ਪੰਜਾਬੀ ਵਿਕੀਪੀਡੀਆ ਦੇ ਸਭ ਤੋਂ ਜ਼ਿਆਦਾ ਵੇਖੇ ਜਾਣ ਵਾਲੇ ਲੇਖ, ਰੋਜ਼ਾਨਾ ਨਵਪੂਰਤ ਹੋਰ ਜਾਣੋ...
ਪਾਬਲੋ ਐਮਿਲਿਓ ਐਸਕੋਬਾਰ ਗਾਵੀਰਿਆ (ਦਸੰਬਰ 1, 1949- ਦਸੰਬਰ 2, 1993) ਕੋਲੰਬੀਆ ਦਾ ਇੱਕ ਮਸ਼ਹੂਰ ਸਮਗਲਰ ਸੀ, ਇਹ ਚਿੱਟੇ ਦੀ ਸਮਗਲਿੰਗ ਤੋਂ ਅਮੀਰ ਹੋਇਆ। ਇਸਨੇ ਆਪਣੇ ਰਾਜ ਦੀ ਚੜ੍ਹਤ ਵੇਲੇ ਅਮਰੀਕਾ ਵਿੱਚ ਆਉਣ ਵਾਲੇ ਚਿੱਟੇ ਵਿਚੋਂ 80% ਦੀ ਸਮਗਲਿੰਗ ਕੀਤੀ। ਇਸਨੂੰ ਅਕਸਰ "ਚਿੱਟੇ ਦਾ ਬਾਦਸ਼ਾਹ" ਬੋਲਿਆ ਜਾਂਦਾ ਹੈ। ਇਹ ਇਤਿਹਾਸ ਵਿੱਚ ਸਭ ਤੋਂ ਅਮੀਰ ਮੁਜ਼ਰਿਮ ਸੀ, ਜਿਸਦੀ ਜਾਇਦਾਦ ਅੰਦਾਜ਼ਨ 30 ਤੋਂ 100 ਬਿਲੀਅਨ ਸੀ। ਇਸਦੇ ਨਾਲ ਹੀ ਆਪਣੀ ਚੜ੍ਹਤ ਵੇਲੇ ਉਹ ਦੁਨੀਆਂ ਦੇ 10 ਸਭ ਤੋਂ ਅਮੀਰ ਬੰਦਿਆਂ ਵਿੱਚੋਂ ਇੱਕ ਸੀ।
ਲੁਕਣ ਮੀਚੀ (ਅੰਗਰੇਜ਼ੀ ਵਿੱਚ Hide and seek) ਦਾ ਅਰਥ ਹੈ ‘ਲੁਕਣਾ ਅਤੇ ਲੱਭਣਾ’। ਇਸ ਖੇਡ ਵਿੱਚ ਖਿਡਾਰੀਆਂ ਦੀ ਗਿਣਤੀ ਸੰਬੰਧੀ ਕੋਈ ਬੰਦਸ਼ ਨਹੀਂ ਪਰ ਚੰਗੇ ਮਨੋਰੰਜਨ ਲਈ ਪੰਜ ਖਿਡਾਰੀਆਂ ਤੋਂ ਲੈ ਕੇ 15 ਤਕ ਖਿਡਾਰੀ ਹੋ ਸਕਦੇ ਹਨ। ਇਹ ਖੇਡ ਲੜਕੇ-ਲੜਕੀਆਂ ਇਕੱਠੇ ਵੀ ਖੇਡ ਲੈਂਦੇ ਹਨ। ਇੱਕ ਥਾਂ ਇਕੱਠੇ ਹੋ ਕੇ ਦਾਈ (ਵਾਰੀ) ਦੇਣ ਵਾਲੇ ਦੀ ਚੋਣ ਕਰਦੇ ਹਨ। ਛੋਟੇ ਜਿਹੇ ਪ੍ਰਸ਼ਨ ਜਾਂ ਟੈਸਟ ਤੋਂ ਬਾਅਦ ਜੋ ਹਾਰ ਗਿਆ, ਉਸ ਨੂੰ ਦਾਈ ਦੇਣੀ ਪੈਂਦੀ ਹੈ। ਦਾਈ ਦੇਣ ਵਾਲੇ ਨੂੰ ਆਪਣੀਆਂ ਅੱਖਾਂ 90 ਸੈਕਿੰਡ ਤੱਕ ਬੰਦ ਕਰਨੀਆਂ ਪੈਂਦੀਆਂ ਹਨ ਅਤੇ ਬਾਕੀ ਖਿਡਾਰੀ ਆਪੋ-ਆਪਣੀਆਂ ਥਾਵਾਂ ‘ਤੇ ਲੁਕ ਜਾਂਦੇ ਹਨ। ਦਾਈ ਦੇਣ ਵਾਲਾ, ਓਨੀ ਦੇਰ ਤਕ ਆਪਣੀਆਂ ਅੱਖਾਂ ਨਹੀਂ ਖੋਲ੍ਹਦਾ, ਜਿੰਨੀ ਦੇਰ ਤਕ ਅੱਗੋਂ ਆਵਾਜ਼ ਨਹੀਂ ਆਉਂਦੀ ਆ ਜਾਓ। ਦਾਈ ਦੇਣ ਵਾਲਾ ਅੱਖਾਂ ਖੋਲ੍ਹ ਕੇ ਆਵਾਜ਼ ਦੇ ਅੰਦਾਜ਼ੇ ਨਾਲ ਦੂਜੇ ਖਿਡਾਰੀਆਂ ਦੀ ਭਾਲ ਕਰਦਾ ਹੈ। ਜੇਕਰ ਸਭ ਖਿਡਾਰੀ ਉਸ ਤੋਂ ਬਚ ਕੇ ਨਿਸ਼ਚਿਤ ਕੀਤੀ ਥਾਂ ‘ਤੇ ਬਿਨਾਂ ਪਕੜੇ ਆ ਜਾਂਦੇ ਹਨ ਤਾਂ ਉਸ ਨੂੰ ਦੁਬਾਰਾ ਦਾਈ ਦੇਣੀ ਪੈਂਦੀ ਹੈ। ਜੇਕਰ ਉਹ ਲੁਕੇ ਖਿਡਾਰੀਆਂ ਵਿਚੋਂ ਕਿਸੇ ਨੂੰ ਪਕੜ ਲੈਂਦਾ ਹੈ ਤਾਂ ਉਸ ਨਵੇਂ ਖਿਡਾਰੀ ਨੂੰ ਦਾਈ ਦੇਣੀ ਪੈਂਦੀ ਹੈ, ਭਾਵ ਉਹ ਅੱਖਾਂ ਬੰਦ ਕਰਦਾ ਹੈ। ਇਸ ਤਰ੍ਹਾਂ ਇਹ ਖੇਡ ਲਗਾਤਾਰ ਚਲਦੀ ਰਹਿੰਦੀ ਹੈ। ਇਹ ਖੇਡ ਆਮ ਤੌਰ ‘ਤੇ ਸ਼ਾਮ ਨੂੰ ਖੇਡੀ ਜਾਂਦੀ ਹੈ। ਜੇਕਰ ਲੁਕਣ ਦਾ ਵਧੀਆ ਪ੍ਰਬੰਧ ਹੋਵੇ ਤਾਂ ਇਸ ਨੂੰ ਦਿਨ ਵੇਲੇ ਵੀ ਖੇਡਿਆ ਜਾ ਸਕਦਾ ਹੈ। ਇਹ ਖੇਡ ਜਿੱਥੇ ਸਰੀਰਕ ਤੰਦਰੁਸਤੀ ਬਖਸ਼ਦੀ ਹੈ ਉਥੇ ਹੀ ਇਸ ਨਾਲ ਆਪਸੀ ਪਿਆਰ ਵਧਦਾ ਹੈ। ਖਿਡਾਰੀਆਂ ਨੂੰ ਲੱਭਣ ਦੇ ਅੰਦਾਜ਼ੇ ਨਾਲ ਮਾਨਸਿਕ ਵਿਕਾਸ ਵੀ ਤੇਜ਼ ਹੁੰਦਾ ਹੈ।
ਵਿਕਸਿਤ ਸਾਮਰਾਜਵਾਦੀ ਦੇਸ਼ਾਂ ਦੁਆਰਾ ਨਵੇਂ ਆਜ਼ਾਦ ਹੋਏ ਦੇਸ਼ਾਂ ਦੇ ਅੰਦਰੂਨੀ ਮਾਮਲਿਆਂ ਵਿੱਚ ਪ੍ਰਤੱਖ ਜਾਂ ਅਪ੍ਰਤੱਖ ਤੌਰ ਤੇ ਕੀਤੀ ਜਾਣ ਵਾਲੀ ਦਖਲੰਦਾਜ਼ੀ ਨੂੰ ਨਵਬਸਤੀਵਾਦ (Neocolonialism) ਕਿਹਾ ਜਾਂਦਾ ਹੈ। ਨਵਬਸਤੀਵਾਦ ਦੀ ਧਾਰਨਾ ਦੇ ਮੰਨਣ ਵਾਲਿਆਂ ਦਾ ਸੋਚਣਾ ਹੈ ਕਿ ਸਾਬਕਾ ਬਸਤੀਵਾਦੀ ਸ਼ਕਤੀਆਂ ਨੇ ਜੋ ਆਰਥਕ ਢਾਂਚਾ ਬਣਾ ਰੱਖਿਆ ਸੀ ਉਸ ਦਾ ਹੁਣ ਵੀ ਉਨ੍ਹਾਂ ਉਪਨਿਵੇਸ਼ਾਂ ਉੱਤੇ ਨਿਅੰਤਰਣ ਕਾਇਮ ਵਿੱਚ ਇਸਤੇਮਾਲ ਕੀਤਾ ਜਾ ਰਿਹਾ ਹੈ। ਇਹ ਮਨਸੂਬੇ ਪੂੰਜੀਵਾਦ, ਆਰਥਿਕ ਵਿਸ਼ਵੀਕਰਨ, ਅਤੇ ਸਭਿਆਚਾਰਕ ਸਾਮਰਾਜਵਾਦ ਰਾਹੀਂ ਅਮਲ ਵਿੱਚ ਲਿਆਂਦੇ ਜਾਂਦੇ ਹਨ।ਯੂਰਪ ਦੇ ਦੇਸ਼ਾਂ ਨੇ ਇੱਕ ਲੰਬੇ ਸਮਾਂ ਤੱਕ ਏਸ਼ੀਆ ਅਤੇ ਅਫਰੀਕਾ ਦੇ ਦੇਸ਼ਾਂ ਉੱਤੇ ਆਪਣਾ ਸਾਮਰਾਜਵਾਦੀ ਜਾਲ ਵਿਛਾ ਕੇ ਉਨ੍ਹਾਂ ਦਾ ਰਾਜਨੀਤਕ ਅਤੇ ਆਰਥਕ ਸ਼ੋਸ਼ਣ ਕੀਤਾ ਲੇਕਿਨ ਉਨ੍ਹਾਂ ਦੇਸ਼ਾਂ ਵਿੱਚ ਉਭਰੇ ਸਤੰਤਰਤਾ ਅੰਦੋਲਨਾਂ ਨੇ ਸਾਮਰਾਜਵਾਦੀ ਦੇਸ਼ਾਂ ਦੇ ਮਨਸੂਬਿਆਂ ਉੱਤੇ ਪਾਣੀ ਫੇਰ ਦਿੱਤਾ। ਹੌਲੀ-ਹੌਲੀ ਏਸ਼ੀਆ ਅਤੇ ਅਫਰੀਕਾ ਦੇ ਦੇਸ਼ ਇੱਕ - ਇੱਕ ਕਰ ਕੇ ਸਾਮਰਾਜਵਾਦੀ ਚੁੰਗਲ ਤੋਂ ਮੁਕਤੀ ਪਾਉਣ ਲੱਗੇ। ਜਦੋਂ ਸਾਮਰਾਜਵਾਦੀ ਸ਼ਕਤੀਆਂ ਨੂੰ ਆਪਣੇ ਦਿਨ ਲੱਦਦੇ ਨਜ਼ਰ ਆਏ ਤਾਂ ਉਨ੍ਹਾਂ ਨੇ ਬਸਤੀਆਂ ਦੇ ਸ਼ੋਸ਼ਣ ਦੇ ਨਵੇਂ ਨਵੇਂ ਤਰੀਕੇ ਤਲਾਸ਼ ਕਰਨੇ ਸ਼ੁਰੂ ਕਰ ਦਿੱਤੇ। ਉਨ੍ਹਾਂ ਨੇ ਇਸ ਪ੍ਰਕਿਰਿਆ ਵਿੱਚ ਉਨ੍ਹਾਂ ਦੇਸ਼ਾਂ ਉੱਤੇ ਆਪਣਾ ਗਲਬਾ ਬਣਾਈ ਰੱਖਣ ਲਈ ਆਰਥਕ ਸਾਮਰਾਜਵਾਦੀ ਦਾ ਸਹਾਰਾ ਲਿਆ। ਆਜ਼ਾਦ ਹੋਣ ਦੇ ਬਾਅਦ ਨਵੇਂ ਆਜ਼ਾਦ ਰਾਸ਼ਟਰ ਇਸ ਹਾਲਤ ਵਿੱਚ ਨਹੀਂ ਸਨ ਕਿ ਉਹ ਆਪਣਾ ਆਜ਼ਾਦ ਆਰਥਕ ਵਿਕਾਸ ਕਰ ਸਕਣ। ਉਨ੍ਹਾਂ ਦੇ ਆਰਥਕ ਵਿਕਾਸ ਵਿੱਚ ਸਹਾਇਤਾ ਦੇ ਨਾਮ ਉੱਤੇ ਵਿਕਸਿਤ ਸਾਮਰਾਜਵਾਦੀ ਦੇਸ਼ਾਂ ਨੇ ਡਾਲਰ ਦੀ ਕੂਟਨੀਤੀ (ਡਾਲਰ ਡਿਪਲੋਮੈਸੀ) ਦੀ ਵਰਤੋਂ ਕਰ ਕੇ ਉਨ੍ਹਾਂ ਦੀਆਂ ਅਰਥ ਵਿਵਸਥਾਵਾਂ ਉੱਤੇ ਆਪਣਾ ਕੰਟਰੋਲ ਸਥਾਪਤ ਕਰ ਲਿਆ ਅਤੇ ਹੌਲੀ-ਹੌਲੀ ਉਹ ਨਵੇਂ ਨਵੇਂ ਆਜ਼ਾਦ ਰਾਸ਼ਟਰ ਸਾਮਰਾਜਵਾਦ ਦੇ ਜਾਲ ਵਿੱਚ ਇਸ ਕਦਰ ਫਸ ਗਏ ਕਿ ਅੱਜ ਤੱਕ ਵੀ ਉਹ ਵਿਕਸਿਤ ਦੇਸ਼ਾਂ ਦੇ ਹੀ ਗੁਲਾਮ ਹਨ। ਇਸ ਵਿਵਸਥਾ ਨੂੰ ਨਵਬਸਤੀਵਾਦ ਦੇ ਨਾਮ ਨਾਲ ਜਾਣਿਆ ਜਾਂਦਾ ਹੈ।
ਸੁਭਾਸ਼ ਚੰਦਰ ਬੋਸ 23 ਜਨਵਰੀ, 1897-ਦਾ ਜਨਮ ਉੜੀਸਾ ਦੇ ਕਟਕ ਸ਼ਹਿਰ ਵਿਚ ਇਕ ਬਹੁਤ ਵੱਡੇ ਵਕੀਲ ਜਾਨਕੀ ਦਾਸ ਬੋਸ ਦੇ ਘਰ ਨੂੰ ਪੈਦਾ ਹੋਏ। ਉਹ ਕੌਮੀ ਨੇਤਾ ਸਨ ਅਤੇ ਦੇਸ਼ ਦੀ ਆਜ਼ਾਦੀ ਲਈ ਜੱਦੋਜਹਿਦ ਕਾਫੀ ਕੀਤੀ। ਉਨ੍ਹਾਂ ਨੇ ਦਸਵੀਂ ਦਾ ਇਮਤਿਹਾਨ ਕਟਕ ਵਿਚ ਹੀ ਪਾਸ ਕੀਤਾ ਤੇ ਫਿਰ ਉਚੇਰੀ ਸਿੱਖਿਆ ਲਈ ਪ੍ਰੈਜ਼ੀਡੈਂਸੀ ਕਾਲਜ ਕਲਕੱਤਾ ਵਿਚ ਦਾਖਲ ਹੋਏ। ਇਥੇ ਇਕ ਔਟੇਨ ਨਾਂਅ ਦਾ ਅੰਗਰੇਜ਼ ਪ੍ਰੋਫੈਸਰ ਭਾਰਤੀਆਂ ਬਾਰੇ ਹਮੇਸ਼ਾ ਬੇਇੱਜ਼ਤੀ ਭਰੇ ਸ਼ਬਦ ਬੋਲਦਾ ਸੀ। ਇਕ ਦਿਨ ਸੁਭਾਸ਼ ਚੰਦਰ ਬੋਸ ਨੇ ਗੁੱਸੇ ਵਿਚ ਕਲਾਸ ਵਿਚ ਹੀ ਉਸ ਦੇ ਇਕ ਥੱਪੜ ਮਾਰ ਦਿੱਤਾ। ਇਸ ਕਾਰਨ ਆਪ ਨੂੰ ਕਾਲਜ ਵਿਚੋਂ ਕੱਢ ਦਿੱਤਾ ਗਿਆ। ਫਿਰ ਆਪ ਨੇ ਸਕਟਿਸ ਚਰਚ ਕਾਲਜ ਵਿਚੋਂ ਬੀ. ਏ.
ਸਿੰਘਪੁਰੀਆ ਜਾਂ ਫ਼ੈਜ਼ਲਪੁਰੀਆ ਮਿਸਲ ਬਹੁਤ ਮਹੱਤਵਪੂਰਨ ਮਿਸਲ ਸੀ। ਇਸ ਮਿਸਲ ਦੇ ਸੰਸਥਾਪਕ ਸ੍ਰ: ਕਪੂਰ ਸਿੰਘ ਵਿਰਕ ਦਾ ਜਨਮ 1697 ਵਿੱਚ ਪਾਕਿਸਤਾਨੀ ਪੰਜਾਬ ਵਿੱਚ ਪੈਂਦੇ ਸ਼ੇਖੂਪੁਰਾ ਜ਼ਿਲ੍ਹੇ ਦੇ ਪਿੰਡ ਕਾਲੋ ਕੇ ਵਿਖੇ ਹੋਇਆ। ਬਾਅਦ ਵਿੱਚ ਜਦੋਂ ਸਰਦਾਰ ਨੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਪੈਂਦੇ ਪਿੰਡ ਫ਼ੈਜ਼ਲਪੁਰ ਨੂੰ ਜਿੱਤ ਲਿਆ ਤਾਂ ਉਸ ਨੂੰ ਕਪੂਰ ਸਿੰਘ ਫ਼ੈਜ਼ਲਪੁਰੀਆ ਕਿਹਾ ਜਾਣ ਲੱਗਾ ਪਰ ਉਸ ਨੇ ਇਸ ਪਿੰਡ ਦਾ ਨਾਂ ਬਦਲ ਕੇ ਸਿੰਘਪੁਰ ਰੱਖ ਦਿੱਤਾ ਅਤੇ ਉਸ ਦੀ ਮਿਸਲ ਦਾ ਨਾਂ ਵੀ ਸਿੰਘਪੁਰੀਆ ਮਿਸਲ ਪੈ ਗਿਆ।
ਫ਼ਿਨਲੈਂਡ (ਫ਼ਿਨਿਸ਼: Suomen tasavalta ਸੂਓਮਿਨ ਤਾਸਾਵਾਲਤਾ ਜਾਂ Suomi ਸੂਓਮੀ) ਦਫ਼ਤਰੀ ਤੌਰ ਉੱਤੇ ਫ਼ਿਨਲੈਂਡ ਲੋਕਰਾਜ, ਉੱਤਰੀ ਯੂਰਪ ਦੇ ਫੇਨੋਸਕੇਨੇਡਿਅਨ ਖੇਤਰ ਵਿੱਚ ਸਥਿਤ ਇੱਕ ਨਾਰਡਿਕ ਦੇਸ਼ ਹੈ। ਇਸ ਦੀ ਸੀਮਾ ਪੱਛਮ ਵਿੱਚ ਸਵੀਡਨ, ਪੂਰਵ ਵਿੱਚ ਰੂਸ ਅਤੇ ਜਵਾਬ ਵਿੱਚ ਨਾਰਵੇ ਸਥਿਤ ਹੈ, ਜਦੋਂ ਕਿ ਫਿਨਲੈਂਡ ਖਾੜੀ ਦੇ ਪਾਰ ਦੱਖਣ ਵਿੱਚ ਏਸਟੋਨਿਆ ਸਥਿਤ ਹੈ। ਦੇਸ਼ ਦੀ ਰਾਜਧਾਨੀ ਹੇਲਸਿੰਕੀ ਹੈ। ਫਿਨਲੈਂਡ ਨੂੰ ਹਜ਼ਾਰਾਂ ਝੀਲਾਂ ਦਾ ਦੇਸ਼ ਵੀ ਕਿਹਾ ਜਾਂਦਾ ਹੈ। ਲਗਭਗ 53 ਲੱਖ ਦੀ ਆਬਾਦੀ ਵਾਲੇ ਇਸ ਦੇਸ਼ ਦੇ ਜਿਆਦਾਤਰ ਲੋਕ ਦੱਖਣ ਖੇਤਰ ਵਿੱਚ ਰਹਿੰਦੇ ਹਨ। ਖੇਤਰਫਲ ਦੇ ਹਿਸਾਬ ਵਲੋਂ ਇਹ ਯੂਰੋਪ ਦਾ ਅੱਠਵਾਂ ਸਭਤੋਂ ਬਹੁਤ ਅਤੇ ਜਨਘਨਤਵ ਦੇ ਆਧਾਰ ਉੱਤੇ ਯੂਰੋਪੀ ਸੰਘ ਵਿੱਚ ਸਭਤੋਂ ਘੱਟ ਆਬਾਦੀ ਵਾਲਾ ਦੇਸ਼ ਹਨ। ਦੇਸ਼ ਵਿੱਚ ਰਹਿਣ ਵਾਲੇ ਬਹੁਗਿਣਤੀ ਲੋਕਾਂ ਦੀ ਮਾਤ ਭਾਸ਼ਾ ਫਿਨਿਸ਼ ਹੈ, ਉਥੇ ਹੀ ਦੇਸ਼ ਦੀ 5.
ਮਿਡ-ਡੇਅ-ਮੀਲ ਸਕੀਮ ਰਾਹੀ ਭਾਰਤ ਦੇ ਸਰਕਾਰੀ ਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਕੇਂਦਰ ਸਰਕਾਰ ਦੀ ਮੱਦਦ ਨਾਲ ਰਾਜ ਸਰਕਾਰ ਵੱਲੋਂ ਪ੍ਰਾਇਮਰੀ ਸਕੂਲ ਅਤੇ ਅਪਰ ਪ੍ਰਾਇਮਰੀ ਸਕੂਲ ਦੇ ਵਿਦਿਆਰਥੀਆਂ ਨੂੰ ਦੁਪਹਿਰ ਦਾ ਖਾਣਾ ਮੁਹੱਈਆ ਕਰਵਾਇਆ ਜਾਂਦਾ ਹੈ। ਇਹ ਸਕੀਮ ਸਰਬ ਸਿੱਖਿਆ ਅਭਿਆਨ ਰਾਹੀ ਭਾਰਤ ਦੇ 1,265,000 ਸਕੂਲਾਂ ਦੇ 120,000,000 ਬੱਚਿਆ ਨੂੰ ਦੁਪਹਿਰ ਦਾ ਖਾਣਾ ਮੁਹੱਈਆ ਕਰਵਾਇਆ ਜਾ ਰਿਹਾ ਹੈ ਜੋ ਕਿ ਦੁਨੀਆ ਦਾ ਸੱਭ ਤੋਂ ਵੱਡਾ ਪ੍ਰੋਗਰਾਮ ਹੈ। ਭਾਰਤੀ ਸੰਵਿਧਾਨ ਦੇ 24 ਅਨੁਸ਼ੇਦ ਦੇ ਪੈਰਾ 2c ਜੋ ਕਿ ਬੱਚਿਆਂ ਨੂੰ ਜਿਉਣ ਦਾ ਅਧਿਕਾਰ ਦਿਦਾ ਹੈ ਉਸ ਦੇ ਤਹਿਤ ਭਾਰਤ ਸਰਕਾਰ ਦੀ ਮਿਡ ਡੇ ਮੀਲ ਸਕੀਮ 2004 ਵਿੱਚ ਲਾਗੂ ਕੀਤੀ ਗਈ। ਮਿਡ-ਡੇਅ-ਮੀਲ ਸਕੀਮ ਤਹਿਤ ਪੰਜਾਬ ਵਿੱਚ 19 ਲੱਖ ਤੋਂ ਵੱਧ ਵਿਦਿਆਰਥੀਆਂ ਨੂੰ ਦੁਪਹਿਰ ਦਾ ਖਾਣਾ ਮੁਹੱਈਆ ਕਰਵਾਇਆ ਜਾ ਰਿਹਾ ਹੈ, ਜਿਹਨਾਂ ਵਿੱਚ 13723 ਪ੍ਰਾਇਮਰੀ ਸਕੂਲ ਅਤੇ 66,56 ਅਪਰ ਪ੍ਰਾਇਮਰੀ ਸਕੂਲ ਸ਼ਾਮਲ ਹਨ। ਮਿਡ-ਡੇਅ-ਮੀਲ ਸਕੀਮ ਤਹਿਤ ਸਰਕਾਰ ਵੱਲੋਂ ਜੋ ਰਕਮ ਦਿਤੀਜਾਂਦੀ ਹੈ, ਜੋ ਖਾਣਾ ਬਨਾਉਣ, ਰਾਸ਼ਨ ਦੀ ਖਰੀਦ, ਰਾਸ਼ਨ ਦੀ ਢੋਆ-ਢੁਆਈ ਅਤੇ ਬਣਵਾਈ ਦਾ ਮਾਣ ਭੱਤਾ ’ਤੇ ਖਰਚ ਕੀਤੇ ਜਾਂਦੇ ਹਨ। ਸਰਕਾਰ ਵੱਲੋਂ ਬਰਤਨ ਵੀ ਮੁਹੱਈਆ ਕਰਵਾਏ ਗਏ ਹਨ।
ਸੁਖਮਨੀ ਸਾਹਿਬ ਇਕ ਪ੍ਰਾਥਨਾ ਹੈ ਜੋ ਕਿ ਗੀਤ ਦੇ ਰੂਪ ਵਿਚ ਹੈ ਤੇ ਸਭ ਨੂੰ ਸ਼ਾਂਤੀ ਦੇਣ ਵਾਲੀ ਤੇ ਮਨ ਨੂੰ ਸੁੱਖ ਦਿੰਦੀ ਹੈ। ਇਸ ਦੀ ਅਵਾਜ ਨਾਲ ਤਣਾਓ ਦੂਰ ਹੰਦਾ ਹੈ। ਸੁਖਮਨੀ ਸਾਹਿਬ ਜੀ ਨੂੰ ਪੜ੍ਹਨ ਨਾਲ ਬੰਦੇ ਦੇ ਦਿਲ ਦੇ ਬੰਦ ਦਰਵਾਜੇ ਖੁਲ ਜਾਂਦੇ ਹਨ। ਤੁਹਾਡੇ ਵਿਚ ਅਧਿਆਤਮਕ ਅਨੁਸ਼ਾਸਨ ਪੈਦਾ ਹੁੰਦਾ ਹੈ ਅਤੇ ਤੁਸੀ ਸ਼ਕਤੀ, ਧੀਰਜ, ਸਾਹਸ ਅਤੇ ਅੰਨਤ ਚੇਤਨਾ ਨਾਲ ਜੁੜ ਜਾਦੇ ਹੋ। ਦਿਨ ਵਿਚ ਇਕ ਵਾਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਨ ਨਾਲ ਤੁਹਾਡੇ ਵਿਚ ਅੰਦਰੂਨੀ ਸੰਤੁਲਨ, ਦਯਾ, ਪ੍ਰਕਾਸ਼, ਉਰਜਾ ਤੇ ਬਲੀਦਾਨ ਦੇਣ ਦੀ ਹਿੰਮਤ ਆ ਜਾਂਦੀ ਹੈ। ਸੁਖਮਨੀ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸਭ ਤੋਂ ਵੱਡੀ ਰਚਨਾ ਹੈ। ਗੁਰੂ ਸਾਹਿਬ ਜੀ ਨੇ ਜਦੋ ਇਕ ਦੁਖੀ ਵਿਅਕਤੀ ਦੀ ਪੁਕਾਰ ਸੁਣੀ ਤਾਂ ਉਸ ਦੀ ਸਰੀਰਕ ਤੇ ਮਾਨਸਿਕ ਦੁੱਖ ਨੂੰ ਦੂਰ ਕਰਨ ਲਈ ਇਸ ਬਾਣੀ ਦੀ ਰਚਨਾ ਕੀਤੀ। ਇਥੋ ਤੱਕ ਕਿ ਇਸ ਦੇ ਪਾਠ ਕਰਨ ਨਾਲ ਲਾਹੌਰ ਦੇ ਹਾਕਮ ਅਲਾਇਮ ਉਦ ਦੀਨ ਦੀ ਜਾਨਲੇਵਾ ਪੇਟ ਦਾ ਦਰਦ ਵੀ ਠੀਕ ਹੋ ਗਿਆ। ਇਸ ਤੋ ਬਾਅਦ ਉਹ ਇਸ ਦਾ ਰੋਜ ਪਾਠ ਕਰਨ ਲੱਗਾ। ਸੁਖਮਨੀ ਸਾਹਿਬ ਵਿਚ ਸੰਰਚਾਤਮਕ ਏਕਤਾ ਹੈ ਤੇ ਇਸ ਦੇ 24 ਸਲੋਕ ਹਨ ਤੇ ਇਸ ਵਿਚ 8 ਛੰਦ ਹਨ ਤੇ ਹਰੇਕ ਛੰਦ ਦੀਆਂ ਦਸ ਸਤਰਾਂ ਹਨ। ਤਾਂ ਆਓ ਅਸੀਂ ਅਪਣੀਆ ਧਰਮ ਦੀਆਂ ਖੋਖਲੀਆਂ ਦੀਵਾਰਾਂ ਨੂੰ ਤੋੜ ਕੇ ਇਕ ਮਹਾਨ ਤੇ ਸੱਚੀ ਬਾਣੀ ਦਾ ਪਾਠ ਕਰਨਾ ਸ਼ੁਰੂ ਕਰੀਏ ਜੋ ਹਰ ਧਰਮ ਦਾ ਵਿਆਕਤੀ ਉਪਰੋਕਤ ਉਦੇਸ਼ਾਂ ਦੀ ਪ੍ਰਾਪਤੀ ਲਈ ਕਰ ਸਕਦਾ ਹੈ ਅਰਥ:- (ਮੇਰੀ) ਉਸ ਸਭ ਤੋਂ ਵੱਡੇ (ਅਕਾਲ ਪੁਰਖ) ਨੂੰ ਨਮਸਕਾਰ ਹੈ ਜੋ (ਸਭ ਦਾ) ਮੁੱਢ ਹੈ, ਅਤੇ ਜੋ ਜੁਗਾਂ ਦੇ ਮੁੱਢ ਤੋਂ ਹੈ। ਸਤਿਗੁਰੂ ਨੂੰ (ਮੇਰੀ) ਨਮਸਕਾਰ ਹੈ ਸ੍ਰੀ ਗੁਰਦੇਵ ਜੀ ਨੂੰ (ਮੇਰੀ) ਨਮਸਕਾਰ ਹੈ।੧। ਅਸਟਪਦੀ ॥ ਅਰਥ:- ਪ੍ਰਭੂ ਦਾ ਅਮਰ ਕਰਨ ਵਾਲਾ ਤੇ ਸੁਖਦਾਈ ਨਾਮ (ਸਭ) ਸੁਖਾਂ ਦੀ ਮਣੀ ਹੈ, ਇਸ ਦਾ ਟਿਕਾਣਾ ਭਗਤਾਂ ਦੇ ਹਿਰਦੇ ਵਿਚ ਹੈ। ਅਰਥ:- ਪ੍ਰਭੂ ਦਾ ਸਿਮਰਨ ਕਰਨ ਨਾਲ (ਜੀਵ) ਜਨਮ ਵਿਚ ਨਹੀਂ ਆਉਂਦਾ, (ਜੀਵ ਦਾ) ਦੁਖ ਤੇ ਜਮ (ਦਾ ਡਰ) ਦੂਰ ਹੋ ਜਾਂਦਾ ਹੈ। ਮੌਤ (ਦਾ ਭਉ) ਪਰੇ ਹਟ ਜਾਂਦਾ ਹੈ, (ਵਿਕਾਰ ਰੂਪੀ) ਦੁਸ਼ਮਨ ਟਲ ਜਾਂਦਾ ਹੈ। ਪ੍ਰਭੂ ਨੂੰ ਸਿਮਰਿਆਂ (ਜ਼ਿੰਦਗੀ ਦੇ ਰਾਹ ਵਿਚ) ਕੋਈ ਰੁਕਾਵਟ ਨਹੀਂ ਪੈਂਦੀ, (ਕਿਉਂਕਿ) ਪ੍ਰਭੂ ਦਾ ਸਿਮਰਨ ਕਰਨ ਨਾਲ (ਮਨੁੱਖ) ਹਰ ਵੇਲੇ (ਵਿਕਾਰਾਂ ਵਲੋਂ) ਸੁਚੇਤ ਰਹਿੰਦਾ ਹੈ।ਪ੍ਰਭੂ ਦਾ ਸਿਮਰਨ ਕਰਨ ਨਾਲ (ਕੋਈ) ਡਰ (ਜੀਵ ਉਤੇ) ਦਬਾਉ ਨਹੀਂ ਪਾ ਸਕਦਾ ਤੇ (ਕੋਈ) ਦੁੱਖ ਵਿਆਕੁਲ ਨਹੀਂ ਕਰ ਸਕਦਾ। ਅਕਾਲ ਪੁਰਖ ਦਾ ਸਿਮਰਨ ਗੁਰਮਖਿ ਦੀ ਸੰਗਤਿ ਵਿਚ (ਮਿਲਦਾ ਹੈ); (ਅਤੇ ਜੋ ਮਨੁੱਖ ਸਿਮਰਨ ਕਰਦਾ ਹੈ,ਉਸ ਨੂੰ) ਹੇ ਨਾਨਕ!
ਲੁੱਡੀ ਪੰਜਾਬ ਦਾ ਇੱਕ ਸ਼ੋਖ ਅਦਾਵਾਂ ਵਾਲਾ, ਢੋਲ ਦੀ ਤਾਲ ਤੇ ਨਚਿਆ ਜਾਣ ਵਾਲਾ ਲੋਕ-ਨਾਚ ਹੈ। ਇਹ ਕਿਸੇ ਵੀ ਖੇਤਰ ਵਿੱਚ ਜਿੱਤ ਦੀ ਖੁਸ਼ੀ ਮਨਾਉਣ ਲਈ ਨੱਚਿਆ ਜਾਂਦਾ ਹੈ। ਇਸ ਦਾ ਪਹਿਰਾਵਾ ਸਧਾਰਨ ਹੁੰਦਾ ਹੈ:- ਇੱਕ ਖੁੱਲਾ ਜਿਹਾ ਕੁੜਤਾ ਅਤੇ ਤੇੜ ਚਾਦਰ। ਇਹ ਅੱਜਕੱਲ ਦੇ ਪਾਕਿਸਤਾਨੀ ਪੰਜਾਬ ਦੇ ਖੇਤਰਾਂ (ਜਿਹਲਮ, ਗੁਜਰਾਂਵਾਲਾ, ਸਿਆਲਕੋਟ, ਸਾਹੀਵਾਲ, ਚਕਵਾਲ, ਸਰਗੋਧਾ ਆਦਿ) ਵਿੱਚ ਵਧੇਰੇ ਪ੍ਰਚਲਿਤ ਰਿਹਾ ਹੈ।
ਆਸਾ ਕੀ ਵਾਰ (ਜਾਂ ਵਾਰ ਆਸਾ) ਸਿੱਖਾਂ ਦੇ ਪਹਿਲੇ ਗੁਰੂ, ਗੁਰੂ ਨਾਨਕ ਦੇਵ ਦਾ ਕਲਾਮ ਹੈ ਜੋ ਸਿੱਖਾਂ ਦੀ ਧਾਰਮਿਕ ਕਿਤਾਬ ਅਤੇ ਰਹਿਬਰ ਗੁਰੂ ਗ੍ਰੰਥ ਸਾਹਿਬ ਵਿੱਚ ਅਤੇ ਸਿੱਖਾਂ ਦੇ ਨਿਤਨੇਮ ਦਾ ਹਿੱਸਾ ਹੈ। ਇਹਨੂੰ ਪੰਜਵੇਂ ਗੁਰੂ, ਗੁਰੂ ਅਰਜਨ ਦੇਵ ਜੀ ਨੇ 24 ਪਉੜੀਆਂ ਅਤੇ 59 ਸਲੋਕਾਂ ਨੂੰ ਸੰਗ੍ਰਹਿਤ ਕਰ ਕੇ ਗੁਰੂ ਗ੍ਰੰਥ ਸਾਹਿਬ ਵਿੱਚ ਸਵੇਰੇ ਸੁਵਖਤੇ ਦੀ ਅਰਦਾਸ ਦੇ ਤੌਰ ਸ਼ਾਮਲ ਕੀਤਾ। ਇਸ ਵਿੱਚ ਕੁਝ ਸਲੋਕ ਦੂਜੇ ਗੁਰੂ, ਗੁਰੂ ਅੰਗਦ ਦੇਵ ਜੀ ਦੇ ਵੀ ਸ਼ਾਮਲ ਕੀਤੇ ਗਏ ਹਨ ਜੋ ਪਉੜੀਆਂ ਦੇ ਥੀਮ ਤੇ ਸੰਦੇਸ਼ ਨਾਲ ਐਨ ਮੇਲ ਖਾਂਦੇ ਹਨ।
ਬੋਸਨੀਆ ਅਤੇ ਹਰਜ਼ੇਗੋਵੀਨਾ (ਲਾਤੀਨੀ: Bosna i Hercegovina ; ਸਰਬੀਆਈ ਸਿਰੀਲਿਕ: Босна и Херцеговина) ਦੱਖਣ-ਪੂਰਬੀ ਯੁਰਪ ਵਿੱਚ ਬਾਲਕਨ ਪਰਾਇਦੀਪ ਉੱਤੇ ਸਥਿੱਤ ਇੱਕ ਦੇਸ਼ ਹੈ। ਇਹਦੇ ਉੱਤਰ, ਪੱਛਮ ਅਤੇ ਦੱਖਣ ਵੱਲ ਕਰੋਏਸ਼ੀਆ, ਪੂਰਬ ਵੱਲ ਸਰਬੀਆ ਅਤੇ ਦੱਖਣ ਵੱਲ ਮੋਂਟੇਨੇਗਰੋ ਸਥਿੱਤ ਹੈ। ਬੋਸਨੀਆ ਅਤੇ ਹਰਜ਼ੇਗੋਵੀਨਾ ਲਗਭਗ ਘਿਰਿਆ ਹੋਇਆ ਦੇਸ਼ ਹੈ, ਸਿਰਫ਼ ਏਡਰਿਆਟਿਕ ਸਾਗਰ ਨਾਲ਼ ਲੱਗਦੀ 26 ਕਿਲੋਮੀਟਰ ਲੰਮੀ ਤਟਰੇਖਾ ਨੂੰ ਛੱਡਕੇ, ਜਿਸਦੇ ਮੱਧ ਵਿੱਚ ਨਿਊਮ ਸ਼ਹਿਰ ਸਥਿਤ ਹੈ। ਦੇਸ਼ ਦੇ ਅੰਦਰੂਨੀ ਹਿੱਸਿਆਂ ਵਿੱਚ ਮੱਧ-ਦੱਖਣੀ ਹਿੱਸਾ ਪਹਾੜੀ, ਉੱਤਰ-ਪੱਛਮੀ ਹਿੱਸਾ ਪਹਾੜੀ, ਉੱਤਰ-ਪੂਰਬੀ ਹਿੱਸਾ ਮੈਦਾਨੀ ਹੈ। ਮੁਲਕ ਦੇ ਵੱਡੇ ਹਿੱਸੇ ਬੋਸਨੀਆ ਵਿੱਚ ਮੱਧ-ਮਹਾਂਦੀਪੀ ਜਲਵਾਯੂ ਹੈ, ਜਿੱਥੇ ਗਰਮ ਗਰਮੀ ਅਤੇ ਸਰਦੀ, ਬਰਫ਼ੀਲੀ ਸਰਦੀਆਂ ਹੁੰਦੀਆਂ ਹਨ। ਦੇਸ਼ ਦੇ ਦੱਖਣੀ ਸਿਰੇ ਉੱਤੇ ਸਥਿੱਤ ਛੋਟਾ ਹਰਜ਼ੇਗੋਵੀਨਾ ਭੂ-ਮੱਧ ਸਾਗਰੀ ਜਲਵਾਯੂ ਵਾਲਾ ਹੈ। ਬੋਸਨੀਆ ਅਤੇ ਹਰਜ਼ੇਗੋਵੀਨਾ ਦੇ ਕੁਦਰਤੀ ਸੰਸਾਧਨਾਂ ਦੇ ਬਹੁਤ ਜ਼ਿਆਦਾ ਪ੍ਰਚੁਰ ਮਾਤਰਾ ਵਿੱਚ ਹਨ। ਇਹਦੀ ਰਾਜਧਾਨੀ ਸਾਰਾਯੇਵੋ ਹੈ।
ਕਪਾਲ ਮੋਚਨ ਹਰਿਆਣਾ ਦੇ ਸ਼ਹਿਰ ਜਗਾਧਰੀ ਤੋਂ 20 ਕੁ ਕਿਲੋਮੀਟਰ ਦੂਰ ਸਿੰਧੂ ਵਣ ਵਿਖੇ ਹੈ। ਇਥੇ ਹਰ ਸਾਲ ਕੱਤਕ ਮਹੀਨੇ ਦੀ ਪੂਰਨਮਾਸ਼ੀ ਵਾਲੇ ਦਿਨ ਮੇਲਾ ਲਗਦਾ ਹੈ। ਕਪਾਲ ਮੋਚਨ ਦੇ ਇਸ ਸਥਾਨ ਨੂੰ ਪਾਪ ਮੁਕਤੀ ਦਾ ਸਥਾਨ ਕਿਹਾ ਜਾਂਦਾ ਹੈ। ਇਸ ਤੀਰਥ ਅਸਥਾਨ ਨੂੰ ਤਿੰਨ ਲੋਕਾਂ ਦਾ ਪ੍ਰਸਿੱਧ ਤੇ ਪਾਪਾਂ ਤੋਂ ਛੁਟਕਾਰਾ ਦਿਵਾਉਣ ਵਾਲਾ ਮੰਨਿਆ ਗਿਆ ਹੈ। ਕਪਾਲ ਮੋਚਨ ਨਦੀ ਦੇ ਵਹਿਣ 'ਚ ਕੋਈ ਰੁਕਾਵਟ ਆ ਜਾਣ ਕਾਰਨ ਬਣਿਆ ਤਲਾਅ ਜਿਸ ਦੇ ਕਿਨਾਰਿਆਂ 'ਤੇ ਹੀ ਇਕ ਉੱਚਾ ਟਿੱਲਾ ਇੱਟਾਂ ਅਤੇ ਪੱਥਰ ਦਾ 100 ਵਰਗ ਫੁੱਟ ਦੇ ਘੇਰਾ ਦਾ ਬਣਿਆ ਹੋਇਆ ਹੈ। ਕਪਾਲ ਮੋਚਨ ਦੇ ਉੱਤਰ ਵੱਲ ਲੱਗਭਗ ਤਿੰਨ ਕਿਲੋਮੀਟਰ ਦੀ ਦੂਰੀ 'ਤੇ ਬ੍ਰਹਮ ਕੁੰਡ ਹੈ। ਇਸ ਦੇ ਦੱਖਣ ਵੱਲ 500 ਫੁੱਟ ਵਰਗਾਕਾਰ ਸਰੋਵਰ ਰਿਣ ਮੋਚਨ ਹੈ ਜਿਸ 'ਤੇ ਉੱਤਰੀ-ਪੱਛਮੀ ਕਿਨਾਰਿਆਂ 'ਤੇ ਪੌੜੀਆਂ ਬਣੀਆਂ ਹੋਈਆਂ ਹਨ।
ਦਮਦਮਾ ਸਾਹਿਬ ਜਾਂ ਤਲਵੰਡੀ ਸਾਬੋ ਪਿੰਡ ਸਾਬੋ ਕੀ ਤਲਵੰਡੀ ਨੇੜੇ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪ੍ਰਸਿੱਧ ਅਸਥਾਨ, ਜਿਸ ਨੂੰ ਸਿੱਖਾਂ ਦੀ ਕਾਸ਼ੀ ਕਿਹਾ ਜਾਂਦਾ ਹੈ। ਡੱਲੇ ਸਿੱਖ ਦਾ ਪ੍ਰੇਮ ਦੇਖਕੇ ਕਲਗੀਧਰ ਨੇ ਇਥੇ ਕ਼ਰੀਬ ਸਾਢੇ ਨੌ ਮਹੀਨੇ ਨਿਵਾਸ ਕੀਤਾ। ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬ ਕੌਰ ਜੀ ਭਾਈ ਮਨੀ ਸਿੰਘ ਜੀ ਨੂੰ ਨਾਲ ਲੈ ਕੇ ਇਸ ਥਾਂ ਦਿੱਲੀ ਤੋਂ ਦਸਮ ਗੁਰੂ ਦੇ ਦਰਸ਼ਨ ਕਰਨ ਆਏ। ਗੁਰੂ ਗੋਬਿੰਦ ਸਿੰਘ ਜੀ ਨੇ ਇਸੇ ਥਾਂ ਆਤਮਿਕ ਸ਼ਕਤੀ ਨਾਲ ਆਪਂਣੇ ਅਨੁਭਵ ਤੋਂ ਗੁਰੂ ਗ੍ਰੰਥ ਸਾਹਿਬ ਦਾ ਸੰਪੂਰਨ ਪਾਠ ਲਿਖਵਾਇਆ। *ਫੂਲਵੰਸ਼ ਦੇ ਰਤਨ ਤਿਲੋਕ ਸਿੰਘ ਤੇ ਰਾਮ ਸਿੰਘ ਜੀ ਨੇ ਇੱਥੇ ਹੀ ਦਸ਼ਮੇਸ਼ ਪਿਤਾ ਤੋਂ ਤੋਂ ਅੰਮ੍ਰਿਤ ਪਾਨ ਕੀਤਾ। ਮਾਲਵੇ ਦੇ ਜੰਗਲ ਨੂੰ ਸਰਸਬਜ਼ (ਹਰਿਆ ਭਰਿਅਾ) ਕਰਨ ਲਈ ਨਹਿਰਾਂ ਦਾ ਵਰ ਵੀ ਇਸੇ ਥਾਂ ਤੇ ਬਖਸ਼ਿਆ ਹੈ। ਇਸ ਦਰਬਾਰ ਦੀ ਸੇਵਾ ਪੰਥ ਨੇ ਬਾਬਾ ਦੀਪ ਸਿੰਘ ਜੀ ਸ਼ਹੀਦ ਦੇ ਸਪੁਰਦ ਕੀਤੀ ਸੀ, ਜੋ ਹੁਣ ਉਸ ਦੀ ਵੰਸ਼ ਦੇ ਰਈਸ ਸ਼ਾਹਗ਼ਾਦਪੁਰ ਦੇ ਹੱਥ ਹੈ। ** ਇਥੇ ਵੈਸਾਖੀ ਨੂੰ ਭਾਰੀ ਮੇਲਾ ਹੁੰਦਾ ਹੈ। ਗੁਰਪੁਰ ਨਿਵਾਸੀ ਸੰਤ ਅਤਰ ਸਿੰਘ ਜੀ ਨੇ ਇਸ ਗੁਰਧਾਮ ਦੀ ਬਹੁਤ ਸੇਵਾ ਕਰਵਾਈ ਹੈ। ਦਮਦਮਾ ਸਾਹਿਬ ਸਿੱਖ ਲਿਖਾਰੀਆਂ ਤੇ ਗਿਆਨੀਆਂ ਦੀ ਟਕਸਾਲ ਹੈ। ਕਿਸੇ ਸਮੇ ਮਹਾਰਾਜਾ ਨਾਭਾ ਵਲੋਂ ਇਸ ਅਸਥਾਨ ਨੂੰ ਸੌ ਰੁਪਏ ਮਹੀਨਾ ਲੰਗਰ ਲਈ ਮਿਲਦਾ ਹੈ। ਇਹ ਗੁਰਦ੍ਵਾਰਾ ਰੇਲਵੇ ਸਟੇਸ਼ਨ ਮਾਈਸਰਖਾਨੇ ਤੋਂ ਸੱਤ ਮੀਲ ਦਖਣ ਪੱਛਮ ਵਲ ਹੈ, ਰਾਮਾ ਸਟੇਸ਼ਨ ਬੀ. ਬੀ. ਐਂਡ ਸੀ.
ਕਵੀਸ਼ਰੀ (ਪਾਠ: /kəviːʃriː/) ਪੰਜਾਬੀ ਲੋਕ-ਗਾਇਕੀ ਦਾ ਇੱਕ ਖ਼ਾਸ ਜੋਸ਼ੀਲਾ ਅੰਦਾਜ਼ ਹੈ ਜਿਸ ਵਿੱਚ ਗਾਇਕ ਹੀ ਸਾਜ਼ਾਂ ਦੀ ਘਾਟ ਨੂੰ ਪੂਰਾ ਕਰਦੇ ਹਨ। ਅਸਲ ਵਿੱਚ ਆਮ ਤੌਰ ’ਤੇ ਕਵੀਸ਼ਰੀ ਬਿਨਾਂ ਕਿਸੇ ਸੰਗੀਤਕ ਸਾਜ਼ ਤੋਂ ਗਾਈ ਜਾਂਦੀ ਹੈ। ਇਸ ਦਾ ਜਨਮ ਮਾਲਵੇ ਦੀ ਧਰਤੀ ’ਤੇ ਹੋਇਆ। ਇੱਥੇ ਉੱਚੀ ਅਤੇ ਲਚਕਦਾਰ ਅਵਾਜ਼ ਵਿੱਚ ਛੰਦ-ਬੱਧ ਕਵਿਤਾ ਗਾਉਣ ਨੂੰ ਕਵੀਸ਼ਰੀ ਆਖਦੇ ਹਨ।ਜੋ ਆਦਮੀ ਕਵੀਸ਼ਰੀ ਲਿਖਦਾ ਜਾਂ ਗਾਉਂਦਾ ਹੈ ਉਸਨੂੰ ਕਵੀਸ਼ਰ ਆਖਦੇ ਹਨ। ਕਵੀਸ਼ਰੀ ਆਮ ਤੌਰ ’ਤੇ ਮੇਲਿਆਂ, ਦੀਵਾਨਾ, ਵਿਆਹਾਂ ਅਤੇ ਮਹਿਫ਼ਲਾਂ ਆਦਿ ਵਿੱਚ ਗਾਈ ਜਾਂਦੀ ਹੈ। ਕਵੀਸ਼ਰੀ ਨੂੰ ਜੋੜੀ ਦੇ ਰੂਪ ’ਚ ਗਾਇਆ ਜਾਂਦਾ ਹੈ। ਇਸ ਨੂੰ ਗਾਉਣ ਵਾਲੀ ਟੋਲੀ ਨੂੰ ਜਥਾ ਕਿਹਾ ਜਾਂਦਾ ਹੈ। ਜਥੇ ਦੇ ਦੋ ਜਣੇ ਗਾਉਂਦੇ ਹਨ ਅਤੇ ਤੀਜਾ ਸਾਥੀ ਜਥੇ ਦਾ ਮੁਖੀ ਹੁੰਦਾ ਹੈ ਜੋ ਪ੍ਰਸੰਗ, ਕਥਾ ਜਾਂ ਗਾਥਾ ਦੀ ਭੂਮਿਕਾ ਬੰਨ੍ਹ ਕੇ ਉਸ ਦੀ ਵਿਆਖਿਆ ਕਰਦਾ ਹੈ। ਉਹ ਆਮ ਤੌਰ ’ਤੇ ਉਸਤਾਦ ਕਵੀਸ਼ਰ ਹੁੰਦਾ
ਲੁਧਿਆਣਾ ਭਾਰਤ ਦੇ ਪੰਜਾਬ ਰਾਜ ਦੇ ਲੁਧਿਆਣਾ ਜ਼ਿਲ੍ਹੇ ਦਾ ਇੱਕ ਪ੍ਰਸਿੱਧ ਸ਼ਹਿਰ ਅਤੇ ਨਗਰ ਨਿਗਮ ਹੈ। ਇਹ 2011 ਵਿੱਚ 1,613,878 ਦੀ ਅਨੁਮਾਨਤ ਜਨਸੰਖਿਆ ਦੇ ਨਾਲ ਰਾਜ ਵਿੱਚ ਸਭ ਤੋਂ ਵੱਡਾ ਸ਼ਹਿਰ ਹੈ। ਪੱਛਮੀ ਉੱਤਰ ਪ੍ਰਦੇਸ਼, ਬਿਹਾਰ, ਦਿੱਲੀ ਅਤੇ ਉੜੀਸਾ ਤੋਂ ਵੱਡੀ ਗਿਣਤੀ ਵਿੱਚ ਆਏ ਪ੍ਰਵਾਸੀ ਮਜ਼ਦੂਰਾਂ ਕਾਰਨ ਵਾਢੀ ਦੇ ਸਮੇਂ ਇਸ ਦੀ ਅਬਾਦੀ ਚੋਖੀ ਵੱਧ ਜਾਂਦੀ ਹੈ। ਇਸ ਦਾ ਖੇਤਰਫ਼ਲ ਕਰੀਬ 310 ਵਰਗ ਕਿ.ਮੀ. ਹੈ। ਇਹ ਪੰਜਾਬ ਦਾ ਪ੍ਰਸਿੱਧ ਐੱਨ. ਆਰ.
ਤਾਜਿਕਿਸਤਾਨ ਵਿੱਚ ਸਿੱਖਿਆ ਵਿਚ ਸ਼ੁਰੂਆਤ ਵਿਚ ਚਾਰ ਸਾਲ ਦਾ ਪ੍ਰਾਇਮਰੀ ਸਕੂਲ ਹੁੰਦਾ ਹੈ ਅਤੇ ਬਾਅਦ ਵਿਚ ਸੈਕੰਡਰੀ ਸਕੂਲ ਦੇ ਦੋ ਪੜਾਅ ਹੁੰਦੇ ਹਨ (ਲਗਾਤਾਰ ਪੰਜ ਅਤੇ ਦੋ ਸਾਲ, ਕ੍ਰਮਵਾਰ)। ਸੱਤ ਸਾਲ ਤੋਂ ਸਤਾਰਾਂ ਸਾਲ ਤਕ ਸਕੂਲਾਂ ਵਿਚ ਹਾਜ਼ਰੀ ਲਾਜ਼ਮੀ ਹੈ। ਉੱਚ ਸਿੱਖਿਆ ਅਤੇ ਪੇਸ਼ੇਵਰ ਪੋਸਟ-ਗ੍ਰੈਜੂਏਟ ਸਿੱਖਿਆ ਬਾਰੇ ਕਾਨੂੰਨ ਦੇ ਅਨੁਸਾਰ ਦੇਸ਼ ਉੱਚ ਸਿੱਖਿਆ ਹੇਠ ਲਿਖੇ ਪੱਧਰ ਲਈ ਮੁਹੱਈਆ ਕਰਦਾ ਹੈ :
ਬੌਰੀਆ ਕਬੀਲਾ ਵੀ ਪੱਖੀਵਾਸਾਂ ਦੀ ਹੀ ਅੱਗੇ ਇੱਕ ਕਿਸਮ ਹੈ। ਇਬੈਟਸਨ ਨੇ ਬੌਰੀਆ ਕਬੀਲੇ ਜਾਂ ਬੌਰੀਏ ਪੱਖੀਵਾਸਾਂ ਨੂੰ ਤਿੰਨ ਟੋਲਿਆਂ ਵਿਚ ਵੰਡਿਆ ਹੈ। ਬੀਕਾਨੀਰ ਦੇ ਬੀਦਾਵਤੀ, ਜਾਗਲੀ ਜਿੰਨਾਂ ਨੂੰ ਕਾਲਾਧਬਾਲੀਆ ਵੀ ਕਿਹਾ ਜਾਂਦਾ ਹੈ ਅਤੇ ਕਪਾਰੀਆ ਵੀ। ਪਰ ਕਰਨੈਲ ਸਿੰਘ ਥਿੰਦ ਨੇ ਨੌਂ ਕਬੀਲੇ ਨੌਂ ਪ੍ਰਕਾਰ ਦੇ ਦੱਸੇ ਹਨ,ਜਿਵੇਂ ਦੇਸਾਵਲੀ, ਗੰਧੀਲੇ, ਪੌਦਂਲੇ, ਕਾਲਸਬਲੀਏ, ਗੁਜਰਾਤੀ, ਗਡਰੀਏ, ਤੇਲ ਭਾਰਦੀ ਅਤੇ ਮਾਰਵਾੜੀ। ਹੁਣ ਇਹਨਾਂ ਵਿਚੋਂ ਬਹੁਤਿਆਂ ਨੇ ਪੱਕੇ ਘਰ ਪਾ ਲਏ ਹਨ ਅਤੇ ਕਈ ਹੁਣ ਡੇਰਿਆਂ ਦੀ ਸ਼ਕਲ ਵਿੱਚ ਕਾਨਿਆਂ ਦੇ ਘਰ ਪਾ ਕੇ ਰਹਿਣ ਲੱਗ ਗਏ।
ਪੰਜਾਬੀ ਬੁਝਾਰਤਾਂ ਸੁਖਦੇਵ ਮਾਦਪੁਰੀ
ਪੰਜਾਬੀ ਬੁਝਾਰਤਾਂ ਸੁਖਦੇਵ ਮਾਦਪੁਰੀ ਦੁਅਾਰਾ ਸੰਗ੍ਰਹਿਤ ਪੁਸਤਕ ਹੈ ਜੋ ਲੋਕਧਾਰਾ ਦੇ ਪਾਠ-ਕ੍ਰਮ 'ਚ ਅਾੳੁਂਦੀ ਹੈ। ਲੋਕ ਸਾਹਿਤ ਆਦਿ ਕਾਲ ਤੋਂ ਹੀ ਮਨੁੱਖ ਮਾਤਰ ਦੇ ਮਨੋਰੰਜਨ ਦਾ ਵਿਸ਼ੇਸ਼ ਸਾਧਨ ਰਿਹਾ ਹੈ। ਲੋਕ ਕਹਾਣੀਆਂ, ਲੋਕ ਗੀਤ, ਲੋਕ ਅਖਾਣ, ਲੋਕ ਬੁਝਾਰਤਾਂ, ਲੋਕ ਨਾਚ, ਲੋਕ ਸੰਗੀਤਅਤੇ ਲੋਕ ਚਿੱਤਰ ਆਦਿ ਲੋਕ ਕਲਾ ਦੇ ਅਨਿੱਖੜਵੇਂ ਅੰਗ ਹਨ। ਬੁਝਾਰਤਾਂ ਦਾ ਇਤਿਹਾਸ ਮਨੁੱਖੀ ਇਤਿਹਾਸ ਜਿੰਨਾ ਹੀ ਪੁਰਾਣਾ ਹੈ। ਸੰਸਾਰ ਭਰ ਦੀਆਂ ਬੋਲੀਆਂ ਵਿੱਚ ਇਹ ਉਪਲਭਧ ਹਨ। ਬੁਝਾਰਤਾਂ ਦੇ ਉਤਪਾਦਨ ਅਤੇ ਵਿਕਾਸ ਦੀ ਪਰੰਪਰਾ ਉਨੀਂ ਹੀ ਪੁਰਾਤਨ ਹੈ ਜਿੰਨਾ ਕਿ ਮਨੁੱਖ ਆਪ ਹੈ। ਲੌਕਿਕ ਸਾਹਿਤ ਵਿੱਚ ਵੀ ਬੁਝਾਰਤਾਂ ਹਰਮਨ ਪਿਆਰੀਆਂ ਰਹੀਆਂ ਹਨ। ਸਿਰਫ਼ ਸੰਸਕ੍ਰਿਤ ਲੋਕ ਸਾਹਿਤ ਵਿੱਚ ਹੀ ਇਹਨਾਂ ਦੀ ਮਹਾਨਤਾ ਨਹੀਂ ਮੰਨੀ ਗਈ, ਸਗੋਂ ਉੱਤਮ ਸਾਹਿਤ ਵਿੱਚ ਵੀ ਇਹਨਾਂ ਦੇ ਮਹੱਤਵ ਨੂੰ ਸਵੀਕਾਰ ਕੀਤਾ ਗਿਆ ਹੈ। ਪਾਲੀ ਸਾਹਿਤ ਵਿੱਚ ਵੀ ਸੰਸਕ੍ਰਿਤ ਬੁਝਾਰਤਾਂ ਦੀ ਪ੍ਰਥਾ ਪ੍ਰਚਲਿਤ ਵਿਖਾਈ ਦਿੰਦੀ ਹੈ। ਪੁਰਾਤਨ ਕਾਲ ਤੋਂ ਹੀ ਬੁਝਾਰਤਾਂ ਕਿਸੇ ਗੰਭੀਰ ਉਦੇਸ਼ ਦੀ ਪੂਰਤੀ ਕਰਦੀਆਂ ਰਹੀਆਂ ਹਨ। ਪੰਜਾਬ ਦੇ ਪਿੰਡਾਂ ਵਿੱਚ ਵਿਆਹ ਸ਼ਾਦੀਆਂ ਦੇ ਅਵਸਰ ਤੇ ਤੀਵੀਆਂ ਆਏ ਮੇਲ ਨੂੰ ਸਿੱਠਣੀਆਂ ਆਦਿ ਦਿੰਦੀਆਂ ਹੋਈਆਂ ਹੇਰੇ ਲਾਉਂਦੀਆਂ ਹਨ। ਇਹਨਾਂ ਹੇਰਿਆਂ ਵਿੱਚ ਵੀ ਬੁਝਾਰਤਾਂ ਆਦਿ ਪੁੱਛੀਆਂ ਦੱਸੀਆਂ ਜਾਂਦੀਆਂ ਹਨ।ਸ਼ਾਇਦ ਹੀ ਪੰਜਾਬੀ ਜੀਵਨ ਦੀ ਕੋਈ ਅਜਿਹੀ ਵਸਤੂ ਹੋਵੇਗੀ ਜਿਸ ਬੁਝਾਰਤ ਨਾ ਹੋਵੇ। 'ੳੁਦਾਹਰਨ:-'
ਸਿੱਖਿਆ (ਭਾਰਤ) ਹਰੇਕ ਮਨੁੱਖ ਦਾ ਬੁਨਿਆਦੀ ਹੱਕ ਹੈ ।ਇਸ ਲਈ ਭਾਰਤ ਵਿੱਚ ਸਿੱਖਿਆ ਸਰਕਾਰੀ ਅਤੇ ਪ੍ਰਾਈਵੇਟ ਸੈਕਟਰ ਵੱਲੋ ਦਿੱਤੀ ਜਾਂਦੀ ਹੈ। ਸਰਕਾਰੀ ਸਿੱਖਿਆ ਦਾ ਰਖਰਖਾਵ ਕੇਂਦਰ ਜਾਂ ਪ੍ਰਦੇਸ਼ਿਕ ਸਰਕਾਰਾਂ ਕਰਦੀਆਂ ਹਨ ਜਦੋਂ ਕਿ ਪ੍ਰਾਈਵੇਟ ਜਾਂ ਗੈਰ ਸਰਕਾਰੀ ਸੰਸਥਾਵਾਂ ਨੂੰ ਫੰਡ ਕੁਝ ਗਿਣਵੇਂ ਵਿਯਕਤੀ ਜਾਂ ਸੋਸਾਇਟੀ ਆਦਿ ਮੁਹੈਇਆ ਕਰਵਾਉਂਦੇ ਹਨ।ਵਰਤਮਾਨ ਸਮੇਂ ਵਿੱਚ ਸਰਕਾਰੀ ਸਿੱਖਿਆ ਅਣਗਹਿਲੀ ਦਾ ਸ਼ਿਕਾਰ ਹੈ ਇਸ ਕਰਕੇ ਮੌਜੂਦਾ ਹਾਲਾਤਾਂ ਵਿੱਚ ਪ੍ਰਾਈਵੇਟ ਸੈਕਟਰ ਦਾ ਸਿੱਖਿਆ ਦੇ ਖੇਤਰ ਵਿੱਚ ਦਬਦਬਾ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ । ਕੇਂਦਰੀ ਮਾਨਵੀ ਸਰੋਤ ਵਿਕਾਸ ਇਸ ਦੀ ਨਿਗਰਾਨੀ ਕਰਦਾ ਹੈ। ਸੰਸਥਾ ਦਾ ਮਾਪਦੰਡ ਵਿਦਿਆਰਥੀ ਵੱਲੋ ਪ੍ਰਾਪਤ ਅੰਕ ਹੀ ਮੰਨੇ ਜਾਂਦੇ ਹਨ। ਜਾਂ ਕਈ ਸੰਸਥਾਵਾਂ ਵੱਲੋ ਗ੍ਰੇਡ ਸਿਸਟਮ ਸ਼ੁਰੂ ਕਿਤਾ ਗਿਆ ਹੈ। ਰਾਸ਼ਟਰੀ ਵਿਦਿਅਕ ਅਨੁਸੰਧਾਨ ਅਤੇ ਸਿਖਲਾਈ ਪਰਿਸ਼ਦ ਜਾਂ ਐਨ.ਸੀ.ਈ.ਆਰ.ਟੀ, ਭਾਰਤ ਸਰਕਾਰ ਦੁਆਰਾ ਸਥਾਪਤ ਸੰਸਥਾਨ ਹੈ ਜੋ ਵਿਦਿਆ ਲਈ ਸਿੱਖਿਆ ਨਾਲ ਜੁੜੇ ਮਾਮਲਿਆਂ ਤੇ ਕੇਂਦਰੀ ਸਰਕਾਰ ਅਤੇ ਪ੍ਰਾਂਤਕ ਸਰਕਾਰਾਂ ਨੂੰ ਸਲਾਹ ਦੇਣ ਦੇ ਉਦੇਸ਼ ਨਾਲ ਸਥਾਪਤ ਕੀਤੀ ਗਈ ਹੈ। ਇਹ ਪਰਿਸ਼ਦ ਭਾਰਤ ਵਿੱਚ ਸਕੂਲੀ ਸਿੱਖਿਆ ਸਬੰਧੀ ਨੀਤੀਆਂ ਤੇ ਕਾਰਜ ਕਰਦੀ ਹੈ।
ਜਾਂ 'ਸਾਧੂ' ਹਿੰਦੀ ਭਾਸ਼ਾ ਦਾ ਸ਼ਬਦ ਹੈ, ਜਿਸ ਦੇ ਅਰਥ ਧਰਮ ਦੇ ਰਸਤੇ ਤੁਰਨ ਵਾਲੇ ਭਲੇ ਪੁਰਸ਼ ਦੇ ਹਨ। ਸੰਤ ਸਾਧ ਵੀ ਭਲੇ ਤੇ ਧਰਮਾਤਮਾ ਪੁਰਸ਼ ਨੂੰ ਕਿਹਾ ਜਾਂਦਾ ਹੈ। ਸਿੱਖ ਧਰਮ ਅਨੁਸਾਰ ਸੰਤ ਕੋਈ ਖ਼ਾਸ ਜਮਾਤ ਜਾਂ ਪੰਥ ਨਹੀਂ ਹੈ ਤੇ ਨਾ ਉਸ ਲਈ ਕੋਈ ਖ਼ਾਸ ਲਿਬਾਸ ਨੀਯਤ ਹੈ। ਭਗਤ ਕਬੀਰ ਜੀ ਦੱਸਦੇ ਹਨ ਕਿ ਸੰਤ ਆਪਣਾ ਸ਼ਾਂਤ ਸੁਭਾਓ ਨਹੀਂ ਤਿਆਗਦਾ, ਭਾਵੇਂ ਉਸ ਦਾ ਕਰੋੜਾਂ ਭੈੜੇ-ਬੰਦਿਆਂ ਨਾਲ ਵਾਹ ਪੈਂਦਾ ਰਹੇ। (ਜਿਵੇਂ) ਚੰਦਨ ਦਾ ਬੂਟਾ, ਸੱਪਾਂ ਨਾਲ ਘਿਰਿਆ ਰਹਿੰਦਾ ਹੈ ਪਰ ਉਹ ਆਪਣੀ ਅੰਦਰਲੀ ਠੰਡਕ ਨਹੀਂ ਛੱਡਦਾ- ਕਬੀਰ ਸੰਤੁ ਨ ਛਾਡੈ ਸੰਤਈ ਜਉ ਕੋਟਿਕ ਮਿਲਹਿ ਅਸੰਤ॥ ਮਲਿਆਗਰੁ ਭੁਯੰਗਮ ਬੇਢਿਓ ਤ ਸੀਤਲਤਾ ਨ ਤੰਜਤ॥ (ਪੰਨਾ 1373) ਜੋ ਅਜਿਹੇ ਗੁਣਾਂ ਤੋਂ ਹੀਣਾ ਹੈ ਤੇ ਆਪਣੇ ਆਪ ਨੂੰ ਸੰਤ ਅਖਵਾਉਂਦਾ ਹੈ, ਉਹ ਸੰਤ ਨਹੀਂ, ਅਸੰਤ ਹੈ। ਇਸ ਤਰ੍ਹਾਂ ਦੇ ਅਸੰਤਾਂ ਨੇ ਚੋਲੇ, ਸਿਰ 'ਤੇ ਛੋਟੀ ਪੱਗ, ਪਜਾਮੇ ਦਾ ਤਿਆਗ, ਪੈਰੀ ਪਾਊਏ ਪਾ ਕੇ ਆਪਣਾ ਪਹਿਰਾਵਾ ਵੀ ਖ਼ਾਸ ਬਣਾਇਆ ਹੈ। ਅਗਿਆਨੀ ਲੋਕਾਂ ਨੇ ਇਨ੍ਹਾਂ ਦਾ ਅਨੋਖਾ ਦਿਲ-ਖਿੱਚਵਾਂ ਲਿਬਾਸ ਦੇਖ ਕੇ ਹੀ ਇਨ੍ਹਾਂ ਨੂੰ ਸੰਤ ਮੰਨ ਲਿਆ ਹੈ। ਭਾਈ ਗੁਰਦਾਸ ਜੀ ਫ਼ੁਰਮਾਉਂਦੇ ਹਨ- ਗੁਛਾ ਹੋਇ ਧ੍ਰਿਕਾਨੂਆ ਕਿਉ ਵੁੜੀਐ ਦਾਖੈ॥ ਅਕੈ ਕੇਰੀ ਖਖੜੀ ਕੋਈ ਅੰਬੁ ਨ ਆਖੈ॥ ਗਹਣੇ ਜਿਉ ਜਰਪੋਸ ਦੇ ਨਹੀ ਸੋਇਨਾ ਸਾਖੈ॥ ਫਟਕ ਨ ਪੁਜਨਿ ਹੀਰਿਆ ਓਇ ਭਰੇ ਬਿਆਖੈ॥ ਧਉਲੇ ਦਿਸਨਿ ਛਾਹਿ ਦੁਧੁ ਸਾਦਹੁ ਗੁਣ ਗਾਖੈ॥ ਤਿਉ ਸਾਧ ਅਸਾਧ ਪਰਖੀਅਨਿ ਕਰਤੂਤਿ ਸੁ ਭਾਖੈ॥ (ਵਾਰ 35-17, ਪੰਨਾ 172) ਭਾਵ ਜਿਵੇਂ ਧਰੇਕ/ਡੇਕ ਦੇ ਗੁੱਛੇ ਨੂੰ ਦਾਖ਼ਾਂ ਦਾ ਗੁੱਛਾ ਕਿਸ ਤਰ੍ਹਾਂ ਕਿਹਾ ਜਾਵੇ? (ਭਾਵ ਨਹੀਂ ਕਿਹਾ ਜਾਂਦਾ) ਅੱਕ ਦੀ ਖੱਖੜੀ ਨੂੰ ਕੋਈ ਅੰਬ ਨਹੀਂ ਆਖਦਾ। ਜਿਸ ਤਰ੍ਹਾਂ ਦੇ ਗਹਿਣਿਆਂ ਦੀ ਕੋਈ ਸਾਖ ਨਹੀਂ ਭਰਦਾ ਕਿ ਇਹ ਸੋਨੇ ਦੇ ਗਹਿਣੇ ਹਨ। ਬਿਲੌਰ ਹੀਰਿਆਂ ਦੇ ਤੁਲ ਨਹੀਂ ਪੁੱਜਦਾ ਕਿਉਂਕਿ ਹੀਰੇ ਬੜੇ ਕੀਮਤੀ ਹੁੰਦੇ ਹਨ। ਲੱਸੀ ਤੇ ਦੁੱਧ ਦੋਵੇਂ ਚਿੱਟੇ ਰੰਗ ਦੇ ਦਿੱਸਦੇ ਹਨ ਪਰ ਗੁਣ ਤੇ ਸੁਆਦ ਤੋਂ ਉਨ੍ਹਾਂ ਦਾ ਨਿਰਣਾ ਹੋ ਜਾਂਦਾ ਹੈ। ਇਸੇ ਤਰ੍ਹਾਂ ਸਾਧ ਤੇ ਅਸਾਧ ਕਰਮਾਂ ਤੇ ਬੋਲੀ ਤੋਂ ਪਰਖੇ ਜਾਂਦੇ ਹਨ। ਜਿਵੇਂ ਗੁਲਾਬਾਸੀ ਦਾ ਫ਼ੁੱਲ ਕਿੰਨਾ ਵੀ ਕਹੇ ਕਿ ਮੈਂ ਗੁਲਾਬ ਦੇ ਫ਼ੁੱਲ ਜਿੰਨੀ ਖੁਸ਼ਬੋ ਦੇਣ ਦੀ ਸਮਰੱਥਾ ਰੱਖਦਾ ਹਾਂ ਪਰ ਸਿਆਣਾ ਮਨੁੱਖ/ਭੌਰ ਕਦੇ ਵੀ ਉਸਦੇ ਭਾਢੇ (ਝਾਂਸੇ) ਵਿੱਚ ਨਹੀਂ ਆਉਣਗੇ। ਬਾਣੀ ਕੇ ਬੋਹਿਥ, ਗੁਰੂ ਅਰਜਨ ਦੇਵ ਜੀ ਫ਼ੁਰਮਾਉਂਦੇ ਹਨ- ਮੰਤ੍ਰੰ ਰਾਮ ਰਾਮ ਨਾਮੰ ਧ੍ਹਾਨੰ ਸਰਬਤ੍ਰ ਪੂਰਨਹ॥ ਗ੍ਹਾਨੰ ਸਮ ਦੁਖ ਸੁਖੰ ਜੁਗਤਿ ਨਿਰਮਲ ਨਿਰਵੈਰਣਹ॥ ਦਯਾ¦ ਸਰਬਤ੍ਰ ਜੀਆ ਪੰਚ ਦੋਖ ਬਿਵਰਜਿਤਹ॥ ਭੋਜਨੰ ਗੋਪਾਲ ਕੀਰਤਨੰ ਅਲਪ ਮਾਯਾ ਜਲ ਕਮਲ ਰਹਤਰ॥ ਉਪਦੇਸੰ ਸਮ ਪਿਤ੍ਰ ਸਤ੍ਰਹ ਭਗਵੰਤ ਭਗਤਿ ਭਾਵਨੀ॥ ਪਰ ਨਿੰਦਾ ਨਹ ਸ੍ਰੋਤਿ ਸ੍ਰਵਣੰ ਆਪ ਤਿਆਗਿ ਸਗਲ ਰੇਣੁਕਹ॥ ਖਟ ਲਖ੍ਹਣ ਪੂਰਨੰ ਪੁਰਖਹ ਨਾਨਕ ਨਾਮ ਸਾਧ ਸ੍ਵਜਨਹ॥ (ਪੰਨਾ 1357) ਭਾਵ ਪ੍ਰਮਾਤਮਾ ਦਾ ਨਾਮ (ਜੀਭ ਨਾਲ) ਜਪਣਾ ਤੇ ਉਸ ਨੂੰ ਸਰਬ ਵਿਆਪਕ ਜਾਣ ਕੇ ਉਸ ਵਿੱਚ ਸੁਰਤ ਜੋੜਨੀ, ਸੁੱਖਾਂ-ਦੁੱਖਾਂ ਨੂੰ ਇਕੋ ਜਿਹਾ ਸਮਝਣਾ ਅਤੇ ਪਵਿੱਤਰ ਤੇ ਵੈਰ-ਰਹਿਤ ਜੀਵਨ ਜੀਉਣਾ, ਸਾਰੇ ਜੀਵਾਂ ਨਾਲ ਪਿਆਰ-ਹਮਦਰਦੀ ਰੱਖਣੀ ਅਤੇ ਕਾਮਾਦਿਕ ਪੰਜੇ ਵਿਕਾਰਾਂ ਤੋਂ ਬਚੇ ਰਹਿਣਾ, ਪ੍ਰਮਾਤਮਾ ਦੀ ਸਿਫ਼ਤ ਸਲਾਹ ਨੂੰ ਜ਼ਿੰਦਗੀ ਦਾ ਆਸਰਾ ਬਣਾਉਣਾ ਤੇ ਮਾਇਆ ਤੋਂ ਇਉਂ ਨਿਰਲੇਪ ਰਹਿਣਾ ਜਿਵੇਂ ਕਉਲ ਫ਼ੁੱਲ ਪਾਣੀ ਤੋਂ, ਸੱਜਣ ਤੇ ਵੈਰੀ ਨਾਲ ਇਕੋ ਜਿਹਾ ਪ੍ਰੇਮ-ਭਾਵ ਰੱਖਣ ਦੀ ਸਿੱਖਿਆ ਗ੍ਰਹਿਣ ਕਰਨੀ ਤੇ ਪ੍ਰਮਾਤਮਾ ਦੀ ਭਗਤੀ ਵਿੱਚ ਪਿਆਰ ਬਣਾਉਣਾ, ਪਰਾਈ ਨਿੰਦਿਆ ਆਪਣੇ ਕੰਨਾਂ ਨਾਲ ਨਾ ਸੁਣਨਾ ਅਤੇ ਆਪਾ-ਭਾਵ ਤਿਆਗ ਕੇ ਸਭ ਦੇ ਚਰਨਾਂ ਦੀ ਧੂੜ ਬਣਨਾ। 'ਪੂਰਨ ਪੁਰਖਾਂ' ਵਿੱਚ ਇਹ ਛੇ ਲੱਛਣ ਹੁੰਦੇ ਹਨ, ਉਨ੍ਹਾਂ ਨੂੰ ਹੀ ਸਾਧ, ਗੁਰਮੁਖ ਆਖੀਦਾ ਹੈ। ਅਜੋਕੇ ਸਮੇਂ ਵਿੱਚ ਪਤਾ ਨਹੀਂ ਬਰਸਾਤੀ ਡੱਡੂਆਂ ਵਾਂਗ ਅਖੌਤੀ ਸੰਤ ਕਿੱਥੋਂ ਨਿਕਲ ਆਏ ਹਨ? ਜੇਕਰ 'ਭਿੱਖਾ' ਜੱਟ ਜੀ ਅੱਜ ਫਿਰ ਸੰਸਾਰ 'ਤੇ ਆਉਣ ਤਾਂ ਉਹ ਫਿਰ ਗੁਰੂ ਸਾਹਿਬ ਨੂੰ ਕਹਿਣਗੇ- ਰਹਿਓ ਸੰਤ ਹਉ ਟੋਲਿ ਸਾਧ ਬਹੁਤੇਰੇ ਡਿਠੇ॥ (ਪੰਨਾ 1395) ਪਰ ਕਿਸੇ ਨੇ ਮੇਰੀ ਨਿਸ਼ਾ ਨਹੀਂ ਕਰਾਈ। ਬਰਸੁ ਏਕੁ ਹਉ ਫਿਰਿਓ ਕਿਨੈ ਨਹੁ ਪਰਚਉ ਲਾਯਉ॥ ਕਹਤਿਅਹ ਕਹਤੀ ਸੁਣੀ ਰਹਤ ਕੋ ਖੁਸੀ ਨ ਆਯਉ॥ ਹਰਿ ਨਾਮੁ ਛੋਡਿ ਦੂਜੈ ਲਗੇ ਤਿਨ੍ਰ ਕੇ ਗੁਣ ਹਉ ਕਿਆ ਕਹਉ॥ (ਪੰਨਾ 1396) ਭਾਵ ਸਾਰੇ ਆਖਦੇ ਹੀ ਆਖਦੇ (ਹੋਰਨਾਂ ਨੂੰ ਉਪਦੇਸ਼ ਕਰਦੇ) ਹੀ ਸੁਣੇ ਜਾਂਦੇ ਹਨ ਪਰ ਕਿਸੇ ਦੀ ਰਹਤ ਦੇਖ ਕੇ ਮੈਨੂੰ ਅਨੰਦ ਨਹੀਂ ਆਇਆ। ਉਨ੍ਹਾਂ ਲੋਕਾਂ ਦੇ ਗੁਣ ਮੈਂ ਕੀ ਆਖਾਂ?
ਸਪੇਨ (ਸਪੈਨਿਸ਼: España, ਏਸਪਾਨਿਆ), ਆਧਿਕਾਰਿਕ ਤੌਰ ਉੱਤੇ ਸਪੇਨ ਦੀ ਰਾਜਸ਼ਾਹੀ, ਇੱਕ ਯੂਰਪੀ ਦੇਸ਼ ਅਤੇ ਯੂਰਪੀ ਸੰਘ ਦਾ ਇੱਕ ਮੈਂਬਰ ਰਾਸ਼ਟਰ ਹੈ। ਇਹ ਯੂਰਪ ਦੇ ਦੱਖਣ ਪੱਛਮ ਵਿੱਚ ਇਬੇਰੀਅਨ ਪ੍ਰਾਯਦੀਪ ਉੱਤੇ ਸਥਿਤ ਹੈ। ਇਸਦੇ ਦੱਖਣ ਅਤੇ ਪੂਰਬ ਵਿੱਚ ਭੂਮਧ ਸਾਗਰ ਇਲਾਵਾ ਬ੍ਰਿਟਿਸ਼ ਪਰਵਾਸੀ ਖੇਤਰ, ਜਿਬਰਾਲਟਰ ਦੀ ਇੱਕ ਛੋਟੀ ਜਿਹੀ ਸੀਮਾ ਦੇ, ਉੱਤਰ ਵਿੱਚ ਫ਼ਰਾਂਸ, ਅੰਡੋਰਾ ਅਤੇ ਬੀਸਕਾਏ ਦੀ ਖਾੜੀ ਅਤੇ ਅਤੇ ਪੱਛਮ-ਉੱਤਰ ਅਤੇ ਪੱਛਮ ਵਿੱਚ ਕਰਮਵਾਰ: ਅਟਲਾਂਟਿਕ ਮਹਾਸਾਗਰ ਅਤੇ ਪੁਰਤਗਾਲ ਸਥਿਤ ਹਨ।
ਅਨੰਦ ਕਾਰਜ ਸਿੱਖ ਵਿਆਹ ਦੀ ਰੀਤ ਹੈ। ਇਸ ਦਾ ਅੱਖਰੀ ਮਤਲਬ ਹੈ, ਖ਼ੁਸ਼ੀ ਭਰਿਆ ਕੰਮ। ਅਨੰਦੁ ਸਿੱਖਾਂ ਦੇ ਤੀਜੇ ਗੁਰੂ, ਗੁਰੂ ਅਮਰਦਾਸ ਦਾ ਕਲਾਮ ਹੈ ਜੋ ਓਹਨਾ ਰਾਮਕਲੀ ਰਾਗ ਤਹਿਤ ਰਚਿਆ। ਇਹ ਗੁਰੂ ਗ੍ਰੰਥ ਸਾਹਿਬ ਵਿੱਚ ਪੰਨਾ 773 ਉੱਤੇ ਦਰਜ ਹੈ। ਬਾਅਦ ਵਿੱਚ ਚੌਥੇ ਗੁਰੂ, ਗੁਰੂ ਰਾਮਦਾਸ ਨੇ ਚਾਰ ਲਾਵਾਂ ਦੀ ਰਚਨਾ ਕੀਤੀ। ਸਿੱਖ ਵਿਆਹ ਵੇਲ਼ੇ ਇਸ ਰਚਨਾ ਦਾ ਪਾਠ ਹੁੰਦਾ ਹੈ ਅਤੇ ਲਾਵਾਂ ਦੇ ਪਾਠ ਵੇਲ਼ੇ ਵਿਆਹ ਵਾਲ਼ਾ ਜੋੜਾ (ਮੁੰਡਾ ਅਤੇ ਕੁੜੀ) ਗੁਰੂ ਗ੍ਰੰਥ ਸਾਹਿਬ ਨੂੰ ਸੱਜੇ ਹੱਥ ਰੱਖਦੇ ਹੋਏ ਇਸ ਦੀ ਪਰਕਰਮਾ ਕਰਦਾ ਹੈ। ਇਸ ਤਰ੍ਹਾਂ ਚਾਰ ਵਾਰ ਪਰਕਰਮਾ ਕੀਤੀ ਜਾਂਦੀ ਹੈ।
ਹਿੱਕ, ਛਾਤੀ ਜਾਂ ਸੀਨਾ (ਯੂਨਾਨੀ: θώραξ, ਲਾਤੀਨੀ: thorax) ਮਨੁੱਖਾਂ ਅਤੇ ਹੋਰ ਕਈ ਜਾਨਵਰਾਂ ਦੀ ਅੰਗ-ਬਣਤਰ ਦਾ ਇੱਕ ਹਿੱਸਾ ਹੈ ,ਜਿਸ ਨੂੰ ਕਈ ਵਾਰ ਬੁੱਕਲ ਵੀ ਆਖ ਦਿੱਤਾ ਜਾਂਦਾ ਹੈ। ਮਨੁੱਖਾਂ ਵਿੱਚ ਹਿੱਕ ਸਰੀਰ ਦਾ ਉਹ ਹਿੱਸਾ ਹੁੰਦਾ ਹੈ ਜੋ ਧੌਣ ਅਤੇ ਢਿੱਡ ਵਿਚਕਾਰ ਪੈਂਦਾ ਹੈ ਅਤੇ ਜਿਸ ਅੰਦਰ ਦਿਲ, ਫੇਫੜੇ, ਪੇਟ ਆਦਿ ਕਈ ਅੰਦਰੂਨੀ ਅੰਗ ਹੁੰਦੇ ਹਨ। ਬਹੁਤ ਸਾਰਿਆਂ ਬੀਮਾਰੀਆਂ ਛਾਤੀ 'ਤੇ ਅਸਰ ਪਾ ਸਕਦੀਆਂ ਹਨ, ਅਤੇ ਸਭ ਤੋਂ ਆਮ ਲੱਛਣਾਂ ਵਿੱਚੋਂ ਇੱਕ ਛਾਤੀ ਦਾ ਦਰਦ ਹੈ ।
ਰਾਜ ਸਭਾ ਭਾਰਤੀ ਲੋਕਤੰਤਰ ਦੀ ਉੱਪਰੀ ਪ੍ਰਤਿਨਿੱਧੀ ਸਭਾ ਹੈ। ਲੋਕਸਭਾ ਹੇਠਲੀ ਪ੍ਰਤਿਨਿੱਧੀ ਸਭਾ ਹੈ। ਕਾਉਂਸਿਲ ਆਫ ਸਟੇਟਸ, ਜਿਨੂੰ ਰਾਜ ਸਭਾ ਵੀ ਕਿਹਾ ਜਾਂਦਾ ਹੈ, ਇੱਕ ਅਜਿਹਾ ਨਾਮ ਹੈ ਜਿਸਦੀ ਘੋਸ਼ਣਾ ਸਭਾਪੀਠ ਦੁਆਰਾ ਸਭਾ ਵਿੱਚ 23 ਅਗਸਤ, 1954 ਨੂੰ ਕੀਤੀ ਗਈ ਸੀ। ਇਸ ਦੀ ਆਪਣੀ ਖਾਸ ਵਿਸ਼ੇਸ਼ਤਾਵਾਂ ਹਨ। ਭਾਰਤ ਵਿੱਚ ਦੂਸਰਾ ਸਦਨ ਦਾ ਸ਼ੁਰੂ 1918 ਦੇ ਮੋਂਟੇਗ - ਚੇੰਸਫੋਰਡ ਪ੍ਰਤੀਵੇਦਨ ਵਲੋਂ ਹੋਇਆ। ਭਾਰਤ ਸਰਕਾਰ ਅਧਿਨਿਯਮ, 1919 ਵਿੱਚ ਤਤਕਾਲੀਨ ਵਿਧਾਨਮੰਡਲ ਦੇ ਦੂਸਰੇ ਸਦਨ ਦੇ ਤੌਰ ਉੱਤੇ ਕਾਉਂਸਿਲ ਆਫ ਸਟੇਟਸ ਦਾ ਸਿਰਜਣ ਕਰਣ ਦਾ ਨਿਰਦੇਸ਼ ਕੀਤਾ ਗਿਆ ਜਿਸਦਾ ਵਿਸ਼ੇਸ਼ਾਧਿਕਾਰ ਸੀਮਿਤ ਸੀ ਅਤੇ ਜੋ ਵਾਕਈ: 1921 ਵਿੱਚ ਅਸਤੀਤਵ ਵਿੱਚ ਆਇਆ। ਗਵਰਨਰ - ਜਨਰਲ ਤਤਕਾਲੀਨ ਕਾਉਂਸਿਲ ਆਫ ਸਟੇਟਸ ਦਾ ਪਦੇਨ ਪ੍ਰਧਾਨ ਹੁੰਦਾ ਸੀ। ਭਾਰਤ ਸਰਕਾਰ ਅਧਿਨਿਯਮ, 1935 ਦੇ ਮਾਧਿਅਮ ਵਲੋਂ ਇਸ ਦੇ ਗਠਨ ਵਿੱਚ ਸ਼ਾਇਦ ਹੀ ਕੋਈ ਤਬਦੀਲੀ ਕੀਤੇ ਗਏ।
ਭੌਤਿਕ ਵਿਗਿਆਨ (ਪੁਰਾਤਨ ਯੂਨਾਨੀ: φυσική (ἐπιστήμη) phusikḗ (epistḗmē) "ਕੁਦਰਤ ਦਾ ਗਿਆਨ", φύσις phúsis "ਕੁਦਰਤ") ਉਹ ਕੁਦਰਤੀ ਵਿਗਿਆਨ ਹੈ ਜਿਸ ਵਿੱਚ ਪਦਾਰਥ ਦਾ ਅਧਿਐਨ ਅਤੇ ਇਸਦੀ ਗਤੀ ਅਤੇ ਐਨਰਜੀ ਅਤੇ ਫੋਰਸ ਵਰਗੇ ਸਬੰਧਤ ਸੰਕਲਪਾਂ ਦੇ ਨਾਲ ਨਾਲ ਸਪੇਸਟਾਈਮ ਰਾਹੀਂ ਇਸਦਾ ਵਰਤਾਓ ਸ਼ਾਮਿਲ ਹੈ। ਸਭ ਤੋਂ ਜਿਆਦਾ ਬੁਨਿਆਦੀ ਵਿਗਿਆਨਿਕ ਵਿਸ਼ਿਆਂ ਵਿੱਚੋਂ ਇੱਕ ਵਿਸ਼ਾ ਹੁੰਦੇ ਹੋਏ, ਭੌਤਿਕ ਵਿਗਿਆਨ ਦਾ ਮੁੱਖ ਮੰਤਵ ਇਹ ਸਮਝਣਾ ਹੈ ਕਿ ਬ੍ਰਹਿਮੰਡ ਕਿਵੇਂ ਵਰਤਾਓ ਕਰਦਾ ਹੈ।ਭੌਤਿਕ ਵਿਗਿਆਨ ਪੁਰਾਤਨ ਅਕੈਡਮਿਕ ਵਿਸ਼ਿਆਂ ਵਿੱਚੋਂ ਇੱਕ ਹੈ, ਸ਼ਾਇਦ ਇਸ ਵਿੱਚ ਅਸਟ੍ਰੌਨੋਮੀ ਦੀ ਸ਼ਮੂਲੀਅਤ ਰਾਹੀਂ ਇਹ ਸਭ ਤੋਂ ਪੁਰਾਤਨ ਵਿਸ਼ਾ ਬਣ ਜਾਂਦਾ ਹੈ। ਆਖਰੀ ਦੋ ਹਜ਼ਾਰ ਸਾਲਾਂ ਤੋਂ ਵੀ ਜਿਆਦਾ ਸਮੇਂ ਤੋਂ, ਭੌਤਿਕ ਵਿਗਿਆਨ, ਕੈਮਿਸਟਰੀ, ਬਾਇਓਲੌਜੀ, ਅਤੇ ਗਣਿਤ ਦੀਆਂ ਕੁੱਝ ਸ਼ਾਖਾਵਾਂ ਦੇ ਨਾਲ ਨਾਲ ਕੁਦਰਤੀ ਫਿਲਾਸਫੀ ਦਾ ਇੱਕ ਹਿੱਸਾ ਰਹੀ ਹੈ, ਪਰ 17ਵੀਂ ਸਦੀ ਵਿੱਚ ਵਿਗਿਆਨਿਕ ਇੰਨਕਲਾਬ ਦੌਰਾਨ, ਕੁਦਰਤੀ ਵਿਗਿਆਨਾਂ ਅਪਣੇ ਖੁਦ ਦੇ ਮੁਤਾਬਿਕ ਨਿਰਾਲੇ ਰਿਸਰਚ ਪ੍ਰੋਗਰਾਮਾਂ ਦੇ ਤੌਰ ਤੇ ਉਤਪੰਨ ਹੋ ਗਈ ਸੀ। ਭੌਤਿਕ ਵਿਗਿਆਨ ਰਿਸਰਚ ਦੇ ਬਹੁਤ ਸਾਰੇ ਅੰਤਰਵਿਸ਼ਾਤਮਿਕ ਖੇਤਰਾਂ ਨੂੰ ਜੋੜਦੀ ਹੈ, ਜਿਵੇਂ ਬਾਇਓਫਿਜ਼ਿਕਸ ਅਤੇ ਕੁਆਂਟਮ ਕੈਮਿਸਟਰੀ, ਅਤੇ ਭੌਤਿਕ ਵਿਗਿਆਨ ਦੀਆਂ ਹੱਦਾਂ ਠੋਸ ਤੌਰ ਤੇ ਪਰਿਭਾਸ਼ਿਤ ਨਹੀਂ ਹਨ। ਭੌਤਿਕ ਵਿਗਿਆਨ ਵਿੱਚ ਨਵੇੰ ਵਿਚਾਰ ਅਕਸਰ ਹੋਰ ਵਿਗਿਆਨਾਂ ਦੇ ਬੁਨਿਆਦੀ ਮਕੈਨਿਜ਼ਮਾਂ ਨੂੰ ਸਮਝਾਉਂਦੇ ਰਹਿੰਦੇ ਹਨ ਜਦੋਂ ਗਣਿਤ ਅਤੇ ਫਿਲਾਸਫੀ ਵਰਗੇ ਖੇਤਰਾਂ ਵਿੱਚ ਰਿਸਰਚ ਦੇ ਨਵੇਂ ਰਸਤੇ ਖੁੱਲਦੇ ਹਨ।
2004 ਹਿੰਦ ਮਹਾਸਾਗਰ ਭੂਚਾਲ ਅਤੇ ਸੁਨਾਮੀ
2004 ਭਾਰਤੀ ਮਹਾਸਾਗਰ ਭੂਚਾਲ, 26 ਦਸੰਬਰ ਨੂੰ ਸੁਮਾਤਰਾ, ਪੱਛਮੀ ਤਟ ਦੇ ਵਿਚਲੇ ਖੇਤਰ ਦੇ ਨਾਲ, 26 ਦਸੰਬਰ ਨੂੰ ਯੂਟੀਸੀ, ਇੰਡੋਨੇਸ਼ੀਆ ਵਿਖੇ ਹੋਇਆ। ਸਦਮੇ ਵਿੱਚ 9.1 - 9.3 ਦੀ ਪਲ ਭਰ ਦੀ ਮਾਤਰਾ ਸੀ ਅਤੇ IX ਦੀ ਵੱਧ ਤੋਂ ਵੱਧ Mercalli ਤੀਬਰਤਾ (ਹਿੰਸਕ) ਸੀ। ਅੰਡਰਸੇਈ ਮੈਗਾਥ੍ਰਸਟ ਭੂਚਾਲ ਦਾ ਕਾਰਨ ਉਦੋਂ ਹੋਇਆ ਜਦੋਂ ਭਾਰਤੀ ਪਲੇਟ ਨੂੰ ਬਰਮਾ ਪਲੇਟ ਨੇ ਨਿਚੋੜ ਦਿੱਤਾ ਅਤੇ ਹਿੰਦ ਮਹਾਂਸਾਗਰ ਦੀ ਸਰਹੱਦ ਦੇ ਨਾਲ ਲੱਗਦੇ ਜ਼ਿਆਦਾਤਰ ਧਰਤੀ ਦੇ ਸਮੁੰਦਰੀ ਕੰਢੇ ਤੇ ਤਬਾਹਕੁਨ ਸੁਨਾਮੀ ਦੀ ਇੱਕ ਲੜੀ ਸ਼ੁਰੂ ਕਰ ਕੀਤੀ, ਜਿਸ ਨਾਲ 14 ਦੇਸ਼ਾਂ ਵਿੱਚ 230,000-280,000 ਲੋਕ ਮਾਰੇ ਗਏ ਅਤੇ ਸਮੁੰਦਰੀ ਤੱਟਵਰਤੀ ਭਾਈਚਾਰੇ ਵਿੱਚ 30 ਮੀਟਰ ਤੱਕ (100 ਫੁੱਟ) ਉੱਚੀਆਂ ਛੱਲਾਂ ਆਈਆਂ। ਇਹ ਰਿਕਾਰਡ ਕੀਤੇ ਇਤਿਹਾਸ ਵਿਚ ਸਭ ਤੋਂ ਭਿਆਨਕ ਕੁਦਰਤੀ ਆਫ਼ਤਾਂ ਵਿਚੋਂ ਇਕ ਸੀ, ਜੋ ਹੁਣ ਤਕ 21 ਵੀਂ ਸਦੀ ਦਾ ਸਭ ਤੋਂ ਘਾਤਕ ਹੈ। ਇੰਡੋਨੇਸ਼ੀਆ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਣ ਵਾਲਾ ਦੇਸ਼ ਸੀ, ਇਸ ਤੋਂ ਬਾਅਦ ਸ਼੍ਰੀਲੰਕਾ, ਭਾਰਤ ਅਤੇ ਥਾਈਲੈਂਡ ਸੀ।
ਗ਼ਦਰ ਪਾਰਟੀ [: ग़दर पार्टी (ਦੇਵਨਾਗਰੀ), غدر پارٹی (ਨਸਤਾਲੀਕ਼)]; ਗੁਲਾਮ ਭਾਰਤ ਨੂੰ ਅੰਗਰੇਜਾਂ ਤੋਂ ਆਜਾਦ ਕਰਾਉਣ ਦੇ ਉਦੇਸ਼ ਨਾਲ ਬਣਾਇਆ ਇੱਕ ਸੰਗਠਨ ਸੀ। ਇਸਨੂੰ ਅਮਰੀਕਾ ਅਤੇ ਕਨੇਡਾ ਦੇ ਭਾਰਤੀਆਂ ਨੇ 25 ਜੂਨ 1913 ਵਿੱਚ ਬਣਾਇਆ ਸੀ। ਇਸਨੂੰ ਪ੍ਰਸ਼ਾਂਤ ਤਟ ਦੀ ਹਿੰਦੀ ਐਸੋਸੀਏਸ਼ਨ (Hindi Association of the Pacific Coast) ਵੀ ਕਿਹਾ ਜਾਂਦਾ ਸੀ। ਇਹ ਪਾਰਟੀ ਗ਼ਦਰ ਨਾਮ ਦਾ ਪੱਤਰ ਵੀ ਕੱਢਦੀ ਸੀ ਜੋ ਉਰਦੂ ਅਤੇ ਪੰਜਾਬੀ ਵਿੱਚ ਛਪਦਾ ਸੀ। ਪਹਿਲਾ ਵਿਸ਼ਵ ਯੁੱਧ ਦੇ ਛਿੜਦੇ ਹੀ ਜਦੋਂ ਭਾਰਤ ਦੇ ਹੋਰ ਦਲ ਅੰਗਰੇਜਾਂ ਨੂੰ ਸਹਿਯੋਗ ਦੇ ਰਹੇ ਸਨ ਗ਼ਦਰੀਆਂ ਨੇ ਅੰਗਰੇਜ਼ੀ ਰਾਜ ਦੇ ਵਿਰੁੱਧ ਜੰਗ ਘੋਸ਼ਿਤ ਕਰ ਦਿੱਤੀ।ਭਾਈ ਰਤਨ ਸਿੰਘ ਅਤੇ ਭਾਈ ਸੰਤੋਖ ਸਿੰਘ ਅਮਰੀਕਾ ਤੋਂ ਅਗਸਤ 1922 ਵਿਚ ਤੁਰ ਕੇ 24 ਸਤੰਬਰ 1922 ਨੂੰ ਮਾਸਕੋ ਪਹੁੰਚੇ। ਉਨ੍ਹਾਂ ਨੇ ਮਈ 1923 ਤੱਕ ਉੱਥੇ ਠਹਿਰ ਕੇ ਸਮਾਜਵਾਦੀ ਰਾਜ ਪ੍ਰਬੰਧ ਬਾਰੇ ਜਾਣਕਾਰੀ ਹਾਸਲ ਕੀਤੀ। ਨਵੀਂ ਵਿਚਾਰਧਾਰਾ ਨਾਲ ਜੁੜ ਕੇ ਲਏ ਫੈਸਲੇ ਅਨੁਸਾਰ ਭਾਈ ਰਤਨ ਸਿੰਘ ਨੇ ਅਮਰੀਕਾ ਅਤੇ ਹੋਰ ਮੁਲਕਾਂ ਵਿਚੋਂ ਗਦਰੀਆਂ ਨੂੰ ਮਾਸਕੋ ਦੀ ਪੂਰਬੀ ਯੂਨੀਵਰਸਿਟੀ ਵਿਚ ਸਿੱਖਿਆ ਪ੍ਰਾਪਤੀ ਲਈ ਭੇਜਣ ਅਤੇ ਭਾਈ ਸੰਤੋਖ ਸਿੰਘ ਨੇ ਹਿੰਦੁਸਤਾਨ ਜਾ ਕੇ ਨਵੇਂ ਵਿਚਾਰਾਂ ਦਾ ਪ੍ਰਚਾਰ ਕਰਨ ਦੀ ਜ਼ਿੰਮੇਵਾਰੀ ਓਟ ਲਈ।
ਵਿਅਕਤੀ ਸੱਭਿਆਚਾਰਕ ਸੰਸਥਾਵਾਂ ਦਾ ਮੋਢੀ ਹੁੰਦਾ ਹੈ। ਅੱਗੋਂ ਉਹ ਦੂਜੇ ਵਿਅਕਤੀ ਜਾਂ ਸਮੂਹ ਨਾਲ ਰਿਸ਼ਤਿਆਂ ਵਿੱਚ ਬੱਝਾ ਹੁੰਦਾ ਹੈ। ਇਸ ਤਰ੍ਹਾਂ ਸੱਭਿਆਚਾਰ ਦੀ ਸਮੁੱਚੀ ਬਣਤਰ ਦਾ ਮੁੱਖ ਅਧਾਰ ਕੋਈ ਵਿਅਕਤੀ ਹੀ ਹੁੰਦਾ ਜਿਹੜਾ ਅੱਗੋਂ ਪਰਿਵਾਰ ਦੀ ਸਿਰਜਨਾ ਵਿੱਚ ਅਹਿਮ ਸਥਾਨ ਰੱਖਦਾ ਹੈ। ਪਰਿਵਾਰ, ਸਮਾਜਿਕ ਬਣਤਰ ਵਿੱਚ ਵਿਸ਼ੇਸ਼ ਸਥਾਨ ਰੱਖਦਾ ਹੈ। ਪਰਿਵਾਰ ਸਮਾਜ; ਦੀਆਂ ਮੁਢਲੀਆਂ ਸੰਸਥਾਵਾਂ ਵਿਚੋਂ ਇੱਕ ਹੈ। ਜਿਹੜਾ ਵਿਆਹ ਦੇ ਸਿੱਟੇ ਹੋਂਦ ਵਿੱਚ ਆਉਂਦਾ ਹੈ ਸਮਾਜਿਕ ਇਤਿਹਾਸ ਵਿਚ ਪਰਿਵਾਰ ਸਭ ਤੋਂ ਪਹਿਲਾਂ ਸਮਾਜਿਕ ਸਮੂਹ ਹੈ ਭਾਵੇਂ ਪੁਰਾਤਨ ਸਮਿਆਂ ਵਿੱਚ ਕਬੀਲਾ ਸੰਸਕ੍ਰਿਤੀ ਸਮੇਂ ਔਰਤ ਮਰਦ ਲਈ ਜਿਨਸੀ ਸੰਬੰਧ ਵਿਵਰਜਿਤ ਨਹੀਂ ਸਨ ਪਰ ਅੱਜ ਕਲ੍ਹ ਪਰਿਵਾਰ ਦਾ ਰੂਪ ਇਕਹਿਰੇ ਜਿਨਸੀ ਸਬੰਧਾਂ ਤੱਕ ਪੁੱਜ ਗਿਆ ਹੈ। ਪਰਿਵਾਰ ਮਨੁੱਖੀ ਰਿਸ਼ਤਿਆ ਦੀ ਅਜਿਹੀ ਮੂਲ ਇਕਾਈ ਹੈ ਜਿਸ ਵਿੱਚ ਕੁਝ ਵਿਅਕਤੀ ਸਮਾਜਿਕ ਪ੍ਰਤੀਮਾਨਾਂ ਅਨੁਸਾਰ ਇਕੱਠਾ ਜੀਵਨ ਜਿਉਣ ਲਈ ਸਮਾਜਿਕ ਤੌਰ ਤੇ ਪ੍ਰਵਾਨਤ ਹੁੰਦੇ ਹਨ। ਅੱਜ ਪਰਿਵਾਰ ਪ੍ਰਮਾਣਿਕ ਇਕਾਈ ਹੈ। ਪਰਿਵਾਰ ਦਾ ਜਨਮ ਲਿੰਗਕ ਭਾਵਨਾਵਾਂ ਦੀ ਪੂਰਤੀ ਦੇ ਸਥਾਈ ਸਾਧਨ ਵਜੋਂ ਹੋਇਆ। ਇਸਦੇ ਮੈਂਬਰ ਪ੍ਰਜਣਨ ਦੀ ਕਿਰਿਆ ਦੁਆਰਾ ਸਬੰਧਤ ਹੁੰਦੇ ਹਨ ਅਤੇ ਇਹ ਸਬੰਧ ਮੈਂਬਰਾਂ ਵਿਚਕਾਰ ਹੱਕਾਂ ਅਤੇ ਫਰਜ਼ਾ ਦੀ ਵੰਡ ਦਾ ਅਧਾਰ ਬਣਦੇ ਹਲ। ਵਿਆ ਦੀ ਆਸ ਉਪਰੰਤ ਹੋਂਦ ਵਿੱਚ ਆਉਣ ਵਾਲੇ ਇਸ ਪਰਿਵਾਰ ਦੇ ਮੈਂਬਰ ਸਾਝੇ ਨਿਵਾਸ ਸਥਾਨ ਤੇ ਰਹਿੰਦੇ ਸਾਕਾਦਾਰੀ ਸਬੰਧਾਂ ਨਾਲ ਜੁੜੇ ਹੁੰਦੇ ਹਨ। ਅਰਥਾਤ ਪਰਿਵਾਰ ਦੇ ਮੈਂਬਰ ਵਿੱਚ ਖੂਨ ਅਤੇ ਵਿਆਹ ਦੇ ਸਬੰਧਾ ਦਾ ਹੋਣਾ ਲਾਜ਼ਮੀ ਹੈ।
ਗੁਫ਼ਾ ਜ਼ਮੀਨ ਵਿੱਚ ਕੋਈ ਖੋਖਲੀ ਜਗ੍ਹਾ ਹੁੰਦੀ ਹੈ, ਖਾਸ ਤੌਰ ਤੇ, ਇੱਕ ਕੁਦਰਤੀ ਰੂਪੋਸ਼ ਸਪੇਸ ਜੋ ਕਿਸੇ ਮਨੁੱਖੀ ਦੇ ਪ੍ਰਵੇਸ਼ ਕਰਨ ਲਈ ਕਾਫ਼ੀ ਵੱਡੀ ਹੋਵੇ। ਗੁਫ਼ਾਵਾਂ ਕੁਦਰਤੀ ਤੌਰ ਤੇ ਚੱਟਾਨਾਂ ਛਿੱਜਣ ਨਾਲ ਬਣਦੀਆਂ ਹਨ ਅਤੇ ਅਕਸਰ ਧਰਤੀ ਥੱਲੇ ਡੂੰਘੀਆਂ ਚਲੀਆਂ ਜਾਂਦੀਆਂ ਹਨ। ਸ਼ਬਦ ਗੁਫਾ ਛੋਟੇ ਘੁਰਨਿਆਂ ਲਈ ਵੀ ਵਰਤਿਆ ਜਾ ਸਕਦਾ ਹੈ, ਜਿਵੇਂ ਸਮੁੰਦਰੀ ਗੁਫਾਵਾਂ, ਚਟਾਨੀ ਖੁੱਡਾਂ ਅਤੇ ਗ੍ਰੋਟੋਆਂ। ਕੇਵਰਨ ਇੱਕ ਖਾਸ ਕਿਸਮ ਦੀ ਗੁਫਾ ਹੁੰਦੀ ਹੈ, ਜਿਸਦਾ ਗਠਨ ਕੁਦਰਤੀ ਤੌਰ ਤੇ ਘੁਲਣਸ਼ੀਲ ਚੱਟਾਨ ਵਿੱਚ ਹੋਇਆ ਹੋਵੇ, ਜਿਸ ਵਿੱਚ ਸਪੀਲੀਅਦਮ ਬਣਉਣ ਦੀ ਯੋਗਤਾ ਹੋਵੇ।
1947 ਵਿੱਚ ਜਦੋਂ ਬ੍ਰਿਟਿਸ਼ ਭਾਰਤ ਨੂੰ ਆਜ਼ਾਦੀ ਮਿਲੀ ਤਾਂ ਨਾਲ ਹੀ ਭਾਰਤ ਦੀ ਵੰਡ ਕਰ ਕੇ 14 ਅਗਸਤ ਨੂੰ ਪਾਕਿਸਤਾਨੀ ਡੋਮੀਨੀਅਨ (ਬਾਅਦ ਵਿੱਚ ਇਸਲਾਮੀ ਜਮਹੂਰੀਆ ਏ ਪਾਕਿਸਤਾਨ) ਅਤੇ 15 ਅਗਸਤ ਨੂੰ ਭਾਰਤੀ ਯੂਨੀਅਨ (ਬਾਅਦ ਵਿੱਚ ਭਾਰਤ ਗਣਰਾਜ) ਦੀ ਸਥਾਪਨਾ ਕੀਤੀ ਗਈ। ਇਸ ਘਟਨਾਕਰਮ ਵਿੱਚ ਮੁੱਖ ਤੌਰ ਤੇ ਬ੍ਰਿਟਿਸ਼ ਭਾਰਤ ਦੇ ਬੰਗਾਲ ਪ੍ਰਾਂਤ ਨੂੰ ਪੂਰਬੀ ਪਾਕਿਸਤਾਨ ਅਤੇ ਭਾਰਤ ਦੇ ਪੱਛਮ ਬੰਗਾਲ ਰਾਜ ਵਿੱਚ ਵੰਡ ਦਿੱਤਾ ਗਿਆ ਅਤੇ ਇਸੇ ਤਰ੍ਹਾਂ ਬ੍ਰਿਟਿਸ਼ ਭਾਰਤ ਦੇ ਪੰਜਾਬ ਪ੍ਰਾਂਤ ਨੂੰ ਪੱਛਮੀ ਪਾਕਿਸਤਾਨ ਦੇ ਪੰਜਾਬ ਪ੍ਰਾਂਤ ਅਤੇ ਭਾਰਤ ਦੇ ਪੰਜਾਬ ਰਾਜ ਵਿੱਚ ਵੰਡ ਦਿੱਤਾ ਗਿਆ। ਇਸ ਦੌਰਾਨ ਬ੍ਰਿਟਿਸ਼ ਭਾਰਤ ਵਿੱਚੋਂ ਸੀਲੋਨ (ਹੁਣ ਸ੍ਰੀ ਲੰਕਾ) ਅਤੇ ਬਰਮਾ (ਹੁਣ ਮਿਆਂਮਾਰ) ਨੂੰ ਵੀ ਵੱਖ ਕੀਤਾ ਗਿਆ, ਲੇਕਿਨ ਇਸਨੂੰ ਭਾਰਤ ਦੀ ਵੰਡ ਵਿੱਚ ਨਹੀਂ ਸ਼ਾਮਿਲ ਕੀਤਾ ਜਾਂਦਾ ਹੈ। (ਨੇਪਾਲ ਅਤੇ ਭੂਟਾਨ ਇਸ ਦੌਰਾਨ ਵੀ ਆਜ਼ਾਦ ਰਾਜ ਸਨ ਅਤੇ ਇਸ ਬਟਵਾਰੇ ਤੋਂ ਪ੍ਰਭਾਵਿਤ ਨਹੀਂ ਹੋਏ।)
ਮਲੇਸ਼ੀਆ ਦੱਖਣ ਪੂਰਵ ਏਸ਼ੀਆ ਵਿੱਚ ਸਥਿਤ ਇੱਕ ਉਸ਼ਣਕਟਿਬੰਧੀ ਦੇਸ਼ ਹੈ। ਇਹ ਦੱਖਣ ਚੀਨ ਸਾਗਰ ਦੁਆਰਾ ਦੋ ਭਾਗਾਂ ਵਿੱਚ ਵੰਡਿਆ ਹੈ। ਮਲਾ ਪ੍ਰਾਯਦੀਪ ਉੱਤੇ ਸਥਿਤ ਮੁੱਖ ਭੂਮੀ ਦੇ ਪੱਛਮੀ ਤਟ ਉੱਤੇ ਮਲੱਕਾ ਜਲਡਮਰੂ ਅਤੇ ਇਸਦੇ ਪੂਰਵ ਤਟ ਉੱਤੇ ਦੱਖਣ ਚੀਨ ਸਾਗਰ ਹੈ। ਦੇਸ਼ ਦਾ ਦੂਜਾ ਹਿੱਸਾ, ਜਿਸਨੂੰ ਕਦੇ - ਕਦੇ ਪੂਰਵ ਮਲੇਸ਼ੀਆ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ , ਦੱਖਣ ਚੀਨ ਸਾਗਰ ਵਿੱਚ ਬੋਰਨਯੋ ਟਾਪੂ ਦੇ ਉੱਤਰੀ ਭਾਗ ਉੱਤੇ ਸਥਿਤ ਹੈ। ਮਲਾ ਪ੍ਰਾਯਦੀਪ ਉੱਤੇ ਸਥਿਤ ਕੁਆਲਾਲੰਪੁਰ ਦੇਸ਼ ਦੀ ਰਾਜਧਾਨੀ ਹੈ, ਲੇਕਿਨ ਹਾਲ ਹੀ ਵਿੱਚ ਸਮੂਹ ਰਾਜਧਾਨੀ ਨੂੰ ਖਾਸ ਤੌਰ ਤੇ ਪ੍ਰਸ਼ਾਸਨ ਲਈ ਬਣਾਏ ਗਏ ਨਵੇਂ ਸ਼ਹਿਰ ਪੁਤਰਜਆ ਵਿੱਚ ਮੁੰਤਕਿਲ ਕਰ ਦਿੱਤਾ ਗਿਆ ਹੈ। ਇਹ 13 ਰਾਜਾਂ ਤੋਂ ਬਣਾਇਆ ਗਿਆ ਇੱਕ ਇੱਕ ਸਮੂਹ ਰਾਜ ਹੈ।
ਹੰਸ ਰਾਜ ਹੰਸ ਪੰਜਾਬ ਦਾ ਇਕ ਬਹੁਤ ਪ੍ਰਸਿਧ ਗਾਇਕ ਤੇ ਸਿਆਸਤਦਾਨ ਹੈ। ਉਹ ਆਪਣੇ ਲੰਬੇ ਸੁਨਹਿਰੀ ਘੁੰਗਰਾਲੇ ਵਾਲਾਂ ਕਰਕੇ ਅਤੇ ਕਲਾਸੀਕਲ ਗਾਇਕੀ ਦੀਆ ਭਿੰਨਤਾਵਾਂ ਕਰਕੇ ਬਹੁਤ ਪ੍ਰਸਿਧ ਹਨ। ਉਹ ਬਹੁਤ ਸਾਲਾਂ ਤੋ ਲੋਕ ਗੀਤ ਗਾ ਰਹੇ ਹਨ ਪਰ ਹੁਣ ਉਹਨਾ ਨੇ ਬਹੁਤ ਸਾਰੇ ਗੁਰਬਾਣੀ ਦੇ ਸ਼ਬਦ ਅਤੇ ਧਾਰਮਿਕ ਗੀਤ ਗਾਏ ਹਨ। ਉਸਨੂੰ ਅਸੈਨਿਕ ਅਧਿਕਾਰੀ ਦੇ ਵਜੋ ਪਦਮ-ਸ਼੍ਰੀ ਸਨਮਾਨ ਪ੍ਰਾਪਤ ਹੋਇਆ।ਇਕ ਸਿੱਖ ਪਰਿਵਾਰ ਚ ਪਿੰਡ ਸ਼ਾਫ਼ੀਪੁਰ, ਜਲੰਧਰ ਵਿੱਚ ਜਨਮ ਲਿਆ। ਉਹ ਲੋਕ ਗੀਤ ਅਤੇ ਸੂਫੀ ਗੀਤ ਗਾਉਂਦੇ ਸਨ ਪਰ ਨਾਲ ਨਾਲ ਉਹਨਾਂ ਨੇ ਫ਼ਿਲਮਾਂ ਵਿੱਚ ਵੀ ਗਾਉਣਾ ਸ਼ੁਰੂ ਕੀਤਾ ਅਤੇ ਆਪਣੀ ਐਲਬਮ 'ਇੰਡੀਪੋਪ'ਰੀਲੀਜ਼ ਕੀਤੀ। ਉਹਨਾ ਨੇ ਨਾਲ ਨਾਲ ਮੰਨੇ ਪ੍ਰਮੰਨੇ ਕਲਾਕਾਰ ਨੁਸਰਤ ਫ਼ਤਿਹ ਅਲੀ ਖਾਨ ਨਾਲ ਫਿਲਮ ਕੱਚੇ ਧਾਗੇ ਵਿਚ ਕੰਮ ਕੀਤਾ।
ਇੱਕ ਵਿਦਿਆਰਥੀ ਇੱਕ ਸਿੱਖਣ ਵਾਲਾ ਜਾਂ ਕੋਈ ਅਜਿਹਾ ਵਿਅਕਤੀ ਹੁੰਦਾ ਹੈ ਜੋ ਕਿਸੇ ਵਿਦਿਅਕ ਸੰਸਥਾ ਵਿੱਚ ਜਾਂਦਾ ਹੈ। ਯੂਨਾਈਟਿਡ ਕਿੰਗਡਮ ਵਿਚ, ਯੂਨੀਵਰਸਿਟੀ ਵਿਚ ਜਾਣ ਵਾਲੇ ਵਿਦਿਆਰਥੀਆਂ ਨੂੰ "ਵਿਦਿਆਰਥੀ" ਕਿਹਾ ਜਾਂਦਾ ਹੈ ਜਦੋਂ ਕਿ "ਵਿਦਿਆਰਥੀ" ਘੱਟ ਵਿਦਿਅਕ ਸੰਸਥਾ ਦੇ ਕਿਸੇ ਹਾਜ਼ਰ ਵਿਅਕਤੀ ਨੂੰ ਦਰਸਾਉਂਦਾ ਹੈ; ਇਹ ਪਹਿਲਾਂ ਸੰਯੁਕਤ ਰਾਜ ਅਮਰੀਕਾ ਵਿਚ ਵੀ ਸੱਚ ਸੀ ਕਿਉਂਕਿ ਵਿਦਿਆਰਥੀ ਨੂੰ ਵਧੇਰੇ ਉੱਚੇ ਅਤੇ ਉਤਸ਼ਾਹੀ ਖ਼ਿਤਾਬ ਮੰਨਿਆ ਜਾਂਦਾ ਸੀ, ਜੋ ਸਰਗਰਮੀ ਨਾਲ ਗਿਆਨ ਦੀ ਮੰਗ ਕਰ ਰਿਹਾ ਹੁੰਦਾ ਸੀ, ਨਾ ਸਿਰਫ ਇਸ ਨੂੰ ਸਿੱਖ ਰਿਹਾ ਸੀ ਕਿਉਂਕਿ ਉਹਨਾਂ ਦੀ ਲੋੜ ਸੀ ਯੂਨਾਈਟਿਡ ਸਟੇਟਸ ਵਿੱਚ, ਅਤੇ ਹਾਲ ਹੀ ਵਿੱਚ ਯੂਕੇ ਵਿੱਚ ਵੀ, ਸ਼ਬਦ "ਵਿਦਿਆਰਥੀ" ਦੋਨਾਂ ਵਰਗਾਂ ਲਈ ਵਰਤਿਆ ਜਾਂਦਾ ਹੈ: ਸਕੂਲ ਅਤੇ ਯੂਨੀਵਰਸਿਟੀ ਦੇ ਵਿਦਿਆਰਥੀ ਇਸ ਦੀ ਵਿਆਪਕ ਵਰਤੋਂ ਵਿਚ, ਵਿਦਿਆਰਥੀ ਕਿਸੇ ਵੀ ਵਿਅਕਤੀ ਲਈ ਵਰਤਿਆ ਜਾਂਦਾ ਹੈ ਜੋ ਸਿੱਖ ਰਿਹਾ ਹੈ, ਜਿਸ ਵਿਚ ਮਿਡ-ਕਰੀਅਰ ਵਾਲੇ ਬਾਲਗ ਸ਼ਾਮਲ ਹਨ ਜੋ ਵੋਕੇਸ਼ਨਲ ਸਿੱਖਿਆ ਲੈ ਰਹੇ ਹਨ ਜਾਂ ਯੂਨੀਵਰਸਿਟੀ ਵਿਚ ਵਾਪਸ ਆ ਰਹੇ ਹਨ। ਕਿਸੇ ਸੰਸਥਾ ਤੋਂ ਬਾਹਰ ਸਿੱਖਣ ਬਾਰੇ ਗੱਲ ਕਰਦੇ ਹੋਏ, "ਵਿਦਿਆਰਥੀ" ਨੂੰ ਕਿਸੇ ਅਜਿਹੇ ਵਿਅਕਤੀ ਦਾ ਹਵਾਲਾ ਦੇਣ ਲਈ ਵੀ ਵਰਤਿਆ ਜਾਂਦਾ ਹੈ ਜੋ ਕਿਸੇ ਵਿਸ਼ੇ ਨੂੰ ਸਿੱਖ ਰਿਹਾ ਹੋਵੇ ਜਾਂ ਜੋ ਕਿਸੇ ਵਿਸ਼ੇ ਜਾਂ ਵਿਅਕਤੀ ਦਾ "ਵਿਦਿਆਰਥੀ" ਹੁੰਦਾ ਹੈ। ਸ਼ਬਦ ਦੇ ਸਭ ਤੋਂ ਵੱਧ ਭਾਵਨਾ ਵਿੱਚ, ਇੱਕ ਵਿਦਿਆਰਥੀ ਕੋਈ ਅਜਿਹਾ ਵਿਅਕਤੀ ਹੁੰਦਾ ਹੈ ਜੋ ਅਨੁਭਵ ਦੁਆਰਾ ਸਿੱਖਣ ਜਾਂ ਵਿਕਾਸ ਕਰਨ ਦੀ ਇੱਛਾ ਰੱਖਦਾ ਹੋਵੇ, ਜਿਵੇਂ ਕਿ ਸਕੂਲ ਆਫ਼ ਹਾਰਡ ਨੱਕ ਦਾ ਇੱਕ ਵਿਦਿਆਰਥੀ।
ਪੌਪ ਸੰਗੀਤ ਜਾਂ ਪੌਪ ਮਿਊਜ਼ਿਕ(ਇਹ ਸ਼ਬਦ ਮੂਲ ਤੌਰ ਤੇ ਪਾਪੂਲਰ ਸ਼ਬਦ ਤੋਂ ਨਿਕਲਿਆ ਹੈ) ਨੂੰ ਆਮ ਤੌਰ ਤੇ ਯੁਵਕਾਂ ਦੇ ਬਾਜ਼ਾਰ ਦੇ ਅਨੁਕੂਲ ਅਤੇ ਵਿਵਸਾਇਕ ਤੌਰ ਤੇ ਰਿਕਾਰਡ ਕੀਤੇ ਗਏ ਸੰਗੀਤ ਦੇ ਰੂਪ ਵਿੱਚ ਸਮਝਿਆ ਜਾਂਦਾ ਹੈ; ਇਸ ਵਿੱਚ ਮੁਕਾਬਲਤਨ ਛੋਟੇ ਅਤੇ ਸਧਾਰਣ ਗਾਣੇ ਸ਼ਾਮਿਲ ਹੁੰਦੇ ਹਨ ਅਤੇ ਨਵੀ ਤਕਨੀਕ ਦਾ ਇਸਤੇਮਾਲ ਕਰ ਕੇ ਮੌਜੂਦਾ ਧੁਨਾਂ ਨੂੰ ਨਵੇਂ ਤਰੀਕੇ ਨਾਲ ਪੇਸ਼ ਕੀਤਾ ਜਾਂਦਾ ਹੈ।ਪੌਪ ਸੰਗੀਤ ਪ੍ਰਸਿੱਧ ਸੰਗੀਤ ਦੀ ਇੱਕ ਕਿਸਮ ਹੈ ਜੋ 1950 ਦੇ ਦਹਾਕੇ ਦੇ ਮੱਧ ਵਿਚ ਸੰਯੁਕਤ ਰਾਜ ਅਤੇ ਯੁਨਾਈਟੇਡ ਕਿੰਗਡਮ ਵਿਚ ਆਪਣੇ ਆਧੁਨਿਕ ਰੂਪ ਵਿਚ ਪੈਦਾ ਹੋਇਆ ਸੀ।ਡੇਵਿਡ ਹੈਚ ਅਤੇ ਸਟੀਫਨ ਮਿਲਗਾਰ ਨੇ ਪੌਪ ਸੰਗੀਤ ਨੂੰ "ਸੰਗੀਤ ਦਾ ਇੱਕ ਸਮੂਹ" ਕਿਹਾ ਹੈ ਜੋ ਪ੍ਰਸਿੱਧ ਜੈਜ਼ ਅਤੇ ਲੋਕ ਸੰਗੀਤ ਤੋਂ ਵੱਖਰਾ ਹੈ ।ਪੀਟ ਸੀਗਰ ਦੇ ਅਨੁਸਾਰ, ਪੌਪ ਸੰਗੀਤ "ਪੇਸ਼ੇਵਰ ਸੰਗੀਤ ਹੈ ਜੋ ਲੋਕ ਸੰਗੀਤ ਅਤੇ ਲੰਡਨ ਆਰਟਸ ਸੰਗੀਤ ਦੋਵਾਂ ਤੋਂ ਜਿਆਦਾ ਧਿਆਨ ਖਿੱਚਦਾ ਹੈ ।ਸ਼ਬਦ "ਪੌਪ ਗੀਤ" ਪਹਿਲੀ ਵਾਰ 1926 ਵਿਚ ਸੰਗੀਤ ਦੇ ਇਕ ਹਿੱਸੇ ਦੇ ਭਾਗ ਵਿਚ ਰਿਕਾਰਡ ਕੀਤਾ ਗਿਆ ਸੀ। ਹੈਚ ਐਂਡ ਮਿਲਵਰ ਦਾ ਸੰਕੇਤ ਹੈ ਕਿ 1920 ਦੇ ਦਹਾਕੇ ਵਿਚ ਰਿਕਾਰਡਿੰਗ ਦੇ ਇਤਿਹਾਸ ਵਿਚ ਬਹੁਤ ਸਾਰਿਆਂ ਸਮਾਗਮਾਂ ਵਿੱਚ ਆਧੁਨਿਕ ਪੌਪ ਸੰਗੀਤ ਦੇ ਜਨਮ ਨੂੰ ਦੇਖਿਆ ਜਾ ਸਕਦਾ ਹੈ। ਗੂਵ ਸੰਗੀਤ ਔਨਲਾਈਨ ਨਾਂ ਦੀ ਨਵੀਂ ਗਰੋਵ ਡਿਕਸ਼ਨਰੀ ਦੀ ਵੈਬਸਾਈਟ ਅਨੁਸਾਰ, "ਪੋਟ ਸੰਗੀਤ" ਸ਼ਬਦ ਦਾ ਮਤਲਬ 1950 ਦੇ ਦਹਾਕੇ ਦੇ ਮੱਧ ਵਿਚ ਚਰਚ ਅਤੇ ਰੋਲ ਲਈ ਨਵੇਂ ਵਰਣਨ ਅਤੇ ਨਵੇਂ ਨੌਜਵਾਨ ਸੰਗੀਤ ਸਟਾਈਲ ਦੇ ਰੂਪ ਵਿਚ ਪੈਦਾ ਹੋਇਆ ਸੀ।.
ਤੂੰਬੀ (ਸ਼ਾਹਮੁਖੀ: تونبی) ਪੰਜਾਬ ਦਾ ਇੱਕ ਸਾਜ਼ ਹੈ। ਇਸ ਦੇ ਇੱਕ ਪਾਸੇ ਕੋੜੇ ਕੱਦੂ ਨੂੰ ਕੱਟ ਕੇ ਲਾਇਆ ਜਾਂਦਾ ਹੈ। ਬਹੁਤੇ ਲੋਕ ਕੱਦੂ ਦੀ ਥਾਂ ਬਿੱਲ ਦੀ ਵਰਤੋਂ ਕਰ ਲੈਂਦੇ ਹਨ। ਬਿੱਲ ਅਤੇ ਕੱਦੂ ਦੀ ਵਰਤੋਂ ਨਾਲ ਆਵਾਜ਼ ਵਿੱਚ ਜ਼ਮੀਨ-ਆਸਮਾਨ ਦਾ ਫਰਕ ਪੈ ਜਾਂਦਾ ਹੈ ਜਿਸ ਦਾ ਪਤਾ ਇਸ ਦਾ ਮਾਹਿਰ ਹੀ ਲਗਾ ਸਕਦਾ ਹੈ। ਕੱਦੂ ਨਾਲ ਬਣੀ ਤੂੰਬੀ ਦੀ ਆਵਾਜ਼ ‘ਪਤਲੀ’ (ਬਰੀਕ) ਹੁੰਦੀ ਹੈ ਜਦਕਿ ਬਿੱਲ ਨਾਲ ਬਣੀ ਤੂੰਬੀ ਦੀ ਆਵਾਜ਼ ‘ਮੋਟੀ’ ਨਿਕਲਦੀ ਹੈ। ਕੱਦੂ ਜਾਂ ਬਿੱਲ ਦੇ ਉੱਤੇ ਬੱਕਰੇ ਦੀ ਪਤਲੀ ਖੱਲ ਲਾਈ ਜਾਂਦੀ ਹੈ। ਤੂੰਬੀ ਲਈ ਵਰਤੇ ਜਾਂਦੇ ਡੰਡੇ ਦੀ ਲੰਬਾਈ ਵੱਖ-ਵੱਖ ਹੋ ਸਕਦੀ ਹੈ ਪਰ ਉਹ ਇਸ ਨੂੰ ਅੰਦਾਜ਼ੇ ਨਾਲ 2 ਗਿੱਠ, 4 ਉਂਗਲ (ਕਰੀਬ 21 ਇੰਚ) ਹੁੰਦੀ ਹੈ। ਕੱਦੂ ਉੱਤੇ ਲਾਈ ਗਈ ਖੱਲ ਉੱਪਰ ਠਿਕਰੀ (ਲੱਕੜੀ ਦੀ ਬਣੀ ਹੋਈ) ਜਿਸ ਨੂੰ ਘੋੜੀ ਵੀ ਕਿਹਾ ਜਾਂਦਾ ਹੈ, ਟਿਕਾਈ ਜਾਂਦੀ ਹੈ। ਤੂੰਬੀ ਦੀ ਆਵਾਜ਼ ਨੂੰ ਠੀਕ ਕਰਨ ਲਈ ਘੋੜੀ ਨੂੰ ਤੂੰਬੇ ’ਤੇ ਫਿੱਟ ਕਰ ਕੇ 2-3 ਘੰਟੇ ਇਸ ’ਤੇ ਪਾਣੀ ਪਾ-ਪਾ ਕੇ ਥਾਂ ਬਣਾਈ ਜਾਂਦੀ ਹੈ। ਇਸ ਤੋਂ ਬਾਅਦ ਡੰਡੇ ਦੇ ਇੱਕ ਪਾਸੇ ਲੱਕੜ ਦੀ ‘ਕਿੱਲੀ’ ਲਾਈ ਜਾਂਦੀ ਹੈ ਜਿਸ ਨਾਲ ਤੂੰਬੀ ’ਤੇ ਲਾਈ ਜਾਣ ਵਾਲੀ ਤਾਰ ਦੇ ਤਿੰਨ ਵਲ ਦਿੱਤੇ ਜਾਂਦੇ ਹਨ। ਤੂੰਬੀ ਲਈ ਆਮ ਤੌਰ ’ਤੇ 0 ਨੰਬਰ ਅਤੇ 36 ਨੰਬਰ ਦੀ ਲੋਹੇ ਦੀ ਤਾਰ ਵਰਤੀ ਜਾਂਦੀ ਹੈ। ਇਹ ਸਭ ਕੁਝ ਕਰ ਲੈਣ ਤੋਂ ਬਾਅਦ ਸੱਤ ਸੁਰਾਂ ਕੱਢਣ ਵਾਲੀ ਇੱਕ ਤਾਰ ਵਾਲੀ ਤੂੰਬੀ ਬਣ ਕੇ ਤਿਆਰ ਹੋ ਜਾਂਦੀ ਹੈ।
ਸਿੱਖੀ ਵਿੱਚ, ਪੰਜ ਕਕਾਰ ਉਹ ਪੰਜ ਚਿੰਨ੍ਹ ਹਨ ਜਿਹਨਾਂ ਨੂੰ ਹਰ ਵਖਤ ਪਹਿਨਣ ਦਾ ਹੁਕਮ ਗੁਰੂ ਗੋਬਿੰਦ ਸਿੰਘ ਵਲੋਂ ਸੰਨ 1699 ਈ ਨੂੰ ਖ਼ਾਲਸਈ ਸਿੱਖਾਂ ਲਈ ਹੋਇਆ। ਉਹ ਹਨ: ਕੇਸ, ਦਸਤਾਰ ਜਾਂ ਕਪੜੇ ਨਾਲ ਢੱਕੇ ਨਾ-ਕੱਟੇ ਵਾਲ; ਕੰਘਾ, ਕੇਸਾਂ ਦੀ ਸਫਾਈ ਸੰਭਾਲ ਵਾਸਤੇ ਛੋਟਾ ਲੱਕੜ ਦਾ ਬਰੀਕ ਦੰਦਿਆਂ ਵਾਲਾ ਸੰਦ; ਕੜਾ, ਵੀਣੀ ਦੇ ਦੁਆਲੇ ਪਉਣ ਵਾਲਾ ਲੋਹੇ ਜਾਂ ਇਸਪਾਤ ਦਾ ਬਣਿਆ ਕੰਗਣ; ਕਛਹਿਰਾ, ਦੋ ਮੋਰੀਆਂ ਵਾਲਾ ਕਛਾ; ਕਿਰਪਾਨ, ਲੋਹੇ ਜਾਂ ਇਸਪਾਤ ਦੀ ਬਣੀ ਤਲਵਾਰ।
ਗਾਂਧੀ 1982 ਵਿੱਚ ਬਣੀ ਇੱਕ ਐਪਿਕ ਜੀਵਨੀਮੂਲਕ ਫਿਲਮ ਹੈ ਜਿਸ ਵਿੱਚ ਭਾਰਤੀ ਵਕੀਲ ਅਤੇ ਆਗੂ ਮੋਹਨਦਾਸ ਕਰਮਚੰਦ ਗਾਂਧੀ ਦੇ ਜੀਵਨ ਨੂੰ ਫਿਲਮਾਇਆ ਗਿਆ ਹੈ, ਜਿਸਨੇ ਬਰਤਾਨਵੀ ਸਾਮਰਾਜ ਭਾਰਤ ਨੂੰ ਆਜ਼ਾਦ ਕਰਵਾਉਣ ਲਈ ਸੰਸਾਰ ਦੇ ਸਭ ਤੋਂ ਵੱਡੇ ਜਨਤਕ ਰਾਸ਼ਟਰੀ ਲੋਕਰਾਜੀ ਧਰਮਨਿਰਪੱਖ ਅਤੇ ਅਹਿੰਸਕ ਅੰਦੋਲਨ ਦੀ ਅਗਵਾਈ ਕੀਤੀ। ਫਿਲਮ ਵਿੱਚ 1893 ਵਿੱਚ ਦੱਖਣੀ ਅਫਰੀਕਾ ਵਿੱਚ ਗੋਰਿਆਂ ਲਈ ਰਿਜਰਵ ਰੇਲ ਦੇ ਡੱਬੇ ਵਿੱਚੋਂ ਗਾਂਧੀ ਨੂੰ ਜਬਰੀ ਬਾਹਰ ਸੁੱਟ ਦੇਣ ਦੇ ਪਰਿਭਾਸ਼ਿਕ ਪਲ ਤੋਂ ਲੈ ਕੇ 1948 ਵਿੱਚ ਉਨ੍ਹਾਂ ਦੇ ਕਤਲ ਤੋਂ ਬਾਅਦ ਸਸਕਾਰ ਤੱਕ ਦਾ ਜੀਵਨ ਪੇਸ਼ ਕੀਤਾ ਗਿਆ ਹੈ। ਗਾਂਧੀ 30 ਨਵੰਬਰ 1982 ਨੂੰ ਭਾਰਤ ਵਿੱਚ, 3 ਦਸੰਬਰ 1982 ਨੂੰ ਯੂਨਾਇਟਡ ਕਿੰਗਡਮ ਵਿੱਚ, ਅਤੇ 6 ਦਸੰਬਰ 1982 ਨੂੰ ਯੂਨਾਇਟਡ ਸਟੇਟਸ ਵਿੱਚ ਰਿਲੀਜ ਕੀਤੀ ਗਈ ਸੀ. ਇਹ ਗਿਆਰਾਂ ਸ਼੍ਰੇਣੀਆਂ ਵਿੱਚ ਅਕੈਡਮੀ ਅਵਾਰਡਾਂ ਲਈ ਨਾਮਜਦ ਹੋਈ, ਬੈਸਟ ਪਿਕਚਰ ਸਮੇਤ ਅੱਠ ਅਵਾਰਡ ਇਸਨੇ ਪ੍ਰਾਪਤ ਕੀਤੇ. ਰਿਚਰਡ ਐਟਨਬਰੋ ਨੇ ਬੈਸਟ ਡਾਇਰੈਕਟਰ, ਅਤੇ ਬੇਨ ਕਿੰਗਜਲੇ ਨੇ ਬੈਸਟ ਐਕਟਰ ਲਈ ਪੁਰਸਕਾਰ ਜਿੱਤੇ.
ਦਰਸ਼ਨ ਸ਼ਾਸਤਰ (ਅੰਗਰੇਜ਼ੀ: Philosophy) ਜਾਂ ਫਿਲਾਸਫੀ ਵਾਸਤਵਿਕਤਾ, ਹੋਂਦ, ਗਿਆਨ, ਕੀਮਤਾਂ, ਕਾਰਣਾਂ, ਮਨ, ਅਤੇ ਭਾਸ਼ਾ ਦੀ ਸਰਵ ਸਧਾਰਨ ਅਤੇ ਬੁਨਿਆਦੀ ਫਿਤਰਤ ਦਾ ਅਧਿਐਨ ਹੈ। ਇਹ ਗਿਆਨ ਦੀ ਉਹ ਸਾਖਾ ਹੈ ਜੋ ਪਰਮ ਸੱਚ ਅਤੇ ਕੁਦਰਤ ਦੇ ਆਮ ਨਿਯਮਾਂ ਅਤੇ ਉਨ੍ਹਾਂ ਦੇ ਅੰਤਰ-ਸੰਬੰਧਾਂ ਦਾ ਅਧਿਅਨ ਕਰਦੀ ਹੈ। ਅੰਗਰੇਜ਼ੀ ਸ਼ਬਦ "philosophy" ਪੁਰਾਤਨ ਯੂਨਾਨੀ ਸ਼ਬਦ φιλοσοφία ('ਫਿਲੋਸੋਫੀਆ') ਤੋਂ ਆਇਆ ਹੈ, ਜਿਸਦਾ ਸ਼ਬਦੀ ਅਰਥ ਹੈ: "ਅਕਲ ਨਾਲ ਮਹੱਬਤ"। ਦਾਰਸ਼ਨਕ ਚਿੰਤਨ ਮੂਲ ਤੌਰ ਤੇ ਜੀਵਨ ਦੇ ਅਰਥਾਂ ਦੀ ਖੋਜ ਦਾ ਨਾਮ ਹੈ। ਐਸੇ ਮਸਲਿਆਂ ਦੇ ਉੱਤਰ ਲਭਣ ਲਈ ਇਸਦੀ ਪਹੁੰਚ ਆਮ ਲੋਕਾਂ ਦੀ ਸਰਸਰੀ ਪਹੁੰਚ ਨਾਲੋਂ ਵੱਖਰੀ, ਆਲੋਚਨਾਤਮਕ, ਪ੍ਰਣਾਲੀਬਧ ਅਤੇ ਤਰਕਸ਼ੀਲ ਹੁੰਦੀ ਹੈ। ਅਸਲ ਵਿੱਚ ਦਰਸ਼ਨ ਸ਼ਾਸਤਰ ਕੁਦਰਤ ਅਤੇ ਸਮਾਜ, ਅਤੇ ਮਨੁੱਖੀ ਚਿੰਤਨ ਅਤੇ ਸੰਗਿਆਨ ਦੇ ਆਮ ਨਿਯਮਾਂ ਦਾ ਵਿਗਿਆਨ ਹੈ। ਦਰਸ਼ਨ ਸ਼ਾਸਤਰ ਸਾਮਾਜਕ ਚੇਤਨਾ ਦੇ ਬੁਨਿਆਦੀ ਰੂਪਾਂ ਵਿੱਚੋਂ ਇੱਕ ਹੈ। ਇਨ੍ਹਾਂ ਅਰਥਾਂ ਵਿੱਚ ਫਿਲਾਸਫਰ ਅਤੇ ਫਿਲਾਸਫੀ ਪਦਾਂ ਦਾ ਪ੍ਰਯੋਗ ਸਰਵਪ੍ਰਥਮ ਪਾਇਥਾਗੋਰਸ ਨੇ ਕੀਤਾ ਸੀ। ਵਿਸ਼ੇਸ਼ ਅਨੁਸ਼ਾਸਨ ਅਤੇ ਵਿਗਿਆਨ ਵਜੋਂ ਇਸ ਨੂੰ ਪਲੈਟੋ ਨੇ ਵਿਕਸਿਤ ਕੀਤਾ ਸੀ। ਇਸਦੀ ਉਤਪੱਤੀ ਦਾਸ ਸਮਾਜ ਵਿੱਚ ਇੱਕ ਅਜਿਹੇ ਵਿਗਿਆਨ ਵਜੋਂ ਹੋਈ ਜਿਸਨੇ ਵਸਤੂਗਤ ਜਗਤ ਅਤੇ ਖੁਦ ਆਪਣੇ ਬਾਰੇ ਮਨੁੱਖ ਦੇ ਕੁੱਲ ਗਿਆਨ ਨੂੰ ਇੱਕ ਕੀਤਾ ਸੀ। ਇਹ ਮਨੁੱਖੀ ਇਤਹਾਸ ਦੇ ਆਰੰਭਕ ਪੜਾਵਾਂ ਵਿੱਚ ਗਿਆਨ ਦੇ ਵਿਕਾਸ ਦੇ ਨੀਵੇਂ ਪੱਧਰ ਦੇ ਕਾਰਨ ਐਨ ਸੁਭਾਵਕ ਸੀ। ਸਾਮਾਜਕ ਉਤਪਾਦਨ ਦੇ ਵਿਕਾਸ ਅਤੇ ਵਿਗਿਆਨਕ ਗਿਆਨ ਦੇ ਇਕੱਤਰੀਕਰਨ ਦੀ ਪ੍ਰਕਿਰਿਆ ਵਿੱਚ ਭਿੰਨ ਭਿੰਨ ਵਿਗਿਆਨ ਇੱਕੋ ਸਾਂਝੇ ਰੂਪ ਨਾਲੋਂ ਅੱਡ ਹੁੰਦੇ ਗਏ ਅਤੇ ਦਰਸ਼ਨ ਸ਼ਾਸਤਰ ਵੀ ਇੱਕ ਸੁਤੰਤਰ ਵਿਗਿਆਨ ਵਜੋਂ ਵਿਕਸਿਤ ਹੋਣ ਲਗਾ। ਇੱਕ ਆਮ ਸੰਸਾਰ ਦ੍ਰਿਸ਼ਟੀਕੋਣ ਦਾ ਨਿਰਮਾਣ ਕਰਨ ਅਤੇ ਆਮ ਆਧਾਰਾਂ ਅਤੇ ਨਿਯਮਾਂ ਦੀ ਨਿਸ਼ਾਨਦੇਹੀ ਕਰਨ, ਯਥਾਰਥ ਦੇ ਚਿੰਤਨ ਦੀ ਤਰਕਸ਼ੀਲ ਵਿਧੀ ਅਤੇ ਸੰਗਿਆਨ ਦੇ ਸਿਧਾਂਤ ਵਿਕਸਿਤ ਕਰਨ ਦੀ ਲੋੜ ਦੀ ਪੂਰਤੀ ਲਈ ਦਰਸ਼ਨ ਸ਼ਾਸਤਰ ਦਾ ਇੱਕ ਵਿਸ਼ੇਸ਼ ਅਨੁਸ਼ਾਸਨ ਵਜੋਂ ਜਨਮ ਹੋਇਆ। ਅੱਡਰੇ ਵਿਗਿਆਨ ਵਜੋਂ ਦਰਸ਼ਨ ਦਾ ਬੁਨਿਆਦੀ ਪ੍ਰਸ਼ਨ ਪਦਾਰਥ ਦੇ ਨਾਲ ਚੇਤਨਾ ਦੇ ਸੰਬੰਧ ਦੀ ਪ੍ਰਸ਼ਨ ਹੈ।
ਮਹਾਂਕੁੰਭ ਦੀ ਸ਼ੁਰੂਆਤ 14 ਜਨਵਰੀ ਨੂੰ ਮਕਰ ਸਕਰਾਂਤੀ ਮੌਕੇ ਪ੍ਰਯਾਗਰਾਜ ਵਿਖੇ ਗੰਗਾ, ਜਮੁਨਾ ਤੇ ਅਦ੍ਰਿਸ਼ ਸਰਸਵਤੀ ਦੇ ਸੰਗਮ ’ਤੇ ਪੂਰੀ ਸ਼ਾਨੋ-ਸ਼ੌਕਤ ਨਾਲ ਹੁੰਦੀ ਹੈ। ਇਹ ਮੇਲਾ 11 ਮਾਰਚ ਸੋਮਵਾਰੀ ਮੱਸਿਆ ਤਕ ਚੱਲਦਾ ਹੈ। ਇਸ ਵਿੱਚ ਕਰੋੜਾਂ ਦੀ ਗਿਣਤੀ ਵਿੱਚ ਸ਼ਰਧਾਲੂ ਇਸ਼ਨਾਨ ਕਰਦੇ ਹਨ। ਮਾਘੀ ਵਾਲੇ ਦਿਨ ਬਹੁਤ ਸਾਰੇ ਸਰਧਾਲੂ ਤ੍ਰਿਵੈਣੀ ਦੇ ਤਟ ’ਤੇ ਡੁਬਕੀ ਲਗਾਉਂਦੇ ਹਨ। ਸਭ ਤੋਂ ਪਹਿਲਾਂ ਸਾਧੂ ਸੰਤ ਤੇ ਨਾਂਗੇ ਸਾਧੂ ਸ਼ਾਹੀ ਇਸ਼ਨਾਨ ਕਰਦੇ ਹਨ ਜੋ ਰਵਾਇਤੀ ਢੰਗ ਨਾਲ ਹੁੰਦਾ ਹੈ। ਸਾਧੂ ਸੰਨਿਆਸੀਆਂ ਦੇ 13 ਅਖਾੜੇ ਹਨ ਜੋ ਆਪਣੀ-ਆਪਣੀ ਮਰਿਆਦਾ ’ਤੇ ਵਾਰੀ ਸਿਰ, ਸੁਗੰਧਤ ਫੁੱਲਾਂ ਨਾਲ ਸਜੇ ਹਾਥੀ, ਘੋੜੇ, ਪਾਲਕੀਆਂ ਤੇ ਰਥਾਂ ਵਿੱਚ ਸਵਾਰ ਹੋ ਬੈਂਡ-ਵਾਜੇ ਤੇ ਢੋਲ-ਢਮੱਕਿਆਂ ਨਾਲ ਜੈਕਾਰੇ ਛੱਡਦੇ ਜਦੋਂ ਇਸ਼ਨਾਨ ਲਈ ਆਉਂਦੇ ਹਨ। ਜਦੋਂ ਬ੍ਰਹਿਸਪਤੀ ਬਿਰਖ ਰਾਸ਼ੀ ਅਤੇ ਸੂਰਜ ਮਕਰ ਰਾਸ਼ੀ ਵਿੱਚ ਪ੍ਰਵੇਸ਼ ਕਰਦਾ ਹੈ ਤਾਂ ਪ੍ਰਯਾਗਰਾਜ ਵਿਖੇ ਕੁੰਭ ਮੇਲਾ ਲੱਗਦਾ ਹੈ। ਪ੍ਰਯਾਗ ਤੀਰਥਾਂ ਦਾ ਰਾਜਾ ਮੰਨਿਆ ਜਾਂਦਾ ਹੈ। ਇਸ ਲਈ ਇਹ ਮੇਲਾ ਸਾਰੇ ਕੁੰਭ ਮੇਲਿਆਂ ਤੋਂ ਵਿਸ਼ਾਲ ਹੁੰਦਾ ਹੈ।
ਵਕ੍ਰੋਕਤੀ ਸੰਪਰਦਾਇ' ਕਾਵਿ ਦੇ ਬਾਕੀ ਪੰਜ ਸਿਧਾਂਤਾ (ਰਸ, ਧੁਨੀ, ਅੰਲਕਾਰ, ਰੀਤੀ, ਔਚਿਤਯ) ਵਾਂਗ ਛੇਵਾਂ ਸਿਧਾਂਤ ਵਕ੍ਰੋਕਤੀ ਕਾਵਿ ਦਾ ਜਿੰਦ-ਜਾਨ ਵੀ ਮੰਨੀ ਜਾਂਦੀ ਹੈ। ਵਕ੍ਰੋਕਤੀ ਦਾ ਮਤਲਬ ਹੈ ਕਿ ‘ਵਿਅੰਗਪੁਰਨ ਕਥਨ’ ਆਮ-ਸਿੱਧੇ-ਪੱਧਰੇ ਬੋਲ ਤੇ ਕਥਨ ਕੋਈ ਖੂਬੀ, ਨਿਵੇਕਲੀ ਜਿਹੀ ਗੱਲ ਪੈਦਾ ਨਹੀਂ ਕਰ ਸਕਦੇ, ਕਵਿਤਾ ਵਿੱਚ ਵਕ੍ਰੋਕਤੀ ਨਾਲ ਵਿਲੱਖਣਤਾ ਪੈਦਾ ਹੁੰਦੀ ਹੈ। ਵਕ੍ਰੋਕਤੀ ਦੋ ਸ਼ਬਦਾ ਤੋਂ ਬਣਿਆ ਹੈ ਵਕ੍ਰ+ਉਕਤੀ ਭਾਵ ਕਿ ਟੇਡਾ ਕਥਨ। ਕੁਤੰਕ ਦਾ ਮੰਨਣਾ ਹੈ ਕਿ ‘ਕਾਵਿ ਵਿੱਚ ਸਿੱਧੇ ਢੰਗ ਨਾਲ ਕਹੀ ਗਈ ਗੱਲ ਕਾਵਿਤ੍ਵ ਨੂੰ ਪ੍ਰਾਪਤ ਨਹੀ ਕਰ ਸਕਦੀ ਉਸ ਵਿੱਚ ਕਾਵਿਤ੍ਵ ਦੀ ਪ੍ਰਤਿਸ਼ਠਾ ਤਦੋਂ ਹੁੰਦੀ ਹੈ ਜਦੋਂ ਆਪਣੇ ਸੁਚਜ ਨਾਲ ਸਾਧਾਰਣ ਕਥਨ ਨੂੰ ਵੀ ਸੁੰਦਰ ਅਤੇ ਚਮਤਕਾਰ ਬਣਾ ਦਿੰਦੀ ਹੈ।’ ਉਨ੍ਹਾਂ ਦਾ ਕਹਿਣਾ ਹੈ ਕਿ ਸ਼ਬਦ ਤੋਂ ਬਿਨਾਂ ਅਰਥ ਅਧਾਰਹੀਣ ਹੈ ਤੇ ਅਰਥ ਤੋਂ ਬਿਨਾਂ ਸ਼ਬਦ ਦੀ ਕੋਈ ਉਪਯੋਗਤਾ ਨਹੀ।
ਉੱਤਰਖੰਡ, ਉੱਤਰ ਭਾਰਤ ਵਿੱਚ ਸਥਿਤ ਇੱਕ ਰਾਜ ਹੈ। ਸੰਨ 2000 ਤੋਂ 2006 ਤੱਕ ਇਹ ਉੱਤਰਾਂਚਲ ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਜਨਵਰੀ 2007 ਵਿੱਚ ਮਕਾਮੀ ਲੋਕਾਂ ਦੀਆਂ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਰਾਜ ਦਾ ਆਧਿਕਾਰਿਕ ਨਾਮ ਬਦਲਕੇ ਉੱਤਰਾਖੰਡ ਕਰ ਦਿੱਤਾ ਗਿਆ। ਉੱਤਰਖੰਡ ਦਾ ਨਿਰਮਾਣ 9 ਨਵੰਬਰ 2000 ਨੂੰ ਕਈ ਸਾਲਾਂ ਦੇ ਅੰਦੋਲਨ ਦੇ ਬਾਦ ਭਾਰਤ ਲੋਕ-ਰਾਜ ਦੇ ਸਤਾਈਵੇਂ ਰਾਜ ਦੇ ਰੂਪ ਵਿੱਚ ਕੀਤਾ ਗਿਆ ਸੀ। ਰਾਜ ਦੀ ਸੀਮਾਵਾਂ ਉੱਤਰ ਵਿੱਚ ਤਿੱਬਤ ਅਤੇ ਪੂਰਬ ਵਿੱਚ ਨੇਪਾਲ ਨਾਲ ਲੱਗਦੀਆਂ ਹਨ। ਪੱਛਮ ਵਿੱਚ ਹਿਮਾਚਲ ਪ੍ਰਦੇਸ਼ ਅਤੇ ਦੱਖਣ ਵਿੱਚ ਉੱਤਰ ਪ੍ਰਦੇਸ਼ ਇਸ ਦੀ ਸੀਮਾ ਨਾਲ ਲੱਗੇ ਰਾਜ ਹਨ। ਸੰਨ 2000 ਵਿੱਚ ਆਪਣੇ ਗਠਨ ਤੋਂ ਪਹਿਲਾਂ ਇਹ ਉੱਤਰ ਪ੍ਰਦੇਸ਼ ਦਾ ਇੱਕ ਭਾਗ ਸੀ। ਹਿਕਾਇਤੀ ਹਿੰਦੂ ਗਰੰਥਾਂ ਅਤੇ ਪ੍ਰਾਚੀਨ ਸਾਹਿਤ ਵਿੱਚ ਇਸ ਖੇਤਰ ਦਾ ਚਰਚਾ ਉੱਤਰਾਖੰਡ ਦੇ ਰੂਪ ਵਿੱਚ ਕੀਤਾ ਗਿਆ ਹੈ। ਹਿੰਦੀ ਅਤੇ ਸੰਸਕ੍ਰਿਤ ਵਿੱਚ ਉੱਤਰਾਖੰਡ ਦਾ ਮਤਲਬ ਉੱਤਰੀ ਖੇਤਰ ਜਾਂ ਭਾਗ ਹੁੰਦਾ ਹੈ। ਰਾਜ ਵਿੱਚ ਹਿੰਦੂ ਧਰਮ ਦੀ ਪਵਿਤਰਤਮ ਅਤੇ ਭਾਰਤ ਦੀਆਂ ਸਭ ਤੋਂ ਵੱਡੀਆਂ ਨਦੀਆਂ ਗੰਗਾ ਅਤੇ ਜਮੁਨਾ ਦੇ ਉਦਗਮ ਥਾਂ ਹੌਲੀ ਹੌਲੀ ਗੰਗੋਤਰੀ ਅਤੇ ਯਮੁਨੋਤਰੀ ਅਤੇ ਇਨ੍ਹਾਂ ਦੇ ਤਟਾਂ ਉੱਤੇ ਬਸੇ ਵੈਦਿਕ ਸੰਸਕ੍ਰਿਤੀ ਦੇ ਕਈ ਮਹੱਤਵਪੂਰਣ ਤੀਰਥਸਥਾਨ ਹਨ।
ਰਾਗ ਜੈਤਸਰੀ ਭਾਰਤੀ ਸੰਗੀਤ ਦਾ ਰਾਗ ਹੈ ਜੋ ਉੱਤਰੀ ਭਾਰਤ 'ਚ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਰਮ ਅਨੁਸਾਰ 11ਵਾਂ ਰਾਗ ਹੈ। ਇਸ ਰਾਗ ਰਾਗਮਾਲ ਵਿੱਚ ਦਰਜ ਨਹੀਂ ਹੈ, ੲਿਸ ਦੇ ਸਿਰਲੇਖ ਹੇਠ ਤਿੰਨ ਗੁਰੂ ਸਾਹਿਬਾਨ ਅਤੇ ਭਗਤ ਰਵੀਦਾਸ ਦੀਆਂ ਕੁੱਲ 30 ਸਬਦ ਅਤੇ ਸਲੋਕ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 696 ਤੋਂ ਪੰਨਾ 710 ਤੱਕ, ਰਾਗੁ ਜੈਤਸਰੀ ਵਿੱਚ ਦਰਜ ਹਨ। ਇਸ ਰਾਗ ਨੂੰ ਸਵੇਰੇ 12 ਵਜੇ ਤੋਂ ਸ਼ਾਮ 3 ਵਜੇ ਗਾਇਅਾ ਜਾਂਦਾ ਹੈ।
ਭਾਰਤ ਦਾ ਰਾਸ਼ਟਰਪਤੀ ਦੇਸ਼ ਦਾ ਪਹਿਲਾ ਨਾਗਰਿਕ ਹੁੰਦਾ ਹੈ। ਭਾਰਤ ਦੇ ਸੰਵਿਧਾਨ ਆਰਟੀਕਲ 52 ਅਧੀਨ ਰਾਸ਼ਟਰਪਤੀ ਦਾ ਅਹੁਦਾ ਵਿਵਸਥਿਤ ਹੈ। ਭਾਰਤ ਦਾ ਰਾਸ਼ਟਰਪਤੀ ਨਾ ਮਾਤਰ ਮੁਖੀ ਹੁੰਦਾ ਹੈ। 1967 ਤੋਂ ਲੈ ਕੇ ਹੁਣ ਤਕ, ਇਹ ਕੋਸ਼ਿਸ਼ਾਂ ਹੁੰਦੀਆਂ ਰਹੀਆਂ ਹਨ ਕਿ ਭਾਰਤ ਦੇ ਰਾਸ਼ਟਰਪਤੀ ਨੂੰ ਵਿਦੇਸ਼ੀ ਤਰੀਕੇ ਨਾਲ ਸਰਕਾਰ ਵਿੱਚ ਉਲੀਕੇ ਗਏ ਰਾਸ਼ਟਰਪਤੀ ਦੀ ਭੂਮਿਕਾ ਦੇ ਖ਼ਾਕੇ ਨਾਲੋਂ ਵੱਧ ਸਕ੍ਰਿਆ ਸਿਆਸਤੀ ਹਸਤੀ ਬਣਾਇਆ ਜਾਵੇ। 1967 ਵਿੱਚ ਸੁਪਰੀਮ ਕੋਰਟ ਦੇ ਇੱਕ ਸਿਟਿੰਗ ਚੀਫ਼ ਜਸਟਿਸ ਸੁੱਬਾ ਰਾਓ ਨੇ ਖ਼ੁਦ ਨੂੰ ਸਿਆਸਤਦਾਨਾਂ ਦੇ ਝੇੜਿਆਂ ’ਚ ਲਪੇਟ ਲਿਆ ਅਤੇ ਰਾਸ਼ਟਰਪਤੀ ਬਣਨ ਲਈ ਨਿਆਂ ਪਾਲਿਕਾ ਦੀ ਮਾਣ-ਮਰਿਆਦਾ ਭੁੱਲ ਬੈਠਿਆ। ਚੀਫ਼ ਜਸਟਿਸ ਸੁੱਬਾ ਰਾਓ ਸਵਤੰਤਰ ਪਾਰਟੀ ਤੇ ਜਨਸੰਘ ਅਤੇ ਕਾਂਗਰਸ ਦੇ ਉਮੀਦਵਾਰ ਡਾ.
ਉਰਦੂ ਭਾਸ਼ਾ ਜਾਂ ੳੁਰਦੂ ਜ਼ੁਬਾਨ(اردو) ਹਿੰਦ ਉਪ ਮਹਾਂਦੀਪ ਦੀ ਆਮ ਬੋਲ ਚਾਲ ਦੀ ਜ਼ਬਾਨ ਹੈ। ਜੋ ਨਾਸਤਾਲਿਕ ਜਾਂ ਸ਼ਾਹਮੁਖੀ ਅਾਖੀ ਜਾਂਦੀ ਲਿਪੀ 'ਚ ਲਿਖੀ ਜਾਂਦੀ ਹੈ। ਇਸ ਦਾ ਉਭਾਰ 11ਵੀਂ ਸਦੀ ਈਸਵੀ ਦੇ ਲਗਪਗ ਸ਼ੁਰੂ ਹੋ ਚੁੱਕਿਆ ਸੀ। ਇਹ ਹਿੰਦ-ਆਰੀਆ ਭਾਸ਼ਾਵਾਂ ਦੀ ਇੱਕ ਭਾਸ਼ਾ ਹੈ ਅਤੇ ਇਹ ਹਿੰਦ-ਯੂਰਪੀ ਭਾਸ਼ਾ-ਪਰਵਾਰ ਦੀ ਹਿੰਦ-ਇਰਾਨੀ ਸ਼ਾਖਾ ਦੀ ਇੱਕ ਹਿੰਦ-ਆਰੀਆਈ ਬੋਲੀ ਹੈ। ਕਈ ਲੋਕ ਇਸਨੂੰ ਹਿੰਦੀ ਦਾ ਇੱਕ ਰੂਪ ਮੰਨਦੇ ਹਨ। ਉਰਦੂ ਅਤੇ ਹਿੰਦੀ ਵਿੱਚ ਬੁਨਿਆਦੀ ਫ਼ਰਕ ਇਹ ਹੈ ਕਿ ਉਰਦੂ ਨਾਸਤਾਲੀਕ ਲਿਪੀ, ਜਿਸਦਾ ਸ਼ਾਹਮੁਖੀ ਲਿਪੀ ਨਾਂ ਵੀ ਪ੍ਰਚੱਲਿਤ ਹੈ, ਵਿੱਚ ਲਿਖੀ ਜਾਂਦੀ ਹੈ ਅਤੇ ਅ਼ਰਬੀ-ਫ਼ਾਰਸੀ ਸ਼ਬਦ ਵਧੇਰੇ ਇਸਤੇਮਾਲ ਕਰਦੀ ਹੈ। ਜਦੋਂ ਕਿ ਹਿੰਦੀ ਦੇਵਨਾਗਰੀ ਲਿੱਪੀ ਵਿੱਚ ਲਿਖੀ ਜਾਂਦੀ ਹੈ ਅਤੇ ਸੰਸਕ੍ਰਿਤ ਸ਼ਬਦ ਜ਼ਿਆਦਾ ਇਸਤੇਮਾਲ ਕਰਦੀ ਹੈ। ਕੁੱਝ ਭਾਸ਼ਾ ਵਿਗਿਆਨੀ ਉਰਦੂ ਅਤੇ ਹਿੰਦੀ ਨੂੰ ਇੱਕ ਹੀ ਜ਼ੁਬਾਨ ਦੀਆਂ ਦੋ ਮਿਆਰੀ ਸੂਰਤਾਂ ਗਰਦਾਨਦੇ ਹਨ। ਇਹ ਦੱਖਣ ਏਸ਼ੀਆਈ ਮੁਸਲਮਾਨ ਲੋਕਾਂ ਵਿੱਚ ਵਧੇਰੇ ਵਰਤੀ ਜਾਂਦੀ ਹੈ। ਇੰਨਾ ਫ਼ਰਕ ਹੋਣ ਦੇ ਬਾਵਜੂਦ ਵੀ ਹਿੰਦੀ ਅਤੇ ਉਰਦੂ ਚ ਵਧੇਰੇ ਅੰਤਰ ਨਹੀਂ ਲਗਦਾ, ਬਲਕਿ ਇੱਕੋ ਸਿੱਕੇ ਦੇ ਦੋ ਪਹਿਲੂ ਲਗਦੇ ਹਨ। ਉਰਦੂ ਦੀ ਹਿੰਦੀ ਦੇ ਨਾਲ ਇੱਕਰੂਪਤਾ ਹੋਣ ਕਰ ਕੇ, ਦੋਨਾਂ ਜ਼ਬਾਨਾਂ ਦੇ ਬੋਲਣ ਵਾਲੇ ਇੱਕ ਦੂਜੇ ਨੂੰ ਆਮ ਤੌਰ 'ਤੇ ਸਮਝ ਸਕਦੇ ਹਨ। ਇਸ ਤੋਂ ਵਧੇਰੇ ਉਰਦੂ ਨੇ ਪੰਜਾਬੀ ਅਤੇ ਸਿੰਧੀ ਦੀ ਸ਼ਬਦਾਵਲੀ ਅਤੇ ਲਹਿਜੇ ਨੂੰ ਵਧੇਰੇ ਵਰਤਿਆ ਹੈ। ਉਰਦੂ ਅਤੇ ਹਿੰਦੀ ਦੇ ਹਿੰਦੁਸਤਾਨੀ ਲਹਿਜੇ ਵਿੱਚ ਵਧੇਰੇ ਪੰਜਾਬੀ ਅਤੇ ਸਿੰਧੀ ਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸ ਨਾਲ ਸੰਸਕ੍ਰਿਤ ਅਤੇ ਫ਼ਾਰਸੀ ਦੇ ਔਖੇ ਅਤੇ ਬੋਲਣ ਵਿੱਚ ਮੁਸ਼ਕਲ ਸ਼ਬਦਾਂ ਦੀ ਵਰਤੋਂ ਤੋਂ ਨਿਜਾਤ ਮਿਲੀ ਹੈ, ਅਤੇ ਦੋਵੇਂ ਬੋਲੀਆਂ ਵਧੇਰੇ ਸਰਲ ਹੋ ਗਈਆਂ ਹਨ। ਪੰਜਾਬੀ ਅਤੇ ਸਿੰਧੀ ਨੂੰ ਹਿੰਦੀ ਅਤੇ ਉਰਦੂ ਦੇ ਲਹਿਜੇ ਨੂੰ ਜਨਮ ਦੇਣ ਵਾਲੀਆਂ ਬੋਲੀਆਂ ਕਹਾ ਜਾਂਦਾ ਹੈ। ਸਿੱਧੇ ਤੌਰ 'ਤੇ ਪੰਜਾਬੀ ਅਤੇ ਸਿੰਧੀ ਨੇ ਹਿੰਦੀ ਅਤੇ ਉਰਦੂ ਦੇ ਲਈ ਮਾਂ ਦਾ ਕਿਰਦਾਰ ਕੀਤਾ ਹੈ, ਇਸੇ ਲਈ ਦੋਵੇਂ ਭਾਸ਼ਾਵਾਂ ਹਿੰਦੀ-ਉਰਦੂ ਦੇ ਬਹੁਤ ਨੇੜੇ ਦੀਆਂ ਬੋਲੀਆਂ ਹਨ।
ਐਮੀ ਵਿਰਕ ਇੱਕ ਪੰਜਾਬੀ ਗਾਇਕ ਅਤੇ ਅਦਾਕਾਰ ਹੈ। ਉਸਨੂੰ ਪੰਜਾਬ ਦੇ ਸਭ ਤੋਂ ਵਧੀਆ ਗਾਇਕਾਂ ਅਤੇ ਅਦਾਕਾਰਾਂਂ ਵਿਚੋਂ ਮੰਨਿਆ ਗਿਆ ਹੈ। ਐਮੀ ਵਿਰਕ ਨੇ ਪਹਿਲੀ ਵਾਰ ਪੰਜਾਬੀ ਫਿਲਮ ਅੰਗਰੇਜ ਵਿੱਚ ਕੰਮ ਕੀਤਾ। ਉਸਨੂੰ ਨਿੱਕਾ ਜ਼ੈਲਦਾਰ ਅਤੇ ਕਿਸਮਤ ਫਿਲਮ ਵਿੱੱਚ ਮੁੁੱਖ ਭੂਮਿਕਾ ਨਿਭਾਉਣ ਲਈ ਜਾਣਿਆ ਜਾਂਦਾ ਹੈ। ਉਸਨੇ ਸਿੰਗਲ ਟਰੈਕ ਨਾਲ ਆਪਣਾ ਗਾਇਕੀ ਦਾ ਸਫਰ ਸ਼ੁਰੂ ਕੀਤਾ, ਜੋ ਇੱਕ ਬਹੁਤ ਹੀ ਪ੍ਰਭਾਵਸ਼ਾਲੀ ਟਰੈਕ ਸਾਬਤ ਹੋਇਆ। ਬਾਅਦ ਵਿਚ ਉਸਨੇ "ਯਾਰ ਅਮਲੀ" ਅਤੇ "ਜੱਟ ਦਾ ਸਹਾਰਾ" ਵਰਗੇ ਹੋਰ ਗਾਣੇ ਕੀਤੇ ਜਿਨ੍ਹਾਂ ਨੇ ਉਸ ਨੂੰ ਦੁਨੀਆਂ ਭਰ ਵਿੱਚ ਪੰਜਾਬੀ ਸੰਗੀਤ ਉਦਯੋਗ ਵਿੱਚ ਪ੍ਰਚਲਿਤ ਕੀਤਾ। ਉਸ ਦੀ ਪਹਿਲੀ ਐਲਬਮ "ਜੱਟੀਜ਼ਿਮ" 2013 ਵਿੱੱਚ ਰਿਲੀਜ ਹੋਈ, ਜਿਸ ਨੂੰ ਪੀ.ਟੀ.ਸੀ. ਸੰਗੀਤ ਅਵਾਰਡ ਵਿੱੱਚ ਸਾਲ ਦੀ ਸਰਬੋਤਮ ਐਲਬਮ ਦਾ ਸਨਮਾਨ ਮਿਲਿਆ ਸੀ। ਉਸ ਨੇ 2015 ਵਿੱੱਚ ਸੁਪਰਹਿੱਟ ਪੰਜਾਬੀ ਫਿਲਮ ਅੰਗਰੇਜ਼ ਵਿੱਚ ਅਮਰਿੰਦਰ ਗਿੱਲ ਨਾਲ ਆਪਣੇ ਅਦਾਕਾਰੀ ਦੇ ਕੈਰੀਅਰ ਦੀ ਭੂਮਿਕਾ ਨਿਭਾਈ ਸੀ। ਇਸ ਫ਼ਿਲਮ ਵਿੱਚ ਉਸਦੀ ਭੂਮਿਕਾ ਲਈ ਉਸ ਨੇ ਪੀ.ਟੀ.ਸੀ.
ਆਧੁਨਿਕ ਪੰਜਾਬੀ ਕਹਾਣੀ ਪੰਜਾਬੀ ਸਾਹਿਤ ਦੀ ਇੱਕ ਰੂਪਗਤ ਵਿਧਾ ਹੈ।ਇਹ ਪੰਜਬੀ ਗਲਪ ਵਿੱਚ ਨਾਵਲ ਤੋਂ ਬਾਦ ਦੂਜੇ ਸਥਾਨ ਤੇ ਹੈ।ਆਧੁਨਿਕ ਕਹਾਣੀ ਵਿੱਚ ਆਮ ਮਨੁਖ ਦੇ ਮਾਨਵੀ ਸੰਦਰਭ ਨੂੰ ਚਿਤਰਿਆ ਗਿਆ ਹੈ। ਆਧੁਨਿਕ ਕਹਾਣੀ ਦੀ ਪੇਸ਼ਕਾਰੀ ਵਿੱਚ ਸੰਕੇਤਕ ਅਤੇ ਪ੍ਰਤੀਕਾਤਮਕ ਵਿਧੀ ਆਪਣਾਉਂਦੀ ਹੈ।ਸੰਕੇਤਾਂ ਅਤੇ ਪ੍ਰਤੀਕਾਂ ਦੀ ਵਰਤੋਂ ਆਧੁਨਿਕ ਪੰਜਾਬੀ ਕਹਾਣੀ ਸੁਚੇਤ ਪਾਠਕ ਦੀ ਮੰਗ ਕਰਦੀ ਹੈ।
ਨੇਪਾਲ (ਨੇਪਾਲੀ: नेपाल) ਹਿਮਾਲਿਆ ਦੇ ਪਹਾੜੀ ਸਿਲਸਿਲੇ ਵਿੱਚ ਚੀਨ ਅਤੇ ਭਾਰਤ ਦੇ ਵਿੱਚਕਾਰ ਇੱਕ ਦੇਸ਼ ਹੈ ਜੋ 147,181 ਮੁਰੱਬਾ ਕਿਲੋਮੀਟਰ ਰਕਬੇ ਉੱਤੇ ਫੈਲਿਆ ਹੋਇਆ ਹੈ। ਇਸ ਦੇ ਉੱਤਰ ਵਿੱਚ ਚੀਨ ਅਤੇ ਦੱਖਣ ਵਿੱਚ ਭਾਰਤ ਹੈ। ਇਸ ਦੀ ਦੋ ਕਰੋੜ ਸੱਤਰ ਲੱਖ ਹੈ ਜੀਹਦੇ ਵਿੱਚੋਂ 2 ਲਿਖ ਦੂਜੇ ਦੇਸ਼ਾਂ ਵਿੱਚ ਕੰਮ ਕਰਦੇ ਹਨ। ਕਾਠਮਾਂਡੂ ਇਸ ਦਾ ਸਭ ਤੋਂ ਵੱਡਾ ਸ਼ਹਿਰ ਅਤੇ ਰਾਜਧਾਨੀ ਹੈ। ਦੁਨੀਆਂ ਦੀਆਂ ਦਸ ਸਭ ਤੋਂ ਉੱਚੀਆਂ ਚੋਟੀਆਂ ਵਿੱਚੋਂ ਅੱਠ ਨੇਪਾਲ ਵਿੱਚ ਹਨ। ਇਨ੍ਹਾਂ ਵਿੱਚ ਮਾਊਂਟ ਐਵਰੈਸਟ ਵੀ ਹੈ। ਇੱਥੋਂ ਦੀ 81% ਵਸੋਂ ਹਿੰਦੂ ਹੈ। ਨੇਪਾਲ ਨਾਲ ਬੁੱਧ ਮੱਤ ਦਾ ਡੂੰਘਾ ਸਬੰਧ ਹੈ। ਨੇਪਾਲ ਵਿੱਚ ਮੁੱਢ ਤੋਂ ਇਹ ਸ਼ਾਹੀ ਰਾਜ ਰਿਹਾ ਹੈ। 2008 ਵਿੱਚ ਇਸ ਦੇਸ਼ ਨੇ ਲੋਕਰਾਜ ਨੂੰ ਚੁਣਿਆ।
"ਰੁੱਖ" ਅਮਰੀਕੀ ਕਵੀ ਜੋਇਸ ਕਿਲਮਰ ਦੀ ਇੱਕ ਪ੍ਰਗੀਤਕ ਕਵਿਤਾ ਹੈ ਜਿਸ ਨੂੰ ਉਸਨੇ ਫਰਵਰੀ 1913 ਵਿੱਚ ਲਿਖਿਆ ਸੀ। ਇਹ ਪਹਿਲੀ ਵਾਰ ਪੋਇਟਰੀ: ਅ ਮੈਗਜ਼ੀਨ ਆਫ ਵਰਸ ਵਿੱਚ ਛਾਪੀ ਗਈ ਸੀ ਅਤੇ ਇਹ ਕਿਲਮਰ ਦੇ 1914 ਦੇ ਸੰਗ੍ਰਹਿ ਟਰੀਜ਼ ਐਂਡ ਅਦਰ ਪੋਇਮਜ਼ ਵਿਚ ਸ਼ਾਮਲ ਸੀ। ਕਵਿਤਾ ਦੀਆਂ ਤੁਕਬੰਦੀ ਵਿੱਚ ਬੰਨ੍ਹੀਆਂ ਇਆਂਬਿਕ ਟੈਟਰਾਮੀਟਰ ਦੋਸਤਰੀਆਂ ਦੇ ਰੂਪ ਵਿਚ, ਬਾਰ੍ਹਾਂ ਲਾਈਨਾਂ ਵਿੱਚ ਕਵੀ ਉਹ ਪਰਗਟ ਕਰਨ ਦਾ ਯਤਨ ਕਰਦਾ ਹੈ ਜਿਸ ਨੂੰ ਕਿਲਮਰ ਮਨੁੱਖਜਾਤੀ ਦੀ ਰਚੀ ਕਲਾ ਦੀ ਕੁਦਰਤ ਦੀ ਸਿਰਜੀ ਸੁੰਦਰਤਾ ਦਾ ਤੋੜ ਸਿਰਜਣ ਦੀ ਅਯੋਗਤਾ ਵਜੋਂ ਦੇਖਦਾ ਹੈ।
ਅਮਰੀਕੀ ਸਮੋਆ (ਸਮੋਈ: Amerika Sāmoa, ਅਮੇਰੀਕਾ ਸਾਮੋਆ; Amelika Sāmoa ਜਾਂ Sāmoa Amelika ਵੀ) ਦੱਖਣੀ ਪ੍ਰਸ਼ਾਂਤ ਮਹਾਂਸਾਗਰ ਵਿੱਚ ਸਥਿੱਤ ਸੰਯੁਕਤ ਰਾਜ ਅਮਰੀਕਾ ਦਾ ਇੱਕ ਗ਼ੈਰ-ਸੰਮਿਲਤ ਰਾਜਖੇਤਰ ਹੈ ਜੋ ਸਮੋਆ ਦੇ ਖ਼ੁਦਮੁਖਤਿਆਰ ਦੇਸ਼ (ਜਿਸ ਨੂੰ ਪਹਿਲਾਂ ਪੱਛਮੀ ਸਮੋਆ ਕਿਹਾ ਜਾਂਦਾ ਸੀ) ਦੇ ਦੱਖਣ-ਪੂਰਬ ਵੱਲ ਪੈਂਦਾ ਹੈ। ਇਸ ਦਾ ਸਭ ਤੋਂ ਵੱਡਾ ਅਤੇ ਵੱਧ ਅਬਾਦੀ ਵਾਲਾ ਟਾਪੂ ਤੁਤੂਈਲਾ ਹੈ ਅਤੇ ਇਸ ਵਿੱਚ ਮਾਨੂਆ ਟਾਪੂ, ਰੋਜ਼ ਮੂੰਗਾ-ਟਾਪੂ ਅਤੇ ਸਵੇਨ ਟਾਪੂ ਵੀ ਸ਼ਾਮਲ ਹਨ।