ਪੰਜਾਬੀ ਵਿਕੀਪੀਡੀਆ ਦੇ ਸਭ ਤੋਂ ਜ਼ਿਆਦਾ ਵੇਖੇ ਜਾਣ ਵਾਲੇ ਲੇਖ, ਰੋਜ਼ਾਨਾ ਨਵਪੂਰਤ ਹੋਰ ਜਾਣੋ...
ਗੁਰੂ ਗ੍ਰੰਥ ਸਾਹਿਬ ਸਿੱਖਾਂ ਦੇ ਗਿਆਰਵੇ ਗੁਰੂ ਹਨ। ਇਹ 1469 ਤੋਂ ਲੈ ਕੇ 1708 ਤੱਕ ਸਿੱਖ ਗੁਰੂਆਂ ਦੇ ਸਮੇਂ ਰਚੀ ਅਤੇ ਇਕੱਤਰ ਕੀਤੀ ਬਾਣੀ ਦਾ 1430 ਅੰਗਾਂ ਵਾਲਾ ਇੱਕ ਵਿਸਤਾਰਮਈ ਗ੍ਰੰਥ ਹੈ। ਇਹ ਅਨੇਕਾਂ ਸ਼ਬਦਾਂ ਭਾਵ ਬਾਣੀ ਦਾ ਅੰਬਾਰ ਹੈ ਜੋ ਕਿ ਰੱਬ ਦੇ ਗੁਣਾਂ ਅਤੇ ਉਸ ਦੇ ਨਾਮ ਜਪਣ ਦੇ ਕਾਰਨਾਂ ਦਾ ਵਰਨਣ ਕਰਦਾ ਹੈ। ਸਿੱਖਾਂ ਦੇ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ (1666-1708) ਨੇ ਜੋਤੀ-ਜੋਤਿ ਸਮਾਉਣ ਵੇਲੇ ਗੁਰਿਆਈ ਆਦਿ ਗ੍ਰੰਥ ਨੂੰ ਦਿੱਤੀ ਅਤੇ ਇਸ ਕਰ ਕੇ ਨਾਮ ਗੁਰੂ ਗ੍ਰੰਥ ਸਾਹਿਬ ਹੋ ਗਿਆ। ਇਹ ਸਿੱਖਾਂ ਦਾ ਸਭ ਤੋਂ ਪਵਿੱਤਰ ਗ੍ਰੰਥ ਅਤੇ ਇੱਕੋ-ਇੱਕ ਸਦੀਵੀ ਸ਼ਬਦ-ਰੂਪੀ ਗੁਰੂ ਹੈ ਜੋ ਕਿ ਸਿੱਖ ਗੁਰੂਆਂ ਅਤੇ ਹੋਰ ਸੰਤਾਂ-ਭਗਤਾਂ ਦੀ ਸਿੱਖਿਆਵਾਂ ਦਾ ਅੰਬਾਰ ਹੈ। ਅਰਦਾਸ ਦੇ ਸਰੋਤ ਜਾਂ ਮਾਰਗ-ਦਰਸ਼ਕ ਵਜੋਂ ਆਦਿ ਗ੍ਰੰਥ ਸਿੱਖੀ ਵਿੱਚ ਬੰਧਨਾ ਅਤੇ ਭਗਤੀ ਦਾ ਕੇਂਦਰੀ ਧੁਰਾ ਹੈ।ਆਦਿ ਗ੍ਰੰਥ ਦਾ ਸਭ ਤੋਂ ਪਹਿਲਾ ਸੰਕਲਨ ਪੰਜਵੇਂ ਗੁਰੂ, ਗੁਰੂ ਅਰਜਨ ਦੇਵ (1563-1606) ਨੇ ਪਹਿਲੇ ਪੰਜ ਗੁਰੂਆਂ ਅਤੇ ਹੋਰ ਮਹਾਨ ਸੰਤਾਂ ਜਾਂ ਭਗਤਾਂ, ਜਿਹਨਾਂ ਵਿੱਚੋਂ ਕਈਆਂ ਦਾ ਹਿੰਦੂ ਧਰਮ ਅਤੇ ਇਸਲਾਮ ਨਾਲ ਵਾਸਤਾ ਸੀ, ਦੀ ਬਾਣੀ ਇਕੱਤਰ ਕਰ ਕੇ ਕੀਤਾ ਅਤੇ ਇਸ ਪਵਿੱਤਰ ਬੀੜ ਨੂੰ ਭਾਈ ਗੁਰਦਾਸ ਜੀ ਦੇ ਹਥੋਂ ਲਿਖਵਾਇਆ। ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਤੇਗ ਬਹਾਦੁਰ ਜੀ ਦੀ ਬਾਣੀ ਨੂੰ ਇਕੱਤਰ ਕਰ ਕੇ ਤਲਵੰਡੀ ਸਾਬੋ ਵਿਖੇ ਭਾਈ ਮਨੀ ਸਿੰਘ ਜੀ ਪਾਸੋਂ ਆਦਿ ਗ੍ਰੰਥ ਵਿੱਚ ਦਰਜ ਕਰਵਾ ਕੇ ਆਦਿ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਦਾ ਦਰਜਾ ਦਿੱਤਾ। ਦਸਮ ਪਿਤਾ ਦੇ ਜੋਤੀ-ਜੋਤਿ ਸਮਾਉਣ ਮਗਰੋਂਬਾਬਾ ਦੀਪ ਸਿੰਘ ਵੱਲੋਂ ਗੁਰੂ ਗ੍ਰੰਥ ਸਾਹਿਬ ਦੇ ਬਹੁਤ ਸਾਰੇ ਉਤਾਰੇ ਵੰਡੇ ਗਏ। ਗੁਰੂ ਗ੍ਰੰਥ ਸਾਹਿਬ ਦੀ ਲਿਖਾਈ ਗੁਰਮੁਖੀ ਲਿਪੀ ਵਿੱਚ ਹੋਈ ਹੈ ਅਤੇ ਬਹੁਤ ਸਾਰੀਆਂ ਬੋਲੀਆਂ ਅਤੇ ਉਪ-ਬੋਲੀਆਂ– ਜਿਵੇਂ ਕਿ ਲਹਿੰਦੀ ਪੰਜਾਬੀ, ਬ੍ਰਜ ਭਾਸ਼ਾ, ਖੜ੍ਹੀ ਬੋਲੀ, ਸੰਸਕ੍ਰਿਤ ਅਤੇ ਫ਼ਾਰਸੀ – ਕਈ ਵਾਰ ਜਿਹਨਾਂ ਦੇ ਸਮੂਹ ਨੂੰ ਸੰਤ ਭਾਸ਼ਾ ਕਿਹਾ ਜਾਂਦਾ ਹੈ।.
ਉਲੰਪਿਕ ਖੇਡਾਂ ਜਾਂ ਓਲੰਪਿਕ ਖੇਡਾਂ ਵਿੱਚ ਦੁਨੀਆਂ ਭਰ ਦੇ ਕਈ ਦੇਸ਼ ਹਿੱਸੇ ਲੈਂਦੇ ਹਨ। ਓਲੰਪਿਕ ਖੇਡਾਂ ਹਰ ਚਾਰ ਸਾਲਾਂ ਬਾਅਦ ਹੁੰਦੀਆਂ ਹਨ। 1896 ਨੂੰ ਸ਼ੁਰੂ ਹੋਈਆਂ ਪਹਿਲੀਆਂ ਐਥਨਜ਼ ਓਲੰਪਿਕ ਖੇਡਾਂ ਸਿਰਫ਼ ਅਥਲੈਟਿਕਸ ਈਵੈਂਟਸ ਨਾਲ ਹੀ ਸ਼ੁਰੂ ਹੋਈਆਂ ਸਨ, ਜਿਸ ਵਿੱਚ 14 ਦੇਸ਼ਾਂ ਦੇ 241 ਅਥਲੀਟਾਂ ਨੇ ਹਿੱਸਾ ਲਿਆ ਸੀ। ਓਲੰਪਿਕ ਖੇਡਾਂ ਦੇ 116 ਸਾਲ ਦੇ ਇਤਿਹਾਸ ਵਿੱਚ ਅਥਲੈਟਿਕਸ ਮੁਕਾਬਲਿਆਂ ਦੀ ਵਧੇਰੇ ਮਹੱਤਤਾ ਰਹੀ ਹੈ ਕਿਉਂਕਿ ਅਥਲੈਟਿਕਸ ਵਿੱਚ ਨਵੇਂ ਓਲਪਿੰਕ ਤੇ ਵਿਸ਼ਵ ਰਿਕਾਰਡ, ਖਿਡਾਰੀਆਂ ਤੇ ਦਰਸ਼ਕਾਂ ਵਿੱਚ ਰੁਚੀ ਵਧਾਉਂਦੇ ਹਨ ਪਰ ਭਾਰਤੀ ਦੀ ਕਾਰਗੁਜ਼ਾਰੀ ਚਿੰਤਾ ਦਾ ਵਿਸ਼ਾ ਰਹੀ ਹੈ।
ਭਾਸ਼ਾ ਵਿਗਿਆਨ ਵਿੱਚ ਸ਼ਬਦ ਨੂੰ ਛੋਟੀ ਤੋਂ ਛੋਟੀ ਸੁਤੰਤਰ ਇਕਾਈ ਵਜੋਂ ਮੰਨਿਆ ਗਿਆ ਹੈ ਜੋ ਆਰਥਿਕ ਅਤੇ ਵਿਹਾਰਿਕ ਪੱਧਰ ਤੇ ਇੱਕਲੇ ਤੌਰ ਤੇ ਵਰਤਿਆ ਜਾਂਦਾ ਹੈ। ਭਾਸ਼ਾ ਵਿਗਿਆਨ ਅਧਿਐਨ ਵਿੱਚ ‘ਸ਼ਬਦ’ ਦਾ ਮਹੱਤਵ ਕਈ ਤਰ੍ਹਾਂ ਦੀਆਂ ਦ੍ਰਿਸ਼ਟੀਆਂ ਤੋਂ ਮਿਲਦਾ ਹੈ। ਪ੍ਰੰਪਰਾਗਤ ਵਿਆਕਰਣ ਸਿਧਾਂਤ ਵਿੱਚ ‘ਸ਼ਬਦ’ ਇੱਕ ਅਤਿ ਉੱਤਮ ਇਕਾਈ ਮੰਨਿਆ ਜਾਂਦਾ ਹੈ। ਕਿਉਂਕਿ ਪ੍ਰੰਪਰਾਗਤ ਧਾਰਨਾ ਅਨੁਸਾਰ ਵਾਕ ਵਿਓਂਤ ਵਿੱਚ ਵਾਕ ਦੀਆਂ ਚਾਰ ਪ੍ਰਮੁੱਖ ਇਕਾਈਆਂ ਹਨ: ਸ਼ਬਦ, ਵਾਕੰਸ਼, ਉਪਵਾਕ, ਵਾਕ। ਇਨ੍ਹਾਂ ਵਿੱਚੋਂ ‘ਸ਼ਬਦ, ਨੂੰ ਹੀ ਮੂਲ ਇਕਾਈ ਮੰਨਿਆ ਗਿਆ ਹੈ ਜਿਸ ਤੋਂ ਵਾਕੰਸ਼ਾਂ , ਉਪਵਾਕਾਂ ਅਤੇ ਵਾਕਾਂ ਦੀ ਸਿਰਜਣਾ ਹੁੰਦੀ ਹੈ।
ਸਿੱਖੀ (ਇਹ ਸ਼ਬਦ ਇਸ ਤਰਾਂ ਵੀ ਲਿਖਿਆ ਜਾਂਦਾ: ਸਿਖੀ, ਸਿੱਖ ਤੋਂ, ਮਤਲਬ "ਸਿੱਖਣ ਵਾਲ਼ਾ"), ਇੱਕ ਰੱਬ ਨੂੰ ਮੰਨਣ ਵਾਲ਼ਾ ਧਰਮ ਅਤੇ ਕੌਮੀ ਫ਼ਲਸਫ਼ਾ ਹੈ ਜਿਸ ਦਾ 15ਵੀਂ ਸਦੀ ਵਿੱਚ ਦੱਖਣੀ ਏਸ਼ੀਆ ਦੇ ਪੰਜਾਬ ਖੇਤਰ ਵਿਚ ਆਗਾਾਜ਼ ਹੋਇਆ। ਸਿੱਖੀ ਦਾ ਮੌਲਿਕ ਯਕੀਨ ਅਤੇ ਫ਼ਲਸਫਾ, ਇਲਾਹੀ ਲਿਖਤ ਗੁਰੂ ਗਰੰਥ ਸਾਹਿਬ ਵਿੱਚ ਮੌਜੂਦ ਬਾਣੀ ਮਤਾਬਕ ਇਹ ਹੈ, ਕਿ ਰੱਬ ਉੱਪਰ ਯਕੀਨ ਰੱਖਕੇ ਉਸ ਦਾ ਨਾਮ ਜਪਣਾ, ਇਨਸਾਨੀਅਤ ਵਿੱਚ ਇਤਫ਼ਾਕ ਨਾਲ਼ ਰਹਿਣਾ, ਖ਼ੁਦਗਰਜ਼ੀ ਤੋਂ ਵਾਂਝੇ ਰਹਿਕੇ ਸੇਵਾ ਕਰਨੀ, ਸਰਬੱਤ ਦੇ ਭਲੇ ਵਾਸਤੇ ਇਨਸਾਨੀ ਹੱਕਾਂ ਉਤੇ ਡੱਟਕੇ ਪਹਿਰਾ ਦੇਣਾ, ਅਤੇ ਦੁਨੀਆਦਾਰੀ ਵਿੱਚ ਵੱਸਕੇ ਚੰਗੇ ਕਿਰਦਾਰ ਵਾਲ਼ਾ ਜੀਵਨ ਜੀਣਾ। ਦੁਨੀਆ ਦੇ ਵੱਡੇ ਧਰਮਾਂ ਵਿਚੋਂ ਸਭ ਤੋਂ ਨਵੇਂ ਹੋਣ ਦੇ ਬਾਵਜੂਦ, ਕੁਲ ਦੁਨੀਆ ਦੇ 25-28 ਮਿਲੀਅਨ ਮੰਨਣ ਵਾਲਿਆਂ ਦੀ ਗਿਣਤੀ ਮਤਾਬਕ, ਇਹ ਸਾਰਰੀ ਦੁਨੀਆ ਦਾ ਪੰਜਵਾਂ ਸਭ ਤੋਂ ਵੱਡਾ ਮਜ਼੍ਹਬ ਹੈ।ਸਿੱਖੀ ਦਾ ਰੁਹਾਨੀ ਅਤੇ ਕੌਮੀ ਅਧਾਰ ਗੁਰੂ ਨਾਨਕ, ਸਿਖਾਂ ਦੇ ਪਹਿਲੇ ਗੁਰੂ, ਅਤੇ ਨੌ ਬਾਅਦ ਵਾਲ਼ੇ ਸਿੱਖ ਗੁਰੂਆਂ ਦੀਆਂ ਸਿੱਖਿਆਵਾਂ, ਜੋ ਸਿੱਖਾਂ ਦੇ ਮੌਜੂਦਾ ਅਟੱਲ ਗੁਰੂ ਅਤੇ ਰਹਿਬਰ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ। ਸਿੱਖ ਮਜ਼੍ਹਬ ਦੇ ਫ਼ਲਸਫੇ ਨੂੰ ਗੁਰਮੱਤ ਕਿਹਾ ਜਾਂਦਾ ਹੈ ਜਿਸਦਾ ਬੀਜ ਵਾਹਿਗੁਰੂ ਵਿੱਚ ਯਕੀਨ ਰੱਖਣਾ, ਜਿਸਨੂੰ ਇੱਕ ਓਅੰਕਾਰ (ਮਤਲਬ: ਇੱਕ ਰੱਬ) ਦੁਆਰਾ ਦਰਸਾਇਆ ਜਾਂਦਾ ਹੈ। ਗੁਰ ਨਾਨਕ ਸਾਹਿਬ ਨੇ ਆਪਣੇ ਜਿਸਮਾਨੀ ਮਰਗ ਤੋਂ ਪਹਿਲਾਂ ਆਪਣੇ ਇੱਕ ਸਿੱਖ ਨੂੰ ਦੂਜਾ ਗੁਰੂ ਬਣਾਇਆ ਅਤੇ ਸਿੱਖ ਮੁਆਸ਼ਰੇ ਨੂੰ ਰਹਿਨੁਮਾਈ ਦੇਣ ਦਾ ਕੰਮ ਸੌਂਪਿਆ। ਇਹ ਰਿਵਾਜ਼ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ (1666-1708) ਤੱਕ ਜਾਰੀ ਰਿਹਾ ਜਿਨਾਂ ਨੇ 1699 ਈਸਵੀ ਦੀ ਵਿਸਾਖੀ ਨੂੰ, ਖ਼ਾਲਸਾ ਕਾਇਮ ਕੀਤਾ ਅਤੇ ਸਿੱਖਾਂ ਨੂੰ ਇੱਕ ਵੱਖਰੀ ਪਛਾਣ ਦਿੱਤੀ; ਪੰਜ ਸਿੱਖਾਂ ਨੂੰ ਅੰਮ੍ਰਿਤ ਛਕਾਇਆ ਅਤੇ ਪੰਜ ਪਿਆਰੇ ਦਾ ਖ਼ਿਤਾਬ ਦਿੱਤਾ ਜਿਨ੍ਹਾਂ ਤੋਂ ਬਾਅਦ ਵਿੱਚ ਗੁਰੂ ਸਾਹਿਬ ਨੇ ਅਰਜ਼ ਕਰ ਖ਼ੁਦ ਅੰਮ੍ਰਿਤ ਛਕਿਆ। ਗੁਰ ਗੋਬਿੰਦ ਸਿੰਘ ਨੇ ਜਿਸਮਾਨੀ ਮਰਗ ਤੋਂ ਪਹਿਲਾਂ, ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਤਖ਼ਤ ਸੌਂਪ ਦੇਹ ਗੁਰੂ ਦੇ ਰਿਵਾਜ਼ ਨੂੰ ਖ਼ਤਮ ਕੀਤਾ।
ਗੁਰੂ ਨਾਨਕ ਦੇਵ ਜੀ (29 ਨਵੰਬਰ 1469 – 22 ਸਤੰਬਰ 1539) ਸਿੱਖੀ ਦੇ ਬਾਨੀ ਅਤੇ ਦਸਾਂ ਸਿੱਖ ਗੁਰੂਆਂ ਵਿਚੋਂ ਪਹਿਲੇ ਗੁਰੂ ਸਨ। ਇਹਨਾਂ ਦਾ ਜਨਮ ਦਿਨ ਦੁਨੀਆ ਵਿੱਚ ਗੁਰਪੁਰਬ ਵਜੋਂ ਮਨਾਇਆ ਜਾਂਦਾ ਹੈ, ਜੋ ਨਾਨਕਸ਼ਾਹੀ ਕਲੈਂਡਰ 2003 ਮਤਾਬਕ 1 ਵੈਸਾਖ ਅਤੇ ਬਿਕ੍ਰਮੀ ਨਾਨਕਸ਼ਾਹੀ ਕਲੈਂਡਰ ਮੁਤਾਬਿਕ ਕੱਤਕ ਦੀ ਪੂਰਨਮਾਸ਼ੀ ਨੂੰ ਹਰ ਸਾਲ ਅਕਤੂਬਰ-ਨਵੰਬਰ ਮਹੀਨਿਆਂ ਵਿਚਾਲ਼ੇ ਵੱਖਰੀ ਤਰੀਕ ਨੂੰ ਆਉਂਦਾ ਹੈ।ਗੁਰ ਨਾਨਕ ਸਾਹਿਬ ਨੇ ਦੂਰ-ਦੁਰਾਡੇ ਸਫ਼ਰ ਕਰ ਲੋਕਾਈ ਨੂੰ ਇੱਕ ਰੱਬ ਦਾ ਸੁਨੇਹਾ ਦਿੱਤਾ ਜੋ ਆਪਣੀ ਬਣਾਈ ਖ਼ਲਕਤ ਵਿੱਚ ਹਾਦਰ ਅਤੇ ਦਾਇਮ ਸੱਚਾਈ ਦੀ ਹਕ਼ੀਕਤ ਹੈ। ਬਰਾਬਰਤਾ, ਭਾਈਚਾਰਕ ਪਿਆਰ, ਇਤਫ਼ਾਕ, ਚੰਗਿਆਈ ਅਤੇ ਗੁਣਾਂ ਉੱਤੇ ਮਬਨੀ ਉਹਨਾਂ ਨੇ ਇੱਕ ਅਨੋਖਾ ਰੁਹਾਨੀ, ਸਮਾਜਿਕ ਅਤੇ ਸਿਆਸੀ ਪਲੇਟਫਾਰਮ ਤਿਆਰ ਕੀਤਾ। ਸਿੱਖੀ ਦੇ ਮਾਝ ਗ੍ਰੰਥ, ਗੁਰੂ ਗ੍ਰੰਥ ਸਾਹਿਬ ਵਿੱਚ ਗੁਰ ਨਾਨਕ ਸਾਹਿਬ ਦੇ 974 ਵਾਕ ਸ਼ਾਇਰਾਨਾ ਅੰਦਾਜ਼ ਵਿੱਚ ਦਰਜ ਹਨ, ਜਿਹਨਾਂ ਵਿੱਚੋਂ ਜਪੁਜੀ ਸਾਹਿਬ, ਆਸਾ ਦੀ ਵਾਰ ਅਤੇ ਸਿੱਧ-ਗੋਸਟ ਆਦਿ ਪ੍ਰਮੁ ਹਨ। ਇਹ ਸਿੱਖਾਂ ਦਾ ਯਕੀਨ ਹੈ ਕਿ ਗੁਰ ਨਾਨਕ ਦੀ ਹੁਰਮਤ, ਦਿੱਵਤਾ ਅਤੇ ਧਾਰਮਕ ਇਖਤਿਆਰ ਬਾਅਦ ਵਾਲ਼ੇ ਗੁਰੂਆਂ ਵਿੱਚ ਵੀ ਸ਼ਾਮਿਲ ਸੀ।
ਪੰਜਾਬੀ ਸਾਹਿਤ ਦਾ ਇਤਿਹਾਸ ਲਿਖਣ ਦਾ ਕਾਰਜ ਬਹੁਤ ਸਾਰੇ ਵਿਦਵਾਨਾਂ ਨੇ ਆਰੰਭਿਆ ਅਤੇ ਵਿਸ਼ੇਸ਼ ਨਜ਼ਰੀਏ ਤੋਂ ਇਤਿਹਾਸ ਲਿਖੇ। ਪੰਜਾਬੀ ਸਾਹਿਤ ਦਾ ਇਤਿਹਾਸ ਲਿਖਣ ਦੀ ਸਭ ਤੋਂ ਵੱਧ ਭੂਮਿਕਾ ਪੰਜਾਬੀ ਸਾਹਿਤ ਅਕਾਦਮੀ ਦਿੱਲੀ ਨੇ ਨਿਭਾਈ ਹੈ। ਪੰਜਾਬੀ ਸਾਹਿਤ ਅਕਾਦਮੀ ਦਿੱਲੀ ਪੰਜਾਬੀ ਭਾਸ਼ਾ, ਸਾਹਿਤ ਤੇ ਸੱਭਿਅਾਚਾਰ ਦੇ ਲਈ ਪਿਛਲੇ ਦੋ ਤੋਂ ਵੱਧ ਦਹਾਕਿਆ ਤੋਂ ਨਿਰੰਤਰ ਕਾਰਜਸ਼ੀਲ ਹੈ। ਭਾਵੇਂ ਇਹ ਅਕਾਦਮੀ ਦਿੱਲੀ ਸਰਕਾਰ ਵੱਲੋਂ, ਦਿੱਲੀ ਪ੍ਰਾਂਤ ਵਿੱਚ ਪੰਜਾਬੀ ਭਾਸ਼ਾ ਦੇ ਵਿਕਾਸ ਦੇ ਸੁਪਨੇ ਦੀ ਪੂਰਤੀ ਵੱਜੋਂ ਸਥਾਪਿਤ ਕੀਤੀ ਗਈ ਸੀ। ਪਰੰਤੂ ਇਸ ਅਕਾਦਮੀ ਨੇ ਨਾ ਕੇਵਲ ਦਿੱਲੀ ਪ੍ਰਾਂਤ ਵਿੱਚ ਹੀ ਪੰਜਾਬੀ ਨੂੰ ਫੈਲਾਇਆ ਤੇ ਸਥਾਪਿਤ ਕੀਤਾ ਸਗੋਂ ਸਮੁੱਚੇ ਪੰਜਾਬੀ ਜਗਤ ਵਿੱਚ ਅਾਪਣਾ ਵਕਾਰੀ ਸਥਾਨ ਵੀ ਬਣਾਇਆ। ਪ੍ਰੋ. ਰਵੇਲ ਸਿੰਘ ਅਤੇ ਉਹਨਾਂ ਦੇ ਸਾਥੀ ਵਿਦਵਾਨਾਂ ਨੇ ਆਪਸੀ ਮਸ਼ਵਰੇ ਨਾਲ ।।ਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਦਾ ਇੱਕ ਵੱਡਾ ਪੋ੍ਜੈਕਟ ਹੱਥ ਵਿੱਚ ਲਿਆ ਜੋ ਕਿ ਨਾ ਕੇਵਲ ਵਿਉਂਤਿਆ ਗਿਆ ਸਗੋਂ ਸੰਪੂਰਨਤਾ ਦੇ ਰਾਹ ਵੀ ਪਿਆ। ਲੰਮੀਆਂ ਬੈਠਕਾਂ ਅਤੇ ਨਿਰੰਤਰ ਵਿਚਾਰ ਵਟਾਂਦਰੇ ਉਪਰੰਤ ਫੈਸਲਾ ਹੋਇਆ ਸੀ ਕਿ ਅਲੱਗ ਅਲੱਗ ਵਿਧਾਵਾਂ ਅਨੁਸਾਰ ਇਤਿਹਾਸ ਲਿਖਿਆ ਜਾਵੇ ਕਿਉਂਕਿ ਪਹਿਲਾਂ ਪ੍ਰਾਪਤ ਇਤਿਹਾਸਾਂ ਵਿੱਚ ਇਹ ਖੱਪਾ ਨਜ਼ਰ ਆਉਂਦਾ ਹੈ। ਇਸ ਪੋ੍ਜੈਕਟ ਅਧੀਨ ਲਿਖੀਆਂ ਪੰਜਾਬੀ ਸਾਹਿਤ ਦੇ ਇਤਿਹਾਸ ਦੀਆਂ ਜਿਲਦਾਂ ਵੱਖ ਵੱਖ ਵਿਧਾਵਾਂ ਅਨੁਸਾਰ ਵਿਉਂਤੀਆਂ ਗਈਆਂ ਹਨ:- 1. ਪੰਜਾਬੀ ਸਾਹਿਤ ਦਾ ਭਾਸ਼ਾਈ ਪਿਛੋਕੜ- ਪ੍ਰੇਮ ਸਿੰਘ 2.
ਭਾਰਤ (ਹਿੰਦੀ: भारत) ਪ੍ਰਾਚੀਨ ਜੰਬੂ ਦੀਪ, ਆਧੁਨਿਕ ਦੱਖਣੀ ਏਸ਼ੀਆ ਵਿੱਚ ਸਥਿੱਤ ਭਾਰਤੀ ਉਪ-ਮਹਾਂਦੀਪ ਦਾ ਸਭ ਤੋਂ ਵੱਡਾ ਦੇਸ਼ ਹੈ। ਭਾਰਤ ਦਾ ਭੂਗੋਲਿਕ ਵਿਸਥਾਰ 80°4' ਵਲੋਂ 370°6' ਉੱਤਰੀ ਅਕਸ਼ਾਂਸ਼ ਤੱਕ ਅਤੇ 680°7' ਵਲੋਂ 9°70'25" ਪੂਰਵੀ ਦੇਸ਼ਾਂਤਰ ਤੱਕ ਹੈ। ਭਾਰਤ ਦੀ ਸਮੁੰਦਰ ਤਟ ਰੇਖਾ 7516.6 ਕਿਮੀ ਲੰਬੀ ਹੈ। ਭਾਰਤ, ਭੂਗੋਲਕ ਨਜ਼ਰ ਵਲੋਂ ਸੰਸਾਰ ਵਿੱਚ ਸੱਤਵਾਂ ਸਭ ਤੋਂ ਵੱਡਾ ਅਤੇ ਆਬਾਦੀ ਪੱਖੋਂ ਦੂਜਾ ਸਭ ਤੋਂ ਵੱਡਾ ਦੇਸ਼ ਹੈ। ਭਾਰਤ ਦੇ ਪੱਛਮ ਵਿੱਚ ਪਾਕਿਸਤਾਨ, ਉੱਤਰ-ਪੂਰਬ ਵਿੱਚ ਚੀਨ, ਨੇਪਾਲ ਅਤੇ ਭੂਟਾਨ ਅਤੇ ਪੂਰਬ ਵਿੱਚ ਬੰਗਲਾਦੇਸ਼ ਤੇ ਮਿਆਂਮਾਰ ਦੇਸ਼ ਸਥਿਤ ਹਨ। ਹਿੰਦ ਮਹਾਂਸਾਗਰ ਵਿੱਚ ਇਸਦੇ ਦੱਖਣ-ਪੱਛਮ ਵਿੱਚ ਮਾਲਦੀਵ, ਦੱਖਣ ਵਿੱਚ ਸ੍ਰੀ ਲੰਕਾ ਅਤੇ ਦੱਖਣ-ਪੂਰਬ ਵਿੱਚ ਇੰਡੋਨੇਸ਼ਿਆ ਹਨ। ਉੱਤਰ-ਪੱਛਮ ਵਿੱਚ ਅਫ਼ਗਾਨਿਸਤਾਨ ਦੇ ਨਾਲ ਭਾਰਤ ਦੀ ਸੀਮਾ ਹੈ। ਇਸਦੇ ਉੱਤਰ ਵਿੱਚ ਹਿਮਾਲਾ ਪਹਾੜ ਹਨ ਅਤੇ ਦੱਖਣ ਵਿੱਚ ਹਿੰਦ ਮਹਾਂਸਾਗਰ ਹੈ। ਪੂਰਬ ਵਿੱਚ ਬੰਗਾਲ ਦੀ ਖਾੜੀ ਹੈ ਅਤੇ ਪੱਛਮ ਵਿੱਚ ਅਰਬ ਸਾਗਰ ਹੈ। ਭਾਰਤ ਵਿੱਚ ਕਈ ਵੱਡੀਆਂ ਨਦੀਆਂ ਹਨ। ਗੰਗਾ ਨਦੀ ਭਾਰਤੀ ਸੰਸਕ੍ਰਿਤੀ ਵਿੱਚ ਬਹੁਤ ਪਵਿੱਤਰ ਮੰਨੀ ਜਾਂਦੀ ਹੈ। ਹੋਰ ਵੱਡੀਆ ਨਦੀਆ ਸਿੰਧੂ, ਨਰਮਦਾ, ਬ੍ਰਹਮਪੁੱਤਰ, ਜਮੁਨਾ, ਗੋਦਾਵਰੀ, ਕਾਵੇਰੀ, ਕ੍ਰਿਸ਼ਨਾ, ਚੰਬਲ, ਸਤਲੁਜ, ਰਾਵੀ ਆਦਿ ਹਨ। ਭਾਰਤ ਸੰਸਾਰ ਦਾ ਸਭ ਤੋਂ ਵੱਡਾ ਲੋਕਤੰਤਰ ਹੈ। ਇੱਥੇ ੩੦੦ ਤੋਂ ਜ਼ਿਆਦਾ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਇਹ ਸੰਸਾਰ ਦੀਆਂ ਕਈ ਪੁਰਾਤਨ ਸੱਭਿਆਤਾਵਾਂ ਦੀ ਜਨਮ-ਭੂਮੀ ਰਿਹਾ ਹੈ, ਜਿਵੇਂ ਕਿ ਸਿੰਧੂ-ਘਾਟੀ ਸੱਭਿਅਤਾ ਅਤੇ ਮਹੱਤਵਪੂਰਨ ਇਤਿਹਾਸਿਕ ਵਪਾਰ ਰਾਹਾਂ ਦਾ ਅਨਿੱਖੜਵਾਂ ਅੰਗ ਵੀ ਹੈ। ਸੰਸਾਰ ਦੇ ਚਾਰ ਧਰਮ: ਹਿੰਦੂ, ਬੁੱਧ, ਜੈਨ ਅਤੇ ਸਿੱਖ, ਦਾ ਜਨਮ ਅਤੇ ਵਿਕਾਸ ਭਾਰਤ ਵਿੱਚ ਹੀ ਹੋਇਆ। ਭਾਰਤ ਭੂਗੋਲਕ ਖੇਤਰਫਲ ਦੇ ਅਧਾਰ 'ਤੇ ਸੰਸਾਰ ਦਾ ਸੱਤਵਾਂ ਸਭ ਤੋਂ ਵੱਡਾ ਰਾਸ਼ਟਰ ਹੈ। ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ਹੈ। ਭਾਰਤ ਦੇ ਹੋਰ ਵੱਡੇ ਮਹਾਂਨਗਰ ਮੁੰਬਈ (ਬੰਬਈ), ਕੋਲਕਾਤਾ (ਕਲਕੱਤਾ) ਅਤੇ ਚੇਨੱਈ (ਮਦਰਾਸ) ਹਨ। 1947 ਵਿੱਚ ਆਜ਼ਾਦੀ ਦੀ ਪ੍ਰਾਪਤੀ ਤੋਂ ਬਾਅਦ ਬ੍ਰਿਟਿਸ਼ ਸਾਮਰਾਜ ਦੇ ਪ੍ਰਮੁੱਖ ਅੰਗ ਭਾਰਤ ਨੇ ਬੀਤੇ 20 ਸਾਲਾਂ ਵਿੱਚ ਸਾਰਥਕ ਤਰੱਕੀ ਕੀਤੀ ਹੈ, ਵਿਸ਼ੇਸ਼ ਤੌਰ ਤੇ ਆਰਥਿਕ। ਭਾਰਤੀ ਫ਼ੌਜ ਇੱਕ ਖੇਤਰੀ ਅਤੇ ਵਿਸ਼ਵਵਿਆਪੀ ਸ਼ਕਤੀ ਹੈ। ਹਾਲੀਆ ਸਾਲਾਂ ਵਿੱਚ ਭਾਰਤ ਦੀ ਮਾਲੀ ਹਾਲਤ ਵਿੱਚ ਬਹੁਤ ਸੁਧਾਰ ਆਇਆ ਹੈ ਅਤੇ ਵਰਤਮਾਨ ਹਾਲਾਤ ਵਿੱਚ ਸੰਸਾਰ ਦੀ ਪਹਿਲੀਆਂ ਪੰਜ ਸਭ ਤੋਂ ਵੱਡੀਆਂ ਅਰਥਵਿਵਸਥਾਵਾਂ ਦੇ ਵਿੱਚ ਸ਼ੁਮਾਰ ਹੋਣ ਵੱਲ ਵਧ ਰਿਹਾ ਹੈ। ਭਾਰਤ ਸੰਸਾਰ ਦੀਆਂ ਦਸ ਸਭ ਤੋਂ ਵੱਡੀਆਂ ਅਰਥਵਿਵਸਥਾਵਾਂ ਚੋਂ ਇੱਕ ਹੈ।
ਹਜਰਤ ਬਾਬਾ ਫ਼ਰੀਦ-ਉਦ-ਦੀਨ ਗੰਜਸ਼ਕਰ (ਉਰਦੂ: حضرت بابا فرید الدّین مسعود گنج شکر ਦੱਖਣੀ ਏਸ਼ੀਆ ਦੇ ਪੰਜਾਬ ਖੇਤਰ ਵਿੱਚ ਇੱਕ ਸੂਫ਼ੀ ਫਕੀਰ ਸੀ। ਹਜਰਤ ਫ਼ਰੀਦ-ਉਦ-ਦੀਨ ਗੰਜਸ਼ਕਰ (1173–1266) ਜਾਂ (1188 (584 ਹਿਜਰੀ) – 7 ਮਾਈ 1280 (679 ਹਿਜਰੀ)), ਜਿਸ ਨੂੰ ਆਮ ਤੌਰ 'ਤੇ ਬਾਬਾ ਫ਼ਰੀਦ (ਉਰਦੂ: بابا فرید) ਸੱਦਿਆ ਜਾਂਦਾ ਹੈ 12ਵੀਂ ਸਦੀ ਦਾ ਇੱਕ ਸੂਫ਼ੀ ਪ੍ਰਚਾਰਕ ਅਤੇ ਚਿਸ਼ਤੀ ਸੰਪਰਦਾ ਦੇ ਸੰਤ ਸਨ
ਨਾਟਕ ਸਾਹਿਤ ਦਾ ਇੱਕ ਰੂਪ ਹੈ ਜਿਸ ਨੂੰ ਮੰਚ ਉੱਤੇ ਲਿਖੀ ਸਕ੍ਰਿਪਟ ਤੋਂ ਚੇਤੇ ਕੀਤੇ ਪਾਤਰਾਂ ਦੇ ਵਾਰਤਾਲਾਪ ਰਾਹੀਂ ਅਭਿਨੈ ਰੂਪ ਵਿੱਚ ਪੇਸ਼ ਕੀਤਾ ਜਾਂਦਾ ਹੈ। ਨਾਟਕ ਲਿਖਣ ਵਾਲੇ ਨੂੰ ਨਾਟਕਕਾਰ ਕਿਹਾ ਜਾਂਦਾ ਹੈ। "ਨਾਟਕ" ਤੋਂ ਭਾਵ ਲਿਖਤੀ ਰੂਪ ਵੀ ਹੋ ਸਕਦਾ ਹੈ ਅਤੇ ਉਸ ਦੀ ਮੰਚ ਤੇ ਪੇਸ਼ਕਾਰੀ ਵੀ। ਨਾਟਕ: ਨਾਟਕ ਸਾਹਿਤ ਦੀ ਇੱਕ ਸੁਤੰਤਰ, ਸੰਪੂਰਨ ਅਤੇ ਅਹਿਮ ਵੰਨਗੀ ਹੈ। ਸਾਹਿਤ ਦੇ ਹੋਰ ਰੂਪਾਂ ਜਿਵੇਂ ਗਦ, ਗਲਪ ਅਤੇ ਕਾਵਿ ਨਾਲੋਂ ਇਸ ਦੀ ਵਿਲੱਖਣ ਹੋਂਦ ਦਾ ਕਾਰਨ ਇਹ ਹੈ ਕਿ ਇਸ ਨੂੰ ਸਟੇਜ ਉੱਤੇ ਰੂਪਮਾਨ ਕੀਤਾ ਜਾਂਦਾ ਹੈ। ਇਸ ਵਿਚਲੇ ਪਾਤਰ ਜੀਵਿਤ ਰੂਪ ਵਿੱਚ ਸਾਮ੍ਹਣੇ ਆ ਕੇ ਦਰਸ਼ਕਾਂ ਦੇ ਮਨ ਤੇ ਸਿੱਧਾ ਪ੍ਰਭਾਵ ਪਾਉਂਦੇ ਹਨ। ਨਾਟਕ ਵਿੱਚ ਸਾਹਿਤ, ਕਲਾ ਅਤੇ ਪ੍ਰਦਰਸ਼ਨ ਸ਼ਾਮਲ ਹਨ ਜਿਸ ਕਰ ਕੇ ਇਹ ਦੂਹਰੇ ਚਰਿੱਤਰ ਵਾਲੀ ਸਾਹਿਤ ਵਿਧਾ ਹੈ। ਨਾਟਕ ਇੱਕੋ ਵੇਲੇ ਸਾਹਿਤ ਰੂਪ ਵੀ ਹੈ ਤੇ ਕਲਾ ਰੂਪ ਵੀ। ਇਸ ਦੇ ‘ਲਿਖਤ ਪਾਠ’ ਦੇ ਨਾਲ ‘ਖੇਡ ਪਾਠ’ ਵੀ ਸ਼ਾਮਲ ਹੁੰਦਾ ਹੈ, ਇਸ ਲਈ ਨਾਟਕਕਾਰ ਨੂੰ ਆਪਣੀ ਸਿਰਜਣਾ ਵੇਲੇ ਪਾਠਕ (reader) ਅਤੇ ਦਰਸ਼ਕ (audience) ਦੋਹਾਂ ਨੂੰ ਸਾਮ੍ਹਣੇ ਰੱਖਣਾ ਪੈਂਦਾ ਹੈ। ਨਾਟਕ ਕੋਈ ਨਵੀਨ ਸਾਹਿਤ ਰੂਪ ਨਹੀਂ। ਮਨੁੱਖ ਨੇ ਜਦੋਂ ਬੋਲਣਾ ਵੀ ਨਹੀਂ ਸੀ ਸਿੱਖਿਆ, ਓਦੋਂ ਵੀ ਉਹ ਆਪਣੇ ਹਾਵ-ਭਾਵ, ਕਾਰਜ (action), ਨਕਲ (imitation) ਅਤੇ ਅਦਾਵਾਂ (gestures) ਰਾਹੀਂ ਪ੍ਰਗਟ ਕਰਦਾ ਸੀ। ਇਹ ਤਿੰਨੇ ਕਰਮ ਹੀ ਨਾਟਕ ਕਲਾ ਦੇ ਬੁਨਿਆਦੀ ਤੱਤ ਹਨ। ਸੰਸਕ੍ਰਿਤ ਅਤੇ ਯੂਨਾਨੀ ਸਾਹਿਤ ਵਿੱਚ ਰਚੇ ਨਾਟਕ ਵਿਸ਼ਵ ਸਾਹਿਤ ਦਾ ਮਹੱਤਵਪੂਰਨ ਅੰਗ ਹਨ। ਨਾਟਕ ਸੰਸਕ੍ਰਿਤ ਸ਼ਬਦ ‘ਨਾਟਯ’ ਤੋਂ ਬਣਿਆ ਹੈ। ‘ਨਾਟਯ’ ‘ਨਟ’ ਅਤੇ ‘ਨਾਟ’ ਧਾਤੂਆਂ ਤੋਂ ਵਿਕਸਿਤ ਹੋਇਆ ਹੈ। ਭਾਈ ਕਾਨ੍ਹ ਸਿੰਘ ਨਾਭਾ ਨੇ ‘ਮਹਾਨ ਕੋਸ਼’ ਵਿੱਚ ‘ਨਟ’ ਸ਼ਬਦ ਦਾ ਅਰਥ ਨੱਚਣਾ, ਹੇਠਾਂ ਡਿਗਣਾ, ਭਾਵ ਦਿਖਾਉਣਾ, ਕੰਬਣਾ, ਸਰਕਣਾ ਅਤੇ ਨਾਟਕ ਦੇਖਣ ਵਾਲਾ ਦੱਸੇ ਹਨ। ‘ਨਾਟਯ’ ਸ਼ਬਦ ਤੋਂ ਭਾਵ ਨਾਟਕ ਜਾਂ ਸ੍ਵਾਂਗ ਵੀ ਮੰਨੇ ਗਏ ਹਨ। ਪੱਛਮ ਵਿੱਚ ਨਾਟਕ ਕਲਾ ਦਾ ਵਿਕਾਸ ਯੂਨਾਨ ਦੇਸ਼ ਵਿੱਚ ਹੋਇਆ। ਅੰਗਰੇਜ਼ੀ ਵਿੱਚ ਨਾਟਕ ਲਈ ‘ਡਰਾਮਾ’ ਸ਼ਬਦ ਵਰਤਿਆ ਜਾਂਦਾ ਹੈ। ‘ਡਰਾਮਾ’ ਸ਼ਬਦ ‘ਡਰਾਓ’ ਤੋਂ ਨਿਕਲਿਆ ਹੈ, ਜਿਸਦਾ ਭਾਵ ਕਾਰਜ ਜਾਂ ਕਰਮ ਰਾਹੀਂ ਕੁਝ ਕਰ ਕੇ ਦਰਸਾਉਣਾ ਹੈ। ਇੱਕ ਹੋਰ ਧਾਰਨਾ ਅਨੁਸਾਰ ‘ਡਰਾਮਾ’ ਸ਼ਬਦ ਯੂਨਾਨੀ ਸ਼ਬਦ ‘Dran’ ਤੋਂ ਨਿਕਲਿਆ ਹੈ, ਜਿਸਦਾ ਅਰਥ ‘To do’ (inaction) ਹੈ। ਜੋ ਵੀ ਹੈ ਡਰਾਮੇ ਵਿੱਚ ਕਾਰਜ ਜਾਂ ਕਿਰਿਆ ਸ਼ਾਮਲ ਹੈ ਅਤੇ ਇਹ ਨ੍ਰਿਤ, ਨਕਲ ਅਤੇ ਸ੍ਵਾਂਗ ਤੋਂ ਸ੍ਰੇਸ਼ਠ ਸਾਹਿਤ ਰੂਪ ਹੈ। ਨਾਟਕਕਾਰ ਮੌਲਿਕ ਲੇਖਕ ਦੇ ਨਾਲ-ਨਾਲ ਕਰਾਫ਼ਟਮੈਨ ਵੀ ਹੈ। ਇਸੇ ਲਈ ਅੰਗਰੇਜ਼ੀ ਵਿੱਚ ਨਾਟਕਕਾਰ ਲਈ ‘ਪਲੇਰਾਈਟ’ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਤੋਂ ਭਾਵ ‘ਨਾਟਕ ਘੜਨ ਵਾਲਾ’ ਦੇ ਹਨ। ਅੰਗਰੇਜ਼ੀ ਵਿੱਚ ‘ਡਰਾਮਾ’ ਦੇ ਬਰਾਬਰ ਦਾ ਇੱਕ ਸ਼ਬਦ ‘ਪਲੇ’ (play) ਹੈ, ਜੋ ਭਾਰਤੀ ਸ਼ਬਦ ‘ਰੂਪਕ’ ਨਾਲ ਮਿਲਦਾ ਹੈ। ‘ਡਰਾਮੇ’ ਅਤੇ ‘ਪਲੇ’ ਵਿੱਚ ਸੂਖਮ ਅੰਤਰ ਹੈ। ਨਾਟਕ ਇੱਕ ਮਿਸ਼ਰਿਤ ਕਲਾ ਹੈ। ਇਸ ਦੀ ਸਿਰਜਣਾ ਵਿੱਚ ਗੀਤ, ਕਾਵਿ ਆਦਿ ਅੰਸ਼ਾਂ ਤੋਂ ਬਿਨਾਂ ਨਾਟਕਕਾਰ, ਐਕਟਰ, ਸੂਤਰਧਾਰ, ਨਿਰਮਾਤਾ, ਪ੍ਰਬੰਧਕ ਅਤੇ ਦਰਸ਼ਕ ਯੋਗਦਾਨ ਪਾਉਂਦੇ ਹਨ। ਇਸ ਨੂੰ ਗਿਆਨ ਦਾ ਸੋਮਾ ਮੰਨਦਿਆਂ ਭਰਤਮੁਨੀ ਨੇ ਨਾਟਯ ਸ਼ਾਸਤ੍ਰ ਦੀ ਰਚਨਾ ਕੀਤੀ ਅਤੇ ਨਾਟਕ ਨੂੰ ‘ਪੰਚਮ ਵੇਦ’ ਹੋਣ ਦਾ ਗੌਰਵ ਬਖ਼ਸ਼ਿਆ। ਇਸ ਪੰਜਵੇਂ ਵੇਦ ਨਾਟਕ ਦੀ ਰਚਨਾ ਚੌਹ ਵੇਦਾਂ ਵਿੱਚੋਂ ਅੰਸ਼ ਲੈ ਕੇ ਕੀਤੀ ਗਈ। ਭਰਤ ਮੁਨੀ ਅਨੁਸਾਰ ਬ੍ਰਹਮਾ ਨੇ ਰਿਗਵੇਦ ਵਿੱਚੋਂ ਸੰਵਾਦ (ਪਾਤਰਾਂ ਵਿਚਲੀ ਗੱਲ ਕਥ), ਸਾਮਵੇਦ ਵਿੱਚੋਂ ਸੰਗੀਤ (ਨਾਚ, ਗਾਇਕ ਅਤੇ ਸਾਜ਼ਾਂ ਦੀਆਂ ਧੁਨਾਂ), ਯੁਜਰ ਵੇਦ ਵਿੱਚੋਂ ਬਾਤਾਵਾਂ (ਸਰੀਰ ਦੇ ਅੰਗਾਂ ਨੂੰ ਹਿਲਾ ਕੇ ਭਾਵ ਦਰਸਾਉਣੇ) ਅਤੇ ਅਥਰਵ ਵੇਦ ਵਿੱਚੋਂ ਰਸ ਤੱਤ (ਮਾਨਸਿਕ ਪ੍ਰਭਾਵ) ਸਮੋ ਕੇ ਨਾਟਕ ਦੀ ਰਚਨਾ ਕੀਤੀ। ਚਾਰ ਵੇਦਾਂ ਦੇ ਵਿਪਰੀਤ ਨਾਟਕ ਨਾਂ ਦਾ ਇਹ ਪੰਜਵਾਂ ਵੇਦ ਸਭ ਵਰਨਾਂ ਲਈ ਸਮਾਨ ਭਾਵ ਨਾਲ ਰਚਿਆ ਗਿਆ। ਮਾਨਵ ਜੀਵਨ ਦੇ ਵਿਸ਼ਾਲ ਵਿਸਤ੍ਰਿਤ ਰੰਗ-ਮੰਚ ਉੱਤੇ ਹੋਣ ਵਾਲੇ ਨਾਟਕ ਨੂੰ ਨਾਟਕ ਕਿਹਾ ਜਾਂਦਾ ਹੈ। ਮਨੁੱਖ ਦੇ ਕੰਮ-ਕਾਜ, ਦੈਨਿਕ ਜੀਵਨ ਦੀਆਂ ਗਤੀਵਿਧੀਆਂ, ਮਾਨਵ ਜੀਵਨ ਨਾਟਕ ਦੇ ਭਿੰਨ-ਭਿੰਨ ਅੰਗ ਅਤੇ ਦ੍ਰਿਸ਼ ਹੀ ਹਨ। ਨਾਟਕ ਕਿਸੇ ਜੀਵਨ ਦੀ ਨਕਲ ਹੈ ਪਰ ਇਹ ਨਕਲ ਅਸਲ ਤੋਂ ਵਧੇਰੇ ਯਥਾਰਥਿਕ ਚਿੱਤਰ ਪੇਸ਼ ਕਰਨ ਦੀ ਸਮਰੱਥਾ ਰੱਖਦੀ ਹੈ। ਨਾਟਕ ਮਨੁੱਖੀ ਸੁਭਾਅ ਦੀ ਨਕਲ ਹੈ, ਉਸ ਦੇ ਅੰਦਰਲੇ ਸੰਘਰਸ਼ ਦੀ ਕਹਾਣੀ ਹੈ, ਜੋ ਮੰਚ ਉੱਤੇ ਪੇਸ਼ ਕੀਤੀ ਜਾਂਦੀ ਹੈ। ਮੰਚਨ ਨਾਲ ਇਹ ਕਹਾਣੀ ਏਨੀ ਸ਼ਕਤੀਸ਼ਾਲੀ ਹੋ ਜਾਂਦੀ ਹੈ ਕਿ ਸਾਰੇ ਮਾਨਵ ਸਮਾਜ ਨੂੰ ਪ੍ਰਭਾਵਿਤ ਕਰ ਸਕਦੀ ਹੈ। ਨਾਟਕ ਮਨੋਰੰਜਨ ਦੇ ਮਾਧਿਅਮ ਦੇ ਨਾਲ-ਨਾਲ ਕਿਸੇ ਸਾਰਥਕ ਉਦੇਸ਼ ਦੀ ਧਾਰਨੀ ਵੀ ਹੈ। ਨਾਟਕ ਕਿਉਂਕਿ ਲਿਖੇ ਜਾਣ ਤੇ ਹੀ ਸਮਾਪਤ ਨਹੀਂ ਹੋ ਜਾਂਦਾ ਸਗੋਂ ਇਸਨੇ ਰੰਗ-ਮੰਚ ਤੇ ਜਾ ਕੇ ਸੰਪੂਰਨਤਾ ਗ੍ਰਹਿਣ ਕਰਨੀ ਹੁੰਦੀ ਹੈ। ਇਸ ਲਈ ਨਾਟਕ ਨੂੰ ਅਜਿਹੀ ਸਾਹਿਤ ਰਚਨਾ ਮੰਨਿਆ ਗਿਆ ਹੈ, ਜਿਸ ਦੇ ਅੰਤਹਕਰਨ ਦੀ ਸੂਖਮਤਾ ਨੂੰ ਅਸੀਂ ਰੰਗ-ਮੰਚ ਤੇ ਮੂਰਤ ਰੂਪ ਵਿੱਚ ਵੇਖ ਸਕਦੇ ਹਾਂ। ਖੇਡੇ ਜਾਣ ਸਮੇਂ ਉੱਭਰਨ ਵਾਲੇ ਤੱਤ ਨਾਟਕ ਦੀ ਲਿਖਤ ਵਿੱਚ ਮੌਜੂਦ ਹੁੰਦੇ ਹਨ। ਰੰਗ-ਮੰਚ ਤੋਂ ਸੁਚੇਤ ਨਾਟਕਕਾਰ ਦੇ ਲਿਖਤ ਪਾਠ ਵਿੱਚ ਖੇਡ ਪਾਠ ਲੁਪਤ ਹੁੰਦਾ ਹੈ ਜਿਸ ਨੂੰ ਰੰਗ-ਮੰਚ ਤੇ ਡੀਕੋਡ ਕਰਨਾ ਨਿਰਦੇਸ਼ਕ ਦਾ ਕਾਰਜ ਹੈ। ਮੰਚਨ ਯੋਗਤਾ ਕਾਰਨ ਹੀ ਨਾਟਕ ਦਰਸ਼ਕ ਨੂੰ ਪ੍ਰਭਾਵਿਤ ਕਰ ਸਕਦਾ ਹੈ। ਨਾਟਕ ਦੀ ਸੰਪੂਰਨਤਾ ਅਭਿਨੈ ਪ੍ਰਦਰਸ਼ਨ ਵਿੱਚ ਹੈ, ਅਭਿਨੈ ਇਸ ਦਾ ਕੇਂਦਰ ਬਿੰਦੂ ਹੈ। ਅਜੋਕੇ ਸਮੇਂ ਵਿੱਚ ਰੰਗ-ਮੰਚ ਵਿੱਚ ਬਹੁਭਾਂਤੀ ਵਿਕਾਸ ਆਉਣ ਕਾਰਨ ਨਾਟ-ਲਿਖਤ ਵਿੱਚ ਵਿਵਿਧਤਾ ਆਈ ਹੈ। ਰੇਡੀਓ, ਫ਼ਿਲਮ ਅਤੇ ਟੀ.ਵੀ. ਦੀ ਆਮਦ ਨਾਲ ਨਾਟ ਲਿਖਤ ਤੇ ਵਿਆਪਕ ਪ੍ਰਭਾਵ ਪਿਆ ਹੈ। ਇਸ ਨਾਲ ਨਾਟਕ ਆਪਣੇ ਪਰੰਪਰਿਕ ਰੂਪ ਬਦਲ ਕੇ ਨਵੇਂ ਰੂਪ ਅਖ਼ਤਿਆਰ ਕਰ ਰਿਹਾ ਹੈ। ਪਹਿਲਾਂ ਕੇਵਲ ਪੂਰੇ ਨਾਟਕ ਅਤੇ ਇਕਾਂਗੀ ਹੀ ਰਚੇ ਤੇ ਖੇਡੇ ਜਾਂਦੇ ਸਨ ਪਰੰਤੂ ਹੁਣ ਰੰਗ-ਮੰਚ ਵਿੱਚ ਰੋਸ਼ਨੀਆਂ ਦੀ ਵਰਤੋਂ ਅਤੇ ਪਿੱਠ- ਵਰਤੀ ਅਵਾਜ਼ਾਂ ਵਰਗੇ ਸਾਧਨਾਂ ਦੀ ਆਮਦ ਨਾਲ ਮੰਚ ਪੱਖ ਵੀ ਬਦਲ ਗਿਆ ਹੈ। ਨਤੀਜੇ ਵਜੋਂ ਕਾਵਿ- ਨਾਟਕ, ਲਘੂ-ਨਾਟਕ, ਨੁਕੜ-ਨਾਟਕ, ਬਾਲ- ਨਾਟਕ, ਸੰਗੀਤ- ਨਾਟਕ, ਨ੍ਰਿਤ-ਨਾਟਕ, ਕੋਰਿਓਗਰਾਫ਼ੀ, ਇੱਕ ਪਾਤਰੀ ਨਾਟਕ ਅਤੇ ਅਬੋਲ ਨਾਟਕ (Mime) ਆਦਿ ਨਾਟਕੀ ਸਰੂਪ ਉੱਘੜ ਕੇ ਸਾਮ੍ਹਣੇ ਆਏ ਹਨ। ਵਿਸ਼ਵ ਨਾਟ- ਸ਼ੈਲੀਆਂ ਨੇ ਇਹਨਾਂ ਤੇ ਵਿਆਪਕ ਪ੍ਰਭਾਵ ਵੀ ਪਾਇਆ ਹੈ। ਵਿਸ਼ਵੀਕਰਨ ਅਤੇ ਕੰਪਿਊਟਰੀਕਰਨ ਕਾਰਨ ਵੀ ਨਾਟਕ ਦੀ ਵਿਧਾ ਵਿੱਚ ਇਨਕਲਾਬੀ ਪਰਿਵਰਤਨ ਆਇਆ ਹੈ। ਇਸ ਸਾਰੀ ਰੱਦੋ-ਬਦਲ ਨੇ ਵਿਚਾਰ, ਪ੍ਰਕਾਰ ਅਤੇ ਸੰਚਾਰ ਦੀ ਦ੍ਰਿਸ਼ਟੀ ਤੋਂ ਨਾਟਕ ਦੇ ਨਵੇਂ ਪ੍ਰਤਿਮਾਨ ਸਿਰਜੇ ਹਨ। ਨਾਟਕ ਦੇ ਲੱਛਣ :- 1. ਨਾਟਕ ਨਿਰਾ ਦ੍ਰਿਸ਼ ਨਹੀਂ 2.
ਪੰਜਾਬ ਉੱਤਰ-ਪੱਛਮੀ ਭਾਰਤ ਦਾ ਇੱਕ ਰਾਜ ਹੈ, ਜੋ ਵੱਡੇ ਪੰਜਾਬ ਖੇਤਰ ਦਾ ਇਕ ਭਾਗ ਹੈ। ਇਸਦਾ ਦੂਸਰਾ ਭਾਗ ਪਾਕਿਸਤਾਨ ਵਿੱਚ ਹੈ। ਇਸਦੀ ਸਰਹੱਦ ਉੱਤਰ ਵਿੱਚ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ, ਉੱਤਰ-ਪੂਰਬ ਵਿੱਚ ਹਿਮਾਚਲ ਪ੍ਰਦੇਸ਼, ਦੱਖਣ-ਪੂਰਬ ਵਿੱਚ ਹਰਿਆਣੇ, ਦੱਖਣ-ਪੱਛਮ ਵਿੱਚ ਰਾਜਸਥਾਨ ਅਤੇ ਪੱਛਮ ਵਿੱਚ ਪਾਕਿਸਤਾਨੀ ਪੰਜਾਬ ਨਾਲ ਲੱਗਦੀ ਹੈ। ਇਸਦੇ ਮੁੱਖ ਸ਼ਹਿਰ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਬਠਿੰਡਾ, ਫ਼ਿਰੋਜ਼ਪੁਰ, ਸੰਗਰੂਰ, ਮੋਹਾਲੀ ਅਤੇ ਪਟਿਆਲਾ ਹਨ ਅਤੇ ਰਾਜਧਾਨੀ ਚੰਡੀਗੜ੍ਹ ਹੈ।
ਪੰਜਾਬੀ /pʌnˈdʒɑːbi/ (ਸ਼ਾਹਮੁਖੀ: پنجابی) (ਗੁਰਮੁਖੀ: ਪੰਜਾਬੀ) ਪੰਜਾਬ ਦੀ ਭਾਸ਼ਾ, ਜਿਸ ਨੂੰ ਪੰਜਾਬ ਖੇਤਰ ਦੇ ਵਸਨੀਕ ਜਾਂ ਸੰਬੰਧਿਤ ਲੋਕ ਬੋਲਦੇ ਹਨ। ਇਹ ਭਾਸ਼ਾਵਾਂ ਦੇ ਹਿੰਦ-ਯੂਰਪੀ ਪਰਿਵਾਰ ਵਿੱਚੋਂ ਹਿੰਦ-ਇਰਾਨੀ ਪਰਿਵਾਰ ਨਾਲ਼ ਸਬੰਧ ਰੱਖਦੀ ਹੈ। ਇਹ ਪੰਜਾਬੀਆਂ ਦੀ ਮਾਂ ਬੋਲੀ ਹੈ ਅਤੇ ਸਿੱਖੀ ਦੀ ਧਾਰਮਿਕ ਭਾਸ਼ਾ ਵੀ ਹੈ। ਗੁਰਮੁਖੀ ਲਿਪੀ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕੀਤੀ ਗਈ ਹੈ। ਇਹ ਦੁਨੀਆਂ ਅਤੇ ਖ਼ਾਸ ਕਰ ਦੱਖਣੀ ਏਸ਼ੀਆ ਦੇ ਉੱਘੇ ਭੰਗੜਾ ਸੰਗੀਤ ਦੀ ਭਾਸ਼ਾ ਹੈ। ਪਾਕਿਸਤਾਨ ਵਿੱਚ ਇਹ ਸਭ ਤੋਂ ਵੱਧ ਬੋਲੀ ਜਾਣ ਵਾਲੀ ਬੋਲੀ ਹੈ।
ਗੁਰੂ ਅਮਰਦਾਸ ਜੀ (5 ਮਈ 1479 – 1 ਸਤੰਬਰ 1574) ਸਿੱਖਾਂ ਦੇ ਤੀਜੇ ਗੁਰੂ ਸਨ ਅਤੇ ਜੋ 26 ਮਈ 1552 ਨੂੰ 73 ਸਾਲ ਦੀ ਉਮਰੇ ਗੁਰੂ ਬਣੇ।ਸਿੱਖੀ ਨੂੰ ਕਬੂਲਣ ਤੋਂ ਪਹਿਲਾਂ, ਆਪਣੀ ਜ਼ਿਆਦ ਜ਼ਿੰਦਗੀ ਲਈ ਅਮਰਦਾਸ ਹਿੰਦੂ ਧਰਮ ਦੇ ਵੈਸ਼ਨਾ ਰੀਤ ਦੇ ਪੈਰੋਕਾਰ ਸਨ। ਇੱਕ ਰੋਜ਼ ਉਹਨਾ ਆਪਣੇ ਭਾਣਜੇ ਦੀ ਤੀਵੀਂ, ਬੀਬੀ ਅਮਰੋ ਤੋਂ, ਗੁਰ ਨਾਨਕ ਦੇ ਵਾਕ ਸੁਣੇ, ਅਤੇ ਉਸਦੇ ਅਸਰ ਨੂੰ ਮਹਿਸੂਸ ਕੀਤਾ। ਬੀਬੀ ਅਮਰੋ ਦੂਜੇ ਅਤੇ ਉਸ ਵਕ਼ਤ ਦੇ ਮੌਜੂਦਾ ਗੁਰੂ, ਗੁਰ ਅੰਗਦ ਦੀ ਧੀ ਸੀ। ਅਮਰਦਾਸ ਨੇ ਬੀਬੀ ਅਮਰੋ ਨੂੰ ਆਪਣੇ ਪਿਓ ਨਾਲ਼ ਮੁਲਾਕਾਤ ਕਰਵਾਉਣ ਲਈ ਮਨਾਇਆ ਅਤੇ 1539 ਵਿੱਚ, ਅਮਰਦਾਸ, 60 ਸਾਲ ਦੀ ਉਮਰੇ, ਗੁਰ ਅੰਗਦ ਨੂੰ ਮਿਲ ਸਿੱਖ ਬਣ, ਖ਼ੁਦ ਆਪ ਨੂੰ ਗੁਰੂ ਦੇ ਹਵਾਲੇ ਕੀਤਾ। 1552 ਵਿੱਚ, ਜਿਸਮਾਨੀ ਮਰਗ ਤੋਂ ਪਹਿਲਾਂ, ਗੁਰ ਅੰਗਦ ਸਾਹਿਬ ਨੇ ਅਮਰਦਾਸ ਨੂੰ ਗੁਰੂ ਤਖ਼ਤ ਸੌਂਪ ਗੁਰ ਅਮਰਦਾਸ ਐਲਾਨਿਆ, ਸਿੱਖਾਂ ਦੇ ਤੀਜੇ ਗੁਰੂ।ਗੁਰ ਅਮਰਦਾਸ ਸਾਹਿਬ ਸਿੱਖੀ ਦੇ ਖ਼ਾਸ ਨੁਹਾਰਕਾਰ ਸਨ, ਜਿ੍ਹਨਾ ਨੇ ਮਜ਼੍ਹਬੀ ਤਨਜ਼ੀਮ ਮੰਜੀ ਕਹਾਉਂਦੇ ਸਿਸਟਮ ਦਾ ਤਾਅਰਫ਼ ਕਰ ਟ੍ਰੇਨ ਹੋਏ ਸਰਬਰਾਹ ਮੁਕੱਰਰ ਕੀਤੇ, ਸਿਸਟਮ ਜੋ ਅਜੋਕੇ ਦੌਰ ਵਿੱਚ ਤਬਦੀਲ ਕਿਸਮ ਵਿੱਚ ਜਾਰੀ ਹੈ। ਉਹਨਾਂ ਆਪਣੇ ਵਾਕ ਕਿਤਾਬ ਵਿੱਚ ਲਿਖੇ ਜੋ ਆਖ਼ਰ ਆਦਿ ਗ੍ਰੰਥ ਦਾ ਹਿੱਸਾ ਬਣੇ। ਗੁਰ ਅਮਰਦਾਸ ਨੇ ਜਵਾਕਾਂ ਦੇ ਨਾਮਕਰਨ, ਵਿਆਹ (ਅਨੰਦ ਕਾਰਜ), ਅਤੇ ਮਰਗ ਵੇਲੇ ਫ਼ਿਊਨਰਲ ਵਰਗੇ ਸਿੱਖ ਰਿਵਾਜ਼ਾ ਦੇ ਨਾਲ਼ ਦਿਵਾਲੀ, ਮਾਘੀ ਅਤੇ ਵਿਸਾਖੀ ਨੂੰ ਸੰਗਤ ਦੇ ਰੂਪ ਵਿੱਚ ਇਕੱਤਰ ਹੋਣ ਦੇ ਦਸਤੂਰ ਨੂੰ ਕਾਇਮ ਕਰਨ ਵਿੱਚ ਮਦਦ ਕੀਤੀ। ਉਹਨਾਂ ਸਿੱਖ ਯਾਤਰਾ ਵਾਸਤੇ ਸੈਂਟਰ ਕਾਇਮ ਕੀਤੇ, ਅਤੇ ਦਰਬਾਰ ਸਾਹਿਬ ਵਾਸਤੇ ਜ਼ਮੀਨ ਚੁਣੀ।ਗੁਰ ਅਮਰਦਾਸ 95 ਸਾਲ ਦੀ ਉਮਰ ਤੱਕ ਸਿੱਖਾਂ ਦੇ ਰਹਿਬਰ ਰਹੇ, ਅਤੇ ਫ਼ਾਨੀ ਦੁਨੀਆਂ ਤੋਂ ਰੁਖ਼ਸਤ ਹੋਣ ਤੋਂ ਪਹਿਲਾਂ ਆਪਣੇ ਜਵਾਈ ਭਾਈ ਜੇਠਾ ਜੋ ਬਾਅਦ ਵਿੱਚ ਗੁਰ ਰਾਮਦਾਸ ਅਖਵਾਏ ਨੂੰ ਸਿੱਖਾਂ ਦਾ ਗੁਰੂ ਐਲਾਨਿਆ।
ਭਾਰਤ 1900 ਵਿੱਚ ਪੈਰਿਸ ਵਿਖੇ ਹੋਈਆਂ ਓਲੰਪਿਕ ਖੇਡਾਂ ਤੋਂ ਲਗਾਤਾਰ ਭਾਗ ਲੈਂਦਾ ਆ ਰਿਹਾ ਹੈ ਅਤੇ ਭਾਰਤ ਨੇ ਬ੍ਰਾਜ਼ੀਲ ਦੇ ਸ਼ਹਿਰ ਰਿਓ ਡੀ ਜਨੇਰੋ ਵਿੱਚ ਹੋਈਆਂ 2016 ਓਲੰਪਿਕ ਖੇਡਾਂ ਵਿੱਚ 5 ਅਗਸਤ ਤੋਂ 21 ਅਗਸਤ 2016 ਦੌਰਾਨ ਹਿੱਸਾ ਲਿਆ ਸੀ। ਭਾਰਤ ਇਨ੍ਹਾਂ ਖੇਡਾਂ ਵਿੱਚ 2 ਤਮਗੇ ਜਿੱਤ ਕੇ 67ਵੇਂ ਸਥਾਨ 'ਤੇ ਰਿਹਾ। ਜਦ ਕਿ ਅਮਰੀਕਾ 116 ਤਮਗਿਆਂ ਨਾਲ ਪਹਿਲੇ ਸਥਾਨ 'ਤੇ ਰਿਹਾ ਸੀ।
ਹਰਿਮੰਦਰ ਸਾਹਿਬ ਜਾਂ ਦਰਬਾਰ ਸਾਹਿਬ (ਪੰਜਾਬੀ ਉਚਾਰਨ: [dəɾbaːɾ saːh(ɪ)b]; ਰੱਬ ਦਾ ਘਰ) ਭਾਰਤ ਦੇ ਪੰਜਾਬ ਸੂਬੇ ਦੇ ਸ਼ਹਿਰ ਅੰਮ੍ਰਿਤਸਰ ਵਿੱਚ ਸਥਿਤ ਇੱਕ ਗੁਰਦੁਆਰਾ ਹੈ। ਇਹ ਸਿੱਖਾਂ ਦਾ ਸਭ ਤੋਂ ਪਵਿੱਤਰ ਧਾਰਮਿਕ ਅਸਥਾਨ ਮੰਨਿਆ ਜਾਂਦਾ ਹੈ।ਇਹ ਗੁਰਦੁਆਰਾ ਗੁਰੂ ਰਾਮ ਦਾਸ ਜੀ ਦੁਆਰਾ 1577 ਵਿੱਚ ਬਣਵਾਏ ਗਏ ਸਰੋਵਰ ਦੇ ਦੁਆਲੇ ਬਣਾਇਆ ਗਿਆ ਹੈ। ਇਸਦੀ ਨੀਂਹ 28 ਦਸੰਬਰ 1588 ਵਿੱਚ ਸਾਈਂ ਮੀਆਂ ਮੀਰ ਜੀ ਦੁਆਰਾ ਰੱਖਿਆ ਗਿਆ ਸੀ। 1604 ਵਿੱਚ ਗੁਰੂ ਅਰਜਨ ਦੇਵ ਨੇ ਇੱਥੇ ਆਦਿ ਗ੍ਰੰਥ ਦੇ ਇੱਕ ਖਰੜੇ ਦਾ ਪ੍ਰਕਾਸ਼ ਕੀਤਾ ਅਤੇ ਇਸ ਥਾਂ ਨੂੰ "ਅਠ ਸਠ ਤੀਰਥ" ਕਿਹਾ।ਦੋ ਸਾਲਾਂ ਬਾਅਦ ਸੰਨ ੧੬੦੬ ਵਿੱਚ "ਅਕਾਲ ਤਖਤ" ਦਾ ਨੀਂਹ ਪੱਥਰ ਗੁਰੂ ਹਰਿਗੋਬਿੰਦ ਸਾਹਿਬ ਜੀ ਦੁਆਰਾ ਰੱਖਿਆ ਗਿਆ। ਇਸ ਤੋਂ ਇਲਾਵਾ 1757, 1762 ਅਤੇ 1764 ਵਰ੍ਹਿਆ ਦੇ ਅਫ਼ਗ਼ਾਨ ਹਮਲਿਆਂ ਦੌਰਾਨ ਦਰਬਾਰ ਸਾਹਿਬ ਦੀ ਇਮਾਰਤ ਨੂੰ ਨਸ਼ਟ ਕਰ ਦਿੱਤਾ ਗਿਆ ਸੀ। ਬਾਬਾ ਦੀਪ ਸਿੰਘ ਜੀ ਦੀ ਸ਼ਹਿਦੀ ਵੀ ੧੬੫੭ ਦੇ ਅਫ਼ਗ਼ਾਨ ਹਮਲੇ ਦੌਰਾਨ ਹੀ ਦਰਬਾਰ ਸਾਹਿਬ ਦੀ ਰਾਖੀ ਕਰਦਿਆ ਹੋਈ ਸੀ।
ਰਾਜਨੀਤਕ ਵਿਗਿਆਨ ਇੱਕ ਸਮਾਜਿਕ ਵਿਗਿਆਨ ਹੈ ਜੋ ਸ਼ਾਸਨ ਪ੍ਰਣਾਲੀ ਦੇ ਪ੍ਰਬੰਧਾਂ ਅਤੇ ਸਿਆਸੀ ਸਰਗਰਮੀਆਂ, ਸਿਆਸੀ ਵਿਚਾਰਾਂ ਅਤੇ ਸਿਆਸੀ ਵਿਵਹਾਰ ਦਾ ਵਿਸ਼ਲੇਸ਼ਣ ਕਰਦਾ ਹੈ। ਇਹ ਸਿਆਸਤ ਦੇ ਸਿਧਾਂਤ ਅਤੇ ਅਭਿਆਸ ਨੂੰ ਵਿਆਪਕ ਤੌਰ 'ਤੇ ਪੇਸ਼ ਕਰਦਾ ਹੈ ਜਿਸ ਨੂੰ ਆਮ ਤੌਰ' ਤੇ ਸ਼ਕਤੀ ਅਤੇ ਸਰੋਤਾਂ ਦੇ ਵੰਡ ਦਾ ਨਿਰਧਾਰਨ ਕਰਨ ਦੇ ਤੌਰ ਤੇ ਵਿਚਾਰਿਆ ਜਾਂਦਾ ਹੈ। ਰਾਜਨੀਤਕ ਵਿਗਿਆਨੀ "ਸਿਆਸੀ ਘਟਨਾਵਾਂ ਅਤੇ ਹਾਲਤਾਂ ਦੇ ਅਧੀਨ ਸਬੰਧਾਂ ਨੂੰ ਪ੍ਰਗਟ ਕਰਨ ਲਈ ਆਪਣੇ ਆਪ ਨੂੰ ਰਚਦੇ ਹੋਏ ਦੇਖਦੇ ਹਨ, ਅਤੇ ਇਸ ਖੁਲਾਸੇ ਤੋਂ ਉਹ ਰਾਜਨੀਤੀ ਦੀ ਦੁਨੀਆਂ ਦੇ ਕੰਮ ਬਾਰੇ ਆਮ ਸਿਧਾਂਤਾਂ ਨੂੰ ਬਣਾਉਣ ਦੀ ਕੋਸ਼ਿਸ਼ ਕਰਦੇ ਹਨ।ਰਾਜਨੀਤਿਕ ਵਿਗਿਆਨ ਵਿੱਚ ਮੁਕਾਬਲਤਨ ਰਾਜਨੀਤੀ, ਰਾਜਨੀਤਿਕ ਅਰਥ-ਵਿਵਸਥਾ, ਅੰਤਰਰਾਸ਼ਟਰੀ ਸਬੰਧਾਂ, ਸਿਆਸੀ ਸਿਧਾਂਤ , ਜਨਤਕ ਪ੍ਰਬੰਧਨ, ਜਨਤਕ ਨੀਤੀ ਅਤੇ ਰਾਜਨੀਤਕ ਪ੍ਰਣਾਲੀ ਸਮੇਤ ਬਹੁਤ ਸਾਰੇ ਉਪ ਖੇਤਰ ਹਨ। ਇਸ ਤੋਂ ਇਲਾਵਾ, ਰਾਜਨੀਤੀ ਵਿਗਿਆਨ ,ਅਰਥ ਸ਼ਾਸਤਰ, ਕਾਨੂੰਨ, ਸਮਾਜ ਸ਼ਾਸਤਰ, ਇਤਿਹਾਸ, ਫ਼ਲਸਫ਼ੇ, ਭੂਗੋਲ, ਮਨੋਵਿਗਿਆਨ ਅਤੇ ਮਾਨਵ ਸ਼ਾਸਤਰ ਦੇ ਖੇਤਰਾਂ ਨਾਲ ਜੁੜੇ ਹੋਏ ਹਨ ਅਤੇ ਇਹਨਾਂ ਉੱਤੇ ਆਧਾਰਿਤ ਹੈ।
ਗੁਰਮੁਖੀ (ਪੰਜਾਬੀ: گرمکھی (ਸ਼ਾਹਮੁਖੀ)) ਇੱਕ ਸਿੱਖ ਲਿੱਪੀ ਹੈ ਜਿਸਨੂੰ ਦੂਜੇ ਸਿੱਖ ਗੁਰੂ, ਗੁਰੂ ਅੰਗਦ ਸਾਹਿਬ ਨੇ ਸੋਲ਼ਵੀਂ ਸਦੀ ਵਿੱਚ ਤਬਦੀਲ ਅਤੇ ਮਿਆਰਬੰਦ ਕਰਨ ਦੇ ਨਾਲ਼ ਇਸਤਿਮਲ ਕੀਤਾ। ਗੁਰਮੁਖੀ ਚੜ੍ਹਦੇ ਪੰਜਾਬ ਸੂਬੇ ਵਿੱਚ ਪੰਜਾਬੀ ਭਾਸ਼ਾ ਲਈ ਅਫ਼ਸਰਾਨਾ ਲਿੱਪੀ ਹੈ, ਜਿਸਨੂੰ ਫ਼ਾਰਸੀ-ਅਰਬੀ ਸ਼ਾਹਮੁਖੀ ਲਿੱਪੀ ਵਿੱਚ ਵੀ ਲਿਖਿਆ ਜਾਂਦਾ ਹੈ। ਮੌਜੂਦਾ ਗੁਰਮੁਖੀ ਦੇ ਬਤਾਲ਼ੀ ਅੱਖਰ, ਕਤਾਰ ਊੜੇ ਤੋਂ ਕੱਕੇ ਬਿੰਦੀ ਤੱਕ ਅਤੇ ਨੌ ਲਗਾ ਮਾਤਰਾ ਹਨ। ਇਹ ਬਤਾਲ਼ੀ ਹਰਫ਼ ਹਨ: ੳ, ਅ, ੲ, ਸ, ਹ, ਕ, ਖ, ਗ, ਘ, ਙ, ਚ, ਛ, ਜ, ਝ, ਞ, ਟ, ਠ, ਡ, ਢ, ਣ, ਤ, ਥ, ਦ, ਧ, ਨ, ਪ, ਫ, ਬ, ਭ, ਮ, ਯ, ਰ, ਲ, ਵ, ੜ, ਸ਼, ਖ਼, ਗ਼, ਜ਼, ਫ਼, ਲ਼, ਅਤੇ ਕ਼। ਸਿੱਖੀ ਦੇ ਮਾਝ ਗ੍ਰੰਥ, ਗੁਰੂ ਗ੍ਰੰਥ ਸਾਹਿਬ ਨੂੰ ਗੁਰਮੁਖੀ ਵਿੱਚ, ਕਈ ਜ਼ੁਬਾਨਾਂਂ ਅਤੇ ਲਹਿਜ਼ਿਆਂ ਵਿੱਚ ਲਿਖਿਆ ਹੈ ਜਿਸਨੂੰ ਗੁਰਮੁਖੀ ਭਾਸ਼ਾ ਆਖਿਆ ਜਾਂਦਾ ਹੈ।
ਅੰਮ੍ਰਿਤਾ ਪ੍ਰੀਤਮ (31 ਅਗਸਤ 1919 - 31 ਅਕਤੂਬਰ 2005) ਇੱਕ ਪੰਜਾਬੀ ਲੇਖਕ, ਕਵੀ, ਨਾਵਲਕਾਰ, ਕਹਾਣੀਕਾਰ ਅਤੇ ਵਾਰਤਕਕਾਰ ਸੀ। ਉਸਨੂੰ ਪੰਜਾਬੀ ਭਾਸ਼ਾ ਦੇ 20ਵੀਂ ਸਦੀ ਦੇ ਸਭ ਤੋਂ ਅਹਿਮ ਕਵੀਆਂ ਵਿੱਚ ਮੰਨਿਆ ਜਾਂਦਾ ਹੈ। ਛੇ ਦਹਾਕਿਆਂ ਵਿੱਚ ਫੈਲੇ ਆਪਣੇ ਕੈਰੀਅਰ ਦੌਰਾਨ, ਉਸਨੇ ਕਵਿਤਾ, ਨਾਵਲ, ਜੀਵਨੀ, ਨਿਬੰਧ ਆਦਿ ਵਿਧਾਵਾਂ ਦੇ ਅੰਦਰ 100 ਤੋਂ ਵੱਧ ਕਿਤਾਬਾਂ ਲਿਖੀਆਂ ਹਨ। ਇਨ੍ਹਾਂ ਵਿੱਚ ਪੰਜਾਬੀ ਲੋਕ ਗੀਤਾਂ ਦਾ ਇੱਕ ਸੰਗ੍ਰਿਹ ਅਤੇ ਇੱਕ ਆਤਮਕਥਾ ਵੀ ਹੈ। ਉਸਦੀਆਂ ਕਿਤਾਬਾਂ ਨੂੰ ਕਈ ਭਾਰਤੀ ਅਤੇ ਵਿਦੇਸ਼ੀ ਭਾਸ਼ਾਵਾਂ ਵਿੱਚ ਅਨੁਵਾਦ ਵੀ ਕੀਤਾ ਗਿਆ ਹੈ।
ਪੰਜਾਬੀ ਸੱਭਿਆਚਾਰ ਤੋਂ ਭਾਵ ਹੈ, ਪੰਜਾਬੀ ਲੋਕ-ਸਮੂਹ ਦੁਆਰਾ ਸਿਰਜੀ ਵਿਸ਼ੇਸ਼ ਜੀਵਨ-ਜਾਚ। ਜਿਸ ਵਿੱਚ ਉਨ੍ਹਾ ਲੋਕਾਂ ਦਾ ਰਹਿਣ-ਸਹਿਣ, ਕਿੱਤੇ, ਰਸਮ-ਰਿਵਾਜ, ਰਿਸ਼ਤੇ-ਨਾਤੇ, ਪਹਿਰਾਵਾ, ਹਾਰ-ਸ਼ਿੰਗਾਰ, ਵਿਸ਼ਵਾਸ਼, ਕੀਮਤਾਂ, ਮਨੋਰੰਜਨ ਦੇ ਸਾਧਨ, ਭਾਸ਼ਾ ਅਤੇ ਲੋਕ-ਸਾਹਿਤ ਆਦਿ ਸ਼ਾਮਿਲ ਹੁੰਦੇ ਹਨ। ਓਪਰੀ ਨਜ਼ਰੇ ਵੇਖਿਆਂ ਜਿੱਥੇ ਸੱਭਿਆਚਾਰ ਦੀ ਪ੍ਕਿਰਤੀ ਸਧਾਰਨ ਜਾਪਦੀ ਹੈ, ਉੱਥੇ ਇਸਦਾ ਅਧਿਐਨ ਕਰ ਦੇ ਹੋਏ ਅਸੀਂ ਮਹਿਸੂਸ ਕਰ ਸਕਦੇ ਹਾਂ ਕਿ ਇਹ ਆਪਣੇ ਆਪ ਵਿੱਚ ਇੱਕ ਜਟਿਲ ਵਰਤਾਰਾ ਵੀ ਹੈ |
ਉਮਾ (27 ਜੁਲਾਈ 1927 - 23 ਮਈ 2020) ਪੰਜਾਬੀ ਰੰਗਮੰਚ ਦੀ ਪਹਿਲੀ ਅਭਿਨੇਤਰੀ ਸੀ। ਉਹ ਗੁਰਬਖ਼ਸ਼ ਸਿੰਘ ਪ੍ਰੀਤਲੜੀ ਦੀ ਵੱਡੀ ਧੀ ਸੀ। ਉਸਨੇ ਪ੍ਰੀਤ ਨਗਰ ਵਿਖੇ 7 ਜੂਨ 1939 ਨੂੰ ਖੇਡੇ ਗਏ, ਗੁਰਬਖ਼ਸ਼ ਸਿੰਘ ਦੇ ਲਿਖੇ ਨਾਟਕ "ਰਾਜਕੁਮਾਰੀ ਲਤਿਕਾ" ਵਿੱਚ ਰਾਜਕੁਮਾਰੀ ਲਤਿਕਾ ਦਾ ਰੋਲ ਕੀਤਾ ਸੀ। ਉਸ ਤੋਂ ਬਾਅਦ ਉਸ ਨੇ "ਸਾਡੀ ਹੋਣੀ ਦਾ ਲਿਸ਼ਕਾਰਾ", "ਪ੍ਰੀਤ ਮੁਕਟ" ਤੇ "ਪ੍ਰੀਤ ਮਣੀ" ਨਾਟਕਾਂ ਵਿੱਚ ਅਦਾਕਾਰਾ ਵਜੋਂ ਕੰਮ ਕੀਤਾ ਅਤੇ ਫਿਰ ਸ਼ੀਲਾ ਭਾਟੀਆ ਨਾਲ ਮਿਲ ਕੇ ਲਾਹੌਰ ਦੇ ਓਪਨ ਏਅਰ ਥੀਏਟਰ ਵਿੱਚ ਕੰਮ ਕਰਨਾ ਸ਼ੁਰੂ ਕੀਤਾ। ਇਸ ਸਮੇਂ ਉਮਾ ਨੇ ਸ਼ੀਲਾ ਭਾਟੀਆ, ਪੈਰਨ ਰਮੇਸ਼ ਚੰਦਰ, ਲਿਟੂ ਘੋਸ਼ (ਅਜੈ ਘੋਸ਼ ਦੀ ਪਤਨੀ), ਸਵੀਰਾ ਮਾਨ ਅਤੇ ਪੂਰਨ ਨਾਲ ਰੰਗਮੰਚ ਦੇ ਖੇਤਰ ਵਿੱਚ ਕੰਮ ਕੀਤਾ।
ਭਾਸ਼ਾ ਇੱਕ ਅਜਿਹੀ ਪ੍ਰਣਾਲੀ ਹੈ ਜਿਸ ਵਿੱਚ ਮਨੁੱਖ ਦੀ ਸੰਚਾਰ ਦੀਆਂ ਪੇਚੀਦਾ ਪ੍ਰਣਾਲੀਆਂ ਦਾ ਵਿਕਾਸ, ਪ੍ਰਾਪਤੀ, ਰੱਖ-ਰਖਾਵ ਅਤੇ ਵਰਤੋਂ ਸ਼ਾਮਲ ਹਨ ; ਇੱਕ ਭਾਸ਼ਾ ਅਜਿਹੀ ਪ੍ਰਣਾਲੀ ਦਾ ਕੋਈ ਖਾਸ ਉਦਾਹਰਨ ਹੈ।ਭਾਸ਼ਾ ਦੀ ਵਿਗਿਆਨਿਕ ਖੋਜ ਨੂੰ ਭਾਸ਼ਾ ਵਿਗਿਆਨ ਕਿਹਾ ਜਾਂਦਾ ਹੈ।ਪ੍ਰਾਚੀਨ ਗ੍ਰੀਸ ਵਿੱਚ ਗੋਰਗੀਜ਼ ਅਤੇ ਪਲੈਟੋ ਦੇ ਸਮੇਂ ਤੋਂ ਭਾਸ਼ਾ ਦੇ ਫ਼ਲਸਫ਼ੇ ਬਾਰੇ ਸਵਾਲ, ਜਿਵੇਂ ਕਿ ਕੀ ਸ਼ਬਦ ਤਜਰਬੇ ਦਾ ਪ੍ਰਗਟਾਵਾ ਕਰ ਸਕਦੇ ਹਨ, ਬਹਿਸ ਦਾ ਵਿਸ਼ਾ ਰਹੇ ਹਨ। ਰੂਸੋ ਵਰਗੇ ਵਿਚਾਰਕਾਂ ਨੇ ਦਲੀਲ ਦਿੱਤੀ ਹੈ ਕਿ ਭਾਸ਼ਾ ਜਜ਼ਬੇ ਤੋਂ ਉਤਪੰਨ ਹੋਈ ਹੈ ਜਦਕਿ ਕਾਂਟ ਵਰਗੇ ਹੋਰਾਂ ਨੇ ਇਹ ਮੰਨਿਆ ਹੈ ਕਿ ਇਹ ਤਰਕਸ਼ੀਲ ਅਤੇ ਤਰਕਪੂਰਨ ਵਿਚਾਰਾਂ ਤੋਂ ਪੈਦਾ ਹੋਈ ਹੈ। 20ਵੀਂ ਸਦੀ ਦੇ ਫ਼ਿਲਾਸਫ਼ਰ ਵਿਟਜੇਂਨਸਟੀਨ ਨੇ ਦਲੀਲ ਦਿੱਤੀ ਕਿ ਫ਼ਲਸਫ਼ਾ ਅਸਲ ਵਿੱਚ ਭਾਸ਼ਾ ਦਾ ਅਧਿਐਨ ਹੈ। ਭਾਸ਼ਾ ਵਿਗਿਆਨ ਦੇ ਪ੍ਰਮੁੱਖ ਵਿਦਵਾਨਾਂ ਵਿੱਚ ਫੇਰਡੀਨੈਂਡ ਡੀ ਸੌੁਸੂਰ ਅਤੇ ਨੌਮ ਚੋਮਸਕੀ ਸ਼ਾਮਲ ਹਨ। ਭਾਸ਼ਾ ਦਾ ਵਿਗਿਆਨਕ ਅਧਿਅਨ ਕਰਨ ਵਾਲੇ ਵਿਗਿਆਨ ਨੂੰ ਭਾਸ਼ਾ ਵਿਗਿਆਨ ਕਿਹਾ ਜਾਂਦਾ ਹੈ।ਬੋਲੀ/ਭਾਸ਼ਾ ਇਕ ਦਿਨ ਵਿਚ ਨਹੀਂ ਬਣ ਜਾਂਦੀ। ਇਹ ਕਿਸੇ ਖ਼ਿੱਤੇ ਵਿਚ ਵਸਦੇ ਲੋਕਾਂ ਦੀ ਸਦੀਆਂ ਦੀ ਸਮੂਹਿਕ ਮਾਨਸਿਕ ਸਾਧਨਾ ਰਾਹੀਂ ਹੋਂਦ ਵਿਚ ਆਉਂਦੀ ਹੈ। ਇਹ ਸਿਰਫ਼ ਰੋਜ਼ਮਰ੍ਹਾ ਦੀ ਜ਼ਿੰਦਗੀ ਵਿਚ ਗੱਲਬਾਤ ਕਰਨ ਦਾ ਸਾਧਨ ਹੀ ਨਹੀਂ ਹੁੰਦੀ ਸਗੋਂ ਲੋਕ-ਗੀਤਾਂ, ਬਾਤਾਂ ਤੇ ਸਾਹਿਤਕ ਕਿਰਤਾਂ ਰਾਹੀਂ ਉਸ ਇਲਾਕੇ ਦੇ ਜਨ-ਜੀਵਨ ਨੂੰ ਨਵੀਂ ਊਰਜਾ ਵੀ ਦਿੰਦੀ ਹੈ। ਸ਼ਬਦ ਅਰਸ਼ਾਂ ਤੋਂ ਨਹੀਂ ਉਤਰਦੇ ਸਗੋਂ ਕਿਰਤ ਕਰਦੇ ਔਰਤਾਂ ਤੇ ਮਰਦਾਂ ਵਿਚ ਆਪਸੀ ਸੰਚਾਰ ਦੀ ਲੋੜ ’ਚੋਂ ਪੈਦਾ ਹੁੰਦੇ ਹਨ। ਮਰਦ ਤੇ ਔਰਤ ਵਿਚਲੇ ਆਪਸੀ ਰਿਸ਼ਤੇ, ਬਿਰਹਾ ਤੇ ਮਿਲਣ ਦੀਆਂ ਘੜੀਆਂ, ਪਿਆਰਿਆਂ ਦੀਆਂ ਉਡੀਕਾਂ ਤੇ ਤਾਂਘਾਂ, ਭੈਣਾਂ-ਭਰਾਵਾਂ ਵਿਚਲਾ ਪਿਆਰ, ਮਾਵਾਂ ਤੇ ਧੀਆਂ-ਪੁੱਤਾਂ ਵਿਚਲਾ ਮੋਹ, ਦਾਦਿਆਂ/ਪਿਓਆਂ ਤੇ ਸੰਤਾਨ ਵਿਚਲੇ ਡੂੰਘੇ ਸਨੇਹ ਦੇ ਨਾਤੇ ਬੋਲੀ ਦੀ ਨੁਹਾਰ ਘੜਦੇ ਹਨ। ਜ਼ੁਲਮ ਵਿਰੁੱਧ ਲੜਦੇ ਹੋਏ ਲੋਕ, ਆਪਣੇ ਦੁੱਖਾਂ, ਸੰਘਰਸ਼ਾਂ ਤੇ ਜਿੱਤਾਂ-ਹਾਰਾਂ ਦੀਆਂ ਵਾਰਾਂ ਲਿਖਦੇ ਹਨ। ਕਵੀ, ਢਾਡੀ, ਅਫ਼ਸਾਨਾਨਿਗਾਰ, ਨਾਵਲਕਾਰ, ਗ਼ਲਪ ਲੇਖਕ, ਨਾਟਕਕਾਰ, ਭਾਸ਼ਾ ਮਾਹਿਰ ਆਦਿ ਉਸ ਦੇ ਨੈਣ-ਨਕਸ਼ਾਂ ਨੂੰ ਤਿੱਖਾ ਕਰਦੇ ਹਨ।ਇਹ ਪਤਾ ਕਰਨਾ ਅਸੰਭਵ ਹੈ ਕਿ ਦੁਨੀਆਂ ਵਿੱਚ ਠੀਕ ਕਿੰਨੀਆਂ ਭਾਸ਼ਾਵਾਂ ਹਨ, ਅਤੇ ਇਹ ਗਿਣਤੀ ਭਾਸ਼ਾਵਾਂ ਅਤੇ ਉਪਭਾਸ਼ਾਵਾਂ ਵਿਚਕਾਰ ਅੰਸ਼ਕ ਤੌਰ 'ਤੇ ਮਨਮਾਨੇ ਭੇਦ ਉੱਤੇ ਨਿਰਭਰ ਕਰਦੀ ਹੈ। ਵੈਸੇ, ਅਨੁਮਾਨਾਂ ਅਨੁਸਾਰ ਇਹ ਗਿਣਤੀ 6000 ਅਤੇ 7000 ਦੇ ਵਿੱਚਕਾਰ ਹੈ। ਕੁਦਰਤੀ ਭਾਸ਼ਾਵਾਂ ਆਵਾਜ਼ਾਂ ਅਤੇ ਇਸ਼ਾਰਿਆਂ ਉੱਤੇ ਨਿਰਭਰ ਹੁੰਦੀਆਂ ਹਨ ਪਰ ਅੱਗੇ ਇਨ੍ਹਾਂ ਨੂੰ ਦੇਖਣ, ਸੁਣਨ ਅਤੇ ਸਪਰਸ਼ ਆਧਾਰਿਤ ਦੁਜੈਲੇ ਮਾਧਿਅਮਾਂ ਰਾਹੀਂ ਕੋਡਬੰਦ ਕੀਤਾ ਜਾ ਸਕਦਾ ਹੈ, ਮਿਸਾਲ ਲਈ ਅੱਖਰੀ ਲੇਖਣੀ, ਬਰੇਲ ਅਤੇ ਸੀਟੀਆਂ
ਸ਼ਾਹ ਹੁਸੈਨ (1538–1599) ਪੰਜਾਬੀ ਸੂਫ਼ੀ ਕਵੀ ਅਤੇ ਸੰਤ ਸਨ। ਇਹਨਾਂ ਨੇ ਮੁੱਖ ਤੌਰ ਤੇ ਕਾਫ਼ੀ ਕਾਵਿ-ਰੂਪ ਵਿੱਚ ਰਚਨਾ ਕੀਤੀ ਹੈ। ਉਨ੍ਹਾਂ ਦੇ ਪਿਤਾ ਜੀ ਸ਼ੇਖ ਉਸਮਾਨ ਢੱਡੇ ਜੁਲਾਹੇ ਦਾ ਕੰਮ ਕਰਦੇ ਸਨ। ਉਨ੍ਹਾਂ ਦਾ ਜਨਮ ਲਾਹੌਰ (ਪਾਕਿਸਤਾਨ) ਵਿੱਚ ਹੋਇਆ। ਉਹ ਅਕਬਰ ਅਤੇ ਜਹਾਂਗੀਰ ਦੇ ਸਮਕਾਲੀ ਸਨ ਅਤੇ ਉਨ੍ਹਾਂ ਦੇ ਗੁਰੂ ਅਰਜਨ ਦੇਵ ਜੀ ਅਤੇ ਛੱਜੂ ਭਗਤ ਨਾਲ ਗੂੜ੍ਹੇ ਸੰਬੰਧ ਸਨ। ਉਨ੍ਹਾਂ ਨੂੰ ਪੰਜਾਬੀ ਵਿੱਚ ਕਾਫ਼ੀ ਦਾ ਮੋਢੀ ਵੀ ਮੰਨਿਆਂ ਜਾਂਦਾ ਹੈ। ਉਨ੍ਹਾਂ ਦੀਆਂ ਕਾਵਿ ਜੁਗਤਾਂ (ਬਿੰਬ ,ਪ੍ਰਤੀਕ ਅਤੇ ਅਲੰਕਾਰ ਆਦਿ) ਉਸ ਸਮੇਂ ਦੀ ਚਰਖੇ ਅਤੇ ਖੱਡੀ ਦੇ ਆਲੇ ਦੁਆਲੇ ਘੁੰਮਦੀ ਆਰਥਿਕਤਾ ਨਾਲ ਜੁੜੇ ਹੋਏ ਹਨ।
ਧਿਆਨ ਚੰਦ ਜਾਂ ਮੇਜਰ ਧਿਆਨ ਚੰਦ (29 ਅਗਸਤ 1905- 3 ਦਸੰਬਰ 1979) ਇੱਕ ਭਾਰਤੀ ਹਾਕੀ ਖਿਡਾਰੀ ਸੀ, ਜਿਸ ਨੂੰ ਹਾਕੀ ਦੀ ਖੇਡ ਦੇ ਸਭ ਤੋਂ ਮਹਾਨ ਖਿਡਾਰੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਧਿਆਨ ਚੰਦ ਦੀ ਰਹਿਨੁਮਾਈ ਹੇਠ ਭਾਰਤੀ ਹਾਕੀ ਟੀਮ ਨੇ ਓਲੰਪਿਕ ਖੇਡਾਂ ਵਿੱਚ ਤਿੰਨ ਸੋਨ ਤਗਮੇਜਜਕੲਪਧਦਛਛੲਟਝ (1928, 1932 ਅਤੇ 1936) ਜਿੱਤੇ ਸਨ। ਉਸ ਸਮੇਂ ਭਾਰਤੀ ਹਾਕੀ ਟੀਮ, ਹਾਕੀ ਦੀ ਖੇਡ ਵਿੱਚ ਸਭ ਤੋਂ ਵਧੀਆ ਟੀਮਾਂ ਵਿੱਚੋਂ ਇੱਕ ਸੀ।
ਭਾਈ ਵੀਰ ਸਿੰਘ (1872–1957) ਇੱਕ ਪੰਜਾਬੀ ਕਵੀ ਅਤੇ ਵਿਦਵਾਨ ਸਨ ਜਿਹਨਾਂ ਨੂੰ ਅਜੋਕੇ ਪੰਜਾਬੀ ਸਾਹਿਤ ਦਾ ਮੋਢੀ ਵੀ ਕਿਹਾ ਜਾਂਦਾ ਹੈ। ਉਨ੍ਹਾਂ ਨੇ ਆਪਣੀ ਕਵਿਤਾ ਨੂੰ ਸਿੱਖ ਧਰਮ ਅਤੇ ਗੁਰਮਤਿ ਫਿਲਾਸਫੀ ਨਾਲ਼ ਜੋੜਿਆ ਜਿਸ ਕਰ ਕੇ ਇਹਨਾਂ ਨੂੰ ਭਾਈ ਜੀ ਆਖਿਆ ਜਾਣ ਲੱਗਾ। ਇਹਨਾਂ ਨੇ ਛੋਟੀ ਕਵਿਤਾ, ਮਹਾਂਕਾਵਿ ਤੋਂ ਇਲਾਵਾ ਵਾਰਤਕ ਵਿੱਚ ਨਾਵਲ, ਨਾਟਕ ਇਤਿਹਾਸ, ਜੀਵਨੀਆਂ, ਲੇਖਾਂ ਅਤੇ ਸਾਖੀਆਂ ਇਤਿਆਦਿ ਦੀ ਰਚਨਾ ਕਰਨ ਦੀ ਪਹਿਲ ਕੀਤੀ।
ਗੁਰਮਤਿ ਸਿੱਖ ਧਰਮ ਦਾ ਇੱਕ ਅਦੁਤੀ ਤੇ ਨਿਵੇਕਲਾ ਸ਼ਬਦ ਹੈ, ਜਿਸਦੇ ਅਰਥ ਦਾ ਘੇਰਾ ਚੌਖਾ ਵਿਸ਼ਾਲ ਹੈ। ਇਹ ਸਿੱਖ ਚਿੰਤਨ ਅਤੇ ਵਿਹਾਰ ਦੇ ਸਿਧਾਂਤਕ, ਮਰਯਾਦਕ ਤੇ ਆਦੇਸ਼ਤਕ ਪਹਿਲੂਆਂ ਨੂੰ ਕਲਾਵੇ ਵਿੱਚ ਲੈਂਦਾ ਹੈ। ਜਿੰਨ੍ਹਾਂ ਸੰਕਲਪਾਂ ਉੱਤੇ ਇਹ ਸ਼ਬਦ ਲਾਗੂ ਹੁੰਦਾ ਹੈ, ਮੁੱਖ ਰੂਪ ਵਿੱਚ ਉਨ੍ਹਾਂ ਦਾ ਸੰਬੰਧ ਸਿੱਖ ਧਰਮ ਦੇ ਬੁਨਿਆਦੀ ਸਿਧਾਤਾਂ, ਨਿਯਮਾਂ ਅਤੇ ਮੀਮਾਂਸਿਕ ਢਾਂਚੇ ਨਾਲ ਹੈ। ਜੋ ਕਿ ਗੁਰੂ ਨਾਨਕ ਜੀ ਅਤੇ ਉਨ੍ਹਾਂ ਦੇ ਨੌਂ ਅਧਿਕਾਰੀਆਂ ਦੀ ਸਿੱਖਿਆ ਉੱਤੇ ਆਧਾਰਿਤ ਹਨ। ਨਾਲ ਹੀ ਇਹ ਸ਼ਬਦ ਸਿੱਖ ਜੀਵਨ-ਜਾਂਚ ਦੇ ਵਿਅਕਤੀਗਤ ਤੇ ਸਮੂਹਿਕ ਪੱਖਾਂ ਉੱਤੇ ਵੀ ਲਾਗੂ ਹੁੰਦਾ ਹੈ।
ਪਹਿਲੀ ਸੰਸਾਰ ਜੰਗ ਜਾਂ ਪਹਿਲਾ ਵਿਸ਼ਵ ਯੁੱਧ (ਅੰਗਰੇਜੀ: World War I) ੨੮ ਜੁਲਾਈ 1914 ਤੋਂ ੧੧ ਨਵੰਬਰ 1918 ਤੱਕ ਚੱਲਿਆ। ਇਸ ਜੰਗ ਵਿੱਚ ਦੁਨੀਆਂ ਦੇ ਤਕਰੀਬਨ ਸਾਰੇ ਵੱਡੇ ਦੇਸ਼ ਸ਼ਾਮਲ ਸਨ। ਇਸ ਦੇ ਵਿੱਚ ਦੋ ਮਿਲਟਰੀ ਗੁੱਟ ਸਨ: ਸੈਂਟਰਲ ਪਾਵਰਜ਼ (ਜਰਮਨੀ, ਅਸਟਰੀਆ-ਹੰਗਰੀ ਅਤੇ ਇਟਲੀ) ਅਤੇ ਟਰਿਪਲ ਏਨਟਟੇ (ਫਰਾਂਸ, ਰੂਸ ਅਤੇ ਬਰਤਾਨੀਆ) । ਇਸ ਵਿੱਚ ਲੱਭ-ਭੱਗ 7 ਕਰੋੜ ਮਿਲਟਰੀ ਦੇ ਸਿਪਾਹੀ ਲਾਮਬੰਦ ਕੀਤੇ ਗਏ ਸਨ ਅਤੇ ਇਹ ਦੁਨੀਆਂ ਦੇ ਸਭ ਤੋਂ ਵੱਡੇ ਯੁੱਧਾਂ ਵਿੱਚੋ ਇੱਕ ਹੈ । ਇਸ ਯੁੱਧ ਵਿੱਚ ਲਗਪਗ ਇੱਕ ਕਰੋੜ ਆਦਮੀ ਮਾਰੇ ਗਏ ਸਨ, ਅਤੇ ਇਹ ਮਨੁੱਖੀ ਇਤਿਹਾਸ ਵਿੱਚ ਸਭ ਤੋਂ ਜਿਆਦਾ ਜਾਨਾਂ ਲੈਣ ਵਾਲੀਆਂ ਘਟਨਾਵਾਂ ਵਿੱਚੋਂ ਇੱਕ ਸੀ ।ਸੰਨ 1914 ਨੂੰ ਸੇਰਾਜੇਵੋ ਵਿੱਚ ਗੇਵਰੀਲੋ ਪਰਿਨਸਿਪ (Gavrilo Princip) (ਇੱਕ ਸਰਬਿਆ ਨੈਸ਼ਨਲਿਸਟ ਗਰੁਪ ਦਾ ਆਦਮੀ) ਨੇ ਆਸਟ੍ਰੀਆ-ਹੰਗਰੀ ਦੇ ਰਾਜਕੁਮਾਰ ਆਰਚਡੂਕ ਫਰੈਂਜ਼ ਫਰਡੀਨੈਂਡ (Archduke Franz Ferdinand) ਦਾ ਕਤਲ ਕਰ ਦਿੱਤਾ । ਇਸ ਲਈ ਆਸਟਰੀਆ ਅਤੇ ਹੰਗਰੀ ਦੇ ਮੰਤਰੀਆਂ ਅਤੇ ਜਰਨੈਲਾਂ ਨੇ ਆਸਟਰੀਆ ਅਤੇ ਹੰਗਰੀ ਦੇ ਰਾਜੇ ਨੂੰ ਸਰਬੀਆ ਉੱਤੇ ਹਮਲਾ ਕਰਨ ਲਈ ਪ੍ਰੇਰਿਤ ਕੀਤਾ। ਯੂਰਪ ਦੇ ਦੇਸ਼ਾਂ ਦੇ ਇੱਕ ਦੁਜੇ ਨਾਲ ਮਿਲਟਰੀ ਮਦਦ ਦੇ ਵਾਅਦੇ ਕੀਤੇ ਹੋਣ ਕਾਰਨ (ਕਿ ਜੇ ਕੋਈ ਦੇਸ਼ ਹਮਲਾ ਕਰੇ ਤਾਂ ਸਮਝੋਤੇ ਵਾਲੇ ਦੇਸ਼ ਇੱਕ ਦੂਜਾ ਦੀ ਮਦਦ ਕਰਨਗੇ), ਇਸ ਘਟਨਾ ਕਾਰਣ ਪੂਰਾ ਯੂਰਪ ਜਲਦੀ ਹੀ ਲੜਾਈ ਵਿੱਚ ਕੁੱਦ ਗਿਆ ਅਤੇ ਪਹਿਲਾ ਸੰਸਾਰ ਯੁੱਧ ਸ਼ੁਰੂ ਹੋ ਗਿਆ। ਯੂਰਪ ਦੇ ਦੇਸ਼ਾਂ ਦੇ ਬਾਕੀ ਹੋਰ ਮਹਾਂਦੀਪਾਂ ਵਿੱਚ ਫੈਲੇ ਹੋਣ ਕਾਰਨ ਇਹ ਪੂਰੀ ਦੁਨੀਆਂ ਵਿੱਚ ਫੈਲ ਗਿਆ।
ਅੰਗਰੇਜ਼ੀ ਜਾਂ ਅੰਗਰੇਜੀ ( English ਇੰਗਲਿਸ਼) ਹਿੰਦ-ਯੂਰਪੀ ਭਾਸ਼ਾ-ਪਰਿਵਾਰ ਵਿੱਚ ਆਉਂਦੀ ਹੈ ਅਤੇ ਇਸ ਪੱਖੋਂ ਹਿੰਦੀ, ਉਰਦੂ, ਫ਼ਾਰਸੀ ਆਦਿ ਦੇ ਨਾਲ ਇਸਦਾ ਦੂਰ ਦਾ ਰਿਸ਼ਤਾ ਬਣਦਾ ਹੈ। ਇਹ ਇਸ ਪਰਿਵਾਰ ਦੀ ਜਰਮਨਿਕ ਸ਼ਾਖਾ ਵਿੱਚ ਰੱਖੀ ਜਾਂਦੀ ਹੈ। ਇਸਨੂੰ ਦੁਨੀਆ ਦੀ ਸਭ ਤੋਂ ਪਹਿਲੀ ਅੰਤਰਰਾਸ਼ਟਰੀ ਭਾਸ਼ਾ ਮੰਨਿਆ ਜਾਂਦਾ ਹੈ। ਇਹ ਦੁਨੀਆਂ ਦੇ ਕਈ ਦੇਸ਼ਾਂ ਦੀ ਮੁੱਖ ਰਾਜ ਭਾਸ਼ਾ ਹੈ ਅਤੇ ਅਜੋਕੇ ਦੌਰ ਵਿੱਚ ਕਈ ਦੇਸ਼ਾਂ ਵਿੱਚ ਵਿਗਿਆਨ, ਕੰਪਿਊਟਰ, ਸਾਹਿਤ, ਸਿਆਸਤ ਅਤੇ ਉੱਚ ਸਿੱਖਿਆ ਦੀ ਵੀ ਮੁੱਖ ਭਾਸ਼ਾ ਹੈ। ਅੰਗਰੇਜ਼ੀ ਭਾਸ਼ਾ ਰੋਮਨ ਲਿਪੀ ਵਿੱਚ ਲਿਖੀ ਜਾਂਦੀ ਹੈ।
ਸਮਾਜਿਕ ਵਿਗਿਆਨ ਅਕਾਦਮਿਕ ਤਾੜਨਾ, ਸਮਾਜ ਅਤੇ ਇੱਕ ਸਮਾਜ ਦੇ ਅੰਦਰ ਵਿਅਕਤੀ ਦਾ ਆਪਸ ਵਿੱਚ ਰਿਸ਼ਤੇ ਨਾਲ ਸਬੰਧਤ ਦੀ ਇੱਕ ਪ੍ਰਮੁੱਖ ਸ਼੍ਰੇਣੀ ਹੈ. ਇਹ ਬਦਲੇ ਵਿੱਚ ਬਹੁਤ ਸਾਰੇ ਸ਼ਾਖਾ ਹੈ, ਜਿਸ ਦੇ ਹਰ ਇੱਕ "ਸਮਾਜਿਕ ਵਿਗਿਆਨ" ਮੰਨਿਆ ਗਿਆ ਹੈ. ਸੋਸ਼ਲ ਸਾਇੰਸਜ਼ ਅਕਸਰ ਮਾਨਵ ਸ਼ਾਸਤਰ, ਅਰਥਸ਼ਾਸਤਰ, ਆਬਾਦੀ, ਮਨੁੱਖੀ ਭੂਗੋਲ, ਸਿਆਸੀ ਵਿਗਿਆਨ, ਮਨੋਵਿਗਿਆਨ, ਅਤੇ ਹੋਰ ਬਹੁਤ ਸਾਰੇ ਖੇਤਰ ਨੂੰ ਇਸ ਦੇ ਨਾਲ ਸ਼ਾਮਲ ਹਨ.
ਪੰਜਾਬੀ ਬੁਝਾਰਤਾਂ (ਪਹੇਲੀ, ਅੜਾਉਣੀ, ਮਸਲਾ, ਰਹੱਸ, ਬਾਤ, ਬਤੌਲੀ, ਔਖਾ ਪ੍ਰਸ਼ਨ, ਸਮੱਸਿਆ, ਗੁੰਝਲ) ਪੰਜਾਬੀ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਹਨ। ਇਹ ਸੰਸਾਰ ਵਿਚਲੀਆਂ ਸਾਰੀਆਂ ਭਾਸ਼ਾਵਾਂ ਵਿੱਚ ਮੌਜੂਦ ਹਨ। ਬੁਝਾਰਤਾਂ ਰਾਹੀਂ ਬੁੱਧੀ ਦੀ ਪਰਖ਼ ਕੀਤੀ ਜਾਂਦੀ ਹੈ। ਇਹਨਾਂ ਰਾਹੀਂ ਪੰਜਾਬ ਦੇ ਲੋਕ ਜੀਵਨ ਦੀ ਸਾਫ਼ ਝਲਕ ਮਿਲਦੀ ਹੈ। ਬੁਝਾਰਤਾਂ ਨੂੰ '"ਬੁਝਣ ਵਾਲੀਆਂ ਬਾਤਾਂ"' ਵੀ ਕਿਹਾ ਜਾਂਦਾ ਹੈ। ਆਮ ਤੌਰ 'ਤੇ ਇਹ ਸੌਣ ਵੇਲੇ ਪਾਈਆਂ ਜਾਂਦੀਆਂ ਹਨ। ਦਿਨ ਵੇਲੇ ਬਾਤ ਪਾਉਣਾ ਬੁਰਾ ਮੰਨਿਆ ਜਾਂਦਾ ਹੈ ਕਿਉਂਕਿ ਇਹ ਮੰਨਿਆ ਜਾਂਦਾ ਹੈ ਕਿ ਇਵੇਂ ਰਾਹੀ (ਬੱਚਿਆਂ ਲਈ ਮਾਮਾ) ਰਾਹ ਭੁੱਲ ਜਾਂਦੇ ਹਨ। ਬਾਤ ਇੱਕ ਦੁਆਰਾ ਪਾਈ ਜਾਂਦੀ ਹੈ। ਬੁੱਝਣ ਵਾਲਾ ਇੱਕ ਜਾਂ ਕਈ ਹੋ ਸਕਦੇ ਹਨ। ਵਿਗਿਆਨ ਦੇ ਆਉਣ ਨਾਲ ਮਨੋਰੰਜਨ ਦੇ ਸਾਧਨਾ ਵਿੱਚ ਵਾਧਾ ਹੋਇਆ, ਜਿਸ ਨਾਲ ਬੁਝਾਰਤਾਂ ਕਾਫ਼ੀ ਹੱਦ ਤੱਕ ਅਲੋਪ ਹੋ ਚੁੱਕੀਆਂ ਹਨ।
ਪੰਜਾਬੀ ਸੂਫ਼ੀ ਕਾਵਿ ਪੰਜਾਬੀ ਸਾਹਿਤ, ਇਤਿਹਾਸ ਅਤੇ ਸੱਭਿਆਚਾਰ ਦਾ ਵਡਮੁੱਲਾ ਅਤੇ ਗੌਰਵਮਈ ਸਰਮਾਇਆ ਹੈ। ਪੰਜਾਬੀ ਸੂਫ਼ੀ ਕਵੀ ਮੁਸਲਮਾਨ ਹੋਣ ਦੇ ਨਾਤੇ ਵੀ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਪਸੰਦ ਕਰਦੇ ਸਨ। ਇਸ ਕਰਕੇ ਉਹਨਾਂ ਆਪਣੇ ਸੂਫ਼ੀਆਨਾ ਵਿਚਾਰਾਂ ਦਾ ਪ੍ਰਗਟਾਵਾ ਪੰਜਾਬੀ ਵਿੱਚ ਹੀ ਕੀਤੀ। ਸੂਫ਼ੀ ਮੱਤ ਅਤੇ ਸੂਫ਼ੀ ਦਰਸ਼ਨ ਸੰਬੰਧੀ ਭਾਵੇਂ ਵੱਖੋ-ਵੱਖ ਧਾਰਨਾਵਾਂ ਮਿਲਦੀਆਂ ਹਨ ਪ੍ਰੰਤੂ ਜਿੰਨਾਂ ਅਨੁਸਾਰ ਸੂਫ਼ੀ ਮੱਤ ਇਸਲਾਮੀ ਜੀਵਨ-ਜਾਂਚ ਦਾ ਦੂਜਾ ਅਤੇ ਬਾਹਰਲੇ ਦਿਖਾਵੇ, ਕਰਮਕਾਂਡ ਅਤੇ ਵਹਿਮ-ਭਰਮ ਦੀ ਥਾਂ ਅੰਦਰਲੇ ਮਨ ਨੂੰ ਸੁਆਰਨ ਦਾ ਪਹਿਲਾ ਨਾਂ ਹੈ। “ਸੂਫ਼ੀ ਮੱਤ ਇਸਲਾਮੀ ਸੰਤ ਮੱਤ ਹੈ ਤੇ ਸੂਫ਼ੀ ਵਿਚਾਰਧਾਰਾ ਰਹੱਸਵਾਦੀ ਵਿਚਾਰਧਾਰਾ ਹੈ। ਭਾਰਤੀ ਸੰਤਾਂ ਦੀ ਭਗਤੀ ਲਹਿਰ ਤੇ ਮੁਸਲਮਾਨੀ ਦਰਵੇਸ਼ਾਂ ਫ਼ਕੀਰਾਂ ਦੀ ਸੂਫ਼ੀ ਲਹਿਰ ਕਈਆਂ ਗੱਲਾਂ ਵਿਚ ਰਲਦੀ ਮਿਲਦੀ ਹੈ। ਪਹਿਲਾਂ ਤਾਂ ਦੋਹਾਂ ਦਾ ਜਨਮ ਮਜ਼੍ਹਬੀ ਕੱਟੜਤਾ ਦੀ ਪ੍ਰਤੀਕ੍ਰਿਆ ਵੱਜੋਂ ਹੋਇਆ ਫਿਰ ਇਹਨਾਂ ਦੋਹਾਂ ਦਾ ਨਿਸ਼ਾਨਾ ਵੀ ਰੱਬੀ ਪਿਆਰ ਤੇ ਮਨੁੱਖੀ ਪਿਆਰ ਦਾ ਪ੍ਰਚਾਰ ਇਕੋ ਜਿਹਾ ਹੀ ਸੀ ਫ਼ਰਕ ਕੇਵਲ ਇਤਨਾ ਸੀ ਭਗਤੀ ਲਹਿਰ ਸ਼ਰਧਾ-ਪ੍ਰਧਾਨ ਸੀ ਤੇ ਸੂਫ਼ੀ ਲਹਿਰ ਪ੍ਰੇਮ-ਪ੍ਰਧਾਨ ਸੀ। ਇਕ ਮਘਦੀ ਧੂਣੀ ਸੀ ਤੇ ਇਕ ਲਟਾ-ਲਟ ਬਲਦੀ ਲਾਟ।”1.
ਗੁਰਮੁਖੀ ਲਿਪੀ ਵਿੱਚ ਪੰਜਾਬੀ ਭਾਸ਼ਾ ਨੂੰ ਲਿਖਣ ਲਈ ਵਰਤੀ ਜਾਣ ਵਾਲੀ ਲਿਪੀ ਹੈ। ਬੋਲਾਂ ਨੂੰ ਲਿਖਤ ਵਿੱਚ ਢਾਲਣ ਲਈ ਵਰਤੇ ਜਾਂਦੇ ਚਿੰਨ੍ਹਾਂ ਦੇ ਸਮੂਹ ਨੂੰ ਲਿਪੀ ਕਿਹਾ ਜਾਂਦਾ ਹੈ। ਲਿਪੀ ਬੋਲੀ ਦਾ ਵਾਹਣ ਹੈ। ਭਾਸ਼ਾ ਤੇ ਲਿਪੀ ਦਾ ਆਪਸ ਵਿੱਚ ਗੂੜ੍ਹਾ ਸੰਬੰਧ ਹੈ। ਜਿਵੇਂ ਮਨੁੱਖੀਭਾਵਾਂ ਦੀ ਪੁਸ਼ਾਕ ਬੋਲੀ ਹੈ, ਉਵੇਂ ਲਿਪੀ ਭਾਸ਼ਾ/ਬੋਲੀ ਦਾ ਪਹਿਰਾਵਾ ਹੈ। ਲਿਪੀ ਦੇ ਪਹਿਰਾਵੇ ਨੇ ਭਾਸ਼ਾ ਨੂੰ ਸਦੀਵਤਾ ਬਖ਼ਸ਼ੀ ਹੈ। ਲਿਪੀ ਮਨੁੱਖੀ ਭਾਵਾਂ ਨੂੰ ਅਮਰ ਕਰ ਦਿੰਦੀ ਹੈ। ਅੱਜ ਗਿਆਨ, ਵਿਗਿਆਨ ਅਤੇਕੰਪਿਊਟਰੀ ਯੁੱਗ ਵਿੱਚ ਭਾਵੇਂ ਨਵੀਆਂ ਤਕਨੀਕਾਂ ਨੇ ਬੋਲੀ ਭਾਸ਼ਾ (ਅਵਾਜ਼) ਨੂੰ ਸਥਾਈ ਰੂਪ ਦੇਣ ਦੇ ਹੋਰ ਵੀ ਕਈ ਨਵੀਨ ਸਾਧਨ ਬਣਾ ਲਏ ਹਨ, ਪਰ ਲਿਪੀ ਦੀ ਤਾਕਤ ਅਤੇ ਵਿਆਪਕਤਾ ਦੇ ਮੁਕਾਬਲੇ ਇਹ ਅਜੇ ਵੀ ਤੁੱਛ ਹਨ। ਹਰੇਕ ਭਾਸ਼ਾ ਦੇ ਲਿਖਤੀ ਸਰੂਪ ਲਈ ਕਿਸੇ ਨਾ ਕਿਸੇ ਲਿਪੀ ਦੀ ਵਰਤੋਂ ਕੀਤੀ ਜਾਂਦੀ ਹੈ। ਹਰ ਭਾਸ਼ਾ ਦੀ ਲਿਪੀ ਦਾ ਕੋਈ ਨਾ ਕੋਈ ਨਾਂ ਵੀ ਜ਼ਰੂਰ ਹੁੰਦਾ ਹੈ, ਜਿਵੇਂ ਹਿੰਦੀ ਲਈ ਦੇਵਨਾਗਰੀ ਲਿਪੀ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਅੰਗਰੇਜ਼ੀ ਭਾਸ਼ਾ ਲਈ ਰੋਮਨ ਲਿਪੀ ਦੀ ਵਰਤੋਂ ਕੀਤੀ ਜਾਂਦੀ ਹੈ। ਇਸੇ ਤਰ੍ਹਾਂ ਪੰਜਾਬੀ ਭਾਸ਼ਾ ਲਈ ਗੁਰਮੁਖੀ ਲਿਪੀ ਦੀ ਵਰਤੋਂ ਕੀਤੀ ਜਾਂਦੀ ਹੈ।
ਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)
ਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995) ਪੁਸਤਕ ਡਾ. ਜਸਵਿੰਦਰ ਸਿੰਘ ਅਤੇ ਡਾ.
ਭਾਰਤ, ਸੰਸਦੀ ਪ੍ਰਣਾਲੀ ਦੀ ਸਰਕਾਰ ਵਾਲਾ ਇੱਕ ਆਜਾਦ, ਪ੍ਰਭੁਸੱਤਾਸੰਪੰਨ, ਸਮਾਜਵਾਦੀ ਲੋਕਤੰਤਰਾਤਮਕ ਲੋਕ-ਰਾਜ ਹੈ। ਇਹ ਲੋਕ-ਰਾਜ ਭਾਰਤ ਦੇ ਸੰਵਿਧਾਨ ਦੇ ਅਨੁਸਾਰ ਸ਼ਾਸਿਤ ਹੈ। ਭਾਰਤ ਦਾ ਸੰਵਿਧਾਨ ਸੰਵਿਧਾਨ ਸਭਾ ਦੁਆਰਾ 26 ਨਵੰਬਰ 1949 ਨੂੰ ਪਾਰਿਤ ਹੋਇਆ ਅਤੇ 26 ਜਨਵਰੀ 1950 ਨੂੰ ਲਾਗੂ ਹੋਇਆ। 26 ਜਨਵਰੀ ਦਾ ਦਿਨ ਭਾਰਤ ਵਿੱਚ ਗਣਤੰਤਰ ਦਿਨ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ।
ਸੰਸਾਰੀਕਰਨ (ਜਾਂ ਵਿਸ਼ਵੀਕਰਨ, ਗਲੋਬਲੀਕਰਨ, ਸਰਬ-ਵਿਆਪਕਤਾ) ਕੌਮਾਂਤਰੀ ਮਿਲਾਪ ਦਾ ਇੱਕ ਅਮਲ ਹੈ ਜੋ ਦੁਨਿਆਵੀ ਖ਼ਿਆਲਾਂ, ਪੈਦਾਵਾਰਾਂ, ਵਿਚਾਰਾਂ ਅਤੇ ਸੱਭਿਆਚਾਰ ਦੇ ਹੋਰ ਪਹਿਲੂਆਂ ਦੀ ਅਦਲਾ-ਬਦਲੀ ਸਦਕਾ ਉੱਠਦਾ ਹੈ। ਢੋਆ-ਢੁਆਈ ਅਤੇ ਦੂਰ-ਸੰਚਾਰ ਦੇ ਬੁਨਿਆਦੀ ਢਾਂਚੇ ਵਿੱਚ ਹੋਈ ਤਰੱਕੀ,ਜਿਹਨਾਂ ਵਿੱਚ ਤਾਰ ਪ੍ਰਬੰਧ ਅਤੇ ਮਗਰੋਂ ਇੰਟਰਨੈੱਟ ਵੀ ਸ਼ਾਮਲ ਹੈ, ਸਦਕਾ ਇਸ ਕਾਰਵਾਈ ਵਿੱਚ ਹੋਰ ਵੀ ਤੇਜ਼ੀ ਆਈ ਹੈ ਜਿਹਨਾਂ ਨੇ ਆਰਥਿਕ ਅਤੇ ਸੱਭਿਆਚਾਰਕ ਰੁਝੇਵਿਆਂ ਵਿਚਲੇ ਵਟਾਂਦਰਿਆਂ ਨੂੰ ਹੋਰ ਵਧਾ ਦਿੱਤਾ ਹੈ।ਭਾਵੇਂ ਕੁਝ ਵਿਦਵਾਨ ਸੰਸਾਰੀਕਰਨ ਦਾ ਸੋਮਾ ਅਜੋਕੇ ਸਮੇਂ ਵਿੱਚ ਮੰਨਦੇ ਹਨ ਪਰ ਕਈ ਹੋਰ ਵਿਦਵਾਨ ਇਹਦੇ ਅਤੀਤ ਨੂੰ ਯੂਰਪ ਦੇ ਕਾਢ ਜੁੱਗ ਅਤੇ ਨਵੇਂ ਸੰਸਾਰ ਵੱਲ ਦੇ ਸਫ਼ਰਾਂ ਤੋਂ ਵੀ ਬਹੁਤ ਪੁਰਾਣਾ ਮੰਨਦੇ ਹਨ। ਕਈ ਤਾਂ ਇਹਨੂੰ ਈਸਾ ਤੋਂ ਤਿੰਨ ਹਜ਼ਾਰ ਵਰ੍ਹੇ ਪਹਿਲਾਂ ਤੱਕ ਲੈ ਜਾਂਦੇ ਹਨ। ਪਿਛਲੇ 19ਵੇਂ ਸੈਂਕੜੇ ਅਤੇ ਅਗੇਤਰੇ 20ਵੇਂ ਸੈਂਕੜੇ ਵਿੱਚ ਦੁਨੀਆਂ ਦੇ ਅਰਥਚਾਰਿਆਂ ਅਤੇ ਵਿਰਸਿਆਂ ਦੀ ਸਾਂਝ ਬੜੀ ਤੇਜ਼ੀ ਨਾਲ਼ ਵਧੀ
ਕਈ ਟੀਮ ਖੇਡਾਂ ਵਿਚ ਜਿਸ ਵਿਚ ਗੋਲ ਕਰਨ ਦਾ ਟੀਚਾ ਹੁੰਦਾ ਹੈ, ਗੋਲਕੀਪਰ (ਗੋਲਚੀ ਜਾਂ ਗੋਲੀ, ਜਾਂ ਕੁਝ ਖੇਡਾਂ ਵਿਚ ਕੀਪਰ) ਇਕ ਨਿਯਤ ਖਿਡਾਰੀ ਹੈ ਜਿਸ ਦੁਆਰਾ ਉਲਟ ਵਿਰੋਧ ਕਰਨ ਵਾਲੀ ਟੀਮ ਨੂੰ ਗੋਲ ਕਰਨ ਜਾਂ ਸਕੋਰ ਕਰਨ ਤੋਂ ਰੋਕਿਆ ਜਾਂਦਾ ਹੈ। ਹਾਰਡਿੰਗ, ਸ਼ਿੰਟੀ, ਐਸੋਸੀਏਸ਼ਨ ਫੁੱਟਬਾਲ (ਸੌਕਰ), ਗਾਈਲਿਕ ਫੁੱਟਬਾਲ, ਅੰਤਰਰਾਸ਼ਟਰੀ ਨਿਯਮ ਫੁਟਬਾਲ, ਹੈਂਡਬਾਲ, ਫੀਲਡ ਹਾਕੀ, ਬੈਂਡੀ, ਰਿੰਕ ਬਾਂਡੀ, ਰੀਕਬਾਲ, ਫਲੋਰਬੋਲ, ਰੋਲਰ ਹਾਕੀ, ਆਈਸ ਹਾਕੀ, ਰਿੰਗੈਟ, ਵਾਟਰ ਪੋਲੋ, ਲੈਕਰੋਸ, ਕੈਮਗੀ, ਅਤੇ ਹੋਰ ਖੇਡਾਂ।
ਸਿੱਖਿਆ ਨੂੰ ਰਸਮੀ ਜਾਂ ਗੈਰ-ਰਸਮੀ ਸ਼੍ਰੇਣੀਆਂ ਵਿਚ ਲਿਆ ਜਾ ਸਕਦਾ ਹੈ । ਕਿਸੇ ਵੀ ਅਨੁਭਵ ਨੂੰ, ਜਿਸਦਾ ਸੋਚਣ, ਮਹਿਸੂਸ ਕਰਨ ਜਾਂ ਕੰਮ ਕਰਨ ਦੇ ਢੰਗ ਤਰੀਕੇ॰ ਵਿੱਚ ਬਦਲਾਅ ਆਵੇ ,ਉਸ ਅਨੁਭਵ ਨੂੰ ਸਿੱਖਿਆ ਮੰਨਿਆ ਜਾ ਸਕਦਾ ਹੈ। ਸਿੱਖਿਆ ਦੀ ਕਾਰਜਪ੍ਰਣਾਲੀ ਨੂੰ ਪੈਡਾਗੋਜੀ ਕਿਹਾ ਜਾਂਦਾ ਹੈ।ਸਿੱਖਿਆ ਨੂੰ ਆਮ ਤੌਰ ਤੇ ਪ੍ਰੀ ਪ੍ਰਾਇਮਰੀ ਸਕੂਲ ਜਾਂ ਕਿੰਡਰਗਾਰਟਨ, ਪ੍ਰਾਇਮਰੀ ਸਕੂਲ, ਸੈਕੰਡਰੀ ਸਕੂਲ ਅਤੇ ਫਿਰ ਕਾਲਜ, ਯੂਨੀਵਰਸਿਟੀ, ਜਾਂ ਅਪ੍ਰੈਂਟਿਸਸ਼ਿਪ ਦੇ ਪੜਾਵਾਂ ਵਿੱਚ ਵੰਡਿਆ ਜਾਂਦਾ ਹੈ।
ਜਾਤ ਮਨੁੱਖ ਦੇ ਉਸ ਸਮਾਜ ਨੂੰ ਕਿਹਾ ਜਾਂਦਾ ਹੈ ਜਿਸ ਵਿਚ ਉਸਦਾ ਜਨਮ ਹੁੰਦਾ ਹੈ। ਬ੍ਰਾਮਣ, ਤੇਲੀ, ਕੁਰਮੀ, ਧੋਬੀ ਆਦਿ ਉਤਰੀ ਭਾਰਤ ਦੀਆਂ ਜਾਤੀਆਂ ਹਨ। ਵੈਦਿਕ ਸਮਾਜ ਵਿਚ ਕਿਰਤ ਦੀ ਵੰਡ ਦੇ ਆਧਾਰ ਉੱਤੇ ਸਮਾਜ ਨੂੰ ਚਾਰ ਭਾਗਾਂ ਵਿਚ ਵੰਡਿਆ ਗਿਆ ਸੀ। ਇਹ ਚਾਰ ਵਰਣ : ਬ੍ਰਾਹਮਣ, ਖੱਤਰੀ, ਵੈਸ਼ ਅਤੇ ਸ਼ੂਦਰ ਹਨ। ਪਰ ਅੱਜ ਇਨ੍ਹਾਂ ਤੋਂ ਲੱਖਾਂ ਜਾਤੀਆਂ ਬਣ ਗਈਆਂ। ਜਾਤੀ ਦੇ ਆਧਾਰ ਉਤੇ ਕਿਸੇ ਨਾਲ ਭੇਦਭਾਵ ਕਰਨਾ ਜਾਤੀਵਾਦ ਅਖਵਾਉਂਦਾ ਹੈ।
ਸੂਫ਼ੀਵਾਦ ਇਸਲਾਮੀ ਗਿਆਨ ਦੀ ਰੌਸ਼ਨੀ ਤੇ ਇਸਦੀ ਇਤਿਹਾਸਕ ਅਸਲ ਵਿਚੋਂ ਹੀ ਪੈਦਾ ਹੋਈ ਇੱਕ ਰਹੱਸਵਾਦੀ ਲਹਿਰ ਹੈ ਜਿਸ ਨੇ ਹਮੇਸ਼ਾ ਕੁਰਾਨੀ ਫ਼ਲਸਫ਼ੇ ਦੀ ਰੂਹਾਨੀਅਤ ਤੋਂ ਵੀ ਪ੍ਰੇਰਨਾ ਲੈ ਕੇ ਸਮਾਜ ਨੂੰ ਸਹੀ ਰਾਹ ਦਿਖਾਉਣ ਦਾ ਬੀੜਾ ਚੁੱਕਿਆ। ਸੂਫ਼ੀਵਾਦ ਦੇ ਇਤਿਹਾਸਕ ਵਿਕਾਸ ਵਿੱਚ ਸੂਫ਼ੀ ਸਿਲਸਿਲੇ ਜਾਂ ਸੰਪਰਦਾਵਾਂ ਦੀ ਆਮਦ ਕੇਵਲ ਸੂਫ਼ੀਵਾਦ ਦੇ ਦੁਨੀਆ ਭਰ ਵਿੱਚ ਫੈਲਣ ਦਾ ਹੀ ਕਾਰਨ ਨਹੀਂ ਬਣੀ, ਸਗੋਂ ਇਸਲਾਮ ਦੇ ਪਾਸਾਰ ਤੇ ਪ੍ਰਚਾਰ ਦੀ ਵੀ ਬੁਨਿਆਦ ਬਣੀ। ਇਸਲਾਮੀ ਇਤਿਹਾਸ ਗਵਾਹ ਹੈ ਕਿ ਮੁੱਢਲੇ ਮੁਸਲਮਾਨ ਫ਼ਕੀਰਾਂ ਅਤੇ ਸੂਫ਼ੀਆਂ ਵਿੱਚ ਕੋਈ ਭਿੰਨਤਾ ਨਹੀਂ ਸੀ। ਇਹ ਸਾਰੇ ਲੋਕ ਰਹੱਸਵਾਦੀ ਰੁੱਚੀਆਂ ਦੇ ਧਾਰਨੀ ਹੋਣ ਕਾਰਨ ਦੁਨਿਆਵੀ ਮਸਲਿਆਂ ਤੋਂ ਦੂਰ ਰਹਿੰਦੇ ਸਨ। ਆਪਣੀ ਆਤਮਿਕ ਪ੍ਰਗਤੀ ਲਈ ਸਾਧਨਾ ਵਿੱਚ ਰੁੱਝੇ ਹੋਏ ਇਹ ਸੂਫ਼਼ੀ ਆਮ ਲੋਕਾਂ ਲਈ ਵੀ ਪ੍ਰੇਰਨਾਂ-ਸਰੋਤ ਸਨ। ਇਹੀ ਕਾਰਨ ਸੀ ਕਿ ਸਮੇਂ-ਸਮੇਂ ਰਾਜਨੀਤਕ ਸ਼ਕਤੀਆਂ ਇਨ੍ਹਾਂ ਨੂੰ ਇਸਲਾਮ ਦੇ ਪ੍ਰਚਾਰਕ ਸਮਝ ਦੇ ਆਪਣਾ ਸਮਰੱਥਣ ਤੇ ਸਤਿਕਾਰ ਦਿੰਦੀਆਂ ਰਹੀਆਂ। ਇਹਨਾਂ ਮੁੱਢਲੇ ਸੂਫ਼ੀਆਂ ਨੇ ਅਕਸਰ ਧਾਰਮਿਕ ਯਾਤਰਾਵਾਂ ਦੌਰਾਨ ਹੀ ਪ੍ਰਚਾਰ ਕੀਤਾ। ਇਨ੍ਹਾਂ ਦੀ ਨਾ ਕੋਈ ਵੱਡੀ ਜੱਥੇਬੰਦੀ ਸੀ ਤੇ ਨਾ ਹੀ ਕੋਈ ਨਿਸ਼ਚਿਤ ਟਿਕਾਣਾ। ਮੁੱਢਲੇ ਸੂਫ਼ੀ ਇਸਲਾਮੀ ਤਸੱਵੁਫ਼ ਦੇ ਰੂਹਾਨੀ ਅਨੁਭਵ ਉਤੇ ਜ਼ੋਰ ਦਿੰਦੇ ਸਨ ਸਿਧਾਂਤਕ ਜਾਂ ਪ੍ਰ਼ਚਾਰਕ ਰੁਚੀ ਨਹੀਂ ਰੱਖਦੇ ਸਨ। ਉਹ ਮੁਰੀਦਾਂ ਨੂੰ ਕੇਵਲ ਆਤਮਕ ਰਸਤਾ ਦੱਸ ਸਕਦੇ ਸਨ। ਪਰ ਮਾਰਗ ਦਾ ਅਨੁਭਵ ਖੁਦ ਮੁਰੀਦ ਨੂੰ ਕਰਨਾ ਪੈਂਦਾ ਸੀ। ਬਗਦਾਦ ਨਿਵਾਸੀ ਇਮਾਮ-ਅਬ-ਹਮੀਦ ਮੁਹੰਮਦ-ਅਲ-ਗ਼ੱਜ਼ਾਲੀ (1059-1111 ਈ.) ਵਰਗੇ ਸੂਫ਼ੀ ਸਿਧਾਂਤਕਾਰਾਂ ਨੇ ਕੁਰਾਨੀ ਫਲਸਫੇ ਦੀ ਪੁਨਰ ਵਿਆਖਿਆ ਕਰਕੇ ਸਾਧਨਾ-ਮਾਰਗ ਵਿੱਚ ਮੁਰਸ਼ਿਦ ਦੀ ਸਿੱਖਿਆ ਤੇ ਕਿਰਪਾ ਦੀ ਲੋੜ ਤੇ ਮਹੱਤਵ ਸਮਝਾਇਆ। ਇਮਾਮ-ਅਬੂ-ਹਮੀ਼ਦ ਅਲ-ਗੱਜ਼ਾਲੀ ਦੇ ਜ਼ੋਰਦਾਰ ਪ੍ਰਚਾਰ ਤੇ ਸੂਫ਼ੀਆਂ ਵਿੱਚ ਖੁੱਲੇਆਮ ਪੀਰੀ-ਮੁਰੀਦੀ ਪਰੰਪਰਾ ਨੂੰ ਮਾਨਤਾ ਦਿੱਤੀ ਤੇ ਇਸ ਪਰੰਪਰਾ ਦੇ ਵਿਰੋਧ ਕਰ ਰਹੇ ਮੁੱਲਾਂ-ਮੁਲਾਣਿਆਂ ਤੇ ਸ਼ਾਸਕਾ ਨੂੰ ਚੁੱਪ ਹੋਣਾ ਪਿਆ। ਗਿਆਰ੍ਹਵੀਂ ਸਦੀ ਇਸਲਾਮ ਤੇ ਸੂਫ਼ੀਵਾਦ ਦੇ ਇਤਿਹਾਸ ਨੂੰ ਨਵਾਂ ਮੋੜ ਦੇਣ ਵਾਲੀ ਸਦੀ ਸਵੀਕਾਰ ਕੀਤੀ ਜਾਂਦੀ ਹੈ। ਇਸ ਤੋਂ ਬਾਅਦ 1173 ਈ.
ਆਧੁਨਿਕ ਪੰਜਾਬੀ ਆਲੋਚਨਾ ਦੇ ਖੇਤਰ ਵਿਚ ਪੱਛਮੀ ਸਿਧਾਂਤਾਂ ਦੇ ਪ੍ਰਭਾਵ ਸਦਕਾ ਵੱਖ-ਵੱਖ ਨਵੀਨ ਆਲੋਚਨਾ ਪ੍ਰਣਾਲੀਆਂ ਦਾ ਆਗ਼ਾਜ਼ ਹੁੰਦਾ ਹੈ । ਇਹਨਾਂ ਆਲੋਚਨਾ ਪ੍ਰਣਾਲੀਆਂ ਵਿਚ ਮਨੋਵਿਸ਼ਲੇਸ਼ਣਾਤਮਕ ਆਲੋਚਨਾ, ਚਿਹਨ ਵਿਗਿਆਨ ਆਲੋਚਨਾ, ਸੰਰਚਨਾਵਾਦੀ ਆਲੋਚਨਾ, ਸ਼ੈਲੀ ਵਿਗਿਆਨ ਆਲੋਚਨਾ, ਥੀਮ ਵਿਗਿਆਨ ਆਲੋਚਨਾ ਆਦਿ ਆਲੋਚਨਾ ਪ੍ਰਣਾਲੀਆਂ ਸ਼ਾਮਿਲ ਹਨ । ਥੀਮ ਵਿਗਿਆਨਕ ਆਲੋਚਨਾ ਪ੍ਰਣਾਲੀ ਇਕ ਅਜਿਹੀ ਵਿਲੱਖਣ ਤੇ ਨਿਵੇਕਲੀ ਕਿਸਮ ਦੀ ਆਲੋਚਨਾ ਪ੍ਰਣਾਲੀ ਹੈ ਜੋ ਰਚਨਾ ਦੇ ਥੀਮਕ ਅਧਿਐਨ ਦੁਆਰਾ ਰਚਨਾ ਦੇ ਆਂਤਰਿਕ ਸੰਗਠਨ ਵਿਚ ਕਾਰਜਸ਼ੀਲ ਅਰਥਾਂ ਨੂੰ ਵਿਗਿਆਨਕ ਢੰਗ ਨਾਲ ਉਜਾਗਰ ਕਰਦੀ ਹੈ । ‘ਥੀਮ ਵਿਗਿਆਨ’ ਤੋਂ ਭਾਵ ਥੀਮਕ ਅਧਿਐਨ ਮੰਨਿਆ ਜਾਂਦਾ ਹੈ । ਇਹ ਥੀਮਾਂ ਦੇ ਅਧਿਐਨ ਦੁਆਰਾ ਸਾਹਿਤ ਚਿੰਤਨ ਤੱਕ ਪਹੁੰਚਣ ਦੀ ਵਿਧੀ ਹੈ । ਥੀਮ ਰਚਨਾ ਦਾ ਉਹ ਕੇਂਦਰੀ ਤੱਤ ਹੈ ਜੋ ਉਸ ਨੂੰ ਰੂਪ ਪ੍ਰਦਾਨ ਕਰਦਾ ਹੈ । ਪੱਛਮੀ ਚਿੰਤਕਾਂ ਵਿਚ ਦੋ ਤਰ੍ਹਾਂ ਦੇ ਵਿਚਾਰ ਪ੍ਰਚਲਿਤ ਰਹੇ ਹਨ । ਪਹਿਲੇ ਵਿਚਾਰ ਅਧੀਨ ਥੀਮ ਕਿਸੇ ਵੀ ਸਾਹਿਤਕ ਕਿਰਤ ਦੇ ਅਪ੍ਰਸੰਗਿਕ ਸਾਹਿਤ ਬਾਹਰੇ ਵੇਰਵਿਆਂ ਵੱਲ ਉਲਾਰ ਹੋ ਜਾਂਦਾ ਹੈ । ਸਾਹਿਤਕ ਕਿਰਤ ਦੇ ਥੀਮ ਨੂੰ ਪਕੜਨ ਲਈ ਚਿੰਤਕ ਸਾਹਿਤ ਬਾਹਰੇ ਅਨੁਸ਼ਾਸਨਾ ਦੀ ਮਦਦ ਲੈਂਦੇ ਹਨ । ਦੂਜੇ ਵਿਚਾਰ ਅਧੀਨ ਸਾਹਿਤ ਨੂੰ ਇਕ ਜੁਜ਼ ਵਜੋਂ ਗ੍ਰਹਿਣ ਕੀਤਾ ਜਾਂਦਾ ਹੈ। ਇਸ ਵਿਚਾਰ ਤੋਂ ਪ੍ਰਭਾਵਿਤ ਚਿੰਤਕ ਸਾਹਿਤ ਬਾਹਰੇ ਵੇਰਵਿਆਂ ਨੂੰ ਵੀ ਸਾਹਿਤ ਦੀ ਸੰਰਚਨਾ ਵਿਚ ਕਾਰਜਸ਼ੀਲ ਹੋਰ ਤੱਤਾਂ ਦੇ ਨਾਲ ਹੀ ਵਿਚਾਰਦੇ ਹਨ । ਇਸ ਵਿਚਾਰ ਤੋਂ ਪ੍ਰਭਾਵਿਤ ਰੂਸੀ ਰੂਪਵਾਦੀ ਤੋਮਾਸ਼ੇਵਸਕੀ ਥੀਮ ਨੂੰ ਰਚਨਾ ਦੇ ਆਰ-ਪਾਰ ਫੈਲਣ ਵਾਲਾ ਅਤੇ ਰਚਨਾ ਨੂੰ ਏਕਤਾ ਪ੍ਰਦਾਨ ਕਰਨ ਵਾਲਾ ਤੱਤ ਮੰਨਦਾ ਹੈ ।1 ਡਾ.ਹਰਿਭਜਨ ਸਿੰਘ ਦੇ ਵਿਚਾਰ ਅਨੁਸਾਰ : ਥੀਮ ਨਾ ਵਾਸਤਵਿਕ ਤੱਤ ਹੈ ਨਾ ਭਾਸ਼ਕ ਬਣਤਰ,ਥੀਮ ਸਾਹਿਤਕ ਹੋਂਦ ਹੈ।2 ਇਸ ਤਰ੍ਹਾਂ ਕਿਹਾ ਜਾ ਸਕਦਾ ਕਿ ਥੀਮ ਵਿਗਿਆਨ ਅਧਿਐਨ ਅਧੀਨ ਅਜਿਹੇ ਥੀਮ ਨੂੰ ਵਿਚਾਰਿਆ ਜਾਂਦਾ ਹੈ ਜੋ ਰਚਨਾ ਦੀ ਸੰਰਚਨਾਤਮਕ ਬਣਤਰ ਵਿਚ ਕਾਰਜਸ਼ੀਲ ਹੈ ਅਤੇ ਰਚਨਾ ਨੂੰ ਏਕਤਾ ਪ੍ਰਦਾਨ ਕਰਦਾ ਹੈ ।ਇਹ ਰਚਨਾ ਦੇ ਆਦਿ ਤੋਂ ਅੰਤ ਤੱਕ ਆਰ-ਪਾਰ ਫੈਲਿਆ ਹੁੰਦਾ ਹੈ । ਥੀਮ ਨੂੰ ਸੰਗਠਨ ਕਰਨ ਲਈ ਭਿੰਨ-ਭਿੰਨ ਜੁਗਤਾਂ ਤੇ ਵਿਧੀਆਂ ਵਰਤੀਆਂ ਜਾਂਦੀਆਂ ਹਨ । ਥੀਮਕ ਸੰਗਠਨ ਦਾ ਜਿਸ ਵਿਧੀ ਰਾਹੀਂ ਵਿਗਿਆਨਕ ਅਧਿਐਨ ਕੀਤਾ ਜਾਂਦਾ ਹੈ ਉਸ ਵਿਧੀ ਨੂੰ ਹੀ ਥੀਮ-ਵਿਗਿਆਨ ਦਾ ਨਾਂ ਦਿੱਤਾ ਗਿਆ ਹੈ । ਥੀਮ-ਵਿਗਿਆਨ ਦੇ ਇਤਿਹਾਸਕ ਪਰਪੇਖ ਵਲ ਨਜ਼ਰ ਮਾਰਿਆਂ ਤਿੰਨ ਚਿੰਤਨ ਪੱਧਤੀਆਂ ਸਾਹਮਣੇ ਆਈਆਂ ਹਨ: 1. ਰੂਸੀ ਥੀਮਵਾਦੀ ਆਲੋਚਨਾ ਪ੍ਰਣਾਲੀ 2. ਅਮਰੀਕੀ ਥੀਮਵਾਦੀ ਆਲੋਚਨਾ ਪ੍ਰਣਾਲੀ 3.
ਖੇਡਣਾ ਮਨੁੱਖ ਦੀ ਸਹਿਜ ਸੁਭਾਵਿਕ ਪ੍ਰਵਿਰਤੀ ਹੈ। ਮਨੁੱਖ ਆਦਿ-ਕਾਲ ਤੋਂ ਹੀ ਖੇਡਦਾ ਆਇਆ ਹੈ। ਕੁਦਰਤ ਨੇ ਹਰ ਪ੍ਰਾਣੀ ਵਿਚ ਖੇਡਣ ਦਾ ਗੁਣ ਭਰਿਆ ਹੈ। ਆਪਣੇ ਜੁੱਸੇ, ਵਿੱਤ ਤੇ ਸੁਭਾਅ ਅਨੁਸਾਰ ਉਸ ਨੇ ਆਪੋ-ਆਪਣੀਆਂ ਖੇਡਾਂ ਦੀ ਸਿਰਜਣਾ ਕੀਤੀ ਹੈ। ਖੇਡਾਂ ਮਨੋਰੰਜਨ ਦਾ ਅਤੇ ਵਿਹਲੇ ਸਮੇਂ ਦੀ ਉਚਿਤ ਵਰਤੋਂ ਦਾ ਸਭ ਤੋਂ ਵੱਡਾ ਸਾਧਨ ਹਨ। ਖੇਡਾਂ ਤੇ ਮਨਪ੍ਰਚਾਵੇ ਮਨੁੱਖ ਲਈ ਉਨੇ ਹੀ ਜਰੂਰੀ ਹਨ ਜਿਤਨੇ ਅੰਨ, ਪਾਣੀ ਅਤੇ ਹਵਾ। ਇਹ ਮਨੁੱਖ ਦੇ ਸਰਬ-ਪੱਖੀ ਵਿਕਾਸ ਦਾ ਮਹੱਤਵਪੂਰਨ ਸ੍ਰੋਤ ਹਨ। ਬੱਚੇ ਦੇ ਜਨਮ ਲੈਣ ਨਾਲ ਬੱਚੇ ਦੀ ਖੇਡ-ਪ੍ਰਕਿਰਿਆ ਆਰੰਭ ਹੋ ਜਾਂਦੀ ਹੈ; ਜਿਵੇਂ ਕੁੱਝ ਦਿਨਾਂ ਦਾ ਬੱਚਾ ਹੀ ਲੱਤਾਂ-ਬਾਹਾਂ ਮਾਰਨੀਆਂ ਸ਼ੁਰੂ ਕਰ ਦਿੰਦਾ ਹੈ। ਖੇਡ-ਰੁਚੀਆਂ ਹੀ ਬੱਚੇ ਦੇ ਸਰੀਰਿਕ, ਮਾਨਸਿਕ ਅਤੇ ਬੌਧਿਕ ਵਿਕਾਸ ਦੀਆਂ ਸੂਚਕ ਹਨ।‘ਲੋਕ ਖੇਡ’ ‘ਲੋਕ’ ਅਤੇ ‘ਖੇਡ’ ਸ਼ਬਦਾਂ ਦੇ ਮੇਲ ਨਾਲ ਬਣਿਆ ਹੈ। ਇਸਦਾ ਅਰਥ ਹੈ। ‘ਲੋਕ ਦੀ ਖੇਡ’। ‘ਲੋਕ’ ਸ਼ਬਦ ਵਾਸਤਵ ਵਿਚ ਅੰਗਰੇਜ਼ੀ ਦੇ ਫੋਕ ਦਾ ਪਰਿਯਾਇ ਹੈ। ਜੋ ਨਗਰ ਅਤੇ ਪਿੰਡ ਦੀ ਸਾਰੀ ਜਨਤਾ ਦਾ ਭਾਵ ਹੈ। ਇਸ ਤਰ੍ਹਾਂ ‘ਖੇਡ’ ਸ਼ਬਦ ਦਾ ਭਾਵ ਮਨ ਪਰਚਾਣਾ ਹੈ। ਲੋਕਖੇਡ ਦਾ ਮਨ ਪਰਚਾਵਾ ਹੋਣਾ ਬਹੁਤ ਜ਼ਰੂਰੀ ਹੈ। ਪਰ ਮਨ ਪਰਚਾਵੇ ਦੇ ਨਾਲ-ਨਾਲ ਇਹ ਮਨੁੱਖ ਨੂੰ ਸਰੀਰਿਕ ਤੇ ਮਾਨਸਿਕ ਸ਼ਕਤੀ ਵੀ ਦਿੰਦੀਆਂ ਹਨ। ਇਨ੍ਹਾਂ ਦਾ ਮਨੁੱਖ ਦੇ ਜੀਵਨ ਨਾਲ ਡੂੰਘਾ ਸੰਬੰਧ ਹੈ।ਲੋਕ-ਖੇਡਾਂ ਦੀ ਖ਼ਾਸੀਅਤ ਇਹ ਹੈ ਕਿ ਇਹ ਕਿਸੇ ਕਰੜੇ ਨਿਯਮਾਂ ਅਧੀਨ ਨਹੀਂ ਖੇਡੀਆਂ ਜਾਂਦੀਆਂ। ਕੋਈ ਸਮਾਂ-ਸਥਾਨ ਵੀ ਨਿਸ਼ਚਿਤ ਨਹੀਂ, ਗਰਮੀਆਂ ਨੂੰ ਦੁਪਿਹਰਾ ਸਮੇਂ, ਰਾਤ ਨੂੰ ਚਾਨਣੀਆਂ ਰਾਤਾਂ ਵਿਚ, ਖੁੱਲ੍ਹਿਆ ਵਿਹੜਿਆਂ, ਗਲੀਆਂ, ਜੂਹਾਂ, ਟਾਹਲੀਆਂ, ਬਰੋਟਿਆਂ ਦੀਆਂ ਛਾਂਵਾਂ ਅਤੇ ਕਿਸੇ ਵੀ ਮੋਕਲੀ ਥਾਂ 'ਤੇ ਇਹ ਖੇਡੀਆਂ ਜਾਂਦੀਆਂ ਹਨ। ਲੋਕ-ਖੇਡਾਂ ਖੇਡਣ ਲਈ ਸਮਾਨ ਖ਼ਰੀਦਣ ਦੀ ਵੀ ਲੋੜ ਨਹੀਂ, ਸਥਾਨਿਕ ਉਪਲਬਧ ਸਮਗਰੀ ਤੋਂ ਹੀ ਕੰਮ ਸਾਰ ਲਿਆ।
ਬਾਸਕਟਬਾਲ ਪੰਜ ਖਿਡਾਰੀਆਂ ਦੇ ਦੋ ਜੁੱਟਾਂ ਵੱਲੋਂ ਕਿਸੇ ਚੌਭੁਜੀ ਮੈਦਾਨ ਉੱਤੇ ਖੇਡੀ ਜਾਣ ਵਾਲ਼ੀ ਇੱਕ ਖੇਡ ਹੈ। ਮੁੱਖ ਮਕਸਦ ਦੋਹੇਂ ਸਿਰਿਆਂ ਉੱਤੇ ਗੱਡੇ ਇੱਕ ਖੰਭੇ ਉੱਤੇ ਲੱਗੀ 10 ਫੁੱਟ (3 ਮੀ.) ਉੱਚੀ ਅਤੇ 18 ਇੰਚ (46 ਸੈ.ਮੀ.) ਦੇ ਵਿਆਸ ਵਾਲ਼ੀ ਬਿਨਾਂ ਤਲੇ ਵਾਲ਼ੀ ਜਾਲ਼ੀਦਾਰ ਟੋਕਰੀ ਵਿੱਚ ਗੇਂਦ ਮਾਰਨਾ ਹੁੰਦਾ ਹੈ।ਬਾਸਕਟਬਾਲ ਦੇ ਗ੍ਰਾਉੰਡ ਦੀ ਲੰਬਾਈ 28 ਮੀ: ਤੇ ਚੌੜਾਈ 15 ਮੀ: ਹੁੰਦੀ ਹੈ।ਬਾਸਕਟਬਾਲ ਦੁਨੀਆਂ ਦੀਆਂ ਸਭ ਤੋਂ ਮਸ਼ਹੂਰ ਅਤੇ ਮਕਬੂਲ ਖੇਡਾਂ ਵਿੱਚੋਂ ਇੱਕ ਹੈ।ਬਾਸਕਟਬਾਲ ਇਕ ਟੀਮ ਖੇਡ ਹੈ ਜਿਸ ਵਿਚ ਦੋ ਟੀਮਾਂ, ਆਮ ਤੌਰ 'ਤੇ ਪੰਜ ਖਿਡਾਰੀ, ਇਕ ਆਇਤਾਕਾਰ ਅਦਾਲਤ ਵਿਚ ਇਕ ਦੂਜੇ ਦਾ ਵਿਰੋਧ ਕਰਨ ਵਾਲੀਆਂ, ਇਕ ਬਾਸਕਟਬਾਲ (ਲਗਭਗ 9.4 ਇੰਚ (24 ਸੈ) ਵਿਆਸ) ਵਿਚ ਨਿਸ਼ਾਨਾ ਲਗਾਉਣ ਦੇ ਮੁੱਢਲੇ ਉਦੇਸ਼ ਨਾਲ ਮੁਕਾਬਲਾ ਕਰਦੇ ਹਨ। ਇਕ ਟੋਕਰੀ 18 ਇੰਚ (46 ਸੈਂਟੀਮੀਟਰ) ਵਿਆਸ ਵਾਲੀ ਇਕ ਫੁੱਟ 10 ਫੁੱਟ (3.048 ਮੀਟਰ) ਉੱਚੀ ਇਕ ਅਦਾਲਤ ਦੇ ਹਰ ਸਿਰੇ 'ਤੇ ਇਕ ਬਕਬੋਰਡ ਤੇ ਪਈ) ਜਦੋਂ ਕਿ ਵਿਰੋਧੀ ਟੀਮ ਨੂੰ ਉਨ੍ਹਾਂ ਦੇ ਆਪਣੇ ਹੂਪ ਦੁਆਰਾ ਗੋਲੀ ਮਾਰਨ ਤੋਂ ਰੋਕਿਆ। ਇੱਕ ਫੀਲਡ ਟੀਚਾ ਦੋ ਪੁਆਇੰਟਾਂ ਦਾ ਮੁੱਲਵਾਨ ਹੁੰਦਾ ਹੈ, ਜਦੋਂ ਤੱਕ ਕਿ ਤਿੰਨ-ਪੁਆਇੰਟ ਦੀ ਰੇਖਾ ਦੇ ਪਿੱਛੇ ਨਹੀਂ ਬਣਾਇਆ ਜਾਂਦਾ, ਜਦੋਂ ਇਹ ਤਿੰਨ ਦੀ ਕੀਮਤ ਵਾਲਾ ਹੁੰਦਾ ਹੈ। ਇੱਕ ਅਸ਼ੁੱਧ ਦੇ ਬਾਅਦ, ਸਮੇਂ ਸਿਰ ਖੇਡ ਰੁਕ ਜਾਂਦੀ ਹੈ ਅਤੇ ਖਿਡਾਰੀ ਨੂੰ ਤਕਨੀਕੀ ਫਾ .ਲ ਸ਼ੂਟ ਕਰਨ ਲਈ ਨਿਰਧਾਰਤ ਕੀਤਾ ਜਾਂਦਾ ਹੈ ਜਿਸ ਨੂੰ ਇੱਕ ਜਾਂ ਵਧੇਰੇ ਇੱਕ-ਪੁਆਇੰਟ ਮੁਫਤ ਥ੍ਰੋਅ ਦਿੱਤਾ ਜਾਂਦਾ ਹੈ। ਖੇਡ ਦੇ ਅੰਤ ਵਿਚ ਸਭ ਤੋਂ ਜ਼ਿਆਦਾ ਪੁਆਇੰਟਾਂ ਵਾਲੀ ਟੀਮ ਜਿੱਤ ਜਾਂਦੀ ਹੈ, ਪਰ ਜੇ ਨਿਯਮਿਤ ਖੇਡ ਸਕੋਰ ਦੇ ਬਰਾਬਰੀ ਨਾਲ ਖਤਮ ਹੋ ਜਾਂਦੀ ਹੈ, ਤਾਂ ਵਾਧੂ ਸਮੇਂ ਦਾ ਖੇਡ (ਓਵਰਟਾਈਮ) ਲਾਜ਼ਮੀ ਹੁੰਦਾ ਹੈ।
ਬੁੱਲ੍ਹੇ ਸ਼ਾਹ,(ਸ਼ਾਹਮੁਖੀ:بلھے شاہ, 1680 -1758) ਇੱਕ ਪ੍ਰਸਿਧ ਸੂਫੀ ਸੰਤ ਅਤੇ ਪੰਜਾਬੀ ਦੇ ਵੱਡੇ ਕਵੀ ਸਨ। ਪੰਜਾਬੀ ਸੂਫ਼ੀ ਕਾਵਿ ਦੇ ਚਾਰ ਮੀਨਾਰਾਂ - ਬਾਬਾ ਫਰੀਦ, ਸ਼ਾਹ ਹੁਸੈਨ, ਸੁਲਤਾਨ ਬਾਹੂ ਅਤੇ ਬੁੱਲ੍ਹੇ ਸ਼ਾਹ- ਵਿੱਚ ਗਿਣਿਆ ਜਾਂਦਾ ਹੈ। ਉਹਨਾਂ ਦਾ ਅਸਲੀ ਨਾਮ "ਅਬਦੁੱਲਾ ਸ਼ਾਹ" ਸੀ ਅਤੇ ਉਹ ਇਸਲਾਮ ਦੇ ਅੰਤਿਮ ਨਬੀ ਮੁਹੰਮਦ ਦੀ ਪੁਤਰੀ ਫਾਤਿਮਾ ਦੇ ਬੰਸ ਵਿੱਚਂ ਸਨ। ਉਹਨਾਂ ਦੀਆਂ ਲਿਖੀਆਂ ਕਾਫੀਆਂ ਅੱਜ ਵੀ ਪਾਰ ਰਾਸ਼ਟਰੀ ਹਿੰਦੁਸਤਾਨੀ ਖਿੱਤੇ ਵਿੱਚ ਬੜੇ ਸ਼ੌਕ ਨਾਲ ਗਾਈਆਂ ਤੇ ਸੁਣੀਆਂ ਜਾਂਦੀਆਂ ਹਨ।
ਜਪੁ ਜੀ ਸਾਹਿਬ (ਜਾਂ ਜਪੁ ਜੀ) ਗੁਰੂ ਨਾਨਕ ਦੇਵ ਦੀ ਲਿਖੀ ਬਾਣੀ ਹੈ, ਜੋ ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਪਹਿਲਾਂ ਦਰਜ ਹੈ। ਇਸ ਵਿੱਚ ਮੂਲ ਮੰਤਰ, 38 ਪੌੜੀਆਂ ਅਤੇ 2 ਸਲੋਕ ਹਨ। ਇਹ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਅੰਗ 1 ਤੋਂ ਅੰਗ 8 ਤੱਕ ਸੁਭਾਇਮਾਨ ਹੈ। ਇਹ ਇਕ ਪ੍ਰਬੰਧ ਕਾਵਿ ਹੈ ਭਾਵ ਕਿ ਇਸ ਵਿਚ ਵਿਚਾਰਾਂ ਨੂੰ ਇਕ ਕਾਵਿਕ ਲੜੀ ਵਿਚ ਪਰੋਇਆ ਗਿਆ ਹੈ। ਇਸ ਦੇ ਸ਼ੁਰੂ ਵਿੱਚ ਮੂਲ ਮੰਤਰ ਪਰਮਾਤਮਾ ਦੇ ਗੁਣ, ਮਿਜ਼ਾਜ ਅਤੇ ਸਰੂਪ ਬਾਰੇ ਦੱਸਦਾ ਹੈ। ਜਪੁਜੀ ਦਾ ਅਰਥ ਪਵਿੱਤਰ ਜਾਪ, ਅਦਵੈਤਵਾਦ ਅਤੇ ਇੱਕ-ਈਸ਼ਵਰਵਾਦ ਦਾ ਗੀਤ ਹੈ। ਇਹ ਰਚਨਾ ਗੁਰੂ ਗ੍ਰੰਥ ਸਾਹਿਬ ਦਾ ਸਾਰ ਹੈ। ਜਪੁਜੀ ਸਾਹਿਬ ਦੀ ਵਿਆਖਿਆ ਗੁਰੂ ਗ੍ਰੰਥ ਸਾਹਿਬ ਦਾ ਕੇਂਦਰੀ ਭਾਵ ਸਪਸ਼ਟ ਕਰ ਦਿੰਦੀ ਹੈ।
ਪੰਜਾਬੀ ਨਾਟਕ ਦਾ ਇਤਿਹਾਸ ਇੱਕ ਜਟਿਲ ਵਰਤਾਰਾ ਹੈ ਕਿਉਕਿ ਪੰਜਾਬੀ ਸਭਿਆਚਾਰ ਵਿੱਚ 'ਨਾਟਕ ਵਿਧਾ ਦੀ ਸਥਿਤੀ ਕਦੇ ਵੀ ਸੰਤੋਖਜਨਕ ਨਹੀਂ ਰਹੀਂ। ਇੱਕ ਤੋ ਵਧੀਕ ਕਾਰਨਾਂ ਕਰ ਕੇ ਇਹ ਵਿਧਾ ਪੰਜਾਬੀ ਸਮਾਜ ਵਿੱਚ ਵੱਕਾਰੀ ਸਥਾਨ ਗ੍ਰਹਿਣ ਨਹੀਂ ਕਰ ਸਕੀ। ਇਸ ਲਈ ਪੰਜਾਬੀ ਨਾਟਕ ਦਾ ਇਤਿਹਾਸ ਲੇਖਣ ਸੰਭਵ ਨਹੀਂ ਹੋਇਆ। ਇਸੇ ਲਈ ਪੰਜਾਬੀ ਨਾਟਕ ਦਾ ਇਤਿਹਾਸ ਲਿਖਦਿਆ ਉਸ ਸਭਿਆਚਾਰਕ, ਪਿਛੋਕੜ, ਲੋਕਧਾਰਾਈ ਵਿਹਾਰ ਤੇ ਮਾਨਸਿਕਤਾ ਨੂੰ ਸਮਝਣਾ ਅਵੱਸ਼ਕ ਹੈ।ਇਹ ਇਸ ਲਈ ਵੀ ਜਾਣਨਾ ਜਰੂਰੀ ਹੈ ਪੰਜਾਬੀ ਵਿੱਚ ਭਾਵੇਂ ਨਾਟਕ ਦਾ ਵਿਧੀਵਾਤ ਆਰੰਭ ਪੱਛਮ ਦੇ ਪ੍ਰਭਾਵ ਨਾਲ ਹੋਇਆ ਪਰੰਤੂ ਆਪਣੀ ਇੱਕ ਸਦੀ ਦੀ ਇਤਿਹਾਸ ਸਿਰਜਣਾ ਦੌਰਾਨ ਇਹ ਬਾਰ-ਬਾਰ ਕਿਸੇ ਨਾ ਕਿਸੇ ਰੂਪ ਵਿੱਚ ਆਪਣੇ ਪਿੱਛੇ ਵੱਲ ਅਹੁਲਦਾ ਭਾਵ ਪੰਜਾਬੀ ਲੋਕਧਾਰਾ ਤੇ ਸਭਿਆਚਾਰ ਨਾਲ ਵਾਸਤਾ ਹੋਣ ਦਾ ਯਤਨ ਕਰਦਾ ਰਿਹਾ ਹੈ।
ਪੰਜਾਬੀ ਸਾਹਿਤ ਦੇ ਇਤਿਹਾਸ ਦੇ ਆਰੰਭਕ ਕਾਲ ਨੂੰ ਨਾਥ ਜੋਗੀਆਂ ਦਾ ਸਮਾਂ ਮੰਨਿਆਂ ਜਾਂਦਾ ਹੈ।ਪੰਜਾਬੀ ਸਾਹਿਤ ਦੇ ਪੂਰਵ ਨਾਨਕ ਕਾਲ ਵਿੱਚ ਨਾਥ-ਸਿੱਧ ਪਰੰਪਰਾ ਇੱਕ ਮਹੰਤਵਪੂਰਨ ਧਾਰਮਕ ਸੰਪ੍ਰਦਾ ਮੰਨੀ ਜਾ ਸਕਦੀ ਹੈ। ਨਾਥ ਜੋਗੀਆਂ ਦੇ ਸਾਹਿਤ ਨੂੰ ਸਭ ਤੋਂ ਪਹਿਲਾਂ ਡਾ. ਮੋਹਨ ਸਿੰਘ ਨੇ ਪੰਜਾਬੀ ਸਾਹਿਤ ਵਿੱਚ ਸਥਾਨ ਦਿੱਤਾ। ਸੰਪ੍ਰਦਾਇਕ ਗ੍ਰੰਥਾਂ ਵਿੱਚ ਨਾਥ ਸੰਪ੍ਰਦਾ ਦਾ ਕਈ ਨਾਵਾਂ ਨਾਲ ਉਲੇਖ ਮਿਲਦਾ ਹੈ। ਸਿੱਧ-ਮੱਤ, ਨਾਥ-ਮੱਤ, ਸਿੱਧ-ਮਾਰਗ, ਯੋਗ ਮਾਰਗ, ਯੋਗ ਸੰਪ੍ਰਦਾ, ਅਵਧੂਤ ਮੱਤ ਆਦਿ।1 ਪਰੰਤੂ ਇਸ ਸੰਪ੍ਰਦਾ ਦਾ ਪ੍ਰਚੱਲਿਤ ਨਾਂ ਨਾਥ ਸੰਪ੍ਰਦਾ ਰਿਹਾ ਹੈ ਅਤੇ ਇਸਦੇ ਅਨੁਯਾਈ ਲਈ ਪ੍ਰਚਲਿਤ ਨਾਂ ਨਾਥ ਅਤੇ ਸਿੱਧਹੀ ਰਹੇ ਹਨ। ਇਹ ਨਿਰਣਾ ਕਰਨਾ ਜ਼ਰੂਰੀ ਬਣ ਜਾਂਦਾ ਹੈ ਕਿ ਇਸ ਸੰਪ੍ਰਦਾ ਨੂੰ ਕਿਸ ਨਾਮ ਨਾਲ ਸੰਬੋਧਨ ਕੀਤਾ ਜਾਵੇ ਅਤੇ ਪੰਜਾਬੀ ਸਾਹਿਤ ਦੇ ਪੂਰਵ ਨਾਨਕ ਕਾਲ ਵਿੱਚ ਇਸਦੇ ਸਾਹਿਤ ਨੂੰ ਕਿਸ ਸਿਰਲੇਖ ਅਧੀਨ ਰੱਖਿਆ ਜਾਵੇ। ਪੰਜਾਬੀ ਸਾਹਿਤ ਦੇ ਇਤਿਹਾਸਕਾਰਾਂ ਨੇ ਆਮ ਕਰਕੇ, ਇਸ ਸੰਪ੍ਰਦਾ ਦੇ ਸਾਹਿਤ ਨੂੰ ਨਾਥ ਜੋਗੀਆਂ ਦੇ ਸਾਹਿਤ ਵਜੋਂ ਸ਼ਾਮਿਲ ਕੀਤਾ ਹੈ।2 ਡਾ.
ਪੰਜਾਬੀ ਇਕਾਂਗੀ ਦਾ ਇਤਿਹਾਸ ਜੇਕਰ ਪੜਚੋਲੀਏ ਤਾਂ ਪੰਜਾਬੀ ਇਕਾਂਗੀ ਨੇ ਸਮੇਂ ਦੀਆਂ ਹਨੇਰੀਆਂ ਗੁਫਾਵਾਂ ਵਿੱਚ ਪ੍ਰਕਾਸ਼ ਸੁੱਟਿਆ ਹੈ| ਆਧੁਨਿਕ ਸਰੋਕਾਰਾਂ ਵਾਲੀ ਪੰਜਾਬੀ ਇਕਾਂਗੀ ਨਾਲੋਂ ਪੰਜਾਬੀ ਨਾਟਕ ਦੀ ਆਮਦ ਪੰਜਾਬੀ ਸਾਹਿਤ ਵਿਚ ਪਿੱਛੋਂ ਹੁੰਦੀ ਹੈ| ਇਸ ਲਈ ਆਧੁਨਿਕ ਸਰੋਕਾਰਾਂ ਵਾਲੀ ਇਕਾਂਗੀ ਦਾ ਪ੍ਰਭਾਵ ਵੀ ਪੰਜਾਬੀ ਸਾਹਿਤ ਤੇ ਆਧੁਨਿਕ ਸਰੋਕਾਰਾਂ ਵਾਲੇ ਪੰਜਾਬੀ ਨਾਟਕ ਨਾਲੋਂ ਪਹਿਲਾਂ ਪਿਆ ਹੈ| ਨਾਟਕਕਾਰਾਂ ਨੇ ਇਕਾਂਗੀ ਨੂੰ ਹੀ ਵਿਸਥਾਰਿਆ ਹੈ ਪਰ ਫਿਰ ਵੀ ਨਾਟਕ ਅਤੇ ਇਕਾਂਗੀ ਵਿਚ ਕਾਫੀ ਅੰਤਰ ਹੈ| ਇਕਾਂਗੀ ਨਾ ਨਾਟਕ ਦਾ ਸਾਰ ਹੁੰਦੀ ਹੈ ਨਾ ਹੀ ਨਾਟਕ ਇਕਾਂਗੀ ਦਾ ਵਿਸਥਾਰ ਹੁੰਦਾ ਹੈ| ਨਾਟਕ ਦਾ ਹਰ ਅੰਕ ਸੁਤੰਤਰ ਨਹੀਂ ਹੁੰਦਾ ਅਤੇ ਇਕਾਂਗੀ ਨਾਟਕ ਦਾ ਭਾਗ ਨਹੀਂ ਹੁੰਦੀ | ਅੰਗਰੇਜਾਂ ਦੀ ਆਮਦ ਨਾਲ ਜਿੱਥੇ ਰਾਜਨੀਤਿਕ, ਸਮਾਜਿਕ ਤੇ ਮਾਨਸਿਕ ਪਹਿਲੂ ਤੇ ਅੰਸ਼ ਬਦਲ ਉੱਥੇ ਭਾਰਤੀ ਸਾਹਿਤ ਦੇ ਨਾਲ-ਨਾਲ ਪੰਜਾਬੀ ਸਾਹਿਤ ਤੇ ਵੀ ਪ੍ਰਭਾਵ ਪਾਇਆ, ਜਿਸ ਨਾਲ ਪੰਜਾਬੀ ਸਾਹਿਤ ਵਿਚ ਇਕਾਂਗੀ ਦੀ ਆਮਦ ਹੋਈ|ਗੁਰਦਿਆਲ ਸਿੰਘ ਫੁੱਲ ਅਨੁਸਾਰ, 'ਇਕਾਂਗੀ ਆਪਣੀ ਸੰਜਮਤਾ, ਇਕਾਗਰਤਾ, ਥੋੜੇ ਨਾਲ ਬਹੁਤਾ ਸਾਰਨ ਦੀ ਸਮਰੱਥਾ ਤੇ ਤੀਖਣਤਾ ਨਾਲ ਪੂਰੇ ਨਾਟਕ ਨੂੰ ਸੰਘਣਾ, ਬੱਝਵਾਂ ਤੇ ਤੀਖਣ ਮਘਦੇ ਕਾਰਜ ਵਾਲਾ ਬਣਾ ਕੇ ਇੱਕ-ਕਥਨੀ, ਇੱਕ-ਝਾਕੀਏ ਤੇ ਇੱਕ-ਅੰਗੀਏ ਬਣਾ ਰਿਹਾ ਹੈ| ਇਕਾਂਗੀ ਅਸਲ ਵਿਚ ਮੰਚ ਦੀ ਲੋੜ ਵਿੱਚੋ ਹੀ ਪੈਦਾ ਹੋਇਆ ਹੈ| ਯੂਰਪ ਵਿੱਚ ਨਾਟਕ ਪੇਸ਼ ਕਰਨ ਤੋਂ ਪਹਿਲਾਂ ਜੁੜੇ ਦਰਸ਼ਕ ਦੇ ਮਨਪ੍ਰਚਾਵੇ ਲਈ ਇਕਾਂਗੀ ਪੇਸ਼ ਕੀਤਾ ਜਾਂਦਾ ਸੀ, ਇਸ ਲਈ ਇਕਾਂਗੀ ਦਾ ਰੰਗਮੰਚ ਨਾਲ ਸਿੱਧਾ ਸਬੰਧ ਹੈ|ਪੰਜਾਬੀ ਇਕਾਂਗੀ ਉੱਤੇ ਪੱਛਮੀ ਸਾਹਿਤ ਤੋਂ ਬਿਨਾਂ ਭਾਰਤੀ ਸਾਹਿਤ ਪਰੰਪਰਾਵਾਂ ਦਾ ਵੀ ਪ੍ਰਭਾਵ ਪਿਆ| ਇਸ ਤਰ੍ਹਾਂ ਪੰਜਾਬੀ ਇਕਾਂਗੀ ਦੇ ਇਤਿਹਾਸ ਨੂੰ ਅਸੀਂ ਪੰਜ ਦੌਰਾਂ ਵਿੱਚ ਵੰਡ ਲੈਂਦੇ ਹਾਂ,
ਗੁਰੂ ਅਰਜਨ ਦੇਵ ਰਚਨਾ ਕਲਾ ਪ੍ਰਬੰਧ ਤੇ ਵਿਚਾਰਧਾਰਾ
ਗੁਰੂ ਅਰਜਨ ਦੇਵ ਜੀ ਦੀ ਰਚਨਾ, ਕਲਾ ਪ੍ਰਬੰਧ ਤੇ ਵਿਚਾਰਧਾਰਾ ਸ੍ਰੀ ਗੁਰੂ ਅਰਜਨ ਦੇਵ ਜੀ ਸਿੱਖਾਂ ਦੇ ਪੰਜਵੇਂ ਗੁਰੂ ਸਨ।ਆਪ ਜੀ ਦਾ ਜਨਮ ਚੌਥੇ ਗੁਰੂ ਰਾਮਦਾਸ ਜੀ ਤੇ ਬੀਬੀ ਭਾਨੀ ਦੇ ਘਰ 15 ਅਪ੍ਰੈਲ 1563 ਈ. ਵਿੱਚ ਗੋਇੰਦਵਾਲ ਵਿਖੇ ਹੋਇਆ।ਤੀਜੇ ਗੁਰੂ ਅਮਰਦਾਸ ਜੀ ਗੁਰੂ ਅਰਜਨ ਦੇਵ ਜੀ ਦੇ ਨਾਨਾ ਜੀ ਸਨ।ਆਪ ਜੀ ਦੀ ਪਤਨੀ ਦਾ ਨਾਂ ਗੰਗਾ ਜੀ ਸੀ ਤੇ ਇਹ ਪਿੰਡ ਮਿਓ ਜਿਲ੍ਹਾ ਜਲੰਧਰ ਦੇ ਵਾਸੀ ਸਨ। ਉਹਨਾਂ ਦੇ ਇੱਕ ਹੀ ਪੁਤਰ ਹਰਿਗੋਬਿੰਦ ਜੀ ਸਨ ਜੋ ਛੇਵੇਂ ਗੁਰੂ ਹੋਏ।ਗੁਰੂ ਜੀ ਦਾ ਆਪਣੇ ਜੀਵਨ ਕਾਲ ਵਿੱਚ ਕੀਤੇ ਕਾਰਜਾਂ ਵਿਚੋਂ ਸਭ ਤੋਂ ਮਹੱਤਵਪੂਰਨ ਕਾਰਜ ਆਦਿ ਗ੍ਰੰਥ ਦੀ ਸੰਪਾਦਨਾ ਹੈ ਜਿਸ ਦੇ ਨਾਲ ਸਿੱਖ ਇਤਿਹਾਸ ਵਿੱਚ ਇੱਕ ਨਵਾਂ ਮੋੜ ਆਇਆ।ਇਸ ਗ੍ਰੰਥ ਦਾ ਸੰਕਲਨ 1604 ਈ. ਵਿੱਚ ਕੀਤਾ ਗਿਆ। ਗੁਰੂ ਅਰਜਨ ਦੇਵ ਜੀ ਨੇ ਇਸ ਵਿੱਚ ਪਹਿਲੇ 4 ਗੁਰੂਆਂ,15 ਭਗਤਾਂ, 11 ਭੱਟਾਂ ਅਤੇ ਗੁਰੂ ਘਰ ਦੇ ਨਿਕਟੀਆਂ ਦੀ ਬਾਣੀ ਨੂੰ ਸ਼ਾਮਿਲ ਕੀਤਾ। ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਵੱਧ ਬਾਣੀ ਗੁਰੂ ਅਰਜਨ ਦੇਵ ਜੀ ਦੀ ਹੈ।ਆਪਣੇ ਵਿਚਾਰਾਂ ਲਈ ਦ੍ਰਿੜਤਾ ਤੇ ਨਿਸਚੇ ਨੂੰ ਪ੍ਰਗਟਾਉਂਦਿਆਂ ਗੁਰੂ ਜੀ ਨੇ, ਸਮੇਂ ਦੀ ਸਰਕਾਰ ਦੀ ਈਨ ਨਾ ਮੰਨ, 1606 ਈ.
ਨਾਂਵ ਭਾਸ਼ਾ ਦੇ ਵਾਕ ਦੀ ਇੱਕ ਇਕਾਈ ਹੁੰਦੀ ਹੈ। ਕਿਸੇ ਥਾਂ, ਵਸਤੂ, ਸੰਕਲਪ, ਜੀਵ, ਗੁਣ, ਸਥਿਤੀ ਆਦਿ ਬਾਰੇ ਸੰਕੇਤਕ ਸ਼ਬਦਾਂ ਨੂੰ ਨਾਂਵ ਕਹਿੰਦੇ ਹਨ। ਭਾਸ਼ਾ ਵਿਗਿਆਨ ਵਿੱਚ, ਨਾਂਵ ਇੱਕ ਵਿਸ਼ਾਲ, ਖੁੱਲ੍ਹੀ ਸ਼ਾਬਦ ਸ਼੍ਰੇਣੀ ਦਾ ਮੈਂਬਰ ਹੈ, ਜਿਸਦੇ ਮੈਂਬਰ ਵਾਕੰਸ਼ ਦੇ ਕਰਤਾ ਦੇ ਮੁੱਖ ਸ਼ਬਦ, ਕਿਰਿਆ ਦੇ ਕਰਮ, ਜਾਂ ਸੰਬੰਧਕ ਦੇ ਕਰਮ ਦੇ ਰੂਪ ਵਿੱਚ ਮੌਜੂਦ ਹੋ ਸਕਦੇ ਹਨ।ਨਾਂਵ ਦੀਆਂ ਪੰਜ ਕਿਸਮਾਂ ਹੁੰਦੀਆਂ ਹਨ:-
ਪੰਜਾਬੀ ਵਿਕੀਪੀਡੀਆ ਵਿਕੀਪੀਡੀਆ ਦਾ ਪੰਜਾਬੀ ਰੂਪ ਅਤੇ ਇੱਕ ਅਜ਼ਾਦ ਗਿਆਨਕੋਸ਼ ਹੈ।। ਇਸਦੀ ਵੈੱਬਸਾਈਟ 3 ਜੂਨ 2002 ਨੂੰ ਹੋਂਦ ਵਿੱਚ ਆਈ ਸੀ। ਪਰ ਇਸ ਦੇ ਸਭ ਤੋਂ ਪਹਿਲੇ ਤਿੰਨ ਲੇਖ ਅਗਸਤ 2004 ਵਿੱਚ ਲਿਖੇ ਗਏ। ਜੁਲਾਈ 2012 ਤੱਕ ਇਸ ’ਤੇ 2,400 ਲੇਖ ਸਨ।ਅਗਸਤ 2012 ਤੱਕ ਇਸ ’ਤੇ 3,400 ਲੇਖ ਸਨ ਅਤੇ ਦੁਨੀਆਂ ਭਰ ’ਚੋ ਇਸ ਦੇ ਪਾਠਕਾਂ ਦੀ ਗਿਣਤੀ ਤਕਰੀਬਨ 26 ਲੱਖ ਸੀ ਅਤੇ ਮਈ 2020 ਮੁਤਾਬਿਕ ਇਸ ਵਿਕੀ ’ਤੇ 34,386 ਲੇਖ ਹਨ ਅਤੇ ਇਸ ਦੇ ਕੁੱਲ 33,064 ਦਰਜ਼ (ਰਜਿਸਟਰ) ਵਰਤੋਂਕਾਰਾਂ ਨੇ ਕੁੱਲ 5,15,683 ਫੇਰ-ਬਦਲ ਕੀਤੇ ਹਨ। ਇਹ ਮੀਡੀਆਵਿਕੀ ਦਾ 1.35.0-wmf.31 (c33756d) ਵਰਜਨ ਵਰਤ ਰਿਹਾ ਹੈ। ਪਿਛਲੇ ਕੁਝ ਸਮੇਂ ਤੋਂ ਪੰਜਾਬੀ ਵਿਕੀਪੀਡੀਆ ਨੇ ਕਾਫੀ ਤਰੱਕੀ ਕੀਤੀ ਹੈ। 3 ਨਵੰਬਰ 2018 ਤੱਕ ਇਸ ਦੀ ਸਾਈਟ ਤੇ 30,562 ਲੇਖ ਸਨ।
ਮਹਾਰਾਜਾ ਰਣਜੀਤ ਸਿੰਘ (1780-1839) ਪੰਜਾਬ ਦੀ ਸਿੱਖ ਸਲਤਨਤ ਦੀ ਨੀਂਹ ਰੱਖਣ ਵਾਲ਼ਾ ਇੱਕ ਸਿੱਖ ਮਹਾਰਾਜਾ ਸੀ ਜੋ ਸ਼ੇਰ-ਏ-ਪੰਜਾਬ (ਪੰਜਾਬ ਦਾ ਸ਼ੇਰ) ਦੇ ਨਾਂ ਨਾਲ਼ ਜਾਣਿਆ ਜਾਂਦਾ ਹੈ। ਮਹਾਰਾਜਾ ਰਣਜੀਤ ਸਿੰਘ ਨੂੰ ਪੰਜਾਬ ਦੇ ਇਤਿਹਾਸ ਵਿੱਚ ਬਹਾਦਰ ਜੰਗਜੂ, ਦਲੇਰ ਮਹਾਰਾਜੇ ਤੇ ਮਹਾਨ ਸ਼ਖ਼ਸੀਅਤ ਵਜੋਂ ਜਾਣਿਆ ਜਾਂਦਾ ਹੈ। ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਵਿੱਚ ਸਿੱਖਾਂ, ਹਿੰਦੂਆਂ ਤੇ ਮੁਸਲਮਾਨਾਂ ਨੂੰ ਇੱਕ ਡੋਰ ਵਿੱਚ ਪਰੋਈ ਰੱਖਿਆ, ਜਿਸ ਕਰਕੇ ਖ਼ਾਲਸਾ ਰਾਜ ਦੀ ਹਰ ਥਾਂ ਸਿਫ਼ਤ ਕੀਤੀ ਜਾਂਦੀ ਸੀ।
ਪੰਜਾਬੀ ਸਾਹਿਤ ਵਿੱਚ ਕਿੱਸਿਆਂ ਦਾ ਇੱਕ ਵਿਸ਼ੇਸ਼ ਸਥਾਨ ਹੈ।ਵੱਖ-ਵੱਖ ਕਵੀਆਂ ਵੱਲੋਂ ਲਗਭਗ ਹਰ ਕਾਲ ਵਿੱਚ ਲਿਖੀਆਂ ਅਨੇਕਾਂ ਪ੍ਰੇਮ ਕਥਾਵਾਂ ਸਾਨੂੰ ਕਿੱਸਾ ਰੂਪ ਵਿੱਚ ਮਿਲਦੀਆਂ ਹਨ। ਕਹਾਣੀਆਂ ਸੁਣਾਉਣ ਦਾ ਰਿਵਾਜ਼ ਬਹੁਤ ਪੁਰਾਣਾ ਹੈ। ਇਹਨਾਂ ਕਹਾਣੀਆਂ ਨੂੰ ਸਾਹਿਤ ਵਿੱਚ ਲਿਆਉਣ ਲਈ ਕਵਿਤਾ ਨੂੰ ਮਾਧਿਅਮ ਬਣਾਇਆ ਗਿਆ ਸੀ ਅਤੇ ਇਹਨਾਂ ਕਵਿਤਾਵਾਂ ਵਿੱਚ ਲਿਖੀਆਂ ਗਈਆਂ ਕਹਾਣੀਆਂ ਨੂੰ ਹੀ ਕਿੱਸਾ ਕਿਹਾ ਜਾਣ ਲੱਗਾ। ਪੰਜਾਬੀ ਵਿੱਚ ਹੀਰ ਰਾਂਝਾ, ਸੱਸੀ ਪੁਨੂੰ, ਸੋਹਣੀ-ਮਹਿਵਾਲ, ਮਿਰਜ਼ਾਂ ਸਾਹਿਬਾ ਆਦਿ ਕਿੱਸੇ ਮਿਲਦੇ ਹਨ। ਜਿਹੜੇ ਅੱਜ ਵੀ ਪੰਜਾਬ ਦੇ ਲੋਕਾਂ ਦੀਆਂ ਜ਼ੁਬਾਨਾ ਉੱਪਰ ਚੜੇ ਹੋਏ ਹਨ। ਇਹਨਾਂ ਕਿੱਸਿਆਂ ਦੀਆਂ ਜੜ੍ਹਾ ਪੂਰੇ ਪੰਜਾਬ ਵਿੱਚ ਬਹੁਤ ਡੂੰਘੀਆਂ ਹਨ।
ਧਰਮ (ਸੰਸਕ੍ਰਿਤ: धर्मशास्त्रप्रविभागः) ਇੱਕ ਸੱਭਿਆਚਾਰਕ ਸੰਸਥਾ ਹੈ, ਜਿਹੜੀ ਹੋਰ ਬਾਕੀ ਸੰਸਥਾਵਾਂ ਵਾਂਗ ਜੀਵਨ ਦੇ ਵਿਸ਼ੇਸ ਖੇਤਰ ਵਿੱਚ ਕਿਰਿਆਸ਼ੀਲ ਹੈ। ਇਹ ਖੇਤਰ ਅਨਿਸਚਿਤ, ਅਣਜਾਤੇ ਅਤੇ ਪਰਾਲੌਕਿਕ ਸੰਸਾਰ ਦਾ ਖੇਤਰ ਹੈ। ਇਹ ਇੱਕ ਅਜਿਹੀ ਸੰਸਥਾ ਹੈ ਜੋ ਆਪਣੇ ਪ੍ਰਚਾਰ ਲਈ ਦੂਸਰੀਆਂ ਹੋਰ ਸੱਭਿਆਚਾਰਕ ਕਲਾਵਾਂ ਜਾਂ ਵਸਤਾਂ ਦਾ ਸਹਾਰਾ ਲੈਂਦੀ ਹੈ ਜਿਵੇਂ ਚਿੱਤਰਕਾਰੀ, ਸੰਗੀਤ, ਕਵਿਤਾ, ਭਵਨ ਨਿਰਮਾਣ ਤੇ ਨ੍ਰਿਤ ਆਦਿ। ਆਮ ਕਰਕੇ ‘ਧਰਮ` ਸ਼ਬਦ ਲਈ ਅੰਗਰੇਜ਼ੀ ਦਾ ਸ਼ਬਦ Religion ਵਰਤ ਲਿਆ ਜਾਂਦਾ ਹੈ। ਪਰ ਵੱਖ-ਵੱਖ ਧਾਰਮਿਕ ਵਿਦਵਾਨ ਅਤੇ ਇਤਿਹਾਸਕਾਰ ਇਹ ਮੰਨਦੇ ਹਨ ਕਿ ‘ਧਰਮ` ਸ਼ਬਦ ਦੇ ਅਰਥ ਉਹ ਨਹੀਂ ਜੋ Religion ਦੇ ਹਨ। ਜੇ ਸਭ ਤੋਂ ਪਹਿਲਾਂ ਅੰਗਰੇਜ਼ੀ ਦੇ ਸ਼ਬਦ Religion ਦੀ ਗੱਲ ਕੀਤੀ ਜਾਵੇ ਤਾਂ ਮੈਕਸ ਮੂਲਰ Religion ਸ਼ਬਦ ਬਾਰੇ ਆਪਣੇ ਵਿਚਾਰ ਪੇਸ਼ ਕਰਦਾ ਹੋਇਆ ਕਹਿੰਦਾ ਹੈ ਕਿ “ਰੋਮਨ ਲੋਕ ਆਪ ਵੀ ਸ਼ਬਦ 'religio' ਦੇ ਅਸਲ ਮੌਲਿਕ ਅਰਥਾਂ ਬਾਰੇ ਸੰਸੇ ਵਿੱਚ ਸਨ। ਸਾਰੇ ਜਾਣਦੇ ਹਨ ਕਿ ਸਿਸਰੋ ਨੇ ਇਸ ਦਾ ਮੂਲ re-leger ਮੰਨਿਆ ਹੈ ਜਿਸ ਦੇ ਅਰਥ ਹਨ, ‘ਮੁੜ ਇਕੱਤਰ ਕਰਨਾ`, ‘ਚੁੱਕਣਾ`, ‘ਵਿਚਾਰਨਾ`, ‘ਸੋਚਣਾ`। ਮੇਰਾ ਆਪਣਾ ਵਿਚਾਰ ਹੈ ਕਿ ਸਿਸਰੋ ਠੀਕ ਹੈ ਪਰ ਜੇ religio ਅਰਥ ‘ਧਿਆਨ`, ਸਤਿਕਾਰ, ਪਾਵਨ ਭਾਵਨਾ ਸੀ ਤਾਂ ਇਹ ਗੱਲ ਬਿਲਕੁਲ ਸਪੱਸ਼ਟ ਹੈ ਕਿ ਇਹ ਮੂਲ ਅਰਥ ਬਹੁਤ ਸਮਾਂ ਇਸ ਨਾਲ ਸੰਬੰਧਿਤ ਨਾ ਰਹਿ ਸਕਿਆ।`` “ਵੈਵਸਟਰ ਦੇ ਕੋਰਸ (New international Dictionary) ਅਨੁਸਾਰ ਧਰਮ ਦਾ ਅਰਥ ਪਰਮਾਤਮਾ ਦੀ ਪੂਜਾ ਹੈ ਜਾਂ ਪੂਜਾ ਦੇ ਮੰਤਵ ਨਾਲ ਥਾਪੇ ਕਿਸੇ ਦੇਵਤੇ ਦੀ ਉਪਾਸਨਾ ਹੈ।``ਜੇਕਰ ਹੁਣ ਅਸੀਂ ਹਿੰਦੁਸਤਾਨ ਵਿਚ ਪ੍ਰਚਲਿਤ ਸ਼ਬਦ ਦੇ ਅਰਥ ਕਰਨੇ ਹੋਣ ਤਾਂ ਧਰਮ ਸ਼ਬਦ ਦੇ ਅਸਲੀ ਅਰਥ ਹਨ, ਕਿਸੇ ਨੂੰ ‘ਸਹਾਰਾ ਦੇਣਾ, ਆਸਰਾ ਦੇਣਾ। ਇਹ ਧਰਮ ਉਹ ਹੈ ਜਿਹੜਾ ਕਿਸੇ ਲਈ ਟੇਕ ਦਾ ਕੰਮ ਕਰਦਾ ਹੈ। ਮਹਾਂਭਾਰਤ ਅਨੁਸਾਰ ਸੰਸਾਰ ਧਰਮ ਦੇ ਆਸਰੇ ਹੀ ਖੜਾ ਹੈ ਅਤੇ ਵੇਦਾਂ ਵਿੱਚ ਧਰਮ ਨੂੰ ਵੱਖ-ਵੱਖ ਰਹੁ ਰੀਤਾਂ ਨਾਲ ਜੋੜਿਆ ਗਿਆ ਹੈ। “ਮਹਾਂਭਾਰਤ, ਗੀਤਾ, ਧਰਮ ਸ਼ਾਸਤਰ` ਅਤੇ ਪੁਰਾਣਾ ਵਿਚ ਧਰਮ ਦੇ ਅਰਥ ਹਨ ਕਾਨੂੰਨ, ਕਰਤੱਵ, ਸੱਚਾਈ, ਚੰਗੇ ਗੁਣ ਕਿਸੇ ਵੱਲ ਸਾਡੇ ਫਰਜ, ਵਿਸ਼ੇਸ਼ ਅਧਿਕਾਰ ਤੇ ਰਹੁ ਰੀਤੀ ਇਤਿਆਦ।`` ਹਿੰਦੂਮਤ ਵਿਚ ਧਰਮ ਦੇ ਅਰਥ ਕਿਸੇ ਖਾਸ ਵਰਣ ਜਾਂ ਸ੍ਰੇਣੀ ਨਾਲ ਸੰਬੰਧ ਰੱਖਣ ਵਾਲੇ ਵਿਅਕਤੀ ਦੇ ਫਰਜ ਅਤੇ ਅਧਿਕਾਰ ਹਨ। ਇਸ ਤਰ੍ਹਾਂ ਹਿੰਦੁਸਤਾਨ ਵਿੱਚ ਧਰਮ ਸ਼ਬਦ ਲਈ ਵਰਤੇ ਜਾਂਦੇ ਅਰਥ, Religion ਸ਼ਬਦ ਲਈ ਵਰਤੇ ਜਾਂਦੇ ਅਰਥਾਂ ਤੋਂ ਇਲਾਵਾ ਬਹੁਤ ਕੁਝ ਹੋਰ ਵੀ ਹਨ। ਹਿੰਦੁਸਤਾਨ ਵਿੱਚ ਧਰਮ ਦੇ ਅਰਥਾਂ ਨੂੰ ਰਹੁ ਰੀਤਾਂ, ਵਿਸ਼ਵਾਸ਼, ਆਦਰਸ਼, ਦੇਵੀ ਦੇਵਤਿਆਂ ਬਾਰੇ ਕਲਾਪਿਤ ਕਹਾਣੀਆਂ ਵੱਖ-ਵੱਖ ਜਾਤਾਂ ਤੇ ਸਮਾਜ ਸ੍ਰੇਣੀਆਂ ਦੇ ਫਰਜ, ਕਾਨੂੰਨ ਆਦਿ ਸਭ ਕੁਝ ਆ ਜਾਂਦੇ ਹਨ ਪਰ ਅੱਜ ਧਰਮ ਅਤੇ ਰਿਲੀਜਨ ਸ਼ਬਦ ਨੂੰ ‘ਧਾਰਮਿਕ ਮੱਤ` ਦੇ ਤੌਰ ਤੋਂ ਹੀ ਵਰਤ ਲਿਆ ਜਾਂਦਾ ਹੈ। ਹਰੇਕ ਮੱਤ ਨੂੰ ਇੱਕ ਵੱਖਰੇ ਧਰਮ ਦੇ ਨਾਂ ਦਿੱਤਾ ਗਿਆ ਹੈ ਜਿਵੇਂ ਹਿੰਦੂ ਮਤ ਲਈ ਹਿੰਦੂ ਧਰਮ, ਇਸਲਾਮ ਮਤ ਲਈ ਇਸਲਾਮ ਧਰਮ, ਸਿੱਖ ਮਤ ਲਈ ਸਿੱਖ ਧਰਮ ਆਦਿ। ਹਰੇਕ ਮੱਤ ਰੱਬ ਦੀ ਹੋਂਦ ਵਿਚ ਵਿਸ਼ਵਾਸ ਰੱਖਦਾ ਹੈ ਅਤੇ ਵੱਖ-ਵੱਖ ਧਰਮਾਂ ਵਿੱਚ ਰੱਬ ਲਈ ਵੱਖ-ਵੱਖ ਨਾਂ ਜਿਵੇਂ ਸ਼ਿਵ, ਅੱਲਾ, ਰਾਮ, ਗਾਡ (God) ਆਦਿ ਵਰਤੇ ਜਾਂਦੇ ਹਨ। ਭਾਵੇਂ ਕਿ ਕਿਸੇ ਧਰਮ ਨੂੰ ਇੱਕ ਵਿਸਿਸਟ ਧਰਮ ਤੇ ਤੌਰ 'ਤੇ ਦੇਖਣਾ ਮੁਸ਼ਕਿਲ ਹੈ ਪਰ ਫਿਰ ਵੀ ਧਰਮ ਨੂੰ ਵਸਿਸ਼ਟ ਧਰਮ ਅਤੇ ਲੋਕ ਧਰਮ ਦੋ ਵਰਗਾਂ ਵਿੱਚ ਵੰਡ ਕੇ ਇਹਨਾਂ ਦੋਵਾਂ ਦੇ ਵੱਖ-ਵੱਖ ਲੱਛਣ ਨਿਖੇੜੇ ਜਾ ਸਕਦੇ ਹਨ। ਇਸ ਤਰ੍ਹਾਂ ਵਸਿਸ਼ਟ ਧਰਮ ਦੇ ਆਪਣੇ ਸਿਧਾਂਤ ਅਤੇ ਵੱਖਰੇ ਨਿਯਮ ਹੁੰਦੇ ਹਨ ਜਿਸ ਦੀ ਪਾਲਣਾ ਉਸ ਧਰਮ ਦੇ ਸਰਧਾਲੂ ਕਰਦੇ ਹਨ। ਸੱਭਿਆਚਾਰ ਅਤੇ ਧਰਮ ਆਪਸ ਵਿੱਚ ਅੰਤਰ ਸੰਬੰਧਤ ਹਨ। ਭਾਵੇਂ ਕਈ ਵਾਰ ਇਹ ਵੀ ਕਿਹਾ ਜਾਂਦਾ ਹੈ ਕਿ ਧਰਮ ਬਿਨ੍ਹਾਂ ਰਾਜ ਹੋ ਸਕਦਾ ਹੈ ਪਰ ਰਾਜ ਬਿਨ੍ਹਾਂ ਧਰਮ ਨਹੀਂ ਪਰ ਫਿਰ ਵੀ ਅਸੀਂ ਕਹਿ ਸਕਦੇ ਹਾਂ ਕਿ ਕੋਈ ਵੀ ਰਾਜ ਅਜਿਹਾ ਨਹੀਂ ਹੋਵੇਗਾ ਜਿੱਥੋਂ ਦੇ ਲੋਕਾਂ ਦੇ ਕੁੱਝ ਵਿਸ਼ਵਾਸ਼ ਨਾ ਹੋਣ ਇਹ ਵਿਸ਼ਵਾਸ ਹੀ ਧਰਮ ਦਾ ਆਧਾਰ ਹੁੰਦੇ ਹਨ। ਧਰਮ ਉਹ ਸੰਸਥਾ ਹੈ ਜੋ ਕਿਸੇ ਸੱਭਿਆਚਾਰ ਵਿੱਚ ਰਹਿਣ ਲਈ ਜੀਵ ਨੂੰ ਨੈਤਿਕ ਗੁਣ ਸਿਖਾਉਦਾ ਹੈ ਤੇ ਇਹ ਨੈਤਿਕ ਗੁਣ ਉਸ ਸੱਭਿਆਚਾਰ ਨੂੰ ਕਾਫੀ ਹੱਦ ਤੱਕ ਪ੍ਰਭਾਵਿਤ ਕਰਦੇ ਹਨ ਪਰ ਇਹ ਨੈਤਿਕ ਕਰਤੱਵ ਜੋ ਧਰਮ ਸਿਖਾਉਦਾਂ ਹੈ ਇਹ ਸਥਾਨਿਕ ਸੱਭਿਆਚਾਰ ਤੋ ਹੀ ਜਨਮ ਲੈਦੇ ਹਨ ਭਾਵ ਕੋਈ ਵੀ ਧਰਮ ਉੱਥੋ ਦੇ ਸਮਾਜ ਜਾਂ ਸੱਭਿਆਚਾਰ ਦੇ ਅਨੁਕੂਲ ਹੋਵੇਗਾ ਤੇ ਇਹ ਨੈਤਿਕ ਗੁਣ ਜਾਂ ਪੱਖ ਉਸ ਧਰਮ ਵਿਚੋਂ ਨਿਕਲਦੇ ਹਨ ਜੋ ਮੂਲ ਰੂਪ ਵਿੱਚ ਉੱਥੋ ਦੇ ਸੱਭਿਆਚਾਰ ਦੇ ਹੀ ਚੰਗੇ ਪੱਖ ਜਾਂ ਗੁਣ ਹੁੰਦੇ ਹਨ। ਸੰਸਾਰ ਵਿੱਚ ਹਰ ਥਾਂ ਤੇ ਅਲੱਗ ਅਲੱਗ ਸੱਭਿਆਚਾਰ ਤੇ ਧਰਮ ਪਾਏ ਜਾਂਦੇ ਹਨ ਜਿਹਨਾਂ ਦੇ ਆਪਣੇ ਅਲੱਗ ਅਲੱਗ ਨਿਯਮ ਹੋਣਗੇ। ਤੇ ਇਹ ਦੋਵੇਂ ਇੱਕ ਦੂਜੇ ਨਾਲ ਅੰਤਰ ਸੰਬੰਧਤ ਹੁੰਦੇ ਹਨ। ਭਾਵ ਹਰੇਕ ਸੱਭਿਆਚਾਰ ਉੱਥੋਂ ਦੇ ਧਰਮ ਦਾ ਸਰੂਪ ਨਿਸ਼ਚਿਤ ਕਰਦਾ ਹੈ ਤੇ ਹਰ ਧਰਮ ਉੱਥੋ ਦੇ ਸੱਭਿਆਚਾਰ ਦੇ ਸਰੂਪ ਤੇ ਆਪਦਾ ਪ੍ਰਭਾਵ ਪਾਉਂਦਾ ਹੈ। ਜਿਵੇਂ ਕਿ ਉਦਾਹਰਨ ਦੇ ਤੌਰ ’ਤੇ ਅਸੀਂ ਦੇਖੀਏ ਤਾਂ ਭਾਰਤੀ ਪੰਜਾਬ ਵਿੱਚ ਸਿੱਖ ਧਰਮ ਬਹੁ ਗਿਣਤੀ ਦਾ ਧਰਮ ਹੈ ਤੇ ਜਿਸ ਦੇ ਪ੍ਰਭਾਵ ਸਦਕਾ ਇੱਥੋ ਦਾ ਹਿੰਦੂ ਧਰਮ ਵੀ ਹਰਿਦੁਆਰ ਦੇ ਹਿੰਦੂ ਧਰਮ ਦੇ ਮੁਕਾਬਲੇ ਵਿੱਚ ਕਾਫੀ ਅਲੱਗ ਪ੍ਰਤੀਤ ਹੁੰਦਾ ਹੈ ਭਾਵੇ ਬੁਨਿਆਦੀ ਪੱਖ ਇਕੋ ਜਿਹੇ ਹੀ ਹਨ। ਇਹ ਸਭ ਇੱਥੋਂ ਦੇ ਸੱਭਿਆਚਾਰ ਤੇ ਉਹਨਾਂ ਦੇ ਵਿਸ਼ੇਸ ਵਿਸਵਾਸਾਂ ਕਰਕੇ ਹੈ। ਇਸੇ ਤਰ੍ਹਾਂ ਇੱਕ ਭਾਰਤੀ ਪੰਜਾਬ ਦੇ ਸਿੱਖ ਤੇ ਇੱਕ ਵਿਦੇਸੀ ਸਿੱਖ ਦੇ ਰਹਿਣ ਸਹਿਣ ਵਿੱਚ ਵੀ ਫਰਕ ਹੋਵੇਗਾ ਭਾਵੇਂ ਇਹਨਾਂ ਦੇ ਵੀ ਬੁਨਿਆਦੀ ਪੱਖ ਇਕੋ ਜਿਹੇ ਹੀ ਹਨ। ਧਰਮ ਦੀਆਂ ਵਿਧੀਆਂ: ੧. ਮਾਨਵ ਵਿਗਿਆਨੀ ਵਿਧੀ ੨. ਸਮਾਜ ਵਿਗਿਆਨੀ ਵਿਧੀ ੩.
ਸਮਾਜਿਕ ਪੂੰਜੀ ਸਮਾਜ ਸ਼ਾਸਤਰ, ਅਰਥਸ਼ਾਸਤਰ ਅਤੇ ਰਾਜਨੀਤੀ ਵਿਗਿਆਨ ਵਿਚ ਇਕ ਸੰਕਲਪ ਹੈ, ਜੋ ਸਮਾਜਿਕ ਸੰਬੰਧਾਂ ਅਤੇ ਸੋਸ਼ਲ ਨੈਟਵਰਕਸ ਦੀ ਪ੍ਰਤਿਨਿਧਤਾ ਕਰਦਾ ਹੈ, ਜਿਨ੍ਹਾਂ ਨੂੰ ਆਰਥਿਕ, ਰਾਜਨੀਤਿਕ, ਸਮਾਜਿਕ ਅਤੇ ਹੋਰ ਉਦੇਸ਼ਾਂ ਨੂੰ ਪ੍ਰਾਪਤ ਕਰਨ ਲਈ ਵਰਤੇ ਜਾਣ ਵਾਲੇ ਸਰੋਤ ਸਮਝਿਆ ਜਾਂਦਾ ਹੈ। ਇਸ ਤੋਂ ਇਲਾਵਾ, ਅਜਿਹੀਆਂ ਬਹੁਤ ਸਾਰੀਆਂ ਪ੍ਰੀਭਾਸ਼ਾਵਾਂ ਅਤੇ ਸੰਕਲਪ (ਉਦਾਹਰਨ ਲਈ, ਸੱਭਿਆਚਾਰਕ ਪੂੰਜੀ, ਸਿਵਲ ਪੂੰਜੀ) ਹਨ, ਜੋ ਕਿ ਸਮਾਜ ਦੇ ਲੱਛਣਾਂ ਨੂੰ, ਲੋਕਾਂ ਦੇ ਆਪਸੀ ਸੰਬੰਧਾਂ ਦੇ ਪੱਖੋਂ, ਸਮਾਜਿਕ ਤੌਰ ਤੇ ਮਹੱਤਵਪੂਰਨ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਕਾਰਜਾਂ ਦੀ ਕਾਰਗਰਤਾ ਨੂੰ ਨਿਰਧਾਰਤ ਕਰਨ ਵਾਲੇ ਮੁੱਖ ਕਾਰਕਾਂ ਦੇ ਨਿਰਣੇ ਨੂੰ ਧਿਆਨ ਵਿੱਚ ਰੱਖਣ ਦੀ ਲੋੜ ਦੇ ਆਮ ਵਿਚਾਰ ਨੂੰ ਇਕਮੁੱਠ ਕਰਦੇ ਹਨ।
ਕਬੱਡੀ ਭਾਰਤ ਦੀ ਸਭ ਤੋਂ ਜ਼ਿਆਦਾ ਲੋਕਪ੍ਰਿਅ ਖੇਡਾਂ ਵਿੱਚੋਂ ਇੱਕ ਹੈ ਅਤੇ ਇਹ ਖੇਡ ਪਿੰਡ ਦੇ ਲੋਕਾਂ ਵੱਲੋ ਜ਼ਿਆਦਾ ਖੇਡੀ ਜਾਂਦੀ ਹੈ। ਇਸ ਖੇਡ ਨੂੰ ਗੁੱਟ ਬਣਾ ਕੇ ਖੇਡਿਆ ਜਾਂਦਾ ਹੈ। ਇਸ ਵਿੱਚ ਦੋ ਗੁੱਟ ਭਾਗ ਲੇਂਦੇ ਹਨ ਅਤੇ ਆਪਣੇ-ਆਪਣੇ ਹਿੱਸਿਆਂ ਵਿੱਚ ਜਾ ਕੇ ਖੜ੍ਹੇ ਹਹੋ ਜਾਂਦੇ ਹਨ। ਇੱਕ-ਇੱਕ ਕਰਕੇ ਖਿਡਾਰੀ ਆਪਣੀ ਹਿੱਸਿਆਂ ਦੀ ਰੇਡ ਪਾਉਣ ਲਈ ਜਾਂਦੇ ਹਨ ਅਤੇ ਦੂਸਰੇ ਗੁੱਟ ਦੇ ਖਿਡਾਰੀ ਨੂਂ ਹੱਥ ਲਾ ਕ ਵਾਪਸ ਆਉਣ 'ਤੇ ਇੱਕ ਅੰਕ ਦਿੱਤਾ ਜਾਂਦਾ ਹੈ। ਦੂਸਰੇ ਗੁੱਟ ਦੇ ਜਾਫੀਆਂ ਦਾ ਕੰਮ ਹੁੰਦਾ ਹੈ ਧਾਵੀਆਂ (ਰੇਡਰ) ਨੂੰ ਰੋਕਣਾ ਅਤੇ ਅਜਿਹਾ ਕਰਨ 'ਤੇ ਵੀ ਉਹਨਾਂ ਨੂੰ ਅੰਕ ਮਿਲਦੇ ਹਨ। ਚੱਕਰਾਕਰ ਕਬੱਡੀ (ਸਰਕਲ ਸਟਾਈਲ) ਵਿੱਚ ਧਾਵੀ ਨੂੰ ਧਾਵਾ ਬੋਲਣ ਸਮੇਂ "ਕਬੱਡੀ" "ਕਬੱਡੀ" ਬੋਲਨਾ ਜ਼ਰੂਰੀ ਨਹੀਂ ਹੁੰਦਾ ਹੈ । ਭਾਰਤ ਨੇ 4 ਏਸ਼ਿਯਾਈ ਖੇਡਾ ਵਿਚ ਹਿੱਸਾ ਲਿਆ ਹੈ ਅਤੇ ਚਾਰਾ ਵਿਚ ਸਵਰਨ ਪਦਕ ਹਾਸਲ ਕਿੱਤਾ ਹੈ। ਭਾਰਤ ਵਿਚ ਚਾਰ ਪ੍ਰਕਾਰ ਦੀ ਕਬੱਡੀ ਖੇਡੀ ਜਾਂਦੀ ਹੈ ਅਤੇ ਏਨਾ ਦੇ ਨਾਮ ਹਨ ਅਮਰ, ਸੁਰਾਂਜੀਵੀ, ਹੁਤ੍ਤੁਤੂ ਅਤੇ ਜਮੀਨੀ। ਅਮਰ ਮੁੱਖ ਤੋਰ ਤੇ ਪੰਜਾਬ, ਹਰਿਆਣਾ, ਕਨਾਡਾ ਅਤੇ ਦੁਨਿਯਾ ਦੇ ਹੋਰ ਹਿਸੇਯਾ ਵਿਚ ਪੰਜਾਬੀ ਖਿਡਾਰੀ ਵੱਲੋ ਖੇਡੇਆ ਜਾਂਦਾ ਹੈ । ਸੁਰਾਂਜੀਵੀ ਭਾਰਤ ਅਤੇ ਦੁਨਿਆ ਵਿੱਚ ਸਭ ਤੋ ਜਾਦਾ ਖੇਡੇਆ ਜਾਨ ਵਾਲਾ ਕਬੱਡੀ ਦਾ ਪ੍ਰਕਾਰ ਹੈ । ਸੁਰਾਂਜੀਵੀ ਅੰਤਰਰਾਸ਼ਟ੍ਰੀਯ ਸ੍ਤਰ ਤੇ ਖੇਡੇਆ ਵਾਲਾ ਪ੍ਰਕਾਰ ਹੈ । ਹੁਤ੍ਤੁਤੂ ਪ੍ਰਕਾਰ ਪੁਰਾਣੇ ਸਮੇਯਾ ਵਿਚ ਮਹਾਰਾਸ਼ਟਰਾ ਦੇ ਮਾਰਦਾ ਵੱਲੋ ਖੇਡੇਯਾ ਜਾਂਦਾ ਸੀ । ਭਾਰਤ ਨੂੰ ਇਹ ਵੀ ਵਿਸ਼ਵ ਦੀ ਪਹਿਲੀ ਕਬੱਡੀ ਲੀਗ ਦਾ ਮੇਜ਼ਬਾਨ ਹੈ। ਲੀਗ ਫਾਰਮੂਲਾ 1 ਸੈਰ ਖੇਡ ਫਾਰਮੈਟ ਨੂੰ ਹੇਠ ਹੈ ਅਤੇ ਅਗਸਤ ਤੱਕ ਦਸੰਬਰ 2014 ਤੱਕ ਸ਼ੁਰੂ ਕਰਨ ਚਾਰ ਖਿੱਤੇ ਭਰ ਵਿੱਚ ਖੇਡਿਆ ਜਾਵੇਗਾ [ 2] ਇਹ ਰਾਜ ਦੇ, ਜਿੱਥੇ Sadugudu ਦੇ ਸਬੰਧਤ ਖੇਡ ਹੈ ਖੇਡੀ ਹੈ ਕਿ ਭਾਰਤ 'ਚ ਪੰਜਾਬ, ਪ੍ਰਦੇਸ਼ ਅਤੇ ਤਾਮਿਲਨਾਡੂ ਦੀ ਖੇਡ ਹੈ, ਅਤੇ ਭਾਰਤ ਵਿਚ ਮਹਾਰਾਸ਼ਟਰ . ਇਹ ਮਜ਼ੇਦਾਰ ਲਈ ਬ੍ਰਿਟਿਸ਼ ਫੌਜ ਕੇ ਖੇਡਿਆ ਹੈ, ਫਿੱਟ ਰੱਖਣ ਅਤੇ ਇੱਕ ਦਾ ਲਾਲਚ ਬ੍ਰਿਟਿਸ਼ ਏਸ਼ੀਅਨ ਭਾਈਚਾਰੇ ਸਿਪਾਹੀ ਭਰਤੀ ਕਰਨ ਦੇ ਤੌਰ 'ਤੇ ਕਰਨ ਲਈ. ਭਾਰਤ ਨੇ 2013 ਵਿਸ਼ਵ ਕਬੱਡੀ ਕੱਪ ਗੁਰੂ ਨਾਨਕ ਸਟੇਡੀਅਮ, ਲੁਧਿਆਣਾ (ਪੰਜਾਬ ) ਭਾਰਤ ਵਿਖੇ ਹੋਈ ਜਿੱਤ ਲਈ। ਉੱਥੇ ਸ਼ਬਦ ਦਾ ਕਬੱਡੀ ਦੇ ਆਰੰਭ ਕਰਨ ਲਈ ਦੇ ਰੂਪ ਵਿੱਚ ਕੋਈ ਸਹਿਮਤੀ ਹੈ। ਸ਼ਬਦ ਦਾ ਕਬੱਡੀ ਦਾ ਤਾਮਿਲ ਸ਼ਬਦ ਦਾ ਤੱਕ ਲਿਆ ਗਿਆ ਹੈ ਹੋ ਸਕਦਾ ਹੈ "ਕੈ-pidi" (கைபிடி) ਦਾ ਮਤਲਬ ਹੈ "ਹੱਥ ਰੱਖਣ ਲਈ".
ਦੇਸ਼ਾਂ ਦੀ ਸੂਚੀ ISO 3166-1 AD ਅੰਡੋਰਾ AE ਯਨਾਈਟਿਡ ਅਰਬ ਇਮੀਰਾਤ AF ਅਫਗਾਨਿਸਤਾਨ AG ਐਂਟੀਗੁਆ ਐਂਡ ਬਾਰਬੈਡੋਸ AI ਐਂਗੁਇਲਾ AL ਅਲਬਾਨੀਆ AM ਅਰਮੀਨੀਆ AN ਨੈਦਰਲੈਂਡਜ਼ ਐਂਟਿਲੇਸ AO ਅੰਗੋਲਾ AQ ਅੰਟਾਰਟਿਕਾ AR ਅਰਜਨਟੀਨਾ AS ਅਮੈਰੀਕਨ ਸਮੋਆ AT ਆਸਟਰੀਆ AU ਆਸਟਰੇਲੀਆ AW ਅਰੂਬਾ AZ ਅਜ਼ਰਬਾਈਜਾਨ BA ਬੋਸਨੀਆ ਐਂਡ ਹਰਜ਼ੇਗੋਵਿਨਾ BB ਬਾਰਬੈਡੋਸ BD ਬੰਗਲਾਦੇਸ਼ BE ਬੈਲਜੀਅਮ BF ਬੁਰਕੀਨਾ ਫਾਸੋ BG ਬੁਲਗਾਰੀਆ BH ਬਹਿਰੀਨ BI ਬੁਰੁੰਡੀ BJ ਬੇਨਿਨ BM ਬਰਮੂਡਾ BN ਬਰੂਨਈ BO ਬੋਲਿਵੀਆ BR ਬਰਾਜ਼ੀਲ BS ਬਹਾਮਾਸ BT ਭੂਟਾਨ BV ਬੌਵੇਟ ਆਈਲੈਂਡ BW ਬੋਟਸਵਾਨਾ BY ਬੇਲਾਰੂਸ BZ ਬੇਲੀਜ਼ CA ਕੈਨੇਡਾ CC ਕੋਕੋਸ (ਕੀਲਿੰਗ) ਆਈਲੈਂਡਸ CF ਸੈਂਟਰਲ ਅਫਰੀਕਨ ਰਿਪਬਲਿਕ CG ਕੋਂਗੋ CI ਆਇਵਰੀ ਕੋਸਟ CK ਕੁੱਕ ਆਈਲੈਂਡਸ CL ਚਿੱਲੀ CM ਕੈਮੇਰੂਨ CN ਚਾਈਨਾ CO ਕੋਲੰਬੀਆ CR ਕੋਸਟਾ ਰੀਕਾ CU ਕਿਓੂਬਾ CV ਕੇਪ ਵੇਰਦੇ CX ਕ੍ਰਿਸਮਸ ਆਈਲੈਂਡ CY ਸਾਈਪਰਸ CZ ਚੈਕੀਆ DE ਜਰਮਨੀ DJ ਜਿਬੌਟੀ DK ਡੈਨਮਾਰਕ DM ਡੋਮਨੀਕਿਆ DO ਡੋਮਨੀਕਿਅਨ ਰਿਪਬਲਿਕ DZ ਅਲਜੀਰਿਆ EC ਇਕੁਆਡੋਰ EE ਇਸਟੋਨੀਆ EG ਇਜਿਪਟ EH ਵੈਸਟਰਨ ਸਹਾਰਾ ER ਇਰੀਟਰਿਆ ES ਸਪੇਨ ET ਇਥੋਪੀਆ FI ਫਿਨਲੈਂਡ FJ ਫਿਜ਼ੀ FK ਫਾਲਕਲੈਂਡ ਆਈਲੈਂਡਜ਼ (ਮਾਲਵੀਨਸ) FM ਮਾਈਕਰਨੇਸ਼ੀਆ FO ਫਰੋਏ ਆਈਲੈਂਡਜ਼ FR ਫਰਾਂਸ GA ਗੈਬੋਨ GB ਗ੍ਰੇਟ ਬ੍ਰਿਟੇਨ GD ਗ੍ਰੇਨਾਡਾ GE ਜੋਰਜੀਆ GF ਫ੍ਰੈਂਚ ਗੁਆਇਨਾ GG ਗੁਇਰਨਸੇ GH ਘਾਨਾ GI ਜਿਬਰਾਲਟਰ GL ਗਰੀਨਲੈਂਡ GM ਗੈਂਬੀਆ GN ਗਿਨੀਆ GP ਗੁਆਡੇਲੋਪ GQ ਇਕੁਟੋਰੀਅਲ ਗਿਨੀ GR ਗਰੀਸ GS ਸਾਊਥ ਜੋਰਜੀਆ ਐਂਡ ਸਾਊਥ ਸੈਂਡਵਿਚ ਆਈਲੈਂਡਜ਼ GT ਗੁਆਟੇਮਾਲਾ GU ਗੁਆਮ GW ਗਿਨੀ-ਬਿਸਾਉ GY ਗਾਇਆਨਾ HK ਹਾਂਗਕਾਂਗ HM ਹਰਡ ਐਂਡ ਮੈਂਕਡੋਨਲਡ ਆਈਲੈਂਡਜ਼ HN ਹਾਂਡੂਰਸ HR ਕਰੋਏਸ਼ੀਆ HT ਹੇਟੀ HU ਹੰਗਰੀ CH ਸਵਿਟਜ਼ਰਲੈਂਡ ID ਇੰਡੋਨੇਸ਼ੀਆ IE ਆਇਰਲੈਂਡ IL ਇਜ਼ਰਾਈਲ IM ਆਇਲ ਆਫ ਮੈਨ IN ਇੰਡੀਆ IO ਬ੍ਰਿਟਿਸ਼ ਇੰਡੀਅਨ ਉਸ਼ਨ ਟੈਰੀਟੋਰੀ IQ ਇਰਾਕ IR ਇਰਾਨ IS ਆਈਸਲੈਂਡ IT ਇਟਲੀ JE ਜਰਸੀ JM ਜਮਾਇਕਾ JO ਜਾਰਡਨ JP ਜਪਾਨ KE ਕੀਨੀਆ KG ਕਿਰਗਜ਼ਸਤਾਨ KH ਕੰਬੋਡੀਆ KI ਕਿਰੀਬਤੀ KM ਕੋਮੋਰਸ KN ਸੈਂਟ ਕਿਟਸ ਐਂਡ ਨੇਵਿਸ KO ਕੋਸੋਵੋ KP ਨਾਰਥ ਕੋਰੀਆ KR ਸਾਊੇਥ ਕੋਰੀਆ KW ਕੁਵੈਤ KY ਕੇਮੈਨ ਆਈਲੈਂਡਜ਼ KZ ਕਜਾਖਿਸਤਾਨ LA ਲਾਉਸ LB ਲੈਬਾਨਨ LC ਸੈਂਟ ਲੂਸੀਆ LI ਲਿੰਕਨਸਟਆਈਨ LK ਸ੍ਰੀ ਲੰਕਾ LR ਲਿਬੇਰੀਆ LS ਲੇਸੋਥੋ LT ਲਿਥੂਆਨੀਆ LU ਲਕਸਮਬਰਗ LV ਲਾਤਵੀਆ LY ਲਿਬੀਆ MA ਮੋਰੱਕੋ MC ਮੋਨਾਕੋ MD ਮੋਲਦੋਵਾ ME ਮੋਂਟੇਨੇਗਰੋ MG ਮੈਡਾਗਾਸਕਰ MH ਮਾਰਸ਼ਲ ਆਈਲੈਂਡਜ਼ MK ਮੈਕੇਡੋਨੀਆ ML ਮਾਲੀ MM ਮਿਆਂਮਾਰ (ਬਰਮਾ) MN ਮੰਗੋਲੀਆ MO ਮਕਾਉ MP ਨਾਰਦਰਨ ਮਰੀਆਨਾ ਆਈਲੈਂਡਜ਼ MQ ਮਾਰਟੀਨੀਕ MR ਮਾਉਰੀਟੈਨੀਆ MS ਮੋਂਟਸੇਰਾਤ MT ਮਾਲਟਾ MU ਮਾਰਿਸ਼ਸ MV ਮਾਲਦੀਵਜ਼ MW ਮੈਲਵੀ MX ਮੈਕਸੀਕੋ MY ਮਲੇਸ਼ੀਆ MZ ਮੋਜ਼ਮਬੀਕ NA ਨਮੀਬੀਆ NC ਨਿਊ ਕੈਲੇਡੋਨੀਆ NE ਨਾਈਜ਼ਰ NF ਨੋਰਫੋਲਕ ਆਈਲੈਂਡ NG ਨਾਈਜੀਰੀਆ NI ਨਿਕਾਰਾਗੁਆ NL ਨੀਦਰਲੈਂਡਜ਼ NO ਨਾਰਵੇ NP ਨੇਪਾਲ NR ਨਾਉਰੂ NU ਨਿੇਉਈ NZ ਨਿਊਜ਼ੀਲੈਂਡ OM ਉਮਾਨ PA ਪਾਨਾਮਾ PE ਪੇਰੂ PF ਫ੍ਰੈਂਚ ਪੋਲੀਨੇਸ਼ੀਆ PG ਪਾਪੂਆ ਨਿਊ PH ਫਿਲਿਪੀਨਜ਼ PK ਪਾਕਿਸਤਾਨ PL ਪੋਲੈਂਡ PM ਸੈਂਟ ਪੀਅਰੇ ਐਂਡ ਮਿਕੇਲਨ PN ਪਿਟਕੇਰਨ ਆਈਲੈਂਡਜ਼ PR ਪੁਅਰਟੋਰੀਕੋ PT ਪੁਰਤਗਾਲ PW ਪਲਾਉ PY ਪੈਰਾਗੁਏ QA ਕਤਰ RE ਰੀਯੂਨੀਅਨ RO ਰੋਮਾਨੀਆ RS ਸਰਬੀਆ RU ਰੂਸ RW ਰਵਾਂਡਾ SA ਸਾਊਦੀ ਅਰੇਬੀਆ SB ਸੋਲੋਮਨ ਆਈਲੈਂਡਜ਼ SC ਸੇਸ਼ੇਲਜ਼ SD ਸੂਡਾਨ SE ਸਵੀਡਨ SG ਸਿੰਗਾਪੁਰ SH ਸੈਂਟ ਹੇਲਾਨਾ SI ਸਲੋਵੇਨੀਆ SJ ਸਵਾਲਬਰਡ (ਸਵਾਲਬਰਡ ਐਂਡ ਜੈਨ ਮੇਯਨ) SK ਸਲੋਵਾਕੀਆ SL ਸੀਆਰਾ ਲਿਉਨ SM ਸੈਨ ਮਰੀਨੋ SN ਸੇਨੇਗਲ SO ਸੋਮਾਲੀਆ SR ਸੁਰੀਨੇਮ ST ਸਾਉ ਟੋਮ ਐਂਡ ਪਰਿੰਸੀਪੇ SV ਸਲਵਾਡੋਰ SY ਸਿਰੀਆ SZ ਸਵਾਜ਼ੀਲੈਂਡ TB ਤਿਬੱਤ TC ਤੁਰਕਸ ਐਂਡ ਕੇਕੋਸ ਆਈਲੈਂਡਜ਼ TD ਚਾਡ TF ਫ੍ਰੈਂਚ ਸਾਊਦਰਨ ਟੈਰੀਟੋਰੀਜ਼ TG ਟੋਗੋ TH ਥਾਈਲੈਂਡ TJ ਤਜਾਕਿਸਤਾਨ TK ਟੋਕੇਲਾਉ TL ਈਸਟ ਤਿਮੋਰ TM ਤੁਰਕਮੇਨਿਸਤਾਨ TN ਟਿਊਨੀਸ਼ੀਆ TO ਟੋਂਗਾ TR ਤੁਰਕੀ TT ਟ੍ਰਿਨੀਡਾਡ ਐਂਡ ਟੋਬਾਗੋ TV ਟੁਵਾਲੁ TW ਤੇਈਵਾਨ TZ ਤਨਜ਼ਾਨੀਆ UA ਯੂਕਰੇਨ UG ਯੂਗਾਂਡਾ UM ਯੂ.ਐਸ.
ਸਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣ ਨੂੰ ਮੁੱਖ ਰੱਖ ਕੇ ਬਹੁਤ ਸਾਰੇ ਵਿਦਵਾਨਾਂ ਨੇ ਇਸ ਨੂੰ ਬਿਅਾਨਿਅਾ ਹੈ। 'ਸਭਿਅਾਚਾਰ' ਸ਼ਬਦ ਮੂਲ ਰੂਪ ਵਿਚ ਦੋ ਸ਼ਬਦਾਂ "ਸਭਿਯ+ਆਚਾਰ" ਦਾ ਸਮਾਸ ਹੈ, ਪੰਜਾਬੀ ਭਾਸ਼ਾ ਵਿਚ ਇਹ ਹਿੰਦੀ ਭਾਸ਼ਾ ਦੇ ਸ਼ਬਦ ਸੰਸਕ੍ਰਿਤੀ ਦੇ ਪਰਿਆਇ ਵਜੋਂ ਪ੍ਰਚਲਿਤ ਹੈ। ਅੰਗਰੇਜ਼ੀ ਭਾਸ਼ਾ ਵਿੱਚ ਇਸਦਾ ਸਮਾਨਾਰਥਕ ਸ਼ਬਦ 'Culture' ਮੰਨਿਆ ਜਾਂਦਾ ਹੈ। "Culture" ਵੀ ਮੂਲ ਰੂਪ ਵਿਚ ਲਾਤੀਨੀ ਭਾਸ਼ਾ ਦੇ ਸ਼ਬਦ "Cultura"' ਤੋਂ ਫਰਾਂਸੀਸੀ ਭਾਸ਼ਾ ਰਾਹੀਂ ਅੰਗਰੇਜ਼ੀ ਵਿਚ ਆਇਆ। ਜਿਥੇ ਇਸਦੇ ਸ਼ਾਬਦਿਕ ਅਰਥ ਵਿਸ਼ੇਸ਼ ਪ੍ਰਕਾਰ ਦੇ ਵਿਕਾਸ ਜਾਂ ਉਪਜਾਊ ਕਾਰਜ ਦੇ ਹਨ। ਸਭਿਆਚਾਰ ਤਿੰਨ ਸਬਦਾਂ "ਸ +ਭੈ+ਆਚਾਰ" ਦਾ ਮੇਲ ਹੈ। 'ਸ' ਦਾ ਅਰਥ ਪੂਰਵ, 'ਭੈ' ਦਾ ਅਰਥ ਨਿਯਮ, 'ਆਚਾਰ' ਦਾ ਅਰਥ ਵਿਵਹਾਰ ਤੇ ਵਿਹਾਰ ਹੈ। ਇਸ ਤਰ੍ਹਾਂ ਪੂਰਵ ਨਿਸ਼ਚਿਤ ਨੇਮਾਂ ਦੁਆਰਾ ਕੀਤਾ ਗਿਆ ਵਿਵਹਾਰ ਤੇ ਵਿਹਾਰ ਸਭਿਆਚਾਰ ਹੈ।
ਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਵਿਚ ਕਾਲ-ਵੰਡ ਦੀਆਂ ਸਮੱਸਿਆਵਾਂ
ਸਾਹਿਤਕ ਇਤਿਹਾਸਕਾਰੀ ਦੇ ਸਿੱਧਾਂਤਕ ਪੱਖ ਨੂੰ ਉਭਾਰਨ ਵਿੱਚ ਜਿੱਥੇ ਬਾਕੀ ਪੱਖਾਂ ਦਾ ਵੀ ਅਹਿਮ ਯੋਗਦਾਨ ਹੁੰਦਾ ਹੈ। ਉਥੇ ਕਾਲ ਵੰਡ ਦਾ ਵੀ ਬਹੁਤ ਮਹੱਤਵ ਹੈ। ਸਾਹਿਤ ਇਤਿਹਾਸ ਦਾ ਘੇਰਾ ਵਿਸ਼ਾਲ ਹੋਣ ਦੇ ਕਾਰਨ ਕਾਲਵੰਡ ਦੇ ਵੀ ਬਹੁਤ ਸਾਰੇ ਤਰੀਕੇ ਸਾਡੇ ਸਾਹਮਣੇ ਆੳੁਂਦੇ ਹਨ ਜਿਹਨਾਂ ਵਿੱਚ ਬਹੁਤ ਸਮੱਸਿਆਵਾਂ ਪਾਈਆਂ ਗਈਆਂ ਹਨ। ਜਿਨ੍ਹਾਂ-ਜਿਨ੍ਹਾਂ ਇਤਿਹਾਸਕਾਰਾਂ ਵਲੋਂ ਕਾਲ-ਵੰਡ ਕੀਤੀ ਗਈ ਹੈ ੳੁਹਨਾਂ ਨੇ ਵੱਖ-ਵੱਖ ਤਰੀਕੇ ਅਪਣਾਏ ਗਏ ਹਨ। ਜਿਸ ਕਾਰਨ ਇਹ ਸਮੱਸਿਆ ਪੈਦਾ ਹੁੰਦੀ ਹੈ ਕਿ ਕਿਸ ਸਾਹਿਤ ਇਤਿਹਾਸ ਦੀ ਕਾਲਵੰਡ ਨੂੰ ਠੀਕ ਮੰਨਿਆ ਜਾਵੇ। ਹੇਠਾਂ ਅਸੀਂ ਵੱਖ-ਵੱਖ ਇਤਿਹਾਸਕਾਰਾਂ ਵਲੋਂ ਕੀਤੀ ਕਾਲ-ਵੰਡ ਵਿੱਚ ਪਾਈਆਂ ਜਾਣ ਵਾਲੀਆ ਸਮੱਸਿਆਵਾ ਦੀ ਚਰਚਾ ਕਰਾਂਗੇ।
ਮਨੁੱਖੀ ਸਰੀਰ ਦੇ ਇੱਕ ਬਹੁਤ ਹੀ ਵਿਚਿਤ੍ਰ ਤੇ ਜਟਿਲ ਮਸ਼ੀਨ ਦੀ ਤਰਾਂ ਹੈ। ਤੰਦਰੁਸਤੀ ਦੀ ਹਾਲਤ ਵਿੱਚ ਇਹ ਮਸ਼ੀਨ ਨਿਰਵਿਘਨ ਸਹਿਜ ਹੀ ਆਪਣਾ ਕਾਰਜ ਕਰਦੀ ਰਹਿੰਦੀ ਹੈ ਪ੍ਰੰਤੂ ਇਸ ਵਿੱਚ ਕੋਈ ਖ਼ਰਾਬੀ ਆ ਜਾਣ ਦੀ ਸੂਰਤ ਵਿੱਚ ਇਹ ਉਸ ਦਾ ਸੰਦੇਸ਼ ਕੁਝ ਲੱਛਣਾਂ ਦੇ ਰੂਪ ਵਿੱਚ ਦਿੰਦੀ ਹੈ ਜਿਵੇਂ ਕਿ ਭੁੱਖ ਨਾ ਲੱਗਣਾ, ਸਰੀਰ ਵਿੱਚ ਦੁਖਣ ਜਿਹੀ ਮਹਿਸੂਸ ਹੋਣੀ ਆਦਿ। ਇਹ ਲੱਛਣ ਸੰਕੇਤ ਹਨ ਕਿਸੇ ਬਿਮਾਰੀ ਦੇ, ਖ਼ੁਦ ਬਿਮਾਰੀ ਨਹੀਂ।ਇਨ੍ਹਾਂ ਲੱਛਣਾਂ ਦਾ ਸ੍ਰੋਤ ਭਾਵ ਬਿਮਾਰੀ ਲੱਭਣ ਲਈ ਮਨੁੱਖੀ ਸਰੀਰ ਦਾ ਮੁਢਲਾ ਗਿਆਨ ਅੱਗੇ ਵਰਨਣ ਹੈ।
ਵਿਸ਼ਵੀਕਰਨ ਦੀ ਪ੍ਰਕ੍ਰਿਆ ਨੇ 1980 ਤੋਂ ਬਾਅਦ ਜ਼ੋਰ ਫੜਿਆ ਹੈ। ਅਸਲ ਵਿੱਚ ਇਹ ਤਿੰਨ ਸੰਕਲਪ ਹਨ, ਜੋ ਇੱਕਠੇ ਹੋਂਦ ਵਿੱਚ ਆਏ। ਇਹਨਾਂ ਨੂੰ ਸੰਯੁਕਤ ਰੂਪ ਵਿੱਚ ਐੱਲ.ਪੀ.ਜੀ. (:ਸ਼ਭ) ਕਿਹਾ ਜਾਂਦਾ ਹੈ। ਇਹਨਾਂ ਦਾ ਪੂਰਾ ਨਾਮ ਹੈ ਲਿਬਰਲਾਈਜ਼ੇਸ਼ਨ ਪਰਾਈਵਟਾਈਜ਼ੇਸ਼ਨ ਅਤੇ ਗਲੋਬਲਾਈਜੇਸ਼ਨ। ਇਹ ਤਿੰਨੋਂ ਇੱਕ ਦੂਸਰੇ ਦੇ ਪੂਰਕ ਹਨ ਅਤੇ ਨਾਲ-ਨਾਲ ਚੱਲਦੇ ਹਨ। ਭਾਰਤ ਵਿੱਚ ਵਿਸ਼ਵੀਕਰਨ ਦੇ ਸੰਕਲਪ ਨੇ 1991 ਵਿੱਚ ਜ਼ੋਰ ਫੜਿਆ ਜਦੋਂ ਭਾਰਤ ਵਿੱਚ ਸ੍ਰੀ ਨਰਸਿਮਾ ਰਾਓ ਦੀ ਸਰਕਾਰ ਸੀ ਅਤੇ ਭਾਰਤ ਆਰਥਿਕ ਮੰਦਹਾਲੀ ਵਿਚੋਂ ਲੰਘ ਰਿਹਾ ਸੀ। ਵਿਸ਼ਵੀਕਰਨ ਇੱਕ ਅਜਿਹੀ ਪ੍ਰਕ੍ਰਿਆ ਹੈ, ਜਿਸਨੇ ਸਮੁੱਚੇ ਵਿਸ਼ਵ ਦੇ ਦੇਸ਼ਾਂ ਦੀ ਆਰਥਿਕ, ਸਮਾਜਿਕ, ਰਾਜਨੀਤਿਕ, ਸੱਭਿਆਚਾਰਕ ਪ੍ਰਕ੍ਰਿਆ ਨੂੰ ਪ੍ਰਭਾਵਿਤ ਕੀਤਾ ਹੈ। ਵਿਸ਼ਵੀਕਰਨ ਦੀ ਪ੍ਰਕ੍ਰਿਆ ਰਾਹੀਂ ਦੁਨੀਆਂ ਦੇ ਅਮੀਰ ਦੇਸ਼ ਜਿਵੇਂ ਅਮਰੀਕਾ, ਜਪਾਨ ਆਦਿ ਵਰਗੇ ਦੇਸ਼ ਵਿਕਾਸਸ਼ੀਲ ਦੇਸ਼ਾ ਨੂੰ ਬਸਤੀਆਂ ਦੀ ਤਰ੍ਹਾਂ ਵਰਤਦੇ ਹਨ। ਡਾ. ਸੁਰਜੀਤ ਸਿੰਘ ਅਨੁਸਾਰ “ਆਦਰਸ਼ਕ ਰੂਪ ਵਿੱਚ ਗਲੋਬਕਾਰੀ ਦਾ ਸੰਬੰਧ ਦੇਸ਼ਾਂ ਵਿੱਚ ਵੱਧ ਰਹੇ ਵਸਤਾਂ ਅਤੇ ਸੇਵਾਵਾਂ ਦੇ ਵਪਾਰ, ਸਰਮਾਏ, ਤਕਨਾਲੋਜੀ, ਗਿਆਨ, ਸੂਚਨਾ ਅਤੇ ਲੋਕਾਂ ਦੇ ਅੰਤਰਰਾਸ਼ਟਰੀ ਅਦਾਨ-ਪ੍ਰਦਾਨ ਨਾਲ ਹੈ।”1 ਡਾ.
ਕ੍ਰਿਕਟ ਇੱਕ ਬੱਲੇ ਅਤੇ ਗੇਂਦ ਨਾਲ ਖੇਡੀ ਜਾਣ ਵਾਲੀ ਖੇਡ ਹੈ। ਇਸ ਵਿੱਚ 11-11 ਖਿਡਾਰੀਆਂ ਦੀਆਂ ਦੋ ਟੀਮਾਂ ਇੱਕ ਮੈਦਾਨ ਵਿੱਚ 22 ਗਜ਼ ਲੰਮੀ ਪਿੱਚ ਉੱਤੇ ਖੇਡਦੀਆਂ ਹਨ। ਖੇਡ ਦੇ ਹਰ ਪੜਾਅ ਨੂੰ ਪਾਰੀ ਕਿਹਾ ਜਾਂਦਾ ਹੈ, ਜਿਸ ਦੌਰਾਨ ਇੱਕ ਟੀਮ ਬੱਲੇਬਾਜ਼ੀ ਕਰਦੀ ਹੈ, ਜਿੰਨੀਆਂ ਸੰਭਵ ਹੋ ਸਕਣ, ਬਹੁਤ ਸਾਰੀਆਂ ਦੌੜਾਂ ਬਣਾਉਣ ਦਾ ਯਤਨ ਕੀਤਾ ਜਾਂਦਾ ਹੈ, ਜਦੋਂ ਕਿ ਉਹਨਾਂ ਦੇ ਵਿਰੋਧੀ ਗੇਂਦਬਾਜ਼ੀ ਅਤੇ ਫੀਲਡਿੰਗ ਕਰਦੇ ਹਨ। ਉਹ ਦੌੜਾਂ ਬਣਾਉਣ ਵਾਲੀ ਟੀਮ ਦੀਆਂ ਦੌੜਾਂ ਦੀ ਗਿਣਤੀ ਨੂੰ ਘਟਾਉਣ ਦਾ ਯਤਨ ਕਰਦੇ ਹਨ। ਜਦੋਂ ਹਰੇਕ ਪਾਰੀ ਖ਼ਤਮ ਹੁੰਦੀ ਹੈ, ਤਾਂ ਟੀਮ ਆਮ ਤੌਰ 'ਤੇ ਅਗਲੀ ਪਾਰੀ ਲਈ ਭੂਮਿਕਾ ਨੂੰ ਸਵੈਪ ਕਰਦੀ ਹੈ (ਜਿਵੇਂ ਜੋ ਟੀਮ ਜੋ ਪਹਿਲਾਂ ਬੱਲੇਬਾਜ਼ੀ ਕਰ ਰਹੀ ਸੀ/ਹੁਣ ਉਹ ਫੀਲਡਿੰਗ, ਅਤੇ ਉਲਟ) ਮੈਚ ਦੀ ਕਿਸਮ 'ਤੇ ਨਿਰਭਰ ਕਰਦੇ ਹੋਏ, ਟੀਮਾਂ ਇੱਕ ਜਾਂ ਦੋ ਪਾਰੀਆਂ ਲਈ ਬੱਲੇਬਾਜ਼ੀ ਕਰਦੀਆਂ ਹਨ। ਜਿੱਤਣ ਵਾਲੀ ਟੀਮ ਉਹ ਹੈ ਜੋ ਸਭ ਤੋਂ ਵੱਧ ਦੌੜਾਂ ਬਣਾਉਂਦੀ ਹੈ, ਜਿਸ ਵਿਚ ਕਿਸੇ ਵੀ ਵਾਧੂ ਦੌੜਾਂ ਵੀ ਸ਼ਾਮਿਲ ਹੁੰਦੀਆਂ ਹਨ। (ਸਿਵਾਏ ਕਿ ਜਦੋਂ ਨਤੀਜਾ ਜਿੱਤ/ਹਾਰ ਦਾ ਨਤੀਜਾ ਨਹੀਂ ਹੁੰਦਾ)
ਰਸ (ਸੰਸਕ੍ਰਿਤ: रस, ਸ਼ਬਦੀ ਅਰਥ 'ਰਸਾ' ਜਾਂ 'ਨਿਚੋੜ') ਕਿਸੇ ਕਲਾ-ਕ੍ਰਿਤ ਦੇ ਦੇਖਣ, ਸੁਣਨ ਅਤੇ ਅਧਿਅਨ ਦੇ ਪ੍ਰਭਾਵ ਵਜੋਂ ਜੋ ਸਰੂਰ ਵਾਲੀ ਮਾਨਸਿਕ ਸਥਿਤੀ ਪ੍ਰਾਪਤ ਹੁੰਦੀ ਹੈ, ਉਸੇ ਨੂੰ ਰਸ ਕਿਹਾ ਜਾਂਦਾ ਹੈ। ਰਸ ਨਾਲ ਜਿਸ ਭਾਵ (mood) ਦਾ ਅਨੁਭਵ ਹੁੰਦਾ ਹੈ ਉਹ ਰਸ ਦਾ ਸਥਾਈ ਭਾਵ ਹੁੰਦਾ ਹੈ। ਰਸ, ਛੰਦ ਅਤੇ ਅਲੰਕਾਰ ਕਾਵਿ-ਰਚਨਾ ਦੇ ਜ਼ਰੂਰੀ ਅੰਸ਼ ਹੁੰਦੇ ਹਨ। ਕਿਸੇ ਪ੍ਰਬੰਧਕਾਵਿ ਜਾਂ ਲੰਮੀ ਕਵਿਤਾ ਦੇ ਮਾਰਮਿਕ ਅਤੇ ਕਰੁਣਾਮਈ ਪ੍ਰਸੰਗਾਂ ਨੂੰ ਪੜ੍ਹ-ਸੁਣ ਕੇ ਜਾਂ ਕਿਸੇ ਛੋਟੀ-ਬੜੀ ਕਵਿਤਾ, ਸ਼ੇਅਰ ਆਦਿ ਦੀਆਂ ਭਾਵਪੂਰਨ ਅਤੇ ਸੋਹਣੀਆਂ ਪੰਗਤੀਆਂ ਨੂੰ ਗੁਣ-ਗੁਣਾਉਣ ਉੱਤੇ ਮਨ ਨੂੰ ਜੋ ਪ੍ਰਸੰਨਤਾ, ਸਕੂਨ ਜਾਂ ਸੁਖ ਮਿਲਦਾ ਹੈ, ਉਸ ਲਈ ਭਾਰਤੀ ਕਾਵਿਸ਼ਾਸਤਰ ਵਿਚ 'ਰਸ' ਸ਼ਬਦ ਦਾ ਪ੍ਰਯੋਗ ਹੁੰਦਾ ਆਇਆ ਹੈ ਅਤੇ ਅਜੇਹੇ ਰਸ-ਪ੍ਰਧਾਨ ਕਾਵਿ ਨੂੰ ਉੱਤਮ ਕਾਵਿ ਦਾ ਦਰਜਾ ਦਿੱਤਾ ਗਿਆ ਹੈ। ਰਸ ਦਾ ਅਰਥ ਹੁੰਦਾ ਹੈ - ਸਤ। ਕਲਾ ਤੋਂ ਜੋ ਖੁਸ਼ੀ ਮਿਲਦੀ ਹੈ ਉਹ ਹੀ ਕਲਾ ਦਾ ਰਸ ਹੁੰਦਾ ਹੈ। ਇਹ ਖੁਸ਼ੀ ਅਰਥਾਤ ਰਸ ਲੌਕਿਕ ਨਾ ਹੋਕੇ ਨਿਰਾਲੀ ਹੁੰਦੀ ਹੈ। ਰਸ ਕਵਿਤਾ ਦੀ ਆਤਮਾ ਹੈ। ਸੰਸਕ੍ਰਿਤ ਵਿੱਚ ਕਿਹਾ ਗਿਆ ਹੈ ‘ਰਸਾਤਮਕੰ ਵਾਕਿਅੰ ਕਾਵਿਅੰ’ ਅਰਥਾਤ ਰਸਯੁਕਤ ਵਾਕ ਹੀ ਕਾਵਿ ਹੈ। ਰਸ ਉਹ ਰੂਹਾਨੀ ਸ਼ਕਤੀ ਹੈ, ਜਿਸਦੇ ਕਾਰਨ ਇੰਦਰੀਆਂ ਆਪਣਾ ਕਾਰਜ ਕਰਦੀਆਂ ਹਨ, ਮਨ ਕਲਪਨਾ ਕਰਦਾ ਹੈ, ਸਪਨੇ ਦੀ ਸਿਮਰਤੀ ਰਹਿੰਦੀ ਹੈ। ਰਸ ਆਨੰਦ ਸਰੂਪ ਹੈ ਅਤੇ ਇਹੀ ਆਨੰਦ ਵਿਸ਼ਾਲ ਦਾ, ਵਿਰਾਟ ਦਾ ਅਨੁਭਵ ਵੀ ਹੈ। ਇਹੀ ਆਨੰਦ ਹੋਰ ਸਾਰੇ ਅਨੁਭਵਾਂ ਦਾ ਉਲੰਘਣ ਵੀ ਹੈ। ਆਦਮੀ ਇੰਦਰੀਆਂ ਉੱਪਰ ਸੰਜਮ ਕਰਦਾ ਹੈ, ਤਾਂ ਵਿਸ਼ਿਆਂ ਤੋਂ ਆਪਣੇ ਆਪ ਹਟ ਜਾਂਦਾ ਹੈ। ਪਰ ਉਨ੍ਹਾਂ ਵਿਸ਼ਿਆਂ ਦੇ ਪ੍ਰਤੀ ਲਗਾਉ ਨਹੀਂ ਛੁੱਟਦਾ। ਰਸ ਦਾ ਪ੍ਰਯੋਗ ਸਾਰ ਤੱਤ ਦੇ ਅਰਥ ਵਿੱਚ ਚਰਕ, ਸੁਸ਼ਰੁਤ ਵਿੱਚ ਮਿਲਦਾ ਹੈ। ਦੂਜੇ ਅਰਥਾਂ ਵਿੱਚ, ਅਨਿੱਖੜ ਤੱਤਾਂ ਦੇ ਰੂਪ ਵਿੱਚ ਮਿਲਦਾ ਹੈ। ਸਭ ਕੁੱਝ ਨਸ਼ਟ ਹੋ ਜਾਵੇ, ਵਿਅਰਥ ਹੋ ਜਾਵੇ ਪ੍ਰੰਤੂ ਜੋ ਭਾਵ ਰੂਪ ਅਤੇ ਵਸਤੂ ਰੂਪ ਵਿੱਚ ਕਾਇਮ ਰਹੇ, ਉਹੀ ਰਸ ਹੈ। ਰਸ ਦੇ ਰੂਪ ਵਿੱਚ ਜਿਸਦੀ ਪ੍ਰਾਪਤੀ ਹੁੰਦੀ ਹੈ, ਉਹ ਭਾਵ ਹੀ ਹੈ। ਭਾਵ ਜਦੋਂ ਰਸ ਬਣ ਜਾਂਦਾ ਹੈ, ਤਾਂ ਭਾਵ ਨਹੀਂ ਰਹਿੰਦਾ। ਕੇਵਲ ਰਸ ਰਹਿ ਜਾਂਦਾ ਹੈ। ਉਸ ਦੀ ਆਤਮਾ ਆਪਣਾ ਰੂਪਾਂਤਰ ਕਰ ਲੈਂਦੀ ਹੈ। ਅਨੂਪਮ ਰਸ ਦੀ ਉਤਪੱਤੀ ਹੈ। ਨਾਟ ਦੀ ਪ੍ਰਸਤੁਤੀ ਵਿੱਚ ਸਭ ਕੁੱਝ ਪਹਿਲਾਂ ਤੋਂ ਹੀ ਮਿਲਿਆ ਹੁੰਦਾ ਹੈ, ਗਿਆਤ ਹੁੰਦਾ ਹੈ, ਸੁਣਿਆ ਹੋਇਆ ਜਾਂ ਵੇਖਿਆ ਹੋਇਆ ਹੁੰਦਾ ਹੈ। ਇਸ ਦੇ ਬਾਵਜੂਦ ਕੁੱਝ ਅਨੂਪਮ ਮਹਿਸੂਸ ਹੁੰਦਾ ਹੈ। ਉਹ ਅਨੁਭਵ ਦੂਜੇ ਅਨੁਭਵਾਂ ਨੂੰ ਪਿੱਛੇ ਛੱਡ ਦਿੰਦਾ ਹੈ। ਇਕੱਲਿਆਂ ਹੀ ਅਰਸੀ ਮੰਡਲਾਂ ਵਿੱਚ ਪਹੁੰਚਾ ਦਿੰਦਾ ਹੈ। ਰਸ ਦਾ ਇਹ ਖੁਮਾਰ ਅਪਾਰ ਅਤੇ ਅਕਹਿ ਹੁੰਦਾ ਹੈ।
ਵਿਅਕਤੀ ਸੱਭਿਆਚਾਰਕ ਸੰਸਥਾਵਾਂ ਦਾ ਮੋਢੀ ਹੁੰਦਾ ਹੈ। ਅੱਗੋਂ ਉਹ ਦੂਜੇ ਵਿਅਕਤੀ ਜਾਂ ਸਮੂਹ ਨਾਲ ਰਿਸ਼ਤਿਆਂ ਵਿੱਚ ਬੱਝਾ ਹੁੰਦਾ ਹੈ। ਇਸ ਤਰ੍ਹਾਂ ਸੱਭਿਆਚਾਰ ਦੀ ਸਮੁੱਚੀ ਬਣਤਰ ਦਾ ਮੁੱਖ ਅਧਾਰ ਕੋਈ ਵਿਅਕਤੀ ਹੀ ਹੁੰਦਾ ਜਿਹੜਾ ਅੱਗੋਂ ਪਰਿਵਾਰ ਦੀ ਸਿਰਜਨਾ ਵਿੱਚ ਅਹਿਮ ਸਥਾਨ ਰੱਖਦਾ ਹੈ। ਪਰਿਵਾਰ, ਸਮਾਜਿਕ ਬਣਤਰ ਵਿੱਚ ਵਿਸ਼ੇਸ਼ ਸਥਾਨ ਰੱਖਦਾ ਹੈ। ਪਰਿਵਾਰ ਸਮਾਜ; ਦੀਆਂ ਮੁਢਲੀਆਂ ਸੰਸਥਾਵਾਂ ਵਿਚੋਂ ਇੱਕ ਹੈ। ਜਿਹੜਾ ਵਿਆਹ ਦੇ ਸਿੱਟੇ ਹੋਂਦ ਵਿੱਚ ਆਉਂਦਾ ਹੈ ਸਮਾਜਿਕ ਇਤਿਹਾਸ ਵਿਚ ਪਰਿਵਾਰ ਸਭ ਤੋਂ ਪਹਿਲਾਂ ਸਮਾਜਿਕ ਸਮੂਹ ਹੈ ਭਾਵੇਂ ਪੁਰਾਤਨ ਸਮਿਆਂ ਵਿੱਚ ਕਬੀਲਾ ਸੰਸਕ੍ਰਿਤੀ ਸਮੇਂ ਔਰਤ ਮਰਦ ਲਈ ਜਿਨਸੀ ਸੰਬੰਧ ਵਿਵਰਜਿਤ ਨਹੀਂ ਸਨ ਪਰ ਅੱਜ ਕਲ੍ਹ ਪਰਿਵਾਰ ਦਾ ਰੂਪ ਇਕਹਿਰੇ ਜਿਨਸੀ ਸਬੰਧਾਂ ਤੱਕ ਪੁੱਜ ਗਿਆ ਹੈ। ਪਰਿਵਾਰ ਮਨੁੱਖੀ ਰਿਸ਼ਤਿਆ ਦੀ ਅਜਿਹੀ ਮੂਲ ਇਕਾਈ ਹੈ ਜਿਸ ਵਿੱਚ ਕੁਝ ਵਿਅਕਤੀ ਸਮਾਜਿਕ ਪ੍ਰਤੀਮਾਨਾਂ ਅਨੁਸਾਰ ਇਕੱਠਾ ਜੀਵਨ ਜਿਉਣ ਲਈ ਸਮਾਜਿਕ ਤੌਰ ਤੇ ਪ੍ਰਵਾਨਤ ਹੁੰਦੇ ਹਨ। ਅੱਜ ਪਰਿਵਾਰ ਪ੍ਰਮਾਣਿਕ ਇਕਾਈ ਹੈ। ਪਰਿਵਾਰ ਦਾ ਜਨਮ ਲਿੰਗਕ ਭਾਵਨਾਵਾਂ ਦੀ ਪੂਰਤੀ ਦੇ ਸਥਾਈ ਸਾਧਨ ਵਜੋਂ ਹੋਇਆ। ਇਸਦੇ ਮੈਂਬਰ ਪ੍ਰਜਣਨ ਦੀ ਕਿਰਿਆ ਦੁਆਰਾ ਸਬੰਧਤ ਹੁੰਦੇ ਹਨ ਅਤੇ ਇਹ ਸਬੰਧ ਮੈਂਬਰਾਂ ਵਿਚਕਾਰ ਹੱਕਾਂ ਅਤੇ ਫਰਜ਼ਾ ਦੀ ਵੰਡ ਦਾ ਅਧਾਰ ਬਣਦੇ ਹਲ। ਵਿਆ ਦੀ ਆਸ ਉਪਰੰਤ ਹੋਂਦ ਵਿੱਚ ਆਉਣ ਵਾਲੇ ਇਸ ਪਰਿਵਾਰ ਦੇ ਮੈਂਬਰ ਸਾਝੇ ਨਿਵਾਸ ਸਥਾਨ ਤੇ ਰਹਿੰਦੇ ਸਾਕਾਦਾਰੀ ਸਬੰਧਾਂ ਨਾਲ ਜੁੜੇ ਹੁੰਦੇ ਹਨ। ਅਰਥਾਤ ਪਰਿਵਾਰ ਦੇ ਮੈਂਬਰ ਵਿੱਚ ਖੂਨ ਅਤੇ ਵਿਆਹ ਦੇ ਸਬੰਧਾ ਦਾ ਹੋਣਾ ਲਾਜ਼ਮੀ ਹੈ।
ਸਮਾਜਿਕ ਵਿਗਿਆਨ ਵਿੱਚ, ਸਮਾਜਿਕ ਸੰਰਚਨਾ ਸਮਾਜ ਵਿੱਚ ਪੈਟਰਨ ਵਿੱਚ ਰੂਪਮਾਨ ਸਮਾਜਿਕ ਤਾਣਾਬਾਣਾ ਹੁੰਦਾਹੈ ਜੋ ਵਿਅਕਤੀਆਂ ਦੀਆਂ ਕਾਰਵਾਈਆਂ ਤੋਂ ਪਨਪਦਾ ਵੀ ਹੈ ਅਤੇ ਉਨ੍ਹਾਂ ਦਾ ਨਿਰਧਾਰਣ ਵੀ ਕਰਦਾ ਹੈ। ਮੈਕਰੋ ਸਕੇਲ ਤੇ, ਸਮਾਜਿਕ ਸੰਰਚਨਾ ਸਮਾਜਿਕ ਆਰਥਿਕ ਸਤਰੀਕਰਨ ਦੀ ਵਿਵਸਥਾ (ਉਦਾਹਰਨ ਲਈ, ਜਮਾਤੀ ਬਣਤਰ), ਸਮਾਜਿਕ ਸੰਸਥਾਵਾਂ, ਜਾਂ ਵੱਡੇ ਸਮਾਜਿਕ ਸਮੂਹਾਂ ਦੇ ਵਿਚਕਾਰ ਹੋਰ ਪੈਟਰਨ-ਯੁਕਤ ਸਬੰਧਾਂ ਦੀ ਵਿਵਸਥਾ ਹੈ। ਵਿਚਕਾਰਲੇ ਪੈਮਾਨੇ ਤੇ, ਇਹ ਵਿਅਕਤੀਆਂ ਜਾਂ ਸੰਗਠਨਾਂ ਵਿਚਕਾਰ ਸੋਸ਼ਲ ਨੈਟਵਰਕ ਸਬੰਧਾਂ ਦਾ ਢਾਂਚਾ ਹੈ। ਮਾਈਕ੍ਰੋ ਪੈਮਾਨੇ ਤੇ, ਇਹ ਸਮਾਜਿਕ ਪ੍ਰਣਾਲੀ ਦੇ ਅੰਦਰ ਵਿਅਕਤੀਆਂ ਦੇ ਵਿਵਹਾਰ ਨੂੰ ਰੂਪਮਾਨ ਕਰਨ ਵਾਲੇ ਮਿਆਰਾਂ ਦਾ ਵਿਧੀ-ਵਿਧਾਨ ਹੋ ਸਕਦਾ ਹੈ।
ਕੁੱਲ ਹਿੰਦ ਮੁਸਲਿਮ ਲੀਗ (ਆਲ ਇੰਡੀਆ ਮੁਸਲਮਾਨ ਲੀਗ) ਬਰਤਾਨਵੀ ਭਾਰਤ ਵਿੱਚ ਇੱਕ ਸਿਆਸੀ ਪਾਰਟੀ ਸੀ ਅਤੇ ਉਪਮਹਾਦੀਪ ਵਿੱਚ ਮੁਸਲਮਾਨ ਰਾਜ ਦੀ ਸਥਾਪਨਾ ਵਿੱਚ ਸਭ ਤੋਂ ਤਕੜੀ ਸ਼ਕਤੀ ਸੀ। ਭਾਰਤ ਦੀ ਵੰਡ ਦੇ ਬਾਅਦ ਆਲ ਇੰਡੀਆ ਮੁਸਲਮਾਨ ਲੀਗ ਭਾਰਤ ਵਿੱਚ ਇੱਕ ਮਹੱਤਵਪੂਰਨ ਪਾਰਟੀ ਵਜੋਂ ਸਥਾਪਤ ਰਹੀ। ਖਾਸਕਰ ਕੇਰਲ ਵਿੱਚ ਦੂਜੀਆਂ ਪਾਰਟੀਆਂ ਦੇ ਨਾਲ ਸਰਕਾਰ ਵਿੱਚ ਸ਼ਾਮਿਲ ਹੁੰਦੀ ਹੈ। ਪਾਕਿਸਤਾਨ ਦੇ ਗਠਨ ਦੇ ਬਾਅਦ ਮੁਸਲਮਾਨ ਲੀਗ ਅਕਸਰ ਸਰਕਾਰ ਵਿੱਚ ਸ਼ਾਮਿਲ ਰਹੀ।
ਪੰਜਾਬੀ ਬੁਝਾਰਤਾਂ ਸੁਖਦੇਵ ਮਾਦਪੁਰੀ
ਪੰਜਾਬੀ ਬੁਝਾਰਤਾਂ ਸੁਖਦੇਵ ਮਾਦਪੁਰੀ ਦੁਆਰਾ ਸੰਗ੍ਰਹਿਤ ਪੁਸਤਕ ਹੈ ਜੋ ਲੋਕਧਾਰਾ ਦੇ ਪਾਠ-ਕ੍ਰਮ 'ਚ ਆਊਦੀ ਹੈ। ਲੋਕ ਸਾਹਿਤ ਆਦਿ ਕਾਲ ਤੋਂ ਹੀ ਮਨੁੱਖ ਮਾਤਰ ਦੇ ਮਨੋਰੰਜਨ ਦਾ ਵਿਸ਼ੇਸ਼ ਸਾਧਨ ਰਿਹਾ ਹੈ। ਲੋਕ ਕਹਾਣੀਆਂ, ਲੋਕ ਗੀਤ, ਲੋਕ ਅਖਾਣ, ਲੋਕ ਬੁਝਾਰਤਾਂ, ਲੋਕ ਨਾਚ, ਲੋਕ ਸੰਗੀਤਅਤੇ ਲੋਕ ਚਿੱਤਰ ਆਦਿ ਲੋਕ ਕਲਾ ਦੇ ਅਨਿੱਖੜਵੇਂ ਅੰਗ ਹਨ। ਬੁਝਾਰਤਾਂ ਦਾ ਇਤਿਹਾਸ ਮਨੁੱਖੀ ਇਤਿਹਾਸ ਜਿੰਨਾ ਹੀ ਪੁਰਾਣਾ ਹੈ। ਸੰਸਾਰ ਭਰ ਦੀਆਂ ਬੋਲੀਆਂ ਵਿੱਚ ਇਹ ਉਪਲਭਧ ਹਨ। ਬੁਝਾਰਤਾਂ ਦੇ ਉਤਪਾਦਨ ਅਤੇ ਵਿਕਾਸ ਦੀ ਪਰੰਪਰਾ ਉਨੀਂ ਹੀ ਪੁਰਾਤਨ ਹੈ ਜਿੰਨਾ ਕਿ ਮਨੁੱਖ ਆਪ ਹੈ। ਲੌਕਿਕ ਸਾਹਿਤ ਵਿੱਚ ਵੀ ਬੁਝਾਰਤਾਂ ਹਰਮਨ ਪਿਆਰੀਆਂ ਰਹੀਆਂ ਹਨ। ਸਿਰਫ਼ ਸੰਸਕ੍ਰਿਤ ਲੋਕ ਸਾਹਿਤ ਵਿੱਚ ਹੀ ਇਹਨਾਂ ਦੀ ਮਹਾਨਤਾ ਨਹੀਂ ਮੰਨੀ ਗਈ, ਸਗੋਂ ਉੱਤਮ ਸਾਹਿਤ ਵਿੱਚ ਵੀ ਇਹਨਾਂ ਦੇ ਮਹੱਤਵ ਨੂੰ ਸਵੀਕਾਰ ਕੀਤਾ ਗਿਆ ਹੈ। ਪਾਲੀ ਸਾਹਿਤ ਵਿੱਚ ਵੀ ਸੰਸਕ੍ਰਿਤ ਬੁਝਾਰਤਾਂ ਦੀ ਪ੍ਰਥਾ ਪ੍ਰਚਲਿਤ ਵਿਖਾਈ ਦਿੰਦੀ ਹੈ। ਪੁਰਾਤਨ ਕਾਲ ਤੋਂ ਹੀ ਬੁਝਾਰਤਾਂ ਕਿਸੇ ਗੰਭੀਰ ਉਦੇਸ਼ ਦੀ ਪੂਰਤੀ ਕਰਦੀਆਂ ਰਹੀਆਂ ਹਨ। ਪੰਜਾਬ ਦੇ ਪਿੰਡਾਂ ਵਿੱਚ ਵਿਆਹ ਸ਼ਾਦੀਆਂ ਦੇ ਅਵਸਰ ਤੇ ਤੀਵੀਆਂ ਆਏ ਮੇਲ ਨੂੰ ਸਿੱਠਣੀਆਂ ਆਦਿ ਦਿੰਦੀਆਂ ਹੋਈਆਂ ਹੇਰੇ ਲਾਉਂਦੀਆਂ ਹਨ। ਇਹਨਾਂ ਹੇਰਿਆਂ ਵਿੱਚ ਵੀ ਬੁਝਾਰਤਾਂ ਆਦਿ ਪੁੱਛੀਆਂ ਦੱਸੀਆਂ ਜਾਂਦੀਆਂ ਹਨ।ਸ਼ਾਇਦ ਹੀ ਪੰਜਾਬੀ ਜੀਵਨ ਦੀ ਕੋਈ ਅਜਿਹੀ ਵਸਤੂ ਹੋਵੇਗੀ ਜਿਸ ਬੁਝਾਰਤ ਨਾ ਹੋਵੇ। 'ਉਦਾਹਰਨ:-'
ਡੇਨਟਿਸਟ ਜਾਂ ਦੰਦਾਂ ਦਾ ਡਾਕਟਰ,ਜਿਸ ਨੂੰ ਦੰਦਾਂ ਦਾ ਸਰਜਨ ਵੀ ਆਖਿਆ ਜਾਂਦਾ ਹੈ, ਇੱਕ ਸਿਹਤ ਦੀ ਦੇਖ-ਰੇਖ ਕਰਨ ਵਾਲਾ ਹੁੰਦਾ ਹੈ ਜੋ ਰੋਗ ਦੀ ਪਛਾਣ, ਰੋਕਥਾਮ, ਤੇ ਰੋਗ ਦੇ ਇਲਾਜ ਅਤੇ ਦੰਦਾਂ ਦੇ ਖੋੜ ਦੇ ਸਥਿਤੀ ਵਿੱਚ ਮੁਹਾਰਤ ਹੁੰਦੇ ਹਨ। ਡੇਨਟਿਸਟ ਦੀ ਸਹਾਈ ਟੀਮ ਸਵਾਸਥ ਦੀ ਸੇਵਾ ਪ੍ਰਦਾਨ ਕਰਦੀ ਹੈ ਜਿਸ ਵਿੱਚ ਦੰਦ ਸਹਾਇਕ(dental assistants), ਦੰਦ ਤਕਨੀਸ਼ੀਅਨ (dental technicians), ਤੇ ਦੰਦ ਚਿਕਿਤਸਕ (dental therapists) ਹੁੰਦੇ ਹਨ।
ਸ਼ਹਿਰੀਕਰਣ ਤੋਂ ਭਾਵ ਸ਼ਹਿਰੀ ਪ੍ਰਵਿਰਤੀਆ ਦੇ ਪ੍ਰਬਲ ਰੂਪ ਵਿੱਚ ਵਿਕਾਸ ਦੀ ਪ੍ਰਕਿਰਿਆ ਹੈ, ਪਿੰਡ ਦੀ ਜੀਵਨ ਜਾਂਚ, ਸਹੂਲਤਾ, ਵਿਅਕਤੀਗਤ ਸੰਬੰਧ ਜਦੋਂ ਸ਼ਹਿਰਾਂ ਵਾਂਗ ਜਾ ਉਨ੍ਹਾਂ ਵਿੱਚ ਬਦਲਾਅ ਆਉਂਦਾ ਹੈ। ‘ਪਿੰਡਾਂ’ ਦਾ ਪਿੰਡ ਹੀ ਰਹਿਣਾ ਭਾਵ ਕਿ ਇੱਕ ਪਿਡ ਆਪਣੀ ਹੀ ਥਾਂ ਤੇ ਰਹਿੰਦਾ ਹੈ ਪਰ ਉਸ ਵਿੱਚ ਸ਼ਹਿਰੀ ਸਹੂਲਤਾਂ ਆ ਜਾਂਦੀਆਂ ਹਨ। ਵਰਤਮਾਨ ਯੁੱਗ ਦੇ ਹਰ ਵਿਕਸਿਤ, ਅਵਿਕਸਿਤ ਦੇਸ਼ਾਂ ਵਿੱਚ ਇਸ ਪ੍ਰਕਿਰਿਆ ਦੀ ਲਹਿਰ ਤੇਜੀ ਨਾਲ ਵੱਧ ਰਹੀ ਹੈ। ਸ਼ਹਿਰੀ ਕਰਣ ਵਿੱਚ ਉਦਯੋਗਿਕ, ਵਿਕਾਸ, ਆਵਾਜਾਈ ਦੇ ਸਾਧਨਾਂ ਤੇ ਸੰਚਾਰ ਸਾਧਨਾਂ ਦਾ ਵਿਕਾਸ ਹੁੰਦਾ ਹੈ। ਮਨੁੱਖ ਅਕਸਰ ਤਜਾਰਤੀ ਰੁਚੀਆਂ ਰੱਖਣ ਵਾਲੇ ਬਣ ਜਾਂਦੇ ਹਨ। ਵਿਲਾਸਤਾ ਦੀ ਭਾਵਨਾ ਵੱਧ ਜਾਂਦੀ ਹੈ।ਸ਼ਹਿਰੀਕਰਣ, ਉਦਯੋਗੀਕਰਣ, ਪੱਛਮੀਕਰਨ, ਯੂਰਪੀਕਰਨ ਜਾਂ ਮਸ਼ੀਨੀਕਰਣ ਵਰਗੇ ਸ਼ਬਦ ਅ0ਰ9ਜ85ਸਲ ਵਿੱਚ ਸਭਿਆਚਾਰੀਕਰਨ ਦੇ ਹੀ ਵੱਖ-ਵੱਖ ਪੱਖਾਂ ਦਾ ਪ੍ਰਗਟਾਵਾਂ ਕਰਦੇ ਹਨ। ਨਵੀਨ ਯੁੱਗ ਨੂੰ ਉਦਯੋਗਿਕ ਯੁੱਗ, ਪਦਾਰਥਵਾਦੀ ਯੂੱਗ, ਮਸ਼ੀਨੀ ਯੁੱਗ ਆਦਿ ਨਾਵਾਂ ਨਾਲ ਸੱਦੇ ਜਾਣਾ ਇਸ ਗੱਲ ਵੱਲ ਸੰਕੇਤ ਕਰਦਾ ਹੈ ਕਿ ਅਜੋਕੇੇ ਯੁੱਗ ਨੂੰ ਮਸ਼ੀਨਰੀ ਨੇ ਬਹੁਤ ਪ੍ਰਭਾਵਿਤ ਕੀਤਾ ਹੈ। ਛੋਟੀ ਵੱਡੀ ਮਸ਼ੀਨਰੀ ਨੇ ਸਮੁੱਚੇ ਸਮਾਜਿਕ ਢਾਂਚੇ ਨੂੰ ਬਦਲ ਦਿੱਤਾ ਹੈ। ਸ਼ਹਿਰੀ ਖੇਤਰ ਵਿੱਚ ਵੱਡੇ, ਛੋਟੇ ਕਾਰਖਾਨੇ ਲੱਗਣ ਨਾਲ ਪੇਂਡੂ ਲੋਕ ਸ਼ਹਿਰਾਂ ਵੱਲ ਰਜ਼ੁਹ ਕਰਨ ਲੱਗ ਪਏ ਹਨ। ਸ਼ਹਿਰੀ ਵੱਸੋਂ ਵਿੱਚ ਪਰਿਵਤਨ ਹੋਣ ਲੱਗ ਪਿਆ ਹੈ ਵਿਕਾਸਸ਼ੀਲਤਾ ਦੀ ਲਹਿਰ ਨੇ ਸ਼ਹਿਰਾਂ ਵਾਲੀਆਂ ਸਹੂਲਤਾਂ ਪਿੰਡਾਂ ਤੱਕ ਪਹੰੁਚਾ ਦਿੱਤੀਆ ਹਨ। ਪਿੰਡਾਂ ਦੇ ਲੋਕ ‘ਨਕਦ ਆਮਦਨ’ ਅਤੇ ਬਹੁਤੇ ਲਾਭ ਵਾਲੇ ਧੰਦੇ ਅਪਣਾਉਣ ਲੱਗੇ ਹਨ। ਲੋੜਾਂ ਅਤੇ ਵਿਲਾਸਤਾ ਵਾਲੀਆਂ ਵਸਤਾਂ ਦੀ ਗਿਣਤੀ ਅਤੇ ਪੱਧਰ ਵਿੱਚ ਫ਼ਰਕ ਆਉਣ ਲੱਗ ਪਿਆ ਹੈ। ਇੰਜ ਸਮੁੱਚਾ ਸਮਾਜਿਕ ਢਾਂਚਾ ਜਿਹੜੀਆਂ ਸਦੀਆਂ ਤੋ ਖੜੋਤ ਦੀ ਹਾਲਤ ਵਿੱਚ ਜਾਪਦਾ ਰਿਹਾ ਸੀ, ਬਹੁਤ ਹੀ ਤੇਜੀ ਨਾਲ ਬਦਲਦਾ ਨਜਰ ਆਉਣ ਲੱਗ ਪਿਆ ਹੈ। ਪੜ੍ਹੇ, ਅਧਪੜ੍ਹੇ, ਪੇਂਡੂ ਸ਼ਹਿਰਾਂ ਵੱਲ ਜਾ ਰਹੇ ਹਨ, ਖਾਸ ਤੌਰ ਤੇ ਨੌਕਰੀਆਂ ਵੱਲ ਵੱਡੇ ਪੈਮਾਨੇ ਤੇ ਰੁਚਿਤ ਪੇਂਡੂ ਤਬਕਾ ਸ਼ਹਿਰਾਂ ਵੱਲ ਭੱਜ ਰਿਹਾ ਹੈ। ਪੰਜਾਬ ਦੀ ਕੁੱਲ ਆਬਾਦੀ ਦਾ ਸ਼ਹਿਰੀ ਹਿੱਸਾ 1911 ਵਿੱਚ 10%, 1921 ਵਿੱਚ 10.7%, 1931 ਵਿੱਚ 13%, 1941 ਵਿੱਚ 15.2%, 2001 ਵਿੱਚ 27.8%, 2011 ਵਿੱਚ 31.16% ਹੈ। 2001 ਵਿੱਚ 72.19% ਸੀ, ਜੋ 2011 ਵਿੱਚ ਘੱਟ ਕੇ 68.84% ਹੋ ਗਈ ਹੈ। ਸ਼ਹਿਰੀ ਸਭਿਅਤਾ ਅਤੇ ਉਦਯੋਗਾਂ ਦੇ ਵੱਧਣ ਫੁੱਲਣ ਨਾਲ ਪੈਦਾ ਹੋਈ ਨਵੀਂ ਪੀੜ੍ਹੀ ਲਿਖੀ ਮੱਧ ਸ਼ੇ੍ਰਣੀ ਸਭ ਤੋਂ ਪਹਿਲਾਂ ਇਸ ਵਿਰੋਧ ਦਾ ਅਖਾੜਾ ਬਣੀ। ਇਹ ਵਿਰੋਧ ਲੋਕ ਅਖਾਣਾਂ ਤੋਂ ਵੀ ਪ੍ਰਗਟ ਹੁੰਦਾ ਹੈ। 1। ਸ਼ਹਿਰ ਦੀ ਚਿੜੀ, ਪਿੰਡ ਦੀ ਕੁੜੀ। 2। ਸ਼ਹਿਰੀ ਵਸਣ ਦੇਵਤੇ, ਪਿੰਡੀ ਵਸਣ ਜਿੰਨ। 3। ਸ਼ਹਿਰੀ ਵਸਣ ਦੇਵਤੇ ਤੇ ਬਾਹਰ ਭੂਤ ਪ੍ਰੇਤ। ਦਸਤਕਾਰੀ ਦੇ ਨਵੇਂ ਸੰਦਾਂ ਅਤੇ ਢੰਗਾਂ ਨਾਲ ਉਦਯੋਗਿਕ ਧੰਦੇ ਵਿਕਾਸ ਕਰਨ ਲੱਗੇ ਹਨ। ਨਿੱਤ ਵਰਤੋਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਨਕਦ ਵੇਤਨ ਦੀ ਲੋੜ ਮਹਿਸੂਸ ਹੋਣ ਲੱਗ ਪਈ ਹੈ। ਜਿਸਦੇ ਫਲਸਰੂਪ ਪੇਂਡੂ ਲੋਕਾਂ ਦੇ ਦੁੱਧ ਵੇਚਣ, ਮੁਰਗੀ ਪਾਲ, ਸੂਰ ਪਾਲਣ, ਮੱਧੂ ਮੱਖੀਆਂ ਪਾਲਣ ਵਰਗੇ ਧੰਦੇ ਅਪਨਾ ਲਏ ਸਨ। ਇਹ ਧੰਦੇ ਸ਼ਹਿਰ ਨਾਲ ਸੰਪਰਕ ਜੋੜਨ ਬਿਨਾਂ ਚੱਲਣੇ ਅਸੰਵ ਸਨ। ਇਸ ਲਈ ਹਰ ਰੋਜ ਦੇ ਸੰਪਰਕ ਨਾਲ ਪਰਸਪਰ ਆਦਾਨ ਪ੍ਰਦਾਨ ਨੇ ਅਨੇਕਾਂ ਕਦਰਾਂ ਕੀਮਤਾਂ ਦਾ ਵਟਾਦਰਾ ਕੀਤਾ ਹੈ। ਨਵੇਂ ਧੰਦੇ ਅਪਣਾਉਣ ਨਾਲ ਇੱਕ ਸ਼੍ਰੇਣੀ ਹੋਂਦ ਵਿੱਚ ਆ ਗਈ ਹੈ। ਇਨ੍ਹਾਂ ਵਿੱਚ ਤਾਂਗੇ ਵਾਲੇ, ਰਿਕਸ਼ੇ ਵਾਲੇ, ਟੈਂਪੂ ਵਾਲੇ, ਪੱਲੇਦਾਰ, ਕੁੱਲੀ ਆਦਿ ਬਿਲਕੁੱਲ ਨਵੀਂ ਸ਼ੇ੍ਰਣੀ ਲਗਾਤਾਰ ਉੱਭਰਣ ਲੱਗੀ ਹੈ। ਇਹ ਲੋਕ ਵੀ ਪਿੰਡਾਂ ਅਤੇ ਸ਼ਹਿਰਾਂ ਵਿੱਚ ਤਾਲਮੇਲ ਪੈਦਾ ਕਰਨ ਵਿੱਚ ਸਹਾਇਕ ਬਣੇ ਹਨ। ਇਸ ਸ਼ੇ੍ਰਣੀ ਦੇ ਹੋਂਦ ਵਿੱਚ ਆਉਣ ਨਾਲ ਜਾਤਪਾਤ ਦੇ ਬੰਦਨ ਖ਼ਤਮ ਹੋ ਗਏ ਹਨ।ਬਰਾਦਰੀ ਸਿਸਟਮ ਟੁੱਟ ਗਿਆ ਹੈ। ਇਸ ਸ਼੍ਰੇਣੀ ਦੇ ਘਰੇਲੂ ਦੁਖ-ਸੁੱਖ, ਖੁਸ਼ੀ ਗ਼ਮੀ ਦੇ ਸ਼ਰੀਕ ਉਸ ਦੇ ਹਮ-ਪੇਸ਼ਾ ਲੋਕ ਬਣਨ ਲੱਗੇ ਹਨ। ਪੁਰਾਣੀ ਨਾਤੇਦਾਰੀ ਦਾ ਸਿਲਸਿਲਾ ਬਦਲ ਗਿਆ ਹੈ।। ਖ਼ੂਨ ਦੇ ਰਿਸ਼ਤੇ ਦੀ ਸਾਂਝ ਖ਼ਤਮ ਹੋਣ ਲੱਗ ਪਈ ਹੈ। ਪਿੰਡ ਵਿੱਚ ਵਿਅਕਤੀ ਦੀ ਪਛਾਣ ਉਸ ਦੀ ਗੋਤ ਤੇ ਪਰਿਵਾਰ ਤੋਂ ਹੁੰਦੀ ਹੈ, ਪਰੰਤੂ ਜਦੋਂ ਉਹ ਸ਼ਹਿਰ ਵਿੱਚ ਆਉਂਦਾ ਹੈ ਤਾਂ ਉਸ ਲਈ ਸਭ ਕੁੱਝ ਬਦਲ ਜਾਂਦਾ ਹੈ। ਉਸ ਦੀ ਜੀਵਨ ਦਾ ਦ੍ਰਿਸ਼ਟੀਕੋਣ ਬਦਲਦਾ ਹੈ। ਉਹ ਪੇਂਡੂ ਜੀਵਨ ਤੋਂ ਬਦਲ ਕੇ ਰਾਸ਼ਟਰਵਾਦ ਨਾਲ ਜੁੜਦਾ ਹੈ। ਇਹ ਸ਼ਹਿਰੀਕਰਣ ਦਾ ਪ੍ਰਮੁੱਖ ਲੱਛਣ ਹੈ। ਪੇਂਡੂ ਸਮਾਜ ਵਿੱਚ ਵਿਅਕਤੀ ਦੀ ਜਾਣ ਪਛਾਣ ਹਰ ਇੱਕ ਨਾਲ ਨਿੱਜੀ ਹੁੰਦੀ ਹੈ। ਉਹ ਮਿਲਜੁਲ ਕੇ ਰਹਿੰਦੇ ਹਨ ਪਰ ਅਖੀਰ ਵਿੱਚ ਉਹ ਉਥੋ ਦੇ ਸਮਾਜ ਤੋਂ ਅਗਿਆਤ ਹੁੰਦਾ ਹੈ ਤੇ ਜੀਵਨ ਬਤੀਤ ਕਰਨ ਲਈ ਰਸਮੀ ਤੌਰ ਤੇ ਵਿਵਹਾਰ ਕਰਨਾ ਸਿੱਖਦਾ ਹੈ, ਜਿਸ ਨਾਲ ਵਿਅਕਤੀਗਤ ਰੂਪ ਵਿੱਚ ਆਪਣੇ ਆਪ ਨੂੰ ਪੇਸ਼ ਕਰਦਾ ਹੈ। ਸਿਨੇਮਾ, ਟੈਲੀਵਿਜ਼ਨ ਅਤੇ ਵਿਗਿਆਨਿਕ ਤਰੱਕੀ ਦੇ ਕਾਰਨ ਲੋਕਾਂ ਵਿੱਚ ਆਪਣੇ ਫੈਸਲੇ ਖੁੱਦ ਲੈਣ ਦਾ ਰੁਝਾਨ ਵਧਿਆ ਹੈ। ਪੁਰਾਤਨ ਰੂੜ੍ਹੀਆਂ ਖ਼ਤਮ ਹੋ ਰਹੀਆਂ ਹਨ। ਅੱਜ ਕੱਲ੍ਹ ਕਦਰਾਂ-ਕੀਮਤਾਂ, ਆਦਰ ਸਤਿਕਾਰ, ਮਾਣ ਮਰਿਆਦਾ ਆਦਿਕ ਵਿੱਚ ਕਮੀ ਆਈ ਹੈ। ਵੱਧ ਰਹੇ ਸਿੱਖਿਆ ਦੇ ਪ੍ਰਸਾਰ ਦੇ ਕਾਰਨ ਸਮਾਜ ਵਿੱਚ ਬਰਾਬਰਤਾ ਆ ਰਹੀ ਹੈ। ਨਵੇਂ ਸਮਾਜ ਵਿੱਚ ਪੁਰਾਤਨ ਪੇਂਡੂ ਭਾਈਚਾਰੇ ਦੀ ਲਹੂ ਦੇ ਰਿਸ਼ਤੇ ਦੀ ਸਾਂਝ ਖ਼ਤਮ ਹੋ ਜਾਣ ਕਾਰਨ ਔਰਤ ਮਰਦ ਇੱਕਠੇ ਖੁੱਲ੍ਹ ਲੈਣ ਲੱਗ ਪਏ ਹਨ। ਅਜੋਕੇ ਸਮੇਂ ਵਿੱਚ ਵਿਆਹ ਸੰਬੰਧ, ਪੇ੍ਰਮ ਸੰਬੰਧ ਇੱਕਲੇ ਮਰਦਾਂ ਦੀ ਮਰਜ਼ੀ ਉੱਤੇ ਨਿਰਭਰ ਨਾ ਹੋ ਕੇ ਔਰਤਾਂ ਦੀ ਮਰਜ਼ੀ ਉੱਪਰ ਵੀ ਨਿਰਭਰ ਹੋਣ ਲੱਗ ਪਏ ਹਨ। ਸ਼ਹਿਰੀਕਰਣ ਅਤੇ ਉਦਯੋਗੀਕਰਣ ਨਾਲ ਪਿੰਡਾਂ ਵਿੱਚ ਖਾਣ-ਪੀਣ, ਰਹਿਣ-ਸਹਿਣ, ਰਿਸ਼ਤਾਨਾਤਾ ਪ੍ਰਬੰਧ ਅਤੇ ਵਾਤਾਵਰਣ ਵਿੱਚ ਪਰਿਵਰਤਣ ਦੇਖਣ ਨੂੰ ਮਿਲਿਆ ਹੈ। ਸ਼ਹਿਰੀਕਰਣ ਨਾਲ ਪਿੰਡਾਂ ਵਿੱਚ ਕੁਦਰਤੀ ਹਵਾ, ਪਾਣੀ ਵਿੱਚ ਫ਼ਰਕ ਆਇਆ ਹੈ। ਪੇਂਡੂ ਸਮਾਜ ਵਿੱਲ ਲੋਕਾਂ ਦੇ ਪਹਿਰਾਵੇ ਵਿੱਚ ਬਦਲਾਅ ਆਇਆ ਹੈ। ਸ਼ਹਿਰੀਕਰਣ ਨਾਲ ਪਿੰਡਾਂ ਵਿੱਚ ਸਿਹਤਮੰਦ ਖੁਰਾਕ ਵਿੱਚ ਕਮੀ ਆਈ ਹੈ, ਲੋਕ ਸਾਦਾ ਅਤੇ ਨਰੋਏ ਭੋਜਨ ਦੀ ਥਾਂ ਚਟਪਟੀਆਂ ਅਤੇ ਮਜ਼ੇਦਾਰ ਚੀਜ਼ਾਂ ਦੀ ਵਰਤੋਂ ਕਰਦੇ ਹਨ। ਘਰਾਂ ਵਿੱਚ ਰਸੋਈਆਂ ਵਿੱਚ ਖਾਣਾ ਬਣਾਉਣ ਦੀ ਥਾਂ ਹੋਟਲਾਂ ਤੋਂ ਖਾਣਾ ਲਿਆਂਦਾ ਜਾਂਦਾ ਹੈ। ਲੋਕ ਪਹਿਲਾਂ ਇੱਕ ਪਰਿਵਾਰ ਵਿੱਚ ਮਿਲ ਜੁਲ ਕੇ ਰਹਿੰਦੇ ਸਨ, ਪਰ ਅੱਜ ਕੱਲ੍ਹ ਕਿਰਾਏ ਤੇ ਮਕਾਨ ਲੈ ਕੇ ਰਹਿੰਦੇ ਹਨ ਪਰਿਵਾਰ ਅਤੇ ਰਿਸ਼ਤੇ ਨਾਤੇ ਵਿੱਚ ਸਾਂਝੀਵਾਲਤਾ ਵਿੱਚ ਕਮੀ ਆਈ ਹੈ। ਸ਼ਹਿਰੀਕਰਣ ਨਾਲ ਰਿਸ਼ਤੇ ਨਾਤੇ ਪ੍ਰਬੰਧ ਵਿੱਚ ਵੀ ਬਦਲਾਅ ਆਇਆ ਹੈ, ਮਾਮਾ, ਚਾਚਾ, ਤਾਇਆ ਫੁੱਫੜ ਦੀ ਥਾਂ ਅੰਕਲ ਅਤੇ ਮਾਮੀ, ਚਾਚੀ, ਤਾਈ ਅਤੇ ਭੂਆ ਦੀ ਥਾਂ ਐਂਟੀ ਨੇ ਲੈ ਲਈ ਹੈ। ਦਾਦੀ-ਦਾਦਾ ਨੂੰ ਬਾਬਾ-ਬੇਬੇ ਕਹਿਣ ਦੀ ਥਾਂ ਵੱਡੇ ਪਾਪਾ/ਡੈਡੀ ਅਤੇ ਵੱਡੇ ਮੰਮੀ ਕਹਿਣ ਦਾ ਰਿਵਾਜ ਬਣਦਾ ਜਾ ਰਿਹਾ ਹੈ। ਬੋਲ ਚਾਲ ਦੀ ਭਾਸ਼ਾ ਵਿੱਚ ਪਰਿਵਰਤਨ ਆਇਆ ਹੈ ਅੰਗਰੇਜ਼ੀ ਅਤੇ ਕੋਈ ਹੋਰ ਉਪ ਭਾਸ਼ਾਵਾਂ ਦੇ ਸ਼ਬਦਾਂ ਦਾ ਇਸਤੇਮਾਲ ਲੱਗਭਗ ਹਰੇਕ ਵਰਗ ਕਰਨ ਲੱਗਾ ਹੈ। ਉਪਰੋਕਤ ਲਿਖੇ ਆਧਾਰ ਕਹਿ ਸਕਦੇ ਹਾਂ ਕਿ ਵਿਗਿਆਨਿਕ ਅਤੇ ਪਦਾਰਥਵਾਦੀ ਭਾਵਨਾ ਵਿੱਚ ਅਜੋਕਾ ਮਨੁੱਖ ਆਲੇ ਦੁਆਲੇ ਨਾਲੋਂ ਟੁੱਟ ਗਿਆ ਹੈ। ਦਿਨੋਂ ਦਿਨ ਉਹ ਆਪਣੇ ਆਪ ਨਾਲੋਂ ਵੀ ਟੁੱਟਦਾ ਜਾ ਰਿਹਾ ਹੈ। ਬਾਹਰੀ ਤੌਰ ਤੇ ਰੇਡੀਓ, ਟੈਲੀਵਿਜ਼ਨ, ਅਖ਼ਬਾਰ, ਸਿਨੇਮਾ ਅਤੇ ਹੋਰ ਅਨੇਕਾਂ ਸਾਧਨਾ ਰਾਹੀਂ ਸਭਿਆਚਾਰ ਮੇਲ-ਜੋਲ ਵਧਾਉਣ ਦੇ ਉਪਰਾਲੇ ਕੀਤੇ ਜਾ ਰਹੇ ਹਨ। ਪਰੰਤੁ ਹੈਰਾਨੀ ਦੀ ਗੱਲ ਹੈ ਕਿ ਏਨਾ ਕੁੱਝ ਹੋਣ ਦੇ ਬਾਵਜੂਦ ਵੀ ਮਾਨਵ ਦਾ ਅਸਤਿਤਵ ਆਪਣੇ ਆਪ ਵਿੱਚ ਸੁੰਗੜਦਾ ਜਾ ਰਿਹਾ ਹੈ। ਹਵਾਲਾ ਪੁਸਤਕਾਂ 1। ‘ਸਭਿਆਚਾਰ ਅਤੇ ਲੋਕਧਾਰਾ ਦੇ ਮੂਲ ਸਰੋਕਾਰਾਂ’, ਪ੍ਰਕਾਸ਼ਕ-ਲਾਹੌਰ ਬੁੱਕ ਸ਼ਾਪ, ਲੁਧਿਆਣਾ। 2। ਜੀਤ ਸਿੰਘ ਜੋਸ਼ੀ (ਡਾ.), ‘ਸਭਿਆਚਾਰ: ਸਿਧਾਂਤ ਤੇ ਵਿਹਾਰ’, ਪ੍ਰਕਾਸ਼-ਵਾਰਿਸ਼ ਸ਼ਾਹ ਫਾਊਂਡੇਸ਼ਨ, ਅੰਮ੍ਰਿਤਸਰ। 3। ‘ਪੰਜਾਬੀ ਸਭਿਆਚਾਰ: ਸੰਦਰਭਮੂਲਕ ਅਧਿਐਨ’, ਬ੍ਰਹਮਜਗਦੀਸ਼ ਸਿੰਘ, ਪ੍ਰਕਾਸ਼ਕ,-ਵਾਰਿਸ਼ ਸ਼ਾਹ ਫਾਉੂਂਡੇਸ਼ਨ, ਅੰਮ੍ਰਿਤਸਰ। 4। ਜ਼ਸਵਿੰਦਰ ਸਿੰਘ (ਡਾ.), ‘ਪੰਜਾਬੀ ਸਭਿਆਚਾਰ ਪਛਾਣ ਚਿੰਨ੍ਹ’, ਪ੍ਰਕਾਸ਼ਕ-ਗਰੈਸੀਅਸ ਬੁੱਕਸ, ਅਰਬਨ ਅਸਟੇਟ, ਪਟਿਆਲਾ। 5। ਪ੍ਰੋ.