ਪੰਜਾਬੀ ਵਿਕੀਪੀਡੀਆ ਦੇ ਸਭ ਤੋਂ ਜ਼ਿਆਦਾ ਵੇਖੇ ਜਾਣ ਵਾਲੇ ਲੇਖ, ਰੋਜ਼ਾਨਾ ਨਵਪੂਰਤ ਹੋਰ ਜਾਣੋ...
ਗੁਰੂ ਗ੍ਰੰਥ ਸਾਹਿਬ ਸਿੱਖਾਂ ਦੇ ਗਿਆਰਵੇਂ ਗੁਰੂ ਹਨ। ਇਹ 1469 ਤੋਂ ਲੈ ਕੇ 1708 ਤੱਕ ਸਿੱਖ ਗੁਰੂਆਂ ਦੇ ਸਮੇਂ ਰਚੀ ਅਤੇ ਇਕੱਤਰ ਕੀਤੀ ਬਾਣੀ ਦਾ 1430 ਅੰਗਾਂ ਵਾਲਾ ਇੱਕ ਵਿਸਤਾਰਮਈ ਗ੍ਰੰਥ ਹੈ। ਇਹ ਅਨੇਕਾਂ ਸ਼ਬਦਾਂ ਭਾਵ ਬਾਣੀ ਦਾ ਅੰਬਾਰ ਹੈ ਜੋ ਕਿ ਰੱਬ ਦੇ ਗੁਣਾਂ ਅਤੇ ਉਸ ਦੇ ਨਾਮ ਜਪਣ ਦੇ ਕਾਰਨਾਂ ਦਾ ਵਰਨਣ ਕਰਦਾ ਹੈ। ਸਿੱਖਾਂ ਦੇ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ (1666-1708) ਨੇ ਜੋਤੀ-ਜੋਤਿ ਸਮਾਉਣ ਵੇਲੇ ਗੁਰਿਆਈ ਆਦਿ ਗ੍ਰੰਥ ਨੂੰ ਦਿੱਤੀ ਅਤੇ ਇਸ ਕਰ ਕੇ ਨਾਮ ਗੁਰੂ ਗ੍ਰੰਥ ਸਾਹਿਬ ਹੋ ਗਿਆ। ਇਹ ਸਿੱਖਾਂ ਦਾ ਸਭ ਤੋਂ ਪਵਿੱਤਰ ਗ੍ਰੰਥ ਅਤੇ ਇੱਕੋ-ਇੱਕ ਸਦੀਵੀ ਸ਼ਬਦ-ਰੂਪੀ ਗੁਰੂ ਹੈ ਜੋ ਕਿ ਸਿੱਖ ਗੁਰੂਆਂ ਅਤੇ ਹੋਰ ਸੰਤਾਂ-ਭਗਤਾਂ ਦੀ ਸਿੱਖਿਆਵਾਂ ਦਾ ਅੰਬਾਰ ਹੈ। ਅਰਦਾਸ ਦੇ ਸਰੋਤ ਜਾਂ ਮਾਰਗ-ਦਰਸ਼ਕ ਵਜੋਂ ਆਦਿ ਗ੍ਰੰਥ ਸਿੱਖੀ ਵਿੱਚ ਬੰਧਨਾ ਅਤੇ ਭਗਤੀ ਦਾ ਕੇਂਦਰੀ ਧੁਰਾ ਹੈ।ਆਦਿ ਗ੍ਰੰਥ ਦਾ ਸਭ ਤੋਂ ਪਹਿਲਾ ਸੰਕਲਨ ਪੰਜਵੇਂ ਗੁਰੂ, ਗੁਰੂ ਅਰਜਨ ਦੇਵ (1563-1606) ਨੇ ਪਹਿਲੇ ਪੰਜ ਗੁਰੂਆਂ ਅਤੇ ਹੋਰ ਮਹਾਨ ਸੰਤਾਂ ਜਾਂ ਭਗਤਾਂ, ਜਿਹਨਾਂ ਵਿੱਚੋਂ ਕਈਆਂ ਦਾ ਹਿੰਦੂ ਧਰਮ ਅਤੇ ਇਸਲਾਮ ਨਾਲ ਵਾਸਤਾ ਸੀ, ਦੀ ਬਾਣੀ ਇਕੱਤਰ ਕਰ ਕੇ ਕੀਤਾ ਅਤੇ ਇਸ ਪਵਿੱਤਰ ਬੀੜ ਨੂੰ ਭਾਈ ਗੁਰਦਾਸ ਜੀ ਦੇ ਹੱਥੋਂ ਲਿਖਵਾਇਆ। ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਤੇਗ ਬਹਾਦੁਰ ਜੀ ਦੀ ਬਾਣੀ ਨੂੰ ਇਕੱਤਰ ਕਰ ਕੇ ਤਲਵੰਡੀ ਸਾਬੋ ਵਿਖੇ ਭਾਈ ਮਨੀ ਸਿੰਘ ਜੀ ਪਾਸੋਂ ਆਦਿ ਗ੍ਰੰਥ ਵਿੱਚ ਦਰਜ ਕਰਵਾ ਕੇ ਆਦਿ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਦਾ ਦਰਜਾ ਦਿੱਤਾ। ਦਸਮ ਪਿਤਾ ਦੇ ਜੋਤੀ-ਜੋਤਿ ਸਮਾਉਣ ਪਿੱਛੋਂ ਬਾਬਾ ਦੀਪ ਸਿੰਘ ਵੱਲੋਂ ਗੁਰੂ ਗ੍ਰੰਥ ਸਾਹਿਬ ਦੇ ਬਹੁਤ ਸਾਰੇ ਉਤਾਰੇ ਵੰਡੇ ਗਏ। ਗੁਰੂ ਗ੍ਰੰਥ ਸਾਹਿਬ ਦੀ ਲਿਖਾਈ ਗੁਰਮੁਖੀ ਲਿਪੀ ਵਿੱਚ ਹੋਈ ਹੈ ਅਤੇ ਬਹੁਤ ਸਾਰੀਆਂ ਬੋਲੀਆਂ ਅਤੇ ਉਪ-ਬੋਲੀਆਂ– ਜਿਵੇਂ ਕਿ ਲਹਿੰਦੀ ਪੰਜਾਬੀ, ਬ੍ਰਜ ਭਾਸ਼ਾ, ਖੜ੍ਹੀ ਬੋਲੀ, ਸੰਸਕ੍ਰਿਤ ਅਤੇ ਫ਼ਾਰਸੀ – ਕਈ ਵਾਰ ਜਿਹਨਾਂ ਦੇ ਸਮੂਹ ਨੂੰ ਸੰਤ ਭਾਸ਼ਾ ਕਿਹਾ ਜਾਂਦਾ ਹੈ।.
ਸਿੱਖੀ ਜਾਂ ਸਿੱਖ ਧਰਮ (ਸਿੱਖ ਦਾ ਮਤਲਬ, "ਸਿੱਖਣ ਵਾਲ਼ਾ") ਇੱਕ ਭਾਰਤੀ ਧਰਮ ਹੈ, ਜੋ 15ਵੀਂ ਸਦੀ ਵਿੱਚ ਭਾਰਤੀ ਉਪਮਹਾਂਦੀਪ ਦੇ ਪੰਜਾਬ ਖੇਤਰ ਵਿੱਚ ਸ਼ੁਰੂ ਹੋਇਆ। ਇਹ ਜਗਤ ਦਾ ਪੰਜਵਾਂ ਸਭ ਤੋਂ ਵੱਡਾ ਧਰਮ ਹੈ ਅਤੇ ਸਾਰੇ ਵਿਸ਼ਵਵਿਆਪੀ ਪ੍ਰਮੁੱਖਤਾ ਪ੍ਰਾਪਤ ਧਰਮਾਂ ਵਿੱਚੋਂ ਸਭ ਤੋਂ ਹਾਲੀਆ ਸਥਾਪਤ ਹੋਇਆ। ਸਿੱਖ ਪੰਥ ਨੂੰ ਮੰਨਣ ਵਾਲਿਆਂ ਦੀ ਗਿਣਤੀ ਲਗਭਗ 3 ਕਰੋੜ (ਜਾਂ 25–30 ਮਿਲੀਅਨ) ਹੈ, ਇਨ੍ਹਾਂ ਦਾ ਬਹੁਮਤ ਪੰਜਾਬ, ਭਾਰਤ ਵਿੱਚ ਰਹਿੰਦਾ ਹੈ। ਸਿੱਖ ਧਰਮ ਦਾ ਅਧਿਆਤਮਕ ਆਧਾਰ ਸਿੱਖਾਂ ਦੇ ਦਸ ਸਿੱਖ ਗੁਰੂਆਂ ਦੀਆਂ ਸਿੱਖਿਆਵਾਂ ਹੈ, ਜੋ ਕਿ ਸਿੱਖਾਂ ਦੇ ਮੌਜੂਦਾ ਅਟੱਲ ਗੁਰੂ ਅਤੇ ਰਹਿਬਰ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ। ਗੂਰੂ ਨਾਨਕ ਦੇਵ ਨੇ ਸਿੱਖ ਧਰਮ ਦੀ ਨੀਂਹ ਰੱਖੀ ਸੀ ਅਤੇ ਗੂਰੂ ਗੋਬਿੰਦ ਸਿੰਘ ਨੇ ਗੂਰੂ ਗ੍ਰੰਥ ਸਾਹਿਬ ਨੂੰ ਇਸਦੇ ਅੰਤਮ ਗੁਰੂ ਵਜੋਂ ਨਿਯੁਕਤ ਕਰਕੇ ਦੇਹਧਾਰੀ ਗੁਰੂ ਦੀ ਪਰੰਪਰਾ ਨੂੰ ਸਮਾਪਤ ਕੀਤਾ। ਗੁਰੂ ਨਾਨਕ ਦੀਆਂ ਪ੍ਰਮੁੱਖ ਸਿੱਖਿਆਵਾਂ ਵਿੱਚ ਸ਼ਾਮਲ ਹਨ: ਰੱਬ ਉੱਪਰ ਯਕੀਨ ਰੱਖਕੇ ਉਸਦਾ ਨਾਮ ਜਪਣਾ, ਮਨੁੱਖਤਾ ਵਿੱਚ ਇਤਫ਼ਾਕ ਨਾਲ਼ ਰਹਿਣਾ, ਖ਼ੁਦਗਰਜ਼ੀ ਤੋਂ ਵਾਂਝੇ ਰਹਿਕੇ ਸੇਵਾ ਕਰਨੀ, ਸਰਬੱਤ ਦੇ ਭਲੇ ਵਾਸਤੇ ਮਨੁੱਖੀ ਹੱਕਾਂ 'ਤੇ ਡੱਟਕੇ ਪਹਿਰਾ ਦੇਣਾ, ਅਤੇ ਦੁਨੀਆਦਾਰੀ ਵਿੱਚ ਵੱਸਕੇ ਚੰਗੇ ਕਿਰਦਾਰ ਵਾਲ਼ਾ ਜੀਵਨ ਜਿਉਣਾ। ਗੁਰੂ ਹਰਿਗੋਬਿੰਦ (ਛੇਵਾਂ ਗੁਰੂ) ਨੇ ਮੀਰੀ-ਪੀਰੀ ਦੀ ਧਾਰਨਾ ਨੂੰ ਸਥਾਪਤ ਕੀਤਾ ਜਿਸਦੇ ਅਧੀਨ ਦੋਵਾਂ ਅਸਥਾਈ ਜਾਂ ਰਾਜਨੀਤਕ ਅਧਿਕਾਰ (ਮੀਰੀ) ਅਤੇ ਅਧਿਆਤਮਕ ਸ਼ਕਤੀ (ਪੀਰੀ) ਨੂੰ ਸਮਾਨ ਮਹੱਤਤਾ ਪ੍ਰਾਪਤ ਹੋਈ।
ਸੱਭਿਆਚਾਰ (ਲਾਤੀਨੀ: cultura, ਸ਼ਬਦਾਰਥ: " ਤਰਬੀਅਤ (cultivation)") ਮਨੁੱਖ ਦੁਆਰਾ ਸਿਰਜੀ ਜੀਵਨ ਜਾਚ ਨੂੰ ਕਹਿੰਦੇ ਹਨ। ਇਹ ਕਿਸੇ ਸਮਾਜ ਵਿੱਚ ਗਹਿਰਾਈ ਤੱਕ ਵਿਆਪਤ ਗੁਣਾਂ ਦੇ ਸਮੁੱਚ ਦਾ ਨਾਮ ਹੈ, ਜੋ ਉਸ ਸਮਾਜ ਦੇ ਸੋਚਣ, ਵਿਚਾਰਨ, ਕਾਰਜ ਕਰਨ, ਖਾਣ-ਪੀਣ, ਬੋਲਣ, ਨਾਚ, ਗਾਉਣ, ਸਾਹਿਤ, ਕਲਾ, ਆਰਕੀਟੈਕਟ ਆਦਿ ਵਿੱਚ ਰੂਪਮਾਨ ਹੁੰਦਾ ਹੈ। ਏ ਡਬਲਿਊ ਗਰੀਨ ਅਨੁਸਾਰ ਸੰਸਕ੍ਰਿਤੀ ਗਿਆਨ, ਵਿਵਹਾਰ, ਵਿਸ਼ਵਾਸ ਦੀਆਂ ਉਨ੍ਹਾਂ ਆਦਰਸ਼ ਪਧਤੀਆਂ ਦੀ ਅਤੇ ਗਿਆਨ ਅਤੇ ਵਿਵਹਾਰ ਦੁਆਰਾ ਪੈਦਾ ਕੀਤੇ ਵਸੀਲਿਆਂ ਦੀ ਵਿਵਸਥਾ ਨੂੰ ਕਹਿੰਦੇ ਹਨ ਜੋ ਸਮਾਜਕ ਤੌਰ 'ਤੇ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਨੂੰ ਸੌਂਪੀ ਜਾਂਦੀ ਹੈ।ਸੱਭਿਆਚਾਰ ਸ਼ਬਦ ‘ ਸੱਭਯ ‘ ਅਤੇ ‘ ਆਚਾਰ ‘ ਸ਼ਬਦਾਂ ਦੇ ਸੁਮੇਲ ਤੋਂ ਬਣਿਆ ਹੈ , ਜਿਸ ਦਾ ਭਾਵ ਜੀਵਨ ਦਾ ਉਹ ਚਰਿੱਤਰ ਹੈ , ਜੋ ਕਿਸੇ ਨਿਯਮਬੱਧਤਾ ਦਾ ਧਾਰਨੀ ਹੁੰਦਾ ਹੈ । ਇਸ ਵਿਚ ਜੀਵਨ – ਜਾਚ ਲਈ ਅਜਿਹੇ ਨੇਮਬੱਧ ਅਸੂਲ ਅਪਣਾਏ ਗਏ ਹੁੰਦੇ ਹਨ , ਜਿਨ੍ਹਾਂ ਨੂੰ ਸਾਰਾ ਲੋਕ – ਸਮੂਹ ਪ੍ਰਵਾਨ ਕਰਦਾ ਹੈ । ਸਭਿਆਚਾਰ ਸਿਰਫ਼ ਸਮਾਜ ਵਿਚ ਰਹਿੰਦਿਆਂ ਹੀ ਗ੍ਰਹਿਣ ਕੀਤਾ ਜਾ ਸਕਦਾ ਹੈ , ਇਸੇ ਕਰਕੇ ਹੀ ਮਨੁੱਖ ਨੂੰ ਸਮਾਜਿਕ ਪ੍ਰਾਣੀ ਕਿਹਾ ਜਾਂਦਾ ਹੈ ।
ਇਕਾਂਗੀ ਇੱਕ ਅੰਕ ਵਾਲੇ ਨਾਟਕ ਨੂੰ ਕਹਿੰਦੇ ਹਨ, ਫਿਰ ਵੀ ਇਕਾਂਗੀ ਤੇ ਨਾਟਕ 'ਚ ਕਾਫ਼ੀ ਅੰਤਰ ਹੁੰਦਾ ਹੈ। ਪੰਜਾਬੀ ਇਕਾਂਗੀ ਦਾ ਇਤਿਹਾਸ ਬੋਲਦਾ ਹੈ ਕਿ ਨਾਟਕ ਨਾ ਇਕਾਂਗੀ ਦਾ ਵਿਸਥਾਰ ਹੁੰਦਾ ਹੈ ਤੇ ਨਾ ਹੀ ਇਕਾਂਗੀ ਨਾਟਕ ਦਾ ਸਾਰ ਹੁੰਦੀ ਹੈ।ਅੰਗਰੇਜ਼ੀ ਦੇ 'ਵਨ ਐਕਟ ਪਲੇ'(One Act Play) ਸ਼ਬਦ ਲਈ ਹਿੰਦੀ ਵਿੱਚ 'ਇਕਾਂਕੀ' ਅਤੇ ਪੰਜਾਬੀ ਵਿੱਚ ਇਕਾਂਗੀ ਸ਼ਬਦਾਂ ਦਾ ਉਪਯੋਗ ਹੁੰਦਾ ਹੈ। ਪੱਛਮ ਵਿੱਚ ਇਕਾਂਗੀ 20ਵੀਂ ਸ਼ਤਾਬਦੀ ਵਿੱਚ, ਵਿਸ਼ੇਸ਼ ਤੌਰ 'ਤੇ ਪਹਿਲੇ ਮਹਾਂ ਯੁੱਧ ਦੇ ਬਾਅਦ, ਅਤਿਅੰਤ ਹਰਮਨ ਪਿਆਰਾ ਹੋਈ। ਡਾ.
ਧਰਤੀ (ਚਿੰਨ੍ਹ: ; 1 AU) ਅੰਦਰੂਨੀ ਗ੍ਰਹਿਆਂ ਵਿੱਚੋਂ ਵੱਡਾ ਗ੍ਰਹਿ ਹੈ ਅਤੇ ਸਿਰਫ ਇਸ ਦੇ ਹੀ ਅੰਦਰ ਭੂ-ਵਿਗਿਆਨਕ ਸਰਗਰਮੀ ਚੱਲ ਰਹੀ ਹੈ। ਧਰਤੀ ਦਾ ਵਾਯੂ ਮੰਡਲ ਬਾਕੀ ਗ੍ਰਹਿਆਂ ਤੋਂ ਵੱਖਰਾ ਹੈ, ਕਿਉਂਕਿ ਇਥੇ ੨੧% ਆਕਸੀਜਨ ਮਿਲਦੀ ਹੈ। ਇਸਦਾ ਦਾ ਇੱਕ ਉਪਗ੍ਰਹਿ ਹੈ, ਚੰਦਰਮਾ। ਧਰਤੀ ਨੂੰ ਪ੍ਰਿਥਵੀ, ਪ੍ਰਿਥਵੀ ਗ੍ਰਹਿ ਸੰਸਾਰ, ਅਤੇ ਟੈਰਾ ਨਾਮਾਂ ਨਾਲ ਵੀ ਸੱਦਿਆ ਜਾਂਦਾ ਹੈ। ਕੇਵਲ ਧਰਤੀ ਹੀ ਬ੍ਰਹਿਮੰਡ ਵਿੱਚ ਇੱਕੋ ਇੱਕ ਗਿਆਤ ਗ੍ਰਹਿ ਹੈ, ਜਿਥੇ ਜੀਵਨ ਮਿਲਦਾ ਹੈ। ਮਨੁੱਖ ਸਹਿਤ ਧਰਤੀ ਲੱਖਾਂ ਪ੍ਰਜਾਤੀਆਂ ਦਾ ਘਰ ਹੈ। ਵਿਗਿਆਨਕ ਪ੍ਰਮਾਣਾਂ ਤੋਂ ਸੰਕੇਤ ਮਿਲਦੇ ਹਨ ਕਿ ਇਸ ਗ੍ਰਹਿ ਦਾ ਗਠਨ 4.54 ਅਰਬ ਸਾਲ ਪਹਿਲਾਂ, ਅਤੇ ਉਸਦੀ ਸਤ੍ਹਾ ਉੱਤੇ ਜੀਵਨ ਲਗਭਗ ਇੱਕ ਅਰਬ ਸਾਲ ਪਹਿਲਾਂ, ਵਿਦਮਾਨ ਹੋਇਆ। ਤਦ ਤੋਂ, ਧਰਤੀ ਦੇ ਜੀਵਮੰਡਲ ਨੇ ਗ੍ਰਹਿ ਉੱਤੇ ਪਰਿਆਵਰਣ ਅਤੇ ਹੋਰ ਅਜੈਵਕੀ ਪਰਿਸਥਿਤੀਆਂ ਨੂੰ ਬਦਲ ਦਿੱਤਾ ਹੈ ਅਤੇ ਇਸ ਤਰ੍ਹਾਂ ਵਾਯੂਜੀਵੀ ਜੀਵਾਂ ਦੇ ਪ੍ਰਸਾਰਣ ਨੂੰ, ਨਾਲ ਹੀ ਨਾਲ ਓਜੋਨ ਤਹਿ ਦੇ ਨਿਰਮਾਣ ਅਤੇ ਧਰਤੀ ਦੇ ਚੁੰਬਕੀ ਖੇਤਰ ਨੇ ਨੁਕਸਾਨਦਾਇਕ ਵਿਕਿਰਨਾਂ ਨੂੰ ਰੋਕ ਕੇ ਜਲ ਮੰਡਲ ਤੱਕ ਸੀਮਤ ਜੀਵਨ ਦੇ ਥਲ ਤੱਕ ਪਸਾਰ ਨੂੰ ਸੰਭਵ ਬਣਾਇਆ।
ਸੈਰ ਇੱਕ ਅਜਿਹੀ ਯਾਤਰਾ (travel) ਹੈ ਜੋ ਮਨੋਰੰਜਨ (recreational) ਜਾਂ ਫੁਰਸਤ ਦੇ ਪਲਾਂ ਦਾ ਆਨੰਦ (leisure) ਮਾਨਣ ਦੇ ਉਦੇਸ਼ ਨਾਲ ਕੀਤੀ ਜਾਂਦੀ ਹੈ। ਸੰਸਾਰ ਸੈਰ ਸੰਗਠਨ (World Tourism Organization) ਦੇ ਅਨੁਸਾਰ ਪਰਯਟਕ ਉਹ ਲੋਕ ਹਨ ਜੋ ਯਾਤਰਾ ਕਰਕੇ ਆਪਣੇ ਆਮ ਮਾਹੌਲ ਤੋਂ ਬਾਹਰ ਦੇ ਸਥਾਨਾਂ ਵਿੱਚ ਰਹਿਣ ਜਾਂਦੇ ਹਨ। ਇਹ ਦੌਰਾ ਜ਼ਿਆਦਾ ਤੋਂ ਜ਼ਿਆਦਾ ਇੱਕ ਸਾਲ ਲਈ ਮਨੋਰੰਜਨ, ਵਪਾਰ ਅਤੇ ਹੋਰ ਉਦੇਸ਼ਾਂ ਨਾਲਕੀਤਾ ਜਾਂਦਾ ਹੈ, ਇਹ ਉਸ ਸਥਾਨ ਉੱਤੇ ਕਿਸੇ ਖਾਸ ਕਾਰਜ ਨਾਲ ਸੰਬੰਧਿਤ ਨਹੀਂ ਹੁੰਦਾ ਹੈ। ਸੈਰ ਦੁਨੀਆ ਭਰ ਵਿੱਚ ਇੱਕ ਆਰਾਮਦੇਹ ਗਤੀਵਿਧੀ ਵਜੋਂ ਹਰਮਨ ਪਿਆਰੀ ਹੋ ਗਈ ਹੈ। ੨੦੦੭ ਵਿੱਚ, ੯੦੩ ਮਿਲੀਅਨ ਤੋਂ ਜਿਆਦਾ ਅੰਤਰਰਾਸ਼ਟਰੀ ਪਰਿਅਟਕਾਂ ਦੇ ਆਗਮਨ ਦੇ ਨਾਲ, ੨੦੦੬ ਦੀ ਤੁਲਣਾ ਵਿੱਚ ੬.੬ % ਦਾ ਵਾਧਾ ਦਰਜ ਕੀਤਾ ਗਿਆ। ੨੦੦੭ ਵਿੱਚ ਅੰਤਰਰਾਸ਼ਟਰੀ ਪਰਯਟਨ ਪ੍ਰਾਪਤੀਆਂ USD ੮੫੬ ਅਰਬ ਸੀ। ਸੰਸਾਰ ਮਾਲੀ ਹਾਲਤ ਵਿੱਚ ਅਨਿਸ਼ਚਿਤਤਾਵਾਂ ਦੇ ਬਾਵਜੂਦ, ੨੦੦੮ ਦੇ ਪਹਿਲੇ ਚਾਰ ਮਹੀਨਿਆਂ ਵਿੱਚ ਆਗਮਨ ਵਿੱਚ ੫ % ਦਾ ਵਾਧਾ ਹੋਇਆ, ਇਹ ੨੦੦੭ ਵਿੱਚ ਸਮਾਨ ਮਿਆਦ ਵਿੱਚ ਹੋਏ ਵਾਧੇ ਦੇ ਲਗਭਗ ਸਮਾਨ ਸੀ।
ਕਰਾਟੇ (空手) (/kəˈrɑːtiː/; ਜਪਾਨੀ ਉਚਾਰਨ: [kaɽate] ( ਸੁਣੋ)) ਜਪਾਨ ਦੇ ਰਿਊਕਿਊ ਟਾਪੂਆਂ ਉੱਤੇ ਓਕੀਨਾਵਾ ਵਿਖੇ ਪ੍ਰਫੁੱਲਤ ਹੋਈ ਇੱਕ ਜੰਗੀ ਕਲਾ ਹੈ। ਇਹ ਚੀਨੀ ਜੰਗੀ ਕਲਾ, ਖ਼ਾਸ ਕਰ ਕੇ ਫ਼ੂਜੀਆਈ ਚਿੱਟੇ ਸਾਰਸ ਦੇ ਪ੍ਰਭਾਵ ਹੇਠ ਰਿਊਕਿਊ ਟਾਪੂਆਂ ਦੀਆਂ ਦੇਸੀ ਲੜਾਕੂ ਕਲਾਵਾਂ (ਜਿਹਨਾਂ ਨੂੰ 'ਉੱਤੇ (手), ਭਾਵ "ਹੱਥ"; ਓਕੀਨਾਵੀ ਵਿੱਚਤੀਈ ਆਖਿਆ ਜਾਂਦਾ ਹੈ) ਤੋਂ ਵਧੀ-ਫੁੱਲੀ ਸੀ। ਕਰਾਟੇ ਹੁਣ ਮੁੱਖ ਤੌਰ ਉੱਤੇ ਇੱਕ ਮਾਰੂ/ਵਾਰ ਕਰਨ ਵਾਲ਼ੀ ਕਲਾ ਹੈ ਜਿਸ ਵਿੱਚ ਘਸੁੰਨਾਂ, ਠੁੱਡਿਆਂ, ਗੋਡਿਆਂ ਅਤੇ ਕੂਹਣੀਆਂ ਨਾਲ਼ ਮਾਰਿਆ ਜਾਂਦਾ ਹੈ ਅਤੇ ਚਾਕੂਨੁਮਾ ਹੱਥ, ਬਰਛਾਨੁਮਾ ਹੱਥ ਅਤੇ ਤਲੀ-ਅੱਡੀ ਵਰਗੀਆਂ ਖੁੱਲ੍ਹੇ ਹੱਠ ਵਾਲ਼ੀਆਂ ਤਕਨੀਕਾਂ ਨਾਲ਼ ਵਾਰ ਕੀਤਾ ਜਾਂਦਾ ਹੈ। ਅਤੀਤ ਵਿੱਚ ਅਤੇ ਕੁਝ ਅਜੋਕੇ ਤਰੀਕਿਆਂ ਵਿੱਚ ਹੱਥੋ-ਪਾਈ, ਸੁੱਟਣਾ, ਕੈਂਚੀਆਂ, ਬੰਧੇਜ ਅਤੇ ਜੋੜਾਂ ਉੱਤੇ ਸੱਟ ਮਾਰਨੀ ਵੀ ਸਿਖਾਈ ਜਾਂਦੀ ਹੈ। ਕਰਾਟੇ ਦੇ ਅਭਿਆਸੀ ਨੂੰ ਕਰਾਟੀਕਾ (空手家) ਆਖਿਆ ਜਾਂਦਾ ਹੈ।
ਸਟੈਨ ਲੀ (ਜਨਮ ਸਟੈਨਲੇ ਮਾਰਟਿਨ ਲੀਬਰ /L i ਅ ər / ; 28 ਦਸੰਬਰ, 1922 - 12 ਨਵੰਬਰ, 2018) ਇੱਕ ਅਮਰੀਕੀ ਕਾਮਿਕ ਕਿਤਾਬ ਲੇਖਕ, ਸੰਪਾਦਕ, ਪ੍ਰਕਾਸ਼ਕ, ਅਤੇ ਨਿਰਮਾਤਾ ਸੀ। ਉਹ ਦੋ ਦਹਾਕਿਆਂ ਲਈ ਇੱਕ ਪਰਿਵਾਰਿਕ ਕਾਰੋਬਾਰ ਮਾਰਵਲ ਕਾਮਿਕਸ ਦਾ ਪ੍ਰਾਇਮਰੀ ਸਿਰਜਣਾਤਮਕ ਲੀਡਰ ਰਿਹਾ ਅਤੇ ਇਸਦੇ ਪਬਲਿਸ਼ਿੰਗ ਹਾਊਸ ਦੀ ਇੱਕ ਛੋਟੀ ਜਿਹੀ ਵੰਡ ਤੋਂ ਲੈ ਕੇ ਇੱਕ ਮਲਟੀਮੀਡੀਆ ਕਾਰਪੋਰੇਸ਼ਨ ਤੱਕ ਵਿਕਸਤ ਕੀਤਾ ਜਿਸਨੇ ਕਾਮਿਕਸ ਉਦਯੋਗ ਵਿੱਚ ਦਬਦਬਾ ਬਣਾਇਆ।
ਰੌਬਰਟ ਸ਼ੂਮੈਨ (ਅੰਗ੍ਰੇਜ਼ੀ: Robert Schumann; 8 ਜੂਨ 1810 - 29 ਜੁਲਾਈ 1856) ਇੱਕ ਜਰਮਨ ਕੰਪੋਜ਼ਰ, ਪਿਆਨੋਵਾਦਕ, ਅਤੇ ਪ੍ਰਭਾਵਸ਼ਾਲੀ ਸੰਗੀਤ ਆਲੋਚਕ ਸੀ। ਉਸ ਨੂੰ ਵਿਆਪਕ ਤੌਰ ਤੇ ਰੋਮਾਂਟਿਕ ਯੁੱਗ ਦਾ ਸਭ ਤੋਂ ਵੱਡਾ ਸੰਗੀਤਕਾਰ ਮੰਨਿਆ ਜਾਂਦਾ ਹੈ। ਸ਼ੁਮੈਨ ਨੇ ਕਾਨੂੰਨ ਦਾ ਅਧਿਐਨ ਛੱਡ ਦਿੱਤਾ, ਇਕ ਗੁਣਕਾਰੀ ਪਿਆਨੋਵਾਦਕ ਦੇ ਤੌਰ ਤੇ ਆਪਣੇ ਕਰੀਅਰ ਨੂੰ ਅੱਗੇ ਵਧਾਉਣ ਦੇ ਇਰਾਦੇ ਨਾਲ। ਇਕ ਜਰਮਨ ਪਿਆਨੋਵਾਦਕ, ਉਸ ਦੇ ਅਧਿਆਪਕ ਫਰੈਡਰਿਕ ਵਿੱਕ ਨੇ ਉਸ ਨੂੰ ਭਰੋਸਾ ਦਿੱਤਾ ਸੀ ਕਿ ਉਹ ਯੂਰਪ ਵਿਚ ਸਭ ਤੋਂ ਵਧੀਆ ਪਿਆਨੋਵਾਦੀ ਬਣ ਸਕਦਾ ਹੈ, ਪਰ ਹੱਥ ਦੀ ਸੱਟ ਲੱਗਣ ਨਾਲ ਇਸ ਸੁਪਨੇ ਨੂੰ ਖਤਮ ਹੋ ਗਿਆ। ਫਿਰ ਸ਼ੂਮਨ ਨੇ ਆਪਣੀਆਂ ਸੰਗੀਤਕ ਸ਼ਕਤੀਆਂ ਨੂੰ ਕੰਪੋਜ਼ ਕਰਨ 'ਤੇ ਕੇਂਦ੍ਰਤ ਕੀਤਾ। 1840 ਵਿਚ, ਵਾਈਕ ਨਾਲ ਲੰਬੇ ਅਤੇ ਗੁੰਝਲਦਾਰ ਕਾਨੂੰਨੀ ਲੜਾਈ ਤੋਂ ਬਾਅਦ, ਜਿਸਨੇ ਵਿਆਹ ਦਾ ਵਿਰੋਧ ਕੀਤਾ, ਸ਼ੂਮਨ ਨੇ ਵਾਈਕ ਦੀ ਧੀ ਕਲੇਰਾ ਨਾਲ ਵਿਆਹ ਕਰਵਾ ਲਿਆ। ਸੰਗੀਤ ਵਿਚ ਉਮਰ ਭਰ ਦੀ ਸਾਂਝੇਦਾਰੀ ਸ਼ੁਰੂ ਹੋਈ, ਜਿਵੇਂ ਕਿ ਕਲੇਰਾ ਖ਼ੁਦ ਇਕ ਸਥਾਪਿਤ ਪਿਆਨੋਵਾਦਕ ਅਤੇ ਸੰਗੀਤ ਦੀ ਉੱਘੀ ਸ਼ਖ਼ਸੀਅਤ ਸੀ। ਕਲੇਰਾ ਅਤੇ ਰਾਬਰਟ ਨੇ ਜਰਮਨ ਦੇ ਸੰਗੀਤਕਾਰ ਜੋਹਾਨਸ ਬ੍ਰਾਹਮਜ਼ ਨਾਲ ਵੀ ਨੇੜਲਾ ਸੰਬੰਧ ਬਣਾਈ ਰੱਖਿਆ। 1840 ਤੱਕ, ਸ਼ੂਮਨ ਪਿਆਨੋ ਲਈ ਵਿਸ਼ੇਸ਼ ਤੌਰ ਤੇ ਲਿਖਿਆ। ਬਾਅਦ ਵਿਚ, ਉਸਨੇ ਪਿਆਨੋ ਅਤੇ ਆਰਕੈਸਟ੍ਰਲ ਕਾਰਜਾਂ, ਅਤੇ ਬਹੁਤ ਸਾਰੇ ਲੀਡਰ (ਆਵਾਜ਼ ਅਤੇ ਪਿਆਨੋ ਲਈ ਗਾਣੇ) ਦੀ ਰਚਨਾ ਕੀਤੀ। ਉਸਨੇ ਚਾਰ ਸਿੰਫੋਨੀ, ਇੱਕ ਓਪੇਰਾ, ਅਤੇ ਦੂਸਰੇ ਆਰਕੈਸਟ੍ਰਲ, ਕੋਰਲ ਅਤੇ ਚੈਂਬਰ ਦੇ ਕਾਰਜਾਂ ਦੀ ਰਚਨਾ ਕੀਤੀ। ਸ਼ੁਮੈਨ ਆਪਣੇ ਸੰਗੀਤ ਨੂੰ ਮੰਚਿਆਂ ਰਾਹੀਂ ਪਾਤਰਾਂ ਨਾਲ ਭੜਕਾਉਣ ਲਈ ਜਾਣਿਆ ਜਾਂਦਾ ਸੀ, ਅਤੇ ਨਾਲ ਹੀ ਸਾਹਿਤ ਦੀਆਂ ਰਚਨਾਵਾਂ ਦਾ ਹਵਾਲਾ ਦਿੰਦਾ ਸੀ। ਇਹ ਕਿਰਦਾਰ ਉਨ੍ਹਾਂ ਦੀ ਸੰਪਾਦਕੀ ਲਿਖਤ ਵਿਚ ਨਿਊ ਜ਼ੀਟਸਚ੍ਰਿਫਟ ਫਰ ਮੂਸਿਕ (ਨਿਊ ਜਰਨਲ ਫ਼ਾਰ ਮਿਊਜ਼ਿਕ) ਵਿਚ ਸ਼ਾਮਲ ਹੋਏ, ਜੋ ਇਕ ਲੀਪਜ਼ੀਗ- ਅਧਾਰਤ ਪ੍ਰਕਾਸ਼ਨ ਹੈ ਜਿਸਦੀ ਉਸਨੇ ਸਹਿ-ਸਥਾਪਨਾ ਕੀਤੀ ਸੀ। ਸ਼ੂਮਨ ਇੱਕ ਮਾਨਸਿਕ ਵਿਗਾੜ ਤੋਂ ਪੀੜਤ ਸੀ ਜੋ ਸਭ ਤੋਂ ਪਹਿਲਾਂ ਸੰਨ 1833 ਵਿੱਚ ਇੱਕ ਗੰਭੀਰ ਬਿਪਤਾ ਦੇ ਰੂਪ ਵਿੱਚ ਪ੍ਰਗਟ ਹੋਇਆ ਸੀ - ਜੋ ਕਿ ਕਈ ਵਾਰ "ਉੱਚਾ ਚੁੱਕਣ" ਦੇ ਪੜਾਵਾਂ ਨਾਲ ਬਦਲਦਾ ਰਿਹਾ ਅਤੇ ਧਾਤ ਦੀਆਂ ਚੀਜ਼ਾਂ ਨਾਲ ਜ਼ਹਿਰੀਲੇ ਹੋਣ ਜਾਂ ਧਮਕੀਆਂ ਦੇਣ ਦੇ ਭੁਲੇਖੇ ਵਾਲੇ ਵਿਚਾਰਾਂ ਨੂੰ ਵੀ ਲਗਾਤਾਰ ਵਧਾਉਂਦਾ ਰਿਹਾ। ਜੋ ਹੁਣ ਮੰਨਿਆ ਜਾਂਦਾ ਹੈ ਬਾਈਪੋਲਰ ਡਿਸਆਰਡਰ ਅਤੇ ਸ਼ਾਇਦ ਪਾਰਾ ਦੇ ਜ਼ਹਿਰ ਕਾਰਨ ਸੁਮਨ ਦੀ ਰਚਨਾਤਮਕ ਉਤਪਾਦਕਤਾ ਵਿੱਚ "ਮੈਨਿਕ" ਅਤੇ "ਉਦਾਸੀਨ" ਦੌਰ ਹੋਏ। 1854 ਵਿਚ ਇਕ ਆਤਮਘਾਤੀ ਕੋਸ਼ਿਸ਼ ਤੋਂ ਬਾਅਦ, ਸ਼ੂਮਨ ਨੂੰ ਆਪਣੀ ਬੇਨਤੀ 'ਤੇ ਬੋਨ ਦੇ ਨੇੜੇ ਐਂਡਨੀਚ ਵਿਚ ਮਾਨਸਿਕ ਪਨਾਹ ਲਈ ਦਾਖਲ ਕਰਵਾਇਆ ਗਿਆ ਸੀ। ਮਨੋਵਿਗਿਆਨਕ ਮੇਲਾਚੋਲੀਆ ਨਾਲ ਨਿਦਾਨ ਵਿਚ, ਉਸ ਦੀ ਦੋ ਸਾਲ ਬਾਅਦ 46 ਸਾਲ ਦੀ ਉਮਰ ਵਿਚ, ਨਮੂਨੀਆ ਨਾਲ ਮੌਤ ਹੋ ਗਈ, ਬਿਨਾਂ ਕਿਸੇ ਮਾਨਸਿਕ ਬਿਮਾਰੀ ਤੋਂ ਠੀਕ ਹੋਏ। ਫਰਵਰੀ 1854 ਦੇ ਅਖੀਰ ਵਿਚ, ਸ਼ੂਮਨ ਦੇ ਲੱਛਣ ਵਧੇ, ਦੂਤ ਦੇ ਦਰਸ਼ਨ ਕਈ ਵਾਰ ਸ਼ੈਤਾਨਾਂ ਦੁਆਰਾ ਕੀਤੇ ਜਾਂਦੇ ਸਨ। 27 ਫਰਵਰੀ ਨੂੰ, ਉਸਨੇ ਆਪਣੇ ਆਪ ਨੂੰ ਇੱਕ ਪੁਲ ਤੋਂ ਰਾਈਨ ਨਦੀ ਵਿੱਚ ਸੁੱਟ ਕੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ। ਕਿਸ਼ਤੀ ਸਵਾਰਾਂ ਦੁਆਰਾ ਬਚਾਇਆ ਗਿਆ ਅਤੇ ਘਰ ਲੈ ਜਾਇਆ ਗਿਆ, ਉਸਨੇ ਪਾਗਲ ਦੇ ਲਈ ਪਨਾਹ ਲੈ ਜਾਣ ਲਈ ਕਿਹਾ। ਉਸਨੇ ਬੋਨ ਦੇ ਇੱਕ ਤਿਮਾਹੀ ਐਂਡਨੇਚ ਵਿੱਚ, ਡਾ.
ਪੰਜਾਬੀ ਪੀਡੀਆ, ਪੰਜਾਬੀ ਸਾਹਿਤ, ਸਿੱਖ ਧਰਮ, ਪੰਜਾਬੀ ਸਭਿਆਚਾਰ, ਮਨੁੱਖੀ ਸਿਹਤ, ਵਾਤਾਵਰਨ ਆਦਿ ਵਿਸ਼ਿਆਂ ਨਾਲ ਸਬੰਧਿਤ ਇੱਕ ਪੰਜਾਬੀ ਭਾਸ਼ਾ ਦਾ ਵਿਸ਼ਵ ਕੋਸ਼ ਹੈ, ਜੋ ਪੰਜਾਬ ਸਰਕਾਰ ਦੇ ਸੁਝਾਅ 'ਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੁਆਰਾ ਬਣਾਇਆ ਗਿਆ ਹੈ। ਇਹ ਵਿਕੀਪੀਡੀਆ ਦੀ ਤਰਜ਼ 'ਤੇ ਵਿਕਸਤ ਕੀਤਾ ਗਿਆ ਹੈ, ਜਿਸਦਾ ਮਨੋਰਥ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਨੂੰ ਉਤਸ਼ਾਹਤ ਕਰਨਾ ਅਤੇ ਲੋਕਾਂ ਨੂੰ ਪੰਜਾਬੀ ਭਾਸ਼ਾ ਦੇ ਖੇਤਰ ਵਿੱਚ ਸਰਗਰਮ ਕਰਨਾ ਹੈ। ਇਸ ਦਾ ਐਲਾਨ 18 ਜਨਵਰੀ, 2014 ਨੂੰ ਪੰਜਾਬੀ ਵਿਕਾਸ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੁਆਰਾ ਸਾਇੰਸ ਆਡੀਟੋਰੀਅਮ ਵਿਖੇ ਆਯੋਜਿਤ ‘ਪੰਜਾਬੀ ਸੋਸਾਇਟੀ ਐਂਡ ਮੀਡੀਆ’ ਵਿਸ਼ੇ ‘ਤੇ 30ਵੀਂ ਤਿੰਨ ਰੋਜ਼ਾ ਅੰਤਰਰਾਸ਼ਟਰੀ ਪੰਜਾਬੀ ਕਾਨਫਰੰਸ ਦੌਰਾਨ ਕੀਤਾ ਗਿਆ ਸੀ।ਇਸਦੀ ਰਸਮੀ ਸ਼ੁਰੂਆਤ 26 ਫਰਵਰੀ, 2014 ਨੂੰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਉਪ-ਕੁਲਪਤੀ ਜਸਪਾਲ ਸਿੰਘ ਨੇ ਕੀਤੀ। ਵਿਕੀਪੀਡੀਆ ਦੇ ਉਲਟ, ਸਾਰੀਆਂ ਐਂਟਰੀਆਂ ਦੀ ਸਮੀਖਿਆ, ਨਿਯੰਤਰਣ ਅਤੇ ਨਿਗਰਾਨੀ ਸਿਰਫ ਯੂਨੀਵਰਸਿਟੀ ਸਟਾਫ ਦੁਆਰਾ ਕੀਤੀ ਜਾਂਦੀ ਹੈ, ਨਾ ਕਿ ਜਨਤਾ ਦੁਆਰਾ ਜਿਵੇਂ ਕੇ ਵਿਕੀਪੀਡੀਆ ਦੇ ਮਾਮਲੇ ਵਿੱਚ ਹੁੰਦਾ ਹੈ। ਇਹ ਕਿਹਾ ਜਾਂਦਾ ਹੈ ਕਿ ਪੰਜਾਬੀ ਵਿਕੀਪੀਡੀਆ ਦੇ 31578 ਸ਼ਬਦਾਂ ਦੀ ਤੁਲਨਾ ਵਿੱਚ ਪੰਜਾਬੀ ਪੀਡੀਆ ਵਿੱਚ 72,614 ਸ਼ਬਦ ਸ਼ਾਮਲ ਹਨ। ਇਸਨੂੰ "ਮਿਸ਼ਨ ਪੰਜਾਬੀ 2020" ਦੇ ਇੱਕ ਹਿੱਸੇ ਵਜੋਂ ਦਰਸਾਇਆ ਗਿਆ ਹੈ ਜਿਸਦਾ ਉਦੇਸ਼ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਤ ਕਰਨਾ ਅਤੇ ਇਸਨੂੰ ਵਿਸ਼ਵ ਦੀਆਂ ਚੋਟੀ ਦੀਆਂ ਭਾਸ਼ਾਵਾਂ ਵਿੱਚ ਸ਼ਾਮਲ ਕਰਨਾ ਹੈ।
ਫ਼ਾਰਸੀ (فارسی), ਇੱਕ ਭਾਸ਼ਾ ਹੈ ਜੋ ਇਰਾਨ, ਅਫਗਾਨਿਸਤਾਨ, ਤਾਜਿਕਸਤਾਨ ਅਤੇ ਉਜਬੇਕਿਸਤਾਨ ਦੀ ਪਹਿਲੀ ਅਤੇ ਸਰਕਾਰੀ ਭਾਸ਼ਾ ਹੈ। ਇਸਨੂੰ 7.5 ਕਰੋੜ ਲੋਕ ਬੋਲਦੇ ਹਨ। ਭਾਸ਼ਾ ਪਰਿਵਾਰ ਦੇ ਲਿਹਾਜ ਨਾਲ ਇਹ ਹਿੰਦ-ਯੂਰਪੀ ਭਾਸ਼ਾ-ਪਰਿਵਾਰ ਦੀ ਹਿੰਦ-ਈਰਾਨੀ ਸ਼ਾਖਾ ਦੀ ਈਰਾਨੀ ਉਪਸ਼ਾਖਾ ਦੀ ਮੈਂਬਰ ਹੈ ਅਤੇ ਪੰਜਾਬੀ ਦੀ ਤਰ੍ਹਾਂ ਇਸ ਵਿੱਚ ਕਿਰਿਆ ਵਾਕ ਦੇ ਅੰਤ ਵਿੱਚ ਆਉਂਦੀ ਹੈ। ਇਹ ਸੰਸਕ੍ਰਿਤ ਨਾਲ ਕਾਫੀ ਮਿਲਦੀ-ਜੁਲਦੀ ਹੈ ਅਤੇ ਉਰਦੂ (ਅਤੇ ਹਿੰਦੀ) ਅਤੇ ਪੰਜਾਬੀ ਵਿੱਚ ਇਸ ਦੇ ਬਹੁਤ ਸਾਰੇ ਸ਼ਬਦ ਵਰਤੇ ਜਾਂਦੇ ਹਨ। ਇਹ ਅਰਬੀ-ਫ਼ਾਰਸੀ ਲਿਪੀ ਵਿੱਚ ਲਿਖੀ ਜਾਂਦੀ ਹੈ। ਅੰਗਰੇਜਾਂ ਦੇ ਆਉਣ ਤੋਂ ਪਹਿਲਾਂ ਭਾਰਤੀ ਉਪ ਮਹਾਂਦੀਪ ਵਿੱਚ ਫਾਰਸੀ ਦੀ ਵਰਤੋਂ ਦਰਬਾਰੀ ਕੰਮਾਂ ਅਤੇ ਲਿਖਾਈ ਦੀ ਬੋਲੀ ਦੇ ਰੂਪ ਵਿੱਚ ਹੁੰਦੀ ਸੀ। ਦਰਬਾਰ ਵਿੱਚ ਵਰਤੋਂ ਹੋਣ ਦੇ ਕਾਰਨ ਹੀ ਅਫਗਾਨਿਸਤਾਨ ਵਿੱਚ ਇਸਨੂੰ ਦਰੀ ਕਿਹਾ ਜਾਂਦਾ ਹੈ।
ਉੜੀਸਾ (ਉੜੀਆ: ଓଡିଶା) ਜਿਸ ਨੂੰ ਪਹਿਲਾਂ ਉੜੀਸਾ (ਉੜੀਆ: ଓଡିଶା) ਦੇ ਨਾਮ ਨਾਲ ਜਾਣਿਆ ਜਾਂਦਾ ਸੀ, ਭਾਰਤ ਦੇ ਪੂਰਬੀ ਤੱਟ ਉੱਤੇ ਪੈਂਦਾ ਇੱਕ ਰਾਜ ਹੈ, ਜੋ ਭਾਰਤ ਦੇ 29 ਰਾਜਾਂ ਵਿੱਚੋਂ ਇੱਕ ਹੈ। ਉੜੀਸਾ ਉੱਤਰ ਵਿੱਚ ਝਾਰਖੰਡ, ਉੱਤਰ-ਪੂਰਬ ਵਿੱਚ ਪੱਛਮੀ ਬੰਗਾਲ, ਦੱਖਣ ਵਿੱਚ ਆਂਧਰਾ ਪ੍ਰਦੇਸ਼ ਅਤੇ ਪੱਛਮ ਵਿੱਚ ਛੱਤੀਸਗੜ੍ਹ ਨਾਲ ਘਿਰਿਆ ਹੈ ਅਤੇ ਪੂਰਬ ਵਿੱਚ ਬੰਗਾਲ ਦੀ ਖਾੜੀ ਹੈ। ਇਹ ਉਸੇ ਪ੍ਰਾਚੀਨ ਮੁਲਕ ਕਲਿੰਗਾ ਦਾ ਆਧੁਨਿਕ ਨਾਂਅ ਹੈ ਜਿਸ ਉੱਤੇ 261 ਈਃ ਪੂਃ ਵਿੱਚ ਮੌਰੀਆ ਸਮਰਾਟ ਅਸ਼ੋਕ ਨੇ ਹਮਲਾ ਕੀਤਾ ਸੀ, ਅਤੇ ਲੜਾਈ ਵਿੱਚ ਹੋਏ ਭਿਆਨਕ ਖ਼ੂਨ-ਖ਼ਰਾਬੇ ਤੋਂ ਦੁਖੀ ਹੋ ਕੇ ਆਖ਼ਰਕਾਰ ਬੁੱਧ ਧਰਮ ਸਵੀਕਾਰ ਕੀਤਾ ਸੀ। ਅਜੋਕੇ ਉੜੀਸਾ ਰਾਜ ਦੀ ਸਥਾਪਨਾ 1 ਅਪ੍ਰੈਲ 1936 ਨੂੰ ਕਟਕ ਦੇ ਕਨਿਕਾ ਪੈਲੇਸ ਵਿੱਚ ਭਾਰਤ ਦੇ ਇੱਕ ਰਾਜ ਦੇ ਰੂਪ ਵਜੋਂ ਹੋਈ ਸੀ ਅਤੇ ਇਸ ਨਵੇਂ ਰਾਜ ਦੇ ਸਾਰੇ ਨਾਗਰਿਕ ਉੜੀਆ ਭਾਸ਼ੀ ਸਨ। ਸਾਰੇ ਰਾਜ ਵਿੱਚ 1 ਅਪ੍ਰੈਲ ਨੂੰ ਉਤਕਲ ਦਿਹਾੜਾ (ਉੜੀਸਾ ਦਿਨ) ਮਨਾਇਆ ਜਾਂਦਾ ਹੈ।
ਵੀਅਤਨਾਮ, ਅਧਿਕਾਰਕ ਤੌਰ ਉੱਤੇ ਵੀਅਤਨਾਮ ਦਾ ਸਮਾਜਵਾਦੀ ਗਣਰਾਜ (ਵੀਅਤਨਾਮੀ: Cộng hòa Xã hội chủ nghĩa Việt Nam), ਦੱਖਣ-ਪੂਰਬੀ ਏਸ਼ੀਆ ਦੇ ਇੰਡੋਚਾਈਨਾ ਪਰਾਇਦੀਪ ਦਾ ਸਭ ਤੋਂ ਪੂਰਬੀ ਦੇਸ਼ ਹੈ। 2011 ਤੱਕ 8.78 ਕਰੋੜ ਦੀ ਅਬਾਦੀ ਦੇ ਨਾਲ ਇਹ ਦੁਨੀਆ ਦਾ 13ਵਾਂ ਅਤੇ ਏਸ਼ੀਆ ਦਾ 8ਵਾਂ ਸਭ ਤੋਂ ਵੱਧ ਅਬਾਦੀ ਵਾਲਾ ਦੇਸ਼ ਹੈ। ਵੀਅਤਨਾਮ ਸ਼ਬਦ ਦਾ ਪੰਜਾਬੀ ਤਰਜਮਾ "ਦੱਖਣੀ ਵੀਅਤ" ਹੈ ਅਤੇ ਇਸ ਨਾਮ ਨੂੰ 1945 ਵਿੱਚ ਸਵੀਕਾਰਿਆ ਗਿਆ ਸੀ। ਇਸ ਦੀਆਂ ਹੱਦਾਂ ਉੱਤਰ ਵੱਲ ਚੀਨ, ਉੱਤਰ-ਪੱਛਮ ਵੱਲ ਲਾਓਸ, ਦੱਖਣ-ਪੱਛਮ ਵੱਲ ਕੰਬੋਡੀਆ ਅਤੇ ਪੂਰਬ ਵੱਲ ਦੱਖਣੀ ਚੀਨ ਸਾਗਰ ਨਾਲ ਲੱਗਦੀਆਂ ਹਨ। 1976 ਵਿੱਚ ਉੱਤਰੀ ਅਤੇ ਦੱਖਣੀ ਵੀਅਤਨਾਮ ਦੇ ਮੁੜ-ਏਕੀਕਰਨ ਮਗਰੋਂ ਇਸ ਦੀ ਰਾਜਧਾਨੀ ਹਨੋਈ ਹੀ ਰਹੀ ਹੈ। ਵੀਅਤਨਾਮ ਦੇਸ਼ ਦੀ ਕਰੰਸੀ ਸਿੱਕਿਆਂ ਵਿੱਚ ਨਹੀਂ ਹੈ।
ਸ਼ਿਵ ਹਿੰਦੂ ਧਰਮ ਦੇ ਪ੍ਰਮੁੱਖ ਦੇਵਤਿਆਂ ਵਿੱਚੋਂ ਇੱਕ ਹੈ। ਵੇਦ ਵਿੱਚ ਇਹਨਾਂ ਦਾ ਨਾਮ ਰੁਦਰ ਹੈ। ਇਹ ਵਿਅਕਤੀ ਦੀ ਚੇਤਨਾ ਦੇ ਅੰਤਰਿਆਮੀ ਹਨ। ਇਹਨਾਂ ਦੀ ਅਰਧਾਙਗਿਨੀ (ਸ਼ਕਤੀ) ਦਾ ਨਾਮ ਪਾਰਵਤੀ ਹੈ। ਇਹਨਾਂ ਦੇ ਪੁੱਤਰ ਕਾਰਤੀਕੈ ਅਤੇ ਗਣੇਸ਼ ਹਨ। ਸ਼ਿਵ ਅਧਿਕਤਰ ਚਿੱਤਰਾਂ ਵਿੱਚ ਯੋਗੀ ਦੇ ਰੂਪ ਵਿੱਚ ਵੇਖੇ ਜਾਂਦੇ ਹਨ ਅਤੇ ਓਹਨਾਂ ਦੀ ਪੂਜਾ ਸ਼ਿਵਲਿੰਗ ਅਤੇ ਮੂਰਤ ਦੋਨ੍ਹਾਂ ਰੂਪਾਂ ਵਿੱਚ ਕੀਤੀ ਜਾਂਦੀ ਹੈ। ਭਗਵਾਨ ਸ਼ਿਵ ਨੂੰ ਸੰਹਾਰ ਦਾ ਦੇਵਤਾ ਕਿਹਾ ਜਾਂਦਾ ਹੈ। ਭਗਵਾਨ ਸ਼ਿਵ ਸੌੰਮਿਅ ਆਕ੍ਰਿਤੀ ਅਤੇ ਰੌਦਰਰੂਪ ਦੋਨ੍ਹਾਂ ਲਈ ਪ੍ਰਸਿੱਧ ਹਨ। ਹੋਰ ਦੇਵਾਂ ਵਲੋਂ ਸ਼ਿਵ ਨੂੰ ਭਿੰਨ ਮੰਨਿਆ ਗਿਆ ਹੈ। ਸ੍ਰਸ਼ਟਿ ਦੀ ਉਤਪੱਤੀ, ਸਥਿਤੀ ਅਤੇ ਸੰਹਾਰ ਦੇ ਅਧਿਪਤੀ ਸ਼ਿਵ ਹਨ। ਤਰਿਦੇਵਾਂ ਵਿੱਚ ਭਗਵਾਨ ਸ਼ਿਵ ਸੰਹਾਰ ਦੇ ਦੇਵਤੇ ਮੰਨੇ ਗਏ ਹਨ। ਸ਼ਿਵ ਅਨਾਦੀ ਅਤੇ ਸ੍ਰਸ਼ਟੀ ਪਰਿਕ੍ਰੀਆ ਦੇ ਆਦਿਸਰੋਤ ਹਨ ਅਤੇ ਇਹ ਕਾਲ ਮਹਾਂਕਾਲ ਹੀ ਜੋਤੀਸ਼ਸ਼ਾਸਤਰ ਦੇ ਅਧਾਰ ਹਨ। ਸ਼ਿਵ ਦਾ ਅਰਥ ਕਲਿਆਣਕਾਰੀ ਮੰਨਿਆ ਗਿਆ ਹੈ, ਪਰ ਉਹ ਹਮੇਸ਼ਾ ਲੋ ਅਤੇ ਪਰਲੋ ਦੋਨਾਂ ਨੂੰ ਆਪਣੇ ਅਧੀਨ ਕੀਤੇ ਹੋਏ ਹੈ।
ਨੇਮਚੀਪ (Namecheap, Inc.) ਇੱਕ ICANN- ਮਾਨਤਾ ਪ੍ਰਾਪਤ ਰਜਿਸਟਰਾਰ ਹੈ, ਜੋ ਕਿ ਡੋਮੇਨ ਨਾਮ ਰਜਿਸਟ੍ਰੇਸ਼ਨ ਤੇ ਸੇਵਾਵਾਂ ਪ੍ਰਦਾਨ ਕਰਦੇ ਹਨ, ਅਤੇ ਵੇਚਣ ਵਾਲੇ ਡੋਮੇਨ ਨਾਮ ਦੀ ਪੇਸ਼ਕਸ਼ ਕਰਦੇ ਹਨ। ਜੋ ਤੀਜੀ ਧਿਰ (ਰਜਿਸਟਰਾਰ ਡੋਮੇਨ ਨਾਮਾਂ ਵਜੋਂ ਵੀ ਜਾਣੀਆਂ ਜਾਂਦੀਆਂ ਹਨ) ਵਿੱਚ ਦਰਜ ਹਨ। ਇਹ ਫੀਨਿਕਸ, ਅਰੀਜ਼ੋਨਾ ਵਿੱਚ ਅਧਾਰਿਤ ਇੱਕ ਵੈਬ ਹੋਸਟਿੰਗ ਕੰਪਨੀ ਵੀ ਹੈ। ਕੰਪਨੀ ਆਪਣੇ ਤਕਰੀਬਨ ਤਿੰਨ ਮਿਲੀਅਨ ਗਾਹਕਾਂ ਲਈ ਸੱਤ ਲੱਖ ਤੋਂ ਵੱਧ ਦੇ ਡੋਮੇਨ ਨਾਮ ਦਾ ਪ੍ਰਬੰਧ ਕਰਨ ਦਾ ਦਾਅਵਾ ਕਰਦੀ ਹੈ।
ਜੂਲੀਆਨ ਮੂਰ (ਜਨਮ ਜੂਲੀਐਨ ਸਮਿਥ; 3 ਦਸੰਬਰ, 1960) ਇੱਕ ਅਮਰੀਕੀ–ਬ੍ਰਿਟਿਸ਼ ਅਦਾਕਾਰਾ ਹੈ, 1990ਵਿਆਂ ਦੇ ਸ਼ੁਰੂ ਵਿੱਚ ਇਸਨੇ ਆਪਣੀ ਵਧਿਆ ਪਛਾਣ ਬਣਾਈ। ਜੂਲੀਆਨ ਖ਼ਾਸ ਤੌਰ ਉੱਪਰ ਭਾਵਨਾਵਾਂ ਦੇ ਜਾਲ ਵਿੱਚ ਫਸੀ ਔਰਤਾਂ ਦੇ ਚਰਿੱਤਰ ਨੂੰ ਆਰਟ ਫ਼ਿਲਮਾਂ ਅਤੇ ਹਾਲੀਵੁਡ ਫ਼ਿਲਮਾਂ ਰਾਹੀਂ ਪੇਸ਼ ਕਰਨ ਲਈ ਜਾਣੀ ਜਾਂਦੀ ਹੈ। ਇਸਨੇ ਆਪਣੇ ਕੰਮ ਲਈ ਬਹੁਤ ਸ਼ਲਾਘਾ ਪ੍ਰਾਪਤ ਕੀਤੀ ਜਿਹਨਾਂ ਵਿਚੋਂ ਅਕਾਦਮੀ ਅਵਾਰਡ ਫ਼ਾਰ ਬੇਸਟ ਐਕਟਰ ਵੀ ਇੱਕ ਹੈ।
ਵੈੱਬ ਬਰਾਊਜ਼ਰ (ਅੰਗਰੇਜ਼ੀ: Web browser) ਇੱਕ ਤਰਾਂ ਦਾ ਆਦੇਸ਼ਕਾਰੀ ਹੁੰਦੀ ਹੈ ਜਿਸ ਨੂੰ ਕਿ ਸਰਵਰ ਉੱਤੇ ਉਪਲੱਬਧ ਜਾਣਕਾਰੀ(ਲੇਖ,ਚਿੱਤਰ,ਗਾਣੇ,ਆਦਿ) ਨੂੰ ਦਰਸਾਉਣ ਲਈ ਵਰਤਿਆ ਜਾਂਦਾ ਹੈ। ਇਸ ਤੋ ਬਿਨਾਂ ਅਸੀਂ ਅੰਤਰਜਾਲ ਸੁਵਿਧਾ ਦਾ ਆਨੰਦ ਨਹੀਂ ਮਾਣ ਸਕਦੇ। ਗੂਗਲ ਕਰੋਮ, ਮੋਜ਼ੀਲਾ ਫਾਇਰਫੌਕਸ, ਇੰਟਰਨੈੱਟ ਐਕਸਪਲੋਰਰ, ਸਫ਼ਾਰੀ ਆਦਿ ਅੱਜ-ਕੱਲ ਦੇ ਸਭ ਤੋ ਜ਼ਿਆਦਾ ਵਰਤੇ ਜਾਣ ਵਾਲੇ ਵੈੱਬ ਬਰਾਊਂਜ਼ਰ ਹਨ।
ਰੀਓ ਡੀ ਜਨੇਰੋ (ਅੰਗਰੇਜ਼ੀ ਉਚਾਰਨ: /ˈriːoʊ deɪ ʒəˈnɛəroʊ/ ਜਾਂ /ˈriːoʊ dɪ dʒəˈnɛəroʊ/; ਪੁਰਤਗਾਲੀ ਉਚਾਰਨ: [ˈʁi.u dʒi ʒaˈnejɾu], January River), ਆਮ ਤੌਰ ਤੇ ਸਿਰਫ ਰਿਓ, ਰੀਓ ਡੀ ਜਨੇਰੋ ਰਾਜ ਦੀ ਰਾਜਧਾਨੀ, ਬ੍ਰਾਜ਼ੀਲ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਅਤੇ ਦੱਖਣੀ ਅਮਰੀਕਾ ਦਾ ਤੀਜਾ ਸਭ ਤੋਂ ਵੱਡਾ ਮਹਾਂਨਗਰੀ ਅਤੇ ਬਹੁਨਗਰੀ ਇਲਾਕਾ ਹੈ ਜਿਸਦੇ ਢੁਕਵੇਂ ਸ਼ਹਿਰ ਦੀ ਅਬਾਦੀ ਲਗਭਗ 63 ਲੱਖ ਹੈ ਜਿਸ ਕਰ ਕੇ ਇਹ ਅਮਰੀਕਾ ਮਹਾਂ-ਮਹਾਂਦੀਪ ਵਿੱਚ ਛੇਵਾਂ ਅਤੇ ਦੁਨੀਆਂ ਵਿੱਚ 26ਵਾਂ ਸਭ ਤੋਂ ਵੱਡਾ ਸ਼ਹਿਰ ਹੈ।
ਸਲੋਵਾਕ (Slovenčina) ਹਿੰਦ-ਯੂਰਪੀ ਭਾਸ਼ਾ ਪਰਿਵਾਰ ਦੀ ਇੱਕ ਭਾਸ਼ਾ ਹੈ। ਇਹ ਸਲੋਵਾਕੀਆ ਦੀ ਅਧਿਕਾਰਿਕ ਭਾਸ਼ਾ ਹੈ। ਸਲੋਵਾਕੀਆ ਵਿੱਚ ਇਸਨੂੰ ਬੋਲਣ ਵਾਲਿਆਂ ਦੀ ਗਿਣਤੀ 50 ਲੱਖ ਹੈ। ਅਮਰੀਕਾ, ਚੈੱਕ ਗਣਰਾਜ, ਸਰਬੀਆ, ਆਇਰਲੈਂਡ, ਰੋਮਾਨੀਆ, ਪੋਲੈਂਡ, ਕਨੇਡਾ, ਹੰਗਰੀ, ਕ੍ਰੋਏਸ਼ੀਆ, ਇੰਗਲੈਂਡ, ਆਸਟ੍ਰੇਲੀਆ, ਆਸਟਰੀਆ ਅਤੇ ਯੂਕਰੇਨ ਵਿੱਚ ਵੀ ਸਲੋਵਾਕ ਨੂੰ ਬੋਲਣ ਵਾਲੇ ਲੋਕ ਮੌਜੂਦ ਹਨ।
ਫ਼ਰਾਂਸੀਸੀ (français, la langue française) ਇੱਕ ਰੁਮਾਂਸ ਬੋਲੀ ਹੈ ਜੋ ਮੁੱਖ ਰੂਪ ਵਿੱਚ ਫ਼੍ਰਾਂਸ ਵਿੱਚ ਬੋਲੀ ਜਾਂਦੀ ਹੈ ਜਿੱਥੇ ਇਸ ਬੋਲੀ ਦਾ ਜਨਮ ਹੋਇਆ ਸੀ। ਦੁਨੀਆ ਭਰ ਵਿੱਚ ਤਕਰੀਬਨ 9 ਕਰੋੜ ਲੋਕਾਂ ਦੁਆਰਾ ਇਹ ਪਹਿਲੀ ਬੋਲੀ ਦੇ ਰੂਪ ਵਿੱਚ ਬੋਲੀ ਜਾਂਦੀ ਹੈ, 19 ਕਰੋੜ ਦੁਆਰਾ ਦੂਜੀ ਅਤੇ ਹੋਰ 20 ਕਰੋੜ ਦੁਆਰਾ ਅਧਿਗਰਹਿਤ ਬੋਲੀ ਦੇ ਰੂਪ ਵਿੱਚ ਇਸਨੂੰ ਬੋਲਦੇ ਹਨ। ਇਸ ਤਰ੍ਹਾਂ ਕੈਨੇਡਾ, ਬੈਲਜੀਅਮ, ਸਵਿਟਜ਼ਰਲੈਂਡ, ਅਫ਼ਰੀਕੀ ਫਰੇਂਕੋਫੋਨ, ਲਕਜ਼ਮਬਰਗ ਅਤੇ ਮੋਨੇਕੋ ਸਮੇਤ ਦੁਨੀਆ ਦੇ 54 ਦੇਸ਼ਾਂ ਵਿੱਚ ਇਸਨੂੰ ਬੋਲਣ ਵਾਲੀਆਂ ਦੀ ਵੱਡੀ ਗਿਣਤੀ ਹੈ। ਇਹ ਸੰਯੁਕਤ ਰਾਸ਼ਟਰ ਦੀਆਂ ਸਾਰੀਆਂ ਸੰਸਥਾਵਾਂ ਦੀ ਅਤੇ ਹੋਰ ਬਹੁਤ ਸਾਰੇ ਅੰਤਰਰਾਸ਼ਟਰੀ ਸੰਗਠਨਾਂ ਦੀ ਵੀ ਆਧਿਕਾਰਕ ਬੋਲੀ ਹੈ।
ਦੁਨੀਆ ਦੇ ਵੱਡੇ ਹਿੱਸੇ ਅਜਿਹੇ ਹਨ ਜਿਥੇ ਲੋਕਾਂ ਨੂੰ ਪੀਣ ਯੋਗ ਪਾਣੀ ਪ੍ਰਾਪਤ ਨਹੀਂ ਹੁੰਦਾ ਅਤੇ ਉਹ ਰੋਗ-ਕਾਰਕਾਂ, ਰੋਗਾਣੂਆਂ ਜਾਂ ਵਿਸ਼ੈਲੇ ਤੱਤਾਂ ਦੇ ਖਤਰਨਾਕ ਪੱਧਰ ਵਾਲੇ ਜਾਂ ਹਾਨੀਕਾਰਕ ਠੋਸ ਪਦਾਰਥਾਂ ਨਾਲ ਪ੍ਰਦੂਸ਼ਿਤ ਸਰੋਤਾਂ ਦਾ ਪਾਣੀ ਇਸਤੇਮਾਲ ਕਰਦੇ ਹਨ। ਇਸ ਤਰ੍ਹਾਂ ਦਾ ਪਾਣੀ ਪੀਣ ਲਾਇਕ ਨਹੀਂ ਹੁੰਦਾ ਹੈ ਅਤੇ ਪੀਣ ਜਾਂ ਭੋਜਨ ਤਿਆਰ ਕਰਨ ਵਿੱਚ ਇਸ ਤਰ੍ਹਾਂ ਦੇ ਪਾਣੀ ਦੀ ਵਰਤੋਂ ਵੱਡੇ ਪੈਮਾਨੇ ਤੇ ਜਾਨਲੇਵਾ ਅਤੇ ਅਸਾਧ ਬੀਮਾਰੀਆਂ ਦਾ ਕਾਰਨ ਬਣਦਾ ਹੈ।
ਸਟੀਫਨ ਐਡਵਿਨ ਕਿੰਗ (ਜਨਮ 21 ਸਤੰਬਰ, 1947) ਅਮਰੀਕੀ ਲੇਖਕ ਹੈ ਜੋ ਕਿ ਕਈ ਤਰ੍ਹਾਂ ਦੀਆਂ ਡਰਾਉਣੀਆਂ, ਅਲੌਕਿਕ, ਸਸਪੈਂਸ ਅਤੇ ਕਾਲਪਨਿਕ ਫੈਂਟਸੀ ਨਾਵਲਾਂ ਦਾ ਰਚਨਾਕਾਰ ਹੈ। ਉਸਦੀਆਂ ਕਿਤਾਬਾਂ ਦੀਆਂ 350 ਮਿਲੀਅਨ ਤੋਂ ਵੱਧ ਕਾਪੀਆਂ ਵਿਕ ਚੁੱਕੀਆਂ ਹਨ, ਅਤੇ ਉਸਦੀਆਂ ਬਹੁਤ ਸਾਰੀਆਂ ਰਚਨਾਵਾਂ ਉੱਪਰ ਫ਼ੀਚਰ ਫਿਲਮਾਂ, ਟੈਲੀਵਿਜ਼ਨ ਲੜੀਵਾਰਾਂ ਅਤੇ ਕਾਮਿਕ ਕਿਤਾਬਾਂ ਬਣਾਈਆਂ ਗਈਆਂ ਹਨ। ਸਟੀਫਨ ਕਿੰਗ ਦੇ ਅਜੇ ਤੱਕ 61 ਨਾਵਲ (ਜਿਸ ਵਿੱਚ ਉਸਦੇ ਤਖ਼ੱਲੁਸ ਰਿਚਰਡ ਬੈਸ਼ਮੈਨ ਹੇਠ ਛਪੀਆਂ 7 ਕਿਤਾਬਾਂ ਵੀ ਸ਼ਾਮਿਲ ਹਨ) ਛਪ ਚੁੱਕੇ ਹਨ ਅਤੇ ਇਸ ਤੋਂ ਇਲਾਵਾ ਉਸਦੀਆਂ 6 ਗੈਰ-ਕਾਲਪਨਿਕ ਕਿਤਾਬਾਂ ਵੀ ਛਪੀਆਂ ਹਨ। ਉਸਨੇ ਲਗਭਗ 200 ਲਘੂ ਕਹਾਣੀਆਂ ਲਿਖੀਆਂ ਹਨ, ਜਿਨ੍ਹਾਂ ਵਿੱਚੋਂ ਬਹੁਤੀਆਂ ਉਸਦੇ ਕਿਤਾਬਾਂ ਦੇ ਸੰਗ੍ਰਿਹ ਵਿੱਚ ਛਪੀਆਂ ਹਨ।
ਜੂਡੀ ਗਾਰਲੈਂਡ (ਜਨਮ ਫ੍ਰਾਂਸਿਸ ਏਥਲ ਗੱਮ ; 10 ਜੂਨ, 1922 - 22 ਜੂਨ, 1969) ਇੱਕ ਅਮਰੀਕੀ ਅਭਿਨੇਤਰੀ, ਗਾਇਕਾ, ਡਾਂਸਰ ਅਤੇ ਵਾਡੇਵਿਲੀਅਨ ਸੀ। 45 ਸਾਲਾਂ ਦੇ ਕੈਰੀਅਰ ਦੇ ਦੌਰਾਨ, ਉਸਨੇ ਇੱਕ ਸੰਗੀਤਕ ਅਤੇ ਨਾਟਕੀ ਭੂਮਿਕਾਵਾਂ, ਇੱਕ ਰਿਕਾਰਡਿੰਗ ਕਲਾਕਾਰ ਦੇ ਰੂਪ ਵਿੱਚ, ਅਤੇ ਸੰਗੀਤ ਦੇ ਸਟੇਜ ਤੇ, ਇੱਕ ਅਭਿਨੇਤਰੀ ਦੇ ਰੂਪ ਵਿੱਚ ਅੰਤਰਰਾਸ਼ਟਰੀ ਸਟਾਰਡਮ ਪ੍ਰਾਪਤ ਕੀਤਾ। ਆਪਣੀ ਬਹੁਪੱਖਤਾ ਲਈ ਸਤਿਕਾਰਤ, ਉਸਨੂੰ ਜੁਵੇਨਾਈਲ ਅਕੈਡਮੀ ਪੁਰਸਕਾਰ, ਇੱਕ ਗੋਲਡਨ ਗਲੋਬ ਅਵਾਰਡ, ਅਤੇ ਇੱਕ ਵਿਸ਼ੇਸ਼ ਟੋਨੀ ਅਵਾਰਡ ਮਿਲਿਆ।।1962 ਵਿਚ, ਗਾਰਲੈਂਡ ਨੇ ਕਾਰਨੇਗੀ ਹਾਲ ਵਿਚ ਆਪਣੀ 1961 ਡਬਲ ਐਲਪੀ ਲਾਈਵ ਰਿਕਾਰਡਿੰਗ ਜੂਡੀ ਲਈ ਸਾਲ ਦੇ ਐਲਬਮ ਲਈ ਗ੍ਰੈਮੀ ਪੁਰਸਕਾਰ ਜਿੱਤਿਆ - ਇਸ ਸ਼੍ਰੇਣੀ ਵਿੱਚ ਜਿੱਤਣ ਵਾਲੀ ਪਹਿਲੀ ਔਰਤ। ਗਾਰਲੈਂਡ ਨੇ ਆਪਣੀ ਦੋ ਵੱਡੀਆਂ ਭੈਣਾਂ ਨਾਲ ਇੱਕ ਬੱਚੇ ਦੇ ਰੂਪ ਵਿੱਚ ਵੌਡੇਵਿਲੇ ਵਿੱਚ ਪ੍ਰਦਰਸ਼ਨ ਕਰਨਾ ਅਰੰਭ ਕੀਤਾ ਅਤੇ ਬਾਅਦ ਵਿੱਚ ਇੱਕ ਕਿਸ਼ੋਰ ਦੇ ਰੂਪ ਵਿੱਚ ਮੈਟਰੋ-ਗੋਲਡਵਿਨ-ਮੇਅਰ ਉੱਤੇ ਦਸਤਖਤ ਕੀਤੇ ਗਏ. ਹਾਲਾਂਕਿ ਉਹ ਐਮਜੀਐਮ ਲਈ ਦੋ ਦਰਜਨ ਤੋਂ ਵੱਧ ਫਿਲਮਾਂ ਵਿੱਚ ਦਿਖਾਈ ਦਿੱਤੀ, ਉਸ ਨੂੰ ਦਿ ਵਿਜ਼ਰਡ ਓਜ਼ਂ (1939) ਵਿੱਚ ਡੋਰਥੀ ਗੈਲ ਦੀ ਤਸਵੀਰ ਲਈ ਸਭ ਤੋਂ ਚੰਗੀ ਤਰ੍ਹਾਂ ਯਾਦ ਕੀਤਾ ਜਾਂਦਾ ਹੈ। ਗਾਰਲੈਂਡ ਮਿਕੀ ਰੂਨੀ ਅਤੇ ਜੀਨ ਕੈਲੀ ਦੋਵਾਂ ਦਾ ਅਕਸਰ ਸਕ੍ਰੀਨ ਸਾਥੀ ਸੀ ਅਤੇ ਨਿਯਮਿਤ ਤੌਰ 'ਤੇ ਨਿਰਦੇਸ਼ਕ ਅਤੇ ਦੂਜੇ ਪਤੀ ਵਿਨਸੈਂਟ ਮਿਨੇਲੀ ਨਾਲ ਮਿਲ ਕੇ ਕੰਮ ਕਰਦੀ ਸੀ।।ਇਸ ਅਰਸੇ ਦੌਰਾਨ ਉਸ ਦੀਆਂ ਕੁਝ ਫਿਲਮਾਂ ਦੇ ਪ੍ਰਦਰਸ਼ਨਾਂ ਵਿੱਚ ਮੀਟ ਮੀ ਇਨ ਸੇਂਟ ਲੂਯਿਸ (1944), ਦਿ ਹਾਰਵੇ ਗਰਲਜ਼ (1946), ਈਸਟਰ ਪਰੇਡ (1948), ਅਤੇ ਸਮਰ ਸਟਾਕ (1950) ਦੀਆਂ ਭੂਮਿਕਾਵਾਂ ਸ਼ਾਮਲ ਹਨ।ਗਾਰਲੈਂਡ ਨੂੰ ਸਟੂਡੀਓ ਨਾਲ 15 ਸਾਲਾਂ ਬਾਅਦ, 1950 ਵਿੱਚ ਐਮਜੀਐਮ ਤੋਂ ਰਿਹਾ ਕੀਤਾ ਗਿਆ ਸੀ, ਕਈ ਨਿੱਜੀ ਸੰਘਰਸ਼ਾਂ ਦੀ ਲੜੀ ਦੇ ਦੌਰਾਨ ਜੋ ਉਸਨੂੰ ਉਸਦੇ ਇਕਰਾਰਨਾਮੇ ਦੀਆਂ ਸ਼ਰਤਾਂ ਨੂੰ ਪੂਰਾ ਕਰਨ ਤੋਂ ਰੋਕਦਾ ਸੀ। ਹਾਲਾਂਕਿ ਉਸਦਾ ਫਿਲਮੀ ਕਰੀਅਰ ਇਸ ਤੋਂ ਬਾਅਦ ਰੁਕ ਗਿਆ, ਗਾਰਲੈਂਡ ਦੀਆਂ ਦੋ ਸਭ ਤੋਂ ਅਲੋਚਨਾਤਮਕ ਪ੍ਰਦਰਸ਼ਨ ਉਸ ਦੇ ਕਰੀਅਰ ਵਿੱਚ ਦੇਰ ਨਾਲ ਆਈ: ਉਸਨੇ ਏ ਸਟਾਰ ਇਜ਼ ਬਰਨ (1954) ਵਿੱਚ ਅਭਿਨੈ ਲਈ ਅਕਾਦਮੀ ਅਵਾਰਡ ਲਈ ਸਰਬੋਤਮ ਅਭਿਨੇਤਰੀ ਲਈ ਨਾਮਜ਼ਦਗੀ ਪ੍ਰਾਪਤ ਕੀਤੀ ਅਤੇ ਸਰਬੋਤਮ ਸਹਿਯੋਗੀ ਅਭਿਨੇਤਰੀ ਲਈ ਨਾਮਜ਼ਦਗੀ ਪ੍ਰਾਪਤ ਕੀਤੀ ਨੂਰਬਰਗ (1961) ਵਿਖੇ ਜੱਜਮੈਂਟ ਵਿਚ ਉਸਦੀ ਭੂਮਿਕਾ ਲਈ. ਉਸਨੇ ਰਿਕਾਰਡ ਤੋੜ ਕੰਸਰਟ ਪੇਸ਼ਕਾਰੀਆਂ ਕੀਤੀਆਂ, ਅੱਠ ਸਟੂਡੀਓ ਐਲਬਮਾਂ ਜਾਰੀ ਕੀਤੀਆਂ, ਅਤੇ ਆਪਣੀ ਐਮੀ -ਨਾਮੀ ਟੈਲੀਵਿਜ਼ਨ ਸੀਰੀਜ਼, ਦਿ ਜੁਡੀ ਗਾਰਲੈਂਡ ਸ਼ੋਅ (1963–1964) ਦੀ ਮੇਜ਼ਬਾਨੀ ਕੀਤੀ.
ਵਾਲੈਂਸੀਆ (ਵਾਲੈਂਸੀਆਈ: [vaˈlensia]), ਜਾਂ ਬਾਲੈਂਤੀਆ (ਸਪੇਨੀ: [baˈlenθja]), ਵਾਲੈਂਸੀਆ ਦੇ ਖ਼ੁਦਮੁਖ਼ਤਿਆਰ ਭਾਈਚਾਰੇ ਦੀ ਰਾਜਧਾਨੀ ਅਤੇ ਮਾਦਰਿਦ ਅਤੇ ਬਾਰਸੀਲੋਨਾ ਮਗਰੋਂ ਸਪੇਨ ਦਾ ਤੀਜਾ ਸਭ ਤੋਂ ਵੱਡਾ ਸ਼ਹਿਰ ਹੈ। ਇਹ ਸਪੇਨ ਦਾ ਤੀਜਾ ਸਭ ਤੋਂ ਵੱਡਾ ਮਹਾਂਨਗਰੀ ਇਲਾਕਾ ਵੀ ਹੈ ਜਿਸਦੀ ਅਬਾਦੀ 17 ਤੋਂ 25 ਲੱਖ ਵਿਚਕਾਰ ਹੈ। ਇਸ ਸ਼ਹਿਰ ਕੋਲ ਇੱਕ ਵਿਸਵ-ਵਿਆਪੀ ਸ਼ਹਿਰ ਦਾ ਰੁਤਬਾ ਹੈ।
ਯਰੂਸ਼ਲਮ ਦੀ ਇਬਰਾਨੀ ਯੂਨੀਵਰਸਿਟੀ (ਹਿਬਰੂ: האוניברסיטה העברית בירושליםהאוניברסיטה העברית בירושליםਹਿਬਰੂ: האוניברסיטה העברית בירושלים, Ha-Universita ha-Ivrit bi-Yerushalayim; ਅਰਬੀ: الجامعة العبرية في القدس, Al-Jami'ah al-Ibriyyah fi al-Quds; abbreviated HUJI)ਹੀਬਰਿਊ ਯੂਨੀਵਰਸਿਟੀ ਭਾਸ਼ਾ ਦੇ ਨਾਮ ਤੇ ਬਣੀ ਦੁਨੀਆ ਦੀ ਪਹਿਲੀ ਯੂਨੀਵਰਸਿਟੀ ਹੈ ਜੋ ਕਿ ਇਜ਼ਰਾਇਲ ਵਿਖੇ ਸਥਿਤ ਹੈ। ਇਹ ਇਜ਼ਰਾਈਲ ਦੀ ਦੂਜੀ ਸਭ ਤੋਂ ਪੁਰਾਣੀ ਯੂਨੀਵਰਸਿਟੀ ਹੈ। ਇਜ਼ਰਾਈਲ ਰਾਜ ਸਥਾਪਿਤ ਕਰਨ ਤੋਂ 30 ਸਾਲ ਪਹਿਲਾਂ 1918 ਵਿੱਚ ਇਸਦੀ ਸਥਾਪਨਾ ਹੋਈ। ਯੂਨੀਵਰਸਿਟੀ ਦੇ ਜਰੂਸਲਮ ਵਿੱਚ ਤਿੰਨ ਕੈਂਪਸ ਹਨ। ਦੁਨੀਆ ਦੀ ਸਭ ਤੋਂ ਵੱਡੀ ਯਹੂਦੀ ਪੜ੍ਹਾਈ ਲਾਇਬ੍ਰੇਰੀ ਇਸ ਦੇ ਐਡਮੰਡ ਜੇ. ਸੇਫਰਾ ਗਿਵਾਨਟ ਰਾਮ ਕੈਂਪਸ ਤੇ ਸਥਿਤ ਹੈ। ਦੁਨੀਆ ਦੀ ਸਭ ਤੋਂ ਵੱਡੀ ਯਹੂਦੀ ਅਧਿਐਨ ਲਾਇਬ੍ਰੇਰੀ ਇਸ ਦੇ ਐਡਮੰਡ ਜੇ.
ਪ੍ਰੈਪੋਜੀਸ਼ਨਾਂ ਅਤੇ ਪੋਸਟਪੋਜੀਸ਼ਨਾਂ,ਨੂੰ ਇਕੱਠਿਆਂ ਐਡਪੋਜੀਸ਼ਨਾਂ ਕਹਿੰਦੇ ਹਨ।ਇਹ ਇੱਕ ਕਲਾਸ ਦੇ ਸ਼ਬਦ ਹਨ, ਜੋ ਕਿ ਸਥਾਨ ਜਾਂ ਸਮੇਂ ਦੇ (ਜਿਵੇਂ ਅੰਗਰੇਜੀਵਿੱਚ in under, towards, before) ਜਾਂ ਵੱਖ-ਵੱਖ ਅਰਥ ਰੋਲ (of, for) ਦੇ ਸੰਬੰਧ ਪ੍ਰਗਟ ਕਰਦੇ ਹਨ। ਪ੍ਰੈਪੋਜੀਸ਼ਨ ਜਾਂ ਪੋਸਟਪੋਜੀਸ਼ਨ ਆਮ ਤੌਰ 'ਤੇ ਨਾਂਵ ਜਾਂ ਪੜਨਾਂਵ ਨਾਲ ਹੋਰ ਵੀ ਵਧੇਰੇ ਨਾਮ ਵਾਕੰਸ਼ ਨਾਲ ਜੁੜਦੀ ਹੈ ਜਿਸ ਨੂੰ ਇਸਦਾ ਪੂਰਕ ਜਾਂ ਕਈ ਵਾਰ ਔਬਜੈਕਟ ਕਿਹਾ ਜਾਂਦਾ ਹੈ। ਇੱਕ ਪ੍ਰੈਪੋਜੀਸ਼ਨ ਪੂਰਕ ਤੋਂ ਪਹਿਲਾਂ ਅਤੇ ਪੋਸਟਪੋਜੀਸ਼ਨ ਪੂਰਕ ਤੋਂ ਬਾਅਦ ਆਉਂਦੀ ਹੈ।ਅੰਗ੍ਰੇਜੀ ਵਿਚ ਆਮ ਤੌਰ 'ਤੇ ਪ੍ਰੈਪੋਜੀਸ਼ਨ ਦੀ ਜਗ੍ਹਾ ਤੇ ਪੋਸਟਪੋਜੀਸ਼ਨ ਆਉਂਦੀ ਹੈ,ਸ਼ਬਦ ਜਿਵੇਂ ਕਿ in, under ਔਬਜੈਕਟ ਤੋਂ ਪਹਿਲਾਂ ਆਉਂਦੇ ਹਨ ਜਿਵੇਂ ਕਿ in England,under the table, of Jane।,noun ਜ pronoun, ਜ ਹੋਰ ਆਮ ਤੌਰ ' ਤੇ ਇੱਕ ਸ਼ਬਦ noun, ਇਸ ਨੂੰ ਕਿਹਾ ਜਾ ਰਿਹਾ ਹੈ ਇਸ ਦੇ ਸਾਥ ਹੈ, ਜ ਕਈ ਵਾਰ ਇਕਾਈਹੈ। ਇੱਕ ਲਿਆਓਣਾ ਆਇਆ ਹੈ, ਅੱਗੇ ਨੂੰ ਇਸ ਦਾ ਸਾਥ; ਇੱਕ postposition ਆਇਆ ਹੈ, ਦੇ ਬਾਅਦ ਇਸ ਨੂੰ ਸਾਥ. ਅੰਗਰੇਜ਼ੀ ਆਮ ਤੌਰ ' ਤੇ ਹੈ prepositions ਦੀ ਬਜਾਏ postpositions – ਸ਼ਬਦ ਦੇ ਤੌਰ 'ਤੇ ਅਜਿਹੇ ਵਿਚ, ਦੇ ਅਧੀਨ ਹੈ ਅਤੇ ਦੇ ਚੁੱਕਣੇ ਆਪਣੇ ਇਕਾਈ ਦਾ ਅਜਿਹੇ ਹੋਣ ਦੇ ਨਾਤੇ, ਇੰਗਲਡ ਵਿੱਚ, ਮੇਜ਼ ਦੇ ਤਹਿਤ, ਦੇ ਜੇਨ – ਹੁੰਦੇ ਹਨ, ਪਰ ਇੱਕ ਛੋਟੇ ਮੁੱਠੀ ਦੇ ਅਪਵਾਦ ਵੀ ਸ਼ਾਮਲ ਹੈ, "ago" ਅਤੇ "ਦੇ ਬਾਵਜੂਦ" ਵਿੱਚ ਦੇ ਰੂਪ ਵਿੱਚ, "ਤਿੰਨ ਦਿਨ ago" ਅਤੇ "ਵਿੱਤੀ ਕਮੀ ਦੇ ਬਾਵਜੂਦ".
ਸਮੁੰਦਰ ਖਾਰੇ ਪਾਣੀ ਦਾ ਇੱਕ ਵਿਸ਼ਾਲ ਪਿੰਡ ਹੁੰਦਾ ਹੈ ਜੋ ਕਿਸੇ ਮਹਾਂਸਾਗਰ ਨਾਲ਼ ਜੁੜਿਆ ਹੋ ਸਕਦਾ ਹੈ ਜਾਂ ਇੱਕ ਵਿਸ਼ਾਲ ਲੂਣੀ ਝੀਲ ਹੋ ਸਕਦਾ ਹੈ ਜਿਸਦਾ, ਕੈਸਪੀਅਨ ਸਾਗਰ ਵਾਂਗ, ਕੋਈ ਕੁਦਰਤੀ ਨਿਕਾਸ ਨਹੀਂ ਹੁੰਦਾ। ਕਈ ਵਾਰ ਸਮੁੰਦਰ ਅਤੇ ਮਹਾਂਸਾਗਰ ਸ਼ਬਦ ਸਮਾਨਰਥੀ ਤੌਰ 'ਤੇ ਵਰਤੇ ਜਾਂਦੇ ਹਨ।ਜੰਮਿਆ ਹੋਇਆ ਸਮੁੰਦਰੀ ਪਾਣੀ "ਸਮੁੰਦਰੀ ਬਰਫ਼" ਬਣ ਜਾਂਦਾ ਹੈ; ਇਹ ਤਬਦੀਲੀ ਸ਼ੁੱਧ ਪਾਣੀ ਦੇ ਪਿਘਲਨ ਅੰਕ ਤੋਂ ਹੇਠਾਂ—ਲਗਭਗ −੧.੮ °C (੨੮.੮ °F 'ਤੇ) ਵਾਪਰਦਾ ਹੈ।
ਗੋਲਾ (ਅੰਗਰੇਜ਼ੀ:sphere, ਯੂਨਾਨੀ ਭਾਸ਼ਾ σφαῖρα — sphaira, "ਗਲੋਬ, ਗੇਂਦ" ਤੋਂ) ਪੂਰੀ ਤਰ੍ਹਾਂ ਗੋਲ ਤਿੰਨ ਪਾਸਾਰੀ ਸਪੇਸ ਵਿੱਚ ਇੱਕ geometrical ਔਬਜੈਕਟ ਯਾਨੀ ਪੂਰੀ ਤਰ੍ਹਾਂ ਗੇਂਦ ਦਾ ਤਲ, (ਅਰਥਾਤ, ਦੋ ਪਾਸਾਰੀ ਗੋਲ ਔਬਜੈਕਟ ਦੇ ਅਨੁਰੂਪ) ਹੁੰਦਾ ਹੈ। ਚੱਕਰ ਵਾਂਗ, ਇਸ ਦੇ ਤਲ ਦਾ ਹਰ ਇੱਕ ਬਿੰਦੁ ਇੱਕ ਨਿਸ਼ਚਿਤ ਬਿੰਦੁ r ਤੋਂ ਸਮਾਨ ਦੂਰੀ ਉੱਤੇ ਹੁੰਦਾ ਹੈ ਪਰ ਇਹ ਦੋ ਦੀ ਥਾਂ ਤਿੰਨ ਪਾਸਾਰੀ ਸਪੇਸ ਵਿੱਚ ਹੁੰਦਾ ਹੈ। r ਫਾਸਲਾ ਗੇਂਦ ਦਾ radius ਹੁੰਦਾ ਹੈ, ਅਤੇ ਦਿੱਤਾ ਹੋਇਆ ਬਿੰਦੂ ਹਿਸਾਬੀ ਗੇਂਦ ਦਾ ਕੇਂਦਰ। ਗੋਲੇ ਦੇ ਦੋ ਬਿੰਦੂਆਂ ਨੂੰ ਜੋੜਨ ਵਾਲੀ ਗੇਂਦ ਵਿਚੀਂ ਸਿੱਧੀ ਲਾਈਨ, ਕੇਂਦਰ ਰਾਹੀਂ ਲੰਘਦੀ ਹੈ ਅਤੇ ਇਸ ਦੀ ਲੰਬਾਈ ਦੋ ਰੇਡੀਅਸ ਹੁੰਦੀ ਹੈ; ਇਸ ਗੇਂਦ ਦਾ ਇੱਕ ਵਿਆਸ ਹੈ।
ਸਟਰਾਸਬਰਗ (ਫਰਾਂਸੀਸੀ ਉਚਾਰਣ: [stʁazbuʁ], ਲੋਅਰ Alsatian: Strossburi [ʃd̥rɔ ː sb̥uri]; ਜਰਮਨ: Straßburg, [ ʃtʁa sbʊɐ̯kː]) ਰਾਜਧਾਨੀ ਅਤੇ ਪੂਰਬੀ ਫ਼ਰਾਂਸ ਵਿੱਚ ਐਲਸੇਸ ਖੇਤਰ ਦਾ ਪ੍ਰਮੁੱਖ ਸ਼ਹਿਰ ਹੈ ਅਤੇ ਯੂਰਪੀ ਸੰਸਦ ਦੀ ਅਧਿਕਾਰਿਕ ਸੀਟ ਹੈ। ਜਰਮਨੀ ਦੇ ਨਾਲ ਲੱਗਦੀ ਸੀਮਾ ਦੇ ਕੋਲ ਸਥਿਤ ਹੈ , ਇਹ ਡਿਪਾਮੇਂਟ Bas - Rhin ਦੀ ਰਾਜਧਾਨੀ ਹੈ। ਸ਼ਹਿਰ ਅਤੇ Alsace ਖੇਤਰ ਦੇ ਲੋਕ ਇਤਿਹਾਸਿਕ ਤੌਰ ਤੇ ਜਰਮਨ ਭਾਸ਼ੀ ਹਨ , ਇਸ ਤੋਂ ਸ਼ਹਿਰ ਦੇ ਜਰਮਨੀ ਨਾਮ ਦੀ ਸਮਝ ਪੈਂਦੀ ਹੈ । 2006 ਵਿੱਚ , ਸ਼ਹਿਰ ਖਾਸ ਦੇ 272 , 975 ਨਿਵਾਸੀ ਅਤੇ ਸ਼ਹਿਰੀ ਸਮੁਦਾਏ ਦੇ 467 , 375 ਨਿਵਾਸੀ ਸੀ। । 2006 ਵਿੱਚ 638 , 670 ਅਬਾਦੀ ਵਾਲਾ , ਸਟਰਾਸਬਰਗ ਦਾ ਮਹਾਨਗਰੀ ਖੇਤਰ ( aire Urbaine ) ( ਕੇਵਲ ਫਰਾਂਸੀਸੀ ਖੇਤਰ ਉੱਤੇ ਮਹਾਨਗਰੀ ਖੇਤਰ ਦਾ ਹਿੱਸਾ ) ਫ਼ਰਾਂਸ ਵਿੱਚ ਨੌਵਾਂ ਸਭ ਤੋਂ ਵੱਡਾ ਖੇਤਰ ਹੈ। ੧੯੦੮ ਵਿੱਚ ਅੰਤਰਰਾਸ਼ਟਰੀ ਯੂਰੋਜਿਲ੍ਹਾ ਸਟਰਾਸਬਰਗ - ਓਰਤੇਨੋ (Strasbourg-Ortenau) ਦੀ ਅਬਾਦੀ 884 , 988 ਸੀ । ਇਹਦਾ ਖੇਤਰਫਲ ੨੧੭੬ ਵਰਗ ਕਿ ਮੀ ਹੈ ।
ਸਿਆਸਤ ਜਾਂ ਰਾਜਨੀਤੀ (ਰਾਜ ਦੀ ਨੀਤੀ) ਯੂਨਾਨੀ: πολιτικός politikos ਨਿੱਜੀ ਜਾਂ ਸਮੂਹਿਕ ਪੱਧਰ ਉੱਤੇ ਲੋਕ ਪ੍ਰਭਾਵਿਤ ਕਰਨ ਦਾ ਅਮਲ ਅਤੇ ਸਿਧਾਂਤ ਹੈ। ਖਾਸ ਤੌਰ ਤੇ, ਇਸ ਦਾ ਮਤਲਬ ਇੱਕ ਸਮਾਜ ਜਾਂ ਰਾਜ ਵਿੱਚ ਲੋਕਾਂ ਉੱਪਰ ਰਾਜ ਜਾਂ ਕੰਟਰੋਲ ਕਰਨਾ ਅਤੇ ਜਾਰੀ ਰੱਖਣਾ ਹੈ। ਸਿਆਸਤ ਵਿੱਚ ਕਈ ਢੰਗਾਂ ਦੀ ਵਰਤੋਂ ਕੀਤੀ ਜਾਂਦੀ ਹੈ, ਜਿਵੇਂ ਕਿ ਦੂਜੇ ਲੋਕਾਂ ਵਿੱਚ ਆਪਣੇ ਸਿਆਸੀ ਵਿਚਾਰ ਪ੍ਰਫੁਲਿੱਤ ਕਰਨਾ, ਦੂਜੇ ਸਿਆਸੀ ਤੱਤਾਂ ਨਾਲ ਗੱਲਬਾਤ, ਸਮਝੌਤਾ ਕਰਨਾ, ਕਾਨੂੰਨ ਬਣਾਉਣੇ, ਅਤੇ ਵਿਰੋਧੀਆਂ ਖਿਲਾਫ ਜੰਗ ਸਮਤੇ ਬਲ ਦੀ ਵਰਤੋਂ ਕਰਨਾ। ਸਿਆਸਤ ਕਈ ਸਮਾਜਿਕ ਪੱਧਰਾਂ ਤੇ ਅਮਲ ਵਿੱਚ ਆਉਂਦੀ ਹੈ, ਰਵਾਇਤੀ ਸਮਾਜ ਦੇ ਟੱਬਰ ਅਤੇ ਕਬੀਲਿਆਂ ਤੋਂ ਲੈ ਕੇ, ਆਧੁਨਿਕ ਸਥਾਨਕ ਸਰਕਾਰਾਂ, ਕੰਪਨੀਆਂ ਅਤੇ ਅਦਾਰਿਆਂ ਸਮੇਤ ਪ੍ਰਭੂਸੱਤਾ ਰਾਜ ਅਤੇ ਕੌਮਾਂਤਰੀ ਪੱਧਰ ਤੱਕ। ਇੱਕ ਸਿਆਸੀ ਢਾਂਚਾ ਇੱਕ ਸਮਾਜ ਦੇ ਅੰਦਰ ਸਵੀਕਾਰਯੋਗ ਸਿਆਸੀ ਤਰੀਕੇ ਨਿਰਧਾਰਤ ਕਰਦੀ ਹੈ। ਸਿਆਸੀ ਸੋਚ ਦਾ ਇਤਿਹਾਸ ਅਜਿਹੇ ਪਲੈਟੋ ਦੀ ਗਣਤੰਤਰ, ਅਰਸਤੂ ਦੀ ਰਾਜਨੀਤੀ ਅਤੇ ਕਨਫਿਊਸ਼ਸ ਦੇ ਕੰਮ ਦੇ ਤੌਰ ਤੇ seminal ਕੰਮ ਦੇ ਨਾਲ, ਛੇਤੀ ਪੁਰਾਤਨਤਾ ਨੂੰ ਵਾਪਸ ਪਤਾ ਲਗਾਇਆ ਜਾ ਸਕਦਾ ਹੈ।
ਫ਼ਿਲਮ, ਚਲਚਿੱਤਰ ਅਤੇ ਸਿਨੇਮਾ ਵਿੱਚ ਚਿਤਰਾਂ ਨੂੰ ਇਸ ਤਰ੍ਹਾਂ ਇੱਕ ਦੇ ਬਾਅਦ ਇੱਕ ਦਿਖਾਇਆ ਜਾਂਦਾ ਹੈ ਜਿਸਦੇ ਨਾਲ ਰਫ਼ਤਾਰ ਦਾ ਆਭਾਸ ਹੁੰਦਾ ਹੈ। ਫਿਲਮਾਂ ਅਕਸਰ ਵੀਡਿਓ ਕੈਮਰੇ ਨਾਲ ਰਿਕਾਰਡ ਕਰਕੇ ਬਣਾਈਆਂ ਜਾਂਦੀਆਂ ਹਨ, ਜਾਂ ਫਿਰ ਐਨੀਮੇਸ਼ਨ ਵਿਧੀਆਂ ਜਾਂ ਸਪੈਸ਼ਲ ਇਫੈਕਟਸ ਦਾ ਪ੍ਰਯੋਗ ਕਰਕੇ। ਅੱਜ ਇਹ ਮਨੋਰੰਜਨ ਦਾ ਮਹੱਤਵਪੂਰਣ ਸਾਧਨ ਹਨ ਲੇਕਿਨ ਇਨ੍ਹਾਂ ਦਾ ਪ੍ਰਯੋਗ ਕਲਾ - ਪਰਕਾਸ਼ਨ ਅਤੇ ਸਿੱਖਿਆ ਲਈ ਵੀ ਹੁੰਦਾ ਹੈ। ਭਾਰਤ ਸੰਸਾਰ ਵਿੱਚ ਸਭ ਤੋਂ ਜਿਆਦਾ ਫਿਲਮਾਂ ਬਣਾਉਂਦਾ ਹੈ। ਫਿਲਮ ਉਦਯੋਗ ਦਾ ਮੁੱਖ ਕੇਂਦਰ ਮੁੰਬਈ ਹੈ, ਜਿਸਨੂੰ ਅਮਰੀਕਾ ਦੇ ਫਿਲਮੋਤਪਾਦਨ ਕੇਂਦਰ ਹਾਲੀਵੁਡ ਦੇ ਨਾਮ ਉੱਤੇ ਬਾਲੀਵੁਡ ਕਿਹਾ ਜਾਂਦਾ ਹੈ। ਭਾਰਤੀ ਫਿਲਮਾਂ ਵਿਦੇਸ਼ਾਂ ਵਿੱਚ ਵੀ ਵੇਖੀਆਂ ਜਾਂਦੀਆਂ ਹਨ ਸਿਨੇਮਾ ਵੀਹਵੀਂ ਸ਼ਤਾਬਦੀ ਦੀ ਸਭ ਤੋਂ ਜਿਆਦਾ ਹਰਮਨ ਪਿਆਰੀ ਕਲਾ ਹੈ ਜਿਸਨੂੰ ਪ੍ਰਕਾਸ਼ ਵਿਗਿਆਨ, [ [ ਰਸਾਇਣ ਵਿਗਿਆਨ ], ਬਿਜਲਈ ਵਿਗਿਆਨ, ਫੋਟੋ ਤਕਨੀਕ ਅਤੇ ਦ੍ਰਿਸ਼ਟੀਕਿਰਿਆ ਵਿਗਿਆਨ (ਖੋਜ ਦੇ ਅਨੁਸਾਰ ਅੱਖ ਦੀ ਰੇਟੀਨਾ ਕਿਸੇ ਵੀ ਦ੍ਰਿਸ਼ ਦੀ ਛਵੀ ਨੂੰ ਸੇਕੇਂਡ ਦੇ ਦਸਵਾਂ ਹਿੱਸੇ ਤੱਕ ਅੰਕਿਤ ਕਰ ਸਕਦੀ ਹੈ) ਦੇ ਖੇਤਰਾਂ ਵਿੱਚ ਹੋਈ ਤਰੱਕੀ ਨੇ ਸੰਭਵ ਬਣਾਇਆ ਹੈ। ਵੀਹਵੀਂ ਸ਼ਤਾਬਦੀ ਦੇ ਸੰਪੂਰਣ ਦੌਰ ਵਿੱਚ ਮਨੋਰੰਜਨ ਦੇ ਸਭ ਤੋਂ ਜਰੂਰੀ ਸਾਧਨ ਦੇ ਰੂਪ ਵਿੱਚ ਸਥਾਪਤ ਕਰਨ ਵਿੱਚ ਬਿਜਲੀ ਦਾ ਬੱਲਬ, ਆਰਕਲੈਂਪ, ਫੋਟੋ ਸੇਂਸਿਟਿਵ ਕੈਮੀਕਲ, ਬਾਕਸ - ਕੈਮਰਾ, ਗਲਾਸ ਪਲੇਟ ਪਿਕਚਰ ਨੈਗੇਟਿਵਾਂ ਦੇ ਸਥਾਨ ਉੱਤੇ ਜਿਲੇਟਿਨ ਫਿਲਮਾਂ ਦਾ ਪ੍ਰਯੋਗ, ਪ੍ਰੋਜੇਕਟਰ, ਲੇਂਸ ਆਪਟਿਕਸ ਵਰਗੀਆਂ ਤਮਾਮ ਕਾਢਾਂ ਨੇ ਸਹਾਇਤਾ ਕੀਤੀ ਹੈ। ਸਿਨੇਮੇ ਦੇ ਕਈ ਰਕੀਬ ਆਏ ਜਿਨ੍ਹਾਂ ਦੀ ਚਮਕ ਧੁੰਦਲੀ ਹੋ ਗਈ। ਲੇਕਿਨ ਇਹ ਅਜੇ ਵੀ ਲੁਭਾਉਂਦਾ ਹੈ। ਫਿਲਮੀ ਸਿਤਾਰਿਆਂ ਲਈ ਲੋਕਾਂ ਦੀ ਚੁੰਬਕੀ ਖਿੱਚ ਬਰਕਰਾਰ ਹੈ। ਇੱਕ ਪੀੜ੍ਹੀ ਦੇ ਸਿਤਾਰੇ ਦੂਜੀ ਪੀੜ੍ਹੀ ਦੇ ਸਿਤਾਰਿਆਂ ਨੂੰ ਅੱਗੇ ਵਧਣ ਦਾ ਰਸਤੇ ਦੇ ਰਹੇ ਹਨ। ਸਿਨੇਮਾ ਨੇ ਟੀ . ਵੀ ., ਵੀਡੀਆਂ, ਡੀਵੀਡੀ ਅਤੇ ਸੇਟੇਲਾਇਟ, ਕੇਬਲ ਜਿਵੇਂ ਮਨੋਰੰਜਨ ਦੇ ਤਮਾਮ ਸਾਧਨ ਵੀ ਪੈਦਾ ਕੀਤੇ ਹਨ। ਅਮਰੀਕਾ ਵਿੱਚ ਰੋਨਾਲਡ ਰੀਗਨ, ਭਾਰਤ ਵਿੱਚ ਏਮ . ਜੀ .
ਹੈਲਸਿੰਕੀ (listen ; ਸਵੀਡਨੀ: Helsingfors, listen ) ਫ਼ਿਨਲੈਂਡ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ ਇਹ ਦੱਖਣੀ ਫ਼ਿਨਲੈਂਡ ਦੇ ਊਸੀਮਾ ਖੇਤਰ ਵਿੱਚ ਬਾਲਟਿਕ ਸਾਗਰ ਦੀ ਸ਼ਾਖ਼ਾ ਫ਼ਿਨਲੈਂਡ ਦੀ ਖਾੜੀ ਦੇ ਤਟ 'ਤੇ ਸਥਿਤ ਹੈ। ਇਸਦੀ ਅਬਾਦੀ ੬੦੨,੨੦੦ (੩੦ ਸਤੰਬਰ ੨੦੧੨), ਸ਼ਹਿਰੀ ਅਬਾਦੀ ੧,੦੭੧,੫੩੦ ਅਤੇ ਮਹਾਂਨਗਰੀ ਅਬਾਦੀ੧,੩੫੪,੫੪੦ ਜਿਸ ਕਰਕੇ ਇਹ ਫ਼ਿਨਲੈਂਡ ਦਾ ਸਭ ਤੋਂ ਵੱਧ ਅਬਾਦੀ ਵਾਲਾ ਸ਼ਹਿਰੀ ਇਲਾਕਾ ਅਤੇ ਨਗਰਪਾਲਿਕਾ ਹੈ। ਇਹ ਤਾਲਿਨ, ਇਸਤੋਨੀਆ ਤੋਂ ੮੦ ਕਿ.ਮੀ. ਉੱਤਰ ਵੱਲ, ਸਟਾਕਹੋਮ, ਸਵੀਡਨ ਤੋਂ ੪੦੦ ਕਿ.ਮੀ. ਪੂਰਬ ਵੱਲ ਅਤੇ ਸੇਂਟ ਪੀਟਰਸਬਰਗ, ਰੂਸ ਤੋਂ ੩੦੦ ਕਿ.ਮੀ.
ਕੌਮੀਅਤ ਅਤੇ ਜਾਤੀ ਸਮੂਹ (ethnicity ਅਤੇ ethnic group) ਸਮਾਜਿਕ ਤੌਰ 'ਤੇ ਪਰਿਭਾਸ਼ਿਤ ਸਮੂਹ ਹੁੰਦਾ ਹੈ ਜਿਸਦਾ ਅਧਾਰ ਸਾਂਝਾ ਸੱਭਿਆਚਾਰ ਜਾਂ ਕੌਮੀਅਤ ਹੋਵੇ। ਇਹ ਸਾਂਝੀ ਵਿਰਾਸਤ, ਵੰਸ਼ਕਰਮ, ਇਤਹਾਸ, ਲਹੂ ਦੇ ਸੰਬੰਧਾਂ, ਧਰਮ, ਭਾਸ਼ਾ, ਸਾਂਝੇ ਖੇਤਰ, ਰਾਸ਼ਟਰੀਅਤਾ ਜਾਂ ਭੌਤਿਕ ਰੰਗ-ਰੂਪ (ਯਾਨੀ ਸ਼ਕਲ - ਸੂਰਤ) ਉੱਤੇ ਆਧਾਰਿਤ ਹੋ ਸਕਦੀ ਹੈ, ਮਗਰ ਇਹ ਜਰੂਰੀ ਨਹੀਂ। ਕਿਸੇ ਜਾਤੀ ਸਮੂਹ ਦੇ ਮੈਂਬਰ ਆਪਣੇ ਇੱਕ ਜਾਤੀ ਸਮੂਹ ਨਾਲ ਸੰਬੰਧਤ ਹੋਣਤੋਂ ਜਾਣੂ ਹੁੰਦੇ ਹਨ; ਇਸ ਦੇ ਇਲਾਵਾ ਜਾਤੀ ਪਛਾਣ ਨੂੰ ਦੂਜਿਆਂ ਸਮੂਹਾਂ ਤੋਂ ਅੱਡਰਾ ਕਰਨ ਵਾਲੀਆਂ ਵਿਸ਼ੇਸ਼ਤਾਵਾਂ ਵੀ ਲਗਾਤਾਰ ਦ੍ਰਿੜ ਕਰਾਉਂਦੀ ਰਹਿੰਦੀਆਂ ਹਨ।
ਲਿਓਨਾਰਦੋ ਦੀ ਸੇਰ ਪੀਰੋ ਦ ਵਿੰਚੀ (ਇਤਾਲਵੀ ਉਚਾਰਨ: [leoˈnardo da vˈvintʃi] pronunciation ; 15 ਅਪਰੈਲ 1452 – 2 ਮਈ1519, ਪੁਰਾਣਾ ਕਲੰਡਰ) ਇਤਾਲਵੀ ਰੈਨੇਸ਼ਾਂ ਪੋਲੀਮੈਥ: ਪੇਂਟਰ, ਬੁੱਤਸਾਜ਼, ਆਰਕੀਟੈਕਟ, ਸੰਗੀਤਕਾਰ, ਹਿਸਾਬਦਾਨ, ਇੰਜਨੀਅਰ, ਕਾਢਕਾਰ, ਐਨਾਟਮੀ ਮਾਹਿਰ, ਭੂਗਰਭ-ਵਿਗਿਆਨੀ, ਕਾਰਟੋਗ੍ਰਾਫਰ, ਪੌਦਾ ਵਿਗਿਆਨੀ, ਅਤੇ ਲੇਖਕ ਸੀ। ਉਸ ਦੀ ਪ੍ਰਤਿਭਾ ਵਿੱਚ ਮਾਨਵਵਾਦ ਦਾ ਆਦਰਸ਼,ਸ਼ਾਇਦ ਕਿਸੇ ਵੀ ਹੋਰ ਹਸਤੀ ਨਾਲੋਂ ਕਿਤੇ ਵਧ, ਸਮਾਇਆ ਹੋਇਆ ਸੀ।
ਐਂਗ ਲੀ ਓਬੀਐਸ (ਚੀਨੀ: 李安; ਪਿਨਯਿਨ: Lǐ Ān; ਜਨਮ 23 ਅਕਤੂਬਰ, 1954) ਇੱਕ ਤਾਈਵਾਨੀ ਫ਼ਿਲਮ ਨਿਰਦੇਸ਼ਕ, ਸਕ੍ਰੀਨਲੇਖਕ ਅਤੇ ਨਿਰਮਾਤਾ ਹੈ।ਲੀ ਦੀਆਂ ਸ਼ੁਰੂਆਤੀ ਫ਼ਿਲਮਾਂ ਜਿਵੇਂ ਕਿ ਦ ਵੈਡਿੰਗ ਬੈਂਕੁਇਟ, ਪੁਸ਼ਿੰਗ ਹੈਂਡਸ ਅਤੇ ਈਟ ਡਰਿੰਗ ਮੈਨ ਵੂਮਨ, ਨੇ ਪਰੰਪਰਾ ਅਤੇ ਆਧੁਨਿਕਤਾ ਦੇ ਵਿਚਕਾਰ ਸਬੰਧਾਂ ਅਤੇ ਟਕਰਾਅ ਨੂੰ ਉਜਾਗਰ ਕੀਤਾ ਸੀ। ਲੀ ਨੇ ਆਪਣੀਆਂ ਕਈ ਫਿਲਮਾਂ ਵਿੱਚ ਦਮਨਕਾਰੀ, ਗੁਪਤ ਭਾਵਨਾਵਾਂ ਨੂੰ ਵੀ ਪੇਸ਼ ਕੀਤਾ ਹੈ, ਜਿਹਨਾਂ ਵਿੱਚ ਕਰਾਊਚਿੰਗ ਟਾਈਗਰ, ਹਿਡਨ ਡ੍ਰੈਗਨ, ਦ ਆਈਸ ਸਟੌਰਮ, ਹਲਕ ਅਤੇ ਬਰੋਕਬੈਕ ਮਾਊਨਟੇਨ ਜਿਹੀਆਂ ਫ਼ਿਲਮਾਂ ਸ਼ਾਮਿਲ ਹਨ। ਲੀ ਦੇ ਕੰਮ ਨੂੰ ਭਾਵਨਾਤਮਕ ਮੁੱਲਾਂ ਦੇ ਲਈ ਜਾਣਿਆ ਜਾਂਦਾ ਹੈ, ਅਤੇ ਸਮੀਖਕਾਂ ਦੇ ਮੁਤਾਬਕ ਇਹ ਉਸਦੀ ਸਫ਼ਲਤਾ ਦੇ ਲਈ ਜ਼ਿੰਮੇਵਾਰ ਹੈ ਜਿਸ ਵਿੱਚ ਉਸਨੇ ਸੱਭਿਆਚਾਰਕ ਰੁਕਾਵਟਾਂ ਨੂੰ ਤੋੜਿਆ ਹੈ ਅਤੇ ਅੰਤਰਰਾਸ਼ਟਰੀ ਮਾਨਤਾ ਹਾਸਿਲ ਕੀਤੀ ਹੈ।
ਸੰਯੁਕਤ ਰਾਜ ਅਮਰੀਕਾ ਦਾ ਸਭਿਆਚਾਰ (ਅੰਗ੍ਰੇਜ਼ੀ: culture of the United States of America), ਮੁੱਖ ਤੌਰ ਤੇ ਪੱਛਮੀ ਸਭਿਆਚਾਰ (ਯੂਰੋਪੀਅਨ) ਦਾ ਮੂਲ ਅਤੇ ਰੂਪ ਹੈ, ਪਰ ਇਹ ਇੱਕ ਬਹੁ-ਸੱਭਿਆਚਾਰਕ ਪ੍ਰਥਾ ਦੁਆਰਾ ਪ੍ਰਭਾਵਿਤ ਹੈ ਜਿਸ ਵਿੱਚ ਅਫ਼ਰੀਕੀ, ਮੂਲ ਅਮਰੀਕੀ, ਏਸ਼ੀਆਈ, ਪੋਲੀਨੇਸ਼ੀਆ ਅਤੇ ਲਾਤੀਨੀ ਅਮਰੀਕੀ ਲੋਕ ਅਤੇ ਉਨ੍ਹਾਂ ਦੇ ਸਭਿਆਚਾਰ ਸ਼ਾਮਲ ਹਨ। ਇਸਦੀ ਆਪਣੀ ਸਮਾਜਿਕ ਅਤੇ ਸੱਭਿਆਚਾਰਕ ਵਿਸ਼ੇਸ਼ਤਾਵਾਂ ਵੀ ਹਨ, ਜਿਵੇਂ ਕਿ ਉਪਭਾਸ਼ਾ, ਸੰਗੀਤ, ਕਲਾ, ਸਮਾਜਿਕ ਆਦਤਾਂ, ਰਸੋਈ ਪ੍ਰਬੰਧ ਅਤੇ ਲੋਕ-ਕਥਾ। ਪੂਰੇ ਇਤਿਹਾਸ ਦੌਰਾਨ ਬਹੁਤ ਸਾਰੇ ਮੁਲਕਾਂ ਤੋਂ ਵੱਡੇ ਪੈਮਾਨੇ 'ਤੇ ਆਏ ਪ੍ਰਵਾਸ ਦੇ ਨਤੀਜੇ ਵਜੋਂ ਸੰਯੁਕਤ ਰਾਜ ਅਮਰੀਕਾ ਇਕ ਨਸਲੀ ਅਤੇ ਨਸਲਵਾਦੀ ਦੇਸ਼ ਹੈ। ਬਹੁਤ ਸਾਰੇ ਅਮਰੀਕੀ ਸਭਿਆਚਾਰਕ ਤੱਤ, ਖਾਸ ਕਰਕੇ ਪ੍ਰਸਿੱਧ ਸੱਭਿਆਚਾਰ, ਆਧੁਨਿਕ ਮੀਡੀਆ ਦੁਆਰਾ ਵਿਸ਼ਵ ਭਰ ਵਿੱਚ ਫੈਲ ਗਏ ਹਨ।
ਆਗੂ ਮਾਨਸ ਜਾਂ ਪ੍ਰਾਈਮੇਟ (/ˈpraɪmeɪt/ PRY-mayt) ਪ੍ਰਾਈਮੇਟੀਜ਼ (/praɪˈmeɪtiːz/ pry-MAY-teez; ਲਾਤੀਨੀ: "ਪਰਧਾਨ, ਪਹਿਲਾ ਦਰਜਾ") ਤਬਕੇ ਦਾ ਇੱਕ ਥਣਧਾਰੀ ਹੁੰਦਾ ਹੈ। ਆਗੂ ਮਾਨਸਾਂ ਦੇ ਵੱਡੇ-ਵਡੇਰੇ ਗਰਮ-ਖੰਡੀ ਜੰਗਲਾਂ ਦੇ ਰੁੱਖਾਂ ਵਿੱਚ ਰਹਿੰਦੇ ਸਨ; ਇਹਨਾਂ ਦੇ ਕਈ ਲੱਛਣ ਇਸੇ ਔਖੇ ਤਿੰਨ-ਪਸਾਰੀ ਮਹੌਲ਼ ਵਿੱਚ ਆਪਣੇ ਆਪ ਨੂੰ ਢਾਲਣ ਸਦਕਾ ਉਪਜੇ ਹਨ। ਇਹਨਾਂ ਦੀਆਂ ਬਹੁਤੀਆਂ ਜਾਤਾਂ ਅਜੇ ਵੀ ਰੁੱਖਾਂ ਉੱਤੇ ਰਹਿੰਦੇ ਹਨ।
ਇਲੀਅਸ ਕੈਨੇਟੀ (/kəˈnɛti[unsupported input]kɑː-/; ਬੁਲਗਾਰੀਆਈ: Елиас Канети; 25 ਜੁਲਾਈ 1905 – 14 ਅਗਸਤ 1994) ਇੱਕ ਜਰਮਨ ਭਾਸ਼ਾ ਦਾ ਲੇਖਕ ਸੀ, ਜੋ ਰੂਸੇ, ਬਲਗੇਰੀਆ ਦੇ ਇੱਕ ਵਪਾਰੀ ਪਰਿਵਾਰ ਵਿੱਚ ਪੈਦਾ ਹੋਇਆ। ਉਹ ਇੰਗਲੈਂਡ ਦੇ ਮੈਨਚੈੱਸਟਰ ਚਲੇ ਗਏ, ਪਰੰਤੂ 1912 ਵਿੱਚ ਉਸਦੇ ਪਿਤਾ ਦੀ ਮੌਤ ਹੋਈ, ਅਤੇ ਉਸਦੀ ਮਾਂ ਨੇ ਆਪਣੇ ਤਿੰਨ ਪੁੱਤਰਾਂ ਨੂੰ ਮਹਾਂਦੀਪ ਵਾਪਸ ਲੈ ਆਂਦਾ। ਉਹ ਵਿਆਨਾ ਵਿੱਚ ਵਸ ਗਏ।
ਪੰਜਾਬੀ ਸੱਭਿਆਚਾਰ ਤੋਂ ਭਾਵ ਪੰਜਾਬੀ ਲੋਕ-ਸਮੂਹ ਦੁਆਰਾ ਸਿਰਜੀ ਵਿਸ਼ੇਸ਼ ਜੀਵਨ-ਜਾਂਚ ਜਿਸ ਵਿੱਚ ਉਨ੍ਹਾ ਲੋਕਾਂ ਦਾ ਰਹਿਣ-ਸਹਿਣ, ਕਿੱਤੇ, ਰਸਮ-ਰਿਵਾਜ, ਰਿਸ਼ਤੇ-ਨਾਤੇ, ਪਹਿਰਾਵਾ, ਵਿਸ਼ਵਾਸ਼, ਕੀਮਤਾਂ, ਮਨੋਰੰਜਨ ਦੇ ਸਾਧਨ, ਭਾਸ਼ਾ ਅਤੇ ਲੋਕ-ਸਾਹਿਤ ਆਦਿ ਸ਼ਾਮਿਲ ਹੁੰਦੇ ਹਨ। ਓਪਰੀ ਨਜ਼ਰੇ ਵੇਖਿਆਂ ਜਿੱਥੇ ਸੱਭਿਆਚਾਰ ਦੀ ਪ੍ਰਕਿਰਤੀ ਸਧਾਰਨ ਜਾਪਦੀ ਹੈ, ਉੱਥੇ ਇਸਦਾ ਅਧਿਐਨ ਕਰ ਦੇ ਹੋਏ ਅਸੀਂ ਮਹਿਸੂਸ ਕਰ ਸਕਦੇ ਹਾਂ ਕਿ ਇਹ ਆਪਣੇ ਆਪ ਵਿੱਚ ਇੱਕ ਜਟਿਲ ਵਰਤਾਰਾ ਵੀ ਹੈ।
ਤਾਰਿਆਂ ਭਰੀ ਰਾਤ (ਡੱਚ: De sterrennacht) ਡਚ ਉੱਤਰ-ਪ੍ਰਭਾਵਵਾਦੀ ਕਲਾਕਾਰ ਵਿਨਸੈਂਟ ਵਾਨ ਗਾਗ ਦੀ ਇੱਕ ਪੇਂਟਿੰਗ ਹੈ। ਇਹ ਜੂਨ 1889 ਵਿੱਚ ਬਣਾਈ ਗਈ ਸੀ। ਇਹ ਦੱਖਣ ਫ਼ਰਾਂਸ ਦੇ ਸੇਂਟ-ਰੇਮੀ-ਡੇ-ਪਰੋਵੇਂਸ ਵਿੱਚ ਸਥਿਤ ਸੈਨੇਟੋਰੀਅਮ ਦੀ ਖਿੜਕੀ ਦੇ ਬਾਹਰ ਰਾਤ ਦਾ ਦ੍ਰਿਸ਼ ਹੈ। ਵੈਸੇ, ਇਹ ਯਾਦ ਦੇ ਅਧਾਰ ਤੇ ਦਿਨ ਸਮੇਂ ਪੇਂਟ ਕੀਤੀ ਗਈ ਸੀ। ਇਹ 1941 ਤੋਂ ਨਿਊਯਾਰਕ ਸ਼ਹਿਰ ਦੇ ਆਧੁਨਿਕ ਕਲਾ ਦੇ ਮਿਊਜੀਅਮ ਦੇ ਸਥਾਈ ਸੰਗ੍ਰਹਿ ਵਿੱਚ ਸ਼ਾਮਲ ਹੈ। ਇਹ ਪੇਂਟਿੰਗ ਵਾਨ ਗਾਗ ਦੀਆਂ ਸਭ ਤੋਂ ਮਸ਼ਹੂਰ ਕ੍ਰਿਤੀਆਂ ਵਿੱਚ ਹੈ ਕਲਾ ਵਿੱਚ ਹੋਰ ਵਧ ਕਲਪਨਾ ਦੀ ਆਜ਼ਾਦੀ ਵੱਲ ਨਿਰਣਾਇਕ ਮੋੜ ਹੈ।
ਐਂਤੂਸ਼ਾਬਲ (ਫ਼ਰਾਂਸੀਸੀ: Intouchables [ɛ̃tuʃabl]) ਇੱਕ ਫ਼ਰਾਂਸੀਸੀ ਕਾਮੇਡੀ-ਡਰਾਮਾ ਫਿਲਮ ਹੈ ਜੋ ਕੇ 2011 ਦੇ ਵਿੱਚ ਓਲੀਵੀਰ ਨਾਕਚੇ ਅਤੇ ਏਰੀਕ ਤੋਲੇਦਾਨੋ ਦੁਆਰਾ ਨਿਰਦੇਸ਼ਿਤ ਕੀਤੀ ਗਈ। ਇਸ ਦੇ ਅਦਾਕਾਰ ਫਰਾਓਣਸੋਈ ਕਲੂਜੇਤ ਅਤੇ ਓਮਾਰ ਸੀ ਹਨ। 2 ਨਵੰਬਰ 2011 ਨੂੰ ਫ਼ਰਾਂਸ ਵਿੱਚ ਇਸ ਦੇ ਰਿਲੀਜ਼ ਹੋਣ ਤੋਂ ਨੋ ਹਫਤੇ ਬਾਅਦ ਇਹ ਫਿਲਮ ਦੂਜੇ ਨੰਬਰ ਤੇ ਬਾਕਸ ਆਫਿਸ ਹਿੱਟ ਬਣ ਗਈ, ਪਹਿਲੀ ਬਾਕਸ ਆਫਿਸ ਹਿੱਟ 'ਵੈਲਕਮ ਟੂ ਦ ਸਟਿੱਕਸ' ਨੂੰ 2008 ਵਿੱਚ ਚੁਣਿਆ ਗਿਆ ਸੀ।। ਫ਼ਰਾਂਸ ਵਿੱਚ 2011 ਵਿੱਚ ਇਸ ਨੂੰ ਫਨੇੱਕ ਦੁਆਰਾ ਕਰਵਾਏ ਗਏ ਪੋਲ ਵਿੱਚ 52% ਵੋਟਾਂ ਦੇ ਨਾਲ ਉਸ ਸਾਲ ਦੀ ਸੱਭਿਆਚਾਰਕ ਘਟਨਾ ਘੋਸ਼ਿਤ ਕੀਤਾ ਗਿਆ। ਇਸ ਫਿਲਮ ਨੂੰ ਵੱਖ ਵੱਖ ਪੁਰਸਕਾਰ ਮਿੱਲੇ। ਫ਼ਰਾਂਸ ਵਿੱਚ ਇਹ ਫਿਲਮ ਅੱਠਵੇਂ ਸੇਸਾਰ ਪੁਰਸਕਾਰ ਵਿੱਚ ਨਾਮਜ਼ਦ ਹੋਈ ਅਤੇ ਓਮਾਰ ਸੀ ਨੂੰ ਸੇਸਾਰ ਪੁਰਸਕਾਰ ਵਿੱਚ ਸ੍ਰੇਸ਼ਠ ਅਦਾਕਾਰ ਦਾ ਖਿਤਾਬ ਮਿਲਿਆ।
ਜੌਹਨ ਕੁਵਿੰਸੀ ਐਡਮਜ਼ (ਅੰਗਰੇਜ਼ੀ: John Quincy Adams; 11 ਜੁਲਾਈ 1767 – 23 ਫ਼ਰਵਰੀ 1848) ਇੱਕ ਮਾਣਯੋਗ ਅਮਰੀਕੀ ਰਾਸ਼ਟਰਪਤੀ ਤਾਂ ਸੀ ਹੀ ਪਰ ਉਹਨਾਂ ਨੇ ਇਸ ਗੱਲ ਨੂੰ ਵੀ ਸਪਸ਼ਟ ਕਰਨ ਵਿੱਚ ਸਭ ਤੋਂ ਮਹੱਤਵਪੂਰਨ ਭੂਮਿਕਾ ਨਿਭਾਈ ਕਿ ਦੁਨੀਆ ਦੇ ਕਿਸੇ ਵੀ ਮੁਲਕ ਵਿੱਚ ਸ਼ਾਸਨ ਕੋਈ ਵੀ ਕਰੇ ਤੇ ਸ਼ਾਸਕ ਕੋਈ ਵੀ ਹੋਵੇ ਯਾਦ ਉਸ ਨੂੰ ਹੀ ਰੱਖਿਆ ਜਾਵੇਗਾ ਜੋ ਆਪਣੇ ਮੁਲਕ ਦੇ ਲੋਕਾਂ ਨੂੰ ਮਨੁੱਖਾਂ ਵਾਂਗ ਜਿਉਣ ਦਾ ਮਾਹੌਲ ਤੇ ਜਿੰਦਗੀ ਦੇਵੇਗਾ। ਦੁਨੀਆ ਨੂੰ ਮਨੁੱਖੀ ਅਧਿਕਾਰਾਂ ਦੀ ਵਿਆਖਿਆ ਸਮਝਾਉਣ ਵਾਲਾ ਅਤੇ ਖੁਦ ਇਨ੍ਹਾਂ ਅਧਿਕਾਰਾਂ ਦੀ ਰਾਖੀ ਦਾ ਦਾਅਵੇਦਾਰ ਜੌਹਨ ਕੁਵਿੰਸੀ ਐਡਮਜ਼ ਅਜਿਹੇ ਪਹਿਲੇ ਰਾਸ਼ਟਰਪਤੀ ਸੀ ਜੋ ਕਿ ਇੱਕ ਰਾਸ਼ਟਰਪਤੀ ਦੇ ਬੇਟੇ ਸਨ। ਉਹਨਾਂ ਦਾ ਜਨਮ 11 ਜੁਲਾਈ 1767 ਨੂੰ ਬਰੇਨਟਰੀ ਮੈਸਾਚੂਸੈਟਸ ਵਿਖੇ ਹੋਇਆ। 1790 ਵਿੱਚ ਹਾਰਵਰਡ ਕਾਲਜ ਤੋਂ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਜੌਹਨ ਕੁਵਿੰਸੀ ਬੋਸਟਨ ਵਿੱਚ ਅਟਾਰਨੀ ਵਜੋਂ ਸੇਵਾਵਾਂ ਨਿਭਾਉਣ ਲੱਗੇ।
ਗ਼ੁੱਸਾ ਜਾਂ ਕ੍ਰੋਧ ਇੱਕ ਭਾਵਨਾਤਮਕ ਪ੍ਰਤੀਕਿਰਿਆ ਜਾਂ ਵਲਵਲਾ ਹੈ ਜੋ ਕਿ ਧਮਕੀ ਦਿੱਤੀ ਗਈ ਹੋਣ ਦੀ ਮਨੋਵਿਗਿਆਨਿਕ ਵਿਆਖਿਆ ਨਾਲ ਸਬੰਧਤ ਹੈ। ਇਹ ਅਕਸਰ ਕਿਸੇ ਵੱਲੋਂ ਵਰਤੋ-ਵਿਹਾਰ ਦੀ ਬੁਨਿਆਦੀ ਹੱਦਾਂ ਦੀ ਉਲੰਘਣਾ ਕਰਨ ਨੂੰ ਦਰਸ਼ਾਉਂਦਾ ਹੈ। ਸਰੀਰਕ ਪੱਧਰ ਉੱਤੇ ਕ੍ਰੋਧ ਕਰਨ/ਹੋਣ ਉੱਤੇ ਦਿਲ ਦੀ ਰਫ਼ਤਾਰ ਵਧ ਜਾਂਦੀ ਹੈ; ਲਹੂ ਦਾ ਦੌਰ ਤੇਜ਼ ਹੋ ਜਾਂਦਾ ਹੈ। ਇਹ ਡਰ ਤੋਂ ਉਪਜ ਸਕਦਾ ਹੈ। ਡਰ ਸੁਭਾਅ ਵਿੱਚ ਸਾਫ਼ ਤੌਰ ਉੱਤੇ ਉਦੋਂ ਉਜਾਗਰ ਹੁੰਦਾ ਹੈ ਜਦੋਂ ਵਿਅਕਤੀ ਡਰ ਦੇ ਕਾਰਨ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਹੈ। ਕ੍ਰੋਧ ਮਨੁੱਖ ਲਈ ਨੁਕਸਾਨਦਾਇਕ ਹੈ।
ਰਾਕਟ ਇੱਕ ਮਿਸਾਇਲ, ਪੁਲਾੜੀ ਜਹਾਜ਼ ਜਾਂ ਹੋਰ ਅਜਿਹਾ ਵਾਹਨ ਹੁੰਦਾ ਹੈ ਜੋ ਇੱਕ ਰਾਕਟ ਇੰਜਨ ਦੁਆਰਾ ਧਕੱਲਿਆ ਜਾਂਦਾ ਹੈ। ਰਾਕਟ ਇੰਜਨ ਦੀ ਭਾਫ਼ ਪੂਰੀ ਤਰ੍ਹਾਂ ਵਰਤੋਂ ਤੋਂ ਪਹਿਲਾਂ ਰਾਕਟ ਵਿੱਚ ਮੌਜੂਦ ਧਕੱਲਣ ਵਾਲੇ ਬਰੂਦ ਨਾਲ਼ ਬਣੀ ਹੁੰਦੀ ਹੈ। ਇਹ ਇੰਜਨ ਭੌਤਿਕੀ ਦੇ ਕਿਰਿਆ ਅਤੇ ਪ੍ਰਤੀਕਿਰਿਆ ਸਿਧਾਂਤ ਦੀ ਮਦਦ ਨਾਲ਼ ਚੱਲਦੇ ਹਨ। ਇਹ ਇੰਜਨ ਆਪਣਾ ਬਰੂਦ ਤੇਜ਼ੀ ਨਾਲ਼ ਪਿਛਾਂਹ ਛੱਡ ਕੇ ਰਾਕਟ ਨੂੰ ਅਗਾਂਹ ਵੱਲ ਧਕੱਲਦੇ ਹਨ।
ਫ਼ਰਾਂਸ (ਫ਼ਰਾਂਸੀਸੀ: [fʁɑ̃s] ( ਸੁਣੋ)), ਦਫ਼ਤਰੀ ਤੌਰ 'ਤੇ ਫ਼ਰਾਂਸੀਸੀ ਗਣਰਾਜ (ਫ਼ਰਾਂਸੀਸੀ: République française [ʁepyblik fʁɑ̃sɛz]), ਪੱਛਮੀ ਯੂਰਪ ਦਾ ਇੱਕ ਖ਼ੁਦਮੁਖ਼ਤਿਆਰ ਦੇਸ਼ ਹੈ ਜਿਸ ਵਿੱਚ ਕਈ ਸਮੁੰਦਰੋਂ-ਪਾਰ ਵਿਭਾਗ ਅਤੇ ਰਾਜਖੇਤਰ ਸ਼ਾਮਿਲ ਹਨ। ਮਹਾਂਨਗਰੀ ਫ਼ਰਾਂਸ ਭੂ-ਮੱਧ ਸਮੁੰਦਰ ਤੋਂ ਲੈ ਕੇ ਅੰਗਰੇਜ਼ੀ ਖਾੜੀ ਅਤੇ ਉੱਤਰੀ ਸਮੁੰਦਰ ਤੱਕ, ਰਾਈਨ ਤੋਂ ਲੈ ਕੇ ਅੰਧ ਮਹਾਂਸਾਗਰ ਤੱਕ ਫੈਲਿਆ ਹੋਇਆ ਹੈ। ਇਹ ਅਜਿਹੇ ਤਿੰਨ ਦੇਸ਼ਾਂ 'ਚੋਂ ਹੈ (ਬਾਕੀ ਦੋ ਮੋਰਾਕੋ ਅਤੇ ਸਪੇਨ ਹਨ) ਜਿਹਨਾਂ ਦੇ ਤੱਟ ਅੰਧ ਅਤੇ ਭੂ-ਮੱਧ, ਦੋਹਾਂ ਸਮੁੰਦਰਾਂ ਨਾਲ਼ ਲੱਗਦੇ ਹਨ। ਆਪਣੀ ਰੂਪ-ਰੇਖਾ ਕਰਕੇ ਇਹਨੂੰ ਕਈ ਵਾਰ ਫ਼ਰਾਂਸੀਸੀ ਵਿੱਚ l’Hexagone ("ਛੇਭੁਜ") ਵੀ ਆਖ ਦਿੱਤਾ ਜਾਂਦਾ ਹੈ।
ਪੂਨਾ ਜਾਂ ਪੁਣੇ (ਮਰਾਠੀ: पुणे) ਸਾਹੇਦਰੀ ਪਹਾੜੀਆਂ ਵਿੱਚ ਘਿਰਿਆ, ਮੁੱਲਾ ਅਤੇ ਮੁੱਠਾ ਨਦੀਆਂ ਦੇ ਆਸ-ਪਾਸ ਵਸਿਆ ਸ਼ਹਿਰ ਹੈ। ਮਹਾਂਰਾਸ਼ਟਰ ਦਾ ਮੁੰਬਈ ਤੋਂ ਦੂਜੇ ਨੰਬਰ ’ਤੇ ਪੁਣੇ ਵੱਡਾ ਤੇ ਹਰਿਆ-ਭਰਿਆ ਖ਼ੂਬਸੂਰਤ ਸ਼ਹਿਰ ਹੈ। ਇੱਥੇ ਨਾ ਬਹੁਤੀ ਸਰਦੀ ਹੁੰਦੀ ਹੈ ਤੇ ਨਾ ਬਹੁਤੀ ਗਰਮੀ। ਬਾਰਾਂ ਮਹੀਨੇ ਖ਼ੁਸ਼ਗਵਾਰ ਮੌਸਮ ਤੇ ਰੁਮਕਦੀਆਂ ਠੰਢੀਆਂ ਹਵਾਵਾਂ ਇਸ ਨੂੰ ਮਨਮੋਹਕ ਬਣਾਉਂਦੀਆਂ ਹਨ। ਅਸਲ ’ਚ ਪੁਣੇ ਦੱਖਣ ਟਰੈਪ ਬਸਾਲਟ ਜਵਾਲਾਮੁਖੀ ’ਚੋਂ ਨਿਕਲਦੇ ਲਾਵੇ ਉੱਪਰ ਬਣਿਆ ਹੋਇਆ ਹੈ।
ਜੋਹਾਨਸ ਗੂਤਨਬਰਗ (ਜਰਮਨ: ਇੱਕ ਸੀ ਜਰਮਨ ਲੋਹਾਰ, ਸੁਨਿਆਰ, ਪ੍ਰਿੰਟਰ, ਅਤੇ ਪ੍ਰਕਾਸ਼ਕ ਸੀ ਜਿਸਨੇ ਯੂਰਪ ਵਿੱਚ ਛਪਾਈ ਦਾ ਇਨਕਲਾਬ ਲਿਆਂਦਾ। ਉਸਨੇ ਚੱਲ-ਕਿਸਮ ਦੀ ਪ੍ਰਿੰਟਿੰਗ ਪ੍ਰੈਸ ਦੀ ਕਾਢ ਕਢੀ ਸੀ।ਗੂਤਨਬਰਗ ਦੀ ਕਾਢ ਤੋਂ ਪਹਿਲਾਂ ਛਪਾਈ ਦਾ ਸਾਰਾ ਹੀ ਕੰਮ ਨੂੰ ਛਪਾਈ ਬਲਾਕ ਵਿੱਚ ਅੱਖਰ ਖੋਦ ਕੇ ਕੀਤਾ ਜਾਂਦਾ ਸੀ। ਗੂਤਨਬਰਗ ਦਾ ਜਨਮ ਜਰਮਨੀ ਦੀ ਮੈਂਜ਼ ਨਾਮਕ ਇੱਕ ਜਗ੍ਹਾ ਵਿੱਚ ਹੋਇਆ ਸੀ। 1420 ਈਸਵੀ ਵਿੱਚ ਉਸ ਦੇ ਪਰਿਵਾਰ ਨੂੰ ਸਿਆਸੀ ਗੜਬੜ ਦੇ ਕਾਰਨ ਸ਼ਹਿਰ ਛੱਡ ਕੇ ਜਾਣਾ ਪਿਆ। ਉਸ ਨੇ 1439 ਦੇ ਨੇੜੇ ਸਟਰਾਸਬਾਰਗ ਵਿੱਚ ਆਪਣੇ ਨਵੇਂ ਪ੍ਰਿੰਟਰ ਔਜ਼ਾਰ ਨੂੰ ਟੈਸਟ ਕੀਤਾ। ਲੱਕੜ ਦੇ ਟੁਕੜਿਆਂ ਤੇ ਉਸ ਨੇ ਉਲਟ ਅੱਖਰ ਖੋਦੇ। ਤਦ ਸ਼ਬਦ ਅਤੇ ਵਾਕ ਬਣਾਉਣ ਲਈ ਉਸ ਨੇ ਇਨ੍ਹਾਂ ਨੂੰ ਘੁਰਨਿਆਂ ਦੁਆਰਾ ਜੋੜਿਆ ਅਤੇ ਇਸ ਤਰ੍ਹਾਂ ਤਿਆਰ ਵੱਡੇ ਬਲਾਕ ਨੂੰ ਕਾਲੇ ਤਰਲ ਵਿੱਚ ਡੁਬੋ ਕੇ ਇਸ ਨੂੰ ਪਾਰਚਮੈਂਟ ਤੇ ਅਤਿਅੰਤ ਦਬਾਅ ਦਿੱਤਾ। ਇਸ ਤਰ੍ਹਾਂ ਛਪਾਈ ਵਿੱਚ ਸਫ਼ਲਤਾ ਪ੍ਰਾਪਤ ਕੀਤੀ। ਬਾਅਦ ਵਿੱਚ ਉਸ ਨੇ ਇਸ ਵਿਧੀ ਵਿੱਚ ਕੁਝ ਸੁਧਾਰ ਕੀਤਾ।
ਤਿੱਬਤੀ ਪਿਨਯਿਨ ਤਿੱਬਤੀ ਭਾਸ਼ਾ ਲਈ ਸਰਕਾਰੀ ਮਾਨਤਾ ਪ੍ਰਾਪਤ ਲਿਪੀਅੰਤਰ ਪ੍ਰਣਾਲੀ ਹੈ, ਜਿਸਨੂੰ ਚੀਨ ਵਿੱਚ ਲੋਕਾਂ ਅਤੇ ਸਥਾਨਾਂ ਦੇ ਨਾਵਾਂ ਲਈ ਵਰਤਿਆ ਜਾਂਦਾ ਹੈ। ਇਹ ਲਾਸਾ ਖੇਤਰ ਦੀ ਤਿੱਬਤੀ ਬੋਲੀ ਉੱਤੇ ਅਧਾਰਿਤ ਹੈ ਅਤੇ ਇਹ ਉਚਾਰਨ ਤੈਅ ਕਰਦੀ ਹੈ ਪਰ ਧੁਨੀ ਬਾਰੇ ਜਾਣਕਾਰੀ ਨਹੀਂ ਦਿੰਦੀ। ਇਸਨੂੰ ਅਕਾਦਮਿਕ ਖੇਤਰ ਵਿੱਚ ਵਰਤੇ ਜਾਣ ਲਈ ਵਾਇਲੀ ਦੇ ਬਦਲ ਵੱਜੋਂ ਵਿਕਸਿਤ ਕੀਤਾ ਗਿਆ ਸੀ।
ਹਿਊਮਨੋਇਡ ਰੋਬੋਟ (ਅੰਗਰੇਜ਼ੀ:Humanoid robot) ਇੱਕ ਰੋਬੋਟ ਹੈ ਜਿਸ ਦੇ ਸਰੀਰ ਦਾ ਆਕਾਰ ਮਨੁੱਖੀ ਸਰੀਰ ਵਰਗਾ ਹੁੰਦਾ ਹੈ। ਇਹ ਡਿਜ਼ਾਇਨ ਫੰਕਸ਼ਨਲ ਉਦੇਸ਼ਾਂ ਲਈ ਹੋ ਸਕਦਾ ਹੈ, ਜਿਵੇਂ ਕਿ ਮਾਨਵੀ ਸੰਦਾਂ ਅਤੇ ਵਾਤਾਵਰਨ ਨਾਲ ਤਾਲਮੇਲ, ਪ੍ਰਯੋਗਾਤਮਕ ਮੰਤਵਾਂ ਜਿਵੇਂ ਕਿ ਲੋਕੋਮੋਸ਼ਨ ਦਾ ਅਧਿਐਨ ਜਾਂ ਹੋਰ ਉਦੇਸ਼ਾਂ ਲਈ। ਆਮ ਤੌਰ 'ਤੇ ਹਿਊਮੌਇਡ ਰੋਬੋਟਾਂ ਵਿੱਚ ਧੜ, ਸਿਰ, ਦੋ ਬਾਹਾਂ ਅਤੇ ਦੋ ਲੱਤਾਂ ਹੁੰਦੀਆਂ ਹਨ। ਕੁਝ ਹਿਊਮਨੋਇਡ ਰੋਬੋਟ ਅਜਿਹੇ ਵੀ ਹੁੰਦੇ ਹਨ ਜੋ ਕਿ ਮਨੁੱਖੀ ਚਿਹਰੇ ਦੀ ਨਕਲ ਕਰਨ ਲਈ ਤਿਆਰ ਕੀਤੇ ਜਾਂਦੇ ਹਨ। ਐਂਡਰੌਇਡ ਹਿਊਨਾਮੋਇਡ ਰੋਬੋਟ ਹਨ ਜੋ ਸੁੰਦਰਤਾ ਨਾਲ ਇਨਸਾਨਾਂ ਨਾਲ ਮੇਲ ਖਾਂਦੇ ਹਨ।ਹਿਊਮਨੋਇਡ ਰੋਬੋਟ ਹੁਣ ਕਈ ਵਿਗਿਆਨਕ ਖੇਤਰਾਂ ਵਿੱਚ ਇੱਕ ਖੋਜ ਸਾਧਨ ਦੇ ਰੂਪ ਵਿੱਚ ਵਰਤੇ ਜਾਂਦੇ ਹਨ।
ਕੈਥਰੀਨ ਅਲਿਜ਼ਾਬੈਥ ਹਡਸਨ (ਜਨਮ 25 ਅਕਤੂਬਰ 1984), ਆਪਣੇ ਮੰਚੀ ਨਾਮ ਕੇਟੀ ਪੇਰੀ ਦੁਆਰਾ ਜ਼ਿਆਦਾ ਪ੍ਰਸਿੱਧ, ਇੱਕ ਅਮਰੀਕੀ ਗਾਇਕ, ਗੀਤਕਾਰ, ਸੰਗੀਤਕਾਰ, ਵਪਾਰੀ, ਸਮਾਜ ਸੇਵੀ, ਅਤੇ ਅਦਾਕਾਰਾ ਹੈ। ਪੇਰੀ 2007 ਵਿੱਚ ਆਪਣੇ ਇੰਟਰਨੈੱਟ ਹਿਟ ਯੂਰ ਸੋ ਗੇ ਨਾਲ ਪ੍ਰਸਿੱਧ ਹੋਈ ਅਤੇ 2008 ਵਿੱਚ ਉਸ ਨੇ ਆਪਣਾ ਸੋਲੋ ਗੀਤ ਆਈ ਕਿਸਡ ਅ ਗਰਲ ਪੇਸ਼ ਕੀਤਾ। ਇਸ ਦੇ 'ਡਾਰਕ ਹਊਸ' ਗੀਤ ਨੂੰ ਬਹੁਤ ਪ੍ਰਸੰਸਾ ਮਿਲੀ।
ਮਰਾਠੀ (ਅੰਗਰੇਜ਼ੀ ਉਚਾਰਨ: /məˈrɑːti/; मराठी Marāṭhī [məˈɾaʈʰi]) ਭਾਰਤ ਦੇ ਮਹਾਂਰਾਸ਼ਟਰ ਅਤੇ ਗੋਆ ਸੂਬਿਆਂ ਦੀ ਸਰਕਾਰੀ ਭਾਸ਼ਾ ਹੈ। ਭਾਸ਼ਾਈ ਪਰਿਵਾਰ ਦੇ ਪੱਖੋਂ ਇਹ ਇੱਕ ਆਰੀਆਈ ਭਾਸ਼ਾ ਹੈ ਜਿਸਦਾ ਵਿਕਾਸ ਸੰਸਕ੍ਰਿਤ ਤੋਂ ਅਪਭ੍ਰੰਸ਼ ਤੱਕ ਦਾ ਸਫਰ ਪੂਰਾ ਹੋਣ ਦੇ ਬਾਅਦ ਸ਼ੁਰੂ ਹੋਇਆ। ਇਹ ਭਾਰਤ ਦੀਆਂ ਮੁੱਖ ਭਾਸ਼ਵਾਂ ਵਿੱਚੋਂ ਇੱਕ ਹੈ ਅਤੇ ਮਹਾਂਰਾਸ਼ਟਰ ਅਤੇ ਗੋਆ ਵਿੱਚ ਰਾਜਭਾਸ਼ਾ ਹੈ। ਮਾਤ੍ਰਭਾਸ਼ੀਆਂ ਦੀ ਗਿਣਤੀ ਦੇ ਆਧਾਰ ਉੱਤੇ ਮਰਾਠੀ ਸੰਸਾਰ ਵਿੱਚ 15ਵੇਂ ਅਤੇ ਭਾਰਤ ਵਿੱਚ 4ਥੇ ਸਥਾਨ ਉੱਤੇ ਹੈ। ਇਸਨੂੰ ਬੋਲਣ ਵਾਲਿਆਂ ਦੀ ਕੁਲ ਗਿਣਤੀ ਲਗਭਗ 9 ਕਰੋੜ ਹੈ। ਇਹ ਭਾਸ਼ਾ 1300 ਸਾਲਾਂ ਤੋਂ ਪ੍ਰਚਲਿਤ ਹੈ, ਅਤੇ ਇਹ ਵੀ ਹਿੰਦੀ, ਉਰਦੂ ਅਤੇ ਪੰਜਾਬੀ ਵਾਂਗ ਆਧੁਨਿਕ ਭਾਰਤੀ ਭਾਸ਼ਾ ਹੈ।
ਗੁਰੂ ਨਾਨਕ ਦੇਵ ਜੀ (15 ਅਪ੍ਰੈਲ 1469 – 22 ਸਤੰਬਰ 1539) ਸਿੱਖੀ ਦੇ ਬਾਨੀ ਅਤੇ ਦਸਾਂ ਸਿੱਖ ਗੁਰੂਆਂ ਵਿਚੋਂ ਪਹਿਲੇ ਗੁਰੂ ਸਨ। ਇਹਨਾਂ ਦਾ ਜਨਮ ਦਿਨ ਦੁਨੀਆ ਵਿੱਚ ਗੁਰਪੁਰਬ ਵਜੋਂ ਮਨਾਇਆ ਜਾਂਦਾ ਹੈ, ਜੋ ਨਾਨਕਸ਼ਾਹੀ ਕਲੈਂਡਰ 2003 ਮਤਾਬਕ 1 ਵੈਸਾਖ ਅਤੇ ਬਿਕ੍ਰਮੀ ਨਾਨਕਸ਼ਾਹੀ ਕਲੈਂਡਰ ਮੁਤਾਬਿਕ ਕੱਤਕ ਦੀ ਪੂਰਨਮਾਸ਼ੀ ਨੂੰ ਹਰ ਸਾਲ ਅਕਤੂਬਰ-ਨਵੰਬਰ ਮਹੀਨਿਆਂ ਵਿਚਾਲ਼ੇ ਵੱਖਰੀ ਤਰੀਕ ਨੂੰ ਆਉਂਦਾ ਹੈ। 1. ਗੁਰੂ ਨਾਨਕ ਸਾਹਿਬ ਦੇ ਜਨਮ ਅਤੇ ਜੋਤੀ-ਜੋਤ ਸਮਾੳਣ ਬਾਰੇ ਤਾਰੀਖ਼ਾਂ ਵਿਚ ਮਤਭੇਦ ਹੈ। ਸੁਖਬਾਸੀ ਰਾਮ ਬੇਦੀ, ਗਣੇਸ਼ਾ ਸਿੰਘ ਬੇਦੀ, ਡਾ. ਤਰਲੋਚਨ ਸਿੰਘ, ਡਾ ਹਰਜਿੰਦਰ ਸਿੰਘ ਦਿਲਗੀਰ ਵਰਗੇ ਇਤਿਹਾਸਕਾਰ ਉਨ੍ਹਾਂ ਦਾ ਜਨਮ 20 ਅਕਤੂਬਰ 1469 ਅਤੇ ਜੋਤੀ ਜੋਤ ਸਮਾਉਣਾ 7 ਸਤੰਬਰ 1539 ਦਾ ਮੰਨਦੇ ਹਨ (Sikh History in 10 Volume, vol 1) 2.
ਇੱਕ ਸਭਾਪਤੀ ਜਾਂ ਚੇਅਰਮੈਨ ਇੱਕ ਸੰਗਠਿਤ ਸਮੂਹ ਜਿਵੇਂ ਕਿ ਬੋਰਡ, ਸਮਿਤੀ ਜਾਂ ਇੱਕ ਵਿਚਾਰਸ਼ੀਲ ਸਭਾ ਦਾ ਸਭ ਤੋਂ ਉੱਚਾ ਅਧਿਕਾਰੀ ਹੁੰਦਾ ਹੈ। ਸਭਾਪਤੀ ਦਾ ਅਹੁਦਾ ਰੱਖਣ ਵਾਲੇ ਵਿਅਕਤੀ ਨੂੰ ਵਿਸ਼ੇਸ਼ ਤੌਰ 'ਤੇ ਸਮੂਹ ਦੇ ਮੈਂਬਰਾਂ ਦੁਆਰਾ ਚੁਣਿਆ ਜਾਂ ਨਿਯੁਕਤ ਕੀਤਾ ਜਾਂਦਾ ਹੈ। ਚੇਅਰਮੈਨ ਗਰੁੱਪਾਂ ਦੀਆਂ ਬੈਠਕਾਂ ਦੀ ਪ੍ਰਧਾਨਗੀ ਕਰਦਾ ਹੈ। ਜਦੋਂ ਗਰੁੱਪ ਸੈਸ਼ਨ ਵਿੱਚ ਨਹੀਂ ਹੁੰਦਾ, ਤਾਂ ਸਭਾਪਤੀ ਅਕਸਰ ਹੀ ਮੁਖੀ, ਬਾਹਰੀ ਸੰਸਾਰ ਦੇ ਪ੍ਰਤੀਨਿਧੀ ਅਤੇ ਇੱਕ ਬੁਲਾਰੇ ਦੇ ਤੌਰ 'ਤੇ ਕੰਮ ਕਰਦਾ ਹੈ। ਕੁਝ ਸੰਸਥਾਵਾਂ ਵਿੱਚ, ਸਭਾਪਤੀ ਪਦਵੀ ਨੂੰ ਵੀ ਰਾਸ਼ਟਰਪਤੀ ਵੀ ਕਿਹਾ ਜਾਂਦਾ ਹੈ। ਜਾਂ ਦੂਜੇ ਸ਼ਬਦਾਂ ਵਿੱਚ, ਕਈ ਬੋਰਡ ਕਿਸੇ ਰਾਸ਼ਟਰਪਤੀ (ਕਾਰਪੋਰੇਟ ਸਿਰਲੇਖ) ਦੀ ਨਿਯੁਕਤੀ ਕਰਦੇ ਹਨ। ਇਹ ਦੋ ਅਲੱਗ-ਅਲੱਗ ਸ਼ਰਤਾਂ ਵੱਖਰੇ-ਵੱਖਰੇ ਅਹੁਦਿਆਂ ਲਈ ਵਰਤੀਆਂ ਜਾਂਦੀਆਂ ਹਨ।
ਗ੍ਰੇਟ ਬ੍ਰਿਟੇਨ ਅਤੇ ਆਇਰਲੈਂਡ ਦਾ ਸੰਯੁਕਤ ਸਾਮਰਾਜ
ਗ੍ਰੇਟ ਬ੍ਰਿਟੇਨ ਅਤੇ ਆਇਰਲੈਂਡ ਦਾ ਸੰਯੁਕਤ ਸਾਮਰਾਜ (ਗ੍ਰੇਟ ਬ੍ਰਿਟੇਨ ਅਤੇ ਆਇਰਲੈਂਡ ਦੀ ਸੰਯੁਕਤ ਰਾਜਸ਼ਾਹੀ, ਅੰਗਰੇਜ਼ੀ: United Kingdom of Great Britain and।reland) ਯੂਨਾਈਟਡ ਕਿੰਗਡਮ ਦਾ ਨਾਮ ਅਤੇ ਦੇਸ਼ ਸੀ। ਇਹ ਦੇਸ਼ ਗ੍ਰੇਟ ਬ੍ਰਿਟੇਨ ਅਤੇ ਆਇਰਲੈਂਡ ਦੀ ਰਾਜਸ਼ਾਹੀ ਨੂੰ, 1 ਜਨਵਰੀ, 1801 ਨੂੰ, ਇੱਕਠੇ ਕਰ ਕੇ ਬਣਾਇਆ ਗਿਆ ਸੀ। 6 ਦਸੰਬਰ, 1922 ਨੂੰ ਆਇਰਲੈਂਡ ਨੂੰ ਆਜ਼ਾਦੀ ਮਿਲਣ ਤੋਂ ਬਾਅਦ ਆਇਰਲੈਂਡ ਵੱਖ ਹੋ ਗਿਆ, ਪਰ ਯੂਨਾਈਟਡ ਕਿੰਗਡਮ ਦੇ ਵੱਲੋਂ ਇਹ ਨਾਮ 1927 ਤੱਕ ਵਰਤਿਆ ਗਿਆ ਅਤੇ ਇਸ ਤੋਂ ਬਾਅਦ ਯੂਨਾਈਟਡ ਕਿੰਗਡਮ ਦਾ ਨਾਮ ਗ੍ਰੇਟ ਬ੍ਰਿਟੇਨ ਅਤੇ ਉੱਤਰੀ ਆਇਰਲੈਂਡ ਦੀ ਸੰਯੁਕਤ ਰਾਜਸ਼ਾਹੀ (United Kingdom of Great Britain and Northern।reland) ਰੱਖਿਆ ਗਿਆ।
ਗਰੀਨਲੈਂਡ ਦੁਨੀਆ ਵਿੱਚ ਇੱਕ ਸਭ ਤੋਂ ਵੱਡਾ ਧਰਤੀ ਦਾ ਟੁਕੜਾ ਹੈ, ਜੋ ਇੱਕ ਟਾਪੂ ਹੈ ਅਤੇ ਇਸ ਨੂੰ ਮਹਾਂਦੀਪ ਨਹੀਂ ਮੰਨਿਆਂ ਜਾਂਦਾ। ਇਹ ਉੱਤਰੀ ਅਮਰੀਕਾ ਮਹਾਂਦੀਪ ਦੇ ਵਿੱਚ ਆਉਂਦਾ ਹੈ, ਪਰ ਇਤਿਹਾਸਿਕ ਤੋਰ ਤੇ ਇਹ ਯੂਰੋਪ ਦੇ ਨਾਲ ਜੂੜਿਆ ਹੈ। ਇਹ ਆਰਕਟਿਕ ਅਤੇ ਅਟਲਾਂਟਿਕ ਮਹਾਂਸਾਗਰਾਂ ਦੋਨ੍ਹਾਂ ਵਿੱਚ ਸਥਿਤ ਹੈ। ਦਸੰਬਰ 2006 ਦੇ ਅਨੁਮਾਨ ਮੁਤਾਬਕ ਇਥੋਂ ਦੀ ਵਸੋਂ 57600 ਹੈ। ਗਲੋਬਲ ਵਾਰਮਿੰਗ ਦੇ ਖਤਰੇ ਕਾਰਨ ਇਸ ਦੇ ਦੋ ਹਿੱਸਿਆਂ ਵਿੱਚ ਵੰਡੇ ਜਾਣ ਦੇ ਖਤਰੇ ਦਾ ਅਨੁਮਾਨ ਹੈ। ਗਰੀਨਲੈਂਡ, ਡੇਨਮਾਰਕ ਰਾਜ ਦਾ ਇੱਕ ਦੇਸ਼ ਹੈ। 1979 ਵਿੱਚ ਡੇਨਮਾਰਕ ਨੇ ਗਰੀਨਲੈਂਡ ਨੂੰ ਸਵੈਰਾਜ ਦਾ ਦਰਜਾ ਦਿੱਤਾ ਅਤੇ ਜੂਨ 2009 ਤੋਂ ਗਰੀਨਲੈਂਡ ਨੂੰ ਡੇਨਮਾਰਕ ਰਾਜ ਦੇ ਵਿੱਚ ਵੱਖਰਾ ਦੇਸ਼ ਬਣਾਇਆ ਗਿਆ।
ਪ੍ਰਿਜ਼ਨ ਬਰੇਕ ਪਾਲ ਸ਼ਿਊਰਿੰਗ ਵੱਲੋਂ ਸਿਰਜਿਆ ਗਿਆ ਇੱਕ ਅਮਰੀਕੀ ਟੀਵੀ ਲੜੀਵਾਰ ਨਾਟਕ ਹੈ ਜੋ 2005 ਤੋਂ 2009 ਤੱਕ ਚਾਰ ਮੌਸਮਾਂ ਵਿੱਚ ਫ਼ੌਕਸ ਉੱਤੇ ਵਿਖਾਇਆ ਗਿਆ ਸੀ। ਇਹਦੀ ਕਹਾਣੀ ਦੋ ਭਰਾਵਾਂ ਦੁਆਲ਼ੇ ਘੁੰਮਦੀ ਹੈ; ਇੱਕ ਨੂੰ ਅਜਿਹੇ ਜੁਰਮ ਕਰ ਕੇ ਸਜ਼ਾ-ਏ-ਮੌਤ ਮਿਲੀ ਹੋਈ ਹੈ ਜੋ ਉਹਨੇ ਨਹੀਂ ਕੀਤਾ; ਅਤੇ ਦੂਜਾ ਆਪਣੇ ਭਰਾ ਨੂੰ ਜੇਲ੍ਹ 'ਚੋਂ ਛੁਡਾਉਣ ਅਤੇ ਉਹਦਾ ਨਾਂ ਬੇਦਾਗ਼ ਕਰਨ ਵਾਸਤੇ ਇੱਕ ਲੰਮੀ-ਚੌੜੀ ਵਿਉਂਤ ਘੜਦਾ ਹੈ
ਤੱਟੀ ਝੀਲ ਜਾਂ ਲਗੂਨ ਪੇਤਲੇ ਪਾਣੀਆਂ ਭਾਵ ਘੱਟ ਡੂੰਘੇ ਪਾਣੀਆਂ ਵਾਲੀ ਇੱਕ ਝੀਲ ਹੁੰਦੀ ਹੈ ਜੋ ਪਾਣੀ ਦੇ ਕਿਸੇ ਵੱਡੇ ਪਿੰਡ ਨਾਲੋਂ ਕਿਸੇ ਵਾੜੀ ਟਾਪੂ ਜਾਂ ਮੂੰਗਾ-ਵਲ੍ਹੇਟੇ ਰਾਹੀਂ ਨਿੱਖੜੀ ਹੋਈ ਹੁੰਦੀ ਹੈ। ਇਹ ਐਨ ਤੱਟ ਉੱਤੇ ਹੋ ਸਕਦੀਆਂ ਹਨ ਜਾਂ ਗੋਲ ਮੂੰਗਿਆਂ ਵਿੱਚ ਵੀ ਅਤੇ ਇਹ ਦੁਨੀਆ ਭਰ ਦੇ ਤੱਟਾਂ ਉੱਤੇ ਆਮ ਵਿਖਾਈ ਦੇ ਜਾਂਦੀਆਂ ਹਨ। ਇਹਨਾਂ ਦਾ ਪਾਣੀ ਖਾਰਾ ਜਾਂ ਤਾਜ਼ਾ ਹੋ ਸਕਦਾ ਹੈ।
ਕਾਢ ਇੱਕ ਵਿਲੱਖਣ ਜਾਂ ਨਵਾਂ ਜੰਤਰ, ਤਰੀਕਾ, ਬਣਤਰ ਜਾਂ ਅਮਲ ਹੁੰਦਾ ਹੈ। ਕਾਢ ਦੀ ਕਾਰਵਾਈ ਕੁੱਲ ਇੰਜੀਨੀਅਰਿੰਗ ਅਤੇ ਪੈਦਾਵਾਰ ਦੇ ਵਿਕਾਸ ਪ੍ਰਬੰਧ ਵਿਚਲੀ ਇੱਕ ਕਾਰਵਾਈ ਹੈ। ਇਹ ਕਿਸੇ ਮਸ਼ੀਨ ਜਾਂ ਪੈਦਾਵਾਰ ਵਿੱਚ ਸੁਧਾਰ ਹੋ ਸਕਦੀ ਹੈ ਜਾਂ ਕੋਈ ਚੀਜ਼ ਜਾਂ ਨਤੀਜਾ ਪਾਉਣ ਵਾਸਤੇ ਇੱਕ ਨਵਾਂ ਕਾਰਜ ਹੋ ਸਕਦੀ ਹੈ। ਅਜਿਹੀ ਕਾਢ ਜੋ ਨਿਰਾ ਹੀ ਅਨੋਖਾ ਕੰਮ ਇਜਾਦ ਕਰ ਦੇਵੇ ਇੱਕ ਨਵੀਂ ਖੋਜ ਜਾਂ ਲੱਭਤ ਹੋ ਸਕਦੀ ਹੈ।
ਸਚਖੰਡ ਸ਼੍ਰੀ ਹਰਿਮੰਦਰ ਸਾਹਿਬ ਜਾਂ ਸ਼੍ਰੀ ਦਰਬਾਰ ਸਾਹਿਬ (ਪੰਜਾਬੀ ਉਚਾਰਨ: [dəɾbaːɾ saːh(ɪ)b]; ਰੱਬ ਦਾ ਘਰ) ਭਾਰਤ ਦੇ ਪੰਜਾਬ ਸੂਬੇ ਦੇ ਸ਼ਹਿਰ ਅੰਮ੍ਰਿਤਸਰ ਵਿੱਚ ਸਥਿਤ ਇੱਕ ਗੁਰੂਦਵਾਰਾ ਹੈ। ਇਹ ਸਿੱਖਾਂ ਦਾ ਸਭ ਤੋਂ ਪਵਿੱਤਰ ਧਾਰਮਿਕ ਅਸਥਾਨ ਮੰਨਿਆ ਜਾਂਦਾ ਹੈ।ਇਹ ਗੁਰੂਦਵਾਰਾ ਚੌਥੇ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦੁਆਰਾ 1577 ਵਿੱਚ ਬਣਵਾਏ ਗਏ ਸਰੋਵਰ ਦੇ ਦੁਆਲੇ ਬਣਾਇਆ ਗਿਆ ਹੈ। ਇਸਦੀ ਨੀਂਹ 28 ਦਸੰਬਰ 1588 ਵਿੱਚ ਸਾਈਂ ਮੀਆਂ ਮੀਰ ਜੀ ਦੁਆਰਾ ਰੱਖਿਆ ਗਿਆ ਸੀ। 1604 ਵਿੱਚ ਪੰਜਵੇਂ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਇੱਥੇ ਆਦਿ ਗ੍ਰੰਥ ਦੇ ਇੱਕ ਖਰੜੇ ਦਾ ਪ੍ਰਕਾਸ਼ ਕੀਤਾ ਅਤੇ ਇਸ ਥਾਂ ਨੂੰ "ਅਠ ਸਠ ਤੀਰਥ" ਕਿਹਾ।ਦੋ ਸਾਲਾਂ ਬਾਅਦ ਸੰਨ 1606 ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਜੀ ਦਾ ਨੀਂਹ ਪੱਥਰ ਛੇਵੇਂ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੁਆਰਾ ਰੱਖਿਆ ਗਿਆ। ਇਸ ਤੋਂ ਇਲਾਵਾ 1757, 1762 ਅਤੇ 1764 ਵਰ੍ਹਿਆ ਦੇ ਅਫ਼ਗ਼ਾਨ ਹਮਲਿਆਂ ਦੌਰਾਨ ਸ਼੍ਰੀ ਹਰਿਮੰਦਰ ਸਾਹਿਬ ਦੀ ਇਮਾਰਤ ਨੂੰ ਨਸ਼ਟ ਕਰ ਦਿੱਤਾ ਗਿਆ ਸੀ। ਬਾਬਾ ਦੀਪ ਸਿੰਘ ਜੀ ਸ਼ਹੀਦ ਦੀ ਸ਼ਹੀਦੀ ਵੀ ੧੬੫੭ ਦੇ ਜਹਾਨ ਖ਼ਾਨ ਵਾਲੇ ਹਮਲੇ ਦੌਰਾਨ ਹੀ ਸ਼੍ਰੀ ਦਰਬਾਰ ਸਾਹਿਬ ਦੀ ਰਾਖੀ ਕਰਦਿਆ ਹੋਈ ਸੀ। ਅੱਜ ਬਾਬਾ ਜੀ ਦੀ ਯਾਦ ਵਿੱਚ ਸ਼੍ਰੀ ਹਰਿਮੰਦਰ ਸਾਹਿਬ ਜੀ ਦੀ ਪਰਿਕਰਮਾ ਵਿੱਚ ਸ਼ਹੀਦੀ ਬੁੰਗਾ ਸਥਿਤ ਹੈ, ਜਿੱਥੇ ਲੜੀਵਾਰ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਚਲਦੇ ਰਹਿੰਦੇ ਹਨ।
"ਲੋਕ-ਨਾਚ ਨਾਲ ਮਾਨਸਿਕਤਾ ਨਾਚ ਕਲਾ ਨੂੰ ਆਪਣੇ ਜੀਵਨ ਦਾ ਸੁਭਾਵਿਕ ਅਮਲ ਪ੍ਰਵਾਨ ਕਰਦੀ ਰਹੀ ਹੈ।" 'ਨੱਚਣ ਵਾਲੇ ਦੀ ਅੱਡੀ ਨਾ ਰਹਿੰਦੀ , ਗਾਉਣ ਵਾਲੇ ਦਾ ਮੂੰਹ' ਇਸ ਸੁਭਾਵਕ ਅਮਲ ਦੀ ਪੁਸ਼ਟੀ ਕਰਦੀ ਕਾਵਿ ਸਤਰ ਹੈ। ਨਾਚ ਕਲਾ ਕਿਸੇ ਵੀ ਸੂਰਤ ਵਿੱਚ ਮੂਕ ਪੇਸ਼ਕਾਰੀ ਨਹੀਂ ਹੈ। ਖ਼ਾਸਕਰ ਪੰਜਾਬੀ ਲੋਕ ਨਾਚ ਗਿੱਧਾ ਭੰਗੜਾ ਤਾਂ ਗੀਤਾਂ ਦੇ ਬੋਲ ਜਾਂ ਬੋਲੀਆਂ ਤੋਂ ਬਿਨਾਂ ਪੇਸ਼ ਕਿਤੇ ਜਾਣਾ ਸੰਭਵ ਹੀ ਨਹੀਂ। ਲੋਕ-ਸਮੂਹ ਦੀ ਸਿਰਜਨ-ਕਲਾ ਦੀ ਇੱਕ ਮਹੱਤਵਪੂਰਨ ਵੰਨਗੀ ਹੈ, ਜੋ ਲੋਕ-ਮਾਨਸ ਦੇ ਸਮੁਚੇ ਹਾਵਾਂ-ਭਾਵਾਂ ਨੂੰ ਸਰੀਰਕ ਮੁਦਰਾਵਾਂ ਦੇ ਪ੍ਰਗਟਾਉ-ਸੰਦਰਭ ਰਾਹੀਂ ਪੇਸ਼ ਕਰਦੀ ਹੈ। ਲੋਕ ਨਾਚ ਵੀ ਇਸੇ ਪ੍ਰਕਾਰ ਦੀ ਇੱਕ ਲੋਕ-ਕਲਾ ਹੈ। ਲੋਕ-ਨਾਚ ਮੰਨੋਰੰਜਨ ਦਾ ਸਾਧਨ ਹੀ ਨਹੀਂ, ਇਹ ਕਿਸੇ ਖਿੱਤੇ ਦੇ ਜਨ-ਸਮੂਹ ਦੀ ਸਮਾਜਿਕ, ਸੱਭਿਆਚਾਰਕ, ਨੈਤਿਕ, ਧਾਰਮਿਕ, ਰਾਜਸੀ ਅਤੇ ਇਤਹਾਸਿਕ ਜੀਵਨ-ਤੋਰ ਦੀਆਂ ਵਿਭਿੰਨ ਪਰਤਾਂ ਦਾ ਸਰੀਰਕ ਮੁਦਰਾਵਾਂ ਦੇ ਮਾਧਿਅਮ ਰਾਹੀਂ ਆਪ-ਮੁਹਾਰਾ, ਸਧਾਰਨ, ਖੁਸ਼ੀਆਂ-ਖੇੜਿਆਂ ਭਰਪੂਰ ਅੰਦਰੂਨੀ ਭਾਵਨਾਵਾਂ ਦਾ ਬਾਹਰੀ ਪ੍ਰਗਟਾਵਾ ਵੀ ਹੈ। ਪੰਜਾਬ ਦੇ ਲੋਕ-ਨਾਚ ਪੰਜਾਬ ਪੰਜਾਬ ਦੇ ਜਨ-ਜੀਵਨ ਦਾ ਮਹੱਤਪੂਰਨ ਅੰਗ ਹਨ।"ਪੰਜਾਬ ਦੇ ਲੋਕ-ਨਾਚਾਂ ਦਾ ਵਰਗੀਕਰਨ ਦੋ ਪੱਧਰਾਂ ਤੇ ਕੀਤਾ ਜਾ ਸਕਦਾ ਹੈ:
ਪੰਜਾਬੀ ਭਾਸ਼ਾ /pʌnˈdʒɑːbi/ (ਸ਼ਾਹਮੁਖੀ: پنجابی) (ਗੁਰਮੁਖੀ: ਪੰਜਾਬੀ) ਪੰਜਾਬ ਦੀ ਭਾਸ਼ਾ, ਜਿਸ ਨੂੰ ਪੰਜਾਬ ਖੇਤਰ ਦੇ ਵਸਨੀਕ ਜਾਂ ਸੰਬੰਧਿਤ ਲੋਕ ਬੋਲਦੇ ਹਨ। ਇਹ ਭਾਸ਼ਾਵਾਂ ਦੇ ਹਿੰਦ-ਯੂਰਪੀ ਪਰਿਵਾਰ ਵਿੱਚੋਂ ਹਿੰਦ-ਇਰਾਨੀ ਪਰਿਵਾਰ ਨਾਲ਼ ਸਬੰਧ ਰੱਖਦੀ ਹੈ। ਇਹ ਪੰਜਾਬੀਆਂ ਦੀ ਮਾਂ ਬੋਲੀ ਹੈ ਅਤੇ ਸਿੱਖਾਂ ਦੀ ਧਾਰਮਿਕ ਭਾਸ਼ਾ ਵੀ ਹੈ। ਗੁਰਮੁਖੀ ਲਿਪੀ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕੀਤੀ ਗਈ ਹੈ। ਇਹ ਦੁਨੀਆਂ ਅਤੇ ਖ਼ਾਸ ਕਰ ਦੱਖਣੀ ਏਸ਼ੀਆ ਦੇ ਉੱਘੇ ਭੰਗੜਾ ਸੰਗੀਤ ਦੀ ਭਾਸ਼ਾ ਹੈ। ਪਾਕਿਸਤਾਨ ਵਿੱਚ ਇਹ ਸਭ ਤੋਂ ਵੱਧ ਬੋਲੀ ਜਾਣ ਵਾਲੀ ਬੋਲੀ ਹੈ।
ਭਾਈ ਵੀਰ ਸਿੰਘ (1872–1957) ਇੱਕ ਪੰਜਾਬੀ ਕਵੀ ਅਤੇ ਵਿਦਵਾਨ ਸੀ, ਜਿਸ ਨੂੰ ਅਜੋਕੇ ਪੰਜਾਬੀ ਸਾਹਿਤ ਦਾ ਮੋਢੀ ਵੀ ਕਿਹਾ ਜਾਂਦਾ ਹੈ। ਉਸ ਨੇ ਆਪਣੀ ਕਵਿਤਾ ਨੂੰ ਸਿੱਖ ਧਰਮ ਅਤੇ ਗੁਰਮਤਿ ਫਿਲਾਸਫੀ ਨਾਲ਼ ਜੋੜਿਆ ਜਿਸ ਕਰ ਕੇ ਉਸ ਨੂੰ ਭਾਈ ਜੀ ਆਖਿਆ ਜਾਣ ਲੱਗਾ। ਉਸ ਨੇ ਛੋਟੀ ਕਵਿਤਾ, ਮਹਾਂਕਾਵਿ ਤੋਂ ਇਲਾਵਾ ਵਾਰਤਕ ਵਿੱਚ ਨਾਵਲ, ਨਾਟਕ ਇਤਿਹਾਸ, ਜੀਵਨੀਆਂ, ਲੇਖਾਂ ਅਤੇ ਸਾਖੀਆਂ ਇਤਿਆਦਿ ਦੀ ਰਚਨਾ ਕਰਨ ਦੀ ਪਹਿਲ ਕੀਤੀ।
ਪੰਜਾਬ ਉੱਤਰ-ਪੱਛਮੀ ਭਾਰਤ ਦਾ ਇੱਕ ਰਾਜ ਹੈ ਜੋ ਕਿ ਸਮੁੱਚੇ ਪੰਜਾਬ ਖੇਤਰ ਦਾ ਇੱਕ ਭਾਗ ਹੈ। ਇਸ ਦਾ ਦੂਸਰਾ ਭਾਗ ਪਾਕਿਸਤਾਨ ਵਿੱਚ ਹੈ। ਪੰਜਾਬ ਦੇ ਭਾਰਤੀ ਖੇਤਰ ਨੂੰ ਚੜ੍ਹਦਾ ਪੰਜਾਬ ਕਹਿੰਦੇ ਹਨ ਅਤੇ ਪਾਕਿਸਤਾਨ ਵਾਲੇ ਖੇਤਰ ਨੂੰ ਲਹਿੰਦਾ ਪੰਜਾਬ ਕਹਿੰਦੇ ਹਨ। ਇਸ ਦੀ ਸਰਹੱਦ ਉੱਤਰ ਵਿੱਚ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ, ਉੱਤਰ-ਪੂਰਬ ਵਿੱਚ ਹਿਮਾਚਲ ਪ੍ਰਦੇਸ਼, ਦੱਖਣ-ਪੂਰਬ ਵਿੱਚ ਹਰਿਆਣਾ, ਦੱਖਣ-ਪੱਛਮ ਵਿੱਚ ਰਾਜਸਥਾਨ ਅਤੇ ਪੱਛਮ ਵਿੱਚ ਪਾਕਿਸਤਾਨੀ ਪੰਜਾਬ ਨਾਲ ਲੱਗਦੀ ਹੈ। ਰਾਜ ਦਾ ਖੇਤਰਫਲ 50,362 ਵਰਗ ਕਿਲੋਮੀਟਰ (19,445 ਵਰਗ ਮੀਲ) ਦਾ ਹੈ ਜੋ ਕਿ ਭਾਰਤ ਦੇ ਕੁਲ ਭੂਗੋਲਿਕ ਖੇਤਰ ਦਾ 1.53% ਹੈ। ਇਹ ਭਾਰਤ ਦਾ ਖੇਤਰ ਵਜੋਂ 20ਵਾਂ ਸਭ ਤੋਂ ਵੱਡਾ ਰਾਜ ਹੈ। ਭਾਰਤੀ ਪੰਜਾਬ ਦੇ ਮੁੱਖ ਸ਼ਹਿਰ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਬਠਿੰਡਾ, ਫ਼ਿਰੋਜ਼ਪੁਰ, ਸੰਗਰੂਰ, ਮੋਹਾਲੀ ਅਤੇ ਪਟਿਆਲਾ ਹਨ। ਇਸ ਦੀ ਰਾਜਧਾਨੀ ਚੰਡੀਗੜ੍ਹ ਹੈ।
ਸ਼੍ਰੀ ਗੁਰੂ ਤੇਗ ਬਹਾਦਰ ਜੀ (1 ਅਪਰੈਲ 1621 – 24 ਨਵੰਬਰ 1675) ਸਿੱਖਾਂ ਦੇ ਨੌਵੇਂ ਗੁਰੂ ਸਨ। ਉਨ੍ਹਾਂ ਨੂੰ ਹਿੰਦ ਦੀ ਚਾਦਰ ਕਹਿ ਕੇ ਸਨਮਾਨਿਆ ਜਾਂਦਾ ਹੈ, ਕਿਉਂਕਿ ਉਨ੍ਹਾਂ ਨੇ ਧਰਮ ਦੀ ਰਾਖੀ ਲਈ ਮਹਾਨ ਕੁਰਬਾਨੀ ਦਿੱਤੀ। ਗੁਰੁ ਤੇਗ ਬਹਾਦਰ ਜੀ ਦੀ ਕੁਰਬਾਨੀ ਨਾਲ ਭਾਰਤ ਦੀ ਦੱਬੀ ਕੁਚਲੀ ਆਮ ਜਨਤਾ ਹਾਕਮਾਂ ਨਾਲ ਟੱਕਰ ਲੈਣ ਤੇ ਕੁਰਬਾਨੀਆਂ ਦੇਣ ਲਈ ਤਿਆਰ ਬਰ ਤਿਆਰ ਹੋ ਗਈ।
ਸਿੱਖੀ ਵਿੱਚ, ਪੰਜ ਕਕਾਰ ਉਹ ਪੰਜ ਚਿੰਨ੍ਹ ਹਨ ਜਿਹਨਾਂ ਨੂੰ ਹਰ ਵਖਤ ਪਹਿਨਣ ਦਾ ਹੁਕਮ ਗੁਰੂ ਗੋਬਿੰਦ ਸਿੰਘ ਵਲੋਂ ਸੰਨ 1699 ਈ ਨੂੰ ਖ਼ਾਲਸਈ ਸਿੱਖਾਂ ਲਈ ਹੋਇਆ। ਉਹ ਹਨ: ਕੇਸ, ਦਸਤਾਰ ਜਾਂ ਕਪੜੇ ਨਾਲ ਢੱਕੇ ਨਾ-ਕੱਟੇ ਵਾਲ; ਕੰਘਾ, ਕੇਸਾਂ ਦੀ ਸਫਾਈ ਸੰਭਾਲ ਵਾਸਤੇ ਛੋਟਾ ਲੱਕੜ ਦਾ ਬਰੀਕ ਦੰਦਿਆਂ ਵਾਲਾ ਸੰਦ; ਕੜਾ, ਵੀਣੀ ਦੇ ਦੁਆਲੇ ਪਉਣ ਵਾਲਾ ਲੋਹੇ ਜਾਂ ਇਸਪਾਤ ਦਾ ਬਣਿਆ ਕੰਗਣ; ਕਛਹਿਰਾ, ਦੋ ਮੋਰੀਆਂ ਵਾਲਾ ਕਛਾ; ਕਿਰਪਾਨ, ਲੋਹੇ ਜਾਂ ਇਸਪਾਤ ਦੀ ਬਣੀ ਤਲਵਾਰ।
ਪੰਜਾਬ ਦੇ ਲੋਕ ਸਾਹਿਤ ਦੀ ਇਸ ਵੰਨਗੀ ਵਿੱਚ ਬਹੁਤ ਕੁਝ ਏ, ਪੰਜਾਬ ਦੀਆਂ ਇਨ੍ਹਾਂ ਬੋਲੀਆਂ ਵਿੱਚ ਪੂਰੀ ਪੰਜਾਬੀ ਕੌਮ ਦਾ ਦਿਲ ਧੜਕਦਾ ਹੈ ਸਮਾਜ ਦਾ ਚਿਹਰਾ, ਸਮਾਂ -ਕਾਲ ਝਾਤੀ ਮਾਰਦਾ ਹੈ। ਇਹ ਬੋਲੀਆਂ ਪੰਜਾਬੀ ਕੌਮ ਦਾ ਮੁਹਾਂਦਰਾ ਨੇ। ਇਹਨਾਂ ਵਿੱਚ ਪਿਆਰ ਦੇ ਭਾਵ, ਨਫ਼ਰਤ ਦੇ ਭਾਵ , ਮੇਲ - ਮਿਲਾਪ ਅਤੇ ਜੁਦਾਈ ਹੈ। ਬੋਲੀਆਂ ਵਿੱਚ ਲੜਾਈ ਹੈ ਸੁਲਹ ਹੈ। ਇਸ ਵਿੱਚ ਗਰੂਰ ਹੈ ਤਾਬੋਰ ਹੈ ਦੇਸ਼ ਭਗਤੀ ਹੈ। ਇਨ੍ਹਾਂ ਵਿੱਚ ਹੰਝੂਆਂ ਦੀਆਂ ਬਰਸਾਤਾਂ ਤੇ ਹਾਸਿਆਂ ਦੀ ਚਮਕਾਰ ਏ। ਰੁਸਣ ਤੇ ਮਨਾਉਣ ਦੀ ਗੱਲ੍ਹ ਕਰਦੀਆਂ ਏਹ ਬੋਲੀਆਂ ਕਿਤੇ ਢੋਲ ਨੂੰ ਤੋਰ ਕੇ ਵਿਹੜੇ ਵਿੱਚ ਬੈਠੀਆਂ ਐਸੀਆਂ ਪਾਟਦੀਆਂ ਨੇ। ਇਨ੍ਹਾਂ ਬੋਲੀਆਂ ਵਿੱਚ ਜ਼ਾਲਮ ਹਾਕਮਾਂ ਲਈ ਵੰਗਾਰ ਅਤੇ ਬੇਸਹਾਰਿਆਂ ਪ੍ਰਤੀ ਹਮਾਇਤ ਦੇ ਭਾਵ ਵੀ ਸ਼ਾਮਿਲ ਹੁੰਦੇ ਹਨ ਹਾਸ-ਵਿਅੰਗ, ਮਿੱਠੀਆਂ ਤੇ ਪਿਆਰੀਆਂ ਗਾਲ੍ਹਾਂ ਵੀ ਨੇ। ਹਰੀਆਂ ਫਸਲਾਂ, ਸੋਕੇ ਦੀਆਂ ਗੱਲ੍ਹਾਂ ਆ ਜਾਂਦੀਆਂ ਹਨ। ਬੋਲੀਆਂ ਵਿੱਚ ਪੰਜਾਬੀ ਸਭਿਆਚਾਰ ਦੇ ਕੀਮਤੀ ਲਿਬਾਸ ਵੱਡਮੁੱਲੇ ਗਹਿਣਿਆਂ ਦਾ ਜ਼ਿਕਰ ਛੇਡ- ਛਾੜ ਤੇ ਰੁਮਾਂਸ, ਦੁਆਲੇ ਤੇ ਬੱਦ ਦੁਆਵਾਂ ਵੀ ਸ਼ਾਮਿਲ ਹਨ। ਇਨ੍ਹਾਂ ਵਿੱਚ ਰਿਸ਼ਤੇ ਨਾਤੇ ਤੇ ਉਨ੍ਹਾਂ ਦੇ ਗੁਣ ਤੇ ਅਉਗੁਣ ਵੀ ਦਿਖਾਈ ਦਿੰਦੇ ਹਨ। ਇਨ੍ਹਾਂ ਵਿੱਚ ਪੰਛੀਆਂ ਦੀਆਂ ਓਸਾਰੀਆ ਤੇ ਰੁੱਖਾਂ ਦੀਆਂ ਗੱਲਾਂ ਨੇ। ਪਿਆਰ ਦੇ ਗਿਲੇ- ਸ਼ਿਕਵੇ ਤੇ ਇਸ਼ਕੀਆ ਤਰਲੇ ਵੀ ਨੇ। ਇਨ੍ਹਾਂ ਵਿੱਚ ਸੁਰਾਂ ਵੀ ਨੇ ਤਾਲ ਹੋਕੇ ਤੇ ਹਟਕੋਰੇ ਵੀ ਨੇ। ਸਰਘੀ ਵੇਲੇ ਤੋਂ ਲੈਕੇ ਰਾਤ ਦੇ ਪਿਛਲੇ ਪਹਿਰ ਤੱਕ ਪੰਜਾਬੀ ਕੌਮ ਜੋ ਘਾਲਣਾ ਘਾਲਦੀ ਹੈ ਉਹ ਇੰਨ੍ਹਾਂ ਬੋਲੀਆਂ ਵਿੱਚ ਹੈ। ਗਿੱਧਾ ਅਤੇ ਕਈ ਹੋਰ ਲੋਕ ਨਾਚਾਂ ਨੂੰ ਮਹਾਨ ਕਲਾਕ੍ਰਿਤ ਬਣਾਉਣ ਵਿੱਚ ਲੋਕ ਬੋਲੀਆਂ ਦਾ ਵਿਸ਼ੇਸ਼ ਸਥਾਨ ਹੈ। ਖ਼ਾਸ ਕਰਕੇ ਗਿੱਧਾ ਪਾਉਣ ਸਮੇਂ ਮੁਟਿਆਰਾਂ ਇਨ੍ਹਾਂ ਬੋਲੀਆਂ ਰਾਹੀਂ ਹੀ ਜ਼ਿੰਦਗੀ ਦੇ ਹਰ ਰੰਗ ਨੂੰ ਪੇਸ਼ ਕਰਦੀਆਂ ਹਨ ਲੋਕ ਬੋਲੀਆਂ ਪੰਜਾਬੀ ਸੱਭਿਆਚਾਰ ਦੀ ਮੂੰਹ ਬੋਲਦੀ ਤਸਵੀਰ ਹਨ। ਇੰਨ੍ਹਾਂ ਵਿੱਚ ਜ਼ਿੰਦਗੀ ਦੇ ਕਈ ਤਜ਼ਰਬੇ, ਸਮਾਜਿਕ ਆਰਥਿਕ ਅਤੇ ਇਤਿਹਾਸਕ ਜਾਣਕਾਰੀ ਸਮਾਈ ਹੋਈ ਹੈ। ਬੋਲੀਆਂ ਕਿਸੇ ਵਿਸ਼ੇਸ਼ ਲੇਖਕ ਦੀਆਂ ਲਿਖੀਆਂ ਨਹੀਂ ਹੁੰਦੀਆਂ ਇੰਨ੍ਹਾਂ ਵਿੱਚ ਸਮੇਂ ਅਤੇ ਸਥਾਨ ਦੇ ਹਿਸਾਬ ਨਾਲ ਵਾਧਾ - ਘਾਟਾ ਹੁੰਦਾ ਰਹਿੰਦਾ ਹੈ। ਤ੍ਰਿੰਞਣਾ ਵਿੱਚ ਕੱਤਦੀਆਂ ਮੁਟਿਆਰਾਂ ਦੁੱਧ ਰਿੜਕਦੀਆਂ ਸੁਆਣੀਆਂ, ਫੁਲਕਾਰੀਆਂ ਕੱਢਦੀਆਂ ਨੱਢੀਆਂ ਪਤਾ ਨਹੀਂ ਲੋਕ ਬੋਲੀਆਂ ਰੂਪੀ ਖਜ਼ਾਨਾ ਕਿੰਨਾ ਵਧਾ ਦਿੰਦੀਆਂ ਹਨ।
ਪੰਜਾਬੀ ਸੂਫ਼ੀ ਕਾਵਿ ਪੰਜਾਬੀ ਸਾਹਿਤ, ਇਤਿਹਾਸ ਅਤੇ ਸੱਭਿਆਚਾਰ ਦਾ ਵਡਮੁੱਲਾ ਅਤੇ ਗੌਰਵਮਈ ਸਰਮਾਇਆ ਹੈ। ਪੰਜਾਬੀ ਸੂਫ਼ੀ ਕਵੀ ਮੁਸਲਮਾਨ ਹੋਣ ਦੇ ਨਾਤੇ ਵੀ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਪਸੰਦ ਕਰਦੇ ਸਨ। ਇਸ ਕਰਕੇ ਉਹਨਾਂ ਆਪਣੇ ਸੂਫ਼ੀਆਨਾ ਵਿਚਾਰਾਂ ਦਾ ਪ੍ਰਗਟਾਵਾ ਪੰਜਾਬੀ ਵਿੱਚ ਹੀ ਕੀਤੀ। ਸੂਫ਼ੀ ਮੱਤ ਅਤੇ ਸੂਫ਼ੀ ਦਰਸ਼ਨ ਸੰਬੰਧੀ ਭਾਵੇਂ ਵੱਖੋ-ਵੱਖ ਧਾਰਨਾਵਾਂ ਮਿਲਦੀਆਂ ਹਨ ਪ੍ਰੰਤੂ ਜਿੰਨਾਂ ਅਨੁਸਾਰ ਸੂਫ਼ੀ ਮੱਤ ਇਸਲਾਮੀ ਜੀਵਨ-ਜਾਂਚ ਦਾ ਦੂਜਾ ਅਤੇ ਬਾਹਰਲੇ ਦਿਖਾਵੇ, ਕਰਮਕਾਂਡ ਅਤੇ ਵਹਿਮ-ਭਰਮ ਦੀ ਥਾਂ ਅੰਦਰਲੇ ਮਨ ਨੂੰ ਸੁਆਰਨ ਦਾ ਪਹਿਲਾ ਨਾਂ ਹੈ। “ਸੂਫ਼ੀ ਮੱਤ ਇਸਲਾਮੀ ਸੰਤ ਮੱਤ ਹੈ ਤੇ ਸੂਫ਼ੀ ਵਿਚਾਰਧਾਰਾ ਰਹੱਸਵਾਦੀ ਵਿਚਾਰਧਾਰਾ ਹੈ ਜਾਂ ਇਹ ਕਹਿ ਲਿਆ ਜਾਵੇ ਕਿ ਇਸਲਾਮਿਕ ਰਹੱਸਵਾਦ ਨੂੰ ਸੂਫ਼ੀਵਾਦ ਜਾਂ ਤਸਉਫ਼ ਕਿਹਾ ਜਾਂਦਾ ਹੈ। ਇਸ ਵਿੱਚ ਮਸਤ ਹੋਣ ਵਾਲੇ ਸੂਫ਼ੀ ਨੂੰ ਅਹਿਲੇ ਹੱਕ ਆਖਦੇ ਹਨ।ਭਾਰਤੀ ਸੰਤਾਂ ਦੀ ਭਗਤੀ ਲਹਿਰ ਤੇ ਮੁਸਲਮਾਨੀ ਦਰਵੇਸ਼ਾਂ ਫ਼ਕੀਰਾਂ ਦੀ ਸੂਫ਼ੀ ਲਹਿਰ ਕਈਆਂ ਗੱਲਾਂ ਵਿੱਚ ਰਲਦੀ ਮਿਲਦੀ ਹੈ। ਪਹਿਲਾਂ ਤਾਂ ਦੋਹਾਂ ਦਾ ਜਨਮ ਮਜ਼੍ਹਬੀ ਕੱਟੜਤਾ ਦੀ ਪ੍ਰਤੀਕ੍ਰਿਆ ਵੱਜੋਂ ਹੋਇਆ ਫਿਰ ਇਹਨਾਂ ਦੋਹਾਂ ਦਾ ਨਿਸ਼ਾਨਾ ਵੀ ਰੱਬੀ ਪਿਆਰ ਤੇ ਮਨੁੱਖੀ ਪਿਆਰ ਦਾ ਪ੍ਰਚਾਰ ਇਕੋ ਜਿਹਾ ਹੀ ਸੀ ਫ਼ਰਕ ਕੇਵਲ ਇਤਨਾ ਸੀ ਭਗਤੀ ਲਹਿਰ ਸ਼ਰਧਾ-ਪ੍ਰਧਾਨ ਸੀ ਤੇ ਸੂਫ਼ੀ ਲਹਿਰ ਪ੍ਰੇਮ-ਪ੍ਰਧਾਨ ਸੀ। ਇੱਕ ਮਘਦੀ ਧੂਣੀ ਸੀ ਤੇ ਇੱਕ ਲਟਾ-ਲਟ ਬਲਦੀ ਲਾਟ।”
ਸਾਊਂਡਟਰੈਕ ਉਹ ਅੰਕਿਤ ਜਾਂ ਰਿਕਾਰਡ ਕੀਤਾ ਗਿਆ ਸੰਗੀਤ ਹੈ ਜਿਸਨੂੰ ਕਿਸੇ ਫ਼ਿਲਮ, ਪੁਸਤਕ, ਟੈਲੀਵਿਜ਼ਨ ਪ੍ਰੋਗਰਾਮ ਜਾਂ ਵੀਡੀਓ ਗੇਮ ਦੇ ਦ੍ਰਿਸ਼ਾਂ ਦੇ ਨਾਲ ਜੋੜਿਆ (synchronize) ਜਾ ਸਕਦਾ ਹੈ। ਵਪਾਰਕ ਤੌਰ ਤੇ ਜਾਰੀ ਕੀਤੀ ਗਈ ਕਿਸੇ ਫ਼ਿਲਮ ਜਾਂ ਟੀਵੀ ਪ੍ਰੋਗਰਾਮ ਦੇ ਸਾਊਂਡਟਰੈਕ ਐਲਬਮ ਉਸ ਫ਼ਿਲਮ ਜਾਂ ਟੀਵੀ ਪ੍ਰੋਗਰਾਮ ਦੀ ਮੂਲ ਫ਼ਿਲਮ ਦਾ ਉਹ ਭੌਤਿਕ ਹਿੱਸਾ ਹੁੰਦਾ ਹੈ ਜਿੱਥੇ ਜੋੜੇ ਗਏ ਸੰਗੀਤ ਨੂੰ ਰਿਕਾਰਡ ਕੀਤਾ ਜਾਂਦਾ ਹੈ।
ਰਾਜਨੀਤੀ ਵਿਗਿਆਨ ਇੱਕ ਸਮਾਜਿਕ ਵਿਗਿਆਨ ਹੈ ਜੋ ਸ਼ਾਸਨ ਪ੍ਰਣਾਲੀ ਦੇ ਪ੍ਰਬੰਧਾਂ ਅਤੇ ਸਿਆਸੀ ਸਰਗਰਮੀਆਂ, ਸਿਆਸੀ ਵਿਚਾਰਾਂ ਅਤੇ ਸਿਆਸੀ ਵਿਵਹਾਰ ਦਾ ਵਿਸ਼ਲੇਸ਼ਣ ਕਰਦਾ ਹੈ। ਇਹ ਸਿਆਸਤ ਦੇ ਸਿਧਾਂਤ ਅਤੇ ਅਭਿਆਸ ਨੂੰ ਵਿਆਪਕ ਤੌਰ 'ਤੇ ਪੇਸ਼ ਕਰਦਾ ਹੈ ਜਿਸ ਨੂੰ ਆਮ ਤੌਰ 'ਤੇ ਸ਼ਕਤੀ ਅਤੇ ਸਰੋਤਾਂ ਦੀ ਵੰਡ ਦਾ ਨਿਰਧਾਰਨ ਕਰਨ ਦੇ ਤੌਰ ਤੇ ਵਿਚਾਰਿਆ ਜਾਂਦਾ ਹੈ। ਰਾਜਨੀਤੀ ਵਿਗਿਆਨੀ "ਸਿਆਸੀ ਘਟਨਾਵਾਂ ਅਤੇ ਹਾਲਤਾਂ ਦੇ ਅਧੀਨ ਸਬੰਧਾਂ ਨੂੰ ਪ੍ਰਗਟ ਕਰਨ ਲਈ ਆਪਣੇ ਆਪ ਨੂੰ ਰਚਦੇ ਹੋਏ ਦੇਖਦੇ ਹਨ, ਅਤੇ ਇਸ ਖੁਲਾਸੇ ਤੋਂ ਉਹ ਰਾਜਨੀਤੀ ਦੀ ਦੁਨੀਆਂ ਦੇ ਕੰਮ ਬਾਰੇ ਆਮ ਸਿਧਾਂਤਾਂ ਨੂੰ ਬਣਾਉਣ ਦੀ ਕੋਸ਼ਿਸ਼ ਕਰਦੇ ਹਨ।ਰਾਜਨੀਤਿਕ ਵਿਗਿਆਨ ਵਿੱਚ ਤੁਲਨਾਤਮਕ ਰਾਜਨੀਤੀ, ਰਾਜਨੀਤਿਕ ਅਰਥ-ਵਿਵਸਥਾ, ਅੰਤਰਰਾਸ਼ਟਰੀ ਸਬੰਧਾਂ, ਸਿਆਸੀ ਸਿਧਾਂਤ , ਜਨਤਕ ਪ੍ਰਬੰਧਨ, ਜਨਤਕ ਨੀਤੀ ਅਤੇ ਰਾਜਨੀਤਕ ਪ੍ਰਣਾਲੀ ਸਮੇਤ ਬਹੁਤ ਸਾਰੇ ਉਪ ਖੇਤਰ ਹਨ। ਇਸ ਤੋਂ ਇਲਾਵਾ, ਰਾਜਨੀਤੀ ਵਿਗਿਆਨ ,ਅਰਥ ਸ਼ਾਸਤਰ, ਕਾਨੂੰਨ, ਸਮਾਜ ਸ਼ਾਸਤਰ, ਇਤਿਹਾਸ, ਫ਼ਲਸਫ਼ੇ, ਭੂਗੋਲ, ਮਨੋਵਿਗਿਆਨ ਅਤੇ ਮਾਨਵ ਸ਼ਾਸਤਰ ਦੇ ਖੇਤਰਾਂ ਨਾਲ ਜੁੜੇ ਹੋਏ ਹਨ ਅਤੇ ਇਹਨਾਂ ਉੱਤੇ ਆਧਾਰਿਤ ਹੈ।
ਭਗਤ ਸਿੰਘ (28 ਸਤੰਬਰ 1907 - 23 ਮਾਰਚ 1931) ਭਾਰਤ ਦਾ ਇੱਕ ਅਜ਼ਾਦੀ ਘੁਲਾਟੀਆ ਸੀ। ਭਗਤ ਸਿੰਘ ਨੂੰ 23 ਮਾਰਚ 1931 ਨੂੰ ਉਸ ਦੇ ਸਾਥੀਆਂ, ਰਾਜਗੁਰੂ ਅਤੇ ਸੁਖਦੇਵ ਦੇ ਨਾਲ ਫ਼ਾਂਸੀ ਤੇ ਲਟਕਾ ਦਿੱਤਾ ਗਿਆ ਸੀ। ਉਹ ਹਿੰਦੁਸਤਾਨ ਸੋਸ਼ਲਿਸਟ ਰਿਪਬਲੀਕਨ ਐਸੋਸੀਏਸ਼ਨ ਦੇ ਸੰਸਥਾਪਕ ਮੈਬਰਾਂ ਵਿੱਚੋਂ ਇੱਕ ਸੀ। ਭਗਤ ਸਿੰਘ ਇਨਕਲਾਬੀ ਹੋਣ ਦੇ ਨਾਲ ਨਾਲ ਮੌਲਿਕ ਚਿੰਤਕ ਵੀ ਸੀ। ਉਸ ਨੇ ਸਮਾਜਿਕ, ਸਿਆਸੀ ਤੇ ਸਭਿਆਚਾਰਕ ਵਰਤਾਰਿਆਂ ਨੂੰ ਤਰਕਸ਼ੀਲ ਤਰੀਕੇ ਨਾਲ ਘੋਖਿਆ ਤੇ ਉਨ੍ਹਾਂ ਬਾਰੇ ਵਿਚਾਰ ਪ੍ਰਗਟਾਏ।1928 ਵਿੱਚ ਭਗਤ ਸਿੰਘ ਤੇ ਉਸਦੇ ਸਾਥੀ ਸ਼ਿਵਰਾਮ ਰਾਜਗੁਰੂ ਨੇ 21 ਸਾਲਾ ਬਰਤਾਨਵੀ ਪੁਲਿਸ ਅਫ਼ਸਰ ਜੌਨ ਸਾਂਡਰਸ ਦਾ ਲਾਹੌਰ ਵਿਖੇ ਗੋਲੀ ਮਾਰਕੇ ਕਤਲ ਕੀਤਾ ਜਦਕਿ ਉਹਨਾਂ ਦਾ ਮਕਸਦ ਜੇਮਜ਼ ਸਕੌਟ ਨਾਂ ਦੇ ਸੀਨੀਅਰ ਪੁਲਿਸ ਸੁਪਰਿਨਟੈਂਡੈਂਟ ਦਾ ਕਤਲ ਕਰਨਾ ਸੀ।
ਸਰਦਾਰ ਹਰੀ ਸਿੰਘ ਨਲਵਾ ਸਿੱਖ ਇਤਿਹਾਸ ਵਿੱਚ ਪ੍ਰਮੁੱਖ ਯੋਧਾ ਤੇ ਜਰਨੈਲ ਹੋਇਆ ਹੈ। ਇਨ੍ਹਾਂ ਦੇ ਨਾਮ ਨਾਲ ਨਲਵਾ ਕਿਵੇਂ ਜੁੜਿਆ, ਇਸ ਬਾਰੇ ਬਾਬਾ ਪ੍ਰੇਮ ਸਿੰਘ ਜੀ ਹੋਤੀ ਲਿਖਦੇ ਹਨ- ਰਾਜਾ ਨਲ ਆਪਣੇ ਸਮੇਂ ਦਾ ਮਹਾਨ ਦਾਨੀ ਅਤੇ ਆਪਣੇ ਸਮੇਂ ਦਾ ਅਦੁੱਤੀ ਸੂਰਬੀਰ ਸੀ। ਉਹ ਸ਼ੇਰ ਨਾਲ ਲੜ ਕੇ ਉਸ ਨੂੰ ਮਾਰਨ ਵਿੱਚ ਪ੍ਰਸਿੱਧੀ ਰੱਖਦਾ ਸੀ। ਇਸੇ ਤਰ੍ਹਾਂ ਸਰਦਾਰ ਹਰੀ ਸਿੰਘ ਵਿੱਚ ਅਜਿਹੇ ਗੁਣ ਮੌਜੂਦ ਸਨ। ਇਸ ਤਰ੍ਹਾਂ ਆਪ ਜੀ ਦਾ ਨਾਮ ਵੀ ਰਾਜਾ ਨਲ ਸਾਨੀ ਪੈ ਗਿਆ। ਸਰਦਾਰ ਜੀ ਦੇ ਨਾਮ ਨਾਲ ਇਹ ਨਾਮ ਜੁੜ ਕੇ ਅਤੇ ਆਮ ਵਰਤੋਂ ਵਿੱਚ ਆਉਣ ਕਰਕੇ, ਇਸ ਵਿੱਚ ਥੋੜ੍ਹੀ ਜਿਹੀ ਤਬਦੀਲੀ ਹੋਣ ਕਰਕੇ ਨਲ ਤੋਂ ਨਲਵਾ ਪੈ ਗਿਆ। ਇਸ ਬਾਰੇ ਹੋਰ ਵੀ ਪੁਸ਼ਟੀਆਂ ਮਿਲਦੀਆਂ ਹਨ, ਜੋ ਇਸ ਤਰ੍ਹਾਂ ਹਨ: 1) ਮੌਲਾਨਾ ਅਹਿਮਦ ਦੀਨ ਆਪਣੀ ਪੁਸਤਕ ਮੁਕੰਮਲ ਤਾਰੀਖ- ਕਸ਼ਮੀਰ ਵਿੱਚ ਲਿਖਦੇ ਹਨ ਕਿ ਨਲਵਾ ਦੀ ਵਜ੍ਹਾ ਤਸਮੀਆ ਕੇ ਮੁਤੱਲਅਕ ਮਸ਼ਹੂਰ ਹੈ ਕਿ ਰਾਜਾ ਨਲ ਜ਼ਮਾਨਾ ਕਦੀਮ ਮੇਂ ਏਕ ਬਹਾਦਰ ਅਰ ਸੁਜਾਤ ਰਾਜਾ ਥਾ। ਲੋਗੋਂ ਨੇ ਹਰੀ ਸਿੰਘ ਕੋ ਨਲ ਸੇ ਨਲਵਾ ਬਨਾ ਦੀਆ। ਨਲਵਾ ਸੇ ਮੁਰਾਦ, ਸ਼ੇਰ ਕੋ ਮਾਰਨੇ ਵਾਲਾ ਯਾ ਸ਼ੇਰ ਅਫ਼ਗਾਨ ਹੈ। ਚੂੰਕਿ ਹਰੀ ਸਿੰਘ ਨੇ ਭੀ ਸ਼ੇਰ ਮਾਰੇ ਥੇ ਇਸੀ ਲੀਏ ਉਸਕਾ ਨਾਮ ਨਲਵਾ ਮਸ਼ਹੂਰ ਹੂਆ। 2) ਇਸੇ ਤਰ੍ਹਾਂ ਮਿਸਟਰ ਐਂਨ. ਕੇ.
ਗੁਰਮੁਖੀ (ਪੰਜਾਬੀ: گُرمُکھی (ਸ਼ਾਹਮੁਖੀ)) ਇੱਕ ਸਿੱਖ ਲਿੱਪੀ ਹੈ ਜਿਸਨੂੰ ਦੂਜੇ ਸਿੱਖ ਗੁਰੂ, ਗੁਰੂ ਅੰਗਦ ਸਾਹਿਬ ਨੇ ਸੋਲ਼ਵੀਂ ਸਦੀ ਵਿੱਚ ਤਬਦੀਲ ਅਤੇ ਮਿਆਰਬੰਦ ਕਰਨ ਦੇ ਨਾਲ਼ ਇਸਤਿਮਾਲ ਕੀਤਾ। ਗੁਰਮੁਖੀ ਚੜ੍ਹਦੇ ਪੰਜਾਬ ਸੂਬੇ ਵਿੱਚ ਪੰਜਾਬੀ ਭਾਸ਼ਾ ਲਈ ਅਫ਼ਸਰਾਨਾ ਲਿੱਪੀ ਹੈ, ਜਿਸਨੂੰ ਫ਼ਾਰਸੀ-ਅਰਬੀ ਸ਼ਾਹਮੁਖੀ ਲਿੱਪੀ ਵਿੱਚ ਵੀ ਲਿਖਿਆ ਜਾਂਦਾ ਹੈ। ਮੌਜੂਦਾ ਗੁਰਮੁਖੀ ਦੇ ਬਤਾਲ਼ੀ ਅੱਖਰ, ਕਤਾਰ ਊੜੇ ਤੋਂ ਕੱਕੇ ਬਿੰਦੀ ਤੱਕ ਅਤੇ ਨੌਂ ਲਗਾਂ ਮਾਤਰਾਂ ਹਨ। ਇਹ ਇਕਤਾਲੀ ਹਰਫ਼ ਹਨ: ੳ, ਅ, ੲ, ਸ, ਹ, ਕ, ਖ, ਗ, ਘ, ਙ, ਚ, ਛ, ਜ, ਝ, ਞ, ਟ, ਠ, ਡ, ਢ, ਣ, ਤ, ਥ, ਦ, ਧ, ਨ, ਪ, ਫ, ਬ, ਭ, ਮ, ਯ, ਰ, ਲ, ਵ, ੜ, ਸ਼, ਖ਼, ਗ਼, ਜ਼, ਫ਼, ਅਤੇ ਲ਼। ਸਿੱਖੀ ਦੇ ਆਦਿ ਗ੍ਰੰਥ, ਗੁਰੂ ਗ੍ਰੰਥ ਸਾਹਿਬ ਵਿੱਚ ਕਈ ਜ਼ੁਬਾਨਾਂਂ ਅਤੇ ਲਹਿਜਿਆਂ ਵਿੱਚ ਬਾਣੀ ਲਿਖੀ ਗਈ ਹੈ ਜਿਸ ਨੂੰ ਗੁਰਮੁਖੀ ਭਾਸ਼ਾ ਆਖਿਆ ਜਾਂਦਾ ਹੈ।