ਪੰਜਾਬੀ ਵਿਕੀਪੀਡੀਆ ਦੇ ਸਭ ਤੋਂ ਜ਼ਿਆਦਾ ਵੇਖੇ ਜਾਣ ਵਾਲੇ ਲੇਖ, ਰੋਜ਼ਾਨਾ ਨਵਪੂਰਤ ਹੋਰ ਜਾਣੋ...
ਆਈ.ਐਸ.ਬੀ.ਐਨ ਜਿਸ ਨੂੰ ਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰ (ਅੰਤਰਰਾਸ਼ਟਰੀ ਮਿਆਰੀ ਪੁਸਤਕ ਸੰਖਿਆ)ਕਿਹਾ ਜਾਦਾ ਹੈ। ਇਹ ਹਰ ਕਿਤਾਬ ਨੂੰ ਉਸਦਾ ਆਪਣਾ ਅਨੂਠਾ ਸੰਖਿਆ ਅੰਕ ਦੇਣ ਦੀ ਵਿਧੀ ਹੈ। ਇਸ ਸੰਖਿਆ ਅੰਕ ਦੇ ਜ਼ਰੀਏ ਵਿਸ਼ਵ ਵਿੱਚ ਛਪੀ ਕਿਸੇ ਵੀ ਕਿਤਾਬ ਨੂੰ ਅਸਾਨੀ ਨਾਲ ਖੋਜਿਆ ਜਾ ਸਕਦਾ ਹੈ ਅਤੇ ਇਸਦੇ ਬਾਰੇ ਵਿੱਚ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਪਹਿਲਾ ਇਹ ਨੰਬਰ ਕੇਵਲ ਉੱਤਰ ਅਮਰੀਕਾ, ਯੂਰਪ ਅਤੇ ਜਾਪਾਨ ਵਿੱਚ ਪ੍ਰਚਲਿੱਤ ਸੀ, ਪਰ ਹੁਣ ਇਸ ਦੀ ਵਰਤੋਂ ਪੂਰੇ ਵਿਸ਼ਵ ਵਿੱਚ ਹੋਣ ਲੱਗ ਪਈ ਹੈ। ਆਈ.ਐਸ.ਬੀ.ਐਨ ਸੰਖਿਆ ਅੰਕ ਵਿੱਚ 10 ਅੰਕ ਹੋਇਆ ਕਰਦੇ ਸਨ। 2007 ਵਿੱਚ ਇਸਦੀ ਸੰਖਿਆ ਅੰਕ 13 ਹੋ ਗਏ।
ਪੰਜਾਬ ਦੇ ਲੋਕ ਗੀਤਾ ਦੀ ਰਚਨਾ ਕੲੀ ਵਿਸ਼ੇਸ਼ ਕਵੀ ਨਹੀ ਕਰਦਾ, ਸਗੋਂ ਲੋਂਕਾ ਦੇ ਦਿਲੀ ਭਾਵ ਗੀਤਾ ਦਾ ਰੂਪ ਧਾਰ ਕੇ ਫੁੱਟ ਨਿਕਲਦੇ ਹਨ।ੲਿਸ ਕਰਕੇ ੲਿਸ ਦਾ ਜਨਮ ਮਨੁੱਖੀ ਸਭਿਅਤਾ ਦੇ ਨਾਲ ਹੀ ਹੋੲਿਅਾ ਹੈ ਤੇ ੲਿਨ੍ਹਾਂ ਦਾ ਵਹਿਣ ਨਿਰੰਤਰ ਵਹਿ ਰਿਹਾ ਹੈ। ਪੰਜਾਬ ਦੇ ਲੰਮੇ ਲੋਕ ਗੀਤਾਂ ਨੂੰ ਮਾਲਵੇ ਦੀਆਂ ਔਰਤਾਂ ‘ਲੰਮੇ ਗੌਣ’ ਦਾ ਨਾਂ ਦਿੰਦੀਆਂ ਹਨ। ਇਹ ਪੰਜਾਬ ਦੀਆਂ ਔਰਤਾਂ ਦੀ ਤ੍ਰਾਸਦੀ ਨੂੰ ਬਿਆਨ ਕਰਨ ਵਾਲੇ ਲੋਕ ਗੀਤ ਹਨ ਜਿਨ੍ਹਾਂ ਵਿੱਚ ਪੰਜਾਬੀ ਮੁਟਿਆਰ ਦੇ ਸੰਤਾਪ ਦੀ ਗਾਥਾ ਬੜੇ ਦਰਦੀਲੇ ਅਤੇ ਵੇਦਨਾਤਮਕ ਬੋਲਾਂ ਨਾਲ ਬਿਆਨ ਕੀਤੀ ਗਈ ਹੈ। ਸੁਆਣੀਆਂ ਇਹ ਗੀਤ ਲੰਮੀ ਹੇਕ ਲਾ ਕੇ ਗਾਉਂਦੀਆਂ ਹਨ। ਇਨ੍ਹਾਂ ਗੀਤਾਂ ਨੂੰ ਇੱਕ ਜਾਂ ਦੋ-ਦੋ ਦੇ ਜੋਟੇ ਬਣਾ ਕੇ ਸਾਂਝੀ ਹੇਕ ਨਾਲ ਗਾਇਆ ਜਾਂਦਾ ਹੈ- ਇੱਕ ਧਿਰ ਗੀਤ ਦਾ ਇੱਕ ਅੰਤਰਾ ਗਾਉਂਦੀ ਹੈ ਤੇ ਦੂਜੀ ਧਿਰ ਅਗਲੇਰੇ ਅੰਤਰੇ ਦੇ ਬੋਲ ਬੋਲਦੀ ਹੈ। ਇਹ ਗੌਣ ਸਦੀਆਂ ਪੁਰਾਣੇ ਪੰਜਾਬ ਦੇ ਸਮਾਜਿਕ ਇਤਿਹਾਸ ਦੀਆਂ ਬਾਤਾਂ ਪਾਉਂਦੇ ਹਨ। ਜਿਹੜੀ ਜੋਖ਼ਮ ਭਰੀ ਅਤੇ ਔੜਾਂ ਮਾਰੀ ਜ਼ਿੰਦਗੀ ਪੰਜਾਬ ਦੀ ਔਰਤ ਨੇ ਭੋਗੀ ਹੈ ਇਹ ਉਸ ਦੇ ਇਤਿਹਾਸਕ ਦਸਤਾਵੇਜ਼ ਹਨ। ਆਪਣੀ ਵੇਦਨਾ ਨੂੰ ਬਿਆਨ ਕਰਨ ਵਾਲੇ ਇਨ੍ਹਾਂ ਗੀਤਾਂ ਨੂੰ ਔਰਤ ਨੇ ਖ਼ੁਦ ਹੀ ਸਿਰਜਿਆ ਹੈ। ਇਹ ਉਸ ਦੀ ਧੁਰ ਅੰਦਰੋਂ ਨਿਕਲੀ ਵਿਲਕਣੀ ਦੀਆਂ ਹੂਕਾਂ ਹਨ…ਧੂਹ ਪਾਉਂਦੀਆਂ ਦਿਲ ਦੀਆਂ ਆਵਾਜ਼ਾਂ। ਜਦੋਂ ਉਹ ਇਨ੍ਹਾਂ ਨੂੰ ਕਰੁਣਾਮਈ ਸੁਰ ਵਿੱਚ ਗਾਉਂਦੀਆਂ ਹਨ ਤਾਂ ਚਾਰੇ ਬੰਨੇ ਸਿਸਕੀਆਂ ਤੇ ਹਾਉਕੇ ਸੁਣਾਈ ਦੇਣ ਲੱਗਦੇ ਹਨ। ਸਦੀਆਂ ਤੋਂ ਆਰਥਿਕ ਅਤੇ ਸਮਾਜਿਕ ਗੁਲਾਮੀ ਦਾ ਸੰਤਾਪ ਭੋਗਦੀ ਪੰਜਾਬੀ ਮੁਟਿਆਰ ਨੇ ਅਨੇਕਾਂ ਵਗੋਚਿਆਂ ਦਾ ਸੰਚਾਰ ਇਨ੍ਹਾਂ ਗੌਣਾਂ ਰਾਹੀਂ ਕੀਤਾ ਹੈ। ਇਨ੍ਹਾਂ ਗੌਣਾਂ ਵਿੱਚ ਪੰਜਾਬੀ ਸੱਭਿਆਚਾਰ ਦੇ ਦ੍ਰਿਸ਼ ਸਾਫ਼ ਨਜ਼ਰੀਂ ਆਉਂਦੇ ਹਨ। ਖੂਹਾਂ ’ਤੇ ਪਾਣੀ ਭਰਦੀਆਂ ਮੁਟਿਆਰਾਂ, ਤ੍ਰਿੰਞਣਾਂ ’ਚ ਕੱਤਦੀਆਂ ਸੁਆਣੀਆਂ ਅਤੇ ਪੀਂਘਾਂ ਝੂਟਦੀਆਂ ਅੱਲ੍ਹੜ ਮੁਟਿਆਰਾਂ ਦੀਆਂ ਝਲਕੀਆਂ ਤੋਂ ਇਲਾਵਾ ਘੋੜੇ ’ਤੇ ਅਸਵਾਰ ਭੈਣਾਂ ਨੂੰ ਮਿਲਣ ਆਉਂਦੇ ਵੀਰ ਅਤੇ ਡੋਲੀ ਚੁੱਕੀ ਜਾਂਦੇ ਕਹਾਰਾਂ ਦੀਆਂ ਟੋਲੀਆਂ ਦੇ ਝਲਕਾਰੇ ਵੀ ਇਨ੍ਹਾਂ ਗੀਤਾਂ ’ਚ ਨਜ਼ਰੀ ਪੈਂਦੇ ਹਨ। ਇਹ ਉਸ ਜ਼ਮਾਨੇ ਦੀ ਬਾਤ ਪਾਉਂਦੇ ਹਨ ਜਦੋਂ ਪੰਜਾਬ ਦੇ ਪਿੰਡਾਂ ਦੀ ਆਰਥਿਕ ਹਾਲਤ ਬਹੁਤ ਮਾੜੀ ਸੀ- ਖੇਤੀ ਪੂਰੀ ਤਰ੍ਹਾਂ ਵਿਕਸਤ ਨਹੀਂ ਸੀ ਹੋਈ- ਸੜਕਾਂ ਨਹੀਂ ਸਨ ਬਣੀਆਂ, ਕੱਚੇ ਰਾਹ, ਨਦੀਆਂ-ਨਾਲਿਆਂ ’ਤੇ ਕੋਈ ਪੁਲ ਨਹੀਂ ਸਨ।
ਪੰਜਾਬੀ /pʌnˈdʒɑːbi/ (ਸ਼ਾਹਮੁਖੀ: پنجابی) (ਗੁਰਮੁਖੀ: ਪੰਜਾਬੀ) ਪੰਜਾਬ ਦੀ ਭਾਸ਼ਾ, ਜਿਸ ਨੂੰ ਪੰਜਾਬ ਖੇਤਰ' ਦੇ ਵਸਨੀਕ ਜਾਂ ਸੰਬੰਧਤ ਲੋਕ ਬੋਲਦੇ ਹਨ। ਇਹ ਭਾਸ਼ਾਵਾਂ ਦੇ ਹਿੰਦ-ਯੂਰਪੀ ਪਰਵਾਰ ਵਿੱਚੋਂ ਹਿੰਦ-ਇਰਾਨੀ ਪਰਵਾਰ ਨਾਲ ਸਬੰਧ ਰੱਖਦੀ ਹੈ। ਇਹ ਪੰਜਾਬੀਆਂ ਦੀ ਮਾਂ ਬੋਲੀ ਹੈ ਅਤੇ ਸਿੱਖੀ ਦੀ ਧਾਰਮਿਕ ਭਾਸ਼ਾ ਵੀ ਹੈ, ਜਿਸ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕੀਤੀ ਗਈ ਹੈ। ਇਹ ਦੁਨੀਆਂ ਅਤੇ ਖਾਸ ਕਰ ਦੱਖਣੀ ਏਸ਼ੀਆ ਦੇ ਉੱਘੇ ਭੰਗੜਾ ਸੰਗੀਤ ਦੀ ਭਾਸ਼ਾ ਹੈ। ਪਾਕਿਸਤਾਨ ਵਿੱਚ ਇਹ ਸਭ ਤੋਂ ਵੱਧ ਬੋਲੀ ਜਾਣ ਵਾਲੀ ਬੋਲੀ ਹੈ। ਇਸ ਤੋਂ ਬਿਨਾਂ ਸ਼ਬਦ "ਪੰਜਾਬੀ" ਨੂੰ ਪੰਜਾਬ ਨਾਲ ਸਬੰਧਤ ਕਿਸੇ ਵੀ ਚੀਜ ਲਈ ਵਰਤਿਆ ਜਾਂਦਾ ਹੈ ਜਿਵੇਂ ਕਿ ਪੰਜਾਬੀ ਬੋਲਣ ਵਾਲਿਆਂ ਅਤੇ ਪੰਜਾਬ ਖਿੱਤੇ ਦੇ ਰਹਿਣ ਵਾਲਿਆ ਨੂੰ ਪੰਜਾਬੀ ਹੀ ਕਿਹਾ ਜਾਂਦਾ ਹੈ।
ਲੋਕ ਕਾਵਿ ਹਰਮਨ ਪਿਆਰਾ ਸਾਹਿਤ ਹੁੰਦਾ ਹੈ। ਇਸ ਦਾ ਸਥਾਨ ਲੋਕਧਾਰਾ ਅਤੇ ਵਿਸ਼ਿਸ਼ਟ ਸਾਹਿਤ ਦੇ ਵਿਚਕਾਰ ਜਿਹੇ ਆ ਜਾਂਦਾ ਹੈ। ਇਸ ਦਾ ਪ੍ਰਮੁੱਖ ਕਾਰਨ ਇਹ ਹੈ ਕਿ ਇਸ ਕਾਵਿ ਦੇ ਰੂਪ ਵਿਧਾਨ ਦੀ ਜੁਗਤ ਤਾਂ ਪਰੰਪਰਾ ਦੇ ਨਿਯਮਾਂ ਦਾ ਪਾਲਣਾ ਕਰਦੀ ਹੈ, ਪਰ ਇਸ ਦੀ ਸਾਰ ਜੁਗਤ ਸਮੂਹਕ ਨਾ ਹੋ ਕੇ, ਲੋਕ ਗੀਤ ਲੋਕਧਾਰਾ ਦੀ ਇੱਕ ਪਰਪੱਕ ਅਤੇ ਸ੍ਰੇਸ਼ਟ ਰਚਨਾ ਹੈ। ਲੋਕ ਗੀਤ ਲੋਕਧਾਰਾ ਦੇ ਸਮੁੱਚੇ ਬੁਨਿਆਦੀ ਅਮੁਲਾਂ ਦੀ ਪਾਲਣਾ ਕਰਦਾ ਹੈ। ਲੋਕ ਗੀਤ ਅਤੇ ਲੋਕ ਗੀਤ ਰੂਪ ਡਾ. ਕਰਮਜੀਤ ਸਿੰਘ, ਸਾਬਕਾ ਪ੍ਰੋਫੈਸਰ ਤੇ ਚੇਅਰਮੈਨ ਪੰਜਾਬੀ ਵਿਭਾਗ, ਕੁਰੂਕਸ਼ੇਤਰ ਯੂਨੀਵਰਸਿਟੀ, ਕੁਰੂਕਸ਼ੇਤਰ. 'ਲੋਕ' ਸ਼ਬਦ ਦੀ ਵਰਤੋਂ ਕਦੇ ਅਨਪੜ੍ਹ, ਗੰਵਾਰ, ਅਸਭਿਅਕ ਲੋਕਾਂ ਲਈ ਕੀਤੀ ਜਾਂਦੀ ਰਹੀ ਹੈ ਪਰੰਤੂ ਅੱਜ ਇਹ ਧਾਰਣਾ ਬਦਲ ਗਈ ਹੈ। ਲੋਕਧਾਰਾ ਸ਼ਾਸਤਰੀਆਂ ਅਨੁਸਾਰ ਕਿਸੇ ਇਕ ਭਾਸ਼ਾ ਨਾਲ਼ ਜੁੜੇ ਹੋਏ ਲੋਕਾਂ ਦੇ ਸਮੂਹ ਨੂੰ ਲੋਕ ਕਿਹਾ ਜਾਂਦਾ ਹੈ। ਇਸ ਦੇ ਅੰਤਰਗਤ ਨਸਲ, ਧਰਮ ਜਾਤ, ਕਿੱਤਾ ਆਦਿ ਨਾਲ਼ ਜੁੜੇ ਸਮੂਹ ਵੀ ਸ਼ਾਮਲ ਹੁੰਦੇ ਹਨ। ਇਹ ਸਮੂਹ ਅਨਪੜ੍ਹ ਵੀ ਹੋ ਸਕਦਾ ਹੈ ਤੇ ਪੜ੍ਹਿਆ ਲਿਖਿਆ ਵੀ। ਇਹ ਪੇਂਡੂ ਵੀ ਹੋ ਸਕਦਾ ਹੈ ਤੇ ਸ਼ਹਿਰੀ ਵੀ ਜਾਂ ਫਿਰ ਇਹ ਭੂਤਕਾਲੀ ਵੀ ਹੋ ਸਕਦਾ ਹੈ ਤੇ ਸਮਕਾਲੀ ਵੀ। ਸਮੁੱਚੇ ਤੌਰ ਤੇ ਜਿਵੇਂ ਇਕ ਭਾਸ਼ਾ ਨਾਲ਼ ਹਰ ਵਰਗ, ਹਰ ਧਰਮ, ਜਾਤ ਦੇ ਲੋਕ ਜੁੜੇ ਹੋਏ ਹੁੰਦੇ ਹਨ ਉਸੇ ਤਰ੍ਹਾਂ ਹੀ ਲੋਕਧਾਰਾ ਨਾਲ਼ ਵੀ ਇਹ ਸਾਰੇ ਸਮੂਹ ਜੁੜੇ ਹੁੰਦੇ ਹਨ। ਇਸ ਲਈ ਅਸੀਂ 'ਲੋਕ' ਨੂੰ ਇਕ ਭਾਸ਼ਾਈ ਸਮੂਹ ਦਾ ਨਾਮ ਦਿੱਤਾ ਹੈ। ਇਸ ਸਮੂਹ ਦੀ ਆਪਣੀ ਇਕ ਪਰੰਪਰਾ ਹੁੰਦੀ ਹੈ। ਇਸ ਸਮੂਹ ਵਲੋਂ ਰਚੀ ਜਾਂਦੀ ਕਵਿਤਾ ਨੂੰ ਹੀ ਲੋਕ-ਕਾਵਿ ਦਾ ਨਾਂ ਦਿੱਤਾ ਗਿਆ ਹੈ। ਇਸ ਲੋਕ-ਕਾਵਿ ਦੀਆਂ ਆਪਣੀਆਂ ਕੁਝ ਵਿਸ਼ੇਸ਼ਤਾਵਾਂ ਹਨ। ਇਸ ਦੀ ਪਹਿਲੀ ਵਿਸ਼ੇਸ਼ਤਾ ਇਹ ਹੈ ਕਿ ਇਹ ਇਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤਕ ਮੌਖਿਕ ਤੌਰ ਤੇ ਪਹੁੰਚਦਾ ਹੈ। ਇਸੇ ਲਈ ਇਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤਕ ਪਹੁੰਚਦਿਆਂ ਪਹੁੰਚਦਿਆਂ ਬਹੁਤ ਕੁਝ ਗੁੰਮ ਗੁਆਚ ਵੀ ਜਾਂਦਾ ਹੈ। ਇਸੇ ਲਈ ਅੱਜ ਸਾਨੂੰ ਲੋਕ ਸਾਹਿਤ ਨੂੰ ਲਿਪੀਬੱਧ ਕਰਨ ਦੀ ਜਾਂ ਸਾਂਭਣ ਦੀ ਲੋੜ ਪੈ ਰਹੀ ਹੈ। ਇਸ ਤਰ੍ਹਾਂ ਕੁਝ ਤਾਂ ਬਚ ਗਿਆ ਹੈ ਜਾਂ ਬਚਾਇਆ ਜਾ ਰਿਹਾ ਹੈ ਪਰੰਤੂ ਸੈਂਕੜੇ ਗੀਤ, ਕਹਾਣੀਆਂ ਅਤੇ ਹੋਰ ਦੂਸਰੇ ਸਾਹਿਤ ਰੂਪ ਸਾਡੇ ਕੋਲ਼ੋਂ ਖੁੱਸ ਗਏ ਹਨ। ਲੋਕ-ਕਾਵਿ ਦੀ ਅਗਲੀ ਵਿਸ਼ੇਸ਼ਤਾ ਇਹ ਹੈ ਕਿ ਇਹ ਲੋਕ ਮਨ ਵਿਚੋਂ ਦੱਬੀਆਂ ਭਾਵਨਾਵਾਂ ਨੂੰ ਬਾਹਰ ਕੱਢਣ ਦਾ ਬਹੁਤ ਹੀ ਮਹੱਤਵਪੂਰਣ ਕੰਮ ਕਰਦਾ ਹੈ। ਜ਼ਿੰਦਗੀ ਦੇ ਬਾਹਰੀ ਦਬਾਵਾਂ ਤੋਂ ਇਹ ਇਕ ਤਰ੍ਹਾਂ ਦੀ ਰਾਹਤ ਦਿੰਦਾ ਹੈ। ਦੂਜੇ ਸ਼ਬਦਾਂ ਵਿਚ ਇਹ ਬਾਹਰੀ ਦਬਾਵਾਂ ਨੂੰ ਝੱਲਣ ਦੀ ਹਿੰਮਤ ਪ੍ਰਦਾਨ ਕਰਦਾ ਹੈ। ਹਰੇਕ ਸਮੂਹ ਕੋਲ਼ ਕੋਈ ਨਾ ਕੋਈ ਲੋਕ-ਕਾਵਿ ਦਾ ਇਹ ਸਾਧਨ ਜ਼ਰੂਰ ਹੁੰਦਾ ਹੈ। ਜਿਵੇਂ ਪੰਜਾਬੀ ਔਰਤਾਂ ਕੋਲ਼ ਲੋਕ ਗੀਤਾਂ ਦਾ ਅਥਾਹ ਖਜ਼ਾਨਾ ਹੈ। ਇਨ੍ਹਾਂ ਗੀਤਾਂ ਰਾਹੀਂ ਔਰਤਾਂ ਮਖੌਲ ਉਡਾ ਕੇ, ਗੰਭੀਰ ਸੁਰਾਂ ਅਲਾਪ ਕੇ ਅਤੇ ਅਲਾਹੁਣੀਆਂ ਪਾ ਕੇ ਆਪਣਾ ਮਨ ਹਲਕਾ ਕਰਦੀਆਂ ਹਨ ਅਤੇ ਆਪਣੀਆਂ ਅਗਲੀਆਂ ਜ਼ੁਮੇਵਾਰੀਆਂ ਨਿਭਾਉਣ ਲਈ ਆਪਣੇ ਆਪ ਨੂੰ ਤਿਆਰ ਕਰਦੀਆਂ ਹਨ। ਨੌਜਵਾਨ ਮੁੰਡੇ- ਕੁੜੀਆਂ ਨ੍ਰਿਤ-ਗੀਤਾ ਰਾਹੀਂ ਆਪਣੀਆ ਪਿਆਰ ਭਾਵਨਾਵਾਂ ਅਤੇ ਜਿਨਸੀ ਭਾਵਨਾਵਾਂ ਨੂੰ ਨਿਕਾਸ ਦਿੰਦੇ ਹਨ ਤੇ ਇਉਂ ਸਮਾਜਿਕ ਕੰਮਾਂ ਵਿਚ ਮੁੜ ਜੁੱਟ ਜਾਂਦੇ ਹਨ। ਕਹਿਣ ਦਾ ਭਾਵ ਇਹ ਹੈ ਕਿ ਸਮਾਜ ਦਾ ਹਰ ਵਰਗ ਲੋਕ ਕਾਵਿ ਨੂੰ ਭਾਵਨਾਵਾਂ ਪ੍ਰਗਟਾਉਣ ਦਾ ਸਾਧਨ ਬਣਾਉਂਦਾ ਹੈ। ਲੋਕ ਕਾਵਿ ਆਪਣੇ ਵਿਚ ਆਦਿ ਕਾਲ ਦੀਆਂ ਪੈੜਾਂ ਸਾਂਭੀ ਬੈਠਾ ਹੈ। ਕਈ ਕਾਵਿ ਪੰਗਤੀਆਂ ਦੀ ਵਰਤੋਂ ਜਾਦੂਈ ਪ੍ਰਭਾਵ ਲਈ ਕੀਤੀ ਜਾਂਦੀ ਹੈ। ਜਿਵੇਂ ਪੰਜਾਬੀ ਵਿਚ ਗ੍ਰਹਿ ਸ਼ਾਂਤ ਕਰਨ ਲਈ ਗਾਏ ਜਾਂਦੇ ਗੀਤ, ਗਾਨਾ ਬੰਨ੍ਹਣ ਦੇ ਗੀਤ ਅਤੇ ਵਟਣੇ ਜਾਂ ਮਾਈਏਂ ਦੇ ਗੀਤ ਇਸ ਦੀ ਉਦਾਹਰਣ ਹਨ। ਕਈ ਵਿਦਵਾਨ ਭਾਵੁਕਤਾ ਵੱਸ ਲੋਕ ਕਾਵਿ ਨੂੰ ਹੱਦੋਂ ਵੱਧ ਵਡਿਆ ਕੇ ਪੇਸ਼ ਕਰਦੇ ਹਨ। ਜਿਵੇਂ ਇਕ ਥਾਂ ਮਹਿੰਦਰ ਸਿੰਘ ਰੰਧਾਵਾ ਨੇ ਕਿਹਾ ਹੈ ਕਿ ਲੋਕ ਗੀਤ ਦੀ ਕਿਸੇ ਇਕ ਪੰਗਤੀ ਦੀ ਬਰਾਬਰੀ ਵੱਡੀ ਤੋਂ ਵੱਡੀ ਕਵਿਤਾ ਵੀ ਨਹੀਂ ਕਰ ਸਕਦੀ। ਦੇਵੇਂਦ੍ਰ ਸਤਿਆਰਥੀ ਇਸ ਦ੍ਰਿਸ਼ਟੀ ਤੋਂ ਵਧੇਰੇ ਸੁਚੇਤ ਹੈ। ਉਸ ਅਨੁਸਾਰ ਸਾਰੇ ਦਾ ਸਾਰਾ ਲੋਕ ਕਾਵਿ ਉੱਚੀ ਪੱਧਰ ਦਾ ਨਹੀਂ ਹੁੰਦਾ। ਇਹੀ ਨਹੀਂ ਸਗੋਂ ਇਹ ਵੀ ਸੱਚ ਨਹੀਂ ਕਿ ਸਾਰੇ ਦਾ ਸਾਰਾ ਲੋਕ ਕਾਵਿ ਜਾਂ ਸਾਹਿਤ ਜਾਂ ਲੋਕ ਧਾਰਾ ਵਿਦਰੋਹੀ ਹੁੰਦੇ ਹਨ ਜਾਂ ਇਸ ਵਿਚ ਕਿਸੇ ਤਰ੍ਹਾਂ ਦਾ ਕੋਈ ਖੋਟ ਨਹੀਂ ਹੁੰਦਾ। ਸੱਚ ਤਾਂ ਇਹ ਹੈ ਕਿ ਸਮਾਜ ਵਿਚ ਮਿਲ਼ਦੀਆਂ ਬੁਰਾਈਆ ਕਿਸੇ ਨਾ ਕਿਸੇ ਰੂਪ ਵਿਚ ਭਾਵੁਕ ਪੱਧਰ ਤੇ ਵੀ ਪਰਿਵਰਤਿਤ ਰੂਪ ਵਿਚ ਲੋਕ ਕਾਵਿ ਵਿਚ ਆ ਸ਼ਾਮਿਲ ਹੁੰਦੀਆਂ ਹਨ। ਸਮਾਜ ਦੇ ਟਕਰਾਉ, ਸਮਾਜ ਦੇ ਵਿਰੋਧੀ ਵਿਚਾਰ ਇਕੋ ਵੇਲੇ ਲੋਕ ਕਾਵਿ ਵਿਚ ਦੇਖੇ ਜਾ ਸਕਦੇ ਹਨ। ਇਕ ਬੋਲੀ ਨੂੰ ਆਧਾਰ ਬਣਾ ਕੇ ਇਹ ਗੱਲ ਸਮਝੀ ਜਾ ਸਕਦੀ ਹੈ। 'ਡੂੰਘਾ ਵਾਹ ਲੈ ਹਲ਼ ਵੇ ਤੇਰੀ ਘਰੇ ਨੌਕਰੀ' ਬੋਲੀ ਇਕ ਕਿਸਾਨ ਔਰਤ ਦੀ ਸਿਰਜਣਾ ਹੀ ਹੋ ਸਕਦੀ ਹੈ। ਜਦ ਕਿ 'ਵੱਸਣਾ ਫੌਜੀ ਦੇ ਭਾਵੇਂ ਬੂਟ ਸਣੇ ਲੱਤ ਮਾਰੇ' ਜਾਇਦਾਦ ਵਿਹੀਣ ਘਰ ਦੀ ਔਰਤ ਦੇ ਭਾਵਾ ਨੂੰ ਪੇਸ਼ ਕਰਦੀ ਬੋਲੀ ਹੈ। ਇਉਂ ਹੀ ਲੋਕ ਕਾਵਿ ਵਿਚ ਜਾਤੀ ਟਕਰਾਅ, ਵਰਗ-ਟਕਰਾਅ, ਖੇਤਰੀ ਟਕਰਾਅ ਕਿਸੇ ਨਾ ਕਿਸੇ ਰੂਪ ਵਿਚ ਹਾਜ਼ਰ ਰਹਿੰਦੇ ਹਨ। ਪੰਜਾਬੀ ਵਿਚ ਸਤੀ ਮਾਤਾ ਨਾਲ਼ ਜੁੜੇ ਗੀਤ ਵੀ ਮਿਲ਼ ਜਾਂਦੇ ਹਨ। ਕਈ ਵਾਰ ਤਾਂ ਔਰਤ ਸਿੱਧੇ ਰੂਪ ਵਿਚ ਸਮਾਜ ਦੇ ਉਨ੍ਹਾਂ ਸਦਾਚਾਰਕ ਮਾਪਦੰਡਾਂ ਨੂੰ ਅਪਣਾ ਲੈਂਦੀ ਹੈ ਜਿਹੜੇ ਅਸਲ ਵਿਚ ਉਸਦੇ ਆਪਣੇ ਹੱਕਾਂ ਦੇ ਖਿਲਾਫ਼ ਜਾਂਦੇ ਹਨ। ਜਿਵੇਂ ਕਿ ਹੇਠ ਲਿਖੀ ਬੋਲੀ ਵਿਚ ਮਰਦ ਨੂੰ ਮੰਨਾਉਣ ਦਾ ਇਕੋ ਇਕ ਸਾਧਨ ਸਿਰ ਦੀ ਚੁੰਨੀ ਲਾਹ ਕੇ ਉਸਦੇ ਪੈਰੀਂ ਧਰਨਾ ਹੈ; ਭਾਵ ਆਪਣੇ ਆਪ ਨੂੰ ਨੀਵਾਂ ਸਮਝਣਾ ਹੈ। ਜਿਵੇਂ ਕੜ੍ਹੀਏ ਕੜ੍ਹੀਏ ਕੜ੍ਹੀਏ ਤੈਨੂੰ ਚੱਕ ਬਨੇਰੇ ਧਰੀਏ ਰੁੱਸੇ ਮਾਹੀ ਦਾ ਕੀ ਕਰੀਏ ਅੰਦਰ ਵੜੇ ਤਾਂ ਮਗਰੇ ਵੜੀਏ ਚੁੰਨੀ ਲਾਹ ਪੈਰਾਂ ਤੇ ਧਰੀਏ ਇਕ ਬਾਰ ਬੋਲੋ ਜੀ ਆਪਾਂ ਫੇਰ ਕਦੇ ਨਾ ਲੜੀਏ। ਲੋਕ ਕਾਵਿ ਆਪਣੇ ਆਪ ਵਿਚ ਕਿਸੇ ਵੀ ਸਮੂਹ ਦੇ ਸਮੁੱਚੇ ਸਭਿਆਚਾਰ ਨੂੰ ਸਮੋਈ ਬੈਠਾ ਹੁੰਦਾ ਹੈ। ਬੋਆਜ (ਭੋਅਸ)æ ਕਹਿੰਦਾ ਹੈ ਕਿ ਤੁਸੀਂ ਮੈਨੂੰ ਕਿਸੇ ਇਕ ਜਾਤੀ ਦੇ ਲੋਕਗੀਤ ਦੇ ਦਿਉ ਮੈਂ ਤੁਹਾਨੂੰ ਉਸ ਜਾਤੀ ਦਾ ਸਮੁੱਚਾ ਸਭਿਆਚਾਰ ਉਸਾਰ ਦੇਵਾਂਗਾ। ਬੋਆਜ਼ ਦੇ ਕਥਨ ਦਾ ਅਰਥ ਵੀ ਇਹੋ ਹੈ ਕਿ ਲੋਕ ਕਾਵਿ ਵਿਚ ਸਭਿਆਚਾਰ ਸਮੁੱਚਤਾ ਵਿਚ ਪ੍ਰਗਟ ਹੁੰਦਾ ਹੈ। ਲੋਕ ਕਾਵਿ ਵਿਚ ਲੋਕਾਂ ਦੇ ਖਾਣ ਪੀਣ, ਪਹਿਨਣ, ਸਦਾਚਾਰ, ਟੈਬੂ, ਟੋਟਮ, ਹਾਰ ਸ਼ਿੰਗਾਰ, ਰਾਜਨੀਤੀ, ਦਰਸ਼ਨ ਭਾਵ ਕਿ ਹਰ ਉਹ ਮਾਨਸਿਕ ਸਿਰਜਣਾ ਸ਼ਾਮਿਲ ਹੋ ਜਾਂਦੀ ਹੈ ਜੋ ਸਭਿਆਚਾਰ ਦਾ ਅੰਗ ਹੈ। ਲੋਕ ਕਾਵਿ ਵਿਚ ਪੇਸ਼ਕਾਰੀ ਦਾ ਇਕ ਮਹੱਤਵਪੂਰਣ ਪੱਖ ਇਹ ਹੈ ਕਿ ਸਭਿਆਚਾਰ ਇਸ ਲੋਕ ਕਾਵਿ ਵਿਚ ਸੁਹਜ ਜਾਂ ਸੁੰਦਰਤਾ ਦੀ ਉਚੇਰੀ ਪੱਧਰ ਤੇ ਜਾ ਪਹੁੰਚਦਾ ਹੈ। ਇਥੇ ਖਾਣ, ਪੀਣ, ਪਹਿਨਣ ਆਦਿ ਦੀਆਂ ਵਸਤਾਂ, ਵਸਤਾਂ ਨਾ ਰਹਿ ਕੇ ਸੁਹਜਾਤਮਿਕ ਸਿਰਜਣਾਵਾਂ ਬਣ ਜਾਂਦੀਆਂ ਹਨ। ਉਹ ਬਿੰਬ ਬਣਦੀਆਂ ਹਨ, ਪ੍ਰਤੀਕ ਬਣਦੀਆਂ ਹਨ ਜਾਂ ਕਲਪਣਾ ਦੇ ਘੋੜੇ ਤੇ ਸਵਾਰ ਹੋ ਕੇ ਨਵਾਂ ਸੁਹਜ ਗ੍ਰਹਿਣ ਕਰ ਲੈਂਦੀਆਂ ਹਨ। ਕੁਝ ਕੁ ਉਦਾਹਰਣਾਂ ਦੇਖੀਆਂ ਜਾ ਸਕਦੀਆ ਹਨ। ਲੀੜਾ ਉੱਡਿਆ ਬਿਸ਼ਨੀਏਂ ਤੇਰਾ ਨੀ ਸਾਡੇ ਭਾਣੇ ਮੋਰ ਉੱਡਿਆ। ਮਾਏ ਰਿੰਨ੍ਹ ਚੁਲ਼ਾਈ ਦਾ ਸਾਗ ਨਿੱਕਾ ਤੇ ਨਿੱਕਾ ਚੀਰ ਕੇ ਨੀ। ਮਾਏ ਸੇਰ ਕੁ ਮਖਣੀ ਪਾ ਜਦ ਮੈਂ ਆਉਂਨੀਆ ਪੀਹ ਕੇ ਨੀ। ਮਾਏ ਤੂੰ ਬੁੱਢੀ ਮੈਂ ਮੁਟਿਆਰ ਤੇਰਾ ਮੇਰਾ ਤਿੰਜਣਾਂ ਨਾ ਰਲ਼ੇ ਨੀ। ਸਿਰ ਗੁੰਦ ਦੇ ਕਪੱਤੀਏ ਨੈਣੇ ਨੀ ਉੱਤੇ ਪਾਦੇ ਡਾਕ ਬੰਗਲਾ ਸਭਿਆਚਾਰਕ ਪੈੜ੍ਹਾਂ ਵਾਂਗ ਲੋਕ ਕਾਵਿ ਨੇ ਆਪਣੇ ਵਿਚ ਇਤਿਹਾਸਕ ਪੈੜਾਂ ਨੂੰ ਵੀ ਸਾਂਭਿਆ ਹੁੰਦਾ ਹੈ। ਇਤਿਹਾਸ ਲੋਕ ਭਾਵਨਾਵਾ ਦਾ ਹਿੱਸਾ ਬਣ ਕੇ ਕਦੇ ਗਾਉਣਾਂ ਦਾ ਰੂਪ ਧਾਰਣ ਕਰਦਾ ਹੈ ਤੇ ਕਦੇ ਨ੍ਰਿਤ ਗੀਤਾਂ ਦਾ। ਭਾਈ ਵੀਰ ਸਿੰਘ ਨੇ ਜਿਸ ਗੀਤ ਨੂੰ ਆਧਾਰ ਬਣਾ ਕੇ ਸੁੰਦਰੀ ਨਾਵਲ ਲਿਖਿਆ ਹੈ ਉਹ ਮੁਗਲ ਕਾਲ ਦੀ ਸਿਰਜਣਾ ਹੈ। ਇਸੇ ਤਰ੍ਹਾਂ ਪੰਜਾਬੀ ਲੋਕ ਕਾਵਿ ਵਿਚ ਦੋ ਵੱਡੇ ਵਿਸ਼ਵ ਯੁੱਧ, ਅੰਗਰੇਜ਼ ਵਿਰੋਧੀ ਸੰਘਰਸ਼, ਸਿੰਘ ਸਭਾ ਅਤੇ ਆਰੀਆ ਸਮਾਜੀ ਲਹਿਰ ਦੇ ਪ੍ਰਭਾਵ ਕਿਸੇ ਨਾ ਕਿਸੇ ਰੂਪ ਵਿਚ ਸਾਂਭੇ ਹੋਏ ਹਨ। ਜਿਵੇਂ, ਬਸਰੇ ਦੀ ਲਾਮ ਟੁੱਟ ਜਾਏ ਨੀ ਮੈਂ ਰੰਡੀਉਂ ਸੁਹਾਗਣ ਹੋਵਾਂ ਕਿਨ ਸੋ ਲਾਈਆਂ ਲੜਾਈਆਂ ਕਿਨ ਸੋ ਮਾਰੇ ਜਵਾਨ ਕਿ ਮੁਲਕ ਬਰਾਨ ਹੋਏ। ਅੰਗ੍ਰੇਜਾਂ ਨੇ ਲਾਈਆ ਲੜਾਈਆਂ ਜਰਮਨ ਨੇ ਮਾਰੇ ਜਵਾਨ ਕਿ ਮੁਲਕ ਬਰਾਨ ਹੋਏ। ਟੋæਲੀਂ ਮਾਏ ਸਿੰਘ ਸਭੀਏ ਮੈਨੂੰ ਮੰਨਣੇ ਨਾ ਪੈਣ ਜਠੇਰੇ। ਮਰ ਜਾਣ ਸਿੰਘ ਸਭੀਏ ਜਿਹੜੇ ਗਿੱਧਾ ਪਾਉਣ ਨਹੀਂ ਦਿੰਦੇ। ਆਰੀਆਂ ਨੇ ਅੱਤ ਚੁੱਕ ਲਈ ਸਾਰੇ ਪਿੰਡ ਦੇ ਸ਼ਰਾਧ ਬੰਦ ਕੀਤੇ। ਉਪਰੋਕਤ ਪੰਗਤੀਆਂ ਵਿਚ ਲੋਕਮਨ ਵਲੋਂ ਜੰਗ ਦਾ ਵਿਰੋਧ ਹੈ, ਭਾਵਨਾਵਾਂ ਨੂੰ ਦਬਾਏ ਜਾਣ ਦਾ ਤਿੱਖਾ ਪ੍ਰਤਿਕਰਮ ਹੈ। ਇਸੇ ਸੰਦਰਭ ਵਿਚ ਭਗਤ ਸਿੰਘ ਅਤੇ ਗਾਂਧੀ ਦਾ ਜ਼ਿਕਰ ਵੀ ਬਾਰ ਬਾਰ ਆਇਆ ਹੈ। ਮਹਾਤਮਾ ਗਾਂਧੀ ਤੋਂ ਵੀ ਭਗਤ ਸਿੰਘ ਨੇ ਲੋਕਮਨ ਨੂੰ ਵਧੇਰੇ ਪ੍ਰਭਾਵਿਤ ਕੀਤਾ ਹੈ। ਇਸੇ ਲਈ ਬਹੁਤ ਸਾਰੀਆ ਬੋਲੀਆਂ ਭਗਤ ਸਿੰਘ ਨਾਲ਼ ਜੁੜੀਆ ਹੋਈਆਂ ਹਨ। ਅਤੇ ਕੁਝ ਗੀਤ ਮਹਾਤਮਾ ਗਾਂਧੀ ਨਾਲ਼ ਜੁੜੇ ਹੋਏ ਵੀ ਮਿਲ਼ਦੇ ਹਨ। ਸਮਾਜ ਤੇ ਸਭਿਆਚਾਰ ਦੇ ਪਰਿਵਰਤਨਾਂ ਦੇ ਨਾਲ਼ ਨਾਲ਼ ਲੋਕ ਕਾਵਿ ਵਿਚ ਵੀ ਪਰਿਵਰਤਨ ਆਉਂਦਾ ਰਹਿੰਦਾ ਹੈ। ਇਹ ਪਰਿਵਰਤਨ ਕਈ ਵਾਰ ਓਪਰਾ ਹੀ ਹੁੰਦਾ ਹੈ ਤੇ ਕਈ ਵਾਰ ਕਾਫ਼ੀ ਡੂੰਘਾ। ਅਜੋਕੇ ਲੋਕ ਕਾਵਿ ਵਿਚ ਗੱਡੀਆਂ, ਡਾਕਘਰਾਂ, ਕਾਲਜਾਂ ਸਾਈਕਲਾਂ, ਜਹਾਜ਼ਾਂ ਆਦਿ ਦਾ ਵਰਣਨ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਲੋਕ ਗੀਤ ਪਰਿਵਰਤਨਸ਼ੀਲ ਹੋਣ ਕਾਰਣ ਦੇਰ ਤਕ ਆਪਣੀ ਹੋਂਦ ਬਣਾਈ ਰੱਖਣ ਦੇ ਸਮਰੱਥ ਹੁੰਦੇ ਹਨ। ਕੁਝ ਗੀਤ ਸਿੱਧੇ ਅਨੁਸ਼ਠਾਨਾਂ, ਰੀਤਾਂ ਅਤੇ ਰਿਵਾਜ਼ਾਂ ਆਦਿ ਨਾਲ਼ ਜੁੜੇ ਹੁੰਦੇ ਹਨ। ਇਨ੍ਹਾਂ ਅਨੁਸ਼ਠਾਨਾਂ, ਰੀਤਾਂ ਅਤੇ ਰਸਮਾਂ ਦੇ ਗਾਇਬ ਹੋਣ ਨਾਲ਼ ਇਹ ਗੀਤ ਵੀ ਗਾਇਬ ਹੋ ਜਾਂਦੇ ਹਨ। ਬਿਆ੍ਹਈਆਂ (ਜਨਮ ਦੇ ਗੀਤ) ਹੁਣ ਸ਼ਾਇਦ ਹੀ ਕਿਤੇ ਗਾਏ ਜਾਂਦੇ ਹੋਣ। ਗੀਤ ਸਮਕਾਲੀ ਵਸਤੂਆਂ ਨੂੰ ਹੇਠ ਲਿਖੇ ਅਨੁਸਾਰ ਸਾਂਭ ਕੇ ਰੱਖਦੇ ਹਨ, ਗੱਡੀ ਆਉਂਦੀ ਨੂੰ ਲੁੱਕ ਲਾਵਾਂ। ਮਾਹੀਏ ਆਉਂਦੇ ਨੂੰ ਬੋਦਾ ਪ੍ਹਾਰ ਕੇ ਕਲਿੱਪ ਲਾਵਾਂ। ਸਾਨੂੰ ਕਾਲਜ ਇਕ ਪੁਆ ਦਿਉ ਵਗਦੀ ਨਹਿਰ ਦੇ ਕੰਢੇ, ਪੜ੍ਹਨਗੀਆਂ ਕੁੜੀਆ ਕਿਤਾਬਾਂ ਚੱਕਣਗੇ ਮੁੰਡੇ। ਸਾਨੂੰ ਹੋਟਲ ਇਕ ਪੁਆ ਦਿਉ ਵਗਦੀ ਨਹਿਰ ਦੇ ਕੰਢੇ। ਖਾਣਾ ਖਾਣਗੀਆਂ ਕੁੜੀਆਂ ਪਲੇਟਾਂ ਚੱਟਣਗੇ ਮੁੰਡੇ। ਲੋਕ ਕਾਵਿ, ਲੋਕ ਮਨ ਦੀਆਂ ਇੱਛਾਵਾਂ, ਕਲਪਨਾਵਾਂ ਤੇ ਰਿਸ਼ਤੇ ਨਾਤਿਆਂ ਨਾਲ਼ ਸੰਬੰਧਿਤ ਭਾਵਨਾਵਾਂ ਆਦਿ ਨੂੰ ਬੜੇ ਸੂਖਮ ਤਰੀਕੇ ਨਾਲ਼ ਪੇਸ ਕਰਦਾ ਹੈ। ਕੁਝ ਕੁ ਵਿਦਵਾਨਾਂ ਨੇ ਲੋਕ ਕਾਵਿ ਵਿਚ ਕਲਪਨਾ ਦੀ ਘਾਟ ਮਹਿਸੂਸ ਕੀਤੀ ਹੈ ਜੋ ਕਿ ਸਹੀ ਨਹੀਂ ਕਹੀ ਜਾ ਸਕਦੀ। ਹੇਠ ਲਿਖੀਆ ਪੰਗਤੀਆਂ ਤੋਂ ਇਹ ਗੱਲ ਸਪੱਸ਼ਟ ਹੋ ਜਾਵੇਗੀ। ਜਿਵੇਂ, ਚੁਣ ਚੁਣ ਮੋਤੀ ਦਾਲ਼ ਰਿੰਨ੍ਹਾਂ ਨੀ ਮੈਂ ਲੌਂਗਾਂ ਦਾ ਤੜਕਾ ਮੈਂ ਲਾਵਾਂ ਬਾਰੀਂ ਵਰੀਏਂ ਸ਼ਾਮ ਆਇਆ। ਕੱਢ ਕਲ਼ੇਜਾ ਆਟਾ ਗੁਨ੍ਹਾਂ ਨੀ ਮੈਂ ਦਿਲ ਦਾ ਤੰਦੂਰ ਤਪਾਵਾਂ ਬਾਰੀਂ ਵਰੀ੍ਹਂਏਂ ਸ਼ਾਮ ਆਇਆ। ਆੜੂਆਂ ਜਿੰਨੇ ਜਿੰਨੇ ਪੇੜੇ ਕਰਾਂ ਨੀ ਮੈਂ ਪਿਪਲ਼ ਪੱਤ ਪਕਾਵਾਂ ਬਾਰੀਂ ਵਰੀ੍ਹਏਂ ਸ਼ਾਮ ਆਇਆ। ਗੀਗਾ ਜਰਮਿਆਂ ਨੀ ਜੋ ਕੁਛ ਮੰਗਣਾ ਸੋ ਮੰਗ ਗੀਗਾ ਜਰਮਿਆਂ ਨੀ। ਮੈਂ ਕੀ ਮੰਗਣਾ ਵੇ ਮੈਂ ਕੀ ਮੰਗਣਾ ਵੇ ਲੈਣਾ ਮੂਸਲ ਜਿੱਡਾ ਚੌਕæææ ਮੈਂ ਕੀ ਮੰਗਣਾ ਵੇ ਲੈਣੀ ਖੂਹੇ ਜਿੱਡੀ ਨੱਥ।æææ ਮੈਂ ਕੀ ਮੰਗਣਾ ਵੇ ਲੈਣਾ ਤਾਰਿਆਂ ਦਾ ਹਾਰæææ ਮੈਂ ਕੀ ਮੰਗਣਾ ਵੇ ਲੈਣਾ ਚਿੜੀਆਂ ਦਾ ਦੁੱਧ।æææ ਇਸ ਤਰ੍ਹਾਂ ਦੀਆਂ ਅਣਗਿਣਤ ਉਦਾਹਰਣਾਂ ਦਿੱਤੀਆਂ ਜਾ ਸਕਦੀਆਂ ਹਨ। ਇਹ ਕਲਪਨਾ ਆਪਣੇ ਆਪ ਵਿਚ ਸੁਹਜਮਈ ਹੈ। ਕਈ ਡਵਾਰ ਸਮਾਜ ਵਿਚ ਅਪ੍ਰਾਪਤ ਦੀ ਕਲਪਨਾ ਕਰਕੇ ਸੁਖ ਲੈਣ ਦੀ ਪ੍ਰਵਿਰਤੀ ਮਨੱਖ ਦੀ ਉਦੋਂ ਦੀ ਹੈ ਜਦੋਂ ਤੋਂ ਸਮਾਜ ਵਿਚ ਨਾਬਰਾਬਰੀ ਸ਼ੁਰੂ ਹੋਈ ਜਾਂ ਅਜਿਹਾ ਕੁਝ ਕਰਨ ਦੀ ਇੱਛਾ ਕਲਪਨਾ ਵਿਚ ਹੀ ਹੋ ਸਕਦੀ ਹੈ ਜਿਸਦੀ ਇਜਾਜ਼ਤ ਸਮਾਜ-ਸਭਿਆਚਾਰ ਵਿਚ ਨਾਂ ਹੋਵੇ। ਜਿਵੇਂ ਲੁੱਚੀਆਂ ਬੋਲੀਆਂ ਪਾਉਣ ਦੀ ਇਜਾਜ਼ਤ ਸਮਾਜ ਨਹੀਂ ਦਿੰਦਾ ਜਿਹੜੀਆਂ ਖਾਸ ਤੌਰ ਤੇ ਜਿਨਸੀ ਸੰਬੰਧਾਂ ਜਾਂ ਅੰਗਾਂ ਬਾਰੇ ਪ੍ਰਚਲਿਤ ਹੁੰਦੀਆਂ ਹਨ। ਇਨ੍ਹਾਂ ਭਾਵਨਾਵਾਂ ਨਾਲ਼ ਜੁੜਿਆ ਕਾਵਿ ਇਕੋ ਤਰ੍ਹਾਂ ਦੇ ਸਮੂਹ ਵਿਚ ਹੀ ਉਚਾਰਿਆ ਜਾ ਸਕਦਾ ਹੈ। ਮਰਦ ਆਪਣੀਆ ਟੋਲੀਆਂ ਵਿਚ ਅਤੇ ਔਰਤਾਂ ਆਪਣੇ ਗਿੱਧੇ ਵਿਚ ਨਿਸੰਗ ਹੋ ਕੇ ਅਜਿਹਾ ਕਾਵਿ ਉਚਾਰਣ ਕਰਦੇ ਹਨ ਅਤੇ ਅਸਮਾਜਿਕ ਰਿਸ਼ਤੇ ਇਕ ਦੂਜੇ ਨਾਲ਼ ਜੋੜ ਕੇ ਸੁਆਦ ਲਿਆ ਜਾਂਦਾ ਹੈ। ਜਿਨ੍ਹਾਂ ਰਿਸ਼ਤਿਆਂ ਬਾਰੇ ਵਿਅਕਤੀ ਸਮਾਜਿਕ ਸੰਦਰਭਾਂ ਵਿਚ ਨੈਤਿਕ ਦਬਾਅ ਹੇਠ ਕੁਝ ਕਹਿ ਨਹੀਂ ਸਕਦਾ, ਲੋਕ ਕਾਵਿ ਉਚਾਰਣ ਸਮੇਂ ਉਹ ਨਿਸੰਗ ਕਹਿ ਜਾਂਦਾ ਹੈ। ਜਿਵੇਂ ਔਰਤ ਸੱਸ-ਸਹੁਰੇ, ਜੇਠ-ਜਿਠਾਣੀ, ਨਣਾਨ, ਸੌਕਣ ਆਦਿ ਰਿਸ਼ਤਿਆਂ ਬਾਰੇ ਆਪਣੇ ਦੱਬੇ ਭਾਵ ਲੋਕ ਕਾਵਿ ਰਾਹੀਂ ਪ੍ਰਗਟਾਉਂਦੀ ਹੈ। ਇਉਂ ਹੀ ਮਰਦ ਆਪਣੀਆਂ ਵਰਜਿਤ ਪ੍ਰੇਮ ਭਾਵਨਾਵਾਂ ਦਾ ਪ੍ਰਗਟਾਵਾ ਸਰੀਰਕ ਇਸ਼ਾਰਿਆਂ ਤਕ ਨਾਲ਼ ਆਪਣੇ ਸਮੂਹ ਵਿਚ ਪ੍ਰਗਟਾਉਂਦਾ ਹੈ। ਇਉਂ ਸਮਾਜਿਕ ਰਿਸ਼ਤਿਆਂ ਦਾ ਤਾਣਾ ਬਾਣਾ ਲੋਕ ਕਾਵਿ ਵਿਚ ਸਾਨੂੰ ਬੁਣਿਆਂ ਮਿਲ਼ਦਾ ਹੈ। ਇਸ ਤਰ੍ਹਾਂ ਦੇ ਲੋਕ ਕਾਵਿ ਵਿਚ ਵਿਅੰਗ ਦੀ ਸੁਰ ਪ੍ਰਧਾਨ ਹੁੰਦੀ ਹੈ ਜਿਵੇਂ, ਸੱਸ ਮੇਰੀ ਨੂੰ ਮੁੰਡਾ ਜੰਮਿਆਂ ਨਾਂ ਰੱਖਿਆ ਗੁਰਦਿੱਤਾ ਪੰਜੀਰੀ ਖਾਵਾਂਗੇ ਵਾਹਿਗੁਰੂ ਨੇ ਦਿੱਤਾ। ਉੱਚੇ ਟਿੱਲੇ ਮੈਂ ਮਿਰਚਾਂ ਰਗੜਾਂ ਸਹੁਰੇ ਦੀ ਅੱਖ ਵਿਚ ਪਾ ਆਈਆਂ ਘੁੰਡ ਕਢਣੇ ਦੀ ਅਲਖ ਮੁਕਾ ਆਈਆਂ। ਮੇਰੇ ਜੇਠ ਦੇ ਬੁਰੇ ਦਿਨ ਆਏ ਕਿੱਕਰਾਂ ਨੂੰ ਪਾਵੇ ਜੱਫੀਆਂ ਮੇਰਾ ਦਿਉਰ ਬੜਾ ਟੁੱਟ ਪੈਣਾ ਹੱਸਦੀ ਦੇ ਦੰਦ ਗਿਣਦਾ। ਨਣਦੇ ਜਾਏ ਖਾਣੀਏਂ ਤੈਂ ਵੀ ਜਾਣਾ ਕਿਸੇ ਅੱਗੇ ਨਿੰਬੂ ਮੇਰੇ ਮਨ ਵਸੀਆ। ਸੌਕਣ ਸੌਕਣ ਦਾ ਮੁਕਾਬਲਾ ਅਹਮੋ ਸਾਹਮਣੇ ਤੇਰੀ ਦਿੱਲੀ ਮੇਰਾ ਆਗਰਾ ਆਹਮੋ ਸਾਹਮਣੇ ਸਾਰੇ ਭਾਂਡੇ ਤੇਰੇ ਵਲ ਟੁੱਟੀ ਹੋਈ ਕੌਲੀ ਮੇਰੇ ਵਲ ਅਜੇ ਵੀ ਸੌਕਣੇ ਲੜਦੀ ਐਂ ਲੜ ਲੜ ਗੱਲਾਂ ਕਰਦੀ ਐਂ ਓਹਦੇ ਨਾਲ਼ ਤੂੰ ਲੜਿਆ ਕਰ ਓਹਦੀ ਦਾਹੜੀ ਫੜਿਆ ਕਰ ਗਿੱਠ ਗਿੱਠ ਲੰਮੀ ਕਰਿਆ ਕਰ ਅਜੇ ਵੀ ਸੌਕਣੇ ਲੜਦੀਐਂ ਲੜ ਲੜ ਗੱਲਾਂ ਕਰਦੀ ਐਂ ਹੁਣ ਲੜ ਸੌਕਣੇਂ ਮੈਂ ਤੇਰੇ ਜਿੱਡੀ ਹੋਈ। ਇਥੇ ਧਿਆਨ ਰੱਖਣਯੋਗ ਗੱਲ ਇਹ ਹੈ ਕਿ ਰਚਨਾਕਾਰ ਆਪਣੇ ਸਮੂਹ ਜਾਂ ਵਰਗ ਦੀ ਗੱæਲ ਕਰਦਾ ਹੈ। ਇਸ ਸਮੂਹ ਵਿਚ ਉਹ ਆਪ ਵੀ ਸ਼ਾਮਿਲ ਹੁੰਦਾ ਹੈ। ਦੂਜੇ ਸ਼ਬਦਾਂ ਵਿਚ ਨਿੱਜੀ ਤੇ ਵਿਅਕਤੀਗਤ ਭਾਵਨਾਵਾਂ ਨੂੰ ਵਿਸਤਾਰ ਕੇ ਸਾਮੂਹਿਕ ਬਣਾ ਦਿੱਤਾ ਜਾਂਦਾ ਹੈ। ਜਦੋਂ ਕੋਈ ਔਰਤ ਇਹ ਕਹਿੰਦੀ ਹੈ ਕਿ 'ਸਾਰਿਆਂ ਵਿਚੋਂ ਮੈਂ ਵੇ ਚੰਗੀ ਜਿਹੜੀ ਸੁਣ ਸੁਣ ਕਰਦੀ ਗੁਜਾਰਾ' ਤਾਂ ਅਸਲ ਵਿਚ ਉਹ ਆਪਣਾ ਅਤੇ ਆਪਣੇ ਵਰਗੀਆਂ ਹੋਰ ਔਰਤਾਂ ਦਾ ਪੱਖ ਪੂਰ ਰਹੀ ਹੁੰਦੀ ਹੈ। ਇਸੇ ਕਰਕੇ ਹੀ ਉਹ ਆਪਣੇ ਮਾਪਿਆਂ ਪ੍ਰਤਿ ਸੁਹਿਰਦ ਦਿਖਾਈ ਦਿੰਦੀ ਹੈ ਅਤੇ ਉਨ੍ਹਾਂ ਪ੍ਰਤਿ ਉਦਰੇਵੇਂ ਦੇ ਗੀਤਾਂ ਦੀ ਸਿਰਜਣਾ ਕਰਦੀ ਹੈ ਪਰੰਤੂ ਸਹੁਰੇ ਘਰ ਦੇ ਪ੍ਰਤੀ ਉਸ ਦਾ ਰਵੱਈਆ ਵਿਰੋਧੀ ਧਿਰ ਵਾਲਾ ਤੇ ਵਿਅੰਗਆਤਮਕ ਹੂੰਦਾ ਹੈ। ਮਰਦ ਜਦੋਂ ਇਹ ਬੋਲੀ ਪਾਉਂਦਾ ਹੈ; ਲਿਆ ਮੈ ਤੇਰੇ ਕੇਸ ਬੰਨ ਦਿਆਂ ਮੇਰੇ ਨਿੱਤ ਦੇ ਸ਼ਰਾਬੀਆ ਯਾਰਾ। ਤਾਂ ਅਸਲ ਵਿਚ ਇਹ ਵੈਲੀ ਮਨ ਦੀ ਇੱਛਾ ਬੋਲ ਰਹੀ ਹੁੰਦੀ ਹੈ ਨਾ ਕਿ ਔਰਤ ਦੀ ਭਾਵਨਾ। ਸ਼ਾਇਦ ਔਰਤ ਇਹ ਕਹਿਣ ਦੀ ਬਜਾਏ ਕਹੇ 'ਮੇਰੇ ਨਿੱਤ ਦੇ ਸ਼ਰਾਬੀਆ ਯਾਰਾ ਆ ਮੈਂ ਤੇਰੇ ਕੇਸ ਪੱਟਦਿਆ।' ਇਉਂ ਔਰਤ ਦਾ ਆਪਣੇ ਪਤੀ ਪ੍ਰਤੀ ਰਵੱਈਆ ਭਾਵੇ ਮੋਹ-ਭਿੰਨਾ ਹੈ ਪੰ੍ਰਤੁ ਸ਼ਰੀਕੇ ਭਾਈਚਾਰੇ ਦੀਆਂ ਲੜਾਈਆਂ ਵਿਚ ਔਰਤ ਉਸ ਨੂੰ ਕੋਸਦੀ ਵੀ ਹੈ। ਸਮਾਜ ਸਭਿਆਚਾਰਕ ਪ੍ਰਸੰਗ ਵਿਚ ਭਾਵੇਂ ਕਿ ਉਹ ਆਪਣੇ ਅਨਜੋੜ ਰਿਸ਼ਤੇ ਬਾਰੇ ਖੁੱਲ੍ਹ ਕੇ ਨਹੀਂ ਬੋਲ ਸਕਦੀ ਪ੍ਰੰਤੂ ਲੋਕ ਕਾਵਿ ਉਸ ਨੂੰ ਅਜਿਹਾ ਕਰਨ ਦੀ ਇਜਾਜ਼ਤ ਦਿੰਦਾ ਹੈ। ਔਰਤ ਕਾਲ਼ੇ, ਲੰਮੇ, ਅਫ਼ੀਮਚੀ, ਮਧਰੇ ਅਤੇ ਬੁੱਢੇ ਪਤੀ ਨੂੰ ਲੋਕ ਗੀਤਾਂ ਵਿਚ ਰੱਜ ਕੇ ਕੋਸਦੀ ਹੈ। ਸ਼æਾਇਦ ਆਮ ਜੀਵਨ ਵਿਚ ਉਹ ਇੰਨਾਂ ਕੁਝ ਨਾ ਕਹਿ ਸਕੇ। ਕਾਲੇ ਕੌਂਤ ਬਿਨਾਂ ਵੇ ਰੱਬਾ ਮੌਤ ਚੰਗੀ ਅੰਦਰ ਵੜਿਆ ਤਾਂ ਡੰਗਰ ਵੱਛਾ ਡਰਿਆ ਨੀ ਮਾਏ ਮਧਰੇ ਕੌਤ ਤੋਂ ਬਿਨਾ ਵੇ ਰੱਬਾ ਮੌਤ ਚੰਗੀ ਅੰਦਰ ਵੜਿਆ ਤਾਂ ਖਿੱਦੋ ਵਾਗੂੰ ਰਿੜ੍ਹਿਆ ਨੀ ਮਾਏ ਲੰਬੇ ਕੌਂਤ ਬਿਨਾਂ ਵੇ ਰੱਬਾ ਮੌਤ ਚੰਗੀ ਅੰਦਰ ਵੜਿਆ ਤਾਂ ਥੰਮੇ ਵਾਗੂੰ ਅੜਿਆ ਨੀ ਮਾਏ। ਸੋਹਣਾ ਕੌਤ ਹੋਵੇ ਦਿਲ ਦਾ ਸੌਕ ਹੋਵੇ ਅੰਦਰ ਵੜਿਆ ਤਾ ਗੈਸ ਵਾਗੂੰ ਜਗਿਆ ਨੀ ਮਾਏ। ਨੰਦ ਵੇ ਤੂੰ ਮੋਟਾ ਵੇ ਸੁਣੀਂਦਾ ਮੈਂ ਪਤਲੀ ਪਤੰਗ ਵੇ। ਮਾਏ ਨੀ ਮਾਏ ਬੁੱਢਾ ਤੇਰੇ ਹਾਣ ਦਾ ਤੂੰ ਹੀ ਲਾਵਾਂ ਲੈ ਲੈ ਬੁੱਢਾ ਤੇਰੇ ਹਾਣ ਦਾ। ਧੀਏ ਨੀ ਧੀਏ ਐੱਡੇ ਬੋਲ ਬੋਲਦੀ ਬੁੱਢੇ ਨਾਲ਼ ਸੰਜੋਗ ਮੂੰਡਾ ਕਿੱਥੋਂ ਟੋਲਦੀ। ਕੀ ਵਰ ਟੋਲਿਆ ਮਾਏ ਨੀ ਕੀ ਵਰ ਟੋਲ਼ਿਆ ਪੋਸਤ ਪੀਵਦਾ ਮਾਏ ਨੀ ਵੱਟੀ ਰੋਜ ਦਾ। ਨੱਥਵੀ ਮੰਗਦਾ ਮਾਏ ਨੱਥ ਵੀ ਮੰਗਦਾ, ਨਾਲੇ ਮੰਗਦਾ ਮਾਏ ਨੀ ਅਧੀਆ ਸ਼ਰਾਬ ਦਾ ਇਕ ਚਿਤ ਆਖਦਾ ਮਾਏ ਨੀ ਡੂੰਘੇ ਪੈ ਮਰਾਂ ਇਕ ਚਿਤ ਆਖਦਾ ਮਾਏ ਪੁੱਤ ਗਰੀਬ ਦਾ ਨੱਥ ਵੀ ਦੇ ਦੇ ਧੀਏ, ਨੱਥ ਵੀ ਦੇ ਦੇ ਨਾਲੇ ਦੇ ਦੇ ਧੀਏ ਅਧੀਆ ਸ਼ਰਾਬ ਦਾ। ਸਮਾਜਿਕ ਸੰਦਰਭਾਂ ਵਿਚ ਆਪਣੇ ਮਨਮਰਜ਼ੀ ਦੇ ਰਿਸ਼ਤੇ ਲੱਭਣ ਨੂੰ ਗੁਨਾਹ ਸਮਝਿਆ ਜਾਦਾ ਹੈ। ਔਰਤ ਮਰਦ ਦੀਆਂ ਦੱਬੀਆਂ ਭਾਵਨਾਵਾਂ ਜੇਕਰ ਯਥਾਰਥ ਪੱਧਰ ਤੇ ਅਧੂਰੀਆਂ ਰਹਿੰਦੀਆਂ ਹਨ ਤਾਂ ਜ਼ਰੂਰ ਹੀ ਉਹ ਕਵਿਤਾ ਜਾਂ ਗੀਤ ਦਾ ਰੂਪ ਧਾਰਨ ਕਰਕੇ ਕਲਪਨਾ ਦੀ ਸੂਖਮ ਪੱਧਰ ਤੇ ਸੂਖਮ ਰੂਪ ਵਿਚ ਉਜਾਗਰ ਹੁੰਦੀਆਂ ਹਨ। ਸ਼ਾਇਦ ਇਸੇ ਕਰਕੇ ਲੋਕ-ਕਾਵਿ ਪ੍ਰੇਮ ਪ੍ਰਸੰਗਾਂ ਨਾਲ ਭਰਿਆ ਹੋਇਆ ਹੈ ਪਰੰਤੂ ਇਕ ਗੱਲ ਜੋ ਲੋਕ ਕਾਵਿ ਵਿਚ ਦੇਖੀ ਜਾ ਸਕਦੀ ਹੈ ਉਹ ਇਹ ਹੈ ਕਿ ਜਿੱਥੇ ਮਰਦਾਂ ਦੇ ਲੋਕ ਕਾਵਿ ਵਿਚ ਇਹ ਭਾਵਨਾਵਾਂ ਨਿਸੰਗ ਅਤੇ ਫੂਹੜ ਰੂਪ ਵੀ ਧਾਰਨ ਕਰ ਲੈਂਦੀਆਂ ਹਨ ਉੱਥੇ ਔਰਤਾਂ ਦੁਆਰਾ ਰਚਿਤ ਕਾਵਿ ਰੂਪ ਵਿਚ ਇਹ ਕਿਸੇ ਨਾ ਕਿਸੇ ਉਹਲੇ ਵਿਚ ਰੂਪਮਾਨ ਹੁੰਦੀਆਂ ਹਨ। ਕਦੇ ਇਹ ਧਾਰਮਿਕ ਪਾਤਰ ਰਾਧਾ ਕ੍ਰਿਸ਼ਨ ਦੇ ਉਹਲੇ ਵਿਚ ਪ੍ਰਗਟ ਹੂੰਦੀਆਂ ਹਨ ਅਤੇ ਕਦੇ ਦੰਤ ਕਥਾਵਾਂ ਦੇ ਉਹਲੇ ਵਿਚ। ਜਿਵੇਂ ਹੀਰ-ਰਾਂਝਾ, ਮਿਰਜ਼ਾ- ਸਾਹਿਬਾਂ, ਸੱਸੀ-ਪੁੰਨੂੰ ਤੇ ਸੋਹਣੀ-ਮਹੀਂਵਾਲ ਆਦਿ ਦੰਤ ਕਥਾਵਾਂ ਦੇ ਰੂਪ ਵਿਚ। ਇਥੋਂ ਤੱਕ ਕਿ ਪ੍ਰਦੇਸ਼ੀ ਪਤੀ ਲਈ ਵੀ 'ਸ਼ਾਮ' ਦਾ ਸੰਬੋਧਨ ਕੀਤਾ ਜਾਂਦਾ ਹੈ। ਮਹਿੰਦਰ ਸਿੰਘ ਰੰਧਾਵਾ ਤੇ ਦੂਸਰੇ ਵਿਦਵਾਨ ਇਹ ਸਵੀਕਾਰ ਕਰਦੇ ਹਨ ਕਿ ਲੋਕ ਗੀਤ ਜਾਂ ਲੋਕ ਕਾਵਿ ਨੂੰ ਗਾਉਣ ਵਾਲੇæ ਰੂਪ ਵਿਚ ਹੀ ਪੂਰੇ ਜਲੋਅ ਵਿਚ ਮਾਣਿਆ ਜਾ ਸਕਦਾ ਹੈ ਤੇ ਇਸ ਦੇ ਬੋਲਾਂ ਦੀ ਮਿਠਾਸ ਨੂੰ ਅਤੇ ਤਾਲ ਦੀ ਲੈਅ ਨੂੰ ਮਾਣਿਆਂ ਜਾ ਸਕਦਾ ਹੈ। ਲੋਕ ਕਾਵਿ ਬਿਨਾਂ ਸਾਜ਼ ਤੋਂ ਵੀ ਗਾਇਆ ਜਾ ਸਕਦਾ ਹੈ। ਢੋਲਕੀ ਜਾਂ ਢੋਲਕ ਦੇ ਤਾਲ ਤੇ ਵੀ ਅਤੇ ਲੋਕ ਸਾਜ਼ਾਂ ਦੀ ਸੰਗਤ ਨਾਲ ਵੀ। ਬਿਨਾਂ ਕਿਸੇ ਸਾਜ਼ ਤੋਂ ਗਾਏ ਜਾਣ ਵਾਲੇ ਪੰਜਾਬੀ ਵਿਚ ਲੰਮੇ ਗਾਉਣ ਹਨ ਜਿਨ੍ਹਾਂ ਵਿਚ ਲੋਕ ਮਨ ਦਾ ਦੁਖਾਂਤ-ਭਾਵ ਕੀਰਨੇ ਵਰਗੀਆਂ ਲੈਆਂ ਵਿਚ ਪ੍ਰਵਾਹਮਾਨ ਹੁੰਦਾ ਹੈ। ਲੋਕ ਗੀਤ ਇਕ ਟੇਕ ਤੇ ਚਲਦਾ ਹੈ, ਇਕ ਟੇਕ ਦਾ ਵਾਰ ਵਾਰ ਦਹਰਾਉ ਭਾਵ ਨੂੰ ਸੰਘਣਾ ਕਰਦਾ ਹੈ। ਇਸ ਤੋਂ ਇਲਾਵਾ ਘੋੜੀਆਂ ਵਿਚ ਲਾੜੇ ਦੇ ਪਹਿਰਾਵੇ ਦੀਆਂ ਚੀਜ਼ਾਂ ਦਾ ਦੁਹਰਾਉ ਅਤੇ ਸੁਹਾਗਾਂ ਵਿਚ ਰਿਸ਼ਤਿਆਂ ਦਾ ਦੁਹਰਾਉ ਹੁੰਦਾ ਹੈ। ਇਹ ਦੁਹਰਾਉ ਕਾਰਣ ਹੀ ਕੁਝ ਗੀਤ ਖੁੱਲੇ ਰੂਪ ਬਣ ਜਾਂਦੇ ਹਨ। ਗਾਉਣਾਂ ਵਿਚ ਕੁਝ ਸ਼ਾਮਿਲ ਕਰਨ ਦੀ ਗੁੰਜ਼ਾਇਸ਼ ਘੱਟ ਹੁੰਦੀ ਹੈ। ਇਸ ਲਈ ਇਸ ਨੂੰ ਬੰਦ ਰੂਪ ਵਿਚ ਰੱਖਿਆ ਗਿਆ ਹੈ। ਲੋਕ ਗੀਤਾਂ ਦਾ ਬਿੰਬ ਵਿਧਾਨ ਲੋਕ ਜੀਵਨ ਜਿੰਨਾਂ ਹੀ ਰੰਗ ਬਰੰਗਾ ਹੈ। ਜੀਵਨ ਨਾਲ ਜੁੜੀ ਹਰ ਚੀਜ਼ ਨੂੰ ਲੋਕ ਕਾਵਿ ਬਿੰਬ ਵਿਚ ਢਾਲਣ ਦੀ ਸ਼ਕਤੀ ਰੱਖਦਾ ਹੈ। ਘਰੇਲੂ ਵਸਤਾਂ ਤੋਂ ਲੈ ਕੇ ਪ੍ਰਕਿਰਤੀ ਦੀ ਹਰ ਵਸਤੂ ਬਿੰਬ ਵਿਚ ਪਰਿਵਰਤਿਤ ਹੋ ਸਕਦੀ ਹੈ। ਇਹੀ ਗੱਲ ਪ੍ਰਤੀਕਾਂ ਬਾਰੇ ਵੀ ਕਹੀ ਜਾ ਸਕਦੀ ਹੈ। ਜਿਹੜੀਆਂ ਭਾਵਨਾਵਾਂ ਸਿੱਧੇ ਰੂਪ ਵਿਚ ਨਹੀਂ ਪ੍ਰਗਟਾਈਆਂ ਜਾ ਸਕਦੀਆਂ ਉਹ ਪ੍ਰਤੀਕਾਂ ਦਾ ਉਹਲਾ ਲੱਭ ਲੈਂਦੀਆਂ ਹਨ। ਜਿਵੇਂ, ਰਸੀਆ ਨਿੰਬੂ ਲਿਆਦੇ ਵੇ ਮੇਰੇ ਉੱਠੀ ਕਲੇਜੇ ਪੀੜ। ਉੱਡ ਜਾਈਂ ਵੇ ਰਾਅ ਤੋਤਿਆ, ਸਾਡੀ ਨਿੰਮ ਦੇ ਡਾਅਲ਼ੇ ਪਤਲੇ ਵੇ ਰਾਅ ਤੋਤਿਆ। ਲੋਕ ਕਾਵਿ ਰੂਪ, ਲੋਕ ਛੰਦ, ਲੋਕ ਨਾਟਕ, ਲੋਕ ਸੰਗੀਤ ਆਦਿ ਵਿਕਸਤ ਹੋ ਕੇ ਬਾਦ ਵਿਚ ਵਿਸ਼ਿਸ਼ਟ ਛੰਦ, ਵਿਸ਼ਿਸ਼ਟ ਨਾਟਕ, ਵਿਸ਼ਸ਼ਟ ਸੰਗੀਤ ਅਤੇ ਵਿਸ਼ਿਸ਼ਟ ਕਾਵਿ ਰੂਪ ਦਾ ਰੂਪ ਧਾਰਨ ਕਰਦੇ ਹਨ। ਲੋਕ ਛੰਦ, ਸੰਗੀਤ ਨਾਲ਼ ਜੁੜੇ ਹੁੰਦੇ ਹਨ ਇਸੇ ਲਈ ਇੰਨ੍ਹਾਂ ਵਿਚ ਵਰਣਾਂ ਜਾਂ ਮਾਤਰਾਵਾਂ ਦੀ ਕੱਟੜਤਾ ਨਾਲ ਪਾਲਣਾ ਨਹੀਂ ਹੋ ਸਕਦੀ। ਫਿਰ ਵੀ ਸੰਤ ਸਿੰਘ ਸੇਖੋਂ ਦੇ ਕਹਿਣ ਅਨੁਸਾਰ ਦੋਹਰਾ, ਚੌਪਈ ਤੇ ਦਵੱਈਆ ਆਦਿ ਲੋਕ ਛੰਦ ਹੀ ਹਨ ਜਿਸ ਉਪਰ ਕਲਾਸੀਕਲ ਛੰਦਾਂ ਦਾ ਮਹਿਲ ਉਸਰਿਆ ਹੋਇਆ ਹੈ। ਜੇਕਰ ਲੋਕ ਭਾਸ਼ਾ ਦਾ ਨਮੂਨਾ ਠੇਠ ਤੇ ਸਹੀ ਰੂਪ ਵਿਚ ਦੇਖਣਾ ਹੋਵੇ ਤਾਂ ਲੋਕਗੀਤਾਂ ਦਾ ਅਧਿਐਨ ਸਭ ਤੋਂ ਮਹੱਤਵਪੂਰਣ ਹੋਵੇਗਾ। ਇਸ ਭਾਸ਼ਾ ਵਿਚ ਵਿਗਾੜ ਨੂੰ ਵੀ ਲੋਕਾਂ ਦੀ ਮਨਜ਼ੂਰੀ ਮਿਲੀ ਹੋਈ ਹੁੰਦੀ ਹੈ। ਲਗਾਮ ਨੂੰ ਗਲਾਮ ਆਦਿ ਗਾਉਣਾ ਲੋਕ ਕਾਵਿ ਵਿਚ ਆਮ ਹੈ। ਕੁਝ ਸ਼ਬਦਾਂ ਦਾ ਅਰਥ ਲੱਭਣ ਵਿਚ ਬਹੁਤ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ। ਜਿਵੇਂ ਸ਼ਬਦ ਇੰਜੜਾ, ਆਂਚਲ ਦਾ ਵਿਗੜਿਆ ਹੋਇਆ ਰੂਪ ਹੈ ਇਸ ਤਰ੍ਹਾਂ ਦੇ ਹੋਰ ਵੀ ਅਨੇਕਾਂ ਉਦਾਹਰਣ ਮਿਲ ਸਕਦੇ ਹਨ। ਹਰ ਭਾਸ਼ਾ ਦੇ ਲੋਕ ਕਾਵਿ ਵਾਂਗ ਪੰਜਾਬੀ ਲੋਕ ਕਾਵਿ ਦੇ ਵੀ ਅਨੇਕਾਂ ਰੂਪ ਹਨ ਜਿਵੇਂ ਬਿਅ੍ਹਾਈਆਂ (ਜਨਮ ਸਮੇਂ ਦੇ ਗੀਤ), ਸੁਹਾਗ, ਘੋੜੀਆਂ, ਸਿੱਠਣੀਆਂ, ਅਲਾਹੁਣੀਆਂ, ਬਾਰਾਂਮਾਹਾਂ, ਪੈਂਤੀ ਅੱਖਰੀ, ਬਾਵਨ ਅੱਖਰੀ, ਰੁੱਤਾਂ, ਅਠਵਾਰਾ, ਸਤਵਾਰਾ, ਗੰਢਾਂ ਆਦਿ। ਕੁਝ ਵਿਦਵਾਨਾਂ ਨੇ ਲੋਕ ਕਾਵਿ ਰੂਪ ਵਿਚ ਬੁਝਾਰਤਾਂ, ਅਖਾਣ, ਮੁਹਾਵਰੇ ਤੇ ਸਿਆਣਪ ਦੇ ਟੋਟੇ ਨੂੰ ਵੀ ਸ਼ਾਮਿਲ ਕਰ ਲਿਆ ਹੈ। ਉਨ੍ਹਾਂ ਦਾ ਅਜਿਹਾ ਕਰਨ ਦਾ ਆਧਾਰ ਸਿਰਫ਼ ਤੁੱਕਬੰਦੀ ਹੈ ਜਿਸ ਨੂੰ ਆਧਾਰ ਨਹੀਂ ਬਣਾਇਆ ਜਾ ਸਕਦਾ। ਇਹ ਲੋਕ ਸਾਹਿਤ ਦਾ ਬੜਾ ਮਹੱਤਵਪੂਰਨ ਹਿੱਸਾ ਹਨ ਪਰੰਤੂ ਇੰਨਾਂ ਨੂੰ ਲੋਕ ਕਾਵਿ ਵਿਚ ਸ਼ਾਮਿਲ ਕਰਨਾ ਲੋਕ ਕਾਵਿ ਦਾ ਮਖੌਲ ਉਡਾਉਣਾ ਹੈ। ਮੁੰਦਾਵਣੀ ਮੁੰਦਾਵਣੀ ਸ਼ਬਦ 'ਮੁੰਦਣ' ਤੋਂ ਬਣਿਆਂ ਹੈ ਜਿਸ ਦੇ ਅਰਥ ਹਨ ਬੰਦ ਕਰਨਾ। ਇਸ ਤੋਂ ਅਗਾਂਹ ਇਸ ਦੇ ਅਰਥ ਕੀਤੇ ਜਾਂਦੇ ਹਨ ਰੋਕਣਾ, ਬੱਸ ਕਰਨੀ, ਹੱਦ ਬੰਨ੍ਹਣੀ ਜਾਂ ਸੌਂਹ ਪਾਉਣੀ। ਪੰਡਿਤ ਤਾਰਾ ਸਿੰਘ ਨਰੋਤਮ ਨੇ ਮੁੰਦਾਵਣੀ ਨੂੰ ਜੰਜ ਬੰਨ੍ਹਣ ਦੇ ਗੀਤ ਕਿਹਾ ਹੈ। ਉਪਰੋਕਤ ਦਿੱਤੇ ਅਰਥਾਂ ਤੋਂ ਸੌਂਹ ਪਾਉਣੀ ਜਾਂ ਹੱਦ ਬੰਨ੍ਹਣੀ ਦਾ ਅਰਥ ਵੀ ਜੰਜ ਬੰਨਣ ਦੇ ਗੀਤ ਹੀ ਬਣਦਾ ਹੈ। ਪੰਡਿਤ ਤਾਰਾ ਸਿੰਘ ਨਰੋਤਮ ਦਾ ਕਥਨ ਹੈ, "ਅਰਜਨ ਸਾਹਿਬ ਜੀ ਕੇ ਵਿਬਾਹ ਸਮੇਂ ਇਸਤਰੀਓਂ ਨੇ ਜਨੇਤ ਕੀ ਥਾਲੀਆਂ ਬੰਧੀ। ਉਸ ਬੰਨਣੇ ਕਾ ਨਾਮ ਮੁੰਦਾਵਣੀ ਬਨਾ ਹੈ।"( ਇਤਿਹਾਸ ਸ੍ਰੀ ਗੁਰੂ ਗ੍ਰੰਥ ਸਾਹਿਬ, ਮੁੰਦਾਵਣੀ, ਗਿਆਨੀ ਗੁਰਦਿੱਤ ਸਿੰਘ, ਪੰਨਾ 90) ਭਾਈ ਕਾਹਨ ਸਿੰਘ ਨਾਭਾ ਨੇ ਮੁੰਦਾਵਣੀ ਦਾ ਅਰਥ ਮੁੰਦਣ ਜਾਂ ਮੋਹਰ ਛਾਪ ਲਾਉਣਾ ਕਰਦਿਆ ਲਿਖਿਆ ਹੈ ਕਿ, "ਭਾਰਤ ਵਿਚ ਰੀਤੀ ਹੈ ਕਿ ਮਹਾਰਾਜਿਆਂ ਦੇ ਖਾਣ ਪਾਨ ਦਾ ਪ੍ਰਬੰਧ ਕਰਨ ਵਾਲਾ ਸਰਦਾਰ ਆਪਣੇ ਆਪਣੇ ਭੋਜਨ ਤਿਆਰ ਕਰਵਾ ਕਿ ਦੇਗਚੇ ਆਦਿ ਬਰਤਨਾਂ ਪੁਰ ਮੋਹਰ ਲਾ ਦਿੰਦਾ ਹੈ ਤਾਂ ਕਿ ਅਸੁæੱਭ ਜ਼ਹਿਰ ਆਦਿ ਭੋਜਨ ਵਿਚ ਨਾ ਮਿਲਾ ਸਕੇ, ਫਿਰ ਜਦ ਥਾਲ ਪਰੋਸਦਾ ਹੈ ਤਦ ਵੀ ਥਾਲ ਪਰ ਸਰਪੋਸ਼ ਦੇ ਕੇ ਮੋਹਰ ਲਾ ਦਿੰਦਾ ਹੈ। ਉਹ ਮੋਹਰ ਜ਼ੁੰਮੇਵਾਰ ਸਰਦਾਰ ਦੇ ਰੂਬਰੂ ਮਹਾਰਾਜਾ ਦੇ ਸੰਮੁਖ ਖੋਲ੍ਹੀ ਜਾਂਦੀ ਹੈ।" ਭਾਈ ਕਾਹਨ ਸਿੰਘ ਨਾਭਾ ਨੇ ਗੁਰਬਾਣੀ ਦੀ ਜਿਸ ਪੰਗਤੀ ਦਾ ਜ਼ਿਕਰ ਕੀਤਾ ਹੈ ਉਸ ਦਾ ਅਰਥ ਬੁਝਾਰਤ ਵੀ ਬਣਦਾ ਹੈ। 'ਇਹ ਮੁੰਦਾਵਣੀ ਸਤਿਗੁਰ ਪਾਈ, ਗੁਰਸਿੱਖਾਂ ਲੱਧੀ ਭਾਲਿ" (ਮਹਲਾ ਤੀਜਾ, ਵਾਰ ਸੋਰਠ)। ਜੇਕਰ ਉਪਰੋਕਤ ਅਰਥਾਂ ਤਕ ਆਪਣੇ ਆਪ ਨੂੰ ਸੀਮਤ ਰੱਖੀਏ ਤਾਂ ਬੁਝਾਰਤ ਜਾਂ ਜੰਜ ਬੰਨ੍ਹਣ ਦੇ ਗੀਤਾਂ ਨੂੰ ਮੁੰਦਾਵਣੀ ਕਿਹਾ ਜਾਣਾ ਚਾਹੀਦਾ ਹੈ। ਪਰ ਅਸੀਂ ਇਹ ਮੰਨਦੇ ਹਾਂ ਕਿ 'ਲੋਕ' ਜਦੋਂ ਗੀਤ ਗਾਉਂਦਾ ਹੈ ਤਾਂ ਅੰਤ ਉਪਰ ਜਾ ਕੇ ਕੋਈ ਪਰੰਪਰਾਗਤ ਪੰਗਤੀਆਂ ਉਚਾਰਦਾ ਹੈ। ਉਨ੍ਹਾਂ ਪਰੰਪਰਾਗਤ ਪੰਗਤੀਆਂ ਨੂੰ ਹੀ ਮੁੰਦਾਵਣੀ ਕਹਿਣਾ ਚਾਹੀਦਾ ਹੈ। ਔਰਤਾਂ ਸਿੱਠਣੀਆਂ ਤੋਂ ਬਾਦ ਅਖੀਰ ਤੇ ਮਾਫ਼ੀ ਮੰਗਣ ਦੇ ਬੋਲ ਉਚਾਰਦੀਆਂ ਹਨ ਤਾਂ ਕਿ ਕੋਈ ਗੁੱਸਾ ਨਾ ਕਰੇ। ਜਿਵੇਂ, -ਵਿਆਹ ਦੀਆਂ ਸਿੱਠਣੀਆਂ, ਲੜਾਈ ਦੇ ਮਿਹਣੇ ਅਸੀਂ ਨਿੱਤ ਨਿੱਤ ਨਹੀਂ ਦੇਣੇ। -ਸਲ਼ਾਈਆਂ ਸਲ਼ਾਈਆਂ, ਹੁਣ ਸਾਨੂੰ ਮਾਫ ਕਰੋ ਬਹੁਤ ਬੋਲੀਆਂ ਪਾਈਆਂ ਮਰਦਾਂ ਦੇ ਭੰਗੜੇ ਦੇ ਅਖੀਰ ਦੇ ਬੋਲ ਆਮ ਤੌਰ ਤੇ ਇਹ ਹੁੰਦੇ ਹਨ; -ਰੰਗਲੀ ਦੁਨੀਆਂ ਤੋਂ ਜੀਅ ਨੀ ਜਾਣ ਨੂੰ ਕਰਦਾ। ਇਸੇ ਤਰ੍ਹਾ ਕਵੀਸ਼ਰ ਵੀ ਅਖੀਰਲੀਆਂ ਪੰਗਤੀਆਂ ਇਉਂ ਉਚਾਰਦਾ ਹੈ; -ਕੁਝ ਦਿਨ ਖੇਡ ਲੈ, ਮੌਜਾਂ ਮਾਣ ਲੈ, ਤੈਂ ਭੱਜ ਜਾਵਣਾ ਉਏ ਕੰਗਣਾ ਕੱਚ ਦਿਆ। ਨਾਨਕੀਆਂ ਜਦੋਂ ਵਿਆਹ ਖਤਮ ਹੋਣ ਤੋਂ ਬਾਦ ਖੜਕਾ-ਦੜਕਾ ਕਰਦੀਆਂ ਵਾਪਸ ਪਰਤਦੀਆਂ ਹਨ ਤਾਂ ਉੱਥੇ ਵੀ ਉਹ ਸਿੱਠ ਕਰਨੋਂ ਨਹੀਂ ਟਲ਼ਦੀਆਂ; -ਕੋਠੇ ਉਤੇ ਘੁੱਗੀਆਂ ਬਨੇਰੇ ਉਤੇ ਕਾਂ ਲੋਕੋ, ਅਸੀਂ ਚੱਲੇ ਚੱਲੇ ਅਸੀਂ ਚੱਲੇ ਚੱਲੇæææ'ਚ ਲੈ ਲਓ ਥਾਂ ਲੋਕੋ, ਅਸੀਂ ਚੱਲੇ ਚੱਲੇ। ਇਉਂ ਗੀਤਾਂ ਦੀ ਸੁਰੂਆਤ ਨੂੰ ਮੰਗਲਾਚਰਨ ਤੇ ਅੰਤਿਮ ਪੰਗਤੀਆਂ ਨੂੰ ਮੁੰਦਾਵਣੀ ਕਹਿਣਾ ਚਾਹੀਦਾ ਹੈ। ਕੀਰਨਾ ਅਲਾਹੁਣੀ ਤੇ ਕੀਰਨੇ ਨੂੰ ਸੋæਕਗੀਤ ਕਹਿਣਾ ਵਧੇਰੇ ਉੱਚਿਤ ਹੋਵੇਗਾ। ਕੁਝ ਵਿਦਵਾਨਾਂ ਨੇ ਕੀਰਨੇ ਨੂੰ ਅਲਾਹੁਣੀ ਦੇ ਅੰਤਰਗਤ ਹੀ ਵਿਚਾਰਿਆ ਹੈ। ਡਾæ ਵਣਜਾਰਾ ਬੇਦੀ ਨੇ ਕੀਰਨੇ ਨੂੰ ਇਸ ਕਰਕੇ ਅਲਾਹੁਣੀ ਨਾਲੋ ਕੁਝ ਵੱਖਰਾ ਮੰਨਿਆ ਹੈ ਕਿ ਇਹ ਇਕ ਵਿਅਕਤੀਗਤ ਰਚਨਾ ਹੁੰਦੀ ਹੈ ਜਦੋਂ ਕਿ ਅਲਾਹੁਣੀ ਸਾਮੂਹਿਕ ਸੋæਕਗੀਤ ਮੰਨਿਆਂ ਜਾਣਾ ਚਾਹੀਦਾ ਹੈ। ਡਾæ ਕਰਨੈਲ ਸਿੰਘ ਥਿੰਦ ਤੇ ਮਹਿੰਦਰ ਸਿੰਘ ਰੰਧਾਵਾ ਅਲਾਹੁਣੀ ਤੇ ਕੀਰਨੇ ਨੂੰ ਇਕ ਹੀ ਰੂਪ ਮੰਨ ਕੇ ਇਸ ਤੇ ਚਰਚਾ ਕਰਦੇ ਹਨ। ਡਾæ ਨਾਹਰ ਸਿੰਘ ਪੰਜਾਬੀ ਦਾ ਇਕ ਅਜਿਹਾ ਵਿਦਵਾਨ ਹੈ ਜੋ ਇਨ੍ਹਾਂ ਦੋਹਾਂ ਰੂਪਾਂ ਨੂੰ ਵੱਖਰਾ ਕਰਕੇ ਕੀਰਨੇ ਉੱਤੇ ਵਿਸਤਾਰ ਸਹਿਤ ਚਰਚਾ ਕਰਦਾ ਹੈ। ਇਸ ਨੂੰ ਪਰਿਭਾਸ਼ਤ ਕਰਦਿਆ ਉਹ ਲਿਖਦਾ ਹੈ, "ਕੀਰਨਾ ਹੌਕੇ ਤੇ ਲੇਰ ਦੇ ਅੰਤਰਗਤ ਸ਼ਿਕਾਇਤ ਦੇ ਲਹਿਜ਼ੇ ਵਿਚ ਉਚਰਿਤ ਅਜਿਹਾ ਪ੍ਰਗੀਤਾਤਮਕ ਗੀਤ ਰੂਪ ਹੈ ਜੋ ਕਿ ਥੀਮਿਕ ਟਕਰਾਉ ਦੀ ਕਾਵਿਕ ਜੁਗਤ ਉਤੇ ਆਧਾਰਿਤ ਮੈਂ ਤੇ ਤੂੰ ਦੇ ਇਕਾਗਰ ਸੰਬੰਧ ਪਰ ਸਵੈ ਸੰਬੋਧਨ ਰਾਹੀਂ ਥੀਮਿਕ ਟਕਰਾਉ ਨੂੰ ਸਿਰਫ ਟਕਰਾਉ/ਤਨਾਉ ਦੀ ਸਥਿਤੀ ਵਿਚ ਹੀ ਪੇਸ਼ ਕਰਦਾ ਹੈ। ਇਸ ਦੀ ਭਾਸ਼ਾ ਦਾ ਰੁਖ਼ ਮੁਹਾਵਰੇ ਵਲ ਹੁੰਦਾ ਹੈ। ਇਸ ਵਿਚ ਬਹੁਤ ਵਾਰ ਰੂਪਕ ਸਿਰਜਣਾ ਤੇ ਮਾਨਵੀਕਰਨ ਦੀਆਂ ਕਾਵਿ ਵਿਧੀਆਂ ਦੀ ਵਰਤੋਂ ਕੀਤੀ ਜਾਂਦੀ ਹੈ। ਡਾæ ਨਾਹਰ ਸਿੰਘ ਕਿਉਂਕਿ ਲੋਕਗੀਤ ਦੀਆਂ ਰੂਪਗਤ ਵਿਸੇæਸ਼ਤਾਈਆਂ ਨੂੰ ਹੀ ਆਪਣੇ ਸਾਹਮਣੇ ਰੱਖਦਾ ਹੈ ਇਸ ਲਈ ਉਪਰੋਕਤ ਪਰਿਭਾਸ਼ਾ ਦਿੰਦਿਆ ਇਸ ਦੇ ਰੂਪ ਨੂੰ ਹੀ ਵਧੇਰੇ ਧਿਆਨ ਵਿਚ ਰੱਖਦਾ ਹੈ। ਸਾਡੇ ਵਿਚਾਰ ਵਿਚ ਕੀਰਨੇ ਨੂੰ ਸੋæਕਗੀਤ ਵੀ ਕਹਿਣਾ ਠੀਕ ਨਹੀਂ ਲਗਦਾ। ਇਸਦੇ ਦੋ ਕਾਰਣ ਹਨ; ਪਹਿਲਾ ਇਹ ਕਿ ਕੀਰਨਾ ਵਿਅਕਤੀਗਤ ਭਾਵਨਾਵਾਂ ਨੂੰ ਹੀ ਉਜਾਗਰ ਨਹੀਂ ਕਰਦਾ ਸਗੋਂ ਇਹ ਵਿਅਕਤੀਗਤ ਤੌਰ ਤੇ ਹੀ ਭਾਵਨਾਵਾਂ ਦਾ ਪ੍ਰਗਟਾ ਹੈ। ਮਰੇ ਬੰਦੇ ਪ੍ਰਤੀ ਸ਼ਬਦਾਂ ਨੂੰ ਲੈਆਤਮਕ ਰੂਪ ਦੇ ਦੇਣਾ ਹੀ ਗੀਤ ਨਹੀਂ ਕਿਹਾ ਜਾ ਸਕਦਾ। ਬੱਚੇ ਤੇ ਔਰਤ ਜਦੋਂ ਪਿਉ ਜਾਂ ਮਰਦ ਦੀ ਬੇਵਜ੍ਹਾ ਕੁੱਟ ਦਾ ਸ਼ਿਕਾਰ ਹੁੰਦੇ ਹਨ ਤਾਂ ਰੋਂਦੇ ਸਮੇਂ ਕੀਰਨਿਆਂ ਵਰਗਾ ਹੀ ਰੋਣ ਰੋਂਦੇ ਹਨ ਕੀ ਅਸੀਂ ਉਸਨੂੰ ਵੀ 'ਲੋਕਗੀਤ' ਦਾ ਨਾਂਮ ਦੇਵਾਂਗੇ?!
ਮਨੁੱਖੀ ਸਰੀਰ ਦੇ ਇੱਕ ਬਹੁਤ ਹੀ ਵਿਚਿਤ੍ਰ ਤੇ ਜਟਿਲ ਮਸ਼ੀਨ ਦੀ ਤਰਾਂ ਹੈ। ਤੰਦਰੁਸਤੀ ਦੀ ਹਾਲਤ ਵਿੱਚ ਇਹ ਮਸ਼ੀਨ ਨਿਰਵਿਘਨ ਸਹਿਜ ਹੀ ਆਪਣਾ ਕਾਰਜ ਕਰਦੀ ਰਹਿੰਦੀ ਹੈ ਪ੍ਰੰਤੂ ਇਸ ਵਿੱਚ ਕੋਈ ਖ਼ਰਾਬੀ ਆ ਜਾਣ ਦੀ ਸੂਰਤ ਵਿੱਚ ਇਹ ਉਸ ਦਾ ਸੰਦੇਸ਼ ਕੁਝ ਲੱਛਣਾਂ ਦੇ ਰੂਪ ਵਿੱਚ ਦਿੰਦੀ ਹੈ ਜਿਵੇਂ ਕਿ ਭੁੱਖ ਨਾ ਲੱਗਣਾ, ਸਰੀਰ ਵਿੱਚ ਦੁਖਣ ਜਿਹੀ ਮਹਿਸੂਸ ਹੋਣੀ ਆਦਿ। ਇਹ ਲੱਛਣ ਸੰਕੇਤ ਹਨ ਕਿਸੇ ਬਿਮਾਰੀ ਦੇ, ਖ਼ੁਦ ਬਿਮਾਰੀ ਨਹੀਂ।ਇਨ੍ਹਾਂ ਲੱਛਣਾਂ ਦਾ ਸ੍ਰੋਤ ਭਾਵ ਬਿਮਾਰੀ ਲੱਭਣ ਲਈ ਮਨੁੱਖੀ ਸਰੀਰ ਦਾ ਮੁਢਲਾ ਗਿਆਨ ਅੱਗੇ ਵਰਨਣ ਹੈ।
ਮਹਾਰਾਜਾ ਰਣਜੀਤ ਸਿੰਘ (1780-1839) ਪੰਜਾਬ ਦੀ ਸਿੱਖ ਸਲਤਨਤ ਦੀ ਨੀਂਹ ਰੱਖਣ ਵਾਲ਼ਾ ਇੱਕ ਸਿੱਖ ਮਹਾਰਾਜਾ ਸੀ ਜੋ ਸ਼ੇਰ-ਏ-ਪੰਜਾਬ (ਪੰਜਾਬ ਦਾ ਸ਼ੇਰ) ਦੇ ਨਾਂ ਨਾਲ਼ ਜਾਣਿਆ ਜਾਂਦਾ ਹੈ। ਮਹਾਰਾਜਾ ਰਣਜੀਤ ਸਿੰਘ ਨੂੰ ਪੰਜਾਬ ਦੇ ਇਤਿਹਾਸ ਵਿੱਚ ਬਹਾਦਰ ਜੰਗਜੂ, ਦਲੇਰ ਮਹਾਰਾਜੇ ਤੇ ਮਹਾਨ ਸ਼ਖ਼ਸੀਅਤ ਵਜੋਂ ਜਾਣਿਆ ਜਾਂਦਾ ਹੈ। ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਵਿੱਚ ਸਿੱਖਾਂ, ਹਿੰਦੂਆਂ ਤੇ ਮੁਸਲਮਾਨਾਂ ਨੂੰ ਇੱਕ ਡੋਰ ਵਿੱਚ ਪਰੋਈ ਰੱਖਿਆ, ਜਿਸ ਕਰਕੇ ਖ਼ਾਲਸਾ ਰਾਜ ਦੀ ਹਰ ਥਾਂ ਸਿਫ਼ਤ ਕੀਤੀ ਜਾਂਦੀ ਸੀ।
ਗੁਰੂ ਗ੍ਰੰਥ ਸਾਹਿਬ, ਜਾਂ ਆਦਿ ਗ੍ਰੰਥ, ਸਿੱਖ ਧਰਮ ਦਾ ਪਵਿੱਤਰ ਧਾਰਮਿਕ ਗ੍ਰੰਥ ਹੈ। ਇਹ 1469 ਤੋਂ ਲੈ ਕੇ 1708 ਤੱਕ ਸਿੱਖ ਗੁਰੂਆਂ ਦੇ ਸਮੇਂ ਰਚੀ ਅਤੇ ਇਕੱਤਰ ਕੀਤੀ ਬਾਣੀ ਦਾ 1430 ਅੰਗਾਂ ਵਾਲਾ ਇੱਕ ਵਿਸਤਾਰਮਈ ਗ੍ਰੰਥ ਹੈ। ਇਹ ਅਨੇਕਾਂ ਸ਼ਬਦਾਂ ਭਾਵ ਬਾਣੀ ਦਾ ਅੰਬਾਰ ਹੈ ਜੋ ਕਿ ਰੱਬ ਦੇ ਗੁਣਾਂ ਅਤੇ ਉਸ ਦੇ ਨਾਮ ਜਪਣ ਦੇ ਕਾਰਨਾਂ ਦਾ ਵਰਨਣ ਕਰਦਾ ਹੈ। ਸਿੱਖਾਂ ਦੇ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ (1666-1708) ਨੇ ਜੋਤੀ-ਜੋਤਿ ਸਮਾਉਣ ਵੇਲੇ ਗੁਰਿਆਈ ਆਦਿ ਗ੍ਰੰਥ ਨੂੰ ਦਿੱਤੀ ਅਤੇ ਇਸ ਕਰ ਕੇ ਨਾਮ ਗੁਰੂ ਗ੍ਰੰਥ ਸਾਹਿਬ ਹੋ ਗਿਆ। ਇਹ ਸਿੱਖਾਂ ਦਾ ਸਭ ਤੋਂ ਪਵਿੱਤਰ ਗ੍ਰੰਥ ਅਤੇ ਇੱਕੋ-ਇੱਕ ਸਦੀਵੀ ਸ਼ਬਦ-ਰੂਪੀ ਗੁਰੂ ਹੈ ਜੋ ਕਿ ਸਿੱਖ ਗੁਰੂਆਂ ਅਤੇ ਹੋਰ ਸੰਤਾਂ-ਭਗਤਾਂ ਦੀ ਸਿੱਖਿਆਵਾਂ ਦਾ ਅੰਬਾਰ ਹੈ। ਅਰਦਾਸ ਦੇ ਸਰੋਤ ਜਾਂ ਮਾਰਗ-ਦਰਸ਼ਕ ਵਜੋਂ ਆਦਿ ਗ੍ਰੰਥ ਸਿੱਖੀ ਵਿੱਚ ਬੰਧਨਾ ਅਤੇ ਭਗਤੀ ਦਾ ਕੇਂਦਰੀ ਧੁਰਾ ਹੈ।
ਪੰਜਾਬੀ ਸੱਭਿਆਚਾਰ ਤੋਂ ਭਾਵ ਹੈ, ਪੰਜਾਬੀ ਲੋਕ-ਸਮੂਹ ਦੁਆਰਾ ਸਿਰਜੀ ਵਿਸ਼ੇਸ਼ ਜੀਵਨ-ਜਾਚ। ਜਿਸ ਵਿੱਚ ਉਨ੍ਹਾ ਲੋਕਾਂ ਦਾ ਰਹਿਣ-ਸਹਿਣ, ਕਿੱਤੇ, ਰਸਮ-ਰਿਵਾਜ, ਰਿਸ਼ਤੇ-ਨਾਤੇ, ਪਹਿਰਾਵਾ, ਹਾਰ-ਸ਼ਿੰਗਾਰ, ਵਿਸ਼ਵਾਸ਼, ਕੀਮਤਾਂ, ਮਨੋਰੰਜਨ ਦੇ ਸਾਧਨ, ਭਾਸ਼ਾ ਅਤੇ ਲੋਕ-ਸਾਹਿਤ ਆਦਿ ਸ਼ਾਮਿਲ ਹੁੰਦੇ ਹਨ। ਓਪਰੀ ਨਜ਼ਰੇ ਵੇਖਿਆਂ ਜਿੱਥੇ ਸੱਭਿਆਚਾਰ ਦੀ ਪ੍ਕਿਰਤੀ ਸਧਾਰਨ ਜਾਪਦੀ ਹੈ, ਉੱਥੇ ਇਸਦਾ ਅਧਿਐਨ ਕਰਦੇ ਹੋਏ ਅਸੀਂ ਮਹਿਸੂਸ ਕਰ ਸਕਦੇ ਹਾਂ ਕਿ ਇਹ ਆਪਣੇ ਆਪ ਵਿੱਚ ਇੱਕ ਜਟਿਲ ਵਰਤਾਰਾ ਵੀ ਹੈ |
ਪੰਜਾਬ ਉੱਤਰ-ਪੱਛਮੀ ਭਾਰਤ ਦਾ ਇੱਕ ਰਾਜ ਹੈ, ਜੋ ਵੱਡੇ ਪੰਜਾਬ ਖੇਤਰ ਦਾ ਇਕ ਭਾਗ ਹੈ। ਇਸਦਾ ਦੂਸਰਾ ਭਾਗ ਪਾਕਿਸਤਾਨ ਵਿੱਚ ਹੈ। ਇਸਦੀ ਸਰਹੱਦ ਉੱਤਰ ਵਿੱਚ ਜੰਮੂ ਅਤੇ ਕਸ਼ਮੀਰ, ਉੱਤਰ-ਪੂਰਬ ਵਿੱਚ ਹਿਮਾਚਲ ਪ੍ਰਦੇਸ਼, ਦੱਖਣ-ਪੂਰਬ ਵਿੱਚ ਹਰਿਆਣੇ, ਦੱਖਣ-ਪੱਛਮ ਵਿੱਚ ਰਾਜਸਥਾਨ ਅਤੇ ਪੱਛਮ ਵਿੱਚ ਪਾਕਿਸਤਾਨੀ ਪੰਜਾਬ ਨਾਲ ਲੱਗਦੀ ਹੈ। ਇਸਦੇ ਮੁੱਖ ਸ਼ਹਿਰ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਬਠਿੰਡਾ, ਫ਼ਿਰੋਜ਼ਪੁਰ, ਮੋਹਾਲੀ ਅਤੇ ਪਟਿਆਲਾ ਹਨ ਅਤੇ ਰਾਜਧਾਨੀ ਚੰਡੀਗੜ੍ਹ ਹੈ।
ੲਿਹ ਸਫ਼ਾ ਵਿਸ਼ੇਸ਼ ਧਿਅਾਨ ਦੀ ਮੰਗ ਕਰਦਾ ਹੈ। ਕਿਰਪਾ ਕਰਕੇ ੲਿਸ ਨੂੰ ਹੋਰ ਬੇਹਤਰ ਅਤੇ ਪ੍ਰਮਾਣਿਕ ਬਣਾੳੁਣ ਲੲੀ ਅਾਪਣਾ ਯੋਗਦਾਨ ਦੇਵੋ। ਅਸਬਾਬ ਤੇ ਸੇਵਾਵਾਂ ਕਰ (ਜੀ.ਐਸ.ਟੀ.) (English: Goods and Services Tax or GST) ਭਾਰਤ ਅਤੇ ਰਾਜਾਂ ਵਿੱਚ ਇਸ ਵਰਗ ਦੇ ਪਹਿਲਾਂ ਪ੍ਰਚਲਤ ਵੱਖ ਵੱਖ ਕਰਾਂ ਦੀ ਥਾਂ ਸੰਗਠਤ ਰੂਪ ਵਿੱਚ ਲਾਗੂ ਜਾਣ ਵਾਲਾ ਇੱਕੋ ਅਜਿਹਾ ਟੈਕਸ (Indirect Tax) ਹੈ ਜੋ ਦੇਸ ਦੇ ਜ਼ਿਆਦਾਤਰ ਅਸਿੱਧੇ ਟੈਕਸਾਂ ਨੂੰ ਤਬਦੀਲ ਕਰਕੇ ਟੈਕਸ ਪ੍ਰਣਾਲੀ ਵਿੱਚ ਇਕਸਾਰਤਾ ਲਿਆਵੇਗਾ। ੲਿਸ ਟੈਕਸ ਦੀ ਪ੍ਰਮੁੱਖ ਗੱਲ ੲਿਹ ਹੈ ਕਿ ੲਿਸ ਦੇ ਲਾਗੂ ਹੋ ਜਾਣ ਨਾਲ ਸਮੁੱਚੇ ਦੇਸ਼ ਵਿੱਚ ਵਸਤਾਂ ਦੀਅਾਂ ਕੀਮਤਾਂ ਅਤੇ ਕਰ ਸਮਾਨ ਹੋ ਜਾਵੇਗਾ। ਇਸਨੂੰ 1947 ਤੋਂ ਬਾਅਦ ਭਾਰਤੀ ਟੈਕਸ ਪ੍ਰਣਾਲੀ ਵਿੱਚ ਵੱਡੀ ਸੋਧ ਮੰਨਿਆ ਜਾ ਰਿਹਾ ਹੈ। ਭਾਰਤ ਸਰਕਾਰ ਵੱਲੋਂ ਵਸਤਾਂ ਅਤੇ ਸੇਵਾਵਾਂ ਬਿਲ (Goods and Service Tax Bill or GST Bill,) (122 ਵੀਂ) ਸੰਵਿਧਾਨਕ ਸੋਧ ਬਿਲ 2014 ਪੇਸ਼ ਕੀਤਾ ਗਿਅਾ ਹੈ। .। ਇਹ ਕਰ ਰਾਸ਼ਟਰੀ ਪੱਧਰ ਤੇ ਉਤਪਾਦਨ, ਵਸਤਾਂ ਦੀ ਵਿਕਰੀ ਅਤੇ ਉਪਭੋਗ ਤੇ ਲਗਾਇਆ ਗਿਆ ਹੈ। ਇਹ ਭਾਰਤ ਦੀ ਕੇਂਦਰੀ ਸਰਕਾਰ ਅਤੇ ਭਾਰਤ ਦੇ ਰਾਜਾਂ ਦੇ ਚਲ ਰਹੇ ਵੱਖ ਵੱਖ ਅਸਿੱਧੇ ਕਰਾਂ ਨੂੰ ਤਬਦੀਲ ਕਰਕੇ ਕਰ ਪ੍ਰਣਾਲੀ ਵਿੱਚ ਇਕਸਾਰਤਾ ਲਿਆਵੇਗਾ। ਭਾਰਤ ਇੱਕ ਸੰਘੀ ਰਾਸ਼ਟਰ ਹੈ, ਇਸ ਲਈ ਜੀ.ਐਸ.ਟੀ.
ਅੰਮ੍ਰਿਤਾ ਪ੍ਰੀਤਮ (31 ਅਗਸਤ 1919 - 31 ਅਕਤੂਬਰ 2005) ਇੱਕ ਪੰਜਾਬੀ ਲੇਖਕ, ਕਵਿੱਤਰੀ, ਨਾਵਲਕਾਰ, ਕਹਾਣੀਕਾਰ ਅਤੇ ਨਿਬੰਧਕਾਰ ਸੀ। ਉਸਨੂੰ ਪੰਜਾਬੀ ਭਾਸ਼ਾ ਦੇ ਪ੍ਰਮੁੱਖ 20ਵੀਂ ਸਦੀ ਦੇ ਸਭ ਤੋਂ ਅਹਿਮ ਕਵੀਆਂ ਵਿੱਚ ਮੰਨਿਆ ਜਾਂਦਾ ਹੈ। ਛੇ ਦਹਾਕਿਆਂ ਵਿੱਚ ਫੈਲੇ ਆਪਣੇ ਕੈਰੀਅਰ ਦੌਰਾਨ, ਉਸਨੇ ਕਵਿਤਾ, ਨਾਵਲ, ਜੀਵਨੀ, ਨਿਬੰਧ ਆਦਿ ਵਿਧਾਵਾਂ ਦੇ ਅੰਦਰ 100 ਤੋਂ ਵੱਧ ਕਿਤਾਬਾਂ ਲਿਖੀਆਂ ਹਨ। ਇਨ੍ਹਾਂ ਵਿੱਚ ਪੰਜਾਬੀ ਲੋਕ ਗੀਤਾਂ ਦਾ ਇੱਕ ਸੰਗ੍ਰਿਹ ਅਤੇ ਇੱਕ ਆਤਮਕਥਾ ਵੀ ਹੈ। ਉਸਦੀਆਂ ਕਿਤਾਬਾਂ ਨੂੰ ਕਈ ਭਾਰਤੀ ਅਤੇ ਵਿਦੇਸ਼ੀ ਭਾਸ਼ਾਵਾਂ ਵਿੱਚ ਅਨੁਵਾਦ ਵੀ ਕੀਤਾ ਗਿਆ ਹੈ।
ਬਾਬਾ ਦੀਪ ਸਿੰਘ ਜੀ (Hindi: बाबा दीप सिंह जी शहीद ) (26 ਜਨਵਰੀ 1682–1757) ਦਾ ਜਨਮ ਪਿੰਡ ਪਹੂਵਿੰਡ (ਜ਼ਿਲ੍ਹਾ ਤਰਨ ਤਾਰਨ) ਵਿੱਚ ਮਾਤਾ ਜੀਉਣੀ ਜੀ ਦੀ ਕੁੱਖੋਂ ਪਿਤਾ ਭਗਤਾ ਜੀ ਦੇ ਗ੍ਰਹਿ ਵਿਖੇ ਹੋਇਆ। ਮਾਤਾ-ਪਿਤਾ ਨੇ ਬਾਲਕ ਦਾ ਨਾਮ 'ਦੀਪਾ' ਰੱਖਿਆ। ਥੋੜ੍ਹੀ ਸੁਰਤ ਸੰਭਾਲਣ ਤੋਂ ਬਾਅਦ ਇਹ ਨੌਜਵਾਨ ਅਵਸਥਾ ਵਿੱਚ ਵਿਚਰਦਿਆਂ ਬਾਲਕ 'ਦੀਪਾ' ਸਤਿਗੁਰਾਂ ਦੇ ਪਾਵਨ ਅਸਥਾਨ ਸ੍ਰੀ ਅਨੰਦਪੁਰ ਸਾਹਿਬ ਵਿਖੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਚਰਨਾਂ ਵਿੱਚ ਜਾ ਹਾਜ਼ਰ ਹੋਇਆ। ਇਥੇ ਹੀ ਸਤਿਗੁਰਾਂ ਦੇ ਪਵਿੱਤਰ ਕਰ-ਕਮਲਾਂ ਰਾਹੀਂ ਨੌਜਵਾਨ 'ਦੀਪੇ' ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ। ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ ਤੋਂ ਬਾਅਦ ਆਪ ਜੀ ਦਾ ਨਾਮ 'ਦੀਪ ਸਿੰਘ' ਰੱਖਿਆ ਗਿਆ। ਆਪ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਅੰਦਰ ਰਹਿੰਦਿਆਂ ਭਾਈ ਮਨੀ ਸਿੰਘ ਜੀ ਦੀ ਦੇਖ-ਰੇਖ ਹੇਠ ਪਵਿੱਤਰ ਧਾਰਮਿਕ ਗੰਰਥਾਂ ਤੇ ਗੁਰਬਾਣੀ ਦਾ ਡੂੰਘਾ ਅਧਿਐਨ ਕੀਤਾ। ਆਪ ਹਮੇਸ਼ਾਂ ਪਾਵਨ ਬਾਣੀ ਦੇ ਪਾਠ, ਭਜਨ-ਬੰਦਗੀ ਵਿੱਚ ਮਸਤ ਰਹਿੰਦੇ ਸਨ। ਆਪ ਸਰੀਰ ਦੇ ਸੁਡੌਲ ਅਤੇ ਦ੍ਰਿੜ੍ਹ ਇਰਾਦੇ ਵਾਲੇ ਭਜਨੀਕ ਅਤੇ ਧਾਰਮਿਕ ਬਿਰਤੀ ਵਾਲੇ ਪੁਰਸ਼ ਸਨ।
ਅੰਗਰੇਜ਼ੀ ਜਾਂ ਅੰਗਰੇਜੀ ( English ਇੰਗਲਿਸ਼) ਹਿੰਦ-ਯੂਰਪੀ ਭਾਸ਼ਾ-ਪਰਿਵਾਰ ਵਿੱਚ ਆਉਂਦੀ ਹੈ ਅਤੇ ਇਸ ਪੱਖੋਂ ਹਿੰਦੀ, ਉਰਦੂ, ਫ਼ਾਰਸੀ ਆਦਿ ਦੇ ਨਾਲ ਇਸਦਾ ਦੂਰ ਦਾ ਰਿਸ਼ਤਾ ਬਣਦਾ ਹੈ। ਇਹ ਇਸ ਪਰਿਵਾਰ ਦੀ ਜਰਮਨਿਕ ਸ਼ਾਖਾ ਵਿੱਚ ਰੱਖੀ ਜਾਂਦੀ ਹੈ। ਇਸਨੂੰ ਦੁਨੀਆ ਦੀ ਸਭ ਤੋਂ ਪਹਿਲੀ ਅੰਤਰਰਾਸ਼ਟਰੀ ਭਾਸ਼ਾ ਮੰਨਿਆ ਜਾਂਦਾ ਹੈ। ਇਹ ਦੁਨੀਆਂ ਦੇ ਕਈ ਦੇਸ਼ਾਂ ਦੀ ਮੁੱਖ ਰਾਜ ਭਾਸ਼ਾ ਹੈ ਅਤੇ ਅਜੋਕੇ ਦੌਰ ਵਿੱਚ ਕਈ ਦੇਸ਼ਾਂ ਵਿੱਚ ਵਿਗਿਆਨ, ਕੰਪਿਊਟਰ, ਸਾਹਿਤ, ਸਿਆਸਤ ਅਤੇ ਉੱਚ ਸਿੱਖਿਆ ਦੀ ਵੀ ਮੁੱਖ ਭਾਸ਼ਾ ਹੈ। ਅੰਗਰੇਜ਼ੀ ਭਾਸ਼ਾ ਰੋਮਨ ਲਿਪੀ ਵਿੱਚ ਲਿਖੀ ਜਾਂਦੀ ਹੈ।
ਲੋਕ ਸਾਹਿਤ ਲੋਕ ਸੰਸਕ੍ਰਿਤੀ ਦੇ ਅੰਸ਼ਾਂ ਨਾਲ ਭਰੀ ਹੋਈ ਲੋਕ ਮਾਨਸ ਦੀ ਸਹਿਜ-ਸੁਭਾਵਿਕ ਅਭਿਵਿਅਕਤੀ ਹੈ, ਜਿਸ ਦਾ ਸੰਚਾਰ ਲੋਕ ਬੋਲੀ ਦੁਆਰਾ ਮੌਖਿਕ ਰੂਪ ਵਿੱਚ ਹੋਇਆ ਹੋਵੇ। ਇਸ ਰਚਨਾ ਨਾਲ ਕਿਸੇ ਵੀ ਲੇਖਕ ਦਾ ਨਾਂ ਜੁੜਿਆ ਹੋਇਆ ਨਹੀਂ ਹੁੰਦਾ ਤੇ ਇੱਕ ਲੋਕ-ਸਮੂਹ ਦੀ ਪ੍ਰਵਾਨਗੀ ਲੈ ਕੇ ਪੀੜ੍ਹੀਓ-ਪੀੜ੍ਹੀ ਅੱਗੇ ਚੱਲਦੀ ਹੈ। ਡਾ. ਸਤੇਂਦਰ ਅਨੁਸਾਰ ਲੋਕ ਮਨੁੱਖੀ ਸਮਾਜ ਦਾ ਉਹ ਵਰਗ ਹੈ ਜੋ ਆਭਿਜਾਤ ਸੰਸਕਾਰ ਸ਼ਾਸਤਰੀਅਤਾ ਅਤੇ ਪੰਡਤਾਈ ਦੀ ਚੇਤਨਾ ਅਤੇ ਹੈਂਕੜ ਤੋਂ ਖਾਲੀ ਹੈ ਅਤੇ ਜੋ ਇੱਕ ਪਰੰਪਰਾ ਦੇ ਪਰਵਾਹ ਵਿੱਚ ਜਿੰਦਾ ਰਹਿੰਦਾ ਹੈ। ਹਰ ਕੌਮ ਦੇ ਸਮਕਾਲੀ ਸਾਹਿਤ ਜਾਂ ਭਾਸ਼ਾ ਦਾ ਨਿਰਣਾ ੳੁਸ ਦੀਅਾਂ ਇਤਿਹਾਸਕ ਪਰਸਥਿਤੀਆਂ ਅਧੀਨ ਆਉਂਦੇ ਸਮਾਜਿਕ ਤਾਣੇ -ਬਾਣੇ ਨੇ ਤਹਿ ਕਰਨਾ ਹੁੰਦਾ ਹੈ। ਸਮਕਾਲੀਨ ਸਾਹਿਤ ਦੇ ਸਮੇਂ ਅਤੇ ਸਥਾਨ ਦੀ ਪੁਜੀਸ਼ਨ ਮੁਤਾਬਿਕ ਲੋਕ ਸਾਹਿਤ ਵੀ ਆਪ ਹੁਦਰਾ ਰੂਪ ਵਟਾਉਂਦਾ ਰਿਹਾ ਹੈ। ਭਾਵੇਂ ਕਿ ਲੋਕ ਸਾਹਿਤ ਦਾ ਨਵਾਂ ਰੂਪ ਹੋਂਦ ਵਿਚ ਆ ਜਾਵੇ,ਪਰ ਇਤਿਹਾਸਕ ਸਮੇਂ ਵਿਚ ਇਸਦੀ ਆਪਣੀ ਸਥਿਤੀ ਅਤੇ ਲੋੜ ਮੁਤਾਬਿਕ ਸਾਰਥਕਤਾ ਹੁੰਦੀ ਹੈ। "ੲੇਸੇ ਲਈ ਇਹ ਅਤੀ ਪੁਰਾਣਾ ਹੁੰਦਾ ਹੋਇਆਂ ਵੀ ਨਿਤ -ਨਵਾਂ ਬਣਿਆ ਰਹਿੰਦਾ ਹੈ।" "ਲੋਕ ਸਾਹਿਤ" ਵਰਗੇ ਸੰਕਲਪ ਨੂੰ ਸਮਝਣ ਤੋਂ ਪਹਿਲਾਂ "ਲੋਕ" ਦੇ ਅਰਥਾਂ ਨੂੰ ਸਮਝਣਾ ਜਰੂਰੀ ਪਰਤੀਤ ਹੁੰਦਾ ਹੈ ਲੋਕ ਅਲੱਗ ਅਲੱਗ ਅਰਥਾਂ ਵਿਚ ਵਰਤਿਆ ਜਾਣ ਵਾਲਾ ਸੰਕਲਪ ਹੈ ਲੋਕ ਲਈ ਅਸੀ people, public, masses ਆਦਿ ਸ਼ਬਦਾਂ ਦੀ ਵਰਤੋਂ ਕਰਦੇ ਹਾਂ.
ਸ਼੍ਰੀ ਹਰਿਮੰਦਰ ਸਾਹਿਬ, ਜਿਸਨੂੰ ਦਰਬਾਰ ਸਾਹਿਬ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਭਾਰਤ ਦੇ ਪੰਜਾਬ ਸੂਬੇ ਦੇ ਸ਼ਹਿਰ ਸ਼੍ਰੀ ਅੰਮ੍ਰਿਤਸਰ ਵਿਚ ਹੈ। ਸਿੱਖ ਧਰਮ ਵਿੱਚ ਉਹ ਹੀ ਅਸਥਾਨ ਹੈ ਜੋ ਕਿ ਸੋਲੋਮਨ ਦੇ ਮੰਦਰ, ਯਰੂਸਲਮ ਦਾ ਯਹੂਦੀ ਧਰਮ ਵਿੱਚ ਹੈ, ਜਾ ਪਵਿੱਤਰ ਮੱਕਾ ਦਾ ਮਜ਼ਹਬ-ਏ-ਇਸਲਾਮ ਵਿੱਚ ਹੈ, ਭਾਵ ਇਹ ਸਿੱਖਾਂ ਲਈ ਉਨ੍ਹਾਂ ਦਾ ਸਭ ਤੋਂ ਪਵਿੱਤਰ ਧਾਰਮਿਕ ਅਸਥਾਨ ਹੈ। ਇਬਾਦਤ ਦੀ ਇੱਕ ਸਰਬ-ਸਾਂਝੀ ਥਾਂ ਦਾ ਸੁਪਨਾ ਤੀਸਰੇ ਗੁਰੂ ਸ਼੍ਰੀ ਗੁਰੂ ਅਮਰ ਦਾਸ ਜੀ ਨੇ ਵੇਖਿਆ ਸੀ। ੧੫ ਵੀਂ ਸਦੀ ਦੇ ਆਖਰੀ ਵਰ੍ਹਿਆਂ ਵਿਚ "ਅਮ੍ਰਿਤ ਸਰੋਵਰ" ਅਤੇ "ਸ਼੍ਰੀ ਅਮ੍ਰਿਤਸਰ" ਦਾ ਨਿਰਮਾਣ ਚੋਥੇ ਗੁਰੂ ਸ਼੍ਰੀ ਗੁਰੂ ਰਾਮ ਦਾਸ ਜੀ ਨਿਗਰਾਨੀ ਹੇਠ ਸ਼ੁਰੂ ਹੋ ਗਿਆ। ਪੰਜਵੇਂ ਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਨਿਗਰਾਨੀ ਹੇਠ ਹਰਿਮੰਦਰ ਸਾਹਿਬ ਦਾ ਨੀਂਹ ਪੱਥਰ ਰੱਖਿਆ ਗਿਆ। ਸੰਨ 1604 ਵਿਚ ਪੰਜਵੇਂ ਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਨਿਗਰਾਨੀ ਹੇਠ ਹੀ ਗੁਰੂਦੁਆਰੇ ਦੀ ਇਮਾਰਤ ਬਣ ਕੇ ਤਿਆਰ ਹੋ ਗਈ। ਆਦਿ ਗ੍ਰੰਥ ਨੂੰ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਹੀ ਦਰਬਾਰ ਸਾਹਿਬ ਵਿਖੇ ਸਥਾਪਿਤ ਕੀਤਾ ਸੀ ਅਤੇ ਬਾਬਾ ਬੁੱਢਾ ਜੀ ਪਹਿਲੇ ਹੈੱਡ ਗ੍ਰੰਥੀ ਸਨ। ਦੋ ਸਾਲਾਂ ਬਾਅਦ ਸੰਨ ੧੬੦੬ ਵਿਚ "ਅਕਾਲ ਤਖਤ" ਦਾ ਨੀਂਹ ਪੱਥਰ ਸੂਫ਼ੀ ਸੰਤ ਸਾਈਂ ਮੀਆਂ ਮੀਰ ਜੀ ਦੁਆਰਾ ਰੱਖਿਆ ਗਿਆ। ਇਸ ਤੋਂ ਇਲਾਵਾ 1757, 1762 ਅਤੇ 1764 ਵਰ੍ਹਿਆ ਦੇ ਅਫ਼ਗ਼ਾਨ ਹਮਲਿਆਂ ਦੌਰਾਨ ਦਰਬਾਰ ਸਾਹਿਬ ਦੀ ਇਮਾਰਤ ਨੂੰ ਨਸ਼ਟ ਕਰ ਦਿੱਤਾ ਗਿਆ ਸੀ। ਬਾਬਾ ਦੀਪ ਸਿੰਘ ਜੀ ਦੀ ਸ਼ਹਿਦੀ ਵੀ ੧੬੫੭ ਦੇ ਅਫ਼ਗ਼ਾਨ ਹਮਲੇ ਦੌਰਾਨ ਹੀ ਦਰਬਾਰ ਸਾਹਿਬ ਦੀ ਰਾਖੀ ਕਰਦਿਆ ਹੋਈ ਸੀ। ਦਰਬਾਰ ਸਾਹਿਬ ਦਾ ਮੌਜੂਦਾ ਰੂਪ ੧੭੬੪ ਵਿਚ ਜੱਸਾ ਸਿੰਘ ਆਹਲੂਵਾਲਿਆ ਦੁਆਰਾ ਨੀਂਹ ਪੱਥਰ ਰੱਖਣ ਤੋਂ ਬਾਅਦ ਹੋਂਦ ਵਿਚ ਆਇਆ ਹੈ। "ਸਵਰਨ ਮੰਦਰ" ਜਿਵੇਂ ਕਿ ਇਸਨੂੰ ਹਿੰਦੀ ਵਿਚ ਜਾਣਿਆ ਜਾਂਦਾ ਹੈ ਸੋਨੇ ਦੀ ਉਸ ਪਰਤ ਕਾਰਨ ਹੈ ਜੋ ਕਿ ਮਹਾਰਾਜਾ ਰਣਜੀਤ ਸਿੰਘ ਨੇ ਦਰਬਾਰ ਸਾਹਿਬ ਤੇ 1830 ਦੇ ਦਹਾਕੇ ਦੌਰਾਨ ਚੜ੍ਹਾਈ ਸੀ। ਦੌਰ-ਏ-ਜਦੀਦ ਦੀ ਗੱਲ ਕਰੀਏ ਤਾਂ ੧੯੮੪ ਵੀ ਦਰਬਾਰ ਸਾਹਿਬ ਦੇ ਇਤਿਹਾਸ ਵਿੱਚ ਇੱਕ ਅਜਿਹਾ ਦਿਨ ਹੈ ਜਿਸਨੂੰ ਭੁਲਇਆ ਨਹੀ ਜਾ ਸਕਦਾ। ਭਾਰਤੀ ਫੌਜ ਦੇ ਫੌਜੀ ਟੈਂਕ ਭਿੰਡਰਾਵਾਲਾ, ਜੋ ਕਿ ਹਕੂਮਤ ਦੇ ਮੁਤਾਬਿਕ ਇੱਕ ਆਂਤਕਵਾਦੀ ਸੀ ਪਰ ਬਹੁਤ ਸਾਰੇ ਸਿੱਖਾਂ ਲਈ ਇੱਕ ਸ਼ਹੀਦ ਤੋਂ ਘੱਟ ਨਹੀ ਹੈ, ਲਈ ਇਸ ਪਵਿੱਤਰ ਸਥਾਨ ਵਿਚ ਦਾਖਲ ਹੋਏੇ ਸਨ। ਜੇ ਅਸੀ ਵਾਸਤੂਸ਼ਿਲਪ ਦੀ ਗੱਲ ਕਰੀਏ ਤਾਂ ਇਸ ਉੱਤੇ ਅਰਬ, ਭਾਰਤੀ ਅਤੇ ਯੂਰਪੀ ਪ੍ਰਭਾਵ ਸਾਫ ਝਲਕਦੇ ਹਨ। ਦਰਬਾਰ ਸਾਹਿਬ ਦੇ ਚਾਰਾਂ ਦਿਸ਼ਾਵਾਂ ਨੂੰ ਮੂੰਹ ਕਰਦੇ ਚਾਰ ਦੁਆਰ ਇਸ ਗੱਲ ਦਾ ਪ੍ਰਤੀਕ ਹਨ ਕਿ ਇਹ ਹਰ ਧਰਮ, ਨਸਲ, ਫਿਰਕੇ ਦੇ ਵਿਅਕਤੀ ਲਈ ਹੈ। ਗੁਰੂ ਕਾ ਲੰਗਰ ਵਿਚ ਹਰ ਮੁਲਕ, ਧਰਮ, ਜਾਤੀ ਦੇ ਲਗਭਗ 4੪੦,੦੦੦ ਲੋਕਾਂ ਹਰ ਰੋਜ਼ ਲੰਗਰ ਛੱਕਦੇ ਹਨ।
ਸਾਕਾ ਨੀਲਾ ਤਾਰਾ 3 - 5 ਜੂਨ 1984 ਨੂੰ ਭਾਰਤੀ ਫੌਜ ਦੁਆਰਾ ਕੀਤੀ ਹੋਈ ਸਿਖਾਂ ਦੇ ਧਾਰਮਿਕ ਅਸਥਾਨ ਸ਼੍ਰੀ ਹਰਿਮੰਦਰ ਸਾਹਿਬ, ਸ਼੍ਰੀ ਅੰਮ੍ਰਿਤਸਰ ਸਾਹਿਬ ਤੇ ਫੌਜੀ ਕਾਰਵਾਈ ਹੈ। ਉਸ ਸਮੇਂ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਸੀ| ਸੰਤ ਜਰਨੈਲ ਸਿੰਘ ਭਿੰਡਰਾਂਵਾਲਾ, ਭਾਈ ਅਮਰੀਕ ਸਿੰਘ ਮੁਕਤਸਰ ਅਤੇ ਜਰਨਲ ਸ਼ੁਬੇਗ ਸਿੰਘ ਉਸ ਸਮੇਂ ਸ਼੍ਰੀ ਹਰਿਮੰਦਿਰ ਸਾਹਿਬ ਵਿੱਚ ਸ਼ਾਮਲ ਸਨ। ਇਹਨਾਂ ਦੇ ਨਾਲ ਹੋਰ ਵੀ ਬਹੁਤ ਸਾਰੇ ਸਿੰਘ ਗੁਰੂਦਵਾਰਾ ਸਾਹਿਬ ਵਿੱਚ ਸਨ। ਜਿਨਾਂ ਨੂੰ ਆਤੰਕਵਾਦੀ ਕਹਿ ਕੇ ਫੌਜ ਗੁਰੁਦਵਾਰੇ ਚੋਂ ਕਢਣਾ ਚਾਹੁੰਦੀ ਸੀ| ਇਸ ਫੌਜੀ ਕਾਰਵਾਈ ਵਿੱਚ ਬਹੁਤ ਲੋਕਾਂ ਦੀ ਜਾਨ ਗਈ|
ਐਂਤਨ ਚੈਖਵ (ਰੂਸੀ: Анто́н Па́влович Че́хов; 29 ਜਨਵਰੀ 1860 – 15 ਜੁਲਾਈ 1904) ਇੱਕ ਰੂਸੀ ਕਹਾਣੀਕਾਰ ਤੇ ਨਾਟਕਕਾਰ ਸੀ। ਉਹਦਾ ਜਨਮ ਦੱਖਣੀ ਰੂਸ ਵਿੱਚ ਹੋਇਆ। ਉਹ ਪੇਸ਼ੇ ਤੋਂ ਡਾਕਟਰ ਸੀ ਪਰ ਉਹ ਇੱਕ ਸਾਹਿਤਕਾਰ ਵਜੋਂ ਵਧੇਰੇ ਪ੍ਰਸਿੱਧ ਹੋਇਆ। ਪਹਿਲੀ ਕਿਤਾਬ ਦੇ ਛਪਣ ਮਗਰੋਂ ਉਹ ਡਾਕਟਰੀ ਛੱਡ ਕੇ ਕਹਾਣੀਆਂ ਤੇ ਡਰਾਮੇ ਲਿਖਣ ਲੱਗ ਗਿਆ। ਉਹਦੀ ਸਾਇੰਸ ਦੀ ਪੜ੍ਹਾਈ ਨੇ ਉਹਨੂੰ ਬਹੁਤ ਫ਼ੈਦਾ ਦਿੱਤਾ ਤੇ ਉਹਨੇ ਹਕੀਕਤਪਸੰਦੀ ਦੀ ਇੱਕ ਨਵੀਂ ਪਿਰਤ ਰੂਸੀ ਸਾਹਿਤ ਵਿੱਚ ਪਾਈ। ਪਹਿਲੇ ਤੋਂ ਹੀ ਉਸ ਦਾ ਮਨ ਰੂਸੀ ਜੀਵਨ ਦੇ ਰੋਜ਼ ਮੱਰਾ ਦੇ ਮਾਮਲਿਆਂ ਵੱਲ ਸੀ। ਇਨਸਾਨੀ ਫ਼ਿਤਰਤ ਦੀਆਂ ਕਮੀਆਂ, ਕਮੀਨਗੀਆਂ ਤੇ ਛੋਟੀਆਂ ਛੋਟੀਆਂ ਗੱਲਾਂ ਤੇ ਉਸਨੇ ਤਿੱਖੀ ਤਨਜ਼ ਕੀਤੀ। ਉਸਦੀਆਂ ਲਿਖਤਾਂ ਵਿੱਚ ਵਪਾਰੀ, ਪੜ੍ਹਾਕੂ, ਪਾਦਰੀ, ਉਸਤਾਦ, ਨਾਈ, ਮਜਿਸਟ੍ਰੇਟ, ਰੋਗੀ, ਪਾਗਲ, ਵੱਡੇ ਅਫ਼ਸਰ, ਸਰਕਾਰੀ ਅਫ਼ਸਰ, ਸਾਰੇ ਤਬਕਿਆਂ ਦੀ ਛੋਟੀ ਸੋਚ ਤੇ ਬੇਵਕੂਫ਼ੀ ਇਵੇਂ ਰਿਕਾਰਡ ਹੋ ਗਈ ਹੈ ਜਿਵੇਂ ਕੈਮਰੇ ਨੇ ਜੀਵਨ ਦੀ ਮੂਰਤ ਖਿੱਚ ਲਈ ਹੋਵੇ। ਚੈਖਵ ਨੂੰ ਆਧੁਨਿਕ ਕਹਾਣੀ ਕਲਾ ਦਾ ਸਰਦਾਰ ਸਮਝਿਆ ਜਾਂਦਾ ਹੈ। ਕਈ ਆਲੋਚਕਾਂ ਦੇ ਅਨੁਸਾਰ ਉਹ ਉਹ ਦੁਨੀਆਂ ਦਾ ਸਭ ਤੋਂ ਵੱਡਾ ਕਹਾਣੀਕਾਰ ਹੈ।
ਪੰਜਾਬੀ ਸਾਹਿਤ ਦਾ ਇਤਿਹਾਸ ਲਿਖਣ ਦਾ ਕਾਰਜ ਬਹੁਤ ਸਾਰੇ ਵਿਦਵਾਨਾਂ ਨੇ ਆਰੰਭਿਆ ਅਤੇ ਵਿਸ਼ੇਸ਼ ਨਜ਼ਰੀਏ ਤੋਂ ਇਤਿਹਾਸ ਲਿਖੇ। ਪੰਜਾਬੀ ਸਾਹਿਤ ਦਾ ਇਤਿਹਾਸ ਲਿਖਣ ਦੀ ਸਭ ਤੋਂ ਵੱਧ ਭੂਮਿਕਾ ਪੰਜਾਬੀ ਸਾਹਿਤ ਅਕਾਦਮੀ ਦਿੱਲੀ ਨੇ ਨਿਭਾਈ ਹੈ। ਪੰਜਾਬੀ ਸਾਹਿਤ ਅਕਾਦਮੀ ਦਿੱਲੀ ਪੰਜਾਬੀ ਭਾਸ਼ਾ, ਸਾਹਿਤ ਤੇ ਸੱਭਿਅਾਚਾਰ ਦੇ ਲਈ ਪਿਛਲੇ ਦੋ ਤੋਂ ਵੱਧ ਦਹਾਕਿਆ ਤੋਂ ਨਿਰੰਤਰ ਕਾਰਜਸ਼ੀਲ ਹੈ। ਭਾਵੇਂ ਇਹ ਅਕਾਦਮੀ ਦਿੱਲੀ ਸਰਕਾਰ ਵੱਲੋਂ, ਦਿੱਲੀ ਪ੍ਰਾਂਤ ਵਿੱਚ ਪੰਜਾਬੀ ਭਾਸ਼ਾ ਦੇ ਵਿਕਾਸ ਦੇ ਸੁਪਨੇ ਦੀ ਪੂਰਤੀ ਵੱਜੋਂ ਸਥਾਪਿਤ ਕੀਤੀ ਗਈ ਸੀ। ਪਰੰਤੂ ਇਸ ਅਕਾਦਮੀ ਨੇ ਨਾ ਕੇਵਲ ਦਿੱਲੀ ਪ੍ਰਾਂਤ ਵਿੱਚ ਹੀ ਪੰਜਾਬੀ ਨੂੰ ਫੈਲਾਇਆ ਤੇ ਸਥਾਪਿਤ ਕੀਤਾ ਸਗੋਂ ਸਮੁੱਚੇ ਪੰਜਾਬੀ ਜਗਤ ਵਿੱਚ ਅਾਪਣਾ ਵਕਾਰੀ ਸਥਾਨ ਵੀ ਬਣਾਇਆ। ਪ੍ਰੋ. ਰਵੇਲ ਸਿੰਘ ਅਤੇ ਉਹਨਾਂ ਦੇ ਸਾਥੀ ਵਿਦਵਾਨਾਂ ਨੇ ਆਪਸੀ ਮਸ਼ਵਰੇ ਨਾਲ ।।ਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਦਾ ਇੱਕ ਵੱਡਾ ਪੋ੍ਜੈਕਟ ਹੱਥ ਵਿੱਚ ਲਿਆ ਜੋ ਕਿ ਨਾ ਕੇਵਲ ਵਿਉਂਤਿਆ ਗਿਆ ਸਗੋਂ ਸੰਪੂਰਨਤਾ ਦੇ ਰਾਹ ਵੀ ਪਿਆ। ਲੰਮੀਆਂ ਬੈਠਕਾਂ ਅਤੇ ਨਿਰੰਤਰ ਵਿਚਾਰ ਵਟਾਂਦਰੇ ਉਪਰੰਤ ਫੈਸਲਾ ਹੋਇਆ ਸੀ ਕਿ ਅਲੱਗ ਅਲੱਗ ਵਿਧਾਵਾਂ ਅਨੁਸਾਰ ਇਤਿਹਾਸ ਲਿਖਿਆ ਜਾਵੇ ਕਿਉਂਕਿ ਪਹਿਲਾਂ ਪ੍ਰਾਪਤ ਇਤਿਹਾਸਾਂ ਵਿੱਚ ਇਹ ਖੱਪਾ ਨਜ਼ਰ ਆਉਂਦਾ ਹੈ। ਇਸ ਪੋ੍ਜੈਕਟ ਅਧੀਨ ਲਿਖੀਆਂ ਪੰਜਾਬੀ ਸਾਹਿਤ ਦੇ ਇਤਿਹਾਸ ਦੀਆਂ ਜਿਲਦਾਂ ਵੱਖ ਵੱਖ ਵਿਧਾਵਾਂ ਅਨੁਸਾਰ ਵਿਉਂਤੀਆਂ ਗਈਆਂ ਹਨ:- 1. ਪੰਜਾਬੀ ਸਾਹਿਤ ਦਾ ਭਾਸ਼ਾਈ ਪਿਛੋਕੜ- ਪ੍ਰੇਮ ਸਿੰਘ 2.
ਪੰਜਾਬ ਸ਼ਬਦ ਫ਼ਾਰਸੀ ਦੇ ਸ਼ਬਦ "ਪੰਜ" ਅਤੇ "ਆਬ" ਦੇ ਸੁਮੇਲ ਤੋਂ ਬਣਿਆ ਹੈ। ਇਸ ਸ਼ਬਦ ਦੀ ਸਭ ਤੋਂ ਪਹਿਲੀ ਵਰਤੋਂ ਇਬਨ ਬਤੂਤਾ ਦੀਆਂ ਲਿਖਤਾਂ ਵਿੱਚ ਮਿਲਦੀ ਹੈ ਜੋ 14ਵੀਂ ਸਦੀ ਵਿੱਚ ਇਸ ਇਲਾਕੇ ਵਿੱਚ ਆਇਆ ਸੀ। ਇਸ ਦੀ ਵੱਡੇ ਪੱਧਰ ਉੱਤੇ ਵਰਤੋਂ 16ਵੀਂ ਸਦੀ ਦੇ ਦੂਜੇ ਹਿੱਸੇ ਦੀ ਕਿਤਾਬ "ਤਰੀਖ਼ ਸ਼ੇਰ ਸ਼ਾਹ ਸੂਰੀ" ਵਿੱਚ ਮਿਲਦਾ ਹੈ, ਜਿਸ ਵਿੱਚ ਪੰਜਾਬ ਸ਼ਬਦ ਸ਼ੇਰਖ਼ਾਨ ਦੇ ਕਿਲੇ ਦੀ ਉਸਾਰੀ ਦੇ ਹਵਾਲੇ ਨਾਲ ਆਉਂਦਾ ਹੈ। ਇਸ ਤੋਂ ਪਹਿਲਾਂ ਪੰਜਾਬ ਵਰਗਾ ਜ਼ਿਕਰ ਮਹਾਭਾਰਤ ਦੇ ਕਿੱਸੇ ਕਹਾਣੀਆਂ ਵਿੱਚ ਵੀ ਹੈ ਜੋ ਪੰਜ ਨਦ (ਪੰਜ ਨਦੀਆਂ) ਦੇ ਹਵਾਲੇ ਨਾਲ਼ ਹੈ। ਇਸ ਦੇ ਮਗਰੋਂ ਆਈਨ-ਏ-ਅਕਬਰੀ ਵਿੱਚ ਅਬੁਲ ਫ਼ਜ਼ਲ ਨੇ ਲਿਖਿਆ ਹੈ ਕਿ ਇਹ ਇਲਾਕਾ ਦੋ ਹਿੱਸੇਆਂ ਵਿੱਚ ਵੰਡਿਆ ਸੀ, ਲਹੌਰ ਤੇ ਮੁਲਤਾਨ। ਇਸ ਆਈਨ ਅਕਬਰੀ ਦੇ ਦੂਜੇ ਹਿੱਸੇ ਵਿੱਚ ਅਬੁਲ ਫ਼ਜ਼ਲ ਨੇ ਪੰਜਾਬ ਨੂੰ ਪੰਜਨਦ ਲਿਖਿਆ ਹੈ। ਇਸ ਦੇ ਇਲਾਵਾ ਮੁਗ਼ਲ ਬਾਦਸ਼ਾਹ ਜਹਾਂਗੀਰ ਨੇ ਆਪਣੀ "ਤਜ਼ਕ-ਏ-ਜਹਾਂਗੀਰੀ" ਵਿੱਚ ਪੰਜਾਬ ਲਫ਼ਜ਼ ਵਰਤਿਆ ਹੈ। ਪੰਜਾਬ ਫ਼ਾਰਸੀ ਦੇ ਪੰਜ ਯਾਨੀ ਪੰਚ ਅਤੇ ਆਬ ਯਾਨੀ ਪਾਣੀ ਤੋਂ ਲਿਆ ਹੈ। ਯਾਨੀ ਪੰਚ ਦਰਿਆਵਾਂ ਦੀ ਧਰਤੀ। ਇਹ ਉਹ ਪੰਜ ਦਰਿਆ ਹਨ ਜਿਹੜੇ ਇਸ ਇਲਾਕੇ ਵਿੱਚ ਵਗਦੇ ਹਨ। ਅੱਜ ਕੱਲ੍ਹ ਉਨ੍ਹਾਂ ਵਿੱਚੋਂ ਦੋ ਦਰਿਆ (ਚਨਾਬ ਤੇ ਜਿਹਲਮ ਦਰਿਆ) ਤਾਂ ਮੁਕੰਮਲ ਤੌਰ ਉੱਤੇ ਪਾਕਿਸਤਾਨੀ ਪੰਜਾਬ ਦੇ ਇਲਾਕੇ ਵਿੱਚ ਵਗਦੇ ਹਨ ਅਤੇ ਦੋ ਦਰਿਆ (ਸਤਲੁਜ ,ਰਾਵੀ) ਭਾਰਤੀ ਪੰਜਾਬ ਤੋਂ ਹੋ ਕੇ ਪਾਕਿਸਤਾਨੀ ਪੰਜਾਬ ਵਿੱਚ ਆਉਂਦੇ ਹਨ ਅਤੇ ਇਕ ਦਰਿਆ (ਬਿਆਸ) ਮੁਕੰਮਲ ਤੌਰ ਉੱਤੇ ਭਾਰਤੀ ਪੰਜਾਬ ਵਿੱਚ ਹੈ। ਇਸ ਤੋਂ ਪਹਿਲਾਂ ਇਸ ਦਾ ਨਾਂ "ਸਪਤ ਸੰਧੂ" ਯਾਨੀ ਸੱਤ ਦਰਿਆਵਾਂ ਦੀ ਸਰਜ਼ਮੀਨ ਸੀ। "ਤਰੀਖ਼ ਜਿਹਲਮ" ਵਿਚ ਅੰਜੁਮ ਸੁਲਤਾਨ ਸ਼ਹਿਬਾਜ਼ ਨੇ ਲਿਖਿਆ ਹੈ ਕਿ ਸਪਤ ਦਾ ਮਤਲਬ ਸੱਤ ਤੇ ਸੰਧੂ ਦਾ ਮਤਲਬ ਦਰਿਆ ਹੈ।
ਸੁਲਤਾਨ ਬਾਹੂ (ਸ਼ਾਹਮੁਖੀ: سلطان باہو) (ca 1628 – 1691) ਮੁਸਲਿਮ ਸੂਫ਼ੀ ਅਤੇ ਸੰਤ ਸੀ ਜਿਸਨੇ ਸਰਵਰੀ ਕਾਦਰੀ ਸੂਫ਼ੀ ਸੰਪਰਦਾ ਦੀ ਨੀਂਹ ਰੱਖੀ। ਗੁਰਮਤਿ ਤੋਂ ਬਾਅਦ ਸੂਫ਼ੀ ਕਾਵਿ ਧਾਰਾ ਪੰਜਾਬੀ ਦੇ ਅਧਿਆਤਮਿਕ ਸਾਹਿਤ ਦੀ ਇਕ ਉੱਘੀ ਤੇ ਮਹੱਤਵਪੂਰਨ ਕਾਵਿ-ਧਾਰਾ ਹੈ, ਜਿਸ ਦਾ ਆਰੰਭ ਪੂਰਵ ਨਾਨਕ ਕਾਲ ਵਿਚ ਹੀ ਬਾਬਾ ਫ਼ਰੀਦ ਸ਼ਕਰ-ਗੰਜ ਦੀ ਰਚਨਾ ਨਾਲ ਹੋ ਚੁੱਕਾ ਸੀ। ਬਾਬਾ ਫ਼ਰੀਦ ਪਹਿਲੇ ਪੜਾ ਦਾ ਸੂਫ਼ੀ ਸੀ। ਸੁਲਤਾਨ ਬਾਹੂ ਨੂੰ ਗੁਰੂ ਨਾਨਕ ਕਾਲ ਦਾ ਸੂਫ਼ੀ ਕਵੀ ਮੰਨਿਆ ਜਾਂਦਾ ਹੈ।
ਹਜਰਤ ਬਾਬਾ ਫ਼ਰੀਦ-ਉਦ-ਦੀਨ ਗੰਜਸ਼ਕਰ (ਉਰਦੂ: حضرت بابا فرید الدّین مسعود گنج شکر ਦੱਖਣੀ ਏਸ਼ੀਆ ਦੇ ਪੰਜਾਬ ਖੇਤਰ ਵਿੱਚ ਇੱਕ ਸੂਫ਼ੀ ਫਕੀਰ ਸੀ। ਹਜਰਤ ਫ਼ਰੀਦ-ਉਦ-ਦੀਨ ਗੰਜਸ਼ਕਰ (1173–1266) ਜਾਂ (1188 (584 ਹਿਜਰੀ) – 7 ਮਾਈ 1280 (679 ਹਿਜਰੀ)), ਜਿਸ ਨੂੰ ਆਮ ਤੌਰ ਤੇ ਬਾਬਾ ਫ਼ਰੀਦ (ਉਰਦੂ: بابا فرید) ਸੱਦਿਆ ਜਾਂਦਾ ਹੈ 12ਵੀਂ ਸਦੀ ਦਾ ਇੱਕ ਸੂਫ਼ੀ ਪ੍ਰਚਾਰਕ ਅਤੇ ਚਿਸ਼ਤੀ ਸੰਪਰਦਾ ਦਾ ਸੰਤ ਸੀ।
ਮਿਲਖਾ ਸਿੰਘ (ਜਨਮ 17 ਅਕਤੂਬਰ 1935) ਜੋ ਕੇ ਉਡਣਾ ਸਿੱਖ (ਫਲਾਇੰਗ ਸਿੱਖ) ਕਰ ਕੇ ਵੀ ਜਾਣੇ ਜਾਂਦੇ ਹਨ, ਇੱਕ ਭਾਰਤੀ ਦੌੜਾਕ ਹਨ, ਜਿਨ੍ਹਾਂ ਨੇ 1960 ਸਮਰ ਓਲੰਪਿਕ ਵਿੱਚ ਰੋਮ ਵਿਖੇ ਅਤੇ 1964 ਸਮਰ ਓਲੰਪਿਕ ਵਿੱਚ ਟੋਕੀਓ ਵਿਖੇ ਭਾਰਤ ਦੀ ਨੁਮਾਇੰਦਗੀ ਕੀਤੀ। 2010 ਤੱਕ ਜਦੋ ਕ੍ਰਿਸ਼ਨਾ ਪੂਨੀਆ ਨੇ ਡਿਸਕਸ ਵਿਚ ਕਾਮਨਵੈਲਥ ਖੇਡਾਂ ਵਿਚ ਭਾਰਤ ਨੂੰ ਸੋਨੇ ਦਾ ਤਗਮਾ ਦਿਵਾਇਆ ਸੀ, ਉਹ ਭਾਰਤ ਦੇ ਅਜਿਹੇ ਇੱਕ ਮਾਤਰ ਅਥਲੀਟ ਸਨ ਜਿਨ੍ਹਾਂ ਨੇ ਭਾਰਤ ਨੂੰ ਅਥਲੈਟਿਕ ਵਿਚ ਵਿਅਕਤੀਗਤ ਸੋਨੇ ਦਾ ਤਗਮਾ ਦਿਵਾਇਆ। ਮਿਲਖਾ ਸਿੰਘ ਨੂੰ ਖੇਡਾਂ ਵਿਚ ਉਨ੍ਹਾਂ ਦੀ ਪ੍ਰਾਪਤੀਆਂ ਕਰ ਕੇ ਭਾਰਤ ਦਾ ਚੌਥਾ ਸਭ ਤੋਂ ਉਚਾ ਨਾਗਰਿਕ ਐਵਾਰਡ "ਪਦਮ ਸ੍ਰੀ" ਨਾਲ ਨਿਵਾਜ਼ਿਆ ਗਿਆ। ਇਹ ਗੌਲਫ ਖਿਡਾਰੀ ਜੀਵ ਮਿਲਖਾ ਸਿੰਘ ਦੇ ਪਿਤਾ ਹਨ।
ਸ਼੍ਰੀ ਦਸਮ ਗੁਰੂ ਗ੍ਰੰਥ ਸਾਹਿਬ ਜੀ ਸਿੱਖ ਧਰਮ ਦਾ ਦੂਜਾ ਪਵਿੱਤਰ ਗ੍ਰੰਥ ਹੈ। ਇਸ ਦੇ ਲਿਖਾਰੀ ਪ੍ਰਤੀ ਕਈ ਵਿਚਾਰ ਹਨ, ਕੁਝ ਇਸਨੂੰ ਦਸਵੇਂ ਗੁਰੂ, ਗੋਬਿੰਦ ਸਿੰਘ ਦੁਆਰਾ ਲਿਖਿਆ ਮੰਨਦੇ ਹਨ ਅਤੇ ਕੁਝ ਨਹੀਂ। ਇਸ ਗ੍ਰੰਥ ਵਿੱਚ 15 ਲਿਖਤਾਂ ਹਨ। ਇਸ ਵਿੱਚ ਦਰਜ ਅਖ਼ੀਰਲੀ ਬਾਣੀ, ਜ਼ਫ਼ਰਨਾਮਾ, ਸੰਨ 1705 ਵਿੱਚ ਦੀਨਾ ਕਾਂਗੜ, ਮਾਲਵੇ ਵਿੱਚ ਲਿਖੀ ਗਈ। ਇਸ ਗ੍ਰੰਥ ਦੀ ਸੰਪਾਦਨਾ ਭਾਈ ਮਨੀ ਸਿੰਘ, ਮਾਤਾ ਸੁੰਦਰੀ ਅਤੇ ਖ਼ਾਲਸੇ ਨੇ ਰਲ ਕੇ ਕੀਤੀ। ਮੂਲ ਹਰ ਸਿੱਖ ਜਥੇਬੰਦੀ ਇਸ ਗ੍ਰੰਥ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਮੰਨਦੀ ਹੈ,[ਸਰੋਤ ਚਾਹੀਦਾ] ਕੁਝ ਵਿਦਵਾਨ ਸ਼੍ਰੇਣੀ ਇਸ ਗੱਲ ਤੋਂ ਇਨਕਾਰੀ ਹੈ ਜਿਸ ਕਰ ਕੇ ਸਿੱਖ ਧਰਮ ਵਿੱਚ ਇਹ ਵਿਵਾਦ ਦਾ ਹਿੱਸਾ ਹੈ।
ਸੂਫ਼ੀਵਾਦ ਇਸਲਾਮੀ ਗਿਆਨ ਦੀ ਰੌਸ਼ਨੀ ਤੇ ਇਸਦੀ ਇਤਿਹਾਸਕ ਅਸਲ ਵਿਚੋਂ ਹੀ ਪੈਦਾ ਹੋਈ ਇੱਕ ਰਹੱਸਵਾਦੀ ਲਹਿਰ ਹੈ ਜਿਸ ਨੇ ਹਮੇਸ਼ਾ ਕੁਰਾਨੀ ਫ਼ਲਸਫ਼ੇ ਦੀ ਰੂਹਾਨੀਅਤ ਤੋਂ ਵੀ ਪ੍ਰੇਰਨਾ ਲੈ ਕੇ ਸਮਾਜ ਨੂੰ ਸਹੀ ਰਾਹ ਦਿਖਾਉਣ ਦਾ ਬੀੜਾ ਚੁੱਕਿਆ। ਸੂਫ਼ੀਵਾਦ ਦੇ ਇਤਿਹਾਸਕ ਵਿਕਾਸ ਵਿੱਚ ਸੂਫ਼ੀ ਸਿਲਸਿਲੇ ਜਾਂ ਸੰਪਰਦਾਵਾਂ ਦੀ ਆਮਦ ਕੇਵਲ ਸੂਫ਼ੀਵਾਦ ਦੇ ਦੁਨੀਆ ਭਰ ਵਿੱਚ ਫੈਲਣ ਦਾ ਹੀ ਕਾਰਨ ਨਹੀਂ ਬਣੀ, ਸਗੋਂ ਇਸਲਾਮ ਦੇ ਪਾਸਾਰ ਤੇ ਪ੍ਰਚਾਰ ਦੀ ਵੀ ਬੁਨਿਆਦ ਬਣੀ। ਇਸਲਾਮੀ ਇਤਿਹਾਸ ਗਵਾਹ ਹੈ ਕਿ ਮੁੱਢਲੇ ਮੁਸਲਮਾਨ ਫ਼ਕੀਰਾਂ ਅਤੇ ਸੂਫ਼ੀਆਂ ਵਿੱਚ ਕੋਈ ਭਿੰਨਤਾ ਨਹੀਂ ਸੀ। ਇਹ ਸਾਰੇ ਲੋਕ ਰਹੱਸਵਾਦੀ ਰੁੱਚੀਆਂ ਦੇ ਧਾਰਨੀ ਹੋਣ ਕਾਰਨ ਦੁਨਿਆਵੀ ਮਸਲਿਆਂ ਤੋਂ ਦੂਰ ਰਹਿੰਦੇ ਸਨ। ਆਪਣੀ ਆਤਮਿਕ ਪ੍ਰਗਤੀ ਲਈ ਸਾਧਨਾ ਵਿੱਚ ਰੁੱਝੇ ਹੋਏ ਇਹ ਸੂਫ਼਼ੀ ਆਮ ਲੋਕਾਂ ਲਈ ਵੀ ਪ੍ਰੇਰਨਾਂ-ਸਰੋਤ ਸਨ। ਇਹੀ ਕਾਰਨ ਸੀ ਕਿ ਸਮੇਂ-ਸਮੇਂ ਰਾਜਨੀਤਕ ਸ਼ਕਤੀਆਂ ਇਨ੍ਹਾਂ ਨੂੰ ਇਸਲਾਮ ਦੇ ਪ੍ਰਚਾਰਕ ਸਮਝ ਦੇ ਆਪਣਾ ਸਮਰੱਥਣ ਤੇ ਸਤਿਕਾਰ ਦਿੰਦੀਆਂ ਰਹੀਆਂ। ਇਹਨਾਂ ਮੁੱਢਲੇ ਸੂਫ਼ੀਆਂ ਨੇ ਅਕਸਰ ਧਾਰਮਿਕ ਯਾਤਰਾਵਾਂ ਦੌਰਾਨ ਹੀ ਪ੍ਰਚਾਰ ਕੀਤਾ। ਇਨ੍ਹਾਂ ਦੀ ਨਾ ਕੋਈ ਵੱਡੀ ਜੱਥੇਬੰਦੀ ਸੀ ਤੇ ਨਾ ਹੀ ਕੋਈ ਨਿਸ਼ਚਿਤ ਟਿਕਾਣਾ। ਮੁੱਢਲੇ ਸੂਫ਼ੀ ਇਸਲਾਮੀ ਤਸੱਵੁਫ਼ ਦੇ ਰੂਹਾਨੀ ਅਨੁਭਵ ਉਤੇ ਜ਼ੋਰ ਦਿੰਦੇ ਸਨ ਸਿਧਾਂਤਕ ਜਾਂ ਪ੍ਰ਼ਚਾਰਕ ਰੁਚੀ ਨਹੀਂ ਰੱਖਦੇ ਸਨ। ਉਹ ਮੁਰੀਦਾਂ ਨੂੰ ਕੇਵਲ ਆਤਮਕ ਰਸਤਾ ਦੱਸ ਸਕਦੇ ਸਨ। ਪਰ ਮਾਰਗ ਦਾ ਅਨੁਭਵ ਖੁਦ ਮੁਰੀਦ ਨੂੰ ਕਰਨਾ ਪੈਂਦਾ ਸੀ। ਬਗਦਾਦ ਨਿਵਾਸੀ ਇਮਾਮ-ਅਬ-ਹਮੀਦ ਮੁਹੰਮਦ-ਅਲ-ਗ਼ੱਜ਼ਾਲੀ (1059-1111 ਈ.) ਵਰਗੇ ਸੂਫ਼ੀ ਸਿਧਾਂਤਕਾਰਾਂ ਨੇ ਕੁਰਾਨੀ ਫਲਸਫੇ ਦੀ ਪੁਨਰ ਵਿਆਖਿਆ ਕਰਕੇ ਸਾਧਨਾ-ਮਾਰਗ ਵਿੱਚ ਮੁਰਸ਼ਿਦ ਦੀ ਸਿੱਖਿਆ ਤੇ ਕਿਰਪਾ ਦੀ ਲੋੜ ਤੇ ਮਹੱਤਵ ਸਮਝਾਇਆ। ਇਮਾਮ-ਅਬੂ-ਹਮੀ਼ਦ ਅਲ-ਗੱਜ਼ਾਲੀ ਦੇ ਜ਼ੋਰਦਾਰ ਪ੍ਰਚਾਰ ਤੇ ਸੂਫ਼ੀਆਂ ਵਿੱਚ ਖੁੱਲੇਆਮ ਪੀਰੀ-ਮੁਰੀਦੀ ਪਰੰਪਰਾ ਨੂੰ ਮਾਨਤਾ ਦਿੱਤੀ ਤੇ ਇਸ ਪਰੰਪਰਾ ਦੇ ਵਿਰੋਧ ਕਰ ਰਹੇ ਮੁੱਲਾਂ-ਮੁਲਾਣਿਆਂ ਤੇ ਸ਼ਾਸਕਾ ਨੂੰ ਚੁੱਪ ਹੋਣਾ ਪਿਆ। ਗਿਆਰ੍ਹਵੀਂ ਸਦੀ ਇਸਲਾਮ ਤੇ ਸੂਫ਼ੀਵਾਦ ਦੇ ਇਤਿਹਾਸ ਨੂੰ ਨਵਾਂ ਮੋੜ ਦੇਣ ਵਾਲੀ ਸਦੀ ਸਵੀਕਾਰ ਕੀਤੀ ਜਾਂਦੀ ਹੈ। ਇਸ ਤੋਂ ਬਾਅਦ 1173 ਈ.
ਗੁਰੂ ਹਰਗੋਬਿੰਦ ਸਾਹਿਬ ਜੀ (5 ਜੁਲਾਈ 1595 – 19 ਮਾਰਚ 1644) ਸਿੱਖਾਂ ਦੇ ਛੇਵੇਂ ਗੁਰੂ ਸਨ )ਅਤੇ 25 ਮਈ 1606 ਨੂੰ, ਆਪਣੇ ਪਿਤਾ ਗੁਰੂ ਅਰਜਨ ਦੇਵ ਜੀ ਦੇ ਨਕਸ਼ੇ ਕਦਮ ਉੱਤੇ ਚਲਦੇ ਹੋਏ, ਗੁਰੂ ਬਣੇ। ਇਹਨਾਂ ਨੂੰ ਸੱਚਾ ਪਾਦਸ਼ਾਹ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਆਪ ਦਾ ਜਨਮ ਪਿਤਾ ਗੁਰੂ ਅਰਜਨ ਦੇਵ ਜੀ ਅਤੇ ਮਾਤਾ ਗੰਗਾ ਜੀ ਦੇ ਗ੍ਰਹਿ ਪਿੰਡ ਵਡਾਲੀ ਜ਼ਿਲਾ ਅੰਮ੍ਰਿਤਸਰ ਵਿਖੇ ਹੋਇਆ। ਆਪ ਦਾ ਵਿਆਹ ਗੁਰੂ ਮਹਿਲ ਦਮੋਦਰੀ ਜੀ ਨਾਲ 1604 ਅਤੇ ਮਾਤਾ ਨਾਨਕੀ ਜੀ 1613 ਅਤੇ ਮਾਤਾ ਮਹਾ ਦੇਵੀ (ਮਰਵਾਹੀ) ਨੂੰ ਹੋਇਆ।
ਸ਼ਿਵ ਕੁਮਾਰ ਬਟਾਲਵੀ (23 ਜੁਲਾਈ 1936 - 7 ਮਈ 1973) ਪੰਜਾਬੀ ਦਾ ਇੱਕ ਕਵੀ ਸੀ। ਇਸ ਨੂੰ ਪੰਜਾਬੀ ਦਾ ਸ਼ੈਲੇ ਕਿਹਾ ਜਾਂਦਾ ਹੈ। ਉਸ ਦੀ ਵਿਸ਼ੇਸਤਾ ਸੀ ਕਿ ਉਹ ਸ਼ਬਦਾਂ ਨੂੰ ਰੋਜ਼ਾਨਾ ਜ਼ਿੰਦਗੀ ਵਿੱਚੋਂ ਚੁਣਦਾ ਅਤੇ ਉਹਨਾਂ ਨਾਲ ਦਿਲ ਨੂੰ ਚੀਰ ਦੇਣ ਵਾਲੀਆਂ ਕਵਿਤਾਵਾਂ, ਗ਼ਜ਼ਲਾਂ ਲਿਖਦਾ ਹੈ। ਸ਼ਿਵ ਦੀ ਕਵਿਤਾ ਦੁੱਖ, ਨਿੱਜੀ ਦਰਦ ਅਤੇ ਵਿਛੋੜੇ ਦੇ ਦੁਆਲੇ ਕੇਂਦਰਿਤ ਹੈ। ਸ਼ਿਵ ਕੁਮਾਰ ਬਟਾਲਵੀ ਨੂੰ 'ਬਿਰਹਾ ਦਾ ਕਵੀ' ਵੀ ਕਿਹਾ ਜਾਂਦਾ ਹੈ।
ਵਿਕੀਪੀਡੀਆ ਇੱਕ ਅਜ਼ਾਦ ਸਮੱਗਰੀ ਵਾਲਾ, ਬਹੁ-ਭਾਸ਼ਾਈ ਇੰਟਰਨੈੱਟ ਵਿਸ਼ਵਕੋਸ਼ ਹੈ, ਜਿਸ ਵਿੱਚ ਕੋਈ ਵੀ ਲਿਖ ਸਕਦਾ ਹੈ। ਅਕਤੂਬਰ 2016 ਮੁਤਾਬਿਕ 292 ਬੋਲੀਆਂ ਦੇ ਵਿਕੀਪੀਡੀਆ ਮੌਜੂਦ ਹਨ। ਇਹ ਇੱਕ ਗੈਰ-ਮੁਨਾਫ਼ਾ ਅੰਤਰਰਾਸ਼ਟਰੀ ਸੰਸਥਾ ਵਿਕੀਮੀਡੀਆ ਫਾਊਂਡੇਸ਼ਨ ਦੁਆਰਾ ਚਲਾਇਆ ਜਾਂਦਾ ਹੈ। ਇਸ ਵਿੱਚ ਤਕਰੀਬਨ 23 ਮਿਲੀਅਨ (2 ਕਰੋੜ 30 ਲੱਖ) ਲੇਖ ਹਨ, ਜਿੰਨ੍ਹਾ ਵਿੱਚੋਂ 4 ਮਿਲੀਅਨ (40 ਲੱਖ) ਤੋਂ ਜ਼ਿਆਦਾ ਲੇਖ ਇਕੱਲੇ ਅੰਗਰੇਜ਼ੀ ਵਿਕੀਪੀਡੀਆ ਵਿੱਚ ਅਤੇ 27,198 ਲੇਖ ਪੰਜਾਬੀ ਵਿਕੀਪੀਡੀਆ ਵਿੱਚ ਹਨ ਜੋ ਸਾਰੀ ਦੁਨੀਆਂ ਦੇ ਵਰਤੋਂਕਾਰਾਂ ਦੁਆਰਾ ਮਿਲ ਕੇ ਲਿਖੇ ਗਏ ਹਨ। ਵਿਕੀਪੀਡੀਆ ਵਿੱਚ ਹਰ ਕੋਈ ਨਵੇਂ ਲੇਖ ਲਿਖ ਸਕਦਾ ਹੈ ਅਤੇ ਪਹਿਲਾਂ ਬਣੇ ਤਕਰੀਬਨ ਸਾਰੇ ਲੇਖਾਂ ਨੂੰ ਸੋਧ ਸਕਦਾ ਹੈ।
ਭਾਰਤ (ਹਿੰਦੀ: भारत) ਪ੍ਰਾਚੀਨ ਜੰਬੂ ਦੀਪ, ਆਧੁਨਿਕ ਦੱਖਣੀ ਏਸ਼ੀਆ ਵਿੱਚ ਸਥਿੱਤ ਭਾਰਤੀ ਉਪ-ਮਹਾਂਦੀਪ ਦਾ ਸਭ ਤੋਂ ਵੱਡਾ ਦੇਸ਼ ਹੈ। ਭਾਰਤ ਦਾ ਭੂਗੋਲਿਕ ਵਿਸਥਾਰ 80°4' ਵਲੋਂ 370°6' ਉੱਤਰੀ ਅਕਸ਼ਾਂਸ਼ ਤੱਕ ਅਤੇ 680°7' ਵਲੋਂ 9°70'25" ਪੂਰਵੀ ਦੇਸ਼ਾਂਤਰ ਤੱਕ ਹੈ। ਭਾਰਤ ਦੀ ਸਮੁੰਦਰ ਤਟ ਰੇਖਾ 7516.6 ਕਿਮੀ ਲੰਬੀ ਹੈ। ਭਾਰਤ, ਭੂਗੋਲਕ ਨਜ਼ਰ ਵਲੋਂ ਸੰਸਾਰ ਵਿੱਚ ਸੱਤਵਾਂ ਸਭ ਤੋਂ ਵੱਡਾ ਅਤੇ ਅਾਬਾਦੀ ਪੱਖੋਂ ਦੂਜਾ ਸਭ ਤੋਂ ਵੱਡਾ ਦੇਸ਼ ਹੈ। ਭਾਰਤ ਦੇ ਪੱਛਮ ਵਿੱਚ ਪਾਕਿਸਤਾਨ, ਉੱਤਰ-ਪੂਰਬ ਵਿੱਚ ਚੀਨ, ਨੇਪਾਲ ਅਤੇ ਭੂਟਾਨ ਅਤੇ ਪੂਰਬ ਵਿੱਚ ਬੰਗਲਾਦੇਸ਼ ਤੇ ਮਿਆਂਮਾਰ ਦੇਸ਼ ਸਥਿਤ ਹਨ। ਹਿੰਦ ਮਹਾਂਸਾਗਰ ਵਿੱਚ ਇਸਦੇ ਦੱਖਣ-ਪੱਛਮ ਵਿੱਚ ਮਾਲਦੀਵ, ਦੱਖਣ ਵਿੱਚ ਸ੍ਰੀ ਲੰਕਾ ਅਤੇ ਦੱਖਣ-ਪੂਰਬ ਵਿੱਚ ਇੰਡੋਨੇਸ਼ਿਆ ਹਨ। ਉੱਤਰ-ਪੱਛਮ ਵਿੱਚ ਅਫ਼ਗਾਨਿਸਤਾਨ ਦੇ ਨਾਲ ਭਾਰਤ ਦੀ ਸੀਮਾ ਹੈ। ਇਸਦੇ ਉੱਤਰ ਵਿੱਚ ਹਿਮਾਲਾ ਪਹਾੜ ਹਨ ਅਤੇ ਦੱਖਣ ਵਿੱਚ ਹਿੰਦ ਮਹਾਂਸਾਗਰ ਹੈ। ਪੂਰਬ ਵਿੱਚ ਬੰਗਾਲ ਦੀ ਖਾੜੀ ਹੈ ਅਤੇ ਪੱਛਮ ਵਿੱਚ ਅਰਬ ਸਾਗਰ ਹੈ। ਭਾਰਤ ਵਿੱਚ ਕਈ ਵੱਡੀਆਂ ਨਦੀਆਂ ਹਨ। ਗੰਗਾ ਨਦੀ ਭਾਰਤੀ ਸੰਸਕ੍ਰਿਤੀ ਵਿੱਚ ਬਹੁਤ ਪਵਿੱਤਰ ਮੰਨੀ ਜਾਂਦੀ ਹੈ। ਹੋਰ ਵੱਡੀਅਾ ਨਦੀਅਾਂ ਸਿੰਧੂ, ਨਰਮਦਾ, ਬ੍ਰਹਮਪੁੱਤਰ, ਜਮੁਨਾ, ਗੋਦਾਵਰੀ, ਕਾਵੇਰੀ, ਕ੍ਰਿਸ਼ਨਾ, ਚੰਬਲ, ਸਤਲੁਜ, ਰਾਵੀ ਆਦਿ ਹਨ। ਭਾਰਤ ਸੰਸਾਰ ਦਾ ਸਭ ਤੋਂ ਵੱਡਾ ਲੋਕਤੰਤਰ ਹੈ। ਇੱਥੇ ੩੦੦ ਤੋਂ ਜ਼ਿਆਦਾ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਇਹ ਸੰਸਾਰ ਦੀਆਂ ਕਈ ਪੁਰਾਤਨ ਸੱਭਿਅਾਤਾਵਾਂ ਦੀ ਜਨਮ-ਭੂਮੀ ਰਿਹਾ ਹੈ, ਜਿਵੇਂ ਕਿ ਸਿੰਧੂ-ਘਾਟੀ ਸੱਭਿਅਤਾ ਅਤੇ ਮਹੱਤਵਪੂਰਨ ਇਤਿਹਾਸਿਕ ਵਪਾਰ ਰਾਹਾਂ ਦਾ ਅਨਿੱਖੜਵਾਂ ਅੰਗ ਵੀ ਹੈ। ਸੰਸਾਰ ਦੇ ਚਾਰ ਧਰਮ: ਹਿੰਦੂ, ਬੁੱਧ, ਜੈਨ ਅਤੇ ਸਿੱਖ, ਦਾ ਜਨਮ ਅਤੇ ਵਿਕਾਸ ਭਾਰਤ ਵਿੱਚ ਹੀ ਹੋਇਆ। ਭਾਰਤ ਭੂਗੋਲਕ ਖੇਤਰਫਲ ਦੇ ਅਧਾਰ 'ਤੇ ਸੰਸਾਰ ਦਾ ਸੱਤਵਾਂ ਸਭ ਤੋਂ ਵੱਡਾ ਰਾਸ਼ਟਰ ਹੈ। ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ਹੈ। ਭਾਰਤ ਦੇ ਹੋਰ ਵੱਡੇ ਮਹਾਂਨਗਰ ਮੁੰਬਈ (ਬੰਬਈ), ਕੋਲਕਾਤਾ (ਕਲਕੱਤਾ) ਅਤੇ ਚੇਨੱਈ (ਮਦਰਾਸ) ਹਨ। 1947 ਵਿੱਚ ਅਾਜ਼ਾਦੀ ਦੀ ਪ੍ਰਾਪਤੀ ਤੋਂ ਬਾਅਦ ਬ੍ਰਿਟਿਸ਼ ਸਾਮਰਾਜ ਦੇ ਪ੍ਰਮੁੱਖ ਅੰਗ ਭਾਰਤ ਨੇ ਬੀਤੇ 20 ਸਾਲਾਂ ਵਿੱਚ ਸਾਰਥਕ ਤਰੱਕੀ ਕੀਤੀ ਹੈ, ਵਿਸ਼ੇਸ਼ ਤੌਰ ਤੇ ਆਰਥਿਕ। ਭਾਰਤੀ ਫ਼ੌਜ ਇੱਕ ਖੇਤਰੀ ਅਤੇ ਵਿਸ਼ਵਵਿਆਪੀ ਸ਼ਕਤੀ ਹੈ। ਹਾਲੀਆ ਸਾਲਾਂ ਵਿੱਚ ਭਾਰਤ ਦੀ ਮਾਲੀ ਹਾਲਤ ਵਿੱਚ ਬਹੁਤ ਸੁਧਾਰ ਆਇਆ ਹੈ ਅਤੇ ਵਰਤਮਾਨ ਹਾਲਾਤ ਵਿੱਚ ਸੰਸਾਰ ਦੀ ਪਹਿਲੀਆਂ ਪੰਜ ਸਭ ਤੋਂ ਵੱਡੀਆਂ ਅਰਥਵਿਵਸਥਾਵਾਂ ਦੇ ਵਿੱਚ ਸ਼ੁਮਾਰ ਹੋਣ ਵੱਲ ਵਧ ਰਿਹਾ ਹੈ। ਭਾਰਤ ਸੰਸਾਰ ਦੀਆਂ ਦਸ ਸਭ ਤੋਂ ਵੱਡੀਆਂ ਅਰਥਵਿਵਸਥਾਵਾਂ ਚੋਂ ਇੱਕ ਹੈ।
ਕੁਦਰਤ ਨੇ ਸਰਵੋਤਮ ਸਾਜ਼ ਮਨੁੱਖ ਦੇ ਅੰਦਰ ਹੀ ਬਣਾਇਆ ਹੋਇਆ ਹੈ।ਦੁਨੀਆ ਦੇ ਜਿੰਨੇ ਵੀ ਸਾਜ਼ ਹਨ,ਇਸ ਕੁਦਰਤੀ ਸਾਜ਼ ਦੀ ਨਕਲ ਹਨ।ਇਹ ਸਾਜ਼ ਭਾਸ਼ਾ ਦੀ ਉਤਪਤੀ ਲਈ ਵਰਤਿਆ ਜਾਂਦਾ ਹੈ।ਇਹ ਸਾਜ਼ ਹੈ,ਸਾਹ ਪ੍ਰਣਾਲੀ,ਨਾਦ ਪੱਤੀਆਂ ਸਮੇਤ ਮੂੰਹ ਅਤੇ ਨੱਕ ਖੋਲ੍ਹ।ਫੇਫੜਿਆਂ ਵਿਚੋਂ ਸਾਹ ਦੀ ਵਾਪਸੀ ਰੌਂ ਨਾਲ ਨਾਦ ਪੱਤੀਆਂ ਕੰਬਦੀਆਂ ਹਨ।ਇਸ ਕਾਂਬੇ ਨਾਲ ਭਾਸ਼ਾ ਦੇ ਸਵਰ ਉਚਾਰੇ ਜਾਂਦੇ ਹਨ।ਮੂੰਹ ਅਤੇ ਨੱਕ ਦਾ ਖੋਲ੍ਹ ਰੈਜ਼ੋਨੇਟਰ ਹਨ।ਇੱਥੇ ਹੀ ਸਾਹ ਦੀ ਵਾਪਸੀ ਰੌਂ ਨੂੰ ਕੱਟ ਕੇ ਤਾਲ ਤੇ ਅਧਾਰਤ ਵਿਅੰਜਨ ਉਚਾਰੇ ਜਾਂਦੇ ਹਨ।ਇਸ ਤਰ੍ਹਾਂ ਮਨੁੱਖੀ ਸਾਜ਼ ਤਿੰਨ ਤਰ੍ਹਾਂ ਕੰਮ ਕੳਦਾ ਹੈ।ਹਵਾ ਨਾਲ ਚੱਲਣ ਵਾਲਾ,ਜਿਸ ਤਰ੍ਹਾਂ ਬੰਸਰੀ ਵੱਜਦੀ ਹੈ,ਮਨੁੱਖ ਸੀਟੀ ਮਾਰਦਾ ਹੈ।ਤੂੰਬੇ ਦੀ ਤਾਰ ਦੀ ਤਰ੍ਹਾਂ ਥਰਥਰਾਉਣ ਵਾਲਾ,ਨਾਦ ਪੱਤੀਆਂ ਥਰਥਰਾਉਦੀਆਂ ਹਨ।ਢੋਲਕ ਦੀ ਤਰ੍ਹਾਂ ਵੱਜਣ ਵਾਲਾ, ਵਿਅੰਜਨ ਇਸੇ ਤਰ੍ਹਾਂ ਉਚਾਰੇ ਜਾਂਦੇ ਹਨ। ਇਸੇ ਤਰ੍ਹਾਂ ਅਸੀਂ ਲੋਕ ਸਾਜ਼ਾਂ ਨੂੰ ਚਾਰ ਵੰਨਗੀਆਂ ਵਿਚ ਵੰਡ ਸਕਦੇ ਹਾਂ।
ਸੰਗੀਤ ਇੱਕ ਕਲਾ ਹੈ ਜਿਸਦਾ ਮਾਧਿਅਮ ਧੁਨੀਆਂ ਅਤੇ ਚੁੱਪ ਹੈ। ਇਸਦੇ ਮੁੱਖ ਤੱਤ ਸੁਰ ਅਤੇ ਤਾਲ ਹਨ। ਸੱਭਿਆਚਾਰ ਅਤੇ ਸਮਾਜਿਕ ਸੰਦਰਭ ਦੇ ਮੁਤਾਬਿਕ ਸੰਗੀਤ ਦੀ ਰਚਨਾ, ਪ੍ਰਦਰਸ਼ਨ, ਮਹੱਤਵ ਅਤੇ ਪਰਿਭਾਸ਼ਾ ਬਦਲਦੀ ਰਹਿੰਦੀ ਹੈ। ਸੰਗੀਤ ਸਾਮਾਜਕ ਵਿਕਾਸ ਦੇ ਹੇਠਲੇ ਸਤਰਾਂ ਉੱਤੇ ਪ੍ਰਗਟ ਹੋਇਆ ਉਦੋਂ ਇਸਦੀ ਭੂਮਿਕਾ ਮੁੱਖ ਤੌਰ ਤੇ ਉਪਯੋਗਤਾਵਾਦੀ ਸੀ: ਧੁਨ ਦਾ ਸੁਝਾਉ ਕੰਮ ਦੀ ਚਾਲ ਦੀ ਲੈਅ ਵਿੱਚੋਂ ਉਸ ਨੂੰ ਸੁਵਿਧਾਜਨਕ ਬਣਾਉਣ ਅਤੇ ਹੋਰ ਜਿਆਦਾ ਉਤਪਾਦਕ ਬਣਾਉਣ ਲਈ ਮਦਦ ਵਜੋਂ ਆਇਆ। ਇਹ ਰਿਦਮ ਲੋਕਾਂ ਨੂੰ ਇੱਕ ਪ੍ਰਕਿਰਿਆ ਵਿੱਚ ਇੱਕਜੁਟ ਕਰ ਦਿੰਦਾ। ਕਿਸੇ ਭਾਰੀ ਕੰਮ ਨੂੰ ਮਿਲ ਕੇ ਲੱਗੇ ਕਈ ਸਾਰੇ ਲੋਕਾਂ ਵਲੋਂ 'ਹਈਸ਼ਾ' ਦੇ ਸੰਗੀਤਮਈ ਪ੍ਰਯੋਗ ਨੂੰ ਹਰ ਕਿਸੇ ਨੇ ਦੇਖਿਆ ਹੋਣਾ ਹੈ। ਸੰਗੀਤ ਮਨੁੱਖੀ ਬੋਲੀ ਦੇ ਮਾਧਿਅਮ ਨਾਲ ਧੁਨੀ ਸੰਚਾਰ ਦੇ ਫੰਕਸ਼ਨ ਨੂੰ ਸੁਦ੍ਰਿੜ ਅਤੇ ਵਿਕਸਿਤ ਕਰਦਾ ਹੈ ਅਤੇ ਮਾਨਸਿਕ ਮਨੁੱਖੀ ਊਰਜਾ ਨੂੰ ਨਿਸਚਿਤ ਟੀਚੇ ਲਈ ਫ਼ੋਕਸ ਕਰਦਾ ਹੈ।
The Integrated Authority File (ਜਰਮਨ: Gemeinsame Normdatei, also known as: Universal Authority File) or GND is an international authority file for the organisation of personal names, subject headings and corporate bodies from catalogues. It is used mainly for documentation in libraries and increasingly also by archives and museums. The GND is managed by the German National Library in cooperation with various regional library networks in German-speaking Europe and other partners.
ਦਲੀਪ ਕੌਰ ਟਿਵਾਣਾ (ਜਨਮ 4 ਮਈ 1935) ਅਜੋਕੇ ਪੰਜਾਬੀ ਸਾਹਿਤ ਦੀ ਸਰਵੋਤਮ ਨਾਵਲਕਾਰ ਤੇ ਨਿੱਕੀ ਕਹਾਣੀ ਦੀ ਲੇਖਿਕਾ ਹੈ। ਉਸ ਨੇ ਜ਼ਿਆਦਾਤਰ ਮਜ਼ਲੂਮ ਔਰਤਾਂ ਦੀ ਮਾਨਸਿਕਤਾ ਅਤੇ ਉਨ੍ਹਾਂ ਦੇ ਸਮਾਜ ਵਿੱਚ ਨੀਵੇਂ ਦਰਜੇ ਦੀ ਹਾਲਤ ਬਾਰੇ ਲਿਖਿਆ ਹੈ। ਉਸ ਦੇ ਨਾਵਲਾਂ ਦੀਆਂ ਕੁਝ ਔਰਤਾਂ ਪੜ੍ਹੀਆਂ-ਲਿਖੀਆਂ ਜਾਂ ਆਰਥਿਕ ਤੌਰ ਤੇ ਮਜ਼ਬੂਤ ਹੋਣ ਦੇ ਬਾਵਜੂਦ ਵੀ ਮਨੁੱਖਤਾ ਵਿੱਚ ਬਰਾਬਰੀ ਦਾ ਇਜ਼ਹਾਰ ਨਹੀਂ ਕਰ ਸਕੀਆਂ, ਨਾ ਹੀ ਉਹ ਇੱਕ ਡਰ ਥੱਲੇ ਰਹਿ ਕੇ ਪਰਿਵਾਰ ਤੇ ਸਮਾਜ ਵਿੱਚ ਬਰਾਬਰੀ ਦਾ ਦਾਅਵਾ ਕਰਦੀਆਂ ਹਨ। ਉਹ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਰੱਬੋਂ ਵਿੱਚ 1935 ਵਿੱਚ ਜਨਮੀ। ਪੰਜਾਬ ਯੂਨੀਵਰਸਿਟੀ ਤੋਂ ਉਸ ਨੇ ਐਮ.ਏ ਪੰਜਾਬੀ ਕੀਤੀ ਅਤੇ ਯੂਨੀਵਰਸਿਟੀ ਵਿੱਚ ਪੰਜਾਬੀ ਦੀ ਪੀ.ਐਚ.ਡੀ.
ਖੇਤੀਬਾੜੀ (ਅੰਗਰੇਜ਼ੀ: Agriculture) ਜਾਨਵਰਾਂ, ਪੌਦਿਆਂ ਅਤੇ ਭੋਜਨ, ਫਾਈਬਰ, ਬਾਇਓਫੂਲ, ਚਿਕਿਤਸਕ ਪੌਦਿਆਂ ਅਤੇ ਹੋਰ ਉਤਪਾਦਾਂ ਲਈ ਫੰਗੀ ਦੀ ਕਾਸ਼ਤ ਅਤੇ ਪ੍ਰਜਨਨ ਹੈ ਜੋ ਮਨੁੱਖੀ ਜੀਵਨ ਨੂੰ ਕਾਇਮ ਰੱਖਣ ਅਤੇ ਵਧਾਉਣ ਲਈ ਵਰਤੀ ਜਾਂਦੀ ਹੈ। ਸੁਸਾਇਤੀ ਮਨੁੱਖੀ ਸਭਿਅਤਾ ਦੇ ਉਤਰਾਧਿਕਾਰ ਵਿੱਚ ਖੇਤੀਬਾੜੀ ਮੁੱਖ ਵਿਕਾਸ ਸੀ, ਜਿਸ ਵਿੱਚ ਪਾਲਤੂ ਜਾਨਵਰਾਂ ਦੀ ਖੇਤੀ ਵਿੱਚ ਭੋਜਨ ਦੀ ਬਹੁਤਾਤ ਪੈਦਾ ਕੀਤੀ ਗਈ ਜੋ ਕਿ ਸਭਿਆਚਾਰ ਦੇ ਵਿਕਾਸ ਨੂੰ ਉਤਸ਼ਾਹਤ ਕਰਦੀ ਸੀ। ਖੇਤੀਬਾੜੀ ਦਾ ਅਧਿਐਨ ਖੇਤੀਬਾੜੀ ਵਿਗਿਆਨ ਵਜੋਂ ਜਾਣਿਆ ਜਾਂਦਾ ਹੈ. ਖੇਤੀਬਾੜੀ ਦਾ ਇਤਿਹਾਸ ਹਜ਼ਾਰਾਂ ਸਾਲ ਪੁਰਾਣਾ ਬਣਾਉਂਦਾ ਹੈ, ਅਤੇ ਇਸਦੇ ਵਿਕਾਸ ਨੂੰ ਬਹੁਤ ਸਾਰੇ ਵੱਖੋ-ਵੱਖਰੇ ਮਾਹੌਲ, ਸਭਿਆਚਾਰਾਂ ਅਤੇ ਤਕਨਾਲੋਜੀਆਂ ਦੁਆਰਾ ਚਲਾਇਆ ਅਤੇ ਪਰਿਭਾਸ਼ਤ ਕੀਤਾ ਗਿਆ ਹੈ। ਵੱਡੀ ਪੱਧਰ 'ਤੇ ਮੋਨੋਕਲਕ ਖੇਤੀ ਲਈ ਖੇਤੀਬਾੜੀ ਅਧਾਰਤ ਸਨਅਤੀ ਖੇਤੀ ਪ੍ਰਮੁੱਖ ਖੇਤੀਬਾੜੀ ਵਿਧੀ ਹੈ। ਆਧੁਨਿਕ ਖੇਤੀਬਾੜੀ ਵਿਗਿਆਨ, ਪਲਾਂਟ ਬ੍ਰੀਡਿੰਗ, ਐਗਰੀਕੋਮਿਕਲ (ਕੀਟਨਾਸ਼ਕਾਂ ਅਤੇ ਖਾਦਾਂ), ਅਤੇ ਤਕਨੀਕੀ ਵਿਕਾਸ ਦੇ ਬਹੁਤ ਸਾਰੇ ਵਰਗਾਂ ਵਿੱਚ ਕਿਸਾਨ ਦੀ ਪੈਦਾਵਾਰ ਵਿੱਚ ਵਾਧਾ ਹੋਇਆ ਹੈ, ਪਰ ਉਸੇ ਸਮੇਂ ਵਿਆਪਕ ਵਾਤਾਵਰਣਕ ਨੁਕਸਾਨ ਅਤੇ ਨਕਾਰਾਤਮਕ ਮਨੁੱਖੀ ਸਿਹਤ ਪ੍ਰਭਾਵਾਂ ਦਾ ਕਾਰਨ ਵੀ ਸਾਹਮਨੇ ਆਇਆ ਹੈ। ਪਸ਼ੂ ਪਾਲਣ ਵਿਚ ਚੋਣਵੇਂ ਪ੍ਰਜਨਨ ਅਤੇ ਆਧੁਨਿਕ ਰਵਾਇਤਾਂ ਨੇ ਮੀਟ ਦੀ ਪੈਦਾਵਾਰ ਵਿਚ ਵੀ ਵਾਧਾ ਕੀਤਾ ਹੈ, ਪਰੰਤੂ ਜਾਨਵਰਾਂ ਦੀ ਭਲਾਈ ਅਤੇ ਐਂਟੀਬਾਇਓਟਿਕਸ, ਵਿਕਾਸ ਦੇ ਹਾਰਮੋਨਸ, ਅਤੇ ਉਦਯੋਗਿਕ ਮੀਟ ਦੇ ਉਤਪਾਦਨ ਵਿਚ ਆਮ ਤੌਰ ਤੇ ਵਰਤੇ ਜਾਂਦੇ ਹੋਰ ਰਸਾਇਣਾਂ ਦੇ ਸਿਹਤ ਪ੍ਰਭਾਵ ਬਾਰੇ ਚਿੰਤਾਵਾਂ ਨੂੰ ਉਠਾਇਆ ਹੈ। ਅਨੁਵੰਸ਼ਕ ਰੂਪ ਵਿੱਚ ਸੋਧੇ ਹੋਏ ਜੀਵ ਖੇਤੀਬਾੜੀ ਦੇ ਵਧ ਰਹੇ ਹਿੱਸੇ ਹਨ, ਭਾਵੇਂ ਕਿ ਇਹਨਾਂ ਨੂੰ ਕਈ ਦੇਸ਼ਾਂ ਵਿੱਚ ਪਾਬੰਦੀ ਲਗਾਈ ਗਈ ਹੈ ਖੇਤੀਬਾੜੀ ਫੂਡ ਉਤਪਾਦਨ ਅਤੇ ਪਾਣੀ ਪ੍ਰਬੰਧਨ ਵਿਸ਼ਵਵਿਆਪੀ ਮੁੱਦਿਆਂ ਨੂੰ ਵਧਾ ਰਹੇ ਹਨ ਜੋ ਕਈ ਮੋਰਚਿਆਂ 'ਤੇ ਬਹਿਸ ਨੂੰ ਵਧਾ ਰਹੇ ਹਨ। ਹਾਲ ਹੀ ਦਹਾਕਿਆਂ ਵਿੱਚ ਜੈਕਿਫਰਾਂ ਦੀ ਘਾਟ ਸਮੇਤ ਭੂਮੀ ਅਤੇ ਜਲ ਸਰੋਤ ਦੇ ਮਹੱਤਵਪੂਰਨ ਪਤਨ, ਅਤੇ ਗਲੋਬਲ ਵਾਰਮਿੰਗ ਬਾਰੇ ਖੇਤੀਬਾੜੀ ਅਤੇ ਖੇਤੀਬਾੜੀ ਵਿੱਚ ਗਲੋਬਲ ਵਾਰਮਿੰਗ ਦੇ ਪ੍ਰਭਾਵਾਂ ਨੂੰ ਹਾਲੇ ਵੀ ਪੂਰੀ ਤਰ੍ਹਾਂ ਸਮਝਿਆ ਨਹੀਂ ਗਿਆ। ਪ੍ਮੁੱਖ ਖੇਤੀਬਾੜੀ ਉਤਪਾਦਾਂ ਨੂੰ ਆਮ ਤੌਰ 'ਤੇ ਭੋਜਨ, ਰੇਸ਼ੇ, ਫਿਊਲ ਅਤੇ ਕੱਚੇ ਮਾਲ ਵਿਚ ਵੰਡਿਆ ਜਾ ਸਕਦਾ ਹੈ। ਖਾਸ ਭੋਜਨ ਵਿਚ ਅਨਾਜ (ਅਨਾਜ), ਸਬਜ਼ੀਆਂ, ਫਲ, ਤੇਲ, ਮੀਟ ਅਤੇ ਮਸਾਲੇ ਸ਼ਾਮਲ ਹਨ। ਫਾਈਬਰਸ ਵਿਚ ਕਪਾਹ, ਉੱਨ, ਭੰਗ, ਰੇਸ਼ਮ ਅਤੇ ਸਣ ਸ਼ਾਮਲ ਹੁੰਦੇ ਹਨ.
ਪਹਿਲੀ ਸੰਸਾਰ ਜੰਗ ਜਾਂ ਪਹਿਲਾ ਵਿਸ਼ਵ ਯੁੱਧ (ਅੰਗਰੇਜੀ: World War I) 1914 ਤੋਂ 1918 ਤੱਕ ਚੱਲਿਆ। ਇਸ ਜੰਗ ਵਿੱਚ ਦੁਨੀਆਂ ਦੇ ਤਕਰੀਬਨ ਸਾਰੇ ਵੱਡੇ ਦੇਸ਼ ਸ਼ਾਮਲ ਸਨ। ਇਸ ਦੇ ਵਿੱਚ ਦੋ ਮਿਲਟਰੀ ਗੁੱਟ ਸਨ: ਸੈਂਟਰਲ ਪਾਵਰਜ਼ ਅਤੇ ਟਰਿਪਲ ਏਨਟਟੇ । ਇਸ ਵਿੱਚ ਲੱਭ-ਭੱਗ 7 ਕਰੋੜ ਮਿਲਟਰੀ ਦੇ ਸਿਪਾਹੀ ਲਾਮਬੰਦ ਕੀਤੇ ਗਏ ਸਨ ਅਤੇ ਇਹ ਦੁਨੀਆਂ ਦੇ ਸਭ ਤੋਂ ਵੱਡੇ ਯੁੱਧਾਂ ਵਿੱਚੋ ਇੱਕ ਹੈ । ਇਸ ਯੁੱਧ ਵਿੱਚ ਲਗਪਗ ਇੱਕ ਕਰੋੜ ਆਦਮੀ ਮਾਰੇ ਗਏ ਸਨ, ਅਤੇ ਇਹ ਮਨੁੱਖੀ ਇਤਿਹਾਸ ਵਿੱਚ ਸਭ ਤੋਂ ਜਿਆਦਾ ਜਾਨਾਂ ਲੈਣ ਵਾਲੀਆਂ ਘਟਨਾਵਾਂ ਵਿੱਚੋਂ ਇੱਕ ਸੀ ।
ਜਵਾਹਰ ਲਾਲ ਨਹਿਰੂ (ਕਸ਼ਮੀਰੀ: کواہرلال نہرو / जवाहरलाल नेहरू 14 ਨਵੰਬਰ 1889–27 ਮਈ 1964), ਜਿਨ੍ਹਾਂ ਨੂੰ ਅਕਸਰ ਪੰਡਤ ਜੀ ਕਹਿ ਕੇ ਸੱਦਿਆ ਜਾਂਦਾ ਸੀ, ਇੱਕ ਭਾਰਤੀ ਰਾਜਨੀਤੀਵਾਨ, ਰਾਜਨੇਤਾ ਅਤੇ ਭਾਰਤੀ ਅਜ਼ਾਦੀ ਅੰਦੋਲਨ ਦੇ ਇੱਕ ਅਹਿਮ ਆਗੂ ਸਨ। ਉਨ੍ਹਾਂ ਨੂੰ 1947 ਵਿੱਚ ਭਾਰਤੀ ਰਾਸ਼ਟਰੀ ਕਾਂਗਰਸ ਦੁਆਰਾ ਅਜ਼ਾਦ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਵਜੋਂ ਚੁਣਿਆ ਗਿਆ ਸੀ ਅਤੇ ਜਦੋਂ ਕਾਂਗਰਸ ਪਾਰਟੀ ਨੇ 1951 ਵਿੱਚ ਭਾਰਤ ਦੀਆਂ ਪਹਿਲੀਆਂ ਆਮ ਚੋਣਾਂ ਜਿੱਤੀਆਂ ਤਾਂ ਉਹ ਫਿਰ ਤੋਂ ਪ੍ਰਧਾਨ ਮੰਤਰੀ ਚੁਣੇ ਗਏ ਅਤੇ 27 ਮਈ 1964 ਨੂੰ ਆਪਣੀ ਮੌਤ ਤੱਕ ਇਸ ਅਹੁਦੇ ਤੇ ਬਣੇ ਰਹੇ। ਉਹ ਅੰਤਰਰਾਸ਼ਟਰੀ ਗੁੱਟ ਨਿਰਲੇਪ ਅੰਦੋਲਨ ਦੇ ਸੰਸਥਾਪਕਾਂ ਵਿੱਚੋਂ ਇੱਕ ਸਨ।
ਗੁਰਦਾਸ ਮਾਨ (Gurdas Maan) ਪੰਜਾਬੀ ਗਾਇਕ, ਗੀਤਕਾਰ, ਕੋਰੀਓਗਰਾਫ਼ਰ ਅਤੇ ਅਦਾਕਾਰ ਹੈ। 1980 ਵਿੱਚ ਗਾਏ ਗੀਤ, “ਦਿਲ ਦਾ ਮਾਮਲਾ ਹੈ” ਨਾਲ ਰਾਸ਼ਟਰੀ ਪਛਾਣ ਹਾਸਲ ਕਰਨ ਵਾਲੇ ਮਾਨ ਨੇ ਹਣ ਤੱਕ ਕਰੀਬ 34 ਕੈਸਟਾਂ ਰਿਲੀਜ ਕੀਤੀਆਂ ਹਨ ਅਤੇ ਹਿੰਦੀ ਫਿਲਮਾਂ ਵਿੱਚ ਵੀ ਗੀਤ ਗਾਏ ਹਨ। 2013 ਵਿਚ ਉਸ ਨੇ ਵੀਡੀਓ ਬਲੌਗ ਰਾਹੀਂ ਪੁਰਾਣੇ ਅਤੇ ਨਵੇਂ ਸੰਗੀਤ ਵੀਡੀਓ ਦੁਆਰਾ ਆਪਣੇ ਪ੍ਰਸ਼ੰਸਕਾਂ ਨਾਲ ਜੁੜੇ ਰਹਿਣ ਲਈ ਆਪਣੇ ਯੂ ਟਿਊਬ ਚੈਨਲ ਦੀ ਸ਼ੁਰੂਆਤ ਦੀ ਘੋਸ਼ਣਾ ਕੀਤੀ।
ਜਰਨੈਲ ਸਿੰਘ ਭਿੰਡਰਾਂਵਾਲਾ (2 ਜੂਨ 1947 – 6 ਜੂਨ 1984) ਦਮਦਮੀ ਟਕਸਾਲ , ਇੱਕ ਸਿੱਖ ਧਾਰਮਿਕ ਦਲ, ਦੇ ਆਗੂ ਸੀ। ਉਹਨਾਂ ਨੇ ਆਨੰਦਪੁਰ ਮਤੇ ਦਾ ਸਹਿਯੋਗ ਕੀਤਾ। ਉਹਨਾਂ ਨੇ ਸਿੱਖਾਂ ਨੂੰ ਸ਼ੁੱਧ ਹੋਣ ਲਈ ਕਿਹਾ। ਉਹਨਾਂ ਨੇ ਸ਼ਰਾਬ ਪੀਣ, ਨਸ਼ੇ ਕਰਨ, ਧਾਰਮਿਕ ਕੰਮਾਂ ਵਿੱਚ ਲਾਪਰਵਾਹੀ ਅਤੇ ਸਿੱਖ ਨੌਜਵਾਨਾਂ ਦੇ ਕੇਸ ਕਟਾਉਣ ਦੀ ਨਿਖੇਧੀ ਕੀਤੀ। ਉਹਨਾਂ ਦੇ ਭਾਰਤ ਦੇ ਸੰਵਿਧਾਨ ਦੇ ਅਨੁਛੇਦ 25 ਦੀ ਸਖਤ ਨਿੰਦਾ ਕੀਤੀ ਜਿਸ ਅਨੁਸਾਰ ਸਿੱਖ, ਜੈਨ ਅਤੇ ਬੋਧੀਆਂ ਨੂੰ ਘੱਟ ਗਿਣਤੀ ਕਿਹਾ ਗਇਆ ਅਤੇ ਹਿੰਦੂ ਧਰਮ ਦਾ ਇੱਕ ਹਿੱਸਾ ਕਿਹਾ ਗਿਆ।
ਜਠੇਰੇ ਸ਼ਬਦ ਤੋਂ ਭਾਵ ਹੈ ਕਿਸੇ ਕੁਲ ਜਾਂ ਖਾਨਦਾਨ ਦੇ ਵੱਡੇ ਵਡੇਰੇ ਜਾਂ ਪਿਤਰ।ਇਹ ਸ਼ਬਦ ਪੰਜਾਬੀ ਲੋਕਧਾਰਾ ਵਿਚ ਪ੍ਰਚਲਤ ਸ਼ਬਦ ਜੇਠੇ ਤੋਂ ਬਣਿਆ ਹੈ ਜਿਸ ਦਾ ਮਤਲਬ ਹੁੰਦਾ ਹੈ ,ਸਭ ਤੋਂ ਪਹਿਲਾਂ ਪੈਦਾ ਹੋਣ ਵਾਲਾ ਬੱਚਾ ਭਾਵ ਸਭ ਤੋਂ ਵੱਡਾ ਬੱਚਾ। ਪੰਜਾਬ ਵਿੱਚ ਕੁਝ ਜਾਤਾਂ ਦੇ ਲੋਕਾਂ ਵੱਲੋਂ ਆਪਣੇ ਪਿਤਰਾਂ ਦੀ ਪੂਜਾ ਦੀ ਕੀਤੀ ਜਾਂਦੀ ਹੈ ਅਤੇ ਉਹਨਾ ਦੀ ਯਾਦ ਵਿਚ ਪਿੰਡ ਦੇ ਬਾਹਰ ਵਾਰ ਇੱਕ ਯਾਦਗਾਰ ਵੀ ਉਸਾਰੀ ਹੁੰਦੀ ਹੈ ਜਿਸਨੂੰ ਜਠੇਰੇ ਕਿਹਾ ਜਾਂਦਾ ਹੈ। ਇਹ ਪ੍ਰਥਾ ਜੱਟਾਂ ਸਮੇਤ ਕਈ ਹੋਰ ਜਾਤਾਂ ਵਿਚ ਪ੍ਰਚਲਤ ਹੈ ।ਇਹ ਪੂਜਾ ਇੱਕ ਪਿੰਡ ਵਿਚ ਵਸਦੇ ਇੱਕ ਗੋਤ ਦੇ ਲੋਕਾਂ ਵੱਲੋਂ ਸਾਂਝੇ ਰੂਪ ਵਿਚ ਕੀਤੀ ਜਾਂਦੀ ਹੈ।ਆਮ ਤੌਰ ਤੇ ਵਿਆਹ ਸ਼ਾਦੀ ਜਾਂ ਖੁਸ਼ੀ ਦੇ ਹੋਰ ਮੌਕਿਆਂ ਤੇ ਇਹਨਾ ਦੀ ਪੂਜਾ ਕੀਤੀ ਜਾਂਦੀ ਹੈ।
ਪੰਜਾਬੀ ਸਾਹਿਤ ਦੇ ਇਤਿਹਾਸ ਦੇ ਆਰੰਭਕ ਕਾਲ ਨੂੰ ਨਾਥ ਜੋਗੀਆਂ ਦਾ ਸਮਾਂ ਮੰਨਿਆਂ ਜਾਂਦਾ ਹੈ।ਪੰਜਾਬੀ ਸਾਹਿਤ ਦੇ ਪੂਰਵ ਨਾਨਕ ਕਾਲ ਵਿੱਚ ਨਾਥ-ਸਿੱਧ ਪਰੰਪਰਾ ਇੱਕ ਮਹੰਤਵਪੂਰਨ ਧਾਰਮਕ ਸੰਪ੍ਰਦਾ ਮੰਨੀ ਜਾ ਸਕਦੀ ਹੈ। ਨਾਥ ਜੋਗੀਆਂ ਦੇ ਸਾਹਿਤ ਨੂੰ ਸਭ ਤੋਂ ਪਹਿਲਾਂ ਡਾ. ਮੋਹਨ ਸਿੰਘ ਨੇ ਪੰਜਾਬੀ ਸਾਹਿਤ ਵਿੱਚ ਸਥਾਨ ਦਿੱਤਾ। ਸੰਪ੍ਰਦਾਇਕ ਗ੍ਰੰਥਾਂ ਵਿੱਚ ਨਾਥ ਸੰਪ੍ਰਦਾ ਦਾ ਕਈ ਨਾਵਾਂ ਨਾਲ ਉਲੇਖ ਮਿਲਦਾ ਹੈ। ਸਿੱਧ-ਮੱਤ, ਨਾਥ-ਮੱਤ, ਸਿੱਧ-ਮਾਰਗ, ਯੋਗ ਮਾਰਗ, ਯੋਗ ਸੰਪ੍ਰਦਾ, ਅਵਧੂਤ ਮੱਤ ਆਦਿ।1 ਪਰੰਤੂ ਇਸ ਸੰਪ੍ਰਦਾ ਦਾ ਪ੍ਰਚੱਲਿਤ ਨਾਂ ਨਾਥ ਸੰਪ੍ਰਦਾ ਰਿਹਾ ਹੈ ਅਤੇ ਇਸਦੇ ਅਨੁਯਾਈ ਲਈ ਪ੍ਰਚਲਿਤ ਨਾਂ ਨਾਥ ਅਤੇ ਸਿੱਧਹੀ ਰਹੇ ਹਨ। ਇਹ ਨਿਰਣਾ ਕਰਨਾ ਜ਼ਰੂਰੀ ਬਣ ਜਾਂਦਾ ਹੈ ਕਿ ਇਸ ਸੰਪ੍ਰਦਾ ਨੂੰ ਕਿਸ ਨਾਮ ਨਾਲ ਸੰਬੋਧਨ ਕੀਤਾ ਜਾਵੇ ਅਤੇ ਪੰਜਾਬੀ ਸਾਹਿਤ ਦੇ ਪੂਰਵ ਨਾਨਕ ਕਾਲ ਵਿੱਚ ਇਸਦੇ ਸਾਹਿਤ ਨੂੰ ਕਿਸ ਸਿਰਲੇਖ ਅਧੀਨ ਰੱਖਿਆ ਜਾਵੇ। ਪੰਜਾਬੀ ਸਾਹਿਤ ਦੇ ਇਤਿਹਾਸਕਾਰਾਂ ਨੇ ਆਮ ਕਰਕੇ, ਇਸ ਸੰਪ੍ਰਦਾ ਦੇ ਸਾਹਿਤ ਨੂੰ ਨਾਥ ਜੋਗੀਆਂ ਦੇ ਸਾਹਿਤ ਵਜੋਂ ਸ਼ਾਮਿਲ ਕੀਤਾ ਹੈ।2 ਡਾ.
ਵਿਸ਼ਵਕੋਸ਼ ਇੱਕ ਅਜਿਹੀ ਕਿਤਾਬ ਨੂੰ ਕਿਹਾ ਜਾਂਦਾ ਹੈ ਜਿਸ ਵਿੱਚ ਦੁਨੀਆਂ ਭਰ ਦੇ ਵੱਖ-ਵੱਖ ਵਿਸ਼ਿਆਂ ਸੰਬੰਧੀ ਗਿਆਨ ਦਰਜ ਹੋਵੇ। ਇਸ ਵਿੱਚ ਗਿਆਨ ਦੀ ਸਾਰੀ ਸ਼ਾਖਾਵਾਂ ਦਾ ਸਮੂਹ ਹੁੰਦਾ ਹੈ। ਇਸ ਵਿੱਚ ਵਰਨਮਾਲਾ ਦੇ ਰੂਪ ਵਿੱਚ ਲੇਖ ਤੇ ਇੰਦਰਾਜ਼ ਹੁੰਦੇ ਹਨ ਜਿੰਨਾ ਉੱਤੇ ਸਾਰਹੀਣ ਤੇ ਸੰਖੇਪ ਵਿੱਚ ਜਾਣਕਾਰੀ ਦਿੱਤੀ ਹੁੰਦੀ ਹੈ। ਵਿਸ਼ਵਕੋਸ਼ ਅੰਗ੍ਰੇਜੀ ਸ਼ਬਦ "ਐਨਸਾਈਕਲੋਪੀਡੀਆ" ਦਾ ਸਮਾਂਤਰ ਹੈ ਜੋ ਕੀ (ਐਨ = ਏ ਸਰਕਲ ਤੇ ਪੀਡੀਆ = ਐਜੂਕੇਸ਼ਨ) ਤੋਂ ਲਿਆ ਗਿਆ ਹੈ।
ਕੁਲਵੰਤ ਸਿੰਘ ਵਿਰਕ (Kulwant Singh Virk) (20 ਮਈ 1921 – 24 ਦਸੰਬਰ 1987) ਸਮਕਾਲੀ ਪੰਜਾਬੀ ਸਾਹਿਤ ਦੇ ਇੱਕ ਉਘੇ ਲੇਖਕ ਹਨ। ਉਨ੍ਹਾਂ ਨੇ ਮੁੱਖ ਤੌਰ ਤੇ ਪੰਜਾਬੀ ਵਿੱਚ ਅਤੇ ਅੰਗਰੇਜ਼ੀ ਵਿੱਚ ਵੀ ਵੱਡੇ ਪੈਮਾਨੇ ਉੱਤੇ ਲਿਖਿਆ। ਉਨ੍ਹਾਂ ਦੀ ਕਹਾਣੀਆਂ ਦਾ ਰੂਸੀ ਅਤੇ ਜਾਪਾਨੀ ਸਹਿਤ ਕਈ ਹੋਰ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਗਿਆ। ਲਿਉ ਟਾਲਸਟਾਏ ਦੀ ਪੋਤੀ ਨਤਾਸ਼ਾ ਟਾਲਸਟਾਏ ਨੇ ਰੂਸੀ ਵਿੱਚ ਅਤੇ ਓਸਾਕਾ ਯੂਨੀਵਰਸਿਟੀ ਵਿੱਚ ਭਾਰਤੀ ਭਾਸ਼ਾਵਾਂ ਦੇ ਪ੍ਰੋਫੈਸਰ ਡਾ.
ਦੂਜੀ ਸੰਸਾਰ ਜੰਗ' (ਅੰਗਰੇਜੀ: World War II) 1939 ਤੋਂ 1945 ਤੱਕ ਚੱਲਣ ਵਾਲੀ ਸੰਸਾਰ-ਪੱਧਰ ਦੀ ਜੰਗ ਸੀ। ਲਗਪਗ 70 ਦੇਸ਼ਾਂ ਦੀਆਂ ਥਲ, ਜਲ ਅਤੇ ਹਵਾਈ ਸੈਨਾਵਾਂ ਇਸ ਯੁੱਧ ਵਿੱਚ ਸ਼ਾਮਿਲ ਸਨ। ਇਸ ਯੁੱਧ ਵਿੱਚ ਸੰਸਾਰ ਦੋ ਭਾਗਾਂ ਵਿੱਚ ਵੰਡਿਆ ਹੋਇਆ ਸੀ - ਮਿੱਤਰ ਰਾਸ਼ਟਰ ਅਤੇ ਧੁਰੀ ਰਾਸ਼ਟਰ। ਇਸ ਯੁੱਧ ਦੇ ਦੌਰਾਨ ਪੂਰਨ ਯੁੱਧ ਦਾ ਮਨੋਭਾਵ ਪ੍ਰਚਲਨ ਵਿੱਚ ਆਇਆ ਕਿਉਂਕਿ ਇਸ ਯੁੱਧ ਵਿੱਚ ਸ਼ਾਮਿਲ ਸਾਰੀਆਂ ਮਹਾਸ਼ਕਤੀਆਂ ਨੇ ਆਪਣੀ ਆਰਥਿਕ , ਉਦਯੋਗਿਕ ਅਤੇ ਵਿਗਿਆਨਕ ਸਮਰੱਥਾ ਇਸ ਯੁੱਧ ਵਿੱਚ ਝੋਂਕ ਦਿੱਤੀ ਸੀ। ਇਸ ਯੁੱਧ ਵਿੱਚ ਵੱਖ-ਵੱਖ ਰਾਸ਼ਟਰਾਂ ਦੇ ਲਗਪਗ 10 ਕਰੋੜ ਫੌਜੀਆਂ ਨੇ ਹਿੱਸਾ ਲਿਆ ਅਤੇ ਇਹ ਮਨੁੱਖੀ ਇਤਹਾਸ ਦਾ ਸਭ ਤੋਂ ਖੂਨੀ ਯੁੱਧ ਸਾਬਿਤ ਹੋਇਆ। ਇਸ ਮਹਾਂਯੁੱਧ ਵਿੱਚ 5 ਤੋਂ 7 ਕਰੋੜ ਮਨੁੱਖੀ ਜਾਨਾਂ ਗਈਆਂ ਕਿਉਂਕਿ ਇਸਦੇ ਮਹੱਤਵਪੂਰਨ ਘਟਨਾਕ੍ਰਮ ਵਿੱਚ ਗ਼ੈਰ-ਫ਼ੌਜੀ ਨਾਗਰਿਕਾਂ ਦਾ ਕਤਲ ਅਜ਼ਾਦੀ, ਜਿਸ ਵਿੱਚ ਹੋਲੋਕਾਸਟ ਵੀ ਸ਼ਾਮਿਲ ਹੈ, ਅਤੇ ਪਰਮਾਣੂ ਹਥਿਆਰਾਂ ਦਾ ਇੱਕਮਾਤਰ ਇਸਤੇਮਾਲ ਸ਼ਾਮਿਲ ਹੈ। ਇਸ ਕਾਰਨ ਇਹ ਮਨੁੱਖੀ ਇਤਿਹਾਸ ਦਾ ਸਭ ਤੋਂ ਭਿਆਨਕ ਯੁੱਧ ਸੀ।
ਗੁਰਮੁਖੀ ਲਿਪੀ ਜਾਂ ਪੈਂਤੀ ਅੱਖਰੀ ਇੱਕ ਲਿਪੀ ਹੈ ਜਿਸ ਵਿੱਚ ਪੰਜਾਬੀ ਭਾਸ਼ਾ ਲਿਖੀ ਜਾਂਦੀ ਹੈ। ਸ਼ਬਦ "ਗੁਰਮੁਖੀ" ਦਾ ਸ਼ਾਬਦਿਕ ਅਰਥ ਹੈ ਗੁਰੂਆਂ ਦੇ ਮੂੰਹੋਂ ਨਿਕਲੀ ਹੋਈ। ਇਸ ਲਿਪੀ ਵਿੱਚ ਤਿੰਨ ਸਵਰ ਅਤੇ 32 ਵਿਅੰਜਨ ਹਨ। ਪੰਜਾਬੀ ਭਾਸ਼ਾ ਦੀ ਗੁਰਮੁਖੀ ਲਿਪੀ ਵੀ ਇਸ ਦੀਆਂ ਭਾਸ਼ਾਈ ਲੋੜਾਂ ਪੂਰੀਆਂ ਕਰਦੀ ਹੈ। ਦੂਸਰੇ ਮੁਲਕਾਂ ਤੋਂ ਲੋਕ ਪੰਜਾਬ ਵਿੱਚ ਆਏ ਜਾਂ ਪੰਜਾਬੀ ਭਾਸ਼ਾ ਬੋਲਣ ਵਾਲੇ ਦੂਸਰੇ ਮੁਲਕਾਂ ਵਿੱਚ ਗਏ ਤਾਂ ਪੰਜਾਬੀ ਭਾਸ਼ਾ ਵਿੱਚ ਹੋਰ ਭਾਸ਼ਾਵਾਂ ਦੀਆਂ ਧੁਨੀਆਂ ਅਤੇ ਸ਼ਬਦਾਂ ਵਿੱਚ ਰਲਾਅ ਵਾਲੀ ਸਥਿਤੀ ਪੈਦਾ ਹੋਈ। ਪੰਜਾਬੀ ਭਾਸ਼ਾ ਨੇ ਜਿੱਥੇ ਦੂਸਰੀਆਂ ਭਾਸ਼ਾਵਾਂ ਦੇ ਕਈ ਸ਼ਬਦਾਂ ਨੂੰ ਜਿਉਂ ਦਾ ਤਿਉਂ ਅਪਣਾਇਆ ਉੱਥੇ ਆਪਣੇ ਸੁਭਾਅ ਮੁਤਾਬਿਕ ਕੁਝ ਸ਼ਬਦਾਂ ਵਿੱਚ ਥੋੜ੍ਹੀ ਬਹੁਤੀ ਤਬਦੀਲੀ ਨਾਲ ਵੀ ਸ਼ਬਦਾਂ ਨੂੰ ਅਪਣਾਇਆ। ਅੰਗਰੇਜ਼ੀ ਤੋਂ ਪਹਿਲਾਂ ਉਰਦੂ, ਅਰਬੀ, ਫ਼ਾਰਸੀ ਭਾਸ਼ਾਈ ਲੋਕਾਂ ਦੇ ਪੰਜਾਬ ਆਉਣ ਅਤੇ ਇੱਥੇ ਟਿਕਣ ਜਾਂ ਵਿਚਰਣ ਨਾਲ ਵਾਪਰੀ। ਪੰਜਾਬੀ ਦੇ ਆਦਿ ਕਵੀ ਬਾਬਾ ਫ਼ਰੀਦ ਤੋਂ ਲੈ ਕੇ ਆਧੁਨਿਕ ਕਵਿਤਾ ਜਾਂ ਵਾਰਤਕ ਲਿਖਾਰੀਆਂ ਦੇ ਇਸ ਭਾਸ਼ਾਈ ਪਿਛੋਕੜ ਸਦਕਾ ਪੰਜਾਬੀ ਭਾਸ਼ਾ ਵਿੱਚ ਦੂਸਰੇ ਸ਼ਬਦਾਂ ਦੀ ਵਰਤੋਂ ਸੁਭਾਵਿਕ ਵਰਤਾਰਾ ਰਿਹਾ ਹੈ। ਮੁਗਲ ਸਲਤਨਤ ਸਮੇਂ ਪੰਜਾਬ ਸਮੇਤ ਭਾਰਤ ਦੇ ਰਾਜ ਭਾਗ ਅਤੇ ਦਫ਼ਤਰਾਂ ਦੀ ਭਾਸ਼ਾ ਉਰਦੂ ਫ਼ਾਰਸੀ ਰਹੀ। ਪੰਜਾਬੀ ਦੀਆਂ ‘ਪੈਂਤੀ’ ਮੂਲ ਧੁਨੀਆਂ ਵਿੱਚ ਪੰਜ ਪੈਰ ਬਿੰਦੀ ਵਾਲੀਆਂ ਧੁਨੀਆਂ (ਸ਼, ਖ਼, ਗ਼, ਜ਼, ਫ਼) ਉਰਦੂ ਫ਼ਾਰਸੀ ਦੇ ਉਚਾਰਣ ਵਾਸਤੇ ਰਲ਼ੀਆਂ ਸਨ। ਲ਼ ਧੁਨੀ ਬਾਅਦ ਵਿੱਚ ਇਜਾਦ ਕੀਤੀ ਗਈ।
ਲਾਲਾ ਲਾਜਪਤ ਰਾਏ (ਹਿੰਦੀ: लाला लाजपत राय, 28 ਜਨਵਰੀ 1865 - 17 ਨਵੰਬਰ 1928) ਭਾਰਤ ਦਾ ਇੱਕ ਪ੍ਰਮੁੱਖ ਸੁਤੰਤਰਤਾ ਸੈਨਾਨੀ ਸੀ। ਉਨ੍ਹਾਂ ਨੂੰ ਪੰਜਾਬ ਕੇਸਰੀ ਵੀ ਕਿਹਾ ਜਾਂਦਾ ਹੈ। ਉਨ੍ਹਾਂ ਨੇ ਪੰਜਾਬ ਨੈਸ਼ਨਲ ਬੈਂਕ ਅਤੇ ਲਕਸ਼ਮੀ ਬੀਮਾ ਕੰਪਨੀ ਦੀ ਸਥਾਪਨਾ ਕੀਤੀ ਸੀ। ਇਹ ਭਾਰਤੀ ਰਾਸ਼ਟਰੀ ਕਾਂਗਰਸ ਵਿੱਚ ਗਰਮ ਦਲ ਦੇ ਤਿੰਨ ਪ੍ਰਮੁੱਖ ਨੇਤਾਵਾਂ ਲਾਲ-ਬਾਲ-ਪਾਲ ਵਿਚੋਂ ਇੱਕ ਸਨ। ਸੰਨ 1928 ਵਿੱਚ ਉਨ੍ਹਾਂ ਨੇ ਸਾਈਮਨ ਕਮੀਸ਼ਨ ਵਿਰੁੱਧ ਇੱਕ ਪ੍ਰ੍ਦਰਸ਼ਨ ਵਿੱਚ ਹਿੱਸਾ ਲਿਆ, ਜਿਸ ਦੌਰਾਨ ਹੋਏ ਲਾਠੀਚਾਰਜ ਵਿੱਚ ਇਹ ਬੁਰੀ ਤਰ੍ਹਾਂ ਨਾਲ ਜਖ਼ਮੀ ਹੋ ਗਏ ਅਤੇ ਆਖ਼ਰ 17 ਨਵੰਬਰ 1928 ਨੂੰ ਉਨ੍ਹਾਂ ਦੀ ਮੌਤ ਹੋ ਗਈ ਸੀ।
ਆਧੁਨਿਕ ਪੰਜਾਬੀ ਕਹਾਣੀ ਪੰਜਾਬੀ ਸਾਹਿਤ ਦੀ ਇੱਕ ਰੂਪਗਤ ਵਿਧਾ ਹੈ।ਇਹ ਪੰਜਬੀ ਗਲਪ ਵਿੱਚ ਨਾਵਲ ਤੋਂ ਬਾਦ ਦੂਜੇ ਸਥਾਨ ਤੇ ਹੈ।ਆਧੁਨਿਕ ਕਹਾਣੀ ਵਿੱਚ ਆਮ ਮਨੁਖ ਦੇ ਮਾਨਵੀ ਸੰਦਰਭ ਨੂੰ ਚਿਤਰਿਆ ਗਿਆ ਹੈ। ਆਧੁਨਿਕ ਕਹਾਣੀ ਦੀ ਪੇਸ਼ਕਾਰੀ ਵਿੱਚ ਸੰਕੇਤਕ ਅਤੇ ਪ੍ਰਤੀਕਾਤਮਕ ਵਿਧੀ ਆਪਣਾਉਂਦੀ ਹੈ।ਸੰਕੇਤਾਂ ਅਤੇ ਪ੍ਰਤੀਕਾਂ ਦੀ ਵਰਤੋਂ ਆਧੁਨਿਕ ਪੰਜਾਬੀ ਕਹਾਣੀ ਸੁਚੇਤ ਪਾਠਕ ਦੀ ਮੰਗ ਕਰਦੀ ਹੈ।
ਲੋਹੜੀ (ਦੇਵਨਾਗਰੀ:लोहड़ी, ਸ਼ਾਹਮੁਖੀ: لوہڑی) ਉੱਤਰੀ ਭਾਰਤ ਦਾ, ਖ਼ਾਸ ਕਰ ਪੰਜਾਬ ਅਤੇ ਹਰਿਆਣੇ ਦਾ ਖੇਤੀਬਾੜੀ ਨਾਲ ਸਬੰਧਤ ਇੱਕ ਮਸ਼ਹੂਰ ਤਿਉਹਾਰ ਹੈ ਅਤੇ ਪੰਜਾਬ ਅਤੇ ਹਰਿਆਣਾ ਤੋਂ ਇਲਾਵਾ ਇਹ ਹਿਮਾਚਲ ਪ੍ਰਦੇਸ਼ ਅਤੇ ਦਿੱਲੀ ਵਿੱਚ ਵੀ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਇਹ ਸਰਦੀਆਂ ਦੇ ਅੰਤ ਅਤੇ ਹਾੜ੍ਹੀ ਦੀਆਂ ਫ਼ਸਲਾਂ ਦੇ ਪ੍ਰਫੁੱਲਤ ਹੋਣ ਦਾ ਤਿਉਹਾਰ ਹੈ। ਜਿਸ ਘਰ ਮੁੰਡੇ ਨੇ ਜਨਮ ਲਿਆ ਹੋਵੇ ਉਹਦੀ ਪਹਿਲੀ ਲੋਹੜੀ ਵਜੋਂ ਇਸ ਤਿਉਹਾਰ ਨੂੰ ਵੱਡੇ ਜੋਸ਼ ਨਾਲ ਮਨਾਇਆ ਜਾਂਦਾ ਹੈ। ਕੁਆਰੀਆਂ ਪੰਜਾਬੀ ਕੁੜੀਆਂ ਲਈ ਵੀ ਇਹ ਵਿਸ਼ੇਸ਼ ਅਹਿਮੀਅਤ ਦਾ ਧਾਰਨੀ ਹੈ। ਵਣਜਾਰਾ ਬੇਦੀ ਦਾ ਮੰਨਣਾ ਹੈ ਕਿ ‘ਲੋਹੜੀ ਪੰਜਾਬ ਵਿੱਚ ਪ੍ਰਚੱਲਿਤ ਕਿਸੇ ਸਮੇਂ ਸੂਰਜ ਦੇਵ ਦੀ ਪੂਜਾ ਦੀ ਹੀ ਰਹਿੰਦ ਹੈ। ਕੱਤਕ ਵਿੱਚ ਸੂਰਜ ਧਰਤੀ ਤੋਂ ਕਾਫ਼ੀ ਦੂਰ ਹੁੰਦਾ ਹੈ ਤੇ ਉਸ ਦੀਆਂ ਕਿਰਨਾਂ ਧਰਤੀ ਉੱਤੇ ਪਹੁੰਚਦਿਆਂ ਬਹੁਤੀਆਂ ਗਰਮ ਨਹੀਂ ਰਹਿੰਦੀਆਂ। ਪੁਰਾਤਨ ਕਾਲ ਵਿੱਚ ਲੋਕ ਇਸ ਪ੍ਰਕਿਰਿਆ ਨੂੰ ਸੂਰਜ ਦੀ ਤਪਸ਼ ਘਟ ਜਾਣ ਨਾਲ ਜੋੜਦੇ ਸਨ। ਸੂਰਜ ਦੇ ਚਾਨਣ ਤੇ ਤਪਸ਼ ਨੂੰ ਮੁੜ ਸੁਰਜੀਤ ਕਰਨ ਲਈ ਲੋਹੜੀ ਦੀ ਅੱਗ ਬਾਲ਼ੀ ਜਾਂਦੀ ਸੀ। ਇਹ ਲੋਕ ਮਨ ਦੀ ਹੀ ਇੱਕ ਪ੍ਰਵਿਰਤੀ ਸੂਰਜ ਨੂੰ ਰੌਸ਼ਨੀ ਤੇ ਗਰਮੀ ਦੇਣ ਦਾ ਪੁਰਾਤਨ ਲੋਕਧਾਰਾਈ ਢੰਗ ਸੀ।'
ਬਲਾਗ(ਬਲਾੱਗ) ਅਜਿਹੀਆਂ ਸਾਈਟਾਂ(ਸਥਾਨਾਂ) ਨੂੰ ਕਿਹਾ ਜਾਂਦਾ ਹੈ ਜਿਥੇ ਜਾਣਕਾਰੀ ਡਾਇਰੀ ਵਾਂਗ ਤਰਤੀਬ ਵਾਰ ਦਰਜ ਕੀਤੀ ਹੁੰਦੀ ਹੈ। ਅੰਗਰੇਜ਼ੀ ਸ਼ਬਦ ਬਲਾੱਗ (blog) ਵੈੱਬ ਲਾੱਗ (web log) ਸ਼ਬਦ ਦਾ ਸੰਖੇਪ ਰੂਪ ਹੈ। ਇਸਨੂੰ ਇੱਕ ਆਰੰਭਿਕ ਬਲਾੱਗਰ ਨੇ ਮਜ਼ਾਕ ਵਿੱਚ ਵੀ ਬਲਾੱਗ (We blog) ਦੀ ਤਰ੍ਹਾਂ ਪ੍ਰਯੋਗ ਕਰਨਾ ਸ਼ੁਰੂ ਕਰ ਦਿੱਤਾ ਸੀ, ਬਾਅਦ ਵਿੱਚ ਇਸ ਦਾ ਕੇਵਲ ਬਲਾਗ ਸ਼ਬਦ ਰਹਿ ਗਿਆ ਅਤੇ ਇੰਟਰਨੈੱਟ ਤੇ ਪ੍ਰਚੱਲਤ ਹੋ ਗਿਆ। ਅੱਜ-ਕੱਲ ੲਿੰਟਰਨੈੱਟ(ਅੰਤਰਜਾਲ) ੳੁੱਤੇ ਵਰਡਪ੍ਰੈਸ, ਜਿਮਡੋ ਅਤੇ ਬਲਾੱਗਰ ਬਲਾੱਗ ਬਣਾੳੁਣ ਲੲੀ ਬਹੁਤ ਪ੍ਰਚਲਿੱਤ ਹਨ।
ਗਿਆਨੀ ਦਿੱਤ ਸਿੰਘ (21 ਅਪ੍ਰੈਲ 1850 - 6 ਸਤੰਬਰ 1901) ਜੋ ਪੰਜਾਬੀ ਦੇ ਪਹਿਲੇ ਪ੍ਰੋਫੈਸਰ ਸਿੱਖ ਧਰਮ/ਇਤਿਹਾਸ ਦੇ ਮਹਾਨ ਵਿਦਵਾਨ, ਉੱਚ-ਕੋਟੀ ਦੇ ਕਵੀ, ਪ੍ਰਸਿੱਧ ਲੇਖਕ, ਉੱਤਮ ਵਿਆਖਿਆਕਾਰ, ਸ੍ਰੇਸ਼ਟ ਟੀਕਾਕਾਰ ਅਤੇ ਸਰਬੋਤਮ ਉਪਦੇਸ਼ਕ, ਪੰਜਾਬੀ ਪੱਤਰਕਾਰੀ ਦੇ ਪਿਤਾਮਾ, ਖਾਲਸਾ ਅਖ਼ਬਾਰ ਦੇ ਬਾਨੀ ਸੰਪਾਦਕ 1886 ਤੋਂ, ਸ੍ਰੀ ਗੁਰੂ ਸਿੰਘ ਸਭਾ, ਅੰਮ੍ਰਿਤਸਰ ਅਤੇ ਲਾਹੌਰ ਦੇ ਬਾਨੀ, ਖਾਲਸਾ ਦੀਵਾਨ ਲਾਹੌਰ ਅਤੇ ਖਾਲਸਾ ਕਾਲਜ, ਅੰਮ੍ਰਿਤਸਰ ਦੇ ਮੋਢੀ ਸਨ।
ਸਿਫਿਲਿਸ ਇੱਕ ਸੈਕਸ ਰਾਹੀਂ ਫੈਲਣ ਵਾਲੀ ਲਾਗ ਹੈ ਜੋ ਸਪਾਈਰੋਸ਼ੇ ਬੈਕਟੀਰੀਆ ਟ੍ਰੇਪੋਨੇਮਾ ਪੈਲਿਡਮ ਉਪਪ੍ਰਜਾਤੀ ਪੈਲਿਡਮ ਕਰਕੇ ਹੁੰਦੀ ਹੈ। ਇਸਦੇ ਫੈਲਣ ਦਾ ਮੁੱਖ ਮਾਧਿਅਮ ਜਿਨਸੀ ਸੰਪਰਕ ਹੈ; ਇਹ ਗਰਭ-ਅਵਸਥਾ ਦੌਰਾਨ ਜਾਂ ਜਨਮ ਦੇ ਸਮੇਂ ਮਾਂ ਤੋਂ ਬੱਚੇ ਨੂੰ ਵੀ ਫੈਲ ਸਕਦਾ ਹੈ, ਜਿਸਦੇ ਨਤੀਜੇ ਵੱਜੋਂਜਮਾਂਦਰੂ ਸਿਫਿਲਿਸ ਹੋ ਜਾਂਦਾ ਹੈ। ਸਬੰਧਤ ਟ੍ਰੇਪੋਨੇਮਾ ਪੈਲਿਡਮ ਕਾਰਨ ਹੋਣ ਵਾਲੇ ਹੋਰ ਰੋਗਾਂ ਵਿੱਚ ਯਾਜ (ਉਪ-ਪ੍ਰਜਾਤੀ ਪਰਟੇਨਿਊ), ਪਿੰਟਾ(ਉਪ-ਪ੍ਰਜਾਤੀ ਕਾਰਾਟਿਅਮ), ਅਤੇ ਬੇਜਲ (ਉਪ-ਪ੍ਰਜਾਤੀ ਏਂਡੇਕਿਅਮ) ਸ਼ਾਮਲ ਹਨ।
ਫ਼ਰਾਂਸ (ਫ਼ਰਾਂਸੀਸੀ: [fʁɑ̃s] ( ਸੁਣੋ)), ਦਫ਼ਤਰੀ ਤੌਰ 'ਤੇ ਫ਼ਰਾਂਸੀਸੀ ਗਣਰਾਜ (ਫ਼ਰਾਂਸੀਸੀ: République française [ʁepyblik fʁɑ̃sɛz]), ਪੱਛਮੀ ਯੂਰਪ ਦਾ ਇੱਕ ਖ਼ੁਦਮੁਖ਼ਤਿਆਰ ਦੇਸ਼ ਹੈ ਜਿਸ ਵਿੱਚ ਕਈ ਸਮੁੰਦਰੋਂ-ਪਾਰ ਵਿਭਾਗ ਅਤੇ ਰਾਜਖੇਤਰ ਸ਼ਾਮਲ ਹਨ। ਮਹਾਂਨਗਰੀ ਫ਼ਰਾਂਸ ਭੂ-ਮੱਧ ਸਮੁੰਦਰ ਤੋਂ ਲੈ ਕੇ ਅੰਗਰੇਜ਼ੀ ਖਾੜੀ ਅਤੇ ਉੱਤਰੀ ਸਮੁੰਦਰ ਤੱਕ ਅਤੇ ਰਾਈਨ ਤੋਂ ਲੈ ਕੇ ਅੰਧ ਮਹਾਂਸਾਗਰ ਤੱਕ ਫੈਲਿਆ ਹੋਇਆ ਹੈ। ਇਹ ਅਜਿਹੇ ਤਿੰਨ ਦੇਸ਼ਾਂ 'ਚੋਂ ਹੈ (ਬਾਕੀ ਦੋ ਮੋਰਾਕੋ ਅਤੇ ਸਪੇਨ ਹਨ) ਜਿਹਨਾਂ ਦੇ ਤੱਟ ਅੰਧ ਅਤੇ ਭੂ-ਮੱਧ, ਦੋਹਾਂ ਸਮੁੰਦਰਾਂ ਨਾਲ਼ ਲੱਗਦੇ ਹਨ। ਆਪਣੀ ਰੂਪ-ਰੇਖਾ ਕਰਕੇ ਇਹਨੂੰ ਕਈ ਵਾਰ ਫ਼ਰਾਂਸੀਸੀ ਵਿੱਚ l’Hexagone ("ਛੇਭੁਜ") ਵੀ ਆਖ ਦਿੱਤਾ ਜਾਂਦਾ ਹੈ।
ਪੰਜਾਬ ਦੇ ਮੇਲਿਆਂ ਅਤੇ ਤਿਉਹਾਰਾਂ ਦੀ ਸੂਚੀ (ਭਾਰਤ)
ਪੰਜਾਬ ਵਿੱਚ ਪੂਰੇ ਸਾਲ ਵਿੱਚ ਬਹੁਤ ਮੇਲੇ ਅਤੇ ਤਿਉਹਾਰ ਮਨਾਏ ਜਾਂਦੇ ਹਨ। ਜਿੰਨ੍ਹਾ ਵਿੱਚੋ ਕੁਝ ਅੱਗੇ ਦਿੱਤੇ ਗਏ ਹਨ।
ਆਮ ਤੌਰ ਤੇ ਮੀਡੀਏ ਤੋਂ ਭਾਵ ਸੂਚਨਾ ਤੇ ਸੰਚਾਰ ਨਾਲ ਸੰਬੰਧਿਤ ਅਜਿਹੀਆਂ ਸੰਸਥਾਵਾਂ ਤੋਂ ਲਿਆ ਜਾਂਦਾ ਹੈ ਜਿਹੜੀਆਂ ਵੱਡੇ ਪੱਧਰ ਉਪਰ ਸੂਚਨਾ ਤੇ ਹੋਰ ਸੰਬੰਧਿਤ ਸਮੱਗਰੀ ਨੂੰ ਦ੍ਰਿਸ਼-ਬਿੰਬਾਂ ਤੇ ਧੁਨੀ-ਬਿੰਬਾਂ ਰਾਹੀਂਂ ਪੈਦਾ ਤੇ ਪ੍ਰਸਾਰਿਤ ਕਰਦੀਆਂ ਹਨ । ਇਤਹਾਸਿਕ ਪੱਖੋਂ ਨਜ਼ਰ ਮਾਰੀਏ ਤਾਂ ਇਸਦਾ ਆਰੰਭ ਪ੍ਰਿਟਿੰਗ ਪ੍ਰੈਸ ਦੀ ਖੋਜ ਨਾਲ 1450 ਦੇ ਨੇੜੇ-ਤੇੜੇ ਹੋਇਆ ਮੰਨਿਆ ਜਾ ਸਕਦਾ ਹੈ। ਸ਼ੁਰੂ ਸ਼ੁਰੂ ਵਿਚ ਧਾਰਮਿਕ-ਸਾਹਿਤ,ਚਕਿਤਸਾ,ਕਾਨੂੰਨ ਤੇ ਸਾਹਿਤ ਨਾਲ ਸੰਬੰਧਿਤ ਸਮੱਗਰੀ ਸਾਹਮਣੇ ਆਈ । ਸੋਲ੍ਹਵੀਂ ਤੇ ਸਤਾਰ੍ਹਵੀਂ ਸਦੀ ਵਿਚ ਰਸਾਲੇ ਤੇ ਅਖਬਾਰ ਛਪਣੇ ਸ਼ੁਰੂ ਹੋਏ ਤੇ ਬਾਅਦ ਵਿਚ ਉੱਨੀਵੀਂਂ ਸਦੀ ਵਿਚ ਉਦਯੋਗਿਕ ਕ੍ਰਾਂਤੀ ਨੇ ਪੁਸਤਕਾਂ,ਅਖਬਾਰਾਂ ਤੇ ਮੈਗਜ਼ੀਨ ਨਾਲ ਸੰਬੰਧਿਤ ਇਸ ਉਦਯੋਗ ਦੀ ਸ਼ਕਤੀ ਵਿਚ ਹੋਰ ਵਾਧਾ ਕਰ ਦਿੱਤਾ । ਪਰ ਜਿਸ ਮੀਡੀਆ ਉਦਯੋਗ ਦਾ ਵਿਸਫੋਟ ਅੱਜ ਦਿਸਦਾ ਹੈ ਇਹ ਵੀਹਵੀਂ ਸਦੀ ਦੀ ਦੇਣ ਹੈ, ਜਿਸ ਵਿਚ ਸਿਨੇਮਾ,ਰੇਡੀਓ,ਟੀ.ਵੀ.,ਕੰਪਿਊਟਰ,ਮੋਬਾਇਲ ਤੇ ਇਹਨਾ ਵੱਲੋਂ ਸਿਰਜਿਤ ਪਾਠਾਂ ਦੀ ਮੁੱਖ ਭੂਮਿਕਾ ਹੈ । ਵਰਤਮਾਨ ਯੁੱਗ ਸਭ ਤੋਂ ਜ਼ਿਆਦਾ ਮੀਡੀਏ ਤੋਂ ਪ੍ਰਭਾਵਿਤ ਹੈ ਇਸ ਵਿਚਾਰ ਦੀ ਸਚਾਈ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ ਕਿ ਅੱਜ ਮੀਡੀਆ ਹੀ ਮੁਖ ਰੂਪ ਵਿਚ ਸੱਚ-ਝੂਠ ਅਤੇ ਗਲਤ ਠੀਕ ਨਿਰਧਾਰਕ ਬਣਿਆ ਹੋਇਆ ਹੈ। ਇਸੇ ਲਿਹਾਜ਼ ਨਾਲ ਸਮਕਾਲੀ ਪੰਜਾਬੀ ਬੰਦੇ ਦੇ ਅਸਤਿਤਵ ਦੀ ਨਿਰਮਾਣ ਪ੍ਰੀਕਿਰਿਆ ਵੀ ਮੀਡੀਆ ਦੀ ਇਸ ਸ਼ਕਤੀ ਦੀ ਤਾਬੇਦਾਰ ਹੈ ।ਪ੍ਰੋ. ਗੁਰਮੀਤ ਸਿੰਘ ਅੁਨਸਾਰ "ਮੀਡੀਆ ਸਭਿਆਚਾਰਕ ਬਹੁ-ਰੰਗਤਾਂ ਨੂੰ ਤਾਕਤ ਦੇ ਰਿਹਾ ਹੈ । ਓਨ੍ਹਾਂ ਅਨੁਸਾਰ ਮੀਡੀਆ ਤਾਕਤਵਰ ਹੱਥਾਂ ਦੀ ਖੇਡ ਹੈ ਅਤੇ ਤਕੜੇ ਅਤੇ ਮਾੜੇ ਦਾ ਆਪਸ ਵਿਚ ਮੁਕਾਬਲਾ ਸੰਭਵ ਨਹੀ ਹੁੰਦਾ । ਤਾਕਤਵਰ ਰਾਸ਼ਟਰ ਤਾਕਤਹੀਣ ਨੂੰ ਸਪੇਸ ਦੇਣ ਅਜਿਹਾ ਲਗਪਗ ਨਾਮੁਮਕਿਨ ਹੈ । ਉਹਨਾ ਅਨੁਸਾਰ ਵਿਸ਼ਵ-ਵਿਆਪੀ ਮੀਡੀਏ ਦੇ ਵਿਸਥਾਰ ਤੇ ਸ਼ਕਤੀਸ਼ਾਲੀ ਉਦਯੋਗ ਨੇ ਸਭਿਆਚਾਰ ਦੀ ਪਰਿਭਾਸ਼ਾ ਤੇ ਇਸਦੇ ਨਿਰਮਾਣ ਢੰਗਾਂ ਨੂੰ ਪੂਰੀ ਤਰ੍ਹਾਂ ਬਦਲ ਕੇ ਆਪਣੇ ਕਾਬੂ ਵਿਚ ਕਰ ਲਿਆ ਹੈ ।"ਅੱਜ ਦੇ ਸਭਿਆਚਾਰ ਦਾ ਨਿਰਮਾਣ ਪਰੰਪਰਾਗਤ ਤਰੀਕੇ ਨਾਲ ਨਹੀ ਸਗੋਂ ਮੀਡੀਆ ਉਦਯੋਗ ਰਾਹੀਂ ਹੋ ਰਿਹਾ ਹੈ। ਕਿਹੜੇ ਅਰਥਾਂ ਤੇ ਕਿੰਨ੍ਹਾਂ ਕਦਰਾਂ-ਕੀਮਤਾਂ ਦਾ ਨਿਰਮਾਣ ਕਿਸ ਤਰ੍ਹਾਂ ਕਰਨਾ ਹੈ, ਸਭ ਮੀਡੀਆ ਅਤੇ ਉਸਦੇ ਪਿਛੇ ਕਾਰਜਸ਼ੀਲ ਕਾਰਪੋਰੇਟ ਧਿਰ ਦੇ ਦਾਬੇ ਹੇਠ ਹੈ । ਇਸ ਪ੍ਰਕਿਰਿਆ ਤੇ ਚਲਦਿਆ ਸਭਿਆਚਾਰ ਨੂੰ ਉਦਯੋਗ ਦਾ ਰੂਪ ਦੇ ਦਿੱਤਾ ਗਿਆ ਜਿਸ ਵਿਚ ਓਹੀ ਸਿਰਜਣਾ ਸਪੇਸ ਹਾਸਿਲ ਕਰਦੀ ਹੈ ਜਿਸ ਦੀ ਕੋਈ ਵਿਕਣਯੋਗਤਾ ਹੁੰਦੀ ਹੈ । ਸਭਿਆਚਾਰ ਦੇ ਨਾਲ-ਨਾਲ ਕਲਾ ਅਤੇ ਹੋਰ ਸਿਰਜਣਾਵਾਂ ਦਾ ਸੰਸਾਰ ਵੀ ਮੰਡੀ ਵਿਚ ਤਬਦੀਲ ਹੋ ਗਿਆ ਹੈ । ਅੱਜ ਮੀਡੀਏ ਦਾ ਵਿਸਥਾਰ ਵਿਸ਼ਵ ਵਿਆਪੀ ਹੈ ਇਸ ਵਿਸ਼ਵ ਵਿਆਪੀ ਮੀਡੀਆ ਨੈੱਟਵਰਕ ਨੇ ਪੂਰੀ ਦੁਨੀਆਂ ਨੂੰ ਇੱਕ ਅਜਿਹੇ ਗਤੀਸ਼ੀਲ ਦੁਵੱਲੀ ਪ੍ਰਕਿਰਿਆ ਵਾਲੇ ਵਰਤਾਰੇ ਵਿਚ ਬਦਲ ਦਿੱਤਾ ਹੈ ਜੋ ਕੇਵਲ ਸੂਚਨਾ ਦਾ ਪ੍ਰਸਾਰਨ ਹੀ ਨਹੀ ਕਰਦਾ ਸਗੋਂ ਨਵੇ ਅਰਥਾਂ ਅਤੇ ਮੁੱਲਾਂ ਨੂੰ ਵੀ ਪੈਦਾ ਕਰਦਾ ਹੈ। ਮੀਡੀਆ ਨੇ ਸਮਾਜਾਂ ਵਿਚ ਸਭਿਆਚਾਰਾਂ ਦੀ ਸਿਰਜਨਾ ਨੂੰ ਨਵੇਂ ਸਿਰਿਓਂ ਪਰਿਭਾਸ਼ਿਤ ਹੀ ਨਹੀਂ ਕੀਤਾ ਇਨ੍ਹਾਂ ਸਮਾਜਾਂ ਨੂੰ ਆਪਣੇ ਦੁਆਰਾ ਪੈਦਾ ਕੀਤੀ ਟੈਕਸਟ ਰਾਹੀਂ ਨਵਾਂ ਸਰੂਪ ਵੀ ਦੇਣਾ ਸ਼ੁਰੂ ਕਰ ਦਿੱਤਾ ਹੈ । ਮੀਡੀਆ ਸਰੋਤਾ/ਦਰਸ਼ਕਾਂ ਤੇ ਟੈਕਸਟ ਪੈਦਾ ਕਰਨ ਵਾਲੇ ਉਤਪਾਦਕਾਂ ਵਿਚ ਵਾਪਰਨ ਵਾਲਾ ਦੁਵੱਲਾ ਕਾਰਜ ਹੋ ਨਿਬੜਿਆ ਹੈ । ਟੈਰੀ ਈਗਲਟਨ ਇਸ ਗੱਲ ਵੱਲ ਸਪੱਸ਼ਟ ਇਸ਼ਾਰਾ ਕਰਦਾ ਹੋਇਆ ਕਹਿੰਦਾ ਹੈ ਕਿ “ ਸਭਿਆਚਾਰ ਵਿਚ ਆਪਸੀ ਟਕਰਾਅ ਹਨ । ਇਹ ਇਕ ਸਾਧਾਰਨ ਗੱਲ ਨਹੀਂ ਰਹਿ ਕੇ ਸਗੋਂ ਇਕ ਵਿਸ਼ਵ ਵਿਆਪੀ ਟਕਰਾਓ ਦਾ ਰੂਪ ਧਾਰਨ ਕਰ ਗਈ ਹੈ । ਇਹ ਅਕਾਦਮਿਕ ਨਾਲੋਂ ਇਕ ਰਾਜਨੀਤਿਕ ਮੁੱਦਾ ਵਧੇਰੇ ਹੋ ਗਿਆ ਹੈ । “ਅਮਰੀਕਾ ਵਿਚ ਇਹ ਗੱਲ ਪਹਿਲੇ ਵਿਸ਼ਵ ਯੁੱਧ ਸਮੇਂ ਹੀ ਸਾਹਮਣੇ ਆ ਗਈ ਸੀ ਕਿ ਮੀਡੀਆ ਦੇ ਜ਼ੋਰ ਨਾਲ ਕੋਈ ਵੀ ਗੱਲ ਮੰਨਵਾਈ ਜਾ ਸਕਦੀ ਹੈ ਅਤੇ ਕਿਸੇ ਵੀ ਨੀਤੀ ਜਾਂ ਲੋੜ ਨੂੰ ਮੀਡੀਏ ਰਾਹੀਂ ਉਚਿੱਤ ਤੇ ਜਾਇਜ਼ ਠਹਿਰਾਇਆ ਜਾ ਸਕਦਾ ਹੈ । ਭਾਵੇਂ ਓੁਸ ਲੋੜ ਦੀ ਹੋਂਦ ਹੋਵੇ ਜਾਂ ਨਾ ਹੋਵੇ । ਮੀਡੀਏ ਦੀ ਸ਼ਕਤੀ ਨੇ ਆਮ ਆਦਮੀ ਨੂੰ ਇਕ ਉਪਯੋਗੀ ਕਠਪੁਤਲੀ ਵਿਚ ਤਬਦੀਲ ਕਰ ਦਿੱਤਾ ਹੈ ਤੇ ਇਸ ਕਠਪੁਤਲੀ ਨੇ ਸ਼ਕਤੀਸ਼ਾਲੀ ਸਭਿਆਚਾਰਕ ਉਦਯੋਗ ਦੀ ਹਰ ਵਸਤੂ ਨੂੰ ਇਕ ਗ਼ੁਲਾਮ ਦੀ ਤਰ੍ਹਾਂ ਸਵੀਕਾਰ ਕਰਨਾ ਸ਼ੁਰੂ ਕਰ ਦਿੱਤਾ ਹੈ । ਇਨ੍ਹਾਂ ਵਿਚਾਰਾਂ ਨੂੰ ਨੋਮ ਚੋਮਸਕੀ ਆਪਣੀ ਪੁਸਤਕ ‘ਮੀਡੀਆ ਕੰਟਰੋਲ’ ਵਿਚ ਹੋਰ ਵਿਸਥਾਰ ਦਿੰਦਾ ਹੋਇਆ ਲਿਖਦਾ ਹੈ ਕਿ “ਮੀਡੀਏ ਰਾਹੀਂ ਆਮ ਸਹਿਮਤੀ ਘੜਨੀ ਬਹੁਤ ਆਸਾਨ ਹੋ ਗਈ ਹੈ । ਮੀਡੀਆ ਵੱਲੋਂ ਫੈਸਲੇ ਕਰਵਾਏ ਜਾਂਦੇ ਹਨ, ਮੰਨਵਾਏ ਜਾਂਦੇ ਹਨ ਅਤੇ ਇਸ ਰਾਹੀਂ ਹੀ ਰਾਜਨੀਤਿਕ, ਆਰਥਿਕ ਤੇ ਵਿਚਾਰਧਾਰਕ ਸਿਸਟਮ ਨੂੰ ਘੜਿਆ ਤੇ ਲਾਗੂ ਕੀਤਾ ਜਾ ਸਕਦਾ ਹੈ ।ਵਿਸ਼ਵ ਵਿਆਪੀ ਮੀਡੀਏ ਦੇ ਵਿਸਥਾਰ ਤੇ ਸ਼ਕਤੀਸ਼ਾਲੀ ਉਦਯੋਗ ਨੇ ਸਭਿਆਚਾਰ ਦੀ ਪਰਿਭਾਸ਼ਾ ਅਤੇ ਇਸਦੇ ਨਿਰਮਾਣਾਂ ਦੇ ਢੰਗ ਤਰੀਕਿਆਂ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ ਤੇ ਜੇ ਇਹ ਬਦਲਾਓ ਕੁਝ ਵਿਆਕਤੀਆਂ ਨੂੰ ਨਾ ਵੀ ਦਿਸੇ ਤਾਂ ਆਉਣ ਵਾਲੇ ਥੋੜ੍ਹੇ ਸਮੇਂ ਵਿਚ ਹੀ ਇਹ ਦਿਸਣਾ ਸ਼ੁਰੂ ਹੋ ਜਾਵੇਗਾ । ਮੀਡੀਏ ਨੇ ਕਿਸ ਟੈਕਸਟ ਦਾ ਨਿਰਮਾਣ ਕਰਨਾ ਹੈ, ਕਿਹੜੇ ਅਰਥਾਂ ਤੇ ਕਦਰਾਂ-ਕੀਮਤਾਂ ਨੂੰ ਪੈਦਾ ਕਰਨਾ ਹੈ ਤੇ ਕਿਵੇਂ ਓਹਨਾਂ ਦਾ ਸੰਚਾਰ ਕਰਨਾ ਹੈ, ਆਪਣੀਆਂ ਤੇ ਕਾਰਪੋਰੇਟ ਸੈਕਟਰ ਦੀਆਂ ਲੋੜਾਂ ਤੇ ਹਿੱਤਾਂ ਨੂੰ ਧਿਆਨ ਵਿਚ ਰੱਖ ਕੇ ਹੀ ਕੀਤਾ ਜਾਂਦਾ ਹੈ । ਸਭਿਆਚਾਰ ਦਾ ਸਬੰਧ ਸੰਸਕਾਰਾਂ ਨਾਲ ਹੈ । ਸੰਤ ਵਿਚਾਰਕ,ਲੋਕਗੀਤ,ਲੋਕ ਨਾਟਕਾਂ ਦੀ ਗਤੀਵਿਧੀਆਂ ਨੂੰ ਹੀ ਸੰਸਕਾਰ ਆਖਦੇ ਹਨ। ਸੰਸਕਾਰਾਂ ਤੋਂ ਹੀ ਸਭਿਆਚਾਰ ਜਨਮ ਲੈਂਦਾ ਹੈ । ਸਭਿਆਚਾਰ ਜੀਵਨ ਦੀ ਪੂਰਨ ਇਕਾਈ ਹੈ । ਚੇਤਨਾ,ਚਿੰਨਤ,ਕਰਮ,ਧਰਮ ਸੰਸਕਾਰ ਦੇ ਚਾਰ ਬੀਜ ਤੱਤ ਹਨ । ਤੀਜ-ਤਿਓੁਹਾਰ,ਰੀਤੀ-ਰਿਵਾਜ,ਪਹਿਰਾਵਾ,ਮੰਤਰ-ਤੰਤਰ,ਦਾਨ-ਪੁੰਨ,ਰਿਸ਼ਤੇ-ਨਾਤੇ ਆਦਿ ਸਾਰੇ ਸੰਸਕਾਰਾਂ ਦੇ ਤੱਤ ਹਨ ਅਤੇ ਮੀਡੀਆ ਪ੍ਰਚਾਰ ਦੇ ਸਾਧਨ ਹਨ । ਮੀਡੀਆ ਬਾਜ਼ਾਰ ਦਾ ਪ੍ਰਚਾਰ ਕਰਦਾ ਹੈ, ਕਿਉਂਕਿ ਮੀਡੀਆ ਦੇ ਸਰੋਕਾਰ ਬਾਜ਼ਾਰ ਦੀ ਜ਼ਰੂਰਤਾਂ ਨਾਲ ਜੁੜੇ ਹੁੰਦੇ ਹਨ । ਇਸ ਲਈ ਇਨ੍ਹਾਂ ਦੇ ਆਪਸੀ ਰਿਸ਼ਤੇ ਸਭਿਆਚਾਰ ਦੇ ਬਜ਼ਾਰੀਕਰਨ ਦਾ ਮੁੱਖ ਕਾਰਨ ਬਣ ਗਏ ਹਨ । ਇਲੈਕਟ੍ਰੋਨਿਕ ਮੀਡੀਆ ਇਕ ਦੇਸ਼ ਦਾ ਦੂਸਰੇ ਦੇਸ਼ਾਂ ਨਾਲ,ਇਕ ਰਾਜ ਦੀ ਦੂਸਰੇ ਰਾਜਾਂ ਨਾਲ ਅਤੇ ਇਕ ਸਮਾਜ ਦਾ ਦੂਸਰੇ ਸਮਾਜ ਦੇ ਸਭਿਆਚਾਰ ਨਾਲ ਪਛਾਣ ਕਰਵਾਉਂਦਾ ਹੈ । ਇਲੈਕਟ੍ਰੋਨਿਕ ਮੀਡੀਆ ਨੇ ਸਾਨੂੰ ਇੰਗਲੈਂਡ,ਅਮਰੀਕਾ,ਜਾਪਾਨ,ਆਦਿ ਦੇਸ਼ਾਂ ਦੇ ਸਭਿਆਚਾਰ ਨੂੰ ਘਰ ਬੈਠੇ ਦਿਖਇਆ ਹੈ । ਚੰਗੇ ਸੰਸਕਾਰ ਸਾਨੂੰ ਮੀਡੀਆ ਦੇ ਸਿਖਲਾਈ ਕੇਂਦਰਾਂ ਵਿਚ ਵੀ ਨਹੀ ਦਿੱਤੇ ਜਾ ਸਕਦੇ । ਇਸ ਲਈ ਸਭਿਆਚਾਰ ਉੱਪਰ ਸਭ ਤੋਂ ਵੱਡਾ ਪ੍ਰਭਾਵ ਜਾਂ ਬੁਰਾ ਪ੍ਰਭਾਵ ਮੀਡੀਆ ਦਾ ਪਿਆ । ਮੀਡੀਆ ਨੇ ਸਾਡੀ ਭਾਸ਼ਾ ਸਾਡੇ ਖਾਣ-ਪੀਣ,ਪਹਿਰਾਵੇ ਦੇ ਤੌਰ-ਤਰੀਕਿਆਂ ਨੂੰ ਬਦਲਿਆ,ਮੀਡੀਆ ਰਾਹੀਂ ਕਲਾਵਾਂ ਵੀ ਬਦਲੀਆਂ ਕਿਉਂਕਿ ਕਲਾ ਕਿਸੇ ਸਭਿਆਚਾਰ ਦੁਆਰਾ ਹੀ ਜਨਮ ਲੈਂਦੀ ਹੈ । ਪ੍ਰੋ.
ਜਸਵੰਤ ਸਿੰਘ ਕੰਵਲ (ਜਨਮ 27 ਜੂਨ 1919) ਪੰਜਾਬੀ ਨਾਵਲਕਾਰ, ਕਹਾਣੀਕਾਰ ਅਤੇ ਲੇਖਕ ਹੈ। ਜਸਵੰਤ ਸਿੰਘ ਕੰਵਲ ਦਾ ਜਨਮ ਪਿੰਡ ਢੁੱਡੀਕੇ (ਜ਼ਿਲਾ ਮੋਗਾ) ਵਿਖੇ ਸ੍ਰੀ ਮੁਹੱਲਾ ਸਿੰਘ ਦੇ ਘਰ ਹੋਇਆ। 1943 ਵਿੱਚ ਜਸਵੰਤ ਸਿੰਘ ਕੰਵਲ ਦਾ ਵਿਆਹ ਮੁਖਤਿਆਰ ਕੌਰ ਨਾਲ ਹੋਇਆ। ਉਨ੍ਹਾਂ ਦੇ ਘਰ ਚਾਰ ਧੀਆਂ ਤੇ ਇੱਕ ਪੁੱਤਰ ਨੇ ਜਨਮ ਲਿਆ। ਅੱਜ ਤਿੰਨ ਧੀਆਂ ਰੱਬ ਨੂੰ ਪਿਆਰੀਆਂ ਹੋ ਚੁੱਕੀਆਂ ਹਨ। ਪੁੱਤਰ ਸਰਬਜੀਤ ਸਿੰਘ ਦੋ ਖੂਬਸੂਰਤ ਬੇਟਿਆਂ ਹਰਮੀਤ ਤੇ ਸੁਮੀਤ ਦਾ ਪਿਤਾ ਹੈ। ਕੰਵਲ ਹੁਰਾਂ ਨੇ ਆਪਣੀ ਮੁਢਲੀ ਵਿਦਿਆ ਆਪਣੇ ਪਿੰਡ ਦੇ ਸਕੂਲ ਤੋਂ ਹੀ ਪ੍ਰਾਪਤ ਕੀਤੀ। ਉਨ੍ਹਾਂ ਨੇ ਦਸਵੀਂ ਦੀ ਜਮਾਤ ਪਾਸ ਨਹੀਂ ਕੀਤੀ ਪਰ ਗਿਆਨੀ ਜ਼ਰੂਰ ਕੀਤੀ ਹੋਈ ਹੈ। ਉਨ੍ਹਾਂ ਦੇ ਕਹਿਣ ਮੁਤਾਬਕ ਉਨ੍ਹਾਂ ਨੂੰ ਲਿਖਣ ਦੀ ਚੇਟਕ ਮਲਾਇਆ ਦੇ ਜੰਗਲਾਂ ਵਿੱਚ ਘੁੰਮਦਿਆਂ ਲੱਗੀ। ਉਹ ਆਪਣੀ ਲਿਖਣ ਕਲਾ ਨੂੰ ਮਲਾਇਆ ਦੀ ਸੌਗਾਤ ਆਖਦੇ ਹਨ। ਹਰ ਇਨਸਾਨ ਦੇ ਪਹਿਲੇ ਪਿਆਰ ਵਾਂਗ ਉਨ੍ਹਾਂ ਦਾ ਪਹਿਲਾ ਪਿਆਰ ਇੱਕ ਚੀਨੀ ਮੁਟਿਆਰ ਹੀ ਸੀ, ਜੋ ਉਨ੍ਹਾਂ ਨਾਲ ਵਿਆਹ ਤਾਂ ਕਰਵਾਉਣਾ ਚਾਹੁੰਦੀ ਸੀ ਪਰ ਆਪਣਾ ਦੇਸ਼ ਨਹੀਂ ਸੀ ਛੱਡਣਾ ਚਾਹੁੰਦੀ। ਇਸੇ ਤਰ੍ਹਾਂ ਕੰਵਲ ਹੁਰੀਂ ਵੀ ਉਥੇ ਪੱਕੇ ਤੌਰ 'ਤੇ ਰਹਿਣਾ ਨਹੀਂ ਸੀ ਚਾਹੁੰਦੇ। ਉਨ੍ਹਾਂ ਦੇ ਰਿਸ਼ਤੇ ਦਾ ਅੰਤ ਇਥੇ ਹੀ ਹੋ ਗਿਆ। ਉਨ੍ਹਾਂ ਨੇ ਵੀ ਰੋਜ਼ੀ ਰੋਟੀ ਦੀ ਖਾਤਰ ਮਲਾਇਆ ਵਿੱਚ ਚੌਕੀਦਾਰੀ ਵੀ ਕੀਤੀ ਤੇ ਆਪਣੇ ਪਿੰਡ ਦਿਆਂ ਖੇਤਾਂ ਵਿੱਚ ਆਪਣੇ ਛੋਟੇ ਭਰਾ ਨਾਲ ਹਲ ਵੀ ਵਾਹਿਆ। ਇਹ ਉਨ੍ਹਾਂ ਦਾ ਸੁਭਾਗ ਸੀ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਅਧੀਨ ਹੀ ਉਨ੍ਹਾਂ ਨੂੰ ਗੁਰੂ ਰਾਮਦਾਸ ਦੀ ਨਗਰੀ ਵਿੱਚ ਕਲਰਕੀ ਦੀ ਨੌਕਰੀ ਮਿਲ ਗਈ। ਉਥੇ ਹੀ ਰਹਿਣਾ, ਖਾਣਾ ਪੀਣਾ ਤੇ ਸਾਹਿਤਕ ਭੁੱਖ ਪੂਰੀ ਕਰਨ ਲਈ ਉਹ ਬਾਕੀ ਬਚਦਾ ਸਮਾਂ ਸ਼੍ਰੋਮਣੀ ਕਮੇਟੀ ਦੀ ਲਾਇਬਰੇਰੀ ਵਿੱਚ ਬਿਤਾਉਂਦੇ। ਇਥੇ ਹੀ ਉਨ੍ਹਾਂ ਨੂੰ ਦੁਨੀਆਂ ਦੀਆਂ ਸਭ ਤੋਂ ਵਧੀਆ ਕਿਤਾਬਾਂ, ਨਾਵਲ ਤੇ ਕਹਾਣੀਆਂ ਪੜ੍ਹੀਆਂ। ‘‘ਜੀਵਨ ਕਣੀਆਂ ਦੇ ਪਬਲਿਸ਼ਰ ਨੇ ਹੀ ਉਨ੍ਹਾਂ ਨੂੰ ਨਾਵਲ ਲਿਖਣ ਵੱਲ ਪ੍ਰੇਰਿਤ ਕੀਤਾ। ਭਾਵੁਕ, ਕਾਵਿਕ, ਦਾਰਸ਼ਨਿਕ ਤੇ ਸੂਖਮ ਭਾਵੀ ਜਸਵੰਤ ਸਿੰਘ ਕੰਵਲ ਦਾ ਸਭ ਤੋਂ ਪਹਿਲਾ ਨਾਵਲ ‘ਸੱਚ ਨੂੰ ਫਾਂਸੀ' 1944 ਵਿੱਚ ਪਾਠਕਾਂ ਦੇ ਹੱਥਾਂ ਵਿੱਚ ਆਇਆ। ਤੇ ਉਸ ਤੋਂ ਬਾਅਦ ਵਿੱਚ ਉਹ ਦਿਨ ਵੀ ਆਏ ਜਦ ਪਾਠਕ ਕੰਵਲ ਦੇ ਨਾਵਲ ਦੀ ਇੰਤਜ਼ਾਰ ਕਰਿਆ ਕਰਦੇ ਸਨ। ਕਹਿ ਨਾਵਲ ਬਾਜ਼ਾਰ ਵਿੱਚ ਆਇਆ ਤੇ ਕਹਿ ਹੱਥੋਂ ਹੱਥ ਵਿਕ ਗਿਆ। ਕੰਵਲ ਦਾ ਸਾਹਿਤਕ ਸਫਰ ਮਲਾਇਆ ਵਿੱਚ ਸ਼ੁਰੂ ਹੋਇਆ ਤੇ ਪੰਜਾਬ ਵਿੱਚ ਪ੍ਰਵਾਨ ਚੜ੍ਹਿਆ। ਸਭ ਤੋਂ ਪਹਿਲਾਂ ਉਨ੍ਹਾਂ ਨੇ ਕਿਸੇ ਗੈਰ-ਪੰਜਾਬੀ ਲੇਖਕ ਤੋਂ ਪ੍ਰਭਾਵਤ ਹੋ ਕੇ 1941-42 ਵਿੱਚ ਵਾਰਤਕ ਦੀ ਪਹਿਲੀ ਪੁਸਤਕ ‘ਜੀਵਨ ਕਣੀਆਂ' ਲਿਖੀ ਜਿਸ ਨੇ ਉਨ੍ਹਾਂ ਦੀ ਸਾਹਿਤ ਦੇ ਖੇਤਰ ਵਿੱਚ ਚਰਚਾ ਛੇੜ ਦਿੱਤੀ।
ਨੰਦ ਲਾਲ ਨੂਰਪੁਰੀ (1906-1966) ਇੱਕ ਪੰਜਾਬੀ ਕਵੀ, ਲੇਖਕ ਅਤੇ ਗੀਤਕਾਰ ਸਨ। ਉਨ੍ਹਾਂ ਦਾ ਜਨਮ ਪਿਤਾ ਬਿਸ਼ਨ ਸਿੰਘ ਅਤੇ ਮਾਤਾ ਹੁਕਮ ਦੇਵੀ ਦੇ ਘਰ ਪਿੰਡ ਨੂਰਪੁਰ, ਜਿਲ੍ਹਾ ਲਾਇਲਪੁਰ ਅਤੇ ਬ੍ਰਿਟਿਸ਼ ਭਾਰਤ ਵਿੱਚ ਹੋਇਆ| ਉਨ੍ਹਾਂ ਆਪਣੀ ਪੜ੍ਹਾਈ ਖ਼ਾਲਸਾ ਸਕੂਲ ਅਤੇ ਖ਼ਾਲਸਾ ਕਾਲਜ ਲਾਇਲਪੁਰ ਤੋਂ ਕੀਤੀ। ਨੰਦ ਲਾਲ ਨੂਰਪੁਰੀ ਦਾ ਵਿਆਹ ਸੁਮਿਤ੍ਰਾ ਦੇਵੀ ਨਾਲ ਹੋਇਆ ਅਤੇ ਦੇਸ਼ ਦੀ ਵੰਡ ਤੋਂ ਬਾਅਦ ਉਹ ਜਲੰਧਰ ਆ ਵਸੇ।