ਪੰਜਾਬੀ ਵਿਕੀਪੀਡੀਆ ਦੇ ਸਭ ਤੋਂ ਜ਼ਿਆਦਾ ਵੇਖੇ ਜਾਣ ਵਾਲੇ ਲੇਖ, ਰੋਜ਼ਾਨਾ ਨਵਪੂਰਤ ਹੋਰ ਜਾਣੋ...
ਲੋਹੜੀ ਉੱਤਰੀ ਭਾਰਤ ਦਾ, ਖ਼ਾਸ ਕਰ ਪੰਜਾਬ ਅਤੇ ਹਰਿਆਣੇ ਦਾ ਖੇਤੀਬਾੜੀ ਨਾਲ ਸਬੰਧਤ ਇੱਕ ਮਸ਼ਹੂਰ ਤਿਉਹਾਰ ਹੈ ਅਤੇ ਪੰਜਾਬ ਅਤੇ ਹਰਿਆਣਾ ਤੋਂ ਇਲਾਵਾ ਇਹ ਹਿਮਾਚਲ ਪ੍ਰਦੇਸ਼ ਅਤੇ ਦਿੱਲੀ ਵਿੱਚ ਵੀ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਇਹ ਸਰਦੀਆਂ ਦੇ ਅੰਤ ਅਤੇ ਹਾੜ੍ਹੀ ਦੀਆਂ ਫ਼ਸਲਾਂ ਦੇ ਪ੍ਰਫੁੱਲਤ ਹੋਣ ਦਾ ਤਿਉਹਾਰ ਹੈ। ਜਿਸ ਘਰ ਮੁੰਡੇ ਨੇ ਜਨਮ ਲਿਆ ਹੋਵੇ ਉਹਦੀ ਪਹਿਲੀ ਲੋਹੜੀ ਵਜੋਂ ਇਸ ਤਿਉਹਾਰ ਨੂੰ ਵੱਡੇ ਜੋਸ਼ ਨਾਲ ਮਨਾਇਆ ਜਾਂਦਾ ਹੈ। ਕੁਆਰੀਆਂ ਪੰਜਾਬੀ ਕੁੜੀਆਂ ਲਈ ਵੀ ਇਹ ਵਿਸ਼ੇਸ਼ ਅਹਿਮੀਅਤ ਦਾ ਧਾਰਨੀ ਹੈ। ਵਣਜਾਰਾ ਬੇਦੀ ਦਾ ਮੰਨਣਾ ਹੈ ਕਿ ‘ਲੋਹੜੀ ਪੰਜਾਬ ਵਿੱਚ ਪ੍ਰਚੱਲਿਤ ਕਿਸੇ ਸਮੇਂ ਸੂਰਜ ਦੇਵ ਦੀ ਪੂਜਾ ਦੀ ਹੀ ਰਹਿੰਦ ਹੈ। ਕੱਤਕ ਵਿੱਚ ਸੂਰਜ ਧਰਤੀ ਤੋਂ ਕਾਫ਼ੀ ਦੂਰ ਹੁੰਦਾ ਹੈ ਤੇ ਉਸ ਦੀਆਂ ਕਿਰਨਾਂ ਧਰਤੀ ਉੱਤੇ ਪਹੁੰਚਦਿਆਂ ਬਹੁਤੀਆਂ ਗਰਮ ਨਹੀਂ ਰਹਿੰਦੀਆਂ। ਪੁਰਾਤਨ ਕਾਲ ਵਿੱਚ ਲੋਕ ਇਸ ਪ੍ਰਕਿਰਿਆ ਨੂੰ ਸੂਰਜ ਦੀ ਤਪਸ਼ ਘਟ ਜਾਣ ਨਾਲ ਜੋੜਦੇ ਸਨ। ਸੂਰਜ ਦੇ ਚਾਨਣ ਤੇ ਤਪਸ਼ ਨੂੰ ਮੁੜ ਸੁਰਜੀਤ ਕਰਨ ਲਈ ਲੋਹੜੀ ਦੀ ਅੱਗ ਬਾਲ਼ੀ ਜਾਂਦੀ ਸੀ। ਇਹ ਲੋਕ ਮਨ ਦੀ ਹੀ ਇੱਕ ਪ੍ਰਵਿਰਤੀ ਸੂਰਜ ਨੂੰ ਰੌਸ਼ਨੀ ਤੇ ਗਰਮੀ ਦੇਣ ਦਾ ਪੁਰਾਤਨ ਲੋਕਧਾਰਾਈ ਢੰਗ ਸੀ।
ਗੁਰੂ ਗ੍ਰੰਥ ਸਾਹਿਬ ਸਿੱਖਾਂ ਦੇਗਿਆਰਵੇਂਗੁਰੂ ਹਨ। ਇਹ 1469 ਤੋਂ ਲੈ ਕੇ 1708 ਤੱਕ ਸਿੱਖ ਗੁਰੂਆਂ ਦੇ ਸਮੇਂ ਰਚੀ ਅਤੇ ਇਕੱਤਰ ਕੀਤੀ ਬਾਣੀ ਦਾ 1430 ਅੰਗਾਂ ਵਾਲਾ ਇੱਕ ਵਿਸਤਾਰਮਈ ਗ੍ਰੰਥ ਹੈ। ਇਹ ਅਨੇਕਾਂ ਸ਼ਬਦਾਂ ਭਾਵ ਬਾਣੀ ਦਾ ਅੰਬਾਰ ਹੈ ਜੋ ਕਿ ਰੱਬ ਦੇ ਗੁਣਾਂ ਅਤੇ ਉਸ ਦੇ ਨਾਮ ਜਪਣ ਦੇ ਕਾਰਨਾਂ ਦਾ ਵਰਨਣ ਕਰਦਾ ਹੈ। ਸਿੱਖਾਂ ਦੇ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ (1666-1708) ਨੇ ਜੋਤੀ-ਜੋਤਿ ਸਮਾਉਣ ਵੇਲੇ ਗੁਰਿਆਈ ਆਦਿ ਗ੍ਰੰਥ ਨੂੰ ਦਿੱਤੀ ਅਤੇ ਇਸ ਕਰ ਕੇ ਨਾਮ ਗੁਰੂ ਗ੍ਰੰਥ ਸਾਹਿਬ ਹੋ ਗਿਆ। ਇਹ ਸਿੱਖਾਂ ਦਾ ਸਭ ਤੋਂ ਪਵਿੱਤਰ ਗ੍ਰੰਥ ਅਤੇ ਇੱਕੋ-ਇੱਕ ਸਦੀਵੀ ਸ਼ਬਦ-ਰੂਪੀ ਗੁਰੂ ਹੈ ਜੋ ਕਿ ਸਿੱਖ ਗੁਰੂਆਂ ਅਤੇ ਹੋਰ ਸੰਤਾਂ-ਭਗਤਾਂ ਦੀ ਸਿੱਖਿਆਵਾਂ ਦਾ ਅੰਬਾਰ ਹੈ। ਅਰਦਾਸ ਦੇ ਸਰੋਤ ਜਾਂ ਮਾਰਗ-ਦਰਸ਼ਕ ਵਜੋਂ ਆਦਿ ਗ੍ਰੰਥ ਸਿੱਖੀ ਵਿੱਚ ਬੰਧਨਾ ਅਤੇ ਭਗਤੀ ਦਾ ਕੇਂਦਰੀ ਧੁਰਾ ਹੈ।ਆਦਿ ਗ੍ਰੰਥ ਦਾ ਸਭ ਤੋਂ ਪਹਿਲਾ ਸੰਕਲਨ ਪੰਜਵੇਂ ਗੁਰੂ, ਗੁਰੂ ਅਰਜਨ ਦੇਵ (1563-1606) ਨੇ ਪਹਿਲੇ ਪੰਜ ਗੁਰੂਆਂ ਅਤੇ ਹੋਰ ਮਹਾਨ ਸੰਤਾਂ ਜਾਂ ਭਗਤਾਂ, ਜਿਹਨਾਂ ਵਿੱਚੋਂ ਕਈਆਂ ਦਾ ਹਿੰਦੂ ਧਰਮ ਅਤੇ ਇਸਲਾਮ ਨਾਲ ਵਾਸਤਾ ਸੀ, ਦੀ ਬਾਣੀ ਇਕੱਤਰ ਕਰ ਕੇ ਕੀਤਾ ਅਤੇ ਇਸ ਪਵਿੱਤਰ ਬੀੜ ਨੂੰ ਭਾਈ ਗੁਰਦਾਸ ਜੀ ਦੇ ਹੱਥੋਂ ਲਿਖਵਾਇਆ। ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਤੇਗ ਬਹਾਦੁਰ ਜੀ ਦੀ ਬਾਣੀ ਨੂੰ ਇਕੱਤਰ ਕਰ ਕੇ ਤਲਵੰਡੀ ਸਾਬੋ ਵਿਖੇ ਭਾਈ ਮਨੀ ਸਿੰਘ ਜੀ ਪਾਸੋਂ ਆਦਿ ਗ੍ਰੰਥ ਵਿੱਚ ਦਰਜ ਕਰਵਾ ਕੇ ਆਦਿ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਦਾ ਦਰਜਾ ਦਿੱਤਾ। ਦਸਮ ਪਿਤਾ ਦੇ ਜੋਤੀ-ਜੋਤਿ ਸਮਾਉਣ ਪਿੱਛੋਂ ਬਾਬਾ ਦੀਪ ਸਿੰਘ ਵੱਲੋਂ ਗੁਰੂ ਗ੍ਰੰਥ ਸਾਹਿਬ ਦੇ ਬਹੁਤ ਸਾਰੇ ਉਤਾਰੇ ਵੰਡੇ ਗਏ। ਗੁਰੂ ਗ੍ਰੰਥ ਸਾਹਿਬ ਦੀ ਲਿਖਾਈ ਗੁਰਮੁਖੀ ਲਿਪੀ ਵਿੱਚ ਹੋਈ ਹੈ ਅਤੇ ਬਹੁਤ ਸਾਰੀਆਂ ਬੋਲੀਆਂ ਅਤੇ ਉਪ-ਬੋਲੀਆਂ– ਜਿਵੇਂ ਕਿ ਲਹਿੰਦੀ ਪੰਜਾਬੀ, ਬ੍ਰਜ ਭਾਸ਼ਾ, ਖੜ੍ਹੀ ਬੋਲੀ, ਸੰਸਕ੍ਰਿਤ ਅਤੇ ਫ਼ਾਰਸੀ – ਕਈ ਵਾਰ ਜਿਹਨਾਂ ਦੇ ਸਮੂਹ ਨੂੰ ਸੰਤ ਭਾਸ਼ਾ ਕਿਹਾ ਜਾਂਦਾ ਹੈ।.
ਰਾਏ- ਅਬਦੁੱਲਾ ਖ਼ਾਨ ਭੱਟੀ, ਪ੍ਰਚਲਿਤ ਨਾਮ ਦੁੱਲਾ ਭੱਟੀ (ਸ਼ਾਹਮੁਖੀ: دًﻻ بھٹى) ਪੰਜਾਬ ਦਾ ਇੱਕ ਪ੍ਰਸਿੱਧ ਪ੍ਰਾਚੀਨ ਰਾਜਪੂਤ ਨਾਇਕ ਸੀ, ਜਿਸਨੇ ਮੁਗਲ ਸਮਰਾਟ ਅਕਬਰ ਦੇ ਖਿਲਾਫ ਇੱਕ ਬਗ਼ਾਵਤ ਦੀ ਅਗਵਾਈ ਕੀਤੀ ਸੀ। ਉਸਦੀ ਮਾਂ ਦਾ ਨਾਂ ਲੱਧੀ ਤੇ ਪਿਉ ਦਾ ਨਾਂ ਫਰੀਦ ਸੀ।ਦੁੱਲੇ ਦੀ ਮਾਂ ਲੱਧੀ ਨੇ ਅਕਬਰ ਦੇ ਪੁੱਤ ਸ਼ੇਖੂ ਨੂੰ ਦੁੱਧ ਚੁੰਘਾਇਆ ਤੇ ਮਹੱਲਾਂ ਵਿੱਚ ਦੁੱਧ ਚੁੰਘਾਵੀ ਦੇ ਤੌਰ ਤੇ ਕੰਮ ਕੀਤਾ। ਰਾਏ ਅਬਦੁੱਲਾ ਖਾਨ ਨੇ ਇਸ ਹੱਦ ਤੱਕ ਹਕੂਮਤ ਨੂੰ ਵਖਤ ਪਾ ਰੱਖਿਆ ਸੀ ਕਿ ਅਕਬਰ ਨੂੰ ਆਪਣੀ ਰਾਜਧਾਨੀ ਦਿੱਲੀ ਤੋਂ ਤਬਦੀਲ ਕਰਨੀ ਪਈ ਅਤੇ ਲਗਭਗ 20 ਸਾਲਾਂ ਲਈ ਲਾਹੌਰ ਵਿੱਚ, ਲਾਹੌਰ ਕਿਲੇ ਨੂੰ ਆਪਣਾ ਹੈੱਡਕੁਆਰਟਰ ਬਣਾਉਣਾ ਪਿਆ ਸੀ ਅਤੇ ਇਹਦੇ ਬੁਨਿਆਦੀ ਢਾਂਚੇ ਨੂੰ ਵੀ ਬਦਲਣਾ ਪਿਆ ਸੀ। ਪੰਜਾਬੀ ਭਾਸ਼ਾ ਵਿੱਚ ਇੱਕ ਕਿੱਸਾ ਹੈ ਜਿਸ ਨੂੰ 'ਦੁੱਲੇ ਦੀ ਵਾਰ' ਕਿਹਾ ਜਾਂਦਾ ਹੈ। ਇਸ ਵਿੱਚ ਪਾਕਿਸਤਾਨੀ ਪੰਜਾਬ ਵਿੱਚ ਦੁੱਲਾ ਭੱਟੀ ਦੀ ਲੜਾਈ ਦੀਆਂ ਘਟਨਾਵਾਂ ਦਾ ਬਿਰਤਾਂਤ ਹੈ। ਅਤੇ ਇੱਕ ਇਲਾਕੇ ਦਾ ਨਾਂ 'ਦੁੱਲੇ ਦੀ ਬਾਰ' ਯਾਨੀ ਦੁੱਲਾ ਭੱਟੀ ਦਾ ਜੰਗਲ ਹੈ। ਇਹ ਮਹਾਨ ਰਾਜਪੂਤ ਨਾਇਕ ਲਾਹੌਰ, ਪੰਜਾਬ, ਪਾਕਿਸਤਾਨ ਵਿੱਚ ਮੈਣੀ ਸਾਹਿਬ ਕਬਰਿਸਤਾਨ ਵਿੱਚ ਦਫਨ ਦੱਸਿਆ ਜਾਂਦਾ ਹੈ।
ਮਾਘੀ ਇੱਕ ਪੰਜਾਬੀ ਤਿਉਹਾਰ ਹੈ। ਹਿੰਦੀ ਵਿੱਚ ਇਸਨੂੰ ਮਕਰ ਸਕ੍ਰਾਂਤੀ ਕਿਹਾ ਜਾਂਦਾ ਹੈ। ਇਹ ਤਿਉਹਾਰ ਸਾਰੇ ਭਾਰਤ ਵਿੱਚ ਠੰਡ ਵਿੱਚ ਪੱਕੀ ਫ਼ਸਲ ਦਾ ਜ਼ਸ਼ਨ ਮਨਾਉਣ ਲਈ ਮਨਾਇਆ ਜਾਂਦਾ ਹੈ। ਮਾਘੀ, ਪੰਜਾਬੀ ਕਲੈਂਡਰ ਮੁਤਾਬਿਕ ਮਾਘ ਮਹੀਨੇ ਦੇ ਪਹਿਲੇ ਦਿਨ ਨੂੰ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਵਿੱਚ ਮਨਾਈ ਜਾਂਦੀ ਹੈ। ਮਾਘੀ ਮਕ੍ਰ ਸੰਕ੍ਰਾਤੀ ਤਿਓਹਾਰ ਦਾ ਪੰਜਾਬੀ ਨਾਂ ਹੈ, ਜੋਕਿ ਠੰਡ ਦੀ ਸੰਗਰਾਂਦ ਦਾ ਤਿਓਹਾਰ ਹੈ ਤੇ ਇਸਨੂੰ ਸਰਦੀ ਵਾਡੀ ਦੇ ਤਿਓਹਾਰ ਦੇ ਰੂਪ ਵਿੱਚ ਪੂਰੇ ਭਾਰਤ ਵਿੱਚ ਮਨਾਇਆ ਜਾਂਦਾ ਹੈ I
ਭਾਰਤ, ਸੰਸਦੀ ਪ੍ਰਣਾਲੀ ਦੀ ਸਰਕਾਰ ਵਾਲਾ ਇੱਕ ਆਜਾਦ, ਪ੍ਰਭੁਸੱਤਾਸੰਪੰਨ, ਸਮਾਜਵਾਦੀ ਲੋਕਤੰਤਰਾਤਮਕ ਲੋਕ-ਰਾਜ ਹੈ। ਇਹ ਲੋਕ-ਰਾਜ ਭਾਰਤ ਦੇ ਸੰਵਿਧਾਨ ਦੇ ਅਨੁਸਾਰ ਸ਼ਾਸਿਤ ਹੈ। ਭਾਰਤ ਦਾ ਸੰਵਿਧਾਨ ਸੰਵਿਧਾਨ ਸਭਾ ਦੁਆਰਾ 26 ਨਵੰਬਰ 1949 ਨੂੰ ਪਾਰਿਤ ਹੋਇਆ ਅਤੇ 26 ਜਨਵਰੀ 1950 ਨੂੰ ਲਾਗੂ ਹੋਇਆ। 26 ਜਨਵਰੀ ਦਾ ਦਿਨ ਭਾਰਤ ਵਿੱਚ ਗਣਤੰਤਰ ਦਿਨ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ।
ਪੰਜਾਬੀ ਸੱਭਿਆਚਾਰ ਤੋਂ ਭਾਵ ਪੰਜਾਬੀ ਲੋਕ-ਸਮੂਹ ਦੁਆਰਾ ਸਿਰਜੀ ਵਿਸ਼ੇਸ਼ ਜੀਵਨ-ਜਾਚ ਜਿਸ ਵਿੱਚ ਉਨ੍ਹਾ ਲੋਕਾਂ ਦਾ ਰਹਿਣ-ਸਹਿਣ, ਕਿੱਤੇ, ਰਸਮ-ਰਿਵਾਜ, ਰਿਸ਼ਤੇ-ਨਾਤੇ, ਪਹਿਰਾਵਾ, ਹਾਰ-ਸ਼ਿੰਗਾਰ, ਵਿਸ਼ਵਾਸ਼, ਕੀਮਤਾਂ, ਮਨੋਰੰਜਨ ਦੇ ਸਾਧਨ, ਭਾਸ਼ਾ ਅਤੇ ਲੋਕ-ਸਾਹਿਤ ਆਦਿ ਸ਼ਾਮਿਲ ਹੁੰਦੇ ਹਨ। ਓਪਰੀ ਨਜ਼ਰੇ ਵੇਖਿਆਂ ਜਿੱਥੇ ਸੱਭਿਆਚਾਰ ਦੀ ਪ੍ਰਕਿਰਤੀ ਸਧਾਰਨ ਜਾਪਦੀ ਹੈ, ਉੱਥੇ ਇਸਦਾ ਅਧਿਐਨ ਕਰ ਦੇ ਹੋਏ ਅਸੀਂ ਮਹਿਸੂਸ ਕਰ ਸਕਦੇ ਹਾਂ ਕਿ ਇਹ ਆਪਣੇ ਆਪ ਵਿੱਚ ਇੱਕ ਜਟਿਲ ਵਰਤਾਰਾ ਵੀ ਹੈ।
ਸਿੱਖੀ (ਇਹ ਸ਼ਬਦ ਇਸ ਤਰਾਂ ਵੀ ਲਿਖਿਆ ਜਾਂਦਾ: ਸਿਖੀ, ਸਿੱਖ ਤੋਂ, ਮਤਲਬ "ਸਿੱਖਣ ਵਾਲ਼ਾ"), ਇੱਕ ਰੱਬ ਨੂੰ ਮੰਨਣ ਵਾਲ਼ਾ ਧਰਮ ਅਤੇ ਕੌਮੀ ਫ਼ਲਸਫ਼ਾ ਹੈ ਜਿਸ ਦਾ 15ਵੀਂ ਸਦੀ ਵਿੱਚ ਦੱਖਣੀ ਏਸ਼ੀਆ ਦੇ ਪੰਜਾਬ ਖੇਤਰ ਵਿੱਚ ਆਗਾਾਜ਼ ਹੋਇਆ। ਸਿੱਖੀ ਦਾ ਮੌਲਿਕ ਯਕੀਨ ਅਤੇ ਫ਼ਲਸਫਾ, ਇਲਾਹੀ ਲਿਖਤ ਗੁਰੂ ਗਰੰਥ ਸਾਹਿਬ ਵਿੱਚ ਮੌਜੂਦ ਬਾਣੀ ਮਤਾਬਕ ਇਹ ਹੈ, ਕਿ ਰੱਬ ਉੱਪਰ ਯਕੀਨ ਰੱਖਕੇ ਉਸ ਦਾ ਨਾਮ ਜਪਣਾ, ਇਨਸਾਨੀਅਤ ਵਿੱਚ ਇਤਫ਼ਾਕ ਨਾਲ਼ ਰਹਿਣਾ, ਖ਼ੁਦਗਰਜ਼ੀ ਤੋਂ ਵਾਂਝੇ ਰਹਿਕੇ ਸੇਵਾ ਕਰਨੀ, ਸਰਬੱਤ ਦੇ ਭਲੇ ਵਾਸਤੇ ਇਨਸਾਨੀ ਹੱਕਾਂ ਉਤੇ ਡੱਟਕੇ ਪਹਿਰਾ ਦੇਣਾ, ਅਤੇ ਦੁਨੀਆਦਾਰੀ ਵਿੱਚ ਵੱਸਕੇ ਚੰਗੇ ਕਿਰਦਾਰ ਵਾਲ਼ਾ ਜੀਵਨ ਜੀਣਾ। ਦੁਨੀਆ ਦੇ ਵੱਡੇ ਧਰਮਾਂ ਵਿਚੋਂ ਸਭ ਤੋਂ ਨਵੇਂ ਹੋਣ ਦੇ ਬਾਵਜੂਦ, ਕੁਲ ਦੁਨੀਆ ਦੇ 25-28 ਮਿਲੀਅਨ ਮੰਨਣ ਵਾਲਿਆਂ ਦੀ ਗਿਣਤੀ ਮਤਾਬਕ, ਇਹ ਸਾਰਰੀ ਦੁਨੀਆ ਦਾ ਪੰਜਵਾਂ ਸਭ ਤੋਂ ਵੱਡਾ ਮਜ਼੍ਹਬ ਹੈ।ਸਿੱਖੀ ਦਾ ਰੁਹਾਨੀ ਅਤੇ ਕੌਮੀ ਅਧਾਰ ਗੁਰੂ ਨਾਨਕ, ਸਿਖਾਂ ਦੇ ਪਹਿਲੇ ਗੁਰੂ, ਅਤੇ ਨੌ ਬਾਅਦ ਵਾਲ਼ੇ ਸਿੱਖ ਗੁਰੂਆਂ ਦੀਆਂ ਸਿੱਖਿਆਵਾਂ, ਜੋ ਸਿੱਖਾਂ ਦੇ ਮੌਜੂਦਾ ਅਟੱਲ ਗੁਰੂ ਅਤੇ ਰਹਿਬਰ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ। ਸਿੱਖ ਮਜ਼੍ਹਬ ਦੇ ਫ਼ਲਸਫੇ ਨੂੰ ਗੁਰਮੱਤ ਕਿਹਾ ਜਾਂਦਾ ਹੈ ਜਿਸਦਾ ਬੀਜ ਵਾਹਿਗੁਰੂ ਵਿੱਚ ਯਕੀਨ ਰੱਖਣਾ, ਜਿਸਨੂੰ ਇੱਕ ਓਅੰਕਾਰ (ਮਤਲਬ: ਇੱਕ ਰੱਬ) ਦੁਆਰਾ ਦਰਸਾਇਆ ਜਾਂਦਾ ਹੈ। ਗੁਰ ਨਾਨਕ ਸਾਹਿਬ ਨੇ ਆਪਣੇ ਜਿਸਮਾਨੀ ਮਰਗ ਤੋਂ ਪਹਿਲਾਂ ਆਪਣੇ ਇੱਕ ਸਿੱਖ ਨੂੰ ਦੂਜਾ ਗੁਰੂ ਬਣਾਇਆ ਅਤੇ ਸਿੱਖ ਮੁਆਸ਼ਰੇ ਨੂੰ ਰਹਿਨੁਮਾਈ ਦੇਣ ਦਾ ਕੰਮ ਸੌਂਪਿਆ। ਇਹ ਰਿਵਾਜ਼ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ (1666-1708) ਤੱਕ ਜਾਰੀ ਰਿਹਾ ਜਿਨਾਂ ਨੇ 1699 ਈਸਵੀ ਦੀ ਵਿਸਾਖੀ ਨੂੰ, ਖ਼ਾਲਸਾ ਕਾਇਮ ਕੀਤਾ ਅਤੇ ਸਿੱਖਾਂ ਨੂੰ ਇੱਕ ਵੱਖਰੀ ਪਛਾਣ ਦਿੱਤੀ; ਪੰਜ ਸਿੱਖਾਂ ਨੂੰ ਅੰਮ੍ਰਿਤ ਛਕਾਇਆ ਅਤੇ ਪੰਜ ਪਿਆਰੇ ਦਾ ਖ਼ਿਤਾਬ ਦਿੱਤਾ ਜਿਨ੍ਹਾਂ ਤੋਂ ਬਾਅਦ ਵਿੱਚ ਗੁਰੂ ਸਾਹਿਬ ਨੇ ਅਰਜ਼ ਕਰ ਖ਼ੁਦ ਅੰਮ੍ਰਿਤ ਛਕਿਆ। ਗੁਰ ਗੋਬਿੰਦ ਸਿੰਘ ਨੇ ਜਿਸਮਾਨੀ ਮਰਗ ਤੋਂ ਪਹਿਲਾਂ, ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਤਖ਼ਤ ਸੌਂਪ ਦੇਹ ਗੁਰੂ ਦੇ ਰਿਵਾਜ਼ ਨੂੰ ਖ਼ਤਮ ਕੀਤਾ।
ਭਾਰਤ (ਹਿੰਦੀ: भारत) ਪ੍ਰਾਚੀਨ ਜੰਬੂ ਦੀਪ, ਆਧੁਨਿਕ ਦੱਖਣੀ ਏਸ਼ੀਆ ਵਿੱਚ ਸਥਿਤ ਭਾਰਤੀ ਉਪ-ਮਹਾਂਦੀਪ ਦਾ ਸਭ ਤੋਂ ਵੱਡਾ ਦੇਸ਼ ਹੈ। ਭਾਰਤ ਦਾ ਭੂਗੋਲਿਕ ਵਿਸਥਾਰ 80°4' ਵਲੋਂ 370°6' ਉੱਤਰੀ ਅਕਸ਼ਾਂਸ਼ ਤੱਕ ਅਤੇ 680°7' ਵਲੋਂ 9°70'25" ਪੂਰਵੀ ਦੇਸ਼ਾਂਤਰ ਤੱਕ ਹੈ। ਭਾਰਤ ਦੀ ਸਮੁੰਦਰ ਤਟ ਰੇਖਾ 7516.6 ਕਿਮੀ ਲੰਬੀ ਹੈ। ਭਾਰਤ, ਭੂਗੋਲਕ ਨਜ਼ਰ ਵਲੋਂ ਸੰਸਾਰ ਵਿੱਚ ਸੱਤਵਾਂ ਸਭ ਤੋਂ ਵੱਡਾ ਅਤੇ ਆਬਾਦੀ ਪੱਖੋਂ ਦੂਜਾ ਸਭ ਤੋਂ ਵੱਡਾ ਦੇਸ਼ ਹੈ। ਭਾਰਤ ਦੇ ਪੱਛਮ ਵਿੱਚ ਪਾਕਿਸਤਾਨ, ਉੱਤਰ-ਪੂਰਬ ਵਿੱਚ ਚੀਨ, ਨੇਪਾਲ ਅਤੇ ਭੂਟਾਨ ਅਤੇ ਪੂਰਬ ਵਿੱਚ ਬੰਗਲਾਦੇਸ਼ ਤੇ ਮਿਆਂਮਾਰ ਦੇਸ਼ ਸਥਿਤ ਹਨ। ਹਿੰਦ ਮਹਾਂਸਾਗਰ ਵਿੱਚ ਇਸਦੇ ਦੱਖਣ-ਪੱਛਮ ਵਿੱਚ ਮਾਲਦੀਵ, ਦੱਖਣ ਵਿੱਚ ਸ੍ਰੀ ਲੰਕਾ ਅਤੇ ਦੱਖਣ-ਪੂਰਬ ਵਿੱਚ ਇੰਡੋਨੇਸ਼ਿਆ ਹਨ। ਉੱਤਰ-ਪੱਛਮ ਵਿੱਚ ਅਫ਼ਗਾਨਿਸਤਾਨ ਦੇ ਨਾਲ ਭਾਰਤ ਦੀ ਸੀਮਾ ਹੈ। ਇਸਦੇ ਉੱਤਰ ਵਿੱਚ ਹਿਮਾਲਾ ਪਹਾੜ ਹਨ ਅਤੇ ਦੱਖਣ ਵਿੱਚ ਹਿੰਦ ਮਹਾਂਸਾਗਰ ਹੈ। ਪੂਰਬ ਵਿੱਚ ਬੰਗਾਲ ਦੀ ਖਾੜੀ ਹੈ ਅਤੇ ਪੱਛਮ ਵਿੱਚ ਅਰਬ ਸਾਗਰ ਹੈ। ਭਾਰਤ ਵਿੱਚ ਕਈ ਵੱਡੀਆਂ ਨਦੀਆਂ ਹਨ। ਗੰਗਾ ਨਦੀ ਭਾਰਤੀ ਸੰਸਕ੍ਰਿਤੀ ਵਿੱਚ ਬਹੁਤ ਪਵਿੱਤਰ ਮੰਨੀ ਜਾਂਦੀ ਹੈ। ਹੋਰ ਵੱਡੀਆ ਨਦੀਆ ਸਿੰਧੂ, ਨਰਮਦਾ, ਬ੍ਰਹਮਪੁੱਤਰ, ਜਮੁਨਾ, ਗੋਦਾਵਰੀ, ਕਾਵੇਰੀ, ਕ੍ਰਿਸ਼ਨਾ, ਚੰਬਲ, ਸਤਲੁਜ, ਰਾਵੀ ਆਦਿ ਹਨ। ਭਾਰਤ ਸੰਸਾਰ ਦਾ ਸਭ ਤੋਂ ਵੱਡਾ ਲੋਕਤੰਤਰ ਹੈ। ਇੱਥੇ 300 ਤੋਂ ਜ਼ਿਆਦਾ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਇਹ ਸੰਸਾਰ ਦੀਆਂ ਕਈ ਪੁਰਾਤਨ ਸੱਭਿਆਤਾਵਾਂ ਦੀ ਜਨਮ-ਭੂਮੀ ਰਿਹਾ ਹੈ, ਜਿਵੇਂ ਕਿ ਸਿੰਧੂ-ਘਾਟੀ ਸੱਭਿਅਤਾ ਅਤੇ ਮਹੱਤਵਪੂਰਨ ਇਤਿਹਾਸਿਕ ਵਪਾਰ ਰਾਹਾਂ ਦਾ ਅਨਿੱਖੜਵਾਂ ਅੰਗ ਵੀ ਹੈ। ਸੰਸਾਰ ਦੇ ਚਾਰ ਧਰਮ: ਹਿੰਦੂ, ਬੁੱਧ, ਜੈਨ ਅਤੇ ਸਿੱਖ, ਦਾ ਜਨਮ ਅਤੇ ਵਿਕਾਸ ਭਾਰਤ ਵਿੱਚ ਹੀ ਹੋਇਆ। ਭਾਰਤ ਭੂਗੋਲਿਕ ਖੇਤਰਫਲ ਦੇ ਅਧਾਰ 'ਤੇ ਸੰਸਾਰ ਦਾ ਸੱਤਵਾਂ ਸਭ ਤੋਂ ਵੱਡਾ ਰਾਸ਼ਟਰ ਹੈ। ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ਹੈ। ਭਾਰਤ ਦੇ ਹੋਰ ਵੱਡੇ ਮਹਾਂਨਗਰ ਮੁੰਬਈ (ਬੰਬਈ), ਕੋਲਕਾਤਾ (ਕਲਕੱਤਾ) ਅਤੇ ਚੇਨੱਈ (ਮਦਰਾਸ) ਹਨ। 1947 ਵਿੱਚ ਆਜ਼ਾਦੀ ਦੀ ਪ੍ਰਾਪਤੀ ਤੋਂ ਬਾਅਦ ਬ੍ਰਿਟਿਸ਼ ਸਾਮਰਾਜ ਦੇ ਪ੍ਰਮੁੱਖ ਅੰਗ ਭਾਰਤ ਨੇ ਬੀਤੇ 20 ਸਾਲਾਂ ਵਿੱਚ ਸਾਰਥਿਕ ਤਰੱਕੀ ਕੀਤੀ ਹੈ, ਵਿਸ਼ੇਸ਼ ਤੌਰ ਤੇ ਆਰਥਿਕ। ਭਾਰਤੀ ਫ਼ੌਜ ਇੱਕ ਖੇਤਰੀ ਅਤੇ ਵਿਸ਼ਵਵਿਆਪੀ ਸ਼ਕਤੀ ਹੈ। ਹਾਲੀਆ ਸਾਲਾਂ ਵਿੱਚ ਭਾਰਤ ਦੀ ਮਾਲੀ ਹਾਲਤ ਵਿੱਚ ਬਹੁਤ ਸੁਧਾਰ ਆਇਆ ਹੈ ਅਤੇ ਵਰਤਮਾਨ ਹਾਲਾਤ ਵਿੱਚ ਸੰਸਾਰ ਦੀ ਪਹਿਲੀਆਂ ਪੰਜ ਸਭ ਤੋਂ ਵੱਡੀਆਂ ਅਰਥਵਿਵਸਥਾਵਾਂ ਦੇ ਵਿੱਚ ਸ਼ੁਮਾਰ ਹੋਣ ਵੱਲ ਵਧ ਰਿਹਾ ਹੈ। ਭਾਰਤ ਸੰਸਾਰ ਦੀਆਂ ਦਸ ਸਭ ਤੋਂ ਵੱਡੀਆਂ ਅਰਥਵਿਵਸਥਾਵਾਂ ਚੋਂ ਇੱਕ ਹੈ।
ਨਾਵਲ (ਅੰਗਰੇਜ਼ੀ: Novel) ਸਾਹਿਤ ਦਾ ਇੱਕ ਰੂਪ ਹੈ। ਇਹ ਕਾਲਪਨਿਕ ਪਾਤਰਾਂ ਅਤੇ ਆਮ ਤੌਰ 'ਤੇ ਇੱਕ ਤਰਤੀਬ ਵਿੱਚ ਘਟਨਾਵਾਂ ਦਾ ਵਰਣਨ ਕਰਦਾ ਇੱਕ ਲੰਬੀ ਗਦ-ਵਾਰਤਾ ਹੁੰਦਾ ਹੈ। ਇਸ ਗਲਪੀ ਵਿਧਾ ਦੀਆਂ ਇਤਿਹਾਸਕ ਜੜਾਂ ਪੁਰਾਤਨਤਾ ਅਤੇ ਮਧਕਾਲੀ ਤੇ ਆਰੰਭਿਕ ਆਧੁਨਿਕ ਕਾਲ ਦੇ ਰੋਮਾਂਸ ਦੇ ਖੇਤਰਾਂ ਵਿੱਚ ਅਤੇ ਨੋਵਲਾ ਦੀ ਪਰੰਪਰਾ ਵਿੱਚ ਹਨ। ਇਹ ਨੋਵਲਾ ਛੋਟੀਆਂ ਕਹਾਣੀਆਂ ਲਈ ਇਸਤੇਮਾਲ ਇੱਕ ਇਤਾਲਵੀ ਸ਼ਬਦ ਹੈ, ਜਿਸ ਤੋਂ 18 ਵੀਂ ਸਦੀ ਵਿੱਚ ਮੌਜੂਦ ਆਮ ਅੰਗਰੇਜ਼ੀ ਪਦ ਦੀ ਸਿਰਜਣਾ ਹੋਈ ਹੈ। ਸਾਹਿਤ ਵਿੱਚ ਨਾਵਲ ਅਠਾਰ੍ਹਵੀ ਸਦੀ ਤੋਂ ਹੀ ਵਧੇਰੇ ਪ੍ਰਚਲਿਤ ਹੋਇਆ।
ਖਿਦਰਾਣਾ ਦੀ ਲੜਾਈ ਜਿਸ ਨੂੰ ਮੁਕਤਸਰ ਦੀ ਲੜਾਈ ਵੀ ਕਿਹਾ ਜਾਂਦਾ ਹੈ ਜੋ ਅਪ੍ਰੈਲ ਦੇ ਅਖੀਰ ਜਾਂ ਮਈ ਪਹਿਲੇ ਦਿਨਾਂ ਵਿੱਚ ਮੁਗਲਾਂ ਅਤੇ ਸਿੱਖਾਂ ਦੇ ਵਿਚਾਕਰ ਲੜੀ ਗਈ। ਚਮਕੌਰ ਦੀ ਲੜਾਈ ਤੋਂ ਚੱਲ ਕੇ ਜਦ ਗੁਰੂ ਗੋਬਿੰਦ ਸਿੰਘ ਜੀ ਖਿਦਰਾਣੇ ਦੀ ਢਾਬ ਤੇ ਪੁੱਜੇ ਤਾਂ ਉਸ ਸਮੇਂ ਉਹਨਾਂ ਨਾਲ ਸਿੱਖ ਸਨ। ਜਿਹੜੇ ਸਿੱਖ ਅਨੰਦਪੁਰ ਸਾਹਿਬ ਵਿਖੇ ਰੁਸ ਕੇ ਬੇਦਾਵਾ ਦੇ ਗਏ ਸਨ ਉਹ ਵੀ ਮਾਈ ਭਾਗੋ ਦੇ ਵਿਸ਼ੇਸ਼ ਉੱਪਰਾਲੇ ਨਾਲ ਉਥੇ ਪੁੱਜ ਗਏ ਉਹਨਾਂ ਦੇ ਨਾਲ ਮਾਈ ਭਾਗੋ ਵੀ ਸਨ। ਉਸ ਸਮੇਂ ਸਿੱਖਾਂ ਦੀ ਗਿਣਤੀ 2000 ਦੇ ਲਗਭਗ ਸੀ। ਦੂਸਰੇ ਪਾਸੇ 10000 ਸੈਨਿਕਾਂ ਦੀ ਵਿਸ਼ਾਲ ਸੈਨਾ ਲੇ ਕੇ ਸਰਹਿੰਦ ਦਾ ਸੂਬੇਦਾਰ ਵਜ਼ੀਰ ਖਾਂ ਉਥੇ ਪਹਿਲਾ ਹੀ ਪੁੱਜਾ ਸੀ। ਅਪ੍ਰੈਲ ਦੇ ਅਖੀਰ ਜਾਂ ਮਈ ਪਹਿਲੇ ਦਿਨਾਂ ਵਿੱਚ ਖਿਦਰਾਣਾ ਦੀ ਢਾਬ ਤੇ ਘਮਸਾਣ ਦੀ ਲੜਾਈ ਹੋਈ। ਇਸ ਯੁੱਧ ਵਿੱਚ ਵੀ ਗੁਰੂ ਸਾਹਿਬ ਨੇ ਸਾਥੀਆ ਨੇ ਆਪਣੀ ਅਦੁੱਤੀ ਬਹਾਦਰੀ ਦਾ ਸਬੂਤ ਦਿੱਤਾ। ਉਹਨਾਂ ਨੇ ਦੁਸ਼ਮਨ ਦੇ ਆਹੂ ਲਾਹੇ। ਉਥੇ ਪਾਣੀ ਦੀ ਘਾਟ ਹੋ ਕਰ ਕੇ ਮੁਗਲਾਂ ਲਈ ਲੜਨਾ ਬੜਾ ਔਖਾ ਸੀ। ਸਿੱਟੇ ਵਜੋਂ ਉਹਨਾਂ ਨੂੰ ਹਾਰ ਕੇ ਭੱਜ ਜਾਣਾ ਪਿਆ। ਇਸ ਲੜਾਈ ਵਿੱਚ ਮਾਈ ਭਾਗੋ ਅਤੇ ਚਾਲੀ ਸਿੱਖ ਜੋ ਗੁਰੂ ਜੀ ਨੂੰ ਬੇਦਾਵਾ ਦੇ ਗਏ ਸਨ ਬਹੁਤ ਬਹਾਦਰੀ ਨਾਲ ਲੜੇ ਅਤੇ ਸ਼ਹੀਦ ਹੋ ਗਏ। ਗੁਰੂ ਜੀ ਨੇ ਸਿੱਖਾਂ ਦੀ ਬਹਾਦਰੀ ਦੇਖ ਕੇ ਭਾਈ ਮਹਾਂ ਸਿੰਘ ਉਹਨਾਂ ਨੂੰ ਸਨਮਾਨ ਦਿੱਤਾ ਤੇ ਟੁੱਟੀ ਗੰਢੀ। ਇਹਨਾਂ ਸਿੱਖਾਂ ਨੂੰ ਸਿੱਖ ਇਤਿਹਾਸ ਵਿੱਚ ਚਾਲੀ ਮੁਕਤੇ ਕਿਹਾ ਜਾਂਦਾ ਹੈ। ਜਿਹਨਾਂ ਦੇ ਨਾਮ ਤੇ ਖਿਦਰਾਣੇ ਦੀ ਢਾਬ ਦਾ ਨਾਮ ਮੁਕਤਸਰ ਪੈ ਗਿਆ। ਇਹ ਲੜਾਈ ਚਮਕੌਰ ਦੀ ਜੰਗ ਤੋਂ ਕਰੀਬ ਚਾਰ ਮਹੀਨੇ ਬਾਦ ਲੜੀ ਗਈ ਸੀ ਅਪ੍ਰੈਲ ਦੇ ਅਖੀਰ ਜਾਂ ਮਈ ਪਹਿਲੇ ਦਿਨਾਂ ਵਿੱਚ ਹੋਈ ਸੀ ਜਦੋਂ ਮੌਸਮ ਗਰਮ ਹੋ ਗਿਆ ਸੀ ਅਤੇ “ਖਿਦਰਾਣੇ ਦੀ ਢਾਬ “ ਉਸ ਇਲਾਕੇ ਦੇ ਪਾਣੀ ਦਾ ਇੱਕੋ-ਇਕ ਵਸੀਲਾ ਸੀ, ਜਿਸਨੂੰ ਸਿੰਘਾਂ ਨੇ ਆਪਣੇ ਕਬਜ਼ੇ ਵਿੱਚ ਲਿਆ ਹੋਇਆ ਸੀ .
ਆਂਧਰਾ ਪ੍ਰਦੇਸ਼ (ਤੇਲਗੁ: ఆంధ్ర ప్రదేశ్), ਭਾਰਤ ਦੇ ਦੱਖਣ-ਪੂਰਬੀ ਤਟ ਉੱਤੇ ਸਥਿਤ ਰਾਜ ਹੈ। ਖੇਤਰ ਦੇ ਅਨੁਸਾਰ ਭਾਰਤ ਦਾ ਇਹ ਚੌਥਾ ਸਭ ਤੋਂ ਵੱਡਾ ਅਤੇ ਅਬਾਦੀ ਪੱਖੋਂ ਪੰਜਵਾਂ ਸਭ ਤੋਂ ਵੱਡਾ ਰਾਜ ਹੈ। ਇਸ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈਦਰਾਬਾਦ ਹੈ। ਭਾਰਤ ਦੇ ਸਾਰੇ ਰਾਜਾਂ ਵਿੱਚ ਸਭ ਤੋਂ ਲੰਮਾ ਸਮੁੰਦਰ ਤਟ ਗੁਜਰਾਤ ਵਿੱਚ (1600 ਕਿ.ਮੀ.) ਹੁੰਦੇ ਹੋਏ, ਦੂਜੇ ਸਥਾਨ ਉੱਤੇ ਇਸ ਰਾਜ ਦਾ ਸਮੁੰਦਰ ਤਟ (972 ਕਿ.ਮੀ.) ਹੈ।ਆਂਦਰਾ ਪ੍ਰਦੇਸ਼ 12°41 ਅਤੇ 22°ਉ . ਅਕਸ਼ਾਂਸ਼ ਅਤੇ 77° ਅਤੇ 84°40 ਪੂ.
ਕਲਪਨਾ ਚਾਵਲਾ (1 ਜੁਲਾਈ 1961 - 1 ਫਰਵਰੀ 2003) ਇੱਕ ਭਾਰਤੀ ਅਮਰੀਕੀ ਅਤੇ ਪੁਲਾੜਯਾਤਰੀ ਸ਼ਟਲ ਮਿਸ਼ਨ ਮਾਹਰ ਸੀ ਅਤੇ ਉਹ ਪੁਲਾੜ ਵਿੱਚ ਜਾਣ ਵਾਲੀ ਭਾਰਤੀ ਮੂਲ ਦੀ ਪਹਿਲੀ ਔਰਤ ਸੀ। ਉਸਨੇ ਪਹਿਲੀ ਵਾਰ ਸਪੇਸ ਸ਼ਟਲ ਕੋਲੰਬੀਆ 'ਤੇ ਇੱਕ ਮਿਸ਼ਨ ਸਪੈਸ਼ਲਿਸਟ ਅਤੇ ਪ੍ਰਾਇਮਰੀ ਰੋਬੋਟ ਆਰਟ ਆਪਰੇਟਰ ਵਜੋਂ ਉਡਾਣ ਭਰੀ। 2003 ਵਿੱਚ, ਉਹਨਾਂ ਚਾਵਲਾ ਸੱਤ ਚਾਲਕ-ਦਲ ਦੇ ਮੈਂਬਰਾਂ ਵਿੱਚੋਂ ਇੱਕ ਸੀ ਜੋ ਕੋਲੰਬੀਆ ਪੁਲਾੜਯਾਨ ਦੁਰਘਟਨਾ ਵਿੱਚ ਮਾਰੇ ਗਏ ਸਨ, ਜਦੋਂ ਵਾਯੂਮੰਡਲ ਵਿੱਚ ਮੁੜ ਦਾਖਲ ਹੋਣ ਸਮੇਂ ਸਪੇਸ ਸ਼ਟਲ ਵਿੱਚ ਖ਼ਰਾਬੀ ਪੈਦਾ ਹੋ ਗਈ ਸੀ। ਕਲਪਨਾ ਚਾਵਲਾ ਨੂੰ ਮਰਨ ਉਪਰੰਤ, ਕਾਂਗਰੈਸ਼ਨਲ ਸਪੇਸ ਮੈਡਲ ਔਫ਼ ਆਨਰ ਦਾ ਅਵਾਰਡ ਦਿੱਤਾ ਗਿਆ ਅਤੇ ਇਸ ਤੋਂ ਇਲਾਵਾ ਕਈ ਸੜਕਾਂ, ਯੂਨੀਵਰਸਿਟੀਆਂ ਅਤੇ ਸੰਸਥਾਵਾਂ ਦਾ ਨਾਮ ਉਸਦੇ ਨਾਮ ਉੱਪਰ ਰੱਖੇ ਗਏ।
ਪੰਜਾਬ ਉੱਤਰ-ਪੱਛਮੀ ਭਾਰਤ ਦਾ ਇੱਕ ਰਾਜ ਹੈ, ਜੋ ਵੱਡੇ ਪੰਜਾਬ ਖੇਤਰ ਦਾ ਇਕ ਭਾਗ ਹੈ। ਇਸਦਾ ਦੂਸਰਾ ਭਾਗ ਪਾਕਿਸਤਾਨ ਵਿੱਚ ਹੈ। ਇਸਦੀ ਸਰਹੱਦ ਉੱਤਰ ਵਿੱਚ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ, ਉੱਤਰ-ਪੂਰਬ ਵਿੱਚ ਹਿਮਾਚਲ ਪ੍ਰਦੇਸ਼, ਦੱਖਣ-ਪੂਰਬ ਵਿੱਚ ਹਰਿਆਣੇ, ਦੱਖਣ-ਪੱਛਮ ਵਿੱਚ ਰਾਜਸਥਾਨ ਅਤੇ ਪੱਛਮ ਵਿੱਚ ਪਾਕਿਸਤਾਨੀ ਪੰਜਾਬ ਨਾਲ ਲੱਗਦੀ ਹੈ। ਇਸਦੇ ਮੁੱਖ ਸ਼ਹਿਰ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਬਠਿੰਡਾ, ਫ਼ਿਰੋਜ਼ਪੁਰ, ਸੰਗਰੂਰ, ਮੋਹਾਲੀ ਅਤੇ ਪਟਿਆਲਾ ਹਨ ਅਤੇ ਰਾਜਧਾਨੀ ਚੰਡੀਗੜ੍ਹ ਹੈ।
ਪੰਜਾਬੀ ਭਾਸ਼ਾ [1] /pʌnˈdʒɑːbi/ (ਸ਼ਾਹਮੁਖੀ: پنجابی) (ਗੁਰਮੁਖੀ: ਪੰਜਾਬੀ) ਪੰਜਾਬ ਦੀ ਭਾਸ਼ਾ, ਜਿਸ ਨੂੰ ਪੰਜਾਬ ਖੇਤਰ ਦੇ ਵਸਨੀਕ ਜਾਂ ਸੰਬੰਧਿਤ ਲੋਕ ਬੋਲਦੇ ਹਨ। ਇਹ ਭਾਸ਼ਾਵਾਂ ਦੇ ਹਿੰਦ-ਯੂਰਪੀ ਪਰਿਵਾਰ ਵਿੱਚੋਂ ਹਿੰਦ-ਇਰਾਨੀ ਪਰਿਵਾਰ ਨਾਲ਼ ਸਬੰਧ ਰੱਖਦੀ ਹੈ। ਇਹ ਪੰਜਾਬੀਆਂ ਦੀ ਮਾਂ ਬੋਲੀ ਹੈ ਅਤੇ ਸਿੱਖੀ ਦੀ ਧਾਰਮਿਕ ਭਾਸ਼ਾ ਵੀ ਹੈ। ਗੁਰਮੁਖੀ ਲਿਪੀ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕੀਤੀ ਗਈ ਹੈ। ਇਹ ਦੁਨੀਆਂ ਅਤੇ ਖ਼ਾਸ ਕਰ ਦੱਖਣੀ ਏਸ਼ੀਆ ਦੇ ਉੱਘੇ ਭੰਗੜਾ ਸੰਗੀਤ ਦੀ ਭਾਸ਼ਾ ਹੈ। ਪਾਕਿਸਤਾਨ ਵਿੱਚ ਇਹ ਸਭ ਤੋਂ ਵੱਧ ਬੋਲੀ ਜਾਣ ਵਾਲੀ ਬੋਲੀ ਹੈ।
ਜੀਵਨੀ ਰਚਨਾ ਦਾ ਮੂਲ ਅਧਾਰ ਜਨਮਸਾਖੀ ਮੰਨਿਆ ਗਿਆ ਹੈ। ਪੁਰਾਤਨ ਪੰਜਾਬੀਵਾਰਤਕ ਦਾ ਮੁੱਢ ਵੀ ਗੁਰੂ ਨਾਨਕ ਕਾਲ ਵਿੱਚ ਜਨਮਸਾਖੀ ਤੋਂ ਬੱਝਦਾ ਹੈ। ਜਨਮਸਾਖੀ ਤੇ ਬਚਨ ਪੰਜਾਬੀ ਵਾਰਤਕ ਦੇ ਪੁਰਾਤਨ ਰੂਪ ਹਨ,ਭਾਈ ਵੀਰ ਸਿੰਘ ਨੇ ਜਿਹਨਾਂ ਨੂੰ ਜੀਵਨੀ ਰੂਪ ਵਜੋਂ ਵਿਕਸਿਤ ਕੀਤਾ। ਆਧੁਨਿਕ ਪੰਜਾਬੀ ਵਾਰਤਕ ਅੱਜ ਬਹੁਤ ਵਿਕਸਤ ਹੋ ਚੁਕੀ ਹੈ,ਸਮਕਾਲ ਵਿੱਚ 600 ਦੇ ਲਗਭਗ ਜੀਵਨੀ ਰਚਨਾਵਾਂ ਇਸ ਵਰਗ ਅੰਦਰ ਮਿਲਦੀਆਂ ਹਨ।ਪਹਿਲਾਂ ਜੀਵਨੀ ਖੇਤਰ ਵਿੱਚ ਨਾਇਕ ਜਾਂ ਮਹਾਨ ਵਿਅਕਤੀ ਦੀ ਹੀ ਗੱਲ ਕੀਤੀ ਜਾਂਦੀ ਸੀ,ਸੁਤੰਤਰਤਾ ਤੋਂ ਮਗਰੋਂ ਸਧਾਰਨ ਵਿਅਕਤੀ ਨੂੰ ਵੀ ਮਹੱਤਵ ਮਿਲਣ ਲੱਗਿਆ।ਫਿਰ ਵੀ ਜੀਵਨੀ ਕਿਸੇ ਵਿਸ਼ੇਸ਼ ਵਿਅਕਤੀ ਨਾਲ ਸੰਬੰਧ ਰੱਖਦੀ ਹੈ,ਜਿਥੇ ਕੁਝ ਆਦਰਸ਼ ਮਹੱਤਵ ਰੱਖਦੇ ਹਨ।ਜੀਵਨੀ ਲਈ ਬਹੁਤ ਸਮਾਨਾਰਥੀ ਸ਼ਬਦ ਵਰਤੇ ਜਾਂਦੇ ਹਨ ਜਿਵੇਂ ਕਿ:-ਜੀਵਨ ਬਿਰਤਾਂਤ,ਜੀਵਨ ਕਥਾ,ਜੀਵਨ-ਚਰਿਤ੍ਰਆਦਿ ਅੰਗਰੇਜ਼ੀ ਵਿੱਚ ਇਸਨੂੰ Biography ਕਿਹਾ ਜਾਂਦਾ ਹੈ। ਜੀਵਨੀ ਸ਼ਬਦ ਦੀ ਵਰਤੋਂ ਸਭ ਤੋਂ ਪਹਿਲਾਂ ਡਰਾਇਡਨ ਨੇ ਵਰਤਿਆ,ਉਸ ਅਨੁਸਾਰ ਜੀਵਨੀ ਵਿਸ਼ੇਸ਼ ਮਨੁੱਖਾਂ ਦਾ ਜੀਵਨ ਇਤਿਹਾਸ ਹੈ।
ਪੰਜਾਬੀ ਸਾਹਿਤ ਦਾ ਇਤਿਹਾਸ ਲਿਖਣ ਦਾ ਕਾਰਜ ਬਹੁਤ ਸਾਰੇ ਵਿਦਵਾਨਾਂ ਨੇ ਆਰੰਭਿਆ ਅਤੇ ਵਿਸ਼ੇਸ਼ ਨਜ਼ਰੀਏ ਤੋਂ ਇਤਿਹਾਸ ਲਿਖੇ। ਪੰਜਾਬੀ ਸਾਹਿਤ ਦਾ ਇਤਿਹਾਸ ਲਿਖਣ ਦੀ ਸਭ ਤੋਂ ਵੱਧ ਭੂਮਿਕਾ ਪੰਜਾਬੀ ਸਾਹਿਤ ਅਕਾਦਮੀ ਦਿੱਲੀ ਨੇ ਨਿਭਾਈ ਹੈ। ਪੰਜਾਬੀ ਸਾਹਿਤ ਅਕਾਦਮੀ ਦਿੱਲੀ ਪੰਜਾਬੀ ਭਾਸ਼ਾ, ਸਾਹਿਤ ਤੇ ਸੱਭਿਆਚਾਰ ਦੇ ਲਈ ਪਿਛਲੇ ਦੋ ਤੋਂ ਵੱਧ ਦਹਾਕਿਆ ਤੋਂ ਨਿਰੰਤਰ ਕਾਰਜਸ਼ੀਲ ਹੈ। ਭਾਵੇਂ ਇਹ ਅਕਾਦਮੀ ਦਿੱਲੀ ਸਰਕਾਰ ਵੱਲੋਂ, ਦਿੱਲੀ ਪ੍ਰਾਂਤ ਵਿੱਚ ਪੰਜਾਬੀ ਭਾਸ਼ਾ ਦੇ ਵਿਕਾਸ ਦੇ ਸੁਪਨੇ ਦੀ ਪੂਰਤੀ ਵੱਜੋਂ ਸਥਾਪਿਤ ਕੀਤੀ ਗਈ ਸੀ। ਪਰੰਤੂ ਇਸ ਅਕਾਦਮੀ ਨੇ ਨਾ ਕੇਵਲ ਦਿੱਲੀ ਪ੍ਰਾਂਤ ਵਿੱਚ ਹੀ ਪੰਜਾਬੀ ਨੂੰ ਫੈਲਾਇਆ ਤੇ ਸਥਾਪਿਤ ਕੀਤਾ ਸਗੋਂ ਸਮੁੱਚੇ ਪੰਜਾਬੀ ਜਗਤ ਵਿੱਚ ਆਪਣਾ ਵਕਾਰੀ ਸਥਾਨ ਵੀ ਬਣਾਇਆ। ਪ੍ਰੋ. ਰਵੇਲ ਸਿੰਘ ਅਤੇ ਉਹਨਾਂ ਦੇ ਸਾਥੀ ਵਿਦਵਾਨਾਂ ਨੇ ਆਪਸੀ ਮਸ਼ਵਰੇ ਨਾਲ।।ਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਦਾ ਇੱਕ ਵੱਡਾ ਪੋ੍ਜੈਕਟ ਹੱਥ ਵਿੱਚ ਲਿਆ ਜੋ ਕਿ ਨਾ ਕੇਵਲ ਵਿਉਂਤਿਆ ਗਿਆ ਸਗੋਂ ਸੰਪੂਰਨਤਾ ਦੇ ਰਾਹ ਵੀ ਪਿਆ। ਲੰਮੀਆਂ ਬੈਠਕਾਂ ਅਤੇ ਨਿਰੰਤਰ ਵਿਚਾਰ ਵਟਾਂਦਰੇ ਉਪਰੰਤ ਫੈਸਲਾ ਹੋਇਆ ਸੀ ਕਿ ਅਲੱਗ ਅਲੱਗ ਵਿਧਾਵਾਂ ਅਨੁਸਾਰ ਇਤਿਹਾਸ ਲਿਖਿਆ ਜਾਵੇ ਕਿਉਂਕਿ ਪਹਿਲਾਂ ਪ੍ਰਾਪਤ ਇਤਿਹਾਸਾਂ ਵਿੱਚ ਇਹ ਖੱਪਾ ਨਜ਼ਰ ਆਉਂਦਾ ਹੈ। ਇਸ ਪੋ੍ਜੈਕਟ ਅਧੀਨ ਲਿਖੀਆਂ ਪੰਜਾਬੀ ਸਾਹਿਤ ਦੇ ਇਤਿਹਾਸ ਦੀਆਂ ਜਿਲਦਾਂ ਵੱਖ ਵੱਖ ਵਿਧਾਵਾਂ ਅਨੁਸਾਰ ਵਿਉਂਤੀਆਂ ਗਈਆਂ ਹਨ:- 1. ਪੰਜਾਬੀ ਸਾਹਿਤ ਦਾ ਭਾਸ਼ਾਈ ਪਿਛੋਕੜ- ਪ੍ਰੇਮ ਸਿੰਘ 2.
ਮੁਕਤਸਰ ਨੂੰ ਪਹਿਲਾਂ ‘ਖਿਦਰਾਣੇ ਦੀ ਢਾਬ’ ਦੇ ਨਾਂ ਨਾਲ ਜਾਣਿਆ ਜਾਂਦਾ ਸੀ ਕਿਉਂਕਿ ਚਾਰੇ ਪਾਸਿਓਂ ਵਰਖਾ ਦਾ ਪਾਣੀ, ਇੱਥੇ ਆ ਕੇ ਜਮ੍ਹਾਂ ਹੋ ਜਾਂਦਾ ਸੀ। ਰੇਤਲੇ ਇਲਾਕੇ ਵਿੱਚ ਪਾਣੀ ਦੀ ਬੇਹੱਦ ਘਾਟ ਹੋਣ ਕਾਰਨ ਇਹ ਢਾਬ, ਆਸ-ਪਾਸ ਦੇ ਇਲਾਕੇ ਦੇ ਲੋਕਾਂ ਲਈ ਪਾਣੀ ਦੀ ਲੋੜ-ਪੂਰਤੀ ਦਾ ਇੱਕ ਵੱਡਾ ਸਰੋਤ ਸੀ। ਰੇਤਲੇ ਟਿੱਬਿਆਂ ਵਾਲੀ ਇਸ ਧਰਤੀ ਨੂੰ ਭਾਗ ਕਿਵੇਂ ਲੱਗੇ ਇਹ ਇਤਿਹਾਸ ਦੀ ਬੇਮਿਸਾਲ ਦਾਸਤਾਨ ਹੈ।
2020 ਦੇ ਖੇਤੀ ਕਾਨੂੰਨ ਅਤੇ ਕਿਸਾਨ ਅੰਦੋਲਨ
ਭਾਰਤ ਸਰਕਾਰ ਨੇ ਸੰਸਦ ਵਿੱਚ ਸਤੰਬਰ 2020 ਵਿੱਚ ਕਿਸਾਨੀ ਉਪਜ ਵਪਾਰ ਅਤੇ ਵਣਜ (ਪ੍ਰੋਤਸਾਹਨ ਅਤੇ ਸਹੂਲਤ) ਬਿਲ- 2020 ਅਤੇ ਕਿਸਾਨ (ਸਸ਼ਕਤੀਕਰਨ ਤੇ ਸੁਰੱਖਿਆ) ਮੁੱਲ ਭਰੋਸਗੀ ਅਤੇ ਖੇਤੀ ਸੇਵਾਵਾਂ ਸਮਝੌਤਾ ਬਿਲ-2020 ਰੱਖਦਿਆਂ ਕਿਹਾ ਕਿ ਇਨ੍ਹਾਂ ਬਿਲਾਂ ਦਾ ਮੁੱਖ ਮੰਤਵ ਖੇਤੀ ਨੂੰ ਲਾਹੇਵੰਦਾ ਬਣਾਉਣਾ ਹੈ।ਇਸ ਤੋਂ ਬਾਅਦ ਲੋਕਸਭਾ ਅਤੇ ਰਾਜਸਭਾ ਵਿੱਚ ਇਹਨਾਂ ਨੂੰ ਪਾਸ ਕਰ ਦਿੱਤਾ ਗਿਆ। ਇਹਨਾਂ ਕਾਨੂੰਨਾਂ ਦਾ ਪ੍ਰਭਾਵ ਕਿਸਾਨਾਂ ਦੇ ਨਾਲ ਨਾਲ ਛੋਟੇ ਵਪਾਰੀਆਂ ਤੇ ਵੀ ਪੈਣ ਦੇ ਖਦਸ਼ੇ ਵਜੋਂ ਜੋ ਰੋਸ ਮੁਜਾਹਰੇ ਹੋਏ, ਉਹਨਾਂ ਦਾ ਅਸਰ ਪੂਰੇ ਦੇਸ਼ ਦੀ ਰਾਜਨੀਤੀ ਤੇ ਪਿਆ। ਸਰਕਾਰ ਦਾ ਦਾਅਵਾ ਸੀ ਕਿ ਇਹ ਖੇਤੀਬਾੜੀ ਦੀਆਂ ਵਸਤੂਆਂ ਦੀ ਰੁਕਾਵਟ ਰਹਿਤ ਰਾਜਾਂ ਅੰਦਰ ਅਤੇ ਰਾਜਾਂ ਵਿਚਕਾਰ ਵਪਾਰ ਨੂੰ ਉਤਸ਼ਾਹਤ ਕਰਨ ਲਈ ਪ੍ਰਤੀਯੋਗੀ ਵਿਕਲਪਿਕ ਵਪਾਰਕ ਚੈਨਲਾਂ ਰਾਹੀਂ ਕਿਸਾਨਾਂ ਲਈ ਮੁਨਾਫਾ ਕੀਮਤਾਂ ਦੀ ਸਹੂਲਤ ਦੇਣਗੇ। ਪਹਿਲਾ ਕਾਨੂੰਨ ਕਿਸਾਨੀ ਉਪਜ ਵਪਾਰ ਅਤੇ ਵਣਜ (ਪ੍ਰੋਤਸਾਹਨ ਅਤੇ ਸਹੂਲਤ) ਕਾਨੂੰਨ- 2020 ਨਿਰਧਾਰਤ ਵਪਾਰਕ ਖੇਤਰ ਵਿੱਚ ਕਿਸਾਨਾਂ ਦੇ ਉਤਪਾਦਾਂ ਦੇ ਇਲੈਕਟ੍ਰਾਨਿਕ ਵਪਾਰ ਦੀ ਵੀ ਆਗਿਆ ਦਿੰਦਾ ਹੈ। ਇਹ ਇਲੈਕਟ੍ਰਾਨਿਕ ਡਿਵਾਈਸਾਂ ਅਤੇ ਇੰਟਰਨੈਟ ਰਾਹੀਂ ਸਿੱਧੀ ਅਤੇ ਔਨਲਾਈਨ ਖਰੀਦ ਅਤੇ ਵੇਚ ਦੀ ਸਹੂਲਤ ਦੇਵੇਗਾ।
ਸਿੱਖਿਆ ਨੂੰ ਰਸਮੀ ਜਾਂ ਗੈਰ-ਰਸਮੀ ਸ਼੍ਰੇਣੀਆਂ ਵਿੱਚ ਲਿਆ ਜਾ ਸਕਦਾ ਹੈ। ਕਿਸੇ ਵੀ ਅਨੁਭਵ ਨੂੰ, ਜਿਸਦਾ ਸੋਚਣ, ਮਹਿਸੂਸ ਕਰਨ ਜਾਂ ਕੰਮ ਕਰਨ ਦੇ ਢੰਗ ਤਰੀਕੇ॰ ਵਿੱਚ ਬਦਲਾਅ ਆਵੇ,ਉਸ ਅਨੁਭਵ ਨੂੰ ਸਿੱਖਿਆ ਮੰਨਿਆ ਜਾ ਸਕਦਾ ਹੈ। ਸਿੱਖਿਆ ਦੀ ਕਾਰਜਪ੍ਰਣਾਲੀ ਨੂੰ ਪੈਡਾਗੋਜੀ ਕਿਹਾ ਜਾਂਦਾ ਹੈ।ਸਿੱਖਿਆ ਨੂੰ ਆਮ ਤੌਰ ਤੇ ਪ੍ਰੀ ਪ੍ਰਾਇਮਰੀ ਸਕੂਲ ਜਾਂ ਕਿੰਡਰਗਾਰਟਨ, ਪ੍ਰਾਇਮਰੀ ਸਕੂਲ, ਸੈਕੰਡਰੀ ਸਕੂਲ ਅਤੇ ਫਿਰ ਕਾਲਜ, ਯੂਨੀਵਰਸਿਟੀ, ਜਾਂ ਅਪ੍ਰੈਂਟਿਸਸ਼ਿਪ ਦੇ ਪੜਾਵਾਂ ਵਿੱਚ ਵੰਡਿਆ ਜਾਂਦਾ ਹੈ।
ਮਾਈ ਭਾਗੋ ਭਾਈ ਪਾਰੇ ਸ਼ਾਹ ਦੇ ਖਾਨਦਾਨ ਵਿਚੋਂ ਸੀ। ਮਾਈ ਭਾਗੋ ਭਾਈ ਪਾਰੇ ਸ਼ਾਹ ਦੇ ਪੁੱਤਰ ਭਾਈ ਮੱਲੋ ਦੀ ਪੁੱਤਰੀ ਸੀ ਜਿਸ ਦਾ ਜਨਮ ਆਪਣੇ ਜੱਦੀ ਪਿੰਡ ਝਬਾਲ, ਜ਼ਿਲ੍ਹਾ ਅੰਮ੍ਰਿਤਸਰ ਵਿੱਚ ਹੋਇਆ। ਭਾਈ ਲੰਗਾਹ ਢਿੱਲੋਂ ਜੱਟ ਸੀ ਜੋ ਗੁਰੂ ਅਰਜਨ ਦੇਵ ਦੇ ਵੇਲੇ ਸਿੱਖ ਸੱਜ ਗਿਆ ਸੀ। ਮਾਈ ਭਾਗੋ ਦਾ ਬਚਪਨ ਦਾ ਨਾਮ ਭਾਗਭਰੀ ਸੀ। ਸਿੱਖ ਇਤਿਹਾਸ ਵਿੱਚ ਉਸ ਨੂੰ ਮਾਈ ਭਾਗੋ ਵਜੋਂ ਯਾਦ ਕੀਤਾ ਜਾਂਦਾ ਹੈ। ਉਸ ਦਾ ਵਿਆਹ ਪੱਟੀ ਦੇ ਨਿਧਾਨ ਸਿੰਘ ਵੜੈਚ ਨਾਲ ਹੋਇਆ ਸੀ। ਝਬਾਲ ਦੇ ਪੇਰੋ ਸ਼ਾਹ ਦੇ ਦੋ ਪੁੱਤਰ ਸਨ। ਮਾਲੇ ਸ਼ਾਹ ਅਤੇ ਹਰੂ। ਮਾਲੇ ਸ਼ਾਹ ਦੇ ਘਰ ਚਾਰ ਪੁੱਤਰ ਤੇ ਇੱਕ ਧੀ ਨੇ ਜਨਮ ਲਿਆ। ਉਸ ਦੇ ਮਾਤਾ ਜੀ ਦਾ ਸਤਿਗੁਰੂ ਦੇ ਦਰਬਾਰ ਆਉਣਾ ਜਾਂਣਾ ਸੀ। ਉਹ ਆਪਣੇ ਪਿਤਾ ਨਾਲ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਦਰਬਾਰ ਵਿੱਚ ਦਰਸ਼ਨ ਕਰਨ ਲਈ ਜਾਂਦੀ ਹੁੰਦੀ ਸੀ। ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਅਦੁੱਤੀ ਕੁਰਬਾਨੀ ਅਤੇ ਬੇਮਿਸਾਲ ਸ਼ਹੀਦੀ ਦੀ ਖ਼ਬਰ ਬਿਜਲੀ ਦੀ ਤਰ੍ਹਾਂ ਸਾਰੇ ਦੇਸ਼ ਅੰਦਰ ਫੈਲ ਗਈ। ਬੀਬੀ ਭਾਗੋ ਨੇ ਕਿਹਾ, 'ਪਿਤਾ ਜੀ!
ਬੁਨਿਆਦੀ ਅਧਿਕਾਰ ਭਾਰਤੀ ਸੰਵਿਧਾਨ ਦਾ ਇੱਕ ਮਹੱਤਵਪੂਰਨ ਹਿੱਸਾ ਹਨ। ਇਹ ਭਾਰਤੀ ਨਾਗਰਿਕਾਂ ਨੂੰ ਸ਼ਾਂਤੀ ਅਤੇ ਸਦਭਾਵਨਾ ਨਾਲ ਜੀਵਨ ਜਿਉਣ ਦਾ ਅਧਿਕਾਰ ਦਿੰਦੇ ਹਨ। ਇਹ ਅਧਿਕਾਰ ਵਿਸ਼ਵ ਦੇ ਲਗਭਗ ਸਾਰੇ ਲੋਕਤੰਤਰਾਂ ਵਿੱਚ ਮੌਜੂਦ ਹੁੰਦੇ ਹਨ ਜਿਵੇਂ ਕਿ ਕਾਨੂੰਨ ਦੇ ਸਾਹਮਣੇ ਸਮਾਨਤਾ, ਬੋਲਣ ਦੀ ਆਜ਼ਾਦੀ, ਇਕੱਠੇ ਹੋਣ ਦੀ ਆਜ਼ਾਦੀ ਅਤੇ ਆਪਣੇ ਧਰਮ ਨੂੰ ਪੂਜਣ ਦੀ ਆਜ਼ਾਦੀ ਆਦਿ। ਇਹਨਾਂ ਅਧਿਕਾਰਾਂ ਦੀ ਉਲੰਘਣਾ ਕਰਨ ਤੇ ਭਾਰਤੀ ਦੰਡ ਵਿਧਾਨ ਅਧੀਨ ਸਜ਼ਾ ਹੋ ਸਕਦੀ ਹੈ।
ਪ੍ਰਦੂਸ਼ਣ, ਕੁਦਰਤੀ ਵਾਤਾਵਰਨ ਵਿੱਚ ਗੰਦਗੀ ਦੀ ਪਛਾਣ ਹੈ ਜੋ ਵਾਤਾਵਰਨ ਦੀ ਉਲਟ ਤਬਦੀਲੀ ਦਾ ਕਾਰਨ ਬਣਦਾ ਹੈ। ਪ੍ਰਦੂਸ਼ਣ ਰਸਾਇਣਕ ਪਦਾਰਥਾਂ ਜਾਂ ਊਰਜਾ ਦੇ ਰੂਪ ਲੈ ਸਕਦਾ ਹੈ, ਜਿਵੇਂ ਕਿ ਰੌਲਾ, ਗਰਮੀ ਜਾਂ ਰੋਸ਼ਨੀ ਪ੍ਰਦੂਸ਼ਣ, ਪ੍ਰਦੂਸ਼ਣ ਦੇ ਹਿੱਸੇ, ਜਾਂ ਤਾਂ ਬਾਹਰਲੇ ਪਦਾਰਥ / ਊਰਜਾ ਜਾਂ ਕੁਦਰਤੀ ਤੌਰ ਤੇ ਪੈਦਾ ਹੋਣ ਵਾਲੀ ਗੰਦਗੀ ਹੋ ਸਕਦੀ ਹੈ। ਪ੍ਰਦੂਸ਼ਣ ਨੂੰ ਅਕਸਰ ਬਿੰਦੂ ਸਰੋਤ ਜਾਂ ਨਾਨ-ਪੁਆਇੰਟ ਸੋਰਸ ਪ੍ਰਦੂਸ਼ਣ ਵਜੋਂ ਸ਼੍ਰੇਣੀਬੱਧ ਕੀਤਾ ਜਾਂਦਾ ਹੈ। 2015 ਵਿੱਚ, ਸੰਸਾਰ ਵਿੱਚ 9 ਮਿਲੀਅਨ ਲੋਕ ਪ੍ਰਦੂਸ਼ਣ ਕਰਕੇ ਮਾਰੇ ਗਏ।ਪ੍ਰਦੂਸ਼ਣ ਦੀਆਂ ਮੁੱਖ ਕਿਸਮਾਂ ਵਿੱਚ ਸ਼ਾਮਲ ਹਨ:
ਪੰਜਾਬ ਦੇ ਮੇਲਿਆਂ ਅਤੇ ਤਿਉਹਾਰਾਂ ਦੀ ਸੂਚੀ (ਭਾਰਤ)
ਪੰਜਾਬ ਵਿੱਚ ਪੂਰੇ ਸਾਲ ਵਿੱਚ ਬਹੁਤ ਮੇਲੇ ਅਤੇ ਤਿਉਹਾਰ ਮਨਾਏ ਜਾਂਦੇ ਹਨ। ਜਿੰਨ੍ਹਾ ਵਿੱਚੋ ਕੁਝ ਅੱਗੇ ਦਿੱਤੇ ਗਏ ਹਨ।
ਗੁਰੂ ਨਾਨਕ ਦੇਵ ਜੀ (15 ਅਪ੍ਰੈਲ 1469 – 22 ਸਤੰਬਰ 1539) ਸਿੱਖੀ ਦੇ ਬਾਨੀ ਅਤੇ ਦਸਾਂ ਸਿੱਖ ਗੁਰੂਆਂ ਵਿਚੋਂ ਪਹਿਲੇ ਗੁਰੂ ਸਨ। ਇਹਨਾਂ ਦਾ ਜਨਮ ਦਿਨ ਦੁਨੀਆ ਵਿੱਚ ਗੁਰਪੁਰਬ ਵਜੋਂ ਮਨਾਇਆ ਜਾਂਦਾ ਹੈ, ਜੋ ਨਾਨਕਸ਼ਾਹੀ ਕਲੈਂਡਰ 2003 ਮਤਾਬਕ 1 ਵੈਸਾਖ ਅਤੇ ਬਿਕ੍ਰਮੀ ਨਾਨਕਸ਼ਾਹੀ ਕਲੈਂਡਰ ਮੁਤਾਬਿਕ ਕੱਤਕ ਦੀ ਪੂਰਨਮਾਸ਼ੀ ਨੂੰ ਹਰ ਸਾਲ ਅਕਤੂਬਰ-ਨਵੰਬਰ ਮਹੀਨਿਆਂ ਵਿਚਾਲ਼ੇ ਵੱਖਰੀ ਤਰੀਕ ਨੂੰ ਆਉਂਦਾ ਹੈ।ਗੁਰੂ ਨਾਨਕ ਸਾਹਿਬ ਨੇ ਦੂਰ-ਦੁਰਾਡੇ ਸਫ਼ਰ ਕਰ ਲੋਕਾਈ ਨੂੰ ਇੱਕ ਰੱਬ ਦਾ ਸੁਨੇਹਾ ਦਿੱਤਾ ਜੋ ਆਪਣੀ ਬਣਾਈ ਖ਼ਲਕਤ ਵਿੱਚ ਹਾਦਰ ਅਤੇ ਦਾਇਮ ਸੱਚਾਈ ਦੀ ਹਕ਼ੀਕਤ ਹੈ। ਬਰਾਬਰਤਾ, ਭਾਈਚਾਰਕ ਪਿਆਰ, ਇਤਫ਼ਾਕ, ਚੰਗਿਆਈ ਅਤੇ ਗੁਣਾਂ ਉੱਤੇ ਮਬਨੀ ਉਹਨਾਂ ਨੇ ਇੱਕ ਅਨੋਖਾ ਰੁਹਾਨੀ, ਸਮਾਜਿਕ ਅਤੇ ਸਿਆਸੀ ਪਲੇਟਫਾਰਮ ਤਿਆਰ ਕੀਤਾ। ਸਿੱਖੀ ਦੇ ਮਾਝ ਗ੍ਰੰਥ, ਗੁਰੂ ਗ੍ਰੰਥ ਸਾਹਿਬ ਵਿੱਚ ਗੁਰ ਨਾਨਕ ਸਾਹਿਬ ਦੇ 974 ਵਾਕ ਸ਼ਾਇਰਾਨਾ ਅੰਦਾਜ਼ ਵਿੱਚ ਦਰਜ ਹਨ, ਜਿਹਨਾਂ ਵਿੱਚੋਂ ਜਪੁਜੀ ਸਾਹਿਬ, ਆਸਾ ਦੀ ਵਾਰ ਅਤੇ ਸਿੱਧ-ਗੋਸਟ ਆਦਿ ਪ੍ਰਮੁ ਹਨ। ਇਹ ਸਿੱਖਾਂ ਦਾ ਯਕੀਨ ਹੈ ਕਿ ਗੁਰ ਨਾਨਕ ਦੀ ਹੁਰਮਤ, ਦਿੱਵਤਾ ਅਤੇ ਧਾਰਮਕ ਇਖਤਿਆਰ ਬਾਅਦ ਵਾਲ਼ੇ ਗੁਰੂਆਂ ਵਿੱਚ ਵੀ ਸ਼ਾਮਿਲ ਸੀ।
ਆਧੁਨਿਕਤਾਵਾਦ ਵਿਆਪਕ ਪਰਿਭਾਸ਼ਾ ਵਜੋਂ,ਆਧੁਨਿਕ ਚਿੰਤਨ,ਚਰਿੱਤਰ ਜਾਂ ਵਰਤੋਂ ਵਿਹਾਰ ਦੀ ਸ਼ੈਲੀ ਹੈ। ਵਧੇਰੇ ਨਿਸ਼ਚਿਤ ਅਰਥਾਂ ਵਿੱਚ,ਇਹ ਸ਼ਬਦ ਕਲਾਵਾਂ ਦੇ ਖੇਤਰ ਵਿੱਚ ਆਧੁਨਿਕ ਅੰਦੋਲਨ ਲਈ,ਉਂਨੀਵੀਂ ਸਦੀ ਦੇ ਅੰਤ ਅਤੇ ਵੀਹਵੀਂ ਸਦੀ ਦੇ ਸ਼ੁਰੂ ਵਿੱਚ ਮੂਲ ਤੌਰ 'ਤੇ ਪੱਛਮੀ ਸਮਾਜ ਵਿੱਚ ਵਿਆਪਕ ਅਤੇ ਦੂਰਗਾਮੀ ਪਰਿਵਰਤਨਾਂ ਵਿੱਚੋਂ ਪੈਦਾ ਹੋਈਆਂ ਸਾਂਸਕ੍ਰਿਤਕ ਪ੍ਰਵਿਰਤੀਆਂ ਅਤੇ ਉਹਨਾਂ ਨਾਲ ਜੁੜੇ ਸਾਂਸਕ੍ਰਿਤਕ ਅੰਦੋਲਨਾਂ ਲਈ ਵਰਤਿਆ ਜਾਂਦਾ ਹੈ। ਆਧੁਨਿਕਤਾਵਾਦ ਨੇ ਰੋਸ਼ਨ ਖਿਆਲੀ ਸੋਚ ਦੀ ਨਿਸ਼ਚਿਤਤਾ ਨੂੰ ਵੀ ਰੱਦ ਕੀਤਾ ਅਤੇ ਬਹੁਤ ਸਾਰੇ ਆਧੁਨਿਕਤਾਵਾਦੀਆਂ ਨੇ ਧਾਰਮਿਕ ਵਿਸ਼ਵਾਸ ਨੂੰ ਰੱਦ ਕੀਤਾ। ਆਧੁਨਿਕ ਉਦਯੋਗਿਕ ਸਮਾਜਾਂ ਦਾ ਵਿਕਾਸ,ਸ਼ਹਿਰੀਕਰਨ ਦਾ ਤੇਜ਼ ਪਸਾਰਾ ਅਤੇ ਪਹਿਲੀ ਵਿਸ਼ਵ ਜੰਗ ਦੇ ਭਿਅੰਕਰ ਦ੍ਰਿਸ਼ ਉਸ ਸਥਿਤੀ ਦੇ ਸਿਰਜਕ ਹਨ ਜਿਸ ਵਿੱਚੋਂ ਵੀਹਵੀਂ ਸਦੀ ਦੇ ਵੀਹਵਿਆਂ ਵਿੱਚ ਆਧੁਨਿਕਤਾਵਾਦ ਦੀਆਂ ਪਰੰਪਰਾ ਨਾਲੋਂ ਐਨ ਅੱਡਰੀਆਂ ਨਿਸ਼ਾਨੀਆਂ ਸਾਹਮਣੇ ਆਈਆਂ। ਇਸ ਨਾਲ ਸੰਬੰਧਿਤ ਸੰਕਲਪ ਹਨ:ਆਧੁਨਿਕ,ਆਧੁਨਿਕਤਾਵਾਦੀ,ਸਮਕਾਲੀ ਅਤੇ ਉੱਤਰਆਧੁਨਿਕ। ਕਲਾ ਦੇ ਖੇਤਰ ਵਿੱਚ,ਆਧੁਨਿਕਤਾਵਾਦ ਯਥਾਰਥਵਾਦ ਦੀ ਵਿਚਾਰਧਾਰਾ ਨੂੰ ਰੱਦ ਕਰਦਾ ਹੈ ਅਤੇ ਅਤੀਤ ਦੀਆਂ ਰਚਨਾਵਾਂ ਦੀ ਮੁੜ ਵਰਤੋਂ,ਸ਼ਮੂਲੀਅਤ,ਪੁਨਰ ਲੇਖਣੀ,ਸਾਰ-ਝਲਕੀਆਂ,ਦੁਹਰਾਈ ਅਤੇ ਪੈਰੋਡੀ ਰਾਹੀਂ ਨਵੇਂ ਰੂਪਾਂ ਵਿੱਚ ਵਰਤੋਂ ਕਰਦਾ ਹੈ। ਆਧੁਨਿਕਤਾਵਾਦੀ ਕਹਿੰਦੇ ਹਨ ਕਿ ਜੋ ਪਹਿਲਾਂ ਹੋ ਚੁਕਿਆ ਹੈ, ਉਹ ਵਧੀਆ ਨਹੀਂ ਹੈ। ਹੁੁੁਣ ਅਸੀਂ ਉਸ ਨੂੰ ਹੋਰ ਬੇਹਤਰ ਕਰਾਂਂਗੇ। ਆਧੁਨਿਕਤਾਵਦੀ ਅਸਲ ਵਿੱਚ ਅਤੀਤ ਦੇ ਵਿਰੋਧੀ ਸਨ। ਆਧੁਨਿਕਤਾਵਾਦ ਅਨਿਸ਼ਚੇ ਤੇ ਅਸਥਿਰਤਾ ਨੂੰ ਪ੍ਰਗਟ ਕਰਦੇ ਹਨ।ਆਧੁਨਿਕਤਾਵਦੀਆ ਦਾ ਇਹ ਵੀ ਕਹਿਣਾ ਹੈ ਕਿ ਕੁਝ ਇਵੇਂ ਦਾ ਕਹੋ ਜੋ ਸੁਣਨ ਨੂੰ ਨਵਾਂ ਲੱਗੇ ਤੇ ਗੱਲ ਨਵੀਂ ਨਵੀਂ ਹੋਵੇ। ਟੀ ਐੱਸ ਈਲੀਅਟ ਦੇ ਅਨੁਸਾਰ ਦੋੋੋੋ ਵਿਰੋਧੀ ਚੀਜ਼ਾਂ ਨੂੰ ਆਪਸ ਵਿੱਚ ਜੋੜ ਦਵੋ। ਕੁਝ ਏਵੇਂ ਉਦਯੋਗਿਕ ਡਿਜ਼ਾਈਨ ਦੀ ਆਧੁਨਿਕ ਲਹਿਰ, ਜੋ ਕਿ 20 ਵੀਂ ਸਦੀ ਦੇ ਅਰੰਭ ਵਿੱਚ ਉੱਭਰੀ ਸੀ, ਨੇ ਤਕਨਾਲੋਜੀ ਅਤੇ ਸਮਾਜ ਵਿੱਚ ਭਾਰੀ ਤਬਦੀਲੀਆਂ ਦਾ ਜਵਾਬ ਦਿੱਤਾ। ਮਸ਼ੀਨਾਂ ਅਤੇ ਸ਼ਹਿਰਾਂ ਦੀ ਇੱਕ ਨਵੀਂ ਦੁਨੀਆ ਨੇ ਕਲਾਕਾਰਾਂ ਨੂੰ ਆਪਣੇ ਵਾਤਾਵਰਣ ਬਾਰੇ ਨਵਾਂ ਸੋਚਣ ਲਈ ਮਜਬੂਰ ਕੀਤਾ, ਅਤੇ ਜਲਦੀ ਹੀ ਸਾਡੇ ਦੁਆਰਾ ਵੇਖਣ, ਪ੍ਰਦਰਸ਼ਿਤ ਕਰਨ ਅਤੇ ਵਿਸ਼ਵ ਵਿੱਚ ਹਿੱਸਾ ਲੈਣ ਦੇ ਵਿਅੰਗ ਚ ਕ੍ਰਾਂਤੀ ਲਿਆ ਦਿੱਤੀ।ਆਧੁਨਿਕਵਾਦੀ ਵਿਚਾਰਾਂ ਨੇ ਗ੍ਰਾਫਿਕਸ ਤੋਂ ਆਰਕੀਟੈਕਚਰ ਤੱਕ ਦੇ ਹਰ ਰੂਪ ਦੇ ਡਿਜ਼ਾਇਨ ਨੂੰ ਵਿਆਪਕ ਕਰ ਦਿੱਤਾ ਹੈ, ਨਾਲ ਹੀ ਕਲਾ, ਸਾਹਿਤ ਅਤੇ ਸੰਗੀਤ ਨੂੰ।ਬਹੁਤ ਸਾਰੇ ਆਧੁਨਿਕ ਡਿਜ਼ਾਈਨਰਾਂ ਨੇ ਜ਼ੋਰ ਦੇ ਕੇ ਕਿਹਾ ਕਿ ਉਹ “ਸ਼ੈਲੀ” ਦੀ ਪਾਲਣਾ ਨਹੀਂ ਕਰਦੇ ਅਤੇ ਅਸਲ ਵਿੱਚ ਆਧੁਨਿਕਤਾ ਇੱਕ ਸ਼ੈਲੀ ਨਾਲੋਂ ਵਧੇਰੇ ਸੀ। ਇਹ ਇੱਕ ਨਵਾਂ ਵਿਸ਼ਵਵਿਆਪਕ ਸੀ। ਜਿਸ ਵਿੱਚ ਸਮੇਂ ਅਤੇ ਸਥਾਨ ਦੀਆਂ ਨਵੀਂ ਧਾਰਨਾਵਾਂ ਸਨ, ਪਰ ਹਾਲਾਂਕਿ ਇਸ ਸੰਸਾਰ ਦ੍ਰਿਸ਼ਟੀਕੋਣ ਨੂੰ ਜ਼ਾਹਰ ਕਰਨ ਦੇ ਵਿਅੰਗ ਸਨ। ਇਹ ਆਧੁਨਿਕ ਡਿਜ਼ਾਈਨ ਦੀ ਵਿਸ਼ੇਸ਼ਤਾ ਹਨ: ਨਵੀਂ ਸਮੱਗਰੀ ਦੀ ਖੋਜ ਕਰਨ ਵਿੱਚ ਦਿਲਚਸਪੀ, ਇਤਿਹਾਸਕ ਉਦਾਹਰਣਾਂ ਨੂੰ ਰੱਦ ਕਰਨਾ ਅਤੇ ਗਹਿਣਿਆਂ ਦੀ ਕਟੌਤੀ ਦੁਆਰਾ ਰੂਪਾਂ ਦਾ ਸਰਲਕਰਣ ਕਰਨਾ।ਸਾਡਾ ਆਧੁਨਿਕ ਸ਼ਬਦ ਲਾਤੀਨੀ ਆਧੁਨਿਕ ਤੋਂ ਆਇਆ ਹੈ, ਜਿਸਦਾ ਅਰਥ ਹੈ "ਹੁਣੇ ਹੁਣ"। ਇਹ ਸ਼ਬਦ 1500 ਦੇ ਦਹਾਕੇ ਪਹਿਲਾਂ ਵਿਆਪਕ ਤੌਰ 'ਤੇ ਨਹੀਂ ਵਰਤਿਆ ਜਾਂਦਾ ਸੀ। ਜਦੋਂ ਇਹ ਪੁਰਾਣੇ ਅਤੇ ਮੱਧਯੁਗੀ ਸੰਸਾਰ ਤੋਂ ਪੁਨਰ ਜਨਮ ਦੇ ਬਾਅਦ ਦੇ ਸਮੇਂ ਨੂੰ ਵੱਖ ਕਰਨ ਦਾ ਇੱਕ ਤਰੀਕਾ ਪ੍ਰਦਾਨ ਕਰਦਾ ਸੀ। ਇਸਦਾ ਅਰਥ ਵੀ "ਨਵਾਂ ਜ਼ਮਾਨਾ ਵਾਲਾ, ਨਾ ਪੁਰਾਣਾ ਜਾਂ ਪੁਰਾਣਾ।" ਫਿਰ, 1800 ਦੇ ਅੰਤ ਦੇ ਅੰਤ ਵੱਲ, ਇਹ ਸ਼ਬਦ ਆਉਣ ਵਾਲੀ ਵੀਹਵੀਂ ਸਦੀ ਦੀ "ਨਵੀਂ ਕਲਾ" ਨਾਲ ਵਧੇਰੇ ਨੇੜਿਓਂ ਜੁੜ ਗਿਆ "ਵਰਜੀਨੀਆ ਵੂਲਫ" ਨੇ 1910 ਨੂੰ ਮਸ਼ਹੂਰ ਸਾਲ ਦੇ ਤੌਰ ਤੇ ਨਾਮਿਤ ਕੀਤਾ ਜਿਸ ਵਿੱਚ ਉਹ ਤਬਦੀਲੀਆਂ ਇੱਕ ਸਭਿਆਚਾਰਕ ਇਨਕਲਾਬ ਵਿੱਚ ਜੁੜ ਗਈਆਂ: "ਦਸੰਬਰ, 1910 ਵਿੱਚ ਜਾਂ ਇਸ ਦੇ ਆਸ ਪਾਸ," ਉਸਨੇ ਲਿਖਿਆ, "ਮਨੁੱਖੀ ਚਰਿੱਤਰ ਬਦਲ ਗਿਆ." ਉਸਦੇ ਭੜਕਾ?
ਭਾਰਤ ਦਾ ਇਤਿਹਾਸ ਲਗਭਗ 5000 ਸਾਲ ਪੁਰਾਣਾ ਮੰਨਿਆ ਜਾਂਦਾ ਹੈ। ਸਿੰਧੁ ਘਾਟੀ ਸਭਿਅਤਾ, ਜਿਸਦਾ ਸ਼ੁਰੂ ਕਾਲ ਲਗਭਗ 3300 ਈਸਾਪੂਰਵ ਤੋਂ ਮੰਨਿਆ ਜਾਂਦਾ ਹੈ। ਇਸ ਸਭਿਅਤਾ ਦੀ ਲਿਪੀ ਹੁਣ ਤੱਕ ਸਫਲਤਾ ਭਰਿਆ ਪੜ੍ਹੀ ਨਹੀਂ ਜਾ ਸਕੀ ਹੈ। ਸਿੱਧੂ ਘਾਟੀ ਸਭਿਅਤਾ ਪਾਕਿਸਤਾਨ ਅਤੇ ਉਸ ਤੋਂ ਨਾਲ ਦੇ ਭਾਰਤੀ ਸੂਬੇ ਵਿੱਚ ਫੈਲੀ ਸੀ। ਪੁਰਾਤੱਤਵ ਪ੍ਰਮਾਣਾਂ ਦੇ ਆਧਾਰ ਉੱਤੇ 1900 ਈਸਾਪੂਰਵ ਦੇ ਆਸਪਾਸ ਇਸ ਸਭਿਅਤਾ ਦਾ ਅਕਸਮਾਤ ਪਤਨ ਹੋ ਗਿਆ। 19ਵੀਂ ਸ਼ਤਾਬਦੀ ਦੇ ਪਾਸ਼ਚਾਤ ਵਿਦਵਾਨਾਂ ਦੇ ਪ੍ਰਚੱਲਤ ਦ੍ਰਸ਼ਟਿਕੋਨਾਂ ਦੇ ਅਨੁਸਾਰ ਆਰੀਆਂ ਦਾ ਇੱਕ ਵਰਗ ਭਾਰਤੀ ਉਪ ਮਹਾਂਦੀਪ ਦੀਆਂ ਸੀਮਾਵਾਂ ਉੱਤੇ 2000 ਈਸਾ ਪੂਰਵ ਦੇ ਆਸਪਾਸ ਅੱਪੜਿਆ ਅਤੇ ਪਹਿਲਾਂ ਪੰਜਾਬ ਵਿੱਚ ਵਸ ਗਿਆ, ਅਤੇ ਇਹੀ ਰਿਗਵੇਦ ਦੀਆਂ ਚਾਵਾਂ ਰਚਨਾ ਕੀਤੀ ਗਈ। ਆਰੀਆਂ ਦੁਆਰਾ ਉੱਤਰ ਅਤੇ ਵਿਚਕਾਰ ਭਾਰਤ ਵਿੱਚ ਇੱਕ ਵਿਕਸਿਤ ਸਭਿਅਤਾ ਦਾ ਉਸਾਰੀ ਕੀਤੀ ਗਈ, ਜਿਸਨੂੰ ਵੈਦਿਕ ਸਭਿਅਤਾ ਵੀ ਕਹਿੰਦੇ ਹਨ। ਪ੍ਰਾਚੀਨ ਭਾਰਤ ਦੇ ਇਤਿਹਾਸ ਵਿੱਚ ਵੈਦਿਕ ਸਭਿਅਤਾ ਸਭ ਤੋਂ ਅਰੰਭ ਦਾ ਸਭਿਅਤਾ ਹੈ ਜਿਸਦਾ ਸੰਬੰਧ ਆਰੀਆਂ ਦੇ ਆਗਮਨ ਤੋਂ ਹੈ। ਇਸਦਾ ਨਾਮਕਰਣ ਆਰੀਆਂ ਦੇ ਪ੍ਰਾਰੰਭਿਕ ਸਾਹਿਤ ਵੇਦਾਂ ਦੇ ਨਾਮ ਉੱਤੇ ਕੀਤਾ। ਆਰੀਆਂ ਦੀ ਭਾਸ਼ਾ ਸੰਸਕ੍ਰਿਤ ਭਾਸ਼ਾ ਸੀ ਅਤੇ ਧਰਮ ਵੈਦਿਕ ਧਰਮ ਜਾਂ "ਸਨਾਤਨ ਧਰਮ" ਦੇ ਨਾਮ ਤੋਂ ਪ੍ਰਸਿੱਧ ਸੀ, ਬਾਅਦ ਵਿੱਚ ਵਿਦੇਸ਼ੀਆਂ ਆਰਾਂਤਾਵਾਂ ਦੁਆਰਾ ਇਸ ਧਰਮ ਦਾ ਨਾਮ ਹਿੰਦੂ ਪਿਆ।
ਰੰਘਰੇਟੇ ਗੁਰੂ ਕੇ ਬੇਟੇ ਦਸਮੇਸ਼ ਪਿਤਾ ਜੀ ਦੇ ਪੁਤੱਰ ਮਜ਼੍ਹਬੀ ਸਿੱਖ ਭਾਰਤ ਦੇ ਦਲੇਰ ਭਾਈਚਾਰਿਆਂ ਵਿੱਚੋਂ ਇੱਕ ਹੈ, ਜਿਨ੍ਹਾਂ ਨੇ ਹਿੰਦੂ ਧਰਮ ਨੂੰ ਨਕਾਰ ਕੇ ਸਿੱਖ ਧਰਮ ਅਪਣਾਇਆ ਸੀ। ਮਜ਼੍ਹਬੀ ਸ਼ਬਦ ਉਰਦੂ ਭਾਸ਼ਾ ਦੇ ਸ਼ਬਦ ਪੰਥ ਤੋਂ ਲਿਆ ਗਿਆ ਹੈ, ਅਤੇ ਇਸਦਾ ਅਨੁਵਾਦ ਧਰਮੀ ਵਿਅਕਤੀ ਵਜੋਂ ਕੀਤਾ ਜਾ ਸਕਦਾ ਹੈ। ਉਹ ਮੁੱਖ ਤੌਰ 'ਤੇ ਭਾਰਤੀ ਪੰਜਾਬ, ਰਾਜਸਥਾਨ ਅਤੇ ਹਰਿਆਣਾ ਵਿੱਚ ਰਹਿੰਦੇ ਹਨ। ਮਜ੍ਹਬੀ ਸਿੱਖ ਪੂਰੀ ਹੀ ਦਲੇਰ ਕੌਮ ਹੈ, ਇਨ੍ਹਾਂ ਨੇ ਚਮਕੌਰ ਦੀ ਗੜ੍ਹੀ ਤੋਂ ਲੈਕੇ ਹੁਣ ਤੱਕ ਖਾਲਸਾ ਨੂੰ ਚੜ੍ਹਦੀ ਕਲਾ ਵਿਚ ਰੱਖਣ ਨੂੰ ਬਹੁਤ ਵੱਡਾ ਯੋਗਦਾਨ ਦਿੱਤਾ ਹੈ .
ਯਥਾਰਥਵਾਦ ਉਨੀਵੀਂ ਸਦੀ ਦੇ ਫਰਾਂਸ ਵਿੱਚ ਪਨਪੀ ਅਤੇ ਵੀਹਵੀਂ ਸਦੀ ਪਹਿਲੇ ਅਰਸੇ ਤੱਕ ਫੈਲੀ ਗਲਪ ਦੀ ਇੱਕ ਸੁਹਜਾਤਮਕ ਸੈਲੀ ਜਾਂ ਵਿਧਾ ਜਾਂ ਸਾਹਿਤਕ ਅੰਦੋਲਨ ਸੀ ਜੋ ਜਿੰਦਗੀ ਦੇ ਵਰਤਾਰਿਆਂ ਨੂੰ ਜਿਵੇਂ ਉਹ ਸੀ ਅਤੇ ਹਨ, ਉਵੇਂ ਉਨ੍ਹਾਂ ਦੀ ਜਟਿਲਤਾ ਸਮੇਤ ਪੇਸ਼ ਕਰਨ ਲਈ ਪ੍ਰਤਿਬੱਧ ਸੀ। ਇਸਨੇ ਰੋਮਾਂਸਵਾਦ ਦੇ ਨਾਇਕਵਾਦੀ ਵਿਸ਼ਿਆਂ ਦੇ ਉਲਟ ਆਮ ਜਨ-ਜੀਵਨ ਨੂੰ ਉਹਦੀ ਕੁੱਲ ਸਾਧਾਰਨਤਾ ਸਮੇਤ ਆਪਣਾ ਵਿਸ਼ਾ ਬਣਾਇਆ। ਯਥਾਰਥਵਾਦੀ ਲੇਖਣੀ "ਦੇ ਕਲਾਮਈ ਸਧਾਰਨੀਕਰਨ ਵੱਖ-ਵੱਖ ਯੁੱਗਾਂ ਦੇ ਲੋਕਾਂ ਨੂੰ ਆਪਣੇ ਆਪ ਨੂੰ ਅਤੇ ਗਤੀਸ਼ੀਲ ਜੀਵਨ ਨੂੰ ਸਮਝਣ ਵਿੱਚ ਸਹਾਇਤਾ ਕਰਦੇ ਹਨ। ਯਥਾਰਥ ਦੇ ਬਾਹਰੀ ਚਿੱਤਰਣ ਨਾਲ਼ ਅਤੇ ਨਕਲ ਨਾਲ਼ ਅਜਿਹੇ ਪਰਿਣਾਮ ਹਾਸਲ ਨਹੀਂ ਕੀਤੇ ਜਾ ਸਕਦੇ”।ਯਥਾਰਥ ਦਰਸ਼ਨ ਦਾ ਪ੍ਰਵਰਗ ਹੈ। ਦਰਸ਼ਨ ਅਨੁਸਾਰ ਯਥਾਰਥ ਉਹ ਹੈ ਜੋ ਕਿ ਅਨਾਦਿ ਅੰਤ ਹੋਵੇ ਅਤੇ ਜੋ ਹਰ ਹੋਂਦ ਦਾ ਆਦਿ ਵੀ ਹੋਵੇ ਤੇ ਅੰਤ ਵੀ। ਇਸ ਪ੍ਰਕਾਰ ਦਰਸ਼ਨ ਵਿੱਚ ਅਜਿਹੀ ਵਸਤੂ ਨੂੰ ਯਥਾਰਥ ਹੋਂਦ ਦੀ ਧਾਰਣੀ ਆਖਿਆ ਜਾਂਦਾ ਹੈ ਜਿਸ ਦਾ ਮੂਲ ਕੋਈ ਨਾ ਹੋਵੇ ਜੋ ਖੁਦ-ਮੁਖਤਿਆਰ ਹੋਂਦ ਰੱਖਦੀ ਹੋਵੇ ਅਤੇ ਜੋ ਬ੍ਰਹਿਮੰਡ ਦੇ ਅਨੇਕ ਰੂਪਾਂ ਦੀ ਜਨਮਦਾਤੀ ਹੋਣ ਦੇ ਨਾਲ ਨਾਲ ਉਹਨਾਂ ਦੀ ਸਰਵ-ਵਿਆਪੀ ਸਾਂਝੀ ਖਾਸੀਅਤ ਵੀ ਹੋਵੇ। ਦਰਸ਼ਨ ਵਿੱਚ ਯਥਾਰਥ ਦੀ ਇਹ ਪਰਿਭਾਸ਼ਾ ਪ੍ਰਵਾਨੀ ਗਈ ਹੈ ਪਰ ਇਸ ਦੇ ਸਰੂਪ ਬਾਰੇ ਚਿੰਤਕਾਂ ਵਿੱਚ ਉਦੋਂ ਤੋਂ ਹੀ ਮੱਤ ਭੇਦ ਤੁਰਿਆ ਆ ਰਿਹਾ ਹੈ ਜਦੋਂ ਤੋਂ ਚਿੰਤਨ ਦੀ ਪ੍ਰਕ੍ਰਿਆ ਦਾ ਆਰੰਭ ਹੋਇਆ ਹੈ।
ਲੋਕ ਸਭਾ, ਭਾਰਤੀ ਸੰਸਦ ਦਾ ਹੇਠਲਾ ਸਦਨ ਹੈ। ਭਾਰਤੀ ਸੰਸਦ ਦਾ ਉਪਰਲਾ ਸਦਨ ਰਾਜ ਸਭਾ ਹੈ। ਲੋਕ ਸਭਾ ਸਰਬ ਬਾਲਗ ਵੋਟ ਅਧਿਕਾਰ ਦੇ ਆਧਾਰ ਉੱਤੇ ਲੋਕਾਂ ਦੁਆਰਾ ਪ੍ਰਤੱਖ ਚੋਣ ਦੁਆਰਾ ਚੁਣੇ ਹੋਏ ਪ੍ਰਤੀਨਿਧੀਆਂ ਨਾਲ ਗਠਿਤ ਹੁੰਦੀ ਹੈ। ਭਾਰਤੀ ਸੰਵਿਧਾਨ ਦੇ ਅਨੁਸਾਰ ਸਦਨ ਵਿੱਚ ਮੈਬਰਾਂ ਦੀ ਅਧਿਕਤਮ ਗਿਣਤੀ 552 ਤੱਕ ਹੋ ਸਕਦੀ ਹੈ, ਜਿਸ ਵਿਚੋਂ 530 ਮੈਂਬਰ ਵੱਖ ਵੱਖ ਰਾਜਾਂ ਦੇ ਅਤੇ 20 ਮੈਂਬਰ ਤੱਕ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਤਰਜਮਾਨੀ ਕਰ ਸਕਦੇ ਹਨ। ਸਦਨ ਵਿੱਚ ਲੋੜੀਂਦੀ ਤਰਜਮਾਨੀ ਨਾ ਹੋਣ ਦੀ ਹਾਲਤ ਵਿੱਚ ਭਾਰਤ ਦਾ ਰਾਸ਼ਟਰਪਤੀ ਜੇਕਰ ਚਾਹੇ ਤਾਂ ਐਂਗਲੋ ਇੰਡੀਅਨ ਸਮੁਦਾਏ ਦੇ ਦੋ ਪ੍ਰਤੀਨਿਧੀਆਂ ਨੂੰ ਲੋਕ ਸਭਾ ਲਈ ਨਾਮਜਦ ਕਰ ਸਕਦਾ ਹੈ।
ਗੁਰਦਿਆਲ ਸਿੰਘ(10 ਜਨਵਰੀ, 1933-16 ਅਗਸਤ, 2016) ਪੰਜਾਬ ਦਾ ਮਸ਼ਹੂਰ ਨਾਵਲਕਾਰ ਸੀ। ਪਿਤਾ ਜਗਤ ਸਿੰਘ ਦੇ ਘਰ ਮਾਤਾ ਨਿਹਾਲ ਕੌਰ ਦੀ ਕੁੱਖੋਂ 10 ਜਨਵਰੀ 1933 ਨੂੰ ਪੈਦਾ ਹੋਏ ਗੁਰਦਿਆਲ ਸਿੰਘ ਨੇ ਬਚਪਨ ਵਿਚ ਸਕੂਲ ਦੀ ਪੜ੍ਹਾਈ ਵਿਚਾਲੇ ਛੱਡਕੇ ਸੱਤ ਸਾਲ ਇਕ ਕਾਮੇ ਦੇ ਰੂਪ ਵਿਚ ਮੁਸ਼ੱਕਤ ਭਰੀ ਜ਼ਿੰਦਗੀ ਹੰਢਾਈ। ਜਵਾਨੀ ਦੀ ਚੜ੍ਹਦੀ ਉਮਰੇ ਆਪਣੇ ਆਲੇ-ਦੁਆਲੇ ਦੇ ਲੋਕਾਂ ਦਾ ਅਤੇ ਖ਼ੁਦ ਆਪਣਾ ਜੀਵਨ ਸੁਖਾਵਾਂ ਬਣਾਉਣ ਦੀ ਤਾਂਘ ਉਨ੍ਹਾਂ ਅੰਦਰ ਮਚਲਣ ਲੱਗੀ ਅਤੇ ਇਸ ਖਾਹਿਸ਼ ਸਦਕਾ ਉਹ ਪ੍ਰਾਇਮਰੀ ਸਕੂਲ ਅਧਿਆਪਕ ਬਣ ਗਏ। 7 ਸਾਲ ਪੰਜਾਬੀ ਅਧਿਆਪਕ ਦੀ ਸੇਵਾ ਉਪਰੰਤ 1971 ਵਿਚ ਉਹ ਕਾਲਜ ਵਿਚ ਪੰਜਾਬੀ ਲੈਕਚਰਾਰ ਲੱਗ ਗਏ ਅਤੇ ਪੰਜਾਬੀ ਯੂਨੀਵਰਸਿਟੀ ਦੇ ਰਿਜਨਲ ਸੈਂਟਰ ਬਠਿੰਡਾ ਦੇ ਮੁਖੀ ਵਜੋਂ ਉਹ ਸੇਵਾ ਮੁਕਤ ਹੋਏ। ਪ੍ਰੋ. ਗੁਰਦਿਆਲ ਸਿੰਘ ਨੇ ਆਪਣਾ ਸਾਹਿਤਕ ਸਫਰ 1957 ਵਿਚ ਇਕ ਕਹਾਣੀਕਾਰ ਵਜੋਂ ਸ਼ੁਰੂ ਕੀਤਾ ਅਤੇ ਥੋੜ੍ਹੇ ਹੀ ਸਮੇਂ ਵਿਚ ਉਨ੍ਹਾਂ ਦਾ ਜ਼ਿਕਰ ਪੰਜਾਬੀ ਦੇ ਉੱਚਕੋਟੀ ਦੇ ਕਹਾਣੀਕਾਰਾਂ ਵਿਚ ਹੋਣ ਲੱਗਿਆ। 1964 ਵਿਚ ਜਦੋਂ ਉਨ੍ਹਾਂ ਦਾ ਪਹਿਲਾ ਨਾਵਲ 'ਮੜ੍ਹੀ ਦਾ ਦੀਵਾ' ਪ੍ਰਕਾਸ਼ਿਤ ਹੋਇਆ ਤਾਂ ਪੰਜਾਬੀ ਸਾਹਿਤ ਵਿਚ ਏਨਾ ਚਰਚਿਤ ਹੋਇਆ ਕਿ ਉਨ੍ਹਾਂ ਦੇ ਨਾਂ ਦੇ ਨਾਲ 'ਮੜ੍ਹੀ ਦਾ ਦੀਵਾ' ਜੁੜ ਗਿਆ। ਸੁਪ੍ਰਸਿੱਧ ਪੰਜਾਬੀ ਵਿਦਵਾਨ ਅਤੇ ਆਲੋਚਕ ਡਾ. ਅਤਰ ਸਿੰਘ ਅਨੁਸਾਰ 'ਗੁਰਦਿਆਲ ਸਿੰਘ ਦੇ ਨਾਵਲਾਂ ਨਾਲ ਪੰਜਾਬੀ ਵਿਚ ਜੋ ਨਵੇਂ ਰੁਝਾਨ ਪੈਦਾ ਹੋਏ ਹਨ ਉਨ੍ਹਾਂ ਨੂੰ ਹੁਣ ਪਾਠਕ, ਅਧਿਆਪਕ ਤੇ ਵਿਦਵਾਨ ਸਾਰੇ ਹੀ ਪ੍ਰਵਾਨ ਕਰਦੇ ਹਨ ਅਤੇ ਇਹ ਮੰਨਦੇ ਹਨ ਕਿ ਗੁਰਦਿਆਲ ਸਿੰਘ ਦਾ ਪਹਿਲਾ ਨਾਵਲ 'ਮੜ੍ਹੀ ਦਾ ਦੀਵਾ' ਹੀ ਭਾਰਤ ਦੇ ਮਹਾਨ ਲੇਖਕ ਮੁਨਸ਼ੀ ਪ੍ਰੇਮ ਚੰਦ ਦੇ 'ਗੋਦਾਨ' ਅਤੇ ਫਰਣੇਸ਼ਵਰ ਰੇਣੂੰ ਦੇ 'ਮੈਲਾ ਆਂਚਲ' ਦੇ ਪੱਧਰ ਦਾ ਨਾਵਲ ਹੈ।' ਉਹ ਹੁਣ ਤੱਕ 10 ਨਾਵਲ, 10 ਕਹਾਣੀ ਸੰਗ੍ਰਹਿ, ਤਿੰਨ ਨਾਟਕ ਪੁਸਤਕਾਂ, 10 ਬਾਲ ਸਾਹਿਤ ਪੁਸਤਕਾਂ ਸਮੇਤ 40 ਤੋਂ ਵਧੇਰੇ ਪੁਸਤਕਾਂ ਨਾਲ ਪੰਜਾਬੀ ਸਾਹਿਤ ਜਗਤ ਦੀ ਝੋਲੀ ਵਿਚ ਅਨਮੋਲ ਯੋਗਦਾਨ ਪਾ ਚੁੱਕੇ ਹਨ। ਉਨ੍ਹਾਂ ਦੀਆਂ ਕਈ ਰਚਨਾਵਾਂ ਹਿੰਦੀ, ਅੰਗਰੇਜ਼ੀ, ਰੂਸੀ ਅਤੇ ਭਾਰਤ ਦੀਆਂ ਸਾਰੀਆਂ ਭਾਸ਼ਾਵਾਂ ਵਿਚ ਅਨੁਵਾਦ ਹੋ ਚੁੱਕੀਆਂ ਹਨ। ਇਸ ਸਾਹਿਤਕ ਯੋਗਦਾਨ ਬਦਲੇ ਉਨ੍ਹਾਂ ਨੂੰ ਭਾਰਤ ਦਾ ਸਭ ਤੋਂ ਵੱਡਾ ਸਾਹਿਤਕ ਐਵਾਰਡ (ਗਿਆਨਪੀਠ) ਹਾਸਿਲ ਹੋਣ ਦਾ ਮਾਣ ਪ੍ਰਾਪਤ ਹੈ। ਭਾਰਤ ਦੇ ਰਾਸ਼ਟਰਪਤੀ ਵੱਲੋਂ ਉਨ੍ਹਾਂ ਨੂੰ ਪਦਮ ਸ਼੍ਰੀ ਨਾਲ ਸਨਮਾਨਿਆ ਗਿਆ ਹੈ। ਇਹਨਾਂ ਤੋਂ ਇਲਾਵਾ ਭਾਸ਼ਾ ਵਿਭਾਗ ਵੱਲੋਂ ਸ਼ਰੋਮਣੀ ਸਾਹਿਤਕਾਰ ਪੁਰਸਕਾਰ, ਪੰਜਾਬ ਸਾਹਿਤ ਅਕਾਦਮੀ ਪੁਰਸਕਾਰ, ਪੰਜਾਬੀ ਸਾਹਿਤ ਅਕਾਦਮੀ ਪੁਰਸਕਾਰ, ਸੋਵੀਅਤ ਲੈਂਡ ਨਹਿਰੂ ਪੁਰਸਕਾਰ, ਆਈ.
ਹਰਿਮੰਦਰ ਸਾਹਿਬ ਜਾਂ ਦਰਬਾਰ ਸਾਹਿਬ (ਪੰਜਾਬੀ ਉਚਾਰਨ: [dəɾbaːɾ saːh(ɪ)b]; ਰੱਬ ਦਾ ਘਰ) ਭਾਰਤ ਦੇ ਪੰਜਾਬ ਸੂਬੇ ਦੇ ਸ਼ਹਿਰ ਅੰਮ੍ਰਿਤਸਰ ਵਿੱਚ ਸਥਿਤ ਇੱਕ ਗੁਰਦੁਆਰਾ ਹੈ। ਇਹ ਸਿੱਖਾਂ ਦਾ ਸਭ ਤੋਂ ਪਵਿੱਤਰ ਧਾਰਮਿਕ ਅਸਥਾਨ ਮੰਨਿਆ ਜਾਂਦਾ ਹੈ।ਇਹ ਗੁਰਦੁਆਰਾ ਗੁਰੂ ਰਾਮ ਦਾਸ ਜੀ ਦੁਆਰਾ 1577 ਵਿੱਚ ਬਣਵਾਏ ਗਏ ਸਰੋਵਰ ਦੇ ਦੁਆਲੇ ਬਣਾਇਆ ਗਿਆ ਹੈ। ਇਸਦੀ ਨੀਂਹ 28 ਦਸੰਬਰ 1588 ਵਿੱਚ ਸਾਈਂ ਮੀਆਂ ਮੀਰ ਜੀ ਦੁਆਰਾ ਰੱਖਿਆ ਗਿਆ ਸੀ। 1604 ਵਿੱਚ ਗੁਰੂ ਅਰਜਨ ਦੇਵ ਨੇ ਇੱਥੇ ਆਦਿ ਗ੍ਰੰਥ ਦੇ ਇੱਕ ਖਰੜੇ ਦਾ ਪ੍ਰਕਾਸ਼ ਕੀਤਾ ਅਤੇ ਇਸ ਥਾਂ ਨੂੰ "ਅਠ ਸਠ ਤੀਰਥ" ਕਿਹਾ।ਦੋ ਸਾਲਾਂ ਬਾਅਦ ਸੰਨ ੧੬੦੬ ਵਿੱਚ "ਅਕਾਲ ਤਖਤ" ਦਾ ਨੀਂਹ ਪੱਥਰ ਗੁਰੂ ਹਰਿਗੋਬਿੰਦ ਸਾਹਿਬ ਜੀ ਦੁਆਰਾ ਰੱਖਿਆ ਗਿਆ। ਇਸ ਤੋਂ ਇਲਾਵਾ 1757, 1762 ਅਤੇ 1764 ਵਰ੍ਹਿਆ ਦੇ ਅਫ਼ਗ਼ਾਨ ਹਮਲਿਆਂ ਦੌਰਾਨ ਦਰਬਾਰ ਸਾਹਿਬ ਦੀ ਇਮਾਰਤ ਨੂੰ ਨਸ਼ਟ ਕਰ ਦਿੱਤਾ ਗਿਆ ਸੀ। ਬਾਬਾ ਦੀਪ ਸਿੰਘ ਜੀ ਦੀ ਸ਼ਹਿਦੀ ਵੀ ੧੬੫੭ ਦੇ ਅਫ਼ਗ਼ਾਨ ਹਮਲੇ ਦੌਰਾਨ ਹੀ ਦਰਬਾਰ ਸਾਹਿਬ ਦੀ ਰਾਖੀ ਕਰਦਿਆ ਹੋਈ ਸੀ।
ਜੂਆ ਇੱਕ ਖੇਡ ਜਾਂ ਲਤ ਹੈ, ਜੋ ਸ਼ਰਤ਼ ਲਗਾਕੇ ਖੇਡੀ ਜਾਂਦੀ ਹੈ। ਇਹਦੀ ਕਾਰਜਵਿਧੀ ਲਾਲਚ ਦੀ ਮਨੁੱਖੀ ਬਿਰਤੀ ਦੁਆਲੇ ਘੁੰਮਦੀ ਹੈ। ਕਿਰਤ ਕੀਤੇ ਬਗੈਰ ਜਲਦੀ ਅਮੀਰ ਹੋਣ ਦੀ ਜਾਂ ਪੈਸਾ ਕਮਾਉਣ ਦੀ ਤਾਂਘ ਇਸ ਦੀ ਮੁੱਖ ਪ੍ਰੇਰਕ ਸ਼ਕਤੀ ਹੁੰਦੀ ਹੈ। ਇਸ ਦਾ ਦੂਜਾ ਪੱਖ ਦਾਅ ਵਜੋਂ ਲਾਇਆ ਪੈਸਾ ਜਾਂ ਹੋਰ ਕੋਈ ਕੀਮਤੀ ਚੀਜ਼ ਹਾਰਨ ਦਾ ਖਤਰਾ ਮੁੱਲ ਲੈਣਾ ਹੈ। ਜੂਏ ਦਾ ਅਧਾਰ ਅਨੇਕ ਕਿਸਮ ਦੀਆਂ ਖੇਡਾਂ ਹੁੰਦੀਆਂ ਹਨ ਜਿਹਨਾਂ ਦੇ ਨਤੀਜੇ ਅਨਿਸਚਿਤ ਹੁੰਦੇ ਹਨ।
ਪੰਜਾਬੀ ਸੂਫ਼ੀ ਕਾਵਿ ਪੰਜਾਬੀ ਸਾਹਿਤ, ਇਤਿਹਾਸ ਅਤੇ ਸੱਭਿਆਚਾਰ ਦਾ ਵਡਮੁੱਲਾ ਅਤੇ ਗੌਰਵਮਈ ਸਰਮਾਇਆ ਹੈ। ਪੰਜਾਬੀ ਸੂਫ਼ੀ ਕਵੀ ਮੁਸਲਮਾਨ ਹੋਣ ਦੇ ਨਾਤੇ ਵੀ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਪਸੰਦ ਕਰਦੇ ਸਨ। ਇਸ ਕਰਕੇ ਉਹਨਾਂ ਆਪਣੇ ਸੂਫ਼ੀਆਨਾ ਵਿਚਾਰਾਂ ਦਾ ਪ੍ਰਗਟਾਵਾ ਪੰਜਾਬੀ ਵਿੱਚ ਹੀ ਕੀਤੀ। ਸੂਫ਼ੀ ਮੱਤ ਅਤੇ ਸੂਫ਼ੀ ਦਰਸ਼ਨ ਸੰਬੰਧੀ ਭਾਵੇਂ ਵੱਖੋ-ਵੱਖ ਧਾਰਨਾਵਾਂ ਮਿਲਦੀਆਂ ਹਨ ਪ੍ਰੰਤੂ ਜਿੰਨਾਂ ਅਨੁਸਾਰ ਸੂਫ਼ੀ ਮੱਤ ਇਸਲਾਮੀ ਜੀਵਨ-ਜਾਂਚ ਦਾ ਦੂਜਾ ਅਤੇ ਬਾਹਰਲੇ ਦਿਖਾਵੇ, ਕਰਮਕਾਂਡ ਅਤੇ ਵਹਿਮ-ਭਰਮ ਦੀ ਥਾਂ ਅੰਦਰਲੇ ਮਨ ਨੂੰ ਸੁਆਰਨ ਦਾ ਪਹਿਲਾ ਨਾਂ ਹੈ। “ਸੂਫ਼ੀ ਮੱਤ ਇਸਲਾਮੀ ਸੰਤ ਮੱਤ ਹੈ ਤੇ ਸੂਫ਼ੀ ਵਿਚਾਰਧਾਰਾ ਰਹੱਸਵਾਦੀ ਵਿਚਾਰਧਾਰਾ ਹੈ। ਭਾਰਤੀ ਸੰਤਾਂ ਦੀ ਭਗਤੀ ਲਹਿਰ ਤੇ ਮੁਸਲਮਾਨੀ ਦਰਵੇਸ਼ਾਂ ਫ਼ਕੀਰਾਂ ਦੀ ਸੂਫ਼ੀ ਲਹਿਰ ਕਈਆਂ ਗੱਲਾਂ ਵਿੱਚ ਰਲਦੀ ਮਿਲਦੀ ਹੈ। ਪਹਿਲਾਂ ਤਾਂ ਦੋਹਾਂ ਦਾ ਜਨਮ ਮਜ਼੍ਹਬੀ ਕੱਟੜਤਾ ਦੀ ਪ੍ਰਤੀਕ੍ਰਿਆ ਵੱਜੋਂ ਹੋਇਆ ਫਿਰ ਇਹਨਾਂ ਦੋਹਾਂ ਦਾ ਨਿਸ਼ਾਨਾ ਵੀ ਰੱਬੀ ਪਿਆਰ ਤੇ ਮਨੁੱਖੀ ਪਿਆਰ ਦਾ ਪ੍ਰਚਾਰ ਇਕੋ ਜਿਹਾ ਹੀ ਸੀ ਫ਼ਰਕ ਕੇਵਲ ਇਤਨਾ ਸੀ ਭਗਤੀ ਲਹਿਰ ਸ਼ਰਧਾ-ਪ੍ਰਧਾਨ ਸੀ ਤੇ ਸੂਫ਼ੀ ਲਹਿਰ ਪ੍ਰੇਮ-ਪ੍ਰਧਾਨ ਸੀ। ਇੱਕ ਮਘਦੀ ਧੂਣੀ ਸੀ ਤੇ ਇੱਕ ਲਟਾ-ਲਟ ਬਲਦੀ ਲਾਟ।”1.
[http://www.ethnologue.com/show_language.asp?code=eng }};</ref>ਕੁੱਲ: 500 ਮਿਲੀਅਨ–1.8 ਬਿਲੀਅਨ | rank= 3 (ਦੇਸ਼ੀ ਬੋਲਣ ਵਾਲੇ) Total: 1 or 2 | date = 2013 | fam2=ਜਰਮਨਿਕ | fam3=ਪੱਛਮੀ ਜਰਮਨਿਕ | fam4=ਐਂਗਲੋ-ਫ਼ਰੀਸੀਅਨ | said script=ਲਾਤੀਨੀ (ਅੰਗਰੇਜ਼ੀ ਰੂਪ) | nation=53 ਦੇਸ਼ਸੰਯੁਕਤ ਰਾਸ਼ਟਰਯੂਰਪੀ ਸੰਘਰਾਸ਼ਟਰਾਂ ਦੀ ਕਾਮਨਵੈਲਥ ਸੀ.ਓ.ਈ ਨਾਟੋ ਨਾਫਟਾ ਓ.ਏ.ਐਸ ਓ.ਆਈ.ਸੀ ਪੀ.ਆਈ.ਐਫ ਉਕੁਸਾ | iso1=en |iso2=eng |iso3=eng |map=Anglospeak(800px).png|center|300pxCountries where English is a majority language are dark blue; countries where it is an official but not a majority language are light blue. English is also one of the official languages of the European Union.
ਭਾਈ ਵੀਰ ਸਿੰਘ (1872–1957) ਇੱਕ ਪੰਜਾਬੀ ਕਵੀ ਅਤੇ ਵਿਦਵਾਨ ਸਨ ਜਿਹਨਾਂ ਨੂੰ ਅਜੋਕੇ ਪੰਜਾਬੀ ਸਾਹਿਤ ਦਾ ਮੋਢੀ ਵੀ ਕਿਹਾ ਜਾਂਦਾ ਹੈ। ਉਨ੍ਹਾਂ ਨੇ ਆਪਣੀ ਕਵਿਤਾ ਨੂੰ ਸਿੱਖ ਧਰਮ ਅਤੇ ਗੁਰਮਤਿ ਫਿਲਾਸਫੀ ਨਾਲ਼ ਜੋੜਿਆ ਜਿਸ ਕਰ ਕੇ ਇਹਨਾਂ ਨੂੰ ਭਾਈ ਜੀ ਆਖਿਆ ਜਾਣ ਲੱਗਾ। ਇਹਨਾਂ ਨੇ ਛੋਟੀ ਕਵਿਤਾ, ਮਹਾਂਕਾਵਿ ਤੋਂ ਇਲਾਵਾ ਵਾਰਤਕ ਵਿੱਚ ਨਾਵਲ, ਨਾਟਕ ਇਤਿਹਾਸ, ਜੀਵਨੀਆਂ, ਲੇਖਾਂ ਅਤੇ ਸਾਖੀਆਂ ਇਤਿਆਦਿ ਦੀ ਰਚਨਾ ਕਰਨ ਦੀ ਪਹਿਲ ਕੀਤੀ।
ਅੰਮ੍ਰਿਤਾ ਪ੍ਰੀਤਮ (31 ਅਗਸਤ 1919 - 31 ਅਕਤੂਬਰ 2005) ਇੱਕ ਪੰਜਾਬੀ ਲੇਖਕ, ਕਵੀ, ਨਾਵਲਕਾਰ, ਕਹਾਣੀਕਾਰ ਅਤੇ ਵਾਰਤਕਕਾਰ ਸੀ। ਉਸਨੂੰ ਪੰਜਾਬੀ ਭਾਸ਼ਾ ਦੇ 20ਵੀਂ ਸਦੀ ਦੇ ਸਭ ਤੋਂ ਅਹਿਮ ਕਵੀਆਂ ਵਿੱਚ ਮੰਨਿਆ ਜਾਂਦਾ ਹੈ ਅਤੇ ਪਹਿਲੀ ਅਹਿਮ ਨਾਰੀ ਲੇਖਕ ਮੰਨਿਆ ਜਾਂਦਾ ਹੈ। ਛੇ ਦਹਾਕਿਆਂ ਵਿੱਚ ਫੈਲੇ ਆਪਣੇ ਸਾਹਿਤਕ ਸਫ਼ਰ ਦੌਰਾਨ, ਉਸਨੇ ਕਵਿਤਾ, ਨਾਵਲ, ਜੀਵਨੀ, ਨਿਬੰਧ ਆਦਿ ਵਿਧਾਵਾਂ ਦੇ ਅੰਦਰ 100 ਤੋਂ ਵੱਧ ਕਿਤਾਬਾਂ ਲਿਖੀਆਂ ਹਨ। ਇਨ੍ਹਾਂ ਵਿੱਚ ਪੰਜਾਬੀ ਲੋਕ ਗੀਤਾਂ ਦਾ ਇੱਕ ਸੰਗ੍ਰਿਹ ਅਤੇ ਇੱਕ ਆਤਮਕਥਾ ਵੀ ਹੈ। ਉਸਦੀਆਂ ਕਿਤਾਬਾਂ ਨੂੰ ਕਈ ਭਾਰਤੀ ਅਤੇ ਵਿਦੇਸ਼ੀ ਭਾਸ਼ਾਵਾਂ ਵਿੱਚ ਅਨੁਵਾਦ ਵੀ ਕੀਤਾ ਗਿਆ ਹੈ।ਅੰਮ੍ਰਿਤਾ ਪ੍ਰੀਤਮ ਦੀ ਕਵਿਤਾ ਅੱਜ ਆਖਾਂ ਵਾਰਿਸ ਸ਼ਾਹ ਨੂੰ ਉਸਦੀ ਸਭ ਤੋਂ ਮਸ਼ਹੂਰ ਰਚਨਾ ਹੈ ਜਿਸ ਵਿੱਚ ਉਹ ਹਿੰਦੁਸਤਾਨ ਦੀ ਵੰਡ ਤੋਂ ਬਾਅਦ ਹੋਏ ਕਤਲੇਆਮ ਪ੍ਰਤੀ ਆਪਣਾ ਰੋਸ ਦਿਖਾਉਂਦੇ ਹੋਏ ਵਾਰਿਸ ਸ਼ਾਹ ਨੂੰ ਵਾਪਸ ਆਉਣ ਦੀ ਦੁਹਾਈ ਪਾਉਂਦੀ ਹੈ। ਇੱਕ ਨਾਵਲਕਾਰ ਦੇ ਤੌਰ ਉੱਤੇ ਪਿੰਜਰ (1950) ਉਸਦਾ ਸਭ ਤੋਂ ਮਸ਼ਹੂਰ ਨਾਵਲ ਹੈ ਜਿਸ ਉੱਤੇ ਬਾਅਦ ਵਿੱਚ ਇੱਕ ਅਵਾਰਡ ਜੇਤੂ ਫ਼ਿਲਮ ਵੀ ਬਣੀ; ਪਿੰਜਰ (2003)।
ਭਾਸ਼ਾ ਇੱਕ ਅਜਿਹੀ ਪ੍ਰਣਾਲੀ ਹੈ ਜਿਸ ਵਿੱਚ ਮਨੁੱਖ ਦੀ ਸੰਚਾਰ ਦੀਆਂ ਪੇਚੀਦਾ ਪ੍ਰਣਾਲੀਆਂ ਦਾ ਵਿਕਾਸ, ਪ੍ਰਾਪਤੀ, ਰੱਖ-ਰਖਾਵ ਅਤੇ ਵਰਤੋਂ ਸ਼ਾਮਲ ਹਨ ; ਇੱਕ ਭਾਸ਼ਾ ਅਜਿਹੀ ਪ੍ਰਣਾਲੀ ਦਾ ਕੋਈ ਖਾਸ ਉਦਾਹਰਨ ਹੈ।ਭਾਸ਼ਾ ਦੀ ਵਿਗਿਆਨਿਕ ਖੋਜ ਨੂੰ ਭਾਸ਼ਾ ਵਿਗਿਆਨ ਕਿਹਾ ਜਾਂਦਾ ਹੈ।ਪ੍ਰਾਚੀਨ ਗ੍ਰੀਸ ਵਿੱਚ ਗੋਰਗੀਜ਼ ਅਤੇ ਪਲੈਟੋ ਦੇ ਸਮੇਂ ਤੋਂ ਭਾਸ਼ਾ ਦੇ ਫ਼ਲਸਫ਼ੇ ਬਾਰੇ ਸਵਾਲ, ਜਿਵੇਂ ਕਿ ਕੀ ਸ਼ਬਦ ਤਜਰਬੇ ਦਾ ਪ੍ਰਗਟਾਵਾ ਕਰ ਸਕਦੇ ਹਨ, ਬਹਿਸ ਦਾ ਵਿਸ਼ਾ ਰਹੇ ਹਨ। ਰੂਸੋ ਵਰਗੇ ਵਿਚਾਰਕਾਂ ਨੇ ਦਲੀਲ ਦਿੱਤੀ ਹੈ ਕਿ ਭਾਸ਼ਾ ਜਜ਼ਬੇ ਤੋਂ ਉਤਪੰਨ ਹੋਈ ਹੈ ਜਦਕਿ ਕਾਂਟ ਵਰਗੇ ਹੋਰਾਂ ਨੇ ਇਹ ਮੰਨਿਆ ਹੈ ਕਿ ਇਹ ਤਰਕਸ਼ੀਲ ਅਤੇ ਤਰਕਪੂਰਨ ਵਿਚਾਰਾਂ ਤੋਂ ਪੈਦਾ ਹੋਈ ਹੈ। 20ਵੀਂ ਸਦੀ ਦੇ ਫ਼ਿਲਾਸਫ਼ਰ ਵਿਟਜੇਂਨਸਟੀਨ ਨੇ ਦਲੀਲ ਦਿੱਤੀ ਕਿ ਫ਼ਲਸਫ਼ਾ ਅਸਲ ਵਿੱਚ ਭਾਸ਼ਾ ਦਾ ਅਧਿਐਨ ਹੈ। ਭਾਸ਼ਾ ਵਿਗਿਆਨ ਦੇ ਪ੍ਰਮੁੱਖ ਵਿਦਵਾਨਾਂ ਵਿੱਚ ਫੇਰਡੀਨੈਂਡ ਡੀ ਸੌੁਸੂਰ ਅਤੇ ਨੌਮ ਚੋਮਸਕੀ ਸ਼ਾਮਲ ਹਨ। ਭਾਸ਼ਾ ਦਾ ਵਿਗਿਆਨਕ ਅਧਿਐਨ ਕਰਨ ਵਾਲੇ ਵਿਗਿਆਨ ਨੂੰ ਭਾਸ਼ਾ ਵਿਗਿਆਨ ਕਿਹਾ ਜਾਂਦਾ ਹੈ।ਬੋਲੀ/ਭਾਸ਼ਾ ਇੱਕ ਦਿਨ ਵਿੱਚ ਨਹੀਂ ਬਣ ਜਾਂਦੀ। ਇਹ ਕਿਸੇ ਖ਼ਿੱਤੇ ਵਿੱਚ ਵਸਦੇ ਲੋਕਾਂ ਦੀ ਸਦੀਆਂ ਦੀ ਸਮੂਹਿਕ ਮਾਨਸਿਕ ਸਾਧਨਾ ਰਾਹੀਂ ਹੋਂਦ ਵਿੱਚ ਆਉਂਦੀ ਹੈ। ਇਹ ਸਿਰਫ਼ ਰੋਜ਼ਮਰ੍ਹਾ ਦੀ ਜ਼ਿੰਦਗੀ ਵਿੱਚ ਗੱਲਬਾਤ ਕਰਨ ਦਾ ਸਾਧਨ ਹੀ ਨਹੀਂ ਹੁੰਦੀ ਸਗੋਂ ਲੋਕ-ਗੀਤਾਂ, ਬਾਤਾਂ ਤੇ ਸਾਹਿਤਕ ਕਿਰਤਾਂ ਰਾਹੀਂ ਉਸ ਇਲਾਕੇ ਦੇ ਜਨ-ਜੀਵਨ ਨੂੰ ਨਵੀਂ ਊਰਜਾ ਵੀ ਦਿੰਦੀ ਹੈ। ਸ਼ਬਦ ਅਰਸ਼ਾਂ ਤੋਂ ਨਹੀਂ ਉਤਰਦੇ ਸਗੋਂ ਕਿਰਤ ਕਰਦੇ ਔਰਤਾਂ ਤੇ ਮਰਦਾਂ ਵਿੱਚ ਆਪਸੀ ਸੰਚਾਰ ਦੀ ਲੋੜ ’ਚੋਂ ਪੈਦਾ ਹੁੰਦੇ ਹਨ। ਮਰਦ ਤੇ ਔਰਤ ਵਿਚਲੇ ਆਪਸੀ ਰਿਸ਼ਤੇ, ਬਿਰਹਾ ਤੇ ਮਿਲਣ ਦੀਆਂ ਘੜੀਆਂ, ਪਿਆਰਿਆਂ ਦੀਆਂ ਉਡੀਕਾਂ ਤੇ ਤਾਂਘਾਂ, ਭੈਣਾਂ-ਭਰਾਵਾਂ ਵਿਚਲਾ ਪਿਆਰ, ਮਾਵਾਂ ਤੇ ਧੀਆਂ-ਪੁੱਤਾਂ ਵਿਚਲਾ ਮੋਹ, ਦਾਦਿਆਂ/ਪਿਓਆਂ ਤੇ ਸੰਤਾਨ ਵਿਚਲੇ ਡੂੰਘੇ ਸਨੇਹ ਦੇ ਨਾਤੇ ਬੋਲੀ ਦੀ ਨੁਹਾਰ ਘੜਦੇ ਹਨ। ਜ਼ੁਲਮ ਵਿਰੁੱਧ ਲੜਦੇ ਹੋਏ ਲੋਕ, ਆਪਣੇ ਦੁੱਖਾਂ, ਸੰਘਰਸ਼ਾਂ ਤੇ ਜਿੱਤਾਂ-ਹਾਰਾਂ ਦੀਆਂ ਵਾਰਾਂ ਲਿਖਦੇ ਹਨ। ਕਵੀ, ਢਾਡੀ, ਅਫ਼ਸਾਨਾਨਿਗਾਰ, ਨਾਵਲਕਾਰ, ਗ਼ਲਪ ਲੇਖਕ, ਨਾਟਕਕਾਰ, ਭਾਸ਼ਾ ਮਾਹਿਰ ਆਦਿ ਉਸ ਦੇ ਨੈਣ-ਨਕਸ਼ਾਂ ਨੂੰ ਤਿੱਖਾ ਕਰਦੇ ਹਨ।ਇਹ ਪਤਾ ਕਰਨਾ ਅਸੰਭਵ ਹੈ ਕਿ ਦੁਨੀਆ ਵਿੱਚ ਠੀਕ ਕਿੰਨੀਆਂ ਭਾਸ਼ਾਵਾਂ ਹਨ, ਅਤੇ ਇਹ ਗਿਣਤੀ ਭਾਸ਼ਾਵਾਂ ਅਤੇ ਉਪਭਾਸ਼ਾਵਾਂ ਵਿਚਕਾਰ ਅੰਸ਼ਕ ਤੌਰ 'ਤੇ ਮਨਮਾਨੇ ਭੇਦ ਉੱਤੇ ਨਿਰਭਰ ਕਰਦੀ ਹੈ। ਵੈਸੇ, ਅਨੁਮਾਨਾਂ ਅਨੁਸਾਰ ਇਹ ਗਿਣਤੀ 6000 ਅਤੇ 7000 ਦੇ ਵਿੱਚਕਾਰ ਹੈ। ਕੁਦਰਤੀ ਭਾਸ਼ਾਵਾਂ ਆਵਾਜ਼ਾਂ ਅਤੇ ਇਸ਼ਾਰਿਆਂ ਉੱਤੇ ਨਿਰਭਰ ਹੁੰਦੀਆਂ ਹਨ ਪਰ ਅੱਗੇ ਇਨ੍ਹਾਂ ਨੂੰ ਦੇਖਣ, ਸੁਣਨ ਅਤੇ ਸਪਰਸ਼ ਆਧਾਰਿਤ ਦੁਜੈਲੇ ਮਾਧਿਅਮਾਂ ਰਾਹੀਂ ਕੋਡਬੰਦ ਕੀਤਾ ਜਾ ਸਕਦਾ ਹੈ, ਮਿਸਾਲ ਲਈ ਅੱਖਰੀ ਲੇਖਣੀ, ਬਰੇਲ ਅਤੇ ਸੀਟੀਆਂ
ਮਹਾਰਾਜਾ ਰਣਜੀਤ ਸਿੰਘ (1780-1839) ਪੰਜਾਬ ਦੀ ਸਿੱਖ ਸਲਤਨਤ ਦੀ ਨੀਂਹ ਰੱਖਣ ਵਾਲੇ ਇੱਕ ਸਿੱਖ ਮਹਾਰਾਜਾ ਸੀ ਜਿੰਨਾ ਨੂੰ ਸ਼ੇਰ-ਏ-ਪੰਜਾਬ (ਪੰਜਾਬ ਦਾ ਸ਼ੇਰ) ਦੇ ਨਾਂ ਨਾਲ਼ ਜਾਣਿਆ ਜਾਂਦਾ ਹੈ। ਮਹਾਰਾਜਾ ਰਣਜੀਤ ਸਿੰਘ ਨੂੰ ਪੰਜਾਬ ਦੇ ਇਤਿਹਾਸ ਵਿੱਚ ਬਹਾਦਰ ਜੰਗਜੂ, ਦਲੇਰ ਮਹਾਰਾਜੇ ਤੇ ਮਹਾਨ ਸ਼ਖ਼ਸੀਅਤ ਵਜੋਂ ਜਾਣਿਆ ਜਾਂਦਾ ਹੈ। ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਵਿੱਚ ਸਿੱਖਾਂ, ਹਿੰਦੂਆਂ ਤੇ ਮੁਸਲਮਾਨਾਂ ਨੂੰ ਇੱਕ ਡੋਰ ਵਿੱਚ ਪਰੋਈ ਰੱਖਿਆ, ਜਿਸ ਕਰਕੇ ਖ਼ਾਲਸਾ ਰਾਜ ਦੀ ਹਰ ਥਾਂ ਸਿਫ਼ਤ ਕੀਤੀ ਜਾਂਦੀ ਸੀ।
ਮਾਂ ਬੋਲੀ ਉਹ ਭਾਸ਼ਾ ਹੁੰਦੀ ਹੈ ਜਿਸ ਨੂੰ ਇਨਸਾਨ ਜਨਮ ਤੋਂ ਸਿੱਖਦਾ ਹੈ। ਜਾਂ ਜਿਸ ਨੂੰ ਇਨਸਾਨ ਆਪਣੀ ਮਾਂ ਤੋਂ ਸਿਖਦਾ ਹੈ। ਜਾਂ ਜਿਸ ਨੂੰ ਓਹ ਸਭ ਤੋਂ ਚੰਗੀ ਤਰ੍ਹਾਂ ਜਾਣਦਾ ਹੈ। ਕਈ ਮੁਲਕਾਂ ਵਿੱਚ ਮਾਂ ਬੋਲੀ ਕਿਸੇ ਖ਼ਾਸ ਲੋਕ-ਸਮੂਹ ਦੀ ਬੋਲੀ ਨੂੰ ਵੀ ਕਿਹਾ ਜਾਂਦਾ ਹੈ। ਕਦੇ-ਕਦੇ, "ਮਾਤ ਭਾਸ਼ਾ" ਜਾਂ "ਮਾਂ ਦੀ ਭਾਸ਼ਾ" ਦੀ ਵਰਤੋਂ ਉਸ ਭਾਸ਼ਾ ਲਈ ਕੀਤੀ ਜਾਂਦੀ ਹੈ ਜੋ ਇੱਕ ਵਿਅਕਤੀ ਨੇ ਘਰ ਵਿੱਚ ਬੱਚੇ (ਆਮ ਤੌਰ ਤੇ ਆਪਣੇ ਮਾਤਾ-ਪਿਤਾ ਤੋਂ) ਦੇ ਤੌਰ ਤੇ ਸਿੱਖੀ ਹੁੰਦੀ ਹੈ। ਦੋਭਾਸ਼ੀ ਘਰਾਂ ਵਿੱਚ ਵੱਡੇ ਹੋ ਰਹੇ ਬੱਚਿਆਂ ਦੀਆਂ, ਇਸ ਪਰਿਭਾਸ਼ਾ ਦੇ ਅਨੁਸਾਰ, ਇੱਕ ਤੋਂ ਜਿਆਦਾ ਮਾਤ ਭਾਸ਼ਾਵਾਂ ਜਾਂ ਮੂਲ ਭਾਸ਼ਾਵਾਂ ਹੋ ਸਕਦੀਆਂ ਹਨ।
ਸਾਹਿਤ ਵੱਡੇ ਅਰਥਾਂ ਵਿੱਚ ਕਿਸੇ ਵੀ ਲਿਖਤ ਨੂੰ ਕਿਹਾ ਜਾ ਸਕਦਾ ਹੈ। ਜ਼ਿਆਦਾ ਸਪਸ਼ਟ ਅਰਥਾਂ ਵਿੱਚ ਇਹ ਆਮ ਭਾਸ਼ਾ ਤੋਂ ਵੱਖਰੀ, ਰਚਨਾਤਮਕ ਅਤੇ ਸੁਹਜਾਤਮਕ ਰਚਨਾ ਹੁੰਦੀ ਹੈ। ਇਸਨੂੰ ਦੋ ਭਾਗਾਂ ਵਿੱਚ ਵੰਡਿਆ ਜਾਂਦਾ ਹੈ; ਪਦ ਅਤੇ ਗਦ। ਇੱਕ ਅੱਲਗ ਅਧਾਰ ਦੇ ਅਨੁਸਾਰ ਇਸਨੂੰ ਗਲਪ ਅਤੇ ਗੈਰ-ਗਲਪ ਵਿੱਚ ਵੰਡਿਆ ਜਾਂਦਾ ਹੈ। ਇਸਦੇ ਅੱਗੇ ਕਈ ਰੂਪ ਮੌਜੂਦ ਹਨ ਜਿਵੇਂ ਕਿ ਕਵਿਤਾ, ਨਾਵਲ, ਕਹਾਣੀ, ਡਰਾਮਾ ਆਦਿ।
ਸੁਰਜੀਤ ਪਾਤਰ (ਜਨਮ 14 ਜਨਵਰੀ 1945) ਇੱਕ ਪੰਜਾਬੀ ਸ਼ਾਇਰ ਹੈ। ਉਸਨੇ 1960ਵਿਆਂ ਵਿੱਚ ਆਪਣੀਆਂ ਕਵਿਤਾਵਾਂ ਪ੍ਰਕਾਸ਼ਿਤ ਕਰਨੀਆਂ ਸ਼ੁਰੂ ਕੀਤੀਆਂ ਸਨ ਅਤੇ ਅੱਜ ਤੱਕ ਨਿਰੰਤਰ ਕਾਵਿ-ਸਿਰਜਣਾ ਵਿੱਚ ਕਰਮਸ਼ੀਲ ਹੈ। ਉਹਦੀ ਸਖਸ਼ੀਅਤ 'ਕਵਿਤਾ ਦੀ ਵਿਆਪਕ ਸਮਾਜਿਕ ਅਪੀਲ ਤੇ ਗੰਭੀਰਤਾ' ਦਾ ਸੁੰਦਰ ਸੁਮੇਲ ਹੈ। ਆਲੋਚਕਾਂ ਨੇ ਉਸਨੂੰ ਖੂਬ ਸਰਾਹਿਆ ਹੈ। ਸਮਾਜ ਵਿੱਚ ਰਾਜਨੀਤਕ ਚੇਤਨਾ ਅਤੇ ਤਤਕਾਲੀ ਜ਼ਬਰ ਦੇ ਵਿਰੋਧ ਦੇ ਰੂਪ ਵਿੱਚ ਉਹਨਾਂ ਦੀ ਕਵਿਤਾ ਸਾਹਮਣੇ ਆਉਂਦੀ ਹੈ।
खोजइनइंडिया khojinINDIA खोजइनइंडिया - ਇਕ ਇੰਟਰਨੈਟ 'ਤੇ ਭਾਰਤ ਦਾ ਬੀ 2 ਬੀ ਗਲੋਬਲ ਮਾਰਕੀਟਪਲੇਸ (ਖੋਜਿਨਇੰਡਿਆ ਡਾਟ ਕਾਮ), ਖੋਜਿਨਇੰਡੀਆ ਇਕੋ ਇਕ ਆੱਨਲਾਈਨ ਚੈਨਲ ਹੈ ਜੋ ਵਿਸ਼ਵ ਪੱਧਰ' ਤੇ ਸਪਲਾਇਰਾਂ ਨਾਲ ਖਰੀਦਦਾਰਾਂ ਵਿਚਕਾਰ ਇਕ ਭਰੋਸੇਯੋਗ ਰਿਸ਼ਤਾ ਸਥਾਪਤ ਕਰਦਾ ਹੈ ਅਤੇ ਖੋਜਿਨ ਇੰਡੀਆ ਕਦੇ ਵੀ ਇਨ੍ਹਾਂ ਸੇਵਾਵਾਂ ਲਈ ਖਰਚਾ ਨਹੀਂ ਲੈਂਦੀ ਭਾਰਤ, ਕਾਰੋਬਾਰੀ ਮਾਲਕ ਅਤੇ ਦੁਨੀਆ ਭਰ ਦੀਆਂ ਕੰਪਨੀਆਂ ਖੋਜਿਨਇੰਡੀਆ ਪੋਰਟਲ 'ਤੇ ਨਿਯਮਤ ਰੂਪ ਨਾਲ ਦੇਖਣ ਆਉਂਦੀਆਂ ਹਨ ਅਤੇ ਹਰ ਉਦਯੋਗ ਸ਼੍ਰੇਣੀ ਦੇ ਭਾਰਤੀ ਉਦਯੋਗਪਤੀਆਂ, ਸਪਲਾਇਰਾਂ, ਅਤੇ ਨਿਰਮਾਤਾਵਾਂ ਨਾਲ ਵਪਾਰ ਕਰਦੇ ਹਨ, ਜੋ ਕਿ ਖਜਿਨ ਇੰਡੀਆਗਲੋਬਲ ਬਿਜ਼ਨਸ ਕਮਿ communityਨਿਟੀ, ਕਾਰੋਬਾਰੀ ਉੱਦਮ, ਸਰਹੱਦ ਪਾਰ ਵਪਾਰ ਅਤੇ ਕਾਰੋਬਾਰੀ ਉਦਮੀ ਤਜ਼ਰਬੇ ਦੇ ਨਾਲ ਆਉਂਦੇ ਹਨ. ਇਹ ਹੈ ਖੋਜਿਨ ਇੰਡੀਆ ਡਾਟ ਕਾਮ ਦੇ ਨਾਲ ਡਿਜੀਟਲ ਇੰਡੀਆ ਵਿਚ ਨਵੀਂ ਮਲਟੀ-ਵਿਕਰੇਤਾ ਤਕਨਾਲੋਜੀ! ਖੋਜਿਨਇੰਡੀਆ ਇੰਡੀਆ ਮੁੱਖ ਦਫਤਰ ਗੁੜਗਾਓਂ ਵਿੱਚ ਸਥਿਤ ਹੈ.
ਬੋਲੀ ਦਾ ਸੰਬਧ ਪੰਜਾਬੀ ਲੋਕ ਨਾਚ ਗਿੱਧੇ ਨਾਲ ਹੈ ਅਤੇ ਬੋਲੀਆਂ ਦਾ ਗਿੱਧੇ ਵਾਂਗ ਪੰਜਾਬੀ ਸੱਭਿਆਚਾਰ ਵਿੱਚ ਮੁੱਖ ਸਥਾਨ ਹੈ। ਬੋਲੀ, ਆਪਣੀ ਭਾਵਨਾਵਾਂ ਨੂੰ ਵਿਅਕਤ ਕਰਨ ਦਾ ਇੱਕ ਲੈਅ-ਬੱਧ ਤਰੀਕਾ ਹੈ ਜਿਸ ਨੂੰ ਖੁਸ਼ੀ ਦੇ ਮੌਕੇ ਉੱਪਰ ਗਾਇਆ ਜਾਂਦਾ ਹੈ। ਬੋਲੀ ਦੇ ਬੋਲਾਂ ਉੱਪਰ ਹੀ ਗਿੱਧੇ ਦੀ ਤਾਲੀ ਵਜੱਦੀ ਹੈ। ਪੰਜਾਬ ਵਿੱਚ ਭਾਂਤ-ਭਾਂਤ ਦੀਆਂ ਬੋਲੀਆਂ ਸੁਣਨ ਨੂੰ ਮਿਲ ਜਾਂਦੀਆਂ ਹਨ। ਵਿਆਹ ਸਮੇਂ ਵੀ ਨਾਨਕਾ ਮੇਲ ਅਤੇ ਦਾਦਕਾ ਮੇਲ ਵਿੱਚ ਬੋਲੀਆਂ ਦਾ ਮੁਕਾਬਲਾ ਹੁੰਦਾ ਹੈ ਅਤੇ ਦੋਹੇਂ ਧਿਰਾਂ ਬੋਲੀਆਂ ਰਾਹੀਂ ਇੱਕ ਦੂਜੇ ਨੂੰ ਟੀਚਰਾਂ ਅਤੇ ਮਖੌਲਾਂ ਕਰਦੇ ਹਨ। ਇਸੇ ਪ੍ਰਕਾਰ ਪੰਜਾਬ ਵਿੱਚ ਹਰੇਕ ਰਿਸ਼ਤੇ ਨਾਲ ਸਬੰਧਿਤ ਬੋਲੀਆਂ ਮਿਲ ਜਾਂਦੀਆਂ ਹਨ ਜਿਵੇਂ: ਦੇਵਰ ਤੇ ਭਾਬੀ, ਸੱਸ ਤੇ ਨੂੰਹ, ਸੋਹਰਾ ਤੇ ਨੂੰਹ, ਜੇਠ ਤੇ ਭਰਜਾਈ, ਨਣਾਨ - ਭਰਜਾਈ ਅਤੇ ਪਤੀ-ਪਤਨੀ ਵਰਗੀਆਂ ਬੋਲੀਆਂ ਹਨ। ਪੰਜਾਬੀਆਂ ਦਾ ਜੀਵਨ-ਅਨੁਰਾਗ ਅਤੇ ਬ੍ਰਹਿਮੰਡ ਨਾਲ਼ ਇਕਸੁਰਤਾ ਦੀ ਚੇਸ਼ਟਾ ਵੀ ਇਹਨਾਂ ਬੋਲੀਆਂ ਵਿੱਚ ਪ੍ਰਗਟ ਹੋਈ ਹੈ। ਮਰਦਾ ਅਤੇ ਇਸਤਰੀਆਂ ਦੀਆ ਬੋਲੀਆਂ ਵੱਖ-ਵੱਖ ਹੁੰਦੀਆਂ ਹਨ ਪਰ ਦੋਹਾਂ ਤਰ੍ਹਾਂ ਦੀਆਂ ਬੋਲੀਆਂ ਵਿੱਚ ਕਈਂ ਥਾਂਈ ਅਨੁਭਵ ਦੀ ਸਾਂਝ ਵੀ ਮਿਲਦੀ ਹੈ।
ਗੁਰੂ ਅਮਰਦਾਸ ਜੀ (5 ਮਈ 1479 – 1 ਸਤੰਬਰ 1574) ਸਿੱਖਾਂ ਦੇ ਤੀਜੇ ਗੁਰੂ ਸਨ ਅਤੇ ਜੋ 26 ਮਈ 1552 ਨੂੰ 73 ਸਾਲ ਦੀ ਉਮਰੇ ਗੁਰੂ ਬਣੇ।ਸਿੱਖੀ ਨੂੰ ਕਬੂਲਣ ਤੋਂ ਪਹਿਲਾਂ, ਆਪਣੀ ਜ਼ਿੰਦਗੀ ਲਈ ਅਮਰਦਾਸ ਹਿੰਦੂ ਧਰਮ ਦੇ ਵੈਸ਼ਨਾ ਰੀਤ ਦੇ ਪੈਰੋਕਾਰ ਸਨ। ਇੱਕ ਰੋਜ਼ ਉਹਨਾ ਆਪਣੇ ਭਾਣਜੇ ਦੀ ਤੀਵੀਂ, ਬੀਬੀ ਅਮਰੋ ਤੋਂ, ਗੁਰ ਨਾਨਕ ਦੇ ਵਾਕ ਸੁਣੇ, ਅਤੇ ਉਸਦੇ ਅਸਰ ਨੂੰ ਮਹਿਸੂਸ ਕੀਤਾ। ਬੀਬੀ ਅਮਰੋ ਦੂਜੇ ਅਤੇ ਉਸ ਵਕ਼ਤ ਦੇ ਮੌਜੂਦਾ ਗੁਰੂ, ਗੁਰ ਅੰਗਦ ਦੀ ਧੀ ਸੀ। ਅਮਰਦਾਸ ਨੇ ਬੀਬੀ ਅਮਰੋ ਨੂੰ ਆਪਣੇ ਪਿਓ ਨਾਲ਼ ਮੁਲਾਕਾਤ ਕਰਵਾਉਣ ਲਈ ਮਨਾਇਆ ਅਤੇ 1539 ਵਿੱਚ, ਅਮਰਦਾਸ, 60 ਸਾਲ ਦੀ ਉਮਰੇ, ਗੁਰ ਅੰਗਦ ਨੂੰ ਮਿਲ ਸਿੱਖ ਬਣ, ਖ਼ੁਦ ਆਪ ਨੂੰ ਗੁਰੂ ਦੇ ਹਵਾਲੇ ਕੀਤਾ। 1552 ਵਿੱਚ, ਜਿਸਮਾਨੀ ਮਰਗ ਤੋਂ ਪਹਿਲਾਂ, ਗੁਰ ਅੰਗਦ ਸਾਹਿਬ ਨੇ ਅਮਰਦਾਸ ਨੂੰ ਗੁਰੂ ਤਖ਼ਤ ਸੌਂਪ ਗੁਰ ਅਮਰਦਾਸ ਐਲਾਨਿਆ, ਸਿੱਖਾਂ ਦੇ ਤੀਜੇ ਗੁਰੂ।ਗੁਰ ਅਮਰਦਾਸ ਸਾਹਿਬ ਸਿੱਖੀ ਦੇ ਖ਼ਾਸ ਨੁਹਾਰਕਾਰ ਸਨ, ਜਿਨ੍ਹਾਂ ਨੇ ਮਜ਼੍ਹਬੀ ਤਨਜ਼ੀਮ ਮੰਜੀ ਕਹਾਉਂਦੇ ਸਿਸਟਮ ਦਾ ਤਾਅਰਫ਼ ਕਰ ਟ੍ਰੇਨ ਹੋਏ ਸਰਬਰਾਹ ਮੁਕੱਰਰ ਕੀਤੇ, ਸਿਸਟਮ ਜੋ ਅਜੋਕੇ ਦੌਰ ਵਿੱਚ ਤਬਦੀਲ ਕਿਸਮ ਵਿੱਚ ਜਾਰੀ ਹੈ। ਉਹਨਾਂ ਆਪਣੇ ਵਾਕ ਕਿਤਾਬ ਵਿੱਚ ਲਿਖੇ ਜੋ ਆਖ਼ਰ ਆਦਿ ਗ੍ਰੰਥ ਦਾ ਹਿੱਸਾ ਬਣੇ। ਗੁਰ ਅਮਰਦਾਸ ਨੇ ਜਵਾਕਾਂ ਦੇ ਨਾਮਕਰਨ, ਵਿਆਹ (ਅਨੰਦ ਕਾਰਜ), ਅਤੇ ਮਰਗ ਵੇਲੇ ਫ਼ਿਊਨਰਲ ਵਰਗੇ ਸਿੱਖ ਰਿਵਾਜ਼ਾ ਦੇ ਨਾਲ਼ ਦਿਵਾਲੀ, ਮਾਘੀ ਅਤੇ ਵਿਸਾਖੀ ਨੂੰ ਸੰਗਤ ਦੇ ਰੂਪ ਵਿੱਚ ਇਕੱਤਰ ਹੋਣ ਦੇ ਦਸਤੂਰ ਨੂੰ ਕਾਇਮ ਕਰਨ ਵਿੱਚ ਮਦਦ ਕੀਤੀ। ਉਹਨਾਂ ਸਿੱਖ ਯਾਤਰਾ ਵਾਸਤੇ ਸੈਂਟਰ ਕਾਇਮ ਕੀਤੇ, ਅਤੇ ਦਰਬਾਰ ਸਾਹਿਬ ਵਾਸਤੇ ਜ਼ਮੀਨ ਚੁਣੀ।ਗੁਰ ਅਮਰਦਾਸ 95 ਸਾਲ ਦੀ ਉਮਰ ਤੱਕ ਸਿੱਖਾਂ ਦੇ ਰਹਿਬਰ ਰਹੇ, ਅਤੇ ਫ਼ਾਨੀ ਦੁਨੀਆ ਤੋਂ ਰੁਖ਼ਸਤ ਹੋਣ ਤੋਂ ਪਹਿਲਾਂ ਆਪਣੇ ਜਵਾਈ ਭਾਈ ਜੇਠਾ ਜੋ ਬਾਅਦ ਵਿੱਚ ਗੁਰ ਰਾਮਦਾਸ ਅਖਵਾਏ ਨੂੰ ਸਿੱਖਾਂ ਦਾ ਗੁਰੂ ਐਲਾਨਿਆ।
ਪੰਜਾਬ ਸ਼ਬਦ ਫ਼ਾਰਸੀ ਦੇ ਸ਼ਬਦ "ਪੰਜ" ਅਤੇ "ਆਬ" ਦੇ ਸੁਮੇਲ ਤੋਂ ਬਣਿਆ ਹੈ। ਇਸ ਸ਼ਬਦ ਦੀ ਸਭ ਤੋਂ ਪਹਿਲੀ ਵਰਤੋਂ ਇਬਨ ਬਤੂਤਾ ਦੀਆਂ ਲਿਖਤਾਂ ਵਿੱਚ ਮਿਲਦੀ ਹੈ ਜੋ 14ਵੀਂ ਸਦੀ ਵਿੱਚ ਇਸ ਇਲਾਕੇ ਵਿੱਚ ਆਇਆ ਸੀ। ਇਸਦੀ ਵੱਡੇ ਪੱਧਰ ਉੱਤੇ ਵਰਤੋਂ 16ਵੀਂ ਸਦੀ ਦੇ ਦੂਜੇ ਹਿੱਸੇ ਦੀ ਕਿਤਾਬ "ਤਰੀਖ਼ ਸ਼ੇਰ ਸ਼ਾਹ ਸੂਰੀ" ਵਿੱਚ ਮਿਲਦੀ ਹੈ, ਜਿਸ ਵਿੱਚ ਪੰਜਾਬ ਸ਼ਬਦ ਸ਼ੇਰਖ਼ਾਨ ਦੇ ਕਿਲ੍ਹੇ ਦੀ ਉਸਾਰੀ ਦੇ ਹਵਾਲੇ ਨਾਲ ਆਉਂਦਾ ਹੈ। ਇਸ ਤੋਂ ਪਹਿਲਾਂ ਪੰਜਾਬ ਵਰਗਾ ਜ਼ਿਕਰ ਮਹਾਂਭਾਰਤ ਦੇ ਕਿੱਸੇ ਕਹਾਣੀਆਂ ਵਿੱਚ ਵੀ ਹੈ ਜੋ ਪੰਚ-ਨਦ (ਪੰਜ ਨਦੀਆਂ) ਦੇ ਹਵਾਲੇ ਨਾਲ਼ ਹੈ। ਇਸ ਦੇ ਮਗਰੋਂ ਆਈਨ-ਏ-ਅਕਬਰੀ ਵਿੱਚ ਅਬੁਲ ਫ਼ਜ਼ਲ ਨੇ ਲਿਖਿਆ ਹੈ ਕਿ ਇਹ ਇਲਾਕਾ ਦੋ ਹਿੱਸਿਆਂ ਵਿੱਚ ਵੰਡਿਆ ਸੀ, ਲਾਹੌਰ ਤੇ ਮੁਲਤਾਨ। ਇਸ ਆਈਨ ਅਕਬਰੀ ਦੇ ਦੂਜੇ ਹਿੱਸੇ ਵਿੱਚ ਅਬੁਲ ਫ਼ਜ਼ਲ ਨੇ ਪੰਜਾਬ ਨੂੰ ਪੰਜ-ਨਦ ਲਿਖਿਆ ਹੈ। ਇਸ ਦੇ ਇਲਾਵਾ ਮੁਗ਼ਲ ਬਾਦਸ਼ਾਹ ਜਹਾਂਗੀਰ ਨੇ ਆਪਣੀ "ਤਜ਼ਕ-ਏ-ਜਹਾਂਗੀਰੀ" ਵਿੱਚ ਵੀ ਪੰਜਾਬ ਲਫ਼ਜ਼ ਵਰਤਿਆ ਹੈ। ਪੰਜਾਬ ਫ਼ਾਰਸੀ ਦੇ ਪੰਜ ਯਾਨੀ ਪੰਚ ਅਤੇ ਆਬ ਯਾਨੀ ਪਾਣੀ ਤੋਂ ਲਿਆ ਹੈ, ਜਿਸਦਾ ਮਤਲਬ ਪੰਜ ਦਰਿਆਵਾਂ ਦੀ ਧਰਤੀ ਬਣਦਾ ਹੈ। ਇਹ ਉਹ ਪੰਜ ਦਰਿਆ ਹਨ ਜਿਹੜੇ ਇਸ ਇਲਾਕੇ ਵਿੱਚ ਵਗਦੇ ਹਨ। ਅੱਜ ਕੱਲ੍ਹ ਦੋ ਦਰਿਆ (ਚਨਾਬ ਅਤੇ ਜੇਹਲਮ) ਪਾਕਿਸਤਾਨ ਵਿੱਚ ਹੀ ਵਗਦੇ ਹਨ। ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿੱਚ ਬਾਕੀ ਤਿੰਨ ਦਰਿਆਵਾਂ (ਸਤਲੁਜ, ਬਿਆਸ ਅਤੇ ਰਾਵੀ) ਦਾ ਪਾਣੀ ਵਗਦਾ ਹੈ, ਜਿਹੜੇ ਭਾਰਤ ਵਿੱਚੋ ਹੁੰਦੇ ਹੋਏ ਪਾਕਿਸਤਾਨ ਵਿੱਚ ਪ੍ਰਵੇਸ਼ ਕਰਦੇ ਹਨ। ਇਸ ਤੋਂ ਪਹਿਲਾਂ ਇਸ ਦਾ ਨਾਂ "ਸਪਤ ਸੰਧੂ" ਯਾਨੀ ਸੱਤ ਦਰਿਆਵਾਂ ਦੀ ਸਰਜ਼ਮੀਨ ਸੀ। "ਤਰੀਖ਼ ਜਿਹਲਮ" ਵਿੱਚ ਅੰਜੁਮ ਸੁਲਤਾਨ ਸ਼ਹਿਬਾਜ਼ ਨੇ ਲਿਖਿਆ ਹੈ ਕਿ ਸਪਤ ਦਾ ਮਤਲਬ ਸੱਤ ਤੇ ਸੰਧੂ ਦਾ ਮਤਲਬ ਦਰਿਆ ਹੈ।
ਪਰਸਾ ਗਿਆਨਪੀਠ ਪੁਰਸਕਾਰ ਜੇਤੂ ਪੰਜਾਬੀ ਨਾਵਲਕਾਰ ਗੁਰਦਿਆਲ ਸਿੰਘ ਦਾ 1992 ਵਿੱਚ ਪ੍ਰਕਾਸ਼ਿਤ ਨਾਵਲ ਹੈ। ਇਹ ਨਾਵਲ ਸਮਕਾਲੀ ਯਥਾਰਥ ਦੀਆਂ ਸਦੀਵੀ ਅਤੇ ਵਿਆਪਕ ਸੱਚਾਈਆਂ ਦੇ ਨਾਲ ਸੰਬੰਧਿਤ ਹੈ। ਇਹ ਨਾਵਲ ਗੁਰਦਿਆਲ ਸਿੰਘ ਦੇ ਹੋਰ ਨਾਵਲਾਂ ਦੇ ਮੁਕਾਬਲੇ ਵਧੇਰੇ ਦਾਰਸ਼ਨਿਕ ਹੈ। ਇਸ ਦਾ ਬਿਰਤਾਂਤ ਵਧੇਰੇ ਗੁੰਝਲਦਾਰ ਅਤੇ ਬਹੁਪੱਖੀ ਹੈ। ਲੇਖਕ ਨੇ ਇਸ ਨੂੰ ਲਿਖਣ ਲਈ ਕਾਫ਼ੀ ਚਿਰ ਲਾਇਆ।
ਮਕਰ ਸੰਕ੍ਰਾਂਤੀ, ਪੋਸ਼ ਪਰਬਨ ਜਾਂ ਮਾਘੀ, ਹਿੰਦੂ ਕੈਲੰਡਰ ਵਿੱਚ ਇੱਕ ਤਿਉਹਾਰ ਹੈ ਜੋ ਕਿ ਸੂਰਜ (ਸੂਰਜ) ਨੂੰ ਸਮਰਪਿਤ ਹੈ। ਇਹ ਹਰ ਸਾਲ ਜਨਵਰੀ ਵਿੱਚ ਮਨਾਇਆ ਜਾਂਦਾ ਹੈ। ਇਹ ਮੱਕੜਾ (ਮਕਰ) ਰਾਸ਼ੀ ਦੇ ਸੂਰਜ ਦੇ ਸੰਪਰਕ ਵਿੱਚ ਆਉਣ ਦੇ ਪਹਿਲੇ ਦਿਨ ਦੀ ਨਿਸ਼ਾਨਦੇਹੀ ਕਰਦਾ ਹੈ ਜੋ ਕਿ ਮਹੀਨੇ ਦੇ ਅੰਤ ਨੂੰ ਸਰਦੀਆਂ ਦੇ ਸੰਕੇਤ ਅਤੇ ਲੰਬੇ ਦਿਨਾਂ ਦੀ ਸ਼ੁਰੂਆਤ ਦੇ ਰੂਪ ਵਿੱਚ ਦਰਸਾਉਂਦਾ ਹੈ।ਮਕਰ ਸੰਕ੍ਰਾਂਤੀ ਉਨ੍ਹਾਂ ਕੁਝ ਪੁਰਾਣੇ ਭਾਰਤੀ ਤਿਉਹਾਰਾਂ ਵਿੱਚੋਂ ਇੱਕ ਹੈ ਜੋ ਸੂਰਜੀ ਚੱਕਰ ਦੇ ਅਨੁਸਾਰ ਮਨਾਏ ਗਏ ਹਨ ਜਦੋਂ ਕਿ ਜ਼ਿਆਦਾਤਰ ਤਿਉਹਾਰ ਚੰਦਰਮਾ ਚੰਦ੍ਰਮਾ ਹਿੰਦੂ ਕੈਲੰਡਰ ਦੁਆਰਾ ਨਿਰਧਾਰਤ ਕੀਤੇ ਜਾਂਦੇ ਹਨ। ਇਹ ਲਗਭਗ ਹਮੇਸ਼ਾ ਇਕੋ ਗ੍ਰੇਗਰੀਅਨ ਤਾਰੀਖ ਹਰ ਸਾਲ (14 ਜਨਵਰੀ) ਨੂੰ ਆਉਂਦਾ ਹੈ। ਕੁਝ ਸਾਲਾਂ ਨੂੰ ਛੱਡ ਕੇ ਜਦੋਂ ਮਿਤੀ ਉਸ ਦਿਨ ਲਈ ਇੱਕ ਦਿਨ ਬਦਲ ਜਾਂਦੀ ਹੈ। ਮਕਰ ਸੰਕ੍ਰਾਂਤੀ ਨਾਲ ਜੁੜੇ ਤਿਉਹਾਰ ਵੱਖ ਵੱਖ ਨਾਵਾਂ ਨਾਲ ਜਾਣੇ ਜਾਂਦੇ ਹਨ। ਉੱਤਰ ਭਾਰਤੀ ਹਿੰਦੂਆਂ ਅਤੇ ਸਿੱਖਾਂ ਦੁਆਰਾ ਮਾਘੀ (ਲੋਹੜੀ ਤੋਂ ਪਹਿਲਾਂ), ਮਹਾਰਾਸ਼ਟਰ, ਗੋਆ, ਆਂਧਰਾ ਪ੍ਰਦੇਸ਼, ਪੱਛਮੀ ਬੰਗਾਲ (ਜਿਸ ਨੂੰ ਪੂਸ਼ ਸੰਕਰਾਂਤੀ ਵੀ ਕਿਹਾ ਜਾਂਦਾ ਹੈ) ਵਿੱਚ ਮਕਾਰ ਸੰਕ੍ਰਾਂਤੀ (ਪੇਡ ਪਾਂਡਾਗਾ), ਕਰਨਾਟਕ ਅਤੇ ਤੇਲੰਗਾਨਾ, ਮੱਧ ਭਾਰਤ ਵਿੱਚ ਸੁਕਾਰਤ, ਅਸਾਮੀਆ ਦੁਆਰਾ ਮਾਘ ਬਿਹੂ ਅਤੇ ਤਾਮਿਲਾਂ ਦੁਆਰਾ ਥਾਈ ਪੋਂਗਲ ਆਦਿ ਨਾਵਾਂ ਨਾਲ ਜਾਣਿਆ ਜਾਂਦਾ ਹੈ।ਮਕਰ ਸੰਕ੍ਰਾਂਤੀ ਹੋਰ ਸਮਾਜਿਕ ਤਿਉਹਾਰਾਂ ਵਾਂਗ ਮਨਾਇਆ ਜਾਂਦਾ ਹੈ ਜਿਵੇਂ ਰੰਗੀਨ ਸਜਾਵਟ, ਪੇਂਡੂ ਬੱਚੇ ਘਰ-ਘਰ ਜਾ ਕੇ, ਗਾਉਣਾ ਅਤੇ ਕੁਝ ਖੇਤਰਾਂ ਵਿੱਚ ਪੇਸ਼ਕਾਰੀਆਂ ਕਰਨਾ ਮੇਲੇ (ਮੇਲੇ), ਨ੍ਰਿਤ, ਪਤੰਗ ਉਡਾਣ, ਬੋਨਫਾਇਰਜ਼ ਅਤੇ ਤਿਉਹਾਰ ਆਦਿ ਦੀਆਂ ਗਤੀਵਿਧੀਆਂ। ਡਾਇਨਾ ਐਲ ਏਕ ਦੇ ਅਨੁਸਾਰ ਮਾਘ ਮੇਲਾ, ਹਿੰਦੋਸਤਾਨ ਦੇ ਮਹਾਂਭਾਰਤ ਵਿੱਚ ਜ਼ਿਕਰ ਕੀਤਾ ਗਿਆ ਹੈ। ਬਹੁਤ ਸਾਰੇ ਪਵਿੱਤਰ ਨਦੀਆਂ ਜਾਂ ਝੀਲਾਂ ਵਿੱਚ ਜਾਂਦੇ ਹਨ ਅਤੇ ਸੂਰਜ ਦਾ ਧੰਨਵਾਦ ਕਰਦਿਆਂ ਨਹਾਉਂਦੇ ਹਨ। ਹਰ ਬਾਰਾਂ ਸਾਲਾਂ ਬਾਅਦ ਹਿੰਦੂ ਮਕਰ ਸੰਕ੍ਰਾਂਤੀ ਨੂੰ ਵਿਸ਼ਵ ਦੇ ਸਭ ਤੋਂ ਵੱਡੇ ਵਿਸ਼ਾਲ ਤੀਰਥ ਯਾਤਰਾਵਾਂ ਨਾਲ ਮਨਾਉਂਦੇ ਹਨ ਜਿਸ ਵਿੱਚ ਲਗਭਗ 40 ਤੋਂ 100 ਮਿਲੀਅਨ ਲੋਕ ਸਮਾਗਮ ਵਿੱਚ ਸ਼ਾਮਲ ਹੁੰਦੇ ਹਨ। ਇਸ ਸਮਾਰੋਹ ਵਿੱਚ ਫਿਰ ਉਹ ਸੂਰਜ ਨੂੰ ਅਰਦਾਸ ਕਹਿੰਦੇ ਹਨ ਅਤੇ ਕੁੰਭ ਮੇਲੇ ਵਿੱਚ ਗੰਗਾ ਨਦੀ ਅਤੇ ਯਮੁਨਾ ਨਦੀ ਦੇ ਪ੍ਰਯਾਗਾ ਸੰਗਮ 'ਤੇ ਇਸ਼ਨਾਨ ਕਰਦੇ ਹਨ। ਇਹ ਪਰੰਪਰਾ ਆਦਿ ਸ਼ੰਕਰਾਚਾਰੀਆ ਨਾਲ ਜੁੜੀ ਹੈ।
ਖੇਤੀਬਾੜੀ (ਅੰਗਰੇਜ਼ੀ: Agriculture) ਜਾਨਵਰਾਂ, ਪੌਦਿਆਂ ਅਤੇ ਭੋਜਨ, ਫਾਈਬਰ, ਬਾਇਓਫੂਲ, ਚਿਕਿਤਸਕ ਪੌਦਿਆਂ ਅਤੇ ਹੋਰ ਉਤਪਾਦਾਂ ਲਈ ਫੰਗੀ ਦੀ ਕਾਸ਼ਤ ਅਤੇ ਪ੍ਰਜਨਨ ਹੈ ਜੋ ਮਨੁੱਖੀ ਜੀਵਨ ਨੂੰ ਕਾਇਮ ਰੱਖਣ ਅਤੇ ਵਧਾਉਣ ਲਈ ਵਰਤੀ ਜਾਂਦੀ ਹੈ। ਸੁਸਾਇਤੀ ਮਨੁੱਖੀ ਸਭਿਅਤਾ ਦੇ ਉਤਰਾਧਿਕਾਰ ਵਿੱਚ ਖੇਤੀਬਾੜੀ ਮੁੱਖ ਵਿਕਾਸ ਸੀ, ਜਿਸ ਵਿੱਚ ਪਾਲਤੂ ਜਾਨਵਰਾਂ ਦੀ ਖੇਤੀ ਵਿੱਚ ਭੋਜਨ ਦੀ ਬਹੁਤਾਤ ਪੈਦਾ ਕੀਤੀ ਗਈ ਜੋ ਕਿ ਸਭਿਆਚਾਰ ਦੇ ਵਿਕਾਸ ਨੂੰ ਉਤਸ਼ਾਹਤ ਕਰਦੀ ਸੀ। ਖੇਤੀਬਾੜੀ ਦਾ ਅਧਿਐਨ ਖੇਤੀਬਾੜੀ ਵਿਗਿਆਨ ਵਜੋਂ ਜਾਣਿਆ ਜਾਂਦਾ ਹੈ. ਖੇਤੀਬਾੜੀ ਦਾ ਇਤਿਹਾਸ ਹਜ਼ਾਰਾਂ ਸਾਲ ਪੁਰਾਣਾ ਬਣਾਉਂਦਾ ਹੈ, ਅਤੇ ਇਸਦੇ ਵਿਕਾਸ ਨੂੰ ਬਹੁਤ ਸਾਰੇ ਵੱਖੋ-ਵੱਖਰੇ ਮਾਹੌਲ, ਸਭਿਆਚਾਰਾਂ ਅਤੇ ਤਕਨਾਲੋਜੀਆਂ ਦੁਆਰਾ ਚਲਾਇਆ ਅਤੇ ਪਰਿਭਾਸ਼ਤ ਕੀਤਾ ਗਿਆ ਹੈ। ਵੱਡੀ ਪੱਧਰ 'ਤੇ ਮੋਨੋਕਲਕ ਖੇਤੀ ਲਈ ਖੇਤੀਬਾੜੀ ਅਧਾਰਤ ਸਨਅਤੀ ਖੇਤੀ ਪ੍ਰਮੁੱਖ ਖੇਤੀਬਾੜੀ ਵਿਧੀ ਹੈ। ਆਧੁਨਿਕ ਖੇਤੀਬਾੜੀ ਵਿਗਿਆਨ, ਪਲਾਂਟ ਬ੍ਰੀਡਿੰਗ, ਐਗਰੀਕੋਮਿਕਲ (ਕੀਟਨਾਸ਼ਕਾਂ ਅਤੇ ਖਾਦਾਂ), ਅਤੇ ਤਕਨੀਕੀ ਵਿਕਾਸ ਦੇ ਬਹੁਤ ਸਾਰੇ ਵਰਗਾਂ ਵਿੱਚ ਕਿਸਾਨ ਦੀ ਪੈਦਾਵਾਰ ਵਿੱਚ ਵਾਧਾ ਹੋਇਆ ਹੈ, ਪਰ ਉਸੇ ਸਮੇਂ ਵਿਆਪਕ ਵਾਤਾਵਰਣਕ ਨੁਕਸਾਨ ਅਤੇ ਨਕਾਰਾਤਮਕ ਮਨੁੱਖੀ ਸਿਹਤ ਪ੍ਰਭਾਵਾਂ ਦਾ ਕਾਰਨ ਵੀ ਸਾਹਮਨੇ ਆਇਆ ਹੈ। ਪਸ਼ੂ ਪਾਲਣ ਵਿੱਚ ਚੋਣਵੇਂ ਪ੍ਰਜਨਨ ਅਤੇ ਆਧੁਨਿਕ ਰਵਾਇਤਾਂ ਨੇ ਮੀਟ ਦੀ ਪੈਦਾਵਾਰ ਵਿੱਚ ਵੀ ਵਾਧਾ ਕੀਤਾ ਹੈ, ਪਰੰਤੂ ਜਾਨਵਰਾਂ ਦੀ ਭਲਾਈ ਅਤੇ ਐਂਟੀਬਾਇਓਟਿਕਸ, ਵਿਕਾਸ ਦੇ ਹਾਰਮੋਨਸ, ਅਤੇ ਉਦਯੋਗਿਕ ਮੀਟ ਦੇ ਉਤਪਾਦਨ ਵਿੱਚ ਆਮ ਤੌਰ ਤੇ ਵਰਤੇ ਜਾਂਦੇ ਹੋਰ ਰਸਾਇਣਾਂ ਦੇ ਸਿਹਤ ਪ੍ਰਭਾਵ ਬਾਰੇ ਚਿੰਤਾਵਾਂ ਨੂੰ ਉਠਾਇਆ ਹੈ। ਅਨੁਵੰਸ਼ਕ ਰੂਪ ਵਿੱਚ ਸੋਧੇ ਹੋਏ ਜੀਵ ਖੇਤੀਬਾੜੀ ਦੇ ਵਧ ਰਹੇ ਹਿੱਸੇ ਹਨ, ਭਾਵੇਂ ਕਿ ਇਹਨਾਂ ਨੂੰ ਕਈ ਦੇਸ਼ਾਂ ਵਿੱਚ ਪਾਬੰਦੀ ਲਗਾਈ ਗਈ ਹੈ ਖੇਤੀਬਾੜੀ ਫੂਡ ਉਤਪਾਦਨ ਅਤੇ ਪਾਣੀ ਪ੍ਰਬੰਧਨ ਵਿਸ਼ਵਵਿਆਪੀ ਮੁੱਦਿਆਂ ਨੂੰ ਵਧਾ ਰਹੇ ਹਨ ਜੋ ਕਈ ਮੋਰਚਿਆਂ 'ਤੇ ਬਹਿਸ ਨੂੰ ਵਧਾ ਰਹੇ ਹਨ। ਹਾਲ ਹੀ ਦਹਾਕਿਆਂ ਵਿੱਚ ਜੈਕਿਫਰਾਂ ਦੀ ਘਾਟ ਸਮੇਤ ਭੂਮੀ ਅਤੇ ਜਲ ਸਰੋਤ ਦੇ ਮਹੱਤਵਪੂਰਨ ਪਤਨ, ਅਤੇ ਗਲੋਬਲ ਵਾਰਮਿੰਗ ਬਾਰੇ ਖੇਤੀਬਾੜੀ ਅਤੇ ਖੇਤੀਬਾੜੀ ਵਿੱਚ ਗਲੋਬਲ ਵਾਰਮਿੰਗ ਦੇ ਪ੍ਰਭਾਵਾਂ ਨੂੰ ਹਾਲੇ ਵੀ ਪੂਰੀ ਤਰ੍ਹਾਂ ਸਮਝਿਆ ਨਹੀਂ ਗਿਆ। ਪ੍ਮੁੱਖ ਖੇਤੀਬਾੜੀ ਉਤਪਾਦਾਂ ਨੂੰ ਆਮ ਤੌਰ 'ਤੇ ਭੋਜਨ, ਰੇਸ਼ੇ, ਫਿਊਲ ਅਤੇ ਕੱਚੇ ਮਾਲ ਵਿੱਚ ਵੰਡਿਆ ਜਾ ਸਕਦਾ ਹੈ। ਖਾਸ ਭੋਜਨ ਵਿੱਚ ਅਨਾਜ (ਅਨਾਜ), ਸਬਜ਼ੀਆਂ, ਫਲ, ਤੇਲ, ਮੀਟ ਅਤੇ ਮਸਾਲੇ ਸ਼ਾਮਲ ਹਨ। ਫਾਈਬਰਸ ਵਿੱਚ ਕਪਾਹ, ਉੱਨ, ਭੰਗ, ਰੇਸ਼ਮ ਅਤੇ ਸਣ ਸ਼ਾਮਲ ਹੁੰਦੇ ਹਨ.
ਅਜੋੋਕੇ ਸਮੇਂ ਵਿੱਚ ਪੰਜਾਬੀ ਵਿੱਚ ਵਾਰਤਕ ਸਾਹਿਤ ਦੀ ਰਚਨਾ ਗੁਣਾਤਮਕ ਅਤੇ ਗਿਣਾਤਮਕ ਪੱਖ ਤੇ ਵਧੇਰੇ ਹੋੋ ਰਹੀ ਹੈ।ਜੀਵਨੀ ਵੀ ਇਸੇ ਤਰ੍ਹਾਂ ਦੀ ਸਾਹਿਤ ਵਿਵਿਧ ਭਾਂਤ ਦੀ ਵਾਰਤਕ ਰਚਨਾ ਹੈ ਜਿਸ ਦਾ ਮੂਲ ਆਧਾਰ ਮਨੁੱਖ ਦੀ ਸਵੈ-ਪ੍ਰਗਟਾਉ ਦੀ ਰੂਚੀ ਅਤੇ ਇੱਕ ਦੂਜੇ ਬਾਰੇ ਜਾਨਣ ਦੀ ਇੱਛਾ ਤੇ ਦਿਲਚਸਪੀ ਹੈ।ਜੀਵਨੀ ਸੁੰਤਤਰ ਰੂਪਾਕਾਰ ਵਾਲੀ ਇੱਕ ਮਹੱਤਵਪੂਰਨ ਸਾਹਿਤ ਵਿਦਿਆ ਹੈ।ਸਮੁੱਚੇ ਤੋੋਰ ਦੇ ਜੀਵਨੀ ਸਾਹਿਤ ਦਾ ਉਹ ਰੂਪ ਹੈ ਜਿਸ ਵਿੱਚ ਕਿਸੇ ਸ਼੍ਰੇਸਟ ਜਾਂ ਅਨੁਕਰਣ ਯੋੋੋਗ ਚਰਿੱਤਰ ਵਾਲੇ ਵਿਅਕਤੀ ਦੇ ਜੀਵਨ ਦਾ ਵਿਵਰਣ ਇਤਨੇ ਕਲਾਂਤਮਕ ਸੁਹਜ ਨਾਲ ਦਿੱਤਾ ਗਿਆ ਹੋੋਵੇ ਕਿ ਉਸ ਵਿਅਕਤੀ ਦੀ ਸ਼ਖਸੀਅਤ ਪੁਨਰ ਨਿਰਮਿਤ ਰੂਪ ਵਿੱਚ ਪ੍ਰਸਤੁਤ ਹੋੋ ਜਾਏ।ਇਹ ਇੱਕ ਪ੍ਰਕਾਰ ਸਿਰਜਿਤ ਵਸਤੂ ਦੀ ਪੁਨਰ ਸਿਰਜਨਾ ਹੈ।ਜੀਵਨੀ ਸਦੀਵੀ ਦਿਲਚਸਪੀ ਅਤ਼ੇ ਰੋੋੋਚਿਕਤਾ ਦੀ ਸਾਹਿਤਿਕ ਵਿਧਾ ਹੈ ਕਿੳਂੁਕਿ ਇਸ ਵਿੱਚ ਅਨੁਕਰਣ ਕਰਨ ਯੋੋਗ ਚਰਿੱਤਰ ਨਾਇਕ ਦੀ ਸਖ਼ਸ਼ੀਅਤ ਅਤੇ ਮਨੁੱਖੀ ਸਤਾ ਦਾ ਪ੍ਰਦਰਸ਼ਨ ਵਿਸ਼ੇਸ਼ ਰੂਪ ਵਿੱਚ ਹੁੰਦਾ ਹੈ ਅਤੇ ਨਾਲ ਦੀ ਨਾਲ ਸਾਹਿਤਿਕ ਰਸ ਦਾ ਸਵਾਦ ਪ੍ਰਾਪਤ ਹੁੰਦਾ ਹੈ ਜੀਵਨੀਕਾਰ ਜੀਵਨ ਦੀਆਂ ਉਹਨ੍ਹਾਂ ਘਟਨਾਵਾ ਤੇ ਕੰਮਾ-ਕਾਰਾਂ ਦਾ ਬੜੀ ਰੋੋਚਿਕਤਾ ਨਾਲ ਬਿਆਨ ਕਰਦਾ ਹੈ ਜੋੋ ਕਿਸੇ ਖ਼ਾਸ ਵਿਅਕਤੀ ਦੀ ਵੱਡੀ ਤੋੋਂ ਵੱਡੀ ਮਹਾਨਤਾ ਨੂੰ ਦਰਸਾਉਦੇ ਹਨ ਅਤੇ ਨਿੱਕੀ ਤੋੋ ਨਿੱਕੀ ਗੱਲ ਨਾਲ ਜੁੜੇ ਹੋੋਇਆ ਵੀ ਨਾਇਕ ਦਾ ਗੋੋਰਵ ਕਾਇਮ ਰਹਿੰਦਾ ਹੈ,ਜੀਵਨੀ ਵਿੱਚ ਨਾਇਕ ਦੇ ਜੀਵਨ ਵਿਵਰਣ ਤੋੋ ਇਲਾਵਾ ਉਸ ਯੁੱਗ ਦੀ ਵੀ ਤਸਵੀਰ ਹੁੰਦੀ ਹੈ ਜਿਸ ਵਿੱਚ ਨਾਇਕ ਵਿਚਰਿਆਂ ਹੁੰਦਾ ਹੈ।ਉਸ ਵਕਤ ਦੀਆਂ ਸਮਾਜਿਕ,ਰਾਜਨੀਤਿਕ,ਧਾਰਮਿਕ ਅਤੇ ਸਾਹਿਤਿਕ ਲਹਿਰਾਂ ਉੱਤੇ ਉਸ ਦਾ ਕੀ ਪ੍ਰਭਾਵ ਪਿਆ ਹੈੈ =;ਵਸ ਤੇ ਉਸ ਨੇ ਉਹਨ੍ਹਾਂ ਦਾ ਕੀ ਪ੍ਰਭਾਵ ਕਬੂਲਿਆ =;ਵਸ ਆਦਿ ਪੱਖ ਵੀ ਜੀਵਨੀਕਾਰ ਚਿੱਤਰਦਾ ਹੈ।ਇਨ੍ਹਾਂ ਰਚਨਾਵਾਂ ਦਾ ਮੰਤਵ ਲੇਖਕ ਨਾਇਕ ਦੇ ਵਿਅਕਤੀਤਵ ਦੀ ਪੁਨਰ ਉਸਾਰੀ ਕਰਨਾ ਅਤੇ ਉਸਦੇ ਜੀਵਨ ਬਿੰਬ ਦਾ ਨਿਰਮਾਣ ਕਰਨਾ ਹੈ ਇਨ੍ਹਾਂ ਰਚਨਾਵਾਂ ਵਿੱਚ ਕਿਸੇ ਉੱਚ ਸਖ਼ਸ਼ੀਅਤ ਦੀ ਵਿੱਲਖਣਾ,ਉੱਤਸਤਾ ਸੰਘਰਸ਼,ਅਨੁਭਵ,ਪ੍ਰਾਪਤੀ ਆਦਿ ਦੇ ਇੰਜ ਦਰਸ਼ਨ ਹੁੰਦੇ ਹਨ।ਇਹ ਸਾਹਿਤ ਰੂਪ ਇੱਕੋੋ ਸਮੇਂ ਇਤਿਹਾਸਕ ਮਹੱਤਵ ਵੀ ਰੱਖਦਾ ਹੈ ਅਤੇ ਨਾਲ ਹੀ ਸਾਹਿਤਿਕ ਮਹੱਤਵ ਵੀ। ਜੀਵਨੀ ਦਾ ਮੁਹਾਵਰਾਂ ਕਿਸੇ ਹੱਦ ਤੱਕ ਜਨਮਸਾਖੀ ਸਾਹਿਤ ਨਾਲ ਮੇਲ ਖਾਂਦਾ ਹੈ।ਪ੍ਰੰਤੂ ਜੀਵਨੀ ਆਧੁਨਿਕ ਸਮੇਂ ਦੀ ਪੈਦਾਵਾਰ ਹੈ ਜਿਹੜੀ ਪੱਛਮ ਦੇ ਪ੍ਰਭਾਵ ਅਧੀਨ ਪੈਦਾ ਹੁੰਦੀ ਹੈ। ਜੀਵਨੀ ਸਾਹਿਤ ਦੇ ਅਗਾਂਹ ਕਦੀ ਰੂਪ-ਉਪ-ਰੂਪ ਹਨ।ਜਿਵੇਂ:- 1. ਜੀਵਨੀ:- ਕਿਸੇ ਲੇਖਕ ਵੱਲੋੋਂ ਕਿਸੇ ਮਹਾਨ ਵਿਅਕਤੀ ਜਾਂ ਨਾਇਕ ਦੇ ਜੀਵਨ ਦੇ ਵਿਅਕਤੀਤਵ ਦੀ ਪੁਨਰ-ਉਸਾਰੀ ਕਰਨ ਵਾਲੀ ਸਾਹਿਤਿਕ ਰਚਨਾ ਹੈ। 2.ਸੰਸਮਰਣ ਜਾਂ ਯਾਦਾਂ:- ਇੱਥੇ ਖੁਦ ਨਾਇਕ ਜਾ ਲੇਖਕ ਆਪਣੀਆਂ ਯਾਦਾਂ ਦੇ ਆਧਾਰ ਤੇ ਸਾਹਿਤਿਕ ਰਚਨਾ ਕਰਦਾ ਹੈ। 3. ਰੇਖਾ -ਚਿੱਤਰ:- ਇਸ ਵਿੱਚ ਵੀ ਆਪਣੇ ਜਾਂ ਕਿਸੇ ਹੋੋਰ ਦੇ ਜੀਵਨ ਜਾਂ ਸੁਭਾਅ ਅਤੇ ਪ੍ਰਭਾਵ ਆਦਿ ਦਾ ਆਸ਼ਿੰਕ ਜਾਂ ਪ੍ਰਤੀਨਿੱਧ ਪੱਖਾਂ ਦਾ ਚਿੱਤਰ ਪੇਸ਼ ਕੀਤਾ ਜਾਂਦਾ ਹੈ। 4.
ਸਭਿਆਚਾਰ ਤੇ ਪੰਜਾਬੀ ਸਭਿਆਚਾਰ ਵਿੱਚੋਂ ਸਭਿਆਚਾਰ ਨੂੂੰ ਦੇਖੀਏ ਤਾਂ ਸਭਿਆਚਾਰ ਇੱਕ ਸਰਵ ਵਿਆਪਕ ਵਰਤਾਰਾ ਹੈ ਪਰ ਹਰ ਸਮਾਜ 'ਚ ਕੋਈ ਵੀ ਕੌਮ ਜਾਂ ਕੋਈ ਵੀ ਜਨ ਸਮੂਹ ਜਿਹੜਾ ਸਮਾਜ ਦੇ ਨਾਂ ਨਾਲ ਜਾਣਿਆ ਜਾਂਦਾ ਹੈੇ, ਉਹ ਸਭਿਆਚਾਰ ਤੋਂ ਸੱਖਣਾ ਨਹੀਂ ਹੁੰਦਾ, ਭਾਵੇਂ ਵਿਕਾਸ ਦੇ ਕਿਸੇ ਪੜਾਅ 'ਤੇ ਕਿਉਂ ਨਾ ਹੋਵੇ। ਉਸ ਵਿੱਚ ਕਿੱਤੇ, ਰੁਤਬੇ, ਜਮਾਤ, ਧਰਮ ਤੇ ਅੱਗੋਂ ਉਪ-ਸਮੂਹ ਬਣੇ ਹੁੰਦੇ ਹਨ। ਇਹ ਉਪ ਸਮੂਹ ਆਪਣੇ ਵੱਡੇ ਜਨ-ਸਮੂਹ ਨਾਲ ਵਧੇਰੇ ਸਾਂਝ ਰੱਖਦੇ ਹੋਏ ਵੀ ਕੁਝ ਵਿਲੱਖਣ ਤੱਤ ਰੱਖਦੇ ਹਨ। ਸਾਰੇ ਉਪ-ਸਭਿਆਚਾਰਾਂ ਦੇ ਸਾਂਝੇ ਤੱਤ ਮਿਲ ਕਰ ਮੂਲ ਸਭਿਆਚਾਰ ਦਾ ਕੇਂਦਰਤਿਤਵ ਬਣਦੇ ਹਨ।
ਹਜਰਤ ਬਾਬਾ ਫ਼ਰੀਦ-ਉਦ-ਦੀਨ ਗੰਜਸ਼ਕਰ (ਉਰਦੂ: حضرت بابا فرید الدّین مسعود گنج شکر ਦੱਖਣੀ ਏਸ਼ੀਆ ਦੇ ਪੰਜਾਬ ਖੇਤਰ ਵਿੱਚ ਇੱਕ ਸੂਫ਼ੀ ਫਕੀਰ ਸੀ। ਹਜਰਤ ਫ਼ਰੀਦ-ਉਦ-ਦੀਨ ਗੰਜਸ਼ਕਰ (1173–1266) ਜਾਂ (1188 (584 ਹਿਜਰੀ) – 7 ਮਾਈ 1280 (679 ਹਿਜਰੀ)), ਜਿਸ ਨੂੰ ਆਮ ਤੌਰ 'ਤੇ ਬਾਬਾ ਫ਼ਰੀਦ (ਉਰਦੂ: بابا فرید) ਸੱਦਿਆ ਜਾਂਦਾ ਹੈ 12ਵੀਂ ਸਦੀ ਦਾ ਇੱਕ ਸੂਫ਼ੀ ਪ੍ਰਚਾਰਕ ਅਤੇ ਚਿਸ਼ਤੀ ਸੰਪਰਦਾ ਦੇ ਸੰਤ ਸਨ
ਰੇਖਾ ਚਿੱਤਰ ਇੱਕ ਤਰ੍ਹਾਂ ਦਾ ਜੀਵਨੀ ਨਾਲ ਮਿਲਦਾ ਜੁਲਦਾ ਵਾਰਤਕ ਦਾ ਇੱਕ ਰੂਪ ਹੈ ਕਿਉਂਕਿ ਦੋਹਾਂ ਦਾ ਨਾਇਕ ਵਿਅਕਤੀ ਵਿਸ਼ੇਸ਼ ਹੁੰਦਾ ਹੈ। ਨਾਇਕ ਦੀ ਸ਼ਖ਼ਸੀਅਤ, ਆਚਰਣ, ਚਿਹਨ-ਚੱਕਰ ਨੂੰ ਵਿਅੰਗਾਤਮਕ ਢੰਗ ਨਾਲ ਪਾਠਕਾਂ ਸਾਹਮਣੇ ਪੇਸ਼ ਕੀਤਾ ਜਾਂਦਾ ਹੈ ਅਤੇ ਕਈ ਵਾਰ ਲੇਖਕ ਜੀਵਨ ਜਾਂ ਸੁਭਾਅ ਅਤੇ ਪ੍ਰਭਾਵ ਆਦਿ ਦਾ ਆਂਸ਼ਿਕ ਜਾਂ ਪ੍ਰਤੁਨਿਧ ਪੱਖਾਂ ਤੋਂ ਚਿੱਤਰ ਪੇਸ਼ ਕਰਦਾ ਹੈ। ਵਿਅਕਤੀ ਦੀ ਸ਼ਖ਼ਸੀਅਤ ਜਾਂ ਕਿਸੇ ਮਹੱਤਵਪੂਰਨ ਘਟਨਾ ਜਾਂ ਸਥਿਤੀ ਨੂੰ ਅੰਕਿਤ ਕਰਨ ਲਈ ਜਦ ਉਸ ਪੱਖ ਦਾ ਸੰਪੂਰਨ ਵੇਰਵਾ ਤਿਆਰ ਕੀਤਾ ਜਾਏ ਤਾਂ ਰੇਖਾ ਚਿੱਤਰ ਕਹਿਲਾਉਂਦਾ ਹੈ।
ਪੰਜਾਬੀ ਨਾਵਲ ਦਾ ਇਤਿਹਾਸ ਗੁਰਪਾਲ ਸਿੰਘ ਸੰਧੂ ਦੁਆਰਾ ਲਿਖਿਆ ਹੈ। ਇਸ ਦੇ ਸੱਤ ਹਿੱਸੇ ਬਣਾਏ ਹਨ। ਸਭ ਤੋਂ ਪਹਿਲਾ ਨਾਵਲ ਦੀਆਂ ਵਿਸ਼ੇਸ਼ਤਾਵਾਂ ਅਤੇ ਪੰਜਾਬੀ ਨਾਵਲ ਦੇ ਮੁੱਢ ਬੱਝਣ ਤੇ ਪ੍ਰੇਰਨਾ ਸਰੋਤਾਂ ਬਾਰੇ ਵਿਚਾਰ ਕੀਤਾ ਗਿਆ ਹੈ। ਦੂਜੇ ਹਿੱਸੇ ਵਿੱਚ ਨਾਵਲ ਦੇ ਮੁੱਢਲੇ ਸਰੂਪ ਅਤੇ ਪੰਜਾਬੀ ਨਾਵਲਾਂ ਤੇ ਨਾਵਲਕਾਰਾਂ ਬਾਰੇ ਚਰਚਾ ਕੀਤੀ ਗਈ ਹੈ। ਤੀਜੇ-ਚੌਥੇ ਹਿੱਸੇ ਵਿੱਚ ਪੰਜਾਬੀ ਨਾਵਲ ਦੀ ਪ੍ਰਮੁੱਖ ਰਚਨਾਤਮਕ ਪ੍ਰਵਿਤਰੀਆਂ ਨਾਲ ਸੰਬੰਧਿਤ ਨਾਵਲਾਂ ਤੇ ਨਾਵਲਕਾਰਾਂ ਬਾਰੇ ਚਰਚਾ ਕੀਤੀ ਗਈ ਹੈ। ਪੰਜਵੇਂ ਹਿੱਸੇ ਵਿੱਚ ਉਤਰ-ਯਥਾਰਥਵਾਦੀ ਨਾਵਲ ਦੇ ਸਿਰਲੇਖ ਹੇਠ ਸਮਕਾਲੀ ਪੰਜਾਬੀ ਨਾਵਲ ਦੀ ਚਰਚਾ ਕੀਤੀ ਗਈ ਹੈ। ਨਾਵਲ ਦੇ ਸੱਤਵੇਂ ਹਿੱਸੇ ਵਿੱਚ ਪਰਵਾਸੀ ਪੰਜਾਬੀ ਨਾਵਲ ਤੇ ਪਾਕਿਸਤਾਨੀ ਪੰਜਾਬੀ ਨਾਵਲ ਦੀ ਚਰਚਾ ਕੀਤੀ ਗਈ ਹੈ।
ਬਲਬੀਰ ਸਿੰਘ ਰਾਜੇਵਾਲ ਭਾਰਤੀ ਕਿਸਾਨ ਯੂਨੀਅਨ ਦੇ ਬਾਨੀ ਆਗੂਆਂ ਵਿੱਚੋਂ ਇੱਕ ਹੈ ਅਤੇ ਸਮਰਾਲਾ ਖੇਤਰ ਦੇ ਮੋਹਰੀ ਵਿੱਦਿਅਕ ਅਦਾਰੇ ਮਾਲਵਾ ਕਾਲਜ ਬੌਂਦਲੀ ਦੀ ਪ੍ਰਬੰਧਕੀ ਕਮੇਟੀ ਦਾ ਮੁਖੀ ਵੀ ਹੈ। ਬਲਬੀਰ ਸਿੰਘ ਦਾ ਜਨਮ 1943 ਵਿੱਚ ਹੋਇਆ। ਉਸ ਦਾ ਪਿੰਡ ਜ਼ਿਲ੍ਹਾ ਲੁਧਿਆਣਾ ਦੇ ਸ਼ਹਿਰ ਖੰਨਾ ਦੇ ਨੇੜੇ ਰਾਜੇਵਾਲ ਹੈ। ਉਹ ਭਾਰਤੀ ਕਿਸਾਨ ਯੂਨੀਅਨ ਦੇ ਮੋਢੀਆਂ ਵਿੱਚੋਂ ਇੱਕ ਹੈ ਅਤੇ ਇਸ ਦਾ ਸੰਵਿਧਾਨ ਵੀ ਉਸ ਨੇ ਹੀ ਲਿਖਿਆ ਹੈ। ਉਹ ਐੱਫ਼.ਏ.
ਗੁਰ ਅੰਗਦ (31 ਮਾਰਚ 1504 – 29 ਮਾਰਚ 1552) ਸਿੱਖਾਂ ਦੇ ਦਸਾਂ ਵਿਚੋਂ ਦੂਜੇ ਗੁਰੂ ਸਨ। ਇਹਨਾਂ ਦਾ ਜਨਮ ਹਿੰਦੂ ਖ਼ਾਨਦਾਨ ਵਿੱਚ, ਜਮਾਂਦਰੂ ਨਾਮ ਲਹਿਣੇ ਨਾਲ਼, ਪਿੰਡ ਹਰੀਕੇ (ਹੁਣ ਸਰਾਏ ਨਾਗਾ, ਮੁਕਤਸਰ ਨੇੜੇ) ਪੰਜਾਬ ਵਿਖੇ ਹੋਇਆ। ਭਾਈ ਲਹਿਣਾ ਖੱਤਰੀ ਟੱਬਰ ਵਿੱਚ ਪਲ਼ਿਆ, ਜਿਸਦੇ ਪਿਓ ਨਿੱਕੇ ਸਕੇਲ ਦੇ ਸੁਦਾਗਰ ਸੀ, ਅਤੇ ਆਪ ਉਹ ਦੁਰਗਾ ਦੇ ਪੁਜਾਰੀ ਸਨ। ਇਹਨਾਂ ਦੀ ਮੁਲਾਕਾਤ ਗੁਰੂ ਨਾਨਕ, ਸਿੱਖੀ ਦੇ ਬਾਨੀ ਨਾਲ਼ ਹੋਣ ਤੋਂ ਬਾਅਦ ਇਹ ਸਿੱਖ ਬਣ ਗਏ। ਗੁਰੂ ਨਾਨਕ ਸਾਹਿਬ ਨੇ ਲਹਿਣਾ ਨਾਮ ਤਬਦੀਲ ਕਰ ਅੰਗਦ ("ਮੇਰਾ ਆਪਣਾ ਅੰਗ") ਰੱਖ ਦਿੱਤਾ, ਅਤੇ ਆਪਣੇ ਪੁੱਤਾਂ ਦੀ ਬਜਾਏ ਅੰਗਦ ਨੂੰ ਦੂਜਾ ਗੁਰੂ ਐਲਾਨ ਦਿੱਤਾ।ਗੁਰੂ ਨਾਨਕ ਦੇ ਫ਼ਾਨੀ ਦੁਨੀਆ ਤੋਂ ਰੁਖ਼ਸਤ ਹੋਣ ਤੋਂ ਬਾਅਦ, 1539 ਵਿੱਚ ਗੁਰੂ ਅੰਗਦ ਸਿੱਖਾਂ ਦੇ ਰਹਿਬਰ ਬਣੇ। ਇਹ ਸਿੱਖੀ ਵਿੱਚ ਗੁਰਮੁਖੀ ਨੂੰ ਇਖਤਿਆਰ ਅਤੇ ਮਿਆਰਬੰਦ ਕਰਨ ਲਈ ਮਸ਼ਹੂਰ ਹਨ। ਇਹਨਾਂ ਨੇ ਨਾਨਕ ਦੇ ਵਾਕ ਇਕੱਤਰ ਕਰਨੇ ਸ਼ੁਰੂ ਕੀਤੇ, ਨਾਲ਼ 63 ਵਾਕ ਆਪ ਰਚੇ। ਆਪਣੇ ਪੁੱਤਾਂ ਦੀ ਬਜਾਏ, ਇਹਨਾਂ ਨੇ ਆਪਣੇ ਮੁਰੀਦ ਅਮਰਦਾਸ ਨੂੰ ਗੁਰੂ ਤਖ਼ਤ ਦਾ ਵਾਰਸ ਅਤੇ ਤੀਜਾ ਗੁਰੂ ਐਲਾਨਿਆ।
ਪੰਜਾਬੀ ਸਾਹਿਤ ਵਿੱਚ ਕਿੱਸਿਆਂ ਦਾ ਇੱਕ ਵਿਸ਼ੇਸ਼ ਸਥਾਨ ਹੈ।ਵੱਖ-ਵੱਖ ਕਵੀਆਂ ਵੱਲੋਂ ਲਗਭਗ ਹਰ ਕਾਲ ਵਿੱਚ ਲਿਖੀਆਂ ਅਨੇਕਾਂ ਪ੍ਰੇਮ ਕਥਾਵਾਂ ਸਾਨੂੰ ਕਿੱਸਾ ਰੂਪ ਵਿੱਚ ਮਿਲਦੀਆਂ ਹਨ। ਕਹਾਣੀਆਂ ਸੁਣਾਉਣ ਦਾ ਰਿਵਾਜ਼ ਬਹੁਤ ਪੁਰਾਣਾ ਹੈ। ਇਹਨਾਂ ਕਹਾਣੀਆਂ ਨੂੰ ਸਾਹਿਤ ਵਿੱਚ ਲਿਆਉਣ ਲਈ ਕਵਿਤਾ ਨੂੰ ਮਾਧਿਅਮ ਬਣਾਇਆ ਗਿਆ ਸੀ ਅਤੇ ਇਹਨਾਂ ਕਵਿਤਾਵਾਂ ਵਿੱਚ ਲਿਖੀਆਂ ਗਈਆਂ ਕਹਾਣੀਆਂ ਨੂੰ ਹੀ ਕਿੱਸਾ ਕਿਹਾ ਜਾਣ ਲੱਗਾ। ਪੰਜਾਬੀ ਵਿੱਚ ਹੀਰ ਰਾਂਝਾ, ਸੱਸੀ ਪੁਨੂੰ, ਸੋਹਣੀ-ਮਹਿਵਾਲ, ਮਿਰਜ਼ਾਂ ਸਾਹਿਬਾ ਆਦਿ ਕਿੱਸੇ ਮਿਲਦੇ ਹਨ। ਜਿਹੜੇ ਅੱਜ ਵੀ ਪੰਜਾਬ ਦੇ ਲੋਕਾਂ ਦੀਆਂ ਜ਼ੁਬਾਨਾ ਉੱਪਰ ਚੜੇ ਹੋਏ ਹਨ। ਇਹਨਾਂ ਕਿੱਸਿਆਂ ਦੀਆਂ ਜੜ੍ਹਾ ਪੂਰੇ ਪੰਜਾਬ ਵਿੱਚ ਬਹੁਤ ਡੂੰਘੀਆਂ ਹਨ।
ਹਵਾ ਪ੍ਰਦੂਸ਼ਣ ਉਦੋਂ ਵਾਪਰਦਾ ਹੈ ਜਦੋਂ ਧਰਤੀ ਦੇ ਵਾਯੂਮੰਡਲ ਵਿੱਚ ਗੈਸਾਂ, ਧਾਤੂਆਂ ਅਤੇ ਜੈਵਕ ਅਣੂਆਂ ਸਮੇਤ ਪਦਾਰਥਾਂ ਦੇ ਨੁਕਸਾਨਦੇਹ ਜਾਂ ਜ਼ਿਆਦਾ ਮਾਤਰਾਵਾਂ ਹੁੰਦੀਆਂ ਹਨ। ਇਸ ਨਾਲ ਰੋਗ, ਅਲਰਜੀ ਅਤੇ ਮਨੁੱਖਾਂ ਦੀ ਮੌਤ ਵੀ ਹੋ ਸਕਦੀ ਹੈ; ਇਸ ਨਾਲ ਜਾਨਵਰਾਂ ਅਤੇ ਖਾਣੇ ਦੀ ਫਸਲ ਵਰਗੇ ਹੋਰ ਜੀਵਤ ਪ੍ਰਾਣੀਆਂ ਨੂੰ ਵੀ ਨੁਕਸਾਨ ਹੋ ਸਕਦਾ ਹੈ, ਅਤੇ ਕੁਦਰਤੀ ਜਾਂ ਨਿਰਮਾਣ ਮਾਹੌਲ ਨੂੰ ਨੁਕਸਾਨ ਪਹੁੰਚ ਸਕਦਾ ਹੈ। ਮਨੁੱਖੀ ਗਤੀਵਿਧੀ ਅਤੇ ਕੁਦਰਤੀ ਪ੍ਰਕਿਰਿਆ ਦੋਵੇਂ ਹਵਾ ਪ੍ਰਦੂਸ਼ਣ ਪੈਦਾ ਕਰ ਸਕਦੇ ਹਨ।
ਸਿੱਖੀ ਵਿੱਚ, ਪੰਜ ਕਕਾਰ ਉਹ ਪੰਜ ਚਿੰਨ੍ਹ ਹਨ ਜਿਹਨਾਂ ਨੂੰ ਹਰ ਵਖਤ ਪਹਿਨਣ ਦਾ ਹੁਕਮ ਗੁਰੂ ਗੋਬਿੰਦ ਸਿੰਘ ਵਲੋਂ ਸੰਨ 1699 ਈ ਨੂੰ ਖ਼ਾਲਸਈ ਸਿੱਖਾਂ ਲਈ ਹੋਇਆ। ਉਹ ਹਨ: ਕੇਸ, ਦਸਤਾਰ ਜਾਂ ਕਪੜੇ ਨਾਲ ਢੱਕੇ ਨਾ-ਕੱਟੇ ਵਾਲ; ਕੰਘਾ, ਕੇਸਾਂ ਦੀ ਸਫਾਈ ਸੰਭਾਲ ਵਾਸਤੇ ਛੋਟਾ ਲੱਕੜ ਦਾ ਬਰੀਕ ਦੰਦਿਆਂ ਵਾਲਾ ਸੰਦ; ਕੜਾ, ਵੀਣੀ ਦੇ ਦੁਆਲੇ ਪਉਣ ਵਾਲਾ ਲੋਹੇ ਜਾਂ ਇਸਪਾਤ ਦਾ ਬਣਿਆ ਕੰਗਣ; ਕਛਹਿਰਾ, ਦੋ ਮੋਰੀਆਂ ਵਾਲਾ ਕਛਾ; ਕਿਰਪਾਨ, ਲੋਹੇ ਜਾਂ ਇਸਪਾਤ ਦੀ ਬਣੀ ਤਲਵਾਰ।
ਦਲੀਪ ਕੌਰ ਟਿਵਾਣਾ (4 ਮਈ 1935 - 31 ਜਨਵਰੀ 2020) ਅਜੋਕੇ ਪੰਜਾਬੀ ਸਾਹਿਤ ਦੀ ਸਰਵੋਤਮ ਨਾਵਲਕਾਰ ਤੇ ਨਿੱਕੀ ਕਹਾਣੀ ਦੀ ਲੇਖਿਕਾ ਸੀ। ਉਸ ਨੇ ਜ਼ਿਆਦਾਤਰ ਮਜ਼ਲੂਮ ਔਰਤਾਂ ਦੀ ਮਾਨਸਿਕਤਾ ਅਤੇ ਉਹਨਾਂ ਦੇ ਸਮਾਜ ਵਿੱਚ ਨੀਵੇਂ ਦਰਜੇ ਦੀ ਹਾਲਤ ਬਾਰੇ ਲਿਖਿਆ ਹੈ। ਉਸ ਦੇ ਨਾਵਲਾਂ ਦੀਆਂ ਕੁਝ ਔਰਤਾਂ ਪੜ੍ਹੀਆਂ-ਲਿਖੀਆਂ ਜਾਂ ਆਰਥਿਕ ਤੌਰ 'ਤੇ ਮਜ਼ਬੂਤ ਹੋਣ ਦੇ ਬਾਵਜੂਦ ਵੀ ਮਨੁੱਖਤਾ ਵਿੱਚ ਬਰਾਬਰੀ ਦਾ ਇਜ਼ਹਾਰ ਨਹੀਂ ਕਰ ਸਕੀਆਂ, ਨਾ ਹੀ ਉਹ ਇੱਕ ਡਰ ਥੱਲੇ ਰਹਿ ਕੇ ਪਰਿਵਾਰ ਤੇ ਸਮਾਜ ਵਿੱਚ ਬਰਾਬਰੀ ਦਾ ਦਾਅਵਾ ਕਰਦੀਆਂ ਹਨ। ਉਹ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਰੱਬੋਂ ਵਿੱਚ 1935 ਵਿੱਚ ਜਨਮੀ। ਪੰਜਾਬ ਯੂਨੀਵਰਸਿਟੀ ਤੋਂ ਉਸ ਨੇ ਐਮ.ਏ ਪੰਜਾਬੀ ਕੀਤੀ ਅਤੇ ਯੂਨੀਵਰਸਿਟੀ ਵਿੱਚ ਪੰਜਾਬੀ ਦੀ ਪੀ.ਐਚ.ਡੀ.
ਗੁਰਮੁਖੀ (ਪੰਜਾਬੀ: گرمکھی (ਸ਼ਾਹਮੁਖੀ)) ਇੱਕ ਸਿੱਖ ਲਿੱਪੀ ਹੈ ਜਿਸਨੂੰ ਦੂਜੇ ਸਿੱਖ ਗੁਰੂ, ਗੁਰੂ ਅੰਗਦ ਸਾਹਿਬ ਨੇ ਸੋਲ਼ਵੀਂ ਸਦੀ ਵਿੱਚ ਤਬਦੀਲ ਅਤੇ ਮਿਆਰਬੰਦ ਕਰਨ ਦੇ ਨਾਲ਼ ਇਸਤਿਮਲ ਕੀਤਾ। ਗੁਰਮੁਖੀ ਚੜ੍ਹਦੇ ਪੰਜਾਬ ਸੂਬੇ ਵਿੱਚ ਪੰਜਾਬੀ ਭਾਸ਼ਾ ਲਈ ਅਫ਼ਸਰਾਨਾ ਲਿੱਪੀ ਹੈ, ਜਿਸਨੂੰ ਫ਼ਾਰਸੀ-ਅਰਬੀ ਸ਼ਾਹਮੁਖੀ ਲਿੱਪੀ ਵਿੱਚ ਵੀ ਲਿਖਿਆ ਜਾਂਦਾ ਹੈ। ਮੌਜੂਦਾ ਗੁਰਮੁਖੀ ਦੇ ਬਤਾਲ਼ੀ ਅੱਖਰ, ਕਤਾਰ ਊੜੇ ਤੋਂ ਕੱਕੇ ਬਿੰਦੀ ਤੱਕ ਅਤੇ ਨੌ ਲਗਾ ਮਾਤਰਾ ਹਨ। ਇਹ ਬਤਾਲ਼ੀ ਹਰਫ਼ ਹਨ: ੳ, ਅ, ੲ, ਸ, ਹ, ਕ, ਖ, ਗ, ਘ, ਙ, ਚ, ਛ, ਜ, ਝ, ਞ, ਟ, ਠ, ਡ, ਢ, ਣ, ਤ, ਥ, ਦ, ਧ, ਨ, ਪ, ਫ, ਬ, ਭ, ਮ, ਯ, ਰ, ਲ, ਵ, ੜ, ਸ਼, ਖ਼, ਗ਼, ਜ਼, ਫ਼, ਲ਼, ਅਤੇ ਕ਼। ਸਿੱਖੀ ਦੇ ਮਾਝ ਗ੍ਰੰਥ, ਗੁਰੂ ਗ੍ਰੰਥ ਸਾਹਿਬ ਨੂੰ ਗੁਰਮੁਖੀ ਵਿੱਚ, ਕਈ ਜ਼ੁਬਾਨਾਂਂ ਅਤੇ ਲਹਿਜ਼ਿਆਂ ਵਿੱਚ ਲਿਖਿਆ ਹੈ ਜਿਸਨੂੰ ਗੁਰਮੁਖੀ ਭਾਸ਼ਾ ਆਖਿਆ ਜਾਂਦਾ ਹੈ।
ਰੀਤੀ ਰਿਵਾਜ ਸ਼ਬਦ ਅੰਗਰੇਜੀ ਦੇ ਪਦ ritual ਦੇ ਪੰਜਾਬੀ ਅਨੁਵਾਦ ਵਜੋਂ ਵਰਤਿਆ ਗਿਆ ਹੈ। ਸਮਾਜ ਦੇ ਸਮਾਂ ਵਿਹਾ ਚੁੱਕੇ ਕਾਰਜ ਜਦੋਂ ਆਪਣੇ ਸਾਰਥਕ ਪ੍ਰਕਾਰਜ ਤੋਂ ਮੁਕਤ ਹੋ ਕੇ ਪ੍ਰਤੀਕ ਰੂਪ ਵਿੱਚ ਕੀਤੇ ਜਾਂਦੇ ਹਨ, ਤਾਂ ਉਹ ਰਸਮਾਂ ਅਖਵਾਉਂਦੇ ਹਨ। ਪੰਜਾਬ ਵਿੱਚ ਅਜਿਹੇ ਅਨੇਕਾ ਕਾਰਜ ਹਨ, ਜਿਨਾ ਦੀ ਪਹਿਲਾ ਕਦੀ ਮਹੱਤਤਾ ਸੀ, ਪਰ ਹੁਣ ਉਹ ਵੇਲਾ ਵਿਹਾ ਚੁਕੇ ਹਨ ਪਰ ਇਹ ਪ੍ਰਕਾਰਜ ਪ੍ਰਤੀਕ ਰੂਪ ਵਿੱਚ ਅੱਜ ਵੀ ਨਿਭਾਏ ਜਾਂਦੇ ਹਨ। ਜਿਸ ਤਰਾਂ ਉਹਨਾਂ ਦਾ ਵਾਸਤਵਿਕ ਅਮਲ ਹੋਇਆ ਕਰਦਾ ਸੀ। ਵਿਅਕਤੀ ਜੀਵਨ ਨਾਲ ਸਬੰਧਿਤ ਅਜਿਹਾ ਕੋਈ ਮੌਕਾ ਨਹੀਂ ਜਦੋਂ ਕੋਈ ਰਸਮ ਨਾ ਕੀਤੀ ਜਾਂਦੀ ਹੋਵੇ। ਵਿਅਕਤੀ ਜੀਵਨ ਦੀਆਂ ਤਿੰਨ ਅਵਸਥਾਵਾਂ ਪ੍ਰਮੁੱਖ ਮੰਨੀਆਂ ਜਾਂਦੀਆਂ ਹਨ। ਜਨਮ ਵਿਆਹ ਮੌਤ ਉਹਨਾਂ ਨਾਲ ਸਬੰਧਿਤ ਰਸਮਾਂ ਹੇਠ ਲਿਖੇ ਹਨ: -
ਜਲਾਲ ਉੱਦੀਨ ਮੁਹੰਮਦ ਅਕਬਰ (ਉਰਦੂ : جلال الدین محمد اکبر, ੧੫ ਅਕਤੂਬਰ, ੧੫੪੨ - ੨੭ ਅਕਤੂਬਰ, ੧੬੦੫) ਤੈਮੂਰ ਵੰਸ਼ ਦੇ ਮੁਗਲ ਖ਼ਾਨਦਾਨ ਦਾ ਤੀਜਾ ਸ਼ਾਸਕ ਸੀ। ਅਕਬਰ ਨੂੰ ਅਕਬਰ -ਏ - ਆਜ਼ਮ ( ਅਰਥਾਤ ਅਕਬਰ ਮਹਾਨ ) , ਸ਼ਹਿੰਸ਼ਾਹ ਅਕਬਰ, ਮਹਾਬਲੀ ਸ਼ਹਿੰਸ਼ਾਹ ਦੇ ਨਾਮ ਵਲੋਂ ਵੀ ਜਾਣਿਆ ਜਾਂਦਾ ਹੈ। ਸਮਰਾਟ ਅਕਬਰ ਮੁਗਲ ਸਾਮਰਾਜ ਦੇ ਸੰਸਥਾਪਕ ਜਹੀਰੁੱਦੀਨ ਮੁਹੰਮਦ ਬਾਬਰ ਦਾ ਪੋਤਾ ਅਤੇ ਨਾਸਿਰੁੱਦੀਨ ਹੁਮਾਯੂੰ ਅਤੇ ਹਮੀਦਾ ਬਾਨੋ ਦਾ ਪੁੱਤ ਸੀ। ਬਾਬਰ ਦਾ ਖ਼ਾਨਦਾਨ ਤੈਮੂਰ ਅਤੇ ਮੰਗੋਲ ਨੇਤਾ ਚੰਗੇਜ ਖਾਂ ਵਲੋਂ ਸਬੰਧਤ ਸੀ ਅਰਥਾਤ ਉਸਦੇ ਵੰਸ਼ਜ ਤੈਮੂਰ ਲੰਗ ਦੇ ਖਾਨਦਾਨ ਵਿੱਚੋਂ ਸਨ ਅਤੇ ਮਾਤ੍ਰਪੱਖ ਦਾ ਸੰਬੰਧ ਚੰਗੇਜ ਖਾਂ ਨਾਲ ਸੀ। ਅਕਬਰ ਦੇ ਸ਼ਾਸਨ ਦੇ ਅੰਤ ਤੱਕ ੧੬੦੫ ਵਿੱਚ ਮੁਗਲ ਸਾਮਰਾਜ ਵਿੱਚ ਉੱਤਰੀ ਅਤੇ ਵਿਚਕਾਰ ਭਾਰਤ ਦੇ ਅਧਿਕਾਸ਼ ਭਾਗ ਸਮਿੱਲਤ ਸਨ ਅਤੇ ਉਸ ਸਮੇਂ ਦੇ ਸਭ ਤੋਂ ਜਿਆਦਾ ਸ਼ਕਤੀਸ਼ਾਲੀ ਸਮਰਾਜਾਂ ਵਿੱਚੋਂ ਇੱਕ ਸੀ। ਬਾਦਸ਼ਾਹਾਂ ਵਿੱਚ ਅਕਬਰ ਹੀ ਇੱਕ ਅਜਿਹਾ ਬਾਦਸ਼ਾਹ ਸੀ, ਜਿਸਨੂੰ ਹਿੰਦੂ ਮੁਸਲਮਾਨ ਦੋਨਾਂ ਵਰਗਾਂ ਦਾ ਬਰਾਬਰ ਪਿਆਰ ਅਤੇ ਸਨਮਾਨ ਮਿਲਿਆ। ਉਸਨੇ ਹਿੰਦੂ - ਮੁਸਲਮਾਨ ਸੰਪ੍ਰਦਾਵਾਂ ਦੇ ਵਿੱਚ ਦੀਆਂ ਦੂਰੀਆਂ ਘੱਟ ਕਰਣ ਲਈ ਦੀਨ-ਏ-ਇਲਾਹੀ ਨਾਮਕ ਧਰਮ ਦੀ ਸਥਾਪਨਾ ਕੀਤੀ। ਉਸਦਾ ਦਰਬਾਰ ਸਭ ਦੇ ਲਈ ਹਰ ਸਮਾਂ ਖੁੱਲ੍ਹਾ ਰਹਿੰਦਾ ਸੀ। ਉਸਦੇ ਦਰਬਾਰ ਵਿੱਚ ਮੁਸਲਮਾਨ ਸਰਦਾਰਾਂ ਨਾਲੋਂ ਹਿੰਦੂ ਸਰਦਾਰ ਜਿਆਦਾ ਸਨ। ਅਕਬਰ ਨੇ ਹਿੰਦੁਆਂ ਉੱਤੇ ਲੱਗਣ ਵਾਲਾ ਜਜ਼ੀਆ ਹੀ ਨਹੀਂ ਖ਼ਤਮ ਕੀਤਾ, ਸਗੋਂ ਅਜਿਹੇ ਅਨੇਕ ਕਾਰਜ ਕੀਤੇ ਜਿਨ੍ਹਾਂ ਦੇ ਕਾਰਨ ਹਿੰਦੂ ਅਤੇ ਮੁਸਲਮਾਨ ਦੋਨੋਂ ਉਸਦੇ ਪ੍ਰਸ਼ੰਸਕ ਬਣੇ। ਅਕਬਰ ਸਿਰਫ ਤੇਰਾਂ ਸਾਲ ਦੀ ਉਮਰ ਵਿੱਚ ਆਪਣੇ ਪਿਤਾ ਨਸੀਰੁੱਦੀਨ ਮੁਹੰਮਦ ਹੁਮਾਯੁੰ ਦੀ ਮੌਤ ਉਪਰਾਂਤ ਦਿੱਲੀ ਦੀ ਰਾਜਗੱਦੀ ਉੱਤੇ ਬੈਠਾ ਸੀ। ਆਪਣੇ ਸ਼ਾਸਨ ਕਾਲ ਵਿੱਚ ਉਸਨੇ ਸ਼ਕਤੀਸ਼ਾਲੀ ਪਸ਼ਤੂਨ ਵੰਸ਼ਜ ਸ਼ੇਰਸ਼ਾਹ ਵਿਦਵਾਨ ਦੇ ਹਮਲੇ ਬਿਲਕੁੱਲ ਬੰਦ ਕਰਵਾ ਦਿੱਤੇ ਸਨ, ਨਾਲ ਹੀ ਪਾਨੀਪਤ ਦੀ ਦੂਸਰੀ ਲੜਾਈ ਵਿੱਚ ਨਵਘੋਸ਼ਿਤ ਹਿੰਦੂ ਰਾਜਾ ਹੇਮੂ ਨੂੰ ਹਰਾਇਆ ਸੀ। ਆਪਣੇ ਸਾਮਰਾਜ ਦੇ ਗਠਨ ਕਰਣ ਅਤੇ ਉੱਤਰੀ ਅਤੇ ਵਿਚਕਾਰ ਭਾਰਤ ਦੇ ਸਾਰੇ ਖੇਤਰਾਂ ਨੂੰ ਏਕਛਤਰ ਅਧਿਕਾਰ ਵਿੱਚ ਲਿਆਉਣ ਵਿੱਚ ਅਕਬਰ ਨੂੰ ਦੋ ਦਸ਼ਕ ਲੱਗ ਗਏ ਸਨ। ਉਸਦਾ ਪ੍ਰਭਾਵ ਲੱਗਪਗ ਪੂਰੇ ਭਾਰਤੀ ਉਪਮਹਾਂਦੀਪ ਉੱਤੇ ਸੀ ਅਤੇ ਇਸ ਖੇਤਰ ਦੇ ਇੱਕ ਵੱਡੇ ਭੂ-ਭਾਗ ਉੱਤੇ ਸਮਰਾਟ ਦੇ ਰੂਪ ਵਿੱਚ ਉਸਨੇ ਸ਼ਾਸਨ ਕੀਤਾ। ਸਮਰਾਟ ਦੇ ਰੂਪ ਵਿੱਚ ਅਕਬਰ ਨੇ ਸ਼ਕਤੀਸ਼ਾਲੀ ਅਤੇ ਬਹੁਲ ਹਿੰਦੂ ਰਾਜਪੂਤ ਰਾਜਿਆਂ ਵਲੋਂ ਸਫ਼ਾਰਤੀ ਸੰਬੰਧ ਬਣਾਏ ਅਤੇ ਉਨ੍ਹਾਂ ਦੇ ਇੱਥੇ ਵਿਆਹ ਵੀ ਕੀਤੇ।<ref>"ਅਕਬਰ". २००८. Retrieved 2008-05-30.
ਕਰਮਜੀਤ ਮਡੋਨਾ (ਅੰਗਰੇਜ਼ੀ: Karamjeet Madonna) (ਜਨਮ: 18 ਸਤੰਬਰ 2000) ਇੱਕ ਭਾਰਤੀ ਅਦਾਕਾਰਾ, ਡਾਂਸਰ, ਗਾਇਕਾ ਅਤੇ ਯੂਟਿਬਰ ਹੈ। ਉਸਨੇ ਜ਼ੀ ਮਿਊਜ਼ਿਕ ਕੰਪਨੀ ਦੀ ਸੰਗੀਤ ਵਿਡੀਓ ਯੇ ਤੁਨੇ ਕਆ ਕਿਆ ਅਤੇ «ਜ਼ੰਗੂਰਾ - ਦਿ ਜਿਪਸੀ ਪ੍ਰਿੰਸ», ਇੱਕ ਬਾਲੀਵੁੱਡ ਮਿਯੂਜ਼ੀਕਲ, ਕਿੰਗਡਮ ਆਫ ਡ੍ਰੀਮਜ਼, ਗੁੜਗਾਓਂ ਵਿੱਚ ਮੁੱਖ ਭੂਮਿਕਾ ਨਿਭਾਉਂਦਿਆਂ ਨੇ। ਮਡੋਨਾ ਇੱਕ ਸਿਖਿਅਤ ਕਥਕ ਡਾਂਸਰ ਅਤੇ ਪਦਮ ਵਿਭੂਸ਼ਣ ਬਿਰਜੂ ਮਹਾਰਾਜ ਦੀ ਵਿਦਿਆਰਥੀ ਹੈ ਨਾਲ ਹੀ ਗਾਂਧਰਵ ਮਹਾਵਿਦਿਆਲਿਆ ਵਿੱਚ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਚ ਵਿਸ਼ਾਰਦ ਦੀ ਵਿਦਿਆਰਥੀ ਹੈ। ਉਹ ਬਹੁਤ ਛੋਟੀ ਉਮਰ ਤੋਂ ਹੀ ਕਲਾ ਦਾ ਪ੍ਰਦਰਸ਼ਨ ਕਰ ਰਹੀ ਹੈ। ਉਹ ਇੱਕ ਥੀਏਟਰ ਅਦਾਕਾਰਾ ਹੈ ਅਤੇ ਸੰਡੇ ਕਲੱਬ ਭਾਗ -1,2,3, ਟੀ.ਆਈ.ਈ.
ਸਮਾਜਿਕ ਮੀਡਿਆ,ਸੰਚਾਰ ਕਰਨ ਵਿੱਚ ਸਹਾਇਕ ਮਾਧਿਅਮ ਹੈ। ਜਿਹੜਾ ਕਿ ਲੋਕਾਂ ਨੂੰ ਜਾਣਕਾਰੀ ਸਾਜੀ ਕਰਨ ਵਿੱਚ ਸਹਾਇਕ ਹੈ। ਇਸ ਤੋਂ ਇਲਾਵਾ ਲੋਕਾਂ ਵਿੱਚ ਆਦਾਨ ਪ੍ਰਦਾਨ ਕਰਨ ਵਿੱਚ ਵਿਚੋਲਗੀ ਵਜੋਂ ਕੰਮ ਕਰਦਾ ਹੈ। ਸਮਾਜਿਕ ਮੀਡੀਆ ਵਿਚਾਰਧਾਰਕ ਅਤੇ ਤਕਨੀਕੀ ਵੇਬ ਦੀ ਬੁਨਿਆਦ ਹੈ। ਇਸ ਨਾਲ ਦੂਰ ਦੇਸ਼ਾਂ ਵਿਦੇਸ਼ਾ ਵਿੱਚ ਬੈਠੇ ਲੋਕਾਂ ਦੀ ਸਾਂਜ੍ਦਾਰੀ ਵੱਧ ਦੀ ਹੈ। ਓਹ ਕੋਈ ਵੀ ਜਾਣਕਾਰੀ ਆਪਸ ਵਿੱਚ ਸਾਂਜੀ ਕਰ ਸਕਦੇ ਹਨ।
ਕੋਰੋਨਾਵਾਇਰਸ ਬਿਮਾਰੀ 2019 (ਅੰਗ੍ਰੇਜ਼ੀ ਵਿੱਚ: Coronavirus disease 2019; ਸੰਖੇਪ ਵਿੱਚ: ਕੋਵਿਡ-19; ਅੰਗ੍ਰੇਜ਼ੀ: COVID-19) ਇੱਕ ਗੰਭੀਰ, ਸਾਹ ਲੈਣ ਵਾਲੀ ਸਿੰਡਰੋਮ ਕੋਰੋਨਾਵਾਇਰਸ 2 (ਸਾਰਸ-CoV-2) ਦੇ ਕਾਰਨ ਹੋਣ ਵਾਲੀ ਇੱਕ ਛੂਤ ਵਾਲੀ (ਇਨਫੈਕਸ਼ਨ ਵਾਲੀ) ਬਿਮਾਰੀ ਹੈ। ਬਿਮਾਰੀ ਦੀ ਪਛਾਣ ਪਹਿਲੀ ਵਾਰ ਕੇਂਦਰੀ ਚਾਈਨਾ ਦੇ ਵੁਹਾਨ ਸ਼ਹਿਰ ਵਿੱਚ ਕੀਤੀ ਗਈ ਸੀ ਅਤੇ ਇਸ ਤੋਂ ਬਾਅਦ ਇਹ ਵਿਸ਼ਵ-ਵਿਆਪੀ ਪੱਧਰ 'ਤੇ ਫੈਲ ਗਈ ਹੈ, ਜਿਸਦੇ ਨਤੀਜੇ ਵਜੋਂ 2019–20 ਦੀ ਕੋਰੋਨਾਵਾਇਰਸ ਇੱਕ ਮਹਾਂਮਾਰੀ ਬਣ ਗਈ ਹੈ। ਆਮ ਲੱਛਣਾਂ ਵਿੱਚ ਬੁਖਾਰ, ਖੰਘ ਅਤੇ ਸਾਹ ਦੀ ਕਮੀ ਸ਼ਾਮਿਲ ਹਨ। ਮਾਸਪੇਸ਼ੀਆਂ ਵਿੱਚ ਦਰਦ, ਥੁੱਕ ਉਤਪਾਦਨ ਅਤੇ ਗਲ਼ੇ ਦੀ ਸੋਜ ਘੱਟ ਆਮ ਲੱਛਣ ਹਨ। ਹਾਲਾਂਕਿ ਬਹੁਤੇ ਕੇਸ ਹਲਕੇ ਲੱਛਣਾਂ ਦੇ ਨਤੀਜੇ ਵਜੋਂ ਹੁੰਦੇ ਹਨ, ਗੰਭੀਰ ਨਮੂਨੀਆ ਅਤੇ ਮਲਟੀ-ਆਰਗਨ ਫੇਲ੍ਹ ਹੋਣਾ ਕੁਝ ਤਰੱਕੀ ਵਾਲੇ ਲੱਛਣ ਹਨ। 20 ਮਾਰਚ 2020 ਤਕ, ਨਿਦਾਨ ਕੀਤੇ ਮਾਮਲਿਆਂ ਵਿੱਚ ਪ੍ਰਤੀ ਮੌਤਾਂ ਦੀ ਦਰ 4.1% ਹੈ; ਹਾਲਾਂਕਿ, ਇਹ ਉਮਰ ਅਤੇ ਹੋਰ ਸਿਹਤ ਸਮੱਸਿਆਵਾਂ ਦੇ ਅਧਾਰ ਤੇ 0.2% ਤੋਂ 15% ਤੱਕ ਹੋ ਸਕਦੀ ਹੈ।ਵਾਇਰਸ ਆਮ ਤੌਰ ਤੇ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਨੂੰ ਖੰਘ ਦੇ ਦੌਰਾਨ ਪੈਦਾ ਹੋਈਆਂ ਸਾਹ ਦੀਆਂ ਬੂੰਦਾਂ ਦੁਆਰਾ ਫੈਲਦਾ ਹੈ। ਇਹ ਦੂਸ਼ਿਤ ਸਤਹਾਂ ਨੂੰ ਛੂਹਣ ਅਤੇ ਫਿਰ ਕਿਸੇ ਦੇ ਚਿਹਰੇ ਨੂੰ ਛੂਹਣ ਨਾਲ ਵੀ ਫੈਲ ਸਕਦਾ ਹੈ। ਲੱਛਣਾਂ ਦੀ ਸ਼ੁਰੂਆਤ, ਆਮ ਤੌਰ ਤੇ ਸੰਪਰਕ ਵਿੱਚ ਆਉਣ ਦੇ ਸਮੇਂ ਤੋਂ 2 ਤੋਂ 14 ਦਿਨਾਂ (ਔਸਤਨ 5 ਦਿਨ) ਦੇ ਵਿਚਕਾਰ ਹੁੰਦੀ ਹੈ। ਨਿਦਾਨ ਦਾ ਮਾਨਕ ਤਰੀਕਾ ਨਸੋਫੈਰਨਜੀਅਲ ਸਵੈਬ ਤੋਂ ਰਿਵਰਸ ਟ੍ਰਾਂਸਕ੍ਰਿਪਸ਼ਨ ਪੋਲੀਮੇਰੇਜ਼ ਚੇਨ ਰਿਐਕਸ਼ਨ (rRT-PCR) ਦੁਆਰਾ ਹੁੰਦਾ ਹੈ। ਲੱਛਣਾਂ, ਜੋਖਮ ਦੇ ਕਾਰਕਾਂ ਅਤੇ ਛਾਤੀ ਦੇ ਸੀ.ਟੀ.
ਨਾਂਵ (ਲਾਤੀਨੀ ਵਿੱਚ nōmen, ਸ਼ਾਬਦਿਕ 'ਨਾਮ') ਭਾਸ਼ਾ ਦੇ ਵਾਕ ਦੀ ਇੱਕ ਇਕਾਈ ਹੁੰਦੀ ਹੈ। ਕਿਸੇ ਥਾਂ, ਵਸਤੂ, ਸੰਕਲਪ, ਜੀਵ, ਗੁਣ, ਸਥਿਤੀ ਆਦਿ ਬਾਰੇ ਸੰਕੇਤਕ ਸ਼ਬਦਾਂ ਨੂੰ ਨਾਂਵ ਕਹਿੰਦੇ ਹਨ। ਭਾਸ਼ਾ ਵਿਗਿਆਨ ਵਿੱਚ ਨਾਂਵ ਇੱਕ ਵਿਸ਼ਾਲ ਅਤੇ ਖੁੱਲ੍ਹੀ ਸ਼ਬਦ ਸ਼੍ਰੇਣੀ ਦਾ ਮੈਂਬਰ ਹੈ ਜਿਸਦੇ ਮੈਂਬਰ ਵਾਕੰਸ਼ ਦੇ ਕਰਤਾ ਦੇ ਮੁੱਖ ਸ਼ਬਦ, ਕਿਰਿਆ ਦੇ ਕਰਮ, ਜਾਂ ਸੰਬੰਧਕ ਦੇ ਕਰਮ ਦੇ ਰੂਪ ਵਿੱਚ ਮੌਜੂਦ ਹੋ ਸਕਦੇ ਹਨ। ਨਾਂਵ ਦੀਆਂ ਪੰਜ ਕਿਸਮਾਂ ਹੁੰਦੀਆਂ ਹਨ:-