ਪੰਜਾਬੀ ਵਿਕੀਪੀਡੀਆ ਦੇ ਸਭ ਤੋਂ ਜ਼ਿਆਦਾ ਵੇਖੇ ਜਾਣ ਵਾਲੇ ਲੇਖ, ਰੋਜ਼ਾਨਾ ਨਵਪੂਰਤ ਹੋਰ ਜਾਣੋ...
ਸ਼੍ਰੀ ਗੁਰੂ ਤੇਗ ਬਹਾਦਰ ਜੀ (1 ਅਪਰੈਲ 1621 – 24 ਨਵੰਬਰ 1675) ਸਿੱਖਾਂ ਦੇ ਨੌਵੇਂ ਗੁਰੂ ਸਨ। ਉਨ੍ਹਾਂ ਨੂੰ ਹਿੰਦ ਦੀ ਚਾਦਰ ਕਹਿ ਕੇ ਸਨਮਾਨਿਆ ਜਾਂਦਾ ਹੈ, ਕਿਉਂਕਿ ਉਨ੍ਹਾਂ ਨੇ ਧਰਮ ਦੀ ਰਾਖੀ ਲਈ ਮਹਾਨ ਕੁਰਬਾਨੀ ਦਿੱਤੀ। ਗੁਰੁ ਤੇਗ ਬਹਾਦਰ ਜੀ ਦੀ ਕੁਰਬਾਨੀ ਨਾਲ ਭਾਰਤ ਦੀ ਦੱਬੀ ਕੁਚਲੀ ਆਮ ਜਨਤਾ ਹਾਕਮਾਂ ਨਾਲ ਟੱਕਰ ਲੈਣ ਤੇ ਕੁਰਬਾਨੀਆਂ ਦੇਣ ਲਈ ਤਿਆਰ ਬਰ ਤਿਆਰ ਹੋ ਗਈ।
ਗੁਰੂ ਗ੍ਰੰਥ ਸਾਹਿਬ ਸਿੱਖਾਂ ਦੇ ਗਿਆਰਵੇਂ ਗੁਰੂ ਹਨ। ਇਹ 1469 ਤੋਂ ਲੈ ਕੇ 1708 ਤੱਕ ਸਿੱਖ ਗੁਰੂਆਂ ਦੇ ਸਮੇਂ ਰਚੀ ਅਤੇ ਇਕੱਤਰ ਕੀਤੀ ਬਾਣੀ ਦਾ 1430 ਅੰਗਾਂ ਵਾਲਾ ਇੱਕ ਵਿਸਤਾਰਮਈ ਗ੍ਰੰਥ ਹੈ। ਇਹ ਅਨੇਕਾਂ ਸ਼ਬਦਾਂ ਭਾਵ ਬਾਣੀ ਦਾ ਅੰਬਾਰ ਹੈ ਜੋ ਕਿ ਰੱਬ ਦੇ ਗੁਣਾਂ ਅਤੇ ਉਸ ਦੇ ਨਾਮ ਜਪਣ ਦੇ ਕਾਰਨਾਂ ਦਾ ਵਰਨਣ ਕਰਦਾ ਹੈ। ਸਿੱਖਾਂ ਦੇ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ (1666-1708) ਨੇ ਜੋਤੀ-ਜੋਤਿ ਸਮਾਉਣ ਵੇਲੇ ਗੁਰਿਆਈ ਆਦਿ ਗ੍ਰੰਥ ਨੂੰ ਦਿੱਤੀ ਅਤੇ ਇਸ ਕਰ ਕੇ ਨਾਮ ਗੁਰੂ ਗ੍ਰੰਥ ਸਾਹਿਬ ਹੋ ਗਿਆ। ਇਹ ਸਿੱਖਾਂ ਦਾ ਸਭ ਤੋਂ ਪਵਿੱਤਰ ਗ੍ਰੰਥ ਅਤੇ ਇੱਕੋ-ਇੱਕ ਸਦੀਵੀ ਸ਼ਬਦ-ਰੂਪੀ ਗੁਰੂ ਹੈ ਜੋ ਕਿ ਸਿੱਖ ਗੁਰੂਆਂ ਅਤੇ ਹੋਰ ਸੰਤਾਂ-ਭਗਤਾਂ ਦੀ ਸਿੱਖਿਆਵਾਂ ਦਾ ਅੰਬਾਰ ਹੈ। ਅਰਦਾਸ ਦੇ ਸਰੋਤ ਜਾਂ ਮਾਰਗ-ਦਰਸ਼ਕ ਵਜੋਂ ਆਦਿ ਗ੍ਰੰਥ ਸਿੱਖੀ ਵਿੱਚ ਬੰਧਨਾ ਅਤੇ ਭਗਤੀ ਦਾ ਕੇਂਦਰੀ ਧੁਰਾ ਹੈ।ਆਦਿ ਗ੍ਰੰਥ ਦਾ ਸਭ ਤੋਂ ਪਹਿਲਾ ਸੰਕਲਨ ਪੰਜਵੇਂ ਗੁਰੂ, ਗੁਰੂ ਅਰਜਨ ਦੇਵ (1563-1606) ਨੇ ਪਹਿਲੇ ਪੰਜ ਗੁਰੂਆਂ ਅਤੇ ਹੋਰ ਮਹਾਨ ਸੰਤਾਂ ਜਾਂ ਭਗਤਾਂ, ਜਿਹਨਾਂ ਵਿੱਚੋਂ ਕਈਆਂ ਦਾ ਹਿੰਦੂ ਧਰਮ ਅਤੇ ਇਸਲਾਮ ਨਾਲ ਵਾਸਤਾ ਸੀ, ਦੀ ਬਾਣੀ ਇਕੱਤਰ ਕਰ ਕੇ ਕੀਤਾ ਅਤੇ ਇਸ ਪਵਿੱਤਰ ਬੀੜ ਨੂੰ ਭਾਈ ਗੁਰਦਾਸ ਜੀ ਦੇ ਹੱਥੋਂ ਲਿਖਵਾਇਆ। ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਤੇਗ ਬਹਾਦੁਰ ਜੀ ਦੀ ਬਾਣੀ ਨੂੰ ਇਕੱਤਰ ਕਰ ਕੇ ਤਲਵੰਡੀ ਸਾਬੋ ਵਿਖੇ ਭਾਈ ਮਨੀ ਸਿੰਘ ਜੀ ਪਾਸੋਂ ਆਦਿ ਗ੍ਰੰਥ ਵਿੱਚ ਦਰਜ ਕਰਵਾ ਕੇ ਆਦਿ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਦਾ ਦਰਜਾ ਦਿੱਤਾ। ਦਸਮ ਪਿਤਾ ਦੇ ਜੋਤੀ-ਜੋਤਿ ਸਮਾਉਣ ਪਿੱਛੋਂ ਬਾਬਾ ਦੀਪ ਸਿੰਘ ਵੱਲੋਂ ਗੁਰੂ ਗ੍ਰੰਥ ਸਾਹਿਬ ਦੇ ਬਹੁਤ ਸਾਰੇ ਉਤਾਰੇ ਵੰਡੇ ਗਏ। ਗੁਰੂ ਗ੍ਰੰਥ ਸਾਹਿਬ ਦੀ ਲਿਖਾਈ ਗੁਰਮੁਖੀ ਲਿਪੀ ਵਿੱਚ ਹੋਈ ਹੈ ਅਤੇ ਬਹੁਤ ਸਾਰੀਆਂ ਬੋਲੀਆਂ ਅਤੇ ਉਪ-ਬੋਲੀਆਂ– ਜਿਵੇਂ ਕਿ ਲਹਿੰਦੀ ਪੰਜਾਬੀ, ਬ੍ਰਜ ਭਾਸ਼ਾ, ਖੜ੍ਹੀ ਬੋਲੀ, ਸੰਸਕ੍ਰਿਤ ਅਤੇ ਫ਼ਾਰਸੀ – ਕਈ ਵਾਰ ਜਿਹਨਾਂ ਦੇ ਸਮੂਹ ਨੂੰ ਸੰਤ ਭਾਸ਼ਾ ਕਿਹਾ ਜਾਂਦਾ ਹੈ।.
ਭਾਰਤ, ਸੰਸਦੀ ਪ੍ਰਣਾਲੀ ਦੀ ਸਰਕਾਰ ਵਾਲਾ ਇੱਕ ਆਜਾਦ, ਪ੍ਰਭੁਸੱਤਾਸੰਪੰਨ, ਸਮਾਜਵਾਦੀ ਲੋਕਤੰਤਰਾਤਮਕ ਲੋਕ-ਰਾਜ ਹੈ। ਇਹ ਲੋਕ-ਰਾਜ ਭਾਰਤ ਦੇ ਸੰਵਿਧਾਨ ਦੇ ਅਨੁਸਾਰ ਸ਼ਾਸਿਤ ਹੈ। ਭਾਰਤ ਦਾ ਸੰਵਿਧਾਨ ਸੰਵਿਧਾਨ ਸਭਾ ਦੁਆਰਾ 26 ਨਵੰਬਰ 1949 ਨੂੰ ਪਾਰਿਤ ਹੋਇਆ ਅਤੇ 26 ਜਨਵਰੀ 1950 ਨੂੰ ਲਾਗੂ ਹੋਇਆ। 26 ਜਨਵਰੀ ਦਾ ਦਿਨ ਭਾਰਤ ਵਿੱਚ ਗਣਤੰਤਰ ਦਿਨ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ।
ਭਾਸ਼ਾ ਇੱਕ ਅਜਿਹੀ ਪ੍ਰਣਾਲੀ ਹੈ ਜਿਸ ਵਿੱਚ ਮਨੁੱਖ ਦੀ ਸੰਚਾਰ ਦੀਆਂ ਪੇਚੀਦਾ ਪ੍ਰਣਾਲੀਆਂ ਦਾ ਵਿਕਾਸ, ਪ੍ਰਾਪਤੀ, ਰੱਖ-ਰਖਾਵ ਅਤੇ ਵਰਤੋਂ ਸ਼ਾਮਲ ਹਨ ; ਇੱਕ ਭਾਸ਼ਾ ਅਜਿਹੀ ਪ੍ਰਣਾਲੀ ਦਾ ਕੋਈ ਖਾਸ ਉਦਾਹਰਨ ਹੈ।ਭਾਸ਼ਾ ਦੀ ਵਿਗਿਆਨਿਕ ਖੋਜ ਨੂੰ ਭਾਸ਼ਾ ਵਿਗਿਆਨ ਕਿਹਾ ਜਾਂਦਾ ਹੈ।ਪ੍ਰਾਚੀਨ ਗ੍ਰੀਸ ਵਿੱਚ ਗੋਰਗੀਜ਼ ਅਤੇ ਪਲੈਟੋ ਦੇ ਸਮੇਂ ਤੋਂ ਭਾਸ਼ਾ ਦੇ ਫ਼ਲਸਫ਼ੇ ਬਾਰੇ ਸਵਾਲ, ਜਿਵੇਂ ਕਿ ਕੀ ਸ਼ਬਦ ਤਜਰਬੇ ਦਾ ਪ੍ਰਗਟਾਵਾ ਕਰ ਸਕਦੇ ਹਨ, ਬਹਿਸ ਦਾ ਵਿਸ਼ਾ ਰਹੇ ਹਨ। ਰੂਸੋ ਵਰਗੇ ਵਿਚਾਰਕਾਂ ਨੇ ਦਲੀਲ ਦਿੱਤੀ ਹੈ ਕਿ ਭਾਸ਼ਾ ਜਜ਼ਬੇ ਤੋਂ ਉਤਪੰਨ ਹੋਈ ਹੈ ਜਦਕਿ ਕਾਂਟ ਵਰਗੇ ਹੋਰਾਂ ਨੇ ਇਹ ਮੰਨਿਆ ਹੈ ਕਿ ਇਹ ਤਰਕਸ਼ੀਲ ਅਤੇ ਤਰਕਪੂਰਨ ਵਿਚਾਰਾਂ ਤੋਂ ਪੈਦਾ ਹੋਈ ਹੈ। 20ਵੀਂ ਸਦੀ ਦੇ ਫ਼ਿਲਾਸਫ਼ਰ ਵਿਟਜੇਂਨਸਟੀਨ ਨੇ ਦਲੀਲ ਦਿੱਤੀ ਕਿ ਫ਼ਲਸਫ਼ਾ ਅਸਲ ਵਿੱਚ ਭਾਸ਼ਾ ਦਾ ਅਧਿਐਨ ਹੈ। ਭਾਸ਼ਾ ਵਿਗਿਆਨ ਦੇ ਪ੍ਰਮੁੱਖ ਵਿਦਵਾਨਾਂ ਵਿੱਚ ਫੇਰਡੀਨੈਂਡ ਡੀ ਸੌੁਸੂਰ ਅਤੇ ਨੌਮ ਚੋਮਸਕੀ ਸ਼ਾਮਲ ਹਨ। ਭਾਸ਼ਾ ਦਾ ਵਿਗਿਆਨਕ ਅਧਿਐਨ ਕਰਨ ਵਾਲੇ ਵਿਗਿਆਨ ਨੂੰ ਭਾਸ਼ਾ ਵਿਗਿਆਨ ਕਿਹਾ ਜਾਂਦਾ ਹੈ।ਬੋਲੀ/ਭਾਸ਼ਾ ਇੱਕ ਦਿਨ ਵਿੱਚ ਨਹੀਂ ਬਣ ਜਾਂਦੀ। ਇਹ ਕਿਸੇ ਖ਼ਿੱਤੇ ਵਿੱਚ ਵਸਦੇ ਲੋਕਾਂ ਦੀ ਸਦੀਆਂ ਦੀ ਸਮੂਹਿਕ ਮਾਨਸਿਕ ਸਾਧਨਾ ਰਾਹੀਂ ਹੋਂਦ ਵਿੱਚ ਆਉਂਦੀ ਹੈ। ਇਹ ਸਿਰਫ਼ ਰੋਜ਼ਮਰ੍ਹਾ ਦੀ ਜ਼ਿੰਦਗੀ ਵਿੱਚ ਗੱਲਬਾਤ ਕਰਨ ਦਾ ਸਾਧਨ ਹੀ ਨਹੀਂ ਹੁੰਦੀ ਸਗੋਂ ਲੋਕ-ਗੀਤਾਂ, ਬਾਤਾਂ ਤੇ ਸਾਹਿਤਕ ਕਿਰਤਾਂ ਰਾਹੀਂ ਉਸ ਇਲਾਕੇ ਦੇ ਜਨ-ਜੀਵਨ ਨੂੰ ਨਵੀਂ ਊਰਜਾ ਵੀ ਦਿੰਦੀ ਹੈ। ਸ਼ਬਦ ਅਰਸ਼ਾਂ ਤੋਂ ਨਹੀਂ ਉਤਰਦੇ ਸਗੋਂ ਕਿਰਤ ਕਰਦੇ ਔਰਤਾਂ ਤੇ ਮਰਦਾਂ ਵਿੱਚ ਆਪਸੀ ਸੰਚਾਰ ਦੀ ਲੋੜ ’ਚੋਂ ਪੈਦਾ ਹੁੰਦੇ ਹਨ। ਮਰਦ ਤੇ ਔਰਤ ਵਿਚਲੇ ਆਪਸੀ ਰਿਸ਼ਤੇ, ਬਿਰਹਾ ਤੇ ਮਿਲਣ ਦੀਆਂ ਘੜੀਆਂ, ਪਿਆਰਿਆਂ ਦੀਆਂ ਉਡੀਕਾਂ ਤੇ ਤਾਂਘਾਂ, ਭੈਣਾਂ-ਭਰਾਵਾਂ ਵਿਚਲਾ ਪਿਆਰ, ਮਾਵਾਂ ਤੇ ਧੀਆਂ-ਪੁੱਤਾਂ ਵਿਚਲਾ ਮੋਹ, ਦਾਦਿਆਂ/ਪਿਓਆਂ ਤੇ ਸੰਤਾਨ ਵਿਚਲੇ ਡੂੰਘੇ ਸਨੇਹ ਦੇ ਨਾਤੇ ਬੋਲੀ ਦੀ ਨੁਹਾਰ ਘੜਦੇ ਹਨ। ਜ਼ੁਲਮ ਵਿਰੁੱਧ ਲੜਦੇ ਹੋਏ ਲੋਕ, ਆਪਣੇ ਦੁੱਖਾਂ, ਸੰਘਰਸ਼ਾਂ ਤੇ ਜਿੱਤਾਂ-ਹਾਰਾਂ ਦੀਆਂ ਵਾਰਾਂ ਲਿਖਦੇ ਹਨ। ਕਵੀ, ਢਾਡੀ, ਅਫ਼ਸਾਨਾਨਿਗਾਰ, ਨਾਵਲਕਾਰ, ਗ਼ਲਪ ਲੇਖਕ, ਨਾਟਕਕਾਰ, ਭਾਸ਼ਾ ਮਾਹਿਰ ਆਦਿ ਉਸ ਦੇ ਨੈਣ-ਨਕਸ਼ਾਂ ਨੂੰ ਤਿੱਖਾ ਕਰਦੇ ਹਨ।ਇਹ ਪਤਾ ਕਰਨਾ ਅਸੰਭਵ ਹੈ ਕਿ ਦੁਨੀਆ ਵਿੱਚ ਠੀਕ ਕਿੰਨੀਆਂ ਭਾਸ਼ਾਵਾਂ ਹਨ, ਅਤੇ ਇਹ ਗਿਣਤੀ ਭਾਸ਼ਾਵਾਂ ਅਤੇ ਉਪਭਾਸ਼ਾਵਾਂ ਵਿਚਕਾਰ ਅੰਸ਼ਕ ਤੌਰ 'ਤੇ ਮਨਮਾਨੇ ਭੇਦ ਉੱਤੇ ਨਿਰਭਰ ਕਰਦੀ ਹੈ। ਵੈਸੇ, ਅਨੁਮਾਨਾਂ ਅਨੁਸਾਰ ਇਹ ਗਿਣਤੀ 6000 ਅਤੇ 7000 ਦੇ ਵਿੱਚਕਾਰ ਹੈ। ਕੁਦਰਤੀ ਭਾਸ਼ਾਵਾਂ ਆਵਾਜ਼ਾਂ ਅਤੇ ਇਸ਼ਾਰਿਆਂ ਉੱਤੇ ਨਿਰਭਰ ਹੁੰਦੀਆਂ ਹਨ ਪਰ ਅੱਗੇ ਇਨ੍ਹਾਂ ਨੂੰ ਦੇਖਣ, ਸੁਣਨ ਅਤੇ ਸਪਰਸ਼ ਆਧਾਰਿਤ ਦੁਜੈਲੇ ਮਾਧਿਅਮਾਂ ਰਾਹੀਂ ਕੋਡਬੰਦ ਕੀਤਾ ਜਾ ਸਕਦਾ ਹੈ, ਮਿਸਾਲ ਲਈ ਅੱਖਰੀ ਲੇਖਣੀ, ਬਰੇਲ ਅਤੇ ਸੀਟੀਆਂ
ਸਮਾਜ ਸ਼ਾਸਤਰ ਮਨੁੱਖੀ ਸਮਾਜਿਕ ਵਿਵਹਾਰ ਅਤੇ ਇਸ ਦੇ ਮੂਲ, ਵਿਕਾਸ, ਸੰਗਠਨਾਂ, ਅਤੇ ਸੰਸਥਾਵਾਂ ਦੇ ਅਧਿਐਨ ਨੂੰ ਕਹਿੰਦੇ ਹਨ। ਇਹ ਸਮਾਜਕ ਵਿਗਿਆਨ ਦੀ ਇੱਕ ਸ਼ਾਖਾ ਹੈ, ਜੋ ਅਨੁਭਵੀ ਤਫ਼ਤੀਸ਼, ਅਤੇ ਆਲੋਚਨਾਤਮਿਕ ਵਿਸ਼ਲੇਸ਼ਣ ਦੇ ਵੱਖ ਵੱਖ ਢੰਗਾਂ ਦੀ ਵਰਤੋਂ ਕਰਨ ਰਾਹੀਂ ਮਾਨਵੀ ਸਮਾਜਕ ਸੰਰਚਨਾ ਅਤੇ ਗਤੀਵਿਧੀਆਂ ਨਾਲ ਸਬੰਧਤ ਜਾਣਕਾਰੀ ਨੂੰ ਸੂਤਰਬਧ ਕਰਦਾ ਹੈ।ਸਮਾਜ ਸ਼ਾਸਤਰ ਨੂੰ ਸਮਾਜ ਦੇ ਆਮ ਵਿਗਿਆਨ ਵਜੋਂ ਵੀ ਪਰਿਭਾਸ਼ਤ ਕੀਤਾ ਜਾ ਸਕਦਾ ਹੈ। ਕੁਝ ਸਮਾਜ ਸ਼ਾਸਤਰੀ ਖੋਜ ਕਰਕੇ ਸਿੱਧੇ ਤੌਰ 'ਤੇ ਸਮਾਜਿਕ ਨੀਤੀ ਅਤੇ ਭਲਾਈ' ਤੇ ਲਾਗੂ ਕਰਦੇ ਹਨ, ਦੂਸਰੇ ਮੁੱਖ ਤੌਰ ਤੇ ਸਮਾਜਿਕ ਪ੍ਰਕਿਰਿਆਵਾਂ ਦੀ ਸਿਧਾਂਤਕ ਸਮਝ ਨੂੰ ਸੁਧਾਰਨ 'ਤੇ ਕੇਂਦ੍ਰਤ ਕਰਦੇ ਹਨ।ਵਿਸ਼ਾ ਵਸਤੂ ਸਮਾਜ ਦੇ ਮਾਈਕਰੋ-ਪੱਧਰ ਦੇ ਵਿਸ਼ਲੇਸ਼ਣ (ਅਰਥਾਤ, ਵਿਅਕਤੀਗਤ ਪਰਸਪਰ ਪ੍ਰਭਾਵ ਅਤੇ ਏਜੰਸੀ ਦੇ) ਤੋਂ ਲੈ ਕੇ ਮੈਕਰੋ-ਪੱਧਰ ਦੇ ਵਿਸ਼ਲੇਸ਼ਣ (ਅਰਥਾਤ, ਪ੍ਰਣਾਲੀਆਂ ਅਤੇ ਸਮਾਜਿਕ ਢਾਂਚੇ) ਤੱਕ ਹੋ ਸਕਦੀ ਹੈ।
ਗੁਰੂ ਨਾਨਕ ਦੇਵ ਜੀ (15 ਅਪ੍ਰੈਲ 1469 – 22 ਸਤੰਬਰ 1539) ਸਿੱਖੀ ਦੇ ਬਾਨੀ ਅਤੇ ਦਸਾਂ ਸਿੱਖ ਗੁਰੂਆਂ ਵਿਚੋਂ ਪਹਿਲੇ ਗੁਰੂ ਸਨ। ਇਹਨਾਂ ਦਾ ਜਨਮ ਦਿਨ ਦੁਨੀਆ ਵਿੱਚ ਗੁਰਪੁਰਬ ਵਜੋਂ ਮਨਾਇਆ ਜਾਂਦਾ ਹੈ, ਜੋ ਨਾਨਕਸ਼ਾਹੀ ਕਲੈਂਡਰ 2003 ਮਤਾਬਕ 1 ਵੈਸਾਖ ਅਤੇ ਬਿਕ੍ਰਮੀ ਨਾਨਕਸ਼ਾਹੀ ਕਲੈਂਡਰ ਮੁਤਾਬਿਕ ਕੱਤਕ ਦੀ ਪੂਰਨਮਾਸ਼ੀ ਨੂੰ ਹਰ ਸਾਲ ਅਕਤੂਬਰ-ਨਵੰਬਰ ਮਹੀਨਿਆਂ ਵਿਚਾਲ਼ੇ ਵੱਖਰੀ ਤਰੀਕ ਨੂੰ ਆਉਂਦਾ ਹੈ। 1. ਗੁਰੂ ਨਾਨਕ ਸਾਹਿਬ ਦੇ ਜਨਮ ਅਤੇ ਜੋਤੀ-ਜੋਤ ਸਮਾੳਣ ਬਾਰੇ ਤਾਰੀਖ਼ਾਂ ਵਿਚ ਮਤਭੇਦ ਹੈ। ਸੁਖਬਾਸੀ ਰਾਮ ਬੇਦੀ, ਗਣੇਸ਼ਾ ਸਿੰਘ ਬੇਦੀ, ਡਾ. ਤਰਲੋਚਨ ਸਿੰਘ, ਡਾ ਹਰਜਿੰਦਰ ਸਿੰਘ ਦਿਲਗੀਰ ਵਰਗੇ ਇਤਿਹਾਸਕਾਰ ਉਨ੍ਹਾਂ ਦਾ ਜਨਮ 20 ਅਕਤੂਬਰ 1469 ਅਤੇ ਜੋਤੀ ਜੋਤ ਸਮਾਉਣਾ 7 ਸਤੰਬਰ 1539 ਦਾ ਮੰਨਦੇ ਹਨ (Sikh History in 10 Volume, vol 1) 2.
ਉੜੀਸਾ (ਉੜੀਆ: ଓଡିଶା) ਜਿਸ ਨੂੰ ਪਹਿਲਾਂ ਉੜੀਸਾ (ਉੜੀਆ: ଓଡିଶା) ਦੇ ਨਾਮ ਨਾਲ ਜਾਣਿਆ ਜਾਂਦਾ ਸੀ, ਭਾਰਤ ਦੇ ਪੂਰਬੀ ਤੱਟ ਉੱਤੇ ਪੈਂਦਾ ਇੱਕ ਰਾਜ ਹੈ, ਜੋ ਭਾਰਤ ਦੇ 29 ਰਾਜਾਂ ਵਿੱਚੋਂ ਇੱਕ ਹੈ। ਉੜੀਸਾ ਉੱਤਰ ਵਿੱਚ ਝਾਰਖੰਡ, ਉੱਤਰ-ਪੂਰਬ ਵਿੱਚ ਪੱਛਮੀ ਬੰਗਾਲ, ਦੱਖਣ ਵਿੱਚ ਆਂਧਰਾ ਪ੍ਰਦੇਸ਼ ਅਤੇ ਪੱਛਮ ਵਿੱਚ ਛੱਤੀਸਗੜ੍ਹ ਨਾਲ ਘਿਰਿਆ ਹੈ ਅਤੇ ਪੂਰਬ ਵਿੱਚ ਬੰਗਾਲ ਦੀ ਖਾੜੀ ਹੈ। ਇਹ ਉਸੇ ਪ੍ਰਾਚੀਨ ਮੁਲਕ ਕਲਿੰਗਾ ਦਾ ਆਧੁਨਿਕ ਨਾਂਅ ਹੈ ਜਿਸ ਉੱਤੇ 261 ਈਃ ਪੂਃ ਵਿੱਚ ਮੌਰੀਆ ਸਮਰਾਟ ਅਸ਼ੋਕ ਨੇ ਹਮਲਾ ਕੀਤਾ ਸੀ, ਅਤੇ ਲੜਾਈ ਵਿੱਚ ਹੋਏ ਭਿਆਨਕ ਖ਼ੂਨ-ਖ਼ਰਾਬੇ ਤੋਂ ਦੁਖੀ ਹੋ ਕੇ ਆਖ਼ਰਕਾਰ ਬੁੱਧ ਧਰਮ ਸਵੀਕਾਰ ਕੀਤਾ ਸੀ। ਅਜੋਕੇ ਉੜੀਸਾ ਰਾਜ ਦੀ ਸਥਾਪਨਾ 1 ਅਪ੍ਰੈਲ 1936 ਨੂੰ ਕਟਕ ਦੇ ਕਨਿਕਾ ਪੈਲੇਸ ਵਿੱਚ ਭਾਰਤ ਦੇ ਇੱਕ ਰਾਜ ਦੇ ਰੂਪ ਵਜੋਂ ਹੋਈ ਸੀ ਅਤੇ ਇਸ ਨਵੇਂ ਰਾਜ ਦੇ ਸਾਰੇ ਨਾਗਰਿਕ ਉੜੀਆ ਭਾਸ਼ੀ ਸਨ। ਸਾਰੇ ਰਾਜ ਵਿੱਚ 1 ਅਪ੍ਰੈਲ ਨੂੰ ਉਤਕਲ ਦਿਹਾੜਾ (ਉੜੀਸਾ ਦਿਨ) ਮਨਾਇਆ ਜਾਂਦਾ ਹੈ।
ਸਿੱਖੀ ਜਾਂ ਸਿੱਖ ਧਰਮ (ਸਿੱਖ ਦਾ ਮਤਲਬ, "ਸਿੱਖਣ ਵਾਲ਼ਾ") ਇੱਕ ਭਾਰਤੀ ਧਰਮ ਹੈ, ਜੋ 15ਵੀਂ ਸਦੀ ਵਿੱਚ ਭਾਰਤੀ ਉਪਮਹਾਂਦੀਪ ਦੇ ਪੰਜਾਬ ਖੇਤਰ ਵਿੱਚ ਸ਼ੁਰੂ ਹੋਇਆ। ਇਹ ਜਗਤ ਦਾ ਪੰਜਵਾਂ ਸਭ ਤੋਂ ਵੱਡਾ ਧਰਮ ਹੈ ਅਤੇ ਸਾਰੇ ਵਿਸ਼ਵਵਿਆਪੀ ਪ੍ਰਮੁੱਖਤਾ ਪ੍ਰਾਪਤ ਧਰਮਾਂ ਵਿੱਚੋਂ ਸਭ ਤੋਂ ਹਾਲੀਆ ਸਥਾਪਤ ਹੋਇਆ। ਸਿੱਖ ਪੰਥ ਨੂੰ ਮੰਨਣ ਵਾਲਿਆਂ ਦੀ ਗਿਣਤੀ ਲਗਭਗ 3 ਕਰੋੜ (ਜਾਂ 25–30 ਮਿਲੀਅਨ) ਹੈ, ਇਨ੍ਹਾਂ ਦਾ ਬਹੁਮਤ ਪੰਜਾਬ, ਭਾਰਤ ਵਿੱਚ ਰਹਿੰਦਾ ਹੈ। ਸਿੱਖ ਧਰਮ ਦਾ ਅਧਿਆਤਮਕ ਆਧਾਰ ਸਿੱਖਾਂ ਦੇ ਦਸ ਸਿੱਖ ਗੁਰੂਆਂ ਦੀਆਂ ਸਿੱਖਿਆਵਾਂ ਹੈ, ਜੋ ਕਿ ਸਿੱਖਾਂ ਦੇ ਮੌਜੂਦਾ ਅਟੱਲ ਗੁਰੂ ਅਤੇ ਰਹਿਬਰ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ। ਗੂਰੂ ਨਾਨਕ ਦੇਵ ਨੇ ਸਿੱਖ ਧਰਮ ਦੀ ਨੀਂਹ ਰੱਖੀ ਸੀ ਅਤੇ ਗੂਰੂ ਗੋਬਿੰਦ ਸਿੰਘ ਨੇ ਗੂਰੂ ਗ੍ਰੰਥ ਸਾਹਿਬ ਨੂੰ ਇਸਦੇ ਅੰਤਮ ਗੁਰੂ ਵਜੋਂ ਨਿਯੁਕਤ ਕਰਕੇ ਦੇਹਧਾਰੀ ਗੁਰੂ ਦੀ ਪਰੰਪਰਾ ਨੂੰ ਸਮਾਪਤ ਕੀਤਾ। ਗੁਰੂ ਨਾਨਕ ਦੀਆਂ ਪ੍ਰਮੁੱਖ ਸਿੱਖਿਆਵਾਂ ਵਿੱਚ ਸ਼ਾਮਲ ਹਨ: ਰੱਬ ਉੱਪਰ ਯਕੀਨ ਰੱਖਕੇ ਉਸਦਾ ਨਾਮ ਜਪਣਾ, ਮਨੁੱਖਤਾ ਵਿੱਚ ਇਤਫ਼ਾਕ ਨਾਲ਼ ਰਹਿਣਾ, ਖ਼ੁਦਗਰਜ਼ੀ ਤੋਂ ਵਾਂਝੇ ਰਹਿਕੇ ਸੇਵਾ ਕਰਨੀ, ਸਰਬੱਤ ਦੇ ਭਲੇ ਵਾਸਤੇ ਮਨੁੱਖੀ ਹੱਕਾਂ 'ਤੇ ਡੱਟਕੇ ਪਹਿਰਾ ਦੇਣਾ, ਅਤੇ ਦੁਨੀਆਦਾਰੀ ਵਿੱਚ ਵੱਸਕੇ ਚੰਗੇ ਕਿਰਦਾਰ ਵਾਲ਼ਾ ਜੀਵਨ ਜਿਉਣਾ। ਗੁਰੂ ਹਰਿਗੋਬਿੰਦ (ਛੇਵਾਂ ਗੁਰੂ) ਨੇ ਮੀਰੀ-ਪੀਰੀ ਦੀ ਧਾਰਨਾ ਨੂੰ ਸਥਾਪਤ ਕੀਤਾ ਜਿਸਦੇ ਅਧੀਨ ਦੋਵਾਂ ਅਸਥਾਈ ਜਾਂ ਰਾਜਨੀਤਕ ਅਧਿਕਾਰ (ਮੀਰੀ) ਅਤੇ ਅਧਿਆਤਮਕ ਸ਼ਕਤੀ (ਪੀਰੀ) ਨੂੰ ਸਮਾਨ ਮਹੱਤਤਾ ਪ੍ਰਾਪਤ ਹੋਈ।
ਪਰੀ ਕਥਾ (ਅੰਗਰੇਜ਼ੀ:fairy tale; ਉੱਚਾਰਨ/ˈfeəriˌteɪl/) ਇੱਕ ਨਿੱਕੀ ਕਹਾਣੀ ਹੁੰਦੀ ਹੈ ਜਿਸ ਵਿੱਚ ਲੋਕਕਥਾਈ ਬਾਤਾਂ ਵਾਲੇ ਫੈਂਟਸੀ ਪਾਤਰ ਹੁੰਦੇ ਹਨ, ਜਿਵੇਂ ਪਰੀਆਂ, ਭੂਤ, ਰਾਖਸ, ਜਾਦੂਗਰ, ਦਿਓ ਅਤੇ ਗਿਠਮੁਠੀਏ, ਅਤੇ ਆਮ ਤੌਰ 'ਤੇ ਇਸ ਵਿੱਚ ਜਾਦੂ ਟੂਣਾ ਸ਼ਾਮਲ ਹੁੰਦਾ ਹੈ। ਪਰ ਇਹ ਦੰਤ ਕਥਾ, (ਜਿਸ ਵਿੱਚ ਬਿਆਨ ਨੂੰ ਸੱਚ ਵਜੋਂ ਪੇਸ਼ ਕੀਤਾ ਗਿਆ ਹੁੰਦਾ ਹੈ) ਨੀਤੀ ਕਥਾ ਅਤੇ ਜਨੌਰ ਕਹਾਣੀ ਤੋਂ ਵੱਖਰਾ ਬਿਰਤਾਂਤ ਰੂਪ ਹੈ। ਇਸ ਵਿੱਚ ਵਿਸਮਕ ਘਟਨਾਵਾਂ ਦੀ ਭਰਮਾਰ ਹੁੰਦੀ ਹੈ ਅਤੇ ਆਮ ਤੌਰ 'ਤੇ ਇੱਕ ਲੰਬੇ ਕਾਲ ਦਾ ਵਰਣਨ ਹੁੰਦਾ ਹੈ। ਪਰੀ ਕਥਾਵਾਂ ਆਮ ਤੌਰ ਉੱਤੇ ਛੋਟੇ ਬੱਚਿਆਂ ਨੂੰ ਆਕਰਸ਼ਤ ਕਰਦੀਆਂ ਹਨ ਕਿਉਂਕਿ ਇਨ੍ਹਾਂ ਨੂੰ ਸਮਝਣਾ ਆਸਾਨ ਹੁੰਦਾ ਹੈ ਅਤੇ ਇਨ੍ਹਾਂ ਵਿਚਲੇ ਪਾਤਰ ਉਹਨਾਂ ਨੂੰ ਧੂਹ ਪਾਉਣ ਵਾਲੇ ਹੁੰਦੇ ਹਨ।
ਪੁਰਤਗਾਲੀ ਭਾਸ਼ਾ (Portugues ਪੋਰਤੁਗੇਸ਼) ਇੱਕ ਯੂਰਪੀ ਭਾਸ਼ਾ ਹੈ। ਇਹ ਮੂਲ ਰੂਪ ਤੇ ਪੁਰਤਗਾਲ ਦੀ ਭਾਸ਼ਾ ਹੈ ਅਤੇ ਇਸ ਦੇ ਕਈ ਭੂਤਪੂਰਵ ਉਪਨਿਵੇਸ਼ਾਂ ਵਿੱਚ ਵੀ ਬਹੁਮਤ ਭਾਸ਼ਾ ਹੈ, ਜਿਵੇਂ ਬ੍ਰਾਜ਼ੀਲ, ਅੰਗੋਲਾ, ਮੋਜਾਂਬੀਕ ਅਤੇ ਗੋਆ। ਇਹ ਹਿੰਦ-ਯੂਰਪੀ ਭਾਸ਼ਾ-ਪਰਿਵਾਰ ਦੀ ਰੁਮਾਂਸ ਸ਼ਾਖਾ ਵਿੱਚ ਆਉਂਦੀ ਹੈ। ਇਸ ਦੀ ਲਿਪੀ ਰੋਮਨ ਹੈ। ਇਸ ਭਾਸ਼ਾ ਨੂੰ ਆਪਣੀ ਮਾਂ ਬੋਲੀ ਵੱਜੋਂ ਬੋਲਣ ਵਾਲਿਆਂ ਦੀ ਗਿਣਤੀ ਲਗਭਗ 20 ਕਰੋੜ ਹੈ।
ਫ਼ਰਾਂਸ (ਫ਼ਰਾਂਸੀਸੀ: [fʁɑ̃s] ( ਸੁਣੋ)), ਦਫ਼ਤਰੀ ਤੌਰ 'ਤੇ ਫ਼ਰਾਂਸੀਸੀ ਗਣਰਾਜ (ਫ਼ਰਾਂਸੀਸੀ: République française [ʁepyblik fʁɑ̃sɛz]), ਪੱਛਮੀ ਯੂਰਪ ਦਾ ਇੱਕ ਖ਼ੁਦਮੁਖ਼ਤਿਆਰ ਦੇਸ਼ ਹੈ ਜਿਸ ਵਿੱਚ ਕਈ ਸਮੁੰਦਰੋਂ-ਪਾਰ ਵਿਭਾਗ ਅਤੇ ਰਾਜਖੇਤਰ ਸ਼ਾਮਿਲ ਹਨ। ਮਹਾਂਨਗਰੀ ਫ਼ਰਾਂਸ ਭੂ-ਮੱਧ ਸਮੁੰਦਰ ਤੋਂ ਲੈ ਕੇ ਅੰਗਰੇਜ਼ੀ ਖਾੜੀ ਅਤੇ ਉੱਤਰੀ ਸਮੁੰਦਰ ਤੱਕ, ਰਾਈਨ ਤੋਂ ਲੈ ਕੇ ਅੰਧ ਮਹਾਂਸਾਗਰ ਤੱਕ ਫੈਲਿਆ ਹੋਇਆ ਹੈ। ਇਹ ਅਜਿਹੇ ਤਿੰਨ ਦੇਸ਼ਾਂ 'ਚੋਂ ਹੈ (ਬਾਕੀ ਦੋ ਮੋਰਾਕੋ ਅਤੇ ਸਪੇਨ ਹਨ) ਜਿਹਨਾਂ ਦੇ ਤੱਟ ਅੰਧ ਅਤੇ ਭੂ-ਮੱਧ, ਦੋਹਾਂ ਸਮੁੰਦਰਾਂ ਨਾਲ਼ ਲੱਗਦੇ ਹਨ। ਆਪਣੀ ਰੂਪ-ਰੇਖਾ ਕਰਕੇ ਇਹਨੂੰ ਕਈ ਵਾਰ ਫ਼ਰਾਂਸੀਸੀ ਵਿੱਚ l’Hexagone ("ਛੇਭੁਜ") ਵੀ ਆਖ ਦਿੱਤਾ ਜਾਂਦਾ ਹੈ।
ਆਰਟ ਐਂਡ ਫੈਮੀਨਿਜ਼ਮ (ਢੰਗ ਆਰਟ +ਫੈਮੀਨਿਜ਼ਮ) ਇੱਕ ਸਾਲਾਨਾ ਵਿਸ਼ਵ-ਵਿਆਪੀ ਐਡਿਟ-ਏ-ਥਾਨ ਹੈ ਜਿਸ ਦੌਰਾਨ ਵਿਕੀਪੀਡੀਆ 'ਤੇ ਕਲਾਕਾਰ ਔਰਤਾਂ ਬਾਰੇ ਸਮੱਗਰੀ ਸ਼ਾਮਿਲ ਕੀਤੀ ਜਾਂਦੀ ਹੈ। ਇਹ ਪ੍ਰਾਜੈਕਟ ਸਿਆਨ ਐਵਨਜ਼, ਜੈਕਲੀਨ ਮੈਬੇ, ਮਾਈਕਲ ਮੰਦੀਬਰਗ ਅਤੇ ਲੌਰਲ ਪਟਾਕ ਦੁਆਰਾ ਸ਼ੁਰੂ ਕੀਤਾ ਗਿਆ, ਜਿਸ ਦਾ ਮਕਸਦ ਵਿਕੀਪੀਡੀਆ 'ਤੇ ਲਗਾਤਾਰ ਹੋ ਰਹੇ ਵਿਤਕਰੇ ਨੂੰ ਖਤਮ ਕਰਨਾ ਹੈ, ਕਿਉਂਕਿ ਵਿਕੀਪੀਡੀਆ 'ਤੇ ਮਰਦਾਂ ਦੁਆਰਾ ਮਰਦਾਂ ਬਾਰੇ ਲਿਖਿਆ ਜਾਂਦਾ ਰਿਹਾ ਹੈ।2014 ਵਿੱਚ, ਆਰਟ+ਫੈਮੀਨਿਜ਼ਮ ਦੀ ਉਦਘਾਟਨੀ ਮੁਹਿੰਮ ਨੇ 30 ਅਲੱਗ-ਅਲੱਗ ਪ੍ਰੋਗਰਾਮਾਂ 'ਤੇ 600 ਵਾਲੰਟੀਅਰਾਂ ਨੂੰ ਆਕਰਸ਼ਿਤ ਕੀਤਾ। ਅਗਲੇ ਸਾਲ, ਚਾਰ ਮਹਾਂਦੀਪਾਂ ਦੇ, 17 ਦੇਸ਼ਾਂ 'ਚ 1,400 ਵਾਲੰਟੀਅਰਾਂ ਨੇ 70 ਪ੍ਰੋਗਰਾਮਾਂ ਦਾ ਆਯੋਜਨ ਕੀਤਾ।
ਸੈਵਨ ਸੈਮੂਰਾਈ Seven Samurai (七人の侍, Shichinin no Samurai) (七人の侍, Shichinin no Samurai) 1954 ਦੀ ਇੱਕ ਜਪਾਨੀ ਇਤਿਹਾਸਕ ਡਰਾਮਾ ਫਿਲਮ ਹੈ। ਅਕੀਰਾ ਕੂਰੋਸਾਵਾ ਇਸਦਾ ਸਹਿ-ਲੇਖਕ, ਐਡੀਟਰ ਅਤੇ ਨਿਰਦੇਸ਼ਕ ਹੈ। ਇਹ ਕਥਾ ਜਾਪਾਨੀ ਇਤਿਹਾਸ ਦੇ ਸੇਂਗੋਕੂ ਕਾਲ ਦੇ ਸਾਲ 1586 ਦੀ ਹੈ ਇਹ ਇੱਕ ਅਜਿਹੇ ਪਿੰਡ ਦੀ ਦਾਸਤਾਨ ਹੈ ਜੋ ਖੇਤੀ ਨਾਲ ਸੰਬੰਧਿਤ ਹੈ ਅਤੇ ਇਹ ਪਿੰਡ 7 ਰੋਨੀਨ(ਗ਼ੈਰ-ਮਾਸਟਰ ਸੈਮੂਰਾਈ) ਕਰਾਏ ਉੱਤੇ ਲੈਕੇ ਆਉਂਦੇ ਹਨ ਤਾਂਕਿ ਵਾਢੀ ਤੋਂ ਬਾਅਦ ਫ਼ਸਲ ਤੋਂ ਡਾਕੂਆਂ ਤੋਂ ਬਚਾਇਆ ਜਾ ਸਕੇ।
ਕਹਾਣੀ, ਨਾਟਕ, ਇਤਿਹਾਸ, ਕਿਸੇ ਹੋਰ ਵੀ ਵਿੱਦਿਆ ਵਿੱਚ ਲੇਖਨ ਕਰਨ ਵਾਲੇ ਵਿਅਕਤੀ ਨੂੰ ਲੇਖਕ ਕਹਿੰਦੇ ਹਨ। ਬਹੁਤ ਸਾਰੇ ਲੋਕ ਆਪਣੀ ਖੁਸ਼ੀ ਲਈ ਲਿਖਦੇ ਹਨ, ਅਤੇ ਕਈ ਲੋਕ ਦੂਜਿਆਂ ਦੇ ਮੰਨੋਰਜਨ ਲਈ ਲਿਖਦੇ ਹਨ। ਕੁੱਝ ਲੇਖਕ ਇਸ ਤਰਾ ਦੇ ਵੀ ਨੇ ਜਿਹੜੇ ਕਿ ਲੋਕਾਂ ਦੇ ਕਲਿਆਣ ਲਈ ਲਿਖਦੇ ਹਨ।ਲੇਖਕ ਅਜ਼ਾਦ ਸੋਚ ਦਾ ਨੁਮਾਇੰਦਾ ਹੁੰਦਾ ਹੈ । ਸਮਾਜ ਵਿੱਚ ਪਨਪਦੀ ਅਸਹਿਮਤੀ ਦੀ ਸੋਚ ਲੇਖਕਾਂ ਤੇ ਚਿੰਤਕਾਂ ਦੀਆਂ ਲਿਖਤਾਂ ਵਿੱਚੋਂ ਉਜਾਗਰ ਹੁੰਦੀ ਹੈ।
ਪੰਜਾਬੀ ਸੱਭਿਆਚਾਰ ਤੋਂ ਭਾਵ ਪੰਜਾਬੀ ਲੋਕ-ਸਮੂਹ ਦੁਆਰਾ ਸਿਰਜੀ ਵਿਸ਼ੇਸ਼ ਜੀਵਨ-ਜਾਂਚ ਜਿਸ ਵਿੱਚ ਉਨ੍ਹਾ ਲੋਕਾਂ ਦਾ ਰਹਿਣ-ਸਹਿਣ, ਕਿੱਤੇ, ਰਸਮ-ਰਿਵਾਜ, ਰਿਸ਼ਤੇ-ਨਾਤੇ, ਪਹਿਰਾਵਾ, ਵਿਸ਼ਵਾਸ਼, ਕੀਮਤਾਂ, ਮਨੋਰੰਜਨ ਦੇ ਸਾਧਨ, ਭਾਸ਼ਾ ਅਤੇ ਲੋਕ-ਸਾਹਿਤ ਆਦਿ ਸ਼ਾਮਿਲ ਹੁੰਦੇ ਹਨ। ਓਪਰੀ ਨਜ਼ਰੇ ਵੇਖਿਆਂ ਜਿੱਥੇ ਸੱਭਿਆਚਾਰ ਦੀ ਪ੍ਰਕਿਰਤੀ ਸਧਾਰਨ ਜਾਪਦੀ ਹੈ, ਉੱਥੇ ਇਸਦਾ ਅਧਿਐਨ ਕਰ ਦੇ ਹੋਏ ਅਸੀਂ ਮਹਿਸੂਸ ਕਰ ਸਕਦੇ ਹਾਂ ਕਿ ਇਹ ਆਪਣੇ ਆਪ ਵਿੱਚ ਇੱਕ ਜਟਿਲ ਵਰਤਾਰਾ ਵੀ ਹੈ।
ਭਗਤ ਸਿੰਘ (28 ਸਤੰਬਰ 1907 - 23 ਮਾਰਚ 1931) ਭਾਰਤ ਦਾ ਇੱਕ ਅਜ਼ਾਦੀ ਘੁਲਾਟੀਆ ਸੀ। ਭਗਤ ਸਿੰਘ ਨੂੰ 23 ਮਾਰਚ 1931 ਨੂੰ ਉਸ ਦੇ ਸਾਥੀਆਂ, ਰਾਜਗੁਰੂ ਅਤੇ ਸੁਖਦੇਵ ਦੇ ਨਾਲ ਫ਼ਾਂਸੀ ਤੇ ਲਟਕਾ ਦਿੱਤਾ ਗਿਆ ਸੀ। ਉਹ ਹਿੰਦੁਸਤਾਨ ਸੋਸ਼ਲਿਸਟ ਰਿਪਬਲੀਕਨ ਐਸੋਸੀਏਸ਼ਨ ਦੇ ਸੰਸਥਾਪਕ ਮੈਬਰਾਂ ਵਿੱਚੋਂ ਇੱਕ ਸੀ। ਭਗਤ ਸਿੰਘ ਇਨਕਲਾਬੀ ਹੋਣ ਦੇ ਨਾਲ ਨਾਲ ਮੌਲਿਕ ਚਿੰਤਕ ਵੀ ਸੀ। ਉਸ ਨੇ ਸਮਾਜਿਕ, ਸਿਆਸੀ ਤੇ ਸਭਿਆਚਾਰਕ ਵਰਤਾਰਿਆਂ ਨੂੰ ਤਰਕਸ਼ੀਲ ਤਰੀਕੇ ਨਾਲ ਘੋਖਿਆ ਤੇ ਉਨ੍ਹਾਂ ਬਾਰੇ ਵਿਚਾਰ ਪ੍ਰਗਟਾਏ।1928 ਵਿੱਚ ਭਗਤ ਸਿੰਘ ਤੇ ਉਸਦੇ ਸਾਥੀ ਸ਼ਿਵਰਾਮ ਰਾਜਗੁਰੂ ਨੇ 21 ਸਾਲਾ ਬਰਤਾਨਵੀ ਪੁਲਿਸ ਅਫ਼ਸਰ ਜੌਨ ਸਾਂਡਰਸ ਦਾ ਲਾਹੌਰ ਵਿਖੇ ਗੋਲੀ ਮਾਰਕੇ ਕਤਲ ਕੀਤਾ ਜਦਕਿ ਉਹਨਾਂ ਦਾ ਮਕਸਦ ਜੇਮਜ਼ ਸਕੌਟ ਨਾਂ ਦੇ ਸੀਨੀਅਰ ਪੁਲਿਸ ਸੁਪਰਿਨਟੈਂਡੈਂਟ ਦਾ ਕਤਲ ਕਰਨਾ ਸੀ।
ਆਈਸਲੈਂਡ ਜਾਂ ਆਈਸਲੈਂਡ ਦਾ ਗਣਰਾਜ (ਆਈਸਲੈਂਡੀ: Ísland ਜਾਂ Lýðveldið Ísland) ਯੂਰਪ ਵਿੱਚ ਉੱਤਰੀ ਅੰਧ ਮਹਾਂਸਾਗਰ ਵਿੱਚ ਗਰੀਨਲੈਂਡ, ਫਰੋ ਟਾਪੂ-ਸਮੂਹ]] ਅਤੇ ਨਾਰਵੇ ਵਿਚਕਾਰ ਵਸਿਆ ਇੱਕ ਟਾਪੂਨੁਮਾ ਦੇਸ਼ ਹੈ। ਆਈਸਲੈਂਡ ਦਾ ਖੇਤਰਫਲ ਲਗਭਗ ੧,੦੩,੦੦੦ ਵਰਗ ਕਿ.ਮੀ.੨ ਹੈ ਅਤੇ ਅੰਦਾਜ਼ੀ ਅਬਾਦੀ ੩,੧੩,੦੦੦ (੨੦੦੯) ਹੈ। ਇਹ ਯੂਰਪ ਵਿੱਚ ਬਰਤਾਨੀਆ ਤੋਂ ਬਾਅਦ ਦੂਜਾ ਅਤੇ ਸੰਸਾਰ ਵਿੱਚ ੧੮ਵਾਂ ਸਭ ਤੋਂ ਵੱਡਾ ਟਾਪੂ ਹੈ। ਇਸਦੀ ਰਾਜਧਾਨੀ ਰਿਕਯਾਵਿਕ ਅਤੇ ਦੇਸ਼ ਦੀ ਲਗਭਗ ਅੱਧੀ ਅਬਾਦੀ ਇੱਥੇ ਰਹਿੰਦੀ ਹੈ।
ਮੈਕਸੀਕੋ ਸ਼ਹਿਰ (ਸਪੇਨੀ: Ciudad de México ਸਿਊਦਾਦ ਦੇ ਮੇਹੀਕੋ, ਜਾਂ ਮੈਕਸੀਕੋ ਡੀ.ਐੱਫ਼.) ਇੱਕ ਸੰਘੀ ਜ਼ਿਲ੍ਹਾ, ਮੈਕਸੀਕੋ ਦੀ ਰਾਜਧਾਨੀ ਅਤੇ ਮੈਕਸੀਕੋ ਸੰਘ ਦੀਆਂ ਸੰਘੀ ਤਾਕਤਾਂ ਦਾ ਟਿਕਾਣਾ ਹੈ। ਇਹ ਮੈਕਸੀਕੋ ਵਿਚਲੀ ਇੱਕ ਸੰਘੀ ਇਕਾਈ ਹੈ ਜੋ ਕਿਸੇ ਵੀ ਮੈਕਸੀਕੀ ਰਾਜ ਦਾ ਹਿੱਸਾ ਨਹੀਂ ਹੈ ਸਗੋਂ ਪੂਰੇ ਸੰਘ ਨਾਲ ਵਾਸਤਾ ਰੱਖਦੀ ਹੈ। ਇਹ ਦੇਸ਼ ਦਾ ਸਭ ਤੋਂ ਵੱਡਾ ਸ਼ਹਿਰ ਅਤੇ ਪ੍ਰਮੁੱਖ ਰਾਜਨੀਤਕ, ਸੱਭਿਆਚਾਰਕ, ਵਿੱਦਿਅਕ ਅਤੇ ਆਰਥਕ ਕੇਂਦਰ ਹੈ।
ਭੂਗੋਲ (ਸੰਸਕ੍ਰਿਤ भूगोल ਤੋਂ) ਇੱਕ ਵਿਗਿਆਨ ਹੈ ਜੋ ਕਿ ਪ੍ਰਿਥਵੀ ਉਤਲੀ ਜਮੀਨ, ਨਕਸ਼, ਨਿਵਾਸੀ ਅਤੇ ਤੱਥਾਂ ਦੇ ਅਧਿਐਨ ਨਾਲ ਸਬੰਧਤ ਹੈ। "ਧਰਤੀ ਬਾਰੇ ਲਿਖਣਾ ਜਾਂ ਵਖਿਆਣ ਕਰਨਾ" ਲਫ਼ਜ਼ੀ ਅਨੁਵਾਦ ਹੋ ਸਕਦਾ ਹੈ। ਏਰਾਟੋਸਥੇਨੈਸ, ਯੂਨਾਨੀ ਵਿੱਚ ਇਸ ਸ਼ਬਦ ਦੀ ਵਰਤੋਂ ਕਰਨ ਵਾਲਾ ਪਹਿਲਾ ਇਨਸਾਨ ਸੀ। ਭੂਗੋਲਕ ਖੋਜ ਦੀਆਂ ਚਾਰ ਇਤਿਹਾਸਕ ਰੀਤੀਆਂ ਹਨ: ਕੁਦਰਤੀ ਅਤੇ ਮਨੁੱਖੀ ਤੱਥਾਂ ਦਾ ਸਥਾਨਕ ਅਧਿਐਨ (ਭੂਗੋਲ ਵੰਡ ਦੀ ਪੜ੍ਹਾਈ ਵਜੋਂ), ਧਰਾਤਲ ਵਿੱਦਿਆ (ਥਾਵਾਂ ਅਤੇ ਖੇਤਰ), ਮਨੁੱਖ-ਧਰਤ ਸੰਬੰਧਾਂ ਦੀ ਵਿੱਦਿਆ ਅਤੇ ਧਰਤ ਵਿਗਿਆਨ ਦੀ ਖੋਜ। ਇਸ ਦੇ ਬਾਵਜੂਦ ਆਧੁਨਿਕ ਭੂਗੋਲ ਇੱਕ ਵਿਆਪਕ ਸਿੱਖਿਆ ਹੈ ਜਿਹਦਾ ਮੁੱਖ ਮਕਸਦ ਪ੍ਰਿਥਵੀ ਅਤੇ ਉਸ ਦੀਆਂ ਸਾਰੀਆਂ ਮਨੁੱਖੀ ਅਤੇ ਕੁਦਰਤੀ ਜਟਿਲਤਾਵਾਂ ਨੂੰ ਸਮਝਣਾ ਹੈ - ਨਾ ਸਿਰਫ਼ ਕਿ ਚੀਜ਼ਾਂ ਕਿੱਥੇ ਹਨ ਸਗੋਂ ਇਹ ਕਿਵੇਂ ਹੋਂਦ 'ਚ ਆਈਆਂ ਅਤੇ ਬਦਲੀਆਂ। ਭੂਗੋਲ ਨੂੰ ਮਨੁੱਖੀ ਅਤੇ ਭੌਤਿਕ ਵਿਗਿਆਨ ਵਿਚਲਾ ਪੁਲ ਕਿਹਾ ਗਿਆ ਹੈ। ਇਸ ਦੇ ਦੋ ਪ੍ਰਮੁੱਖ ਅੰਗ ਹਨ - ਮਨੁੱਖੀ ਭੂਗੋਲ ਅਤੇ ਭੌਤਿਕ ਭੂਗੋਲ।
ਸਵੀਲੇ ਜਾਂ ਇਸ਼ਬੀਲੀਆ ਗਿਰਜ਼ਾਘਰ (ਅੰਗਰੇਜ਼ੀ Cathedral of Saint Mary of the See, ਸਪੇਨੀ ਭਾਸ਼ਾ: Catedral de Santa María de la Sede) ਇੱਕ ਰੋਮਨ ਕੈਥੋਲਿਕ ਚਰਚ ਹੈ। ਇਹ ਸਵੀਲ ਆਂਦਾਲੁਸਿਆ ਸਪੇਨ ਵਿੱਚ ਸਥਿਤ ਹੈ। ਇਹ ਸਭ ਤੋਂ ਵੱਡਾ ਗੋਥਿਕ ਗਿਰਜਾ ਅਤੇ ਸੰਸਾਰ ਦਾ ਤੀਜਾ ਸਭ ਤੋਂ ਵੱਡਾ ਗਿਰਜ਼ਾਘਰ ਹੈ। ਇਸਨੂੰ ਅਤੇ ਸਵੀਲੇ ਦੇ ਅਲਖਜ਼ਾਰ ਨੂੰ ਯੂਨੇਸਕੋ ਵਲੋਂ 1987 ਵਿੱਚ ਵਿਸ਼ਵ ਵਿਰਾਸਤ ਟਿਕਾਣਿਆ ਵਿੱਚ ਸ਼ਾਮਿਲ ਕੀਤਾ ਗਿਆ।
ਮਿਡਲਸੈਕਸ (, ਛੋਟਾ: Middx) ਇਹ ਪੂਰੀ ਤਰ੍ਹਾਂ ਲੰਡਨ ਦੇ ਵਧੇਰੇ ਸ਼ਹਿਰੀ ਖੇਤਰ ਵਿੱਚ ਹੈ। ਇਸਦਾ ਖੇਤਰ ਹੁਣ ਜਿਆਦਾਤਰ ਗ੍ਰੇਟਰ ਲੰਡਨ ਰਸਮੀ ਕਾਉਂਟੀ ਦੇ ਅੰਦਰ ਹੀ ਆਉਂਦਾ ਹੈ, ਜਿਸਦੇ ਛੋਟੇ ਭਾਗ ਹੋਰਨਾਂ ਨੇੜਲੀਆਂ ਰਸਮੀ ਕਾਉਂਟੀਆਂ ਵਿੱਚ ਵੀ ਹਨ। ਇਹ ਮੱਧ ਸੈਕਸੋਨ ਦੇ ਇਲਾਕੇ ਤੋਂ ਐਂਗਲੋ-ਸੈਕਸੋਨ ਪ੍ਰਣਾਲੀ ਵਿੱਚ ਸਥਾਪਿਤ ਕੀਤੀ ਗਈ ਸੀ ਅਤੇ 1965 ਤਕ ਇੱਕ ਸਰਕਾਰੀ ਯੂਨਿਟ ਵਜੋਂ ਮੌਜੂਦ ਸੀ। ਇਤਿਹਾਸਕ ਕਾਉਂਟੀ ਵਿੱਚ ਥੇਮਸ ਨਦੀ ਦੇ ਉੱਤਰ ਵੱਲ 3 ਮੀਲ (5 ਕਿਲੋਮੀਟਰ) ਪੂਰਬ ਵੱਲ ਲੰਡਨ ਸ਼ਹਿਰ ਦੇ ਪੱਛਮ ਵਿੱਚ 17 ਮੀਲ (27 ਕਿਮੀ) ਤੱਕ ਪਸਰੀ ਹੋਈ ਜ਼ਮੀਨ ਫੈਲੀ ਹੋਈ ਹੈ। ਕੋਲਨ ਅਤੇ ਲੀ ਨਦੀਆਂ ਅਤੇ ਪਹਾੜੀਆਂ ਦੀ ਇੱਕ ਰਿੱਜ ਹੋਰ ਸੀਮਾਵਾਂ ਬਣਦੀਆਂ ਹਨ। ਇਸਦੇ ਉੱਤਰ ਵਿੱਚ ਕਾਊਂਟੀ ਦੇ ਨਿਵਾਣ ਵਾਲੇ ਖੇਤਰ ਵਿੱਚ ਮੁੱਖ ਤੌਰ 'ਤੇ ਚੀਕਣੀ ਮਿੱਟੀ ਹੈ ਅਤੇ ਇਸਦੇ ਦੱਖਣ ਵਿੱਚ ਬਜਰੀ ਤੇ ਰੇਤਲੀ ਲਾਲ ਮਿੱਟੀ। ਇਹ 1831 ਵਿੱਚ ਖੇਤਰਫਲ ਪੱਖੋਂ ਦੂਜੀ ਸਭ ਤੋਂ ਛੋਟੀ ਕਾਉਂਟੀ ਸੀ।ਸਿਟੀ ਆਫ਼ ਲੰਡਨ 12 ਵੀਂ ਸਦੀ ਤੋਂ ਆਪਣ ਖੁਦ ਆਪਣੇ ਬਲ ਦੀ ਇੱਕ ਕਾਉਂਟੀ ਸੀ ਅਤੇ ਮਿਡਲਸੈਕਸ ਉੱਤੇ ਰਾਜਨੀਤੀਕ ਨਿਯੰਤਰਣ ਕਰਨ ਦੇ ਯੋਗ ਸੀ। ਕਾਉਂਟੀ ਦੇ ਜ਼ਿਆਦਾਤਰ ਸ਼ੁਰੂਆਤੀ ਵਿੱਤੀ, ਜੁਡੀਸ਼ੀਅਲ ਅਤੇ ਧਾਰਮਿਕ ਪੱਖਾਂ ਉੱਤੇ ਵੈਸਟਮਿੰਸਟਰ ਐਬੇ ਦਾ ਦਬਦਬਾ ਸੀ। ਜਦੋਂ ਲੰਡਨ ਦਾ ਮਿਡਲਸੈਕਸ ਵਿੱਚ ਵਾਧਾ ਹੋਇਆ, ਕਾਰਪੋਰੇਸ਼ਨ ਆਫ ਲੰਡਨ ਨੇ ਸ਼ਹਿਰ ਦੀਆਂ ਹੱਦਾਂ ਨੂੰ ਕਾਉਂਟੀ ਵਿੱਚ ਵਿਸਥਾਰ ਦੇਣ ਦੇ ਯਤਨਾਂ ਦਾ ਵਿਰੋਧ ਕੀਤਾ, ਜਿਸ ਨੇ ਸਥਾਨਕ ਸਰਕਾਰ ਅਤੇ ਨਿਆਂ ਦੇ ਪ੍ਰਸ਼ਾਸਨ ਲਈ ਸਮੱਸਿਆਵਾਂ ਪੈਦਾ ਕੀਤੀਆਂ। 18 ਵੀਂ ਅਤੇ 19 ਵੀਂ ਸਦੀ ਵਿੱਚ, ਲੰਡਨ ਦੇ ਪੂਰਬੀ ਐਂਡ ਅਤੇ ਵੈਸਟ ਐਂਡ ਸਮੇਤ ਕਾਊਂਟੀ ਦੇ ਦੱਖਣ-ਪੂਰਬ ਵਿੱਚ ਅਬਾਦੀ ਦੀ ਘਣਤਾ ਖਾਸ ਕਰਕੇ ਉੱਚੀ ਸੀ। ਮੈਟਰੋਪੋਲੀਟਨ ਬੋਰਡ ਆਫ ਵਰਕਸ ਦੇ ਖੇਤਰ ਦੇ ਹਿੱਸੇ ਦੇ ਰੂਪ ਵਿੱਚ, 1855 ਤੋਂ ਦੱਖਣ-ਪੂਰਬ ਨੂੰ ਕੈਂਟ ਅਤੇ ਸਰੀ ਦੇ ਭਾਗਾਂ ਦੇ ਨਾਲ ਪ੍ਰਸ਼ਾਸਿਤ ਕੀਤਾ ਗਿਆ। ਜਦੋਂ 1889 ਵਿੱਚ ਇੰਗਲੈਂਡ ਵਿੱਚ ਕਾਉਂਟੀ ਕੌਂਸਲਾਂ ਦੀ ਸ਼ੁਰੂਆਤ ਕੀਤੀ ਗਈ ਤਾਂ ਮਿਡਲਸੈਕਸ ਦੇ ਤਕਰੀਬਨ 20% ਇਲਾਕੇ ਦੀ ਅਬਾਦੀ ਦੇ ਇੱਕ ਤਿਹਾਈ ਹਿੱਸੇ ਦੇ ਨਾਲ ਇਹ ਲੰਡਨ ਦੀ ਨਵੀਂ ਕਾਉਂਟੀ ਵਿੱਚ ਤਬਦੀਲ ਕਰ ਦਿੱਤੀ ਗਈ ਸੀ ਅਤੇ ਬਾਕੀ ਪ੍ਰਸ਼ਾਸਕੀ ਕਾਉਂਟੀ ਬਣ ਗਈ ਸੀ ਜਿਸ ਦਾ ਪ੍ਰਸ਼ਾਸਨ ਸੈਕਸ ਕਾਉਂਟੀ ਕੌਂਸਲ ਕੋਲ ਦਿੱਤਾ ਗਿਆ। ਇਹ ਲੰਡਨ ਦੀ ਕਾਊਂਟੀ ਦੇ ਵੈਸਟਮਿੰਸਟਰ ਵਿੱਚ ਮਿਡਲਸੈਕਸ ਗਿੰਡਲਹਾਲ ਵਿੱਚ ਨਿਯਮਿਤ ਤੌਰ 'ਤੇ ਮੀਟਿੰਗਾਂ ਕਰਦੀ ਸੀ। ਸਿਟੀ ਆਫ ਲੰਡਨ, ਅਤੇ ਮਿਡਲਸੈਕਸ, ਦੂਜੇ ਉਦੇਸ਼ਾਂ ਲਈ ਅਲੱਗ ਕਾਉਂਟੀਆਂ ਬਣ ਗਈਆਂ ਅਤੇ ਮਿਡਲਸੈਕਸ ਨੇ 1199 ਵਿੱਚ ਖੋਇਆ ਆਪਣਾ ਸ਼ੈਰਿਫ਼ ਨਿਯੁਕਤ ਕਰਨ ਦਾ ਅਧਿਕਾਰ ਮੁੜ ਹਾਸਲ ਕਰ ਲਿਆ।
ਸੰਥਾਲੀ ਆਸਟਰੋ-ਏਸ਼ੀਆਈ ਭਾਸ਼ਾ- ਪਰਵਾਰ ਦੇ ਉਪ-ਪਰਿਵਾਰ ਮੁੰਡਾ ਵਿੱਚ ਇੱਕ ਭਾਸ਼ਾ, ਅਤੇ ਹੋ ਅਤੇ ਮੁੰਡਾਰੀ ਨਾਲ ਸਬੰਧਤ ਹੈ। ਇਹ ਭਾਰਤ, ਬੰਗਲਾਦੇਸ਼, ਭੁਟਾਨ ਅਤੇ ਨੇਪਾਲ ਵਿੱਚ 62 ਲੱਖ ਦੇ ਆਸਪਾਸ ਲੋਕਾਂ ਦੁਆਰਾ ਬੋਲੀ ਜਾਂਦੀ ਹੈ, ਹਾਲਾਂਕਿ ਇਸਦੇ ਜ਼ਾਦਾਤਰ ਵਕਤਾ ਭਾਰਤ ਦੇ ਰਾਜਾਂ ਝਾਰਖੰਡ, ਅਸਮ, ਬਿਹਾਰ, ਉੜੀਸਾ, ਤ੍ਰਿਪੁਰਾ, ਅਤੇ ਪੱਛਮ ਬੰਗਾਲ ਵਿੱਚ ਰਹਿੰਦੇ ਹਨ। ਭਾਸ਼ਾ ਦੀ ਆਪਣੀ ਲਿਪੀ, ਓਲ ਚਿਕੀ ਦੇ ਰੂਪ ਵਿੱਚ ਜਾਣੀ ਜਾਂਦੀ ਹੈ ਅਤੇ ਲੈਟਿਨ ਵਰਣਮਾਲਾ ਦੇ ਇੱਕ ਸੰਸਕਰਨ ਦਾ ਇਸਤੇਮਾਲ ਵੀ ਕੀਤਾ ਜਾਂਦਾ ਹੈ।
ਭੂ-ਵਿਗਿਆਨ ਉਹ ਵਿਗਿਆਨ ਹੈ ਜਿਸ ਵਿੱਚ ਧਰਤੀ, ਧਰਤੀ ਦੀ ਉਸਾਰੀ ਕਰਨ ਵਾਲੀਆਂ ਚਟਾਨਾਂ ਦਾ ਅਤੇ ਚਟਾਨਾਂ ਦੇ ਵਿਕਾਸ ਦੇ ਅਮਲਾਂ ਦੀ ਘੋਖ ਕੀਤੀ ਜਾਂਦੀ ਹੈ। ਇਹਦੇ ਤਹਿਤ ਧਰਤੀ ਸੰਬੰਧੀ ਅਨੇਕਾਂ ਵਿਸ਼ੇ ਆ ਜਾਂਦੇ ਹਨ, ਜਿਹਨਾਂ ਵਿਚੋਂ ਇੱਕ ਮੁੱਖ ਟੀਚਾ ਉਹਨਾਂ ਅਮਲਾਂ ਦੀ ਪੜ੍ਹਾਈ ਹੈ ਜੋ ਪੁਰਾਣੇ ਦੌਰ ਤੋਂ ਧਰਤੀ ਉੱਤੇ ਹੁੰਦੀਆਂ ਆ ਰਹੀਆਂ ਹਨ ਅਤੇ ਜਿਹਨਾਂ ਦੇ ਨਤੀਜੇ ਸਦਕਾ ਧਰਤ ਦਾ ਰੂਪ ਲਗਾਤਾਰ ਬਦਲਦਾ ਰਹਿੰਦਾ ਹੈ, ਭਾਵੇਂ ਉਹਦੀ ਰਫ਼ਤਾਰ ਆਮ ਤੌਰ 'ਤੇ ਬਹੁਤ ਹੀ ਮੰਦ ਹੁੰਦੀ ਹੈ।
ਸਪਾਇਡਰ-ਮੈਨ: ਹੋਮਕਮਿੰਗ 2017 ਦੀ ਇੱਕ ਅਮਰੀਕੀ ਸੂਪਰਹੀਰੋ ਫਿਲਮ ਹੈ ਜਿਹੜੀ ਕਿ ਮਾਰਵਲ ਕੌਮਿਕਸ ਦੇ ਕਿਰਦਾਰ ਸਪਾਇਡਰ-ਮੈਨ ਦੇ ਉੱਤੇ ਅਧਾਰਤ ਹੈ, ਇਹ ਫਿਲਮ ਕੋਲੰਬੀਆ ਪਿਕਚਰਜ਼ ਅਤੇ ਮਾਰਵਲ ਸਟੂਡੀਓਜ਼ ਵਲੋਂ ਰਲ਼ ਕੇ ਬਣਾਈ ਗਈ ਹੈ ਅਤੇ ਸੋਨੀ ਪਿਕਚਰਜ਼ ਰਿਲੀਜ਼ਿੰਗ ਨੇ ਅੱਗੇ ਵੰਡੀ ਹੈ। ਇਹ ਮਾਰਵਲ ਸਿਨੇਮੈਟਿਕ ਯੁਨੀਵਰਸ (ਐੱਮ.ਸੀ.ਯੂ) ਦੇ ਵਿੱਚ 16ਵੀਂ ਫਿਲਮ ਹੈ। ਜੌਨ ਵਾਟਸ ਵਲੋਂ ਨਿਰਦੇਸ਼ਤ ਅਤੇ ਸਕਰੀਨਪਲੇਅ, ਜੌਨਾਥਨ ਗੋਲਡਸਟੀਨ ਅਤੇ ਜ੍ਹੋਨ ਫਰਾਂਸਿਸ ਡੈਲੇ, ਵਾਟਸ ਅਤੇ ਕ੍ਰਿਸਟੋਫਰ ਫੋਰਡ, ਅਤੇ ਕ੍ਰਿਸ ਮੈੱਕੇਨਾ ਅਤੇ ਐਰਿਕ ਸਮਰਜ਼ ਨੇ ਕੀਤਾ ਹੈ। ਫਿਲਮ ਵਿੱਚ ਟੌਮ ਹੌਲੈਂਡ ਨੇ ਪੀਟਰ ਪਾਰਕਰ/ਸਪਾਇਡਰ-ਮੈਨ ਦਾ ਕਿਰਦਾਰ ਕੀਤਾ ਹੈ ਅਤੇ ਨਾਲ਼ ਹੀ ਨਾਲ਼ ਫਿਲਮ ਵਿੱਚ ਮਾਇਕਲ ਕੀਟਨ, ਜੌਨ ਫੈਵਰੋਉ, ਗਵਿਨੈੱਥ ਪੈਲਟ੍ਰੋ, ਜ਼ੈਂਡੇਆ, ਡੌਨਲਡ ਗਲੱਵਰ, ਜੇਕਬ ਬੈਟਾਲੌਨ, ਲੌਰਾ ਹੈਰੀਅਰ, ਟੋਨੀ ਰੈਵੋਲਰੀ, ਬੋਕੀਮ ਵੁੱਡਬਾਇਨ, ਟਾਈਨ ਡੈਲੀ, ਮਰਿੱਸਾ ਟੋਮੇਈ, ਅਤੇ ਰੋਬਰਟ ਡਾਉਨੀ ਜੂਨੀਅਰ ਹਨ। ਸਪਾਇਡਰ-ਮੈਨ ਹੋਮਕਮਿੰਗ ਵਿੱਚ, ਪੀਟਰ ਪਾਰਕਰ ਆਪਣੀ ਸਕੂਲੀ ਜ਼ਿੰਦਗੀ ਅਤੇ ਸਪਾਈਡਰ-ਮੈਨ ਦੀ ਜ਼ਿੰਦਗੀ ਵਿੱਚ ਸੰਤੁਲਨ ਬਣਾਉਣ ਦੀ ਕੋਸ਼ਸ਼ ਕਰਦਾ ਹੈ, ਜਿਸ ਵੇਲੇ ਉਹ ਵੱਲਚਰ (ਕੀਟਨ) ਨਾਲ਼ ਲੜ ਰਿਹਾ ਹੁੰਦਾ ਹੈ।
ਰੋਮਾਨੀਆ (ਪ੍ਰਾਚੀਨ: Rumania (ਰੂਮਾਨੀਆ), Roumania (ਰੌਮਾਨੀਆ) ; ਸਾਂਚਾ: Lang - roਸਾਂਚਾ: IPA - ro) ਕਾਲੇ ਸਾਗਰ ਦੀ ਸੀਮਾ ਉੱਤੇ, ਕਰਪੇਥੀਅਨ ਚਾਪ ਦੇ ਬਾਹਰ ਅਤੇ ਇਸ ਦੇ ਅੰਦਰ, ਹੇਠਲੇ ਡੇਨਿਊਬ ਉੱਤੇ, ਬਾਲਕਨ ਪ੍ਰਾਇਦੀਪ ਦੇ ਉੱਤਰ ਵਿੱਚ, ਦੱਖਣਪੂਰਵੀ ਅਤੇ ਮਧ ਯੂਰਪ ਵਿੱਚ ਸਥਿਤ ਇੱਕ ਦੇਸ਼ ਹੈ। ਲੱਗਭੱਗ ਪੂਰਾ ਡੇਨਿਊਬ ਡੇਲਟਾ ਇਸ ਖੇਤਰ ਦੇ ਅੰਦਰ ਸਥਿਤ ਹੈ। ਇਸ ਦੀ ਸੀਮਾ ਪੱਛਮ ਵਿੱਚ ਹੰਗਰੀ ਅਤੇ ਸਰਬੀਆ ਨਾਲ, ਉੱਤਰ ਪੂਰਵ ਵਿੱਚ ਯੂਕਰੇਨ ਅਤੇ ਮਾਲਦੋਵਾ ਦੇ ਲੋਕ-ਗਣਰਾਜ ਨਾਲ, ਅਤੇ ਦੱਖਣ ਵਿੱਚ ਬਲਗਾਰੀਆ ਨਾਲ ਜੁੜੀ ਹੈ। ਇਸ ਖੇਤਰ ਦੇ ਇਤਹਾਸ ਵਿੱਚ ਦੇਕਿਅੰਸ, ਰੋਮਨ ਸਾਮਰਾਜ, ਬਲਗਾਰੀਆ ਸਾਮਰਾਜ, ਹੰਗਰੀ ਦੇ ਸਾਮਰਾਜ, ਅਤੇ ਓਟੋਮਨ ਸਾਮਰਾਜ ਦਾ ਸ਼ਾਸਨ ਰਿਹਾ। ਇੱਕ ਰਾਸ਼ਟਰ - ਰਾਜ ਦੇ ਰੂਪ ਵਿੱਚ, ਦੇਸ਼ ਦਾ ਨਿਰਮਾਣ 1859 ਵਿੱਚ ਮੋਲਦਾਵੀਆ ਅਤੇ ਵਲਾਕੀਆ ਦੇ ਵਿਲੇ ਨਾਲ ਹੋਇਆ ਅਤੇ 1878 ਵਿੱਚ ਇਸ ਦੀ ਅਜਾਦੀ ਨੂੰ ਮਾਨਤਾ ਪ੍ਰਾਪਤ ਹੋਈ। ਬਾਅਦ ਵਿੱਚ, 1918 ਵਿੱਚ, ਟਰਾਂਸਿਲਵੇਨੀਆ, ਬੁਕੋਵਿਨਾ, ਅਤੇ ਬੇਸਰਬੀਆ ਵੀ ਇਸਵਿੱਚ ਸ਼ਾਮਿਲ ਹੋ ਗਏ। ਦੂਸਰੀ ਸੰਸਾਰ ਜੰਗ ਦੇ ਅੰਤ ਵਿੱਚ, ਇਸ ਦੇ ਪ੍ਰਦੇਸ਼ਾਂ ਦੇ ਕੁੱਝ ਹਿੱਸਿਆਂ (ਮੋਟੇ ਤੌਰ ਉੱਤੇ ਵਰਤਮਾਨ ਮਾਲਦੋਵਾ) ਉੱਤੇ ਸੋਵੀਅਤ ਸੰਘ ਦਾ ਕਬਜਾ ਸੀ ਅਤੇ ਰੋਮਾਨੀਆ ਵਰਸਾਏ ਦੀ ਸੰਧੀ ਦਾ ਇੱਕ ਮੈਂਬਰ ਬਣ ਗਿਆ। 1989 ਵਿੱਚ ਅਲੌਹ ਪਰਦੇ ਦੇ ਪਤਨ ਦੇ ਨਾਲ, ਰੋਮਾਨੀਆ ਨੇ ਰਾਜਨੀਤਕ ਅਤੇ ਆਰਥਕ ਸੁਧਾਰਾਂ ਦੀ ਲੜੀ ਸ਼ੁਰੂ ਕਰ ਦਿੱਤੀ। ਕ੍ਰਾਂਤੀ ਦੇ ਬਾਅਦ ਦੀ ਆਰਥਕ ਸਮਸਿਆਵਾਂ ਦੇ ਇੱਕ ਦਸ਼ਕ ਬਾਅਦ, ਰੋਮਾਨੀਆ ਨੇ ਆਰਥਕ ਸੁਧਾਰ ਕੀਤੇ ਜਿਵੇਂ 2005 ਵਿੱਚ ਫਲੈਟ ਕਰ ਦੀ ਦਰ ਨੂੰ ਘੱਟ ਕਰ ਦਿੱਤਾ ਅਤੇ 1 ਜਨਵਰੀ, 2007 ਨੂੰ ਯੂਰਪੀ ਸੰਘ ਵਿੱਚ ਸ਼ਾਮਿਲ ਹੋ ਗਿਆ। ਹਾਲਾਂਕਿ ਰੋਮਾਨੀਆ ਦਾ ਆਮਦਨ ਪੱਧਰ ਯੂਰਪੀ ਸੰਘ ਵਿੱਚ ਸਭ ਤੋਂ ਘੱਟ ਸਤਰਾਂ ਵਿੱਚੋਂ ਇੱਕ ਰਹਿੰਦਾ ਹੈ, ਸੁਧਾਰ ਨੇ ਵਿਕਾਸ ਦੀ ਰਫ਼ਤਾਰ ਨੂੰ ਵਧਾਇਆ ਹੈ। ਰੋਮਾਨੀਆ ਹੁਣ ਇੱਕ ਉੱਚ ਮੱਧ ਆਮਦਨ ਵਰਗ ਦੀ ਮਾਲੀ ਹਾਲਤ ਨਾਲ ਯੁਕਤ ਦੇਸ਼ ਹੈ। ਰੋਮਾਨੀਆ ਯੂਰਪੀ ਸੰਘ ਦੇ ਮੈਂਬਰ ਰਾਜਾਂ ਵਿੱਚ ਨੌਵਾਂ ਸਭ ਤੋਂ ਵੱਡਾ ਖੇਤਰ ਹੈ ਅਤੇ ਇਸ ਦੀ ਜਨਸੰਖਿਆ ਸੱਤਵੇਂ ਸਥਾਨ ਉੱਤੇ ਅਧਿਕਤਮ (21 .5 ਮਿਲੀਅਨ) ਹੈ। ਇਸ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਬੁਖਾਰੈਸਟ ਹੈ (ਸਾਂਚਾ: Lang - roਸਾਂਚਾ: IPA - ro), ਜੋ 1.
ਰੇਡੀਅਨ ਕੋਣ ਦੇ ਨਾਪ ਦੀ ਮਿਆਰੀ ਇਕਾਈ ਹੈ ਜੀਹਨੂੰ ਹਿਸਾਬ ਦੇ ਕਈ ਖੇਤਰਾਂ ਵਿੱਚ ਵਰਤਿਆ ਜਾਂਦਾ ਹੈ। ਕਿਸੇ ਕੋਣ ਦਾ ਰੇਡੀਅਨਾਂ ਵਿਚਲਾ ਨਾਪ ਕਿਸੇ ਇਕਹਿਰੇ ਚੱਕਰ ਦੇ ਮੁਤਾਬਕੀ ਕੌਸ ਦੀ ਲੰਬਾਈ ਬਰਾਬਰ ਹੁੰਦਾ ਹੈ, ਸੋ ਇੱਕ ਰੇਡੀਅਨ 57.3 ਡਿਗਰੀਆਂ ਤੋਂ ਥੋੜ੍ਹਾ ਘੱਟ ਹੁੰਦਾ ਹੈ (ਜਦੋਂ ਕੌਸ ਦੀ ਲੰਬਾਈ ਅੱਧ-ਵਿਆਸ ਦੇ ਬਰਾਬਰ ਹੋਵੇ)। ਕਿਸੇ ਠੋਸ ਕੋਣ ਦੀ ਕੌਮਾਂਤਰੀ ਮਿਆਰੀ ਇਕਾਈ ਸਟੀਰੇਡੀਅਨ ਹੁੰਦੀ ਹੈ।
ਸ਼ਿਕਾਗੋ (/ʃɪˈkɑːɡoʊ/ ਜਾਂ /ʃɪˈkɔːɡoʊ/) ਸੰਯੁਕਤ ਰਾਜ ਅਮਰੀਕਾ ਦੇ ਰਾਜ ਇਲੀਨਾਏ ਦਾ ਇੱਕ ਸ਼ਹਿਰ ਹੈ ਅਤੇ ਸੰਯੁਕਤ ਰਾਜ ਵਿਚਲਾ ਤੀਜਾ ਅਤੇ ਅਮਰੀਕੀ ਮੱਧ-ਪੱਛਮ ਵਿਚਲਾ ਸਭ ਤੋਂ ਵੱਧ ਅਬਾਦੀ ਵਾਲਾ ਸ਼ਹਿਰ ਹੈ ਜਿਸਦੀ ਅਬਾਦੀ ੨੭ ਲੱਖ ਤੋਂ ਵੱਧ ਹੈ। ਇਹਦਾ ਮਹਾਂਨਗਰੀ ਇਲਾਕਾ (ਜਿਸਨੂੰ ਸ਼ਿਕਾਗੋਲੈਂਡ ਵੀ ਕਿਹਾ ਜਾਂਦਾ ਹੈ), ਜੋ ਇੰਡੀਆਨਾ ਅਤੇ ਵਿਸਕਾਂਸਨ ਵਿੱਚ ਵੀ ਫੈਲਿਆ ਹੋਇਆ ਹੈ, ਨਿਊਯਾਰਕ ਅਤੇ ਲਾਸ ਐਂਜਲਸ ਦੇ ਮਹਾਂਨਗਰੀ ਇਲਾਕਿਆਂ ਤੋਂ ਬਾਅਦ ਸੰਯੁਕਤ ਰਾਜ ਦਾ ਤੀਜਾ ਸਭ ਤੋਂ ਵੱਡਾ ਹੈ, ਅਤੇ ਇਹਦੀ ਅਬਾਦੀ ਲਗਭਗ ੯੮ ਲੱਖ ਹੈ।
ਜੌਰਜੀਓ ਆਰਮਾਨੀ (ਇਤਾਲਵੀ ਉਚਾਰਨ: [ˈdʒordʒo arˈmaːni]; ਜਨਮ 11 ਜੁਲਾਈ 1934) ਇੱਕ ਇਤਾਲਵੀ ਫ਼ੈਸ਼ਨ ਡਿਜ਼ਾਈਨਰ ਹੈ ਜੋ ਕਿ ਮਰਦਾਂ ਦੇ ਕਪੜੇ ਤਿਆਰ ਕਰਨ ਲਈ ਖਾਸ ਤੌਰ 'ਤੇ ਮਸ਼ਹੂਰ ਹੈ। ਉਸਨੇ 1975 ਵਿੱਚ ਆਪਣੀ ਕੰਪਨੀ ਆਰਮਾਨੀ ਦੀ ਨੀਂਹ ਰੱਖੀ ਅਤੇ ਉਹ ਇਟਲੀ ਦਾ ਸਭ ਤੋਂ ਮਕਬੂਲ ਫ਼ੈਸ਼ਨ ਡਿਜ਼ਾਈਨਰ ਹੈ। ਉਸਦੀ ਕੁੱਲ ਮਲਕੀਅਤ $8.5 ਬਿਲੀਅਨ ਹੈ। ਵੱਡੀਆਂ ਹਸਤੀਆਂ ਲਈ ਫ਼ੈਸ਼ਨ ਉਪਲਬਧ ਕਰਵਾਉਣ ਵਿੱਚ ਉਸਦਾ ਖਾਸ ਯੋਗਦਾਨ ਹੈ।
ਜੀਵ ਵਿਗਿਆਨ ਜੀਵਨ ਅਤੇ ਜੀਵਤ ਪ੍ਰਾਣੀਆਂ ਦੇ ਅਧਿਐਨ ਨਾਲ ਸਬੰਧਤ ਕੁਦਰਤੀ ਵਿਗਿਆਨ ਹੈ। ਜਿਸ ਵਿੱਚ ਉਹਨਾਂ ਦੀ ਬਣਤਰ, ਬਿਰਤੀ, ਮੂਲ ਉਤਪਤੀ, ਵਿਕਾਸ, ਵਰਗੀਕਰਨ ਅਤੇ ਵਿਭਾਜਨ ਵੀ ਸ਼ਾਮਲ ਹੈ। ਇਹ ਇੱਕ ਵਿਸ਼ਾਲ ਵਿਸ਼ਾ ਹੈ, ਜਿਸ ਵਿੱਚ ਅਨੇਕਾਂ ਉਪ-ਖੰਡ, ਮਜ਼ਮੂਨ ਅਤੇ ਵਿਸ਼ਾ-ਖੇਤਰ ਸ਼ਾਮਲ ਹਨ। ਸਭ ਤੋਂ ਮਹੱਤਵਪੂਰਨ ਮਜ਼ਮੂਨਾਂ ਵਿੱਚੋਂ ਪੰਜ ਇਕਰੂਪੀ ਸਿਧਾਂਤ ਅਜਿਹੇ ਹਨ, ਜਿਹਨਾਂ ਨੂੰ ਆਧੁਨਿਕ ਜੀਵ ਵਿਗਿਆਨ ਦੇ ਮੂਲਭੂਤ ਸਿਧਾਂਤ ਕਿਹਾ ਜਾ ਸਕਦਾ ਹੈ:
ਬਹੋਲਾ (ਐਡਜ਼ /ædz/) ਜਾਂ ਤੇਸ਼ਾ ਇੱਕ ਖੋਦਣ ਵਾਲਾ ਉਪਕਰਣ ਹੈ ਜੋ ਇੱਕ ਕੁਹਾੜੇ ਦੀ ਤਰ੍ਹਾਂ ਹੁੰਦਾ ਹੈ ਪਰ ਇਸ ਦਾ ਖੋਦਣ ਵਾਲਾ ਪੱਤਾ ਹੱਥੇ ਦੇ ਸਮਾਂਤਰ ਹੋਣ ਦੀ ਬਜਾਏ ਲੰਬਕਾਰੀ ਹੁੰਦਾ ਹੈ। ਇਨ੍ਹਾਂ ਦੀ ਪੱਥਰ ਯੁੱਗ ਦੇ ਜ਼ਮਾਨੇ ਤੋਂ ਵਰਤੋਂ ਹੁੰਦੀ ਆ ਰਹੀ ਹੈ। ਬਹੋਲੇ ਦੀ ਵਰਤੋਂ ਹੱਥੀਂ ਲੱਕੜ ਦੇ ਕੰਮ ਵਿੱਚ ਲੱਕੜ ਨੂੰ ਘੜਨ ਜਾਂ ਤਰਾਸਣ ਲਈ ਕੀਤੀ ਜਾਂਦੀ ਹੈ। ਐਡਜ਼ ਦੇ ਦੋ ਮੁਢਲੇ ਰੂਪ ਹਨ- ਇੱਕ ਹੱਥ ਨਾਲ ਚਲਾਉਣ ਵਾਲਾ ਇੱਕ ਛੋਟੇ ਹੈਂਡਲ ਵਾਲਾ ਸੰਦ - ਅਤੇ ਦੂਜਾ ਦੋਹਾਂ ਹਥਾਂ ਨਾਲ ਵਰਤਣ ਵਾਲਾ ਇੱਕ ਲੰਬੀ ਹੱਥੀ ਵਾਲਾ ਸੰਦ। ਕਠੋਰ ਜ਼ਮੀਨ ਵਿੱਚ ਖੁਦਾਈ ਕਰਨ ਲਈ ਵਰਤੇ ਜਾਂਦੇ ਇਹੋ ਜਿਹੇ ਇੱਕ ਸੰਦ ਨੂੰ ਕੁਦਾਲੀ ਕਿਹਾ ਜਾਂਦਾ ਹੈ।
ਚੀਨ ਦੀ ਕਮਿਊਨਿਸਟ ਪਾਰਟੀ (ਸੀ.ਪੀ.ਸੀ.) ਚੀਨ ਦੇ ਲੋਕ ਗਣਰਾਜ ਦੀ ਬਾਨੀ ਅਤੇ ਹਕੂਮਤੀ ਸਿਆਸੀ ਪਾਰਟੀ ਹੈ। ਇਹ ਚੀਨ ਦੀ ਇੱਕੋ-ਇੱਕ ਸ਼ਾਸਕੀ ਪਾਰਟੀ ਹੈ ਭਾਵੇਂ ਇਹਦੇ ਤੋਂ ਬਗ਼ੈਰ 8 ਹੋਰ ਕਨੂੰਨੀ ਪਾਰਟੀਆਂ ਵੀ ਹਨ ਜੋ ਮਿਲ ਕੇ ਸੰਯੁਕਤ ਮੋਰਚਾ ਬਣਾਉਂਦੀਆਂ ਹਨ। ਇਹਦੀ ਸਥਾਪਨਾ 1921 ਵਿੱਚ ਮੁੱਖ ਤੌਰ ਉੱਤੇ ਛਨ ਦੂਸ਼ਿਊ ਅਤੇ ਲੀ ਦਾਤਸਾਓ ਨੇ ਕੀਤੀ ਸੀ। ਪਾਰਟੀ ਬੜੀ ਛੇਤੀ ਅੱਗੇ ਵਧੀ ਅਤੇ 1949 ਤੱਕ ਇਹਨੇ 10 ਵਰ੍ਹੇ ਚੱਲੀ ਖ਼ਾਨਾਜੰਗੀ ਵਿੱਚ ਕਵੋਮਿਨਤਾਂਙ ਨੂੰ ਹਰਾ ਦਿੱਤਾ ਸੀ ਜਿਸ ਸਦਕਾ ਚੀਨ ਦਾ ਲੋਕ ਗਣਰਾਜ ਹੋਂਦ ਵਿੱਚ ਆਇਆ। 8.67 ਕਰੋੜ ਦੀ ਮੈਂਬਰੀ ਨਾਲ਼ ਇਹ ਦੁਨੀਆ ਦੀ ਸਭ ਤੋਂ ਵੱਡਾ ਸਿਆਸੀ ਦਲ ਹੈ।
ਈਰਾਨ (جمهوری اسلامی ايران, ਜਮਹੂਰੀ-ਏ-ਇਸਲਾਮੀ-ਏ-ਈਰਾਨ) ਏਸ਼ੀਆ ਦੇ ਦੱਖਣ-ਪੱਛਮ ਖੰਡ ਵਿੱਚ ਸਥਿਤ ਦੇਸ਼ ਹੈ। ਇਸਨੂੰ ਸੰਨ 1935 ਤੱਕ ਫਾਰਸ ਨਾਂਅ ਨਾਲ ਵੀ ਜਾਣਿਆ ਜਾਂਦਾ ਸੀ। ਇਸ ਦੀ ਰਾਜਧਾਨੀ ਤਹਿਰਾਨ ਹੈ ਅਤੇ ਇਹ ਦੇਸ਼ ਉੱਤਰ-ਪੂਰਬ ਵਿੱਚ ਤੁਰਕਮੇਨਿਸਤਾਨ, ਉੱਤਰ ਵਿੱਚ ਕੈਸਪੀਅਨ ਸਾਗਰ ਅਤੇ ਅਜਰਬਾਈਜਾਨ, ਦੱਖਣ ਵਿੱਚ ਫਾਰਸ ਦੀ ਖਾੜੀ, ਪੱਛਮ ਵਿੱਚ ਇਰਾਕ ( ਕੁਰਦਿਸਤਾਨ ਸਰਜ਼ਮੀਨ) ਅਤੇ ਤੁਰਕੀ, ਪੂਰਬ ਵਿੱਚ ਅਫ਼ਗ਼ਾਨਿਸਤਾਨ ਅਤੇ ਪਾਕਿਸਤਾਨ ਨਾਲ ਘਿਰਿਆ ਹੈ। ਇੱਥੇ ਦਾ ਪ੍ਰਮੁੱਖ ਧਰਮ ਇਸਲਾਮ ਹੈ ਅਤੇ ਇਹ ਖੇਤਰ ਸ਼ੀਆ ਬਹੁਲ ਹੈ।
ਭਾਈ ਵੀਰ ਸਿੰਘ (1872–1957) ਇੱਕ ਪੰਜਾਬੀ ਕਵੀ ਅਤੇ ਵਿਦਵਾਨ ਸੀ, ਜਿਸ ਨੂੰ ਅਜੋਕੇ ਪੰਜਾਬੀ ਸਾਹਿਤ ਦਾ ਮੋਢੀ ਵੀ ਕਿਹਾ ਜਾਂਦਾ ਹੈ। ਉਸ ਨੇ ਆਪਣੀ ਕਵਿਤਾ ਨੂੰ ਸਿੱਖ ਧਰਮ ਅਤੇ ਗੁਰਮਤਿ ਫਿਲਾਸਫੀ ਨਾਲ਼ ਜੋੜਿਆ ਜਿਸ ਕਰ ਕੇ ਉਸ ਨੂੰ ਭਾਈ ਜੀ ਆਖਿਆ ਜਾਣ ਲੱਗਾ। ਉਸ ਨੇ ਛੋਟੀ ਕਵਿਤਾ, ਮਹਾਂਕਾਵਿ ਤੋਂ ਇਲਾਵਾ ਵਾਰਤਕ ਵਿੱਚ ਨਾਵਲ, ਨਾਟਕ ਇਤਿਹਾਸ, ਜੀਵਨੀਆਂ, ਲੇਖਾਂ ਅਤੇ ਸਾਖੀਆਂ ਇਤਿਆਦਿ ਦੀ ਰਚਨਾ ਕਰਨ ਦੀ ਪਹਿਲ ਕੀਤੀ।
ਥੌਮਵਾਦ ਇੱਕ ਦਾਰਸ਼ਨਿਕ ਸਕੂਲ ਹੈ, ਜੋ ਥੌਮਸ ਐਕੂਆਈਨਸ (1225-1274), ਦਾਰਸ਼ਨਿਕ, ਧਰਮ ਸ਼ਾਸਤਰੀ, ਅਤੇ ਚਰਚ ਦੇ ਡਾਕਟਰ ਦੇ ਵਿਚਾਰਾਂ ਦੀ ਵਿਰਾਸਤ ਵਜੋਂ ਸਾਕਾਰ ਹੋਇਆ। ਫ਼ਲਸਫ਼ੇ ਵਿੱਚ, ਅਰਸਤੂ ਬਾਰੇ ਐਕੂਆਈਨਸ ਦੇ ਵਿਵਾਦਗ੍ਰਸਤ ਸਵਾਲ ਅਤੇ ਟਿੱਪਣੀਆਂ ਸ਼ਾਇਦ ਉਸਦੀਆਂ ਸਭ ਤੋਂ ਮਸ਼ਹੂਰ ਰਚਨਾਵਾਂ ਹਨ। ਧਰਮ ਸ਼ਾਸਤਰ ਵਿਚ, ਉਸ ਦੀ ਰਚਨਾ ਸੰਮਾ ਥੀਓਲੋਜੀਕਾ ਮੱਧਕਾਲੀ ਧਰਮ ਸ਼ਾਸਤਰ ਵਿੱਚ ਸਭ ਤੋਂ ਪ੍ਰਭਾਵਸ਼ਾਲੀ ਦਸਤਾਵੇਜ਼ਾਂ ਵਿਚੋਂ ਇੱਕ ਹੈ ਅਤੇ ਕੈਥੋਲਿਕ ਚਰਚ ਦੇ ਫ਼ਲਸਫ਼ੇ ਅਤੇ ਧਰਮ ਸ਼ਾਸਤਰ ਲਈ ਹਵਾਲੇ ਦਾ ਕੇਂਦਰੀ ਬਿੰਦੂ ਬਣੀ ਹੋਈ ਹੈ। 1914 ਵਿੱਚ ਪੋਪ ਪਿਅਸ ਐਕਸ ਨੇ ਚਿਤਾਵਨੀ ਦਿੱਤੀ ਕਿ ਚਰਚ ਦੀ ਸਿੱਖਿਆ ਨੂੰ ਐਕੂਆਈਨਸ ਦੇ ਪ੍ਰਮੁੱਖ ਸਿਧਾਂਤਾਂ ਦੇ ਬੁਨਿਆਦੀ ਦਾਰਸ਼ਨਿਕ ਆਧਾਰ ਤੋਂ ਬਿਨਾਂ ਨਹੀਂ ਸਮਝਿਆ ਜਾ ਸਕਦਾ:
ਸੂਪਰ ਮਾਰੀਓ ਭਾਈ (ਜਪਾਨੀ:スーパーマリオブラザーズ; ਅੰਗਰੇਜ਼ੀ ਭਾਸ਼ਾ: Super Mario Bros., ਸੂਪਰ ਮਾਰੀਓ ਬਰੋਜ਼) 1985 ਦੀ ਇੱਕ ਵੀਡੀਓ ਗੇਮ ਹੈ ਜੋ ਨਿਨਟੈਂਡੋ ਦੁਆਰਾ ਬਣਾਈ ਗਈ ਸੀ। ਇਹ 1983 ਦੀ ਮਾਰੀਓ ਭਾਈ ਗੇਮ ਉੱਤੇ ਆਧਾਰਿਤ ਹੈ। ਇਹ ਸੁਪਰ ਮਾਰੀਓ ਲੜੀ ਦੀ ਪਹਿਲੀ ਗੇਮ ਹੈ। ਇਸ ਗੇਮ ਵਿੱਚ ਪਹਿਲਾ ਪਲੇਅਰ ਮਾਰੀਓ ਨਾਲ ਖੇਡਦਾ ਹੈ ਅਤੇ ਦੂਜਾ ਪਲੇਅਰ ਲੁਈਗੀ ਨਾਲ ਖੇਡਦਾ ਹੈ। ਇਸ ਗੇਮ ਦਾ ਟੀਚਾ ਮਸ਼ਰੂਮ ਕਿੰਗਡਮ ਵਿੱਚੋਂ ਹੁੰਦੇ ਹੋਏ ਇਹਨਾਂ ਦੇ ਦੁਸ਼ਮਣ ਬਾਊਜ਼ਰ ਦੇ ਹੱਥੋਂ ਰਾਜਕੁਮਾਰੀ ਟੋਡਸਟੂਲ ਨੂੰ ਬਚਾਉਣਾ ਹੈ। 2005 ਵਿੱਚ ਆਈ.ਜੀ.ਐਨ.
ਕੀਲਾਕਾਰ ਲਿਪੀ ਨੂੰ ਕਿਊਨੀਫਾਰਮ ਲਿਪੀ, ਅੰਕਨ ਜਾਂ ਕਿੱਲ-ਅੱਖਰ ਵੀ ਕਹਿੰਦੇ ਹਨ। ਇਹ ਸਭ ਤੋਂ ਪ੍ਰਾਚੀਨ ਲਿਖਣ ਪ੍ਰਣਾਲੀਆਂ ਵਿੱਚੋਂ ਇੱਕ ਹੈ। ਛੇਵੀਂ-ਸੱਤਵੀਂ ਸਦੀ ਈ.ਪੂ. ਤੋਂ ਲਗਭਗ ਇੱਕ ਹਜ਼ਾਰ ਸਾਲਾਂ ਤੱਕ ਈਰਾਨ ਵਿੱਚ ਕਿਸੇ-ਨਾ-ਕਿਸੇ ਰੂਪ ਵਿੱਚ ਇਹ ਪ੍ਰਚਲਿਤ ਰਹੀ। ਪ੍ਰਾਚੀਨ ਫ਼ਾਰਸੀ ਜਾਂ ਅਬੇਸਤਾ ਦੇ ਇਲਾਵਾ ਮਧਕਾਲੀਨ ਫਾਰਸੀ ਜਾਂ ਈਰਾਨੀ (300 ਈ.ਪੂ.-800 ਈ.) ਵੀ ਇਸ ਵਿੱਚ ਲਿਖੀ ਜਾਂਦੀ ਸੀ। ਸਿਕੰਦਰ ਦੇ ਹਮਲੇ ਦੇ ਸਮੇਂ ਦੇ ਪ੍ਰਸਿੱਧ ਬਾਦਸ਼ਾਹ ਦਾਰੇ ਦੇ ਅਨੇਕ ਅਭਿਲੇਖ ਅਤੇ ਪ੍ਰਸਿੱਧ ਸ਼ਿਲਾਲੇਖ ਇਸ ਲਿਪੀ ਵਿੱਚ ਅੰਕਿਤ ਹਨ। ਇਨ੍ਹਾਂ ਨੂੰ ਦਾਰੇ ਦੇ ਕੀਲਾਕਸ਼ਰ ਲੇਖ ਵੀ ਕਹਿੰਦੇ ਹਨ। ਕਿਊਨੀਫਾਰਮ ਲਿਪੀ ਜਾਂ ਕੀਲਾਕਸ਼ਰ ਨਾਮਕਰਣ ਆਧੁਨਿਕ ਹੈ। ਇਸਨੂੰ ਪ੍ਰੇਸੀਪੋਲੀਟੇਨ (Presipolitain) ਵੀ ਕਹਿੰਦੇ ਹਨ। ਇਹ ਅਰਧ-ਵਰਣਾਤਮਕ ਲਿਪੀ ਸੀ। ਇਸ ਵਿੱਚ 41 ਵਰਣ ਸਨ ਜਿਹਨਾਂ ਵਿੱਚ 4 ਪਰਮ ਅਵਸ਼ਿਅਕ ਅਤੇ 37 ਧੁਨੀਆਤਮਕ ਸੰਕੇਤ ਸਨ। ਇਸ ਲਿਪੀ ਦਾ ਵਿਕਾਸ ਮੇਸੋਪੋਟਾਮੀਆ ਅਤੇ ਵੇਬੀਲੋਨੀਆ ਦੀ ਪ੍ਰਾਚੀਨ ਸੰਸਕਾਰੀ/ਸੱਭਿਆਚਾਰੀ. ਜਾਤੀਆਂ ਨੇ ਕੀਤਾ ਸੀ। ਭਾਸ਼ਾ ਅਭਿਵਿਅਕਤੀ ਚਿਤਰਾਂ ਦੁਆਰਾ ਹੁੰਦੀ ਸੀ। ਇਹ ਚਿੱਤਰ ਮੇਸੋਪੋਟਾਮੀਆ ਵਿੱਚ ਕਿੱਲਾਂ ਨਾਲ ਪੋਲੀਆਂ ਇੱਟਾਂ ਉੱਤੇ ਅੰਕਿਤ ਕੀਤੇ ਜਾਂਦੇ ਸਨ। ਤਿਰਛੀਆਂ-ਸਿੱਧੀਆਂ ਲਕੀਰਾਂ ਖਿੱਚਣ ਵਿੱਚ ਸਰਲਤਾ ਹੁੰਦੀ ਸੀ, ਪਰ ਗੋਲਾਕਾਰ ਚਿਤਰਾਂਕਨ ਵਿੱਚ ਕਠਿਨਾਈ। ਸਾਮ ਦੇਸ਼ ਦੇ ਲੋਕਾਂ ਨੇ ਇਨ੍ਹਾਂ ਤੋਂ ਅੱਖਰ ਲਿਪੀ ਦਾ ਵਿਕਾਸ ਕੀਤਾ ਜਿਸਦੇ ਨਾਲ ਅੱਜ ਦੀ ਅਰਬੀ ਲਿਪੀ ਵਿਕਸਿਤ ਹੋਈ। ਮੇਸੋਪੋਟਾਮੀਆ ਅਤੇ ਸਾਮ ਤੋਂ ਹੀ ਈਰਾਨ ਵਾਲਿਆਂ ਨੇ ਇਸਨੂੰ ਲਿਆ। ਕੁਝ ਸਰੋਤ ਇਸ ਲਿਪੀ ਨੂੰ ਫਿਨੀਸ਼ (ਫੋਨੀਸ਼ਿਅਨ) ਲਿਪੀ ਤੋਂ ਵਿਕਸਿਤ ਮੰਨਦੇ ਹਨ। ਦਾਰਾ ਪਹਿਲਾਂ (ਈ.
ਹੌਟ ਡੌਗ (ਫਰੈਂਕਫਰਟਰ, ਵੀਨਰ) ਇੱਕ ਵਿਸ਼ੇਸ਼ ਦੁਰਗੰਧ ਯੁਕਤ ਮੁਲਾਇਮ ਮਾਸ ਦੇ ਘੋਲ ਤੋਂ ਬਣਾਇਆ ਜਾਣ ਵਾਲਾ ਇੱਕ ਨਮ ਸਾਸੇਜ ਹੈ ਜਿਸ ਵਿੱਚ ਵਿਸ਼ੇਸ਼ ਰੂਪ ਤੋਂ ਗੌਮਾਂਸ ਜਾਂ ਸੂਰ ਦੇ ਮਾਸ ਦਾ ਪ੍ਰਯੋਗ ਕੀਤਾ ਜਾਂਦਾ ਹੈ, ਹਾਲਾਂਕਿ ਹਾਲ ਹੀ ਵਿੱਚ ਕੁੱਝ ਕਿਸਮਾਂ ਵਿੱਚ ਇਨ੍ਹਾਂ ਦੇ ਸਥਾਨ ਉੱਤੇ ਚਿਕਨ ਜਾਂ ਟਰਕੀ ਦੇ ਮਾਸ ਦਾ ਵੀ ਪ੍ਰਯੋਗ ਕੀਤਾ ਗਿਆ ਹੈ। ਸਾਰੀਆਂ ਕਿਸਮਾਂ ਨੂੰ ਪੂਰੀ ਤਰ੍ਹਾਂ ਪਕਾਇਆ ਜਾਂਦਾ ਹੈ, ਉਪਚਾਰਿਤ ਕੀਤਾ ਜਾਂਦਾ ਹੈ ਜਾਂ ਧੂਏ ਵਿੱਚ ਸੁਕਾਇਆ ਜਾਂਦਾ ਹੈ।
ਵੰਸ਼ਾਵਲੀ ਅਤੇ ਇਤਿਹਾਸਕ ਲਿਖਤਾਂ ਵਿੱਚ ਤਾਰੀਖ਼ ਬਾਰੇ ਅਗਰ ਕਿਸੇ ਜ਼ਮਾਨੇ ਦਾ ਦਿਨ, ਮਹੀਨਾ ਅਤੇ ਸਾਲ ਬਿਲਕੁਲ ਦਰੁਸਤ ਪਤਾ ਨਾ ਲੱਗੇ ਜਾਂ ਕਿਸੇ ਇੱਕ ਤਾਰੀਖ਼ ਪਰ ਇਤਫ਼ਾਕ ਨਾ ਹੋਵੇ, ਉਸ ਦੀ ਤਸਦੀਕ ਦਾ ਕੋਈ ਦਸਤਾਵੇਜ਼ੀ ਸਬੂਤ ਨਾ ਹੋਵੇ ਤਾਂ ਐਸੀ ਸੂਰਤ ਵਿੱਚ ਉਸ ਤਾਰੀਖ਼ ਦੇ ਨਾਲ ਅੰਦਾਜ਼ਨ, ਤਕਰੀਬਨ ਜਾਂ ਕਰੀਬਨ ਕਾ ਲਫ਼ਜ਼ ਲਿਖਿਆ ਜਾਂਦਾ ਹੈ ਅਤੇ ਇਸ ਵੀਕੀਪੀਡਿਆ ਤੇ ਐਸੀ ਸੂਰਤੇਹਾਲ ਅੰਦਾਜ਼ਨ ਦੀ ਵਰਤੋਂ ਕੀਤੀ ਗਈ ਹੈ। ਅੰਗਰੇਜ਼ੀ ਵਿੱਚ ਇਸ ਲਈ ਲਾਤੀਨੀ ਸ਼ਬਦ Circa ਦਾ ਸੰਖੇਪ ਰੂਪ c.
ਨਿਊਫ਼ਿਨਲੈਂਡ ਅਤੇ ਲਾਬਰਾਡੋਰ (/njuːfʊndˈlænd ænd læbrəˈdɔr/, ਸਥਾਨਕ ਉੱਚਾਰਨ [nuːfənd̚'læ̞nd̚]) ਕੈਨੇਡਾ ਦਾ ਸਭ ਤੋਂ ਪੂਰਬੀ ਸੂਬਾ ਹੈ। ਇਹ ਦੇਸ਼ ਦੇ ਅੰਧ ਖੇਤਰ ਵਿੱਚ ਸਥਿਤ ਹੈ ਜਿਸ ਵਿੱਚ ਨਿਊਫਾਊਂਡਲੈਂਡ ਟਾਪੂ ਅਤੇ ਉੱਤਰ-ਪੱਛਮ ਵੱਲ ਮੁੱਖਧਰਤ ਲਾਬਾਰਾਡੋਰ ਸ਼ਾਮਲ ਹੈ ਅਤੇ ਜਿਹਦਾ ਕੁੱਲ ਖੇਤਰਫਲ 405,212 ਵਰਗ ਕਿਲੋਮੀਟਰ ਹੈ। 2011 ਵਿੱਚ ਇਸ ਸੂਬੇ ਦੀ ਅਬਾਦੀ 514,536 ਸੀ।
ਮਾਰਗਰੇਟ ਐਲਾਨੋਰ ਐਟਵੁੱਡ, ਸੀਸੀ ਓਓਐਨਟ ਐਫਆਰਐਸਸੀ (ਜਨਮ 18 ਨਵੰਬਰ, 1939) ਇੱਕ ਕੈਨੇਡੀਅਨ ਕਵੀ, ਨਾਵਲਕਾਰ, ਸਾਹਿਤਕ ਆਲੋਚਕ, ਨਿਬੰਧਕਾਰ, ਖੋਜ, ਅਧਿਆਪਕ ਅਤੇ ਵਾਤਾਵਰਣ ਕਾਰਕੁਨ ਹੈ। ਉਸਨੇ ਕਵਿਤਾ ਦੀਆਂ 17 ਕਿਤਾਬਾਂ, ਸੋਲ੍ਹਾਂ ਨਾਵਲ, ਗ਼ੈਰ-ਗਲਪ ਦੀਆਂ 10 ਕਿਤਾਬਾਂ, ਅੱਠ ਸੰਗ੍ਰਹਿ ਛੋਟੀ ਗਲਪ, ਅੱਠ ਬੱਚਿਆਂ ਦੀ ਕਿਤਾਬਾਂ ਅਤੇ ਇੱਕ ਗ੍ਰਾਫਿਕ ਨਾਵਲ, ਦੇ ਨਾਲ-ਨਾਲ ਕਵਿਤਾ ਅਤੇ ਗਲਪ ਵਿੱਚ ਕਈ ਛੋਟੇ ਪ੍ਰੈਸ ਐਡੀਸ਼ਨ ਪ੍ਰਕਾਸ਼ਿਤ ਕੀਤੇ ਹਨ। ਐਟਵੂਡ ਅਤੇ ਉਸਦੀ ਲੇਖਣੀ ਨੇ ਮੈਨ ਬੁਕਰ ਇਨਾਮ, ਆਰਥਰ ਸੀ.
ਦ ਟ੍ਰਾਇਲ ਜਰਮਨ ਨਾਵਲਕਾਰ ਫਰੈਂਜ਼ ਕਾਫਕਾ ਦੇ ਜਰਮਨ ਨਾਵਲ 'ਦਰ ਪਰੋਸੈੱਸ' (Der Process) ਦਾ ਅੰਗਰੇਜ਼ੀ ਅਨੁਵਾਦ ਹੈ। ਇਹ 1914 ਅਤੇ 1915 ਵਿੱਚ ਲਿਖਿਆ ਗਿਆ ਸੀ ਪਰ 1925 ਵਿੱਚ ਪ੍ਰਕਾਸ਼ਿਤ ਹੋਇਆ। ਇਹ ਨਾਵਲ ਸਾਨੂੰ ਉਨ੍ਹਾਂ ਭਿਆਨਕ ਜੀਵਨ ਸਥਿਤੀਆਂ ਤੋਂ ਜਾਣੂੰ ਕਰਾਉਂਦਾ ਹੈ, ਜਿਨ੍ਹਾਂ ਵਿੱਚ ਆਦਮੀ ਨੂੰ ਇਹ ਵੀ ਪਤਾ ਨਹੀਂ ਚੱਲਦਾ ਕਿ ਉਸ ਨੂੰ ਕਿਉਂ ਸਤਾਇਆ ਜਾ ਰਿਹਾ ਹੈ। ਨਾਵਲ ਦਾ ਮੁੱਖ ਪਾਤਰ ਜੋਸਫ ਕੇ ਇੱਕ ਦਿਨ ਆਪਣੇ ਆਪ ਨੂੰ ਬਿਨਾਂ ਕਾਰਨ ਨਾ ਸਿਰਫ ਗਿਰਫਤਾਰ ਹੋਇਆ ਪਾਉਂਦਾ ਹੈ, ਆਪਣੇ ਆਪ ਨੂੰ ਬਚਾਉਣ ਦੀ ਜੱਦੋਜਹਿਦ ਵਿੱਚ ਵੀ ਹੌਲੀ-ਹੌਲੀ ਹੋਰ ਫਸਦਾ ਜਾਂਦਾ ਹੈ। ਇਹ ਸਥਿਤੀ ਕੋਈ ਕੋਰੀ ਕਲਪਨਾ ਨਹੀਂ ਸੀ। ਇਹ ਨਾਵਲ ਲਿਖੇ ਜਾਣ ਦੇ ਕੁੱਝ ਹੀ ਸਾਲਾਂ ਬਾਅਦ ਅਨੇਕ ਨਿਰਦੋਸ਼ ਲੋਕਾਂ ਨੂੰ ਬਿਨਾਂ ਦੱਸੇ ਯਾਤਨਾ ਘਰਾਂ ਵਿੱਚ ਭੇਜ ਦਿੱਤਾ ਗਿਆ ਸੀ। ਉਨ੍ਹਾਂ ਵਿਚੋਂ ਕਈਆਂ ਦੇ ਵਾਪਸ ਨਾ ਪਰਤਣ ਦੀ ਦਾਸਤਾਨ ਸੁਣ ਕੇ ਅੱਜ ਵੀ ਇਨਸਾਨੀ ਰੂਹ ਕੰਬ ਉੱਠਦੀ ਹੈ।
ਮੋਜ਼ਿਲਾ ਫ਼ਾਇਰਫ਼ੌਕਸ (ਆਮ ਤੌਰ ’ਤੇ ਫ਼ਾਇਰਫ਼ੌਕਸ) ਇੱਕ ਅਜ਼ਾਦ ਅਤੇ ਖੁੱਲ੍ਹਾ-ਸਰੋਤ ਵੈੱਬ ਬ੍ਰਾਊਜ਼ਰ ਜਿਸ ਨੂੰ ਮੋਜ਼ਿਲਾ ਫ਼ਾਊਂਡੇਸ਼ਨ ਅਤੇ ਇਸ ਦੀ ਸਹਾਇਕ ਮੋਜ਼ਿਲਾ ਕਾਰਪੋਰੇਸ਼ਨ ਨੇ ਵਿੰਡੋਜ਼, OS X, ਅਤੇ ਲਿਨਕਸ ਲਈ ਬਣਾਇਆ ਹੈ। ਐਂਡ੍ਰਾਇਡ ਲਈ ਇਸ ਦਾ ਇੱਕ ਮੋਬਾਇਲ ਵਰਜਨ ਵੀ ਹੈ। ਵੈੱਬ ਸਫ਼ੇ ਵਿਖਾਉਣ ਲਈ ਇਹ Gecko ਲੇਆਊਟ ਇੰਜਨ ਦੀ ਵਰਤੋਂ ਕਰਦਾ ਹੈ।ਫ਼ਰਵਰੀ 2014 ਮੁਤਾਬਕ ਦੁਨੀਆ ਭਰ ਵਿੱਚ ਫ਼ਾਇਰਫ਼ੌਕਸ ਦੀ ਵਰਤੋਂ 12% ਤੋਂ 22% ਦੇ ਵਿਚਕਾਰ ਹੈ, ਜੋ ਕਿ, ਵੱਖ-ਵੱਖ ਸਰੋਤਾਂ ਮੁਤਾਬਕ, ਇਸਨੂੰ ਤੀਜਾ ਸਭ ਤੋਂ ਮਸ਼ਹੂਰ ਵੈੱਬ ਬ੍ਰਾਊਜ਼ਰ ਬਣਾਉਂਦੀ ਹੈ।
ਗੇਟੇ ਯੂਨੀਵਰਸਿਟੀ ਫ਼ਰਾਂਕਫ਼ੁਰਟ (ਜਰਮਨ: Johann Wolfgang Goethe-Universität Frankfurt am Main) ਫ਼ਰਾਂਕਫ਼ੁਰਟ, ਜਰਮਨੀ ਵਿੱਚ ਸਥਿਤ ਇੱਕ ਯੂਨੀਵਰਸਿਟੀ ਹੈ। ਹ 1914 ਵਿੱਚ ਇੱਕ ਨਾਗਰਿਕਾਂ ਦੀ ਯੂਨੀਵਰਸਿਟੀ ਵਜੋਂ ਸਥਾਪਿਤ ਕੀਤੀ ਗਈ ਸੀ, ਜਿਸਦਾ ਮਤਲਬ ਹੈ ਕਿ ਇਹ ਫ੍ਰੈਂਕਫਰਟ ਦੇ ਅਮੀਰ ਅਤੇ ਸਰਗਰਮ ਉਦਾਰਵਾਦੀ ਨਾਗਰਿਕਾਂ ਦੁਆਰਾ ਸਥਾਪਤ ਅਤੇ ਵਿੱਤੀ ਸਹਾਇਤਾ ਪ੍ਰਾਪਤ ਹੈ। ਇਸਦਾ ਮੂਲ ਨਾਮ Universität Frankfurt am Main ਸੀ। 1932 ਵਿੱਚ ਯੂਨੀਵਰਸਿਟੀ ਦਾ ਨਾਮ ਫ੍ਰੈਂਕਫਰਟ ਦੇ ਸਭ ਤੋਂ ਮਸ਼ਹੂਰ ਮੂਲਵਾਸੀ ਪੁੱਤਰਾਂ ਵਿੱਚੋਂ ਇੱਕ ਕਵੀ, ਫ਼ਿਲਾਸਫ਼ਰ ਅਤੇ ਲੇਖਕ/ਨਾਟਕਕਾਰ ਯੋਹਾਨ ਵੁਲਫਗੰਗ ਫਾਨ ਗੇਟੇ ਦੇ ਸਨਮਾਨ ਵਿੱਚ ਵਧਾਇਆ ਗਿਆ ਸੀ। ਯੂਨੀਵਰਸਿਟੀ ਵਿੱਚ ਵਰਤਮਾਨ ਸਮੇਂ 46,000 ਦੇ ਕਰੀਬ ਵਿਦਿਆਰਥੀ ਹਨ, ਜਿਹਨਾਂ ਨੂੰ ਸ਼ਹਿਰ ਦੇ ਅੰਦਰ ਚਾਰ ਪ੍ਰਮੁੱਖ ਕੈਂਪਸਾਂ ਵਿੱਚ ਵੰਡਿਆ ਹੋਇਆ ਹੈ।
ਜਫਰ ਪਨਾਹੀ (ਫ਼ਾਰਸੀ: جعفر پناهی ; ਜਨਮ: 11 ਜੁਲਾਈ 1960) ਇਰਾਨੀ ਫਿਲਮ ਡਾਇਰੈਕਟਰ, ਪਟਕਥਾ ਲੇਖਕ, ਅਤੇ ਫਿਲਮ ਸੰਪਾਦਕ ਹੈ। ਜਫਰ ਪਨਾਹੀ ਫਿਲਮਾਂ ਲਈ ਕਈ ਕੌਮਾਂਤਰੀ ਪੁਰਸਕਾਰ ਜਿੱਤ ਚੁੱਕੇ ਹਨ। ਇਨ੍ਹਾਂ ਵਿਚੋਂ ਕਈਆਂ ਉੱਤੇ ਇਰਾਨ ਸਰਕਾਰ ਨੇ ਰੋਕ ਲਾਈ ਹੋਈ ਹੈ। ਉਸ ਦੀ ਇੱਕ ਦਸਤਾਵੇਜ਼ੀ ਫਿਲਮ ਦਾ ਨਾਂ ਸੀ: 'ਦਿਸ ਇਜ਼ ਨੋਟ ਏ ਫਿਲਮ’ ਇਸ ਫਿਲਮ ਵਿੱਚ ਜਫਰ ਦੀ ਜ਼ਿੰਦਗੀ ਦੇ ਆਪਣੀ ਪੇਸ਼ੀ ਵਾਲੇ ਇੱਕ ਦਿਨ ਦੀ ਕਹਾਣੀ ਦੱਸੀ ਗਈ ਹੈ।
ਪੰਜਾਬੀ ਭਾਸ਼ਾ /pʌnˈdʒɑːbi/ (ਸ਼ਾਹਮੁਖੀ: پنجابی) (ਗੁਰਮੁਖੀ: ਪੰਜਾਬੀ) ਪੰਜਾਬ ਦੀ ਭਾਸ਼ਾ, ਜਿਸ ਨੂੰ ਪੰਜਾਬ ਖੇਤਰ ਦੇ ਵਸਨੀਕ ਜਾਂ ਸੰਬੰਧਿਤ ਲੋਕ ਬੋਲਦੇ ਹਨ। ਇਹ ਭਾਸ਼ਾਵਾਂ ਦੇ ਹਿੰਦ-ਯੂਰਪੀ ਪਰਿਵਾਰ ਵਿੱਚੋਂ ਹਿੰਦ-ਇਰਾਨੀ ਪਰਿਵਾਰ ਨਾਲ਼ ਸਬੰਧ ਰੱਖਦੀ ਹੈ। ਇਹ ਪੰਜਾਬੀਆਂ ਦੀ ਮਾਂ ਬੋਲੀ ਹੈ ਅਤੇ ਸਿੱਖਾਂ ਦੀ ਧਾਰਮਿਕ ਭਾਸ਼ਾ ਵੀ ਹੈ। ਗੁਰਮੁਖੀ ਲਿਪੀ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕੀਤੀ ਗਈ ਹੈ। ਇਹ ਦੁਨੀਆਂ ਅਤੇ ਖ਼ਾਸ ਕਰ ਦੱਖਣੀ ਏਸ਼ੀਆ ਦੇ ਉੱਘੇ ਭੰਗੜਾ ਸੰਗੀਤ ਦੀ ਭਾਸ਼ਾ ਹੈ। ਪਾਕਿਸਤਾਨ ਵਿੱਚ ਇਹ ਸਭ ਤੋਂ ਵੱਧ ਬੋਲੀ ਜਾਣ ਵਾਲੀ ਬੋਲੀ ਹੈ।
ਧਰਤ-ਗੋਲ਼ਾ ਜਾਂ ਗਲੋਬ ਧਰਤੀ ਜਾਂ ਗ੍ਰਹਿ ਜਾਂ ਚੰਨ ਵਰਗੇ ਕਿਸੇ ਹੋਰ ਅਕਾਸ਼ੀ ਪਿੰਡ ਦਾ ਇੱਕ ਤਿੰਨ-ਪਸਾਰੀ ਬਾ-ਪੈਮਾਨਾ ਨਮੂਨਾ ਹੁੰਦਾ ਹੈ। ਭਾਵੇਂ ਨਮੂਨੇ ਮਨ-ਮੰਨੀਆਂ ਜਾਂ ਬੇਡੌਲ ਸ਼ਕਲਾਂ ਵਾਲ਼ੀਆਂ ਚੀਜ਼ਾਂ ਦੇ ਬਣੇ ਹੋ ਸਕਦੇ ਹਨ ਪਰ ਧਰਤ-ਗੋਲ਼ਾ ਸਿਰਫ਼ ਉਹਨਾਂ ਨਮੂਨਿਆਂ ਲਈ ਵਰਤਿਆ ਜਾਂਦਾ ਹੈ ਜੋ ਗੋਲ਼ਾਕਾਰ ਵਸਤਾਂ ਦੇ ਬਣੇ ਹੋਣ। “ਗਲੋਬ” ਸ਼ਬਦ ਲਾਤੀਨੀ ਸ਼ਬਦ globus, ਮਤਲਬ ਗੋਲ਼ ਗੁੱਛਾ ਜਾਂ ਗੋਲ਼ਾ, ਤੋਂ ਆਇਆ ਹੈ। ਕਈ ਧਰਤ-ਗੋਲ਼ਿਆਂ ਵਿੱਚ ਪਹਾੜ ਅਤੇ ਧਰਤੀ ਉਤਲੇ ਹੋਰ ਡੀਲ-ਡੌਲ ਵਿਖਾਉਣ ਵਾਸਤੇ ਧਰਾਤਲ ਵੀ ਮੌਜੂਦ ਹੋ ਸਕਦੀ ਹੈ।
ਮਾਊਸ (ਚੂਹਾ ਜਾਂ ਮੂਸ਼ਕ) ਕੰਪਿਊਟਰ ਦਾ ਇਨਪੁੱਟ ਜੰਤਰ ਹੈ। ਇਹ ਕਰਸਰ ਨੂੰ ਚਲਾ ਕੇ ਮਾਨੀਟਰ ਦੇ ਇੱਛਤ ਸਥਾਨ ਉੱਤੇ ਉਸਨੂੰ ਲੈ ਜਾਣ ਅਤੇ ਇਸ ਦਾ ਬਟਨ ਦਬਾ ਕੇ ਉਚਿਤ ਵਿਕਲਪ ਚੁਣਨ ਵਿੱਚ ਮਦਦ ਕਰਦਾ ਹੈ। ਸਟੇਨ ਫੋਰਡ ਰਿਸਰਚ ਸੰਸਥਾਨ ਨੇ 1963 ਵਿੱਚ ਇਸ ਦੀ ਕਾਢ ਕੱਢੀ ਸੀ। ਇਹ ਇੱਕ ਛੋਟਾ ਜਿਹਾ ਜੰਤਰ ਹੈ ਜੋ ਸਖਤ ਪੱਧਰੀ ਮੁਲਾਇਮ ਸਤ੍ਹਾ ਉੱਤੇ ਹਥੇਲੀ ਵਿੱਚ ਫੜ੍ਹ ਕੇ ਚਲਾਇਆ ਜਾ ਸਕਦਾ ਹੈ। ਇਸ ਵਿੱਚ ਘੱਟ ਤੋਂ ਘੱਟ ਇੱਕ ਬਟਨ ਲੱਗਿਆ ਰਹਿੰਦਾ ਹੈ ਅਤੇ ਕਦੇ - ਕਦੇ ਤਿੰਨ ਤੋਂ ਪੰਜ ਬਟਨ ਤੱਕ ਲੱਗੇ ਹੁੰਦੇ ਹਨ। ਇਹ ਖਾਸ ਤੌਰ ਉੱਤੇ ਗ੍ਰਾਫੀਕਲ ਯੂਜ਼ਰ ਇੰਟਰਫੇਸ ਲਈ ਮਹੱਤਵਪੂਰਨ ਹੈ। ਇਹ ਕੰਪਿਊਟਰ ਦਾ ਪੌਆਇੰਟਿੰਗ ਉਪਕਰਨ ਹੈ।
ਪਾਊਂਡ ਸਟਰਲਿੰਗ (ਨਿਸ਼ਾਨ: £; ISO ਕੋਡ: GBP), ਜਿਹਨੂੰ ਆਮ ਤੌਰ ਉੱਤੇ ਪਾਊਂਡ ਵੀ ਕਿਹਾ ਜਾਂਦਾ ਹੈ, ਸੰਯੁਕਤ ਬਾਦਸ਼ਾਹੀ, ਬਰਤਾਨਵੀ ਮੁਕਟ ਮੁਥਾਜ ਮੁਲਕ ਜਰਸੀ, ਗਰਨਜ਼ੇ ਅਤੇ ਮੈਨ ਟਾਪੂ, ਬਰਤਾਨਵੀ ਵਿਦੇਸ਼ੀ ਰਾਜਖੇਤਰ ਦੱਖਣੀ ਜਾਰਜੀਆ ਅਤੇ ਦੱਖਣੀ ਸੈਂਡਵਿੱਚ ਟਾਪੂ ਬਰਤਾਨਵੀ ਅੰਟਾਰਕਟਿਕ ਰਾਜਖੇਤਰ ਅਤੇ ਸੇਂਟ ਹੇਲੇਨਾ, ਅਸੈਂਸ਼ਨ ਅਤੇ ਤ੍ਰਿਸਤਾਨ ਦਾ ਕੂਨਾ (ਸਿਰਫ਼ ਤ੍ਰਿਸਤਾਨ ਦਾ ਕੂਨਾ ਵਿੱਚ) ਦੀ ਅਧਿਕਾਰਕ ਮੁਦਰਾ ਹੈ। ਇਹਨੂੰ ਅੱਗੋਂ 100 ਪੈਂਸ (pence) (ਇੱਕ-ਵਚਨ: ਪੈਨੀ/penny) ਵਿੱਚ ਵੰਡਿਆ ਹੋਇਆ ਹੈ। ਕਈ ਹੋਰ ਦੇਸ਼ਾਂ, ਜੋ ਸਟਰਲਿੰਗ ਨਹੀਂ ਵਰਤਦੇ, ਦੀ ਮੁਦਰਾ ਨੂੰ ਵੀ ਪਾਊਂਡ ਕਿਹਾ ਜਾਂਦਾ ਹੈ।
ਪੰਜਾਬ ਉੱਤਰ-ਪੱਛਮੀ ਭਾਰਤ ਦਾ ਇੱਕ ਰਾਜ ਹੈ ਜੋ ਕਿ ਸਮੁੱਚੇ ਪੰਜਾਬ ਖੇਤਰ ਦਾ ਇੱਕ ਭਾਗ ਹੈ। ਇਸ ਦਾ ਦੂਸਰਾ ਭਾਗ ਪਾਕਿਸਤਾਨ ਵਿੱਚ ਹੈ। ਪੰਜਾਬ ਦੇ ਭਾਰਤੀ ਖੇਤਰ ਨੂੰ ਚੜ੍ਹਦਾ ਪੰਜਾਬ ਕਹਿੰਦੇ ਹਨ ਅਤੇ ਪਾਕਿਸਤਾਨ ਵਾਲੇ ਖੇਤਰ ਨੂੰ ਲਹਿੰਦਾ ਪੰਜਾਬ ਕਹਿੰਦੇ ਹਨ। ਇਸ ਦੀ ਸਰਹੱਦ ਉੱਤਰ ਵਿੱਚ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ, ਉੱਤਰ-ਪੂਰਬ ਵਿੱਚ ਹਿਮਾਚਲ ਪ੍ਰਦੇਸ਼, ਦੱਖਣ-ਪੂਰਬ ਵਿੱਚ ਹਰਿਆਣਾ, ਦੱਖਣ-ਪੱਛਮ ਵਿੱਚ ਰਾਜਸਥਾਨ ਅਤੇ ਪੱਛਮ ਵਿੱਚ ਪਾਕਿਸਤਾਨੀ ਪੰਜਾਬ ਨਾਲ ਲੱਗਦੀ ਹੈ। ਰਾਜ ਦਾ ਖੇਤਰਫਲ 50,362 ਵਰਗ ਕਿਲੋਮੀਟਰ (19,445 ਵਰਗ ਮੀਲ) ਦਾ ਹੈ ਜੋ ਕਿ ਭਾਰਤ ਦੇ ਕੁਲ ਭੂਗੋਲਿਕ ਖੇਤਰ ਦਾ 1.53% ਹੈ। ਇਹ ਭਾਰਤ ਦਾ ਖੇਤਰ ਵਜੋਂ 20ਵਾਂ ਸਭ ਤੋਂ ਵੱਡਾ ਰਾਜ ਹੈ। ਭਾਰਤੀ ਪੰਜਾਬ ਦੇ ਮੁੱਖ ਸ਼ਹਿਰ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਬਠਿੰਡਾ, ਫ਼ਿਰੋਜ਼ਪੁਰ, ਸੰਗਰੂਰ, ਮੋਹਾਲੀ ਅਤੇ ਪਟਿਆਲਾ ਹਨ। ਇਸ ਦੀ ਰਾਜਧਾਨੀ ਚੰਡੀਗੜ੍ਹ ਹੈ।
ਸੰਯੁਕਤ ਰਾਸ਼ਟਰ ਵਿੱਦਿਅਕ, ਵਿਗਿਆਨਕ ਅਤੇ ਸੱਭਿਆਚਾਰਕ ਸੰਗਠਨ (ਯੁਨੈਸਕੋ) ਵਿਸ਼ਵ ਵਿਰਾਸਤ ਟਿਕਾਣਾ ਉਹ ਥਾਂ (ਜਿਵੇਂ ਕਿ ਜੰਗਲ, ਪਹਾੜ, ਝੀਲ, ਮਾਰੂਥਲ, ਸਮਾਰਕ, ਇਮਾਰਤ, ਭਵਨ ਸਮੂਹ ਜਾਂ ਸ਼ਹਿਰ) ਹੁੰਦੀ ਹੈ ਜਿਸ ਨੂੰ ਯੁਨੈਸਕੋ ਵੱਲੋਂ ਵਿਸ਼ੇਸ਼ ਸੱਭਿਆਚਾਰਕ ਜਾਂ ਭੌਤਿਕੀ ਮਹੱਤਤਾ ਕਰ ਕੇ ਸੂਚੀਬੱਧ ਕੀਤਾ ਗਿਆ ਹੋਵੇ। ਇਹ ਸੂਚੀ ਨੂੰ ਯੁਨੈਸਕੋ ਵਿਸ਼ਵ ਵਿਰਾਸਤ ਕਮੇਟੀ ਹੇਠ ਅੰਤਰਰਾਸ਼ਟਰੀ ਵਿਸ਼ਵ ਵਿਰਾਸਤ ਪ੍ਰੋਗਰਾਮ ਵਜੋਂ ਸੰਭਾਲਿਆ ਜਾਂਦਾ ਹੈ, ਜਿਸ ਵਿੱਚ 21 ਮੁਲਕਾਂ ਦੀਆਂ ਪਾਰਟੀਆਂ ਹੁੰਦੀਆਂ ਹਨ ਜੋ ਉਹਨਾਂ ਦੀ ਸਧਾਰਨ ਸਭਾ ਵੱਲੋਂ ਚੁਣੇ ਜਾਂਦੇ ਹਨ।
ਗਣਿਤ ਵਿੱਚ, ਕੁਦਰਤੀ ਅੰਕ (ਨੇਚੁਰਲ ਨੰਬਰ) ਉਹ ਸ਼ਬਦ ਹੁੰਦੇ ਹਨ ਜੋ ਗਿਣਤੀ ਕਰਨ (ਜਿਵੇਂ “ਮੇਜ ਉੱਤੇ ਛੇ ਸਿੱਕੇ ਹਨ”) ਲਈ, ਅਤੇ ਵਿਵਸਿਥ ਕ੍ਰਮ ਵਿੱਚ ਲਗਾਉਣ ਲਈ (ਜਿਵੇਂ “ਇਹ ਦੇਸ਼ ਵਿੱਚ ਤੀਜਾ ਸਭ ਤੋਂ ਵੱਡਾ ਸ਼ਹਿਰ ਹੈ”) ਵਰਤੇ ਜਾਂਦੇ ਹਨ। ਆਮ ਭਾਸ਼ਾ ਵਿੱਚ, ਗਿਣਤੀ ਲਈ ਵਰਤੇ ਜਾਣ ਵਾਲੇ ਸ਼ਬਦ “”ਮੂਲ ਅੰਕ” (ਕਾਰਡੀਨਲ) ਅਤੇ ਵਿਵਸਿਥ ਕ੍ਰਮ ਵਿੱਚ ਲਗਾਉਣ ਵਾਲੇ ਸ਼ਬਦਾਂ ਨੂੰ “ਕ੍ਰਮਵਾਚਕ ਅੰਕ” (ਔਰਡੀਨਲ) ਕਹਿੰਦੇ ਹਨ।
ਅੰਮ੍ਰਿਤਾ ਪ੍ਰੀਤਮ (31 ਅਗਸਤ 1919 - 31 ਅਕਤੂਬਰ 2005) ਇੱਕ ਪੰਜਾਬੀ ਲੇਖਕ, ਕਵੀ, ਨਾਵਲਕਾਰ, ਕਹਾਣੀਕਾਰ ਅਤੇ ਵਾਰਤਕਕਾਰ ਸੀ ਜਿਸਨੇ ਪੰਜਾਬੀ ਅਤੇ ਹਿੰਦੀ ਭਾਸ਼ਾਵਾਂ ਵਿੱਚ ਸਾਹਿਤ ਰਚਨਾ ਕੀਤੀ। ਉਸਨੂੰ ਪੰਜਾਬੀ ਭਾਸ਼ਾ ਦੇ 20ਵੀਂ ਸਦੀ ਦੇ ਸਭ ਤੋਂ ਅਹਿਮ ਕਵੀਆਂ ਵਿੱਚ ਮੰਨਿਆ ਜਾਂਦਾ ਹੈ ਅਤੇ ਪਹਿਲੀ ਅਹਿਮ ਨਾਰੀ ਲੇਖਕ ਮੰਨਿਆ ਜਾਂਦਾ ਹੈ। ਛੇ ਦਹਾਕਿਆਂ ਵਿੱਚ ਫੈਲੇ ਆਪਣੇ ਸਾਹਿਤਕ ਸਫ਼ਰ ਦੌਰਾਨ, ਉਸਨੇ ਕਵਿਤਾ, ਨਾਵਲ, ਜੀਵਨੀ, ਨਿਬੰਧ ਵਰਗੀਆਂ ਵਿਧਾਵਾਂ ਦੇ ਅੰਦਰ 100 ਤੋਂ ਵੱਧ ਕਿਤਾਬਾਂ ਲਿਖੀਆਂ ਹਨ। ਇਨ੍ਹਾਂ ਰਚਨਾਵਾਂ ਵਿੱਚ ਪ੍ਰੀਤਮ ਦੇ 20 ਕਾਵਿ-ਸੰਗ੍ਰਹਿ, 13 ਕਹਾਣੀ-ਸੰਗ੍ਰਹਿ, ਵਾਰਤਕ ਦੀਆਂ ਕਿਤਾਬਾਂ, ਤਿੰਨ ਸਫ਼ਰਨਾਮੇ, ਦੋ ਸਵੈ-ਜੀਵਨੀਆਂ ਅਤੇ ਪੰਜਾਬੀ ਲੋਕ ਗੀਤਾਂ ਦਾ ਇੱਕ ਸੰਗ੍ਰਿਹ ਵੀ ਸ਼ਾਮਿਲ ਹਨ। ਉਸ ਦੀਆਂ ਕਿਤਾਬਾਂ ਨੂੰ ਕਈ ਭਾਰਤੀ ਅਤੇ ਵਿਦੇਸ਼ੀ ਭਾਸ਼ਾਵਾਂ ਵਿੱਚ ਅਨੁਵਾਦ ਵੀ ਕੀਤਾ ਗਿਆ ਹੈ। ਅੰਮ੍ਰਿਤਾ ਪ੍ਰੀਤਮ ਨੇ 1966 ਤੋਂ ਨਾਗਮਣੀ ਮਾਸਿਕ ਪੱਤਰ ਦੀ ਸੰਪਾਦਨਾ ਸ਼ੁਰੂ ਕੀਤੀ। ਪ੍ਰੀਤਮ ਨੂੰ ਸਾਹਿਤ ਅਕਾਦਮੀ ਇਨਾਮ, ਭਾਰਤੀ ਗਿਆਨਪੀਠ ਅਤੇ ਪਦਮ ਵਿਭੂਸ਼ਨ ਨਾਲ ਸਨਮਾਨਿਤ ਕੀਤਾ ਗਿਆ।ਅੰਮ੍ਰਿਤਾ ਪ੍ਰੀਤਮ ਦੀ ਸਭ ਤੋਂ ਮਸ਼ਹੂਰ ਕਵਿਤਾ ਅੱਜ ਆਖਾਂ ਵਾਰਿਸ ਸ਼ਾਹ ਨੂੰ ਹੈ ਜਿਸ ਵਿੱਚ ਉਹ ਹਿੰਦੁਸਤਾਨ ਦੀ ਵੰਡ ਤੋਂ ਬਾਅਦ ਹੋਏ ਕਤਲੇਆਮ ਪ੍ਰਤੀ ਆਪਣਾ ਰੋਸ ਦਿਖਾਉਂਦੇ ਹੋਏ ਵਾਰਿਸ ਸ਼ਾਹ ਨੂੰ ਵਾਪਸ ਆਉਣ ਦੀ ਦੁਹਾਈ ਪਾਉਂਦੀ ਹੈ। ਇੱਕ ਨਾਵਲਕਾਰ ਦੇ ਤੌਰ ਉੱਤੇ ਪਿੰਜਰ (1950) ਉਸਦਾ ਸਭ ਤੋਂ ਮਸ਼ਹੂਰ ਨਾਵਲ ਹੈ ਜਿਸ ਉੱਤੇ ਬਾਅਦ ਵਿੱਚ ਇੱਕ ਅਵਾਰਡ ਜੇਤੂ ਫ਼ਿਲਮ ਪਿੰਜਰ (2003) ਵੀ ਬਣੀ।1947 ਵਿੱਚ ਭਾਰਤ ਤੇ ਪਾਕਿਸਤਾਨ ਦੀ ਵੰਡ ਪਿੱਛੋਂ ਇਹ ਲਿਹੌਰ ਤੋਂ ਹਿੰਦੁਸਤਾਨ ਆ ਗਈ।
ਪੰਜਾਬੀ ਨਾਟਕ ਦਾ ਇਤਿਹਾਸ ਇੱਕ ਜਟਿਲ ਵਰਤਾਰਾ ਹੈ ਕਿਉਂਕਿ ਪੰਜਾਬੀ ਸਭਿਆਚਾਰ ਵਿੱਚ 'ਨਾਟਕ ਵਿਧਾ ਦੀ ਸਥਿਤੀ ਕਦੇ ਵੀ ਸੰਤੋਖਜਨਕ ਨਹੀਂ ਰਹੀਂ। ਇੱਕ ਤੋ ਵਧੀਕ ਕਾਰਨਾਂ ਕਰ ਕੇ ਇਹ ਵਿਧਾ ਪੰਜਾਬੀ ਸਮਾਜ ਵਿੱਚ ਵੱਕਾਰੀ ਸਥਾਨ ਗ੍ਰਹਿਣ ਨਹੀਂ ਕਰ ਸਕੀ। ਇਸ ਲਈ ਪੰਜਾਬੀ ਨਾਟਕ ਦਾ ਇਤਿਹਾਸ ਲੇਖਣ ਸੰਭਵ ਨਹੀਂ ਹੋਇਆ। ਇਸੇ ਲਈ ਪੰਜਾਬੀ ਨਾਟਕ ਦਾ ਇਤਿਹਾਸ ਲਿਖਦਿਆ ਉਸ ਸਭਿਆਚਾਰਕ, ਪਿਛੋਕੜ, ਲੋਕਧਾਰਾਈ ਵਿਹਾਰ ਤੇ ਮਾਨਸਿਕਤਾ ਨੂੰ ਸਮਝਣਾ ਅਵੱਸ਼ਕ ਹੈ।ਇਹ ਇਸ ਲਈ ਵੀ ਜਾਣਨਾ ਜਰੂਰੀ ਹੈ ਪੰਜਾਬੀ ਵਿੱਚ ਭਾਵੇਂ ਨਾਟਕ ਦਾ ਵਿਧੀਵਾਤ ਆਰੰਭ ਪੱਛਮ ਦੇ ਪ੍ਰਭਾਵ ਨਾਲ ਹੋਇਆ ਪਰੰਤੂ ਆਪਣੀ ਇੱਕ ਸਦੀ ਦੀ ਇਤਿਹਾਸ ਸਿਰਜਣਾ ਦੌਰਾਨ ਇਹ ਬਾਰ-ਬਾਰ ਕਿਸੇ ਨਾ ਕਿਸੇ ਰੂਪ ਵਿੱਚ ਆਪਣੇ ਪਿੱਛੇ ਵੱਲ ਅਹੁਲਦਾ ਭਾਵ ਪੰਜਾਬੀ ਲੋਕਧਾਰਾ ਤੇ ਸਭਿਆਚਾਰ ਨਾਲ ਵਾਸਤਾ ਹੋਣ ਦਾ ਯਤਨ ਕਰਦਾ ਰਿਹਾ ਹੈ।
ਚੀਨ (ਮੰਦਾਰਿਨੀ ਚੀਨੀ ਵਿੱਚ: 中国) ਜਾਂ ਚੀਨ ਦਾ ਲੋਕਤੰਤਰੀ ਗਣਤੰਤਰ (ਮੰਦਾਰਿਨੀ ਚੀਨੀ ਵਿੱਚ: 中华人民共和国) ਪੂਰਬੀ ਏਸ਼ੀਆ ਅਤੇ ਭਾਰਤ ਦੇ ਉੱਤਰ ਵਿੱਚ ਸਥਿਤ ਇੱਕ ਦੇਸ਼ ਹੈ। ਲਗਭਗ 1.3 ਅਰਬ ਦੀ ਆਬਾਦੀ ਵਾਲੇ ਇਸ ਮੁਲਕ ਦੀ ਰਾਜਧਾਨੀ ਬੀਜਿੰਗ ਹੈ ਅਤੇ ਮੰਦਾਰਿਨੀ ਇਸ ਦੀ ਦਫ਼ਤਰੀ ਭਾਸ਼ਾ ਹੈ। ਖੇਤਰਫਲ ਦੇ ਮੁਤਾਬਿਕ ਚੀਨ ਸੰਸਾਰ ਵਿੱਚ ਰੂਸ ਅਤੇ ਕੈਨੇਡਾ ਤੋਂ ਬਾਅਦ ਤੀਜੇ ਨੰਬਰ ’ਤੇ ਆਉਂਦਾ ਹੈ। ਚੀਨ ਦੀ ਲਗਪਗ 3,380 ਕਿਲੋਮੀਟਰ ਦੀ ਹੱਦ ਭਾਰਤ ਨਾਲ ਲੱਗਦੀ ਹੈ। ਇਹ ਦੇਸ਼ ਪਹਾੜਾਂ ਨਾਲ ਘਿਰਿਆ ਹੋਇਆ ਹੈ।
ਸਚਖੰਡ ਸ਼੍ਰੀ ਹਰਿਮੰਦਰ ਸਾਹਿਬ ਜਾਂ ਸ਼੍ਰੀ ਦਰਬਾਰ ਸਾਹਿਬ (ਪੰਜਾਬੀ ਉਚਾਰਨ: [dəɾbaːɾ saːh(ɪ)b]; ਰੱਬ ਦਾ ਘਰ) ਭਾਰਤ ਦੇ ਪੰਜਾਬ ਸੂਬੇ ਦੇ ਸ਼ਹਿਰ ਅੰਮ੍ਰਿਤਸਰ ਵਿੱਚ ਸਥਿਤ ਇੱਕ ਗੁਰੂਦਵਾਰਾ ਹੈ। ਇਹ ਸਿੱਖਾਂ ਦਾ ਸਭ ਤੋਂ ਪਵਿੱਤਰ ਧਾਰਮਿਕ ਅਸਥਾਨ ਮੰਨਿਆ ਜਾਂਦਾ ਹੈ।ਇਹ ਗੁਰੂਦਵਾਰਾ ਚੌਥੇ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦੁਆਰਾ 1577 ਵਿੱਚ ਬਣਵਾਏ ਗਏ ਸਰੋਵਰ ਦੇ ਦੁਆਲੇ ਬਣਾਇਆ ਗਿਆ ਹੈ। ਇਸਦੀ ਨੀਂਹ 28 ਦਸੰਬਰ 1588 ਵਿੱਚ ਸਾਈਂ ਮੀਆਂ ਮੀਰ ਜੀ ਦੁਆਰਾ ਰੱਖਿਆ ਗਿਆ ਸੀ। 1604 ਵਿੱਚ ਪੰਜਵੇਂ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਇੱਥੇ ਆਦਿ ਗ੍ਰੰਥ ਦੇ ਇੱਕ ਖਰੜੇ ਦਾ ਪ੍ਰਕਾਸ਼ ਕੀਤਾ ਅਤੇ ਇਸ ਥਾਂ ਨੂੰ "ਅਠ ਸਠ ਤੀਰਥ" ਕਿਹਾ।ਦੋ ਸਾਲਾਂ ਬਾਅਦ ਸੰਨ 1606 ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਜੀ ਦਾ ਨੀਂਹ ਪੱਥਰ ਛੇਵੇਂ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੁਆਰਾ ਰੱਖਿਆ ਗਿਆ। ਇਸ ਤੋਂ ਇਲਾਵਾ 1757, 1762 ਅਤੇ 1764 ਵਰ੍ਹਿਆ ਦੇ ਅਫ਼ਗ਼ਾਨ ਹਮਲਿਆਂ ਦੌਰਾਨ ਸ਼੍ਰੀ ਹਰਿਮੰਦਰ ਸਾਹਿਬ ਦੀ ਇਮਾਰਤ ਨੂੰ ਨਸ਼ਟ ਕਰ ਦਿੱਤਾ ਗਿਆ ਸੀ। ਬਾਬਾ ਦੀਪ ਸਿੰਘ ਜੀ ਸ਼ਹੀਦ ਦੀ ਸ਼ਹੀਦੀ ਵੀ ੧੬੫੭ ਦੇ ਜਹਾਨ ਖ਼ਾਨ ਵਾਲੇ ਹਮਲੇ ਦੌਰਾਨ ਹੀ ਸ਼੍ਰੀ ਦਰਬਾਰ ਸਾਹਿਬ ਦੀ ਰਾਖੀ ਕਰਦਿਆ ਹੋਈ ਸੀ। ਅੱਜ ਬਾਬਾ ਜੀ ਦੀ ਯਾਦ ਵਿੱਚ ਸ਼੍ਰੀ ਹਰਿਮੰਦਰ ਸਾਹਿਬ ਜੀ ਦੀ ਪਰਿਕਰਮਾ ਵਿੱਚ ਸ਼ਹੀਦੀ ਬੁੰਗਾ ਸਥਿਤ ਹੈ, ਜਿੱਥੇ ਲੜੀਵਾਰ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਚਲਦੇ ਰਹਿੰਦੇ ਹਨ।
ਰੀਤੀ ਰਿਵਾਜ ਸ਼ਬਦ ਅੰਗਰੇਜੀ ਦੇ ਪਦ ritual ਦੇ ਪੰਜਾਬੀ ਅਨੁਵਾਦ ਵਜੋਂ ਵਰਤਿਆ ਗਿਆ ਹੈ। ਸਮਾਜ ਦੇ ਸਮਾਂ ਵਿਹਾ ਚੁੱਕੇ ਕਾਰਜ ਜਦੋਂ ਆਪਣੇ ਸਾਰਥਕ ਪ੍ਰਕਾਰਜ ਤੋਂ ਮੁਕਤ ਹੋ ਕੇ ਪ੍ਰਤੀਕ ਰੂਪ ਵਿੱਚ ਕੀਤੇ ਜਾਂਦੇ ਹਨ, ਤਾਂ ਉਹ ਰਸਮਾਂ ਅਖਵਾਉਂਦੇ ਹਨ। ਪੰਜਾਬ ਵਿੱਚ ਅਜਿਹੇ ਅਨੇਕਾ ਕਾਰਜ ਹਨ, ਜਿਨਾ ਦੀ ਪਹਿਲਾ ਕਦੀ ਮਹੱਤਤਾ ਸੀ, ਪਰ ਹੁਣ ਉਹ ਵੇਲਾ ਵਿਹਾ ਚੁਕੇ ਹਨ ਪਰ ਇਹ ਪ੍ਰਕਾਰਜ ਪ੍ਰਤੀਕ ਰੂਪ ਵਿੱਚ ਅੱਜ ਵੀ ਨਿਭਾਏ ਜਾਂਦੇ ਹਨ। ਜਿਸ ਤਰਾਂ ਉਹਨਾਂ ਦਾ ਵਾਸਤਵਿਕ ਅਮਲ ਹੋਇਆ ਕਰਦਾ ਸੀ। ਵਿਅਕਤੀ ਜੀਵਨ ਨਾਲ ਸਬੰਧਿਤ ਅਜਿਹਾ ਕੋਈ ਮੌਕਾ ਨਹੀਂ ਜਦੋਂ ਕੋਈ ਰਸਮ ਨਾ ਕੀਤੀ ਜਾਂਦੀ ਹੋਵੇ। ਵਿਅਕਤੀ ਜੀਵਨ ਦੀਆਂ ਤਿੰਨ ਅਵਸਥਾਵਾਂ ਪ੍ਰਮੁੱਖ ਮੰਨੀਆਂ ਜਾਂਦੀਆਂ ਹਨ। ਜਨਮ ਵਿਆਹ ਮੌਤ ਉਹਨਾਂ ਨਾਲ ਸਬੰਧਿਤ ਰਸਮਾਂ ਹੇਠ ਲਿਖੇ ਹਨ: -
"ਲੋਕ-ਨਾਚ ਨਾਲ ਮਾਨਸਿਕਤਾ ਨਾਚ ਕਲਾ ਨੂੰ ਆਪਣੇ ਜੀਵਨ ਦਾ ਸੁਭਾਵਿਕ ਅਮਲ ਪ੍ਰਵਾਨ ਕਰਦੀ ਰਹੀ ਹੈ।" 'ਨੱਚਣ ਵਾਲੇ ਦੀ ਅੱਡੀ ਨਾ ਰਹਿੰਦੀ , ਗਾਉਣ ਵਾਲੇ ਦਾ ਮੂੰਹ' ਇਸ ਸੁਭਾਵਕ ਅਮਲ ਦੀ ਪੁਸ਼ਟੀ ਕਰਦੀ ਕਾਵਿ ਸਤਰ ਹੈ। ਨਾਚ ਕਲਾ ਕਿਸੇ ਵੀ ਸੂਰਤ ਵਿੱਚ ਮੂਕ ਪੇਸ਼ਕਾਰੀ ਨਹੀਂ ਹੈ। ਖ਼ਾਸਕਰ ਪੰਜਾਬੀ ਲੋਕ ਨਾਚ ਗਿੱਧਾ ਭੰਗੜਾ ਤਾਂ ਗੀਤਾਂ ਦੇ ਬੋਲ ਜਾਂ ਬੋਲੀਆਂ ਤੋਂ ਬਿਨਾਂ ਪੇਸ਼ ਕਿਤੇ ਜਾਣਾ ਸੰਭਵ ਹੀ ਨਹੀਂ। ਲੋਕ-ਸਮੂਹ ਦੀ ਸਿਰਜਨ-ਕਲਾ ਦੀ ਇੱਕ ਮਹੱਤਵਪੂਰਨ ਵੰਨਗੀ ਹੈ, ਜੋ ਲੋਕ-ਮਾਨਸ ਦੇ ਸਮੁਚੇ ਹਾਵਾਂ-ਭਾਵਾਂ ਨੂੰ ਸਰੀਰਕ ਮੁਦਰਾਵਾਂ ਦੇ ਪ੍ਰਗਟਾਉ-ਸੰਦਰਭ ਰਾਹੀਂ ਪੇਸ਼ ਕਰਦੀ ਹੈ। ਲੋਕ ਨਾਚ ਵੀ ਇਸੇ ਪ੍ਰਕਾਰ ਦੀ ਇੱਕ ਲੋਕ-ਕਲਾ ਹੈ। ਲੋਕ-ਨਾਚ ਮੰਨੋਰੰਜਨ ਦਾ ਸਾਧਨ ਹੀ ਨਹੀਂ, ਇਹ ਕਿਸੇ ਖਿੱਤੇ ਦੇ ਜਨ-ਸਮੂਹ ਦੀ ਸਮਾਜਿਕ, ਸੱਭਿਆਚਾਰਕ, ਨੈਤਿਕ, ਧਾਰਮਿਕ, ਰਾਜਸੀ ਅਤੇ ਇਤਹਾਸਿਕ ਜੀਵਨ-ਤੋਰ ਦੀਆਂ ਵਿਭਿੰਨ ਪਰਤਾਂ ਦਾ ਸਰੀਰਕ ਮੁਦਰਾਵਾਂ ਦੇ ਮਾਧਿਅਮ ਰਾਹੀਂ ਆਪ-ਮੁਹਾਰਾ, ਸਧਾਰਨ, ਖੁਸ਼ੀਆਂ-ਖੇੜਿਆਂ ਭਰਪੂਰ ਅੰਦਰੂਨੀ ਭਾਵਨਾਵਾਂ ਦਾ ਬਾਹਰੀ ਪ੍ਰਗਟਾਵਾ ਵੀ ਹੈ। ਪੰਜਾਬ ਦੇ ਲੋਕ-ਨਾਚ ਪੰਜਾਬ ਪੰਜਾਬ ਦੇ ਜਨ-ਜੀਵਨ ਦਾ ਮਹੱਤਪੂਰਨ ਅੰਗ ਹਨ।"ਪੰਜਾਬ ਦੇ ਲੋਕ-ਨਾਚਾਂ ਦਾ ਵਰਗੀਕਰਨ ਦੋ ਪੱਧਰਾਂ ਤੇ ਕੀਤਾ ਜਾ ਸਕਦਾ ਹੈ:
ਗੁਰਮੁਖੀ (ਪੰਜਾਬੀ: گُرمُکھی (ਸ਼ਾਹਮੁਖੀ)) ਇੱਕ ਸਿੱਖ ਲਿੱਪੀ ਹੈ ਜਿਸਨੂੰ ਦੂਜੇ ਸਿੱਖ ਗੁਰੂ, ਗੁਰੂ ਅੰਗਦ ਸਾਹਿਬ ਨੇ ਸੋਲ਼ਵੀਂ ਸਦੀ ਵਿੱਚ ਤਬਦੀਲ ਅਤੇ ਮਿਆਰਬੰਦ ਕਰਨ ਦੇ ਨਾਲ਼ ਇਸਤਿਮਾਲ ਕੀਤਾ। ਗੁਰਮੁਖੀ ਚੜ੍ਹਦੇ ਪੰਜਾਬ ਸੂਬੇ ਵਿੱਚ ਪੰਜਾਬੀ ਭਾਸ਼ਾ ਲਈ ਅਫ਼ਸਰਾਨਾ ਲਿੱਪੀ ਹੈ, ਜਿਸਨੂੰ ਫ਼ਾਰਸੀ-ਅਰਬੀ ਸ਼ਾਹਮੁਖੀ ਲਿੱਪੀ ਵਿੱਚ ਵੀ ਲਿਖਿਆ ਜਾਂਦਾ ਹੈ। ਮੌਜੂਦਾ ਗੁਰਮੁਖੀ ਦੇ ਬਤਾਲ਼ੀ ਅੱਖਰ, ਕਤਾਰ ਊੜੇ ਤੋਂ ਕੱਕੇ ਬਿੰਦੀ ਤੱਕ ਅਤੇ ਨੌਂ ਲਗਾਂ ਮਾਤਰਾਂ ਹਨ। ਇਹ ਇਕਤਾਲੀ ਹਰਫ਼ ਹਨ: ੳ, ਅ, ੲ, ਸ, ਹ, ਕ, ਖ, ਗ, ਘ, ਙ, ਚ, ਛ, ਜ, ਝ, ਞ, ਟ, ਠ, ਡ, ਢ, ਣ, ਤ, ਥ, ਦ, ਧ, ਨ, ਪ, ਫ, ਬ, ਭ, ਮ, ਯ, ਰ, ਲ, ਵ, ੜ, ਸ਼, ਖ਼, ਗ਼, ਜ਼, ਫ਼, ਅਤੇ ਲ਼। ਸਿੱਖੀ ਦੇ ਆਦਿ ਗ੍ਰੰਥ, ਗੁਰੂ ਗ੍ਰੰਥ ਸਾਹਿਬ ਵਿੱਚ ਕਈ ਜ਼ੁਬਾਨਾਂਂ ਅਤੇ ਲਹਿਜਿਆਂ ਵਿੱਚ ਬਾਣੀ ਲਿਖੀ ਗਈ ਹੈ ਜਿਸ ਨੂੰ ਗੁਰਮੁਖੀ ਭਾਸ਼ਾ ਆਖਿਆ ਜਾਂਦਾ ਹੈ।
ਦ ਵਾਕਿੰਗ ਡੈੱਡ ਇੱਕ ਅਮਰੀਕੀ ਮਨੁੱਖੀ ਜਾਤੀ ਦੇ ਸਰਵਨਾਸ਼ ਤੋਂ ਬਾਅਦ ਦਾ ਡਰਾਉਣਾ ਟੀ.ਵੀ. ਲੜੀਵਾਰ ਹੈ ਜਿਸਦੀ ਸਿਰਜਣਾ ਫ਼ਰੈਂਕ ਡਾਰਾਬੌਂਟ ਨੇ ਏ.ਐਮ.ਸੀ. ਲਈ ਕੀਤੀ ਹੈ। ਇਹ ਲੜੀਵਾਰ ਰੌਬਰਟ ਕਿਰਕਮੈਨ, ਟੌਨੀ ਮੂਰ ਅਤੇ ਚਾਰਲੀ ਐਡਲਰਡ ਦੀ ਕੌਮਿਕ ਕਿਤਾਬ ਦ ਵਾਕਿੰਗ ਡੈੱਡ (ਕੌਮਿਕ) ਜਿਹੜੀ ਕਿ ਇਸੇ ਨਾਮ ਹੇਠਾਂ ਛਪੀ ਹੈ, ਤੇ ਅਧਾਰਿਤ ਹੈ। ਐਂਡਰਿਊ ਲਿੰਕਨ ਨੇ ਇਸ ਲੜੀਵਾਰ ਵਿੱਚ ਮੁੱਖ ਭੂਮਿਕਾ ਨਿਭਾਈ ਹੈ ਜਿਸਦਾ ਨਾਮ ਰਿਕ ਗਰਾਈਮਸ ਹੈ ਅਤੇ ਉਹ ਇੱਕ ਪੁਲਿਸ ਅਧਿਕਾਰੀ ਹੈ। ਉਹ ਇੱਕ ਹਸਪਤਾਲ ਵਿੱਚ ਕੋਮਾ ਤੋਂ ਉੱਠਦਾ ਹੈ ਅਤੇ ਉਸਨੂੰ ਪਤਾ ਲੱਗਦਾ ਹੈ ਕਿ ਦੁਨੀਆ ਉੱਪਰ ਕੁਝ ਦਿਨਾਂ ਵਿੱਚ ਹੀ ਤਬਾਹੀ ਮੱਚ ਗਈ ਹੈ ਅਤੇ ਲਗਭਗ ਸਾਰੇ ਮਰੇ ਹੋਏ ਲੋਕ ਜ਼ੌਂਬੀ ਦੇ ਰੂਪ ਵਿੱਚ ਦੁਨੀਆ ਵਿੱਚ ਘੁੰਮ ਰਹੇ ਹਨ, ਜਿਹਨਾਂ ਨੂੰ ਵਾਕਰਸ ਕਿਹਾ ਗਿਆ ਹੈ। ਗਰਾਈਮਸ ਆਪਣੇ ਪਰਿਵਾਰ ਦਾ ਖੁਰਾ-ਖੋਜ ਲੱਭ ਕੇ ਉਹਨਾਂ ਨੂੰ ਮਿਲਦਾ ਹੈ ਅਤੇ ਉਹ ਦੂਜੇ ਜ਼ਿੰਦਾ ਬਚੇ ਹੋਏ ਇਨਸਾਨਾਂ ਦੇ ਸਮੂਹ ਦਾ ਮੁਖੀ ਬਣ ਜਾਂਦਾ ਹੈ। ਇਕੱਠੇ ਮਿਲ ਕੇ ਉਹ ਜ਼ਿੰਦਾ ਰਹਿਣ ਲਈ ਲੜਦੇ ਹਨ ਅਤੇ ਉਸ ਖ਼ਤਰਨਾਕ ਸਰਵਨਾਸ਼ੀ ਸੰਸਾਰ ਜਿਹੜਾ ਕਿ ਮਰੇ ਹੋਏ ਲੋਕਾਂ ਨਾਲ ਭਰਿਆ ਪਿਆ ਹੈ, ਦੇ ਅਨੁਸਾਰ ਆਪਣੇ-ਆਪ ਨੂੰ ਢਾਲ ਲੈਂਦੇ ਹਨ। ਇਸ ਕੰਮ ਵਿੱਚ ਉਹਨਾਂ ਨੂੰ ਹੋਰ ਜ਼ਿੰਦਾ ਬਚੇ ਹੋਏ ਸਮੂਹਾਂ ਨਾਲ ਸੁਰੱਖਿਅਤ ਥਾਵਾਂ ਅਤੇ ਭੋਜਨ ਆਦਿ ਲਈ ਜੂਝਣਾ ਵੀ ਪੈਂਦਾ ਹੈ, ਜਿਹੜੇ ਕਿ ਕਈ ਵਾਰ ਮਰੇ ਹੋਏ ਲੋਕਾਂ ਨਾਲੋਂ ਵੀ ਖ਼ਤਰਨਾਕ ਹੁੰਦੇ ਹਨ। ਇਸ ਲੜੀਵਾਰ ਦਾ ਬਹੁਤੀ ਕਹਾਣੀ ਐਟਲਾਂਟਾ, ਜੌਰਜੀਆ ਅਤੇ ਪਿੱਛੋਂ ਅਲੈਕਸਾਂਦਰੀਆ, ਵਰਜੀਨੀਆ ਦੇ ਆਸ-ਪਾਸ ਦੇ ਇਲਾਕਿਆਂ ਦੇ ਵਾਪਰਦੀ ਹੈ।ਦ ਵਾਕਿੰਗ ਡੈੱਡ ਨੂੰ ਦੇ ਪਹਿਲੇ ਐਪੀਸੋਡ ਦਾ ਪ੍ਰਸਾਰਣ ਵਾਰ ਟੀ.ਵੀ.
ਆਧੁਨਿਕ ਪੰਜਾਬੀ ਸਾਹਿਤ ਦਾ ਅਰੰਭ 19ਵੀਂ ਸਦੀ ਦੇ ਦੂਜੇ ਅੱਧ ਤੋਂ ਮੰਨਿਆ ਜਾਂਦਾ ਹੈ। ਅੰਗਰੇਜ਼ੀ ਰਾਜ ਸਮੇਂ ਭਾਰਤੀ ਸਮਾਜ ਵਿੱਚ ਪੱਛਮੀ ਪ੍ਰਭਾਵ ਅਧੀਨ ਬਦਲਾਅ ਆਉਣਾ ਸ਼ੁਰੂ ਹੋਇਆ। ਇਸੇ ਤਰਾਂ ਦਾ ਪ੍ਰਭਾਵ ਸਾਹਿਤ 'ਤੇ ਵੀ ਪਿਆ। ਪੰਜਾਬੀ ਸਾਹਿਤ ਵਿੱਚ ਨਵੇਂ ਵਿਚਾਰ ਅਤੇ ਨਵੇਂ ਸਾਹਿਤ ਰੂਪਾਂ ਦਾ ਪਰਵੇਸ਼ ਹੋਣ ਲੱਗਾ। ਜਿੱਥੇ ਇਸ ਦਾ ਪ੍ਰਭਾਵ ਕਾਵਿ 'ਤੇ ਪਿਆ ਉੱਥੇ ਹੀ ਸਾਹਿਤ ਨੂੰ ਕਈ ਨਵੀਆਂ ਵਿਧਾਵਾਂ ਨਾਵਲ, ਨਾਟਕ, ਨਿਬੰਧ, ਆਦਿ ਮਿਲੀਆਂ।
ਰਾਜਨੀਤੀ ਵਿਗਿਆਨ ਇੱਕ ਸਮਾਜਿਕ ਵਿਗਿਆਨ ਹੈ ਜੋ ਸ਼ਾਸਨ ਪ੍ਰਣਾਲੀ ਦੇ ਪ੍ਰਬੰਧਾਂ ਅਤੇ ਸਿਆਸੀ ਸਰਗਰਮੀਆਂ, ਸਿਆਸੀ ਵਿਚਾਰਾਂ ਅਤੇ ਸਿਆਸੀ ਵਿਵਹਾਰ ਦਾ ਵਿਸ਼ਲੇਸ਼ਣ ਕਰਦਾ ਹੈ। ਇਹ ਸਿਆਸਤ ਦੇ ਸਿਧਾਂਤ ਅਤੇ ਅਭਿਆਸ ਨੂੰ ਵਿਆਪਕ ਤੌਰ 'ਤੇ ਪੇਸ਼ ਕਰਦਾ ਹੈ ਜਿਸ ਨੂੰ ਆਮ ਤੌਰ 'ਤੇ ਸ਼ਕਤੀ ਅਤੇ ਸਰੋਤਾਂ ਦੀ ਵੰਡ ਦਾ ਨਿਰਧਾਰਨ ਕਰਨ ਦੇ ਤੌਰ ਤੇ ਵਿਚਾਰਿਆ ਜਾਂਦਾ ਹੈ। ਰਾਜਨੀਤੀ ਵਿਗਿਆਨੀ "ਸਿਆਸੀ ਘਟਨਾਵਾਂ ਅਤੇ ਹਾਲਤਾਂ ਦੇ ਅਧੀਨ ਸਬੰਧਾਂ ਨੂੰ ਪ੍ਰਗਟ ਕਰਨ ਲਈ ਆਪਣੇ ਆਪ ਨੂੰ ਰਚਦੇ ਹੋਏ ਦੇਖਦੇ ਹਨ, ਅਤੇ ਇਸ ਖੁਲਾਸੇ ਤੋਂ ਉਹ ਰਾਜਨੀਤੀ ਦੀ ਦੁਨੀਆਂ ਦੇ ਕੰਮ ਬਾਰੇ ਆਮ ਸਿਧਾਂਤਾਂ ਨੂੰ ਬਣਾਉਣ ਦੀ ਕੋਸ਼ਿਸ਼ ਕਰਦੇ ਹਨ।ਰਾਜਨੀਤਿਕ ਵਿਗਿਆਨ ਵਿੱਚ ਤੁਲਨਾਤਮਕ ਰਾਜਨੀਤੀ, ਰਾਜਨੀਤਿਕ ਅਰਥ-ਵਿਵਸਥਾ, ਅੰਤਰਰਾਸ਼ਟਰੀ ਸਬੰਧਾਂ, ਸਿਆਸੀ ਸਿਧਾਂਤ , ਜਨਤਕ ਪ੍ਰਬੰਧਨ, ਜਨਤਕ ਨੀਤੀ ਅਤੇ ਰਾਜਨੀਤਕ ਪ੍ਰਣਾਲੀ ਸਮੇਤ ਬਹੁਤ ਸਾਰੇ ਉਪ ਖੇਤਰ ਹਨ। ਇਸ ਤੋਂ ਇਲਾਵਾ, ਰਾਜਨੀਤੀ ਵਿਗਿਆਨ ,ਅਰਥ ਸ਼ਾਸਤਰ, ਕਾਨੂੰਨ, ਸਮਾਜ ਸ਼ਾਸਤਰ, ਇਤਿਹਾਸ, ਫ਼ਲਸਫ਼ੇ, ਭੂਗੋਲ, ਮਨੋਵਿਗਿਆਨ ਅਤੇ ਮਾਨਵ ਸ਼ਾਸਤਰ ਦੇ ਖੇਤਰਾਂ ਨਾਲ ਜੁੜੇ ਹੋਏ ਹਨ ਅਤੇ ਇਹਨਾਂ ਉੱਤੇ ਆਧਾਰਿਤ ਹੈ।
ਐਡਗਰ ਐਲਨ ਪੋ (ਅੰਗਰੇਜ਼ੀ:Edgar Allan Poe, 19 ਜਨਵਰੀ 1809 – 7 ਅਕਤੂਬਰ 1849) ਅਮਰੀਕਨ ਰੋਮਾਂਸਵਾਦ ਦੇ ਕਵੀ, ਲੇਖਕ, ਸੰਪਾਦਕ ਅਤੇ ਆਲੋਚਕ ਸਨ। ਉਹ ਆਪਣੀ ਰਹਸਮਈ ਅਤੇ ਡਰਾਵਣੀਆਂ ਕਹਾਣੀਆਂ ਲਈ ਪ੍ਰਸਿੱਧ ਹਨ। ਜਾਸੂਸੀ ਕਹਾਣੀਆਂ ਦੀ ਸ਼ੁਰੂਆਤ ਉਹਨਾਂ ਨੇ ਹੀ ਕੀਤੀ, ਅਤੇ ਵਿਗਿਆਨਿਕ ਗਲਪ ਦੀ ਉਭਰਦੀ ਸ਼ੈਲੀ ਨੂੰ ਵੀ ਉਤਸਾਹਿਤ ਕੀਤਾ। ਉਹ ਪਹਿਲੇ ਪ੍ਰਸਿੱਧ ਅਮਰੀਕਨ ਲੇਖਕ ਸਨ ਜਿਹਨਾਂ ਨੇ ਲਿਖਾਈ ਤੋਂ ਹੀ ਰੁਜ਼ਗਾਰ ਕਮਾਉਣ ਦੀ ਕੋਸ਼ਿਸ਼ ਕੀਤੀ, ਲੇਕਿਨ ਉਹਨਾਂ ਨੂੰ ਹਮੇਸ਼ਾ ਗਰੀਬੀ ਅਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਲਾਇਬ੍ਰੇਰੀ ਜਾਂ ਕਿਤਾਬ-ਘਰ ਜਾਂ ਪੁਸਤਕਾਲਾ ਉਹ ਜਗ੍ਹਾ ਹੁੰਦੀ ਹੈ ਜਿੱਥੇ ਵੱਖ-ਵੱਖ ਤਰ੍ਹਾਂ ਦੀ ਜਾਣਕਾਰੀ ਦੇ ਸਰੋਤ, ਸੂਚਨਾਵਾਂ ਆਦਿ ਦਾ ਭੰਡਾਰ ਹੁੰਦਾ ਹੈ ਜੋ ਕਿ ਪਰਿਭਾਸ਼ਿਤ ਭਾਈਚਾਰੇ ਨੂੰ ਹਦਾਇਤਾਂ, ਹਵਾਲੇ ਦੇਣ ਲਈ ਜਾਂ ਉਧਾਰ ਲੈਣ ਲਈ ਉਪਲਬਧ ਹੁੰਦੀ ਹੈ। ਲਾਇਬ੍ਰੇਰੀ ਸ਼ਬਦ ਦੀ ਉਤਪਤੀ ਲਾਤੀਨੀ ਸ਼ਬਦ 'ਲੀਬਰੇ' ਤੋਂ ਹੋਈ ਹੈ ਜਿਸਦਾ ਮਤਲਬ ਹੈ ਕਿਤਾਬ। ਪੁਸਤਕਾਲਾ ਦੋ ਸ਼ਬਦਾਂ ਨੂੰ ਮਿਲਕੇ ਬਣਿਆ ਹੈ - ਪੁਸਤਕ + ਆਲਾ, ਜਿਸ ਵਿੱਚ ਲੇਖਕ ਦੇ ਭਾਵ ਇਕੱਠੇ ਕੀਤੇ ਹੋਣ ਉਸਨੂੰ ਪੁਸਤਕ ਜਾਂ ਕਿਤਾਬ ਕਹਿੰਦੇ ਨੇ ਤੇ ਆਲਾ ਸਥਾਨ ਜਾਂ ਘਰ ਨੂੰ ਕਿਹਾ ਜਾ ਸਕਦਾ ਹੈ। ਤਾਂ ਫੇਰ ਪੁਸਤਕਾਲਾ ਉਸ ਜਗ੍ਹਾ ਨੂੰ ਕਹਿੰਦੇ ਨੇ ਜਿੱਥੇ ਗਿਆਨ ਦਾ ਇਕੱਠ ਹੁੰਦਾ ਹੈ। ਲਾਇਬ੍ਰੇਰੀ ਦੇ ਭੰਡਾਰ ਵਿੱਚ - ਕਿਤਾਬਾਂ ਫ਼ਿਲਮਾਂ ਰਸਾਲੇ (ਮੈਗਜ਼ੀਨ) ਗ੍ਰਾਮੋਫ਼ੋਨ ਰਿਕਾਰਡ ਹੱਥੀਂ ਲਿਖੇ ਗਰੰਥਆਦਿ ਮੌਜੂਦ ਹੁੰਦੇ ਹਨ। ਪਹਿਲੀ ਲਾਇਬ੍ਰੇਰੀਆਂ ਵਿਚ ਸੁਮੇਰ ਵਿਚ ਲੱਭੀ ਕਨੀਫਾਰਮ ਲਿਪੀ ਵਿਚ ਮਿੱਟੀ ਦੀਆਂ ਗੋਲੀਆਂ ਲਿਖਣ ਦੇ ਮੁੱਢਲੇ ਰੂਪ ਦੇ ਪੁਰਾਲੇਖਾਂ ਸ਼ਾਮਲ ਸਨ, ਕੁਝ 2600 ਬੀ.ਸੀ. ਲਿਖਤੀ ਕਿਤਾਬਾਂ ਨਾਲ ਬਣੀਆਂ ਨਿੱਜੀ ਜਾਂ ਨਿੱਜੀ ਲਾਇਬ੍ਰੇਰੀਆਂ 5 ਵੀਂ ਸਦੀ ਬੀ.ਸੀ. ਵਿੱਚ ਕਲਾਸੀਕਲ ਗ੍ਰੀਸ ਵਿੱਚ ਪ੍ਰਗਟ ਹੋਈਆਂ। ਲਾਇਬ੍ਰੇਰੀ ਇੱਕ ਜਨਤਕ ਸੰਸਥਾ, ਇੱਕ ਸੰਸਥਾ, ਇੱਕ ਕਾਰਪੋਰੇਸ਼ਨ, ਜਾਂ ਇੱਕ ਨਿਜੀ ਵਿਅਕਤੀ ਦੁਆਰਾ ਵਰਤੋਂ ਅਤੇ ਪ੍ਰਬੰਧਨ ਲਈ ਰੱਖੀ ਜਾਂਦੀ ਹੈ। ਜਨਤਕ ਅਤੇ ਸੰਸਥਾਗਤ ਸੰਗ੍ਰਹਿ ਅਤੇ ਸੇਵਾਵਾਂ ਉਹਨਾਂ ਲੋਕਾਂ ਦੁਆਰਾ ਵਰਤੋਂ ਲਈ ਤਿਆਰ ਕੀਤੀਆਂ ਜਾ ਸਕਦੀਆਂ ਹਨ ਜੋ ਆਪਣੇ ਆਪ ਵਿੱਚ ਇੱਕ ਵਿਸ਼ਾਲ ਸੰਗ੍ਰਹਿ ਖਰੀਦਣਾ ਨਹੀਂ ਚਾਹੁੰਦੇ ਜਾਂ ਨਹੀਂ ਕਰ ਸਕਦੇ, ਜਿਨ੍ਹਾਂ ਨੂੰ ਅਜਿਹੀ ਸਮੱਗਰੀ ਦੀ ਜਰੂਰਤ ਹੁੰਦੀ ਹੈ ਜਿਸਦੀ ਕਿਸੇ ਵਿਅਕਤੀ ਕੋਲੋਂ ਵਾਜਬ ਢੰਗ ਨਾਲ ਉਮੀਦ ਨਹੀਂ ਕੀਤੀ ਜਾ ਸਕਦੀ, ਜਾਂ ਜਿਨ੍ਹਾਂ ਨੂੰ ਆਪਣੀ ਖੋਜ ਨਾਲ ਪੇਸ਼ੇਵਰ ਸਹਾਇਤਾ ਦੀ ਲੋੜ ਹੁੰਦੀ ਹੈ। ਸਮੱਗਰੀ ਪ੍ਰਦਾਨ ਕਰਨ ਤੋਂ ਇਲਾਵਾ, ਲਾਇਬ੍ਰੇਰੀਆਂ ਲਾਇਬ੍ਰੇਰੀਅਨਾਂ ਦੀਆਂ ਸੇਵਾਵਾਂ ਵੀ ਪ੍ਰਦਾਨ ਕਰਦੀਆਂ ਹਨ ਜੋ ਜਾਣਕਾਰੀ ਨੂੰ ਲੱਭਣ ਅਤੇ ਸੰਗਠਿਤ ਕਰਨ ਅਤੇ ਜਾਣਕਾਰੀ ਦੀਆਂ ਜ਼ਰੂਰਤਾਂ ਦੀ ਵਿਆਖਿਆ ਕਰਨ ਦੇ ਮਾਹਰ ਹਨ। ਲਾਇਬ੍ਰੇਰੀਆਂ ਅਕਸਰ ਅਧਿਐਨ ਕਰਨ ਲਈ ਸ਼ਾਂਤ ਖੇਤਰ ਪ੍ਰਦਾਨ ਕਰਦੀਆਂ ਹਨ, ਅਤੇ ਉਹ ਅਕਸਰ ਸਮੂਹ ਅਧਿਐਨ ਅਤੇ ਸਹਿਯੋਗ ਦੀ ਸਹੂਲਤ ਲਈ ਸਾਂਝੇ ਖੇਤਰ ਵੀ ਪੇਸ਼ ਕਰਦੇ ਹਨ।ਲਾਇਬ੍ਰੇਰੀਆਂ ਅਕਸਰ ਆਪਣੇ ਇਲੈਕਟ੍ਰਾਨਿਕ ਸਰੋਤਾਂ ਅਤੇ ਇੰਟਰਨੈਟ ਦੀ ਵਰਤੋਂ ਲਈ ਜਨਤਕ ਸਹੂਲਤਾਂ ਪ੍ਰਦਾਨ ਕਰਦੀਆਂ ਹਨ। ਬਹੁਤ ਸਾਰੇ ਫਾਰਮੈਟਾਂ ਵਿਚ ਅਤੇ ਬਹੁਤ ਸਾਰੇ ਸਰੋਤਾਂ ਤੋਂ ਜਾਣਕਾਰੀ ਤੱਕ ਪ੍ਰਤੀਬੰਧਿਤ ਪਹੁੰਚ ਪ੍ਰਾਪਤ ਕਰਨ ਲਈ ਆਧੁਨਿਕ ਲਾਇਬ੍ਰੇਰੀਆਂ ਨੂੰ ਸਥਾਨਾਂ ਦੇ ਤੌਰ ਤੇ ਤੇਜ਼ੀ ਨਾਲ ਪਰਿਭਾਸ਼ਤ ਕੀਤਾ ਜਾ ਰਿਹਾ ਹੈ। ਉਹ ਇਮਾਰਤ ਦੀਆਂ ਭੌਤਿਕ ਕੰਧਾਂ ਤੋਂ ਪਰੇ ਸੇਵਾਵਾਂ ਦਾ ਵਿਸਤਾਰ ਕਰ ਰਹੇ ਹਨ, ਇਲੈਕਟ੍ਰਾਨਿਕ ਮਾਧਨਾਂ ਨਾਲ ਪਹੁੰਚਯੋਗ ਸਮੱਗਰੀ ਪ੍ਰਦਾਨ ਕਰਕੇ, ਅਤੇ ਬਹੁਤ ਸਾਰੇ ਡਿਜੀਟਲ ਸਰੋਤਾਂ ਨਾਲ ਜਾਣਕਾਰੀ ਦੀ ਬਹੁਤ ਵੱਡੀ ਮਾਤਰਾ ਵਿੱਚ ਨੈਵੀਗੇਟ ਕਰਨ ਅਤੇ ਵਿਸ਼ਲੇਸ਼ਣ ਕਰਨ ਵਿੱਚ ਲਾਇਬ੍ਰੇਰੀਅਨਾਂ ਦੀ ਸਹਾਇਤਾ ਪ੍ਰਦਾਨ ਕਰਕੇ.
ਸਮਾਜਿਕ ਵਿਗਿਆਨ ਵਿੱਚ, ਸਮਾਜਿਕ ਸੰਰਚਨਾ ਸਮਾਜ ਵਿੱਚ ਪੈਟਰਨ ਵਿੱਚ ਰੂਪਮਾਨ ਸਮਾਜਿਕ ਤਾਣਾਬਾਣਾ ਹੁੰਦਾਹੈ ਜੋ ਵਿਅਕਤੀਆਂ ਦੀਆਂ ਕਾਰਵਾਈਆਂ ਤੋਂ ਪਨਪਦਾ ਵੀ ਹੈ ਅਤੇ ਉਨ੍ਹਾਂ ਦਾ ਨਿਰਧਾਰਣ ਵੀ ਕਰਦਾ ਹੈ। ਮੈਕਰੋ ਸਕੇਲ ਤੇ, ਸਮਾਜਿਕ ਸੰਰਚਨਾ ਸਮਾਜਿਕ ਆਰਥਿਕ ਸਤਰੀਕਰਨ ਦੀ ਵਿਵਸਥਾ (ਉਦਾਹਰਨ ਲਈ, ਜਮਾਤੀ ਬਣਤਰ), ਸਮਾਜਿਕ ਸੰਸਥਾਵਾਂ, ਜਾਂ ਵੱਡੇ ਸਮਾਜਿਕ ਸਮੂਹਾਂ ਦੇ ਵਿਚਕਾਰ ਹੋਰ ਪੈਟਰਨ-ਯੁਕਤ ਸਬੰਧਾਂ ਦੀ ਵਿਵਸਥਾ ਹੈ। ਵਿਚਕਾਰਲੇ ਪੈਮਾਨੇ ਤੇ, ਇਹ ਵਿਅਕਤੀਆਂ ਜਾਂ ਸੰਗਠਨਾਂ ਵਿਚਕਾਰ ਸੋਸ਼ਲ ਨੈਟਵਰਕ ਸਬੰਧਾਂ ਦਾ ਢਾਂਚਾ ਹੈ। ਮਾਈਕ੍ਰੋ ਪੈਮਾਨੇ ਤੇ, ਇਹ ਸਮਾਜਿਕ ਪ੍ਰਣਾਲੀ ਦੇ ਅੰਦਰ ਵਿਅਕਤੀਆਂ ਦੇ ਵਿਵਹਾਰ ਨੂੰ ਰੂਪਮਾਨ ਕਰਨ ਵਾਲੇ ਮਿਆਰਾਂ ਦਾ ਵਿਧੀ-ਵਿਧਾਨ ਹੋ ਸਕਦਾ ਹੈ।
ਐਲਿਸ ਓ'ਕੌਨੋਰ (ਜਨਮ ਅਲੀਸਾ ਜ਼ਿਨੋਵਯੇਵਨਾ ਰੋਸੇਨਬੌਮ, 2 ਫ਼ਰਵਰੀ, 1905- 6 ਮਾਰਚ 1982), ਜੋ ਕਿ ਆਪਣੇ ਕਲਮ ਨਾਮ ਆਇਨ ਰੈਂਡ ਨਾਲਜਾਣੀ ਜਾਂਦੀ ਹੈ, ਇੱਕ ਰੂਸੀ ਮੂਲ ਦੀ ਅਮਰੀਕੀ ਲੇਖਕ ਅਤੇ ਦਾਰਸ਼ਨਿਕ ਸੀ। ਉਹ ਆਪਣੀ ਗਲਪ ਅਤੇ ਇੱਕ ਦਾਰਸ਼ਨਿਕ ਪ੍ਰਣਾਲੀ ਦੇ ਵਿਕਾਸ ਲਈ ਜਾਣੀ ਜਾਂਦੀ ਹੈ ਜਿਸਦਾ ਨਾਮ ਉਸਨੇ ਉਦੇਸ਼ਵਾਦ ਰੱਖਿਆ ਹੈ। ਰੂਸ ਵਿੱਚ ਪੈਦਾ ਹੋਈ ਅਤੇ ਪੜ੍ਹੀ, ਉਹ 1926 ਵਿੱਚ ਸੰਯੁਕਤ ਰਾਜ ਅਮਰੀਕਾ ਚਲੀ ਗਈ। ਦੋ ਸ਼ੁਰੂਆਤੀ ਨਾਵਲਾਂ ਜੋ ਕਿ ਸ਼ੁਰੂ ਵਿੱਚ ਅਸਫ਼ਲ ਰਹੇ ਸਨ ਅਤੇ ਦੋ ਬ੍ਰੌਡਵੇ ਨਾਟਕਾਂ ਤੋਂ ਬਾਅਦ, ਉਸਨੇ ਆਪਣੇ 1943 ਦੇ ਨਾਵਲ, ਦ ਫਾਉਂਟੇਨਹੈੱਡ ਨਾਲ ਪ੍ਰਸਿੱਧੀ ਪ੍ਰਾਪਤ ਕੀਤੀ। 1957 ਵਿੱਚ ਰੈਂਡ ਨੇ ਆਪਣਾ ਸਭ ਤੋਂ ਮਸ਼ਹੂਰ ਕੰਮ, ਨਾਵਲ ਐਟਲਸ ਸ਼ਰਗਡ ਪ੍ਰਕਾਸ਼ਿਤ ਕੀਤਾ। ਬਾਅਦ ਵਿੱਚ 1982 ਵਿੱਚ ਉਸਦੀ ਮੌਤ ਤੱਕ, ਉਸਨੇ ਆਪਣੇ ਦਰਸ਼ਨ ਨੂੰ ਉਤਸ਼ਾਹਿਤ ਕਰਨ ਲਈ ਗੈਰ-ਗਲਪ ਵੱਲ ਰੁਖ਼ ਰੱਖਿਆ, ਆਪਣੇ ਖੁਦ ਦੇ ਪੱਤਰ ਪ੍ਰਕਾਸ਼ਿਤ ਕੀਤੇ ਅਤੇ ਲੇਖਾਂ ਦੇ ਕਈ ਸੰਗ੍ਰਹਿ ਜਾਰੀ ਕੀਤੇ।
ਖੇਡਣਾ ਮਨੁੱਖ ਦੀ ਸਹਿਜ ਸੁਭਾਵਿਕ ਪ੍ਰਵਿਰਤੀ ਹੈ। ਮਨੁੱਖ ਆਦਿ-ਕਾਲ ਤੋਂ ਹੀ ਖੇਡਦਾ ਆਇਆ ਹੈ। ਕੁਦਰਤ ਨੇ ਹਰ ਪ੍ਰਾਣੀ ਵਿੱਚ ਖੇਡਣ ਦਾ ਗੁਣ ਭਰਿਆ ਹੈ। ਆਪਣੇ ਜੁੱਸੇ, ਵਿੱਤ ਤੇ ਸੁਭਾਅ ਅਨੁਸਾਰ ਉਸ ਨੇ ਆਪੋ-ਆਪਣੀਆਂ ਖੇਡਾਂ ਦੀ ਸਿਰਜਣਾ ਕੀਤੀ ਹੈ। ਖੇਡਾਂ ਮਨੋਰੰਜਨ ਦਾ ਅਤੇ ਵਿਹਲੇ ਸਮੇਂ ਦੀ ਉਚਿਤ ਵਰਤੋਂ ਦਾ ਸਭ ਤੋਂ ਵੱਡਾ ਸਾਧਨ ਹਨ। ਖੇਡਾਂ ਤੇ ਮਨਪ੍ਰਚਾਵੇ ਮਨੁੱਖ ਲਈ ਉਨੇ ਹੀ ਜਰੂਰੀ ਹਨ ਜਿਤਨੇ ਅੰਨ, ਪਾਣੀ ਅਤੇ ਹਵਾ। ਇਹ ਮਨੁੱਖ ਦੇ ਸਰਬ-ਪੱਖੀ ਵਿਕਾਸ ਦਾ ਮਹੱਤਵਪੂਰਨ ਸ੍ਰੋਤ ਹਨ। ਬੱਚੇ ਦੇ ਜਨਮ ਲੈਣ ਨਾਲ ਬੱਚੇ ਦੀ ਖੇਡ-ਪ੍ਰਕਿਰਿਆ ਆਰੰਭ ਹੋ ਜਾਂਦੀ ਹੈ; ਜਿਵੇਂ ਕੁੱਝ ਦਿਨਾਂ ਦਾ ਬੱਚਾ ਹੀ ਲੱਤਾਂ-ਬਾਹਾਂ ਮਾਰਨੀਆਂ ਸ਼ੁਰੂ ਕਰ ਦਿੰਦਾ ਹੈ। ਖੇਡ-ਰੁਚੀਆਂ ਹੀ ਬੱਚੇ ਦੇ ਸਰੀਰਿਕ, ਮਾਨਸਿਕ ਅਤੇ ਬੌਧਿਕ ਵਿਕਾਸ ਦੀਆਂ ਸੂਚਕ ਹਨ।‘ਲੋਕ ਖੇਡ’ ‘ਲੋਕ’ ਅਤੇ ‘ਖੇਡ’ ਸ਼ਬਦਾਂ ਦੇ ਮੇਲ ਨਾਲ ਬਣਿਆ ਹੈ। ਇਸਦਾ ਅਰਥ ਹੈ। ‘ਲੋਕ ਦੀ ਖੇਡ’। ‘ਲੋਕ’ ਸ਼ਬਦ ਵਾਸਤਵ ਵਿੱਚ ਅੰਗਰੇਜ਼ੀ ਦੇ ਫੋਕ ਦਾ ਪਰਿਯਾਇ ਹੈ। ਜੋ ਨਗਰ ਅਤੇ ਪਿੰਡ ਦੀ ਸਾਰੀ ਜਨਤਾ ਦਾ ਭਾਵ ਹੈ। ਇਸ ਤਰ੍ਹਾਂ ‘ਖੇਡ’ ਸ਼ਬਦ ਦਾ ਭਾਵ ਮਨ ਪਰਚਾਣਾ ਹੈ। ਲੋਕਖੇਡ ਦਾ ਮਨ ਪਰਚਾਵਾ ਹੋਣਾ ਬਹੁਤ ਜ਼ਰੂਰੀ ਹੈ। ਪਰ ਮਨ ਪਰਚਾਵੇ ਦੇ ਨਾਲ-ਨਾਲ ਇਹ ਮਨੁੱਖ ਨੂੰ ਸਰੀਰਿਕ ਤੇ ਮਾਨਸਿਕ ਸ਼ਕਤੀ ਵੀ ਦਿੰਦੀਆਂ ਹਨ। ਇਨ੍ਹਾਂ ਦਾ ਮਨੁੱਖ ਦੇ ਜੀਵਨ ਨਾਲ ਡੂੰਘਾ ਸੰਬੰਧ ਹੈ।ਲੋਕ-ਖੇਡਾਂ ਦੀ ਖ਼ਾਸੀਅਤ ਇਹ ਹੈ ਕਿ ਇਹ ਕਿਸੇ ਕਰੜੇ ਨਿਯਮਾਂ ਅਧੀਨ ਨਹੀਂ ਖੇਡੀਆਂ ਜਾਂਦੀਆਂ। ਕੋਈ ਸਮਾਂ-ਸਥਾਨ ਵੀ ਨਿਸ਼ਚਿਤ ਨਹੀਂ, ਗਰਮੀਆਂ ਨੂੰ ਦੁਪਿਹਰਾ ਸਮੇਂ, ਰਾਤ ਨੂੰ ਚਾਨਣੀਆਂ ਰਾਤਾਂ ਵਿਚ, ਖੁੱਲ੍ਹਿਆ ਵਿਹੜਿਆਂ, ਗਲੀਆਂ, ਜੂਹਾਂ, ਟਾਹਲੀਆਂ, ਬਰੋਟਿਆਂ ਦੀਆਂ ਛਾਂਵਾਂ ਅਤੇ ਕਿਸੇ ਵੀ ਮੋਕਲੀ ਥਾਂ 'ਤੇ ਇਹ ਖੇਡੀਆਂ ਜਾਂਦੀਆਂ ਹਨ। ਲੋਕ-ਖੇਡਾਂ ਖੇਡਣ ਲਈ ਸਮਾਨ ਖ਼ਰੀਦਣ ਦੀ ਵੀ ਲੋੜ ਨਹੀਂ, ਸਥਾਨਿਕ ਉਪਲਬਧ ਸਮਗਰੀ ਤੋਂ ਹੀ ਕੰਮ ਸਾਰ ਲਿਆ।
ਭਾਰਤ ਦੱਖਣੀ ਏਸ਼ੀਆ ਦਾ ਇੱਕ ਦੇਸ਼ ਹੈ। ਇਹ ਖੇਤਰਫਲ ਦੇ ਹਿਸਾਬ ਨਾਲ ਦੁਨੀਆਂ ਦਾ ਸੱਤਵਾਂ ਅਤੇ ਆਬਾਦੀ ਦੇ ਹਿਸਾਬ ਨਾਲ ਦੁਨੀਆਂ ਦਾ ਦੂਜਾ ਸਭ ਤੋਂ ਵੱਡਾ ਦੇਸ਼ ਹੈ। ਭਾਰਤ ਦੁਨੀਆਂ ਦਾ ਸਭ ਤੋਂ ਵੱਧ ਆਬਾਦੀ ਵਾਲਾ ਲੋਕਤੰਤਰ ਹੈ। ਇਹ ਦੱਖਣ ਵਿੱਚ ਹਿੰਦ ਮਹਾਂਸਾਗਰ, ਦੱਖਣ-ਪੱਛਮ ਵਿੱਚ ਅਰਬ ਸਾਗਰ ਅਤੇ ਦੱਖਣ-ਪੂਰਬ ਵਿੱਚ ਬੰਗਾਲ ਦੀ ਖਾੜੀ ਨਾਲ ਘਿਰਿਆ ਹੋਇਆ ਹੈ। ਭਾਰਤ ਪੱਛਮ ਵੱਲ ਪਾਕਿਸਤਾਨ ਅਤੇ ਅਫ਼ਗ਼ਾਨਿਸਤਾਨ, ਉੱਤਰ ਵੱਲ ਚੀਨ, ਨੇਪਾਲ ਅਤੇ ਭੂਟਾਨ, ਪੂਰਬ ਵੱਲ ਬਰਮਾ ਅਤੇ ਬੰਗਲਾਦੇਸ਼ ਆਦਿ ਦੇਸ਼ਾਂ ਨਾਲ ਜ਼ਮੀਨੀ ਸਰਹੱਦ ਸਾਂਝੀ ਕਰਦਾ ਹੈ ਅਤੇ ਦੱਖਣ ਵੱਲ ਮਾਲਦੀਵ ਅਤੇ ਸ੍ਰੀ ਲੰਕਾ ਨਾਲ ਸਮੁੰਦਰੀ ਸਰਹੱਦ ਸਾਂਝੀ ਕਰਦਾ ਹੈ। ਭਾਰਤ ਦੇ ਅੰਡੇਮਾਨ ਅਤੇ ਨਿਕੋਬਾਰ ਟਾਪੂ ਬਰਮਾ, ਥਾਈਲੈਂਡ ਅਤੇ ਇੰਡੋਨੇਸ਼ੀਆ ਨਾਲ ਸਮੁੰਦਰੀ ਸਰਹੱਦ ਸਾਂਝੀ ਕਰਦੇ ਹਨ।
ਮਹਾਰਾਜਾ ਰਣਜੀਤ ਸਿੰਘ (1780-1839) ਪੰਜਾਬ ਦੀ ਸਿੱਖ ਸਲਤਨਤ ਦੀ ਨੀਂਹ ਰੱਖਣ ਵਾਲੇ ਇੱਕ ਸਿੱਖ ਮਹਾਰਾਜਾ ਸੀ ਜਿੰਨਾ ਨੂੰ ਸ਼ੇਰ-ਏ-ਪੰਜਾਬ (ਪੰਜਾਬ ਦਾ ਸ਼ੇਰ) ਦੇ ਨਾਂ ਨਾਲ਼ ਜਾਣਿਆ ਜਾਂਦਾ ਹੈ। ਮਹਾਰਾਜਾ ਰਣਜੀਤ ਸਿੰਘ ਨੂੰ ਪੰਜਾਬ ਦੇ ਇਤਿਹਾਸ ਵਿੱਚ ਬਹਾਦਰ ਜੰਗਜੂ, ਦਲੇਰ ਮਹਾਰਾਜੇ ਤੇ ਮਹਾਨ ਸ਼ਖ਼ਸੀਅਤ ਵਜੋਂ ਜਾਣਿਆ ਜਾਂਦਾ ਹੈ। ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਵਿੱਚ ਸਿੱਖਾਂ, ਹਿੰਦੂਆਂ ਤੇ ਮੁਸਲਮਾਨਾਂ ਨੂੰ ਇੱਕ ਡੋਰ ਵਿੱਚ ਪਰੋਈ ਰੱਖਿਆ, ਜਿਸ ਕਰਕੇ ਖ਼ਾਲਸਾ ਰਾਜ ਦੀ ਹਰ ਥਾਂ ਸਿਫ਼ਤ ਕੀਤੀ ਜਾਂਦੀ ਸੀ।
ਪੰਜਾਬ ਦੇ ਲੋਕ ਸਾਹਿਤ ਦੀ ਇਸ ਵੰਨਗੀ ਵਿੱਚ ਬਹੁਤ ਕੁਝ ਏ, ਪੰਜਾਬ ਦੀਆਂ ਇਨ੍ਹਾਂ ਬੋਲੀਆਂ ਵਿੱਚ ਪੂਰੀ ਪੰਜਾਬੀ ਕੌਮ ਦਾ ਦਿਲ ਧੜਕਦਾ ਹੈ ਸਮਾਜ ਦਾ ਚਿਹਰਾ, ਸਮਾਂ -ਕਾਲ ਝਾਤੀ ਮਾਰਦਾ ਹੈ। ਇਹ ਬੋਲੀਆਂ ਪੰਜਾਬੀ ਕੌਮ ਦਾ ਮੁਹਾਂਦਰਾ ਨੇ। ਇਹਨਾਂ ਵਿੱਚ ਪਿਆਰ ਦੇ ਭਾਵ, ਨਫ਼ਰਤ ਦੇ ਭਾਵ , ਮੇਲ - ਮਿਲਾਪ ਅਤੇ ਜੁਦਾਈ ਹੈ। ਬੋਲੀਆਂ ਵਿੱਚ ਲੜਾਈ ਹੈ ਸੁਲਹ ਹੈ। ਇਸ ਵਿੱਚ ਗਰੂਰ ਹੈ ਤਾਬੋਰ ਹੈ ਦੇਸ਼ ਭਗਤੀ ਹੈ। ਇਨ੍ਹਾਂ ਵਿੱਚ ਹੰਝੂਆਂ ਦੀਆਂ ਬਰਸਾਤਾਂ ਤੇ ਹਾਸਿਆਂ ਦੀ ਚਮਕਾਰ ਏ। ਰੁਸਣ ਤੇ ਮਨਾਉਣ ਦੀ ਗੱਲ੍ਹ ਕਰਦੀਆਂ ਏਹ ਬੋਲੀਆਂ ਕਿਤੇ ਢੋਲ ਨੂੰ ਤੋਰ ਕੇ ਵਿਹੜੇ ਵਿੱਚ ਬੈਠੀਆਂ ਐਸੀਆਂ ਪਾਟਦੀਆਂ ਨੇ। ਇਨ੍ਹਾਂ ਬੋਲੀਆਂ ਵਿੱਚ ਜ਼ਾਲਮ ਹਾਕਮਾਂ ਲਈ ਵੰਗਾਰ ਅਤੇ ਬੇਸਹਾਰਿਆਂ ਪ੍ਰਤੀ ਹਮਾਇਤ ਦੇ ਭਾਵ ਵੀ ਸ਼ਾਮਿਲ ਹੁੰਦੇ ਹਨ ਹਾਸ-ਵਿਅੰਗ, ਮਿੱਠੀਆਂ ਤੇ ਪਿਆਰੀਆਂ ਗਾਲ੍ਹਾਂ ਵੀ ਨੇ। ਹਰੀਆਂ ਫਸਲਾਂ, ਸੋਕੇ ਦੀਆਂ ਗੱਲ੍ਹਾਂ ਆ ਜਾਂਦੀਆਂ ਹਨ। ਬੋਲੀਆਂ ਵਿੱਚ ਪੰਜਾਬੀ ਸਭਿਆਚਾਰ ਦੇ ਕੀਮਤੀ ਲਿਬਾਸ ਵੱਡਮੁੱਲੇ ਗਹਿਣਿਆਂ ਦਾ ਜ਼ਿਕਰ ਛੇਡ- ਛਾੜ ਤੇ ਰੁਮਾਂਸ, ਦੁਆਲੇ ਤੇ ਬੱਦ ਦੁਆਵਾਂ ਵੀ ਸ਼ਾਮਿਲ ਹਨ। ਇਨ੍ਹਾਂ ਵਿੱਚ ਰਿਸ਼ਤੇ ਨਾਤੇ ਤੇ ਉਨ੍ਹਾਂ ਦੇ ਗੁਣ ਤੇ ਅਉਗੁਣ ਵੀ ਦਿਖਾਈ ਦਿੰਦੇ ਹਨ। ਇਨ੍ਹਾਂ ਵਿੱਚ ਪੰਛੀਆਂ ਦੀਆਂ ਓਸਾਰੀਆ ਤੇ ਰੁੱਖਾਂ ਦੀਆਂ ਗੱਲਾਂ ਨੇ। ਪਿਆਰ ਦੇ ਗਿਲੇ- ਸ਼ਿਕਵੇ ਤੇ ਇਸ਼ਕੀਆ ਤਰਲੇ ਵੀ ਨੇ। ਇਨ੍ਹਾਂ ਵਿੱਚ ਸੁਰਾਂ ਵੀ ਨੇ ਤਾਲ ਹੋਕੇ ਤੇ ਹਟਕੋਰੇ ਵੀ ਨੇ। ਸਰਘੀ ਵੇਲੇ ਤੋਂ ਲੈਕੇ ਰਾਤ ਦੇ ਪਿਛਲੇ ਪਹਿਰ ਤੱਕ ਪੰਜਾਬੀ ਕੌਮ ਜੋ ਘਾਲਣਾ ਘਾਲਦੀ ਹੈ ਉਹ ਇੰਨ੍ਹਾਂ ਬੋਲੀਆਂ ਵਿੱਚ ਹੈ। ਗਿੱਧਾ ਅਤੇ ਕਈ ਹੋਰ ਲੋਕ ਨਾਚਾਂ ਨੂੰ ਮਹਾਨ ਕਲਾਕ੍ਰਿਤ ਬਣਾਉਣ ਵਿੱਚ ਲੋਕ ਬੋਲੀਆਂ ਦਾ ਵਿਸ਼ੇਸ਼ ਸਥਾਨ ਹੈ। ਖ਼ਾਸ ਕਰਕੇ ਗਿੱਧਾ ਪਾਉਣ ਸਮੇਂ ਮੁਟਿਆਰਾਂ ਇਨ੍ਹਾਂ ਬੋਲੀਆਂ ਰਾਹੀਂ ਹੀ ਜ਼ਿੰਦਗੀ ਦੇ ਹਰ ਰੰਗ ਨੂੰ ਪੇਸ਼ ਕਰਦੀਆਂ ਹਨ ਲੋਕ ਬੋਲੀਆਂ ਪੰਜਾਬੀ ਸੱਭਿਆਚਾਰ ਦੀ ਮੂੰਹ ਬੋਲਦੀ ਤਸਵੀਰ ਹਨ। ਇੰਨ੍ਹਾਂ ਵਿੱਚ ਜ਼ਿੰਦਗੀ ਦੇ ਕਈ ਤਜ਼ਰਬੇ, ਸਮਾਜਿਕ ਆਰਥਿਕ ਅਤੇ ਇਤਿਹਾਸਕ ਜਾਣਕਾਰੀ ਸਮਾਈ ਹੋਈ ਹੈ। ਬੋਲੀਆਂ ਕਿਸੇ ਵਿਸ਼ੇਸ਼ ਲੇਖਕ ਦੀਆਂ ਲਿਖੀਆਂ ਨਹੀਂ ਹੁੰਦੀਆਂ ਇੰਨ੍ਹਾਂ ਵਿੱਚ ਸਮੇਂ ਅਤੇ ਸਥਾਨ ਦੇ ਹਿਸਾਬ ਨਾਲ ਵਾਧਾ - ਘਾਟਾ ਹੁੰਦਾ ਰਹਿੰਦਾ ਹੈ। ਤ੍ਰਿੰਞਣਾ ਵਿੱਚ ਕੱਤਦੀਆਂ ਮੁਟਿਆਰਾਂ ਦੁੱਧ ਰਿੜਕਦੀਆਂ ਸੁਆਣੀਆਂ, ਫੁਲਕਾਰੀਆਂ ਕੱਢਦੀਆਂ ਨੱਢੀਆਂ ਪਤਾ ਨਹੀਂ ਲੋਕ ਬੋਲੀਆਂ ਰੂਪੀ ਖਜ਼ਾਨਾ ਕਿੰਨਾ ਵਧਾ ਦਿੰਦੀਆਂ ਹਨ।