ਪੰਜਾਬੀ ਵਿਕੀਪੀਡੀਆ ਦੇ ਸਭ ਤੋਂ ਜ਼ਿਆਦਾ ਵੇਖੇ ਜਾਣ ਵਾਲੇ ਲੇਖ, ਰੋਜ਼ਾਨਾ ਨਵਪੂਰਤ ਹੋਰ ਜਾਣੋ...
ਸਿੰਧੂ ਘਾਟੀ ਸਭਿਅਤਾ (3300–1300 ਈ. ਪੂ.; ਪ੍ਰੋਢ ਕਾਲ 2600–1900 ਈ. ਪੂ.) ਸੰਸਾਰ ਦੀਆਂ ਪ੍ਰਾਚੀਨ ਨਦੀ ਘਾਟੀ ਸਭਿਅਤਾਵਾਂ ਵਿੱਚੋਂ ਇੱਕ ਪ੍ਰਮੁੱਖ ਸਭਿਅਤਾ ਸੀ। ਇਹ ਹੜੱਪਾ ਸਭਿਅਤਾ ਦੇ ਨਾਮ ਨਾਲ ਵੀ ਜਾਣੀ ਜਾਂਦੀ ਹੈ ਕਿਉਂਜੋ ਇਸ ਦੇ ਵਜੂਦ ਦੇ ਪਹਿਲੇ ਖੰਡਰ ਹੜੱਪਾ ਨਾਂ ਦੇ ਨਗਰ ਵਿੱਚ ਮਿਲੇ ਸਨ । ਇਹ ਹਿੰਦ ਉਪ-ਮਹਾਂਦੀਪ ਦੇ ਉੱਤਰ ਪੱਛਮੀ ਭਾਗ ਵਿੱਚ ਸਥਿੱਤ ਸੀ। ਇਸਦਾ ਸਥਾਨ ਅੱਜ ਦਾ ਪਾਕਿਸਤਾਨ ਅਤੇ ਭਾਰਤ ਦਾ ਉੱਤਰ ਪੱਛਮੀ ਹਿੱਸਾ ਸੀ। ਇਹ ਸਿੰਧ ਦਰਿਆ ਤੋਂ ਲੈ ਕੇ ਅਤੇ ਘੱਗਰ-ਹਕੜਾ (ਪ੍ਰਾਚੀਨ ਸਰਸਵਤੀ) ਦੀ ਘਾਟੀ ਅਤੇ ਉਸ ਤੋਂ ਅੱਗੇ ਗੰਗਾ - ਜਮਨਾ ਦੋਆਬ ਦੀਆਂ ਉਪਰਲੀਆਂ ਹੱਦਾਂ ਤੱਕ ਫੈਲੀ ਹੋਈ ਸੀ। ਇਹਦਾ ਖੇਤਰਫਲ ਲਗਪਗ 12,60,000 ਵਰਗ ਕਿ.
ਮਨੁੱਖੀ ਸਰੀਰ ਦੇ ਇੱਕ ਬਹੁਤ ਹੀ ਵਿਚਿਤ੍ਰ ਤੇ ਜਟਿਲ ਮਸ਼ੀਨ ਦੀ ਤਰਾਂ ਹੈ। ਤੰਦਰੁਸਤੀ ਦੀ ਹਾਲਤ ਵਿੱਚ ਇਹ ਮਸ਼ੀਨ ਨਿਰਵਿਘਨ ਸਹਿਜ ਹੀ ਆਪਣਾ ਕਾਰਜ ਕਰਦੀ ਰਹਿੰਦੀ ਹੈ ਪ੍ਰੰਤੂ ਇਸ ਵਿੱਚ ਕੋਈ ਖ਼ਰਾਬੀ ਆ ਜਾਣ ਦੀ ਸੂਰਤ ਵਿੱਚ ਇਹ ਉਸ ਦਾ ਸੰਦੇਸ਼ ਕੁਝ ਲੱਛਣਾਂ ਦੇ ਰੂਪ ਵਿੱਚ ਦਿੰਦੀ ਹੈ ਜਿਵੇਂ ਕਿ ਭੁੱਖ ਨਾ ਲੱਗਣਾ, ਸਰੀਰ ਵਿੱਚ ਦੁਖਣ ਜਿਹੀ ਮਹਿਸੂਸ ਹੋਣੀ ਆਦਿ। ਇਹ ਲੱਛਣ ਸੰਕੇਤ ਹਨ ਕਿਸੇ ਬਿਮਾਰੀ ਦੇ, ਖ਼ੁਦ ਬਿਮਾਰੀ ਨਹੀਂ।ਇਨ੍ਹਾਂ ਲੱਛਣਾਂ ਦਾ ਸ੍ਰੋਤ ਭਾਵ ਬਿਮਾਰੀ ਲੱਭਣ ਲਈ ਮਨੁੱਖੀ ਸਰੀਰ ਦਾ ਮੁਢਲਾ ਗਿਆਨ ਅੱਗੇ ਵਰਨਣ ਹੈ।
ਵੈਦਿਕ ਕਾਲ (ਜਾਂ ਵੈਦਿਕ ਯੁੱਗ), ਇਤਹਾਸ ਵਿੱਚ ਇੱਕ ਦੌਰ ਸੀ ਜਿਸਦੇ ਦੌਰਾਨ ਹਿੰਦੂ ਸਭਿਅਤਾ ਦੇ ਸਭ ਤੋਂ ਪੁਰਾਣੇ ਸ਼ਾਸਤਰਾਂ, ਵੇਦਾਂ ਦੀ ਰਚਨਾ ਹੋਈ ਸੀ। ਇਸ ਕਾਲ ਦਾ ਸਮੇਂ ਦੀ ਮਿਆਦ ਅਨਿਸ਼ਚਿਤ ਹੈ। ਭਾਸ਼ਾਈ ਪ੍ਰਮਾਣ ਦੱਸਦੇ ਹਨ ਕਿ ਵੇਦਾਂ ਵਿੱਚੋਂ ਸਭ ਤੋਂ ਪੁਰਾਣੇ ਵੇਦ ਰਿਗਵੇਦ ਦੀ ਰਚਨਾ, ਮੋਟੇ ਤੌਰ ਉੱਤੇ 1700 ਈਪੂ ਅਤੇ 1100 ਈਪੂ ਦੇ ਦੌਰਾਨ ਹੋਈ ਸੀ ਅਤੇ ਇਸ ਕਾਲ ਨੂੰ ਮੁੱਢਲਾ ਵੈਦਿਕ ਕਾਲ ਕਿਹਾ ਜਾਂਦਾ ਹੈ। ਵੈਦਿਕ ਕਾਲ ਦਾ ਅੰਤ ਆਮ ਤੌਰ ਤੇ ਲਗਪਗ 500 ਈਪੂ ਅਤੇ 150 ਈਪੂ ਦੇ ਦੌਰਾਨ ਹੋਣ ਦਾ ਅਨੁਮਾਨ ਹੈ।
ਸਿੱਖਿਆ ਨੂੰ ਰਸਮੀ ਜਾਂ ਗੈਰ-ਰਸਮੀ ਸ਼੍ਰੇਣੀਆਂ ਵਿਚ ਲਿਆ ਜਾ ਸਕਦਾ ਹੈ । ਕਿਸੇ ਵੀ ਅਨੁਭਵ ਨੂੰ, ਜਿਸਦਾ ਸੋਚਣ, ਮਹਿਸੂਸ ਕਰਨ ਜਾਂ ਕੰਮ ਕਰਨ ਦੇ ਢੰਗ ਤਰੀਕੇ॰ ਵਿੱਚ ਬਦਲਾਅ ਆਵੇ ,ਉਸ ਅਨੁਭਵ ਨੂੰ ਸਿੱਖਿਆ ਮੰਨਿਆ ਜਾ ਸਕਦਾ ਹੈ। ਸਿੱਖਿਆ ਦੀ ਕਾਰਜਪ੍ਰਣਾਲੀ ਨੂੰ ਪੈਡਾਗੋਜੀ ਕਿਹਾ ਜਾਂਦਾ ਹੈ।ਸਿੱਖਿਆ ਨੂੰ ਆਮ ਤੌਰ ਤੇ ਪ੍ਰੀ ਪ੍ਰਾਇਮਰੀ ਸਕੂਲ ਜਾਂ ਕਿੰਡਰਗਾਰਟਨ, ਪ੍ਰਾਇਮਰੀ ਸਕੂਲ, ਸੈਕੰਡਰੀ ਸਕੂਲ ਅਤੇ ਫਿਰ ਕਾਲਜ, ਯੂਨੀਵਰਸਿਟੀ, ਜਾਂ ਅਪ੍ਰੈਂਟਿਸਸ਼ਿਪ ਦੇ ਪੜਾਵਾਂ ਵਿੱਚ ਵੰਡਿਆ ਜਾਂਦਾ ਹੈ।
ਆਰੀਆ ਸਮਾਜ ਹਿੰਦੂ ਧਰਮ ਦਾ ਇੱਕ ਫ਼ਿਰਕਾ, ਜਿਸ ਦੀ ਬੁਨਿਆਦ ਸਵਾਮੀ ਦਯਾਨੰਦ ਸਰਸਵਤੀ ਨੇ 1875 ਵਿੱਚ ਰੱਖੀ। ਇਸ ਦੇ ਪੈਰੋਕਾਰ ਆਮ ਹਿੰਦੂਆਂ ਦੀ ਤਰ੍ਹਾਂ ਬੁੱਤ ਪ੍ਰਸਤੀ ਦੇ ਕਾਇਲ ਨਹੀਂ। ਇਸ ਫ਼ਿਰਕੇ ਨੇ ਹਿੰਦੂਆਂ ਵਿੱਚ ਬਹੁਤ ਸਾਰੇ ਧਾਰਮਕ ਤੇ ਸਾਮਾਜਕ ਸੁਧਾਰ ਕੀਤੇ। ਇਸ ਅੰਦੋਲਨ ਨੇ ਛੁਆਛੂਤ ਅਤੇ ਜਾਤੀਗਤ ਭੇਦਭਾਵ ਦਾ ਵਿਰੋਧ ਕੀਤਾ ਅਤੇ ਇਸਤਰੀਆਂ ਅਤੇ ਸ਼ੂਦਰਾਂ ਨੂੰ ਵੀ ਜਨੇਊ ਧਾਰਨ ਕਰਨ ਅਤੇ ਵੇਦ ਪੜ੍ਹਨ ਦਾ ਅਧਿਕਾਰ ਦਿੱਤਾ ਸੀ। ਸਵਾਮੀ ਦਇਆ ਸਰਸਵਤੀ ਦੁਆਰਾ ਰਚਿਤ ਸਤਿਆਰਥ ਪ੍ਰਕਾਸ਼ ਨਾਮਕ ਗਰੰਥ ਆਰੀਆ ਸਮਾਜ ਦਾ ਮੂਲ ਗਰੰਥ ਹੈ। ਆਰੀਆ ਸਮਾਜ ਦਾ ਆਦਰਸ਼ ਵਾਕ ਹੈ: ਕ੍ਰਿੰਵੰਤੋ ਵਿਸ਼ਵਮਾਰਿਆੰ, ਜਿਸਦਾ ਮਤਲਬ ਹੈ - ਸੰਸਾਰ ਨੂੰ ਆਰੀਆ ਬਣਾਉਂਦੇ ਚਲੋ।
ਭਾਰਤ ਦਾ ਇਤਿਹਾਸ ਲੱਗਭੱਗ 5000 ਸਾਲ ਪੁਰਾਣਾ ਮੰਨਿਆ ਜਾਂਦਾ ਹੈ। ਸਿੰਧੁ ਘਾਟੀ ਸਭਿਅਤਾ, ਜਿਸਦਾ ਸ਼ੁਰੂ ਕਾਲ ਲੱਗਭੱਗ 3300 ਈਸਾਪੂਰਵ ਤੋਂ ਮੰਨਿਆ ਜਾਂਦਾ ਹੈ। ਇਸ ਸਭਿਅਤਾ ਦੀ ਲਿੱਪੀ ਹੁਣ ਤੱਕ ਸਫਲਤਾ ਭਰਿਆ ਪੜ੍ਹੀ ਨਹੀਂ ਜਾ ਸਕੀ ਹੈ। ਸਿੱਧੂ ਘਾਟੀ ਸਭਿਅਤਾ ਪਾਕਿਸਤਾਨ ਅਤੇ ਉਸਤੋਂ ਨਾਲ ਦੇ ਭਾਰਤੀ ਸੂਬੇ ਵਿੱਚ ਫੈਲੀ ਸੀ। ਪੁਰਾਤੱਤਵ ਪ੍ਰਮਾਣਾਂ ਦੇ ਆਧਾਰ ਉੱਤੇ 1900 ਈਸਾਪੂਰਵ ਦੇ ਆਸਪਾਸ ਇਸ ਸਭਿਅਤਾ ਦਾ ਅਕਸਮਾਤ ਪਤਨ ਹੋ ਗਿਆ। 19ਵੀਂ ਸ਼ਤਾਬਦੀ ਦੇ ਪਾਸ਼ਚਾਤ ਵਿਦਵਾਨਾਂ ਦੇ ਪ੍ਰਚੱਲਤ ਦ੍ਰਸ਼ਟਿਕੋਨਾਂ ਦੇ ਅਨੁਸਾਰ ਆਰੀਆਂ ਦਾ ਇੱਕ ਵਰਗ ਭਾਰਤੀ ਉਪ ਮਹਾਂਦੀਪ ਦੀਆਂ ਸੀਮਾਵਾਂ ਉੱਤੇ 2000 ਈਸਾ ਪੂਰਵ ਦੇ ਆਸਪਾਸ ਅੱਪੜਿਆ ਅਤੇ ਪਹਿਲਾਂ ਪੰਜਾਬ ਵਿੱਚ ਵਸ ਗਿਆ, ਅਤੇ ਇਹੀ ਰਿਗਵੇਦ ਦੀਆਂ ਚਾਵਾਂ ਰਚਨਾ ਕੀਤੀ ਗਈ। ਆਰੀਆਂ ਦੁਆਰਾ ਉੱਤਰ ਅਤੇ ਵਿਚਕਾਰ ਭਾਰਤ ਵਿੱਚ ਇੱਕ ਵਿਕਸਿਤ ਸਭਿਅਤਾ ਦਾ ਉਸਾਰੀ ਕੀਤੀ ਗਈ, ਜਿਸਨੂੰ ਵੈਦਿਕ ਸਭਿਅਤਾ ਵੀ ਕਹਿੰਦੇ ਹਨ। ਪ੍ਰਾਚੀਨ ਭਾਰਤ ਦੇ ਇਤਿਹਾਸ ਵਿੱਚ ਵੈਦਿਕ ਸਭਿਅਤਾ ਸਭ ਤੋਂ ਅਰੰਭ ਦਾ ਸਭਿਅਤਾ ਹੈ ਜਿਸਦਾ ਸੰਬੰਧ ਆਰੀਆਂ ਦੇ ਆਗਮਨ ਤੋਂ ਹੈ। ਇਸਦਾ ਨਾਮਕਰਣ ਆਰੀਆਂ ਦੇ ਪ੍ਰਾਰੰਭਿਕ ਸਾਹਿਤ ਵੇਦਾਂ ਦੇ ਨਾਮ ਉੱਤੇ ਕੀਤਾ। ਆਰੀਆਂ ਦੀ ਭਾਸ਼ਾ ਸੰਸਕ੍ਰਿਤ ਭਾਸ਼ਾ ਸੀ ਅਤੇ ਧਰਮ ਵੈਦਿਕ ਧਰਮ ਜਾਂ "ਸਨਾਤਨ ਧਰਮ" ਦੇ ਨਾਮ ਤੋਂ ਪ੍ਰਸਿੱਧ ਸੀ, ਬਾਅਦ ਵਿੱਚ ਵਿਦੇਸ਼ੀਆਂ ਆਰਾਂਤਾਵਾਂ ਦੁਆਰਾ ਇਸ ਧਰਮ ਦਾ ਨਾਮ ਹਿੰਦੂ ਪਿਆ।
ਸਿਧਾਰਥ ਗੌਤਮ ਬੁੱਧ (ਸੰਸਕ੍ਰਿਤ: सिद्धार्थ गौतम बुद्ध) ਬੁੱਧ ਧਰਮ ਦੇ ਮੋਢੀ ਅਤੇ ਧਾਰਮਿਕ ਗੁਰੂ ਸਨ। ਉਹਨਾਂ ਦਾ ਜਨਮ 567 ਈਸਾ ਪੂਰਵ ਨੂੰ ਵਿਸਾਖ ਪੂਰਨਮਾਸ਼ੀ ਨੂੰ ਲੁੰਬਨੀ ਵਿੱਚ ਹੋਇਆ। ਉਨ੍ਹਾਂ ਦੀ ਮਾਤਾ ਦਾ ਨਾਮ ਮਹਾਮਾਇਆ ਅਤੇ ਪਿਤਾ ਦਾ ਨਾਮ ਸੁਧੋਦਨ ਸੀ। ਮਹਾਤਮਾ ਬੁੱਧ ਦਾ ਅਸਲੀ ਨਾਮ ਸਿਧਾਰਥ ਅਤੇ ਗੋਤ ਗੌਤਮ ਸੀ। ਬੁੱਧ ਮਤ ਵਿੱਚ ਉਨ੍ਹਾਂ ਨੂੰ ਸਾਕਯ ਮੁਨੀ, ਗੌਤਮ, ਸਾਕਯ ਸਿਹੇ ਆਦਿ ਨਾਵਾਂ ਨਾਲ ਵੀ ਜਾਣਿਆ ਜਾਂਦਾ ਹੈ।
ਬੇਰੁਜ਼ਗਾਰੀ (ਜਾਂ ਬੇਕਾਰੀ) ਉਦੋਂ ਵਾਪਰਦੀ ਮੰਨੀ ਜਾਂਦੀ ਹੈ ਜਦੋਂ ਲੋਕਾਂ ਨੂੰ ਪੂਰੇ ਉੱਦਮ ਅਤੇ ਫੁਰਤੀ ਨਾਲ਼ ਨੌਕਰੀ ਦੀ ਭਾਲ਼ ਕਰਦੇ ਹੋਣ ਦੇ ਬਾਵਜੂਦ ਵੀ ਕੰਮ ਨਾ ਮਿਲੇ। ਬੇਰੁਜ਼ਗਾਰੀ ਦਰ ਬੇਰੁਜ਼ਗਾਰੀ ਦੇ ਬੋਲ਼ਬਾਲੇ ਦਾ ਇੱਕ ਮਾਪ ਹੈ ਅਤੇ ਇਹਦਾ ਹਿਸਾਬ ਬੇਰੁਜ਼ਗਾਰ ਲੋਕਾਂ ਦੀ ਗਿਣਤੀ ਨੂੰ ਮਜ਼ਦੂਰ ਵਰਗ ਦੇ ਸਾਰੇ ਲੋਕਾਂ ਦੀ ਗਿਣਤੀ ਨਾਲ਼ ਭਾਗ ਕਰ ਕੇ ਪ੍ਰਤੀਸ਼ਤ ਵਜੋਂ ਲਗਾਇਆ ਜਾਂਦਾ ਹੈ। ਮੰਦੀ ਦੇ ਕਾਲ਼ ਮੌਕੇ ਕਿਸੇ ਅਰਥਚਾਰਾ ਵਿੱਚ ਬੇਰੁਜ਼ਗਾਰੀ ਦੀ ਦਰ ਆਮ ਤੌਰ ਉੱਤੇ ਬਹੁਤ ਵਧ ਜਾਂਦੀ ਹੈ। ਕੌਮਾਂਤਰੀ ਮਜ਼ਦੂਰ ਜੱਥੇਬੰਦੀ ਦੀ ਇੱਕ ਰਿਪੋਰਟ ਮੁਤਾਬਕ 2012 ਤੱਕ ਦੁਨੀਆਂ ਭਰ ਵਿੱਚ 19.7 ਕਰੋੜ ਲੋਕ ਭਾਵ ਮਜ਼ਦੂਰ ਵਰਗ ਦਾ ਲਗਭਗ 6% ਹਿੱਸਾ ਨੌਕਰੀ ਤੋਂ ਵਾਂਝਾ ਹੈ।
ਖੇਡਣਾ ਮਨੁੱਖ ਦੀ ਸਹਿਜ ਸੁਭਾਵਿਕ ਪ੍ਰਵਿਰਤੀ ਹੈ। ਮਨੁੱਖ ਆਦਿ-ਕਾਲ ਤੋਂ ਹੀ ਖੇਡਦਾ ਆਇਆ ਹੈ। ਕੁਦਰਤ ਨੇ ਹਰ ਪ੍ਰਾਣੀ ਵਿਚ ਖੇਡਣ ਦਾ ਗੁਣ ਭਰਿਆ ਹੈ। ਆਪਣੇ ਜੁੱਸੇ, ਵਿੱਤ ਤੇ ਸੁਭਾਅ ਅਨੁਸਾਰ ਉਸ ਨੇ ਆਪੋ-ਆਪਣੀਆਂ ਖੇਡਾਂ ਦੀ ਸਿਰਜਣਾ ਕੀਤੀ ਹੈ। ਖੇਡਾਂ ਮਨੋਰੰਜਨ ਦਾ ਅਤੇ ਵਿਹਲੇ ਸਮੇਂ ਦੀ ਉਚਿਤ ਵਰਤੋਂ ਦਾ ਸਭ ਤੋਂ ਵੱਡਾ ਸਾਧਨ ਹਨ। ਖੇਡਾਂ ਤੇ ਮਨਪ੍ਰਚਾਵੇ ਮਨੁੱਖ ਲਈ ਉਨੇ ਹੀ ਜਰੂਰੀ ਹਨ ਜਿਤਨੇ ਅੰਨ, ਪਾਣੀ ਅਤੇ ਹਵਾ। ਇਹ ਮਨੁੱਖ ਦੇ ਸਰਬ-ਪੱਖੀ ਵਿਕਾਸ ਦਾ ਮਹੱਤਵਪੂਰਨ ਸ੍ਰੋਤ ਹਨ। ਬੱਚੇ ਦੇ ਜਨਮ ਲੈਣ ਨਾਲ ਬੱਚੇ ਦੀ ਖੇਡ-ਪ੍ਰਕਿਰਿਆ ਆਰੰਭ ਹੋ ਜਾਂਦੀ ਹੈ; ਜਿਵੇਂ ਕੁੱਝ ਦਿਨਾਂ ਦਾ ਬੱਚਾ ਹੀ ਲੱਤਾਂ-ਬਾਹਾਂ ਮਾਰਨੀਆਂ ਸ਼ੁਰੂ ਕਰ ਦਿੰਦਾ ਹੈ। ਖੇਡ-ਰੁਚੀਆਂ ਹੀ ਬੱਚੇ ਦੇ ਸਰੀਰਿਕ, ਮਾਨਸਿਕ ਅਤੇ ਬੌਧਿਕ ਵਿਕਾਸ ਦੀਆਂ ਸੂਚਕ ਹਨ।‘ਲੋਕ ਖੇਡ’ ‘ਲੋਕ’ ਅਤੇ ‘ਖੇਡ’ ਸ਼ਬਦਾਂ ਦੇ ਮੇਲ ਨਾਲ ਬਣਿਆ ਹੈ। ਇਸਦਾ ਅਰਥ ਹੈ। ‘ਲੋਕ ਦੀ ਖੇਡ’। ‘ਲੋਕ’ ਸ਼ਬਦ ਵਾਸਤਵ ਵਿਚ ਅੰਗਰੇਜ਼ੀ ਦੇ ਫੋਕ ਦਾ ਪਰਿਯਾਇ ਹੈ। ਜੋ ਨਗਰ ਅਤੇ ਪਿੰਡ ਦੀ ਸਾਰੀ ਜਨਤਾ ਦਾ ਭਾਵ ਹੈ। ਇਸ ਤਰ੍ਹਾਂ ‘ਖੇਡ’ ਸ਼ਬਦ ਦਾ ਭਾਵ ਮਨ ਪਰਚਾਣਾ ਹੈ। ਲੋਕਖੇਡ ਦਾ ਮਨ ਪਰਚਾਵਾ ਹੋਣਾ ਬਹੁਤ ਜ਼ਰੂਰੀ ਹੈ। ਪਰ ਮਨ ਪਰਚਾਵੇ ਦੇ ਨਾਲ-ਨਾਲ ਇਹ ਮਨੁੱਖ ਨੂੰ ਸਰੀਰਿਕ ਤੇ ਮਾਨਸਿਕ ਸ਼ਕਤੀ ਵੀ ਦਿੰਦੀਆਂ ਹਨ। ਇਨ੍ਹਾਂ ਦਾ ਮਨੁੱਖ ਦੇ ਜੀਵਨ ਨਾਲ ਡੂੰਘਾ ਸੰਬੰਧ ਹੈ।ਲੋਕ-ਖੇਡਾਂ ਦੀ ਖ਼ਾਸੀਅਤ ਇਹ ਹੈ ਕਿ ਇਹ ਕਿਸੇ ਕਰੜੇ ਨਿਯਮਾਂ ਅਧੀਨ ਨਹੀਂ ਖੇਡੀਆਂ ਜਾਂਦੀਆਂ। ਕੋਈ ਸਮਾਂ-ਸਥਾਨ ਵੀ ਨਿਸ਼ਚਿਤ ਨਹੀਂ, ਗਰਮੀਆਂ ਨੂੰ ਦੁਪਿਹਰਾ ਸਮੇਂ, ਰਾਤ ਨੂੰ ਚਾਨਣੀਆਂ ਰਾਤਾਂ ਵਿਚ, ਖੁੱਲ੍ਹਿਆ ਵਿਹੜਿਆਂ, ਗਲੀਆਂ, ਜੂਹਾਂ, ਟਾਹਲੀਆਂ, ਬਰੋਟਿਆਂ ਦੀਆਂ ਛਾਂਵਾਂ ਅਤੇ ਕਿਸੇ ਵੀ ਮੋਕਲੀ ਥਾਂ 'ਤੇ ਇਹ ਖੇਡੀਆਂ ਜਾਂਦੀਆਂ ਹਨ। ਲੋਕ-ਖੇਡਾਂ ਖੇਡਣ ਲਈ ਸਮਾਨ ਖ਼ਰੀਦਣ ਦੀ ਵੀ ਲੋੜ ਨਹੀਂ, ਸਥਾਨਿਕ ਉਪਲਬਧ ਸਮਗਰੀ ਤੋਂ ਹੀ ਕੰਮ ਸਾਰ ਲਿਆ।
ਮਹਾਵੀਰ ਦਾ ਜਨਮ ਬਿਹਾਰ ਦੀ ਸਾਹੀ ਪਰਿਵਾਰ ਵਿੱਚ ਹੋਇਆ। ਉਹਨਾਂ ਦੇ ਪਿਤਾ ਦਾ ਨਾਮ ਸਿਧਾਰਥ ਅਤੇ ਮਾਤਾ ਦਾ ਨਾਮ ਤ੍ਰਿਸ਼ਲਾ ਸੀ। 30 ਸਾਲ ਦੀ ਉਮਰ ਵਿੱਚ ਆਪ ਨੇ ਦੀਖਸਾ ਦੀ ਪ੍ਰਪਤੀ ਲਈ ਘਰ ਦਾ ਤਿਆਗ ਕਰ ਦਿਤਾ। ਸਾਡੇ ਬਾਰਾਂ ਸਾਲ ਉਹਨਾਂ ਨੇ ਭਗਤੀ ਕੀਤੀ ਤੇ ਦੀਕਸਾ ਦੀ ਪ੍ਰਾਪਤੀ ਕੀਤੀ। ਉਹਨਾਂ ਨੇ ਸਾਰੇ ਭਾਰਤ ਦੀ ਯਾਤਰਾ ਕੀਤੀ ਤੇ ਜੈਨ ਦਰਸ਼ਨ ਦਾ ਪ੍ਰਚਾਰ ਕੀਤਾ। 72 ਸਾਲ ਦੀ ਉਮਰ ਵਿੱਚ ਆਪ ਨੂੰ ਮੋਖਸ ਦੀ ਪ੍ਰਾਪਤੀ ਹੋਈ। ਭਗਵਾਨ ਮਹਾਵੀਰ ਨੇ ਆਪਣੇ ਪੈਰੋਕਾਰ ਸਾਧੂਆਂ ਅਤੇ ਗ੍ਰਹਿਸਥਾਂ ਲਈ ਅਹਿੰਸਾ, ਸੱਚ, ਬ੍ਰਹਮਚਰੀਆ ਦੇ ਪੰਜ ਵਰਤਾਂ ਦੀ ਪਾਲਣਾ ਕਰਨੀ ਜ਼ਰੂਰੀ ਦੱਸੀ ਹੈ ਪਰ ਇਨ੍ਹਾਂ ਸਭ ਵਿੱਚ ਅਹਿੰਸਾ ਦੀ ਭਾਵਨਾ ਸ਼ਾਮਲ ਹੈ। ਵਰਧਮਾਨ, ਵੀਰ, ਅਭਿਵੀਰ, ਮਹਾਵੀਰ ਅਤੇ ਸਨਮਤੀ ਅਖਵਾਉਣ ਵਾਲੇ ਸ਼ਰਮਣ ਭਗਵਾਨ ਮਹਾਵੀਰ ਸਵਾਮੀ ਜੈਨ ਧਰਮ ਦੇ 24ਵੇਂ ਤੇ ਅੰਤਿਮ ਤੀਰਥੰਕਰ ਹੋਏ ਹਨ।
ਮੋਹਿੰਜੋਦੜੋ (ਸਿੰਧੀ: موئن جو دڙو ਭਾਵ:-ਮੁਰਦਿਆਂ ਦਾ ਥੇਹ) ਸਿੰਧ ਘਾਟੀ ਸਭਿਅਤਾ ਦਾ ਇੱਕ ਅਹਿਮ ਕੇਂਦਰ ਹੈ। ਇਹ ਲੜਕਾਨਾ ਤੋਂ ਵੀਹ ਕਿਲੋਮੀਟਰ ਦੂਰ ਅਤੇ ਸੱਖਰ ਤੋਂ 80 ਕਿਲੋਮੀਟਰ ਦੱਖਣ-ਪੱਛਮ ਵਿੱਚ ਸਥਿੱਤ ਹੈ। ਇਹ ਸਿੰਧ ਘਾਟੀ ਸਭਿਅਤਾ ਦੇ ਇੱਕ ਹੋਰ ਅਹਿਮ ਕੇਂਦਰ ਹੜਪਾ ਤੋਂ 400 ਮੀਲ ਦੂਰ ਹੈ ਅਤੇ ਇਹ ਸ਼ਹਿਰ 2600 ਈਸਵੀ ਪੂਰਵ ਮੌਜੂਦ ਸੀ ਅਤੇ 1700 ਈਸਵੀ ਪੂਰਵ ਵਿੱਚ ਨਾਮਾਲੂਮ ਕਾਰਨਾਂ ਕਰ ਕੇ ਖ਼ਤਮ ਹੋ ਗਿਆ। ਐਪਰ ਮਾਹਿਰਾਂ ਦੇ ਖਿਆਲ ਵਿੱਚ ਸਿੰਧ ਦਰਿਆ ਦੇ ਰੁਖ ਦੀ ਤਬਦੀਲੀ, ਹੜ੍ਹ, ਬਾਹਰੀ ਹਮਲਾਵਰ ਜਾਂ ਭੁਚਾਲ ਅਹਿਮ ਕਾਰਨ ਹੋ ਸਕਦੇ ਹਨ। ਮੋਹਿਨਜੋ-ਦੜੋ ਦਾ ਸਿੰਧੀ ਭਾਸ਼ਾ ਵਿਚ ਅਰਥ ਹੈ "ਮੁਰਦਿਆਂ ਦਾ ਥੇਹ "। ਇਹ ਦੁਨੀਆਂ ਦਾ ਸਭ ਤੋਂ ਪੁਰਾਣਾ ਯੋਜਨਾਬਧ ਅਤੇ ਸ਼ਾਨਦਾਰ ਸ਼ਹਿਰ ਮੰਨਿਆ ਜਾਂਦਾ ਹੈ। ਇਹ ਸਿੰਧੂ ਘਾਟੀ ਸੱਭਿਅਤਾ ਦਾ ਸਭ ਤੋਂ ਪ੍ਰਪੱਕ ਸ਼ਹਿਰ ਹੈ। ਇਸ ਨਗਰ ਦੇ ਅਵਸ਼ੇਸ ਸਿੰਧੂ ਨਦੀ ਦੇ ਕਿਨਾਰੇ ਸੱਖਰ ਜ਼ਿਲੇ ਵਿਚ ਸਥਿਤ ਹਨ । ਮੋਹਿਨਜੋਦੜੋ ਸ਼ਬਦ ਦਾ ਸਹੀ ੳੁਚਾਰਨ ਹੈ 'ਮੁਅਨ ਜੋ ਦੜੋ' । ਇਸਦੀ ਖੋਜ ਰਾਖਾਲਦਾਸ ਬਨਰਜੀ ਨੇ 1922 ਈ.
ਪੰਜਾਬ ਉੱਤਰ-ਪੱਛਮੀ ਭਾਰਤ ਦਾ ਇੱਕ ਰਾਜ ਹੈ, ਜੋ ਵੱਡੇ ਪੰਜਾਬ ਖੇਤਰ ਦਾ ਇਕ ਭਾਗ ਹੈ। ਇਸਦਾ ਦੂਸਰਾ ਭਾਗ ਪਾਕਿਸਤਾਨ ਵਿੱਚ ਹੈ। ਇਸਦੀ ਸਰਹੱਦ ਉੱਤਰ ਵਿੱਚ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ, ਉੱਤਰ-ਪੂਰਬ ਵਿੱਚ ਹਿਮਾਚਲ ਪ੍ਰਦੇਸ਼, ਦੱਖਣ-ਪੂਰਬ ਵਿੱਚ ਹਰਿਆਣੇ, ਦੱਖਣ-ਪੱਛਮ ਵਿੱਚ ਰਾਜਸਥਾਨ ਅਤੇ ਪੱਛਮ ਵਿੱਚ ਪਾਕਿਸਤਾਨੀ ਪੰਜਾਬ ਨਾਲ ਲੱਗਦੀ ਹੈ। ਇਸਦੇ ਮੁੱਖ ਸ਼ਹਿਰ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਬਠਿੰਡਾ, ਫ਼ਿਰੋਜ਼ਪੁਰ, ਸੰਗਰੂਰ, ਮੋਹਾਲੀ ਅਤੇ ਪਟਿਆਲਾ ਹਨ ਅਤੇ ਰਾਜਧਾਨੀ ਚੰਡੀਗੜ੍ਹ ਹੈ।
ਸਾਹ ਕਿਰਿਆ ਦੋ ਕਿਰਿਆਵਾਂ ਦਾ ਮੇਲ ਹੈ: ਸਾਹ ਅੰਦਰ ਲੈ ਜਾਣ ਦੀ ਕਿਰਿਆ ਜਿਸ ਵਿੱਚ ਹਵਾ 'ਚ ਆਕਸੀਜਨ ਸੈੱਲਾਂ ਤੱਕ ਲੈ ਕਿ ਜਾਂਦੇ ਹਾਂ ਅਤੇ ਸਾਹ ਬਾਹਰ ਕੱਢਣਾ ਜਿਸ ਵਿੱਚ ਸਰੀਰ 'ਚ ਕਾਰਬਨ ਡਾਈਆਕਸਾਈਡ ਨੂੰ ਬਾਹਰ ਕੱਢਣਾ। ਸਾਹ ਕਿਰਿਆ ਦਾ ਮਨੁੱਖੀ ਜੀਵਨ ਲਈ ਵਿਸ਼ੇਸ਼ ਮਹੱਤਵ ਹੈ। ਆਮ ਤੰਦਰੂਸਤ ਵਿਅਕਤੀ ਪ੍ਰਤੀ ਮਿੰਟ 20 ਤੋਂ 22 ਵਾਰ ਸਾਹ ਲੈਂਦਾ ਹੈ। ਇਹ ਕਿਰਿਆ ਨੱਕ ਰਸਤੇ ਹੁੰਦੀ ਹੈ ਜਿਸ ਨੂੰ ਫੇਫੜੇ ਕਰਦੇ ਹਨ। ਅਸੀਂ ਲਗਭਗ 1500 ਘਣ ਸੈਟੀਮੀਟਰ ਹਵਾ ਅੰਦਰ ਲੈ ਜਾਂਦੇ ਹਾਂ ਅਤੇ 1500 ਘਣ ਸੈਂਟੀਮੀਟਰ ਹਵਾ ਬਾਹਰ ਕੱਢਦੇ ਹਾਂ ਅਤੇ ਲਗਭਗ 500 ਘਣ ਸੈਂਟੀਮੀਟਰ ਹਵਾ ਸਾਡੇ ਫੇਫੜਿਆਂ ਵਿੱਚ ਰਹਿ ਜਾਂਦੀ ਹੈ।
ਗਰੀਬੀ, ਅਨਾਜ ਜਾਂ ਧਨ ਦੀ ਇੱਕ ਖਾਸ ਰਕਮ ਜਾਂ ਪੈਸੇ ਦੀ ਕਮੀ ਹੈ। ਗਰੀਬੀ ਇੱਕ ਬਹੁਪੱਖੀ ਸੰਕਲਪ ਹੈ, ਜਿਸ ਵਿੱਚ ਸਮਾਜਿਕ, ਆਰਥਿਕ ਅਤੇ ਰਾਜਨੀਤਕ ਤੱਤ ਸ਼ਾਮਲ ਹੋ ਸਕਦੇ ਹਨ। ਸੰਪੂਰਨ ਗਰੀਬੀ, ਅਤਿ ਦੀ ਗਰੀਬੀ, ਜਾਂ ਗੰਦਗੀ ਦਾ ਭਾਵ ਭੋਜਨ, ਕੱਪੜੇ ਅਤੇ ਆਸਰੇ ਵਰਗੀਆਂ ਬੁਨਿਆਦੀ ਨਿੱਜੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਜ਼ਰੂਰੀ ਅਰਥਾਂ ਦੀ ਪੂਰੀ ਘਾਟ ਹੈ।ਥ੍ਰੈਸ਼ਹੋਲਡ ਜਿਸ ਤੇ ਪੂਰਾ ਗਰੀਬੀ ਪਰਿਭਾਸ਼ਿਤ ਕੀਤੀ ਗਈ ਹੈ ਉਸ ਬਾਰੇ ਉਸ ਵਿਅਕਤੀ ਦੇ ਸਥਾਈ ਸਥਾਨ ਜਾਂ ਯੁੱਗ ਤੋਂ ਨਿਰਭਰ ਕਰਦੀ ਹੈ। ਦੂਜੇ ਪਾਸੇ, ਰਿਸ਼ਤੇਦਾਰ ਦੀ ਗਰੀਬੀ ਉਦੋਂ ਵਾਪਰਦੀ ਹੈ ਜਦੋਂ ਇੱਕ ਵਿਅਕਤੀ ਜੋ ਦੇਸ਼ ਵਿੱਚ ਰਹਿੰਦਾ ਹੈ, ਉਸ ਦੇਸ਼ ਦੀ ਬਾਕੀ ਦੀ ਆਬਾਦੀ ਦੀ ਤੁਲਨਾ ਵਿੱਚ "ਜੀਵਣ ਮਿਆਰਾਂ" ਦੀ ਇੱਕ ਘੱਟੋ ਘੱਟ ਪੱਧਰ ਦਾ ਆਨੰਦ ਨਹੀਂ ਮਾਣਦਾ। ਇਸ ਲਈ, ਜਿਸ ਥ੍ਰੈਸ਼ਹੋਲਡ ਤੇ ਪਰਿਭਾਸ਼ਿਤ ਗਰੀਬੀ ਪਰਿਭਾਸ਼ਤ ਕੀਤੀ ਗਈ ਹੈ, ਉਹ ਦੇਸ਼ ਤੋਂ ਦੂਜੇ, ਜਾਂ ਇੱਕ ਸਮਾਜ ਤੋਂ ਦੂਜੇ ਤਕ ਵੱਖਰੀ ਹੁੰਦੀ ਹੈ। ਗ਼ਰੀਬੀ ਬਹੁ-ਦਿਸ਼ਾਵੀ ਧਾਰਨਾ ਹੈ। ਮੋਟੇ ਤੌਰ ਉੱਤੇ ਇਹ ਉਹ ਦਿਸ਼ਾ ਹੈ ਜਿੱਥੇ ਵਿਅਕਤੀਗਤ ਕਲਿਆਣ ਅਧੂਰਾ ਅਤੇ ਸਮਾਜਿਕ ਤੌਰ ’ਤੇ ਅਪ੍ਰਵਾਨ ਹੁੰਦਾ ਹੈ। ਇਸ ਲਈ ਗ਼ਰੀਬੀ ਉਹ ਦਸ਼ਾ ਹੈ ਜਿਸ ਵਿਚ ਵਿਅਕਤੀ ਆਪਣੀਆਂ ਬੁਨਿਆਦੀ ਲੋੜਾਂ ਪੂਰੀਆਂ ਨਾ ਕਰ ਸਕਣ ਕਾਰਨ ਸਿਹਤਮੰਦ ਅਤੇ ਉਪਜਾਊ ਜ਼ਿੰਦਗੀ ਨਾ ਜਿਊਂ ਸਕਣ।ਬੁਨਿਆਦੀ ਲੋੜਾਂ ਨੂੰ ਪ੍ਰਦਾਨ ਕਰਨ ਨਾਲ ਸੇਵਾਵਾਂ ਨੂੰ ਭ੍ਰਿਸ਼ਟਾਚਾਰ, ਟੈਕਸ ਤੋਂ ਮੁਕਤ, ਕਰਜ਼ਾ ਦੀਆਂ ਸ਼ਰਤਾਂ ਅਤੇ ਸਿਹਤ ਸੰਭਾਲ ਅਤੇ ਵਿਦਿਅਕ ਪੇਸ਼ੇਵਰਾਂ ਦੁਆਰਾ ਦਿਮਾਗ ਦੀ ਨਿਕਾਸੀ ਦੁਆਰਾ ਪੇਸ਼ ਕਰਨ ਦੀ ਸਮਰੱਥਾ ਤੇ ਪਾਬੰਦੀਆਂ ਨੂੰ ਰੋਕਿਆ ਜਾ ਸਕਦਾ ਹੈ। ਬੁਨਿਆਦੀ ਲੋੜਾਂ ਨੂੰ ਜ਼ਿਆਦਾ ਕਿਫਾਇਤੀ ਬਣਾਉਣ ਲਈ ਆਮਦਨ ਵਧਾਉਣ ਦੀਆਂ ਰਣਨੀਤੀਆਂ ਵਿਚ ਖਾਸ ਤੌਰ 'ਤੇ ਕਲਿਆਣ, ਆਰਥਿਕ ਆਜ਼ਾਦੀਆਂ ਸ਼ਾਮਲ ਹਨ ਅਤੇ ਵਿੱਤੀ ਸਹਾਇਤਾ ਮੁਹੱਈਆ ਕਰਵਾਉਂਦੀ ਹੈ।ਸੰਯੁਕਤ ਰਾਸ਼ਟਰ ਅਤੇ ਵਿਸ਼ਵ ਬੈਂਕ ਵਰਗੀਆਂ ਬਹੁਤ ਸਾਰੀਆਂ ਕੌਮਾਂਤਰੀ ਸੰਸਥਾਵਾਂ ਲਈ ਗਰੀਬੀ ਘਟਾਉਣਾ ਹਾਲੇ ਵੀ ਇੱਕ ਮੁੱਖ ਮੁੱਦਾ (ਜਾਂ ਟੀਚਾ) ਹੈ।
ਭਾਰਤ (ਹਿੰਦੀ: भारत) ਪ੍ਰਾਚੀਨ ਜੰਬੂ ਦੀਪ, ਆਧੁਨਿਕ ਦੱਖਣੀ ਏਸ਼ੀਆ ਵਿੱਚ ਸਥਿੱਤ ਭਾਰਤੀ ਉਪ-ਮਹਾਂਦੀਪ ਦਾ ਸਭ ਤੋਂ ਵੱਡਾ ਦੇਸ਼ ਹੈ। ਭਾਰਤ ਦਾ ਭੂਗੋਲਿਕ ਵਿਸਥਾਰ 80°4' ਵਲੋਂ 370°6' ਉੱਤਰੀ ਅਕਸ਼ਾਂਸ਼ ਤੱਕ ਅਤੇ 680°7' ਵਲੋਂ 9°70'25" ਪੂਰਵੀ ਦੇਸ਼ਾਂਤਰ ਤੱਕ ਹੈ। ਭਾਰਤ ਦੀ ਸਮੁੰਦਰ ਤਟ ਰੇਖਾ 7516.6 ਕਿਮੀ ਲੰਬੀ ਹੈ। ਭਾਰਤ, ਭੂਗੋਲਕ ਨਜ਼ਰ ਵਲੋਂ ਸੰਸਾਰ ਵਿੱਚ ਸੱਤਵਾਂ ਸਭ ਤੋਂ ਵੱਡਾ ਅਤੇ ਆਬਾਦੀ ਪੱਖੋਂ ਦੂਜਾ ਸਭ ਤੋਂ ਵੱਡਾ ਦੇਸ਼ ਹੈ। ਭਾਰਤ ਦੇ ਪੱਛਮ ਵਿੱਚ ਪਾਕਿਸਤਾਨ, ਉੱਤਰ-ਪੂਰਬ ਵਿੱਚ ਚੀਨ, ਨੇਪਾਲ ਅਤੇ ਭੂਟਾਨ ਅਤੇ ਪੂਰਬ ਵਿੱਚ ਬੰਗਲਾਦੇਸ਼ ਤੇ ਮਿਆਂਮਾਰ ਦੇਸ਼ ਸਥਿਤ ਹਨ। ਹਿੰਦ ਮਹਾਂਸਾਗਰ ਵਿੱਚ ਇਸਦੇ ਦੱਖਣ-ਪੱਛਮ ਵਿੱਚ ਮਾਲਦੀਵ, ਦੱਖਣ ਵਿੱਚ ਸ੍ਰੀ ਲੰਕਾ ਅਤੇ ਦੱਖਣ-ਪੂਰਬ ਵਿੱਚ ਇੰਡੋਨੇਸ਼ਿਆ ਹਨ। ਉੱਤਰ-ਪੱਛਮ ਵਿੱਚ ਅਫ਼ਗਾਨਿਸਤਾਨ ਦੇ ਨਾਲ ਭਾਰਤ ਦੀ ਸੀਮਾ ਹੈ। ਇਸਦੇ ਉੱਤਰ ਵਿੱਚ ਹਿਮਾਲਾ ਪਹਾੜ ਹਨ ਅਤੇ ਦੱਖਣ ਵਿੱਚ ਹਿੰਦ ਮਹਾਂਸਾਗਰ ਹੈ। ਪੂਰਬ ਵਿੱਚ ਬੰਗਾਲ ਦੀ ਖਾੜੀ ਹੈ ਅਤੇ ਪੱਛਮ ਵਿੱਚ ਅਰਬ ਸਾਗਰ ਹੈ। ਭਾਰਤ ਵਿੱਚ ਕਈ ਵੱਡੀਆਂ ਨਦੀਆਂ ਹਨ। ਗੰਗਾ ਨਦੀ ਭਾਰਤੀ ਸੰਸਕ੍ਰਿਤੀ ਵਿੱਚ ਬਹੁਤ ਪਵਿੱਤਰ ਮੰਨੀ ਜਾਂਦੀ ਹੈ। ਹੋਰ ਵੱਡੀਆ ਨਦੀਆ ਸਿੰਧੂ, ਨਰਮਦਾ, ਬ੍ਰਹਮਪੁੱਤਰ, ਜਮੁਨਾ, ਗੋਦਾਵਰੀ, ਕਾਵੇਰੀ, ਕ੍ਰਿਸ਼ਨਾ, ਚੰਬਲ, ਸਤਲੁਜ, ਰਾਵੀ ਆਦਿ ਹਨ। ਭਾਰਤ ਸੰਸਾਰ ਦਾ ਸਭ ਤੋਂ ਵੱਡਾ ਲੋਕਤੰਤਰ ਹੈ। ਇੱਥੇ ੩੦੦ ਤੋਂ ਜ਼ਿਆਦਾ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਇਹ ਸੰਸਾਰ ਦੀਆਂ ਕਈ ਪੁਰਾਤਨ ਸੱਭਿਆਤਾਵਾਂ ਦੀ ਜਨਮ-ਭੂਮੀ ਰਿਹਾ ਹੈ, ਜਿਵੇਂ ਕਿ ਸਿੰਧੂ-ਘਾਟੀ ਸੱਭਿਅਤਾ ਅਤੇ ਮਹੱਤਵਪੂਰਨ ਇਤਿਹਾਸਿਕ ਵਪਾਰ ਰਾਹਾਂ ਦਾ ਅਨਿੱਖੜਵਾਂ ਅੰਗ ਵੀ ਹੈ। ਸੰਸਾਰ ਦੇ ਚਾਰ ਧਰਮ: ਹਿੰਦੂ, ਬੁੱਧ, ਜੈਨ ਅਤੇ ਸਿੱਖ, ਦਾ ਜਨਮ ਅਤੇ ਵਿਕਾਸ ਭਾਰਤ ਵਿੱਚ ਹੀ ਹੋਇਆ। ਭਾਰਤ ਭੂਗੋਲਕ ਖੇਤਰਫਲ ਦੇ ਅਧਾਰ 'ਤੇ ਸੰਸਾਰ ਦਾ ਸੱਤਵਾਂ ਸਭ ਤੋਂ ਵੱਡਾ ਰਾਸ਼ਟਰ ਹੈ। ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ਹੈ। ਭਾਰਤ ਦੇ ਹੋਰ ਵੱਡੇ ਮਹਾਂਨਗਰ ਮੁੰਬਈ (ਬੰਬਈ), ਕੋਲਕਾਤਾ (ਕਲਕੱਤਾ) ਅਤੇ ਚੇਨੱਈ (ਮਦਰਾਸ) ਹਨ। 1947 ਵਿੱਚ ਆਜ਼ਾਦੀ ਦੀ ਪ੍ਰਾਪਤੀ ਤੋਂ ਬਾਅਦ ਬ੍ਰਿਟਿਸ਼ ਸਾਮਰਾਜ ਦੇ ਪ੍ਰਮੁੱਖ ਅੰਗ ਭਾਰਤ ਨੇ ਬੀਤੇ 20 ਸਾਲਾਂ ਵਿੱਚ ਸਾਰਥਕ ਤਰੱਕੀ ਕੀਤੀ ਹੈ, ਵਿਸ਼ੇਸ਼ ਤੌਰ ਤੇ ਆਰਥਿਕ। ਭਾਰਤੀ ਫ਼ੌਜ ਇੱਕ ਖੇਤਰੀ ਅਤੇ ਵਿਸ਼ਵਵਿਆਪੀ ਸ਼ਕਤੀ ਹੈ। ਹਾਲੀਆ ਸਾਲਾਂ ਵਿੱਚ ਭਾਰਤ ਦੀ ਮਾਲੀ ਹਾਲਤ ਵਿੱਚ ਬਹੁਤ ਸੁਧਾਰ ਆਇਆ ਹੈ ਅਤੇ ਵਰਤਮਾਨ ਹਾਲਾਤ ਵਿੱਚ ਸੰਸਾਰ ਦੀ ਪਹਿਲੀਆਂ ਪੰਜ ਸਭ ਤੋਂ ਵੱਡੀਆਂ ਅਰਥਵਿਵਸਥਾਵਾਂ ਦੇ ਵਿੱਚ ਸ਼ੁਮਾਰ ਹੋਣ ਵੱਲ ਵਧ ਰਿਹਾ ਹੈ। ਭਾਰਤ ਸੰਸਾਰ ਦੀਆਂ ਦਸ ਸਭ ਤੋਂ ਵੱਡੀਆਂ ਅਰਥਵਿਵਸਥਾਵਾਂ ਚੋਂ ਇੱਕ ਹੈ।
ਗੁਰੂ ਗ੍ਰੰਥ ਸਾਹਿਬ ਸਿੱਖਾਂ ਦੇ ਗਿਆਰਵੇ ਗੁਰੂ ਹਨ। ਇਹ 1469 ਤੋਂ ਲੈ ਕੇ 1708 ਤੱਕ ਸਿੱਖ ਗੁਰੂਆਂ ਦੇ ਸਮੇਂ ਰਚੀ ਅਤੇ ਇਕੱਤਰ ਕੀਤੀ ਬਾਣੀ ਦਾ 1430 ਅੰਗਾਂ ਵਾਲਾ ਇੱਕ ਵਿਸਤਾਰਮਈ ਗ੍ਰੰਥ ਹੈ। ਇਹ ਅਨੇਕਾਂ ਸ਼ਬਦਾਂ ਭਾਵ ਬਾਣੀ ਦਾ ਅੰਬਾਰ ਹੈ ਜੋ ਕਿ ਰੱਬ ਦੇ ਗੁਣਾਂ ਅਤੇ ਉਸ ਦੇ ਨਾਮ ਜਪਣ ਦੇ ਕਾਰਨਾਂ ਦਾ ਵਰਨਣ ਕਰਦਾ ਹੈ। ਸਿੱਖਾਂ ਦੇ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ (1666-1708) ਨੇ ਜੋਤੀ-ਜੋਤਿ ਸਮਾਉਣ ਵੇਲੇ ਗੁਰਿਆਈ ਆਦਿ ਗ੍ਰੰਥ ਨੂੰ ਦਿੱਤੀ ਅਤੇ ਇਸ ਕਰ ਕੇ ਨਾਮ ਗੁਰੂ ਗ੍ਰੰਥ ਸਾਹਿਬ ਹੋ ਗਿਆ। ਇਹ ਸਿੱਖਾਂ ਦਾ ਸਭ ਤੋਂ ਪਵਿੱਤਰ ਗ੍ਰੰਥ ਅਤੇ ਇੱਕੋ-ਇੱਕ ਸਦੀਵੀ ਸ਼ਬਦ-ਰੂਪੀ ਗੁਰੂ ਹੈ ਜੋ ਕਿ ਸਿੱਖ ਗੁਰੂਆਂ ਅਤੇ ਹੋਰ ਸੰਤਾਂ-ਭਗਤਾਂ ਦੀ ਸਿੱਖਿਆਵਾਂ ਦਾ ਅੰਬਾਰ ਹੈ। ਅਰਦਾਸ ਦੇ ਸਰੋਤ ਜਾਂ ਮਾਰਗ-ਦਰਸ਼ਕ ਵਜੋਂ ਆਦਿ ਗ੍ਰੰਥ ਸਿੱਖੀ ਵਿੱਚ ਬੰਧਨਾ ਅਤੇ ਭਗਤੀ ਦਾ ਕੇਂਦਰੀ ਧੁਰਾ ਹੈ।ਆਦਿ ਗ੍ਰੰਥ ਦਾ ਸਭ ਤੋਂ ਪਹਿਲਾ ਸੰਕਲਨ ਪੰਜਵੇਂ ਗੁਰੂ, ਗੁਰੂ ਅਰਜਨ ਦੇਵ (1563-1606) ਨੇ ਪਹਿਲੇ ਪੰਜ ਗੁਰੂਆਂ ਅਤੇ ਹੋਰ ਮਹਾਨ ਸੰਤਾਂ ਜਾਂ ਭਗਤਾਂ, ਜਿਹਨਾਂ ਵਿੱਚੋਂ ਕਈਆਂ ਦਾ ਹਿੰਦੂ ਧਰਮ ਅਤੇ ਇਸਲਾਮ ਨਾਲ ਵਾਸਤਾ ਸੀ, ਦੀ ਬਾਣੀ ਇਕੱਤਰ ਕਰ ਕੇ ਕੀਤਾ ਅਤੇ ਇਸ ਪਵਿੱਤਰ ਬੀੜ ਨੂੰ ਭਾਈ ਗੁਰਦਾਸ ਜੀ ਦੇ ਹਥੋਂ ਲਿਖਵਾਇਆ। ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਤੇਗ ਬਹਾਦੁਰ ਜੀ ਦੀ ਬਾਣੀ ਨੂੰ ਇਕੱਤਰ ਕਰ ਕੇ ਤਲਵੰਡੀ ਸਾਬੋ ਵਿਖੇ ਭਾਈ ਮਨੀ ਸਿੰਘ ਜੀ ਪਾਸੋਂ ਆਦਿ ਗ੍ਰੰਥ ਵਿੱਚ ਦਰਜ ਕਰਵਾ ਕੇ ਆਦਿ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਦਾ ਦਰਜਾ ਦਿੱਤਾ। ਦਸਮ ਪਿਤਾ ਦੇ ਜੋਤੀ-ਜੋਤਿ ਸਮਾਉਣ ਪਿੱਛੋਂ ਬਾਬਾ ਦੀਪ ਸਿੰਘ ਵੱਲੋਂ ਗੁਰੂ ਗ੍ਰੰਥ ਸਾਹਿਬ ਦੇ ਬਹੁਤ ਸਾਰੇ ਉਤਾਰੇ ਵੰਡੇ ਗਏ। ਗੁਰੂ ਗ੍ਰੰਥ ਸਾਹਿਬ ਦੀ ਲਿਖਾਈ ਗੁਰਮੁਖੀ ਲਿਪੀ ਵਿੱਚ ਹੋਈ ਹੈ ਅਤੇ ਬਹੁਤ ਸਾਰੀਆਂ ਬੋਲੀਆਂ ਅਤੇ ਉਪ-ਬੋਲੀਆਂ– ਜਿਵੇਂ ਕਿ ਲਹਿੰਦੀ ਪੰਜਾਬੀ, ਬ੍ਰਜ ਭਾਸ਼ਾ, ਖੜ੍ਹੀ ਬੋਲੀ, ਸੰਸਕ੍ਰਿਤ ਅਤੇ ਫ਼ਾਰਸੀ – ਕਈ ਵਾਰ ਜਿਹਨਾਂ ਦੇ ਸਮੂਹ ਨੂੰ ਸੰਤ ਭਾਸ਼ਾ ਕਿਹਾ ਜਾਂਦਾ ਹੈ।.
ਭਾਸ਼ਾ ਵਿਗਿਆਨ ਵਿੱਚ ਸ਼ਬਦ ਨੂੰ ਛੋਟੀ ਤੋਂ ਛੋਟੀ ਸੁਤੰਤਰ ਇਕਾਈ ਵਜੋਂ ਮੰਨਿਆ ਗਿਆ ਹੈ ਜੋ ਆਰਥਿਕ ਅਤੇ ਵਿਹਾਰਿਕ ਪੱਧਰ ਤੇ ਇੱਕਲੇ ਤੌਰ ਤੇ ਵਰਤਿਆ ਜਾਂਦਾ ਹੈ। ਭਾਸ਼ਾ ਵਿਗਿਆਨ ਅਧਿਐਨ ਵਿੱਚ ‘ਸ਼ਬਦ’ ਦਾ ਮਹੱਤਵ ਕਈ ਤਰ੍ਹਾਂ ਦੀਆਂ ਦ੍ਰਿਸ਼ਟੀਆਂ ਤੋਂ ਮਿਲਦਾ ਹੈ। ਪ੍ਰੰਪਰਾਗਤ ਵਿਆਕਰਣ ਸਿਧਾਂਤ ਵਿੱਚ ‘ਸ਼ਬਦ’ ਇੱਕ ਅਤਿ ਉੱਤਮ ਇਕਾਈ ਮੰਨਿਆ ਜਾਂਦਾ ਹੈ। ਕਿਉਂਕਿ ਪ੍ਰੰਪਰਾਗਤ ਧਾਰਨਾ ਅਨੁਸਾਰ ਵਾਕ ਵਿਓਂਤ ਵਿੱਚ ਵਾਕ ਦੀਆਂ ਚਾਰ ਪ੍ਰਮੁੱਖ ਇਕਾਈਆਂ ਹਨ: ਸ਼ਬਦ, ਵਾਕੰਸ਼, ਉਪਵਾਕ, ਵਾਕ। ਇਨ੍ਹਾਂ ਵਿੱਚੋਂ ‘ਸ਼ਬਦ, ਨੂੰ ਹੀ ਮੂਲ ਇਕਾਈ ਮੰਨਿਆ ਗਿਆ ਹੈ ਜਿਸ ਤੋਂ ਵਾਕੰਸ਼ਾਂ , ਉਪਵਾਕਾਂ ਅਤੇ ਵਾਕਾਂ ਦੀ ਸਿਰਜਣਾ ਹੁੰਦੀ ਹੈ।
ਪੰਜਾਬੀ ਸਾਹਿਤ ਦਾ ਇਤਿਹਾਸ ਲਿਖਣ ਦਾ ਕਾਰਜ ਬਹੁਤ ਸਾਰੇ ਵਿਦਵਾਨਾਂ ਨੇ ਆਰੰਭਿਆ ਅਤੇ ਵਿਸ਼ੇਸ਼ ਨਜ਼ਰੀਏ ਤੋਂ ਇਤਿਹਾਸ ਲਿਖੇ। ਪੰਜਾਬੀ ਸਾਹਿਤ ਦਾ ਇਤਿਹਾਸ ਲਿਖਣ ਦੀ ਸਭ ਤੋਂ ਵੱਧ ਭੂਮਿਕਾ ਪੰਜਾਬੀ ਸਾਹਿਤ ਅਕਾਦਮੀ ਦਿੱਲੀ ਨੇ ਨਿਭਾਈ ਹੈ। ਪੰਜਾਬੀ ਸਾਹਿਤ ਅਕਾਦਮੀ ਦਿੱਲੀ ਪੰਜਾਬੀ ਭਾਸ਼ਾ, ਸਾਹਿਤ ਤੇ ਸੱਭਿਅਾਚਾਰ ਦੇ ਲਈ ਪਿਛਲੇ ਦੋ ਤੋਂ ਵੱਧ ਦਹਾਕਿਆ ਤੋਂ ਨਿਰੰਤਰ ਕਾਰਜਸ਼ੀਲ ਹੈ। ਭਾਵੇਂ ਇਹ ਅਕਾਦਮੀ ਦਿੱਲੀ ਸਰਕਾਰ ਵੱਲੋਂ, ਦਿੱਲੀ ਪ੍ਰਾਂਤ ਵਿੱਚ ਪੰਜਾਬੀ ਭਾਸ਼ਾ ਦੇ ਵਿਕਾਸ ਦੇ ਸੁਪਨੇ ਦੀ ਪੂਰਤੀ ਵੱਜੋਂ ਸਥਾਪਿਤ ਕੀਤੀ ਗਈ ਸੀ। ਪਰੰਤੂ ਇਸ ਅਕਾਦਮੀ ਨੇ ਨਾ ਕੇਵਲ ਦਿੱਲੀ ਪ੍ਰਾਂਤ ਵਿੱਚ ਹੀ ਪੰਜਾਬੀ ਨੂੰ ਫੈਲਾਇਆ ਤੇ ਸਥਾਪਿਤ ਕੀਤਾ ਸਗੋਂ ਸਮੁੱਚੇ ਪੰਜਾਬੀ ਜਗਤ ਵਿੱਚ ਅਾਪਣਾ ਵਕਾਰੀ ਸਥਾਨ ਵੀ ਬਣਾਇਆ। ਪ੍ਰੋ. ਰਵੇਲ ਸਿੰਘ ਅਤੇ ਉਹਨਾਂ ਦੇ ਸਾਥੀ ਵਿਦਵਾਨਾਂ ਨੇ ਆਪਸੀ ਮਸ਼ਵਰੇ ਨਾਲ ।।ਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਦਾ ਇੱਕ ਵੱਡਾ ਪੋ੍ਜੈਕਟ ਹੱਥ ਵਿੱਚ ਲਿਆ ਜੋ ਕਿ ਨਾ ਕੇਵਲ ਵਿਉਂਤਿਆ ਗਿਆ ਸਗੋਂ ਸੰਪੂਰਨਤਾ ਦੇ ਰਾਹ ਵੀ ਪਿਆ। ਲੰਮੀਆਂ ਬੈਠਕਾਂ ਅਤੇ ਨਿਰੰਤਰ ਵਿਚਾਰ ਵਟਾਂਦਰੇ ਉਪਰੰਤ ਫੈਸਲਾ ਹੋਇਆ ਸੀ ਕਿ ਅਲੱਗ ਅਲੱਗ ਵਿਧਾਵਾਂ ਅਨੁਸਾਰ ਇਤਿਹਾਸ ਲਿਖਿਆ ਜਾਵੇ ਕਿਉਂਕਿ ਪਹਿਲਾਂ ਪ੍ਰਾਪਤ ਇਤਿਹਾਸਾਂ ਵਿੱਚ ਇਹ ਖੱਪਾ ਨਜ਼ਰ ਆਉਂਦਾ ਹੈ। ਇਸ ਪੋ੍ਜੈਕਟ ਅਧੀਨ ਲਿਖੀਆਂ ਪੰਜਾਬੀ ਸਾਹਿਤ ਦੇ ਇਤਿਹਾਸ ਦੀਆਂ ਜਿਲਦਾਂ ਵੱਖ ਵੱਖ ਵਿਧਾਵਾਂ ਅਨੁਸਾਰ ਵਿਉਂਤੀਆਂ ਗਈਆਂ ਹਨ:- 1. ਪੰਜਾਬੀ ਸਾਹਿਤ ਦਾ ਭਾਸ਼ਾਈ ਪਿਛੋਕੜ- ਪ੍ਰੇਮ ਸਿੰਘ 2.
ਖੇਤੀਬਾੜੀ (ਅੰਗਰੇਜ਼ੀ: Agriculture) ਜਾਨਵਰਾਂ, ਪੌਦਿਆਂ ਅਤੇ ਭੋਜਨ, ਫਾਈਬਰ, ਬਾਇਓਫੂਲ, ਚਿਕਿਤਸਕ ਪੌਦਿਆਂ ਅਤੇ ਹੋਰ ਉਤਪਾਦਾਂ ਲਈ ਫੰਗੀ ਦੀ ਕਾਸ਼ਤ ਅਤੇ ਪ੍ਰਜਨਨ ਹੈ ਜੋ ਮਨੁੱਖੀ ਜੀਵਨ ਨੂੰ ਕਾਇਮ ਰੱਖਣ ਅਤੇ ਵਧਾਉਣ ਲਈ ਵਰਤੀ ਜਾਂਦੀ ਹੈ। ਸੁਸਾਇਤੀ ਮਨੁੱਖੀ ਸਭਿਅਤਾ ਦੇ ਉਤਰਾਧਿਕਾਰ ਵਿੱਚ ਖੇਤੀਬਾੜੀ ਮੁੱਖ ਵਿਕਾਸ ਸੀ, ਜਿਸ ਵਿੱਚ ਪਾਲਤੂ ਜਾਨਵਰਾਂ ਦੀ ਖੇਤੀ ਵਿੱਚ ਭੋਜਨ ਦੀ ਬਹੁਤਾਤ ਪੈਦਾ ਕੀਤੀ ਗਈ ਜੋ ਕਿ ਸਭਿਆਚਾਰ ਦੇ ਵਿਕਾਸ ਨੂੰ ਉਤਸ਼ਾਹਤ ਕਰਦੀ ਸੀ। ਖੇਤੀਬਾੜੀ ਦਾ ਅਧਿਐਨ ਖੇਤੀਬਾੜੀ ਵਿਗਿਆਨ ਵਜੋਂ ਜਾਣਿਆ ਜਾਂਦਾ ਹੈ. ਖੇਤੀਬਾੜੀ ਦਾ ਇਤਿਹਾਸ ਹਜ਼ਾਰਾਂ ਸਾਲ ਪੁਰਾਣਾ ਬਣਾਉਂਦਾ ਹੈ, ਅਤੇ ਇਸਦੇ ਵਿਕਾਸ ਨੂੰ ਬਹੁਤ ਸਾਰੇ ਵੱਖੋ-ਵੱਖਰੇ ਮਾਹੌਲ, ਸਭਿਆਚਾਰਾਂ ਅਤੇ ਤਕਨਾਲੋਜੀਆਂ ਦੁਆਰਾ ਚਲਾਇਆ ਅਤੇ ਪਰਿਭਾਸ਼ਤ ਕੀਤਾ ਗਿਆ ਹੈ। ਵੱਡੀ ਪੱਧਰ 'ਤੇ ਮੋਨੋਕਲਕ ਖੇਤੀ ਲਈ ਖੇਤੀਬਾੜੀ ਅਧਾਰਤ ਸਨਅਤੀ ਖੇਤੀ ਪ੍ਰਮੁੱਖ ਖੇਤੀਬਾੜੀ ਵਿਧੀ ਹੈ। ਆਧੁਨਿਕ ਖੇਤੀਬਾੜੀ ਵਿਗਿਆਨ, ਪਲਾਂਟ ਬ੍ਰੀਡਿੰਗ, ਐਗਰੀਕੋਮਿਕਲ (ਕੀਟਨਾਸ਼ਕਾਂ ਅਤੇ ਖਾਦਾਂ), ਅਤੇ ਤਕਨੀਕੀ ਵਿਕਾਸ ਦੇ ਬਹੁਤ ਸਾਰੇ ਵਰਗਾਂ ਵਿੱਚ ਕਿਸਾਨ ਦੀ ਪੈਦਾਵਾਰ ਵਿੱਚ ਵਾਧਾ ਹੋਇਆ ਹੈ, ਪਰ ਉਸੇ ਸਮੇਂ ਵਿਆਪਕ ਵਾਤਾਵਰਣਕ ਨੁਕਸਾਨ ਅਤੇ ਨਕਾਰਾਤਮਕ ਮਨੁੱਖੀ ਸਿਹਤ ਪ੍ਰਭਾਵਾਂ ਦਾ ਕਾਰਨ ਵੀ ਸਾਹਮਨੇ ਆਇਆ ਹੈ। ਪਸ਼ੂ ਪਾਲਣ ਵਿਚ ਚੋਣਵੇਂ ਪ੍ਰਜਨਨ ਅਤੇ ਆਧੁਨਿਕ ਰਵਾਇਤਾਂ ਨੇ ਮੀਟ ਦੀ ਪੈਦਾਵਾਰ ਵਿਚ ਵੀ ਵਾਧਾ ਕੀਤਾ ਹੈ, ਪਰੰਤੂ ਜਾਨਵਰਾਂ ਦੀ ਭਲਾਈ ਅਤੇ ਐਂਟੀਬਾਇਓਟਿਕਸ, ਵਿਕਾਸ ਦੇ ਹਾਰਮੋਨਸ, ਅਤੇ ਉਦਯੋਗਿਕ ਮੀਟ ਦੇ ਉਤਪਾਦਨ ਵਿਚ ਆਮ ਤੌਰ ਤੇ ਵਰਤੇ ਜਾਂਦੇ ਹੋਰ ਰਸਾਇਣਾਂ ਦੇ ਸਿਹਤ ਪ੍ਰਭਾਵ ਬਾਰੇ ਚਿੰਤਾਵਾਂ ਨੂੰ ਉਠਾਇਆ ਹੈ। ਅਨੁਵੰਸ਼ਕ ਰੂਪ ਵਿੱਚ ਸੋਧੇ ਹੋਏ ਜੀਵ ਖੇਤੀਬਾੜੀ ਦੇ ਵਧ ਰਹੇ ਹਿੱਸੇ ਹਨ, ਭਾਵੇਂ ਕਿ ਇਹਨਾਂ ਨੂੰ ਕਈ ਦੇਸ਼ਾਂ ਵਿੱਚ ਪਾਬੰਦੀ ਲਗਾਈ ਗਈ ਹੈ ਖੇਤੀਬਾੜੀ ਫੂਡ ਉਤਪਾਦਨ ਅਤੇ ਪਾਣੀ ਪ੍ਰਬੰਧਨ ਵਿਸ਼ਵਵਿਆਪੀ ਮੁੱਦਿਆਂ ਨੂੰ ਵਧਾ ਰਹੇ ਹਨ ਜੋ ਕਈ ਮੋਰਚਿਆਂ 'ਤੇ ਬਹਿਸ ਨੂੰ ਵਧਾ ਰਹੇ ਹਨ। ਹਾਲ ਹੀ ਦਹਾਕਿਆਂ ਵਿੱਚ ਜੈਕਿਫਰਾਂ ਦੀ ਘਾਟ ਸਮੇਤ ਭੂਮੀ ਅਤੇ ਜਲ ਸਰੋਤ ਦੇ ਮਹੱਤਵਪੂਰਨ ਪਤਨ, ਅਤੇ ਗਲੋਬਲ ਵਾਰਮਿੰਗ ਬਾਰੇ ਖੇਤੀਬਾੜੀ ਅਤੇ ਖੇਤੀਬਾੜੀ ਵਿੱਚ ਗਲੋਬਲ ਵਾਰਮਿੰਗ ਦੇ ਪ੍ਰਭਾਵਾਂ ਨੂੰ ਹਾਲੇ ਵੀ ਪੂਰੀ ਤਰ੍ਹਾਂ ਸਮਝਿਆ ਨਹੀਂ ਗਿਆ। ਪ੍ਮੁੱਖ ਖੇਤੀਬਾੜੀ ਉਤਪਾਦਾਂ ਨੂੰ ਆਮ ਤੌਰ 'ਤੇ ਭੋਜਨ, ਰੇਸ਼ੇ, ਫਿਊਲ ਅਤੇ ਕੱਚੇ ਮਾਲ ਵਿਚ ਵੰਡਿਆ ਜਾ ਸਕਦਾ ਹੈ। ਖਾਸ ਭੋਜਨ ਵਿਚ ਅਨਾਜ (ਅਨਾਜ), ਸਬਜ਼ੀਆਂ, ਫਲ, ਤੇਲ, ਮੀਟ ਅਤੇ ਮਸਾਲੇ ਸ਼ਾਮਲ ਹਨ। ਫਾਈਬਰਸ ਵਿਚ ਕਪਾਹ, ਉੱਨ, ਭੰਗ, ਰੇਸ਼ਮ ਅਤੇ ਸਣ ਸ਼ਾਮਲ ਹੁੰਦੇ ਹਨ.
ਜਾਨ ਮੇਨਾਰਡ ਕੇਨਜ਼, ਪਹਿਲਾ ਬੈਰਨ ਕੇਨਜ਼, ਸੀਬੀ, ਐਫਬੀਏ (/ˈkeɪnz/ KAYNZ; 5 ਜੂਨ 1883 – 21 ਅਪਰੈਲ 1946) ਇੱਕ ਬ੍ਰਿਟਿਸ਼ ਅਰਥਸ਼ਾਸਤਰੀ ਸੀ, ਜਿਸ ਦੇ ਵਿਚਾਰਾਂ ਨੇ ਆਧੁਨਿਕ ਮੈਕਰੋਇਕਨਾਮਿਕਸ ਦੀ ਥਿਊਰੀ ਅਤੇ ਅਭਿਆਸ ਨੂੰ ਬੁਨਿਆਦੀ ਤੌਰ ਤੇ ਪ੍ਰਭਾਵਿਤ ਕੀਤਾ ਹੈ, ਅਤੇ ਸਰਕਾਰਾਂ ਦੀਆਂ ਆਰਥਿਕ ਨੀਤੀਆਂ ਨੂੰ ਰਾਹ ਦੱਸਿਆ ਹੈ। ਉਸ ਨੇ ਕਾਰੋਬਾਰ ਚੱਕਰ ਦੇ ਕਾਰਨਾਂ ਬਾਰੇ ਪਹਿਲਾਂ ਹੋਏ ਕੰਮ ਨੂੰ ਅਧਾਰ ਬਣਾਇਆ ਅਤੇ ਇਸ ਵਿੱਚ ਨਵਾਂ ਵੱਡਾ ਯੋਗਦਾਨ ਪਾਇਆ। ਉਸਨੂੰ ਆਧੁਨਿਕ ਮੈਕਰੋਇਕਨਾਮਿਕਸ ਦਾ ਬਾਨੀ ਅਤੇ 20ਵੀਂ ਸਦੀ ਦੇ ਸਭ ਤੋਂ ਪ੍ਰਭਾਵਸ਼ਾਲੀ ਅਰਥਸ਼ਾਸਤਰੀਆਂ ਵਿਚੋਂ ਇੱਕ ਮੰਨਿਆ ਗਿਆ ਹੈ। ਆਰੰਭ ਵਿਚ ਇਸ ਦਾ ਸੰਪਰਕ ਐਲਫ੍ਰੈਡ ਮਾਰਸ਼ਲ ਨਾਲ ਹੋਇਆ। ਉਸ ਦੇ ਅਧੀਨ ਰਹਿ ਕੇ ਹੀ ਇਸ ਨੇ ਅਰਥ ਵਿਗਿਆਨ ਦਾ ਅਧਿਐਨ ਕੀਤਾ ਅਤੇ ‘ਇੰਡੀਆ ਆਫ਼ਿਸ’ ਵਿਚ ਸਰਕਾਰੀ-ਨੌਕਰੀ ਲੱਗ ਗਿਆ। ਆਪਣੇ ਜੀਵਨਕਾਲ ਵਿਚ ਇਹ ਯੂਨੀਵਰਸਿਟੀਆਂ ਵਿਚ ਕਈ ਉੱਚੇ ਅਹੁਦਿਆ ਤੇ ਰਿਹਾ। ਇਸ ਤੋਂ ਇਲਾਵਾ ਇਸ ਨੇ ਕਈ ਦੇਸ਼ਾ ਵਿਚ ਸਰਕਾਰ ਦੀ ਪ੍ਰਤੀਨਿਧਤਾ ਕੀਤੀ ਅਤੇ ਰਸਾਲਿਆ ਦਾ ਐਡੀਟਰ ਵੀ ਰਿਹਾ।
ਰਿਗਵੇਦ (ਸੰਸਕ੍ਰਿਤ: ऋग्वेद ṛgveda, ਰਿਕ "ਉਸਤਤੀ, ਭਜਨ" ਅਤੇ ਵੇਦ "ਗਿਆਨ" ਦਾ ਮੇਲ) ਸਨਾਤਨ ਧਰਮ ਅਤੇ ਹਿੰਦੂ ਧਰਮ ਦਾ ਸਰੋਤ ਹੈ। ਇਸ ਵਿੱਚ 1028 ਸੂਕਤ ਹਨ, ਜਿਹਨਾਂ ਵਿੱਚ ਦੇਵਤਿਆਂ ਦੀ ਉਸਤਤੀ ਕੀਤੀ ਗਈ ਹੈ। ਇਸ ਵਿੱਚ ਦੇਵਤਿਆਂ ਦਾ ਯੱਗ ਵਿੱਚ ਆਹਵਾਨ ਕਰਨ ਲਈ ਮੰਤਰ ਹਨ, ਇਹੀ ਸਰਵਪ੍ਰਥਮ ਵੇਦ ਹੈ। ਰਿਗਵੇਦ ਨੂੰ ਦੁਨੀਆਂ ਦੇ ਸਾਰੇ ਇਤਿਹਾਸਕਾਰ ਹਿੰਦ-ਯੂਰਪੀ ਭਾਸ਼ਾ-ਪਰਵਾਰ ਦੀ ਸਭ ਤੋਂ ਪਹਿਲੀ ਰਚਨਾ ਮੰਨਦੇ ਹਨ। ਇਹ ਦੁਨੀਆ ਦੇ ਸਰਵਪ੍ਰਥਮ ਗਰੰਥਾਂ ਵਿੱਚੋਂ ਇੱਕ ਹੈ। ਇਹ ਦੁਨੀਆ ਦੀ ਪਹਿਲੀ ਕਵਿਤਾ ਹੈ- ਪ੍ਰਿਥਵੀ, ਪਾਣੀ, ਅਗਨੀ, ਆਕਾਸ਼ ਅਤੇ ਸਮੀਰ ਨੂੰ ਇਕੱਠੇ ਗੁਣਗੁਣਾਉਂਦੀ ਹੋਈ ਕਵਿਤਾ। ਰਿਕ ਸੰਹਿਤਾ ਵਿੱਚ 10 ਮੰਡਲ, ਬਾਲਖਿਲਯ ਸਹਿਤ 1028 ਸੂਕਤ ਹਨ। ਵੇਦ ਮੰਤਰਾਂ ਦੇ ਸਮੂਹ ਨੂੰ ਸੂਕਤ ਕਿਹਾ ਜਾਂਦਾ ਹੈ, ਜਿਸ ਵਿੱਚ ਏਕਦੈਵਤਵ ਅਤੇ ਏਕਾਰਥ ਦਾ ਹੀ ਪ੍ਰਤੀਪਾਦਨ ਰਹਿੰਦਾ ਹੈ। ਕਾਤਯਾਯਨ ਪ੍ਰਭਤੀ ਰਿਸ਼ੀਆਂ ਦੀ ਅਨੁਕਰਮਣੀ ਦੇ ਅਨੁਸਾਰ ਰਿਚਾਵਾਂ ਦੀ ਗਿਣਤੀ 10,500, ਸ਼ਬਦਾਂ ਦੀ ਗਿਣਤੀ 153526 ਅਤੇ ਸ਼ੌਨਕ ਕ੍ਰਿਤ ਅਨੁਕਰਮਣੀ ਦੇ ਅਨੁਸਾਰ 4,32,000 ਅੱਖਰ ਹਨ। ਰਿਗਵੇਦ ਦੀ ਜਿਹਨਾਂ 21 ਸ਼ਾਖਾਵਾਂ ਦਾ ਵਰਣਨ ਮਿਲਦਾ ਹੈ, ਉਨ੍ਹਾਂ ਵਿਚੋਂ ਚਰਣਵਿਉਹ ਗਰੰਥ ਦੇ ਅਨੁਸਾਰ ਪੰਜ ਹੀ ਪ੍ਰਮੁੱਖ ਹਨ - 1. ਸ਼ਾਕਲ, 2. ਵਾਸ਼ਕਲ.
ਭਾਰਤੀ ਅਰਥ ਸਿਧਾਂਤ ਦੀ ਇੱਕ ਪੁਰਾਤਨ ਅਤੇ ਲੰਮੀ ਪਰੰਪਰਾ ਹੈ। ਅਰਥ ਸਿਧਾਂਤ ਸਥਾਪਿਤ ਕਰਨ ਵਾਲੇ ਲੋਕ ਕਾਵਿ-ਸ਼ਾਸਤਰੀ, ਚਿੰਤਕ, ਧਾਰਮਿਕ ਆਦਿ ਮੱਠਾਂ ਨਾਲ ਸੰਬੰਧਿਤ ਸਨ। ਸਮੁੱਚੀ ਭਾਰਤੀ ਅਰਥ ਪਰੰਪਰਾ ਨੂੰ ਦੋ ਭਾਗਾਂ ਵਿਚ ਵੰਡ ਕੇ ਵੇਖਿਆ ਦਾ ਸਕਦਾ ਹੈ। ਇੱਕ ਭਾਗ ਵਿਚ ਉਹਨਾਂ ਵਿਦਵਾਨਾਂ ਦੇ ਵਿਚਾਰਾਂ ਨੂੰ ਰੱਖਿਆ ਜਾ ਸਕਦਾ ਹੈ। ਜੋ ਅਰਥਾਂ ਨੂੰ ਖੰਡਾਂ ਵਿਚ ਨਹੀਂ ਸਗੋਂ ਸਮੁੱਚ ਵਿਚ ਵੇਖਦੇ ਹਨ। ਅਰਥਾਂ ਨੂੰ ਖੰਡਾਂ ਵਜੋਂ ਸਥਾਪਿਤ ਕਰਨ ਵਾਲੇ ਅਰਥ ਵਿਗਿਆਨੀਆਂ ਅਨੁਸਾਰ ਹਰ ਇੱਕ ਖੰਡ ਭਾਵ ਸ਼ਬਦ ਜਾਂ ਧੁਨੀ ਸਮੂਹ ਦਾ ਅਪਣਾ ਇੱਕ ਅਰਥ ਹੁੰਦਾ ਹੈ। ਇਸ ਸਿਧਾਂਤ ਨੂੰ ਖੰਡ ਪਕਸ਼ ਕਿਹਾ ਜਾਂਦਾ ਹੈ। ਜਦੋਂ ਕਿ ਦੂਜੇ ਪਾਸੇ ਅਰਥਾਂ ਨੂੰ ਸਮੁੱਚ ਵਜੋਂ ਸਥਾਪਿਤ ਕਰਨ ਵਾਲੇ ਅਰਥ ਵਿਗਿਆਨੀਆਂ ਅਨੁਸਾਰ ਵਾਕ ਜਾਂ ਇਸ ਵਰਗੀ ਇਕਾਈ ਦੇ ਹੀ ਆਪਣੇ ਅਰਥ ਹੁੰਦੇ ਹਨ। ਇਸ ਸਿਧਾਂਤ ਅਖੰਡ ਪਕਸ਼ ਕਿਹਾ ਜਾਂਦਾ ਹੈ। ਖੰਡ ਸਿਧਾਂਤ ਦੀ ਪ੍ਰੋੜਤਾ ਮੁੱਖ ਰੂਪ ਵਿਚ ਵਿਆਕਰਨਕਾਰਾਂ ਨੇ ਕੀਤੀ ਅਤੇ ਸਮੁੱਚ ਸਿਧਾਂਤ ਨੂੰ ਅਪਨਾਉਣ ਵਾਲੇ ਦਾਰਸ਼ਨਿਕ ਜਾਂ ਚਿੰਤਕ ਹਨ। ਪਾਣਿਨੀ, ਪਤੰਜਲੀ, ਕਾਤਿਆਇਨ ਆਦਿ ਵਿਆਕਰਨਕਾਰ ਖੰਡ ਦੇ ਪੱਖ ਵਿਚ ਹਨ। ਇਨ੍ਹਾਂ ਅਨੁਸਾਰ ਸ਼ਬਦਾਂ ਦੇ ਅਰਥ ਸਿਰਜਣ ਵਿਚ ਭਾਸ਼ਾਈ ਵਰਤੋਂ ਦੀ ਥਾਂ ਸ਼ਬਦ ਵਿਉਂਤਪਤੀ ਨੂੰ ਆਧਾਰ ਬਣਾਇਆ ਜਾਣਾ ਚਾਹੀਦਾ ਹੈ। ਯਾਸਕ ਨਾਮਕ ਵਿਆਕਰਨਕਾਰ ਨੇ ਨਿਰੁਕਤ ਵਿਉਂਤਪਤੀ ਦੇ ਆਧਾਰ ਉੱਪਰ ਲਿਖਿਆ। ਯਾਸਕ ਸ਼ਬਦਾਂ ਦੀ ਸ਼੍ਰੇਣਿਕ ਵੰਡ ਨਾਲ ਸਹਿਮਤ ਨਹੀਂ ਸੀ ਉਹ ਸਮੁੱਚ ਨੂੰ ਅਰਥ ਦਾ ਆਧਾਰ ਮੰਨਦਾ ਸੀ। ਭਾਰਤੀ ਅਰਥ ਸਿਧਾਂਤ ਪਰੰਪਰਾ ਵਿਚ ਬੋਧੀ ਚਿੰਤਕਾਂ ਦਾ ਅਪੋਹ ਸਿਧਾਂਤ ਭਾਵ ਨਿਖੇਧ ਦੁਆਰਾ ਅਰਥ ਦੀ ਸਥਾਪਿਤੀ ਹੁੰਦੀ ਹੈ, ਇੱਕ ਪਰੰਪਰਾ ਹੈ। ਪਤੰਜਲੀ ਅਤੇ ਭਰਥਰੀ ਹਰੀ ਦਾ ਸਫੋਟ ਸਿਧਾਂਤ, ਅਨੰਦਵਰਧਨ ਦਾ ਧੁਨੀ ਸਿਧਾਂਤ, ਭਰਤਮੁਨੀ ਦਾ ਰਸ ਸਿਧਾਂਤ ਆਦਿ ਭਾਰਤੀ ਅਰਥ ਸਿਧਾਂਤ ਦੀਆਂ ਮੁੱਖ ਧਾਰਾਵਾਂ ਹਨ। ਪਤੰਜਲੀ ਦਾ ਸਫੋਟ ਸਿਧਾਂਤ ਇਕਾਈਆਂ ਦੀ ਲੜੀ ਵਿਚ ਹੋੋਣ ਵਾਲੇ ਸਫੋਟ ਉੱਪਰ ਆਧਾਰਿਤ ਹੈ ਜਦੋਂ ਕਿ ਭਰਥਰੀ ਹਰੀ ਅਰਥ ਨੂੰ ਸਫੋਟ ਮੰਨਦਾ ਹੈ। ਅਨੰਦਵਰਧਨ ਦਾ ਧੁਨੀ ਸਿਧਾਂਤ, ਸ਼ਬਦ ਅਰਥ ਸਬੰਧਾਂ ਦੀ ਸਥਾਪਿਤੀ ਦਾ ਮੂਲ ਧੁਰਾ ਹੈ। ਉਸ ਅਨੁਸਾਰ ਸ਼ਬਦ ਦੇ ਅਰਥ ਤਿੰਨ ਪੱਖੀ ਹੁੰਦੇ ਹਨ।
ਵੈਦਿਕ ਸਾਹਿਤ ਭਾਰਤੀ ਸੱਭਿਆਚਾਰ ਦੇ ਪ੍ਰਾਚੀਨ ਸਵਰੂਪ ਉਤੇ ਪ੍ਰਕਾਸ਼ ਪਾਉਣ ਵਾਲਾ ਅਤੇ ਵਿਸ਼ਵ ਦਾ ਪ੍ਰਾਚੀਨ ਸਾਹਿਤ ਹੈ। ਵੈਦਿਕ ਸਾਹਿਤ ਨੂੰ 'ਸ਼ਰੂਤੀ' ਵੀ ਕਿਹਾ ਜਾਂਦਾ ਹੈ, ਕਿਉਂਕਿ ਸ਼੍ਰਿਸ਼ਟੀ ਕਰਤਾ ਬ੍ਰਹਮਾਜੀ ਨੇ ਵਿਰਾਟਪੁਰਸ਼ ਭਗਵਾਨ ਦੀ ਵੇਦਧੁਨੀ ਨੂੰ ਸੁਣ ਕੇ ਹੀ ਪ੍ਰਾਪਤ ਕੀਤਾ ਸੀ। ਹੋਰ ਵੀ ਬਹੁਤ ਸਾਰੇ ਰਿਸ਼ੀਆਂ ਨੇ ਇਸ ਸਾਹਿਤ ਨੂੰ ਸੁਣਨ ਪਰੰਪਰਾ ਨਾਲ ਹੀ ਗ੍ਰਹਿਣ ਕੀਤਾ। ਵੇਦ ਦੇ ਅਸਲ ਮੰਤਰ ਭਾਗ ਨੂੰ 'ਸੰਹਿਤਾ' ਕਿਹਾ ਜਾਂਦਾ ਹੈ। ਇਸ ਦੀ ਭਾਸ਼ਾ ਸੰਸਕ੍ਰਿਤ ਹੈ, ਜਿਸ ਕਾਰਣ ਇਸ ਨੂੰ ਆਪਣੀ ਅਲੱਗ ਪਛਾਣ ਦੇ ਨਾਲ ਵੈਦਿਕ ਸੰਸਕ੍ਰਿਤ ਕਿਹਾ ਜਾਂਦਾ ਹੈ। ਇਤਿਹਾਸਕ ਰੂਪ ਵਿਚ ਪ੍ਰਾਚੀਨ ਭਾਰਤ ਅਤੇ ਹਿੰਦੂ-ਆਰੀਆ ਜਾਤੀ ਦੇ ਨਾਲ ਸਬੰਧਿਤ ਹਵਾਲਿਆਂ ਲਈ ਇਹ ਉੱਤਮ ਸੋਮਾ ਮੰਨਿਆਂ ਜਾਂਦਾ ਹੈ। ਸੰਸਕ੍ਰਿਤ ਭਾਸ਼ਾ ਦੇ ਪ੍ਰਾਚੀਨ ਰੂਪ ਹੋਣ ਕਾਰਣ ਵੀ ਇਸਦਾ ਸਾਹਿਤਕ ਮਹੱਤਵ ਬਣਿਆ ਹੋਇਆ ਹੈ।
ਸਿੱਖੀ (ਇਹ ਸ਼ਬਦ ਇਸ ਤਰਾਂ ਵੀ ਲਿਖਿਆ ਜਾਂਦਾ: ਸਿਖੀ, ਸਿੱਖ ਤੋਂ, ਮਤਲਬ "ਸਿੱਖਣ ਵਾਲ਼ਾ"), ਇੱਕ ਰੱਬ ਨੂੰ ਮੰਨਣ ਵਾਲ਼ਾ ਧਰਮ ਅਤੇ ਕੌਮੀ ਫ਼ਲਸਫ਼ਾ ਹੈ ਜਿਸ ਦਾ 15ਵੀਂ ਸਦੀ ਵਿੱਚ ਦੱਖਣੀ ਏਸ਼ੀਆ ਦੇ ਪੰਜਾਬ ਖੇਤਰ ਵਿਚ ਆਗਾਾਜ਼ ਹੋਇਆ। ਸਿੱਖੀ ਦਾ ਮੌਲਿਕ ਯਕੀਨ ਅਤੇ ਫ਼ਲਸਫਾ, ਇਲਾਹੀ ਲਿਖਤ ਗੁਰੂ ਗਰੰਥ ਸਾਹਿਬ ਵਿੱਚ ਮੌਜੂਦ ਬਾਣੀ ਮਤਾਬਕ ਇਹ ਹੈ, ਕਿ ਰੱਬ ਉੱਪਰ ਯਕੀਨ ਰੱਖਕੇ ਉਸ ਦਾ ਨਾਮ ਜਪਣਾ, ਇਨਸਾਨੀਅਤ ਵਿੱਚ ਇਤਫ਼ਾਕ ਨਾਲ਼ ਰਹਿਣਾ, ਖ਼ੁਦਗਰਜ਼ੀ ਤੋਂ ਵਾਂਝੇ ਰਹਿਕੇ ਸੇਵਾ ਕਰਨੀ, ਸਰਬੱਤ ਦੇ ਭਲੇ ਵਾਸਤੇ ਇਨਸਾਨੀ ਹੱਕਾਂ ਉਤੇ ਡੱਟਕੇ ਪਹਿਰਾ ਦੇਣਾ, ਅਤੇ ਦੁਨੀਆਦਾਰੀ ਵਿੱਚ ਵੱਸਕੇ ਚੰਗੇ ਕਿਰਦਾਰ ਵਾਲ਼ਾ ਜੀਵਨ ਜੀਣਾ। ਦੁਨੀਆ ਦੇ ਵੱਡੇ ਧਰਮਾਂ ਵਿਚੋਂ ਸਭ ਤੋਂ ਨਵੇਂ ਹੋਣ ਦੇ ਬਾਵਜੂਦ, ਕੁਲ ਦੁਨੀਆ ਦੇ 25-28 ਮਿਲੀਅਨ ਮੰਨਣ ਵਾਲਿਆਂ ਦੀ ਗਿਣਤੀ ਮਤਾਬਕ, ਇਹ ਸਾਰਰੀ ਦੁਨੀਆ ਦਾ ਪੰਜਵਾਂ ਸਭ ਤੋਂ ਵੱਡਾ ਮਜ਼੍ਹਬ ਹੈ।ਸਿੱਖੀ ਦਾ ਰੁਹਾਨੀ ਅਤੇ ਕੌਮੀ ਅਧਾਰ ਗੁਰੂ ਨਾਨਕ, ਸਿਖਾਂ ਦੇ ਪਹਿਲੇ ਗੁਰੂ, ਅਤੇ ਨੌ ਬਾਅਦ ਵਾਲ਼ੇ ਸਿੱਖ ਗੁਰੂਆਂ ਦੀਆਂ ਸਿੱਖਿਆਵਾਂ, ਜੋ ਸਿੱਖਾਂ ਦੇ ਮੌਜੂਦਾ ਅਟੱਲ ਗੁਰੂ ਅਤੇ ਰਹਿਬਰ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ। ਸਿੱਖ ਮਜ਼੍ਹਬ ਦੇ ਫ਼ਲਸਫੇ ਨੂੰ ਗੁਰਮੱਤ ਕਿਹਾ ਜਾਂਦਾ ਹੈ ਜਿਸਦਾ ਬੀਜ ਵਾਹਿਗੁਰੂ ਵਿੱਚ ਯਕੀਨ ਰੱਖਣਾ, ਜਿਸਨੂੰ ਇੱਕ ਓਅੰਕਾਰ (ਮਤਲਬ: ਇੱਕ ਰੱਬ) ਦੁਆਰਾ ਦਰਸਾਇਆ ਜਾਂਦਾ ਹੈ। ਗੁਰ ਨਾਨਕ ਸਾਹਿਬ ਨੇ ਆਪਣੇ ਜਿਸਮਾਨੀ ਮਰਗ ਤੋਂ ਪਹਿਲਾਂ ਆਪਣੇ ਇੱਕ ਸਿੱਖ ਨੂੰ ਦੂਜਾ ਗੁਰੂ ਬਣਾਇਆ ਅਤੇ ਸਿੱਖ ਮੁਆਸ਼ਰੇ ਨੂੰ ਰਹਿਨੁਮਾਈ ਦੇਣ ਦਾ ਕੰਮ ਸੌਂਪਿਆ। ਇਹ ਰਿਵਾਜ਼ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ (1666-1708) ਤੱਕ ਜਾਰੀ ਰਿਹਾ ਜਿਨਾਂ ਨੇ 1699 ਈਸਵੀ ਦੀ ਵਿਸਾਖੀ ਨੂੰ, ਖ਼ਾਲਸਾ ਕਾਇਮ ਕੀਤਾ ਅਤੇ ਸਿੱਖਾਂ ਨੂੰ ਇੱਕ ਵੱਖਰੀ ਪਛਾਣ ਦਿੱਤੀ; ਪੰਜ ਸਿੱਖਾਂ ਨੂੰ ਅੰਮ੍ਰਿਤ ਛਕਾਇਆ ਅਤੇ ਪੰਜ ਪਿਆਰੇ ਦਾ ਖ਼ਿਤਾਬ ਦਿੱਤਾ ਜਿਨ੍ਹਾਂ ਤੋਂ ਬਾਅਦ ਵਿੱਚ ਗੁਰੂ ਸਾਹਿਬ ਨੇ ਅਰਜ਼ ਕਰ ਖ਼ੁਦ ਅੰਮ੍ਰਿਤ ਛਕਿਆ। ਗੁਰ ਗੋਬਿੰਦ ਸਿੰਘ ਨੇ ਜਿਸਮਾਨੀ ਮਰਗ ਤੋਂ ਪਹਿਲਾਂ, ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਤਖ਼ਤ ਸੌਂਪ ਦੇਹ ਗੁਰੂ ਦੇ ਰਿਵਾਜ਼ ਨੂੰ ਖ਼ਤਮ ਕੀਤਾ।
[1] /pʌnˈdʒɑːbi/ (ਸ਼ਾਹਮੁਖੀ: پنجابی) (ਗੁਰਮੁਖੀ: ਪੰਜਾਬੀ) ਪੰਜਾਬ ਦੀ ਭਾਸ਼ਾ, ਜਿਸ ਨੂੰ ਪੰਜਾਬ ਖੇਤਰ ਦੇ ਵਸਨੀਕ ਜਾਂ ਸੰਬੰਧਿਤ ਲੋਕ ਬੋਲਦੇ ਹਨ। ਇਹ ਭਾਸ਼ਾਵਾਂ ਦੇ ਹਿੰਦ-ਯੂਰਪੀ ਪਰਿਵਾਰ ਵਿੱਚੋਂ ਹਿੰਦ-ਇਰਾਨੀ ਪਰਿਵਾਰ ਨਾਲ਼ ਸਬੰਧ ਰੱਖਦੀ ਹੈ। ਇਹ ਪੰਜਾਬੀਆਂ ਦੀ ਮਾਂ ਬੋਲੀ ਹੈ ਅਤੇ ਸਿੱਖੀ ਦੀ ਧਾਰਮਿਕ ਭਾਸ਼ਾ ਵੀ ਹੈ। ਗੁਰਮੁਖੀ ਲਿਪੀ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕੀਤੀ ਗਈ ਹੈ। ਇਹ ਦੁਨੀਆਂ ਅਤੇ ਖ਼ਾਸ ਕਰ ਦੱਖਣੀ ਏਸ਼ੀਆ ਦੇ ਉੱਘੇ ਭੰਗੜਾ ਸੰਗੀਤ ਦੀ ਭਾਸ਼ਾ ਹੈ। ਪਾਕਿਸਤਾਨ ਵਿੱਚ ਇਹ ਸਭ ਤੋਂ ਵੱਧ ਬੋਲੀ ਜਾਣ ਵਾਲੀ ਬੋਲੀ ਹੈ।
ਗੁਰੂ ਨਾਨਕ ਦੇਵ ਜੀ (29 ਨਵੰਬਰ 1469 – 22 ਸਤੰਬਰ 1539) ਸਿੱਖੀ ਦੇ ਬਾਨੀ ਅਤੇ ਦਸਾਂ ਸਿੱਖ ਗੁਰੂਆਂ ਵਿਚੋਂ ਪਹਿਲੇ ਗੁਰੂ ਸਨ। ਇਹਨਾਂ ਦਾ ਜਨਮ ਦਿਨ ਦੁਨੀਆ ਵਿੱਚ ਗੁਰਪੁਰਬ ਵਜੋਂ ਮਨਾਇਆ ਜਾਂਦਾ ਹੈ, ਜੋ ਨਾਨਕਸ਼ਾਹੀ ਕਲੈਂਡਰ 2003 ਮਤਾਬਕ 1 ਵੈਸਾਖ ਅਤੇ ਬਿਕ੍ਰਮੀ ਨਾਨਕਸ਼ਾਹੀ ਕਲੈਂਡਰ ਮੁਤਾਬਿਕ ਕੱਤਕ ਦੀ ਪੂਰਨਮਾਸ਼ੀ ਨੂੰ ਹਰ ਸਾਲ ਅਕਤੂਬਰ-ਨਵੰਬਰ ਮਹੀਨਿਆਂ ਵਿਚਾਲ਼ੇ ਵੱਖਰੀ ਤਰੀਕ ਨੂੰ ਆਉਂਦਾ ਹੈ।ਗੁਰੂ ਨਾਨਕ ਸਾਹਿਬ ਨੇ ਦੂਰ-ਦੁਰਾਡੇ ਸਫ਼ਰ ਕਰ ਲੋਕਾਈ ਨੂੰ ਇੱਕ ਰੱਬ ਦਾ ਸੁਨੇਹਾ ਦਿੱਤਾ ਜੋ ਆਪਣੀ ਬਣਾਈ ਖ਼ਲਕਤ ਵਿੱਚ ਹਾਦਰ ਅਤੇ ਦਾਇਮ ਸੱਚਾਈ ਦੀ ਹਕ਼ੀਕਤ ਹੈ। ਬਰਾਬਰਤਾ, ਭਾਈਚਾਰਕ ਪਿਆਰ, ਇਤਫ਼ਾਕ, ਚੰਗਿਆਈ ਅਤੇ ਗੁਣਾਂ ਉੱਤੇ ਮਬਨੀ ਉਹਨਾਂ ਨੇ ਇੱਕ ਅਨੋਖਾ ਰੁਹਾਨੀ, ਸਮਾਜਿਕ ਅਤੇ ਸਿਆਸੀ ਪਲੇਟਫਾਰਮ ਤਿਆਰ ਕੀਤਾ। ਸਿੱਖੀ ਦੇ ਮਾਝ ਗ੍ਰੰਥ, ਗੁਰੂ ਗ੍ਰੰਥ ਸਾਹਿਬ ਵਿੱਚ ਗੁਰ ਨਾਨਕ ਸਾਹਿਬ ਦੇ 974 ਵਾਕ ਸ਼ਾਇਰਾਨਾ ਅੰਦਾਜ਼ ਵਿੱਚ ਦਰਜ ਹਨ, ਜਿਹਨਾਂ ਵਿੱਚੋਂ ਜਪੁਜੀ ਸਾਹਿਬ, ਆਸਾ ਦੀ ਵਾਰ ਅਤੇ ਸਿੱਧ-ਗੋਸਟ ਆਦਿ ਪ੍ਰਮੁ ਹਨ। ਇਹ ਸਿੱਖਾਂ ਦਾ ਯਕੀਨ ਹੈ ਕਿ ਗੁਰ ਨਾਨਕ ਦੀ ਹੁਰਮਤ, ਦਿੱਵਤਾ ਅਤੇ ਧਾਰਮਕ ਇਖਤਿਆਰ ਬਾਅਦ ਵਾਲ਼ੇ ਗੁਰੂਆਂ ਵਿੱਚ ਵੀ ਸ਼ਾਮਿਲ ਸੀ।
ਭਾਸ਼ਾ ਇੱਕ ਅਜਿਹੀ ਪ੍ਰਣਾਲੀ ਹੈ ਜਿਸ ਵਿੱਚ ਮਨੁੱਖ ਦੀ ਸੰਚਾਰ ਦੀਆਂ ਪੇਚੀਦਾ ਪ੍ਰਣਾਲੀਆਂ ਦਾ ਵਿਕਾਸ, ਪ੍ਰਾਪਤੀ, ਰੱਖ-ਰਖਾਵ ਅਤੇ ਵਰਤੋਂ ਸ਼ਾਮਲ ਹਨ ; ਇੱਕ ਭਾਸ਼ਾ ਅਜਿਹੀ ਪ੍ਰਣਾਲੀ ਦਾ ਕੋਈ ਖਾਸ ਉਦਾਹਰਨ ਹੈ।ਭਾਸ਼ਾ ਦੀ ਵਿਗਿਆਨਿਕ ਖੋਜ ਨੂੰ ਭਾਸ਼ਾ ਵਿਗਿਆਨ ਕਿਹਾ ਜਾਂਦਾ ਹੈ।ਪ੍ਰਾਚੀਨ ਗ੍ਰੀਸ ਵਿੱਚ ਗੋਰਗੀਜ਼ ਅਤੇ ਪਲੈਟੋ ਦੇ ਸਮੇਂ ਤੋਂ ਭਾਸ਼ਾ ਦੇ ਫ਼ਲਸਫ਼ੇ ਬਾਰੇ ਸਵਾਲ, ਜਿਵੇਂ ਕਿ ਕੀ ਸ਼ਬਦ ਤਜਰਬੇ ਦਾ ਪ੍ਰਗਟਾਵਾ ਕਰ ਸਕਦੇ ਹਨ, ਬਹਿਸ ਦਾ ਵਿਸ਼ਾ ਰਹੇ ਹਨ। ਰੂਸੋ ਵਰਗੇ ਵਿਚਾਰਕਾਂ ਨੇ ਦਲੀਲ ਦਿੱਤੀ ਹੈ ਕਿ ਭਾਸ਼ਾ ਜਜ਼ਬੇ ਤੋਂ ਉਤਪੰਨ ਹੋਈ ਹੈ ਜਦਕਿ ਕਾਂਟ ਵਰਗੇ ਹੋਰਾਂ ਨੇ ਇਹ ਮੰਨਿਆ ਹੈ ਕਿ ਇਹ ਤਰਕਸ਼ੀਲ ਅਤੇ ਤਰਕਪੂਰਨ ਵਿਚਾਰਾਂ ਤੋਂ ਪੈਦਾ ਹੋਈ ਹੈ। 20ਵੀਂ ਸਦੀ ਦੇ ਫ਼ਿਲਾਸਫ਼ਰ ਵਿਟਜੇਂਨਸਟੀਨ ਨੇ ਦਲੀਲ ਦਿੱਤੀ ਕਿ ਫ਼ਲਸਫ਼ਾ ਅਸਲ ਵਿੱਚ ਭਾਸ਼ਾ ਦਾ ਅਧਿਐਨ ਹੈ। ਭਾਸ਼ਾ ਵਿਗਿਆਨ ਦੇ ਪ੍ਰਮੁੱਖ ਵਿਦਵਾਨਾਂ ਵਿੱਚ ਫੇਰਡੀਨੈਂਡ ਡੀ ਸੌੁਸੂਰ ਅਤੇ ਨੌਮ ਚੋਮਸਕੀ ਸ਼ਾਮਲ ਹਨ। ਭਾਸ਼ਾ ਦਾ ਵਿਗਿਆਨਕ ਅਧਿਅਨ ਕਰਨ ਵਾਲੇ ਵਿਗਿਆਨ ਨੂੰ ਭਾਸ਼ਾ ਵਿਗਿਆਨ ਕਿਹਾ ਜਾਂਦਾ ਹੈ।ਬੋਲੀ/ਭਾਸ਼ਾ ਇਕ ਦਿਨ ਵਿਚ ਨਹੀਂ ਬਣ ਜਾਂਦੀ। ਇਹ ਕਿਸੇ ਖ਼ਿੱਤੇ ਵਿਚ ਵਸਦੇ ਲੋਕਾਂ ਦੀ ਸਦੀਆਂ ਦੀ ਸਮੂਹਿਕ ਮਾਨਸਿਕ ਸਾਧਨਾ ਰਾਹੀਂ ਹੋਂਦ ਵਿਚ ਆਉਂਦੀ ਹੈ। ਇਹ ਸਿਰਫ਼ ਰੋਜ਼ਮਰ੍ਹਾ ਦੀ ਜ਼ਿੰਦਗੀ ਵਿਚ ਗੱਲਬਾਤ ਕਰਨ ਦਾ ਸਾਧਨ ਹੀ ਨਹੀਂ ਹੁੰਦੀ ਸਗੋਂ ਲੋਕ-ਗੀਤਾਂ, ਬਾਤਾਂ ਤੇ ਸਾਹਿਤਕ ਕਿਰਤਾਂ ਰਾਹੀਂ ਉਸ ਇਲਾਕੇ ਦੇ ਜਨ-ਜੀਵਨ ਨੂੰ ਨਵੀਂ ਊਰਜਾ ਵੀ ਦਿੰਦੀ ਹੈ। ਸ਼ਬਦ ਅਰਸ਼ਾਂ ਤੋਂ ਨਹੀਂ ਉਤਰਦੇ ਸਗੋਂ ਕਿਰਤ ਕਰਦੇ ਔਰਤਾਂ ਤੇ ਮਰਦਾਂ ਵਿਚ ਆਪਸੀ ਸੰਚਾਰ ਦੀ ਲੋੜ ’ਚੋਂ ਪੈਦਾ ਹੁੰਦੇ ਹਨ। ਮਰਦ ਤੇ ਔਰਤ ਵਿਚਲੇ ਆਪਸੀ ਰਿਸ਼ਤੇ, ਬਿਰਹਾ ਤੇ ਮਿਲਣ ਦੀਆਂ ਘੜੀਆਂ, ਪਿਆਰਿਆਂ ਦੀਆਂ ਉਡੀਕਾਂ ਤੇ ਤਾਂਘਾਂ, ਭੈਣਾਂ-ਭਰਾਵਾਂ ਵਿਚਲਾ ਪਿਆਰ, ਮਾਵਾਂ ਤੇ ਧੀਆਂ-ਪੁੱਤਾਂ ਵਿਚਲਾ ਮੋਹ, ਦਾਦਿਆਂ/ਪਿਓਆਂ ਤੇ ਸੰਤਾਨ ਵਿਚਲੇ ਡੂੰਘੇ ਸਨੇਹ ਦੇ ਨਾਤੇ ਬੋਲੀ ਦੀ ਨੁਹਾਰ ਘੜਦੇ ਹਨ। ਜ਼ੁਲਮ ਵਿਰੁੱਧ ਲੜਦੇ ਹੋਏ ਲੋਕ, ਆਪਣੇ ਦੁੱਖਾਂ, ਸੰਘਰਸ਼ਾਂ ਤੇ ਜਿੱਤਾਂ-ਹਾਰਾਂ ਦੀਆਂ ਵਾਰਾਂ ਲਿਖਦੇ ਹਨ। ਕਵੀ, ਢਾਡੀ, ਅਫ਼ਸਾਨਾਨਿਗਾਰ, ਨਾਵਲਕਾਰ, ਗ਼ਲਪ ਲੇਖਕ, ਨਾਟਕਕਾਰ, ਭਾਸ਼ਾ ਮਾਹਿਰ ਆਦਿ ਉਸ ਦੇ ਨੈਣ-ਨਕਸ਼ਾਂ ਨੂੰ ਤਿੱਖਾ ਕਰਦੇ ਹਨ।ਇਹ ਪਤਾ ਕਰਨਾ ਅਸੰਭਵ ਹੈ ਕਿ ਦੁਨੀਆਂ ਵਿੱਚ ਠੀਕ ਕਿੰਨੀਆਂ ਭਾਸ਼ਾਵਾਂ ਹਨ, ਅਤੇ ਇਹ ਗਿਣਤੀ ਭਾਸ਼ਾਵਾਂ ਅਤੇ ਉਪਭਾਸ਼ਾਵਾਂ ਵਿਚਕਾਰ ਅੰਸ਼ਕ ਤੌਰ 'ਤੇ ਮਨਮਾਨੇ ਭੇਦ ਉੱਤੇ ਨਿਰਭਰ ਕਰਦੀ ਹੈ। ਵੈਸੇ, ਅਨੁਮਾਨਾਂ ਅਨੁਸਾਰ ਇਹ ਗਿਣਤੀ 6000 ਅਤੇ 7000 ਦੇ ਵਿੱਚਕਾਰ ਹੈ। ਕੁਦਰਤੀ ਭਾਸ਼ਾਵਾਂ ਆਵਾਜ਼ਾਂ ਅਤੇ ਇਸ਼ਾਰਿਆਂ ਉੱਤੇ ਨਿਰਭਰ ਹੁੰਦੀਆਂ ਹਨ ਪਰ ਅੱਗੇ ਇਨ੍ਹਾਂ ਨੂੰ ਦੇਖਣ, ਸੁਣਨ ਅਤੇ ਸਪਰਸ਼ ਆਧਾਰਿਤ ਦੁਜੈਲੇ ਮਾਧਿਅਮਾਂ ਰਾਹੀਂ ਕੋਡਬੰਦ ਕੀਤਾ ਜਾ ਸਕਦਾ ਹੈ, ਮਿਸਾਲ ਲਈ ਅੱਖਰੀ ਲੇਖਣੀ, ਬਰੇਲ ਅਤੇ ਸੀਟੀਆਂ
ਪੰਜਾਬੀ ਸੱਭਿਆਚਾਰ ਤੋਂ ਭਾਵ ਹੈ, ਪੰਜਾਬੀ ਲੋਕ-ਸਮੂਹ ਦੁਆਰਾ ਸਿਰਜੀ ਵਿਸ਼ੇਸ਼ ਜੀਵਨ-ਜਾਚ। ਜਿਸ ਵਿੱਚ ਉਨ੍ਹਾ ਲੋਕਾਂ ਦਾ ਰਹਿਣ-ਸਹਿਣ, ਕਿੱਤੇ, ਰਸਮ-ਰਿਵਾਜ, ਰਿਸ਼ਤੇ-ਨਾਤੇ, ਪਹਿਰਾਵਾ, ਹਾਰ-ਸ਼ਿੰਗਾਰ, ਵਿਸ਼ਵਾਸ਼, ਕੀਮਤਾਂ, ਮਨੋਰੰਜਨ ਦੇ ਸਾਧਨ, ਭਾਸ਼ਾ ਅਤੇ ਲੋਕ-ਸਾਹਿਤ ਆਦਿ ਸ਼ਾਮਿਲ ਹੁੰਦੇ ਹਨ। ਓਪਰੀ ਨਜ਼ਰੇ ਵੇਖਿਆਂ ਜਿੱਥੇ ਸੱਭਿਆਚਾਰ ਦੀ ਪ੍ਕਿਰਤੀ ਸਧਾਰਨ ਜਾਪਦੀ ਹੈ, ਉੱਥੇ ਇਸਦਾ ਅਧਿਐਨ ਕਰ ਦੇ ਹੋਏ ਅਸੀਂ ਮਹਿਸੂਸ ਕਰ ਸਕਦੇ ਹਾਂ ਕਿ ਇਹ ਆਪਣੇ ਆਪ ਵਿੱਚ ਇੱਕ ਜਟਿਲ ਵਰਤਾਰਾ ਵੀ ਹੈ |
ਪੰਜਾਬ ਸ਼ਬਦ ਫ਼ਾਰਸੀ ਦੇ ਸ਼ਬਦ "ਪੰਜ" ਅਤੇ "ਆਬ" ਦੇ ਸੁਮੇਲ ਤੋਂ ਬਣਿਆ ਹੈ। ਇਸ ਸ਼ਬਦ ਦੀ ਸਭ ਤੋਂ ਪਹਿਲੀ ਵਰਤੋਂ ਇਬਨ ਬਤੂਤਾ ਦੀਆਂ ਲਿਖਤਾਂ ਵਿੱਚ ਮਿਲਦੀ ਹੈ ਜੋ 14ਵੀਂ ਸਦੀ ਵਿੱਚ ਇਸ ਇਲਾਕੇ ਵਿੱਚ ਆਇਆ ਸੀ। ਇਸਦੀ ਵੱਡੇ ਪੱਧਰ ਉੱਤੇ ਵਰਤੋਂ 16ਵੀਂ ਸਦੀ ਦੇ ਦੂਜੇ ਹਿੱਸੇ ਦੀ ਕਿਤਾਬ "ਤਰੀਖ਼ ਸ਼ੇਰ ਸ਼ਾਹ ਸੂਰੀ" ਵਿੱਚ ਮਿਲਦੀ ਹੈ, ਜਿਸ ਵਿੱਚ ਪੰਜਾਬ ਸ਼ਬਦ ਸ਼ੇਰਖ਼ਾਨ ਦੇ ਕਿਲ੍ਹੇ ਦੀ ਉਸਾਰੀ ਦੇ ਹਵਾਲੇ ਨਾਲ ਆਉਂਦਾ ਹੈ। ਇਸ ਤੋਂ ਪਹਿਲਾਂ ਪੰਜਾਬ ਵਰਗਾ ਜ਼ਿਕਰ ਮਹਾਂਭਾਰਤ ਦੇ ਕਿੱਸੇ ਕਹਾਣੀਆਂ ਵਿੱਚ ਵੀ ਹੈ ਜੋ ਪੰਚ-ਨਦ (ਪੰਜ ਨਦੀਆਂ) ਦੇ ਹਵਾਲੇ ਨਾਲ਼ ਹੈ। ਇਸ ਦੇ ਮਗਰੋਂ ਆਈਨ-ਏ-ਅਕਬਰੀ ਵਿੱਚ ਅਬੁਲ ਫ਼ਜ਼ਲ ਨੇ ਲਿਖਿਆ ਹੈ ਕਿ ਇਹ ਇਲਾਕਾ ਦੋ ਹਿੱਸਿਆਂ ਵਿੱਚ ਵੰਡਿਆ ਸੀ, ਲਾਹੌਰ ਤੇ ਮੁਲਤਾਨ। ਇਸ ਆਈਨ ਅਕਬਰੀ ਦੇ ਦੂਜੇ ਹਿੱਸੇ ਵਿੱਚ ਅਬੁਲ ਫ਼ਜ਼ਲ ਨੇ ਪੰਜਾਬ ਨੂੰ ਪੰਜ-ਨਦ ਲਿਖਿਆ ਹੈ। ਇਸ ਦੇ ਇਲਾਵਾ ਮੁਗ਼ਲ ਬਾਦਸ਼ਾਹ ਜਹਾਂਗੀਰ ਨੇ ਆਪਣੀ "ਤਜ਼ਕ-ਏ-ਜਹਾਂਗੀਰੀ" ਵਿੱਚ ਵੀ ਪੰਜਾਬ ਲਫ਼ਜ਼ ਵਰਤਿਆ ਹੈ। ਪੰਜਾਬ ਫ਼ਾਰਸੀ ਦੇ ਪੰਜ ਯਾਨੀ ਪੰਚ ਅਤੇ ਆਬ ਯਾਨੀ ਪਾਣੀ ਤੋਂ ਲਿਆ ਹੈ, ਜਿਸਦਾ ਮਤਲਬ ਪੰਜ ਦਰਿਆਵਾਂ ਦੀ ਧਰਤੀ ਬਣਦਾ ਹੈ। ਇਹ ਉਹ ਪੰਜ ਦਰਿਆ ਹਨ ਜਿਹੜੇ ਇਸ ਇਲਾਕੇ ਵਿੱਚ ਵਗਦੇ ਹਨ। ਅੱਜ ਕੱਲ੍ਹ ਦੋ ਦਰਿਆ (ਚਨਾਬ ਅਤੇ ਜੇਹਲਮ) ਪਾਕਿਸਤਾਨ ਵਿੱਚ ਹੀ ਵਗਦੇ ਹਨ। ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿੱਚ ਬਾਕੀ ਤਿੰਨ ਦਰਿਆਵਾਂ (ਸਤਲੁਜ, ਬਿਆਸ ਅਤੇ ਰਾਵੀ) ਦਾ ਪਾਣੀ ਵਗਦਾ ਹੈ, ਜਿਹੜੇ ਭਾਰਤ ਵਿੱਚੋ ਹੁੰਦੇ ਹੋਏ ਪਾਕਿਸਤਾਨ ਵਿੱਚ ਪ੍ਰਵੇਸ਼ ਕਰਦੇ ਹਨ। ਇਸ ਤੋਂ ਪਹਿਲਾਂ ਇਸ ਦਾ ਨਾਂ "ਸਪਤ ਸੰਧੂ" ਯਾਨੀ ਸੱਤ ਦਰਿਆਵਾਂ ਦੀ ਸਰਜ਼ਮੀਨ ਸੀ। "ਤਰੀਖ਼ ਜਿਹਲਮ" ਵਿਚ ਅੰਜੁਮ ਸੁਲਤਾਨ ਸ਼ਹਿਬਾਜ਼ ਨੇ ਲਿਖਿਆ ਹੈ ਕਿ ਸਪਤ ਦਾ ਮਤਲਬ ਸੱਤ ਤੇ ਸੰਧੂ ਦਾ ਮਤਲਬ ਦਰਿਆ ਹੈ।
ਜੈਨ ਧਰਮ ਵਿੱਚ ਤੀਰਥੰਕਰ ( ਅਰਿਹੰਤ , ਜਿਨੇਂਦਰ ) ਉਨ੍ਹਾਂ ੨੪ ਆਦਮੀਆਂ ਲਈ ਪ੍ਰਯੋਗ ਕੀਤਾ ਜਾਂਦਾ ਹੈ , ਜੋ ਆਪ ਤਪ ਦੇ ਮਾਧਿਅਮ ਵਲੋਂ ਆਤਮਗਿਆਨ ( ਕੇਵਲ ਗਿਆਨ ) ਪ੍ਰਾਪਤ ਕਰਦੇ ਹੈ । ਜੋ ਸੰਸਾਰ ਸਾਗਰ ਵਲੋਂ ਪਾਰ ਲਗਾਉਣ ਵਾਲੇ ਤੀਰਥ ਦੀ ਰਚਨਾ ਕਰਦੇ ਹੈ , ਉਹ ਤੀਰਥੰਕਰ ਕਹਾਂਦੇ ਹੈ ।ਤੀਰਥੰਕਰ ਉਹ ਵਿਅਕਤੀਆਂ ਹੈ ਜਿੰਹੋਨੇਂ ਪੂਰੀ ਤਰ੍ਹਾਂ ਵਲੋਂ ਕ੍ਰੋਧ ,ਹੰਕਾਰ , ਛਲ , ਇੱਛਾ , ਆਦਿ ਉੱਤੇ ਫਤਹਿ ਪ੍ਰਾਪਤ ਦੀ ਹੋ ) । ਤੀਰਥੰਕਰ ਨੂੰ ਇਸ ਨਾਮ ਵਲੋਂ ਕਿਹਾ ਜਾਂਦਾ ਹੈ ਕਿਉਂਕਿ ਉਹ ਤੀਰਥ ( ਪਾਇਆਬ ),ਏਕ ਜੈਨ ਸਮੁਦਾਏ ਦੇ ਸੰਸਥਾਪਕ ਹੈ ,ਜੋ ਪਾਇਆਬ ਦੇ ਰੂਪ ਵਿੱਚ ਮਨੁੱਖ ਕਸ਼ਟ ਦੀ ਨਦੀ ਨੂੰ ਪਾਰ ਕਰਾਂਦਾ ਹੈ।
ਉਲੰਪਿਕ ਖੇਡਾਂ ਜਾਂ ਓਲੰਪਿਕ ਖੇਡਾਂ ਵਿੱਚ ਦੁਨੀਆਂ ਭਰ ਦੇ ਕਈ ਦੇਸ਼ ਹਿੱਸੇ ਲੈਂਦੇ ਹਨ। ਓਲੰਪਿਕ ਖੇਡਾਂ ਹਰ ਚਾਰ ਸਾਲਾਂ ਬਾਅਦ ਹੁੰਦੀਆਂ ਹਨ। 1896 ਨੂੰ ਸ਼ੁਰੂ ਹੋਈਆਂ ਪਹਿਲੀਆਂ ਐਥਨਜ਼ ਓਲੰਪਿਕ ਖੇਡਾਂ ਸਿਰਫ਼ ਅਥਲੈਟਿਕਸ ਈਵੈਂਟਸ ਨਾਲ ਹੀ ਸ਼ੁਰੂ ਹੋਈਆਂ ਸਨ, ਜਿਸ ਵਿੱਚ 14 ਦੇਸ਼ਾਂ ਦੇ 241 ਅਥਲੀਟਾਂ ਨੇ ਹਿੱਸਾ ਲਿਆ ਸੀ। ਓਲੰਪਿਕ ਖੇਡਾਂ ਦੇ 116 ਸਾਲ ਦੇ ਇਤਿਹਾਸ ਵਿੱਚ ਅਥਲੈਟਿਕਸ ਮੁਕਾਬਲਿਆਂ ਦੀ ਵਧੇਰੇ ਮਹੱਤਤਾ ਰਹੀ ਹੈ ਕਿਉਂਕਿ ਅਥਲੈਟਿਕਸ ਵਿੱਚ ਨਵੇਂ ਓਲਪਿੰਕ ਤੇ ਵਿਸ਼ਵ ਰਿਕਾਰਡ, ਖਿਡਾਰੀਆਂ ਤੇ ਦਰਸ਼ਕਾਂ ਵਿੱਚ ਰੁਚੀ ਵਧਾਉਂਦੇ ਹਨ ਪਰ ਭਾਰਤੀ ਦੀ ਕਾਰਗੁਜ਼ਾਰੀ ਚਿੰਤਾ ਦਾ ਵਿਸ਼ਾ ਰਹੀ ਹੈ।
ਆਰੀਆਭੱਟ (ਸੰਸਕ੍ਰਿਤ: आर्यभट listen ; IAST: ਆਰੀਆਭੱਟ) ਜਾਂ ਆਰੀਆਭੱਟ I ਭਾਰਤੀ ਹਿਸਾਬ ਅਤੇ ਭਾਰਤੀ ਖਗੋਲ ਵਿਗਿਆਨ ਦੇ ਸ਼ਾਸਤਰੀ ਯੁੱਗ ਦੇ ਮਹਾਨ ਗਣਿਤਸ਼ਾਸਤਰੀਆਂ ਅਤੇ ਤਾਰਾ-ਵਿਗਿਆਨੀਆਂ ਦੀ ਕਤਾਰ ਵਿੱਚ ਆਗੂ ਹਨ। ਉਨ੍ਹਾਂ ਦੇ ਸਭ ਤੋਂ ਜਿਆਦਾ ਪ੍ਰਸਿੱਧ ਕਾਰਜ ਹਨ (੪੯੯ ਈ . , ੨੩ ਸਾਲ ਦੀ ਉਮਰ ਵਿੱਚ): ਆਰੀਆਭਟੀ ਅਤੇ ਆਰੀਆ - ਸਿੱਧਾਂਤ। ਹਾਲਾਂਕਿ ਆਰੀਆਭੱਟ ਦੇ ਜਨਮ ਦੇ ਸਾਲ ਦਾ ਆਰੀਆਭਟੀ ਵਿੱਚ ਸਪੱਸ਼ਟ ਜਿਕਰ ਹੈ, ਉਨ੍ਹਾਂ ਦੇ ਜਨਮ ਦੇ ਅਸਲੀ ਸਥਾਨ ਦੇ ਬਾਰੇ ਵਿੱਚ ਵਿਦਵਾਨਾਂ ਦੇ ਵਿਚਕਾਰ ਵਿਵਾਦ ਹੈ। ਕੁੱਝ ਮੰਨਦੇ ਹਨ ਕਿ ਉਹ ਨਰਮਦਾ ਅਤੇ ਗੋਦਾਵਰੀ ਦੇ ਵਿਚਕਾਰ ਸਥਿਤ ਖੇਤਰ ਵਿੱਚ ਪੈਦਾ ਹੋਏ ਸਨ, ਜਿਸਨੂੰ ਅਸ਼ਮਾਕਾ ਵਜੋਂ ਜਾਣਿਆ ਜਾਂਦਾ ਸੀ ਅਤੇ ਉਹ ਅਸ਼ਮਾਕਾ ਦੀ ਪਹਿਚਾਣ ਮਧ ਭਾਰਤ ਵਜੋਂ ਕਰਦੇ ਹਨ ਜਿਸ ਵਿੱਚ ਮਹਾਰਾਸ਼ਟਰ ਅਤੇ ਮੱਧ ਪ੍ਰਦੇਸ਼ ਸ਼ਾਮਲ ਹੈ, ਹਾਲਾਂਕਿ ਆਰੰਭਕ ਬੋਧੀ ਗਰੰਥ ਅਸ਼ਮਾਕਾ ਨੂੰ ਦੱਖਣ ਵਿੱਚ, ਦੱਖਣੀਪਥ ਜਾਂ ਦੱਖਨ ਵਜੋਂ ਵਰਣਿਤ ਕਰਦੇ ਹਨ, ਜਦੋਂ ਕਿ ਹੋਰ ਗਰੰਥ ਵਰਣਨ ਕਰਦੇ ਹਨ ਕਿ ਅਸ਼ਮਾਕਾ ਦੇ ਲੋਕ ਅਲੇਕਜੇਂਡਰ ਨਾਲ ਲੜੇ ਹੋਣਗੇ, ਇਸ ਹਿਸਾਬ ਅਸ਼ਮਾਕਾ ਨੂੰ ਉੱਤਰ ਦੀ ਤਰਫ ਹੋਰ ਅੱਗੇ ਹੋਣਾ ਚਾਹੀਦਾ ਹੈ। ਇੱਕ ਤਾਜ਼ਾ ਅਧਿਅਨ ਦੇ ਅਨੁਸਾਰ ਆਰੀਆਭੱਟ ਚਾੰਮ੍ਰਿਵੱਤਮ, ਕੇਰਲ ਦੇ ਰਹਿਣ ਵਾਲੇ ਸਨ। ਅਧਿਅਨ ਦੇ ਅਨੁਸਾਰ ਅਸਮਕਾ ਇੱਕ ਜੈਨ ਪ੍ਰਦੇਸ਼ ਸੀ ਜੋ ਦੀ ਸ਼ਰਾਵਾਂਬੇਲਗੋਲਾ ਦੇ ਚਾਰੋਂ ਤਰਫ ਫੈਲਿਆ ਹੋਇਆ ਸੀ, ਅਤੇ ਇੱਥੇ ਦੇ ਪੱਥਰ ਦੇ ਖੰਭਿਆਂ ਦੇ ਕਾਰਨ ਇਸਦਾ ਨਾਮ ਅਸਮਕਾ ਪਿਆ। ਚਾੰਮ੍ਰਿਵੱਤਮ ਇਸ ਜੈਨ ਬਸਤੀ ਦਾ ਹਿੱਸਾ ਸੀ, ਇਸਦਾ ਪ੍ਰਮਾਣ ਹੈ ਭਾਰਤਾਪੁਝਾ ਨਦੀ ਜਿਸਦਾ ਨਾਮ ਜੈਨਾਂ ਦੇ ਪ੍ਰਾਚੀਨ ਰਾਜਾ ਭਾਰਤਾ ਦੇ ਨਾਮ ਉੱਤੇ ਰੱਖਿਆ ਗਿਆ ਹੈ। ਆਰੀਆਭੱਟ ਨੇ ਵੀ ਜੁਗਾਂ ਨੂੰ ਪਰਿਭਾਸ਼ਿਤ ਕਰਦੇ ਵਕਤ ਰਾਜਾ ਭਾਰਤਾ ਦਾ ਜਿਕਰ ਕੀਤਾ ਹੈ - ਦਾਸਗੀਤੀਕਾ ਦੇ ਪੰਜਵੇਂ ਛੰਦ ਵਿੱਚ ਰਾਜਾ ਭਾਰਤ ਦੇ ਸਮੇਂ ਤੱਕ ਗੁਜ਼ਰ ਚੁੱਕੇ ਕਾਲ ਦਾ ਵਰਣਨ ਆਉਂਦਾ ਹੈ। ਉਨ੍ਹਾਂ ਦਿਨਾਂ ਵਿੱਚ ਕੁਸੁਮਪੁਰਾ ਵਿੱਚ ਇੱਕ ਪ੍ਰਸਿੱਧ ਯੂਨੀਵਰਸਿਟੀ ਸੀ ਜਿੱਥੇ ਜੈਨਾਂ ਦਾ ਨਿਰਣਾਇਕ ਪ੍ਰਭਾਵ ਸੀ, ਅਤੇ ਆਰੀਆਭੱਟ ਦਾ ਕੰਮ ਇਸ ਪ੍ਰਕਾਰ ਕੁਸੁਮਪੁਰਾ ਪਹੁੰਚ ਸਕਿਆ ਅਤੇ ਉਸਨੂੰ ਪਸੰਦ ਵੀ ਕੀਤਾ ਗਿਆ। ਹਾਲਾਂਕਿ ਇਹ ਗੱਲ ਕਾਫ਼ੀ ਹੱਦ ਤੱਕ ਨਿਸ਼ਚਿਤ ਹੈ ਕਿ ਉਹ ਕਿਸੇ ਨਾ ਕਿਸੇ ਵਕਤ ਉੱਤੇ ਕੁਸੁਮਪੁਰਾ ਉੱਚ ਸਿੱਖਿਆ ਲਈ ਗਏ ਸਨ ਅਤੇ ਕੁੱਝ ਸਮੇਂ ਲਈ ਉੱਥੇ ਰਹੇ ਵੀ ਸਨ। ਭਾਸਕਰ I ( ੬੨੯ ਈ .
ਸਿਸਟਮ ਸਾਫ਼ਟਵੇਅਰ ਇੱਕ ਕੰਪਿਊਟਰ ਸਾਫ਼ਟਵੇਅਰ ਹੁੰਦਾ ਹੈ ਜੋ ਕੰਪਿਊਟਰ ਦੇ ਹਾਰਡਵੇਅਰ ਨੂੰ ਚਲਾਉਣ ਅਤੇ ਕੰਟਰੋਲ ਕਰਨ ਲਈ ਬਣਾਇਆ ਹੁੰਦਾ ਹੈ ਅਤੇ ਇਸਦੇ ਨਾਲ਼ ਹੀ ਇਹ ਐਪਲੀਕੇਸ਼ਨ ਸਾਫ਼ਟਵੇਅਰਾਂ ਦੇ ਚੱਲਣ ਲਈ ਇੱਕ ਪਲੇਟਫ਼ਾਰਮ ਵੀ ਮੁਹਈਆ ਕਰਵਾਉਂਦਾ ਹੈ। ਹਰ ਤਰਾਂ ਦੇ ਆਪਰੇਟਿੰਗ ਸਿਸਟਮਾਂ ਵਿੱਚ ਬਹੁਤ ਸਾਰੇ ਸਿਸਟਮ ਸਾਫਟਵੇਅਰ ਹੁੰਦੇ ਹਨ। ਜਿਵੇਂ ਕੀ ਹਰ ਵਿੰਡੋਜ਼ ਵਿਚ ਇੰਟਰਨੈਟ ਐਕਸਪ੍ਰੋਰਲ ਹੁੰਦਾ ਹੈ ਜੋ ਕੀ ਇੰਟਰਨੈਟ ਵਿੱਚ ਮਦਦ ਕਰਦਾ ਹੈ ਅਤੇ ਮਾਇਕ੍ਰੋਸਾਫਟ ਵਲੋਂ ਇਹ ਹਰ ਇੱਕ ਵਿੰਡੋਜ਼ ਵਿੱਚ ਪਿਹਲਾਂ ਦਾ ਇੰਸਟਾਲ ਕੀਤਾ ਹੁੰਦਾ ਹੈ। ਜੋ ਵੀ ਸਾਫਟਵੇਅਰ ਵਿੰਡੋਜ਼ ਵਿੱਚ ਪਿਹਲਾਂ ਤੋਂ ਹੀ ਇੰਨਸਟਾਲਰ ਪੈਕੇਜ ਵਿਚ ਕੰਪਨੀ ਵੱਲੋਂ ਮੁਹੱਇਆ ਕਰਵਾਇਆ ਜਾਂਦਾ ਹੈ ਉਸਨੂੰ ਸਿਸਟਮ ਸਾਫਟਵੇਅਰ ਹੀ ਕਿਹਾ ਜਾਂਦਾ ਹੈ। ਕਰਨਲ ਇੱਕ ਆਪਰੇਟਿੰਗ ਸਿਸਟਮ ਦਾ ਕੋਰ ਹਿੱਸਾ ਹੈ ਜੋ ਕੀ ਐਪਲੀਕੇਸ਼ਨ ਪ੍ਰੋਗ੍ਰਾਮ ਦੇ ਕੰਮ ਕਰਨ ਲੈ । ਸਿਸਟਮ ਸਾਫ਼ਟਵੇਅਰ ਨੂੰ ਅੱਗੇ ਕਈ ਸ਼੍ਰੇਣਿਆਂ ਵਿੱਚ ਵੰਡਿਆ ਜਾ ਸਕਦਾ ਹੈ।
ਫੇਫੜਾ ਹਵਾ ਨਾਲ ਸਾਹ ਲੈਣ ਵਾਲੇ ਪ੍ਰਾਣੀਆਂ, ਖ਼ਾਸ ਕਰ ਕੇ ਜਿਆਦਾਤਰ ਚਹੁ-ਪੈਰੀ ਜਾਨਵਰਾਂ ਅਤੇ ਕੁਝ ਮੱਛੀਆਂ ਅਤੇ ਘੋਗਿਆਂ, ਵਿੱਚ ਇੱਕ ਆਵਸ਼ਕ ਸੁਆਸ-ਅੰਗ ਹੁੰਦਾ ਹੈ। ਥਣਧਾਰੀਆਂ ਅਤੇ ਹੋਰ ਜਟਿਲ ਜੀਵ-ਕਿਸਮਾਂ ਵਿੱਚ ਰੀੜ੍ਹ ਦੀ ਹੱਡੀ ਕੋਲ ਦਿਲ ਦੇ ਦੋਹਾਂ ਪਾਸੇ ਦੋ ਫੇਫੜੇ ਹੁੰਦੇ ਹਨ। ਇਹਨਾਂ ਦਾ ਮੁੱਖ ਕੰਮ ਵਾਯੂਮੰਡਲ ਤੋਂ ਆਕਸੀਜਨ ਲੈ ਕੇ ਲਹੂ-ਧਾਰਾ ਵਿੱਚ ਮਿਲਾਉਣਾ ਅਤੇ ਲਹੂ-ਧਾਰਾ ਤੋਂ ਕਾਰਬਨ ਡਾਈਆਕਸਾਈਡ ਲੈ ਕੇ ਵਾਯੂਮੰਡਲ ਵਿੱਚ ਛੱਡਣਾ ਹੁੰਦਾ ਹੈ। ਗੈਸਾਂ ਦਾ ਇਹ ਤਬਾਦਲਾ ਸੈਲਾਂ ਨਾਲ ਬਣੀਆਂ ਨਿੱਕੀਆਂ ਨਿੱਕੀਆਂ ਪਤਲੀਆਂ ਦੀਵਾਰਾਂ ਵਾਲੀਆਂ ਹਵਾ ਦੀਆਂ ਅਸੰਖ ਥੈਲੀਆਂ ਜਿਹਨਾਂ ਨੂੰ ਅਲਵਿਓਲੀ (alveoli) ਕਿਹਾ ਜਾਂਦਾ ਹੈ, ਦੇ ਇੱਕ ਵਿਸ਼ੇਸ਼ ਤਾਣੇ ਬਾਣੇ ਵਿੱਚ ਨੇਪਰੇ ਚੜ੍ਹਦਾ ਹੈ।
ਖੋਜ (ਅੰਗਰੇਜ਼ੀ: Research) ਮਤਲਬ "ਰਚਨਾਤਮਕ ਅਤੇ ਸਿਧਾਂਤਕ ਤੌਰ ਤੇ ਕੀਤਾ ਗਿਆ ਕੰਮ ਜੋ ਕਿ ਗਿਆਨ ਦਾ ਭੰਡਾਰ ਵਧਾਉਣ, ਮਨੁੱਖਾਂ, ਸੱਭਿਆਚਾਰ ਅਤੇ ਸਮਾਜ ਦੇ ਗਿਆਨ ਸਮੇਤ ਅਤੇ ਨਵੀਆਂ ਅਰਜ਼ੀਆਂ ਨੂੰ ਬਣਾਉਣ ਲਈ ਗਿਆਨ ਦੇ ਇਸ ਸਟਾਕ ਦੀ ਵਰਤੋਂ ਨੂੰ ਸ਼ਾਮਲ ਕਰਨ ਲਈ ਕੀਤੇ ਜਾਂਦੇ ਹਨ।" ਇਹ ਤੱਥ ਸਥਾਪਿਤ ਕਰਨ ਜਾਂ ਪੁਸ਼ਟੀ ਕਰਨ ਲਈ ਵਰਤਿਆ ਜਾਂਦਾ ਹੈ, ਪਿਛਲੇ ਕੰਮ ਦੇ ਨਤੀਜਿਆਂ ਨੂੰ ਮੁੜ ਪੁਸ਼ਟੀ ਕਰਦਾ ਹੈ, ਨਵੇਂ ਜਾਂ ਮੌਜੂਦਾ ਸਮੱਸਿਆਵਾਂ ਨੂੰ ਹੱਲ ਕਰਦਾ ਹੈ, ਪ੍ਰੋਟੀਮ ਦੀ ਸਹਾਇਤਾ ਕਰਦਾ ਹੈ ਜਾਂ ਨਵੇਂ ਸਿਧਾਂਤ ਵਿਕਸਿਤ ਕਰਦਾ ਹੈ। ਇੱਕ ਖੋਜ ਪ੍ਰੋਜੈਕਟ ਖੇਤਰ ਵਿੱਚ ਪਿਛਲੇ ਕੰਮ 'ਤੇ ਇੱਕ ਵਿਸਥਾਰ ਹੋ ਸਕਦਾ ਹੈ। ਖੋਜ ਪ੍ਰੋਜੈਕਟ ਕਿਸੇ ਵਿਸ਼ੇ ਤੇ ਹੋਰ ਗਿਆਨ ਵਿਕਸਿਤ ਕਰਨ ਲਈ ਜਾਂ ਇੱਕ ਸਕੂਲੀ ਖੋਜ ਪ੍ਰੋਜੈਕਟ ਦੀ ਮਿਸਾਲ ਵਿੱਚ ਵਿਕਸਤ ਕਰਨ ਲਈ ਵਰਤਿਆ ਜਾ ਸਕਦਾ ਹੈ, ਉਹਨਾਂ ਨੂੰ ਭਵਿੱਖ ਦੀਆਂ ਨੌਕਰੀਆਂ ਅਤੇ ਰਿਪੋਰਟਾਂ ਲਈ ਤਿਆਰ ਕਰਨ ਲਈ ਇੱਕ ਵਿਦਿਆਰਥੀ ਦੇ ਖੋਜੀ ਸ਼ਕਤੀ ਨੂੰ ਅੱਗੇ ਵਧਾਉਣ ਲਈ ਵਰਤਿਆ ਜਾ ਸਕਦਾ ਹੈ। ਯੰਤਰਾਂ, ਪ੍ਰਕਿਰਿਆਵਾਂ ਜਾਂ ਪ੍ਰਯੋਗਾਂ ਦੀ ਪ੍ਰਮਾਣਿਕਤਾ ਦੀ ਜਾਂਚ ਕਰਨ ਲਈ, ਖੋਜ ਪ੍ਰਾਜੈਕਟ ਦੇ ਪ੍ਰੋਜੈਕਟਾਂ ਜਾਂ ਪ੍ਰੋਜੈਕਟ ਦੇ ਪੂਰੇ ਤੱਤ ਦੀ ਨਕਲ ਕਰ ਸਕਦੀ ਹੈ। ਬੁਨਿਆਦੀ ਖੋਜਾਂ ਦੇ ਪ੍ਰਮੁਖ ਉਦੇਸ਼ ਮਨੁੱਖੀ ਗਿਆਨ ਦੀ ਤਰੱਕੀ ਲਈ ਦਸਤਾਵੇਜ਼ਾਂ ਅਤੇ ਪ੍ਰਣਾਲੀਆਂ ਦੇ ਦਸਤਾਵੇਜ਼, ਖੋਜ, ਵਿਆਖਿਆ ਜਾਂ ਖੋਜ ਅਤੇ ਵਿਕਾਸ (ਆਰ ਐਂਡ ਡੀ) ਹਨ। ਖੋਜ ਦੇ ਕਈ ਰੂਪ ਹਨ: ਵਿਗਿਆਨਕ, ਮਨੁੱਖਤਾ, ਕਲਾਤਮਕ, ਆਰਥਿਕ, ਸਮਾਜਿਕ, ਵਪਾਰ, ਮਾਰਕਿਟਿੰਗ, ਪ੍ਰੈਕਟੀਸ਼ਨਰ ਖੋਜ, ਜੀਵਨ, ਤਕਨਾਲੋਜੀ, ਆਦਿ.।
ਰਾਜਨੀਤਕ ਵਿਗਿਆਨ ਇੱਕ ਸਮਾਜਿਕ ਵਿਗਿਆਨ ਹੈ ਜੋ ਸ਼ਾਸਨ ਪ੍ਰਣਾਲੀ ਦੇ ਪ੍ਰਬੰਧਾਂ ਅਤੇ ਸਿਆਸੀ ਸਰਗਰਮੀਆਂ, ਸਿਆਸੀ ਵਿਚਾਰਾਂ ਅਤੇ ਸਿਆਸੀ ਵਿਵਹਾਰ ਦਾ ਵਿਸ਼ਲੇਸ਼ਣ ਕਰਦਾ ਹੈ। ਇਹ ਸਿਆਸਤ ਦੇ ਸਿਧਾਂਤ ਅਤੇ ਅਭਿਆਸ ਨੂੰ ਵਿਆਪਕ ਤੌਰ 'ਤੇ ਪੇਸ਼ ਕਰਦਾ ਹੈ ਜਿਸ ਨੂੰ ਆਮ ਤੌਰ' ਤੇ ਸ਼ਕਤੀ ਅਤੇ ਸਰੋਤਾਂ ਦੇ ਵੰਡ ਦਾ ਨਿਰਧਾਰਨ ਕਰਨ ਦੇ ਤੌਰ ਤੇ ਵਿਚਾਰਿਆ ਜਾਂਦਾ ਹੈ। ਰਾਜਨੀਤਕ ਵਿਗਿਆਨੀ "ਸਿਆਸੀ ਘਟਨਾਵਾਂ ਅਤੇ ਹਾਲਤਾਂ ਦੇ ਅਧੀਨ ਸਬੰਧਾਂ ਨੂੰ ਪ੍ਰਗਟ ਕਰਨ ਲਈ ਆਪਣੇ ਆਪ ਨੂੰ ਰਚਦੇ ਹੋਏ ਦੇਖਦੇ ਹਨ, ਅਤੇ ਇਸ ਖੁਲਾਸੇ ਤੋਂ ਉਹ ਰਾਜਨੀਤੀ ਦੀ ਦੁਨੀਆਂ ਦੇ ਕੰਮ ਬਾਰੇ ਆਮ ਸਿਧਾਂਤਾਂ ਨੂੰ ਬਣਾਉਣ ਦੀ ਕੋਸ਼ਿਸ਼ ਕਰਦੇ ਹਨ।ਰਾਜਨੀਤਿਕ ਵਿਗਿਆਨ ਵਿੱਚ ਮੁਕਾਬਲਤਨ ਰਾਜਨੀਤੀ, ਰਾਜਨੀਤਿਕ ਅਰਥ-ਵਿਵਸਥਾ, ਅੰਤਰਰਾਸ਼ਟਰੀ ਸਬੰਧਾਂ, ਸਿਆਸੀ ਸਿਧਾਂਤ , ਜਨਤਕ ਪ੍ਰਬੰਧਨ, ਜਨਤਕ ਨੀਤੀ ਅਤੇ ਰਾਜਨੀਤਕ ਪ੍ਰਣਾਲੀ ਸਮੇਤ ਬਹੁਤ ਸਾਰੇ ਉਪ ਖੇਤਰ ਹਨ। ਇਸ ਤੋਂ ਇਲਾਵਾ, ਰਾਜਨੀਤੀ ਵਿਗਿਆਨ ,ਅਰਥ ਸ਼ਾਸਤਰ, ਕਾਨੂੰਨ, ਸਮਾਜ ਸ਼ਾਸਤਰ, ਇਤਿਹਾਸ, ਫ਼ਲਸਫ਼ੇ, ਭੂਗੋਲ, ਮਨੋਵਿਗਿਆਨ ਅਤੇ ਮਾਨਵ ਸ਼ਾਸਤਰ ਦੇ ਖੇਤਰਾਂ ਨਾਲ ਜੁੜੇ ਹੋਏ ਹਨ ਅਤੇ ਇਹਨਾਂ ਉੱਤੇ ਆਧਾਰਿਤ ਹੈ।
ਜੰਗ ਜਾਂ ਯੁੱਧ (ਹੋਰ ਪੰਜਾਬੀ ਨਾਂ ਜੁੱਧ, ਸੰਗਰਾਮ ਜਾਂ ਲੜਾਈ ਹਨ) ਮੁਲਕਾਂ ਜਾਂ ਗੈਰ-ਮੁਲਕੀ ਇਕਾਈਆਂ ਵਿਚਕਾਰ ਇੱਕ ਜੱਥੇਬੰਦ ਅਤੇ ਲੰਮਾ ਟਾਕਰਾ ਹੁੰਦਾ ਹੈ। ਇਹਦੇ ਲੱਛਣਾਂ ਵਿੱਚ ਆਮ ਤੌਰ ਉੱਤੇ ਸਿਰੇ ਦੀ ਹਿੰਸਾ, ਸਮਾਜਕ ਤੋੜ-ਫੋੜ ਅਤੇ ਮਾਲੀ ਤਬਾਹੀ ਸ਼ਾਮਲ ਹਨ। ਇਹ ਸਿਆਸੀ ਫ਼ਿਰਕਿਆਂ ਵਿਚਕਾਰ ਇੱਕ ਵਾਸਤਵਿਕ, ਮਿੱਥਿਆ ਅਤੇ ਵਿਸ਼ਾਲ ਹਥਿਆਰਬੰਦ ਬਖੇੜਾ ਹੁੰਦਾ ਹੈ। ਜੰਗ ਕਰਨ ਵਾਸਤੇ ਤਿਆਰ ਕੀਤੀਆਂ ਗਈਆਂ ਤਕਨੀਕਾਂ ਨੂੰ ਜੰਗ-ਨੀਤੀ ਆਖਿਆ ਜਾਂਦਾ ਹੈ। ਜੰਗ ਚਾਲੂ ਨਾ ਹੋਣ ਦੀ ਹਾਲਤ ਨੂੰ ਅਮਨ ਆਖਿਆ ਜਾਂਦਾ ਹੈ।
ਲਾਲ ਰੌਸ਼ਨੀ ਦਾ ਇੱਕ ਰੰਗ ਹੈ ਜੋ ਕਿ ਮੁੱਢਲੇ ਤਿੰਨ ਰੰਗਾਂ ਵਿੱਚੋਂ ਇੱਕ ਹੈ ਦੂਜੇ ਦੋ ਮੁੱਢਲੇ ਰੰਗ ਨੀਲਾ ਅਤੇ ਪੀਲਾ ਹਨ। ਰੌਸ਼ਨੀ ਦੇ ਸੱਤ ਰੰਗਾਂ ਵਿੱਚੋਂ ਇਹਦੀ ਛੱਲ-ਲੰਬਾਈ ਸਭ ਤੋਂ ਵੱਧ – ਕਰੀਬ 625–740 nm ਤੱਕ ਹੁੰਦੀ ਹੈ। ਸੱਤ ਰੰਗਾਂ ਦੀ ਤਰਤੀਬ ਵਿੱਚ ਇਹ ਇੱਕ ਸਿਰੇ ਉੱਤੇ ਸਥਿੱਤ ਹੈ। ਲਾਲ ਰੰਗ ਆਮ ਤੌਰ ਤੇ ਰੁਕਣ ਦੇ ਇਸ਼ਾਰੇ ਅਤੇ ਗ਼ਲਤ ਕੰਮਾਂ ਅਤੇ ਚੀਜ਼ਾਂ ਦੀ ਨਿਸ਼ਾਨਦੇਹੀ ਕਰਨ ਲਈ ਵਰਤਿਆ ਜਾਂਦਾ ਹੈ। ਇਸਤੋਂ ਬਿਨਾਂ ਇਸ ਰੰਗ ਨੂੰ ਗ਼ੁੱਸੇ ਅਤੇ ਪਿਆਰ ਦਾ ਰੰਗ ਵੀ ਮੰਨਿਆ ਜਾਂਦਾ ਹੈ। ਸਿਆਸਤ ਵਿੱਚ ਇਸ ਦਾ ਮਤਲਬ ਕਮਿਊਨਿਜ਼ਮ ਤੋਂ ਵੀ ਲਿਆ ਜਾਂਦਾ ਹੈ ਜਿਵੇਂ ਕਿ ਸੋਵੀਅਤ ਯੂਨੀਅਨ ਦੀ ਲਾਲ ਫ਼ੌਜ।
ਦਿਲ ਇੱਕ ਖੋਖਲਾ ਪੱਠਾ ਹੈ ਜੋ ਸੁੰਗੇੜਾਂ ਦੀ ਤਾਲਪੂਰਨ ਮੁਹਾਰਨੀ ਨਾਲ ਲਹੂ-ਨਾੜਾਂ ਵਿੱਚ ਖ਼ੂਨ ਨੂੰ ਧੱਕ ਕੇ (ਪੰਪ ਕਰ ਕੇ) ਸਾਰੇ ਸਰੀਰ ਵਿੱਚ ਪੁਚਾਉਂਦਾ ਹੈ। ਇਹ ਖ਼ੂਨ ਦੇ ਦੌਰੇ ਵਾਲੇ ਸਾਰੇ ਜੀਵਾਂ (ਸਾਰੇ ਕੰਗਰੋੜਧਾਰੀ ਜੀਵਾਂ ਵਿੱਚ ਵੀ) ਵਿੱਚ ਪਾਇਆ ਜਾਂਦਾ ਹੈ।ਅੰਗਰੇਜ਼ੀ ਸ਼ਬਦ cardiac (ਦਿਲੀ) (ਜਿਵੇਂ ਕਿ cardiology (ਹਿਰਦਾ-ਵਿਗਿਆਨ) ਵਿੱਚ) ਦਾ ਮਤਲਬ ਹੈ "ਦਿਲ ਜਾਂ ਹਿਰਦੇ ਨਾਲ ਸਬੰਧਤ" ਅਤੇ ਇਹ ਯੂਨਾਨੀ ਸ਼ਬਦ καρδιά, ਕਾਰਡੀਆ ਤੋਂ ਆਇਆ ਹੈ ਜਿਸਦਾ ਅਰਥ ਹੁੰਦਾ ਹੈ ਦਿਲ।
ਵੇਦ (Sanskrit वेदः véda, "ਗਿਆਨ") ਪ੍ਰਾਚੀਨ ਭਾਰਤ ਦੇ ਵੈਦਿਕ ਸੰਸਕ੍ਰਿਤ ਵਿੱਚ ਰਚੇ ਗਏ ਗ੍ਰੰਥਾਂ ਦੇ ਇੱਕ ਸਮੂਹ ਦਾ ਨਾਮ ਹੈ। ਇਨ੍ਹਾਂ ਨੂੰ ਹਿੰਦੂ ਮੱਤ ਦੀਆਂ ਪ੍ਰਾਚੀਨਤਮ ਪੁਸਤਕਾਂ ਮੰਨਿਆ ਜਾਂਦਾ ਹੈ। ਅਨੁਮਾਨ ਹੈ ਕਿ ਇਹ ਪੰਦਰ੍ਹਵੀਂ ਔਰ ਪੰਜਵੀਂ ਸਦੀ ਈ ਪੂ ਦੌਰਾਨ ਰਚੀਆਂ ਗਈਆਂ। ਇਨ੍ਹਾਂ ਨੂੰ ਦੋ ਬੁਨਿਆਦੀ ਕਿਸਮਾਂ ਯਾਨੀ, ਸ਼ਰੁਤੀ ਔਰ ਸਿਮਰਤੀ ਵਿੱਚ ਵੰਡਿਆ ਜਾਂਦਾ ਹੈ। ਸ਼ਰੁਤੀ ਵਿੱਚ ਸਿਰਫ ਚਾਰ ਵੇਦ ਸ਼ਾਮਲ ਹਨ : ਰਿਗਵੇਦ, ਸਾਮਵੇਦ, ਯਜੁਰਵੇਦ ਅਤੇ ਅਥਰਵ ਵੇਦ। ਇਨ੍ਹਾਂ ਨੂੰ ਅਪੌਰੁਸੇਯ ਯਾਨੀ ਕਿਸੇ ਮਨੁੱਖ ਦੁਆਰਾ ਨਹੀਂ ਰਚਿਆ ਗਿਆ - ਮੰਨਿਆ ਜਾਂਦਾ ਹੈ। ਇਹ ਸਿਧੇ ਬ੍ਰਹਮਾ ਦੇ ਮੂੰਹੋਂ ਉਚਰੇ ਗਏ ਮੰਨੇ ਜਾਂਦੇ ਹਨ। ਇਸੇ ਲਈ ਇਨ੍ਹਾਂ ਨੂੰ ਸ਼ਰੁਤੀ ਕਿਹਾ ਜਾਂਦਾ ਹੈ। ਹਰੇਕ ਵੇਦ ਦੇ ਅਲੱਗ-ਅਲੱਗ ਬ੍ਰਾਹਮਣ ਹਨ ਜਿਵੇਂ ਰਿਗਵੇਦ ਦਾ ਐਤਰੇਯ, ਯਜੁਰਵੇਦ ਦਾ ਸ਼ਤਪਥ, ਸਾਮਵੇਦ ਦਾ ਸਾਮ ਅਤੇ ਅਥਰਵਵੇਦ ਦਾ ਗੋਪਥ ਆਦਿ। ਇਨ੍ਹਾਂ ਬ੍ਰਾਹਮਣ ਗ੍ਰੰਥਾਂ ਦਾ ਭਾਰਤੀ ਪਰੰਪਰਾ ਵਿੱਚ ਬੜਾ ਸਤਿਕਾਰਯੋਗ ਸਥਾਨ ਰਿਹਾ ਹੈ ਅਤੇ ਇਨ੍ਹਾਂ ਨੂੰ ਵੇਦਾਂ ਦੇ ਸਮਾਨ ਹੀ ਸਮਝਿਆ ਜਾਂਦਾ ਹੈ। ਵੇਦਾਂ ਵਿੱਚ ਬ੍ਰਾਹਮਣਾਂ ਤੋਂ ਬਾਅਦ ਆਰਣਯਕ ਆਉਂਦੇ ਹਨ ਜਿਨ੍ਹਾਂ ਵਿੱਚ ਬ੍ਰਾਹਮਣ ਗ੍ਰ੍ਰੰਥਾਂ ਵਿਚਲੀ ਕਰਮਕਾਂਡ ਦੀ ਦ੍ਰਿਸ਼ਟੀ ਤੋਂ ਹੋਈ ਵਿਆਖਿਆ ਦਾ ਕੁਝ ਦ੍ਰਿਸ਼ ਆਉਂਦਾ ਹੈ ਅਤੇ ਦਾਰਸ਼ਨਿਕ ਤੱਤ ਬ੍ਰਾਹਮਣ ਗ੍ਰ੍ਰੰਥਾਂ ਨਾਲੋਂ ਵਧ ਗਿਆ ਹੈ।
a ਸਿਹਤ ਦੀ ਦੇਖਭਾਲ ਜਾਂ ਸਿਹਤ ਸੰਭਾਲ (ਅੰਗਰੇਜ਼ੀ: Healthcare) ਮਨੁੱਖਾਂ ਦੇ ਰੋਗਾਂ, ਬਿਮਾਰੀ, ਸੱਟ ਅਤੇ ਹੋਰ ਸਰੀਰਕ ਅਤੇ ਮਾਨਸਿਕ ਵਿਗਾੜਾਂ ਦੇ ਰੋਕਥਾਮ, ਤਸ਼ਖੀਸ਼ ਅਤੇ ਇਲਾਜ ਨਾਲ ਸਿਹਤ ਦੀ ਦੇਖ-ਰੇਖ ਜਾਂ ਸੁਧਾਰ ਹੈ। ਹੈਲਥਕੇਅਰ ਸੰਬੰਧਿਤ ਸਿਹਤ ਖੇਤਰਾਂ ਵਿੱਚ ਸਿਹਤ ਪੇਸ਼ਾਵਰ (ਪ੍ਰਦਾਤਾ ਜਾਂ ਪ੍ਰੈਕਟਿਸ਼ਨਰ) ਦੁਆਰਾ ਪ੍ਰਦਾਨ ਕੀਤੀ ਜਾਂਦੀ ਹੈ। ਡਾਕਟਰ ਅਤੇ ਚਿਕਿਤਸਕ ਦੇ ਸਹਿਯੋਗੀ ਇਹਨਾਂ ਸਿਹਤ ਪੇਸ਼ਾਵਰਾਂ ਦਾ ਹਿੱਸਾ ਹਨ। ਦੰਦਸਾਜ਼ੀ, ਦਾਈਆਂ, ਨਰਸਿੰਗ, ਦਵਾਈਆਂ, ਅੱਖਾਂ ਦੇ ਓਟਰੀ, ਆਡੀਲੋਜੀ, ਫਾਰਮੇਸੀ, ਮਨੋਵਿਗਿਆਨ, ਓਕਯੁਪੇਸ਼ਨਲ ਥੈਰੇਪੀ, ਫਿਜ਼ੀਕਲ ਥਰੈਪੀਏਸ਼ਨ ਅਤੇ ਹੋਰ ਸਿਹਤ ਪੇਸ਼ੇਵਰ ਸਾਰੇ ਸਿਹਤ ਦੇਖਭਾਲ ਦਾ ਹਿੱਸਾ ਹਨ। ਇਸ ਵਿਚ ਪ੍ਰਾਇਮਰੀ ਦੇਖਭਾਲ, ਸੈਕੰਡਰੀ ਦੇਖਭਾਲ, ਅਤੇ ਤੀਜੇ ਦਰਜੇ ਦੀ ਦੇਖਭਾਲ, ਅਤੇ ਨਾਲ ਹੀ ਜਨ ਸਿਹਤ ਵਿਚ ਦਿੱਤਾ ਗਿਆ ਕੰਮ ਵੀ ਸ਼ਾਮਲ ਹੈ। ਸਿਹਤ ਦੇ ਖੇਤਰਾਂ ਵਿਚ ਪਹੁੰਚ ਸਾਰੇ ਦੇਸ਼ਾਂ, ਸਮੁਦਾਇਆਂ ਅਤੇ ਵਿਅਕਤੀਆਂ ਵਿਚ ਵੱਖੋ-ਵੱਖਰੇ ਹੋ ਸਕਦੇ ਹਨ, ਜਿਹਨਾਂ ਦੀ ਮੁੱਖ ਤੌਰ ਤੇ ਸਮਾਜਿਕ ਅਤੇ ਆਰਥਿਕ ਹਾਲਤਾਂ ਦੇ ਨਾਲ-ਨਾਲ ਸਿਹਤ ਪਾਲਸੀਆਂ ਤੋਂ ਪ੍ਰਭਾਵਿਤ ਹੁੰਦਾ ਹੈ।ਮੁਲਕਾਂ ਅਤੇ ਅਧਿਕਾਰ ਖੇਤਰਾਂ ਵਿੱਚ ਵੱਖ-ਵੱਖ ਨੀਤੀਆਂ ਅਤੇ ਯੋਜਨਾਵਾਂ ਹਨ ਜੋ ਉਹਨਾਂ ਦੇ ਸੁਸਾਇਟੀਆਂ ਵਿੱਚ ਨਿੱਜੀ ਅਤੇ ਆਬਾਦੀ-ਅਧਾਰਤ ਸਿਹਤ ਦੇਖ-ਰੇਖ ਦੇ ਟੀਚਿਆਂ ਦੇ ਸਬੰਧ ਵਿੱਚ ਹਨ। ਹੈਲਥਕੇਅਰ ਪ੍ਰਣਾਲੀਆਂ ਨਿਸ਼ਚਤ ਆਬਾਦੀਆਂ ਦੀਆਂ ਸਿਹਤ ਲੋੜਾਂ ਨੂੰ ਪੂਰਾ ਕਰਨ ਲਈ ਸਥਾਪਿਤ ਕੀਤੀਆਂ ਗਈਆਂ ਸੰਸਥਾਵਾਂ ਹਨ। ਉਨ੍ਹਾਂ ਦੀ ਸਹੀ ਸੰਰਚਨਾ ਕੌਮੀ ਅਤੇ ਸਬਨੈਸ਼ਨਲ ਸੰਸਥਾਵਾਂ ਦੇ ਵਿਚਕਾਰ ਵੱਖਰੀ ਹੁੰਦੀ ਹੈ। ਕੁਝ ਦੇਸ਼ਾਂ ਅਤੇ ਅਧਿਕਾਰ ਖੇਤਰਾਂ ਵਿੱਚ, ਸਿਹਤ ਦੇਖ-ਰੇਖ ਦੀ ਯੋਜਨਾਬੰਦੀ ਨੂੰ ਮਾਰਕੀਟ ਭਾਗੀਦਾਰਾਂ ਦੇ ਵਿੱਚ ਵੰਡਿਆ ਜਾਂਦਾ ਹੈ, ਜਦੋਂ ਕਿ ਦੂਜਿਆਂ ਵਿੱਚ, ਯੋਜਨਾਵਾਂ ਸਰਕਾਰਾਂ ਜਾਂ ਹੋਰ ਤਾਲਮੇਲ ਵਾਲੀਆਂ ਸੰਸਥਾਵਾਂ ਵਿੱਚ ਵਧੇਰੇ ਕੇਂਦਰ ਬਣਾਉਂਦੇ ਹਨ। ਸਾਰੇ ਕੇਸਾਂ ਵਿੱਚ, ਵਰਲਡ ਹੈਲਥ ਆਰਗੇਨਾਈਜੇਸ਼ਨ (ਡਬਲਿਊ.ਐਚ.ਓ) ਦੇ ਅਨੁਸਾਰ, ਇੱਕ ਚੰਗੀ ਤਰ੍ਹਾਂ ਕੰਮ ਕਰਨ ਵਾਲੀ ਸਿਹਤ ਸੰਭਾਲ ਪ੍ਰਣਾਲੀ ਲਈ ਇੱਕ ਮਜ਼ਬੂਤ ਵਿੱਤੀ ਵਿਧੀ ਦੀ ਲੋੜ ਹੁੰਦੀ ਹੈ; ਇੱਕ ਚੰਗੀ ਤਰ੍ਹਾਂ ਸਿਖਲਾਈ ਪ੍ਰਾਪਤ ਅਤੇ ਢੁਕਵੀਂ ਅਦਾਇਗੀ ਕਰਮਚਾਰੀ; ਭਰੋਸੇਯੋਗ ਜਾਣਕਾਰੀ ਜਿਸ 'ਤੇ ਫੈਸਲਿਆਂ ਅਤੇ ਨੀਤੀਆਂ ਨੂੰ ਆਧਾਰ ਬਣਾਉਣਾ; ਅਤੇ ਗੁਣਵੱਤਾ ਵਾਲੀਆਂ ਦਵਾਈਆਂ ਅਤੇ ਤਕਨਾਲੋਜੀਆਂ ਨੂੰ ਪੇਸ਼ ਕਰਨ ਲਈ ਚੰਗੀ ਤਰ੍ਹਾਂ ਬਣਾਈ ਰੱਖਣ ਵਾਲੀਆਂ ਸਿਹਤ ਸਹੂਲਤਾਂ ਅਤੇ ਮਾਲ ਅਸਬਾਬ।ਹੈਲਥਕੇਅਰ ਕਿਸੇ ਦੇਸ਼ ਦੀ ਅਰਥ-ਵਿਵਸਥਾ ਦਾ ਇੱਕ ਅਹਿਮ ਹਿੱਸਾ ਯੋਗਦਾਨ ਪਾ ਸਕਦੀ ਹੈ। 2011 ਵਿੱਚ, ਹੈਲਥਕੇਅਰ ਇੰਡਸਟਰੀ ਨੇ ਓਈਸੀਡੀ ਦੇਸ਼ਾਂ ਦੇ 34 ਸਦੱਸਾਂ ਵਿੱਚ ਔਸਤ ਪ੍ਰਤੀ ਜੀਅ ਜੀਡੀਪੀ ਦੇ 9.3 ਪ੍ਰਤੀਸ਼ਤ ਜਾਂ 3,322 ਡਾਲਰ (ਪੀਪੀਪੀ-ਅਨੁਕੂਲ) ਦੀ ਖਪਤ ਕੀਤੀ ਸੀ। ਯੂ.
ਭਾਰਤ, ਸੰਸਦੀ ਪ੍ਰਣਾਲੀ ਦੀ ਸਰਕਾਰ ਵਾਲਾ ਇੱਕ ਆਜਾਦ, ਪ੍ਰਭੁਸੱਤਾਸੰਪੰਨ, ਸਮਾਜਵਾਦੀ ਲੋਕਤੰਤਰਾਤਮਕ ਲੋਕ-ਰਾਜ ਹੈ। ਇਹ ਲੋਕ-ਰਾਜ ਭਾਰਤ ਦੇ ਸੰਵਿਧਾਨ ਦੇ ਅਨੁਸਾਰ ਸ਼ਾਸਿਤ ਹੈ। ਭਾਰਤ ਦਾ ਸੰਵਿਧਾਨ ਸੰਵਿਧਾਨ ਸਭਾ ਦੁਆਰਾ 26 ਨਵੰਬਰ 1949 ਨੂੰ ਪਾਰਿਤ ਹੋਇਆ ਅਤੇ 26 ਜਨਵਰੀ 1950 ਨੂੰ ਲਾਗੂ ਹੋਇਆ। 26 ਜਨਵਰੀ ਦਾ ਦਿਨ ਭਾਰਤ ਵਿੱਚ ਗਣਤੰਤਰ ਦਿਨ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ।
ਸਾਹ ਲੈਣਾ ਫੇਫੜਿਆਂ ਵਿੱਚ ਹਵਾ ਦੇ ਅੰਦਰ ਅਤੇ ਬਾਹਰ ਚਲਣ ਦੀ ਇੱਕ ਕੁਦਰਤੀ ਪ੍ਰਕਿਰਿਆ ਹੈ। ਜਿੰਨ੍ਹਾਂ ਜੀਵਾਂ ਵਿੱਚ ਫੇਫੜੇ ਹੁੰਦੇ ਹਨ ਉਨ੍ਹਾਂ ਵਿੱਚ ਇਸ ਪ੍ਰਕਿਰਿਆ ਨੂੰ ਹਵਾਦਾਰੀ ਵੀ ਕਹਿੰਦੇ ਹਨ, ਜਿਸ ਦੇ ਦੋ ਹਿੱਸੇ ਹਨ- ਸਾਹ ਅੰਦਰ ਲੈਣਾ ਅਤੇ ਬਾਹਰ ਛੱਡਣਾ। ਸਾਹ ਲੈਣਾ ਜਿਉਂਦੇ ਰਹਿਣ ਲਈ ਇੱਕ ਜ਼ਰੂਰੀ ਸ਼ਰੀਰਕ ਪ੍ਰਣਾਲੀ ਹੈ। ਵਾਯੁਜੀਵੀ ਜੀਵ ਜਿਵੇਂ ਕਿ ਪੰਛੀ, ਭੁਜੰਗਮ ਜੀਵ ਅਤੇ ਥਣਧਾਰੀ ਜੀਵਾਂ ਵਿੱਚ ਊਰਜਾ ਸੰਧਨ ਅਣੁਆਂ ਦੇ ਮੈਟਾਬੋਲਿਜ਼ਮ ਨਾਲ ਊਰਜਾ ਦੀ ਰਿਹਾਈ ਲਈ ਆਕਸੀਜਨ ਦੀ ਜ਼ਰੂਰਤ ਹੁੰਦੀ ਹੈ।
ਕਿਸੇ ਵੀ ਭਾਸ਼ਾ ਦੇ ਅੰਗ ਪ੍ਰਤਿਅੰਗ ਦਾ ਵਿਸ਼ਲੇਸ਼ਣ ਅਤੇ ਵਿਵੇਚਨ ਵਿਆਕਰਨ (ਗਰਾਮਰ) ਕਹਾਂਦਾ ਹੈ। ਵਿਆਕਰਨ ਉਹ ਵਿਦਿਆ ਹੈ ਜਿਸਦੇ ਦੁਆਰਾ ਕਿਸੇ ਭਾਸ਼ਾ ਦਾ ਸ਼ੁੱਧ ਬੋਲਣਾ, ਸ਼ੁੱਧ ਪੜ੍ਹਨਾ ਅਤੇ ਸ਼ੁੱਧ ਲਿਖਣਾ ਆਉਂਦਾ ਹੈ। ਕਿਸੇ ਵੀ ਭਾਸ਼ਾ ਦੇ ਲਿਖਣ, ਪੜ੍ਹਨ ਅਤੇ ਬੋਲਣ ਦੇ ਨਿਸ਼ਚਿਤ ਨਿਯਮ ਹੁੰਦੇ ਹਨ ਭਾਸ਼ਾ ਦੀ ਸ਼ੁੱਧਤਾ ਅਤੇ ਸੁੰਦਰਤਾ ਨੂੰ ਬਣਾਏ ਰੱਖਣ ਲਈ ਇਨ੍ਹਾਂ ਨਿਯਮਾਂ ਦਾ ਪਾਲਣ ਕਰਨਾ ਜ਼ਰੂਰੀ ਹੁੰਦਾ ਹੈ। ਇਹ ਨਿਯਮ ਵੀ ਵਿਆਕਰਨ ਦੇ ਅਨੁਸਾਰ ਆਉਂਦੇ ਹਨ। ਵਿਆਕਰਨ ਭਾਸ਼ਾ ਦੇ ਅਧਿਅਨ ਦਾ ਮਹੱਤਵਪੂਰਣ ਹਿੱਸਾ ਹੈ।
ਗੁਰਦੇ, ਰਵਾਂਹ ਜਾਂ ਲੋਬੀਆ ਦੀ ਸ਼ਕਲ ਦੇ ਅੰਗ ਹਨ ਜੋ ਪੇਟ ਵਿੱਚ ਪਸਲੀਆਂ ਦੇ ਪਿੰਜਰ ਥੱਲੇ, ਰੀੜ ਦੀ ਹੱਡੀ ਦੇ ਲੰਬਰ(lumber) ਹਿੱਸੇ ਕੋਲ, ਪਾਚਣ ਪ੍ਰਣਾਲੀ ਦੇ ਅੰਗਾਂ ਦੀ ਛਾਇਆ ਵਿੱਚ ਸਥਿੱਤ ਹਨ। ਗੁਰਦੇ 1.25 ਲਿਟਰ ਪ੍ਰਤੀ ਮਿੰਟ ਲਹੂ (ਹਿਰਦੇ ਦੀ ਕੁਲ ਲਹੂ ਪੂਰਤੀ ਦਾ 25%) ਆਪਣੀਆਂ ਲਹੂ ਨਾੜੀਆਂ ਰਾਹੀਂ ਲੈ ਲੈਂਦੇ ਹਨ ਜਿਹਨਾਂ ਨੂੰ ਇਹ ਸਮੱਗਰੀ ਪੇਟ ਦੀਆਂ ਲਹੂ ਨਾੜੀਆਂ ਦਵਾਰਾ ਮਿਲਦੀ ਹੈ।ਇਹ ਇਸ ਲਈ ਜ਼ਰੂਰੀ ਹੈ, ਕਿਉਂਕਿ ਗੁਰਦਿਆਂ ਦਾ ਮੁੱਖ ਕਰਤਵ ਤਾਂ ਲਹੂ ਨੂੰ, ਇਸ ਵਿੱਚੋਂ ਪਾਣੀ ਵਿੱਚ ਘੁਲਣਸ਼ੀਲ ਰੱਦੀ ਪਦਾਰਥ ਛਾਣ ਕੇ, ਸਾਫ਼ ਕਰਨਾ ਹੈ। ਇਸ ਤੋਂ ਇਲਾਵਾ ਗੁਰਦੇ ਈਲੈਕਟਰੋਲਾਈਟਸ (ਸੋਡੀਅਮ,ਪੋਟਾਸ਼ੀਅਮ,ਕੈਲਸ਼ੀਅਮ ਆਦਿ) ਦਾ ਨਿਯੰਤਰਣ ਕਰ ਕੇ ਇਸ ਦੇ ਤਿਜਾਬੀ ਜਾਂ ਖਾਰੇ ਹੋਣ ਦੇ ਸੁਭਾਅ(PH Value) ਵਿੱਚ ਸੰਤੁਲਨ ਪੈਦਾ ਕਰਦੇ ਹਨ, ਮੂਤਰ ਨੂੰ ਸੰਘਣਾ ਕਰਦੇ ਹਨ ਤੇ ਅਖੀਰ ਵਿੱਚ ਆਪਣੇ ਮੂਤਰਨਲੀ ਸਿਰੇ ਵਾਲੇ ਜੋੜ ਰਾਹੀਂ ਮੂਤਰ ਨੂੰ ਮਸਾਨੇ ਵਲ ਧਕੇਲ ਦਿੰਦੇ ਹਨ।
ਪੰਜਾਬ ਸਕੂਲ ਸਿੱਖਿਆ ਬੋਰਡ ਦੀ ਸਥਾਪਨਾ 1969 ਵਿੱਚ ਵਿਧਾਨਕ ਐਕਟ ਦੇ ਅਧਾਰ ਤੇ ਪੰਜਾਬ ਸਰਕਾਰ ਨੇ ਕੀਤੀ ਜੋ ਪੰਜਾਬ ਦੇ ਸਾਰੇ ਸਰਕਾਰੀ, ਅਰਧ ਸਰਕਾਰੀ, ਸਹਾਇਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲ ਨੂੰ ਮਾਨਤਾ ਦੇਣਾ, ਪਾਠਕਮ ਅਤੇ ਦਸਵੀਂ ਅਤੇ ਬਾਰਵੀਂ ਦੀਆਂ ਪ੍ਰੀਖਿਆਂ ਨੂੰ ਸੰਚਾਲਿਤ ਕਰਨ ਵਾਲੀ ਸੰਸਥਾ ਹੈ। ਇਹ ਬੋਰਡ ਅਧਿਆਪਕਾ ਦੀ ਟ੍ਰੇਨਿੰਗ, ਵਜੀਫਾ ਅਤੇ ਕਿਤਾਬਾ ਦੀ ਛਪਾਈ ਵੀ ਕਰਦਾ ਹੈ। ਇਸ ਦਾ ਮੁੱਖ ਦਫਤਰ ਐਸ. ਏ. ਐਸ.
ਗੁਰਮੁਖੀ (ਪੰਜਾਬੀ: گرمکھی (ਸ਼ਾਹਮੁਖੀ)) ਇੱਕ ਸਿੱਖ ਲਿੱਪੀ ਹੈ ਜਿਸਨੂੰ ਦੂਜੇ ਸਿੱਖ ਗੁਰੂ, ਗੁਰੂ ਅੰਗਦ ਸਾਹਿਬ ਨੇ ਸੋਲ਼ਵੀਂ ਸਦੀ ਵਿੱਚ ਤਬਦੀਲ ਅਤੇ ਮਿਆਰਬੰਦ ਕਰਨ ਦੇ ਨਾਲ਼ ਇਸਤਿਮਲ ਕੀਤਾ। ਗੁਰਮੁਖੀ ਚੜ੍ਹਦੇ ਪੰਜਾਬ ਸੂਬੇ ਵਿੱਚ ਪੰਜਾਬੀ ਭਾਸ਼ਾ ਲਈ ਅਫ਼ਸਰਾਨਾ ਲਿੱਪੀ ਹੈ, ਜਿਸਨੂੰ ਫ਼ਾਰਸੀ-ਅਰਬੀ ਸ਼ਾਹਮੁਖੀ ਲਿੱਪੀ ਵਿੱਚ ਵੀ ਲਿਖਿਆ ਜਾਂਦਾ ਹੈ। ਮੌਜੂਦਾ ਗੁਰਮੁਖੀ ਦੇ ਬਤਾਲ਼ੀ ਅੱਖਰ, ਕਤਾਰ ਊੜੇ ਤੋਂ ਕੱਕੇ ਬਿੰਦੀ ਤੱਕ ਅਤੇ ਨੌ ਲਗਾ ਮਾਤਰਾ ਹਨ। ਇਹ ਬਤਾਲ਼ੀ ਹਰਫ਼ ਹਨ: ੳ, ਅ, ੲ, ਸ, ਹ, ਕ, ਖ, ਗ, ਘ, ਙ, ਚ, ਛ, ਜ, ਝ, ਞ, ਟ, ਠ, ਡ, ਢ, ਣ, ਤ, ਥ, ਦ, ਧ, ਨ, ਪ, ਫ, ਬ, ਭ, ਮ, ਯ, ਰ, ਲ, ਵ, ੜ, ਸ਼, ਖ਼, ਗ਼, ਜ਼, ਫ਼, ਲ਼, ਅਤੇ ਕ਼। ਸਿੱਖੀ ਦੇ ਮਾਝ ਗ੍ਰੰਥ, ਗੁਰੂ ਗ੍ਰੰਥ ਸਾਹਿਬ ਨੂੰ ਗੁਰਮੁਖੀ ਵਿੱਚ, ਕਈ ਜ਼ੁਬਾਨਾਂਂ ਅਤੇ ਲਹਿਜ਼ਿਆਂ ਵਿੱਚ ਲਿਖਿਆ ਹੈ ਜਿਸਨੂੰ ਗੁਰਮੁਖੀ ਭਾਸ਼ਾ ਆਖਿਆ ਜਾਂਦਾ ਹੈ।
ਪੋਸ਼ਣ ਵਿੱਚ, ਖੁਰਾਕ ਇੱਕ ਵਿਅਕਤੀ ਜਾਂ ਹੋਰ ਜੀਵਾਣੂ ਦੁਆਰਾ ਖਾਧਾ ਭੋਜਨ ਦਾ ਜੋੜ ਹੁੰਦਾ ਹੈ। ਸ਼ਬਦ ਖੁਰਾਕ ਅਕਸਰ ਸਿਹਤ ਜਾਂ ਵਜ਼ਨ-ਪ੍ਰਬੰਧਨ ਦੇ ਕਾਰਨਾਂ (ਖ਼ਾਸ ਤੌਰ 'ਤੇ ਦੋ ਅਕਸਰ ਸੰਬੰਧਿਤ ਹੋਣ ਦੇ ਨਾਲ) ਲਈ ਪੋਸ਼ਣ ਦੇ ਵਿਸ਼ੇਸ਼ ਦਾਖਲੇ ਦਾ ਸੰਕੇਤ ਕਰਦੀ ਹੈ। ਹਾਲਾਂਕਿ ਮਨੁੱਖੀ ਮਾਸਾਹਾਰੀ ਤੇ ਸ਼ਾਕਾਹਾਰੀ ਦੋਵੇਂ ਹਨ, ਹਰੇਕ ਸੱਭਿਆਚਾਰ ਅਤੇ ਹਰੇਕ ਵਿਅਕਤੀ ਕੋਲ ਕੁਝ ਖਾਣੇ ਦੀ ਪਸੰਦ ਹੈ ਜਾਂ ਕੁਝ ਖਾਣੇ ਦੀ ਆਦਤ ਹੈ। ਇਹ ਨਿੱਜੀ ਸਵਾਦ ਜਾਂ ਨੈਤਿਕ ਕਾਰਣਾਂ ਕਾਰਨ ਹੋ ਸਕਦਾ ਹੈ। ਵਿਅਕਤੀਗਤ ਖੁਰਾਕ ਸੰਬੰਧੀ ਚੋਣਾਂ ਘੱਟ ਜਾਂ ਵੱਧ ਤੰਦਰੁਸਤ ਹੋ ਸਕਦੀਆਂ ਹਨ।
ਔਰਤ ਇੱਕ ਮਾਦਾ ਇਨਸਾਨ ਹੈ। ਔਰਤ ਸ਼ਬਦ ਦਾ ਪ੍ਰਯੋਗ ਆਮ ਤੌਰ 'ਤੇ ਬਾਲਗ ਮਾਦਾਵਾਂ ਲਈ ਕੀਤਾ ਜਾਦਾਂ ਹੈ ਅਤੇ ਬਾਲ ਜਾਂ ਕਿਸ਼ੋਰ, ਉਮਰ ਦੀ ਮਾਦਾਵਾਂ ਲਈ ਲੜਕੀ ਸ਼ਬਦ ਦਾ ਇਸਤੇਮਾਲ ਕੀਤਾ ਜਾਦਾਂ ਹੈ। ਪਰ ਇਸ ਤੋਂ ਇਲਾਵਾ ਕਈ ਹਲਾਤਾਂ ਜਿਵੇਂ ਕਿ ਵਾਕ "ਔਰਤਾਂ ਦੇ ਹੱਕ" ਵਗੈਰਾ ਵਿੱਚ ਔਰਤ ਸ਼ਬਦ ਦਾ ਇਸਤੇਮਾਲ ਹਰ ਵਰਗ ਦੀਆਂ ਮਦਾਵਾਂ ਲਈ ਕੀਤਾ ਜਾਦਾਂ ਹੈ। ਜਵਾਨ ਅਵਸਥਾ (ਪ੍ਯੂਬਰ੍ਟੀ) ਤੋਂ ਬਾਅਦ ਔਰਤਾਂ ਆਮ ਤੌਰ 'ਤੇ ਬੱਚਿਆਂ ਨੂੰ ਜਨਮ ਦੇ ਸਕਦੀਆਂ ਹਨ, ਹਲਾਂਕਿ ਵਡੇਰੀ ਉਮਰ ਦੀਆਂ ਔਰਤਾਂ ਜਿਨਾਂ ਦਾ ਰਜੋ-ਨਿਵਿਰਤੀ (ਮੇਨਪਾਉਜ਼) ਲੰਘ ਚੁੱਕਾ ਹੈ ਅਤੇ ਕੁਝ ਮੱਧ-ਲਿੰਗਕ ਔਰਤਾਂ ਜਨਮ ਨਹੀਂ ਦੇ ਸਕਦੀਆਂ। ਇਤਿਹਾਸਿਕ ਤੌਰ 'ਤੇ ਔਰਤਾਂ ਨੇ ਕਈ ਸਮਾਜਕ ਭੂਮਿਕਾਵਾਂ ਅਪਨਾਈਆਂ ਹਨ। ਕਈ ਸਮਾਜਾਂ ਵਿੱਚ, ਬਹੁਸੰਖਿਅਕ ਔਰਤਾਂ ਨੇ ਇੱਕ ਖਾਸ ਕਿਸਮ ਦੀਆਂ ਦਿੱਖਾਂ ਜਿਵੇਂ ਕਿ ਲੰਬੇ ਵਾਲ ਰਖਣਾ, ਅਪਨਾ ਲਈਆਂ ਹਨ।
ਸੰਚਾਰ ਸਾਂਝੇ ਚਿੰਨ੍ਹਾ ਅਤੇ ਸੰਕੇਤਾਂ ਨਾਲ ਅਰਥਾਂ ਦੇ ਆਦਾਨ-ਪ੍ਰਦਾਨ ਦੀ ਗਤੀਵਿਧੀ ਹੈ। ਇਹ ਸ਼ਬਦ ਸੰਸਕ੍ਰਿਤ ਦੇ ਸ਼ਬਦ "ਸੰਚਾਰ"(सञ्चारः) ਤੋਂ ਆਇਆ ਹੈ, ਜਿਸਦਾ ਅਰਥ ਹੈ "ਜੋੜਨਾ", "ਦਖਲ" ਜਾਂ "ਮਿਲਾਪ"। ਸੰਚਾਰ ਇੱਕ ਸੂਚਨਾ ਭੇਜਣ ਦੀ ਪ੍ਰੀਕਿਰਿਆ ਹੈ ਜਿਸ ਵਿੱਚ ਸੂਚਕਾਂ ਦੁਆਰਾ ਭਾਸ਼ਾ ਦਾ ਆਦਾਨ ਪ੍ਰਦਾਨ ਕੀਤਾ ਜਾਂਦਾ ਹੈ। ਆਮ ਬੋਲਚਾਲ ਵਿੱਚ ਇਸ ਨੂੰ ਗੱਲਬਾਤ ਕਰਨਾ ਕਹਿੰਦੇ ਹਨ। ਮਨੁੱਖ ਆਪਣੇ ਜੀਵਨ ਵਿੱਚ ਸੰਚਾਰ ਦੇ ਕਈ ਤਰੀਕੇ ਵਰਤਦਾ ਹੈ, ਜਿਵੇਂ ਕਿ:-
ਸਰੀਰਕ ਕਸਰਤ ਕੋਈ ਵੀ ਅਜਿਹਾ ਸਰੀਰਕ ਕੰਮ ਹੁੰਦਾ ਹੈ ਜੋ ਸਰੀਰਕ ਤੰਦਰੁਸਤੀ ਅਤੇ ਸਮੁੱਚੀ ਸਿਹਤ ਅਤੇ ਸਲਾਮਤੀ ਨੂੰ ਵਧਾਵੇ ਜਾਂ ਕਾਇਮ ਰੱਖੇ। ਇਹਨੂੰ ਕਰਨ ਦੇ ਕਈ ਕਾਰਨ ਹੁੰਦੇ ਹਨ ਜਿਵੇਂ ਕਿ ਪੱਠਿਆਂ ਅਤੇ ਹਿਰਦੇ-ਪ੍ਰਬੰਧ ਨੂੰ ਮਜ਼ਬੂਤ ਕਰਨਾ, ਖਿਡਾਰੀ ਮੁਹਾਰਤ ਨੂੰ ਨਿਖਾਰਨਾ, ਭਾਰ ਘਟਾਉਣਾ ਜਾਂ ਕਾਬੂ ਕਰਨਾ ਅਤੇ ਸਿਰਫ਼ ਮਨ-ਪਰਚਾਵੇ ਵਾਸਤੇ। ਘੜੀ-ਮੁੜ ਅਤੇ ਬੰਨ੍ਹਵੀਂ ਸਰੀਰਕ ਕਸਰਤ ਨਾਲ ਰੋਗ-ਨਾਸ਼ਕ ਪ੍ਰਨਾਲੀ ਵਧੇਰੇ ਚੰਗੀ ਤਰ੍ਹਾਂ ਕੰਮ ਕਰਦੀ ਹੈ ਅਤੇ ਦਿਲ ਜਾਂ ਲਹੂ-ਨਾੜੀਆਂ ਦੇ ਰੋਗ, ਦੂਜੇ ਕਿਸਮ ਦਾ ਸ਼ੱਕਰ ਰੋਗ ਅਤੇ ਮੁਟਾਪੇ ਤੋਂ ਬਚਾਅ ਰਹਿੰਦਾ ਹੈ।
ਸਮਾਜਿਕ ਵਿਗਿਆਨ ਵਿੱਚ, ਸਮਾਜਿਕ ਸੰਰਚਨਾ ਸਮਾਜ ਵਿੱਚ ਪੈਟਰਨ ਵਿੱਚ ਰੂਪਮਾਨ ਸਮਾਜਿਕ ਤਾਣਾਬਾਣਾ ਹੁੰਦਾਹੈ ਜੋ ਵਿਅਕਤੀਆਂ ਦੀਆਂ ਕਾਰਵਾਈਆਂ ਤੋਂ ਪਨਪਦਾ ਵੀ ਹੈ ਅਤੇ ਉਨ੍ਹਾਂ ਦਾ ਨਿਰਧਾਰਣ ਵੀ ਕਰਦਾ ਹੈ। ਮੈਕਰੋ ਸਕੇਲ ਤੇ, ਸਮਾਜਿਕ ਸੰਰਚਨਾ ਸਮਾਜਿਕ ਆਰਥਿਕ ਸਤਰੀਕਰਨ ਦੀ ਵਿਵਸਥਾ (ਉਦਾਹਰਨ ਲਈ, ਜਮਾਤੀ ਬਣਤਰ), ਸਮਾਜਿਕ ਸੰਸਥਾਵਾਂ, ਜਾਂ ਵੱਡੇ ਸਮਾਜਿਕ ਸਮੂਹਾਂ ਦੇ ਵਿਚਕਾਰ ਹੋਰ ਪੈਟਰਨ-ਯੁਕਤ ਸਬੰਧਾਂ ਦੀ ਵਿਵਸਥਾ ਹੈ। ਵਿਚਕਾਰਲੇ ਪੈਮਾਨੇ ਤੇ, ਇਹ ਵਿਅਕਤੀਆਂ ਜਾਂ ਸੰਗਠਨਾਂ ਵਿਚਕਾਰ ਸੋਸ਼ਲ ਨੈਟਵਰਕ ਸਬੰਧਾਂ ਦਾ ਢਾਂਚਾ ਹੈ। ਮਾਈਕ੍ਰੋ ਪੈਮਾਨੇ ਤੇ, ਇਹ ਸਮਾਜਿਕ ਪ੍ਰਣਾਲੀ ਦੇ ਅੰਦਰ ਵਿਅਕਤੀਆਂ ਦੇ ਵਿਵਹਾਰ ਨੂੰ ਰੂਪਮਾਨ ਕਰਨ ਵਾਲੇ ਮਿਆਰਾਂ ਦਾ ਵਿਧੀ-ਵਿਧਾਨ ਹੋ ਸਕਦਾ ਹੈ।
ਪਾਣੀ ਜਾਂ ਜਲ ਇੱਕ ਆਮ ਰਾਸਾਇਣਕ ਪਦਾਰਥ ਹੈ ਹਾਈਡ੍ਰੋਜਨ ਅਤੇ ਆਕਸੀਜਨ ਦੇ ਮੇਲ ਤੋਂ ਬਣਦਾ ਹੈ। ਤਕਰੀਬਨ ਹਰ ਤਰ੍ਹਾਂ ਦੀ ਜ਼ਿੰਦਗੀ ਲਈ ਇਹ ਜ਼ਰੂਰੀ ਹੈ। ਆਮ ਤੌਰ ’ਤੇ ਪਾਣੀ ਦਾ ਤਰਲ ਰੂਪ ਵਰਤੋਂ ਵਿੱਚ ਲਿਆਇਆ ਜਾਂਦਾ ਹੈ ਪਰ ਇਹ ਠੋਸ (ਬਰਫ਼) ਅਤੇ ਗੈਸ (ਵਾਸ਼ਪ ਜਾਂ ਭਾਫ਼) ਰੂਪਾਂ ਵਿੱਚ ਵੀ ਮਿਲਦਾ ਹੈ। ਧਰਤੀ ਦਾ ਤਕਰੀਬਨ 71 % ਹਿੱਸਾ ਪਾਣੀ ਨਾਲ਼ ਢਕਿਆ ਹੈ ਜੋ ਜ਼ਿਆਦਾਤਰ (96.5%)ਮਹਾਸਾਗਰਾਂ ਅਤੇ 1.7% ਪਾਣੀ ਜ਼ਮੀਨਦੋਜ ਪਾਣੀ ਦਾ ਹਿੱਸਾ ਹੈ। ਇਸਤੋਂ ਬਿਨਾਂ ਅਤੇ 0.001% ਜਲ-ਵਾਸ਼ਪ ਅਤੇ ਬੱਦਲ ਦੇ ਰੂਪ ਵਿੱਚ ਪਾਇਆ ਜਾਂਦਾ ਹੈ।.
ਨਾਂਵ ਭਾਸ਼ਾ ਦੇ ਵਾਕ ਦੀ ਇੱਕ ਇਕਾਈ ਹੁੰਦੀ ਹੈ। ਕਿਸੇ ਥਾਂ, ਵਸਤੂ, ਸੰਕਲਪ, ਜੀਵ, ਗੁਣ, ਸਥਿਤੀ ਆਦਿ ਬਾਰੇ ਸੰਕੇਤਕ ਸ਼ਬਦਾਂ ਨੂੰ ਨਾਂਵ ਕਹਿੰਦੇ ਹਨ। ਭਾਸ਼ਾ ਵਿਗਿਆਨ ਵਿੱਚ, ਨਾਂਵ ਇੱਕ ਵਿਸ਼ਾਲ, ਖੁੱਲ੍ਹੀ ਸ਼ਾਬਦ ਸ਼੍ਰੇਣੀ ਦਾ ਮੈਂਬਰ ਹੈ, ਜਿਸਦੇ ਮੈਂਬਰ ਵਾਕੰਸ਼ ਦੇ ਕਰਤਾ ਦੇ ਮੁੱਖ ਸ਼ਬਦ, ਕਿਰਿਆ ਦੇ ਕਰਮ, ਜਾਂ ਸੰਬੰਧਕ ਦੇ ਕਰਮ ਦੇ ਰੂਪ ਵਿੱਚ ਮੌਜੂਦ ਹੋ ਸਕਦੇ ਹਨ।ਨਾਂਵ ਦੀਆਂ ਪੰਜ ਕਿਸਮਾਂ ਹੁੰਦੀਆਂ ਹਨ:-
ਨਦੀਨ ਉਹ ਬੇਲੋੜੇ ਪੌਦੇ ਹਨ ਜੋ ਖੇਤ, ਬਾਗਾਂ ਵਿੱਚ ਲਾਭਦਾਇਕ ਪੌਦਿਆਂ ਨਾਲ ਉੱਘ ਆਉਂਦੇ ਹਨ। ਇਹ ਹਵਾ, ਧੁੱਪ, ਨਮੀ ਅਤੇ ਖੁਰਾਕੀ ਤੱਤਾਂ ਲਈ ਮੁਕਾਬਲਾ ਕਰਦੇ ਹਨ ਅਤੇ ਇਸ ਨਾਲ ਫਸਲਾਂ ਜਾਂ ਫਲਾਂ ਦਾ ਝਾੜ ਅਤੇ ਗੁਣਵਤਾ ’ਤੇ ਕਾਫ਼ੀ ਮਾੜਾ ਅਸਰ ਪੈਂਦਾ ਹੈ। ਇਸ ਤੋਂ ਇਲਾਵਾ ਨਦੀਨ ਕੀੜੇ-ਮਕੌੜੇ ਅਤੇ ਬਿਮਾਰੀਆਂ ਵੀ ਵਧਾਉਂਦੇ ਹਨ ਕਿਉਂਕਿ ਇਹ ਬਦਲਵੇਂ ਬੂਟੇ ਵਜੋਂ ਕੰਮ ਕਰਦੇ ਹਨ। ਇਸ ਲਈ ਫਸਲ ਜਾਂ ਫ਼ਲਾਂ ਦਾ ਵਧੇਰੇ ਝਾੜ ਲੈਣ ਲਈ ਨਦੀਨਾਂ ਦੀ ਸਹੀ ਸਮੇਂ ’ਤੇ ਰੋਕਥਾਮ ਜ਼ਰੂਰੀ ਹੈ।
ਮੋਟਾਪਾ ਨੂੰ ਕਈ ਲੋਕ ਸਿਹਤ ਦੀ ਨਿਸ਼ਾਨੀ ਮੰਨਦੇ ਹਨ ਪਰ ਬਾਜ਼ਾਰੀ ਖਾਣਾ ਅਤੇ ਤਲੀਆਂ ਹੋਈਆਂ ਚੀਜ਼ਾਂ ਖਾ ਕੇ ਆਪਣਾ ਸਰੀਰ ਵਿਗਾੜ ਲੈਂਦੇ ਹਨ। ਨਤੀਜੇ ਵਜੋਂ ਜ਼ਿਆਦਾ ਤਲੇ ਹੋਏ ਭੋਜਨ ਖਾਣ ਨਾਲ ਸਰੀਰ ਦੀ ਚਰਬੀ ਵਿੱਚ ਵਾਧਾ ਹੋ ਜਾਂਦਾ ਹੈ। ਇਹ ਇਕੱਠੀ ਹੋਈ ਵਾਧੂ ਚਰਬੀ ਸਾਨੂੰ ਸੁਸਤ ਅਤੇ ਨਕਾਰਾ ਬਣਾ ਦਿੰਦੀ ਹੈ। ਸਾਡੇ ਰਸਮਾਂ-ਰਿਵਾਜਾਂ ਵਿੱਚ ਆਮ ਤੌਰ ’ਤੇ ਮਿੱਠੇ ਅਤੇ ਚਿਕਨਾਈ ਵਾਲੇ ਪਦਾਰਥਾਂ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜੋ ਅਸੀਂ ਸਵਾਦ-ਸਵਾਦ ਵਿੱਚ ਲੋੜ ਤੋਂ ਵੱਧ ਖਾ ਲੈਂਦੇ ਹਾਂ। ਵਾਧੂ ਖਾਧੀ ਹੋਈ ਖ਼ੁਰਾਕ ਤਾਕਤ ਦੇਣ ਦੀ ਥਾਂ ਸਾਡੇ ਸਰੀਰ ਨੂੰ ਮੋਟਾਪੇ ਦਾ ਸ਼ਿਕਾਰ ਬਣਾ ਦਿੰਦੀ ਹੈ।
ਜੀਵਨ ਤੱਤ ਜਾਂ ਵਿਟਾਮਿਨ (ਅਮਰੀਕੀ /ˈvaɪtəmɪn/ ਜਾਂ ਬਰਤਾਨਵੀ /ˈvɪtəmɪn/) ਇੱਕ ਕਾਰਬਨੀ ਰਸਾਇਣ ਹੁੰਦਾ ਹੈ ਜੋ ਕਿਸੇ ਵੀ ਜੀਵ ਨੂੰ ਇੱਕ ਲਾਜ਼ਮੀ ਖ਼ੁਰਾਕੀ ਤੱਤ ਵਜੋਂ ਥੋੜ੍ਹੀ ਮਾਤਰਾ ਵਿੱਚ ਚਾਹੀਦਾ ਹੁੰਦਾ ਹੈ। ਕਿਸੇ ਕਾਰਬਨੀ ਰਸਾਇਣਕ ਯੋਗ (ਜਾਂ ਸਬੰਧਤ ਯੋਗਾਂ ਦੇ ਸਮੂਹ) ਨੂੰ ਵਿਟਾਮਿਨ ਉਦੋਂ ਕਿਹਾ ਜਾਂਦਾ ਹੈ ਜਦੋਂ ਉਹ ਕੋਈ ਪ੍ਰਾਣੀ ਉਸਨੂੰ ਰੱਜਵੀਂ ਮਾਤਰਾ ਵਿੱਚ ਤਿਆਰ ਨਾ ਕਰ ਸਕੇ ਅਤੇ ਸਿਰਫ਼ ਖ਼ੁਰਾਕ ਤੋਂ ਹੀ ਲੈਣਾ ਪਵੇ। ਸੋ ਇਹ ਇਸਤਲਾਹ ਹਲਾਤਾਂ ਅਤੇ ਪ੍ਰਾਣੀ ਦੋਹਾਂ ਉੱਤੇ ਸ਼ਰਤਬੱਧ ਹੈ। ਮਿਸਾਲ ਵਜੋਂ ਅਸਕਾਰਬਿਕ ਤਿਜ਼ਾਬ (ਵਿਟਾਮਿਨ ਸੀ) ਮਨੁੱਖਾਂ ਵਾਸਤੇ ਇੱਕ ਵਿਟਾਮਿਨ ਹੈ ਪਰ ਬਹੁਤੇ ਜਾਨਵਰਾਂ ਵਾਸਤੇ ਨਹੀਂ।
ਮਨੁੱਖੀ ਅੱਖ ਸਰੀਰ ਦਾ ਉਹ ਅੰਗ ਹੈ ਜੋ ਕਿ ਪ੍ਰਕਾਸ਼ ਕਿਰਨਾਂ ਨਾਲ ਕਈ ਤਰਾਂ ਨਾਲ ਕਈ ਤਰਾਂ ਦੇ ਅਮਲ ਪੈਦਾ ਕਰਦਾ ਹੈ। ਥਣਧਾਰੀ ਜੀਵਾਂ ਦਾ ਇਹ ਇੱਕ ਅਜਿਹਾ ਗਿਆਨ ਇੰਦ੍ਰਾ ਹੈ ਜਿਸ ਦੁਆਰਾ ਅਸੀਂ ਵੇਖਣ ਦੀ ਯੋਗਤਾ ਹਾਸਲ ਕਰਦੇ ਹਾਂ। ਅੱਖ ਦੇ ਪਰਦੇ ਵਿੱਚ ਮੌਜੂਦ ਡੰਡਾ ਤੇ ਸ਼ੰਕੂ ਅਕਾਰ ਕੋਸ਼ਕਾਵਾਂ, ਪ੍ਰਕਾਸ਼ ਤੇ ਵੇਖਣ ਦਾ ਅਹਿਸਾਸ ਕਰਵਾਂਦੀਆਂ ਹਨ ਜਿਸ ਵਿੱਚ ਰੰਗਾਂ ਦੀ ਭਿੰਨਤਾ ਤੇ ਡੂੰਘਾਈ ਦਾ ਅਹਿਸਾਸ ਸ਼ਾਮਲ ਹਨ। ਮਨੁੱਖੀ ਅੱਖ 1 ਕ੍ਰੋੜ ਵੱਖ ਵੱਖ ਰੰਗ ਪਹਿਚਾਣ ਸਕਦੀ ਹੈ।
ਬੁਨਿਆਦੀ ਅਧਿਕਾਰ ਭਾਰਤੀ ਸੰਵਿਧਾਨ ਦਾ ਇੱਕ ਮਹੱਤਵਪੂਰਨ ਹਿੱਸਾ ਹਨ। ਇਹ ਭਾਰਤੀ ਨਾਗਰਿਕਾਂ ਨੂੰ ਸ਼ਾਂਤੀ ਅਤੇ ਸਦਭਾਵਨਾ ਨਾਲ ਜੀਵਨ ਜਿਉਣ ਦਾ ਅਧਿਕਾਰ ਦਿੰਦੇ ਹਨ। ਇਹ ਅਧਿਕਾਰ ਵਿਸ਼ਵ ਦੇ ਲਗਭਗ ਸਾਰੇ ਲੋਕਤੰਤਰਾਂ ਵਿੱਚ ਮੌਜੂਦ ਹੁੰਦੇ ਹਨ ਜਿਵੇਂ ਕਿ ਕਾਨੂੰਨ ਦੇ ਸਾਹਮਣੇ ਸਮਾਨਤਾ, ਬੋਲਣ ਦੀ ਆਜ਼ਾਦੀ, ਇਕੱਠੇ ਹੋਣ ਦੀ ਆਜ਼ਾਦੀ ਅਤੇ ਆਪਣੇ ਧਰਮ ਨੂੰ ਪੂਜਣ ਦੀ ਆਜ਼ਾਦੀ ਆਦਿ। ਇਹਨਾਂ ਅਧਿਕਾਰਾਂ ਦੀ ਉਲੰਘਣਾ ਕਰਨ ਤੇ ਭਾਰਤੀ ਦੰਡ ਵਿਧਾਨ ਅਧੀਨ ਸਜ਼ਾ ਹੋ ਸਕਦੀ ਹੈ।
ਇੰਟਰਨੈੱਟ ਜਾਂ ਅੰਤਰਜਾਲ ਆਪਸ ਵਿੱਚ ਜੁੜੇ ਕੰਪੀਊਟਰੀ ਜਾਲਾਂ ਦਾ ਇੱਕ ਸਰਬ-ਵਿਆਪੀ ਪ੍ਰਬੰਧ ਹੈ ਜੋ ਦੁਨੀਆਂ ਭਰ ਦੇ ਕਰੋੜਾਂ ਜੰਤਰਾਂ ਨੂੰ ਜੋੜਨ ਵਾਸਤੇ ਮਿਆਰੀ ਇੰਟਰਨੈੱਟ ਮਸੌਦੇ ਦੇ ਸਿਲਸਿਲੇ ਦੀ ਵਰਤੋਂ ਕਰਦਾ ਹੈ। ਇਹ ਇੱਕ ਕੌਮਾਂਤਰੀ ਜਾਲ਼ਾਂ ਦਾ ਜਾਲ਼ ਹੈ ਜਿਸ ਵਿੱਚ ਲੱਖਾਂ ਨਿੱਜੀ, ਜਨਤਕ, ਸਿੱਖਿਅਕ, ਕਾਰੋਬਾਰੀ ਅਤੇ ਸਰਕਾਰੀ ਜਾਲ਼ ਬਿਜਲਾਣੂ, ਤਾਰਹੀਣ ਅਤੇ ਪ੍ਰਕਾਸ਼ੀ ਜਾਲ਼ ਟੈਕਨਾਲੋਜੀਆਂ ਦੀ ਮੁਕੰਮਲ ਤਰਤੀਬ ਰਾਹੀਂ ਜੁੜੇ ਹੋਏ ਹਨ। ਇੰਟਰਨੈੱਟ ਉੱਤੇ ਜਾਣਕਾਰੀ ਸੋਮਿਆਂ ਅਤੇ ਸੇਵਾਵਾਂ ਦੀ ਖੁੱਲ੍ਹੀ-ਚੌੜੀ ਮੌਜੂਦਗੀ ਹੈ ਜਿਵੇਂ ਕਿ ਵਰਲਡ ਵਾਈਡ ਵੈੱਬ ਦੇ ਆਪਸ 'ਚ ਜੁੜੇ ਹੋਏ ਹਾਈਪਰਟੈਕਸਟ ਦਸਤਾਵੇਜ਼ ਅਤੇ ਐਪਲੀਕੇਸ਼ਨਾਂ, ਈਮੇਲ (ਬਿਜਲਾਣੂ ਡਾਕ) ਦੀ ਸਹਾਇਤਾ ਵਾਸਤੇ ਬੁਨਿਆਦੀ ਢਾਂਚਾ ਅਤੇ ਫ਼ਾਈਲਾਂ ਸਾਂਝੀਆਂ ਕਰਨ ਅਤੇ ਫ਼ੋਨ ਕਰਨ ਵਾਸਤੇ ਆਦਮੀ-ਤੋਂ-ਆਦਮੀ ਜਾਲ਼ ਇੰਟਰਨੈੱਟ ਦਾ ਜਾਲ
ਖਾਣਾ ਪਕਾਉਣਾ ਜਾਂ ਖਾਣਾ ਬਣਾਉਣਾ (ਇੰਗ: Cooking) ਜਾਂ ਕੁੱਕਰੀ ਇੱਕ ਕਲਾ ਹੈ, ਜੋ ਕਿ ਅੱਗ ਜਾਂ ਗਰਮੀ ਦੀ ਵਰਤੋਂ ਦੇ ਨਾਲ ਜਾਂ ਇਸ ਤੋਂ ਬਿਨਾਂ ਖਾਣੇ ਲਈ ਭੋਜਨ ਤਿਆਰ ਕਰਨ ਦੀ ਕਲਾ, ਤਕਨਾਲੋਜੀ, ਵਿਗਿਆਨ ਅਤੇ ਕਰਾਫਟ ਹੈ। ਖਾਣਾ ਪਕਾਉਣ ਦੀਆਂ ਤਕਨੀਕਾਂ ਅਤੇ ਸੰਖੇਪ ਵੱਖ-ਵੱਖ ਤਰ੍ਹਾਂ ਦੇ ਓਵਨਾਂ ਵਿੱਚ ਪਕਾਉਣਾ, ਵਿਲੱਖਣ ਵਾਤਾਵਰਣ, ਆਰਥਿਕ ਅਤੇ ਸੱਭਿਆਚਾਰਕ ਪਰੰਪਰਾਵਾਂ ਅਤੇ ਰੁਝਾਨਾਂ ਨੂੰ ਦਰਸਾਉਂਦੇ ਹੋਏ, ਬਿਜਲੀ ਦੇ ਸਟੋਵ ਦੀ ਵਰਤੋਂ ਕਰਨ ਲਈ ਇੱਕ ਖੁੱਲ੍ਹੀ ਅੱਗ ਉੱਤੇ ਖਾਣਾ ਖਾਣ ਤੋਂ, ਵਿਆਪਕ ਤੌਰ 'ਤੇ ਵਿਆਪਕ ਤੌਰ 'ਤੇ ਵੱਖੋ ਵੱਖਰੇ ਹੁੰਦੇ ਹਨ। ਖਾਣਿਆਂ ਦੀਆਂ ਕਿਸਮਾਂ ਦੇ ਤਰੀਕੇ ਇਹ ਵੀ ਇੱਕ ਵਿਅਕਤੀਗਤ ਕੁੱਕ ਦੀ ਸਿਖਲਾਈ ਦੇ ਹੁਨਰ ਅਤੇ ਕਿਸਮ ਤੇ ਨਿਰਭਰ ਕਰਦਾ ਹੈ। ਖਾਣਾ ਖਾਣ ਉਹਨਾਂ ਦੁਆਰਾ ਆਪਣੇ ਨਿਵਾਸ ਸਥਾਨਾਂ ਵਿਚ ਅਤੇ ਰੈਸਤਰਾਂ ਅਤੇ ਹੋਰ ਖੁਰਾਕ ਸੰਸਥਾਵਾਂ ਵਿਚ ਪੇਸ਼ੇਵਰ ਰਸੋਈਏ ਅਤੇ ਸ਼ੈੱਫਜ਼ ਦੁਆਰਾ ਕੀਤਾ ਗਿਆ ਹੈ। ਰਸੋਈਕਲ ਪ੍ਰਤੀਕ੍ਰਿਆਵਾਂ ਰਾਹੀਂ ਗਰਮੀ ਦੀ ਮੌਜੂਦਗੀ ਤੋਂ ਬਿਨਾਂ ਵੀ ਹੋ ਸਕਦਾ ਹੈ, ਜਿਵੇਂ ਕਿ ਸੇਵੇਚ ਵਿੱਚ, ਇੱਕ ਪ੍ਰੰਪਰਾਗਤ ਦੱਖਣੀ ਅਮਰੀਕੀ ਡਿਸ਼, ਜਿੱਥੇ ਮੱਛੀ ਨਿੰਬੂ ਜਾਂ ਚੂਰਾ ਦੇ ਵਿੱਚ ਐਸਿਡ ਨਾਲ ਪਕਾਇਆ ਜਾਂਦਾ ਹੈ।
ਬੰਦਰਗਾਹ ਸਮੁੰਦਰੀ ਜਹਾਜ ਦੇ ਖੜਨ ਦਾ ਸਥਾਨ ਤੇ ਸਮੁੰਦਰੀ ਕੰਢੇ ਤੇ ਉਹ ਸਥਾਨ ਹੈ ਜਿਥੇ ਸਮੁੰਦਰੀ ਪਾਣੀ ਅਤੇ ਜਮੀਨ ਮਿਲਦੇ ਹਨ ਅਤੇ ਜਿਥੇ ਸਮਾਨ ਨੂੰ ਉਤਾਰਿਆ ਜਾਂ ਲੱਦਿਆ ਜਾ ਸਕੇ ਅਤੇ ਦੂਸਰੇ ਦੇਸ਼ 'ਚ ਭੇਜਿਆ ਜਾ ਸਕੇ ਜਾਂ ਜਿਸ ਤੇ ਆਦਮੀ ਆ-ਜਾ ਸਕਣ। ਲਾਲ ਸਾਗਰ ਵਿੱਚ ਵਾਦੀ ਅਲ-ਜ਼ਰਫ ਦੁਨੀਆਂ ਦੀ ਸਭ ਤੋਂ ਪੁਰਾਣੀ ਮਨੁੱਖ ਦੁਆਰਾ ਬਣਾਈ ਹੋਈ ਬੰਦਰਗਾਹ ਹੈ। 3700 ਬੀਸੀ ਦਾ ਸਿੰਧ ਘਾਟੀ ਸੱਭਿਅਤਾ ਦਾ ਮਸ਼ਹੂਰ ਸ਼ਹਿਰ ਲੋਥਲ ਜੋ ਭਾਰਤ ਦੇ ਗੁਜਰਾਤ ਵਿੱਚ ਸਥਿਤ ਹੈ ਇੱਕ ਬੰਦਰਗਾਹ ਸੀ।