ਪੰਜਾਬੀ ਵਿਕੀਪੀਡੀਆ ਦੇ ਸਭ ਤੋਂ ਜ਼ਿਆਦਾ ਵੇਖੇ ਜਾਣ ਵਾਲੇ ਲੇਖ, ਰੋਜ਼ਾਨਾ ਨਵਪੂਰਤ ਹੋਰ ਜਾਣੋ...
ਰਾਜਨੀਤਕ ਵਿਗਿਆਨ ਇੱਕ ਸਮਾਜਿਕ ਵਿਗਿਆਨ ਹੈ ਜੋ ਸ਼ਾਸਨ ਪ੍ਰਣਾਲੀ ਦੇ ਪ੍ਰਬੰਧਾਂ ਅਤੇ ਸਿਆਸੀ ਸਰਗਰਮੀਆਂ, ਸਿਆਸੀ ਵਿਚਾਰਾਂ ਅਤੇ ਸਿਆਸੀ ਵਿਵਹਾਰ ਦਾ ਵਿਸ਼ਲੇਸ਼ਣ ਕਰਦਾ ਹੈ। ਇਹ ਸਿਆਸਤ ਦੇ ਸਿਧਾਂਤ ਅਤੇ ਅਭਿਆਸ ਨੂੰ ਵਿਆਪਕ ਤੌਰ 'ਤੇ ਪੇਸ਼ ਕਰਦਾ ਹੈ ਜਿਸ ਨੂੰ ਆਮ ਤੌਰ' ਤੇ ਸ਼ਕਤੀ ਅਤੇ ਸਰੋਤਾਂ ਦੇ ਵੰਡ ਦਾ ਨਿਰਧਾਰਨ ਕਰਨ ਦੇ ਤੌਰ ਤੇ ਵਿਚਾਰਿਆ ਜਾਂਦਾ ਹੈ। ਰਾਜਨੀਤਕ ਵਿਗਿਆਨੀ "ਸਿਆਸੀ ਘਟਨਾਵਾਂ ਅਤੇ ਹਾਲਤਾਂ ਦੇ ਅਧੀਨ ਸਬੰਧਾਂ ਨੂੰ ਪ੍ਰਗਟ ਕਰਨ ਲਈ ਆਪਣੇ ਆਪ ਨੂੰ ਰਚਦੇ ਹੋਏ ਦੇਖਦੇ ਹਨ, ਅਤੇ ਇਸ ਖੁਲਾਸੇ ਤੋਂ ਉਹ ਰਾਜਨੀਤੀ ਦੀ ਦੁਨੀਆਂ ਦੇ ਕੰਮ ਬਾਰੇ ਆਮ ਸਿਧਾਂਤਾਂ ਨੂੰ ਬਣਾਉਣ ਦੀ ਕੋਸ਼ਿਸ਼ ਕਰਦੇ ਹਨ।ਰਾਜਨੀਤਿਕ ਵਿਗਿਆਨ ਵਿੱਚ ਮੁਕਾਬਲਤਨ ਰਾਜਨੀਤੀ, ਰਾਜਨੀਤਿਕ ਅਰਥ-ਵਿਵਸਥਾ, ਅੰਤਰਰਾਸ਼ਟਰੀ ਸਬੰਧਾਂ, ਸਿਆਸੀ ਸਿਧਾਂਤ , ਜਨਤਕ ਪ੍ਰਬੰਧਨ, ਜਨਤਕ ਨੀਤੀ ਅਤੇ ਰਾਜਨੀਤਕ ਪ੍ਰਣਾਲੀ ਸਮੇਤ ਬਹੁਤ ਸਾਰੇ ਉਪ ਖੇਤਰ ਹਨ। ਇਸ ਤੋਂ ਇਲਾਵਾ, ਰਾਜਨੀਤੀ ਵਿਗਿਆਨ ,ਅਰਥ ਸ਼ਾਸਤਰ, ਕਾਨੂੰਨ, ਸਮਾਜ ਸ਼ਾਸਤਰ, ਇਤਿਹਾਸ, ਫ਼ਲਸਫ਼ੇ, ਭੂਗੋਲ, ਮਨੋਵਿਗਿਆਨ ਅਤੇ ਮਾਨਵ ਸ਼ਾਸਤਰ ਦੇ ਖੇਤਰਾਂ ਨਾਲ ਜੁੜੇ ਹੋਏ ਹਨ ਅਤੇ ਇਹਨਾਂ ਉੱਤੇ ਆਧਾਰਿਤ ਹੈ।
ਭਾਰਤ, ਸੰਸਦੀ ਪ੍ਰਣਾਲੀ ਦੀ ਸਰਕਾਰ ਵਾਲਾ ਇੱਕ ਆਜਾਦ, ਪ੍ਰਭੁਸੱਤਾਸੰਪੰਨ, ਸਮਾਜਵਾਦੀ ਲੋਕਤੰਤਰਾਤਮਕ ਲੋਕ-ਰਾਜ ਹੈ। ਇਹ ਲੋਕ-ਰਾਜ ਭਾਰਤ ਦੇ ਸੰਵਿਧਾਨ ਦੇ ਅਨੁਸਾਰ ਸ਼ਾਸਿਤ ਹੈ। ਭਾਰਤ ਦਾ ਸੰਵਿਧਾਨ ਸੰਵਿਧਾਨ ਸਭਾ ਦੁਆਰਾ 26 ਨਵੰਬਰ 1949 ਨੂੰ ਪਾਰਿਤ ਹੋਇਆ ਅਤੇ 26 ਜਨਵਰੀ 1950 ਨੂੰ ਲਾਗੂ ਹੋਇਆ। 26 ਜਨਵਰੀ ਦਾ ਦਿਨ ਭਾਰਤ ਵਿੱਚ ਗਣਤੰਤਰ ਦਿਨ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ।
ਸਿੱਖਿਆ ਨੂੰ ਰਸਮੀ ਜਾਂ ਗੈਰ-ਰਸਮੀ ਸ਼੍ਰੇਣੀਆਂ ਵਿਚ ਲਿਆ ਜਾ ਸਕਦਾ ਹੈ । ਕਿਸੇ ਵੀ ਅਨੁਭਵ ਨੂੰ, ਜਿਸਦਾ ਸੋਚਣ, ਮਹਿਸੂਸ ਕਰਨ ਜਾਂ ਕੰਮ ਕਰਨ ਦੇ ਢੰਗ ਤਰੀਕੇ॰ ਵਿੱਚ ਬਦਲਾਅ ਆਵੇ ,ਉਸ ਅਨੁਭਵ ਨੂੰ ਸਿੱਖਿਆ ਮੰਨਿਆ ਜਾ ਸਕਦਾ ਹੈ। ਸਿੱਖਿਆ ਦੀ ਕਾਰਜਪ੍ਰਣਾਲੀ ਨੂੰ ਪੈਡਾਗੋਜੀ ਕਿਹਾ ਜਾਂਦਾ ਹੈ।ਸਿੱਖਿਆ ਨੂੰ ਆਮ ਤੌਰ ਤੇ ਪ੍ਰੀ ਪ੍ਰਾਇਮਰੀ ਸਕੂਲ ਜਾਂ ਕਿੰਡਰਗਾਰਟਨ, ਪ੍ਰਾਇਮਰੀ ਸਕੂਲ, ਸੈਕੰਡਰੀ ਸਕੂਲ ਅਤੇ ਫਿਰ ਕਾਲਜ, ਯੂਨੀਵਰਸਿਟੀ, ਜਾਂ ਅਪ੍ਰੈਂਟਿਸਸ਼ਿਪ ਦੇ ਪੜਾਵਾਂ ਵਿੱਚ ਵੰਡਿਆ ਜਾਂਦਾ ਹੈ।
ਗੁਰੂ ਗ੍ਰੰਥ ਸਾਹਿਬ ਸਿੱਖਾਂ ਦੇ ਗਿਆਰਵੇ ਗੁਰੂ ਹਨ। ਇਹ 1469 ਤੋਂ ਲੈ ਕੇ 1708 ਤੱਕ ਸਿੱਖ ਗੁਰੂਆਂ ਦੇ ਸਮੇਂ ਰਚੀ ਅਤੇ ਇਕੱਤਰ ਕੀਤੀ ਬਾਣੀ ਦਾ 1430 ਅੰਗਾਂ ਵਾਲਾ ਇੱਕ ਵਿਸਤਾਰਮਈ ਗ੍ਰੰਥ ਹੈ। ਇਹ ਅਨੇਕਾਂ ਸ਼ਬਦਾਂ ਭਾਵ ਬਾਣੀ ਦਾ ਅੰਬਾਰ ਹੈ ਜੋ ਕਿ ਰੱਬ ਦੇ ਗੁਣਾਂ ਅਤੇ ਉਸ ਦੇ ਨਾਮ ਜਪਣ ਦੇ ਕਾਰਨਾਂ ਦਾ ਵਰਨਣ ਕਰਦਾ ਹੈ। ਸਿੱਖਾਂ ਦੇ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ (1666-1708) ਨੇ ਜੋਤੀ-ਜੋਤਿ ਸਮਾਉਣ ਵੇਲੇ ਗੁਰਿਆਈ ਆਦਿ ਗ੍ਰੰਥ ਨੂੰ ਦਿੱਤੀ ਅਤੇ ਇਸ ਕਰ ਕੇ ਨਾਮ ਗੁਰੂ ਗ੍ਰੰਥ ਸਾਹਿਬ ਹੋ ਗਿਆ। ਇਹ ਸਿੱਖਾਂ ਦਾ ਸਭ ਤੋਂ ਪਵਿੱਤਰ ਗ੍ਰੰਥ ਅਤੇ ਇੱਕੋ-ਇੱਕ ਸਦੀਵੀ ਸ਼ਬਦ-ਰੂਪੀ ਗੁਰੂ ਹੈ ਜੋ ਕਿ ਸਿੱਖ ਗੁਰੂਆਂ ਅਤੇ ਹੋਰ ਸੰਤਾਂ-ਭਗਤਾਂ ਦੀ ਸਿੱਖਿਆਵਾਂ ਦਾ ਅੰਬਾਰ ਹੈ। ਅਰਦਾਸ ਦੇ ਸਰੋਤ ਜਾਂ ਮਾਰਗ-ਦਰਸ਼ਕ ਵਜੋਂ ਆਦਿ ਗ੍ਰੰਥ ਸਿੱਖੀ ਵਿੱਚ ਬੰਧਨਾ ਅਤੇ ਭਗਤੀ ਦਾ ਕੇਂਦਰੀ ਧੁਰਾ ਹੈ।ਆਦਿ ਗ੍ਰੰਥ ਦਾ ਸਭ ਤੋਂ ਪਹਿਲਾ ਸੰਕਲਨ ਪੰਜਵੇਂ ਗੁਰੂ, ਗੁਰੂ ਅਰਜਨ ਦੇਵ (1563-1606) ਨੇ ਪਹਿਲੇ ਪੰਜ ਗੁਰੂਆਂ ਅਤੇ ਹੋਰ ਮਹਾਨ ਸੰਤਾਂ ਜਾਂ ਭਗਤਾਂ, ਜਿਹਨਾਂ ਵਿੱਚੋਂ ਕਈਆਂ ਦਾ ਹਿੰਦੂ ਧਰਮ ਅਤੇ ਇਸਲਾਮ ਨਾਲ ਵਾਸਤਾ ਸੀ, ਦੀ ਬਾਣੀ ਇਕੱਤਰ ਕਰ ਕੇ ਕੀਤਾ ਅਤੇ ਇਸ ਪਵਿੱਤਰ ਬੀੜ ਨੂੰ ਭਾਈ ਗੁਰਦਾਸ ਜੀ ਦੇ ਹਥੋਂ ਲਿਖਵਾਇਆ। ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਤੇਗ ਬਹਾਦੁਰ ਜੀ ਦੀ ਬਾਣੀ ਨੂੰ ਇਕੱਤਰ ਕਰ ਕੇ ਤਲਵੰਡੀ ਸਾਬੋ ਵਿਖੇ ਭਾਈ ਮਨੀ ਸਿੰਘ ਜੀ ਪਾਸੋਂ ਆਦਿ ਗ੍ਰੰਥ ਵਿੱਚ ਦਰਜ ਕਰਵਾ ਕੇ ਆਦਿ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਦਾ ਦਰਜਾ ਦਿੱਤਾ। ਦਸਮ ਪਿਤਾ ਦੇ ਜੋਤੀ-ਜੋਤਿ ਸਮਾਉਣ ਪਿੱਛੋਂ ਬਾਬਾ ਦੀਪ ਸਿੰਘ ਵੱਲੋਂ ਗੁਰੂ ਗ੍ਰੰਥ ਸਾਹਿਬ ਦੇ ਬਹੁਤ ਸਾਰੇ ਉਤਾਰੇ ਵੰਡੇ ਗਏ। ਗੁਰੂ ਗ੍ਰੰਥ ਸਾਹਿਬ ਦੀ ਲਿਖਾਈ ਗੁਰਮੁਖੀ ਲਿਪੀ ਵਿੱਚ ਹੋਈ ਹੈ ਅਤੇ ਬਹੁਤ ਸਾਰੀਆਂ ਬੋਲੀਆਂ ਅਤੇ ਉਪ-ਬੋਲੀਆਂ– ਜਿਵੇਂ ਕਿ ਲਹਿੰਦੀ ਪੰਜਾਬੀ, ਬ੍ਰਜ ਭਾਸ਼ਾ, ਖੜ੍ਹੀ ਬੋਲੀ, ਸੰਸਕ੍ਰਿਤ ਅਤੇ ਫ਼ਾਰਸੀ – ਕਈ ਵਾਰ ਜਿਹਨਾਂ ਦੇ ਸਮੂਹ ਨੂੰ ਸੰਤ ਭਾਸ਼ਾ ਕਿਹਾ ਜਾਂਦਾ ਹੈ।.
ਭਾਰਤ (ਹਿੰਦੀ: भारत) ਪ੍ਰਾਚੀਨ ਜੰਬੂ ਦੀਪ, ਆਧੁਨਿਕ ਦੱਖਣੀ ਏਸ਼ੀਆ ਵਿੱਚ ਸਥਿੱਤ ਭਾਰਤੀ ਉਪ-ਮਹਾਂਦੀਪ ਦਾ ਸਭ ਤੋਂ ਵੱਡਾ ਦੇਸ਼ ਹੈ। ਭਾਰਤ ਦਾ ਭੂਗੋਲਿਕ ਵਿਸਥਾਰ 80°4' ਵਲੋਂ 370°6' ਉੱਤਰੀ ਅਕਸ਼ਾਂਸ਼ ਤੱਕ ਅਤੇ 680°7' ਵਲੋਂ 9°70'25" ਪੂਰਵੀ ਦੇਸ਼ਾਂਤਰ ਤੱਕ ਹੈ। ਭਾਰਤ ਦੀ ਸਮੁੰਦਰ ਤਟ ਰੇਖਾ 7516.6 ਕਿਮੀ ਲੰਬੀ ਹੈ। ਭਾਰਤ, ਭੂਗੋਲਕ ਨਜ਼ਰ ਵਲੋਂ ਸੰਸਾਰ ਵਿੱਚ ਸੱਤਵਾਂ ਸਭ ਤੋਂ ਵੱਡਾ ਅਤੇ ਆਬਾਦੀ ਪੱਖੋਂ ਦੂਜਾ ਸਭ ਤੋਂ ਵੱਡਾ ਦੇਸ਼ ਹੈ। ਭਾਰਤ ਦੇ ਪੱਛਮ ਵਿੱਚ ਪਾਕਿਸਤਾਨ, ਉੱਤਰ-ਪੂਰਬ ਵਿੱਚ ਚੀਨ, ਨੇਪਾਲ ਅਤੇ ਭੂਟਾਨ ਅਤੇ ਪੂਰਬ ਵਿੱਚ ਬੰਗਲਾਦੇਸ਼ ਤੇ ਮਿਆਂਮਾਰ ਦੇਸ਼ ਸਥਿਤ ਹਨ। ਹਿੰਦ ਮਹਾਂਸਾਗਰ ਵਿੱਚ ਇਸਦੇ ਦੱਖਣ-ਪੱਛਮ ਵਿੱਚ ਮਾਲਦੀਵ, ਦੱਖਣ ਵਿੱਚ ਸ੍ਰੀ ਲੰਕਾ ਅਤੇ ਦੱਖਣ-ਪੂਰਬ ਵਿੱਚ ਇੰਡੋਨੇਸ਼ਿਆ ਹਨ। ਉੱਤਰ-ਪੱਛਮ ਵਿੱਚ ਅਫ਼ਗਾਨਿਸਤਾਨ ਦੇ ਨਾਲ ਭਾਰਤ ਦੀ ਸੀਮਾ ਹੈ। ਇਸਦੇ ਉੱਤਰ ਵਿੱਚ ਹਿਮਾਲਾ ਪਹਾੜ ਹਨ ਅਤੇ ਦੱਖਣ ਵਿੱਚ ਹਿੰਦ ਮਹਾਂਸਾਗਰ ਹੈ। ਪੂਰਬ ਵਿੱਚ ਬੰਗਾਲ ਦੀ ਖਾੜੀ ਹੈ ਅਤੇ ਪੱਛਮ ਵਿੱਚ ਅਰਬ ਸਾਗਰ ਹੈ। ਭਾਰਤ ਵਿੱਚ ਕਈ ਵੱਡੀਆਂ ਨਦੀਆਂ ਹਨ। ਗੰਗਾ ਨਦੀ ਭਾਰਤੀ ਸੰਸਕ੍ਰਿਤੀ ਵਿੱਚ ਬਹੁਤ ਪਵਿੱਤਰ ਮੰਨੀ ਜਾਂਦੀ ਹੈ। ਹੋਰ ਵੱਡੀਆ ਨਦੀਆ ਸਿੰਧੂ, ਨਰਮਦਾ, ਬ੍ਰਹਮਪੁੱਤਰ, ਜਮੁਨਾ, ਗੋਦਾਵਰੀ, ਕਾਵੇਰੀ, ਕ੍ਰਿਸ਼ਨਾ, ਚੰਬਲ, ਸਤਲੁਜ, ਰਾਵੀ ਆਦਿ ਹਨ। ਭਾਰਤ ਸੰਸਾਰ ਦਾ ਸਭ ਤੋਂ ਵੱਡਾ ਲੋਕਤੰਤਰ ਹੈ। ਇੱਥੇ ੩੦੦ ਤੋਂ ਜ਼ਿਆਦਾ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਇਹ ਸੰਸਾਰ ਦੀਆਂ ਕਈ ਪੁਰਾਤਨ ਸੱਭਿਆਤਾਵਾਂ ਦੀ ਜਨਮ-ਭੂਮੀ ਰਿਹਾ ਹੈ, ਜਿਵੇਂ ਕਿ ਸਿੰਧੂ-ਘਾਟੀ ਸੱਭਿਅਤਾ ਅਤੇ ਮਹੱਤਵਪੂਰਨ ਇਤਿਹਾਸਿਕ ਵਪਾਰ ਰਾਹਾਂ ਦਾ ਅਨਿੱਖੜਵਾਂ ਅੰਗ ਵੀ ਹੈ। ਸੰਸਾਰ ਦੇ ਚਾਰ ਧਰਮ: ਹਿੰਦੂ, ਬੁੱਧ, ਜੈਨ ਅਤੇ ਸਿੱਖ, ਦਾ ਜਨਮ ਅਤੇ ਵਿਕਾਸ ਭਾਰਤ ਵਿੱਚ ਹੀ ਹੋਇਆ। ਭਾਰਤ ਭੂਗੋਲਕ ਖੇਤਰਫਲ ਦੇ ਅਧਾਰ 'ਤੇ ਸੰਸਾਰ ਦਾ ਸੱਤਵਾਂ ਸਭ ਤੋਂ ਵੱਡਾ ਰਾਸ਼ਟਰ ਹੈ। ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ਹੈ। ਭਾਰਤ ਦੇ ਹੋਰ ਵੱਡੇ ਮਹਾਂਨਗਰ ਮੁੰਬਈ (ਬੰਬਈ), ਕੋਲਕਾਤਾ (ਕਲਕੱਤਾ) ਅਤੇ ਚੇਨੱਈ (ਮਦਰਾਸ) ਹਨ। 1947 ਵਿੱਚ ਆਜ਼ਾਦੀ ਦੀ ਪ੍ਰਾਪਤੀ ਤੋਂ ਬਾਅਦ ਬ੍ਰਿਟਿਸ਼ ਸਾਮਰਾਜ ਦੇ ਪ੍ਰਮੁੱਖ ਅੰਗ ਭਾਰਤ ਨੇ ਬੀਤੇ 20 ਸਾਲਾਂ ਵਿੱਚ ਸਾਰਥਕ ਤਰੱਕੀ ਕੀਤੀ ਹੈ, ਵਿਸ਼ੇਸ਼ ਤੌਰ ਤੇ ਆਰਥਿਕ। ਭਾਰਤੀ ਫ਼ੌਜ ਇੱਕ ਖੇਤਰੀ ਅਤੇ ਵਿਸ਼ਵਵਿਆਪੀ ਸ਼ਕਤੀ ਹੈ। ਹਾਲੀਆ ਸਾਲਾਂ ਵਿੱਚ ਭਾਰਤ ਦੀ ਮਾਲੀ ਹਾਲਤ ਵਿੱਚ ਬਹੁਤ ਸੁਧਾਰ ਆਇਆ ਹੈ ਅਤੇ ਵਰਤਮਾਨ ਹਾਲਾਤ ਵਿੱਚ ਸੰਸਾਰ ਦੀ ਪਹਿਲੀਆਂ ਪੰਜ ਸਭ ਤੋਂ ਵੱਡੀਆਂ ਅਰਥਵਿਵਸਥਾਵਾਂ ਦੇ ਵਿੱਚ ਸ਼ੁਮਾਰ ਹੋਣ ਵੱਲ ਵਧ ਰਿਹਾ ਹੈ। ਭਾਰਤ ਸੰਸਾਰ ਦੀਆਂ ਦਸ ਸਭ ਤੋਂ ਵੱਡੀਆਂ ਅਰਥਵਿਵਸਥਾਵਾਂ ਚੋਂ ਇੱਕ ਹੈ।
ਪੰਜਾਬ ਉੱਤਰ-ਪੱਛਮੀ ਭਾਰਤ ਦਾ ਇੱਕ ਰਾਜ ਹੈ, ਜੋ ਵੱਡੇ ਪੰਜਾਬ ਖੇਤਰ ਦਾ ਇਕ ਭਾਗ ਹੈ। ਇਸਦਾ ਦੂਸਰਾ ਭਾਗ ਪਾਕਿਸਤਾਨ ਵਿੱਚ ਹੈ। ਇਸਦੀ ਸਰਹੱਦ ਉੱਤਰ ਵਿੱਚ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ, ਉੱਤਰ-ਪੂਰਬ ਵਿੱਚ ਹਿਮਾਚਲ ਪ੍ਰਦੇਸ਼, ਦੱਖਣ-ਪੂਰਬ ਵਿੱਚ ਹਰਿਆਣੇ, ਦੱਖਣ-ਪੱਛਮ ਵਿੱਚ ਰਾਜਸਥਾਨ ਅਤੇ ਪੱਛਮ ਵਿੱਚ ਪਾਕਿਸਤਾਨੀ ਪੰਜਾਬ ਨਾਲ ਲੱਗਦੀ ਹੈ। ਇਸਦੇ ਮੁੱਖ ਸ਼ਹਿਰ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਬਠਿੰਡਾ, ਫ਼ਿਰੋਜ਼ਪੁਰ, ਸੰਗਰੂਰ, ਮੋਹਾਲੀ ਅਤੇ ਪਟਿਆਲਾ ਹਨ ਅਤੇ ਰਾਜਧਾਨੀ ਚੰਡੀਗੜ੍ਹ ਹੈ।
ਮਨੁੱਖੀ ਸਰੀਰ ਦੇ ਇੱਕ ਬਹੁਤ ਹੀ ਵਿਚਿਤ੍ਰ ਤੇ ਜਟਿਲ ਮਸ਼ੀਨ ਦੀ ਤਰਾਂ ਹੈ। ਤੰਦਰੁਸਤੀ ਦੀ ਹਾਲਤ ਵਿੱਚ ਇਹ ਮਸ਼ੀਨ ਨਿਰਵਿਘਨ ਸਹਿਜ ਹੀ ਆਪਣਾ ਕਾਰਜ ਕਰਦੀ ਰਹਿੰਦੀ ਹੈ ਪ੍ਰੰਤੂ ਇਸ ਵਿੱਚ ਕੋਈ ਖ਼ਰਾਬੀ ਆ ਜਾਣ ਦੀ ਸੂਰਤ ਵਿੱਚ ਇਹ ਉਸ ਦਾ ਸੰਦੇਸ਼ ਕੁਝ ਲੱਛਣਾਂ ਦੇ ਰੂਪ ਵਿੱਚ ਦਿੰਦੀ ਹੈ ਜਿਵੇਂ ਕਿ ਭੁੱਖ ਨਾ ਲੱਗਣਾ, ਸਰੀਰ ਵਿੱਚ ਦੁਖਣ ਜਿਹੀ ਮਹਿਸੂਸ ਹੋਣੀ ਆਦਿ। ਇਹ ਲੱਛਣ ਸੰਕੇਤ ਹਨ ਕਿਸੇ ਬਿਮਾਰੀ ਦੇ, ਖ਼ੁਦ ਬਿਮਾਰੀ ਨਹੀਂ।ਇਨ੍ਹਾਂ ਲੱਛਣਾਂ ਦਾ ਸ੍ਰੋਤ ਭਾਵ ਬਿਮਾਰੀ ਲੱਭਣ ਲਈ ਮਨੁੱਖੀ ਸਰੀਰ ਦਾ ਮੁਢਲਾ ਗਿਆਨ ਅੱਗੇ ਵਰਨਣ ਹੈ।
ਭਾਸ਼ਾ ਵਿਗਿਆਨ ਵਿੱਚ ਸ਼ਬਦ ਨੂੰ ਛੋਟੀ ਤੋਂ ਛੋਟੀ ਸੁਤੰਤਰ ਇਕਾਈ ਵਜੋਂ ਮੰਨਿਆ ਗਿਆ ਹੈ ਜੋ ਆਰਥਿਕ ਅਤੇ ਵਿਹਾਰਿਕ ਪੱਧਰ ਤੇ ਇੱਕਲੇ ਤੌਰ ਤੇ ਵਰਤਿਆ ਜਾਂਦਾ ਹੈ। ਭਾਸ਼ਾ ਵਿਗਿਆਨ ਅਧਿਐਨ ਵਿੱਚ ‘ਸ਼ਬਦ’ ਦਾ ਮਹੱਤਵ ਕਈ ਤਰ੍ਹਾਂ ਦੀਆਂ ਦ੍ਰਿਸ਼ਟੀਆਂ ਤੋਂ ਮਿਲਦਾ ਹੈ। ਪ੍ਰੰਪਰਾਗਤ ਵਿਆਕਰਣ ਸਿਧਾਂਤ ਵਿੱਚ ‘ਸ਼ਬਦ’ ਇੱਕ ਅਤਿ ਉੱਤਮ ਇਕਾਈ ਮੰਨਿਆ ਜਾਂਦਾ ਹੈ। ਕਿਉਂਕਿ ਪ੍ਰੰਪਰਾਗਤ ਧਾਰਨਾ ਅਨੁਸਾਰ ਵਾਕ ਵਿਓਂਤ ਵਿੱਚ ਵਾਕ ਦੀਆਂ ਚਾਰ ਪ੍ਰਮੁੱਖ ਇਕਾਈਆਂ ਹਨ: ਸ਼ਬਦ, ਵਾਕੰਸ਼, ਉਪਵਾਕ, ਵਾਕ। ਇਨ੍ਹਾਂ ਵਿੱਚੋਂ ‘ਸ਼ਬਦ, ਨੂੰ ਹੀ ਮੂਲ ਇਕਾਈ ਮੰਨਿਆ ਗਿਆ ਹੈ ਜਿਸ ਤੋਂ ਵਾਕੰਸ਼ਾਂ , ਉਪਵਾਕਾਂ ਅਤੇ ਵਾਕਾਂ ਦੀ ਸਿਰਜਣਾ ਹੁੰਦੀ ਹੈ।
ਵਿਕੀਮੀਡੀਆ ਫ਼ਾਊਂਡੇਸ਼ਨ, ਇਨਕੌਰਪੋਰੇਟਡ (ਅੰਗਰੇਜ਼ੀ: Wikimedia Foundation, Inc.) ਮੁਨਾਫ਼ਾ ਨਾ ਕਮਾਉਣ ਵਾਲ਼ੀ ਇੱਕ ਅਮਰੀਕੀ ਕੰਪਨੀ ਹੈ ਜਿਸਦੇ ਹੈਡਕੁਆਟਰ ਕੈਲੇਫ਼ੋਰਨੀਆ ਦੇ ਸੈਨ ਫ਼ਰਾਂਸਿਸਕੋ ਵਿਖੇ ਸਥਿਤ ਹਨ। ਇਹ ਫ਼ਲੋਰੀਡਾ ਸੂਬੇ ਦੇ ਕਾਨੂੰਨਾਂ ਮੁਤਾਬਕ ਕੰਮ ਕਰਦੀ ਹੈ ਜਿੱਥੇ ਇਹ ਸ਼ੁਰੂ ਵਿੱਚ ਸਥਿਤ ਸੀ। ਇਹ ਕਈ ਮਿਲ ਕੇ ਲਿਖੀਆਂ ਜਾਣ ਵਾਲੀਆਂ ਵਿਕੀ ਪਰਿਯੋਜਨਾਵਾਂ ਚਲਾਉਂਦੀ ਹੈ ਜਿੰਨ੍ਹਾਂ ਵਿੱਚ ਵਿਕੀਪੀਡੀਆ, ਵਿਕਸ਼ਨਰੀ, ਵਿਕੀਬੁਕਸ, ਵਿਕੀਨਿਊਜ਼, ਵਿਕੀਮੀਡੀਆ ਕਾੱਮਨਜ਼, ਵਿਕੀਸੋਰਸ, ਵਿਕੀਸਪੀਸੀਜ਼, ਵਿਕੀਵਰਸਿਟੀ, ਵਿਕੀਮੀਡੀਆ ਇਨਕੂਬੇਟਰ ਅਤੇ ਮੈਟਾ ਵਿਕੀ ਸ਼ਾਮਿਲ ਹਨ। ਇਸ ਦੇ ਇਹਨਾਂ ਪਰਿਯੋਜਨਾਵਾਂ ਵਿਚੋਂ ਵਿਕੀਪੀਡੀਆ ਦੁਨੀਆਂ ਦੀਆਂ ਸਭ ਤੋਂ ਵੱਧ ਵੇਖੀਆਂ ਜਾਂਦੀਆਂ ਦਸ ਵੈੱਬਸਾਈਟਾਂ ਵਿੱਚ ਸ਼ਾਮਿਲ ਹੈ। ਇਸ ਦੀ ਸਥਾਪਨਾ ਦਾ ਐਲਾਨ ਵਿਕੀਪੀਡੀਆ ਬਣਾਉਣ ਵਾਲ਼ਿਆਂ ਵਿਚੋਂ ਜਿੰਮੀ ਵੇਲਸ ਨੇ 20 ਜੂਨ 2003 ਨੂੰ ਕੀਤਾ।
ਸ਼ਿਵ ਕੁਮਾਰ ਬਟਾਲਵੀ (23 ਜੁਲਾਈ 1936- 6 ਮਈ 1973) ਪੰਜਾਬੀ ਦਾ ਇੱਕ ਕਵੀ ਸੀ। ਇਸ ਨੂੰ ਪੰਜਾਬੀ ਦਾ 'ਸ਼ੈਲੇ' ਕਿਹਾ ਜਾਂਦਾ ਹੈ। ਉਸ ਦੀ ਵਿਸ਼ੇਸਤਾ ਸੀ ਕਿ ਉਹ ਸ਼ਬਦਾਂ ਨੂੰ ਰੋਜ਼ਾਨਾ ਜ਼ਿੰਦਗੀ ਵਿੱਚੋਂ ਚੁਣਦਾ ਅਤੇ ਉਹਨਾਂ ਨਾਲ਼ ਦਿਲ ਨੂੰ ਚੀਰ ਦੇਣ ਵਾਲ਼ੀਆਂ ਕਵਿਤਾਵਾਂ, ਗ਼ਜ਼ਲਾਂ ਲਿਖਦਾ ਸੀ। ਸ਼ਿਵ ਦੀ ਕਵਿਤਾ ਦੁੱਖ, ਨਿੱਜੀ ਦਰਦ ਅਤੇ ਵਿਛੋੜੇ 'ਤੇ ਕੇਂਦਰਿਤ ਹੈ। ਸ਼ਿਵ ਕੁਮਾਰ ਬਟਾਲਵੀ ਨੂੰ 'ਬਿਰਹਾ ਦਾ ਕਵੀ' ਵੀ ਕਿਹਾ ਜਾਂਦਾ ਹੈ।
ਨਿਰੰਤਰਤਾ ਜਾਂ ਕੰਟੀਨਮ ਸਿਧਾਂਤ ਸਹਿਜ ਵਿਸਥਾਰ ਨੂੰ ਕਹਿੰਦੇ ਹਨ ਜਿਸ ਦੌਰਾਨ ਹੌਲੀ-ਹੌਲੀ ਬਿਨਾਂ ਕਿਸੇ ਅੰਤਰਾਲ ਜਾਂ ਦਰਾਰ ਦੇ ਪਰਿਵਰਤਨ ਆਏ। ਉਦਹਾਰਣ ਲਈ ਸਮੇਂ ਦਾ ਵਹਾਅ ਇੱਕ ਕੰਟੀਨਮ ਹੈ ਕਿਉਂਕਿ ਹਰ ਪਲ ਆਪਣੇ ਤੋਂ ਪਹਿਲੇ ਪਲ ਨਾਲ ਬਿਨਾਂ ਕਿਸੇ ਅੰਤਰਾਲ ਦੇ ਜੁੜਿਆ ਹੁੰਦਾ ਹੈ ਜਦੋਂ ਕਿ ਬੰਟਿਆਂ ਦੀ ਗਿਣਤੀ ਨਿਰੰਤਰ ਨਹੀਂ ਹੈ (ਕਿਉਂਕਿ ਉਸ ਦੀ ਮਾਤਰਾ ਇੱਕ-ਇੱਕ ਬੰਟੇ ਦੇ ਝਟਕੇ ਦੇ ਨਾਲ ਵੱਧਦੀ ਹੈ)। ਇਸੇ ਤਰ੍ਹਾਂ ਨਾਲ ਕਾਲ-ਸਥਾਨ ਇੱਕ ਨਿਰੰਤਰਤਾ ਹੈ। ਜੇਕਰ ਕਿਸੇ ਵਰਤਾਰੇ ਦਾ ਪਰਵਾਹ ਨਿਰੰਤਰ ਹੋਵੇ ਤਾਂ ਉਸ ਚੀਜ ਨੂੰ ਨਿਰੰਤਰਤਾ ਕਿਹਾ ਜਾਂਦਾ ਹੈ।
ਸਿੱਖੀ (ਇਹ ਸ਼ਬਦ ਇਸ ਤਰਾਂ ਵੀ ਲਿਖਿਆ ਜਾਂਦਾ: ਸਿਖੀ, ਸਿੱਖ ਤੋਂ, ਮਤਲਬ "ਸਿੱਖਣ ਵਾਲ਼ਾ"), ਇੱਕ ਰੱਬ ਨੂੰ ਮੰਨਣ ਵਾਲ਼ਾ ਧਰਮ ਅਤੇ ਕੌਮੀ ਫ਼ਲਸਫ਼ਾ ਹੈ ਜਿਸ ਦਾ 15ਵੀਂ ਸਦੀ ਵਿੱਚ ਦੱਖਣੀ ਏਸ਼ੀਆ ਦੇ ਪੰਜਾਬ ਖੇਤਰ ਵਿਚ ਆਗਾਾਜ਼ ਹੋਇਆ। ਸਿੱਖੀ ਦਾ ਮੌਲਿਕ ਯਕੀਨ ਅਤੇ ਫ਼ਲਸਫਾ, ਇਲਾਹੀ ਲਿਖਤ ਗੁਰੂ ਗਰੰਥ ਸਾਹਿਬ ਵਿੱਚ ਮੌਜੂਦ ਬਾਣੀ ਮਤਾਬਕ ਇਹ ਹੈ, ਕਿ ਰੱਬ ਉੱਪਰ ਯਕੀਨ ਰੱਖਕੇ ਉਸ ਦਾ ਨਾਮ ਜਪਣਾ, ਇਨਸਾਨੀਅਤ ਵਿੱਚ ਇਤਫ਼ਾਕ ਨਾਲ਼ ਰਹਿਣਾ, ਖ਼ੁਦਗਰਜ਼ੀ ਤੋਂ ਵਾਂਝੇ ਰਹਿਕੇ ਸੇਵਾ ਕਰਨੀ, ਸਰਬੱਤ ਦੇ ਭਲੇ ਵਾਸਤੇ ਇਨਸਾਨੀ ਹੱਕਾਂ ਉਤੇ ਡੱਟਕੇ ਪਹਿਰਾ ਦੇਣਾ, ਅਤੇ ਦੁਨੀਆਦਾਰੀ ਵਿੱਚ ਵੱਸਕੇ ਚੰਗੇ ਕਿਰਦਾਰ ਵਾਲ਼ਾ ਜੀਵਨ ਜੀਣਾ। ਦੁਨੀਆ ਦੇ ਵੱਡੇ ਧਰਮਾਂ ਵਿਚੋਂ ਸਭ ਤੋਂ ਨਵੇਂ ਹੋਣ ਦੇ ਬਾਵਜੂਦ, ਕੁਲ ਦੁਨੀਆ ਦੇ 25-28 ਮਿਲੀਅਨ ਮੰਨਣ ਵਾਲਿਆਂ ਦੀ ਗਿਣਤੀ ਮਤਾਬਕ, ਇਹ ਸਾਰਰੀ ਦੁਨੀਆ ਦਾ ਪੰਜਵਾਂ ਸਭ ਤੋਂ ਵੱਡਾ ਮਜ਼੍ਹਬ ਹੈ।ਸਿੱਖੀ ਦਾ ਰੁਹਾਨੀ ਅਤੇ ਕੌਮੀ ਅਧਾਰ ਗੁਰੂ ਨਾਨਕ, ਸਿਖਾਂ ਦੇ ਪਹਿਲੇ ਗੁਰੂ, ਅਤੇ ਨੌ ਬਾਅਦ ਵਾਲ਼ੇ ਸਿੱਖ ਗੁਰੂਆਂ ਦੀਆਂ ਸਿੱਖਿਆਵਾਂ, ਜੋ ਸਿੱਖਾਂ ਦੇ ਮੌਜੂਦਾ ਅਟੱਲ ਗੁਰੂ ਅਤੇ ਰਹਿਬਰ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ। ਸਿੱਖ ਮਜ਼੍ਹਬ ਦੇ ਫ਼ਲਸਫੇ ਨੂੰ ਗੁਰਮੱਤ ਕਿਹਾ ਜਾਂਦਾ ਹੈ ਜਿਸਦਾ ਬੀਜ ਵਾਹਿਗੁਰੂ ਵਿੱਚ ਯਕੀਨ ਰੱਖਣਾ, ਜਿਸਨੂੰ ਇੱਕ ਓਅੰਕਾਰ (ਮਤਲਬ: ਇੱਕ ਰੱਬ) ਦੁਆਰਾ ਦਰਸਾਇਆ ਜਾਂਦਾ ਹੈ। ਗੁਰ ਨਾਨਕ ਸਾਹਿਬ ਨੇ ਆਪਣੇ ਜਿਸਮਾਨੀ ਮਰਗ ਤੋਂ ਪਹਿਲਾਂ ਆਪਣੇ ਇੱਕ ਸਿੱਖ ਨੂੰ ਦੂਜਾ ਗੁਰੂ ਬਣਾਇਆ ਅਤੇ ਸਿੱਖ ਮੁਆਸ਼ਰੇ ਨੂੰ ਰਹਿਨੁਮਾਈ ਦੇਣ ਦਾ ਕੰਮ ਸੌਂਪਿਆ। ਇਹ ਰਿਵਾਜ਼ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ (1666-1708) ਤੱਕ ਜਾਰੀ ਰਿਹਾ ਜਿਨਾਂ ਨੇ 1699 ਈਸਵੀ ਦੀ ਵਿਸਾਖੀ ਨੂੰ, ਖ਼ਾਲਸਾ ਕਾਇਮ ਕੀਤਾ ਅਤੇ ਸਿੱਖਾਂ ਨੂੰ ਇੱਕ ਵੱਖਰੀ ਪਛਾਣ ਦਿੱਤੀ; ਪੰਜ ਸਿੱਖਾਂ ਨੂੰ ਅੰਮ੍ਰਿਤ ਛਕਾਇਆ ਅਤੇ ਪੰਜ ਪਿਆਰੇ ਦਾ ਖ਼ਿਤਾਬ ਦਿੱਤਾ ਜਿਨ੍ਹਾਂ ਤੋਂ ਬਾਅਦ ਵਿੱਚ ਗੁਰੂ ਸਾਹਿਬ ਨੇ ਅਰਜ਼ ਕਰ ਖ਼ੁਦ ਅੰਮ੍ਰਿਤ ਛਕਿਆ। ਗੁਰ ਗੋਬਿੰਦ ਸਿੰਘ ਨੇ ਜਿਸਮਾਨੀ ਮਰਗ ਤੋਂ ਪਹਿਲਾਂ, ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਤਖ਼ਤ ਸੌਂਪ ਦੇਹ ਗੁਰੂ ਦੇ ਰਿਵਾਜ਼ ਨੂੰ ਖ਼ਤਮ ਕੀਤਾ।
[1] /pʌnˈdʒɑːbi/ (ਸ਼ਾਹਮੁਖੀ: پنجابی) (ਗੁਰਮੁਖੀ: ਪੰਜਾਬੀ) ਪੰਜਾਬ ਦੀ ਭਾਸ਼ਾ, ਜਿਸ ਨੂੰ ਪੰਜਾਬ ਖੇਤਰ ਦੇ ਵਸਨੀਕ ਜਾਂ ਸੰਬੰਧਿਤ ਲੋਕ ਬੋਲਦੇ ਹਨ। ਇਹ ਭਾਸ਼ਾਵਾਂ ਦੇ ਹਿੰਦ-ਯੂਰਪੀ ਪਰਿਵਾਰ ਵਿੱਚੋਂ ਹਿੰਦ-ਇਰਾਨੀ ਪਰਿਵਾਰ ਨਾਲ਼ ਸਬੰਧ ਰੱਖਦੀ ਹੈ। ਇਹ ਪੰਜਾਬੀਆਂ ਦੀ ਮਾਂ ਬੋਲੀ ਹੈ ਅਤੇ ਸਿੱਖੀ ਦੀ ਧਾਰਮਿਕ ਭਾਸ਼ਾ ਵੀ ਹੈ। ਗੁਰਮੁਖੀ ਲਿਪੀ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕੀਤੀ ਗਈ ਹੈ। ਇਹ ਦੁਨੀਆਂ ਅਤੇ ਖ਼ਾਸ ਕਰ ਦੱਖਣੀ ਏਸ਼ੀਆ ਦੇ ਉੱਘੇ ਭੰਗੜਾ ਸੰਗੀਤ ਦੀ ਭਾਸ਼ਾ ਹੈ। ਪਾਕਿਸਤਾਨ ਵਿੱਚ ਇਹ ਸਭ ਤੋਂ ਵੱਧ ਬੋਲੀ ਜਾਣ ਵਾਲੀ ਬੋਲੀ ਹੈ।
ਆਧੁਨਿਕ ਪੰਜਾਬੀ ਆਲੋਚਨਾ ਦੇ ਖੇਤਰ ਵਿਚ ਪੱਛਮੀ ਸਿਧਾਂਤਾਂ ਦੇ ਪ੍ਰਭਾਵ ਸਦਕਾ ਵੱਖ-ਵੱਖ ਨਵੀਨ ਆਲੋਚਨਾ ਪ੍ਰਣਾਲੀਆਂ ਦਾ ਆਗ਼ਾਜ਼ ਹੁੰਦਾ ਹੈ । ਇਹਨਾਂ ਆਲੋਚਨਾ ਪ੍ਰਣਾਲੀਆਂ ਵਿਚ ਮਨੋਵਿਸ਼ਲੇਸ਼ਣਾਤਮਕ ਆਲੋਚਨਾ, ਚਿਹਨ ਵਿਗਿਆਨ ਆਲੋਚਨਾ, ਸੰਰਚਨਾਵਾਦੀ ਆਲੋਚਨਾ, ਸ਼ੈਲੀ ਵਿਗਿਆਨ ਆਲੋਚਨਾ, ਥੀਮ ਵਿਗਿਆਨ ਆਲੋਚਨਾ ਆਦਿ ਆਲੋਚਨਾ ਪ੍ਰਣਾਲੀਆਂ ਸ਼ਾਮਿਲ ਹਨ । ਥੀਮ ਵਿਗਿਆਨਕ ਆਲੋਚਨਾ ਪ੍ਰਣਾਲੀ ਇਕ ਅਜਿਹੀ ਵਿਲੱਖਣ ਤੇ ਨਿਵੇਕਲੀ ਕਿਸਮ ਦੀ ਆਲੋਚਨਾ ਪ੍ਰਣਾਲੀ ਹੈ ਜੋ ਰਚਨਾ ਦੇ ਥੀਮਕ ਅਧਿਐਨ ਦੁਆਰਾ ਰਚਨਾ ਦੇ ਆਂਤਰਿਕ ਸੰਗਠਨ ਵਿਚ ਕਾਰਜਸ਼ੀਲ ਅਰਥਾਂ ਨੂੰ ਵਿਗਿਆਨਕ ਢੰਗ ਨਾਲ ਉਜਾਗਰ ਕਰਦੀ ਹੈ । ‘ਥੀਮ ਵਿਗਿਆਨ’ ਤੋਂ ਭਾਵ ਥੀਮਕ ਅਧਿਐਨ ਮੰਨਿਆ ਜਾਂਦਾ ਹੈ । ਇਹ ਥੀਮਾਂ ਦੇ ਅਧਿਐਨ ਦੁਆਰਾ ਸਾਹਿਤ ਚਿੰਤਨ ਤੱਕ ਪਹੁੰਚਣ ਦੀ ਵਿਧੀ ਹੈ । ਥੀਮ ਰਚਨਾ ਦਾ ਉਹ ਕੇਂਦਰੀ ਤੱਤ ਹੈ ਜੋ ਉਸ ਨੂੰ ਰੂਪ ਪ੍ਰਦਾਨ ਕਰਦਾ ਹੈ । ਪੱਛਮੀ ਚਿੰਤਕਾਂ ਵਿਚ ਦੋ ਤਰ੍ਹਾਂ ਦੇ ਵਿਚਾਰ ਪ੍ਰਚਲਿਤ ਰਹੇ ਹਨ । ਪਹਿਲੇ ਵਿਚਾਰ ਅਧੀਨ ਥੀਮ ਕਿਸੇ ਵੀ ਸਾਹਿਤਕ ਕਿਰਤ ਦੇ ਅਪ੍ਰਸੰਗਿਕ ਸਾਹਿਤ ਬਾਹਰੇ ਵੇਰਵਿਆਂ ਵੱਲ ਉਲਾਰ ਹੋ ਜਾਂਦਾ ਹੈ । ਸਾਹਿਤਕ ਕਿਰਤ ਦੇ ਥੀਮ ਨੂੰ ਪਕੜਨ ਲਈ ਚਿੰਤਕ ਸਾਹਿਤ ਬਾਹਰੇ ਅਨੁਸ਼ਾਸਨਾ ਦੀ ਮਦਦ ਲੈਂਦੇ ਹਨ । ਦੂਜੇ ਵਿਚਾਰ ਅਧੀਨ ਸਾਹਿਤ ਨੂੰ ਇਕ ਜੁਜ਼ ਵਜੋਂ ਗ੍ਰਹਿਣ ਕੀਤਾ ਜਾਂਦਾ ਹੈ। ਇਸ ਵਿਚਾਰ ਤੋਂ ਪ੍ਰਭਾਵਿਤ ਚਿੰਤਕ ਸਾਹਿਤ ਬਾਹਰੇ ਵੇਰਵਿਆਂ ਨੂੰ ਵੀ ਸਾਹਿਤ ਦੀ ਸੰਰਚਨਾ ਵਿਚ ਕਾਰਜਸ਼ੀਲ ਹੋਰ ਤੱਤਾਂ ਦੇ ਨਾਲ ਹੀ ਵਿਚਾਰਦੇ ਹਨ । ਇਸ ਵਿਚਾਰ ਤੋਂ ਪ੍ਰਭਾਵਿਤ ਰੂਸੀ ਰੂਪਵਾਦੀ ਤੋਮਾਸ਼ੇਵਸਕੀ ਥੀਮ ਨੂੰ ਰਚਨਾ ਦੇ ਆਰ-ਪਾਰ ਫੈਲਣ ਵਾਲਾ ਅਤੇ ਰਚਨਾ ਨੂੰ ਏਕਤਾ ਪ੍ਰਦਾਨ ਕਰਨ ਵਾਲਾ ਤੱਤ ਮੰਨਦਾ ਹੈ ।1 ਡਾ.ਹਰਿਭਜਨ ਸਿੰਘ ਦੇ ਵਿਚਾਰ ਅਨੁਸਾਰ : ਥੀਮ ਨਾ ਵਾਸਤਵਿਕ ਤੱਤ ਹੈ ਨਾ ਭਾਸ਼ਕ ਬਣਤਰ,ਥੀਮ ਸਾਹਿਤਕ ਹੋਂਦ ਹੈ।2 ਇਸ ਤਰ੍ਹਾਂ ਕਿਹਾ ਜਾ ਸਕਦਾ ਕਿ ਥੀਮ ਵਿਗਿਆਨ ਅਧਿਐਨ ਅਧੀਨ ਅਜਿਹੇ ਥੀਮ ਨੂੰ ਵਿਚਾਰਿਆ ਜਾਂਦਾ ਹੈ ਜੋ ਰਚਨਾ ਦੀ ਸੰਰਚਨਾਤਮਕ ਬਣਤਰ ਵਿਚ ਕਾਰਜਸ਼ੀਲ ਹੈ ਅਤੇ ਰਚਨਾ ਨੂੰ ਏਕਤਾ ਪ੍ਰਦਾਨ ਕਰਦਾ ਹੈ ।ਇਹ ਰਚਨਾ ਦੇ ਆਦਿ ਤੋਂ ਅੰਤ ਤੱਕ ਆਰ-ਪਾਰ ਫੈਲਿਆ ਹੁੰਦਾ ਹੈ । ਥੀਮ ਨੂੰ ਸੰਗਠਨ ਕਰਨ ਲਈ ਭਿੰਨ-ਭਿੰਨ ਜੁਗਤਾਂ ਤੇ ਵਿਧੀਆਂ ਵਰਤੀਆਂ ਜਾਂਦੀਆਂ ਹਨ । ਥੀਮਕ ਸੰਗਠਨ ਦਾ ਜਿਸ ਵਿਧੀ ਰਾਹੀਂ ਵਿਗਿਆਨਕ ਅਧਿਐਨ ਕੀਤਾ ਜਾਂਦਾ ਹੈ ਉਸ ਵਿਧੀ ਨੂੰ ਹੀ ਥੀਮ-ਵਿਗਿਆਨ ਦਾ ਨਾਂ ਦਿੱਤਾ ਗਿਆ ਹੈ । ਥੀਮ-ਵਿਗਿਆਨ ਦੇ ਇਤਿਹਾਸਕ ਪਰਪੇਖ ਵਲ ਨਜ਼ਰ ਮਾਰਿਆਂ ਤਿੰਨ ਚਿੰਤਨ ਪੱਧਤੀਆਂ ਸਾਹਮਣੇ ਆਈਆਂ ਹਨ: 1. ਰੂਸੀ ਥੀਮਵਾਦੀ ਆਲੋਚਨਾ ਪ੍ਰਣਾਲੀ 2. ਅਮਰੀਕੀ ਥੀਮਵਾਦੀ ਆਲੋਚਨਾ ਪ੍ਰਣਾਲੀ 3.
ਮੈਕਸਮਿਲੀਅਨ ਕਾਰਲ ਐਮਿਲ ਮੈਕਸ ਵੈਬਰ (ਜਰਮਨ: [ˈmaks ˈveːbɐ]; 21 ਅਪਰੈਲ 1864 – 14 ਜੂਨ 1920) ਇੱਕ ਜਰਮਨ ਸਮਾਜਸਾਸ਼ਤਰੀ, ਦਾਰਸ਼ਨਿਕ, ਅਤੇ ਰਾਜਨੀਤਕ ਅਰਥਸਾਸ਼ਤਰੀ ਜਿਸਦੇ ਵਿਚਾਰਾਂ ਨੇ ਸਮਾਜਿਕ ਸਿਧਾਂਤ, ਸਮਾਜਿਕ ਖੋਜ, ਅਤੇ ਖੁਦ ਸਮਾਜਸਾਸ਼ਤਰ ਨੂੰ ਪ੍ਰਭਾਵਿਤ ਕੀਤਾ। ਵੈਬਰ ਦਾ ਨਾਮ ਹਮੇਸ਼ਾ ਏਮੀਲ ਦੁਰਖਿਮ ਅਤੇ ਕਾਰਲ ਮਾਰਕਸ,ਦੇ ਨਾਲ ਸਮਾਜਸਾਸ਼ਤਰ ਦੇ ਤਿੰਨ ਬਾਨੀ ਨਿਰਮਾਤਿਆਂ ਵਿੱਚੋਂ ਇੱਕ ਵਜੋਂ ਆਉਂਦਾ ਹੈ। ਵੇਬਰ ਫਸਟੌਲਿਜਿਕ ਐਂਟੀ-ਹੋਂਦਵਾਦੀ ਵਿਚਾਰਧਾਰਾ ਦਾ ਇੱਕ ਮੁੱਖ ਵਕੀਲ ਸੀ, ਜਿਸਦਾ ਅਧਿਐਨ ਕਰਨ ਲਈ ਬਹਿਸ ਕਰਦੇ ਹੋਏ ਸਮਾਜਕ ਕਾਰਜ ਦੁਆਰਾ ਵਿਆਖਿਆਤਮਕ (ਸਿਰਫ਼ ਸ਼ਾਤਵੀਂ ਸ਼ਬਦਾਵਲੀ ਦੀ ਬਜਾਏ) ਦਾ ਅਰਥ ਹੈ, ਮਕਸਦ ਅਤੇ ਅਰਥ ਨੂੰ ਸਮਝਣ ਦੇ ਅਧਾਰ ਤੇ, ਜੋ ਵਿਅਕਤੀ ਆਪਣੇ ਆਪ ਦੇ ਕੰਮਾਂ ਨਾਲ ਜੁੜੇ ਹੋਏ ਹਨ ਦੁਰਕਾਈਮ ਦੇ ਉਲਟ, ਉਹ ਮੋਨੋ-ਕਾਰਗੁਜਾਰੀ ਵਿੱਚ ਵਿਸ਼ਵਾਸ਼ ਨਹੀਂ ਰੱਖਦਾ ਸੀ ਅਤੇ ਪ੍ਰਸਤਾਵਿਤ ਸੀ ਕਿ ਕਿਸੇ ਵੀ ਨਤੀਜੇ ਲਈ ਬਹੁਤੇ ਕਾਰਨ ਹੋ ਸਕਦੇ ਹਨ. [12] ਮੁੱਖ ਬੌਧਿਕ ਚਿੰਤਾ ਤਰਕਸੰਗਤ, ਧਰਮ ਨਿਰਪੱਖਤਾ ਅਤੇ "ਬੇਵਕੂਫੀ" ਦੀ ਪ੍ਰਕਿਰਿਆ ਨੂੰ ਸਮਝ ਰਹੀ ਸੀ ਜੋ ਉਹ ਪੂੰਜੀਵਾਦ ਅਤੇ ਆਧੁਨਿਕਤਾ ਦੇ ਵਾਧੇ ਨਾਲ ਜੁੜੀ ਸੀ. [13] ਉਸਨੇ ਇਹਨਾਂ ਨੂੰ ਸੰਸਾਰ ਬਾਰੇ ਨਵੇਂ ਤਰੀਕੇ ਨਾਲ ਸੋਚਣ ਦੇ ਨਤੀਜੇ ਵਜੋਂ ਦੇਖਿਆ.
ਅਰਸਤੂ (ਪੁਰਾਤਨ ਯੂਨਾਨੀ: Ἀριστοτέλης; 384 ਈਸਾ ਤੋਂ ਪਹਿਲਾਂ – 322 ਈਸਾ ਤੋਂ ਪਹਿਲਾਂ) ਇੱਕ ਯੂਨਾਨੀ ਦਾਰਸ਼ਨਿਕ ਅਤੇ ਪੌਲੀਮੈਥ ਸੀ। ਇਹ ਅਫਲਾਤੂਨ ਦਾ ਵਿਦਿਆਰਥੀ ਸੀ ਅਤੇ ਸਿਕੰਦਰ ਮਹਾਨ ਦਾ ਅਧਿਆਪਕ ਸੀ। ਇਸ ਦੀਆਂ ਲਿਖਤਾਂ ਕਈ ਵੱਖ-ਵੱਖ ਵਿਸ਼ਿਆਂ ਨਾਲ ਸੰਬੰਧਿਤ ਹਨ ਜਿਵੇਂ ਭੌਤਿਕ ਵਿਗਿਆਨ, ਕਾਵਿ, ਥੀਏਟਰ, ਭਾਸ਼ਾ ਵਿਗਿਆਨ, ਰਾਜਨੀਤੀ ਵਿਗਿਆਨ, ਜੀਵ ਵਿਗਿਆਨ ਅਤੇ ਪ੍ਰਾਣੀ ਵਿਗਿਆਨ। ਅਫਲਾਤੂਨ ਅਤੇ ਸੁਕਰਾਤ ਨਾਲ ਮਿਲਕੇ, ਅਰਸਤੂ ਪੱਛਮੀ ਦਰਸ਼ਨ ਦੇ ਸਭ ਤੋਂ ਮਹੱਤਵਪੂਰਨ ਸੰਸਥਾਪਕਾਂ ਵਿੱਚੋਂ ਇੱਕ ਹੈ।
ਕ੍ਰਿਕਟ ਇੱਕ ਬੱਲੇ ਅਤੇ ਗੇਂਦ ਨਾਲ ਖੇਡੀ ਜਾਣ ਵਾਲੀ ਖੇਡ ਹੈ। ਇਸ ਵਿੱਚ 11-11 ਖਿਡਾਰੀਆਂ ਦੀਆਂ ਦੋ ਟੀਮਾਂ ਇੱਕ ਮੈਦਾਨ ਵਿੱਚ 22 ਗਜ਼ ਲੰਮੀ ਪਿੱਚ ਉੱਤੇ ਖੇਡਦੀਆਂ ਹਨ। ਖੇਡ ਦੇ ਹਰ ਪੜਾਅ ਨੂੰ ਪਾਰੀ ਕਿਹਾ ਜਾਂਦਾ ਹੈ, ਜਿਸ ਦੌਰਾਨ ਇੱਕ ਟੀਮ ਬੱਲੇਬਾਜ਼ੀ ਕਰਦੀ ਹੈ, ਜਿੰਨੀਆਂ ਸੰਭਵ ਹੋ ਸਕਣ, ਬਹੁਤ ਸਾਰੀਆਂ ਦੌੜਾਂ ਬਣਾਉਣ ਦਾ ਯਤਨ ਕੀਤਾ ਜਾਂਦਾ ਹੈ, ਜਦੋਂ ਕਿ ਉਹਨਾਂ ਦੇ ਵਿਰੋਧੀ ਗੇਂਦਬਾਜ਼ੀ ਅਤੇ ਫੀਲਡਿੰਗ ਕਰਦੇ ਹਨ। ਉਹ ਦੌੜਾਂ ਬਣਾਉਣ ਵਾਲੀ ਟੀਮ ਦੀਆਂ ਦੌੜਾਂ ਦੀ ਗਿਣਤੀ ਨੂੰ ਘਟਾਉਣ ਦਾ ਯਤਨ ਕਰਦੇ ਹਨ। ਜਦੋਂ ਹਰੇਕ ਪਾਰੀ ਖ਼ਤਮ ਹੁੰਦੀ ਹੈ, ਤਾਂ ਟੀਮ ਆਮ ਤੌਰ 'ਤੇ ਅਗਲੀ ਪਾਰੀ ਲਈ ਭੂਮਿਕਾ ਨੂੰ ਸਵੈਪ ਕਰਦੀ ਹੈ (ਜਿਵੇਂ ਜੋ ਟੀਮ ਜੋ ਪਹਿਲਾਂ ਬੱਲੇਬਾਜ਼ੀ ਕਰ ਰਹੀ ਸੀ/ਹੁਣ ਉਹ ਫੀਲਡਿੰਗ, ਅਤੇ ਉਲਟ) ਮੈਚ ਦੀ ਕਿਸਮ 'ਤੇ ਨਿਰਭਰ ਕਰਦੇ ਹੋਏ, ਟੀਮਾਂ ਇੱਕ ਜਾਂ ਦੋ ਪਾਰੀਆਂ ਲਈ ਬੱਲੇਬਾਜ਼ੀ ਕਰਦੀਆਂ ਹਨ। ਜਿੱਤਣ ਵਾਲੀ ਟੀਮ ਉਹ ਹੈ ਜੋ ਸਭ ਤੋਂ ਵੱਧ ਦੌੜਾਂ ਬਣਾਉਂਦੀ ਹੈ, ਜਿਸ ਵਿਚ ਕਿਸੇ ਵੀ ਵਾਧੂ ਦੌੜਾਂ ਵੀ ਸ਼ਾਮਿਲ ਹੁੰਦੀਆਂ ਹਨ। (ਸਿਵਾਏ ਕਿ ਜਦੋਂ ਨਤੀਜਾ ਜਿੱਤ/ਹਾਰ ਦਾ ਨਤੀਜਾ ਨਹੀਂ ਹੁੰਦਾ)
ਵੈਦਿਕ ਕਾਲ (ਜਾਂ ਵੈਦਿਕ ਯੁੱਗ), ਇਤਹਾਸ ਵਿੱਚ ਇੱਕ ਦੌਰ ਸੀ ਜਿਸਦੇ ਦੌਰਾਨ ਹਿੰਦੂ ਸਭਿਅਤਾ ਦੇ ਸਭ ਤੋਂ ਪੁਰਾਣੇ ਸ਼ਾਸਤਰਾਂ, ਵੇਦਾਂ ਦੀ ਰਚਨਾ ਹੋਈ ਸੀ। ਇਸ ਕਾਲ ਦਾ ਸਮੇਂ ਦੀ ਮਿਆਦ ਅਨਿਸ਼ਚਿਤ ਹੈ। ਭਾਸ਼ਾਈ ਪ੍ਰਮਾਣ ਦੱਸਦੇ ਹਨ ਕਿ ਵੇਦਾਂ ਵਿੱਚੋਂ ਸਭ ਤੋਂ ਪੁਰਾਣੇ ਵੇਦ ਰਿਗਵੇਦ ਦੀ ਰਚਨਾ, ਮੋਟੇ ਤੌਰ ਉੱਤੇ 1700 ਈਪੂ ਅਤੇ 1100 ਈਪੂ ਦੇ ਦੌਰਾਨ ਹੋਈ ਸੀ ਅਤੇ ਇਸ ਕਾਲ ਨੂੰ ਮੁੱਢਲਾ ਵੈਦਿਕ ਕਾਲ ਕਿਹਾ ਜਾਂਦਾ ਹੈ। ਵੈਦਿਕ ਕਾਲ ਦਾ ਅੰਤ ਆਮ ਤੌਰ ਤੇ ਲਗਪਗ 500 ਈਪੂ ਅਤੇ 150 ਈਪੂ ਦੇ ਦੌਰਾਨ ਹੋਣ ਦਾ ਅਨੁਮਾਨ ਹੈ।
ਵਿਧਾਨ ਸਭਾ (ਹਿੰਦੀ: विधान सभा) ਭਾਰਤ ਦੇ ਰਾਜਾਂ ਵਿੱਚ ਰਾਜ ਸਰਕਾਰ ਦਾ ਹੇਠਲਾ (ਦੋ ਸਦਨੀ ਸਰਕਾਰ ਵਿੱਚ) ਜਾਂ ਇੱਕਲਾ ਸਦਨ (ਇੱਕ ਸਦਨੀ ਵਿੱਚ) ਹੁੰਦਾ ਹੈ। ਦੋ ਕੇਂਦਰੀ ਸ਼ਾਸ਼ਿਤ ਪ੍ਰਦੇਸ਼ਾਂ ਦਿੱਲੀ ਅਤੇ ਪੁਡੂਚੇਰੀ ਦੇ ਹੇਠਲੇ ਸਦਨ ਨੂੰ ਵੀ ਵਿਧਾਨ ਸਭਾ ਕਿਹਾ ਜਾਂਦਾ ਹੈ। ਛੇ ਦੋ ਸਦਨੀ ਰਾਜ ਸਰਕਾਰਾਂ ਦੇ ਉੱਪਰਲੇ ਸਦਨ ਨੂੰ ਵਿਧਾਨ ਪ੍ਰੀਸ਼ਦ ਕਿਹਾ ਜਾਂਦਾ ਹੈ। ਕਿਸੇ ਰਾਜ ਦੇ ਵਿਧਾਨ ਸਭਾ ਦੇ ਸਦੱਸ, ਉਸ ਰਾਜ ਦੇ ਲੋਕਾਂ ਦੇ ਸਿੱਧੇ ਨੁਮਾਇੰਦੇ ਹੁੰਦੇ ਹਨ ਅਤੇ 18 ਸਾਲ ਦੀ ਉਮਰ ਤੋਂ ਉੱਪਰ ਦੇ ਨਾਗਰਿਕਾਂ ਦੁਆਰਾ ਸਿੱਧੇ ਰੂਪ ਵਿੱਚ ਚੁਣੇ ਜਾਂਦੇ ਹਨ। ਭਾਰਤ ਦੇ ਸੰਵਿਧਾਨ ਅਨੁਸਾਰ ਇਸ ਦੇ ਸਦੱਸਾਂ ਦੀ ਸੰਖਿਆਂ ਵੱਧ ਤੋ ਵੱਧ 500 ਅਤੇ ਘੱਟ ਤੋਂ ਘੱਟ 60 ਹੋ ਸਕਦੀ ਹੈ। ਪਰ, ਸੰਸਦ ਦੀ ਇੱਕ ਐਕਟ ਦੁਆਰਾ ਵਿਧਾਨ ਸਭਾ ਦੇ ਆਕਾਰ 60 ਤੋਂ ਘੱਟ ਹੋ ਸਕਦਾ ਹੈ, ਜਿਵੇਂ ਕਿ ਗੋਆ, ਸਿੱਕਮ ਅਤੇ ਮਿਜ਼ੋਰਮ ਵਿੱਚ ਹੈ। ਰਾਜਪਾਲ ਆਪਣੀ ਇੱਛਾ ਅਨੁਸਾਰ ਇੱਕ ਸਦੱਸ ਘੱਟ ਗਿਣਤੀ (ਜਿਵੇਂ ਐਂਗਲੋ-ਭਾਰਤੀ) ਦੀ ਨੁਮਾਇੰਦਗੀ ਕਰਨ ਲਈ ਨਿਯੁਕਤ ਕਰ ਸਕਦਾ ਹੈ ਜੇ ਉਸਨੂੰ ਸਭਾ ਵਿੱਚ ਘੱਟ ਗਿਣਤੀ ਦੀ ਨੁਮਾਇੰਦਗੀ ਮੁਨਾਸਬ ਨਾ ਲੱਗੇ।
ਸਮਾਜਿਕ ਵਿਗਿਆਨ ਵਿੱਚ, ਸਮਾਜਿਕ ਸੰਰਚਨਾ ਸਮਾਜ ਵਿੱਚ ਪੈਟਰਨ ਵਿੱਚ ਰੂਪਮਾਨ ਸਮਾਜਿਕ ਤਾਣਾਬਾਣਾ ਹੁੰਦਾਹੈ ਜੋ ਵਿਅਕਤੀਆਂ ਦੀਆਂ ਕਾਰਵਾਈਆਂ ਤੋਂ ਪਨਪਦਾ ਵੀ ਹੈ ਅਤੇ ਉਨ੍ਹਾਂ ਦਾ ਨਿਰਧਾਰਣ ਵੀ ਕਰਦਾ ਹੈ। ਮੈਕਰੋ ਸਕੇਲ ਤੇ, ਸਮਾਜਿਕ ਸੰਰਚਨਾ ਸਮਾਜਿਕ ਆਰਥਿਕ ਸਤਰੀਕਰਨ ਦੀ ਵਿਵਸਥਾ (ਉਦਾਹਰਨ ਲਈ, ਜਮਾਤੀ ਬਣਤਰ), ਸਮਾਜਿਕ ਸੰਸਥਾਵਾਂ, ਜਾਂ ਵੱਡੇ ਸਮਾਜਿਕ ਸਮੂਹਾਂ ਦੇ ਵਿਚਕਾਰ ਹੋਰ ਪੈਟਰਨ-ਯੁਕਤ ਸਬੰਧਾਂ ਦੀ ਵਿਵਸਥਾ ਹੈ। ਵਿਚਕਾਰਲੇ ਪੈਮਾਨੇ ਤੇ, ਇਹ ਵਿਅਕਤੀਆਂ ਜਾਂ ਸੰਗਠਨਾਂ ਵਿਚਕਾਰ ਸੋਸ਼ਲ ਨੈਟਵਰਕ ਸਬੰਧਾਂ ਦਾ ਢਾਂਚਾ ਹੈ। ਮਾਈਕ੍ਰੋ ਪੈਮਾਨੇ ਤੇ, ਇਹ ਸਮਾਜਿਕ ਪ੍ਰਣਾਲੀ ਦੇ ਅੰਦਰ ਵਿਅਕਤੀਆਂ ਦੇ ਵਿਵਹਾਰ ਨੂੰ ਰੂਪਮਾਨ ਕਰਨ ਵਾਲੇ ਮਿਆਰਾਂ ਦਾ ਵਿਧੀ-ਵਿਧਾਨ ਹੋ ਸਕਦਾ ਹੈ।
ਵਿਕੀਪੀਡੀਆ (ਅੰਗ੍ਰੇਜ਼ੀ: Wikipedia) ਇੱਕ ਬਹੁਭਾਸ਼ਾਈ ਆਨਲਾਈਨ ਵਿਸ਼ਵਕੋਸ਼ ਹੈ, ਜੋ ਇੱਕ ਖੁੱਲੇ ਸਹਿਯੋਗ ਪ੍ਰੋਜੈਕਟ ਵਜੋਂ ਬਣਾਇਆ ਗਿਆ ਹੈ ਅਤੇ ਵਾਲੰਟੀਅਰ ਸੰਪਾਦਕਾਂ ਦੇ ਸਮੂਹ ਦੁਆਰਾ ਵਿਕੀ-ਅਧਾਰਿਤ ਸੋਧ ਪ੍ਰਣਾਲੀ ਰਾਹੀਂ ਸਾਂਭਿਆ ਜਾਂਦਾ ਹੈ। ਇਹ ਵਰਲਡ ਵਾਈਡ ਵੈੱਬ 'ਤੇ ਸਭ ਤੋਂ ਵੱਡਾ ਅਤੇ ਸਭ ਤੋਂ ਮਸ਼ਹੂਰ, ਆਮ ਹਵਾਲਿਆਂ ਵਾਲਾ ਕੰਮ ਹੈ ਅਤੇ ਮਾਰਚ 2020 ਤੱਕ ਐਲੈਕਸਾ ਦੁਆਰਾ ਦਰਜਾ ਪ੍ਰਾਪਤ 20 ਸਭ ਤੋਂ ਪ੍ਰਸਿੱਧ ਵੈਬਸਾਈਟਾਂ ਵਿੱਚੋਂ ਇੱਕ ਹੈ। ਇਸ ਵਿੱਚ ਵਿਸ਼ੇਸ਼ ਤੌਰ 'ਤੇ ਮੁਫਤ ਸਮੱਗਰੀ ਹੁੰਦੀ ਹੈ ਅਤੇ ਕੋਈ ਵਪਾਰਕ ਵਿਗਿਆਪਨ ਨਹੀਂ ਹੁੰਦੇ ਹਨ, ਅਤੇ ਇਹ ਇੱਕ ਗੈਰ-ਮੁਨਾਫ਼ਾ ਅੰਤਰਰਾਸ਼ਟਰੀ ਸੰਸਥਾ ਵਿਕੀਮੀਡੀਆ ਫਾਊਂਡੇਸ਼ਨ ਦੁਆਰਾ ਚਲਾਇਆ ਜਾਂਦਾ ਹੈ। ਵਿਕੀਪੀਡੀਆ ਵਿੱਚ ਕੋਈ ਵੀ ਵਿਅਕਤੀ ਨਵੇਂ ਲੇਖ ਲਿਖ ਸਕਦਾ ਹੈ ਅਤੇ ਪਹਿਲਾਂ ਬਣੇ ਤਕਰੀਬਨ ਸਾਰੇ ਲੇਖਾਂ ਨੂੰ ਸੋਧ ਸਕਦਾ ਹੈ।
ਚੰਦਰ ਸ਼ੇਖਰ ਆਜ਼ਾਦ ਉਚਾਰਨ (23 ਜੁਲਾਈ 1906 – 27 ਫਰਵਰੀ 1931), ਆਜ਼ਾਦ ਵਜੋਂ ਮਸ਼ਹੂਰ ਭਾਰਤੀ ਇਨਕਲਾਬੀ ਸਨ ਜਿਹਨਾਂ ਨੇ ਹਿੰਦੁਸਤਾਨ ਰਿਪਬਲਿਕਨ ਐਸੋਸੀਏਸ਼ਨ ਨੂੰ ਇਸਦੇ ਬਾਨੀ ਰਾਮ ਪਰਸ਼ਾਦ ਬਿਸਮਿਲ ਅਤੇ ਤਿੰਨ ਹੋਰ ਪ੍ਰਮੁੱਖ ਪਾਰਟੀ ਆਗੂਆਂ, ਰੋਸ਼ਨ ਸਿੰਘ, ਰਾਜਿੰਦਰ ਨਾਥ ਲਾਹਿਰੀ ਅਤੇ ਅਸ਼ਫਾਕਉਲਾ ਖਾਨ ਦੀ ਮੌਤ ਦੇ ਬਾਅਦ ਨਵੇਂ ਨਾਮ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ (HSRA) ਹੇਠ ਪੁਨਰਗਠਿਤ ਕੀਤਾ।
ਪੰਜਾਬੀ ਸਾਹਿਤ ਦਾ ਇਤਿਹਾਸ ਲਿਖਣ ਦਾ ਕਾਰਜ ਬਹੁਤ ਸਾਰੇ ਵਿਦਵਾਨਾਂ ਨੇ ਆਰੰਭਿਆ ਅਤੇ ਵਿਸ਼ੇਸ਼ ਨਜ਼ਰੀਏ ਤੋਂ ਇਤਿਹਾਸ ਲਿਖੇ। ਪੰਜਾਬੀ ਸਾਹਿਤ ਦਾ ਇਤਿਹਾਸ ਲਿਖਣ ਦੀ ਸਭ ਤੋਂ ਵੱਧ ਭੂਮਿਕਾ ਪੰਜਾਬੀ ਸਾਹਿਤ ਅਕਾਦਮੀ ਦਿੱਲੀ ਨੇ ਨਿਭਾਈ ਹੈ। ਪੰਜਾਬੀ ਸਾਹਿਤ ਅਕਾਦਮੀ ਦਿੱਲੀ ਪੰਜਾਬੀ ਭਾਸ਼ਾ, ਸਾਹਿਤ ਤੇ ਸੱਭਿਅਾਚਾਰ ਦੇ ਲਈ ਪਿਛਲੇ ਦੋ ਤੋਂ ਵੱਧ ਦਹਾਕਿਆ ਤੋਂ ਨਿਰੰਤਰ ਕਾਰਜਸ਼ੀਲ ਹੈ। ਭਾਵੇਂ ਇਹ ਅਕਾਦਮੀ ਦਿੱਲੀ ਸਰਕਾਰ ਵੱਲੋਂ, ਦਿੱਲੀ ਪ੍ਰਾਂਤ ਵਿੱਚ ਪੰਜਾਬੀ ਭਾਸ਼ਾ ਦੇ ਵਿਕਾਸ ਦੇ ਸੁਪਨੇ ਦੀ ਪੂਰਤੀ ਵੱਜੋਂ ਸਥਾਪਿਤ ਕੀਤੀ ਗਈ ਸੀ। ਪਰੰਤੂ ਇਸ ਅਕਾਦਮੀ ਨੇ ਨਾ ਕੇਵਲ ਦਿੱਲੀ ਪ੍ਰਾਂਤ ਵਿੱਚ ਹੀ ਪੰਜਾਬੀ ਨੂੰ ਫੈਲਾਇਆ ਤੇ ਸਥਾਪਿਤ ਕੀਤਾ ਸਗੋਂ ਸਮੁੱਚੇ ਪੰਜਾਬੀ ਜਗਤ ਵਿੱਚ ਅਾਪਣਾ ਵਕਾਰੀ ਸਥਾਨ ਵੀ ਬਣਾਇਆ। ਪ੍ਰੋ. ਰਵੇਲ ਸਿੰਘ ਅਤੇ ਉਹਨਾਂ ਦੇ ਸਾਥੀ ਵਿਦਵਾਨਾਂ ਨੇ ਆਪਸੀ ਮਸ਼ਵਰੇ ਨਾਲ ।।ਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਦਾ ਇੱਕ ਵੱਡਾ ਪੋ੍ਜੈਕਟ ਹੱਥ ਵਿੱਚ ਲਿਆ ਜੋ ਕਿ ਨਾ ਕੇਵਲ ਵਿਉਂਤਿਆ ਗਿਆ ਸਗੋਂ ਸੰਪੂਰਨਤਾ ਦੇ ਰਾਹ ਵੀ ਪਿਆ। ਲੰਮੀਆਂ ਬੈਠਕਾਂ ਅਤੇ ਨਿਰੰਤਰ ਵਿਚਾਰ ਵਟਾਂਦਰੇ ਉਪਰੰਤ ਫੈਸਲਾ ਹੋਇਆ ਸੀ ਕਿ ਅਲੱਗ ਅਲੱਗ ਵਿਧਾਵਾਂ ਅਨੁਸਾਰ ਇਤਿਹਾਸ ਲਿਖਿਆ ਜਾਵੇ ਕਿਉਂਕਿ ਪਹਿਲਾਂ ਪ੍ਰਾਪਤ ਇਤਿਹਾਸਾਂ ਵਿੱਚ ਇਹ ਖੱਪਾ ਨਜ਼ਰ ਆਉਂਦਾ ਹੈ। ਇਸ ਪੋ੍ਜੈਕਟ ਅਧੀਨ ਲਿਖੀਆਂ ਪੰਜਾਬੀ ਸਾਹਿਤ ਦੇ ਇਤਿਹਾਸ ਦੀਆਂ ਜਿਲਦਾਂ ਵੱਖ ਵੱਖ ਵਿਧਾਵਾਂ ਅਨੁਸਾਰ ਵਿਉਂਤੀਆਂ ਗਈਆਂ ਹਨ:- 1. ਪੰਜਾਬੀ ਸਾਹਿਤ ਦਾ ਭਾਸ਼ਾਈ ਪਿਛੋਕੜ- ਪ੍ਰੇਮ ਸਿੰਘ 2.
ਪੰਜਾਬੀ ਸੱਭਿਆਚਾਰ ਤੋਂ ਭਾਵ ਹੈ, ਪੰਜਾਬੀ ਲੋਕ-ਸਮੂਹ ਦੁਆਰਾ ਸਿਰਜੀ ਵਿਸ਼ੇਸ਼ ਜੀਵਨ-ਜਾਚ। ਜਿਸ ਵਿੱਚ ਉਨ੍ਹਾ ਲੋਕਾਂ ਦਾ ਰਹਿਣ-ਸਹਿਣ, ਕਿੱਤੇ, ਰਸਮ-ਰਿਵਾਜ, ਰਿਸ਼ਤੇ-ਨਾਤੇ, ਪਹਿਰਾਵਾ, ਹਾਰ-ਸ਼ਿੰਗਾਰ, ਵਿਸ਼ਵਾਸ਼, ਕੀਮਤਾਂ, ਮਨੋਰੰਜਨ ਦੇ ਸਾਧਨ, ਭਾਸ਼ਾ ਅਤੇ ਲੋਕ-ਸਾਹਿਤ ਆਦਿ ਸ਼ਾਮਿਲ ਹੁੰਦੇ ਹਨ। ਓਪਰੀ ਨਜ਼ਰੇ ਵੇਖਿਆਂ ਜਿੱਥੇ ਸੱਭਿਆਚਾਰ ਦੀ ਪ੍ਕਿਰਤੀ ਸਧਾਰਨ ਜਾਪਦੀ ਹੈ, ਉੱਥੇ ਇਸਦਾ ਅਧਿਐਨ ਕਰ ਦੇ ਹੋਏ ਅਸੀਂ ਮਹਿਸੂਸ ਕਰ ਸਕਦੇ ਹਾਂ ਕਿ ਇਹ ਆਪਣੇ ਆਪ ਵਿੱਚ ਇੱਕ ਜਟਿਲ ਵਰਤਾਰਾ ਵੀ ਹੈ |
ਗੁਰੂ ਨਾਨਕ ਦੇਵ ਜੀ (29 ਨਵੰਬਰ 1469 – 22 ਸਤੰਬਰ 1539) ਸਿੱਖੀ ਦੇ ਬਾਨੀ ਅਤੇ ਦਸਾਂ ਸਿੱਖ ਗੁਰੂਆਂ ਵਿਚੋਂ ਪਹਿਲੇ ਗੁਰੂ ਸਨ। ਇਹਨਾਂ ਦਾ ਜਨਮ ਦਿਨ ਦੁਨੀਆ ਵਿੱਚ ਗੁਰਪੁਰਬ ਵਜੋਂ ਮਨਾਇਆ ਜਾਂਦਾ ਹੈ, ਜੋ ਨਾਨਕਸ਼ਾਹੀ ਕਲੈਂਡਰ 2003 ਮਤਾਬਕ 1 ਵੈਸਾਖ ਅਤੇ ਬਿਕ੍ਰਮੀ ਨਾਨਕਸ਼ਾਹੀ ਕਲੈਂਡਰ ਮੁਤਾਬਿਕ ਕੱਤਕ ਦੀ ਪੂਰਨਮਾਸ਼ੀ ਨੂੰ ਹਰ ਸਾਲ ਅਕਤੂਬਰ-ਨਵੰਬਰ ਮਹੀਨਿਆਂ ਵਿਚਾਲ਼ੇ ਵੱਖਰੀ ਤਰੀਕ ਨੂੰ ਆਉਂਦਾ ਹੈ।ਗੁਰੂ ਨਾਨਕ ਸਾਹਿਬ ਨੇ ਦੂਰ-ਦੁਰਾਡੇ ਸਫ਼ਰ ਕਰ ਲੋਕਾਈ ਨੂੰ ਇੱਕ ਰੱਬ ਦਾ ਸੁਨੇਹਾ ਦਿੱਤਾ ਜੋ ਆਪਣੀ ਬਣਾਈ ਖ਼ਲਕਤ ਵਿੱਚ ਹਾਦਰ ਅਤੇ ਦਾਇਮ ਸੱਚਾਈ ਦੀ ਹਕ਼ੀਕਤ ਹੈ। ਬਰਾਬਰਤਾ, ਭਾਈਚਾਰਕ ਪਿਆਰ, ਇਤਫ਼ਾਕ, ਚੰਗਿਆਈ ਅਤੇ ਗੁਣਾਂ ਉੱਤੇ ਮਬਨੀ ਉਹਨਾਂ ਨੇ ਇੱਕ ਅਨੋਖਾ ਰੁਹਾਨੀ, ਸਮਾਜਿਕ ਅਤੇ ਸਿਆਸੀ ਪਲੇਟਫਾਰਮ ਤਿਆਰ ਕੀਤਾ। ਸਿੱਖੀ ਦੇ ਮਾਝ ਗ੍ਰੰਥ, ਗੁਰੂ ਗ੍ਰੰਥ ਸਾਹਿਬ ਵਿੱਚ ਗੁਰ ਨਾਨਕ ਸਾਹਿਬ ਦੇ 974 ਵਾਕ ਸ਼ਾਇਰਾਨਾ ਅੰਦਾਜ਼ ਵਿੱਚ ਦਰਜ ਹਨ, ਜਿਹਨਾਂ ਵਿੱਚੋਂ ਜਪੁਜੀ ਸਾਹਿਬ, ਆਸਾ ਦੀ ਵਾਰ ਅਤੇ ਸਿੱਧ-ਗੋਸਟ ਆਦਿ ਪ੍ਰਮੁ ਹਨ। ਇਹ ਸਿੱਖਾਂ ਦਾ ਯਕੀਨ ਹੈ ਕਿ ਗੁਰ ਨਾਨਕ ਦੀ ਹੁਰਮਤ, ਦਿੱਵਤਾ ਅਤੇ ਧਾਰਮਕ ਇਖਤਿਆਰ ਬਾਅਦ ਵਾਲ਼ੇ ਗੁਰੂਆਂ ਵਿੱਚ ਵੀ ਸ਼ਾਮਿਲ ਸੀ।
ਡੱਚ ਜਾਂ ਓਲੰਦੇਜ਼ੀ ਭਾਸ਼ਾ (ਡੱਚ: Nederlands ਉੱਚਾਰਨ: ਨੇਡੇਰਲਾਂਡਸ) ਨੀਦਰਲੈਂਡ ਦੀ ਮੁੱਖ ਅਤੇ ਦਫਤਰੀ ਭਾਸ਼ਾ ਹੈ। ਇਹ ਹਿੰਦ-ਯੂਰਪੀ ਭਾਸ਼ਾ-ਪਰਵਾਰ ਦੀ ਜਰਮਨੀ ਸ਼ਾਖਾ ਵਿੱਚ ਆਉਂਦੀ ਹੈ। ਕਿਉਂਕਿ ਇਹ ਇੱਕ ਨਿਮਨ ਜਰਮਨਿਕ ਭਾਸ਼ਾ ਹੈ, ਇਸ ਲਈ ਇਹ ਅੰਗਰੇਜ਼ੀ ਨਾਲ ਕਾਫ਼ੀ ਮੇਲ ਖਾਂਦੀ ਹੈ। ਇਸ ਦੀ ਲਿਪੀ ਰੋਮਨ ਲਿਪੀ ਹੈ। ਇਹ ਯੂਰਪੀ ਸੰਘ ਵਿੱਚ ਲਗਭਗ 2.3 ਕਰੋੜ ਲੋਕਾਂ ਦੀ ਮਾਂ ਬੋਲੀ ਹੈ ਅਤੇ 50 ਲੱਖ ਲੋਕ ਇਸਨੂੰ ਦੂਜੀ ਭਾਸ਼ਾ ਵਜੋਂ ਬੋਲਦੇ ਹਨ।ਨੀਦਰਲੈਂਡ ਦੇ ਇਲਾਵਾ ਇਹ ਬੈਲਜੀਅਮ ਦੇ ਉੱਤਰੀ ਅੱਧੇ ਭਾਗ ਵਿੱਚ, ਫ਼ਰਾਂਸ ਦੇ ਨਾਰਡ ਜਿਲ੍ਹੇ ਦੇ ਉੱਪਰੀ ਹਿੱਸੇ ਵਿੱਚ ਅਤੇ ਯੂਰਪ ਦੇ ਬਾਹਰ ਡਚ ਨਿਊਗਿਨੀ ਆਦਿ ਖੇਤਰਾਂ ਵਿੱਚ ਬੋਲੀ ਜਾਂਦੀ ਹੈ। ਸੰਯੁਕਤ ਰਾਜ ਅਮਰੀਕਾ ਅਤੇ ਕਨਾਡਾ ਵਿੱਚ ਰਹਿਣ ਵਾਲੇ ਡਚ ਨਾਗਰਿਕਾਂ ਦੀ ਵੀ ਇਹ ਮਾਤ ਭਾਸ਼ਾ ਹੈ। ਦੱਖਣ ਅਫਰੀਕੀ ਯੂਨੀਅਨ ਰਾਜ ਵਿੱਚ ਵੀ ਬਹੁਤ ਸਾਰੇ ਡਚ ਮੂਲ ਦੇ ਨਾਗਰਿਕ ਰਹਿੰਦੇ ਹਨ ਅਤੇ ਉਨ੍ਹਾਂ ਦੀ ਭਾਸ਼ਾ ਵੀ ਡਚ ਭਾਸ਼ਾ ਨਾਲ ਬਹੁਤ ਹੱਦ ਤੱਕ ਮਿਲਦੀ - ਜੁਲਦੀ ਹੈ, ਹਾਲਾਂਕਿ ਹੁਣ ਉਹ ਇੱਕ ਆਜਾਦ ਭਾਸ਼ਾ ਦੇ ਰੂਪ ਵਿੱਚ ਵਿਕਸਿਤ ਹੋ ਗਈ ਹੈ।
ਬੀਤੇ ਦੀਆਂ ਹੋਈਆਂ ਬੀਤੀਆਂ ਸੱਚੀਆਂ ਗੱਲਾਂ ਦਾ ਬਿਓਰਾ ਹੀ ਇਤਿਹਾਸ ਕਹਾਉਂਦਾ ਹੈ। ਸਾਰੀਆਂ ਘਟਨਾਵਾਂ ਜਾਂ ਤੱਥਾਂ ਨੂੰ ਇੱਕ ਲੜੀਵਾਰ ਜਾਂ ਕਾਲਕ੍ਰਮ ਅਨੁਸਾਰ ਤਰਤੀਬਿਆ ਜਾਂਦਾ ਹੈ। ਤੱਥਾਂ ਦੀ ਚੋਣ ਇਤਿਹਾਸ ਦਾ ਜ਼ਰੂਰੀ ਕੰਮ ਹੈ। ਤੱਥਾਂ ਉੱਪਰ ਆਧਾਰਿਤ ਹੋਣ ਦੇ ਬਾਵਜੂਦ ਵੀ ਜ਼ਰੂਰੀ ਨਹੀਂ ਕਿ ਇਤਿਹਾਸ ਸੱਚ ਦਾ ਬੋਧ ਕਰਵਾਏ। ਇਤਿਹਾਸ ਅਤੀਤ ਦਾ ਇੰਨ-ਬਿੰਨ ਪ੍ਰਗਟਾਵਾ ਨਹੀਂ ਹੁੰਦਾ, ਬਲਕਿ ਇਤਿਹਾਸਕਾਰ ਦੇ ਨਜ਼ਰੀਏ ਤੋਂ ਦੇਖਿਆ ਸੰਸਾਰ ਹੁੰਦਾ ਹੈ। ਕਿਹਾ ਜਾਂਦਾ ਹੈ ਕਿ, If you know the History, Known the historion. ਈ.ਐੱਚ. ਕਾਰ ਦੇ ਅਨੁਸਾਰ, “ਇਤਿਹਾਸ ਇੱਕ ਅਰੋਕ ਪ੍ਰਕਿਰਿਆ ਹੈ, ਆਪਣੇ ਪ੍ਰਭਾਵ ਦੀ, ਇਤਿਹਾਸਕ ਅਤੇ ਉਸ ਦੇ ਤੱਥਾਂ ਵਿਚਕਾਰ ਇੱਕ ਅਮੁੱਕ ਸੰਵਾਦ ਅਤੇ ਵਰਤਮਾਨ ਵਿਚਕਾਰ।”1 2) ਸਾਹਿਤ ਸਾਹਿਤ ਇੱਕ ਸ਼ਾਬਦਿਕ ਕਲਾ ਹੈ। ਸਾਹਿਤ ਸੱਤਿਅਮ, ਸ਼ਿਵਮ, ਸੁੰਦਰਮ ਦੇ ਅਨੁਸਾਰ ਅਜਿਹੀ ਕਲਾਤਮਈ ਰਚਨਾ ਹੈ ਜੋ ਸਮਾਜ ਦੇ ਕਲਿਆਣ ਲਈ ਸੱਚਾਈ ਨੂੰ ਪੇਸ਼ ਕਰਦੀ ਹੋਵੇ। ਸਾਹਿਤ ਦੀ ਇੱਕ ਵਿਆਖਿਆ ਨਹੀਂ ਹੁੰਦੀ, ਕੋਈ ਵਾਕ ਉਦੋਂ ਸਾਹਿਤ ਬਣਦਾ ਹੈ ਜਦੋਂ ਉਹ ਇੱਕ ਅਰਥ ਨੂੰ ਨਕਾਰਦਾ ਹੋਇਆ ਬਹੁ-ਅਰਥਾਂ ਨੂੰ ਪ੍ਰਾਪਤ ਕਰਦਾ ਹੈ। ਸਾਹਿਤ ਹਮੇਸ਼ਾ ਮਨੁੱਖੀ ਜੀਵਨ ਅਤੇ ਮਨੁੱਖੀ ਸਮਾਜ ਦੁਆਲੇ ਘੁੰਮਦਾ ਹੈ। ਆਸਕਰ ਵਾਲਡ ਦੇ ਅਨੁਸਾਰ, “ਸਾਹਿਤ ਹਮੇਸ਼ਾ ਜੀਵਨ ਦੀ ਪੇਸ਼ੀਨਗੋਈ ਕਰਦਾ ਹੈ। ਇਹ ਜੀਵਨ.
ਭਾਸ਼ਾ ਇੱਕ ਅਜਿਹੀ ਪ੍ਰਣਾਲੀ ਹੈ ਜਿਸ ਵਿੱਚ ਮਨੁੱਖ ਦੀ ਸੰਚਾਰ ਦੀਆਂ ਪੇਚੀਦਾ ਪ੍ਰਣਾਲੀਆਂ ਦਾ ਵਿਕਾਸ, ਪ੍ਰਾਪਤੀ, ਰੱਖ-ਰਖਾਵ ਅਤੇ ਵਰਤੋਂ ਸ਼ਾਮਲ ਹਨ ; ਇੱਕ ਭਾਸ਼ਾ ਅਜਿਹੀ ਪ੍ਰਣਾਲੀ ਦਾ ਕੋਈ ਖਾਸ ਉਦਾਹਰਨ ਹੈ।ਭਾਸ਼ਾ ਦੀ ਵਿਗਿਆਨਿਕ ਖੋਜ ਨੂੰ ਭਾਸ਼ਾ ਵਿਗਿਆਨ ਕਿਹਾ ਜਾਂਦਾ ਹੈ।ਪ੍ਰਾਚੀਨ ਗ੍ਰੀਸ ਵਿੱਚ ਗੋਰਗੀਜ਼ ਅਤੇ ਪਲੈਟੋ ਦੇ ਸਮੇਂ ਤੋਂ ਭਾਸ਼ਾ ਦੇ ਫ਼ਲਸਫ਼ੇ ਬਾਰੇ ਸਵਾਲ, ਜਿਵੇਂ ਕਿ ਕੀ ਸ਼ਬਦ ਤਜਰਬੇ ਦਾ ਪ੍ਰਗਟਾਵਾ ਕਰ ਸਕਦੇ ਹਨ, ਬਹਿਸ ਦਾ ਵਿਸ਼ਾ ਰਹੇ ਹਨ। ਰੂਸੋ ਵਰਗੇ ਵਿਚਾਰਕਾਂ ਨੇ ਦਲੀਲ ਦਿੱਤੀ ਹੈ ਕਿ ਭਾਸ਼ਾ ਜਜ਼ਬੇ ਤੋਂ ਉਤਪੰਨ ਹੋਈ ਹੈ ਜਦਕਿ ਕਾਂਟ ਵਰਗੇ ਹੋਰਾਂ ਨੇ ਇਹ ਮੰਨਿਆ ਹੈ ਕਿ ਇਹ ਤਰਕਸ਼ੀਲ ਅਤੇ ਤਰਕਪੂਰਨ ਵਿਚਾਰਾਂ ਤੋਂ ਪੈਦਾ ਹੋਈ ਹੈ। 20ਵੀਂ ਸਦੀ ਦੇ ਫ਼ਿਲਾਸਫ਼ਰ ਵਿਟਜੇਂਨਸਟੀਨ ਨੇ ਦਲੀਲ ਦਿੱਤੀ ਕਿ ਫ਼ਲਸਫ਼ਾ ਅਸਲ ਵਿੱਚ ਭਾਸ਼ਾ ਦਾ ਅਧਿਐਨ ਹੈ। ਭਾਸ਼ਾ ਵਿਗਿਆਨ ਦੇ ਪ੍ਰਮੁੱਖ ਵਿਦਵਾਨਾਂ ਵਿੱਚ ਫੇਰਡੀਨੈਂਡ ਡੀ ਸੌੁਸੂਰ ਅਤੇ ਨੌਮ ਚੋਮਸਕੀ ਸ਼ਾਮਲ ਹਨ। ਭਾਸ਼ਾ ਦਾ ਵਿਗਿਆਨਕ ਅਧਿਅਨ ਕਰਨ ਵਾਲੇ ਵਿਗਿਆਨ ਨੂੰ ਭਾਸ਼ਾ ਵਿਗਿਆਨ ਕਿਹਾ ਜਾਂਦਾ ਹੈ।ਬੋਲੀ/ਭਾਸ਼ਾ ਇਕ ਦਿਨ ਵਿਚ ਨਹੀਂ ਬਣ ਜਾਂਦੀ। ਇਹ ਕਿਸੇ ਖ਼ਿੱਤੇ ਵਿਚ ਵਸਦੇ ਲੋਕਾਂ ਦੀ ਸਦੀਆਂ ਦੀ ਸਮੂਹਿਕ ਮਾਨਸਿਕ ਸਾਧਨਾ ਰਾਹੀਂ ਹੋਂਦ ਵਿਚ ਆਉਂਦੀ ਹੈ। ਇਹ ਸਿਰਫ਼ ਰੋਜ਼ਮਰ੍ਹਾ ਦੀ ਜ਼ਿੰਦਗੀ ਵਿਚ ਗੱਲਬਾਤ ਕਰਨ ਦਾ ਸਾਧਨ ਹੀ ਨਹੀਂ ਹੁੰਦੀ ਸਗੋਂ ਲੋਕ-ਗੀਤਾਂ, ਬਾਤਾਂ ਤੇ ਸਾਹਿਤਕ ਕਿਰਤਾਂ ਰਾਹੀਂ ਉਸ ਇਲਾਕੇ ਦੇ ਜਨ-ਜੀਵਨ ਨੂੰ ਨਵੀਂ ਊਰਜਾ ਵੀ ਦਿੰਦੀ ਹੈ। ਸ਼ਬਦ ਅਰਸ਼ਾਂ ਤੋਂ ਨਹੀਂ ਉਤਰਦੇ ਸਗੋਂ ਕਿਰਤ ਕਰਦੇ ਔਰਤਾਂ ਤੇ ਮਰਦਾਂ ਵਿਚ ਆਪਸੀ ਸੰਚਾਰ ਦੀ ਲੋੜ ’ਚੋਂ ਪੈਦਾ ਹੁੰਦੇ ਹਨ। ਮਰਦ ਤੇ ਔਰਤ ਵਿਚਲੇ ਆਪਸੀ ਰਿਸ਼ਤੇ, ਬਿਰਹਾ ਤੇ ਮਿਲਣ ਦੀਆਂ ਘੜੀਆਂ, ਪਿਆਰਿਆਂ ਦੀਆਂ ਉਡੀਕਾਂ ਤੇ ਤਾਂਘਾਂ, ਭੈਣਾਂ-ਭਰਾਵਾਂ ਵਿਚਲਾ ਪਿਆਰ, ਮਾਵਾਂ ਤੇ ਧੀਆਂ-ਪੁੱਤਾਂ ਵਿਚਲਾ ਮੋਹ, ਦਾਦਿਆਂ/ਪਿਓਆਂ ਤੇ ਸੰਤਾਨ ਵਿਚਲੇ ਡੂੰਘੇ ਸਨੇਹ ਦੇ ਨਾਤੇ ਬੋਲੀ ਦੀ ਨੁਹਾਰ ਘੜਦੇ ਹਨ। ਜ਼ੁਲਮ ਵਿਰੁੱਧ ਲੜਦੇ ਹੋਏ ਲੋਕ, ਆਪਣੇ ਦੁੱਖਾਂ, ਸੰਘਰਸ਼ਾਂ ਤੇ ਜਿੱਤਾਂ-ਹਾਰਾਂ ਦੀਆਂ ਵਾਰਾਂ ਲਿਖਦੇ ਹਨ। ਕਵੀ, ਢਾਡੀ, ਅਫ਼ਸਾਨਾਨਿਗਾਰ, ਨਾਵਲਕਾਰ, ਗ਼ਲਪ ਲੇਖਕ, ਨਾਟਕਕਾਰ, ਭਾਸ਼ਾ ਮਾਹਿਰ ਆਦਿ ਉਸ ਦੇ ਨੈਣ-ਨਕਸ਼ਾਂ ਨੂੰ ਤਿੱਖਾ ਕਰਦੇ ਹਨ।ਇਹ ਪਤਾ ਕਰਨਾ ਅਸੰਭਵ ਹੈ ਕਿ ਦੁਨੀਆਂ ਵਿੱਚ ਠੀਕ ਕਿੰਨੀਆਂ ਭਾਸ਼ਾਵਾਂ ਹਨ, ਅਤੇ ਇਹ ਗਿਣਤੀ ਭਾਸ਼ਾਵਾਂ ਅਤੇ ਉਪਭਾਸ਼ਾਵਾਂ ਵਿਚਕਾਰ ਅੰਸ਼ਕ ਤੌਰ 'ਤੇ ਮਨਮਾਨੇ ਭੇਦ ਉੱਤੇ ਨਿਰਭਰ ਕਰਦੀ ਹੈ। ਵੈਸੇ, ਅਨੁਮਾਨਾਂ ਅਨੁਸਾਰ ਇਹ ਗਿਣਤੀ 6000 ਅਤੇ 7000 ਦੇ ਵਿੱਚਕਾਰ ਹੈ। ਕੁਦਰਤੀ ਭਾਸ਼ਾਵਾਂ ਆਵਾਜ਼ਾਂ ਅਤੇ ਇਸ਼ਾਰਿਆਂ ਉੱਤੇ ਨਿਰਭਰ ਹੁੰਦੀਆਂ ਹਨ ਪਰ ਅੱਗੇ ਇਨ੍ਹਾਂ ਨੂੰ ਦੇਖਣ, ਸੁਣਨ ਅਤੇ ਸਪਰਸ਼ ਆਧਾਰਿਤ ਦੁਜੈਲੇ ਮਾਧਿਅਮਾਂ ਰਾਹੀਂ ਕੋਡਬੰਦ ਕੀਤਾ ਜਾ ਸਕਦਾ ਹੈ, ਮਿਸਾਲ ਲਈ ਅੱਖਰੀ ਲੇਖਣੀ, ਬਰੇਲ ਅਤੇ ਸੀਟੀਆਂ
ਵਿਕੀ (Eng:/ wɪki/), ਉਹ ਵੈਬਸਾਈਟ ਹੈ ਜਿਸਤੇ ਉਪਯੋਗਕਰਤਾਵਾਂ ਨੇ ਇਕਸਾਰ ਰੂਪ ਨਾਲ ਵੈਬ ਬ੍ਰਾਊਜ਼ਰ ਤੋਂ ਸਮੱਗਰੀ ਅਤੇ ਸੰਸ਼ੋਧਨ ਨੂੰ ਸੰਸ਼ੋਧਿਤ ਕੀਤਾ ਹੈ। ਇੱਕ ਆਮ ਵਿਕੀ ਵਿੱਚ, ਅੱਖਰਾਂ ਨੂੰ ਸਧਾਰਨ ਮਾਰਕਅਪ ਭਾਸ਼ਾ ਦੀ ਵਰਤੋਂ ਨਾਲ ਲਿਖਿਆ ਜਾਂਦਾ ਹੈ ਅਤੇ ਅਕਸਰ ਇੱਕ ਅਮੀਰ-ਟੇਕਸਟ ਐਡੀਟਰ ਦੀ ਮਦਦ ਨਾਲ ਸੰਪਾਦਿਤ ਹੁੰਦਾ ਹੈ। ਇੱਕ ਵਿਕੀ ਨੂੰ ਵਿਕੀ ਸੌਫਟਵੇਅਰ ਦੀ ਵਰਤੋਂ ਕਰਕੇ ਚਲਾਇਆ ਜਾਂਦਾ ਹੈ, ਜਿਸ ਨੂੰ ਵਿਕੀ ਇੰਜਣ ਵਜੋਂ ਜਾਣਿਆ ਜਾਂਦਾ ਹੈ। ਇੱਕ ਵਿਕੀ ਇੰਜਣ ਇਕ ਕਿਸਮ ਦਾ ਵਿਸ਼ਾ ਪ੍ਰਬੰਧਨ ਪ੍ਰਣਾਲੀ ਹੈ, ਪਰ ਇਹ ਬਲੌਗ ਸੌਫਟਵੇਅਰਸ ਸਮੇਤ ਬਹੁਤ ਸਾਰੇ ਹੋਰ ਪ੍ਰਣਾਲੀਆਂ ਤੋਂ ਵੱਖਰਾ ਹੈ, ਜਿਸ ਵਿੱਚ ਕਿਸੇ ਵੀ ਪਰਿਭਾਸ਼ਿਤ ਮਾਲਕ ਜਾਂ ਨੇਤਾ ਦੇ ਬਿਨਾਂ ਸਮੱਗਰੀ ਤਿਆਰ ਕੀਤੀ ਗਈ ਹੈ, ਅਤੇ ਵਿਕਰੀਆਂ ਦੇ ਬਹੁਤ ਘੱਟ ਅਸਥਿਰ ਢਾਂਚਾ ਹੈ, ਜਿਸਦੇ ਅਨੁਸਾਰ ਢਾਂਚੇ ਨੂੰ ਉਭਰਨ ਦੀ ਇਜਾਜ਼ਤ ਉਪਭੋਗਤਾਵਾਂ ਦੀਆਂ ਲੋੜਾਂ ਵਰਤੋਂ ਵਿਚ ਕਈ ਵੱਖੋ ਵੱਖਰੇ ਵਿਕੀ ਦੇ ਇੰਜਨ ਹਨ, ਦੋਵੇਂ ਸਟੈਂਡਅਲੋਨ ਅਤੇ ਹੋਰ ਸਾਫਟਵੇਅਰ ਦਾ ਹਿੱਸਾ, ਜਿਵੇਂ ਬੱਗ ਟਰੈਕਿੰਗ ਸਿਸਟਮ। ਕੁਝ ਵਿਕੀ ਇੰਜਣ ਓਪਨ ਸੋਰਸ ਹਨ, ਜਦਕਿ ਦੂਜੇ ਮਲਕੀਅਤ ਹਨ। ਕੁਝ ਪਰਮਿਟ ਵੱਖ ਵੱਖ ਫੰਕਸ਼ਨਾਂ ਤੇ ਨਿਯੰਤਰਣ (ਐਕਸੈਸ ਦੇ ਪੱਧਰ); ਉਦਾਹਰਨ ਲਈ, ਸੰਪਾਦਨਾਂ ਦੇ ਅਧਿਕਾਰ ਸਮੱਗਰੀ ਬਦਲਣ, ਜੋੜਨ ਜਾਂ ਹਟਾਉਣ ਦੀ ਆਗਿਆ ਦੇ ਸਕਦੇ ਹਨ। ਹੋਰ ਪਹੁੰਚ ਨਿਯੰਤਰਣ ਲਾਗੂ ਕੀਤੇ ਬਿਨਾਂ ਪਹੁੰਚ ਦੀ ਇਜਾਜ਼ਤ ਦੇ ਸਕਦੇ ਹਨ। ਸਮਗਰੀ ਨੂੰ ਵਿਵਸਥਿਤ ਕਰਨ ਲਈ ਹੋਰ ਨਿਯਮ ਲਾਗੂ ਕੀਤੇ ਜਾ ਸਕਦੇ ਹਨ। ਆਨਲਾਈਨ ਐਨਸਾਈਕਲੋਪੀਡੀਆ ਪ੍ਰੋਜੈਕਟ ਵਿਕੀਪੀਡੀਆ, ਤਕਰੀਬਨ ਸਭ ਤੋਂ ਪ੍ਰਸਿੱਧ ਵਿਕੀ-ਅਧਾਰਿਤ ਵੈਬਸਾਈਟ ਹੈ, ਅਤੇ ਇਹ ਸੰਸਾਰ ਦੇ ਕਿਸੇ ਵੀ ਕਿਸਮ ਦੀਆਂ ਸਭ ਤੋਂ ਵੱਧ ਸਭ ਤੋਂ ਵੱਧ ਵੇਖੀਆਂ ਜਾਣ ਵਾਲੀਆਂ ਸਾਈਟਾਂ ਵਿੱਚੋਂ ਇੱਕ ਹੈ, ਜਿਸ ਨੂੰ 2007 ਤੋਂ ਬਾਅਦ ਦਸਾਂ ਵਿੱਚ ਦਰਜਾ ਦਿੱਤਾ ਗਿਆ ਹੈ। ਵਿਕੀਪੀਡੀਆ ਇੱਕ ਵਿਕੀ ਨਹੀਂ ਹੈ ਬਲਕਿ ਸੈਂਕੜੇ ਵਿਕੀਆਂ ਦਾ ਸੰਗ੍ਰਹਿ, ਹਰੇਕ ਭਾਸ਼ਾ ਲਈ ਇਕ ਜਨਤਕ ਅਤੇ ਪ੍ਰਾਈਵੇਟ ਦੋਨਾਂ ਵਿਚ ਹਜ਼ਾਰਾਂ ਹੋਰ ਵਿਕਰੀਆਂ ਦੀ ਵਰਤੋਂ ਕੀਤੀ ਗਈ ਹੈ, ਜਿਸ ਵਿਚ ਵਿਕੀਸ਼ਨ ਦਾ ਕੰਮ ਗਿਆਨ ਪ੍ਰਬੰਧਨ ਸਾਧਨਾਂ, ਨਾਟੈਕਿੰਗ ਸੰਦਾਂ, ਕਮਿਊਨਿਟੀ ਵੈੱਬਸਾਈਟਾਂ ਅਤੇ ਇੰਟਰਰੇਟਸ ਦੇ ਰੂਪ ਵਿਚ ਹੈ। ਅੰਗਰੇਜ਼ੀ ਭਾਸ਼ਾ ਦੇ ਵਿਕੀਪੀਡੀਆ ਵਿਚ ਲੇਖਾਂ ਦਾ ਸਭ ਤੋਂ ਵੱਡਾ ਸੰਗ੍ਰਹਿ ਹੈ; ਸਤੰਬਰ 2016 ਤਕ, ਇਸ ਕੋਲ ਪੰਜ ਲੱਖ ਤੋਂ ਵੱਧ ਲੇਖ ਸਨ। ਵਾਰਡ ਕਨਿੰਘਮ, ਪਹਿਲੇ ਵਿਕੀ ਸੌਫਟਵੇਅਰ ਦੇ ਵਿਕਸਤ, ਵਿਕੀਵਕੀਵੈਬ, ਨੇ ਮੂਲ ਰੂਪ ਵਿੱਚ ਇਸ ਨੂੰ "ਸਭ ਤੋਂ ਆਸਾਨ ਆਨਲਾਈਨ ਡਾਟਾਬੇਸ ਜੋ ਸੰਭਵ ਤੌਰ ਤੇ ਕੰਮ ਕਰ ਸਕਦਾ ਸੀ" ਦੇ ਰੂਪ ਵਿੱਚ ਦਰਸਾਇਆ.
ਖੇਤੀਬਾੜੀ (ਅੰਗਰੇਜ਼ੀ: Agriculture) ਜਾਨਵਰਾਂ, ਪੌਦਿਆਂ ਅਤੇ ਭੋਜਨ, ਫਾਈਬਰ, ਬਾਇਓਫੂਲ, ਚਿਕਿਤਸਕ ਪੌਦਿਆਂ ਅਤੇ ਹੋਰ ਉਤਪਾਦਾਂ ਲਈ ਫੰਗੀ ਦੀ ਕਾਸ਼ਤ ਅਤੇ ਪ੍ਰਜਨਨ ਹੈ ਜੋ ਮਨੁੱਖੀ ਜੀਵਨ ਨੂੰ ਕਾਇਮ ਰੱਖਣ ਅਤੇ ਵਧਾਉਣ ਲਈ ਵਰਤੀ ਜਾਂਦੀ ਹੈ। ਸੁਸਾਇਤੀ ਮਨੁੱਖੀ ਸਭਿਅਤਾ ਦੇ ਉਤਰਾਧਿਕਾਰ ਵਿੱਚ ਖੇਤੀਬਾੜੀ ਮੁੱਖ ਵਿਕਾਸ ਸੀ, ਜਿਸ ਵਿੱਚ ਪਾਲਤੂ ਜਾਨਵਰਾਂ ਦੀ ਖੇਤੀ ਵਿੱਚ ਭੋਜਨ ਦੀ ਬਹੁਤਾਤ ਪੈਦਾ ਕੀਤੀ ਗਈ ਜੋ ਕਿ ਸਭਿਆਚਾਰ ਦੇ ਵਿਕਾਸ ਨੂੰ ਉਤਸ਼ਾਹਤ ਕਰਦੀ ਸੀ। ਖੇਤੀਬਾੜੀ ਦਾ ਅਧਿਐਨ ਖੇਤੀਬਾੜੀ ਵਿਗਿਆਨ ਵਜੋਂ ਜਾਣਿਆ ਜਾਂਦਾ ਹੈ. ਖੇਤੀਬਾੜੀ ਦਾ ਇਤਿਹਾਸ ਹਜ਼ਾਰਾਂ ਸਾਲ ਪੁਰਾਣਾ ਬਣਾਉਂਦਾ ਹੈ, ਅਤੇ ਇਸਦੇ ਵਿਕਾਸ ਨੂੰ ਬਹੁਤ ਸਾਰੇ ਵੱਖੋ-ਵੱਖਰੇ ਮਾਹੌਲ, ਸਭਿਆਚਾਰਾਂ ਅਤੇ ਤਕਨਾਲੋਜੀਆਂ ਦੁਆਰਾ ਚਲਾਇਆ ਅਤੇ ਪਰਿਭਾਸ਼ਤ ਕੀਤਾ ਗਿਆ ਹੈ। ਵੱਡੀ ਪੱਧਰ 'ਤੇ ਮੋਨੋਕਲਕ ਖੇਤੀ ਲਈ ਖੇਤੀਬਾੜੀ ਅਧਾਰਤ ਸਨਅਤੀ ਖੇਤੀ ਪ੍ਰਮੁੱਖ ਖੇਤੀਬਾੜੀ ਵਿਧੀ ਹੈ। ਆਧੁਨਿਕ ਖੇਤੀਬਾੜੀ ਵਿਗਿਆਨ, ਪਲਾਂਟ ਬ੍ਰੀਡਿੰਗ, ਐਗਰੀਕੋਮਿਕਲ (ਕੀਟਨਾਸ਼ਕਾਂ ਅਤੇ ਖਾਦਾਂ), ਅਤੇ ਤਕਨੀਕੀ ਵਿਕਾਸ ਦੇ ਬਹੁਤ ਸਾਰੇ ਵਰਗਾਂ ਵਿੱਚ ਕਿਸਾਨ ਦੀ ਪੈਦਾਵਾਰ ਵਿੱਚ ਵਾਧਾ ਹੋਇਆ ਹੈ, ਪਰ ਉਸੇ ਸਮੇਂ ਵਿਆਪਕ ਵਾਤਾਵਰਣਕ ਨੁਕਸਾਨ ਅਤੇ ਨਕਾਰਾਤਮਕ ਮਨੁੱਖੀ ਸਿਹਤ ਪ੍ਰਭਾਵਾਂ ਦਾ ਕਾਰਨ ਵੀ ਸਾਹਮਨੇ ਆਇਆ ਹੈ। ਪਸ਼ੂ ਪਾਲਣ ਵਿਚ ਚੋਣਵੇਂ ਪ੍ਰਜਨਨ ਅਤੇ ਆਧੁਨਿਕ ਰਵਾਇਤਾਂ ਨੇ ਮੀਟ ਦੀ ਪੈਦਾਵਾਰ ਵਿਚ ਵੀ ਵਾਧਾ ਕੀਤਾ ਹੈ, ਪਰੰਤੂ ਜਾਨਵਰਾਂ ਦੀ ਭਲਾਈ ਅਤੇ ਐਂਟੀਬਾਇਓਟਿਕਸ, ਵਿਕਾਸ ਦੇ ਹਾਰਮੋਨਸ, ਅਤੇ ਉਦਯੋਗਿਕ ਮੀਟ ਦੇ ਉਤਪਾਦਨ ਵਿਚ ਆਮ ਤੌਰ ਤੇ ਵਰਤੇ ਜਾਂਦੇ ਹੋਰ ਰਸਾਇਣਾਂ ਦੇ ਸਿਹਤ ਪ੍ਰਭਾਵ ਬਾਰੇ ਚਿੰਤਾਵਾਂ ਨੂੰ ਉਠਾਇਆ ਹੈ। ਅਨੁਵੰਸ਼ਕ ਰੂਪ ਵਿੱਚ ਸੋਧੇ ਹੋਏ ਜੀਵ ਖੇਤੀਬਾੜੀ ਦੇ ਵਧ ਰਹੇ ਹਿੱਸੇ ਹਨ, ਭਾਵੇਂ ਕਿ ਇਹਨਾਂ ਨੂੰ ਕਈ ਦੇਸ਼ਾਂ ਵਿੱਚ ਪਾਬੰਦੀ ਲਗਾਈ ਗਈ ਹੈ ਖੇਤੀਬਾੜੀ ਫੂਡ ਉਤਪਾਦਨ ਅਤੇ ਪਾਣੀ ਪ੍ਰਬੰਧਨ ਵਿਸ਼ਵਵਿਆਪੀ ਮੁੱਦਿਆਂ ਨੂੰ ਵਧਾ ਰਹੇ ਹਨ ਜੋ ਕਈ ਮੋਰਚਿਆਂ 'ਤੇ ਬਹਿਸ ਨੂੰ ਵਧਾ ਰਹੇ ਹਨ। ਹਾਲ ਹੀ ਦਹਾਕਿਆਂ ਵਿੱਚ ਜੈਕਿਫਰਾਂ ਦੀ ਘਾਟ ਸਮੇਤ ਭੂਮੀ ਅਤੇ ਜਲ ਸਰੋਤ ਦੇ ਮਹੱਤਵਪੂਰਨ ਪਤਨ, ਅਤੇ ਗਲੋਬਲ ਵਾਰਮਿੰਗ ਬਾਰੇ ਖੇਤੀਬਾੜੀ ਅਤੇ ਖੇਤੀਬਾੜੀ ਵਿੱਚ ਗਲੋਬਲ ਵਾਰਮਿੰਗ ਦੇ ਪ੍ਰਭਾਵਾਂ ਨੂੰ ਹਾਲੇ ਵੀ ਪੂਰੀ ਤਰ੍ਹਾਂ ਸਮਝਿਆ ਨਹੀਂ ਗਿਆ। ਪ੍ਮੁੱਖ ਖੇਤੀਬਾੜੀ ਉਤਪਾਦਾਂ ਨੂੰ ਆਮ ਤੌਰ 'ਤੇ ਭੋਜਨ, ਰੇਸ਼ੇ, ਫਿਊਲ ਅਤੇ ਕੱਚੇ ਮਾਲ ਵਿਚ ਵੰਡਿਆ ਜਾ ਸਕਦਾ ਹੈ। ਖਾਸ ਭੋਜਨ ਵਿਚ ਅਨਾਜ (ਅਨਾਜ), ਸਬਜ਼ੀਆਂ, ਫਲ, ਤੇਲ, ਮੀਟ ਅਤੇ ਮਸਾਲੇ ਸ਼ਾਮਲ ਹਨ। ਫਾਈਬਰਸ ਵਿਚ ਕਪਾਹ, ਉੱਨ, ਭੰਗ, ਰੇਸ਼ਮ ਅਤੇ ਸਣ ਸ਼ਾਮਲ ਹੁੰਦੇ ਹਨ.
ਸੰਯੋਜਤ ਵਿਆਪਕ ਸਮਾਂ (Coordinated Universal Time) ਸੰਸਾਰ ਦੇ ਸਮੇਂ ਦਾ ਮਾਨਕ ਹੈ। ਇਸ ਦੇ ਨਾਲ ਹੀ ਸਾਰੇ ਸੰਸਾਰ ਦਾ ਸਮਾਂ ਦੀ ਮਿਣਤੀ ਕੀਤੀ ਜਾਂਦੀ ਹੈ। ਗ੍ਰੀਨਵਿਚ ਮਾਨ ਸਮਾਂ (GMT) ਨਾਲ ਸਬੰਧਿਤ ਹੈ ਜੋ ਕਿ ਸਮੇਂ ਦਾ ਮਾਨਕ ਹੈ। ਸਮੇਂ ਦੇ ਲੰਘਣ ਨਾਲ ਕਈ ਵਾਰੀ ਸਮੇਂ 'ਚ ਕੁਝ ਸੈਕਿੰਡ ਜੋੜੇ ਜਾਂਦੇ ਹਨ ਕਿਉਂਕੇ ਧਰਤੀ ਦੀ ਗਤੀ 'ਚ ਅੜਚਣ ਆਉਂਦੀ ਹੈ। ਇਹ ਸਮੇਂ ਦਾ ਅੰਤਰ 0.9 ਸੈਕਿੰਡ ਤੋਂ ਵੱਧ ਨਹੀਂ ਹੋ ਸਕਦਾ ਹੈ।
ਸਿੰਧੂ ਘਾਟੀ ਸਭਿਅਤਾ (3300–1300 ਈ. ਪੂ.; ਪ੍ਰੋਢ ਕਾਲ 2600–1900 ਈ. ਪੂ.) ਸੰਸਾਰ ਦੀਆਂ ਪ੍ਰਾਚੀਨ ਨਦੀ ਘਾਟੀ ਸਭਿਅਤਾਵਾਂ ਵਿੱਚੋਂ ਇੱਕ ਪ੍ਰਮੁੱਖ ਸਭਿਅਤਾ ਸੀ। ਇਹ ਹੜੱਪਾ ਸਭਿਅਤਾ ਦੇ ਨਾਮ ਨਾਲ ਵੀ ਜਾਣੀ ਜਾਂਦੀ ਹੈ ਕਿਉਂਜੋ ਇਸ ਦੇ ਵਜੂਦ ਦੇ ਪਹਿਲੇ ਖੰਡਰ ਹੜੱਪਾ ਨਾਂ ਦੇ ਨਗਰ ਵਿੱਚ ਮਿਲੇ ਸਨ । ਇਹ ਹਿੰਦ ਉਪ-ਮਹਾਂਦੀਪ ਦੇ ਉੱਤਰ ਪੱਛਮੀ ਭਾਗ ਵਿੱਚ ਸਥਿੱਤ ਸੀ। ਇਸਦਾ ਸਥਾਨ ਅੱਜ ਦਾ ਪਾਕਿਸਤਾਨ ਅਤੇ ਭਾਰਤ ਦਾ ਉੱਤਰ ਪੱਛਮੀ ਹਿੱਸਾ ਸੀ। ਇਹ ਸਿੰਧ ਦਰਿਆ ਤੋਂ ਲੈ ਕੇ ਅਤੇ ਘੱਗਰ-ਹਕੜਾ (ਪ੍ਰਾਚੀਨ ਸਰਸਵਤੀ) ਦੀ ਘਾਟੀ ਅਤੇ ਉਸ ਤੋਂ ਅੱਗੇ ਗੰਗਾ - ਜਮਨਾ ਦੋਆਬ ਦੀਆਂ ਉਪਰਲੀਆਂ ਹੱਦਾਂ ਤੱਕ ਫੈਲੀ ਹੋਈ ਸੀ। ਇਹਦਾ ਖੇਤਰਫਲ ਲਗਪਗ 12,60,000 ਵਰਗ ਕਿ.
ਹਿਮਾਲਿਆ (ਜਾਂ ਹਿਮਾਲਾ) ਦੱਖਣੀ ਏਸ਼ੀਆ ਦੀ ਇੱਕ ਪਰਬਤ ਲੜੀ ਹੈ। ਕਸ਼ਮੀਰ ਤੋਂ ਲੈ ਕੇ ਅਸਾਮ ਤੱਕ ਫੈਲੀ ਇਹ ਲੜੀ ਭਾਰਤੀ ਉਪਮਹਾਂਦੀਪ ਨੂੰ ਮੱਧ ਏਸ਼ੀਆ ਅਤੇ ਤਿੱਬਤ ਦੀ ਪਠਾਰ ਨਾਲ਼ੋਂ ਵੱਖ ਕਰਦੀ ਹੈ। ੨੪੦੦ ਕਿਲੋਮੀਟਰ ਲੰਮੀ ਇਸ ਪਰਬਤ ਲੜੀ ਵਿਚ ਦੁਨੀਆਂ ਦੀਆਂ ਸਭ ਤੋਂ ਉੱਚੀਆਂ ਪਹਾੜੀ ਚੋਟੀਆਂ ਮੌਜੂਦ ਹਨ। ਇਸ ਦੇ ਪਰਬਤ ੭,੭੦੦ ਮੀਟਰ (੨੫,੦੦੦ ਫੁੱਟ) ਤੋਂ ਵੱਧ ਉੱਚੇ ਹਨ ਜਿੰਨ੍ਹਾਂ ਵਿਚ ਦੁਨੀਆਂ ਦੀ ਸਭ ਤੋਂ ਉੱਚੀ ਪਰਬਤ ਚੋਟੀ, ਮਾਊਂਟ ਐਵਰੈਸਟ, ਵੀ ਸ਼ਾਮਲ ਹੈ।
ਖੇਡਣਾ ਮਨੁੱਖ ਦੀ ਸਹਿਜ ਸੁਭਾਵਿਕ ਪ੍ਰਵਿਰਤੀ ਹੈ। ਮਨੁੱਖ ਆਦਿ-ਕਾਲ ਤੋਂ ਹੀ ਖੇਡਦਾ ਆਇਆ ਹੈ। ਕੁਦਰਤ ਨੇ ਹਰ ਪ੍ਰਾਣੀ ਵਿਚ ਖੇਡਣ ਦਾ ਗੁਣ ਭਰਿਆ ਹੈ। ਆਪਣੇ ਜੁੱਸੇ, ਵਿੱਤ ਤੇ ਸੁਭਾਅ ਅਨੁਸਾਰ ਉਸ ਨੇ ਆਪੋ-ਆਪਣੀਆਂ ਖੇਡਾਂ ਦੀ ਸਿਰਜਣਾ ਕੀਤੀ ਹੈ। ਖੇਡਾਂ ਮਨੋਰੰਜਨ ਦਾ ਅਤੇ ਵਿਹਲੇ ਸਮੇਂ ਦੀ ਉਚਿਤ ਵਰਤੋਂ ਦਾ ਸਭ ਤੋਂ ਵੱਡਾ ਸਾਧਨ ਹਨ। ਖੇਡਾਂ ਤੇ ਮਨਪ੍ਰਚਾਵੇ ਮਨੁੱਖ ਲਈ ਉਨੇ ਹੀ ਜਰੂਰੀ ਹਨ ਜਿਤਨੇ ਅੰਨ, ਪਾਣੀ ਅਤੇ ਹਵਾ। ਇਹ ਮਨੁੱਖ ਦੇ ਸਰਬ-ਪੱਖੀ ਵਿਕਾਸ ਦਾ ਮਹੱਤਵਪੂਰਨ ਸ੍ਰੋਤ ਹਨ। ਬੱਚੇ ਦੇ ਜਨਮ ਲੈਣ ਨਾਲ ਬੱਚੇ ਦੀ ਖੇਡ-ਪ੍ਰਕਿਰਿਆ ਆਰੰਭ ਹੋ ਜਾਂਦੀ ਹੈ; ਜਿਵੇਂ ਕੁੱਝ ਦਿਨਾਂ ਦਾ ਬੱਚਾ ਹੀ ਲੱਤਾਂ-ਬਾਹਾਂ ਮਾਰਨੀਆਂ ਸ਼ੁਰੂ ਕਰ ਦਿੰਦਾ ਹੈ। ਖੇਡ-ਰੁਚੀਆਂ ਹੀ ਬੱਚੇ ਦੇ ਸਰੀਰਿਕ, ਮਾਨਸਿਕ ਅਤੇ ਬੌਧਿਕ ਵਿਕਾਸ ਦੀਆਂ ਸੂਚਕ ਹਨ।‘ਲੋਕ ਖੇਡ’ ‘ਲੋਕ’ ਅਤੇ ‘ਖੇਡ’ ਸ਼ਬਦਾਂ ਦੇ ਮੇਲ ਨਾਲ ਬਣਿਆ ਹੈ। ਇਸਦਾ ਅਰਥ ਹੈ। ‘ਲੋਕ ਦੀ ਖੇਡ’। ‘ਲੋਕ’ ਸ਼ਬਦ ਵਾਸਤਵ ਵਿਚ ਅੰਗਰੇਜ਼ੀ ਦੇ ਫੋਕ ਦਾ ਪਰਿਯਾਇ ਹੈ। ਜੋ ਨਗਰ ਅਤੇ ਪਿੰਡ ਦੀ ਸਾਰੀ ਜਨਤਾ ਦਾ ਭਾਵ ਹੈ। ਇਸ ਤਰ੍ਹਾਂ ‘ਖੇਡ’ ਸ਼ਬਦ ਦਾ ਭਾਵ ਮਨ ਪਰਚਾਣਾ ਹੈ। ਲੋਕਖੇਡ ਦਾ ਮਨ ਪਰਚਾਵਾ ਹੋਣਾ ਬਹੁਤ ਜ਼ਰੂਰੀ ਹੈ। ਪਰ ਮਨ ਪਰਚਾਵੇ ਦੇ ਨਾਲ-ਨਾਲ ਇਹ ਮਨੁੱਖ ਨੂੰ ਸਰੀਰਿਕ ਤੇ ਮਾਨਸਿਕ ਸ਼ਕਤੀ ਵੀ ਦਿੰਦੀਆਂ ਹਨ। ਇਨ੍ਹਾਂ ਦਾ ਮਨੁੱਖ ਦੇ ਜੀਵਨ ਨਾਲ ਡੂੰਘਾ ਸੰਬੰਧ ਹੈ।ਲੋਕ-ਖੇਡਾਂ ਦੀ ਖ਼ਾਸੀਅਤ ਇਹ ਹੈ ਕਿ ਇਹ ਕਿਸੇ ਕਰੜੇ ਨਿਯਮਾਂ ਅਧੀਨ ਨਹੀਂ ਖੇਡੀਆਂ ਜਾਂਦੀਆਂ। ਕੋਈ ਸਮਾਂ-ਸਥਾਨ ਵੀ ਨਿਸ਼ਚਿਤ ਨਹੀਂ, ਗਰਮੀਆਂ ਨੂੰ ਦੁਪਿਹਰਾ ਸਮੇਂ, ਰਾਤ ਨੂੰ ਚਾਨਣੀਆਂ ਰਾਤਾਂ ਵਿਚ, ਖੁੱਲ੍ਹਿਆ ਵਿਹੜਿਆਂ, ਗਲੀਆਂ, ਜੂਹਾਂ, ਟਾਹਲੀਆਂ, ਬਰੋਟਿਆਂ ਦੀਆਂ ਛਾਂਵਾਂ ਅਤੇ ਕਿਸੇ ਵੀ ਮੋਕਲੀ ਥਾਂ 'ਤੇ ਇਹ ਖੇਡੀਆਂ ਜਾਂਦੀਆਂ ਹਨ। ਲੋਕ-ਖੇਡਾਂ ਖੇਡਣ ਲਈ ਸਮਾਨ ਖ਼ਰੀਦਣ ਦੀ ਵੀ ਲੋੜ ਨਹੀਂ, ਸਥਾਨਿਕ ਉਪਲਬਧ ਸਮਗਰੀ ਤੋਂ ਹੀ ਕੰਮ ਸਾਰ ਲਿਆ।
ਅੰਗਰੇਜ਼ੀ ਜਾਂ ਅੰਗਰੇਜੀ ( English ਇੰਗਲਿਸ਼) ਹਿੰਦ-ਯੂਰਪੀ ਭਾਸ਼ਾ-ਪਰਿਵਾਰ ਵਿੱਚ ਆਉਂਦੀ ਹੈ ਅਤੇ ਇਸ ਪੱਖੋਂ ਹਿੰਦੀ, ਉਰਦੂ, ਫ਼ਾਰਸੀ ਆਦਿ ਦੇ ਨਾਲ ਇਸਦਾ ਦੂਰ ਦਾ ਰਿਸ਼ਤਾ ਬਣਦਾ ਹੈ। ਇਹ ਇਸ ਪਰਿਵਾਰ ਦੀ ਜਰਮਨਿਕ ਸ਼ਾਖਾ ਵਿੱਚ ਰੱਖੀ ਜਾਂਦੀ ਹੈ। ਇਸ ਨੂੰ ਦੁਨੀਆ ਦੀ ਸਭ ਤੋਂ ਪਹਿਲੀ ਅੰਤਰਰਾਸ਼ਟਰੀ ਭਾਸ਼ਾ ਮੰਨਿਆ ਜਾਂਦਾ ਹੈ। ਇਹ ਦੁਨੀਆਂ ਦੇ ਕਈ ਦੇਸ਼ਾਂ ਦੀ ਮੁੱਖ ਰਾਜ ਭਾਸ਼ਾ ਹੈ ਅਤੇ ਅਜੋਕੇ ਦੌਰ ਵਿੱਚ ਕਈ ਦੇਸ਼ਾਂ ਵਿੱਚ ਵਿਗਿਆਨ, ਕੰਪਿਊਟਰ, ਸਾਹਿਤ, ਸਿਆਸਤ ਅਤੇ ਉੱਚ ਸਿੱਖਿਆ ਦੀ ਵੀ ਮੁੱਖ ਭਾਸ਼ਾ ਹੈ। ਅੰਗਰੇਜ਼ੀ ਭਾਸ਼ਾ ਰੋਮਨ ਲਿਪੀ ਵਿੱਚ ਲਿਖੀ ਜਾਂਦੀ ਹੈ।
ਭਾਰਤ ਦਾ ਇਤਿਹਾਸ ਲੱਗਭੱਗ 5000 ਸਾਲ ਪੁਰਾਣਾ ਮੰਨਿਆ ਜਾਂਦਾ ਹੈ। ਸਿੰਧੁ ਘਾਟੀ ਸਭਿਅਤਾ, ਜਿਸਦਾ ਸ਼ੁਰੂ ਕਾਲ ਲੱਗਭੱਗ 3300 ਈਸਾਪੂਰਵ ਤੋਂ ਮੰਨਿਆ ਜਾਂਦਾ ਹੈ। ਇਸ ਸਭਿਅਤਾ ਦੀ ਲਿੱਪੀ ਹੁਣ ਤੱਕ ਸਫਲਤਾ ਭਰਿਆ ਪੜ੍ਹੀ ਨਹੀਂ ਜਾ ਸਕੀ ਹੈ। ਸਿੱਧੂ ਘਾਟੀ ਸਭਿਅਤਾ ਪਾਕਿਸਤਾਨ ਅਤੇ ਉਸਤੋਂ ਨਾਲ ਦੇ ਭਾਰਤੀ ਸੂਬੇ ਵਿੱਚ ਫੈਲੀ ਸੀ। ਪੁਰਾਤੱਤਵ ਪ੍ਰਮਾਣਾਂ ਦੇ ਆਧਾਰ ਉੱਤੇ 1900 ਈਸਾਪੂਰਵ ਦੇ ਆਸਪਾਸ ਇਸ ਸਭਿਅਤਾ ਦਾ ਅਕਸਮਾਤ ਪਤਨ ਹੋ ਗਿਆ। 19ਵੀਂ ਸ਼ਤਾਬਦੀ ਦੇ ਪਾਸ਼ਚਾਤ ਵਿਦਵਾਨਾਂ ਦੇ ਪ੍ਰਚੱਲਤ ਦ੍ਰਸ਼ਟਿਕੋਨਾਂ ਦੇ ਅਨੁਸਾਰ ਆਰੀਆਂ ਦਾ ਇੱਕ ਵਰਗ ਭਾਰਤੀ ਉਪ ਮਹਾਂਦੀਪ ਦੀਆਂ ਸੀਮਾਵਾਂ ਉੱਤੇ 2000 ਈਸਾ ਪੂਰਵ ਦੇ ਆਸਪਾਸ ਅੱਪੜਿਆ ਅਤੇ ਪਹਿਲਾਂ ਪੰਜਾਬ ਵਿੱਚ ਵਸ ਗਿਆ, ਅਤੇ ਇਹੀ ਰਿਗਵੇਦ ਦੀਆਂ ਚਾਵਾਂ ਰਚਨਾ ਕੀਤੀ ਗਈ। ਆਰੀਆਂ ਦੁਆਰਾ ਉੱਤਰ ਅਤੇ ਵਿਚਕਾਰ ਭਾਰਤ ਵਿੱਚ ਇੱਕ ਵਿਕਸਿਤ ਸਭਿਅਤਾ ਦਾ ਉਸਾਰੀ ਕੀਤੀ ਗਈ, ਜਿਸਨੂੰ ਵੈਦਿਕ ਸਭਿਅਤਾ ਵੀ ਕਹਿੰਦੇ ਹਨ। ਪ੍ਰਾਚੀਨ ਭਾਰਤ ਦੇ ਇਤਿਹਾਸ ਵਿੱਚ ਵੈਦਿਕ ਸਭਿਅਤਾ ਸਭ ਤੋਂ ਅਰੰਭ ਦਾ ਸਭਿਅਤਾ ਹੈ ਜਿਸਦਾ ਸੰਬੰਧ ਆਰੀਆਂ ਦੇ ਆਗਮਨ ਤੋਂ ਹੈ। ਇਸਦਾ ਨਾਮਕਰਣ ਆਰੀਆਂ ਦੇ ਪ੍ਰਾਰੰਭਿਕ ਸਾਹਿਤ ਵੇਦਾਂ ਦੇ ਨਾਮ ਉੱਤੇ ਕੀਤਾ। ਆਰੀਆਂ ਦੀ ਭਾਸ਼ਾ ਸੰਸਕ੍ਰਿਤ ਭਾਸ਼ਾ ਸੀ ਅਤੇ ਧਰਮ ਵੈਦਿਕ ਧਰਮ ਜਾਂ "ਸਨਾਤਨ ਧਰਮ" ਦੇ ਨਾਮ ਤੋਂ ਪ੍ਰਸਿੱਧ ਸੀ, ਬਾਅਦ ਵਿੱਚ ਵਿਦੇਸ਼ੀਆਂ ਆਰਾਂਤਾਵਾਂ ਦੁਆਰਾ ਇਸ ਧਰਮ ਦਾ ਨਾਮ ਹਿੰਦੂ ਪਿਆ।
ਬੁਨਿਆਦੀ ਅਧਿਕਾਰ ਭਾਰਤੀ ਸੰਵਿਧਾਨ ਦਾ ਇੱਕ ਮਹੱਤਵਪੂਰਨ ਹਿੱਸਾ ਹਨ। ਇਹ ਭਾਰਤੀ ਨਾਗਰਿਕਾਂ ਨੂੰ ਸ਼ਾਂਤੀ ਅਤੇ ਸਦਭਾਵਨਾ ਨਾਲ ਜੀਵਨ ਜਿਉਣ ਦਾ ਅਧਿਕਾਰ ਦਿੰਦੇ ਹਨ। ਇਹ ਅਧਿਕਾਰ ਵਿਸ਼ਵ ਦੇ ਲਗਭਗ ਸਾਰੇ ਲੋਕਤੰਤਰਾਂ ਵਿੱਚ ਮੌਜੂਦ ਹੁੰਦੇ ਹਨ ਜਿਵੇਂ ਕਿ ਕਾਨੂੰਨ ਦੇ ਸਾਹਮਣੇ ਸਮਾਨਤਾ, ਬੋਲਣ ਦੀ ਆਜ਼ਾਦੀ, ਇਕੱਠੇ ਹੋਣ ਦੀ ਆਜ਼ਾਦੀ ਅਤੇ ਆਪਣੇ ਧਰਮ ਨੂੰ ਪੂਜਣ ਦੀ ਆਜ਼ਾਦੀ ਆਦਿ। ਇਹਨਾਂ ਅਧਿਕਾਰਾਂ ਦੀ ਉਲੰਘਣਾ ਕਰਨ ਤੇ ਭਾਰਤੀ ਦੰਡ ਵਿਧਾਨ ਅਧੀਨ ਸਜ਼ਾ ਹੋ ਸਕਦੀ ਹੈ।
ਹਰਿਮੰਦਰ ਸਾਹਿਬ ਜਾਂ ਦਰਬਾਰ ਸਾਹਿਬ (ਪੰਜਾਬੀ ਉਚਾਰਨ: [dəɾbaːɾ saːh(ɪ)b]; ਰੱਬ ਦਾ ਘਰ) ਭਾਰਤ ਦੇ ਪੰਜਾਬ ਸੂਬੇ ਦੇ ਸ਼ਹਿਰ ਅੰਮ੍ਰਿਤਸਰ ਵਿੱਚ ਸਥਿਤ ਇੱਕ ਗੁਰਦੁਆਰਾ ਹੈ। ਇਹ ਸਿੱਖਾਂ ਦਾ ਸਭ ਤੋਂ ਪਵਿੱਤਰ ਧਾਰਮਿਕ ਅਸਥਾਨ ਮੰਨਿਆ ਜਾਂਦਾ ਹੈ।ਇਹ ਗੁਰਦੁਆਰਾ ਗੁਰੂ ਰਾਮ ਦਾਸ ਜੀ ਦੁਆਰਾ 1577 ਵਿੱਚ ਬਣਵਾਏ ਗਏ ਸਰੋਵਰ ਦੇ ਦੁਆਲੇ ਬਣਾਇਆ ਗਿਆ ਹੈ। ਇਸਦੀ ਨੀਂਹ 28 ਦਸੰਬਰ 1588 ਵਿੱਚ ਸਾਈਂ ਮੀਆਂ ਮੀਰ ਜੀ ਦੁਆਰਾ ਰੱਖਿਆ ਗਿਆ ਸੀ। 1604 ਵਿੱਚ ਗੁਰੂ ਅਰਜਨ ਦੇਵ ਨੇ ਇੱਥੇ ਆਦਿ ਗ੍ਰੰਥ ਦੇ ਇੱਕ ਖਰੜੇ ਦਾ ਪ੍ਰਕਾਸ਼ ਕੀਤਾ ਅਤੇ ਇਸ ਥਾਂ ਨੂੰ "ਅਠ ਸਠ ਤੀਰਥ" ਕਿਹਾ।ਦੋ ਸਾਲਾਂ ਬਾਅਦ ਸੰਨ ੧੬੦੬ ਵਿੱਚ "ਅਕਾਲ ਤਖਤ" ਦਾ ਨੀਂਹ ਪੱਥਰ ਗੁਰੂ ਹਰਿਗੋਬਿੰਦ ਸਾਹਿਬ ਜੀ ਦੁਆਰਾ ਰੱਖਿਆ ਗਿਆ। ਇਸ ਤੋਂ ਇਲਾਵਾ 1757, 1762 ਅਤੇ 1764 ਵਰ੍ਹਿਆ ਦੇ ਅਫ਼ਗ਼ਾਨ ਹਮਲਿਆਂ ਦੌਰਾਨ ਦਰਬਾਰ ਸਾਹਿਬ ਦੀ ਇਮਾਰਤ ਨੂੰ ਨਸ਼ਟ ਕਰ ਦਿੱਤਾ ਗਿਆ ਸੀ। ਬਾਬਾ ਦੀਪ ਸਿੰਘ ਜੀ ਦੀ ਸ਼ਹਿਦੀ ਵੀ ੧੬੫੭ ਦੇ ਅਫ਼ਗ਼ਾਨ ਹਮਲੇ ਦੌਰਾਨ ਹੀ ਦਰਬਾਰ ਸਾਹਿਬ ਦੀ ਰਾਖੀ ਕਰਦਿਆ ਹੋਈ ਸੀ।
ਵਿਕੀਮੀਡੀਆ ਤਹਿਰੀਕ, ਜਾਂ ਸਿਰਫ਼ ਵਿਕੀਮੀਡੀਆ, ਵਿਕੀਮੀਡੀਆ ਫਾਊਂਡੇਸ਼ਨ ਦੇ ਪ੍ਰੋਜੈਕਟਾਂ ਲਈ ਯੋਗਦਾਨੀਆਂ ਦੀ ਗਲੋਬਲ ਕਮਿਊਨਿਟੀ ਹੈ। ਇਹ ਅੰਦੋਲਨ ਵਿਕੀਪੀਡੀਆ ਦੀ ਕਮਿਊਨਿਟੀ ਦੇ ਦੁਆਲੇ ਉਸਾਰਿਆ ਗਿਆ ਸੀ, ਅਤੇ ਉਸ ਤੋਂ ਬਾਅਦ ਵਿਕੀਮੀਡੀਆ ਕਾਮਨਜ਼ ਅਤੇ ਵਿਕਿੱਡਾਟਾ ਦੇ ਕਾਮਨਜ਼ ਪ੍ਰੋਜੈਕਟਾਂ ਸਮੇਤ, ਅਤੇ ਮੀਡੀਆਵਿਕੀ ਵਿੱਚ ਯੋਗਦਾਨ ਦੇਣ ਵਾਲੇ ਵਲੰਟੀਅਰ ਸਾਫਟਵੇਅਰ ਵਿਕਾਸਕਰਤਾਵਾਂ ਸਮੇਤ, ਹੋਰ ਵਿਕਿਮੀਡੀਆ ਪ੍ਰੋਜੈਕਟਾਂ ਵਿੱਚ ਇਸਦਾ ਵਿਸਥਾਰ ਹੋ ਗਿਆ ਹੈ। ਇਨ੍ਹਾਂ ਵਾਲੰਟੀਅਰਾਂ ਨੂੰ ਵਿਸ਼ਵ ਭਰ ਦੇ ਅਨੇਕਾਂ ਸੰਗਠਨਾਂ ਦਾ ਸਹਿਯੋਗ ਮਿਲ ਰਿਹਾ ਹੈ, ਜਿਸ ਵਿੱਚ ਵਿਕੀਮੀਡੀਆ ਫਾਊਂਡੇਸ਼ਨ, ਸੰਬੰਧਿਤ ਚੈਪਟਰ, ਥੀਮੈਟਿਕ ਸੰਸਥਾਵਾਂ ਅਤੇ ਵਰਤੋਂਕਾਰ ਸਮੂਹ ਸ਼ਾਮਲ ਹਨ।
ਨਾਟਕ ਸਾਹਿਤ ਦਾ ਇੱਕ ਰੂਪ ਹੈ ਜਿਸ ਨੂੰ ਮੰਚ ਉੱਤੇ ਲਿਖੀ ਸਕ੍ਰਿਪਟ ਤੋਂ ਚੇਤੇ ਕੀਤੇ ਪਾਤਰਾਂ ਦੇ ਵਾਰਤਾਲਾਪ ਰਾਹੀਂ ਅਭਿਨੈ ਰੂਪ ਵਿੱਚ ਪੇਸ਼ ਕੀਤਾ ਜਾਂਦਾ ਹੈ। ਨਾਟਕ ਲਿਖਣ ਵਾਲੇ ਨੂੰ ਨਾਟਕਕਾਰ ਕਿਹਾ ਜਾਂਦਾ ਹੈ। "ਨਾਟਕ" ਤੋਂ ਭਾਵ ਲਿਖਤੀ ਰੂਪ ਵੀ ਹੋ ਸਕਦਾ ਹੈ ਅਤੇ ਉਸ ਦੀ ਮੰਚ ਤੇ ਪੇਸ਼ਕਾਰੀ ਵੀ। ਨਾਟਕ: ਨਾਟਕ ਸਾਹਿਤ ਦੀ ਇੱਕ ਸੁਤੰਤਰ, ਸੰਪੂਰਨ ਅਤੇ ਅਹਿਮ ਵੰਨਗੀ ਹੈ। ਸਾਹਿਤ ਦੇ ਹੋਰ ਰੂਪਾਂ ਜਿਵੇਂ ਗਦ, ਗਲਪ ਅਤੇ ਕਾਵਿ ਨਾਲੋਂ ਇਸ ਦੀ ਵਿਲੱਖਣ ਹੋਂਦ ਦਾ ਕਾਰਨ ਇਹ ਹੈ ਕਿ ਇਸ ਨੂੰ ਸਟੇਜ ਉੱਤੇ ਰੂਪਮਾਨ ਕੀਤਾ ਜਾਂਦਾ ਹੈ। ਇਸ ਵਿਚਲੇ ਪਾਤਰ ਜੀਵਿਤ ਰੂਪ ਵਿੱਚ ਸਾਮ੍ਹਣੇ ਆ ਕੇ ਦਰਸ਼ਕਾਂ ਦੇ ਮਨ ਤੇ ਸਿੱਧਾ ਪ੍ਰਭਾਵ ਪਾਉਂਦੇ ਹਨ। ਨਾਟਕ ਵਿੱਚ ਸਾਹਿਤ, ਕਲਾ ਅਤੇ ਪ੍ਰਦਰਸ਼ਨ ਸ਼ਾਮਲ ਹਨ ਜਿਸ ਕਰ ਕੇ ਇਹ ਦੂਹਰੇ ਚਰਿੱਤਰ ਵਾਲੀ ਸਾਹਿਤ ਵਿਧਾ ਹੈ। ਨਾਟਕ ਇੱਕੋ ਵੇਲੇ ਸਾਹਿਤ ਰੂਪ ਵੀ ਹੈ ਤੇ ਕਲਾ ਰੂਪ ਵੀ। ਇਸ ਦੇ ‘ਲਿਖਤ ਪਾਠ’ ਦੇ ਨਾਲ ‘ਖੇਡ ਪਾਠ’ ਵੀ ਸ਼ਾਮਲ ਹੁੰਦਾ ਹੈ, ਇਸ ਲਈ ਨਾਟਕਕਾਰ ਨੂੰ ਆਪਣੀ ਸਿਰਜਣਾ ਵੇਲੇ ਪਾਠਕ (reader) ਅਤੇ ਦਰਸ਼ਕ (audience) ਦੋਹਾਂ ਨੂੰ ਸਾਮ੍ਹਣੇ ਰੱਖਣਾ ਪੈਂਦਾ ਹੈ। ਨਾਟਕ ਕੋਈ ਨਵੀਨ ਸਾਹਿਤ ਰੂਪ ਨਹੀਂ। ਮਨੁੱਖ ਨੇ ਜਦੋਂ ਬੋਲਣਾ ਵੀ ਨਹੀਂ ਸੀ ਸਿੱਖਿਆ, ਓਦੋਂ ਵੀ ਉਹ ਆਪਣੇ ਹਾਵ-ਭਾਵ, ਕਾਰਜ (action), ਨਕਲ (imitation) ਅਤੇ ਅਦਾਵਾਂ (gestures) ਰਾਹੀਂ ਪ੍ਰਗਟ ਕਰਦਾ ਸੀ। ਇਹ ਤਿੰਨੇ ਕਰਮ ਹੀ ਨਾਟਕ ਕਲਾ ਦੇ ਬੁਨਿਆਦੀ ਤੱਤ ਹਨ। ਸੰਸਕ੍ਰਿਤ ਅਤੇ ਯੂਨਾਨੀ ਸਾਹਿਤ ਵਿੱਚ ਰਚੇ ਨਾਟਕ ਵਿਸ਼ਵ ਸਾਹਿਤ ਦਾ ਮਹੱਤਵਪੂਰਨ ਅੰਗ ਹਨ। ਨਾਟਕ ਸੰਸਕ੍ਰਿਤ ਸ਼ਬਦ ‘ਨਾਟਯ’ ਤੋਂ ਬਣਿਆ ਹੈ। ‘ਨਾਟਯ’ ‘ਨਟ’ ਅਤੇ ‘ਨਾਟ’ ਧਾਤੂਆਂ ਤੋਂ ਵਿਕਸਿਤ ਹੋਇਆ ਹੈ। ਭਾਈ ਕਾਨ੍ਹ ਸਿੰਘ ਨਾਭਾ ਨੇ ‘ਮਹਾਨ ਕੋਸ਼’ ਵਿੱਚ ‘ਨਟ’ ਸ਼ਬਦ ਦਾ ਅਰਥ ਨੱਚਣਾ, ਹੇਠਾਂ ਡਿਗਣਾ, ਭਾਵ ਦਿਖਾਉਣਾ, ਕੰਬਣਾ, ਸਰਕਣਾ ਅਤੇ ਨਾਟਕ ਦੇਖਣ ਵਾਲਾ ਦੱਸੇ ਹਨ। ‘ਨਾਟਯ’ ਸ਼ਬਦ ਤੋਂ ਭਾਵ ਨਾਟਕ ਜਾਂ ਸ੍ਵਾਂਗ ਵੀ ਮੰਨੇ ਗਏ ਹਨ। ਪੱਛਮ ਵਿੱਚ ਨਾਟਕ ਕਲਾ ਦਾ ਵਿਕਾਸ ਯੂਨਾਨ ਦੇਸ਼ ਵਿੱਚ ਹੋਇਆ। ਅੰਗਰੇਜ਼ੀ ਵਿੱਚ ਨਾਟਕ ਲਈ ‘ਡਰਾਮਾ’ ਸ਼ਬਦ ਵਰਤਿਆ ਜਾਂਦਾ ਹੈ। ‘ਡਰਾਮਾ’ ਸ਼ਬਦ ‘ਡਰਾਓ’ ਤੋਂ ਨਿਕਲਿਆ ਹੈ, ਜਿਸਦਾ ਭਾਵ ਕਾਰਜ ਜਾਂ ਕਰਮ ਰਾਹੀਂ ਕੁਝ ਕਰ ਕੇ ਦਰਸਾਉਣਾ ਹੈ। ਇੱਕ ਹੋਰ ਧਾਰਨਾ ਅਨੁਸਾਰ ‘ਡਰਾਮਾ’ ਸ਼ਬਦ ਯੂਨਾਨੀ ਸ਼ਬਦ ‘Dran’ ਤੋਂ ਨਿਕਲਿਆ ਹੈ, ਜਿਸਦਾ ਅਰਥ ‘To do’ (inaction) ਹੈ। ਜੋ ਵੀ ਹੈ ਡਰਾਮੇ ਵਿੱਚ ਕਾਰਜ ਜਾਂ ਕਿਰਿਆ ਸ਼ਾਮਲ ਹੈ ਅਤੇ ਇਹ ਨ੍ਰਿਤ, ਨਕਲ ਅਤੇ ਸ੍ਵਾਂਗ ਤੋਂ ਸ੍ਰੇਸ਼ਠ ਸਾਹਿਤ ਰੂਪ ਹੈ। ਨਾਟਕਕਾਰ ਮੌਲਿਕ ਲੇਖਕ ਦੇ ਨਾਲ-ਨਾਲ ਕਰਾਫ਼ਟਮੈਨ ਵੀ ਹੈ। ਇਸੇ ਲਈ ਅੰਗਰੇਜ਼ੀ ਵਿੱਚ ਨਾਟਕਕਾਰ ਲਈ ‘ਪਲੇਰਾਈਟ’ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਤੋਂ ਭਾਵ ‘ਨਾਟਕ ਘੜਨ ਵਾਲਾ’ ਦੇ ਹਨ। ਅੰਗਰੇਜ਼ੀ ਵਿੱਚ ‘ਡਰਾਮਾ’ ਦੇ ਬਰਾਬਰ ਦਾ ਇੱਕ ਸ਼ਬਦ ‘ਪਲੇ’ (play) ਹੈ, ਜੋ ਭਾਰਤੀ ਸ਼ਬਦ ‘ਰੂਪਕ’ ਨਾਲ ਮਿਲਦਾ ਹੈ। ‘ਡਰਾਮੇ’ ਅਤੇ ‘ਪਲੇ’ ਵਿੱਚ ਸੂਖਮ ਅੰਤਰ ਹੈ। ਨਾਟਕ ਇੱਕ ਮਿਸ਼ਰਿਤ ਕਲਾ ਹੈ। ਇਸ ਦੀ ਸਿਰਜਣਾ ਵਿੱਚ ਗੀਤ, ਕਾਵਿ ਆਦਿ ਅੰਸ਼ਾਂ ਤੋਂ ਬਿਨਾਂ ਨਾਟਕਕਾਰ, ਐਕਟਰ, ਸੂਤਰਧਾਰ, ਨਿਰਮਾਤਾ, ਪ੍ਰਬੰਧਕ ਅਤੇ ਦਰਸ਼ਕ ਯੋਗਦਾਨ ਪਾਉਂਦੇ ਹਨ। ਇਸ ਨੂੰ ਗਿਆਨ ਦਾ ਸੋਮਾ ਮੰਨਦਿਆਂ ਭਰਤਮੁਨੀ ਨੇ ਨਾਟਯ ਸ਼ਾਸਤ੍ਰ ਦੀ ਰਚਨਾ ਕੀਤੀ ਅਤੇ ਨਾਟਕ ਨੂੰ ‘ਪੰਚਮ ਵੇਦ’ ਹੋਣ ਦਾ ਗੌਰਵ ਬਖ਼ਸ਼ਿਆ। ਇਸ ਪੰਜਵੇਂ ਵੇਦ ਨਾਟਕ ਦੀ ਰਚਨਾ ਚੌਹ ਵੇਦਾਂ ਵਿੱਚੋਂ ਅੰਸ਼ ਲੈ ਕੇ ਕੀਤੀ ਗਈ। ਭਰਤ ਮੁਨੀ ਅਨੁਸਾਰ ਬ੍ਰਹਮਾ ਨੇ ਰਿਗਵੇਦ ਵਿੱਚੋਂ ਸੰਵਾਦ (ਪਾਤਰਾਂ ਵਿਚਲੀ ਗੱਲ ਕਥ), ਸਾਮਵੇਦ ਵਿੱਚੋਂ ਸੰਗੀਤ (ਨਾਚ, ਗਾਇਕ ਅਤੇ ਸਾਜ਼ਾਂ ਦੀਆਂ ਧੁਨਾਂ), ਯੁਜਰ ਵੇਦ ਵਿੱਚੋਂ ਬਾਤਾਵਾਂ (ਸਰੀਰ ਦੇ ਅੰਗਾਂ ਨੂੰ ਹਿਲਾ ਕੇ ਭਾਵ ਦਰਸਾਉਣੇ) ਅਤੇ ਅਥਰਵ ਵੇਦ ਵਿੱਚੋਂ ਰਸ ਤੱਤ (ਮਾਨਸਿਕ ਪ੍ਰਭਾਵ) ਸਮੋ ਕੇ ਨਾਟਕ ਦੀ ਰਚਨਾ ਕੀਤੀ। ਚਾਰ ਵੇਦਾਂ ਦੇ ਵਿਪਰੀਤ ਨਾਟਕ ਨਾਂ ਦਾ ਇਹ ਪੰਜਵਾਂ ਵੇਦ ਸਭ ਵਰਨਾਂ ਲਈ ਸਮਾਨ ਭਾਵ ਨਾਲ ਰਚਿਆ ਗਿਆ। ਮਾਨਵ ਜੀਵਨ ਦੇ ਵਿਸ਼ਾਲ ਵਿਸਤ੍ਰਿਤ ਰੰਗ-ਮੰਚ ਉੱਤੇ ਹੋਣ ਵਾਲੇ ਨਾਟਕ ਨੂੰ ਨਾਟਕ ਕਿਹਾ ਜਾਂਦਾ ਹੈ। ਮਨੁੱਖ ਦੇ ਕੰਮ-ਕਾਜ, ਦੈਨਿਕ ਜੀਵਨ ਦੀਆਂ ਗਤੀਵਿਧੀਆਂ, ਮਾਨਵ ਜੀਵਨ ਨਾਟਕ ਦੇ ਭਿੰਨ-ਭਿੰਨ ਅੰਗ ਅਤੇ ਦ੍ਰਿਸ਼ ਹੀ ਹਨ। ਨਾਟਕ ਕਿਸੇ ਜੀਵਨ ਦੀ ਨਕਲ ਹੈ ਪਰ ਇਹ ਨਕਲ ਅਸਲ ਤੋਂ ਵਧੇਰੇ ਯਥਾਰਥਿਕ ਚਿੱਤਰ ਪੇਸ਼ ਕਰਨ ਦੀ ਸਮਰੱਥਾ ਰੱਖਦੀ ਹੈ। ਨਾਟਕ ਮਨੁੱਖੀ ਸੁਭਾਅ ਦੀ ਨਕਲ ਹੈ, ਉਸ ਦੇ ਅੰਦਰਲੇ ਸੰਘਰਸ਼ ਦੀ ਕਹਾਣੀ ਹੈ, ਜੋ ਮੰਚ ਉੱਤੇ ਪੇਸ਼ ਕੀਤੀ ਜਾਂਦੀ ਹੈ। ਮੰਚਨ ਨਾਲ ਇਹ ਕਹਾਣੀ ਏਨੀ ਸ਼ਕਤੀਸ਼ਾਲੀ ਹੋ ਜਾਂਦੀ ਹੈ ਕਿ ਸਾਰੇ ਮਾਨਵ ਸਮਾਜ ਨੂੰ ਪ੍ਰਭਾਵਿਤ ਕਰ ਸਕਦੀ ਹੈ। ਨਾਟਕ ਮਨੋਰੰਜਨ ਦੇ ਮਾਧਿਅਮ ਦੇ ਨਾਲ-ਨਾਲ ਕਿਸੇ ਸਾਰਥਕ ਉਦੇਸ਼ ਦੀ ਧਾਰਨੀ ਵੀ ਹੈ। ਨਾਟਕ ਕਿਉਂਕਿ ਲਿਖੇ ਜਾਣ ਤੇ ਹੀ ਸਮਾਪਤ ਨਹੀਂ ਹੋ ਜਾਂਦਾ ਸਗੋਂ ਇਸਨੇ ਰੰਗ-ਮੰਚ ਤੇ ਜਾ ਕੇ ਸੰਪੂਰਨਤਾ ਗ੍ਰਹਿਣ ਕਰਨੀ ਹੁੰਦੀ ਹੈ। ਇਸ ਲਈ ਨਾਟਕ ਨੂੰ ਅਜਿਹੀ ਸਾਹਿਤ ਰਚਨਾ ਮੰਨਿਆ ਗਿਆ ਹੈ, ਜਿਸ ਦੇ ਅੰਤਹਕਰਨ ਦੀ ਸੂਖਮਤਾ ਨੂੰ ਅਸੀਂ ਰੰਗ-ਮੰਚ ਤੇ ਮੂਰਤ ਰੂਪ ਵਿੱਚ ਵੇਖ ਸਕਦੇ ਹਾਂ। ਖੇਡੇ ਜਾਣ ਸਮੇਂ ਉੱਭਰਨ ਵਾਲੇ ਤੱਤ ਨਾਟਕ ਦੀ ਲਿਖਤ ਵਿੱਚ ਮੌਜੂਦ ਹੁੰਦੇ ਹਨ। ਰੰਗ-ਮੰਚ ਤੋਂ ਸੁਚੇਤ ਨਾਟਕਕਾਰ ਦੇ ਲਿਖਤ ਪਾਠ ਵਿੱਚ ਖੇਡ ਪਾਠ ਲੁਪਤ ਹੁੰਦਾ ਹੈ ਜਿਸ ਨੂੰ ਰੰਗ-ਮੰਚ ਤੇ ਡੀਕੋਡ ਕਰਨਾ ਨਿਰਦੇਸ਼ਕ ਦਾ ਕਾਰਜ ਹੈ। ਮੰਚਨ ਯੋਗਤਾ ਕਾਰਨ ਹੀ ਨਾਟਕ ਦਰਸ਼ਕ ਨੂੰ ਪ੍ਰਭਾਵਿਤ ਕਰ ਸਕਦਾ ਹੈ। ਨਾਟਕ ਦੀ ਸੰਪੂਰਨਤਾ ਅਭਿਨੈ ਪ੍ਰਦਰਸ਼ਨ ਵਿੱਚ ਹੈ, ਅਭਿਨੈ ਇਸ ਦਾ ਕੇਂਦਰ ਬਿੰਦੂ ਹੈ। ਅਜੋਕੇ ਸਮੇਂ ਵਿੱਚ ਰੰਗ-ਮੰਚ ਵਿੱਚ ਬਹੁਭਾਂਤੀ ਵਿਕਾਸ ਆਉਣ ਕਾਰਨ ਨਾਟ-ਲਿਖਤ ਵਿੱਚ ਵਿਵਿਧਤਾ ਆਈ ਹੈ। ਰੇਡੀਓ, ਫ਼ਿਲਮ ਅਤੇ ਟੀ.ਵੀ. ਦੀ ਆਮਦ ਨਾਲ ਨਾਟ ਲਿਖਤ ਤੇ ਵਿਆਪਕ ਪ੍ਰਭਾਵ ਪਿਆ ਹੈ। ਇਸ ਨਾਲ ਨਾਟਕ ਆਪਣੇ ਪਰੰਪਰਿਕ ਰੂਪ ਬਦਲ ਕੇ ਨਵੇਂ ਰੂਪ ਅਖ਼ਤਿਆਰ ਕਰ ਰਿਹਾ ਹੈ। ਪਹਿਲਾਂ ਕੇਵਲ ਪੂਰੇ ਨਾਟਕ ਅਤੇ ਇਕਾਂਗੀ ਹੀ ਰਚੇ ਤੇ ਖੇਡੇ ਜਾਂਦੇ ਸਨ ਪਰੰਤੂ ਹੁਣ ਰੰਗ-ਮੰਚ ਵਿੱਚ ਰੋਸ਼ਨੀਆਂ ਦੀ ਵਰਤੋਂ ਅਤੇ ਪਿੱਠ- ਵਰਤੀ ਅਵਾਜ਼ਾਂ ਵਰਗੇ ਸਾਧਨਾਂ ਦੀ ਆਮਦ ਨਾਲ ਮੰਚ ਪੱਖ ਵੀ ਬਦਲ ਗਿਆ ਹੈ। ਨਤੀਜੇ ਵਜੋਂ ਕਾਵਿ- ਨਾਟਕ, ਲਘੂ-ਨਾਟਕ, ਨੁਕੜ-ਨਾਟਕ, ਬਾਲ- ਨਾਟਕ, ਸੰਗੀਤ- ਨਾਟਕ, ਨ੍ਰਿਤ-ਨਾਟਕ, ਕੋਰਿਓਗਰਾਫ਼ੀ, ਇੱਕ ਪਾਤਰੀ ਨਾਟਕ ਅਤੇ ਅਬੋਲ ਨਾਟਕ (Mime) ਆਦਿ ਨਾਟਕੀ ਸਰੂਪ ਉੱਘੜ ਕੇ ਸਾਮ੍ਹਣੇ ਆਏ ਹਨ। ਵਿਸ਼ਵ ਨਾਟ- ਸ਼ੈਲੀਆਂ ਨੇ ਇਹਨਾਂ ਤੇ ਵਿਆਪਕ ਪ੍ਰਭਾਵ ਵੀ ਪਾਇਆ ਹੈ। ਵਿਸ਼ਵੀਕਰਨ ਅਤੇ ਕੰਪਿਊਟਰੀਕਰਨ ਕਾਰਨ ਵੀ ਨਾਟਕ ਦੀ ਵਿਧਾ ਵਿੱਚ ਇਨਕਲਾਬੀ ਪਰਿਵਰਤਨ ਆਇਆ ਹੈ। ਇਸ ਸਾਰੀ ਰੱਦੋ-ਬਦਲ ਨੇ ਵਿਚਾਰ, ਪ੍ਰਕਾਰ ਅਤੇ ਸੰਚਾਰ ਦੀ ਦ੍ਰਿਸ਼ਟੀ ਤੋਂ ਨਾਟਕ ਦੇ ਨਵੇਂ ਪ੍ਰਤਿਮਾਨ ਸਿਰਜੇ ਹਨ। ਨਾਟਕ ਦੇ ਲੱਛਣ :- 1. ਨਾਟਕ ਨਿਰਾ ਦ੍ਰਿਸ਼ ਨਹੀਂ 2.
ਸੰਸਕ੍ਰਿਤ (ਦੇਵਨਾਗਰੀ: संस्कृतम्) ਭਾਰਤ ਦੀ ਇੱਕ ਸ਼ਾਸਤਰੀ ਭਾਸ਼ਾ ਹੈ। ਇਸਨੂੰ ਦੇਵਵਾਣੀ ਅਤੇ ਸੁਰਭਾਰਤੀ ਵੀ ਕਿਹਾ ਜਾਂਦਾ ਹੈ। ਇਹ ਸੰਸਾਰ ਦੀਆਂ ਸਭ ਤੋਂ ਪੁਰਾਣੀਆਂ ਲਿਖਤੀ ਭਾਸ਼ਾਵਾਂ ਵਿੱਚੋਂ ਇੱਕ ਹੈ। ਸੰਸਕ੍ਰਿਤ ਹਿੰਦ-ਯੂਰਪੀ ਭਾਸ਼ਾ-ਪਰਿਵਾਰ ਦੀ ਹਿੰਦ-ਈਰਾਨੀ ਸ਼ਾਖਾ ਦੀ ਹਿੰਦ-ਆਰੀਅਨ ਉਪਸ਼ਾਖਾ ਵਿੱਚ ਸ਼ਾਮਿਲ ਹੈ। ਇਹ ਆਦਿਮ-ਹਿੰਦ-ਯੂਰਪੀ ਭਾਸ਼ਾ ਨਾਲ ਬਹੁਤ ਜ਼ਿਆਦਾ ਮੇਲ ਖਾਂਦੀ ਹੈ।
ਲਾਤੀਨੀ (ਲਾਤੀਨੀ ਭਾਸ਼ਾ ਵਿੱਚ: Lingua Latina) ਪ੍ਰਾਚੀਨ ਰੋਮਨ ਸਾਮਰਾਜ ਅਤੇ ਪ੍ਰਾਚੀਨ ਰੋਮਨ ਧਰਮ ਦੀ ਰਾਜਭਾਸ਼ਾ ਸੀ। ਅੱਜ ਇਹ ਇੱਕ ਮੁਰਦਾ ਭਾਸ਼ਾ ਹੈ, ਲੇਕਿਨ ਫਿਰ ਵੀ ਰੋਮਨ ਕੈਥੋਲਿਕ ਗਿਰਜਾ ਘਰ ਦੀ ਧਰਮਭਾਸ਼ਾ ਅਤੇ ਵੈਟੀਕਨ ਸਿਟੀ ਨਾਮੀ ਸ਼ਹਿਰ ਦੀ ਰਾਜਭਾਸ਼ਾ ਹੈ। ਇਹ ਪ੍ਰਾਚੀਨ ਕਲਾਸੀਕਲ ਭਾਸ਼ਾ ਹੈ ਜੋ ਸੰਸਕ੍ਰਿਤ ਨਾਲ ਇਹ ਬਹੁਤ ਜ਼ਿਆਦਾ ਮੇਲ ਖਾਂਦੀ ਹੈ ਅਤੇ ਹਿੰਦ-ਯੂਰਪੀ ਭਾਸ਼ਾ-ਪਰਵਾਰ ਦੀ ਰੁਮਾਂਸ ਸ਼ਾਖਾ ਵਿੱਚ ਆਉਂਦੀ ਹੈ। ਇਸ ਤੋਂ ਫਰਾਂਸੀਸੀ, ਇਤਾਲਵੀ, ਸਪੇਨੀ, ਰੋਮਾਨਿਆਈ ਅਤੇ ਪੁਰਤਗਾਲੀ ਭਾਸ਼ਾਵਾਂ ਵਿਕਸਿਤ ਹੋਈਆਂ। ਯੂਰਪ ਵਿੱਚ ਈਸਾਈ ਧਰਮ ਦੇ ਪ੍ਰਭੁਤਵ ਕਰਕੇ ਲਾਤੀਨੀ ਮਧਯੁਗ ਅਤੇ ਪੂਰਬ-ਆਧੁਨਿਕ ਕਾਲ ਵਿੱਚ ਲਗਭਗ ਸਾਰੇ ਯੂਰਪ ਦੀ ਅੰਤਰਰਾਸ਼ਟਰੀ ਭਾਸ਼ਾ ਸੀ, ਜਿਸ ਵਿੱਚ ਕੁਲ ਧਰਮ, ਵਿਗਿਆਨ, ਉੱਚ ਸਾਹਿਤ, ਦਰਸ਼ਨ ਅਤੇ ਹਿਸਾਬ ਦੀਆਂ ਕਿਤਾਬਾਂ ਲਿਖੀ ਜਾਂਦੀਆਂ ਸਨ।
ਫ਼ਾਰਸੀ ਵਿਆਕਰਣ (ਫ਼ਾਰਸੀ: دستور زبان فارسی) ਫ਼ਾਰਸੀ ਭਾਸ਼ਾ ਦਾ ਵਿਆਕਰਣ ਹੈ, ਜਿਸਦੀਆਂ ਉਪਭਾਸ਼ਾਵਾਂ ਈਰਾਨ, ਅਫਗਾਨਿਸਤਾਨ, ਉਜ਼ਬੇਕਿਸਤਾਨ ( ਸਮਰਕੰਦ, ਬੁਖਾਰਾ ਅਤੇ ਸੁਰਕਸੋਂਡਰਿਓ ਖੇਤਰ ਵਿੱਚ) ਅਤੇ ਤਾਜਿਕਸਤਾਨ ਵਿੱਚ ਬੋਲੀਆਂ ਜਾਂਦੀਆਂ ਹਨ। ਇਹ ਕਈ ਹੋਰ ਇੰਡੋ-ਯੂਰਪੀਅਨ ਭਾਸ਼ਾਵਾਂ ਦੇ ਨਾਲ ਮਿਲਦੀ ਜੁਲਦੀ ਹੈ। ਮੱਧ ਫ਼ਾਰਸੀ ਦੇ ਸਮੇਂ, ਭਾਸ਼ਾ ਬਹੁਤ ਘੱਟ ਕਾਰਕ ਰਹਿ ਗਏ ਅਤੇ ਵਿਆਕਰਣ ਸੰਬੰਧੀ ਲਿੰਗ ਨੂੰ ਛੱਡ ਦਿੱਤਾ। ਇਸ ਤਰ੍ਹਾਂ ਵਿਸ਼ਲੇਸ਼ਣ ਵਾਲੀ ਭਾਸ਼ਾ ਬਣ ਗਈ। ਨਵੀਨਤਾਵਾਂ ਆਧੁਨਿਕ ਫ਼ਾਰਸੀ ਵਿੱਚ ਕਾਇਮ ਰਹੀਆਂ ਅਤੇ ਇਹ ਵਿਆਕਰਣ ਸੰਬੰਧੀ ਲਿੰਗ ਤੋਂ ਰਹਿਤ ਕੁਝ ਕੁ ਇੰਡੋ-ਯੂਰਪੀਅਨ ਭਾਸ਼ਾਵਾਂ ਵਿੱਚੋਂ ਇੱਕ ਹੈ।
ਆਫ਼੍ਰੀਕਾਂਸ (/ˌɑːfrɨˈkɑːnᵗs/ or /-ˈkɑːnz/) ਦੱਖਣ ਅਫ਼ਰੀਕਾ ਦੀਆਂ ਬੋਲੀਆਂ ਵਿੱਚੋਂ ਇੱਕ ਬੋਲੀ ਹੈ। ਇਹ ਇੱਕ ਪੱਛਮ ਜਰਮਨਿਕ ਭਾਸ਼ਾ ਹੈ ਜੋ ਦੱਖਣ ਅਫ਼ਰੀਕਾ, ਨਮੀਬੀਆ, ਅਤੇ ਕੁਝ-ਕੁਝ, ਬੋਟਸਵਾਨਾ ਅਤੇ ਜ਼ਿੰਬਾਬਵੇ ਵਿੱਚ ਬੋਲੀ ਜਾਂਦੀ ਹੈ। ਇਹ ਦੱਖਣ ਹਾਲੈਂਡ ਦੀ ਡੱਚ ਭਾਸ਼ਾ ਵਿਚੋਂ ਨਿੱਕਲੀ ਹੈ ਅਤੇ ਮੁੱਖ ਤੌਰ 'ਤੇ ਦੱਖਣ ਅਫ਼ਰੀਕਾ ਵਿੱਚ ਆ ਵਸੇ ਡੱਚ ਲੋਕਾਂ ਦੁਆਰਾ ਬੋਲੀ ਜਾਂਦੀ ਹੈ। ਇੱਥੇ 18ਵੀਂ ਸਾਡੀ ਵਿੱਚ ਇਸਦੀ ਉੱਨਤੀ ਸ਼ੁਰੂ ਹੋਈ। ਸੋ ਇਸ ਤਰਾਂ, ਇਹ ਡੱਚ ਦੀ ਇੱਕ ਧੀ ਭਾਸ਼ਾ ਹੈ ਜਿਸਨੂੰ ਪਹਿਲਾਂ "ਕੇਪ ਦੀ ਡੱਚ" (ਕੇਪ ਡੱਚ, ਇੱਥੇ ਆਏ ਪਹਿਲੇ ਡੱਚ ਲੋਕਾਂ ਨੂੰ ਵੀ ਕਿਹਾ ਜਾਂਦਾ ਸੀ) ਜਾਂ "ਕਿਚਨ ਡੱਚ" (ਆਫ਼੍ਰੀਕਾਂਸ ਦੇ ਸ਼ੁਰੂਆਤੀ ਦਿਨਾਂ ਵਿੱਚ ਇਸ ਲਈ ਵਰਤਿਆ ਜਾਂਦਾ ਇੱਕ ਅਨਾਦਰਜਨਕ ਸ਼ਬਦ) ਕਿਹਾ ਜਾਂਦਾ ਸੀ। ਇਹ ਸ਼ਬਦ ਡੱਚ ਸ਼ਬਦ "ਆਫ਼੍ਰੀਕਾਂਸ-ਹਾਲੈਂਡ" ਤੋਂ ਬਣਿਆ ਜਿਸ ਦਾ ਮਤਲਬ ਹੈ "ਅਫ਼ਰੀਕੀ ਡੱਚ"। ਦੱਖਣ ਅਫ਼ਰੀਕਾ ਵਿੱਚ ਵਸਣ ਵਾਲੇ ਡੱਚ ਲੋਕਾਂ ਦੇ ਵਾਰਸਾਂ ਅਤੇ ਦੱਖਣੀ ਅਫ਼ਰੀਕਾ ਦੇ ਰੰਗੀਨ ਲੋਕਾਂ ਦੀ ਇਹ ਪਹਿਲੀ ਭਾਸ਼ਾ ਹੈ। ਹਾਲਾਂਕਿ ਆਫ਼੍ਰੀਕਾਂਸ ਨੇ ਕਈ ਹੋਰ ਬੋਲੀਆਂ, ਜਿਵੇਂ ਪੁਰਤਗਾਲੀ, ਬਾਂਟੂ ਭਾਸ਼ਾਵਾਂ, ਜਰਮਨ, ਮਲੇ ਇਤਿਆਦਿ, ਤੋਂ ਸ਼ਬਦ ਅਪਣਾਏ ਹਨ ਪਰ ਅੰਦਾਜ਼ਨ 90 ਤੋਂ 95 ਫ਼ੀਸਦੀ ਆਫ਼੍ਰੀਕਾਂਸ ਸ਼ਬਦਾਵਲੀ ਦੀ ਸਰੋਤ ਡੱਚ ਹੈ। ਇਸੇ ਕਰਕੇ, ਡੱਚ ਨਾਲ਼ੋਂ ਫ਼ਰਕ ਆਫ਼੍ਰੀਕਾਂਸ ਦੇ ਡੂੰਘੇ ਰੂਪ-ਵਿਗਿਆਨ ਅਤੇ ਵਿਆਕਰਨ, ਅਤੇ ਅਜਿਹੇ ਹਿੱਜਿਆਂ ਵਿੱਚ ਹੈ ਜੋ ਮਿਆਰੀ ਡੱਚ ਉਚਾਰਨ ਦੀ ਬਜਾਇ ਆਫ਼੍ਰੀਕਾਂਸ ਉਚਾਰਨ ਜ਼ਾਹਰ ਕਰਦੇ ਹਨ। ਦੋਹਾਂ ਬੋਲੀਆਂ ਵਿਚਾਲੇ ਇੱਕ ਵੱਡੀ ਸਾਂਝੀ ਸਮਝ ਵੀ ਹੈ — ਖ਼ਾਸ ਕਰ ਲਿਖਤੀ ਰੂਪ ਵਿੱਚ।ਦੱਖਣ ਅਫ਼ਰੀਕਾ ਵਿੱਚ ਤਕਰੀਬਨ 7 ਮਿਲੀਅਨ ਮੂਲ ਵਕਤਿਆਂ, ਜਾਂ ਅਬਾਦੀ ਦੇ 13.5% ਹਿੱਸੇ ਨਾਲ਼, ਇਹ ਦੇਸ਼ ਦੀ ਤੀਜੀ ਸਭ ਤੋਂ ਵੱਧ ਬੋਲੀ ਜਾਣ ਵਾਲੀ ਬੋਲੀ ਹੈ। ਦੱਖਣ ਅਫ਼ਰੀਕਾ ਦੀਆਂ ਸਾਰੀਆਂ ਅਧਿਕਾਰਿਤ ਭਾਸ਼ਾਵਾਂ ਨਾਲ਼ੋਂ ਇਸਦਾ ਸਭ ਤੋਂ ਵੱਧ ਜੁਗਰਾਫ਼ੀਆਈ ਅਤੇ ਨਸਲੀ ਪਸਾਰਾ ਹੈ ਅਤੇ ਇਹ ਦੂਜੀ ਜਾਂ ਤੀਜੀ ਭਾਸ਼ਾ ਦੇ ਤੌਰ 'ਤੇ ਬਹੁਤਾਤ ਵਿੱਚ ਬੋਲੀ ਅਤੇ ਸਮਝੀ ਜਾਂਦੀ ਹੈ। ਇਹ ਦੱਖਣ ਅਫ਼ਰੀਕਾ ਦੇ ਪੱਛਮੀ ਅੱਧ — ਨਾਰਥਨ ਕੇਪ ਅਤੇ ਪੱਛਮੀ ਕੇਪ ਸੂਬੇ — ਦੀ ਮੁੱਖ ਬੋਲੀ ਹੈ ਅਤੇ 75.8 ਫ਼ੀਸਦੀ ਰੰਗੀਨ ਦੱਖਣ ਅਫ਼ਰੀਕੀਆਂ (3.4 ਮਿਲੀਅਨ ਲੋਕ), 60.8% ਚਿੱਟੇ ਦੱਖਣ ਅਫ਼ਰੀਕੀਆਂ (2.7 ਮਿਲੀਅਨ) ਦੀ ਪਹਿਲੀ ਭਾਸ਼ਾ ਹੈ ਅਤੇ 4.6% ਨਾਲ਼ ਏਸ਼ੀਆਈ ਦੱਖਣ ਅਫ਼ਰੀਕੀਆਂ (58,000) ਵਿੱਚ ਦੂਜੀ ਸਭ ਤੋਂ ਵੱਧ ਬੋਲੀ ਜਾਣ ਵਾਲੀ ਪਹਿਲੀ-ਭਾਸ਼ਾ ਹੈ। ਤਕਰੀਬਨ 1.5% ਕਾਲ਼ੇ ਦੱਖਣ ਅਫ਼ਰੀਕੀ (600,000 ਲੋਕ) ਇਸਨੂੰ ਆਪਣੀ ਪਹਿਲੀ ਭਾਸ਼ਾ ਦੇ ਤੌਰ 'ਤੇ ਬੋਲਦੇ ਹਨ। ਬਾਂਟੂ ਭਾਸ਼ਾਵਾਂ ਬੋਲਣ ਵਾਲਿਆਂ ਦੀ ਵੱਡੀ ਗਿਣਤੀ ਅਤੇ ਅੰਗਰੇਜ਼ੀ-ਬੋਲਦੇ ਦੱਖਣ ਅਫ਼ਰੀਕੀ ਵੀ ਇਸਨੂੰ ਆਪਣੀ ਦੂਜੀ ਭਾਸ਼ਾ ਦੇ ਤੌਰ 'ਤੇ ਬੋਲਦੇ ਹਨ। ਇਹ ਸਕੂਲਾਂ ਵਿੱਚ ਪੜ੍ਹਾਈ ਜਾਂਦੀ ਹੈ ਅਤੇ ਤਕਰੀਬਨ 10.3 ਮਿਲੀਅਨ ਇਸਨੂੰ ਦੂਜੀ ਭਾਸ਼ਾ ਦੇ ਤੌਰ 'ਤੇ ਸਿੱਖਦੇ ਹਨ। ਆਫ਼੍ਰੀਕਾਂਸ ਦੇ ਪਸਾਰੇ ਦਾ ਇੱਕ ਕਾਰਨ ਇਸਦੀ ਪਬਲਿਕ ਉੱਨਤੀ ਵੀ ਹੈ ਜਿਹਾ ਕਿ ਇਹ ਅਖ਼ਬਾਰਾਂ, ਰੇਡੀਓ ਪ੍ਰੋਗਰਾਮਾਂ, ਟੀ.ਵੀ.
ਪੁਰਤਗਾਲੀ ਭਾਸ਼ਾ (Portugues ਪੋਰਤੁਗੇਸ਼) ਇੱਕ ਯੂਰਪੀ ਭਾਸ਼ਾ ਹੈ। ਇਹ ਮੂਲ ਰੂਪ ਤੇ ਪੁਰਤਗਾਲ ਦੀ ਭਾਸ਼ਾ ਹੈ ਅਤੇ ਇਸ ਦੇ ਕਈ ਭੂਤਪੂਰਵ ਉਪਨਿਵੇਸ਼ਾਂ ਵਿੱਚ ਵੀ ਬਹੁਮਤ ਭਾਸ਼ਾ ਹੈ, ਜਿਵੇਂ ਬ੍ਰਾਜ਼ੀਲ, ਅੰਗੋਲਾ, ਮੋਜਾਂਬੀਕ ਅਤੇ ਗੋਆ। ਇਹ ਹਿੰਦ-ਯੂਰਪੀ ਭਾਸ਼ਾ-ਪਰਿਵਾਰ ਦੀ ਰੁਮਾਂਸ ਸ਼ਾਖਾ ਵਿੱਚ ਆਉਂਦੀ ਹੈ। ਇਸ ਦੀ ਲਿਪੀ ਰੋਮਨ ਹੈ। ਇਸ ਭਾਸ਼ਾ ਨੂੰ ਆਪਣੀ ਮਾਂ ਬੋਲੀ ਵੱਜੋਂ ਬੋਲਣ ਵਾਲਿਆਂ ਦੀ ਗਿਣਤੀ ਲਗਭਗ 20 ਕਰੋੜ ਹੈ।
ਖੇਤਰ ਅਧਿਐਨ (ਖੇਤਰੀ ਅਧਿਐਨ ਵੀ) ਵਿਸ਼ੇਸ਼ ਭੂਗੋਲਿਕ, ਰਾਸ਼ਟਰੀ / ਸੰਘੀ ਜਾਂ ਸਭਿਆਚਾਰਕ ਖੇਤਰਾਂ ਨਾਲ ਸਬੰਧਤ ਖੋਜ ਅਤੇ ਵਜ਼ੀਫੇ ਦੇ ਅੰਤਰ-ਅਨੁਸ਼ਾਸਨੀ ਖੇਤਰ ਹਨ1 ਇਹ ਸ਼ਬਦ ਮੁੱਖ ਤੌਰ ਤੇ ਉਨ੍ਹਾਂ ਵਿਸ਼ਿਆਂ ਲਈ ਇੱਕ ਆਮ ਵਰਣਨ ਦੇ ਤੌਰ ਤੇ ਮੌਜੂਦ ਹੈ, ਜਿਨ੍ਹਾਂ ਵਿੱਚ ਵਿਦਵਤਾ ਦੇ ਅਭਿਆਸ ਵਿੱਚ, ਖੋਜ ਦੇ ਬਹੁਤ ਸਾਰੇ ਵਿਭਿੰਨ ਖੇਤਰ, ਸਮਾਜਕ ਵਿਗਿਆਨ ਅਤੇ ਮਨੁੱਖਤਾ ਦੋਨੋਂ ਸ਼ਾਮਲ ਹੁੰਦੇ ਹਨ। ਆਮ ਖੇਤਰ ਅਧਿਐਨ ਪ੍ਰੋਗਰਾਮਾਂ ਵਿਚ ਅੰਤਰਰਾਸ਼ਟਰੀ ਸੰਬੰਧ, ਰਣਨੀਤਕ ਅਧਿਐਨ, ਇਤਿਹਾਸ, ਰਾਜਨੀਤੀ ਵਿਗਿਆਨ, ਰਾਜਨੀਤਿਕ ਆਰਥਿਕਤਾ, ਸਭਿਆਚਾਰਕ ਅਧਿਐਨ, ਭਾਸ਼ਾਵਾਂ, ਭੂਗੋਲ, ਸਾਹਿਤ ਅਤੇ ਹੋਰ ਸੰਬੰਧਤ ਵਿਸ਼ੇ ਸ਼ਾਮਲ ਹੁੰਦੇ ਹਨ। ਸਭਿਆਚਾਰਕ ਅਧਿਐਨਾਂ ਦੇ ਵਿਪਰੀਤ, ਖੇਤਰ ਅਧਿਐਨਾਂ ਵਿੱਚ ਅਕਸਰ ਡਾਇਸਪੋਰਾ ਅਤੇ ਖੇਤਰ ਤੋਂ ਪਰਵਾਸ ਸ਼ਾਮਲ ਹੁੰਦੇ ਹਨ।
ਪੰਜਾਬ ਸ਼ਬਦ ਫ਼ਾਰਸੀ ਦੇ ਸ਼ਬਦ "ਪੰਜ" ਅਤੇ "ਆਬ" ਦੇ ਸੁਮੇਲ ਤੋਂ ਬਣਿਆ ਹੈ। ਇਸ ਸ਼ਬਦ ਦੀ ਸਭ ਤੋਂ ਪਹਿਲੀ ਵਰਤੋਂ ਇਬਨ ਬਤੂਤਾ ਦੀਆਂ ਲਿਖਤਾਂ ਵਿੱਚ ਮਿਲਦੀ ਹੈ ਜੋ 14ਵੀਂ ਸਦੀ ਵਿੱਚ ਇਸ ਇਲਾਕੇ ਵਿੱਚ ਆਇਆ ਸੀ। ਇਸਦੀ ਵੱਡੇ ਪੱਧਰ ਉੱਤੇ ਵਰਤੋਂ 16ਵੀਂ ਸਦੀ ਦੇ ਦੂਜੇ ਹਿੱਸੇ ਦੀ ਕਿਤਾਬ "ਤਰੀਖ਼ ਸ਼ੇਰ ਸ਼ਾਹ ਸੂਰੀ" ਵਿੱਚ ਮਿਲਦੀ ਹੈ, ਜਿਸ ਵਿੱਚ ਪੰਜਾਬ ਸ਼ਬਦ ਸ਼ੇਰਖ਼ਾਨ ਦੇ ਕਿਲ੍ਹੇ ਦੀ ਉਸਾਰੀ ਦੇ ਹਵਾਲੇ ਨਾਲ ਆਉਂਦਾ ਹੈ। ਇਸ ਤੋਂ ਪਹਿਲਾਂ ਪੰਜਾਬ ਵਰਗਾ ਜ਼ਿਕਰ ਮਹਾਂਭਾਰਤ ਦੇ ਕਿੱਸੇ ਕਹਾਣੀਆਂ ਵਿੱਚ ਵੀ ਹੈ ਜੋ ਪੰਚ-ਨਦ (ਪੰਜ ਨਦੀਆਂ) ਦੇ ਹਵਾਲੇ ਨਾਲ਼ ਹੈ। ਇਸ ਦੇ ਮਗਰੋਂ ਆਈਨ-ਏ-ਅਕਬਰੀ ਵਿੱਚ ਅਬੁਲ ਫ਼ਜ਼ਲ ਨੇ ਲਿਖਿਆ ਹੈ ਕਿ ਇਹ ਇਲਾਕਾ ਦੋ ਹਿੱਸਿਆਂ ਵਿੱਚ ਵੰਡਿਆ ਸੀ, ਲਾਹੌਰ ਤੇ ਮੁਲਤਾਨ। ਇਸ ਆਈਨ ਅਕਬਰੀ ਦੇ ਦੂਜੇ ਹਿੱਸੇ ਵਿੱਚ ਅਬੁਲ ਫ਼ਜ਼ਲ ਨੇ ਪੰਜਾਬ ਨੂੰ ਪੰਜ-ਨਦ ਲਿਖਿਆ ਹੈ। ਇਸ ਦੇ ਇਲਾਵਾ ਮੁਗ਼ਲ ਬਾਦਸ਼ਾਹ ਜਹਾਂਗੀਰ ਨੇ ਆਪਣੀ "ਤਜ਼ਕ-ਏ-ਜਹਾਂਗੀਰੀ" ਵਿੱਚ ਵੀ ਪੰਜਾਬ ਲਫ਼ਜ਼ ਵਰਤਿਆ ਹੈ। ਪੰਜਾਬ ਫ਼ਾਰਸੀ ਦੇ ਪੰਜ ਯਾਨੀ ਪੰਚ ਅਤੇ ਆਬ ਯਾਨੀ ਪਾਣੀ ਤੋਂ ਲਿਆ ਹੈ, ਜਿਸਦਾ ਮਤਲਬ ਪੰਜ ਦਰਿਆਵਾਂ ਦੀ ਧਰਤੀ ਬਣਦਾ ਹੈ। ਇਹ ਉਹ ਪੰਜ ਦਰਿਆ ਹਨ ਜਿਹੜੇ ਇਸ ਇਲਾਕੇ ਵਿੱਚ ਵਗਦੇ ਹਨ। ਅੱਜ ਕੱਲ੍ਹ ਦੋ ਦਰਿਆ (ਚਨਾਬ ਅਤੇ ਜੇਹਲਮ) ਪਾਕਿਸਤਾਨ ਵਿੱਚ ਹੀ ਵਗਦੇ ਹਨ। ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿੱਚ ਬਾਕੀ ਤਿੰਨ ਦਰਿਆਵਾਂ (ਸਤਲੁਜ, ਬਿਆਸ ਅਤੇ ਰਾਵੀ) ਦਾ ਪਾਣੀ ਵਗਦਾ ਹੈ, ਜਿਹੜੇ ਭਾਰਤ ਵਿੱਚੋ ਹੁੰਦੇ ਹੋਏ ਪਾਕਿਸਤਾਨ ਵਿੱਚ ਪ੍ਰਵੇਸ਼ ਕਰਦੇ ਹਨ। ਇਸ ਤੋਂ ਪਹਿਲਾਂ ਇਸ ਦਾ ਨਾਂ "ਸਪਤ ਸੰਧੂ" ਯਾਨੀ ਸੱਤ ਦਰਿਆਵਾਂ ਦੀ ਸਰਜ਼ਮੀਨ ਸੀ। "ਤਰੀਖ਼ ਜਿਹਲਮ" ਵਿਚ ਅੰਜੁਮ ਸੁਲਤਾਨ ਸ਼ਹਿਬਾਜ਼ ਨੇ ਲਿਖਿਆ ਹੈ ਕਿ ਸਪਤ ਦਾ ਮਤਲਬ ਸੱਤ ਤੇ ਸੰਧੂ ਦਾ ਮਤਲਬ ਦਰਿਆ ਹੈ।
ਟਰੇਨ ਸਟੇਸ਼ਨ, ਰੇਲਵੇ ਸਟੇਸ਼ਨ, ਟੇਸ਼ਨ, ਜਾਂ ਟੇਸ਼ਣ ਕਿਸੇ ਰੇਲ ਪਟੜੀ ਤੇ ਐਸੀ ਥਾਂ ਹੁੰਦੀ ਹੈ ਜਿਥੇ ਰੇਲ ਦੀ ਗੱਡੀ ਆਪਣੇ ਵੇਲੇ ਨਾਲ਼ ਰੁਕੇ, ਪਾਂਧੀ ਜਾਂ ਸਮਾਨ ਉਤਾਰੇ ਤੇ ਚੜ੍ਹਾਵੇ। ਇਹਦੇ ਵਿਚ ਰੇਲ ਦੀ ਪਟੜੀ ਨਾਲ਼ ਇਕ ਪਲੇਟਫ਼ਾਰਮ ਹੁੰਦਾ ਹੈ ਤੇ ਇਹਦੇ ਨਾਲ਼ ਇਕ ਮਕਾਨ ਹੁੰਦਾ ਹੈ ਜਿਥੋਂ ਟਿਕਟ ਮਿਲਦੇ ਹਨ ਤੇ ਉਡੀਕ ਕਰਨ ਲਈ ਬੈਠਣ ਦੀ ਥਾਂ ਹੁੰਦੀ ਹੈ। ਇਕ ਸਟੇਸ਼ਨ ਜ਼ਮੀਨ ਜਾਂ ਪਟੜੀ ਦੀ ਪੱਧਰ ਤੇ, ਜ਼ਮੀਨ ਦੇ ਥੱਲੇ ਜਾਂ ਜ਼ਮੀਨ ਤੋਂ ਉੱਪਰ ਵੀ ਹੋ ਸਕਦਾ ਹੈ।
ਰਾਜਨੀਤਕ ਮਨੋਵਿਗਿਆਨ ਮਨੋਵਿਗਿਆਨਕ ਨਜ਼ਰੀਏ ਤੋਂ ਰਾਜਨੀਤੀ, ਸਿਆਸਤਦਾਨ ਅਤੇ ਸਿਆਸੀ ਵਿਵਹਾਰ ਨੂੰ ਸਮਝਣ ਲਈ ਸਮਰਪਿਤ ਮਨੋਵਿਗਿਆਨ, ਰਾਜਨੀਤੀ ਵਿਗਿਆਨ ਅਤੇ ਸਮਾਜ ਸ਼ਾਸਤਰ ਦੇ ਇੰਟਰਫੇਸ ਤੇ ਵਿਚਰ ਰਿਹਾ ਅੰਤਰ-ਵਿਸ਼ਾਗਤ ਅਕਾਦਮਿਕ ਖੇਤਰ ਹੈ। ਰਾਜਨੀਤੀ ਅਤੇ ਮਨੋਵਿਗਿਆਨ ਦੇ ਰਿਸ਼ਤੇ ਨੂੰ ਦੋ-ਦਿਸ਼ਾਵੀ ਮੰਨਿਆ ਜਾਂਦਾ ਹੈ, ਮਨੋਵਿਗਿਆਨ ਦੀ ਵਰਤੋਂ ਰਾਜਨੀਤੀ ਨੂੰ ਸਮਝਣ ਲਈ ਇੱਕ ਸ਼ੀਸ਼ੇ ਦੇ ਤੌਰ ਤੇ ਅਤੇ ਰਾਜਨੀਤੀ ਦੀ ਵਰਤੋਂ ਮਨੋਵਿਗਿਆਨ ਨੂੰ ਸਮਝਣ ਲਈ ਇੱਕ ਸ਼ੀਸ਼ੇ ਦੇ ਤੌਰ ਤੇ ਕੀਤੀ ਜਾਂਦੀ ਹੈ। ਅੰਤਰ-ਵਿਸ਼ਾਗਤ ਅਕਾਦਮਿਕ ਖੇਤਰ ਵਜੋਂ ਰਾਜਨੀਤਕ ਮਨੋਵਿਗਿਆਨ, ਮਾਨਵ ਸ਼ਾਸਤਰ, ਸਮਾਜ ਵਿਗਿਆਨ, ਅੰਤਰਰਾਸ਼ਟਰੀ ਸੰਬੰਧ, ਅਰਥਸ਼ਾਸਤਰ, ਫ਼ਲਸਫ਼ੇ, ਮੀਡੀਆ, ਪੱਤਰਕਾਰੀ ਅਤੇ ਇਤਿਹਾਸ ਸਮੇਤ ਹੋਰ ਅਨੇਕ ਵਿਸ਼ਿਆਂ ਦੀ ਸਹਾਇਤਾ ਲੈਂਦਾ ਹੈ। ਰਾਜਨੀਤਕ ਮਨੋਵਿਗਿਆਨ ਦਾ ਮੁੱਖ ਕਾਰਜ - ਰਾਜਨੀਤਕ ਵਿਵਹਾਰ ਅਤੇ ਚੇਤਨਾ ਦੇ ਪੈਟਰਨ ਦਾ ਅਧਿਅਨ ਕਰਨਾ ਹੈ। ਰਾਜਨੀਤਕ ਮਨੋਵਿਗਿਆਨ ਦੇ ਅਧਿਅਨ ਦੀ ਵਸਤੂ, ਵਿਦੇਸ਼ ਨੀਤੀ (ਜੰਗ, ਆਤੰਕਵਾਦ, ਰਾਜਨੀਤਕ ਨਿਰਣੇ, ਜ਼ਾਤੀ ਸੰਘਰਸ਼, ਗੱਲਬਾਤ ਵਿੱਚ ਸ਼ਾਮਿਲ ਭਾਗੀਦਾਰਾਂ ਦੀ ਧਾਰਨਾ) ਅਤੇ ਘਰੇਲੂ ਨਿਤਿ (ਰਾਜਨੀਤਕ ਭਾਗੀਦਾਰੀ, ਘੱਟਗਿਣਤੀਆਂ ਦੇ ਖਿਲਾਫ ਭੇਦਭਾਵ, ਰਾਜਨੀਤਕ ਰੁਝਾਨਾਂ ਦੇ ਗਠਨ) ਵਰਗੇ ਮੁੱਦਿਆਂ ਸੰਬੰਧੀ ਵਿਅਕਤੀ ਦੇ ਰਾਜਨੀਤਕ ਵਿਵਹਾਰ ਦਾ ਮਨੋਵਿਗਿਆਨਕ ਹਿੱਸਾ ਹੈ। ਇਹ ਅਧਿਅਨ ਮਨੋਵਿਗਿਆਨਕ ਗਿਆਨ ਨੂੰ ਨੀਤੀ ਦੀ ਵਿਆਖਿਆ ਕਰਨ ਲਈ ਲਾਗੂ ਕਰਨਾ ਸੰਭਵ ਬਣਾਉਂਦਾ ਹੈ।
ਕੰਨੜ (ಕನ್ನಡ Kannaḍa, [ ˈkʌnːəɖa ]) ਜਾਂ ਕੈਨੜੀਜ ਭਾਰਤ ਦੇ ਕਰਨਾਟਕ ਰਾਜ ਵਿੱਚ ਬੋਲੀ ਜਾਣ ਵਾਲੀ ਭਾਸ਼ਾ ਹੈ ਅਤੇ ਕਰਨਾਟਕ ਦੀ ਰਾਜਭਾਸ਼ਾ ਹੈ। ਇਹ ਭਾਰਤ ਦੇ ਸਭ ਤੋਂ ਜ਼ਿਆਦਾ ਪ੍ਰਯੋਗ ਕੀਤੀਆਂ ਜਾਣ ਵਾਲੀਆਂ ਭਾਸ਼ਾਵਾਂ ਵਿੱਚੋਂ ਇੱਕ ਹੈ। ਕੰਨੜ ਬੋਲਣ ਵਾਲਿਆਂ ਦੀ ਆਬਾਦੀ 4.37 ਕਰੋੜ ਹੈ। ਇਹ ਭਾਸ਼ਾ ਏਨਕਾਰਟਾ ਦੇ ਅਨੁਸਾਰ ਸੰਸਾਰ ਦੀਆਂ ਸਭ ਤੋਂ ਜਿਆਦਾ ਬੋਲੀਆਂ ਜਾਣ ਵਾਲੀਆਂ ੩੦ ਭਾਸ਼ਾਵਾਂ ਦੀ ਸੂਚੀ ਵਿੱਚ ੨੭ਵੇਂ ਸਥਾਨ ਉੱਤੇ ਆਉਂਦੀ ਹੈ।ਇਹ ਦਰਵਿੜ ਭਾਸ਼ਾ - ਪਰਵਾਰ ਵਿੱਚ ਆਉਂਦੀ ਹੈ ਉੱਤੇ ਇਸ ਵਿੱਚ ਸੰਸਕ੍ਰਿਤ ਤੋਂ ਵੀ ਬਹੁਤ ਸ਼ਬਦ ਹਨ। ਕੰਨੜ ਭਾਸ਼ਾ ਇਸਤੇਮਾਲ ਕਰਨ ਵਾਲੇ ਇਸ ਨ੍ਹੂੰ ਵਿਸ਼ਵਾਸ ਨਾਲਸਿਰਿਗੰਨਡ ਬੋਲਦੇ ਹਨ। ਕੰਨੜ ਭਾਸ਼ਾ ਕੁੱਝ ੨੫੦੦ ਸਾਲ ਤੋਂ ਵਰਤੋ ਵਿੱਚ ਹੈ। ਕੰਨੜ ਲਿਪੀ ਕੁੱਝ 1900 ਸਾਲ ਤੋਂ ਵਰਤੋਂ ਵਿੱਚ ਹੈ। ਕੰਨੜ ਹੋਰ ਦਰਵਿੜ ਭਾਸ਼ਾਵਾਂ ਦੀ ਤਰ੍ਹਾਂ ਹੈ। ਤੇਲੁਗੂ, ਤਮਿਲ ਅਤੇ ਮਲਯਾਲਮ ਇਸ ਭਾਸ਼ਾ ਨਾਲ ਮਿਲਦੀਆਂ ਜੁਲਦੀਆਂ ਭਾਸ਼ਾਵਾਂ ਹਨ। ਸੰਸਕ੍ਰਿਤ ਭਾਸ਼ਾ ਤੋਂ ਬਹੁਤ ਪ੍ਰਭਾਵਿਤ ਇਸ ਭਾਸ਼ਾ ਵਿੱਚ ਸੰਸਕ੍ਰਿਤ ਵਿੱਚੋਂ ਬਹੁਤ ਸਾਰੇ ਸ਼ਬਦ ਉਹੀ ਅਰਥਾਂ ਵਿੱਚ ਵਰਤੇ ਜਾਂਦੇ ਹਨ। ਕੰਨੜ ਭਾਰਤ ਦੀਆਂ ੨੨ ਆਧਿਕਾਰਿਕ ਭਾਸ਼ਾਵਾਂ ਵਿੱਚੋਂ ਇੱਕ ਹੈ।
ਵਿਕੀਸਰੋਤ ਆਜ਼ਾਦ ਲਿਖਤਾਂ ਦੀ ਇੱਕ ਆਨਲਾਈਨ ਡਿਜੀਟਲ ਲਾਇਬ੍ਰੇਰੀ ਹੈ ਅਤੇ ਇਹ ਵਿਕੀ ਵਿਕੀਮੀਡੀਆ ਫਾਊਂਡੇਸ਼ਨ ਦੁਆਰਾ ਸ਼ੁਰੂ ਕੀਤਾ ਗਿਆ ਸੀ। ਇਹ ਪ੍ਰਾਜੈਕਟ ਬਾਕੀ ਵਿਕੀ ਪ੍ਰਾਜੈਕਟਾਂ ਵਾਂਗੂੰ ਕਈ ਭਾਸ਼ਾਵਾਂ ਵਿੱਚ ਮੌਜੂਦ ਹੈ। ਇਸ ਵਿੱਚ ਵੱਖ-ਵੱਖ ਭਾਸ਼ਾਵਾਂ ਦੀਆਂ ਲਿਖਤਾਂ ਦੇ ਨਾਲ-ਨਾਲ ਅਨੁਵਾਦ ਵੀ ਸ਼ਾਮਲ ਕੀਤੇ ਜਾਂਦੇ ਹਨ। ਇਸ ਪ੍ਰੋਜੈਕਟ ਦਾ ਮੁੱਖ ਮੰਤਵ ਇਹ ਹੈ ਕਿ ਸੰਸਾਰ ਦੀਆਂ ਸਾਰੀਆਂ ਵੱਖ ਵੱਖ ਭਾਸ਼ਾਵਾਂ ਦੇ ਮੁਫਤ ਸਰੋਤ ਇਕੱਤਰ ਕੀਤੇ ਜਾਣੇ ਚਾਹੀਦੇ ਹਨ, ਭਾਵੇਂ ਉਹ ਕਿਸੇ ਵੀ ਰੂਪ ਵਿਚ ਮਿਲਦੇ ਹੋਣ। ਪ੍ਰੋਜੈਕਟ ਦੀ ਸ਼ੁਰੂਆਤ 24 ਨਵੰਬਰ 2003 ਵਿੱਚ ਕੀਤੀ ਗਈ ਸੀ।
ਜਰਮਨ ( Deutsch ਡੋਇਚ) ਗਿਣਤੀ ਦੇ ਅਨੁਸਾਰ ਯੂਰਪ ਦੀ ਸਭ ਵਲੋਂ ਜਿਆਦਾ ਬੋਲੀ ਜਾਣ ਵਾਲੀ ਭਾਸ਼ਾ ਹੈ। ਇਹ ਜਰਮਨੀ, ਸਵਿਟਜਰਲੈਂਡ ਅਤੇ ਆਸਟਰੀਆ ਦੀ ਮੁੱਖ ਅਤੇ ਰਾਜਭਾਸ਼ਾ ਹੈ। ਇਹ ਰੋਮਨ ਲਿਪੀ ਵਿੱਚ (ਕੁਝ ਹੋਰ ਵਾਧੂ ਚਿੰਨਾਂ ਨਾਲ) ਲਿਖੀ ਜਾਂਦੀ ਹੈ। ਇਹ ਹਿੰਦ-ਯੂਰੋਪੀ ਬੋਲੀ- ਪਰਵਾਰ ਵਿੱਚ ਜਰਮਨਿਕ ਸ਼ਾਖਾ ਵਿੱਚ ਆਉਂਦੀ ਹੈ। ਅੰਗਰੇਜ਼ੀ ਨਾਲ ਇਸਦਾ ਕਰੀਬੀ ਰਿਸ਼ਤਾ ਹੈ। ਲੇਕਿਨ ਰੋਮਨ ਲਿਪੀ ਦੇ ਅੱਖਰਾਂ ਦਾ ਇਸ ਦੀਆਂ ਧੁਨੀਆਂ ਦੇ ਨਾਲ ਮੇਲ ਅੰਗਰੇਜ਼ੀ ਦੇ ਮੁਕ਼ਾਬਲੇ ਕਿਤੇ ਬਿਹਤਰ ਹੈ। ਆਧੁਨਿਕ ਮਾਨਕੀਕ੍ਰਿਤ ਜਰਮਨ ਨੂੰ ਉੱਚ ਜਰਮਨ ਕਹਿੰਦੇ ਹਨ। ਜਰਮਨ ਭਾਸ਼ਾ ਭਾਰੋਪੀ ਪਰਵਾਰ ਦੇ ਜਰਮੇਨਿਕ ਵਰਗ ਦੀ ਭਾਸ਼ਾ, ਆਮ ਤੌਰ 'ਤੇ ਉੱਚ ਜਰਮਨ ਦਾ ਉਹ ਰੂਪ ਹੈ ਜੋ ਜਰਮਨੀ ਵਿੱਚ ਸਰਕਾਰੀ, ਸਿੱਖਿਆ, ਪ੍ਰੈਸ ਆਦਿ ਦਾ ਮਾਧਿਅਮ ਹੈ। ਇਹ ਆਸਟਰੀਆ ਵਿੱਚ ਵੀ ਬੋਲੀ ਜਾਂਦੀ ਹੈ। ਇਸਦਾ ਉਚਾਰਣ 1898 ਈ. ਦੇ ਇੱਕ ਕਮਿਸ਼ਨ ਦੁਆਰਾ ਨਿਸ਼ਚਿਤ ਹੈ। ਲਿਪੀ ਫਰਾਂਸੀਸੀ ਅਤੇ ਅੰਗਰੇਜ਼ੀ ਨਾਲ ਮਿਲਦੀ ਜੁਲਦੀ ਹੈ। ਰਤਮਾਨ ਜਰਮਨ ਦੇ ਸ਼ਬਦ ਦੇ ਸ਼ੁਰੂ ਵਿੱਚ ਅਘਾਤ ਹੋਣ ਉੱਤੇ ਕਾਕਲਿਅ ਸਪਰਸ਼ ਹਨ। ਤਾਨ (ਟੋਨ) ਅੰਗਰੇਜ਼ੀ ਵਰਗੀ ਹੈ। ਉਚਾਰਣ ਜਿਆਦਾ ਬਲਸ਼ਾਲੀ ਅਤੇ ਸ਼ਬਦਕਰਮ ਜਿਆਦਾ ਨਿਸ਼ਚਿਤ ਹੈ। ਦਾਰਸ਼ਨਕ ਅਤੇ ਵਿਗਿਆਨਕ ਸ਼ਬਦਾਵਲੀ ਨਾਲ ਪਰਿਪੂਰਣ ਹੈ। ਸ਼ਬਦਰਾਸ਼ੀ ਅਨੇਕ ਸਰੋਤਾਂ ਤੋਂ ਲਈ ਗਈ ਹੈ। ਉੱਚ ਜਰਮਨ, ਕੇਂਦਰ, ਉੱਤਰ ਅਤੇ ਦੱਖਣ ਵਿੱਚ ਬੋਲੀ ਜਾਣ ਵਾਲੀ ਆਪਣੀ ਪੱਛਮੀ ਸ਼ਾਖਾ (ਲਓ ਜਰਮਨ - ਫਰਿਜਿਅਨ, ਅੰਗਰੇਜ਼ੀ) ਤੋਂ ਲੱਗਭੱਗ ਛੇਵੀਂ ਸ਼ਤਾਬਦੀ ਵਿੱਚ ਵੱਖ ਹੋਣ ਲੱਗੀ ਸੀ। ਭਾਸ਼ਾ ਦੀ ਦ੍ਰਿਸ਼ਟੀ ਤੋਂ ਪ੍ਰਾਚੀਨ ਹਾਈ ਜਰਮਨ (750-1050), ਕੇਂਦਰੀ ਹਾਈ ਜਰਮਨ (1350 ਈ . ਤੱਕ ), ਆਧੁਨਿ ਹਾਈ ਜਰਮਨ (1200 ਈ .
ਇਸਲਾਮ (ਅਰਬੀ: الإسلام ਆਲ-ਇਸਲਾਮ IPA: [ælʔɪsˈlæːm] ( ਸੁਣੋ)) ਇੱਕ ਏਕੀਸ਼ਵਰਵਾਦੀ ਧਰਮ ਹੈ ਜੋ ਅੱਲ੍ਹਾ ਦੇ ਵੱਲੋਂ ਅੰਤਮ ਰਸੂਲ ਅਤੇ ਨਬੀ, ਮੁਹੰਮਦ ਦੁਆਰਾ ਇਨਸਾਨਾਂ ਤੱਕ ਪਹੁੰਚਾਈ ਗਈ ਅੰੰਤਿਮ ਰੱਬੀ ਕਿਤਾਬ (ਕੁਰਆਨ) ਦੀ ਸਿੱਖਿਆ ਉੱਤੇ ਸਥਾਪਤ ਹੈ। ਯਾਨੀ ਦਨਿਆਵੀ ਤੌਰ 'ਤੇ ਅਤੇ ਧਾਰਮਿਕ ਤੌਰ 'ਤੇ ਇਸਲਾਮ (ਅਤੇ ਮੁਸਲਮਾਨ ਨਜ਼ਰੀਏ ਦੇ ਅਨੁਸਾਰ ਆਖ਼ਰੀ ਧਰਮ ਸੁਧਾਰ) ਦਾ ਆਗਾਜ਼, 610 ਤੋਂ 632 ਤੱਕ, ਤਕਰੀਬਨ 23 ਬਰਸ ਦੇ ਅਰਸੇ ਵਿੱਚ ਆਖਰੀ ਨਬੀ ਹਜ਼ਰਤ ਮੁਹੰਮਦ ਸੱਲੀ ਅੱਲ੍ਹਾ ਅਲੀਆ ਵ ਆਲਾਹ ਵਸੱਲਮ ਪਰ ਨਾਜ਼ਲ ਇਲਹਾਮ (ਕੁਰਆਨ) ਨਾਲ ਹੁੰਦਾ ਹੈ। ਕੁਰਆਨ ਅਰਬੀ ਭਾਸ਼ਾ ਵਿੱਚ ਨਾਜਿਲ ਹੋਇਆ (ਗੁਪਤ ਕਾਰਨ: ਆਲਲਸਾਨ ਕੁਰਆਨ) ਅਤੇ ਉਸੇ ਭਾਸ਼ਾ ਵਿੱਚ ਦੁਨੀਆ ਦੀ ਕੁਲ ਆਬਾਦੀ ਦਾ 24% ਹਿੱਸਾ ਯਾਨੀ ਲੱਗਭੱਗ 106 ਤੋਂ 108 ਕਰੋੜ ਲੋਕ ਇਸਨੂੰ ਪੜ੍ਹਦੇ ਹਨ; ਇਹਨਾਂ ਵਿੱਚ (ਸਰੋਤਾਂ ਦੇ ਅਨੁਸਾਰ) ਲੱਗਭੱਗ 20 ਤੋਂ 30 ਕਰੋੜ ਹੀ ਹਨ ਜਿਹਨਾਂ ਦੀ ਮਾਤ ਭਾਸ਼ਾ ਅਰਬੀ ਹੈ ਜਦੋਂ ਕਿ 70 ਤੋਂ 80 ਕਰੋੜ, ਗੈਰ ਅਰਬ ਜਾਂ ਇਜਮੀ ਹਨ ਜਿਹਨਾਂ ਦੀ ਮਾਤ ਭਾਸ਼ਾ ਅਰਬੀ ਦੇ ਸਿਵਾ ਕੋਈ ਹੋਰ ਹੈ।
ਪੰਜਾਬੀ ਨਾਟਕ ਦਾ ਇਤਿਹਾਸ ਇੱਕ ਜਟਿਲ ਵਰਤਾਰਾ ਹੈ ਕਿਉਕਿ ਪੰਜਾਬੀ ਸਭਿਆਚਾਰ ਵਿੱਚ 'ਨਾਟਕ ਵਿਧਾ ਦੀ ਸਥਿਤੀ ਕਦੇ ਵੀ ਸੰਤੋਖਜਨਕ ਨਹੀਂ ਰਹੀਂ। ਇੱਕ ਤੋ ਵਧੀਕ ਕਾਰਨਾਂ ਕਰ ਕੇ ਇਹ ਵਿਧਾ ਪੰਜਾਬੀ ਸਮਾਜ ਵਿੱਚ ਵੱਕਾਰੀ ਸਥਾਨ ਗ੍ਰਹਿਣ ਨਹੀਂ ਕਰ ਸਕੀ। ਇਸ ਲਈ ਪੰਜਾਬੀ ਨਾਟਕ ਦਾ ਇਤਿਹਾਸ ਲੇਖਣ ਸੰਭਵ ਨਹੀਂ ਹੋਇਆ। ਇਸੇ ਲਈ ਪੰਜਾਬੀ ਨਾਟਕ ਦਾ ਇਤਿਹਾਸ ਲਿਖਦਿਆ ਉਸ ਸਭਿਆਚਾਰਕ, ਪਿਛੋਕੜ, ਲੋਕਧਾਰਾਈ ਵਿਹਾਰ ਤੇ ਮਾਨਸਿਕਤਾ ਨੂੰ ਸਮਝਣਾ ਅਵੱਸ਼ਕ ਹੈ।ਇਹ ਇਸ ਲਈ ਵੀ ਜਾਣਨਾ ਜਰੂਰੀ ਹੈ ਪੰਜਾਬੀ ਵਿੱਚ ਭਾਵੇਂ ਨਾਟਕ ਦਾ ਵਿਧੀਵਾਤ ਆਰੰਭ ਪੱਛਮ ਦੇ ਪ੍ਰਭਾਵ ਨਾਲ ਹੋਇਆ ਪਰੰਤੂ ਆਪਣੀ ਇੱਕ ਸਦੀ ਦੀ ਇਤਿਹਾਸ ਸਿਰਜਣਾ ਦੌਰਾਨ ਇਹ ਬਾਰ-ਬਾਰ ਕਿਸੇ ਨਾ ਕਿਸੇ ਰੂਪ ਵਿੱਚ ਆਪਣੇ ਪਿੱਛੇ ਵੱਲ ਅਹੁਲਦਾ ਭਾਵ ਪੰਜਾਬੀ ਲੋਕਧਾਰਾ ਤੇ ਸਭਿਆਚਾਰ ਨਾਲ ਵਾਸਤਾ ਹੋਣ ਦਾ ਯਤਨ ਕਰਦਾ ਰਿਹਾ ਹੈ।
ਤਮਿਲ਼ (ਫਰਮਾ:Ta), ਜਾਂ ਤਾਮਿਲ਼, ਦ੍ਰਾਵਿੜ ਭਾਸ਼ਾ ਪਰਵਾਰ ਦੀ ਸਭ ਤੋਂ ਪੁਰਾਣੀ ਭਾਸ਼ਾ ਹੈ ਜੋ ਦੱਖਣੀ ਭਾਰਤ ਅਤੇ ਉੱਤਰ-ਪੂਰਬੀ ਸ੍ਰੀ ਲੰਕਾ ਦੇ ਤਮਿਲ਼ ਲੋਕਾਂ ਦੁਆਰਾ ਬੋਲੀ ਜਾਂਦੀ ਹੈ। ਇਹ ਭਾਰਤੀ ਸੂਬੇ ਤਾਮਿਲ ਨਾਡੂ ਅਤੇ ਸਿੰਘਾਪੁਰ ਦੀ ਸਰਕਾਰੀ ਬੋਲੀ ਅਤੇ ਸ੍ਰੀ ਲੰਕਾ ਦੀ ਕੌਮੀਭਾਸ਼ਾ ਹੈ। ਇਸ ਤੋਂ ਬਿਨਾਂ ਇਹ ਮਲੇਸ਼ੀਆ, ਅਮਰੀਕਾ, ਮਾਰੀਸ਼ਸ ਅਤੇ ਵਿਅਤਨਾਮ ਵਿੱਚ ਵੀ ਘੱਟ ਗਿਣਤੀਆਂ ਦੁਆਰਾ ਬੋਲੀ ਜਾਂਦੀ। ਇਹ ਭਾਰਤ ਸਰਕਾਰ ਦੁਆਰਾ 2004 ਵਿੱਚ ਐਲਾਨੀ ਪਹਿਲੀ ਕਲਾਸਿਕ ਭਾਸ਼ਾ ਸੀ।
ਅਰਬੀ (العربية) ਸਾਮੀ ਭਾਸ਼ਾ ਪਰਵਾਰ ਦੀ ਇੱਕ ਭਾਸ਼ਾ ਹੈ। ਇਹ ਹਿੰਦ-ਯੂਰਪੀ ਪਰਵਾਰ ਦੀਆਂ ਬੋਲੀਆਂ ਤੋਂ ਵੱਖਰੀ ਹੈ, ਇੱਥੋਂ ਤੱਕ ਕਿ ਫ਼ਾਰਸੀ ਤੋਂ ਵੀ। ਇਹ ਇਬਰਨੀ ਬੋਲੀ ਨਾਲ਼ ਸਬੰਧਤ ਹੈ। ਅਰਬੀ ਇਸਲਾਮ ਧਰਮ ਦੀ ਧਰਮਭਾਸ਼ਾ ਹੈ, ਜਿਸ ਵਿੱਚ ਕੁਰਾਨ ਲਿਖੀ ਗਈ ਹੈ ਇਸ ਕਰਕੇ ਮੁਸਲਮਾਨਾਂ ਵਾਸਤੇ ਇਹਦੀ ਬੜੀ ਅਹਿਮੀਅਤ ਹੈ। ਇਹ ਅਰਬ ਟਾਪੂ, ਲਹਿੰਦੇ ਏਸ਼ੀਆ, ਅਤੇ ਉੱਤਰੀ ਅਫ਼ਰੀਕਾ ਦਿਆਂ ਮੁਲਕਾਂ ਵਿੱਚ ਬੋਲੀ ਜਾਣ ਵਾਲ਼ੀ ਇੱਕ ਬੋਲੀ ਹੈ। ਇਹ ਸਾਉਦੀ ਅਰਬ, ਯਮਨ, ਓਮਾਨ, ਦੁਬਈ, ਬਹਿਰੀਨ, ਕੁਵੈਤ, ਇਰਾਕ, ਜੋਰਡਨ, ਸ਼ਾਮ (ਸੀਰੀਆ), ਲੈਬਨਾਨ, ਮਿਸਰ, ਲੀਬੀਆ, ਅਲਜੀਰੀਆ, ਮਰਾਕਸ਼, ਤਿਊਨਸ, ਸੂਡਾਨ ਅਤੇ ਸੋਮਾਲੀਆ ਦੀ ਸਰਕਾਰੀ ਜ਼ਬਾਨ ਹੈ।
ਧਰਤੀ (1 AU) ਅੰਦਰੂਨੀ ਗ੍ਰਹਿਆਂ ਵਿੱਚੋਂ ਵੱਡਾ ਗ੍ਰਹਿ ਹੈ ਅਤੇ ਸਿਰਫ ਇਸ ਦੇ ਹੀ ਅੰਦਰ ਭੂ-ਵਿਗਿਆਨਕ ਸਰਗਰਮੀ ਚੱਲ ਰਹੀ ਹੈ। ਧਰਤੀ ਦਾ ਵਾਯੂ ਮੰਡਲ ਬਾਕੀ ਗ੍ਰਹਿਆਂ ਤੋਂ ਵੱਖਰਾ ਹੈ, ਕਿਉਂਕਿ ਇਥੇ ੨੧% ਆਕਸੀਜਨ ਮਿਲਦੀ ਹੈ। ਇਸਦਾ ਦਾ ਇੱਕ ਉਪਗ੍ਰਹਿ ਹੈ, ਚੰਦਰਮਾ। ਧਰਤੀ ਨੂੰ ਪ੍ਰਿਥਵੀ, ਪ੍ਰਿਥਵੀ ਗ੍ਰਹਿ ਸੰਸਾਰ, ਅਤੇ ਟੈਰਾ ਨਾਮਾਂ ਨਾਲ ਵੀ ਸੱਦਿਆ ਜਾਂਦਾ ਹੈ। ਕੇਵਲ ਧਰਤੀ ਹੀ ਬ੍ਰਹਿਮੰਡ ਵਿੱਚ ਇੱਕੋ ਇੱਕ ਗਿਆਤ ਗ੍ਰਹਿ ਹੈ, ਜਿਥੇ ਜੀਵਨ ਮਿਲਦਾ ਹੈ। ਮਨੁੱਖ ਸਹਿਤ ਧਰਤੀ ਲੱਖਾਂ ਪ੍ਰਜਾਤੀਆਂ ਦਾ ਘਰ ਹੈ। ਵਿਗਿਆਨਕ ਪ੍ਰਮਾਣਾਂ ਤੋਂ ਸੰਕੇਤ ਮਿਲਦੇ ਹਨ ਕਿ ਇਸ ਗ੍ਰਹਿ ਦਾ ਗਠਨ 4.54 ਅਰਬ ਸਾਲ ਪਹਿਲਾਂ, ਅਤੇ ਉਸਦੀ ਸਤ੍ਹਾ ਉੱਤੇ ਜੀਵਨ ਲੱਗਭੱਗ ਇੱਕ ਅਰਬ ਸਾਲ ਪਹਿਲਾਂ, ਵਿਦਮਾਨ ਹੋਇਆ। ਤੱਦ ਤੋਂ, ਧਰਤੀ ਦੇ ਜੀਵਮੰਡਲ ਨੇ ਗ੍ਰਹਿ ਉੱਤੇ ਪਰਿਆਵਰਣ ਅਤੇ ਹੋਰ ਅਜੈਵਕੀ ਪਰਿਸਥਿੱਤੀਆਂ ਨੂੰ ਬਦਲ ਦਿੱਤਾ ਹੈ ਅਤੇ ਇਸ ਤਰ੍ਹਾਂ ਵਾਯੂਜੀਵੀ ਜੀਵਾਂ ਦੇ ਪ੍ਰਸਾਰਣ ਨੂੰ, ਨਾਲ ਹੀ ਨਾਲ ਓਜੋਨ ਤਹਿ ਦੇ ਨਿਰਮਾਣ ਅਤੇ ਧਰਤੀ ਦੇ ਚੁੰਬਕੀ ਖੇਤਰ ਨੇ ਨੁਕਸਾਨਦਾਇਕ ਵਿਕਿਰਨਾਂ ਨੂੰ ਰੋਕ ਕੇ ਜਲ ਮੰਡਲ ਤੱਕ ਸੀਮਤ ਜੀਵਨ ਦੇ ਥਲ ਤੱਕ ਪਸਾਰ ਨੂੰ ਸੰਭਵ ਬਣਾਇਆ।
ਤੁਰਕ ਭਾਸ਼ਾ, ਆਧੁਨਿਕ ਤੁਰਕੀ ਅਤੇ ਸਾਈਪ੍ਰਸ ਦੀ ਪ੍ਰਮੁੱਖ ਭਾਸ਼ਾ ਹੈ ਐਪਰ ਯੂਨਾਨ ਅਤੇ ਮਧ ਯੂਰਪ ਦੇ ਇਲਾਵਾ ਪੱਛਮੀ ਯੂਰਪ ਖਾਸ ਕਰ ਜਰਮਨੀ ਵਿੱਚ ਰਹਿੰਦੇ ਪ੍ਰਵਾਸੀਆਂ ਦੀ ਵੱਡੀ ਤਾਦਾਦ ਵੀਤੁਰਕੀ ਜ਼ਬਾਨ ਬੋਲਦੀ ਹੈ। ਪੂਰੇ ਸੰਸਾਰ ਵਿੱਚ ਕੋਈ 7 ਕਰੋੜ ਤੋਂ ਵਧ ਲੋਕ ਜਿਹਨਾਂ ਦੀ ਅਕਸਰੀਅਤ ਤੁਰਕੀ ਵਿੱਚ ਰਹਿੰਦੀ ਹੈ ਇਸ ਨੂੰਮਾਤ ਭਾਸ਼ਾ ਦੇ ਰੂਪ ਵਿੱਚ ਬੋਲਦੇ ਹਨ। ਇਹ ਤੁਰਕ ਭਾਸ਼ਾ ਪਰਵਾਰ ਦੀ ਸਭ ਤੋਂ ਵਿਆਪਕ ਭਾਸ਼ਾ ਹੈ ਜਿਸਦਾ ਮੂਲ ਮਧ ਏਸ਼ੀਆ ਮੰਨਿਆ ਜਾਂਦਾ ਹੈ। ਬਾਬਰ, ਜੋ ਮੂਲ ਤੌਰ 'ਤੇ ਮਧ ਏਸ਼ੀਆ (ਆਧੁਨਿਕ ਉਜਬੇਕਿਸਤਾਨ) ਦਾ ਵਾਸੀ ਸੀ, ਚਾਗਤਾਈ ਭਾਸ਼ਾ ਬੋਲਦਾ ਸੀ ਜੋ ਤੁਰਕ ਭਾਸ਼ਾ ਪਰਵਾਰ ਵਿੱਚ ਹੀ ਆਉਂਦੀ ਹੈ।
1947 ਵਿੱਚ ਜਦੋਂ ਬ੍ਰਿਟਿਸ਼ ਭਾਰਤ ਨੂੰ ਆਜ਼ਾਦੀ ਮਿਲੀ ਤਾਂ ਨਾਲ ਹੀ ਭਾਰਤ ਦੀ ਵੰਡ ਕਰ ਕੇ 14 ਅਗਸਤ ਨੂੰ ਪਾਕਿਸਤਾਨੀ ਡੋਮੀਨੀਅਨ (ਬਾਅਦ ਵਿੱਚ ਇਸਲਾਮੀ ਜਮਹੂਰੀਆ ਏ ਪਾਕਿਸਤਾਨ) ਅਤੇ 15 ਅਗਸਤ ਨੂੰ ਭਾਰਤੀ ਯੂਨੀਅਨ (ਬਾਅਦ ਵਿੱਚ ਭਾਰਤ ਗਣਰਾਜ) ਦੀ ਸਥਾਪਨਾ ਕੀਤੀ ਗਈ। ਇਸ ਘਟਨਾਕਰਮ ਵਿੱਚ ਮੁੱਖ ਤੌਰ ਤੇ ਬ੍ਰਿਟਿਸ਼ ਭਾਰਤ ਦੇ ਬੰਗਾਲ ਪ੍ਰਾਂਤ ਨੂੰ ਪੂਰਬੀ ਪਾਕਿਸਤਾਨ ਅਤੇ ਭਾਰਤ ਦੇ ਪੱਛਮ ਬੰਗਾਲ ਰਾਜ ਵਿੱਚ ਵੰਡ ਦਿੱਤਾ ਗਿਆ ਅਤੇ ਇਸੇ ਤਰ੍ਹਾਂ ਬ੍ਰਿਟਿਸ਼ ਭਾਰਤ ਦੇ ਪੰਜਾਬ ਪ੍ਰਾਂਤ ਨੂੰ ਪੱਛਮੀ ਪਾਕਿਸਤਾਨ ਦੇ ਪੰਜਾਬ ਪ੍ਰਾਂਤ ਅਤੇ ਭਾਰਤ ਦੇ ਪੰਜਾਬ ਰਾਜ ਵਿੱਚ ਵੰਡ ਦਿੱਤਾ ਗਿਆ। ਇਸ ਦੌਰਾਨ ਬ੍ਰਿਟਿਸ਼ ਭਾਰਤ ਵਿੱਚੋਂ ਸੀਲੋਨ (ਹੁਣ ਸ੍ਰੀ ਲੰਕਾ) ਅਤੇ ਬਰਮਾ (ਹੁਣ ਮਿਆਂਮਾਰ) ਨੂੰ ਵੀ ਵੱਖ ਕੀਤਾ ਗਿਆ, ਲੇਕਿਨ ਇਸਨੂੰ ਭਾਰਤ ਦੀ ਵੰਡ ਵਿੱਚ ਨਹੀਂ ਸ਼ਾਮਿਲ ਕੀਤਾ ਜਾਂਦਾ ਹੈ। (ਨੇਪਾਲ ਅਤੇ ਭੂਟਾਨ ਇਸ ਦੌਰਾਨ ਵੀ ਆਜ਼ਾਦ ਰਾਜ ਸਨ ਅਤੇ ਇਸ ਬਟਵਾਰੇ ਤੋਂ ਪ੍ਰਭਾਵਿਤ ਨਹੀਂ ਹੋਏ।)
ਡੈਨਿਸ਼ ਭਾਸ਼ਾ (dansk, dansk sprog) ਦੇ ਜਰਮਨਿਕ ਸ਼ਾਖਾ ਦੀ ਉਪ-ਸ਼ਾਖਾ ਉੱਤਰੀ ਜਰਮਨਿਕ ਭਾਸ਼ਾ (ਸਕੈਂਡੇਨੇਵੀਅਨ ਭਾਸ਼ਾ ਵੀ ਕਿਹਾ ਜਾਂਦਾ ਹੈ) ਵਿੱਚੋਂ ਇੱਕ ਹੈ। ਇਹ ਲੱਗਭੱਗ ਸੱਠ ਲੱਖ ਲੋਕਾਂ ਦੁਆਰਾ ਬੋਲੀ ਜਾਂਦੀ ਹੈ, ਜਿਹਨਾਂ ਵਿੱਚ ਮੁੱਖ ਤੌਰ 'ਤੇ ਡੈਨਮਾਰਕ ਵਿੱਚ ਰਹਿਣ ਵਾਲੇ ਲੋਕ ਅਤੇ ਜਰਮਨੀ ਦੇ ਉੱਤਰੀ ਹਿੱਸੇ ਵਿੱਚ ਰਹਿਣ ਵਾਲੇ ਕਰੀਬਨ ਪੰਜਾਹ ਹਜਾਰ ਲੋਕ ਸ਼ਾਮਿਲ ਹਨ। ਡੈਨਿਸ਼ ਨੂੰ ਡੈਨਮਾਰਕ ਦੇ ਅਧਿਕਾਰ ਖੇਤਰ ਵਿੱਚ ਆਉਣ ਵਾਲੇ ਗਰੀਨਲੈਂਡ ਅਤੇ ਫਰੋ ਆਈਲੈਂਡਸ ਵਿੱਚ ਆਧਿਕਾਰਿਕ ਦਰਜਾ ਪ੍ਰਾਪਤ ਹੈ, ਇੱਥੇ ਸਕੂਲਾਂ ਵਿੱਚ ਇੱਕ ਲਾਜ਼ਮੀ ਵਿਦੇਸ਼ੀ ਭਾਸ਼ਾ ਦੇ ਰੂਪ ਵਿੱਚ ਪੜਾਇਆ ਜਾਂਦਾ ਹੈ। ਅਰਜਨਟੀਨਾ, ਅਮਰੀਕਾ ਅਤੇ ਕਨਾਡਾ ਵਿੱਚ ਵੀ ਡੈਨਿਸ਼ ਬੋਲਣ ਵਾਲੇ ਸਮੁਦਾਏ ਮੌਜੂਦ ਹਨ।
ਕੋਰੋਨਾਵਾਇਰਸ ਬਿਮਾਰੀ 2019 (ਅੰਗ੍ਰੇਜ਼ੀ ਵਿੱਚ: Coronavirus disease 2019; ਸੰਖੇਪ ਵਿੱਚ: ਕੋਵਿਡ-19; ਅੰਗ੍ਰੇਜ਼ੀ: COVID-19) ਇੱਕ ਗੰਭੀਰ, ਸਾਹ ਲੈਣ ਵਾਲੀ ਸਿੰਡਰੋਮ ਕੋਰੋਨਾਵਾਇਰਸ 2 (ਸਾਰਸ-CoV-2) ਦੇ ਕਾਰਨ ਹੋਣ ਵਾਲੀ ਇੱਕ ਛੂਤ ਵਾਲੀ (ਇਨਫੈਕਸ਼ਨ ਵਾਲੀ) ਬਿਮਾਰੀ ਹੈ। ਬਿਮਾਰੀ ਦੀ ਪਛਾਣ ਪਹਿਲੀ ਵਾਰ ਕੇਂਦਰੀ ਚਾਈਨਾ ਦੇ ਵੁਹਾਨ ਸ਼ਹਿਰ ਵਿੱਚ ਕੀਤੀ ਗਈ ਸੀ ਅਤੇ ਇਸ ਤੋਂ ਬਾਅਦ ਇਹ ਵਿਸ਼ਵ-ਵਿਆਪੀ ਪੱਧਰ 'ਤੇ ਫੈਲ ਗਈ ਹੈ, ਜਿਸਦੇ ਨਤੀਜੇ ਵਜੋਂ 2019–20 ਦੀ ਕੋਰੋਨਾਵਾਇਰਸ ਇੱਕ ਮਹਾਂਮਾਰੀ ਬਣ ਗਈ ਹੈ। ਆਮ ਲੱਛਣਾਂ ਵਿੱਚ ਬੁਖਾਰ, ਖੰਘ ਅਤੇ ਸਾਹ ਦੀ ਕਮੀ ਸ਼ਾਮਿਲ ਹਨ। ਮਾਸਪੇਸ਼ੀਆਂ ਵਿਚ ਦਰਦ, ਥੁੱਕ ਉਤਪਾਦਨ ਅਤੇ ਗਲ਼ੇ ਦੀ ਸੋਜ ਘੱਟ ਆਮ ਲੱਛਣ ਹਨ। ਹਾਲਾਂਕਿ ਬਹੁਤੇ ਕੇਸ ਹਲਕੇ ਲੱਛਣਾਂ ਦੇ ਨਤੀਜੇ ਵਜੋਂ ਹੁੰਦੇ ਹਨ, ਗੰਭੀਰ ਨਮੂਨੀਆ ਅਤੇ ਮਲਟੀ-ਆਰਗਨ ਫੇਲ੍ਹ ਹੋਣਾ ਕੁਝ ਤਰੱਕੀ ਵਾਲੇ ਲੱਛਣ ਹਨ। 20 ਮਾਰਚ 2020 ਤਕ, ਨਿਦਾਨ ਕੀਤੇ ਮਾਮਲਿਆਂ ਵਿਚ ਪ੍ਰਤੀ ਮੌਤਾਂ ਦੀ ਦਰ 4.1% ਹੈ; ਹਾਲਾਂਕਿ, ਇਹ ਉਮਰ ਅਤੇ ਹੋਰ ਸਿਹਤ ਸਮੱਸਿਆਵਾਂ ਦੇ ਅਧਾਰ ਤੇ 0.2% ਤੋਂ 15% ਤੱਕ ਹੋ ਸਕਦੀ ਹੈ।ਵਾਇਰਸ ਆਮ ਤੌਰ ਤੇ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਨੂੰ ਖੰਘ ਦੇ ਦੌਰਾਨ ਪੈਦਾ ਹੋਈਆਂ ਸਾਹ ਦੀਆਂ ਬੂੰਦਾਂ ਦੁਆਰਾ ਫੈਲਦਾ ਹੈ। ਇਹ ਦੂਸ਼ਿਤ ਸਤਹਾਂ ਨੂੰ ਛੂਹਣ ਅਤੇ ਫਿਰ ਕਿਸੇ ਦੇ ਚਿਹਰੇ ਨੂੰ ਛੂਹਣ ਨਾਲ ਵੀ ਫੈਲ ਸਕਦਾ ਹੈ। ਲੱਛਣਾਂ ਦੀ ਸ਼ੁਰੂਆਤ, ਆਮ ਤੌਰ ਤੇ ਸੰਪਰਕ ਵਿਚ ਆਉਣ ਦੇ ਸਮੇਂ ਤੋਂ 2 ਤੋਂ 14 ਦਿਨਾਂ (ਔਸਤਨ 5 ਦਿਨ) ਦੇ ਵਿਚਕਾਰ ਹੁੰਦੀ ਹੈ। ਨਿਦਾਨ ਦਾ ਮਾਨਕ ਤਰੀਕਾ ਨਸੋਫੈਰਨਜੀਅਲ ਸਵੈਬ ਤੋਂ ਰਿਵਰਸ ਟ੍ਰਾਂਸਕ੍ਰਿਪਸ਼ਨ ਪੋਲੀਮੇਰੇਜ਼ ਚੇਨ ਰਿਐਕਸ਼ਨ (rRT-PCR) ਦੁਆਰਾ ਹੁੰਦਾ ਹੈ। ਲੱਛਣਾਂ, ਜੋਖਮ ਦੇ ਕਾਰਕਾਂ ਅਤੇ ਛਾਤੀ ਦੇ ਸੀ.ਟੀ.
ਨੇਪਾਲੀ ਜਾਂ ਖਸ ਕੁਰਾ ਨੇਪਾਲ ਦੀ ਰਾਸ਼ਟਰ ਭਾਸ਼ਾ ਹੈ। ਇਹ ਭਾਸ਼ਾ ਨੇਪਾਲ ਦੀ ਲੱਗਭੱਗ 50 % ਲੋਕਾਂ ਦੀ ਮਾਤ ਭਾਸ਼ਾ ਵੀ ਹੈ। ਇਹ ਭਾਸ਼ਾ ਨੇਪਾਲ ਦੇ ਇਲਾਵਾ ਭਾਰਤ ਦੇ ਸਿੱਕਿਮ, ਪੱਛਮ ਬੰਗਾਲ, ਜਵਾਬ - ਪੂਰਵੀ ਰਾਜਾਂ (ਆਸਾਮ, ਮਣਿਪੁਰ, ਅਰੁਣਾਚਲ ਪ੍ਰਦੇਸ਼, ਮੇਘਾਲਏ) ਅਤੇ ਉੱਤਰਾਖੰਡ ਦੇ ਅਨੇਕ ਲੋਕਾਂ ਦੀ ਮਾਤ ਭਾਸ਼ਾ ਹੈ। ਭੁਟਾਨ, ਤੀੱਬਤ ਅਤੇ ਮਿਆਨਮਾਰ ਦੇ ਵੀ ਅਨੇਕ ਲੋਕ ਇਹ ਭਾਸ਼ਾ ਬੋਲਦੇ ਹਨ।
ਸਵਾਹਿਲੀ (ਸਵਾਹਿਲੀ: Kiswahili) ਅਫ਼ਰੀਕਾ ਵਿੱਚ ਬੋਲੀ ਜਾਣ ਵਾਲ਼ੀ ਇੱਕ ਬੋਲੀ ਹੈ। ਇਹ ਬਾਨਤੂ ਬੋਲੀਆਂ ਦੇ ਪਰਿਵਾਰ ਨਾਲ਼ ਸਬੰਧ ਰੱਖਦੀ ਹੈ। ਤਕਰੀਬਨ ੪੫ ਤੋਂ ੧੦੦ ਮਿਲੀਅਨ ਲੋਕ ਸਵਾਹਿਲੀ ਬੋਲਦੇ ਹਨ। ਇਸ ਵਿੱਚ ਸਵਾਹਿਲੀ ਨੂੰ ਮਾਂ ਬੋਲੀ ਜਾਂ ਦੂਸਰੀ ਭਾਸ਼ਾ ਦੇ ਤੌਰ ਤੇ ਬੋਲਣ ਵਾਲ਼ੇ ਵੀ ਸ਼ਾਮਲ ਹਨ।ਸਵਾਹਿਲੀ ਬੋਲਣ ਵਾਲੇ ਲੋਕ ਦੱਖਣੀ ਸੋਮਾਲੀਆ ਤੋਂ ਲੈ ਕੇ ਪਾਤੇ, ਪੈਮਬਾ, ਜ਼ਾਨਜ਼ੀਬਾਰ ਅਤੇ ਮਾਫੀਆ ਨਾਂ ਦੇ ਇਲਾਕਿਆ ਤੋਂ ਹੁੰਦੇ ਹੋਏ ਮੋਜ਼ਾਮਬੀਕ ਦੇ ਉੱਤਰ ਤਕ ਫੈਲੇ ਹੋਏ ਹਨ। ਸਵਾਹਿਲੀ ਮੁੱਖ ਤੌਰ ਤੇ ਤਨਜ਼ਾਨੀਆ, ਕੇਨੀਆ, ਕੋਨਗੋ (ਲੋਕਤਾਨਤਰਿਕ ਗਣਰਾਜ), ਯੂਗਾਂਡਾ, ਬੁਰੂਨਡੀ, ਜ਼ਾਮਬੀਆ ਅਤੇ ਮਲਾਵੀ ਦੇਸ਼ਾਂ ਵਿੱਚ ਬੋਲੀ ਜਾਂਦੀ ਹੈ।ਸਵਾਹਿਲੀ ਨਾਮ ਅਰਬੀ ਭਾਸ਼ਾ ਦੇ ਲਫਜ਼ "ਸਾਹਿਲ" ਤੋ ਬਣਿਆ ਹੈ ਅਤੇ ਇਸਦਾ ਮਤਲਬ ਸਮੁੰਦਰ ਦਾ ਕੰਢਾ ਹੈ। ਸਵਾਹਿਲੀ ਮੁੱਖ ਤੌਰ ਤੇ ਅਫਰੀਕਾ ਦੇ ਪੂਰਬੀ ਕੰਢੇ ਤੇ ਰਹਿਣ ਵਾਲ਼ੇ ਲੋਕਾਂ ਦੀ ਮਾਂ ਬੋਲੀ ਹੈ। ਸਵਾਹਿਲੀ ਇੱਕ ਲੋਕ ਭਾਸ਼ਾ ਹੈ। ਇਹ ਉਸ ਵਕਤ ਹੋਂਦ ਵਿੱਚ ਆਈ ਜਦ ਅਰਬ ਵਪਾਰੀਆਂ ਨੇ ਅਫਰੀਕਾ ਦੇ ਲੋਕਾਂ ਨਾਲ ਵਪਾਰ ਕਰਨਾ ਸ਼ੁਰੂ ਕੀਤਾ। ਇਸ ਕਾਰਨ ਸਵਾਹਿਲੀ ਵਿੱਚ ਬਹੁਤ ਸਾਰੇ ਅਰਬੀ ਲਫਜ਼ ਮਿਲਦੇ ਹਨ। ਸਵਾਹਿਲੀ ਭਾਸ਼ਾ ਵਿੱਚ ਸਭ ਤੋਂ ਪੁਰਾਣੀ ਹੱਥ ਲਿਖਤ ਇੱਕ ਕਵਿਤਾ ਹੈ। ਅੰਦਾਜ਼ਾ ਹੈ ਕਿ ਇਹ ਕਵਿਤਾ ੧੭੨੮ ਈ.
ਉਜ਼ਬੇਕ ਭਾਸ਼ਾ (ਲਾਤੀਨੀ ਲਿੱਪੀ ਵਿੱਚ: oʻzbek tili ਜਾਂ oʻzbekcha; ਸਿਰਿਲਿਕ: Ўзбек тили; ਅਰਬੀ: أۇزبېكچا) ਇੱਕ ਤੁਰਕੀ ਭਾਸ਼ਾ ਹੈ ਅਤੇ ਇਹ ਉਜਬੇਕਿਸਤਾਨ ਦੀ ਸਰਕਾਰੀ ਭਾਸ਼ਾ ਹੈ। ਉਜ਼ਬੇਕ ਅਤੇ ਮੱਧ ਏਸ਼ੀਆ ਖੇਤਰ ਦੇ 1.85 ਕਰੋੜ ਲੋਕ ਇਸ ਭਾਸ਼ਾ ਦੀ ਵਰਤੋਂ ਕਰਦੇ ਹਨ। ਉਜ਼ਬੇਕੀ ਅਲਟਾਇਆਕ ਭਾਸ਼ਾ ਪਰਵਾਰ ਦੇ ਪੂਰਬੀ ਤੁਰਕੀ, ਜਾਂ ਕਾਰਲੁਕ ਭਾਸ਼ਾ ਸਮੂਹ ਨਾਲ ਸੰਬੰਧਿਤ ਹੈ। ਉਜਬੇਕ ਭਾਸ਼ਾ ਆਪਣਾ ਜਿਆਦਾਤਰ ਸ਼ਬਦਕੋਸ਼ ਅਤੇ ਵਿਆਕਰਨ ਤੁਰਕੀ ਭਾਸ਼ਾ ਤੋਂ ਲੈਂਦੀ ਹੈ। ਹੋਰ ਪ੍ਰਭਾਵ ਫਾਰਸੀ, ਅਰਬੀ ਅਤੇ ਰੂਸੀ ਦੇ ਹਨ। ਹੋਰ ਤੁਰਕੀ ਭਾਸ਼ਾਵਾਂ ਨਾਲੋਂ ਇਸ ਦੇ ਸਭ ਤੋਂ ਖਾਸ ਪਹਿਲੂਆਂ ਵਿੱਚੋਂ ਇੱਕ ਸਵਰ ਦੀ ਗੋਲਾਈ ਹੈ। ਇਹ ਵਿਸ਼ੇਸ਼ਤਾ ਫਾਰਸੀ ਦੇ ਪ੍ਰਭਾਵ ਨਾਲ ਆਈ। 1927 ਤੱਕ ਉਜ਼ਬੇਕ ਨੂੰ ਲਿਖਣ ਲਈ ਅਰਬੀ - ਫਾਰਸੀ ਵਰਨਮਾਲਾ ਦਾ ਪ੍ਰਯੋਗ ਕੀਤਾ ਜਾਂਦਾ ਸੀ, ਲੇਕਿਨ ਉਸ ਦੇ ਬਾਅਦ ਉਜਬੇਕਿਸਤਾਨ ਦਾ ਸੋਵੀਅਤ ਸੰਘ ਵਿੱਚ ਰਲਾ ਹੋਣ ਨਾਲ ਉੱਥੇ ਸਿਰਿਲਿਕ ਲਿਪੀ ਇਸਤੇਮਾਲ ਕਰਨ ਉੱਤੇ ਜ਼ੋਰ ਦਿੱਤਾ ਗਿਆ। ਚੀਨ ਦੇ ਉਜਬੇਕ ਸਮੁਦਾਏ ਅਜੇ ਵੀ ਅਰਬੀ - ਫਾਰਸੀ ਲਿਪੀ ਵਿੱਚ ਉਜਬੇਕ ਲਿਖਦੇ ਹਨ। ਸੋਵੀਅਤ ਸੰਘ ਦਾ ਅੰਤ ਹੋਣ ਦੇ ਬਾਅਦ ਉਜਬੇਕਿਸਤਾਨ ਵਿੱਚ ਕੁੱਝ ਲੋਕ 1992 ਦੇ ਬਾਅਦ ਲਾਤੀਨੀ ਵਰਣਮਾਲਾ ਦਾ ਵੀ ਪ੍ਰਯੋਗ ਕਰਨ ਲੱਗੇ।
ਇਤਾਲਵੀ ਭਾਸ਼ਾ (Italiano ਜਾਂ lingua italiana) ਇਟਲੀ ਦੀ ਮੁੱਖ ਅਤੇ ਰਾਜਭਾਸ਼ਾ ਹੈ। ਇਹ ਹਿੰਦ-ਯੂਰਪੀ ਭਾਸ਼ਾ-ਪਰਵਾਰ ਦੀ ਰੁਮਾਂਸ ਸ਼ਾਖਾ ਦੀ ਮੁੱਖ ਤੌਰ 'ਤੇ ਯੂਰਪ ਵਿੱਚ ਬੋਲੀ ਜਾਂਦੀ ਹੈ। ਇਸਦੀ ਮਾਤਾ ਲਾਤੀਨੀ ਹੈ। ਇਸਦੀ ਲਿਪੀ ਰੋਮਨ ਲਿਪੀ ਹੈ। ਇਹ ਸਵਿਟਜਰਲੈਂਡ ਦੇ ਦੋ ਕੈਂਟਨਾਂ ਦੀ ਵੀ ਰਾਜਭਾਸ਼ਾ ਹੈ। ਕੋਰਸਿਕਾ (ਫ਼ਰਾਂਸੀਸੀ), ਤਰਿਏਸਤੇ (ਯੂਗੋਸਲਾਵੀਆ) ਦੇ ਕੁੱਝ ਭਾਗ ਅਤੇ ਸਾਨਮਾਰੀਨੋ ਦੇ ਛੋਟੇ ਜਿਹੇ ਪਰਜਾਤੰਤਰ ਵਿੱਚ ਵੀ ਇਤਾਲਵੀ ਬੋਲੀ ਜਾਂਦੀ ਹੈ। ਮਾਲਟਾ, ਮੋਨਾਕੋ, ਕਰੋਏਸ਼ੀਆ, ਸਲੋਵੇਨੀਆ, ਫ਼ਰਾਂਸ, ਲਿਬੀਆ, ਇਰੀਟਰੀਆ, ਅਤੇ ਸੋਮਾਲੀਆ ਵਿੱਚ ਘੱਟ-ਗਿਣਤੀਆਂ ਵੀ ਹਨ ਜੋ ਇਤਾਲਵੀ ਭਾਸ਼ਾਈ ਹਨ।,
ਸਿੰਹਾਲਾ(සිංහල signhala [ˈsiŋɦələ]), ਸਿੰਹਾਲੀ ਜਾਂ ਸਿੰਹਲੀ /sɪnəˈliːz/, ਭਾਸ਼ਾ ਸ਼ਿਰੀਲੰਕਾ ਵਿੱਚ ਬੋਲੀ ਜਾਣ ਵਾਲੀ ਸਭ ਤੋਂ ਵੱਡੀ ਭਾਸ਼ਾ ਹੈ। ਸਿੰਹਲੀ ਦੇ ਬਾਅਦ ਸ਼ਿਰੀਲੰਕਾ ਵਿੱਚ ਸਭ ਤੋਂ ਜ਼ਿਆਦਾ ਬੋਲੀ ਜਾਣ ਵਾਲੀ ਭਾਸ਼ਾ ਤਮਿਲ ਹੈ। ਆਮ ਤੌਰ ਤੇ ਅਜਿਹਾ ਨਹੀਂ ਹੁੰਦਾ ਕਿ ਕਿਸੇ ਦੇਸ਼ ਦਾ ਜੋ ਨਾਮ ਹੋਵੇ ਉਹੀ ਉਸ ਦੇਸ਼ ਵਿੱਚ ਬਸਨੇ ਵਾਲੀ ਜਾਤੀ ਦਾ ਵੀ ਹੋਵੇ ਅਤੇ ਉਹੀ ਨਾਮ ਉਸ ਜਾਤੀ ਦੀ ਬੋਲੀ ਜਾਣ ਵਾਲੀ ਭਾਸ਼ਾ ਦਾ ਵੀ ਹੋਵੇ। ਸਿੰਹਲ ਟਾਪੂ ਦੀ ਇਹ ਵਿਸ਼ੇਸ਼ਤਾ ਹੈ ਕਿ ਉਸ ਵਿੱਚ ਵੱਸਣ ਵਾਲੀ ਜਾਤੀ ਵੀ ਸਿੰਹਲ ਕਹਾਉਂਦੀ ਚੱਲੀ ਆਈ ਹੈ ਅਤੇ ਉਸ ਜਾਤੀ ਦੀ ਭਾਸ਼ਾ ਵੀ ਸਿੰਹਲ ਹੈ।
ਇੱਕ ਗੈਰ-ਮੁਨਾਫਾ ਸੰਸਥਾ (Non-Profit Organization; NPO), ਜਿਸਨੂੰ ਗੈਰ-ਵਪਾਰਕ ਸੰਸਥਾ ਜਾਂ ਗ਼ੈਰ-ਮੁਨਾਫ਼ਾ ਸੰਸਥਾ ਵਜੋਂ ਵੀ ਜਾਣਿਆ ਜਾਂਦਾ ਹੈ, ਇੱਕ ਖਾਸ ਸਮਾਜਿਕ ਕਾਰਨ ਨੂੰ ਅੱਗੇ ਵਧਾਉਣ ਜਾਂ ਸਾਂਝੇ ਰੂਪ ਵਿੱਚ ਦ੍ਰਿਸ਼ਟੀਕੋਣ ਦੀ ਵਕਾਲਤ ਕਰਨ ਲਈ ਸਮਰਪਿਤ ਹੈ। ਆਰਥਿਕ ਰੂਪ ਵਿੱਚ, ਇਹ ਇੱਕ ਸੰਸਥਾ ਹੈ ਜੋ ਸੰਗਠਨ ਦੇ ਸ਼ੇਅਰਹੋਲਡਰ, ਨੇਤਾਵਾਂ ਜਾਂ ਮੈਂਬਰਾਂ ਨੂੰ ਆਪਣੀ ਆਮਦਨ ਨੂੰ ਵੰਡਣ ਦੀ ਬਜਾਏ, ਆਪਣੇ ਆਖਰੀ ਟੀਚੇ ਨੂੰ ਹੋਰ ਅੱਗੇ ਵਧਾਉਣ ਲਈ ਆਪਣੀ ਆਮਦਨ ਦਾ ਵਾਧੂ ਇਸਤੇਮਾਲ ਕਰਦੀ ਹੈ। ਗੈਰ-ਮੁਨਾਫ਼ਾ ਟੈਕਸ ਮੁਕਤ ਜਾਂ ਚੈਰੀਟੇਬਲ ਹੈ, ਮਤਲਬ ਕਿ ਉਹ ਉਸ ਪੈਸੇ 'ਤੇ ਇਨਕਮ ਟੈਕਸ ਨਹੀਂ ਦਿੰਦੇ ਜੋ ਉਹਨਾਂ ਨੂੰ ਆਪਣੇ ਸੰਗਠਨ ਲਈ ਮਿਲਦਾ ਹੈ। ਉਹ ਧਾਰਮਿਕ, ਵਿਗਿਆਨਕ, ਖੋਜ ਜਾਂ ਵਿਦਿਅਕ ਸੈਟਿੰਗਾਂ ਵਿੱਚ ਕੰਮ ਕਰ ਸਕਦੇ ਹਨ।