ਪੰਜਾਬੀ ਵਿਕੀਪੀਡੀਆ ਦੇ ਸਭ ਤੋਂ ਜ਼ਿਆਦਾ ਵੇਖੇ ਜਾਣ ਵਾਲੇ ਲੇਖ, ਰੋਜ਼ਾਨਾ ਨਵਪੂਰਤ ਹੋਰ ਜਾਣੋ...
ਪੰਜਾਬੀ ਲੋਕਧਾਰਾ ਇਕ ਫੇਸਬੁੱਕ ਦਾ ਨਿਵੇਕਲਾ ਗਰੁੱਪ ਹੈ ਜਿਸ ਦੇ ਸੰਨ 2017 ਦੇ ਅਖੀਰ ਤੱਕ 10,000 ਦੇ ਕਰੀਬ ਮੈਂਬਰ ਹਨ। ਇਹ ਗਰੁੱਪ 16 ਮਾਰਚ 2013 ਨੂੰ ਪਿੰਡ ਧੌਲਾ ਦੇ ਵਾਸੀ (ਪੇਸ਼ੇ ਵਜੋਂ ਪੱਤਰਕਾਰ) ਗੁਰਸੇਵਕ ਸਿੰਘ ਧੌਲਾ ਨੇ ਬਣਾਇਆ ਸੀ। ਗਰੁੱਪ ਦੀ ਨਿਵੇਕਲੀ ਗੱਲ ਇਹ ਹੈ ਕਿ ਇਸ ਦੇ ਮੈਂਬਰ ਹਰ ਸਾਲ ਮਾਰਚ ਮਹੀਨੇ ਵਿਚ ਇਕੱਠੇ ਹੋ ਕੇ ਸਲਾਨਾ ਪ੍ਰੋਗਰਾਮ ਕਰਦੇ ਹਨ। ਫੇਸਬੁੱਕ ਦਾ ਇਹ ੲਿੱਕ ਅਜਿਹਾ ਗਰੁੱਪ ਹੈ ਜਿਸ ਵਿੱਚ ਦੁਨੀਆਂ ਭਰ ਦੇ ਪੰਜਾਬੀ ਲੋਕ ਸ਼ਾਮਲ ਹਨ।
ਲਾਤੀਨੀ (ਲਾਤੀਨੀ ਭਾਸ਼ਾ ਵਿੱਚ: Lingua Latina) ਪ੍ਰਾਚੀਨ ਰੋਮਨ ਸਾਮਰਾਜ ਅਤੇ ਪ੍ਰਾਚੀਨ ਰੋਮਨ ਧਰਮ ਦੀ ਰਾਜਭਾਸ਼ਾ ਸੀ। ਅੱਜ ਇਹ ਇੱਕ ਮੁਰਦਾ ਭਾਸ਼ਾ ਹੈ, ਲੇਕਿਨ ਫਿਰ ਵੀ ਰੋਮਨ ਕੈਥੋਲਿਕ ਗਿਰਜਾ ਘਰ ਦੀ ਧਰਮਭਾਸ਼ਾ ਅਤੇ ਵੈਟੀਕਨ ਸਿਟੀ ਨਾਮੀ ਸ਼ਹਿਰ ਦੀ ਰਾਜਭਾਸ਼ਾ ਹੈ। ਇਹ ਪ੍ਰਾਚੀਨ ਕਲਾਸੀਕਲ ਭਾਸ਼ਾ ਹੈ ਜੋ ਸੰਸਕ੍ਰਿਤ ਨਾਲ ਇਹ ਬਹੁਤ ਜ਼ਿਆਦਾ ਮੇਲ ਖਾਂਦੀ ਹੈ ਅਤੇ ਹਿੰਦ-ਯੂਰਪੀ ਭਾਸ਼ਾ-ਪਰਵਾਰ ਦੀ ਰੁਮਾਂਸ ਸ਼ਾਖਾ ਵਿੱਚ ਆਉਂਦੀ ਹੈ। ਇਸ ਤੋਂ ਫਰਾਂਸੀਸੀ, ਇਤਾਲਵੀ, ਸਪੇਨੀ, ਰੋਮਾਨਿਆਈ ਅਤੇ ਪੁਰਤਗਾਲੀ ਭਾਸ਼ਾਵਾਂ ਵਿਕਸਿਤ ਹੋਈਆਂ। ਯੂਰਪ ਵਿੱਚ ਈਸਾਈ ਧਰਮ ਦੇ ਪ੍ਰਭੁਤਵ ਕਰਕੇ ਲਾਤੀਨੀ ਮਧਯੁਗ ਅਤੇ ਪੂਰਬ-ਆਧੁਨਿਕ ਕਾਲ ਵਿੱਚ ਲਗਭਗ ਸਾਰੇ ਯੂਰਪ ਦੀ ਅੰਤਰਰਾਸ਼ਟਰੀ ਭਾਸ਼ਾ ਸੀ, ਜਿਸ ਵਿੱਚ ਕੁਲ ਧਰਮ, ਵਿਗਿਆਨ, ਉੱਚ ਸਾਹਿਤ, ਦਰਸ਼ਨ ਅਤੇ ਹਿਸਾਬ ਦੀਆਂ ਕਿਤਾਬਾਂ ਲਿਖੀ ਜਾਂਦੀਆਂ ਸਨ।
ਡਾਇਆਮੈਗਨੇਟਿਜ਼ਮ ਪਦਾਰਥ ਕਿਸੇ ਬਾਹਰੀ ਲਾਗੂ ਚੁੰਬਕੀ ਫੀਲਡ ਤੋਂ ਉਲਟ ਦਿਸ਼ਾ ਵਿੱਚ ਇੱਕ ਇੰਡਿਊਸਡ ਚੁੰਬਕੀ ਫੀਲਡ ਪੈਦਾ ਕਰਦੇ ਹਨ, ਅਤੇ ਲਾਗੂ ਚੁੰਬਕੀ ਫੀਲਡ ਦੁਆਰਾ ਧੱਕੇ ਜਾਂਦੇ ਹਨ। ਇਹਨਾਂ ਦੀ ਤੁਲਨਾ ਵਿੱਚ ਪੈਰਾਮੈਗਨੈਟਿਕ ਪਦਾਰਥਾਂ ਦੁਆਰਾ ਉਲਟਾ ਵਰਤਾਓ ਪਰਦ੍ਰਸ਼ਿਤ ਹੁੰਦਾ ਹੈ। ਡਾਇਆਮੈਗਨੇਟਿਜ਼ਮ ਇੱਕ ਅਜਿਹਾ ਕੁਆਂਟਮ ਮਕੈਨੀਕਲ ਪ੍ਰਭਾਵ ਹੈ ਜੋ ਸਾਰੇ ਪਦਾਰਥਾਂ ਵਿੱਚ ਪਾਇਆ ਜਾਂਦਾ ਹੈ; ਜਦੋਂ ਚੁੰਬਕਤਾ ਪ੍ਰਤਿ ਸਿਰਫ ਇਹੀ ਯੋਗਦਾਨ ਹੁੰਦਾ ਹੈ ਤਾਂ ਪਦਾਰਥ ਨੂੰ ਇੱਕ ਡਾਇਮੈਗੈਨਟ ਕਿਹਾ ਜਾਂਦਾ ਹੈ। ਕਿਸੇ ਫੈਰੋਮੈਗਨਟ ਤੋਂ ਉਲਟ, ਇੱਕ ਡਾਇਮੈਗਨਟ ਕੋਈ ਸਥਾਈ ਚੁੰਬਕ ਨਹੀਂ ਹੁੰਦੀ । ਇਸਦੀ ਚੁੰਬਕੀ ਪਰਮੇਬਿਲਟੀ, ਪੁਲਾੜ ਦੀ ਪਰਮੇਬਿਲਟੀ μ0 ਨਾਲੋਂ ਘੱਟ ਹੁੰਦੀ ਹੈ। ਜਿਆਦਾਤਰ ਪਦਾਰਥਾਂ ਵਿੱਚ, ਡਾਇਆਮੈਗਨੇਟਿਜ਼ਮ ਇੱਕ ਕਮਜ਼ੋਰ ਪ੍ਰਭਾਵ ਹੁੰਦਾ ਹੈ, ਪਰ ਇੱਕ ਸੁਪਰਕੰਡਕਟਰ, ਸਤਹਿ ਉੱਤੇ ਵਾਲੀ ਇੱਕ ਪਤਲੀ ਤਹਿ ਨੂੰ ਛੱਡ ਕੇ, ਪੂਰੀ ਤਰਾਂ ਚੁੰਬਕੀ ਫੀਲਡ ਨੂੰ ਪਰਾਂ ਧੱਕਦਾ ਹੈ।
ਆਈ.ਐਸ.ਬੀ.ਐਨ ਜਿਸ ਨੂੰ ਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰ (ਅੰਤਰਰਾਸ਼ਟਰੀ ਮਿਆਰੀ ਪੁਸਤਕ ਸੰਖਿਆ)ਕਿਹਾ ਜਾਦਾ ਹੈ। ਇਹ ਹਰ ਕਿਤਾਬ ਨੂੰ ਉਸਦਾ ਆਪਣਾ ਅਨੂਠਾ ਸੰਖਿਆ ਅੰਕ ਦੇਣ ਦੀ ਵਿਧੀ ਹੈ। ਇਸ ਸੰਖਿਆ ਅੰਕ ਦੇ ਜ਼ਰੀਏ ਵਿਸ਼ਵ ਵਿੱਚ ਛਪੀ ਕਿਸੇ ਵੀ ਕਿਤਾਬ ਨੂੰ ਅਸਾਨੀ ਨਾਲ ਖੋਜਿਆ ਜਾ ਸਕਦਾ ਹੈ ਅਤੇ ਇਸਦੇ ਬਾਰੇ ਵਿੱਚ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਪਹਿਲਾ ਇਹ ਨੰਬਰ ਕੇਵਲ ਉੱਤਰ ਅਮਰੀਕਾ, ਯੂਰਪ ਅਤੇ ਜਾਪਾਨ ਵਿੱਚ ਪ੍ਰਚਲਿੱਤ ਸੀ, ਪਰ ਹੁਣ ਇਸ ਦੀ ਵਰਤੋਂ ਪੂਰੇ ਵਿਸ਼ਵ ਵਿੱਚ ਹੋਣ ਲੱਗ ਪਈ ਹੈ। ਆਈ.ਐਸ.ਬੀ.ਐਨ ਸੰਖਿਆ ਅੰਕ ਵਿੱਚ 10 ਅੰਕ ਹੋਇਆ ਕਰਦੇ ਸਨ। 2007 ਵਿੱਚ ਇਸਦੀ ਸੰਖਿਆ ਅੰਕ 13 ਹੋ ਗਏ।
ਪੰਜਾਬ ਉੱਤਰ-ਪੱਛਮੀ ਭਾਰਤ ਦਾ ਇੱਕ ਰਾਜ ਹੈ, ਜੋ ਵੱਡੇ ਪੰਜਾਬ ਖੇਤਰ ਦਾ ਇਕ ਭਾਗ ਹੈ। ਇਸਦਾ ਦੂਸਰਾ ਭਾਗ ਪਾਕਿਸਤਾਨ ਵਿੱਚ ਹੈ। ਇਸਦੀ ਸਰਹੱਦ ਉੱਤਰ ਵਿੱਚ ਜੰਮੂ ਅਤੇ ਕਸ਼ਮੀਰ, ਉੱਤਰ-ਪੂਰਬ ਵਿੱਚ ਹਿਮਾਚਲ ਪ੍ਰਦੇਸ਼, ਦੱਖਣ-ਪੂਰਬ ਵਿੱਚ ਹਰਿਆਣੇ, ਦੱਖਣ-ਪੱਛਮ ਵਿੱਚ ਰਾਜਸਥਾਨ ਅਤੇ ਪੱਛਮ ਵਿੱਚ ਪਾਕਿਸਤਾਨੀ ਪੰਜਾਬ ਨਾਲ ਲੱਗਦੀ ਹੈ। ਇਸਦੇ ਮੁੱਖ ਸ਼ਹਿਰ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਬਠਿੰਡਾ, ਫ਼ਿਰੋਜ਼ਪੁਰ, ਮੋਹਾਲੀ ਅਤੇ ਪਟਿਆਲਾ ਹਨ ਅਤੇ ਰਾਜਧਾਨੀ ਚੰਡੀਗੜ੍ਹ ਹੈ।
ਪੰਜਾਬੀ /pʌnˈdʒɑːbi/ (ਸ਼ਾਹਮੁਖੀ: پنجابی) (ਗੁਰਮੁਖੀ: ਪੰਜਾਬੀ) ਪੰਜਾਬ ਦੀ ਭਾਸ਼ਾ, ਜਿਸ ਨੂੰ ਪੰਜਾਬ ਖੇਤਰ' ਦੇ ਵਸਨੀਕ ਜਾਂ ਸੰਬੰਧਤ ਲੋਕ ਬੋਲਦੇ ਹਨ। ਇਹ ਭਾਸ਼ਾਵਾਂ ਦੇ ਹਿੰਦ-ਯੂਰਪੀ ਪਰਵਾਰ ਵਿੱਚੋਂ ਹਿੰਦ-ਇਰਾਨੀ ਪਰਵਾਰ ਨਾਲ ਸਬੰਧ ਰੱਖਦੀ ਹੈ। ਇਹ ਪੰਜਾਬੀਆਂ ਦੀ ਮਾਂ ਬੋਲੀ ਹੈ ਅਤੇ ਸਿੱਖੀ ਦੀ ਧਾਰਮਿਕ ਭਾਸ਼ਾ ਵੀ ਹੈ, ਜਿਸ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕੀਤੀ ਗਈ ਹੈ। ਇਹ ਦੁਨੀਆਂ ਅਤੇ ਖਾਸ ਕਰ ਦੱਖਣੀ ਏਸ਼ੀਆ ਦੇ ਉੱਘੇ ਭੰਗੜਾ ਸੰਗੀਤ ਦੀ ਭਾਸ਼ਾ ਹੈ। ਪਾਕਿਸਤਾਨ ਵਿੱਚ ਇਹ ਸਭ ਤੋਂ ਵੱਧ ਬੋਲੀ ਜਾਣ ਵਾਲੀ ਬੋਲੀ ਹੈ। ਇਸ ਤੋਂ ਬਿਨਾਂ ਸ਼ਬਦ "ਪੰਜਾਬੀ" ਨੂੰ ਪੰਜਾਬ ਨਾਲ ਸਬੰਧਤ ਕਿਸੇ ਵੀ ਚੀਜ ਲਈ ਵਰਤਿਆ ਜਾਂਦਾ ਹੈ ਜਿਵੇਂ ਕਿ ਪੰਜਾਬੀ ਬੋਲਣ ਵਾਲਿਆਂ ਅਤੇ ਪੰਜਾਬ ਖਿੱਤੇ ਦੇ ਰਹਿਣ ਵਾਲਿਆ ਨੂੰ ਪੰਜਾਬੀ ਹੀ ਕਿਹਾ ਜਾਂਦਾ ਹੈ।
ਭਾਰਤ (ਹਿੰਦੀ: भारत) ਪ੍ਰਾਚੀਨ ਜੰਬੂ ਦੀਪ, ਆਧੁਨਿਕ ਦੱਖਣੀ ਏਸ਼ੀਆ ਵਿੱਚ ਸਥਿੱਤ ਭਾਰਤੀ ਉਪ-ਮਹਾਂਦੀਪ ਦਾ ਸਭ ਤੋਂ ਵੱਡਾ ਦੇਸ਼ ਹੈ। ਭਾਰਤ ਦਾ ਭੂਗੋਲਿਕ ਵਿਸਥਾਰ 80°4' ਵਲੋਂ 370°6' ਉੱਤਰੀ ਅਕਸ਼ਾਂਸ਼ ਤੱਕ ਅਤੇ 680°7' ਵਲੋਂ 9°70'25" ਪੂਰਵੀ ਦੇਸ਼ਾਂਤਰ ਤੱਕ ਹੈ। ਭਾਰਤ ਦੀ ਸਮੁੰਦਰ ਤਟ ਰੇਖਾ 7516.6 ਕਿਮੀ ਲੰਬੀ ਹੈ। ਭਾਰਤ, ਭੂਗੋਲਕ ਨਜ਼ਰ ਵਲੋਂ ਸੰਸਾਰ ਵਿੱਚ ਸੱਤਵਾਂ ਸਭ ਤੋਂ ਵੱਡਾ ਅਤੇ ਅਾਬਾਦੀ ਪੱਖੋਂ ਦੂਜਾ ਸਭ ਤੋਂ ਵੱਡਾ ਦੇਸ਼ ਹੈ। ਭਾਰਤ ਦੇ ਪੱਛਮ ਵਿੱਚ ਪਾਕਿਸਤਾਨ, ਉੱਤਰ-ਪੂਰਬ ਵਿੱਚ ਚੀਨ, ਨੇਪਾਲ ਅਤੇ ਭੂਟਾਨ ਅਤੇ ਪੂਰਬ ਵਿੱਚ ਬੰਗਲਾਦੇਸ਼ ਤੇ ਮਿਆਂਮਾਰ ਦੇਸ਼ ਸਥਿਤ ਹਨ। ਹਿੰਦ ਮਹਾਂਸਾਗਰ ਵਿੱਚ ਇਸਦੇ ਦੱਖਣ-ਪੱਛਮ ਵਿੱਚ ਮਾਲਦੀਵ, ਦੱਖਣ ਵਿੱਚ ਸ੍ਰੀ ਲੰਕਾ ਅਤੇ ਦੱਖਣ-ਪੂਰਬ ਵਿੱਚ ਇੰਡੋਨੇਸ਼ਿਆ ਹਨ। ਉੱਤਰ-ਪੱਛਮ ਵਿੱਚ ਅਫ਼ਗਾਨਿਸਤਾਨ ਦੇ ਨਾਲ ਭਾਰਤ ਦੀ ਸੀਮਾ ਹੈ। ਇਸਦੇ ਉੱਤਰ ਵਿੱਚ ਹਿਮਾਲਾ ਪਹਾੜ ਹਨ ਅਤੇ ਦੱਖਣ ਵਿੱਚ ਹਿੰਦ ਮਹਾਂਸਾਗਰ ਹੈ। ਪੂਰਬ ਵਿੱਚ ਬੰਗਾਲ ਦੀ ਖਾੜੀ ਹੈ ਅਤੇ ਪੱਛਮ ਵਿੱਚ ਅਰਬ ਸਾਗਰ ਹੈ। ਭਾਰਤ ਵਿੱਚ ਕਈ ਵੱਡੀਆਂ ਨਦੀਆਂ ਹਨ। ਗੰਗਾ ਨਦੀ ਭਾਰਤੀ ਸੰਸਕ੍ਰਿਤੀ ਵਿੱਚ ਬਹੁਤ ਪਵਿੱਤਰ ਮੰਨੀ ਜਾਂਦੀ ਹੈ। ਹੋਰ ਵੱਡੀਅਾ ਨਦੀਅਾਂ ਸਿੰਧੂ, ਨਰਮਦਾ, ਬ੍ਰਹਮਪੁੱਤਰ, ਜਮੁਨਾ, ਗੋਦਾਵਰੀ, ਕਾਵੇਰੀ, ਕ੍ਰਿਸ਼ਨਾ, ਚੰਬਲ, ਸਤਲੁਜ, ਰਾਵੀ ਆਦਿ ਹਨ। ਭਾਰਤ ਸੰਸਾਰ ਦਾ ਸਭ ਤੋਂ ਵੱਡਾ ਲੋਕਤੰਤਰ ਹੈ। ਇੱਥੇ ੩੦੦ ਤੋਂ ਜ਼ਿਆਦਾ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਇਹ ਸੰਸਾਰ ਦੀਆਂ ਕਈ ਪੁਰਾਤਨ ਸੱਭਿਅਾਤਾਵਾਂ ਦੀ ਜਨਮ-ਭੂਮੀ ਰਿਹਾ ਹੈ, ਜਿਵੇਂ ਕਿ ਸਿੰਧੂ-ਘਾਟੀ ਸੱਭਿਅਤਾ ਅਤੇ ਮਹੱਤਵਪੂਰਨ ਇਤਿਹਾਸਿਕ ਵਪਾਰ ਰਾਹਾਂ ਦਾ ਅਨਿੱਖੜਵਾਂ ਅੰਗ ਵੀ ਹੈ। ਸੰਸਾਰ ਦੇ ਚਾਰ ਧਰਮ: ਹਿੰਦੂ, ਬੁੱਧ, ਜੈਨ ਅਤੇ ਸਿੱਖ, ਦਾ ਜਨਮ ਅਤੇ ਵਿਕਾਸ ਭਾਰਤ ਵਿੱਚ ਹੀ ਹੋਇਆ। ਭਾਰਤ ਭੂਗੋਲਕ ਖੇਤਰਫਲ ਦੇ ਅਧਾਰ 'ਤੇ ਸੰਸਾਰ ਦਾ ਸੱਤਵਾਂ ਸਭ ਤੋਂ ਵੱਡਾ ਰਾਸ਼ਟਰ ਹੈ। ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ਹੈ। ਭਾਰਤ ਦੇ ਹੋਰ ਵੱਡੇ ਮਹਾਂਨਗਰ ਮੁੰਬਈ (ਬੰਬਈ), ਕੋਲਕਾਤਾ (ਕਲਕੱਤਾ) ਅਤੇ ਚੇਨੱਈ (ਮਦਰਾਸ) ਹਨ। 1947 ਵਿੱਚ ਅਾਜ਼ਾਦੀ ਦੀ ਪ੍ਰਾਪਤੀ ਤੋਂ ਬਾਅਦ ਬ੍ਰਿਟਿਸ਼ ਸਾਮਰਾਜ ਦੇ ਪ੍ਰਮੁੱਖ ਅੰਗ ਭਾਰਤ ਨੇ ਬੀਤੇ 20 ਸਾਲਾਂ ਵਿੱਚ ਸਾਰਥਕ ਤਰੱਕੀ ਕੀਤੀ ਹੈ, ਵਿਸ਼ੇਸ਼ ਤੌਰ ਤੇ ਆਰਥਿਕ। ਭਾਰਤੀ ਫ਼ੌਜ ਇੱਕ ਖੇਤਰੀ ਅਤੇ ਵਿਸ਼ਵਵਿਆਪੀ ਸ਼ਕਤੀ ਹੈ। ਹਾਲੀਆ ਸਾਲਾਂ ਵਿੱਚ ਭਾਰਤ ਦੀ ਮਾਲੀ ਹਾਲਤ ਵਿੱਚ ਬਹੁਤ ਸੁਧਾਰ ਆਇਆ ਹੈ ਅਤੇ ਵਰਤਮਾਨ ਹਾਲਾਤ ਵਿੱਚ ਸੰਸਾਰ ਦੀ ਪਹਿਲੀਆਂ ਪੰਜ ਸਭ ਤੋਂ ਵੱਡੀਆਂ ਅਰਥਵਿਵਸਥਾਵਾਂ ਦੇ ਵਿੱਚ ਸ਼ੁਮਾਰ ਹੋਣ ਵੱਲ ਵਧ ਰਿਹਾ ਹੈ। ਭਾਰਤ ਸੰਸਾਰ ਦੀਆਂ ਦਸ ਸਭ ਤੋਂ ਵੱਡੀਆਂ ਅਰਥਵਿਵਸਥਾਵਾਂ ਚੋਂ ਇੱਕ ਹੈ।
ਪੰਜਾਬੀ ਸੱਭਿਆਚਾਰ ਤੋਂ ਭਾਵ ਹੈ, ਪੰਜਾਬੀ ਲੋਕ-ਸਮੂਹ ਦੁਆਰਾ ਸਿਰਜੀ ਵਿਸ਼ੇਸ਼ ਜੀਵਨ-ਜਾਚ। ਜਿਸ ਵਿੱਚ ਉਨ੍ਹਾ ਲੋਕਾਂ ਦਾ ਰਹਿਣ-ਸਹਿਣ, ਕਿੱਤੇ, ਰਸਮ-ਰਿਵਾਜ, ਰਿਸ਼ਤੇ-ਨਾਤੇ, ਪਹਿਰਾਵਾ, ਹਾਰ-ਸ਼ਿੰਗਾਰ, ਵਿਸ਼ਵਾਸ਼, ਕੀਮਤਾਂ, ਮਨੋਰੰਜਨ ਦੇ ਸਾਧਨ, ਭਾਸ਼ਾ ਅਤੇ ਲੋਕ-ਸਾਹਿਤ ਆਦਿ ਸ਼ਾਮਿਲ ਹੁੰਦੇ ਹਨ। ਓਪਰੀ ਨਜ਼ਰੇ ਵੇਖਿਆਂ ਜਿੱਥੇ ਸੱਭਿਆਚਾਰ ਦੀ ਪ੍ਕਿਰਤੀ ਸਧਾਰਨ ਜਾਪਦੀ ਹੈ, ਉੱਥੇ ਇਸਦਾ ਅਧਿਐਨ ਕਰਦੇ ਹੋਏ ਅਸੀਂ ਮਹਿਸੂਸ ਕਰ ਸਕਦੇ ਹਾਂ ਕਿ ਇਹ ਆਪਣੇ ਆਪ ਵਿੱਚ ਇੱਕ ਜਟਿਲ ਵਰਤਾਰਾ ਵੀ ਹੈ |
ਮਨੁੱਖੀ ਪ੍ਰਤੀਰੋਧਤਾ-ਘਾਟ ਵਾਇਰਸ ਲਾਗ/ਪ੍ਰਾਪਤ-ਕੀਤਾ ਪ੍ਰਤੀਰੋਧਤਾ-ਘਾਟ ਰੋਗ-ਲੱਛਣ(ਅੰਗਰੇਜ਼ੀ: Human Immunodeficiency Virus Infection/Acquired Immunodeficiency Syndromeਜਾਂ ਐੱਚ.ਆਈ.ਵੀ./ਏਡਜ਼)ਮਨੁੱਖੀ ਰੋਗ-ਪ੍ਰਤੀਰੋਧੀ ਪ੍ਰਣਾਲੀ ਦਾ ਰੋਗ ਹੈ ਜੋ ਮਨੁੱਖੀ ਪ੍ਰਤੀਰੋਧਤਾ-ਘਾਟ ਵਾਇਰਸ (HIV) ਰਾਹੀਂ ਫੈਲਦਾ ਹੈ। ਮੁਢਲੀ ਲਾਗ ਸਮੇਂ ਇਨਸਾਨ ਨੂੰ ਨਜ਼ਲਾ ਵਰਗੀ ਬਿਮਾਰੀ ਮਹਿਸੂਸ ਹੋ ਸਕਦੀ ਹੈ। ਵਿਸ਼ੇਸ਼ ਤੌਰ ਉੱਤੇ ਇਸ ਤੋਂ ਬਾਅਦ ਬਿਨਾਂ ਕਿਸੇ ਲੱਛਣਾਂ ਵਾਲਾ ਲੰਮਾ ਸਮਾਂ ਆਉਂਦਾ ਹੈ। ਫੇਰ ਜਿਵੇਂ-ਜਿਵੇਂ ਬਿਮਾਰੀ ਅੱਗੇ ਵਧਦੀ ਹੈ, ਇਹ ਮੱਨੁਖ ਦੀ ਪ੍ਰਤੀਰੋਧੀ ਪ੍ਰਨਾਲੀ ਨਾਲ਼ ਹੋਰ ਛੇੜਛਾੜ ਕਰਨ ਲੱਗ ਪੈਂਦੀ ਹੈ ਜਿਸ ਕਰ ਕੇ ਮਨੁੱਖ ਨੂੰ ਹੋਰ ਕਈ ਲਾਗਾਂ ਲੱਗਣ ਦਾ ਖ਼ਤਰਾ ਵਧ ਜਾਂਦਾ ਹੈ ਜਿਵੇਂ ਕਿ ਮੌਕਾਪ੍ਰਸਤ ਛੂਤਾਂ ਅਤੇ ਗਿਲ੍ਹਟੀਆਂ, ਜੋ ਕਿਰਿਆਸ਼ੀਲ ਪ੍ਰਤੀਰੋਧੀ ਪ੍ਰਣਾਲੀ ਵਾਲੇ ਮਨੁੱਖਾਂ ਨੂੰ ਹਾਨੀ ਨਹੀਂ ਕਰਦੀਆਂ।
ਫ਼ਰਾਂਸ (ਫ਼ਰਾਂਸੀਸੀ: [fʁɑ̃s] ( ਸੁਣੋ)), ਦਫ਼ਤਰੀ ਤੌਰ 'ਤੇ ਫ਼ਰਾਂਸੀਸੀ ਗਣਰਾਜ (ਫ਼ਰਾਂਸੀਸੀ: République française [ʁepyblik fʁɑ̃sɛz]), ਪੱਛਮੀ ਯੂਰਪ ਦਾ ਇੱਕ ਖ਼ੁਦਮੁਖ਼ਤਿਆਰ ਦੇਸ਼ ਹੈ ਜਿਸ ਵਿੱਚ ਕਈ ਸਮੁੰਦਰੋਂ-ਪਾਰ ਵਿਭਾਗ ਅਤੇ ਰਾਜਖੇਤਰ ਸ਼ਾਮਲ ਹਨ। ਮਹਾਂਨਗਰੀ ਫ਼ਰਾਂਸ ਭੂ-ਮੱਧ ਸਮੁੰਦਰ ਤੋਂ ਲੈ ਕੇ ਅੰਗਰੇਜ਼ੀ ਖਾੜੀ ਅਤੇ ਉੱਤਰੀ ਸਮੁੰਦਰ ਤੱਕ ਅਤੇ ਰਾਈਨ ਤੋਂ ਲੈ ਕੇ ਅੰਧ ਮਹਾਂਸਾਗਰ ਤੱਕ ਫੈਲਿਆ ਹੋਇਆ ਹੈ। ਇਹ ਅਜਿਹੇ ਤਿੰਨ ਦੇਸ਼ਾਂ 'ਚੋਂ ਹੈ (ਬਾਕੀ ਦੋ ਮੋਰਾਕੋ ਅਤੇ ਸਪੇਨ ਹਨ) ਜਿਹਨਾਂ ਦੇ ਤੱਟ ਅੰਧ ਅਤੇ ਭੂ-ਮੱਧ, ਦੋਹਾਂ ਸਮੁੰਦਰਾਂ ਨਾਲ਼ ਲੱਗਦੇ ਹਨ। ਆਪਣੀ ਰੂਪ-ਰੇਖਾ ਕਰਕੇ ਇਹਨੂੰ ਕਈ ਵਾਰ ਫ਼ਰਾਂਸੀਸੀ ਵਿੱਚ l’Hexagone ("ਛੇਭੁਜ") ਵੀ ਆਖ ਦਿੱਤਾ ਜਾਂਦਾ ਹੈ।
ਅੰਗਰੇਜ਼ੀ ਜਾਂ ਅੰਗਰੇਜੀ ( English ਇੰਗਲਿਸ਼) ਹਿੰਦ-ਯੂਰਪੀ ਭਾਸ਼ਾ-ਪਰਿਵਾਰ ਵਿੱਚ ਆਉਂਦੀ ਹੈ ਅਤੇ ਇਸ ਪੱਖੋਂ ਹਿੰਦੀ, ਉਰਦੂ, ਫ਼ਾਰਸੀ ਆਦਿ ਦੇ ਨਾਲ ਇਸਦਾ ਦੂਰ ਦਾ ਰਿਸ਼ਤਾ ਬਣਦਾ ਹੈ। ਇਹ ਇਸ ਪਰਿਵਾਰ ਦੀ ਜਰਮਨਿਕ ਸ਼ਾਖਾ ਵਿੱਚ ਰੱਖੀ ਜਾਂਦੀ ਹੈ। ਇਸਨੂੰ ਦੁਨੀਆ ਦੀ ਸਭ ਤੋਂ ਪਹਿਲੀ ਅੰਤਰਰਾਸ਼ਟਰੀ ਭਾਸ਼ਾ ਮੰਨਿਆ ਜਾਂਦਾ ਹੈ। ਇਹ ਦੁਨੀਆਂ ਦੇ ਕਈ ਦੇਸ਼ਾਂ ਦੀ ਮੁੱਖ ਰਾਜ ਭਾਸ਼ਾ ਹੈ ਅਤੇ ਅਜੋਕੇ ਦੌਰ ਵਿੱਚ ਕਈ ਦੇਸ਼ਾਂ ਵਿੱਚ ਵਿਗਿਆਨ, ਕੰਪਿਊਟਰ, ਸਾਹਿਤ, ਸਿਆਸਤ ਅਤੇ ਉੱਚ ਸਿੱਖਿਆ ਦੀ ਵੀ ਮੁੱਖ ਭਾਸ਼ਾ ਹੈ। ਅੰਗਰੇਜ਼ੀ ਭਾਸ਼ਾ ਰੋਮਨ ਲਿਪੀ ਵਿੱਚ ਲਿਖੀ ਜਾਂਦੀ ਹੈ।
ਪੰਜਾਬ ਸ਼ਬਦ ਫ਼ਾਰਸੀ ਦੇ ਸ਼ਬਦ "ਪੰਜ" ਅਤੇ "ਆਬ" ਦੇ ਸੁਮੇਲ ਤੋਂ ਬਣਿਆ ਹੈ। ਇਸ ਸ਼ਬਦ ਦੀ ਸਭ ਤੋਂ ਪਹਿਲੀ ਵਰਤੋਂ ਇਬਨ ਬਤੂਤਾ ਦੀਆਂ ਲਿਖਤਾਂ ਵਿੱਚ ਮਿਲਦੀ ਹੈ ਜੋ 14ਵੀਂ ਸਦੀ ਵਿੱਚ ਇਸ ਇਲਾਕੇ ਵਿੱਚ ਆਇਆ ਸੀ। ਇਸਦੀ ਵੱਡੇ ਪੱਧਰ ਉੱਤੇ ਵਰਤੋਂ 16ਵੀਂ ਸਦੀ ਦੇ ਦੂਜੇ ਹਿੱਸੇ ਦੀ ਕਿਤਾਬ "ਤਰੀਖ਼ ਸ਼ੇਰ ਸ਼ਾਹ ਸੂਰੀ" ਵਿੱਚ ਮਿਲਦੀ ਹੈ, ਜਿਸ ਵਿੱਚ ਪੰਜਾਬ ਸ਼ਬਦ ਸ਼ੇਰਖ਼ਾਨ ਦੇ ਕਿਲ੍ਹੇ ਦੀ ਉਸਾਰੀ ਦੇ ਹਵਾਲੇ ਨਾਲ ਆਉਂਦਾ ਹੈ। ਇਸ ਤੋਂ ਪਹਿਲਾਂ ਪੰਜਾਬ ਵਰਗਾ ਜ਼ਿਕਰ ਮਹਾਂਭਾਰਤ ਦੇ ਕਿੱਸੇ ਕਹਾਣੀਆਂ ਵਿੱਚ ਵੀ ਹੈ ਜੋ ਪੰਚ-ਨਦ (ਪੰਜ ਨਦੀਆਂ) ਦੇ ਹਵਾਲੇ ਨਾਲ਼ ਹੈ। ਇਸ ਦੇ ਮਗਰੋਂ ਆਈਨ-ਏ-ਅਕਬਰੀ ਵਿੱਚ ਅਬੁਲ ਫ਼ਜ਼ਲ ਨੇ ਲਿਖਿਆ ਹੈ ਕਿ ਇਹ ਇਲਾਕਾ ਦੋ ਹਿੱਸਿਆਂ ਵਿੱਚ ਵੰਡਿਆ ਸੀ, ਲਾਹੌਰ ਤੇ ਮੁਲਤਾਨ। ਇਸ ਆਈਨ ਅਕਬਰੀ ਦੇ ਦੂਜੇ ਹਿੱਸੇ ਵਿੱਚ ਅਬੁਲ ਫ਼ਜ਼ਲ ਨੇ ਪੰਜਾਬ ਨੂੰ ਪੰਜ-ਨਦ ਲਿਖਿਆ ਹੈ। ਇਸ ਦੇ ਇਲਾਵਾ ਮੁਗ਼ਲ ਬਾਦਸ਼ਾਹ ਜਹਾਂਗੀਰ ਨੇ ਆਪਣੀ "ਤਜ਼ਕ-ਏ-ਜਹਾਂਗੀਰੀ" ਵਿੱਚ ਵੀ ਪੰਜਾਬ ਲਫ਼ਜ਼ ਵਰਤਿਆ ਹੈ। ਪੰਜਾਬ ਫ਼ਾਰਸੀ ਦੇ ਪੰਜ ਯਾਨੀ ਪੰਚ ਅਤੇ ਆਬ ਯਾਨੀ ਪਾਣੀ ਤੋਂ ਲਿਆ ਹੈ, ਜਿਸਦਾ ਮਤਲਬ ਪੰਜ ਦਰਿਆਵਾਂ ਦੀ ਧਰਤੀ ਬਣਦਾ ਹੈ। ਇਹ ਉਹ ਪੰਜ ਦਰਿਆ ਹਨ ਜਿਹੜੇ ਇਸ ਇਲਾਕੇ ਵਿੱਚ ਵਗਦੇ ਹਨ। ਅੱਜ ਕੱਲ੍ਹ ਦੋ ਦਰਿਆ (ਚਨਾਬ ਅਤੇ ਜੇਹਲਮ) ਪਾਕਿਸਤਾਨ ਵਿੱਚ ਹੀ ਵਗਦੇ ਹਨ। ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿੱਚ ਬਾਕੀ ਤਿੰਨ ਦਰਿਆਵਾਂ (ਸਤਲੁਜ, ਬਿਆਸ ਅਤੇ ਰਾਵੀ) ਦਾ ਪਾਣੀ ਵਗਦਾ ਹੈ, ਜਿਹੜੇ ਭਾਰਤ ਵਿੱਚੋ ਹੁੰਦੇ ਹੋਏ ਪਾਕਿਸਤਾਨ ਵਿੱਚ ਪ੍ਰਵੇਸ਼ ਕਰਦੇ ਹਨ। ਇਸ ਤੋਂ ਪਹਿਲਾਂ ਇਸ ਦਾ ਨਾਂ "ਸਪਤ ਸੰਧੂ" ਯਾਨੀ ਸੱਤ ਦਰਿਆਵਾਂ ਦੀ ਸਰਜ਼ਮੀਨ ਸੀ। "ਤਰੀਖ਼ ਜਿਹਲਮ" ਵਿਚ ਅੰਜੁਮ ਸੁਲਤਾਨ ਸ਼ਹਿਬਾਜ਼ ਨੇ ਲਿਖਿਆ ਹੈ ਕਿ ਸਪਤ ਦਾ ਮਤਲਬ ਸੱਤ ਤੇ ਸੰਧੂ ਦਾ ਮਤਲਬ ਦਰਿਆ ਹੈ।
ਪੰਜਾਬੀ ਸਾਹਿਤ ਦਾ ਇਤਿਹਾਸ ਲਿਖਣ ਦਾ ਕਾਰਜ ਬਹੁਤ ਸਾਰੇ ਵਿਦਵਾਨਾਂ ਨੇ ਆਰੰਭਿਆ ਅਤੇ ਵਿਸ਼ੇਸ਼ ਨਜ਼ਰੀਏ ਤੋਂ ਇਤਿਹਾਸ ਲਿਖੇ। ਪੰਜਾਬੀ ਸਾਹਿਤ ਦਾ ਇਤਿਹਾਸ ਲਿਖਣ ਦੀ ਸਭ ਤੋਂ ਵੱਧ ਭੂਮਿਕਾ ਪੰਜਾਬੀ ਸਾਹਿਤ ਅਕਾਦਮੀ ਦਿੱਲੀ ਨੇ ਨਿਭਾਈ ਹੈ। ਪੰਜਾਬੀ ਸਾਹਿਤ ਅਕਾਦਮੀ ਦਿੱਲੀ ਪੰਜਾਬੀ ਭਾਸ਼ਾ, ਸਾਹਿਤ ਤੇ ਸੱਭਿਅਾਚਾਰ ਦੇ ਲਈ ਪਿਛਲੇ ਦੋ ਤੋਂ ਵੱਧ ਦਹਾਕਿਆ ਤੋਂ ਨਿਰੰਤਰ ਕਾਰਜਸ਼ੀਲ ਹੈ। ਭਾਵੇਂ ਇਹ ਅਕਾਦਮੀ ਦਿੱਲੀ ਸਰਕਾਰ ਵੱਲੋਂ, ਦਿੱਲੀ ਪ੍ਰਾਂਤ ਵਿੱਚ ਪੰਜਾਬੀ ਭਾਸ਼ਾ ਦੇ ਵਿਕਾਸ ਦੇ ਸੁਪਨੇ ਦੀ ਪੂਰਤੀ ਵੱਜੋਂ ਸਥਾਪਿਤ ਕੀਤੀ ਗਈ ਸੀ। ਪਰੰਤੂ ਇਸ ਅਕਾਦਮੀ ਨੇ ਨਾ ਕੇਵਲ ਦਿੱਲੀ ਪ੍ਰਾਂਤ ਵਿੱਚ ਹੀ ਪੰਜਾਬੀ ਨੂੰ ਫੈਲਾਇਆ ਤੇ ਸਥਾਪਿਤ ਕੀਤਾ ਸਗੋਂ ਸਮੁੱਚੇ ਪੰਜਾਬੀ ਜਗਤ ਵਿੱਚ ਅਾਪਣਾ ਵਕਾਰੀ ਸਥਾਨ ਵੀ ਬਣਾਇਆ। ਪ੍ਰੋ. ਰਵੇਲ ਸਿੰਘ ਅਤੇ ਉਹਨਾਂ ਦੇ ਸਾਥੀ ਵਿਦਵਾਨਾਂ ਨੇ ਆਪਸੀ ਮਸ਼ਵਰੇ ਨਾਲ ।।ਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਦਾ ਇੱਕ ਵੱਡਾ ਪੋ੍ਜੈਕਟ ਹੱਥ ਵਿੱਚ ਲਿਆ ਜੋ ਕਿ ਨਾ ਕੇਵਲ ਵਿਉਂਤਿਆ ਗਿਆ ਸਗੋਂ ਸੰਪੂਰਨਤਾ ਦੇ ਰਾਹ ਵੀ ਪਿਆ। ਲੰਮੀਆਂ ਬੈਠਕਾਂ ਅਤੇ ਨਿਰੰਤਰ ਵਿਚਾਰ ਵਟਾਂਦਰੇ ਉਪਰੰਤ ਫੈਸਲਾ ਹੋਇਆ ਸੀ ਕਿ ਅਲੱਗ ਅਲੱਗ ਵਿਧਾਵਾਂ ਅਨੁਸਾਰ ਇਤਿਹਾਸ ਲਿਖਿਆ ਜਾਵੇ ਕਿਉਂਕਿ ਪਹਿਲਾਂ ਪ੍ਰਾਪਤ ਇਤਿਹਾਸਾਂ ਵਿੱਚ ਇਹ ਖੱਪਾ ਨਜ਼ਰ ਆਉਂਦਾ ਹੈ। ਇਸ ਪੋ੍ਜੈਕਟ ਅਧੀਨ ਲਿਖੀਆਂ ਪੰਜਾਬੀ ਸਾਹਿਤ ਦੇ ਇਤਿਹਾਸ ਦੀਆਂ ਜਿਲਦਾਂ ਵੱਖ ਵੱਖ ਵਿਧਾਵਾਂ ਅਨੁਸਾਰ ਵਿਉਂਤੀਆਂ ਗਈਆਂ ਹਨ:- 1. ਪੰਜਾਬੀ ਸਾਹਿਤ ਦਾ ਭਾਸ਼ਾਈ ਪਿਛੋਕੜ- ਪ੍ਰੇਮ ਸਿੰਘ 2.
ਗੁਰੂ ਗ੍ਰੰਥ ਸਾਹਿਬ, ਜਾਂ ਆਦਿ ਗ੍ਰੰਥ, ਸਿੱਖ ਧਰਮ ਦਾ ਪਵਿੱਤਰ ਧਾਰਮਿਕ ਗ੍ਰੰਥ ਹੈ। ਇਹ 1469 ਤੋਂ ਲੈ ਕੇ 1708 ਤੱਕ ਸਿੱਖ ਗੁਰੂਆਂ ਦੇ ਸਮੇਂ ਰਚੀ ਅਤੇ ਇਕੱਤਰ ਕੀਤੀ ਬਾਣੀ ਦਾ 1430 ਅੰਗਾਂ ਵਾਲਾ ਇੱਕ ਵਿਸਤਾਰਮਈ ਗ੍ਰੰਥ ਹੈ। ਇਹ ਅਨੇਕਾਂ ਸ਼ਬਦਾਂ ਭਾਵ ਬਾਣੀ ਦਾ ਅੰਬਾਰ ਹੈ ਜੋ ਕਿ ਰੱਬ ਦੇ ਗੁਣਾਂ ਅਤੇ ਉਸ ਦੇ ਨਾਮ ਜਪਣ ਦੇ ਕਾਰਨਾਂ ਦਾ ਵਰਨਣ ਕਰਦਾ ਹੈ। ਸਿੱਖਾਂ ਦੇ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ (1666-1708) ਨੇ ਜੋਤੀ-ਜੋਤਿ ਸਮਾਉਣ ਵੇਲੇ ਗੁਰਿਆਈ ਆਦਿ ਗ੍ਰੰਥ ਨੂੰ ਦਿੱਤੀ ਅਤੇ ਇਸ ਕਰ ਕੇ ਨਾਮ ਗੁਰੂ ਗ੍ਰੰਥ ਸਾਹਿਬ ਹੋ ਗਿਆ। ਇਹ ਸਿੱਖਾਂ ਦਾ ਸਭ ਤੋਂ ਪਵਿੱਤਰ ਗ੍ਰੰਥ ਅਤੇ ਇੱਕੋ-ਇੱਕ ਸਦੀਵੀ ਸ਼ਬਦ-ਰੂਪੀ ਗੁਰੂ ਹੈ ਜੋ ਕਿ ਸਿੱਖ ਗੁਰੂਆਂ ਅਤੇ ਹੋਰ ਸੰਤਾਂ-ਭਗਤਾਂ ਦੀ ਸਿੱਖਿਆਵਾਂ ਦਾ ਅੰਬਾਰ ਹੈ। ਅਰਦਾਸ ਦੇ ਸਰੋਤ ਜਾਂ ਮਾਰਗ-ਦਰਸ਼ਕ ਵਜੋਂ ਆਦਿ ਗ੍ਰੰਥ ਸਿੱਖੀ ਵਿੱਚ ਬੰਧਨਾ ਅਤੇ ਭਗਤੀ ਦਾ ਕੇਂਦਰੀ ਧੁਰਾ ਹੈ।
ਹਜਰਤ ਬਾਬਾ ਫ਼ਰੀਦ-ਉਦ-ਦੀਨ ਗੰਜਸ਼ਕਰ (ਉਰਦੂ: حضرت بابا فرید الدّین مسعود گنج شکر ਦੱਖਣੀ ਏਸ਼ੀਆ ਦੇ ਪੰਜਾਬ ਖੇਤਰ ਵਿੱਚ ਇੱਕ ਸੂਫ਼ੀ ਫਕੀਰ ਸੀ। ਹਜਰਤ ਫ਼ਰੀਦ-ਉਦ-ਦੀਨ ਗੰਜਸ਼ਕਰ (1173–1266) ਜਾਂ (1188 (584 ਹਿਜਰੀ) – 7 ਮਾਈ 1280 (679 ਹਿਜਰੀ)), ਜਿਸ ਨੂੰ ਆਮ ਤੌਰ ਤੇ ਬਾਬਾ ਫ਼ਰੀਦ (ਉਰਦੂ: بابا فرید) ਸੱਦਿਆ ਜਾਂਦਾ ਹੈ 12ਵੀਂ ਸਦੀ ਦਾ ਇੱਕ ਸੂਫ਼ੀ ਪ੍ਰਚਾਰਕ ਅਤੇ ਚਿਸ਼ਤੀ ਸੰਪਰਦਾ ਦਾ ਸੰਤ ਸੀ।
ਭਾਸ਼ਾ ਵਿਗਿਆਨ ਵਿੱਚ ਸ਼ਬਦ ਨੂੰ ਛੋਟੀ ਤੋਂ ਛੋਟੀ ਸੁਤੰਤਰ ਇਕਾਈ ਵਜੋਂ ਮੰਨਿਆ ਗਿਆ ਹੈ ਜੋ ਆਰਥਿਕ ਅਤੇ ਵਿਹਾਰਿਕ ਪੱਧਰ ਤੇ ਇੱਕਲੇ ਤੌਰ ਤੇ ਵਰਤਿਆ ਜਾਂਦਾ ਹੈ। ਭਾਸ਼ਾ ਵਿਗਿਆਨ ਅਧਿਐਨ ਵਿੱਚ ‘ਸ਼ਬਦ’ ਦਾ ਮਹੱਤਵ ਕਈ ਤਰ੍ਹਾਂ ਦੀਆਂ ਦ੍ਰਿਸ਼ਟੀਆਂ ਤੋਂ ਮਿਲਦਾ ਹੈ। ਪ੍ਰੰਪਰਾਗਤ ਵਿਆਕਰਣ ਸਿਧਾਂਤ ਵਿੱਚ ‘ਸ਼ਬਦ’ ਇੱਕ ਅਤਿ ਉੱਤਮ ਇਕਾਈ ਮੰਨਿਆ ਜਾਂਦਾ ਹੈ। ਕਿਉਂਕਿ ਪ੍ਰੰਪਰਾਗਤ ਧਾਰਨਾ ਅਨੁਸਾਰ ਵਾਕ ਵਿਓਂਤ ਵਿੱਚ ਵਾਕ ਦੀਆਂ ਚਾਰ ਪ੍ਰਮੁੱਖ ਇਕਾਈਆਂ ਹਨ: ਸ਼ਬਦ, ਵਾਕੰਸ਼, ਉਪਵਾਕ, ਵਾਕ। ਇਨ੍ਹਾਂ ਵਿੱਚੋਂ ‘ਸ਼ਬਦ, ਨੂੰ ਹੀ ਮੂਲ ਇਕਾਈ ਮੰਨਿਆ ਗਿਆ ਹੈ ਜਿਸ ਤੋਂ ਵਾਕੰਸ਼ਾਂ , ਉਪਵਾਕਾਂ ਅਤੇ ਵਾਕਾਂ ਦੀ ਸਿਰਜਣਾ ਹੁੰਦੀ ਹੈ।
ਸ਼ਿਵ ਕੁਮਾਰ ਬਟਾਲਵੀ (23 ਜੁਲਾਈ 1936 - 7 ਮਈ 1973) ਪੰਜਾਬੀ ਦਾ ਇੱਕ ਕਵੀ ਸੀ। ਇਸ ਨੂੰ ਪੰਜਾਬੀ ਦਾ ਸ਼ੈਲੇ ਕਿਹਾ ਜਾਂਦਾ ਹੈ। ਉਸ ਦੀ ਵਿਸ਼ੇਸਤਾ ਸੀ ਕਿ ਉਹ ਸ਼ਬਦਾਂ ਨੂੰ ਰੋਜ਼ਾਨਾ ਜ਼ਿੰਦਗੀ ਵਿੱਚੋਂ ਚੁਣਦਾ ਅਤੇ ਉਹਨਾਂ ਨਾਲ ਦਿਲ ਨੂੰ ਚੀਰ ਦੇਣ ਵਾਲੀਆਂ ਕਵਿਤਾਵਾਂ, ਗ਼ਜ਼ਲਾਂ ਲਿਖਦਾ ਹੈ। ਸ਼ਿਵ ਦੀ ਕਵਿਤਾ ਦੁੱਖ, ਨਿੱਜੀ ਦਰਦ ਅਤੇ ਵਿਛੋੜੇ ਦੇ ਦੁਆਲੇ ਕੇਂਦਰਿਤ ਹੈ। ਸ਼ਿਵ ਕੁਮਾਰ ਬਟਾਲਵੀ ਨੂੰ 'ਬਿਰਹਾ ਦਾ ਕਵੀ' ਵੀ ਕਿਹਾ ਜਾਂਦਾ ਹੈ।
ਸੋਵੀਅਤ ਸੰਘ (Сою́з Сове́тских Социалисти́ческих Респу́блик, ਸਯੂਜ਼ ਸਵਯੇਤਸਕੀਖ਼ ਸਸਤੀਆਲੀਸਤੀਚਯੇਸਕੀਖ਼ ਰਿਸਪੂਬਲਿਕ), ਜਿਸ ਨੂੰ USSR ਜਾਂ ਸੋਵੀਅਤ ਯੂਨੀਅਨ ਵੀ ਕਿਹਾ ਜਾਂਦਾ ਸੀ, ਇੱਕ ਸੋਸ਼ਲਿਸਟ ਦੇਸ਼ ਸੀ ਜੋ ਕਿ 1922 ਤੋਂ 1991 ਤੱਕ ਕਾਇਮ ਰਿਹਾ। ਉਸ ਨੂੰ ਆਮ ਬੋਲੀ ਵਿਚ ਰੂਸ ਯਾਨੀ ਰਸ਼ੀਆ ਵੀ ਆਖਿਆ ਜਾਂਦਾ ਸੀ, ਜਿਹੜਾ ਕਿ ਗਲਤ ਸੀ ਕਿਉਂਕਿ ਰੂਸ ਇਸ ਸੰਘ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਤਾਕਤਵਰ ਰਿਪਬਲਿਕ ਸੀ। ਇਹ ਇਨ੍ਹਾਂ ਵੱਡਾ ਸੀ ਕਿ ਸੋਵੀਅਤ ਸੰਘ ਵਿਚ ਮੌਜੂਦ ਰੂਸ ਤੋਂ ਇਲਾਵਾ 14 ਰਿਆਸਤਾਂ ਦਾ ਕੁੱਲ ਰਕਬਾ ਰੂਸ ਦੇ ਰਕਬੇ ਦੇ ਘੱਟ ਸੀ। 1945 ਤੋਂ ਉਸਦੀ 1991 ਦੀ ਤਹਲੀਲ ਤੱਕ ਸੋਵੀਅਤ ਯੂਨੀਅਨ ਅਮਰੀਕਾ ਦੇ ਨਾਲ-ਨਾਲ ਦੁਨੀਆਂ ਦਾ ਸਭ ਤੋਂ ਤਾਕਤਵਰ ਦੇਸ਼ ਸੀ। ਇਸਦੀ ਰਾਜਧਾਨੀ ਮਾਸਕੋ ਸੀ।
ਸ਼ੈਸ਼ਨ 2017-18 ਪੰਜਾਬੀ ਯੂਨੀਵਰਿਸਟੀ ਪਟਿਆਲਾ ਐੱਮ ਏ ਭਾਗ- ਪਹਿਲਾ ਸੁਖਦੀਪ ਕੌਰ ਲਖਵਿੰਦਰ ਸਿੰਘ ਹਰਵਿੰਦਰ ਸਿੰਘ ਜਤਿੰਦਰ ਸਿੰਘ ਸ਼ਬਦ ਸ਼ਕਤੀਆਂ ਕੀ ਹੁੰਦੀਆਂ ਹਨ? ਉੱਤਰ- ਸ਼ਬਦ ਸ਼ਕਤੀਆਂ: ਸ਼ਬਦਾ ਤੇ ਅਰਥ ਨੂੰ ਪ੍ਰਗਟ ਕਰਨ ਵਾਲੀ ਵਿਧੀ ਨੂੰ ਸ਼ਬਦ ਸ਼ਕਤੀ ਕਿਹਾ ਜਾਂਦਾ ਹੈ। ਸਾਧਾਰਨ ਸ਼ਬਦਾਂ ਵਿੱਚ ਲੁਕੇ ਅਰਥ ਨੂੰ ਪ੍ਰਗਟ ਕਰਨ ਵਾਲੇ ਤ੍ਰਤ ਨੂੰ ‘ਸ਼ਬਦ ਸ਼ਕਤੀ’ ਕਿਹਾ ਜਾਂਦਾ ਹੈ। ਇਸਦਾ ਦੂਜਾ ਨਾਂ ‘ਸ਼ਬਦ-ਵਿਆਪਰ’ ਵੀ ਹੈ। ਸ਼ਬਦ ਸ਼ਕਤੀਆਂ ਲਈ ਸ਼ਬਦ ਵਿਆਪਰ ਸ਼ਬਦ ਦੀ ਵਰਤੋਂ ਸਭ ਤੋਂ ਪਹਿਲਾਂ ਜਗਨਨਾਥ ਨੇ ਕੀਤੀ ਸੀ। ਸ਼ਬਦ ਕਾਰਣ ਹੈ ਅਤੇ ਅਕਧ ਕਾਰਜ ਹੈ ਅਤੇ ਸ਼ਬਦ ਸ਼ਕਤੀ ਇਨ੍ਹਾਂ ਨੂੰ ਪੇਸ਼ ਕਰਨ ਦਾ ਸਾਧਨ ਹੈ। ਸ਼ਬਦ ਸ਼ਕਤੀ ਤੋਂ ਬਿਨ੍ਹਾਂ ਸ਼ਬਦ ਦੇ ਅਰਥ ਦਾ ਗਿਆਨ ਨਹੀਂ ਹੁੰਦਾ, ਸ਼ਬਦ ਅਤੇ ਅਰਥ ਦੇ ਸੰਬੰਧ ਬਾਰੇ ਵਿਚਾਰ ਕਕਰਨ ਵਾਲੇ ਤੱਤ ਦਾ ਨਾਂ ‘ਸ਼ਬਦ ਸ਼ਕਤੀ’ ਹੈ। ਸ਼ਬਦ ਸ਼ਕਤੀਆਂ ਬਾਰੇ ਸਭ ਤੋਂ ਪਹਿਲਾਂ ਵਿਵੇਚਣ ਅਤੇ ਵਿਚਾਰਨ ਉਦਭੱਟ ਨੇ (8 ਵੀ ਸਦੀ) ਤੋਂ ਮੰਨੀ ਜਾਂਦੀ ਹੈ। ਡਾ. ਓਮ ਪ੍ਰਕਾਸ਼ ਸ਼ਰਮਾ ਸਾਸਤ੍ਰੀ ਅਨੁਸਾਰ: “ ਕਿਸੇ ਸ਼ਬਦ ਦੀ ਹੋਂਦ ਅਤੇ ਮਹੱਤਵ ਉਸ ਰਾਹੀਂ ਗਿਆਤ ਹੋਣ ਵਾਲੇ ਅਰਥ ਉੱਪਰ ਨਿਰਭਰ ਕਰਦਾ ਹੈ ਅਤੇ ਅਸਲ ਵਿੱਚ ਸ਼ਬਦ ਦੀ ਹੋਂਦ ਹੀ ਅਰਥ ਨੂੰ ਜਨਮ ਦਿੰਦੀ ਹੈ। ਕਿਸੇ ਸ਼ਬਦ ਦੇ ਉਚਾਰਨ ਅਤੇ ਉਸਦੇ ਅਰਥ ਦੇ ਪ੍ਰਗਟਾਵੇ ਵਿਚਲੇ ਜੋ ਇੱਕ ਅਪ੍ਰੱਤਥ ਪ੍ਰਕਿਰਿਆ ਅਖਵਾਉਂਦੀ ਹੈ। ਸ਼ਬਦ ਦੇ ਅਰਥ ਬੋਧ ਰਾਹੀਂ ਹੀ ਉਸਦੀ ਸਮਰੱਥਾ ਦਾ ਗਿਆਨ ਹੁੰਦਾ ਹੈ”। ਸ਼ਬਦ ਦੇ ਜਿਸ ਵਿਆਪਾਰ ਨਾਲ ਉਸਦੇ ਕਿਸੇ ਅਰਥ ਦਾ ਬੋਧ ਹੁੰਦਾ ਹੈ, ਉਨ੍ਹਾਂ ਨੂੰ ਸ਼ਬਦ ਸ਼ਕਤੀ ਕਹਿੰਦੇ ਹਨ। ਸ਼ਬਦ ਅਤੇ ਅਰਥ ਦਾ ਸੰਬੰਧ ਹੀ ਸ਼ਕਤੀ ਹੀ। ਇੱਕ ਸ਼ਬਦ ਤੋਂ ਕਈ ਅਰਥਾਂ ਦਾ ਗਿਆਨ ਹੁੰਦਾ ਹੈ। ਕਈਆਂ ਦਾ ਭੁਲੇਖਾ ਪੈਦਾ ਹੁੰਦਾ ਹੈ। ਇਸ ਲਈ ਸ਼ਬਦ ਦੀਆਂ ਇੱਕ ਤੋਂ ਵੱਧ ਸ਼ਕਤੀਆਂ ਮੰਨੀਆਂ ਜਾਂਦੀਆਂ ਹਨ, ਜਿਨ੍ਹਾਂ ਦੇ ਰਾਹੀਂ ਉਹਕ ਸ਼ਬਦ ਵੱਖ-ਵੱਖ ਅਰਥਾਂ ਦਾ ਗਿਆਨ ਕਰਵਾਉਂਦਾ ਹੈ। ਨਾਗੇਸ਼ ਭੱਟ ਅਨੁਸਾਰ: “ ਸ਼ਬਦ ਅਤੇ ਅਰਥ ਦਾ ਵੱਖਰਾ ਸੰਬੰਧ ਹੀ ਸ਼ਕਤੀ ਹੈ, ਜਿਹੜੀ ਅਰਤ ਦਾ ਗਿਆਨ ਕਰਵਾਉਂਦੀ ਹੈ। ਹਵਾਲਾ ਭਾਰਤੀ ਕਾਵਿ ਸ਼ਾਸ਼ਤਰ (ਡਾ.
ਗਿਆਨੀ ਗੁਰਦਿੱਤ ਸਿੰਘ (24 ਫਰਵਰੀ 1923 - 17 ਜਨਵਰੀ 2007) ਪੰਜਾਬੀ ਪੱਤਰਕਾਰ, ਸੰਪਾਦਕ ਅਤੇ ਵਾਰਤਕ ਲੇਖਕ ਸਨ। ਉਨ੍ਹਾਂ ਦੀ ਕਿਤਾਬ ਮੇਰਾ ਪਿੰਡ ਇੰਨੀ ਮਕਬੂਲ ਹੋਈ ਕਿ ਪਛਾਣ ਵਜੋਂ ਉਨ੍ਹਾਂ ਦੇ ਨਾਂ ਨਾਲ ਜੁੜ ਗਈ ਅਤੇ ਉਨ੍ਹਾਂ ਨੂੰ ‘ਮੇਰਾ ਪਿੰਡ’ ਵਾਲਾ ਗਿਆਨੀ ਗੁਰਦਿੱਤ ਸਿੰਘ ਕਿਹਾ ਜਾਣ ਲੱਗ ਪਿਆ। ਗਿਆਨੀ ਜੀ ਆਪਣੇ ਸਮੇਂ ਦੀ ਉੱਘੀ ਧਾਰਮਿਕ ਅਤੇ ਸਿਆਸੀ ਸ਼ਖ਼ਸੀਅਤ ਹੋਣ ਦੇ ਨਾਲ-ਨਾਲ ਪੰਜਾਬੀ ਦੇ ਉੱਘੇ ਸਾਹਿਤਕਾਰ ਅਤੇ ਪੱਤਰਕਾਰ ਵੀ ਸਨ।
ਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਦੀਆਂ ਸਮੱਸਿਆਵਾਂ
ਪੰਜਾਬੀ ਸਾਹਿਤ ਦੀ ਇਤਿਹਾਸਕਾਰੀ: “ਸਾਹਿਤ ਅਤੇ ਇਤਿਹਾਸ ਮਨੁੱਖ ਰਾਹੀਂ ਸਿਰਜਿਤ ਅਜਿਹੇ ਦੋ ਸੁਤੰਤਰ ਸਾਂਸਕ੍ਰਿਤਕ ਵਰਤਾਰੇ ਹਨ ਜਿੰਨ੍ਹਾਂ ਦੀ ਆਪਣੀ ਮੌਲਿਕ ਹੋਂਦ ਵਿਧੀ, ਵਿਕਾਸ-ਪ੍ਰਕ੍ਰਿਆ ਅਤੇ ਰੂਪਾਂਤਰਣ-ਵਿਗਿਆਨ ਹੋਣ ਦੇ ਬਾਵਜੂਦ ਇਹ ਬੜੇ ਜਟਿਲ ਅਤੇ ਸੂਖਮ ਦਵੰਦਾਤਮਕ ਰਿਸ਼ਤਿਆਂ ਵਿੱਚ ਬੱਝੇ ਹੋਏ ਅੰਤਰ ਸੰਬੰਧਿਤ ਅਤੇ ਅੰਤਰ ਆਧਾਰਿਤ ਹਨ। ਗਿਆਨ ਦੀਆਂ ਦੋ ਵੱਖਰੀਆਂ ਅਤੇ ਸੁਤੰਤਰ ਸ਼ਾਖਾਵਾਂ ਵਜੋਂ ਇੰਨ੍ਹਾਂ ਦੇ ਅਧਿਐਨ ਦੀਆਂ ਵਿਧੀਆਂ, ਪ੍ਰਕ੍ਰਿਆਵਾਂ ਅਤੇ ਸੋਮਿਆਂ ਦਾ ਵੀ ਆਪਣਾ-ਆਪਣਾ ਮੌਲਿਕ ਸੁਭਾਅ ਹੈ। ਜਿਸ ਕਾਰਨ ਇੱਕ ਦੇ ਅਧਿਐਨ ਲਈ ਦੂਸਰੇ ਦੀਆਂ ਅਧਿਐਨ-ਜੁਗਤਾਂ ਦੀ ਵਰਤੋਂ ਨਹੀਂ ਕੀਤੀ ਜਾ ਸਕਦੀ ਹੈ।`` “ਸਾਹਿਤ ਦੀ ਇਤਿਹਾਸਕਾਰੀ ਸਾਹਿਤ ਅਤੇ ਇਤਿਹਾਸ ਦਾ ਅਜਿਹਾ ਸੁਤੰਤਰ ਸੰਗਮ ਹੈ। ਸਾਹਿਤ ਦੀ ਇਤਿਹਾਸਕਾਰੀ ਵਿੱਚ ਸਾਹਿਤ ਅਤੇ ਇਤਿਹਾਸ ਦੀਆਂ ਅਧਿਐਨ ਜੁਗਤਾਂ ਦੀ ਵਰਤੋਂ ਆਵੱਸ਼ਕ ਹੋ ਜਾਂਦੀ ਹੈ।`` “ਸਾਹਿਤ ਦੀ ਇਤਿਹਾਸਕਾਰੀ ਨਾ ਤਾਂ ਸਾਹਿਤ ਦਾ ਨਿਰੋਲ ਇਤਿਹਾਸਕ ਅਧਿਐਨ ਹੈ ਅਤੇ ਨਾ ਹੀ ਇਤਿਹਾਸ ਦਾ ਕੇਵਲ ਸਾਹਿਤਕ ਅਧਿਐਨ ਮਾਤਰ।`` “ਇਤਿਹਾਸ ਅਤੇ ਸਾਹਿਤ ਤੋਂ ਛੁੱਟ ਸਾਹਿਤਕ ਇਤਿਹਾਸਕਾਰੀ ਭਾਸ਼ਾ, ਸੰਸਕ੍ਰਿਤੀ, ਸੁਹਜ ਸ਼ਾਸਤਰ, ਖੋਜ, ਜੀਵਨੀ, ਵਿਚਾਰਧਾਰਾ ਦੇ ਖੇਤਰਾਂ ਨੂੰ ਵੀ ਆਪਣੇ ਕਲੇਵਰ ਵਿੱਚ ਸਮੇਟਦੀ ਹੈ।`` “ਅਸਲ ਵਿੱਚ ਸਾਹਿਤ ਦੀ ਇਤਿਹਾਸਕਾਰੀ ਆਪਣਾ ਵਿਚਾਰਧਾਰਕ ਆਧਾਰ ਸਮੀਖਿਆ-ਵਿਧੀ ਵਿਚੋਂ ਹੀ ਗ੍ਰਹਿਣ ਕਰਦੀ ਹੈ। ਸਾਹਿਤ ਦੀ ਇਤਿਹਾਸਕਾਰੀ ਦੇ ਬੁਨਿਆਦੀ ਉਦੇਸ਼ ਇੰਨੇ ਸਪੱਸ਼ਟ ਹਨ ਜਿੰਨੇ ਬਾਰੇ ਮਤਭੇਦ ਹੋ ਹੀ ਨਹੀਂ ਸਕਦੇ। ਪਰੰਤੂ ਸਾਹਿਤ ਦੀ ਇਤਿਹਾਸਕਾਰੀ ਆਪਣਾ ਇਹ ਬੁਨਿਆਦੀ ਉਦੇਸ਼ ਇਤਿਹਾਸ ਲੇਖਕ ਦੀ ਇਤਿਹਾਸ ਦ੍ਰਿਸ਼ਟੀ ਤੋਂ ਹੀ ਗ੍ਰਹਿਣ ਕਰਦੀ ਹੈ।`` “ਨਤੀਜੇ ਵਜੋਂ ਸਾਹਿਤਕ ਇਤਿਹਾਸਕਾਰੀ ਦੇ ਅਧਿਐਨ-ਮੁਲਾਂਕਣ ਦਾ ਬੁਨਿਆਦੀ ਫੈਸਲਾਕੁਨ ਨੁਕਤਾ ਲੇਖਕ ਦੀ ਇਤਿਹਾਸ-ਦ੍ਰਿਸ਼ਟੀ ਹੀ ਬਣ ਜਾਂਦੀ ਹੈ ਜਿਸ ਸੰਬੰਧੀ ਭਾਵੇਂ ਸੁਚੇਤ ਤੌਰ ਤੇ ਪ੍ਰਤੀਬੱਧ ਨਾ ਵੀ ਹੋਵੇ।`` “ਪੰਜਾਬੀ ਸਾਹਿਤਕ ਇਤਿਹਾਸਕਾਰੀ ਦਾ ਆਰੰਭ ਆਮ ਤੌਰ ਤੇ ਬਾਵਾ ਬੁੱਧ ਸਿੰਘ ਦੀਆਂ ਰਚਨਾਵਾਂ ਤੋਂ ਸਵੀਕਾਰ ਕੀਤਾ ਜਾਂਦਾ ਹੈ। ਬਾਵਾ ਬੁੱਧ ਸਿੰਘ ਅਤੇ ਉਨ੍ਹਾਂ ਦੀ ਪਰਵਰਤੀ ਇਤਿਹਾਸਕਾਰੀ ਦਾ ਕਾਲਕ੍ਰਮਕ ਵਿਕਾਸ ਅਤੇ ਮੁਲਾਂਕਣ ਇਕੱਲੇ-ਇਕੱਲੇ ਇਤਿਹਾਸਕਾਰ ਦੇ ਮਾਧਿਅਮ ਰਾਹੀਂ ਕਰਨ ਦੀ ਥਾਂ ਇਸ ਪਰੰਪਰਾ ਦੇ ਮੁੱਖ ਝੁਕਾਵਾਂ ਦੀ ਪਛਾਣ ਕਰਨੀ ਅਧਿਕ ਤਰਕ ਸੰਗ ਹੈ।`` ‘ਪੰਜਾਬੀ ਸਾਹਿਤ ਦਾ ਇਤਿਹਾਸ’ ਡਾ. ਗੋਪਾਲ ਸਿੰਘ ਨੇ ਪੰਜਾਬੀ ਭਾਸ਼ਾ ਵਿੱਚ ਪਹਿਲੀ ਵਾਰ ਲਿਖਿਆ। ਇਸ ਦਾ ਪਹਿਲਾ ਐਡੀਸ਼ਨ 1946 ਵਿੱਚ ਉਰਦੂ ਅੱਖਰਾਂ ਵਿੱਚ ਅਤੇ 1949, 1952ਈ.
ਪੌਣ ੳੂਰਜਾ ਅਸਲ ਵਿਚ ਤੇਲ, ਕੋਲਾ, ਪੈਟਰੋਲ ਆਦਿ ਦੇ ਊਰਜਾ ਦੇ ਰਵਾਇਤੀ ਸਾਧਨ ਤੋਂ ਵੱਖਰੀ ਹੈ ਕਿੳੁਂਕਿ ਇਹ ਸਾਧਨ ਸੀਮਤ ਹਨ ਅਤੇ ਇਨ੍ਹਾਂ ਦੇ ਭੰਡਾਰ ਬਹੁਤੀ ਦੇਰ ਨਹੀਂ ਚੱਲਣੇ। ਇਹ ਹੀ ਨਹੀਂ, ਇਨ੍ਹਾਂ ਨਾਲ ਪ੍ਰਦੂਸ਼ਣ ਵੀ ਬਹੁਤ ਫੈਲਦਾ ਹੈ। ਇਸ ਲਈ ਸਾਨੂੰ ਊਰਜਾ ਦੇ ਨਵੇਂ-ਨਵੇਂ ਸਰੋਤਾਂ ਤੇ ਸਾਧਨਾਂ ਵੱਲ ਛੇਤੀ ਤੋਂ ਛੇਤੀ ਅਤੇ ਵੱਧਤੋਂ ਵੱਧ ਪਰਤਣਾ ਪਵੇਗਾ। ਪਹਿਲਾ ਮਹੱਤਵਪੂਰਨ ਕਦਮ 1982 ਈ: ਵਿਚ ਪੁੱਟਿਆ ਸੀ। ਇਸ ਵਰ੍ਹੇ ਅਸੀਂ 'ਡਿਪਾਰਟਮੈਂਟ ਆਫ ਨਾਨ-ਕਨਵੈਂਸ਼ਨਲ ਐਨਰਜੀ' ਭਾਵ ਗ਼ੈਰ-ਪੰਰਪਰਾਗਤ ਊਰਜਾ ਵਿਭਾਗ ਸਥਾਪਤ ਕੀਤਾ। ਊਰਜਾ ਵਜ਼ਾਰਤ ਹੇਠ ਸੀ ਇਸ ਦਾ ਕੰਮ-ਕਾਰ। ਇਸ ਦੀ ਜ਼ਿੰਮੇਵਾਰੀ ਊਰਜਾ ਦੇ ਗ਼ੈਰ-ਰਵਾਇਤੀ ਅਤੇ ਨਵੇਂ ਸਾਧਨਾਂ ਦੀ ਖੋਜ ਵਿਕਾਸ ਬਾਰੇ ਪ੍ਰੋਗਰਾਮ ਸੁਝਾਉਣਾ ਅਤੇ ਨੇਪਰੇ ਚਾੜ੍ਹਨਾ ਸੀ। 10 ਸਾਲ ਬਾਅਦ 1992 ਵਿਚ ਗ਼ੈਰ-ਪ੍ਰੰਪਰਾਗਤ ਊਰਜਾ ਦੀ ਆਪਣੀ ਸੁਤੰਤਰ ਵਜ਼ਾਰਤ ਕਾਇਮ ਕਰ ਦਿੱਤੀ ਗਈ। ਊਰਜਾ ਮੰਤਰਾਲਾ ਵੱਖਰਾ ਅਤੇ ਗ਼ੈਰ-ਪ੍ਰੰਪਰਾਗਤ ਊਰਜਾ ਸਰੋਤਾਂ ਦਾ ਮੰਤਰਾਲਾ ਵੱਖਰਾ ਹੋ ਗਿਅਾ। 2006 ਵਿਚ ਇਸ ਨਵੇਂ ਮੰਤਰਾਲੇ ਨੂੰ ਨਵੀਨ ਅਤੇ ਨਵੀਨੀਕਰਨ ਯੋਗ ਊਰਜਾ ਦੀ ਵਜ਼ਾਰਤ ਭਾਵ ਮਨਿਸਟਰੀ ਆਫ ਨਿਊ ਐਂਡ ਰੀਨਿਊਏਬਲ ਐਨਰਜੀ ਦਾ ਨਵਾਂ ਨਾਂ ਦਿੱਤਾ ਗਿਆ। ਪਿਛਲੇ 10 ਸਾਲ ਵਿਚ ਪੌਣਾਂ ਤੋਂ ਬਿਜਲੀ ਪੈਦਾ ਕਰਨ ਦੇ ਖੇਤਰ ਵਿਚ ਕ੍ਰਾਂਤੀਕਾਰੀ ਪਰਿਵਰਤਨ ਆਏ ਹਨ। ਟਰਬਾਈਨਾਂ ਦੇ ਨਵੇਂ-ਨਵੇਂ ਅਤੇ ਵਧੀਆ ਡਿਜ਼ਾਈਨ ਵਿਕਸਿਤ ਹੋਏ ਹਨ। ਇਨ੍ਹਾਂ ਦੇ ਆਕਾਰ, ਪ੍ਰਕਾਰ, ਰੋਟਰ/ਪੱਖੇ ਦਾ ਸਾਈਜ਼, ਉਚਾਈ ਪੱਖੋਂ ਨਵੇਂ ਤਜਰਬੇ ਹੋਏ ਹਨ। ਨਿੱਕੀਆਂ-ਨਿੱਕੀਆਂ ਟਰਬਾਈਨਾਂ ਨਾਲ ਹੌਲੀ ਵਗਦੀਆਂ ਹਵਾਵਾਂ ਤੋਂ ਵੀ ਲਾਭਉਠਾਉਣਾ ਸੰਭਵ ਹੋਇਆ ਹੈ। ਅਤਿ ਤੇਜ਼ ਹਵਾਵਾਂ ਲਈ ਬਹੁਤ ਵੱਡੀਆਂ ਟਰਬਾਈਨਾਂ ਵੀ ਬਣੀਆਂ ਹਨ।
ਵਿਸ਼ਵਕੋਸ਼ ਇੱਕ ਅਜਿਹੀ ਕਿਤਾਬ ਨੂੰ ਕਿਹਾ ਜਾਂਦਾ ਹੈ ਜਿਸ ਵਿੱਚ ਦੁਨੀਆਂ ਭਰ ਦੇ ਵੱਖ-ਵੱਖ ਵਿਸ਼ਿਆਂ ਸੰਬੰਧੀ ਗਿਆਨ ਦਰਜ ਹੋਵੇ। ਇਸ ਵਿੱਚ ਗਿਆਨ ਦੀ ਸਾਰੀ ਸ਼ਾਖਾਵਾਂ ਦਾ ਸਮੂਹ ਹੁੰਦਾ ਹੈ। ਇਸ ਵਿੱਚ ਵਰਨਮਾਲਾ ਦੇ ਰੂਪ ਵਿੱਚ ਲੇਖ ਤੇ ਇੰਦਰਾਜ਼ ਹੁੰਦੇ ਹਨ ਜਿੰਨਾ ਉੱਤੇ ਸਾਰਹੀਣ ਤੇ ਸੰਖੇਪ ਵਿੱਚ ਜਾਣਕਾਰੀ ਦਿੱਤੀ ਹੁੰਦੀ ਹੈ। ਵਿਸ਼ਵਕੋਸ਼ ਅੰਗ੍ਰੇਜੀ ਸ਼ਬਦ "ਐਨਸਾਈਕਲੋਪੀਡੀਆ" ਦਾ ਸਮਾਂਤਰ ਹੈ ਜੋ ਕੀ (ਐਨ = ਏ ਸਰਕਲ ਤੇ ਪੀਡੀਆ = ਐਜੂਕੇਸ਼ਨ) ਤੋਂ ਲਿਆ ਗਿਆ ਹੈ।
ਮਹਾਰਾਜਾ ਰਣਜੀਤ ਸਿੰਘ (1780-1839) ਪੰਜਾਬ ਦੀ ਸਿੱਖ ਸਲਤਨਤ ਦੀ ਨੀਂਹ ਰੱਖਣ ਵਾਲ਼ਾ ਇੱਕ ਸਿੱਖ ਮਹਾਰਾਜਾ ਸੀ ਜੋ ਸ਼ੇਰ-ਏ-ਪੰਜਾਬ (ਪੰਜਾਬ ਦਾ ਸ਼ੇਰ) ਦੇ ਨਾਂ ਨਾਲ਼ ਜਾਣਿਆ ਜਾਂਦਾ ਹੈ। ਮਹਾਰਾਜਾ ਰਣਜੀਤ ਸਿੰਘ ਨੂੰ ਪੰਜਾਬ ਦੇ ਇਤਿਹਾਸ ਵਿੱਚ ਬਹਾਦਰ ਜੰਗਜੂ, ਦਲੇਰ ਮਹਾਰਾਜੇ ਤੇ ਮਹਾਨ ਸ਼ਖ਼ਸੀਅਤ ਵਜੋਂ ਜਾਣਿਆ ਜਾਂਦਾ ਹੈ। ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਵਿੱਚ ਸਿੱਖਾਂ, ਹਿੰਦੂਆਂ ਤੇ ਮੁਸਲਮਾਨਾਂ ਨੂੰ ਇੱਕ ਡੋਰ ਵਿੱਚ ਪਰੋਈ ਰੱਖਿਆ, ਜਿਸ ਕਰਕੇ ਖ਼ਾਲਸਾ ਰਾਜ ਦੀ ਹਰ ਥਾਂ ਸਿਫ਼ਤ ਕੀਤੀ ਜਾਂਦੀ ਸੀ।
ਗੁਰਮੁਖੀ ਲਿਪੀ ਜਾਂ ਪੈਂਤੀ ਅੱਖਰੀ ਇੱਕ ਲਿਪੀ ਹੈ ਜਿਸ ਵਿੱਚ ਪੰਜਾਬੀ ਭਾਸ਼ਾ ਲਿਖੀ ਜਾਂਦੀ ਹੈ। ਸ਼ਬਦ "ਗੁਰਮੁਖੀ" ਦਾ ਸ਼ਾਬਦਿਕ ਅਰਥ ਹੈ ਗੁਰੂਆਂ ਦੇ ਮੂੰਹੋਂ ਨਿੱਕਲੀ ਹੋਈ। ਇਸ ਲਿਪੀ ਵਿੱਚ 10 ਸ੍ਵਰ /ਅ,ਆ,ਇ,ਈ,ਉ,ਊ,ਏ,ਐ,ਓ,ਔ/ ਤਿੰਨ ਸ੍ਵਰ-ਵਾਹਕ (ੳ,ਅ,ੲ) ਅਤੇ 29 ਵਿਅੰਜਨ ਹਨ।/ਘ,ਝ,ਢ,ਧ,ਭ/ ਨਾਦੀ-ਮਹਾਂਪ੍ਰਾਣ ਧੁਨੀਆਂ ਹੋਣ ਕਰਕੇ ਵਿਅੰਜਨਾਂ ਦੀ ਸ਼੍ਰੇਣੀ ਤੋਂ ਬਾਹਰ ਰੱਖੇ ਗਏ ਹਨ। ਪੰਜਾਬੀ ਭਾਸ਼ਾ ਦੀ ਗੁਰਮੁਖੀ ਲਿਪੀ ਵੀ ਇਸ ਦੀਆਂ ਭਾਸ਼ਾਈ ਲੋੜਾਂ ਪੂਰੀਆਂ ਕਰਦੀ ਹੈ। ਦੂਸਰੇ ਮੁਲਕਾਂ ਤੋਂ ਲੋਕ ਪੰਜਾਬ ਵਿੱਚ ਆਏ ਜਾਂ ਪੰਜਾਬੀ ਭਾਸ਼ਾ ਬੋਲਣ ਵਾਲੇ ਦੂਸਰੇ ਮੁਲਕਾਂ ਵਿੱਚ ਗਏ ਤਾਂ ਪੰਜਾਬੀ ਭਾਸ਼ਾ ਵਿੱਚ ਹੋਰ ਭਾਸ਼ਾਵਾਂ ਦੀਆਂ ਧੁਨੀਆਂ ਅਤੇ ਸ਼ਬਦਾਂ ਵਿੱਚ ਰਲਾਅ ਵਾਲੀ ਸਥਿਤੀ ਪੈਦਾ ਹੋਈ। ਪੰਜਾਬੀ ਭਾਸ਼ਾ ਨੇ ਜਿੱਥੇ ਦੂਸਰੀਆਂ ਭਾਸ਼ਾਵਾਂ ਦੇ ਕਈ ਸ਼ਬਦਾਂ ਨੂੰ ਜਿਉਂ ਦਾ ਤਿਉਂ ਅਪਣਾਇਆ ਉੱਥੇ ਆਪਣੇ ਸੁਭਾਅ ਮੁਤਾਬਿਕ ਕੁਝ ਸ਼ਬਦਾਂ ਵਿੱਚ ਥੋੜ੍ਹੀ ਬਹੁਤੀ ਤਬਦੀਲੀ ਨਾਲ ਵੀ ਸ਼ਬਦਾਂ ਨੂੰ ਅਪਣਾਇਆ। ਅੰਗਰੇਜ਼ੀ ਤੋਂ ਪਹਿਲਾਂ ਉਰਦੂ, ਅਰਬੀ, ਫ਼ਾਰਸੀ ਭਾਸ਼ਾਈ ਲੋਕਾਂ ਦੇ ਪੰਜਾਬ ਆਉਣ ਅਤੇ ਇੱਥੇ ਟਿਕਣ ਜਾਂ ਵਿਚਰਣ ਨਾਲ ਵਾਪਰੀ। ਪੰਜਾਬੀ ਦੇ ਆਦਿ ਕਵੀ ਬਾਬਾ ਫ਼ਰੀਦ ਤੋਂ ਲੈ ਕੇ ਆਧੁਨਿਕ ਕਵਿਤਾ ਜਾਂ ਵਾਰਤਕ ਲਿਖਾਰੀਆਂ ਦੇ ਇਸ ਭਾਸ਼ਾਈ ਪਿਛੋਕੜ ਸਦਕਾ ਪੰਜਾਬੀ ਭਾਸ਼ਾ ਵਿੱਚ ਦੂਸਰੇ ਸ਼ਬਦਾਂ ਦੀ ਵਰਤੋਂ ਸੁਭਾਵਿਕ ਵਰਤਾਰਾ ਰਿਹਾ ਹੈ। ਮੁਗਲ ਸਲਤਨਤ ਸਮੇਂ ਪੰਜਾਬ ਸਮੇਤ ਭਾਰਤ ਦੇ ਰਾਜ ਭਾਗ ਅਤੇ ਦਫ਼ਤਰਾਂ ਦੀ ਭਾਸ਼ਾ ਉਰਦੂ ਫ਼ਾਰਸੀ ਰਹੀ। ਪੰਜਾਬੀ ਦੀਆਂ ‘ਪੈਂਤੀ’ ਮੂਲ ਧੁਨੀਆਂ ਵਿੱਚ ਪੰਜ ਪੈਰ ਬਿੰਦੀ ਵਾਲੀਆਂ ਧੁਨੀਆਂ (ਸ਼, ਖ਼, ਗ਼, ਜ਼, ਫ਼) ਉਰਦੂ ਫ਼ਾਰਸੀ ਦੇ ਉਚਾਰਣ ਵਾਸਤੇ ਰਲ਼ੀਆਂ ਸਨ। ਲ਼ ਧੁਨੀ ਬਾਅਦ ਵਿੱਚ ਇਜਾਦ ਕੀਤੀ ਗਈ।
ਵਿਕੀਪੀਡੀਆ ਇੱਕ ਅਜ਼ਾਦ ਸਮੱਗਰੀ ਵਾਲਾ, ਬਹੁ-ਭਾਸ਼ਾਈ ਇੰਟਰਨੈੱਟ ਵਿਸ਼ਵਕੋਸ਼ ਹੈ, ਜਿਸ ਵਿੱਚ ਕੋਈ ਵੀ ਲਿਖ ਸਕਦਾ ਹੈ। ਅਕਤੂਬਰ 2016 ਮੁਤਾਬਿਕ 292 ਬੋਲੀਆਂ ਦੇ ਵਿਕੀਪੀਡੀਆ ਮੌਜੂਦ ਹਨ। ਇਹ ਇੱਕ ਗੈਰ-ਮੁਨਾਫ਼ਾ ਅੰਤਰਰਾਸ਼ਟਰੀ ਸੰਸਥਾ ਵਿਕੀਮੀਡੀਆ ਫਾਊਂਡੇਸ਼ਨ ਦੁਆਰਾ ਚਲਾਇਆ ਜਾਂਦਾ ਹੈ। ਇਸ ਵਿੱਚ ਤਕਰੀਬਨ 23 ਮਿਲੀਅਨ (2 ਕਰੋੜ 30 ਲੱਖ) ਲੇਖ ਹਨ, ਜਿੰਨ੍ਹਾ ਵਿੱਚੋਂ 4 ਮਿਲੀਅਨ (40 ਲੱਖ) ਤੋਂ ਜ਼ਿਆਦਾ ਲੇਖ ਇਕੱਲੇ ਅੰਗਰੇਜ਼ੀ ਵਿਕੀਪੀਡੀਆ ਵਿੱਚ ਅਤੇ 27,388 ਲੇਖ ਪੰਜਾਬੀ ਵਿਕੀਪੀਡੀਆ ਵਿੱਚ ਹਨ ਜੋ ਸਾਰੀ ਦੁਨੀਆਂ ਦੇ ਵਰਤੋਂਕਾਰਾਂ ਦੁਆਰਾ ਮਿਲ ਕੇ ਲਿਖੇ ਗਏ ਹਨ। ਵਿਕੀਪੀਡੀਆ ਵਿੱਚ ਹਰ ਕੋਈ ਨਵੇਂ ਲੇਖ ਲਿਖ ਸਕਦਾ ਹੈ ਅਤੇ ਪਹਿਲਾਂ ਬਣੇ ਤਕਰੀਬਨ ਸਾਰੇ ਲੇਖਾਂ ਨੂੰ ਸੋਧ ਸਕਦਾ ਹੈ।
ਅੰਮ੍ਰਿਤਾ ਪ੍ਰੀਤਮ (31 ਅਗਸਤ 1919 - 31 ਅਕਤੂਬਰ 2005) ਇੱਕ ਪੰਜਾਬੀ ਲੇਖਕ, ਕਵਿੱਤਰੀ, ਨਾਵਲਕਾਰ, ਕਹਾਣੀਕਾਰ ਅਤੇ ਨਿਬੰਧਕਾਰ ਸੀ। ਉਸਨੂੰ ਪੰਜਾਬੀ ਭਾਸ਼ਾ ਦੇ ਪ੍ਰਮੁੱਖ 20ਵੀਂ ਸਦੀ ਦੇ ਸਭ ਤੋਂ ਅਹਿਮ ਕਵੀਆਂ ਵਿੱਚ ਮੰਨਿਆ ਜਾਂਦਾ ਹੈ। ਛੇ ਦਹਾਕਿਆਂ ਵਿੱਚ ਫੈਲੇ ਆਪਣੇ ਕੈਰੀਅਰ ਦੌਰਾਨ, ਉਸਨੇ ਕਵਿਤਾ, ਨਾਵਲ, ਜੀਵਨੀ, ਨਿਬੰਧ ਆਦਿ ਵਿਧਾਵਾਂ ਦੇ ਅੰਦਰ 100 ਤੋਂ ਵੱਧ ਕਿਤਾਬਾਂ ਲਿਖੀਆਂ ਹਨ। ਇਨ੍ਹਾਂ ਵਿੱਚ ਪੰਜਾਬੀ ਲੋਕ ਗੀਤਾਂ ਦਾ ਇੱਕ ਸੰਗ੍ਰਿਹ ਅਤੇ ਇੱਕ ਆਤਮਕਥਾ ਵੀ ਹੈ। ਉਸਦੀਆਂ ਕਿਤਾਬਾਂ ਨੂੰ ਕਈ ਭਾਰਤੀ ਅਤੇ ਵਿਦੇਸ਼ੀ ਭਾਸ਼ਾਵਾਂ ਵਿੱਚ ਅਨੁਵਾਦ ਵੀ ਕੀਤਾ ਗਿਆ ਹੈ।
ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀ
ਗੁਰੂ ਗ੍ਰੰਥ ਸਾਹਿਬ ਸਿੱਖਾਂ ਦਾ ਸਭ ਤੋਂ ਮਹਾਨ ਗ੍ਰੰਥ ਹੈ। ਗੁਰੂ ਅਰਜਨ ਦੇਵ ਜੀ ਨੇ ਇਸ ਮਹਾਨ ਗ੍ਰੰਥ ਦਾ ਸੰਕਲਨ 1601 ਵਿੱਚ ਸ਼ੁਰੂ ਕੀਤਾ ਅਤੇ 2 ਅਗਸਤ 1604 ਨੂੰ ਸੰਪੰਨ ਕੀਤਾ। ਇਸ ਮਹਾਨ ਗ੍ਰੰਥ ਦੀ ਲੇਖਣੀ ਦਾ ਕਾਰਜ ਭਾਈ ਗੁਰਦਾਸ ਨੇ ਕੀਤਾ। ਇਸ ਵਿੱਚ ਪਹਿਲਾਂ ਪੰਜ ਗੁਰੂਆਂ ਦੀ ਬਾਣੀ ਦਰਜ ਸੀ; ਬਾਅਦ ਵਿੱਚ ਗੁਰੂ ਗੋਬਿੰਦ ਸਿੰਘ ਨੇ ਇਸ ਵਿੱਚ ਅਕਤੂਬਰ 1708 ਨੂੰ [[ਗੁਰੂ ਤੇਗ ਬਹਾਦਰ)ਦੀ ਬਾਣੀ ਸ਼ਾਮਲ ਕੀਤੀ। ਗੁਰੂ ਗ੍ਰੰਥ ਸਾਹਿਬ ਵਿੱਚ ਛੇ ਗੁਰੂ ਸਹਿਬਾਨਾਂ ਤੋਂ ਇਲਾਵਾ 15 ਭਗਤਾਂ, 11 ਭੱਟਾਂ ਤੇ ਤਿੰਨ ਗੁਰੂ ਘਰ ਦੇ ਸਿੱਖ ਸ਼ਰਧਾਲੂਆਂ ਦੀ ਬਾਣੀ ਦਰਜ ਹੈ, ਜੋ ਹੇਠ ਲਿਖੇ ਪ੍ਰਕਾਰ ਹੈ-
ਰੂਸੀ ਭਾਸ਼ਾ (ਸਿਰੀਲਿਕ ਵਿੱਚ: русский язык ਰੂਸਕੀ ਯਾਜ਼ਿਕ) ਰੂਸ, ਬੈਲਾਰੂਸ, ਯੂਕਰੇਨ, ਕਜ਼ਾਖ਼ਸਤਾਨ, ਅਤੇ ਕਿਰਗਿਜ਼ਸਤਾਨ ਦੇਸ਼ਾਂ ਵਿੱਚ ਬੋਲੀ ਜਾਣ ਵਾਲੀ ਇੱਕ ਭਾਸ਼ਾ ਹੈ। ਇਸ ਦੇ ਬੋਲਣ ਵਾਲੇ ਮੱਧ ਏਸ਼ੀਆ ਅਤੇ ਪੂਰਬੀ ਯੂਰਪ ਦੇ ਉਨ੍ਹਾਂ ਮੁਲਕਾਂ, ਜੋ ਕਿ ਸੋਵਿਅਤ ਸੰਘ ਜਾਂ ਵਾਰਸਾ ਸੰਧੀ ਦਾ ਹਿੱਸਾ ਸਨ, ਵਿੱਚ ਵੀ ਰਹਿੰਦੇ ਹਨ। ਸੋਵੀਅਤ ਸੰਘ ਦੇ ਟੁੱਟਣ ਤੋਂ ਬਾਅਦ ਬਹੁਤ ਸਾਰੇ ਸੋਵੀਅਤ ਯਹੂਦੀ ਇਜ਼ਰਾਈਲ ਵਿੱਚ ਆ ਵਸੇ ਸਨ, ਇਸ ਲਈ ਉੱਥੇ ਵੀ ਇਸ ਦੇ ਬੋਲਣ ਵਾਲੇ ਵੱਧ ਹਨ। ਦੁਨੀਆਂ ਵਿੱਚ 22 ਕਰੋੜ ਤੋਂ ਜ਼ਿਆਦਾ ਲੋਕ ਰੂਸੀ ਬੋਲਦੇ ਹਨ।
ਖੇਤਰਫਲ ਜਾਂ ਰਕਬਾ ਕਿਸੇ ਦੋ-ਪਸਾਰੀ ਸਤ੍ਹਾ ਜਾਂ ਆਕਾਰ ਜਾਂ ਪੱਧਰੀ ਪਰਤ ਆਦਿ ਦਾ ਫੈਲਾਅ ਦੱਸਣ ਵਾਲਾ ਮਾਪ ਹੈ। ਇਸਨੂੰ ਕਿਸੇ ਦੱਸੀ ਹੋਈ ਮੁਟਾਈ ਦੇ ਪਦਾਰਥ ਦੀ ਉਸ ਮਾਤਰਾ ਨਾਲ ਸਮਝਿਆ ਜਾ ਸਕਦਾ ਹੈ ਜੋ ਕਿਸੇ ਆਕਾਰ ਦੇ ਨਮੂਨੇ ਬਣਾਉਣ ਵਿੱਚ ਖਰਚ ਹੋਵੇ ਜਾਂ ਲੇਪ ਦੀ ਉਹ ਮਾਤਰਾ ਜੋ ਕਿਸੇ ਉੱਪਰਲੀ ਸਤ੍ਹਾ ਨੂੰ ਇੱਕ ਵੇਰ ਲਿੱਪਣ ਲਈ ਵਰਤੀ ਜਾਵੇ। ਇਹ ਕਿਸੇ ਵਲ (ਇੱਕ-ਪਸਾਰੀ ਧਾਰਨਾ) ਦੀ ਲੰਬਾਈ ਜਾਂ ਕਿਸੇ ਠੋਸ ਪਦਾਰਥ ਦੀ ਆਇਤਨ (ਤ੍ਰੈ-ਪਸਾਰੀ ਧਾਰਨਾ) ਦੀ ਦੋ-ਪਸਾਰੀ ਸਮਾਨਰੂਪ ਵਸਤ ਹੈ।
The Integrated Authority File (ਜਰਮਨ: Gemeinsame Normdatei, also known as: Universal Authority File) or GND is an international authority file for the organisation of personal names, subject headings and corporate bodies from catalogues. It is used mainly for documentation in libraries and increasingly also by archives and museums. The GND is managed by the German National Library in cooperation with various regional library networks in German-speaking Europe and other partners.
ਸਿੱਖੀ (ਅੰਗਰੇਜ਼ੀ: Sikhism ਸੀਖਇਜ਼ਮ, ਇਹ ਸ਼ਬਦ ਇਸ ਤਰਾਂ ਵੀ ਲਿਖਿਆ ਜਾਂਦਾ: ਸਿਖੀ, ਸਿੱਖ ਤੋਂ, ਅਰਥ ਜੋ ਪਰਮਾਤਮਾ ਦੇ ਗੁਣ "ਸਿੱਖਣ ਵਾਲਾ"), ਇੱਕ ਰੱਬ ਨੂੰ ਮੰਨਣ ਵਾਲਾ ਧਰਮ ਅਤੇ ਕੌਮੀ ਫ਼ਲਸਫਾ ਹੈ, ਜੋ 15ਵੀਂ ਸਦੀ ਵਿੱਚ ਦੱਖਣੀ ਏਸ਼ੀਆ ਦੇ ਪੰਜਾਬ ਖੇਤਰ ਵਿਖੇ ਆਗਾਜ਼ ਹੋਇਆ। ਸਿੱਖੀ ਦਾ ਮੌਲਿਕ ਯਕੀਨ ਅਤੇ ਫ਼ਲਸਫਾ, ਪਵਿੱਤਰ ਲਿਖਤ ਗੁਰੂ ਗਰੰਥ ਸਾਹਿਬ ਵਿੱਚ ਮੌਜੂਦ ਬਾਣੀ ਮੁਤਾਬਿਕ ਇਹ ਹੈ, ਕਿ ਰੱਬ ਉੱਪਰ ਨਿਸਚਾ ਰੱਖਕੇ ਉਸ ਦਾ ਨਾਮ ਜਪਣਾ, ਮਨੁਖਤਾ ਵਿੱਚ ਇਤਫ਼ਾਕ ਨਾਲ ਰਹਿਣਾ, ਸਵਾਰਥ ਤੋਂ ਵਾਂਝੇ ਰੈਹਕੇ ਸੇਵਾ ਕਰਨੀ, ਸਰਬੱਤ ਦੇ ਭਲੇ ਵਾਸਤੇ ਮਨੁਖੀ ਹੱਕਾਂ 'ਤੇ ਡੱਟਕੇ ਪੈਹਰਾ ਦੇਣਾ, ਤੇ ਦੁਨੀਆਦਾਰੀ ਵਿੱਚ ਵੱਸਕੇ ਚੰਗੇ ਕਿਰਦਾਰ ਵਾਲਾ ਜੀਵਨ ਜੀਣਾ। ਦੁਨੀਆਂ ਦੇ ਵੱਡੇ ਦੁਨਾਵੀ ਧਰਮਾਂ ਵਿਚੋਂ ਸਭ ਤੋਂ ਨਵੇਂ ਹੋਣ ਦੇ ਬਾਵਜੂਦ, ਕੁਲਦੁਨੀਆ ਦੇ 25-28 ਮਿਲੀਅਨ ਮੰਨਣ ਵਾਲਿਆਂ ਦੀ ਗਿਣਤੀ ਮੁਤਾਬਕ, ਇਹ ਦੁਨੀਆ ਪੱਧਰ ਦਾ ਪੰਜਵਾਂ ਸਭ ਤੋਂ ਵੱਡਾ ਧਰਮ ਹੈ।
ਸ਼੍ਰੀ ਹਰਿਮੰਦਰ ਸਾਹਿਬ, ਜਿਸਨੂੰ ਦਰਬਾਰ ਸਾਹਿਬ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਭਾਰਤ ਦੇ ਪੰਜਾਬ ਸੂਬੇ ਦੇ ਸ਼ਹਿਰ ਸ਼੍ਰੀ ਅੰਮ੍ਰਿਤਸਰ ਵਿਚ ਹੈ। ਸਿੱਖ ਧਰਮ ਵਿੱਚ ਉਹ ਹੀ ਅਸਥਾਨ ਹੈ ਜੋ ਕਿ ਸੋਲੋਮਨ ਦੇ ਮੰਦਰ, ਯਰੂਸਲਮ ਦਾ ਯਹੂਦੀ ਧਰਮ ਵਿੱਚ ਹੈ, ਜਾ ਪਵਿੱਤਰ ਮੱਕਾ ਦਾ ਮਜ਼ਹਬ-ਏ-ਇਸਲਾਮ ਵਿੱਚ ਹੈ, ਭਾਵ ਇਹ ਸਿੱਖਾਂ ਲਈ ਉਨ੍ਹਾਂ ਦਾ ਸਭ ਤੋਂ ਪਵਿੱਤਰ ਧਾਰਮਿਕ ਅਸਥਾਨ ਹੈ। ਇਬਾਦਤ ਦੀ ਇੱਕ ਸਰਬ-ਸਾਂਝੀ ਥਾਂ ਦਾ ਸੁਪਨਾ ਤੀਸਰੇ ਗੁਰੂ ਸ਼੍ਰੀ ਗੁਰੂ ਅਮਰ ਦਾਸ ਜੀ ਨੇ ਵੇਖਿਆ ਸੀ। ੧੫ ਵੀਂ ਸਦੀ ਦੇ ਆਖਰੀ ਵਰ੍ਹਿਆਂ ਵਿਚ "ਅਮ੍ਰਿਤ ਸਰੋਵਰ" ਅਤੇ "ਸ਼੍ਰੀ ਅਮ੍ਰਿਤਸਰ" ਦਾ ਨਿਰਮਾਣ ਚੋਥੇ ਗੁਰੂ ਸ਼੍ਰੀ ਗੁਰੂ ਰਾਮ ਦਾਸ ਜੀ ਨਿਗਰਾਨੀ ਹੇਠ ਸ਼ੁਰੂ ਹੋ ਗਿਆ। ਪੰਜਵੇਂ ਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਨਿਗਰਾਨੀ ਹੇਠ ਹਰਿਮੰਦਰ ਸਾਹਿਬ ਦਾ ਨੀਂਹ ਪੱਥਰ ਰੱਖਿਆ ਗਿਆ। ਸੰਨ 1604 ਵਿਚ ਪੰਜਵੇਂ ਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਨਿਗਰਾਨੀ ਹੇਠ ਹੀ ਗੁਰੂਦੁਆਰੇ ਦੀ ਇਮਾਰਤ ਬਣ ਕੇ ਤਿਆਰ ਹੋ ਗਈ। ਆਦਿ ਗ੍ਰੰਥ ਨੂੰ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਹੀ ਦਰਬਾਰ ਸਾਹਿਬ ਵਿਖੇ ਸਥਾਪਿਤ ਕੀਤਾ ਸੀ ਅਤੇ ਬਾਬਾ ਬੁੱਢਾ ਜੀ ਪਹਿਲੇ ਹੈੱਡ ਗ੍ਰੰਥੀ ਸਨ। ਦੋ ਸਾਲਾਂ ਬਾਅਦ ਸੰਨ ੧੬੦੬ ਵਿਚ "ਅਕਾਲ ਤਖਤ" ਦਾ ਨੀਂਹ ਪੱਥਰ ਸੂਫ਼ੀ ਸੰਤ ਸਾਈਂ ਮੀਆਂ ਮੀਰ ਜੀ ਦੁਆਰਾ ਰੱਖਿਆ ਗਿਆ। ਇਸ ਤੋਂ ਇਲਾਵਾ 1757, 1762 ਅਤੇ 1764 ਵਰ੍ਹਿਆ ਦੇ ਅਫ਼ਗ਼ਾਨ ਹਮਲਿਆਂ ਦੌਰਾਨ ਦਰਬਾਰ ਸਾਹਿਬ ਦੀ ਇਮਾਰਤ ਨੂੰ ਨਸ਼ਟ ਕਰ ਦਿੱਤਾ ਗਿਆ ਸੀ। ਬਾਬਾ ਦੀਪ ਸਿੰਘ ਜੀ ਦੀ ਸ਼ਹਿਦੀ ਵੀ ੧੬੫੭ ਦੇ ਅਫ਼ਗ਼ਾਨ ਹਮਲੇ ਦੌਰਾਨ ਹੀ ਦਰਬਾਰ ਸਾਹਿਬ ਦੀ ਰਾਖੀ ਕਰਦਿਆ ਹੋਈ ਸੀ। ਦਰਬਾਰ ਸਾਹਿਬ ਦਾ ਮੌਜੂਦਾ ਰੂਪ ੧੭੬੪ ਵਿਚ ਜੱਸਾ ਸਿੰਘ ਆਹਲੂਵਾਲਿਆ ਦੁਆਰਾ ਨੀਂਹ ਪੱਥਰ ਰੱਖਣ ਤੋਂ ਬਾਅਦ ਹੋਂਦ ਵਿਚ ਆਇਆ ਹੈ। "ਸਵਰਨ ਮੰਦਰ" ਜਿਵੇਂ ਕਿ ਇਸਨੂੰ ਹਿੰਦੀ ਵਿਚ ਜਾਣਿਆ ਜਾਂਦਾ ਹੈ ਸੋਨੇ ਦੀ ਉਸ ਪਰਤ ਕਾਰਨ ਹੈ ਜੋ ਕਿ ਮਹਾਰਾਜਾ ਰਣਜੀਤ ਸਿੰਘ ਨੇ ਦਰਬਾਰ ਸਾਹਿਬ ਤੇ 1830 ਦੇ ਦਹਾਕੇ ਦੌਰਾਨ ਚੜ੍ਹਾਈ ਸੀ। ਦੌਰ-ਏ-ਜਦੀਦ ਦੀ ਗੱਲ ਕਰੀਏ ਤਾਂ ੧੯੮੪ ਵੀ ਦਰਬਾਰ ਸਾਹਿਬ ਦੇ ਇਤਿਹਾਸ ਵਿੱਚ ਇੱਕ ਅਜਿਹਾ ਦਿਨ ਹੈ ਜਿਸਨੂੰ ਭੁਲਇਆ ਨਹੀ ਜਾ ਸਕਦਾ। ਭਾਰਤੀ ਫੌਜ ਦੇ ਫੌਜੀ ਟੈਂਕ ਭਿੰਡਰਾਵਾਲਾ, ਜੋ ਕਿ ਹਕੂਮਤ ਦੇ ਮੁਤਾਬਿਕ ਇੱਕ ਆਂਤਕਵਾਦੀ ਸੀ ਪਰ ਬਹੁਤ ਸਾਰੇ ਸਿੱਖਾਂ ਲਈ ਇੱਕ ਸ਼ਹੀਦ ਤੋਂ ਘੱਟ ਨਹੀ ਹੈ, ਲਈ ਇਸ ਪਵਿੱਤਰ ਸਥਾਨ ਵਿਚ ਦਾਖਲ ਹੋਏੇ ਸਨ। ਜੇ ਅਸੀ ਵਾਸਤੂਸ਼ਿਲਪ ਦੀ ਗੱਲ ਕਰੀਏ ਤਾਂ ਇਸ ਉੱਤੇ ਅਰਬ, ਭਾਰਤੀ ਅਤੇ ਯੂਰਪੀ ਪ੍ਰਭਾਵ ਸਾਫ ਝਲਕਦੇ ਹਨ। ਦਰਬਾਰ ਸਾਹਿਬ ਦੇ ਚਾਰਾਂ ਦਿਸ਼ਾਵਾਂ ਨੂੰ ਮੂੰਹ ਕਰਦੇ ਚਾਰ ਦੁਆਰ ਇਸ ਗੱਲ ਦਾ ਪ੍ਰਤੀਕ ਹਨ ਕਿ ਇਹ ਹਰ ਧਰਮ, ਨਸਲ, ਫਿਰਕੇ ਦੇ ਵਿਅਕਤੀ ਲਈ ਹੈ। ਗੁਰੂ ਕਾ ਲੰਗਰ ਵਿਚ ਹਰ ਮੁਲਕ, ਧਰਮ, ਜਾਤੀ ਦੇ ਲਗਭਗ 4੪੦,੦੦੦ ਲੋਕਾਂ ਹਰ ਰੋਜ਼ ਲੰਗਰ ਛੱਕਦੇ ਹਨ।
ਵਿਕੀਮੀਡੀਆ ਕਾਮਨਜ਼ (ਕਾਮਨਜ਼ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ) ਮੁਫ਼ਤ ਵਰਤੋਂ ਲਈ ਚਿਤਰਾਂ, ਧੁਨੀਆਂ ਅਤੇ ਹੋਰ ਮੀਡੀਆ ਫਾਈਲਾਂ ਦਾ ਇੱਕ ਆਨਲਾਈਨ ਭੰਡਾਰ ਹੈ। ਇਹ ਵਿਕੀਮੀਡੀਆ ਫਾਊਂਡੇਸ਼ਨ ਦਾ ਇੱਕ ਪ੍ਰੋਜੈਕਟ ਹੈ। ਵਿਕੀਮੀਡੀਆ ਕਾਮਨਜ਼ ਤੇ ਅਪਲੋਡ ਕੀਤੀਆਂ ਗਈਆਂ ਫਾਇਲਾਂ ਸਾਰੇ ਵਿਕੀਮੀਡੀਆ ਪ੍ਰੋਜੈਕਟਾਂ ਜਿਵੇਂ ਵਿਕੀਪੀਡੀਆ, ਵਿਕੀਸੋਰਸ, ਵਿਕੀਨਿਊਜ, ਵਿਕੀਵਰਸਿਟੀ, ਆਦਿ ਦੇ ਵੱਖ ਵੱਖ ਰੂਪਾਂ ਵਿੱਚ ਇਸਤੇਮਾਲ ਕੀਤੀਆਂ ਜਾ ਸਕਦੀਆਂ ਹਨ। ਇਹ ਫਾਈਲਾਂ ਆਫਲਾਈਨ ਪ੍ਰਯੋਗ ਲਈ ਵੀ ਡਾਊਨਲੋਡ ਕੀਤੀਆਂ ਜਾ ਸਕਦੀਆਂ ਹਨ। ਵਰਤਮਾਨ ਸਮੇਂ ਵਿੱਚ ਕਾਮਨਜ਼ ਤੇ 12 ਮਿਲੀਅਨ ਤੋਂ ਵੀ ਜਿਆਦਾ ਮੀਡਿਆ ਫਾਈਲਾਂ ਉਪਲਬਧ ਹਨ।
ਕਾਵਿ ਉਸ ਰਚਨਾ ਨੂੰ ਕਿਹਾ ਜਾਂਦਾ ਹੈ ਜਿਸਦੀ ਸਿਰਜਨਾ ਕਵੀ ਕਰਦਾ ਹੈ। ਮੇਦਨੀ ਕੋਸ਼ ਅਨੁਸਾਰ ਕਵੀ ਦੁਆਰਾ ਕੀਤਾ ਹੋਇਆ ਕਾਰਜ ਕਾਵਿ ਹੈ। ਆਚਾਰੀਆ ਮੰਮਟ ਨੇ ‘ਕਾਵਯ ਪ੍ਰਕਾਸ਼’ ਵਿੱਚ ਕਵੀ-ਕਰਮ ਨੂੰ ਕਾਵਿ ਕਿਹਾ ਹੈ। ਇਸ ਲਈ ਕਾਵਿ ਸ਼ਬਦ ਦੀ ਵਿਆਖਿਆ ‘ਕਵਿ’ ਦੇ ਸੰਦਰਭ ਵਿੱਚ ਹੀ ਉਚਿੱਤ ਢੰਗ ਨਾਲ ਹੋ ਸਕਦੀ ਹੈ। ਜੇ ‘ਕਵੀ’ ਸ਼ਬਦ ਦੀ ਵਿਉਤਪੱਤੀ ‘ਕਵ੍’ ਧਾਤੂ ਤੋ ਮੰਨੀ ਜਾਏ, ਜਿਸਦਾ ਅਰਥ ਹੈ ਵਰਣਨ ਕਰਨਾ, ਤਾਂ ‘ਕਵੀ’ ਤੋਂ ਭਾਵ ਹੈ ਵਰਣਨ ਕਲਾ ਵਿੱਚ ਨਿਪੁਣ ਜਾਂ ਸਭ ਕੁੱਝ ਜਾਨਣ ਵਾਲਾ ਵਿਅਕਤੀ। ਮੰਮਟ ਨੇ ਇਸ ਵਿਉਂਤਪਤੀ ਦੇ ਆਧਾਰ ਤੇ ‘ਅਲੌਕਿਕ’ ਵਰਣਨ ਵਿੱਚ ਨਿਪੁਣ ਕਵੀ ਕਰਮ ਨੂੰ ‘ਕਾਵਿ’ ਕਿਹਾ ਹੈ। ਇਸ ਤਰ੍ਹਾ ਸਭ ਕੁੱਝ ਜਾਨਣ ਵਾਲੇ, ਵਰਣਨ ਕਲਾ ਵਿੱਚ ਨਿਪੁਣ ਅਤੇ ਰਸ ਤੇ ਭਾਵ ਨੂੰ ਸ਼ਬਦਾਂ ਰਾਹੀਂ ਪ੍ਰਗਟਾਣ ਵਾਲੀ ਕਵੀ ਦੀ ਕ੍ਰਿਤੀ ਹੀ ‘ਕਾਵਿ’ ਹੈ।
ਲੋਕ ਕਾਵਿ ਹਰਮਨ ਪਿਆਰਾ ਸਾਹਿਤ ਹੁੰਦਾ ਹੈ। ਇਸ ਦਾ ਸਥਾਨ ਲੋਕਧਾਰਾ ਅਤੇ ਵਿਸ਼ਿਸ਼ਟ ਸਾਹਿਤ ਦੇ ਵਿਚਕਾਰ ਜਿਹੇ ਆ ਜਾਂਦਾ ਹੈ। ਇਸ ਦਾ ਪ੍ਰਮੁੱਖ ਕਾਰਨ ਇਹ ਹੈ ਕਿ ਇਸ ਕਾਵਿ ਦੇ ਰੂਪ ਵਿਧਾਨ ਦੀ ਜੁਗਤ ਤਾਂ ਪਰੰਪਰਾ ਦੇ ਨਿਯਮਾਂ ਦਾ ਪਾਲਣਾ ਕਰਦੀ ਹੈ, ਪਰ ਇਸ ਦੀ ਸਾਰ ਜੁਗਤ ਸਮੂਹਕ ਨਾ ਹੋ ਕੇ, ਲੋਕ ਗੀਤ ਲੋਕਧਾਰਾ ਦੀ ਇੱਕ ਪਰਪੱਕ ਅਤੇ ਸ੍ਰੇਸ਼ਟ ਰਚਨਾ ਹੈ। ਲੋਕ ਗੀਤ ਲੋਕਧਾਰਾ ਦੇ ਸਮੁੱਚੇ ਬੁਨਿਆਦੀ ਅਮੁਲਾਂ ਦੀ ਪਾਲਣਾ ਕਰਦਾ ਹੈ। ਲੋਕ ਗੀਤ ਅਤੇ ਲੋਕ ਗੀਤ ਰੂਪ ਡਾ. ਕਰਮਜੀਤ ਸਿੰਘ, ਸਾਬਕਾ ਪ੍ਰੋਫੈਸਰ ਤੇ ਚੇਅਰਮੈਨ ਪੰਜਾਬੀ ਵਿਭਾਗ, ਕੁਰੂਕਸ਼ੇਤਰ ਯੂਨੀਵਰਸਿਟੀ, ਕੁਰੂਕਸ਼ੇਤਰ. 'ਲੋਕ' ਸ਼ਬਦ ਦੀ ਵਰਤੋਂ ਕਦੇ ਅਨਪੜ੍ਹ, ਗੰਵਾਰ, ਅਸਭਿਅਕ ਲੋਕਾਂ ਲਈ ਕੀਤੀ ਜਾਂਦੀ ਰਹੀ ਹੈ ਪਰੰਤੂ ਅੱਜ ਇਹ ਧਾਰਣਾ ਬਦਲ ਗਈ ਹੈ। ਲੋਕਧਾਰਾ ਸ਼ਾਸਤਰੀਆਂ ਅਨੁਸਾਰ ਕਿਸੇ ਇਕ ਭਾਸ਼ਾ ਨਾਲ਼ ਜੁੜੇ ਹੋਏ ਲੋਕਾਂ ਦੇ ਸਮੂਹ ਨੂੰ ਲੋਕ ਕਿਹਾ ਜਾਂਦਾ ਹੈ। ਇਸ ਦੇ ਅੰਤਰਗਤ ਨਸਲ, ਧਰਮ ਜਾਤ, ਕਿੱਤਾ ਆਦਿ ਨਾਲ਼ ਜੁੜੇ ਸਮੂਹ ਵੀ ਸ਼ਾਮਲ ਹੁੰਦੇ ਹਨ। ਇਹ ਸਮੂਹ ਅਨਪੜ੍ਹ ਵੀ ਹੋ ਸਕਦਾ ਹੈ ਤੇ ਪੜ੍ਹਿਆ ਲਿਖਿਆ ਵੀ। ਇਹ ਪੇਂਡੂ ਵੀ ਹੋ ਸਕਦਾ ਹੈ ਤੇ ਸ਼ਹਿਰੀ ਵੀ ਜਾਂ ਫਿਰ ਇਹ ਭੂਤਕਾਲੀ ਵੀ ਹੋ ਸਕਦਾ ਹੈ ਤੇ ਸਮਕਾਲੀ ਵੀ। ਸਮੁੱਚੇ ਤੌਰ ਤੇ ਜਿਵੇਂ ਇਕ ਭਾਸ਼ਾ ਨਾਲ਼ ਹਰ ਵਰਗ, ਹਰ ਧਰਮ, ਜਾਤ ਦੇ ਲੋਕ ਜੁੜੇ ਹੋਏ ਹੁੰਦੇ ਹਨ ਉਸੇ ਤਰ੍ਹਾਂ ਹੀ ਲੋਕਧਾਰਾ ਨਾਲ਼ ਵੀ ਇਹ ਸਾਰੇ ਸਮੂਹ ਜੁੜੇ ਹੁੰਦੇ ਹਨ। ਇਸ ਲਈ ਅਸੀਂ 'ਲੋਕ' ਨੂੰ ਇਕ ਭਾਸ਼ਾਈ ਸਮੂਹ ਦਾ ਨਾਮ ਦਿੱਤਾ ਹੈ। ਇਸ ਸਮੂਹ ਦੀ ਆਪਣੀ ਇਕ ਪਰੰਪਰਾ ਹੁੰਦੀ ਹੈ। ਇਸ ਸਮੂਹ ਵਲੋਂ ਰਚੀ ਜਾਂਦੀ ਕਵਿਤਾ ਨੂੰ ਹੀ ਲੋਕ-ਕਾਵਿ ਦਾ ਨਾਂ ਦਿੱਤਾ ਗਿਆ ਹੈ। ਇਸ ਲੋਕ-ਕਾਵਿ ਦੀਆਂ ਆਪਣੀਆਂ ਕੁਝ ਵਿਸ਼ੇਸ਼ਤਾਵਾਂ ਹਨ। ਇਸ ਦੀ ਪਹਿਲੀ ਵਿਸ਼ੇਸ਼ਤਾ ਇਹ ਹੈ ਕਿ ਇਹ ਇਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤਕ ਮੌਖਿਕ ਤੌਰ ਤੇ ਪਹੁੰਚਦਾ ਹੈ। ਇਸੇ ਲਈ ਇਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤਕ ਪਹੁੰਚਦਿਆਂ ਪਹੁੰਚਦਿਆਂ ਬਹੁਤ ਕੁਝ ਗੁੰਮ ਗੁਆਚ ਵੀ ਜਾਂਦਾ ਹੈ। ਇਸੇ ਲਈ ਅੱਜ ਸਾਨੂੰ ਲੋਕ ਸਾਹਿਤ ਨੂੰ ਲਿਪੀਬੱਧ ਕਰਨ ਦੀ ਜਾਂ ਸਾਂਭਣ ਦੀ ਲੋੜ ਪੈ ਰਹੀ ਹੈ। ਇਸ ਤਰ੍ਹਾਂ ਕੁਝ ਤਾਂ ਬਚ ਗਿਆ ਹੈ ਜਾਂ ਬਚਾਇਆ ਜਾ ਰਿਹਾ ਹੈ ਪਰੰਤੂ ਸੈਂਕੜੇ ਗੀਤ, ਕਹਾਣੀਆਂ ਅਤੇ ਹੋਰ ਦੂਸਰੇ ਸਾਹਿਤ ਰੂਪ ਸਾਡੇ ਕੋਲ਼ੋਂ ਖੁੱਸ ਗਏ ਹਨ। ਲੋਕ-ਕਾਵਿ ਦੀ ਅਗਲੀ ਵਿਸ਼ੇਸ਼ਤਾ ਇਹ ਹੈ ਕਿ ਇਹ ਲੋਕ ਮਨ ਵਿਚੋਂ ਦੱਬੀਆਂ ਭਾਵਨਾਵਾਂ ਨੂੰ ਬਾਹਰ ਕੱਢਣ ਦਾ ਬਹੁਤ ਹੀ ਮਹੱਤਵਪੂਰਣ ਕੰਮ ਕਰਦਾ ਹੈ। ਜ਼ਿੰਦਗੀ ਦੇ ਬਾਹਰੀ ਦਬਾਵਾਂ ਤੋਂ ਇਹ ਇਕ ਤਰ੍ਹਾਂ ਦੀ ਰਾਹਤ ਦਿੰਦਾ ਹੈ। ਦੂਜੇ ਸ਼ਬਦਾਂ ਵਿਚ ਇਹ ਬਾਹਰੀ ਦਬਾਵਾਂ ਨੂੰ ਝੱਲਣ ਦੀ ਹਿੰਮਤ ਪ੍ਰਦਾਨ ਕਰਦਾ ਹੈ। ਹਰੇਕ ਸਮੂਹ ਕੋਲ਼ ਕੋਈ ਨਾ ਕੋਈ ਲੋਕ-ਕਾਵਿ ਦਾ ਇਹ ਸਾਧਨ ਜ਼ਰੂਰ ਹੁੰਦਾ ਹੈ। ਜਿਵੇਂ ਪੰਜਾਬੀ ਔਰਤਾਂ ਕੋਲ਼ ਲੋਕ ਗੀਤਾਂ ਦਾ ਅਥਾਹ ਖਜ਼ਾਨਾ ਹੈ। ਇਨ੍ਹਾਂ ਗੀਤਾਂ ਰਾਹੀਂ ਔਰਤਾਂ ਮਖੌਲ ਉਡਾ ਕੇ, ਗੰਭੀਰ ਸੁਰਾਂ ਅਲਾਪ ਕੇ ਅਤੇ ਅਲਾਹੁਣੀਆਂ ਪਾ ਕੇ ਆਪਣਾ ਮਨ ਹਲਕਾ ਕਰਦੀਆਂ ਹਨ ਅਤੇ ਆਪਣੀਆਂ ਅਗਲੀਆਂ ਜ਼ੁਮੇਵਾਰੀਆਂ ਨਿਭਾਉਣ ਲਈ ਆਪਣੇ ਆਪ ਨੂੰ ਤਿਆਰ ਕਰਦੀਆਂ ਹਨ। ਨੌਜਵਾਨ ਮੁੰਡੇ- ਕੁੜੀਆਂ ਨ੍ਰਿਤ-ਗੀਤਾ ਰਾਹੀਂ ਆਪਣੀਆ ਪਿਆਰ ਭਾਵਨਾਵਾਂ ਅਤੇ ਜਿਨਸੀ ਭਾਵਨਾਵਾਂ ਨੂੰ ਨਿਕਾਸ ਦਿੰਦੇ ਹਨ ਤੇ ਇਉਂ ਸਮਾਜਿਕ ਕੰਮਾਂ ਵਿਚ ਮੁੜ ਜੁੱਟ ਜਾਂਦੇ ਹਨ। ਕਹਿਣ ਦਾ ਭਾਵ ਇਹ ਹੈ ਕਿ ਸਮਾਜ ਦਾ ਹਰ ਵਰਗ ਲੋਕ ਕਾਵਿ ਨੂੰ ਭਾਵਨਾਵਾਂ ਪ੍ਰਗਟਾਉਣ ਦਾ ਸਾਧਨ ਬਣਾਉਂਦਾ ਹੈ। ਲੋਕ ਕਾਵਿ ਆਪਣੇ ਵਿਚ ਆਦਿ ਕਾਲ ਦੀਆਂ ਪੈੜਾਂ ਸਾਂਭੀ ਬੈਠਾ ਹੈ। ਕਈ ਕਾਵਿ ਪੰਗਤੀਆਂ ਦੀ ਵਰਤੋਂ ਜਾਦੂਈ ਪ੍ਰਭਾਵ ਲਈ ਕੀਤੀ ਜਾਂਦੀ ਹੈ। ਜਿਵੇਂ ਪੰਜਾਬੀ ਵਿਚ ਗ੍ਰਹਿ ਸ਼ਾਂਤ ਕਰਨ ਲਈ ਗਾਏ ਜਾਂਦੇ ਗੀਤ, ਗਾਨਾ ਬੰਨ੍ਹਣ ਦੇ ਗੀਤ ਅਤੇ ਵਟਣੇ ਜਾਂ ਮਾਈਏਂ ਦੇ ਗੀਤ ਇਸ ਦੀ ਉਦਾਹਰਣ ਹਨ। ਕਈ ਵਿਦਵਾਨ ਭਾਵੁਕਤਾ ਵੱਸ ਲੋਕ ਕਾਵਿ ਨੂੰ ਹੱਦੋਂ ਵੱਧ ਵਡਿਆ ਕੇ ਪੇਸ਼ ਕਰਦੇ ਹਨ। ਜਿਵੇਂ ਇਕ ਥਾਂ ਮਹਿੰਦਰ ਸਿੰਘ ਰੰਧਾਵਾ ਨੇ ਕਿਹਾ ਹੈ ਕਿ ਲੋਕ ਗੀਤ ਦੀ ਕਿਸੇ ਇਕ ਪੰਗਤੀ ਦੀ ਬਰਾਬਰੀ ਵੱਡੀ ਤੋਂ ਵੱਡੀ ਕਵਿਤਾ ਵੀ ਨਹੀਂ ਕਰ ਸਕਦੀ। ਦੇਵੇਂਦ੍ਰ ਸਤਿਆਰਥੀ ਇਸ ਦ੍ਰਿਸ਼ਟੀ ਤੋਂ ਵਧੇਰੇ ਸੁਚੇਤ ਹੈ। ਉਸ ਅਨੁਸਾਰ ਸਾਰੇ ਦਾ ਸਾਰਾ ਲੋਕ ਕਾਵਿ ਉੱਚੀ ਪੱਧਰ ਦਾ ਨਹੀਂ ਹੁੰਦਾ। ਇਹੀ ਨਹੀਂ ਸਗੋਂ ਇਹ ਵੀ ਸੱਚ ਨਹੀਂ ਕਿ ਸਾਰੇ ਦਾ ਸਾਰਾ ਲੋਕ ਕਾਵਿ ਜਾਂ ਸਾਹਿਤ ਜਾਂ ਲੋਕ ਧਾਰਾ ਵਿਦਰੋਹੀ ਹੁੰਦੇ ਹਨ ਜਾਂ ਇਸ ਵਿਚ ਕਿਸੇ ਤਰ੍ਹਾਂ ਦਾ ਕੋਈ ਖੋਟ ਨਹੀਂ ਹੁੰਦਾ। ਸੱਚ ਤਾਂ ਇਹ ਹੈ ਕਿ ਸਮਾਜ ਵਿਚ ਮਿਲ਼ਦੀਆਂ ਬੁਰਾਈਆ ਕਿਸੇ ਨਾ ਕਿਸੇ ਰੂਪ ਵਿਚ ਭਾਵੁਕ ਪੱਧਰ ਤੇ ਵੀ ਪਰਿਵਰਤਿਤ ਰੂਪ ਵਿਚ ਲੋਕ ਕਾਵਿ ਵਿਚ ਆ ਸ਼ਾਮਿਲ ਹੁੰਦੀਆਂ ਹਨ। ਸਮਾਜ ਦੇ ਟਕਰਾਉ, ਸਮਾਜ ਦੇ ਵਿਰੋਧੀ ਵਿਚਾਰ ਇਕੋ ਵੇਲੇ ਲੋਕ ਕਾਵਿ ਵਿਚ ਦੇਖੇ ਜਾ ਸਕਦੇ ਹਨ। ਇਕ ਬੋਲੀ ਨੂੰ ਆਧਾਰ ਬਣਾ ਕੇ ਇਹ ਗੱਲ ਸਮਝੀ ਜਾ ਸਕਦੀ ਹੈ। 'ਡੂੰਘਾ ਵਾਹ ਲੈ ਹਲ਼ ਵੇ ਤੇਰੀ ਘਰੇ ਨੌਕਰੀ' ਬੋਲੀ ਇਕ ਕਿਸਾਨ ਔਰਤ ਦੀ ਸਿਰਜਣਾ ਹੀ ਹੋ ਸਕਦੀ ਹੈ। ਜਦ ਕਿ 'ਵੱਸਣਾ ਫੌਜੀ ਦੇ ਭਾਵੇਂ ਬੂਟ ਸਣੇ ਲੱਤ ਮਾਰੇ' ਜਾਇਦਾਦ ਵਿਹੀਣ ਘਰ ਦੀ ਔਰਤ ਦੇ ਭਾਵਾ ਨੂੰ ਪੇਸ਼ ਕਰਦੀ ਬੋਲੀ ਹੈ। ਇਉਂ ਹੀ ਲੋਕ ਕਾਵਿ ਵਿਚ ਜਾਤੀ ਟਕਰਾਅ, ਵਰਗ-ਟਕਰਾਅ, ਖੇਤਰੀ ਟਕਰਾਅ ਕਿਸੇ ਨਾ ਕਿਸੇ ਰੂਪ ਵਿਚ ਹਾਜ਼ਰ ਰਹਿੰਦੇ ਹਨ। ਪੰਜਾਬੀ ਵਿਚ ਸਤੀ ਮਾਤਾ ਨਾਲ਼ ਜੁੜੇ ਗੀਤ ਵੀ ਮਿਲ਼ ਜਾਂਦੇ ਹਨ। ਕਈ ਵਾਰ ਤਾਂ ਔਰਤ ਸਿੱਧੇ ਰੂਪ ਵਿਚ ਸਮਾਜ ਦੇ ਉਨ੍ਹਾਂ ਸਦਾਚਾਰਕ ਮਾਪਦੰਡਾਂ ਨੂੰ ਅਪਣਾ ਲੈਂਦੀ ਹੈ ਜਿਹੜੇ ਅਸਲ ਵਿਚ ਉਸਦੇ ਆਪਣੇ ਹੱਕਾਂ ਦੇ ਖਿਲਾਫ਼ ਜਾਂਦੇ ਹਨ। ਜਿਵੇਂ ਕਿ ਹੇਠ ਲਿਖੀ ਬੋਲੀ ਵਿਚ ਮਰਦ ਨੂੰ ਮੰਨਾਉਣ ਦਾ ਇਕੋ ਇਕ ਸਾਧਨ ਸਿਰ ਦੀ ਚੁੰਨੀ ਲਾਹ ਕੇ ਉਸਦੇ ਪੈਰੀਂ ਧਰਨਾ ਹੈ; ਭਾਵ ਆਪਣੇ ਆਪ ਨੂੰ ਨੀਵਾਂ ਸਮਝਣਾ ਹੈ। ਜਿਵੇਂ ਕੜ੍ਹੀਏ ਕੜ੍ਹੀਏ ਕੜ੍ਹੀਏ ਤੈਨੂੰ ਚੱਕ ਬਨੇਰੇ ਧਰੀਏ ਰੁੱਸੇ ਮਾਹੀ ਦਾ ਕੀ ਕਰੀਏ ਅੰਦਰ ਵੜੇ ਤਾਂ ਮਗਰੇ ਵੜੀਏ ਚੁੰਨੀ ਲਾਹ ਪੈਰਾਂ ਤੇ ਧਰੀਏ ਇਕ ਬਾਰ ਬੋਲੋ ਜੀ ਆਪਾਂ ਫੇਰ ਕਦੇ ਨਾ ਲੜੀਏ। ਲੋਕ ਕਾਵਿ ਆਪਣੇ ਆਪ ਵਿਚ ਕਿਸੇ ਵੀ ਸਮੂਹ ਦੇ ਸਮੁੱਚੇ ਸਭਿਆਚਾਰ ਨੂੰ ਸਮੋਈ ਬੈਠਾ ਹੁੰਦਾ ਹੈ। ਬੋਆਜ (ਭੋਅਸ)æ ਕਹਿੰਦਾ ਹੈ ਕਿ ਤੁਸੀਂ ਮੈਨੂੰ ਕਿਸੇ ਇਕ ਜਾਤੀ ਦੇ ਲੋਕਗੀਤ ਦੇ ਦਿਉ ਮੈਂ ਤੁਹਾਨੂੰ ਉਸ ਜਾਤੀ ਦਾ ਸਮੁੱਚਾ ਸਭਿਆਚਾਰ ਉਸਾਰ ਦੇਵਾਂਗਾ। ਬੋਆਜ਼ ਦੇ ਕਥਨ ਦਾ ਅਰਥ ਵੀ ਇਹੋ ਹੈ ਕਿ ਲੋਕ ਕਾਵਿ ਵਿਚ ਸਭਿਆਚਾਰ ਸਮੁੱਚਤਾ ਵਿਚ ਪ੍ਰਗਟ ਹੁੰਦਾ ਹੈ। ਲੋਕ ਕਾਵਿ ਵਿਚ ਲੋਕਾਂ ਦੇ ਖਾਣ ਪੀਣ, ਪਹਿਨਣ, ਸਦਾਚਾਰ, ਟੈਬੂ, ਟੋਟਮ, ਹਾਰ ਸ਼ਿੰਗਾਰ, ਰਾਜਨੀਤੀ, ਦਰਸ਼ਨ ਭਾਵ ਕਿ ਹਰ ਉਹ ਮਾਨਸਿਕ ਸਿਰਜਣਾ ਸ਼ਾਮਿਲ ਹੋ ਜਾਂਦੀ ਹੈ ਜੋ ਸਭਿਆਚਾਰ ਦਾ ਅੰਗ ਹੈ। ਲੋਕ ਕਾਵਿ ਵਿਚ ਪੇਸ਼ਕਾਰੀ ਦਾ ਇਕ ਮਹੱਤਵਪੂਰਣ ਪੱਖ ਇਹ ਹੈ ਕਿ ਸਭਿਆਚਾਰ ਇਸ ਲੋਕ ਕਾਵਿ ਵਿਚ ਸੁਹਜ ਜਾਂ ਸੁੰਦਰਤਾ ਦੀ ਉਚੇਰੀ ਪੱਧਰ ਤੇ ਜਾ ਪਹੁੰਚਦਾ ਹੈ। ਇਥੇ ਖਾਣ, ਪੀਣ, ਪਹਿਨਣ ਆਦਿ ਦੀਆਂ ਵਸਤਾਂ, ਵਸਤਾਂ ਨਾ ਰਹਿ ਕੇ ਸੁਹਜਾਤਮਿਕ ਸਿਰਜਣਾਵਾਂ ਬਣ ਜਾਂਦੀਆਂ ਹਨ। ਉਹ ਬਿੰਬ ਬਣਦੀਆਂ ਹਨ, ਪ੍ਰਤੀਕ ਬਣਦੀਆਂ ਹਨ ਜਾਂ ਕਲਪਣਾ ਦੇ ਘੋੜੇ ਤੇ ਸਵਾਰ ਹੋ ਕੇ ਨਵਾਂ ਸੁਹਜ ਗ੍ਰਹਿਣ ਕਰ ਲੈਂਦੀਆਂ ਹਨ। ਕੁਝ ਕੁ ਉਦਾਹਰਣਾਂ ਦੇਖੀਆਂ ਜਾ ਸਕਦੀਆ ਹਨ। ਲੀੜਾ ਉੱਡਿਆ ਬਿਸ਼ਨੀਏਂ ਤੇਰਾ ਨੀ ਸਾਡੇ ਭਾਣੇ ਮੋਰ ਉੱਡਿਆ। ਮਾਏ ਰਿੰਨ੍ਹ ਚੁਲ਼ਾਈ ਦਾ ਸਾਗ ਨਿੱਕਾ ਤੇ ਨਿੱਕਾ ਚੀਰ ਕੇ ਨੀ। ਮਾਏ ਸੇਰ ਕੁ ਮਖਣੀ ਪਾ ਜਦ ਮੈਂ ਆਉਂਨੀਆ ਪੀਹ ਕੇ ਨੀ। ਮਾਏ ਤੂੰ ਬੁੱਢੀ ਮੈਂ ਮੁਟਿਆਰ ਤੇਰਾ ਮੇਰਾ ਤਿੰਜਣਾਂ ਨਾ ਰਲ਼ੇ ਨੀ। ਸਿਰ ਗੁੰਦ ਦੇ ਕਪੱਤੀਏ ਨੈਣੇ ਨੀ ਉੱਤੇ ਪਾਦੇ ਡਾਕ ਬੰਗਲਾ ਸਭਿਆਚਾਰਕ ਪੈੜ੍ਹਾਂ ਵਾਂਗ ਲੋਕ ਕਾਵਿ ਨੇ ਆਪਣੇ ਵਿਚ ਇਤਿਹਾਸਕ ਪੈੜਾਂ ਨੂੰ ਵੀ ਸਾਂਭਿਆ ਹੁੰਦਾ ਹੈ। ਇਤਿਹਾਸ ਲੋਕ ਭਾਵਨਾਵਾ ਦਾ ਹਿੱਸਾ ਬਣ ਕੇ ਕਦੇ ਗਾਉਣਾਂ ਦਾ ਰੂਪ ਧਾਰਣ ਕਰਦਾ ਹੈ ਤੇ ਕਦੇ ਨ੍ਰਿਤ ਗੀਤਾਂ ਦਾ। ਭਾਈ ਵੀਰ ਸਿੰਘ ਨੇ ਜਿਸ ਗੀਤ ਨੂੰ ਆਧਾਰ ਬਣਾ ਕੇ ਸੁੰਦਰੀ ਨਾਵਲ ਲਿਖਿਆ ਹੈ ਉਹ ਮੁਗਲ ਕਾਲ ਦੀ ਸਿਰਜਣਾ ਹੈ। ਇਸੇ ਤਰ੍ਹਾਂ ਪੰਜਾਬੀ ਲੋਕ ਕਾਵਿ ਵਿਚ ਦੋ ਵੱਡੇ ਵਿਸ਼ਵ ਯੁੱਧ, ਅੰਗਰੇਜ਼ ਵਿਰੋਧੀ ਸੰਘਰਸ਼, ਸਿੰਘ ਸਭਾ ਅਤੇ ਆਰੀਆ ਸਮਾਜੀ ਲਹਿਰ ਦੇ ਪ੍ਰਭਾਵ ਕਿਸੇ ਨਾ ਕਿਸੇ ਰੂਪ ਵਿਚ ਸਾਂਭੇ ਹੋਏ ਹਨ। ਜਿਵੇਂ, ਬਸਰੇ ਦੀ ਲਾਮ ਟੁੱਟ ਜਾਏ ਨੀ ਮੈਂ ਰੰਡੀਉਂ ਸੁਹਾਗਣ ਹੋਵਾਂ ਕਿਨ ਸੋ ਲਾਈਆਂ ਲੜਾਈਆਂ ਕਿਨ ਸੋ ਮਾਰੇ ਜਵਾਨ ਕਿ ਮੁਲਕ ਬਰਾਨ ਹੋਏ। ਅੰਗ੍ਰੇਜਾਂ ਨੇ ਲਾਈਆ ਲੜਾਈਆਂ ਜਰਮਨ ਨੇ ਮਾਰੇ ਜਵਾਨ ਕਿ ਮੁਲਕ ਬਰਾਨ ਹੋਏ। ਟੋæਲੀਂ ਮਾਏ ਸਿੰਘ ਸਭੀਏ ਮੈਨੂੰ ਮੰਨਣੇ ਨਾ ਪੈਣ ਜਠੇਰੇ। ਮਰ ਜਾਣ ਸਿੰਘ ਸਭੀਏ ਜਿਹੜੇ ਗਿੱਧਾ ਪਾਉਣ ਨਹੀਂ ਦਿੰਦੇ। ਆਰੀਆਂ ਨੇ ਅੱਤ ਚੁੱਕ ਲਈ ਸਾਰੇ ਪਿੰਡ ਦੇ ਸ਼ਰਾਧ ਬੰਦ ਕੀਤੇ। ਉਪਰੋਕਤ ਪੰਗਤੀਆਂ ਵਿਚ ਲੋਕਮਨ ਵਲੋਂ ਜੰਗ ਦਾ ਵਿਰੋਧ ਹੈ, ਭਾਵਨਾਵਾਂ ਨੂੰ ਦਬਾਏ ਜਾਣ ਦਾ ਤਿੱਖਾ ਪ੍ਰਤਿਕਰਮ ਹੈ। ਇਸੇ ਸੰਦਰਭ ਵਿਚ ਭਗਤ ਸਿੰਘ ਅਤੇ ਗਾਂਧੀ ਦਾ ਜ਼ਿਕਰ ਵੀ ਬਾਰ ਬਾਰ ਆਇਆ ਹੈ। ਮਹਾਤਮਾ ਗਾਂਧੀ ਤੋਂ ਵੀ ਭਗਤ ਸਿੰਘ ਨੇ ਲੋਕਮਨ ਨੂੰ ਵਧੇਰੇ ਪ੍ਰਭਾਵਿਤ ਕੀਤਾ ਹੈ। ਇਸੇ ਲਈ ਬਹੁਤ ਸਾਰੀਆ ਬੋਲੀਆਂ ਭਗਤ ਸਿੰਘ ਨਾਲ਼ ਜੁੜੀਆ ਹੋਈਆਂ ਹਨ। ਅਤੇ ਕੁਝ ਗੀਤ ਮਹਾਤਮਾ ਗਾਂਧੀ ਨਾਲ਼ ਜੁੜੇ ਹੋਏ ਵੀ ਮਿਲ਼ਦੇ ਹਨ। ਸਮਾਜ ਤੇ ਸਭਿਆਚਾਰ ਦੇ ਪਰਿਵਰਤਨਾਂ ਦੇ ਨਾਲ਼ ਨਾਲ਼ ਲੋਕ ਕਾਵਿ ਵਿਚ ਵੀ ਪਰਿਵਰਤਨ ਆਉਂਦਾ ਰਹਿੰਦਾ ਹੈ। ਇਹ ਪਰਿਵਰਤਨ ਕਈ ਵਾਰ ਓਪਰਾ ਹੀ ਹੁੰਦਾ ਹੈ ਤੇ ਕਈ ਵਾਰ ਕਾਫ਼ੀ ਡੂੰਘਾ। ਅਜੋਕੇ ਲੋਕ ਕਾਵਿ ਵਿਚ ਗੱਡੀਆਂ, ਡਾਕਘਰਾਂ, ਕਾਲਜਾਂ ਸਾਈਕਲਾਂ, ਜਹਾਜ਼ਾਂ ਆਦਿ ਦਾ ਵਰਣਨ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਲੋਕ ਗੀਤ ਪਰਿਵਰਤਨਸ਼ੀਲ ਹੋਣ ਕਾਰਣ ਦੇਰ ਤਕ ਆਪਣੀ ਹੋਂਦ ਬਣਾਈ ਰੱਖਣ ਦੇ ਸਮਰੱਥ ਹੁੰਦੇ ਹਨ। ਕੁਝ ਗੀਤ ਸਿੱਧੇ ਅਨੁਸ਼ਠਾਨਾਂ, ਰੀਤਾਂ ਅਤੇ ਰਿਵਾਜ਼ਾਂ ਆਦਿ ਨਾਲ਼ ਜੁੜੇ ਹੁੰਦੇ ਹਨ। ਇਨ੍ਹਾਂ ਅਨੁਸ਼ਠਾਨਾਂ, ਰੀਤਾਂ ਅਤੇ ਰਸਮਾਂ ਦੇ ਗਾਇਬ ਹੋਣ ਨਾਲ਼ ਇਹ ਗੀਤ ਵੀ ਗਾਇਬ ਹੋ ਜਾਂਦੇ ਹਨ। ਬਿਆ੍ਹਈਆਂ (ਜਨਮ ਦੇ ਗੀਤ) ਹੁਣ ਸ਼ਾਇਦ ਹੀ ਕਿਤੇ ਗਾਏ ਜਾਂਦੇ ਹੋਣ। ਗੀਤ ਸਮਕਾਲੀ ਵਸਤੂਆਂ ਨੂੰ ਹੇਠ ਲਿਖੇ ਅਨੁਸਾਰ ਸਾਂਭ ਕੇ ਰੱਖਦੇ ਹਨ, ਗੱਡੀ ਆਉਂਦੀ ਨੂੰ ਲੁੱਕ ਲਾਵਾਂ। ਮਾਹੀਏ ਆਉਂਦੇ ਨੂੰ ਬੋਦਾ ਪ੍ਹਾਰ ਕੇ ਕਲਿੱਪ ਲਾਵਾਂ। ਸਾਨੂੰ ਕਾਲਜ ਇਕ ਪੁਆ ਦਿਉ ਵਗਦੀ ਨਹਿਰ ਦੇ ਕੰਢੇ, ਪੜ੍ਹਨਗੀਆਂ ਕੁੜੀਆ ਕਿਤਾਬਾਂ ਚੱਕਣਗੇ ਮੁੰਡੇ। ਸਾਨੂੰ ਹੋਟਲ ਇਕ ਪੁਆ ਦਿਉ ਵਗਦੀ ਨਹਿਰ ਦੇ ਕੰਢੇ। ਖਾਣਾ ਖਾਣਗੀਆਂ ਕੁੜੀਆਂ ਪਲੇਟਾਂ ਚੱਟਣਗੇ ਮੁੰਡੇ। ਲੋਕ ਕਾਵਿ, ਲੋਕ ਮਨ ਦੀਆਂ ਇੱਛਾਵਾਂ, ਕਲਪਨਾਵਾਂ ਤੇ ਰਿਸ਼ਤੇ ਨਾਤਿਆਂ ਨਾਲ਼ ਸੰਬੰਧਿਤ ਭਾਵਨਾਵਾਂ ਆਦਿ ਨੂੰ ਬੜੇ ਸੂਖਮ ਤਰੀਕੇ ਨਾਲ਼ ਪੇਸ ਕਰਦਾ ਹੈ। ਕੁਝ ਕੁ ਵਿਦਵਾਨਾਂ ਨੇ ਲੋਕ ਕਾਵਿ ਵਿਚ ਕਲਪਨਾ ਦੀ ਘਾਟ ਮਹਿਸੂਸ ਕੀਤੀ ਹੈ ਜੋ ਕਿ ਸਹੀ ਨਹੀਂ ਕਹੀ ਜਾ ਸਕਦੀ। ਹੇਠ ਲਿਖੀਆ ਪੰਗਤੀਆਂ ਤੋਂ ਇਹ ਗੱਲ ਸਪੱਸ਼ਟ ਹੋ ਜਾਵੇਗੀ। ਜਿਵੇਂ, ਚੁਣ ਚੁਣ ਮੋਤੀ ਦਾਲ਼ ਰਿੰਨ੍ਹਾਂ ਨੀ ਮੈਂ ਲੌਂਗਾਂ ਦਾ ਤੜਕਾ ਮੈਂ ਲਾਵਾਂ ਬਾਰੀਂ ਵਰੀਏਂ ਸ਼ਾਮ ਆਇਆ। ਕੱਢ ਕਲ਼ੇਜਾ ਆਟਾ ਗੁਨ੍ਹਾਂ ਨੀ ਮੈਂ ਦਿਲ ਦਾ ਤੰਦੂਰ ਤਪਾਵਾਂ ਬਾਰੀਂ ਵਰੀ੍ਹਂਏਂ ਸ਼ਾਮ ਆਇਆ। ਆੜੂਆਂ ਜਿੰਨੇ ਜਿੰਨੇ ਪੇੜੇ ਕਰਾਂ ਨੀ ਮੈਂ ਪਿਪਲ਼ ਪੱਤ ਪਕਾਵਾਂ ਬਾਰੀਂ ਵਰੀ੍ਹਏਂ ਸ਼ਾਮ ਆਇਆ। ਗੀਗਾ ਜਰਮਿਆਂ ਨੀ ਜੋ ਕੁਛ ਮੰਗਣਾ ਸੋ ਮੰਗ ਗੀਗਾ ਜਰਮਿਆਂ ਨੀ। ਮੈਂ ਕੀ ਮੰਗਣਾ ਵੇ ਮੈਂ ਕੀ ਮੰਗਣਾ ਵੇ ਲੈਣਾ ਮੂਸਲ ਜਿੱਡਾ ਚੌਕæææ ਮੈਂ ਕੀ ਮੰਗਣਾ ਵੇ ਲੈਣੀ ਖੂਹੇ ਜਿੱਡੀ ਨੱਥ।æææ ਮੈਂ ਕੀ ਮੰਗਣਾ ਵੇ ਲੈਣਾ ਤਾਰਿਆਂ ਦਾ ਹਾਰæææ ਮੈਂ ਕੀ ਮੰਗਣਾ ਵੇ ਲੈਣਾ ਚਿੜੀਆਂ ਦਾ ਦੁੱਧ।æææ ਇਸ ਤਰ੍ਹਾਂ ਦੀਆਂ ਅਣਗਿਣਤ ਉਦਾਹਰਣਾਂ ਦਿੱਤੀਆਂ ਜਾ ਸਕਦੀਆਂ ਹਨ। ਇਹ ਕਲਪਨਾ ਆਪਣੇ ਆਪ ਵਿਚ ਸੁਹਜਮਈ ਹੈ। ਕਈ ਡਵਾਰ ਸਮਾਜ ਵਿਚ ਅਪ੍ਰਾਪਤ ਦੀ ਕਲਪਨਾ ਕਰਕੇ ਸੁਖ ਲੈਣ ਦੀ ਪ੍ਰਵਿਰਤੀ ਮਨੱਖ ਦੀ ਉਦੋਂ ਦੀ ਹੈ ਜਦੋਂ ਤੋਂ ਸਮਾਜ ਵਿਚ ਨਾਬਰਾਬਰੀ ਸ਼ੁਰੂ ਹੋਈ ਜਾਂ ਅਜਿਹਾ ਕੁਝ ਕਰਨ ਦੀ ਇੱਛਾ ਕਲਪਨਾ ਵਿਚ ਹੀ ਹੋ ਸਕਦੀ ਹੈ ਜਿਸਦੀ ਇਜਾਜ਼ਤ ਸਮਾਜ-ਸਭਿਆਚਾਰ ਵਿਚ ਨਾਂ ਹੋਵੇ। ਜਿਵੇਂ ਲੁੱਚੀਆਂ ਬੋਲੀਆਂ ਪਾਉਣ ਦੀ ਇਜਾਜ਼ਤ ਸਮਾਜ ਨਹੀਂ ਦਿੰਦਾ ਜਿਹੜੀਆਂ ਖਾਸ ਤੌਰ ਤੇ ਜਿਨਸੀ ਸੰਬੰਧਾਂ ਜਾਂ ਅੰਗਾਂ ਬਾਰੇ ਪ੍ਰਚਲਿਤ ਹੁੰਦੀਆਂ ਹਨ। ਇਨ੍ਹਾਂ ਭਾਵਨਾਵਾਂ ਨਾਲ਼ ਜੁੜਿਆ ਕਾਵਿ ਇਕੋ ਤਰ੍ਹਾਂ ਦੇ ਸਮੂਹ ਵਿਚ ਹੀ ਉਚਾਰਿਆ ਜਾ ਸਕਦਾ ਹੈ। ਮਰਦ ਆਪਣੀਆ ਟੋਲੀਆਂ ਵਿਚ ਅਤੇ ਔਰਤਾਂ ਆਪਣੇ ਗਿੱਧੇ ਵਿਚ ਨਿਸੰਗ ਹੋ ਕੇ ਅਜਿਹਾ ਕਾਵਿ ਉਚਾਰਣ ਕਰਦੇ ਹਨ ਅਤੇ ਅਸਮਾਜਿਕ ਰਿਸ਼ਤੇ ਇਕ ਦੂਜੇ ਨਾਲ਼ ਜੋੜ ਕੇ ਸੁਆਦ ਲਿਆ ਜਾਂਦਾ ਹੈ। ਜਿਨ੍ਹਾਂ ਰਿਸ਼ਤਿਆਂ ਬਾਰੇ ਵਿਅਕਤੀ ਸਮਾਜਿਕ ਸੰਦਰਭਾਂ ਵਿਚ ਨੈਤਿਕ ਦਬਾਅ ਹੇਠ ਕੁਝ ਕਹਿ ਨਹੀਂ ਸਕਦਾ, ਲੋਕ ਕਾਵਿ ਉਚਾਰਣ ਸਮੇਂ ਉਹ ਨਿਸੰਗ ਕਹਿ ਜਾਂਦਾ ਹੈ। ਜਿਵੇਂ ਔਰਤ ਸੱਸ-ਸਹੁਰੇ, ਜੇਠ-ਜਿਠਾਣੀ, ਨਣਾਨ, ਸੌਕਣ ਆਦਿ ਰਿਸ਼ਤਿਆਂ ਬਾਰੇ ਆਪਣੇ ਦੱਬੇ ਭਾਵ ਲੋਕ ਕਾਵਿ ਰਾਹੀਂ ਪ੍ਰਗਟਾਉਂਦੀ ਹੈ। ਇਉਂ ਹੀ ਮਰਦ ਆਪਣੀਆਂ ਵਰਜਿਤ ਪ੍ਰੇਮ ਭਾਵਨਾਵਾਂ ਦਾ ਪ੍ਰਗਟਾਵਾ ਸਰੀਰਕ ਇਸ਼ਾਰਿਆਂ ਤਕ ਨਾਲ਼ ਆਪਣੇ ਸਮੂਹ ਵਿਚ ਪ੍ਰਗਟਾਉਂਦਾ ਹੈ। ਇਉਂ ਸਮਾਜਿਕ ਰਿਸ਼ਤਿਆਂ ਦਾ ਤਾਣਾ ਬਾਣਾ ਲੋਕ ਕਾਵਿ ਵਿਚ ਸਾਨੂੰ ਬੁਣਿਆਂ ਮਿਲ਼ਦਾ ਹੈ। ਇਸ ਤਰ੍ਹਾਂ ਦੇ ਲੋਕ ਕਾਵਿ ਵਿਚ ਵਿਅੰਗ ਦੀ ਸੁਰ ਪ੍ਰਧਾਨ ਹੁੰਦੀ ਹੈ ਜਿਵੇਂ, ਸੱਸ ਮੇਰੀ ਨੂੰ ਮੁੰਡਾ ਜੰਮਿਆਂ ਨਾਂ ਰੱਖਿਆ ਗੁਰਦਿੱਤਾ ਪੰਜੀਰੀ ਖਾਵਾਂਗੇ ਵਾਹਿਗੁਰੂ ਨੇ ਦਿੱਤਾ। ਉੱਚੇ ਟਿੱਲੇ ਮੈਂ ਮਿਰਚਾਂ ਰਗੜਾਂ ਸਹੁਰੇ ਦੀ ਅੱਖ ਵਿਚ ਪਾ ਆਈਆਂ ਘੁੰਡ ਕਢਣੇ ਦੀ ਅਲਖ ਮੁਕਾ ਆਈਆਂ। ਮੇਰੇ ਜੇਠ ਦੇ ਬੁਰੇ ਦਿਨ ਆਏ ਕਿੱਕਰਾਂ ਨੂੰ ਪਾਵੇ ਜੱਫੀਆਂ ਮੇਰਾ ਦਿਉਰ ਬੜਾ ਟੁੱਟ ਪੈਣਾ ਹੱਸਦੀ ਦੇ ਦੰਦ ਗਿਣਦਾ। ਨਣਦੇ ਜਾਏ ਖਾਣੀਏਂ ਤੈਂ ਵੀ ਜਾਣਾ ਕਿਸੇ ਅੱਗੇ ਨਿੰਬੂ ਮੇਰੇ ਮਨ ਵਸੀਆ। ਸੌਕਣ ਸੌਕਣ ਦਾ ਮੁਕਾਬਲਾ ਅਹਮੋ ਸਾਹਮਣੇ ਤੇਰੀ ਦਿੱਲੀ ਮੇਰਾ ਆਗਰਾ ਆਹਮੋ ਸਾਹਮਣੇ ਸਾਰੇ ਭਾਂਡੇ ਤੇਰੇ ਵਲ ਟੁੱਟੀ ਹੋਈ ਕੌਲੀ ਮੇਰੇ ਵਲ ਅਜੇ ਵੀ ਸੌਕਣੇ ਲੜਦੀ ਐਂ ਲੜ ਲੜ ਗੱਲਾਂ ਕਰਦੀ ਐਂ ਓਹਦੇ ਨਾਲ਼ ਤੂੰ ਲੜਿਆ ਕਰ ਓਹਦੀ ਦਾਹੜੀ ਫੜਿਆ ਕਰ ਗਿੱਠ ਗਿੱਠ ਲੰਮੀ ਕਰਿਆ ਕਰ ਅਜੇ ਵੀ ਸੌਕਣੇ ਲੜਦੀਐਂ ਲੜ ਲੜ ਗੱਲਾਂ ਕਰਦੀ ਐਂ ਹੁਣ ਲੜ ਸੌਕਣੇਂ ਮੈਂ ਤੇਰੇ ਜਿੱਡੀ ਹੋਈ। ਇਥੇ ਧਿਆਨ ਰੱਖਣਯੋਗ ਗੱਲ ਇਹ ਹੈ ਕਿ ਰਚਨਾਕਾਰ ਆਪਣੇ ਸਮੂਹ ਜਾਂ ਵਰਗ ਦੀ ਗੱæਲ ਕਰਦਾ ਹੈ। ਇਸ ਸਮੂਹ ਵਿਚ ਉਹ ਆਪ ਵੀ ਸ਼ਾਮਿਲ ਹੁੰਦਾ ਹੈ। ਦੂਜੇ ਸ਼ਬਦਾਂ ਵਿਚ ਨਿੱਜੀ ਤੇ ਵਿਅਕਤੀਗਤ ਭਾਵਨਾਵਾਂ ਨੂੰ ਵਿਸਤਾਰ ਕੇ ਸਾਮੂਹਿਕ ਬਣਾ ਦਿੱਤਾ ਜਾਂਦਾ ਹੈ। ਜਦੋਂ ਕੋਈ ਔਰਤ ਇਹ ਕਹਿੰਦੀ ਹੈ ਕਿ 'ਸਾਰਿਆਂ ਵਿਚੋਂ ਮੈਂ ਵੇ ਚੰਗੀ ਜਿਹੜੀ ਸੁਣ ਸੁਣ ਕਰਦੀ ਗੁਜਾਰਾ' ਤਾਂ ਅਸਲ ਵਿਚ ਉਹ ਆਪਣਾ ਅਤੇ ਆਪਣੇ ਵਰਗੀਆਂ ਹੋਰ ਔਰਤਾਂ ਦਾ ਪੱਖ ਪੂਰ ਰਹੀ ਹੁੰਦੀ ਹੈ। ਇਸੇ ਕਰਕੇ ਹੀ ਉਹ ਆਪਣੇ ਮਾਪਿਆਂ ਪ੍ਰਤਿ ਸੁਹਿਰਦ ਦਿਖਾਈ ਦਿੰਦੀ ਹੈ ਅਤੇ ਉਨ੍ਹਾਂ ਪ੍ਰਤਿ ਉਦਰੇਵੇਂ ਦੇ ਗੀਤਾਂ ਦੀ ਸਿਰਜਣਾ ਕਰਦੀ ਹੈ ਪਰੰਤੂ ਸਹੁਰੇ ਘਰ ਦੇ ਪ੍ਰਤੀ ਉਸ ਦਾ ਰਵੱਈਆ ਵਿਰੋਧੀ ਧਿਰ ਵਾਲਾ ਤੇ ਵਿਅੰਗਆਤਮਕ ਹੂੰਦਾ ਹੈ। ਮਰਦ ਜਦੋਂ ਇਹ ਬੋਲੀ ਪਾਉਂਦਾ ਹੈ; ਲਿਆ ਮੈ ਤੇਰੇ ਕੇਸ ਬੰਨ ਦਿਆਂ ਮੇਰੇ ਨਿੱਤ ਦੇ ਸ਼ਰਾਬੀਆ ਯਾਰਾ। ਤਾਂ ਅਸਲ ਵਿਚ ਇਹ ਵੈਲੀ ਮਨ ਦੀ ਇੱਛਾ ਬੋਲ ਰਹੀ ਹੁੰਦੀ ਹੈ ਨਾ ਕਿ ਔਰਤ ਦੀ ਭਾਵਨਾ। ਸ਼ਾਇਦ ਔਰਤ ਇਹ ਕਹਿਣ ਦੀ ਬਜਾਏ ਕਹੇ 'ਮੇਰੇ ਨਿੱਤ ਦੇ ਸ਼ਰਾਬੀਆ ਯਾਰਾ ਆ ਮੈਂ ਤੇਰੇ ਕੇਸ ਪੱਟਦਿਆ।' ਇਉਂ ਔਰਤ ਦਾ ਆਪਣੇ ਪਤੀ ਪ੍ਰਤੀ ਰਵੱਈਆ ਭਾਵੇ ਮੋਹ-ਭਿੰਨਾ ਹੈ ਪੰ੍ਰਤੁ ਸ਼ਰੀਕੇ ਭਾਈਚਾਰੇ ਦੀਆਂ ਲੜਾਈਆਂ ਵਿਚ ਔਰਤ ਉਸ ਨੂੰ ਕੋਸਦੀ ਵੀ ਹੈ। ਸਮਾਜ ਸਭਿਆਚਾਰਕ ਪ੍ਰਸੰਗ ਵਿਚ ਭਾਵੇਂ ਕਿ ਉਹ ਆਪਣੇ ਅਨਜੋੜ ਰਿਸ਼ਤੇ ਬਾਰੇ ਖੁੱਲ੍ਹ ਕੇ ਨਹੀਂ ਬੋਲ ਸਕਦੀ ਪ੍ਰੰਤੂ ਲੋਕ ਕਾਵਿ ਉਸ ਨੂੰ ਅਜਿਹਾ ਕਰਨ ਦੀ ਇਜਾਜ਼ਤ ਦਿੰਦਾ ਹੈ। ਔਰਤ ਕਾਲ਼ੇ, ਲੰਮੇ, ਅਫ਼ੀਮਚੀ, ਮਧਰੇ ਅਤੇ ਬੁੱਢੇ ਪਤੀ ਨੂੰ ਲੋਕ ਗੀਤਾਂ ਵਿਚ ਰੱਜ ਕੇ ਕੋਸਦੀ ਹੈ। ਸ਼æਾਇਦ ਆਮ ਜੀਵਨ ਵਿਚ ਉਹ ਇੰਨਾਂ ਕੁਝ ਨਾ ਕਹਿ ਸਕੇ। ਕਾਲੇ ਕੌਂਤ ਬਿਨਾਂ ਵੇ ਰੱਬਾ ਮੌਤ ਚੰਗੀ ਅੰਦਰ ਵੜਿਆ ਤਾਂ ਡੰਗਰ ਵੱਛਾ ਡਰਿਆ ਨੀ ਮਾਏ ਮਧਰੇ ਕੌਤ ਤੋਂ ਬਿਨਾ ਵੇ ਰੱਬਾ ਮੌਤ ਚੰਗੀ ਅੰਦਰ ਵੜਿਆ ਤਾਂ ਖਿੱਦੋ ਵਾਗੂੰ ਰਿੜ੍ਹਿਆ ਨੀ ਮਾਏ ਲੰਬੇ ਕੌਂਤ ਬਿਨਾਂ ਵੇ ਰੱਬਾ ਮੌਤ ਚੰਗੀ ਅੰਦਰ ਵੜਿਆ ਤਾਂ ਥੰਮੇ ਵਾਗੂੰ ਅੜਿਆ ਨੀ ਮਾਏ। ਸੋਹਣਾ ਕੌਤ ਹੋਵੇ ਦਿਲ ਦਾ ਸੌਕ ਹੋਵੇ ਅੰਦਰ ਵੜਿਆ ਤਾ ਗੈਸ ਵਾਗੂੰ ਜਗਿਆ ਨੀ ਮਾਏ। ਨੰਦ ਵੇ ਤੂੰ ਮੋਟਾ ਵੇ ਸੁਣੀਂਦਾ ਮੈਂ ਪਤਲੀ ਪਤੰਗ ਵੇ। ਮਾਏ ਨੀ ਮਾਏ ਬੁੱਢਾ ਤੇਰੇ ਹਾਣ ਦਾ ਤੂੰ ਹੀ ਲਾਵਾਂ ਲੈ ਲੈ ਬੁੱਢਾ ਤੇਰੇ ਹਾਣ ਦਾ। ਧੀਏ ਨੀ ਧੀਏ ਐੱਡੇ ਬੋਲ ਬੋਲਦੀ ਬੁੱਢੇ ਨਾਲ਼ ਸੰਜੋਗ ਮੂੰਡਾ ਕਿੱਥੋਂ ਟੋਲਦੀ। ਕੀ ਵਰ ਟੋਲਿਆ ਮਾਏ ਨੀ ਕੀ ਵਰ ਟੋਲ਼ਿਆ ਪੋਸਤ ਪੀਵਦਾ ਮਾਏ ਨੀ ਵੱਟੀ ਰੋਜ ਦਾ। ਨੱਥਵੀ ਮੰਗਦਾ ਮਾਏ ਨੱਥ ਵੀ ਮੰਗਦਾ, ਨਾਲੇ ਮੰਗਦਾ ਮਾਏ ਨੀ ਅਧੀਆ ਸ਼ਰਾਬ ਦਾ ਇਕ ਚਿਤ ਆਖਦਾ ਮਾਏ ਨੀ ਡੂੰਘੇ ਪੈ ਮਰਾਂ ਇਕ ਚਿਤ ਆਖਦਾ ਮਾਏ ਪੁੱਤ ਗਰੀਬ ਦਾ ਨੱਥ ਵੀ ਦੇ ਦੇ ਧੀਏ, ਨੱਥ ਵੀ ਦੇ ਦੇ ਨਾਲੇ ਦੇ ਦੇ ਧੀਏ ਅਧੀਆ ਸ਼ਰਾਬ ਦਾ। ਸਮਾਜਿਕ ਸੰਦਰਭਾਂ ਵਿਚ ਆਪਣੇ ਮਨਮਰਜ਼ੀ ਦੇ ਰਿਸ਼ਤੇ ਲੱਭਣ ਨੂੰ ਗੁਨਾਹ ਸਮਝਿਆ ਜਾਦਾ ਹੈ। ਔਰਤ ਮਰਦ ਦੀਆਂ ਦੱਬੀਆਂ ਭਾਵਨਾਵਾਂ ਜੇਕਰ ਯਥਾਰਥ ਪੱਧਰ ਤੇ ਅਧੂਰੀਆਂ ਰਹਿੰਦੀਆਂ ਹਨ ਤਾਂ ਜ਼ਰੂਰ ਹੀ ਉਹ ਕਵਿਤਾ ਜਾਂ ਗੀਤ ਦਾ ਰੂਪ ਧਾਰਨ ਕਰਕੇ ਕਲਪਨਾ ਦੀ ਸੂਖਮ ਪੱਧਰ ਤੇ ਸੂਖਮ ਰੂਪ ਵਿਚ ਉਜਾਗਰ ਹੁੰਦੀਆਂ ਹਨ। ਸ਼ਾਇਦ ਇਸੇ ਕਰਕੇ ਲੋਕ-ਕਾਵਿ ਪ੍ਰੇਮ ਪ੍ਰਸੰਗਾਂ ਨਾਲ ਭਰਿਆ ਹੋਇਆ ਹੈ ਪਰੰਤੂ ਇਕ ਗੱਲ ਜੋ ਲੋਕ ਕਾਵਿ ਵਿਚ ਦੇਖੀ ਜਾ ਸਕਦੀ ਹੈ ਉਹ ਇਹ ਹੈ ਕਿ ਜਿੱਥੇ ਮਰਦਾਂ ਦੇ ਲੋਕ ਕਾਵਿ ਵਿਚ ਇਹ ਭਾਵਨਾਵਾਂ ਨਿਸੰਗ ਅਤੇ ਫੂਹੜ ਰੂਪ ਵੀ ਧਾਰਨ ਕਰ ਲੈਂਦੀਆਂ ਹਨ ਉੱਥੇ ਔਰਤਾਂ ਦੁਆਰਾ ਰਚਿਤ ਕਾਵਿ ਰੂਪ ਵਿਚ ਇਹ ਕਿਸੇ ਨਾ ਕਿਸੇ ਉਹਲੇ ਵਿਚ ਰੂਪਮਾਨ ਹੁੰਦੀਆਂ ਹਨ। ਕਦੇ ਇਹ ਧਾਰਮਿਕ ਪਾਤਰ ਰਾਧਾ ਕ੍ਰਿਸ਼ਨ ਦੇ ਉਹਲੇ ਵਿਚ ਪ੍ਰਗਟ ਹੂੰਦੀਆਂ ਹਨ ਅਤੇ ਕਦੇ ਦੰਤ ਕਥਾਵਾਂ ਦੇ ਉਹਲੇ ਵਿਚ। ਜਿਵੇਂ ਹੀਰ-ਰਾਂਝਾ, ਮਿਰਜ਼ਾ- ਸਾਹਿਬਾਂ, ਸੱਸੀ-ਪੁੰਨੂੰ ਤੇ ਸੋਹਣੀ-ਮਹੀਂਵਾਲ ਆਦਿ ਦੰਤ ਕਥਾਵਾਂ ਦੇ ਰੂਪ ਵਿਚ। ਇਥੋਂ ਤੱਕ ਕਿ ਪ੍ਰਦੇਸ਼ੀ ਪਤੀ ਲਈ ਵੀ 'ਸ਼ਾਮ' ਦਾ ਸੰਬੋਧਨ ਕੀਤਾ ਜਾਂਦਾ ਹੈ। ਮਹਿੰਦਰ ਸਿੰਘ ਰੰਧਾਵਾ ਤੇ ਦੂਸਰੇ ਵਿਦਵਾਨ ਇਹ ਸਵੀਕਾਰ ਕਰਦੇ ਹਨ ਕਿ ਲੋਕ ਗੀਤ ਜਾਂ ਲੋਕ ਕਾਵਿ ਨੂੰ ਗਾਉਣ ਵਾਲੇæ ਰੂਪ ਵਿਚ ਹੀ ਪੂਰੇ ਜਲੋਅ ਵਿਚ ਮਾਣਿਆ ਜਾ ਸਕਦਾ ਹੈ ਤੇ ਇਸ ਦੇ ਬੋਲਾਂ ਦੀ ਮਿਠਾਸ ਨੂੰ ਅਤੇ ਤਾਲ ਦੀ ਲੈਅ ਨੂੰ ਮਾਣਿਆਂ ਜਾ ਸਕਦਾ ਹੈ। ਲੋਕ ਕਾਵਿ ਬਿਨਾਂ ਸਾਜ਼ ਤੋਂ ਵੀ ਗਾਇਆ ਜਾ ਸਕਦਾ ਹੈ। ਢੋਲਕੀ ਜਾਂ ਢੋਲਕ ਦੇ ਤਾਲ ਤੇ ਵੀ ਅਤੇ ਲੋਕ ਸਾਜ਼ਾਂ ਦੀ ਸੰਗਤ ਨਾਲ ਵੀ। ਬਿਨਾਂ ਕਿਸੇ ਸਾਜ਼ ਤੋਂ ਗਾਏ ਜਾਣ ਵਾਲੇ ਪੰਜਾਬੀ ਵਿਚ ਲੰਮੇ ਗਾਉਣ ਹਨ ਜਿਨ੍ਹਾਂ ਵਿਚ ਲੋਕ ਮਨ ਦਾ ਦੁਖਾਂਤ-ਭਾਵ ਕੀਰਨੇ ਵਰਗੀਆਂ ਲੈਆਂ ਵਿਚ ਪ੍ਰਵਾਹਮਾਨ ਹੁੰਦਾ ਹੈ। ਲੋਕ ਗੀਤ ਇਕ ਟੇਕ ਤੇ ਚਲਦਾ ਹੈ, ਇਕ ਟੇਕ ਦਾ ਵਾਰ ਵਾਰ ਦਹਰਾਉ ਭਾਵ ਨੂੰ ਸੰਘਣਾ ਕਰਦਾ ਹੈ। ਇਸ ਤੋਂ ਇਲਾਵਾ ਘੋੜੀਆਂ ਵਿਚ ਲਾੜੇ ਦੇ ਪਹਿਰਾਵੇ ਦੀਆਂ ਚੀਜ਼ਾਂ ਦਾ ਦੁਹਰਾਉ ਅਤੇ ਸੁਹਾਗਾਂ ਵਿਚ ਰਿਸ਼ਤਿਆਂ ਦਾ ਦੁਹਰਾਉ ਹੁੰਦਾ ਹੈ। ਇਹ ਦੁਹਰਾਉ ਕਾਰਣ ਹੀ ਕੁਝ ਗੀਤ ਖੁੱਲੇ ਰੂਪ ਬਣ ਜਾਂਦੇ ਹਨ। ਗਾਉਣਾਂ ਵਿਚ ਕੁਝ ਸ਼ਾਮਿਲ ਕਰਨ ਦੀ ਗੁੰਜ਼ਾਇਸ਼ ਘੱਟ ਹੁੰਦੀ ਹੈ। ਇਸ ਲਈ ਇਸ ਨੂੰ ਬੰਦ ਰੂਪ ਵਿਚ ਰੱਖਿਆ ਗਿਆ ਹੈ। ਲੋਕ ਗੀਤਾਂ ਦਾ ਬਿੰਬ ਵਿਧਾਨ ਲੋਕ ਜੀਵਨ ਜਿੰਨਾਂ ਹੀ ਰੰਗ ਬਰੰਗਾ ਹੈ। ਜੀਵਨ ਨਾਲ ਜੁੜੀ ਹਰ ਚੀਜ਼ ਨੂੰ ਲੋਕ ਕਾਵਿ ਬਿੰਬ ਵਿਚ ਢਾਲਣ ਦੀ ਸ਼ਕਤੀ ਰੱਖਦਾ ਹੈ। ਘਰੇਲੂ ਵਸਤਾਂ ਤੋਂ ਲੈ ਕੇ ਪ੍ਰਕਿਰਤੀ ਦੀ ਹਰ ਵਸਤੂ ਬਿੰਬ ਵਿਚ ਪਰਿਵਰਤਿਤ ਹੋ ਸਕਦੀ ਹੈ। ਇਹੀ ਗੱਲ ਪ੍ਰਤੀਕਾਂ ਬਾਰੇ ਵੀ ਕਹੀ ਜਾ ਸਕਦੀ ਹੈ। ਜਿਹੜੀਆਂ ਭਾਵਨਾਵਾਂ ਸਿੱਧੇ ਰੂਪ ਵਿਚ ਨਹੀਂ ਪ੍ਰਗਟਾਈਆਂ ਜਾ ਸਕਦੀਆਂ ਉਹ ਪ੍ਰਤੀਕਾਂ ਦਾ ਉਹਲਾ ਲੱਭ ਲੈਂਦੀਆਂ ਹਨ। ਜਿਵੇਂ, ਰਸੀਆ ਨਿੰਬੂ ਲਿਆਦੇ ਵੇ ਮੇਰੇ ਉੱਠੀ ਕਲੇਜੇ ਪੀੜ। ਉੱਡ ਜਾਈਂ ਵੇ ਰਾਅ ਤੋਤਿਆ, ਸਾਡੀ ਨਿੰਮ ਦੇ ਡਾਅਲ਼ੇ ਪਤਲੇ ਵੇ ਰਾਅ ਤੋਤਿਆ। ਲੋਕ ਕਾਵਿ ਰੂਪ, ਲੋਕ ਛੰਦ, ਲੋਕ ਨਾਟਕ, ਲੋਕ ਸੰਗੀਤ ਆਦਿ ਵਿਕਸਤ ਹੋ ਕੇ ਬਾਦ ਵਿਚ ਵਿਸ਼ਿਸ਼ਟ ਛੰਦ, ਵਿਸ਼ਿਸ਼ਟ ਨਾਟਕ, ਵਿਸ਼ਸ਼ਟ ਸੰਗੀਤ ਅਤੇ ਵਿਸ਼ਿਸ਼ਟ ਕਾਵਿ ਰੂਪ ਦਾ ਰੂਪ ਧਾਰਨ ਕਰਦੇ ਹਨ। ਲੋਕ ਛੰਦ, ਸੰਗੀਤ ਨਾਲ਼ ਜੁੜੇ ਹੁੰਦੇ ਹਨ ਇਸੇ ਲਈ ਇੰਨ੍ਹਾਂ ਵਿਚ ਵਰਣਾਂ ਜਾਂ ਮਾਤਰਾਵਾਂ ਦੀ ਕੱਟੜਤਾ ਨਾਲ ਪਾਲਣਾ ਨਹੀਂ ਹੋ ਸਕਦੀ। ਫਿਰ ਵੀ ਸੰਤ ਸਿੰਘ ਸੇਖੋਂ ਦੇ ਕਹਿਣ ਅਨੁਸਾਰ ਦੋਹਰਾ, ਚੌਪਈ ਤੇ ਦਵੱਈਆ ਆਦਿ ਲੋਕ ਛੰਦ ਹੀ ਹਨ ਜਿਸ ਉਪਰ ਕਲਾਸੀਕਲ ਛੰਦਾਂ ਦਾ ਮਹਿਲ ਉਸਰਿਆ ਹੋਇਆ ਹੈ। ਜੇਕਰ ਲੋਕ ਭਾਸ਼ਾ ਦਾ ਨਮੂਨਾ ਠੇਠ ਤੇ ਸਹੀ ਰੂਪ ਵਿਚ ਦੇਖਣਾ ਹੋਵੇ ਤਾਂ ਲੋਕਗੀਤਾਂ ਦਾ ਅਧਿਐਨ ਸਭ ਤੋਂ ਮਹੱਤਵਪੂਰਣ ਹੋਵੇਗਾ। ਇਸ ਭਾਸ਼ਾ ਵਿਚ ਵਿਗਾੜ ਨੂੰ ਵੀ ਲੋਕਾਂ ਦੀ ਮਨਜ਼ੂਰੀ ਮਿਲੀ ਹੋਈ ਹੁੰਦੀ ਹੈ। ਲਗਾਮ ਨੂੰ ਗਲਾਮ ਆਦਿ ਗਾਉਣਾ ਲੋਕ ਕਾਵਿ ਵਿਚ ਆਮ ਹੈ। ਕੁਝ ਸ਼ਬਦਾਂ ਦਾ ਅਰਥ ਲੱਭਣ ਵਿਚ ਬਹੁਤ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ। ਜਿਵੇਂ ਸ਼ਬਦ ਇੰਜੜਾ, ਆਂਚਲ ਦਾ ਵਿਗੜਿਆ ਹੋਇਆ ਰੂਪ ਹੈ ਇਸ ਤਰ੍ਹਾਂ ਦੇ ਹੋਰ ਵੀ ਅਨੇਕਾਂ ਉਦਾਹਰਣ ਮਿਲ ਸਕਦੇ ਹਨ। ਹਰ ਭਾਸ਼ਾ ਦੇ ਲੋਕ ਕਾਵਿ ਵਾਂਗ ਪੰਜਾਬੀ ਲੋਕ ਕਾਵਿ ਦੇ ਵੀ ਅਨੇਕਾਂ ਰੂਪ ਹਨ ਜਿਵੇਂ ਬਿਅ੍ਹਾਈਆਂ (ਜਨਮ ਸਮੇਂ ਦੇ ਗੀਤ), ਸੁਹਾਗ, ਘੋੜੀਆਂ, ਸਿੱਠਣੀਆਂ, ਅਲਾਹੁਣੀਆਂ, ਬਾਰਾਂਮਾਹਾਂ, ਪੈਂਤੀ ਅੱਖਰੀ, ਬਾਵਨ ਅੱਖਰੀ, ਰੁੱਤਾਂ, ਅਠਵਾਰਾ, ਸਤਵਾਰਾ, ਗੰਢਾਂ ਆਦਿ। ਕੁਝ ਵਿਦਵਾਨਾਂ ਨੇ ਲੋਕ ਕਾਵਿ ਰੂਪ ਵਿਚ ਬੁਝਾਰਤਾਂ, ਅਖਾਣ, ਮੁਹਾਵਰੇ ਤੇ ਸਿਆਣਪ ਦੇ ਟੋਟੇ ਨੂੰ ਵੀ ਸ਼ਾਮਿਲ ਕਰ ਲਿਆ ਹੈ। ਉਨ੍ਹਾਂ ਦਾ ਅਜਿਹਾ ਕਰਨ ਦਾ ਆਧਾਰ ਸਿਰਫ਼ ਤੁੱਕਬੰਦੀ ਹੈ ਜਿਸ ਨੂੰ ਆਧਾਰ ਨਹੀਂ ਬਣਾਇਆ ਜਾ ਸਕਦਾ। ਇਹ ਲੋਕ ਸਾਹਿਤ ਦਾ ਬੜਾ ਮਹੱਤਵਪੂਰਨ ਹਿੱਸਾ ਹਨ ਪਰੰਤੂ ਇੰਨਾਂ ਨੂੰ ਲੋਕ ਕਾਵਿ ਵਿਚ ਸ਼ਾਮਿਲ ਕਰਨਾ ਲੋਕ ਕਾਵਿ ਦਾ ਮਖੌਲ ਉਡਾਉਣਾ ਹੈ। ਮੁੰਦਾਵਣੀ ਮੁੰਦਾਵਣੀ ਸ਼ਬਦ 'ਮੁੰਦਣ' ਤੋਂ ਬਣਿਆਂ ਹੈ ਜਿਸ ਦੇ ਅਰਥ ਹਨ ਬੰਦ ਕਰਨਾ। ਇਸ ਤੋਂ ਅਗਾਂਹ ਇਸ ਦੇ ਅਰਥ ਕੀਤੇ ਜਾਂਦੇ ਹਨ ਰੋਕਣਾ, ਬੱਸ ਕਰਨੀ, ਹੱਦ ਬੰਨ੍ਹਣੀ ਜਾਂ ਸੌਂਹ ਪਾਉਣੀ। ਪੰਡਿਤ ਤਾਰਾ ਸਿੰਘ ਨਰੋਤਮ ਨੇ ਮੁੰਦਾਵਣੀ ਨੂੰ ਜੰਜ ਬੰਨ੍ਹਣ ਦੇ ਗੀਤ ਕਿਹਾ ਹੈ। ਉਪਰੋਕਤ ਦਿੱਤੇ ਅਰਥਾਂ ਤੋਂ ਸੌਂਹ ਪਾਉਣੀ ਜਾਂ ਹੱਦ ਬੰਨ੍ਹਣੀ ਦਾ ਅਰਥ ਵੀ ਜੰਜ ਬੰਨਣ ਦੇ ਗੀਤ ਹੀ ਬਣਦਾ ਹੈ। ਪੰਡਿਤ ਤਾਰਾ ਸਿੰਘ ਨਰੋਤਮ ਦਾ ਕਥਨ ਹੈ, "ਅਰਜਨ ਸਾਹਿਬ ਜੀ ਕੇ ਵਿਬਾਹ ਸਮੇਂ ਇਸਤਰੀਓਂ ਨੇ ਜਨੇਤ ਕੀ ਥਾਲੀਆਂ ਬੰਧੀ। ਉਸ ਬੰਨਣੇ ਕਾ ਨਾਮ ਮੁੰਦਾਵਣੀ ਬਨਾ ਹੈ।"( ਇਤਿਹਾਸ ਸ੍ਰੀ ਗੁਰੂ ਗ੍ਰੰਥ ਸਾਹਿਬ, ਮੁੰਦਾਵਣੀ, ਗਿਆਨੀ ਗੁਰਦਿੱਤ ਸਿੰਘ, ਪੰਨਾ 90) ਭਾਈ ਕਾਹਨ ਸਿੰਘ ਨਾਭਾ ਨੇ ਮੁੰਦਾਵਣੀ ਦਾ ਅਰਥ ਮੁੰਦਣ ਜਾਂ ਮੋਹਰ ਛਾਪ ਲਾਉਣਾ ਕਰਦਿਆ ਲਿਖਿਆ ਹੈ ਕਿ, "ਭਾਰਤ ਵਿਚ ਰੀਤੀ ਹੈ ਕਿ ਮਹਾਰਾਜਿਆਂ ਦੇ ਖਾਣ ਪਾਨ ਦਾ ਪ੍ਰਬੰਧ ਕਰਨ ਵਾਲਾ ਸਰਦਾਰ ਆਪਣੇ ਆਪਣੇ ਭੋਜਨ ਤਿਆਰ ਕਰਵਾ ਕਿ ਦੇਗਚੇ ਆਦਿ ਬਰਤਨਾਂ ਪੁਰ ਮੋਹਰ ਲਾ ਦਿੰਦਾ ਹੈ ਤਾਂ ਕਿ ਅਸੁæੱਭ ਜ਼ਹਿਰ ਆਦਿ ਭੋਜਨ ਵਿਚ ਨਾ ਮਿਲਾ ਸਕੇ, ਫਿਰ ਜਦ ਥਾਲ ਪਰੋਸਦਾ ਹੈ ਤਦ ਵੀ ਥਾਲ ਪਰ ਸਰਪੋਸ਼ ਦੇ ਕੇ ਮੋਹਰ ਲਾ ਦਿੰਦਾ ਹੈ। ਉਹ ਮੋਹਰ ਜ਼ੁੰਮੇਵਾਰ ਸਰਦਾਰ ਦੇ ਰੂਬਰੂ ਮਹਾਰਾਜਾ ਦੇ ਸੰਮੁਖ ਖੋਲ੍ਹੀ ਜਾਂਦੀ ਹੈ।" ਭਾਈ ਕਾਹਨ ਸਿੰਘ ਨਾਭਾ ਨੇ ਗੁਰਬਾਣੀ ਦੀ ਜਿਸ ਪੰਗਤੀ ਦਾ ਜ਼ਿਕਰ ਕੀਤਾ ਹੈ ਉਸ ਦਾ ਅਰਥ ਬੁਝਾਰਤ ਵੀ ਬਣਦਾ ਹੈ। 'ਇਹ ਮੁੰਦਾਵਣੀ ਸਤਿਗੁਰ ਪਾਈ, ਗੁਰਸਿੱਖਾਂ ਲੱਧੀ ਭਾਲਿ" (ਮਹਲਾ ਤੀਜਾ, ਵਾਰ ਸੋਰਠ)। ਜੇਕਰ ਉਪਰੋਕਤ ਅਰਥਾਂ ਤਕ ਆਪਣੇ ਆਪ ਨੂੰ ਸੀਮਤ ਰੱਖੀਏ ਤਾਂ ਬੁਝਾਰਤ ਜਾਂ ਜੰਜ ਬੰਨ੍ਹਣ ਦੇ ਗੀਤਾਂ ਨੂੰ ਮੁੰਦਾਵਣੀ ਕਿਹਾ ਜਾਣਾ ਚਾਹੀਦਾ ਹੈ। ਪਰ ਅਸੀਂ ਇਹ ਮੰਨਦੇ ਹਾਂ ਕਿ 'ਲੋਕ' ਜਦੋਂ ਗੀਤ ਗਾਉਂਦਾ ਹੈ ਤਾਂ ਅੰਤ ਉਪਰ ਜਾ ਕੇ ਕੋਈ ਪਰੰਪਰਾਗਤ ਪੰਗਤੀਆਂ ਉਚਾਰਦਾ ਹੈ। ਉਨ੍ਹਾਂ ਪਰੰਪਰਾਗਤ ਪੰਗਤੀਆਂ ਨੂੰ ਹੀ ਮੁੰਦਾਵਣੀ ਕਹਿਣਾ ਚਾਹੀਦਾ ਹੈ। ਔਰਤਾਂ ਸਿੱਠਣੀਆਂ ਤੋਂ ਬਾਦ ਅਖੀਰ ਤੇ ਮਾਫ਼ੀ ਮੰਗਣ ਦੇ ਬੋਲ ਉਚਾਰਦੀਆਂ ਹਨ ਤਾਂ ਕਿ ਕੋਈ ਗੁੱਸਾ ਨਾ ਕਰੇ। ਜਿਵੇਂ, -ਵਿਆਹ ਦੀਆਂ ਸਿੱਠਣੀਆਂ, ਲੜਾਈ ਦੇ ਮਿਹਣੇ ਅਸੀਂ ਨਿੱਤ ਨਿੱਤ ਨਹੀਂ ਦੇਣੇ। -ਸਲ਼ਾਈਆਂ ਸਲ਼ਾਈਆਂ, ਹੁਣ ਸਾਨੂੰ ਮਾਫ ਕਰੋ ਬਹੁਤ ਬੋਲੀਆਂ ਪਾਈਆਂ ਮਰਦਾਂ ਦੇ ਭੰਗੜੇ ਦੇ ਅਖੀਰ ਦੇ ਬੋਲ ਆਮ ਤੌਰ ਤੇ ਇਹ ਹੁੰਦੇ ਹਨ; -ਰੰਗਲੀ ਦੁਨੀਆਂ ਤੋਂ ਜੀਅ ਨੀ ਜਾਣ ਨੂੰ ਕਰਦਾ। ਇਸੇ ਤਰ੍ਹਾ ਕਵੀਸ਼ਰ ਵੀ ਅਖੀਰਲੀਆਂ ਪੰਗਤੀਆਂ ਇਉਂ ਉਚਾਰਦਾ ਹੈ; -ਕੁਝ ਦਿਨ ਖੇਡ ਲੈ, ਮੌਜਾਂ ਮਾਣ ਲੈ, ਤੈਂ ਭੱਜ ਜਾਵਣਾ ਉਏ ਕੰਗਣਾ ਕੱਚ ਦਿਆ। ਨਾਨਕੀਆਂ ਜਦੋਂ ਵਿਆਹ ਖਤਮ ਹੋਣ ਤੋਂ ਬਾਦ ਖੜਕਾ-ਦੜਕਾ ਕਰਦੀਆਂ ਵਾਪਸ ਪਰਤਦੀਆਂ ਹਨ ਤਾਂ ਉੱਥੇ ਵੀ ਉਹ ਸਿੱਠ ਕਰਨੋਂ ਨਹੀਂ ਟਲ਼ਦੀਆਂ; -ਕੋਠੇ ਉਤੇ ਘੁੱਗੀਆਂ ਬਨੇਰੇ ਉਤੇ ਕਾਂ ਲੋਕੋ, ਅਸੀਂ ਚੱਲੇ ਚੱਲੇ ਅਸੀਂ ਚੱਲੇ ਚੱਲੇæææ'ਚ ਲੈ ਲਓ ਥਾਂ ਲੋਕੋ, ਅਸੀਂ ਚੱਲੇ ਚੱਲੇ। ਇਉਂ ਗੀਤਾਂ ਦੀ ਸੁਰੂਆਤ ਨੂੰ ਮੰਗਲਾਚਰਨ ਤੇ ਅੰਤਿਮ ਪੰਗਤੀਆਂ ਨੂੰ ਮੁੰਦਾਵਣੀ ਕਹਿਣਾ ਚਾਹੀਦਾ ਹੈ। ਕੀਰਨਾ ਅਲਾਹੁਣੀ ਤੇ ਕੀਰਨੇ ਨੂੰ ਸੋæਕਗੀਤ ਕਹਿਣਾ ਵਧੇਰੇ ਉੱਚਿਤ ਹੋਵੇਗਾ। ਕੁਝ ਵਿਦਵਾਨਾਂ ਨੇ ਕੀਰਨੇ ਨੂੰ ਅਲਾਹੁਣੀ ਦੇ ਅੰਤਰਗਤ ਹੀ ਵਿਚਾਰਿਆ ਹੈ। ਡਾæ ਵਣਜਾਰਾ ਬੇਦੀ ਨੇ ਕੀਰਨੇ ਨੂੰ ਇਸ ਕਰਕੇ ਅਲਾਹੁਣੀ ਨਾਲੋ ਕੁਝ ਵੱਖਰਾ ਮੰਨਿਆ ਹੈ ਕਿ ਇਹ ਇਕ ਵਿਅਕਤੀਗਤ ਰਚਨਾ ਹੁੰਦੀ ਹੈ ਜਦੋਂ ਕਿ ਅਲਾਹੁਣੀ ਸਾਮੂਹਿਕ ਸੋæਕਗੀਤ ਮੰਨਿਆਂ ਜਾਣਾ ਚਾਹੀਦਾ ਹੈ। ਡਾæ ਕਰਨੈਲ ਸਿੰਘ ਥਿੰਦ ਤੇ ਮਹਿੰਦਰ ਸਿੰਘ ਰੰਧਾਵਾ ਅਲਾਹੁਣੀ ਤੇ ਕੀਰਨੇ ਨੂੰ ਇਕ ਹੀ ਰੂਪ ਮੰਨ ਕੇ ਇਸ ਤੇ ਚਰਚਾ ਕਰਦੇ ਹਨ। ਡਾæ ਨਾਹਰ ਸਿੰਘ ਪੰਜਾਬੀ ਦਾ ਇਕ ਅਜਿਹਾ ਵਿਦਵਾਨ ਹੈ ਜੋ ਇਨ੍ਹਾਂ ਦੋਹਾਂ ਰੂਪਾਂ ਨੂੰ ਵੱਖਰਾ ਕਰਕੇ ਕੀਰਨੇ ਉੱਤੇ ਵਿਸਤਾਰ ਸਹਿਤ ਚਰਚਾ ਕਰਦਾ ਹੈ। ਇਸ ਨੂੰ ਪਰਿਭਾਸ਼ਤ ਕਰਦਿਆ ਉਹ ਲਿਖਦਾ ਹੈ, "ਕੀਰਨਾ ਹੌਕੇ ਤੇ ਲੇਰ ਦੇ ਅੰਤਰਗਤ ਸ਼ਿਕਾਇਤ ਦੇ ਲਹਿਜ਼ੇ ਵਿਚ ਉਚਰਿਤ ਅਜਿਹਾ ਪ੍ਰਗੀਤਾਤਮਕ ਗੀਤ ਰੂਪ ਹੈ ਜੋ ਕਿ ਥੀਮਿਕ ਟਕਰਾਉ ਦੀ ਕਾਵਿਕ ਜੁਗਤ ਉਤੇ ਆਧਾਰਿਤ ਮੈਂ ਤੇ ਤੂੰ ਦੇ ਇਕਾਗਰ ਸੰਬੰਧ ਪਰ ਸਵੈ ਸੰਬੋਧਨ ਰਾਹੀਂ ਥੀਮਿਕ ਟਕਰਾਉ ਨੂੰ ਸਿਰਫ ਟਕਰਾਉ/ਤਨਾਉ ਦੀ ਸਥਿਤੀ ਵਿਚ ਹੀ ਪੇਸ਼ ਕਰਦਾ ਹੈ। ਇਸ ਦੀ ਭਾਸ਼ਾ ਦਾ ਰੁਖ਼ ਮੁਹਾਵਰੇ ਵਲ ਹੁੰਦਾ ਹੈ। ਇਸ ਵਿਚ ਬਹੁਤ ਵਾਰ ਰੂਪਕ ਸਿਰਜਣਾ ਤੇ ਮਾਨਵੀਕਰਨ ਦੀਆਂ ਕਾਵਿ ਵਿਧੀਆਂ ਦੀ ਵਰਤੋਂ ਕੀਤੀ ਜਾਂਦੀ ਹੈ। ਡਾæ ਨਾਹਰ ਸਿੰਘ ਕਿਉਂਕਿ ਲੋਕਗੀਤ ਦੀਆਂ ਰੂਪਗਤ ਵਿਸੇæਸ਼ਤਾਈਆਂ ਨੂੰ ਹੀ ਆਪਣੇ ਸਾਹਮਣੇ ਰੱਖਦਾ ਹੈ ਇਸ ਲਈ ਉਪਰੋਕਤ ਪਰਿਭਾਸ਼ਾ ਦਿੰਦਿਆ ਇਸ ਦੇ ਰੂਪ ਨੂੰ ਹੀ ਵਧੇਰੇ ਧਿਆਨ ਵਿਚ ਰੱਖਦਾ ਹੈ। ਸਾਡੇ ਵਿਚਾਰ ਵਿਚ ਕੀਰਨੇ ਨੂੰ ਸੋæਕਗੀਤ ਵੀ ਕਹਿਣਾ ਠੀਕ ਨਹੀਂ ਲਗਦਾ। ਇਸਦੇ ਦੋ ਕਾਰਣ ਹਨ; ਪਹਿਲਾ ਇਹ ਕਿ ਕੀਰਨਾ ਵਿਅਕਤੀਗਤ ਭਾਵਨਾਵਾਂ ਨੂੰ ਹੀ ਉਜਾਗਰ ਨਹੀਂ ਕਰਦਾ ਸਗੋਂ ਇਹ ਵਿਅਕਤੀਗਤ ਤੌਰ ਤੇ ਹੀ ਭਾਵਨਾਵਾਂ ਦਾ ਪ੍ਰਗਟਾ ਹੈ। ਮਰੇ ਬੰਦੇ ਪ੍ਰਤੀ ਸ਼ਬਦਾਂ ਨੂੰ ਲੈਆਤਮਕ ਰੂਪ ਦੇ ਦੇਣਾ ਹੀ ਗੀਤ ਨਹੀਂ ਕਿਹਾ ਜਾ ਸਕਦਾ। ਬੱਚੇ ਤੇ ਔਰਤ ਜਦੋਂ ਪਿਉ ਜਾਂ ਮਰਦ ਦੀ ਬੇਵਜ੍ਹਾ ਕੁੱਟ ਦਾ ਸ਼ਿਕਾਰ ਹੁੰਦੇ ਹਨ ਤਾਂ ਰੋਂਦੇ ਸਮੇਂ ਕੀਰਨਿਆਂ ਵਰਗਾ ਹੀ ਰੋਣ ਰੋਂਦੇ ਹਨ ਕੀ ਅਸੀਂ ਉਸਨੂੰ ਵੀ 'ਲੋਕਗੀਤ' ਦਾ ਨਾਂਮ ਦੇਵਾਂਗੇ?!
ਪਾਣੀ ਜਾਂ ਜਲ ਇੱਕ ਆਮ ਰਾਸਾਇਣਕ ਪਦਾਰਥ ਹੈ ਹਾਈਡ੍ਰੋਜਨ ਅਤੇ ਆਕਸੀਜਨ ਦੇ ਮੇਲ ਤੋਂ ਬਣਦਾ ਹੈ। ਤਕਰੀਬਨ ਹਰ ਤਰ੍ਹਾਂ ਦੀ ਜ਼ਿੰਦਗੀ ਲਈ ਇਹ ਜ਼ਰੂਰੀ ਹੈ। ਆਮ ਤੌਰ ’ਤੇ ਪਾਣੀ ਦਾ ਤਰਲ ਰੂਪ ਵਰਤੋਂ ਵਿੱਚ ਲਿਆਇਆ ਜਾਂਦਾ ਹੈ ਪਰ ਇਹ ਠੋਸ (ਬਰਫ਼) ਅਤੇ ਗੈਸ (ਵਾਸ਼ਪ ਜਾਂ ਭਾਫ਼) ਰੂਪਾਂ ਵਿੱਚ ਵੀ ਮਿਲਦਾ ਹੈ। ਧਰਤੀ ਦਾ ਤਕਰੀਬਨ 71 % ਹਿੱਸਾ ਪਾਣੀ ਨਾਲ਼ ਢਕਿਆ ਹੈ ਜੋ ਜ਼ਿਆਦਾਤਰ (96.5%)ਮਹਾਸਾਗਰਾਂ ਅਤੇ 1.7% ਪਾਣੀ ਜ਼ਮੀਨਦੋਜ ਪਾਣੀ ਦਾ ਹਿੱਸਾ ਹੈ। ਇਸਤੋਂ ਬਿਨਾਂ ਅਤੇ 0.001% ਜਲ-ਵਾਸ਼ਪ ਅਤੇ ਬੱਦਲ ਦੇ ਰੂਪ ਵਿੱਚ ਪਾਇਆ ਜਾਂਦਾ ਹੈ।.
ਗਿਆਨੀ ਦਿੱਤ ਸਿੰਘ (21 ਅਪ੍ਰੈਲ 1850 - 6 ਸਤੰਬਰ 1901) ਜੋ ਪੰਜਾਬੀ ਦੇ ਪਹਿਲੇ ਪ੍ਰੋਫੈਸਰ ਸਿੱਖ ਧਰਮ/ਇਤਿਹਾਸ ਦੇ ਮਹਾਨ ਵਿਦਵਾਨ, ਉੱਚ-ਕੋਟੀ ਦੇ ਕਵੀ, ਪ੍ਰਸਿੱਧ ਲੇਖਕ, ਉੱਤਮ ਵਿਆਖਿਆਕਾਰ, ਸ੍ਰੇਸ਼ਟ ਟੀਕਾਕਾਰ ਅਤੇ ਸਰਬੋਤਮ ਉਪਦੇਸ਼ਕ, ਪੰਜਾਬੀ ਪੱਤਰਕਾਰੀ ਦੇ ਪਿਤਾਮਾ, ਖਾਲਸਾ ਅਖ਼ਬਾਰ ਦੇ ਬਾਨੀ ਸੰਪਾਦਕ 1886 ਤੋਂ, ਸ੍ਰੀ ਗੁਰੂ ਸਿੰਘ ਸਭਾ, ਅੰਮ੍ਰਿਤਸਰ ਅਤੇ ਲਾਹੌਰ ਦੇ ਬਾਨੀ, ਖਾਲਸਾ ਦੀਵਾਨ ਲਾਹੌਰ ਅਤੇ ਖਾਲਸਾ ਕਾਲਜ, ਅੰਮ੍ਰਿਤਸਰ ਦੇ ਮੋਢੀ ਸਨ।
ਸੂਰਜ ਮੰਡਲ ਵਿੱਚ ਸੂਰਜ ਅਤੇ ਉਹ ਖਗੋਲੀ ਪਿੰਡ ਸੰਮਲਿਤ ਹਨ, ਜੋ ਇਸ ਮੰਡਲ ਵਿੱਚ ਇੱਕ ਦੂਜੇ ਵਲੋਂ ਗੁਰੁਤਵਾਕਰਸ਼ਕ ਜ਼ੋਰ ਦੁਆਰਾ ਬੱਝੇ ਹਨ। ਇਸ ਪਿੰਡ ਵਿੱਚ ਅੱਠ ਗ੍ਰਹਿ, ਉਨ੍ਹਾਂ ਦੇ 166 ਗਿਆਤ ਉਪਗ੍ਰਹਿ, ਪੰਜ ਬੌਣੇ ਗ੍ਰਹਿ ਅਤੇ ਅਰਬਾਂ ਛੋਟੇ ਪਿੰਡ ਸ਼ਾਮਿਲ ਹਨ । ਇਸ ਛੋਟੇ ਪਿੰਡਾਂ ਵਿੱਚ ਕਸ਼ਊਦਰਗ੍ਰਹਿ, ਬਰਫੀਲਾ ਕਾਇਪਰ ਘੇਰੇ ਦੇ ਪਿੰਡ , ਧੂਮਕੇਤੂ , ਉਲਕਾ ਪਿੰਡ, ਅਤੇ ਗ੍ਰਹਿਆਂ ਦੇ ਵਿਚਲੀ ਧੂੜ ਸ਼ਾਮਿਲ ਹੈ। ਸੌਰ ਮੰਡਲ ਦੇ ਸਨਦੀ ਖੇਤਰਾਂ ਵਿੱਚ ਸੂਰਜ , ਚਾਰ ਪਾਰਥਿਵ ( ਸਥਲੀਏ ) ਆਂਤਰਿਕ ਗ੍ਰਹਿ , ਕਸ਼ੁਦਰਗਰਹ ਘੇਰਾ , ਚਾਰ ਵਿਸ਼ਾਲ ਗੈਸ ਵਲੋਂ ਬਣੇ ਬਾਹਰੀ ਗੈਸ ਦਾਨਵ ਗ੍ਰਹਿ , ਕਾਇਪਰ ਘੇਰਾ ਅਤੇ ਬਿਖਰਿਆ ਚੱਕਰ ਸ਼ਾਮਿਲ ਹਨ । ਕਾਲਪਨਿਕ ਔਰਟ ਬਾਦਲ ਵੀ ਸਨਦੀ ਖੇਤਰਾਂ ਵਲੋਂ ਲੱਗਭੱਗ ਇੱਕ ਹਜਾਰ ਗੁਣਾ ਦੂਰੀ ਵਲੋਂ ਪਰੇ ਮੌਜੂਦ ਹੋ ਸਕਦਾ ਹੈ। ਸੂਰਜ ਵਲੋਂ ਹੋਣ ਵਾਲਾ ਪਲਾਜਮਾ ਦਾ ਪਰਵਾਹ ( ਸੌਰ ਹਵਾ ) ਸੌਰ ਮੰਡਲ ਨੂੰ ਅਭੇਦਤਾ ਹੈ। ਇਹ ਤਾਰੇ ਦੇ ਵਿੱਚ ਦੇ ਮਾਧਿਅਮ ਵਿੱਚ ਇੱਕ ਬੁਲਬੁਲਾ ਬਣਾਉਂਦਾ ਹੈ ਜਿਨੂੰ ਹੇਲਿਓਮੰਡਲ ਕਹਿੰਦੇ ਹਨ , ਜੋ ਇਸਤੋਂ ਬਾਹਰ ਫੈਲ ਕਰ ਬਿਖਰੀ ਹੋਈ ਤਸ਼ਤਰੀ ਦੇ ਵਿੱਚ ਤੱਕ ਜਾਂਦਾ ਹੈ ; ਸੂਰਜ ਵਲੋਂ ਉਨ੍ਹਾਂ ਦੀ ਦੂਰੀ ਦੇ ਕ੍ਰਮ ਵਿੱਚ ਅੱਠ ਗ੍ਰਹਿ ਹਨ : ਬੁੱਧ, ਸ਼ੁੱਕਰ, ਧਰਤੀ, ਮੰਗਲ, ਬ੍ਰਹਿਸਪਤ, ਸ਼ਨੀ, ਯੁਰੇਨਸ (ਗ੍ਰਹਿ) ਅਤੇ ਵਰੁਣ
ਧੌਲਾ ਭਾਰਤੀ ਪੰਜਾਬ ਦੇ ਬਰਨਾਲਾ ਜ਼ਿਲ੍ਹਾ ਦੀ ਤਹਿਸੀਲ ਦਾ ਇੱਕ ਪਿੰਡ ਹੈ ਜੋ ਬਰਨਾਲਾ ਮਾਨਸਾ ਸੜਕ ਤੇ ਬਰਨਾਲਾ ਤੋਂ 12 ਕਿਲੋਮੀਟਰ ਅਤੇ ਤਹਿਸੀਲ ਤਪਾ ਤੋਂ 10 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ। ਪੰਜਾਬੀ ਦੇ ਉਘੇ ਨਾਵਲਕਾਰ ਰਾਮ ਸਰੂਪ ਅਣਖੀ , ਪੰਜਾਬ ਦੇ ਸਾਬਕਾ ਮੁਖ ਮੰਤਰੀ ਸੁਰਜੀਤ ਸਿੰਘ ਬਰਨਾਲਾ, ਕਵੀ ਨਿਹੰਗ ਸੰਪੂਰਨ ਸਿੰਘ ਧੌਲਾ , ਮੁੜ ਵਸਾਊ ਮਹਿਕਮੇ ਦੇ ਸਾਬਕਾ ਮੰਤਰੀ ਸੰਪੂਰਨ ਸਿੰਘ ਧੌਲਾ , ਕਿੱਸਾਕਾਰ ਪੰਡਤ ਮਨੀ ਰਾਮ ਅਤੇ ਲੇਖਕ ਕੌਰ ਚੰਦ ਰਾਹੀ ਇਸੇ ਪਿੰਡ ਦੇ ਜੰਮਪਲ ਸਨ। ਪਿੰਡ ਦੀਆਂ ਹੋਰ ਸਖਸ਼ੀਅਤਾਂ ਵਿਚ ਪੱਤਰਕਾਰ ਗੁਰਸੇਵਕ ਸਿੰਘ ਧੌਲਾ , ਲੋਕ ਕਵੀ ਜੁਗਰਾਜ ਧੌਲਾ, ਪੰਡਤ ਬ੍ਰਿਜ ਲਾਲ ਕਵੀਸਰ , ਪੱਤਰਕਾਰ ਬੇਅੰਤ ਸਿੰਘ ਬਾਜਵਾ ਅਤੇ 'ਅਾਮ ਅਾਦਮੀ ਪਾਰਟੀ' ਦੇ ਵਿਧਾਇਕ ਪਿਰਮਲ ਸਿੰਘ ਧੌਲਾ ਵੀ ਇਸ ਪਿੰਡ ਦੇ ਜੰਮਪਲ ਅਤੇ ਵਸਨੀਕ ਹਨ।
ਸੂਫ਼ੀਵਾਦ ਇਸਲਾਮੀ ਗਿਆਨ ਦੀ ਰੌਸ਼ਨੀ ਤੇ ਇਸਦੀ ਇਤਿਹਾਸਕ ਅਸਲ ਵਿਚੋਂ ਹੀ ਪੈਦਾ ਹੋਈ ਇੱਕ ਰਹੱਸਵਾਦੀ ਲਹਿਰ ਹੈ ਜਿਸ ਨੇ ਹਮੇਸ਼ਾ ਕੁਰਾਨੀ ਫ਼ਲਸਫ਼ੇ ਦੀ ਰੂਹਾਨੀਅਤ ਤੋਂ ਵੀ ਪ੍ਰੇਰਨਾ ਲੈ ਕੇ ਸਮਾਜ ਨੂੰ ਸਹੀ ਰਾਹ ਦਿਖਾਉਣ ਦਾ ਬੀੜਾ ਚੁੱਕਿਆ। ਸੂਫ਼ੀਵਾਦ ਦੇ ਇਤਿਹਾਸਕ ਵਿਕਾਸ ਵਿੱਚ ਸੂਫ਼ੀ ਸਿਲਸਿਲੇ ਜਾਂ ਸੰਪਰਦਾਵਾਂ ਦੀ ਆਮਦ ਕੇਵਲ ਸੂਫ਼ੀਵਾਦ ਦੇ ਦੁਨੀਆ ਭਰ ਵਿੱਚ ਫੈਲਣ ਦਾ ਹੀ ਕਾਰਨ ਨਹੀਂ ਬਣੀ, ਸਗੋਂ ਇਸਲਾਮ ਦੇ ਪਾਸਾਰ ਤੇ ਪ੍ਰਚਾਰ ਦੀ ਵੀ ਬੁਨਿਆਦ ਬਣੀ। ਇਸਲਾਮੀ ਇਤਿਹਾਸ ਗਵਾਹ ਹੈ ਕਿ ਮੁੱਢਲੇ ਮੁਸਲਮਾਨ ਫ਼ਕੀਰਾਂ ਅਤੇ ਸੂਫ਼ੀਆਂ ਵਿੱਚ ਕੋਈ ਭਿੰਨਤਾ ਨਹੀਂ ਸੀ। ਇਹ ਸਾਰੇ ਲੋਕ ਰਹੱਸਵਾਦੀ ਰੁੱਚੀਆਂ ਦੇ ਧਾਰਨੀ ਹੋਣ ਕਾਰਨ ਦੁਨਿਆਵੀ ਮਸਲਿਆਂ ਤੋਂ ਦੂਰ ਰਹਿੰਦੇ ਸਨ। ਆਪਣੀ ਆਤਮਿਕ ਪ੍ਰਗਤੀ ਲਈ ਸਾਧਨਾ ਵਿੱਚ ਰੁੱਝੇ ਹੋਏ ਇਹ ਸੂਫ਼਼ੀ ਆਮ ਲੋਕਾਂ ਲਈ ਵੀ ਪ੍ਰੇਰਨਾਂ-ਸਰੋਤ ਸਨ। ਇਹੀ ਕਾਰਨ ਸੀ ਕਿ ਸਮੇਂ-ਸਮੇਂ ਰਾਜਨੀਤਕ ਸ਼ਕਤੀਆਂ ਇਨ੍ਹਾਂ ਨੂੰ ਇਸਲਾਮ ਦੇ ਪ੍ਰਚਾਰਕ ਸਮਝ ਦੇ ਆਪਣਾ ਸਮਰੱਥਣ ਤੇ ਸਤਿਕਾਰ ਦਿੰਦੀਆਂ ਰਹੀਆਂ। ਇਹਨਾਂ ਮੁੱਢਲੇ ਸੂਫ਼ੀਆਂ ਨੇ ਅਕਸਰ ਧਾਰਮਿਕ ਯਾਤਰਾਵਾਂ ਦੌਰਾਨ ਹੀ ਪ੍ਰਚਾਰ ਕੀਤਾ। ਇਨ੍ਹਾਂ ਦੀ ਨਾ ਕੋਈ ਵੱਡੀ ਜੱਥੇਬੰਦੀ ਸੀ ਤੇ ਨਾ ਹੀ ਕੋਈ ਨਿਸ਼ਚਿਤ ਟਿਕਾਣਾ। ਮੁੱਢਲੇ ਸੂਫ਼ੀ ਇਸਲਾਮੀ ਤਸੱਵੁਫ਼ ਦੇ ਰੂਹਾਨੀ ਅਨੁਭਵ ਉਤੇ ਜ਼ੋਰ ਦਿੰਦੇ ਸਨ ਸਿਧਾਂਤਕ ਜਾਂ ਪ੍ਰ਼ਚਾਰਕ ਰੁਚੀ ਨਹੀਂ ਰੱਖਦੇ ਸਨ। ਉਹ ਮੁਰੀਦਾਂ ਨੂੰ ਕੇਵਲ ਆਤਮਕ ਰਸਤਾ ਦੱਸ ਸਕਦੇ ਸਨ। ਪਰ ਮਾਰਗ ਦਾ ਅਨੁਭਵ ਖੁਦ ਮੁਰੀਦ ਨੂੰ ਕਰਨਾ ਪੈਂਦਾ ਸੀ। ਬਗਦਾਦ ਨਿਵਾਸੀ ਇਮਾਮ-ਅਬ-ਹਮੀਦ ਮੁਹੰਮਦ-ਅਲ-ਗ਼ੱਜ਼ਾਲੀ (1059-1111 ਈ.) ਵਰਗੇ ਸੂਫ਼ੀ ਸਿਧਾਂਤਕਾਰਾਂ ਨੇ ਕੁਰਾਨੀ ਫਲਸਫੇ ਦੀ ਪੁਨਰ ਵਿਆਖਿਆ ਕਰਕੇ ਸਾਧਨਾ-ਮਾਰਗ ਵਿੱਚ ਮੁਰਸ਼ਿਦ ਦੀ ਸਿੱਖਿਆ ਤੇ ਕਿਰਪਾ ਦੀ ਲੋੜ ਤੇ ਮਹੱਤਵ ਸਮਝਾਇਆ। ਇਮਾਮ-ਅਬੂ-ਹਮੀ਼ਦ ਅਲ-ਗੱਜ਼ਾਲੀ ਦੇ ਜ਼ੋਰਦਾਰ ਪ੍ਰਚਾਰ ਤੇ ਸੂਫ਼ੀਆਂ ਵਿੱਚ ਖੁੱਲੇਆਮ ਪੀਰੀ-ਮੁਰੀਦੀ ਪਰੰਪਰਾ ਨੂੰ ਮਾਨਤਾ ਦਿੱਤੀ ਤੇ ਇਸ ਪਰੰਪਰਾ ਦੇ ਵਿਰੋਧ ਕਰ ਰਹੇ ਮੁੱਲਾਂ-ਮੁਲਾਣਿਆਂ ਤੇ ਸ਼ਾਸਕਾ ਨੂੰ ਚੁੱਪ ਹੋਣਾ ਪਿਆ। ਗਿਆਰ੍ਹਵੀਂ ਸਦੀ ਇਸਲਾਮ ਤੇ ਸੂਫ਼ੀਵਾਦ ਦੇ ਇਤਿਹਾਸ ਨੂੰ ਨਵਾਂ ਮੋੜ ਦੇਣ ਵਾਲੀ ਸਦੀ ਸਵੀਕਾਰ ਕੀਤੀ ਜਾਂਦੀ ਹੈ। ਇਸ ਤੋਂ ਬਾਅਦ 1173 ਈ.
ਵਿਕੀਮੀਡੀਆ ਫ਼ਾਊਂਡੇਸ਼ਨ, ਇਨਕੌਰਪੋਰੇਟਡ (ਅੰਗਰੇਜ਼ੀ: Wikimedia Foundation, Inc.) ਮੁਨਾਫ਼ਾ ਨਾ ਕਮਾਉਣ ਵਾਲ਼ੀ ਇੱਕ ਅਮਰੀਕੀ ਕੰਪਨੀ ਹੈ ਜਿਸਦੇ ਹੈਡਕੁਆਟਰ ਕੈਲੇਫ਼ੋਰਨੀਆ ਦੇ ਸੈਨ ਫ਼ਰਾਂਸਿਸਕੋ ਵਿਖੇ ਸਥਿਤ ਹਨ। ਇਹ ਫ਼ਲੋਰੀਡਾ ਸੂਬੇ ਦੇ ਕਾਨੂੰਨਾਂ ਮੁਤਾਬਕ ਕੰਮ ਕਰਦੀ ਹੈ ਜਿੱਥੇ ਇਹ ਸ਼ੁਰੂ ਵਿੱਚ ਸਥਿਤ ਸੀ। ਇਹ ਕਈ ਮਿਲ ਕੇ ਲਿਖੀਆਂ ਜਾਣ ਵਾਲੀਆਂ ਵਿਕੀ ਪਰਿਯੋਜਨਾਵਾਂ ਚਲਾਉਂਦੀ ਹੈ ਜਿੰਨ੍ਹਾਂ ਵਿੱਚ ਵਿਕੀਪੀਡੀਆ, ਵਿਕਸ਼ਨਰੀ, ਵਿਕੀਬੁਕਸ, ਵਿਕੀਨਿਊਜ਼, ਵਿਕੀਮੀਡੀਆ ਕਾੱਮਨਜ਼, ਵਿਕੀਸੋਰਸ, ਵਿਕੀਸਪੀਸੀਜ਼, ਵਿਕੀਵਰਸਿਟੀ, ਵਿਕੀਮੀਡੀਆ ਇਨਕੂਬੇਟਰ ਅਤੇ ਮੈਟਾ ਵਿਕੀ ਸ਼ਾਮਿਲ ਹਨ। ਇਸ ਦੇ ਇਹਨਾਂ ਪਰਿਯੋਜਨਾਵਾਂ ਵਿਚੋਂ ਵਿਕੀਪੀਡੀਆ ਦੁਨੀਆਂ ਦੀਆਂ ਸਭ ਤੋਂ ਵੱਧ ਵੇਖੀਆਂ ਜਾਂਦੀਆਂ ਦਸ ਵੈੱਬਸਾਈਟਾਂ ਵਿੱਚ ਸ਼ਾਮਿਲ ਹੈ। ਇਸ ਦੀ ਸਥਾਪਨਾ ਦਾ ਐਲਾਨ ਵਿਕੀਪੀਡੀਆ ਬਣਾਉਣ ਵਾਲ਼ਿਆਂ ਵਿਚੋਂ ਜਿੰਮੀ ਵੇਲਸ ਨੇ 20 ਜੂਨ 2003 ਨੂੰ ਕੀਤਾ।
ਜਸਵੰਤ ਸਿੰਘ ਕੰਵਲ (ਜਨਮ 27 ਜੂਨ 1919) ਪੰਜਾਬੀ ਨਾਵਲਕਾਰ, ਕਹਾਣੀਕਾਰ ਅਤੇ ਲੇਖਕ ਹੈ। ਜਸਵੰਤ ਸਿੰਘ ਕੰਵਲ ਦਾ ਜਨਮ ਪਿੰਡ ਢੁੱਡੀਕੇ (ਜ਼ਿਲਾ ਮੋਗਾ) ਵਿਖੇ ਸ੍ਰੀ ਮੁਹੱਲਾ ਸਿੰਘ ਦੇ ਘਰ ਹੋਇਆ। 1943 ਵਿੱਚ ਜਸਵੰਤ ਸਿੰਘ ਕੰਵਲ ਦਾ ਵਿਆਹ ਮੁਖਤਿਆਰ ਕੌਰ ਨਾਲ ਹੋਇਆ। ਉਨ੍ਹਾਂ ਦੇ ਘਰ ਚਾਰ ਧੀਆਂ ਤੇ ਇੱਕ ਪੁੱਤਰ ਨੇ ਜਨਮ ਲਿਆ। ਅੱਜ ਤਿੰਨ ਧੀਆਂ ਰੱਬ ਨੂੰ ਪਿਆਰੀਆਂ ਹੋ ਚੁੱਕੀਆਂ ਹਨ। ਪੁੱਤਰ ਸਰਬਜੀਤ ਸਿੰਘ ਦੋ ਖੂਬਸੂਰਤ ਬੇਟਿਆਂ ਹਰਮੀਤ ਤੇ ਸੁਮੀਤ ਦਾ ਪਿਤਾ ਹੈ। ਕੰਵਲ ਹੁਰਾਂ ਨੇ ਆਪਣੀ ਮੁਢਲੀ ਵਿਦਿਆ ਆਪਣੇ ਪਿੰਡ ਦੇ ਸਕੂਲ ਤੋਂ ਹੀ ਪ੍ਰਾਪਤ ਕੀਤੀ। ਉਨ੍ਹਾਂ ਨੇ ਦਸਵੀਂ ਦੀ ਜਮਾਤ ਪਾਸ ਨਹੀਂ ਕੀਤੀ ਪਰ ਗਿਆਨੀ ਜ਼ਰੂਰ ਕੀਤੀ ਹੋਈ ਹੈ। ਉਨ੍ਹਾਂ ਦੇ ਕਹਿਣ ਮੁਤਾਬਕ ਉਨ੍ਹਾਂ ਨੂੰ ਲਿਖਣ ਦੀ ਚੇਟਕ ਮਲਾਇਆ ਦੇ ਜੰਗਲਾਂ ਵਿੱਚ ਘੁੰਮਦਿਆਂ ਲੱਗੀ। ਉਹ ਆਪਣੀ ਲਿਖਣ ਕਲਾ ਨੂੰ ਮਲਾਇਆ ਦੀ ਸੌਗਾਤ ਆਖਦੇ ਹਨ। ਹਰ ਇਨਸਾਨ ਦੇ ਪਹਿਲੇ ਪਿਆਰ ਵਾਂਗ ਉਨ੍ਹਾਂ ਦਾ ਪਹਿਲਾ ਪਿਆਰ ਇੱਕ ਚੀਨੀ ਮੁਟਿਆਰ ਹੀ ਸੀ, ਜੋ ਉਨ੍ਹਾਂ ਨਾਲ ਵਿਆਹ ਤਾਂ ਕਰਵਾਉਣਾ ਚਾਹੁੰਦੀ ਸੀ ਪਰ ਆਪਣਾ ਦੇਸ਼ ਨਹੀਂ ਸੀ ਛੱਡਣਾ ਚਾਹੁੰਦੀ। ਇਸੇ ਤਰ੍ਹਾਂ ਕੰਵਲ ਹੁਰੀਂ ਵੀ ਉਥੇ ਪੱਕੇ ਤੌਰ 'ਤੇ ਰਹਿਣਾ ਨਹੀਂ ਸੀ ਚਾਹੁੰਦੇ। ਉਨ੍ਹਾਂ ਦੇ ਰਿਸ਼ਤੇ ਦਾ ਅੰਤ ਇਥੇ ਹੀ ਹੋ ਗਿਆ। ਉਨ੍ਹਾਂ ਨੇ ਵੀ ਰੋਜ਼ੀ ਰੋਟੀ ਦੀ ਖਾਤਰ ਮਲਾਇਆ ਵਿੱਚ ਚੌਕੀਦਾਰੀ ਵੀ ਕੀਤੀ ਤੇ ਆਪਣੇ ਪਿੰਡ ਦਿਆਂ ਖੇਤਾਂ ਵਿੱਚ ਆਪਣੇ ਛੋਟੇ ਭਰਾ ਨਾਲ ਹਲ ਵੀ ਵਾਹਿਆ। ਇਹ ਉਨ੍ਹਾਂ ਦਾ ਸੁਭਾਗ ਸੀ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਅਧੀਨ ਹੀ ਉਨ੍ਹਾਂ ਨੂੰ ਗੁਰੂ ਰਾਮਦਾਸ ਦੀ ਨਗਰੀ ਵਿੱਚ ਕਲਰਕੀ ਦੀ ਨੌਕਰੀ ਮਿਲ ਗਈ। ਉਥੇ ਹੀ ਰਹਿਣਾ, ਖਾਣਾ ਪੀਣਾ ਤੇ ਸਾਹਿਤਕ ਭੁੱਖ ਪੂਰੀ ਕਰਨ ਲਈ ਉਹ ਬਾਕੀ ਬਚਦਾ ਸਮਾਂ ਸ਼੍ਰੋਮਣੀ ਕਮੇਟੀ ਦੀ ਲਾਇਬਰੇਰੀ ਵਿੱਚ ਬਿਤਾਉਂਦੇ। ਇਥੇ ਹੀ ਉਨ੍ਹਾਂ ਨੂੰ ਦੁਨੀਆਂ ਦੀਆਂ ਸਭ ਤੋਂ ਵਧੀਆ ਕਿਤਾਬਾਂ, ਨਾਵਲ ਤੇ ਕਹਾਣੀਆਂ ਪੜ੍ਹੀਆਂ। ‘‘ਜੀਵਨ ਕਣੀਆਂ ਦੇ ਪਬਲਿਸ਼ਰ ਨੇ ਹੀ ਉਨ੍ਹਾਂ ਨੂੰ ਨਾਵਲ ਲਿਖਣ ਵੱਲ ਪ੍ਰੇਰਿਤ ਕੀਤਾ। ਭਾਵੁਕ, ਕਾਵਿਕ, ਦਾਰਸ਼ਨਿਕ ਤੇ ਸੂਖਮ ਭਾਵੀ ਜਸਵੰਤ ਸਿੰਘ ਕੰਵਲ ਦਾ ਸਭ ਤੋਂ ਪਹਿਲਾ ਨਾਵਲ ‘ਸੱਚ ਨੂੰ ਫਾਂਸੀ' 1944 ਵਿੱਚ ਪਾਠਕਾਂ ਦੇ ਹੱਥਾਂ ਵਿੱਚ ਆਇਆ। ਤੇ ਉਸ ਤੋਂ ਬਾਅਦ ਵਿੱਚ ਉਹ ਦਿਨ ਵੀ ਆਏ ਜਦ ਪਾਠਕ ਕੰਵਲ ਦੇ ਨਾਵਲ ਦੀ ਇੰਤਜ਼ਾਰ ਕਰਿਆ ਕਰਦੇ ਸਨ। ਕਹਿ ਨਾਵਲ ਬਾਜ਼ਾਰ ਵਿੱਚ ਆਇਆ ਤੇ ਕਹਿ ਹੱਥੋਂ ਹੱਥ ਵਿਕ ਗਿਆ। ਕੰਵਲ ਦਾ ਸਾਹਿਤਕ ਸਫਰ ਮਲਾਇਆ ਵਿੱਚ ਸ਼ੁਰੂ ਹੋਇਆ ਤੇ ਪੰਜਾਬ ਵਿੱਚ ਪ੍ਰਵਾਨ ਚੜ੍ਹਿਆ। ਸਭ ਤੋਂ ਪਹਿਲਾਂ ਉਨ੍ਹਾਂ ਨੇ ਕਿਸੇ ਗੈਰ-ਪੰਜਾਬੀ ਲੇਖਕ ਤੋਂ ਪ੍ਰਭਾਵਤ ਹੋ ਕੇ 1941-42 ਵਿੱਚ ਵਾਰਤਕ ਦੀ ਪਹਿਲੀ ਪੁਸਤਕ ‘ਜੀਵਨ ਕਣੀਆਂ' ਲਿਖੀ ਜਿਸ ਨੇ ਉਨ੍ਹਾਂ ਦੀ ਸਾਹਿਤ ਦੇ ਖੇਤਰ ਵਿੱਚ ਚਰਚਾ ਛੇੜ ਦਿੱਤੀ।
ਭਾਰਤ ਦੇ ਪੁਰਾਣੇ ਵਰਗੀਕਰਣ ਅਨੁਸਾਰ ਬਾਣੀ ਸਰੂਪ ਸਾਹਿਤ ਦੇ ਦੋ ਵੱਡੇ ਵਰਗ ਸਨ । ਇਕ ਸੀ 'ਕਾਵਿ' ਅਤੇ ਦੂਜਾ ਸ਼ਾਸ਼ਤਰ' । ਇਥੇ ਕਾਵਿ ਤੋਂ ਮੁਰਾਦ (ਭਾਵ) ਸਮੁੱਚਾ ਸਾਹਿਤ ਹੈ ਜਿਸ ਵਿੱਚ ਨਾਟਕ, ਕਵਿਤਾ ਸਭ ਕੁੱਝ ਸ਼ਾਮਿਲ ਸੀ । ਸ਼ਾਸਤਰ ਦਾ ਕੌਸ਼ਿਕ ਅਰਥ ਤਾਂ ਆਦੇਸ਼, ਆਗਿਆ, ਅਸੂਲ, ਨਿਯਮਾਵਲੀ ਆਦਿ ਹਨ ਪਰ ਇਹਦਾ ਇੱਕ ਹੋਰ ਅਰਥ ਵੀ ਹੈ, 'ਕਿਸੇ ਖਾਸ ਵਿਸ਼ੇ ਦਾ ਉਹ ਸਾਰਾ ਗਿਆਨ, ਜਿਸ ਨੂੰ ਕਿਸੇ ਖਾਸ ਤਰਤੀਬ ਨਾਲ ਰੱਖਿਆ ਗਿਆ ਹੋਵੇ ।' ਸਰਬ ਪ੍ਰਥਮ ਵੈਦਿਕ ਯੁੱਗ ਵਿੱਚ ਕਵਿਤਾ ਤਾਂ ਰੱਚੀ ਜਾਂਦੀ ਰਹੀ ਪਰ ਉਹ ਲੌਕਿਕ ਕਵਿਤਾ ਨਾ ਬਣ ਸਕੀ । ਲੌਕਿਕ ਕਵਿਤਾ ਦੀ ਵੰਨਗੀ ਤਾਂ ਸਭ ਤੋਂ ਪਹਿਲਾਂ ਸਾਨੂੰ ਮਹਾਂਭਾਰਤ ਤੇ ਰਾਮਾਇਣ ਵਿੱਚ ਹੀ ਮਿਲਦੀ ਹੈ । ਇਹ ਸਾਡੇ ਪਹਿਲੇ ਮਹਾਂ ਕਾਵਿ ਹਨ ਜਿਵੇਂ ਕਿ ਗ੍ਰੀਸ-ਵਾਸੀ ਹੋਮਰ ਦੇ ਮਹਾ ਕਾਵਿ 'ਇਲੀਅਡ' ਤੇ 'ਓਡੀਸੀ' ਸਨ। ਮਹਾਭਾਰਤ-ਰਾਮਾਇਣ ਚੋਥੀ ਸਦੀ ਪੂਰਬ-ਈਸਵੀ ਵਿੱਚ ਰਚੇ ਗਏ ਮੰਨੇ ਜਾਂਦੇ ਹਨ । 'ਨਾਟਯਸ਼ਾਸ਼ਤਰ' ਪਹਿਲੀ ਅਲੋਚਨਾ ਪੁਸਤਕ ਹੈ, ਜਿਸਦਾ ਮੁੱਖ ਵਿਸ਼ਾ ਨਾਟਕੀ ਅਲੋਚਨਾ ਹੈ ਅਤੇ ਕਾਵਿ ਦੀ ਅਲੋਚਨਾ ਦੇ ਅੰਗਾਂ ਬਾਰੇ ਭਾਵੇਂ ਕਾਫੀ ਨਿਰੂਪਣ ਕੀਤਾ ਗਿਆ ਹੈ ਪਰ ਉਹ ਮੁਕਾਬਲਤਨ ਥੋੜਾ ਹੈ । ਇਥੇ ਇੱਕ ਤੱਥ ਵਰਣਨਯੋਗ ਹੈ ਕਿ ਭਾਰਤੀ ਅਲੋਚਨਾ ਦੇ ਮੁੱਢਲੇ ਪੜਾਵਾਂ ਵਿੱਚ ਕਾਵਿ ਵਿੱਚ ਨਾਟਕੀ ਕਲਾ ਨੂੰ ਵੀ ਸ਼ਾਮਿਲ ਸਮਝਿਆ ਜਾਂਦਾ ਸੀ ਅਤੇ ਨਾਟਕ, ਕਵਿਤਾ ਤੇ ਵਾਰਤਕ ਲਈ ਇੱਕੋ ਸਾਂਝਾ ਸ਼ਬਦ ਕਾਵਿ (ਕਾਵ) ਹੀ ਸੀ । ਨਾਟਕ ਕਲਾ ਨੂੰ ਵੀ ਕਾਵਿ ਦੇ ਸਿਰਲੇਖ ਹੇਠ ਰੱਖਿਆ ਜਾਂਦਾ ਸੀ । ੲਿਸੇ ਲਈ ਅਗੇ ਜਾ ਕੇ ਕਾਵਿ ਦੇ ਪ੍ਰਕਾਰ ਦੱਸਣ ਸਮੇ ਨਾਟਕੀ ਕਲਾ ਨੂੰ ਦ੍ਰਿਸ਼-ਕਾਵਿ (ਅਰਥਾਤ ਵੇਖਣਯੋਗ ਕਾਵਿ ਰਚਨਾ) ਆਖਿਆ ਗਿਆ ਬਾਕੀ ਕਵਿਤਾ ਨੂੰ ਸ਼੍ਰਵ-ਕਾਵਿ (ਅਰਥਾਤ ਸੁਨਣ ਯੋਗ ਕਾਵਿ ਰਚਨਾ) ਦਾ ਨਾਂ ਦਿੱਤਾ ਗਿਆ । ਭਾਰਤੀ ਅਲੋਚਕਾਂ ਦੀ ਦ੍ਰਿਸ਼ਟੀ ਵਿੱਚ 'ਕਾਵਯ' ਸ਼ਬਦ ਤੋਂ ਮੁਰਾਦ ਕੇਵਲ ਛੰਦ-ਬੰਧ ਰਚਨਾ ਹੀ ਨਹੀਂ ਹੈ ਸਗੋਂ ਇਸ ਦੇ ਖੇਤਰ ਵਿੱਚ ਗੱਦ ਤੇ ਪਦ ਦੇ ਸਾਰੇ ਭੇਦ ਉਤਭੇਦ ਸਮਾਏ ਹੋਏ ਹਨ ।
ਪੰਜਾਬੀ ਵਾਰਤਕ ਦਾ ਜਨਮ ਲਗ਼ਭਗ ਪੰਜਾਬੀ ਕਵਿਤਾ ਦੇ ਨਾਲ ਹੀ ਹੋਇਆ। ਪਰ ਇਹ ਧਿਆਨ ਦੇਣ ਯੋਗ ਗੱਲ ਹੈ ਕਿ ਵਾਰਤਕ ਹਮੇਸ਼ਾ ਕਵਿਤਾ ਤੋਂ ਪਿੱਛੋਂ ਉਪਜਦੀ ਹੈ ਅਤੇ ਇਸ ਲਈ ਦਲੀਲ ਤੇ ਬੁੱਧੀ ਦਾ ਵਿਕਾਸ ਲੁੜੀਂਦਾ ਹੈ। ਆਮ ਤੌਰ 'ਤੇ ਆਧੁਨਿਕ ਕਾਲ ਦਾ ਸਮਾਂ 1850 ਤੋਂ ਮੰਨ ਲਿਆ ਜਾਂਦਾ ਹੈ । ਪਰ ਪੰਜਾਬੀ ਸਾਹਿਤ ਵਿੱਚ ਵਾਰਤਕ 1900 ਤੋਂ ਬਾਅਦ ਵਿਕਸਿਤ ਹੁੰਦੀ ਹੈ । '1919 ਤੋਂ 1936 ਤਕ ਦੇ ਦੌਰ ਵਿੱਚਨ ਸਭ ਤੋਂ ਵੱਧ ਨਿਖ਼ਾਰ ਵਾਰਤਕ ਦੇ ਖੇਤਰ ਵਿੱਚ ਆਇਆ । ਸਮਾਜਕ ਅੰਦੋਲਨਾਂ ਦੇ ਪਰਚਾਰ ਹਿੱਤ ਮਣਾਂ-ਮੂੰਹੀਂ ਸਾਹਿਤ, ਅਖ਼ਬਾਰਾਂ, ਰਸਾਲਿਆਂ, ਪੈਂਫਲਿਟਾਂ ਤੇ ਟ੍ਰੈਕਟਾਂ ਰਾਹੀਂ ਛਾਪਿਆ ਤੇ ਵੰਡਿਆ ਜਾਣ ਲੱਗਾ । ਪੱਤਰਕਾਰੀ ਦੇ ਵਾਧੇ ਨੇ ਵਾਰਤਕ ਦੀ ਲੋੜ 'ਤੇ ਪਰਸਾਰ ਦੇ ਸਾਧਨ ਪੈਦਾ ਕੀਤੇ ।' ਸੋ ਇਹ ਕਾਲ (1919-36) ਪੰਜਾਬੀ ਵਾਰਤਕ ਵਿੱਚ ਪ੍ਰਯੋਗਾਂ ਦਾ ਕਾਲ ਸੀ ।ਆਮ ਤੌਰ 'ਤੇ ਕਵਿਤਾ ਨੂੰ ਜਜ਼ਬਿਆਂ ਦੀ ਰਾਣੀ ਸਮਝਿਆ ਜਾਂਦਾ ਹੈ ਪਰ ਨਵੀਂ ਵਾਰਤਕ ਜਜ਼ਬਿਆਂ ਤੇ ਮਾਨਸਿਕ ਉਤਰਾਵਾਂ ਚੜ੍ਹਾਵਾਂ ਨੂੰ ਵੀ ਆਪਣਾ ਵਿਸ਼ਾ ਬਣਾਉਂਦੀ ਹੈ । ਕਵਿਤਾ ਵਿੱਚ ਜਜ਼ਬੇ ਪ੍ਰਧਾਨ ਹਨ ਪਰ ਵਾਰਤਕ ਜਜ਼ਬਿਆਂ ਤੋਂ ਆਪਣਾ ਸਫ਼ਰ ਸ਼ੁਰੂ ਕਰ ਕੇ ਬੁੱਧੀ ਦੇ ਉੱਚੇ ਤੋਂ ਉੱਚੇ ਮੰਡਲ ਵਿੱਚ ਪ੍ਰਵੇਸ਼ ਕਰਦੀ ਹੈ। 19
ਰਾਸ਼ਟਰੀ ਵੈਮਾਨਿਕੀ ਅਤੇ ਅੰਤਰਿਕਸ਼ ਪਰਬੰਧਨ (ਸੰਖੇਪ ਵਿੱਚ ਨਾਸਾ, ਅੰਗਰੇਜ਼ੀ: National Aeronautics and Space Administration ਨੈਸ਼ਨਲ ਏਅਰੋਨਾਟਿਕਸ ਐਂਡ ਸਪੇਸ ਅਡਮਿਨਿਸਟਰੇਸ਼ਨ, NASA ਨਾਸਾ) ਸੰਯੁਕਤ ਰਾਜ ਅਮਰੀਕਾ ਦੀ ਸਮੂਹ ਸਰਕਾਰ ਦੀ ਇੱਕ ਸੰਸਥਾ ਹੈ, ਜੋ ਰਾਸ਼ਟਰ ਦਾ ਸਰਵਜਨਿਕ ਅੰਤਰਿਕਸ਼ ਪਰੋਗਰਾਮ ਹੈ। 29 ਜੁਲਾਈ, 1958 ਵਿੱਚ ਰਾਸ਼ਟਰੀ ਵੈਮਾਨਿਕੀ ਅਤੇ ਅੰਤਰਿਕਸ਼ ਅਧਿਨਿਯਮ ਦੁਆਰਾ ਸਥਾਪਤ ਹੋਇਆ, ਇਸ ਦਾ 2007 ਮਾਮਲਾ ਸਾਲ ਦਾ ਨਿਧੀਕਰਣ ਦੀ ਰਾਸ਼ੀ 672,000,000,000 ਭਾਰਤੀ ਰੁਪਏ (16.8 ਬਿਲੀਅਨ ਅਮਰੀਕੀ ਡਾਲਰ) ਹੋ ਗਈ।
ਡਾ. ਜਸਵੰਤ ਸਿੰਘ ਨੇਕੀ (ਜਨਮ 27 ਅਗਸਤ 1925) ਪੰਜਾਬੀ ਚਿੰਤਕ, ਨਵਅਧਿਆਤਮਵਾਦੀ ਕਵੀ ਅਤੇ ਉਹ ੧੯੭੮ ਤੋਂ ੧੯੮੧ ਤੱਕ ਪੀ ਜੀ ਆਈ ਦੇ ਡਾਇਰੈਕਟਰ ਅਤੇ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ, ਦਿੱਲੀ ਦੇ ਮਨੋਚਕਿਤਸਾ ਵਿਭਾਗ ਦੇ ਮੁੱਖੀ ਵੀ ਰਹੇ ਹਨ। ਵਿਦਿਆਰਥੀ ਜੀਵਨ ਦੋਰਾਨ ਉਹ ਪੰਥਕ ਆਗੂ ਮਾਸਟਰ ਤਾਰਾ ਸਿੰਘ ਦੇ ਕਾਫੀ ਨਜਦੀਕ ਸਨ ਤੇ ਉਹ ਆਲ ਇੰਡੀਆ ਸਿੱਖ ਸਟੂਡੈਂਟ ਫ਼ੇਡਰੇਸ਼ਨ ਦੇ ਪਰਧਾਨ ਵੀ ਰਹੇ। ਡਾਕਟਰ ਨੇਕੀ ਭਾਈ ਵੀਰ ਸਿੰਘ ਸਾਹਿਤ ਸਦਨ ਦੇ ਉਪ-ਪਰਧਾਨ ਸਨ|ਉਹਨਾਂ ਸਿੱਖ ਧਰਮ ਸ਼ਾਸਤਰ ਤੇ ਵੀ ਕੰਮ ਕੀਤਾ|ਉਹ ਦੁਨੀਆਂ ਦੇ ਮਸ਼ਹੂਰ ਮਨੋਰੋਗ ਮਾਹਿਰ ਸਨ। ਉਨ੍ਹਾਂ ਨੂੰ 1979 ਵਿੱਚ ਆਪਣੀ ਰਚਨਾ, ਕਰੁਣਾ ਦੀ ਛੂਹ ਤੋਂ ਮਗਰੋਂ ਲਈ ਸਾਹਿਤ ਅਕਾਦਮੀ ਪੁਰਸਕਾਰ ਹਾਸਲ ਕੀਤਾ। ਆਧੁਨਿਕ ਪੰਜਾਬੀ ਕਾਵਿ ਦੀ ਨਵੀਂ ਤੇ ਵੱਖਰੀ ਨੁਹਾਰ ਘੜਨ ਵਾਲੇ ਤੇ ਇਸ ਨੂੰ ਨਵਾਂ ਦਿਸ਼ਾ ਬੋਧ ਦੇਣ ਵਾਲੇ ਕੁਝ ਚੋਣਵੇਂ ਕਵੀਆਂ ਵਿੱਚੋਂ ॥ਡਾ.