ਪੰਜਾਬੀ ਵਿਕੀਪੀਡੀਆ ਦੇ ਸਭ ਤੋਂ ਜ਼ਿਆਦਾ ਵੇਖੇ ਜਾਣ ਵਾਲੇ ਲੇਖ, ਰੋਜ਼ਾਨਾ ਨਵਪੂਰਤ ਹੋਰ ਜਾਣੋ...
ਗੁਰੂ ਗ੍ਰੰਥ ਸਾਹਿਬ, ਜਾਂ ਆਦਿ ਗ੍ਰੰਥ, ਸਿੱਖ ਧਰਮ ਦਾ ਪਵਿੱਤਰ ਧਾਰਮਿਕ ਗ੍ਰੰਥ ਹੈ। ਇਹ 1469 ਤੋਂ ਲੈ ਕੇ 1708 ਤੱਕ ਸਿੱਖ ਗੁਰੂਆਂ ਦੇ ਸਮੇਂ ਰਚੀ ਅਤੇ ਇਕੱਤਰ ਕੀਤੀ ਬਾਣੀ ਦਾ 1430 ਅੰਗਾਂ ਵਾਲਾ ਇੱਕ ਵਿਸਤਾਰਮਈ ਗ੍ਰੰਥ ਹੈ। ਇਹ ਅਨੇਕਾਂ ਸ਼ਬਦਾਂ ਭਾਵ ਬਾਣੀ ਦਾ ਅੰਬਾਰ ਹੈ ਜੋ ਕਿ ਰੱਬ ਦੇ ਗੁਣਾਂ ਅਤੇ ਉਸ ਦੇ ਨਾਮ ਜਪਣ ਦੇ ਕਾਰਨਾਂ ਦਾ ਵਰਨਣ ਕਰਦਾ ਹੈ। ਸਿੱਖਾਂ ਦੇ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ (1666-1708) ਨੇ ਜੋਤੀ-ਜੋਤਿ ਸਮਾਉਣ ਵੇਲੇ ਗੁਰਿਆਈ ਆਦਿ ਗ੍ਰੰਥ ਨੂੰ ਦਿੱਤੀ ਅਤੇ ਇਸ ਕਰ ਕੇ ਨਾਮ ਗੁਰੂ ਗ੍ਰੰਥ ਸਾਹਿਬ ਹੋ ਗਿਆ। ਇਹ ਸਿੱਖਾਂ ਦਾ ਸਭ ਤੋਂ ਪਵਿੱਤਰ ਗ੍ਰੰਥ ਅਤੇ ਇੱਕੋ-ਇੱਕ ਸਦੀਵੀ ਸ਼ਬਦ-ਰੂਪੀ ਗੁਰੂ ਹੈ ਜੋ ਕਿ ਸਿੱਖ ਗੁਰੂਆਂ ਅਤੇ ਹੋਰ ਸੰਤਾਂ-ਭਗਤਾਂ ਦੀ ਸਿੱਖਿਆਵਾਂ ਦਾ ਅੰਬਾਰ ਹੈ। ਅਰਦਾਸ ਦੇ ਸਰੋਤ ਜਾਂ ਮਾਰਗ-ਦਰਸ਼ਕ ਵਜੋਂ ਆਦਿ ਗ੍ਰੰਥ ਸਿੱਖੀ ਵਿੱਚ ਬੰਧਨਾ ਅਤੇ ਭਗਤੀ ਦਾ ਕੇਂਦਰੀ ਧੁਰਾ ਹੈ।ਆਦਿ ਗ੍ਰੰਥ ਦਾ ਸਭ ਤੋਂ ਪਹਿਲਾ ਸੰਕਲਨ ਪੰਜਵੇਂ ਗੁਰੂ, ਗੁਰੂ ਅਰਜਨ ਦੇਵ (1563-1606) ਨੇ ਪਹਿਲੇ ਪੰਜ ਗੁਰੂਆਂ ਅਤੇ ਹੋਰ ਮਹਾਨ ਸੰਤਾਂ ਜਾਂ ਭਗਤਾਂ, ਜਿਹਨਾਂ ਵਿੱਚੋਂ ਕਈਆਂ ਦਾ ਹਿੰਦੂ ਧਰਮ ਅਤੇ ਇਸਲਾਮ ਨਾਲ ਵਾਸਤਾ ਸੀ, ਦੀ ਬਾਣੀ ਇਕੱਤਰ ਕਰ ਕੇ ਕੀਤਾ ਅਤੇ ਇਸ ਪਵਿੱਤਰ ਬੀੜ ਨੂੰ ਭਾਈ ਗੁਰਦਾਸ ਜੀ ਦੇ ਹਥੋਂ ਲਿਖਵਾਇਆ। ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਤੇਗ ਬਹਾਦੁਰ ਜੀ ਦੀ ਬਾਣੀ ਨੂੰ ਇਕੱਤਰ ਕਰ ਕੇ ਤਲਵੰਡੀ ਸਾਬੋ ਵਿਖੇ ਭਾਈ ਮਨੀ ਸਿੰਘ ਜੀ ਪਾਸੋਂ ਆਦਿ ਗ੍ਰੰਥ ਵਿੱਚ ਦਰਜ ਕਰਵਾ ਕੇ ਆਦਿ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਦਾ ਦਰਜਾ ਦਿੱਤਾ। ਦਸਮ ਪਿਤਾ ਦੇ ਜੋਤੀ-ਜੋਤਿ ਸਮਾਉਣ ਮਗਰੋਂਬਾਬਾ ਦੀਪ ਸਿੰਘ ਵੱਲੋਂ ਗੁਰੂ ਗ੍ਰੰਥ ਸਾਹਿਬ ਦੇ ਬਹੁਤ ਸਾਰੇ ਉਤਾਰੇ ਵੰਡੇ ਗਏ।
ਮਿਰਗੀ (ਅੰਗਰੇਜ਼ੀ: Epilepsy (ਪੁਰਾਤਨ ਯੂਨਾਨੀ: ἐπιλαμβάνειν "ਫੜ੍ਹ ਲੈਣਾ, ਕਾਬੂ ਕਰ ਲੈਣਾ") ਘਾਤਕ ਤੰਤੂ ਰੋਗਾਂ ਦਾ ਇੱਕ ਸਮੂਹ ਹੈ, ਜਿਸ ਵਿੱਚ ਦੌਰੇ ਪੈਂਦੇ ਹਨ। ਇਹ ਦੌਰੇ ਥੋੜੇ ਅਤੇ ਕਾਫੀ ਲੰਮੇ ਸਮੇਂ ਤੱਕ ਰਹੀ ਸਨ।ਮਿਰਗੀ ਦੇ ਦੌਰੇ ਸਮੇਂ ਸਮੇਂ ਦੁਬਾਰਾ ਪੈਂਦੇ ਰਹਿੰਦੇ ਹਨ, ਅਤੇ ਕੋਈ ਵੀ ਤੁਰੰਤ ਕਾਰਨ ਨਜਰ ਨਹੀਂ ਆਉਂਦਾ।ਵਿਸ਼ੇਸ਼ ਕਾਰਨ ਨਾਲ ਪਏ ਦੌਰੇ ਮਿਰਗੀ ਦੇ ਨਹੀਂ ਹੁੰਦੇ।ਮਿਰਗੀ ਦੇ ਦੌਰੇ ਦੌਰਾਨ ਬਿਮਾਰ ਵਿਅਕਤੀ ਦਾ ਸਰੀਰ ਆਕੜ ਜਾਂਦਾ ਹੈ ਤੇ ਉਹ ਬੇਹੋਸ਼ ਹੋ ਜਾਂਦਾ ਹੈ। ਇਹ ਦੌਰਾ ਆਮ ਕਰਕੇ ਪੰਜ ਕੁ ਮਿੰਟਾਂ ਤਕ ਰਹਿੰਦਾ ਹੈ। ਦੌਰਾ ਪੈਣ ਦੇ ਕਾਰਨਾਂ ਦਾ ਪੱਕਾ ਪਤਾ ਨਹੀਂ, ਭਾਵੇਂ ਕੁਝ ਲੋਕਾਂ ਨੂੰ ਦਿਮਾਗ਼ ਦੀ ਸੱਟ, ਸਟਰੋਕ, ਦਿਮਾਗ ਦੀ ਰਸੌਲੀ, ਅਤੇ ਨਸ਼ਿਆਂ ਦੀ ਵਰਤੋਂ ਅਤੇ ਸ਼ਰਾਬ ਦੀ ਆਦਤ ਦੇ ਨਤੀਜੇ ਦੇ ਤੌਰ ਤੇ ਮਿਰਗੀ ਹੋ ਜਾਂਦੀ ਹੈ, ਪਰ ਜੈਨੇਟਿਕ ਮਿਊਟੇਸ਼ਨਾਂ ਦਾ ਬਿਮਾਰੀ ਦੇ ਇੱਕ ਛੋਟੇ ਜਿਹੇ ਅਨੁਪਾਤ ਨਾਲ ਹੀ ਸੰਬੰਧ ਹੈ। ਮਿਰਗੀ ਦੇ ਦੌਰੇ ਉਦੋਂ ਪੈਂਦੇ ਹਨ ਜਦੋਂ ਦਿਮਾਗ਼ੀ ਸੈੱਲਾਂ ਵਿਚ ਬਿਜਲਈ ਖਲਬਲੀ ਹੁੰਦੀ ਹੈ। ਮਿਰਗੀ ਕਿਸੇ ਇੱਕ ਰੋਗ ਦਾ ਨਾਮ ਨਹੀਂ ਹੈ। ਅਨੇਕ ਬੀਮਾਰੀਆਂ ਵਿੱਚ ਮਿਰਗੀ ਵਰਗੇ ਦੌਰੇ ਆ ਸਕਦੇ ਹਨ। ਮਿਰਗੀ ਦੇ ਸਾਰੇ ਮਰੀਜ ਇੱਕ ਜਿਹੇ ਵੀ ਨਹੀਂ ਹੁੰਦੇ। ਕਿਸੇ ਦਾ ਰੋਗ ਹਲਕਾ ਹੁੰਦਾ ਹੈ, ਕਿਸੇ ਦਾ ਤੇਜ। ਇਹ ਇੱਕ ਆਮ ਰੋਗ ਹੈ ਜੋ ਲਗਪਗ ਸੌ ਲੋਕਾਂ ਵਿੱਚੋਂ ਇੱਕ ਨੂੰ ਹੁੰਦਾ ਹੈ।
ਸ੍ਰੀ ਗੁਰੂ ਨਾਨਕ ( ਉਚਾਰਨ 15 ਅਪ੍ਰੈਲ 1469 – 22 ਸਤੰਬਰ 1539) ਸਿੱਖ ਧਰਮ ਦੇ ਬਾਨੀ ਅਤੇ ਪਹਿਲੇ ਸਿੱਖ ਗੁਰੂ ਸਨ। ਇਹਨਾਂ ਦਾ ਜਨਮ-ਦਿਹਾੜਾ ਵਿਸ਼ਵ-ਭਰ ਵਿੱਚ ਕੱਤਕ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ ਜੋ ਹਰ ਸਾਲ ਕੱਤਕ (ਅਕਤੂਬਰ-ਨਵੰਬਰ) ਵਿੱਚ ਅਲੱਗ-ਅਲੱਗ ਮਿਤੀ 'ਤੇ ਆਉਂਦੀ ਹੈ।ਸਿੱਖ ਇਹ ਮੰਨਦੇ ਹਨ ਕਿ ਗੁਰੂ ਨਾਨਕ ਦੇਵ ਜੀ ਦੀ ਪਵਿੱਤਰਤਾ, ਦਿੱਵਤਾ ਅਤੇ ਧਾਰਮਿਕ ਪ੍ਰਭੂਤਾ ਦੀ ਜੋਤੀ ਗੁਰਗੱਦੀ ਦੇ ਮੌਕੇ ਬਾਕੀ ਨੌਂ ਗੁਰੂਆਂ ਵਿੱਚ ਅੱਗੇ ਵੱਧਦੀ ਗਈ।ਨਾਨਕ ਨੂੰ ਸੱਤ ਸਾਲ ਦੀ ੳਮਰ ਵਿੱਚ ਆਪ ਨੂੰ ਪਾਂਧੇ ਕੋਲ ਪੜ੍ਹਣ ਲਈ ਭੇਜਿਆ ਗਿਆ। ਇਹਨਾਂ ਨੇ ਪਾਂਧੇ ਨੂੰ ਆਪਣੇ ਵਿਚਾਰਾ ਨਾਲ ਪ੍ਰਭਾਵਿਤ ਕੀਤਾ। ਇਸ ਤੋਂ ਬਿਨਾਂ ਇਹਨਾਂ ਨੇ ਫਾਰਸੀ ਅਤੇ ਸੰਸਕ੍ਰਿਤ ਦੀ ਵਿੱਦਿਆ ਪ੍ਰਾਪਤ ਕੀਤੀ। ਇਹਨਾਂ ਦਾ ਵਿਆਹ ਬੀਬੀ ਸੁਲੱਖਣੀ ਨਾਲ ਹੋਇਆ। ਬਾਬਾ ਸ਼੍ਰੀ ਚੰਦ, ਜੋ ਕਿ ਉਦਾਸੀ ਸੰਪਰਦਾ ਦੇ ਬਾਨੀ ਹੋਏ, ਤੇ ਲੱਖਮੀ ਦਾਸ ਨਾਂਅ ਦੇ ਇਹਨਾਂ ਦੇ ਦੋ ਪੁੱਤਰ ਹੋਏ।
ਪੰਜਾਬ ਉੱਤਰ-ਪੱਛਮੀ ਭਾਰਤ ਦਾ ਇੱਕ ਰਾਜ ਹੈ, ਜੋ ਵੱਡੇ ਪੰਜਾਬ ਖੇਤਰ ਦਾ ਇਕ ਭਾਗ ਹੈ। ਇਸਦਾ ਦੂਸਰਾ ਭਾਗ ਪਾਕਿਸਤਾਨ ਵਿੱਚ ਹੈ। ਇਸਦੀ ਸਰਹੱਦ ਉੱਤਰ ਵਿੱਚ ਜੰਮੂ ਅਤੇ ਕਸ਼ਮੀਰ, ਉੱਤਰ-ਪੂਰਬ ਵਿੱਚ ਹਿਮਾਚਲ ਪ੍ਰਦੇਸ਼, ਦੱਖਣ-ਪੂਰਬ ਵਿੱਚ ਹਰਿਆਣੇ, ਦੱਖਣ-ਪੱਛਮ ਵਿੱਚ ਰਾਜਸਥਾਨ ਅਤੇ ਪੱਛਮ ਵਿੱਚ ਪਾਕਿਸਤਾਨੀ ਪੰਜਾਬ ਨਾਲ ਲੱਗਦੀ ਹੈ। ਇਸਦੇ ਮੁੱਖ ਸ਼ਹਿਰ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਬਠਿੰਡਾ, ਫ਼ਿਰੋਜ਼ਪੁਰ, ਸੰਗਰੂਰ, ਮੋਹਾਲੀ ਅਤੇ ਪਟਿਆਲਾ ਹਨ ਅਤੇ ਰਾਜਧਾਨੀ ਚੰਡੀਗੜ੍ਹ ਹੈ।
ਸ਼੍ਰੀ ਹਰਿਮੰਦਰ ਸਾਹਿਬ, ਜਿਸਨੂੰ ਦਰਬਾਰ ਸਾਹਿਬ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਭਾਰਤ ਦੇ ਪੰਜਾਬ ਸੂਬੇ ਦੇ ਸ਼ਹਿਰ ਸ਼੍ਰੀ ਅੰਮ੍ਰਿਤਸਰ ਵਿਚ ਹੈ। ਸਿੱਖ ਧਰਮ ਵਿੱਚ ਉਹ ਹੀ ਅਸਥਾਨ ਹੈ ਜੋ ਕਿ ਸੋਲੋਮਨ ਦੇ ਮੰਦਰ, ਯਰੂਸਲਮ ਦਾ ਯਹੂਦੀ ਧਰਮ ਵਿੱਚ ਹੈ, ਜਾ ਪਵਿੱਤਰ ਮੱਕਾ ਦਾ ਮਜ਼ਹਬ-ਏ-ਇਸਲਾਮ ਵਿੱਚ ਹੈ, ਭਾਵ ਇਹ ਸਿੱਖਾਂ ਲਈ ਉਨ੍ਹਾਂ ਦਾ ਸਭ ਤੋਂ ਪਵਿੱਤਰ ਧਾਰਮਿਕ ਅਸਥਾਨ ਹੈ।
ਸਿੱਖੀ (ਅੰਗਰੇਜ਼ੀ: Sikhism ਸੀਖਇਜ਼ਮ, ਇਹ ਸ਼ਬਦ ਇਸ ਤਰਾਂ ਵੀ ਲਿਖਿਆ ਜਾਂਦਾ: ਸਿਖੀ, ਸਿੱਖ ਤੋਂ, ਅਰਥ ਜੋ ਪਰਮਾਤਮਾ ਦੇ ਗੁਣ "ਸਿੱਖਣ ਵਾਲਾ"), ਇੱਕ ਰੱਬ ਨੂੰ ਮੰਨਣ ਵਾਲਾ ਧਰਮ ਅਤੇ ਕੌਮੀ ਫ਼ਲਸਫਾ ਹੈ, ਜੋ 15ਵੀਂ ਸਦੀ ਵਿੱਚ ਦੱਖਣੀ ਏਸ਼ੀਆ ਦੇ ਪੰਜਾਬ ਖੇਤਰ ਵਿਖੇ ਆਗਾਜ਼ ਹੋਇਆ। ਸਿੱਖੀ ਦਾ ਮੌਲਿਕ ਯਕੀਨ ਅਤੇ ਫ਼ਲਸਫਾ, ਪਵਿੱਤਰ ਲਿਖਤ ਗੁਰੂ ਗਰੰਥ ਸਾਹਿਬ ਵਿੱਚ ਮੌਜੂਦ ਬਾਣੀ ਮੁਤਾਬਿਕ ਇਹ ਹੈ, ਕਿ ਰੱਬ ਉੱਪਰ ਨਿਸਚਾ ਰੱਖਕੇ ਉਸ ਦਾ ਨਾਮ ਜਪਣਾ, ਮਨੁਖਤਾ ਵਿੱਚ ਇਤਫ਼ਾਕ ਨਾਲ ਰਹਿਣਾ, ਸਵਾਰਥ ਤੋਂ ਵਾਂਝੇ ਰਹਿਕੇ ਸੇਵਾ ਕਰਨੀ, ਸਰਬੱਤ ਦੇ ਭਲੇ ਵਾਸਤੇ ਮਨੁਖੀ ਹੱਕਾਂ 'ਤੇ ਡੱਟਕੇ ਪਹਿਰਾ ਦੇਣਾ, ਤੇ ਦੁਨੀਆਦਾਰੀ ਵਿੱਚ ਵੱਸਕੇ ਚੰਗੇ ਕਿਰਦਾਰ ਵਾਲਾ ਜੀਵਨ ਜੀਣਾ। ਦੁਨੀਆ ਦੇ ਵੱਡੇ ਧਰਮਾਂ ਵਿਚੋਂ ਸਭ ਤੋਂ ਨਵੇਂ ਹੋਣ ਦੇ ਬਾਵਜੂਦ, ਕੁਲ ਦੁਨੀਆ ਦੇ 25-28 ਮਿਲੀਅਨ ਮੰਨਣ ਵਾਲਿਆਂ ਦੀ ਗਿਣਤੀ ਮੁਤਾਬਕ, ਇਹ ਦੁਨੀਆ ਪੱਧਰ ਦਾ ਪੰਜਵਾਂ ਸਭ ਤੋਂ ਵੱਡਾ ਧਰਮ ਹੈ।ਸਿੱਖੀ ਦਾ ਰੂਹਾਨੀ ਅਤੇ ਕੌਮੀ ਅਧਾਰ ਗੁਰੂ ਨਾਨਕ, ਸਿਖਾਂ ਦੇ ਪਹਿਲੇ ਗੁਰੂ, ਅਤੇ ਨੌਂ ਬਾਅਦ ਵਾਲੇ ਸਿੱਖ ਗੁਰੂਆਂ ਦੀਆਂ ਸਿੱਖਿਆਵਾਂ, ਜੋ ਸਿੱਖਾਂ ਦੇ ਮੌਜੂਦਾ ਅਟੱਲ ਗੁਰੂ ਅਤੇ ਰਹਿਬਰ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ। ਸਿੱਖ ਮਜ਼ਹਬ ਦੇ ਫ਼ਲਸਫੇ ਨੂੰ ਗੁਰਮਤਿ ਕਿਹਾ ਜਾਂਦਾ ਹੈ ਜਿਸਦਾ ਬੀਜ ਵਾਹਿਗੁਰੂ ਵਿੱਚ ਯਕੀਨ ਰੱਖਣਾ, ਜਿਸਨੂੰ ਇੱਕ ਓਅੰਕਾਰ (ਮਤਲਬ: ਇੱਕ ਰੱਬ) ਦੁਆਰਾ ਦਰਸਾਇਆ ਜਾਂਦਾ ਹੈ। ਗੁਰੂ ਨਾਨਕ ਸਾਹਿਬ ਨੇ ਆਪਣੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਆਪਣੇ ਇੱਕ ਸਿੱਖ ਨੂੰ ਦੂਜਾ ਗੁਰੂ ਬਣਾਇਆ ਅਤੇ ਸਿੱਖ ਸਮਾਜ ਨੂੰ ਸੇਧ ਦੇਣ ਦਾ ਕੰਮ ਸੌਂਪਿਆ। ਇਹ ਰੀਤ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ (1666-1708) ਤੱਕ ਜਾਰੀ ਰਹੀ ਜਿਨਾਂ ਨੇ 1699 ਈਸਵੀ ਦੀ ਵਿਸਾਖੀ ਨੂੰ, ਖਾਲਸਾ ਕਾਇਮ ਕੀਤਾ ਅਤੇ ਸਿੱਖਾਂ ਨੂੰ ਇੱਕ ਵੱਖਰੀ ਪਛਾਣ ਦਿੱਤੀ; ਪੰਜ ਸਿੱਖਾਂ ਨੂੰ ਅੰਮ੍ਰਿਤ ਛਕਾਇਆ ਅਤੇ ਪੰਜ ਪਿਆਰੇ ਦਾ ਖ਼ਿਤਾਬ ਦਿੱਤਾ ਜਿਨ੍ਹਾਂ ਤੋਂ ਬਾਅਦ ’ਚ ਗੁਰੂ ਜੀ ਨੇ ਬੇਨਤੀ ਕਰ ਖੁਦ ਅੰਮ੍ਰਿਤ ਛਕਿਆ। ਗੁਰੂ ਗੋਬਿੰਦ ਸਿੰਘ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ, ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣ ਦਾ ਹੁਕਮ ਕਰਦੇ ਹੋਏ ਦੇਹਧਾਰੀ ਗੁਰੂ ਰੀਤੀ ਨੂੰ ਖਤਮ ਕੀਤਾ।
ਪੰਜਾਬੀ /pʌnˈdʒɑːbi/ (ਸ਼ਾਹਮੁਖੀ: پنجابی) (ਗੁਰਮੁਖੀ: ਪੰਜਾਬੀ) ਪੰਜਾਬ ਦੀ ਭਾਸ਼ਾ, ਜਿਸ ਨੂੰ ਪੰਜਾਬ ਖੇਤਰ' ਦੇ ਵਸਨੀਕ ਜਾਂ ਸੰਬੰਧਤ ਲੋਕ ਬੋਲਦੇ ਹਨ। ਇਹ ਭਾਸ਼ਾਵਾਂ ਦੇ ਹਿੰਦ-ਯੂਰਪੀ ਪਰਵਾਰ ਵਿੱਚੋਂ ਹਿੰਦ-ਇਰਾਨੀ ਪਰਵਾਰ ਨਾਲ ਸਬੰਧ ਰੱਖਦੀ ਹੈ। ਇਹ ਪੰਜਾਬੀਆਂ ਦੀ ਮਾਂ ਬੋਲੀ ਹੈ ਅਤੇ ਸਿੱਖੀ ਦੀ ਧਾਰਮਿਕ ਭਾਸ਼ਾ ਵੀ ਹੈ, ਜਿਸ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕੀਤੀ ਗਈ ਹੈ। ਇਹ ਦੁਨੀਆਂ ਅਤੇ ਖਾਸ ਕਰ ਦੱਖਣੀ ਏਸ਼ੀਆ ਦੇ ਉੱਘੇ ਭੰਗੜਾ ਸੰਗੀਤ ਦੀ ਭਾਸ਼ਾ ਹੈ। ਪਾਕਿਸਤਾਨ ਵਿੱਚ ਇਹ ਸਭ ਤੋਂ ਵੱਧ ਬੋਲੀ ਜਾਣ ਵਾਲੀ ਬੋਲੀ ਹੈ।
ਕਲਪਨਾ ਚਾਵਲਾ (1 ਜੁਲਾਈ 1961 - 1 ਫਰਵਰੀ 2003) ਇੱਕ ਭਾਰਤੀ ਅਮਰੀਕੀ ਅਤੇ ਪੁਲਾੜਯਾਤਰੀ ਸ਼ਟਲ ਮਿਸ਼ਨ ਮਾਹਰ ਸੀ ਅਤੇ ਉਹ ਪੁਲਾੜ ਵਿੱਚ ਜਾਣ ਵਾਲੀ ਭਾਰਤੀ ਮੂਲ ਦੀ ਪਹਿਲੀ ਔਰਤ ਸੀ। ਉਸਨੇ ਪਹਿਲੀ ਵਾਰ ਸਪੇਸ ਸ਼ਟਲ ਕੋਲੰਬੀਆ 'ਤੇ ਇੱਕ ਮਿਸ਼ਨ ਸਪੈਸ਼ਲਿਸਟ ਅਤੇ ਪ੍ਰਾਇਮਰੀ ਰੋਬੋਟ ਆਰਟ ਆਪਰੇਟਰ ਵਜੋਂ ਉਡਾਣ ਭਰੀ। 2003 ਵਿੱਚ, ਚਾਵਲਾ ਸੱਤ ਚਾਲਕ-ਦਲ ਦੇ ਮੈਂਬਰਾਂ ਵਿੱਚੋਂ ਇੱਕ ਸੀ ਜੋ ਕੋਲੰਬੀਆ ਪੁਲਾੜਯਾਨ ਦੁਰਘਟਨਾ ਵਿੱਚ ਮਾਰੇ ਗਏ ਸਨ, ਜਦੋਂ ਵਾਯੂਮੰਡਲ ਵਿੱਚ ਮੁੜ ਦਾਖਲ ਹੋਣ ਸਮੇਂ ਸਪੇਸ ਸ਼ਟਲ ਵਿੱਚ ਖ਼ਰਾਬੀ ਪੈਦਾ ਹੋ ਗਈ ਸੀ। ਕਲਪਨਾ ਚਾਵਲਾ ਨੂੰ ਮਰਨ ਉਪਰੰਤ, ਕਾਂਗਰੈਸ਼ਨਲ ਸਪੇਸ ਮੈਡਲ ਔਫ਼ ਆਨਰ ਦਾ ਅਵਾਰਡਦਿੱਤਾ ਗਿਆ ਸੀ ਅਤੇ ਇਸਤੋਂ ਇਲਾਵਾ ਕਈ ਸੜਕਾਂ, ਯੂਨੀਵਰਸਿਟੀਆਂ ਅਤੇ ਸੰਸਥਾਵਾਂ ਦਾ ਨਾਮ ਉਸਦੇ ਨਾਮ ਉੱਪਰ ਰੱਖੇ ਗਏ।
ਮਹਾਰਾਜਾ ਰਣਜੀਤ ਸਿੰਘ (1780-1839) ਪੰਜਾਬ ਦੀ ਸਿੱਖ ਸਲਤਨਤ ਦੀ ਨੀਂਹ ਰੱਖਣ ਵਾਲ਼ਾ ਇੱਕ ਸਿੱਖ ਮਹਾਰਾਜਾ ਸੀ ਜੋ ਸ਼ੇਰ-ਏ-ਪੰਜਾਬ (ਪੰਜਾਬ ਦਾ ਸ਼ੇਰ) ਦੇ ਨਾਂ ਨਾਲ਼ ਜਾਣਿਆ ਜਾਂਦਾ ਹੈ। ਮਹਾਰਾਜਾ ਰਣਜੀਤ ਸਿੰਘ ਨੂੰ ਪੰਜਾਬ ਦੇ ਇਤਿਹਾਸ ਵਿੱਚ ਬਹਾਦਰ ਜੰਗਜੂ, ਦਲੇਰ ਮਹਾਰਾਜੇ ਤੇ ਮਹਾਨ ਸ਼ਖ਼ਸੀਅਤ ਵਜੋਂ ਜਾਣਿਆ ਜਾਂਦਾ ਹੈ। ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਵਿੱਚ ਸਿੱਖਾਂ, ਹਿੰਦੂਆਂ ਤੇ ਮੁਸਲਮਾਨਾਂ ਨੂੰ ਇੱਕ ਡੋਰ ਵਿੱਚ ਪਰੋਈ ਰੱਖਿਆ, ਜਿਸ ਕਰਕੇ ਖ਼ਾਲਸਾ ਰਾਜ ਦੀ ਹਰ ਥਾਂ ਸਿਫ਼ਤ ਕੀਤੀ ਜਾਂਦੀ ਸੀ।
ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀ
ਗੁਰੂ ਗ੍ਰੰਥ ਸਾਹਿਬ ਸਿੱਖਾਂ ਦਾ ਸਭ ਤੋਂ ਮਹਾਨ ਗ੍ਰੰਥ ਹੈ। ਗੁਰੂ ਅਰਜਨ ਦੇਵ ਜੀ ਨੇ ਇਸ ਮਹਾਨ ਗ੍ਰੰਥ ਦਾ ਸੰਕਲਨ 1601 ਵਿੱਚ ਸ਼ੁਰੂ ਕੀਤਾ ਅਤੇ 2 ਅਗਸਤ 1604 ਨੂੰ ਸੰਪੰਨ ਕੀਤਾ। ਇਸ ਮਹਾਨ ਗ੍ਰੰਥ ਦੀ ਲੇਖਣੀ ਦਾ ਕਾਰਜ ਭਾਈ ਗੁਰਦਾਸ ਨੇ ਕੀਤਾ। ਇਸ ਵਿੱਚ ਪਹਿਲਾਂ ਪੰਜ ਗੁਰੂਆਂ ਦੀ ਬਾਣੀ ਦਰਜ ਸੀ; ਬਾਅਦ ਵਿੱਚ ਗੁਰੂ ਗੋਬਿੰਦ ਸਿੰਘ ਨੇ ਇਸ ਵਿੱਚ ਅਕਤੂਬਰ 1708 ਨੂੰ [[ਗੁਰੂ ਤੇਗ ਬਹਾਦਰ)ਦੀ ਬਾਣੀ ਸ਼ਾਮਲ ਕੀਤੀ। ਗੁਰੂ ਗ੍ਰੰਥ ਸਾਹਿਬ ਵਿੱਚ ਛੇ ਗੁਰੂ ਸਹਿਬਾਨਾਂ ਤੋਂ ਇਲਾਵਾ 15 ਭਗਤਾਂ, 11 ਭੱਟਾਂ ਤੇ ਤਿੰਨ ਗੁਰੂ ਘਰ ਦੇ ਸਿੱਖ ਸ਼ਰਧਾਲੂਆਂ ਦੀ ਬਾਣੀ ਦਰਜ ਹੈ, ਜੋ ਹੇਠ ਲਿਖੇ ਪ੍ਰਕਾਰ ਹੈ-
ਪੰਜਾਬੀ ਵਿਕੀਪੀਡੀਆ ਵਿਕੀਪੀਡੀਆ ਦਾ ਪੰਜਾਬੀ ਰੂਪ ਅਤੇ ਇੱਕ ਅਜ਼ਾਦ ਗਿਆਨਕੋਸ਼ ਹੈ।। ਇਸਦੀ ਵੈੱਬਸਾਈਟ 3 ਜੂਨ 2002 ਨੂੰ ਹੋਂਦ ਵਿੱਚ ਆਈ ਸੀ। ਪਰ ਇਸ ਦੇ ਸਭ ਤੋਂ ਪਹਿਲੇ ਤਿੰਨ ਲੇਖ ਅਗਸਤ 2004 ਵਿੱਚ ਲਿਖੇ ਗਏ। ਜੁਲਾਈ 2012 ਤੱਕ ਇਸ ’ਤੇ 2,400 ਲੇਖ ਸਨ।ਅਗਸਤ 2012 ਤੱਕ ਇਸ ’ਤੇ 3,400 ਲੇਖ ਸਨ ਅਤੇ ਦੁਨੀਆਂ ਭਰ ’ਚੋ ਇਸ ਦੇ ਪਾਠਕਾਂ ਦੀ ਗਿਣਤੀ ਤਕਰੀਬਨ 26 ਲੱਖ ਸੀ ਅਤੇ ਜੁਲਾਈ 2018 ਮੁਤਾਬਿਕ ਇਸ ਵਿਕੀ ’ਤੇ 29,832 ਲੇਖ ਹਨ ਅਤੇ ਇਸ ਦੇ ਕੁੱਲ 23,909 ਦਰਜ਼ (ਰਜਿਸਟਰ) ਵਰਤੋਂਕਾਰਾਂ ਨੇ ਕੁੱਲ 4,37,656 ਫੇਰ-ਬਦਲ ਕੀਤੇ ਹਨ। ਇਹ ਮੀਡੀਆਵਿਕੀ ਦਾ 1.32.0-wmf.12 (490a345) ਵਰਜਨ ਵਰਤ ਰਿਹਾ ਹੈ। ਪਿਛਲੇ ਕੁਝ ਸਮੇਂ ਤੋਂ ਪੰਜਾਬੀ ਵਿਕੀਪੀਡੀਆ ਨੇ ਕਾਫੀ ਤਰੱਕੀ ਕੀਤੀ ਹੈ । 5 ਜਨਵਰੀ 2016 ਤੱਕ ਇਸ ਦੀ ਸਾਈਟ ਤੇ 20,414 ਲੇਖ ਸਨ।
ਜਪੁ ਜੀ ਸਾਹਿਬ (ਜਾਂ ਜਪੁ ਜੀ) ਗੁਰੂ ਨਾਨਕ ਦੇਵ ਦੀ ਲਿਖੀ ਬਾਣੀ ਹੈ, ਜੋ ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਪਹਿਲਾਂ ਦਰਜ ਹੈ। ਇਸ ਵਿੱਚ ਮੂਲ ਮੰਤਰ, 38 ਪੌੜੀਆਂ ਅਤੇ 1 ਸਲੋਕ ਹਨ। ਇਸ ਦੇ ਸ਼ੁਰੂ ਵਿੱਚ ਮੂਲ ਮੰਤਰ ਪਰਮਾਤਮਾ ਦੇ ਗੁਣ, ਮਿਜ਼ਾਜ ਅਤੇ ਸਰੂਪ ਬਾਰੇ ਦੱਸਦਾ ਹੈ। ਜਪੁਜੀ ਦਾ ਅਰਥ ਪਵਿੱਤਰ ਜਾਪ, ਅਦਵੈਤਵਾਦ ਅਤੇ ਇੱਕ-ਈਸ਼ਵਰਵਾਦ ਦਾ ਗੀਤ ਹੈ। ਇਹ ਰਚਨਾ ਗੁਰੂ ਗ੍ਰੰਥ ਸਾਹਿਬ ਦਾ ਸਾਰ ਹੈ। ਜਪੁਜੀ ਸਾਹਿਬ ਦੀ ਵਿਆਖਿਆ ਗੁਰੂ ਗ੍ਰੰਥ ਸਾਹਿਬ ਦਾ ਕੇਂਦਰੀ ਭਾਵ ਸਪਸ਼ਟ ਕਰ ਦਿੰਦੀ ਹੈ।
ਪ੍ਰਸਾਂਤ ਚੰਦਰ ਮਹਾਲਨੋਬਿਸ ਓ ਬੀ ਈ, ਐਫ ਐਨ ਏ, FASc, FRS(ਬੰਗਾਲੀ: প্রশান্ত চন্দ্র মহলানবিস) (29 ਜੂਨ 1893 – 28 ਜੂਨ 1972) ਇੱਕ ਭਾਰਤ ਵਿਗਿਆਨੀ ਅਤੇ ਵਿਵਹਾਰਕ ਅੰਕੜਾ ਵਿਗਿਆਨ ਦਾ ਮਾਹਿਰ ਸੀ। ਉਸ ਨੂੰ ਇੱਕ ਅੰਕੜਾ-ਮਾਪ ਮਹਾਲਨੋਬਿਸ ਦੂਰੀ, ਅਤੇ ਆਜ਼ਾਦ ਭਾਰਤ ਦੇ ਪਹਿਲੇ ਯੋਜਨਾ ਕਮਿਸ਼ਨ ਦੇ ਮੈਂਬਰਾਂ ਵਿਚੋਂ ਇਕ ਹੋਣ ਦੇ ਲਈ ਉਸ ਨੂੰ ਸਭ ਤੋਂ ਵਧੇਰੇ ਯਾਦ ਕੀਤਾ ਜਾਂਦਾ ਹੈ। ਉਹ ਭਾਰਤ ਵਿਚ ਮਾਨਵਮਿਤੀ ਅਧਿਐਨਾਂ ਵਿਚ ਮੁਢਲਾ ਕੰਮ ਕਰਨ ਵਾਲਾ ਸੀ। ਉਸਨੇ ਇੰਡੀਅਨ ਸਟੈਟਿਸਟੀਕਲ ਇੰਸਟੀਚਿਊਟ ਦੀ ਸਥਾਪਨਾ ਕੀਤੀ, ਅਤੇ ਵੱਡੇ ਪੈਮਾਨੇ ਦੇ ਸੈਂਪਲ ਸਰਵੇਖਣਾਂ ਦੇ ਡਿਜ਼ਾਇਨ ਵਿੱਚ ਯੋਗਦਾਨ ਪਾਇਆ।
ਪੰਜਾਬੀ ਸੱਭਿਆਚਾਰ ਤੋਂ ਭਾਵ ਹੈ, ਪੰਜਾਬੀ ਲੋਕ-ਸਮੂਹ ਦੁਆਰਾ ਸਿਰਜੀ ਵਿਸ਼ੇਸ਼ ਜੀਵਨ-ਜਾਚ। ਜਿਸ ਵਿੱਚ ਉਨ੍ਹਾ ਲੋਕਾਂ ਦਾ ਰਹਿਣ-ਸਹਿਣ, ਕਿੱਤੇ, ਰਸਮ-ਰਿਵਾਜ, ਰਿਸ਼ਤੇ-ਨਾਤੇ, ਪਹਿਰਾਵਾ, ਹਾਰ-ਸ਼ਿੰਗਾਰ, ਵਿਸ਼ਵਾਸ਼, ਕੀਮਤਾਂ, ਮਨੋਰੰਜਨ ਦੇ ਸਾਧਨ, ਭਾਸ਼ਾ ਅਤੇ ਲੋਕ-ਸਾਹਿਤ ਆਦਿ ਸ਼ਾਮਿਲ ਹੁੰਦੇ ਹਨ। ਓਪਰੀ ਨਜ਼ਰੇ ਵੇਖਿਆਂ ਜਿੱਥੇ ਸੱਭਿਆਚਾਰ ਦੀ ਪ੍ਕਿਰਤੀ ਸਧਾਰਨ ਜਾਪਦੀ ਹੈ, ਉੱਥੇ ਇਸਦਾ ਅਧਿਐਨ ਕਰ ਦੇ ਹੋਏ ਅਸੀਂ ਮਹਿਸੂਸ ਕਰ ਸਕਦੇ ਹਾਂ ਕਿ ਇਹ ਆਪਣੇ ਆਪ ਵਿੱਚ ਇੱਕ ਜਟਿਲ ਵਰਤਾਰਾ ਵੀ ਹੈ |
ਅੰਗਰੇਜ਼ੀ ਜਾਂ ਅੰਗਰੇਜੀ ( English ਇੰਗਲਿਸ਼) ਹਿੰਦ-ਯੂਰਪੀ ਭਾਸ਼ਾ-ਪਰਿਵਾਰ ਵਿੱਚ ਆਉਂਦੀ ਹੈ ਅਤੇ ਇਸ ਪੱਖੋਂ ਹਿੰਦੀ, ਉਰਦੂ, ਫ਼ਾਰਸੀ ਆਦਿ ਦੇ ਨਾਲ ਇਸਦਾ ਦੂਰ ਦਾ ਰਿਸ਼ਤਾ ਬਣਦਾ ਹੈ। ਇਹ ਇਸ ਪਰਿਵਾਰ ਦੀ ਜਰਮਨਿਕ ਸ਼ਾਖਾ ਵਿੱਚ ਰੱਖੀ ਜਾਂਦੀ ਹੈ। ਇਸਨੂੰ ਦੁਨੀਆ ਦੀ ਸਭ ਤੋਂ ਪਹਿਲੀ ਅੰਤਰਰਾਸ਼ਟਰੀ ਭਾਸ਼ਾ ਮੰਨਿਆ ਜਾਂਦਾ ਹੈ। ਇਹ ਦੁਨੀਆਂ ਦੇ ਕਈ ਦੇਸ਼ਾਂ ਦੀ ਮੁੱਖ ਰਾਜ ਭਾਸ਼ਾ ਹੈ ਅਤੇ ਅਜੋਕੇ ਦੌਰ ਵਿੱਚ ਕਈ ਦੇਸ਼ਾਂ ਵਿੱਚ ਵਿਗਿਆਨ, ਕੰਪਿਊਟਰ, ਸਾਹਿਤ, ਸਿਆਸਤ ਅਤੇ ਉੱਚ ਸਿੱਖਿਆ ਦੀ ਵੀ ਮੁੱਖ ਭਾਸ਼ਾ ਹੈ। ਅੰਗਰੇਜ਼ੀ ਭਾਸ਼ਾ ਰੋਮਨ ਲਿਪੀ ਵਿੱਚ ਲਿਖੀ ਜਾਂਦੀ ਹੈ।
ਝਾਂਸੀ ਦੀ ਰਾਣੀ ਲਕਸ਼ਮੀਬਾਈ ਉਚਾਰਨ (ਮਰਾਠੀ: झाशीची राणी लक्ष्मीबाई , ਸ਼ਾਇਦ 19 ਨਵੰਬਰ 1828 – 18 ਜੂਨ 1858) ਭਾਰਤ ਦੀ ਇੱਕ ਦੇਸੀ ਮਰਾਠਾ ਰਿਆਸਤ, ਝਾਂਸੀ, ਦੀ ਰਾਣੀ ਸੀ ਅਤੇ ਭਾਰਤ ਦੀ ਅਜ਼ਾਦੀ ਦੀ ਪਹਿਲੀ ਜੰਗ (1857) ਦੇ ਲੀਡਰਾਂ ਵਿਚੋਂ ਇੱਕ ਸੀ। ਅਪ੍ਰੈਲ 1857 ਨੂੰ ਅੰਗਰੇਜ਼ ਜਰਨੈਲ ਸਰ ਹੀਵਰੋਜ਼ ਨੇ ਝਾਂਸੀ ’ਤੇ ਚੜ੍ਹਾਈ ਕੀਤੀ ਅਤੇ ਰਾਣੀ ਅਤੇ ਤਾਤੀਆ ਟੋਪੇ ਨੂੰ ਹਰਾ ਕੇ ਝਾਂਸੀ ਤੇ ਕਬਜ਼ਾ ਕਰ ਲਿਆ। ਰਾਣੀ ਮਰਦਾਂ ਦਾ ਲਿਬਾਸ ਪਾ ਕੇ ਅੰਗਰੇਜ਼ ਫ਼ੌਜ ਦੇ ਮੁਕਾਬਲੇ ’ਚ ਮੈਦਾਨ ਵਿੱਚ ਆਈ ਅਤੇ ਆਪਣੀ ਫ਼ੌਜ ਦੀ ਕਮਾਨ ਕਰਦੀ ਹੋਈ 29 ਸਾਲ ਦੀ ਉਮਰ ਵਿੱਚ ਜੰਗ ਦੌਰਾਨ ਮਾਰੀ ਗਈ।
ਗੁਇਆਨਾ, ਅਧਿਕਾਰਕ ਤੌਰ 'ਤੇ ਗੁਇਆਨਾ ਦਾ ਸਹਿਕਾਰੀ ਗਣਰਾਜ, ਦੱਖਣੀ ਅਮਰੀਕਾ ਮਹਾਂਦੀਪ ਦੇ ਉੱਤਰੀ ਤਟ 'ਤੇ ਸਥਿੱਤ ਇੱਕ ਖ਼ੁਦਮੁਖਤਿਆਰ ਦੇਸ਼ ਹੈ। ਸੱਭਿਆਚਾਰਕ ਤੌਰ 'ਤੇ ਇਹ ਅੰਗਰੇਜ਼ੀ-ਭਾਸ਼ਾਈ ਕੈਰੀਬਿਅਨ ਖੇਤਰ ਦਾ ਹਿੱਸਾ ਹੈ ਅਤੇ ਉਹਨਾਂ ਕੁਝ ਕੈਰੀਬਿਆਈ ਦੇਸ਼ਾਂ ਵਿੱਚੋਂ ਹੈ ਜੋ ਟਾਪੂ ਨਹੀਂ ਹਨ। ਕੈਰੀਬਿਅਨ ਕਮਿਊਨਿਟੀ, ਜਿਸਦਾ ਇਹ ਮੈਂਬਰ ਹੈ, ਦੇ ਸਕੱਤਰਤ ਦਾ ਮੁੱਖ ਦਫ਼ਤਰ ਇਸਦੀ ਰਾਜਧਾਨੀ ਜਾਰਜਟਾਊਨ ਵਿਖੇ ਹੈ।
ਅੰਮ੍ਰਿਤਾ ਪ੍ਰੀਤਮ (31 ਅਗਸਤ 1919 - 31 ਅਕਤੂਬਰ 2005) ਇੱਕ ਪੰਜਾਬੀ ਲੇਖਕ, ਕਵੀ, ਨਾਵਲਕਾਰ, ਕਹਾਣੀਕਾਰ ਅਤੇ ਵਾਰਤਕਕਾਰ ਸੀ। ਉਸਨੂੰ ਪੰਜਾਬੀ ਭਾਸ਼ਾ ਦੇ 20ਵੀਂ ਸਦੀ ਦੇ ਸਭ ਤੋਂ ਅਹਿਮ ਕਵੀਆਂ ਵਿੱਚ ਮੰਨਿਆ ਜਾਂਦਾ ਹੈ। ਛੇ ਦਹਾਕਿਆਂ ਵਿੱਚ ਫੈਲੇ ਆਪਣੇ ਕੈਰੀਅਰ ਦੌਰਾਨ, ਉਸਨੇ ਕਵਿਤਾ, ਨਾਵਲ, ਜੀਵਨੀ, ਨਿਬੰਧ ਆਦਿ ਵਿਧਾਵਾਂ ਦੇ ਅੰਦਰ 100 ਤੋਂ ਵੱਧ ਕਿਤਾਬਾਂ ਲਿਖੀਆਂ ਹਨ। ਇਨ੍ਹਾਂ ਵਿੱਚ ਪੰਜਾਬੀ ਲੋਕ ਗੀਤਾਂ ਦਾ ਇੱਕ ਸੰਗ੍ਰਿਹ ਅਤੇ ਇੱਕ ਆਤਮਕਥਾ ਵੀ ਹੈ। ਉਸਦੀਆਂ ਕਿਤਾਬਾਂ ਨੂੰ ਕਈ ਭਾਰਤੀ ਅਤੇ ਵਿਦੇਸ਼ੀ ਭਾਸ਼ਾਵਾਂ ਵਿੱਚ ਅਨੁਵਾਦ ਵੀ ਕੀਤਾ ਗਿਆ ਹੈ।
ਤੌਰਾ (/ˈtɔːrə/; ਹਿਬਰੂ: תּוֹרָה, "ਸਿਖਿਆ") ਉਹ ਆਸਮਾਨੀ ਕਿਤਾਬ ਹੈ ਜੋ ਹਜ਼ਰਤ ਮੂਸਾ ਔਲੀਆ ਇਸਲਾਮ ਪਰ ਨਾਜ਼ਲ ਹੋਈ ਸੀ ਅਤੇ ਜਿਸ ਦਾ ਕੁਰਾਨ ਵਿੱਚ ਮੁਖ਼ਤਲਿਫ਼ ਥਾਵਾਂ ਤੇ ਜ਼ਿਕਰ ਮਿਲਦਾ ਹੈ। ਇਸ ਸ਼ਬਦ ਨੂੰ ਅਨੇਕ ਅਰਥਾਂ ਵਿੱਚ ਲਿਆ ਜਾਂਦਾ ਹੈ। ਮੌਜੂਦਾ ਬਾਈਬਲ ਵਿੱਚ ਪੁਰਾਣੇ ਅਹਿਦਨਾਮੇ ਦੀਆਂ ਪਹਿਲੀਆਂ ਪੰਜ ਕਿਤਾਬਾਂ ਦੇ ਸੰਗ੍ਰਹਿ ਨੂੰ ਤੌਰੈਤ ਕਹਿੰਦੇ ਹਨ। ਇਸ ਵਿੱਚ ਹੇਠਾਂ ਦਰਜ ਕਿਤਾਬਾਂ ਸ਼ਾਮਿਲ ਹਨ।
ਗੁਣਸੂਤਰ ਜਾਂ ਕ੍ਰੋਮੋਸੋਮ ਇੱਕ ਜਥੇਬੰਦ ਅਤੇ ਕਸਿਆ ਢਾਂਚਾ ਹੁੰਦਾ ਹੈ ਜਿਸ ਵਿੱਚ ਕਿਸੇ ਪ੍ਰਾਣੀ ਦੇ ਡੀ.ਐੱਨ.ਏ. ਦਾ ਬਹੁਤਾ ਹਿੱਸਾ ਹੁੰਦਾ ਹੈ। ਡੀ.ਐੱਨ.ਏ. ਆਮ ਤੌਰ 'ਤੇ ਆਪਣੇ-ਆਪ ਪਿਆ ਨਹੀਂ ਮਿਲ਼ਦਾ ਸਗੋਂ ਲੰਮੀਆਂ ਤੰਦਾਂ ਵਾਂਗ ਪਰੋਇਆ ਹੁੰਦਾ ਹੈ ਜੋ ਨਿਊਕਲੋਸੋਮ ਨਾਮੀਂ ਪ੍ਰੋਟੀਨ ਯੋਗਾਂ ਦੁਆਲੇ ਵਲ੍ਹੇਟੀਆਂ ਹੁੰਦੀਆਂ ਹਨ ਅਤੇ ਜਿਹਨਾਂ ਵਿੱਚ ਹਿਸਟੋਨ ਨਾਂ ਦੇ ਪ੍ਰੋਟੀਨ ਮੌਜੂਦ ਹੁੰਦੇ ਹਨ। ਗੁਣਸੂਤਰਾਂ ਅੰਦਰਲਾ ਡੀ.ਐੱਨ.ਏ.
ਸ਼ਿਵ ਕੁਮਾਰ ਬਟਾਲਵੀ (23 ਜੁਲਾਈ 1936-7 ਮਈ 1973) ਪੰਜਾਬੀ ਦਾ ਇੱਕ ਕਵੀ ਸੀ। ਇਸ ਨੂੰ ਪੰਜਾਬੀ ਦਾ 'ਸ਼ੈਲੇ' ਕਿਹਾ ਜਾਂਦਾ ਹੈ। ਉਸ ਦੀ ਵਿਸ਼ੇਸਤਾ ਸੀ ਕਿ ਉਹ ਸ਼ਬਦਾਂ ਨੂੰ ਰੋਜ਼ਾਨਾ ਜ਼ਿੰਦਗੀ ਵਿੱਚੋਂ ਚੁਣਦਾ ਅਤੇ ਉਹਨਾਂ ਨਾਲ਼ ਦਿਲ ਨੂੰ ਚੀਰ ਦੇਣ ਵਾਲ਼ੀਆਂ ਕਵਿਤਾਵਾਂ, ਗ਼ਜ਼ਲਾਂ ਲਿਖਦਾ ਹੈ। ਸ਼ਿਵ ਦੀ ਕਵਿਤਾ ਦੁੱਖ, ਨਿੱਜੀ ਦਰਦ ਅਤੇ ਵਿਛੋੜੇ ਦੇ ਦੁਆਲੇ ਕੇਂਦਰਿਤ ਹੈ। ਸ਼ਿਵ ਕੁਮਾਰ ਬਟਾਲਵੀ ਨੂੰ 'ਬਿਰਹਾ ਦਾ ਕਵੀ' ਵੀ ਕਿਹਾ ਜਾਂਦਾ ਹੈ।
ਕਾਲ਼ਾ ਸਮੁੰਦਰ ਯੂਰਪ, ਅਨਾਤੋਲੀਆ ਅਤੇ ਕਾਕੇਸਸ ਨਾਲ਼ ਘਿਰਿਆ ਹੋਇਆ ਹੈ ਅਤੇ ਫੇਰ ਭੂ-ਮੱਧ ਸਮੁੰਦਰ ਅਤੇ ਇਗੀਆਈ ਸਮੁੰਦਰ ਅਤੇ ਬਹੁਤ ਸਾਰੇ ਪਣਜੋੜਾਂ ਰਾਹੀਂ ਅੰਧ ਮਹਾਂਸਾਗਰ ਨਾਲ਼ ਜੁੜਿਆ ਹੋਇਆ ਹੈ। ਬੋਸਫ਼ੋਰਸ ਪਣਜੋੜ ਇਸਨੂੰ ਮਰਮਾਰਾ ਸਮੁੰਦਰ ਨਾਲ਼ ਜੋੜਦਾ ਹੈ ਅਤੇ ਦਾਰਦਾਨੇਯਸ ਪਣਜੋੜ ਭੂ-ਮੱਧ ਸਮੁੰਦਰ ਦੇ ਇਗੀਆਈ ਸਮੁੰਦਰ ਇਲਾਕੇ ਨਾਲ਼।ਇਸ ਦੇ ਪਾਣੀ ਪੂਰਬੀ ਯੂਰਪ ਅਤੇ ਪੱਛਮੀ ਏਸ਼ੀਆ ਨੂੰ ਅੱਡ ਕਰਦੇ ਹਨ। ਇਹ ਅਜ਼ੋਵ ਸਮੁੰਦਰ ਰਾਹੀਂ ਕਰਚ ਦੇ ਪਣਜੋੜ ਨਾਲ਼ ਵੀ ਜੁੜਿਆ ਹੋਇਆ ਹੈ।
ਪਟਿਆਲਾ ਭਾਰਤੀ ਪੰਜਾਬ ਸੂਬੇ ਦੇ ਦੱਖਣ-ਪੂਰਬ ਵਿੱਚ ਸਥਿੱਤ ਇੱਕ ਸ਼ਹਿਰ, ਜ਼ਿਲ੍ਹਾ ਅਤੇ ਸਾਬਕਾ ਰਿਆਸਤ ਹੈ। ਇਹ ਸ਼ਹਿਰ ਪਟਿਆਲਾ ਜ਼ਿਲ੍ਹੇ ਦਾ ਪ੍ਰਸ਼ਾਸ਼ਨਿਕ ਕੇਂਦਰ ਹੈ। ਇਹ ਸ਼ਹਿਰ ਬਾਬਾ ਆਲਾ ਸਿੰਘ ਨੇ 1763 ਵਿੱਚ ਵਸਾਇਆ ਸੀ, ਜਿਥੋਂ ਇਸਦਾ ਨਾਂ ਆਲਾ ਦੀ ਪੱਟੀ ਅਤੇ ਮਗਰੋਂ ਪੱਟੀਆਲਾ ਅਤੇ ਫੇਰ ਪਟਿਆਲਾ ਪੈ ਗਿਆ। ਪਟਿਆਲਾ ਜ਼ਿਲ੍ਹੇ ਦੀਆਂ ਸੀਮਾਵਾਂ ਉੱਤਰ ਵਿੱਚ ਫਤਹਿਗੜ੍ਹ, ਰੂਪਨਗਰ ਅਤੇ ਚੰਡੀਗੜ੍ਹ ਨਾਲ, ਪੱਛਮ ਵਿੱਚ ਸੰਗਰੂਰ ਜ਼ਿਲ੍ਹੇ ਨਾਲ, ਪੂਰਬ ਵਿੱਚ ਅੰਬਾਲਾ ਅਤੇ ਕੁਰੁਕਸ਼ੇਤਰ ਨਾਲ ਅਤੇ ਦੱਖਣ ਵਿੱਚ ਕੈਥਲ ਨਾਲ ਲੱਗਦੀਆਂ ਹਨ। ਇਹ ਸਥਾਨ ਸਿੱਖਿਆ ਦੇ ਖੇਤਰ ਵਿੱਚ ਵੀ ਆਗੂ ਰਿਹਾ ਹੈ। ਦੇਸ਼ ਦਾ ਪਹਿਲਾ ਡਿਗਰੀ ਕਾਲਜ ਮਹਿੰਦਰਾ ਕਾਲਜ ਦੀ ਸਥਾਪਨਾ 1870 ਵਿੱਚ ਪਟਿਆਲਾ ਵਿੱਚ ਹੀ ਹੋਈ ਸੀ । ਇਹ ਸ਼ਹਿਰ ਰਵਾਇਤੀ ਪੱਗ, ਪਰਾਂਦੇ, ਨਾਲੇ, ਪਟਿਆਲਾ ਸ਼ਾਹੀ ਸਲਵਾਰ, ਪੰਜਾਬੀ ਜੁੱਤੀ ਅਤੇ ਪਟਿਆਲਾ ਪੈੱਗ ਲਈ ਪ੍ਰਸਿੱਧ ਹੈ। ਪਟਿਆਲਾ ਜ਼ਿਲ੍ਹਾ ਦੇ ਸਦਰ ਮੁਕਾਮ ਵਜੋਂ ਜਾਣੇ ਜਾਂਦੇ ਪਟਿਆਲਾ ਨਗਰ ਦਾ ਆਪਣਾ ਹੀ ਇਤਿਹਾਸ ਅਤੇ ਸਭਿਆਚਾਰ ਹੈ। ਸੰਨ 1948 ਈ. ਤਕ ਇਹ ਪਟਿਆਲਾ ਰਿਆਸਤ ਦੀ ਰਾਜਧਾਨੀ ਰਿਹਾ ਹੈ ਅਤੇ ਉਸ ਤੋਂ ਬਾਦ ਸੰਨ 1956 ਈ. ਤਕ ਇਹ ਪੈਪਸੂ ਸਰਕਾਰ ਦੀ ਰਾਜਧਾਨੀ ਬਣਿਆ ਰਿਹਾ ਹੈ। ਹੁਣ ਭਾਵੇਂ ਇਹ ਕੇਵਲ ਪਟਿਆਲੇ ਜ਼ਿਲ੍ਹੇ ਦਾ ਸਦਰ ਮੁਕਾਮ ਹੈ, ਪਰ ਇਸ ਦਾ ਆਪਣਾ ਹੀ ਸਭਿਆਚਾਰਿਕ ਪਿਛੋਕੜ ਹੈ ਅਤੇ ਅਨੇਕ ਖੇਤਰਾਂ ਵਿਚ ਇਸ ਦੀ ਝੰਡੀ ਕਾਇਮ ਹੈ। ਇਸ ਦੀ ਸਥਾਪਨਾ ਫੂਲਕੀਆਂ ਖ਼ਾਨਦਾਨ ਦੇ ਬਾਬਾ ਆਲਾ ਸਿੰਘ ਨੇ ਸੰਨ 1753 ਈ.
E (ਨਾਮ ਈ /ˈiː/, plural ees) ਆਈ ਐੱਸ ਓ (ਮਿਆਰੀਕਰਨ ਲਈ ਅੰਤਰਰਾਸ਼ਟਰੀ ਸੰਗਠਨ) ਬੁਨਿਆਦੀ ਲਾਤੀਨੀ ਵਰਣਮਾਲਾ ਦਾ ਪੰਜਵਾਂ ਅੱਖਰ ਹੈ।ਇਹ ਦੂਜਾ ਸਵਰ ਅੱਖਰ ਹੈ। ਇਹ ਬਹੁਤ ਸਾਰੀਆਂ ਭਾਸ਼ਾਵਾਂ ਵਿੱਚ ਬਹੁਤ ਆਮ ਵਰਤਿਆ ਜਾਂਦਾ ਅੱਖਰ ਹੈ, ਜਿਨ੍ਹਾਂ ਵਿੱਚ : ਚੈੱਕ, ਡੈਨਿਸ਼, ਡਚ, ਅੰਗਰੇਜ਼ੀ, ਫਰਾਂਸੀਸੀ, ਜਰਮਨ, ਹੰਗੇਰੀ, ਲਾਤੀਨੀ, ਨਾਰਵੇਜੀਆਈ, ਸਪੇਨੀ, and ਸਵੀਡਿਸ਼ ਵੀ ਸ਼ਾਮਲ ਹਨ।
ਹਰੀ ਕ੍ਰਾਂਤੀ ਤੋਂ ਭਾਵ (1940 ਤੋਂ 1960 ਦੇ ਦਰਮਿਆਨ) ਖੇਤੀਬਾੜੀ ਖੇਤਰ ਵਿੱਚ ਹੋਈ ਤਰੱਕੀ, ਖੋਜਾਂ ਅਤੇ ਤਕਨੀਕੀ ਬਦਲਾਵਾਂ ਦੀ ਲੜੀ ਤੋਂ ਹੈ। ਇਸ ਨਾਲ ਵਿਸ਼ਵ ਦੇ ਖੇਤੀਬਾੜੀ ਉਤਪਾਦਨ ਵਿੱਚ ਬਹੁਤ ਵਾਧਾ ਹੋਇਆ, ਵਿਸੇਸ਼ ਤੌਰ ਤੇ ਵਿਕਾਸਸ਼ੀਲ ਦੇਸ਼ਾਂ ਵਿੱਚ ਇਸਦਾ ਵਿਸ਼ਵ ਪੱਧਰ ਤੇ ਆਰੰਭ ਨੌਰਮਨ ਬੋਰਲੌਗ ਦੁਆਰਾ (ਜਿਸਨੂੰ ਕਿ ਹਰੀ ਕ੍ਰਾਂਤੀ ਦਾ ਪਿਤਾ ਕਿਹਾ ਜਾਂਦਾ ਹੈ) ਹੋਇਆ। ਉਸਨੇ ਕਰੋੜਾਂ ਲੋਕਾਂ ਨੂੰ ਭੁੱਖਮਰੀ ਤੋਂ ਬਚਾਇਆ। ਹਰੀ ਕ੍ਰਾਂਤੀ ਦੋਰਾਨ ਕਿਸਾਨਾ ਨੂੰ ਅਨਾਜ ਦੀਆਂ ਉਨਤ ਕਿਸਮਾਂ, ਸਿੰਚਾਈ ਦੇ ਸਾਧਨਾ ਦਾ ਵਿਕਾਸ, ਬਨਾਉਟੀ ਖਾਧ ਅਤੇ ਕੀੜੇਮਾਰ ਦਵਾਈਆਂ ਮੁਹੱਈਆ ਕਰਵਾਈਆਂ ਗਈਆਂ। ਹਰੀ ਕ੍ਰਾਂਤੀ ਸ਼ਬਦ ਪਹਿਲੀ ਵਾਰ 1968ਈ.
ਹਜਰਤ ਬਾਬਾ ਫ਼ਰੀਦ-ਉਦ-ਦੀਨ ਗੰਜਸ਼ਕਰ (ਉਰਦੂ: حضرت بابا فرید الدّین مسعود گنج شکر ਦੱਖਣੀ ਏਸ਼ੀਆ ਦੇ ਪੰਜਾਬ ਖੇਤਰ ਵਿੱਚ ਇੱਕ ਸੂਫ਼ੀ ਫਕੀਰ ਸੀ। ਹਜਰਤ ਫ਼ਰੀਦ-ਉਦ-ਦੀਨ ਗੰਜਸ਼ਕਰ (1173–1266) ਜਾਂ (1188 (584 ਹਿਜਰੀ) – 7 ਮਾਈ 1280 (679 ਹਿਜਰੀ)), ਜਿਸ ਨੂੰ ਆਮ ਤੌਰ ਤੇ ਬਾਬਾ ਫ਼ਰੀਦ (ਉਰਦੂ: بابا فرید) ਸੱਦਿਆ ਜਾਂਦਾ ਹੈ 12ਵੀਂ ਸਦੀ ਦਾ ਇੱਕ ਸੂਫ਼ੀ ਪ੍ਰਚਾਰਕ ਅਤੇ ਚਿਸ਼ਤੀ ਸੰਪਰਦਾ ਦਾ ਸੰਤ ਸੀ।
ਹਿਸਾਬਦਾਨ ਉਹ ਸ਼ਖ਼ਸ ਹੁੰਦਾ ਹੈ ਜਿਸ ਨੂੰ ਹਿਸਾਬ ਦਾ ਵਸੀਅ ਗਿਆਨ ਹੋਵੇ ਅਤੇ ਉਹ ਇਸ ਦਾ ਇਸਤੇਮਾਲ ਕਰ ਕੇ ਹਿਸਾਬ ਦੇ ਮਸਲੇ ਹੱਲ ਕਰਦਾ ਹੈ। ਜੋ ਹਿਸਾਬਦਾਨ ਖ਼ਾਲਸ ਹਿਸਾਬ (pure mathematics) ਤੋਂ ਬਾਹਰ ਦੇ ਮਸਲੇ ਹੱਲ ਕਰਦਾ ਹੈ ਉਸਨੂੰ ਵਿਹਾਰਕ ਹਿਸਾਬਦਾਨ (applied mathematician) ਕਹਿੰਦੇ ਹਨ। ਵਿਹਾਰਕ ਹਿਸਾਬਦਾਨ ਉਹ ਹੁੰਦੇ ਹਨ ਜੋ ਆਪਣੇ ਗਿਆਨ ਨੂੰ ਹਿਸਾਬ ਅਤੇ ਸਾਇੰਸ ਨਾਲ ਸਬੰਧਤ ਖੇਤਰਾਂ ਦੇ ਮਸਲੇ ਹੱਲ ਕਰਨ ਲਈ ਇਸਤੇਮਾਲ ਕਰਦੇ ਹਨ।
ਸਿਓਲ (ਕੋਰੀਆਈ ਉਚਾਰਨ: [sʌ.ul] ( ਸੁਣੋ), "ਰਾਜਧਾਨੀ ਸ਼ਹਿਰ", ਪੁਰਾਤਨ ਸਿੱਲਾਈ "ਸਿਓਰਾਬਿਓਲ" ਤੋਂ), ਅਧਿਕਾਰਕ ਤੌਰ 'ਤੇ ਸਿਓਲ ਵਿਸ਼ੇਸ਼ ਸ਼ਹਿਰ, ਦੱਖਣੀ ਕੋਰੀਆ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਮਹਾਂਨਗਰ ਹੈ। ੧ ਕਰੋੜ ਤੋਂ ਵੱਧ ਅਬਾਦੀ ਵਾਲਾ ਇਹ ਮਹਾਂਨਗਰ, ਆਰਥਕ ਸਹਿਕਾਰਤਾ ਅਤੇ ਵਿਕਾਸ ਸੰਸਥਾ ਦੇ ਵਿਕਸਤ ਮੈਂਬਰਾਂ ਦਾ ਸਭ ਤੋਂ ਵੱਡਾ ਢੁਕਵਾਂ ਸ਼ਹਿਰ ਹੈ। ਸਿਓਲ ਰਾਸ਼ਟਰੀ ਰਾਜਧਾਨੀ ਖੇਤਰ, ਜਿਸ ਵਿੱਚ ਨੇੜਲੇ ਇੰਚਿਓਨ ਮਹਾਂਨਗਰ ਅਤੇ ਗਿਓਨਗੀ ਸੂਬਾ ਸ਼ਾਮਲ ਹਨ, ਦੁਨੀਆਂ ਦਾ ਦੂਜਾ ਸਭ ਤੋਂ ਵੱਡਾ ਮਹਾਂਨਗਰੀ ਖੇਤਰ ਹੈ। ਜਿਸਦੀ ਅਬਾਦੀ ਢਾਈ ਕਰੋੜ ਤੋਂ ਉੱਤੇ ਹੈ, ਅਤੇ ਜਿੱਥੇ ੩੬੬,੦੦੦ ਅੰਤਰਰਾਸ਼ਟਰੀ ਵਾਸੀਆਂ ਸਮੇਤ ਦੇਸ਼ ਦੇ ਅੱਧੇ ਲੋਕ ਅਬਾਦ ਹਨ।
ਗੁਰੂ ਹਰਿ ਕ੍ਰਿਸ਼ਨ ਜੀ ਸਿੱਖਾਂ ਦੇ ਅੱਠਵੇਂ ਗੁਰੂ ਸਨ। ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਜਨਮ ਗੁਰੂ ਹਰਿ ਰਾਇ ਜੀ ਦੇ ਗ੍ਰਹਿ ਵਿਖੇ ਮਾਤਾ ਕ੍ਰਿਸ਼ਨ ਕੌਰ ਜੀ ਦੀ ਕੁੱਖੋਂ 7 ਜੁਲਾਈ ਸੰਨ 1656 ਨੂੰ ਕੀਰਤਪੁਰ ਸਾਹਿਬ, ਜਿਲਾ ਹੁਸ਼ਿਆਰਪੁਰ ਵਿਖੇ ਹੋਇਆ।ਸ਼੍ਰੀ ਗੁਰੂ ਹਰਕ੍ਰਿਸਨ ਜੀ ਨੂੰ ‘ਬਾਲ ਗੁਰੂ’ ਜਾਂ ਫਿਰ ‘ਬਾਲਾ ਪ੍ਰੀਤਮ’ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਆਪ ਗੁਰੂ ਨਾਨਕ ਜੀ ਦੁਆਰਾ ਚਲਾਏਗਏ ਨਿਰਮਲ ਪੰਥ ਦੇ ਅੱਠਵੇਂ ਗੁਰੂ ਸਨ। ਆਪ ਜੀ ਨੂੰ ਪੰਜ ਸਾਲ ਦੀ ਉਮਰ ਵਿੱਚ ਗੁਰਿਆਈ ਮਿਲੀ ਅਤੇ ਅੱਠ ਸਾਲ ਦੀ ਉਮਰ ਵਿੱਚ ਜੋਤੀ ਜੋਤ ਸਮਾ ਗਏ। ਆਪ ਜੀ ਨੇ ਆਪਣੀ ਬਾਲ ਗੁਰਿਆਈ ਦੇ ਤਿੰਨ ਸਾਲ ਦੇ ਸਮੇਂ ਵਿੱਚ ਜਿਸ ਸੂਝ, ਸਿਆਣਪ, ਦ੍ਰਿੜਤਾ ਅਤੇ ਦਲੇਰੀ ਨਾਲ ਸਿੱਖ ਪੰਥ ਦੀ ਅਗਵਾਈ ਕੀਤੀ ਜੋ ਆਪਣੀ ਮਿਸਾਲ ਆਪ ਸੀ ਤੇ ਉਨ੍ਹਾਂ ਨੇ ਦਰਸਾਅ ਦਿੱਤਾ ਕਿ ਉਮਰ, ਬੁਧੀਮਾਨਤਾ ਤੇ ਆਤਮ ਗਿਆਨ ਵਿੱਚ ਕੋਈ ਬਾਧਾ ਨਹੀਂ ਹੈ। ਆਓ ‘ਬਾਲਾ ਪ੍ਰੀਤਮ’ ਜੀ ਦੇ ਜੀਵਨ ਤੇ ਸੰਖੇਪ ਜਿਹੀ ਝਾਤ ਮਾਰੀਏ।ਆਪ ਜੀ ਦਾ ਪ੍ਰਕਾਸ 8 ਸਾਵਣ ਸੰਮਤ 1723 ਮੁਤਾਬਿਕ 7 ਜੁਲਾਈ 1656 ਈਸਵੀ ਨੂੰ ਕੀਰਤਪੁਰ ਸਾਹਿਬ ਵਿਖੇ ਪਿਤਾ ਸ਼੍ਰੀ ਗੁਰੂ ਹਰਿਰਾਏ ਜੀ ਦੇ ਘਰ ਮਾਤਾ ਕ੍ਰਿਸਨ ਕੌਰ ਜੀ ਦੀ ਕੁੱਖੋਂ ਹੋਇਆ। ਨਾਨਕਸ਼ਾਹੀ ਕੈਲੰਡਰ ਮੁਤਾਬਿਕ ਅੱਜ ਕੱਲ੍ਹ 8 ਸਾਵਣ ਹਰ ਸਾਲ 23 ਜੁਲਾਈ ਨੂੰ ਆਉਂਦਾ ਹੈ। ਰਾਮਰਾਏ ਜੀਆਪ ਜੀ ਦੇ ਵੱਡੇ ਭਰਾ ਸਨ।ਗੁਰੂ ਹਰਿਰਾਏ ਜੀ ਨੇ ਅਕਤੂਬਰ 1661 ਈਸਵੀ ਵਿੱਚ ਆਪ ਜੀ ਨੁੂੰ ਯੋਗਤਾ ਦੇ ਅਧਾਰ ‘ਤੇ ਗੁਰਗੱਦੀ ਬਖਸ਼ ਦਿੱਤੀ ਭਾਵੇਂ ਕਿ ਆਪ ਜੀ ਦੇ ਵੱਡੇ ਭਰਾ ਰਾਮਰਾਏ ਬੜੇ ਚਤੁਰ, ਨੀਤੀ ਨਿਪੁੰਨ ਤੇ ਸਿੱਖ ਸੰਗਤਾਂ ਅਤੇ ਮਸੰਦਾਂ ਵਿੱਚ ਸਤਿਕਾਰ ਦੀ ਨਿਗ੍ਹਾ ਨਾਲ ਵੇਖੇ ਜਾਂਦੇ ਸਨ। ਜਦ ਔਰੰਗਜੇਬ ਨੇ ਗੁਰੂ ਹਰਿਰਾਏ ਜੀ ਨੂੰ ਦਿੱਲੀ ਬੁਲਾਇਆ ਸੀ ਤਾਂ ਗੁਰੂ ਜੀ ਨੇ ਆਪਣੀ ਥਾਂ ਰਾਮ ਰਾਏ ਨੂੰ ਗੁਰਮਤਿ ਦੇ ਸਿਧਾਂਤ ਸਪੱਸ਼ਟ ਕਰਨ ਲਈ ਭੇਜਿਆ ਸੀ। ਰਾਮ ਰਾਏ ਨੇ ਪਹਿਲਾਂ ਤਾਂ ਬਾਦਸਾਹ ਔਰੰਗਜੇਬ ਨੂੰ ਆਪਣੀ ਪ੍ਰਤਿਭਾ ਨਾਲ ਬਹੁਤ ਪ੍ਰਭਾਵਿਤ ਕੀਤਾ ਤੇ ਬਾਅਦ ਵਿੱਚ ਕਰਾਮਾਤਾਂ ਦਿਖਾਈਆਂ। ਬਾਅਦ ਵਿੱਚ ਮੁਲਾਣਿਆਂ ਦੇ ਕਹਿਣ ‘ਤੇ ਔਰੰਗਜੇਬ ਨੇ ਰਾਮਰਾਏ ਨੂੰ ਪੁੱਛਿਆ ਕਿ ਤੁਹਾਡੇ ਗ੍ਰੰਥ ਵਿੱਚ ‘ਮਿਟੀ ਮੁਸਲਮਾਨ ਕੀ ਪੇੜੈ ਪਈ ਕੁਮਿਆਰ’ ਲਿਖ ਕੇ ਇਸਲਾਮ ਧਰਮ ਦੀ ਨਿੰਦਾ ਕੀਤੀਗਈ ਹੈ। ਬਾਦਸ਼ਾਹ ‘ਤੇ ਆਪਣਾ ਬਣਿਆ ਪ੍ਰਭਾਵ ਕਾਇਮ ਰੱਖਣ ਲਈ ਅਤੇ ਉਸ ਦੀ ਖੁਸਨੰਦੀ ਪ੍ਰਾਪਤ ਕਰਨ ਲਈ ਰਾਮਰਾਏ ਨੇਕਿਹਾ ਕਿ ਅਸਲ ਸਬਦ ‘ਮਿਟੀ ਬੇਈਮਾਨ ਕੀ ਪੇੜੈ ਪਈ ਕੁਮਿਆਰ’ ਹੈ ਪਰ ਲਿਖਾਰੀ ਦੀ ਗਲਤੀ ਕਾਰਨ ‘ਮੁਸਲਮਾਨ’ ਲਿਖਿਆ ਗਿਆ ਹੈ। ਇਸ ਘੋਰ ਅਵੱਗਿਆ ਕਾਰਨ ਗੁਰੂ ਹਰਿਰਾਏ ਜੀ ਨੇ ਉਸ ਨੂੰ ਗੁਰਗੱਦੀ ਤੋਂ ਵਾਂਝਾ ਕਰ ਦਿੱਤਾ ਅਤੇ ਸਦਾ ਲਈ ਤਿਆਗ ਦਿੱਤਾ। ਇਸ ਕਾਰਨ ਕਰਕੇ ਰਾਮਰਾਏ ਨੇ ਆਪ ਜੀ ਦੀ ਵਿਰੋਧਤਾ ਜਾਰੀ ਰੱਖੀ।ਗੁਰਗੱਦੀ ‘ਤੇ ਬੈਠਣ ਤੋਂ ਬਾਅਦ ਆਪ ਜੀ ਕੀਰਤਪੁਰ ਸਾਹਿਬ ਵਿਖੇ ਪਹਿਲੇ ਗੁਰੂਆਂ ਦੀ ਤਰ੍ਹਾਂ ਸਿੱਖ ਧਰਮ ਦਾ ਪ੍ਰਚਾਰ ਕਰਦੇ ਅਤੇ ਸਿੱਖਾਂ ਨੂੰ ਉਪਦੇਸ ਦਿੰਦੇ। ਆਪ ਜੀ ਨੇ ਰੋਪੜ ਦੇ ਇੱਕ ਧਨੀ ਆਦਮੀ ਰਾਜਾ ਰਾਮ ਨੂੰ ਆਪਣੇ ਦਰਬਾਰ ਵਿੱਚ ਆਉਣਤੋਂ ਰੋਕ ਦਿੱਤਾ ਕਿਉਂਕਿ ਉਹਆਪਣੇ ਘਰ ਪੈਦਾ ਹੁੰਦੀਆਂ ਕੁੜੀਆਂ ਨੂੰ ਜਨਮ ਸਮੇਂ ਹੀ ਮਾਰ ਦਿੰਦਾ ਸੀ। ਜਦ ਉਸ ਆਦਮੀ ਨੇ ਪਛੁਤਾਵਾ ਕੀਤਾ ਤੇਅੱਗੇ ਤੋਂ ਚੰਗਾ ਇਨਸਾਨ ਬਣਨਦੀ ਪ੍ਰਤਿਗਿਆ ਕੀਤੀ ਤਾਂ ਆਪਜੀ ਨੇ ਭਰੇ ਦਰਬਾਰ ਵਿੱਚ ਇਸ ਕੁੜੀਮਾਰ ਨੂੰ ਤਾੜਨਾ ਕਰਕੇ ਬਖਸ ਦਿੱਤਾ। ਇਸ ਤਰ੍ਹਾਂ ਆਪਜੀ ਨੇ ਅਨੇਕਾਂ ਪਰਉਪਕਾਰ ਕੀਤੇ।ਗੁਰੂ ਸਾਹਿਬ ਦੇ ਵੱਡੇ ਭਰਾ ਰਾਮਰਾਏ ਨੇ ਬਾਦਸ਼ਾਹ ਔਰੰਗਜੇਬ ਕੋਲ ਫਰਿਆਦ ਕੀਤੀ ਕਿ ਮੇਰੇ ਪਿਤਾ ਨੇ ਮੇਰਾ ਹੱਕ ਮਾਰ ਕੇ ਮੇਰੇ ਛੋਟੇ ਭਰਾ ਨੂੰ ਗੁਰਗੱਦੀ ਅਤੇ ਜਾਇਦਾਦ ਦੇ ਦਿੱਤੀ ਹੈ। ਇਹ ਸਭ ਕੁਝ ਤਾਂ ਹੋਇਆ ਕਿਉਂਕਿ ਮੈਂ ਤੁਹਾਡਾ ਹੁਕਮ ਮੰਨਦਾ ਹਾਂ। ਇਸ ਪਰ ਔਰੰਗਜੇਬ ਨੇ ਰਾਜਾ ਜੈ ਸਿੰਘ ਨੂੰ ਹੁਕਮ ਕੀਤਾ ਕਿ ਉਹ ਗੁਰੂ ਸਾਹਿਬ ਨੂੰ ਦਿੱਲੀ ਬੁਲਾਏ। ਰਾਜਾ ਜੈ ਸਿਘ ਨੇ ਆਪਣੇ ਦੀਵਾਨ ਪਰਸਰਾਮ ਨੂੰ ਗੁਰੂ ਸਾਹਿਬ ਨੂੰ ਸਤਿਕਾਰ ਸਹਿਤ ਦਿੱਲੀ ਲਿਆਉਣ ਲਈ ਭੇਜਿਆ। ਦੀਵਾਨ ਕੀਰਤਪੁਰ ਪਹੁੰਚਿਆ ਤੇ ਗੁਰੂ ਸਾਹਿਬ ਨੂੰ ਦਿੱਲੀ ਜਾਣ ਲਈ ਬੇਨਤੀ ਕੀਤੀ। ਗੁਰੂਸਾਹਿਬ ਨੇ ਦੀਵਾਨ ਨੂੰ ਕਿਹਾਕਿ ਉਨ੍ਹਾਂ ਨੂੰ ਦਿੱਲੀ ਜਾਣਤੋਂ ਕੋਈ ਇਨਕਾਰ ਨਹੀਂ ਪਰ ਉਹ ਔਰੰਗਜੇਬ ਵਰਗੇ ਬਾਦਸਾਹ ਦਾ ਮੂੰਹ ਨਹੀਂ ਵੇਖਣਗੇ। ਅੰਤ ਵਿੱਚ ਗੁਰੂ ਸਾਹਿਬ ਨੇ ਆਪਣੀ ਮਾਤਾ ਅਤੇ ਸਿੱਖ ਸੰਗਤਾਂ ਨਾਲ ਸਲਾਹ ਕਰਕੇ ਦਿੱਲੀ ਜਾਣ ਦਾ ਫੈਸਲਾ ਕੀਤਾ।ਗੁਰੂ ਜੀ ਦੇ ਤੁਰਨ ਸਮੇਂ ਸਿੱਖ ਸੰਗਤਾਂ ਦੀ ਭਾਰੀ ਭੀੜਕੀਰਤਪੁਰ ਆ ਗਈ। ਗੁਰੂ ਸਾਹਿਬ ਨੇ ਸਭ ਨੂੰ ਧੀਰਜ ਤੇ ਦਿਲਾਸਾ ਦਿੱਤਾ ਫਿਰ ਵੀ ਸੈਂਕੜੇ ਸਿੱਖ ਆਪ ਜੀ ਦੇ ਨਾਲ ਚੱਲ ਪਏ। ਅੰਬਾਲੇ ਜਿਲ੍ਹੇ ਦੇ ਕਸਬੇ ਪੰਜੋਖਰੇ ਪਹੁੰਚ ਕੇ ਗੁਰੂ ਜੀ ਨੇ ਕੁਝ ਉਘੇ ਸਿੱਖਾਂ ਤੋਂ ਬਿਨਾ ਬਾਕੀ ਸਭ ਨੂੰ ਵਾਪਸ ਮੋੜ ਦਿੱਤਾ। ਗੁਰੂ ਜੀ ਨੇ ਪਹਿਲੀਰਾਤ ਪੰਜੋਖਰੇ ਕੱਟੀ। ਉਥੋਂ ਦਾ ਇੱਕ ਹੰਕਾਰੀ ਪੰਡਿਤ ਲਾਲਚੰਦ ਗੁਰੂ ਜੀ ਨੂੰ ਮਿਲਿਆ ਤੇ ਕਿਹਾ ਕਿ ਸਿੱਖ ਤੁਹਾਨੁੂੰ ਗੁਰੂ ਹਰਕ੍ਰਿਸਨ ਕਹਿੰਦੇ ਹਨ। ਦੁਆਪਰ ਯੁੱਗ ਦੇ ਕ੍ਰਿਸਨ ਜੀਨੇ ਗੀਤਾ ਰਚੀ ਸੀ। ਤੁਸੀਂ ਉਸ ਦੇ ਅਰਥ ਕਰਕੇ ਵਿਖਾਓ। ਗੁਰੂ ਨਾਨਕ ਦੇ ਘਰ ਵਿੱਚੋਂ ਧੁਰੋਂ ਪ੍ਰਾਪਤ ਹੋਈ ਨਿਮਰਤਾ ਦੇ ਧਾਰਨੀ ਸਤਿਗੁਰੂ ਜੀ ਬੋਲੇ, ਅਸੀਂ ਤਾਂ ਅਕਾਲ ਪੁਰਖ ਦੇ ਸੇਵਕ ਹਾਂ। ਕਲਾ ਅਕਾਲ ਪੁਰਖ ਦੀ ਹੀ ਵਰਤਦੀ ਹੈ। ਜੇਕਰ ਤੂੰ ਕਲਾ ਦੇਖਣੀ ਹੈ ਤਾਂ ਆਪਣੇ ਨਗਰ ਵਿੱਚੋਂ ਕੋਈ ਬੰਦਾ ਲੈ ਆ। ਗੁਰੂ ਨਾਨਕ ਪਾਤਸ਼ਾਹ ਆਪਣੀ ਮਿਹਰ ਸਦਕਾ ਗੀਤਾ ਦੇ ਅਰਥ ਕਰਕੇ ਤੇਰੀ ਨਿਸਾ ਕਰਵਾਦੇਣਗੇ। ਪੰਡਿਤ ਗਿਆ ਅਤੇ ਇੱਕ ਛੱਜੂ ਨਾਮੀ ਅਨਪੜ੍ਹ ਝਿਉਰ ਨੂੰ ਲੈ ਆਇਆ। ਸਤਿਗੁਰਾਂ ਨੇ ਉਸ ਨੂੰ ਨਦਰੀਂ ਨਦਰ ਨਿਹਾਲ ਕੀਤਾ ਤੇਕਿਹਾ ਕਿ ਉਹ ਪੰਡਿਤ ਜੀ ਦੀ ਨਿਸਾ ਕਰਵਾਏ। ਗੁਰੂ ਜੀ ਨੇ ਉਸ ਦੇ ਸਿਰ ਤੇ ਸੋਟੀ ਰੱਖ ਦਿੱਤੀ ਅਤੇ ਨੇਤਰਾਂ ਵਿੱਚ ਨੇਤਰ ਪਾਏ। ਪੰਡਿਤ ਨੇ ਗੀਤਾਦੇ ਔਖੇ ਤੋਂ ਔਖੇ ਸਲੋਕਾਂ ਦੇ ਅਰਥ ਪੁੱਛੇ, ਜਿਨ੍ਹਾਂ ਦੇ ਉਸ ਨੇ ਤੁਰੰਤ ਅਰਥ ਕਰ ਦਿੱਤੇ। ਪੰਡਿਤ ਇਹ ਕੌਤਕ ਵੇਖ ਕੇ ਸਤਿਗੁਰੂ ਜੀ ਦੇ ਚਰਨੀ ਪੈ ਗਿਆ, ਮੁਆਫੀ ਮੰਗੀ ਤੇ ਸਿੱਖ ਬਣ ਗਿਆ ਅਤੇ ਉਸ ਨੇਇਸ ਇਲਾਕੇ ਵਿੱਚ ਸਿੱਖੀ ਦਾ ਪ੍ਰਚਾਰ ਕੀਤਾ।ਦਿੱਲੀ ਪਹੁੰਚ ਕੇ ਗੁਰੂ ਸਾਹਿਬ ਜਿੱਥੇ ਅੱਜਕੱਲ੍ਹ ਗੁਰਦੁਆਰਾ ਬੰਗਲਾ ਸਾਹਿਬ ਹੈ, ਰਾਜਾ ਜੈ ਸਿੰਘ ਦੇ ਬੰਗਲੇ ਠਹਿਰੇ। ਔਰੰਗਜੇਬ ਨੇ ਦਰਸਨਾ ਲਈ ਇੱਛਾ ਪ੍ਰਗਟ ਕੀਤੀ। ਆਪ ਜੀ ਨੇ ਆਪਣੇ ਪਿਤਾ ਵਲੋਂ ਦਿੱਤੇ ਆਦੇਸ ਅਨੁਸਾਰ ‘ਨਹਿ ਮਲੇਛ ਕੋ ਦਰਸਨ ਦੇਹੈਂ’ ਕਹਿ ਕੇ ਦਰਸਨ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਇੱਕ ਸਬਦ ਲਿੱਖ ਕੇ ਭੇਜ ਦਿੱਤਾ ‘ਕਿਆ ਖਾਧੇ ਕਿਆ ਪੈਧੇ ਹੋਇ, ਜਾ ਮਨਿ ਨਾਹੀ ਸਚਾ ਸੋਇ॥” ਔਰੰਗਜੇਬ ਨੇ ਆਪਣੇ ਪੁੱਤਰ ਸਹਿਜਾਦਾ ਮੁਅੱਜ਼ਮ ਨੂੰ ਗੁਰੂ ਜੀ ਕੋਲਭੇਜਿਆ। ਗੁਰੂ ਜੀ ਨੇ ਉਸ ਨੂੰ ਆਤਮਿਕ ਉਪਦੇਸ ਦੇ ਕੇ ਨਿਹਾਲ ਕੀਤਾ। ਜਦ ਰਾਮਰਾਏ ਨੂੰ ਗੱਦੀ ਨਾ ਦਿੱਤੇ ਜਾਣ ਦੀ ਗੱਲ ਤੁਰੀ ਤਾਂ ਗੁਰੂ ਜੀ ਨੇ ਸਪੱਸਟ ਕੀਤਾ ਕਿ ਗੁਰਗੱਦੀ ਵਿਰਾਸਤ ਜਾਂ ਜੱਦੀ ਮਲਕੀਅਤ ਨਹੀਂ। ਰਾਮਰਾਏ ਨੇ ਗੁਰਬਾਣੀ ਦੀ ਤੁਕ ਬਦਲੀ, ਇਸ ਤੇ ਪਿਤਾ ਗੁਰੂ ਜੀ ਨੇ ਉਸ ਨੁੂੰ ਤਿਆਗ ਦਿੱਤਾ। ਇਸ ਲਈ ਉਸ ਦਾ ਗੁਰਗੱਦੀ ਬਾਰੇ ਦਾਅਵਾ ਝੂਠਾ ਹੈ। ਸਹਿਜਾਦਾ ਮੁਅੱਜ਼ਮ ਤੋਂ ਇਹ ਸਪੱਸਟੀਕਰਨ ਸੁਣ ਕੇ ਔਰੰਗਜੇਬ ਗੁਰੂ ਜੀ ਦੀ ਸਿਆਣਪ ਦਾ ਕਾਇਲ ਹੋ ਗਿਆ। ਉਸ ਨੇ ਰਾਜਾ ਜੈ ਸਿੰਘ ਨੂੰ ਗੁਰੂ ਜੀ ਦੀ ਕਰਾਮਾਤੀ ਸਕਤੀਪਰਖਣ ਲਈ ਕਿਹਾ। ਰਾਜਾ ਜੈ ਸਿੰਘ ਗੁਰੂ ਜੀ ਨੂੰ ਆਪਣੀਆਂਰਾਣੀਆਂ ਦੇ ਮਹਿਲਾਂ ਵਿੱਚ ਲਿਆਇਆ ਤੇ ਪਟਰਾਣੀ ਦੀ ਪਰਖ ਕਰਨ ਲਈ ਕਿਹਾ। ਗੁਰੂ ਸਾਹਿਬਨੇ ਆਪਣੀ ਸੋਟੀ ਪਟਰਾਣੀ ਦੇ ਸਿਰ ਤੇ ਰੱਖ ਕੇ ਕਿਹਾ ਕਿ ‘ਇਹ ਹੈ ਪਟਰਾਣੀ’ ਅਤੇ ਉਸ ਦੀ ਪੁੱਤਰ ਦੀ ਕਾਮਨਾ ਪੂਰੀ ਹੋਣਦਾ ਵਰ ਦਿੱਤਾ।ਉਨ੍ਹੀਂ ਦਿਨੀਂ ਦਿੱਲੀ ਵਿੱਚ ਬੁਖਾਰ ਤੇ ਚੇਚਕ ਦੀ ਬਿਮਾਰੀ ਫੈਲ ਗਈ। ਗੁਰੂ ਜੀ ਨੇ ਦੁਖੀ ਬਿਮਾਰਾਂ ਦੀ ਦਿਨ ਰਾਤ ਸਹਾਇਤਾ ਕੀਤੀ। ਸੰਗਤਾਂ ਦੇ ਦਸਵੰਧ ਤੇ ਭੇਟਾਨੂੰ ਇਸ ਲਈ ਵਰਤਿਆ। ਗੁਰੂ ਜੀ ਦੇ ਪਾਵਨ ਦਰਸਨਾ ਨਾਲ ਤਨ ਤੇ ਮਨ ਦੇ ਰੋਗ ਦੂਰ ਹੁੰਦੇ ਸਨ। ਇਸੇ ਲਈ ਤਾਂ ਦਸਮੇਸ ਪਿਤਾ ਜੀ ਨੇ ਫੁਰਮਾਇਆ ਹੈ ‘ਸ੍ਰੀ ਹਰਿਕ੍ਰਿਸਨ ਧਿਆਇਐ, ਜਿਸ ਡਿਠੈ ਸਭ ਦੁਖ ਜਾਇ।’ਇਸ ਤਰ੍ਹਾਂ ਰੋਗੀਆਂ ਦੀ ਸੇਵਾ ਕਰਦਿਆਂ ਇੱਕ ਦਿਨ ਗੁਰੂ ਜੀ ਨੂੰ ਵੀ ਤੇਜ ਬੁਖਾਰ ਹੋ ਗਿਆ। ਉਨ੍ਹਾਂ ਦੇਸਰੀਰ ‘ਤੇ ਵੀ ਚੇਚਕ ਦੇ ਲੱਛਣਦਿੱਸਣ ਲੱਗ ਪਏ। ਆਪਣਾ ਅੰਤ ਸਮਾ ਜਾਣ ਕੇ ਆਪ ਜੀ ਨੇ ਸੰਗਤਾਂ ਨੂੰ ਗੁਰਿਆਈ ਬਾਰੇ ਹੁਕਮ ਦਿੱਤਾ ਕਿ ‘ਬਾਬਾ ਬਕਾਲੇ’ ਜਿਸ ਦਾ ਭਾਵ ਸੀ ਕਿ ਅਗਲਾ ਗੁਰੂ ਪਿੰਡ ਬਕਾਲੇ ਵਿੱਚ ਹੈ। ਆਪ ਜੀ 3 ਵੈਸਾਖ ਸੰਮਤ 1721 ਮੁਤਾਬਿਕ 30 ਮਾਰਚ 1664 ਈਸਵੀ ਨੂੰ ਜੋਤੀਜੋਤ ਸਮਾ ਗਏ। ਨਾਨਕਸ਼ਾਹੀ ਕੈਲੰਡਰ ਮੁਤਾਬਿਕ ਅੱਜਕੱਲ੍ਹ 3 ਵੈਸਾਖ ਹਰ ਸਾਲ16 ਅਪ੍ਰੈਲ ਨੂੰ ਆਉਂਦਾ ਹੈ।ਆਪ ਜੀ ਨੇ ਆਪਣੀ ਸੰਸਾਰਿਕ ਯਾਤਰਾ 7 ਸਾਲ 8 ਮਹੀਨੇ 19 ਦਿਨਾਂ ਵਿੱਚ ਸੰਪੂਰਨ ਕੀਤੀ। ਆਪ ਜੀ ਦਾ ਸਸਕਾਰ ਜਮੁਨਾ ਨਦੀ ਦੇ ਕਿਨਾਰੇ ‘ਤੇ ਕੀਤਾ ਗਿਆ, ਜਿਸ ਥਾਂ ‘ਤੇ ਹੁਣ ‘ਬਾਲਾ ਸਾਹਿਬ ਗੁਰਦੁਆਰਾ’ ਹੈ।
ਰਸਾਇਣਕ ਯੋਗ ਇੱਕ ਸ਼ੁੱਧ ਰਸਾਇਣਕ ਪਦਾਰਥ ਹੁੰਦਾ ਹੈ ਜਿਸਦੇ ਵਿੱਚ ਦੋ ਜਾਂ ਦੋ ਤੋਂ ਵੱਧ ਵੱਖ-ਵੱਖ ਰਸਾਇਣਕ ਤੱਤ ਹੁੰਦੇ ਹਨ ਅਤੇ ਜਿਸਨੂੰ ਰਸਾਇਣਕ ਕਿਰਿਆਵਾਂ ਰਾਹੀਂ ਸਰਲ ਪਦਾਰਥਾਂ ਵਿੱਚ ਨਿਖੇੜਿਆ ਜਾ ਸਕਦਾ ਹੈ। ਰਸਾਇਣਕ ਯੋਗਾਂ ਦਾ ਇੱਕ ਵਿਲੱਖਣ ਅਤੇ ਨਿਸ਼ਚਿਤ ਰਸਾਇਣਕ ਢਾਂਚਾ ਹੁੰਦਾ ਹੈ; ਇਹਨਾਂ ਵਿੱਚ ਪਰਮਾਣੂਆਂ ਦਾ ਇੱਕ ਨਿਸ਼ਚਿਤ ਅਨੁਪਾਤ ਹੁੰਦਾ ਹੈ ਜੋ ਰਸਾਇਣਕ ਜੋੜਾਂ ਰਾਹੀਂ ਇੱਕ ਖ਼ਾਸ ਇੰਤਜ਼ਾਮ ਵਿੱਚ ਬੱਝੇ ਰਹਿੰਦੇ ਹਨ। ਰਸਾਇਣਕ ਯੋਗ ਸਹਿ-ਸੰਯੋਜਕ ਜੋੜਾਂ ਰਾਹੀਂ ਬੱਝੇ ਅਣਵੀ ਯੋਗ, ਬਿਜਲਾਣੂ ਜੋੜਾਂ ਰਾਹੀਂ ਬੱਝੇ ਲੂਣ, ਧਾਤੀ ਜੋੜਾਂ ਰਾਹੀਂ ਬੱਝੇ ਅੰਤਰਧਾਤੀ ਯੋਗ ਜਾਂ ਸਹਿਕਾਰ ਸਹਿ-ਸੰਯੋਗ ਜੋੜਾਂ ਰਾਹੀਂ ਬੱਝੇ ਕੰਪਲੈਕਸ ਹੋ ਸਕਦੇ ਹਨ। ਖ਼ਰੇ ਰਸਾਇਣਕ ਤੱਤਾਂ ਨੂੰ ਰਸਾਇਣਕ ਯੋਗ ਨਹੀਂ ਗਿਣਿਆ ਜਾਂਦਾ ਭਾਵੇਂ ਉਹ ਸਿਰਫ਼ ਇੱਕੋ ਤੱਤ ਦੇ ਕਈ ਪਰਮਾਣੂਆਂ ਵਾਲ਼ੇ ਅਣੂਆਂ ਦੇ ਬਣੇ ਹੋਣ (ਜਿਵੇਂ ਕਿ H2, S8, etc.)।
ਮਿਊਨਿਖ ਜਾਂ ਮੁਨਸ਼ਨ (/ˈmjuːnɪk/; ਜਰਮਨ: München, ਉਚਾਰਨ [ˈmʏnçən] ( ਸੁਣੋ), ਬਵਾਰੀਆਈ: Minga) ਜਰਮਨੀ ਦੇ ਰਾਜ ਬਾਈਆਨ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਹ ਈਸਾਰ ਦਰਿਆ ਕੰਢੇ ਬਾਈਆਨੀ ਐਲਪ ਪਹਾੜਾਂ ਦੇ ਉੱਤਰ ਵੱਲ ਵਸਿਆ ਹੋਇਆ ਹੈ। ਇਹ ਬਰਲਿਨ ਅਤੇ ਹਾਮਬੁਰਗ ਮਗਰੋਂ ਜਰਮਨੀ ਦਾ ਤੀਜਾ ਸਭ ਤੋਂ ਵੱਡਾ ਸ਼ਹਿਰ ਹੈ। ਇਹਦੀਆਂ ਹੱਦਾਂ ਅੰਦਰ ਲਗਭਗ 14.2 ਲੱਖ ਲੋਕ ਰਹਿੰਦੇ ਹਨ।
ਗਜਾਨਨ ਮਾਧਵ ਮੁਕਤੀਬੋਧ (गजानन माधव मुक्तिबोध) (13 ਨਵੰਬਰ 1917 – 11 ਸਤੰਬਰ 1964) ਹਿੰਦੀ ਦੇ ਉਘੇ ਕਵੀ, ਨਿਬੰਧਕਾਰ ਅਤੇ ਆਲੋਚਕ ਸਨ। ਉਨ੍ਹਾਂ ਨੂੰ ਪ੍ਰਗਤੀਸ਼ੀਲ ਕਵਿਤਾ ਅਤੇ ਨਵੀਂ ਕਵਿਤਾ ਦੇ ਵਿੱਚ ਦਾ ਇੱਕ ਪੁਲ ਵੀ ਮੰਨਿਆ ਜਾਂਦਾ ਹੈ। ਨਯਾ ਖੂਨ ਅਤੇ ਵਸੁਧਾ ਆਦਿ ਵਰਗੇ ਰਸਾਲਿਆਂ ਦੇ ਸਹਾਇਕ ਸੰਪਾਦਕ ਵੀ ਰਹੇ। ਉਹ ਭਾਰਤ ਵਿੱਚ ਆਧੁਨਿਕ ਕਵਿਤਾ ਦੇ ਮੋਢੀ ਮੰਨੇ ਜਾਂਦੇ ਹਨ ਅਤੇ ਸੂਰਿਆਕਾਂਤ ਤਰਿਪਾਠੀ 'ਨਿਰਾਲਾ' ਤੋਂ ਬਾਅਦ ਹਿੰਦੀ ਕਵਿਤਾ ਦੇ ਮੋਹਰੀ ਵੀ। ਅਤੇ ਹਿੰਦੀ ਸਾਹਿਤ ਦੀ ਪ੍ਰਯੋਗਵਾਦੀ ਲਹਿਰ ਦੇ ਥੰਮ ਅਤੇ ਇਹ ਉਨ੍ਹਾਂ ਦੀਆਂ ਰਚਨਾਵਾਂ ਹੀ ਸਨ ਜਿਨ੍ਹਾਂ ਨਾਲ ਇਹ ਲਹਿਰ ਨਈ ਕਹਾਨੀ ਅਤੇ ਨਈ ਕਵਿਤਾ ਵਜੋਂ ਵਿਕਸਿਤ ਹੋ ਕੇ 1950 ਵਿਆਂ ਵਿੱਚ ਆਧੁਨਿਕਤਾਵਾਦ ਦਾ ਆਗਾਜ਼ ਹੋਇਆ। ਭਾਰਤੀ ਸਾਹਿਤ ਵਿੱਚ ਨਵੀਂ ਆਲੋਚਨਾ ਦੇ ਉਭਾਰ ਵਿੱਚ ਵੀ ਉਹਦੀ ਮੌਜੂਦਗੀ ਵੀ ਮਹੱਤਵਪੂਰਨ ਹੈ।
ਟੋਇਓਟਾ ਮੋਟਰ ਕਾਰਪੋਰੇਸ਼ਨ (ਜਪਾਨੀ: トヨタ自動車株式会社, Hepburn: Toyota Jidōsha KK, ਆਈ.ਪੀ.ਏ.: [toꜜjota], /tɔɪˈoʊtə/) ਇੱਕ ਜਪਾਨੀ ਆਟੋਮੋਬਾਇਲ ਬਣਾਉਣ ਵਾਲ਼ੀ ਕੰਪਨੀ ਹੈ ਜਿਸਦੇ ਮੁੱਖ ਦਫ਼ਤਰ ਟੋਇਓਟਾ, ਐਚੀ, ਜਪਾਨ ਵਿਖੇ ਹਨ। 2013 ਵਿੱਚ, ਆਲਮੀ ਪੱਧਰ ਤੇ, ਇਸ ਮਲਟੀਨੈਸ਼ਨਲ ਕਾਰਪੋਰੇਸ਼ਨ ਵਿੱਚ 333,498 ਮੁਲਾਜ਼ਮ ਸਨ ਅਤੇ ਨਵੰਬਰ 2014 ਵਿੱਚ ਕਮਾਈ ਪੱਖੋਂ ਦੁਨੀਆ ਦੀ ਬਾਰਵੀਂ ਸਭ ਤੋਂ ਵੱਡੀ ਕੰਪਨੀ ਹੈ। ਪੈਦਾਵਾਰ ਦੇ ਪੱਖੋਂ ਇਹ 2012 ਸਭ ਤੋਂ ਵੱਡੀ ਕੰਪਨੀ ਸੀ। ਇਸੇ ਸਾਲ ਜੁਲਾਈ ਵਿੱਚ ਕੰਪਨੀ ਨੇ ਆਪਣਾ 200 ਮਿਲੀਅਨਵਾਂ ਵਹੀਕਲ ਬਣਾਇਆ। ਹਰ ਸਾਲ 10 ਮਿਲੀਅਨ ਤੋਂ ਵੱਧ ਵਹੀਕਲ ਬਣਾਉਣ ਵਾਲ਼ੀ ਇਹ ਪਹਿਲੀ ਆਪਟੋਮੋਬਾਇਲ ਕੰਪਨੀ ਹੈ।
ਨਵਾਂ ਸਾਲ ਉਹ ਸਮਾਂ ਹੁੰਦਾ ਹੈ ਜਦੋਂ ਪੁਰਾਣਾ ਕਲੰਡਰ ਸਾਲ ਮੁੱਕਦਾ ਹੈ ਅਤੇ ਨਵਾਂ ਕਲੰਡਰ ਸਾਲ ਸ਼ੁਰੂ ਹੁੰਦਾ ਹੈ। ਬਹੁਤ ਸਾਰੇ ਸਭਿਆਚਾਰਾਂ ਵਿੱਚ, ਇਸ ਘਟਨਾ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਮਨਾਇਆ ਜਾਂਦਾ ਹੈ। ਦੁਨੀਆ ਭਰ ਵਿੱਚ ਅੱਜ ਗ੍ਰੇਗਰੀ ਕੈਲੰਡਰ ਵਾਲਾ ਨਵਾਂ ਸਾਲ ਮਨਾਇਆ ਜਾਣ ਲੱਗ ਪਿਆ ਹੈ। ਇਹ ਪੁਰਾਣੇ ਰੋਮਨ ਕੈਲੰਡਰ ਅਤੇ ਉਸ ਦੀ ਥਾਂ ਲਾਗੂ ਕੀਤੇ ਜੂਲੀਅਨ ਕੈਲੰਡਰ ਦੋਨਾਂ ਦੇ ਅਨੁਸਾਰ ਹੀ 1 ਜਨਵਰੀ (ਨਵਾਂ ਸਾਲ ਦਿਵਸ) ਨੂੰ ਪੈਂਦਾ ਹੈ।
ਸਿਆਲ ਜਾਂ ਸ਼ਰਦੀਆਂ (ਪਾਲ਼ਾ ਅਤੇ ਜਾੜਾ ਵੀ ਕਹਿੰਦੇ ਹਨ) ਦੀ ਰੁੱਤ ਸਾਲ ਦੀਆਂ ਚਾਰ ਪ੍ਰਮੁੱਖ ਰੁੱਤਾਂ ਵਿੱਚੋਂ ਇੱਕ ਰੁੱਤ ਹੈ, ਜਿਸ ਵਿੱਚ ਵਾਤਾਵਰਣ ਦਾ ਤਾਪਮਾਨ ਬਹੁਤ ਘੱਟ ਰਹਿੰਦਾ ਹੈ। ਇਹ ਪਤਝੜ ਅਤੇ ਬਸੰਤ ਬਸੰਤ ਦੇ ਵਿੱਚਕਾਰ ਸਾਲ ਦੀ ਸਭ ਤੋਂ ਠੰਡੀ ਰੁੱਤ ਹੁੰਦੀ ਹੈ। ਹੋਰ ਪ੍ਰਮੁੱਖ ਰੁੱਤਾਂ ਹਨ :- ਗਰਮੀਆਂ ਦੀ ਰੁੱਤ, ਵਰਖਾ ਰੁੱਤ, ਬਸੰਤ ਰੁੱਤ। ਸ਼ਰਦੀਆਂ ਦੀ ਰੁੱਤ ਭਾਰਤ ਵਿੱਚ ਨਵੰਬਰ ਤੋਂ ਫਰਵਰੀ ਤੱਕ ਹੁੰਦੀ ਹੈ। ਹੋਰ ਦੇਸ਼ਾਂ ਵਿੱਚ ਇਹ ਵੱਖ ਸਮਿਆਂ ਉੱਤੇ ਹੋ ਸਕਦੀ ਹੈ।
ਲਾਲਾ ਧਨੀਰਾਮ ਚਾਤ੍ਰਿਕ (4 ਅਕਤੂਬਰ 1876– 18 ਦਸੰਬਰ 1954) ਆਧੁਨਿਕ ਪੰਜਾਬੀ ਕਵਿਤਾ ਦੇ ਸੰਸਥਾਪਕ ਮੰਨੇ ਜਾਂਦੇ ਹਨ। ਉਨ੍ਹਾਂ ਦੀਆਂ ਰਚਨਾਵਾਂ ਪ੍ਰਾਚੀਨ ਅਤੇ ਨਵੀਂ ਪੰਜਾਬੀ ਕਵਿਤਾ ਵਿੱਚਕਾਰ ਕੜੀ ਹਨ। ਗੁਰਮੁਖੀ ਲਿਪੀ ਲਈ ਟਾਈਪ ਸੈੱਟ ਨੂੰ ਮਿਆਰੀ ਬਣਾਉਣ ਦਾ ਸਿਹਰਾ ਵੀ ਉਨ੍ਹਾਂ ਨੂੰ ਜਾਂਦਾ ਹੈ। ਉਹ ਹੀ ਸਭ ਤੋਂ ਪਹਿਲੇ ਵਿਦਵਾਨ ਹਨ, ਜਿਨ੍ਹਾਂ ਨੂੰ ਸਾਹਿਤ ਸੇਵਾ ਦੇ ਬਦਲੇ ਉਨ੍ਹਾਂ ਦੀ 75ਵੀਂ ਬਰਸੀ ਉੱਤੇ ਅਭਿਨੰਦਨ ਗਰੰਥ ਸਮਰਪਤ ਕਰਕੇ ਸਨਮਾਨਿਤ ਕੀਤਾ ਗਿਆ ।
ਫ਼ੈਨਸਿੰਗ (ਜਾਂ ਤਲਵਾਰਬਾਜ਼ੀ ਜਾਂ ਪਟੇਬਾਜ਼ੀ) ਇੱਕ ਤਲਵਾਰਾਂ ਨਾਲ ਖੇਡੀ ਜਾਣ ਵਾਲੀ ਖੇਡ ਹੈ। ਅੱਜ-ਕੱਲ੍ਹ ਪ੍ਰਚੱਲਤ ਫੈਨਸਿੰਗ ਦੇ ਰੂਪ ਨੂੰ "ਉਲੰਪਿਕ ਫ਼ੈਨਸਿੰਗ" ਜਾਂ "ਮੁਕਾਬਲਾ ਫ਼ੈਨਸਿੰਗ" ਵੀ ਕਹਿੰਦੇ ਹਨ। ਫੈਨਸਿੰਗ ਵਿੱਚ ਤਿੰਨ ਈਵੰਟ ਹੁੰਦੇ ਹਨ- ਏਪੇ, ਫ਼ੋਇਲ ਅਤੇ ਸੇਬਰ। 'ਪ੍ਰਤਿਯੋਗਿਤਾ ਫੈਂਨਸਿੰਗ ਓਹਨਾ ਪਹਿਲੀਆਂ ਪੰਜ ਖੇਡਾਂ ਵਿਚੋਂ ਇੱਕ ਹੈ ਜੋ ਪਹਿਲੀ ਵਾਰ ਆਧੁਨਿਕ ਉਲੰਪਿਕ ਖੇਡਾਂ ਵਿੱਚ ਖੇਡੀਆਂ ਗਈਆਂ ਸਨ, (ਇਹ ਅੱਜ ਵੀ ਸ਼ਾਮਲ ਹੈ) ਬਾਕੀ ਦੀਆਂ ਚਾਰ ਖੇਡਾਂ- ਅਥਲੈਟਿਕਸ, ਤੈਰਾਕੀ, ਸਾਈਕਲਿੰਗ ਅਤੇ ਜਿਮਨਾਸਟਿਕ ਸਨ।
ਸੁਕੇਂਦਰੀ ਪ੍ਰਾਣੀ ਜਾਂ ਯੂਕੈਰੀਔਟ ਅਜਿਹਾ ਪ੍ਰਾਣੀ ਹੁੰਦਾ ਹੈ ਜੀਹਦੇ ਕੋਸ਼ਾਣੂ ਵਿਚਲੀ ਨਾਭ ਅਤੇ ਹੋਰ ਢਾਂਚਿਆਂ (ਅੰਗਾਣੂ) ਉੱਤੇ ਇੱਕ ਝਿੱਲੀ ਚੜ੍ਹੀ ਹੋਵੇ। ਇਹਨਾਂ ਦੇ ਕੋਸ਼ਾਣੂਆਂ ਦਾ ਅਕੇਂਦਰੀ ਪ੍ਰਾਣੀਆਂ ਦੇ ਕੋਸ਼ਾਣੂਆਂ ਤੋਂ ਇੱਕ ਫ਼ਰਕ ਹੈ ਕਿ ਇਹਨਾਂ ਦੀਆਂ ਨਾਭਾਂ ਉੱਤੇ ਇੱਕ ਨਾਭਕੀ ਝਿੱਲੀ ਚੜ੍ਹੀ ਹੋਈ ਹੁੰਦੀ ਹੈ ਜਿਸ ਅੰਦਰ ਜੀਵਾਣੂ ਪਦਾਰਥ ਮੌਜੂਦ ਹੁੰਦੇ ਹਨ। ਬਹੁਤੇ ਸੁਕੇਂਦਰੀ ਜੀਵਾਂ ਵਿੱਚ ਮਾਈਟੋਕਾਂਡਰੀਆ ਅਤੇ ਗੌਲਗੀ ਅਪਰੇਟਸ ਵਰਗੇ ਹੋਰ ਝਿੱਲੀਦਾਰ ਅੰਗਾਣੂ ਹੁੰਦੇ ਹਨ। ਇਹਤੋਂ ਇਲਾਵਾ ਬੂਟਿਆਂ ਅਤੇ ਕਾਈਆਂ ਵਿੱਚ ਕਲੋਰੋਪਲਾਸਟ ਵੀ ਹੁੰਦੇ ਹਨ। ਪ੍ਰੋਟੋਜ਼ੋਆ ਵਰਗੇ ਕਈ ਇੱਕ-ਕੋਸ਼ੀ ਜੀਵ ਵੀ ਸੁਕੇਂਦਰੀ ਹੁੰਦੇ ਹਨ। ਸਾਰੇ ਬਹੁਕੋਸ਼ੀ ਜੀਵ ਸੁਕੇਂਦਰੀ ਹੁੰਦੇ ਹਨ ਜਿਵੇਂ ਕਿ ਪੌਦੇ, ਉੱਲੀਆਂ ਅਤੇ ਪ੍ਰਾਣੀ।
ਭਾਰਤ, ਸੰਸਦੀ ਪ੍ਰਣਾਲੀ ਦੀ ਸਰਕਾਰ ਵਾਲਾ ਇੱਕ ਆਜਾਦ, ਪ੍ਰਭੁਸੱਤਾਸੰਪੰਨ, ਸਮਾਜਵਾਦੀ ਲੋਕਤੰਤਰਾਤਮਕ ਲੋਕ-ਰਾਜ ਹੈ। ਇਹ ਲੋਕ-ਰਾਜ ਭਾਰਤ ਦੇ ਸੰਵਿਧਾਨ ਦੇ ਅਨੁਸਾਰ ਸ਼ਾਸਿਤ ਹੈ। ਭਾਰਤ ਦਾ ਸੰਵਿਧਾਨ ਸੰਵਿਧਾਨ ਸਭਾ ਦੁਆਰਾ 26 ਨਵੰਬਰ 1949 ਨੂੰ ਪਾਰਿਤ ਹੋਇਆ ਅਤੇ 26 ਜਨਵਰੀ 1950 ਨੂੰ ਲਾਗੂ ਹੋਇਆ। 26 ਜਨਵਰੀ ਦਾ ਦਿਨ ਭਾਰਤ ਵਿੱਚ ਗਣਤੰਤਰ ਦਿਨ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ।
ਨਾਨਕਸ਼ਾਹੀ ਜੰਤਰੀ ਇੱਕ ਸੂਰਜੀ ਜੰਤਰੀ ਹੈ, ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਲੋਂ ਮੁੱਖ ਸਿੱਖ ਤਿਉਹਾਰ ਜਾਨਣ ਲਈ ਵਰਤੀ ਜਾਂਦੀ ਹੈ। ਇਹ ਹਿੰਦੂ ਜੰਤਰੀ ਦੀ ਜਗ੍ਹਾ ਵਰਤਣ ਲਈ ਪਾਲ ਸਿੰਘ ਪੁਰੇਵਾਲ ਨੇ ਬਣਾਇਆ ਸੀ ਅਤੇ ਇਸ ਦੀ ਵਰਤੋਂ 1998 ਤੋਂ ਕੀਤੀ ਜਾ ਰਹੀ ਹੈ। ਇਸ ਜੰਤਰੀ ਦੀ ਸ਼ੁਰੂਆਤ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਤੋਂ ਕੀਤੀ ਗਈ ਹੈ। ਇਸ ਜੰਤਰੀ ਦੇ ਮੁਤਾਬਕ ਨਵੇਂ ਸਾਲ ਦਾ ਦਿਨ ਅੰਗਰੇਜੀ ਜੰਤਰੀ ਦੇ ਹਿਸਾਬ ਨਾਲ 13 ਮਾਰਚ ਨੂੰ ਹੁੰਦਾ ਹੈ।
ਪੰਜਾਬੀ ਬੁਝਾਰਤਾਂ (ਪਹੇਲੀ, ਅੜਾਉਣੀ, ਮਸਲਾ, ਰਹੱਸ, ਬਾਤ, ਬਤੌਲੀ, ਔਖਾ ਪ੍ਰਸ਼ਨ, ਸਮੱਸਿਆ, ਗੁੰਝਲ) ਪੰਜਾਬੀ ਸਭਿਆਚਾਰ ਦਾ ਅਨਿੱਖੜਵਾਂ ਅੰਗ ਹਨ। ਇਹ ਸੰਸਾਰ ਵਿਚਲੀਆਂ ਸਾਰੀਆਂ ਭਾਸ਼ਾਵਾਂ ਵਿੱਚ ਮੌਜੂਦ ਹਨ। ਬੁਝਾਰਤਾਂ ਰਾਹੀਂ ਬੁੱਧੀ ਦੀ ਪਰਖ਼ ਕੀਤੀ ਜਾਂਦੀ ਹੈ। ਇਹਨਾਂ ਰਾਹੀਂ ਪੰਜਾਬ ਦੇ ਲੋਕ ਜੀਵਨ ਦੀ ਸਾਫ਼ ਝਲਕ ਮਿਲਦੀ ਹੈ। ਬੁਝਾਰਤਾਂ ਨੂੰ '"ਬੁਝਣ ਵਾਲੀਆਂ ਬਾਤਾਂ"' ਵੀ ਕਿਹਾ ਜਾਂਦਾ ਹੈ। ਆਮ ਤੌਰ 'ਤੇ ਇਹ ਸੌਣ ਵੇਲੇ ਪਾਈਆਂ ਜਾਂਦੀਆਂ ਹਨ। ਦਿਨ ਵੇਲੇ ਬਾਤ ਪਾਉਣਾ ਬੁਰਾ ਮੰਨਿਆ ਜਾਂਦਾ ਹੈ ਕਿਉਂਕਿ ਇਹ ਮੰਨਿਆ ਜਾਂਦਾ ਹੈ ਕਿ ਇਵੇਂ ਰਾਹੀ (ਬੱਚਿਅਾਂ ਲਈ ਮਾਮਾ) ਰਾਹ ਭੁੱਲ ਜਾਂਦੇ ਹਨ। ਬਾਤ ਇੱਕ ਦੁਆਰਾ ਪਾਈ ਜਾਂਦੀ ਹੈ। ਬੁੱਝਣ ਵਾਲਾ ਇੱਕ ਜਾਂ ਕਈ ਹੋ ਸਕਦੇ ਹਨ। ਵਿਗਿਆਨ ਦੇ ਆਉਣ ਨਾਲ ਮਨੋਰੰਜਨ ਦੇ ਸਾਧਨਾ ਵਿੱਚ ਵਾਧਾ ਹੋਇਆ, ਜਿਸ ਨਾਲ ਬੁਝਾਰਤਾਂ ਕਾਫ਼ੀ ਹੱਦ ਤੱਕ ਅਲੋਪ ਹੋ ਚੁੱਕੀਆਂ ਹਨ।
ਭਾਸ਼ਾ ਵਿਗਿਆਨ ਵਿੱਚ ਸ਼ਬਦ ਨੂੰ ਛੋਟੀ ਤੋਂ ਛੋਟੀ ਸੁਤੰਤਰ ਇਕਾਈ ਵਜੋਂ ਮੰਨਿਆ ਗਿਆ ਹੈ ਜੋ ਆਰਥਿਕ ਅਤੇ ਵਿਹਾਰਿਕ ਪੱਧਰ ਤੇ ਇੱਕਲੇ ਤੌਰ ਤੇ ਵਰਤਿਆ ਜਾਂਦਾ ਹੈ। ਭਾਸ਼ਾ ਵਿਗਿਆਨ ਅਧਿਐਨ ਵਿੱਚ ‘ਸ਼ਬਦ’ ਦਾ ਮਹੱਤਵ ਕਈ ਤਰ੍ਹਾਂ ਦੀਆਂ ਦ੍ਰਿਸ਼ਟੀਆਂ ਤੋਂ ਮਿਲਦਾ ਹੈ। ਪ੍ਰੰਪਰਾਗਤ ਵਿਆਕਰਣ ਸਿਧਾਂਤ ਵਿੱਚ ‘ਸ਼ਬਦ’ ਇੱਕ ਅਤਿ ਉੱਤਮ ਇਕਾਈ ਮੰਨਿਆ ਜਾਂਦਾ ਹੈ। ਕਿਉਂਕਿ ਪ੍ਰੰਪਰਾਗਤ ਧਾਰਨਾ ਅਨੁਸਾਰ ਵਾਕ ਵਿਓਂਤ ਵਿੱਚ ਵਾਕ ਦੀਆਂ ਚਾਰ ਪ੍ਰਮੁੱਖ ਇਕਾਈਆਂ ਹਨ: ਸ਼ਬਦ, ਵਾਕੰਸ਼, ਉਪਵਾਕ, ਵਾਕ। ਇਨ੍ਹਾਂ ਵਿੱਚੋਂ ‘ਸ਼ਬਦ, ਨੂੰ ਹੀ ਮੂਲ ਇਕਾਈ ਮੰਨਿਆ ਗਿਆ ਹੈ ਜਿਸ ਤੋਂ ਵਾਕੰਸ਼ਾਂ , ਉਪਵਾਕਾਂ ਅਤੇ ਵਾਕਾਂ ਦੀ ਸਿਰਜਣਾ ਹੁੰਦੀ ਹੈ।
ਸਰ ਨੋਅਲ ਪੇਅਰਸ ਕੋਵਾਰਡ (16 ਦਸੰਬਰ 1899 – 26 ਮਾਰਚ 1973) ਇੱਕ ਅੰਗਰੇਜ਼ੀ ਨਾਟਕਕਾਰ, ਸੰਗੀਤਕਾਰ, ਨਿਰਦੇਸ਼ਕ, ਅਦਾਕਾਰ ਅਤੇ ਗਾਇਕ ਸੀ ਲਈ ਜਾਣਿਆ, ਜੋ ਆਪਣੀ ਹਾਜ਼ਰਜਵਾਬੀ, ਲਿਸ਼ਕਪੁਸ਼ਕ, ਅਤੇ ਟਾਈਮ ਮੈਗਜ਼ੀਨ ਦੇ ਕਹਿਣ ਵਾਂਗ, "ਨਿੱਜੀ ਸ਼ੈਲੀ ਦੀ ਸੂਝ ਸਮਝ, ਰੂਪ ਅਤੇ ਰੰਗ, ਲਹਿਜੇ ਅਤੇ ਅਡੋਲਤਾ ਦਾ ਸੁਮੇਲ" ਸੀ।ਦੱਖਣ-ਪੱਛਮ ਲੰਡਨ ਦੇ ਟੈਡਿੰਗਟਨ ਵਿੱਚ ਪੈਦਾ ਹੋਏ, ਕੋਵਾਰਡ ਇੱਕ ਬੱਚੇ ਦੇ ਰੂਪ ਵਿੱਚ ਲੰਡਨ ਵਿੱਚ ਇੱਕ ਡਾਂਸ ਅਕੈਡਮੀ ਵਿੱਚ ਦਾਖ਼ਲ ਹੋ ਗਿਆ ਸੀ, 11 ਸਾਲਾਂ ਦੀ ਉਮਰ ਵਿੱਚ ਆਪਣੀ ਪੇਸ਼ੇਵਰ ਸਟੇਜ਼ ਦੀ ਸ਼ੁਰੁਆਤ ਕੀਤੀ ਸੀ। ਕਿਸ਼ੋਰ ਉਮਰ ਵਿੱਚ ਹੀ ਉਹ ਉੱਚ ਸੁਸਾਇਟੀ ਵਿੱਚ ਜਾਣ ਲੱਗ ਪਿਆ ਸੀ ਜਿਸ ਨੇ ਬਾਅਦ ਵਿੱਚ ਉਸ ਦੇ ਬਹੁਤੇ ਨਾਟਕਾਂ ਦਾ ਮਾਹੌਲ/ਸਥਾਨ ਬਣਨਾ ਸੀ। ਕੋਵਾਰਡ ਨੇ ਇੱਕ ਨਾਟਕਕਾਰ ਦੇ ਤੌਰ ਤੇ ਹੰਢਣਸਾਰ ਸਫਲਤਾ ਪ੍ਰਾਪਤ ਕੀਤੀ, ਆਪਣੀ ਮੁਢਲੀ ਜਵਾਨੀ ਤੋਂ ਲੈ ਕੇ 50 ਤੋਂ ਵੱਧ ਨਾਟਕ ਪ੍ਰਕਾਸ਼ਿਤ ਕੀਤੇ। ਉਸ ਦੇ ਬਹੁਤ ਸਾਰੇ ਕੰਮ, ਜਿਵੇਂ 'ਹੇ ਫੀਵਰ', 'ਪ੍ਰਾਈਵੇਟ ਲਾਈਵਜ਼', 'ਡਿਜ਼ਾਇਨ ਫਾਰ ਲਿਵਿੰਗ', 'ਪ੍ਰੈਜੰਟ ਲਾਫਟਰ' ਅਤੇ 'ਬਲਾਈਦ ਸਪਿਰਟ', ਬਾਕਾਇਦਾ ਥੀਏਟਰ ਰੈਪਟਰਾ ਵਿਚ ਰਹੇ ਹਨ। ਉਸਨੇ ਇੱਕ ਦਰਜਨ ਤੋਂ ਵੱਧ ਸੰਗੀਤਕ ਥੀਏਟਰ ਰਚਨਾਵਾਂ (ਬਿੱਟਰ ਸਵੀਟ ਅਤੇ ਕਾਮਿਕ ਰੇਵਿਊਸ ਓਪਰੇਟਿਆਂ ਸਮੇਤ), ਸਕ੍ਰੀਨਪਲੇਆਂ, ਕਵਿਤਾਵਾਂ, ਲਘੂ ਕਹਾਣੀਆਂ ਦੀਆਂ ਕਈ ਕਿਤਾਬਾਂ, ਨਾਵਲ 'ਪੌਂਪ ਐਂਡ ਸਰਕਮਸਟੈਂਸ' ਅਤੇ ਤਿੰਨ-ਜਿਲਦੀ ਆਤਮਕਥਾ ਦੇ ਨਾਲ ਨਾਲ ਸੈਂਕੜੇ ਗਾਣੇ ਵੀ ਕੰਪੋਜ਼ ਕੀਤੇ ਹਨ। ਕੋਵਾਰਡ ਦਾ ਮੰਚ ਅਤੇ ਫਿਲਮ ਐਕਟਿੰਗ ਅਤੇ ਨਿਰਦੇਸ਼ਨ ਦਾ ਕੈਰੀਅਰ ਛੇ ਦਹਾਕਿਆਂ ਤੱਕ ਫੈਲਿਆ ਹੋਇਆ ਹੈ, ਜਿਸ ਦੌਰਾਨ ਉਸਨੇ ਬਹੁਤ ਸਾਰੀਆਂ ਆਪਣੀਆਂ ਰਚਨਾਵਾਂ ਵਿੱਚ ਅਦਾਕਾਰੀ ਕੀਤੀ।
ਨਿਊ ਜਰਸੀ (/nuː ˈdʒɜrzi/) ਸੰਯੁਕਤ ਰਾਜ ਦੇ ਮੱਧ ਅੰਧ ਖੇਤਰ ਅਤੇ ਉੱਤਰ-ਪੂਰਬੀ ਖੇਤਰ ਵਿੱਚ ਸਥਿੱਤ ਇੱਕ ਰਾਜ ਹੈ। ਇਸ ਦੀਆਂ ਹੱਦਾਂ ਉੱਤਰ ਅਤੇ ਪੂਰਬ ਵੱਲ ਨਿਊ ਯਾਰਕ ਰਾਜ, ਦੱਖਣ ਅਤੇ ਦੱਖਣ-ਪੂਰਬ ਵੱਲ ਅੰਧ ਮਹਾਂਸਾਗਰ, ਪੱਛਮ ਵੱਲ ਪੈੱਨਸਿਲਵਾਨੀਆ ਅਤੇ ਦੱਖਣ-ਪੱਛਮ ਵੱਲ ਡੇਲਾਵੇਅਰ ਨਾਲ਼ ਲੱਗਦੀਆਂ ਹਨ। ਇਹ 2011 ਵਿੱਚ ਮੱਧਵਰਤੀ ਘਰੇਲੂ ਆਮਦਨ ਪੱਖੋਂ ਤੀਜਾ ਸਭ ਤੋਂ ਵੱਧ ਅਮੀਰ ਅਮਰੀਕੀ ਰਾਜ ਹੈ।
ਭਾਗਵਤ ਸੁਬਰਾਮਨਯਾ ਚੰਦਰਸ਼ੇਖਰ (ਜਿਸਨੂੰ ਕਿ ਚੰਦਰਾ ਵੀ ਕਿਹਾ ਜਾਂਦਾ ਹੈ; ਜਨਮ 17 ਮਈ 1945) ਇੱਕ ਸਾਬਕਾ ਭਾਰਤੀ ਕ੍ਰਿਕਟ ਖਿਡਾਰੀ ਹੈ, ਜੋ ਕਿ ਬਤੌਰ ਲੈੱਗ-ਸਪਿਨਰ ਭਾਰਤੀ ਕ੍ਰਿਕਟ ਟੀਮ ਵਿੱਚ ਖੇਡਦਾ ਰਿਹਾ ਹੈ। 1960 ਅਤੇ 1970 ਦੇ ਸਮੇਂ ਉਹ ਪ੍ਰਸਿੱਧ ਸਪਿਨ ਗੇਂਦਬਾਜਾਂ ਵਿੱਚ ਗਿਣਿਆ ਜਾਂਦਾ ਰਿਹਾ ਹੈ। ਛੋਟੀ ਉਮਰ ਵਿੱਚ ਹੀ ਉਸਦੀ ਸੱਜੀ ਬਾਂਹ ਪੋਲੀਓ ਦਾ ਸ਼ਿਕਾਰ ਹੋ ਗਈ ਸੀ। ਚੰਦਰਸ਼ੇਖਰ ਨੇ 58 ਟੈਸਟ ਕ੍ਰਿਕਟ ਮੈਚ ਖੇਡ ਕੇ 29.74 ਦੀ ਔਸਤ ਨਾਲ 242 ਵਿਕਟਾਂ ਹਾਸਿਲ ਕੀਤੀਆਂ ਹਨ। ਉਸਨੇ 16 ਸਾਲ ਕ੍ਰਿਕਟ ਜੀਵਨ ਵਿੱਚ ਬਿਤਾਏ ਹਨ।
ਬਾਲਾਪੁਵਾਡੁਗ ਅਜੰਥਾ ਵਿੰਸਲੋ ਮੈਂਡਿਸ (ਜਨਮ 11 ਮਾਰਚ 1985 ਮੋਰਤੁਵਾ ਵਿਖੇ), ਜਿਸਨੂੰ ਕਿ ਅਜੰਥਾ ਮੈਂਡਿਸ ਦੇ ਨਾਂਮ ਨਾਲ ਜਾਣਿਆ ਜਾਂਦਾ ਹੈ, ਇਹ ਇੱਕ ਸ੍ਰੀ ਲੰਕਾ ਦਾ ਕ੍ਰਿਕਟ ਖਿਡਾਰੀ ਹੈ ਜੋ ਕਿ ਅੰਤਰਰਾਸ਼ਟਰੀ ਕ੍ਰਿਕਟ ਖੇਡਦਾ ਹੈ। ਅਜੰਥਾ ਸ੍ਰੀ ਲੰਕਾ ਕ੍ਰਿਕਟ ਟੀਮ ਵੱਲੋਂ ਇੱਕ ਦਿਨਾ ਅੰਤਰਰਾਸ਼ਟਰੀ, ਟੈਸਟ ਕ੍ਰਿਕਟ ਅਤੇ ਟਵੰਟੀ ਟਵੰਟੀ ਕ੍ਰਿਕਟ ਖੇਡਦਾ ਹੈ। ਉਸਨੂੰ ਜਾਦੂਈ ਸਪਿਨ ਖਿਡਾਰੀ ਵੀ ਕਿਹਾ ਜਾਂਦਾ ਹੈ ਕਿਉਂ ਕਿ ਉਸਦਾ ਗੇਂਦ ਸੁੱਟਣ ਦਾ ਤਰੀਕਾ ਬਹੁਤ ਹੀ ਵੱਖਰਾ ਹੈ ਅਤੇ ਵਿਸ਼ਵ ਕ੍ਰਿਕਟ ਵਿੱਚ ਉਸਨੂੰ ਖਾਸ ਤੌਰ 'ਤੇ ਟਵੰਟੀ20 ਕ੍ਰਿਕਟ ਲਈ ਜਾਣਿਆ ਜਾਂਦਾ ਹੈ। ਟਵੰਟੀ ਟਵੰਟੀ ਕ੍ਰਿਕਟ ਦਾ ਉਹ ਵਿਸ਼ਵ ਪੱਧਰੀ ਗੇਂਦਬਾਜ ਹੈ। ਬੱਲੇਬਾਜ ਵਜੋਂ ਵੀ ਉਸ ਵਿੱਚ ਕਾਫੀ ਯੋਗਤਾ ਹੈ ਅਤੇ ਉਹ ਹੇਠਲੇ ਕ੍ਰਮ ਦਾ ਬੱਲੇਬਾਜ ਹੈ। ਬੱਲੇਬਾਜੀ ਕਰਦੇ ਹੋਏ ਉਹ ਟੈਸਟ ਕ੍ਰਿਕਟ ਵਿੱਚ ਅਰਧ-ਸੈਂਕੜਾ ਵੀ ਲਗਾ ਚੁੱਕਾ ਹੈ।
ਖੇਤੀਬਾੜੀ (ਅੰਗਰੇਜ਼ੀ: Agriculture) ਜਾਨਵਰਾਂ, ਪੌਦਿਆਂ ਅਤੇ ਭੋਜਨ, ਫਾਈਬਰ, ਬਾਇਓਫੂਲ, ਚਿਕਿਤਸਕ ਪੌਦਿਆਂ ਅਤੇ ਹੋਰ ਉਤਪਾਦਾਂ ਲਈ ਫੰਗੀ ਦੀ ਕਾਸ਼ਤ ਅਤੇ ਪ੍ਰਜਨਨ ਹੈ ਜੋ ਮਨੁੱਖੀ ਜੀਵਨ ਨੂੰ ਕਾਇਮ ਰੱਖਣ ਅਤੇ ਵਧਾਉਣ ਲਈ ਵਰਤੀ ਜਾਂਦੀ ਹੈ। ਸੁਸਾਇਤੀ ਮਨੁੱਖੀ ਸਭਿਅਤਾ ਦੇ ਉਤਰਾਧਿਕਾਰ ਵਿੱਚ ਖੇਤੀਬਾੜੀ ਮੁੱਖ ਵਿਕਾਸ ਸੀ, ਜਿਸ ਵਿੱਚ ਪਾਲਤੂ ਜਾਨਵਰਾਂ ਦੀ ਖੇਤੀ ਵਿੱਚ ਭੋਜਨ ਦੀ ਬਹੁਤਾਤ ਪੈਦਾ ਕੀਤੀ ਗਈ ਜੋ ਕਿ ਸਭਿਆਚਾਰ ਦੇ ਵਿਕਾਸ ਨੂੰ ਉਤਸ਼ਾਹਤ ਕਰਦੀ ਸੀ। ਖੇਤੀਬਾੜੀ ਦਾ ਅਧਿਐਨ ਖੇਤੀਬਾੜੀ ਵਿਗਿਆਨ ਵਜੋਂ ਜਾਣਿਆ ਜਾਂਦਾ ਹੈ. ਖੇਤੀਬਾੜੀ ਦਾ ਇਤਿਹਾਸ ਹਜ਼ਾਰਾਂ ਸਾਲ ਪੁਰਾਣਾ ਬਣਾਉਂਦਾ ਹੈ, ਅਤੇ ਇਸਦੇ ਵਿਕਾਸ ਨੂੰ ਬਹੁਤ ਸਾਰੇ ਵੱਖੋ-ਵੱਖਰੇ ਮਾਹੌਲ, ਸਭਿਆਚਾਰਾਂ ਅਤੇ ਤਕਨਾਲੋਜੀਆਂ ਦੁਆਰਾ ਚਲਾਇਆ ਅਤੇ ਪਰਿਭਾਸ਼ਤ ਕੀਤਾ ਗਿਆ ਹੈ। ਵੱਡੀ ਪੱਧਰ 'ਤੇ ਮੋਨੋਕਲਕ ਖੇਤੀ ਲਈ ਖੇਤੀਬਾੜੀ ਅਧਾਰਤ ਸਨਅਤੀ ਖੇਤੀ ਪ੍ਰਮੁੱਖ ਖੇਤੀਬਾੜੀ ਵਿਧੀ ਹੈ। ਆਧੁਨਿਕ ਖੇਤੀਬਾੜੀ ਵਿਗਿਆਨ, ਪਲਾਂਟ ਬ੍ਰੀਡਿੰਗ, ਐਗਰੀਕੋਮਿਕਲ (ਕੀਟਨਾਸ਼ਕਾਂ ਅਤੇ ਖਾਦਾਂ), ਅਤੇ ਤਕਨੀਕੀ ਵਿਕਾਸ ਦੇ ਬਹੁਤ ਸਾਰੇ ਵਰਗਾਂ ਵਿੱਚ ਕਿਸਾਨ ਦੀ ਪੈਦਾਵਾਰ ਵਿੱਚ ਵਾਧਾ ਹੋਇਆ ਹੈ, ਪਰ ਉਸੇ ਸਮੇਂ ਵਿਆਪਕ ਵਾਤਾਵਰਣਕ ਨੁਕਸਾਨ ਅਤੇ ਨਕਾਰਾਤਮਕ ਮਨੁੱਖੀ ਸਿਹਤ ਪ੍ਰਭਾਵਾਂ ਦਾ ਕਾਰਨ ਵੀ ਸਾਹਮਨੇ ਆਇਆ ਹੈ। ਪਸ਼ੂ ਪਾਲਣ ਵਿਚ ਚੋਣਵੇਂ ਪ੍ਰਜਨਨ ਅਤੇ ਆਧੁਨਿਕ ਰਵਾਇਤਾਂ ਨੇ ਮੀਟ ਦੀ ਪੈਦਾਵਾਰ ਵਿਚ ਵੀ ਵਾਧਾ ਕੀਤਾ ਹੈ, ਪਰੰਤੂ ਜਾਨਵਰਾਂ ਦੀ ਭਲਾਈ ਅਤੇ ਐਂਟੀਬਾਇਓਟਿਕਸ, ਵਿਕਾਸ ਦੇ ਹਾਰਮੋਨਸ, ਅਤੇ ਉਦਯੋਗਿਕ ਮੀਟ ਦੇ ਉਤਪਾਦਨ ਵਿਚ ਆਮ ਤੌਰ ਤੇ ਵਰਤੇ ਜਾਂਦੇ ਹੋਰ ਰਸਾਇਣਾਂ ਦੇ ਸਿਹਤ ਪ੍ਰਭਾਵ ਬਾਰੇ ਚਿੰਤਾਵਾਂ ਨੂੰ ਉਠਾਇਆ ਹੈ। ਅਨੁਵੰਸ਼ਕ ਰੂਪ ਵਿੱਚ ਸੋਧੇ ਹੋਏ ਜੀਵ ਖੇਤੀਬਾੜੀ ਦੇ ਵਧ ਰਹੇ ਹਿੱਸੇ ਹਨ, ਭਾਵੇਂ ਕਿ ਇਹਨਾਂ ਨੂੰ ਕਈ ਦੇਸ਼ਾਂ ਵਿੱਚ ਪਾਬੰਦੀ ਲਗਾਈ ਗਈ ਹੈ ਖੇਤੀਬਾੜੀ ਫੂਡ ਉਤਪਾਦਨ ਅਤੇ ਪਾਣੀ ਪ੍ਰਬੰਧਨ ਵਿਸ਼ਵਵਿਆਪੀ ਮੁੱਦਿਆਂ ਨੂੰ ਵਧਾ ਰਹੇ ਹਨ ਜੋ ਕਈ ਮੋਰਚਿਆਂ 'ਤੇ ਬਹਿਸ ਨੂੰ ਵਧਾ ਰਹੇ ਹਨ। ਹਾਲ ਹੀ ਦਹਾਕਿਆਂ ਵਿੱਚ ਜੈਕਿਫਰਾਂ ਦੀ ਘਾਟ ਸਮੇਤ ਭੂਮੀ ਅਤੇ ਜਲ ਸਰੋਤ ਦੇ ਮਹੱਤਵਪੂਰਨ ਪਤਨ, ਅਤੇ ਗਲੋਬਲ ਵਾਰਮਿੰਗ ਬਾਰੇ ਖੇਤੀਬਾੜੀ ਅਤੇ ਖੇਤੀਬਾੜੀ ਵਿੱਚ ਗਲੋਬਲ ਵਾਰਮਿੰਗ ਦੇ ਪ੍ਰਭਾਵਾਂ ਨੂੰ ਹਾਲੇ ਵੀ ਪੂਰੀ ਤਰ੍ਹਾਂ ਸਮਝਿਆ ਨਹੀਂ ਗਿਆ। ਪ੍ਮੁੱਖ ਖੇਤੀਬਾੜੀ ਉਤਪਾਦਾਂ ਨੂੰ ਆਮ ਤੌਰ 'ਤੇ ਭੋਜਨ, ਰੇਸ਼ੇ, ਫਿਊਲ ਅਤੇ ਕੱਚੇ ਮਾਲ ਵਿਚ ਵੰਡਿਆ ਜਾ ਸਕਦਾ ਹੈ। ਖਾਸ ਭੋਜਨ ਵਿਚ ਅਨਾਜ (ਅਨਾਜ), ਸਬਜ਼ੀਆਂ, ਫਲ, ਤੇਲ, ਮੀਟ ਅਤੇ ਮਸਾਲੇ ਸ਼ਾਮਲ ਹਨ। ਫਾਈਬਰਸ ਵਿਚ ਕਪਾਹ, ਉੱਨ, ਭੰਗ, ਰੇਸ਼ਮ ਅਤੇ ਸਣ ਸ਼ਾਮਲ ਹੁੰਦੇ ਹਨ.
ਜਮਨਾ ਦਰਿਆ (ਸ਼ਾਹਮੁਖੀ:جمنا دریا) ਭਾਰਤ ਦਾ ਇੱਕ ਦਰਿਆ ਹੈ। ਕੋਹ ਹਿਮਾਲਾ ਖੇਤਰ ਜਮਨੂਤਰੀ ਵਲੋਂ ਨਿਕਲਦਾ ਹੈ। ਅਤੇ 850 ਮੀਲ ਦੱਖਣ ਦੇ ਵੱਲ ਵਗਦਾ ਹੋਇਆ ਇਲਾਹਾਬਾਦ ਥਾਂ ਉੱਤੇ ਨਦੀ ਗੰਗਾ ਵਲੋਂ ਜਾ ਮਿਲਦਾ ਹੈ। ਹਿੰਦੂ ਇਸ ਸਥਾਨ ਨੂੰ ਬਹੁਤ ਮਤਬਰਕ ਵਿਚਾਰ ਕਰਦੇ ਹਨ। ਦਿੱਲੀ, ਬਰੰਦਾਓਨ, ਮਥੁਰਾ ਅਤੇ ਆਗਰਾ, ਇਸ ਨਦੀ ਦੇ ਕੰਡੇ ਬਸੇ ਹਨ। ਇਲਾਹਾਬਾਦ ਵਲੋਂ ਮਥੁਰਾ ਤੱਕ ਇਸਵਿੱਚ ਕਸ਼ਤਯਾਂ ਚੱਲ ਸਕਦੀਆਂ ਹਨ। ਚਨਬਲ, ਬਇਤਵਾ ਅਤੇ ਕੰਮ-ਕਾਜ ਸੋਨ ਨਦੀ ਜਮੁਨਾ ਦੇ ਸਹਾਇਕ ਹਨ ਜੋ ਬੱਝੀ ਚੱਲ ਵਲੋਂ ਨਿਕਲਦੇ ਹਨ। ਹਿੰਦੂ ਗੰਗਾ ਦੀ ਤਰ੍ਹਾਂ ਜਮੁਨਾ ਨੂੰ ਵੀ ਪਵਿਤਰ ਸੱਮਝਦੇ ਹਨ। ਕਾਨਪੁਰ ਦੇ ਕੋਲ ਨਦੀ ਜਮੁਨਾ ਵਲੋਂ ਨਹਿਰ ਭੋਜਨ ਸ਼ਰਕੀ ਕੱਢੀ ਗਈ ਹੈ। ਜੋ ਗੰਗਾ ਅਤੇ ਜਮੁਨਾ ਦੇ ਵਿੱਚ ਦੋਆਬਹ ਨੂੰ ਫਾਇਦਾ ਪਹੁੰਚਾਏ ਕਰਦੀ ਹੈ। ਦਿੱਲੀ ਵਲੋਂ ਜਰਾ ਹੇਠਾਂ ਨਹਿਰ ਆਗਰਾ ਵੀ ਨਦੀ ਜਮੁਨਾ ਵਲੋਂ ਕੱਢੀ ਗਈ ਹੈ। ਇਹ ਯਮੁਨੋਤਰੀ ਨਾਮਕ ਜਗ੍ਹਾ ਵਲੋਂ ਨਿਕਲਦੀ ਹੈ। ਇਹ ਗੰਗਾ ਦਰਿਆ ਦੀ ਸਭਤੋਂ ਵੱਡੀ ਸਹਾਇਕ ਨਦੀ ਹੈ।
ਫੁੱਲਾਂ ਦੀ ਮੱਖੀ ਦੇ ਵੱਖ-ਵੱਖ ਗੁਣਾਂ ਕਰ ਕੇ ਅੰਗਰੇਜ਼ੀ ਵਿੱਚ ਇਨ੍ਹਾਂ ਨੂੰ ਫਲਾਵਰ ਫਲਾਈ(flower fly), ਹੋਵਰ ਫਲਾਈ(hoverfly) ਅਤੇ ਸਿਰਫਿਡ ਫਲਾਈ(syrphid fly) ਵਰਗੇ ਨਾਂ ਦਿੱਤੇ ਗਏ ਹਨ। ਉਨ੍ਹਾਂ ਦੀ ਮਹਾਂ ਜਾਤੀ ਦਾ ਤਕਨੀਕੀ ਨਾਂ ‘ਹੈਲੋਫਿਲੱਸ’ ਹੈ। ਮੱਖੀ ਦੇ ਪਰਿਵਾਰ ਨੂੰ ‘ਸਿਰਫਿਡੀ’ ਕਹਿੰਦੇ ਹਨ। ਇਸ ਵਿੱਚ ਤਕਰੀਬਨ 6000 ਜਾਤੀਆਂ ਸ਼ਾਮਿਲ ਹਨ। ਇਹ ਸਾਰੀਆਂ ਹੀ ਬਹੁਤ ਨਕਲਚੀ ਮੱਖੀਆਂ ਹੁੰਦੀਆਂ ਹਨ। ਇਨ੍ਹਾਂ ਨੇ ਸ਼ਹਿਦ ਦੀਆਂ ਮੱਖੀਆਂ, ਡੂਮਣਿਆਂ, ਘਰਘੀਨਾਂ ਤੇ ਭਰਿੰਡਾਂ ਦੇ ਰੰਗ ਅਤੇ ਚਾਲ-ਢਾਲ ਅਪਣਾ ਲਏ ਹਨ। ਇਸ ਤਰ੍ਹਾਂ ਇਹ ਸ਼ਿਕਾਰੀਆਂ ਤੋਂ ਬਚ ਜਾਂਦੀਆਂ ਹਨ, ਜੋ ਜ਼ਹਿਰੀਲੇ ਸਮਝ ਕੇ ਇਨ੍ਹਾਂ ਦੇ ਨੇੜੇ ਨਹੀਂ ਫਟਕਦੇ। ਕਈ ਮੱਖੀਆਂ ਡੰਗ ਮਾਰਨ ਦੀ ਝੂਠੀ ਕਿਰਿਆ ਤਕ ਕਰਦੀਆਂ ਹਨ। ਇਸ ਤਰ੍ਹਾਂ ਦੀ ਨਕਲ ਨੂੰ ‘ਬੇਟੀਸੀਅਨ ਮਿਮਿਕਰੀ’ ਨਾਂ ਦਿੱਤਾ ਗਿਆ ਹੈ।
ਪ੍ਰੋਟੈਸਟੈਂਟ ਪੁਨਰਗਠਨ ਜਾਂ ਧਰਮ ਸੁਧਾਰ ਅੰਦੋਲਨ 16ਵੀਂ ਸਦੀ ਵਿੱਚ ਕੈਥੋਲਿਕ ਚਰਚ ਵਿੱਚ ਹੋਈ ਧੜੇਬੰਦੀ ਨੂੰ ਕਿਹਾ ਜਾਂਦਾ ਹੈ। ਇਸ ਲਹਿਰ ਦੇ ਮੋਢੀ ਮਾਰਟਿਨ ਲੂਥਰ, ਜਾਨ ਕੈਲਵਿਨ ਅਤੇ ਹੋਰ ਧਰਮ ਸੁਧਾਰਕਾਂ ਜਿਵੇਂ ਕਿ ਜਾਨ ਹੁਸ ਅਤੇ ਜਾਨ ਵਿਕਲਿਫ਼ ਨੂੰ ਮੰਨਿਆ ਜਾਂਦਾ ਹੈ। ਇਸ ਲਹਿਰ ਦੀ ਸ਼ੁਰੂਆਤ 1517 ਵਿੱਚ ਮੰਨੀ ਜਾਂਦੀ ਹੈ ਜਦੋਂ ਮਾਰਟਿਨ ਲੂਥਰ ਨੇ ਆਪਣੇ 95 ਥੀਸੇਸ ਛਾਪੇ ਅਤੇ ਵਿਟਨਬਰਗ ਦੀ ਆਲ ਸੇਂਟਸ ਚਰਚ ਦੇ ਦਰਵਾਜ਼ੇ ਉੱਤੇ ਲਗਾ ਦਿੱਤੇ। ਇਸ ਲਹਿਰ ਦਾ ਅੰਤ 1648 ਵਿੱਚ ਮੰਨਿਆ ਜਾਂਦਾ ਹੈ ਜਦੋਂ ਪੀਸ ਆਫ਼ ਵੈਸਟਫੇਲੀਆ ਨਾਲ ਯੂਰਪ ਦੇ ਸਾਰੇ ਧਾਰਮਿਕ ਯੁੱਧ ਬੰਦ ਹੋ ਗਏ।
ਕਸੁੰਭ ਅੰਗਰੇਜ਼ੀ: Safflower ਲਾਲ ਜਾਂ ਪੀਲੇ ਫੁੱਲਾਂ ਵਾਲਾ ਪੌਦਾ ਹੈ।ਪ੍ਰਾਚੀਨ ਕਾਲ ਤੋਂ ਕਸੁੰਭ ਦੀ ਵਰਤੋਂ ਰੰਗਾੲੀ ਦੇ ਕੰਮ ਵਿੱਚ ਹੁੰਦੀ ਅਾੲੀ ਹੈ।ਫਾਰੋਹ ਦੀ ਬਾਹਰਵੀਂ ਵੰਸ਼ ੲੇ ਪਿਰਾਮਿਡਾਂ ਵਿੱਚ ਰਸਾਇਣ ਵਿਸ਼ਲੇਸ਼ਣਰਾਹੀਂ ਵਸਤਰ ਕਸੁੰਭ ਦੇ ਰੰਗ ਨਾਲ ਰੰਗੇ ਹੋਣ ਦੇ ਸਬੂਤ ਮਿਲੇ ਹਨ। ਫਸਲ ਦੀ ਬਿਜਾੲੀ ਬੀਜਾਂ ਵਾਸਤੇ ਕੀਤੀ ਜਾਂਦੀ ਰਹੀ ਹੈ ਜੋ ਲਾਲ(ਕਾਰਥਾਮਨ) ਜਾਂ ਪੀਲਾ ਰੰਗ ਬਨਾੳੁਣ ਦੇ ਕੰਮ ਅਾਂੳੁਦੇ ਸਨ ਖਾਸ ਕਰ ਕੇ ੳੁਦੋਂ ਤੱਕ ਜਦੋਂ ਸਸਤੇ ਰਸਾਇਣਕ ਰੰਗ ਮਿਲਣੇ ਸ਼ੁਰੂ ਹੋ ਗੲੇ। ਬੀਜ ਸੂਰਜਮੁਖੀ ਦੇ ਬੀਜ ਵਰਗਾ ਹੁੰਦਾ ਹੈ ਤੇ ਕਾਸਮੈਟਿਕ,ਖਾਧ ਤੇਲ ਅਤੇ ਸਲਾਦ ਦੀ ਡਰੈਸਿੰਗ ਦੇ ਕੰਮ ਵੀ ਅਾਂੳੁਦਾ ਹੈ।ਕੇਸਰ ਦੀ ਥਾਂ ਸਸਤਾ ਹੋਣ ਕਾਰਨ ਖੁਰਾਕ ਪਦਾਰਥਾਂ ਦੇ ਰੰਗਣ ਲੲੀ ਵੀ ਵਰਤਿਅਾ ਜਾਂਦਾ ਹੈ। ਪੁਰਾਤਨ ਮਿਸਰੀਅਾਂ ਨੇ ਮਮੀਅਾਂ ਦੇ ਹਾਰਾਂ ਲੲੀ ਵੀ ਵਰਤੋਂ ਕੀਤੀ। ਫੁੱਲਾਂ ਦੀਅਾਂ ਗਾੜੀਅਾਂ ਲਾਲ ਤੁਰੀਅਾਂ ਦੇਖਣ ਵਿੱਚ ਕੇਸਰ ਵਾਂਗ ਲਗਦੀਅਾਂ ਹਨ ਪਰ ਪਾਣੀ ਜਾਂ ਧੁੱਪ ਨਾਲ ਰੰਗ ਫਿੱਕਾ ਪੈ ਜਾਂਦਾ ਹੈ । ਗੁਰਬਾਣੀ ਵਿੱਚ ਤੁਲਨਾ ਮਾਇਅਾ ਦੇ ਕੱਚੇ ਰੰਗ ਨਾਲ ਕੀਤੀ ਹੈ: ਕੂੜਾ ਰੰਗੁ ਕਸੁੰਭ ਕਾ ਬਿਨਸਿ ਜਾਇ ਦੁਖੁ ਰੋਇ ॥ ਅੰਗ:27 ਸ.ਗ.ਗ.ਸ.
ਸੰਚਾਰ ਦੇ ਸਾਧਨਾਂ ਦਾ ਪ੍ਰਯੋਗ ਅਕਸਰ ਸੂਚਨਾ ਤਕਨੀਕੀ ਦੇ ਪਰਿਆਇਵਾਚੀ ਦੇ ਰੂਪ ਵਿੱਚ ਕੀਤਾ ਜਾਂਦਾ ਹੈ ਪਰ ਇਹ ਆਮ ਤੌਰ ਉੱਤੇ ਜਿਆਦਾ ਇੱਕੋ ਜਿਹੇ ਸ਼ਬਦਾਵਲੀ ਹੈ, ਜੋ ਆਧੁਨਿਕ ਸੂਚਨਾ ਤਕਨੀਕੀ ਵਿੱਚ ਦੂਰਸੰਚਾਰ (ਟੇਲੀਫੋਨ ਲਾਈਨ ਅਤੇ ਵਾਇਰਲੇਸ ਸੰਕੇਤਾਂ) ਦੀ ਭੂਮਿਕਾ ਉੱਤੇ ਜ਼ੋਰ ਦਿੰਦੀ ਹੈ। ਆਈਸੀਟੀ ਵਿੱਚ ਉਹ ਸਾਰੇ ਸਾਧਨ ਸ਼ਾਮਿਲ ਹੁੰਦੇ ਹੈ ਜਿਨ੍ਹਾਂ ਦਾ ਪ੍ਰਯੋਗ ਕੰਪਿਊਟਰ ਅਤੇ ਨੈੱਟਵਰਕ ਹਾਰਡਵੇਯਰ ਦੋਨਾਂ ਅਤੇ ਨਾਲ ਹੀ ਨਾਲ ਜ਼ਰੂਰੀ ਸਾਫਟਵੇਯਰ ਸਹਿਤ ਸੂਚਨਾ ਅਤੇ ਸਹਾਇਤਾ ਸੰਚਾਰ ਦਾ ਸੰਚਾਲਨ ਕਰਣ ਲਈ ਕੀਤਾ ਜਾਂਦਾ ਹੈ। ਦੂੱਜੇ ਸ਼ਬਦਾਂ ਵਿੱਚ, ਆਈਸੀਟੀ (ICT) ਵਿੱਚ ਆਈਟੀ (IT) ਦੇ ਨਾਲ - ਨਾਲ ਦੂਰਭਾਸ਼ ਸੰਚਾਰ, ਪ੍ਰਸਾਰਣ ਮੀਡਿਆ ਅਤੇ ਸਾਰੇ ਪ੍ਰਕਾਰ ਦੇ ਆਡਯੋ ਅਤੇ ਵੀਡੀਓ ਪ੍ਰਮਣ ਅਤੇ ਪ੍ਰੇਸ਼ਣ ਸ਼ਾਮਿਲ ਹੁੰਦਾ ਹੈ। ਇਸ ਪਰਕਾਸ਼ਨ ਦਾ ਸਭਤੋਂ ਪਹਿਲਾ ਪ੍ਰਯੋਗ 1997 ਵਿੱਚ ਡੇਨਿਸ ਸਟੀਵੇਂਸਨ ਦੁਆਰਾ ਬਰੀਟੇਨ ਦੀ ਸਰਕਾਰ ਨੂੰ ਭੇਜੀ ਗਈ ਇੱਕ ਰਿਪੋਰਟ ਵਿੱਚ ਕੀਤਾ ਗਿਆ ਸੀ ਅਤੇ ਸੰਨ 2000 ਵਿੱਚ ਬਰੀਟੇਨ ਦੇ ਨਵੇਂ ਰਾਸ਼ਟਰੀ ਕੋਰਸ ਸਬੰਧੀ ਦਸਤਾਵੇਜਾਂ ਦੁਆਰਾ ਫੈਲਾਇਆ ਹੋਇਆ ਇਸਦਾ ਪ੍ਚਾਰ ਕੀਤਾ ਗਿਆ।
ਹਿੰਦੂ ਪੁਰਾਣ ਅਨੁਸਾਰ, ਕੁੰਤੀ (ਸੰਸਕ੍ਰਿਤ: कुंती Kuntī) ਜਿਸ ਨੂੰ ਪ੍ਰਿਥਾ ਵੀ ਕਹਿੰਦੇ ਹਨ, ਇੱਕ ਯਾਦਵ ਰਾਜਾ ਸ਼ੂਰਸੇਨ ਦੀ ਧੀ ਸੀ। ਕੁੰਤੀ ਵਾਸੁਦੇਵ ਦੀ ਭੈਣ ਅਤੇ ਭਗਵਾਨ ਸ਼੍ਰੀ ਕ੍ਰਿਸ਼ਣ ਦੀ ਭੂਆ ਸੀ। ਮਹਾਰਾਜ ਕੁੰਤੀਭੋਜ ਨੇ ਕੁੰਤੀ ਨੂੰ ਗੋਦ ਲਿਆ ਸੀ। ਹਸਤਿਨਾਪੁਰ ਦੇ ਰਾਜਾ ਪਾਂਡੂ ਦੀ ਪਤਨੀ ਅਤੇ ਅੰਗ ਦੇ ਰਾਜਾ ਕਰਣ ਅਤੇ ਇੰਦਰਪ੍ਰਸਥ ਦੇ ਰਾਜਾ ਯੁਧਿਸ਼ਠਰ ਦੀ ਮਾਤਾ ਸੀ।ਕੁੰਤੀ ਦੇ ਪਾਂਡੂ ਨਾਲ ਵਿਆਹ ਤੋਂ ਪਹਿਲਾਂ, ਉਸ ਨੇ ਸੂਰਜ ਦੇਵਤਾ, ਨਾਲ ਸੰਗਮ ਤੋਂ ਕਰਣ ਜਨਮ ਦਿੱਤਾ ਸੀ। ਉਸ ਨੇ ਬਾਅਦ ਵਿੱਚ ਪਾਂਡੂ ਨਾਲ ਵਿਆਹ ਕਰਾਇਆ ਅਤੇ ਯੁਧਿਸ਼ਠਰ, ਭੀਮ ਅਤੇ ਅਰਜੁਨ ਨੂੰ ਜਨਮ ਦਿੱਤਾ।
ਆਦਿਸ ਅਬਬਾ (ਅਮਹਾਰੀ: አዲስ አበባ?, IPA: [adis aβəβa] ( ਸੁਣੋ), “ਨਵਾਂ ਫੁੱਲ”; ਓਰੋਮੋ: Finfinne), ਕਈ ਵੇਰ ਆਦਿਸ ਅਬੇਬਾ, ਇਥੋਪੀਆ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ ਜਿਸਦੀ 2007 ਮਰਦਮਸ਼ੁਮਾਰੀ ਮੁਤਾਬਕ ਅਬਾਦੀ 3,384,569 ਸੀ। ਇਹ ਅੰਕੜਾ ਪਹਿਲੋਂ ਪ੍ਰਕਾਸ਼ਤ ਕੀਤੇ ਗਏ ਅੰਕੜੇ 2,738,248 ਤੋਂ ਵਧਾ ਦਿੱਤਾ ਗਿਆ ਹੈ ਪਰ ਫੇਰ ਵੀ ਬਹੁਤ ਘੱਟ ਅੰਦਾਜ਼ਾ ਲਾਇਆ ਪ੍ਰਤੀਤ ਹੁੰਦਾ ਹੈ।
ਭਾਰਤ (ਹਿੰਦੀ: भारत) ਪ੍ਰਾਚੀਨ ਜੰਬੂ ਦੀਪ, ਆਧੁਨਿਕ ਦੱਖਣੀ ਏਸ਼ੀਆ ਵਿੱਚ ਸਥਿੱਤ ਭਾਰਤੀ ਉਪ-ਮਹਾਂਦੀਪ ਦਾ ਸਭ ਤੋਂ ਵੱਡਾ ਦੇਸ਼ ਹੈ। ਭਾਰਤ ਦਾ ਭੂਗੋਲਿਕ ਵਿਸਥਾਰ 80°4' ਵਲੋਂ 370°6' ਉੱਤਰੀ ਅਕਸ਼ਾਂਸ਼ ਤੱਕ ਅਤੇ 680°7' ਵਲੋਂ 9°70'25" ਪੂਰਵੀ ਦੇਸ਼ਾਂਤਰ ਤੱਕ ਹੈ। ਭਾਰਤ ਦੀ ਸਮੁੰਦਰ ਤਟ ਰੇਖਾ 7516.6 ਕਿਮੀ ਲੰਬੀ ਹੈ। ਭਾਰਤ, ਭੂਗੋਲਕ ਨਜ਼ਰ ਵਲੋਂ ਸੰਸਾਰ ਵਿੱਚ ਸੱਤਵਾਂ ਸਭ ਤੋਂ ਵੱਡਾ ਅਤੇ ਅਾਬਾਦੀ ਪੱਖੋਂ ਦੂਜਾ ਸਭ ਤੋਂ ਵੱਡਾ ਦੇਸ਼ ਹੈ। ਭਾਰਤ ਦੇ ਪੱਛਮ ਵਿੱਚ ਪਾਕਿਸਤਾਨ, ਉੱਤਰ-ਪੂਰਬ ਵਿੱਚ ਚੀਨ, ਨੇਪਾਲ ਅਤੇ ਭੂਟਾਨ ਅਤੇ ਪੂਰਬ ਵਿੱਚ ਬੰਗਲਾਦੇਸ਼ ਤੇ ਮਿਆਂਮਾਰ ਦੇਸ਼ ਸਥਿਤ ਹਨ। ਹਿੰਦ ਮਹਾਂਸਾਗਰ ਵਿੱਚ ਇਸਦੇ ਦੱਖਣ-ਪੱਛਮ ਵਿੱਚ ਮਾਲਦੀਵ, ਦੱਖਣ ਵਿੱਚ ਸ੍ਰੀ ਲੰਕਾ ਅਤੇ ਦੱਖਣ-ਪੂਰਬ ਵਿੱਚ ਇੰਡੋਨੇਸ਼ਿਆ ਹਨ। ਉੱਤਰ-ਪੱਛਮ ਵਿੱਚ ਅਫ਼ਗਾਨਿਸਤਾਨ ਦੇ ਨਾਲ ਭਾਰਤ ਦੀ ਸੀਮਾ ਹੈ। ਇਸਦੇ ਉੱਤਰ ਵਿੱਚ ਹਿਮਾਲਾ ਪਹਾੜ ਹਨ ਅਤੇ ਦੱਖਣ ਵਿੱਚ ਹਿੰਦ ਮਹਾਂਸਾਗਰ ਹੈ। ਪੂਰਬ ਵਿੱਚ ਬੰਗਾਲ ਦੀ ਖਾੜੀ ਹੈ ਅਤੇ ਪੱਛਮ ਵਿੱਚ ਅਰਬ ਸਾਗਰ ਹੈ। ਭਾਰਤ ਵਿੱਚ ਕਈ ਵੱਡੀਆਂ ਨਦੀਆਂ ਹਨ। ਗੰਗਾ ਨਦੀ ਭਾਰਤੀ ਸੰਸਕ੍ਰਿਤੀ ਵਿੱਚ ਬਹੁਤ ਪਵਿੱਤਰ ਮੰਨੀ ਜਾਂਦੀ ਹੈ। ਹੋਰ ਵੱਡੀਅਾ ਨਦੀਅਾਂ ਸਿੰਧੂ, ਨਰਮਦਾ, ਬ੍ਰਹਮਪੁੱਤਰ, ਜਮੁਨਾ, ਗੋਦਾਵਰੀ, ਕਾਵੇਰੀ, ਕ੍ਰਿਸ਼ਨਾ, ਚੰਬਲ, ਸਤਲੁਜ, ਰਾਵੀ ਆਦਿ ਹਨ। ਭਾਰਤ ਸੰਸਾਰ ਦਾ ਸਭ ਤੋਂ ਵੱਡਾ ਲੋਕਤੰਤਰ ਹੈ। ਇੱਥੇ ੩੦੦ ਤੋਂ ਜ਼ਿਆਦਾ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਇਹ ਸੰਸਾਰ ਦੀਆਂ ਕਈ ਪੁਰਾਤਨ ਸੱਭਿਅਾਤਾਵਾਂ ਦੀ ਜਨਮ-ਭੂਮੀ ਰਿਹਾ ਹੈ, ਜਿਵੇਂ ਕਿ ਸਿੰਧੂ-ਘਾਟੀ ਸੱਭਿਅਤਾ ਅਤੇ ਮਹੱਤਵਪੂਰਨ ਇਤਿਹਾਸਿਕ ਵਪਾਰ ਰਾਹਾਂ ਦਾ ਅਨਿੱਖੜਵਾਂ ਅੰਗ ਵੀ ਹੈ। ਸੰਸਾਰ ਦੇ ਚਾਰ ਧਰਮ: ਹਿੰਦੂ, ਬੁੱਧ, ਜੈਨ ਅਤੇ ਸਿੱਖ, ਦਾ ਜਨਮ ਅਤੇ ਵਿਕਾਸ ਭਾਰਤ ਵਿੱਚ ਹੀ ਹੋਇਆ। ਭਾਰਤ ਭੂਗੋਲਕ ਖੇਤਰਫਲ ਦੇ ਅਧਾਰ 'ਤੇ ਸੰਸਾਰ ਦਾ ਸੱਤਵਾਂ ਸਭ ਤੋਂ ਵੱਡਾ ਰਾਸ਼ਟਰ ਹੈ। ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ਹੈ। ਭਾਰਤ ਦੇ ਹੋਰ ਵੱਡੇ ਮਹਾਂਨਗਰ ਮੁੰਬਈ (ਬੰਬਈ), ਕੋਲਕਾਤਾ (ਕਲਕੱਤਾ) ਅਤੇ ਚੇਨੱਈ (ਮਦਰਾਸ) ਹਨ। 1947 ਵਿੱਚ ਅਾਜ਼ਾਦੀ ਦੀ ਪ੍ਰਾਪਤੀ ਤੋਂ ਬਾਅਦ ਬ੍ਰਿਟਿਸ਼ ਸਾਮਰਾਜ ਦੇ ਪ੍ਰਮੁੱਖ ਅੰਗ ਭਾਰਤ ਨੇ ਬੀਤੇ 20 ਸਾਲਾਂ ਵਿੱਚ ਸਾਰਥਕ ਤਰੱਕੀ ਕੀਤੀ ਹੈ, ਵਿਸ਼ੇਸ਼ ਤੌਰ ਤੇ ਆਰਥਿਕ। ਭਾਰਤੀ ਫ਼ੌਜ ਇੱਕ ਖੇਤਰੀ ਅਤੇ ਵਿਸ਼ਵਵਿਆਪੀ ਸ਼ਕਤੀ ਹੈ। ਹਾਲੀਆ ਸਾਲਾਂ ਵਿੱਚ ਭਾਰਤ ਦੀ ਮਾਲੀ ਹਾਲਤ ਵਿੱਚ ਬਹੁਤ ਸੁਧਾਰ ਆਇਆ ਹੈ ਅਤੇ ਵਰਤਮਾਨ ਹਾਲਾਤ ਵਿੱਚ ਸੰਸਾਰ ਦੀ ਪਹਿਲੀਆਂ ਪੰਜ ਸਭ ਤੋਂ ਵੱਡੀਆਂ ਅਰਥਵਿਵਸਥਾਵਾਂ ਦੇ ਵਿੱਚ ਸ਼ੁਮਾਰ ਹੋਣ ਵੱਲ ਵਧ ਰਿਹਾ ਹੈ। ਭਾਰਤ ਸੰਸਾਰ ਦੀਆਂ ਦਸ ਸਭ ਤੋਂ ਵੱਡੀਆਂ ਅਰਥਵਿਵਸਥਾਵਾਂ ਚੋਂ ਇੱਕ ਹੈ।
ਇੰਟਰਨੈਸ਼ਨਲ ਜਾਂ ਅੰਤਰਰਾਸ਼ਟਰੀ ਜਿਆਦਾਤਰ ਅਜਿਹਾ ਕੁੱਝ (ਇੱਕ ਕੰਪਨੀ, ਭਾਸ਼ਾ ਜਾਂ ਸੰਗਠਨ) ਹੁੰਦਾ ਹੈ ਜਿਸ ਵਿੱਚ ਇੱਕ ਤੋਂ ਜਿਆਦਾ ਦੇਸ਼ ਸ਼ਾਮਲ ਹੋਣ। ਇੱਕ ਸ਼ਬਦ ਵਜੋਂ ਇਸ ਪਦ ਦਾ ਅਰਥ ਇੱਕ ਤੋਂ ਜਿਆਦਾ ਦੇਸ਼ਾਂ(ਆਮ ਤੌਰ ਉੱਤੇ ਰਾਸ਼ਟਰੀ ਸੀਮਾਵਾਂ ਤੋਂ ਪਾਰ) ਦੇ ਵਿੱਚਕਾਰ ਅੰਤਰਅਮਲ ਦਾ ਹੋਣਾ ਹੈ। ਉਦਾਹਰਨ ਦੇ ਲਈ, ਅੰਤਰਰਾਸ਼ਟਰੀ ਕਾਨੂੰਨ, ਜੋ ਇੱਕ ਤੋਂ ਜਿਆਦਾ ਦੇਸ਼ਾਂ ਵਲੋਂ ਅਤੇ ਆਮ ਤੌਰ ਤੇ ਧਰਤੀ ਤੇ ਹਰ ਜਗ੍ਹਾ ਲਾਗੂ ਕੀਤਾ ਜਾਂਦਾ ਹੈ ਅਤੇ ਅੰਤਰਰਾਸ਼ਟਰੀ ਭਾਸ਼ਾ ਉਹ ਭਾਸ਼ਾ ਹੁੰਦੀ ਹੈ ਜੋ ਇੱਕ ਤੋਂ ਜਿਆਦਾ ਦੇਸ਼ਾਂ ਦੇ ਨਿਵਾਸੀਆਂ ਦੁਆਰਾ ਬੋਲੀ ਜਾਂਦੀ ਹੈ।
ਕਜ਼ਾਖ਼ਿਸਤਾਨ ( ਕਾਜਾਕ : Қазақстан / Qazaqstan , ਰੂਸੀ : Казахстан / Kazakhstán ) ਯੂਰੇਸ਼ੀਆ ਦਾ ਇੱਕ ਮੁਲਕ ਹੈ, ਇਸ ਨੂੰ ਏਸ਼ੀਆ ਅਤੇ ਯੂਰਪ ਵਿੱਚ ਗਿਣਆ ਜਾਂਦਾ ਹੈ। ਖੇਤਰਫਲ ਦੇ ਆਧਾਰ ਪੱਖੋਂ ਇਹ ਦੁਨੀਆਂ ਦਾ ਨਵਾਂ ਸਭ ਤੋਂ ਵੱਡਾ ਦੇਸ਼ ਹੈ । ਇਸਦੀ ਰਾਜਧਾਨੀ ਹੈ ਅਲਮਾਤੀ ( en : Almaty ) । ਇੱਥੇ ਦੀ ਕਜਾਖ ਭਾਸ਼ਾ ਅਤੇ ਰੂਸੀ ਭਾਸ਼ਾ ਮੁੱਖ - ਅਤੇ ਰਾਜਭਾਸ਼ਾਵਾਂ ਹਨ ।
ਖਨਾਨ ਚੁਗ਼ਤਾਈ ਇਕ ਮੰਗੋਲ ਤੇ ਬਾਅਦ ਚ ਲਿਸਾਨੀ ਤੌਰ ਤੇ ਤਰਕ ਅਸਰ ਵਾਲੀ ਰਿਆਸਤ ਸੀ। ਜਿਹੜੀ ਚੰਗੇਜ਼ ਖ਼ਾਨ ਦੇ ਦੂਜੇ ਪੁੱਤਰ ਚੁਗ਼ਤਾਈ ਖ਼ਾਨ ਦੇ ਇਲਾਕਿਆਂ ਤੇ ਕਾਇਮ ਹੋਈ ਸੀ। ਉਸਦੇ ਜਾਨਸ਼ੀਨਾਂ ਦੀ ਉਸ ਤੇ ਹਕੂਮਤ ਸੀ। ਖਾਨਾਨ ਚੁਗ਼ਤਾਈ 13ਵੀਂ ਸਦੀ ਚ ਸ਼ੁਰੂ ਹੋਈ। ਇਹ ਮੰਗੋਲ ਸਲਤਨਤ ਦਾ ਹਿੱਸਾ ਸੀ ਤੇ ਬਾਅਦ ਚ ਆਜ਼ਾਦ ਬਣ ਗਈ। 13ਵੀਂ ਸਦੀ ਈਸਵੀ ਚ ਆਪਣੇ ਉਰੂਜ ਤੇ ਇਹ ਬਹਿਰਾ ਅਰਾਲ ਦੇ ਦੱਖਣ ਚ ਆਮੋ ਦਰਿਆ ਤੋਂ, ਅੱਜ ਦੇ ਮੰਗੋਲੀਆ ਤੇ ਚੀਨ ਦੀ ਸਰਹੱਦ ਤੇ ਕੋਹ ਅਲਤਾਈ ਤੱਕ ਫੈਲੀ ਹੋਈ ਸੀ। ਇਹ ਖਾਨਾਨ ਕਿਸੇ ਨਾ ਕਿਸੇ ਸ਼ਕਲ ਚ 1220 ਈ. ਤੋਂ 17 ਵੀਂ ਸਦੀ ਈਸਵੀ ਦੇ ਅਖ਼ੀਰ ਤੱਕ ਕਾਇਮ ਰਹੀ। ਹਾਲਾਂਕਿ ਇਸ ਦਾ ਲਹਿੰਦਾ ਅੱਧਾ ਹਿੱਸਾ 1360 ਈ. ਦੀ ਦੁਹਾਈ ਚ ਅਮੀਰ ਤੈਮੂਰ ਦੇ ਕਬਜ਼ੇ ਚ ਚਲਾ ਗਿਆ ਸੀ। ਖਨਾਨ ਦਾ ਚੜ੍ਹਦਾ ਅੱਧਾ ਹਿੱਸਾ ਚੁਗ਼ਤਾਈ ਖ਼ਾਣਾਂ ਦੇ ਇਕਤਦਾਰ ਚ ਰਿਹਾ। ਜਿਹੜੇ ਤੈਮੂਰ ਦੀ ਸਲਤਨਤ ਉਸਦੇ ਤੀਜੇ ਪੁੱਤਰ ਔਗਦਾਈ ਖ਼ਾਨ ਜਿਸ ਨੂੰ "ਵੱਡਾ ਖ਼ਾਨ" ਕਿਹਾ ਜਾਂਦਾ ਸੀ , ਨੂੰ ਮਿਲੀ। ਜਿਸਦੇ ਆਪਣੇ ਇਲਾਕੇ ਝੀਲ ਬਾਲਕਸ਼ ਤੋਂ ਮੰਗੋਲੀਆ ਤੱਕ ਸਨ। ਸਭ ਤੋਂ ਨਿੱਕੇ ਪੁਤਰ ਤੂਲੀ ਖ਼ਾਨ ਨੂੰ ਉਤਲੇ ਮੰਗੋਲੀਆ ਦੇ ਇਲਾਕੇ ਮਿਲੇ। ਦੂਜੇ ਪੁੱਤਰ ਚੁਗ਼ਤਾਈ ਖ਼ਾਨ ਨੂੰ ਅੱਜ ਦੇ ਅਜ਼ਬੇਕਿਸਤਾਨ ਚ ਆਮੋ ਦਰਿਆ ਤੇ ਸੈਰ ਦਰਿਆ ਦੇ ਵਿਚਕਾਰ ਮਾਵਰਾ-ਏ-ਅਲਨਹਰ ਦੇ ਇਲਾਕੇ ਤੇ ਕਾਸ਼ਗ਼ਰ ਦੇ ਦੁਆਲੇ ਦੇ ਇਲਾਕੇ ਮਿਲੇ। ਉਸਨੇ ਅਲੰਮਾ ਲੱਕ ਨੂੰ ਆਪਣਾ ਰਾਜਘਰ ਬਣਾਇਆ ਜਿਹੜਾ ਅੱਜ ਦੇ ਉਤਲੇ ਲਹਿੰਦੇ ਚੀਨ ਚ ਕੁ ਲਿਜਾ ਸ਼ਹਿਰ ਹੈ। ਵਿਰਾਸਤੀ ਮਸਲਿਆਂ ਤੋਂ ਇਲਾਵਾ ਮੰਗੋਲ ਸਲਤਨਤ ਨੂੰ ਆਪਣੇ ਤੇ ਆਪਣੀ ਰਿਆਇਆ ਜਿਹੜਾ ਜ਼ਿਆਦਾ ਤਰ ਤਰਕ ਮੁਸਲਮਾਨ ਸਨ ਦੇ ਵਿਚਕਾਰ ਨਸਲੀ ਵਿਕਤਰੇ ਤੋਂ ਖ਼ਤਰਾ ਸੀ। ਜਦੋਂ ਔਗਦਾਈ ਖ਼ਾਨ ਪੂਰੇ ਚੀਨ ਨੂੰ ਫ਼ਤਿਹ ਕਰਨ ਦੇ ਆਪਣੇ ਖ਼ਾਬ ਨੂੰ ਪੂਰਾ ਕੀਤੇ ਬਗ਼ੈਰ ਮਰ ਗਿਆ ਤੇ ਉਸਦੇ ਪੁੱਤਰ ਗਵੀਵਕ ਨੂੰ ਮੁਕੰਮਲ ਜਾਨਸ਼ੀਨੀ ਨਾ ਲੱਭੀ ਤੇ ਔਗਦਾਈ ਦੇ ਮਰਨ ਦੇ ਬਾਅਦ ਪੰਜ ਸਾਲ ਤੱਕ ਹਕੂਮਤ ਉਸਦੀ ਬੀਵੀ ਤੋ ਰੀਜਨ ਦੇ ਹੱਥ ਚ ਗਈ। ਇਸ ਜਾਨਸ਼ੀਨੀ ਦੀ ਮਨਜ਼ੂਰੀ ਕਰੋਲਤਾਈ ਚ ਹੋਈ ਤੇ ਉਸਦਾ ਜਸ਼ਨ ਵੀ ਮਨਾਇਆ ਗਿਆ। ਇਸ ਸਲਤਨਤ ਵਿੱਚ ਤੁਲਾਈ ਉਰਦੂ ਦੇ ਆਜ਼ਾਦ ਖ਼ਿਆਲ ਖ਼ਾਨ ਬਾਤ੍ਵ ਖ਼ਾਨ ਨੇ ਸ਼ਿਰਕਤ ਨਹੀ ਕੀਤੀ। ਗਵੀਵਕ ਦੇ ਮਰਨ ਦੇ ਬਾਅਦ ਬਾਤ੍ਵ ਨੇ ਬੈਰਕ ਨੂੰ ਘਲਿਆ ਜਿਸਨੇ ਤੂਲੀ ਖ਼ਾਨ ਦੀ ਬੇਵਾਹ ਨਾਲ਼ ਮਿਲ ਕੇ ਅਗਲੀ ਕਰੋਲਤਾਈ (1253ਈ.