ਪੰਜਾਬੀ ਵਿਕੀਪੀਡੀਆ ਦੇ ਸਭ ਤੋਂ ਜ਼ਿਆਦਾ ਵੇਖੇ ਜਾਣ ਵਾਲੇ ਲੇਖ, ਰੋਜ਼ਾਨਾ ਨਵਪੂਰਤ ਹੋਰ ਜਾਣੋ...
ਸਫ਼ਰਨਾਮਾ ਅੰਗਰੇਜ਼ੀ ਭਾਸ਼ਾ ਦੇ ਸ਼ਬਦ ਟਰੈਵਲੌਗ(travelogue) ਦਾ ਸਮਾਨਾਰਥੀ ਹੈ, ਜਿਸਦੇ ਅਰਥ ਹਨ-ਯਾਤਰਾ-ਅਨੁਭਵਾਂ ਨੂੰ ਬਿਆਨ ਕਰਨ ਵਾਲੀ ਪੁਸਤਕ। ਸਾਹਿਤ ਕੋਸ਼ ਅਨੁਸਾਰ ਜਿਸ ਸਾਹਿਤ ਵਿਧਾ ਵਿੱਚ ਸਫ਼ਰ ਬਾਰੇ ਵਿਵਰਣ ਦਿੱਤਾ ਗਿਆ ਹੋਵੇ, ਉਸ ਨੂੰ ਸਫ਼ਰਨਾਮਾ ਕਹਿੰਦੇ ਹਨ। ਪੰਜਾਬੀ ਕੋਸ਼ ਅਨੁਸਾਰ ਸਫ਼ਰਨਾਮਾ ਉਹ ਡਾਇਰੀ ਹੈ, ਜਿਸ ਵਿੱਚ ਸਫ਼ਰ ਦੇ ਹਾਲ-ਹਵਾਲ ਲਿਖੇ ਹੋਣ। ਜੀਤ ਸਿੰਘ ਸੀਤਲ ਸਫ਼ਰਨਾਮੇ ਬਾਰੇ ਲਿਖਦੇ ਹਨ ਕਿ ਇਸ ਵਿੱਚ ਕਿਸੇ ਵਿਅਕਤੀ ਦੇ ਯਾਤਰਾ ਸਮਾਚਾਰ ਵਰਣਨ ਕੀਤੇ ਜਾਂਦੇ ਹਨ। ਭਾਵੇਂ ਇਸ ਸਾਹਿਤਕ ਰੂਪ ਦਾ ਸਮਾਚਾਰ ਘਟਨਾਕ੍ਰਮ ਅਨੁਸਾਰ ਚੱਲਦਾ ਹੈ ਪਰ ਵਿਸ਼ੇਸ਼ ਉਤਸੁਕਤਾ ਉਸ ਵਿਅਕਤੀ ਬਾਰੇ ਨਹੀਂ ਹੁੰਦੀ ਸਗੋਂ ਉਸ ਵਿਸ਼ੇਸ਼ ਭੂਮੀ ਜਾਂ ਸਭਿਅਤਾ ਦੀ ਹੁੰਦੀ ਹੈ ਜੋ ਯਾਤਰਾ ਦਾ ਕੇਂਦਰ ਬਣਦੀ ਹੈ।ਇਸ ਤਰਾਂ ਸਫ਼ਰਨਾਮਾ ਕਿਸੇ ਲੇਖਕ ਦਾ ਉਸ ਦੇ ਕਿਸੇ ਸਫ਼ਰ ਬਾਰੇ ਤਜਰਬਿਆਂ ਦਾ ਰਿਕਾਰਡ ਹੁੰਦਾ ਹੈ। ਕਵਿਤਾ, ਨਾਵਲ ਆਦਿ ਵਾਂਗ ਇਹ ਵੀ ਸਾਹਿਤ ਦਾ ਇੱਕ ਰੂਪ ਅਤੇ ਕਿਸਮ ਹੈ। ਸਫ਼ਰਨਾਮੇ ਵਿੱਚ ਜਾਣਕਾਰੀ ਦਾ ਘੇਰਾ ਵਿਸ਼ਾਲ ਹੁੰਦਾ ਹੈ। ਪੰਜਾਬੀ ਦੇ ਸਫ਼ਰਨਾਮਿਆਂ ਵਿੱਚ ਬਲਰਾਜ ਸਾਹਨੀ ਦਾ ਮੇਰਾ ਪਾਕਿਸਤਾਨੀ ਸਫ਼ਰਨਾਮਾ ਅਤੇ ਲਾਲ ਸਿੰਘ ਕਮਲਾ ਅਕਾਲੀ ਦੇ ਸਫ਼ਰਨਾਮੇ ਜ਼ਿਕਰਯੋਗ ਹਨ।
ਪੰਜਾਬੀ ਭਾਸ਼ਾ [1] /pʌnˈdʒɑːbi/ (ਸ਼ਾਹਮੁਖੀ: پنجابی) (ਗੁਰਮੁਖੀ: ਪੰਜਾਬੀ) ਪੰਜਾਬ ਦੀ ਭਾਸ਼ਾ, ਜਿਸ ਨੂੰ ਪੰਜਾਬ ਖੇਤਰ ਦੇ ਵਸਨੀਕ ਜਾਂ ਸੰਬੰਧਿਤ ਲੋਕ ਬੋਲਦੇ ਹਨ। ਇਹ ਭਾਸ਼ਾਵਾਂ ਦੇ ਹਿੰਦ-ਯੂਰਪੀ ਪਰਿਵਾਰ ਵਿੱਚੋਂ ਹਿੰਦ-ਇਰਾਨੀ ਪਰਿਵਾਰ ਨਾਲ਼ ਸਬੰਧ ਰੱਖਦੀ ਹੈ। ਇਹ ਪੰਜਾਬੀਆਂ ਦੀ ਮਾਂ ਬੋਲੀ ਹੈ ਅਤੇ ਸਿੱਖੀ ਦੀ ਧਾਰਮਿਕ ਭਾਸ਼ਾ ਵੀ ਹੈ। ਗੁਰਮੁਖੀ ਲਿਪੀ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕੀਤੀ ਗਈ ਹੈ। ਇਹ ਦੁਨੀਆਂ ਅਤੇ ਖ਼ਾਸ ਕਰ ਦੱਖਣੀ ਏਸ਼ੀਆ ਦੇ ਉੱਘੇ ਭੰਗੜਾ ਸੰਗੀਤ ਦੀ ਭਾਸ਼ਾ ਹੈ। ਪਾਕਿਸਤਾਨ ਵਿੱਚ ਇਹ ਸਭ ਤੋਂ ਵੱਧ ਬੋਲੀ ਜਾਣ ਵਾਲੀ ਬੋਲੀ ਹੈ।
ਬੰਦਾ ਸਿੰਘ ਬਹਾਦਰ (27 ਅਕਤੂਬਰ 1670 –9 ਜੂਨ 1716) ਸਿੱਖਾਂ ਦੀ ਸੈਨਾ ਦਾ ਸੈਨਾਪਤੀ ਸੀ। ਉਸ ਦੇ ਬਚਪਨ ਦਾ ਨਾਂ ਲਛਮਣ ਦੇਵ ਸੀ ਪਰ ਓਹ ਲਛਮਣ ਦਾਸ ਅਤੇ ਮਾਧੋ ਦਾਸ ਦੇ ਨਾਵਾਂ ਨਾਲ ਵੀ ਜਾਣਿਆ ਜਾਂਦਾ ਸੀ। ਉਸਨੇ ਪੰਦਰਾਂ ਸਾਲ ਦੀ ਉਮਰ ਵਿੱਚ ਵੈਰਾਗੀ ਬਣਨ ਲਈ ਘਰ ਛੱਡ ਦਿਤਾ ਤਾਂ ਉਸਨੂੰ ਮਾਧੋ ਦਾਸ ਦੇ ਨਾਂ ਨਾਲ ਜਾਣਿਆ ਜਾਣ ਲਗਿਆ। ਉਸਨੇ ਗੋਦਾਵਰੀ ਨਦੀ ਦੇ ਕਿਨਾਰੇ ਆਪਣਾ ਆਸ਼ਰਮ ਬਣਾਇਆ। ਇੱਥੇ ਹੀ ਉਸ ਦੀ ਮੁਲਾਕਾਤ ਸਤੰਬਰ 1708 ਈ. ਵਿੱਚ ਗੁਰੂ ਗੋਬਿੰਦ ਸਿੰਘ ਜੀ ਨਾਲ ਹੋਈ ਅਤੇ ਉਹ ਉਨ੍ਹਾਂ ਦਾ ਸ਼ਰਧਾਲੂ ਬਣ ਗਿਆ। ਗੁਰੂ ਜੀ ਨੇ ਹੀ ਉਸਨੂੰ ਬੰਦਾ ਸਿੰਘ ਬਹਾਦਰ ਦਾ ਨਾਂ ਦਿਤਾ ਅਤੇ ਪੰਜਾਬ ਵਿੱਚ ਮੁਗਲਾਂ ਵਿਰੁੱਧ ਸਿੱਖਾਂ ਦੀ ਅਗਵਾਈ ਕਰਨ ਲਈ ਭੇਜਿਆ। ਗੁਰਦਾਸ ਨੰਗਲ ਵਿੱਚ ਦਸੰਬਰ 1715 ਵਿੱਚ ਗਿ੍ਫ਼ਤਾਰ ਕੀਤੇ ਬੰਦਾ ਸਿੰਘ ਅਤੇ ਉਸ ਦੇ ਸਾਥੀ ਅਤੇ ਮਗਰੋਂ ਗਿ੍ਫ਼ਤਾਰ ਕੀਤੇ ਸਿੱਖ ਕੈਦੀ 27 ਫ਼ਰਵਰੀ, 1716 ਦੇ ਦਿਨ ਦਿੱਲੀ ਦੇ ਬਾਹਰਵਾਰ ਪਿੰਡ ਅਗਰਾਬਾਦ ਕੋਲ ਪੁੱਜੇ। 29 ਫ਼ਰਵਰੀ, 1716 ਨੂੰ ਇਨ੍ਹਾਂ ਕੈਦੀਆਂ ਦਾ ਦਿੱਲੀ ਵਿੱਚ ਜਲੂਸ ਕਢਿਆ ਗਿਆ। ਜਲੂਸ ਦੇ ਸਭ ਤੋਂ ਅੱਗੇ ਇੱਕ ਬੈਂਡ-ਵਾਜਾ ਜਾ ਰਿਹਾ ਸੀ। ਇਹ ਜਲੂਸ ਦਿੱਲੀ ਨੇੜਲੇ ਪਿੰਡ ਅਗਰਾਬਾਦ ਤੋਂ ਸ਼ੁਰੂ ਹੋ ਕੇ, 10 ਕਿਲੋਮੀਟਰ ਦੂਰ, ਲਾਲ ਕਿਲਾ ਤਕ ਲਿਜਾਇਆ ਗਿਆ। ਇਸ ਬੈਂਡ ਦੇ ਪਿੱਛੇ ਦੋ ਹਜ਼ਾਰ ਸਿੱਖਾਂ ਦੇ ਸਿਰ, ਜਿਨ੍ਹਾਂ 'ਚ ਤੂੜੀ ਭਰ ਕੇ ਬਾਂਸਾਂ 'ਤੇ ਲਟਕਾਇਆ ਹੋਇਆ ਸੀ, ਜਾ ਰਹੇ ਸਨ। ਇਨ੍ਹਾਂ ਦੇ ਸਿਰਾਂ ਦੇ ਵਾਲ ਖੁਲ੍ਹੇ ਰੱਖੇ ਹੋਏ ਸਨ ਤਾਂ ਜੋ ਲੋਕ ਪਛਾਣ ਸਕਣ ਕਿ ਇਹ ਸਿੱਖਾਂ ਦੇ ਹੀ ਸਿਰ ਹਨ। ਇਨ੍ਹਾਂ ਦੀ ਗਿਣਤੀ ਵਧਾਉਣ ਵਾਸਤੇ ਕੁੱਝ ਔਰਤਾਂ ਦੇ ਸਿਰ ਵੱਢ ਕੇ ਵੀ ਸ਼ਾਮਲ ਕਰ ਦਿਤੇ ਗਏ ਸਨ, ਜੋ ਲੰਮੇ ਵਾਲਾਂ ਕਾਰਨ ਸਿੱਖ ਹੀ ਜਾਪਦੀਆਂ ਸਨ। ਇਸ ਮਗਰੋਂ ਇੱਕ ਹਾਥੀ ਸੀ, ਜਿਸ 'ਤੇ ਰੱਖੇ ਹੋਏ ਪਿੰਜਰੇ ਵਿੱਚ ਬੰਦਾ ਸਿੰਘ ਸੀ। ਬੰਦਾ ਸਿੰਘ ਦਾ ਮਜ਼ਾਕ ਉਡਾਉਣ ਵਾਸਤੇ ਉਸ ਨੂੰ ਇੱਕ ਲਾੜੇ ਵਾਂਗ ਸੁਨਹਿਰੀ ਜ਼ਰੀ ਵਾਲੀ ਲਾਲ ਪੱਗ, ਅਨਾਰ ਦੇ ਫ਼ੁਲਾਂ ਦੇ ਰੰਗ ਦਾ ਸ਼ਾਹੀ ਚੋਗਾ ਪਾਇਆ ਹੋਇਆ ਸੀ। ਉਸ ਦੇ ਸਿਰ 'ਤੇ ਇੱਕ ਲਕੜੀ ਦਾ ਖੋਖਾ ਤਿੰਨ-ਚਾਰ ਕਿਲੋ ਮਿੱਟੀ ਨਾਲ ਭਰ ਕੇ ਰਖਿਆ ਹੋਇਆ ਸੀ, ਜਿਸ ਦੇ ਭਾਰ ਨਾਲ ਉਹ ਗਰਦਨ ਝੁਕਾਈ ਟੇਢਾ ਬੈਠਾ ਸੀ। ਬੰਦਾ ਸਿੰਘ ਭਾਵੇਂ ਪਿੰਜਰੇ ਵਿੱਚ ਬੰਦ ਸੀ, ਪਰ ਫਿਰ ਵੀ ਉਸ ਪਿੱਛੇ ਨੰਗੀ ਤਲਵਾਰ ਹੱਥ ਵਿੱਚ ਫੜ ਕੇ ਇੱਕ ਸਿਪਾਹੀ ਖੜਾ ਕੀਤਾ ਹੋਇਆ ਸੀ ਕਿਉਂਕਿ ਮੁਗ਼ਲ ਡਰਦੇ ਸੀ ਕਿ ਕਿਤੇ ਬੰਦਾ ਜਾਦੂ ਨਾਲ ਉੱਡ ਹੀ ਨਾ ਜਾਵੇ। ਬੰਦਾ ਸਿੰਘ ਵਾਲੇ ਹਾਥੀ ਦੇ ਪਿੱਛੇ 740 ਕੈਦੀ ਸਨ। ਇਨ੍ਹਾਂ ਦੇ ਮੂੰਹਾਂ 'ਤੇ ਕਾਲਖ਼ ਮਲੀ ਹੋਈ ਸੀ। ਉਨ੍ਹਾਂ ਦਾ ਇਕ-ਇਕ ਹੱਥ ਗਰਦਨ ਦੇ ਪਿੱਛੇ ਕਰ ਕੇ ਸ਼ਿਕੰਜੇ ਵਿੱਚ ਕੱਸ ਕੇ ਬੰਨਿ੍ਹਆ ਹੋਇਆ ਸੀ। ਉਨ੍ਹਾਂ ਦੇ ਸਿਰਾਂ 'ਤੇ ਕਾਗ਼ਜ਼ਾਂ ਦੀਆਂ ਖੋਖਾ-ਟੋਪੀਆਂ ਰੱਖੀਆਂ ਹੋਈਆਂ ਸਨ ਤੇ ਉਨ੍ਹਾਂ ਦੇ ਜਿਸਮਾਂ 'ਤੇ ਭੇਡਾਂ ਦੀ ਖੱਲ ਲਵ੍ਹੇਟੀ ਹੋਈ ਸੀ। ਉਨ੍ਹਾਂ ਦਾ ਇਹ ਰੂਪ ਉਨ੍ਹਾਂ ਦਾ ਮਜ਼ਾਕ ਉਡਾਉਣ ਅਤੇ ਉਨ੍ਹਾਂ ਦੀ ਬੇਇਜ਼ਤੀ ਕਰਨ ਵਾਸਤੇ ਬਣਾਇਆ ਗਿਆ ਸੀ। ਉਨ੍ਹਾਂ ਨੂੰ ਦੋ-ਦੋ ਕਰ ਕੇ ਕਾਠੀਆਂ ਤੋਂ ਸੱਖਣੇ ਊਠਾਂ 'ਤੇ ਲੱਦਿਆ ਹੋਇਆ ਸੀ। ਇਸ ਜਲੂਸ ਪਿੱਛੇ ਮੁਹੰਮਦ ਅਮੀਨ ਖ਼ਾਨ, ਉਸ ਦਾ ਪੁੱਤਰ ਕਮਰ-ਉਦ-ਦੀਨ ਖ਼ਾਨ ਅਤੇ ਜ਼ਕਰੀਆ ਖ਼ਾਨ ਪੁੱਤਰ ਅਬਦੁਸ ਸਮਦ ਖ਼ਾਨ ਜੋ ਮਗਰੋਂ ਲਾਹੌਰ ਦਾ ਸੂਬੇਦਾਰ ਬਣਿਆ, ਜੇਤੂਆਂ ਵਾਂਗ ਆਕੜ-ਆਕੜ ਕੇ ਚੱਲ ਰਹੇ ਸਨ। ਇਹ ਜਲੂਸ ਲਾਹੌਰੀ ਗੇਟ ਦੇ ਰਸਤਿਉਂ ਦਿੱਲੀ ਸ਼ਹਿਰ ਵਿੱਚ ਦਾਖ਼ਲ ਹੋਇਆ। ਇਸ ਜਲੂਸ ਨੂੰ ਵੇਖਣ ਵਾਸਤੇ ਦਿੱਲੀ ਦੀ ਸਾਰੀ ਲੋਕ ਸੜਕਾਂ 'ਤੇ ਆਈ ਹੋਈ ਸੀ। ਸ਼ਹਿਰ ਵਿੱਚ ਕੋਈ ਵੀ ਸ਼ਖ਼ਸ ਐਸਾ ਨਹੀਂ ਸੀ ਰਿਹਾ, ਜਿਸ ਨੇ ਇਹ ਨਜ਼ਾਰਾ ਨਾ ਵੇਖਿਆ ਹੋਵੇ। ਲੱਖਾਂ ਲੋਕਾਂ ਦੀਆਂ ਭੀੜਾਂ ਕਾਰਨ ਏਨੀ ਘੁਟਣ ਸੀ ਕਿ ਇਸ ਮੌਕੇ 'ਤੇ ਸਾਹ ਲੈਣਾ ਵੀ ਮੁਸ਼ਕਲ ਹੋਇਆ ਪਿਆ ਸੀ। ਲੋਕ ਸਿੱਖਾਂ ਨੂੰ ਮਜ਼ਾਕ 'ਚ ਉਨ੍ਹਾਂ ਵਲ ਵੇਖ ਕੇ ਕੋਝੀਆਂ ਸੈਨਤਾਂ ਕਰ ਰਹੇ ਸਨ। ਜਦੋਂ ਬੰਦਾ ਸਿੰਘ ਨੂੰ ਬਾਦਸ਼ਾਹ ਫ਼ਰਖ਼ਸੀਅਰ ਕੋਲ ਪੇਸ਼ ਕੀਤਾ ਗਿਆ ਸੀ ਤਾਂ ਬਾਦਸ਼ਾਹ ਨੇ ਬੰਦਾ ਸਿੰਘ ਨੂੰ ਪੁਛਿਆ, ਤੂੰ ਆਪਣੇ ਵਾਸਤੇ ਕਿਹੋ ਜਹੀ ਮੌਤ ਚੁਣੇਂਗਾ?
ਟਕਸਾਲੀ ਭਾਸ਼ਾ ਕਿਸੇ ਵੀ ਖੇਤਰ ਦੀ ਉਹ ਭਾਸ਼ਾ ਹੁੰਦੀ ਹੈ ਜੋ ਉਸ ਖਿਤੇ ਵਿੱਚ ਲਿਖਤੀ ਅਤੇ ਮੌਖਿਕ ਰੂਪ ਵਿੱਚ ਸਿੱਕੇਬੰਦ ਰੂਪ ਵਿੱਚ ਪ੍ਰਵਾਨਤ ਹੁੰਦੀ ਹੈ। ਇਹ ਉਸ ਖਿੱਤੇ ਦੀਆਂ ਵੱਖ-ਵੱਖ ਪ੍ਰਚਲਤ ਭਾਸ਼ਾਈ ਰੂਪਾਂ ਦਾ ਸਾਂਝਾ ਅਤੇ ਸਰਬ ਪ੍ਰਵਾਨਤ ਰੂਪ ਹੁੰਦਾ ਹੈ। ਇਸ ਵਿੱਚ "ਟਕਸਾਲੀ", ਸ਼ਬਦ ਸਿੱਕਿਆਂ ਦੀ ਟਕਸਾਲ ਤੋਂ ਲਿਆ ਗਿਆ ਜਾਪਦਾ ਹੈ ਜੋ ਕਿਸੇ ਦੇਸ ਜਾਂ ਖਿੱਤੇ ਵਿੱਚ ਪ੍ਰਵਾਨਤ ਹੁੰਦੇ ਹਨ, ਉਵੇਂ ਹੀ ਟਕਸਾਲੀ ਭਾਸ਼ਾ ਵੀ ਕਿਸੇ ਖਿਤੇ ਦੀ ਸਰਬ ਪ੍ਰਵਾਨਤ ਭਾਸ਼ਾ ਹੁੰਦੀ ਹੈ। ਟਕਸਾਲੀ ਭਾਸ਼ਾ ਆਮ ਤੌਰ 'ਤੇ ਉਸ ਖਿਤੇ ਦੇ ਸਮਾਜਕ-ਆਰਥਕ ਤੌਰ 'ਤੇ ਵਿਕਸਤ ਹਿੱਸੇ ਦੀ ਹੀ ਬਣਦੀ ਹੈ ਅਤੇ ਇਹ ਰੁਤਬਾ ਸਮੇਂ ਨਾਲ਼ ਬਦਲਦਾ ਰਹਿੰਦਾ ਹੈ।ਦੂਜੇ ਸ਼ਬਦਾਂ ਵਿੱਚ ਟਕਸਾਲੀ ਭਾਸ਼ਾ ਕਿਸੇ ਖਿਤੇ ਦੇ ਲੋਕਾਂ ਵਲੋਂ ਬੋਲੀਆਂ ਜਾਂਦੀਆਂ ਵਿਲਖਣ ਭਾਸ਼ਾਈ ਕਿਸਮਾਂ ਵਿਚੋਂ ਕੇਂਦਰੀ ਰੂਪ ਵਾਲੀ ਭਾਸਾ ਹੁੰਦੀ ਹੈ। ਇਹ ਭਾਸ਼ਾ ਵਿਆਕਰਨ ਦੇ ਨਿਯਮਾਂ ਅਤੇ ਡਿਕਸ਼ਨਰੀ ਰੂਪ ਵਾਲੀ ਬਣ ਜਾਂਦੀ ਹੈ ਜਿਸ ਨਾਲ ਇਹ ਹੋਰ ਵੀ ਮਿਆਰੀ ਰੂਪ ਵਾਲੀ ਹੋ ਜਾਂਦੀ ਹੈ ਅਤੇ ਹਵਾਲਾ ਸ੍ਰੋਤਾਂ ਵਜੋਂ ਵਰਤੀ ਜਾਣ ਲੱਗ ਪੈਂਦੀ ਹੈ। ਟਕਸਾਲੀ ਭਾਸ਼ਾ ਉਹ ਭਾਸ਼ਾ ਹੈ ਜਿਸ ਨੂੰ ਸਮਾਜਿਕ ਤੌਰ ਉੱਤੇ ਮਾਨਤਾ ਪ੍ਰਾਪਤ ਹੋਵੇ। ਜੋ ਮਾਂਝੀ ਸਵਾਰੀ ਹੋਵੇ ਤੇ ਵਿਆਕਰਨਿਕ ਨਿਯਮਾਂ ਦੇ ਅਨੁਸਾਰ ਹੋਵੇ, ਉਸ ਭਾਸ਼ਾ ਦੇ ਸ਼ੁੱਧ ਯਾ ਉਤਮ ਰੂਪ ਨੂੰ ਟਕਸਾਲੀ ਭਾਸ਼ਾ ਕਹਿੰਦੇ ਹਨ।
ਮਨੁੱਖੀ ਸਰੀਰ ਦੇ ਇੱਕ ਬਹੁਤ ਹੀ ਵਿਚਿਤ੍ਰ ਤੇ ਜਟਿਲ ਮਸ਼ੀਨ ਦੀ ਤਰਾਂ ਹੈ। ਤੰਦਰੁਸਤੀ ਦੀ ਹਾਲਤ ਵਿੱਚ ਇਹ ਮਸ਼ੀਨ ਨਿਰਵਿਘਨ ਸਹਿਜ ਹੀ ਆਪਣਾ ਕਾਰਜ ਕਰਦੀ ਰਹਿੰਦੀ ਹੈ ਪ੍ਰੰਤੂ ਇਸ ਵਿੱਚ ਕੋਈ ਖ਼ਰਾਬੀ ਆ ਜਾਣ ਦੀ ਸੂਰਤ ਵਿੱਚ ਇਹ ਉਸ ਦਾ ਸੰਦੇਸ਼ ਕੁਝ ਲੱਛਣਾਂ ਦੇ ਰੂਪ ਵਿੱਚ ਦਿੰਦੀ ਹੈ ਜਿਵੇਂ ਕਿ ਭੁੱਖ ਨਾ ਲੱਗਣਾ, ਸਰੀਰ ਵਿੱਚ ਦੁਖਣ ਜਿਹੀ ਮਹਿਸੂਸ ਹੋਣੀ ਆਦਿ। ਇਹ ਲੱਛਣ ਸੰਕੇਤ ਹਨ ਕਿਸੇ ਬਿਮਾਰੀ ਦੇ, ਖ਼ੁਦ ਬਿਮਾਰੀ ਨਹੀਂ।ਇਨ੍ਹਾਂ ਲੱਛਣਾਂ ਦਾ ਸ੍ਰੋਤ ਭਾਵ ਬਿਮਾਰੀ ਲੱਭਣ ਲਈ ਮਨੁੱਖੀ ਸਰੀਰ ਦਾ ਮੁਢਲਾ ਗਿਆਨ ਅੱਗੇ ਵਰਨਣ ਹੈ।
1947 ਵਿੱਚ ਜਦੋਂ ਬ੍ਰਿਟਿਸ਼ ਭਾਰਤ ਨੂੰ ਆਜ਼ਾਦੀ ਮਿਲੀ ਤਾਂ ਨਾਲ ਹੀ ਭਾਰਤ ਦੀ ਵੰਡ ਕਰ ਕੇ 14 ਅਗਸਤ ਨੂੰ ਪਾਕਿਸਤਾਨੀ ਡੋਮੀਨੀਅਨ (ਬਾਅਦ ਵਿੱਚ ਇਸਲਾਮੀ ਜਮਹੂਰੀਆ ਏ ਪਾਕਿਸਤਾਨ) ਅਤੇ 15 ਅਗਸਤ ਨੂੰ ਭਾਰਤੀ ਯੂਨੀਅਨ (ਬਾਅਦ ਵਿੱਚ ਭਾਰਤ ਗਣਰਾਜ) ਦੀ ਸਥਾਪਨਾ ਕੀਤੀ ਗਈ। ਇਸ ਘਟਨਾਕਰਮ ਵਿੱਚ ਮੁੱਖ ਤੌਰ ਤੇ ਬ੍ਰਿਟਿਸ਼ ਭਾਰਤ ਦੇ ਬੰਗਾਲ ਪ੍ਰਾਂਤ ਨੂੰ ਪੂਰਬੀ ਪਾਕਿਸਤਾਨ ਅਤੇ ਭਾਰਤ ਦੇ ਪੱਛਮ ਬੰਗਾਲ ਰਾਜ ਵਿੱਚ ਵੰਡ ਦਿੱਤਾ ਗਿਆ ਅਤੇ ਇਸੇ ਤਰ੍ਹਾਂ ਬ੍ਰਿਟਿਸ਼ ਭਾਰਤ ਦੇ ਪੰਜਾਬ ਪ੍ਰਾਂਤ ਨੂੰ ਪੱਛਮੀ ਪਾਕਿਸਤਾਨ ਦੇ ਪੰਜਾਬ ਪ੍ਰਾਂਤ ਅਤੇ ਭਾਰਤ ਦੇ ਪੰਜਾਬ ਰਾਜ ਵਿੱਚ ਵੰਡ ਦਿੱਤਾ ਗਿਆ। ਇਸ ਦੌਰਾਨ ਬ੍ਰਿਟਿਸ਼ ਭਾਰਤ ਵਿੱਚੋਂ ਸੀਲੋਨ (ਹੁਣ ਸ੍ਰੀ ਲੰਕਾ) ਅਤੇ ਬਰਮਾ (ਹੁਣ ਮਿਆਂਮਾਰ) ਨੂੰ ਵੀ ਵੱਖ ਕੀਤਾ ਗਿਆ, ਲੇਕਿਨ ਇਸਨੂੰ ਭਾਰਤ ਦੀ ਵੰਡ ਵਿੱਚ ਨਹੀਂ ਸ਼ਾਮਿਲ ਕੀਤਾ ਜਾਂਦਾ ਹੈ। (ਨੇਪਾਲ ਅਤੇ ਭੂਟਾਨ ਇਸ ਦੌਰਾਨ ਵੀ ਆਜ਼ਾਦ ਰਾਜ ਸਨ ਅਤੇ ਇਸ ਬਟਵਾਰੇ ਤੋਂ ਪ੍ਰਭਾਵਿਤ ਨਹੀਂ ਹੋਏ।)
ਪੰਜਾਬ ਉੱਤਰ-ਪੱਛਮੀ ਭਾਰਤ ਦਾ ਇੱਕ ਰਾਜ ਹੈ, ਜੋ ਵੱਡੇ ਪੰਜਾਬ ਖੇਤਰ ਦਾ ਇਕ ਭਾਗ ਹੈ। ਇਸਦਾ ਦੂਸਰਾ ਭਾਗ ਪਾਕਿਸਤਾਨ ਵਿੱਚ ਹੈ। ਇਸਦੀ ਸਰਹੱਦ ਉੱਤਰ ਵਿੱਚ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ, ਉੱਤਰ-ਪੂਰਬ ਵਿੱਚ ਹਿਮਾਚਲ ਪ੍ਰਦੇਸ਼, ਦੱਖਣ-ਪੂਰਬ ਵਿੱਚ ਹਰਿਆਣੇ, ਦੱਖਣ-ਪੱਛਮ ਵਿੱਚ ਰਾਜਸਥਾਨ ਅਤੇ ਪੱਛਮ ਵਿੱਚ ਪਾਕਿਸਤਾਨੀ ਪੰਜਾਬ ਨਾਲ ਲੱਗਦੀ ਹੈ। ਇਸਦੇ ਮੁੱਖ ਸ਼ਹਿਰ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਬਠਿੰਡਾ, ਫ਼ਿਰੋਜ਼ਪੁਰ, ਸੰਗਰੂਰ, ਮੋਹਾਲੀ ਅਤੇ ਪਟਿਆਲਾ ਹਨ ਅਤੇ ਰਾਜਧਾਨੀ ਚੰਡੀਗੜ੍ਹ ਹੈ।
ਭਾਰਤ, ਸੰਸਦੀ ਪ੍ਰਣਾਲੀ ਦੀ ਸਰਕਾਰ ਵਾਲਾ ਇੱਕ ਆਜਾਦ, ਪ੍ਰਭੁਸੱਤਾਸੰਪੰਨ, ਸਮਾਜਵਾਦੀ ਲੋਕਤੰਤਰਾਤਮਕ ਲੋਕ-ਰਾਜ ਹੈ। ਇਹ ਲੋਕ-ਰਾਜ ਭਾਰਤ ਦੇ ਸੰਵਿਧਾਨ ਦੇ ਅਨੁਸਾਰ ਸ਼ਾਸਿਤ ਹੈ। ਭਾਰਤ ਦਾ ਸੰਵਿਧਾਨ ਸੰਵਿਧਾਨ ਸਭਾ ਦੁਆਰਾ 26 ਨਵੰਬਰ 1949 ਨੂੰ ਪਾਰਿਤ ਹੋਇਆ ਅਤੇ 26 ਜਨਵਰੀ 1950 ਨੂੰ ਲਾਗੂ ਹੋਇਆ। 26 ਜਨਵਰੀ ਦਾ ਦਿਨ ਭਾਰਤ ਵਿੱਚ ਗਣਤੰਤਰ ਦਿਨ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ।
ਗੁਰੂ ਗ੍ਰੰਥ ਸਾਹਿਬ ਸਿੱਖਾਂ ਦੇਗਿਆਰਵੇਂਗੁਰੂ ਹਨ। ਇਹ 1469 ਤੋਂ ਲੈ ਕੇ 1708 ਤੱਕ ਸਿੱਖ ਗੁਰੂਆਂ ਦੇ ਸਮੇਂ ਰਚੀ ਅਤੇ ਇਕੱਤਰ ਕੀਤੀ ਬਾਣੀ ਦਾ 1430 ਅੰਗਾਂ ਵਾਲਾ ਇੱਕ ਵਿਸਤਾਰਮਈ ਗ੍ਰੰਥ ਹੈ। ਇਹ ਅਨੇਕਾਂ ਸ਼ਬਦਾਂ ਭਾਵ ਬਾਣੀ ਦਾ ਅੰਬਾਰ ਹੈ ਜੋ ਕਿ ਰੱਬ ਦੇ ਗੁਣਾਂ ਅਤੇ ਉਸ ਦੇ ਨਾਮ ਜਪਣ ਦੇ ਕਾਰਨਾਂ ਦਾ ਵਰਨਣ ਕਰਦਾ ਹੈ। ਸਿੱਖਾਂ ਦੇ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ (1666-1708) ਨੇ ਜੋਤੀ-ਜੋਤਿ ਸਮਾਉਣ ਵੇਲੇ ਗੁਰਿਆਈ ਆਦਿ ਗ੍ਰੰਥ ਨੂੰ ਦਿੱਤੀ ਅਤੇ ਇਸ ਕਰ ਕੇ ਨਾਮ ਗੁਰੂ ਗ੍ਰੰਥ ਸਾਹਿਬ ਹੋ ਗਿਆ। ਇਹ ਸਿੱਖਾਂ ਦਾ ਸਭ ਤੋਂ ਪਵਿੱਤਰ ਗ੍ਰੰਥ ਅਤੇ ਇੱਕੋ-ਇੱਕ ਸਦੀਵੀ ਸ਼ਬਦ-ਰੂਪੀ ਗੁਰੂ ਹੈ ਜੋ ਕਿ ਸਿੱਖ ਗੁਰੂਆਂ ਅਤੇ ਹੋਰ ਸੰਤਾਂ-ਭਗਤਾਂ ਦੀ ਸਿੱਖਿਆਵਾਂ ਦਾ ਅੰਬਾਰ ਹੈ। ਅਰਦਾਸ ਦੇ ਸਰੋਤ ਜਾਂ ਮਾਰਗ-ਦਰਸ਼ਕ ਵਜੋਂ ਆਦਿ ਗ੍ਰੰਥ ਸਿੱਖੀ ਵਿੱਚ ਬੰਧਨਾ ਅਤੇ ਭਗਤੀ ਦਾ ਕੇਂਦਰੀ ਧੁਰਾ ਹੈ।ਆਦਿ ਗ੍ਰੰਥ ਦਾ ਸਭ ਤੋਂ ਪਹਿਲਾ ਸੰਕਲਨ ਪੰਜਵੇਂ ਗੁਰੂ, ਗੁਰੂ ਅਰਜਨ ਦੇਵ (1563-1606) ਨੇ ਪਹਿਲੇ ਪੰਜ ਗੁਰੂਆਂ ਅਤੇ ਹੋਰ ਮਹਾਨ ਸੰਤਾਂ ਜਾਂ ਭਗਤਾਂ, ਜਿਹਨਾਂ ਵਿੱਚੋਂ ਕਈਆਂ ਦਾ ਹਿੰਦੂ ਧਰਮ ਅਤੇ ਇਸਲਾਮ ਨਾਲ ਵਾਸਤਾ ਸੀ, ਦੀ ਬਾਣੀ ਇਕੱਤਰ ਕਰ ਕੇ ਕੀਤਾ ਅਤੇ ਇਸ ਪਵਿੱਤਰ ਬੀੜ ਨੂੰ ਭਾਈ ਗੁਰਦਾਸ ਜੀ ਦੇ ਹੱਥੋਂ ਲਿਖਵਾਇਆ। ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਤੇਗ ਬਹਾਦੁਰ ਜੀ ਦੀ ਬਾਣੀ ਨੂੰ ਇਕੱਤਰ ਕਰ ਕੇ ਤਲਵੰਡੀ ਸਾਬੋ ਵਿਖੇ ਭਾਈ ਮਨੀ ਸਿੰਘ ਜੀ ਪਾਸੋਂ ਆਦਿ ਗ੍ਰੰਥ ਵਿੱਚ ਦਰਜ ਕਰਵਾ ਕੇ ਆਦਿ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਦਾ ਦਰਜਾ ਦਿੱਤਾ। ਦਸਮ ਪਿਤਾ ਦੇ ਜੋਤੀ-ਜੋਤਿ ਸਮਾਉਣ ਪਿੱਛੋਂ ਬਾਬਾ ਦੀਪ ਸਿੰਘ ਵੱਲੋਂ ਗੁਰੂ ਗ੍ਰੰਥ ਸਾਹਿਬ ਦੇ ਬਹੁਤ ਸਾਰੇ ਉਤਾਰੇ ਵੰਡੇ ਗਏ। ਗੁਰੂ ਗ੍ਰੰਥ ਸਾਹਿਬ ਦੀ ਲਿਖਾਈ ਗੁਰਮੁਖੀ ਲਿਪੀ ਵਿੱਚ ਹੋਈ ਹੈ ਅਤੇ ਬਹੁਤ ਸਾਰੀਆਂ ਬੋਲੀਆਂ ਅਤੇ ਉਪ-ਬੋਲੀਆਂ– ਜਿਵੇਂ ਕਿ ਲਹਿੰਦੀ ਪੰਜਾਬੀ, ਬ੍ਰਜ ਭਾਸ਼ਾ, ਖੜ੍ਹੀ ਬੋਲੀ, ਸੰਸਕ੍ਰਿਤ ਅਤੇ ਫ਼ਾਰਸੀ – ਕਈ ਵਾਰ ਜਿਹਨਾਂ ਦੇ ਸਮੂਹ ਨੂੰ ਸੰਤ ਭਾਸ਼ਾ ਕਿਹਾ ਜਾਂਦਾ ਹੈ।.
ਅਕਾਲ ਤਖ਼ਤ ਸਿੱਖਾਂ ਦੇ ਧਾਰਮਿਕ ਅਖਤਿਆਰਾਂ ਦੀ ਮੁੱਢਲੀ ਗੱਦੀ ਤੇ ਰਾਜਨੀਤਕ ਸਰਬੱਤ ਖ਼ਾਲਸਾ ਦੀਵਾਨਾਂ ਦੀ ਮੰਜੀ ਹੈ। ਇਸ ਦੇ ਸ਼ਾਬਦਿਕ ਅਰਥ ਹਨ ‘ਕਾਲ ਤੋਂ ਰਹਿਤ ਪਰਮਾਤਮਾ ਦਾ ਸਿੰਘਾਸਨ’। ਮੀਰੀ-ਪੀਰੀ ਅਰਥਾਤ ਸਿੱਖਾਂ ਦੇ ਰਾਜਨੀਤਿਕ ਅਤੇ ਰੂਹਾਨੀ ਵਿਚਾਰਧਾਰਾ ਦੇ ਪ੍ਰਤੀਕ ਵਜੋਂ ਸ੍ਰੀ ਹਰਿਮੰਦਰ ਸਾਹਿਬ ਦੇ ਸਾਹਮਣੇ ਸਥਿਤ ਹੈ, ਜੋ ਸਿੱਖ ਰਾਜਨੀਤਕ ਪ੍ਰਭਸੱਤਾ ਨੂੰ ਪੇਸ਼ ਕਰ ਰਿਹਾ ਹੈ। 15 ਜੂਨ 1606 ਨੂੰ ਸਿੱਖਾਂ ਦੇ ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਇੱਥੇ ਤਖ਼ਤ ਦਾ ਇੱਕ ਢਾਂਚਾ ਆਪਣੇ ਹੱਥੀਂ ਨੀਂਹ ਰੱਖ ਕੇ ਬਾਬਾ ਬੁੱਢਾ ਜੀ ਰਾਹੀਂ ਮੁਕੰਮਲ ਕਰਵਾਇਆ ਤੇ ਇਥੋਂ ਸੰਗਤਾਂ ਦੇ ਨਾਂ ਪਹਿਲਾ ਹੁਕਮਨਾਮਾ ਜਾਰੀ ਕੀਤਾ ਜਿਸ ਵਿੱਚ ਹੋਰ ਵਸਤਾਂ ਭੇਂਟ ਵਿੱਚ ਲਿਆਣ ਤੋਂ ਇਲਾਵਾ ਸ਼ਸਤਰ ਤੇ ਘੋੜੇ ਆਦਿ ਭੇਂਟ ਕਰਨ ਦੀ ਆਗਿਆ ਕੀਤੀ ਗਈ। ਇਸ ਤਖ਼ਤ ਉੱਪਰ ਜੋ ਬਿਲਡਿੰਗ ਦਾ ਨਿਰਮਾਣ ਕਰਵਾਇਆ ਗਿਆ ਉਸ ਦਾ ਨਾਂ ਅਕਾਲ ਬੁੰਗਾ ਰੱਖਿਆ ਗਿਆ।
ਪੰਜਾਬੀ ਸਾਹਿਤ ਦਾ ਇਤਿਹਾਸ ਲਿਖਣ ਦਾ ਕਾਰਜ ਬਹੁਤ ਸਾਰੇ ਵਿਦਵਾਨਾਂ ਨੇ ਆਰੰਭਿਆ ਅਤੇ ਵਿਸ਼ੇਸ਼ ਨਜ਼ਰੀਏ ਤੋਂ ਇਤਿਹਾਸ ਲਿਖੇ। ਪੰਜਾਬੀ ਸਾਹਿਤ ਦਾ ਇਤਿਹਾਸ ਲਿਖਣ ਦੀ ਸਭ ਤੋਂ ਵੱਧ ਭੂਮਿਕਾ ਪੰਜਾਬੀ ਸਾਹਿਤ ਅਕਾਦਮੀ ਦਿੱਲੀ ਨੇ ਨਿਭਾਈ ਹੈ। ਪੰਜਾਬੀ ਸਾਹਿਤ ਅਕਾਦਮੀ ਦਿੱਲੀ ਪੰਜਾਬੀ ਭਾਸ਼ਾ, ਸਾਹਿਤ ਤੇ ਸੱਭਿਆਚਾਰ ਦੇ ਲਈ ਪਿਛਲੇ ਦੋ ਤੋਂ ਵੱਧ ਦਹਾਕਿਆ ਤੋਂ ਨਿਰੰਤਰ ਕਾਰਜਸ਼ੀਲ ਹੈ। ਭਾਵੇਂ ਇਹ ਅਕਾਦਮੀ ਦਿੱਲੀ ਸਰਕਾਰ ਵੱਲੋਂ, ਦਿੱਲੀ ਪ੍ਰਾਂਤ ਵਿੱਚ ਪੰਜਾਬੀ ਭਾਸ਼ਾ ਦੇ ਵਿਕਾਸ ਦੇ ਸੁਪਨੇ ਦੀ ਪੂਰਤੀ ਵੱਜੋਂ ਸਥਾਪਿਤ ਕੀਤੀ ਗਈ ਸੀ। ਪਰੰਤੂ ਇਸ ਅਕਾਦਮੀ ਨੇ ਨਾ ਕੇਵਲ ਦਿੱਲੀ ਪ੍ਰਾਂਤ ਵਿੱਚ ਹੀ ਪੰਜਾਬੀ ਨੂੰ ਫੈਲਾਇਆ ਤੇ ਸਥਾਪਿਤ ਕੀਤਾ ਸਗੋਂ ਸਮੁੱਚੇ ਪੰਜਾਬੀ ਜਗਤ ਵਿੱਚ ਆਪਣਾ ਵਕਾਰੀ ਸਥਾਨ ਵੀ ਬਣਾਇਆ। ਪ੍ਰੋ. ਰਵੇਲ ਸਿੰਘ ਅਤੇ ਉਹਨਾਂ ਦੇ ਸਾਥੀ ਵਿਦਵਾਨਾਂ ਨੇ ਆਪਸੀ ਮਸ਼ਵਰੇ ਨਾਲ।।ਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਦਾ ਇੱਕ ਵੱਡਾ ਪੋ੍ਜੈਕਟ ਹੱਥ ਵਿੱਚ ਲਿਆ ਜੋ ਕਿ ਨਾ ਕੇਵਲ ਵਿਉਂਤਿਆ ਗਿਆ ਸਗੋਂ ਸੰਪੂਰਨਤਾ ਦੇ ਰਾਹ ਵੀ ਪਿਆ। ਲੰਮੀਆਂ ਬੈਠਕਾਂ ਅਤੇ ਨਿਰੰਤਰ ਵਿਚਾਰ ਵਟਾਂਦਰੇ ਉਪਰੰਤ ਫੈਸਲਾ ਹੋਇਆ ਸੀ ਕਿ ਅਲੱਗ ਅਲੱਗ ਵਿਧਾਵਾਂ ਅਨੁਸਾਰ ਇਤਿਹਾਸ ਲਿਖਿਆ ਜਾਵੇ ਕਿਉਂਕਿ ਪਹਿਲਾਂ ਪ੍ਰਾਪਤ ਇਤਿਹਾਸਾਂ ਵਿੱਚ ਇਹ ਖੱਪਾ ਨਜ਼ਰ ਆਉਂਦਾ ਹੈ। ਇਸ ਪੋ੍ਜੈਕਟ ਅਧੀਨ ਲਿਖੀਆਂ ਪੰਜਾਬੀ ਸਾਹਿਤ ਦੇ ਇਤਿਹਾਸ ਦੀਆਂ ਜਿਲਦਾਂ ਵੱਖ ਵੱਖ ਵਿਧਾਵਾਂ ਅਨੁਸਾਰ ਵਿਉਂਤੀਆਂ ਗਈਆਂ ਹਨ:- 1. ਪੰਜਾਬੀ ਸਾਹਿਤ ਦਾ ਭਾਸ਼ਾਈ ਪਿਛੋਕੜ- ਪ੍ਰੇਮ ਸਿੰਘ 2.
ਸਾਹ ਕਿਰਿਆ ਦੋ ਕਿਰਿਆਵਾਂ ਦਾ ਮੇਲ ਹੈ: ਸਾਹ ਅੰਦਰ ਲੈ ਜਾਣ ਦੀ ਕਿਰਿਆ ਜਿਸ ਵਿੱਚ ਹਵਾ 'ਚ ਆਕਸੀਜਨ ਸੈੱਲਾਂ ਤੱਕ ਲੈ ਕਿ ਜਾਂਦੇ ਹਾਂ ਅਤੇ ਸਾਹ ਬਾਹਰ ਕੱਢਣਾ ਜਿਸ ਵਿੱਚ ਸਰੀਰ 'ਚ ਕਾਰਬਨ ਡਾਈਆਕਸਾਈਡ ਨੂੰ ਬਾਹਰ ਕੱਢਣਾ। ਸਾਹ ਕਿਰਿਆ ਦਾ ਮਨੁੱਖੀ ਜੀਵਨ ਲਈ ਵਿਸ਼ੇਸ਼ ਮਹੱਤਵ ਹੈ। ਆਮ ਤੰਦਰੂਸਤ ਵਿਅਕਤੀ ਪ੍ਰਤੀ ਮਿੰਟ 20 ਤੋਂ 22 ਵਾਰ ਸਾਹ ਲੈਂਦਾ ਹੈ। ਇਹ ਕਿਰਿਆ ਨੱਕ ਰਸਤੇ ਹੁੰਦੀ ਹੈ ਜਿਸ ਨੂੰ ਫੇਫੜੇ ਕਰਦੇ ਹਨ। ਅਸੀਂ ਲਗਭਗ 1500 ਘਣ ਸੈਟੀਮੀਟਰ ਹਵਾ ਅੰਦਰ ਲੈ ਜਾਂਦੇ ਹਾਂ ਅਤੇ 1500 ਘਣ ਸੈਂਟੀਮੀਟਰ ਹਵਾ ਬਾਹਰ ਕੱਢਦੇ ਹਾਂ ਅਤੇ ਲਗਭਗ 500 ਘਣ ਸੈਂਟੀਮੀਟਰ ਹਵਾ ਸਾਡੇ ਫੇਫੜਿਆਂ ਵਿੱਚ ਰਹਿ ਜਾਂਦੀ ਹੈ।
ਗੁਰੂ ਨਾਨਕ ਦੇਵ ਜੀ (29 ਨਵੰਬਰ 1469 – 22 ਸਤੰਬਰ 1539) ਸਿੱਖੀ ਦੇ ਬਾਨੀ ਅਤੇ ਦਸਾਂ ਸਿੱਖ ਗੁਰੂਆਂ ਵਿਚੋਂ ਪਹਿਲੇ ਗੁਰੂ ਸਨ। ਇਹਨਾਂ ਦਾ ਜਨਮ ਦਿਨ ਦੁਨੀਆ ਵਿੱਚ ਗੁਰਪੁਰਬ ਵਜੋਂ ਮਨਾਇਆ ਜਾਂਦਾ ਹੈ, ਜੋ ਨਾਨਕਸ਼ਾਹੀ ਕਲੈਂਡਰ 2003 ਮਤਾਬਕ 1 ਵੈਸਾਖ ਅਤੇ ਬਿਕ੍ਰਮੀ ਨਾਨਕਸ਼ਾਹੀ ਕਲੈਂਡਰ ਮੁਤਾਬਿਕ ਕੱਤਕ ਦੀ ਪੂਰਨਮਾਸ਼ੀ ਨੂੰ ਹਰ ਸਾਲ ਅਕਤੂਬਰ-ਨਵੰਬਰ ਮਹੀਨਿਆਂ ਵਿਚਾਲ਼ੇ ਵੱਖਰੀ ਤਰੀਕ ਨੂੰ ਆਉਂਦਾ ਹੈ।ਗੁਰੂ ਨਾਨਕ ਸਾਹਿਬ ਨੇ ਦੂਰ-ਦੁਰਾਡੇ ਸਫ਼ਰ ਕਰ ਲੋਕਾਈ ਨੂੰ ਇੱਕ ਰੱਬ ਦਾ ਸੁਨੇਹਾ ਦਿੱਤਾ ਜੋ ਆਪਣੀ ਬਣਾਈ ਖ਼ਲਕਤ ਵਿੱਚ ਹਾਦਰ ਅਤੇ ਦਾਇਮ ਸੱਚਾਈ ਦੀ ਹਕ਼ੀਕਤ ਹੈ। ਬਰਾਬਰਤਾ, ਭਾਈਚਾਰਕ ਪਿਆਰ, ਇਤਫ਼ਾਕ, ਚੰਗਿਆਈ ਅਤੇ ਗੁਣਾਂ ਉੱਤੇ ਮਬਨੀ ਉਹਨਾਂ ਨੇ ਇੱਕ ਅਨੋਖਾ ਰੁਹਾਨੀ, ਸਮਾਜਿਕ ਅਤੇ ਸਿਆਸੀ ਪਲੇਟਫਾਰਮ ਤਿਆਰ ਕੀਤਾ। ਸਿੱਖੀ ਦੇ ਮਾਝ ਗ੍ਰੰਥ, ਗੁਰੂ ਗ੍ਰੰਥ ਸਾਹਿਬ ਵਿੱਚ ਗੁਰ ਨਾਨਕ ਸਾਹਿਬ ਦੇ 974 ਵਾਕ ਸ਼ਾਇਰਾਨਾ ਅੰਦਾਜ਼ ਵਿੱਚ ਦਰਜ ਹਨ, ਜਿਹਨਾਂ ਵਿੱਚੋਂ ਜਪੁਜੀ ਸਾਹਿਬ, ਆਸਾ ਦੀ ਵਾਰ ਅਤੇ ਸਿੱਧ-ਗੋਸਟ ਆਦਿ ਪ੍ਰਮੁ ਹਨ। ਇਹ ਸਿੱਖਾਂ ਦਾ ਯਕੀਨ ਹੈ ਕਿ ਗੁਰ ਨਾਨਕ ਦੀ ਹੁਰਮਤ, ਦਿੱਵਤਾ ਅਤੇ ਧਾਰਮਕ ਇਖਤਿਆਰ ਬਾਅਦ ਵਾਲ਼ੇ ਗੁਰੂਆਂ ਵਿੱਚ ਵੀ ਸ਼ਾਮਿਲ ਸੀ।
ਭਾਰਤ (ਹਿੰਦੀ: भारत) ਪ੍ਰਾਚੀਨ ਜੰਬੂ ਦੀਪ, ਆਧੁਨਿਕ ਦੱਖਣੀ ਏਸ਼ੀਆ ਵਿੱਚ ਸਥਿਤ ਭਾਰਤੀ ਉਪ-ਮਹਾਂਦੀਪ ਦਾ ਸਭ ਤੋਂ ਵੱਡਾ ਦੇਸ਼ ਹੈ। ਭਾਰਤ ਦਾ ਭੂਗੋਲਿਕ ਵਿਸਥਾਰ 80°4' ਵਲੋਂ 370°6' ਉੱਤਰੀ ਅਕਸ਼ਾਂਸ਼ ਤੱਕ ਅਤੇ 680°7' ਵਲੋਂ 9°70'25" ਪੂਰਵੀ ਦੇਸ਼ਾਂਤਰ ਤੱਕ ਹੈ। ਭਾਰਤ ਦੀ ਸਮੁੰਦਰ ਤਟ ਰੇਖਾ 7516.6 ਕਿਮੀ ਲੰਬੀ ਹੈ। ਭਾਰਤ, ਭੂਗੋਲਕ ਨਜ਼ਰ ਵਲੋਂ ਸੰਸਾਰ ਵਿੱਚ ਸੱਤਵਾਂ ਸਭ ਤੋਂ ਵੱਡਾ ਅਤੇ ਆਬਾਦੀ ਪੱਖੋਂ ਦੂਜਾ ਸਭ ਤੋਂ ਵੱਡਾ ਦੇਸ਼ ਹੈ। ਭਾਰਤ ਦੇ ਪੱਛਮ ਵਿੱਚ ਪਾਕਿਸਤਾਨ, ਉੱਤਰ-ਪੂਰਬ ਵਿੱਚ ਚੀਨ, ਨੇਪਾਲ ਅਤੇ ਭੂਟਾਨ ਅਤੇ ਪੂਰਬ ਵਿੱਚ ਬੰਗਲਾਦੇਸ਼ ਤੇ ਮਿਆਂਮਾਰ ਦੇਸ਼ ਸਥਿਤ ਹਨ। ਹਿੰਦ ਮਹਾਂਸਾਗਰ ਵਿੱਚ ਇਸਦੇ ਦੱਖਣ-ਪੱਛਮ ਵਿੱਚ ਮਾਲਦੀਵ, ਦੱਖਣ ਵਿੱਚ ਸ੍ਰੀ ਲੰਕਾ ਅਤੇ ਦੱਖਣ-ਪੂਰਬ ਵਿੱਚ ਇੰਡੋਨੇਸ਼ਿਆ ਹਨ। ਉੱਤਰ-ਪੱਛਮ ਵਿੱਚ ਅਫ਼ਗਾਨਿਸਤਾਨ ਦੇ ਨਾਲ ਭਾਰਤ ਦੀ ਸੀਮਾ ਹੈ। ਇਸਦੇ ਉੱਤਰ ਵਿੱਚ ਹਿਮਾਲਾ ਪਹਾੜ ਹਨ ਅਤੇ ਦੱਖਣ ਵਿੱਚ ਹਿੰਦ ਮਹਾਂਸਾਗਰ ਹੈ। ਪੂਰਬ ਵਿੱਚ ਬੰਗਾਲ ਦੀ ਖਾੜੀ ਹੈ ਅਤੇ ਪੱਛਮ ਵਿੱਚ ਅਰਬ ਸਾਗਰ ਹੈ। ਭਾਰਤ ਵਿੱਚ ਕਈ ਵੱਡੀਆਂ ਨਦੀਆਂ ਹਨ। ਗੰਗਾ ਨਦੀ ਭਾਰਤੀ ਸੰਸਕ੍ਰਿਤੀ ਵਿੱਚ ਬਹੁਤ ਪਵਿੱਤਰ ਮੰਨੀ ਜਾਂਦੀ ਹੈ। ਹੋਰ ਵੱਡੀਆ ਨਦੀਆ ਸਿੰਧੂ, ਨਰਮਦਾ, ਬ੍ਰਹਮਪੁੱਤਰ, ਜਮੁਨਾ, ਗੋਦਾਵਰੀ, ਕਾਵੇਰੀ, ਕ੍ਰਿਸ਼ਨਾ, ਚੰਬਲ, ਸਤਲੁਜ, ਰਾਵੀ ਆਦਿ ਹਨ। ਭਾਰਤ ਸੰਸਾਰ ਦਾ ਸਭ ਤੋਂ ਵੱਡਾ ਲੋਕਤੰਤਰ ਹੈ। ਇੱਥੇ 300 ਤੋਂ ਜ਼ਿਆਦਾ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਇਹ ਸੰਸਾਰ ਦੀਆਂ ਕਈ ਪੁਰਾਤਨ ਸੱਭਿਆਤਾਵਾਂ ਦੀ ਜਨਮ-ਭੂਮੀ ਰਿਹਾ ਹੈ, ਜਿਵੇਂ ਕਿ ਸਿੰਧੂ-ਘਾਟੀ ਸੱਭਿਅਤਾ ਅਤੇ ਮਹੱਤਵਪੂਰਨ ਇਤਿਹਾਸਿਕ ਵਪਾਰ ਰਾਹਾਂ ਦਾ ਅਨਿੱਖੜਵਾਂ ਅੰਗ ਵੀ ਹੈ। ਸੰਸਾਰ ਦੇ ਚਾਰ ਧਰਮ: ਹਿੰਦੂ, ਬੁੱਧ, ਜੈਨ ਅਤੇ ਸਿੱਖ, ਦਾ ਜਨਮ ਅਤੇ ਵਿਕਾਸ ਭਾਰਤ ਵਿੱਚ ਹੀ ਹੋਇਆ। ਭਾਰਤ ਭੂਗੋਲਿਕ ਖੇਤਰਫਲ ਦੇ ਅਧਾਰ 'ਤੇ ਸੰਸਾਰ ਦਾ ਸੱਤਵਾਂ ਸਭ ਤੋਂ ਵੱਡਾ ਰਾਸ਼ਟਰ ਹੈ। ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ਹੈ। ਭਾਰਤ ਦੇ ਹੋਰ ਵੱਡੇ ਮਹਾਂਨਗਰ ਮੁੰਬਈ (ਬੰਬਈ), ਕੋਲਕਾਤਾ (ਕਲਕੱਤਾ) ਅਤੇ ਚੇਨੱਈ (ਮਦਰਾਸ) ਹਨ। 1947 ਵਿੱਚ ਆਜ਼ਾਦੀ ਦੀ ਪ੍ਰਾਪਤੀ ਤੋਂ ਬਾਅਦ ਬ੍ਰਿਟਿਸ਼ ਸਾਮਰਾਜ ਦੇ ਪ੍ਰਮੁੱਖ ਅੰਗ ਭਾਰਤ ਨੇ ਬੀਤੇ 20 ਸਾਲਾਂ ਵਿੱਚ ਸਾਰਥਿਕ ਤਰੱਕੀ ਕੀਤੀ ਹੈ, ਵਿਸ਼ੇਸ਼ ਤੌਰ ਤੇ ਆਰਥਿਕ। ਭਾਰਤੀ ਫ਼ੌਜ ਇੱਕ ਖੇਤਰੀ ਅਤੇ ਵਿਸ਼ਵਵਿਆਪੀ ਸ਼ਕਤੀ ਹੈ। ਹਾਲੀਆ ਸਾਲਾਂ ਵਿੱਚ ਭਾਰਤ ਦੀ ਮਾਲੀ ਹਾਲਤ ਵਿੱਚ ਬਹੁਤ ਸੁਧਾਰ ਆਇਆ ਹੈ ਅਤੇ ਵਰਤਮਾਨ ਹਾਲਾਤ ਵਿੱਚ ਸੰਸਾਰ ਦੀ ਪਹਿਲੀਆਂ ਪੰਜ ਸਭ ਤੋਂ ਵੱਡੀਆਂ ਅਰਥਵਿਵਸਥਾਵਾਂ ਦੇ ਵਿੱਚ ਸ਼ੁਮਾਰ ਹੋਣ ਵੱਲ ਵਧ ਰਿਹਾ ਹੈ। ਭਾਰਤ ਸੰਸਾਰ ਦੀਆਂ ਦਸ ਸਭ ਤੋਂ ਵੱਡੀਆਂ ਅਰਥਵਿਵਸਥਾਵਾਂ ਚੋਂ ਇੱਕ ਹੈ।
ਹਰ ਮੋੜ 'ਤੇ ਸਲੀਬਾਂ, ਹਰ ਪੈਰ 'ਤੇ ਹਨੇਰਾ
ਹਰ ਮੋੜ 'ਤੇ ਸਲੀਬਾਂ, ਹਰ ਪੈਰ 'ਤੇ ਹਨੇਰਾ, ਪੰਜਾਬੀ ਦੇ ਮਸ਼ਹੂਰ ਸ਼ਾਇਰ ਜਗਤਾਰ ਦੀ ਇੱਕ ਬਹੁਚਰਚਿਤ ਗ਼ਜ਼ਲ ਹੈ ਜੋ ਉਹਨਾ ਨੇ ਪੰਜਾਬ ਵਿੱਚ ਨਕਸਲਵਾਦੀ ਲਹਿਰ ਦੇ ਰੁਝਾਨ ਦੌਰਾਨ ਲਿਖੀ ਸੀ |
ਸਿੱਖਿਆ ਨੂੰ ਰਸਮੀ ਜਾਂ ਗੈਰ-ਰਸਮੀ ਸ਼੍ਰੇਣੀਆਂ ਵਿੱਚ ਲਿਆ ਜਾ ਸਕਦਾ ਹੈ। ਕਿਸੇ ਵੀ ਅਨੁਭਵ ਨੂੰ, ਜਿਸਦਾ ਸੋਚਣ, ਮਹਿਸੂਸ ਕਰਨ ਜਾਂ ਕੰਮ ਕਰਨ ਦੇ ਢੰਗ ਤਰੀਕੇ॰ ਵਿੱਚ ਬਦਲਾਅ ਆਵੇ,ਉਸ ਅਨੁਭਵ ਨੂੰ ਸਿੱਖਿਆ ਮੰਨਿਆ ਜਾ ਸਕਦਾ ਹੈ। ਸਿੱਖਿਆ ਦੀ ਕਾਰਜਪ੍ਰਣਾਲੀ ਨੂੰ ਪੈਡਾਗੋਜੀ ਕਿਹਾ ਜਾਂਦਾ ਹੈ।ਸਿੱਖਿਆ ਨੂੰ ਆਮ ਤੌਰ ਤੇ ਪ੍ਰੀ ਪ੍ਰਾਇਮਰੀ ਸਕੂਲ ਜਾਂ ਕਿੰਡਰਗਾਰਟਨ, ਪ੍ਰਾਇਮਰੀ ਸਕੂਲ, ਸੈਕੰਡਰੀ ਸਕੂਲ ਅਤੇ ਫਿਰ ਕਾਲਜ, ਯੂਨੀਵਰਸਿਟੀ, ਜਾਂ ਅਪ੍ਰੈਂਟਿਸਸ਼ਿਪ ਦੇ ਪੜਾਵਾਂ ਵਿੱਚ ਵੰਡਿਆ ਜਾਂਦਾ ਹੈ।
ਪੰਜਾਬ ਸ਼ਬਦ ਫ਼ਾਰਸੀ ਦੇ ਸ਼ਬਦ "ਪੰਜ" ਅਤੇ "ਆਬ" ਦੇ ਸੁਮੇਲ ਤੋਂ ਬਣਿਆ ਹੈ। ਇਸ ਸ਼ਬਦ ਦੀ ਸਭ ਤੋਂ ਪਹਿਲੀ ਵਰਤੋਂ ਇਬਨ ਬਤੂਤਾ ਦੀਆਂ ਲਿਖਤਾਂ ਵਿੱਚ ਮਿਲਦੀ ਹੈ ਜੋ 14ਵੀਂ ਸਦੀ ਵਿੱਚ ਇਸ ਇਲਾਕੇ ਵਿੱਚ ਆਇਆ ਸੀ। ਇਸਦੀ ਵੱਡੇ ਪੱਧਰ ਉੱਤੇ ਵਰਤੋਂ 16ਵੀਂ ਸਦੀ ਦੇ ਦੂਜੇ ਹਿੱਸੇ ਦੀ ਕਿਤਾਬ "ਤਰੀਖ਼ ਸ਼ੇਰ ਸ਼ਾਹ ਸੂਰੀ" ਵਿੱਚ ਮਿਲਦੀ ਹੈ, ਜਿਸ ਵਿੱਚ ਪੰਜਾਬ ਸ਼ਬਦ ਸ਼ੇਰਖ਼ਾਨ ਦੇ ਕਿਲ੍ਹੇ ਦੀ ਉਸਾਰੀ ਦੇ ਹਵਾਲੇ ਨਾਲ ਆਉਂਦਾ ਹੈ। ਇਸ ਤੋਂ ਪਹਿਲਾਂ ਪੰਜਾਬ ਵਰਗਾ ਜ਼ਿਕਰ ਮਹਾਂਭਾਰਤ ਦੇ ਕਿੱਸੇ ਕਹਾਣੀਆਂ ਵਿੱਚ ਵੀ ਹੈ ਜੋ ਪੰਚ-ਨਦ (ਪੰਜ ਨਦੀਆਂ) ਦੇ ਹਵਾਲੇ ਨਾਲ਼ ਹੈ। ਇਸ ਦੇ ਮਗਰੋਂ ਆਈਨ-ਏ-ਅਕਬਰੀ ਵਿੱਚ ਅਬੁਲ ਫ਼ਜ਼ਲ ਨੇ ਲਿਖਿਆ ਹੈ ਕਿ ਇਹ ਇਲਾਕਾ ਦੋ ਹਿੱਸਿਆਂ ਵਿੱਚ ਵੰਡਿਆ ਸੀ, ਲਾਹੌਰ ਤੇ ਮੁਲਤਾਨ। ਇਸ ਆਈਨ ਅਕਬਰੀ ਦੇ ਦੂਜੇ ਹਿੱਸੇ ਵਿੱਚ ਅਬੁਲ ਫ਼ਜ਼ਲ ਨੇ ਪੰਜਾਬ ਨੂੰ ਪੰਜ-ਨਦ ਲਿਖਿਆ ਹੈ। ਇਸ ਦੇ ਇਲਾਵਾ ਮੁਗ਼ਲ ਬਾਦਸ਼ਾਹ ਜਹਾਂਗੀਰ ਨੇ ਆਪਣੀ "ਤਜ਼ਕ-ਏ-ਜਹਾਂਗੀਰੀ" ਵਿੱਚ ਵੀ ਪੰਜਾਬ ਲਫ਼ਜ਼ ਵਰਤਿਆ ਹੈ। ਪੰਜਾਬ ਫ਼ਾਰਸੀ ਦੇ ਪੰਜ ਯਾਨੀ ਪੰਚ ਅਤੇ ਆਬ ਯਾਨੀ ਪਾਣੀ ਤੋਂ ਲਿਆ ਹੈ, ਜਿਸਦਾ ਮਤਲਬ ਪੰਜ ਦਰਿਆਵਾਂ ਦੀ ਧਰਤੀ ਬਣਦਾ ਹੈ। ਇਹ ਉਹ ਪੰਜ ਦਰਿਆ ਹਨ ਜਿਹੜੇ ਇਸ ਇਲਾਕੇ ਵਿੱਚ ਵਗਦੇ ਹਨ। ਅੱਜ ਕੱਲ੍ਹ ਦੋ ਦਰਿਆ (ਚਨਾਬ ਅਤੇ ਜੇਹਲਮ) ਪਾਕਿਸਤਾਨ ਵਿੱਚ ਹੀ ਵਗਦੇ ਹਨ। ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿੱਚ ਬਾਕੀ ਤਿੰਨ ਦਰਿਆਵਾਂ (ਸਤਲੁਜ, ਬਿਆਸ ਅਤੇ ਰਾਵੀ) ਦਾ ਪਾਣੀ ਵਗਦਾ ਹੈ, ਜਿਹੜੇ ਭਾਰਤ ਵਿੱਚੋ ਹੁੰਦੇ ਹੋਏ ਪਾਕਿਸਤਾਨ ਵਿੱਚ ਪ੍ਰਵੇਸ਼ ਕਰਦੇ ਹਨ। ਇਸ ਤੋਂ ਪਹਿਲਾਂ ਇਸ ਦਾ ਨਾਂ "ਸਪਤ ਸੰਧੂ" ਯਾਨੀ ਸੱਤ ਦਰਿਆਵਾਂ ਦੀ ਸਰਜ਼ਮੀਨ ਸੀ। "ਤਰੀਖ਼ ਜਿਹਲਮ" ਵਿੱਚ ਅੰਜੁਮ ਸੁਲਤਾਨ ਸ਼ਹਿਬਾਜ਼ ਨੇ ਲਿਖਿਆ ਹੈ ਕਿ ਸਪਤ ਦਾ ਮਤਲਬ ਸੱਤ ਤੇ ਸੰਧੂ ਦਾ ਮਤਲਬ ਦਰਿਆ ਹੈ।
ਮਨੁੱਖੀ ਦੰਦ ਵੀ ਮਨੁੱਖ ਦਾ ਇੱਕ ਬਹੁਤ ਜਰੂਰੀ ਅੰਗ ਹੈ। ਹਰੇਕ ਦੇ ਮੂੰਹ ਵਿੱਚ 32 ਦੰਦ ਹੁੰਦੇ ਹਨ। ਦੰਦ ਖਾਣ ਵਾਲੀਆਂ ਵਸਤੂਆਂ ਤੇ ਭੋਜਨ ਨੂੰ ਕੱਟਦੇ, ਤੋੜਦੇ, ਪਾੜਦੇ, ਚਬਾਉਂਦੇ ਅਤੇ ਚਿੱਥਦੇ ਹਨ। ਅੱਠ-ਅੱਠ ਦੰਦ ਵਸਤੂ ਨੂੰ ਕਟਦੇ ਤੇ ਚਬਾਉਂਦੇ, ਚਾਰ ਦੰਦ ਵਸਤੂ ਨੂੰ ਪਾੜਦੇ ਜਾਂ ਤੋੜਦੇ ਅਤੇ ਬਾਰਾਂ ਦੰਦ ਵਸਤੂ ਨੂੰ ਚਿਥਦੇ ਜਾਂ ਚਬਾਉਂਦੇ ਹਨ। ਮੂੰਹ ਦੇ ਜਬਾੜਿਆਂ ਦੇ ਅਗਲੇ ਹਿੱਸੇ, ਮਸੂੜਿਆਂ ਵਿੱਚ ਦੰਦ ਨਿਕਲਦੇ ਹਨ। ਦੰਦਾਂ ਦੀ ਜੜ੍ਹ ਮਸੂੜਿਆਂ ਵਿੱਚ ਹੁੰਦੀ ਹੈ। ਦੰਦ ਦੀ ਜੜ੍ਹ ਉਪਰ ਸੀਮੈਂਟ ਵਾਂਗ ਇੱਕ ਪਦਾਰਥ ਦੰਦ ਨੂੰ ਜਬਾੜੇ ਦੇ ਅੰਦਰ ਮਜ਼ਬੂਤੀ ਨਾਲ ਚਮੇੜੀ ਰਖਦਾ ਹੈ। ਇਹ ਕੈਲਸ਼ੀਅਮ, ਫਲੋਰਾਈਡ ਤੇ ਫ਼ਾਸਫ਼ੋਰਸ ਤੱਤਾਂ ਦੇ ਬੰਨੇ ਹੋਏ ਹੁੰਦੇ ਹਨ। ਜੀਭ ਖਾਣ ਵਾਲੀਆਂ ਵਸਤੂਆਂ ਨੂੰ ਦੰਦਾਂ ਹੇਠ ਲੈ ਜਾਂਦੀ ਹੈ। ਮੂੰਹ ਰਾਹੀਂ ਖਾਣਾ, ਤਰਲ ਪਦਾਰਥ, ਜਾਂ ਹੋਰ ਖਾਣ ਵਾਲੀਆਂ ਵਸਤੂਆਂ ਆਦਿ ਮਨੁੱਖੀ ਪੇਟ ਵਿੱਚ ਜਾਂਦਾ ਹੈ।
ਪਾਣੀ ਜਾਂ ਜਲ ਇੱਕ ਆਮ ਰਾਸਾਇਣਕ ਪਦਾਰਥ ਹੈ ਹਾਈਡ੍ਰੋਜਨ ਅਤੇ ਆਕਸੀਜਨ ਦੇ ਮੇਲ ਤੋਂ ਬਣਦਾ ਹੈ। ਤਕਰੀਬਨ ਹਰ ਤਰ੍ਹਾਂ ਦੀ ਜ਼ਿੰਦਗੀ ਲਈ ਇਹ ਜ਼ਰੂਰੀ ਹੈ। ਆਮ ਤੌਰ ’ਤੇ ਪਾਣੀ ਦਾ ਤਰਲ ਰੂਪ ਵਰਤੋਂ ਵਿੱਚ ਲਿਆਇਆ ਜਾਂਦਾ ਹੈ ਪਰ ਇਹ ਠੋਸ (ਬਰਫ਼) ਅਤੇ ਗੈਸ (ਵਾਸ਼ਪ ਜਾਂ ਭਾਫ਼) ਰੂਪਾਂ ਵਿੱਚ ਵੀ ਮਿਲਦਾ ਹੈ। ਧਰਤੀ ਦਾ ਤਕਰੀਬਨ 71 % ਹਿੱਸਾ ਪਾਣੀ ਨਾਲ਼ ਢਕਿਆ ਹੈ ਜੋ ਜ਼ਿਆਦਾਤਰ (96.5%)ਮਹਾਸਾਗਰਾਂ ਅਤੇ 1.7% ਪਾਣੀ ਜ਼ਮੀਨਦੋਜ ਪਾਣੀ ਦਾ ਹਿੱਸਾ ਹੈ। ਇਸਤੋਂ ਬਿਨਾਂ ਅਤੇ 0.001% ਜਲ-ਵਾਸ਼ਪ ਅਤੇ ਬੱਦਲ ਦੇ ਰੂਪ ਵਿੱਚ ਪਾਇਆ ਜਾਂਦਾ ਹੈ।.
ਪੈਰੀਓਡੋਂਟਾਇਸਿਸ (ਅੰਗਰੇਜ਼ੀ: Periodontitis) ਜਾਂ ਪਾਇਰੀਆ (ਅੰਗਰੇਜ਼ੀ: Pyorrhea) ਇੱਕ ਵਿੱਲਖਣ ਅਤੇ ਅਲਗ ਪਹਿਚਾਣ ਵਾਲੀ ਭਿਆਨਕ ਪੈਰੀਓਡੋਂਟਲ ਬਿਮਾਰੀ ਦੀ ਕਿਸਮ ਜੋ ਕਿ ਸਹਿਵਰਤੀ ਸੋਜਿਸ਼ ਬਿਨਾਂ ਹੱਡੀਆਂ ਵਿੱਚ ਆਈ ਇੱਕ ਗੰਭੀਰ ਤਬਦੀਲੀ ਨੂੰ ਕਿਹਾ ਜਾਂਦਾ ਹੈ। ਲਗਭਗ ਪੰਜਾਹ ਤੋਂ ਵੀ ਵਧ ਸਾਲਾਂ ਤੱਕ ਇਸਤੇਮਾਲ ਕੀਤੇ ਜਾਣ ਤੋਂ ਬਾਅਦ ਇਸਨੂੰ ਪੈਰੀਓਡੋਂਟਲ ਬਿਮਾਰੀ ਦੇ ਸਮਕਾਲੀ ਬਿਮਾਰੀ ਵਰਗੀਕਰਣ ਲਈ ਹਟਾ ਦਿੱਤਾ ਗਿਆ।
ਭਾਰਤੀ ਰਿਜ਼ਰਵ ਬੈਂਕ (ਅੰਗਰੇਜ਼ੀ: Reserve Bank of India) ਭਾਰਤ ਦਾ ਕੇਂਦਰੀ ਬੈਂਕ ਹੈ। ਇਹ ਭਾਰਤ ਦੇ ਸਾਰੇ ਬੈਂਕਾਂ ਦਾ ਸੰਚਾਲਕ ਹੈ। ਰਿਜਰਵ ਬੈਕ ਭਾਰਤੀ ਰੁਪਈਆ ਦੀ ਮੁਦਰਾ ਨੀਤੀ ਨੂੰ ਨਿਅੰਤਰਿਤ ਕਰਦਾ ਹੈ। ਇਸ ਦੀ ਸਥਾਪਨਾ 1 ਅਪਰੈਲ 1935 ਨੂੰ ਰਿਜਰਵ ਬੈਂਕ ਆਫ ਇੰਡੀਆ ਐਕਟ 1934 ਦੇ ਅਨੁਸਾਰ ਕੀਤੀ ਗਈ। ਸ਼ੁਰੂ ਵਿੱਚ ਇਸ ਦਾ ਕੇਂਦਰੀ ਦਫ਼ਤਰ ਕੋਲਕਾਤਾ ਵਿੱਚ ਸੀ ਜੋ 1937 ਵਿੱਚ ਮੁੰਬਈ ਆ ਗਿਆ। ਪਹਿਲਾਂ ਇਹ ਇੱਕ ਨਿਜੀ ਬੈਂਕ ਸੀ ਪਰ 1949 ਤੋਂ ਇਹ ਭਾਰਤ ਸਰਕਾਰ ਦਾ ਅਦਾਰਾ ਬਣ ਗਿਆ ਹੈ। ਡਾ.
ਅਭਿਨਵ ਸਿੰਘ ਬਿੰਦਰਾ (ਪੈਦਾ 28 ਸਤੰਬਰ 1982, ਦੇਹਰਾਦੂਨ ਵਿੱਚ) ਇੱਕ ਭਾਰਤੀ ਨਿਸ਼ਾਨੇਬਾਜ ਅਤੇ 10 ਮੀਟਰ ਏਅਰ ਰਾਇਫਲ ਮੁਕਾਬਲੇ ਦਾ ਵਿਸ਼ਵ ਅਤੇ ਓਲੰਪਿਕ ਚੈਂਪਿਅਨ ਹੈ। 2008 ਬੀਜਿੰਗ ਓਲਿਪੰਕ ਖੇਡਾਂ ਦੌਰਾਨ 10 ਮੀਟਰ ਏਅਰ ਰਾਇਫਲ ਮੁਕਾਬਲੇ ਵਿੱਚ ਸੋਨ ਤਮਗਾ ਜਿੱਤ ਕੇ ਉਹ ਨਿੱਜੀ ਸੋਨ ਤਮਗਾ ਜਿੱਤਣ ਵਾਲਾ ਪਹਿੱਲਾ ਭਾਰਤੀ ਖਿਡਾਰੀ ਬਣ ਗਿਆ। ਇਹ 1980 ਦੇ ਬਾਅਦ ਭਾਰਤ ਦਾ ਪਹਿੱਲਾ ਸੋਨ ਤਮਗਾ ਸੀ। ਇਸ ਤੋਂ ਪਹਿਲਾ 1980 ਵਿੱਚ ਭਾਰਤ ਲਈ ਆਖਰੀ ਵਾਰ ਪੁਰਸ਼ਾਂ ਦੀ ਫੀਲਡ ਹਾਕੀ ਟੀਮ ਨੇ ਸੋਨ ਤਮਗਾ ਜਿੱਤਿਆ ਸੀ। ਇਸ ਤੋਂ ਇਲਾਵਾ, ਉਹ ਇੱਕੋ ਸਮੇਂ ਤੇ ਵਿਸ਼ਵ ਚੈਂਪਿਅਨ ਅਤੇ ਓਲੰਪਿਕ ਚੈਂਪਿਅਨ ਦਾ ਖਿਤਾਬ ਹਾਸਲ ਕਾਰਨ ਵਾਲਾ ਇੱਕੋ ਇੱਕ ਭਾਰਤੀ ਖਿਡਾਰੀ ਹੈ। ਉਸ ਨੇ ਵਿਸ਼ਵ ਚੈਂਪਿਅਨ ਦਾ ਖਿਤਾਬ 2006 ਆਈ. ਐੱਸ. ਐੱਸ.
ਭਾਰਤੀ ਸੰਸਦ (ਪਾਰਲੀਮੈਂਟ) ਭਾਰਤ ਦੀ ਸਰਬ-ਉਚ ਵਿਧਾਨਕ ਸਭਾ ਹੈ। ਭਾਰਤੀ ਸੰਸਦ ਵਿੱਚ ਰਾਸ਼ਟਰਪਤੀ ਅਤੇ ਦੋ ਸਦਨ - ਲੋਕਸਭਾ (ਲੋਕਾਂ ਦਾ ਸਦਨ) ਅਤੇ ਰਾਜ ਸਭਾ (ਰਾਜਾਂ ਦੀ ਪਰਿਸ਼ਦ) ਹੁੰਦੇ ਹਨ। ਰਾਸ਼ਟਰਪਤੀ ਦੇ ਕੋਲ ਸੰਸਦ ਦੇ ਦੋਨਾਂ ਵਿੱਚੋਂ ਕਿਸੇ ਵੀ ਸਦਨ ਨੂੰ ਬੁਲਾਣ ਜਾਂ ਸਥਗਿਤ ਕਰਨ ਅਤੇ ਲੋਕਸਭਾ ਨੂੰ ਭੰਗ ਕਰਨ ਦੀ ਸ਼ਕਤੀ ਹੈ। ਪਰ ਰਾਸ਼ਟਰਪਤੀ ਇਹਨਾਂ ਸ਼ਕਤੀਆਂ ਦੀ ਵਰਤੋਂ ਪ੍ਰਧਾਨਮੰਤਰੀ ਜਾਂ ਮੰਤਰੀ ਪਰਿਸ਼ਦ ਦੇ ਕਹਿਣ ਤੇ ਕਰਦਾ ਹੈ। ਭਾਰਤੀ ਸੰਸਦ ਦਾ ਸੰਚਾਲਨ ਸੰਸਦ ਭਵਨ ਵਿੱਚ ਹੁੰਦਾ ਹੈ, ਜੋ ਕਿ ਨਵੀਂ ਦਿੱਲੀ ਵਿੱਚ ਸਥਿਤ ਹੈ।
ਸਿੱਖੀ (ਇਹ ਸ਼ਬਦ ਇਸ ਤਰਾਂ ਵੀ ਲਿਖਿਆ ਜਾਂਦਾ: ਸਿਖੀ, ਸਿੱਖ ਤੋਂ, ਮਤਲਬ "ਸਿੱਖਣ ਵਾਲ਼ਾ"), ਇੱਕ ਰੱਬ ਨੂੰ ਮੰਨਣ ਵਾਲ਼ਾ ਧਰਮ ਅਤੇ ਕੌਮੀ ਫ਼ਲਸਫ਼ਾ ਹੈ ਜਿਸ ਦਾ 15ਵੀਂ ਸਦੀ ਵਿੱਚ ਦੱਖਣੀ ਏਸ਼ੀਆ ਦੇ ਪੰਜਾਬ ਖੇਤਰ ਵਿੱਚ ਆਗਾਾਜ਼ ਹੋਇਆ। ਸਿੱਖੀ ਦਾ ਮੌਲਿਕ ਯਕੀਨ ਅਤੇ ਫ਼ਲਸਫਾ, ਇਲਾਹੀ ਲਿਖਤ ਗੁਰੂ ਗਰੰਥ ਸਾਹਿਬ ਵਿੱਚ ਮੌਜੂਦ ਬਾਣੀ ਮਤਾਬਕ ਇਹ ਹੈ, ਕਿ ਰੱਬ ਉੱਪਰ ਯਕੀਨ ਰੱਖਕੇ ਉਸ ਦਾ ਨਾਮ ਜਪਣਾ, ਇਨਸਾਨੀਅਤ ਵਿੱਚ ਇਤਫ਼ਾਕ ਨਾਲ਼ ਰਹਿਣਾ, ਖ਼ੁਦਗਰਜ਼ੀ ਤੋਂ ਵਾਂਝੇ ਰਹਿਕੇ ਸੇਵਾ ਕਰਨੀ, ਸਰਬੱਤ ਦੇ ਭਲੇ ਵਾਸਤੇ ਇਨਸਾਨੀ ਹੱਕਾਂ ਉਤੇ ਡੱਟਕੇ ਪਹਿਰਾ ਦੇਣਾ, ਅਤੇ ਦੁਨੀਆਦਾਰੀ ਵਿੱਚ ਵੱਸਕੇ ਚੰਗੇ ਕਿਰਦਾਰ ਵਾਲ਼ਾ ਜੀਵਨ ਜੀਣਾ। ਦੁਨੀਆ ਦੇ ਵੱਡੇ ਧਰਮਾਂ ਵਿਚੋਂ ਸਭ ਤੋਂ ਨਵੇਂ ਹੋਣ ਦੇ ਬਾਵਜੂਦ, ਕੁਲ ਦੁਨੀਆ ਦੇ 25-28 ਮਿਲੀਅਨ ਮੰਨਣ ਵਾਲਿਆਂ ਦੀ ਗਿਣਤੀ ਮਤਾਬਕ, ਇਹ ਸਾਰਰੀ ਦੁਨੀਆ ਦਾ ਪੰਜਵਾਂ ਸਭ ਤੋਂ ਵੱਡਾ ਮਜ਼੍ਹਬ ਹੈ।ਸਿੱਖੀ ਦਾ ਰੁਹਾਨੀ ਅਤੇ ਕੌਮੀ ਅਧਾਰ ਗੁਰੂ ਨਾਨਕ, ਸਿਖਾਂ ਦੇ ਪਹਿਲੇ ਗੁਰੂ, ਅਤੇ ਨੌ ਬਾਅਦ ਵਾਲ਼ੇ ਸਿੱਖ ਗੁਰੂਆਂ ਦੀਆਂ ਸਿੱਖਿਆਵਾਂ, ਜੋ ਸਿੱਖਾਂ ਦੇ ਮੌਜੂਦਾ ਅਟੱਲ ਗੁਰੂ ਅਤੇ ਰਹਿਬਰ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ। ਸਿੱਖ ਮਜ਼੍ਹਬ ਦੇ ਫ਼ਲਸਫੇ ਨੂੰ ਗੁਰਮੱਤ ਕਿਹਾ ਜਾਂਦਾ ਹੈ ਜਿਸਦਾ ਬੀਜ ਵਾਹਿਗੁਰੂ ਵਿੱਚ ਯਕੀਨ ਰੱਖਣਾ, ਜਿਸਨੂੰ ਇੱਕ ਓਅੰਕਾਰ (ਮਤਲਬ: ਇੱਕ ਰੱਬ) ਦੁਆਰਾ ਦਰਸਾਇਆ ਜਾਂਦਾ ਹੈ। ਗੁਰ ਨਾਨਕ ਸਾਹਿਬ ਨੇ ਆਪਣੇ ਜਿਸਮਾਨੀ ਮਰਗ ਤੋਂ ਪਹਿਲਾਂ ਆਪਣੇ ਇੱਕ ਸਿੱਖ ਨੂੰ ਦੂਜਾ ਗੁਰੂ ਬਣਾਇਆ ਅਤੇ ਸਿੱਖ ਮੁਆਸ਼ਰੇ ਨੂੰ ਰਹਿਨੁਮਾਈ ਦੇਣ ਦਾ ਕੰਮ ਸੌਂਪਿਆ। ਇਹ ਰਿਵਾਜ਼ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ (1666-1708) ਤੱਕ ਜਾਰੀ ਰਿਹਾ ਜਿਨਾਂ ਨੇ 1699 ਈਸਵੀ ਦੀ ਵਿਸਾਖੀ ਨੂੰ, ਖ਼ਾਲਸਾ ਕਾਇਮ ਕੀਤਾ ਅਤੇ ਸਿੱਖਾਂ ਨੂੰ ਇੱਕ ਵੱਖਰੀ ਪਛਾਣ ਦਿੱਤੀ; ਪੰਜ ਸਿੱਖਾਂ ਨੂੰ ਅੰਮ੍ਰਿਤ ਛਕਾਇਆ ਅਤੇ ਪੰਜ ਪਿਆਰੇ ਦਾ ਖ਼ਿਤਾਬ ਦਿੱਤਾ ਜਿਨ੍ਹਾਂ ਤੋਂ ਬਾਅਦ ਵਿੱਚ ਗੁਰੂ ਸਾਹਿਬ ਨੇ ਅਰਜ਼ ਕਰ ਖ਼ੁਦ ਅੰਮ੍ਰਿਤ ਛਕਿਆ। ਗੁਰ ਗੋਬਿੰਦ ਸਿੰਘ ਨੇ ਜਿਸਮਾਨੀ ਮਰਗ ਤੋਂ ਪਹਿਲਾਂ, ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਤਖ਼ਤ ਸੌਂਪ ਦੇਹ ਗੁਰੂ ਦੇ ਰਿਵਾਜ਼ ਨੂੰ ਖ਼ਤਮ ਕੀਤਾ।
ਲਿਪੀ (ਜਾਂ ਲਿੱਪੀ) ਕਿਸੇ ਭਾਸ਼ਾ ਨੂੰ ਲਕੀਰਾਂ ਵਿੱਚ ਚਿਤਰਣ ਲਈ ਵੇਖਣ ਜਾਂ ਛੂਹਣ ਯੋਗ ਚਿੰਨ੍ਹਾਂ ਦਾ ਸਮੂਹ ਹੁੰਦਾ ਹੈ। ਦੂਜੇ ਸ਼ਬਦਾਂ ਵਿੱਚ, ਲਿਪੀ ਇਨਸਾਨ ਦੇ ਮੂੰਹ ਵਿਚੋਂ ਨਿਕਲ਼ੇ ਬੋਲਾਂ ਨੂੰ ਚਿਤਰਾਂ, ਲਕੀਰਾਂ, ਸੰਕੇਤਾਂ ਜਾਂ ਚਿੰਨ੍ਹਾਂ ਵਿੱਚ ਉਲੀਕਣ ਦਾ ਇੱਕ ਤਰੀਕਾ ਹੈ। ਜਿੱਥੇ ਭਾਸ਼ਾ ਭਾਵਾਂ ਦੀ ਪੁਸ਼ਾਕ ਹੈ, ਓਥੇ ਲਿਪੀ ਭਾਸ਼ਾ ਦੀ ਪੁਸ਼ਾਕ ਹੈ। ਲਿਪੀ ਭਾਵਾਂ, ਵਿਚਾਰਾਂ ’ਤੇ ਬੋਲਾਂ ਨੂੰ ਲਿਖਤੀ ਰੂਪ ਦੇ ਕੇ ਉਹਨਾਂ ਨੂੰ ਸਦੀਵੀਂ ਜਿਊਂਦੇ ਰਖਦੀ ਹੈ। ਇਸਨੇ ਇਨਸਾਨੀ ਸੱਭਿਅਤਾ ਦੀ ਉੱਨਤੀ ਵਿੱਚ ਭਾਰੀ ਹਿੱਸਾ ਪਾਇਆ ਹੈ।
ਪੰਜਾਬੀ ਸੱਭਿਆਚਾਰ ਤੋਂ ਭਾਵ ਪੰਜਾਬੀ ਲੋਕ-ਸਮੂਹ ਦੁਆਰਾ ਸਿਰਜੀ ਵਿਸ਼ੇਸ਼ ਜੀਵਨ-ਜਾਚ ਜਿਸ ਵਿੱਚ ਉਨ੍ਹਾ ਲੋਕਾਂ ਦਾ ਰਹਿਣ-ਸਹਿਣ, ਕਿੱਤੇ, ਰਸਮ-ਰਿਵਾਜ, ਰਿਸ਼ਤੇ-ਨਾਤੇ, ਪਹਿਰਾਵਾ, ਹਾਰ-ਸ਼ਿੰਗਾਰ, ਵਿਸ਼ਵਾਸ਼, ਕੀਮਤਾਂ, ਮਨੋਰੰਜਨ ਦੇ ਸਾਧਨ, ਭਾਸ਼ਾ ਅਤੇ ਲੋਕ-ਸਾਹਿਤ ਆਦਿ ਸ਼ਾਮਿਲ ਹੁੰਦੇ ਹਨ। ਓਪਰੀ ਨਜ਼ਰੇ ਵੇਖਿਆਂ ਜਿੱਥੇ ਸੱਭਿਆਚਾਰ ਦੀ ਪ੍ਰਕਿਰਤੀ ਸਧਾਰਨ ਜਾਪਦੀ ਹੈ, ਉੱਥੇ ਇਸਦਾ ਅਧਿਐਨ ਕਰ ਦੇ ਹੋਏ ਅਸੀਂ ਮਹਿਸੂਸ ਕਰ ਸਕਦੇ ਹਾਂ ਕਿ ਇਹ ਆਪਣੇ ਆਪ ਵਿੱਚ ਇੱਕ ਜਟਿਲ ਵਰਤਾਰਾ ਵੀ ਹੈ।
ਖੇਤੀਬਾੜੀ (ਅੰਗਰੇਜ਼ੀ: Agriculture) ਜਾਨਵਰਾਂ, ਪੌਦਿਆਂ ਅਤੇ ਭੋਜਨ, ਫਾਈਬਰ, ਬਾਇਓਫੂਲ, ਚਿਕਿਤਸਕ ਪੌਦਿਆਂ ਅਤੇ ਹੋਰ ਉਤਪਾਦਾਂ ਲਈ ਫੰਗੀ ਦੀ ਕਾਸ਼ਤ ਅਤੇ ਪ੍ਰਜਨਨ ਹੈ ਜੋ ਮਨੁੱਖੀ ਜੀਵਨ ਨੂੰ ਕਾਇਮ ਰੱਖਣ ਅਤੇ ਵਧਾਉਣ ਲਈ ਵਰਤੀ ਜਾਂਦੀ ਹੈ। ਸੁਸਾਇਤੀ ਮਨੁੱਖੀ ਸਭਿਅਤਾ ਦੇ ਉਤਰਾਧਿਕਾਰ ਵਿੱਚ ਖੇਤੀਬਾੜੀ ਮੁੱਖ ਵਿਕਾਸ ਸੀ, ਜਿਸ ਵਿੱਚ ਪਾਲਤੂ ਜਾਨਵਰਾਂ ਦੀ ਖੇਤੀ ਵਿੱਚ ਭੋਜਨ ਦੀ ਬਹੁਤਾਤ ਪੈਦਾ ਕੀਤੀ ਗਈ ਜੋ ਕਿ ਸਭਿਆਚਾਰ ਦੇ ਵਿਕਾਸ ਨੂੰ ਉਤਸ਼ਾਹਤ ਕਰਦੀ ਸੀ। ਖੇਤੀਬਾੜੀ ਦਾ ਅਧਿਐਨ ਖੇਤੀਬਾੜੀ ਵਿਗਿਆਨ ਵਜੋਂ ਜਾਣਿਆ ਜਾਂਦਾ ਹੈ. ਖੇਤੀਬਾੜੀ ਦਾ ਇਤਿਹਾਸ ਹਜ਼ਾਰਾਂ ਸਾਲ ਪੁਰਾਣਾ ਬਣਾਉਂਦਾ ਹੈ, ਅਤੇ ਇਸਦੇ ਵਿਕਾਸ ਨੂੰ ਬਹੁਤ ਸਾਰੇ ਵੱਖੋ-ਵੱਖਰੇ ਮਾਹੌਲ, ਸਭਿਆਚਾਰਾਂ ਅਤੇ ਤਕਨਾਲੋਜੀਆਂ ਦੁਆਰਾ ਚਲਾਇਆ ਅਤੇ ਪਰਿਭਾਸ਼ਤ ਕੀਤਾ ਗਿਆ ਹੈ। ਵੱਡੀ ਪੱਧਰ 'ਤੇ ਮੋਨੋਕਲਕ ਖੇਤੀ ਲਈ ਖੇਤੀਬਾੜੀ ਅਧਾਰਤ ਸਨਅਤੀ ਖੇਤੀ ਪ੍ਰਮੁੱਖ ਖੇਤੀਬਾੜੀ ਵਿਧੀ ਹੈ। ਆਧੁਨਿਕ ਖੇਤੀਬਾੜੀ ਵਿਗਿਆਨ, ਪਲਾਂਟ ਬ੍ਰੀਡਿੰਗ, ਐਗਰੀਕੋਮਿਕਲ (ਕੀਟਨਾਸ਼ਕਾਂ ਅਤੇ ਖਾਦਾਂ), ਅਤੇ ਤਕਨੀਕੀ ਵਿਕਾਸ ਦੇ ਬਹੁਤ ਸਾਰੇ ਵਰਗਾਂ ਵਿੱਚ ਕਿਸਾਨ ਦੀ ਪੈਦਾਵਾਰ ਵਿੱਚ ਵਾਧਾ ਹੋਇਆ ਹੈ, ਪਰ ਉਸੇ ਸਮੇਂ ਵਿਆਪਕ ਵਾਤਾਵਰਣਕ ਨੁਕਸਾਨ ਅਤੇ ਨਕਾਰਾਤਮਕ ਮਨੁੱਖੀ ਸਿਹਤ ਪ੍ਰਭਾਵਾਂ ਦਾ ਕਾਰਨ ਵੀ ਸਾਹਮਨੇ ਆਇਆ ਹੈ। ਪਸ਼ੂ ਪਾਲਣ ਵਿੱਚ ਚੋਣਵੇਂ ਪ੍ਰਜਨਨ ਅਤੇ ਆਧੁਨਿਕ ਰਵਾਇਤਾਂ ਨੇ ਮੀਟ ਦੀ ਪੈਦਾਵਾਰ ਵਿੱਚ ਵੀ ਵਾਧਾ ਕੀਤਾ ਹੈ, ਪਰੰਤੂ ਜਾਨਵਰਾਂ ਦੀ ਭਲਾਈ ਅਤੇ ਐਂਟੀਬਾਇਓਟਿਕਸ, ਵਿਕਾਸ ਦੇ ਹਾਰਮੋਨਸ, ਅਤੇ ਉਦਯੋਗਿਕ ਮੀਟ ਦੇ ਉਤਪਾਦਨ ਵਿੱਚ ਆਮ ਤੌਰ ਤੇ ਵਰਤੇ ਜਾਂਦੇ ਹੋਰ ਰਸਾਇਣਾਂ ਦੇ ਸਿਹਤ ਪ੍ਰਭਾਵ ਬਾਰੇ ਚਿੰਤਾਵਾਂ ਨੂੰ ਉਠਾਇਆ ਹੈ। ਅਨੁਵੰਸ਼ਕ ਰੂਪ ਵਿੱਚ ਸੋਧੇ ਹੋਏ ਜੀਵ ਖੇਤੀਬਾੜੀ ਦੇ ਵਧ ਰਹੇ ਹਿੱਸੇ ਹਨ, ਭਾਵੇਂ ਕਿ ਇਹਨਾਂ ਨੂੰ ਕਈ ਦੇਸ਼ਾਂ ਵਿੱਚ ਪਾਬੰਦੀ ਲਗਾਈ ਗਈ ਹੈ ਖੇਤੀਬਾੜੀ ਫੂਡ ਉਤਪਾਦਨ ਅਤੇ ਪਾਣੀ ਪ੍ਰਬੰਧਨ ਵਿਸ਼ਵਵਿਆਪੀ ਮੁੱਦਿਆਂ ਨੂੰ ਵਧਾ ਰਹੇ ਹਨ ਜੋ ਕਈ ਮੋਰਚਿਆਂ 'ਤੇ ਬਹਿਸ ਨੂੰ ਵਧਾ ਰਹੇ ਹਨ। ਹਾਲ ਹੀ ਦਹਾਕਿਆਂ ਵਿੱਚ ਜੈਕਿਫਰਾਂ ਦੀ ਘਾਟ ਸਮੇਤ ਭੂਮੀ ਅਤੇ ਜਲ ਸਰੋਤ ਦੇ ਮਹੱਤਵਪੂਰਨ ਪਤਨ, ਅਤੇ ਗਲੋਬਲ ਵਾਰਮਿੰਗ ਬਾਰੇ ਖੇਤੀਬਾੜੀ ਅਤੇ ਖੇਤੀਬਾੜੀ ਵਿੱਚ ਗਲੋਬਲ ਵਾਰਮਿੰਗ ਦੇ ਪ੍ਰਭਾਵਾਂ ਨੂੰ ਹਾਲੇ ਵੀ ਪੂਰੀ ਤਰ੍ਹਾਂ ਸਮਝਿਆ ਨਹੀਂ ਗਿਆ। ਪ੍ਮੁੱਖ ਖੇਤੀਬਾੜੀ ਉਤਪਾਦਾਂ ਨੂੰ ਆਮ ਤੌਰ 'ਤੇ ਭੋਜਨ, ਰੇਸ਼ੇ, ਫਿਊਲ ਅਤੇ ਕੱਚੇ ਮਾਲ ਵਿੱਚ ਵੰਡਿਆ ਜਾ ਸਕਦਾ ਹੈ। ਖਾਸ ਭੋਜਨ ਵਿੱਚ ਅਨਾਜ (ਅਨਾਜ), ਸਬਜ਼ੀਆਂ, ਫਲ, ਤੇਲ, ਮੀਟ ਅਤੇ ਮਸਾਲੇ ਸ਼ਾਮਲ ਹਨ। ਫਾਈਬਰਸ ਵਿੱਚ ਕਪਾਹ, ਉੱਨ, ਭੰਗ, ਰੇਸ਼ਮ ਅਤੇ ਸਣ ਸ਼ਾਮਲ ਹੁੰਦੇ ਹਨ.
ਨਾਵਲ (ਅੰਗਰੇਜ਼ੀ: Novel) ਸਾਹਿਤ ਦਾ ਇੱਕ ਰੂਪ ਹੈ। ਇਹ ਕਾਲਪਨਿਕ ਪਾਤਰਾਂ ਅਤੇ ਆਮ ਤੌਰ 'ਤੇ ਇੱਕ ਤਰਤੀਬ ਵਿੱਚ ਘਟਨਾਵਾਂ ਦਾ ਵਰਣਨ ਕਰਦਾ ਇੱਕ ਲੰਬੀ ਗਦ-ਵਾਰਤਾ ਹੁੰਦਾ ਹੈ। ਇਸ ਗਲਪੀ ਵਿਧਾ ਦੀਆਂ ਇਤਿਹਾਸਕ ਜੜਾਂ ਪੁਰਾਤਨਤਾ ਅਤੇ ਮਧਕਾਲੀ ਤੇ ਆਰੰਭਿਕ ਆਧੁਨਿਕ ਕਾਲ ਦੇ ਰੋਮਾਂਸ ਦੇ ਖੇਤਰਾਂ ਵਿੱਚ ਅਤੇ ਨੋਵਲਾ ਦੀ ਪਰੰਪਰਾ ਵਿੱਚ ਹਨ। ਇਹ ਨੋਵਲਾ ਛੋਟੀਆਂ ਕਹਾਣੀਆਂ ਲਈ ਇਸਤੇਮਾਲ ਇੱਕ ਇਤਾਲਵੀ ਸ਼ਬਦ ਹੈ, ਜਿਸ ਤੋਂ 18 ਵੀਂ ਸਦੀ ਵਿੱਚ ਮੌਜੂਦ ਆਮ ਅੰਗਰੇਜ਼ੀ ਪਦ ਦੀ ਸਿਰਜਣਾ ਹੋਈ ਹੈ। ਸਾਹਿਤ ਵਿੱਚ ਨਾਵਲ ਅਠਾਰ੍ਹਵੀ ਸਦੀ ਤੋਂ ਹੀ ਵਧੇਰੇ ਪ੍ਰਚਲਿਤ ਹੋਇਆ।
ਧਰਤੀ (1 AU) ਅੰਦਰੂਨੀ ਗ੍ਰਹਿਆਂ ਵਿੱਚੋਂ ਵੱਡਾ ਗ੍ਰਹਿ ਹੈ ਅਤੇ ਸਿਰਫ ਇਸ ਦੇ ਹੀ ਅੰਦਰ ਭੂ-ਵਿਗਿਆਨਕ ਸਰਗਰਮੀ ਚੱਲ ਰਹੀ ਹੈ। ਧਰਤੀ ਦਾ ਵਾਯੂ ਮੰਡਲ ਬਾਕੀ ਗ੍ਰਹਿਆਂ ਤੋਂ ਵੱਖਰਾ ਹੈ, ਕਿਉਂਕਿ ਇਥੇ ੨੧% ਆਕਸੀਜਨ ਮਿਲਦੀ ਹੈ। ਇਸਦਾ ਦਾ ਇੱਕ ਉਪਗ੍ਰਹਿ ਹੈ, ਚੰਦਰਮਾ। ਧਰਤੀ ਨੂੰ ਪ੍ਰਿਥਵੀ, ਪ੍ਰਿਥਵੀ ਗ੍ਰਹਿ ਸੰਸਾਰ, ਅਤੇ ਟੈਰਾ ਨਾਮਾਂ ਨਾਲ ਵੀ ਸੱਦਿਆ ਜਾਂਦਾ ਹੈ। ਕੇਵਲ ਧਰਤੀ ਹੀ ਬ੍ਰਹਿਮੰਡ ਵਿੱਚ ਇੱਕੋ ਇੱਕ ਗਿਆਤ ਗ੍ਰਹਿ ਹੈ, ਜਿਥੇ ਜੀਵਨ ਮਿਲਦਾ ਹੈ। ਮਨੁੱਖ ਸਹਿਤ ਧਰਤੀ ਲੱਖਾਂ ਪ੍ਰਜਾਤੀਆਂ ਦਾ ਘਰ ਹੈ। ਵਿਗਿਆਨਕ ਪ੍ਰਮਾਣਾਂ ਤੋਂ ਸੰਕੇਤ ਮਿਲਦੇ ਹਨ ਕਿ ਇਸ ਗ੍ਰਹਿ ਦਾ ਗਠਨ 4.54 ਅਰਬ ਸਾਲ ਪਹਿਲਾਂ, ਅਤੇ ਉਸਦੀ ਸਤ੍ਹਾ ਉੱਤੇ ਜੀਵਨ ਲਗਭਗ ਇੱਕ ਅਰਬ ਸਾਲ ਪਹਿਲਾਂ, ਵਿਦਮਾਨ ਹੋਇਆ। ਤਦ ਤੋਂ, ਧਰਤੀ ਦੇ ਜੀਵਮੰਡਲ ਨੇ ਗ੍ਰਹਿ ਉੱਤੇ ਪਰਿਆਵਰਣ ਅਤੇ ਹੋਰ ਅਜੈਵਕੀ ਪਰਿਸਥਿਤੀਆਂ ਨੂੰ ਬਦਲ ਦਿੱਤਾ ਹੈ ਅਤੇ ਇਸ ਤਰ੍ਹਾਂ ਵਾਯੂਜੀਵੀ ਜੀਵਾਂ ਦੇ ਪ੍ਰਸਾਰਣ ਨੂੰ, ਨਾਲ ਹੀ ਨਾਲ ਓਜੋਨ ਤਹਿ ਦੇ ਨਿਰਮਾਣ ਅਤੇ ਧਰਤੀ ਦੇ ਚੁੰਬਕੀ ਖੇਤਰ ਨੇ ਨੁਕਸਾਨਦਾਇਕ ਵਿਕਿਰਨਾਂ ਨੂੰ ਰੋਕ ਕੇ ਜਲ ਮੰਡਲ ਤੱਕ ਸੀਮਤ ਜੀਵਨ ਦੇ ਥਲ ਤੱਕ ਪਸਾਰ ਨੂੰ ਸੰਭਵ ਬਣਾਇਆ।
ਭਾਸ਼ਾ ਇੱਕ ਅਜਿਹੀ ਪ੍ਰਣਾਲੀ ਹੈ ਜਿਸ ਵਿੱਚ ਮਨੁੱਖ ਦੀ ਸੰਚਾਰ ਦੀਆਂ ਪੇਚੀਦਾ ਪ੍ਰਣਾਲੀਆਂ ਦਾ ਵਿਕਾਸ, ਪ੍ਰਾਪਤੀ, ਰੱਖ-ਰਖਾਵ ਅਤੇ ਵਰਤੋਂ ਸ਼ਾਮਲ ਹਨ ; ਇੱਕ ਭਾਸ਼ਾ ਅਜਿਹੀ ਪ੍ਰਣਾਲੀ ਦਾ ਕੋਈ ਖਾਸ ਉਦਾਹਰਨ ਹੈ।ਭਾਸ਼ਾ ਦੀ ਵਿਗਿਆਨਿਕ ਖੋਜ ਨੂੰ ਭਾਸ਼ਾ ਵਿਗਿਆਨ ਕਿਹਾ ਜਾਂਦਾ ਹੈ।ਪ੍ਰਾਚੀਨ ਗ੍ਰੀਸ ਵਿੱਚ ਗੋਰਗੀਜ਼ ਅਤੇ ਪਲੈਟੋ ਦੇ ਸਮੇਂ ਤੋਂ ਭਾਸ਼ਾ ਦੇ ਫ਼ਲਸਫ਼ੇ ਬਾਰੇ ਸਵਾਲ, ਜਿਵੇਂ ਕਿ ਕੀ ਸ਼ਬਦ ਤਜਰਬੇ ਦਾ ਪ੍ਰਗਟਾਵਾ ਕਰ ਸਕਦੇ ਹਨ, ਬਹਿਸ ਦਾ ਵਿਸ਼ਾ ਰਹੇ ਹਨ। ਰੂਸੋ ਵਰਗੇ ਵਿਚਾਰਕਾਂ ਨੇ ਦਲੀਲ ਦਿੱਤੀ ਹੈ ਕਿ ਭਾਸ਼ਾ ਜਜ਼ਬੇ ਤੋਂ ਉਤਪੰਨ ਹੋਈ ਹੈ ਜਦਕਿ ਕਾਂਟ ਵਰਗੇ ਹੋਰਾਂ ਨੇ ਇਹ ਮੰਨਿਆ ਹੈ ਕਿ ਇਹ ਤਰਕਸ਼ੀਲ ਅਤੇ ਤਰਕਪੂਰਨ ਵਿਚਾਰਾਂ ਤੋਂ ਪੈਦਾ ਹੋਈ ਹੈ। 20ਵੀਂ ਸਦੀ ਦੇ ਫ਼ਿਲਾਸਫ਼ਰ ਵਿਟਜੇਂਨਸਟੀਨ ਨੇ ਦਲੀਲ ਦਿੱਤੀ ਕਿ ਫ਼ਲਸਫ਼ਾ ਅਸਲ ਵਿੱਚ ਭਾਸ਼ਾ ਦਾ ਅਧਿਐਨ ਹੈ। ਭਾਸ਼ਾ ਵਿਗਿਆਨ ਦੇ ਪ੍ਰਮੁੱਖ ਵਿਦਵਾਨਾਂ ਵਿੱਚ ਫੇਰਡੀਨੈਂਡ ਡੀ ਸੌੁਸੂਰ ਅਤੇ ਨੌਮ ਚੋਮਸਕੀ ਸ਼ਾਮਲ ਹਨ। ਭਾਸ਼ਾ ਦਾ ਵਿਗਿਆਨਕ ਅਧਿਐਨ ਕਰਨ ਵਾਲੇ ਵਿਗਿਆਨ ਨੂੰ ਭਾਸ਼ਾ ਵਿਗਿਆਨ ਕਿਹਾ ਜਾਂਦਾ ਹੈ।ਬੋਲੀ/ਭਾਸ਼ਾ ਇੱਕ ਦਿਨ ਵਿੱਚ ਨਹੀਂ ਬਣ ਜਾਂਦੀ। ਇਹ ਕਿਸੇ ਖ਼ਿੱਤੇ ਵਿੱਚ ਵਸਦੇ ਲੋਕਾਂ ਦੀ ਸਦੀਆਂ ਦੀ ਸਮੂਹਿਕ ਮਾਨਸਿਕ ਸਾਧਨਾ ਰਾਹੀਂ ਹੋਂਦ ਵਿੱਚ ਆਉਂਦੀ ਹੈ। ਇਹ ਸਿਰਫ਼ ਰੋਜ਼ਮਰ੍ਹਾ ਦੀ ਜ਼ਿੰਦਗੀ ਵਿੱਚ ਗੱਲਬਾਤ ਕਰਨ ਦਾ ਸਾਧਨ ਹੀ ਨਹੀਂ ਹੁੰਦੀ ਸਗੋਂ ਲੋਕ-ਗੀਤਾਂ, ਬਾਤਾਂ ਤੇ ਸਾਹਿਤਕ ਕਿਰਤਾਂ ਰਾਹੀਂ ਉਸ ਇਲਾਕੇ ਦੇ ਜਨ-ਜੀਵਨ ਨੂੰ ਨਵੀਂ ਊਰਜਾ ਵੀ ਦਿੰਦੀ ਹੈ। ਸ਼ਬਦ ਅਰਸ਼ਾਂ ਤੋਂ ਨਹੀਂ ਉਤਰਦੇ ਸਗੋਂ ਕਿਰਤ ਕਰਦੇ ਔਰਤਾਂ ਤੇ ਮਰਦਾਂ ਵਿੱਚ ਆਪਸੀ ਸੰਚਾਰ ਦੀ ਲੋੜ ’ਚੋਂ ਪੈਦਾ ਹੁੰਦੇ ਹਨ। ਮਰਦ ਤੇ ਔਰਤ ਵਿਚਲੇ ਆਪਸੀ ਰਿਸ਼ਤੇ, ਬਿਰਹਾ ਤੇ ਮਿਲਣ ਦੀਆਂ ਘੜੀਆਂ, ਪਿਆਰਿਆਂ ਦੀਆਂ ਉਡੀਕਾਂ ਤੇ ਤਾਂਘਾਂ, ਭੈਣਾਂ-ਭਰਾਵਾਂ ਵਿਚਲਾ ਪਿਆਰ, ਮਾਵਾਂ ਤੇ ਧੀਆਂ-ਪੁੱਤਾਂ ਵਿਚਲਾ ਮੋਹ, ਦਾਦਿਆਂ/ਪਿਓਆਂ ਤੇ ਸੰਤਾਨ ਵਿਚਲੇ ਡੂੰਘੇ ਸਨੇਹ ਦੇ ਨਾਤੇ ਬੋਲੀ ਦੀ ਨੁਹਾਰ ਘੜਦੇ ਹਨ। ਜ਼ੁਲਮ ਵਿਰੁੱਧ ਲੜਦੇ ਹੋਏ ਲੋਕ, ਆਪਣੇ ਦੁੱਖਾਂ, ਸੰਘਰਸ਼ਾਂ ਤੇ ਜਿੱਤਾਂ-ਹਾਰਾਂ ਦੀਆਂ ਵਾਰਾਂ ਲਿਖਦੇ ਹਨ। ਕਵੀ, ਢਾਡੀ, ਅਫ਼ਸਾਨਾਨਿਗਾਰ, ਨਾਵਲਕਾਰ, ਗ਼ਲਪ ਲੇਖਕ, ਨਾਟਕਕਾਰ, ਭਾਸ਼ਾ ਮਾਹਿਰ ਆਦਿ ਉਸ ਦੇ ਨੈਣ-ਨਕਸ਼ਾਂ ਨੂੰ ਤਿੱਖਾ ਕਰਦੇ ਹਨ।ਇਹ ਪਤਾ ਕਰਨਾ ਅਸੰਭਵ ਹੈ ਕਿ ਦੁਨੀਆ ਵਿੱਚ ਠੀਕ ਕਿੰਨੀਆਂ ਭਾਸ਼ਾਵਾਂ ਹਨ, ਅਤੇ ਇਹ ਗਿਣਤੀ ਭਾਸ਼ਾਵਾਂ ਅਤੇ ਉਪਭਾਸ਼ਾਵਾਂ ਵਿਚਕਾਰ ਅੰਸ਼ਕ ਤੌਰ 'ਤੇ ਮਨਮਾਨੇ ਭੇਦ ਉੱਤੇ ਨਿਰਭਰ ਕਰਦੀ ਹੈ। ਵੈਸੇ, ਅਨੁਮਾਨਾਂ ਅਨੁਸਾਰ ਇਹ ਗਿਣਤੀ 6000 ਅਤੇ 7000 ਦੇ ਵਿੱਚਕਾਰ ਹੈ। ਕੁਦਰਤੀ ਭਾਸ਼ਾਵਾਂ ਆਵਾਜ਼ਾਂ ਅਤੇ ਇਸ਼ਾਰਿਆਂ ਉੱਤੇ ਨਿਰਭਰ ਹੁੰਦੀਆਂ ਹਨ ਪਰ ਅੱਗੇ ਇਨ੍ਹਾਂ ਨੂੰ ਦੇਖਣ, ਸੁਣਨ ਅਤੇ ਸਪਰਸ਼ ਆਧਾਰਿਤ ਦੁਜੈਲੇ ਮਾਧਿਅਮਾਂ ਰਾਹੀਂ ਕੋਡਬੰਦ ਕੀਤਾ ਜਾ ਸਕਦਾ ਹੈ, ਮਿਸਾਲ ਲਈ ਅੱਖਰੀ ਲੇਖਣੀ, ਬਰੇਲ ਅਤੇ ਸੀਟੀਆਂ
ਪੰਜਾਬੀ ਸਿਹਤ ਸੱਭਿਆਚਾਰ ਪੰਜਾਬੀ ਸੱਭਿਆਚਾਰ ਤੋਂ ਭਾਵ ਹੈ ਕਿ ਪੰਜਾਬੀ ਲੋਕ ਸਮੂਹ ਦੁਆਰਾ ਸਿਰਜੀ ਵਿਸ਼ੇਸ਼ ਜੀਵਨ ਜਾਚ ਜਿਸ ਵਿੱਚ ਉਹਨਾਂ ਲੋਕਾਂ ਦਾ ਰਹਿਣ-ਸਹਿਣ ਕਿੱਤੇ, ਰਸਮ-ਰਿਵਾਜ਼, ਰਿਸ਼ਤੇ ਨਾਤੇ, ਪਹਿਰਾਵਾਂ, ਹਾਰ, ਸਿੰਗਾਰ, ਵਿਸ਼ਵਾਸ, ਕੀਮਤਾ, ਮਨੋਰੰਜਨ, ਸਿਹਤ, ਭਾਸ਼ਾ ਅਤੇ ਲੋਕ ਸਾਹਿਤ ਆਦਿ ਸ਼ਾਮਿਲ ਹੁੰਦੇ ਹਨ। ਪ੍ਰੋ: ਗੁਰਬਖ਼ਸ ਸਿੰਘ ਫ਼ਰੈਕ ਅਨੂਸਾਰ, "ਅਸਲ ਵਿੱਚ ਕੋਈ ਵੀ ਕੋਮ ਜਾਂ ਕੋਈ ਵੀ ‘ਜਨ-ਸਮੂਹ’ ਜਿਹੜਾ ਸਮਾਜ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਸੱਭਿਆਚਾਰ ਤੋਂ ਸੱਖਣਾ ਨਹੀਂ ਹੁੰਦਾ। ਭਾਵੇਂ ਉਹ ਵਿਕਾਸ ਦੇ ਕਿਸੇ ਵੀ ਪੜਾਅ ਤੇਂ ਕਿਉਂ ਨਾ ਹੋਵੇ।”[1]ਜੀਵਨ ਮਨੁੱਖ ਦੀ ਅਮੁੱਲ ਸੰਪਤੀ ਹੈ ਤੇ ਦੂਜੇ ਦਰਜ਼ੇ ਤੇ ਸਿਹਤ ਆਉਂਦੀ ਹੈ। ਸਿਹਤ ਤੋਂ ਬਿਨ੍ਹਾਂ ਜਿੰਦਗੀ ਦੀ ਬਹੁਤ ਸਾਰੀ ਯੋਗਿਤਾ ਘਟ ਜਾਂਦੀ ਹੈ। ਚੰਗੀ ਸਿਹਤ ਤੋਂ ਬਿਨ੍ਹਾਂ ਕੋਈ ਵੀ ਮਨੁੱਖ ਸੰਸਾਰਿਕ ਸੁੱਖ ਤੇ ਆਨੰਦ ਨਹੀਂ ਮਾਣ ਸਕਦਾ। ਤੰਦਰੁਸਤ ਸਰੀਰ ਤੋਂ ਬਿਨ੍ਹਾਂ ਕੁੱਝ ਵੀ ਨਹੀਂ ਹੈ। ਜਿਵੇਂ ਕਿਹਾ ਜਾਂਦਾ ਹੈ: “ਨਰੋਏ ਸਰੀਰ ਵਿਚਲਾ ਮਨ ਵੀ ਨਰੋਆ ਤੇ ਤੰਦਰੁਸਤ ਹੁੰਦਾ ਹੈ।” ਸਿਹਤ ਸਬੰਧੀ ਪੰਜਾਬੀ ਸੋਚ ਕੋਈ ਵੀ ਦੇਸ਼ ਦਾ ਸੱਭਿਆਚਾਰ ਚੰਗੀ ਸਿਹਤ ਤੋਂ ਬਿਨ੍ਹਾਂ ਵਿਕਾਸ ਨਹੀਂ ਕਰ ਸਕਦਾ। ਇਸੇ ਪ੍ਰਕਾਰ ਪੰਜਾਬੀ ਸੱਭਿਆਚਾਰ ਦੇ ਵਿੱਚ ਪੈਰ-ਪੈਰ ਤੇ ਕੋਈ ਵੀ ਕੰਮ ਕਰਨਾ ਹੋਵੇ ਜਾਂ ਕੋਈ ਵੀ ਰਿਵਾਜ਼, ਖੇਡ, ਜਾਂ ਵਿਆਹ ਆਦਿ ਦੀ ਕੋਈ ਵੀ ਰਸਮ ਕਰਣੀ ਹੋਵੇ। ਉਹ ਸਿਹਤ ਤੋਂ ਬਿਨ੍ਹਾਂ ਕੁੱਝ ਵੀ ਨਹੀਂ। ਚੰਗੀ ਸਿਹਤ ਹੀ ਪੰਜਾਬੀਆਂ ਦੀ ਮੂਲ-ਪਛਾਣ ਤੇ ਦਿੱਖ ਦਾ ਕਾਰਣ ਹੈ। ਚੰਗੀ ਸਿਹਤ ਦਾ ਹੋਣਾ ਕਿਸੇ ਰੱਬੀ ਨਿਯਮਤ ਤੋਂ ਘੱਟ ਨਹੀਂ ਚੰਗੀ ਸਿਹਤ ਵਾਲਾ ਸਮਾਜ ਹੀ ਵਧੀਆਂ ਸੱਭਿਆਚਾਰ ਪ੍ਰਣਾਲੀ ਦਾ ਹਿੱਸਾ ਬਣ ਸਕਦਾ ਹੈ। ਪੰਜਾਬੀ ਸੱਭਿਆਚਾਰ ਦੇ ਵਿੱਚ ਚੰਗੀ ਸਿਹਤ ਦਾ ਹੋਣਾ ਪੰਜਾਬੀ ਕਹਾਵਤਾਂ ਦੇ ਹਵਾਲੇ ਰਾਹੀਂ ਵੀ ਮਿਲਦੀ ਹੈ। "ਜੇ ਤੁਹਾਡੀ ਦੋਲਤ ਗਈ ਤਾਂ ਕੁੱਝ ਨਹੀਂ ਗਿਆ। ਜੇ ਤੁਹਾਡੀ ਸਿਹਤ ਗਈ ਤਾਂ ਬਹੁਤ ਕੁੱਝ ਗਿਆ।" ਪੰਜਾਬੀ ਲੋਕ ਜੋ ਪੁਰਾਣੇ ਸਮਿਆਂ ਤੋਂ ਹੀ ਬਾਕੀ ਕੰਮ ਬਾਅਦ ਵਿੱਚ ਪਹਿਲਾਂ ਚੰਗੀ ਸਿਹਤ ਦਾ ਹੋਣਾ ਮੰਨਦੇ ਹਨ। ਜਿਸ ਵਿੱਚ ਕਿ ਉਹ ਆਪਣੇ ਖਾਣ-ਪੀਣ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕਮੀ ਨਹੀਂ ਰੱਖਦੇ। ਪੰਜਾਬੀ ਦੀ ਮੂੰਹ ਚੜੀਆਂ ਬਣੀਆਂ ਕਹਾਵਤਾਂ ਤੋਂ ਵੀ ਪਤਾ ਲੱਗਦਾ ਹੈ ਕਿ ਪੰਜਾਬੀ ਸਿਹਤ ਤੇ ਖਾਣ-ਪੀਣ ਦਾ ਕਿੰਨਾ ਧਿਆਨ ਰੱਖਦੇ ਹਨ। ਜਿਵੇਂ: “ਪੇਟ ਨਾ ਪਈਆਂ ਰੋਟੀਆਂ ’ਤੇ ਸੱਭੇ ਗੱਲਾ ਖੋਟੀਆਂ” “ਪਹਿਲਾਂ ਪੇਟ ਪੂਜਾ ਫਿਰ ਕੰਮ ਦੂਜਾ” ਜਿਹਾ ਤੇਰਾ ਅੰਨ ਪਾਣੀ’ ਤੇਹਾ ਸਾਡਾ ਕੰਮ ਜਾਣੀਦੁਨੀਆ ਦੇ ਲੋਕਾਂ ਦੀ ਖੁਰਾਕ ਤਿੰਨ ਵਕਤ ਪ੍ਰੰਤੂ ਪੰਜਾਬੀਆਂ ਦੀ ਖੁਰਾਕ ਦਿਨ ਵਿੱਚ ਚਾਰ-ਚਾਰ ਵਾਰ ਹੁੰਦੀ ਰਹੀ ਹੈ। ਉਹ ਵੀ ਪੂਰੀਂ ਤਰ੍ਹਾਂ ਰੱਜ ਕੇ ਜਿਸ ਵਿੱਚ ਛਾਹ ਵੇਲਾ, ਦੁਪਹਿਰ ਵੇਲਾ, ਲੋਢਾ ਵੇਲਾ ਤਰਕਾਲਾਂ ਵੇਲਾ ਆਦਿ। "ਕੰਗਣਾ ਵਾਲੀ ਦੁੱਧ ਰਿੜਕੇ, ਵਿਚੋਂ ਮੱਖਣ ਝਾਤੀਆਂ ਮਾਰੇ" ਸਿਹਤ ਸੰਬੰਧੀ ਪੰਜਾਬੀ ਖਾਣ ਪੀਣ ਪੰਜਾਬੀਆਂ ਦੀ ਨਰੋਈ ਤੇ ਚੰਗੀ ਸਿਹਤ ਦਾ ਮੁੱਖ ਕਾਰਣ ਪੰਜਾਬੀ ਸੱਭਿਆਚਾਰ ਦੇ ਵਿੱਚ ਚੰਗੀ ਖੁਰਾਕ ਦਾ ਹੋਣਾ ਹੈ। ਜਿਸ ਵਿੱਚ ਪੰਜਾਬੀਆਂ ਦੀ ਖੁਰਾਕ ਖੁੱਲੀ ਤੇ ਬਹੁਭਾਂਤ ਹੈ। ਜਿਸ ਵਿੱਚ ਕਿ ਪੰਜਾਬੀਆਂ ਦੀ ਖਾਣ ਵਾਲੀ ਖੁਰਾਕ ਜੋ ਚੰਗੀ ਸਿਹਤ ਦਾ ਵੱਡਾ ਭਾਗ ਹੈ। ਉਸ ਦੇ ਵਿੱਚ ਦਾਲਾਂ, ਸਬਜ਼ੀਆਂ, ਆਂਡੇ, ਮੀਟ, ਫ਼ਲ, ਕਣਕ, ਸਰੋ ਦਾ ਸਾਗ, ਮੱਕੀ ਦੀ ਰੋਟੀ, ਦਹੀਂ, ਮੱਖਣ, ਘਿਓ, ਪੰਜ਼ੀਰੀ, ਦਲੀਆ, ਚੂਰੀ, ਸੇਵੀਆਂ, ਮਾਲਪੂੜੇ, ਖੋਆ, ਖੀਰ, ਪ੍ਰਸ਼ਾਦ, ਲੱਡੂ, ਪੰਜਾਬੀਆਂ ਦੀ ਸਿਹਤ ਦਾ ਰਾਜ ਹੈ। ਇਸੇ ਤਰ੍ਹਾਂ ਪੀਣ ਵਾਲੀ ਵਸਤਾਂ ਦੇ ਵਿੱਚ ਦੁੱਧ, ਲੱਸੀ, ਸਰਬਤ, ਗੰਨੇ ਦਾ ਰਸ, ਦੇਸੀ ਸ਼ਰਾਬ, ਆਦਿ ਪੀਣ ਵਸਤਾ ਹਨ। ਇਹ ਕਥਨ ਮੰਨਣਯੋਗ ਹੈ। ਕਿ ਮਨੁੱਖ ਦੇ ਜੀਵਨ ਦਾ ਬਹੁਤ ਭਾਗ ਭੋਜਨ ਦੀ ਪ੍ਰਾਪਤੀ ਨਾਲ ਬੱਝਾ ਹੈ ਤੇ ਪੰਜਾਬੀ ਦੀ ਚੰਗੀ ਸਿਹਤ ਦਾ ਰਾਜ ਇਹ ਉਪਕੋਰਤ ਖਾਣ-ਪੀਣ ਹੈ। ਵਿਰਾਸਤੀ ਸੱਭਿਆਚਾਰ ਅਤੇ ਸਿਹਤ ਕਿਸੇ ਵੀ ਕੌਮ, ਦੇਸ਼ ਜਾਂ ਸਮਾਜ ਦੀ ਉਦੋਂ ਤੱਕ ਤਰੱਕੀ ਸੰਭਵ ਨਹੀਂ ਜਦੋਂ ਤਕ ਕਿ ਉਸ ਦੇਸ਼ ਦੇ ਬਾਸਿੰਦੇ, ਮਾਨਸਿਕ, ਸਰੀਰਕ ਤੌਰ 'ਤੇ ਤੰਦਰੁਸਤ ਨਹੀਂ। ਚੰਗੀ ਸਿਹਤ ਤੋਂ ਬਿਨ੍ਹਾਂ ਦੇਸ਼ ਵਿੱਚ ਕੀਤੀ ਹੋਰ ਕੋਈ ਤਰੱਕੀ ਮਾਇਨੇ ਨਹੀਂ ਰੱਖਦੀ। ਪੰਜਾਬੀ ਵਿਰਸਾ ਬਹੁਤ ਮਹਾਨ ਹੈ ਜਿਸ ਵਿੱਚ ਗੁਰੂਆ ਨੇ ਸਾਨੂੰ ਬਾਣੀ ਦੇ ਲੜ੍ਹ ਲਾਇਆ ਹੈ। ਉਹਨਾਂ ਨੇ ਸਾਨੂੰ ਸਰੀਰਕ ਤੌਰ 'ਤੇ ਤੰਦਰੁਸਤ ਰਹਿਣ ਦੀ ਵੀ ਪ੍ਰੇਰਣਾ ਦਿੱਤੀ ਹੈ। ਬਿਨ੍ਹਾਂ ਚੰਗੀ ਸਿਹਤ ਦੇ ਪੈਰ ਵੀ ਨੀ ਪੁੱਟ ਹੁੰਦਾ। ਬਾਬੇ ਨਾਨਕ ਦੀ ਮੀਲਾਂ ਲੰਮੀ ਯਾਤਰਾ ਇਸ ਗੱਲ ਦੀ ਗਵਾਹੀ ਹੈ ਕਿ ਤੰਦਰੁਸਤੀ ਪਹਿਲਾਂ ਹੈ। ਗੁਰੂ ਅੰਗਦ ਦੇਵ ਜੀ ਦੁਆਰਾ ਅਖਾੜਿਆਂ ਦੀ ਸਥਾਪਨਾ ਵੀ ਇਹੀ ਹੈ ਕਿ ਲੋਕ ਸਰੀਰਕ ਤੌਰ 'ਤੇ ਰਿਸ਼ਟ-ਪੁੱਸ਼ਟ ਰਹਿਣ। ਮਨੁੱਖੀ ਮਨ ਨੂੰ ਵਿਕਾਰਾਂ ਤੋਂ ਮੋੜਨਾ ਤੋਂ ਨਸ਼ਿਆ ਤੋਂ ਪ੍ਰਹੇਜ਼ ਕਰਨਾ। ਚੰਗੀ ਸਿਹਤ ਦਾ ਸੱਭਿਆਚਾਰ ਹੈ। ਚੰਗੀ ਸਿਹਤ ਤੇ ਖਾਣ ਪੀਣ ਪ੍ਰਤੀ ਗੁਰਬਾਣੀ ’ਚ ਲਿਖਿਆ ਹੈ। ਬਾਬਾ ਹੋਰ ਖਾਣਾ ਖੁਸ਼ੀ ਖੁਆਰ। ਜਿਤੁ ਖਾਧੈ ਤਨੁ ਪੀੜੀਐ ਮਨਿ ਮਹਿ ਚਲਹੁ ਵਿਕਾਰ॥ ਅੰਮ੍ਰਿਤ ਵੇਲੇ ਦਾ ਉੱਠਣਾ ਇਹ ਸਿਖਾਉਂਦਾ ਹੈ ਕਿ ਮਨ-ਤੇ ਤਨ ਤੰਦਰੁਸਤ ਰਹਿਣ। ਵਿਰਸੇ ਦੇ ਵਿੱਚ ਸਾਡੇ ਸੱਭਿਆਚਾਰ ਦੇ ਵਿੱਚ ਚੰਗੀ ਸਿਹਤ ਦੀ ਰਸੋਈ ਦਾ ਯੋਗਦਾਨ ਵੀ ਵੱਡਾ ਹੈ। ਕਿਉਂਕਿ ਜਦੋਂ ਕੋਈ ਸੁਆਣੀ ਸਵੇਰੇ ਉੱਠ ਕਿ ਚਾਟੀ ਵਿੱਚ ਮਧਾਣੀ ਚਲਾਉਂਦੀ ਤਾਂ ਮਿੱਟੀ ਦੇ ਤੋਲੇ ’ਚ ਤਿਆਰ ਕੀਤੀ ਲੱਸੀ ਸਵਾਦ ਤੇ ਗੁਣ-ਭਰਪੂਰ ਹੁੰਦੀ ਅਤੇ ਨਾਲ ਮੋਡਿਆ ਦੇ ਜੋੜਾਂ ਦੀ ਕਸਰਤ ਵੀ ਹੋ ਜਾਂਦੀ ਹੈ। ਮਿੱਟੀ ਦੇ ਕੁੰਡੇ ਵਿੱਚ ਚੱਟਣੀ ਜਾ ਮਸਾਲਾ ਰਗੜਨ ਵਿੱਚ ਨਿੰਮ ਦਾ ਘੋਟਣਾ ਹੁੰਦਾ ਸੀ। ਜੋ ਕਿ ਗੁਣ ਭਰਪੂਰ ਹੈ। ਘੋਟਣੇ ਤੇ ਮਿੱਟੀ ਦੇ ਕੁੰਡੇ ਦੀ ਰਗੜ ਭਰਪੂਰ ਹੈ। ਘੋਟਣੇ ਤੇ ਮਿੱਟੀ ਦੇ ਕੁੰਡੇ ਦੀ ਰਗੜ ਕੈਲਸੀਅਮ ਦੀ ਘਾਟ ਦੀ ਪੂਰਤੀ ਕਰਦੀ। ਘੜਿਆ ਦਾ ਪਾਣੀ, ਲੋਹੇ ਦੀ ਕੜਾਹੀ, ਤਾਂਬੇ ਦੇ ਜਗ ਜਾਂ ਗੜਵੀ ਸਭ ਤੋਂ ਅਹਿਮ ਤੱਤਾ ਦੀ ਪੂਰਤੀ ਕਰਦੇ ਸੀ। ਜੋ ਕਿ ਹੁਣ ਸਭ ਘਟਦਾ ਜਾ ਰਿਹਾ ਹੈ। ਚਾਟੀ ਦੀ ਥਾਂ ਮਿਕਸੀ, ਕੜਾਹੀ, ਦੀ ਕਾਂ ਕੁੱਕਰ, ਤੇ ਸਟੀਲ ਦੇ ਸਮਾਨ ਦੀ ਚਮਕ ਦਮਕ ਨੇ ਤੰਦਰੁਸਤੀ ਦਾ ਖਜਾਨਾ ਖੋਹ ਲਿਆ। ਜਿਸ ਕਾਰਣ ਕਹਾੜੀਆ ਮਾਂਜਣ ਲਈ ਵੀ ਸੁਹਾਣੀਆ ਦੇ ਡੋਲਿਆ 'ਚ ਜੋਰ ਨਹੀਂ ਰਿਹਾ| ਲੋਕ ਖੇਡਾਂ ਤੇ ਨਾਚ ਸਬੰਧਤ ਸਹਿਤ-ਸੱਭਿਆਚਾਰ ਸਾਡੇ ਸੱਭਿਆਚਾਰ ਦੇ ਵਿੱਚ ਸਾਡੀ ਲੋਕ ਖੇਡਾ, ਸਾਡੇ ਨਾਚ ਗਿੱਧੇ ਭੰਗੜੇ ਭਾਵ ਮੰਨੋਰੰਜਨ ਦੇ ਸਾਧਨ ਇਹ ਸਭ ਸਿੱਧੇ-ਅਸਿੱਧੇ ਤੌਰ 'ਤੇ ਸਾਡੀ ਸਿਹਤ ਦੇ ਨਾਲ ਹੀ ਜੁੜਦੇ ਹਨ। ਜਿਸ ਵਿੱਚ ਕਿ ਸਾਡੀਆ ਲੋਕ ਖੇਡਾਂ ਜੋ ਕਿ ਬਚਪਨ, ਜਵਾਨੀ, ਬੁਢਾਪੇ ਦੇ ਤਿੰਨ ਪੜਾਅ ਅਨੁਸਾਰ ਹੀ ਚਲਦੀਆਂ ਹਨ। ਬੱਚਿਆਂ ਦੀਆਂ ਖੇਡਾਂ ਵਿੱਚ ਗੀਟੇ, ਪੀਚੋਂ, ਕੋਟਲਾ-ਛਪਾਕੀ, ਬਾਂਦਰ ਕਿੱਲਾ, ਰੱਸੀ ਟੱਪਣ, ਆਦਿ ਇਹ ਸਭ ਖੇਡਾਂ ਬੱਚਿਆ ਨੂੰ ਮਾਨਸਿਕ ਤੇ ਸਰੀਰਕ ਤੌਰ 'ਤੇ ਰਿਸ਼ਟ-ਪੁਸ਼ਟ ਰੱਖਦੀਆਂ ਹਨ। ਜਿਵੇਂ ਜਵਾਨੀ ਦੇ ਵਿੱਚ ਰੱਸਾ ਕੱਸੀ, ਕਬੱਡੀ, ਗੁੱਲੀ ਡੰਡਾ, ਸ਼ੱਕਰ ਭਿੱਜੀ, ਆਦਿ ਤੇ ਕੁੜੀਆਂ ਦੀਆ ਖੇਡਾਂ ਵਿੱਚ ਗੀਟੇ, ਪੀਚੋ, ਬੱਕਰੀ, ਥਾਲ, ਪੰਘੂੜਾ, ਆਦਿ ਇਹ ਸਭ ਖੇਡਾ ਸਰੀਰਕ ਤੰਦਰੁਸਤੀ ਤੇ ਚੰਗੀ ਸਿਹਤ ਲਈ ਵੱਡਮੁੱਲਾ ਯੋਗਦਾਨ ਪਾਉਦੀਆਂ ਹਨ। ਇਸੇ ਪ੍ਰਕਾਰ ਹੀ ਗਿੱਧਾ ਭੰਗੜਾ, ਲੋਕ ਨਾਚ ਇਹ ਸਭ ਕੁੱਝ ਪੰਜਾਬੀ ਲੋਕਾਂ ਦੀ ਚੰਗੀ ਸਿਹਤ ਨਾਲ ਸੰਬੰਧਤ ਹੈ। ਜਿਸ ਵਿੱਚ ਕਿੱਕਲੀ, ਧਮਾਲ, ਝੂੰਮਰ, ਮਲਵਈ ਗਿੱਧਾ, ਸੰਮੀ, ਲੁੱਡੀ, ਇਹ ਸਭ ਲੋਕ-ਨਾਚ ਪੰਜਾਬੀ ਦੀ ਚੰਗੀ ਸਿਹਤ ਦਾ ਵੱਡਮੁੱਲਾ ਖਜਾਨਾ ਹੈ ਕਿ ਇਹ ਨਾਚ ਬਿਨ੍ਹਾਂ ਤਾਕਤ ਤੋਂ ਨਹੀਂ ਹੁੰਦਾ ਕੋਈ ਵੀ ਲੋਕ-ਨਾਚ ਕਰਣ ਲਈ ਚੰਗੀ ਤੇ ਨਰੋਈ ਸਿਹਤ ਦਾ ਹੋਣਾ ਜਰੂਰੀ ਹੈ। ਇਸ ਤਰ੍ਹਾਂ ਲੋਕ-ਨਾਚ, ਖੇਡਾ ਵੀ ਸਾਡੀ ਪੰਜਾਬੀ ਸਿਹਤ ਸੱਭਿਅਚਾਰ ਦਾ ਵਡੇਰਾ ਹਿੱਸਾ ਹੈ। ਅੱਜ ਕੱਲ ਸਿਹਤ ਵਿੱਚ ਆ ਰਹੇ ਵਿਗਾੜ ਜੋ ਕਿਸੇ ਵਕਤ ਪੰਜਾਬੀਆ ਦੀ ਸਿਹਤ ਦੀਆ ਗੱਲਾ ਦੂਰ-ਦੂਰ ਤੱਕ ਹੁੰਦੀਆਂ ਸੀ। ਉਹ ਪਹਿਲਾਂ ਵਰਗੀ ਨਹੀਂ ਰਹੀ ਹੁਣ ਹਰ ਵਿਅਕਤੀ ਬੀ.ਪੀ. ਸੂਗਰ, ਕੈਂਸਰ, ਵਰਗੀਆਂ ਬਿਮਾਰੀਆਂ ਨਾਲ ਜੂਝ ਰਿਹਾ ਹੈ। ਜਿਸ ਦਾ ਕਾਰਣ ਵੱਧ ਰਹੀ ਨਸ਼ਾਖੋਰ ਤੇ ਪੱਛਮੀ ਪ੍ਰਭਾਵ ਦਾ ਵਿਗੜਿਆ ਖਾਣ ਪੀਣ ਹੈ। ਖੁਰਾਕ ਦੇ ਵਿੱਚ ਜਿੱਥੇ ਕਿ ਘਿਓ, ਮੱਖਣ, ਦੁੱਧ ਪਨੀਰ, ਸਾਗ, ਮੱਕੀ ਦੀ ਰੋਟੀ, ਸਾਡੀ ਮੁੱਖ ਖੁਰਾਕ ਸੀ। ਹੁਣ ਉਹਨਾਂ ਦੀ ਥਾ ਫਾਸਟ ਫੂਡ ਨੇ ਲੈ ਲਈ ਜੋ ਸਿੱਧੇ ਤੌਰ 'ਤੇ ਨਿਰਾ ਜ਼ਹਿਰ ਹੈ। ਹੁਣ ਨਾ ਕੋਈ ਸੱਤੂ, ਪੀਦਾਂ ਹੈ ਨਾ ਕਿਸੇ ਨੂੰ ਸੱਤੂ ਬਾਰੇ ਪਤਾ ਹੈ। ਹੁਣ ਤਾਂ ਲੱਸੀ ਦੀ ਥਾਂ ਸਵੇਰ-ਸਿਆਮ ਚਾਹ ਪੀਤੀ ਜਾਂਦੀ ਹੈ। ਜੋ ਬਿਮਾਰੀਆ ਦਾ ਕਾਰਣ ਬਣ ਰਹੀ ਹੈ। ਚੰਗੀਆ ਖੁਰਾਕਾ ਤਾਂ ਆਲੋਪ ਹੋ ਗਈਆ ਹਨ। ਖੇਡਾ ਦੇ ਵਿੱਚ ਜਿੱਥੇ ਸਾਡੀ ਜਵਾਨੀ ਕਬੱਡੀ, ਕੁਸ਼ਤੀ ਦੇ ਅਖਾੜਿਆਂ ਦਾ ਸਿੰਗਾਰ ਸੀ। ਅੱਜ ਇਲੈਕਟ੍ਰੋਨਿਕ ਮੀਡੀਆ ਨੇ ਸਭ ਬਦਲ ਦਿੱਤਾ ਹੈ। ਬੱਚੇ ਵੀਡੀਓ ਗੇਮਸ, ਮੋਬਾਇਲ ’ਚ ਗੇਮਸ ਤੇ ਕੰਪਿਊਟਰ ਦਾ ਹਿੱਸਾ ਬਣ ਰਹਿ ਗਿਆ ਹੈ। ਸੈਲਫੀਆਂ ਖਿੱਚਦਾ ਬੰਦਾ ਸਿਰਫ਼ ਇੱਕਲੇ ਹੋਣ ਤੇ ਸਿਹਤਮੰਦ ਨਾ ਹੋਣ ਦੀ ਨਿਸ਼ਾਨੀ ਦਾ ਪ੍ਰਤੀਕ ਹੈ। ਧੰਨ ਸਨ ਉਹ ਸਾਡੀਆਂ ਦਾਦੀਆਂ ਤੇ ਨਾਨੀਆਂ ਜੋ ਐਡੇ ਐਡੇ ਟੱਬਰਾ ਨੂੰ ਪਾਲ ਗਈਆਂ ਤੇ ਤਾਂ ਵੀ ਤੰਦਰੁਸਤੀ ਦੀ ਮਾਲਿਕ ਸੀ ਤੇ ਉਹ ਵੀ ਨਰਮਾ ਕਪਾਹ ਦੀਆਂ ਛਟੀਆ ਤੇ ਪਾਥੀਆ ਦੀ ਅੱਗ ਤੇ। ਪ੍ਰੰਤੂ ਅੱਜ ਦੀਆ ਬੀਬੀਆ ਇੱਕ ਦੋ ਜੀਆ ਦੀ ਰੋਟੀ ਗੈਸ ਤੇ ਬਣਾਉਣ ’ਚ ਆਨਾ-ਕਾਲਾ ਕਰਦੀਆਂ ਹਨ। ਸਾਡੇ ਘਰਾਂ ਤੋਂ ਲੋਂਗ, ਲਾਚੀ, ਸੁੰਢ ਅਜਵੈਣ, ਗੁੰਮ ਹੋ ਰਹੇ ਹਨ। ਉਹਨਾਂ ਦੀ ਥਾਂ ਕਫ, ਕਰੋਸੀਨ, ਡਿਸਪਰੀਨ, ਆਦਿ। ਦਵਾਈਆਂ ਮਿਲਦੀਆ ਹਨ। ਜੋ ਕਿ ਮਾੜੀ ਸਿਹਤ ਦਾ ਸੰਕੇਤ ਦਿੰਦੀਆਂ ਹਨ। ਸਾਡੇ ਮਰਦਾਂ ਨੇ ਹੱਥੀ ਕੰਮ ਕਰਨਾ ਛੱਡਦਾ ਤੇ ਮਸ਼ੀਨਰੀ ਤੇ ਨਿਰਭਰ ਹੋ ਗਏ ਤੇ ਫੌਕੀ ਟੌਹਰ ਵੱਲ ਜਾਂ ਵੜੇ ਹਨ ਅਤੇ ਪੱਛਮ ਦਾ ਘਸਿਆ ਪਿਟਿਆ ਸੱਭਿਆਚਾਰ ਆਪਣਾ ਕਿ ਸਿਹਤ ਨਾਲ ਖਿਲਵਾੜ ਕਰ ਰਹੇ ਹਨ। ਦੁੱਧ, ਫਲ, ਸ਼ਬਜੀਆ ਦਾ ਉਤਪਾਦਨ ਘਟ ਰਿਹਾ ਹੈ ਅਤੇ ਮੰਗ ਵੱਧ ਰਹੀ ਹੈ ਜਿਸ ਕਰਕੇ ਟੀਕੇ ਲਾ ਫ਼ਸਲਾ ਤਿਆਰ ਕਰ ਸਿਹਤ ਨਾਲ ਸਿੱਧਾ ਖਿਲਵਾੜ ਹੋ ਰਿਹਾ ਹੈ। ਚੰਗੀ ਸਿਹਤ ਤੇ ਖੁਰਾਕ ਦੀ ਥਾਂ ਸੋਸੇਬਾਜ਼ੀ ਦੀ ਲਪਟ-ਝਪਟ ਤੇ ਹਾਰ-ਸਿੰਗਾਰ ਪੱਛਮੀ ਪਹਿਰਾਵੇ ਨੇ ਸਾਨੂੰ ਆਲਸੀਰਹਿਣ ਤੱਕ ਸੀਮਤ ਕਰ ਦਿੱਤਾ ਹੈ। ਜੇ ਅਸੀਂ ਆਪਣੇ ਪੰਜਾਬੀ ਸੱਭਿਆਚਾਰ ਦੇ ਵਿਕਾਸ ‘ਚ ਵਾਧਾ ਕਰਨਾ ਹੈ। ਤਾਂ ਸਭ ਤੋਂ ਪਹਿਲਾ ਚੰਗੀ ਸਿਹਤ ਤੇ ਤੰਦਰੁਸਤੀ ਮਾਨਸਿਕ ਤੌਰ 'ਤੇ ਖੁੱਲਾਪਣ ਲਿਆਉਣਾ ਜਰੂਰੀ ਹੈ ਤਾਂ ਹੀ ਸਾਡੀ ਸਿਹਤ-ਸੱਭਿਆਚਾਰ ਦੀ ਰਫ਼ਤਾਰ ’ਚ ਨਿਖ਼ਾਰ ਆਵੇਗਾ। ਸੋ ਸਾਨੂੰ ਸਾਰੇ ਪੰਜਾਬੀ ਸਿਹਤ ਦੀ ਸੱਭਿਆਚਾਰ ਦੀ ਬਚਾਅ ਦੇ ਲਈ ਸ਼ਬਜੀਆਂ ਹੱਥੀ ਕਿਰਤ ਕਰਕੇ ਘਰਾ ’ਚ ਉਗਾ ਕੇ/ਪਸ਼ੂਆ ਦੀ ਦੇਖ-ਰੇਖ ਕਰਕੇ ਉਹਨਾਂ ਤੋਂ ਦੁੱਧ ਲੈਣ ਤਾਂ ਕਿ ਸਾਨੂੰ ਪੋਸ਼ਟਿਕ ਦੁੱਧ ਤੇ ਆਹਾਰ ਮਿਲੇ। ਇਸ ਪ੍ਰਕਾਰ ਅਸੀਂ ਆਪਣੀ ਚੰਗੀ ਸਹਿਤ ਦੀ ਤਾਕਤ ਦੇ ਨਾਲ ਇੱਕ ਵਧੀਆਂ ਤੇ ਚੰਗੇਰੇ ਪੰਜਾਬੀ ਸਿਹਤ-ਸੱਭਿਆਚਾਰ ਦੇ ਵਿੱਚ ਆਪਣਾ ਯੋਗਦਾਨ ਪਾ ਸਕਦੇ ਹਾਂ ਕਿਉਂਕਿ ਸਿਹਤ ਵੱਡਮੁੱਲਾ ਖਜਾਨਾ ਹੈ, ਤੇ ਇਸਦੀ ਚਾਬੀ ਚੰਗੀ ਖੁਰਾਕ ਹੈ। ਜਿਸਦੀ ਗੱਲ ਸਾਡੇ ਲੋਕ ਗੀਤਾ ਦੇ ਵਿੱਚ ਵੀ ਹੁੰਦੀ ਹੈ। ਕਿ "ਖਾਧੇ ਨੇ ਬਦਾਮ ਜਿਹਨਾਂ ਮੰਗਲਾਂ ਕਿ ਉਹਨਾਂ ਨੇ ਹੀ ਗੋਡੀਆਂ ਲਵਾਉਣੀਆਂ ਆਖਦੇ ਸਿਆਣੇ ਗੱਲਾਂ ਸੱਚੀਆਂ ਖਾਧੀਆ ਖੁਰਾਕਾਂ ਕੰਮ ਆਉਣੀਆਂ।" ਪੁਸਤਕ ਸੂਚੀ 1. ਪੰਜਾਬੀ ਟ੍ਰਿਬਿਉਨ ਅਖ਼ਬਾਰ ਆਰਟੀਕਲ (ਡਾ.
ਰੀੜ ਦੀ ਹੱਡੀ, ਜਿਸਨੂੰ ਕਿ ਕੰਗਰੋੜ ਵੀ ਕਿਹਾ ਜਾਂਦਾ ਹੈ, ਸ਼ਰੀਰਕ ਢਾਂਚੇ ਦਾ ਆਧਾਰ ਹੈ। ਰੀੜ ਦੀ ਹੱਡੀ ਇਕ ਡੰਡੀ ਦੀ ਤਰ੍ਹਾਂ ਹੁੰਦੀ ਹੈ ਜੋ ਗਰਦਨ ਤੋਂ ਲੈਕੇ ਮਲ ਦੁਆਰ ਤੱਕ ਸਥਿਤ ਹੁੰਦੀ ਹੈ। ਇਹ ਦੇਖਣ ਵਿਚ ਇਕ ਹੱਡੀ ਲਗਦੀ ਹੈ ਪਰ ਅਲੱਗ ਅਲੱਗ ਹੱਡੀਆਂ ਦੀ ਲੜੀ ਹੈ ਜਿਸਨੂੰ ਮਣਕੇ ਜਾਂ ਮੋਹਰੇ ਕਿਹਾ ਜਾਂਦਾ ਹੈ। ਇਨ੍ਹਾਂ ਦੇ ਹਿਜੇ ਆਪਸ ਵਿਚ ਧਸੇ ਹੋਏ ਹੁੰਦੇ ਹਨ ਜਿਸ ਨਾਲ ਇਹ ਇਕ ਸੰਪੂਰਨ ਰੂਪ ਲੈਂਦੀ ਹੈ।
ਗੁਰਮੁਖੀ (ਪੰਜਾਬੀ: گرمکھی (ਸ਼ਾਹਮੁਖੀ)) ਇੱਕ ਸਿੱਖ ਲਿੱਪੀ ਹੈ ਜਿਸਨੂੰ ਦੂਜੇ ਸਿੱਖ ਗੁਰੂ, ਗੁਰੂ ਅੰਗਦ ਸਾਹਿਬ ਨੇ ਸੋਲ਼ਵੀਂ ਸਦੀ ਵਿੱਚ ਤਬਦੀਲ ਅਤੇ ਮਿਆਰਬੰਦ ਕਰਨ ਦੇ ਨਾਲ਼ ਇਸਤਿਮਲ ਕੀਤਾ। ਗੁਰਮੁਖੀ ਚੜ੍ਹਦੇ ਪੰਜਾਬ ਸੂਬੇ ਵਿੱਚ ਪੰਜਾਬੀ ਭਾਸ਼ਾ ਲਈ ਅਫ਼ਸਰਾਨਾ ਲਿੱਪੀ ਹੈ, ਜਿਸਨੂੰ ਫ਼ਾਰਸੀ-ਅਰਬੀ ਸ਼ਾਹਮੁਖੀ ਲਿੱਪੀ ਵਿੱਚ ਵੀ ਲਿਖਿਆ ਜਾਂਦਾ ਹੈ। ਮੌਜੂਦਾ ਗੁਰਮੁਖੀ ਦੇ ਬਤਾਲ਼ੀ ਅੱਖਰ, ਕਤਾਰ ਊੜੇ ਤੋਂ ਕੱਕੇ ਬਿੰਦੀ ਤੱਕ ਅਤੇ ਨੌ ਲਗਾ ਮਾਤਰਾ ਹਨ। ਇਹ ਬਤਾਲ਼ੀ ਹਰਫ਼ ਹਨ: ੳ, ਅ, ੲ, ਸ, ਹ, ਕ, ਖ, ਗ, ਘ, ਙ, ਚ, ਛ, ਜ, ਝ, ਞ, ਟ, ਠ, ਡ, ਢ, ਣ, ਤ, ਥ, ਦ, ਧ, ਨ, ਪ, ਫ, ਬ, ਭ, ਮ, ਯ, ਰ, ਲ, ਵ, ੜ, ਸ਼, ਖ਼, ਗ਼, ਜ਼, ਫ਼, ਲ਼, ਅਤੇ ਕ਼। ਸਿੱਖੀ ਦੇ ਮਾਝ ਗ੍ਰੰਥ, ਗੁਰੂ ਗ੍ਰੰਥ ਸਾਹਿਬ ਨੂੰ ਗੁਰਮੁਖੀ ਵਿੱਚ, ਕਈ ਜ਼ੁਬਾਨਾਂਂ ਅਤੇ ਲਹਿਜ਼ਿਆਂ ਵਿੱਚ ਲਿਖਿਆ ਹੈ ਜਿਸਨੂੰ ਗੁਰਮੁਖੀ ਭਾਸ਼ਾ ਆਖਿਆ ਜਾਂਦਾ ਹੈ।
ਖਾਦ (ਅਮਰੀਕਨ ਅੰਗ੍ਰੇਜ਼ੀ: Fertilizer; ਬ੍ਰਿਟਿਸ਼ ਅੰਗ੍ਰੇਜ਼ੀ: Fertiliser), ਇੱਕ ਕੁਦਰਤੀ ਜਾਂ ਸਿੰਥੈਟਿਕ ਮੂਲ (ਚੂਨਾ ਸਮੱਗਰੀ ਤੋਂ ਇਲਾਵਾ) ਦੀ ਕੋਈ ਵੀ ਸਾਮੱਗਰੀ ਹੈ ਜੋ ਇੱਕ ਜਾਂ ਇੱਕ ਤੋਂ ਵੱਧ ਪੌਦਿਆਂ ਦੇ ਪੋਸ਼ਟਿਕ ਤੱਤਾਂ ਨੂੰ ਸਪਲਾਈ ਕਰਨ ਲਈ ਮਿੱਟੀ ਜਾਂ ਪੌਦੇ ਦੇ ਟਿਸ਼ੂਆਂ (ਆਮ ਤੌਰ ਤੇ ਪੱਤੀਆਂ) ਨੂੰ ਲਗਾਇਆ/ਦਿੱਤਾ ਜਾਂਦਾ ਹੈ। ਇਹ ਪੌਦਿਆਂ ਦੇ ਵਿਕਾਸ ਲਈ ਜ਼ਰੂਰੀ ਹੈ।
ਦਿਲ ਇੱਕ ਖੋਖਲਾ ਪੱਠਾ ਹੈ ਜੋ ਸੁੰਗੇੜਾਂ ਦੀ ਤਾਲਪੂਰਨ ਮੁਹਾਰਨੀ ਨਾਲ ਲਹੂ-ਨਾੜਾਂ ਵਿੱਚ ਖ਼ੂਨ ਨੂੰ ਧੱਕ ਕੇ (ਪੰਪ ਕਰ ਕੇ) ਸਾਰੇ ਸਰੀਰ ਵਿੱਚ ਪੁਚਾਉਂਦਾ ਹੈ। ਇਹ ਖ਼ੂਨ ਦੇ ਦੌਰੇ ਵਾਲੇ ਸਾਰੇ ਜੀਵਾਂ (ਸਾਰੇ ਕੰਗਰੋੜਧਾਰੀ ਜੀਵਾਂ ਵਿੱਚ ਵੀ) ਵਿੱਚ ਪਾਇਆ ਜਾਂਦਾ ਹੈ।ਅੰਗਰੇਜ਼ੀ ਸ਼ਬਦ cardiac (ਦਿਲੀ) (ਜਿਵੇਂ ਕਿ cardiology (ਹਿਰਦਾ-ਵਿਗਿਆਨ) ਵਿੱਚ) ਦਾ ਮਤਲਬ ਹੈ "ਦਿਲ ਜਾਂ ਹਿਰਦੇ ਨਾਲ ਸਬੰਧਤ" ਅਤੇ ਇਹ ਯੂਨਾਨੀ ਸ਼ਬਦ καρδιά, ਕਾਰਡੀਆ ਤੋਂ ਆਇਆ ਹੈ ਜਿਸਦਾ ਅਰਥ ਹੁੰਦਾ ਹੈ ਦਿਲ।
ਉੱਚ ਅਦਾਲਤ ਭਾਰਤ ਦੇ ਹਰ ਰਾਜ ਅਤੇ ਕੇਂਦਰ ਸ਼ਾਸਤ ਖੇਤਰ ਵਿੱਚ ਮੂਲ ਅਧਿਕਾਰ ਖੇਤਰ ਦੀਆਂ ਪ੍ਰਮੁੱਖ ਸਿਵਲ ਅਦਾਲਤਾਂ ਹਨ। ਹਾਲਾਂਕਿ, ਉੱਚ ਅਦਾਲਤਾਂ ਆਪਣੇ ਮੂਲ ਸਿਵਲ ਅਤੇ ਅਪਰਾਧਕ ਅਧਿਕਾਰ ਖੇਤਰ ਨੂੰ ਤਾਂ ਹੀ ਲਾਗੂ ਕਰਦੀ ਹੈ, ਜੇਕਰ ਨਿਯਮਿਤ ਤੌਰ 'ਤੇ ਹੇਠਲੀਆ ਅਦਾਲਤਾਂ ਨੂੰ ਕਾਨੂੰਨੀ ਤੌਰ ਤੇ ਅਧਿਕਾਰ ਨਹੀਂ ਦਿੱਤਾ ਜਾਂਦਾ ਤਾਂ ਜੋ ਜ਼ਿਲ੍ਹਾ-ਸ਼ੈਸਨ ਅਦਾਲਤਾ ਕੁੱਝ ਮਾਮਲਿਆਂ ਵਿੱਚ ਵਿੱਤੀ ਅਧਿਕਾਰ, ਖੇਤਰੀ ਅਧਿਕਾਰ ਖੇਤਰ ਦੀ ਘਾਟ ਦਾ ਸਾਹਮਣਾ ਕਰਨ ਕਰਦੀਆ ਹੋਣ। ਉੱਚ ਅਦਾਲਤਾਂ ਵੀ ਕੁਝ ਮਾਮਲਿਆਂ ਵਿੱਚ ਮੂਲ ਅਧਿਕਾਰ ਖੇਤਰ ਦਾ ਮਾਣ ਸਕਦੀਆਂ ਹਨ, ਜਿਹਨਾ ਵਿੱਚ ਕਿਸੇ ਰਾਜ ਜਾਂ ਕੇਦਰੀ ਕਾਨੂੰਨ ਵਿੱਚ ਵਿਸ਼ੇਸ਼ ਤੌਰ 'ਤੇ ਸਪਸ਼ਟ ਨਾ ਕੀਤਾ ਗਿਆ ਹੋਵੇ। ਜ਼ਿਆਦਾਤਰ ਹਾਈ ਕੋਰਟਾਂ ਦੇ ਕੰਮ ਵਿੱਚ ਮੁੱਖ ਤੌਰ 'ਤੇ ਹੇਠਲੇ ਅਦਾਲਤਾਂ ਤੋਂ ਅਪੀਲਾਂ ਅਤੇ ਸੰਵਿਧਾਨ ਦੀ ਧਾਰਾ 226 ਦੇ ਤਹਿਤ ਰਿੱਟ ਪਟੀਸ਼ਨਾਂ ਸ਼ਾਮਲ ਹਨ। ਹਾਈਕੋਰਟ ਦਾ ਅਧਿਕਾਰਿਕ ਅਧਿਕਾਰ ਖੇਤਰ ਵੀਰਟ ਅਧਿਕਾਰ ਖੇਤਰ ਹੈ। ਹਰੇਕ ਹਾਈ ਕੋਰਟ ਦੀ ਸਹੀ ਖੇਤਰੀ ਅਧਿਕਾਰ ਖੇਤਰ ਵੱਖ-ਵੱਖ ਹੁੰਦਾ ਹੈ। ਅਪੀਲ ਹੇਠ ਲਿਖੇ ਅਨੁਸਾਰ ਹੁੰਦੀਆ ਹਨ:- ਤਹਿਸੀਲ-ਕੋਤਵਾਲੀ-ਅਪਰਾਧਿਕ / ਸਿਵਲ ਅਦਾਲਤਾਂ → ਜ਼ਿਲ੍ਹਾ ਅਦਾਲਤ → ਉੱਚ ਅਦਾਲਤ → ਸੁਪਰੀਮ ਕੋਰਟ ਹਰੇਕ ਰਾਜ ਨੂੰ ਜ਼ਿਲ੍ਹਾ ਅਤੇ ਸੈਸ਼ਨ ਜੱਜ ਦੀ ਪ੍ਰਧਾਨਗੀ ਵਾਲੇ ਜੂਡੀਸ਼ੀਅਲ ਜ਼ਿਲ੍ਹਿਆਂ ਵਿੱਚ ਵੰਡਿਆ ਜਾਂਦਾ ਹੈ. ਜਦੋਂ ਉਹ ਸਿਵਲ ਕੇਸ ਦੀ ਅਗਵਾਈ ਕਰਦਾ ਹੈ ਤਾ ਉਸ ਨੂੰ ਜ਼ਿਲ੍ਹਾ ਜੱਜ ਵਜੋਂ ਜਾਣਿਆ ਜਾਂਦਾ ਹੈ, ਅਤੇ ਮੁਜਰਮਾਨਾ ਕੇਸ ਦੀ ਅਗਵਾਈ ਕਰਦੇ ਸਮੇਂ ਸੈਸ਼ਨ ਜੱਜ ਕਿਹਾ ਜਾਂਦਾ ਹੈ। ਉਹ ਹਾਈ ਕੋਰਟ ਦੇ ਜੱਜ ਤੋਂ ਹੇਠਾਂ ਸਭ ਤੋਂ ਉੱਚ ਅਧਿਕਾਰੀ ਹੁੰਦੇ ਹਨ। ਜ਼ਿਲ੍ਹਾ ਅਤੇ ਸ਼ੈਸ਼ਨ ਜੱਜ ਦੇ ਹੇਠਾਂ, ਸਿਵਿਲ ਅਧਿਕਾਰ ਖੇਤਰ ਦੀਆਂ ਅਦਾਲਤਾਂ ਹਨ, ਜਿਨ੍ਹਾਂ ਨੂੰ ਵੱਖ-ਵੱਖ ਰਾਜਾਂ ਵਿੱਚ ਵੱਖੋ-ਵੱਖਰੇ ਨਾਂ ਨਾਲ ਜਾਣਿਆ ਜਾਂਦਾ ਹੈ. ਸੰਵਿਧਾਨ ਦੀ ਧਾਰਾ 141 ਦੇ ਤਹਿਤ, ਭਾਰਤ ਦੀਆਂ ਸਾਰੀਆਂ ਅਦਾਲਤਾਂ - ਹਾਈ ਕੋਰਟਾਂ ਸਮੇਤ - ਭਾਰਤ ਦੀ ਸੁਪਰੀਮ ਕੋਰਟ ਦੇ ਫੈਸਲਿਆਂ ਅਤੇ ਹੁਕਮਾਂ ਨਾਲ ਪਹਿਲ ਹੈ। ਹਾਈ ਕੋਰਟ ਵਿੱਚ ਜੱਜਾਂ ਦੀ ਨਿਯੁਕਤੀ ਭਾਰਤ ਦੇ ਚੀਫ ਜਸਟਿਸ ਅਤੇ ਰਾਜ ਦੇ ਗਵਰਨਰ ਨਾਲ ਸਲਾਹ ਮਸ਼ਵਰੇ ਨਾਲ ਭਾਰਤ ਦੇ ਰਾਸ਼ਟਰਪਤੀ ਦੁਆਰਾ ਕੀਤੀ ਜਾਂਦੀ ਹੈ। ਹਾਈ ਕੋਰਟਾਂ ਦਾ ਮੁਖੀ ਚੀਫ਼ ਜਸਟਿਸ ਹੈ। ਮੁੱਖ ਜੱਜ ਨੇ ਚੌਦ੍ਹਵੇਂ (ਆਪਣੇ ਅਨੁਸਾਰੀ ਰਾਜਾਂ ਦੇ ਅੰਦਰ) ਅਤੇ ਸਤਾਰ੍ਹਵੇਂ (ਆਪਣੇ ਆਪ ਦੇ ਸੂਬਿਆਂ ਦੇ ਬਾਹਰ) ਭਾਰਤੀ ਤਰਜੀਹ ਦੇ ਕ੍ਰਮ ਉੱਤੇ ਰੈਂਕ ਦਿੱਤਾ ਗਿਆ। ਕਲਕੱਤਾ ਹਾਈ ਕੋਰਟ ਨੇ ਦੇਸ਼ ਵਿੱਚ ਸਭ ਤੋ ਪੁਰਾਣਾ ਹਾਈ ਕੋਰਟ ਹੈ ਜੋ 2 ਜੁਲਾਈ 1862 ਨੂੰ ਸਥਾਪਿਤ ਕੀਤਾ ਗਿਆ ਸੀ.ਇੱਕ ਖਾਸ ਖੇਤਰ ਦੇ ਮਾਮਲੇ ਦੀ ਇੱਕ ਵੱਡੀ ਗਿਣਤੀ ਨੂੰ ਸੰਭਾਲਣ ਸਥਾਈ ਬੈਚ ਉੱਥੇ ਸਥਾਪਿਤ ਕੀਤਾ ਜਾਂਦਾ ਹੈ। ਬੈਂਚ ਵੀ ਉਨ੍ਹਾਂ ਸੂਬਿਆਂ ਵਿੱਚ ਹਾਜ਼ਰ ਹੁੰਦੇ ਹਨ ਜੋ ਕਿਸੇ ਅਦਾਲਤ ਦੇ ਅਧਿਕਾਰ ਖੇਤਰ ਵਿੱਚ ਉਸ ਦੇ ਖੇਤਰੀ ਸੀਮਾ ਤੋਂ ਬਾਹਰ ਹੁੰਦੇ ਹਨ.
ਗੁਰ ਅੰਗਦ (31 ਮਾਰਚ 1504 – 29 ਮਾਰਚ 1552) ਸਿੱਖਾਂ ਦੇ ਦਸਾਂ ਵਿਚੋਂ ਦੂਜੇ ਗੁਰੂ ਸਨ। ਇਹਨਾਂ ਦਾ ਜਨਮ ਹਿੰਦੂ ਖ਼ਾਨਦਾਨ ਵਿੱਚ, ਜਮਾਂਦਰੂ ਨਾਮ ਲਹਿਣੇ ਨਾਲ਼, ਪਿੰਡ ਹਰੀਕੇ (ਹੁਣ ਸਰਾਏ ਨਾਗਾ, ਮੁਕਤਸਰ ਨੇੜੇ) ਪੰਜਾਬ ਵਿਖੇ ਹੋਇਆ। ਭਾਈ ਲਹਿਣਾ ਖੱਤਰੀ ਟੱਬਰ ਵਿੱਚ ਪਲ਼ਿਆ, ਜਿਸਦੇ ਪਿਓ ਨਿੱਕੇ ਸਕੇਲ ਦੇ ਸੁਦਾਗਰ ਸੀ, ਅਤੇ ਆਪ ਉਹ ਦੁਰਗਾ ਦੇ ਪੁਜਾਰੀ ਸਨ। ਇਹਨਾਂ ਦੀ ਮੁਲਾਕਾਤ ਗੁਰੂ ਨਾਨਕ, ਸਿੱਖੀ ਦੇ ਬਾਨੀ ਨਾਲ਼ ਹੋਣ ਤੋਂ ਬਾਅਦ ਇਹ ਸਿੱਖ ਬਣ ਗਏ। ਗੁਰੂ ਨਾਨਕ ਸਾਹਿਬ ਨੇ ਲਹਿਣਾ ਨਾਮ ਤਬਦੀਲ ਕਰ ਅੰਗਦ ("ਮੇਰਾ ਆਪਣਾ ਅੰਗ") ਰੱਖ ਦਿੱਤਾ, ਅਤੇ ਆਪਣੇ ਪੁੱਤਾਂ ਦੀ ਬਜਾਏ ਅੰਗਦ ਨੂੰ ਦੂਜਾ ਗੁਰੂ ਐਲਾਨ ਦਿੱਤਾ।ਗੁਰੂ ਨਾਨਕ ਦੇ ਫ਼ਾਨੀ ਦੁਨੀਆ ਤੋਂ ਰੁਖ਼ਸਤ ਹੋਣ ਤੋਂ ਬਾਅਦ, 1539 ਵਿੱਚ ਗੁਰੂ ਅੰਗਦ ਸਿੱਖਾਂ ਦੇ ਰਹਿਬਰ ਬਣੇ। ਇਹ ਸਿੱਖੀ ਵਿੱਚ ਗੁਰਮੁਖੀ ਨੂੰ ਇਖਤਿਆਰ ਅਤੇ ਮਿਆਰਬੰਦ ਕਰਨ ਲਈ ਮਸ਼ਹੂਰ ਹਨ। ਇਹਨਾਂ ਨੇ ਨਾਨਕ ਦੇ ਵਾਕ ਇਕੱਤਰ ਕਰਨੇ ਸ਼ੁਰੂ ਕੀਤੇ, ਨਾਲ਼ 63 ਵਾਕ ਆਪ ਰਚੇ। ਆਪਣੇ ਪੁੱਤਾਂ ਦੀ ਬਜਾਏ, ਇਹਨਾਂ ਨੇ ਆਪਣੇ ਮੁਰੀਦ ਅਮਰਦਾਸ ਨੂੰ ਗੁਰੂ ਤਖ਼ਤ ਦਾ ਵਾਰਸ ਅਤੇ ਤੀਜਾ ਗੁਰੂ ਐਲਾਨਿਆ।
ਜੀਵਨ ਤੱਤ ਜਾਂ ਵਿਟਾਮਿਨ (ਅਮਰੀਕੀ /ˈvaɪtəmɪn/ ਜਾਂ ਬਰਤਾਨਵੀ /ˈvɪtəmɪn/) ਇੱਕ ਕਾਰਬਨੀ ਰਸਾਇਣ ਹੁੰਦਾ ਹੈ ਜੋ ਕਿਸੇ ਵੀ ਜੀਵ ਨੂੰ ਇੱਕ ਲਾਜ਼ਮੀ ਖ਼ੁਰਾਕੀ ਤੱਤ ਵਜੋਂ ਥੋੜ੍ਹੀ ਮਾਤਰਾ ਵਿੱਚ ਚਾਹੀਦਾ ਹੁੰਦਾ ਹੈ। ਕਿਸੇ ਕਾਰਬਨੀ ਰਸਾਇਣਕ ਯੋਗ (ਜਾਂ ਸਬੰਧਤ ਯੋਗਾਂ ਦੇ ਸਮੂਹ) ਨੂੰ ਵਿਟਾਮਿਨ ਉਦੋਂ ਕਿਹਾ ਜਾਂਦਾ ਹੈ ਜਦੋਂ ਉਹ ਕੋਈ ਪ੍ਰਾਣੀ ਉਸਨੂੰ ਰੱਜਵੀਂ ਮਾਤਰਾ ਵਿੱਚ ਤਿਆਰ ਨਾ ਕਰ ਸਕੇ ਅਤੇ ਸਿਰਫ਼ ਖ਼ੁਰਾਕ ਤੋਂ ਹੀ ਲੈਣਾ ਪਵੇ। ਸੋ ਇਹ ਇਸਤਲਾਹ ਹਲਾਤਾਂ ਅਤੇ ਪ੍ਰਾਣੀ ਦੋਹਾਂ ਉੱਤੇ ਸ਼ਰਤਬੱਧ ਹੈ। ਮਿਸਾਲ ਵਜੋਂ ਅਸਕਾਰਬਿਕ ਤਿਜ਼ਾਬ (ਵਿਟਾਮਿਨ ਸੀ) ਮਨੁੱਖਾਂ ਵਾਸਤੇ ਇੱਕ ਵਿਟਾਮਿਨ ਹੈ ਪਰ ਬਹੁਤੇ ਜਾਨਵਰਾਂ ਵਾਸਤੇ ਨਹੀਂ।
ਗੁਰਮਤਿ ਸਿੱਖ ਧਰਮ ਦਾ ਇੱਕ ਅਦੁਤੀ ਤੇ ਨਿਵੇਕਲਾ ਸ਼ਬਦ ਹੈ, ਜਿਸਦੇ ਅਰਥ ਦਾ ਘੇਰਾ ਚੌਖਾ ਵਿਸ਼ਾਲ ਹੈ। ਇਹ ਸਿੱਖ ਚਿੰਤਨ ਅਤੇ ਵਿਹਾਰ ਦੇ ਸਿਧਾਂਤਕ, ਮਰਯਾਦਕ ਤੇ ਆਦੇਸ਼ਤਕ ਪਹਿਲੂਆਂ ਨੂੰ ਕਲਾਵੇ ਵਿੱਚ ਲੈਂਦਾ ਹੈ। ਜਿੰਨ੍ਹਾਂ ਸੰਕਲਪਾਂ ਉੱਤੇ ਇਹ ਸ਼ਬਦ ਲਾਗੂ ਹੁੰਦਾ ਹੈ, ਮੁੱਖ ਰੂਪ ਵਿੱਚ ਉਨ੍ਹਾਂ ਦਾ ਸੰਬੰਧ ਸਿੱਖ ਧਰਮ ਦੇ ਬੁਨਿਆਦੀ ਸਿਧਾਤਾਂ, ਨਿਯਮਾਂ ਅਤੇ ਮੀਮਾਂਸਿਕ ਢਾਂਚੇ ਨਾਲ ਹੈ। ਜੋ ਕਿ ਗੁਰੂ ਨਾਨਕ ਜੀ ਅਤੇ ਉਨ੍ਹਾਂ ਦੇ ਨੌਂ ਅਧਿਕਾਰੀਆਂ ਦੀ ਸਿੱਖਿਆ ਉੱਤੇ ਆਧਾਰਿਤ ਹਨ। ਨਾਲ ਹੀ ਇਹ ਸ਼ਬਦ ਸਿੱਖ ਜੀਵਨ-ਜਾਂਚ ਦੇ ਵਿਅਕਤੀਗਤ ਤੇ ਸਮੂਹਿਕ ਪੱਖਾਂ ਉੱਤੇ ਵੀ ਲਾਗੂ ਹੁੰਦਾ ਹੈ।
ਕੇਂਦਰੀ ਅਮਰੀਕਾ (ਸਪੇਨੀ: América Central ਜਾਂ Centroamérica) ਅਮਰੀਕਾ ਦੇ ਭੂਗੋਲਕ ਖੇਤਰ ਦਾ ਕੇਂਦਰ ਹੈ। ਇਹ ਉੱਤਰੀ ਅਮਰੀਕੀ ਮਹਾਂਦੀਪ ਦੇ ਸਭ ਤੋਂ ਦੱਖਣੀ ਥਲ-ਜੋੜੂ ਹਿੱਸੇ ਵਿੱਚ ਹੈ ਜੋ ਦੱਖਣ-ਪੂਰਬ ਵੱਲ ਦੱਖਣੀ ਅਮਰੀਕਾ ਨਾਲ਼ ਜੋੜਦਾ ਹੈ। ਜਦੋਂ ਇਹ ਸੰਯੁਕਤ ਮਹਾਂਦੀਪੀ ਨਮੂਨੇ ਦਾ ਹਿੱਸਾ ਮੰਨਿਆ ਜਾਂਦਾ ਹੈ ਤਾਂ ਇਸਨੂੰ ਇੱਕ ਉਪ-ਮਹਾਂਦੀਪ ਮੰਨਿਆ ਜਾਂਦਾ ਹੈ। ਕੇਂਦਰੀ ਅਮਰੀਕਾ ਵਿੱਚ ਸੱਤ ਦੇਸ਼-ਬੇਲੀਜ਼, ਕੋਸਤਾ ਰੀਕਾ, ਸਾਲਵਾਦੋਰ, ਗੁਆਤੇਮਾਲਾ, ਹਾਂਡੂਰਾਸ, ਨਿਕਾਰਾਗੁਆ ਅਤੇ ਪਨਾਮਾ-ਹਨ। ਇਹ ਖੇਤਰ ਮੀਜ਼ੋਅਮਰੀਕੀ ਜੀਵ-ਵਿਭਿੰਨਤਾ ਖੇਤਰ ਦਾ ਹਿੱਸਾ ਹੈ ਜੋ ਉੱਤਰੀ ਗੁਆਤੇਮਾਲਾ ਤੋਂ ਕੇਂਦਰੀ ਪਨਾਮਾ ਤੱਕ ਫੈਲਿਆ ਹੈ। ਇਸ ਦੀਆਂ ਹੱਦਾਂ ਉੱਤਰ ਵੱਲ ਮੈਕਸੀਕੋ, ਪੂਰਬ ਵੱਲ ਕੈਰੇਬੀਆਈ ਸਾਗਰ, ਪੱਛਮ ਵੱਲ ਉੱਤਰ ਪ੍ਰਸ਼ਾਂਤ ਮਹਾਂਸਾਗਰ ਅਤੇ ਦੱਖਣ-ਪੂਰਬ ਵੱਲ ਕੋਲੰਬੀਆ ਨਾਲ਼ ਲੱਗਦੀਆਂ ਹਨ।
ਅਨੰਦੁ ਸਿੱਖਾਂ ਦੇ ਤੀਜੇ ਗੁਰੂ ਅਮਰ ਦਾਸ ਦੁਆਰਾ ਰਾਗ ਰਾਮਕਲੀ ਵਿੱਚ ਲਿਖੀ ਕਾਵਿ-ਰਚਨਾ ਹੈ। ਇਹ ਬਾਣੀ ਗੁਰੂ ਗਰੰਥ ਸਾਹਿਬ, ਦੇ ਅੰਗ 917 ਤੋਂ 922 ਤੱਕ ਦਰਜ਼ ਹੈ। ਸ਼ਬਦ 'ਅਨੰਦੁ' ਸਰਬੋਤਮ ਕਿਸਮ ਦੇ ਰਸਮਈ ਸੁਹਜਾਤਮਕ ਅਨੰਦ ਦੀ ਸਥਿਤੀ ਲਈ ਆਇਆ ਹੈ। ਇਹ ਕਿਹਾ ਜਾਂਦਾ ਹੈ ਕਿ ਅਗਰ ਰਸੀਆ ਵਿਅਕਤੀ ਲਿਵਲੀਨ ਹੋਕੇ ਇਸ ਪਵਿਤਰ ਬਾਣੀ ਦਾ ਨਿੱਤਨੇਮ ਪਾਠ ਕਰਦਾ ਹੈ, ਉਸ ਦੇ ਜੀਵਨ ਵਿੱਚ ਪੂਰੀ ਤਰ੍ਹਾਂ ਸੁੱਖਮਈ ਅਵਸਥਾ ਬਣੀ ਰਹਿੰਦੀ ਹੈ। ਇਸ ਬਾਣੀ ਵਿੱਚ ਪ੍ਰਾਪਤੀ ਵਿੱਚ ਮਗਨ ਅਧਿਆਤਮਕ ਰਸੀਏ ਦਾ ਚਿੱਤਰ ਹੈ," ਜਿਸ ਨੂੰ ਗਿਆਨ, ਤਰਕ ਜਾਂ ਮਨੋਵਿਗਿਆਨ ਦੀ ਪਰਿਭਾਸ਼ਿਕ ਸ਼ਬਦਾਵਲੀ ਵਿੱਚ ਬਿਆਨ ਕਰਨ ਦੀ ਥਾਂ ਗੁਰੂ ਕਵੀ ਨੇ 'ਇਰੌਟੀਕੋ ਮਿਸਟੀਕਲ ਟੈਕਨੀਕ' ਦੀ ਸਹਾਇਤਾ ਨਾਲ ਸਰੋਦੀ ਰੰਗ ਵਿੱਚ ਪੇਸ਼ ਕੀਤਾ ਹੈ।"
Mubarka ਬੰਦੀ ਛੋੜ ਦਿਵਸ (ਮੁਕਤੀ ਦਾ ਦਿਵਸ) ਅੱਸੂ ਮਹੀਨੇ ਵਿੱਚ ਮਨਾਇਆ ਜਾਣ ਵਾਲਾ ਇੱਕ ਮਹੱਤਵਪੂਰਨ ਸਿੱਖ ਤਿਉਹਾਰ ਹੈ।ਸਿੱਖ ਜਗਤ ਵਿੱਚ ਬੰਦੀ-ਛੋੜ ਦਿਵਸ ਸਿੱਖ ਮਾਨਸਿਕਤਾ ਨਾਲ ਜੁੜੇ ਹੋਏ ਹਨ। ਇਸ ਦਿਨ ਨਾਲ ਸਿੱਖ ਇਤਿਹਾਸ ਦੀਆਂ ਕਈ ਪ੍ਰਮੁੱਖ ਘਟਨਾਵਾਂ ਜੁੜੀਆਂ ਹੋਈਆਂ ਹਨ। ਮੁੱਖ ਰੂਪ ਵਿੱਚ ਸਿੱਖ ਇਤਿਹਾਸ ਨਾਲ ਇਸ ਤਿਉਹਾਰ ਦਾ ਸੰਬੰਧ ਉਸ ਸਮੇਂ ਤੋਂ ਜੁੜਿਆ, ਜਦੋਂ ਮੀਰੀ-ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਗਵਾਲੀਅਰ ਕਿਲ੍ਹਾ ਵਿਚੋਂ 52 ਰਾਜਿਆਂ ਸਮੇਤ ਰਿਹਾਅ ਹੋ ਕੇ ਸ੍ਰੀ ਅੰਮਿ੍ਤਸਰ ਸਾਹਿਬ ਪਹੁੰਚੇ।
ਕਲਪਨਾ ਚਾਵਲਾ (1 ਜੁਲਾਈ 1961 - 1 ਫਰਵਰੀ 2003) ਇੱਕ ਭਾਰਤੀ ਅਮਰੀਕੀ ਅਤੇ ਪੁਲਾੜਯਾਤਰੀ ਸ਼ਟਲ ਮਿਸ਼ਨ ਮਾਹਰ ਸੀ ਅਤੇ ਉਹ ਪੁਲਾੜ ਵਿੱਚ ਜਾਣ ਵਾਲੀ ਭਾਰਤੀ ਮੂਲ ਦੀ ਪਹਿਲੀ ਔਰਤ ਸੀ। ਉਸਨੇ ਪਹਿਲੀ ਵਾਰ ਸਪੇਸ ਸ਼ਟਲ ਕੋਲੰਬੀਆ 'ਤੇ ਇੱਕ ਮਿਸ਼ਨ ਸਪੈਸ਼ਲਿਸਟ ਅਤੇ ਪ੍ਰਾਇਮਰੀ ਰੋਬੋਟ ਆਰਟ ਆਪਰੇਟਰ ਵਜੋਂ ਉਡਾਣ ਭਰੀ। 2003 ਵਿੱਚ, ਉਹਨਾਂ ਚਾਵਲਾ ਸੱਤ ਚਾਲਕ-ਦਲ ਦੇ ਮੈਂਬਰਾਂ ਵਿੱਚੋਂ ਇੱਕ ਸੀ ਜੋ ਕੋਲੰਬੀਆ ਪੁਲਾੜਯਾਨ ਦੁਰਘਟਨਾ ਵਿੱਚ ਮਾਰੇ ਗਏ ਸਨ, ਜਦੋਂ ਵਾਯੂਮੰਡਲ ਵਿੱਚ ਮੁੜ ਦਾਖਲ ਹੋਣ ਸਮੇਂ ਸਪੇਸ ਸ਼ਟਲ ਵਿੱਚ ਖ਼ਰਾਬੀ ਪੈਦਾ ਹੋ ਗਈ ਸੀ। ਕਲਪਨਾ ਚਾਵਲਾ ਨੂੰ ਮਰਨ ਉਪਰੰਤ, ਕਾਂਗਰੈਸ਼ਨਲ ਸਪੇਸ ਮੈਡਲ ਔਫ਼ ਆਨਰ ਦਾ ਅਵਾਰਡ ਦਿੱਤਾ ਗਿਆ ਅਤੇ ਇਸ ਤੋਂ ਇਲਾਵਾ ਕਈ ਸੜਕਾਂ, ਯੂਨੀਵਰਸਿਟੀਆਂ ਅਤੇ ਸੰਸਥਾਵਾਂ ਦਾ ਨਾਮ ਉਸਦੇ ਨਾਮ ਉੱਪਰ ਰੱਖੇ ਗਏ।
ਅੰਤਰਰਾਸ਼ਟਰੀ ਇਕਾਈ ਢਾਂਚੇ ਦੇ ਅਨੁਸਾਰ ਸੱਤ ਮੂਲ ਇਕਾਈਆਂ ਹਨ: ਇਹ ਭੌਤਿਕ ਇਕਾਈਆਂ ਹਨ, ਜਿਹਨਾਂ ਨੂੰ ਪ੍ਰਚੱਲਿਤ ਪਰਿਭਾਸ਼ਾਵਾਂ ਨਾਲ ਪਰਿਭਾਸ਼ਿਤ ਕੀਤਾ ਗਿਆ ਹੈ। ਹੋਰ ਸਾਰੀਆਂ ਭੌਤਿਕ ਇਕਾਈਆਂ ਇਹਨਾਂ ਮੂਲ ਇਕਾਈਆਂ ਤੋਂ ਢਾਲੀਆਂ ਜਾ ਸਕਦੀਆਂ ਹਨ। ਇਹਨਾਂ ਨੂੰ ਢਾਲੀਆਂ ਹੋਈਆਂ ਇਕਾਈਆਂ ਕਿਹਾ ਜਾਵੇਗਾ, ਇਹਨਾਂ ਦਾ ਢਾਲਣਾ ਆਯਾਮੀ ਵਿਸ਼ਲੇਸ਼ਣ ਨਾਲ ਹੁੰਦਾ ਹੈ। ਵੱਡੀਆਂ ਰਕਮਾਂ ਦੇ ਲਈ ਐਸ.ਆਈ. ਉਪਸਰਗਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ। ਹੇਠਲੀ ਐਸ.ਆਈ.
ਅਬੁਲ ਮੁਜ਼ਾਫਰ ਮੁਹਿਦੀਨ ਮੁਹੰਮਦ ਔਰੰਗਜ਼ੇਬ (4 ਨਵੰਬਰ, 1618 -3 ਮਾਰਚ, 1707) ਜਿਸ ਨੂੰ ਆਮ ਤੌਰ ਤੇ ਔਰੰਗਜ਼ੇਬ ਕਿਹਾ ਜਾਂਦਾ ਹੈ ਉਸ ਨੇ 49 ਸਾਲ (ਮਤਲਬ 1707 ਆਪਣੀ ਮੌਤ ਤੱਕ) ਰਾਜ ਕੀਤਾ। ਉਹ ਛੇਵੇਂ ਮੁਗਲ ਸ਼ਾਸਕ ਸਨ। ਉਹਨਾਂ ਨੇ ਲਗਭਰ ਸਾਰੇ ਭਾਰਤ ਦੇ ਹਿਸਿਆਂ ਤੇ ਰਾਜ ਕੀਤਾ। ਉਹ ਅਕਬਰ ਦੇ ਬਾਅਦ ਸਭ ਤੋਂ ਜ਼ਿਆਦਾ ਸਮਾਂ ਤੱਕ ਹਕੂਮਤ ਕਰਨ ਵਾਲਾ ਮੁਗ਼ਲ ਸ਼ਾਸਕ ਸੀ। ਆਪਣੇ ਜੀਵਨਕਾਲ ਵਿੱਚ ਉਸਨੇ ਦੱਖਣ ਭਾਰਤ ਵਿੱਚ ਮੁਗ਼ਲ ਸਾਮਰਾਜ ਦਾ ਵਿਸਥਾਰ ਕਰਨ ਦੀ ਲਗਦੀ ਵਾਹ ਕੋਸ਼ਿਸ਼ ਕੀਤੀ ਪਰ ਉਸਦੀ ਮੌਤ ਦੇ ਬਾਦ ਮੁਗ਼ਲ ਸਾਮਰਾਜ ਖਿੰਡਣ ਲੱਗ ਪਿਆ।
ਪ੍ਰੋ. ਮੋਹਨ ਸਿੰਘ (20 ਅਕਤੂਬਰ, 1905 - 3 ਮਈ, 1978) ਪੰਜਾਬੀ ਦੇ ਇੱਕ ਪ੍ਰਗਤੀਵਾਦੀ ਅਤੇ ਰੋਮਾਂਸਵਾਦੀ ਸਾਹਿਤਕਾਰ ਅਤੇ ਸੰਪਾਦਕ ਸਨ। ਵਧੇਰੇ ਕਰਕੇ ਉਹਨਾਂ ਦੀ ਪਛਾਣ ਕਵੀ ਕਰਕੇ ਹੈ। ਪੰਜਾਬੀ ਕਵਿਤਾ ਵਿੱਚ ਅਸਲ ਅਰਥਾਂ ਵਿੱਚ ਆਧੁਨਿਕਤਾ ਦਾ ਆਗਾਜ਼ ਉਸ ਦੀ ਕਵਿਤਾ ਰਾਹੀਂ ਹੁੰਦਾ ਹੈ। ਭਾਈ ਵੀਰ ਸਿੰਘ ਭਾਈ ਵੀਰ ਸਿੰਘ ਦੀ ਕਵਿਤਾ ਤੇ ਉਹਨਾਂ ਦੀ ਸ਼ਖ਼ਸੀਅਤ ਦੀ ਮੂਲ ਪ੍ਰਵਿਰਤੀ ਭਗਤੀ ਕਾਲ ਦੇ ਸੰਤਾਂ ਅਤੇ ਉਹਨਾਂ ਦੀਆਂ ਰਚਨਾਵਾਂ ਪ੍ਰੋ. ਮੋਹਨ ਸਿੰਘ (20 ਅਕਤੂਬਰ, 1905 - 3 ਮਈ, 1978) ਪੰਜਾਬੀ ਦੇ ਇੱਕ ਪ੍ਰਗਤੀਵਾਦੀ ਅਤੇ ਰੋਮਾਂਸਵਾਦੀ ਸਾਹਿਤਕਾਰ ਅਤੇ ਸੰਪਾਦਕ ਸਨ। ਵਧੇਰੇ ਕਰਕੇ ਉਹਨਾਂ ਦੀ ਪਛਾਣ ਕਵੀ ਕਰਕੇ ਹੈ। ਪੰਜਾਬੀ ਕਵਿਤਾ ਵਿੱਚ ਅਸਲ ਅਰਥਾਂ ਵਿੱਚ ਆਧੁਨਿਕਤਾ ਦਾ ਆਗਾਜ਼ ਉਸ ਦੀ ਕਵਿਤਾ ਰਾਹੀਂ ਹੁੰਦਾ ਹੈ। ਭਾਈ ਵੀਰ ਸਿੰਘ ਨੂੰ ਪਹਿਲਾ ਆਧੁਨਿਕ ਕਵੀ ਮੰਨ ਲਿਆ ਜਾਂਦਾ ਹੈ ਪਰ ਉਹਨਾਂ ਦੀ ਕਵਿਤਾ ਦੀ ਅੰਤਰਵਸਤੂ ਨੂੰ ਆਧੁਨਿਕ ਨਹੀਂ ਕਿਹਾ ਜਾ ਸਕਦਾ। ਉਹਨਾਂ ਨੇ ਮਧਕਾਲ ਦੇ ਕਾਵਿ ਚਿੰਤਨ ਨੂੰ ਹੀ ਨਵੇਂ ਮੁਹਾਵਰੇ ਵਿੱਚ ਪੇਸ਼ ਕੀਤਾ ਹੈ। ਪ੍ਰੋ.
ਪੰਜਾਬੀ ਦੇ ਮਧਕਾਲੀਨ ਸਾਹਿਤ ਵਿੱਚ ਪੰਜਾਬੀ ਸਫਰਨਾਮਾ ਦਾ ਵਿਕਾਸ ਇੱਕ ਸੁਤੰਤਰ ਸਾਹਿਤਕ ਰੂਪ ਵਜੋ ਨਹੀਂ ਹੋਈਆ ਸਗੋ ਇਹ ਦੂਜੇ ਸਾਹਿਤਕ ਰੂਪਾ ਦਾ ਹੀ ਇੱਕ ਅੰਗ ਹੁੰਦਾ। ਪੰਜਾਬੀ ਸਫਰਨਾਮਾ ਸਾਹਿਤ ਵਿੱਚ ਇਹ ਰੂਪ ਪਛਮੀ ਸਾਹਿਤ ਦੇ ਵਿਸ਼ੇਸ਼ ਰੂਪ ਨੂੰ ਅਪਣਾਉਣ ਦੇ ਫਲਸਰੂਪ ਹੋਂਦ ਵਿੱਚ ਹੋਇਆ। ਸਫਰਨਾਮਾ ਪੰਜਾਬੀ ਸਾਹਿਤ ਦਾ ਪ੍ਰਭਾਵਸ਼ਾਲੀ ਆਧੁਨਿਕ ਰੂਪ ਹੈ ਨਵ ਜਾਗ੍ਰਤੀ ਕਾਲ ਤੋ ਪਿਛੋ ਸਫਰਨਾਮਾ ਸਾਹਿਤ ਬੜੇ ਵਿਸਥਾਰ ਨਾਲ ਲਿਖੇ ਜਾਣ ਲਗ ਪਿਆ ਪੰਜਾਬੀ ਸਫਰਨਾਮਾ ਸਾਹਿਤ ਦਾ ਬੀਜ ਰੂਪ ਪੁਰਾਤਨ ਸਾਹਿਤ ਵਿੱਚ ਵਿਦਮਾਨ ਸੀ ਵੀਹਵੀ ਸਦੀ ਵਿੱਚ ਬਾਕੀ ਸਾਹਿਤ ਰੂਪਾ ਦੀ ਤਰ੍ਹਾਂ ਇਹ ਪੁੰਗਰਿਆ ਤੇ ਪ੍ਰਫੁਲਤ ਹੋਇਆ, ਇਸ ਦੀ ਸੀਮਾ ਦਾ ਸਮਾਂ ਇੱਕ ਸਦੀ ਹੋ ਨਿਬੜਦਾ ਹੈ ਪੰਜਾਬੀ ਸਫਰਨਾਮਾ ਦੇ ਉਦਭਵ ਅਤੇ ਪੰਜਾਬੀ ਦੇ ਪਹਿਲੇ ਸਫਰਨਾਮਾ ਬਾਰੇ ਵਿਦਵਾਨਾਂ ਦੀ ਰਾਇ ਇੱਕ ਮਤ ਨਹੀਂ ਹੈ। ਡਾ ਗੁਰਚਰਨ ਸਿੰਘ ਅਰਸ਼ੀ "ਏਸ਼ੀਆ ਦੀ ਸੈਲ" ਨੂੰ ਪੰਜਾਬੀ ਦਾ ਪਹਿਲਾ ਸਫਰਨਾਮਾ ਮੰਨਦਾ ਹੈ, ਪਰ ਡਾ ਗੋਬਿੰਦ ਸਿੰਘ ਲਾਂਬਾ, ਡਾ ਜੀਤ ਸਿੰਘ ਸੀਤਲ, ਡਾ ਰਛਪਾਲ ਕੌਰ ਅਤੇ ਪੋ ਪ੍ਰੀਤਮ ਸਿੰਘ ਭਾਈ ਕਾਹਨ ਸਿੰਘ ਨਾਭਾ ਨੂੰ ਪੰਜਾਬੀ ਸਫਰਨਾਮਾ ਸਾਹਿਤ ਦਾ ਮੋਢੀ ਮੰਨਦੇ ਹਨ, ਪੰਜਾਬੀ ਸਫਰਨਾਮਾ ਸਾਹਿਤ ਦੀ ਉਪਲੱਬਧ ਕਾਲ ਵੰਡ ਅਨੁਸਾਰ ਪੰਜਾਬੀ ਸਫਰਨਾਮਾ ਸਾਹਿਤ ਦੇ ਚਾਰ ਪੜਾਅ ਮੰਨੇ ਗਏ ਹਨ - ਪਹਿਲਾਂ ਪੜਾਅ (1900-1930) ਈਂ ਦੂਜਾ ਪੜਾਅ (1931-1947) ਈਂ. ਤੀਜਾ ਪੜਾਅ (1948-1975) ਈਂ. ਚੌਥਾ ਪੜਾਅ (1976-2004)ਈਂ.
ਰਾਜਨੀਤਕ ਵਿਗਿਆਨ ਇੱਕ ਸਮਾਜਿਕ ਵਿਗਿਆਨ ਹੈ ਜੋ ਸ਼ਾਸਨ ਪ੍ਰਣਾਲੀ ਦੇ ਪ੍ਰਬੰਧਾਂ ਅਤੇ ਸਿਆਸੀ ਸਰਗਰਮੀਆਂ, ਸਿਆਸੀ ਵਿਚਾਰਾਂ ਅਤੇ ਸਿਆਸੀ ਵਿਵਹਾਰ ਦਾ ਵਿਸ਼ਲੇਸ਼ਣ ਕਰਦਾ ਹੈ। ਇਹ ਸਿਆਸਤ ਦੇ ਸਿਧਾਂਤ ਅਤੇ ਅਭਿਆਸ ਨੂੰ ਵਿਆਪਕ ਤੌਰ 'ਤੇ ਪੇਸ਼ ਕਰਦਾ ਹੈ ਜਿਸ ਨੂੰ ਆਮ ਤੌਰ' ਤੇ ਸ਼ਕਤੀ ਅਤੇ ਸਰੋਤਾਂ ਦੇ ਵੰਡ ਦਾ ਨਿਰਧਾਰਨ ਕਰਨ ਦੇ ਤੌਰ ਤੇ ਵਿਚਾਰਿਆ ਜਾਂਦਾ ਹੈ। ਰਾਜਨੀਤਕ ਵਿਗਿਆਨੀ "ਸਿਆਸੀ ਘਟਨਾਵਾਂ ਅਤੇ ਹਾਲਤਾਂ ਦੇ ਅਧੀਨ ਸਬੰਧਾਂ ਨੂੰ ਪ੍ਰਗਟ ਕਰਨ ਲਈ ਆਪਣੇ ਆਪ ਨੂੰ ਰਚਦੇ ਹੋਏ ਦੇਖਦੇ ਹਨ, ਅਤੇ ਇਸ ਖੁਲਾਸੇ ਤੋਂ ਉਹ ਰਾਜਨੀਤੀ ਦੀ ਦੁਨੀਆਂ ਦੇ ਕੰਮ ਬਾਰੇ ਆਮ ਸਿਧਾਂਤਾਂ ਨੂੰ ਬਣਾਉਣ ਦੀ ਕੋਸ਼ਿਸ਼ ਕਰਦੇ ਹਨ।ਰਾਜਨੀਤਿਕ ਵਿਗਿਆਨ ਵਿੱਚ ਮੁਕਾਬਲਤਨ ਰਾਜਨੀਤੀ, ਰਾਜਨੀਤਿਕ ਅਰਥ-ਵਿਵਸਥਾ, ਅੰਤਰਰਾਸ਼ਟਰੀ ਸਬੰਧਾਂ, ਸਿਆਸੀ ਸਿਧਾਂਤ , ਜਨਤਕ ਪ੍ਰਬੰਧਨ, ਜਨਤਕ ਨੀਤੀ ਅਤੇ ਰਾਜਨੀਤਕ ਪ੍ਰਣਾਲੀ ਸਮੇਤ ਬਹੁਤ ਸਾਰੇ ਉਪ ਖੇਤਰ ਹਨ। ਇਸ ਤੋਂ ਇਲਾਵਾ, ਰਾਜਨੀਤੀ ਵਿਗਿਆਨ ,ਅਰਥ ਸ਼ਾਸਤਰ, ਕਾਨੂੰਨ, ਸਮਾਜ ਸ਼ਾਸਤਰ, ਇਤਿਹਾਸ, ਫ਼ਲਸਫ਼ੇ, ਭੂਗੋਲ, ਮਨੋਵਿਗਿਆਨ ਅਤੇ ਮਾਨਵ ਸ਼ਾਸਤਰ ਦੇ ਖੇਤਰਾਂ ਨਾਲ ਜੁੜੇ ਹੋਏ ਹਨ ਅਤੇ ਇਹਨਾਂ ਉੱਤੇ ਆਧਾਰਿਤ ਹੈ।
ਪੰਜਾਬ ਰਾਜ ਭਾਸ਼ਾ ਐਕਟ 1960 ਸਾਂਝੇ ਪੰਜਾਬ (ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼) ਦੀ ਸਰਕਾਰ ਵੱਲੋਂ ਪੰਜਾਬੀ ਨੂੰ ਰਾਜ ਭਾਸ਼ਾ ਦਾ ਦਰਜਾ ਦਿੱਤਾ ਗਿਆ। ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕਰਕੇ ਅਦਾਲਤਾਂ ਵਿੱਚ ਹੁੰਦੇ ਕੰਮਕਾਜ ਨੂੰ ਪੰਜਾਬੀ ਵਿੱਚ ਕਰਨ ਦਾ ਆਦੇਸ਼ ਦਿੱਤਾ। ਜਿਸ ਨਾਲ ਲੋਕਾਂ ਨੂੰ ਇਨਸਾਫ਼ ਆਪਣੀ ਮਾਤ ਭਾਸ਼ਾ ਵਿੱਚ ਮਿਲਣਾ ਸ਼ੁਰੂ ਹੋ ਸਕਦਾ ਹੈ। ਕਾਨੂੰਨ ਤਾਂ ਬਣ ਗਿਆ, ਪਰ ਇਸ ਦੀ ਪਾਲਣਾ ਨਹੀਂ ਹੋ ਰਹੀ। ਕੇਂਦਰ ਅਤੇ ਰਾਜ ਸਰਕਾਰ ਵੱਲੋਂ" ਪਾਸ ਕੀਤੇ ਗਏ ਕਾਨੂੰਨਾਂ, ਆਰਡੀਨੈਸਾਂ, ਨਿਯਮਾਂ ਅਤੇ ਉਪ ਨਿਯਮਾਂ ਦਾ ਅਧਿਕਾਰਤ ਪੰਜਾਬੀ ਅਨੁਵਾਦ ਨਾ ਕਰਵਾਇਆ ਜਾ ਰਿਹਾ ਹੈ ਅਤੇ ਨਾ ਹੀ ਗਜਟ ਵਿੱਚ ਛਾਪਿਆ ਜਾ ਰਿਹਾ ਹੈ। ਇਸ ਵਿਵਸਥਾ ਨੂੰ ਲਾਗੂ ਕਰਨ ਲਈ ਪੰਜਾਬ ਸਰਕਾਰ ਵੱਲੋਂ ਲੋੜੀਂਦਾ ਨੋਟੀਫਿਕੇਸ਼ਨ ਜਾਰੀ ਕਰ ਕੇ ਸਬੰਧਿਤ ਵਿਭਾਗਾਂ ਨੂੰ ਸਖ਼ਤ ਹਦਾਇਤ ਕਰਕੇ, ਲੋੜੀਂਦੇ ਪ੍ਰਬੰਧ ਕਰਕੇ ਤੇ ਕਾਨੂੰਨਾਂ ਨੂੰ ਪੰਜਾਬੀ ਵਿੱਚ ਅਨੁਵਾਦ ਕਰਵਾ ਕੇ ਜਲਦੀ ਤੋਂ ਜਲਦੀ ਗਜਟ ਵਿੱਚ ਛਾਪਿਆ ਜਾਵੇ ਤਾਂ ਜੋ ਅਦਾਲਤੀ ਕੰਮਕਾਜ ਨੂੰ ਪੰਜਾਬੀ ਵਿੱਚ ਕਰਨਾ ਸੰਭਵ ਹੋ ਸਕੇ। ਵਿਧਾਨ ਸਭਾ ਵਿੱਚ ਪੇਸ਼ ਹੁੰਦੇ ਬਿਲਾਂ ਅਤੇ ਪਾਸ ਕੀਤੇ ਜਾਂਦੇ ਕਾਨੂੰਨਾਂ ਦੀ ਭਾਸ਼ਾਰਾਜ ਪੰਜਾਬ ਵਿਧਾਨ ਸਭਾ ਵਿੱਚ ਪੇਸ਼ ਹੁੰਦੇ ਬਿਲਾਂ, ਵਿਧਾਨ ਸਭਾ ਵੱਲੋਂ ਪਾਸ ਕੀਤੇ ਜਾਂਦੇ ਕਾਨੂੰਨਾਂ, ਜਾਰੀ ਕੀਤੇ ਜਾਂਦੇ ਆਰਡੀਨੈਸਾਂ, ਹੁਕਮਾਂ, ਨਿਯਮਾਂ, ਉਪ-ਨਿਯਮਾਂ ਆਦਿ ਲਈ ਪੰਜਾਬੀ ਦੀ ਵਰਤੋਂ ਪਹਿਲਾਂ ਹੀ ਜ਼ਰੂਰੀ ਕਰ ਚੁੱਕਾ ਹੈ।
ਸਾਹ ਲੈਣਾ ਫੇਫੜਿਆਂ ਵਿੱਚ ਹਵਾ ਦੇ ਅੰਦਰ ਅਤੇ ਬਾਹਰ ਚਲਣ ਦੀ ਇੱਕ ਕੁਦਰਤੀ ਪ੍ਰਕਿਰਿਆ ਹੈ। ਜਿੰਨ੍ਹਾਂ ਜੀਵਾਂ ਵਿੱਚ ਫੇਫੜੇ ਹੁੰਦੇ ਹਨ ਉਨ੍ਹਾਂ ਵਿੱਚ ਇਸ ਪ੍ਰਕਿਰਿਆ ਨੂੰ ਹਵਾਦਾਰੀ ਵੀ ਕਹਿੰਦੇ ਹਨ, ਜਿਸ ਦੇ ਦੋ ਹਿੱਸੇ ਹਨ- ਸਾਹ ਅੰਦਰ ਲੈਣਾ ਅਤੇ ਬਾਹਰ ਛੱਡਣਾ। ਸਾਹ ਲੈਣਾ ਜਿਉਂਦੇ ਰਹਿਣ ਲਈ ਇੱਕ ਜ਼ਰੂਰੀ ਸ਼ਰੀਰਕ ਪ੍ਰਣਾਲੀ ਹੈ। ਵਾਯੁਜੀਵੀ ਜੀਵ ਜਿਵੇਂ ਕਿ ਪੰਛੀ, ਭੁਜੰਗਮ ਜੀਵ ਅਤੇ ਥਣਧਾਰੀ ਜੀਵਾਂ ਵਿੱਚ ਊਰਜਾ ਸੰਧਨ ਅਣੁਆਂ ਦੇ ਮੈਟਾਬੋਲਿਜ਼ਮ ਨਾਲ ਊਰਜਾ ਦੀ ਰਿਹਾਈ ਲਈ ਆਕਸੀਜਨ ਦੀ ਜ਼ਰੂਰਤ ਹੁੰਦੀ ਹੈ।
ਪੋਲੈਂਡ ਆਧਿਕਾਰਿਕ ਰੂਪ ਵਲੋਂ ਪੋਲੈਂਡ ਲੋਕ-ਰਾਜ ਇੱਕ ਵਿਚਕਾਰ ਯੁਰੋਪਿਅ ਰਾਸ਼ਟਰ ਹੈ . ਪੋਲੈਂਡ ਪੱਛਮ ਵਿੱਚ ਜਰਮਨੀ, ਦੱਖਣ ਵਿੱਚ ਚੇਕ ਲੋਕ-ਰਾਜ ਅਤੇ ਸਲੋਵਾਕਿਆ, ਪੂਰਵ ਵਿੱਚ ਯੁਕਰੇਨ, ਬੇਲਾਰੂਸ ਅਤੇ ਲਿਥੁਆਨੀਆ ਅਤੇ ਜਵਾਬ ਵਿੱਚ ਬਾਲਟਿਕ ਸਾਗਰ ਅਤੇ ਕਾਲਿਨਿਨਗਰਾਦ ਓਬਲਾਸਟ ਜੋ ਕਿ ਇੱਕ ਰੂਸੀ ਏਕਸਕਲੇਵ ਹੈ ਦੇ ਦੁਆਰੇ ਘਿਰਿਆ ਹੋਇਆ ਹੈ . ਪੋਲੈਂਡ ਦਾ ਕੁਲ ਖੇਤਰਫਲ 312, 679 ਵਰਗ ਕਿ .
ਸ਼੍ਰੀ ਦਸਮ ਗ੍ਰੰਥ ਸਿੱਖ ਧਰਮ ਦਾ ਦੂਜਾ ਪਵਿੱਤਰ ਗ੍ਰੰਥ ਹੈ। ਇਸ ਦੇ ਲਿਖਾਰੀ ਪ੍ਰਤੀ ਕਈ ਵਿਚਾਰ ਹਨ, ਕੁਝ ਇਸਨੂੰ ਦਸਵੇਂ ਗੁਰੂ, ਗੋਬਿੰਦ ਸਿੰਘ ਦੁਆਰਾ ਲਿਖਿਆ ਮੰਨਦੇ ਹਨ ਅਤੇ ਕੁਝ ਨਹੀਂ। ਇਸ ਗ੍ਰੰਥ ਵਿੱਚ 15 ਲਿਖਤਾਂ ਹਨ। ਇਸ ਵਿੱਚ ਦਰਜ ਅਖ਼ੀਰਲੀ ਬਾਣੀ, ਜ਼ਫ਼ਰਨਾਮਾ, ਸੰਨ 1705 ਵਿੱਚ ਦੀਨਾ ਕਾਂਗੜ, ਮਾਲਵੇ ਵਿੱਚ ਲਿਖੀ ਗਈ। ਇਸ ਗ੍ਰੰਥ ਦੀ ਸੰਪਾਦਨਾ ਭਾਈ ਮਨੀ ਸਿੰਘ, ਮਾਤਾ ਸੁੰਦਰੀ ਅਤੇ ਖ਼ਾਲਸੇ ਨੇ ਰਲ ਕੇ ਕੀਤੀ। ਮੂਲ ਹਰ ਸਿੱਖ ਜਥੇਬੰਦੀ ਇਸ ਗ੍ਰੰਥ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਮੰਨਦੀ ਹੈ,[ਸਰੋਤ ਚਾਹੀਦਾ] ਕੁਝ ਵਿਦਵਾਨ ਸ਼੍ਰੇਣੀ ਇਸ ਗੱਲ ਤੋਂ ਇਨਕਾਰੀ ਹੈ ਜਿਸ ਕਰ ਕੇ ਸਿੱਖ ਧਰਮ ਵਿੱਚ ਇਹ ਵਿਵਾਦ ਦਾ ਹਿੱਸਾ ਹੈ।
ਭਾਈ ਸਾਹਿਬ ਸਿੰਘ ਜੀ ਪੰਜਾਂ ਪਿਆਰਿਆਂ ਵਿਚੋਂ ਪੰਜਵੇਂ ਸਥਾਨ ਤੇ ਸਨ। ਆਪ ਦੇ ਪਿਤਾ ਦਾ ਨਾਮ ਗੁਰ ਨਾਰੈਣ ਜੀ ਅਤੇ ਮਾਤਾ ਦਾ ਨਾਮ ਅਨਕੰਪਾ ਜੀ ਸੀ। ਆਪ ਦਾ ਜਨਮ 1732 (1732) ਬਿ: 5 (5) ਮੱਘਰ ਨੂੰ ਹੋਇਆ। ਆਪ ਬਿਰਦਪੁਰ ਦੇ ਵਾਸੀ ਸਨ। ਮਾਤਾ-ਪਿਤਾ ਨੇ ਆਪ ਨੂੰ 11 (11) ਸਾਲ ਦੀ ਉਮਰ ਵਿੱਚ ਦਸਵੇਂ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਚੜ੍ਹਾਏ ਸੀ। ਆਪ 1761 (1761) ਬਿ: ਨੂੰ ਸ੍ਰੀ ਚਮਕੌਰ ਸਾਹਿਬ ਜੀ ਦੀ ਜੰਗ ਵਿੱਚ ਸ਼ਹੀਦ ਹੋਏ।
ਹਰਿਮੰਦਰ ਸਾਹਿਬ ਜਾਂ ਦਰਬਾਰ ਸਾਹਿਬ (ਪੰਜਾਬੀ ਉਚਾਰਨ: [dəɾbaːɾ saːh(ɪ)b]; ਰੱਬ ਦਾ ਘਰ) ਭਾਰਤ ਦੇ ਪੰਜਾਬ ਸੂਬੇ ਦੇ ਸ਼ਹਿਰ ਅੰਮ੍ਰਿਤਸਰ ਵਿੱਚ ਸਥਿਤ ਇੱਕ ਗੁਰਦੁਆਰਾ ਹੈ। ਇਹ ਸਿੱਖਾਂ ਦਾ ਸਭ ਤੋਂ ਪਵਿੱਤਰ ਧਾਰਮਿਕ ਅਸਥਾਨ ਮੰਨਿਆ ਜਾਂਦਾ ਹੈ।ਇਹ ਗੁਰਦੁਆਰਾ ਗੁਰੂ ਰਾਮ ਦਾਸ ਜੀ ਦੁਆਰਾ 1577 ਵਿੱਚ ਬਣਵਾਏ ਗਏ ਸਰੋਵਰ ਦੇ ਦੁਆਲੇ ਬਣਾਇਆ ਗਿਆ ਹੈ। ਇਸਦੀ ਨੀਂਹ 28 ਦਸੰਬਰ 1588 ਵਿੱਚ ਸਾਈਂ ਮੀਆਂ ਮੀਰ ਜੀ ਦੁਆਰਾ ਰੱਖਿਆ ਗਿਆ ਸੀ। 1604 ਵਿੱਚ ਗੁਰੂ ਅਰਜਨ ਦੇਵ ਨੇ ਇੱਥੇ ਆਦਿ ਗ੍ਰੰਥ ਦੇ ਇੱਕ ਖਰੜੇ ਦਾ ਪ੍ਰਕਾਸ਼ ਕੀਤਾ ਅਤੇ ਇਸ ਥਾਂ ਨੂੰ "ਅਠ ਸਠ ਤੀਰਥ" ਕਿਹਾ।ਦੋ ਸਾਲਾਂ ਬਾਅਦ ਸੰਨ ੧੬੦੬ ਵਿੱਚ "ਅਕਾਲ ਤਖਤ" ਦਾ ਨੀਂਹ ਪੱਥਰ ਗੁਰੂ ਹਰਿਗੋਬਿੰਦ ਸਾਹਿਬ ਜੀ ਦੁਆਰਾ ਰੱਖਿਆ ਗਿਆ। ਇਸ ਤੋਂ ਇਲਾਵਾ 1757, 1762 ਅਤੇ 1764 ਵਰ੍ਹਿਆ ਦੇ ਅਫ਼ਗ਼ਾਨ ਹਮਲਿਆਂ ਦੌਰਾਨ ਦਰਬਾਰ ਸਾਹਿਬ ਦੀ ਇਮਾਰਤ ਨੂੰ ਨਸ਼ਟ ਕਰ ਦਿੱਤਾ ਗਿਆ ਸੀ। ਬਾਬਾ ਦੀਪ ਸਿੰਘ ਜੀ ਦੀ ਸ਼ਹਿਦੀ ਵੀ ੧੬੫੭ ਦੇ ਅਫ਼ਗ਼ਾਨ ਹਮਲੇ ਦੌਰਾਨ ਹੀ ਦਰਬਾਰ ਸਾਹਿਬ ਦੀ ਰਾਖੀ ਕਰਦਿਆ ਹੋਈ ਸੀ।
ਇਹ ਲੇਖ ਨਿਊਯਾਰਕ ਸ਼ਹਿਰ ਦੇ ਬਾਰੇ ਹੈ, ਇਸ ਨਾਮ ਦੇ ਰਾਜ ਦੇ ਲੇਖ ਤੇ ਜਾਣ ਲਈ ਨਿਊਯਾਰਕ ਵੇਖੋ।ਨਿਊਯਾਰਕ ਸ਼ਹਿਰ ਅਮਰੀਕਾ ਦਾ ਇੱਕ ਮੁੱਖ ਸ਼ਹਿਰ ਹੈ। ਇਹ ਨਿਊਯਾਰਕ ਰਾਜ ਦੇ ਵਿੱਚ ਪੈਂਦਾ ਹੈ। ਇਹ ਅਮਰੀਕਾ ਦੀ ਸਭ ਤੋਂ ਵੱਧ ਜਨ-ਸੰਖਿਆ ਵਾਲਾ ਸ਼ਹਿਰ ਹੈ। ਨਿਊ ਐਮਸਟਰਡਮ ਦਾ ਨਾਂ ਨਿਊ ਯਾਰਕ ਬਣਿਆ: ਅਮਰੀਕਾ ਵਿੱਚ ਡੱਚ ਕੌਮ (ਹਾਲੈਂਡ) ਦੇ ਕਬਜ਼ੇ ਹੇਠਲੇ ਮੈਨਹੈਟਨ ਟਾਪੂ ਦੀ ਵਸੋਂ 1614 ਤੋਂ 1624 ਦੇ ਵਿਚਕਾਰ ਇੱਕ ਵੱਡੇ ਪਿੰਡ ਵਾਂਗ ਬਣ ਗਈ। 1625 ਵਿੱਚ ਇਸ ਨੂੰ ਹਾਲੈਂਡ ਦੀ ਰਾਜਧਾਨੀ ਐਮਸਟਰਡਮ' ਦੇ ਨਾਂ ਦੇ ਪਿਛੋਕੜ ਵਿੱਚ 'ਨਿਊ ਐਮਸਟਰਡਮ' ਦਾ ਨਾਂ ਦੇ ਕੇ ਡੱਚ ਬਸਤੀ ਦੀ ਰਾਜਧਾਨੀ ਬਣਾ ਲਿਆ ਗਿਆ ਤੇ ਇਥੇ ਕਿਲ੍ਹਾ ਉਸਾਰਨਾ ਸ਼ੁਰੂ ਕਰ ਦਿਤਾ ਗਿਆ। 1653 ਵਿੱਚ ਇਸ ਨੂੰ ਸ਼ਹਿਰ ਦਾ ਦਰਜਾ ਦੇ ਦਿਤਾ ਗਿਆ। ਮਗਰੋਂ ਅਠਾਰਵੀਂ ਸਦੀ ਵਿੱਚ ਜਦ ਇਹ ਨਿਊਯਾਰਕ ਸਟੇਟ ਦੀ ਰਾਜਧਾਨੀ ਬਣਿਆ ਤਾਂ ਇਸ ਦਾ ਨਾਂ 'ਨਿਊਯਾਰਕ' ਪੈ ਗਿਆ।
ਭਾਰਤ ਪਾਕਿਸਤਾਨ ਯੁੱਧ 1947–1948 ਅਗਸਤ 1947 ਵਿੱਚ ਜਿਹੜਾ ਪਾਕਿਸਤਾਨ ਬਣਿਆ, ਉਸ ਦੀ ਭੂਗੋਲਿਕ ਰਚਨਾ ਦੁਨੀਆ ਦੇ ਬਾਕੀ ਦੇਸ਼ਾਂ ਨਾਲੋਂ ਵਿਕੋਲਿਤਰੀ ਸੀ। ਇੱਕ ਦੇਸ਼ ਦੋ ਇਲਾਕਾਈ ਹਿੱਸਿਆਂ ਵਿੱਚ ਵੰਡਿਆ ਹੋਇਆ ਸੀ। ਪੱਛਮੀ ਪਾਕਿਸਤਾਨ ਅਤੇ ਪੂਰਬੀ ਪਾਕਿਸਤਾਨ ਦੋਹਵੇਂ ਇੱਕ ਦੂਜੇ ਤੋਂ ਇੱਕ ਹਜ਼ਾਰ ਮੀਲ ਦੀ ਦੂਰੀ ’ਤੇ ਸਨ। ਇਹ ਦੂਰੀ ਭੂਗੋਲਿਕ ਹੀ ਨਹੀਂ, ਨਸਲੀ, ਸੱਭਿਆਚਾਰਕ, ਆਰਥਕ ਤੇ ਭਾਸ਼ਾਈ ਵੀ ਸੀ। ਪੂਰਬੀ ਪਾਕਿਸਤਾਨ, ਪੱਛਮੀਂ ਪਾਕਿਸਤਾਨ ਵੱਲੋਂ ‘ਆਰਥਿਕ ਸ਼ੋਸ਼ਣ’ ਦਾ ਸ਼ਿਕਾਰ ਹੋ ਰਿਹਾ ਸੀ। ਪੂਰਬੀ ਪਾਕਿਸਤਾਨ ਦੀ ਕਪਾਹ ਦੇ ਬਰਾਮਦ ਵਿੱਚੋਂ ਹੁੰਦੀ ਕਮਾਈ ਵਿਦੇਸ਼ੀ ਪੂੰਜੀ ਨੂੰ ਪੱਛਮੀਂ ਪਾਕਿਸਤਾਨ ‘ਹੜੱਪ’ ਕਰ ਲੈਂਦਾ ਸੀ। ਪਾਕਿਸਤਾਨੀ ਫ਼ੌਜ ਮੁੱਖ ਤੌਰ ’ਤੇ ਪੰਜਾਬ ਨਾਲ ਹੀ ਸਬੰਧਤ ਸੀ। ਪਾਕਿਸਤਾਨ ਬਣ ਤਾਂ ਗਿਆ ਪਰ ਪੱਛਮ-ਪੂਰਬ ਦਾ ਰੇੜਕਾ ਇਸ ਨੂੰ ਕਮਜ਼ੋਰ ਕਰਦਾ ਗਿਆ
ਨਾਂਵ ਭਾਸ਼ਾ ਦੇ ਵਾਕ ਦੀ ਇੱਕ ਇਕਾਈ ਹੁੰਦੀ ਹੈ। ਕਿਸੇ ਥਾਂ, ਵਸਤੂ, ਸੰਕਲਪ, ਜੀਵ, ਗੁਣ, ਸਥਿਤੀ ਆਦਿ ਬਾਰੇ ਸੰਕੇਤਕ ਸ਼ਬਦਾਂ ਨੂੰ ਨਾਂਵ ਕਹਿੰਦੇ ਹਨ। ਭਾਸ਼ਾ ਵਿਗਿਆਨ ਵਿੱਚ, ਨਾਂਵ ਇੱਕ ਵਿਸ਼ਾਲ, ਖੁੱਲ੍ਹੀ ਸ਼ਾਬਦ ਸ਼੍ਰੇਣੀ ਦਾ ਮੈਂਬਰ ਹੈ, ਜਿਸਦੇ ਮੈਂਬਰ ਵਾਕੰਸ਼ ਦੇ ਕਰਤਾ ਦੇ ਮੁੱਖ ਸ਼ਬਦ, ਕਿਰਿਆ ਦੇ ਕਰਮ, ਜਾਂ ਸੰਬੰਧਕ ਦੇ ਕਰਮ ਦੇ ਰੂਪ ਵਿੱਚ ਮੌਜੂਦ ਹੋ ਸਕਦੇ ਹਨ।ਨਾਂਵ ਦੀਆਂ ਪੰਜ ਕਿਸਮਾਂ ਹੁੰਦੀਆਂ ਹਨ:-
ਦਲੀਪ ਕੌਰ ਟਿਵਾਣਾ (4 ਮਈ 1935 - 31 ਜਨਵਰੀ 2020) ਅਜੋਕੇ ਪੰਜਾਬੀ ਸਾਹਿਤ ਦੀ ਸਰਵੋਤਮ ਨਾਵਲਕਾਰ ਤੇ ਨਿੱਕੀ ਕਹਾਣੀ ਦੀ ਲੇਖਿਕਾ ਸੀ। ਉਸ ਨੇ ਜ਼ਿਆਦਾਤਰ ਮਜ਼ਲੂਮ ਔਰਤਾਂ ਦੀ ਮਾਨਸਿਕਤਾ ਅਤੇ ਉਹਨਾਂ ਦੇ ਸਮਾਜ ਵਿੱਚ ਨੀਵੇਂ ਦਰਜੇ ਦੀ ਹਾਲਤ ਬਾਰੇ ਲਿਖਿਆ ਹੈ। ਉਸ ਦੇ ਨਾਵਲਾਂ ਦੀਆਂ ਕੁਝ ਔਰਤਾਂ ਪੜ੍ਹੀਆਂ-ਲਿਖੀਆਂ ਜਾਂ ਆਰਥਿਕ ਤੌਰ 'ਤੇ ਮਜ਼ਬੂਤ ਹੋਣ ਦੇ ਬਾਵਜੂਦ ਵੀ ਮਨੁੱਖਤਾ ਵਿੱਚ ਬਰਾਬਰੀ ਦਾ ਇਜ਼ਹਾਰ ਨਹੀਂ ਕਰ ਸਕੀਆਂ, ਨਾ ਹੀ ਉਹ ਇੱਕ ਡਰ ਥੱਲੇ ਰਹਿ ਕੇ ਪਰਿਵਾਰ ਤੇ ਸਮਾਜ ਵਿੱਚ ਬਰਾਬਰੀ ਦਾ ਦਾਅਵਾ ਕਰਦੀਆਂ ਹਨ। ਉਹ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਰੱਬੋਂ ਵਿੱਚ 1935 ਵਿੱਚ ਜਨਮੀ। ਪੰਜਾਬ ਯੂਨੀਵਰਸਿਟੀ ਤੋਂ ਉਸ ਨੇ ਐਮ.ਏ ਪੰਜਾਬੀ ਕੀਤੀ ਅਤੇ ਯੂਨੀਵਰਸਿਟੀ ਵਿੱਚ ਪੰਜਾਬੀ ਦੀ ਪੀ.ਐਚ.ਡੀ.
ਸਾਈਂ ਮੀਆਂ ਮੀਰ ਮੁਹੰਮਦ ਸਾਹਿਬ (ਅੰਦਾਜ਼ਨ 1550 – 11 ਅਗਸਤ 1635), ਮੀਆਂ ਮੀਰ ਵਜੋ ਪ੍ਰਸਿੱਧ ਸੂਫੀ ਸੰਤ ਸਨ। ਉਹ ਲਾਹੌਰ, ਖਾਸ ਧਰਮਪੁਰਾ (ਅੱਜ ਪਾਕਿਸਤਾਨ) ਵਿੱਚ ਰਹਿੰਦੇ ਸਨ। ਉਹ ਖਲੀਫ਼ਾ ਉਮਰ ਇਬਨ ਅਲ-ਖੱਤਾਬ ਦੇ ਸਿਧੇ ਉੱਤਰ-ਅਧਿਕਾਰੀ ਸਨ। ਉਹ ਸੂਫ਼ੀਆਂ ਦੇ ਕਾਦਰੀ ਫ਼ਿਰਕੇ ਨਾਲ ਸਬੰਧਤ ਸਨ। ਉਹ ਮੁਗਲ ਬਾਦਸ਼ਾਹ ਸ਼ਾਹ ਜਹਾਨ ਦੇ ਸਭ ਤੋਂ ਵੱਡੇ ਪੁੱਤਰ, ਦਾਰਾ ਸਿਕੋਹ ਦੇ ਮੁਰਸਦ ਹੋਣ ਨਾਤੇ ਬਹੁਤ ਮਸ਼ਹੂਰ ਸਨ।
ਸਭਿਅਤਾ ਬਹੁ-ਸੰਕੇਤਕ ਸੰਕਲਪ ਹੈ। ਇੱਕ ਅਰਥ ਵਿੱਚ ਧਰਤੀ ਤੇ ਮਾਨਵ ਜੀਵਨ ਦੇ ਵਿਕਾਸ ਦੇ ਇੱਕ ਪੜਾਅ ਨੂੰ ਦਰਸਾਉਂਦਾ ਹੈ ਅਤੇ ਇਹਦਾ ਵਿਰੋਧ ਬਰਬਰਤਾ ਨਾਲ ਹੈ। ਆਮ ਤੌਰ ਤੇ ਸਭਿਅਤਾ ਦੇ ਸ਼ੁਰੂ ਹੋਣ ਨੂੰ ਨਗਰ ਸਮਾਜ ਦੀ ਸਥਾਪਤੀ ਨਾਲ ਜੋੜਿਆ ਜਾਂਦਾ ਹੈ। ਅਜਿਹੇ ਜੀਵਨ ਦਾ ਅਧਾਰ ਨਿਜੀ ਜਾਇਦਾਦ, ਪਰਵਾਰ ਅਤੇ ਰਾਜ ਵਰਗੀਆਂ ਸਮਾਜੀ ਸੰਸਥਾਵਾਂ; ਅਤੇ ਖੇਤੀ, ਕਿਰਤ ਦੀ ਵੰਡ, ਸ਼ਹਿਰੀ ਕੇਂਦਰ ਅਤੇ ਸੰਚਾਰ ਵਿਧੀਆਂ ਵਿੱਚ ਲਿਖਤ ਦੇ ਪ੍ਰਗਟ ਹੋਣ ਨੂੰ ਮੰਨਿਆ ਜਾਂਦਾ ਹੈ। ਨਿਰੋਲ ਸ਼ਿਕਾਰੀ ਕਬੀਲਿਆਂ ਤੋਂ ਪਸ਼ੂ ਪਾਲਣ ਵਾਲੇ ਕਬੀਲਿਆਂ ਦਾ ਅੱਡਰਾ ਹੋਣਾ ਇੱਕ ਅਹਿਮ ਨਿਖੇੜ-ਬਿੰਦੂ ਬਣ ਜਾਂਦਾ ਹੈ।ਮੈਕਾਈਵਰ ਅਤੇ ਪੈਜ ਅਨੁਸਾਰ ਸਭਿਅਤਾ:- “ਸਭਿਅਤਾ ਤੋਂ ਸਾਡਾ ਭਾਵ ਉਸ ਸਾਰੇ ਮੈਕਾਨਿਜ਼ਮ ਅਤੇ ਸੰਗਠਨ ਤੋਂ ਹੈ, ਜਿਹੜਾ ਮਨੁੱਖ ਨੇ ਆਪਣੇ ਜੀਵਨ ਦੀਆਂ ਹਾਲਤਾਂ ਉਤੇ ਨਿਯੰਤਰਨ ਕਰਨ ਦੇ ਮੰਤਵ ਨਾਲ ਘੜਿਆ ਹੈ।" ਭੁਪਿੰਦਰ ਸਿੰਘ ਖਹਿਰਾ ਅਨੁਸਾਰ:- “ਸਮਾਜਕ ਸੰਸਥਾਵਾਂ ਦਾ ਵਿਕਾਸ, ਪੈਦਾਵਾਰ ਦੇ ਸਾਧਨਾਂ ਅਤੇ ਵੰਡ ਪ੍ਰਣਾਲੀ ਦਾ ਵਿਕਾਸ ਹੈ, ਮਨੁੱਖੀ ਸਭਿਆਚਾਰ ਨੂੰ ਸਭਿਅਤਾ ਵਿੱਚ ਲਿਆ ਕੇ ਖੜਾ ਕਰ ਦਿੰਦਾ ਹੈ।" ਏਂਗਲਜ਼ ਅਨੁਸਾਰ:- “ਸਭਿਅਤਾ ਸਮਾਜ ਦੇ ਵਿਕਾਸ ਦਾ ਉਹ ਪੜਾਅ ਹੈ, ਜਿਸ ਉਤੇ ਕਿਰਤ ਦੀ ਵੰਡ, ਵਿਅਕਤੀਆਂ ਵਿੱਚ ਵਟਾਂਦਰਾ ਅਤੇ ਜਿਣਸ ਉਤਪਾਦਨ ਆਪਣੇ ਪੂਰੇ ਖੇੜੇ ਤੇ ਪਹੰੁਚ ਜਾਂਦਾ ਹੈ ਅਤੇ ਹੋਂਦ ਵਿਚਲੇ ਸਮਾਜ ਵਿੱਚ ਇਨਕਲਾਬ ਲਿਆ ਦਿੰਦਾ ਹੈ।"1 ਸੱਭਿਅਤਾ:- ਸਮਾਜਕ ਸੰਸਥਾਵਾਂ ਦਾ ਵਿਕਾਸ, ਪੈਦਾਵਾਰ ਦੇ ਸਾਧਨਾ ਅਤੇ ਵੰਡ ਪ੍ਰਣਾਲੀ ਦਾ ਵਿਕਾਸ ਹੈ, ਮਨੁੱਖੀ ਸੱਭਿਆਚਾਰ ਨੂੰ ਸੱਭਿਅਤਾ ਅਵਸਥਾ ਵਿੱਚ ਲਿਆ ਖੜਾ ਕਰਦਾ ਹੈ। ਸਭਿਅਤਾ ਸੱਭਿਆਚਾਰ ਤੇ ਸਮਾਜ ਦੀ ਉਹ ਵਿਕਸਤ ਅਵਸਥਾ ਹੈ ਜਿਸ ਵਿੱਚ ਪ੍ਰਕਿਰਤਕ ਉਪਜਾ ਨੂੰ ਹੋਰ ਬਦਲਣ ਲਈ ਸਨਅਤ ਅਤੇ ਕਲਾ ਦੀ ਹੋਂਦ ਵਿੱਚ ਆਉਂਦੀ ਹੈ।ਏਂਗਲਜ ਅਨੁਸਾਰ ਸੱਭਿਅਤਾ ਸਮਾਜ ਦੇ ਵਿਕਾਸ ਦਾ ਉਹ ਪੜਾਅ ਹੈ। ਜਿਸ ਉਤੇ ਕਿਰਤੀ ਦੀ ਵੰਡ, ਵਿਅਕਤੀਆਂ ਵਿੱਚ ਵਟਾਂਦਰਾ ਅਤੇ ਜਿਣਸ ਉਤਪਾਦਨ ਆਪਣੇ ਪੂਰੇ ਖੇੜੇ ਤੇ ਪਹੁੰਚ ਜਾਂਦਾ ਹੈ ਅਤੇ ਹੋਂਦ ਵਿਚਲੇ ਸਮਾਜ ਵਿੱਚ ਇਨਕਲਾਬ ਲਿਆ ਦਿੰਦਾ ਹੈ। ਇਸ ਖੇਤਰ ਵਿੱਚ ਕੰਮ ਕਰਦੇ ਵਿਭਿੰਨ ਵਿਦਵਾਨਾ ਦੀਆਂ ਲੱਭਤਾਂ ਤੇ ਅਧਾਰਤ ਸਭਿਅਤਾ ਦੀਆਂ ਇਹ ਖਲਸਤਾਂ ਹਨ। 1. ਸੱਭਿਅਤਾ ਦੇ ਪੜਾਅ ਤੇ ਆ ਕੇ ਸਮੂਹਕ ਉਤਪਾਦਨ ਦੀ ਵਿਵਸਥਾ ਦਾ ਅੰਤ ਹੋ ਜਾਂਦਾ ਹੈ। ਇਸ ਅਵਸਥਾ ਤੇ ਪਹੁੰਚਣ ਤੋਂ ਪਹਿਲਾਂ ਉਪਜਕਾਰ ਆਪਣੀ ਉਪਜ ਦੇ ਮਾਲਕ ਸਨ। ਉਹ ਉਪਜ ਆਪਣੀ ਖਪਤ ਲਈ ਕਰਦੇ ਸਨ। ਉਪਜ ਉਹਨਾਂ ਦੇ ਹੱਥਾਂ ਤੋਂ ਬਾਹਰ ਨਹੀਂ ਸੀ ਜਾਂਦੀ। ਸੱਭਿਅਤਾ ਦੇ ਪੱਧਰ ਤੇ ਇਸ ਅਮਲ ਵਿੱਚ ਕਿਰਤ ਦੀ ਵੰਡ ਧੁਨ ਆਈ ਜਿਸਨੇ ਸਮੂਹਕ ਉਤਪਾਦਨ ਦੀ ਵਿਵਸਥਾ ਦਾ ਅੰਤ ਕਰ ਦਿੱਤਾ। ਹੁਣ ਉਪਜ ਫਿਰ ਖਪਤ ਵਾਸਤੇ ਹੀ ਨਹੀਂ ਸਗੋਂ ਵਟਾਂਦਰੇ ਲਈ ਵੀ ਵਰਤੀ ਜਾਣ ਲੱਗੀ। 2. ਸੱਭਿਅਤਾ ਦੀ ਅਵਸਥਾ ਵਿੱਚ ਗੁਲਾਮੀ ਆਪਣੇ ਜੋਬਨ ਤੇ ਆ ਜਾਂਦੀ ਹੈ। ਤੇ ਇਹ ਲੁੱਟ-ਚੌਘ ਦਾ ਅਧਾਰ ਬਣਦੀ ਹੈ। ਇਸ ਅਵਸਥਾ ਵਿੱਚ ਲੁਟੇਰੀ ਅਤੇ ਲੁਟੀਂਦੀ ਸ਼੍ਰੇਣੀ ਵਿੱਚ ਪਾੜ ਆਉਂਦਾ ਹੈ। ਗੁਲਾਮੀ ਲੁੱਟ-ਚੌਘ ਦੀ ਪਹਿਲੀ ਅਵਸਥਾ ਸੀ। ਜਿਹੜੀ ਪ੍ਰਾਚੀਨ ਸਮਿਆਂ ਵਿੱਚ ਪ੍ਰਚੱਲਤ ਸੀ। ਇਸ ਪਿਛੋਂ ਮੱਧਕਾਲ ਵਿੱਚ ਖੇਤ ਗੁਲਾਮੀ ਆਈ ਅਤੇ ਨਵੀਨ ਸਮੇਂ ਵਿੱਚ ਉਜਰਤੀ ਕਿਰਤੀ ਗੁਲਾਮੀ ਆਈ। ਇਹ ਸੇਵਕੀ ਦੇ ਤਿੰਨ ਮਹਾਨ ਰੂਪ ਹਨ। ਜਿਹੜੇ ਸੱਭਿਅਤਾ ਦੇ ਤਿੰਨ ਪੜਾਵਾਂ ਨੂੰ ਵਿਅਕਤ ਕਰਦੇ ਹਨ। 3.
ਗਰਮੀ ਦੀ ਰੁੱਤ ਜਾਂ ਹੁਨਾਲ਼ਾ ਸੰਜਮੀ ਰੁੱਤਾਂ 'ਚੋਂ ਸਭ ਤੋਂ ਤੱਤੀ ਰੁੱਤ ਹੁੰਦੀ ਹੈ ਜੋ ਬਸੰਤ ਅਤੇ ਪੱਤਝੜ ਦੀਆਂ ਰੁੱਤਾਂ ਵਿਚਕਾਰ ਆਉਂਦੀ ਹੈ। ਗਰਮੀਆਂ ਦੀ ਆਇਨੰਤ ਵੇਲੇ ਦਿਨ ਸਭ ਤੋਂ ਲੰਮੇ ਅਤੇ ਰਾਤਾਂ ਸਭ ਤੋਂ ਛੋਟੀਆਂ ਹੁੰਦੀਆਂ ਹਨ ਅਤੇ ਦਿਨਾਂ ਦੀ ਲੰਬਾਈ ਆਇਨੰਤ ਤੋਂ ਬਾਅਦ ਘਟਦੀ ਜਾਂਦੀ ਹੈ। ਹੁਨਾਲ਼ੇ ਦੇ ਅਰੰਭ ਦੀ ਮਿਤੀ ਪੌਣ-ਪਾਣੀ, ਰਵਾਇਤ ਅਤੇ ਸੱਭਿਆਚਾਰ ਮੁਤਾਬਕ ਬਦਲਦੀ ਰਹਿੰਦੀ ਹੈ ਪਰ ਜਦੋਂ ਉੱਤਰੀ ਅਰਧਗੋਲ਼ੇ ਵਿੱਚ ਗਰਮੀ ਹੁੰਦੀ ਹੈ ਤਾਂ ਦੱਖਣੀ ਅਰਧਗੋਲ਼ੇ ਵਿੱਚ ਸਿਆਲ ਚੱਲ ਰਿਹਾ ਹੁੰਦਾ ਹੈ।
ਮਨੁੱਖੀ ਪ੍ਰਤੀਰੋਧਤਾ-ਘਾਟ ਵਾਇਰਸ ਲਾਗ/ਪ੍ਰਾਪਤ-ਕੀਤਾ ਪ੍ਰਤੀਰੋਧਤਾ-ਘਾਟ ਰੋਗ-ਲੱਛਣ(ਅੰਗਰੇਜ਼ੀ: Human Immunodeficiency Virus Infection/Acquired Immunodeficiency Syndromeਜਾਂ ਐੱਚ.ਆਈ.ਵੀ./ਏਡਜ਼)ਮਨੁੱਖੀ ਰੋਗ-ਪ੍ਰਤੀਰੋਧੀ ਪ੍ਰਣਾਲੀ ਦਾ ਰੋਗ ਹੈ ਜੋ ਮਨੁੱਖੀ ਪ੍ਰਤੀਰੋਧਤਾ-ਘਾਟ ਵਾਇਰਸ (HIV) ਰਾਹੀਂ ਫੈਲਦਾ ਹੈ। ਮੁਢਲੀ ਲਾਗ ਸਮੇਂ ਇਨਸਾਨ ਨੂੰ ਨਜ਼ਲਾ ਵਰਗੀ ਬਿਮਾਰੀ ਮਹਿਸੂਸ ਹੋ ਸਕਦੀ ਹੈ। ਵਿਸ਼ੇਸ਼ ਤੌਰ ਉੱਤੇ ਇਸ ਤੋਂ ਬਾਅਦ ਬਿਨਾਂ ਕਿਸੇ ਲੱਛਣਾਂ ਵਾਲਾ ਲੰਮਾ ਸਮਾਂ ਆਉਂਦਾ ਹੈ। ਫੇਰ ਜਿਵੇਂ-ਜਿਵੇਂ ਬਿਮਾਰੀ ਅੱਗੇ ਵਧਦੀ ਹੈ, ਇਹ ਮੱਨੁਖ ਦੀ ਪ੍ਰਤੀਰੋਧੀ ਪ੍ਰਨਾਲੀ ਨਾਲ਼ ਹੋਰ ਛੇੜਛਾੜ ਕਰਨ ਲੱਗ ਪੈਂਦੀ ਹੈ ਜਿਸ ਕਰ ਕੇ ਮਨੁੱਖ ਨੂੰ ਹੋਰ ਕਈ ਲਾਗਾਂ ਲੱਗਣ ਦਾ ਖ਼ਤਰਾ ਵਧ ਜਾਂਦਾ ਹੈ ਜਿਵੇਂ ਕਿ ਮੌਕਾਪ੍ਰਸਤ ਛੂਤਾਂ ਅਤੇ ਗਿਲ੍ਹਟੀਆਂ, ਜੋ ਕਿਰਿਆਸ਼ੀਲ ਪ੍ਰਤੀਰੋਧੀ ਪ੍ਰਣਾਲੀ ਵਾਲੇ ਮਨੁੱਖਾਂ ਨੂੰ ਹਾਨੀ ਨਹੀਂ ਕਰਦੀਆਂ।