ਦੇ ਇੱਕ ਬਹੁਤ ਹੀ ਵਿਚਿਤ੍ਰ ਤੇ ਜਟਿਲ ਮਸ਼ੀਨ ਦੀ ਤਰਾਂ ਹੈ। ਤੰਦਰੁਸਤੀ ਦੀ ਹਾਲਤ ਵਿੱਚ ਇਹ ਮਸ਼ੀਨ ਨਿਰਵਿਘਨ ਸਹਿਜ ਹੀ ਆਪਣਾ ਕਾਰਜ ਕਰਦੀ ਰਹਿੰਦੀ ਹੈ ਪ੍ਰੰਤੂ ਇਸ ਵਿੱਚ ਕੋਈ ਖ਼ਰਾਬੀ ਆ ਜਾਣ ਦੀ ਸੂਰਤ ਵਿੱਚ ਇਹ ਉਸ ਦਾ ਸੰਦੇਸ਼ ਕੁਝ ਲੱਛਣਾਂ ਦੇ ਰੂਪ ਵਿੱਚ ਦਿੰਦੀ ਹੈ ਜਿਵੇਂ ਕਿ ਭੁੱਖ ਨਾ ਲੱਗਣਾ, ਸਰੀਰ ਵਿੱਚ ਦੁਖਣ ਜਿਹੀ ਮਹਿਸੂਸ ਹੋਣੀ ਆਦਿ। ਇਹ ਲੱਛਣ ਸੰਕੇਤ ਹਨ ਕਿਸੇ ਬਿਮਾਰੀ ਦੇ, ਖ਼ੁਦ ਬਿਮਾਰੀ ਨਹੀਂ।ਇਨ੍ਹਾਂ ਲੱਛਣਾਂ ਦਾ ਸ੍ਰੋਤ ਭਾਵ ਬਿਮਾਰੀ ਲੱਭਣ ਲਈ ਮਨੁੱਖੀ ਸਰੀਰ ਦਾ ਮੁਢਲਾ ਗਿਆਨ ਅੱਗੇ ਵਰਨਣ ਹੈ।
ਗੁਰਮੁਖੀ ਲਿਪੀ ਜਾਂ ਪੈਂਤੀ ਅੱਖਰੀ ਇੱਕ ਲਿਪੀ ਹੈ ਜਿਸ ਵਿੱਚ ਪੰਜਾਬੀ ਭਾਸ਼ਾ ਲਿਖੀ ਜਾਂਦੀ ਹੈ। ਸ਼ਬਦ "ਗੁਰਮੁਖੀ" ਦਾ ਸ਼ਾਬਦਿਕ ਅਰਥ ਹੈ ਗੁਰੂਆਂ ਦੇ ਮੂੰਹੋਂ ਨਿਕਲੀ ਹੋਈ। ਇਸ ਲਿਪੀ ਵਿੱਚ ਤਿੰਨ ਸਵਰ ਅਤੇ 32 ਵਿਅੰਜਨ ਹਨ। ਪੰਜਾਬੀ ਭਾਸ਼ਾ ਦੀ ਗੁਰਮੁਖੀ ਲਿਪੀ ਵੀ ਇਸ ਦੀਆਂ ਭਾਸ਼ਾਈ ਲੋੜਾਂ ਪੂਰੀਆਂ ਕਰਦੀ ਹੈ। ਦੂਸਰੇ ਮੁਲਕਾਂ ਤੋਂ ਲੋਕ ਪੰਜਾਬ ਵਿੱਚ ਆਏ ਜਾਂ ਪੰਜਾਬੀ ਭਾਸ਼ਾ ਬੋਲਣ ਵਾਲੇ ਦੂਸਰੇ ਮੁਲਕਾਂ ਵਿੱਚ ਗਏ ਤਾਂ ਪੰਜਾਬੀ ਭਾਸ਼ਾ ਵਿੱਚ ਹੋਰ ਭਾਸ਼ਾਵਾਂ ਦੀਆਂ ਧੁਨੀਆਂ ਅਤੇ ਸ਼ਬਦਾਂ ਵਿੱਚ ਰਲਾਅ ਵਾਲੀ ਸਥਿਤੀ ਪੈਦਾ ਹੋਈ। ਪੰਜਾਬੀ ਭਾਸ਼ਾ ਨੇ ਜਿੱਥੇ ਦੂਸਰੀਆਂ ਭਾਸ਼ਾਵਾਂ ਦੇ ਕਈ ਸ਼ਬਦਾਂ ਨੂੰ ਜਿਉਂ ਦਾ ਤਿਉਂ ਅਪਣਾਇਆ ਉੱਥੇ ਆਪਣੇ ਸੁਭਾਅ ਮੁਤਾਬਿਕ ਕੁਝ ਸ਼ਬਦਾਂ ਵਿੱਚ ਥੋੜ੍ਹੀ ਬਹੁਤੀ ਤਬਦੀਲੀ ਨਾਲ ਵੀ ਸ਼ਬਦਾਂ ਨੂੰ ਅਪਣਾਇਆ। ਅੰਗਰੇਜ਼ੀ ਤੋਂ ਪਹਿਲਾਂ ਉਰਦੂ, ਅਰਬੀ, ਫ਼ਾਰਸੀ ਭਾਸ਼ਾਈ ਲੋਕਾਂ ਦੇ ਪੰਜਾਬ ਆਉਣ ਅਤੇ ਇੱਥੇ ਟਿਕਣ ਜਾਂ ਵਿਚਰਣ ਨਾਲ ਵਾਪਰੀ। ਪੰਜਾਬੀ ਦੇ ਆਦਿ ਕਵੀ ਬਾਬਾ ਫ਼ਰੀਦ ਤੋਂ ਲੈ ਕੇ ਆਧੁਨਿਕ ਕਵਿਤਾ ਜਾਂ ਵਾਰਤਕ ਲਿਖਾਰੀਆਂ ਦੇ ਇਸ ਭਾਸ਼ਾਈ ਪਿਛੋਕੜ ਸਦਕਾ ਪੰਜਾਬੀ ਭਾਸ਼ਾ ਵਿੱਚ ਦੂਸਰੇ ਸ਼ਬਦਾਂ ਦੀ ਵਰਤੋਂ ਸੁਭਾਵਿਕ ਵਰਤਾਰਾ ਰਿਹਾ ਹੈ। ਮੁਗਲ ਸਲਤਨਤ ਸਮੇਂ ਪੰਜਾਬ ਸਮੇਤ ਭਾਰਤ ਦੇ ਰਾਜ ਭਾਗ ਅਤੇ ਦਫ਼ਤਰਾਂ ਦੀ ਭਾਸ਼ਾ ਉਰਦੂ ਫ਼ਾਰਸੀ ਰਹੀ। ਪੰਜਾਬੀ ਦੀਆਂ ‘ਪੈਂਤੀ’ ਮੂਲ ਧੁਨੀਆਂ ਵਿੱਚ ਪੰਜ ਪੈਰ ਬਿੰਦੀ ਵਾਲੀਆਂ ਧੁਨੀਆਂ (ਸ਼, ਖ਼, ਗ਼, ਜ਼, ਫ਼) ਉਰਦੂ ਫ਼ਾਰਸੀ ਦੇ ਉਚਾਰਣ ਵਾਸਤੇ ਰਲ਼ੀਆਂ ਸਨ। ਲ਼ ਧੁਨੀ ਬਾਅਦ ਵਿੱਚ ਇਜਾਦ ਕੀਤੀ ਗਈ।
ਬਿਜਲਈ ਅਭਿਆਂਤਰਿਕੀ (Electrical engineering) ਬਿਜਲਈ ਅਤੇ ਵਿਦਿਉਤੀਏ ਲਹਿਰ, ਉਨ੍ਹਾਂ ਦੇ ਵਰਤੋ ਅਤੇ ਉਨ੍ਹਾਂ ਨੂੰ ਜੁਡ਼ੀ ਤਮਾਮ ਤਕਨੀਕੀ ਅਤੇ ਵਿਗਿਆਨ ਦਾ ਪੜ੍ਹਾਈ ਅਤੇ ਕਾਰਜ ਹੈ। ਜਿਆਦਾਤਰ ਜਗ੍ਹਾ ਇਸਵਿੱਚ ਇਲੇਕਟਰਾਨਿਕਸ ਵੀ ਸ਼ਾਮਿਲ ਰਹਿੰਦਾ ਹੈ। ਇਸ ਵਿੱਚ ਮੁੱਖ ਰੂਪ ਵਲੋਂ ਬਿਜਲਈ ਮਸ਼ੀਨੋ ਦੀ ਕਾਰਜ ਢੰਗ ਏਵੰ ਡਿਜਾਇਨ ; ਬਿਜਲਈ ਉਰਜਾ ਦਾ ਉਤਪਾਦਨ, ਸੰਚਰਣ, ਵੰਡ, ਵਰਤੋ ; ਪਾਵਰ ਏਲੇਕਟਰਾਨਿਕਸ ; ਨਿਅੰਤਰਣ ਤੰਤਰ ; ਅਤੇ ਏਲੇਕਟਰਾਨਿਕਸ ਦਾ ਪੜ੍ਹਾਈ ਕੀਤਾ ਜਾਂਦਾ ਹੈ।
ਕੈਨੇਡਾ (ਅੰਗਰੇਜ਼ੀ: Canada ਖੈਨਡਾ) ਉੱਤਰੀ ਅਮਰੀਕਾ ਦਾ ਇੱਕ ਦੇਸ਼ ਹੈ, ਜਿਸ ਵਿੱਚ ਅੰਗਰੇਜ਼ੀ, ਫ਼ਰਾਂਸੀਸੀ ਅਤੇ ਪੰਜਾਬੀ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਇਸ ਦੇਸ਼ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹਨ। ਕੈਨੇਡਾ ਵਿੱਚ ਦਸ ਸੂਬੇ ਅਤੇ ਤਿੰਨ ਰਾਜਖੇਤਰ ਹਨ, ਅਤੇ ਇਹ ਦੇਸ਼ ਮਹਾਂਦੀਪ ਦੇ ਉੱਤਰੀ ਹਿੱਸੇ ਵਿੱਚ ਵਸਿਆ ਹੋਇਆ ਹੈ। ਪੂਰਬ ਵਿੱਚ ਅੰਧ ਮਹਾਂਸਾਗਰ ਅਤੇ ਪੱਛਮ ਵਿੱਚ ਪ੍ਰਸ਼ਾਂਤ ਮਹਾਂਸਾਗਰ ਨੂੰ ਛੂੰਹਦਾ ਹੋਇਆ ਇਹ ਦੇਸ਼ 9.9 ਲੱਖ ਵਰਗ ਕਿਲੋਮੀਟਰ ਦੇ ਖੇਤਰਫਲ ਉੱਤੇ ਪਸਰਿਆ ਹੋਇਆ ਹੈ। ਕੈਨੇਡਾ ਦੁਨੀਆਂ ਦਾ ਦੂਜਾ ਸਭ ਤੋਂ ਵੱਡਾ ਦੇਸ਼ ਹੈ ਅਤੇ ਇਸਦੀ ਅਮਰੀਕਾ ਨਾਲ਼ ਸਰਹੱਦ ਦੁਨੀਆਂ ਦੀਆਂ ਸਭ ਤੋਂ ਲੰਮੀਆਂ ਸਰਹੱਦਾਂ 'ਚੋ ਇੱਕ ਹੈ।
ਦੂਜੀ ਸੰਸਾਰ ਜੰਗ' (ਅੰਗਰੇਜੀ: World War II) 1939 ਤੋਂ 1945 ਤੱਕ ਚੱਲਣ ਵਾਲੀ ਸੰਸਾਰ-ਪੱਧਰ ਦੀ ਜੰਗ ਸੀ। ਲਗਪਗ 70 ਦੇਸ਼ਾਂ ਦੀਆਂ ਥਲ, ਜਲ ਅਤੇ ਹਵਾਈ ਸੈਨਾਵਾਂ ਇਸ ਯੁੱਧ ਵਿੱਚ ਸ਼ਾਮਿਲ ਸਨ। ਇਸ ਯੁੱਧ ਵਿੱਚ ਸੰਸਾਰ ਦੋ ਭਾਗਾਂ ਵਿੱਚ ਵੰਡਿਆ ਹੋਇਆ ਸੀ - ਮਿੱਤਰ ਰਾਸ਼ਟਰ ਅਤੇ ਧੁਰੀ ਰਾਸ਼ਟਰ। ਇਸ ਯੁੱਧ ਦੇ ਦੌਰਾਨ ਪੂਰਨ ਯੁੱਧ ਦਾ ਮਨੋਭਾਵ ਪ੍ਰਚਲਨ ਵਿੱਚ ਆਇਆ ਕਿਉਂਕਿ ਇਸ ਯੁੱਧ ਵਿੱਚ ਸ਼ਾਮਿਲ ਸਾਰੀਆਂ ਮਹਾਸ਼ਕਤੀਆਂ ਨੇ ਆਪਣੀ ਆਰਥਿਕ , ਉਦਯੋਗਿਕ ਅਤੇ ਵਿਗਿਆਨਕ ਸਮਰੱਥਾ ਇਸ ਯੁੱਧ ਵਿੱਚ ਝੋਂਕ ਦਿੱਤੀ ਸੀ। ਇਸ ਯੁੱਧ ਵਿੱਚ ਵੱਖ-ਵੱਖ ਰਾਸ਼ਟਰਾਂ ਦੇ ਲਗਪਗ 10 ਕਰੋੜ ਫੌਜੀਆਂ ਨੇ ਹਿੱਸਾ ਲਿਆ ਅਤੇ ਇਹ ਮਨੁੱਖੀ ਇਤਹਾਸ ਦਾ ਸਭ ਤੋਂ ਖੂਨੀ ਯੁੱਧ ਸਾਬਿਤ ਹੋਇਆ। ਇਸ ਮਹਾਂਯੁੱਧ ਵਿੱਚ 5 ਤੋਂ 7 ਕਰੋੜ ਮਨੁੱਖੀ ਜਾਨਾਂ ਗਈਆਂ ਕਿਉਂਕਿ ਇਸਦੇ ਮਹੱਤਵਪੂਰਨ ਘਟਨਾਕ੍ਰਮ ਵਿੱਚ ਗ਼ੈਰ-ਫ਼ੌਜੀ ਨਾਗਰਿਕਾਂ ਦਾ ਕਤਲ ਅਜ਼ਾਦੀ, ਜਿਸ ਵਿੱਚ ਹੋਲੋਕਾਸਟ ਵੀ ਸ਼ਾਮਿਲ ਹੈ, ਅਤੇ ਪਰਮਾਣੂ ਹਥਿਆਰਾਂ ਦਾ ਇੱਕਮਾਤਰ ਇਸਤੇਮਾਲ ਸ਼ਾਮਿਲ ਹੈ। ਇਸ ਕਾਰਨ ਇਹ ਮਨੁੱਖੀ ਇਤਿਹਾਸ ਦਾ ਸਭ ਤੋਂ ਭਿਆਨਕ ਯੁੱਧ ਸੀ।
ਆਸਟਰੇਲੀਆ (ਅੰਗਰੇਜ਼ੀ: Australia ਔਸਟਰੈਈਲੀਆ) ਦੀ ਰਾਜਧਾਨੀ ਕੈਨਬਰਾ ਹੈ। ਇਹ ਦੱਖਣੀ-ਅਰਧਗੋਲੇ ਵਿੱਚ ਹੈ। ਆਸਟ੍ਰੇਲੀਆ ਜ਼ਮੀਨ ਦੇ ਹੇਠਲੇ ਅੰਗ ਦਾ ਦੇਸ਼ ਹੈ। ੲਿਸ ਵਿੱਚ ਆਸਟ੍ਰੇਲੀਆ ਤਸਮਾਨੀਆ ਤੇ ਬਹਰਾਲਕਾਹਲ ਦੇ ਕਈ ਜ਼ਜ਼ੀਰੇ ਆਉਂਦੇ ਹਨ। ਰਕਬੇ ਦੇ ਹਿਸਾਬ ਨਾਲ ਇਹ ਦੁਨੀਆ ਦਾ 6ਵਾਂ ਵੱਡਾ ਦੇਸ਼ ਹੈ। ਪਾਪੂਆ ਨਿਯੋਗਨੀ, ਚੜ੍ਹਦਾ ਤੈਮੂਰ ਤੇ ਇੰਡੋਨੇਸ਼ੀਆ ੲਿਸਦੇ ਉੱਤਰ ਵਿੱਚ, ਨਿਊ ਕੀਲੀਡੋਨਿਆ ੲਿਸਦੇ ਚੜ੍ਹਦੇ ਵੱਲ ਤੇ ਨਿਊਜ਼ੀਲੈਂਡ ੲਿਸਦੇ ਚੜ੍ਹਦੇ ਦੱਖਣ ਵੱਲ ਹੈ। ਇੱਥੇ ਅੰਗਰੇਜ਼ੀ ਭਾਸ਼ਾ ਬੋਲੀ ਜਾਂਦੀ ਹੈ। ੲਿੱਥੋਂ ਦੀ ਜਨਸੰਖਿਆ 22,930,253 ਹੈ। ਜ਼ਿਆਦਾਤਰ ਲੋਕ ਬਰਤਾਨੀਆ ਤੋਂ ਆੲੇ ਹਨ। ਬਰਤਾਨੀਆ ਦੀ ਮਲਿਕਾ, ਮਲਿਕਾ ਅੱਲਜ਼ਬਿੱਥ II ੲਿਸ ਦੇਸ਼ ਦੀ ਵੀ ਆਗੂ ਹੈ।
ਭਾਰਤ, ਸੰਸਦੀ ਪ੍ਰਣਾਲੀ ਦੀ ਸਰਕਾਰ ਵਾਲਾ ਇੱਕ ਆਜਾਦ, ਪ੍ਰਭੁਸੱਤਾਸੰਪੰਨ, ਸਮਾਜਵਾਦੀ ਲੋਕਤੰਤਰਾਤਮਕ ਲੋਕ-ਰਾਜ ਹੈ। ਇਹ ਲੋਕ-ਰਾਜ ਭਾਰਤ ਦੇ ਸੰਵਿਧਾਨ ਦੇ ਅਨੁਸਾਰ ਸ਼ਾਸਿਤ ਹੈ। ਭਾਰਤ ਦਾ ਸੰਵਿਧਾਨ ਸੰਵਿਧਾਨ ਸਭਾ ਦੁਆਰਾ 26 ਨਵੰਬਰ 1949 ਨੂੰ ਪਾਰਿਤ ਹੋਇਆ ਅਤੇ 26 ਜਨਵਰੀ 1950 ਨੂੰ ਲਾਗੂ ਹੋਇਆ। 26 ਜਨਵਰੀ ਦਾ ਦਿਨ ਭਾਰਤ ਵਿੱਚ ਗਣਤੰਤਰ ਦਿਨ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ।
ਲੋਹੜੀ (ਦੇਵਨਾਗਰੀ:लोहड़ी, ਸ਼ਾਹਮੁਖੀ: لوہڑی) ਉੱਤਰੀ ਭਾਰਤ ਦਾ, ਖ਼ਾਸ ਕਰ ਪੰਜਾਬ ਅਤੇ ਹਰਿਆਣੇ ਦਾ ਖੇਤੀਬਾੜੀ ਨਾਲ ਸਬੰਧਤ ਇੱਕ ਮਸ਼ਹੂਰ ਤਿਉਹਾਰ ਹੈ ਅਤੇ ਪੰਜਾਬ ਅਤੇ ਹਰਿਆਣਾ ਤੋਂ ਇਲਾਵਾ ਇਹ ਹਿਮਾਚਲ ਪ੍ਰਦੇਸ਼ ਅਤੇ ਦਿੱਲੀ ਵਿੱਚ ਵੀ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਇਹ ਸਰਦੀਆਂ ਦੇ ਅੰਤ ਅਤੇ ਹਾੜ੍ਹੀ ਦੀਆਂ ਫ਼ਸਲਾਂ ਦੇ ਪ੍ਰਫੁੱਲਤ ਹੋਣ ਦਾ ਤਿਉਹਾਰ ਹੈ। ਜਿਸ ਘਰ ਮੁੰਡੇ ਨੇ ਜਨਮ ਲਿਆ ਹੋਵੇ ਉਹਦੀ ਪਹਿਲੀ ਲੋਹੜੀ ਵਜੋਂ ਇਸ ਤਿਉਹਾਰ ਨੂੰ ਵੱਡੇ ਜੋਸ਼ ਨਾਲ ਮਨਾਇਆ ਜਾਂਦਾ ਹੈ। ਕੁਆਰੀਆਂ ਪੰਜਾਬੀ ਕੁੜੀਆਂ ਲਈ ਵੀ ਇਹ ਵਿਸ਼ੇਸ਼ ਅਹਿਮੀਅਤ ਦਾ ਧਾਰਨੀ ਹੈ। ਵਣਜਾਰਾ ਬੇਦੀ ਦਾ ਮੰਨਣਾ ਹੈ ਕਿ ‘ਲੋਹੜੀ ਪੰਜਾਬ ਵਿੱਚ ਪ੍ਰਚੱਲਿਤ ਕਿਸੇ ਸਮੇਂ ਸੂਰਜ ਦੇਵ ਦੀ ਪੂਜਾ ਦੀ ਹੀ ਰਹਿੰਦ ਹੈ। ਕੱਤਕ ਵਿੱਚ ਸੂਰਜ ਧਰਤੀ ਤੋਂ ਕਾਫ਼ੀ ਦੂਰ ਹੁੰਦਾ ਹੈ ਤੇ ਉਸ ਦੀਆਂ ਕਿਰਨਾਂ ਧਰਤੀ ਉੱਤੇ ਪਹੁੰਚਦਿਆਂ ਬਹੁਤੀਆਂ ਗਰਮ ਨਹੀਂ ਰਹਿੰਦੀਆਂ। ਪੁਰਾਤਨ ਕਾਲ ਵਿੱਚ ਲੋਕ ਇਸ ਪ੍ਰਕਿਰਿਆ ਨੂੰ ਸੂਰਜ ਦੀ ਤਪਸ਼ ਘਟ ਜਾਣ ਨਾਲ ਜੋੜਦੇ ਸਨ। ਸੂਰਜ ਦੇ ਚਾਨਣ ਤੇ ਤਪਸ਼ ਨੂੰ ਮੁੜ ਸੁਰਜੀਤ ਕਰਨ ਲਈ ਲੋਹੜੀ ਦੀ ਅੱਗ ਬਾਲ਼ੀ ਜਾਂਦੀ ਸੀ। ਇਹ ਲੋਕ ਮਨ ਦੀ ਹੀ ਇੱਕ ਪ੍ਰਵਿਰਤੀ ਸੂਰਜ ਨੂੰ ਰੌਸ਼ਨੀ ਤੇ ਗਰਮੀ ਦੇਣ ਦਾ ਪੁਰਾਤਨ ਲੋਕਧਾਰਾਈ ਢੰਗ ਸੀ।'
ਵਿਸ਼ਵਕੋਸ਼ ਇੱਕ ਅਜਿਹੀ ਕਿਤਾਬ ਨੂੰ ਕਿਹਾ ਜਾਂਦਾ ਹੈ ਜਿਸ ਵਿੱਚ ਦੁਨੀਆਂ ਭਰ ਦੇ ਵੱਖ-ਵੱਖ ਵਿਸ਼ਿਆਂ ਸੰਬੰਧੀ ਗਿਆਨ ਦਰਜ ਹੋਵੇ। ਇਸ ਵਿੱਚ ਗਿਆਨ ਦੀ ਸਾਰੀ ਸ਼ਾਖਾਵਾਂ ਦਾ ਸਮੂਹ ਹੁੰਦਾ ਹੈ। ਇਸ ਵਿੱਚ ਵਰਨਮਾਲਾ ਦੇ ਰੂਪ ਵਿੱਚ ਲੇਖ ਤੇ ਇੰਦਰਾਜ਼ ਹੁੰਦੇ ਹਨ ਜਿੰਨਾ ਉੱਤੇ ਸਾਰਹੀਣ ਤੇ ਸੰਖੇਪ ਵਿੱਚ ਜਾਣਕਾਰੀ ਦਿੱਤੀ ਹੁੰਦੀ ਹੈ। ਵਿਸ਼ਵਕੋਸ਼ ਅੰਗ੍ਰੇਜੀ ਸ਼ਬਦ "ਐਨਸਾਈਕਲੋਪੀਡੀਆ" ਦਾ ਸਮਾਂਤਰ ਹੈ ਜੋ ਕੀ (ਐਨ = ਏ ਸਰਕਲ ਤੇ ਪੀਡੀਆ = ਐਜੂਕੇਸ਼ਨ) ਤੋਂ ਲਿਆ ਗਿਆ ਹੈ।
ਉਪਗ੍ਰਹਿ (ਅੰਗਰੇਜੀ: Satellite) ਦੋ ਤਰਾਂ ਦੇ ਹੁੰਦੇ ਹਨ- ਮਾਨਵ ਨਿਰਮਤ ਅਤੇ ਕੁਦਰਤੀ। ਜਦੋ ਕੋਈ ਪਦਾਰਥ (Object) ਦੂਜੇ ਦਾ ਚੱਕਰ ਕੱਟਦਾ ਹੈ ਤਾ ਓਹ ਉਪਗ੍ਰਹਿ ਕਹਾਉਂਦਾ ਹੈ। ਧਰਤੀ ਦੇ ਵਰਤਮਾਨ ਵਿੱਚ 11 ਪ੍ਰਕਿਰਤਕ ਉਪਗ੍ਰਹਿ ਅਤੇ 11ਵੇਂ ਉਪਗ੍ਰਹਿ ਦੀ ਖੋਜ 1987 ਵਿੱਚ ਕੀਤੀ ਗਈ ਇਹ ਗ੍ਰਹਿ ਸੂਰਜ ਤੋ ਲੱਗਭੱਗ 1500 ਕਰੋੜ ਕਿਲੋਮੀਟਰ ਦੂਰ ਹੈ। ਇਹ ਗ੍ਰਹਿ R26-27 ਤੇ ਸਥਿਤ ਹੈ। ਉਧਾਰਨ ਲਈ ਚੰਦਰਮਾ ਧਰਤੀ ਦਾ ਪ੍ਰਕਿਰਤਕ ਉਪਗ੍ਰਹ ਹੈ ਅਤੇ ਨਾਸਾ ਦਾ ਸਪੇਸ ਸਟੇਸ਼ਨ ਇੱਕ ਮਾਨਵ ਨਿਰਮਿਤ ਉਪਗ੍ਰਹਿ ਹੈ। ਵੱਖ ਵੱਖ ਦੇਸ਼ਾਂ ਦੇ ਸੱਤ ਹਜ਼ਾਰ ਤੋਂ ਵੱਧ ਬਨਾਉਟੀ ਉਪਗ੍ਰਹਿ ਆਕਾਸ਼ ਵਿੱਚ ਧਰਤੀ ਦੁਆਲੇ ਚੱਕਰ ਲਗਾ ਰਹੇ ਹਨ।
ਮੈਕਸੀਕੋ (ਸਪੇਨੀ: México) ਉੱਤਰੀ ਅਮਰੀਕਾ ਦਾ ਇੱਕ ਦੇਸ਼ ਹੈ। ਇਸ ਦੇ ਉੱਤਰ ਵਿੱਚ ਅਮਰੀਕਾ, ਦੱਖਣ ਅਤੇ ਪੱਛਮ ਵਿੱਚ ਪ੍ਰਸ਼ਾਂਤ ਮਹਾਂਸਾਗਰ, ਦੱਖਣ-ਪੂਰਬ ਵਿੱਚ ਗੁਆਟੇਮਾਲਾ ਅਤੇ ਕੈਰੀਬੀਅਨ ਸਾਗਰ ਅਤੇ ਪੂਰਬ ਵਿੱਚ ਮੈਕਸੀਕੋ ਦੀ ਖਾੜੀ ਹੈ। ਇਹ ਤਕਰੀਬਨ ਦੋ ਮਿਲੀਅਨ ਵਰਗ ਕਿਲੋਮੀਟਰ ਦੇ ਇਲਾਕੇ ਵਿੱਚ ਫੈਲਿਆ ਹੋਇਆ ਹੈ ਅਤੇ 113 ਮਿਲੀਅਨ ਦੀ ਅਬਾਦੀ ਨਾਲ ਦੁਨੀਆਂ ਦਾ ਗਿਆਰਵਾਂ ਸਭ ਤੋਂ ਵੱਧ ਅਬਾਦੀ ਵਾਲਾ ਅਤੇ ਦੁਨੀਆਂ ਦਾ ਸਭ ਤੋਂ ਸਪੈਨਿਸ਼ ਬੋਲਦੀ ਅਬਾਦੀ ਵਾਲਾ ਦੇਸ਼ ਹੈ।
ਯਹੂਦੀ ਘੱਲੂਘਾਰਾ ਜਾਂ ਹੋਲੋਕਾਸਟ (ਯੂਨਾਨੀ ὁλόκαυστος holókaustos ਤੋਂ: hólos, "ਸਮੁੱਚਾ" ਅਤੇ kaustós, "ਝੁਲਸਿਆ") ਜਿਹਨੂੰ ਸ਼ੋਆਹ (ਹਿਬਰੂ: השואה, ਹਾਸ਼ੋਆਹ, "ਆਫ਼ਤ"; ਯਿੱਦੀ: חורבן, ਚੁਰਬਨ ਜਾਂ ਹੁਰਬਨ, "ਤਬਾਹੀ" ਲਈ ਹਿਬਰੂ ਸ਼ਬਦ) ਵੀ ਆਖਿਆ ਜਾਂਦਾ ਹੈ, ਦੂਜੀ ਵਿਸ਼ਵ ਜੰਗ ਦੌਰਾਨ ਲਗਭਗ ਸੱਠ ਲੱਖ ਯਹੂਦੀਆਂ ਦੀ ਨਸਲਕੁਸ਼ੀ ਜਾਂ ਕਤਲੇਆਮ ਸੀ। ਇਹ ਨਸਲਕੁਸ਼ੀ ਅਡੋਲਫ਼ ਹਿਟਲਰ ਅਤੇ ਨਾਜ਼ੀ ਪਾਰਟੀ ਦੀ ਰਹਿਨੁਮਾਈ ਹੇਠਲੇ ਨਾਜ਼ੀ ਜਰਮਨੀ ਰਾਹੀਂ ਕਰਵਾਇਆ ਗਿਆ, ਸਰਕਾਰ ਦੀ ਸਰਪ੍ਰਸਤੀ-ਪ੍ਰਾਪਤ, ਹੱਤਿਆ ਦਾ ਇੱਕ ਯੋਜਨਾਬੱਧ ਸਿਲਸਿਲਾ ਸੀ ਜੋ ਸਾਰੇ ਦੇ ਸਾਰੇ ਜਰਮਨ ਰਾਈਸ਼ ਅਤੇ ਜਰਮਨ ਦੇ ਕਬਜ਼ੇ ਹੇਠ ਰਾਜਖੇਤਰਾਂ ਵਿੱਚ ਵਾਪਰਿਆ।
ਗੁਰੂ ਹਰਗੋਬਿੰਦ ਸਾਹਿਬ ਜੀ (5 ਜੁਲਾਈ 1595 – 19 ਮਾਰਚ 1644) ਸਿੱਖਾਂ ਦੇ ਛੇਵੇਂ ਗੁਰੂ ਸਨ )ਅਤੇ 25 ਮਈ 1606 ਨੂੰ, ਆਪਣੇ ਪਿਤਾ ਗੁਰੂ ਅਰਜਨ ਦੇਵ ਜੀ ਦੇ ਨਕਸ਼ੇ ਕਦਮ ਉੱਤੇ ਚਲਦੇ ਹੋਏ, ਗੁਰੂ ਬਣੇ। ਇਹਨਾਂ ਨੂੰ ਸੱਚਾ ਪਾਦਸ਼ਾਹ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਆਪ ਦਾ ਜਨਮ ਪਿਤਾ ਗੁਰੂ ਅਰਜਨ ਦੇਵ ਜੀ ਅਤੇ ਮਾਤਾ ਗੰਗਾ ਜੀ ਦੇ ਗ੍ਰਹਿ ਪਿੰਡ ਵਡਾਲੀ ਜ਼ਿਲਾ ਅੰਮ੍ਰਿਤਸਰ ਵਿਖੇ ਹੋਇਆ। ਆਪ ਦਾ ਵਿਆਹ ਗੁਰੂ ਮਹਿਲ ਦਮੋਦਰੀ ਜੀ ਨਾਲ 1604 ਅਤੇ ਮਾਤਾ ਨਾਨਕੀ ਜੀ 1613 ਅਤੇ ਮਾਤਾ ਮਹਾ ਦੇਵੀ (ਮਰਵਾਹੀ) ਨੂੰ ਹੋਇਆ।
ਵਿਨਾਇਕ ਦਮੋਦਰ ਸਾਵਰਕਰ (28 ਮਈ 1883 – 26 ਫ਼ਰਵਰੀ 1966) ਇੱਕ ਭਾਰਤੀ ਆਜ਼ਾਦੀ ਘੁਲਾਟੀਏ ਅਤੇ ਉੱਚ ਕੋਟੀ ਦੇ ਲੇਖਕ ਅਤੇ ਕਵੀ ਸਨ। ਉਹਨਾਂ ਨੂੰ ਵੀਰ ਸਾਵਰਕਰ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਸੀ। ਉਹਨਾਂ ਨੇ ਹਿੰਦੂਆਂ ਵਿੱਚੋਂ ਜਾਤ ਪ੍ਰਥਾ ਨੂੰ ਪੂਰੀ ਤਰ੍ਹਾਂ ਖਤਮ ਕਰਨ ਦੀ ਅਗਵਾਈ ਕੀਤੀ ਅਤੇ ਧਰਮ ਤਬਦੀਲ ਕਰ ਚੁੱਕੇ ਹਿੰਦੂਆਂ ਨੂੰ ਮੁੜ ਤੋਂ ਹਿੰਦੂ ਬਣਾਉਣ ਦਾ ਵਿਚਾਰ ਦਿੱਤਾ। ਉਹਨਾਂ ਨੇ ਹਿੰਦੂ ਰਾਸ਼ਟਰ ਦੀ ਰਾਜਨੀਤਿਕ ਵਿਚਾਰਧਾਰਾ ਹਿੰਦੂਤਵ ਨੂੰ ਵਿਕਸਿਤ ਕਰਨ ਵਿੱਚ ਓਹਨਾ ਨੇ ਬੜਾ ਖ਼ਾਸ ਯੋਗਦਾਨ ਦਿੱਤਾ। ਉਹਨਾਂ ਅਨੁਸਾਰ ਇਹ ਹਿੰਦੂ ਵਿਚਾਰਧਾਰਾ ਤੋਂ ਵੱਖ ਹੈ। ਸਾਵਰਕਰ ਦੇ ਹਿੰਦੂਤਵ ਦਾ ਉਦੇਸ਼ ਇੱਕ ਸਮੂਹਿਕ ਹਿੰਦੂ ਪਹਿਚਾਣ ਬਣਾਉਣਾ ਸੀ।
ਪੰਡੋਰਾ (ਯੂਨਾਨੀ: Πανδώρα, πᾶν, ਪੈਨ,ਯਾਨੀ "ਸਰਬ" ਅਤੇ δῶρον, ਡੋਰੋਨ, ਯਾਨੀ "ਉਪਹਾਰ", ਇਸ ਤਰ੍ਹਾਂ ਅਰਥ ਹੋਇਆ "ਸਰਬ ਵਰੋਸਾਈ", ਜਾਂ "ਸਰਬ-ਦਾਤਾ") ਯੂਨਾਨੀ ਮਿਥਹਾਸ ਵਿੱਚ ਜਿਊਸ ਦੇ ਹੁਕਮ ਨਾਲ ਦੇਵਤਿਆਂ ਦੁਆਰਾ, ਖਾਸ ਕਰ ਹਿਫ਼ਾਇਸਤੋਸ ਅਤੇ ਐਥੀਨਾ ਦੁਆਰਾ ਸਾਜੀ ਗਈ ਪਹਿਲੀ ਔਰਤ ਸੀ। ਹਿਫ਼ਾਇਸਤੋਸ ਨੇ ਗਿੱਲੀ ਮਿੱਟੀ ਨਾਲ ਪੁਤਲਾ ਤਿਆਰ ਕੀਤਾ ਤਾਂ ਅਫ਼ਰੋਦੀਤੀ ਨੇ ਪੰਡੋਰਾ ਨੂੰ ਸੁਹੱਪਣ ਦੇ ਨਾਲ ਨਾਲ ਖ਼ੁਸ਼ ਕਰਨ ਅਤੇ ਬਹਿਕਾਉਣ ਦੀ ਕਲਾ ਵੀ ਸਿਖਾਈ। ਐਥੀਨੀ ਦੇਵੀ ਨੇ ਇਸ ਪੁਤਲੇ ਵਿੱਚ ਜਾਨ ਪਾਈ।
ਅੱਛਰ ਸਿੰਘ (18 ਜਨਵਰੀ, 1892-6 ਅਗਸਤ, 1976) ਦਾ ਜਨਮ ਸ: ਹੁਕਮ ਸਿੰਘ ਦੇ ਗ੍ਰਹਿ ਵਿਖੇ ਮਾਤਾ ਗੰਗੀ ਦੀ ਕੁੱਖ ਲਾਹੌਰ ਜ਼ਿਲ੍ਹੇ ਦੇ ਪਿੰਡ ਘਣੀਏ ਕੇ ਵਿਖੇ ਹੋਇਆ। 15 ਵਰ੍ਹਿਆਂ ਦੀ ਉਮਰ ਵਿਚ ਬਰਮਾ ਚਲੇ ਗਏ। ਉਥੇ ਜਾ ਕੇ ਬਰਮੀ ਤੇ ਉਰਦੂ ਦੀ ਵਿੱਦਿਆ ਪ੍ਰਾਪਤ ਕੀਤੀ। ਇਸ ਤੋਂ ਬਾਅਦ ਬਰਮਾ ਦੀ ਮਿਲਟਰੀ ਪੁਲਿਸ ਵਿਚ ਭਰਤੀ ਹੋ ਗਏ। 1921 ਈ: ਤੱਕ ਵੱਖ-ਵੱਖ ਥਾਵਾਂ 'ਤੇ ਤਾਇਨਾਤ ਰਹੇ ਅਤੇ ਹਵਾਲਦਾਰ ਦਾ ਅਹੁਦਾ ਪ੍ਰਾਪਤ ਕੀਤਾ।
ਟੈਲੀਵਿਜ਼ਨ (ਜਾਂ ਟੀ.ਵੀ) ਦੂਰਸੰਚਾਰ ਦਾ ਇੱਕ ਸਾਧਨ ਹੈ ਜੋ ਵੀਡੀਓ, ਮਤਲਬ ਚੱਲਦੀਆਂ ਤਸਵੀਰਾਂ, ਦਿਖਾਉਂਦਾ ਹੈ। ਸ਼ੁਰੂਆਤੀ ਟੈਲੀਵਿਜ਼ਨਾਂ ਵਿੱਚ ਬੇਰੰਗ (ਕਾਲੇ ਤੇ ਚਿੱਟੇ), ਬੇ-ਅਵਾਜ਼ੀ ਸਚਿੱਤਰ ਦਿਖਾਏ ਜਾਂਦੇ ਸਨ ਪਰ ਹੁਣ ਤਕਨੀਕ ਦਾ ਤੇਜ਼ੀ ਨਾਲ ਵਿਕਾਸ ਹੋਣ ਨਾਲ ਰੰਗਦਾਰ ਟੀਵੀ ਆ ਗਏ। ਦੂਰਦਰਸ਼ਨ ਜਾਂ 'ਟੀਵੀ' ਜਾਂ 'ਟੈਲੀਵੀਜ਼ਨ' ਦੂਰਸੰਚਾਰ ਦਾ ਇੱਕ ਜ਼ਰੀਆ ਹੈ ਜਿਹਨੂੰ ਤਸਵੀਰਾਂ ਅਤੇ ਅਵਾਜ਼ ਨੂੰ ਭੇਜਣ ਅਤੇ ਪਾਉਣ ਵਾਸਤੇ ਵਰਤਿਆ ਜਾਂਦਾ ਹੈ। ਟੀਵੀ ਇੱਕਰੰਗੀ (ਬਲੈਕ ਐਂਡ ਵਾਈਟ), ਰੰਗਦਾਰ ਜਾਂ ਤਿੰਨ-ਪਸਾਰੀ (3ਡੀ) ਤਸਵੀਰਾਂ ਘੱਲਣ ਦੇ ਕਾਬਲ ਹੁੰਦਾ ਹੈ।
ਭਾਰਤ ਸਰਕਾਰ, ਜਿਸ ਨੂੰ ਆਧਿਕਾਰਤ ਤੌਰ ਤੇ ਸਮੂਹ ਸਰਕਾਰ ਅਤੇ ਆਮ ਤੌਰ ਤੇ ਕੇਂਦਰੀ ਸਰਕਾਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ, 28 ਰਾਜਾਂ ਅਤੇ ਸੱਤ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਸਮੂਹ ਇਕਾਈ ਜੋ ਸੰਯੁਕਤ ਤੌਰ ਤੇ ਭਾਰਤੀ ਗਣਰਾਜ ਕਹਾਂਦੀ ਹੈ, ਦੀ ਨਿਅੰਤਰਕ ਪ੍ਰਾਧਿਕਾਰੀ ਹੈ। ਭਾਰਤੀ ਸੰਵਿਧਾਨ ਦਨਾਰਾ ਸਥਾਪਤ ਭਾਰਤ ਸਰਕਾਰ ਨਵੀਂ ਦਿੱਲੀ, ਦਿੱਲੀ ਵਲੋਂ ਕਾਰਜ ਕਰਦੀ ਹੈ। ਭਾਰਤ ਦੇ ਨਾਗਰਿਕਾਂ ਵਲੋਂ ਸਬੰਧਤ ਬੁਨਿਆਦੀ ਦੀਵਾਨੀ ਅਤੇ ਫੌਜਦਾਰੀ ਕਨੂੰਨ ਜਿਵੇਂ ਨਾਗਰਿਕ ਪਰਿਕਿਰਿਆ ਸੰਹਿਤਾ, ਭਾਰਤੀ ਡੰਨ ਸੰਹਿਤਾ, ਦੋਸ਼ ਪਰਿਕਿਰਿਆ ਸੰਹਿਤਾ, ਆਦਿ ਮੁੱਖ ਤੌਰ ਤੇ ਸੰਸਦ ਦੁਆਰਾ ਬਣਾਇਆ ਜਾਂਦਾ ਹੈ। ਸੰਘ ਅਤੇ ਹਰੇਕ ਰਾਜ ਸਰਕਾਰ ਤਿੰਨ ਅੰਗਾਂ ਵਿਧਾਨਪਾਲਿਕਾ, ਕਾਰਜਪਾਲਿਕਾ ਅਤੇ ਨਿਆਂਪਾਲਿਕਾ ਦੇ ਅੰਤਰਗਤ ਕੰਮ ਕਰਦੀ ਹੈ। ਸਮੂਹ ਅਤੇ ਰਾਜ ਸਰਕਾਰਾਂ ਉੱਤੇ ਲਾਗੂ ਕਾਨੂੰਨੀ ਪ੍ਰਣਾਲੀ ਮੁੱਖ ਤੌਰ ਤੇ ਅੰਗਰੇਜ਼ੀ ਸਾਂਝਾ ਅਤੇ ਵਿਧਾਨਿਕ ਕਾਨੂਨ ਤੇ ਆਧਾਰਿਤ ਹੈ। ਭਾਰਤ ਕੁੱਝ ਅਪਵਾਦਾਂ ਦੇ ਨਾਲ ਅੰਤਰਰਾਸ਼ਟਰੀ ਅਦਾਲਤ ਦੇ ਨਿਆਂ ਅਧਿਕਾਰਿਤਾ ਨੂੰ ਸਵੀਕਾਰ ਕਰਦਾ ਹੈ ਮਕਾਮੀ ਪੱਧਰ ਉੱਤੇ ਪੰਚਾਇਤੀ ਰਾਜ ਪ੍ਰਣਾਲੀ ਦੁਆਰਾ ਸ਼ਾਸਨ ਦਾ ਵਿਕੇਂਦਰੀਕਰਣ ਕੀਤਾ ਗਿਆ ਹੈ। ਭਾਰਤ ਦਾ ਸੰਵਿਧਾਨ ਭਾਰਤ ਨੂੰ ਇੱਕ ਸਾਰਵਭੌਮਿਕ, ਸਮਾਜਵਾਦੀ ਲੋਕ-ਰਾਜ ਦੀ ਉਪਾਧਿ ਦਿੰਦਾ ਹੈ। ਭਾਰਤ ਇੱਕ ਲੋਕੰਤਰਿਕ ਲੋਕ-ਰਾਜ ਹੈ, ਜਿਹੜਾ ਦੋ ਸਦਨੀ ਸੰਸਦ ਵੇਸਟਮਿੰਸਟਰ ਸ਼ੈਲੀ ਦੇ ਸੰਸਦੀ ਪ੍ਰਣਾਲੀ ਦੁਆਰਾ ਸੰਚਾਲਿਤ ਹੈ। ਇਸ ਦੇ ਸ਼ਾਸਨ ਵਿੱਚ ਤਿੰਨ ਮੁੱਖ ਅੰਗ ਹਨ: ਵਿਧਾਨਪਾਲਿਕਾ, ਕਾਰਜਪਾਲਿਕਾ ਅਤੇ ਨਿਆਂਪਾਲਿਕਾ।
ਯੂਰੋ (ਨਿਸ਼ਾਨ: €; ਕੋਡ: EUR) ਯੂਰਪੀ ਸੰਘ ਦੀਆਂ ਸੰਸਥਾਵਾਂ ਵੱਲੋਂ ਵਰਤੀ ਜਾਂਦੀ ਮੁਦਰਾ ਹੈ ਅਤੇ ਯੂਰੋਜੋਨ ਦੀ ਅਧਿਕਾਰਕ ਮੁਦਰਾ ਹੈ ਜਿਸ ਵਿੱਚ ਇਸ ਸੰਘ ਦੇ 28 ਮੈਂਬਰਾਂ ਵਿੱਚੋਂ 18 ਸ਼ਾਮਲ ਹਨ: ਆਸਟਰੀਆ, ਬੈਲਜੀਅਮ, ਸਾਈਪ੍ਰਸ, ਇਸਤੋਨੀਆ, ਫ਼ਿਨਲੈਂਡ, ਫ਼ਰਾਂਸ, ਜਰਮਨੀ, ਯੂਨਾਨ, ਆਇਰਲੈਂਡ, ਇਟਲੀ, ਲਕਸਮਬਰਗ, ਮਾਲਟਾ, ਨੀਦਰਲੈਂਡ, ਪੁਰਤਗਾਲ, ਸਲੋਵਾਕੀਆ, ਸਲੋਵੇਨੀਆ ਅਤੇ ਸਪੇਨ। ਇਹ ਮੁਦਰਾ ਪੰਜ ਹੋਰਨਾਂ ਮੁਥਾਜ ਯੂਰਪੀ ਦੇਸ਼ਾਂ ਵਿੱਚ ਵੀ ਵਰਤੀ ਜਾਂਦੀ ਹੈ ਅਤੇ ਨਤੀਜੇ ਵਜੋਂ ਰੋਜ਼ਾਨਾ ਇਹਨੂੰ ਲਗਭਗ 33.2 ਕਰੋੜ ਯੂਰਪੀਆਂ ਵੱਲੋਂ ਵਰਤੀ ਜਾਂਦੀ ਹੈ। ਇਹ ਤੋਂ ਬਗ਼ੈਰ ਦੁਨੀਆਂ ਭਰ ਵਿੱਚ 17.5 ਕਰੋੜ ਲੋਕ—ਅਫ਼ਰੀਕਾ ਦੇ 15 ਕਰੋੜ ਲੋਕਾਂ ਸਮੇਤ—ਯੂਰੋ ਨਾਲ਼ ਜੁੜੀਆਂ ਹੋਈਆਂ ਮੁਦਰਾਵਾਂ ਵਰਤਦੇ ਹਨ।
ਲੰਡਨ (ਅੰਗਰੇਜ਼ੀ: London; ਪਾਠ: /ˈlʌndən/) ਇੰਗਲੈਂਡ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਅਤੇ ਅਹਿਮ ਸ਼ਹਿਰ ਹੈ। ਇਹ ਇੰਗਲੈਂਡ ਦੇ ਉੱਘੇ ਦਰਿਆ ਥੈਮਸ ਦੇ ਕਿਨਾਰੇ ਵਸਿਆ ਹੋਇਆ ਹੈ। ਕਲਾ, ਫ਼ੈਸ਼ਨ, ਅਰਥਿਕਤਾ, ਸੱਭਿਆਚਾਰ, ਸਿੱਖਿਆ, ਮਨੋਰੰਜਨ ਆਦਿ ਵਿੱਚ ਇਹ ਦੁਨੀਆਂ ਦਾ ਇੱਕ ਮੋਹਰੀ ਸ਼ਹਿਰ ਹੈ। ਇਸਨੂੰ ਰੋਮਨ ਲੋਕਾਂ ਨੇ ਵਸਾਇਆ ਅਤੇ ਇਸ ਦਾ ਨਾਂ ਲੰਡੀਨੀਅਮ (Londinium; ਜਾਂ ਰੋਮਨ ਲੰਡਨ) ਰੱਖਿਆ ਸੀ।
ਬਸੰਤ ਪੰਚਮੀ (ਦੇਵਨਾਗਰੀ: वसन्त पञ्चमी) ਬਸੰਤ ਵਿੱਚ ਮਨਾਏ ਜਾਣ ਵਾਲਾ ਬਸੰਤ ਰੁੱਤ ਦਾ ਸਵਾਗਤੀ ਤਿਉਹਾਰ ਹੈ। ਇਸਨੂੰ ਕਈ ਲੋਕ ਸਰਸਵਤੀ ਪੂਜਾ ਜਾਂ ਸ਼੍ਰੀਪੰਚਮੀ (ਦੇਵਨਾਗਰੀ :श्रीपञ्चमी) ਵੀ ਕਹਿੰਦੇ ਹਨ ਅਤੇ ਵੇਦਾਂ ਵਿੱਚ ਇਸਦਾ ਸੰਬੰਧ ਸਰਸਵਤੀ ਦੇਵੀ ਨਾਲ ਦੱਸਿਆ ਜਾਂਦਾ ਹੈ ਜੋ ਹਿੰਦੂ ਮੱਤ ਵਿੱਚ ਗਿਆਨ, ਸੰਗੀਤ ਅਤੇ ਕਲਾ ਦੀ ਦੇਵੀ ਮੰਨੀ ਜਾਂਦੀ ਹੈ। ਬਹਾਰ ਰੁੱਤ ਨਾਲ਼ ਸੰਬੰਧਿਤ ਇਹ ਪ੍ਰਸਿੱਧ ਤਿਉਹਾਰ ਜੋ ਮਾਘ ਦੇ ਸੁਦੀ ਪੰਜ ਨੂੰ ਸਾਰੇ ਪੰਜਾਬ ਵਿੱਚ ਬੜੇ ਚਾਅ ਤੇ ਮਲਾਹ ਨਾਲ਼ ਮਨਾਇਆ ਜਾਂਦਾ ਹੈ । ਬਸੰਤ ਪੰਚਮੀ ਤੋਂ ਬਹਾਰ ਰੁੱਤ ਦਾ ਅਨੁਮਾਨ ਲਗਾਇਆ ਜਾਂਦਾ ਹੈ । ਇਹ ਤਿਉਹਾਰ ਮੁੱਢ ਕਦੀਮ ਤੋਂ ਚੱਲਿਆ ਆ ਰਿਹਾ ਹੈ । ਸਾਡੇ ਵਡਿੱਕਿਆਂ ਵਿੱਚ ਇਹ ਤਿਉਹਾਰ ‘ਸੁਵੰਨਤਾ’ ਦੇ ਨਾਂ ਨਾਲ਼ ਪ੍ਰਸਿੱਧ ਸੀ । ਉਹ ਇਸ ਮੌਕੇ ਉੱਤੇ ਕਾਮ ਦੇਵ ਦੀ ਉਪਾਸਨਾ ਕਰਦੇ ਅਤੇ ਗੁਲਾਬੀ ਰੰਗ ਦੇ ਕੱਪੜੇ ਪਹਿਨ ਕੇ ਟੋਲੀਆਂ ਵਿੱਚ ਤੇ ਗਾਉਂਦੇ ਸਨ । ਅੱਜ ਕੱਲ੍ਹ ਬਸੰਤ ਵਾਲ਼ੇ ਦਿਨ ਪੀਲੇ ਕੱਪੜੇ ਪਹਿਨਣ ਦਾ ਰਿਵਾਜ ਹੈ । ਬਸੰਤ ਦੇ ਆਗਮਨ ਦੇ ਨਾਲ਼ ਸਾਰੇ ਪੰਜਾਬ ਦੇ ਵਿੱਚ ਨਵੀਂ ਜ਼ਿੰਦਗੀ ਧੜਕ ਉੱਠਦੀ ਹੈ । ਥਾਂ ਥਾਂ ਤੇ ਪਿੰਡਾਂ ਵਿੱਚ ਨਿੱਕੇ ਵੱਡੇ ਮੇਲੇ ਲੱਗਦੇ ਹਨ ਤੇ ਲੋਕੀਂ ਸਰ੍ਹੋਂ ਦੇ ਫੁੱਲ ਵਾਂਗ ਖਿੜ ਕੇ ਇਨ੍ਹਾਂ ਮੇਲਿਆਂ ਦੀ ਰੌਣਕ ਵਧਾਉਂਦੇ ਹਨ । ਪਟਿਆਲ਼ੇ ਤੇ ਛਿਹਰਟੇ ਦੀ ਬਸੰਤ ਪੰਚਮੀ ਖ਼ਾਸ ਤੌਰ ਤੇ ਪ੍ਰਸਿੱਧ ਹੈ । ਦੇਸ਼ ਵੰਡ ਤੋਂ ਪਹਿਲਾਂ ਬਸੰਤ ਪੰਚਮੀ ਦਾ ਇੱਕ ਵੱਡਾ ਮੇਲਾ ਹਕੀਕਤ ਰਾਏ ਦੀ ਸਮਾਧ ਉੱਤੇ ਲਾਹੌਰ ਵਿੱਚ ਲੱਗਿਆ ਕਰਦਾ ਸੀ । ਧਰਮੀ ਹਕੀਕਤ ਰਾਏ ਬਸੰਤ ਪੰਚਮੀ ਵਾਲ਼ੇ ਦਿਨ ਲਾਹੌਰ ਵਿੱਚ ਮੁਗ਼ਲ ਹਾਕਮਾਂ ਦੇ ਤੁਅੱਸਬ ਦਾ ਸ਼ਿਕਾਰ ਹੋਇਆ ਸੀ ਅਤੇ ਉਸ ਨੇ ਇਸਲਾਮ ਮੱਤ ਗ੍ਰਹਿਣ ਕਰਨ ਦੀ ਥਾਂ ਸ਼ਹੀਦ ਹੋਣਾ ਵਧੇਰੇ ਪਸੰਦ ਕੀਤਾ । ਭਾਵੇਂ ਇਹ ਮੇਲਾ ਨਿਰੋਲ ਮੌਸਮੀ ਸੀ । ਪਰ ਹਕੀਕਤ ਰਾਏ ਦੀ ਸ਼ਹੀਦੀ ਨੇ ਇਸ ਨਾਲ਼ ਧਾਰਮਿਕ ਅਤੇ ਇਤਿਹਾਸਕ ਭਾਵਨਾ ਵੀ ਜੋੜ ਦਿੱਤੀ । ਬਸੰਤ ਪੰਚਮੀ ਨੂੰ ਲੋਕੀਂ ਆਪਣੀ ਦਿਲਾਂ ਦਾ ਹੁਲਾਸ ਪਤੰਗਾਂ ਉਡਾ ਕੇ ਕਰਦੇ ਹਨ । ਉਸ ਦਿਨ ਸਾਰਾ ਆਕਾਸ਼ ਰੰਗ ਬਰੰਗੀਆਂ ਹਵਾ ਵਿੱਤ ਤਰਦੀਆਂ ਤੇ ਨ੍ਰਿਤ ਕਰਦੀਆਂ ਗੁੱਡੀਆਂ ਨਾਲ਼ ਭਰ ਜਾਂਦਾ ਹੈ । ਇੱਕ ਦਿਨ ਆਕਾਸ਼ ਇੱਕ ਅਥਾਹ ਰੰਗਮੰਚ ਲੱਗਦਾ ਹੈ , ਜਿਸ ਤੇ ਵੰਨ ਸੁਵੰਨੀਆਂ ਗੁੱਡੀਆਂ ਦੇ ਰੂਪ ਵਿੱਚ ਪੰਜਾਬੀਆਂ ਦੇ ਮਨ ਤਰੰਗਿਤ ਹੋਇਆ ਅਠਖੇਲੀਆਂ ਭਰ ਰਿਹਾ ਹੁੰਦਾ ਹੈ । ਬਸੰਤ ਪੰਚਮੀ ਵਾਲ਼ੇ ਦਿਨ ਤੀਵੀਆਂ ਬਸੰਤੀ ਕੱਪੜੇ ਪਹਿਨ ਕੇ ਗਿੱਧਾ ਪਾਉਂਦੀਆਂ ਤੇ ਗੀਤ ਗਾਉਂਦੀਆਂ ਹਨ । ਬਸੰਤ ਪੰਚਮੀ ਦੇ ਗਿੱਧੇ ਨੂੰ ‘ਬਸੰਤੀ ਗਿੱਧਾ’ ਕਿਹਾ ਜਾਂਦਾ ਹੈ । ਬਸੰਤ ਪੰਚਮੀ ਰੁੱਤਾਂ ਦੀ ਤਬਦੀਲੀ ਨਾਲ਼ ਸੰਬੰਧਿਤ ਇੱਕ ਪਰਬ ਹੈ ਜੋ ਮਾਘ ਸੁਦੀ ਪੰਜਵੀਂ ਨੂੰ ਸਾਰੇ ਪੰਜਾਬ ਵਿੱਚ ਧੂਮ ਧਾਮ ਨਾਲ਼ ਮਨਾਇਆ ਜਾਂਦਾ ਹੈ । ‘ ਆਈ ਬਸੰਤ ਪਾਲ਼ਾ ਉਡੰਤ’ ਬਸੰਤ ਆਉਣ ਨਾਲ਼ ਪਾਲ਼ਾ ਖ਼ਤਮ ਹੋਣਾ ਆਰੰਭ ਹੋ ਜਾਂਦਾ ਹੈ ਅਤੇ ਬਹਾਰ ਆ ਜਾਂਦੀ ਹੈ । ਬਸੰਤ ਸਦਾ ਦੀਵਾਲੀ ਸਾਧ ਦੀ ਅੱਠੋਂ ਪਹਿਰ ਬਸੰਤ ਦੀ ਉਕਤੀ ਬਸੰਤ ਰੁੱਤ ਦੀ ਖ਼ੁਸ਼ੀਆਂ ਖੇੜਿਆਂ ਨਾਲ਼ ਜੁੜੇ ਰਹਿਣ ਦਾ ਸੰਕੇਤ ਦਿੰਦੀ ਹੈ । ਭਾਰਤ ਵਿੱਚ ਛੇ ਰੁੱਤਾਂ ਮੰਨੀਆਂ ਜਾਂਦੀਆਂ ਹਨ । ਉਨ੍ਹਾਂ ਵਿੱਚੋਂ ਬਸੰਤ ਰੁੱਤ ਨੂੰ ਰਿਤੂ ਰਾਜ ਕਿਹਾ ਜਾਂਦਾ ਹੈ ਕਿਉਂਕਿ ਬਸੰਤ ਰੁੱਤ ਸਭ ਰੁੱਤਾਂ ਤੋਂ ਉੱਤਮ ਗਿਣੀ ਜਾਂਦੀ ਹੈ । ਇਹ ਰੁੱਤ ਚੇਤ ਤੇ ਵਿਸਾਖ ਦੇ ਮਹੀਨੇ ਹੀ ਰਹਿੰਦੀ ਹੈ । ਮਜ਼ੇ ਦੀ ਗੱਲ ਇਹ ਹੈ ਕਿ ਬਸੰਤ ਪੰਚਮੀ ਮਹੀਨਾ ਪੈਂਤੀ ਕੁ ਦਿਨ ਪਹਿਲਾਂ ਹੀ ਆ ਜਾਂਦੀ ਹੈ । ਇਸ ਸੰਬੰਧ ਇਹ ਕਥਾ ਇਉਂ ਪ੍ਰਚੱਲਿਤ ਹੈ । ਇੱਕ ਵਾਰ ਰੁੱਤਾਂ ਨੇ ਰਿਤੂ ਰਾਜ ਬਸੰਤ ਦਾ ਅਭਿਨੰਦਨ ਕੀਤਾ ਅਤੇ ਆਪਣੇ ਵੱਲੋਂ ਹਰੇਕ ਨੇ ਆਪਣੀ ਉਮਰ ਦੇ ਅੱਠ ਦਿਨ ਬਣਦੇ ਹਨ ਤੇ ਇੱਕ ਮਾਘ ਸ਼ੁਕਲ ਪੰਜਵੀਂ ਅਤੇ ਚੇਤ ਵਦੀ ਪਹਿਲੀ ਵਿੱਚ ਇਤਨੇ ਹੀ ਦਿਨ ਆਉਂਦੇ ਹਨ ।
ਅਲੀ ਇਬਨ ਅਬੀ ਤਾਲਿਬ (ਅਰਬੀ: علي بن أبي طالب, ਲਿਪੀਅੰਤਰਨ: ʿAlī ibn Abī Ṭālib; ੧੩ਵਾਂ ਰਜਬ, ੨੨ ਜਾਂ ੧੬ BH – ੨੧ਵਾਂ ਰਮਦਾਨ, ੪੦ AH; ੨੦ ਸਤੰਬਰ, ੬੦੧ ਜਾਂ ੧੭ ਜੁਲਾਈ, ੬੦੭ ਜਾਂ ੬੦੦ – ੨੭ ਜਨਵਰੀ, ੬੬੧) ਇਸਲਾਮੀ ਰਸੂਲ ਮੁਹੰਮਦ ਦਾ ਜੁਆਈ ਅਤੇ ਪਿਤਰੇਰ ਸੀ ਜਿਹਨੇ ਇਸਲਾਮੀ ਖਿਲਾਫ਼ਤ ਉੱਤੇ ੬੫੬ ਤੋਂ ੬੬੧ ਤੱਕ ਰਾਜ ਕੀਤਾ। ਇਹ ਅਬੂ ਤਾਲਿਬ ਦਾ ਪੁੱਤਰ ਸੀ ਅਤੇ ਸਭ ਤੋਂ ਪਹਿਲਾ ਮਰਦ ਸੀ ਜਿਹਨੇ ਇਸਲਾਮ ਕਬੂਲਿਆ ਸੀ। ਸੁੰਨੀ ਲੋਕ ਅਲੀ ਨੂੰ ਚੌਥਾ ਅਤੇ ਆਖ਼ਰੀ ਰਸ਼ੀਦੁਨ (ਸਹੀ ਰਾਹ 'ਤੇ ਤੁਰਦਾ ਖ਼ਲੀਫ਼ਾ) ਮੰਨਦੇ ਹਨ ਜਦਕਿ ਸ਼ੀਆ ਲੋਕ ਅਲੀ ਨੂੰ ਪਹਿਲਾ ਅਮਾਮ ਗਿਣਦੇ ਹਨ ਅਤੇ ਇਹਨੂੰ ਅਤੇ ਇਹਦੇ ਜਾਨਸ਼ੀਨਾਂ ਨੂੰ ਮੁਹੰਮਦ ਦੇ ਹੱਕਦਾਰ ਵਾਰਸ ਮੰਨਦੇ ਹਨ ਜੋ ਕਿ ਸਾਰੇ ਹੀ ਅਹਿਲ ਅਲ-ਬਇਤ (ਮੁਹੰਮਦ ਦੇ ਟੱਬਰ) ਦੇ ਜੀਅ ਹਨ। ਇਸ ਅਸਹਿਮਤੀ ਨੇ ਉਮਾਹ (ਮੁਸਲਮਾਨ ਭਾਈਚਾਰਾ) ਨੂੰ ਸੁੰਨੀ ਅਤੇ ਸ਼ੀਆ ਸ਼ਾਖਾਂ ਵਿੱਚ ਵੰਡ ਦਿੱਤਾ ਹੈ।
ਜਰਮਨੀ (ਜਰਮਨ: Bundesrepublik Deutschland) ਦੇਸ਼ ਵਿੱਚ ਜਰਮਨ ਭਾਸ਼ਾ ਬੋਲੀ ਜਾਂਦੀ ਹੈ। ਇਥੋਂ ਦੀ ਰਾਜਧਾਨੀ ਬਰਲਿਨ ਹੈ। ਜਰਮਨੀ ਦੇਸ਼ ਕਿਸੇ ਵੇਲੇ ਦੂਜੀ ਸੰਸਾਰ ਜੰਗ ਦਾ ਮੁੱਢ ਸੀ ਅਤੇ ਇੰਜਨੀਅਰਿੰਗ ਦੇ ਖੇਤਰ ਵਿੱਚ ਅੱਜ ਤੱਕ ਇਸ ਦੀ ਮੁਹਾਰਤ ਮੰਨੀ ਜਾਂਦੀ ਹੈ। ਯੂਰਪ ਦਾ ਇਹ ਮੁਲਕ ਯੂਰਪੀ ਯੂਨੀਅਨ ਦਾ ਭਾਗ ਹੈ। ਕਿਸੇ ਵੇਲੇ ਇਹ ਮੁਲਕ ਪੂਰਬੀ ਜਰਮਨੀ ਅਤੇ ਪੱਛਮੀ ਜਰਮਨੀ ਦੇ ਰੂਪ ਵਿੱਚ ਦੋ ਭਾਗਾਂ ਵਿੱਚ ਵੰਡਿਆ ਹੋਇਆ ਸੀ।
ਖੇਡ (ਜਾਂ ਖੇਡਾਂ) ਆਮ ਤੌਰ ਉੱਤੇ ਮੁਕਾਬਲਾਪ੍ਰਸਤ ਅਤੇ ਸਰੀਰਕ ਕੰਮ-ਕਾਜ ਦੀਆਂ ਸਾਰੀਆਂ ਕਿਸਮਾਂ ਹੁੰਦੀਆਂ ਹਨ ਜਿਸ ਦਾ ਮੁੱਖ ਟੀਚਾ, ਬੇਕਾਇਦਾ ਜਾਂ ਜੱਥੇਬੰਦਕ ਹਿੱਸੇਦਾਰੀ ਰਾਹੀਂ, ਸਰੀਰਕ ਯੋਗਤਾ ਅਤੇ ਮੁਹਾਰਤ ਨੂੰ ਕਾਇਮ ਰੱਖਣਾ ਜਾਂ ਸੁਧਾਰਨਾ ਹੁੰਦਾ ਹੈ ਅਤੇ ਨਾਲ਼ ਹੀ ਨਾਲ਼ ਹਿੱਸੇਦਾਰਾਂ ਅਤੇ ਕਈ ਵਾਰ ਦਰਸ਼ਕਾਂ ਨੂੰ ਮਨੋਰੰਜਨ ਮੁਹੱਈਆ ਕਰਵਾਉਣਾ ਵੀ। ਦੁਨੀਆਂ ਵਿੱਚ ਸੈਂਕੜੇ ਖੇਡਾਂ ਹਨ, ਕੁਝ ਜਿਹਨਾਂ ਵਿੱਚ ਸਿਰਫ਼ ਦੋ ਮੁਕਾਬਲੇਬਾਜ਼ ਲੁੜੀਂਦੇ ਹੋਣ ਅਤੇ ਕੁਝ ਜਿਹਨਾਂ ਵਿੱਚ ਇੱਕੋ ਵਾਰ ਸੈਂਕੜੇ ਲੋਕ ਖੇਡ ਸਕਣ, ਭਾਵੇਂ ਜੋਟੀ ਵਜੋਂ ਜਾਂ ਕੱਲ੍ਹਮ-ਕੱਲੇ।