ਪੰਜਾਬੀ ਵਿਕੀਪੀਡੀਆ ਦੇ ਸਭ ਤੋਂ ਜ਼ਿਆਦਾ ਵੇਖੇ ਜਾਣ ਵਾਲੇ ਲੇਖ, ਰੋਜ਼ਾਨਾ ਨਵਪੂਰਤ ਹੋਰ ਜਾਣੋ...
ਭੂਚਾਲ ਇੱਕ ਐਸੀ ਕੁਦਰਤ ਦੀ ਆਫਤ ਹੈ ਜਿਸ ਬਾਰੇ ਪਹਿਲਾਂ ਪਤਾ ਨਹੀਂ ਲੱਗਦਾ। ਖੋਜਾਂ ਤੋਂ ਬਾਅਦ ਭੂਚਾਲ ਆਉਣ ਦਾ ਕਾਰਨ ਇਹ ਮੰਨਿਆ ਗਿਐ ਕਿ ਜ਼ਮੀਨ ਦੀ ਤਹਿ ਜੋ ਹੇਠਾਂ ਹੈ, ਉਹ ਸਖਤ ਸਲੈਬਾਂ ਦੀ ਬਣੀ ਹੋਈ ਹੈ। ਇਨ੍ਹਾਂ ਹੇਠਲੀਆਂ ਸਲੈਬਾਂ ਨੂੰ ਟੈਕਟੋਨਿਕ ਪਲੇਟਾਂ ਵੀ ਕਹਿੰਦੇ ਹਨ, ਇਹ ਪਲੇਟਾਂ ਆਪਸ 'ਚ ਜੁੜੀਆਂ ਹੋਈਆਂ ਹਨ ਜੋ ਉਪਰ ਥੱਲੇ ਹਰਕਤ ਕਰਦੀਆਂ ਰਹਿੰਦੀਆਂ ਹਨ। ਉਨ੍ਹਾਂ ਅੰਦਰ ਆਪਸੀ ਦਬਾਅ ਇੱਕ ਜਗ੍ਹਾ ਤੋਂ ਹਿੱਲ ਜਾਣ ਨਾਲ ਜਾਂ ਟੁੱਟ ਜਾਣ ਕਾਰਨ ਵਧ ਜਾਂਦਾ ਹੈ ਅਤੇ ਉਹ ਪਲੇਟਾਂ ਆਪਣੀ ਜਗ੍ਹਾ ਤੋਂ ਖਿਸਕ ਜਾਂਦੀਆਂ ਹਨ। ਇਨ੍ਹਾਂ ਪਲੇਟਾਂ ਦੀ ਜਗ੍ਹਾ 'ਚ ਬਦਲਾਅ ਆਉਣ ਕਾਰਨ ਆਪਸੀ ਟਕਰਾਅ ਵੀ ਹੁੰਦਾ ਹੈ ਜਾਂ ਆਪਸ ਵਿੱਚ ਖਹਿੰਦੀਆਂ ਹਨ ਜਿਸ ਕਾਰਨ ਧਰਤੀ ਅੰਦਰ ਝਟਕੇ ਲੱਗਦੇ ਹਨ ਜਿਸ ਨੂੰ ਭੂਚਾਲ ਕਹਿੰਦੇ ਹਨ ਜਿਸ ਨਾਲ ਧਰਤੀ ਕੰਬਦੀ ਹੈ।
ਪੰਜਾਬ ਉੱਤਰ-ਪੱਛਮੀ ਭਾਰਤ ਦਾ ਇੱਕ ਰਾਜ ਹੈ, ਜੋ ਵੱਡੇ ਪੰਜਾਬ ਖੇਤਰ ਦਾ ਇਕ ਭਾਗ ਹੈ। ਇਸਦਾ ਦੂਸਰਾ ਭਾਗ ਪਾਕਿਸਤਾਨ ਵਿੱਚ ਹੈ। ਇਸਦੀ ਸਰਹੱਦ ਉੱਤਰ ਵਿੱਚ ਜੰਮੂ ਅਤੇ ਕਸ਼ਮੀਰ, ਉੱਤਰ-ਪੂਰਬ ਵਿੱਚ ਹਿਮਾਚਲ ਪ੍ਰਦੇਸ਼, ਦੱਖਣ-ਪੂਰਬ ਵਿੱਚ ਹਰਿਆਣੇ, ਦੱਖਣ-ਪੱਛਮ ਵਿੱਚ ਰਾਜਸਥਾਨ ਅਤੇ ਪੱਛਮ ਵਿੱਚ ਪਾਕਿਸਤਾਨੀ ਪੰਜਾਬ ਨਾਲ ਲੱਗਦੀ ਹੈ। ਇਸਦੇ ਮੁੱਖ ਸ਼ਹਿਰ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਬਠਿੰਡਾ, ਫ਼ਿਰੋਜ਼ਪੁਰ, ਮੋਹਾਲੀ ਅਤੇ ਪਟਿਆਲਾ ਹਨ ਅਤੇ ਰਾਜਧਾਨੀ ਚੰਡੀਗੜ੍ਹ ਹੈ।
ਪੰਜਾਬੀ /pʌnˈdʒɑːbi/ (ਸ਼ਾਹਮੁਖੀ: پنجابی) (ਗੁਰਮੁਖੀ: ਪੰਜਾਬੀ) ਪੰਜਾਬ ਦੀ ਭਾਸਾ, ਜਿਸ ਨੂੰ ਪੰਜਾਬ ਖੇਤਰ' ਦੇ ਵਸਨੀਕ ਜਾਂ ਸੰਬੰਧਿਤ ਬੋਲਦੇ ਹਨ। ਇਹ ਭਾਸ਼ਾਵਾਂ ਦੇ ਹਿੰਦ-ਇਰਾਨੀ ਪਰਵਾਰ ਵਿੱਚੋਂ ਹਿੰਦ-ਯੂਰਪੀ ਪਰਵਾਰ ਨਾਲ ਸਬੰਧ ਰੱਖਦੀ ਹੈ। ਇਹ ਪੰਜਾਬੀਆਂ ਦੀ ਮਾਂ ਬੋਲੀ ਹੈ ਅਤੇ ਸਿੱਖੀ ਦੀ ਧਾਰਮਿਕ ਭਾਸ਼ਾ ਵੀ ਹੈ, ਜਿਸ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕੀਤੀ ਗਈ ਹੈ। ਇਹ ਦੁਨੀਆਂ ਅਤੇ ਖਾਸ ਕਰ ਦੱਖਣੀ ਏਸ਼ੀਆ ਦੇ ਉੱਘੇ ਭੰਗੜਾ ਸੰਗੀਤ ਦੀ ਭਾਸ਼ਾ ਹੈ। ਪਾਕਿਸਤਾਨ ਵਿੱਚ ਇਹ ਸਭ ਤੋਂ ਵੱਧ ਬੋਲੀ ਜਾਣ ਵਾਲੀ ਬੋਲੀ ਹੈ।
ਪੰਜਾਬੀ ਸੱਭਿਆਚਾਰ ਤੋਂ ਭਾਵ ਹੈ, ਪੰਜਾਬੀ ਲੋਕ-ਸਮੂਹ ਦੁਆਰਾ ਸਿਰਜੀ ਵਿਸ਼ੇਸ਼ ਜੀਵਨ-ਜਾਚ। ਜਿਸ ਵਿੱਚ ਉਨ੍ਹਾ ਲੋਕਾਂ ਦਾ ਰਹਿਣ-ਸਹਿਣ, ਕਿੱਤੇ, ਰਸਮ-ਰਿਵਾਜ, ਰਿਸ਼ਤੇ-ਨਾਤੇ, ਪਹਿਰਾਵਾ, ਹਾਰ-ਸ਼ਿੰਗਾਰ, ਵਿਸ਼ਵਾਸ਼, ਕੀਮਤਾਂ, ਮਨੋਰੰਜਨ ਦੇ ਸਾਧਨ, ਭਾਸ਼ਾ ਅਤੇ ਲੋਕ-ਸਾਹਿਤ ਆਦਿ ਸ਼ਾਮਿਲ ਹੁੰਦੇ ਹਨ। ਓਪਰੀ ਨਜ਼ਰੇ ਵੇਖਿਆਂ ਜਿੱਥੇ ਸੱਭਿਆਚਾਰ ਦੀ ਪ੍ਕਿਰਤੀ ਸਧਾਰਨ ਜਾਪਦੀ ਹੈ, ਉੱਥੇ ਇਸਦਾ ਅਧਿਐਨ ਕਰਦੇ ਹੋਏ ਅਸੀਂ ਮਹਿਸੂਸ ਕਰ ਸਕਦੇ ਹਾਂ ਕਿ ਇਹ ਆਪਣੇ ਆਪ ਵਿੱਚ ਇੱਕ ਜਟਿਲ ਵਰਤਾਰਾ ਵੀ ਹੈ |
ਅੰਗਰੇਜ਼ੀ ਜਾਂ ਅੰਗਰੇਜੀ ( English ਇੰਗਲਿਸ਼) ਹਿੰਦ-ਯੂਰਪੀ ਭਾਸ਼ਾ-ਪਰਿਵਾਰ ਵਿੱਚ ਆਉਂਦੀ ਹੈ ਅਤੇ ਇਸ ਪੱਖੋਂ ਹਿੰਦੀ, ਉਰਦੂ, ਫ਼ਾਰਸੀ ਆਦਿ ਦੇ ਨਾਲ ਇਸਦਾ ਦੂਰ ਦਾ ਰਿਸ਼ਤਾ ਬਣਦਾ ਹੈ। ਇਹ ਇਸ ਪਰਿਵਾਰ ਦੀ ਜਰਮਨਿਕ ਸ਼ਾਖਾ ਵਿੱਚ ਰੱਖੀ ਜਾਂਦੀ ਹੈ। ਇਸਨੂੰ ਦੁਨੀਆ ਦੀ ਸਭ ਤੋਂ ਪਹਿਲੀ ਅੰਤਰਰਾਸ਼ਟਰੀ ਭਾਸ਼ਾ ਮੰਨਿਆ ਜਾਂਦਾ ਹੈ। ਇਹ ਦੁਨੀਆਂ ਦੇ ਕਈ ਦੇਸ਼ਾਂ ਦੀ ਮੁੱਖ ਰਾਜ ਭਾਸ਼ਾ ਹੈ ਅਤੇ ਅਜੋਕੇ ਦੌਰ ਵਿੱਚ ਕਈ ਦੇਸ਼ਾਂ ਵਿੱਚ ਵਿਗਿਆਨ, ਕੰਪਿਊਟਰ, ਸਾਹਿਤ, ਸਿਆਸਤ ਅਤੇ ਉੱਚ ਸਿੱਖਿਆ ਦੀ ਵੀ ਮੁੱਖ ਭਾਸ਼ਾ ਹੈ। ਅੰਗਰੇਜ਼ੀ ਭਾਸ਼ਾ ਰੋਮਨ ਲਿਪੀ ਵਿੱਚ ਲਿਖੀ ਜਾਂਦੀ ਹੈ।
ਸ਼ਿਵ ਕੁਮਾਰ ਬਟਾਲਵੀ (23 ਜੁਲਾਈ 1936 - 7 ਮਈ 1973) ਪੰਜਾਬੀ ਦਾ ਇੱਕ ਕਵੀ ਸੀ। ਇਸ ਨੂੰ ਪੰਜਾਬੀ ਦਾ ਸ਼ੈਲੇ ਕਿਹਾ ਜਾਂਦਾ ਹੈ। ਉਸ ਦੀ ਵਿਸ਼ੇਸਤਾ ਸੀ ਕਿ ਉਹ ਸ਼ਬਦਾਂ ਨੂੰ ਰੋਜ਼ਾਨਾ ਜ਼ਿੰਦਗੀ ਵਿੱਚੋਂ ਚੁਣਦਾ ਅਤੇ ਉਹਨਾਂ ਨਾਲ ਦਿਲ ਨੂੰ ਚੀਰ ਦੇਣ ਵਾਲੀਆਂ ਕਵਿਤਾਵਾਂ, ਗ਼ਜ਼ਲਾਂ ਲਿਖਦਾ ਹੈ। ਸ਼ਿਵ ਦੀ ਕਵਿਤਾਦੁੱਖ, ਨਿੱਜੀ ਦਰਦ ਅਤੇ ਵਿਛੋੜੇ ਦੇ ਦੁਆਲੇ ਕੇਂਦਰਿਤ ਹੈ। ਸ਼ਿਵ ਕੁਮਾਰ ਬਟਾਲਵੀ ਨੂੰ 'ਬਿਰਹਾ ਦਾ ਕਵੀ' ਵੀ ਕਿਹਾ ਜਾਂਦਾ ਹੈ।
ਆਈ.ਐਸ.ਬੀ.ਐਨ ਜਿਸ ਨੂੰ ਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰ (ਅੰਤਰਰਾਸ਼ਟਰੀ ਮਿਆਰੀ ਪੁਸਤਕ ਸੰਖਿਆ)ਕਿਹਾ ਜਾਦਾ ਹੈ। ਇਹ ਹਰ ਕਿਤਾਬ ਨੂੰ ਉਸਦਾ ਆਪਣਾ ਅਨੂਠਾ ਸੰਖਿਆ ਅੰਕ ਦੇਣ ਦੀ ਵਿਧੀ ਹੈ। ਇਸ ਸੰਖਿਆ ਅੰਕ ਦੇ ਜ਼ਰੀਏ ਵਿਸ਼ਵ ਵਿੱਚ ਛਪੀ ਕਿਸੇ ਵੀ ਕਿਤਾਬ ਨੂੰ ਅਸਾਨੀ ਨਾਲ ਖੋਜਿਆ ਜਾ ਸਕਦਾ ਹੈ ਅਤੇ ਇਸਦੇ ਬਾਰੇ ਵਿੱਚ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਪਹਿਲਾ ਇਹ ਨੰਬਰ ਕੇਵਲ ਉੱਤਰ ਅਮਰੀਕਾ, ਯੂਰਪ ਅਤੇ ਜਾਪਾਨ ਵਿੱਚ ਪ੍ਰਚਲਿੱਤ ਸੀ, ਪਰ ਹੁਣ ਇਸ ਦੀ ਵਰਤੋਂ ਪੂਰੇ ਵਿਸ਼ਵ ਵਿੱਚ ਹੋਣ ਲੱਗ ਪਈ ਹੈ। ਆਈ.ਐਸ.ਬੀ.ਐਨ ਸੰਖਿਆ ਅੰਕ ਵਿੱਚ 10 ਅੰਕ ਹੋਇਆ ਕਰਦੇ ਸਨ। 2007 ਵਿੱਚ ਇਸਦੀ ਸੰਖਿਆ ਅੰਕ 13 ਹੋ ਗਏ।
ਮਹਾਰਾਜਾ ਰਣਜੀਤ ਸਿੰਘ (1780-1839) ਪੰਜਾਬ ਦੀ ਸਿੱਖ ਸਲਤਨਤ ਦੀ ਨੀਂਹ ਰੱਖਣ ਵਾਲ਼ਾ ਇੱਕ ਸਿੱਖ ਮਹਾਰਾਜਾ ਸੀ ਜੋ ਸ਼ੇਰ-ਏ-ਪੰਜਾਬ (ਪੰਜਾਬ ਦਾ ਸ਼ੇਰ) ਦੇ ਨਾਂ ਨਾਲ਼ ਜਾਣਿਆ ਜਾਂਦਾ ਹੈ। ਮਹਾਰਾਜਾ ਰਣਜੀਤ ਸਿੰਘ ਨੂੰ ਪੰਜਾਬ ਦੇ ਇਤਿਹਾਸ ਵਿੱਚ ਬਹਾਦਰ ਜੰਗਜੂ, ਦਲੇਰ ਮਹਾਰਾਜੇ ਤੇ ਮਹਾਨ ਸ਼ਖ਼ਸੀਅਤ ਵਜੋਂ ਜਾਣਿਆ ਜਾਂਦਾ ਹੈ। ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਵਿੱਚ ਸਿੱਖਾਂ, ਹਿੰਦੂਆਂ ਤੇ ਮੁਸਲਮਾਨਾਂ ਨੂੰ ਇੱਕ ਡੋਰ ਵਿੱਚ ਪਰੋਈ ਰੱਖਿਆ, ਜਿਸ ਕਰਕੇ ਖ਼ਾਲਸਾ ਰਾਜ ਦੀ ਹਰ ਥਾਂ ਸਿਫ਼ਤ ਕੀਤੀ ਜਾਂਦੀ ਸੀ।
ਭਾਰਤ (ਹਿੰਦੀ: भारत) ਪ੍ਰਾਚੀਨ ਜੰਬੂ ਦੀਪ, ਆਧੁਨਿਕ ਦੱਖਣੀ ਏਸ਼ੀਆ ਵਿੱਚ ਸਥਿੱਤ ਭਾਰਤੀ ਉਪ-ਮਹਾਂਦੀਪ ਦਾ ਸਭ ਤੋਂ ਵੱਡਾ ਦੇਸ਼ ਹੈ। ਭਾਰਤ ਦਾ ਭੂਗੋਲਿਕ ਵਿਸਥਾਰ 80°4' ਵਲੋਂ 370°6' ਉੱਤਰੀ ਅਕਸ਼ਾਂਸ਼ ਤੱਕ ਅਤੇ 680°7' ਵਲੋਂ 9°70'25" ਪੂਰਵੀ ਦੇਸ਼ਾਂਤਰ ਤੱਕ ਹੈ। ਭਾਰਤ ਦੀ ਸਮੁੰਦਰ ਤਟ ਰੇਖਾ 7516.6 ਕਿਮੀ ਲੰਬੀ ਹੈ। ਭਾਰਤ, ਭੂਗੋਲਕ ਨਜ਼ਰ ਵਲੋਂ ਸੰਸਾਰ ਵਿੱਚ ਸੱਤਵਾਂ ਸਭ ਤੋਂ ਵੱਡਾ ਅਤੇ ਅਾਬਾਦੀ ਪੱਖੋਂ ਦੂਜਾ ਸਭ ਤੋਂ ਵੱਡਾ ਦੇਸ਼ ਹੈ। ਭਾਰਤ ਦੇ ਪੱਛਮ ਵਿੱਚ ਪਾਕਿਸਤਾਨ, ਉੱਤਰ-ਪੂਰਬ ਵਿੱਚ ਚੀਨ, ਨੇਪਾਲ ਅਤੇ ਭੂਟਾਨ ਅਤੇ ਪੂਰਬ ਵਿੱਚ ਬੰਗਲਾਦੇਸ਼ ਤੇ ਮਿਆਂਮਾਰ ਦੇਸ਼ ਸਥਿਤ ਹਨ। ਹਿੰਦ ਮਹਾਂਸਾਗਰ ਵਿੱਚ ਇਸਦੇ ਦੱਖਣ-ਪੱਛਮ ਵਿੱਚ ਮਾਲਦੀਵ, ਦੱਖਣ ਵਿੱਚ ਸ੍ਰੀ ਲੰਕਾ ਅਤੇ ਦੱਖਣ-ਪੂਰਬ ਵਿੱਚ ਇੰਡੋਨੇਸ਼ਿਆ ਹਨ। ਉੱਤਰ-ਪੱਛਮ ਵਿੱਚ ਅਫ਼ਗਾਨਿਸਤਾਨ ਦੇ ਨਾਲ ਭਾਰਤ ਦੀ ਸੀਮਾ ਹੈ। ਇਸਦੇ ਉੱਤਰ ਵਿੱਚ ਹਿਮਾਲਾ ਪਹਾੜ ਹਨ ਅਤੇ ਦੱਖਣ ਵਿੱਚ ਹਿੰਦ ਮਹਾਂਸਾਗਰ ਹੈ। ਪੂਰਬ ਵਿੱਚ ਬੰਗਾਲ ਦੀ ਖਾੜੀ ਹੈ ਅਤੇ ਪੱਛਮ ਵਿੱਚ ਅਰਬ ਸਾਗਰ ਹੈ। ਭਾਰਤ ਵਿੱਚ ਕਈ ਵੱਡੀਆਂ ਨਦੀਆਂ ਹਨ। ਗੰਗਾ ਨਦੀ ਭਾਰਤੀ ਸੰਸਕ੍ਰਿਤੀ ਵਿੱਚ ਬਹੁਤ ਪਵਿੱਤਰ ਮੰਨੀ ਜਾਂਦੀ ਹੈ। ਹੋਰ ਵੱਡੀਅਾ ਨਦੀਅਾਂ ਸਿੰਧੂ, ਨਰਮਦਾ, ਬ੍ਰਹਮਪੁੱਤਰ, ਜਮੁਨਾ, ਗੋਦਾਵਰੀ, ਕਾਵੇਰੀ, ਕ੍ਰਿਸ਼ਨਾ, ਚੰਬਲ, ਸਤਲੁਜ, ਰਾਵੀ ਆਦਿ ਹਨ। ਭਾਰਤ ਸੰਸਾਰ ਦਾ ਸਭ ਤੋਂ ਵੱਡਾ ਲੋਕਤੰਤਰ ਹੈ। ਇੱਥੇ ੩੦੦ ਤੋਂ ਜ਼ਿਆਦਾ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਇਹ ਸੰਸਾਰ ਦੀਆਂ ਕਈ ਪੁਰਾਤਨ ਸੱਭਿਅਾਤਾਵਾਂ ਦੀ ਜਨਮ-ਭੂਮੀ ਰਿਹਾ ਹੈ, ਜਿਵੇਂ ਕਿ ਸਿੰਧੂ-ਘਾਟੀ ਸੱਭਿਅਤਾ ਅਤੇ ਮਹੱਤਵਪੂਰਨ ਇਤਿਹਾਸਿਕ ਵਪਾਰ ਰਾਹਾਂ ਦਾ ਅਨਿੱਖੜਵਾਂ ਅੰਗ ਵੀ ਹੈ। ਸੰਸਾਰ ਦੇ ਚਾਰ ਧਰਮ: ਹਿੰਦੂ, ਬੁੱਧ, ਜੈਨ ਅਤੇ ਸਿੱਖ, ਦਾ ਜਨਮ ਅਤੇ ਵਿਕਾਸ ਭਾਰਤ ਵਿੱਚ ਹੀ ਹੋਇਆ। ਭਾਰਤ ਭੂਗੋਲਕ ਖੇਤਰਫਲ ਦੇ ਅਧਾਰ 'ਤੇ ਸੰਸਾਰ ਦਾ ਸੱਤਵਾਂ ਸਭ ਤੋਂ ਵੱਡਾ ਰਾਸ਼ਟਰ ਹੈ। ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ਹੈ। ਭਾਰਤ ਦੇ ਹੋਰ ਵੱਡੇ ਮਹਾਂਨਗਰ ਮੁੰਬਈ (ਬੰਬਈ), [[ਕੋਲਕਾਤਾ]] (ਕਲਕੱਤਾ) ਅਤੇ ਚੇਨੱਈ (ਮਦਰਾਸ) ਹਨ। 1947 ਵਿੱਚ ਅਾਜ਼ਾਦੀ ਦੀ ਪ੍ਰਾਪਤੀ ਤੋਂ ਬਾਅਦ ਬ੍ਰਿਟਿਸ਼ ਸਾਮਰਾਜ ਦੇ ਪ੍ਰਮੁੱਖ ਅੰਗ ਭਾਰਤ ਨੇ ਬੀਤੇ 20 ਸਾਲਾਂ ਵਿੱਚ ਸਾਰਥਕ ਤਰੱਕੀ ਕੀਤੀ ਹੈ, ਵਿਸ਼ੇਸ਼ ਤੌਰ ਤੇ ਆਰਥਿਕ। ਭਾਰਤੀ ਫ਼ੌਜ ਇੱਕ ਖੇਤਰੀ ਅਤੇ ਵਿਸ਼ਵਵਿਆਪੀ ਸ਼ਕਤੀ ਹੈ। ਹਾਲੀਆ ਸਾਲਾਂ ਵਿੱਚ ਭਾਰਤ ਦੀ ਮਾਲੀ ਹਾਲਤ ਵਿੱਚ ਬਹੁਤ ਸੁਧਾਰ ਆਇਆ ਹੈ ਅਤੇ ਵਰਤਮਾਨ ਹਾਲਾਤ ਵਿੱਚ ਸੰਸਾਰ ਦੀ ਪਹਿਲੀਆਂ ਪੰਜ ਸਭ ਤੋਂ ਵੱਡੀਆਂ ਅਰਥਵਿਵਸਥਾਵਾਂ ਦੇ ਵਿੱਚ ਸ਼ੁਮਾਰ ਹੋਣ ਵੱਲ ਵਧ ਰਿਹਾ ਹੈ। ਭਾਰਤ ਸੰਸਾਰ ਦੀਆਂ ਦਸ ਸਭ ਤੋਂ ਵੱਡੀਆਂ ਅਰਥਵਿਵਸਥਾਵਾਂ ਚੋਂ ਇੱਕ ਹੈ।
ਜਲੰਧਰ,ਫਗਵਾੜਾ,ਨਕੋਦਰ ਅਤੇ ਗੁਰਾੲਿਅਾਂ ਤੋਂ ਲਗਪਗ ੲਿਕੋ ਜਿੰਨੇ ਵਕਫੇ ਤੇ ਵਿਕਸਤ ਹੋ ਰਹੇ ਪਿੰਡ ਜੰਡਿਅਾਲਾ ਦੀ ਦਿੱਖ ਸ਼ਹਿਰਾਂ ਵਰਗੀ ਹੈ। ਸੰਨ 1998 ਵਿੱਚ ਪੰਜਾਬ ਸਰਕਾਰ ਨੇ ਨੋਟੀਫੀਕੇਸ਼ਨ ਜਾਰੀ ਕਰਕੇ ਇੱਥੇ 'ਨਗਰ ਪੰਚਾਇਤ' ਬਣਾ ਦਿੱਤੀ ਸੀ ਤਾਂ ਕਿ ਵਿਕਸਤ ਹੋ ਰਹੇ ਇਸ ਪਿੰਡ ਨੂੰ ਸ਼ਹਿਰਾਂ ਵਾਲੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਸਕਣ। ਬਾਹਰੋਂ ਆਉਣ ਵਾਲੇ ਮਾਲ-ਅਸਬਾਬ ਉੱਪਰ ਲੱਗਦੀ ਚੁੰਗੀ ਤੋਂ ਬਚਣ ਦਾ ਬਹਾਨਾ ਬਣਾ ਕੇ ਕੁੱਝ ਰਾਜਸੀ ਵਿਅੱਕਤੀਆਂ ਨੇ ਪਿੰਡ ਦੇ ਦੁਕਾਨਦਾਰਾਂ ਰਾਹੀਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਸਹਾਰਾ ਲੈ ਕੇ ਨੋਟੀਫੀਕੇਸ਼ਨ ਰੱਦ ਕਰਵਾ ਦਿੱਤਾ ਅਤੇ ਜੰਡਿਆਲਾ ਨੂੰ 'ਅਰਧ-ਸ਼ਹਿਰੀ' ਤੋਂ ਦੁਬਾਰਾ 'ਪੇਂਡੂ' ਬਣਾ ਦਿੱਤਾ,ਜਿਸਨੂੰ ਇੱਥੋਂ ਦੇ ਵਧੀਆ ਸੋਚ ਵਾਲੇ ਲੋਕਾਂ ਨੇ ਪਸੰਦ ਨਹੀਂ ਕੀਤਾ। ਦੁਆਬੇ ਦੇ ਵੱਡੇ ਪਿੰਡਾਂ ਵਿੱਚੋਂ ਸਿਰਕੱਢ ਜੰਡਿਆਲਾ ਦੇ ਸਰਪੰਚ ਦੀ ਐਮ.ਐਲ.ਏ. ਜਿੰਨੀ ਵੁੱਕਤ ਗਿਣੀ ਜਾਂਦੀ ਹੈ। ਜੰਡਿਆਲਾ ਦੇ ਲੋਕ ਰਾਜਸੀ,ਵਿੱਦਿਅਕ ਅਤੇ ਆਰਥਿਕ ਪੱਖੋਂ ਮਜਬੂਤ ਅਤੇ ਚੇਤੰਨ ਹਨ। ਜੰਡਿਆਲਾ ਮੁੱਢੋਂ ਹੀ ਇਨਕਲਾਬੀ ਪਿੰਡ ਹੈ। ਇਸ ਪਿੰਡ ਨੇ ਅਜ਼ਾਦੀ ਦੀ ਲੜਾਈ ਵਿੱਚ ਅਹਿਮ ਹਿੱਸਾ ਪਾਇਆ ਅਤੇ ਸਿਰਕੱਢ ਰਾਜਸੀ ਆਗੂ ਪੈਦਾ ਕੀਤੇ ਹਨ। ਬਾਬਾ ਲਾਲ ਸਿੰਘ,ਬਾਬਾ ਧਿਆਨ ਸਿੰਘ,ਬਾਬਾ ਵਰਿਆਮ ਸਿੰਘ, ਬਾਬਾ ਗੁਰਦਿੱਤ ਸਿੰਘ ਅਤੇ ਬਾਬਾ ਪੂਰਨ ਸਿੰਘ ਦੀਆਂ ਕੁਰਬਾਨੀਆਂ ਨੇ ਗਦਰ ਲਹਿਰ ਨੂੰ ਹੋਰ ਸੁਰਖ ਕੀਤਾ। ਮੁਣਸ਼ਾ ਸਿੰਘ ਦੁਖੀ ਜੀ ਦੇ ਇਸ ਪਿੰਡ ਪੜਨਾਨਕੇ ਸਨ। ਉਨ੍ਹਾਂ ਨੁੰ ਦੇਸ਼ ਭਗਤੀ ਦੀ ਚੇਟਕ ਇੱਥੋਂ ਹੀ ਲੱਗੀ ਸੀ। ਉਨ੍ਹਾਂ ਨੇ ਇਨਕਲਾਬੀ ਕਵਿਤਾਵਾਂ ਰਾਹੀਂ ਪੰਜਾਬੀਆਂ ਦੀ ਗੈਰਤ ਨੂੰ ਹਲੂਣਿਆਂ। ਭਾਈ ਚੈਂਚਲ ਸਿੰਘ ਬੱਬਰ ਅਕਾਲੀ ਲਹਿਰ ਨਾਲ ਜੁੜਿਆ ਇੱਕ ਉੱਘਾ ਨਾਂ ਹੈ। ਭਾਈ ਸ਼ੇਰ ਸਿੰਘ,ਜਗਜੀਤ ਸਿੰਘ ਜੱਗੀ,ਭਾਈ ਜੁਗਿੰਦਰ ਸਿੰਘ,ਬਾਬਾ ਲਛਮਣ ਸਿੰਘ,ਲਾਲਾ ਪਰਸ ਰਾਮ,ਜੈ ਸਿੰਘ ,ਕਰਤਾਰ ਸਿੰਘ ਕਿਰਤੀ,ਜੈਤੋ ਦੇ ਮੋਰਚੇ ਵਿੱਚ ਡਾਂਗਾਂ ਖਾਣ ਵਾਲੇ ਹਜ਼ਾਰਾ ਸਿੰਘ ਕੈਂਥ ਅਤੇ ਹੋਰ ਦੇਸ਼ ਭਗਤਾਂ ਨੇ ਅਜ਼ਾਦੀ ਦੀ ਲੜਾਈ ਵਿੱਚ ਅਹਿਮ ਯੋਗਦਾਨ ਪਾਇਆ।। ਪੰਜਾਬ ਦੇ ਸਾਬਕਾ ਮੁੱਖ-ਮੰਤਰੀ ਮਰਹੂਮ ਸ. ਦਰਬਾਰਾ ਸਿੰਘ ਦਾ ਪਿੰਡ ਜੰਡਿਆਲਾ ਸੀ। ਉੱਘੇ ਖੇਤੀ ਵਿਗਿਆਨੀ ਅਤੇ ਪੰਜਾਬੀ ਯੂਨੀਵਰਿਸਟੀ ਪਟਿਆਲਾ ਦੇ ਸਾਬਕਾ ਵਾਈਸ ਚਾਂਸਲਰ ਡਾ.
ਬਸੰਤ ਪੰਚਮੀ (ਦੇਵਨਾਗਰੀ: वसन्त पञ्चमी) ਬਸੰਤ ਵਿੱਚ ਮਨਾਏ ਜਾਣ ਵਾਲਾ ਬਸੰਤ ਰੁੱਤ ਦਾ ਸਵਾਗਤੀ ਤਿਉਹਾਰ ਹੈ। ਇਸਨੂੰ ਕਈ ਲੋਕ ਸਰਸਵਤੀ ਪੂਜਾ ਜਾਂ ਸ਼੍ਰੀਪੰਚਮੀ (ਦੇਵਨਾਗਰੀ :श्रीपञ्चमी) ਵੀ ਕਹਿੰਦੇ ਹਨ ਅਤੇ ਵੇਦਾਂ ਵਿੱਚ ਇਸਦਾ ਸੰਬੰਧ ਸਰਸਵਤੀ ਦੇਵੀ ਨਾਲ ਦੱਸਿਆ ਜਾਂਦਾ ਹੈ ਜੋ ਹਿੰਦੂ ਮੱਤ ਵਿੱਚ ਗਿਆਨ, ਸੰਗੀਤ ਅਤੇ ਕਲਾ ਦੀ ਦੇਵੀ ਮੰਨੀ ਜਾਂਦੀ ਹੈ। ਬਹਾਰ ਰੁੱਤ ਨਾਲ਼ ਸੰਬੰਧਿਤ ਇਹ ਪ੍ਰਸਿੱਧ ਤਿਉਹਾਰ ਜੋ ਮਾਘ ਦੇ ਸੁਦੀ ਪੰਜ ਨੂੰ ਸਾਰੇ ਪੰਜਾਬ ਵਿੱਚ ਬੜੇ ਚਾਅ ਤੇ ਮਲਾਹ ਨਾਲ਼ ਮਨਾਇਆ ਜਾਂਦਾ ਹੈ । ਬਸੰਤ ਪੰਚਮੀ ਤੋਂ ਬਹਾਰ ਰੁੱਤ ਦਾ ਅਨੁਮਾਨ ਲਗਾਇਆ ਜਾਂਦਾ ਹੈ । ਇਹ ਤਿਉਹਾਰ ਮੁੱਢ ਕਦੀਮ ਤੋਂ ਚੱਲਿਆ ਆ ਰਿਹਾ ਹੈ । ਸਾਡੇ ਵਡਿੱਕਿਆਂ ਵਿੱਚ ਇਹ ਤਿਉਹਾਰ ‘ਸੁਵੰਨਤਾ’ ਦੇ ਨਾਂ ਨਾਲ਼ ਪ੍ਰਸਿੱਧ ਸੀ । ਉਹ ਇਸ ਮੌਕੇ ਉੱਤੇ ਕਾਮ ਦੇਵ ਦੀ ਉਪਾਸਨਾ ਕਰਦੇ ਅਤੇ ਗੁਲਾਬੀ ਰੰਗ ਦੇ ਕੱਪੜੇ ਪਹਿਨ ਕੇ ਟੋਲੀਆਂ ਵਿੱਚ ਤੇ ਗਾਉਂਦੇ ਸਨ । ਅੱਜ ਕੱਲ੍ਹ ਬਸੰਤ ਵਾਲ਼ੇ ਦਿਨ ਪੀਲੇ ਕੱਪੜੇ ਪਹਿਨਣ ਦਾ ਰਿਵਾਜ ਹੈ । ਬਸੰਤ ਦੇ ਆਗਮਨ ਦੇ ਨਾਲ਼ ਸਾਰੇ ਪੰਜਾਬ ਦੇ ਵਿੱਚ ਨਵੀਂ ਜ਼ਿੰਦਗੀ ਧੜਕ ਉੱਠਦੀ ਹੈ । ਥਾਂ ਥਾਂ ਤੇ ਪਿੰਡਾਂ ਵਿੱਚ ਨਿੱਕੇ ਵੱਡੇ ਮੇਲੇ ਲੱਗਦੇ ਹਨ ਤੇ ਲੋਕੀਂ ਸਰ੍ਹੋਂ ਦੇ ਫੁੱਲ ਵਾਂਗ ਖਿੜ ਕੇ ਇਨ੍ਹਾਂ ਮੇਲਿਆਂ ਦੀ ਰੌਣਕ ਵਧਾਉਂਦੇ ਹਨ । ਪਟਿਆਲ਼ੇ ਤੇ ਛਿਹਰਟੇ ਦੀ ਬਸੰਤ ਪੰਚਮੀ ਖ਼ਾਸ ਤੌਰ ਤੇ ਪ੍ਰਸਿੱਧ ਹੈ । ਦੇਸ਼ ਵੰਡ ਤੋਂ ਪਹਿਲਾਂ ਬਸੰਤ ਪੰਚਮੀ ਦਾ ਇੱਕ ਵੱਡਾ ਮੇਲਾ ਹਕੀਕਤ ਰਾਏ ਦੀ ਸਮਾਧ ਉੱਤੇ ਲਾਹੌਰ ਵਿੱਚ ਲੱਗਿਆ ਕਰਦਾ ਸੀ । ਧਰਮੀ ਹਕੀਕਤ ਰਾਏ ਬਸੰਤ ਪੰਚਮੀ ਵਾਲ਼ੇ ਦਿਨ ਲਾਹੌਰ ਵਿੱਚ ਮੁਗ਼ਲ ਹਾਕਮਾਂ ਦੇ ਤੁਅੱਸਬ ਦਾ ਸ਼ਿਕਾਰ ਹੋਇਆ ਸੀ ਅਤੇ ਉਸ ਨੇ ਇਸਲਾਮ ਮੱਤ ਗ੍ਰਹਿਣ ਕਰਨ ਦੀ ਥਾਂ ਸ਼ਹੀਦ ਹੋਣਾ ਵਧੇਰੇ ਪਸੰਦ ਕੀਤਾ । ਭਾਵੇਂ ਇਹ ਮੇਲਾ ਨਿਰੋਲ ਮੌਸਮੀ ਸੀ । ਪਰ ਹਕੀਕਤ ਰਾਏ ਦੀ ਸ਼ਹੀਦੀ ਨੇ ਇਸ ਨਾਲ਼ ਧਾਰਮਿਕ ਅਤੇ ਇਤਿਹਾਸਕ ਭਾਵਨਾ ਵੀ ਜੋੜ ਦਿੱਤੀ । ਬਸੰਤ ਪੰਚਮੀ ਨੂੰ ਲੋਕੀਂ ਆਪਣੀ ਦਿਲਾਂ ਦਾ ਹੁਲਾਸ ਪਤੰਗਾਂ ਉਡਾ ਕੇ ਕਰਦੇ ਹਨ । ਉਸ ਦਿਨ ਸਾਰਾ ਆਕਾਸ਼ ਰੰਗ ਬਰੰਗੀਆਂ ਹਵਾ ਵਿੱਤ ਤਰਦੀਆਂ ਤੇ ਨ੍ਰਿਤ ਕਰਦੀਆਂ ਗੁੱਡੀਆਂ ਨਾਲ਼ ਭਰ ਜਾਂਦਾ ਹੈ । ਇੱਕ ਦਿਨ ਆਕਾਸ਼ ਇੱਕ ਅਥਾਹ ਰੰਗਮੰਚ ਲੱਗਦਾ ਹੈ , ਜਿਸ ਤੇ ਵੰਨ ਸੁਵੰਨੀਆਂ ਗੁੱਡੀਆਂ ਦੇ ਰੂਪ ਵਿੱਚ ਪੰਜਾਬੀਆਂ ਦੇ ਮਨ ਤਰੰਗਿਤ ਹੋਇਆ ਅਠਖੇਲੀਆਂ ਭਰ ਰਿਹਾ ਹੁੰਦਾ ਹੈ । ਬਸੰਤ ਪੰਚਮੀ ਵਾਲ਼ੇ ਦਿਨ ਤੀਵੀਆਂ ਬਸੰਤੀ ਕੱਪੜੇ ਪਹਿਨ ਕੇ ਗਿੱਧਾ ਪਾਉਂਦੀਆਂ ਤੇ ਗੀਤ ਗਾਉਂਦੀਆਂ ਹਨ । ਬਸੰਤ ਪੰਚਮੀ ਦੇ ਗਿੱਧੇ ਨੂੰ ‘ਬਸੰਤੀ ਗਿੱਧਾ’ ਕਿਹਾ ਜਾਂਦਾ ਹੈ । ਬਸੰਤ ਪੰਚਮੀ ਰੁੱਤਾਂ ਦੀ ਤਬਦੀਲੀ ਨਾਲ਼ ਸੰਬੰਧਿਤ ਇੱਕ ਪਰਬ ਹੈ ਜੋ ਮਾਘ ਸੁਦੀ ਪੰਜਵੀਂ ਨੂੰ ਸਾਰੇ ਪੰਜਾਬ ਵਿੱਚ ਧੂਮ ਧਾਮ ਨਾਲ਼ ਮਨਾਇਆ ਜਾਂਦਾ ਹੈ । ‘ ਆਈ ਬਸੰਤ ਪਾਲ਼ਾ ਉਡੰਤ’ ਬਸੰਤ ਆਉਣ ਨਾਲ਼ ਪਾਲ਼ਾ ਖ਼ਤਮ ਹੋਣਾ ਆਰੰਭ ਹੋ ਜਾਂਦਾ ਹੈ ਅਤੇ ਬਹਾਰ ਆ ਜਾਂਦੀ ਹੈ । ਬਸੰਤ ਸਦਾ ਦੀਵਾਲੀ ਸਾਧ ਦੀ ਅੱਠੋਂ ਪਹਿਰ ਬਸੰਤ ਦੀ ਉਕਤੀ ਬਸੰਤ ਰੁੱਤ ਦੀ ਖ਼ੁਸ਼ੀਆਂ ਖੇੜਿਆਂ ਨਾਲ਼ ਜੁੜੇ ਰਹਿਣ ਦਾ ਸੰਕੇਤ ਦਿੰਦੀ ਹੈ । ਭਾਰਤ ਵਿੱਚ ਛੇ ਰੁੱਤਾਂ ਮੰਨੀਆਂ ਜਾਂਦੀਆਂ ਹਨ । ਉਨ੍ਹਾਂ ਵਿੱਚੋਂ ਬਸੰਤ ਰੁੱਤ ਨੂੰ ਰਿਤੂ ਰਾਜ ਕਿਹਾ ਜਾਂਦਾ ਹੈ ਕਿਉਂਕਿ ਬਸੰਤ ਰੁੱਤ ਸਭ ਰੁੱਤਾਂ ਤੋਂ ਉੱਤਮ ਗਿਣੀ ਜਾਂਦੀ ਹੈ । ਇਹ ਰੁੱਤ ਚੇਤ ਤੇ ਵਿਸਾਖ ਦੇ ਮਹੀਨੇ ਹੀ ਰਹਿੰਦੀ ਹੈ । ਮਜ਼ੇ ਦੀ ਗੱਲ ਇਹ ਹੈ ਕਿ ਬਸੰਤ ਪੰਚਮੀ ਮਹੀਨਾ ਪੈਂਤੀ ਕੁ ਦਿਨ ਪਹਿਲਾਂ ਹੀ ਆ ਜਾਂਦੀ ਹੈ । ਇਸ ਸੰਬੰਧ ਇਹ ਕਥਾ ਇਉਂ ਪ੍ਰਚੱਲਿਤ ਹੈ । ਇੱਕ ਵਾਰ ਰੁੱਤਾਂ ਨੇ ਰਿਤੂ ਰਾਜ ਬਸੰਤ ਦਾ ਅਭਿਨੰਦਨ ਕੀਤਾ ਅਤੇ ਆਪਣੇ ਵੱਲੋਂ ਹਰੇਕ ਨੇ ਆਪਣੀ ਉਮਰ ਦੇ ਅੱਠ ਦਿਨ ਬਣਦੇ ਹਨ ਤੇ ਇੱਕ ਮਾਘ ਸ਼ੁਕਲ ਪੰਜਵੀਂ ਅਤੇ ਚੇਤ ਵਦੀ ਪਹਿਲੀ ਵਿੱਚ ਇਤਨੇ ਹੀ ਦਿਨ ਆਉਂਦੇ ਹਨ ।
ਮਗ਼ਰਿਬ (ਬਰਬਰ: Tamazgha, ⵜⴰⵎⴰⵣⵖⴰ, ਅਰਬੀ: المغرب, ਅਲ-ਮਗ਼ਰਿਬ) ਆਮ ਤੌਰ ਉੱਤੇ ਮਿਸਰ ਤੋਂ ਪੱਛਮ ਵੱਲ ਪੈਂਦੇ ਉੱਤਰ-ਪੱਛਮੀ ਅਫ਼ਰੀਕਾ ਦੇ ਸਾਰੇ ਜਾਂ ਬਹੁਤੇ ਹਿੱਸੇ ਨੂੰ ਕਿਹਾ ਜਾਂਦਾ ਹੈ। ਰਿਵਾਇਤੀ ਪਰਿਭਾਸ਼ਾ ਜਿਸ ਮੁਤਾਬਕ ਖੇਤਰ ਵਿੱਚ ਐਟਲਸ ਪਹਾੜ ਅਤੇ ਮੋਰਾਕੋ, ਅਲਜੀਰੀਆ, ਤੁਨੀਸੀਆ ਅਤੇ ਲੀਬੀਆ ਦੇ ਤਟਵਰਤੀ ਮੈਦਾਨ ਸ਼ਾਮਲ ਹਨ, ਨੂੰ ਮਨਸੂਖ਼ ਕਰ ਦਿੱਤਾ ਗਿਆ ਸੀ ਜਦ 1989 ਵਿੱਚ ਅਰਬ ਅਗ਼ਰਿਬ ਸੰਘ ਹੋਂਦ ਵਿੱਚ ਆਇਆ ਅਤੇ ਜਿਸ ਵਿੱਚ ਪੰਜਵਾਂ ਦੇਸ਼ ਮਾਰੀਟੇਨੀਆ ਅਤੇ ਤਕਰਾਰੀ ਰਾਜਖੇਤਰ ਪੱਛਮੀ ਸਹਾਰਾ (ਮੋਰਾਕੋ ਵੱਲੋਂ ਪ੍ਰਬੰਧਤ) ਵੀ ਸ਼ਾਮਲ ਕਰ ਲਿੱਤੇ ਗਏ।
ਪੰਜਾਬ ਵਿਧਾਨ ਸਭਾ ਚੋਣਾਂ 2012 ਜੋ 30 ਜਨਵਰੀ, 2012 ਵਿੱਚ ਹੋਈਆ ਅਤੇ ਇਸ ਦਾ ਨਤੀਜਾ 4 ਮਾਰਚ 2012 ਘੋਸ਼ਿਤ ਕੀਤਾ ਗਿਆ ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਗਠਜੋੜ ਨੇ ਦੁਜੀ ਵਾਰ ਜਿੱਤ ਪ੍ਰਾਪਤ ਕੀਤੀ। ਪੰਜਾਬ ਵਿੱਚ ਭਾਰਤੀ ਰਾਸ਼ਟਰੀ ਕਾਂਗਰਸ ਅਤੇ ਕੌਮੀ ਜਮਹੂਰੀ ਗਠਜੋੜ ਦਾ ਮੁਕਾਬਲਾ ਹੁੰਦਾ ਹੈ। ਇਹ ਚੋਣਾਂ ਸ਼੍ਰੋਮਣੀ ਅਕਾਲੀ ਦਲ ਨੇ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਅਤੇ ਭਾਰਤੀ ਜਨਤਾ ਪਾਰਟੀ ਦੇ ਗਠਜੋੜ ਨਾਲ ਅਤੇ ਭਾਰਤੀ ਰਾਸ਼ਟਰੀ ਕਾਂਗਰਸ ਨੇ ਸਾਬਕਾ ਮੁੱਖ ਮੰਤਰੀ ਸ੍ਰੀ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਹੋਈਆ। ਇਹਨਾਂ ਚੋਣਾਂ ਵਿੱਚ ਨਵੀਂ ਬਣੀ ਪਾਰਟੀ ਪੀਪਲਜ਼ ਪਾਰਟੀ ਪੰਜਾਬ, ਭਾਰਤੀ ਕਮਿਊਨਿਸਟ ਪਾਰਟੀ, ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮਿਲ ਕੇ ਸਾਂਝਾ ਮੋਰਚਾ ਨਾਲ ਚੋਣਾਂ 'ਚ ਭਾਗ ਲਿਆ।
ਫ਼ਰਾਂਸੀਸੀ (français, la langue française) ਇੱਕ ਰੁਮਾਂਸ ਬੋਲੀ ਹੈ ਜੋ ਮੁੱਖ ਰੂਪ ਵਿਚ ਫ਼੍ਰਾਂਸ ਵਿਚ ਬੋਲੀ ਜਾਂਦੀ ਹੈ ਜਿੱਥੇ ਇਸ ਬੋਲੀ ਦਾ ਜਨਮ ਹੋਇਆ ਸੀ। ਦੁਨੀਆਂ ਭਰ ਵਿੱਚ ਤਕਰੀਬਨ ੯ ਕਰੋੜ ਲੋਕਾਂ ਦੁਆਰਾ ਇਹ ਪਹਿਲੀ ਬੋਲੀ ਦੇ ਰੂਪ ਵਿੱਚ ਬੋਲੀ ਜਾਂਦੀ ਹੈ, ੧੯ ਕਰੋੜ ਦੁਆਰਾ ਦੂਜੀ ਅਤੇ ਹੋਰ ੨੦ ਕਰੋੜ ਦੁਆਰਾ ਅਧਿਗਰਹਿਤ ਬੋਲੀ ਦੇ ਰੂਪ ਵਿੱਚ ਇਸਨੂੰ ਬੋਲਦੇ ਹਨ। ਇਸ ਤਰ੍ਹਾਂ ਕੈਨੇਡਾ, ਬੈਲਜੀਅਮ, ਸਵਿਟਜ਼ਰਲੈਂਡ, ਅਫ਼ਰੀਕੀ ਫਰੇਂਕੋਫੋਨ, ਲਕਜ਼ਮਬਰਗ ਅਤੇ ਮੋਨੇਕੋ ਸਮੇਤ ਦੁਨੀਆਂ ਦੇ ੫੪ ਦੇਸ਼ਾਂ ਵਿਚ ਇਸਨੂੰ ਬੋਲਣ ਵਾਲੀਆਂ ਦੀ ਵੱਡੀ ਗਿਣਤੀ ਹੈ। ਇਹ ਸਯੁੰਕਤ ਰਾਸ਼ਟਰ ਦੀਆਂ ਸਾਰੀਆਂ ਸੰਸਥਾਵਾਂ ਦੀ ਅਤੇ ਹੋਰ ਬਹੁਤ ਸਾਰੇ ਅੰਤਰਰਾਸ਼ਟਰੀ ਸੰਗਠਨਾਂ ਦੀ ਵੀ ਆਧਿਕਾਰਕ ਬੋਲੀ ਹੈ।
ਵੱਡਾ ਘੱਲੂਘਾਰਾ (Vaḍḍā Ghallūghārā [ʋəɖɖɑ kə̀lːuɡɑ̀ɾɑ] "the great massacre or holocaust") ਅਫ਼ਗਾਨੀ ਦੁਰਾਨੀ ਫੌਜ਼ਾਂ ਦੁਆਰਾ ਕੀਤੇ ਸਿੱਖਾਂ ਦੇ ਭਾਰੀ ਕਤਲਾਮ ਨੂੰ ਕਹਿੰਦੇ ਹਨ। ਇਹ 1746 ਦੇ ਛੋਟੇ ਘਲੂਘਾਰੇ ਤੋਂ ਵੱਖਰਾ ਹੈ, ਜੋ ਦਹਾਕਿਆਂ ਤੱਕ ਜਾਰੀ ਰਿਹਾ ਸਿੱਖਾਂ ਨੂੰ ਖਤਮ ਕਰਨ ਦਾ ਅਫ਼ਗਾਨ ਹਮਲਾਵਰਾਂ ਦਾ ਖੂਨੀ ਕਾਰਾ ਸੀ।ਗੁਰਦੁਆਰਾ ਵੱਡਾ ਘੱਲੂਘਾਰਾ ਸਾਹਿਬ ਪਿੰਡ ਕੁਤਬਾ-ਬਾਹਮਣੀਆਂ ਵਿੱਚ ਸਥਿਤ ਹੈ।
The Integrated Authority File (ਜਰਮਨ: Gemeinsame Normdatei, also known as: Universal Authority File) or GND is an international authority file for the organisation of personal names, subject headings and corporate bodies from catalogues. It is used mainly for documentation in libraries and increasingly also by archives and museums. The GND is managed by the German National Library in cooperation with various regional library networks in German-speaking Europe and other partners.
ਕਾਰਲ ਲੈਂਡਸਟੇਨਰ ,ਫ਼ੋਰ ਮੇਮ ਆਰ ਐਸ (14 ਜੂਨ, 1868 - 26 ਜੂਨ, 1943), ਇੱਕ ਆਸਟਰੀਅਨ ਵਿਗਿਆਨੀ ਅਤੇ ਡਾਕਟਰ ਸੀ। ਉਹ 1900 ਵਿਚ ਮੁੱਖ ਬਲੱਡ ਗਰੁੱਪ ਵੱਖ ਸੀ ਲਈ ਨੋਟ ਕੀਤਾ ਗਿਆ ਹੈ, ਦੇ ਵਰਗੀਕਰਣ ਦੇ ਆਧੁਨਿਕ ਸਿਸਟਮ ਵਿਕਸਤ ਕੀਤਾ ਹੈ। ਖੂਨ ਵਿੱਚਏਗ੍ਲੁਟੀਨਿਨਸ ਦੀ ਮੌਜੂਦਗੀ ਦੇ ਉਸ ਦੇ ਪਛਾਣ, ਅਤੇ ਬਲੱਡ ਗਰੁੱਪ ਸਿਕੰਦਰ ਸਿੰਘ ਵਾਏਨਰ , ਰੀਸਸ ਫੈਕਟਰ ਦੇ ਨਾਲ ਦੀ ਪਛਾਣ ਸੀ, 1937 ਵਿਚ, ਇਸ ਲਈ ਡਾਕਟਰ ਨੂੰ ਯੋਗ ਮਰੀਜ਼ ਦੀ ਜ਼ਿੰਦਗੀ ਖਤਰੇ ਬਿਨਾ ਲਹੂ ਨੂੰ। ਕੋੰਸਟੇਟੀਨ ਲੇਵਾਦਿਤੀ ਅਤੇ ਏਰਵਿਨ ਪੋਪਰ ਨਾਲ, ਉਸ ਨੇ ਪੋਲੀਓ ਵਾਇਰਸ 1909 ਵਿਚ ਉਸ ਨੇ 1926 ਵਿਚ ਅਰੋੰਸਨ ਪੁਰਸਕਾਰ ਪ੍ਰਾਪਤ ਕੀਤਾ 1930 ਵਿੱਚ ਲੱਭੇ, ਉਸ ਨੇ ਸਰੀਰ ਵਿਗਿਆਨ ਜ ਦਵਾਈ ਵਿੱਚ ਨੋਬਲ ਪੁਰਸਕਾਰ ਪ੍ਰਾਪਤ ਕੀਤਾ। ਉਸ ਨੇ 1946 ਉਪਰੰਤ ਵਿਚ ਲਾਸ੍ਕਰ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ, ਅਤੇ ਚੜ੍ਹਾਉਣ ਦਵਾਈ ਦੇ ਪਿਤਾ ਦੇ ਰੂਪ ਵਿੱਚ ਮਾਨਤਾ ਪ੍ਰਾਪਤ ਹੈ।
ਅੰਮ੍ਰਿਤਸਰ (ਜਾਂ ਅਮ੍ਰਿਤਸਰ; ਮਤਲਬ: "ਅੰਮ੍ਰਿਤ ਦਾ ਸਰੋਵਰ") ਚੜ੍ਹਦੇ ਪੰਜਾਬ ਦਾ ਇੱਕ ਸਰਹੱਦੀ ਸ਼ਹਿਰ ਹੈ ਜੋ ਪੰਜਾਬ ਦੇ ਉੱਤਰੀ ਹਿੱਸੇ ਵਿੱਚ ਲਾਹੌਰ ਤੋਂ 67 ਕਿਲੋਮੀਟਰ ਦੂਰ ਹੈ। ਇਹ ਸਿੱਖ ਧਰਮ ਦਾ ਧਾਰਮਿਕ ਅਤੇ ਸੱਭਿਆਚਾਰਕ ਕੇਂਦਰ ਹੈ। ਪੰਜਾਬੀ ਇੱਥੋਂ ਦੀ ਮੁੱਖ ਜਾਂ ਪਹਿਲੀ ਬੋਲੀ ਹੈ ਅਤੇ ਹੋਰ ਬੋਲੀਆਂ ਵਿੱਚ ਉਰਦੂ, ਹਿੰਦੀ ਅਤੇ ਅੰਗਰੇਜ਼ੀ ਸ਼ਾਮਲ ਹਨ। ਇਸ ਦਾ ਸਰਕਾਰੀ ਮੁੱਖ ਦਫ਼ਤਰ ਅੰਮ੍ਰਿਤਸਰ ਜ਼ਿਲ੍ਹਾ ਹੈ। ਇਸ ਦੀ ਆਬਾਦੀ ਕਰੀਬ ੨੦੦੦੦੦੦ ਸ਼ਹਿਰੀ ਅਤੇ ੩,੦੦੦,੦੦੦ ਦੇ ਕਰੀਬ ਅੰਮ੍ਰਿਤਸਰ ਜ਼ਿਲੇ ਵਿੱਚ ੨੦੧੧ ਦੀ ਭਾਰਤੀ ਮਰਦਮਸ਼ੁਮਾਰੀ ਮੁਤਾਬਕ ਹੈ। ਯਾਤਰਾ ਲਈ ਸਭ ਤੋਂ ਵਧੀਆ ਸਮਾਂ ਅਕਤੂਬਰ ਅਤੇ ਮਾਰਚ ਵਿੱਚ ਹੈ।
ਇੰਟਰਨੈੱਟ ਜਾਂ ਅੰਤਰਜਾਲ ਆਪਸ ਵਿੱਚ ਜੁੜੇ ਕੰਪੀਊਟਰੀ ਜਾਲਾਂ ਦਾ ਇੱਕ ਸਰਬ-ਵਿਆਪੀ ਪ੍ਰਬੰਧ ਹੈ ਜੋ ਦੁਨੀਆਂ ਭਰ ਦੇ ਕਰੋੜਾਂ ਜੰਤਰਾਂ ਨੂੰ ਜੋੜਨ ਵਾਸਤੇ ਮਿਆਰੀ ਇੰਟਰਨੈੱਟ ਮਸੌਦੇ ਦੇ ਸਿਲਸਿਲੇ ਦੀ ਵਰਤੋਂ ਕਰਦਾ ਹੈ। ਇਹ ਇੱਕ ਕੌਮਾਂਤਰੀ ਜਾਲ਼ਾਂ ਦਾ ਜਾਲ਼ ਹੈ ਜਿਸ ਵਿੱਚ ਲੱਖਾਂ ਨਿੱਜੀ, ਜਨਤਕ, ਸਿੱਖਿਅਕ, ਕਾਰੋਬਾਰੀ ਅਤੇ ਸਰਕਾਰੀ ਜਾਲ਼ ਬਿਜਲਾਣੂ, ਤਾਰਹੀਣ ਅਤੇ ਪ੍ਰਕਾਸ਼ੀ ਜਾਲ਼ ਟੈਕਨਾਲੋਜੀਆਂ ਦੀ ਮੁਕੰਮਲ ਤਰਤੀਬ ਰਾਹੀਂ ਜੁੜੇ ਹੋਏ ਹਨ। ਇੰਟਰਨੈੱਟ ਉੱਤੇ ਜਾਣਕਾਰੀ ਸੋਮਿਆਂ ਅਤੇ ਸੇਵਾਵਾਂ ਦੀ ਖੁੱਲ੍ਹੀ-ਚੌੜੀ ਮੌਜੂਦਗੀ ਹੈ ਜਿਵੇਂ ਕਿ ਵਰਲਡ ਵਾਈਡ ਵੈੱਬ ਦੇ ਆਪਸ 'ਚ ਜੁੜੇ ਹੋਏ ਹਾਈਪਰਟੈਕਸਟ ਦਸਤਾਵੇਜ਼ ਅਤੇ ਐਪਲੀਕੇਸ਼ਨਾਂ, ਈਮੇਲ (ਬਿਜਲਾਣੂ ਡਾਕ) ਦੀ ਸਹਾਇਤਾ ਵਾਸਤੇ ਬੁਨਿਆਦੀ ਢਾਂਚਾ ਅਤੇ ਫ਼ਾਈਲਾਂ ਸਾਂਝੀਆਂ ਕਰਨ ਅਤੇ ਫ਼ੋਨ ਕਰਨ ਵਾਸਤੇ ਆਦਮੀ-ਤੋਂ-ਆਦਮੀ ਜਾਲ਼ ਇੰਟਰਨੈੱਟ ਦਾ ਜਾਲ
ਗੁਰਮੁਖੀ ਲਿਪੀ ਜਾਂ ਪੈਂਤੀ ਅੱਖਰੀ ਇੱਕ ਲਿਪੀ ਹੈ ਜਿਸ ਵਿੱਚ ਪੰਜਾਬੀ ਭਾਸ਼ਾ ਲਿਖੀ ਜਾਂਦੀ ਹੈ। ਸ਼ਬਦ "ਗੁਰਮੁਖੀ" ਦਾ ਸ਼ਾਬਦਿਕ ਅਰਥ ਹੈ ਗੁਰੂਆਂ ਦੇ ਮੂੰਹੋਂ ਨਿਕਲੀ ਹੋਈ। ਇਸ ਲਿਪੀ ਵਿੱਚ ਤਿੰਨ ਸਵਰ ਅਤੇ 32 ਵਿਅੰਜਨ ਹਨ। ਪੰਜਾਬੀ ਭਾਸ਼ਾ ਦੀ ਗੁਰਮੁਖੀ ਲਿਪੀ ਵੀ ਇਸ ਦੀਆਂ ਭਾਸ਼ਾਈ ਲੋੜਾਂ ਪੂਰੀਆਂ ਕਰਦੀ ਹੈ। ਦੂਸਰੇ ਮੁਲਕਾਂ ਤੋਂ ਲੋਕ ਪੰਜਾਬ ਵਿੱਚ ਆਏ ਜਾਂ ਪੰਜਾਬੀ ਭਾਸ਼ਾ ਬੋਲਣ ਵਾਲੇ ਦੂਸਰੇ ਮੁਲਕਾਂ ਵਿੱਚ ਗਏ ਤਾਂ ਪੰਜਾਬੀ ਭਾਸ਼ਾ ਵਿੱਚ ਹੋਰ ਭਾਸ਼ਾਵਾਂ ਦੀਆਂ ਧੁਨੀਆਂ ਅਤੇ ਸ਼ਬਦਾਂ ਵਿੱਚ ਰਲਾਅ ਵਾਲੀ ਸਥਿਤੀ ਪੈਦਾ ਹੋਈ। ਪੰਜਾਬੀ ਭਾਸ਼ਾ ਨੇ ਜਿੱਥੇ ਦੂਸਰੀਆਂ ਭਾਸ਼ਾਵਾਂ ਦੇ ਕਈ ਸ਼ਬਦਾਂ ਨੂੰ ਜਿਉਂ ਦਾ ਤਿਉਂ ਅਪਣਾਇਆ ਉੱਥੇ ਆਪਣੇ ਸੁਭਾਅ ਮੁਤਾਬਿਕ ਕੁਝ ਸ਼ਬਦਾਂ ਵਿੱਚ ਥੋੜ੍ਹੀ ਬਹੁਤੀ ਤਬਦੀਲੀ ਨਾਲ ਵੀ ਸ਼ਬਦਾਂ ਨੂੰ ਅਪਣਾਇਆ। ਅੰਗਰੇਜ਼ੀ ਤੋਂ ਪਹਿਲਾਂ ਉਰਦੂ, ਅਰਬੀ, ਫ਼ਾਰਸੀ ਭਾਸ਼ਾਈ ਲੋਕਾਂ ਦੇ ਪੰਜਾਬ ਆਉਣ ਅਤੇ ਇੱਥੇ ਟਿਕਣ ਜਾਂ ਵਿਚਰਣ ਨਾਲ ਵਾਪਰੀ। ਪੰਜਾਬੀ ਦੇ ਆਦਿ ਕਵੀ ਬਾਬਾ ਫ਼ਰੀਦ ਤੋਂ ਲੈ ਕੇ ਆਧੁਨਿਕ ਕਵਿਤਾ ਜਾਂ ਵਾਰਤਕ ਲਿਖਾਰੀਆਂ ਦੇ ਇਸ ਭਾਸ਼ਾਈ ਪਿਛੋਕੜ ਸਦਕਾ ਪੰਜਾਬੀ ਭਾਸ਼ਾ ਵਿੱਚ ਦੂਸਰੇ ਸ਼ਬਦਾਂ ਦੀ ਵਰਤੋਂ ਸੁਭਾਵਿਕ ਵਰਤਾਰਾ ਰਿਹਾ ਹੈ। ਮੁਗਲ ਸਲਤਨਤ ਸਮੇਂ ਪੰਜਾਬ ਸਮੇਤ ਭਾਰਤ ਦੇ ਰਾਜ ਭਾਗ ਅਤੇ ਦਫ਼ਤਰਾਂ ਦੀ ਭਾਸ਼ਾ ਉਰਦੂ ਫ਼ਾਰਸੀ ਰਹੀ। ਪੰਜਾਬੀ ਦੀਆਂ ‘ਪੈਂਤੀ’ ਮੂਲ ਧੁਨੀਆਂ ਵਿੱਚ ਪੰਜ ਪੈਰ ਬਿੰਦੀ ਵਾਲੀਆਂ ਧੁਨੀਆਂ (ਸ਼, ਖ਼, ਗ਼, ਜ਼, ਫ਼) ਉਰਦੂ ਫ਼ਾਰਸੀ ਦੇ ਉਚਾਰਣ ਵਾਸਤੇ ਰਲ਼ੀਆਂ ਸਨ। ਲ਼ ਧੁਨੀ ਬਾਅਦ ਵਿੱਚ ਇਜਾਦ ਕੀਤੀ ਗਈ।
ਮੌਸਮ ਹਵਾ-ਮੰਡਲ ਦੀ ਹਾਲਤ ਹੁੰਦੀ ਹੈ ਭਾਵ ਉਹ ਠੰਢਾ ਹੈ ਕਿ ਗਰਮ, ਗਿੱਲਾ ਹੈ ਕਿ ਸੁੱਕਾ, ਸ਼ਾਂਤ ਹੈ ਕਿ ਤੂਫ਼ਾਨੀ, ਸਾਫ਼ ਹੈ ਜਾਂ ਬੱਦਲਵਾਈ ਵਾਲ਼ਾ। ਜੇਕਰ ਮੌਸਮ ਨੂੰ ਮਨੁੱਖੀ ਅੱਖੋਂ ਵੇਖਿਆ ਜਾਵੇ ਤਾਂ ਇਹ ਅਜਿਹੀ ਸ਼ੈਅ ਹੈ ਦੁਨੀਆਂ ਦੇ ਸਾਰੇ ਮਨੁੱਖ ਆਪਣੀਆਂ ਇੰਦਰੀਆਂ ਨਾਲ਼ ਮਹਿਸੂਸ ਕਰਦੇ ਹਨ, ਘੱਟੋ-ਘੱਟ ਜਦੋਂ ਉਹ ਘਰੋਂ ਬਾਹਰ ਹੁੰਦੇ ਹਨ। ਮੌਸਮ ਕੀ ਹੈ, ਇਹ ਕਿਵੇਂ ਬਦਲਦਾ ਹੈ, ਵੱਖ-ਵੱਖ ਹਲਾਤਾਂ ਵਿੱਚ ਇਹਦਾ ਮਨੁੱਖਾਂ ਉੱਤੇ ਕੀ ਅਸਰ ਪੈਂਦਾ ਹੈ, ਬਾਬਤ ਸਮਾਜਕ ਅਤੇ ਵਿਗਿਆਨਕ ਤੌਰ ਉੱਤੇ ਸਿਰਜੇ ਗਏ ਕਈ ਪਰਿਭਾਸ਼ਾਵਾਂ ਅਤੇ ਮਾਇਨੇ ਹਨ। ਵਿਗਿਆਨਕ ਪੱਖੋਂ ਮੌਸਮ ਮੁੱਖ ਤੌਰ ਉੱਤੇ ਤਾਪ-ਮੰਡਲ ਵਿੱਚ ਵਾਪਰਦਾ ਹੈ ਜੋ ਹਵਾਮੰਡਲ ਦੀ ਤਹਿਮੰਡਲ ਤੋਂ ਹੇਠਲੀ ਪਰਤ ਹੁੰਦੀ ਹੈ। ਮੌਸਮ ਆਮ ਤੌਰ ਉੱਤੇ ਦਿਨ-ਬ-ਦਿਨ ਵਾਪਰਣ ਵਾਲ਼ੇ ਤਾਪਮਾਨ ਅਤੇ ਬਰਸਾਤ ਨੂੰ ਆਖਿਆ ਜਾਂਦਾ ਹੈ ਜਦਕਿ ਪੌਣਪਾਣੀ ਲੰਮੇਰੇ ਸਮੇਂ ਵਾਸਤੇ ਹਵਾਮੰਡਲੀ ਹਲਾਤਾਂ ਲਈ ਵਰਤਿਆ ਜਾਂਦਾ ਸ਼ਬਦ ਹੈ।
ਜਵਾਹਰ ਲਾਲ ਨਹਿਰੂ (ਕਸ਼ਮੀਰੀ: کواہرلال نہرو / जवाहरलाल नेहरू 14 ਨਵੰਬਰ 1889–27 ਮਈ 1964), ਜਿਨ੍ਹਾਂ ਨੂੰ ਅਕਸਰ ਪੰਡਤ ਜੀ ਕਹਿ ਕੇ ਸੱਦਿਆ ਜਾਂਦਾ ਸੀ, ਇੱਕ ਭਾਰਤੀ ਰਾਜਨੀਤੀਵਾਨ, ਰਾਜਨੇਤਾ ਅਤੇ ਭਾਰਤੀ ਅਜ਼ਾਦੀ ਅੰਦੋਲਨ ਦੇ ਇੱਕ ਅਹਿਮ ਆਗੂ ਸਨ। ਉਨ੍ਹਾਂ ਨੂੰ 1947 ਵਿੱਚ ਭਾਰਤੀ ਰਾਸ਼ਟਰੀ ਕਾਂਗਰਸ ਦੁਆਰਾ ਅਜ਼ਾਦ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਵਜੋਂ ਚੁਣਿਆ ਗਿਆ ਸੀ ਅਤੇ ਜਦੋਂ ਕਾਂਗਰਸ ਪਾਰਟੀ ਨੇ 1951 ਵਿੱਚ ਭਾਰਤ ਦੀਆਂ ਪਹਿਲੀਆਂ ਆਮ ਚੋਣਾਂ ਜਿੱਤੀਆਂ ਤਾਂ ਉਹ ਫਿਰ ਤੋਂ ਪ੍ਰਧਾਨ ਮੰਤਰੀ ਚੁਣੇ ਗਏ ਅਤੇ 27 ਮਈ 1964 ਨੂੰ ਆਪਣੀ ਮੌਤ ਤੱਕ ਇਸ ਅਹੁਦੇ ਤੇ ਬਣੇ ਰਹੇ। ਉਹ ਅੰਤਰਰਾਸ਼ਟਰੀ ਗੁੱਟ ਨਿਰਲੇਪ ਅੰਦੋਲਨ ਦੇ ਸੰਸਥਾਪਕਾਂ ਵਿੱਚੋਂ ਇੱਕ ਸਨ।
ਸਪੇਨੀ ਭਾਸ਼ਾ (español ਏਸਪਾਨਿਓਲ / castellano ਕਾਸਤੇਲਿਆਨੋ) ਹਿੰਦ-ਯੂਰਪੀ ਭਾਸ਼ਾ-ਪਰਿਵਾਰ ਦੀ ਰੁਮਾਂਸ ਸ਼ਾਖਾ ਵਿੱਚ ਆਉਣ ਵਾਲੀ ਇੱਕ ਭਾਸ਼ਾ ਹੈ। ਇਹ ਸੰਸਾਰ ਦੀ ਸਬ ਤੋਂ ਜਿਆਦਾ ਬੋਲੀ ਜਾਣ ਵਾਲੀਆਂ ਭਾਸ਼ਾਵਾਂ ਵਿੱਚੋਂ ਇੱਕ ਹੈ। ਇਹ ਇਸ ਸਾਰੇ ਦੇਸ਼ਾਂ ਦੀ ਮੁੱਖ- ਅਤੇ ਰਾਜਭਾਸ਼ਾ ਹੈ: ਸਪੇਨ, ਅਰਜਨਟੀਨਾ, ਚਿੱਲੀ, ਬੋਲੀਵੀਆ, ਪਨਾਮਾ, ਪਰਾਗੁਏ, ਪੇਰੂ, ਮੈਕਸੀਕੋ, ਕੋਸਤਾ ਰੀਕਾ,ਅਲ ਸਲਵਾਦੋਰ, ਕਿਊਬਾ, ਉਰੂਗੁਏ, ਵੈਨਜ਼ੂਏਲਾ ਆਦਿ।
ਫ਼ਰਾਂਸ (ਫ਼ਰਾਂਸੀਸੀ: [fʁɑ̃s] ( ਸੁਣੋ)), ਦਫ਼ਤਰੀ ਤੌਰ 'ਤੇ ਫ਼ਰਾਂਸੀਸੀ ਗਣਰਾਜ (ਫ਼ਰਾਂਸੀਸੀ: République française [ʁepyblik fʁɑ̃sɛz]), ਪੱਛਮੀ ਯੂਰਪ ਦਾ ਇੱਕ ਖ਼ੁਦਮੁਖ਼ਤਿਆਰ ਦੇਸ਼ ਹੈ ਜਿਸ ਵਿੱਚ ਕਈ ਸਮੁੰਦਰੋਂ-ਪਾਰ ਵਿਭਾਗ ਅਤੇ ਰਾਜਖੇਤਰ ਸ਼ਾਮਲ ਹਨ। ਮਹਾਂਨਗਰੀ ਫ਼ਰਾਂਸ ਭੂ-ਮੱਧ ਸਮੁੰਦਰ ਤੋਂ ਲੈ ਕੇ ਅੰਗਰੇਜ਼ੀ ਖਾੜੀ ਅਤੇ ਉੱਤਰੀ ਸਮੁੰਦਰ ਤੱਕ ਅਤੇ ਰਾਈਨ ਤੋਂ ਲੈ ਕੇ ਅੰਧ ਮਹਾਂਸਾਗਰ ਤੱਕ ਫੈਲਿਆ ਹੋਇਆ ਹੈ। ਇਹ ਅਜਿਹੇ ਤਿੰਨ ਦੇਸ਼ਾਂ 'ਚੋਂ ਹੈ (ਬਾਕੀ ਦੋ ਮੋਰਾਕੋ ਅਤੇ ਸਪੇਨ ਹਨ) ਜਿਹਨਾਂ ਦੇ ਤੱਟ ਅੰਧ ਅਤੇ ਭੂ-ਮੱਧ, ਦੋਹਾਂ ਸਮੁੰਦਰਾਂ ਨਾਲ਼ ਲੱਗਦੇ ਹਨ। ਆਪਣੀ ਰੂਪ-ਰੇਖਾ ਕਰਕੇ ਇਹਨੂੰ ਕਈ ਵਾਰ ਫ਼ਰਾਂਸੀਸੀ ਵਿੱਚ l’Hexagone ("ਛੇਭੁਜ") ਵੀ ਆਖ ਦਿੱਤਾ ਜਾਂਦਾ ਹੈ।
ਲੰਡਨ (ਅੰਗਰੇਜ਼ੀ: London; ਪਾਠ: /ˈlʌndən/) ਇੰਗਲੈਂਡ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਅਤੇ ਅਹਿਮ ਸ਼ਹਿਰ ਹੈ। ਇਹ ਇੰਗਲੈਂਡ ਦੇ ਉੱਘੇ ਦਰਿਆ ਥੈਮਸ ਦੇ ਕਿਨਾਰੇ ਵਸਿਆ ਹੋਇਆ ਹੈ। ਕਲਾ, ਫ਼ੈਸ਼ਨ, ਅਰਥਿਕਤਾ, ਸੱਭਿਆਚਾਰ, ਸਿੱਖਿਆ, ਮਨੋਰੰਜਨ ਆਦਿ ਵਿੱਚ ਇਹ ਦੁਨੀਆਂ ਦਾ ਇੱਕ ਮੋਹਰੀ ਸ਼ਹਿਰ ਹੈ। ਇਸਨੂੰ ਰੋਮਨ ਲੋਕਾਂ ਨੇ ਵਸਾਇਆ ਅਤੇ ਇਸ ਦਾ ਨਾਂ ਲੰਡੀਨੀਅਮ (Londinium; ਜਾਂ ਰੋਮਨ ਲੰਡਨ) ਰੱਖਿਆ ਸੀ।
ਏਅਰ ਬੈਲਟਿਕ ਕੋਰਪੋਰੇਸ਼ਨ ਦੇ ਤੌਰ ਤੇ, ਏਅਰਬੈਲਟਿਕ ਦੇ ਤੌਰ ਤੇ ਸੰਚਾਲਿਤ ਅਤੇ ਏਅਰਬੈਲਟਿਕ ਦੇ ਤੌਰ ਤੇ ਅਖਵਉਣ ਵਾਲਾ, ਇਹ ਲੱਤਵਿਅਨ ਫਲੈਗ ਕੈਰੀਅਰ ਏਅਰਲਾਈਨ ਅਤੇ ਘੱਟ ਕੀਮਤ ਵਾਲਾ ਕੈਰੀਅਰ ਹੈ। ਇਸਦਾ ਮੁੱਖ ਦਫ਼ਤਰ ਮਾਰੁੱਪ ਮੁਨੀਸੀਪੈਲਟੀ, ਰਾਜਧਾਨੀ ਰੀਗਾ ਦੇ ਨੇੜੇ, ਰੀਗਾ ਇੰਟਰਨੇਸ਼ਨਲ ਏਅਰਪੋਰਟ ਤੇ ਸਥਿਤ ਹੈ। ਇਸਦਾ ਮੁੱਖ ਹੱਬ ਰੀਗਾ ਇੰਟਰਨੈਸ਼ਨਲ ਏਅਰਪੋਰਟ ਹੈ। 30 ਨਵੰਬਰ, 2011 ਤੋਂ ਇਸਦਾ ਮਾਲਿਕਾਣਾ ਹੱਕ ਸਰਕਾਰ ਕੋਲ ਹੈ। 11 ਨਵੰਬਰ 2015, ਤੋਂ ਏਅਰ ਲਿਤੁਆਨਿਕਾ ਅਤੇ ਇਸਟੋਨਿਅਨ ਏਅਰ ਦੇ ਬੰਦ ਹੋਣ ਮਗਰੋਂ, ਇਹ ਮੌਜੂਦਾ ਕਿਸੀ ਵੀ ਬੈਲਟਿਕ ਦੇਸ਼ਾਂ ਵਿੱਚੋ ਇੱਕ ਲੈਤਾ ਫਲ਼ੈਗ ਕੈਰੀਅਰ ਹੈ।
ਲੋਹੜੀ (ਦੇਵਨਾਗਰੀ:लोहड़ी, ਸ਼ਾਹਮੁਖੀ: لوہڑی) ਉੱਤਰੀ ਭਾਰਤ ਦਾ, ਖ਼ਾਸ ਕਰ ਪੰਜਾਬ ਅਤੇ ਹਰਿਆਣੇ ਦਾ ਖੇਤੀਬਾੜੀ ਨਾਲ ਸਬੰਧਤ ਇੱਕ ਮਸ਼ਹੂਰ ਤਿਉਹਾਰ ਹੈ ਅਤੇ ਪੰਜਾਬ ਅਤੇ ਹਰਿਆਣਾ ਤੋਂ ਇਲਾਵਾ ਇਹ ਹਿਮਾਚਲ ਪ੍ਰਦੇਸ਼ ਅਤੇ ਦਿੱਲੀ ਵਿੱਚ ਵੀ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਇਹ ਸਰਦੀਆਂ ਦੇ ਅੰਤ ਅਤੇ ਹਾੜ੍ਹੀ ਦੀਆਂ ਫ਼ਸਲਾਂ ਦੇ ਪ੍ਰਫੁੱਲਤ ਹੋਣ ਦਾ ਤਿਉਹਾਰ ਹੈ। ਜਿਸ ਘਰ ਮੁੰਡੇ ਨੇ ਜਨਮ ਲਿਆ ਹੋਵੇ ਉਹਦੀ ਪਹਿਲੀ ਲੋਹੜੀ ਵਜੋਂ ਇਸ ਤਿਉਹਾਰ ਨੂੰ ਵੱਡੇ ਜੋਸ਼ ਨਾਲ ਮਨਾਇਆ ਜਾਂਦਾ ਹੈ। ਕੁਆਰੀਆਂ ਪੰਜਾਬੀ ਕੁੜੀਆਂ ਲਈ ਵੀ ਇਹ ਵਿਸ਼ੇਸ਼ ਅਹਿਮੀਅਤ ਦਾ ਧਾਰਨੀ ਹੈ। ਵਣਜਾਰਾ ਬੇਦੀ ਦਾ ਮੰਨਣਾ ਹੈ ਕਿ ‘ਲੋਹੜੀ ਪੰਜਾਬ ਵਿੱਚ ਪ੍ਰਚੱਲਿਤ ਕਿਸੇ ਸਮੇਂ ਸੂਰਜ ਦੇਵ ਦੀ ਪੂਜਾ ਦੀ ਹੀ ਰਹਿੰਦ ਹੈ। ਕੱਤਕ ਵਿੱਚ ਸੂਰਜ ਧਰਤੀ ਤੋਂ ਕਾਫ਼ੀ ਦੂਰ ਹੁੰਦਾ ਹੈ ਤੇ ਉਸ ਦੀਆਂ ਕਿਰਨਾਂ ਧਰਤੀ ਉੱਤੇ ਪਹੁੰਚਦਿਆਂ ਬਹੁਤੀਆਂ ਗਰਮ ਨਹੀਂ ਰਹਿੰਦੀਆਂ। ਪੁਰਾਤਨ ਕਾਲ ਵਿੱਚ ਲੋਕ ਇਸ ਪ੍ਰਕਿਰਿਆ ਨੂੰ ਸੂਰਜ ਦੀ ਤਪਸ਼ ਘਟ ਜਾਣ ਨਾਲ ਜੋੜਦੇ ਸਨ। ਸੂਰਜ ਦੇ ਚਾਨਣ ਤੇ ਤਪਸ਼ ਨੂੰ ਮੁੜ ਸੁਰਜੀਤ ਕਰਨ ਲਈ ਲੋਹੜੀ ਦੀ ਅੱਗ ਬਾਲ਼ੀ ਜਾਂਦੀ ਸੀ। ਇਹ ਲੋਕ ਮਨ ਦੀ ਹੀ ਇੱਕ ਪ੍ਰਵਿਰਤੀ ਸੂਰਜ ਨੂੰ ਰੌਸ਼ਨੀ ਤੇ ਗਰਮੀ ਦੇਣ ਦਾ ਪੁਰਾਤਨ ਲੋਕਧਾਰਾਈ ਢੰਗ ਸੀ।'
ਕੰਪਿਊਟਰ ਸਾਫ਼ਟਵੇਅਰ (ਜਾਂ ਸਿਰਫ਼ ਸਾਫ਼ਟਵੇਅਰ) ਮਸ਼ੀਨ ਦੇ ਸਮਝਣਯੋਗ ਹਦਾਇਤਾਂ ਦਾ ਸੈੱਟ ਹੁੰਦਾ ਹੈ ਜੋ ਕੰਪਿਊਟਰ ਦੇ ਪ੍ਰਾਸੈਸਰ ਨੂੰ ਕੋਈ ਕੰਮ ਕਰਨ ਲਈ ਦਿੱਤੀਆਂ ਜਾਂਦੀਆਂ ਹਨ। ਕੰਪਿਊਟਰ ਸਾਫਟਵੇਅਰ ਦਾ ਟਾਕਰਾ ਕੰਪਿਊਟਰ ਹਾਰਡਵੇਅਰ ਨਾਲ ਹੈ, ਜੋ ਕਿ ਕੰਪਿਊਟਰ ਦਾ ਭੌਤਿਕ ਭਾਗ ਹੈ। ਕੰਪਿਊਟਰ ਹਾਰਡਵੇਅਰ ਅਤੇ ਸਾਫਟਵੇਅਰ ਨੂੰ ਇਕ-ਦੂਜੇ ਦੀ ਲੋੜ ਹੈ ਅਤੇ ਇੱਕ ਤੋਂ ਬਿਨਾ ਦੂਜੇ ਨੂੰ ਵਰਤਿਆ ਨਹੀਂ ਜਾ ਸਕਦਾ। ਸਾਫਟਵੇਅਰ ਨੂੰ ਪ੍ਰੋਗਰਾਮਾਂ ਦਾ ਸਮੂਹ ਵੀ ਕਿਹਾ ਜਾਂਦਾ ਹੈ। ਮੁੱਖ ਤੌਰ ਤੇ ੲਿਹ ਦੋ ਤਰ੍ਹਾਂ ਦਾ ਹੁੰਦਾ ਹੈ-
ਮਨੁੱਖੀ ਸਰੀਰ ਦੇ ਇੱਕ ਬਹੁਤ ਹੀ ਵਿਚਿਤ੍ਰ ਤੇ ਜਟਿਲ ਮਸ਼ੀਨ ਦੀ ਤਰਾਂ ਹੈ। ਤੰਦਰੁਸਤੀ ਦੀ ਹਾਲਤ ਵਿੱਚ ਇਹ ਮਸ਼ੀਨ ਨਿਰਵਿਘਨ ਸਹਿਜ ਹੀ ਆਪਣਾ ਕਾਰਜ ਕਰਦੀ ਰਹਿੰਦੀ ਹੈ ਪ੍ਰੰਤੂ ਇਸ ਵਿੱਚ ਕੋਈ ਖ਼ਰਾਬੀ ਆ ਜਾਣ ਦੀ ਸੂਰਤ ਵਿੱਚ ਇਹ ਉਸ ਦਾ ਸੰਦੇਸ਼ ਕੁਝ ਲੱਛਣਾਂ ਦੇ ਰੂਪ ਵਿੱਚ ਦਿੰਦੀ ਹੈ ਜਿਵੇਂ ਕਿ ਭੁੱਖ ਨਾ ਲੱਗਣਾ, ਸਰੀਰ ਵਿੱਚ ਦੁਖਣ ਜਿਹੀ ਮਹਿਸੂਸ ਹੋਣੀ ਆਦਿ। ਇਹ ਲੱਛਣ ਸੰਕੇਤ ਹਨ ਕਿਸੇ ਬਿਮਾਰੀ ਦੇ, ਖ਼ੁਦ ਬਿਮਾਰੀ ਨਹੀਂ।ਇਨ੍ਹਾਂ ਲੱਛਣਾਂ ਦਾ ਸ੍ਰੋਤ ਭਾਵ ਬਿਮਾਰੀ ਲੱਭਣ ਲਈ ਮਨੁੱਖੀ ਸਰੀਰ ਦਾ ਮੁਢਲਾ ਗਿਆਨ ਅੱਗੇ ਵਰਨਣ ਹੈ।
ਮਦਰਬੋਰਡ ਜ਼ਿਆਦਾਤਰ ਇਲੈਕਟਰਾਨਿਕ ਯੰਤਰਾਂ, ਜਿਵੇਂ ਲੈਪਟਾਪ, ਕੰਪਿਊਟਰ ਆਦਿ ਵਿੱਚ ਲਗਾ ਪ੍ਰਿੰਟਡ ਪਰਿਪਥ ਬੋਰਡ ਬੋਰਡ ਹੁੰਦਾ ਹੈ। ਇਸਨੂੰ ਮੇਨ ਬੋਰਡ, ਸਿਸਟਮ ਬੋਰਡ, ਪਲੇਨਰ ਬੋਰਡ ਜਾਂ ਲੌਜਿਕ ਬੋਰਡ, ਜਾਂ ਬੋਲਚਾਲ ਦੀ ਬੋਲੀ ਵਿੱਚ, ਮੋਬੋ ਵੀ ਕਹਿੰਦੇ ਹਨ। ਕੰਪਿਊਟਰ ਦੇ ਇਲਾਵਾ ਮਦਰਬੋਰਡ ਦਾ ਪ੍ਰਯੋਗ ਰੋਬੋਟ ਅਤੇ ਹੋਰ ਬਹੁਤ ਸਾਰੀਆਂ ਇਲੈਕਟਰਾਨਿਕ ਜੁਗਤਾਂ ਵਿੱਚ ਕੀਤਾ ਜਾਂਦਾ ਹੈ। ਇਹ ਯੰਤਰ ਦੇ ਵੱਖ ਵੱਖ ਅਵਇਵੋਂ ਨੂੰ ਫੜਕੇ ਉਨ੍ਹਾਂ ਦੇ ਸਥਾਨ ਉੱਤੇ ਰੱਖਦਾ ਹੈ, ਇਸ ਦੇ ਨਾਲ ਹੀ ਇਹ ਉਨ੍ਹਾਂ ਸਾਰੇ ਦਾ ਆਪਸ ਵਿੱਚ ਇੱਛਤ ਬਿਜਲਈ ਸੰਪਰਕ ਵੀ ਉਪਲੱਬਧ ਕਰਾਂਦਾ ਹੈ। ਇੱਕ ਕੰਪਿਊਟਰ ਦੀ ਰਚਨਾ ਮਾਇਕਰੋਪ੍ਰੋਸੇਸਰ, ਮੇਨ ਮੇਮੋਰੀ ਅਤੇ ਮਦਰਬੋਰਡ ਵਿੱਚ ਲੱਗੇ ਕੰਪੋਨੇਂਟ ਦੇ ਦੁਆਰੇ ਹੀ ਹੁੰਦੀ ਹੈ। ਇਸ ਦੇ ਨਾਲ ਹੀ ਉਸ ਵਿੱਚ ਸਟੋਰੇਜ, ਵੀਡੀਓ ਡਿਸਪਲੇ ਅਤੇ ਆਵਾਜ ਨੂੰ ਨਿਅੰਤਰਿਤ ਕਰਣ ਲਈ ਕੰਟਰੋਲਰਸ ਅਤੇ ਕੁੱਝ ਅਤੇ ਯੁਕਤੀਆਂ ਕਨੇਕਟਰ ਦੁਆਰਾ ਮਦਰਬੋਰਡ ਵਲੋਂ ਜੁਡ਼ੀ ਹੁੰਦੀ ਹੈ।
ਪੈਰਿਸ (ਫਰਾਂਸੀਸੀ:Paris) ਫਰਾਂਸ ਦਾ ਇੱਕ ਸੁੰਦਰ ਸ਼ਹਿਰ ਅਤੇ ਰਾਜਧਾਨੀ ਹੈ। ਇਹ ਉੱਤਰੀ ਫ੍ਰਾਂਸ ਵਿੱਚ,ਸੈਨ ਨਦੀ ਦੇ ਕਿਨਾਰੇ, ਈਲ-ਡ-ਫ੍ਰਾਂਸ (Ile-de-France) ਕਹੇ ਜਾਣ ਵਾਲੇ ਖੇਤਰ ਵਿੱਚ ਵਸਿਆ ਹੋਇਆ ਹੈ । ਇਸ ਵਿੱਚ ਫਰਾਂਸਿਸੀ ਭਾਸ਼ਾ ਭਾਸ਼ਾ ਬੋਲੀ ਜਾਂਦੀ ਹੈ । ਇਸ ਦੀ ਅਨੁਮਾਨਿਤ ਜਨਸੰਖਿਆ 2,193,031 ( ਜਨਵਰੀ 2007 ) ਹੈ। ਪੈਰਿਸ (ਫਰਾਂਸਿਸੀ ਉਚਾਰਣ: ਪਾਰੀ) ਫ਼ਰਾਂਸ ਦਾ ਸਭ ਤੋਂ ਪ੍ਰਸਿੱਧ ਨਗਰ ਅਤੇ ਉਸਦੀ ਰਾਜਧਾਨੀ ਹੈ। ੲਿਹਨਾਂ ਹੀ ਨਹੀਂ , ਇਸਨੂੰ ਦੁਨੀਆ ਦੇ ਸਭ ਤੋਂ ਸੁੰਦਰ ਨਗਰਾਂ ਵਿੱਚੋਂ ਇੱਕ ਅਤੇ ਦੁਨੀਆ ਦੀ ਫ਼ੈਸ਼ਨ ਅਤੇ ਗਲੈਮਰ ਰਾਜਧਾਨੀ ਮੰਨਿਆ ਜਾਂਦਾ ਹੈ। ਇੱਥੇ ਉੱਤੇ ਦੁਨੀਆ ਦੀ ਸਭ ਤੋਂ ਪ੍ਰਸਿੱਧ ਅੱਟਾਲਿਕਾ ਆਈਫਾਲ ਟਾਵਰ (ਫਰਾਂਸਿਸੀ: Tour Eiffel ਤੂਰ ਏਫੀਲ) ਸਥਿਤ ਹੈ। ਪੈਰਿਸ ਸ਼ੁਮਾਲ ਵੁਸਤੀ ਫ਼ਰਾਂਸ ਵਿੱਚ ਦਰਯਾਐ ਸੇਨ ਦੇ ਕੰਡੇ ਵਾਸਿਅਾ ਇੱਕ ਸ਼ਹਿਰ ਹੈ ਜੋ ਬਲਹਾਜ ਆਬਾਦੀ ਮੁਲਕ ਦਾ ਸਭ ਵਲੋਂ ਬਹੁਤ ਸ਼ਹਿਰ ਅਤੇ ਦਾਰੁਲਹਕੂਮਤ ਹੈ । ਸ਼ਹਿਰ, ਜਿਸ ਦੀ ਇੰਤੀਜਾਮੀ ਸਰਹਦੇਂ 1860ਏ ਵਲੋਂ ਤਬਦੀਲ ਨਹੀਂ ਹੋਈ , ਦੀ ਕੁਲ ਆਬਾਦੀ 2,203,817 (ਜਨਵਰੀ 2006) ਹੈ ਜਦੋਂ ਕਿ ਅਮ ਏਲਬਲਦ ਦੇ ਇਲਾਕੇ ਦੀ ਕੁਲ ਆਬਾਦੀ 11,769,433 ( ਜਨਵਰੀ 2006ਏ ) ਹੈ ਅਤੇ ਇਸ ਤਰ੍ਹਾਂ ਇਹ ਯੂਰੋਪ ਦੇ ਵੱਡੇ ਅਮ ਏਲਬਲਦ ਵਿੱਚੋਂ ਇੱਕ ਹੈ । ਗੁਜਸ਼ਤਾ ਦੋ ਹਜਾਰ ਸਾਲਾਂ ਵਲੋਂ ਕਾਇਮ ਇਹ ਅਹਿਮ ਸ਼ਹਿਰ ਅੱਜ ਦੁਨੀਆ ਦਾ ਅਹਿਮ ਕਾਰੋਬਾਰੀ ਅਤੇ ਸਕਾਫਤੀ ਮਰਕਜ ਹੈ ਅਤੇ ਆਲਮੀ ਸਿਆ ਸਿਆਤ, ਗਿਆਨ, ਤਫਰੀਹ, ਅਬਲਾਗ, ਫੈਸ਼ਨ, ਅਲਵਮ ਅਤੇ ਫਨੂਨ ਉੱਤੇ ਇਸ ਦੇ ਗਹਿਰੇ ਅਸਰਾਤ ਹਨ ਅਤੇ ਜੋ ਉਸਨੂੰ ਵੱਡੇ ਆਲਮੀ ਸ਼ਹਿਰਾਂ ਵਿੱਚੋਂ ਇੱਕ ਬਣਾਉਂਦੇ ਹਨ । ਪੈਰਿਸ ਸ਼ਹਿਰ ਅਤੇ ਪੈਰਿਸ ਖਿੱਤਾ ਫ਼ਰਾਂਸ ਦੀ ਕੁਲ ਜੀ ਡੀ ਪੀ ਦਾ ਇੱਕ ਚੌਥਾਈ ਪੈਦਾ ਕਰਦਾ ਹੈ ਜੋ 2007ਏ ਦੇ ਮੁਤਾਬਕ 533 . 6 ਅਰਬ ੀਵਰਓ - ( 731.
ਸੰਯੋਜਤ ਵਿਆਪਕ ਸਮਾਂ (Coordinated Universal Time) ਸੰਸਾਰ ਦੇ ਸਮੇਂ ਦਾ ਮਾਨਕ ਹੈ। ਇਸ ਦੇ ਨਾਲ ਹੀ ਸਾਰੇ ਸੰਸਾਰ ਦਾ ਸਮਾਂ ਦੀ ਮਿਣਤੀ ਕੀਤੀ ਜਾਂਦੀ ਹੈ। ਗ੍ਰੀਨਵਿਚ ਮਾਨ ਸਮਾਂ (GMT) ਨਾਲ ਸਬੰਧਿਤ ਹੈ ਜੋ ਕਿ ਸਮੇਂ ਦਾ ਮਾਨਕ ਹੈ। ਸਮੇਂ ਦੇ ਲੰਘਣ ਨਾਲ ਕਈ ਵਾਰੀ ਸਮੇਂ 'ਚ ਕੁਝ ਸੈਕਿੰਡ ਜੋੜੇ ਜਾਂਦੇ ਹਨ ਕਿਉਂਕੇ ਧਰਤੀ ਦੀ ਗਤੀ 'ਚ ਅੜਚਣ ਆਉਂਦੀ ਹੈ। ਇਹ ਸਮੇਂ ਦਾ ਅੰਤਰ 0.9 ਸੈਕਿੰਡ ਤੋਂ ਵੱਧ ਨਹੀਂ ਹੋ ਸਕਦਾ ਹੈ।
ਮਿਸਰ (ਅਰਬੀ; مصر, ਅੰਗਰੇਜੀ: Egypt), ਦਫ਼ਤਰੀ ਤੌਰ ’ਤੇ ਮਿਸਰ ਅਰਬ ਗਣਰਾਜ, ਇੱਕ ਦੇਸ ਹੈ ਜਿਹੜਾ ਮੁੱਖ ਤੌਰ 'ਤੇ ਉੱਤਰੀ ਅਫਰੀਕਾ ਵਿੱਚ ਸਥਿੱਤ ਹੈ ਪਰ ਇਹਦਾ ਸਿਨਾਈ ਪਰਾਇਦੀਪ ਦੱਖਣ-ਪੱਛਮੀ ਏਸ਼ੀਆ ਵਿੱਚ ਇੱਕ ਥਾਂ ਥਲਜੋੜ ਬਣਾਉਂਦਾ ਹੈ। ਇਸ ਪ੍ਰਕਾਰ ਮਿਸਰ ਇੱਕ ਅੰਤਰ-ਮਹਾਂਦੀਪੀ ਦੇਸ਼ ਹੈ, ਅਤੇ ਅਫ਼ਰੀਕਾ, ਭੂ-ਮੱਧ ਖੇਤਰ, ਮੱਧ ਪੂਰਬ ਅਤੇ ਇਸਲਾਮੀ ਜਗਤ ਦੀ ਇਹ ਇੱਕ ਪ੍ਰਮੁੱਖ ਤਾਕਤ ਹੈ। ਇਹਦਾ ਖੇਤਰਫਲ ੧੦੧੦੦੦੦ ਵਰਗ ਕਿਲੋਮੀਟਰ ਹੈ, ਅਤੇ ਇਹਦੇ ਉੱਤਰ ਵੱਲ ਭੂ-ਮੱਧ ਸਾਗਰ, ਪੂਰਬ-ਉੱਤਰ ਵੱਲ ਗਾਜ਼ਾ ਪੱਟੀ ਅਤੇ ਇਜ਼ਰਾਇਲ, ਪੂਰਬ ਵੱਲ ਲਾਲ ਸਾਗਰ, ਦੱਖਣ ਵੱਲ ਸੁਡਾਨ ਅਤੇ ਪੱਛਮ ਵੱਲ ਲੀਬੀਆ ਸਥਿੱਤ ਹੈ।
ਯੂਰਪੀ ਸੰਘ (ਯੂਰਪੀ ਯੂਨੀਅਨ) ਮੁੱਖ ਯੂਰਪ ਵਿੱਚ ਸਥਿਤ 27 ਦੇਸ਼ਾਂ ਦਾ ਇੱਕ ਰਾਜਨੀਤਕ ਅਤੇ ਅਤੇ ਆਰਥਕ ਰੰਗ-ਮੰਚ ਹੈ ਜਿਨ੍ਹਾਂ ਵਿੱਚ ਆਪਸ ਵਿੱਚ ਪ੍ਰਸ਼ਾਸਨੀ ਸਾਂਝ ਹੁੰਦੀ ਹੈ ਜੋ ਸੰਘ ਦੇ ਕਈ ਜਾਂ ਸਾਰੇ ਰਾਸ਼ਟਰਾਂ ਉੱਤੇ ਲਾਗੂ ਹੁੰਦੀ ਹੈ। ਇਸਦਾ ਸਥਾਪਨਾ 1957 ਵਿੱਚ, ਰੋਮ ਦੀ ਸਲਾਹ ਨਾਲ, ਯੂਰਪੀ ਆਰਥਿਕ ਪਰਿਸ਼ਦ ਦੇ ਮਾਧਿਅਮ ਦੁਆਰਾ ਛੇ ਯੂਰਪੀ ਦੇਸ਼ਾਂ ਦੀ ਆਰਥਿਕ ਭਾਗੀਦਾਰੀ ਨਾਲ ਹੋਇਆ ਸੀ। ਉਦੋਂ ਤੋਂ ਇਸ ਵਿੱਚ ਮੈਂਬਰ ਦੇਸ਼ਾਂ ਦੀ ਗਿਣਤੀ ਵਿੱਚ ਵਧ ਰਹੀ ਅਤੇ ਇਸਦੀ ਨੀਤੀਆਂ ਵਿੱਚ ਬਹੁਤ ਸਾਰੀਆਂ ਤਬਦੀਲੀ ਵੀ ਕੀਤੀਆਂ ਗਈਆਂ ਹਨ। 1993 ਵਿੱਚ ਮਾਸਤਰਿਖ ਸੁਲਾਹ ਦੁਆਰਾ ਇਸਦੇ ਆਧੁਨਿਕ ਵੈਧਾਨਿਕ ਸਵਰੂਪ ਦੀ ਨੀਂਹ ਰੱਖੀ ਗਈ। ਦਸੰਬਰ ੨੦੦੭ ਵਿੱਚ ਲਿਸਬਨ ਸਮੱਝੌਤਾ ਜਿਸਦੇ ਦੁਆਰਾ ਇਸ ਵਿੱਚ ਅਤੇ ਵਿਆਪਕ ਸੁਧਾਰਾਂ ਦੀ ਪਰਿਕ੍ਰੀਆ 1 ਜਨਵਰੀ 2008 ਵਲੋਂ ਸ਼ੁਰੂ ਕੀਤੀ ਗਈ ਹੈ। ਯੂਰਪੀ ਸੰਘ ਮੈਂਬਰ ਰਾਸ਼ਟਰੋਂ ਨੂੰ ਏਕਲ ਬਾਜ਼ਾਰ ਦੇ ਰੂਪ ਵਿੱਚ ਮਾਨਤਾ ਦਿੰਦਾ ਹੈ ਅਤੇ ਇਸਦੇ ਕਨੂੰਨ ਸਾਰੇ ਮੈਂਬਰ ਰਾਸ਼ਟਰੋਂ ਉੱਤੇ ਲਾਗੂ ਹੁੰਦਾ ਹੈ ਜੋ ਮੈਂਬਰ ਰਾਸ਼ਟਰ ਦੇ ਨਾਗਰਿਕਾਂ ਦੀ ਚਾਰ ਤਰ੍ਹਾਂ ਦੀਸਵਤੰਤਰਤਾਵਾਂਸੁਨਿਸਚਿਤ ਕਰਦਾ ਹੈ: - ਲੋਕਾਂ, ਸਾਮਾਨ, ਸੇਵਾਵਾਂ ਅਤੇ ਪੂਂਜੀ ਦਾ ਆਜਾਦ ਲੈਣਾ-ਪ੍ਰਦਾਨ.
ਸਾਕਾ ਨੀਲਾ ਤਾਰਾ 3 - 5 ਜੂਨ 1984 ਨੂੰ ਭਾਰਤੀ ਫੌਜ ਦੁਆਰਾ ਕੀਤੀ ਹੋਈ ਸਿਖਾਂ ਦੇ ਧਾਰਮਿਕ ਅਸਥਾਨ ਸ਼੍ਰੀ ਹਰਿਮੰਦਰ ਸਾਹਿਬ, ਸ਼੍ਰੀ ਅੰਮ੍ਰਿਤਸਰ ਸਾਹਿਬ ਤੇ ਫੌਜੀ ਕਾਰਵਾਈ ਹੈ। ਉਸ ਸਮੇਂ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਸੀ| ਸੰਤ ਜਰਨੈਲ ਸਿੰਘ ਭਿੰਡਰਾਂਵਾਲਾ, ਭਾਈ ਅਮਰੀਕ ਸਿੰਘ ਮੁਕਤਸਰ ਅਤੇ ਜਰਨਲ ਸ਼ੁਬੇਗ ਸਿੰਘ ਉਸ ਸਮੇਂ ਸ਼੍ਰੀ ਹਰਿਮੰਦਿਰ ਸਾਹਿਬ ਵਿੱਚ ਸ਼ਾਮਲ ਸਨ। ਇਹਨਾਂ ਦੇ ਨਾਲ ਹੋਰ ਵੀ ਬਹੁਤ ਸਾਰੇ ਸਿੰਘ ਗੁਰੂਦਵਾਰਾ ਸਾਹਿਬ ਵਿੱਚ ਸਨ। ਜਿਨਾਂ ਨੂੰ ਆਤੰਕਵਾਦੀ ਕਹਿ ਕੇ ਫੌਜ ਗੁਰੁਦਵਾਰੇ ਚੋਂ ਕਢਣਾ ਚਾਹੁੰਦੀ ਸੀ| ਇਸ ਫੌਜੀ ਕਾਰਵਾਈ ਵਿੱਚ ਬਹੁਤ ਲੋਕਾਂ ਦੀ ਜਾਨ ਗਈ|
ਬਾਬਾ ਦੀਪ ਸਿੰਘ ਜੀ (Hindi: बाबा दीप सिंह जी शहीद ) (26 ਜਨਵਰੀ 1682–1757) ਦਾ ਜਨਮ ਪਿੰਡ ਪਹੂਵਿੰਡ (ਜ਼ਿਲ੍ਹਾ ਤਰਨ ਤਾਰਨ) ਵਿੱਚ ਮਾਤਾ ਜੀਉਣੀ ਜੀ ਦੀ ਕੁੱਖੋਂ ਪਿਤਾ ਭਗਤਾ ਜੀ ਦੇ ਗ੍ਰਹਿ ਵਿਖੇ ਹੋਇਆ। ਮਾਤਾ-ਪਿਤਾ ਨੇ ਬਾਲਕ ਦਾ ਨਾਮ 'ਦੀਪਾ' ਰੱਖਿਆ। ਥੋੜ੍ਹੀ ਸੁਰਤ ਸੰਭਾਲਣ ਤੋਂ ਬਾਅਦ ਇਹ ਨੌਜਵਾਨ ਅਵਸਥਾ ਵਿੱਚ ਵਿਚਰਦਿਆਂ ਬਾਲਕ 'ਦੀਪਾ' ਸਤਿਗੁਰਾਂ ਦੇ ਪਾਵਨ ਅਸਥਾਨ ਸ੍ਰੀ ਅਨੰਦਪੁਰ ਸਾਹਿਬ ਵਿਖੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਚਰਨਾਂ ਵਿੱਚ ਜਾ ਹਾਜ਼ਰ ਹੋਇਆ। ਇਥੇ ਹੀ ਸਤਿਗੁਰਾਂ ਦੇ ਪਵਿੱਤਰ ਕਰ-ਕਮਲਾਂ ਰਾਹੀਂ ਨੌਜਵਾਨ 'ਦੀਪੇ' ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ। ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ ਤੋਂ ਬਾਅਦ ਆਪ ਜੀ ਦਾ ਨਾਮ 'ਦੀਪ ਸਿੰਘ' ਰੱਖਿਆ ਗਿਆ। ਆਪ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਅੰਦਰ ਰਹਿੰਦਿਆਂ ਭਾਈ ਮਨੀ ਸਿੰਘ ਜੀ ਦੀ ਦੇਖ-ਰੇਖ ਹੇਠ ਪਵਿੱਤਰ ਧਾਰਮਿਕ ਗੰਰਥਾਂ ਤੇ ਗੁਰਬਾਣੀ ਦਾ ਡੂੰਘਾ ਅਧਿਐਨ ਕੀਤਾ। ਆਪ ਹਮੇਸ਼ਾਂ ਪਾਵਨ ਬਾਣੀ ਦੇ ਪਾਠ, ਭਜਨ-ਬੰਦਗੀ ਵਿੱਚ ਮਸਤ ਰਹਿੰਦੇ ਸਨ। ਆਪ ਸਰੀਰ ਦੇ ਸੁਡੌਲ ਅਤੇ ਦ੍ਰਿੜ੍ਹ ਇਰਾਦੇ ਵਾਲੇ ਭਜਨੀਕ ਅਤੇ ਧਾਰਮਿਕ ਬਿਰਤੀ ਵਾਲੇ ਪੁਰਸ਼ ਸਨ।
ਵਿਕੀਮੀਡੀਆ ਕਾਮਨਜ਼ (ਕਾਮਨਜ਼ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ) ਮੁਫ਼ਤ ਵਰਤੋਂ ਲਈ ਚਿਤਰਾਂ, ਧੁਨੀਆਂ ਅਤੇ ਹੋਰ ਮੀਡੀਆ ਫਾਈਲਾਂ ਦਾ ਇੱਕ ਆਨਲਾਈਨ ਭੰਡਾਰ ਹੈ। ਇਹ ਵਿਕੀਮੀਡੀਆ ਫਾਊਂਡੇਸ਼ਨ ਦਾ ਇੱਕ ਪ੍ਰੋਜੈਕਟ ਹੈ। ਵਿਕੀਮੀਡੀਆ ਕਾਮਨਜ਼ ਤੇ ਅਪਲੋਡ ਕੀਤੀਆਂ ਗਈਆਂ ਫਾਇਲਾਂ ਸਾਰੇ ਵਿਕੀਮੀਡੀਆ ਪ੍ਰੋਜੈਕਟਾਂ ਜਿਵੇਂ ਵਿਕੀਪੀਡੀਆ, ਵਿਕੀਸੋਰਸ, ਵਿਕੀਨਿਊਜ, ਵਿਕੀਵਰਸਿਟੀ, ਆਦਿ ਦੇ ਵੱਖ ਵੱਖ ਰੂਪਾਂ ਵਿੱਚ ਇਸਤੇਮਾਲ ਕੀਤੀਆਂ ਜਾ ਸਕਦੀਆਂ ਹਨ। ਇਹ ਫਾਈਲਾਂ ਆਫਲਾਈਨ ਪ੍ਰਯੋਗ ਲਈ ਵੀ ਡਾਊਨਲੋਡ ਕੀਤੀਆਂ ਜਾ ਸਕਦੀਆਂ ਹਨ। ਵਰਤਮਾਨ ਸਮੇਂ ਵਿੱਚ ਕਾਮਨਜ਼ ਤੇ 12 ਮਿਲੀਅਨ ਤੋਂ ਵੀ ਜਿਆਦਾ ਮੀਡਿਆ ਫਾਈਲਾਂ ਉਪਲਬਧ ਹਨ।
ਦੂਜੀ ਸੰਸਾਰ ਜੰਗ' (ਅੰਗਰੇਜੀ: World War II) 1939 ਤੋਂ 1945 ਤੱਕ ਚੱਲਣ ਵਾਲੀ ਸੰਸਾਰ-ਪੱਧਰ ਦੀ ਜੰਗ ਸੀ। ਲਗਪਗ 70 ਦੇਸ਼ਾਂ ਦੀਆਂ ਥਲ, ਜਲ ਅਤੇ ਹਵਾਈ ਸੈਨਾਵਾਂ ਇਸ ਯੁੱਧ ਵਿੱਚ ਸ਼ਾਮਿਲ ਸਨ। ਇਸ ਯੁੱਧ ਵਿੱਚ ਸੰਸਾਰ ਦੋ ਭਾਗਾਂ ਵਿੱਚ ਵੰਡਿਆ ਹੋਇਆ ਸੀ - ਮਿੱਤਰ ਰਾਸ਼ਟਰ ਅਤੇ ਧੁਰੀ ਰਾਸ਼ਟਰ। ਇਸ ਯੁੱਧ ਦੇ ਦੌਰਾਨ ਪੂਰਨ ਯੁੱਧ ਦਾ ਮਨੋਭਾਵ ਪ੍ਰਚਲਨ ਵਿੱਚ ਆਇਆ ਕਿਉਂਕਿ ਇਸ ਯੁੱਧ ਵਿੱਚ ਸ਼ਾਮਿਲ ਸਾਰੀਆਂ ਮਹਾਸ਼ਕਤੀਆਂ ਨੇ ਆਪਣੀ ਆਰਥਿਕ , ਉਦਯੋਗਿਕ ਅਤੇ ਵਿਗਿਆਨਕ ਸਮਰੱਥਾ ਇਸ ਯੁੱਧ ਵਿੱਚ ਝੋਂਕ ਦਿੱਤੀ ਸੀ। ਇਸ ਯੁੱਧ ਵਿੱਚ ਵੱਖ-ਵੱਖ ਰਾਸ਼ਟਰਾਂ ਦੇ ਲਗਪਗ 10 ਕਰੋੜ ਫੌਜੀਆਂ ਨੇ ਹਿੱਸਾ ਲਿਆ ਅਤੇ ਇਹ ਮਨੁੱਖੀ ਇਤਹਾਸ ਦਾ ਸਭ ਤੋਂ ਖੂਨੀ ਯੁੱਧ ਸਾਬਿਤ ਹੋਇਆ। ਇਸ ਮਹਾਂਯੁੱਧ ਵਿੱਚ 5 ਤੋਂ 7 ਕਰੋੜ ਮਨੁੱਖੀ ਜਾਨਾਂ ਗਈਆਂ ਕਿਉਂਕਿ ਇਸਦੇ ਮਹੱਤਵਪੂਰਨ ਘਟਨਾਕ੍ਰਮ ਵਿੱਚ ਗ਼ੈਰ-ਫ਼ੌਜੀ ਨਾਗਰਿਕਾਂ ਦਾ ਕਤਲ ਅਜ਼ਾਦੀ, ਜਿਸ ਵਿੱਚ ਹੋਲੋਕਾਸਟ ਵੀ ਸ਼ਾਮਿਲ ਹੈ, ਅਤੇ ਪਰਮਾਣੂ ਹਥਿਆਰਾਂ ਦਾ ਇੱਕਮਾਤਰ ਇਸਤੇਮਾਲ ਸ਼ਾਮਿਲ ਹੈ। ਇਸ ਕਾਰਨ ਇਹ ਮਨੁੱਖੀ ਇਤਿਹਾਸ ਦਾ ਸਭ ਤੋਂ ਭਿਆਨਕ ਯੁੱਧ ਸੀ।
ਕਿੱਕਰ (ਵਿਗਿਆਨਕ ਨਾਂ Acacia nilotica, ਅਰਬੀ ਗੋਂਦ ਦਾ ਰੁੱਖ, ਬਬੂਲ , ਮਿਸਰੀ ਕੰਡਾ, ਜਾਂ ਕੰਡਿਆਲੀ ਕਿੱਕਰ; ਨੂੰ ਆਸਟਰੇਲੀਆ ਵਿੱਚ ਥਾਰਨ ਮਿਮੋਸਾ, ਦੱਖਣ ਅਫਰੀਕਾ ਵਿੱਚ ਲੇੱਕੇਰੁਇਕਪਿਉਲ ਅਤੇ ਭਾਰਤ ਵਿੱਚ ਬਬੂਲ ਜਾਂ ਕਿੱਕਰ ਕਹਿੰਦੇ ਹਨ) ਇੱਕ ਅਕੇਸੀਆ ਪ੍ਰਜਾਤੀ ਦਾ ਰੁੱਖ ਹੈ। ਇਹ ਅਫਰੀਕਾ ਮਹਾਂਦੀਪ ਅਤੇ ਭਾਰਤੀ ਉਪ ਮਹਾਂਦੀਪ ਦਾ ਮੂਲ ਰੁੱਖ ਹੈ। ਇਸ ਦਾ ਗੈਨ੍ਰਿਕ ਨਾਮ ਯੂਨਾਨੀ ακακία (ਅਕੇਕੀਆ) ਤੋਂ ਹੈ, ਜੋ ਪ੍ਰਾਚੀਨ ਯੂਨਾਨੀ ਵੈਦ -ਵਿਗਿਆਨੀ ਪੇਦਾਨੀਅਸ ਡਾਇਓਸਕੋਰੀਦੇਸ (40–90 ਆਮ ਈ) ਉਸ ਦੀ ਕਿਤਾਬ ਮਟੀਰੀਆ ਮੈਡੀਕਾ ਵਿੱਚ ਇਸ ਔਸ਼ਧੀ ਪੌਦੇ ਲਈ ਮਿਲਦਾ ਹੈ। ਇਹ ਨਾਮ ਇਸ ਦੇ ਕੰਡਿਆਂ ਲਈ ਯੂਨਾਨੀ ਸ਼ਬਦ, ακις (ਏਕਿਸ, ਕੰਡਾ) ਤੋਂ ਰੱਖਿਆ ਗਿਆ ਹੈ। ਪ੍ਰਜਾਤੀ ਨਾਮ ਨਿਲੋਟਕਾ ਇਸ ਰੁੱਖ ਦੀ ਨੀਲ ਦਰਿਆ ਦੇ ਨਾਲ ਨਾਲ ਚਲਦੀ ਪ੍ਰਸਿਧ ਲੜੀ ਤੋਂ ਲਿਨਾਏਸ ਨੇ ਰੱਖਿਆ।
ਪੀਲਕ (en:Eurasian golden oriole) ਜਾਂ golden oriole (Oriolus oriolus) ਇੱਕ ਉੱਤਰੀ ਹੇਮੀਸਫ਼ੀਅਰ ਟੇਮਪਰੇਟ ਖੇਤਰਾਂ (Hemisphere temperate regions) ਵਿੱਚ ਪਾਇਆ ਜਾਣ ਵਾਲਾ ਇੱਕ ਪੰਛੀ ਹੈ। ਇਹ ਯੂਰੋਪ ਪੱਛਮੀ ਏਸ਼ੀਆ ਵਿੱਚ ਗਰਮੀਆਂ ਦੇ ਮੌਸਮ ਦਾ ਪ੍ਰਵਾਸੀ ਪੰਛੀ ਹੈ ਅਤੇ ਸਰਦੀਆਂ ਵਿੱਚ ਇਹ ਕੇਂਦਰੀ ਅਤੇ ਦੱਖਣੀ ਅਫਰੀਕਾ ਵੱਲ ਚਲਿਆ ਜਾਂਦਾ ਹੈ। ਇਹ ਪੰਛੀ ਅਜੇ ਸੁਰਖਿਅਤ ਸਥਿਤੀ ਵਿੱਚ ਹੈ ਅਤੇ ਖਤਰੇ ਤੋਂ ਬਾਹਰ ਹੈ
ਉੱਤਰ-ਬਸਤੀਵਾਦ ਅਧਿਅਨ ਦੀ ਇੱਕ ਸ਼ਾਖਾ ਹੈ ਜਿਸ ਵਿੱਚ ਬਸਤੀਵਾਦ ਅਤੇ ਸਾਮਰਾਜਵਾਦ ਦੁਆਰਾ ਪੈਦਾ ਹੋਣ ਵਾਲੇ ਸਾਂਸਕ੍ਰਿਤਕ ਅਤੇ ਸਾਮਾਜਕ ਪ੍ਰਭਾਵਾਂ ਨੂੰ ਸਮਝਿਆ ਜਾਂਦਾ ਹੈ। ਇਸ ਵਿੱਚ ਕਿਸੇ ਵਿਦੇਸ਼ੀ ਸ਼ਕਤੀ ਦੁਆਰਾ ਕਿਸੇ ਖੇਤਰ ਉੱਤੇ ਕਬਜਾ ਹੋਣ ਨਾਲੋਂ ਮਕਾਮੀ ਲੋਕਾਂ ਦੇ ਜੀਵਨ ਉੱਤੇ ਹੋਣ ਵਾਲੇ ਪ੍ਰਭਾਵਾਂ ਦਾ ਅਧਿਐਨ ਕੀਤਾ ਜਾਂਦਾ ਹੈ। ਉੱਤਰ-ਆਧੁਨਿਕਤਾਵਾਦ ਦੇ ਦ੍ਰਿਸ਼ਟੀਕੋਣ ਤੋਂ ਇਨ੍ਹਾਂ ਬਸਤੀਵਾਦੀ ਜਾਂ ਭੂਤਪੂਰਵ ਬਸਤੀਵਾਦੀ ਖੇਤਰਾਂ ਵਿੱਚ ਸੂਚਨਾ ਅਤੇ ਗਿਆਨ ਦੇ ਪ੍ਰਸਾਰ ਦਾ ਅਧਿਐਨ ਕੀਤਾ ਜਾਂਦਾ ਹੈ। ਅਤੇ ਇਹ ਵੀ ਸਮਝਿਆ ਜਾਂਦਾ ਹੈ ਕਿ ਕਿਸ ਪ੍ਰਕਾਰ ਬਾਹਰੀ ਸ਼ਕਤੀ ਮਕਾਮੀ ਲੋਕਾਂ ਦੀ ਮਾਨਸਿਕਤਾ ਵਿੱਚ ਹੀਣ ਭਾਵਨਾ ਪੈਦਾ ਕਰਕੇ ਉਨ੍ਹਾਂ ਓੱਤੇ ਲੰਬੇ ਅਰਸੇ ਤੱਕ ਕਾਬੂ ਰੱਖਦੇ ਹਨ। ਵਿਦੇਸ਼ੀ ਸਮਰਾਜਵਾਦੀ ਸ਼ਕਤੀ ਦੁਆਰਾ ਸ਼ਾਸਕ ਸਮਾਜ ਅਤੇ ਅਧੀਨ ਸਮਾਜ ਦੀ ਰਾਜਨੀਤਕ, ਸਾਂਸਕ੍ਰਿਤਕ ਅਤੇ ਇਤਿਹਾਸਿਕ ਛਵੀਆਂ ਨੂੰ ਪੇਸ਼ ਕਰਨ ਦੀਆਂ ਸ਼ੈਲੀਆਂ ਨੂੰ ਵੀ ਵੇਖਿਆ ਜਾਂਦਾ ਹੈ, ਕਿਉਂਕਿ ਇਹ ਵੀ ਵਿਦੇਸ਼ੀ ਸਮਾਜ ਦੁਆਰਾ ਮਕਾਮੀ ਸਮਾਜ ਨੂੰ ਅਧੀਨ ਕਰ ਲੈਣ ਦਾ ਇੱਕ ਮਹੱਤਵਪੂਰਣ ਸਾਧਨ ਹੁੰਦਾ ਹੈ।
ਸਿੱਖੀ (ਅੰਗਰੇਜ਼ੀ: Sikhism ਸੀਖਇਜ਼ਮ, ਇਹ ਸ਼ਬਦ ਇਸ ਤਰਾਂ ਵੀ ਲਿਖਿਆ ਜਾਂਦਾ: ਸਿਖੀ, ਸਿੱਖ ਤੋਂ, ਅਰਥ ਜੋ ਪਰਮਾਤਮਾ ਦੇ ਗੁਣ "ਸਿੱਖਣ ਵਾਲਾ"), ਇੱਕ ਰੱਬ ਨੂੰ ਮੰਨਣ ਵਾਲਾ ਧਰਮ ਅਤੇ ਕੌਮੀ ਫ਼ਲਸਫਾ ਹੈ, ਜੋ 15ਵੀਂ ਸਦੀ ਵਿੱਚ ਦੱਖਣੀ ਏਸ਼ੀਆ ਦੇ ਪੰਜਾਬ ਖੇਤਰ ਵਿਖੇ ਆਗਾਜ਼ ਹੋਇਆ। ਸਿੱਖੀ ਦਾ ਮੌਲਿਕ ਯਕੀਨ ਅਤੇ ਫ਼ਲਸਫਾ, ਪਵਿੱਤਰ ਲਿਖਤ ਗੁਰੂ ਗਰੰਥ ਸਾਹਿਬ ਵਿੱਚ ਮੌਜੂਦ ਬਾਣੀ ਮੁਤਾਬਿਕ ਇਹ ਹੈ, ਕਿ ਰੱਬ ਉੱਪਰ ਨਿਸਚਾ ਰੱਖਕੇ ਉਸ ਦਾ ਨਾਮ ਜਪਣਾ, ਮਨੁਖਤਾ ਵਿੱਚ ਇਤਫ਼ਾਕ ਨਾਲ ਰਹਿਣਾ, ਸਵਾਰਥ ਤੋਂ ਵਾਂਝੇ ਰੈਹਕੇ ਸੇਵਾ ਕਰਨੀ, ਸਰਬੱਤ ਦੇ ਭਲੇ ਵਾਸਤੇ ਮਨੁਖੀ ਹੱਕਾਂ 'ਤੇ ਡੱਟਕੇ ਪੈਹਰਾ ਦੇਣਾ, ਤੇ ਦੁਨੀਆਦਾਰੀ ਵਿੱਚ ਵੱਸਕੇ ਚੰਗੇ ਕਿਰਦਾਰ ਵਾਲਾ ਜੀਵਨ ਜੀਣਾ। ਦੁਨੀਆਂ ਦੇ ਵੱਡੇ ਦੁਨਾਵੀ ਧਰਮਾਂ ਵਿਚੋਂ ਸਭ ਤੋਂ ਨਵੇਂ ਹੋਣ ਦੇ ਬਾਵਜੂਦ, ਕੁਲਦੁਨੀਆ ਦੇ 25-28 ਮਿਲੀਅਨ ਮੰਨਣ ਵਾਲਿਆਂ ਦੀ ਗਿਣਤੀ ਮੁਤਾਬਕ, ਇਹ ਦੁਨੀਆ ਪੱਧਰ ਦਾ ਪੰਜਵਾਂ ਸਭ ਤੋਂ ਵੱਡਾ ਧਰਮ ਹੈ।
ਖੇਤਰਫਲ ਜਾਂ ਰਕਬਾ ਕਿਸੇ ਦੋ-ਪਸਾਰੀ ਸਤ੍ਹਾ ਜਾਂ ਆਕਾਰ ਜਾਂ ਪੱਧਰੀ ਪਰਤ ਆਦਿ ਦਾ ਫੈਲਾਅ ਦੱਸਣ ਵਾਲਾ ਮਾਪ ਹੈ। ਇਸਨੂੰ ਕਿਸੇ ਦੱਸੀ ਹੋਈ ਮੁਟਾਈ ਦੇ ਪਦਾਰਥ ਦੀ ਉਸ ਮਾਤਰਾ ਨਾਲ ਸਮਝਿਆ ਜਾ ਸਕਦਾ ਹੈ ਜੋ ਕਿਸੇ ਆਕਾਰ ਦੇ ਨਮੂਨੇ ਬਣਾਉਣ ਵਿੱਚ ਖਰਚ ਹੋਵੇ ਜਾਂ ਲੇਪ ਦੀ ਉਹ ਮਾਤਰਾ ਜੋ ਕਿਸੇ ਉੱਪਰਲੀ ਸਤ੍ਹਾ ਨੂੰ ਇੱਕ ਵੇਰ ਲਿੱਪਣ ਲਈ ਵਰਤੀ ਜਾਵੇ। ਇਹ ਕਿਸੇ ਵਲ (ਇੱਕ-ਪਸਾਰੀ ਧਾਰਨਾ) ਦੀ ਲੰਬਾਈ ਜਾਂ ਕਿਸੇ ਠੋਸ ਪਦਾਰਥ ਦੀ ਆਇਤਨ (ਤ੍ਰੈ-ਪਸਾਰੀ ਧਾਰਨਾ) ਦੀ ਦੋ-ਪਸਾਰੀ ਸਮਾਨਰੂਪ ਵਸਤ ਹੈ।
ਜੰਤੂ ਜਾਂ ਜਾਨਵਰ ਜਾਂ ਅੈਨੀਮਲ (Animalia, ਐਨੀਮੇਲੀਆ) ਜਾਂ ਮੇਟਾਜੋਆ (Metazoa) ਜਗਤ ਦੇ ਬਹੁਕੋਸ਼ਿਕੀ ਅਤੇ ਸੁਕੇਂਦਰਿਕ ਜੀਵਾਂ ਦਾ ਇੱਕ ਮੁੱਖ ਸਮੂਹ ਹੈ। ਪੈਦਾ ਹੋਣ ਦੇ ਬਾਅਦ ਜਿਵੇਂ-ਜਿਵੇਂ ਕੋਈ ਪ੍ਰਾਣੀ ਵੱਡਾ ਹੁੰਦਾ ਹੈ ਉਸ ਦੀ ਸਰੀਰਕ ਯੋਜਨਾ ਨਿਰਧਾਰਤ ਤੌਰ ਤੇ ਵਿਕਸਿਤ ਹੁੰਦੀ ਜਾਂਦੀ ਹੈ, ਹਾਲਾਂਕਿ ਕੁੱਝ ਪ੍ਰਾਣੀ ਜੀਵਨ ਵਿੱਚ ਅੱਗੇ ਜਾਕੇ ਰੂਪਾਂਤਰਣ (metamorphosis) ਦੀ ਪ੍ਰਕਿਰਿਆ ਵਿੱਚੀਂ ਲੰਘਦੇ ਹਨ। ਬਹੁਤੇ ਜੰਤੂ ਗਤੀਸ਼ੀਲ ਹੁੰਦੇ ਹਨ, ਅਰਥਾਤ ਆਪਣੇ ਆਪ ਅਤੇ ਆਜ਼ਾਦ ਤੌਰ ਤੇ ਚੱਲ ਫਿਰ ਸਕਦੇ ਹਨ।
ਸੂਫ਼ੀਵਾਦ ਇਸਲਾਮੀ ਗਿਆਨ ਦੀ ਰੌਸ਼ਨੀ ਤੇ ਇਸਦੀ ਇਤਿਹਾਸਕ ਅਸਲ ਵਿਚੋਂ ਹੀ ਪੈਦਾ ਹੋਈ ਇੱਕ ਰਹੱਸਵਾਦੀ ਲਹਿਰ ਹੈ ਜਿਸ ਨੇ ਹਮੇਸ਼ਾ ਕੁਰਾਨੀ ਫ਼ਲਸਫ਼ੇ ਦੀ ਰੂਹਾਨੀਅਤ ਤੋਂ ਵੀ ਪ੍ਰੇਰਨਾ ਲੈ ਕੇ ਸਮਾਜ ਨੂੰ ਸਹੀ ਰਾਹ ਦਿਖਾਉਣ ਦਾ ਬੀੜਾ ਚੁੱਕਿਆ। ਸੂਫ਼ੀਵਾਦ ਦੇ ਇਤਿਹਾਸਕ ਵਿਕਾਸ ਵਿੱਚ ਸੂਫ਼ੀ ਸਿਲਸਿਲੇ ਜਾਂ ਸੰਪਰਦਾਵਾਂ ਦੀ ਆਮਦ ਕੇਵਲ ਸੂਫ਼ੀਵਾਦ ਦੇ ਦੁਨੀਆ ਭਰ ਵਿੱਚ ਫੈਲਣ ਦਾ ਹੀ ਕਾਰਨ ਨਹੀਂ ਬਣੀ, ਸਗੋਂ ਇਸਲਾਮ ਦੇ ਪਾਸਾਰ ਤੇ ਪ੍ਰਚਾਰ ਦੀ ਵੀ ਬੁਨਿਆਦ ਬਣੀ। ਇਸਲਾਮੀ ਇਤਿਹਾਸ ਗਵਾਹ ਹੈ ਕਿ ਮੁੱਢਲੇ ਮੁਸਲਮਾਨ ਫ਼ਕੀਰਾਂ ਅਤੇ ਸੂਫ਼ੀਆਂ ਵਿੱਚ ਕੋਈ ਭਿੰਨਤਾ ਨਹੀਂ ਸੀ। ਇਹ ਸਾਰੇ ਲੋਕ ਰਹੱਸਵਾਦੀ ਰੁੱਚੀਆਂ ਦੇ ਧਾਰਨੀ ਹੋਣ ਕਾਰਨ ਦੁਨਿਆਵੀ ਮਸਲਿਆਂ ਤੋਂ ਦੂਰ ਰਹਿੰਦੇ ਸਨ। ਆਪਣੀ ਆਤਮਿਕ ਪ੍ਰਗਤੀ ਲਈ ਸਾਧਨਾ ਵਿੱਚ ਰੁੱਝੇ ਹੋਏ ਇਹ ਸੂਫ਼਼ੀ ਆਮ ਲੋਕਾਂ ਲਈ ਵੀ ਪ੍ਰੇਰਨਾਂ-ਸਰੋਤ ਸਨ। ਇਹੀ ਕਾਰਨ ਸੀ ਕਿ ਸਮੇਂ-ਸਮੇਂ ਰਾਜਨੀਤਕ ਸ਼ਕਤੀਆਂ ਇਨ੍ਹਾਂ ਨੂੰ ਇਸਲਾਮ ਦੇ ਪ੍ਰਚਾਰਕ ਸਮਝ ਦੇ ਆਪਣਾ ਸਮਰੱਥਣ ਤੇ ਸਤਿਕਾਰ ਦਿੰਦੀਆਂ ਰਹੀਆਂ। ਇਹਨਾਂ ਮੁੱਢਲੇ ਸੂਫ਼ੀਆਂ ਨੇ ਅਕਸਰ ਧਾਰਮਿਕ ਯਾਤਰਾਵਾਂ ਦੌਰਾਨ ਹੀ ਪ੍ਰਚਾਰ ਕੀਤਾ। ਇਨ੍ਹਾਂ ਦੀ ਨਾ ਕੋਈ ਵੱਡੀ ਜੱਥੇਬੰਦੀ ਸੀ ਤੇ ਨਾ ਹੀ ਕੋਈ ਨਿਸ਼ਚਿਤ ਟਿਕਾਣਾ। ਮੁੱਢਲੇ ਸੂਫ਼ੀ ਇਸਲਾਮੀ ਤਸੱਵੁਫ਼ ਦੇ ਰੂਹਾਨੀ ਅਨੁਭਵ ਉਤੇ ਜ਼ੋਰ ਦਿੰਦੇ ਸਨ ਸਿਧਾਂਤਕ ਜਾਂ ਪ੍ਰ਼ਚਾਰਕ ਰੁਚੀ ਨਹੀਂ ਰੱਖਦੇ ਸਨ। ਉਹ ਮੁਰੀਦਾਂ ਨੂੰ ਕੇਵਲ ਆਤਮਕ ਰਸਤਾ ਦੱਸ ਸਕਦੇ ਸਨ। ਪਰ ਮਾਰਗ ਦਾ ਅਨੁਭਵ ਖੁਦ ਮੁਰੀਦ ਨੂੰ ਕਰਨਾ ਪੈਂਦਾ ਸੀ। ਬਗਦਾਦ ਨਿਵਾਸੀ ਇਮਾਮ-ਅਬ-ਹਮੀਦ ਮੁਹੰਮਦ-ਅਲ-ਗ਼ੱਜ਼ਾਲੀ (1059-1111 ਈ.) ਵਰਗੇ ਸੂਫ਼ੀ ਸਿਧਾਂਤਕਾਰਾਂ ਨੇ ਕੁਰਾਨੀ ਫਲਸਫੇ ਦੀ ਪੁਨਰ ਵਿਆਖਿਆ ਕਰਕੇ ਸਾਧਨਾ-ਮਾਰਗ ਵਿੱਚ ਮੁਰਸ਼ਿਦ ਦੀ ਸਿੱਖਿਆ ਤੇ ਕਿਰਪਾ ਦੀ ਲੋੜ ਤੇ ਮਹੱਤਵ ਸਮਝਾਇਆ। ਇਮਾਮ-ਅਬੂ-ਹਮੀ਼ਦ ਅਲ-ਗੱਜ਼ਾਲੀ ਦੇ ਜ਼ੋਰਦਾਰ ਪ੍ਰਚਾਰ ਤੇ ਸੂਫ਼ੀਆਂ ਵਿੱਚ ਖੁੱਲੇਆਮ ਪੀਰੀ-ਮੁਰੀਦੀ ਪਰੰਪਰਾ ਨੂੰ ਮਾਨਤਾ ਦਿੱਤੀ ਤੇ ਇਸ ਪਰੰਪਰਾ ਦੇ ਵਿਰੋਧ ਕਰ ਰਹੇ ਮੁੱਲਾਂ-ਮੁਲਾਣਿਆਂ ਤੇ ਸ਼ਾਸਕਾ ਨੂੰ ਚੁੱਪ ਹੋਣਾ ਪਿਆ। ਗਿਆਰ੍ਹਵੀਂ ਸਦੀ ਇਸਲਾਮ ਤੇ ਸੂਫ਼ੀਵਾਦ ਦੇ ਇਤਿਹਾਸ ਨੂੰ ਨਵਾਂ ਮੋੜ ਦੇਣ ਵਾਲੀ ਸਦੀ ਸਵੀਕਾਰ ਕੀਤੀ ਜਾਂਦੀ ਹੈ। ਇਸ ਤੋਂ ਬਾਅਦ 1173 ਈ.
ਜੁਗਰਾਜ ਸਿੰਘ ਯੋਧਾ ਜੋ ਟਕਰਾਉਦਾ ਨਾਲ ਤੂਫਾਨਾਂ’ ਅੱਜ ਫਿਰ ਸ਼ਾਮ ਨੂੰ ਸਾਡੇ ਘਰ ਰੋਟੀ ਨਹੀਂ ਪੱਕੀ। ਮਾਂ ਨੂੰ ਕਿਹਾ, “ਮਾਂ ਭੁੱਖ ਲੱਗੀ ਐ” ਤਾਂ ਮਾਂ ਨੇ ਜਵਾਬ ਦਿੱਤਾ, “ਪੁੱਤ ਅੱਜ ਤਾਂ ਸਾਰੇ ਪੰਜਾਬ ਦੇ ਗਲੋਂ ਪਾਣੀ ਦਾ ਘੁੱਟ ਨਈਂ ਲੰਘਦਾ ਮੈ ਰੋਟੀ ਕਿਵੇਂ ਪਕਾਵਾਂ” ਏਨਾ ਕਹਿਣ ਪਿੱਛੋਂ ਮਾਂ ਰੋਣ ਲੱਗੀ, ਮਾਂ ਨੂੰ ਰੋਂਦੇ ਦੇਖ ਕੇ ਛੋਟੀ ਭੈਣ ਵੀ ਨਾਲ ਹੀ ਰੋਣ ਲੱਗ ਪਈ। ਮੈਂ ਹੈਰਾਨ ਸਾਂ, ਮਾਂ ਦੀ ਗੱਲ ਮੇਰੀ ਜਵਾਂ ਸਮਝ ਨਹੀਂ ਆਈ। ਉਮਰ ਹੀ ਛੋਟੀ ਸੀ, ਸਿਰਫ 9 ਸਾਲ। ਗੱਲ 8 ਅਪ੍ਰੈਲ 1990 ਦੀ ਹੈ। ਇਸ ਦਿਨ ਵਾਪਰੀ ਘਟਨਾਂ ਤੇ ਮਾਂ ਵੱਲੋਂ ਕਹੀਆਂ ਗਈਆਂ ਗੱਲਾਂ ਦੀ ਮੈਨੂੰ ਹੁਣ ਸਮਝ ਲੱਗਣ ਲੱਗੀ ਹੈ, ਜਦੋਂ ਮੈਂ ਇਸ ਦਿਨ ਦਾ ਇਤਿਹਾਸ ਪੜ੍ਹਿਆ ਤੇ ਇਤਿਹਾਸ ਨੂੰ ਇਹ ਦਿਨ ਚੇਤੇ ਕਰ-ਕਰ ਭੁੱਬਾਂ ਮਾਰਦੇ ਤੱਕਿਆ। ਇਸ ਦਿਨ ਇੱਕ ਲੋਕ ਨਾਇਕ ਸੂਰਮਾਂ ਜ਼ਾਲਮ ਹਕੂਮਤ ਨਾਲ ਲੋਹਾ ਲੈਂਦਾ ਸ਼ਹੀਦ ਹੋ ਗਿਆ ਸੀ, ਜਿਸਦਾ ਨਾਮ ਅੱਜ ਵੀ ਕਿਸੇ ਨੂੰ ਨਹੀਂ ਭੁੱਲਾ, ‘ਭਾਈ ਜੁਗਰਾਜ ਸਿੰਘ ਤੂਫਾਨ’। ‘ਜੀਹਦੇ ਨਾਮ ਤੋਂ ਸੁਣਕੇ ਦਿਲੀ ਥਰ ਥਰ ਕੰਬਦੀ ਸੀ, ਕਈ ਬੁੱਚੜਾਂ ਦਾ ਜੀਹਨੇ ਕੀਤਾ ਮਾਰ ਸਫਾਇਆ। ਭਾਈ ਜੁਗਰਾਜ ਸਿੰਘ ਸੀ ਪਾਂਧੀ ਪ੍ਰੀਤ ਦੇ ਪੈਡੇ ਦਾ, ਜਿਸਨੇ ਦੇਸ਼ ਧਰਮ ਲਈ ਸੱਚਾ ਇਸ਼ਕ ਕਮਾਇਆ।’ ਕਿਸੇ ਨੇ ਉਸ ਨੂੰ ‘ਅਮਨ ਦਾ ਦੇਵਤਾ’ ਕਿਹਾ, ਕਿਸੇ ਨੇ ‘ਮਜ਼ਲੂਮਾਂ ਦਾ ਰਾਖਾ’ ਤੇ ਕਿਸੇ ਨੇ ‘ਜ਼ਾਲਮਾਂ ਨੂੰ ਵੰਗਾਰ’ ਤੇ ਕਿਸੇ ਨੇ ਉੱਚੀ ਆਵਾਜ ਵਿੱਚ ਖਾੜਕੂਆਂ ਨੂੰ ਸੁਨੇਹਾਂ ਦਿੱਤਾ ‘ਯੋਧਿਓ ਤੂਫਾਨ ਬਣੋ’।ਸਚਮੱਚ ਭਾਈ ਸਾਹਿਬ ਦਾ ਜੀਵਨ ਐਸਾ ਸੀ ਕਿ ਆਪਣਿਆਂ ਦੇ ਨਾਲ-ਨਾਲ ਅੱਜ ਤੱਕ ਗ਼ੈਰਾਂ ਦੀ ਮਹਿਫਿਲ ਵਿੱਚ ਵੀ ਉਹਨਾਂ ਦੇ ਚਰਚੇ ਨੇ। ਭਾਈ ਸਾਹਿਬ ਦੁਆਰਾ ਚਲਾਈਆਂ ਗਈਆਂ ਗੋਲੀਆਂ ਵਿਚੋਂ ਇੱਕ ਨੇ ਵੀ ਕਿਸੇ ਨਿਰਦੋਸ਼ ਦੀ ਜਾਨ ਨਹੀਂ ਲਈ। ਬਟਾਲੇ ਤੋਂ ਕਰੀਬ 20 ਕਿ:ਮੀ: ਦੂਰ ਪਿੰਡ ਚੀਮਾਂ ਖੁੱਡੀ (ਨੇੜੇ ਸ਼੍ਰੀ ਹਰਿਗੋਬਿੰਦਪੁਰ) ਵਿਖੇ ਇੱਕ ਸਧਾਰਨ ਕਿਸਾਨ ਸ. ਮਹਿੰਦਰ ਸਿੰਘ ਦੇ ਘਰ ਮਾਤਾ ਹਰਬੰਸ ਕੌਰ ਦੀ ਕੁੱਖੋਂ ਸੰਨ 1971 ਈ. ਨੂੰ ਇੱਕ ਸਪੁੱਤਰ ਨੇ ਜਨਮ ਲਿਆ, ਜਿਸ ਦਾ ਨਾਮ ਜੁਗਰਾਜ ਸਿੰਘ ਰੱਖਿਆ ਗਿਆ। ਪਿੰਡ ਵਿੱਚ ਭਾਈ ਸਾਹਿਬ ਦੇ ਪਰਿਵਾਰ ਨੂੰ ਬੰਦੂਕਚੀਆਂ ਦਾ ਟੱਬਰ ਕਰਕੇ ਜਾਣਿਆਂ ਜਾਂਦਾ ਸੀ, ਕਿਉਂਕਿ ਸ.
ਚੱਕੀ ਰਾਹਾ (Hoopoe), ਇੱਕ ਰੰਗਦਾਰ ਪੰਛੀ ਹੈ ਜੋ ਅਫ਼ਰੀਕਾ,ਯੂਰਪ ਅਤੇ ਏਸ਼ੀਆ(ਐਫਰੋ-ਯੂਰੇਸ਼ੀਆ) ਵਿੱਚ ਪਾਇਆ ਜਾਂਦਾ ਹੈ। ਇਸ ਨੂੰ ਚੱਕੀ ਰੋਹਣਾ ਜਾਂ ਚੱਕ ਚਕੀਰਾ ਵੀ ਕਹਿੰਦੇ ਹਨ। ਬਹੁਤੀਆਂ ਹਿੰਦੁਸਤਾਨੀ ਬੋਲੀਆਂ ਵਿੱਚ ਹੁਦਹੁਦ ਕਿਹਾ ਜਾਂਦਾ ਹੈ। ਪੰਜਾਬੀ ਵਿੱਚ 'ਚੱਕੀ ਰਾਹਾ' ਅਸਲ ਵਿੱਚ ਉਹ ਬੰਦੇ ਨੂੰ ਕਹਿੰਦੇ ਹਨ ਜੋ ਆਟਾ ਪੀਸਣ ਵਾਲੀ ਚੱਕੀ ਦੇ ਉਪਰਲੇ ਪੁੜ ਨੂੰ ਛੈਣੀ ਅਤੇ ਹਥੌੜੀ ਨਾਲ ਖੁਰਦਰਾ ਕਰਦਾ ਜਾਂ ਰਾਹੁੰਦਾ ਹੈ। ਇਸ ਪੰਛੀ ਨੂੰ ਇਹ ਨਾਂ ਇਸ ਲਈ ਦਿੱਤਾ ਗਿਆ ਹੋਵੇਗਾ ਕਿ ਇਹ ਆਪਣੀ ਚੁੰਝ ਦੀ ਵਰਤੋਂ ਚੱਕੀ ਰਾਹੇ ਦੀ ਛੈਣੀ ਵਾਂਙ ਕਰਦਾ ਹੈ। ਇਹ ਪ੍ਰਜਾਤੀ ਅਲੋਪ ਹੋਣ ਦੇ ਖਦਸ਼ੇ ਹਨ। 1987 ਤੋਂ ਪਹਿਲਾਂ ਚੱਕੀ ਰੋਹਾ ਪੰਜਾਬ ਦਾ ਰਾਜ ਪੰਛੀ ਸੀ। ਇਹ ਫਸਲਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਕੀੜੇ-ਮਕੌੜੇ ਖਾ ਜਾਂਦਾ ਹੈ। ਇਸ ਲਈ ਇਸ ਪੰਛੀ ਨੂੰ ਕਿਸਾਨਾਂ ਦਾ ਦੋਸਤ ਸਮਝਿਆ ਜਾਂਦਾ ਹੈ।
ਬੁੱਲ੍ਹੇ ਸ਼ਾਹ,(ਸ਼ਾਹਮੁਖੀ:بلھے شاہ, 1680 -1758) ਇੱਕ ਪ੍ਰਸਿਧ ਸੂਫੀ ਸੰਤ ਅਤੇ ਪੰਜਾਬੀ ਦੇ ਵੱਡੇ ਕਵੀ ਸਨ। ਪੰਜਾਬੀ ਸੂਫ਼ੀ ਕਾਵਿ ਦੇ ਚਾਰ ਮੀਨਾਰਾਂ - ਬਾਬਾ ਫਰੀਦ, ਸ਼ਾਹ ਹੁਸੈਨ, ਸੁਲਤਾਨ ਬਾਹੂ ਅਤੇ ਬੁੱਲ੍ਹੇ ਸ਼ਾਹ- ਵਿੱਚ ਗਿਣਿਆ ਜਾਂਦਾ ਹੈ। ਉਨ੍ਹਾਂ ਦਾ ਅਸਲੀ ਨਾਮ "ਅਬਦੁੱਲਾ ਸ਼ਾਹ" ਸੀ ਅਤੇ ਉਹ ਇਸਲਾਮ ਦੇ ਅੰਤਿਮ ਨਬੀ ਮੁਹੰਮਦ ਦੀ ਪੁਤਰੀ ਫਾਤਿਮਾ ਦੇ ਬੰਸ ਵਿੱਚਂ ਸਨ। ਉਨ੍ਹਾਂ ਦੀਆਂ ਲਿਖੀਆਂ ਕਾਫੀਆਂ ਅੱਜ ਵੀ ਪਾਰ ਰਾਸ਼ਟਰੀ ਹਿੰਦੁਸਤਾਨੀ ਖਿੱਤੇ ਵਿੱਚ ਬੜੇ ਸ਼ੌਕ ਨਾਲ ਗਾਈਆਂ ਤੇ ਸੁਣੀਆਂ ਜਾਂਦੀਆਂ ਹਨ।
ਇੰਜੀਨੀਅਰ ਉਹ ਵਿਅਕਤੀ ਹੈ ਜਿਸ ਨੂੰ ਇੰਜਨੀਅਰਿੰਗ ਦੀ ਇੱਕ ਜਾਂ ਇੱਕ ਤੋਂ ਜਿਆਦਾ ਸ਼ਾਖਾਵਾਂ ਵਿੱਚ ਅਧਿਆਪਨ ਪ੍ਰਾਪਤ ਹੋਵੇ ਅਤੇ ਜੋ ਕਿ ਵਿਵਸਾਇਕ ਤੌਰ ਤੇ ਅਭਿਆਂਤਰਿਕੀ ਸੰਬੰਧਿਤ ਕਾਰਜ ਕਰ ਰਿਹਾ ਹੋ। ਕਦੇ ਕਦੇ ਉਸਨੂੰ ਯੰਤਰਵੇੱਤਾ ਵੀ ਕਿਹਾ ਜਾਂਦਾ ਹੈ। ਅਭਿਅੰਤਾ ਇੱਕ ਸ਼ੁੱਧ ਪੰਜਾਬੀ ਸ਼ਬਦ ਹੈ ਪਰ ਬੋਲ-ਚਾਲ ਦੀ ਭਾਸ਼ਾ ਵਿੱਚ ਇਸ ਦੇ ਸਥਾਨ ਉੱਤੇ ਅੰਗਰੇਜੀ ਭਾਸ਼ਾ ਦੇ ਇੰਜੀਨੀਅਰ (Engineer) ਸ਼ਬਦ ਦਾ ਪ੍ਰਯੋਗ ਜਿਆਦਾ ਹੁੰਦਾ ਹੈ।
ਯਹੂਦੀ ਧਰਮ ਇਜ਼ਰਾਈਲ ਅਤੇ ਹਿਬਰੂ ਭਾਸ਼ੀਆਂ ਦਾ ਰਾਜਧਰਮ ਹੈ ਅਤੇ ਇਸ ਦਾ ਪਵਿਤਰ ਗ੍ਰੰਥ ਹਿਬਰੂ ਬਾਈਬਲ, ਜਿਸ ਨੂੰ ਤਨਖ ਬਾਈਬਲ ਵੀ ਕਹਿੰਦੇ ਹਨ, ਉਸ ਦਾ ਪ੍ਰਾਚੀਨ ਭਾਗ ਮੰਨਿਆ ਜਾਂਦਾ ਹੈ। ਧਾਰਮਿਕ ਪੈਗੰਬਰੀ ਮਾਨਤਾ ਮੰਨਣ ਵਾਲੇ ਧਰਮ ਇਸਲਾਮ ਅਤੇ ੲਿਸਾਈ ਧਰਮ ਦਾ ਆਧਾਰ ਇਸ ਪਰੰਪਰਾ ਅਤੇ ਵਿਚਾਰਧਾਰਾ ਨੂੰ ਮੰਨਿਆ ਜਾਂਦਾ ਹੈ। ਇਸ ਧਰਮ ਵਿੱਚ ਇੱਕ ਈਸ਼ਵਰਵਾਦ ਅਤੇ ਰੱਬ ਦੇ ਦੂਤ ਯਾਨੀ ਪੈਗੰਬਰ ਦੀ ਮਾਨਤਾ ਪ੍ਰਧਾਨ ਹੈ। ਆਪਣੇ ਲਿਖਤੀ ਇਤਿਹਾਸ ਪੱਖੋਂ ਇਹ ਘੱਟੋ ਘੱਟ 3000 ਸਾਲ ਪੁਰਾਣਾ ਮੰਨਿਆ ਜਾਂਦਾ ਹੈ।
ਵਿਸ਼ਵਕੋਸ਼ ਇੱਕ ਅਜਿਹੀ ਕਿਤਾਬ ਨੂੰ ਕਿਹਾ ਜਾਂਦਾ ਹੈ ਜਿਸ ਵਿੱਚ ਦੁਨੀਆਂ ਭਰ ਦੇ ਵੱਖ-ਵੱਖ ਵਿਸ਼ਿਆਂ ਸੰਬੰਧੀ ਗਿਆਨ ਦਰਜ ਹੋਵੇ। ਇਸ ਵਿੱਚ ਗਿਆਨ ਦੀ ਸਾਰੀ ਸ਼ਾਖਾਵਾਂ ਦਾ ਸਮੂਹ ਹੁੰਦਾ ਹੈ। ਇਸ ਵਿੱਚ ਵਰਨਮਾਲਾ ਦੇ ਰੂਪ ਵਿੱਚ ਲੇਖ ਤੇ ਇੰਦਰਾਜ਼ ਹੁੰਦੇ ਹਨ ਜਿੰਨਾ ਉੱਤੇ ਸਾਰਹੀਣ ਤੇ ਸੰਖੇਪ ਵਿੱਚ ਜਾਣਕਾਰੀ ਦਿੱਤੀ ਹੁੰਦੀ ਹੈ। ਵਿਸ਼ਵਕੋਸ਼ ਅੰਗ੍ਰੇਜੀ ਸ਼ਬਦ "ਐਨਸਾਈਕਲੋਪੀਡੀਆ" ਦਾ ਸਮਾਂਤਰ ਹੈ ਜੋ ਕੀ (ਐਨ = ਏ ਸਰਕਲ ਤੇ ਪੀਡੀਆ = ਐਜੂਕੇਸ਼ਨ) ਤੋਂ ਲਿਆ ਗਿਆ ਹੈ।
ਗੁਰੂ ਗ੍ਰੰਥ ਸਾਹਿਬ, ਜਾਂ ਆਦਿ ਗ੍ਰੰਥ, ਸਿੱਖ ਧਰਮ ਦਾ ਪਵਿੱਤਰ ਧਾਰਮਿਕ ਗ੍ਰੰਥ ਹੈ। ਇਹ 1469 ਤੋਂ ਲੈ ਕੇ 1708 ਤੱਕ ਸਿੱਖ ਗੁਰੂਆਂ ਦੇ ਸਮੇਂ ਰਚੀ ਅਤੇ ਇਕੱਤਰ ਕੀਤੀ ਬਾਣੀ ਦਾ 1430 ਅੰਗਾਂ ਵਾਲਾ ਇੱਕ ਵਿਸਤਾਰਮਈ ਗ੍ਰੰਥ ਹੈ। ਇਹ ਅਨੇਕਾਂ ਸ਼ਬਦਾਂ ਭਾਵ ਬਾਣੀ ਦਾ ਅੰਬਾਰ ਹੈ ਜੋ ਕਿ ਰੱਬ ਦੇ ਗੁਣਾਂ ਅਤੇ ਉਸ ਦੇ ਨਾਮ ਜਪਣ ਦੇ ਕਾਰਨਾਂ ਦਾ ਵਰਨਣ ਕਰਦਾ ਹੈ। ਸਿੱਖਾਂ ਦੇ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ (1666-1708) ਨੇ ਜੋਤੀ-ਜੋਤਿ ਸਮਾਉਣ ਵੇਲੇ ਗੁਰਿਆਈ ਆਦਿ ਗ੍ਰੰਥ ਨੂੰ ਦਿੱਤੀ ਅਤੇ ਇਸ ਕਰ ਕੇ ਨਾਮ ਗੁਰੂ ਗ੍ਰੰਥ ਸਾਹਿਬ ਹੋ ਗਿਆ। ਇਹ ਸਿੱਖਾਂ ਦਾ ਸਭ ਤੋਂ ਪਵਿੱਤਰ ਗ੍ਰੰਥ ਅਤੇ ਇੱਕੋ-ਇੱਕ ਸਦੀਵੀ ਸ਼ਬਦ-ਰੂਪੀ ਗੁਰੂ ਹੈ ਜੋ ਕਿ ਸਿੱਖ ਗੁਰੂਆਂ ਅਤੇ ਹੋਰ ਸੰਤਾਂ-ਭਗਤਾਂ ਦੀ ਸਿੱਖਿਆਵਾਂ ਦਾ ਅੰਬਾਰ ਹੈ। ਅਰਦਾਸ ਦੇ ਸਰੋਤ ਜਾਂ ਮਾਰਗ-ਦਰਸ਼ਕ ਵਜੋਂ ਆਦਿ ਗ੍ਰੰਥ ਸਿੱਖੀ ਵਿੱਚ ਬੰਧਨਾ ਅਤੇ ਭਗਤੀ ਦਾ ਕੇਂਦਰੀ ਧੁਰਾ ਹੈ।
ਕੁੱਲ ਘਰੇਲੂ ਪੈਦਾਵਾਰ, ਕੁੱਲ ਘਰੇਲੂ ਉਪਜ ਜਾਂ ਜੀਡੀਪੀ (GDP) ਕਿਸੇ ਅਰਥਚਾਰੇ ਦੀ ਆਰਥਕ ਕਾਰਗੁਜ਼ਾਰੀ ਦਾ ਇੱਕ ਬੁਨਿਆਦੀ ਮਾਪ ਹੈ। ਇਹ ਇੱਕ ਖ਼ਾਸ ਮੁੱਦਤ (ਆਮ ਤੌਰ ਉੱਤੇ ਇੱਕ ਸਾਲ) ਵਿੱਚ ਇੱਕ ਦੇਸ਼ ਦੀ ਹੱਦ ਅੰਦਰ ਕੁੱਲ ਉਤਪਾਦਤ ਮਾਲ ਅਤੇ ਅਦਾ ਕੀਤੀਆਂ ਸੇਵਾਵਾਂ ਦਾ ਬਜ਼ਾਰੀ ਮੁੱਲ ਹੁੰਦਾ ਹੈ। ਇਹ ਆਮ ਤੌਰ ਉੱਤੇ ਦੇਸ਼ ਦੀ ਰਹਿਣੀ ਦੇ ਪਦਾਰਥਕ ਮਿਆਰ ਦਾ ਸੂਚਕ ਹੁੰਦਾ ਹੈ। ਇਸ ਵਿੱਚ ਉਹ ਮਾਲ ਅਤੇ ਸੇਵਾਵਾਂ ਸ਼ਾਮਲ ਨਹੀਂ ਹਨ ਜੋ ਉਸ ਮੁਲਕ ਦੇ ਨਾਗਰਿਕ ਵਿਦੇਸ਼ਾਂ ਵਿੱਚ ਪੈਦਾ ਕਰਦੇ ਹਨ। ਜੇਕਰ ਇਸ ਵਿੱਚ ਉਹ ਮਾਲ ਅਤੇ ਸੇਵਾਵਾਂ ਸ਼ਾਮਿਲ ਕਰ ਲਈਆਂ ਜਾਣ ਜੋ ਉਸ ਮੁਲਕ ਦੇ ਨਾਗਰਿਕ ਵਿਦੇਸ਼ਾਂ ਵਿੱਚ ਪੈਦਾ ਕਰਦੇ ਹਨ ਅਤੇ ਉਹ ਪੈਦਾਵਾਰ ਕੱਢ ਦਿੱਤੀ ਜਾਵੇ ਜੋ ਵਿਦੇਸ਼ੀ ਨਾਗਰਿਕ ਉਸ ਮੁਲਕ ਵਿੱਚ ਕਰ ਰਹੇ ਹਨ ਤਾਂ ਉਸਨੂੰ ਕੁੱਲ ਕੌਮੀ ਪੈਦਾਵਾਰ (ਜੀ.ਐੱਨ.ਪੀ.
ਭਾਰਤ ਦੀਆਂ ਭਾਸ਼ਾਵਾਂ ਕਈ ਭਾਸ਼ਾਈ ਪਰਿਵਾਰਾਂ ਨਾਲ਼ ਸਬੰਧ ਰੱਖਦੀਆਂ ਹਨ ਜਿਹਨਾਂ ਵਿੱਚੋਂ ਪ੍ਰਮੁੱਖ 73% ਭਾਰਤੀਆਂ ਵੱਲੋਂ ਬੋਲੀਆਂ ਜਾਣ ਵਾਲ਼ੀਆਂ ਹਿੰਦ-ਆਰੀਆਈ ਬੋਲੀਆਂ ਅਤੇ 24% ਭਾਰਤੀਆਂ ਵੱਲੋਂ ਬੋਲੀਆਂ ਜਾਂਦੀਆਂ ਦ੍ਰਾਵਿੜੀ ਬੋਲੀਆਂ ਹਨ। ਭਾਰਤ ਵਿੱਚ ਬੋਲੀਆਂ ਜਾਂਦੀਆਂ ਹੋਰ ਬੋਲੀਆਂ ਆਸਟਰੋ-ਏਸ਼ੀਆਈ, ਤਿੱਬਤੋ-ਬਰਮੀ ਅਤੇ ਕੁਝ ਛੁਟੇਰੇ ਭਾਸ਼ਾਈ ਪਰਿਵਾਰ ਅਤੇ ਅਲਹਿਦਾ ਬੋਲੀਆਂ ਹਨ।