ਪੰਜਾਬੀ ਵਿਕੀਪੀਡੀਆ ਦੇ ਸਭ ਤੋਂ ਜ਼ਿਆਦਾ ਵੇਖੇ ਜਾਣ ਵਾਲੇ ਲੇਖ, ਰੋਜ਼ਾਨਾ ਨਵਪੂਰਤ ਹੋਰ ਜਾਣੋ...
ਆਈ.ਐਸ.ਬੀ.ਐਨ ਜਿਸ ਨੂੰ ਇੰਟਰਨੈਸ਼ਨਲ ਸਟੈਂਡਰਡ ਬੁੱਕ ਨੰਬਰ (ਅੰਤਰਰਾਸ਼ਟਰੀ ਮਿਆਰੀ ਪੁਸਤਕ ਸੰਖਿਆ)ਕਿਹਾ ਜਾਦਾ ਹੈ। ਇਹ ਹਰ ਕਿਤਾਬ ਨੂੰ ਉਸਦਾ ਆਪਣਾ ਅਨੂਠਾ ਸੰਖਿਆ ਅੰਕ ਦੇਣ ਦੀ ਵਿਧੀ ਹੈ। ਇਸ ਸੰਖਿਆ ਅੰਕ ਦੇ ਜ਼ਰੀਏ ਵਿਸ਼ਵ ਵਿੱਚ ਛਪੀ ਕਿਸੇ ਵੀ ਕਿਤਾਬ ਨੂੰ ਅਸਾਨੀ ਨਾਲ ਖੋਜਿਆ ਜਾ ਸਕਦਾ ਹੈ ਅਤੇ ਇਸਦੇ ਬਾਰੇ ਵਿੱਚ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਪਹਿਲਾ ਇਹ ਨੰਬਰ ਕੇਵਲ ਉੱਤਰ ਅਮਰੀਕਾ, ਯੂਰਪ ਅਤੇ ਜਾਪਾਨ ਵਿੱਚ ਪ੍ਰਚਲਿੱਤ ਸੀ, ਪਰ ਹੁਣ ਇਸ ਦੀ ਵਰਤੋਂ ਪੂਰੇ ਵਿਸ਼ਵ ਵਿੱਚ ਹੋਣ ਲੱਗ ਪਈ ਹੈ। ਆਈ.ਐਸ.ਬੀ.ਐਨ ਸੰਖਿਆ ਅੰਕ ਵਿੱਚ 10 ਅੰਕ ਹੋਇਆ ਕਰਦੇ ਸਨ। 2007 ਵਿੱਚ ਇਸਦੀ ਸੰਖਿਆ ਅੰਕ 13 ਹੋ ਗਏ।
ਜੂਆ ਇੱਕ ਖੇਡ ਜਾਂ ਬੁਰੀ ਲਤ ਹੈ, ਜੋ ਸ਼ਰਤ਼ ਲਗਾਕੇ ਖੇਡੀ ਜਾਂਦੀ ਹੈ। ਇਹਦੀ ਕਾਰਜਵਿਧੀ ਲਾਲਚ ਦੀ ਮਨੁੱਖੀ ਬਿਰਤੀ ਦੁਆਲੇ ਘੁੰਮਦੀ ਹੈ। ਕਿਰਤ ਕੀਤੇ ਬਗੈਰ ਜਲਦੀ ਅਮੀਰ ਹੋਣ ਦੀ ਜਾਂ ਪੈਸਾ ਕਮਾਉਣ ਦੀ ਤਾਂਘ ਇਸ ਦੀ ਮੁੱਖ ਪ੍ਰੇਰਕ ਸ਼੍ਹ੍ਕਤੀ ਹੁੰਦੀ ਹੈ। ਇਸ ਦਾ ਦੂਜਾ ਪੱਖ ਦਾਅ ਵਜੋਂ ਲਾਇਆ ਪੈਸਾ ਜਾਂ ਹੋਰ ਕੋਈ ਕੀਮਤੀ ਚੀਜ਼ ਹਾਰਨ ਦਾ ਖਤਰਾ ਮੁੱਲ ਲੈਣਾ ਹੈ। ਜੂਏ ਦਾ ਅਧਾਰ ਅਨੇਕ ਕਿਸਮ ਦੀਆਂ ਖੇਡਾਂ ਹੁੰਦੀਆਂ ਹਨ ਜਿਹਨਾਂ ਦੇ ਨਤੀਜੇ ਅਨਿਸਚਿਤ ਹੁੰਦੇ ਹਨ।
ਬੈਕਗੈਮਨ (ਅੰਗਰੇਜ਼ੀ: Backgammon) ਦੋ ਖਿਲਾੜੀਆਂ ਦੇ ਖੇਡਣ ਲਈ ਪੁਰਾਣੀਆਂ ਬੋਰਡ ਗੇਮਾਂ ਵਿੱਚੋਂ ਇੱਕ ਹੈ। ਖਿਲਾੜੀ ਡਾਈਸ ਦੇ ਅਨੁਸਾਰ ਚਾਲ ਚਲਦੇ ਹਨ, ਮੁਹਰੇ ਬਿਸਾਤ ਤੇ ਇੱਕ ਤਰਫ਼ ਤੋਂ ਦੂਸਰੀ ਤਰਫ਼ ਚਲਾਏ ਜਾਂਦੇ ਹਨ। ਸਾਹਮਣੇ ਬੋਰਡ ਤੇ ਆਪਣੇ ਵਿਰੋਧੀ ਤੋਂ ਪਹਿਲਾਂ ਸਾਰੇ ਮੁਹਰੇ ਫੈਲਾ ਦੇਣ ਵਾਲਾ ਖਿਲਾੜੀ ਜਿੱਤ ਹਾਸਲ ਕਰਦਾ ਹੈ। ਇਹ ਤਕਰੀਬਨ 5,000 ਸਾਲ ਪੁਰਾਣਾ ਖੇਲ ਹੈ।
ਅੰਗਰੇਜ਼ੀ ਜਾਂ ਅੰਗਰੇਜੀ ( English ਇੰਗਲਿਸ਼) ਹਿੰਦ-ਯੂਰਪੀ ਭਾਸ਼ਾ-ਪਰਿਵਾਰ ਵਿੱਚ ਆਉਂਦੀ ਹੈ ਅਤੇ ਇਸ ਪੱਖੋਂ ਹਿੰਦੀ, ਉਰਦੂ, ਫ਼ਾਰਸੀ ਆਦਿ ਦੇ ਨਾਲ ਇਸਦਾ ਦੂਰ ਦਾ ਰਿਸ਼ਤਾ ਬਣਦਾ ਹੈ। ਇਹ ਇਸ ਪਰਿਵਾਰ ਦੀ ਜਰਮਨਿਕ ਸ਼ਾਖਾ ਵਿੱਚ ਰੱਖੀ ਜਾਂਦੀ ਹੈ। ਇਸਨੂੰ ਦੁਨੀਆ ਦੀ ਸਭ ਤੋਂ ਪਹਿਲੀ ਅੰਤਰਰਾਸ਼ਟਰੀ ਭਾਸ਼ਾ ਮੰਨਿਆ ਜਾਂਦਾ ਹੈ। ਇਹ ਦੁਨੀਆਂ ਦੇ ਕਈ ਦੇਸ਼ਾਂ ਦੀ ਮੁੱਖ ਰਾਜ ਭਾਸ਼ਾ ਹੈ ਅਤੇ ਅਜੋਕੇ ਦੌਰ ਵਿੱਚ ਕਈ ਦੇਸ਼ਾਂ ਵਿੱਚ ਵਿਗਿਆਨ, ਕੰਪਿਊਟਰ, ਸਾਹਿਤ, ਸਿਆਸਤ ਅਤੇ ਉੱਚ ਸਿੱਖਿਆ ਦੀ ਵੀ ਮੁੱਖ ਭਾਸ਼ਾ ਹੈ। ਅੰਗਰੇਜ਼ੀ ਭਾਸ਼ਾ ਰੋਮਨ ਲਿਪੀ ਵਿੱਚ ਲਿਖੀ ਜਾਂਦੀ ਹੈ।
ਪੰਜਾਬੀ /pʌnˈdʒɑːbi/ (ਸ਼ਾਹਮੁਖੀ: پنجابی) (ਗੁਰਮੁਖੀ: ਪੰਜਾਬੀ) ਪੰਜਾਬ ਦੀ ਭਾਸ਼ਾ, ਜਿਸ ਨੂੰ ਪੰਜਾਬ ਖੇਤਰ' ਦੇ ਵਸਨੀਕ ਜਾਂ ਸੰਬੰਧਤ ਲੋਕ ਬੋਲਦੇ ਹਨ। ਇਹ ਭਾਸ਼ਾਵਾਂ ਦੇ ਹਿੰਦ-ਇਰਾਨੀ ਪਰਵਾਰ ਵਿੱਚੋਂ ਹਿੰਦ-ਯੂਰਪੀ ਪਰਵਾਰ ਨਾਲ ਸਬੰਧ ਰੱਖਦੀ ਹੈ। ਇਹ ਪੰਜਾਬੀਆਂ ਦੀ ਮਾਂ ਬੋਲੀ ਹੈ ਅਤੇ ਸਿੱਖੀ ਦੀ ਧਾਰਮਿਕ ਭਾਸ਼ਾ ਵੀ ਹੈ, ਜਿਸ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕੀਤੀ ਗਈ ਹੈ। ਇਹ ਦੁਨੀਆਂ ਅਤੇ ਖਾਸ ਕਰ ਦੱਖਣੀ ਏਸ਼ੀਆ ਦੇ ਉੱਘੇ ਭੰਗੜਾ ਸੰਗੀਤ ਦੀ ਭਾਸ਼ਾ ਹੈ। ਪਾਕਿਸਤਾਨ ਵਿੱਚ ਇਹ ਸਭ ਤੋਂ ਵੱਧ ਬੋਲੀ ਜਾਣ ਵਾਲੀ ਬੋਲੀ ਹੈ।
ਗੁਰੂ ਗ੍ਰੰਥ ਸਾਹਿਬ, ਜਾਂ ਆਦਿ ਗ੍ਰੰਥ, ਸਿੱਖ ਧਰਮ ਦਾ ਪਵਿੱਤਰ ਧਾਰਮਿਕ ਗ੍ਰੰਥ ਹੈ। ਇਹ 1469 ਤੋਂ ਲੈ ਕੇ 1708 ਤੱਕ ਸਿੱਖ ਗੁਰੂਆਂ ਦੇ ਸਮੇਂ ਰਚੀ ਅਤੇ ਇਕੱਤਰ ਕੀਤੀ ਬਾਣੀ ਦਾ 1430 ਅੰਗਾਂ ਵਾਲਾ ਇੱਕ ਵਿਸਤਾਰਮਈ ਗ੍ਰੰਥ ਹੈ। ਇਹ ਅਨੇਕਾਂ ਸ਼ਬਦਾਂ ਭਾਵ ਬਾਣੀ ਦਾ ਅੰਬਾਰ ਹੈ ਜੋ ਕਿ ਰੱਬ ਦੇ ਗੁਣਾਂ ਅਤੇ ਉਸ ਦੇ ਨਾਮ ਜਪਣ ਦੇ ਕਾਰਨਾਂ ਦਾ ਵਰਨਣ ਕਰਦਾ ਹੈ। ਸਿੱਖਾਂ ਦੇ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ (1666-1708) ਨੇ ਜੋਤੀ-ਜੋਤਿ ਸਮਾਉਣ ਵੇਲੇ ਗੁਰਿਆਈ ਆਦਿ ਗ੍ਰੰਥ ਨੂੰ ਦਿੱਤੀ ਅਤੇ ਇਸ ਕਰ ਕੇ ਨਾਮ ਗੁਰੂ ਗ੍ਰੰਥ ਸਾਹਿਬ ਹੋ ਗਿਆ। ਇਹ ਸਿੱਖਾਂ ਦਾ ਸਭ ਤੋਂ ਪਵਿੱਤਰ ਗ੍ਰੰਥ ਅਤੇ ਇੱਕੋ-ਇੱਕ ਸਦੀਵੀ ਸ਼ਬਦ-ਰੂਪੀ ਗੁਰੂ ਹੈ ਜੋ ਕਿ ਸਿੱਖ ਗੁਰੂਆਂ ਅਤੇ ਹੋਰ ਸੰਤਾਂ-ਭਗਤਾਂ ਦੀ ਸਿੱਖਿਆਵਾਂ ਦਾ ਅੰਬਾਰ ਹੈ। ਅਰਦਾਸ ਦੇ ਸਰੋਤ ਜਾਂ ਮਾਰਗ-ਦਰਸ਼ਕ ਵਜੋਂ ਆਦਿ ਗ੍ਰੰਥ ਸਿੱਖੀ ਵਿੱਚ ਬੰਧਨਾ ਅਤੇ ਭਗਤੀ ਦਾ ਕੇਂਦਰੀ ਧੁਰਾ ਹੈ।
ਵਿਸਾਖੀ (ਪੰਜਾਬੀ: ਵਿਸਾਖੀ) visākhī) ਨਾਮ ਵਸਾਖ ਤੋਂ ਬਣਿਆ ਹੈ। ਪੰਜਾਬ ਅਤੇ ਹਰਿਆਣੇ ਦੇ ਕਿਸਾਨ ਸਰਦੀਆਂ ਦੀ ਫਸਲ ਕੱਟ ਲੈਣ ਤੋਂ ਬਾਅਦ ਨਵੇਂ ਸਾਲ ਦੀਆਂ ਖੁਸ਼ੀਆਂ ਮਨਾਂਦੇ ਹਨ। ਇਸ ਲਈ ਵਿਸਾਖੀ ਪੰਜਾਬ ਅਤੇ ਆਸ-ਪਾਸ ਦੇ ਪ੍ਰਦੇਸਾਂ ਦਾ ਸਭ ਤੋਂ ਵੱਡਾ ਤਿਉਹਾਰ ਹੈ। ਇਹ ਖ਼ਰੀਫ਼ ਦੀ ਫਸਲ ਦੇ ਪੱਕਣ ਦੀ ਖੁਸ਼ੀ ਦਾ ਪ੍ਰਤੀਕ ਹੈ। ਇਸ ਦਿਨ, 13 ਅਪਰੈਲ 1699 ਨੂੰ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ। ਸਿੱਖ ਇਸ ਤਿਉਹਾਰ ਨੂੰ ਸਾਮੂਹਕ ਜਨਮਦਿਵਸ ਦੇ ਰੂਪ ਵਿੱਚ ਮਨਾਂਦੇ ਹਨ।
ਸੂਫ਼ੀਵਾਦ ਇਸਲਾਮੀ ਗਿਆਨ ਦੀ ਰੌਸ਼ਨੀ ਤੇ ਇਸਦੀ ਇਤਿਹਾਸਕ ਅਸਲ ਵਿਚੋਂ ਹੀ ਪੈਦਾ ਹੋਈ ਇੱਕ ਰਹੱਸਵਾਦੀ ਲਹਿਰ ਹੈ ਜਿਸ ਨੇ ਹਮੇਸ਼ਾ ਕੁਰਾਨੀ ਫ਼ਲਸਫ਼ੇ ਦੀ ਰੂਹਾਨੀਅਤ ਤੋਂ ਵੀ ਪ੍ਰੇਰਨਾ ਲੈ ਕੇ ਸਮਾਜ ਨੂੰ ਸਹੀ ਰਾਹ ਦਿਖਾਉਣ ਦਾ ਬੀੜਾ ਚੁੱਕਿਆ। ਸੂਫ਼ੀਵਾਦ ਦੇ ਇਤਿਹਾਸਕ ਵਿਕਾਸ ਵਿੱਚ ਸੂਫ਼ੀ ਸਿਲਸਿਲੇ ਜਾਂ ਸੰਪਰਦਾਵਾਂ ਦੀ ਆਮਦ ਕੇਵਲ ਸੂਫ਼ੀਵਾਦ ਦੇ ਦੁਨੀਆ ਭਰ ਵਿੱਚ ਫੈਲਣ ਦਾ ਹੀ ਕਾਰਨ ਨਹੀਂ ਬਣੀ, ਸਗੋਂ ਇਸਲਾਮ ਦੇ ਪਾਸਾਰ ਤੇ ਪ੍ਰਚਾਰ ਦੀ ਵੀ ਬੁਨਿਆਦ ਬਣੀ। ਇਸਲਾਮੀ ਇਤਿਹਾਸ ਗਵਾਹ ਹੈ ਕਿ ਮੁੱਢਲੇ ਮੁਸਲਮਾਨ ਫ਼ਕੀਰਾਂ ਅਤੇ ਸੂਫ਼ੀਆਂ ਵਿੱਚ ਕੋਈ ਭਿੰਨਤਾ ਨਹੀਂ ਸੀ। ਇਹ ਸਾਰੇ ਲੋਕ ਰਹੱਸਵਾਦੀ ਰੁੱਚੀਆਂ ਦੇ ਧਾਰਨੀ ਹੋਣ ਕਾਰਨ ਦੁਨਿਆਵੀ ਮਸਲਿਆਂ ਤੋਂ ਦੂਰ ਰਹਿੰਦੇ ਸਨ। ਆਪਣੀ ਆਤਮਿਕ ਪ੍ਰਗਤੀ ਲਈ ਸਾਧਨਾ ਵਿੱਚ ਰੁੱਝੇ ਹੋਏ ਇਹ ਸੂਫ਼਼ੀ ਆਮ ਲੋਕਾਂ ਲਈ ਵੀ ਪ੍ਰੇਰਨਾਂ-ਸਰੋਤ ਸਨ। ਇਹੀ ਕਾਰਨ ਸੀ ਕਿ ਸਮੇਂ-ਸਮੇਂ ਰਾਜਨੀਤਕ ਸ਼ਕਤੀਆਂ ਇਨ੍ਹਾਂ ਨੂੰ ਇਸਲਾਮ ਦੇ ਪ੍ਰਚਾਰਕ ਸਮਝ ਦੇ ਆਪਣਾ ਸਮਰੱਥਣ ਤੇ ਸਤਿਕਾਰ ਦਿੰਦੀਆਂ ਰਹੀਆਂ। ਇਹਨਾਂ ਮੁੱਢਲੇ ਸੂਫ਼ੀਆਂ ਨੇ ਅਕਸਰ ਧਾਰਮਿਕ ਯਾਤਰਾਵਾਂ ਦੌਰਾਨ ਹੀ ਪ੍ਰਚਾਰ ਕੀਤਾ। ਇਨ੍ਹਾਂ ਦੀ ਨਾ ਕੋਈ ਵੱਡੀ ਜੱਥੇਬੰਦੀ ਸੀ ਤੇ ਨਾ ਹੀ ਕੋਈ ਨਿਸ਼ਚਿਤ ਟਿਕਾਣਾ। ਮੁੱਢਲੇ ਸੂਫ਼ੀ ਇਸਲਾਮੀ ਤਸੱਵੁਫ਼ ਦੇ ਰੂਹਾਨੀ ਅਨੁਭਵ ਉਤੇ ਜ਼ੋਰ ਦਿੰਦੇ ਸਨ ਸਿਧਾਂਤਕ ਜਾਂ ਪ੍ਰ਼ਚਾਰਕ ਰੁਚੀ ਨਹੀਂ ਰੱਖਦੇ ਸਨ। ਉਹ ਮੁਰੀਦਾਂ ਨੂੰ ਕੇਵਲ ਆਤਮਕ ਰਸਤਾ ਦੱਸ ਸਕਦੇ ਸਨ। ਪਰ ਮਾਰਗ ਦਾ ਅਨੁਭਵ ਖੁਦ ਮੁਰੀਦ ਨੂੰ ਕਰਨਾ ਪੈਂਦਾ ਸੀ। ਬਗਦਾਦ ਨਿਵਾਸੀ ਇਮਾਮ-ਅਬ-ਹਮੀਦ ਮੁਹੰਮਦ-ਅਲ-ਗ਼ੱਜ਼ਾਲੀ (1059-1111 ਈ.) ਵਰਗੇ ਸੂਫ਼ੀ ਸਿਧਾਂਤਕਾਰਾਂ ਨੇ ਕੁਰਾਨੀ ਫਲਸਫੇ ਦੀ ਪੁਨਰ ਵਿਆਖਿਆ ਕਰਕੇ ਸਾਧਨਾ-ਮਾਰਗ ਵਿੱਚ ਮੁਰਸ਼ਿਦ ਦੀ ਸਿੱਖਿਆ ਤੇ ਕਿਰਪਾ ਦੀ ਲੋੜ ਤੇ ਮਹੱਤਵ ਸਮਝਾਇਆ। ਇਮਾਮ-ਅਬੂ-ਹਮੀ਼ਦ ਅਲ-ਗੱਜ਼ਾਲੀ ਦੇ ਜ਼ੋਰਦਾਰ ਪ੍ਰਚਾਰ ਤੇ ਸੂਫ਼ੀਆਂ ਵਿੱਚ ਖੁੱਲੇਆਮ ਪੀਰੀ-ਮੁਰੀਦੀ ਪਰੰਪਰਾ ਨੂੰ ਮਾਨਤਾ ਦਿੱਤੀ ਤੇ ਇਸ ਪਰੰਪਰਾ ਦੇ ਵਿਰੋਧ ਕਰ ਰਹੇ ਮੁੱਲਾਂ-ਮੁਲਾਣਿਆਂ ਤੇ ਸ਼ਾਸਕਾ ਨੂੰ ਚੁੱਪ ਹੋਣਾ ਪਿਆ। ਗਿਆਰ੍ਹਵੀਂ ਸਦੀ ਇਸਲਾਮ ਤੇ ਸੂਫ਼ੀਵਾਦ ਦੇ ਇਤਿਹਾਸ ਨੂੰ ਨਵਾਂ ਮੋੜ ਦੇਣ ਵਾਲੀ ਸਦੀ ਸਵੀਕਾਰ ਕੀਤੀ ਜਾਂਦੀ ਹੈ। ਇਸ ਤੋਂ ਬਾਅਦ 1173 ਈ.
ਸਮਾਰਟਫ਼ੋਨ (ਜਾਂ 'ਹੁਸ਼ਿਆਰ ਫ਼ੋਨ') ਅਜਿਹਾ ਮੋਬਾਈਲ ਫ਼ੋਨ (ਚਲੰਤ ਫ਼ੋਨ) ਹੁੰਦਾ ਹੈ ਜਿਸ ਵਿੱਚ ਕੰਪਿਊਟਰ ਵਾਂਙ ਆਪਰੇਟਿੰਗ ਸਿਸਟਮ, ਰੈਮ ਤੇ ਪ੍ਰੋਸੈਸਰ ਹੁੰਦਾ ਹੈ। ਇਹ ਟੱਚ ਸਕ੍ਰੀਨ ਵਾਲੇ ਫ਼ੋਨ ਹੁੰਦੇ ਹਨ। ਸਮਾਰਟਫ਼ੋਨ਼ਾਂ ਵਿੱਚ ਆਮ ਤੌਰ 'ਤੇ ਫ਼ੋਨ ਵਾਲੀਆਂ ਸਾਰੀਆਂ ਸਹੂਲਤਾਂ ਹੋਣ ਤੋਂ ਇਲਾਵਾ ਹੋਰ ਵੀ ਕਈ ਸਹੂਲਤਾਂ ਸ਼ਾਮਿਲ ਹੁੰਦੀਆਂ ਹਨ; ਜਿਵੇਂ ਕਿ ਫਾਈਲ ਐਕਸਪਲੋਰਰ (ਮਿਸਲ ਪ੍ਰਬੰਧਕ), ਉੱਨਤ ਸੰਗੀਤ ਚਾਲਕ, ਜੀ.ਪੀ.ਐਸ, ਉੱਨਤ ਕੈਮਰਾ, ਗੈਲਰੀ, ਦਿਸ਼ਾ ਸੂਚਕ ਅਤੇ ਹੋਰ ਕਈ ਆਦੇਸ਼ਕਾਰੀਆਂ ਨਾਲ ਮੂਲ ਰੂਪ 'ਚ ਭਰਪੂਰ ਹੁੰਦਾ ਹੈ। ਇਸ ਤੋਂ ਇਲਾਵਾ ਵਰਤੋਂਕਾਰ ਆਪਣੀ ਲੋੜ ਮੁਤਾਬਿਕ ਇਹਨਾਂ ਵਿੱਚ ਕੋਈ ਵੀ ਤੀਜੀ ਧਿਰ ਦੀ ਆਦੇਸ਼ਕਾਰੀ ਸਥਾਪਿਤ ਕੀਤੀ ਜਾ ਸਕਦੀ ਹੈ।
ਸਿੱਖੀ (ਅੰਗਰੇਜ਼ੀ: Sikhism ਸੀਖਇਜ਼ਮ, ਇਹ ਸ਼ਬਦ ਇਸ ਤਰਾਂ ਵੀ ਲਿਖਿਆ ਜਾਂਦਾ: ਸਿਖੀ, ਸਿੱਖ ਤੋਂ, ਅਰਥ ਜੋ ਪਰਮਾਤਮਾ ਦੇ ਗੁਣ "ਸਿੱਖਣ ਵਾਲਾ"), ਇੱਕ ਰੱਬ ਨੂੰ ਮੰਨਣ ਵਾਲਾ ਧਰਮ ਅਤੇ ਕੌਮੀ ਫ਼ਲਸਫਾ ਹੈ, ਜੋ 15ਵੀਂ ਸਦੀ ਵਿੱਚ ਦੱਖਣੀ ਏਸ਼ੀਆ ਦੇ ਪੰਜਾਬ ਖੇਤਰ ਵਿਖੇ ਆਗਾਜ਼ ਹੋਇਆ। ਸਿੱਖੀ ਦਾ ਮੌਲਿਕ ਯਕੀਨ ਅਤੇ ਫ਼ਲਸਫਾ, ਪਵਿੱਤਰ ਲਿਖਤ ਗੁਰੂ ਗਰੰਥ ਸਾਹਿਬ ਵਿੱਚ ਮੌਜੂਦ ਬਾਣੀ ਮੁਤਾਬਿਕ ਇਹ ਹੈ, ਕਿ ਰੱਬ ਉੱਪਰ ਨਿਸਚਾ ਰੱਖਕੇ ਉਸ ਦਾ ਨਾਮ ਜਪਣਾ, ਮਨੁਖਤਾ ਵਿੱਚ ਇਤਫ਼ਾਕ ਨਾਲ ਰਹਿਣਾ, ਸਵਾਰਥ ਤੋਂ ਵਾਂਝੇ ਰੈਹਕੇ ਸੇਵਾ ਕਰਨੀ, ਸਰਬੱਤ ਦੇ ਭਲੇ ਵਾਸਤੇ ਮਨੁਖੀ ਹੱਕਾਂ 'ਤੇ ਡੱਟਕੇ ਪੈਹਰਾ ਦੇਣਾ, ਤੇ ਦੁਨੀਆਦਾਰੀ ਵਿੱਚ ਵੱਸਕੇ ਚੰਗੇ ਕਿਰਦਾਰ ਵਾਲਾ ਜੀਵਨ ਜੀਣਾ। ਦੁਨੀਆਂ ਦੇ ਵੱਡੇ ਦੁਨਾਵੀ ਧਰਮਾਂ ਵਿਚੋਂ ਸਭ ਤੋਂ ਨਵੇਂ ਹੋਣ ਦੇ ਬਾਵਜੂਦ, ਕੁਲਦੁਨੀਆ ਦੇ 25-28 ਮਿਲੀਅਨ ਮੰਨਣ ਵਾਲਿਆਂ ਦੀ ਗਿਣਤੀ ਮੁਤਾਬਕ, ਇਹ ਦੁਨੀਆ ਪੱਧਰ ਦਾ ਪੰਜਵਾਂ ਸਭ ਤੋਂ ਵੱਡਾ ਧਰਮ ਹੈ।
ਭਾਰਤ (ਹਿੰਦੀ: भारत) ਪ੍ਰਾਚੀਨ ਜੰਬੂ ਦੀਪ, ਆਧੁਨਿਕ ਦੱਖਣੀ ਏਸ਼ੀਆ ਵਿੱਚ ਸਥਿੱਤ ਭਾਰਤੀ ਉਪ-ਮਹਾਂਦੀਪ ਦਾ ਸਭ ਤੋਂ ਵੱਡਾ ਦੇਸ਼ ਹੈ। ਭਾਰਤ ਦਾ ਭੂਗੋਲਿਕ ਵਿਸਥਾਰ 80°4' ਵਲੋਂ 370°6' ਉੱਤਰੀ ਅਕਸ਼ਾਂਸ਼ ਤੱਕ ਅਤੇ 680°7' ਵਲੋਂ 9°70'25" ਪੂਰਵੀ ਦੇਸ਼ਾਂਤਰ ਤੱਕ ਹੈ। ਭਾਰਤ ਦੀ ਸਮੁੰਦਰ ਤਟ ਰੇਖਾ 7516.6 ਕਿਮੀ ਲੰਬੀ ਹੈ। ਭਾਰਤ, ਭੂਗੋਲਕ ਨਜ਼ਰ ਵਲੋਂ ਸੰਸਾਰ ਵਿੱਚ ਸੱਤਵਾਂ ਸਭ ਤੋਂ ਵੱਡਾ ਅਤੇ ਅਾਬਾਦੀ ਪੱਖੋਂ ਦੂਜਾ ਸਭ ਤੋਂ ਵੱਡਾ ਦੇਸ਼ ਹੈ। ਭਾਰਤ ਦੇ ਪੱਛਮ ਵਿੱਚ ਪਾਕਿਸਤਾਨ, ਉੱਤਰ-ਪੂਰਬ ਵਿੱਚ ਚੀਨ, ਨੇਪਾਲ ਅਤੇ ਭੂਟਾਨ ਅਤੇ ਪੂਰਬ ਵਿੱਚ ਬੰਗਲਾਦੇਸ਼ ਤੇ ਮਿਆਂਮਾਰ ਦੇਸ਼ ਸਥਿਤ ਹਨ। ਹਿੰਦ ਮਹਾਂਸਾਗਰ ਵਿੱਚ ਇਸਦੇ ਦੱਖਣ-ਪੱਛਮ ਵਿੱਚ ਮਾਲਦੀਵ, ਦੱਖਣ ਵਿੱਚ ਸ੍ਰੀ ਲੰਕਾ ਅਤੇ ਦੱਖਣ-ਪੂਰਬ ਵਿੱਚ ਇੰਡੋਨੇਸ਼ਿਆ ਹਨ। ਉੱਤਰ-ਪੱਛਮ ਵਿੱਚ ਅਫ਼ਗਾਨਿਸਤਾਨ ਦੇ ਨਾਲ ਭਾਰਤ ਦੀ ਸੀਮਾ ਹੈ। ਇਸਦੇ ਉੱਤਰ ਵਿੱਚ ਹਿਮਾਲਾ ਪਹਾੜ ਹਨ ਅਤੇ ਦੱਖਣ ਵਿੱਚ ਹਿੰਦ ਮਹਾਂਸਾਗਰ ਹੈ। ਪੂਰਬ ਵਿੱਚ ਬੰਗਾਲ ਦੀ ਖਾੜੀ ਹੈ ਅਤੇ ਪੱਛਮ ਵਿੱਚ ਅਰਬ ਸਾਗਰ ਹੈ। ਭਾਰਤ ਵਿੱਚ ਕਈ ਵੱਡੀਆਂ ਨਦੀਆਂ ਹਨ। ਗੰਗਾ ਨਦੀ ਭਾਰਤੀ ਸੰਸਕ੍ਰਿਤੀ ਵਿੱਚ ਬਹੁਤ ਪਵਿੱਤਰ ਮੰਨੀ ਜਾਂਦੀ ਹੈ। ਹੋਰ ਵੱਡੀਅਾ ਨਦੀਅਾਂ ਸਿੰਧੂ, ਨਰਮਦਾ, ਬ੍ਰਹਮਪੁੱਤਰ, ਜਮੁਨਾ, ਗੋਦਾਵਰੀ, ਕਾਵੇਰੀ, ਕ੍ਰਿਸ਼ਨਾ, ਚੰਬਲ, ਸਤਲੁਜ, ਰਾਵੀ ਆਦਿ ਹਨ। ਭਾਰਤ ਸੰਸਾਰ ਦਾ ਸਭ ਤੋਂ ਵੱਡਾ ਲੋਕਤੰਤਰ ਹੈ। ਇੱਥੇ ੩੦੦ ਤੋਂ ਜ਼ਿਆਦਾ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਇਹ ਸੰਸਾਰ ਦੀਆਂ ਕਈ ਪੁਰਾਤਨ ਸੱਭਿਅਾਤਾਵਾਂ ਦੀ ਜਨਮ-ਭੂਮੀ ਰਿਹਾ ਹੈ, ਜਿਵੇਂ ਕਿ ਸਿੰਧੂ-ਘਾਟੀ ਸੱਭਿਅਤਾ ਅਤੇ ਮਹੱਤਵਪੂਰਨ ਇਤਿਹਾਸਿਕ ਵਪਾਰ ਰਾਹਾਂ ਦਾ ਅਨਿੱਖੜਵਾਂ ਅੰਗ ਵੀ ਹੈ। ਸੰਸਾਰ ਦੇ ਚਾਰ ਧਰਮ: ਹਿੰਦੂ, ਬੁੱਧ, ਜੈਨ ਅਤੇ ਸਿੱਖ, ਦਾ ਜਨਮ ਅਤੇ ਵਿਕਾਸ ਭਾਰਤ ਵਿੱਚ ਹੀ ਹੋਇਆ। ਭਾਰਤ ਭੂਗੋਲਕ ਖੇਤਰਫਲ ਦੇ ਅਧਾਰ 'ਤੇ ਸੰਸਾਰ ਦਾ ਸੱਤਵਾਂ ਸਭ ਤੋਂ ਵੱਡਾ ਰਾਸ਼ਟਰ ਹੈ। ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ਹੈ। ਭਾਰਤ ਦੇ ਹੋਰ ਵੱਡੇ ਮਹਾਂਨਗਰ ਮੁੰਬਈ (ਬੰਬਈ), ਕੋਲਕਾਤਾ (ਕਲਕੱਤਾ) ਅਤੇ ਚੇਨੱਈ (ਮਦਰਾਸ) ਹਨ। 1947 ਵਿੱਚ ਅਾਜ਼ਾਦੀ ਦੀ ਪ੍ਰਾਪਤੀ ਤੋਂ ਬਾਅਦ ਬ੍ਰਿਟਿਸ਼ ਸਾਮਰਾਜ ਦੇ ਪ੍ਰਮੁੱਖ ਅੰਗ ਭਾਰਤ ਨੇ ਬੀਤੇ 20 ਸਾਲਾਂ ਵਿੱਚ ਸਾਰਥਕ ਤਰੱਕੀ ਕੀਤੀ ਹੈ, ਵਿਸ਼ੇਸ਼ ਤੌਰ ਤੇ ਆਰਥਿਕ। ਭਾਰਤੀ ਫ਼ੌਜ ਇੱਕ ਖੇਤਰੀ ਅਤੇ ਵਿਸ਼ਵਵਿਆਪੀ ਸ਼ਕਤੀ ਹੈ। ਹਾਲੀਆ ਸਾਲਾਂ ਵਿੱਚ ਭਾਰਤ ਦੀ ਮਾਲੀ ਹਾਲਤ ਵਿੱਚ ਬਹੁਤ ਸੁਧਾਰ ਆਇਆ ਹੈ ਅਤੇ ਵਰਤਮਾਨ ਹਾਲਾਤ ਵਿੱਚ ਸੰਸਾਰ ਦੀ ਪਹਿਲੀਆਂ ਪੰਜ ਸਭ ਤੋਂ ਵੱਡੀਆਂ ਅਰਥਵਿਵਸਥਾਵਾਂ ਦੇ ਵਿੱਚ ਸ਼ੁਮਾਰ ਹੋਣ ਵੱਲ ਵਧ ਰਿਹਾ ਹੈ। ਭਾਰਤ ਸੰਸਾਰ ਦੀਆਂ ਦਸ ਸਭ ਤੋਂ ਵੱਡੀਆਂ ਅਰਥਵਿਵਸਥਾਵਾਂ ਚੋਂ ਇੱਕ ਹੈ।
ਸ਼ਿਵ ਕੁਮਾਰ ਬਟਾਲਵੀ (23 ਜੁਲਾਈ 1936 - 7 ਮਈ 1973) ਪੰਜਾਬੀ ਦਾ ਇੱਕ ਕਵੀ ਸੀ। ਇਸ ਨੂੰ ਪੰਜਾਬੀ ਦਾ ਸ਼ੈਲੇ ਕਿਹਾ ਜਾਂਦਾ ਹੈ। ਉਸ ਦੀ ਵਿਸ਼ੇਸਤਾ ਸੀ ਕਿ ਉਹ ਸ਼ਬਦਾਂ ਨੂੰ ਰੋਜ਼ਾਨਾ ਜ਼ਿੰਦਗੀ ਵਿੱਚੋਂ ਚੁਣਦਾ ਅਤੇ ਉਹਨਾਂ ਨਾਲ ਦਿਲ ਨੂੰ ਚੀਰ ਦੇਣ ਵਾਲੀਆਂ ਕਵਿਤਾਵਾਂ, ਗ਼ਜ਼ਲਾਂ ਲਿਖਦਾ ਹੈ। ਸ਼ਿਵ ਦੀ ਕਵਿਤਾਦੁੱਖ, ਨਿੱਜੀ ਦਰਦ ਅਤੇ ਵਿਛੋੜੇ ਦੇ ਦੁਆਲੇ ਕੇਂਦਰਿਤ ਹੈ। ਸ਼ਿਵ ਕੁਮਾਰ ਬਟਾਲਵੀ ਨੂੰ 'ਬਿਰਹਾ ਦਾ ਕਵੀ' ਵੀ ਕਿਹਾ ਜਾਂਦਾ ਹੈ।
ਬਲਾਗ(ਬਲਾੱਗ) ਅਜਿਹੀਆਂ ਸਾਈਟਾਂ(ਸਥਾਨਾਂ) ਨੂੰ ਕਿਹਾ ਜਾਂਦਾ ਹੈ ਜਿਥੇ ਜਾਣਕਾਰੀ ਡਾਇਰੀ ਵਾਂਗ ਤਰਤੀਬ ਵਾਰ ਦਰਜ ਕੀਤੀ ਹੁੰਦੀ ਹੈ। ਅੰਗਰੇਜ਼ੀ ਸ਼ਬਦ ਬਲਾੱਗ (blog) ਵੈੱਬ ਲਾੱਗ (web log) ਸ਼ਬਦ ਦਾ ਸੰਖੇਪ ਰੂਪ ਹੈ। ਇਸਨੂੰ ਇੱਕ ਆਰੰਭਿਕ ਬਲਾੱਗਰ ਨੇ ਮਜ਼ਾਕ ਵਿੱਚ ਵੀ ਬਲਾੱਗ (We blog) ਦੀ ਤਰ੍ਹਾਂ ਪ੍ਰਯੋਗ ਕਰਨਾ ਸ਼ੁਰੂ ਕਰ ਦਿੱਤਾ ਸੀ, ਬਾਅਦ ਵਿੱਚ ਇਸ ਦਾ ਕੇਵਲ ਬਲਾਗ ਸ਼ਬਦ ਰਹਿ ਗਿਆ ਅਤੇ ਇੰਟਰਨੈੱਟ ਤੇ ਪ੍ਰਚੱਲਤ ਹੋ ਗਿਆ। ਅੱਜ-ਕੱਲ ੲਿੰਟਰਨੈੱਟ(ਅੰਤਰਜਾਲ) ੳੁੱਤੇ ਵਰਡਪ੍ਰੈਸ, ਜਿਮਡੋ ਅਤੇ ਬਲਾੱਗਰ ਬਲਾੱਗ ਬਣਾੳੁਣ ਲੲੀ ਬਹੁਤ ਪ੍ਰਚਲਿੱਤ ਹਨ।
ਗੁਰਸ਼ਬਦ ਰਤਨਾਕਰ ਮਹਾਨ ਕੋਸ਼ ਉਰਫ਼ ਮਹਾਨ ਕੋਸ਼ ਕਾਨ੍ਹ ਸਿੰਘ ਨਾਭਾ ਦਾ ਲਿਖਿਆ ਪੰਜਾਬੀ ਐਨਸਾਈਕਲੋਪੀਡੀਆ ਜਾਂ ਸ਼ਬਦ ਕੋਸ਼ ਗ੍ਰੰਥ ਹੈ। ਤਕਰੀਬਨ 14 ਸਾਲ ਦੀ ਖੋਜ ਤੋਂ ਬਾਅਦ ਕਾਨ੍ਹ ਸਿੰਘ ਨੇ 1926 ਵਿੱਚ ਇਸਨੂੰ ਪੂਰਾ ਕੀਤਾ ਅਤੇ 1930 ਵਿੱਚ ਚਾਰ ਜਿਲਦਾਂ ਵਿੱਚ ਸੁਦਰਸ਼ਨ ਪ੍ਰੈਸ, ਅੰਮ੍ਰਿਤਸਰ ਨੇ ਇਸਨੂੰ ਛਪਿਆ। ਇਸ ਵਿੱਚ ਸਿੱਖ ਸਾਹਿਤ, ਇਤਿਹਾਸ, ਪੰਜਾਬੀ ਬੋਲੀ ਅਤੇ ਸੱਭਿਆਚਾਰ ਨਾਲ਼ ਸਬੰਧਤ ਲਫ਼ਜ਼ਾਂ ਦੇ ਮਾਅਨੇ ਇੱਕ ਸਿਲਸਿਲੇਵਾਰ ਢੰਗ ਨਾਲ਼ ਦਿੱਤੇ ਗਏ ਹਨ ਜਿਸ ਕਰ ਕੇ ਇਹ ਸਿਰਫ਼ ਸਿੱਖ ਧਰਮ ਦਾ ਹੀ ਨਹੀਂ ਸਗੋਂ ਪੰਜਾਬੀ ਜ਼ਬਾਨ ਦਾ ਵੀ ਗਿਆਨ ਕੋਸ਼ ਹੈ। ਹਵਾਲਾ ਸਮੱਗਰੀ ਦੇ ਖੇਤਰ ਵਿੱਚ ਇਸਨੂੰ ਉੱਚਾ ਦਰਜਾ ਹਾਸਲ ਹੈ। 20 ਮਈ, 1912 ਦੇ ਦਿਨ ਭਾਈ ਕਾਨ੍ਹ ਸਿੰਘ ਨਾਭਾ ਨੇ ਅਪਣੇ ਸ਼ਾਹਕਾਰ 'ਮਹਾਨ ਕੋਸ਼' ਦੀ ਤਿਆਰੀ ਦਾ ਪ੍ਰਾਜੈਕਟ ਸ਼ੁਰੂ ਕੀਤਾ ਜੋ ਅੱਜ ਸਿੱਖਾਂ ਦਾ ਇੱਕ ਅਹਿਮ ਐਨਸਾਈਕਲੋਪੀਡੀਆ ਹੈ। ਮਹਾਨ ਕੋਸ਼ ਤਿਆਰ ਕਰਨ ਵਿੱਚ 14 ਸਾਲ ਦਾ ਸਮਾਂ ਲੱਗਾ ਸੀ। ਇਸ ਦਾ ਸਾਰਾ ਖ਼ਰਚ ਮਹਾਰਾਜਾ ਭੁਪਿੰਦਰ ਸਿੰਘ (ਪਟਿਆਲਾ) ਨੇ ਦਿਤਾ ਸੀ। ਉਸ ਨੇ ਇਸ ਮਕਸਦ ਵਾਸਤੇ ਭਾਈ ਕਾਨ੍ਹ ਸਿੰਘ ਨਾਭਾ ਨੂੰ ਮਸੂਰੀ ਵਿੱਚ ਇੱਕ ਕੋਠੀ ਦਿਤੀ ਅਤੇ ਪੂਰਾ ਸਟਾਫ਼ ਵੀ ਦਿਤਾ ਜਿਸ ਦਾ ਖ਼ਰਚਾ ਪਟਿਆਲਾ ਰਿਆਸਤ ਦਿਆ ਕਰਦੀ ਸੀ। ਮਗਰੋਂ ਇਸ ਦੀ ਛਪਾਈ ਵੀ ਪਟਿਆਲਾ ਰਿਆਸਤ ਵਲੋਂ ਹੀ ਕੀਤੀ ਗਈ ਸੀ। ਇਸ ਕੋਸ਼ ਵਿੱਚ 64,263 ਇੰਦਰਾਜ਼ ਹਨ। ਇਸ ਦੇ ਸੱਤ ਐਡੀਸ਼ਨ ਛਾਪ ਚੁਕੇ ਹਨ ਅਤੇ ਅੱਠਵਾਂ ਐਡੀਸ਼ਨ ਛਪਣ ਵਿੱਚ ਵੀਟੀ ਔਕੜ ਕਾਰਨ ਦੇਰੀ ਹੋ ਰਹੀ ਹੈ ਇਸ ਸਮੇਂ ਇਸ ਕੋਸ਼ ਨੂੰ ਛਾਪਣ ਦੇ ਅਧਿਕਾਰ ਭਾਸ਼ਾ ਵਿਭਾਗ ਪਟਿਆਲਾ ਕੋਲ ਹਨ।ਇਸ ਦੇ ਸੱਤ ਐਡੀਸ਼ਨ ਛਪ ਚੁਕੇ ਹਨ ਅਤੇ ਅੱਠਵਾਂ ਐਡੀਸ਼ਨ ਛਪਣ ਵਿੱਚ ਵੀਟੀ ਔਕੜ ਕਾਰਨ ਦੇਰੀ ਹੋ ਰਹੀ ਹੈ। ↑ 1.0 1.1 1.2 "ਮਹਾਨ ਕੋਸ਼ ਦਾ ਅਨੁਵਾਦ ਅਤੇ ਪੁਨਰ-ਪ੍ਰਕਾਸ਼ਨ". ਪੰਜਾਬੀ ਟ੍ਰਿਬਿਊਨ. ਅਕਤੂਬਰ 28, 2011.
ਵਿਸ਼ਵਕੋਸ਼ ਇੱਕ ਅਜਿਹੀ ਕਿਤਾਬ ਨੂੰ ਕਿਹਾ ਜਾਂਦਾ ਹੈ ਜਿਸ ਵਿੱਚ ਦੁਨੀਆਂ ਭਰ ਦੇ ਵੱਖ-ਵੱਖ ਵਿਸ਼ਿਆਂ ਸੰਬੰਧੀ ਗਿਆਨ ਦਰਜ ਹੋਵੇ। ਇਸ ਵਿੱਚ ਗਿਆਨ ਦੀ ਸਾਰੀ ਸ਼ਾਖਾਵਾਂ ਦਾ ਸਮੂਹ ਹੁੰਦਾ ਹੈ। ਇਸ ਵਿੱਚ ਵਰਨਮਾਲਾ ਦੇ ਰੂਪ ਵਿੱਚ ਲੇਖ ਤੇ ਇੰਦਰਾਜ਼ ਹੁੰਦੇ ਹਨ ਜਿੰਨਾ ਉੱਤੇ ਸਾਰਹੀਣ ਤੇ ਸੰਖੇਪ ਵਿੱਚ ਜਾਣਕਾਰੀ ਦਿੱਤੀ ਹੁੰਦੀ ਹੈ। ਵਿਸ਼ਵਕੋਸ਼ ਅੰਗ੍ਰੇਜੀ ਸ਼ਬਦ "ਐਨਸਾਈਕਲੋਪੀਡੀਆ" ਦਾ ਸਮਾਂਤਰ ਹੈ ਜੋ ਕੀ (ਐਨ = ਏ ਸਰਕਲ ਤੇ ਪੀਡੀਆ = ਐਜੂਕੇਸ਼ਨ) ਤੋਂ ਲਿਆ ਗਿਆ ਹੈ।
ਹੀਰ ਰਾਂਝਾ (ਸ਼ਾਹਮੁਖੀ ਪੰਜਾਬੀ: ﮨﯿﺮ ﺭﺍﻧﺠﮭﺎ) ਪੰਜਾਬ ਦੀਆਂ ਚਾਰ ਪ੍ਰਸਿੱਧ ਪ੍ਰੀਤ ਕਹਾਣੀਆਂ ਵਿੱਚੋਂ ਇੱਕ ਹੈ। ਇਸਤੋਂ ਇਲਾਵਾ ਮਿਰਜ਼ਾ ਸਾਹਿਬਾ, ਸੱਸੀ ਪੁੰਨੁੰ ਅਤੇ ਸੋਹਣੀ ਮਹੀਵਾਲ ਬਾਕੀ ਤਿੰਨ ਹਨ। ਇਸ ਕਹਾਣੀ ਉੱਤੇ ਸੈਂਕੜੇ ਕਿੱਸੇ ਲਿਖੇ ਜਾ ਚੁੱਕੇ ਹਨ ਲੇਕਿਨ ਸਭ ਤੋਂ ਪ੍ਰਸਿੱਧ ਵਾਰਿਸ ਸ਼ਾਹ ਦਾ ਕਿੱਸਾ ਹੀਰ ਵਾਰਿਸ ਸ਼ਾਹ ਹੈ। ਦਾਮੋਦਰ ਦਾਸ ਅਰੋੜਾ, ਮੁਕਬਲ ਅਤੇ ਅਹਿਮਦ ਗੁੱਜਰ ਅਤੇ ਕਈ ਹੋਰ ਕਿੱਸਾਕਾਰਾਂ ਨੇ ਵੀ ਇਸਦੇ ਆਪਣੇ-ਆਪਣੇ ਰੂਪ ਲਿਖੇ ਹਨ । ਇਸ ਕਿੱਸੇ ਦੀ ਕਹਾਣੀ 15ਵੀ ਸਦੀ ਦੇ ਆਰੰਭ ਵਿੱਚ ਅਰਥਾਤ 1402 ਈ. ਹੀਰ ਦੇ ਜਨਮ ਤੋਂ ਸੁਰੂ ਹੁੰਦੀ ਹੈ ਅਤੇ 1452 ਈ.
ਪੰਜਾਬ ਉੱਤਰ-ਪੱਛਮੀ ਭਾਰਤ ਦਾ ਇੱਕ ਰਾਜ ਹੈ, ਜੋ ਵੱਡੇ ਪੰਜਾਬ ਖੇਤਰ ਦਾ ਇਕ ਭਾਗ ਹੈ। ਇਸਦਾ ਦੂਸਰਾ ਭਾਗ ਪਾਕਿਸਤਾਨ ਵਿੱਚ ਹੈ। ਇਸਦੀ ਸਰਹੱਦ ਉੱਤਰ ਵਿੱਚ ਜੰਮੂ ਅਤੇ ਕਸ਼ਮੀਰ, ਉੱਤਰ-ਪੂਰਬ ਵਿੱਚ ਹਿਮਾਚਲ ਪ੍ਰਦੇਸ਼, ਦੱਖਣ-ਪੂਰਬ ਵਿੱਚ ਹਰਿਆਣੇ, ਦੱਖਣ-ਪੱਛਮ ਵਿੱਚ ਰਾਜਸਥਾਨ ਅਤੇ ਪੱਛਮ ਵਿੱਚ ਪਾਕਿਸਤਾਨੀ ਪੰਜਾਬ ਨਾਲ ਲੱਗਦੀ ਹੈ। ਇਸਦੇ ਮੁੱਖ ਸ਼ਹਿਰ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਬਠਿੰਡਾ, ਫ਼ਿਰੋਜ਼ਪੁਰ, ਮੋਹਾਲੀ ਅਤੇ ਪਟਿਆਲਾ ਹਨ ਅਤੇ ਰਾਜਧਾਨੀ ਚੰਡੀਗੜ੍ਹ ਹੈ।
ੲਿੰਡੀਅਨ ਪ੍ਰੀਮੀਅਰ ਲੀਗ (ਆੲੀ.ਪੀ.ਐੱਲ.) ੲਿੱਕ ਭਾਰਤ ਵਿੱਚ ਹੋਣ ਵਾਲੀ ਕ੍ਰਿਕਟ ਪ੍ਰਤੀਯੋਗਤਾ ਹੈ, ਜਿਸ ਵਿੱਚ ਭਾਰਤ ਦੇ ਵੱਖ-ਵੱਖ ਸ਼ਹਿਰਾਂ ਦੀਆਂ ਨਾਮਜ਼ਦ ਟੀਮਾਂ ਭਾਗ ਲੈਂਦੀਆਂ ਹਨ। ੲਿਹ ਲੀਗ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਮੈਂਬਰ ਲਲਿਤ ਮੋਦੀ ਦੁਆਰਾ 2007 ਵਿੱਚ ਸ਼ੁਰੂ ਕੀਤੀ ਗੲੀ ਸੀ ਅਤੇ ਹਰ ਸਾਲ ਅਪ੍ਰੈਲ-ਮੲੀ ਮਹੀਨੇ ਵਿੱਚ ਕਰਵਾੲੀ ਜਾਂਦੀ ਹੈ। ੲਿੰਡੀਅਨ ਪ੍ਰੀਮੀਅਰ ਲੀਗ ਦੁਨੀਆ ਦੀਆਂ ਬਿਹਤਰੀਨ ਕ੍ਰਿਕਟ ਲੀਗਾਂ ਵਿੱਚੋਂ ੲਿੱਕ ਹੈ ਅਤੇ ਦੁਨੀਆ ਦੀ ਛੇਵੀਂ ਸਭ ਤੋਂ ਮਸ਼ਹੂਰ ਖੇਡ ਲੀਗ ਹੈ। ਟਵੰਟੀ-20 ਕ੍ਰਿਕਟ ਨੂੰ ਇਕ ਨਵੇਂ ਅੰਦਾਜ਼ ਵਿੱਚ ਪੇਸ਼ ਕਰਕੇ, ਫਿਲਮੀ ਸਿਤਾਰਿਆਂ ਨੂੰ ਕ੍ਰਿਕਟ ਦੇ ਨਾਲ ਜੋੜ ਕੇ ਅਤੇ ਵੱਖ-ਵੱਖ ਦੇਸ਼ਾਂ ਦੇ ਖਿਡਾਰੀਆਂ ਨੂੰ ਇਕੱਠਾ ਕਰਕੇ ਬਣਾਈਆਂ ਗਈਆਂ ਟੀਮਾਂ ਵਿਚਾਲੇ ਮੈਚ ਕਰਾਉਣੇ ਆਈ. ਪੀ.ਐਲ.
ਕੈਨੇਡਾ (ਅੰਗਰੇਜ਼ੀ: Canada ਖੈਨਡਾ) ਉੱਤਰੀ ਅਮਰੀਕਾ ਦਾ ਇੱਕ ਦੇਸ਼ ਹੈ, ਜਿਸ ਵਿੱਚ ਅੰਗਰੇਜ਼ੀ, ਫ਼ਰਾਂਸੀਸੀ ਅਤੇ ਪੰਜਾਬੀ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਇਸ ਦੇਸ਼ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹਨ। ਕੈਨੇਡਾ ਵਿੱਚ ਦਸ ਸੂਬੇ ਅਤੇ ਤਿੰਨ ਰਾਜਖੇਤਰ ਹਨ, ਅਤੇ ਇਹ ਦੇਸ਼ ਮਹਾਂਦੀਪ ਦੇ ਉੱਤਰੀ ਹਿੱਸੇ ਵਿੱਚ ਵਸਿਆ ਹੋਇਆ ਹੈ। ਪੂਰਬ ਵਿੱਚ ਅੰਧ ਮਹਾਂਸਾਗਰ ਅਤੇ ਪੱਛਮ ਵਿੱਚ ਪ੍ਰਸ਼ਾਂਤ ਮਹਾਂਸਾਗਰ ਨੂੰ ਛੂੰਹਦਾ ਹੋਇਆ ਇਹ ਦੇਸ਼ 9.9 ਲੱਖ ਵਰਗ ਕਿਲੋਮੀਟਰ ਦੇ ਖੇਤਰਫਲ ਉੱਤੇ ਪਸਰਿਆ ਹੋਇਆ ਹੈ। ਕੈਨੇਡਾ ਦੁਨੀਆਂ ਦਾ ਦੂਜਾ ਸਭ ਤੋਂ ਵੱਡਾ ਦੇਸ਼ ਹੈ ਅਤੇ ਇਸਦੀ ਅਮਰੀਕਾ ਨਾਲ਼ ਸਰਹੱਦ ਦੁਨੀਆਂ ਦੀਆਂ ਸਭ ਤੋਂ ਲੰਮੀਆਂ ਸਰਹੱਦਾਂ 'ਚੋ ਇੱਕ ਹੈ।
ਬੁੱਲ੍ਹੇ ਸ਼ਾਹ,(ਸ਼ਾਹਮੁਖੀ:بلھے شاہ, 1680 -1758) ਇੱਕ ਪ੍ਰਸਿਧ ਸੂਫੀ ਸੰਤ ਅਤੇ ਪੰਜਾਬੀ ਦੇ ਵੱਡੇ ਕਵੀ ਸਨ। ਪੰਜਾਬੀ ਸੂਫ਼ੀ ਕਾਵਿ ਦੇ ਚਾਰ ਮੀਨਾਰਾਂ - ਬਾਬਾ ਫਰੀਦ, ਸ਼ਾਹ ਹੁਸੈਨ, ਸੁਲਤਾਨ ਬਾਹੂ ਅਤੇ ਬੁੱਲ੍ਹੇ ਸ਼ਾਹ- ਵਿੱਚ ਗਿਣਿਆ ਜਾਂਦਾ ਹੈ। ਉਨ੍ਹਾਂ ਦਾ ਅਸਲੀ ਨਾਮ "ਅਬਦੁੱਲਾ ਸ਼ਾਹ" ਸੀ ਅਤੇ ਉਹ ਇਸਲਾਮ ਦੇ ਅੰਤਿਮ ਨਬੀ ਮੁਹੰਮਦ ਦੀ ਪੁਤਰੀ ਫਾਤਿਮਾ ਦੇ ਬੰਸ ਵਿੱਚਂ ਸਨ। ਉਨ੍ਹਾਂ ਦੀਆਂ ਲਿਖੀਆਂ ਕਾਫੀਆਂ ਅੱਜ ਵੀ ਪਾਰ ਰਾਸ਼ਟਰੀ ਹਿੰਦੁਸਤਾਨੀ ਖਿੱਤੇ ਵਿੱਚ ਬੜੇ ਸ਼ੌਕ ਨਾਲ ਗਾਈਆਂ ਤੇ ਸੁਣੀਆਂ ਜਾਂਦੀਆਂ ਹਨ।
ਵਿਕੀਪੀਡੀਆ ਇੱਕ ਅਜ਼ਾਦ ਸਮੱਗਰੀ ਵਾਲਾ, ਬਹੁ-ਭਾਸ਼ਾਈ ਇੰਟਰਨੈੱਟ ਵਿਸ਼ਵਕੋਸ਼ ਹੈ, ਜਿਸ ਵਿੱਚ ਕੋਈ ਵੀ ਲਿਖ ਸਕਦਾ ਹੈ। ਅਕਤੂਬਰ 2016 ਮੁਤਾਬਿਕ 292 ਬੋਲੀਆਂ ਦੇ ਵਿਕੀਪੀਡੀਆ ਮੌਜੂਦ ਹਨ। ਇਹ ਇੱਕ ਗੈਰ-ਮੁਨਾਫ਼ਾ ਅੰਤਰਰਾਸ਼ਟਰੀ ਸੰਸਥਾ ਵਿਕੀਮੀਡੀਆ ਫਾਊਂਡੇਸ਼ਨ ਦੁਆਰਾ ਚਲਾਇਆ ਜਾਂਦਾ ਹੈ। ਇਸ ਵਿੱਚ ਤਕਰੀਬਨ 23 ਮਿਲੀਅਨ (2 ਕਰੋੜ 30 ਲੱਖ) ਲੇਖ ਹਨ, ਜਿੰਨ੍ਹਾ ਵਿੱਚੋਂ 4 ਮਿਲੀਅਨ (40 ਲੱਖ) ਤੋਂ ਜ਼ਿਆਦਾ ਲੇਖ ਇਕੱਲੇ ਅੰਗਰੇਜ਼ੀ ਵਿਕੀਪੀਡੀਆ ਵਿੱਚ ਅਤੇ 25,230 ਲੇਖ ਪੰਜਾਬੀ ਵਿਕੀਪੀਡੀਆ ਵਿੱਚ ਹਨ ਜੋ ਸਾਰੀ ਦੁਨੀਆਂ ਦੇ ਵਰਤੋਂਕਾਰਾਂ ਦੁਆਰਾ ਮਿਲ ਕੇ ਲਿਖੇ ਗਏ ਹਨ। ਵਿਕੀਪੀਡੀਆ ਵਿੱਚ ਹਰ ਕੋਈ ਨਵੇਂ ਲੇਖ ਲਿਖ ਸਕਦਾ ਹੈ ਅਤੇ ਪਹਿਲਾਂ ਬਣੇ ਤਕਰੀਬਨ ਸਾਰੇ ਲੇਖਾਂ ਨੂੰ ਸੋਧ ਸਕਦਾ ਹੈ।
ਗੁਰਮੁਖੀ ਲਿਪੀ ਜਾਂ ਪੈਂਤੀ ਅੱਖਰੀ ਇੱਕ ਲਿਪੀ ਹੈ ਜਿਸ ਵਿੱਚ ਪੰਜਾਬੀ ਭਾਸ਼ਾ ਲਿਖੀ ਜਾਂਦੀ ਹੈ। ਸ਼ਬਦ "ਗੁਰਮੁਖੀ" ਦਾ ਸ਼ਾਬਦਿਕ ਅਰਥ ਹੈ ਗੁਰੂਆਂ ਦੇ ਮੂੰਹੋਂ ਨਿਕਲੀ ਹੋਈ। ਇਸ ਲਿਪੀ ਵਿੱਚ ਤਿੰਨ ਸਵਰ ਅਤੇ 32 ਵਿਅੰਜਨ ਹਨ। ਪੰਜਾਬੀ ਭਾਸ਼ਾ ਦੀ ਗੁਰਮੁਖੀ ਲਿਪੀ ਵੀ ਇਸ ਦੀਆਂ ਭਾਸ਼ਾਈ ਲੋੜਾਂ ਪੂਰੀਆਂ ਕਰਦੀ ਹੈ। ਦੂਸਰੇ ਮੁਲਕਾਂ ਤੋਂ ਲੋਕ ਪੰਜਾਬ ਵਿੱਚ ਆਏ ਜਾਂ ਪੰਜਾਬੀ ਭਾਸ਼ਾ ਬੋਲਣ ਵਾਲੇ ਦੂਸਰੇ ਮੁਲਕਾਂ ਵਿੱਚ ਗਏ ਤਾਂ ਪੰਜਾਬੀ ਭਾਸ਼ਾ ਵਿੱਚ ਹੋਰ ਭਾਸ਼ਾਵਾਂ ਦੀਆਂ ਧੁਨੀਆਂ ਅਤੇ ਸ਼ਬਦਾਂ ਵਿੱਚ ਰਲਾਅ ਵਾਲੀ ਸਥਿਤੀ ਪੈਦਾ ਹੋਈ। ਪੰਜਾਬੀ ਭਾਸ਼ਾ ਨੇ ਜਿੱਥੇ ਦੂਸਰੀਆਂ ਭਾਸ਼ਾਵਾਂ ਦੇ ਕਈ ਸ਼ਬਦਾਂ ਨੂੰ ਜਿਉਂ ਦਾ ਤਿਉਂ ਅਪਣਾਇਆ ਉੱਥੇ ਆਪਣੇ ਸੁਭਾਅ ਮੁਤਾਬਿਕ ਕੁਝ ਸ਼ਬਦਾਂ ਵਿੱਚ ਥੋੜ੍ਹੀ ਬਹੁਤੀ ਤਬਦੀਲੀ ਨਾਲ ਵੀ ਸ਼ਬਦਾਂ ਨੂੰ ਅਪਣਾਇਆ। ਅੰਗਰੇਜ਼ੀ ਤੋਂ ਪਹਿਲਾਂ ਉਰਦੂ, ਅਰਬੀ, ਫ਼ਾਰਸੀ ਭਾਸ਼ਾਈ ਲੋਕਾਂ ਦੇ ਪੰਜਾਬ ਆਉਣ ਅਤੇ ਇੱਥੇ ਟਿਕਣ ਜਾਂ ਵਿਚਰਣ ਨਾਲ ਵਾਪਰੀ। ਪੰਜਾਬੀ ਦੇ ਆਦਿ ਕਵੀ ਬਾਬਾ ਫ਼ਰੀਦ ਤੋਂ ਲੈ ਕੇ ਆਧੁਨਿਕ ਕਵਿਤਾ ਜਾਂ ਵਾਰਤਕ ਲਿਖਾਰੀਆਂ ਦੇ ਇਸ ਭਾਸ਼ਾਈ ਪਿਛੋਕੜ ਸਦਕਾ ਪੰਜਾਬੀ ਭਾਸ਼ਾ ਵਿੱਚ ਦੂਸਰੇ ਸ਼ਬਦਾਂ ਦੀ ਵਰਤੋਂ ਸੁਭਾਵਿਕ ਵਰਤਾਰਾ ਰਿਹਾ ਹੈ। ਮੁਗਲ ਸਲਤਨਤ ਸਮੇਂ ਪੰਜਾਬ ਸਮੇਤ ਭਾਰਤ ਦੇ ਰਾਜ ਭਾਗ ਅਤੇ ਦਫ਼ਤਰਾਂ ਦੀ ਭਾਸ਼ਾ ਉਰਦੂ ਫ਼ਾਰਸੀ ਰਹੀ। ਪੰਜਾਬੀ ਦੀਆਂ ‘ਪੈਂਤੀ’ ਮੂਲ ਧੁਨੀਆਂ ਵਿੱਚ ਪੰਜ ਪੈਰ ਬਿੰਦੀ ਵਾਲੀਆਂ ਧੁਨੀਆਂ (ਸ਼, ਖ਼, ਗ਼, ਜ਼, ਫ਼) ਉਰਦੂ ਫ਼ਾਰਸੀ ਦੇ ਉਚਾਰਣ ਵਾਸਤੇ ਰਲ਼ੀਆਂ ਸਨ। ਲ਼ ਧੁਨੀ ਬਾਅਦ ਵਿੱਚ ਇਜਾਦ ਕੀਤੀ ਗਈ।
ਮਹਾਰਾਜਾ ਰਣਜੀਤ ਸਿੰਘ (1780-1839) ਪੰਜਾਬ ਦੀ ਸਿੱਖ ਸਲਤਨਤ ਦੀ ਨੀਂਹ ਰੱਖਣ ਵਾਲ਼ਾ ਇੱਕ ਸਿੱਖ ਮਹਾਰਾਜਾ ਸੀ ਜੋ ਸ਼ੇਰ-ਏ-ਪੰਜਾਬ (ਪੰਜਾਬ ਦਾ ਸ਼ੇਰ) ਦੇ ਨਾਂ ਨਾਲ਼ ਜਾਣਿਆ ਜਾਂਦਾ ਹੈ। ਮਹਾਰਾਜਾ ਰਣਜੀਤ ਸਿੰਘ ਨੂੰ ਪੰਜਾਬ ਦੇ ਇਤਿਹਾਸ ਵਿੱਚ ਬਹਾਦਰ ਜੰਗਜੂ, ਦਲੇਰ ਮਹਾਰਾਜੇ ਤੇ ਮਹਾਨ ਸ਼ਖ਼ਸੀਅਤ ਵਜੋਂ ਜਾਣਿਆ ਜਾਂਦਾ ਹੈ। ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਵਿੱਚ ਸਿੱਖਾਂ, ਹਿੰਦੂਆਂ ਤੇ ਮੁਸਲਮਾਨਾਂ ਨੂੰ ਇੱਕ ਡੋਰ ਵਿੱਚ ਪਰੋਈ ਰੱਖਿਆ, ਜਿਸ ਕਰਕੇ ਖ਼ਾਲਸਾ ਰਾਜ ਦੀ ਹਰ ਥਾਂ ਸਿਫ਼ਤ ਕੀਤੀ ਜਾਂਦੀ ਸੀ।
ਜਰਮਨੀ (ਜਰਮਨ: Bundesrepublik Deutschland) ਦੇਸ਼ ਵਿੱਚ ਜਰਮਨ ਭਾਸ਼ਾ ਬੋਲੀ ਜਾਂਦੀ ਹੈ। ਇਥੋਂ ਦੀ ਰਾਜਧਾਨੀ ਬਰਲਿਨ ਹੈ। ਜਰਮਨੀ ਦੇਸ਼ ਕਿਸੇ ਵੇਲੇ ਦੂਜੀ ਸੰਸਾਰ ਜੰਗ ਦਾ ਮੁੱਢ ਸੀ ਅਤੇ ਇੰਜਨੀਅਰਿੰਗ ਦੇ ਖੇਤਰ ਵਿੱਚ ਅੱਜ ਤੱਕ ਇਸ ਦੀ ਮੁਹਾਰਤ ਮੰਨੀ ਜਾਂਦੀ ਹੈ। ਯੂਰਪ ਦਾ ਇਹ ਮੁਲਕ ਯੂਰਪੀ ਯੂਨੀਅਨ ਦਾ ਭਾਗ ਹੈ। ਕਿਸੇ ਵੇਲੇ ਇਹ ਮੁਲਕ ਪੂਰਬੀ ਜਰਮਨੀ ਅਤੇ ਪੱਛਮੀ ਜਰਮਨੀ ਦੇ ਰੂਪ ਵਿੱਚ ਦੋ ਭਾਗਾਂ ਵਿੱਚ ਵੰਡਿਆ ਹੋਇਆ ਸੀ।
ਕਾਰੋਬਾਰ, ਜਿਹਨੂੰ ਫ਼ਰਮ, ਧੰਦਾ ਜਾਂ ਕੰਮ-ਕਾਰ ਵੀ ਆਖਿਆ ਜਾਂਦਾ ਹੈ, ਇੱਕ ਅਜਿਹੀ ਜਥੇਬੰਦੀ ਹੁੰਦੀ ਹੈ ਜੋ ਖ਼ਪਤਕਾਰਾਂ ਨੂੰ ਵਸਤਾਂ, ਸੇਵਾਵਾਂ ਜਾਂ ਦੋਹੇਂ ਮੁਹਈਆ ਕਰਾਉਂਦੀ ਹੋਵੇ। ਕਾਰੋਬਾਰ ਸਰਮਾਏਦਾਰ ਅਰਥਚਾਰਿਆਂ ਵਿੱਚ ਬਹੁਤ ਆਮ ਹੁੰਦੇ ਹਨ ਜਿੱਥੇ ਇਹਨਾਂ ਦੀ ਮਲਕੀਅਤ ਨਿੱਜੀ ਹੱਥਾਂ ਵਿੱਚ ਹੁੰਦੀ ਹੈ ਅਤੇ ਜੋ ਵਸਤਾਂ, ਸੇਵਾਵਾਂ ਜਾਂ ਪੈਸੇ ਬਦਲੇ ਖ਼ਪਤਕਾਰਾਂ ਨੂੰ ਵਸਤਾਂ ਅਤੇ ਸੇਵਾਵਾਂ ਮੁਹਈਆ ਕਰਦੇ ਹਨ। ਕਈ ਕਾਰੋਬਾਰਾਂ ਦੀ ਮਾਲਕੀ ਗ਼ੈਰ-ਨਫ਼ਾਖ਼ੋਰ ਜਥੇਬੰਦੀਆਂ ਜਾਂ ਸਰਕਾਰ ਹੱਥ ਵੀ ਹੋ ਸਕਦੀ ਹੈ। ਕਈ ਜਣਿਆਂ ਵੱਲੋਂ ਸਾਂਭੇ ਜਾਂਦੇ ਕਾਰੋਬਾਰ ਨੂੰ ਕੰਪਨੀ ਕਹਿ ਦਿੱਤਾ ਜਾਂਦਾ ਹੈ।
ਮਨੁੱਖੀ ਸਰੀਰ ਦੇ ਇੱਕ ਬਹੁਤ ਹੀ ਵਿਚਿਤ੍ਰ ਤੇ ਜਟਿਲ ਮਸ਼ੀਨ ਦੀ ਤਰਾਂ ਹੈ। ਤੰਦਰੁਸਤੀ ਦੀ ਹਾਲਤ ਵਿੱਚ ਇਹ ਮਸ਼ੀਨ ਨਿਰਵਿਘਨ ਸਹਿਜ ਹੀ ਆਪਣਾ ਕਾਰਜ ਕਰਦੀ ਰਹਿੰਦੀ ਹੈ ਪ੍ਰੰਤੂ ਇਸ ਵਿੱਚ ਕੋਈ ਖ਼ਰਾਬੀ ਆ ਜਾਣ ਦੀ ਸੂਰਤ ਵਿੱਚ ਇਹ ਉਸ ਦਾ ਸੰਦੇਸ਼ ਕੁਝ ਲੱਛਣਾਂ ਦੇ ਰੂਪ ਵਿੱਚ ਦਿੰਦੀ ਹੈ ਜਿਵੇਂ ਕਿ ਭੁੱਖ ਨਾ ਲੱਗਣਾ, ਸਰੀਰ ਵਿੱਚ ਦੁਖਣ ਜਿਹੀ ਮਹਿਸੂਸ ਹੋਣੀ ਆਦਿ। ਇਹ ਲੱਛਣ ਸੰਕੇਤ ਹਨ ਕਿਸੇ ਬਿਮਾਰੀ ਦੇ, ਖ਼ੁਦ ਬਿਮਾਰੀ ਨਹੀਂ।ਇਨ੍ਹਾਂ ਲੱਛਣਾਂ ਦਾ ਸ੍ਰੋਤ ਭਾਵ ਬਿਮਾਰੀ ਲੱਭਣ ਲਈ ਮਨੁੱਖੀ ਸਰੀਰ ਦਾ ਮੁਢਲਾ ਗਿਆਨ ਅੱਗੇ ਵਰਨਣ ਹੈ।
ਕੈਲੀਫ਼ੋਰਨੀਆ ਅਮਰੀਕਾ ਦਾ ਇੱਕ ਰਾਜ ਹੈ। ਅਮਰੀਕਾ ਦੇ 50 ਵੱਡੇ ਸ਼ਹਿਰਾਂ ਵਿੱਚੋਂ 8 ਕੈਲੀਫ਼ੋਰਨੀਆ ਵਿੱਚ ਹਨ ਅਤੇ 38 ਮਿਲੀਅਨ ਦੀ ਅਬਾਦੀ ਨਾਲ਼ ਇਹ ਅਮਰੀਕਾ ਦਾ ਸਭ ਤੋਂ ਵੱਧ ਅਬਾਦੀ ਵਾਲ਼ਾ ਸੂਬਾ ਹੈ। ਕੈਲੀਫ਼ੋਰਨੀਆ ਪਹਿਲਾਂ ਮਕਸੀਕੋ ਦੇ ਵਿੱਚ ਹੁੰਦਾ ਸੀ ਪਰ ਮਕਸੀਕਨ-ਅਮਰੀਕਨ ਲੜਾਈ ਦੇ ਬਾਅਦ ਮਕਸੀਕੋ ਨੂੰ ਕੈਲੀਫ਼ੋਰਨੀਆ ਅਮਰੀਕਾ ਨੂੰ ਦੇਣਾ ਪਿਆ। ਕੈਲੀਫ਼ੋਰਨੀਆ 9 ਸਤੰਬਰ 1850 ਨੂੰ ਅਮਰੀਕਾ ਦਾ 31ਵਾਂ ਰਾਜ ਬਣਾਇਆ ਗਿਆ।
ਸਰਦਾਰ ਹਰੀ ਸਿੰਘ ਨਲਵਾ ਸਿੱਖ ਇਤਿਹਾਸ ਵਿਚ ਪ੍ਰਮੁੱਖ ਯੋਧਾ ਤੇ ਜਰਨੈਲ ਹੋਇਆ ਹੈ। ਇਨ੍ਹਾਂ ਦੇ ਨਾਮ ਨਾਲ ਨਲਵਾ ਕਿਵੇਂ ਜੁੜਿਆ, ਇਸ ਬਾਰੇ ਬਾਬਾ ਪ੍ਰੇਮ ਸਿੰਘ ਜੀ ਹੋਤੀ ਲਿਖਦੇ ਹਨ- ਰਾਜਾ ਨਲ ਆਪਣੇ ਸਮੇਂ ਦਾ ਮਹਾਨ ਦਾਨੀ ਅਤੇ ਆਪਣੇ ਸਮੇਂ ਦਾ ਅਦੁੱਤੀ ਸੂਰਬੀਰ ਸੀ। ਉਹ ਸ਼ੇਰ ਨਾਲ ਲੜ ਕੇ ਉਸ ਨੂੰ ਮਾਰਨ ਵਿਚ ਪ੍ਰਸਿੱਧੀ ਰੱਖਦਾ ਸੀ। ਇਸੇ ਤਰ੍ਹਾਂ ਸਰਦਾਰ ਹਰੀ ਸਿੰਘ ਵਿਚ ਅਜਿਹੇ ਗੁਣ ਮੌਜੂਦ ਸਨ। ਇਸ ਤਰ੍ਹਾਂ ਆਪ ਜੀ ਦਾ ਨਾਮ ਵੀ ਰਾਜਾ ਨਲ ਸਾਨੀ ਪੈ ਗਿਆ। ਸਰਦਾਰ ਜੀ ਦੇ ਨਾਮ ਨਾਲ ਇਹ ਨਾਮ ਜੁੜ ਕੇ ਅਤੇ ਆਮ ਵਰਤੋਂ ਵਿਚ ਆਉਣ ਕਰਕੇ, ਇਸ ਵਿਚ ਥੋੜ੍ਹੀ ਜਿਹੀ ਤਬਦੀਲੀ ਹੋਣ ਕਰਕੇ ਨਲ ਤੋਂ ਨਲਵਾ ਪੈ ਗਿਆ। ਇਸ ਬਾਰੇ ਹੋਰ ਵੀ ਪੁਸ਼ਟੀਆਂ ਮਿਲਦੀਆਂ ਹਨ, ਜੋ ਇਸ ਤਰ੍ਹਾਂ ਹਨ: 1) ਮੌਲਾਨਾ ਅਹਿਮਦ ਦੀਨ ਆਪਣੀ ਪੁਸਤਕ ਮੁਕੰਮਲ ਤਾਰੀਖ- ਕਸ਼ਮੀਰ ਵਿਚ ਲਿਖਦੇ ਹਨ ਕਿ ਨਲਵਾ ਦੀ ਵਜ੍ਹਾ ਤਸਮੀਆ ਕੇ ਮੁਤੱਲਅਕ ਮਸ਼ਹੂਰ ਹੈ ਕਿ ਰਾਜਾ ਨਲ ਜ਼ਮਾਨਾ ਕਦੀਮ ਮੇਂ ਏਕ ਬਹਾਦਰ ਅਰ ਸੁਜਾਤ ਰਾਜਾ ਥਾ। ਲੋਗੋਂ ਨੇ ਹਰੀ ਸਿੰਘ ਕੋ ਨਲ ਸੇ ਨਲਵਾ ਬਨਾ ਦੀਆ। ਨਲਵਾ ਸੇ ਮੁਰਾਦ, ਸ਼ੇਰ ਕੋ ਮਾਰਨੇ ਵਾਲਾ ਯਾ ਸ਼ੇਰ ਅਫ਼ਗਾਨ ਹੈ। ਚੂੰਕਿ ਹਰੀ ਸਿੰਘ ਨੇ ਭੀ ਸ਼ੇਰ ਮਾਰੇ ਥੇ ਇਸੀ ਲੀਏ ਉਸਕਾ ਨਾਮ ਨਲਵਾ ਮਸ਼ਹੂਰ ਹੂਆ। 2) ਇਸੇ ਤਰ੍ਹਾਂ ਮਿਸਟਰ ਐਂਨ. ਕੇ.
ਐਪਰਲ ਫੂਲ ਡੇ ਜੋ ਕਿ ਪਹਿਲੀ ਅਪ੍ਰੈਲ ਦਾ ਦਿਨ ਇਸ ਨੂੰ ਮੂਰਖ ਦਿਵਸ ਦੇ ਨਾਂ ਨਾਲ ਵੀ ਪ੍ਰਸਿੱਧੀ ਪ੍ਰਾਪਤ ਹੈ। ਇਸ ਦਿਨ ਕੋਈ ਕਿਸੇ ਨੂੰ ਮੂਰਖ ਬਣਾਉਂਦਾ ਹੈ ਅਤੇ ਕੋਈ ਖੁਦ ਮੂਰਖ ਬਣ ਜਾਂਦਾ ਹੈ। ਇਸ ਤਰ੍ਹਾਂ ਇਹ ਪਹਿਲੀ ਅਪ੍ਰੈਲ ਦਾ ਦਿਨ ਇੱਕ ਹਾਸੇ-ਮਜ਼ਾਕ ਦੇ ਸਿਹਤਮੰਦ ਦਿਨ ਵਜੋਂ ਮਾਣਿਆ ਜਾ ਸਕਦਾ ਹੈ। ਪ੍ਰੇਸ਼ਾਨੀਆਂ ਅਤੇ ਤਣਾਵਾਂ ਵਿੱਚ ਘਿਰਿਆ ਸਿਆਣਾ ਇਨਸਾਨ ਹੱਸਣ ਨੂੰ ਵੀ ਤਰਸ ਜਾਂਦਾ ਹੈ,ਪਰ ਮੂਰਖ ਨੂੰ ਕਿਸੇ ਚੜੀ ਲੱਥੀ ਦੀ ਨਹੀਂ ਹੁੰਦੀ ਅਤੇ ਉਸ ਦੀ ਜਿੰਦਗੀ ਤਾਂ ਸਿਰਫ ਹੱਸਣਾ ਹੀ ਹੁੰਦੀ ਹੈ। ਸ਼ਾਇਦ ਮੂਰਖਾਂ ਦੀ ਜਿੰਦਗੀ ਨੂੰ ਬਿਹਤਰ ਮੰਨਦਿਆਂ ਸਿਆਣੇ ਇਨਸਾਨਾਂ ਨੇ ਇੱਕ ਦਿਨ ਲਈ ਮੂਰਖ ਬਣਨ ਦੀ ਸੋਚੀ ਹੈ। ਬਿਨਾਂ ਸ਼ੱਕ ਹਾਸਾ ਇੱਕ ਨਿਆਮਤ ਹੈ ਅਤੇ ਇਸ ਦੀ ਪ੍ਰਾਪਤੀ ਲਈ ਐਪਰਲ ਫੂਲ ਵਾਲੇ ਦਿਨ ਲੋਕੀਂ ਇੱਕ ਦੂਜੇ ਨਾਲ ਮਜਾਕ ਕਰਕੇ ਹਾਸੇ ਦੀ ਪ੍ਰਾਪਤੀ ਕਰਦੇ ਹਨ। ਸੋ ਗੱਲ ਕੀ ਅੱਜ ਦਾ ਦਿਨ ਖੁੱਲ ਕੇ ਹੱਸਣ ਅਤੇ ਪ੍ਰੇਸ਼ਾਨੀਆਂ ਨੂੰ ਠੁੱਡਾ ਮਾਰਨ ਦਾ ਦਿਨ ਹੈ।
ਬਰਲਿਨ (ਅੰਗਰੇਜ਼ੀ ਉਚਾਰਨ: /bɜrˈlɪn/; ਜਰਮਨ ਉਚਾਰਨ: [bɛɐ̯ˈliːn] ( ਸੁਣੋ)) ਜਰਮਨੀ ਦੀ ਰਾਜਧਾਨੀ ਅਤੇ ਜਰਮਨੀ ਦੇ 16 ਰਾਜਾਂ ਵਿੱਚੋਂ ਇੱਕ ਹੈ। ਇਸ ਦੀ ਅਬਾਦੀ 35 ਲੱਖ ਹੈ ਜਿਸ ਕਰ ਕੇ ਇਹ ਦੇਸ਼ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਅਤੇ ਯੂਰਪੀ ਸੰਘ ਦਾ ਦੂਜਾ ਸਭ ਤੋਂ ਵੱਧ ਅਬਾਦੀ ਵਾਲਾ ਢੁਕਵਾਂ ਸ਼ਹਿਰ ਅਤੇ ਸੱਤਵਾਂ ਸਭ ਤੋਂ ਵੱਧ ਅਬਾਦੀ ਵਾਲਾ ਸ਼ਹਿਰੀ ਖੇਤਰ ਹੈ। ਇਹ ਉੱਤਰ-ਪੂਰਬੀ ਜਰਮਨੀ ਵਿੱਚ ਸਪਰੀ ਦਰਿਆ ਕੰਢੇ ਬਰਲਿਨ-ਬ੍ਰਾਂਡਨਬੁਰਗ ਮਹਾਂਨਗਰੀ ਇਲਾਕੇ ਦੇ ਕੇਂਦਰ ਵਿੱਚ ਸਥਿੱਤ ਹੈ ਜਿੱਥੇ 180 ਦੇਸ਼ਾਂ ਤੋਂ ਵੱਧ ਦੇ ਲਗਭਗ ਸਾਢੇ 40 ਲੱਖ ਲੋਕ ਰਹਿੰਦੇ ਹਨ। ਇਸ ਸ਼ਹਿਰ ਦਾ ਲਗਭਗ ਤੀਜਾ ਹਿੱਸਾ ਜੰਗਲਾਂ, ਪਾਰਕਾਂ, ਬਾਗ਼ਾਂ, ਨਦੀਆਂ ਅਤੇ ਝੀਲਾਂ ਦਾ ਬਣਿਆ ਹੋਇਆ ਹੈ।
ਯੂਰਪੀ ਸੰਘ (ਯੂਰਪੀ ਯੂਨੀਅਨ) ਮੁੱਖ ਯੂਰਪ ਵਿੱਚ ਸਥਿਤ 27 ਦੇਸ਼ਾਂ ਦਾ ਇੱਕ ਰਾਜਨੀਤਕ ਅਤੇ ਅਤੇ ਆਰਥਕ ਰੰਗ-ਮੰਚ ਹੈ ਜਿਨ੍ਹਾਂ ਵਿੱਚ ਆਪਸ ਵਿੱਚ ਪ੍ਰਸ਼ਾਸਨੀ ਸਾਂਝ ਹੁੰਦੀ ਹੈ ਜੋ ਸੰਘ ਦੇ ਕਈ ਜਾਂ ਸਾਰੇ ਰਾਸ਼ਟਰਾਂ ਉੱਤੇ ਲਾਗੂ ਹੁੰਦੀ ਹੈ। ਇਸਦਾ ਸਥਾਪਨਾ 1957 ਵਿੱਚ, ਰੋਮ ਦੀ ਸਲਾਹ ਨਾਲ, ਯੂਰਪੀ ਆਰਥਿਕ ਪਰਿਸ਼ਦ ਦੇ ਮਾਧਿਅਮ ਦੁਆਰਾ ਛੇ ਯੂਰਪੀ ਦੇਸ਼ਾਂ ਦੀ ਆਰਥਿਕ ਭਾਗੀਦਾਰੀ ਨਾਲ ਹੋਇਆ ਸੀ। ਉਦੋਂ ਤੋਂ ਇਸ ਵਿੱਚ ਮੈਂਬਰ ਦੇਸ਼ਾਂ ਦੀ ਗਿਣਤੀ ਵਿੱਚ ਵਧ ਰਹੀ ਅਤੇ ਇਸਦੀ ਨੀਤੀਆਂ ਵਿੱਚ ਬਹੁਤ ਸਾਰੀਆਂ ਤਬਦੀਲੀ ਵੀ ਕੀਤੀਆਂ ਗਈਆਂ ਹਨ। 1993 ਵਿੱਚ ਮਾਸਤਰਿਖ ਸੁਲਾਹ ਦੁਆਰਾ ਇਸਦੇ ਆਧੁਨਿਕ ਵੈਧਾਨਿਕ ਸਵਰੂਪ ਦੀ ਨੀਂਹ ਰੱਖੀ ਗਈ। ਦਸੰਬਰ ੨੦੦੭ ਵਿੱਚ ਲਿਸਬਨ ਸਮੱਝੌਤਾ ਜਿਸਦੇ ਦੁਆਰਾ ਇਸ ਵਿੱਚ ਅਤੇ ਵਿਆਪਕ ਸੁਧਾਰਾਂ ਦੀ ਪਰਿਕ੍ਰੀਆ 1 ਜਨਵਰੀ 2008 ਵਲੋਂ ਸ਼ੁਰੂ ਕੀਤੀ ਗਈ ਹੈ। ਯੂਰਪੀ ਸੰਘ ਮੈਂਬਰ ਰਾਸ਼ਟਰੋਂ ਨੂੰ ਏਕਲ ਬਾਜ਼ਾਰ ਦੇ ਰੂਪ ਵਿੱਚ ਮਾਨਤਾ ਦਿੰਦਾ ਹੈ ਅਤੇ ਇਸਦੇ ਕਨੂੰਨ ਸਾਰੇ ਮੈਂਬਰ ਰਾਸ਼ਟਰੋਂ ਉੱਤੇ ਲਾਗੂ ਹੁੰਦਾ ਹੈ ਜੋ ਮੈਂਬਰ ਰਾਸ਼ਟਰ ਦੇ ਨਾਗਰਿਕਾਂ ਦੀ ਚਾਰ ਤਰ੍ਹਾਂ ਦੀਸਵਤੰਤਰਤਾਵਾਂਸੁਨਿਸਚਿਤ ਕਰਦਾ ਹੈ: - ਲੋਕਾਂ, ਸਾਮਾਨ, ਸੇਵਾਵਾਂ ਅਤੇ ਪੂਂਜੀ ਦਾ ਆਜਾਦ ਲੈਣਾ-ਪ੍ਰਦਾਨ.
ਵਟਸਐਪ ਇੱਕ ਮੁਫ਼ਤ ਸੁਨੇਹਾ ਲੈਣ-ਦੇਣ ਸਾਫ਼ਟਵੇਅਰ ਹੈ। ਸਮਾਜਿਕ ਜ਼ਾਲਸਥਾਨਾਂ ਖਾਸ ਕਰ ਕੇ, ਫ਼ੇਸਬੁੱਕ, ਟਵਿੱਟਰ ਅਤੇ ਵਟਸਐਪ ਰਾਹੀਂ ਸੁਨੇਹੇ ਭੇਜੇ ਜਾਂਦੇ ਹਨ, ਵਟਸਐਪ ਰਾਹੀ ਫ਼ਿਲਮਾਂ ਅਤੇ ਅਾਵਾਜ਼ੀ ਸੁਨੇਹੇ ਵੀ ਭੇਜੇ ਜਾ ਸਕਦੇ ਹਨ। ਇਸ ਦੀ ਲੋਕਪ੍ਰਿਅਤਾ ਦੁਨੀਅਾਂ ਵਿੱਚ ਕਰੀਬ 450 ਮਿਲੀਅਨ ਲੋਕਾਂ ਵਿੱਚ ਹੈ। ਵਟਸਐਪ ਵਿੱਚ ਹਰ ਉਹ ਚੀਜ਼ ਹੈ, ਜੋ ਇੱਕ ਸੁਨੇਹਾ ਸੇਵਾ ਵਿੱਚ ਹੋਣੀ ਚਾਹੀਦੀ ਹੈ। ਹਾਲ ਹੀ ਵਿੱਚ ਵਟਸਐਪ, ਫੇਸਬੁੱਕ ਨੂੰ ਲੋਕਪ੍ਰਿਅਤਾ ਦੇ ਮਾਮਲੇ ਵਿੱਚ ਲਗਾਤਾਰ ਪਛਾੜ ਰਿਹਾ ਸੀ ਅਤੇ ਇਹ ਫ਼ੇਸਬੁੱਕ ਲਈ ਵੱਡੀ ਚੁਣੌਤੀ ਬਣ ਗਿਆ ਸੀ। ਹਰ ਮਹੀਨੇ 45 ਕਰੋੜ ਤੋਂ ਜ਼ਿਆਦਾ ਲੋਕ ਵਟਸਐਪ ਦੀ ਵਰਤੋਂ ਕਰਦੇ ਹਨ ਅਤੇ ਹਰੇਕ ਮਹੀਨੇ 10 ਲੱਖ ਲੋਕ ਵਟਸਐਪ ਨਾਲ ਜੁੜਦੇ ਹਨ।
ਸਪੇਨ (ਸਪੈਨਿਸ਼: España, ਏਸਪਾਨਿਆ), ਆਧਿਕਾਰਿਕ ਤੌਰ ਉੱਤੇ ਸਪੇਨ ਦੀ ਰਾਜਸ਼ਾਹੀ, ਇੱਕ ਯੂਰਪੀ ਦੇਸ਼ ਅਤੇ ਯੂਰਪੀ ਸੰਘ ਦਾ ਇੱਕ ਮੈਂਬਰ ਰਾਸ਼ਟਰ ਹੈ। ਇਹ ਯੂਰਪ ਦੇ ਦੱਖਣ ਪੱਛਮ ਵਿੱਚ ਇਬੇਰੀਅਨ ਪ੍ਰਾਯਦੀਪ ਉੱਤੇ ਸਥਿਤ ਹੈ। ਇਸਦੇ ਦੱਖਣ ਅਤੇ ਪੂਰਬ ਵਿੱਚ ਭੂਮਧ ਸਾਗਰ ਇਲਾਵਾ ਬ੍ਰਿਟਿਸ਼ ਪਰਵਾਸੀ ਖੇਤਰ, ਜਿਬਰਾਲਟਰ ਦੀ ਇੱਕ ਛੋਟੀ ਜਿਹੀ ਸੀਮਾ ਦੇ, ਉੱਤਰ ਵਿੱਚ ਫ਼ਰਾਂਸ, ਅੰਡੋਰਾ ਅਤੇ ਬੀਸਕਾਏ ਦੀ ਖਾੜੀ ਅਤੇ ਅਤੇ ਪੱਛਮ-ਉੱਤਰ ਅਤੇ ਪੱਛਮ ਵਿੱਚ ਕਰਮਵਾਰ: ਅਟਲਾਂਟਿਕ ਮਹਾਸਾਗਰ ਅਤੇ ਪੁਰਤਗਾਲ ਸਥਿਤ ਹਨ।
ਰੁਕਮਾਬਾਈ ਜਾਂ ਰਕਮਾਬਾਈ (1864-1955), ਇੱਕ ਭਾਰਤੀ ਨਾਰੀ ਸੀ ਜੋ ਉਪਨਿਵੇਸ਼ਿਕ ਭਾਰਤ ਵਿੱਚ ਪਹਿਲੀ ਅਭਿਆਸ ਕਰਨ ਵਾਲੀਆਂ ਨਾਰੀ ਡਾਕਟਰਾਂ ਵਿੱਚੋਂ ਇੱਕ ਸੀ। ਉਹ ਇੱਕ ਇਤਿਹਾਸਿਕ ਕਾਨੂੰਨੀ ਮਾਮਲੇ ਦੇ ਕੇਂਦਰ ਵਿੱਚ ਵੀ ਸੀ, ਜਿਸ ਦੇ ਨਤੀਜੇ ਦੇ ਤੌਰ ਉੱਤੇ ਏਜ ਆਫ ਕਾਂਸੇਂਟ ਐਕਟ , 1891 ਕਨੂੰਨ ਬਣਿਆ। ਉਹ ਗਿਆਰਾਂ ਸਾਲ ਦੀ ਉਮਰ ਦੀ ਸੀ ਜਦੋਂ ਉਂਨੀ ਸਾਲ ਦੇ ਦੁਲਹੇ ਦਾਦਾਜੀ ਭਿਕਾਜੀ ਨਾਲ ਉਸਦਾ ਵਿਆਹ ਕਰ ਦਿੱਤਾ ਗਿਆ ਸੀ। ਉਹ ਹਾਲਾਂਕਿ ਆਪਣੀ ਵਿਧਵਾ ਮਾਤਾ ਜੈਅੰਤੀਬਾਈ ਦੇ ਘਰ ਵਿੱਚ ਰਹਿੰਦੀ ਰਹੀ, ਜਿਸ ਨੇ ਤੱਦ ਸਹਾਇਕ ਸਰਜਨ ਸਖਾਰਾਮ ਅਰਜੁਨ ਨਾਲ ਵਿਆਹ ਕਰ ਲਿਆ। ਜਦੋਂ ਦਾਦਾਜੀ ਅਤੇ ਉਨ੍ਹਾਂ ਦੇ ਪਰਵਾਰ ਨੇ ਰੂਖਮਾਬਾਈ ਨੂੰ ਆਪਣੇ ਘਰ ਜਾਣ ਲਈ ਕਿਹਾ, ਤਾਂ ਉਸ ਨੇ ਇਨਕਾਰ ਕਰ ਦਿੱਤਾ ਅਤੇ ਉਸ ਦੇ ਮਤਰੇਏ ਪਿਤਾ ਨੇ ਉਸਦੇ ਇਸ ਫ਼ੈਸਲਾ ਦਾ ਸਮਰਥਨ ਕੀਤਾ। ਇਸ ਨਾਲ 1884 ਤੋਂ ਅਦਾਲਤ ਦੇ ਮਾਮਲਿਆਂ ਦੀ ਇੱਕ ਲੰਮੀ ਲੜੀ ਚੱਲੀ, ਬਾਲ ਵਿਆਹ ਅਤੇ ਔਰਤਾਂ ਦੇ ਅਧਿਕਾਰਾਂ ਉੱਤੇ ਇੱਕ ਵੱਡੀ ਸਾਰਵਜਨਿਕ ਚਰਚਾ ਹੋਈ। ਰੂਖਮਾਬਾਈ ਨੇ ਇਸ ਦੌਰਾਨ ਆਪਣੀ ਪੜਾਈ ਜਾਰੀ ਰੱਖੀ ਅਤੇ ਇੱਕ ਹਿੰਦੂ ਨਾਰੀ ਦੇ ਨਾਮ ਉੱਤੇ ਇੱਕ ਅਖ਼ਬਾਰ ਨੂੰ ਪੱਤਰ ਲਿਖੇ। ਉਸਦੇ ਇਸ ਮਾਮਲੇ ਵਿੱਚ ਕਈ ਲੋਕਾਂ ਦਾ ਸਮਰਥਨ ਪ੍ਰਾਪਤ ਹੋਇਆ ਅਤੇ ਜਦੋਂ ਉਸ ਨੇ ਆਪਣੀ ਡਾਕਟਰੀ ਦੀ ਪੜ੍ਹਾਈ ਦੀ ਇੱਛਾ ਵਿਅਕਤ ਕੀਤੀ ਤਾਂ ਲੰਦਨ ਸਕੂਲ ਆਫ ਮੈਡੀਸਨ ਵਿੱਚ ਭੇਜਣ ਅਤੇ ਪੜ੍ਹਾਈ ਲਈ ਇੱਕ ਫੰਡ ਤਿਆਰ ਕੀਤਾ ਗਿਆ। ਉਸਨੇ ਗਰੈਜੂਏਸ਼ਨ ਕੀਤੀ ਅਤੇ ਭਾਰਤ ਦੀਆਂ ਪਹਿਲੀਆਂ ਨਾਰੀ ਡਾਕਟਰਾਂ ਵਿੱਚੋਂ ਇੱਕ (ਆਨੰਦੀਬਾਈ ਜੋਸ਼ੀ ਦੇ ਬਾਅਦ) ਬਣਕੇ 1895 ਵਿੱਚ ਭਾਰਤ ਪਰਤੀ, ਅਤੇ ਸੂਰਤ ਵਿੱਚ ਇੱਕ ਨਾਰੀ ਹਸਪਤਾਲ ਵਿੱਚ ਕੰਮ ਕਰਨ ਲੱਗੀ।
ਇਟਲੀ ਯੂਰਪ ਦਾ ਇੱਕ ਦੇਸ਼ ਹੈ। ਇਹਦੀ ਰਾਜਧਾਨੀ ਰੋਮ ਹੈ। ਇਟਲੀ ਦੇ ਉੱਤਰ ਵਿੱਚ ਐਲਪ ਪਰਬਤ-ਲੜੀ ਹੈ ਜਿਸ ਵਿੱਚ ਫ਼ਰਾਂਸ, ਸਵਿਟਜ਼ਰਲੈਂਡ, ਆਸਟਰੀਆ ਅਤੇ ਸਲੋਵੇਨੀਆ ਦੇਸ਼ ਸ਼ਾਮਲ ਹਨ। ਸਿਸਲੀ ਅਤੇ ਸਾਰਡੀਨੀਆ, ਜੋ ਭੂ-ਮੱਧ ਸਾਗਰ ਦੇ ਦੋ ਸਭ ਤੋਂ ਵੱਡੇ ਟਾਪੂ ਹਨ, ਇਟਲੀ ਦੇ ਹੀ ਅੰਗ ਹਨ। ਵੈਟੀਕਨ ਸਿਟੀ ਅਤੇ ਸੈਨ ਮਰੀਨੋ ਇਟਲੀ ਨਾਲ਼ ਘਿਰੇ ਹੋਏ ਦੋ ਅਜ਼ਾਦ ਦੇਸ਼ ਹਨ। ਇਟਲੀ, ਯੂਨਾਨ ਦੇ ਬਾਅਦ ਯੂਰਪ ਦਾ ਦੂਜਾ ਸਭ ਤੋਂ ਪੁਰਾਣਾ ਰਾਸ਼ਟਰ ਹੈ। ਰੋਮ ਦੀ ਸਭਿਅਤਾ ਅਤੇ ਇਟਲੀ ਦਾ ਇਤਹਾਸ ਦੇਸ਼ ਦੇ ਪ੍ਰਾਚੀਨ ਦੌਲਤ ਅਤੇ ਵਿਕਾਸ ਦਾ ਪ੍ਰਤੀਕ ਹੈ। ਆਧੁਨਿਕ ਇਟਲੀ 1861 ਈ.
ਸਮਾਜਿਕ ਵਿਗਿਆਨ ਅਕਾਦਮਿਕ ਤਾੜਨਾ, ਸਮਾਜ ਅਤੇ ਇੱਕ ਸਮਾਜ ਦੇ ਅੰਦਰ ਵਿਅਕਤੀ ਦਾ ਆਪਸ ਵਿੱਚ ਰਿਸ਼ਤੇ ਨਾਲ ਸਬੰਧਤ ਦੀ ਇੱਕ ਪ੍ਰਮੁੱਖ ਸ਼੍ਰੇਣੀ ਹੈ. ਇਹ ਬਦਲੇ ਵਿੱਚ ਬਹੁਤ ਸਾਰੇ ਸ਼ਾਖਾ ਹੈ, ਜਿਸ ਦੇ ਹਰ ਇੱਕ "ਸਮਾਜਿਕ ਵਿਗਿਆਨ" ਮੰਨਿਆ ਗਿਆ ਹੈ. ਸੋਸ਼ਲ ਸਾਇੰਸਜ਼ ਅਕਸਰ ਮਾਨਵ ਸ਼ਾਸਤਰ, ਅਰਥਸ਼ਾਸਤਰ, ਆਬਾਦੀ, ਮਨੁੱਖੀ ਭੂਗੋਲ, ਸਿਆਸੀ ਵਿਗਿਆਨ, ਮਨੋਵਿਗਿਆਨ, ਅਤੇ ਹੋਰ ਬਹੁਤ ਸਾਰੇ ਖੇਤਰ ਨੂੰ ਇਸ ਦੇ ਨਾਲ ਸ਼ਾਮਲ ਹਨ.
ਦੂਜੀ ਸੰਸਾਰ ਜੰਗ' (ਅੰਗਰੇਜੀ: World War II) 1939 ਤੋਂ 1945 ਤੱਕ ਚੱਲਣ ਵਾਲੀ ਸੰਸਾਰ-ਪੱਧਰ ਦੀ ਜੰਗ ਸੀ। ਲਗਪਗ 70 ਦੇਸ਼ਾਂ ਦੀਆਂ ਥਲ, ਜਲ ਅਤੇ ਹਵਾਈ ਸੈਨਾਵਾਂ ਇਸ ਯੁੱਧ ਵਿੱਚ ਸ਼ਾਮਿਲ ਸਨ। ਇਸ ਯੁੱਧ ਵਿੱਚ ਸੰਸਾਰ ਦੋ ਭਾਗਾਂ ਵਿੱਚ ਵੰਡਿਆ ਹੋਇਆ ਸੀ - ਮਿੱਤਰ ਰਾਸ਼ਟਰ ਅਤੇ ਧੁਰੀ ਰਾਸ਼ਟਰ। ਇਸ ਯੁੱਧ ਦੇ ਦੌਰਾਨ ਪੂਰਨ ਯੁੱਧ ਦਾ ਮਨੋਭਾਵ ਪ੍ਰਚਲਨ ਵਿੱਚ ਆਇਆ ਕਿਉਂਕਿ ਇਸ ਯੁੱਧ ਵਿੱਚ ਸ਼ਾਮਿਲ ਸਾਰੀਆਂ ਮਹਾਸ਼ਕਤੀਆਂ ਨੇ ਆਪਣੀ ਆਰਥਿਕ , ਉਦਯੋਗਿਕ ਅਤੇ ਵਿਗਿਆਨਕ ਸਮਰੱਥਾ ਇਸ ਯੁੱਧ ਵਿੱਚ ਝੋਂਕ ਦਿੱਤੀ ਸੀ। ਇਸ ਯੁੱਧ ਵਿੱਚ ਵੱਖ-ਵੱਖ ਰਾਸ਼ਟਰਾਂ ਦੇ ਲਗਪਗ 10 ਕਰੋੜ ਫੌਜੀਆਂ ਨੇ ਹਿੱਸਾ ਲਿਆ ਅਤੇ ਇਹ ਮਨੁੱਖੀ ਇਤਹਾਸ ਦਾ ਸਭ ਤੋਂ ਖੂਨੀ ਯੁੱਧ ਸਾਬਿਤ ਹੋਇਆ। ਇਸ ਮਹਾਂਯੁੱਧ ਵਿੱਚ 5 ਤੋਂ 7 ਕਰੋੜ ਮਨੁੱਖੀ ਜਾਨਾਂ ਗਈਆਂ ਕਿਉਂਕਿ ਇਸਦੇ ਮਹੱਤਵਪੂਰਨ ਘਟਨਾਕ੍ਰਮ ਵਿੱਚ ਗ਼ੈਰ-ਫ਼ੌਜੀ ਨਾਗਰਿਕਾਂ ਦਾ ਕਤਲ ਅਜ਼ਾਦੀ, ਜਿਸ ਵਿੱਚ ਹੋਲੋਕਾਸਟ ਵੀ ਸ਼ਾਮਿਲ ਹੈ, ਅਤੇ ਪਰਮਾਣੂ ਹਥਿਆਰਾਂ ਦਾ ਇੱਕਮਾਤਰ ਇਸਤੇਮਾਲ ਸ਼ਾਮਿਲ ਹੈ। ਇਸ ਕਾਰਨ ਇਹ ਮਨੁੱਖੀ ਇਤਿਹਾਸ ਦਾ ਸਭ ਤੋਂ ਭਿਆਨਕ ਯੁੱਧ ਸੀ।
ਭਾਸ਼ਾ ਵਿਗਿਆਨ ਵਿੱਚ ਸ਼ਬਦ ਨੂੰ ਛੋਟੀ ਤੋਂ ਛੋਟੀ ਸੁਤੰਤਰ ਇਕਾਈ ਵਜੋਂ ਮੰਨਿਆ ਗਿਆ ਹੈ ਜੋ ਆਰਥਿਕ ਅਤੇ ਵਿਹਾਰਿਕ ਪੱਧਰ ਤੇ ਇੱਕਲੇ ਤੌਰ ਤੇ ਵਰਤਿਆ ਜਾਂਦਾ ਹੈ। ਭਾਸ਼ਾ ਵਿਗਿਆਨ ਅਧਿਐਨ ਵਿੱਚ ‘ਸ਼ਬਦ’ ਦਾ ਮਹੱਤਵ ਕਈ ਤਰ੍ਹਾਂ ਦੀਆਂ ਦ੍ਰਿਸ਼ਟੀਆਂ ਤੋਂ ਮਿਲਦਾ ਹੈ। ਪ੍ਰੰਪਰਾਗਤ ਵਿਆਕਰਣ ਸਿਧਾਂਤ ਵਿੱਚ ‘ਸ਼ਬਦ’ ਇੱਕ ਅਤਿ ਉੱਤਮ ਇਕਾਈ ਮੰਨਿਆ ਜਾਂਦਾ ਹੈ। ਕਿਉਂਕਿ ਪ੍ਰੰਪਰਾਗਤ ਧਾਰਨਾ ਅਨੁਸਾਰ ਵਾਕ ਵਿਓਂਤ ਵਿੱਚ ਵਾਕ ਦੀਆਂ ਚਾਰ ਪ੍ਰਮੁੱਖ ਇਕਾਈਆਂ ਹਨ: ਸ਼ਬਦ, ਵਾਕੰਸ਼, ਉਪਵਾਕ, ਵਾਕ। ਇਨ੍ਹਾਂ ਵਿੱਚੋਂ ‘ਸ਼ਬਦ, ਨੂੰ ਹੀ ਮੂਲ ਇਕਾਈ ਮੰਨਿਆ ਗਿਆ ਹੈ ਜਿਸ ਤੋਂ ਵਾਕੰਸ਼ਾਂ , ਉਪਵਾਕਾਂ ਅਤੇ ਵਾਕਾਂ ਦੀ ਸਿਰਜਣਾ ਹੁੰਦੀ ਹੈ।
ਪੰਜਾਬੀ ਵਾਰਤਕ ਦਾ ਜਨਮ ਲਗ਼ਭਗ ਪੰਜਾਬੀ ਕਵਿਤਾ ਦੇ ਨਾਲ ਹੀ ਹੋਇਆ। ਪਰ ਇਹ ਧਿਆਨ ਦੇਣ ਯੋਗ ਗੱਲ ਹੈ ਕਿ ਵਾਰਤਕ ਹਮੇਸ਼ਾ ਕਵਿਤਾ ਤੋਂ ਪਿੱਛੋਂ ਉਪਜਦੀ ਹੈ ਅਤੇ ਇਸ ਲਈ ਦਲੀਲ ਤੇ ਬੁੱਧੀ ਦਾ ਵਿਕਾਸ ਲੁੜੀਂਦਾ ਹੈ। ਆਮ ਤੌਰ 'ਤੇ ਆਧੁਨਿਕ ਕਾਲ ਦਾ ਸਮਾਂ 1850 ਤੋਂ ਮੰਨ ਲਿਆ ਜਾਂਦਾ ਹੈ । ਪਰ ਪੰਜਾਬੀ ਸਾਹਿਤ ਵਿੱਚ ਵਾਰਤਕ 1900 ਤੋਂ ਬਾਅਦ ਵਿਕਸਿਤ ਹੁੰਦੀ ਹੈ । '1919 ਤੋਂ 1936 ਤਕ ਦੇ ਦੌਰ ਵਿੱਚਨ ਸਭ ਤੋਂ ਵੱਧ ਨਿਖ਼ਾਰ ਵਾਰਤਕ ਦੇ ਖੇਤਰ ਵਿੱਚ ਆਇਆ । ਸਮਾਜਕ ਅੰਦੋਲਨਾਂ ਦੇ ਪਰਚਾਰ ਹਿੱਤ ਮਣਾਂ-ਮੂੰਹੀਂ ਸਾਹਿਤ, ਅਖ਼ਬਾਰਾਂ, ਰਸਾਲਿਆਂ, ਪੈਂਫਲਿਟਾਂ ਤੇ ਟ੍ਰੈਕਟਾਂ ਰਾਹੀਂ ਛਾਪਿਆ ਤੇ ਵੰਡਿਆ ਜਾਣ ਲੱਗਾ । ਪੱਤਰਕਾਰੀ ਦੇ ਵਾਧੇ ਨੇ ਵਾਰਤਕ ਦੀ ਲੋੜ 'ਤੇ ਪਰਸਾਰ ਦੇ ਸਾਧਨ ਪੈਦਾ ਕੀਤੇ ।'
ਟੋਕੀਓ (東京 "ਪੂਰਬੀ ਰਾਜਧਾਨੀ"), ਅਧਿਕਾਰਕ ਤੌਰ ਉੱਤੇ ਟੋਕੀਓ ਮਹਾਂਨਗਰ (東京都), ਜਪਾਨ ਦੇ 47 ਪ੍ਰੀਫੈਕਟ ਜ਼ਿਲ੍ਹਿਆਂ ਵਿੱਚੋਂ ਇੱਕ ਹੈ। ਇਹ ਜਪਾਨ ਦੀ ਰਾਜਧਾਨੀ, ਵਡੇਰੇ ਟੋਕੀਓ ਖੇਤਰ ਦਾ ਕੇਂਦਰ ਅਤੇ ਦੁਨੀਆਂ ਦਾ ਸਭ ਤੋਂ ਵੱਡਾ ਮਹਾਂਨਗਰ ਹੈ। ਇਹ ਜਪਾਨੀ ਸਰਕਾਰ ਅਤੇ ਸ਼ਾਹੀ ਮਹੱਲ ਦਾ ਟਿਕਾਣਾ ਅਤੇ ਜਪਾਨੀ ਸ਼ਾਹੀ ਘਰਾਨੇ ਦੀ ਰਿਹਾਇਸ਼ ਹੈ। ਇਹ ਮੁੱਖ ਟਾਪੂ ਹੋਂਸ਼ੂ ਦੇ ਦੱਖਣ-ਪੂਰਬੀ ਪਾਸੇ ਦੇ ਕਾਂਤੋ ਖੇਤਰ ਵਿੱਚ ਸਥਿੱਤ ਹੈ ਅਤੇ ਇਸ ਵਿੱਚ ਈਜ਼ੂ ਟਾਪੂ ਅਤੇ ਓਗਾਸਵਾਰਾ ਟਾਪੂ ਸ਼ਾਮਲ ਹਨ। ਟੋਕੀਓ ਮਹਾਂਨਗਰ ਨੂੰ 1943 ਵਿੱਚ ਪੂਰਵਲੇ ਟੋਕੀਓ ਪ੍ਰੀਫੈਕਟ ਜ਼ਿਲ੍ਹਾ (東京府) ਅਤੇ ਟੋਕੀਓ ਸ਼ਹਿਰ (東京市) ਨੂੰ ਮਿਲਾ ਕੇ ਬਣਿਆ ਸੀ। ਟੋਕੀਓ ਦੀ ਮਹਾਂਨਗਰੀ ਸਰਕਾਰ ਟੋਕੀਓ ਦੇ 23 ਵਿਸ਼ੇਸ਼ ਵਾਰਡਾਂ ਨੂੰ ਪ੍ਰਸ਼ਾਸਤ ਕਰਦੀ ਹੈ ਜੋ ਟੋਕੀਓ ਸ਼ਹਿਰ ਤੋਂ ਇਲਾਵਾ ਪ੍ਰੀਫੈਕਟ ਜ਼ਿਲ੍ਹੇ ਦੀਆਂ 39 ਨਗਰਪਾਲਿਕਾਵਾਂ ਅਤੇ ਦੋ ਬਾਹਰੀ ਟਾਪੂਆਂ ਦਾ ਬਣਿਆ ਹੋਇਆ ਹੈ। ਵਿਸ਼ੇਸ਼ ਵਾਰਡਾਂ ਦੀ ਅਬਾਦੀ 80 ਲੱਖ ਤੋਂ ਵੱਧ ਹੈ ਅਤੇ ਕੁੱਲ ਅਬਾਦੀ 130 ਲੱਖ ਤੋਂ ਵੀ ਵੱਧ। ਇਹ ਪ੍ਰੀਫੈਕਟ ਜ਼ਿਲ੍ਹਾ ਦੁਨੀਆਂ ਦੇ ਸਭ ਤੋਂ ਵੱਧ ਅਬਾਦੀ ਵਾਲੇ (ਅਬਾਦੀ 3.5 ਕਰੋੜ ਤੋਂ ਵੱਧ) ਅਤੇ ਸਭ ਤੋਂ ਵੱਧ ਸ਼ਹਿਰੀ ਇਕੱਠ ਆਰਥਕਤਾ (2008 ਵਿੱਚ ਖ਼ਰੀਦ ਸ਼ਕਤੀ ਸਮਾਨਤਾ ਵਿੱਚ ਅਮਰੀਕੀ ਡਾਲਰ 1.479 ਟ੍ਰਿਲੀਅਨ ਦੀ ਕੁੱਲ ਘਰੇਲੂ ਉਪਜ; ਨਿਊ ਯਾਰਕ ਮਹਾਂਨਗਰ ਤੋਂ ਵੱਧ) ਵਾਲੇ ਮਹਾਂਨਗਰੀ ਖੇਤਰ ਦਾ ਹਿੱਸਾ ਹੈ। ਇਹ ਸ਼ਹਿਰ ਫ਼ਾਰਚੂਨ ਗਲੋਬਲ 500 ਦੀਆਂ 51 ਕੰਪਨੀਆਂ ਦਾ ਮੇਜ਼ਬਾਨ ਹੈ ਜੋ ਕਿਸੇ ਵੀ ਸ਼ਹਿਰ ਨਾਲੋਂ ਵੱਡਾ ਅੰਕੜਾ ਹੈ। ਟੋਕੀਓ ਨੂੰ ਨਿਊਯਾਰਕ ਅਤੇ ਲੰਡਨ ਸਮੇਤ ਵਿਸ਼ਵ ਅਰਥ-ਵਿਵਅਸਥਾ ਦਾ ਇੱਕ "ਨਿਰਦੇਸ਼ ਕੇਂਦਰ" ਕਿਹਾ ਜਾਂਦਾ ਹੈ। ਇਸਨੂੰ ਵਿਸ਼ਵ-ਸਤਰੀ ਮੋਢੀ ਸ਼ਹਿਰ ਮੰਨਿਆ ਜਾਂਦਾ ਹੈ ਜਿਸ ਨੂੰ ਗਾਕ ਦੀ 2008 ਦੀ ਸੂਚੀ ਵਿੱਚ ਬੱਧਿਆ ਗਿਆ ਹੈ ਅਤੇ ਏ. ਟੀ.
ਸ਼੍ਰੀ ਹਰਿਮੰਦਰ ਸਾਹਿਬ, ਜਿਸਨੂੰ ਦਰਬਾਰ ਸਾਹਿਬ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਭਾਰਤ ਦੇ ਪੰਜਾਬ ਸੂਬੇ ਦੇ ਸ਼ਹਿਰ ਸ਼੍ਰੀ ਅੰਮ੍ਰਿਤਸਰ ਵਿਚ ਹੈ। ਸਿੱਖ ਧਰਮ ਵਿੱਚ ਉਹ ਹੀ ਅਸਥਾਨ ਹੈ ਜੋ ਕਿ ਸੋਲੋਮਨ ਦੇ ਮੰਦਰ, ਯਰੂਸਲਮ ਦਾ ਯਹੂਦੀ ਧਰਮ ਵਿੱਚ ਹੈ, ਜਾ ਪਵਿੱਤਰ ਮੱਕਾ ਦਾ ਮਜ਼ਹਬ-ਏ-ਇਸਲਾਮ ਵਿੱਚ ਹੈ, ਭਾਵ ਇਹ ਸਿੱਖਾਂ ਲਈ ਉਨ੍ਹਾਂ ਦਾ ਸਭ ਤੋਂ ਪਵਿੱਤਰ ਧਾਰਮਿਕ ਅਸਥਾਨ ਹੈ। ਇਬਾਦਤ ਦੀ ਇੱਕ ਸਰਬ-ਸਾਂਝੀ ਥਾਂ ਦਾ ਸੁਪਨਾ ਤੀਸਰੇ ਗੁਰੂ ਸ਼੍ਰੀ ਗੁਰੂ ਅਮਰ ਦਾਸ ਜੀ ਨੇ ਵੇਖਿਆ ਸੀ। ੧੫ ਵੀਂ ਸਦੀ ਦੇ ਆਖਰੀ ਵਰ੍ਹਿਆਂ ਵਿਚ "ਅਮ੍ਰਿਤ ਸਰੋਵਰ" ਅਤੇ "ਸ਼੍ਰੀ ਅਮ੍ਰਿਤਸਰ" ਦਾ ਨਿਰਮਾਣ ਚੋਥੇ ਗੁਰੂ ਸ਼੍ਰੀ ਗੁਰੂ ਰਾਮ ਦਾਸ ਜੀ ਨਿਗਰਾਨੀ ਹੇਠ ਸ਼ੁਰੂ ਹੋ ਗਿਆ। ਪੰਜਵੇਂ ਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਨਿਗਰਾਨੀ ਹੇਠ ਹਰਿਮੰਦਰ ਸਾਹਿਬ ਦਾ ਨੀਂਹ ਪੱਥਰ ਰੱਖਿਆ ਗਿਆ। ਸੰਨ 1604 ਵਿਚ ਪੰਜਵੇਂ ਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਨਿਗਰਾਨੀ ਹੇਠ ਹੀ ਗੁਰੂਦੁਆਰੇ ਦੀ ਇਮਾਰਤ ਬਣ ਕੇ ਤਿਆਰ ਹੋ ਗਈ। ਆਦਿ ਗ੍ਰੰਥ ਨੂੰ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਹੀ ਦਰਬਾਰ ਸਾਹਿਬ ਵਿਖੇ ਸਥਾਪਿਤ ਕੀਤਾ ਸੀ ਅਤੇ ਬਾਬਾ ਬੁੱਢਾ ਜੀ ਪਹਿਲੇ ਹੈੱਡ ਗ੍ਰੰਥੀ ਸਨ। ਦੋ ਸਾਲਾਂ ਬਾਅਦ ਸੰਨ ੧੬੦੬ ਵਿਚ "ਅਕਾਲ ਤਖਤ" ਦਾ ਨੀਂਹ ਪੱਥਰ ਸੂਫ਼ੀ ਸੰਤ ਸਾਈਂ ਮੀਆਂ ਮੀਰ ਜੀ ਦੁਆਰਾ ਰੱਖਿਆ ਗਿਆ। ਇਸ ਤੋਂ ਇਲਾਵਾ 1757, 1762 ਅਤੇ 1764 ਵਰ੍ਹਿਆ ਦੇ ਅਫ਼ਗ਼ਾਨ ਹਮਲਿਆਂ ਦੌਰਾਨ ਦਰਬਾਰ ਸਾਹਿਬ ਦੀ ਇਮਾਰਤ ਨੂੰ ਨਸ਼ਟ ਕਰ ਦਿੱਤਾ ਗਿਆ ਸੀ। ਬਾਬਾ ਦੀਪ ਸਿੰਘ ਜੀ ਦੀ ਸ਼ਹਿਦੀ ਵੀ ੧੬੫੭ ਦੇ ਅਫ਼ਗ਼ਾਨ ਹਮਲੇ ਦੌਰਾਨ ਹੀ ਦਰਬਾਰ ਸਾਹਿਬ ਦੀ ਰਾਖੀ ਕਰਦਿਆ ਹੋਈ ਸੀ। ਦਰਬਾਰ ਸਾਹਿਬ ਦਾ ਮੌਜੂਦਾ ਰੂਪ ੧੭੬੪ ਵਿਚ ਜੱਸਾ ਸਿੰਘ ਆਹਲੂਵਾਲਿਆ ਦੁਆਰਾ ਨੀਂਹ ਪੱਥਰ ਰੱਖਣ ਤੋਂ ਬਾਅਦ ਹੋਂਦ ਵਿਚ ਆਇਆ ਹੈ। "ਸਵਰਨ ਮੰਦਰ" ਜਿਵੇਂ ਕਿ ਇਸਨੂੰ ਹਿੰਦੀ ਵਿਚ ਜਾਣਿਆ ਜਾਂਦਾ ਹੈ ਸੋਨੇ ਦੀ ਉਸ ਪਰਤ ਕਾਰਨ ਹੈ ਜੋ ਕਿ ਮਹਾਰਾਜਾ ਰਣਜੀਤ ਸਿੰਘ ਨੇ ਦਰਬਾਰ ਸਾਹਿਬ ਤੇ 1830 ਦੇ ਦਹਾਕੇ ਦੌਰਾਨ ਚੜ੍ਹਾਈ ਸੀ। ਦੌਰ-ਏ-ਜਦੀਦ ਦੀ ਗੱਲ ਕਰੀਏ ਤਾਂ ੧੯੮੪ ਵੀ ਦਰਬਾਰ ਸਾਹਿਬ ਦੇ ਇਤਿਹਾਸ ਵਿੱਚ ਇੱਕ ਅਜਿਹਾ ਦਿਨ ਹੈ ਜਿਸਨੂੰ ਭੁਲਇਆ ਨਹੀ ਜਾ ਸਕਦਾ। ਭਾਰਤੀ ਫੌਜ ਦੇ ਫੌਜੀ ਟੈਂਕ ਭਿੰਡਰਾਵਾਲਾ, ਜੋ ਕਿ ਹਕੂਮਤ ਦੇ ਮੁਤਾਬਿਕ ਇੱਕ ਆਂਤਕਵਾਦੀ ਸੀ ਪਰ ਬਹੁਤ ਸਾਰੇ ਸਿੱਖਾਂ ਲਈ ਇੱਕ ਸ਼ਹੀਦ ਤੋਂ ਘੱਟ ਨਹੀ ਹੈ, ਲਈ ਇਸ ਪਵਿੱਤਰ ਸਥਾਨ ਵਿਚ ਦਾਖਲ ਹੋਏੇ ਸਨ। ਜੇ ਅਸੀ ਵਾਸਤੂਸ਼ਿਲਪ ਦੀ ਗੱਲ ਕਰੀਏ ਤਾਂ ਇਸ ਉੱਤੇ ਅਰਬ, ਭਾਰਤੀ ਅਤੇ ਯੂਰਪੀ ਪ੍ਰਭਾਵ ਸਾਫ ਝਲਕਦੇ ਹਨ। ਦਰਬਾਰ ਸਾਹਿਬ ਦੇ ਚਾਰਾਂ ਦਿਸ਼ਾਵਾਂ ਨੂੰ ਮੂੰਹ ਕਰਦੇ ਚਾਰ ਦੁਆਰ ਇਸ ਗੱਲ ਦਾ ਪ੍ਰਤੀਕ ਹਨ ਕਿ ਇਹ ਹਰ ਧਰਮ, ਨਸਲ, ਫਿਰਕੇ ਦੇ ਵਿਅਕਤੀ ਲਈ ਹੈ। ਗੁਰੂ ਕਾ ਲੰਗਰ ਵਿਚ ਹਰ ਮੁਲਕ, ਧਰਮ, ਜਾਤੀ ਦੇ ਲਗਭਗ 4੪੦,੦੦੦ ਲੋਕਾਂ ਹਰ ਰੋਜ਼ ਲੰਗਰ ਛੱਕਦੇ ਹਨ।
ਅੰਮ੍ਰਿਤਾ ਪ੍ਰੀਤਮ (31 ਅਗਸਤ 1919 - 31 ਅਕਤੂਬਰ 2005) ਇੱਕ ਪੰਜਾਬੀ ਲੇਖਕ, ਕਵਿੱਤਰੀ, ਨਾਵਲਕਾਰ, ਕਹਾਣੀਕਾਰ ਅਤੇ ਨਿਬੰਧਕਾਰ ਸੀ। ਉਸਨੂੰ ਪੰਜਾਬੀ ਭਾਸ਼ਾ ਦੇ ਪ੍ਰਮੁੱਖ 20ਵੀਂ ਸਦੀ ਦੇ ਸਭ ਤੋਂ ਅਹਿਮ ਕਵੀਆਂ ਵਿੱਚ ਮੰਨਿਆ ਜਾਂਦਾ ਹੈ। ਛੇ ਦਹਾਕਿਆਂ ਵਿੱਚ ਫੈਲੇ ਆਪਣੇ ਕੈਰੀਅਰ ਦੌਰਾਨ, ਉਸਨੇ ਕਵਿਤਾ, ਨਾਵਲ, ਜੀਵਨੀ, ਨਿਬੰਧ ਆਦਿ ਵਿਧਾਵਾਂ ਦੇ ਅੰਦਰ 100 ਤੋਂ ਵੱਧ ਕਿਤਾਬਾਂ ਲਿਖੀਆਂ ਹਨ। ਇਨ੍ਹਾਂ ਵਿੱਚ ਪੰਜਾਬੀ ਲੋਕ ਗੀਤਾਂ ਦਾ ਇੱਕ ਸੰਗ੍ਰਿਹ ਅਤੇ ਇੱਕ ਆਤਮਕਥਾ ਵੀ ਹੈ। ਉਸਦੀਆਂ ਕਿਤਾਬਾਂ ਨੂੰ ਕਈ ਭਾਰਤੀ ਅਤੇ ਵਿਦੇਸ਼ੀ ਭਾਸ਼ਾਵਾਂ ਵਿੱਚ ਅਨੁਵਾਦ ਵੀ ਕੀਤਾ ਗਿਆ ਹੈ।
ਯੂਟਾ (/ˈjuːtɔː/ or /ˈjuːtɑː/) (ਅਰਾਪਾਹੋ: Wo'tééneihí' ) ਪੱਛਮੀ ਸੰਯੁਕਤ ਰਾਜ ਅਮਰੀਕਾ ਦਾ ਇੱਕ ਰਾਜ ਹੈ। ਇਹ ਰਾਜ 4 ਜਨਵਰੀ 1896 ਨੂੰ ਸੰਘ ਵਿੱਚ ਦਾਖ਼ਲਾ ਲੈਣ ਵਾਲਾ 45ਵਾਂ ਰਾਜ ਬਣਿਆ। ਇਹ ਪੰਜਾਹ ਸੰਯੁਕਤ ਰਾਜਾਂ ਵਿੱਚੋਂ ਖੇਤਰਫਲ ਪੱਖੋਂ 14ਵੇਂ, ਅਬਾਦੀ ਪੱਖੋਂ 34ਵੇਂ ਅਤੇ ਅਬਾਦੀ ਘਣਤਾ ਪੱਖੋਂ 41ਵੇਂ ਦਰਜੇ ਉੱਤੇ ਹੈ। ਇਸ ਦੀਆਂ ਹੱਦਾਂ ਦੱਖਣ ਵੱਲ ਐਰੀਜ਼ੋਨਾ, ਪੂਰਬ ਵੱਲ ਕੋਲੋਰਾਡੋ, ਉੱਤਰ-ਪੱਛਮ ਵੱਲ ਵਾਇਓਮਿੰਗ, ਉੱਤਰ ਵੱਲ ਆਇਡਾਹੋ, ਪੱਛਮ ਵੱਲ ਨੇਵਾਡਾ ਅਤੇ ਦੱਖਣ-ਪੂਰਬ ਵੱਲ ਨਿਊ ਮੈਕਸੀਕੋ ਦੇ ਇੱਕ ਕੋਨੇ ਨਾਲ਼ ਲੱਗਦੀਆਂ ਹਨ।
ਪਿਸ਼ਾਬ ਨਾਲੀ ਦੀ ਲਾਗ (Urinary Tract Infection ਜਾਂ UTI) ਇੱਕ ਬੈਕਟੀਰੀਆ ਤੋਂ ਹੋਣ ਵਾਲੀ ਲਾਗ ਹੈ ਜੋ ਪਿਸ਼ਾਬ ਨਾਲੀ ਦੇ ਹਿੱਸਿਆਂ ਨੂੰ ਪ੍ਰਭਾਵਿਤ ਕਰਦੀ ਹੈ। ਜਦੋਂ ਇਹ ਪਿਸ਼ਾਬ ਨਾਲੀ ਦੇ ਹੇਠਲੇ ਹਿੱਸੇ ਤੇ ਅਸਰ ਕਰਦੀ ਹੈ ਤਾਂ ਇਸ ਨੂੰ ਸਧਾਰਨ ਸਿਸਟਾਈਟਸ (ਮਸਾਨੇ ਦੀ ਲਾਗ) ਕਿਹਾ ਜਾਂਦਾ ਹੈ ਅਤੇ ਜਦੋਂ ਇਹ ਪਿਸ਼ਾਬ ਨਾਲੀ ਦੇ ਉੱਪਰਲੇ ਹਿੱਸੇ ਤੇ ਅਸਰ ਕਰਦੀ ਹੈ ਤਾਂ ਇਸ ਨੂੰ ਪਾਈਲੋਨਫ੍ਰਾਈਟਿਸ (ਗੁਰਦੇ ਦੀ ਲਾਗ) ਕਿਹਾ ਜਾਂਦਾ ਹੈ। ਪਿਸ਼ਾਬ ਨਾਲੀ ਦੇ ਹੇਠਲੇ ਹਿੱਸੇ ਦੇ ਲੱਛਣਾਂ ਵਿੱਚ ਸ਼ਾਮਲ ਹਨ ਪਿਸ਼ਾਬ ਕਰਨ ਵੇਲੇ ਦਰਦ ਅਤੇ ਜਾਂ ਤਾਂ ਬਾਰ-ਬਾਰ ਪਿਸ਼ਾਬ ਆਉਣਾ ਜਾਂ ਪਿਸ਼ਾਬ ਕਰਨ ਦੀ ਇੱਛਾ ਹੋਣੀ (ਜਾਂ ਦੋਵੇਂ), ਜਦ ਕਿ ਪਿਸ਼ਾਬ ਨਾਲੀ ਦੇ ਉੱਪਰਲੇ ਹਿੱਸੇ ਦੇ ਲੱਛਣਾਂ ਵਿੱਚ, ਹੇਠਲੇ ਹਿੱਸੇ ਦੇ ਲੱਛਣਾਂ ਦੇ ਨਾਲ-ਨਾਲ ਬੁਖਾਰ ਅਤੇ ਪੇਟ ਵਿੱਚ ਦਰਦ ਵੀ ਸ਼ਾਮਲ ਹਨ। ਬਜ਼ੁਰਗਾਂ ਅਤੇ ਬਹੁਤ ਛੋਟੇ ਵਿਅਕਤੀਆਂ ਵਿੱਚ, ਹੋ ਸਕਦਾ ਹੈ ਲੱਛਣ ਸਪੱਸ਼ਟ ਨਾ ਹੋਣ ਅਤੇ ਗੈਰ-ਵਿਸ਼ਿਸ਼ਟ ਹੋਣ। ਦੋਵੇਂ ਕਿਸਮ ਦੀਆਂ ਲਾਗਾਂ ਲਈ ਮੁੱਖ ਕਾਰਕ ਏਜੰਟ ਏਸਕੇਰੀਸ਼ਿਆ ਕੋਲੀ ਹੈ, ਦੂਜੇ ਬੈਕਟੀਰੀਆ, ਵਾਇਰਸ ਜਾਂ ਉੱਲੀ ਵੀ ਕਦੇ-ਕਦਾਈਂ ਇਸਦਾ ਕਾਰਨ ਹੋ ਸਕਦੇ ਹਨ।
ਆਗਰੇ ਦਾ ਕਿਲ੍ਹਾ (ਸ਼ਾਹਮੁਖੀ: قلعہ آگرہ ;ਕਿਲ੍ਹਾ ਆਗਰਾ) ਇੱਕ ਯੂਨੈਸਕੋ ਘੋਸ਼ਿਤ ਸੰਸਾਰ-ਅਮਾਨਤ ਥਾਂ ਹੈ, ਜੋ ਕਿ ਭਾਰਤ ਦੇ ਉੱਤਰ ਪ੍ਰਦੇਸ਼ ਰਾਜ ਦੇ ਆਗਰਾ ਸ਼ਹਿਰ ਵਿੱਚ ਸਥਿੱਤ ਹੈ । ਇਸਨੂੰ ਲਾਲ ਕਿਲ੍ਹਾ ਵੀ ਕਿਹਾ ਜਾਂਦਾ ਹੈ। ਇਸ ਦੇ ਲਗਭਗ 2.5 ਕਿ:ਮੀ: ਜਵਾਬ-ਪੱਛਮ ਵਿੱਚ ਹੀ, ਸੰਸਾਰ ਪ੍ਰਸਿੱਧ ਸਮਾਰਕ ਤਾਜ ਮਹਿਲ ਸਥਿੱਤ ਹੈ। ਇਸ ਕਿਲ੍ਹੇ ਨੂੰ ਚਾਰਦੀਵਾਰੀ ਨਾਲ ਘਿਰੀ ਮਹਿਲ (ਮਹੱਲ) ਨਗਰੀ ਕਹਿਣਾ ਬਿਹਤਰ ਹੋਵੇਗਾ। ਇਹ ਭਾਰਤ ਦਾ ਸਭ ਤੋਂ ਮਹੱਤਵਪੂਰਣ ਕਿਲ੍ਹਾ ਹੈ। ਭਾਰਤ ਦੇ ਮੁਗ਼ਲ ਸਮਰਾਟ ਬਾਬਰ, ਹੁਮਾਯੂੰ, ਅਕਬਰ, ਜਹਾਂਗੀਰ, ਸ਼ਾਹਜਹਾਂ ਅਤੇ ਔਰੰਗਜ਼ੇਬ ਇੱਥੇ ਰਿਹਾ ਕਰਦੇ ਸਨ, ਅਤੇ ਇੱਥੋਂ ਪੂਰੇ ਭਾਰਤ ਉੱਤੇ ਸ਼ਾਸਨ ਕਰਿਆ ਕਰਦੇ ਸਨ। ਇੱਥੇ ਰਾਜ ਦਾ ਸਭ ਤੋਂ ਜ਼ਿਆਦਾ ਖਜ਼ਾਨਾ, ਜਾਇਦਾਦ ਅਤੇ ਟਕਸਾਲ ਸੀ। ਇੱਥੇ ਵਿਦੇਸ਼ੀ ਰਾਜਦੂਤ, ਪਾਂਧੀ ਅਤੇ ਉੱਚ-ਪਦਾਂ ਉੱਤੇ ਸੁਸ਼ੋਭਿਤ ਲੋਕਾਂ ਦਾ ਆਉਣਾ-ਜਾਣਾ ਲੱਗਿਆ ਰਹਿੰਦਾ ਸੀ, ਜਿਹਨਾਂ ਨੇ ਭਾਰਤ ਦੇ ਇਤਿਹਾਸ ਨੂੰ ਰਚਿਆ।
ਸ਼੍ਰੀ ਦਸਮ ਗੁਰੂ ਗ੍ਰੰਥ ਸਾਹਿਬ ਜੀ ਸਿੱਖ ਧਰਮ ਦਾ ਦੂਜਾ ਪਵਿੱਤਰ ਗ੍ਰੰਥ ਹੈ। ਇਸ ਦੇ ਲਿਖਾਰੀ ਪ੍ਰਤੀ ਕਈ ਵਿਚਾਰ ਹਨ, ਕੁਝ ਇਸਨੂੰ ਦਸਵੇਂ ਗੁਰੂ, ਗੋਬਿੰਦ ਸਿੰਘ ਦੁਆਰਾ ਲਿਖਿਆ ਮੰਨਦੇ ਹਨ ਅਤੇ ਕੁਝ ਨਹੀਂ। ਇਸ ਗ੍ਰੰਥ ਵਿੱਚ 15 ਲਿਖਤਾਂ ਹਨ। ਇਸ ਵਿੱਚ ਦਰਜ ਅਖ਼ੀਰਲੀ ਬਾਣੀ, ਜ਼ਫ਼ਰਨਾਮਾ, ਸੰਨ 1705 ਵਿੱਚ ਦੀਨਾ ਕਾਂਗੜ, ਮਾਲਵੇ ਵਿੱਚ ਲਿਖੀ ਗਈ। ਇਸ ਗ੍ਰੰਥ ਦੀ ਸੰਪਾਦਨਾ ਭਾਈ ਮਨੀ ਸਿੰਘ, ਮਾਤਾ ਸੁੰਦਰੀ ਅਤੇ ਖ਼ਾਲਸੇ ਨੇ ਰਲ ਕੇ ਕੀਤੀ। ਮੂਲ ਹਰ ਸਿੱਖ ਜਥੇਬੰਦੀ ਇਸ ਗ੍ਰੰਥ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਮੰਨਦੀ ਹੈ,[ਸਰੋਤ ਚਾਹੀਦਾ] ਕੁਝ ਵਿਦਵਾਨ ਸ਼੍ਰੇਣੀ ਇਸ ਗੱਲ ਤੋਂ ਇਨਕਾਰੀ ਹੈ ਜਿਸ ਕਰ ਕੇ ਸਿੱਖ ਧਰਮ ਵਿੱਚ ਇਹ ਵਿਵਾਦ ਦਾ ਹਿੱਸਾ ਹੈ।
ਭਾਈ ਵੀਰ ਸਿੰਘ (1872–1957) ਇੱਕ ਪੰਜਾਬੀ ਕਵੀ ਅਤੇ ਵਿਦਵਾਨ ਸਨ ਜਿਹਨਾਂ ਨੂੰ ਅਜੋਕੇ ਪੰਜਾਬੀ ਸਾਹਿਤ ਦਾ ਮੋਢੀ ਵੀ ਕਿਹਾ ਜਾਂਦਾ ਹੈ। ਉਨ੍ਹਾਂ ਨੇ ਆਪਣੀ ਕਵਿਤਾ ਨੂੰ ਸਿੱਖ ਧਰਮ ਅਤੇ ਗੁਰਮਤਿ ਫਿਲਾਸਫੀ ਨਾਲ਼ ਜੋੜਿਆ ਜਿਸ ਕਰ ਕੇ ਇਹਨਾਂ ਨੂੰ ਭਾਈ ਜੀ ਆਖਿਆ ਜਾਣ ਲੱਗਾ। ਇਹਨਾਂ ਨੇ ਛੋਟੀ ਕਵਿਤਾ, ਮਹਾਂਕਾਵਿ ਤੋਂ ਇਲਾਵਾ ਵਾਰਤਕ ਵਿੱਚ ਨਾਵਲ, ਨਾਟਕ ਇਤਿਹਾਸ, ਜੀਵਨੀਆਂ, ਲੇਖਾਂ ਅਤੇ ਸਾਖੀਆਂ ਇਤਿਆਦਿ ਦੀ ਰਚਨਾ ਕਰਨ ਦੀ ਪਹਿਲ ਕੀਤੀ।
ਜਪਾਨ (ਜਪਾਨੀ: 日本, ਨੀਪੋਨ ਜਾ ਨੀਹੋਨ) ਪੂਰਬੀ ਏਸ਼ੀਆ ਵਿੱਚ ਸਥਿਤ ਇੱਕ ਟਾਪੂ ਦੇਸ਼ ਹੈ ਜੌ ਕਿ ਪ੍ਰਸ਼ਾਤ ਮਾਹਾਂਸਾਗਰ ਵਿੱਚ ਸਥਿਤ ਹੈ। ਇਹ ਚੀਨ, ਕੋਰੀਆ ਅਤੇ ਰੂਸ ਦੇ ਪੂਰਬੀ ਪਾਸੇ ਹੈ। ਜਪਾਨ ਦੇ ਜਪਾਨੀ ਨਾਮ ਨੀਹੋਨ ਦਾ ਮਤਲਬ ਹੈ ਸੂਰਜ ਦਾ ਸਰੋਤ, ਇਸ ਲਈ ਇਸਨੂੰ ਚੜਦੇ ਸੂਰਜ ਦਾ ਦੇਸ਼ ਵੀ ਕਿਹਾ ਜਾਂਦਾ ਹੈ। ਜਪਾਨ ੬੮੫੨ ਟਾਪੂਆਂ ਦਾ ਇੱਕ ਸਮੂਹ ਹੈ। ਹੋਨਸ਼ੂ, ਹੋਕਾਇਡੋ, ਕਿਉਸ਼ੂ ਅਤੇ ਸ਼ੀਕੋਕੂ ਇਸਦੇ ਸਭ ਤੋ ਵਡੇ ੪ ਟਾਪੂ ਹਨ ਜੋ ਇਸਦੇ ਥਲ ਭਾਗ ਦਾ ੯੭% ਹਿੱਸਾ ਹਨ। ਇਸ ਦੀ ਆਬਾਦੀ ੧੨ ਕਰੋੜ ੮੦ ਲੱਖ ਹੈ। ਟੋਕੀਓ ਜਪਾਨ ਦੀ ਰਾਜਧਾਨੀ ਹੈ। ਜਪਾਨ ਜੰਨਸੰਖਿਆ ਦੇ ਹਿਸਾਬ ਨਾਲ਼ ਦੁਨੀਆ ਦਾ ਦਸਵਾਂ ਅਤੇ ਜੀ.ਡੀ.ਪੀ ਦੇ ਲਿਹਾਜ਼ ਨਾਲ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਦੇਸ਼ ਹੈ।
ਫ਼ਰਾਂਸ (ਫ਼ਰਾਂਸੀਸੀ: [fʁɑ̃s] ( ਸੁਣੋ)), ਦਫ਼ਤਰੀ ਤੌਰ 'ਤੇ ਫ਼ਰਾਂਸੀਸੀ ਗਣਰਾਜ (ਫ਼ਰਾਂਸੀਸੀ: République française [ʁepyblik fʁɑ̃sɛz]), ਪੱਛਮੀ ਯੂਰਪ ਦਾ ਇੱਕ ਖ਼ੁਦਮੁਖ਼ਤਿਆਰ ਦੇਸ਼ ਹੈ ਜਿਸ ਵਿੱਚ ਕਈ ਸਮੁੰਦਰੋਂ-ਪਾਰ ਵਿਭਾਗ ਅਤੇ ਰਾਜਖੇਤਰ ਸ਼ਾਮਲ ਹਨ। ਮਹਾਂਨਗਰੀ ਫ਼ਰਾਂਸ ਭੂ-ਮੱਧ ਸਮੁੰਦਰ ਤੋਂ ਲੈ ਕੇ ਅੰਗਰੇਜ਼ੀ ਖਾੜੀ ਅਤੇ ਉੱਤਰੀ ਸਮੁੰਦਰ ਤੱਕ ਅਤੇ ਰਾਈਨ ਤੋਂ ਲੈ ਕੇ ਅੰਧ ਮਹਾਂਸਾਗਰ ਤੱਕ ਫੈਲਿਆ ਹੋਇਆ ਹੈ। ਇਹ ਅਜਿਹੇ ਤਿੰਨ ਦੇਸ਼ਾਂ 'ਚੋਂ ਹੈ (ਬਾਕੀ ਦੋ ਮੋਰਾਕੋ ਅਤੇ ਸਪੇਨ ਹਨ) ਜਿਹਨਾਂ ਦੇ ਤੱਟ ਅੰਧ ਅਤੇ ਭੂ-ਮੱਧ, ਦੋਹਾਂ ਸਮੁੰਦਰਾਂ ਨਾਲ਼ ਲੱਗਦੇ ਹਨ। ਆਪਣੀ ਰੂਪ-ਰੇਖਾ ਕਰਕੇ ਇਹਨੂੰ ਕਈ ਵਾਰ ਫ਼ਰਾਂਸੀਸੀ ਵਿੱਚ l’Hexagone ("ਛੇਭੁਜ") ਵੀ ਆਖ ਦਿੱਤਾ ਜਾਂਦਾ ਹੈ।
ਵਿਗਿਆਨ ਜਾਂ ਸਾਇੰਸ (ਲਾਤੀਨੀ scientia ਭਾਵ "ਸੋਝੀ" ਤੋਂ) ਇੱਕ ਅਜਿਹਾ ਸਿਲਸਿਲੇਵਾਰ ਸਿਧਾਂਤਕ ਉੱਪਰਾਲਾ ਹੈ ਜਿਹੜਾ ਬ੍ਰਹਿਮੰਡ ਦੇ ਬਾਰੇ ਜਾਣਕਾਰੀ ਨੂੰ ਪਰਖਯੋਗ ਵਿਆਖਿਆਵਾਂ ਅਤੇ ਭਵਿੱਖਬਾਣੀਆਂ ਦੇ ਰੂਪ ਵਿੱਚ ਉਸਾਰਦੀ ਅਤੇ ਇਕੱਠੀ ਕਰਦੀ ਹੈ। ਇੱਕ ਪੁਰਾਣੇ ਅਤੇ ਮਿਲਦੇ-ਜੁਲਦੇ ਭਾਵ ਵਿੱਚ (ਮਿਸਾਲ ਵਜੋਂ "ਅਰਿਸਟੋਟਲ" 'ਚ), ਵਿਗਿਆਨ ਉਸ ਭਰੋਸੇਯੋਗ ਜਾਣਕਾਰੀ ਦੇ ਪੁੰਜ ਨੂੰ ਕਿਹਾ ਜਾਂਦਾ ਹੈ, ਜਿਹੜੀ ਕਿ ਤਰਕਸ਼ੀਲ ਅਤੇ ਵਿਚਾਰਸ਼ੀਲ ਹੋਵੇ। ਆਧੁਨਿਕ ਯੁੱਗ ਦੇ ਆਰੰਭ ਵਿੱਚ ਵਿਗਿਆਨ ਅਤੇ ਦਾਰਸ਼ਨਿਕ ਸਿਧਾਂਤ ਬਦਲਣਯੋਗ ਸ਼ਬਦ ਮੰਨੇ ਜਾਂਦੇ ਸਨ। 17ਵੀਂ ਸਦੀ ਤੱਕ ਕੁਦਰਤੀ ਫ਼ਿਲਾਸਫ਼ੀ (ਜਿਸ ਨੂੰ ਅੱਜਕੱਲ੍ਹ "ਕੁਦਰਤੀ ਵਿਗਿਆਨ" ਦੇ ਨਾਂ ਨਾਲ ਜਾਣਿਆ ਜਾਂਦਾ ਹੈ) ਨੂੰ ਦਾਰਸ਼ਨਿਕ ਸਿਧਾਂਤ ਦੀ ਇੱਕ ਅੱਡ ਸ਼ਾਖਾ ਗਿਣਿਆ ਜਾਣ ਲੱਗਿਆ। ਫੇਰ ਵੀ, ਵਿਗਿਆਨ ਦੀਆਂ ਮੋਕਲੀਆਂ ਪਰਿਭਾਸ਼ਾਵਾਂ ਦੇਣਾ ਜਾਰੀ ਰਿਹਾ ਜਿਸ ਵਿੱਚ ਇਸ ਦਾ ਅਰਥ "ਕਿਸੇ ਵਿਸ਼ੇ ਬਾਰੇ ਭਰੋਸੇਯੋਗ ਜਾਣਕਾਰੀ" ਮੰਨਿਆ ਜਾਂਦਾ ਹੈ; ਜਿਵੇਂ ਕਿ ਅੱਜ-ਕੱਲ੍ਹ ਵਰਤੇ ਜਾਂਦੇ ਸ਼ਬਦਾਂ "ਲਾਇਬ੍ਰੇਰੀ ਵਿਗਿਆਨ" ਜਾਂ "ਸਿਆਸੀ ਵਿਗਿਆਨ" ਵਿੱਚ ਹੈ।
ਨੋਬਲ ਇਨਾਮ ਸਾਲਾਨਾ ਰਾਇਲ ਸਵੀਡਿਸ਼ ਅਕੈਡਮੀ ਆਫ਼ ਸਾਇੰਸ ਵਲੋਂ ਵੱਖ-ਵੱਖ ਖੇਤਰਾਂ 'ਚ ਵਰਣਨਯੋਗ ਯੋਗਦਾਨ ਦੇਣ ਵਾਲੇ ਨੂੰ ਦਿੱਤਾ ਜਾਂਦਾ ਹੈ। 1895 'ਚ ਅਲਫ਼ਰੈਡ ਨੋਬਲ ਦੀ ਵਸੀਹਤ ਮੁਤਾਬਿਕ ਦਿੱਤਾ ਜਾਣ ਵਾਲਾ ਨੋਬਲ ਇਨਾਮ ਪੰਜ ਵਿਸ਼ਿਆਂ ਵਿੱਚ ਦਿੱਤਾ ਜਾਵੇਗਾ। ਨੋਬਲ ਫਾਊਂਡੇਸ਼ਨ ਵਲੋਂ ਇਹ ਇਨਾਮ ਦਿੱਤਾ ਜਾਂਦਾ ਹੈ ਜੋ ਹਨ ਰਸਾਇਣ ਵਿਗਿਆਨ, ਭੌਤਿਕ ਵਿਗਿਆਨ, ਸਾਹਿਤ, ਸਰੀਰ ਅਤੇ ਚਿਕਿਤਸਾ ਵਿਗਿਆਨ ਅਤੇ ਨੋਬਲ ਸ਼ਾਂਤੀ ਇਨਾਮ ਦੇ ਖੇਤਰ ਵਿੱਚ ਦਿਤਾ ਜਾਂਦਾ ਹੈ ਬਾਅਦ ਵਿੱਚ ਅਰਥ ਸ਼ਾਸਤਰ ਦੇ ਖੇਤਰ ਵਿੱਚ ਵੀ ਦਿਤਾ ਜਾਣ ਲੱਗਾ ਅਤੇ ਰਾਇਲ ਸਵੀਡਿਸ਼ ਅਕੈਡਮੀ ਆਫ ਸਾਇੰਸ ਵਲੋਂ ਚੁਣੀ ਗਈ ਪੰਜ ਮੈਂਬਰੀ ਕਮੇਟੀ ਜੇਤੂ ਦੀ ਚੋਣ ਕਰਦੀ ਹੈ। ਹਰ ਸਾਲ 10 ਦਸੰਬਰ ਨੂੰ ਨੋਬਲ ਦੀ ਬਰਸੀ ਉੱਤੇ ਸਟਾਕਹੋਮ 'ਚ ਇਹ ਇਨਾਮ ਦਿੱਤਾ ਜਾਂਦਾ ਹੈ।
ਪਾਣੀ ਜਾਂ ਜਲ ਇੱਕ ਆਮ ਰਾਸਾਇਣਕ ਪਦਾਰਥ ਹੈ ਹਾਈਡ੍ਰੋਜਨ ਅਤੇ ਆਕਸੀਜਨ ਦੇ ਮੇਲ ਤੋਂ ਬਣਦਾ ਹੈ। ਤਕਰੀਬਨ ਹਰ ਤਰ੍ਹਾਂ ਦੀ ਜ਼ਿੰਦਗੀ ਲਈ ਇਹ ਜ਼ਰੂਰੀ ਹੈ। ਆਮ ਤੌਰ ’ਤੇ ਪਾਣੀ ਦਾ ਤਰਲ ਰੂਪ ਵਰਤੋਂ ਵਿੱਚ ਲਿਆਇਆ ਜਾਂਦਾ ਹੈ ਪਰ ਇਹ ਠੋਸ (ਬਰਫ਼) ਅਤੇ ਗੈਸ (ਵਾਸ਼ਪ ਜਾਂ ਭਾਫ਼) ਰੂਪਾਂ ਵਿੱਚ ਵੀ ਮਿਲਦਾ ਹੈ। ਧਰਤੀ ਦਾ ਤਕਰੀਬਨ 71 % ਹਿੱਸਾ ਪਾਣੀ ਨਾਲ਼ ਢਕਿਆ ਹੈ ਜੋ ਜ਼ਿਆਦਾਤਰ (96.5%)ਮਹਾਸਾਗਰਾਂ ਅਤੇ 1.7% ਪਾਣੀ ਜ਼ਮੀਨਦੋਜ ਪਾਣੀ ਦਾ ਹਿੱਸਾ ਹੈ। ਇਸਤੋਂ ਬਿਨਾਂ ਅਤੇ 0.001% ਜਲ-ਵਾਸ਼ਪ ਅਤੇ ਬੱਦਲ ਦੇ ਰੂਪ ਵਿੱਚ ਪਾਇਆ ਜਾਂਦਾ ਹੈ।.
ਪੰਜਾਬੀ ਸਾਹਿਤ ਵਿੱਚ ਕਿੱਸਿਆਂ ਦਾ ਇੱਕ ਵਿਸ਼ੇਸ਼ ਸਥਾਨ ਹੈ।ਵੱਖ-ਵੱਖ ਕਵੀਆਂ ਵੱਲੋਂ ਲਗਭਗ ਹਰ ਕਾਲ ਵਿੱਚ ਲਿਖੀਆਂ ਅਨੇਕਾਂ ਪ੍ਰੇਮ ਕਥਾਵਾਂ ਸਾਨੂੰ ਕਿੱਸਾ ਰੂਪ ਵਿੱਚ ਮਿਲਦੀਆਂ ਹਨ। ਕਹਾਣੀਆਂ ਸੁਣਾਉਣ ਦਾ ਰਿਵਾਜ਼ ਬਹੁਤ ਪੁਰਾਣਾ ਹੈ। ਇਹਨਾਂ ਕਹਾਣੀਆਂ ਨੂੰ ਸਾਹਿਤ ਵਿੱਚ ਲਿਆਉਣ ਲਈ ਕਵਿਤਾ ਨੂੰ ਮਾਧਿਅਮ ਬਣਾਇਆ ਗਿਆ ਸੀ ਅਤੇ ਇਹਨਾਂ ਕਵਿਤਾਵਾਂ ਵਿੱਚ ਲਿਖੀਆਂ ਗਈਆਂ ਕਹਾਣੀਆਂ ਨੂੰ ਹੀ ਕਿੱਸਾ ਕਿਹਾ ਜਾਣ ਲੱਗਾ। ਪੰਜਾਬੀ ਵਿੱਚ ਹੀਹਰ ਰਾਂਝਾ, ਸੱਸੀ ਪੁਨੂੰ, ਸੋਹਣੀ-ਮਹਿਵਾਲ, ਮਿਰਜ਼ਾਂ ਸਾਹਿਬਾ ਆਦਿ ਕਿੱਸੇ ਮਿਲਦੇ ਹਨ। ਜਿਹੜੇ ਅੱਜ ਵੀ ਪੰਜਾਬ ਦੇ ਲੋਕਾਂ ਦੀਆਂ ਜ਼ੁਬਾਨਾ ਉੱਪਰ ਚੜੇ ਹੋਏ ਹਨ। ਇਹਨਾਂ ਕਿੱਸਿਆਂ ਦੀਆਂ ਜੜ੍ਹਾ ਪੂਰੇ ਪੰਜਾਬ ਵਿੱਚ ਬਹੁਤ ਡੂੰਘੀਆਂ ਹਨ।
ਸਵਾਮੀ ਵਿਵੇਕਾਨੰਦ (ਬਾਂਗਲਾ: [ʃami bibekanɒnɖo] ( ਸੁਣੋ) (12 ਜਨਵਰੀ 1863 - 4 ਜੁਲਾਈ 1902), ਜਨਮ ਸਮੇਂ ਨਰੇਂਦਰ ਨਾਥ ਦੱਤ (ਬਾਂਗਲਾ: [nɔrend̪ro nat̪ʰ d̪ɔt̪t̪o]), ਭਾਰਤੀ ਹਿੰਦੂ ਸੰਨਿਆਸੀ ਸੀ ਅਤੇ 19ਵੀਂ ਸਦੀ ਦੇ ਸੰਤ ਰਾਮ-ਕ੍ਰਿਸ਼ਨ ਪਰਮਹੰਸ ਦੇ ਮੁੱਖ ਚੇਲੇ ਸਨ। ਪੱਛਮੀ ਜਗਤ ਨੂੰ ਭਾਰਤੀ ਦਰਸ਼ਨ, ਵੇਦਾਂਤ ਅਤੇ ਯੋਗ ਦਾ ਤੁਆਰਫ਼ ਕਰਾਉਣ ਵਾਲੀ ਮੁੱਖ ਹਸਤੀ ਸਨ। ਅਤੇ ਉਨ੍ਹਾਂ ਨੂੰ ਅੰਤਰ-ਧਰਮੀ ਚੇਤਨਾ ਧਾਉਣ ਦਾ ਅਤੇ ਹਿੰਦੂ ਧਰਮ ਨੂੰ 19ਵੀਂ ਸਦੀ ਵਿੱਚ ਸੰਸਾਰ ਧਰਮ ਦੇ ਰੁਤਬੇ ਤੱਕ ਪਹੁੰਚਾਉਣ ਦਾ ਸਿਹਰਾ ਦਿੱਤਾ ਜਾਂਦਾ ਹੈ।
ਤੁਰਕੀ ਜਾਂ ਤੁਰਕਿਸਤਾਨ (ਤੁਰਕ ਭਾਸ਼ਾ: Türkiye ਉੱਚਾਰਣ: ਤੁਰਕਿਆ) ਯੂਰੇਸ਼ਿਆ ਵਿੱਚ ਸਥਿਤ ਇੱਕ ਦੇਸ਼ ਹੈ। ਇਸ ਦੀ ਰਾਜਧਾਨੀ ਅੰਕਾਰਾ ਹੈ। ਇਸ ਦੀ ਸਰਕਾਰੀ ਭਾਸ਼ਾ ਤੁਰਕੀ ਹੈ। ਇਹ ਦੁਨੀਆ ਦਾ ਇਕੱਲਾ ਮੁਸਲਮਾਨ ਬਹੁਮਤ ਵਾਲਾ ਦੇਸ਼ ਹੈ ਜੋ ਕਿ ਧਰਮ-ਨਿਰਪੱਖ ਹੈ। ਇਹ ਇੱਕ ਲੋਕਤਾਂਤਰਿਕ ਲੋਕ-ਰਾਜ ਹੈ। ਇਸ ਦੇ ਏਸ਼ੀਆਈ ਹਿੱਸੇ ਨੂੰ ਅਨਾਤੋਲਿਆ ਅਤੇ ਯੂਰੋਪੀ ਹਿੱਸੇ ਨੂੰ ਥਰੇਸ ਕਹਿੰਦੇ ਹਨ। ਹਾਲਤ: 39 ਡਿਗਰੀ ਉੱਤਰੀ ਅਕਸ਼ਾਂਸ਼ ਅਤੇ 36 ਡਿਗਰੀ ਪੂਰਵੀ ਦੇਸ਼ਾਂਤਰ। ਇਸ ਦਾ ਕੁੱਝ ਭਾਗ ਯੂਰੋਪ ਵਿੱਚ ਅਤੇ ਸਾਰਾ ਭਾਗ ਏਸ਼ਿਆ ਵਿੱਚ ਪੈਂਦਾ ਹੈ ਅਤ: ਇਸਨੂੰ ਯੂਰੋਪ ਅਤੇ ਏਸ਼ਿਆ ਦੇ ਵਿੱਚ ਦਾ ਪੁੱਲ ਕਿਹਾ ਜਾਂਦਾ ਹੈ। ਇਜੀਇਨ ਸਾਗਰ (Aegean sea) ਦੇ ਪਤਲੇ ਜਲਖੰਡ ਦੇ ਵਿੱਚ ਵਿੱਚ ਆ ਜਾਣ ਵਲੋਂ ਇਸ ਪੁੱਲ ਦੇ ਦੋ ਭਾਗ ਹੋ ਜਾਂਦੇ ਹਨ, ਜਿਹਨਾਂ ਨੂੰ ਸਾਧਾਰਣਤਾ ਯੂਰੋਪੀ ਟਰਕੀ ਅਤੇ ਏਸ਼ੀਆਈ ਟਰਕੀ ਕਹਿੰਦੇ ਹਨ। ਟਰਕੀ ਦੇ ਇਹ ਦੋਨਾਂ ਭਾਗ ਬਾਸਪੋਰਸ ਦੇ ਜਲਡਮਰੂਪਧਿਅ, ਮਾਰਮਾਰਾ ਸਾਗਰ ਅਤੇ ਡਾਰਡਨੇਲਜ ਦੁਆਰਾ ਇੱਕ ਦੂੱਜੇ ਵਲੋਂ ਵੱਖ ਹੁੰਦੇ ਹਨ। ਟਰਕੀ ਗਣਤੰਤਰ ਦਾ ਕੁਲ ਖੇਤਰਫਲ 2, 96, 185 ਵਰਗ ਮੀਲ ਹੈ ਜਿਸ ਵਿੱਚ ਯੂਰੋਪੀ ਟਰਕੀ (ਪੂਰਵੀ ਥਰੈਸ) ਦਾ ਖੇਤਰਫਲ 9, 068 ਵਰਗ ਮੀਲ ਅਤੇ ਏਸ਼ੀਆਈ ਟਰਕੀ (ਐਨਾਟੋਲਿਆ) ਦਾ ਖੇਤਰਫਲ 2, 87, 117 ਵਰਗ ਮੀਲ ਹੈ। ਇਸ ਦੇ ਅਨੁਸਾਰ 451 ਦਲਦਲੀ ਥਾਂ ਅਤੇ 3, 256 ਖਾਰੇ ਪਾਣੀ ਦੀਆਂ ਝੀਲਾਂ ਹਨ। ਪੂਰਵ ਵਿੱਚ ਰੂਸ ਅਤੇ ਈਰਾਨ, ਦੱਖਣ ਦੇ ਵੱਲ ਇਰਾਕ, ਸੀਰਿਆ ਅਤੇ ਭੂਮਧਿਅਸਾਗਰ, ਪੱਛਮ ਵਿੱਚ ਗਰੀਸ ਅਤੇ ਬਲਗੇਰਿਆ ਅਤੇ ਜਵਾਬ ਵਿੱਚ ਕਾਲਾਸਾਗਰ ਇਸ ਦੀ ਰਾਜਨੀਤਕ ਸੀਮਾ ਨਿਰਧਾਰਤ ਕਰਦੇ ਹਨ। ਯੂਰੋਪੀ ਟਰਕੀ - ਤਰਿਭੁਜਾਕਰ ਪ੍ਰਾਇਦਵੀਪੀ ਪ੍ਰਦੇਸ਼ ਹੈ ਜਿਸਦਾ ਸਿਰਲੇਖ ਪੂਰਵ ਵਿੱਚ ਬਾਸਪੋਰਸ ਦੇ ਮੁਹਾਨੇ ਉੱਤੇ ਹੈ। ਉਸ ਦੇ ਜਵਾਬ ਅਤੇ ਦੱਖਣ ਦੋਨਾਂ ਵੱਲ ਪਰਵਤਸ਼ਰੇਣੀਆਂ ਫੈਲੀ ਹੋਈਆਂ ਹਨ। ਵਿਚਕਾਰ ਵਿੱਚ ਨੀਵਾਂ ਮੈਦਾਨ ਮਿਲਦਾ ਹੈ ਜਿਸ ਵਿੱਚ ਹੋਕੇ ਮਾਰੀਤਸਾ ਅਤੇ ਇਰਜਿਨ ਨਦੀਆਂ ਵਗਦੀਆਂ ਹਨ। ਇਸ ਭਾਗ ਵਲੋਂ ਹੋਕੇ ਇਸਤੈਸੰਮਿਊਲ ਦਾ ਸੰਬੰਧ ਪੱਛਮ ਵਾਲਾ ਦੇਸ਼ਾਂ ਵਲੋਂ ਹੈ। ਏਸ਼ੀਆਈ ਟਰਕੀ - ਇਸਨ੍ਹੂੰ ਅਸੀ ਤਿੰਨ ਕੁਦਰਤੀ ਭੱਜਿਆ ਵਿੱਚ ਵੰਡਿਆ ਕਰ ਸੱਕਦੇ ਹਨ: 1 . ਜਵਾਬ ਵਿੱਚ ਕਾਲ਼ਾ ਸਾਗਰ ਦੇ ਤਟ ਉੱਤੇ ਪਾਂਟਸ ਪਹਾੜ, 2 . ਵਿਚਕਾਰ ਵਿੱਚ ਐਨਾਟੋਲਿਆ ਵੱਲ ਆਰਮੀਨਿਆ ਦੇ ਹੇਠਲੇ ਭਾਗ, 3.