ਪੰਜਾਬੀ ਵਿਕੀਪੀਡੀਆ ਦੇ ਸਭ ਤੋਂ ਜ਼ਿਆਦਾ ਵੇਖੇ ਜਾਣ ਵਾਲੇ ਲੇਖ, ਰੋਜ਼ਾਨਾ ਨਵਪੂਰਤ ਹੋਰ ਜਾਣੋ...
[[1]] https://www.youtube.com/channel/UC2liFk33fIVUD4uOnXbtg9Q?sub_confirmation=1 [[2]] ਫਰਮਾ:Https://www.youtube.com/channel/UC2liFk33fIVUD4uOnXbtg9Q?sub confirmation=1 [[3]] ਗੁਰੂ ਗ੍ਰੰਥ ਸਾਹਿਬ ਸਿੱਖਾਂ ਦੇ ਗਿਆਰਵੇਂ ਗੁਰੂ ਹਨ। ਇਹ 1469 ਤੋਂ ਲੈ ਕੇ 1708 ਤੱਕ ਸਿੱਖ ਗੁਰੂਆਂ ਦੇ ਸਮੇਂ ਰਚੀ ਅਤੇ ਇਕੱਤਰ ਕੀਤੀ ਬਾਣੀ ਦਾ 1430 ਅੰਗਾਂ ਵਾਲਾ ਇੱਕ ਵਿਸਤਾਰਮਈ ਗ੍ਰੰਥ ਹੈ। ਇਹ ਅਨੇਕਾਂ ਸ਼ਬਦਾਂ ਭਾਵ ਬਾਣੀ ਦਾ ਅੰਬਾਰ ਹੈ ਜੋ ਕਿ ਰੱਬ ਦੇ ਗੁਣਾਂ ਅਤੇ ਉਸ ਦੇ ਨਾਮ ਜਪਣ ਦੇ ਕਾਰਨਾਂ ਦਾ ਵਰਨਣ ਕਰਦਾ ਹੈ। ਸਿੱਖਾਂ ਦੇ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ (1666-1708) ਨੇ ਜੋਤੀ-ਜੋਤਿ ਸਮਾਉਣ ਵੇਲੇ ਗੁਰਿਆਈ ਆਦਿ ਗ੍ਰੰਥ ਨੂੰ ਦਿੱਤੀ ਅਤੇ ਇਸ ਕਰ ਕੇ ਨਾਮ ਗੁਰੂ ਗ੍ਰੰਥ ਸਾਹਿਬ ਹੋ ਗਿਆ। ਇਹ ਸਿੱਖਾਂ ਦਾ ਸਭ ਤੋਂ ਪਵਿੱਤਰ ਗ੍ਰੰਥ ਅਤੇ ਇੱਕੋ-ਇੱਕ ਸਦੀਵੀ ਸ਼ਬਦ-ਰੂਪੀ ਗੁਰੂ ਹੈ ਜੋ ਕਿ ਸਿੱਖ ਗੁਰੂਆਂ ਅਤੇ ਹੋਰ ਸੰਤਾਂ-ਭਗਤਾਂ ਦੀ ਸਿੱਖਿਆਵਾਂ ਦਾ ਅੰਬਾਰ ਹੈ। ਅਰਦਾਸ ਦੇ ਸਰੋਤ ਜਾਂ ਮਾਰਗ-ਦਰਸ਼ਕ ਵਜੋਂ ਆਦਿ ਗ੍ਰੰਥ ਸਿੱਖੀ ਵਿੱਚ ਬੰਧਨਾ ਅਤੇ ਭਗਤੀ ਦਾ ਕੇਂਦਰੀ ਧੁਰਾ ਹੈ।ਆਦਿ ਗ੍ਰੰਥ ਦਾ ਸਭ ਤੋਂ ਪਹਿਲਾ ਸੰਕਲਨ ਪੰਜਵੇਂ ਗੁਰੂ, ਗੁਰੂ ਅਰਜਨ ਦੇਵ (1563-1606) ਨੇ ਪਹਿਲੇ ਪੰਜ ਗੁਰੂਆਂ ਅਤੇ ਹੋਰ ਮਹਾਨ ਸੰਤਾਂ ਜਾਂ ਭਗਤਾਂ, ਜਿਹਨਾਂ ਵਿੱਚੋਂ ਕਈਆਂ ਦਾ ਹਿੰਦੂ ਧਰਮ ਅਤੇ ਇਸਲਾਮ ਨਾਲ ਵਾਸਤਾ ਸੀ, ਦੀ ਬਾਣੀ ਇਕੱਤਰ ਕਰ ਕੇ ਕੀਤਾ ਅਤੇ ਇਸ ਪਵਿੱਤਰ ਬੀੜ ਨੂੰ ਭਾਈ ਗੁਰਦਾਸ ਜੀ ਦੇ ਹੱਥੋਂ ਲਿਖਵਾਇਆ। ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਤੇਗ ਬਹਾਦੁਰ ਜੀ ਦੀ ਬਾਣੀ ਨੂੰ ਇਕੱਤਰ ਕਰ ਕੇ ਤਲਵੰਡੀ ਸਾਬੋ ਵਿਖੇ ਭਾਈ ਮਨੀ ਸਿੰਘ ਜੀ ਪਾਸੋਂ ਆਦਿ ਗ੍ਰੰਥ ਵਿੱਚ ਦਰਜ ਕਰਵਾ ਕੇ ਆਦਿ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਦਾ ਦਰਜਾ ਦਿੱਤਾ। ਦਸਮ ਪਿਤਾ ਦੇ ਜੋਤੀ-ਜੋਤਿ ਸਮਾਉਣ ਪਿੱਛੋਂ ਬਾਬਾ ਦੀਪ ਸਿੰਘ ਵੱਲੋਂ ਗੁਰੂ ਗ੍ਰੰਥ ਸਾਹਿਬ ਦੇ ਬਹੁਤ ਸਾਰੇ ਉਤਾਰੇ ਵੰਡੇ ਗਏ। ਗੁਰੂ ਗ੍ਰੰਥ ਸਾਹਿਬ ਦੀ ਲਿਖਾਈ ਗੁਰਮੁਖੀ ਲਿਪੀ ਵਿੱਚ ਹੋਈ ਹੈ ਅਤੇ ਬਹੁਤ ਸਾਰੀਆਂ ਬੋਲੀਆਂ ਅਤੇ ਉਪ-ਬੋਲੀਆਂ– ਜਿਵੇਂ ਕਿ ਲਹਿੰਦੀ ਪੰਜਾਬੀ, ਬ੍ਰਜ ਭਾਸ਼ਾ, ਖੜ੍ਹੀ ਬੋਲੀ, ਸੰਸਕ੍ਰਿਤ ਅਤੇ ਫ਼ਾਰਸੀ – ਕਈ ਵਾਰ ਜਿਹਨਾਂ ਦੇ ਸਮੂਹ ਨੂੰ ਸੰਤ ਭਾਸ਼ਾ ਕਿਹਾ ਜਾਂਦਾ ਹੈ।.
ਪੰਜਾਬੀ ਸੂਫ਼ੀ ਕਾਵਿ ਪੰਜਾਬੀ ਸਾਹਿਤ, ਇਤਿਹਾਸ ਅਤੇ ਸੱਭਿਆਚਾਰ ਦਾ ਵਡਮੁੱਲਾ ਅਤੇ ਗੌਰਵਮਈ ਸਰਮਾਇਆ ਹੈ। ਪੰਜਾਬੀ ਸੂਫ਼ੀ ਕਵੀ ਮੁਸਲਮਾਨ ਹੋਣ ਦੇ ਨਾਤੇ ਵੀ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਪਸੰਦ ਕਰਦੇ ਸਨ। ਇਸ ਕਰਕੇ ਉਹਨਾਂ ਆਪਣੇ ਸੂਫ਼ੀਆਨਾ ਵਿਚਾਰਾਂ ਦਾ ਪ੍ਰਗਟਾਵਾ ਪੰਜਾਬੀ ਵਿੱਚ ਹੀ ਕੀਤੀ। ਸੂਫ਼ੀ ਮੱਤ ਅਤੇ ਸੂਫ਼ੀ ਦਰਸ਼ਨ ਸੰਬੰਧੀ ਭਾਵੇਂ ਵੱਖੋ-ਵੱਖ ਧਾਰਨਾਵਾਂ ਮਿਲਦੀਆਂ ਹਨ ਪ੍ਰੰਤੂ ਜਿੰਨਾਂ ਅਨੁਸਾਰ ਸੂਫ਼ੀ ਮੱਤ ਇਸਲਾਮੀ ਜੀਵਨ-ਜਾਂਚ ਦਾ ਦੂਜਾ ਅਤੇ ਬਾਹਰਲੇ ਦਿਖਾਵੇ, ਕਰਮਕਾਂਡ ਅਤੇ ਵਹਿਮ-ਭਰਮ ਦੀ ਥਾਂ ਅੰਦਰਲੇ ਮਨ ਨੂੰ ਸੁਆਰਨ ਦਾ ਪਹਿਲਾ ਨਾਂ ਹੈ। “ਸੂਫ਼ੀ ਮੱਤ ਇਸਲਾਮੀ ਸੰਤ ਮੱਤ ਹੈ ਤੇ ਸੂਫ਼ੀ ਵਿਚਾਰਧਾਰਾ ਰਹੱਸਵਾਦੀ ਵਿਚਾਰਧਾਰਾ ਹੈ। ਭਾਰਤੀ ਸੰਤਾਂ ਦੀ ਭਗਤੀ ਲਹਿਰ ਤੇ ਮੁਸਲਮਾਨੀ ਦਰਵੇਸ਼ਾਂ ਫ਼ਕੀਰਾਂ ਦੀ ਸੂਫ਼ੀ ਲਹਿਰ ਕਈਆਂ ਗੱਲਾਂ ਵਿੱਚ ਰਲਦੀ ਮਿਲਦੀ ਹੈ। ਪਹਿਲਾਂ ਤਾਂ ਦੋਹਾਂ ਦਾ ਜਨਮ ਮਜ਼੍ਹਬੀ ਕੱਟੜਤਾ ਦੀ ਪ੍ਰਤੀਕ੍ਰਿਆ ਵੱਜੋਂ ਹੋਇਆ ਫਿਰ ਇਹਨਾਂ ਦੋਹਾਂ ਦਾ ਨਿਸ਼ਾਨਾ ਵੀ ਰੱਬੀ ਪਿਆਰ ਤੇ ਮਨੁੱਖੀ ਪਿਆਰ ਦਾ ਪ੍ਰਚਾਰ ਇਕੋ ਜਿਹਾ ਹੀ ਸੀ ਫ਼ਰਕ ਕੇਵਲ ਇਤਨਾ ਸੀ ਭਗਤੀ ਲਹਿਰ ਸ਼ਰਧਾ-ਪ੍ਰਧਾਨ ਸੀ ਤੇ ਸੂਫ਼ੀ ਲਹਿਰ ਪ੍ਰੇਮ-ਪ੍ਰਧਾਨ ਸੀ। ਇੱਕ ਮਘਦੀ ਧੂਣੀ ਸੀ ਤੇ ਇੱਕ ਲਟਾ-ਲਟ ਬਲਦੀ ਲਾਟ।”1.
ਸ਼੍ਰੀ ਗੁਰੂ ਤੇਗ ਬਹਾਦਰ ਜੀ (1 ਅਪਰੈਲ 1621 – 24 ਨਵੰਬਰ 1675) ਸਿੱਖਾਂ ਦੇ ਨੌਵੇਂ ਗੁਰੂ ਸਨ। ਉਨ੍ਹਾਂ ਨੂੰ ਹਿੰਦ ਦੀ ਚਾਦਰ ਕਹਿ ਕੇ ਸਨਮਾਨਿਆ ਜਾਂਦਾ ਹੈ, ਕਿਉਂਕਿ ਉਨ੍ਹਾਂ ਨੇ ਧਰਮ ਦੀ ਰਾਖੀ ਲਈ ਮਹਾਨ ਕੁਰਬਾਨੀ ਦਿੱਤੀ। ਗੁਰੁ ਤੇਗ ਬਹਾਦਰ ਜੀ ਦੀ ਕੁਰਬਾਨੀ ਨਾਲ ਭਾਰਤ ਦੀ ਦੱਬੀ ਕੁਚਲੀ ਆਮ ਜਨਤਾ ਹਾਕਮਾਂ ਨਾਲ ਟੱਕਰ ਲੈਣ ਤੇ ਕੁਰਬਾਨੀਆਂ ਦੇਣ ਲਈ ਤਿਆਰ ਬਰ ਤਿਆਰ ਹੋ ਗਈ।
ਸੱਗੀ ਫੁੱਲ ਔਰਤ ਦਾ ਗਹਿਣਾ ਹੈ। ਔਰਤਾਂ ਆਪਣੀ ਦਿੱਖ ਨੂੰ ਨਿਖਾਰਨ ਲਈ ਸ਼ਿੰਗਾਰ ਦੇ ਨਾਲ-ਨਾਲ ਅਨੇਕਾਂ ਤਰ੍ਹਾਂ ਦੇ ਗਹਿਣਿਆਂ ਨੂੰ ਵੀ ਪਹਿਨਦੀਆਂ ਰਹੀਆਂ ਹਨ। ਜਿਹਨਾਂ 'ਚ ਸੱਗੀ ਫੁੱਲ ਵੀ ਗਹਿਣਾ ਹੈ। ਸੱਗੀ ਸਿਰ ਦਾ ਗਹਿਣਾ ਹੈ ਜੋ ਸਿਰ ਦੇ ਵਿਚਕਾਰ ਪਹਿਨਿਆ ਜਾਂਦਾ ਹੈ। ਇਸ ਨਾਲ ਸਿਰ ਦੀ ਚੁੰਨੀ, ਫੁਲਕਾਰੀ ਆਦਿ ਨੂੰ ਟਿਕਾਈ ਰੱਖਣ ਵਿੱਚ ਸਹਾਇਤਾ ਮਿਲਦੀ ਹੈ। ਇਸ ਅਰਧ ਗੋਲੇ ਦੀ ਸ਼ਕਲ ਵਿੱਚ ਹੁੰਦਾ ਹੈ ਜਿਸ ਦੇ ਉੱਤੇ ਨਗ ਜੜਿਆ ਹੁੰਦਾ ਹੈ। ਇਸ ਦੇ ਆਲੇ ਦੁਆਲੇ ਫੁੱਲਾਂ ਦੇ ਨਮੂਨੇ ਉੱਕਰੇ ਹੁੰਦੇ ਹਨ।
ਸਿੱਖੀ (ਇਹ ਸ਼ਬਦ ਇਸ ਤਰਾਂ ਵੀ ਲਿਖਿਆ ਜਾਂਦਾ: ਸਿਖੀ, ਸਿੱਖ ਤੋਂ, ਮਤਲਬ "ਸਿੱਖਣ ਵਾਲ਼ਾ"), ਇੱਕ ਰੱਬ ਨੂੰ ਮੰਨਣ ਵਾਲ਼ਾ ਧਰਮ ਅਤੇ ਕੌਮੀ ਫ਼ਲਸਫ਼ਾ ਹੈ ਜਿਸ ਦਾ 15ਵੀਂ ਸਦੀ ਵਿੱਚ ਦੱਖਣੀ ਏਸ਼ੀਆ ਦੇ ਪੰਜਾਬ ਖੇਤਰ ਵਿੱਚ ਆਗਾਾਜ਼ ਹੋਇਆ। ਸਿੱਖੀ ਦਾ ਮੌਲਿਕ ਯਕੀਨ ਅਤੇ ਫ਼ਲਸਫਾ, ਇਲਾਹੀ ਲਿਖਤ ਗੁਰੂ ਗਰੰਥ ਸਾਹਿਬ ਵਿੱਚ ਮੌਜੂਦ ਬਾਣੀ ਮਤਾਬਕ ਇਹ ਹੈ, ਕਿ ਰੱਬ ਉੱਪਰ ਯਕੀਨ ਰੱਖਕੇ ਉਸ ਦਾ ਨਾਮ ਜਪਣਾ, ਇਨਸਾਨੀਅਤ ਵਿੱਚ ਇਤਫ਼ਾਕ ਨਾਲ਼ ਰਹਿਣਾ, ਖ਼ੁਦਗਰਜ਼ੀ ਤੋਂ ਵਾਂਝੇ ਰਹਿਕੇ ਸੇਵਾ ਕਰਨੀ, ਸਰਬੱਤ ਦੇ ਭਲੇ ਵਾਸਤੇ ਇਨਸਾਨੀ ਹੱਕਾਂ ਉਤੇ ਡੱਟਕੇ ਪਹਿਰਾ ਦੇਣਾ, ਅਤੇ ਦੁਨੀਆਦਾਰੀ ਵਿੱਚ ਵੱਸਕੇ ਚੰਗੇ ਕਿਰਦਾਰ ਵਾਲ਼ਾ ਜੀਵਨ ਜੀਣਾ। ਦੁਨੀਆ ਦੇ ਵੱਡੇ ਧਰਮਾਂ ਵਿਚੋਂ ਸਭ ਤੋਂ ਨਵੇਂ ਹੋਣ ਦੇ ਬਾਵਜੂਦ, ਕੁਲ ਦੁਨੀਆ ਦੇ 25-28 ਮਿਲੀਅਨ ਮੰਨਣ ਵਾਲਿਆਂ ਦੀ ਗਿਣਤੀ ਮਤਾਬਕ, ਇਹ ਸਾਰਰੀ ਦੁਨੀਆ ਦਾ ਪੰਜਵਾਂ ਸਭ ਤੋਂ ਵੱਡਾ ਮਜ਼੍ਹਬ ਹੈ।ਸਿੱਖੀ ਦਾ ਰੁਹਾਨੀ ਅਤੇ ਕੌਮੀ ਅਧਾਰ ਗੁਰੂ ਨਾਨਕ, ਸਿਖਾਂ ਦੇ ਪਹਿਲੇ ਗੁਰੂ, ਅਤੇ ਨੌ ਬਾਅਦ ਵਾਲ਼ੇ ਸਿੱਖ ਗੁਰੂਆਂ ਦੀਆਂ ਸਿੱਖਿਆਵਾਂ, ਜੋ ਸਿੱਖਾਂ ਦੇ ਮੌਜੂਦਾ ਅਟੱਲ ਗੁਰੂ ਅਤੇ ਰਹਿਬਰ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ। ਸਿੱਖ ਮਜ਼੍ਹਬ ਦੇ ਫ਼ਲਸਫੇ ਨੂੰ ਗੁਰਮੱਤ ਕਿਹਾ ਜਾਂਦਾ ਹੈ ਜਿਸਦਾ ਬੀਜ ਵਾਹਿਗੁਰੂ ਵਿੱਚ ਯਕੀਨ ਰੱਖਣਾ, ਜਿਸਨੂੰ ਇੱਕ ਓਅੰਕਾਰ (ਮਤਲਬ: ਇੱਕ ਰੱਬ) ਦੁਆਰਾ ਦਰਸਾਇਆ ਜਾਂਦਾ ਹੈ। ਗੁਰ ਨਾਨਕ ਸਾਹਿਬ ਨੇ ਆਪਣੇ ਜਿਸਮਾਨੀ ਮਰਗ ਤੋਂ ਪਹਿਲਾਂ ਆਪਣੇ ਇੱਕ ਸਿੱਖ ਨੂੰ ਦੂਜਾ ਗੁਰੂ ਬਣਾਇਆ ਅਤੇ ਸਿੱਖ ਮੁਆਸ਼ਰੇ ਨੂੰ ਰਹਿਨੁਮਾਈ ਦੇਣ ਦਾ ਕੰਮ ਸੌਂਪਿਆ। ਇਹ ਰਿਵਾਜ਼ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ (1666-1708) ਤੱਕ ਜਾਰੀ ਰਿਹਾ ਜਿਨਾਂ ਨੇ 1699 ਈਸਵੀ ਦੀ ਵਿਸਾਖੀ ਨੂੰ, ਖ਼ਾਲਸਾ ਕਾਇਮ ਕੀਤਾ ਅਤੇ ਸਿੱਖਾਂ ਨੂੰ ਇੱਕ ਵੱਖਰੀ ਪਛਾਣ ਦਿੱਤੀ; ਪੰਜ ਸਿੱਖਾਂ ਨੂੰ ਅੰਮ੍ਰਿਤ ਛਕਾਇਆ ਅਤੇ ਪੰਜ ਪਿਆਰੇ ਦਾ ਖ਼ਿਤਾਬ ਦਿੱਤਾ ਜਿਨ੍ਹਾਂ ਤੋਂ ਬਾਅਦ ਵਿੱਚ ਗੁਰੂ ਸਾਹਿਬ ਨੇ ਅਰਜ਼ ਕਰ ਖ਼ੁਦ ਅੰਮ੍ਰਿਤ ਛਕਿਆ। ਗੁਰ ਗੋਬਿੰਦ ਸਿੰਘ ਨੇ ਜਿਸਮਾਨੀ ਮਰਗ ਤੋਂ ਪਹਿਲਾਂ, ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਤਖ਼ਤ ਸੌਂਪ ਦੇਹ ਗੁਰੂ ਦੇ ਰਿਵਾਜ਼ ਨੂੰ ਖ਼ਤਮ ਕੀਤਾ।
ਗੁਰੂ ਨਾਨਕ ਦੇਵ ਜੀ (15 ਅਪ੍ਰੈਲ 1469 – 22 ਸਤੰਬਰ 1539) ਸਿੱਖੀ ਦੇ ਬਾਨੀ ਅਤੇ ਦਸਾਂ ਸਿੱਖ ਗੁਰੂਆਂ ਵਿਚੋਂ ਪਹਿਲੇ ਗੁਰੂ ਸਨ। ਇਹਨਾਂ ਦਾ ਜਨਮ ਦਿਨ ਦੁਨੀਆ ਵਿੱਚ ਗੁਰਪੁਰਬ ਵਜੋਂ ਮਨਾਇਆ ਜਾਂਦਾ ਹੈ, ਜੋ ਨਾਨਕਸ਼ਾਹੀ ਕਲੈਂਡਰ 2003 ਮਤਾਬਕ 1 ਵੈਸਾਖ ਅਤੇ ਬਿਕ੍ਰਮੀ ਨਾਨਕਸ਼ਾਹੀ ਕਲੈਂਡਰ ਮੁਤਾਬਿਕ ਕੱਤਕ ਦੀ ਪੂਰਨਮਾਸ਼ੀ ਨੂੰ ਹਰ ਸਾਲ ਅਕਤੂਬਰ-ਨਵੰਬਰ ਮਹੀਨਿਆਂ ਵਿਚਾਲ਼ੇ ਵੱਖਰੀ ਤਰੀਕ ਨੂੰ ਆਉਂਦਾ ਹੈ।ਗੁਰੂ ਨਾਨਕ ਸਾਹਿਬ ਨੇ ਦੂਰ-ਦੁਰਾਡੇ ਸਫ਼ਰ ਕਰ ਲੋਕਾਈ ਨੂੰ ਇੱਕ ਰੱਬ ਦਾ ਸੁਨੇਹਾ ਦਿੱਤਾ ਜੋ ਆਪਣੀ ਬਣਾਈ ਖ਼ਲਕਤ ਵਿੱਚ ਹਾਦਰ ਅਤੇ ਦਾਇਮ ਸੱਚਾਈ ਦੀ ਹਕ਼ੀਕਤ ਹੈ। ਬਰਾਬਰਤਾ, ਭਾਈਚਾਰਕ ਪਿਆਰ, ਇਤਫ਼ਾਕ, ਚੰਗਿਆਈ ਅਤੇ ਗੁਣਾਂ ਉੱਤੇ ਮਬਨੀ ਉਹਨਾਂ ਨੇ ਇੱਕ ਅਨੋਖਾ ਰੁਹਾਨੀ, ਸਮਾਜਿਕ ਅਤੇ ਸਿਆਸੀ ਪਲੇਟਫਾਰਮ ਤਿਆਰ ਕੀਤਾ। ਸਿੱਖੀ ਦੇ ਮਾਝ ਗ੍ਰੰਥ, ਗੁਰੂ ਗ੍ਰੰਥ ਸਾਹਿਬ ਵਿੱਚ ਗੁਰ ਨਾਨਕ ਸਾਹਿਬ ਦੇ 974 ਵਾਕ ਸ਼ਾਇਰਾਨਾ ਅੰਦਾਜ਼ ਵਿੱਚ ਦਰਜ ਹਨ, ਜਿਹਨਾਂ ਵਿੱਚੋਂ ਜਪੁਜੀ ਸਾਹਿਬ, ਆਸਾ ਦੀ ਵਾਰ ਅਤੇ ਸਿੱਧ-ਗੋਸਟ ਆਦਿ ਪ੍ਰਮੁ ਹਨ। ਇਹ ਸਿੱਖਾਂ ਦਾ ਯਕੀਨ ਹੈ ਕਿ ਗੁਰ ਨਾਨਕ ਦੀ ਹੁਰਮਤ, ਦਿੱਵਤਾ ਅਤੇ ਧਾਰਮਕ ਇਖਤਿਆਰ ਬਾਅਦ ਵਾਲ਼ੇ ਗੁਰੂਆਂ ਵਿੱਚ ਵੀ ਸ਼ਾਮਿਲ ਸੀ।
ਉਦਾਸੀ ਸੰਪਰਦਾਇ ਇੱਕ ਧਾਰਮਿਕ ਅਤੇ ਸਾਹਿਤਿਕ ਪਰੰਪਰਾ ਹੈ, ਜੋ ਬਾਬਾ ਸ਼੍ਰੀਚੰਦ (1494-1643) ਨੇ ਚਲਾਈ। ਬਾਬਾ ਸ਼੍ਰੀਚੰਦ ਤੋਂ ਉਦਾਸੀ ਸਾਧੂਆਂ ਦੀ ਪਰੰਪਰਾ ਚੱਲੀ,ਉਦਾਸੀ ਸੰਪਰਦਾਇ ਦੇ ਕਈ ਸਾਧੂਆਂ ਨੇ ਬਹੁਤ ਸਾਰੇ ਸਾਹਿਤ ਦੀ ਰਚਨਾ ਕੀਤੀ, ਜਿਸ ਦਾ ਖੇਤਰ ਸਦਾਚਾਰਿਕਤਾ ਅਤੇ ਅਧਿਆਤਮਿਕਤਾ ਤੱਕ ਸੀਮਿਤ ਰਿਹਾ ਹੈ। ਇਹਨਾਂ ਰਚਨਾਵਾਂ ਵਿੱਚ ਚਮਤਕਾਰੀ ਸਾਹਿਤਿਕ ਗੁਣ ਅਤੇ ਭਾਸ਼ਾਈ ਵਿਸ਼ੇਸ਼ਤਾਵਾਂ ਮੋਜੂਦ ਹਨ। ਬਾਬਾ ਸ਼੍ਰੀਚੰਦ ਦੁਆਰਾ ਰਚਿਤ 'ਆਰਤਾ ਨਾਨਕ ਸ਼ਾਹ ਦਾ' ਪ੍ਰਾਪਤ ਹੁੰਦਾ ਹੈ। ਜੋ ਇਸ ਪ੍ਰਕਾਰ ਹੈ -
ਪੰਜਾਬ ਉੱਤਰ-ਪੱਛਮੀ ਭਾਰਤ ਦਾ ਇੱਕ ਰਾਜ ਹੈ ਜੋ ਕਿ ਪੰਜਾਬ ਖੇਤਰ ਦਾ ਇੱਕ ਭਾਗ ਹੈ। ਇਸ ਦਾ ਦੂਸਰਾ ਭਾਗ ਪਾਕਿਸਤਾਨ ਵਿੱਚ ਹੈ। ਇਸ ਦੀ ਸਰਹੱਦ ਉੱਤਰ ਵਿੱਚ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ, ਉੱਤਰ-ਪੂਰਬ ਵਿੱਚ ਹਿਮਾਚਲ ਪ੍ਰਦੇਸ਼, ਦੱਖਣ-ਪੂਰਬ ਵਿੱਚ ਹਰਿਆਣਾ, ਦੱਖਣ-ਪੱਛਮ ਵਿੱਚ ਰਾਜਸਥਾਨ ਅਤੇ ਪੱਛਮ ਵਿੱਚ ਪਾਕਿਸਤਾਨੀ ਪੰਜਾਬ ਨਾਲ ਲੱਗਦੀ ਹੈ। ਰਾਜ ਦਾ ਖੇਤਰਫਲ 50,362 ਵਰਗ ਕਿਲੋਮੀਟਰ (19,445 ਵਰਗ ਮੀਲ) ਦਾ ਹੈ ਜੋ ਕਿ ਭਾਰਤ ਦੇ ਕੁਲ ਭੂਗੋਲਿਕ ਖੇਤਰ ਦਾ 1.53% ਹੈ। ਇਹ ਭਾਰਤ ਦਾ ਖੇਤਰ ਵਜੋਂ 20ਵਾਂ ਸਭ ਤੋਂ ਵੱਡਾ ਰਾਜ ਹੈ। ਭਾਰਤੀ ਪੰਜਾਬ ਦੇ ਮੁੱਖ ਸ਼ਹਿਰ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਬਠਿੰਡਾ, ਫ਼ਿਰੋਜ਼ਪੁਰ, ਸੰਗਰੂਰ, ਮੋਹਾਲੀ ਅਤੇ ਪਟਿਆਲਾ ਹਨ। ਇਸ ਦੀ ਰਾਜਧਾਨੀ ਚੰਡੀਗੜ੍ਹ ਹੈ।
ਕੁਦਰਤ ਨੇ ਸਰਵੋਤਮ ਸਾਜ਼ ਮਨੁੱਖ ਦੇ ਅੰਦਰ ਹੀ ਬਣਾਇਆ ਹੋਇਆ ਹੈ।ਦੁਨੀਆ ਦੇ ਜਿੰਨੇ ਵੀ ਸਾਜ਼ ਹਨ,ਇਸ ਕੁਦਰਤੀ ਸਾਜ਼ ਦੀ ਨਕਲ ਹਨ।ਇਹ ਸਾਜ਼ ਭਾਸ਼ਾ ਦੀ ਉਤਪਤੀ ਲਈ ਵਰਤਿਆ ਜਾਂਦਾ ਹੈ।ਇਹ ਸਾਜ਼ ਹੈ,ਸਾਹ ਪ੍ਰਣਾਲੀ,ਨਾਦ ਪੱਤੀਆਂ ਸਮੇਤ ਮੂੰਹ ਅਤੇ ਨੱਕ ਖੋਲ੍ਹ।ਫੇਫੜਿਆਂ ਵਿਚੋਂ ਸਾਹ ਦੀ ਵਾਪਸੀ ਰੌਂ ਨਾਲ ਨਾਦ ਪੱਤੀਆਂ ਕੰਬਦੀਆਂ ਹਨ।ਇਸ ਕਾਂਬੇ ਨਾਲ ਭਾਸ਼ਾ ਦੇ ਸਵਰ ਉਚਾਰੇ ਜਾਂਦੇ ਹਨ।ਮੂੰਹ ਅਤੇ ਨੱਕ ਦਾ ਖੋਲ੍ਹ ਰੈਜ਼ੋਨੇਟਰ ਹਨ।ਇੱਥੇ ਹੀ ਸਾਹ ਦੀ ਵਾਪਸੀ ਰੌਂ ਨੂੰ ਕੱਟ ਕੇ ਤਾਲ ਤੇ ਅਧਾਰਤ ਵਿਅੰਜਨ ਉਚਾਰੇ ਜਾਂਦੇ ਹਨ।ਇਸ ਤਰ੍ਹਾਂ ਮਨੁੱਖੀ ਸਾਜ਼ ਤਿੰਨ ਤਰ੍ਹਾਂ ਕੰਮ ਕੳਦਾ ਹੈ।ਹਵਾ ਨਾਲ ਚੱਲਣ ਵਾਲਾ,ਜਿਸ ਤਰ੍ਹਾਂ ਬੰਸਰੀ ਵੱਜਦੀ ਹੈ,ਮਨੁੱਖ ਸੀਟੀ ਮਾਰਦਾ ਹੈ।ਤੂੰਬੇ ਦੀ ਤਾਰ ਦੀ ਤਰ੍ਹਾਂ ਥਰਥਰਾਉਣ ਵਾਲਾ,ਨਾਦ ਪੱਤੀਆਂ ਥਰਥਰਾਉਦੀਆਂ ਹਨ।ਢੋਲਕ ਦੀ ਤਰ੍ਹਾਂ ਵੱਜਣ ਵਾਲਾ, ਵਿਅੰਜਨ ਇਸੇ ਤਰ੍ਹਾਂ ਉਚਾਰੇ ਜਾਂਦੇ ਹਨ। ਇਸੇ ਤਰ੍ਹਾਂ ਅਸੀਂ ਲੋਕ ਸਾਜ਼ਾਂ ਨੂੰ ਚਾਰ ਵੰਨਗੀਆਂ ਵਿੱਚ ਵੰਡ ਸਕਦੇ ਹਾਂ।
ਸਿੱਖਿਆ ਨੂੰ ਰਸਮੀ ਜਾਂ ਗੈਰ-ਰਸਮੀ ਸ਼੍ਰੇਣੀਆਂ ਵਿੱਚ ਲਿਆ ਜਾ ਸਕਦਾ ਹੈ। ਕਿਸੇ ਵੀ ਅਨੁਭਵ ਨੂੰ, ਜਿਸਦਾ ਸੋਚਣ, ਮਹਿਸੂਸ ਕਰਨ ਜਾਂ ਕੰਮ ਕਰਨ ਦੇ ਢੰਗ ਤਰੀਕੇ॰ ਵਿੱਚ ਬਦਲਾਅ ਆਵੇ,ਉਸ ਅਨੁਭਵ ਨੂੰ ਸਿੱਖਿਆ ਮੰਨਿਆ ਜਾ ਸਕਦਾ ਹੈ। ਸਿੱਖਿਆ ਦੀ ਕਾਰਜਪ੍ਰਣਾਲੀ ਨੂੰ ਪੈਡਾਗੋਜੀ ਕਿਹਾ ਜਾਂਦਾ ਹੈ।ਸਿੱਖਿਆ ਨੂੰ ਆਮ ਤੌਰ ਤੇ ਪ੍ਰੀ ਪ੍ਰਾਇਮਰੀ ਸਕੂਲ ਜਾਂ ਕਿੰਡਰਗਾਰਟਨ, ਪ੍ਰਾਇਮਰੀ ਸਕੂਲ, ਸੈਕੰਡਰੀ ਸਕੂਲ ਅਤੇ ਫਿਰ ਕਾਲਜ, ਯੂਨੀਵਰਸਿਟੀ, ਜਾਂ ਅਪ੍ਰੈਂਟਿਸਸ਼ਿਪ ਦੇ ਪੜਾਵਾਂ ਵਿੱਚ ਵੰਡਿਆ ਜਾਂਦਾ ਹੈ।
ਪੰਜਾਬੀ ਸੱਭਿਆਚਾਰ ਤੋਂ ਭਾਵ ਪੰਜਾਬੀ ਲੋਕ-ਸਮੂਹ ਦੁਆਰਾ ਸਿਰਜੀ ਵਿਸ਼ੇਸ਼ ਜੀਵਨ-ਜਾਚ ਜਿਸ ਵਿੱਚ ਉਨ੍ਹਾ ਲੋਕਾਂ ਦਾ ਰਹਿਣ-ਸਹਿਣ, ਕਿੱਤੇ, ਰਸਮ-ਰਿਵਾਜ, ਰਿਸ਼ਤੇ-ਨਾਤੇ, ਪਹਿਰਾਵਾ, ਹਾਰ-ਸ਼ਿੰਗਾਰ, ਵਿਸ਼ਵਾਸ਼, ਕੀਮਤਾਂ, ਮਨੋਰੰਜਨ ਦੇ ਸਾਧਨ, ਭਾਸ਼ਾ ਅਤੇ ਲੋਕ-ਸਾਹਿਤ ਆਦਿ ਸ਼ਾਮਿਲ ਹੁੰਦੇ ਹਨ। ਓਪਰੀ ਨਜ਼ਰੇ ਵੇਖਿਆਂ ਜਿੱਥੇ ਸੱਭਿਆਚਾਰ ਦੀ ਪ੍ਰਕਿਰਤੀ ਸਧਾਰਨ ਜਾਪਦੀ ਹੈ, ਉੱਥੇ ਇਸਦਾ ਅਧਿਐਨ ਕਰ ਦੇ ਹੋਏ ਅਸੀਂ ਮਹਿਸੂਸ ਕਰ ਸਕਦੇ ਹਾਂ ਕਿ ਇਹ ਆਪਣੇ ਆਪ ਵਿੱਚ ਇੱਕ ਜਟਿਲ ਵਰਤਾਰਾ ਵੀ ਹੈ।
ਭਾਸ਼ਾ ਇੱਕ ਅਜਿਹੀ ਪ੍ਰਣਾਲੀ ਹੈ ਜਿਸ ਵਿੱਚ ਮਨੁੱਖ ਦੀ ਸੰਚਾਰ ਦੀਆਂ ਪੇਚੀਦਾ ਪ੍ਰਣਾਲੀਆਂ ਦਾ ਵਿਕਾਸ, ਪ੍ਰਾਪਤੀ, ਰੱਖ-ਰਖਾਵ ਅਤੇ ਵਰਤੋਂ ਸ਼ਾਮਲ ਹਨ ; ਇੱਕ ਭਾਸ਼ਾ ਅਜਿਹੀ ਪ੍ਰਣਾਲੀ ਦਾ ਕੋਈ ਖਾਸ ਉਦਾਹਰਨ ਹੈ।ਭਾਸ਼ਾ ਦੀ ਵਿਗਿਆਨਿਕ ਖੋਜ ਨੂੰ ਭਾਸ਼ਾ ਵਿਗਿਆਨ ਕਿਹਾ ਜਾਂਦਾ ਹੈ।ਪ੍ਰਾਚੀਨ ਗ੍ਰੀਸ ਵਿੱਚ ਗੋਰਗੀਜ਼ ਅਤੇ ਪਲੈਟੋ ਦੇ ਸਮੇਂ ਤੋਂ ਭਾਸ਼ਾ ਦੇ ਫ਼ਲਸਫ਼ੇ ਬਾਰੇ ਸਵਾਲ, ਜਿਵੇਂ ਕਿ ਕੀ ਸ਼ਬਦ ਤਜਰਬੇ ਦਾ ਪ੍ਰਗਟਾਵਾ ਕਰ ਸਕਦੇ ਹਨ, ਬਹਿਸ ਦਾ ਵਿਸ਼ਾ ਰਹੇ ਹਨ। ਰੂਸੋ ਵਰਗੇ ਵਿਚਾਰਕਾਂ ਨੇ ਦਲੀਲ ਦਿੱਤੀ ਹੈ ਕਿ ਭਾਸ਼ਾ ਜਜ਼ਬੇ ਤੋਂ ਉਤਪੰਨ ਹੋਈ ਹੈ ਜਦਕਿ ਕਾਂਟ ਵਰਗੇ ਹੋਰਾਂ ਨੇ ਇਹ ਮੰਨਿਆ ਹੈ ਕਿ ਇਹ ਤਰਕਸ਼ੀਲ ਅਤੇ ਤਰਕਪੂਰਨ ਵਿਚਾਰਾਂ ਤੋਂ ਪੈਦਾ ਹੋਈ ਹੈ। 20ਵੀਂ ਸਦੀ ਦੇ ਫ਼ਿਲਾਸਫ਼ਰ ਵਿਟਜੇਂਨਸਟੀਨ ਨੇ ਦਲੀਲ ਦਿੱਤੀ ਕਿ ਫ਼ਲਸਫ਼ਾ ਅਸਲ ਵਿੱਚ ਭਾਸ਼ਾ ਦਾ ਅਧਿਐਨ ਹੈ। ਭਾਸ਼ਾ ਵਿਗਿਆਨ ਦੇ ਪ੍ਰਮੁੱਖ ਵਿਦਵਾਨਾਂ ਵਿੱਚ ਫੇਰਡੀਨੈਂਡ ਡੀ ਸੌੁਸੂਰ ਅਤੇ ਨੌਮ ਚੋਮਸਕੀ ਸ਼ਾਮਲ ਹਨ। ਭਾਸ਼ਾ ਦਾ ਵਿਗਿਆਨਕ ਅਧਿਐਨ ਕਰਨ ਵਾਲੇ ਵਿਗਿਆਨ ਨੂੰ ਭਾਸ਼ਾ ਵਿਗਿਆਨ ਕਿਹਾ ਜਾਂਦਾ ਹੈ।ਬੋਲੀ/ਭਾਸ਼ਾ ਇੱਕ ਦਿਨ ਵਿੱਚ ਨਹੀਂ ਬਣ ਜਾਂਦੀ। ਇਹ ਕਿਸੇ ਖ਼ਿੱਤੇ ਵਿੱਚ ਵਸਦੇ ਲੋਕਾਂ ਦੀ ਸਦੀਆਂ ਦੀ ਸਮੂਹਿਕ ਮਾਨਸਿਕ ਸਾਧਨਾ ਰਾਹੀਂ ਹੋਂਦ ਵਿੱਚ ਆਉਂਦੀ ਹੈ। ਇਹ ਸਿਰਫ਼ ਰੋਜ਼ਮਰ੍ਹਾ ਦੀ ਜ਼ਿੰਦਗੀ ਵਿੱਚ ਗੱਲਬਾਤ ਕਰਨ ਦਾ ਸਾਧਨ ਹੀ ਨਹੀਂ ਹੁੰਦੀ ਸਗੋਂ ਲੋਕ-ਗੀਤਾਂ, ਬਾਤਾਂ ਤੇ ਸਾਹਿਤਕ ਕਿਰਤਾਂ ਰਾਹੀਂ ਉਸ ਇਲਾਕੇ ਦੇ ਜਨ-ਜੀਵਨ ਨੂੰ ਨਵੀਂ ਊਰਜਾ ਵੀ ਦਿੰਦੀ ਹੈ। ਸ਼ਬਦ ਅਰਸ਼ਾਂ ਤੋਂ ਨਹੀਂ ਉਤਰਦੇ ਸਗੋਂ ਕਿਰਤ ਕਰਦੇ ਔਰਤਾਂ ਤੇ ਮਰਦਾਂ ਵਿੱਚ ਆਪਸੀ ਸੰਚਾਰ ਦੀ ਲੋੜ ’ਚੋਂ ਪੈਦਾ ਹੁੰਦੇ ਹਨ। ਮਰਦ ਤੇ ਔਰਤ ਵਿਚਲੇ ਆਪਸੀ ਰਿਸ਼ਤੇ, ਬਿਰਹਾ ਤੇ ਮਿਲਣ ਦੀਆਂ ਘੜੀਆਂ, ਪਿਆਰਿਆਂ ਦੀਆਂ ਉਡੀਕਾਂ ਤੇ ਤਾਂਘਾਂ, ਭੈਣਾਂ-ਭਰਾਵਾਂ ਵਿਚਲਾ ਪਿਆਰ, ਮਾਵਾਂ ਤੇ ਧੀਆਂ-ਪੁੱਤਾਂ ਵਿਚਲਾ ਮੋਹ, ਦਾਦਿਆਂ/ਪਿਓਆਂ ਤੇ ਸੰਤਾਨ ਵਿਚਲੇ ਡੂੰਘੇ ਸਨੇਹ ਦੇ ਨਾਤੇ ਬੋਲੀ ਦੀ ਨੁਹਾਰ ਘੜਦੇ ਹਨ। ਜ਼ੁਲਮ ਵਿਰੁੱਧ ਲੜਦੇ ਹੋਏ ਲੋਕ, ਆਪਣੇ ਦੁੱਖਾਂ, ਸੰਘਰਸ਼ਾਂ ਤੇ ਜਿੱਤਾਂ-ਹਾਰਾਂ ਦੀਆਂ ਵਾਰਾਂ ਲਿਖਦੇ ਹਨ। ਕਵੀ, ਢਾਡੀ, ਅਫ਼ਸਾਨਾਨਿਗਾਰ, ਨਾਵਲਕਾਰ, ਗ਼ਲਪ ਲੇਖਕ, ਨਾਟਕਕਾਰ, ਭਾਸ਼ਾ ਮਾਹਿਰ ਆਦਿ ਉਸ ਦੇ ਨੈਣ-ਨਕਸ਼ਾਂ ਨੂੰ ਤਿੱਖਾ ਕਰਦੇ ਹਨ।ਇਹ ਪਤਾ ਕਰਨਾ ਅਸੰਭਵ ਹੈ ਕਿ ਦੁਨੀਆ ਵਿੱਚ ਠੀਕ ਕਿੰਨੀਆਂ ਭਾਸ਼ਾਵਾਂ ਹਨ, ਅਤੇ ਇਹ ਗਿਣਤੀ ਭਾਸ਼ਾਵਾਂ ਅਤੇ ਉਪਭਾਸ਼ਾਵਾਂ ਵਿਚਕਾਰ ਅੰਸ਼ਕ ਤੌਰ 'ਤੇ ਮਨਮਾਨੇ ਭੇਦ ਉੱਤੇ ਨਿਰਭਰ ਕਰਦੀ ਹੈ। ਵੈਸੇ, ਅਨੁਮਾਨਾਂ ਅਨੁਸਾਰ ਇਹ ਗਿਣਤੀ 6000 ਅਤੇ 7000 ਦੇ ਵਿੱਚਕਾਰ ਹੈ। ਕੁਦਰਤੀ ਭਾਸ਼ਾਵਾਂ ਆਵਾਜ਼ਾਂ ਅਤੇ ਇਸ਼ਾਰਿਆਂ ਉੱਤੇ ਨਿਰਭਰ ਹੁੰਦੀਆਂ ਹਨ ਪਰ ਅੱਗੇ ਇਨ੍ਹਾਂ ਨੂੰ ਦੇਖਣ, ਸੁਣਨ ਅਤੇ ਸਪਰਸ਼ ਆਧਾਰਿਤ ਦੁਜੈਲੇ ਮਾਧਿਅਮਾਂ ਰਾਹੀਂ ਕੋਡਬੰਦ ਕੀਤਾ ਜਾ ਸਕਦਾ ਹੈ, ਮਿਸਾਲ ਲਈ ਅੱਖਰੀ ਲੇਖਣੀ, ਬਰੇਲ ਅਤੇ ਸੀਟੀਆਂ
ਭਗਤ ਸਿੰਘ (28 ਸਤੰਬਰ 1907 - 23 ਮਾਰਚ 1931) ਭਾਰਤ ਦਾ ਇੱਕ ਪ੍ਰਮੁੱਖ ਅਜ਼ਾਦੀ ਸੰਗਰਾਮੀਆ ਸੀ। ਭਗਤ ਸਿੰਘ ਨੂੰ 23 ਮਾਰਚ 1931 ਨੂੰ ਉਸ ਦੇ ਸਾਥੀਆਂ, ਰਾਜਗੁਰੂ ਅਤੇ ਸੁਖਦੇਵ ਦੇ ਨਾਲ ਫ਼ਾਂਸੀ ਤੇ ਲਟਕਾ ਦਿੱਤਾ ਗਿਆ ਸੀ। ਉਹ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਦੇ ਸੰਸਥਾਪਕ ਮੈਬਰਾਂ ਵਿੱਚੋਂ ਇੱਕ ਸੀ। ਭਗਤ ਸਿੰਘ ਇਨਕਲਾਬੀ ਹੋਣ ਦੇ ਨਾਲ ਨਾਲ ਮੌਲਿਕ ਚਿੰਤਕ ਵੀ ਸੀ। ਉਸ ਨੇ ਸਮਾਜਿਕ, ਸਿਆਸੀ ਤੇ ਸਭਿਆਚਾਰਕ ਵਰਤਾਰਿਆਂ ਨੂੰ ਤਰਕਸ਼ੀਲ ਤਰੀਕੇ ਨਾਲ ਘੋਖਿਆ ਤੇ ਉਨ੍ਹਾਂ ਬਾਰੇ ਵਿਚਾਰ ਪ੍ਰਗਟਾਏ।
ਗੂਰੁ ਅੰਗਦ ਦੇਵ ਜੀ (31 ਮਾਰਚ 1504 – 29 ਮਾਰਚ 1552) ਸਿੱਖਾਂ ਦੇ ਦਸਾਂ ਵਿਚੋਂ ਦੂਜੇ ਗੁਰੂ ਸਨ। ਇਹਨਾਂ ਦਾ ਜਨਮ ਹਿੰਦੂ ਖ਼ਾਨਦਾਨ ਵਿੱਚ, ਜਮਾਂਦਰੂ ਨਾਮ ਲਹਿਣੇ ਨਾਲ਼, ਪਿੰਡ ਹਰੀਕੇ (ਹੁਣ ਸਰਾਏ ਨਾਗਾ, ਮੁਕਤਸਰ ਨੇੜੇ) ਪੰਜਾਬ ਵਿਖੇ ਹੋਇਆ। ਭਾਈ ਲਹਿਣਾ ਖੱਤਰੀ ਟੱਬਰ ਵਿੱਚ ਪਲ਼ਿਆ, ਜਿਸਦੇ ਪਿਓ ਨਿੱਕੇ ਸਕੇਲ ਦੇ ਸੁਦਾਗਰ ਸੀ, ਅਤੇ ਆਪ ਉਹ ਦੁਰਗਾ ਦੇ ਪੁਜਾਰੀ ਸਨ। ਇਹਨਾਂ ਦੀ ਮੁਲਾਕਾਤ ਗੁਰੂ ਨਾਨਕ, ਸਿੱਖੀ ਦੇ ਬਾਨੀ ਨਾਲ਼ ਹੋਣ ਤੋਂ ਬਾਅਦ ਇਹ ਸਿੱਖ ਬਣ ਗਏ। ਗੁਰੂ ਨਾਨਕ ਸਾਹਿਬ ਨੇ ਲਹਿਣਾ ਨਾਮ ਤਬਦੀਲ ਕਰ ਅੰਗਦ ("ਮੇਰਾ ਆਪਣਾ ਅੰਗ") ਰੱਖ ਦਿੱਤਾ, ਅਤੇ ਆਪਣੇ ਪੁੱਤਾਂ ਦੀ ਬਜਾਏ ਅੰਗਦ ਨੂੰ ਦੂਜਾ ਗੁਰੂ ਐਲਾਨ ਦਿੱਤਾ।ਗੁਰੂ ਨਾਨਕ ਦੇ ਫ਼ਾਨੀ ਦੁਨੀਆ ਤੋਂ ਰੁਖ਼ਸਤ ਹੋਣ ਤੋਂ ਬਾਅਦ, 1539 ਵਿੱਚ ਗੁਰੂ ਅੰਗਦ ਸਿੱਖਾਂ ਦੇ ਰਹਿਬਰ ਬਣੇ। ਇਹ ਸਿੱਖੀ ਵਿੱਚ ਗੁਰਮੁਖੀ ਨੂੰ ਇਖਤਿਆਰ ਅਤੇ ਮਿਆਰਬੰਦ ਕਰਨ ਲਈ ਮਸ਼ਹੂਰ ਹਨ। ਇਹਨਾਂ ਨੇ ਨਾਨਕ ਦੇ ਵਾਕ ਇਕੱਤਰ ਕਰਨੇ ਸ਼ੁਰੂ ਕੀਤੇ, ਨਾਲ਼ 63 ਵਾਕ ਆਪ ਰਚੇ। ਆਪਣੇ ਪੁੱਤਾਂ ਦੀ ਬਜਾਏ, ਇਹਨਾਂ ਨੇ ਆਪਣੇ ਮੁਰੀਦ ਅਮਰਦਾਸ ਨੂੰ ਗੁਰੂ ਤਖ਼ਤ ਦਾ ਵਾਰਸ ਅਤੇ ਤੀਜਾ ਗੁਰੂ ਐਲਾਨਿਆ।
ਭਾਰਤ (ਹਿੰਦੀ: भारत) ਪ੍ਰਾਚੀਨ ਜੰਬੂ ਦੀਪ, ਆਧੁਨਿਕ ਦੱਖਣੀ ਏਸ਼ੀਆ ਵਿੱਚ ਸਥਿਤ ਭਾਰਤੀ ਉਪ-ਮਹਾਂਦੀਪ ਦਾ ਸਭ ਤੋਂ ਵੱਡਾ ਦੇਸ਼ ਹੈ। ਭਾਰਤ ਦਾ ਭੂਗੋਲਿਕ ਵਿਸਥਾਰ 80°4' ਵਲੋਂ 370°6' ਉੱਤਰੀ ਅਕਸ਼ਾਂਸ਼ ਤੱਕ ਅਤੇ 680°7' ਵਲੋਂ 9°70'25" ਪੂਰਵੀ ਦੇਸ਼ਾਂਤਰ ਤੱਕ ਹੈ। ਭਾਰਤ ਦੀ ਸਮੁੰਦਰ ਤਟ ਰੇਖਾ 7516.6 ਕਿਮੀ ਲੰਬੀ ਹੈ। ਭਾਰਤ, ਭੂਗੋਲਕ ਨਜ਼ਰ ਵਲੋਂ ਸੰਸਾਰ ਵਿੱਚ ਸੱਤਵਾਂ ਸਭ ਤੋਂ ਵੱਡਾ ਅਤੇ ਆਬਾਦੀ ਪੱਖੋਂ ਦੂਜਾ ਸਭ ਤੋਂ ਵੱਡਾ ਦੇਸ਼ ਹੈ। ਭਾਰਤ ਦੇ ਪੱਛਮ ਵਿੱਚ ਪਾਕਿਸਤਾਨ, ਉੱਤਰ-ਪੂਰਬ ਵਿੱਚ ਚੀਨ, ਨੇਪਾਲ ਅਤੇ ਭੂਟਾਨ ਅਤੇ ਪੂਰਬ ਵਿੱਚ ਬੰਗਲਾਦੇਸ਼ ਤੇ ਮਿਆਂਮਾਰ ਦੇਸ਼ ਸਥਿਤ ਹਨ। ਹਿੰਦ ਮਹਾਂਸਾਗਰ ਵਿੱਚ ਇਸਦੇ ਦੱਖਣ-ਪੱਛਮ ਵਿੱਚ ਮਾਲਦੀਵ, ਦੱਖਣ ਵਿੱਚ ਸ੍ਰੀ ਲੰਕਾ ਅਤੇ ਦੱਖਣ-ਪੂਰਬ ਵਿੱਚ ਇੰਡੋਨੇਸ਼ਿਆ ਹਨ। ਉੱਤਰ-ਪੱਛਮ ਵਿੱਚ ਅਫ਼ਗਾਨਿਸਤਾਨ ਦੇ ਨਾਲ ਭਾਰਤ ਦੀ ਸੀਮਾ ਹੈ। ਇਸਦੇ ਉੱਤਰ ਵਿੱਚ ਹਿਮਾਲਾ ਪਹਾੜ ਹਨ ਅਤੇ ਦੱਖਣ ਵਿੱਚ ਹਿੰਦ ਮਹਾਂਸਾਗਰ ਹੈ। ਪੂਰਬ ਵਿੱਚ ਬੰਗਾਲ ਦੀ ਖਾੜੀ ਹੈ ਅਤੇ ਪੱਛਮ ਵਿੱਚ ਅਰਬ ਸਾਗਰ ਹੈ। ਭਾਰਤ ਵਿੱਚ ਕਈ ਵੱਡੀਆਂ ਨਦੀਆਂ ਹਨ। ਗੰਗਾ ਨਦੀ ਭਾਰਤੀ ਸੰਸਕ੍ਰਿਤੀ ਵਿੱਚ ਬਹੁਤ ਪਵਿੱਤਰ ਮੰਨੀ ਜਾਂਦੀ ਹੈ। ਹੋਰ ਵੱਡੀਆ ਨਦੀਆ ਸਿੰਧੂ, ਨਰਮਦਾ, ਬ੍ਰਹਮਪੁੱਤਰ, ਜਮੁਨਾ, ਗੋਦਾਵਰੀ, ਕਾਵੇਰੀ, ਕ੍ਰਿਸ਼ਨਾ, ਚੰਬਲ, ਸਤਲੁਜ, ਰਾਵੀ ਆਦਿ ਹਨ। ਭਾਰਤ ਸੰਸਾਰ ਦਾ ਸਭ ਤੋਂ ਵੱਡਾ ਲੋਕਤੰਤਰ ਹੈ। ਇੱਥੇ 300 ਤੋਂ ਜ਼ਿਆਦਾ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਇਹ ਸੰਸਾਰ ਦੀਆਂ ਕਈ ਪੁਰਾਤਨ ਸੱਭਿਆਤਾਵਾਂ ਦੀ ਜਨਮ-ਭੂਮੀ ਰਿਹਾ ਹੈ, ਜਿਵੇਂ ਕਿ ਸਿੰਧੂ-ਘਾਟੀ ਸੱਭਿਅਤਾ ਅਤੇ ਮਹੱਤਵਪੂਰਨ ਇਤਿਹਾਸਿਕ ਵਪਾਰ ਰਾਹਾਂ ਦਾ ਅਨਿੱਖੜਵਾਂ ਅੰਗ ਵੀ ਹੈ। ਸੰਸਾਰ ਦੇ ਚਾਰ ਧਰਮ: ਹਿੰਦੂ, ਬੁੱਧ, ਜੈਨ ਅਤੇ ਸਿੱਖ, ਦਾ ਜਨਮ ਅਤੇ ਵਿਕਾਸ ਭਾਰਤ ਵਿੱਚ ਹੀ ਹੋਇਆ। ਭਾਰਤ ਭੂਗੋਲਿਕ ਖੇਤਰਫਲ ਦੇ ਅਧਾਰ 'ਤੇ ਸੰਸਾਰ ਦਾ ਸੱਤਵਾਂ ਸਭ ਤੋਂ ਵੱਡਾ ਰਾਸ਼ਟਰ ਹੈ। ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ਹੈ। ਭਾਰਤ ਦੇ ਹੋਰ ਵੱਡੇ ਮਹਾਂਨਗਰ ਮੁੰਬਈ (ਬੰਬਈ), ਕੋਲਕਾਤਾ (ਕਲਕੱਤਾ) ਅਤੇ ਚੇਨੱਈ (ਮਦਰਾਸ) ਹਨ। 1947 ਵਿੱਚ ਆਜ਼ਾਦੀ ਦੀ ਪ੍ਰਾਪਤੀ ਤੋਂ ਬਾਅਦ ਬ੍ਰਿਟਿਸ਼ ਸਾਮਰਾਜ ਦੇ ਪ੍ਰਮੁੱਖ ਅੰਗ ਭਾਰਤ ਨੇ ਬੀਤੇ 20 ਸਾਲਾਂ ਵਿੱਚ ਸਾਰਥਿਕ ਤਰੱਕੀ ਕੀਤੀ ਹੈ, ਵਿਸ਼ੇਸ਼ ਤੌਰ ਤੇ ਆਰਥਿਕ। ਭਾਰਤੀ ਫ਼ੌਜ ਇੱਕ ਖੇਤਰੀ ਅਤੇ ਵਿਸ਼ਵਵਿਆਪੀ ਸ਼ਕਤੀ ਹੈ। ਹਾਲੀਆ ਸਾਲਾਂ ਵਿੱਚ ਭਾਰਤ ਦੀ ਮਾਲੀ ਹਾਲਤ ਵਿੱਚ ਬਹੁਤ ਸੁਧਾਰ ਆਇਆ ਹੈ ਅਤੇ ਵਰਤਮਾਨ ਹਾਲਾਤ ਵਿੱਚ ਸੰਸਾਰ ਦੀ ਪਹਿਲੀਆਂ ਪੰਜ ਸਭ ਤੋਂ ਵੱਡੀਆਂ ਅਰਥਵਿਵਸਥਾਵਾਂ ਦੇ ਵਿੱਚ ਸ਼ੁਮਾਰ ਹੋਣ ਵੱਲ ਵਧ ਰਿਹਾ ਹੈ। ਭਾਰਤ ਸੰਸਾਰ ਦੀਆਂ ਦਸ ਸਭ ਤੋਂ ਵੱਡੀਆਂ ਅਰਥਵਿਵਸਥਾਵਾਂ ਚੋਂ ਇੱਕ ਹੈ।
ਗੁਰੂ ਅਮਰਦਾਸ ਜੀ (5 ਮਈ 1479 – 1 ਸਤੰਬਰ 1574) ਸਿੱਖਾਂ ਦੇ ਤੀਜੇ ਗੁਰੂ ਸਨ ਅਤੇ ਜੋ 26 ਮਈ 1552 ਨੂੰ 73 ਸਾਲ ਦੀ ਉਮਰੇ ਗੁਰੂ ਬਣੇ।ਸਿੱਖੀ ਨੂੰ ਕਬੂਲਣ ਤੋਂ ਪਹਿਲਾਂ, ਆਪਣੀ ਜ਼ਿੰਦਗੀ ਲਈ ਅਮਰਦਾਸ ਹਿੰਦੂ ਧਰਮ ਦੇ ਵੈਸ਼ਨਾ ਰੀਤ ਦੇ ਪੈਰੋਕਾਰ ਸਨ। ਇੱਕ ਰੋਜ਼ ਉਹਨਾ ਆਪਣੇ ਭਾਣਜੇ ਦੀ ਤੀਵੀਂ, ਬੀਬੀ ਅਮਰੋ ਤੋਂ, ਗੁਰ ਨਾਨਕ ਦੇ ਵਾਕ ਸੁਣੇ, ਅਤੇ ਉਸਦੇ ਅਸਰ ਨੂੰ ਮਹਿਸੂਸ ਕੀਤਾ। ਬੀਬੀ ਅਮਰੋ ਦੂਜੇ ਅਤੇ ਉਸ ਵਕ਼ਤ ਦੇ ਮੌਜੂਦਾ ਗੁਰੂ, ਗੁਰ ਅੰਗਦ ਦੀ ਧੀ ਸੀ। ਅਮਰਦਾਸ ਨੇ ਬੀਬੀ ਅਮਰੋ ਨੂੰ ਆਪਣੇ ਪਿਓ ਨਾਲ਼ ਮੁਲਾਕਾਤ ਕਰਵਾਉਣ ਲਈ ਮਨਾਇਆ ਅਤੇ 1539 ਵਿੱਚ, ਅਮਰਦਾਸ, 60 ਸਾਲ ਦੀ ਉਮਰੇ, ਗੁਰ ਅੰਗਦ ਨੂੰ ਮਿਲ ਸਿੱਖ ਬਣ, ਖ਼ੁਦ ਆਪ ਨੂੰ ਗੁਰੂ ਦੇ ਹਵਾਲੇ ਕੀਤਾ। 1552 ਵਿੱਚ, ਜਿਸਮਾਨੀ ਮਰਗ ਤੋਂ ਪਹਿਲਾਂ, ਗੁਰ ਅੰਗਦ ਸਾਹਿਬ ਨੇ ਅਮਰਦਾਸ ਨੂੰ ਗੁਰੂ ਤਖ਼ਤ ਸੌਂਪ ਗੁਰ ਅਮਰਦਾਸ ਐਲਾਨਿਆ, ਸਿੱਖਾਂ ਦੇ ਤੀਜੇ ਗੁਰੂ।ਗੁਰ ਅਮਰਦਾਸ ਸਾਹਿਬ ਸਿੱਖੀ ਦੇ ਖ਼ਾਸ ਨੁਹਾਰਕਾਰ ਸਨ, ਜਿਨ੍ਹਾਂ ਨੇ ਮਜ਼੍ਹਬੀ ਤਨਜ਼ੀਮ ਮੰਜੀ ਕਹਾਉਂਦੇ ਸਿਸਟਮ ਦਾ ਤਾਅਰਫ਼ ਕਰ ਟ੍ਰੇਨ ਹੋਏ ਸਰਬਰਾਹ ਮੁਕੱਰਰ ਕੀਤੇ, ਸਿਸਟਮ ਜੋ ਅਜੋਕੇ ਦੌਰ ਵਿੱਚ ਤਬਦੀਲ ਕਿਸਮ ਵਿੱਚ ਜਾਰੀ ਹੈ। ਉਹਨਾਂ ਆਪਣੇ ਵਾਕ ਕਿਤਾਬ ਵਿੱਚ ਲਿਖੇ ਜੋ ਆਖ਼ਰ ਆਦਿ ਗ੍ਰੰਥ ਦਾ ਹਿੱਸਾ ਬਣੇ। ਗੁਰ ਅਮਰਦਾਸ ਨੇ ਜਵਾਕਾਂ ਦੇ ਨਾਮਕਰਨ, ਵਿਆਹ (ਅਨੰਦ ਕਾਰਜ), ਅਤੇ ਮਰਗ ਵੇਲੇ ਫ਼ਿਊਨਰਲ ਵਰਗੇ ਸਿੱਖ ਰਿਵਾਜ਼ਾ ਦੇ ਨਾਲ਼ ਦਿਵਾਲੀ, ਮਾਘੀ ਅਤੇ ਵਿਸਾਖੀ ਨੂੰ ਸੰਗਤ ਦੇ ਰੂਪ ਵਿੱਚ ਇਕੱਤਰ ਹੋਣ ਦੇ ਦਸਤੂਰ ਨੂੰ ਕਾਇਮ ਕਰਨ ਵਿੱਚ ਮਦਦ ਕੀਤੀ। ਉਹਨਾਂ ਸਿੱਖ ਯਾਤਰਾ ਵਾਸਤੇ ਸੈਂਟਰ ਕਾਇਮ ਕੀਤੇ, ਅਤੇ ਦਰਬਾਰ ਸਾਹਿਬ ਵਾਸਤੇ ਜ਼ਮੀਨ ਚੁਣੀ।ਗੁਰ ਅਮਰਦਾਸ 95 ਸਾਲ ਦੀ ਉਮਰ ਤੱਕ ਸਿੱਖਾਂ ਦੇ ਰਹਿਬਰ ਰਹੇ, ਅਤੇ ਫ਼ਾਨੀ ਦੁਨੀਆ ਤੋਂ ਰੁਖ਼ਸਤ ਹੋਣ ਤੋਂ ਪਹਿਲਾਂ ਆਪਣੇ ਜਵਾਈ ਭਾਈ ਜੇਠਾ ਜੋ ਬਾਅਦ ਵਿੱਚ ਗੁਰ ਰਾਮਦਾਸ ਅਖਵਾਏ ਨੂੰ ਸਿੱਖਾਂ ਦਾ ਗੁਰੂ ਐਲਾਨਿਆ।
ਖੇਤੀਬਾੜੀ (ਅੰਗਰੇਜ਼ੀ: Agriculture) ਜਾਨਵਰਾਂ, ਪੌਦਿਆਂ ਅਤੇ ਭੋਜਨ, ਫਾਈਬਰ, ਬਾਇਓਫੂਲ, ਚਿਕਿਤਸਕ ਪੌਦਿਆਂ ਅਤੇ ਹੋਰ ਉਤਪਾਦਾਂ ਲਈ ਫੰਗੀ ਦੀ ਕਾਸ਼ਤ ਅਤੇ ਪ੍ਰਜਨਨ ਹੈ ਜੋ ਮਨੁੱਖੀ ਜੀਵਨ ਨੂੰ ਕਾਇਮ ਰੱਖਣ ਅਤੇ ਵਧਾਉਣ ਲਈ ਵਰਤੀ ਜਾਂਦੀ ਹੈ। ਸੁਸਾਇਤੀ ਮਨੁੱਖੀ ਸਭਿਅਤਾ ਦੇ ਉਤਰਾਧਿਕਾਰ ਵਿੱਚ ਖੇਤੀਬਾੜੀ ਮੁੱਖ ਵਿਕਾਸ ਸੀ, ਜਿਸ ਵਿੱਚ ਪਾਲਤੂ ਜਾਨਵਰਾਂ ਦੀ ਖੇਤੀ ਵਿੱਚ ਭੋਜਨ ਦੀ ਬਹੁਤਾਤ ਪੈਦਾ ਕੀਤੀ ਗਈ ਜੋ ਕਿ ਸਭਿਆਚਾਰ ਦੇ ਵਿਕਾਸ ਨੂੰ ਉਤਸ਼ਾਹਤ ਕਰਦੀ ਸੀ। ਖੇਤੀਬਾੜੀ ਦਾ ਅਧਿਐਨ ਖੇਤੀਬਾੜੀ ਵਿਗਿਆਨ ਵਜੋਂ ਜਾਣਿਆ ਜਾਂਦਾ ਹੈ. ਖੇਤੀਬਾੜੀ ਦਾ ਇਤਿਹਾਸ ਹਜ਼ਾਰਾਂ ਸਾਲ ਪੁਰਾਣਾ ਬਣਾਉਂਦਾ ਹੈ, ਅਤੇ ਇਸਦੇ ਵਿਕਾਸ ਨੂੰ ਬਹੁਤ ਸਾਰੇ ਵੱਖੋ-ਵੱਖਰੇ ਮਾਹੌਲ, ਸਭਿਆਚਾਰਾਂ ਅਤੇ ਤਕਨਾਲੋਜੀਆਂ ਦੁਆਰਾ ਚਲਾਇਆ ਅਤੇ ਪਰਿਭਾਸ਼ਤ ਕੀਤਾ ਗਿਆ ਹੈ। ਵੱਡੀ ਪੱਧਰ 'ਤੇ ਮੋਨੋਕਲਕ ਖੇਤੀ ਲਈ ਖੇਤੀਬਾੜੀ ਅਧਾਰਤ ਸਨਅਤੀ ਖੇਤੀ ਪ੍ਰਮੁੱਖ ਖੇਤੀਬਾੜੀ ਵਿਧੀ ਹੈ। ਆਧੁਨਿਕ ਖੇਤੀਬਾੜੀ ਵਿਗਿਆਨ, ਪਲਾਂਟ ਬ੍ਰੀਡਿੰਗ, ਐਗਰੀਕੋਮਿਕਲ (ਕੀਟਨਾਸ਼ਕਾਂ ਅਤੇ ਖਾਦਾਂ), ਅਤੇ ਤਕਨੀਕੀ ਵਿਕਾਸ ਦੇ ਬਹੁਤ ਸਾਰੇ ਵਰਗਾਂ ਵਿੱਚ ਕਿਸਾਨ ਦੀ ਪੈਦਾਵਾਰ ਵਿੱਚ ਵਾਧਾ ਹੋਇਆ ਹੈ, ਪਰ ਉਸੇ ਸਮੇਂ ਵਿਆਪਕ ਵਾਤਾਵਰਣਕ ਨੁਕਸਾਨ ਅਤੇ ਨਕਾਰਾਤਮਕ ਮਨੁੱਖੀ ਸਿਹਤ ਪ੍ਰਭਾਵਾਂ ਦਾ ਕਾਰਨ ਵੀ ਸਾਹਮਨੇ ਆਇਆ ਹੈ। ਪਸ਼ੂ ਪਾਲਣ ਵਿੱਚ ਚੋਣਵੇਂ ਪ੍ਰਜਨਨ ਅਤੇ ਆਧੁਨਿਕ ਰਵਾਇਤਾਂ ਨੇ ਮੀਟ ਦੀ ਪੈਦਾਵਾਰ ਵਿੱਚ ਵੀ ਵਾਧਾ ਕੀਤਾ ਹੈ, ਪਰੰਤੂ ਜਾਨਵਰਾਂ ਦੀ ਭਲਾਈ ਅਤੇ ਐਂਟੀਬਾਇਓਟਿਕਸ, ਵਿਕਾਸ ਦੇ ਹਾਰਮੋਨਸ, ਅਤੇ ਉਦਯੋਗਿਕ ਮੀਟ ਦੇ ਉਤਪਾਦਨ ਵਿੱਚ ਆਮ ਤੌਰ ਤੇ ਵਰਤੇ ਜਾਂਦੇ ਹੋਰ ਰਸਾਇਣਾਂ ਦੇ ਸਿਹਤ ਪ੍ਰਭਾਵ ਬਾਰੇ ਚਿੰਤਾਵਾਂ ਨੂੰ ਉਠਾਇਆ ਹੈ। ਅਨੁਵੰਸ਼ਕ ਰੂਪ ਵਿੱਚ ਸੋਧੇ ਹੋਏ ਜੀਵ ਖੇਤੀਬਾੜੀ ਦੇ ਵਧ ਰਹੇ ਹਿੱਸੇ ਹਨ, ਭਾਵੇਂ ਕਿ ਇਹਨਾਂ ਨੂੰ ਕਈ ਦੇਸ਼ਾਂ ਵਿੱਚ ਪਾਬੰਦੀ ਲਗਾਈ ਗਈ ਹੈ ਖੇਤੀਬਾੜੀ ਫੂਡ ਉਤਪਾਦਨ ਅਤੇ ਪਾਣੀ ਪ੍ਰਬੰਧਨ ਵਿਸ਼ਵਵਿਆਪੀ ਮੁੱਦਿਆਂ ਨੂੰ ਵਧਾ ਰਹੇ ਹਨ ਜੋ ਕਈ ਮੋਰਚਿਆਂ 'ਤੇ ਬਹਿਸ ਨੂੰ ਵਧਾ ਰਹੇ ਹਨ। ਹਾਲ ਹੀ ਦਹਾਕਿਆਂ ਵਿੱਚ ਜੈਕਿਫਰਾਂ ਦੀ ਘਾਟ ਸਮੇਤ ਭੂਮੀ ਅਤੇ ਜਲ ਸਰੋਤ ਦੇ ਮਹੱਤਵਪੂਰਨ ਪਤਨ, ਅਤੇ ਗਲੋਬਲ ਵਾਰਮਿੰਗ ਬਾਰੇ ਖੇਤੀਬਾੜੀ ਅਤੇ ਖੇਤੀਬਾੜੀ ਵਿੱਚ ਗਲੋਬਲ ਵਾਰਮਿੰਗ ਦੇ ਪ੍ਰਭਾਵਾਂ ਨੂੰ ਹਾਲੇ ਵੀ ਪੂਰੀ ਤਰ੍ਹਾਂ ਸਮਝਿਆ ਨਹੀਂ ਗਿਆ। ਪ੍ਮੁੱਖ ਖੇਤੀਬਾੜੀ ਉਤਪਾਦਾਂ ਨੂੰ ਆਮ ਤੌਰ 'ਤੇ ਭੋਜਨ, ਰੇਸ਼ੇ, ਫਿਊਲ ਅਤੇ ਕੱਚੇ ਮਾਲ ਵਿੱਚ ਵੰਡਿਆ ਜਾ ਸਕਦਾ ਹੈ। ਖਾਸ ਭੋਜਨ ਵਿੱਚ ਅਨਾਜ (ਅਨਾਜ), ਸਬਜ਼ੀਆਂ, ਫਲ, ਤੇਲ, ਮੀਟ ਅਤੇ ਮਸਾਲੇ ਸ਼ਾਮਲ ਹਨ। ਫਾਈਬਰਸ ਵਿੱਚ ਕਪਾਹ, ਉੱਨ, ਭੰਗ, ਰੇਸ਼ਮ ਅਤੇ ਸਣ ਸ਼ਾਮਲ ਹੁੰਦੇ ਹਨ.
ਪੰਜਾਬੀ ਸਾਹਿਤ ਦਾ ਇਤਿਹਾਸ ਲਿਖਣ ਦਾ ਕਾਰਜ ਬਹੁਤ ਸਾਰੇ ਵਿਦਵਾਨਾਂ ਨੇ ਆਰੰਭਿਆ ਅਤੇ ਵਿਸ਼ੇਸ਼ ਨਜ਼ਰੀਏ ਤੋਂ ਇਤਿਹਾਸ ਲਿਖੇ। ਪੰਜਾਬੀ ਸਾਹਿਤ ਦਾ ਇਤਿਹਾਸ ਲਿਖਣ ਦੀ ਸਭ ਤੋਂ ਵੱਧ ਭੂਮਿਕਾ ਪੰਜਾਬੀ ਸਾਹਿਤ ਅਕਾਦਮੀ ਦਿੱਲੀ ਨੇ ਨਿਭਾਈ ਹੈ। ਪੰਜਾਬੀ ਸਾਹਿਤ ਅਕਾਦਮੀ ਦਿੱਲੀ ਪੰਜਾਬੀ ਭਾਸ਼ਾ, ਸਾਹਿਤ ਤੇ ਸੱਭਿਆਚਾਰ ਦੇ ਲਈ ਪਿਛਲੇ ਦੋ ਤੋਂ ਵੱਧ ਦਹਾਕਿਆ ਤੋਂ ਨਿਰੰਤਰ ਕਾਰਜਸ਼ੀਲ ਹੈ। ਭਾਵੇਂ ਇਹ ਅਕਾਦਮੀ ਦਿੱਲੀ ਸਰਕਾਰ ਵੱਲੋਂ, ਦਿੱਲੀ ਪ੍ਰਾਂਤ ਵਿੱਚ ਪੰਜਾਬੀ ਭਾਸ਼ਾ ਦੇ ਵਿਕਾਸ ਦੇ ਸੁਪਨੇ ਦੀ ਪੂਰਤੀ ਵੱਜੋਂ ਸਥਾਪਿਤ ਕੀਤੀ ਗਈ ਸੀ। ਪਰੰਤੂ ਇਸ ਅਕਾਦਮੀ ਨੇ ਨਾ ਕੇਵਲ ਦਿੱਲੀ ਪ੍ਰਾਂਤ ਵਿੱਚ ਹੀ ਪੰਜਾਬੀ ਨੂੰ ਫੈਲਾਇਆ ਤੇ ਸਥਾਪਿਤ ਕੀਤਾ ਸਗੋਂ ਸਮੁੱਚੇ ਪੰਜਾਬੀ ਜਗਤ ਵਿੱਚ ਆਪਣਾ ਵਕਾਰੀ ਸਥਾਨ ਵੀ ਬਣਾਇਆ। ਪ੍ਰੋ. ਰਵੇਲ ਸਿੰਘ ਅਤੇ ਉਹਨਾਂ ਦੇ ਸਾਥੀ ਵਿਦਵਾਨਾਂ ਨੇ ਆਪਸੀ ਮਸ਼ਵਰੇ ਨਾਲ।।ਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਦਾ ਇੱਕ ਵੱਡਾ ਪੋ੍ਜੈਕਟ ਹੱਥ ਵਿੱਚ ਲਿਆ ਜੋ ਕਿ ਨਾ ਕੇਵਲ ਵਿਉਂਤਿਆ ਗਿਆ ਸਗੋਂ ਸੰਪੂਰਨਤਾ ਦੇ ਰਾਹ ਵੀ ਪਿਆ। ਲੰਮੀਆਂ ਬੈਠਕਾਂ ਅਤੇ ਨਿਰੰਤਰ ਵਿਚਾਰ ਵਟਾਂਦਰੇ ਉਪਰੰਤ ਫੈਸਲਾ ਹੋਇਆ ਸੀ ਕਿ ਅਲੱਗ ਅਲੱਗ ਵਿਧਾਵਾਂ ਅਨੁਸਾਰ ਇਤਿਹਾਸ ਲਿਖਿਆ ਜਾਵੇ ਕਿਉਂਕਿ ਪਹਿਲਾਂ ਪ੍ਰਾਪਤ ਇਤਿਹਾਸਾਂ ਵਿੱਚ ਇਹ ਖੱਪਾ ਨਜ਼ਰ ਆਉਂਦਾ ਹੈ। ਇਸ ਪੋ੍ਜੈਕਟ ਅਧੀਨ ਲਿਖੀਆਂ ਪੰਜਾਬੀ ਸਾਹਿਤ ਦੇ ਇਤਿਹਾਸ ਦੀਆਂ ਜਿਲਦਾਂ ਵੱਖ ਵੱਖ ਵਿਧਾਵਾਂ ਅਨੁਸਾਰ ਵਿਉਂਤੀਆਂ ਗਈਆਂ ਹਨ:- 1. ਪੰਜਾਬੀ ਸਾਹਿਤ ਦਾ ਭਾਸ਼ਾਈ ਪਿਛੋਕੜ- ਪ੍ਰੇਮ ਸਿੰਘ 2.
ਭਾਈ ਵੀਰ ਸਿੰਘ (1872–1957) ਇੱਕ ਪੰਜਾਬੀ ਕਵੀ ਅਤੇ ਵਿਦਵਾਨ ਸੀ, ਜਿਸ ਨੂੰ ਅਜੋਕੇ ਪੰਜਾਬੀ ਸਾਹਿਤ ਦਾ ਮੋਢੀ ਵੀ ਕਿਹਾ ਜਾਂਦਾ ਹੈ। ਉਸ ਨੇ ਆਪਣੀ ਕਵਿਤਾ ਨੂੰ ਸਿੱਖ ਧਰਮ ਅਤੇ ਗੁਰਮਤਿ ਫਿਲਾਸਫੀ ਨਾਲ਼ ਜੋੜਿਆ ਜਿਸ ਕਰ ਕੇ ਉਸ ਨੂੰ ਭਾਈ ਜੀ ਆਖਿਆ ਜਾਣ ਲੱਗਾ। ਉਸ ਨੇ ਛੋਟੀ ਕਵਿਤਾ, ਮਹਾਂਕਾਵਿ ਤੋਂ ਇਲਾਵਾ ਵਾਰਤਕ ਵਿੱਚ ਨਾਵਲ, ਨਾਟਕ ਇਤਿਹਾਸ, ਜੀਵਨੀਆਂ, ਲੇਖਾਂ ਅਤੇ ਸਾਖੀਆਂ ਇਤਿਆਦਿ ਦੀ ਰਚਨਾ ਕਰਨ ਦੀ ਪਹਿਲ ਕੀਤੀ।
ਮਹਾਰਾਜਾ ਰਣਜੀਤ ਸਿੰਘ (1780-1839) ਪੰਜਾਬ ਦੀ ਸਿੱਖ ਸਲਤਨਤ ਦੀ ਨੀਂਹ ਰੱਖਣ ਵਾਲੇ ਇੱਕ ਸਿੱਖ ਮਹਾਰਾਜਾ ਸੀ ਜਿੰਨਾ ਨੂੰ ਸ਼ੇਰ-ਏ-ਪੰਜਾਬ (ਪੰਜਾਬ ਦਾ ਸ਼ੇਰ) ਦੇ ਨਾਂ ਨਾਲ਼ ਜਾਣਿਆ ਜਾਂਦਾ ਹੈ। ਮਹਾਰਾਜਾ ਰਣਜੀਤ ਸਿੰਘ ਨੂੰ ਪੰਜਾਬ ਦੇ ਇਤਿਹਾਸ ਵਿੱਚ ਬਹਾਦਰ ਜੰਗਜੂ, ਦਲੇਰ ਮਹਾਰਾਜੇ ਤੇ ਮਹਾਨ ਸ਼ਖ਼ਸੀਅਤ ਵਜੋਂ ਜਾਣਿਆ ਜਾਂਦਾ ਹੈ। ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਵਿੱਚ ਸਿੱਖਾਂ, ਹਿੰਦੂਆਂ ਤੇ ਮੁਸਲਮਾਨਾਂ ਨੂੰ ਇੱਕ ਡੋਰ ਵਿੱਚ ਪਰੋਈ ਰੱਖਿਆ, ਜਿਸ ਕਰਕੇ ਖ਼ਾਲਸਾ ਰਾਜ ਦੀ ਹਰ ਥਾਂ ਸਿਫ਼ਤ ਕੀਤੀ ਜਾਂਦੀ ਸੀ।
ਸੀਤਾ ਫਲ (Annona squamosa) ਐਨਾੋਨਸੀਏ ਪਰਿਵਾਰ ਦਾ ਇੱਕ ਛੋਟਾ, ਚੰਗਾ ਟਾਹਣੀਆਂ ਵਾਲਾ ਦਰੱਖਤ ਜਾਂ ਝਾੜ ਹੈ, ਜਿਸ ਨੂੰ ਖਾਣਯੋਗ ਫਲ ਲੱਗਦੇ ਹਨ। ਇਹ ਗਰਮਖੰਡੀ ਨੀਵੇਂ ਇਲਾਕੇ ਦੇ ਜਲਵਾਯੂ ਨੂੰ ਆਪਣੇ ਰਿਸ਼ਤੇਦਾਰਾਂ ਐਨਾਨਾ ਰੈਟਿਕੂਲਾਟਾ ਅਤੇ ਐਨੋਨਾ ਚੈਰੀਮੋਲਾ ਨਾਲੋਂ ਬਿਹਤਰ ਸਹਿਣ ਕਰ ਲੈਂਦਾ ਹੈ। (ਜਿਨ੍ਹਾਂ ਦੇ ਫਲਾਂ ਨੂੰ ਵੀ ਸੀਤਾ ਫਲ ਕਿਹਾ ਜਾਂਦਾ ਹੈ।) ਇਹ ਤਥ ਇਸ ਦੀ ਵੱਡੇ ਪੱਧਰ ਤੇ ਕਾਸ਼ਤ ਕਰਨ ਵਿੱਚ ਮਦਦ ਕਰਦਾ ਹੈ। ਐਨੋਨਾ ਸਕੁਆਮੋਸਾ ਇੱਕ ਛੋਟਾ, ਅਰਧ-(ਜਾਂ ਪਿਛੇਤਾ) ਪਤਝੜੀ, ਟਾਹਣੀ-ਭਰਪੂਰ ਝਾੜ ਜਾਂ ਛੋਟਾ ਦਰੱਖਤ ਜੋ 3 ਮੀਟਰ (9.8 ਫੁੱਟ ਤੋਂ 8 ਮੀਟਰ (26 ਫੁੱਟ) ਉਚਾ ਹੈ। ਸੋਰਸੋਪ (ਐਨਾਨਾ ਮੂਰਟੀਟਾ) ਵਰਗਾ ਹੁੰਦਾ ਹੈ
ਕਵਿਤਾ ਸਾਹਿਤ ਦਾ ਇੱਕ ਰੂਪ ਹੈ ਜਿਸ ਵਿੱਚ ਕਵੀ ਸ਼ਬਦਾਂ ਨੂੰ ਉਹਨਾਂ ਦੇ ਆਮ ਅਰਥਾਂ ਨਾਲੋਂ ਵਧੇਰੇ ਅਰਥ ਪ੍ਰਦਾਨ ਕਰਨ ਲਈ ਕਾਵਿਕ ਸਾਧਨਾਂ (ਲੈਅ, ਅਲੰਕਾਰ ਅਤੇ ਸ਼ਬਦ ਦੀਆਂ ਲਖਣਾ ਅਤੇ ਵਿਅੰਜਨਾ ਸ਼ਕਤੀਆਂ) ਦਾ ਪ੍ਰਯੋਗ ਕਰਦਾ ਹੈ। ਦੂਜੇ ਸ਼ਬਦਾਂ ਵਿੱਚ ਕਵਿਤਾ ਆਪਣੇ ਵਿਸ਼ੇਸ਼ ਕਲਾਤਮਕ ਪ੍ਰਯੋਜਨ ਲਈ ਭਾਸ਼ਾ ਦੇ ਸੁਹਜਾਤਮਕ ਅਤੇ ਲੈਆਤਮਕ ਗੁਣਾਂ ਦੀ ਵਰਤੋਂ ਕਰਦੀ ਹੈ। ਕਵਿਤਾ ਭਾਸ਼ਾ ਦੇ ਅੰਦਰ ਇੱਕ ਹੋਰ ਭਾਸ਼ਾ ਹੁੰਦੀ ਹੈ। ਇਸ ਵਿੱਚ ਖਿਆਲ, ਭਾਵ, ਦ੍ਰਿਸ਼, ਅਕਾਰ ਤੇ ਧੁਨ ਦੀ ਤਾਕਤ ਇਕੱਠੀ ਹੋਈ ਹੁੰਦੀ ਹੈ।
ਬੰਦਾ ਸਿੰਘ ਬਹਾਦਰ (27 ਅਕਤੂਬਰ 1670 –9 ਜੂਨ 1716) ਸਿੱਖਾਂ ਦੀ ਸੈਨਾ ਦਾ ਸੈਨਾਪਤੀ ਸੀ। ਉਸ ਦੇ ਬਚਪਨ ਦਾ ਨਾਂ ਲਛਮਣ ਦੇਵ ਸੀ ਪਰ ਓਹ ਲਛਮਣ ਦਾਸ ਅਤੇ ਮਾਧੋ ਦਾਸ ਦੇ ਨਾਵਾਂ ਨਾਲ ਵੀ ਜਾਣਿਆ ਜਾਂਦਾ ਸੀ। ਉਸਨੇ ਪੰਦਰਾਂ ਸਾਲ ਦੀ ਉਮਰ ਵਿੱਚ ਵੈਰਾਗੀ ਬਣਨ ਲਈ ਘਰ ਛੱਡ ਦਿਤਾ ਤਾਂ ਉਸਨੂੰ ਮਾਧੋ ਦਾਸ ਦੇ ਨਾਂ ਨਾਲ ਜਾਣਿਆ ਜਾਣ ਲਗਿਆ। ਉਸਨੇ ਗੋਦਾਵਰੀ ਨਦੀ ਦੇ ਕਿਨਾਰੇ ਆਪਣਾ ਆਸ਼ਰਮ ਬਣਾਇਆ। ਇੱਥੇ ਹੀ ਉਸ ਦੀ ਮੁਲਾਕਾਤ ਸਤੰਬਰ 1708 ਈ. ਵਿੱਚ ਗੁਰੂ ਗੋਬਿੰਦ ਸਿੰਘ ਜੀ ਨਾਲ ਹੋਈ ਅਤੇ ਉਹ ਉਨ੍ਹਾਂ ਦਾ ਸ਼ਰਧਾਲੂ ਬਣ ਗਿਆ। ਗੁਰੂ ਜੀ ਨੇ ਹੀ ਉਸਨੂੰ ਬੰਦਾ ਸਿੰਘ ਬਹਾਦਰ ਦਾ ਨਾਂ ਦਿਤਾ ਅਤੇ ਪੰਜਾਬ ਵਿੱਚ ਮੁਗਲਾਂ ਵਿਰੁੱਧ ਸਿੱਖਾਂ ਦੀ ਅਗਵਾਈ ਕਰਨ ਲਈ ਭੇਜਿਆ। ਗੁਰਦਾਸ ਨੰਗਲ ਵਿੱਚ ਦਸੰਬਰ 1715 ਵਿੱਚ ਗਿ੍ਫ਼ਤਾਰ ਕੀਤੇ ਬੰਦਾ ਸਿੰਘ ਅਤੇ ਉਸ ਦੇ ਸਾਥੀ ਅਤੇ ਮਗਰੋਂ ਗਿ੍ਫ਼ਤਾਰ ਕੀਤੇ ਸਿੱਖ ਕੈਦੀ 27 ਫ਼ਰਵਰੀ, 1716 ਦੇ ਦਿਨ ਦਿੱਲੀ ਦੇ ਬਾਹਰਵਾਰ ਪਿੰਡ ਅਗਰਾਬਾਦ ਕੋਲ ਪੁੱਜੇ। 29 ਫ਼ਰਵਰੀ, 1716 ਨੂੰ ਇਨ੍ਹਾਂ ਕੈਦੀਆਂ ਦਾ ਦਿੱਲੀ ਵਿੱਚ ਜਲੂਸ ਕਢਿਆ ਗਿਆ। ਜਲੂਸ ਦੇ ਸਭ ਤੋਂ ਅੱਗੇ ਇੱਕ ਬੈਂਡ-ਵਾਜਾ ਜਾ ਰਿਹਾ ਸੀ। ਇਹ ਜਲੂਸ ਦਿੱਲੀ ਨੇੜਲੇ ਪਿੰਡ ਅਗਰਾਬਾਦ ਤੋਂ ਸ਼ੁਰੂ ਹੋ ਕੇ, 10 ਕਿਲੋਮੀਟਰ ਦੂਰ, ਲਾਲ ਕਿਲਾ ਤਕ ਲਿਜਾਇਆ ਗਿਆ। ਇਸ ਬੈਂਡ ਦੇ ਪਿੱਛੇ ਦੋ ਹਜ਼ਾਰ ਸਿੱਖਾਂ ਦੇ ਸਿਰ, ਜਿਨ੍ਹਾਂ 'ਚ ਤੂੜੀ ਭਰ ਕੇ ਬਾਂਸਾਂ 'ਤੇ ਲਟਕਾਇਆ ਹੋਇਆ ਸੀ, ਜਾ ਰਹੇ ਸਨ। ਇਨ੍ਹਾਂ ਦੇ ਸਿਰਾਂ ਦੇ ਵਾਲ ਖੁਲ੍ਹੇ ਰੱਖੇ ਹੋਏ ਸਨ ਤਾਂ ਜੋ ਲੋਕ ਪਛਾਣ ਸਕਣ ਕਿ ਇਹ ਸਿੱਖਾਂ ਦੇ ਹੀ ਸਿਰ ਹਨ। ਇਨ੍ਹਾਂ ਦੀ ਗਿਣਤੀ ਵਧਾਉਣ ਵਾਸਤੇ ਕੁੱਝ ਔਰਤਾਂ ਦੇ ਸਿਰ ਵੱਢ ਕੇ ਵੀ ਸ਼ਾਮਲ ਕਰ ਦਿਤੇ ਗਏ ਸਨ, ਜੋ ਲੰਮੇ ਵਾਲਾਂ ਕਾਰਨ ਸਿੱਖ ਹੀ ਜਾਪਦੀਆਂ ਸਨ। ਇਸ ਮਗਰੋਂ ਇੱਕ ਹਾਥੀ ਸੀ, ਜਿਸ 'ਤੇ ਰੱਖੇ ਹੋਏ ਪਿੰਜਰੇ ਵਿੱਚ ਬੰਦਾ ਸਿੰਘ ਸੀ। ਬੰਦਾ ਸਿੰਘ ਦਾ ਮਜ਼ਾਕ ਉਡਾਉਣ ਵਾਸਤੇ ਉਸ ਨੂੰ ਇੱਕ ਲਾੜੇ ਵਾਂਗ ਸੁਨਹਿਰੀ ਜ਼ਰੀ ਵਾਲੀ ਲਾਲ ਪੱਗ, ਅਨਾਰ ਦੇ ਫ਼ੁਲਾਂ ਦੇ ਰੰਗ ਦਾ ਸ਼ਾਹੀ ਚੋਗਾ ਪਾਇਆ ਹੋਇਆ ਸੀ। ਉਸ ਦੇ ਸਿਰ 'ਤੇ ਇੱਕ ਲਕੜੀ ਦਾ ਖੋਖਾ ਤਿੰਨ-ਚਾਰ ਕਿਲੋ ਮਿੱਟੀ ਨਾਲ ਭਰ ਕੇ ਰਖਿਆ ਹੋਇਆ ਸੀ, ਜਿਸ ਦੇ ਭਾਰ ਨਾਲ ਉਹ ਗਰਦਨ ਝੁਕਾਈ ਟੇਢਾ ਬੈਠਾ ਸੀ। ਬੰਦਾ ਸਿੰਘ ਭਾਵੇਂ ਪਿੰਜਰੇ ਵਿੱਚ ਬੰਦ ਸੀ, ਪਰ ਫਿਰ ਵੀ ਉਸ ਪਿੱਛੇ ਨੰਗੀ ਤਲਵਾਰ ਹੱਥ ਵਿੱਚ ਫੜ ਕੇ ਇੱਕ ਸਿਪਾਹੀ ਖੜਾ ਕੀਤਾ ਹੋਇਆ ਸੀ ਕਿਉਂਕਿ ਮੁਗ਼ਲ ਡਰਦੇ ਸੀ ਕਿ ਕਿਤੇ ਬੰਦਾ ਜਾਦੂ ਨਾਲ ਉੱਡ ਹੀ ਨਾ ਜਾਵੇ। ਬੰਦਾ ਸਿੰਘ ਵਾਲੇ ਹਾਥੀ ਦੇ ਪਿੱਛੇ 740 ਕੈਦੀ ਸਨ। ਇਨ੍ਹਾਂ ਦੇ ਮੂੰਹਾਂ 'ਤੇ ਕਾਲਖ਼ ਮਲੀ ਹੋਈ ਸੀ। ਉਨ੍ਹਾਂ ਦਾ ਇਕ-ਇਕ ਹੱਥ ਗਰਦਨ ਦੇ ਪਿੱਛੇ ਕਰ ਕੇ ਸ਼ਿਕੰਜੇ ਵਿੱਚ ਕੱਸ ਕੇ ਬੰਨਿ੍ਹਆ ਹੋਇਆ ਸੀ। ਉਨ੍ਹਾਂ ਦੇ ਸਿਰਾਂ 'ਤੇ ਕਾਗ਼ਜ਼ਾਂ ਦੀਆਂ ਖੋਖਾ-ਟੋਪੀਆਂ ਰੱਖੀਆਂ ਹੋਈਆਂ ਸਨ ਤੇ ਉਨ੍ਹਾਂ ਦੇ ਜਿਸਮਾਂ 'ਤੇ ਭੇਡਾਂ ਦੀ ਖੱਲ ਲਵ੍ਹੇਟੀ ਹੋਈ ਸੀ। ਉਨ੍ਹਾਂ ਦਾ ਇਹ ਰੂਪ ਉਨ੍ਹਾਂ ਦਾ ਮਜ਼ਾਕ ਉਡਾਉਣ ਅਤੇ ਉਨ੍ਹਾਂ ਦੀ ਬੇਇਜ਼ਤੀ ਕਰਨ ਵਾਸਤੇ ਬਣਾਇਆ ਗਿਆ ਸੀ। ਉਨ੍ਹਾਂ ਨੂੰ ਦੋ-ਦੋ ਕਰ ਕੇ ਕਾਠੀਆਂ ਤੋਂ ਸੱਖਣੇ ਊਠਾਂ 'ਤੇ ਲੱਦਿਆ ਹੋਇਆ ਸੀ। ਇਸ ਜਲੂਸ ਪਿੱਛੇ ਮੁਹੰਮਦ ਅਮੀਨ ਖ਼ਾਨ, ਉਸ ਦਾ ਪੁੱਤਰ ਕਮਰ-ਉਦ-ਦੀਨ ਖ਼ਾਨ ਅਤੇ ਜ਼ਕਰੀਆ ਖ਼ਾਨ ਪੁੱਤਰ ਅਬਦੁਸ ਸਮਦ ਖ਼ਾਨ ਜੋ ਮਗਰੋਂ ਲਾਹੌਰ ਦਾ ਸੂਬੇਦਾਰ ਬਣਿਆ, ਜੇਤੂਆਂ ਵਾਂਗ ਆਕੜ-ਆਕੜ ਕੇ ਚੱਲ ਰਹੇ ਸਨ। ਇਹ ਜਲੂਸ ਲਾਹੌਰੀ ਗੇਟ ਦੇ ਰਸਤਿਉਂ ਦਿੱਲੀ ਸ਼ਹਿਰ ਵਿੱਚ ਦਾਖ਼ਲ ਹੋਇਆ। ਇਸ ਜਲੂਸ ਨੂੰ ਵੇਖਣ ਵਾਸਤੇ ਦਿੱਲੀ ਦੇ ਸਾਰੇ ਲੋਕ ਸੜਕਾਂ 'ਤੇ ਆਏ ਹੋਏ ਸਨ। ਸ਼ਹਿਰ ਵਿੱਚ ਕੋਈ ਵੀ ਸ਼ਖ਼ਸ ਐਸਾ ਨਹੀਂ ਸੀ ਰਿਹਾ, ਜਿਸ ਨੇ ਇਹ ਨਜ਼ਾਰਾ ਨਾ ਵੇਖਿਆ ਹੋਵੇ। ਲੱਖਾਂ ਲੋਕਾਂ ਦੀਆਂ ਭੀੜਾਂ ਕਾਰਨ ਏਨੀ ਘੁਟਣ ਸੀ ਕਿ ਇਸ ਮੌਕੇ 'ਤੇ ਸਾਹ ਲੈਣਾ ਵੀ ਮੁਸ਼ਕਲ ਹੋਇਆ ਪਿਆ ਸੀ। ਲੋਕ ਸਿੱਖਾਂ ਨੂੰ ਮਜ਼ਾਕ 'ਚ ਉਨ੍ਹਾਂ ਵਲ ਵੇਖ ਕੇ ਕੋਝੀਆਂ ਸੈਨਤਾਂ ਕਰ ਰਹੇ ਸਨ। ਜਦੋਂ ਬੰਦਾ ਸਿੰਘ ਨੂੰ ਬਾਦਸ਼ਾਹ ਫ਼ਰਖ਼ਸੀਅਰ ਕੋਲ ਪੇਸ਼ ਕੀਤਾ ਗਿਆ ਸੀ ਤਾਂ ਬਾਦਸ਼ਾਹ ਨੇ ਬੰਦਾ ਸਿੰਘ ਨੂੰ ਪੁਛਿਆ, ਤੂੰ ਆਪਣੇ ਵਾਸਤੇ ਕਿਹੋ ਜਹੀ ਮੌਤ ਚੁਣੇਂਗਾ?
ਗੁਰਮੁਖੀ (ਪੰਜਾਬੀ: گرمکھی (ਸ਼ਾਹਮੁਖੀ)) ਇੱਕ ਸਿੱਖ ਲਿੱਪੀ ਹੈ ਜਿਸਨੂੰ ਦੂਜੇ ਸਿੱਖ ਗੁਰੂ, ਗੁਰੂ ਅੰਗਦ ਸਾਹਿਬ ਨੇ ਸੋਲ਼ਵੀਂ ਸਦੀ ਵਿੱਚ ਤਬਦੀਲ ਅਤੇ ਮਿਆਰਬੰਦ ਕਰਨ ਦੇ ਨਾਲ਼ ਇਸਤਿਮਾਲ ਕੀਤਾ। ਗੁਰਮੁਖੀ ਚੜ੍ਹਦੇ ਪੰਜਾਬ ਸੂਬੇ ਵਿੱਚ ਪੰਜਾਬੀ ਭਾਸ਼ਾ ਲਈ ਅਫ਼ਸਰਾਨਾ ਲਿੱਪੀ ਹੈ, ਜਿਸਨੂੰ ਫ਼ਾਰਸੀ-ਅਰਬੀ ਸ਼ਾਹਮੁਖੀ ਲਿੱਪੀ ਵਿੱਚ ਵੀ ਲਿਖਿਆ ਜਾਂਦਾ ਹੈ। ਮੌਜੂਦਾ ਗੁਰਮੁਖੀ ਦੇ ਬਤਾਲ਼ੀ ਅੱਖਰ, ਕਤਾਰ ਊੜੇ ਤੋਂ ਕੱਕੇ ਬਿੰਦੀ ਤੱਕ ਅਤੇ ਨੌਂ ਲਗਾਂ ਮਾਤਰਾਂ ਹਨ। ਇਹ ਬਤਾਲ਼ੀ ਹਰਫ਼ ਹਨ: ੳ, ਅ, ੲ, ਸ, ਹ, ਕ, ਖ, ਗ, ਘ, ਙ, ਚ, ਛ, ਜ, ਝ, ਞ, ਟ, ਠ, ਡ, ਢ, ਣ, ਤ, ਥ, ਦ, ਧ, ਨ, ਪ, ਫ, ਬ, ਭ, ਮ, ਯ, ਰ, ਲ, ਵ, ੜ, ਸ਼, ਖ਼, ਗ਼, ਜ਼, ਫ਼, ਅਤੇ ਲ਼। ਸਿੱਖੀ ਦੇ ਆਦਿ ਗ੍ਰੰਥ, ਗੁਰੂ ਗ੍ਰੰਥ ਸਾਹਿਬ ਵਿੱਚ ਕਈ ਜ਼ੁਬਾਨਾਂਂ ਅਤੇ ਲਹਿਜ਼ਿਆਂ ਵਿੱਚ ਬਾਣੀ ਲਿਖੀ ਗਈ ਹੈ ਜਿਸ ਨੂੰ ਗੁਰਮੁਖੀ ਭਾਸ਼ਾ ਆਖਿਆ ਜਾਂਦਾ ਹੈ।
ਅੰਮ੍ਰਿਤਾ ਪ੍ਰੀਤਮ (31 ਅਗਸਤ 1919 - 31 ਅਕਤੂਬਰ 2005) ਇੱਕ ਪੰਜਾਬੀ ਲੇਖਕ, ਕਵੀ, ਨਾਵਲਕਾਰ, ਕਹਾਣੀਕਾਰ ਅਤੇ ਵਾਰਤਕਕਾਰ ਸੀ। ਉਸਨੂੰ ਪੰਜਾਬੀ ਭਾਸ਼ਾ ਦੇ 20ਵੀਂ ਸਦੀ ਦੇ ਸਭ ਤੋਂ ਅਹਿਮ ਕਵੀਆਂ ਵਿੱਚ ਮੰਨਿਆ ਜਾਂਦਾ ਹੈ ਅਤੇ ਪਹਿਲੀ ਅਹਿਮ ਨਾਰੀ ਲੇਖਕ ਮੰਨਿਆ ਜਾਂਦਾ ਹੈ। ਛੇ ਦਹਾਕਿਆਂ ਵਿੱਚ ਫੈਲੇ ਆਪਣੇ ਸਾਹਿਤਕ ਸਫ਼ਰ ਦੌਰਾਨ, ਉਸਨੇ ਕਵਿਤਾ, ਨਾਵਲ, ਜੀਵਨੀ, ਨਿਬੰਧ ਆਦਿ ਵਿਧਾਵਾਂ ਦੇ ਅੰਦਰ 100 ਤੋਂ ਵੱਧ ਕਿਤਾਬਾਂ ਲਿਖੀਆਂ ਹਨ। ਇਨ੍ਹਾਂ ਵਿੱਚ ਪੰਜਾਬੀ ਲੋਕ ਗੀਤਾਂ ਦਾ ਇੱਕ ਸੰਗ੍ਰਿਹ ਅਤੇ ਇੱਕ ਆਤਮਕਥਾ ਵੀ ਹੈ। ਉਸਦੀਆਂ ਕਿਤਾਬਾਂ ਨੂੰ ਕਈ ਭਾਰਤੀ ਅਤੇ ਵਿਦੇਸ਼ੀ ਭਾਸ਼ਾਵਾਂ ਵਿੱਚ ਅਨੁਵਾਦ ਵੀ ਕੀਤਾ ਗਿਆ ਹੈ।ਅੰਮ੍ਰਿਤਾ ਪ੍ਰੀਤਮ ਦੀ ਕਵਿਤਾ ਅੱਜ ਆਖਾਂ ਵਾਰਿਸ ਸ਼ਾਹ ਨੂੰ ਉਸਦੀ ਸਭ ਤੋਂ ਮਸ਼ਹੂਰ ਰਚਨਾ ਹੈ ਜਿਸ ਵਿੱਚ ਉਹ ਹਿੰਦੁਸਤਾਨ ਦੀ ਵੰਡ ਤੋਂ ਬਾਅਦ ਹੋਏ ਕਤਲੇਆਮ ਪ੍ਰਤੀ ਆਪਣਾ ਰੋਸ ਦਿਖਾਉਂਦੇ ਹੋਏ ਵਾਰਿਸ ਸ਼ਾਹ ਨੂੰ ਵਾਪਸ ਆਉਣ ਦੀ ਦੁਹਾਈ ਪਾਉਂਦੀ ਹੈ। ਇੱਕ ਨਾਵਲਕਾਰ ਦੇ ਤੌਰ ਉੱਤੇ ਪਿੰਜਰ (1950) ਉਸਦਾ ਸਭ ਤੋਂ ਮਸ਼ਹੂਰ ਨਾਵਲ ਹੈ ਜਿਸ ਉੱਤੇ ਬਾਅਦ ਵਿੱਚ ਇੱਕ ਅਵਾਰਡ ਜੇਤੂ ਫ਼ਿਲਮ ਪਿੰਜਰ (2003) ਵੀ ਬਣੀ।
ਕੋਰੋਨਾਵਾਇਰਸ ਬਿਮਾਰੀ 2019 (ਅੰਗ੍ਰੇਜ਼ੀ ਵਿੱਚ: Coronavirus disease 2019; ਸੰਖੇਪ ਵਿੱਚ: ਕੋਵਿਡ-19; ਅੰਗ੍ਰੇਜ਼ੀ: COVID-19) ਇੱਕ ਗੰਭੀਰ, ਸਾਹ ਲੈਣ ਵਾਲੀ ਸਿੰਡਰੋਮ ਕੋਰੋਨਾਵਾਇਰਸ 2 (ਸਾਰਸ-CoV-2) ਦੇ ਕਾਰਨ ਹੋਣ ਵਾਲੀ ਇੱਕ ਛੂਤ ਵਾਲੀ (ਇਨਫੈਕਸ਼ਨ ਵਾਲੀ) ਬਿਮਾਰੀ ਹੈ। ਬਿਮਾਰੀ ਦੀ ਪਛਾਣ ਪਹਿਲੀ ਵਾਰ ਕੇਂਦਰੀ ਚਾਈਨਾ ਦੇ ਵੁਹਾਨ ਸ਼ਹਿਰ ਵਿੱਚ ਕੀਤੀ ਗਈ ਸੀ ਅਤੇ ਇਸ ਤੋਂ ਬਾਅਦ ਇਹ ਵਿਸ਼ਵ-ਵਿਆਪੀ ਪੱਧਰ 'ਤੇ ਫੈਲ ਗਈ ਹੈ, ਜਿਸਦੇ ਨਤੀਜੇ ਵਜੋਂ 2019–20 ਦੀ ਕੋਰੋਨਾਵਾਇਰਸ ਇੱਕ ਮਹਾਂਮਾਰੀ ਬਣ ਗਈ ਹੈ। ਆਮ ਲੱਛਣਾਂ ਵਿੱਚ ਬੁਖਾਰ, ਖੰਘ ਅਤੇ ਸਾਹ ਦੀ ਕਮੀ ਸ਼ਾਮਿਲ ਹਨ। ਮਾਸਪੇਸ਼ੀਆਂ ਵਿੱਚ ਦਰਦ, ਥੁੱਕ ਉਤਪਾਦਨ ਅਤੇ ਗਲ਼ੇ ਦੀ ਸੋਜ ਘੱਟ ਆਮ ਲੱਛਣ ਹਨ। ਹਾਲਾਂਕਿ ਬਹੁਤੇ ਕੇਸ ਹਲਕੇ ਲੱਛਣਾਂ ਦੇ ਨਤੀਜੇ ਵਜੋਂ ਹੁੰਦੇ ਹਨ, ਗੰਭੀਰ ਨਮੂਨੀਆ ਅਤੇ ਮਲਟੀ-ਆਰਗਨ ਫੇਲ੍ਹ ਹੋਣਾ ਕੁਝ ਤਰੱਕੀ ਵਾਲੇ ਲੱਛਣ ਹਨ। 20 ਮਾਰਚ 2020 ਤਕ, ਨਿਦਾਨ ਕੀਤੇ ਮਾਮਲਿਆਂ ਵਿੱਚ ਪ੍ਰਤੀ ਮੌਤਾਂ ਦੀ ਦਰ 4.1% ਹੈ; ਹਾਲਾਂਕਿ, ਇਹ ਉਮਰ ਅਤੇ ਹੋਰ ਸਿਹਤ ਸਮੱਸਿਆਵਾਂ ਦੇ ਅਧਾਰ ਤੇ 0.2% ਤੋਂ 15% ਤੱਕ ਹੋ ਸਕਦੀ ਹੈ।ਵਾਇਰਸ ਆਮ ਤੌਰ ਤੇ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਨੂੰ ਖੰਘ ਦੇ ਦੌਰਾਨ ਪੈਦਾ ਹੋਈਆਂ ਸਾਹ ਦੀਆਂ ਬੂੰਦਾਂ ਦੁਆਰਾ ਫੈਲਦਾ ਹੈ। ਇਹ ਦੂਸ਼ਿਤ ਸਤਹਾਂ ਨੂੰ ਛੂਹਣ ਅਤੇ ਫਿਰ ਕਿਸੇ ਦੇ ਚਿਹਰੇ ਨੂੰ ਛੂਹਣ ਨਾਲ ਵੀ ਫੈਲ ਸਕਦਾ ਹੈ। ਲੱਛਣਾਂ ਦੀ ਸ਼ੁਰੂਆਤ, ਆਮ ਤੌਰ ਤੇ ਸੰਪਰਕ ਵਿੱਚ ਆਉਣ ਦੇ ਸਮੇਂ ਤੋਂ 2 ਤੋਂ 14 ਦਿਨਾਂ (ਔਸਤਨ 5 ਦਿਨ) ਦੇ ਵਿਚਕਾਰ ਹੁੰਦੀ ਹੈ। ਨਿਦਾਨ ਦਾ ਮਾਨਕ ਤਰੀਕਾ ਨਸੋਫੈਰਨਜੀਅਲ ਸਵੈਬ ਤੋਂ ਰਿਵਰਸ ਟ੍ਰਾਂਸਕ੍ਰਿਪਸ਼ਨ ਪੋਲੀਮੇਰੇਜ਼ ਚੇਨ ਰਿਐਕਸ਼ਨ (rRT-PCR) ਦੁਆਰਾ ਹੁੰਦਾ ਹੈ। ਲੱਛਣਾਂ, ਜੋਖਮ ਦੇ ਕਾਰਕਾਂ ਅਤੇ ਛਾਤੀ ਦੇ ਸੀ.ਟੀ.
ਸੰਤ ਤੇਜਾ ਸਿੰਘ (14 ਮਈ 1877 - 3 ਜੁਲਾਈ 1965) ਦਾ ਜਨਮ ਪਿੰਡ ਬਲੇਵਾਲੀ (ਪਾਕਿਸਤਾਨ) ਵਿਖੇ ਮਾਤਾ ਰਾਮ ਕੌਰ ਦੀ ਕੁੱਖੋਂ ਪਿਤਾ ਰੁਲੀਆ ਸਿੰਘ ਦੇ ਗ੍ਰਹਿ ਵਿਖੇ ਹੋਇਆ। ਆਪ ਦਾ ਪਹਿਲਾ ਨਾਂਅ ਨਿਰੰਜਨ ਸਿੰਘ ਮਹਿਤਾ ਸੀ ਅਤੇ ਵੀਹਵੀਂ ਸਦੀ ਦੇ ਮਹਾਨ ਤਪੱਸਵੀ, ਰਾਜਯੋਗੀ ਸ੍ਰੀਮਾਨ ਸੰਤ ਬਾਬਾ ਸੰਤ ਅਤਰ ਸਿੰਘ ਮਸਤੂਆਣਾ ਸਾਹਿਬ ਵਾਲਿਆਂ ਦੇ ਦਰਸ਼ਨ ਕਰਕੇ ਆਪ ਉਨ੍ਹਾਂ ਤੋਂ ਇੰਨੇ ਪ੍ਰਭਾਵਿਤ ਹੋਏ ਕਿ ਆਪ ਨੇ ਤੁਰੰਤ ਹੀ ਅੰਮ੍ਰਿਤ ਛਕ ਲਿਆ ਅਤੇ ਆਪ ਤੇਜਾ ਸਿੰਘ ਦੇ ਨਾਂਅ ਨਾਲ ਜਾਣੇ ਜਾਣ ਲੱਗੇ।
ਵਿਸਾਖੀ (ਪੰਜਾਬੀ: ਵਿਸਾਖੀ) visākhī) ਨਾਮ ਵਸਾਖ ਤੋਂ ਬਣਿਆ ਹੈ। ਪੰਜਾਬ ਅਤੇ ਹਰਿਆਣੇ ਦੇ ਕਿਸਾਨ ਸਰਦੀਆਂ ਦੀ ਫਸਲ ਕੱਟ ਲੈਣ ਤੋਂ ਬਾਅਦ ਨਵੇਂ ਸਾਲ ਦੀਆਂ ਖੁਸ਼ੀਆਂ ਮਨਾਉਂਦੇ ਹਨ। ਇਸ ਲਈ ਵਿਸਾਖੀ ਪੰਜਾਬ ਅਤੇ ਆਸ-ਪਾਸ ਦੇ ਪ੍ਰਦੇਸਾਂ ਦਾ ਸਭ ਤੋਂ ਵੱਡਾ ਤਿਉਹਾਰ ਹੈ। ਇਹ ਖ਼ਰੀਫ਼ ਦੀ ਫਸਲ ਦੇ ਪੱਕਣ ਦੀ ਖੁਸ਼ੀ ਦਾ ਪ੍ਰਤੀਕ ਹੈ। ਇਸ ਦਿਨ, 13 ਅਪ੍ਰੈਲ 1699 ਨੂੰ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ। ਸਿੱਖ ਇਸ ਤਿਉਹਾਰ ਨੂੰ ਸਾਮੂਹਕ ਜਨਮਦਿਵਸ ਦੇ ਰੂਪ ਵਿੱਚ ਮਨਾਉਂਦੇ ਹਨ।
ਭੰਡ (ਦੇਵਨਾਗਰੀ: भांड, ਉਰਦੂ/ਸ਼ਾਹਮੁਖੀ: بھانڈ) ਭਾਰਤ, ਪਾਕਿਸਤਾਨ, ਨੇਪਾਲ ਅਤੇ ਬੰਗਲਾਦੇਸ਼ ਵਿੱਚ ਲੋਕ-ਮਨੋਰੰਜਨ ਕਰਨ ਵਾਲੇ ਲੋਕਾਂ ਨੂੰ ਕਿਹਾ ਜਾਂਦਾ ਹੈ। ਭਾਰਤ, ਅਤੇ ਨੇਪਾਲ ਵਿੱਚ ਭੰਡ ਇੱਕ ਸਜਾਤੀ ਮੁਸਲਮਾਨ ਫਿਰਕਾ ਹਨ, ਜੋ ਹੁਣ ਮਨੋਰੰਜਨ ਕਰਨ ਦੇ ਰਵਾਇਤੀ ਕਿੱਤੇ ਨੂੰ ਛੱਡ ਚੁੱਕੇ ਹਨ। ਇਨ੍ਹਾਂ ਨੂੰ ਮਰਾਸੀ ਵੀ ਕਿਹਾ ਜਾਂਦਾ ਹੈ। ਭੰਡਾਂ ਵਿੱਚ ਨੱਚਣ-ਗਾਉਣ ਵਾਲੇ, ਡਰਾਮਾ ਰਚਾਉਣ ਵਾਲੇ, ਮਸਖਰੇ, ਕਹਾਣੀਕਾਰ ਅਤੇ ਨੱਕਾਲ (ਨਕਲ ਕਰਨ ਵਾਲੇ) ਸਾਰੇ ਸ਼ਾਮਿਲ ਹਨ।
ਪੰਜਾਬ ਸ਼ਬਦ ਫ਼ਾਰਸੀ ਦੇ ਸ਼ਬਦ "ਪੰਜ" ਅਤੇ "ਆਬ" ਦੇ ਸੁਮੇਲ ਤੋਂ ਬਣਿਆ ਹੈ। ਇਸ ਸ਼ਬਦ ਦੀ ਸਭ ਤੋਂ ਪਹਿਲੀ ਵਰਤੋਂ ਇਬਨ ਬਤੂਤਾ ਦੀਆਂ ਲਿਖਤਾਂ ਵਿੱਚ ਮਿਲਦੀ ਹੈ ਜੋ 14ਵੀਂ ਸਦੀ ਵਿੱਚ ਇਸ ਇਲਾਕੇ ਵਿੱਚ ਆਇਆ ਸੀ। ਇਸਦੀ ਵੱਡੇ ਪੱਧਰ ਉੱਤੇ ਵਰਤੋਂ 16ਵੀਂ ਸਦੀ ਦੇ ਦੂਜੇ ਹਿੱਸੇ ਦੀ ਕਿਤਾਬ "ਤਰੀਖ਼ ਸ਼ੇਰ ਸ਼ਾਹ ਸੂਰੀ" ਵਿੱਚ ਮਿਲਦੀ ਹੈ, ਜਿਸ ਵਿੱਚ ਪੰਜਾਬ ਸ਼ਬਦ ਸ਼ੇਰਖ਼ਾਨ ਦੇ ਕਿਲ੍ਹੇ ਦੀ ਉਸਾਰੀ ਦੇ ਹਵਾਲੇ ਨਾਲ ਆਉਂਦਾ ਹੈ। ਇਸ ਤੋਂ ਪਹਿਲਾਂ ਪੰਜਾਬ ਵਰਗਾ ਜ਼ਿਕਰ ਮਹਾਂਭਾਰਤ ਦੇ ਕਿੱਸੇ ਕਹਾਣੀਆਂ ਵਿੱਚ ਵੀ ਹੈ ਜੋ ਪੰਚ-ਨਦ (ਪੰਜ ਨਦੀਆਂ) ਦੇ ਹਵਾਲੇ ਨਾਲ਼ ਹੈ। ਇਸ ਦੇ ਮਗਰੋਂ ਆਈਨ-ਏ-ਅਕਬਰੀ ਵਿੱਚ ਅਬੁਲ ਫ਼ਜ਼ਲ ਨੇ ਲਿਖਿਆ ਹੈ ਕਿ ਇਹ ਇਲਾਕਾ ਦੋ ਹਿੱਸਿਆਂ ਵਿੱਚ ਵੰਡਿਆ ਸੀ, ਲਾਹੌਰ ਤੇ ਮੁਲਤਾਨ। ਇਸ ਆਈਨ ਅਕਬਰੀ ਦੇ ਦੂਜੇ ਹਿੱਸੇ ਵਿੱਚ ਅਬੁਲ ਫ਼ਜ਼ਲ ਨੇ ਪੰਜਾਬ ਨੂੰ ਪੰਜ-ਨਦ ਲਿਖਿਆ ਹੈ। ਇਸ ਦੇ ਇਲਾਵਾ ਮੁਗ਼ਲ ਬਾਦਸ਼ਾਹ ਜਹਾਂਗੀਰ ਨੇ ਆਪਣੀ "ਤਜ਼ਕ-ਏ-ਜਹਾਂਗੀਰੀ" ਵਿੱਚ ਵੀ ਪੰਜਾਬ ਲਫ਼ਜ਼ ਵਰਤਿਆ ਹੈ। ਪੰਜਾਬ ਫ਼ਾਰਸੀ ਦੇ ਪੰਜ ਯਾਨੀ ਪੰਚ ਅਤੇ ਆਬ ਯਾਨੀ ਪਾਣੀ ਤੋਂ ਲਿਆ ਹੈ, ਜਿਸਦਾ ਮਤਲਬ ਪੰਜ ਦਰਿਆਵਾਂ ਦੀ ਧਰਤੀ ਬਣਦਾ ਹੈ। ਇਹ ਉਹ ਪੰਜ ਦਰਿਆ ਹਨ ਜਿਹੜੇ ਇਸ ਇਲਾਕੇ ਵਿੱਚ ਵਗਦੇ ਹਨ। ਅੱਜ ਕੱਲ੍ਹ ਦੋ ਦਰਿਆ (ਚਨਾਬ ਅਤੇ ਜੇਹਲਮ) ਪਾਕਿਸਤਾਨ ਵਿੱਚ ਹੀ ਵਗਦੇ ਹਨ। ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿੱਚ ਬਾਕੀ ਤਿੰਨ ਦਰਿਆਵਾਂ (ਸਤਲੁਜ, ਬਿਆਸ ਅਤੇ ਰਾਵੀ) ਦਾ ਪਾਣੀ ਵਗਦਾ ਹੈ, ਜਿਹੜੇ ਭਾਰਤ ਵਿੱਚੋ ਹੁੰਦੇ ਹੋਏ ਪਾਕਿਸਤਾਨ ਵਿੱਚ ਪ੍ਰਵੇਸ਼ ਕਰਦੇ ਹਨ। ਇਸ ਤੋਂ ਪਹਿਲਾਂ ਇਸ ਦਾ ਨਾਂ "ਸਪਤ ਸੰਧੂ" ਯਾਨੀ ਸੱਤ ਦਰਿਆਵਾਂ ਦੀ ਸਰਜ਼ਮੀਨ ਸੀ। "ਤਰੀਖ਼ ਜਿਹਲਮ" ਵਿੱਚ ਅੰਜੁਮ ਸੁਲਤਾਨ ਸ਼ਹਿਬਾਜ਼ ਨੇ ਲਿਖਿਆ ਹੈ ਕਿ ਸਪਤ ਦਾ ਮਤਲਬ ਸੱਤ ਤੇ ਸੰਧੂ ਦਾ ਮਤਲਬ ਦਰਿਆ ਹੈ।
ਕੁਲਵੰਤ ਸਿੰਘ ਵਿਰਕ (20 ਮਈ 1921 – 24 ਦਸੰਬਰ 1987) ਇੱਕ ਪੰਜਾਬੀ ਕਹਾਣੀਕਾਰ ਸੀ। ਉਸ ਨੇ ਮੁੱਖ ਤੌਰ 'ਤੇ ਪੰਜਾਬੀ ਵਿੱਚ ਅਤੇ ਅੰਗਰੇਜ਼ੀ ਵਿੱਚ ਵੀ ਵੱਡੇ ਪੈਮਾਨੇ ਉੱਤੇ ਲਿਖਿਆ। ਵਿਰਕ ਨੂੰ 1968 ਵਿੱਚ ਕਹਾਣੀ ਸੰਗ੍ਰਹਿ ਨਵੇਂ ਲੋਕ ਲਈ ਸਾਹਿਤ ਅਕਾਦਮੀ ਇਨਾਮ ਨਾਲ ਸਨਮਾਨਿਤ ਕੀਤਾ ਗਿਆ।ਉਸ ਦੀਆਂ ਕਹਾਣੀਆਂ ਦਾ ਰੂਸੀ ਅਤੇ ਜਾਪਾਨੀ ਸਹਿਤ ਕਈ ਹੋਰ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਗਿਆ। ਲਿਉ ਟਾਲਸਟਾਏ ਦੀ ਪੋਤੀ ਨਤਾਸ਼ਾ ਟਾਲਸਟਾਏ ਨੇ ਰੂਸੀ ਵਿੱਚ ਅਤੇ ਓਸਾਕਾ ਯੂਨੀਵਰਸਿਟੀ ਵਿੱਚ ਭਾਰਤੀ ਭਾਸ਼ਾਵਾਂ ਦੇ ਪ੍ਰੋਫੈਸਰ ਡਾ.
1857 ਦਾ ਭਾਰਤੀ ਵਿਦਰੋਹ, ਜਿਸਨੂੰ ਭਾਰਤ ਦੀ ਪਹਿਲੀ ਆਜ਼ਾਦੀ ਦੀ ਜੰਗ, ਸਿਪਾਹੀ ਬਗ਼ਾਵਤ ਅਤੇ ਭਾਰਤੀ ਗਦਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਬਰਤਾਂਵੀ ਸ਼ਾਸਨ ਦੇ ਵਿਰੁੱਧ ਇੱਕ ਸ਼ਸਤਰਬੰਦ ਵਿਦਰੋਹ ਸੀ। 10 ਮਈ, 1857 ਨੂੰ ਭਾਰਤ ਦਾ ਪਹਿਲਾ ਆਜ਼ਾਦੀ ਸੰਗਰਾਮ 'ਚ ਮੇਰਠ ਵਿੱਚ ਭਾਰਤੀ ਫ਼ੌਜੀਆਂ ਨੇ ਅੰਗਰੇਜ਼ਾਂ ਦੇ ਖ਼ਿਲਾਫ਼ ਬਗ਼ਾਵਤ ਕਰ ਦਿਤੀ। ਇਹ ਵਿਦਰੋਹ ਦੋ ਸਾਲਾਂ ਤੱਕ ਭਾਰਤ ਦੇ ਵੱਖ ਵੱਖ ਖੇਤਰਾਂ ਵਿੱਚ ਚੱਲਿਆ। ਇਹ ਬਗ਼ਾਵਤ ਛਾਉਣੀ ਖੇਤਰਾਂ ਵਿੱਚ ਛੋਟੀਆਂ ਮੋਟੀਆਂ ਝੜਪਾਂ ਅਤੇ ਆਗਜਨੀ ਨਾਲ ਸ਼ੁਰੂ ਹੋਈ ਸੀ ਪਰ ਜਨਵਰੀ ਮਹੀਨੇ ਤੱਕ ਇਸਨੇ ਵਿਸ਼ਾਲ ਰੂਪ ਧਾਰ ਲਿਆ ਸੀ। ਵਿਦਰੋਹ ਦਾ ਅੰਤ ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੇ ਸ਼ਾਸਨ ਦੇ ਅੰਤ ਨਾਲ ਹੋਇਆ, ਅਤੇ ਪੂਰੇ ਭਾਰਤ ਉੱਤੇ ਬਰਤਾਨਵੀ ਤਾਜ ਦੀ ਹਕੂਮਤ ਹੋ ਗਈ ਜੋ ਅਗਲੇ 90 ਸਾਲਾਂ ਤੱਕ ਰਹੀ।
ਸ਼ਾਗਿਰਦੀ,Apprenticeship ਇੱਕ ਸਿਖਲਾਈ ਦੀ ਪ੍ਰਣਾਲੀ ਹੈ।ਇਸ ਵਿੱਚ ਆਉਣ ਵਾਲੀ ਨਸਲ ਦੇ ਸਿਖਾਂਦਰੂਆਂ ਨੂੰ ਕਿਸੇ ਵਪਾਰ,ਦੁਕਾਨਦਾਰੀ ਜਾਂ ਕਿੱਤੇ ਦੀ ਸਿਖਲਾਈ, ਅਸਲੀ ਕੰਮ ਦੀ ਥਾਂ ਤੇ,ਕਦੇ ਨਾਲ ਨਾਲ ਮੁਤਾਲਿਆ (ਸਵੈ-ਪੜ੍ਹਾਈ ਜਾਂ ਪਾਠਸ਼ਾਲਾ ਪੜ੍ਹਾਈ) ਕਰਵਾ ਕੇ, ਦਿੱਤੀ ਜਾਂਦੀ ਹੈ।ਇਸ ਨਾਲ ਸਿਖਾਂਦਰੂਆਂ ਨੂੰ ਕਨੂੰਨ ਰਾਹੀਂ ਨਿਯੰਤਰਿਤ ਕਿੱਤਿਆਂ ਦਾ ਕਨੂੰਨੀ ਅਧਿਕਾਰ ਮਿਲਣਾ ਅਸਾਨ ਹੋ ਜਾਂਦਾ ਹੈ। ਸਿਖਲਾਈ ਦਾ ਜ਼ਿਆਦਾ ਹਿੱਸਾ ਕਿਸੇ ਕੰਮ ਜਾਂ ਕਿੱਤਾ ਮਾਲਕ ਕੋਲ ਨੌਕਰੀ ਦੌਰਾਨ ਦਿੱਤਾ ਜਾਂਦਾ ਹੈ। ਮਾਲਕ ਜਾਂ ਸ਼ਾਹ, ਸ਼ਗਿਰਦ ਦੀ, ਇੱਕ ਮਿਥੇ ਸਮੇਂ ਦੀਆਂ ਸੇਵਾਵਾਂ ਬਦਲੇ ., ਉਸ ਨੂੰ ਵਪਾਰ ਜਾਂ ਕਿੱਤਾ ਸਿੱਖਣ ਦੀ ਮਦਦ ਕਰਦਾ ਹੈ ਜਿਸ ਨਾਲ ਕਿ ਉਸ ਕੋਲ ਇੱਕ ਗਿਣਨ ਮਿਣਨ ਜੋਗੀ ਮੁਹਾਰਤ ਆ ਜਾਵੇ।ਸ਼ਾਗਿਰਦੀ ਦਾ ਸਮਾਂ 3 ਤੋਂ 6 ਸਾਲ ਤੱਕ ਵੀ ਹੋ ਸਕਦਾ ਹੈ।
ਸ਼ਿਵ ਕੁਮਾਰ ਬਟਾਲਵੀ (23 ਜੁਲਾਈ 1936 - 6 ਮਈ 1973) ਪੰਜਾਬੀ ਦਾ ਇੱਕ ਕਵੀ ਸੀ। ਉਸ ਨੂੰ ਪੰਜਾਬੀ ਦਾ 'ਸ਼ੈਲੇ' ਕਿਹਾ ਜਾਂਦਾ ਹੈ। ਉਸ ਦੀ ਵਿਸ਼ੇਸਤਾ ਸੀ ਕਿ ਉਹ ਸ਼ਬਦਾਂ ਨੂੰ ਰੋਜ਼ਾਨਾ ਜ਼ਿੰਦਗੀ ਵਿੱਚੋਂ ਚੁਣਦਾ ਅਤੇ ਉਹਨਾਂ ਨਾਲ਼ ਦਿਲ ਨੂੰ ਚੀਰ ਦੇਣ ਵਾਲ਼ੀਆਂ ਕਵਿਤਾਵਾਂ, ਗ਼ਜ਼ਲਾਂ ਲਿਖਦਾ ਸੀ। ਸ਼ਿਵ ਦੀ ਕਵਿਤਾ ਦੁੱਖ, ਨਿੱਜੀ ਦਰਦ ਅਤੇ ਵਿਛੋੜੇ 'ਤੇ ਕੇਂਦਰਿਤ ਹੈ। ਸ਼ਿਵ ਕੁਮਾਰ ਬਟਾਲਵੀ ਨੂੰ 'ਬਿਰਹਾ ਦਾ ਕਵੀ' ਵੀ ਕਿਹਾ ਜਾਂਦਾ ਹੈ।
ਧਰਤੀ (1 AU) ਅੰਦਰੂਨੀ ਗ੍ਰਹਿਆਂ ਵਿੱਚੋਂ ਵੱਡਾ ਗ੍ਰਹਿ ਹੈ ਅਤੇ ਸਿਰਫ ਇਸ ਦੇ ਹੀ ਅੰਦਰ ਭੂ-ਵਿਗਿਆਨਕ ਸਰਗਰਮੀ ਚੱਲ ਰਹੀ ਹੈ। ਧਰਤੀ ਦਾ ਵਾਯੂ ਮੰਡਲ ਬਾਕੀ ਗ੍ਰਹਿਆਂ ਤੋਂ ਵੱਖਰਾ ਹੈ, ਕਿਉਂਕਿ ਇਥੇ ੨੧% ਆਕਸੀਜਨ ਮਿਲਦੀ ਹੈ। ਇਸਦਾ ਦਾ ਇੱਕ ਉਪਗ੍ਰਹਿ ਹੈ, ਚੰਦਰਮਾ। ਧਰਤੀ ਨੂੰ ਪ੍ਰਿਥਵੀ, ਪ੍ਰਿਥਵੀ ਗ੍ਰਹਿ ਸੰਸਾਰ, ਅਤੇ ਟੈਰਾ ਨਾਮਾਂ ਨਾਲ ਵੀ ਸੱਦਿਆ ਜਾਂਦਾ ਹੈ। ਕੇਵਲ ਧਰਤੀ ਹੀ ਬ੍ਰਹਿਮੰਡ ਵਿੱਚ ਇੱਕੋ ਇੱਕ ਗਿਆਤ ਗ੍ਰਹਿ ਹੈ, ਜਿਥੇ ਜੀਵਨ ਮਿਲਦਾ ਹੈ। ਮਨੁੱਖ ਸਹਿਤ ਧਰਤੀ ਲੱਖਾਂ ਪ੍ਰਜਾਤੀਆਂ ਦਾ ਘਰ ਹੈ। ਵਿਗਿਆਨਕ ਪ੍ਰਮਾਣਾਂ ਤੋਂ ਸੰਕੇਤ ਮਿਲਦੇ ਹਨ ਕਿ ਇਸ ਗ੍ਰਹਿ ਦਾ ਗਠਨ 4.54 ਅਰਬ ਸਾਲ ਪਹਿਲਾਂ, ਅਤੇ ਉਸਦੀ ਸਤ੍ਹਾ ਉੱਤੇ ਜੀਵਨ ਲਗਭਗ ਇੱਕ ਅਰਬ ਸਾਲ ਪਹਿਲਾਂ, ਵਿਦਮਾਨ ਹੋਇਆ। ਤਦ ਤੋਂ, ਧਰਤੀ ਦੇ ਜੀਵਮੰਡਲ ਨੇ ਗ੍ਰਹਿ ਉੱਤੇ ਪਰਿਆਵਰਣ ਅਤੇ ਹੋਰ ਅਜੈਵਕੀ ਪਰਿਸਥਿਤੀਆਂ ਨੂੰ ਬਦਲ ਦਿੱਤਾ ਹੈ ਅਤੇ ਇਸ ਤਰ੍ਹਾਂ ਵਾਯੂਜੀਵੀ ਜੀਵਾਂ ਦੇ ਪ੍ਰਸਾਰਣ ਨੂੰ, ਨਾਲ ਹੀ ਨਾਲ ਓਜੋਨ ਤਹਿ ਦੇ ਨਿਰਮਾਣ ਅਤੇ ਧਰਤੀ ਦੇ ਚੁੰਬਕੀ ਖੇਤਰ ਨੇ ਨੁਕਸਾਨਦਾਇਕ ਵਿਕਿਰਨਾਂ ਨੂੰ ਰੋਕ ਕੇ ਜਲ ਮੰਡਲ ਤੱਕ ਸੀਮਤ ਜੀਵਨ ਦੇ ਥਲ ਤੱਕ ਪਸਾਰ ਨੂੰ ਸੰਭਵ ਬਣਾਇਆ।
ਸੁਰਜੀਤ ਪਾਤਰ (ਜਨਮ 14 ਜਨਵਰੀ 1945) ਇੱਕ ਪੰਜਾਬੀ ਸ਼ਾਇਰ ਹੈ। ਉਸਨੇ 1960ਵਿਆਂ ਵਿੱਚ ਆਪਣੀਆਂ ਕਵਿਤਾਵਾਂ ਪ੍ਰਕਾਸ਼ਿਤ ਕਰਨੀਆਂ ਸ਼ੁਰੂ ਕੀਤੀਆਂ ਸਨ ਅਤੇ ਅੱਜ ਤੱਕ ਨਿਰੰਤਰ ਕਾਵਿ-ਸਿਰਜਣਾ ਵਿੱਚ ਕਰਮਸ਼ੀਲ ਹੈ। ਉਹਦੀ ਸਖਸ਼ੀਅਤ 'ਕਵਿਤਾ ਦੀ ਵਿਆਪਕ ਸਮਾਜਿਕ ਅਪੀਲ ਤੇ ਗੰਭੀਰਤਾ' ਦਾ ਸੁੰਦਰ ਸੁਮੇਲ ਹੈ। ਆਲੋਚਕਾਂ ਨੇ ਉਸਨੂੰ ਖੂਬ ਸਰਾਹਿਆ ਹੈ। ਸਮਾਜ ਵਿੱਚ ਰਾਜਨੀਤਕ ਚੇਤਨਾ ਅਤੇ ਤਤਕਾਲੀ ਜ਼ਬਰ ਦੇ ਵਿਰੋਧ ਦੇ ਰੂਪ ਵਿੱਚ ਉਹਨਾਂ ਦੀ ਕਵਿਤਾ ਸਾਹਮਣੇ ਆਉਂਦੀ ਹੈ।
ਸਿੱਖੀ ਵਿੱਚ, ਪੰਜ ਕਕਾਰ ਉਹ ਪੰਜ ਚਿੰਨ੍ਹ ਹਨ ਜਿਹਨਾਂ ਨੂੰ ਹਰ ਵਖਤ ਪਹਿਨਣ ਦਾ ਹੁਕਮ ਗੁਰੂ ਗੋਬਿੰਦ ਸਿੰਘ ਵਲੋਂ ਸੰਨ 1699 ਈ ਨੂੰ ਖ਼ਾਲਸਈ ਸਿੱਖਾਂ ਲਈ ਹੋਇਆ। ਉਹ ਹਨ: ਕੇਸ, ਦਸਤਾਰ ਜਾਂ ਕਪੜੇ ਨਾਲ ਢੱਕੇ ਨਾ-ਕੱਟੇ ਵਾਲ; ਕੰਘਾ, ਕੇਸਾਂ ਦੀ ਸਫਾਈ ਸੰਭਾਲ ਵਾਸਤੇ ਛੋਟਾ ਲੱਕੜ ਦਾ ਬਰੀਕ ਦੰਦਿਆਂ ਵਾਲਾ ਸੰਦ; ਕੜਾ, ਵੀਣੀ ਦੇ ਦੁਆਲੇ ਪਉਣ ਵਾਲਾ ਲੋਹੇ ਜਾਂ ਇਸਪਾਤ ਦਾ ਬਣਿਆ ਕੰਗਣ; ਕਛਹਿਰਾ, ਦੋ ਮੋਰੀਆਂ ਵਾਲਾ ਕਛਾ; ਕਿਰਪਾਨ, ਲੋਹੇ ਜਾਂ ਇਸਪਾਤ ਦੀ ਬਣੀ ਤਲਵਾਰ।
ਮਾਸਪੇਸ਼ੀਆਂ ਸਰੀਰ ਦੇ ਇੱਕ ਬਹੁਤ ਹੀ ਵਿਚਿਤ੍ਰ ਤੇ ਜਟਿਲ ਮਸ਼ੀਨ ਦੀ ਤਰਾਂ ਹੈ। ਤੰਦਰੁਸਤੀ ਦੀ ਹਾਲਤ ਵਿੱਚ ਇਹ ਮਸ਼ੀਨ ਨਿਰਵਿਘਨ ਸਹਿਜ ਹੀ ਆਪਣਾ ਕਾਰਜ ਕਰਦੀ ਰਹਿੰਦੀ ਹੈ ਪ੍ਰੰਤੂ ਇਸ ਵਿੱਚ ਕੋਈ ਖ਼ਰਾਬੀ ਆ ਜਾਣ ਦੀ ਸੂਰਤ ਵਿੱਚ ਇਹ ਉਸ ਦਾ ਸੰਦੇਸ਼ ਕੁਝ ਲੱਛਣਾਂ ਦੇ ਰੂਪ ਵਿੱਚ ਦਿੰਦੀ ਹੈ ਜਿਵੇਂ ਕਿ ਭੁੱਖ ਨਾ ਲੱਗਣਾ, ਸਰੀਰ ਵਿੱਚ ਦੁਖਣ ਜਿਹੀ ਮਹਿਸੂਸ ਹੋਣੀ ਆਦਿ। ਇਹ ਲੱਛਣ ਸੰਕੇਤ ਹਨ ਕਿਸੇ ਬਿਮਾਰੀ ਦੇ, ਖ਼ੁਦ ਬਿਮਾਰੀ ਨਹੀਂ।ਇਨ੍ਹਾਂ ਲੱਛਣਾਂ ਦਾ ਸ੍ਰੋਤ ਭਾਵ ਬਿਮਾਰੀ ਲੱਭਣ ਲਈ ਮਨੁੱਖੀ ਸਰੀਰ ਦਾ ਮੁਢਲਾ ਗਿਆਨ ਅੱਗੇ ਵਰਨਣ ਹੈ।
[http://www.ethnologue.com/show_language.asp?code=eng }};</ref>ਕੁੱਲ: 500 ਮਿਲੀਅਨ–1.8 ਬਿਲੀਅਨ | rank= 3 (ਦੇਸ਼ੀ ਬੋਲਣ ਵਾਲੇ) Total: 1 or 2 | date = 2013 | fam2=ਜਰਮਨਿਕ | fam3=ਪੱਛਮੀ ਜਰਮਨਿਕ | fam4=ਐਂਗਲੋ-ਫ਼ਰੀਸੀਅਨ | said script=ਲਾਤੀਨੀ (ਅੰਗਰੇਜ਼ੀ ਰੂਪ) | nation=53 ਦੇਸ਼ਸੰਯੁਕਤ ਰਾਸ਼ਟਰਯੂਰਪੀ ਸੰਘਰਾਸ਼ਟਰਾਂ ਦੀ ਕਾਮਨਵੈਲਥ ਸੀ.ਓ.ਈ ਨਾਟੋ ਨਾਫਟਾ ਓ.ਏ.ਐਸ ਓ.ਆਈ.ਸੀ ਪੀ.ਆਈ.ਐਫ ਉਕੁਸਾ | iso1=en |iso2=eng |iso3=eng |map=Anglospeak(800px).png|center|300pxCountries where English is a majority language are dark blue; countries where it is an official but not a majority language are light blue. English is also one of the official languages of the European Union.
ਭਾਰਤ, ਸੰਸਦੀ ਪ੍ਰਣਾਲੀ ਦੀ ਸਰਕਾਰ ਵਾਲਾ ਇੱਕ ਆਜਾਦ, ਪ੍ਰਭੁਸੱਤਾਸੰਪੰਨ, ਸਮਾਜਵਾਦੀ ਲੋਕਤੰਤਰਾਤਮਕ ਲੋਕ-ਰਾਜ ਹੈ। ਇਹ ਲੋਕ-ਰਾਜ ਭਾਰਤ ਦੇ ਸੰਵਿਧਾਨ ਦੇ ਅਨੁਸਾਰ ਸ਼ਾਸਿਤ ਹੈ। ਭਾਰਤ ਦਾ ਸੰਵਿਧਾਨ ਸੰਵਿਧਾਨ ਸਭਾ ਦੁਆਰਾ 26 ਨਵੰਬਰ 1949 ਨੂੰ ਪਾਰਿਤ ਹੋਇਆ ਅਤੇ 26 ਜਨਵਰੀ 1950 ਨੂੰ ਲਾਗੂ ਹੋਇਆ। 26 ਜਨਵਰੀ ਦਾ ਦਿਨ ਭਾਰਤ ਵਿੱਚ ਗਣਤੰਤਰ ਦਿਨ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ।
ਚੰਡੀ ਦੀ ਵਾਰ ਜਿਸ ਨੂੰ ਵਾਰ ਦੁਰਗਾ ਕੀ ਜਾਂ ਵਾਰ ਸ੍ਰੀ ਭਗਉਤੀ ਜੀ ਕੀ ਵੀ ਕਹਿੰਦੇ ਹਨ ਦਸਮ ਗ੍ਰੰਥ ਵਿੱਚ ਸ਼ਾਮਿਲ ਗੁਰੂ ਗੋਬਿੰਦ ਸਿੰਘ ਦੀ ਰਚਨਾ ਹੈ। ਇਹ ਸੰਸਕ੍ਰਿਤ ਦੀ ਇੱਕ ਰਚਨਾ ਮਾਰਕੰਡੇ ਪੁਰਾਣ, ਵਿੱਚ ਦਰਜ ਦੇਵਤਿਆਂ ਅਤੇ ਦੈਂਤਾਂ ਦੇ ਯੁੱਧ ਨਾਲ ਜੁੜੀਆਂ ਕੁਝ ਘਟਨਾਵਾਂ ਨੂੰ ਅਧਾਰ ਬਣਾ ਕੇ ਲਿਖੀ ਬੀਰ ਰਸੀ ਸ਼ਾਹਕਾਰ ਹੈ। ਇਸ ਵਿੱਚ ਚੰਡੀ ਦੇਵੀ ਨੂੰ ਭਗੌਤੀ ਦੇ ਰੂਪ ਵਿੱਚ, ਦੈਂਤਾਂ ਦਾ ਨਾਸ ਕਰਨ ਵਾਲੀ ਦੈਵੀ ਸ਼ਕਤੀ ਵਜੋਂ ਰੂਪਾਤ੍ਰਿਤ ਕੀਤਾ ਗਿਆ ਹੈ।ਇਸ ਰਚਨਾ ਦਾ ਮੁੱਖ ਉਦੇਸ਼ ਮੁਸਲਿਮ ਫ਼ੋਜਾਂ ਦੀ ਵੱਡੀ ਗਿਣਤੀ ਦੇਖ ਕੇ ਸਿਹਮੀ ਹੋਈ ਸਿੱਖ ਫ਼ੋਜਾਂ ਦਾ ਹੌਸਲਾਂ ਵਧਾਉਣਾ ਸੀ।ਇਸ ਰਚਨਾ ਦਾ ਨਤੀਜਾ ਇਹ ਨਿਕਲਿਆ ਕਿ ਸਿੱਖ ਫ਼ੋਜਾਂ ਨੇ ਮੁਸਲਿਮ ਫ਼ੋਜਾਂ ਨਾਲ ਬਿਨਾਂ ਡਰੇ ਡਟ ਕੇ ਯੁੱਧ ਕੀਤਾ। ਡਾ. ਬਿਕਰਮ ਸਿੰਘ ਘੁੰਮਣ, ਡਾ.
ਭਾਰਤ ਦਾ ਇਤਿਹਾਸ ਲਗਭਗ 5000 ਸਾਲ ਪੁਰਾਣਾ ਮੰਨਿਆ ਜਾਂਦਾ ਹੈ। ਸਿੰਧੁ ਘਾਟੀ ਸਭਿਅਤਾ, ਜਿਸਦਾ ਸ਼ੁਰੂ ਕਾਲ ਲਗਭਗ 3300 ਈਸਾਪੂਰਵ ਤੋਂ ਮੰਨਿਆ ਜਾਂਦਾ ਹੈ। ਇਸ ਸਭਿਅਤਾ ਦੀ ਲਿਪੀ ਹੁਣ ਤੱਕ ਸਫਲਤਾ ਭਰਿਆ ਪੜ੍ਹੀ ਨਹੀਂ ਜਾ ਸਕੀ ਹੈ। ਸਿੱਧੂ ਘਾਟੀ ਸਭਿਅਤਾ ਪਾਕਿਸਤਾਨ ਅਤੇ ਉਸ ਤੋਂ ਨਾਲ ਦੇ ਭਾਰਤੀ ਸੂਬੇ ਵਿੱਚ ਫੈਲੀ ਸੀ। ਪੁਰਾਤੱਤਵ ਪ੍ਰਮਾਣਾਂ ਦੇ ਆਧਾਰ ਉੱਤੇ 1900 ਈਸਾਪੂਰਵ ਦੇ ਆਸਪਾਸ ਇਸ ਸਭਿਅਤਾ ਦਾ ਅਕਸਮਾਤ ਪਤਨ ਹੋ ਗਿਆ। 19ਵੀਂ ਸ਼ਤਾਬਦੀ ਦੇ ਪਾਸ਼ਚਾਤ ਵਿਦਵਾਨਾਂ ਦੇ ਪ੍ਰਚੱਲਤ ਦ੍ਰਸ਼ਟਿਕੋਨਾਂ ਦੇ ਅਨੁਸਾਰ ਆਰੀਆਂ ਦਾ ਇੱਕ ਵਰਗ ਭਾਰਤੀ ਉਪ ਮਹਾਂਦੀਪ ਦੀਆਂ ਸੀਮਾਵਾਂ ਉੱਤੇ 2000 ਈਸਾ ਪੂਰਵ ਦੇ ਆਸਪਾਸ ਅੱਪੜਿਆ ਅਤੇ ਪਹਿਲਾਂ ਪੰਜਾਬ ਵਿੱਚ ਵਸ ਗਿਆ, ਅਤੇ ਇਹੀ ਰਿਗਵੇਦ ਦੀਆਂ ਚਾਵਾਂ ਰਚਨਾ ਕੀਤੀ ਗਈ। ਆਰੀਆਂ ਦੁਆਰਾ ਉੱਤਰ ਅਤੇ ਵਿਚਕਾਰ ਭਾਰਤ ਵਿੱਚ ਇੱਕ ਵਿਕਸਿਤ ਸਭਿਅਤਾ ਦਾ ਉਸਾਰੀ ਕੀਤੀ ਗਈ, ਜਿਸਨੂੰ ਵੈਦਿਕ ਸਭਿਅਤਾ ਵੀ ਕਹਿੰਦੇ ਹਨ। ਪ੍ਰਾਚੀਨ ਭਾਰਤ ਦੇ ਇਤਿਹਾਸ ਵਿੱਚ ਵੈਦਿਕ ਸਭਿਅਤਾ ਸਭ ਤੋਂ ਅਰੰਭ ਦਾ ਸਭਿਅਤਾ ਹੈ ਜਿਸਦਾ ਸੰਬੰਧ ਆਰੀਆਂ ਦੇ ਆਗਮਨ ਤੋਂ ਹੈ। ਇਸਦਾ ਨਾਮਕਰਣ ਆਰੀਆਂ ਦੇ ਪ੍ਰਾਰੰਭਿਕ ਸਾਹਿਤ ਵੇਦਾਂ ਦੇ ਨਾਮ ਉੱਤੇ ਕੀਤਾ। ਆਰੀਆਂ ਦੀ ਭਾਸ਼ਾ ਸੰਸਕ੍ਰਿਤ ਭਾਸ਼ਾ ਸੀ ਅਤੇ ਧਰਮ ਵੈਦਿਕ ਧਰਮ ਜਾਂ "ਸਨਾਤਨ ਧਰਮ" ਦੇ ਨਾਮ ਤੋਂ ਪ੍ਰਸਿੱਧ ਸੀ, ਬਾਅਦ ਵਿੱਚ ਵਿਦੇਸ਼ੀਆਂ ਆਰਾਂਤਾਵਾਂ ਦੁਆਰਾ ਇਸ ਧਰਮ ਦਾ ਨਾਮ ਹਿੰਦੂ ਪਿਆ।
ਪ੍ਰਦੂਸ਼ਣ, ਕੁਦਰਤੀ ਵਾਤਾਵਰਨ ਵਿੱਚ ਗੰਦਗੀ ਦੀ ਪਛਾਣ ਹੈ ਜੋ ਵਾਤਾਵਰਨ ਦੀ ਉਲਟ ਤਬਦੀਲੀ ਦਾ ਕਾਰਨ ਬਣਦਾ ਹੈ। ਪ੍ਰਦੂਸ਼ਣ ਰਸਾਇਣਕ ਪਦਾਰਥਾਂ ਜਾਂ ਊਰਜਾ ਦੇ ਰੂਪ ਲੈ ਸਕਦਾ ਹੈ, ਜਿਵੇਂ ਕਿ ਰੌਲਾ, ਗਰਮੀ ਜਾਂ ਰੋਸ਼ਨੀ ਪ੍ਰਦੂਸ਼ਣ, ਪ੍ਰਦੂਸ਼ਣ ਦੇ ਹਿੱਸੇ, ਜਾਂ ਤਾਂ ਬਾਹਰਲੇ ਪਦਾਰਥ / ਊਰਜਾ ਜਾਂ ਕੁਦਰਤੀ ਤੌਰ ਤੇ ਪੈਦਾ ਹੋਣ ਵਾਲੀ ਗੰਦਗੀ ਹੋ ਸਕਦੀ ਹੈ। ਪ੍ਰਦੂਸ਼ਣ ਨੂੰ ਅਕਸਰ ਬਿੰਦੂ ਸਰੋਤ ਜਾਂ ਨਾਨ-ਪੁਆਇੰਟ ਸੋਰਸ ਪ੍ਰਦੂਸ਼ਣ ਵਜੋਂ ਸ਼੍ਰੇਣੀਬੱਧ ਕੀਤਾ ਜਾਂਦਾ ਹੈ। 2015 ਵਿੱਚ, ਸੰਸਾਰ ਵਿੱਚ 9 ਮਿਲੀਅਨ ਲੋਕ ਪ੍ਰਦੂਸ਼ਣ ਕਰਕੇ ਮਾਰੇ ਗਏ।ਪ੍ਰਦੂਸ਼ਣ ਦੀਆਂ ਮੁੱਖ ਕਿਸਮਾਂ ਵਿੱਚ ਸ਼ਾਮਲ ਹਨ:
ਆਰਸੀ ਔਰਤਾਂ ਦਾ ਇੱਕ ਗਹਿਣਾ ਹੈ। ਜਿਸ ਨੂੰ ਹੱਥ ਦੇ ਅੰਗੂਠੇ ਵਿੱਚ ਪਹਿਨਿਆਂ ਜਾਂਦਾ ਹੈ। ਇਸ ਦੀ ਸ਼ਕਲ ਸਿਰ ਦੇ ਫੁੱਲ ਵਰਗੀ ਹੁੰਦੀ ਹੈ। ਇਹ ਇੱਕ ਮੁੰਦਰੀ ਹੁੰਦੀ ਹੈ ਜਿਸ ਵਿੱਚ ਸ਼ੀਸ਼ਾ ਲੱਗਿਆ ਹੁੰਦਾ ਹੈ ਜੋ ਚਿਹਰਾ ਵੇਖਣ ਲਈ ਵਰਤਿਆ ਜਾਂਦਾ ਹੈ। ਇਸ ਸ਼ੀਸ਼ੇ ਨੂੰ ਵੀ ਆਰਸੀ ਕਿਹਾ ਜਾਂਦਾ ਹੈ। ਇਸ ਦੀ ਸਹਾਇਤਾ ਨਾਲ ਮੁਟਿਆਰ ਪਰਦੇ ਵਿੱਚ ਹੀ ਜਦ ਜੀ ਚਾਹੇ ਆਪਣਾ ਮੂੰਹ ਦੇਖ ਸਕਦੀ ਹੈ। ਇਹ ਗਹਿਣਾ ਵਿਆਹ ਵੇਲੇ ਪਾਇਆ ਜਾਂਦਾ ਹੈ। ਕਈ ਵਾਰ ਆਰਸੀ ਵਿਆਂਦੜ ਕੁੜੀ ਦਾ ਸਹੁਰਾ ਪਰਿਵਾਰ ਭੇਜਦਾ ਹੈ ਤੇ ਕਈ ਵਾਰ ਪੇਕਾ ਪਰਿਵਾਰ ਵੀ ਪਾ ਦਿੰਦਾ ਹੈ।
ਸਾਕਾਦਾਰੀ ਤੇ ਸ਼ਰੀਕੇਦਾਰੀ ਪੰਜਾਬੀ ਸਭਿਆਚਾਰ ਦੀ ਰਿਸ਼ਤਾ-ਨਾਤਾ ਪ੍ਰਣਾਲੀ ਦੇ ਦੋ ਪ੍ਰਮੁੱਖ ਪਸਾਰ ਹਨ। ਸਾਕਾਦਾਰੀ ਤੇ ਸ਼ਰੀਕਾਦਾਰੀ ਦਾ ਪ੍ਰਮੁੱਖ ਆਧਾਰ ਵਿਆਹ ਪ੍ਰਬੰਧ ਤੇ ਪਰਿਵਾਰ-ਪ੍ਰਬੰਧ ਹੈ। ਪੰਜਾਬੀ ਸਭਿਆਚਾਰ ਦੀ ਰਿਸ਼ਤਾ-ਨਾਤਾ ਪ੍ਰਣਾਲੀ ਦਾ ਆਧਾਰ ਇਹ ਦੋ ਪ੍ਰਬੰਧ ਹੀ ਹਨ। ਇਹ ਦੋ ਆਧਾਰ ਹੀ ਅੱਗੋਂ ਹੋਰ ਵਿਸਤ੍ਰਿਤ ਰੂਪ ਗ੍ਰਹਿਣ ਕਰਦੇ ਹਨ ਜਿਵੇਂ ਪਰਿਵਾਰ-ਪ੍ਰਬੰਧ ਵਿਚ ਲਹੂ ਦੀ ਸਾਂਝ ਦੇ ਆਧਾਰ ਤੇ ਜੋ ਰਿਸ਼ਤੇ ਹੋਂਦ ਵਿਚ ਆਉਂਦੇ ਹਨ ਉਨ੍ਹਾਂ ਨੂੰ ਅੱਗੋਂ ਉਮਰ ਤੇ ਲਿੰਗ ਦੀ ਵੱਖਰਤਾ ਕਰਕੇ ਵੱਖਰੇ-ਵੱਖਰੇ ਨਾਮ ਦਿੱਤੇ ਜਾਂਦੇ ਹਨ। ਸ਼ਰੀਕੇਦਾਰੀ ਦੋ ਭਾਰਾਵਾਂ ਵਿਚ ਜਾਇਦਾਦ ਦੀ ਵੰਡ ਰਾਂਹੀ ਹੋਂਦ ਵਿਚ ਆਉਂਦੀ ਹੈ ਤੇ ਸਾਕਾਦਾਰੀ ਵਿਆਹ ਸਬੰਧਾ ਦੇ ਆਧਾਰ ਤੇ ਬਣਦੀ ਹੈ ਜਿਸ ਵਿਚ ਕੁੜੀ ਜਾਂ ਮੁੰਡੇ ਦਾ ਸਾਕ ਕਿਸੇ ਪਰਿਵਾਰ ਵਿਚ ਕਰਕੇ ਉਨ੍ਹਾਂ ਨਾਲ ਸਬੰਧ ਸਥਾਪਿਤ ਕੀਤੇ ਜਾਂਦੇ ਹਨ। ਪਰ ਸ਼ਰੀਕੇਦਾਰੀ ਦਾ ਸਬੰਧ ਇਕੋ ਖੂਨ ਜਾਂ ਵੰਸ਼ ਨਾਲ ਹੁੰਦਾ ਹੈ ਜੋ ਅੱਗੋਂ ਵੰਡ ਹੋ ਕੇ ਸ਼ਰੀਕੇਦਾਰੀ ਦਾ ਰੂਪ ਗ੍ਰਹਿਣ ਕਰਦੀ ਹੈ। ਸਾਕਾਦਾਰੀ ਸਾਂਝੇ ਪਰਿਵਾਰਕ ਕੰਮ ਵਿਚ ਇਕ ਦੂਜੇ ਦੀ ਧਿਰ ਬਣਦੀ ਹੈ ਜਦੋਂ ਕਿ ਸ਼ਰੀਕੇਦਾਰੀ ਦਾ ਸਬੰਧ ਪਰਸਪਰ ਈਰਖਾ ਤੇ ਵੈਰ ਵਾਲਾ ਹੁੰਦਾ ਹੈ, ਪਰ ਖੁਸ਼ੀ ਜਾਂ ਗਮੀ ਦਿਆਂ ਮੌਕਿਆਂ ਤੇ ਸ਼ਰੀਕੇ ਵਾਲਿਆਂ ਨੂੰ ਨਜ਼ਰ ਅੰਦਾਜ਼ ਵੀ ਨਹੀਂ ਕੀਤਾ ਜਾਂਦਾ ਸਗੋਂ ਇਹ ਖਸ਼ੀ ਜਾਂ ਗਮੀ ਦਿਆਂ ਮੌਕਿਆਂ ਸਮੇਂ ਮਦਦਗਾਰ ਸਾਬਤ ਹੁੰਦੇ ਹਨ। ਇਸ ਤਰ੍ਰਾਂ ਸ਼ਰੀਕੇ ਵਾਲਿਆਂ ਦਾ ਵਿਵਹਾਰ ਦਵੱਲਾ ਹੁੰਦਾ ਹੈ। ਭਾਨੀਮਾਰ ਵੀ ਸ਼ਰੀਕੇ ਵਾਲੇ ਹੁੰਦੇ ਹਨ ਤੇ ਵਿਆਹ ਉੱਤੇ ਨਿਉਂਦਾ ਵੀ ਸ਼ਰੀਕੇ ਵਾਲੇ ਹੀ ਪਾਉਂਦੇ ਹਨ। ਸ਼ਰੀਕੇ ਵਿਚੋਂ ਜਿਵੇਂ ਜਿਵੇਂ ਪੀੜੀਆਂ ਜਾਂ ਵਸੇਬੇ ਦੀ ਦੂਰੀ ਦਾ ਫਰਕ ਪੈਂਦਾ ਜਾਂਦਾ ਹੈ ਅਪਣੱਤ ਘਟਦੀ ਜਾਂਦੀ ਹੈ। ਇਸੇ ਤਰ੍ਹਾਂ ਜਿਵੇਂ ਸਾਕ ਦੂਜ ਦੇ ਹੁੰਦੇ ਜਾਂਦੇ ਹਨ, ਉਨ੍ਹਾਂ ਵਿਚਕਾਰ ਸਾਂਝ ਕਮਜੋਰ ਹੁੰਦੀ ਜਾਂਦੀ ਹੈ। ਮਿਸਾਲ ਵਜੋਂ ਸ਼ਰੀਕੇ ਦੀ ਸੂਰਤ ਵਿਚ ਭਰਾਵਾਂ ਵਿਚਕਾਰ ਅੱਡ ਹੋ ਜਾਣ ਦੇ ਬਾਵਜੂਦ ਵਧੇਰੇ ਨੇੜਤਾ ਹੋਵੇਗੀ । ਇਸ ਤਰ੍ਹਾਂ ਸਾਕਾਦਾਰੀ ਤੇ ਸ਼ਰੀਕਾਦਾਰੀ ਹੋਵੇਂ ਹੀ ਪੰਜਾਬੀ ਸਭਿਆਚਾਰ ਦੀ ਰਿਸ਼ਤਾ-ਨਾਤਾ ਪ੍ਰਣਾਲੀ ਦੇ ਦੋ ਪ੍ਰਮੁੱਖ ਆਧਾਰ ਹੋ ਨਿਬੜਦੇ ਹਨ, ਇਸ ਤਰ੍ਹਾਂ ਸਾਕਾਦਾਰੀ ਤੇ ਸ਼ਰੀਕਾਦਾਰੀ ਦੋਵੇਂ ਆਪਣੇ-ਆਪਣੇ ਤਰੀਕਿਆਂ ਨਾਲ ਪੰਜਾਬੀ ਜਨ ਸਮੂਹ ਵਿਚ ਸਾਂਝ ਸਥਾਪਿਤ ਕਰਨ ਦਾ ਕੰਮ ਕਰਦੇ ਹਨ। ਪੰਜਾਬੀ ਲੋਕਾਂ ਦੀਆਂ ਜ਼ਿਆਦਾਤਰ ਸਾਂਝਾਂ ਇਨ੍ਹਾਂ ਦੋਵਾਂ ਰਿਸ਼ਤਿਆਂ ਤੋਂ ਬਾਹਰ ਨਹੀਂ ਹੁੰਦੀਆਂ । ਸਹਾਇਕ ਪੁਸਤਕਾਂ:- 1. ਸਭਿਆਚਾਰ ਤੇ ਪੰਜਾਬੀ ਸਭਿਆਚਾਰ- ਡਾ. ਗੁਰਬਖ਼ਸ਼ ਸਿੰਘ ਫਰੈਂਕ 2.
ਨਾਟਕ ਸਾਹਿਤ ਦਾ ਇੱਕ ਰੂਪ ਹੈ ਜਿਸ ਨੂੰ ਮੰਚ ਉੱਤੇ ਲਿਖੀ ਸਕ੍ਰਿਪਟ ਤੋਂ ਚੇਤੇ ਕੀਤੇ ਪਾਤਰਾਂ ਦੇ ਵਾਰਤਾਲਾਪ ਰਾਹੀਂ ਅਭਿਨੈ ਰੂਪ ਵਿੱਚ ਪੇਸ਼ ਕੀਤਾ ਜਾਂਦਾ ਹੈ। ਨਾਟਕ ਲਿਖਣ ਵਾਲੇ ਨੂੰ ਨਾਟਕਕਾਰ ਕਿਹਾ ਜਾਂਦਾ ਹੈ। "ਨਾਟਕ" ਤੋਂ ਭਾਵ ਲਿਖਤੀ ਰੂਪ ਵੀ ਹੋ ਸਕਦਾ ਹੈ ਅਤੇ ਉਸ ਦੀ ਮੰਚ ਤੇ ਪੇਸ਼ਕਾਰੀ ਵੀ। ਨਾਟਕ: ਨਾਟਕ ਸਾਹਿਤ ਦੀ ਇੱਕ ਸੁਤੰਤਰ, ਸੰਪੂਰਨ ਅਤੇ ਅਹਿਮ ਵੰਨਗੀ ਹੈ। ਸਾਹਿਤ ਦੇ ਹੋਰ ਰੂਪਾਂ ਜਿਵੇਂ ਗਦ, ਗਲਪ ਅਤੇ ਕਾਵਿ ਨਾਲੋਂ ਇਸ ਦੀ ਵਿਲੱਖਣ ਹੋਂਦ ਦਾ ਕਾਰਨ ਇਹ ਹੈ ਕਿ ਇਸ ਨੂੰ ਸਟੇਜ ਉੱਤੇ ਰੂਪਮਾਨ ਕੀਤਾ ਜਾਂਦਾ ਹੈ। ਇਸ ਵਿਚਲੇ ਪਾਤਰ ਜੀਵਿਤ ਰੂਪ ਵਿੱਚ ਸਾਮ੍ਹਣੇ ਆ ਕੇ ਦਰਸ਼ਕਾਂ ਦੇ ਮਨ ਤੇ ਸਿੱਧਾ ਪ੍ਰਭਾਵ ਪਾਉਂਦੇ ਹਨ। ਨਾਟਕ ਵਿੱਚ ਸਾਹਿਤ, ਕਲਾ ਅਤੇ ਪ੍ਰਦਰਸ਼ਨ ਸ਼ਾਮਲ ਹਨ ਜਿਸ ਕਰ ਕੇ ਇਹ ਦੂਹਰੇ ਚਰਿੱਤਰ ਵਾਲੀ ਸਾਹਿਤ ਵਿਧਾ ਹੈ। ਨਾਟਕ ਇੱਕੋ ਵੇਲੇ ਸਾਹਿਤ ਰੂਪ ਵੀ ਹੈ ਤੇ ਕਲਾ ਰੂਪ ਵੀ। ਇਸ ਦੇ ‘ਲਿਖਤ ਪਾਠ’ ਦੇ ਨਾਲ ‘ਖੇਡ ਪਾਠ’ ਵੀ ਸ਼ਾਮਲ ਹੁੰਦਾ ਹੈ, ਇਸ ਲਈ ਨਾਟਕਕਾਰ ਨੂੰ ਆਪਣੀ ਸਿਰਜਣਾ ਵੇਲੇ ਪਾਠਕ (reader) ਅਤੇ ਦਰਸ਼ਕ (audience) ਦੋਹਾਂ ਨੂੰ ਸਾਮ੍ਹਣੇ ਰੱਖਣਾ ਪੈਂਦਾ ਹੈ। ਨਾਟਕ ਕੋਈ ਨਵੀਨ ਸਾਹਿਤ ਰੂਪ ਨਹੀਂ। ਮਨੁੱਖ ਨੇ ਜਦੋਂ ਬੋਲਣਾ ਵੀ ਨਹੀਂ ਸੀ ਸਿੱਖਿਆ, ਓਦੋਂ ਵੀ ਉਹ ਆਪਣੇ ਹਾਵ-ਭਾਵ, ਕਾਰਜ (action), ਨਕਲ (imitation) ਅਤੇ ਅਦਾਵਾਂ (gestures) ਰਾਹੀਂ ਪ੍ਰਗਟ ਕਰਦਾ ਸੀ। ਇਹ ਤਿੰਨੇ ਕਰਮ ਹੀ ਨਾਟਕ ਕਲਾ ਦੇ ਬੁਨਿਆਦੀ ਤੱਤ ਹਨ। ਸੰਸਕ੍ਰਿਤ ਅਤੇ ਯੂਨਾਨੀ ਸਾਹਿਤ ਵਿੱਚ ਰਚੇ ਨਾਟਕ ਵਿਸ਼ਵ ਸਾਹਿਤ ਦਾ ਮਹੱਤਵਪੂਰਨ ਅੰਗ ਹਨ। ਨਾਟਕ ਸੰਸਕ੍ਰਿਤ ਸ਼ਬਦ ‘ਨਾਟਯ’ ਤੋਂ ਬਣਿਆ ਹੈ। ‘ਨਾਟਯ’ ‘ਨਟ’ ਅਤੇ ‘ਨਾਟ’ ਧਾਤੂਆਂ ਤੋਂ ਵਿਕਸਿਤ ਹੋਇਆ ਹੈ। ਭਾਈ ਕਾਨ੍ਹ ਸਿੰਘ ਨਾਭਾ ਨੇ ‘ਮਹਾਨ ਕੋਸ਼’ ਵਿੱਚ ‘ਨਟ’ ਸ਼ਬਦ ਦਾ ਅਰਥ ਨੱਚਣਾ, ਹੇਠਾਂ ਡਿਗਣਾ, ਭਾਵ ਦਿਖਾਉਣਾ, ਕੰਬਣਾ, ਸਰਕਣਾ ਅਤੇ ਨਾਟਕ ਦੇਖਣ ਵਾਲਾ ਦੱਸੇ ਹਨ। ‘ਨਾਟਯ’ ਸ਼ਬਦ ਤੋਂ ਭਾਵ ਨਾਟਕ ਜਾਂ ਸ੍ਵਾਂਗ ਵੀ ਮੰਨੇ ਗਏ ਹਨ। ਪੱਛਮ ਵਿੱਚ ਨਾਟਕ ਕਲਾ ਦਾ ਵਿਕਾਸ ਯੂਨਾਨ ਦੇਸ਼ ਵਿੱਚ ਹੋਇਆ। ਅੰਗਰੇਜ਼ੀ ਵਿੱਚ ਨਾਟਕ ਲਈ ‘ਡਰਾਮਾ’ ਸ਼ਬਦ ਵਰਤਿਆ ਜਾਂਦਾ ਹੈ। ‘ਡਰਾਮਾ’ ਸ਼ਬਦ ‘ਡਰਾਓ’ ਤੋਂ ਨਿਕਲਿਆ ਹੈ, ਜਿਸਦਾ ਭਾਵ ਕਾਰਜ ਜਾਂ ਕਰਮ ਰਾਹੀਂ ਕੁਝ ਕਰ ਕੇ ਦਰਸਾਉਣਾ ਹੈ। ਇੱਕ ਹੋਰ ਧਾਰਨਾ ਅਨੁਸਾਰ ‘ਡਰਾਮਾ’ ਸ਼ਬਦ ਯੂਨਾਨੀ ਸ਼ਬਦ ‘Dran’ ਤੋਂ ਨਿਕਲਿਆ ਹੈ, ਜਿਸਦਾ ਅਰਥ ‘To do’ (inaction) ਹੈ। ਜੋ ਵੀ ਹੈ ਡਰਾਮੇ ਵਿੱਚ ਕਾਰਜ ਜਾਂ ਕਿਰਿਆ ਸ਼ਾਮਲ ਹੈ ਅਤੇ ਇਹ ਨ੍ਰਿਤ, ਨਕਲ ਅਤੇ ਸ੍ਵਾਂਗ ਤੋਂ ਸ੍ਰੇਸ਼ਠ ਸਾਹਿਤ ਰੂਪ ਹੈ। ਨਾਟਕਕਾਰ ਮੌਲਿਕ ਲੇਖਕ ਦੇ ਨਾਲ-ਨਾਲ ਕਰਾਫ਼ਟਮੈਨ ਵੀ ਹੈ। ਇਸੇ ਲਈ ਅੰਗਰੇਜ਼ੀ ਵਿੱਚ ਨਾਟਕਕਾਰ ਲਈ ‘ਪਲੇਰਾਈਟ’ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਤੋਂ ਭਾਵ ‘ਨਾਟਕ ਘੜਨ ਵਾਲਾ’ ਦੇ ਹਨ। ਅੰਗਰੇਜ਼ੀ ਵਿੱਚ ‘ਡਰਾਮਾ’ ਦੇ ਬਰਾਬਰ ਦਾ ਇੱਕ ਸ਼ਬਦ ‘ਪਲੇ’ (play) ਹੈ, ਜੋ ਭਾਰਤੀ ਸ਼ਬਦ ‘ਰੂਪਕ’ ਨਾਲ ਮਿਲਦਾ ਹੈ। ‘ਡਰਾਮੇ’ ਅਤੇ ‘ਪਲੇ’ ਵਿੱਚ ਸੂਖਮ ਅੰਤਰ ਹੈ। ਨਾਟਕ ਇੱਕ ਮਿਸ਼ਰਿਤ ਕਲਾ ਹੈ। ਇਸ ਦੀ ਸਿਰਜਣਾ ਵਿੱਚ ਗੀਤ, ਕਾਵਿ ਆਦਿ ਅੰਸ਼ਾਂ ਤੋਂ ਬਿਨਾਂ ਨਾਟਕਕਾਰ, ਐਕਟਰ, ਸੂਤਰਧਾਰ, ਨਿਰਮਾਤਾ, ਪ੍ਰਬੰਧਕ ਅਤੇ ਦਰਸ਼ਕ ਯੋਗਦਾਨ ਪਾਉਂਦੇ ਹਨ। ਇਸ ਨੂੰ ਗਿਆਨ ਦਾ ਸੋਮਾ ਮੰਨਦਿਆਂ ਭਰਤਮੁਨੀ ਨੇ ਨਾਟਯ ਸ਼ਾਸਤ੍ਰ ਦੀ ਰਚਨਾ ਕੀਤੀ ਅਤੇ ਨਾਟਕ ਨੂੰ ‘ਪੰਚਮ ਵੇਦ’ ਹੋਣ ਦਾ ਗੌਰਵ ਬਖ਼ਸ਼ਿਆ। ਇਸ ਪੰਜਵੇਂ ਵੇਦ ਨਾਟਕ ਦੀ ਰਚਨਾ ਚੌਹ ਵੇਦਾਂ ਵਿੱਚੋਂ ਅੰਸ਼ ਲੈ ਕੇ ਕੀਤੀ ਗਈ। ਭਰਤ ਮੁਨੀ ਅਨੁਸਾਰ ਬ੍ਰਹਮਾ ਨੇ ਰਿਗਵੇਦ ਵਿੱਚੋਂ ਸੰਵਾਦ (ਪਾਤਰਾਂ ਵਿਚਲੀ ਗੱਲ ਕਥ), ਸਾਮਵੇਦ ਵਿੱਚੋਂ ਸੰਗੀਤ (ਨਾਚ, ਗਾਇਕ ਅਤੇ ਸਾਜ਼ਾਂ ਦੀਆਂ ਧੁਨਾਂ), ਯੁਜਰ ਵੇਦ ਵਿੱਚੋਂ ਬਾਤਾਵਾਂ (ਸਰੀਰ ਦੇ ਅੰਗਾਂ ਨੂੰ ਹਿਲਾ ਕੇ ਭਾਵ ਦਰਸਾਉਣੇ) ਅਤੇ ਅਥਰਵ ਵੇਦ ਵਿੱਚੋਂ ਰਸ ਤੱਤ (ਮਾਨਸਿਕ ਪ੍ਰਭਾਵ) ਸਮੋ ਕੇ ਨਾਟਕ ਦੀ ਰਚਨਾ ਕੀਤੀ। ਚਾਰ ਵੇਦਾਂ ਦੇ ਵਿਪਰੀਤ ਨਾਟਕ ਨਾਂ ਦਾ ਇਹ ਪੰਜਵਾਂ ਵੇਦ ਸਭ ਵਰਨਾਂ ਲਈ ਸਮਾਨ ਭਾਵ ਨਾਲ ਰਚਿਆ ਗਿਆ। ਮਾਨਵ ਜੀਵਨ ਦੇ ਵਿਸ਼ਾਲ ਵਿਸਤ੍ਰਿਤ ਰੰਗ-ਮੰਚ ਉੱਤੇ ਹੋਣ ਵਾਲੇ ਨਾਟਕ ਨੂੰ ਨਾਟਕ ਕਿਹਾ ਜਾਂਦਾ ਹੈ। ਮਨੁੱਖ ਦੇ ਕੰਮ-ਕਾਜ, ਦੈਨਿਕ ਜੀਵਨ ਦੀਆਂ ਗਤੀਵਿਧੀਆਂ, ਮਾਨਵ ਜੀਵਨ ਨਾਟਕ ਦੇ ਭਿੰਨ-ਭਿੰਨ ਅੰਗ ਅਤੇ ਦ੍ਰਿਸ਼ ਹੀ ਹਨ। ਨਾਟਕ ਕਿਸੇ ਜੀਵਨ ਦੀ ਨਕਲ ਹੈ ਪਰ ਇਹ ਨਕਲ ਅਸਲ ਤੋਂ ਵਧੇਰੇ ਯਥਾਰਥਿਕ ਚਿੱਤਰ ਪੇਸ਼ ਕਰਨ ਦੀ ਸਮਰੱਥਾ ਰੱਖਦੀ ਹੈ। ਨਾਟਕ ਮਨੁੱਖੀ ਸੁਭਾਅ ਦੀ ਨਕਲ ਹੈ, ਉਸ ਦੇ ਅੰਦਰਲੇ ਸੰਘਰਸ਼ ਦੀ ਕਹਾਣੀ ਹੈ, ਜੋ ਮੰਚ ਉੱਤੇ ਪੇਸ਼ ਕੀਤੀ ਜਾਂਦੀ ਹੈ। ਮੰਚਨ ਨਾਲ ਇਹ ਕਹਾਣੀ ਏਨੀ ਸ਼ਕਤੀਸ਼ਾਲੀ ਹੋ ਜਾਂਦੀ ਹੈ ਕਿ ਸਾਰੇ ਮਾਨਵ ਸਮਾਜ ਨੂੰ ਪ੍ਰਭਾਵਿਤ ਕਰ ਸਕਦੀ ਹੈ। ਨਾਟਕ ਮਨੋਰੰਜਨ ਦੇ ਮਾਧਿਅਮ ਦੇ ਨਾਲ-ਨਾਲ ਕਿਸੇ ਸਾਰਥਕ ਉਦੇਸ਼ ਦੀ ਧਾਰਨੀ ਵੀ ਹੈ। ਨਾਟਕ ਕਿਉਂਕਿ ਲਿਖੇ ਜਾਣ ਤੇ ਹੀ ਸਮਾਪਤ ਨਹੀਂ ਹੋ ਜਾਂਦਾ ਸਗੋਂ ਇਸਨੇ ਰੰਗ-ਮੰਚ ਤੇ ਜਾ ਕੇ ਸੰਪੂਰਨਤਾ ਗ੍ਰਹਿਣ ਕਰਨੀ ਹੁੰਦੀ ਹੈ। ਇਸ ਲਈ ਨਾਟਕ ਨੂੰ ਅਜਿਹੀ ਸਾਹਿਤ ਰਚਨਾ ਮੰਨਿਆ ਗਿਆ ਹੈ, ਜਿਸ ਦੇ ਅੰਤਹਕਰਨ ਦੀ ਸੂਖਮਤਾ ਨੂੰ ਅਸੀਂ ਰੰਗ-ਮੰਚ ਤੇ ਮੂਰਤ ਰੂਪ ਵਿੱਚ ਵੇਖ ਸਕਦੇ ਹਾਂ। ਖੇਡੇ ਜਾਣ ਸਮੇਂ ਉੱਭਰਨ ਵਾਲੇ ਤੱਤ ਨਾਟਕ ਦੀ ਲਿਖਤ ਵਿੱਚ ਮੌਜੂਦ ਹੁੰਦੇ ਹਨ। ਰੰਗ-ਮੰਚ ਤੋਂ ਸੁਚੇਤ ਨਾਟਕਕਾਰ ਦੇ ਲਿਖਤ ਪਾਠ ਵਿੱਚ ਖੇਡ ਪਾਠ ਲੁਪਤ ਹੁੰਦਾ ਹੈ ਜਿਸ ਨੂੰ ਰੰਗ-ਮੰਚ ਤੇ ਡੀਕੋਡ ਕਰਨਾ ਨਿਰਦੇਸ਼ਕ ਦਾ ਕਾਰਜ ਹੈ। ਮੰਚਨ ਯੋਗਤਾ ਕਾਰਨ ਹੀ ਨਾਟਕ ਦਰਸ਼ਕ ਨੂੰ ਪ੍ਰਭਾਵਿਤ ਕਰ ਸਕਦਾ ਹੈ। ਨਾਟਕ ਦੀ ਸੰਪੂਰਨਤਾ ਅਭਿਨੈ ਪ੍ਰਦਰਸ਼ਨ ਵਿੱਚ ਹੈ, ਅਭਿਨੈ ਇਸ ਦਾ ਕੇਂਦਰ ਬਿੰਦੂ ਹੈ। ਅਜੋਕੇ ਸਮੇਂ ਵਿੱਚ ਰੰਗ-ਮੰਚ ਵਿੱਚ ਬਹੁਭਾਂਤੀ ਵਿਕਾਸ ਆਉਣ ਕਾਰਨ ਨਾਟ-ਲਿਖਤ ਵਿੱਚ ਵਿਵਿਧਤਾ ਆਈ ਹੈ। ਰੇਡੀਓ, ਫ਼ਿਲਮ ਅਤੇ ਟੀ.ਵੀ. ਦੀ ਆਮਦ ਨਾਲ ਨਾਟ ਲਿਖਤ ਤੇ ਵਿਆਪਕ ਪ੍ਰਭਾਵ ਪਿਆ ਹੈ। ਇਸ ਨਾਲ ਨਾਟਕ ਆਪਣੇ ਪਰੰਪਰਿਕ ਰੂਪ ਬਦਲ ਕੇ ਨਵੇਂ ਰੂਪ ਅਖ਼ਤਿਆਰ ਕਰ ਰਿਹਾ ਹੈ। ਪਹਿਲਾਂ ਕੇਵਲ ਪੂਰੇ ਨਾਟਕ ਅਤੇ ਇਕਾਂਗੀ ਹੀ ਰਚੇ ਤੇ ਖੇਡੇ ਜਾਂਦੇ ਸਨ ਪਰੰਤੂ ਹੁਣ ਰੰਗ-ਮੰਚ ਵਿੱਚ ਰੋਸ਼ਨੀਆਂ ਦੀ ਵਰਤੋਂ ਅਤੇ ਪਿੱਠ- ਵਰਤੀ ਅਵਾਜ਼ਾਂ ਵਰਗੇ ਸਾਧਨਾਂ ਦੀ ਆਮਦ ਨਾਲ ਮੰਚ ਪੱਖ ਵੀ ਬਦਲ ਗਿਆ ਹੈ। ਨਤੀਜੇ ਵਜੋਂ ਕਾਵਿ- ਨਾਟਕ, ਲਘੂ-ਨਾਟਕ, ਨੁਕੜ-ਨਾਟਕ, ਬਾਲ- ਨਾਟਕ, ਸੰਗੀਤ- ਨਾਟਕ, ਨ੍ਰਿਤ-ਨਾਟਕ, ਕੋਰਿਓਗਰਾਫ਼ੀ, ਇੱਕ ਪਾਤਰੀ ਨਾਟਕ ਅਤੇ ਅਬੋਲ ਨਾਟਕ (Mime) ਆਦਿ ਨਾਟਕੀ ਸਰੂਪ ਉੱਘੜ ਕੇ ਸਾਮ੍ਹਣੇ ਆਏ ਹਨ। ਵਿਸ਼ਵ ਨਾਟ- ਸ਼ੈਲੀਆਂ ਨੇ ਇਹਨਾਂ ਤੇ ਵਿਆਪਕ ਪ੍ਰਭਾਵ ਵੀ ਪਾਇਆ ਹੈ। ਵਿਸ਼ਵੀਕਰਨ ਅਤੇ ਕੰਪਿਊਟਰੀਕਰਨ ਕਾਰਨ ਵੀ ਨਾਟਕ ਦੀ ਵਿਧਾ ਵਿੱਚ ਇਨਕਲਾਬੀ ਪਰਿਵਰਤਨ ਆਇਆ ਹੈ। ਇਸ ਸਾਰੀ ਰੱਦੋ-ਬਦਲ ਨੇ ਵਿਚਾਰ, ਪ੍ਰਕਾਰ ਅਤੇ ਸੰਚਾਰ ਦੀ ਦ੍ਰਿਸ਼ਟੀ ਤੋਂ ਨਾਟਕ ਦੇ ਨਵੇਂ ਪ੍ਰਤਿਮਾਨ ਸਿਰਜੇ ਹਨ। ਨਾਟਕ ਦੇ ਲੱਛਣ:- 1. ਨਾਟਕ ਨਿਰਾ ਦ੍ਰਿਸ਼ ਨਹੀਂ 2.
ਜਰਨੈਲ ਸਿੰਘ ਭਿੰਡਰਾਂਵਾਲੇ (ਜਨਮ ਨਾਮ: ਜਰਨੈਲ ਸਿੰਘ ਬਰਾੜ; 12 ਫਰਵਰੀ 1947 - 6 ਜੂਨ 1984) ਸਿੱਖ ਧਾਰਮਿਕ ਸੰਗਠਨ ਦਮਦਮੀ ਟਕਸਾਲ ਦਾ ਇੱਕ ਆਗੂ ਸੀ। 1978 ਦੇ ਸਿੱਖ-ਨਿਰੰਕਾਰੀ ਸੰਘਰਸ਼ ਵਿੱਚ ਸ਼ਾਮਲ ਹੋਣ ਕਰਕੇ ਉਹਨਾਂ ਨੂੰ ਪ੍ਰਮੁੱਖਤਾ ਮਿਲੀ। ਉਹ ਪੰਜਾਬ ਵਿੱਚ ਮੁੜ-ਸੁਰਜੀਤੀਵਾਦੀ, ਕੱਟੜਪੰਥੀ ਅਤੇ ਬਾਗ਼ੀ ਲਹਿਰ ਦਾ ਪ੍ਰਤੀਕ ਬਣਿਆ। ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਉਹਨਾਂ ਦੀ ਸਰਕਾਰ ਕੋਲੋਂ ਕੋਈ ਮੰਗ ਨਹੀਂ ਸੀ ਨਾ ਹੀ ਉਹ ਖਾਲਿਸਤਾਨ ਦੀ ਮੰਗ ਕਰਦੇ ਸੀ ਹਾਂ ਜੇ ਕੋਈ ਦੇਣਾ ਚਾਹੁੰਦਾ ਸੀ ਤਾਂ ਉਹ ਮਨਾ ਨਹੀਂ ਕਰਦੇ ਉਨ੍ਹਾਂ ਦੀਆਂ 3 ਮੰਗਾ ਸੀ ਅੰਨਦਪੁਰ ਸਾਹਿਬ ਦਾ ਮਤਾ ਬੰਦੀ ਸਿੰਘਾਂ ਦੀ ਰਿਹਾਈ ਅਤੇ ਪੰਜਾਬ ਦੇ ਹਕ ਜੋ ਸਰਕਾਰ ਨੂੰ ਮਨਜ਼ੂਰ ਨਹੀਂ ਉ"MuniTerrorism">Muni, S. D. (2006). Responding to Terrorism in South Asia. Manohar Publishers & Distributors.
ਸ਼ਾਹ ਹੁਸੈਨ (1538–1599) ਪੰਜਾਬੀ ਸੂਫ਼ੀ ਕਵੀ ਅਤੇ ਸੰਤ ਸਨ। ਇਹਨਾਂ ਨੇ ਮੁੱਖ ਤੌਰ ਤੇ ਕਾਫ਼ੀ ਕਾਵਿ-ਰੂਪ ਵਿੱਚ ਰਚਨਾ ਕੀਤੀ ਹੈ। ਉਨ੍ਹਾਂ ਦੇ ਪਿਤਾ ਜੀ ਸ਼ੇਖ ਉਸਮਾਨ ਢੱਡੇ ਜੁਲਾਹੇ ਦਾ ਕੰਮ ਕਰਦੇ ਸਨ। ਉਨ੍ਹਾਂ ਦਾ ਜਨਮ ਲਾਹੌਰ (ਪਾਕਿਸਤਾਨ) ਵਿੱਚ ਹੋਇਆ। ਉਹ ਅਕਬਰ ਅਤੇ ਜਹਾਂਗੀਰ ਦੇ ਸਮਕਾਲੀ ਸਨ ਅਤੇ ਉਨ੍ਹਾਂ ਦੇ ਗੁਰੂ ਅਰਜਨ ਦੇਵ ਜੀ ਅਤੇ ਛੱਜੂ ਭਗਤ ਨਾਲ ਗੂੜ੍ਹੇ ਸੰਬੰਧ ਸਨ। ਉਨ੍ਹਾਂ ਨੂੰ ਪੰਜਾਬੀ ਵਿੱਚ ਕਾਫ਼ੀ ਦਾ ਮੋਢੀ ਵੀ ਮੰਨਿਆਂ ਜਾਂਦਾ ਹੈ। ਉਨ੍ਹਾਂ ਦੀਆਂ ਕਾਵਿ ਜੁਗਤਾਂ (ਬਿੰਬ,ਪ੍ਰਤੀਕ ਅਤੇ ਅਲੰਕਾਰ ਆਦਿ) ਉਸ ਸਮੇਂ ਦੀ ਚਰਖੇ ਅਤੇ ਖੱਡੀ ਦੇ ਆਲੇ ਦੁਆਲੇ ਘੁੰਮਦੀ ਆਰਥਿਕਤਾ ਨਾਲ ਜੁੜੇ ਹੋਏ ਹਨ।
ਹਰਿਮੰਦਰ ਸਾਹਿਬ ਜਾਂ ਦਰਬਾਰ ਸਾਹਿਬ (ਪੰਜਾਬੀ ਉਚਾਰਨ: [dəɾbaːɾ saːh(ɪ)b]; ਰੱਬ ਦਾ ਘਰ) ਭਾਰਤ ਦੇ ਪੰਜਾਬ ਸੂਬੇ ਦੇ ਸ਼ਹਿਰ ਅੰਮ੍ਰਿਤਸਰ ਵਿੱਚ ਸਥਿਤ ਇੱਕ ਗੁਰਦੁਆਰਾ ਹੈ। ਇਹ ਸਿੱਖਾਂ ਦਾ ਸਭ ਤੋਂ ਪਵਿੱਤਰ ਧਾਰਮਿਕ ਅਸਥਾਨ ਮੰਨਿਆ ਜਾਂਦਾ ਹੈ।ਇਹ ਗੁਰਦੁਆਰਾ ਗੁਰੂ ਰਾਮ ਦਾਸ ਜੀ ਦੁਆਰਾ 1577 ਵਿੱਚ ਬਣਵਾਏ ਗਏ ਸਰੋਵਰ ਦੇ ਦੁਆਲੇ ਬਣਾਇਆ ਗਿਆ ਹੈ। ਇਸਦੀ ਨੀਂਹ 28 ਦਸੰਬਰ 1588 ਵਿੱਚ ਸਾਈਂ ਮੀਆਂ ਮੀਰ ਜੀ ਦੁਆਰਾ ਰੱਖਿਆ ਗਿਆ ਸੀ। 1604 ਵਿੱਚ ਗੁਰੂ ਅਰਜਨ ਦੇਵ ਨੇ ਇੱਥੇ ਆਦਿ ਗ੍ਰੰਥ ਦੇ ਇੱਕ ਖਰੜੇ ਦਾ ਪ੍ਰਕਾਸ਼ ਕੀਤਾ ਅਤੇ ਇਸ ਥਾਂ ਨੂੰ "ਅਠ ਸਠ ਤੀਰਥ" ਕਿਹਾ।ਦੋ ਸਾਲਾਂ ਬਾਅਦ ਸੰਨ ੧੬੦੬ ਵਿੱਚ "ਅਕਾਲ ਤਖਤ" ਦਾ ਨੀਂਹ ਪੱਥਰ ਗੁਰੂ ਹਰਿਗੋਬਿੰਦ ਸਾਹਿਬ ਜੀ ਦੁਆਰਾ ਰੱਖਿਆ ਗਿਆ। ਇਸ ਤੋਂ ਇਲਾਵਾ 1757, 1762 ਅਤੇ 1764 ਵਰ੍ਹਿਆ ਦੇ ਅਫ਼ਗ਼ਾਨ ਹਮਲਿਆਂ ਦੌਰਾਨ ਦਰਬਾਰ ਸਾਹਿਬ ਦੀ ਇਮਾਰਤ ਨੂੰ ਨਸ਼ਟ ਕਰ ਦਿੱਤਾ ਗਿਆ ਸੀ। ਬਾਬਾ ਦੀਪ ਸਿੰਘ ਜੀ ਦੀ ਸ਼ਹਿਦੀ ਵੀ ੧੬੫੭ ਦੇ ਅਫ਼ਗ਼ਾਨ ਹਮਲੇ ਦੌਰਾਨ ਹੀ ਦਰਬਾਰ ਸਾਹਿਬ ਦੀ ਰਾਖੀ ਕਰਦਿਆ ਹੋਈ ਸੀ।
ਭਾਰਤ ਦਾ ਰਾਸ਼ਟਰੀ ਝੰਡਾ (ਜਾਂ ਤਿਰੰਗਾ) ਤਿੰਨ ਰੰਗਾਂ, ਕੇਸਰੀ, ਚਿੱਟਾ ਅਤੇ ਹਰੇ ਰੰਗ ਦੀਆਂ ਖਿਤਿਜ ਪੱਟੀਆਂ ਵਿੱਚ ਇੱਕ ਨੀਲੇ ਰੰਗ ਦੇ ਚੱਕਰ ਵਾਲ਼ਾ ਇੱਕ ਤਿੰਨ ਰੰਗਾ ਝੰਡਾ ਹੈ ਜਿਸਦੀ ਕਲਪਨਾ ਪਿੰਗਲੀ ਵੈਂਕਿਆ ਨੇ ਕੀਤੀ ਸੀ। ਇਸਨੂੰ 15 ਅਗਸਤ 1947 ਨੂੰ ਅੰਗਰੇਜ਼ਾਂ ਵਲੋਂ ਭਾਰਤ ਦੀ ਅਜ਼ਾਦੀ ਦੇ ਕੁਝ ਹੀ ਦਿਨ ਪਹਿਲਾਂ 22 ਜੁਲਾਈ 1947 ਨੂੰ ਮੁਨੱਕਦ ਭਾਰਤੀ ਸੰਵਿਧਾਨ-ਸਭਾ ਦੀ ਬੈਠਕ ਵਿੱਚ ਅਪਣਾਇਆ ਗਿਆ ਸੀ। ਇਸ ਵਿੱਚ ਤਿੰਨ ਇੱਕੋ ਜਿੰਨੀ ਚੌੜਾਈ ਦੀਆਂ ਖਿਤਿਜੀ ਪੱਟੀਆਂ ਹਨ,ਜਿਹਨਾਂ ਵਿੱਚ ਸਭ ਤੋਂ ਉੱਤੇ ਕੇਸਰੀ, ਵਿਚਲੇ ਚਿੱਟੀ ਅਤੇ ਹੇਠਾਂ ਗੂੜੇ ਹਰੇ ਰੰਗ ਦੀ ਪੱਟੀ ਹੈ। ਝੰਡੇ ਦੀ ਲੰਬਾਈ ਅਤੇ ਚੋੜਾਈ ਦਾ ਅਨੁਪਾਤ 2:3 ਹੈ। ਚਿੱਟੀ ਪੱਟੀ ਵਿੱਚ ਗੂੜੇ ਨੀਲੇ ਰੰਗ ਦਾ ਇੱਕ ਚੱਕਰ ਹੈ ਜਿਸ ਵਿੱਚ 24 ਓਏ ਹਨ। ਇਸ ਚੱਕਰ ਦਾ ਵਿਆਸ ਤਕਰੀਬਨ ਚਿੱਟੀ ਪੱਟੀ ਦੀ ਚੌੜਾਈ ਦੇ ਬਰਾਬਰ ਹੈ।
ਮਾਂ ਬੋਲੀ ਉਹ ਭਾਸ਼ਾ ਹੁੰਦੀ ਹੈ ਜਿਸ ਨੂੰ ਇਨਸਾਨ ਜਨਮ ਤੋਂ ਸਿੱਖਦਾ ਹੈ। ਜਾਂ ਜਿਸ ਨੂੰ ਇਨਸਾਨ ਆਪਣੀ ਮਾਂ ਤੋਂ ਸਿਖਦਾ ਹੈ। ਜਾਂ ਜਿਸ ਨੂੰ ਓਹ ਸਭ ਤੋਂ ਚੰਗੀ ਤਰ੍ਹਾਂ ਜਾਣਦਾ ਹੈ। ਕਈ ਮੁਲਕਾਂ ਵਿੱਚ ਮਾਂ ਬੋਲੀ ਕਿਸੇ ਖ਼ਾਸ ਲੋਕ-ਸਮੂਹ ਦੀ ਬੋਲੀ ਨੂੰ ਵੀ ਕਿਹਾ ਜਾਂਦਾ ਹੈ। ਕਦੇ-ਕਦੇ, "ਮਾਤ ਭਾਸ਼ਾ" ਜਾਂ "ਮਾਂ ਦੀ ਭਾਸ਼ਾ" ਦੀ ਵਰਤੋਂ ਉਸ ਭਾਸ਼ਾ ਲਈ ਕੀਤੀ ਜਾਂਦੀ ਹੈ ਜੋ ਇੱਕ ਵਿਅਕਤੀ ਨੇ ਘਰ ਵਿੱਚ ਬੱਚੇ (ਆਮ ਤੌਰ ਤੇ ਆਪਣੇ ਮਾਤਾ-ਪਿਤਾ ਤੋਂ) ਦੇ ਤੌਰ ਤੇ ਸਿੱਖੀ ਹੁੰਦੀ ਹੈ। ਦੋਭਾਸ਼ੀ ਘਰਾਂ ਵਿੱਚ ਵੱਡੇ ਹੋ ਰਹੇ ਬੱਚਿਆਂ ਦੀਆਂ, ਇਸ ਪਰਿਭਾਸ਼ਾ ਦੇ ਅਨੁਸਾਰ, ਇੱਕ ਤੋਂ ਜਿਆਦਾ ਮਾਤ ਭਾਸ਼ਾਵਾਂ ਜਾਂ ਮੂਲ ਭਾਸ਼ਾਵਾਂ ਹੋ ਸਕਦੀਆਂ ਹਨ।
ਪੰਜਾਬੀ ਨਾਟਕ ਦਾ ਇਤਿਹਾਸ ਇੱਕ ਜਟਿਲ ਵਰਤਾਰਾ ਹੈ ਕਿਉਂਕਿ ਪੰਜਾਬੀ ਸਭਿਆਚਾਰ ਵਿੱਚ 'ਨਾਟਕ ਵਿਧਾ ਦੀ ਸਥਿਤੀ ਕਦੇ ਵੀ ਸੰਤੋਖਜਨਕ ਨਹੀਂ ਰਹੀਂ। ਇੱਕ ਤੋ ਵਧੀਕ ਕਾਰਨਾਂ ਕਰ ਕੇ ਇਹ ਵਿਧਾ ਪੰਜਾਬੀ ਸਮਾਜ ਵਿੱਚ ਵੱਕਾਰੀ ਸਥਾਨ ਗ੍ਰਹਿਣ ਨਹੀਂ ਕਰ ਸਕੀ। ਇਸ ਲਈ ਪੰਜਾਬੀ ਨਾਟਕ ਦਾ ਇਤਿਹਾਸ ਲੇਖਣ ਸੰਭਵ ਨਹੀਂ ਹੋਇਆ। ਇਸੇ ਲਈ ਪੰਜਾਬੀ ਨਾਟਕ ਦਾ ਇਤਿਹਾਸ ਲਿਖਦਿਆ ਉਸ ਸਭਿਆਚਾਰਕ, ਪਿਛੋਕੜ, ਲੋਕਧਾਰਾਈ ਵਿਹਾਰ ਤੇ ਮਾਨਸਿਕਤਾ ਨੂੰ ਸਮਝਣਾ ਅਵੱਸ਼ਕ ਹੈ।ਇਹ ਇਸ ਲਈ ਵੀ ਜਾਣਨਾ ਜਰੂਰੀ ਹੈ ਪੰਜਾਬੀ ਵਿੱਚ ਭਾਵੇਂ ਨਾਟਕ ਦਾ ਵਿਧੀਵਾਤ ਆਰੰਭ ਪੱਛਮ ਦੇ ਪ੍ਰਭਾਵ ਨਾਲ ਹੋਇਆ ਪਰੰਤੂ ਆਪਣੀ ਇੱਕ ਸਦੀ ਦੀ ਇਤਿਹਾਸ ਸਿਰਜਣਾ ਦੌਰਾਨ ਇਹ ਬਾਰ-ਬਾਰ ਕਿਸੇ ਨਾ ਕਿਸੇ ਰੂਪ ਵਿੱਚ ਆਪਣੇ ਪਿੱਛੇ ਵੱਲ ਅਹੁਲਦਾ ਭਾਵ ਪੰਜਾਬੀ ਲੋਕਧਾਰਾ ਤੇ ਸਭਿਆਚਾਰ ਨਾਲ ਵਾਸਤਾ ਹੋਣ ਦਾ ਯਤਨ ਕਰਦਾ ਰਿਹਾ ਹੈ।
ਖੇਡਣਾ ਮਨੁੱਖ ਦੀ ਸਹਿਜ ਸੁਭਾਵਿਕ ਪ੍ਰਵਿਰਤੀ ਹੈ। ਮਨੁੱਖ ਆਦਿ-ਕਾਲ ਤੋਂ ਹੀ ਖੇਡਦਾ ਆਇਆ ਹੈ। ਕੁਦਰਤ ਨੇ ਹਰ ਪ੍ਰਾਣੀ ਵਿੱਚ ਖੇਡਣ ਦਾ ਗੁਣ ਭਰਿਆ ਹੈ। ਆਪਣੇ ਜੁੱਸੇ, ਵਿੱਤ ਤੇ ਸੁਭਾਅ ਅਨੁਸਾਰ ਉਸ ਨੇ ਆਪੋ-ਆਪਣੀਆਂ ਖੇਡਾਂ ਦੀ ਸਿਰਜਣਾ ਕੀਤੀ ਹੈ। ਖੇਡਾਂ ਮਨੋਰੰਜਨ ਦਾ ਅਤੇ ਵਿਹਲੇ ਸਮੇਂ ਦੀ ਉਚਿਤ ਵਰਤੋਂ ਦਾ ਸਭ ਤੋਂ ਵੱਡਾ ਸਾਧਨ ਹਨ। ਖੇਡਾਂ ਤੇ ਮਨਪ੍ਰਚਾਵੇ ਮਨੁੱਖ ਲਈ ਉਨੇ ਹੀ ਜਰੂਰੀ ਹਨ ਜਿਤਨੇ ਅੰਨ, ਪਾਣੀ ਅਤੇ ਹਵਾ। ਇਹ ਮਨੁੱਖ ਦੇ ਸਰਬ-ਪੱਖੀ ਵਿਕਾਸ ਦਾ ਮਹੱਤਵਪੂਰਨ ਸ੍ਰੋਤ ਹਨ। ਬੱਚੇ ਦੇ ਜਨਮ ਲੈਣ ਨਾਲ ਬੱਚੇ ਦੀ ਖੇਡ-ਪ੍ਰਕਿਰਿਆ ਆਰੰਭ ਹੋ ਜਾਂਦੀ ਹੈ; ਜਿਵੇਂ ਕੁੱਝ ਦਿਨਾਂ ਦਾ ਬੱਚਾ ਹੀ ਲੱਤਾਂ-ਬਾਹਾਂ ਮਾਰਨੀਆਂ ਸ਼ੁਰੂ ਕਰ ਦਿੰਦਾ ਹੈ। ਖੇਡ-ਰੁਚੀਆਂ ਹੀ ਬੱਚੇ ਦੇ ਸਰੀਰਿਕ, ਮਾਨਸਿਕ ਅਤੇ ਬੌਧਿਕ ਵਿਕਾਸ ਦੀਆਂ ਸੂਚਕ ਹਨ।‘ਲੋਕ ਖੇਡ’ ‘ਲੋਕ’ ਅਤੇ ‘ਖੇਡ’ ਸ਼ਬਦਾਂ ਦੇ ਮੇਲ ਨਾਲ ਬਣਿਆ ਹੈ। ਇਸਦਾ ਅਰਥ ਹੈ। ‘ਲੋਕ ਦੀ ਖੇਡ’। ‘ਲੋਕ’ ਸ਼ਬਦ ਵਾਸਤਵ ਵਿੱਚ ਅੰਗਰੇਜ਼ੀ ਦੇ ਫੋਕ ਦਾ ਪਰਿਯਾਇ ਹੈ। ਜੋ ਨਗਰ ਅਤੇ ਪਿੰਡ ਦੀ ਸਾਰੀ ਜਨਤਾ ਦਾ ਭਾਵ ਹੈ। ਇਸ ਤਰ੍ਹਾਂ ‘ਖੇਡ’ ਸ਼ਬਦ ਦਾ ਭਾਵ ਮਨ ਪਰਚਾਣਾ ਹੈ। ਲੋਕਖੇਡ ਦਾ ਮਨ ਪਰਚਾਵਾ ਹੋਣਾ ਬਹੁਤ ਜ਼ਰੂਰੀ ਹੈ। ਪਰ ਮਨ ਪਰਚਾਵੇ ਦੇ ਨਾਲ-ਨਾਲ ਇਹ ਮਨੁੱਖ ਨੂੰ ਸਰੀਰਿਕ ਤੇ ਮਾਨਸਿਕ ਸ਼ਕਤੀ ਵੀ ਦਿੰਦੀਆਂ ਹਨ। ਇਨ੍ਹਾਂ ਦਾ ਮਨੁੱਖ ਦੇ ਜੀਵਨ ਨਾਲ ਡੂੰਘਾ ਸੰਬੰਧ ਹੈ।ਲੋਕ-ਖੇਡਾਂ ਦੀ ਖ਼ਾਸੀਅਤ ਇਹ ਹੈ ਕਿ ਇਹ ਕਿਸੇ ਕਰੜੇ ਨਿਯਮਾਂ ਅਧੀਨ ਨਹੀਂ ਖੇਡੀਆਂ ਜਾਂਦੀਆਂ। ਕੋਈ ਸਮਾਂ-ਸਥਾਨ ਵੀ ਨਿਸ਼ਚਿਤ ਨਹੀਂ, ਗਰਮੀਆਂ ਨੂੰ ਦੁਪਿਹਰਾ ਸਮੇਂ, ਰਾਤ ਨੂੰ ਚਾਨਣੀਆਂ ਰਾਤਾਂ ਵਿਚ, ਖੁੱਲ੍ਹਿਆ ਵਿਹੜਿਆਂ, ਗਲੀਆਂ, ਜੂਹਾਂ, ਟਾਹਲੀਆਂ, ਬਰੋਟਿਆਂ ਦੀਆਂ ਛਾਂਵਾਂ ਅਤੇ ਕਿਸੇ ਵੀ ਮੋਕਲੀ ਥਾਂ 'ਤੇ ਇਹ ਖੇਡੀਆਂ ਜਾਂਦੀਆਂ ਹਨ। ਲੋਕ-ਖੇਡਾਂ ਖੇਡਣ ਲਈ ਸਮਾਨ ਖ਼ਰੀਦਣ ਦੀ ਵੀ ਲੋੜ ਨਹੀਂ, ਸਥਾਨਿਕ ਉਪਲਬਧ ਸਮਗਰੀ ਤੋਂ ਹੀ ਕੰਮ ਸਾਰ ਲਿਆ।
ਪੰਜਾਬੀ ਸਾਹਿਤ ਵਿੱਚ ਕਿੱਸਿਆਂ ਦਾ ਇੱਕ ਵਿਸ਼ੇਸ਼ ਸਥਾਨ ਹੈ।ਵੱਖ-ਵੱਖ ਕਵੀਆਂ ਵੱਲੋਂ ਲਗਭਗ ਹਰ ਕਾਲ ਵਿੱਚ ਲਿਖੀਆਂ ਅਨੇਕਾਂ ਪ੍ਰੇਮ ਕਥਾਵਾਂ ਸਾਨੂੰ ਕਿੱਸਾ ਰੂਪ ਵਿੱਚ ਮਿਲਦੀਆਂ ਹਨ। ਕਹਾਣੀਆਂ ਸੁਣਾਉਣ ਦਾ ਰਿਵਾਜ਼ ਬਹੁਤ ਪੁਰਾਣਾ ਹੈ। ਇਹਨਾਂ ਕਹਾਣੀਆਂ ਨੂੰ ਸਾਹਿਤ ਵਿੱਚ ਲਿਆਉਣ ਲਈ ਕਵਿਤਾ ਨੂੰ ਮਾਧਿਅਮ ਬਣਾਇਆ ਗਿਆ ਸੀ ਅਤੇ ਇਹਨਾਂ ਕਵਿਤਾਵਾਂ ਵਿੱਚ ਲਿਖੀਆਂ ਗਈਆਂ ਕਹਾਣੀਆਂ ਨੂੰ ਹੀ ਕਿੱਸਾ ਕਿਹਾ ਜਾਣ ਲੱਗਾ। ਪੰਜਾਬੀ ਵਿੱਚ ਹੀਰ ਰਾਂਝਾ, ਸੱਸੀ ਪੁਨੂੰ, ਸੋਹਣੀ-ਮਹਿਵਾਲ, ਮਿਰਜ਼ਾਂ ਸਾਹਿਬਾ ਆਦਿ ਕਿੱਸੇ ਮਿਲਦੇ ਹਨ। ਜਿਹੜੇ ਅੱਜ ਵੀ ਪੰਜਾਬ ਦੇ ਲੋਕਾਂ ਦੀਆਂ ਜ਼ੁਬਾਨਾ ਉੱਪਰ ਚੜੇ ਹੋਏ ਹਨ। ਇਹਨਾਂ ਕਿੱਸਿਆਂ ਦੀਆਂ ਜੜ੍ਹਾ ਪੂਰੇ ਪੰਜਾਬ ਵਿੱਚ ਬਹੁਤ ਡੂੰਘੀਆਂ ਹਨ।
ਇਹ ਫ਼ਲਸਤੀਨ, ਜਾਰਡਨ ਤੇ ਭੂ-ਮੱਧ ਸਾਗਰ ਦੇ ਵਿਚਕਾਰਲੇ ਖੇਤਰ ਦਾ ਪ੍ਰਾਚੀਨ ਨਾਂ ਸੀ। ਇਸ ਨੂੰ ‘ਲੈਂਡ ਆਫ਼ ਪਰਪਲ’ ਵੀ ਆਖਦੇ ਸਨ ਕਿਉਂਕਿ ਇਸ ਇਲਾਕੇ ਦੀ ਮੁੱਖ ਵਸਤੂ ਗੂੜ੍ਹਾ ਜਾਮਨੀ ਰੰਗ ਸੀ। ਸ਼ੁਰੂ ਵਿੱਚ ਸਿਰਫ਼ ਆਕਾਰ ਤੋਂ ਉੱਤਰ ਵੱਲ ਦੀ ਹੀ ਸਾਰਨੀ ਪੱਟੀ ਦਾ ਹੀ ਇਹ ਨਾਂ ਸੀ। ਬਾਅਦ ਵਿੱਚ ਇਹ ਨਾਂ ਲਗਭਗ ਸਾਰੇ ਫ਼ਲਸਤੀਨ ਲਈ ਵੀ ਵਰਤਿਆ ਜਾਣ ਲਗ ਪਿਆ। ਇੱਕ ਸਮੇਂ ਕਨਾਨਾਈਟ ਸ਼ਬਦ ਨਿਸ਼ਚਿਤ ਆਬਾਦੀ ਦੇ ਇੱਕ ਹਿੱਸੇ ਨੂੰ ਦਰਸਾਉਂਦਾ ਸੀ। ਕਨਾਨ ਸਭਿਅਤਾ ਬਾਰੇ ਪ੍ਰਾਚੀਨ ਤੇ ਮੱਧ ਪੱਥਰ ਯੁੱਗ ਤੱਕ ਹੀ ਪਤਾ ਲਗ ਸਕਿਆ ਹੈ। ਲੋਕ ਸਥਾਈ ਪਿੰਡਾਂ ਅਤੇ ਕਸਬਿਆਂ ਵਿੱਚ ਰਹਿੰਦੇ ਸਨ। ਇਨ੍ਹਾਂ ਪਿੰਡਾਂ ਤੇ ਕਸਬਿਆਂ ਦੀ ਹੋਂਦ ਨਵ-ਪੱਥਰ ਯੁੱਗ ਤੱਕ ਨਹੀਂ ਸੀ। ਬਾਅਦ ਵਿੱਚ ਕਾਲਕੋਲਿਥਿਕ ਯੁੱਗ (ਲਗਭਗ-4000 ਈ.ਪੂ.,) ਦੀ ਵਿਲੱਖਣਤਾ ਚੀਨੀ ਦੇ ਬਰਤਨ ਤੇ ਤਾਂਬੇ ਦੀ ਵਰਤੋਂ ਅਤੇ ਅਨਘੜਤ ਪੱਥਰਾਂ ਦੇ ਘਰਾਂ ਦੁਆਰਾ ਹੁੰਦੀ ਹੈ। ਕਾਂਸ਼ੀ ਯੁੱਗ (3000-2000 ਈ.ਪੂ.) ਵਿੱਚ ਧਾਤਾਂ ਦੀ ਵਰਤੋਂ ਹੋਣੀ ਸ਼ੁਰੂ ਹੋ ਗਈ। ਮੱਧ ਕਾਂਸੀ ਯੁੱਗ (ਲਗਭਗ 2000-1550 ਈ.
ਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂ ਲੇਖਕਾਂ ਦੀ ਸੂਚੀ
ਸਾਹਿਤ ਅਕਾਦਮੀ 1955 ਤੋਂ ਹਰ ਸਾਲ ਭਾਰਤੀ ਸਾਹਿਤ ਦੀ ਤਰੱਕੀ ਲਈ ਪੰਜਾਬੀ ਸਮੇਤ ਹੋਰਨਾਂ ਭਾਸ਼ਾਵਾਂ ਦੇ ਸਾਹਿਤਕਾਰਾਂ ਅਤੇ ਉਹਨਾਂ ਦੀਆਂ ਰਚਨਾਵਾਂ ਨੂੰ ਸਾਹਿਤ ਅਕਾਦਮੀ ਪੁਰਸਕਾਰ ਦਿੰਦੀ ਆ ਰਹੀ ਹੈ। ਗਿਆਨਪੀਠ ਪੁਰਸਕਾਰ ਤੋਂ ਬਾਅਦ ਇਹ ਭਾਰਤ ਦਾ ਦੂਜਾ ਸਭ ਤੋਂ ਅਹਿਮ ਪੁਰਸਕਾਰ ਹੈ।
ਸ਼੍ਰੀ ਗੁਰੂ ਅਮਰਦਾਸ ਜੀ ਦੀ ਬਾਣੀ, ਕਲਾ ਤੇ ਵਿਚਾਰਧਾਰਾ
ਗੁਰੂ ਅਮਰਦਾਸ ਜੀ ਸਿੱਖ ਧਰਮ ਵਿੱਚ ਤੀਜੇ ਗੁਰੂ ਵਜੋਂ ਪ੍ਰਤਿਸ਼ਠਿਤ ਹਨ। ਇਨ੍ਹਾਂ ਦੀ ਜਨਮ-ਤਿਥੀ ਬਾਰੇ ਵਿਦਵਾਨਾਂ ਵਿੱਚ ਮਤ-ਏਕਤ ਨਹੀਂ ਹੈ। ਮਹਾਨ ਕੋਸ਼ਕਾਰ ਭਾਈ ਕਾਨ੍ਹ ਸਿੰਘ ਨਾਭਾ ਨੇ ਆਪ ਦਾ ਜਨਮ 5 ਮਈ 1479 (ਵੈਸਾਖ ਸੁਦਿ 14, ਸੰਮਤ 1536) ਮੰਨਿਆ ਹੈ। ਜਦ ਕਿ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੂਰੀ ਤਰ੍ਹਾਂ ਘੋਖ ਕਰਵਾ ਕੇ 11 ਮਈ 1479 ਨੂੰ ਆਪ ਦਾ ਜਨਮ ਸਿੱਧ ਕੀਤਾ ਗਿਆ। ਆਪ ਜਾ ਜਨਮ ਅੰਮ੍ਰਿਤਸਰ ਦੇ ਪਿੰਡ ਬਾਸਰਕੇ ਵਿੱਚ ਭੱਲਾ ਖਤਰੀ ਕੁਲ ਵਿੱਚ ਹੋਇਆ। ਗੁਰੂ ਅਮਰਦਾਸ ਨੈ ਬਿਰਧ ਅਵਸਥਾ ਵਿੱਚ ਗੁਰ-ਗੱਦੀ ਪ੍ਰਾਪਤ ਕੀਤੀ ਅਤੇ ਪਿੱਛੋ ਉਹਨਾਂ ਨੇ ਬਾਣੀ ਦੀ ਰਚਨਾ ਆਰੰਭ ਕੀਤੀ। ਉਨ੍ਹਾਂ ਦੀ ਬਾਣੀ ਵਿੱਚ ਹਰ ਗੱਲ ਬੜੇ ਸੰਜਮ ਅਤੇ ਭਰਪੂਰ ਸ਼ਰਧਾ ਨਾਲ ਕਹੀ ਗਈ ਹੈ। ਗੁਰੂ ਅਮਰਦਾਸ ਜੀ ਦਾ ਬਾਣੀ ਵੇਰਵਾ ਇਸ ਪ੍ਰਕਾਰ ਹੈ:- ਬਾਣੀ ਵੇਰਵਾ:- ਗੁਰੂ ਜੀ ਨੇ ਗੁਰੂ-ਗੱਦੀ ਉੱਪਰ ਬੈਠਣ ਉਪਰੰਤ ਆਪਣੇ ਰਹੱਸਵਾਦੀ ਅਨੁਭਵ ਨੂੰ ਬਾਣੀ ਰਾਹੀ ਅਭਿਵਿਅਕਤ ਕਰਨਾ ਸ਼ੁਰੂ ਕੀਤਾ। ਆਪ ਦੁਆਰਾ 18 ਰਾਗਾਂ ਵਿੱਚ ਬਾਣੀ ਰਚੀ ਗਈ। ਆਪ ਦੁਆਰਾ ਰਚਿਤ ਭਿੰਨ-ਭਿੰਨ ਰਾਗਾਂ ਵਿੱਚ ਰਚਿਤ 171 ਚਉਪਦੇ, 91 ਅਸ਼ਟਪਦੀਆਂ 85 ਪਉੜੀਆਂ ਤੇ 305 ਸਲੋਕ ਉਪਲੱਬਧ ਹਨ। ਗੁਰੂ ਨਾਨਕ ਤੇ ਗੁਰੂ ਅਰਜਨ ਦੇਵ ਦੁਆਰਾ ਰਚਿਤ ਬਾਣੀਆਂ ਆਕਾਰ ਦੇ ਪੱਖੋਂ ਸ੍ਰੀ ਗੁਰੂ ਅਮਰਦਾਸ ਦੀ ਬਾਣੀ ਤੋਂ ਇੱਕਲੀ-2 ਕਰਕੇ ਵਡੇਰੀਆਂ ਹਨ, ਜਿਸ ਕਰਕੇ ਇਸ ਬਾਣੀ ਨੁੂੰ ਆਕਾਰ ਤੇ ਹਿਸਾਬ ਨਾਲ ਤੀਜੇ ਨੰਬਰ ਉੱਤੇ ਰੱਖਿਆ ਜਾ ਸਕਦਾ ਹੈ ਪਰ ਵਸਤੂ ਤੇ ਉਤਦ੍ਰਿਸ਼ਟ-ਕਾਵਿ ਵਜੋਂ ਇਹ ਬਾਕੀ ਗੁਰਮਤਿ-ਕਾਵਿ ਵਿੱਚ ਖਲੋਤੀ ਹੋਈ ਹੈ। ਬਾਣੀ ਦਾ ਵੇਰਵਾ ਇਸ ਪ੍ਰਕਾਰ ਹੈ:- ਤਿਪਦੇ, ਚਉਪਦੇ, ਪੰਚ ਪਦੇ, ਅਸ਼ਟਪਦੀਆਂ, ਸੋਹਿਲੇ ਅਤੇ ਬਹਪਦੇ। ਸ਼ਲੋਕ, ਪਉੜੀਆਂ ਤੇ ਵਾਰਾਂ ਛੰਤ, ਕਾਫ਼ੀਆਂ ਪੱਟੀ, ਅਲਾਹੁਣੀਆਂ, ਵਾਰ ਸਤ (ਸਤਵਾਰਾ), ਅੰਨਦ ਗੁਜਰੀ, ਸੂਹੀ, ਰਾਮਕਲੀ ਅਤੇ ਮਾਰੂ-ਰਾਗਾਂ ਵਿੱਚ ਆਪ ਦੁਆਰਾ ਰਚਿਤ ਚਾਰ ਵਾਰਾਂ ਹਨ। ਕਬੀਰ ਤੇ ਫਰੀਦ ਦੇ ਸ਼ਲੋਕਾਂ ਵਿੱਚ ਕ੍ਰਮਵਾਰ ਇੱਕ ਤੇ ਤਿੰਨ ਸ਼ਲੋਕ ਟਿੱਪਣੀ ਵਜੋਂ ਅੰਕਿਤ ਹਨ। ਆਪ ਦੇ 67 ਸ਼ਲੋਕ, ‘ਸ਼ਲੋਕ ਵਾਰਾਂ ਤੋਂ ਵਧੀਕ` ਦੇ ਅੰਤਰਗਤ ਹਨ। ਸ੍ਰੀ ਗੁਰੂ ਅਮਰਦਾਸ ਜੀ ਦੀ ਬਾਣੀ ਦਾ ਕਲਾ ਕੌਸ਼ਲ:- ਗੁਰੂ ਅਮਰਦਾਸ ਜੀ ਦੀ ਸਾਰੀ ਬਾਣੀ ਰਾਗਾਨੂਸ਼ਾਸ਼ਿਤ ਹੈ। ਗੁਰੂ ਅਮਰਦਾਸ ਜੀ ਨੇ ਆਪਣੀ ਬਾਣੀ 17 ਰਾਗਾਂ ਵਿੱਚ ਉਚਾਰਣ ਕੀਤੀ ਹੈ ਸਪਸ਼ਟ ਹੈ ਕਿ ਗੁਰੂ ਜੀ ਨੂੰ ਰਾਗ-ਰਾਗਨੀਆਂ ਦੀਆਂ ਭਾਵਨਾਗਤ ਸੂਖਮਤਾਵਾਂ ਦਾ ਪੂਰਾ ਗਿਆਨ ਸੀ। ਛੰਦ:- ਡਾ. ਬਲਵੀਰ ਸਿੰਘ ‘ਦਿਲ` ਨੇ ਕਿਹਾ ਹੈ ਕਿ, ਸ੍ਰੀ ਗੁਰੂ ਅਮਰਦਾਸ ਜੀ ਨੇ ‘ਕਾਵਿ-ਭੇਦਾਂ` ਅਤੇ ਛੰਦ ਪ੍ਰਬੰਧ ਦੇ ਖੇਤਰ ਵਿੱਚ ਸ਼ਬਦ, ਬਾਣੀ ਜਾ ਭਾਵ ਨੂੰ ਪਹਿਲੀ ਥਾਂ ਦਿੱਤੀ ਗਈ ਅਤੇ ਛੰਦ-ਪ੍ਰਬੰਧ ਨੂੰ ਦੂਜੀ ਥਾਂ ਰੱਖਿਆ ਹੈ। ......... ਤੋਲ ਤੇ ਤੁਕਾਂਤ ਦਾ ਰਵਾਇਤੀ ਇਕਸਾਰਤਾ ਵਿੱਚ ਕੈਦ ਹੋਣ ਵਾਲੇ ਛੰਦ ਪ੍ਰਬੰਧ ਦੀ ਥਾਂ ਗੁਰਦੇਵ ਨੇ ਵੰਨ-ਸੁਵੰਨੇ ਛੰਦਾਂ ਨਾਲ ਧੜਕਦੇ ਕਾਵਿ-ਭੇਦਾਂ ਨੂੰ ਬਾਣੀ ਦੇ ਸਿਰਲੇਖਾਂ ਵਜੋਂ ਪ੍ਰਵਾਨ ਕੀਤਾ ਹੈ। ਆਪ ਜੀ ਨੇ ਬੇਸ਼ੱਕ ਅਨੇਕ ਪਰੰਪਰਾਗਤ ਛੰਦਾਂ ਦਾ ਪ੍ਰਯੋਗ ਕੀਤਾ ਹੈ। ਰਸ:- ਗੁਰੂ ਅਮਰਦਾਸ ਦੁਆਰਾ ਰਚਿਤ ਬਾਣੀ ਦਾ ਪ੍ਰਧਾਨ ਰਸ ਸ਼ਾਤ ਰਸ ਹੈ। ਜੋ ਉਤਕ੍ਰਿਸ਼ਟਤਾਂ ਦੀਆਂ ਸਿਖਰਾਂ ਛੂਹਣ ਉਪਰੰਤ ‘ਹਰਿ ਰਸ` ਬਣ ਜਾਂਦਾ ਹੈ। ਇਹ ਸ਼ਾਂਤ-ਰਸ ਭਗਤੀ ਰਸ ਪੂਰਕ ਹੈ। ਭਗਤੀ ਦੀ ਪ੍ਰਧਾਨਤਾਂ ਕਾਰਣ ਸੰਯੋਗ ਅਤੇ ਵਿਯੋਗ ਦੀਆਂ ਭਾਵਨਾਵਾਂ ਦੀ ਉਜਵਲ ਅਭਿਵਿਅਕਤੀ ਹੋਈ ਹੈ। ਪ੍ਰਤੀਕ:- ਅਧਿਆਤਮਿਕ ਅਨੁਭਵ ਨੂੰ ਸਰਲ ਢੰਗ ਨਾਲ ਜਿਗਿਆਸੂਆਂ ਪ੍ਰਤਿ ਪ੍ਰਗਟ ਕਰਨ ਲਈ ਗੁਰੂ ਜੀ ਨੇ ਪ੍ਰਤੀਕਾਂ ਦੀ ਖੁਲ੍ਹ ਕੇ ਵਰਤੋਂ ਕੀਤੀ ਹੈ ਪ੍ਰਤੀਕਾਂ ਤੋਂ ਬਿਨ੍ਹਾਂ ਕਈ ਵਾਰ ਰਹੱਸ-ਅਨੁਭੂਤੀ ਨੂੰ ਪ੍ਰਗਟ ਕਰਨਾ ਔਖਾ ਹੋ ਜਾਂਦਾ ਹੈ। ਇਸ ਲਈ ਗੁਰੂ ਜੀ ਨੇ ਪਰਮਾਤਮਾ ਅਤੇ ਜੀਵ ਆਤਮਾ ਦੇ ਪਰਸਪਰ ਸੰਬੰਧ, ਆਯਾ, ਮਨ, ਸ਼ਰੀਰ ਆਦਿ ਨੂੰ ਲੈ ਕੇ ਭਿੰਨ-ਭਿੰਨ ਢੰਗ ਨਾਲ ਪ੍ਰਤੀਕਾਂ ਦਾ ਪ੍ਰਯੋਗ ਕੀਤਾ। ਅਲੰਕਾਰ:- ਗੁਰੂ ਜੀ ਨੇ ਆਪਣੀ ਬਾਣੀ ਨੂੰ ਅਲੰਕਾਰਾਂ ਦੀ ਚਮਕ-ਦਮਕ ਤੋਂ ਮੁਕਤ ਰੱਖਿਆ ਹੈ। ਕਿਤੇ-ਕਿਤੇ ਹੀ ਸਰਲ ਅਲੰਕਾਰਾਂ ਦੀ ਵਰਤੋਂ ਮਿਲਦੀ ਹੈ। ਉਨ੍ਹਾਂ ਵਿੱਚੋਂ ਵੀ ਅਧਿਕਤਰ ਉਪਮਾਂ, ਰੂਪਕ, ਦ੍ਰਿਸ਼ਟਾਂਤ ਆਦਿ ਸਦ੍ਰਿਸ਼ਤਾ-ਮੂਲਕ ਹਨ। ਬਿੰਬ-ਵਿਧਾਨ:- ਪ੍ਰਤੀਕਾਂ ਅਤੇ ਅਲੰਕਾਰਾਂ ਤੋਂ ਇਲਾਵਾ ਗੁਰੂ ਜੀ ਦੇ ਵਿਸ਼ਾਲ ਅਨੁਭਵ ਦਾ ਪਰਿਚਯ ਉਨ੍ਹਾਂ ਦੇ ਬਿੰਬ-ਵਿਧਾਨ ਤੋਂ ਹੁੰਦਾ ਹੈ। ਇਹ ਬਿੰਬ ਰੂਪ, ਨਾਦ, ਸਪਰਸ਼, ਰਸ, ਗੰਧ ਆਦਿ ਸਾਰੀਆਂ ਇੰਦਰੀਆਂ ਨਾਲ ਸਬੰਧਿਤ ਹੋਣ ਤੋਂ ਇਲਾਵਾ ਇਤਿਹਾਸਕ, ਪੌਰਾਣਿਕ ਅਤੇ ਪ੍ਰਾਕ੍ਰਿਤਿਕ ਖੇਤਰਾਂ ਤੋਂ ਵੀ ਬਹੁਤ ਸਾਮਗਰੀ ਲੈਂਦੇ ਹਨ। ਭਾਸ਼ਾ:- ਡਾ.
ਬੁਝਾਰਤਾਂ (ਪਹੇਲੀ, ਅੜਾਉਣੀ, ਮਸਲਾ, ਰਹੱਸ, ਬਾਤ, ਬਤੌਲੀ, ਔਖਾ ਪ੍ਰਸ਼ਨ, ਸਮੱਸਿਆ, ਗੁੰਝਲ) ਲੋਕ ਸਾਹਿਤ ਦਾ ਮਹੱਤਵਪੂਰਨ ਅੰਗ ਹਨ। ਇਹ ਲੋਕ ਸਾਹਿਤ ਦੀ ਕਾਵਿ-ਰੂਪ ਦੀ ਵੰਨਗੀ ਵਿੱਚ ਆਉਦੀਆਂ ਹਨ ਅਤੇ ਇਹਨਾਂ ਦੇ ਸੰਬੰਧ ਬੱਝਵੇ ਰੂਪ ਵਿਧਾਨ ਵਾਲ਼ੀ ਵੰਨਗੀ ਨਾਲ਼ ਹੈ। ਲੋਕ ਸਾਹਿਤ ਕਿਸੇ ਸੱਭਿਆਚਾਰ ਦੇ ਵਿਅਕਤੀਆਂ ਦੀ ਸਾਂਝ ਸਿਰਜਨਾ-ਰੁਚੀ ਦਾ ਪ੍ਰਗਟਾ ਹੈ। ਇਹ ਲੋਕ ਮਨ ਦੀ ਉਪਜ ਹੁੰਦੀ ਹੈ ਅਤੇ ਅਚੇਤ ਮਨ ਵਿੱਚੋਂ ਸਹਿਜ ਭਾਵ ਹੀ ਨਿਕਲ ਤੁਰਦਾ ਹੈ। ਇਨ੍ਹਾਂ ਦਾ ਰਚਨਹਾਰਾ ਮਨੁੱਖ ਜਾਤੀ ਦੀ ਧੁਨ ਵਿੱਚ ਰਚ ਕੇ ਰਚਨਾ ਕਰਦਾ ਹੈ, ਜਿਸ ਵਿੱਚ ਸਮੂਹ ਤੇ ਵਿਚਾਰਾਂ ਦੇ ਭਾਵਨਾਵਾਂ ਦੀ ਸੂਰ ਹੁੰਦੀ ਹੈ। ਲੋਕ ਸਾਹਿਤ ਦੇ ਪ੍ਰਮੁੱਖ ਰੂਪ 'ਲੋਕ ਗੀਤ' ਲੋਕ ਕਹਾਣੀਆਂ ਅਖਾਣ ਬੁਝਾਰਤਾਂ ਆਦਿ ਹੁੰਦੇ ਹਨ। ਲੋਕ ਗੀਤ ਜਿੱਥੇ ਲੋਕਾਂ ਦੇ ਹਾਵ-ਭਾਵ ਖ਼ੁਸ਼ੀਆਂ-ਗ਼ਮੀਆਂ ਪਿਆਰ ਭਰੇ ਵਲਵਲਿਆਂ ਤੇ ਲੋਕ ਜ਼ਜ਼ਬਿਆਂ ਦੀ ਸਹੀ ਤਰਜਮਾਨੀ ਕਰਨ ਵਾਲੇ਼ ਹੁੰਦੇ ਹਨ, ਉਥੇ ਲੋਕ ਕਹਾਣੀ ਅਤੇ ਅਖਾਣ ਲੋਕਾਂ ਦੇ ਸਦੀਆਂ ਤੋਂ ਕਮਾਏ ਹੋਏ ਤਜ਼ਰਬੇ ਅਤੇ ਅਟਲ ਸੱਚਾਈਆਂ ਨੂੰ ਸਾਡੇ ਸਾਹਮਣੇ ਲਿਆਉਂਦੇ ਹਨ। ਅਖਾਣ ਨੂੰ ਪਰੰਪਰਾ ਤੋ ਕਸ਼ੀਦ ਕੀਤੀ ਹੋਈ ਸਿਆਣਪ ਅਤੇ ਬੁਝਾਰਤਾਂ ਨੂੰ ਬੁੱਧੀ ਦੀ ਪਰਖ ਲਈ ਵਧੀਆ ਸਾਧਨ ਕਿਹਾ ਜਾ ਸਕਦਾ ਹੈ। ਬਾਤ ਇੱਕ ਦੁਆਰਾ ਪਾਈ ਜਾਂਦੀ ਹੈ। ਬੁੱਝਣ ਵਾਲਾ ਇੱਕ ਜਾਂ ਕਈ ਹੋ ਸਕਦੇ ਹਨ। ਵਿਗਿਆਨ ਦੇ ਆਉਣ ਨਾਲ ਮਨੋਰੰਜਨ ਦੇ ਸਾਧਨਾ ਵਿੱਚ ਵਾਧਾ ਹੋਇਆ, ਜਿਸ ਨਾਲ ਬੁਝਾਰਤਾਂ ਕਾਫ਼ੀ ਹੱਦ ਤੱਕ ਅਲੋਪ ਹੋ ਚੁੱਕੀਆਂ ਹਨ। ਪੰਜਾਬੀ ਬੁਝਾਰਤਾਂ ਵਿੱਚੋਂ ਇੱਕ ਬੁਝਾਰਤ ਦੀ ਉਦਾਹਰਨ:
ਕਿਸੇ ਵੀ ਭਾਸ਼ਾ ਦੇ ਅੰਗ ਪ੍ਰਤਿਅੰਗ ਦਾ ਵਿਸ਼ਲੇਸ਼ਣ ਅਤੇ ਵਿਵੇਚਨ ਵਿਆਕਰਨ (ਗਰਾਮਰ) ਕਹਾਂਦਾ ਹੈ। ਵਿਆਕਰਨ ਉਹ ਵਿਦਿਆ ਹੈ ਜਿਸਦੇ ਦੁਆਰਾ ਕਿਸੇ ਭਾਸ਼ਾ ਦਾ ਸ਼ੁੱਧ ਬੋਲਣਾ, ਸ਼ੁੱਧ ਪੜ੍ਹਨਾ ਅਤੇ ਸ਼ੁੱਧ ਲਿਖਣਾ ਆਉਂਦਾ ਹੈ। ਕਿਸੇ ਵੀ ਭਾਸ਼ਾ ਦੇ ਲਿਖਣ, ਪੜ੍ਹਨ ਅਤੇ ਬੋਲਣ ਦੇ ਨਿਸ਼ਚਿਤ ਨਿਯਮ ਹੁੰਦੇ ਹਨ ਭਾਸ਼ਾ ਦੀ ਸ਼ੁੱਧਤਾ ਅਤੇ ਸੁੰਦਰਤਾ ਨੂੰ ਬਣਾਏ ਰੱਖਣ ਲਈ ਇਨ੍ਹਾਂ ਨਿਯਮਾਂ ਦਾ ਪਾਲਣ ਕਰਨਾ ਜ਼ਰੂਰੀ ਹੁੰਦਾ ਹੈ। ਇਹ ਨਿਯਮ ਵੀ ਵਿਆਕਰਨ ਦੇ ਅਨੁਸਾਰ ਆਉਂਦੇ ਹਨ। ਵਿਆਕਰਨ ਭਾਸ਼ਾ ਦੇ ਅਧਿਐਨ ਦਾ ਮਹੱਤਵਪੂਰਣ ਹਿੱਸਾ ਹੈ।
ਕਹਾਵਤਾਂ(ਅਖਾਣ/ਅਹਾਣ/ਅਖੌਤਾਂ/ਅਖਾਉਤ/ਕਹੌਤਾਂ/ਲਕੋਕਤੀ/ਜ਼ਰਬ-ਅਲ-ਮਿਸਾਲ/ਇਮਸਾਲ) ਲੋਕਾਂ ਵੱਲੋਂ ਕੀਤੀਆਂ ਅਜਿਹੀਆਂ ਗੱਲਾਂ ਜੋ ਸਹਿਜੇ ਹੀ ਆਪਣੀ ਗੱਲ ਨੂੰ ਸਪਸ਼ਟ ਕਰਨ ਲਈ ਵਰਤੀਆਂ ਜਾਂਦੀਆਂ ਹਨ। ਕਾਨ੍ਹ ਸਿੰਘ ਨਾਭਾ ਆਪਣੀ ਮਹਾਨ ਕ੍ਰਿਤ ਮਹਾਨ ਕੋਸ਼ ਵਿੱਚ ਅਖਾਣ ਨੂੰ ਦਰਸਾਉਦੇ ਹਨ ਕਿ ਲੋਕਾਂ ਦੀ ਉਕਤਿ(ਕਹਾਵਤ), ਇੱਕ ਅਰਥਾਲੰਕਾਰ, ਲੋਕਾਂ ਦੇ ਮੂੰਹ ਚੜ੍ਹੀ ਅਖਾਉਤ ਨੂੰ ਕਿਸੇ ਮੁਨਾਸਿਬ ਮੌਕੇ ਪੁਰ ਕਹਿਣਾ ਅਖਾਣ ਜਾਂ ਲੋਕੋਕਤੀ(ਲੋਕਉਕਤੀ) ਹੈ। ਕਹਾਵਤਾਂ ਲੋਕ ਸਾਹਿਤ ਜਾਂ ਲੋਕਧਾਰਾ ਦੀਆਂ ਵਿਭਿੰਨ ਵੰਨਗੀਆਂ ਵਿੱਚੋਂ ਆਪਣੀ ਵਿਕੋਲਿਤ੍ਰੀ ਪ੍ਰਕਿਰਤੀ, ਪ੍ਰਗਟਾਓ ਪ੍ਰਸੰਗ ਅਤੇ ਰੂਪ ਸਦਕਾ ਇੱਕ ਸੁਤੰਤਰ ਵਿਧਾ ਹੈ, ਜੋ ਲੋਕ ਦੀ ਸਿਆਣਪ ਅਤੇ ਅਨੁਭਵ ਦਾ ਨਿਚੋੜ ਹੁੰਦੀਆਂ ਹਨ। ਪ੍ਰਕਿਰਤੀ ਦੀ ਹਰੇਕ ਵਸਤੂ, ਕ਼ੁਦਰਤ ਦੇ ਨਿਯਮਾਂ, ਮਨੁੱਖਾਂ ਤੇ ਪਸ਼ੂ ਜਾਤੀ ਦੀਆਂ ਆਦਤਾਂ ਤੇ ਸੁਭਾਅ ਬਾਰੇ ਲੋਕਾਂ ਦੇ ਕੀ ਤਜਰਬੇ ਹਨ, ਉਹ ਅਖਾਣਾਂ/ਕਹਾਵਤਾਂ ਵਿੱਚ ਸੰਗਠਿਤ ਹੋਏ ਮਿਲਦੇ ਹਨ।
ਆਧੁਨਿਕ ਪੰਜਾਬੀ ਕਹਾਣੀ ਪੰਜਾਬੀ ਸਾਹਿਤ ਦੀ ਇੱਕ ਰੂਪਗਤ ਵਿਧਾ ਹੈ।ਇਹ ਪੰਜਬੀ ਗਲਪ ਵਿੱਚ ਨਾਵਲ ਤੋਂ ਬਾਦ ਦੂਜੇ ਸਥਾਨ ਤੇ ਹੈ।ਆਧੁਨਿਕ ਕਹਾਣੀ ਵਿੱਚ ਆਮ ਮਨੁਖ ਦੇ ਮਾਨਵੀ ਸੰਦਰਭ ਨੂੰ ਚਿਤਰਿਆ ਗਿਆ ਹੈ। ਆਧੁਨਿਕ ਕਹਾਣੀ ਦੀ ਪੇਸ਼ਕਾਰੀ ਵਿੱਚ ਸੰਕੇਤਕ ਅਤੇ ਪ੍ਰਤੀਕਾਤਮਕ ਵਿਧੀ ਆਪਣਾਉਂਦੀ ਹੈ।ਸੰਕੇਤਾਂ ਅਤੇ ਪ੍ਰਤੀਕਾਂ ਦੀ ਵਰਤੋਂ ਆਧੁਨਿਕ ਪੰਜਾਬੀ ਕਹਾਣੀ ਸੁਚੇਤ ਪਾਠਕ ਦੀ ਮੰਗ ਕਰਦੀ ਹੈ।