ਪੰਜਾਬੀ ਵਿਕੀਪੀਡੀਆ ਦੇ ਸਭ ਤੋਂ ਜ਼ਿਆਦਾ ਵੇਖੇ ਜਾਣ ਵਾਲੇ ਲੇਖ, ਰੋਜ਼ਾਨਾ ਨਵਪੂਰਤ ਹੋਰ ਜਾਣੋ...
ਗੁਰੂ ਗ੍ਰੰਥ ਸਾਹਿਬ ਸਿੱਖਾਂ ਦੇ ਗਿਆਰਵੇਂ ਗੁਰੂ ਹਨ। ਇਹ 1469 ਤੋਂ ਲੈ ਕੇ 1708 ਤੱਕ ਸਿੱਖ ਗੁਰੂਆਂ ਦੇ ਸਮੇਂ ਰਚੀ ਅਤੇ ਇਕੱਤਰ ਕੀਤੀ ਬਾਣੀ ਦਾ 1430 ਅੰਗਾਂ ਵਾਲਾ ਇੱਕ ਵਿਸਤਾਰਮਈ ਗ੍ਰੰਥ ਹੈ। ਇਹ ਅਨੇਕਾਂ ਸ਼ਬਦਾਂ ਭਾਵ ਬਾਣੀ ਦਾ ਅੰਬਾਰ ਹੈ ਜੋ ਕਿ ਰੱਬ ਦੇ ਗੁਣਾਂ ਅਤੇ ਉਸ ਦੇ ਨਾਮ ਜਪਣ ਦੇ ਕਾਰਨਾਂ ਦਾ ਵਰਨਣ ਕਰਦਾ ਹੈ। ਸਿੱਖਾਂ ਦੇ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ (1666-1708) ਨੇ ਜੋਤੀ-ਜੋਤਿ ਸਮਾਉਣ ਵੇਲੇ ਗੁਰਿਆਈ ਆਦਿ ਗ੍ਰੰਥ ਨੂੰ ਦਿੱਤੀ ਅਤੇ ਇਸ ਕਰ ਕੇ ਨਾਮ ਗੁਰੂ ਗ੍ਰੰਥ ਸਾਹਿਬ ਹੋ ਗਿਆ। ਇਹ ਸਿੱਖਾਂ ਦਾ ਸਭ ਤੋਂ ਪਵਿੱਤਰ ਗ੍ਰੰਥ ਅਤੇ ਇੱਕੋ-ਇੱਕ ਸਦੀਵੀ ਸ਼ਬਦ-ਰੂਪੀ ਗੁਰੂ ਹੈ ਜੋ ਕਿ ਸਿੱਖ ਗੁਰੂਆਂ ਅਤੇ ਹੋਰ ਸੰਤਾਂ-ਭਗਤਾਂ ਦੀ ਸਿੱਖਿਆਵਾਂ ਦਾ ਅੰਬਾਰ ਹੈ। ਅਰਦਾਸ ਦੇ ਸਰੋਤ ਜਾਂ ਮਾਰਗ-ਦਰਸ਼ਕ ਵਜੋਂ ਆਦਿ ਗ੍ਰੰਥ ਸਿੱਖੀ ਵਿੱਚ ਬੰਧਨਾ ਅਤੇ ਭਗਤੀ ਦਾ ਕੇਂਦਰੀ ਧੁਰਾ ਹੈ।ਆਦਿ ਗ੍ਰੰਥ ਦਾ ਸਭ ਤੋਂ ਪਹਿਲਾ ਸੰਕਲਨ ਪੰਜਵੇਂ ਗੁਰੂ, ਗੁਰੂ ਅਰਜਨ ਦੇਵ (1563-1606) ਨੇ ਪਹਿਲੇ ਪੰਜ ਗੁਰੂਆਂ ਅਤੇ ਹੋਰ ਮਹਾਨ ਸੰਤਾਂ ਜਾਂ ਭਗਤਾਂ, ਜਿਹਨਾਂ ਵਿੱਚੋਂ ਕਈਆਂ ਦਾ ਹਿੰਦੂ ਧਰਮ ਅਤੇ ਇਸਲਾਮ ਨਾਲ ਵਾਸਤਾ ਸੀ, ਦੀ ਬਾਣੀ ਇਕੱਤਰ ਕਰ ਕੇ ਕੀਤਾ ਅਤੇ ਇਸ ਪਵਿੱਤਰ ਬੀੜ ਨੂੰ ਭਾਈ ਗੁਰਦਾਸ ਜੀ ਦੇ ਹੱਥੋਂ ਲਿਖਵਾਇਆ। ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਤੇਗ ਬਹਾਦੁਰ ਜੀ ਦੀ ਬਾਣੀ ਨੂੰ ਇਕੱਤਰ ਕਰ ਕੇ ਤਲਵੰਡੀ ਸਾਬੋ ਵਿਖੇ ਭਾਈ ਮਨੀ ਸਿੰਘ ਜੀ ਪਾਸੋਂ ਆਦਿ ਗ੍ਰੰਥ ਵਿੱਚ ਦਰਜ ਕਰਵਾ ਕੇ ਆਦਿ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਦਾ ਦਰਜਾ ਦਿੱਤਾ। ਦਸਮ ਪਿਤਾ ਦੇ ਜੋਤੀ-ਜੋਤਿ ਸਮਾਉਣ ਪਿੱਛੋਂ ਬਾਬਾ ਦੀਪ ਸਿੰਘ ਵੱਲੋਂ ਗੁਰੂ ਗ੍ਰੰਥ ਸਾਹਿਬ ਦੇ ਬਹੁਤ ਸਾਰੇ ਉਤਾਰੇ ਵੰਡੇ ਗਏ। ਗੁਰੂ ਗ੍ਰੰਥ ਸਾਹਿਬ ਦੀ ਲਿਖਾਈ ਗੁਰਮੁਖੀ ਲਿਪੀ ਵਿੱਚ ਹੋਈ ਹੈ ਅਤੇ ਬਹੁਤ ਸਾਰੀਆਂ ਬੋਲੀਆਂ ਅਤੇ ਉਪ-ਬੋਲੀਆਂ– ਜਿਵੇਂ ਕਿ ਲਹਿੰਦੀ ਪੰਜਾਬੀ, ਬ੍ਰਜ ਭਾਸ਼ਾ, ਖੜ੍ਹੀ ਬੋਲੀ, ਸੰਸਕ੍ਰਿਤ ਅਤੇ ਫ਼ਾਰਸੀ – ਕਈ ਵਾਰ ਜਿਹਨਾਂ ਦੇ ਸਮੂਹ ਨੂੰ ਸੰਤ ਭਾਸ਼ਾ ਕਿਹਾ ਜਾਂਦਾ ਹੈ।.
ਭਾਈ ਵੀਰ ਸਿੰਘ (1872–1957) ਇੱਕ ਪੰਜਾਬੀ ਕਵੀ ਅਤੇ ਵਿਦਵਾਨ ਸੀ, ਜਿਸ ਨੂੰ ਅਜੋਕੇ ਪੰਜਾਬੀ ਸਾਹਿਤ ਦਾ ਮੋਢੀ ਵੀ ਕਿਹਾ ਜਾਂਦਾ ਹੈ। ਉਸ ਨੇ ਆਪਣੀ ਕਵਿਤਾ ਨੂੰ ਸਿੱਖ ਧਰਮ ਅਤੇ ਗੁਰਮਤਿ ਫਿਲਾਸਫੀ ਨਾਲ਼ ਜੋੜਿਆ ਜਿਸ ਕਰ ਕੇ ਉਸ ਨੂੰ ਭਾਈ ਜੀ ਆਖਿਆ ਜਾਣ ਲੱਗਾ। ਉਸ ਨੇ ਛੋਟੀ ਕਵਿਤਾ, ਮਹਾਂਕਾਵਿ ਤੋਂ ਇਲਾਵਾ ਵਾਰਤਕ ਵਿੱਚ ਨਾਵਲ, ਨਾਟਕ ਇਤਿਹਾਸ, ਜੀਵਨੀਆਂ, ਲੇਖਾਂ ਅਤੇ ਸਾਖੀਆਂ ਇਤਿਆਦਿ ਦੀ ਰਚਨਾ ਕਰਨ ਦੀ ਪਹਿਲ ਕੀਤੀ।
ਫਰਾਂਕੋਸ ਰਾਬੇਲਿਜ (/ˌræbəˈleɪ/; ਫ਼ਰਾਂਸੀਸੀ: [fʁɑ̃.swa ʁa.blɛ]; 1490 ਅਤੇ 1553 ਦੇ ਵਿਚਕਾਰ - 9 ਅਪਰੈਲ 1553) ਫਰਾਂਸ ਦਾ ਲੇਖਕ ਹੈ ਜਿਸ ਨੇ ਪੰਚਤੰਤਰ ਦੀ ਤਰਾਂ ਅਨਮਨੁਖੀ ਕਿਰਦਾਰਾਂ ਦੇ ਮਧਿਅਮ ਦੁਆਰਾ ਸਿੱਖਿਆਦਾਇਕ ਕਹਾਣੀਆਂ ਲਿਖੀਆਂ ਹਨ। 14ਵੀਂ ਸਦੀ ਫਰਾਂਸ ਵਿੱਚ ਸਾਹਿਤ ਹਾਲੀਂ ਸਮਾਜ ਨੂੰ ਮਨੁਖ ਦੇ ਨਾਲ ਨਹੀਂ ਟਕਰਾ ਸਕਦਾ ਸੀ ਇਸ ਕਰਕੇ ਹੀ ਲੇਖਕ ਨੇ ਬਾਹਰਲੀ ਦੁਨੀਆ ਨਾਲ ਵਰਤਾਰਾ ਕਰਕੇ ਸਮਾਜ ਦੀ ਮਨੁਖਤਾ ਵਾਲੀ ਸਿਰਜਣਾ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ। ਉਸ ਦੀ ਸਾਹਿਤਕ ਸ਼ਕਤੀ ਅਤੇ ਇਤਿਹਾਸਕ ਮਹੱਤਤਾ ਦੇ ਕਾਰਨ, ਪੱਛਮੀ ਸਾਹਿਤਕ ਆਲੋਚਕ ਉਸ ਨੂੰ ਸੰਸਾਰ ਸਾਹਿਤ ਦੇ ਮਹਾਨ ਲੇਖਕਾਂ ਵਿੱਚੋਂ ਇੱਕ ਅਤੇ ਆਧੁਨਿਕ ਯੂਰਪੀ ਲੇਖਣੀ ਦੇ ਸਿਰਜਣਹਾਰਾਂ ਵਿੱਚ ਮੰਨਦੇ ਹਨ।"ਗਰਗੰਤਾਤੋ ਅਤੇ ਪਨਤਾਗਰੋਲ" ਨਾਵਲ ਦੁਬਾਰਾ ਰਾਬਲਿਜ ਨੇ ਪੰਖਡਬਾਦ ਨੂੰ ਵਿਗਿਆਨ ਦੇ ਨਾਲ ਟਕਰਾ ਕੇ ਵਿਗਿਆਨ ਦੀ ਮਹੱਤਤਾ ਨੂੰ ਉਜਾਗਰ ਕੀਤਾ ਹੈ ਗਰਗੰਤਾਤੋ ਦੋਸਤਾਨਾ ਦਿਓ ਹੈ ਜੋ ਚੀਨੋਨ ਵਿਖੇ ਰਹਿ ਰਿਹਾ ਹੈ। ਉਸ ਦਾ ਪਿਤਾ ਗਰਾਦਗੋਸਿਰ ਜੋ ਯੁਟੋਪੀਆ ਨਾਂ ਦੇ ਟਾਪੂ ਦਾ ਰਾਜਾ ਹੈ ਆਪਣੇ ਪੁੱਤਰ ਦੀ ਸਿੱਖਿਆ ਤੋਂ ਸੰਤੁਸਟ ਨਹੀਂ ਸੋ ਗਰਗੰਤਾਤੋ ਨੂੰ ਪੈਰਿਸ ਵਿੱਚ ਪਨੋਕਰੇਟਸ ਕੋਲ ਟਿਊਸਨ ਲਈ ਭੇਜ ਦਿੰਦਾ ਹੈ ਜੋ ਕਿ ਇਨਸਾਨੀਅਤ ਬਾਰੇ ਵਿਦਿਆ ਦਿੰਦਾ ਹੈ ਇਹ ਸ਼ਹਿਰ ਵਿੱਚ ਉਹ ਇਤਿਫਾਕੀ ਸਾਹਸੀ ਘਟਨਾਵਾਂ ਕਰਦਾ ਹੈ ਜਿਵੇਂ ਕਿ ਨੋਤੀਰੀਦਮ ਦੀ ਘੰਟੀ ਚੋਰੀ ਕਰ ਲੈਦਾ ਤਾਂ ਕਿ ਘੰਟੀ ਨੂੰ ਆਪਣੀ ਘੋੜੀ ਦੇ ਗਲ ਵਿੱਚ ਪਾ ਸਕੇ |ਹਾਲੀਂ ਗਰਗੰਤਾਤੋ ਪੜ ਰਿਹਾ ਹੁੰਦਾ ਹੈ ਕਿ ਓਸ ਦੇ ਪਿਤਾ ਤੇ ਗੁਆਂਡੀ ਰਾਜਾ ਪਿਕਾਰੋਹੋਲ ਦਰਮਿਆਨ ਲੜਾਈ ਹੋ ਜਾਦੀਂ ਹੈ ਇਸ ਰਾਜੇ ਨਾਲ ਰਾਬੇਲਿਜ ਦੇ ਪਿਤਾ ਦੀ ਕਾਨੂੰਨੀ ਜੰਗ ਵੀ ਚੱਲ ਰਹੀ ਹੁੰਦੀ ਹੈ |ਲੜਾਈ ਦਾ ਕਾਰਨ ਕੁਝ ਜਿਮੀਦਾਰ ਜੋ ਪਿਕਾਰੋਹੋਲ ਹਨ ਇਹ ਕੇਕ ਚੋਰੀ ਕਰ ਲੈਦੇ ਹਨ ਇਸ ਕਰਕੇ ਗਰਗੰਤਾਤੋ ਨੂੰ ਵਾਪਸ ਬੁਲਾ ਲਿਆ ਜਾਂਦਾ ਹੈ ਤੇ ਇਹ ਆਪਣੇ ਮੰਗਤੇ ਦੋਸਤਾਂ ਨਾਲ ਰਲ ਕੇ ਭਿਆਨਕ ਯੁਧ ਕਰਦਾ ਹੈ ਤੇ ਦੁਸ਼ਮਨ ਨੂੰ ਹਾਰ ਦੇਖਣੀ ਪੈਦੀ ਹੈ |ਇਹ ਅਹਿਸਾਨ ਦੇ ਬਦਲ ਵਿੱਚ ਮੰਗਤੇ ਦਰਵੇਸ਼ ਜਾਂਅ ਦੀ ਇੰਤੋਮੀਰਸ ਦੇ ਲਈ ਇੱਕ ਮਠ ਬਣਾ ਕੇ ਦਿੰਦਾ ਹੈ ਇਹ ਮਠ ਇਸ ਤਰਾਂ ਦਾ ਹੈ ਜਿਥੇ ਔਰਤਾਂ ਤੇ ਮਰਦ ਆਪਣਾ ਸਮਾਂ ਪਾਸ ਕਰਨ ਲਈ ਪ੍ਰਾਥਨਾ ਨਹੀਂ ਕਰਦੇ ਬਲਕੇ ਖੇਡਦੇ ਅਤੇ ਇੱਕ ਦੂਸਰੇ ਨਾਲ ਸ਼ਾਦੀ ਕਰਦੇ ਹਨ ਅਤੇ ਇਨਸਾਨੀਅਤ ਦੀ ਵਿਦਿਆ ਵੀ ਪੜ੍ਹਦੇ ਹਨ | ਮਠ ਦਾ ਮੁਖ ਨਾਹਰਾ ਹੈ "ਜੋ ਚਹੋ ਸੋ ਕਰੋ "|
ਮਿਸ਼ੇਲ ਫੂਕੋ (ਫਰਾਂਸੀਸੀ: Michel Foucault; 15 ਅਕਤੂਬਰ 1926 – 25 ਜੂਨ 1984) ਇੱਕ ਫਰਾਂਸੀਸੀ ਦਾਰਸ਼ਨਿਕ, ਸਮਾਜਕ ਸਿਧਾਂਤਕਾਰ, ਚਿੰਤਨ ਦਾ ਇਤਿਹਾਸਕਾਰ ਅਤੇ ਸਾਹਿਤਕ ਆਲੋਚਕ ਸੀ। ਉਸਨੇ ਦਾਰਸ਼ਨਿਕ ਧਰਾਤਲ ਉੱਤੇ ਸੱਤਾ ਦੇ ਸਵਾਲ ਨੂੰ ਘੋਖਿਆ ਅਤੇ ਦੱਸਿਆ ਕੀ ਕਿਵੇਂ ਸੱਤਾ ਗਿਆਨ ਨੂੰ ਅਤੇ ਗਿਆਨ ਸੱਤਾ ਨੂੰ ਕੰਟ੍ਰੋਲ ਕਰਦਾ ਹੈ। ਉਸਦੇ ਅਨੁਸਾਰ ਜਿਸਨੂੰ ਅਸੀਂ ਪ੍ਰਮਾਣਿਕ ਸੱਚ ਮੰਨਦੇ ਹਾਂ, ਉਹ ਹੋਰ ਕੁੱਝ ਨਹੀਂ ਇਤਹਾਸ ਦੇ ਕਿਸੇ ਖਾਸ ਦੌਰ ਵਿੱਚ ਖਾਸ ਸ਼ਕਤੀ ਸਮੂਹਾਂ ਦੁਆਰਾ ਆਪਣੇ ਹਿਤਾਂ ਦੇ ਅਨੁਕੂਲ ਘੜੀਆਂ ਅਵਧਾਰਨਾਵਾਂ ਹੁੰਦੀਆਂ ਹਨ। ਅਤੇ ਇਹ ਕਿ ਕਿਸੇ ਵੀ ਸਮੇਂ ਵਿੱਚ ਸ਼ਕਤੀ ਸੰਰਚਨਾਵਾਂ ਦੇ ਦਾਇਰੇ ਤੋਂ ਜੋ ਬਾਹਰ ਹੈ, ਦੂਸਰਾ ਹੈ, ਹਾਸ਼ੀਏ ਉੱਤੇ ਖੜਾ ਹੈ, ਖਾਰਿਜ ਹੈ, ਉਸਨੂੰ ਵੇਖਣਾ ਅਤੇ ਜਾਨਣਾ ਮਹੱਤਵਪੂਰਨ ਹੈ। ਉਹ ਸ਼ਕਤੀ ਸੰਰਚਨਾਵਾਂ ਦੇ ਚਲਣ ਦੀ ਕਲਈ ਖੋਲ੍ਹਦਾ ਹੈ। ਫੂਕੋ ਕਿਸੇ ਵੀ ਪ੍ਰਕਾਰ ਦੀ ਕੇਂਦਰੀਅਤਾ, ਸਰਵਭੌਮਿਕਤਾ ਅਤੇ ਮਿਆਰੀਕਰਨ ਦੇ ਖਿਲਾਫ ਸੀ। ਉਹ ਕਹਿੰਦਾ ਹੈ ਕਿ ਗਿਆਨ ਇੱਕ ਵਿਸ਼ੇਸ਼ ਤਾਕਤ ਹੈ, ਤਾਕਤ ਇੱਕ ਵਿਸ਼ੇਸ਼ ਪ੍ਰਕਾਰ ਦਾ ਗਿਆਨ ਹੀ ਹੈ, ਦੋਨਾਂ ਦੇ ਵਿੱਚ ਕੋਈ ਦਵੈਤ ਨਹੀਂ ਹੈ।
ਧਰਮ (ਸੰਸਕ੍ਰਿਤ: धर्मशास्त्रप्रविभागः) ਧਰਮ ਹਿੰਦੋਸਤਾਨ ਦੀ ਪ੍ਰਾਚੀਨਤਮ ਭਾਸ਼ਾ ਸੰਸਕ੍ਰਿਤ ਦਾ ਸ਼ਬਦ ਹੈ ਜੋ ਮਨੁੱਖ ਲਈ ਧਾਰਨ ਕਰਨਯੋਗ ਭਾਵ ਕੁਦਰਤ ਵਲੋਂ ਤਿਆਰ ਕਰਮਾਂ ਤੇ ਆਧਾਰਤ ਨਤੀਜਿਆਂ ਦੀ ਅਜਿਹੀ ਵਿਵਸਥਾ ਹੈ ਜਿਸ ਤੋਂ ਕੋਈ ਵੀ ਮਨੁੱਖ ਬਾਹਰ ਨਹੀਂ ਜਾ ਸਕਦਾ। ਧਰਮ ਦਾ ਇੱਕ ਸੱਭਿਆਚਾਰਕ ਰੂਪ ਹੈ ਵੀ ਹੈ ਜੋ ਸੰਸਥਾਗਤ ਤੌਰ ਤੇ ਹੋਰ ਬਾਕੀ ਸੰਸਥਾਵਾਂ ਵਾਂਗ ਜੀਵਨ ਦੇ ਵਿਸ਼ੇਸ਼ ਖੇਤਰ ਵਿੱਚ ਕਿਰਿਆਸ਼ੀਲ ਹੈ।ਇਹ ਖੇਤਰ ਅਨਿਸਚਿਤ, ਅਣਜਾਤੇ ਅਤੇ ਪਰਾਲੌਕਿਕ ਸੰਸਾਰ ਦਾ ਖੇਤਰ ਵੀ ਹੈ। ਇਸਦਾ ਸੰਸਥਾਗਤ ਰੂਪ ਆਪਣੇ ਪ੍ਰਚਾਰ ਲਈ ਦੂਸਰੀਆਂ ਹੋਰ ਸੱਭਿਆਚਾਰਕ ਕਲਾਵਾਂ ਜਾਂ ਵਸਤਾਂ ਦਾ ਸਹਾਰਾ ਲੈਂਦਾ ਹੈ ਜਿਵੇਂ ਚਿੱਤਰਕਾਰੀ, ਸੰਗੀਤ, ਕਵਿਤਾ, ਭਵਨ ਨਿਰਮਾਣ ਤੇ ਨ੍ਰਿਤ ਆਦਿ। ਆਮ ਕਰਕੇ ‘ਧਰਮ` ਸ਼ਬਦ ਲਈ ਅੰਗਰੇਜ਼ੀ ਦਾ ਸ਼ਬਦ Religion ਵਰਤ ਲਿਆ ਜਾਂਦਾ ਹੈ। ਪਰ ਵੱਖ-ਵੱਖ ਧਾਰਮਿਕ ਵਿਦਵਾਨ ਅਤੇ ਇਤਿਹਾਸਕਾਰ ਇਹ ਮੰਨਦੇ ਹਨ ਕਿ ‘ਧਰਮ` ਸ਼ਬਦ ਦੇ ਅਰਥ ਉਹ ਨਹੀਂ ਜੋ Religion ਦੇ ਹਨ। ਜੇ ਸਭ ਤੋਂ ਪਹਿਲਾਂ ਅੰਗਰੇਜ਼ੀ ਦੇ ਸ਼ਬਦ Religion ਦੀ ਗੱਲ ਕੀਤੀ ਜਾਵੇ ਤਾਂ ਮੈਕਸ ਮੂਲਰ Religion ਸ਼ਬਦ ਬਾਰੇ ਆਪਣੇ ਵਿਚਾਰ ਪੇਸ਼ ਕਰਦਾ ਹੋਇਆ ਕਹਿੰਦਾ ਹੈ ਕਿ “ਰੋਮਨ ਲੋਕ ਆਪ ਵੀ ਸ਼ਬਦ 'religio' ਦੇ ਅਸਲ ਮੌਲਿਕ ਅਰਥਾਂ ਬਾਰੇ ਸੰਸੇ ਵਿੱਚ ਸਨ। ਸਾਰੇ ਜਾਣਦੇ ਹਨ ਕਿ ਸਿਸਰੋ ਨੇ ਇਸ ਦਾ ਮੂਲ re-leger ਮੰਨਿਆ ਹੈ ਜਿਸ ਦੇ ਅਰਥ ਹਨ, ‘ਮੁੜ ਇਕੱਤਰ ਕਰਨਾ`, ‘ਚੁੱਕਣਾ`, ‘ਵਿਚਾਰਨਾ`, ‘ਸੋਚਣਾ`। ਮੇਰਾ ਆਪਣਾ ਵਿਚਾਰ ਹੈ ਕਿ ਸਿਸਰੋ ਠੀਕ ਹੈ ਪਰ ਜੇ religio ਅਰਥ ‘ਧਿਆਨ`, ਸਤਿਕਾਰ, ਪਾਵਨ ਭਾਵਨਾ ਸੀ ਤਾਂ ਇਹ ਗੱਲ ਬਿਲਕੁਲ ਸਪਸ਼ਟ ਹੈ ਕਿ ਇਹ ਮੂਲ ਅਰਥ ਬਹੁਤ ਸਮਾਂ ਇਸ ਨਾਲ ਸੰਬੰਧਿਤ ਨਾ ਰਹਿ ਸਕਿਆ।`` “ਵੈਵਸਟਰ ਦੇ ਕੋਰਸ (New international Dictionary) ਅਨੁਸਾਰ ਧਰਮ ਦਾ ਅਰਥ ਪਰਮਾਤਮਾ ਦੀ ਪੂਜਾ ਹੈ ਜਾਂ ਪੂਜਾ ਦੇ ਮੰਤਵ ਨਾਲ ਥਾਪੇ ਕਿਸੇ ਦੇਵਤੇ ਦੀ ਉਪਾਸਨਾ ਹੈ।`` ਪਰ ਇਹ ਅਰਥ ਵੀ ਬ੍ਰਹਮੰਡੀ ਜਾਂ ਕੁਦਰਤ ਦੇ ਧਰਮ ਅਤੇ ਮਜ਼ਹਬ ਜਾਂ ਸੰਸਥਾਗਤ ਧਰਮ ਵਿਚਾਲੇ ਸਹੀ ਨਿਖੇੜਾ ਨਹੀੰ ਕਰਦੇ। ਜੇਕਰ ਹੁਣ ਅਸੀਂ ਹਿੰਦੁਸਤਾਨ ਵਿੱਚ ਪ੍ਰਚਲਿਤ ਸ਼ਬਦ ਦੇ ਅਰਥ ਕਰਨੇ ਹੋਣ ਤਾਂ ਧਰਮ ਸ਼ਬਦ ਦੇ ਅਸਲੀ ਅਰਥ ਹਨ ਕੁਦਰਤ ਦਾ ਧਾਰਨ ਕਰਨਯੋਗ ਨਿਯਮ। ਇਹ ਧਰਮ ਉਹ ਨਿਯਮ ਹੈ ਜਿਹੜਾ ਸਮੁੱਚੀ ਕਾਇਨਾਤ ਵਿਚ ਸੁੱਤੇ ਸਿੱਧ ਵਰਤ ਰਿਹਾ ਹੈ। ਮਹਾਂਭਾਰਤ ਅਨੁਸਾਰ ਸੰਸਾਰ ਧਰਮ ਦੇ ਆਸਰੇ ਹੀ ਖੜਾ ਹੈ ਅਤੇ ਵੇਦਾਂ ਵਿੱਚ ਧਰਮ ਨੂੰ ਵੱਖ-ਵੱਖ ਰਹੁ ਰੀਤਾਂ ਨਾਲ ਵੀ ਜੋੜਿਆ ਗਿਆ ਹੈ। “ਮਹਾਂਭਾਰਤ, ਗੀਤਾ, ਧਰਮ ਸ਼ਾਸਤਰ` ਅਤੇ ਪੁਰਾਣਾ ਵਿੱਚ ਧਰਮ ਦੇ ਅਰਥ ਕਾਨੂੰਨ, ਕਰਤੱਵ, ਸੱਚਾਈ, ਚੰਗੇ ਗੁਣ, ਫਰਜ, ਵਿਸ਼ੇਸ਼ ਅਧਿਕਾਰ ਤੇ ਰਹੁ ਰੀਤੀ ਇਤਿਆਦ ਵਜੋਂ ਵੀ ਸਾਹਮਣੇ ਆਏ ਹਨ ।`` ਇਸ ਤਰ੍ਹਾਂ ਹਿੰਦੁਸਤਾਨ ਵਿੱਚ ਧਰਮ ਸ਼ਬਦ ਲਈ ਵਰਤੇ ਜਾਂਦੇ ਅਰਥ, Religion ਸ਼ਬਦ ਲਈ ਵਰਤੇ ਜਾਂਦੇ ਅਰਥਾਂ ਤੋਂ ਇਲਾਵਾ ਬਹੁਤ ਕੁਝ ਹੋਰ ਹਨ। ਹਿੰਦੁਸਤਾਨ ਵਿੱਚ ਧਰਮ ਦੇ ਅਰਥਾਂ ਵਿਚ ਰਹੁ ਰੀਤਾਂ, ਵਿਸ਼ਵਾਸ, ਆਦਰਸ਼, ਦੇਵੀ ਦੇਵਤਿਆਂ ਬਾਰੇ ਕਲਪਿਤ ਕਹਾਣੀਆਂ, ਵੱਖ-ਵੱਖ ਜਾਤਾਂ ਤੇ ਸਮਾਜਕ ਸ੍ਰੇਣੀਆਂ ਦੇ ਫਰਜ, ਕਾਨੂੰਨ ਆਦਿ ਸਭ ਕੁਝ ਸਮਾਅ ਜਾਂਦੇ ਹਨ। ਪਰ ਅੱਜ ਧਰਮ ਅਤੇ ਰਿਲੀਜਨ ਸ਼ਬਦ ਨੂੰ ‘ਧਾਰਮਿਕ ਮੱਤ` ਦੇ ਤੌਰ ਤੋਂ ਹੀ ਵਰਤ ਲਿਆ ਜਾਂਦਾ ਹੈ, ਜੋ ਧਰਮ ਸ਼ਬਦ ਦੇ ਅਰਥਾਂ ਨਾਲ ਇਨਸਾਫ਼ ਨਹੀਂ ਹੈ। ਦਰਅਸਲ ਮੱਤ, ਧਰਮ ਅਤੇ ਮਜ਼ਹਬ ਦਾ ਨਿਖੇੜਾ ਸਮੇ੍ਹਯ ਦੀ ਸਭ ਤੋਂ ਵੱਡੀ ਜਰੂਰਤ ਹੈ। ਮੱਤ ਨੂੰ ਇੱਕ ਵੱਖਰੇ ਧਰਮ ਦੇ ਨਾਂ ਦੇ ਦਿੱਤਾ ਗਿਆ ਹੈ ਜਿਵੇਂ ਇਸਲਾਮ ਮਤ ਲਈ ਇਸਲਾਮ ਧਰਮ, ਸਿੱਖ ਮਤ ਲਈ ਸਿੱਖ ਧਰਮ, ਜੈਨ ਮੱਤ ਲਈ ਜੈਨ ਧਰਮ, ਬੋਧ ਮੱਤ ਲਈ ਬੋਧ ਧਰਮ ਅਤੇ ਇਸਾਈਅਤ ਮੱਤ ਲਈ ਇਸਾਈ ਧਰਮ ਆਦਿ। ਹਰੇਕ ਮੱਤ ਇਕ ਬ੍ਰਹਮੰਡ ਦੀ ਸੰਚਾਲਕ ਸ਼ਕਤੀ ਦੀ ਹੋਂਦ ਵਿੱਚ ਵਿਸ਼ਵਾਸ ਤਾਂ ਰੱਖਦਾ ਹੈ ਪਰ ਵੱਖ ਵੱਖ ਰੂਪਾਂ ਵਿਚ। ਮੱਤਾਂ ਵਿੱਚ ਉਹਨਾ ਦੇ ਉਦਗਮ ਸਥਾਨਾਂ ਦੇ ਲਿਹਾਜ਼ ਨਾਲ ਭਾਸ਼ਾ ਦੇ ਆਧਾਰ ਤੇ ਇਕ ਸ਼ਕਤੀ ਨੂੰ ਦਰਸਾਉਣ ਲਈ ਵੱਖ-ਵੱਖ ਨਾਂ ਜਿਵੇਂ ਸ਼ਿਵ, ਭਗਵਾਨ, ਖੁਦਾ, ਅੱਲਾ, ਰਾਮ, ਗਾਡ (God) ਆਦਿ ਵਰਤੇ ਜਾਂਦੇ ਹਨ। ਭਾਵੇਂ ਕਿ ਧਰਮ ਨੂੰ ਇੱਕ ਵਿਸ਼ਿਸ਼ਟ ਧਰਮ ਤੇ ਤੌਰ 'ਤੇ ਦੇਖਣਾ ਬਹੁਤਾ ਢੁੱਕਵਾਂ ਨਹੀਂ ਹੈ ਪਰ ਫਿਰ ਵੀ ਧਰਮ ਨੂੰ ਵਸਿਸ਼ਟ ਧਰਮ ਅਤੇ ਲੋਕ ਧਰਮ ਦੋ ਵਰਗਾਂ ਵਿੱਚ ਵੰਡ ਕੇ ਇਹਨਾਂ ਦੋਵਾਂ ਦੇ ਵੱਖ-ਵੱਖ ਲੱਛਣ ਨਿਖੇੜੇ ਜਾ ਸਕਦੇ ਹਨ। ਇਸ ਤਰ੍ਹਾਂ ਵਸਿਸ਼ਟ ਧਰਮ ਦੇ ਆਪਣੇ ਸਿਧਾਂਤ ਅਤੇ ਵੱਖਰੇ ਨਿਯਮ ਹੁੰਦੇ ਹਨ ਜਿਸ ਦੀ ਪਾਲਣਾ ਉਸ ਧਰਮ ਦੇ ਸ਼ਰਧਾਲੂ ਕਰਦੇ ਹਨ। ਸੱਭਿਆਚਾਰ ਅਤੇ ਧਰਮ ਆਪਸ ਵਿੱਚ ਅੰਤਰ ਸੰਬੰਧਤ ਹਨ। ਧਰਮ ਉਹ ਸੰਸਥਾ ਹੈ ਜੋ ਕਿਸੇ ਸੱਭਿਆਚਾਰ ਵਿੱਚ ਰਹਿਣ ਲਈ ਜੀਵ ਨੂੰ ਨੈਤਿਕ ਗੁਣ ਸਿਖਾਉਦਾ ਹੈ ਤੇ ਇਹ ਨੈਤਿਕ ਗੁਣ ਉਸ ਸੱਭਿਆਚਾਰ ਨੂੰ ਕਾਫੀ ਹੱਦ ਤੱਕ ਪ੍ਰਭਾਵਿਤ ਕਰਦੇ ਹਨ ਪਰ ਇਹ ਨੈਤਿਕ ਕਰਤੱਵ ਜੋ ਧਰਮ ਸਿਖਾਉਦਾਂ ਹੈ ਇਹ ਸਥਾਨਿਕ ਸੱਭਿਆਚਾਰ ਤੋਂ ਹੀ ਜਨਮ ਲੈਂਦੇ ਹਨ, ਭਾਵ ਕੋਈ ਵੀ ਮੱਤ ਉੱਥੋ ਦੇ ਸਮਾਜ ਜਾਂ ਸੱਭਿਆਚਾਰ ਦੇ ਅਨੁਕੂਲ ਹੋਵੇਗਾ ਤੇ ਇਹ ਨੈਤਿਕ ਗੁਣ ਜਾਂ ਪੱਖ ਉਸ ਮੱਤ ਵਿਚੋਂ ਨਿਕਲਦੇ ਹਨ ਜੋ ਮੂਲ ਰੂਪ ਵਿੱਚ ਉੱਥੋ ਦੇ ਸੱਭਿਆਚਾਰ ਦੇ ਹੀ ਚੰਗੇ ਪੱਖ ਜਾਂ ਗੁਣ ਹੁੰਦੇ ਹਨ। ਸੰਸਾਰ ਵਿੱਚ ਹਰ ਥਾਂ ਤੇ ਅਲੱਗ-ਅਲੱਗ ਸੱਭਿਆਚਾਰ ਤੇ ਮੱਤ ਪਾਏ ਜਾਂਦੇ ਹਨ ਜਿਹਨਾਂ ਦੇ ਆਪਣੇ ਅਲੱਗ ਅਲੱਗ ਨਿਯਮ ਹੁੰਦੇ ਹਨ ਅਤੇ ਇਹ ਦੋਵੇਂ ਇੱਕ ਦੂਜੇ ਨਾਲ ਅੰਤਰ ਸੰਬੰਧਤ ਹੁੰਦੇ ਹਨ। ਭਾਵ ਹਰੇਕ ਸੱਭਿਆਚਾਰ ਉੱਥੋਂ ਦੇ ਧਰਮ ਦਾ ਸਰੂਪ ਨਿਸ਼ਚਿਤ ਕਰਦਾ ਹੈ ਤੇ ਹਰ ਧਰਮ ਉੱਥੋ ਦੇ ਸੱਭਿਆਚਾਰ ਦੇ ਸਰੂਪ ਤੇ ਆਪਣਾ ਪ੍ਰਭਾਵ ਪਾਉਂਦਾ ਹੈ। ਜਿਵੇਂ ਕਿ ਉਦਾਹਰਨ ਦੇ ਤੌਰ ’ਤੇ ਅਸੀਂ ਦੇਖੀਏ ਤਾਂ ਭਾਰਤੀ ਪੰਜਾਬ ਵਿੱਚ ਸਿੱਖ ਧਰਮ ਬਹੁ ਗਿਣਤੀ ਦਾ ਧਰਮ ਹੈ ਤੇ ਜਿਸ ਦੇ ਪ੍ਰਭਾਵ ਸਦਕਾ ਇੱਥੋਂ ਦੀਆਂ ਹਿੰਦੂ ਰਹੂਰੀਤਾਂ ਵੀ ਹਰਿਦੁਆਰ ਦੇ ਹਿੰਦੂ ਧਰਮ ਦੇ ਮੁਕਾਬਲੇ ਵਿੱਚ ਕਾਫੀ ਅਲੱਗ ਪ੍ਰਤੀਤ ਹੁੰਦੀਆਂ ਹਨ। ਭਾਵੇਂ ਬੁਨਿਆਦੀ ਪੱਖ ਇਕੋ ਜਿਹੇ ਹੀ ਹਨ। ਇਹ ਸਭ ਇੱਥੋਂ ਦੇ ਸੱਭਿਆਚਾਰ ਤੇ ਉਹਨਾਂ ਦੇ ਵਿਸ਼ੇਸ਼ ਵਿਸ਼ਵਾਸਾਂ ਕਰਕੇ ਹੈ। ਇਸੇ ਤਰ੍ਹਾਂ ਇੱਕ ਭਾਰਤੀ ਪੰਜਾਬ ਦੇ ਸਿੱਖ ਤੇ ਇੱਕ ਵਿਦੇਸ਼ੀ ਸਿੱਖ ਦੇ ਰਹਿਣ ਸਹਿਣ ਵਿੱਚ ਵੀ ਫਰਕ ਹੋਵੇਗਾ ਭਾਵੇਂ ਇਹਨਾਂ ਦੇ ਵੀ ਬੁਨਿਆਦੀ ਪੱਖ ਇਕੋ ਜਿਹੇ ਹੀ ਹਨ। ਧਰਮ ਦੀਆਂ ਵਿਧੀਆਂ: ੧. ਮਾਨਵ ਵਿਗਿਆਨੀ ਵਿਧੀ ੨. ਸਮਾਜ ਵਿਗਿਆਨੀ ਵਿਧੀ ੩.
ਵਿਗਿਆਨ ਜਾਂ ਸਾਇੰਸ (ਲਾਤੀਨੀ scientia ਭਾਵ "ਸੋਝੀ" ਤੋਂ) ਇੱਕ ਅਜਿਹਾ ਸਿਲਸਿਲੇਵਾਰ ਸਿਧਾਂਤਕ ਉੱਪਰਾਲਾ ਹੈ ਜਿਹੜਾ ਬ੍ਰਹਿਮੰਡ ਦੇ ਬਾਰੇ ਜਾਣਕਾਰੀ ਨੂੰ ਪਰਖਯੋਗ ਵਿਆਖਿਆਵਾਂ ਅਤੇ ਭਵਿੱਖਬਾਣੀਆਂ ਦੇ ਰੂਪ ਵਿੱਚ ਉਸਾਰਦੀ ਅਤੇ ਇਕੱਠੀ ਕਰਦੀ ਹੈ। ਇੱਕ ਪੁਰਾਣੇ ਅਤੇ ਮਿਲਦੇ-ਜੁਲਦੇ ਭਾਵ ਵਿੱਚ (ਮਿਸਾਲ ਵਜੋਂ "ਅਰਿਸਟੋਟਲ" 'ਚ), ਵਿਗਿਆਨ ਉਸ ਭਰੋਸੇਯੋਗ ਜਾਣਕਾਰੀ ਦੇ ਪੁੰਜ ਨੂੰ ਕਿਹਾ ਜਾਂਦਾ ਹੈ, ਜਿਹੜੀ ਕਿ ਤਰਕਸ਼ੀਲ ਅਤੇ ਵਿਚਾਰਸ਼ੀਲ ਹੋਵੇ। ਆਧੁਨਿਕ ਯੁੱਗ ਦੇ ਆਰੰਭ ਵਿੱਚ ਵਿਗਿਆਨ ਅਤੇ ਦਾਰਸ਼ਨਿਕ ਸਿਧਾਂਤ ਬਦਲਣਯੋਗ ਸ਼ਬਦ ਮੰਨੇ ਜਾਂਦੇ ਸਨ। 17ਵੀਂ ਸਦੀ ਤੱਕ ਕੁਦਰਤੀ ਫ਼ਿਲਾਸਫ਼ੀ (ਜਿਸ ਨੂੰ ਅੱਜਕੱਲ੍ਹ "ਕੁਦਰਤੀ ਵਿਗਿਆਨ" ਦੇ ਨਾਂ ਨਾਲ ਜਾਣਿਆ ਜਾਂਦਾ ਹੈ) ਨੂੰ ਦਾਰਸ਼ਨਿਕ ਸਿਧਾਂਤ ਦੀ ਇੱਕ ਅੱਡ ਸ਼ਾਖਾ ਗਿਣਿਆ ਜਾਣ ਲੱਗਿਆ। ਫੇਰ ਵੀ, ਵਿਗਿਆਨ ਦੀਆਂ ਮੋਕਲੀਆਂ ਪਰਿਭਾਸ਼ਾਵਾਂ ਦੇਣਾ ਜਾਰੀ ਰਿਹਾ ਜਿਸ ਵਿੱਚ ਇਸ ਦਾ ਅਰਥ "ਕਿਸੇ ਵਿਸ਼ੇ ਬਾਰੇ ਭਰੋਸੇਯੋਗ ਜਾਣਕਾਰੀ" ਮੰਨਿਆ ਜਾਂਦਾ ਹੈ; ਜਿਵੇਂ ਕਿ ਅੱਜ-ਕੱਲ੍ਹ ਵਰਤੇ ਜਾਂਦੇ ਸ਼ਬਦਾਂ "ਲਾਇਬ੍ਰੇਰੀ ਵਿਗਿਆਨ" ਜਾਂ "ਸਿਆਸੀ ਵਿਗਿਆਨ" ਵਿੱਚ ਹੈ।
ਫ਼ਰਾਂਸ (ਫ਼ਰਾਂਸੀਸੀ: [fʁɑ̃s] ( ਸੁਣੋ)), ਦਫ਼ਤਰੀ ਤੌਰ 'ਤੇ ਫ਼ਰਾਂਸੀਸੀ ਗਣਰਾਜ (ਫ਼ਰਾਂਸੀਸੀ: République française [ʁepyblik fʁɑ̃sɛz]), ਪੱਛਮੀ ਯੂਰਪ ਦਾ ਇੱਕ ਖ਼ੁਦਮੁਖ਼ਤਿਆਰ ਦੇਸ਼ ਹੈ ਜਿਸ ਵਿੱਚ ਕਈ ਸਮੁੰਦਰੋਂ-ਪਾਰ ਵਿਭਾਗ ਅਤੇ ਰਾਜਖੇਤਰ ਸ਼ਾਮਿਲ ਹਨ। ਮਹਾਂਨਗਰੀ ਫ਼ਰਾਂਸ ਭੂ-ਮੱਧ ਸਮੁੰਦਰ ਤੋਂ ਲੈ ਕੇ ਅੰਗਰੇਜ਼ੀ ਖਾੜੀ ਅਤੇ ਉੱਤਰੀ ਸਮੁੰਦਰ ਤੱਕ, ਰਾਈਨ ਤੋਂ ਲੈ ਕੇ ਅੰਧ ਮਹਾਂਸਾਗਰ ਤੱਕ ਫੈਲਿਆ ਹੋਇਆ ਹੈ। ਇਹ ਅਜਿਹੇ ਤਿੰਨ ਦੇਸ਼ਾਂ 'ਚੋਂ ਹੈ (ਬਾਕੀ ਦੋ ਮੋਰਾਕੋ ਅਤੇ ਸਪੇਨ ਹਨ) ਜਿਹਨਾਂ ਦੇ ਤੱਟ ਅੰਧ ਅਤੇ ਭੂ-ਮੱਧ, ਦੋਹਾਂ ਸਮੁੰਦਰਾਂ ਨਾਲ਼ ਲੱਗਦੇ ਹਨ। ਆਪਣੀ ਰੂਪ-ਰੇਖਾ ਕਰਕੇ ਇਹਨੂੰ ਕਈ ਵਾਰ ਫ਼ਰਾਂਸੀਸੀ ਵਿੱਚ l’Hexagone ("ਛੇਭੁਜ") ਵੀ ਆਖ ਦਿੱਤਾ ਜਾਂਦਾ ਹੈ।
ਪਹਿਰਾਵਾ ਧਾਗੇ ਅਤੇ ਕੱਪੜੇ ਤੋਂ ਪਦਾਰਥ ਹੈ ਜੋ ਸ਼ਰੀਰ ਤੇ ਪਹਿਨਣ ਲਈ ਵਰਤਿਆਂ ਜਾਂਦਾ ਹੈ। ਪਹਿਰਾਵਾ ਆਮ ਤੌਰ ਤੇ ਸਿਰਫ ਮਨੁੱਖਾਂ ਦੁਆਰਾ ਹੀ ਵਰਤਿਆਂ ਜਾਂਦਾ ਹੈ ਅਤੇ ਇਹ ਲਗਭਗ ਸਾਰੀਆਂ ਮਾਨਵੀ ਸੱਭਿਆਤਾਵਾਂ ਦੀ ਵਿਸ਼ੇਸ਼ਤਾ ਹੈ। ਪਹਿਰਾਵੇ ਦੀ ਕਿਸਮ ਅਤੇ ਮਾਤਰਾ ਭੌਤਿਕ ਆਕਾਰ, ਲਿੰਗ ਅਤੇ ਸਮਾਜਿਕ ਅਤੇ ਭੂਗੋਲਿਕ ਲਿਹਾਜ ਤੇ ਨਿਰਭਰ ਕਰਦੀ ਹੈ। ਸਮੁੱਚੀ ਪ੍ਰਕਿਰਤੀ ਵਿੱਚ ਕੇਵਲ ਮਨੁੱਖ ਹੀ ਅਜਿਹਾ ਪ੍ਰਾਣੀ ਹੈ ਜੋ ਆਪਣੇ ਸਰੀਰ ਨੂੰ ਸੱਭਿਅਕ ਪਹਿਰਾਵੇ ਨਾਲ ਢਕਦਾ ਹੈ ਤੇ ਇਹੀ ਪਹਿਰਾਵਾ ਮਨੁੱਖੀ ਸ਼ਖ਼ਸੀਅਤ ਦਾ ਮਹੱਤਵਪੂਰਨ ਹਿੱਸਾ ਹੋ ਨਿੱਬੜਿਆ ਹੈ। ਮਨੁੱਖ ਨੇ ਸ਼ੁਰੂ ਵਿੱਚ ਪੱਤਿਆਂ ਨਾਲ ਤੇ ਫਿਰ ਚਮੜੇ ਨਾਲ ਆਪਣਾ ਤਨ ਕੱਜਿਆ। ਜਿਵੇਂ-ਜਿਵੇਂ ਸਮਾਜ ਨੇ ਤਰੱਕੀ ਕੀਤੀ ਮਨੁੱਖ ਨੇ ਹੱਥ-ਖੱਡੀ ਦੇ ਖੱਦਰ ਤੋਂ ਲੈ ਕੇ ਸਿਲਕ ਤਕ ਲੰਮਾ ਫ਼ਾਸਲਾ ਤੈਅ ਕੀਤਾ। ਮੌਜੂਦਾ ਸਮੇਂ ਮਨੁੱਖੀ ਸ਼ਖ਼ਸੀਅਤ ਵਿੱਚ ਪਹਿਰਾਵੇ ਦੀ ਖ਼ਾਸ ਮਹੱਤਤਾ ਹੈ। ਪਹਿਰਾਵਾ ਹੀ ਹੁੰਦਾ ਹੈ ਜੋ ਸਾਹਮਣੇ ਵਾਲੇ ਉੱਪਰ ਤੁਹਾਡਾ ਪਹਿਲਾ ਪ੍ਰਭਾਵ ਸਿਰਜਦਾ ਹੈ। ਤੁਹਾਡੇ ਪਹਿਰਾਵੇ ਦੇ ਸਲੀਕੇ ਤੋਂ ਹੀ ਤੁਹਾਡੀ ਸ਼ਖ਼ਸੀਅਤ ਦਾ ਵੱਡਾ ਹਿੱਸਾ ਉਜਾਗਰ ਹੁੰਦਾ ਹੈ ਤੇ ਤੁਹਾਡੇ ਨਾਲ ਗੱਲਬਾਤ ਤੁਹਾਡੇ ਪਹਿਰਾਵੇ ਅਨੁਸਾਰ ਹੀ ਹੁੰਦੀ ਹੈ। ਜੇ ਤੁਹਾਡੇ ਅੰਦਰ ਯੋਗਤਾ, ਗੁਣ, ਡੂੰਘਾਈ, ਪ੍ਰੋਢਤਾ ਤੇ ਗੰਭੀਰਤਾ ਨਹੀਂ ਤਾਂ ਦੁਨੀਆ ਦਾ ਕੋਈ ਵੀ ਪਹਿਰਾਵਾ ਤੁਹਾਡੀ ਸ਼ਖ਼ਸੀਅਤ ਦਾ ਚਿਰ ਸਥਾਈ ਪ੍ਰਭਾਵ ਬਰਕਰਾਰ ਨਹੀਂ ਰੱਖ ਸਕਦਾ।
ਪਲੇਅਸਟੇਸ਼ਨ 4 (ਸੰਖੇਪ ਨਾਮ PS4 ਦੁਆਰਾ ਵੀ ਜਾਣਿਆ ਜਾਂਦਾ ਹੈ) ਸੋਨੀ ਕੰਪਿਊਟਰ ਐਂਟਰਟੇਨਮੈਂਟ ਦੁਆਰਾ ਤਿਆਰ ਕੀਤਾ ਗਿਆ ਚੌਥਾ ਹੋਮ ਵੀਡੀਓ ਗੇਮ ਕੰਸੋਲ ਹੈ ਅਤੇ ਪਲੇਅਸਟੇਸ 3 ਦੇ ਅਨੁਕੂਲ ਹੈ। ਇਸ ਦੀ ਅਧਿਕਾਰਤ ਤੌਰ 'ਤੇ 20 ਫਰਵਰੀ, 2013 ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ ਘੋਸ਼ਣਾ ਕੀਤੀ ਗਈ ਸੀ ਅਤੇ 15 ਨਵੰਬਰ 2013 ਨੂੰ ਲਾਂਚ ਕੀਤੀ ਗਈ ਸੀ। ਪੀਐਸ 4 ਕੰਸੋਲ ਵਿੱਚ ਮਾਈਨਕਰਾਫਟ, ਜਸਟ ਕੋਜ 3 ਅਤੇ ਕਾਲ ਆਫ ਡਿਊਟੀ ਆਦਿ ਸਮੇਤ ਬਹੁਤ ਸਾਰੀਆਂ ਗੇਮਾਂ ਸ਼ਾਮਲ ਹਨ। ਇਹ ਕਿਸੇ ਵੀ ਆਡੀਓ ਸਟ੍ਰੀਮਿੰਗ ਬਲਿਊਟੁੱਥ ਪ੍ਰੋਫਾਈਲ ਜਾਂ ਅਡਵਾਂਸ ਆਡੀਓ ਡਿਸਟਰੀਬਿਊਸ਼ਨ ਪ੍ਰੋਫਾਈਲ ਦਾ ਸਮਰਥਨ ਨਹੀਂ ਕਰਦਾ ਹੈ। ਇਸੇ ਕਰਕੇ ਇੱਥੇ ਬਹੁਤ ਸਾਰੇ ਬਲਿਊਟੁੱਥ ਉਪਕਰਣਾਂ ਨੂੰ ਤੁਸੀਂ PS4 ਨਾਲ ਕਨੈਕਟ ਨਹੀਂ ਕਰ ਸਕਦੇ। ਇਹ ਪਹਿਲਾਂ 9 ਜਨਵਰੀ, 2016 ਨੂੰ ਬ੍ਰਾਜ਼ੀਲ ਵਿੱਚ ਬੰਦ ਕੀਤਾ ਗਿਆ ਸੀ।
ਮਿੰਟ ਸਮੇਂ ਜਾਂ ਕੋਣ ਦਾ ਇੱਕ ਮਾਪ ਹੁੰਦਾ ਹੈ। ਸਮੇਂ ਦੇ ਮਾਪ ਦੇ ਤੌਰ 'ਤੇ ਇੱਕ ਮਿੰਟ, ਇੱਕ ਘੰਟੇ ਦਾ (ਪਹਿਲਾ ਸੈਕਸਾਜੈਸੀਮਲ ਅਨੁੁਪਾਤ) ਦਾ 1⁄60 ਹਿੱਸਾ ਹੁੰਦਾ ਹੈ ਜਾਂ 60 ਸਕਿੰਟਾਂ ਦਾ ਹੁੰਦਾ ਹੈ। ਸੰਯੋਜਤ ਵਿਆਪਕ ਸਮੇਂ ਦੇ ਸਧਾਰਨ ਮਾਪ ਵਿੱਚ, ਬਹੁਤ ਦੁਰਲੱਭ ਸਮਿਆਂ ਵਿੱਚ ਇੱਕ ਮਿੰਟ ਵਿੱਚ 61 ਸਕਿੰਟ ਵੀ ਹੋ ਸਕਦੇ ਹਨ, ਜਿਹੜਾ ਕਿ ਲੀਪ ਸਕਿੰਟ ਦਾ ਨਤੀਜਾ ਹੁੰਦਾ ਹੈ (ਜਿਸ ਵਿੱਚ ਨੈਗੇਟਿਵ ਲੀਪ ਸਕਿੰਟ ਦਾ ਪ੍ਰਬੰਧ ਵੀ ਹੁੰਦਾ ਹੈ, ਜਿਸ ਕਰਕੇ ਇੱਕ ਮਿੰਟ 59 ਦਾ ਹੋ ਜਾਂਦਾ ਹੈ, ਪਰ ਇਹ ਇਸ ਸਿਸਟਮ ਅਨੁਸਾਰ ਪਿਛਲੇ ਚਾਲ੍ਹੀ ਸਾਲਾਂ ਤੋਂ ਨਹੀਂ ਵਾਪਰਿਆ ਹੈ)। ਕੋਂਣ ਦੇ ਮਾਪ ਦੇ ਤੌਰ 'ਤੇ, ਚਾਪ ਦਾ ਮਿੰਟ ਇੱਕ ਡਿਗਰੀ ਕੋਣ ਦਾ 1⁄60 ਹਿੱਸੇ ਜਾਂ 60 ਚਾਪ ਸਕਿੰਟਾਂ ਦੇ ਬਰਾਬਰ ਹੁੰਦਾ ਹੈ। ਮਿੰਟ ਅਤੇ ਮਿੰਟਾਂ ਦਾ ਐਸ. ਆਈ.
ਫਾਸਟ ਫੂਡ, ਜਨ-ਉਤਪਾਦਨ ਭੋਜਨ ਹੈ ਜੋ ਆਮ ਤੌਰ 'ਤੇ ਰਵਾਇਤੀ ਭੋਜਨ ਦੇ ਮੁਕਾਬਲੇ ਜਲਦੀ ਤਿਆਰ ਕੀਤੇ ਜਾਂਦੇ ਹਨ। ਇਹ ਭੋਜਨ ਆਮ ਤੌਰ 'ਤੇ ਦੂਜੇ ਭੋਜਨ ਅਤੇ ਪਕਵਾਨਾਂ ਦੇ ਮੁਕਾਬਲੇ ਘੱਟ ਪੌਸ਼ਟਿਕ ਮੁੱਲਵਾਨ ਹੁੰਦਾ ਹੈ। ਘੱਟ ਤਿਆਰੀ ਕਰਨ ਦੇ ਸਮੇਂ ਦੇ ਕਾਰਨ, ਭੋਜਨ ਨੂੰ ਫਾਸਟ ਫੂਡ ਸਮਝਿਆ ਜਾ ਸਕਦਾ ਹੈ, ਖਾਸਤੌਰ 'ਤੇ ਇਹ ਸ਼ਬਦ ਇੱਕ ਰੈਸਟੋਰੈਂਟ ਵਿੱਚ ਵੇਚਿਆ ਭੋਜਨ ਜਾਂ ਫ੍ਰੋਜ਼ਨ, ਪ੍ਰੀਰਾਇਡ ਜਾਂ ਪਹਿਲਾਂ ਤਿਆਰ ਸਮੱਗਰੀ ਨਾਲ ਸਟੋਰ ਦਾ ਹਵਾਲਾ ਦਿੰਦਾ ਹੈ, ਅਤੇ ਗਾਹਕ ਨੂੰ ਇੱਕ ਪੈਕ ਕੀਤੇ ਰੂਪ ਵਿੱਚ ਦਿੱਤਾ ਜਾਂਦਾ ਹੈ।
ਵੋਲਟੇਜ, ਇਲੇਕਟ੍ਰਿਕ ਪੁਟੇਂਸ਼ਲ ਡਿਫ੍ਰੈਂਸ, ਇਲੈਕਟ੍ਰਿਕ ਪ੍ਰੈੱਸ਼ਰ ਜਾਂ ਇਲੈਕਟ੍ਰਿਕ ਟੈਂਸ਼ਨ (ਰਸਮੀ ਤੌਰ ਤੇ ∆V ਜਾਂ ∆U ਦਰਸਾਇਆ ਜਾਂਦਾ ਹੈ, ਪਰ ਜਿਅਦਾਤਰ ਅਕਸਰ ਸਰਲ ਤੌਰ ਤੇ V ਜਾਂ U ਦੇ ਤੌਰ ਤੇ ਹੀ ਦਰਸਾਇਆ ਜਾਂਦਾ ਹੈ, ਉਦਾਹਰਨ ਦੇ ਤੌਰ ਤੇ, ਓਹਮ ਦੇ ਜਾਂ ਕਿਰਚੌੱਫ ਦੇ ਨਿਯਮ ਦੇ ਸੰਦ੍ਰਭ ਵਿੱਚ) ਦੋ ਬਿੰਦੂਆਂ ਦਰਮਿਆਨ ਪ੍ਰਤਿ ਯੂਨਿਟ ਇਲੈਕਟ੍ਰਿਕ ਚਾਰਜ ਇਲੈਕਟ੍ਰਿਕ ਪੁਟੈਂਸ਼ਲ ਐਨਰਜੀ ਵਿੱਚ ਅੰਤਰ ਹੁੰਦਾ ਹੈ। ਦੋ ਬਿੰਦੂਆਂ ਦਰਮਿਆਨ ਵੋਲਟੇਜ, ਦੋਵੇਂ ਬਿੰਦੂਆਂ ਦਰਮਿਆਨ ਟੈਸਟ ਚਾਰਜ ਨੂੰ ਕਿਸੇ ਸਟੈਟਿਕ ਇਲੈਕਟ੍ਰੀਕ ਫੀਲਡ ਵਿਰੁੱਧ ਗਤੀ ਕਰਵਾ ਕੇ ਪ੍ਰਤਿ ਯੂਨਿਟ ਚਾਰਜ ਕੀਤੇ ਗਏ ਕੰਮ ਬਰਾਬਰ ਹੁੰਦਾ ਹੈ। ਇਸਨੂੰ ਵੋਲਟ (ਇੱਕ ਜੂਲ ਪ੍ਰਤਿ ਕੂਲੌਂਬ) ਦੀਆਂ ਯੂਨਿਟਾਂ ਅੰਦਰ ਨਾਪਿਆ ਜਾਂਦਾ ਹੈ।
ਕੋਪਨਹੇਗਨ ਯੂਨੀਵਰਸਿਟੀ (UCPH) (ਡੈਨਿਸ਼: Københavns Universitet) ਡੈਨਮਾਰਕ ਵਿੱਚ ਪੁਰਾਣੀ ਯੂਨੀਵਰਸਿਟੀ ਅਤੇ ਖੋਜ ਸੰਸਥਾ ਹੈ। ਇਹ ਉਪਸਾਲਾ ਯੂਨੀਵਰਸਿਟੀ (1477) ਦੇ ਬਾਅਦ ਸਕੈਂਡੇਨੇਵੀਆ ਵਿੱਚ ਉੱਚ ਸਿੱਖਿਆ ਲਈ ਦੂਜੀ ਸਭ ਤੋਂ ਪੁਰਾਣੀ ਸੰਸਥਾ ਹੈ। ਯੂਨੀਵਰਸਿਟੀ ਵਿੱਚ 23,473 ਅੰਡਰਗਰੈਜੂਏਟ ਵਿਦਿਆਰਥੀ, 17,398 ਪੋਸਟ-ਗ੍ਰੈਜੂਏਟ ਵਿਦਿਆਰਥੀ, 2,968 ਡਾਕਟਰਲ ਵਿਦਿਆਰਥੀ ਅਤੇ 9,000 ਤੋਂ ਵੱਧ ਕਰਮਚਾਰੀ ਹਨ। ਯੂਨੀਵਰਸਿਟੀ ਦੇ ਕੋਪਨਹੇਗਨ ਵਿੱਚ ਅਤੇ ਉਸ ਦੇ ਆਸਪਾਸ ਚਾਰ ਕੈਂਪਸ ਹਨ, ਅਤੇ ਕੇਂਦਰੀ ਹੈੱਡਕੁਆਰਟਰ ਕੋਪੇਹੇਗਨ ਵਿੱਚ ਸਥਿਤ ਹਨ। ਜ਼ਿਆਦਾਤਰ ਕੋਰਸਾਂ ਨੂੰ ਡੈਨਿਸ਼ ਵਿੱਚ ਪੜ੍ਹਾਇਆ ਜਾਂਦਾ ਹੈ; ਹਾਲਾਂਕਿ, ਬਹੁਤ ਸਾਰੇ ਕੋਰਸ ਇੰਗਲਿਸ਼ ਵਿੱਚ ਅਤੇ ਕੁਝ ਕੁ ਜਰਮਨ ਵਿੱਚ ਵੀ ਆਫ਼ਰ ਕੀਤੇ ਜਾਂਦੇ ਹਨ। ਯੂਨੀਵਰਸਿਟੀ ਦੇ ਹਜ਼ਾਰਾਂ ਵਿਦੇਸ਼ੀ ਵਿਦਿਆਰਥੀ ਹਨ, ਜਿਹਨਾਂ ਵਿੱਚੋਂ ਲੱਗਪਗ ਅੱਧੇ ਨੋਰਡਿਕ ਦੇਸ਼ਾਂ ਤੋਂ ਆਉਂਦੇ ਹਨ। ਯੂਨੀਵਰਸਿਟੀ ਇੰਟਰਨੈਸ਼ਨਲ ਅਲਾਇੰਸ ਆਫ਼ ਰਿਸਰਚ ਯੂਨੀਵਰਸਿਟੀਆਂ (ਆਈਏਆਰਯੂ) ਦੀ ਮੈਂਬਰ ਹੈ, ਜਿਸ ਵਿੱਚ ਕੈਮਬ੍ਰਿਜ ਯੂਨੀਵਰਸਿਟੀ, ਯੇਲ ਯੂਨੀਵਰਸਿਟੀ, ਆਸਟਰੇਲੀਆ ਦੀ ਨੈਸ਼ਨਲ ਯੂਨੀਵਰਸਿਟੀ ਅਤੇ ਯੂ.
ਪੇਸੋ (ਮੂਲ ਤੌਰ ਉੱਤੇ ਵਟਾਂਦਰਾਯੋਗ ਪੇਸੋ ਵਜੋਂ ਸਥਾਪਤ ਕੀਤ ਗਿਆ) ਅਰਜਨਟੀਨਾ ਦੀ ਮੁਦਰਾ ਹੈ ਜਿਹਦਾ ਨਿਸ਼ਾਨ $ ਹੈ। ਇੱਕ ਪੇਸੋ ਵਿੱਚ 100 ਸਿੰਤਾਵੋ ਹੁੰਦੇ ਹਨ। ਇਹਦਾ ISO 4217 ਕੋਡ ARS ਹੈ। ਕਈ ਹੋਰ ਪੁਰਾਣੀਆਂ ਅਰਜਨਟੀਨੀ ਮੁਦਰਾਵਾਂ ਨੂੰ ਵੀ "ਪੇਸੋ" ਕਿਹਾ ਜਾਂਦਾ ਸੀ; ਜਿਵੇਂ-ਜਿਵੇਂ ਮਹਿੰਗਾਈ ਵਧੀ ਘੱਟ ਸਿਫ਼ਰਾਂ ਵਾਲੀ ਅਤੇ ਵੱਖਰੇ ਵਿਸ਼ੇਸ਼ਕ ਵਾਲੀ ਨਵੀਂ ਮੁਦਰਾ (ਪੇਸੋ ਰਾਸ਼ਟਰੀ ਮੁਦਰਾ, ਪੇਸੋ ਕਨੂੰਨ 18188, ਪੇਸੋ ਅਰਜਨਟੀਨੀ...) ਜਾਰੀ ਕੀਤੀ ਗਈ। 1969 ਤੋਂ ਲੈ ਕੇ 13 ਸਿਫ਼ਰ (ਦਸ ਟ੍ਰਿਲੀਅਨ ਦਾ ਗਣਕ) ਲੋਪ ਹੋ ਚੁੱਕੇ ਹਨ।
ਜੰਨਤ ਜ਼ੁਬੈਰ ਰਹਿਮਾਨੀ (ਜਨਮ 29 ਅਗਸਤ 2001) ਭਾਰਤੀ ਫ਼ਿਲਮ ਅਤੇ ਟੈਲੀਵਿਜ਼ਨ ਅਭਿਨੇਤਰੀ ਹੈ। ਉਸਨੇ ਆਪਣੇ ਕਰੀਅਰ ਦੀ ਸ਼ੁਰੂਆਤ 2009 ਵਿੱਚ ਕੀਤੀ ਸੀ, ਪਰੰਤੂ ਉਸਨੇ ਕਲਰਜ਼ ਟੀਵੀ ਦੇ ਫੁਲਵਾ ਦੁਆਰਾ 2011 ਵਿੱਚ ਆਪਣੀ ਪਹਿਚਾਣ ਹਾਸਿਲ ਕੀਤੀ। ਉਸਨੇ 'ਭਾਰਤ ਕਾ ਵੀਰ ਪੁੱਤ੍ਰ- ਮਹਾਰਾਣਾ ਪ੍ਰਤਾਪ' ਵਿਚ ਛੋਟੇ ਫੂਲ ਕੰਵਰ ਅਤੇ 'ਤੂੰ ਆਸ਼ਿਕੀ' ਵਿੱਚ ਪੰਕਤੀ ਸ਼ਰਮਾ ਦੀ ਭੂਮਿਕਾ ਨਿਭਾਈ ਹੈ। 2018 ਵਿੱਚ ਉਸਨੂੰ ਬਾਲੀਵੁੱਡ ਫ਼ਿਲਮ ਹਿਚਕੀ ਵਿੱਚ ਦੇਖਿਆ ਗਿਆ, ਜਿੱਥੇ ਉਸਨੇ ਇੱਕ ਵਿਦਿਆਰਥੀ ਦੀ ਭੂਮਿਕਾ ਨਿਭਾਈ ਹੈ।
ਯੂਰਪੀਅਨ ਸੰਸਦ (ਈ.ਪੀ.), ਯੂਰਪੀਅਨ ਯੂਨੀਅਨ ਦੀ ਪ੍ਰਤੱਖ ਚੁਣੀ ਸੰਸਦੀ ਸੰਸਥਾ ਹੈ। ਯੂਰਪੀ ਯੂਨੀਅਨ ਦੀ ਕੌਂਸਲ ਅਤੇ ਯੂਰਪੀ ਕਮਿਸ਼ਨ ਦੀ ਕੌਂਸਲ ਨਾਲ ਮਿਲ ਕੇ, ਇਹ ਯੂਰਪੀਅਨ ਯੂਨੀਅਨ ਦੇ ਵਿਧਾਨਿਕ ਕਾਰਜ ਦੀ ਵਰਤੋਂ ਕਰਦਾ ਹੈ। ਸੰਸਦ 751 ਸਦੱਸਾਂ ਨਾਲ ਬਣੀ ਹੋਈ ਹੈ, ਜੋ ਦੁਨੀਆ ਦੇ ਦੂਜੇ ਸਭ ਤੋਂ ਵੱਡੇ ਲੋਕਤੰਤਰੀ ਵੋਟਰਾਂ ਦੀ ਨੁਮਾਇੰਦਗੀ ਕਰਦੇ ਹਨ ਅਤੇ ਦੁਨੀਆ ਦੇ ਸਭ ਤੋਂ ਵੱਡੇ ਕੌਮੀ ਲੋਕਤੰਤਰੀ ਵੋਟਰ ਹਨ।1979 ਤੋਂ ਇਸ ਨੂੰ ਸਿੱਧੇ ਤੌਰ 'ਤੇ ਹਰ ਪੰਜ ਸਾਲ ਲਈ ਸਰਵ ਵਿਆਪਕ ਮਹਾਸਭਾ ਦੁਆਰਾ ਚੁਣ ਲਿਆ ਗਿਆ ਹੈ। ਹਾਲਾਂਕਿ, ਯੂਰਪੀਅਨ ਪਾਰਲੀਮੈਂਟ ਦੀਆਂ ਚੋਣਾਂ ਵਿੱਚ ਮਤਦਾਤਾ ਦੀ ਔਸਤ ਉਸੇ ਮਿਤੀ ਤੋਂ ਹਰ ਚੋਣ ਵਿੱਚ ਲਗਾਤਾਰ ਪਈ ਹੈ, ਅਤੇ 1999 ਤੋਂ ਲੈ ਕੇ ਹੁਣ ਤੱਕ 50% ਤੋਂ ਘੱਟ ਹੈ। ਸਾਲ 2014 ਵਿੱਚ ਵੋਟਰ ਮਤਦਾਨ ਸਾਰੇ ਯੂਰਪੀ ਮਤਦਾਤਾਵਾਂ ਦੇ 42.54% ਤੇ ਆਇਆ ਸੀ।ਹਾਲਾਂਕਿ ਯੂਰਪੀਅਨ ਸੰਸਦ ਦੀ ਵਿਧਾਨਕ ਸ਼ਕਤੀ ਹੈ ਕਿ ਕੌਂਸਿਲ ਅਤੇ ਕਮਿਸ਼ਨ ਕੋਲ ਅਧਿਕਾਰ ਨਹੀਂ ਹਨ, ਇਹ ਰਸਮੀ ਤੌਰ ਤੇ ਵਿਧਾਨਿਕ ਪਹਿਲਕਦਮੀ ਨਹੀਂ ਕਰਦਾ, ਕਿਉਂਕਿ ਯੂਰਪੀਅਨ ਯੂਨੀਅਨ ਦੇ ਮੈਂਬਰ ਦੇਸ਼ਾਂ ਦੇ ਜ਼ਿਆਦਾਤਰ ਰਾਸ਼ਟਰੀ ਸੰਸਦ ਮੈਂਬਰ ਕਰਦੇ ਹਨ। ਪਾਰਲੀਮੈਂਟ ਈ.ਈ.
ਵਟਸਐਪ ਜਾਂ 'ਵਟਸਐਪ ਮੈਸੇਂਜਰ' ਇੱਕ ਮੁਫ਼ਤ ਡਿਜੀਟਲ ਸੁਨੇਹਾ ਸਰਵਿਸ ਹੈ। ਇਹ ਸਾਫਟਵੇਅਰ ਚਿੱਤਰ, ਦਸਤਾਵੇਜ਼, ਉਪਭੋਗਤਾ ਦੀਆਂ ਥਾਵਾਂ ਅਤੇ ਹੋਰ ਮੀਡੀਆ ਨੂੰ ਸਾਂਝਾ ਕਰਨ ਦੀ ਆਗਿਆ ਦਿੰਦਾ ਹੈ। ਇਸ ਦੀ ਲੋਕਪ੍ਰਿਅਤਾ ਦੁਨੀਆ ਵਿੱਚ ਕਰੀਬ 450 ਮਿਲੀਅਨ ਲੋਕਾਂ ਵਿੱਚ ਹੈ। ਵਟਸਐਪ ਵਿੱਚ ਹਰ ਉਹ ਚੀਜ਼ ਹੈ, ਜੋ ਇੱਕ ਸੁਨੇਹਾ ਸੇਵਾ ਵਿੱਚ ਹੋਣੀ ਚਾਹੀਦੀ ਹੈ। ਹਾਲ ਹੀ ਵਿੱਚ ਵਟਸਐਪ, ਫੇਸਬੁੱਕ ਨੂੰ ਲੋਕਪ੍ਰਿਅਤਾ ਦੇ ਮਾਮਲੇ ਵਿੱਚ ਲਗਾਤਾਰ ਪਛਾੜ ਰਿਹਾ ਸੀ ਅਤੇ ਇਹ ਫ਼ੇਸਬੁੱਕ ਲਈ ਵੱਡੀ ਚੁਣੌਤੀ ਬਣ ਗਿਆ ਸੀ। ਹਰ ਮਹੀਨੇ 45 ਕਰੋੜ ਤੋਂ ਜ਼ਿਆਦਾ ਲੋਕ ਵਟਸਐਪ ਦੀ ਵਰਤੋਂ ਕਰਦੇ ਹਨ ਅਤੇ ਹਰੇਕ ਮਹੀਨੇ 10 ਲੱਖ ਲੋਕ ਵਟਸਐਪ ਨਾਲ ਜੁੜੇ ਹਨ। ਜਨਵਰੀ 2018 ਵਿੱਚ, ਵਟਸਐਪ ਨੇ ਛੋਟੇ ਕਾਰੋਬਾਰਾਂ ਦੇ ਮਾਲਕਾਂ ਨੂੰ ਨਿਸ਼ਾਨਾ ਬਣਾਇਆ ਇੱਕ ਸਟੈਂਡਲੋਨ ਬਿਜਨਸ ਐਪ ਜਾਰੀ ਕੀਤਾ, ਜਿਸ ਨੂੰ ਵੱਟਸਐਪ ਬਿਜ਼ਨਸ ਕਿਹਾ ਜਾਂਦਾ ਹੈ, ਤਾਂ ਜੋ ਕੰਪਨੀਆਂ ਨੂੰ ਉਨ੍ਹਾਂ ਗਾਹਕਾਂ ਨਾਲ ਸੰਚਾਰ ਕਰਨ ਦੀ ਆਗਿਆ ਦਿੱਤੀ ਜਾ ਸਕੇ।
ਕਲਾਕ ਰੇਟ ਸੀਪੀਯੂ ਦੀ ਆਵਿਰਤੀ ਜਾ ਫਿਰ ਪ੍ਰੋਸੈਸਰ ਦੀ ਰਫ਼ਤਾਰ ਨੂੰ ਕਿਹਾ ਜਾਂਦਾ ਹੈ। ਇਸਨੂੰ ਕਲਾਕਸ ਪ੍ਰਤੀ ਸੈਕਿੰਡ ਨਾਲ ਮਾਪਿਆ ਜਾਂਦਾ ਹੈ ਅਤੇ ਇਸਦੀ ਕੌਮਾਂਤਰੀ ਇਕਾਈ ਹਰਟਜ਼ (Hz) ਹੈ। ਪਹਿਲੀ ਪੀੜ੍ਹੀ ਦੇ ਕੰਪਿਊਟਰਾਂ ਦੀ ਕੌਮਾਂਤਰੀ ਇਕਾਈ ਹਰਟਜ਼ ਜਾ ਫਿਰ ਕਿਲੋਹਰਟਜ਼ (kHz) ਵਿੱਚ ਮਾਪੀ ਜਾਂਦੀ ਸੀ ਪਰ 21ਵੀ ਸਦੀ ਦੇ ਕੰਪਿਊਟਰਾਂ ਦੀ ਸਪੀਡ ਨੂੰ ਗੀਗਾਹਰਟਜ਼ (GHz) ਵਿੱਚ ਬਿਆਨ ਕੀਤਾ ਜਾਂਦਾ ਹੈ।
ਇਸਲਾਮ ਵਿੱਚ, ਜੁਮੇ ਦੀ ਨਮਾਜ਼ (ਸ਼ੁਕਰਵਾਰ ਦੀ ਨਮਾਜ਼) ਜਾਂ ਜੁਮਾ ਮੁਬਾਰਕ ਨਮਾਜ਼ (ਅਰਬੀ:صَلَاة ٱلْجُمُعَة) ਮੁਸਲਮਾਨ ਆਮ ਤੌਰ 'ਤੇ ਸਮੇਂ ਦੇ ਖੇਤਰਾਂ ਦੀ ਪਰਵਾਹ ਕੀਤੇ ਬਿਨਾਂ ਸੂਰਜ ਦੇ ਛਿਪਣ ਦੇ ਅਨੁਸਾਰ ਹਰ ਰੋਜ਼ ਪੰਜ ਵਾਰ ਨਮਾਜ਼ (ਜੁਹਰ ਨਮਾਜ਼) ਪੜਦੇ ਹਨ। ਅਰਬੀ ਭਾਸ਼ਾ ਵਿੱਚ ਜੁਮੂਹ ਦਾ ਮਤਲਬ ਹੈ ਸ਼ੁੱਕਰਵਾਰ। ਬਹੁਤ ਸਾਰੇ ਮੁਸਲਿਮ ਦੇਸ਼ਾਂ ਵਿੱਚ, ਹਫਤੇ ਦੇ ਅੰਤ ਵਿੱਚ ਸ਼ੁੱਕਰਵਾਰ ਸ਼ਾਮਲ ਹੁੰਦਾ ਹੈ, ਜਦਕਿ ਹੋਰਨਾਂ ਵਿੱਚ, ਸ਼ੁੱਕਰਵਾਰ ਸਕੂਲਾਂ ਅਤੇ ਕੁਝ ਕਾਰਜ-ਸਥਾਨਾਂ ਵਾਸਤੇ ਅੱਧੇ-ਦਿਨ ਬੰਦ ਹੁੰਦੇ ਹਨ।
ਮਨੁੱਖਤਾ ਇੱਕ ਵਿਦਿਅਕ ਵਿਸ਼ਾ ਹੈ ਜਿਸ ਵਿੱਚ ਕੁਦਰਤ ਅਤੇ ਸਮਾਜਿਕ ਵਿਗਿਆਨਾਂ ਦੇ ਅਨੁਭਵ ਕੀਤੇ ਦ੍ਰਿਸ਼ਟੀਕੋਣਾ ਦੇ ਉਲਟ ਮੁੱਖ ਰੂਪ ਵਿੱਚ ਵਿਸ਼ਲੇਸ਼ਣਾਤਮਕ, ਆਲੋਚਨਾਤਮਕ ਜਾਂ ਕਾਲਪਨਿਕ ਵਿਧੀਆਂ ਦੀ ਵਰਤੋਂ ਕਰਕੇ ਮਨੁੱਖਤਾ ਦੀ ਸਥਿਤੀ ਦਾ ਅਧਿਐਨ ਕੀਤਾ ਜਾਂਦਾ ਹੈ।ਪ੍ਰਾਚੀਨ ਅਤੇ ਆਧੁਨਿਕ ਭਾਸ਼ਾਵਾਂ, ਸਾਹਿਤ, ਕਾਨੂੰਨ, ਇਤਿਹਾਸ, ਦਰਸ਼ਨ, ਧਰਮ ਅਤੇ ਨਾਟਕ ਕਲਾ,ਸੰਗੀਤ ਆਦਿ ਮਨੁੱਖਤਾ ਨਾਲ ਸਬੰਧੀ ਵਿਸ਼ਿਆਂ ਦੇ ਉਦਾਹਰਨ ਹਨ। ਮਨੁੱਖਤਾ ਵਿਚ ਕਦੇ ਕਦੇ ਟੈਕਨੋਲਜੀ, ਮਾਨਵ ਸ਼ਾਸ਼ਤਰ , ਏਰੀਆ ਡਿਜਾਇਨ ਅਤੇ ਭਾਸ਼ਾ ਵਿਗਿਆਨ ਆਦਿ ਵਿਸ਼ੇ ਵੀ ਸ਼ਾਮਿਲ ਕਰ ਲਏ ਜਾਂਦੇ ਹਨ ਹਾਲਾਂਕਿ ਇਹ ਸਮਾਜ ਵਿਗਿਆਨ ਦੇ ਵਿਸ਼ੇ ਮੰਨੇ ਜਾਂਦੇ ਹਨ।
ਦ ਗਾਰਡੀਅਨ (ਅੰਗਰੇਜ਼ੀ: The Guardian), ਬਰਤਾਨੀਆ ਦਾ ਰਾਸ਼ਟਰੀ ਰੋਜ਼ਾਨਾ ਅਖ਼ਬਾਰ ਹੈ। ਪਾਠਕਾਂ ਦੀ ਗਿਣਤੀ ਮੁਤਾਬਕ ਇਹ 'ਦ ਡੇਲੀ ਟੈਲੀਗ੍ਰਾਫ਼' ਅਤੇ 'ਦ ਟਾਈਮਜ਼' ਤੋਂ ਪਿੱਛੇ ਹੈ। ਅਲੈਨ ਰਸਬ੍ਰਿਡਜ ਇਸ ਦੇ ਮੁੱਖ ਸੰਪਾਦਕ ਹਨ।ਜੌਨ ਐਡਵਰਡ ਟੇਲਰ ਨੇ ਇਸਨੂੰ 1821 ਵਿੱਚ "ਦ ਮਨਚੈਸਟਰ ਗਾਰਡੀਅਨ" ਦੇ ਤੌਰ ’ਤੇ ਕਾਇਮ ਕੀਤਾ ਅਤੇ 1959 ਤੱਕ ਇਸ ਦਾ ਇਹੀ ਨਾਮ ਰਿਹਾ ਜੋ ਬਾਅਦ ਵਿੱਚ "ਦ ਗਾਰਡੀਅਨ" ਹੋ ਗਿਆ।
ਸਮਾਂ ਸਫ਼ਰ ਜਾਂ ਸਮਾਂ ਯਾਤਰਾ ਸਮਾਂ ਮਸ਼ੀਨ ਵਰਗੀ ਕੋਈ ਮਨੌਤੀ ਕਾਢ ਵਰਤ ਕੇ ਸਮੇਂ ਵਿੱਚ ਦੋ ਬਿੰਦੂਆਂ ਵਿਚਕਾਰਲਾ ਪੈਂਡਾ ਤੈਅ ਕਰਨ ਦੀ ਧਾਰਨਾ ਨੂੰ ਕਹਿੰਦੇ ਹਨ ਜੋ ਵਿਸਥਾਰ ਵਿਚਲੇ ਦੋ ਬਿੰਦੂਆਂ ਵਿਚਕਾਰ ਪੈਂਡਾ ਤੈਅ ਕਰਨ ਦੇ ਤੁੱਲ ਹੈ। ਵਕਤੀ ਸਫ਼ਰ ਫ਼ਲਸਫ਼ੇ ਅਤੇ ਗਲਪ ਵਿੱਚ ਇੱਕ ਮਾਨਤਾ-ਪ੍ਰਾਪਤ ਧਾਰਨਾ ਹੈ ਪਰ ਸਿਧਾਂਤਕ ਭੌਤਿਕ ਵਿਗਿਆਨ ਵਿੱਚ ਇਹਨੂੰ ਬਹੁਤ ਘੱਟ ਮੰਨਿਆ ਜਾਂਦਾ ਹੈ, ਆਮ ਤੌਰ ਉੱਤੇ ਸਿਰਫ਼ ਮਿਕਦਾਰ ਮਕੈਨਕੀ ਅਤੇ ਆਈਨਸਟਾਈਨ-ਰੋਜ਼ਨ ਪੁਲ਼ਾਂ ਦੇ ਖੇਤਰਾਂ ਵਿੱਚ।
ਗੇਟੇ ਯੂਨੀਵਰਸਿਟੀ ਫ਼ਰਾਂਕਫ਼ੁਰਟ (ਜਰਮਨ: Johann Wolfgang Goethe-Universität Frankfurt am Main) ਫ਼ਰਾਂਕਫ਼ੁਰਟ, ਜਰਮਨੀ ਵਿੱਚ ਸਥਿਤ ਇੱਕ ਯੂਨੀਵਰਸਿਟੀ ਹੈ। ਹ 1914 ਵਿੱਚ ਇੱਕ ਨਾਗਰਿਕਾਂ ਦੀ ਯੂਨੀਵਰਸਿਟੀ ਵਜੋਂ ਸਥਾਪਿਤ ਕੀਤੀ ਗਈ ਸੀ, ਜਿਸਦਾ ਮਤਲਬ ਹੈ ਕਿ ਇਹ ਫ੍ਰੈਂਕਫਰਟ ਦੇ ਅਮੀਰ ਅਤੇ ਸਰਗਰਮ ਉਦਾਰਵਾਦੀ ਨਾਗਰਿਕਾਂ ਦੁਆਰਾ ਸਥਾਪਤ ਅਤੇ ਵਿੱਤੀ ਸਹਾਇਤਾ ਪ੍ਰਾਪਤ ਹੈ। ਇਸਦਾ ਮੂਲ ਨਾਮ Universität Frankfurt am Main ਸੀ। 1932 ਵਿੱਚ ਯੂਨੀਵਰਸਿਟੀ ਦਾ ਨਾਮ ਫ੍ਰੈਂਕਫਰਟ ਦੇ ਸਭ ਤੋਂ ਮਸ਼ਹੂਰ ਮੂਲਵਾਸੀ ਪੁੱਤਰਾਂ ਵਿੱਚੋਂ ਇੱਕ ਕਵੀ, ਫ਼ਿਲਾਸਫ਼ਰ ਅਤੇ ਲੇਖਕ/ਨਾਟਕਕਾਰ ਯੋਹਾਨ ਵੁਲਫਗੰਗ ਫਾਨ ਗੇਟੇ ਦੇ ਸਨਮਾਨ ਵਿੱਚ ਵਧਾਇਆ ਗਿਆ ਸੀ। ਯੂਨੀਵਰਸਿਟੀ ਵਿੱਚ ਵਰਤਮਾਨ ਸਮੇਂ 46,000 ਦੇ ਕਰੀਬ ਵਿਦਿਆਰਥੀ ਹਨ, ਜਿਹਨਾਂ ਨੂੰ ਸ਼ਹਿਰ ਦੇ ਅੰਦਰ ਚਾਰ ਪ੍ਰਮੁੱਖ ਕੈਂਪਸਾਂ ਵਿੱਚ ਵੰਡਿਆ ਹੋਇਆ ਹੈ।
ਸਕੁਇਡ ਗੇਮ ਇੱਕ ਦੱਖਣੀ ਕੋਰੀਅਨ ਡਰਾਮਾ ਟੀਵੀ ਲੜ੍ਹੀ ਹੈ ਜਿਸ ਨੂੰ ਹਵਾਂਗ ਡੋਂਗ-ਹਯੂਕ ਨੇ ਨੈੱਟਫਲਿਕਸ ਲਈ ਬਣਾਇਆ ਹੈ। ਇਸ ਲੜ੍ਹੀ ਵਿੱਚ 456 ਖਿਡਾਰੀ ਹੁੰਦੇ ਹਨ, ਜਿਹਨਾਂ ਨੂੰ ਜ਼ਿੰਦਗੀ ਦੇ ਵੱਖ-ਵੱਖ ਖੇਤਰਾਂ ਵਿੱਚੋਂ ਚੁੱਕਿਆ ਗਿਆ ਹੁੰਦਾ ਹੈ ਪਰ ਉਨ੍ਹਾਂ ਵਿੱਚ ਹਰ ਇੱਕ ਬਹੁਤ ਜ਼ਿਆਦਾ ਕਰਜ਼ੇ ਥੱਲੇ ਦੱਬਿਆ ਹੋਇਆ ਹੁੰਦਾ ਹੈ। ਖਿਡਾਰੀ ਇਸ ਲੜ੍ਹੀ ਵਿੱਚ ਕਈ ਤਰ੍ਹਾਂ ਦੀਆਂ ਨਿਆਣਿਆਂ ਵਾਲੀਆਂ ਵੱਖ-ਵੱਖ ਖੇਡਾਂ ਖੇਡਦੇ ਹਨ ਤਾਂ ਕਿ ਉਹ 45.6 ਬਿਲੀਅਨ ਵੌਨ ਦਾ ਇਨਾਮ ਜਿੱਤ ਸਕਣ, ਪਰ ਜੇ ਕੋਈ ਹਾਰ ਜਾਵੇ ਤਾਂ ਉਸਦਾ ਨਤੀਜਾ ਮੌਤ ਹੁੰਦਾ ਹੈ। ਲੜ੍ਹੀ ਦਾ ਨਾਮ ਇੱਕ ਇਸ ਹੀ ਨਾਮ ਦੀ ਨਿਆਣਿਆਂ ਵਾਲੀ ਕੋਰੀਅਨ ਖੇਡ 'ਤੇ ਰੱਖਿਆ ਗਿਆ ਹੈ। ਲੜ੍ਹੀ ਵਿੱਚ ਲੀ ਜੰਗ-ਜਾਏ, ਪਾਰਕ ਹਾਏ-ਸੂ, ਵੀ ਹਾ-ਜੂੰ, ਜੰਗ ਹੋ-ਯਿਓਂ, ਓ ਯਿਔਂਗ-ਸੂ, ਹਿਓ ਸੰਗ-ਤਾਏ, ਅਨੁਪਮ ਤ੍ਰਿਪਾਠੀ, ਅਤੇ ਕਿਮ ਜੂ-ਰਯੋਂਗ।
ਬੱਚੇਦਾਨੀ (ਲਾਤੀਨੀ "ਬੱਚੇਦਾਨੀ", ਬਹੁਵਚਨ ਉਤੇਰੀ) ਜਾਂ ਕੁੱਖ ਇੱਕ ਪ੍ਰਮੁੱਖ ਮਾਦਾ ਹਾਰਮੋਨ-ਜਵਾਬਦੇ ਸਰੀਰਕ ਅੰਗ ਹੈ। ਇਸ ਅੰਗ ਰਾਹੀਂ ਹੀ ਮਨੁੱਖਾਂ ਅਤੇ ਹੋਰ ਸਭ ਥਣਧਾਰੀ ਜੀਵਾਂ ਦਾ ਪ੍ਰਜਨਨ ਪ੍ਰਬੰਧ ਹੁੰਦਾ ਹੈ ਅਤੇ ਇਹ ਅੰਗ ਪ੍ਰਜਨਨ 'ਚ ਆਪਣੀ ਅਹਿਮ ਭੂਮਿਕਾ ਨਿਭਾਉਂਦਾ ਹੈ। ਮਨੁੱਖ ਵਿੱਚ, ਗਰੱਭਾਸ਼ਯ ਦੇ ਹੇਠਲੇ ਅੰਤ ਵਿੱਚ, ਬੱਚੇਦਾਨੀ ਦਾ ਮੂੰਹ, ਯੋਨੀ ਵਿੱਚ ਖੁੱਲ੍ਹਦਾ ਹੈ, ਜਦੋਂ ਕਿ ਉੱਪਰਲੇ ਪਾਸੇ, ਫੰਡੁਸ, ਫੈਲੋਪਾਈਅਨ ਟਿਊਬਾਂ ਨਾਲ ਜੁੜਿਆ ਹੋਇਆ ਹੈ। ਇਹ ਗਰੱਭਾਸ਼ਯ ਦੇ ਅੰਦਰ ਹੁੰਦਾ ਹੈ ਕਿ ਗਰੱਭਸਥ ਸ਼ੀਸ਼ੂ ਦੇ ਦੌਰਾਨ ਵਿਕਸਿਤ ਹੁੰਦਾ ਹੈ। ਮਨੁੱਖੀ ਗਰੱਭਸਥ ਸ਼ੀਸ਼ੂ ਵਿੱਚ, ਗਰੱਭਾਸ਼ਯ ਪੈਰਾਮੇਸਨਫ੍ਰੀਕ ਨਕਲਾਂ ਤੋਂ ਵਿਕਸਿਤ ਹੁੰਦੀ ਹੈ ਜੋ ਇੱਕ ਸਿੰਗਲ ਅੰਗ ਵਿੱਚ ਫਿਊਜ਼ ਹੁੰਦਾ ਹੈ ਜਿਸਨੂੰ ਸਧਾਰਨ ਬੱਚੇਦਾਨੀ ਦੇ ਤੌਰ 'ਤੇ ਜਾਣਿਆ ਜਾਂਦਾ ਹੈ। ਗਰੱਭਾਸ਼ਯ ਦੇ ਕਈ ਹੋਰ ਜਾਨਵਰਾਂ ਵਿੱਚ ਵੱਖੋ ਵੱਖਰੇ ਰੂਪ ਹਨ ਅਤੇ ਕੁਝ ਕੁ ਜੀਵਨ ਵਿੱਚ ਦੋ ਅਲੱਗ-ਅਲੱਗ ਬੱਚੇਦਾਨੀਆਂ ਹੁੰਦੀਆਂ ਹਨ ਜਿਹਨਾਂ ਨੂੰ ਡੁਪਲੈਕਸ ਗਰੱਭਾਸ਼ਯ ਵਜੋਂ ਜਾਣਿਆ ਜਾਂਦਾ ਹੈ।
ਚੈਪਲ ਪਹਾੜੀ ਤੇ ਉੱਤਰੀ ਕੈਰੋਲੀਨਾ ਯੂਨੀਵਰਸਿਟੀ
ਉੱਤਰੀ ਕੈਰੋਲੀਨਾ ਦੀ ਯੂਨੀਵਰਸਿਟੀ ਚੈਪਲ ਹਿੱਲ ਤੇ, ਯੂਐਨਸੀ, ਯੂਐਨਸੀ ਚੈਪਲ ਹਿੱਲ, ਉੱਤਰੀ ਕੈਰੋਲੀਨਾ ਦੀ ਯੂਨੀਵਰਸਿਟੀ, ਜਾਂ ਬਸ ਕੈਰੋਲੀਨਾ, ਇੱਕ ਜਨਤਕ ਖੋਜ ਦੀ ਯੂਨੀਵਰਸਿਟੀ ਚੈਪਲ ਹਿੱਲ, ਉੱਤਰੀ ਕੈਰੋਲੀਨਾ, ਸੰਯੁਕਤ ਰਾਜ ਅਮਰੀਕਾ ਵਿਚ ਸਥਿਤ ਹੈ। ਇਹ ਉੱਤਰੀ ਕੈਰੋਲਿਨਾ ਯੂਨੀਵਰਸਿਟੀ ਦੇ 17 ਕੈਂਪਸਾਂ ਦੇ ਫਲੈਗਸ਼ਿਪ ਹੈ। 1789 ਵਿੱਚ ਚਾਰਟਰ ਕੀਤੇ ਜਾਣ ਤੋਂ ਬਾਅਦ, ਯੂਨੀਵਰਸਿਟੀ ਨੇ ਪਹਿਲੀ ਵਾਰ 1795 ਵਿੱਚ ਵਿਦਿਆਰਥੀਆਂ ਦਾ ਦਾਖਲਾ ਸ਼ੁਰੂ ਕੀਤਾ ਸੀ, ਜੋ ਇਸ ਨੂੰ ਯੂਨਾਈਟਿਡ ਸਟੇਟਸ ਦੇ ਸਭ ਤੋਂ ਪੁਰਾਣੇ ਪਬਲਿਕ ਯੂਨੀਵਰਸਿਟੀ ਦੇ ਖਿਤਾਬ ਦਾ ਦਾਅਵਾ ਕਰਨ ਲਈ ਇਹ ਤਿੰਨ ਸਕੂਲਾਂ ਵਿੱਚੋਂ ਇੱਕ ਹੋਣ ਦੀ ਵੀ ਆਗਿਆ ਦਿੰਦਾ ਹੈ।
ਪਾਲ ਕਰੂਗਮੈਨ ਅਮਰੀਕਾ ਦੀ ਪ੍ਰਿੰਸਟਨ ਯੂਨੀਵਰਸਿਟੀ ਵਿੱਚ ਅਰਥ ਸ਼ਾਸਤਰ ਅਤੇ ਅੰਤਰਰਾਸ਼ਟਰੀ ਮਾਮਲਿਆਂ ਦੇ ਪ੍ਰੋਫੈਸਰ ਅਤੇ ਲੰਦਨ ਸਕੂਲ ਆਫ਼ ਇਕਨਾਮਿਕਸ ਵਿਖੇ ਸ਼ਤਾਬਦੀ ਪ੍ਰੋਫੈਸਰ ਹਨ। ਉਹ ਨਿਊਯਾਰਕ ਟਾਈਮਸ ਅਖ਼ਬਾਰ ਵਿੱਚ ਨੇਮੀ ਕਾਲਮ ਵੀ ਲਿਖਦੇ ਹਨ। ਉਹਨਾਂ ਨੂੰ ਅਰਥ ਸ਼ਾਸਤਰ ਦੇ ਖੇਤਰ ਵਿੱਚ ਸਾਲ 2008 ਦੇ ਨੋਬਲ ਇਨਾਮ ਲਈ ਚੁਣਿਆ ਗਿਆ ਹੈ। ਇਸ ਇਨਾਮ ਵਿੱਚ 14 ਲੱਖ ਡਾਲਰ ਦੀ ਰਾਸ਼ੀ ਦਿੱਤੀ ਜਾਂਦੀ ਹੈ। ਇਸ ਇਨਾਮ ਦੀ ਸ਼ੁਰੂਆਤ ਮੂਲ ਨੋਬਲ ਪੁਰਸਕਾਰਾਂ ਤੋਂ ਕਾਫ਼ੀ ਬਾਅਦ ਵਿੱਚ 1960 ਵਿੱਚ ਕੀਤੀ ਗਈ ਸੀ ਅਤੇ ਇਸਨੂੰ ਆਰਥਕ ਜਗਤ ਵਿੱਚ ਸਵਿਰਿਜਸ ਰਿਕਸਬੈਂਕ ਪ੍ਰਾਈਜ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਨੋਬਲ ਇਨਾਮ ਕਮੇਟੀ ਦੇ ਨਿਰਣਾਇਕ ਮੰਡਲ ਦੇ ਮੈਬਰਾਂ ਦਾ ਕਹਿਣਾ ਹੈ ਕਿ ਅਜ਼ਾਦ ਵਪਾਰ, ਭੂਮੰਡਲੀਕਰਣ ਦੇ ਪ੍ਰਭਾਵਾਂ ਅਤੇ ਦੁਨੀਆ ਵਿੱਚ ਸ਼ਹਰੀਕਰਣ ਦੇ ਪਿੱਛੇ ਕੰਮ ਕਰ ਰਹੀ ਸ਼ਕਤੀਆਂ ਦੇ ਵਿਸ਼ਲੇਸ਼ਣ ਵਿੱਚ ਕਰੂਗਮੈਨ ਦਾ ਦਿੱਤਾ ਸਿਧਾਂਤ ਕਾਰਗਰ ਹੈ।
ਸ਼ਿੰਡਲਰਜ਼ ਲਿਸਟ ੧੯੯੩ ਦੀ ਇੱਕ ਅਮਰੀਕੀ ਮਹਾਂਕਾਵ ਇਤਿਹਾਸਕ ਨਾਟਕੀ ਫ਼ਿਲਮ ਹੈ ਜੀਹਦਾ ਹਦਾਇਤਕਾਰ ਅਤੇ ਸਹਿ-ਨਿਰਮਾਤਾ ਸਟੀਵਨ ਸ਼ਪੀਲਬਰਕ ਅਤੇ ਲੇਖਕ [[ਸਟੀਵਨ ਸਾਈਲੀਆਨ ਹੈ। ਇਹ ਆਸਟੇਲੀਆਈ ਨਾਵਲਕਾਰ ਥਾਮਸ ਕਨੀਲੀ ਦੇ ਨਾਵਲ ਸ਼ਿੰਡਲਰਜ਼ ਆਰਕ ਦੀ ਬੁਨਿਆਦ 'ਤੇ ਬਣਾਈ ਗਈ ਹੈ। ਇਹ ਫ਼ਿਲਮ ਆਸਕਰ ਸ਼ਿੰਡਲਰ ਦੇ ਜੀਵਨ 'ਤੇ ਅਧਾਰਤ ਹੈ ਜੋ ਇੱਕ ਜਰਮਨ ਕਾਰੋਬਾਰੀ ਸੀ ਅਤੇ ਜੀਹਨੇ ਯਹੂਦੀ ਘੱਲੂਘਾਰੇ ਵੇਲੇ ਆਪਣੇ ਕਾਰਖ਼ਾਨਿਆਂ ਵਿੱਚ ਕੰਮ ਦੇ ਕੇ ਇੱਕ ਹਜ਼ਾਰ ਤੋਂ ਵੱਧ ਪੋਲੈਂਡ ਦੇ ਯਹੂਦੀ ਪਨਾਹਗੀਰਾਂ ਦੀਆਂ ਜ਼ਿੰਦਗੀਆਂ ਬਚਾਈਆਂ ਸਨ।
ਰੇਨਮਿਨਬੀ (RMB, ਨਿਸ਼ਾਨ: ¥; ਕੋਡ: CNY; ਜਾਂ CN¥, 元 ਅਤੇ CN元) ਚੀਨ (ਚੀਨ ਦਾ ਲੋਕ-ਗਣਰਾਜ) ਦੀ ਅਧਿਕਾਰਕ ਮੁਦਰਾ ਹੈ। ਇਹ ਮੁੱਖਦੀਪੀ ਚੀਨ ਦਾ ਕਾਨੂੰਨੀ ਟੈਂਡਰ ਹੈ ਪਰ ਹਾਂਗਕਾਂਗ, ਤਾਈਵਾਨ ਜਾਂ ਮਕਾਉ ਵਿੱਚ ਨਹੀਂ। ਇਹਨੂੰ ਕਈ ਵਾਰ ਹਾਂਗਕਾਂਗ ਅਤੇ ਮਕਾਉ ਵਿੱਚ ਸਵੀਕਾਰ ਲਿਆ ਜਾਂਦਾ ਹੈ ਅਤੇ ਦੋ ਰਾਜਖੇਤਰਾਂ ਵਿੱਚ ਵੀ ਸੌਖਿਆਈ ਨਾਲ਼ ਵਟਾ ਲਈ ਜਾਂਦੀ ਹੈ। ਹਾਂਗਕਾਂਗ ਦੇ ਬੈਂਕ ਲੋਕਾਂ ਨੂੰ ਇਸ ਮੁਦਰਾ ਵਿੱਚ ਖਾਤੇ ਬਣਾਉਣ ਦੀ ਆਗਿਆ ਦਿੰਦੀ ਹੈ। ਇਹਨੂੰ ਚੀਨ ਦਾ ਲੋਕ ਬੈਂਕ ਜਾਰੀ ਕਰਦਾ ਹੈ ਜੋ ਚੀਨ ਦੀ ਮਾਲੀ ਪ੍ਰਭੁਤਾ ਹੈ। ਇਹਦੇ ਨਾਂ (ਸਰਲ ਚੀਨੀ: 人民币; ਰਿਵਾਇਤੀ ਚੀਨੀ: 人民幣; ਪਿਨਯਿਨ: rénmínbì) ਦਾ ਅੱਖਰੀ ਅਰਥ "ਲੋਕਾਂ ਦੀ ਮੁਦਰਾ" ਹੈ।
ਮਾਰਗਰੇਟ ਐਲਾਨੋਰ ਐਟਵੁੱਡ, ਸੀਸੀ ਓਓਐਨਟ ਐਫਆਰਐਸਸੀ (ਜਨਮ 18 ਨਵੰਬਰ, 1939) ਇੱਕ ਕੈਨੇਡੀਅਨ ਕਵੀ, ਨਾਵਲਕਾਰ, ਸਾਹਿਤਕ ਆਲੋਚਕ, ਨਿਬੰਧਕਾਰ, ਖੋਜ, ਅਧਿਆਪਕ ਅਤੇ ਵਾਤਾਵਰਣ ਕਾਰਕੁਨ ਹੈ। ਉਸਨੇ ਕਵਿਤਾ ਦੀਆਂ 17 ਕਿਤਾਬਾਂ, ਸੋਲ੍ਹਾਂ ਨਾਵਲ, ਗ਼ੈਰ-ਗਲਪ ਦੀਆਂ 10 ਕਿਤਾਬਾਂ, ਅੱਠ ਸੰਗ੍ਰਹਿ ਛੋਟੀ ਗਲਪ, ਅੱਠ ਬੱਚਿਆਂ ਦੀ ਕਿਤਾਬਾਂ ਅਤੇ ਇੱਕ ਗ੍ਰਾਫਿਕ ਨਾਵਲ, ਦੇ ਨਾਲ-ਨਾਲ ਕਵਿਤਾ ਅਤੇ ਗਲਪ ਵਿੱਚ ਕਈ ਛੋਟੇ ਪ੍ਰੈਸ ਐਡੀਸ਼ਨ ਪ੍ਰਕਾਸ਼ਿਤ ਕੀਤੇ ਹਨ। ਐਟਵੂਡ ਅਤੇ ਉਸਦੀ ਲੇਖਣੀ ਨੇ ਮੈਨ ਬੁਕਰ ਇਨਾਮ, ਆਰਥਰ ਸੀ.
ਵਿਕਾਸਸ਼ੀਲ ਦੇਸ਼, ਜਾਂ ਘੱਟ-ਵਿਕਸਿਤ ਦੇਸ਼ ਦੇਸ਼, ਅਜਿਹਾ ਦੇਸ਼ ਹੁੰਦਾ ਹੈ ਜੀਹਦਾ ਬਾਕੀ ਮੁਲਕਾਂ ਮੁਕਾਬਲੇ ਰਹਿਣ-ਸਹਿਣ ਦਾ ਮਿਆਰ,ਸਨਅਤੀ ਅਧਾਰ ਅਤੇ ਮਨੁੱਖੀ ਵਿਕਾਸ ਸੂਚਕ (ਐੱਚ.ਡੀ.ਆਈ.) ਘੱਟ ਹੁੰਦਾ ਹੈ। ਕਿਹੜਾ ਦੇਸ਼ ਵਿਕਾਸਸ਼ੀਲ ਹੈ ਅਤੇ ਕਿਹੜਾ ਵਿਕਸਿਤ ਜਾਂ ਕਿਹੜੇ ਦੇਸ਼ ਇਹਨਾਂ ਦੋ ਸ਼੍ਰੇਣੀਆਂ ਵਿੱਚ ਆਉਂਦੇ ਹਨ, ਦੱਸਣ ਵਾਸਤੇ ਕੋਈ ਵਿਆਪਕ ਸਰਬ-ਸੰਮਤੀ ਵਾਲ਼ਾ ਮਾਪ ਨਹੀਂ ਹੈ ਪਰ ਬਹੁਤਾ ਕਰ ਕੇ ਮੁਲਕ ਦੀ ਕੁੱਲ ਘਰੇਲੂ ਉਪਜ ਨੂੰ ਦੂਜੇ ਮੁਲਕਾਂ ਦੇ ਮੁਕਾਬਲੇ ਵਿੱਚ ਵੇਖਿਆ ਜਾਂਦਾ ਹੈ।
ਥੀਸਿਸ ਜਾਂ ਖੋਜ ਨਿਬੰਧ ਇੱਕ ਅਕਾਦਮਿਕ ਡਿਗਰੀ ਜਾਂ ਪੇਸ਼ੇਵਰ ਯੋਗਤਾ ਲਈ ਉਮੀਦਵਾਰੀ ਦੇ ਸਮਰਥਨ ਵਿੱਚ ਲੇਖਕ ਦੀ ਖੋਜ ਅਤੇ ਨਤੀਜਿਆਂ ਨੂੰ ਪੇਸ਼ ਕਰਨ ਵਾਲੀ ਇੱਕ ਦਸਤਾਵੇਜ਼ ਹੈ। ਕੁਝ ਪ੍ਰਸੰਗਾਂ ਵਿੱਚ, ਸ਼ਬਦ "ਥੀਸਿਸ" ਜਾਂ ਕੋਗਨੇਟ ਦੀ ਵਰਤੋਂ ਇੱਕ ਬੈਚਲਰ ਜਾਂ ਮਾਸਟਰ ਕੋਰਸ ਦੇ ਇੱਕ ਹਿੱਸੇ ਲਈ ਕੀਤੀ ਜਾਂਦੀ ਹੈ, ਜਦੋਂ ਕਿ "ਖੋਜ-ਪੱਤਰ" ਆਮ ਤੌਰ ਤੇ ਡਾਕਟਰੇਟ ਲਈ ਹੁੰਦਾ ਹੈ, ਜਦੋਂ ਕਿ ਦੂਜੇ ਪ੍ਰਸੰਗਾਂ ਵਿੱਚ, ਉਲਟਾ ਸੱਚ ਹੈ। ਗ੍ਰੈਜੂਏਟ ਥੀਸਿਸ ਪਦ ਨੂੰ ਕਈ ਵਾਰ ਮਾਸਟਰ ਦੇ ਥੀਸੀਸਾਂ ਅਤੇ ਡਾਕਟੋਰਲ ਖੋਜ-ਨਿਬੰਧਾਂ ਦੋਵਾਂ ਨੂੰ ਦਰਸਾਉਣ ਲਈ ਵਰਤਿਆ ਜਾਂਦਾ ਹੈ।ਇੱਕ ਥੀਸਿਸ ਜਾਂ ਖੋਜ ਨਿਬੰਧ ਦੀ ਖੋਜ ਦੀ ਲੋੜੀਂਦੀ ਜਟਿਲਤਾ ਜਾਂ ਗੁਣਵੱਤਾ ਦੇਸ਼, ਯੂਨੀਵਰਸਿਟੀ, ਜਾਂ ਪ੍ਰੋਗਰਾਮ ਅਨੁਸਾਰ ਵੱਖ ਵੱਖ ਹੋ ਸਕਦੀ ਹੈ, ਅਤੇ ਲੋੜੀਂਦੀ ਘੱਟੋ ਘੱਟ ਅਧਿਐਨ ਸਮਾਂ ਕਾਫ਼ੀ ਭਿੰਨ ਹੋ ਸਕਦਾ ਹੈ।
ਪਾਰਕ ਮਨ-ਪਰਚਾਵੇ ਵਾਸਤੇ ਮਿੱਥੀ ਗਈ ਖੁੱਲ੍ਹੀ ਥਾਂ ਦਾ ਇਲਾਕਾ ਹੁੰਦਾ ਹੈ। ਇਹ ਕੁਦਰਤੀ ਜਾਂ ਅੱਧ-ਕੁਦਰਤੀ ਜਾਂ ਲਾਏ ਹੋਏ ਰੂਪ ਵਿੱਚ ਹੋ ਸਕਦਾ ਹੈ ਅਤੇ ਇਹਨੂੰ ਮਨੁੱਖੀ ਮਨੋਰੰਜਨ ਜਾਂ ਜੰਗਲੀ ਜੀਵਨ ਅਤੇ ਨਿਵਾਸਾਂ ਦੇ ਬਚਾਅ ਵਾਸਤੇ ਅੱਡ ਰੱਖਿਆ ਜਾਂਦਾ ਹੈ। ਇਸ ਵਿੱਚ ਪੱਥਰ, ਮਿੱਟੀ, ਪਾਣੀ, ਘਾਹ-ਬੂਟੇ ਅਤੇ ਜਾਨਵਰ ਹੋ ਸਕਦੇ ਹਨ ਅਤੇ ਕਈ ਵਾਰ ਇਮਾਰਤਾਂ ਅਤੇ ਖੇਡ-ਮੈਦਾਨਾਂ ਵਰਗੀਆਂ ਹੋਰ ਕਿਰਤਾਂ ਹੋ ਸਕਦੀਆਂ ਹਨ। ਕਈ ਕੁਦਰਤੀ ਪਾਰਕਾਂ ਨੂੰ ਕਨੂੰਨ ਵੱਲੋਂ ਰਾਖੀ ਦਿੱਤੀ ਜਾਂਦੀ ਹੈ।
ਦ ਟਰਮੀਨੇਟਰ 1984 ਵਿੱਚ ਰਿਲੀਜ਼ ਹੋਈ ਵਿਗਿਆਨਿਕ ਕਲਪਨਾ ਤੇ ਅਧਾਰਿਤ ਐਕਸ਼ਨ ਫ਼ਿਲਮ ਹੈ ਜਿਸਨੂੰ ਜੇਮਜ਼ ਕੈਮਰੂਨ ਦੁਆਰਾ ਨਿਰਦੇਸ਼ਿਤ ਕੀਤਾ ਗਿਆ ਹੈ। ਇਸ ਫ਼ਿਲਮ ਵਿੱਚ ਟਰਮੀਨੇਟਰ ਦੇ ਰੋਲ ਵਿੱਚ ਆਰਨੋਲਡ ਸ਼ਵਾਜ਼ਨੇਗਰ ਨੇ ਭੂਮਿਕਾ ਨਿਭਾਈ ਹੈ, ਜਿਹੜਾ ਕਿ 2029 ਤੋਂ ਭੂਤਕਾਲ 1984 ਵਿੱਚ ਭੇਜਿਆ ਗਿਆ ਹਤਿਆਰਾ ਹੈ। ਉਹ ਸਾਰਾਹ ਕੌਨਰ (ਲਿੰਡਾ ਹੈਮਿਲਟਨ) ਦੀ ਹੱਤਿਆ ਕਰਨ ਲਈ ਭੇਜਿਆ ਗਿਆ ਹੈ, ਜਿਸਦਾ ਪੁੱਤਰ ਵੱਡਾ ਹੋ ਕੇ ਤਬਾਹਕੁੰਨ ਭਵਿੱਖ ਵਿੱਚ ਮਸ਼ੀਨਾਂ ਦੇ ਵਿਰੁੱਧ ਜੰਗ ਲੜੇਗਾ ਅਤੇ ਮਨੁੱਖਤਾ ਨੂੰ ਬਚਾਵੇਗਾ। ਮਾਈਕਲ ਬੀਹਨ ਨੇ ਕਾਈਲ ਰੀਸ ਦੀ ਭੂਮਿਕਾ ਅਦਾ ਕਰਦਾ ਹੈ, ਜਿਹੜਾ ਕਿ ਸਿਪਾਹੀ ਹੈ ਜਿਸਨੂੰ ਕੌਨਰ ਨੂੰ ਬਚਾਉਣ ਲਈ ਭਵਿੱਖ ਤੋਂ ਭੇਜਿਆ ਗਿਆ ਹੈ। ਇਸ ਫ਼ਿਲਮ ਦਾ ਸਕ੍ਰੀਨਪਲੇ ਕੈਮਰੂਨ ਨੇ ਨਿਰਮਾਤਾ ਗੇਲ ਐਨੀ ਹਰਡ ਦੇ ਨਾਲ ਮਿਲ ਕੇ ਲਿਖੀ ਹੈ। ਹੈਮਡੇਲ ਫ਼ਿਲਮ ਕਾਰਪੋਰੇਸ਼ਨ ਦੇ ਐਗਜ਼ੈਕਟਿਵ ਪ੍ਰੋਡਿਊਸਰ ਜੌਨ ਡੇਲੀ ਅਤੇ ਡੈਰੇਕ ਗਿਬਸਨ ਨੇ ਫ਼ਿਲਮ ਦੇ ਵਿੱਤੀ ਵਿਭਾਗ ਅਤੇ ਨਿਰਮਾਣ ਦਾ ਕੰਮ ਕੀਤਾ ਹੈ।ਦ ਟਰਮੀਨੇਟਰ ਰਿਲੀਜ਼ ਹੋਣ ਤੇ ਅਮਰੀਕੀ ਬੌਕਸ ਆਫ਼ਿਸ ਤੋ ਦੋ ਹਫ਼ਤਿਆਂ ਤੱਕ ਸਿਖ਼ਰ ਤੇ ਰਹੀ। ਇਸ ਫ਼ਿਲਮ ਨਾਲ ਕੈਮਰੂਨ ਦਾ ਫ਼ਿਲਮ ਕੈਰੀਅਰ ਉਚਾਈਆਂ ਤੇ ਪਹੁੰਚ ਗਿਆ ਅਤੇ ਸ਼ਵਾਜ਼ਨੈਗਰ ਦਾ ਕੈਰੀਅਰ ਵੀ ਹੋਰ ਪੁਖ਼ਤਾ ਹੋ ਗਿਆ। ਇਸ ਫ਼ਿਲਮ ਨੂੰ ਆਲੋਚਨਾਤਮਕ ਪੱਧਰ ਤੇ ਬਹੁਤ ਸਰਾਹਿਆ ਗਿਆ ਜਿਸ ਵਿੱਚ ਇਸਦੀ ਗਤੀ, ਐਕਸ਼ਨ ਸੀਨਾਂ ਅਤੇ ਸ਼ਵਾਜ਼ਨੈਗਰ ਦੀ ਅਦਾਕਾਰੀ ਦੀ ਖ਼ਾਸ ਕਰਕੇ ਤਾਰੀਫ਼ ਹੋਈ। ਇਸ ਫ਼ਿਲਮ ਦੀ ਸਫ਼ਲਤਾ ਤੋਂ ਪ੍ਰਭਾਵਿਤ ਹੋ ਕੇ ਇਸਨੂੰ ਬਣਾਉਣ ਵਾਲੇ ਫ਼ਿਲਮ ਮੇਕਰਾਂ ਨੇ ਇਸਦੇ ਹੋਰ ਚਾਰ ਅਗਲੇ ਭਾਗ ਬਣਾਏ ਜਿਹਨਾਂ ਦੇ ਨਾਮ ਹਨ, ਟਰਮੀਨੇਟਰ 2: ਜੱਜਮੈਂਟ ਡੇ, ਟਰਮੀਨੇਟਰ 3: ਰਾਈਜ਼ ਔਫ਼ ਦ ਮਸ਼ੀਨਸ, ਟਰਮੀਨੇਟਰ ਸਾਲਵੇਸ਼ਨ ਅਤੇ ਟਰਮੀਨੇਟਰ ਜੈਨੇਸਿਸ। ਇਸ ਤੋਂ ਇਲਾਵਾ ਇਸ ਤੇ ਅਧਾਰਿਤ ਟੀਵੀ ਲੜੀਵਾਰ, ਕੌਮਿਕ ਕਿਤਾਬਾਂ, ਨਾਵਲ ਅਤੇ ਵੀਡੀਓ ਗੇਮਾਂ ਵੀ ਬਣਾਈਆਂ ਗਈਆਂ ਸਨ। ਇਸ ਫ਼ਿਲਮ ਨੂੰ ਲਾਈਬ੍ਰੇਰੀ ਔਫ਼ ਕੌਂਗਰੈਸ ਦੁਆਰਾ ਨੈਸ਼ਨਲ ਫ਼ਿਲਮ ਰਜਿਸਟਰੀ ਵਿੱਚ ਵੀ ਸੰਭਾਲ ਕੇ ਰੱਖਿਆ ਗਿਆ ਹੈ।
ਬਾਤਾਂ ਪਾਉਣਾ ਜਾਂ ਕਹਾਣੀਆਂ ਸੁਣਾਉਣਾ (storytelling), ਸ਼ਬਦਾਂ ਅਤੇ ਬਿੰਬਾਂ ਦੀ ਬੋਲੀ ਵਿੱਚ ਹੱਡਬੀਤੀਆਂ ਜਾਂ ਜੱਗਬੀਤੀਆਂ ਘਟਨਾਵਾਂ ਨੂੰ ਨਾਲੋਂ ਨਾਲ ਜੋੜ-ਤੋੜ ਕਰਦਿਆਂ ਬੋਲ ਕੇ ਸੁਣਾਉਣ ਦੀ ਕਲਾ ਨੂੰ ਕਹਿੰਦੇ ਹਨ। ਇਹ ਕਲਾ ਲਿਖਣ-ਕਲਾ ਦੀ ਕਾਢ ਤੋਂ ਬਹੁਤ ਪਹਿਲਾਂ ਤੋਂ ਸਾਰੇ ਮਨੁੱਖੀ ਸੱਭਿਆਚਾਰਾਂ ਵਿੱਚ ਸੱਭਿਆਚਾਰੀਕਰਨ ਦਾ ਇੱਕ ਮਹੱਤਵਪੂਰਨ ਸਾਧਨ ਵਜੋਂ ਚਲੀ ਆ ਰਹੀ ਹੈ। ਬਾਤਾਂ ਦੇ ਅਹਿਮ ਤੱਤਾਂ ਵਿੱਚ ਪਲਾਟ, ਪਾਤਰ, ਅਤੇ ਦ੍ਰਿਸ਼ਟੀਕੋਣ ਸ਼ਾਮਲ ਹਨ। ਬਾਤ ਸੁਣਨ ਵਾਲਿਆਂ ਵਿਚੋਂ ਕਿਸੇ ਇੱਕ ਦਾ ਹੁੰਗਾਰਾ ਭਰਨਾ ਵੀ ਕਹਾਣੀ ਅੱਗੇ ਤੋਰਨ ਲਈ ਪਰੇਰਕ ਦੀ ਭੂਮਿਕਾ ਨਿਭਾਉਂਦਾ ਹੈ। ਆਵਾਜ਼ ਦੀ ਥਾਂ ਚੱਟਾਨਾਂ ਅਤੇ ਕੰਧਾਂ ਤੇ ਬਹੁਤ ਪੁਰਾਣੇ ਸਮੇਂ ਤੋਂ ਚਿਤਰੀਆਂ ਜਾਂਦੀਆਂ ਰਹੀਆਂ ਕਹਾਣੀਆਂ ਵੀ ਮਿਲਦੀਆਂ ਹਨ।
ਫੈਬਰੀਕੇਟਰ ਵੈੱਬ-ਅਧਾਰਿਤ ਸਾਫਟਵੇਅਰ ਵਿਕਾਸ ਸਹਿਯੋਗ ਸੰਦ (development collaboration tools) ਦਾ ਇੱਕ ਸੂਟ ਹੈ। ਇਸ ਵਿੱਚਅੰਤਰ ਵੀ ਸ਼ਾਮਲ ਹਨ, ਡਿਫਰੈਨਸ਼ੀਅਲ ਕੋਡ ਸਮੀਖਿਆ ਸੰਦ, ਡਿਫਯੂਜ਼ਨ ਰਿਪੋਜ਼ਟਰੀ ਬਰਾਊਜ਼ਰ, ਹੈਰਲਡ ਤਬਦੀਲੀ ਦੀ ਨਿਗਰਾਨੀ ਸੰਦ, ਮਨੀਫੇਸਟ ਬੱਗ ਟਰੈਕਰ, ਅਤੇ ਫਰੀਕਸ਼ਨ ਵਿਕੀ ਵੀ ਸ਼ਾਮਿਲ ਹਨ। ਫੈਬਰੀਕੇਟਰ ਗਿਟ, ਮੇਰਕਿਊਰੀਅਲ, ਅਤੇ ਸਬਵਰਜਨ ਨਾਲ ਜੁੜਿਆ ਹੋਇਆ ਹੈ। ਇਹ ਅਪਾਚੇ ਲਾਇਸੈਂਸ 2.0 ਦੇ ਤਹਿਤ ਮੁਫਤ ਸਾੱਫਟਵੇਅਰ ਵਜੋਂ ਉਪਲਬਧ ਹੈ।
ਡੀਯੂਈ ਦਸ਼ਮਲਵ ਵਰਗੀਕਰਣ ਇੱਕ ਲਾਇਬ੍ਰੇਰੀ ਦੀ ਤਕਨੀਕ ਹੈ, ਇਸ ਨੂੰ 1876 ਵਿੱਚ ਅਮਰੀਕਨ ਲਾਈਬ੍ਰੇਰੀਅਨ ਮੈਲਵਿਲ ਡੀਯੂਈਨੇ ਇਸ ਨੂੰ ਬੜੀ ਲਿਆਕਤ, ਖੋਜ ਅਤੇ ਮੇਹਨਤ ਨਾਲ ਤਿਆਰ ਕੀਤਾ। ਇਹ ਸੰਸਾਰ ਦੀ ਸਬ ਤੋਂ ਪਹਿਲੀ ਅਧੁਨਿਕ ਲਾਇਬ੍ਰੇਰੀ ਵਿਸ਼ਾ ਵਰਗੀਕਰਣ ਦੀ ਤਕਨੀਕ ਹੈ। ਇਹ ਬਹੁਤ ਅਸਾਨ ਤਕਨੀਕ ਸੀ, ਜੋ ਜਲਦੀ ਹੀ ਅਮਰੀਕਾ ਤੋਂ ਬਾਹਰ ਸਾਰੇ ਵਿਸ਼ਵ ਵਿੱਚ ਫੈਲ ਗਈ ਅਤੇ ਕਈ ਲਾਇਬ੍ਰੇਰੀਆਂ ਇਸ ਦਾ ਪ੍ਰਯੋਗ ਕਰਨ ਲੱਗ ਪਈਆਂ। ਇਸ ਦੀ ਪ੍ਰ੍ਸਿੱਧੀ ਦੇ ਉਪਰੰਤ ਇਸ ਦੇ ਹੋਰ ਵੀ ਕਈ ਨਵੇਂ ਸੰਸਕਰਣ ਆਉਣ ਲਗੇ। 2011 ਵਿੱਚ ਇਹ ਆਪਣੇ 23 ਵੇ ਸੰਸਕਰਣ ਵਿੱਚ ਸੀ। ਜਦੋਂ 1924 ਵਿੱਚ ਰੰਗਨਾਥਨ ਨੂੰ ਇਸ ਦਾ ਅਧਿਐਨ ਕਰਨਾ ਪਿਆ ਤਾਂ ਉਸ ਵੇਲੇ ਇਹ ਤਕਨੀਕ ਆਪਣੇ 11 ਵੇ ਸੰਸਕਰਣ ਵਿੱਚ ਸੀ।
'ਕੈਮਰਾ' ਬੇਹੱਦ ਅਹਿਮੀਅਤ ਰੱਖਦਾ ਹੈ। ਕੈਮਰਾ ਕਈ ਪੜਾਵਾਂ ਵਿੱਚੋਂ ਲੰਘ ਕੇ ਆਇਆ ਹੈ। ਮੁੱਢਲੇ ਸਮੇਂ ਵਿੱਚ ਇਸ ਰਾਹੀਂ ਫੋਟੋਆਂ ਪ੍ਰਾਪਤ ਕਰਨਾ ਕਾਫ਼ੀ ਲੰਬੀ ਪ੍ਰਕਿਰਿਆ ਹੁੰਦੀ ਸੀ। ਪਰ ਜਿਵੇਂ-ਜਿਵੇਂ ਇਸ ਵਿੱਚ ਸੁਧਾਰ ਆਉਂਦਾ ਗਿਆ ਇਸ ਦੀ ਫੋਟੋਆਂ ਖਿੱਚਣ ਦੀ ਰਫਤਾਰ ਵਧਦੀ ਗਈ, ਨਾਲ ਹੀ ਫੋਟੋਆਂ ਦਾ ਪੱਧਰ ਵੀ ਸੁਧਰਦਾ ਗਿਆ। ਬਿਜਲੀ, ਡਿਜੀਟਲ ਕੈਮਰੇ ਤਾਂ ਕਮਾਲ ਦੀ ਕਾਰਜ ਸਮਰੱਥਾ ਰੱਖਦੇ ਹਨ। ਇਨ੍ਹਾਂ ਰਾਹੀਂ ਖਿੱਚੇ ਗਏ ਦਿ੍ਸ਼ ਹੁਬਹੂ ਦਿਖਾਈ ਦਿੰਦੇ ਹਨ।
ਫ਼ਰਾਂਸੀਸੀ (français, la langue française) ਇੱਕ ਰੁਮਾਂਸ ਬੋਲੀ ਹੈ ਜੋ ਮੁੱਖ ਰੂਪ ਵਿੱਚ ਫ਼੍ਰਾਂਸ ਵਿੱਚ ਬੋਲੀ ਜਾਂਦੀ ਹੈ ਜਿੱਥੇ ਇਸ ਬੋਲੀ ਦਾ ਜਨਮ ਹੋਇਆ ਸੀ। ਦੁਨੀਆ ਭਰ ਵਿੱਚ ਤਕਰੀਬਨ 9 ਕਰੋੜ ਲੋਕਾਂ ਦੁਆਰਾ ਇਹ ਪਹਿਲੀ ਬੋਲੀ ਦੇ ਰੂਪ ਵਿੱਚ ਬੋਲੀ ਜਾਂਦੀ ਹੈ, 19 ਕਰੋੜ ਦੁਆਰਾ ਦੂਜੀ ਅਤੇ ਹੋਰ 20 ਕਰੋੜ ਦੁਆਰਾ ਅਧਿਗਰਹਿਤ ਬੋਲੀ ਦੇ ਰੂਪ ਵਿੱਚ ਇਸਨੂੰ ਬੋਲਦੇ ਹਨ। ਇਸ ਤਰ੍ਹਾਂ ਕੈਨੇਡਾ, ਬੈਲਜੀਅਮ, ਸਵਿਟਜ਼ਰਲੈਂਡ, ਅਫ਼ਰੀਕੀ ਫਰੇਂਕੋਫੋਨ, ਲਕਜ਼ਮਬਰਗ ਅਤੇ ਮੋਨੇਕੋ ਸਮੇਤ ਦੁਨੀਆ ਦੇ 54 ਦੇਸ਼ਾਂ ਵਿੱਚ ਇਸਨੂੰ ਬੋਲਣ ਵਾਲੀਆਂ ਦੀ ਵੱਡੀ ਗਿਣਤੀ ਹੈ। ਇਹ ਸੰਯੁਕਤ ਰਾਸ਼ਟਰ ਦੀਆਂ ਸਾਰੀਆਂ ਸੰਸਥਾਵਾਂ ਦੀ ਅਤੇ ਹੋਰ ਬਹੁਤ ਸਾਰੇ ਅੰਤਰਰਾਸ਼ਟਰੀ ਸੰਗਠਨਾਂ ਦੀ ਵੀ ਆਧਿਕਾਰਕ ਬੋਲੀ ਹੈ।
ਬਰਲਿਨ ਦੀ ਕੰਧ (ਜਰਮਨ: Berliner Mauer) 1961 ਤੋਂ 1990 ਤੱਕ ਰਿਹਾ ਇੱਕ ਰੋਕ/ਨਾਕਾ ਸੀ, ਜਿਸ ਨੂੰ ਪੂਰਬੀ ਜਰਮਨੀ ਯਾਨੀ ਜਰਮਨ ਜਮਹੂਰੀ ਗਣਰਾਜ (ਜੀਡੀਆਰ) ਨੇ 13 ਅਗਸਤ 1961 ਨੂੰ ਖੜੀ ਕੀਤੀ ਸੀ। ਇਸਨੇ ਪੂਰਬੀ ਬਰਲਿਨ ਅਤੇ ਪੱਛਮੀ ਬਰਲਿਨ ਨੂੰ 1989 ਵਿੱਚ ਕੰਧ ਢਾਹ ਦਿੱਤੇ ਜਾਣ ਤੱਕ, ਜ਼ਮੀਨੀ ਤੌਰ 'ਤੇ ਪੂਰੀ ਤਰ੍ਹਾਂ ਅੱਡ ਅੱਡ ਕਰ ਰੱਖਿਆ ਸੀ। ਪਹਿਰੇ ਲਈ ਕੰਕਰੀਟ ਦੇ ਗੁੰਬਦ ਵੀ ਕੰਧ ਦਾ ਹਿੱਸਾ ਸਨ। ਇਨ੍ਹਾਂ ਨੇ ਵੱਡਾ ਖੇਤਰ ਮੱਲ ਰੱਖਿਆ ਸੀ, ਜਿਸ ਨੂੰ ਬਾਅਦ ਵਿੱਚ ਮੱਤ ਦੀ ਪੱਟੀ ਕਿਹਾ ਜਾਣ ਲੱਗ ਪਿਆ ਸੀ। ਇਸ ਵਿੱਚ ਗੱਡੀ-ਰੋਕ ਖਾਈਆਂ, ਫ਼ਾਕਿਰ ਬੈਡਜ਼ ਅਤੇ ਹੋਰ ਬਚਾਊ ਸਾਧਨ ਉਸਰੇ ਹੋਏ ਸਨ। ਸੋਵੀਅਤ-ਗਲਬੇ ਅਧੀਨ ਪੂਰਬੀ ਬਲਾਕ ਨੇ ਸਰਕਾਰੀ ਤੌਰ 'ਤੇ ਦਾਅਵਾ ਕੀਤਾ ਕਿ ਕੰਧ ਪੂਰਬੀ ਜਰਮਨੀ ਵਿੱਚ ਸਮਾਜਵਾਦੀ ਰਾਜ ਸਥਾਪਤ ਕਰਨ ਦੀ ਲੋਕਾਂ ਦੀ ਖਾਹਿਸ਼ ਨੂੰ ਫਾਸ਼ੀ ਸਾਜ਼ਿਸ਼ਾਂ ਤੋਂ ਬਚਾ ਕੇ ਨੇਪਰੇ ਚਾੜ੍ਹਨ ਲਈ ਖੜੀ ਕੀਤੀ ਹੈ। ਲੁਕਵਾਂ ਮਕਸਦ ਸੀਤ ਯੁਧ ਦੇ ਦੌਰ ਵਿੱਚ ਪੂਰਬੀ ਜਰਮਨੀ ਛੱਡ ਕੇ ਜਾ ਰਹੇ ਲੋਕਾਂ ਦੇ ਤਾਂਤੇ ਨੂੰ ਰੋਕਣਾ ਸੀ।
ਮੈਡ ਮੈਕਸ: ਫਿਊਰੀ ਰੋਡ 2015 ਵਰ੍ਹੇ ਦੀ ਇੱਕ ਐਕਸ਼ਨ ਫਿਲਮ ਹੈ। ਫਿਲਮ ਦੀ ਕਹਾਣੀ ਮਿੱਲਰ, ਬਰੈਂਡਨ ਮੈਕਾਰਥੀ ਤੇ ਨਾਇਕੋ ਲਾਥੋਰਿਸ ਨੇ ਲਿਖੀ ਹੈ। ਫਿਲਮ ਵਿੱਚ ਟੌਮ ਹਾਰਡੀ, ਸ਼ੈਰਲਿਜ਼ ਥੈਰੋਨ, ਨਿਕਲਸ ਹੋਲਟ, ਹਗ ਕੀਜ਼ ਬਾਇਰਨ, ਰੋਸੀ ਵਿਟਲੇ, ਐੱਬ ਲੀ ਮੁੱਖ ਕਿਰਦਾਰਾਂ ਵਿੱਚ ਸ਼ੁਮਾਰ ਹਨ। ਫਿਲਮ ਆਸਟਰੇਲੀਆ ਤੇ ਅਮਰੀਕਾ ਦਾ ਸਾਂਝਾ ਉਦਮ ਹੈ। ਇਸ ਵਿੱਚ ਰੇਗਿਸਤਾਨ ਦਾ ਅਜਿਹਾ ਭਵਿੱਖੀ ਨਜ਼ਾਰਾ ਪੇਸ਼ ਕੀਤਾ ਗਿਆ ਹੈ ਜਿੱਥੇ ਪੈਟਰੋਲ ਤੇ ਪਾਣੀ ਨਾਂਮਾਤਰ ਹੈ, ਤੇ ਇਸ ਨੂੰ ਪਾਉਣ ਲਈ ਸੜਕ ਉੱਤੇ ਹੁੰਦੀ ਜੰਗ ਨੂੰ ਵਿਖਾਇਆ ਗਿਆ ਹੈ। 150 ਮਿਲੀਅਨ ਦੇ ਵੱਡੇ ਬਜਟ ਨਾਲ ਤਿਆਰ ਇਸ ਫਿਲਮ ਨੂੰ ਸਰਵੋਤਮ ਫ਼ਿਲਮ ਤੇ ਨਿਰਦੇਸ਼ਨ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ।
ਵਿਕਸਿਤ ਦੇਸ਼, ਸਨਅਤੀ ਦੇਸ਼ ਜਾਂ "ਵਧੇਰੇ ਆਰਥਿਕ ਵਿਕਸਿਤ ਦੇਸ਼" ਇੱਕ ਅਜਿਹਾ ਖ਼ੁਦਮੁਖ਼ਤਿਆਰ ਦੇਸ਼ ਹੈ ਜੀਹਦੀ ਬਾਕੀ ਘੱਟ ਸਨਅਤੀ ਦੇਸ਼ਾਂ ਮੁਕਾਬਲੇ ਅਰਥਚਾਰਾ ਬਹੁਤ ਹੀ ਵਿਕਸਿਤ ਅਤੇ ਬੁਨਿਆਦੀ ਢਾਂਚਾ ਵਧੇਰੇ ਉੱਨਤ ਹੁੰਦਾ ਹੈ। ਆਮ ਤੌਰ ਉੱਤੇ ਆਰਥਿਕ ਵਿਕਾਸ ਦਾ ਪੈਮਾਨਾ ਮਾਪਣ ਵਾਸਤੇ ਵਰਤੇ ਜਾਂਦੇ ਮਾਪਾਂ 'ਚ ਕੁੱਲ ਘਰੇਲੂ ਉਪਜ (ਜੀਡੀਪੀ), ਪ੍ਰਤੀ ਵਿਅਕਤੀ ਆਮਦਨ, ਸਨਅਤੀਕਰਨ ਦਾ ਪੱਧਰ, ਬੁਨਿਆਦੀ ਢਾਂਚੇ ਦੀ ਮਾਤਰਾ ਅਤੇ ਰਹਿਣੀ ਦਾ ਮਿਆਰ ਸ਼ਾਮਲ ਹਨ।
ਵਾਰਵਾਰਤਾ ਸਮੇਂ ਦੀ ਇੱਕ ਇਕਾਈ ਵਿੱਚ ਕਿਸੇ ਮੁੜ-ਮੁੜ ਹੋਣ ਵਾਲ਼ੇ ਵਾਕਿਆ ਦੀ ਵਾਪਰਨ ਦੀ ਗਿਣਤੀ ਨੂੰ ਆਖਿਆ ਜਾਂਦਾ ਹੈ। ਇਹਨੂੰ ਵਕਤੀ ਵਾਰਵਾਰਤਾ ਵੀ ਕਿਹਾ ਜਾਂਦਾ ਹੈ ਤਾਂ ਜੋ ਸਥਾਨੀ ਵਾਰਵਾਰਤਾ ਅਤੇ ਕੋਣੀ ਵਾਰਵਾਰਤਾ ਤੋਂ ਅੱਡ ਦੱਸਿਆ ਜਾ ਸਕੇ। ਦੌਰ ਜਾਂ ਪੀਰੀਅਡ ਕਿਸੇ ਮੁੜ-ਵਾਪਰਦੇ ਵਾਕਿਆ ਵਿਚਲੇ ਇੱਕ ਚੱਕਰ ਦੀ ਮਿਆਦ (ਸਮਾਂ) ਹੁੰਦਾ ਹੈ। ਸੋ ਮਿਆਦ ਵਾਰਵਾਰਤਾ ਦਾ ਗੁਣਕ ਉਲਟਾ ਹੁੰਦਾ ਹੈ। ਮਿਸਾਲ ਵਜੋਂ ਜੇਕਰ ਕਿਸੇ ਨਵੇਂ ਜੰਮੇ ਬੱਚੇ ਦਾ ਦਿਲ ਇੱਕ ਮਿੰਟ 'ਚ 120 ਵਾਰ ਦੀ ਵਾਰਵਾਰਤਾ ਨਾਲ਼ ਧੜਕਦਾ ਹੈ ਤਾਂ ਇਹਦਾ ਦੌਰ – ਧੜਕਨਾਂ ਵਿਚਲਾ ਸਮਾਂ – ਅੱਧੇ ਸਕਿੰਟ (60 ਸਕਿੰਟ (ਭਾਵ ਇੱਕ ਮਿੰਟ) ਨੂੰ 120 ਧੜਕਨਾਂ ਨਾਲ਼ ਭਾਗ ਕਰ ਕੇ) ਦਾ ਹੁੰਦਾ ਹੈ।
ਅਰਮੀਨੀਆ ( ਹਯਾਸਤਾਨ ) ਯੂਰਪ ਦੇ ਕਾਕੇਸ਼ਸ ਖੇਤਰ ਵਿੱਚ ਸਥਿਤ ਇੱਕ ਦੇਸ਼ ਹੈ। ਇਸ ਦੀ ਰਾਜਧਾਨੀ ਯੇਰੇਵਨ ਹੈ। 1990 ਤੋ ਪਹਿਲਾਂ ਇਹ ਸੋਵੀਅਤ ਸੰਘ ਦਾ ਇੱਕ ਅੰਗ ਸੀ ਜੋ ਇੱਕ ਰਾਜ ਦੇ ਰੂਪ ਵਿੱਚ ਸੀ। ਸੋਵੀਅਤ ਸੰਘ ਵਿੱਚ ਇੱਕ ਜਨਤਕ ਕਰਾਂਤੀ ਅਤੇ ਰਾਜਾਂ ਦੇ ਆਜ਼ਾਦੀ ਦੇ ਸੰਘਰਸ਼ ਦੇ ਬਾਅਦ ਅਰਮੀਨੀਆ ਨੂੰ 23 ਅਗਸਤ 1990 ਨੂੰ ਅਜ਼ਾਦੀ ਪ੍ਰਦਾਨ ਕਰ ਦਿੱਤੀ ਗਈ, ਪਰ ਇਸ ਦੇ ਸਥਾਪਨਾ ਦੀ ਘੋਸ਼ਣਾ 21 ਸਤੰਬਰ, 1991 ਨੂੰ ਹੋਈ ਅਤੇ ਇਸਨੂੰ ਅੰਤਰਰਾਸ਼ਟਰੀ ਮਾਨਤਾ 25 ਦਸੰਬਰ ਨੂੰ ਮਿਲੀ। ਇਸ ਦੀਆਂ ਸੀਮਾਵਾਂ ਤੁਰਕੀ, ਜਾਰਜੀਆ, ਅਜਰਬਾਈਜਾਨ ਅਤੇ ਈਰਾਨ ਨਾਲ ਲੱਗਦੀਆਂ ਹਨ। ਇੱਥੇ 97.9% ਫ਼ੀਸਦੀ ਤੋਂ ਜਿਆਦਾ ਅਰਮੀਨੀਆਈ ਜਾਤੀ ਸਮੁਦਾਇ ਅਤੇ 1.3% ਯਹੂਦੀ, 0.5% ਰੂਸੀ ਅਤੇ ਹੋਰ ਅਲਪ ਸੰਖਿਅਕ ਨਿਵਾਸ ਕਰਦੇ ਹਨ। ਅਰਮੀਨੀਆ ਪ੍ਰਾਚੀਨ ਇਤਿਹਾਸਿਕ ਸਾਂਸਕ੍ਰਿਤਕ ਅਮਾਨਤ ਵਾਲਾ ਦੇਸ਼ ਹੈ। ਅਰਮੀਨੀਆ ਦੇ ਰਾਜੇ ਨੇ ਚੌਥੀ ਸ਼ਤਾਬਦੀ ਵਿੱਚ ਹੀ ਈਸਾਈ ਧਰਮ ਕਬੂਲ ਕਰ ਲਿਆ ਸੀ। ਇਸ ਪ੍ਰਕਾਰ ਅਰਮੀਨੀਆ ਰਾਜ ਈਸਾਈ ਧਰਮ ਕਬੂਲ ਕਰਨ ਵਾਲਾ ਪਹਿਲਾ ਰਾਜ ਹੈ। ਦੇਸ਼ ਵਿੱਚ ਅਰਮੀਨੀਆਈ ਏਪੋਸਟਲਿਕ ਗਿਰਜਾ ਘਰ ਸਭ ਤੋਂ ਵੱਡਾ ਧਰਮ ਹੈ। ਇਸ ਦੇ ਇਲਾਵਾ ਇੱਥੇ ਇਸਾਈਆਂ, ਮੁਸਲਮਾਨਾਂ ਅਤੇ ਹੋਰ ਸੰਪ੍ਰਦਾਵਾਂ ਦਾ ਛੋਟਾ ਸਮੁਦਾਏ ਹੈ। ਕੁੱਝ ਇਸਾਈਆਂ ਦੀ ਮਾਨਤਾ ਹੈ ਕਿ ਨੂਹ ਦੀ ਬੇੜੀ ਅਤੇ ਉਸ ਦਾ ਪਰਵਾਰ ਇੱਥੇ ਆਕੇ ਬਸ ਗਿਆ ਸੀ। ਅਰਮੀਨੀਆ (ਹਯਾਸਤਾਨ) ਦਾ ਅਰਮੀਨੀਆਈ ਭਾਸ਼ਾ ਵਿੱਚ ਮਤਲਬ ਹੈਕ ਦੀ ਜ਼ਮੀਨ ਹੈ। ਹੈਕ ਨੂਹ ਦੇ ਲੱਕੜ ਪੋਤਰੇ ਦਾ ਨਾਮ ਸੀ। ਆਰਮੀਨੀਆ ਦਾ ਕੁਲ ਖੇਤਰਫਲ 29, 800 ਕਿ . ਮੀ² (11, 506 ਵਰਗ ਮੀਲ) ਹੈ ਜਿਸਦਾ 4.71% ਜੰਗਲੀ ਖੇਤਰ ਹੈ। ਅਨੁਮਾਨ ਵਜੋਂ (ਜੁਲਾਈ 2008) ਇੱਥੋ ਦੀ ਜਨਸੰਖਿਆ 3, 231, 900 ਹੈ ਅਤੇ ਪ੍ਰਤੀ ਵਰਗ ਕਿ ਮੀ ਘਣਤਾ 101 ਵਿਅਕਤੀ ਹੈ। ਇੱਥੋ ਦੀ ਜਨਸੰਖਿਆ ਦਾ 10.6% ਭਾਗ ਅੰਤਰਰਾਸ਼ਟਰੀ ਗਰੀਬੀ ਰੇਖਾ (ਅਮਰੀਕੀ ਡਾਲਰ 1 . 25 ਨਿੱਤ) ਤੋਂ ਹੇਠਾਂ ਰਹਿੰਦਾ ਹੈ। ਅਰਮੀਨੀਆ 40 ਤੋਂ ਜਿਆਦਾ ਅੰਤਰਰਾਸ਼ਟਰੀ ਸੰਗਠਨਾਂ ਦਾ ਮੈਂਬਰ ਹੈ। ਇਸ ਵਿੱਚ ਸੰਯੁਕਤ ਰਾਸ਼ਟਰ, ਯੂਰਪ ਪਰਿਸ਼ਦ, ਏਸ਼ੀਆਈ ਵਿਕਾਸ ਬੈਂਕ, ਆਜਾਦ ਦੇਸ਼ਾਂ ਦਾ ਰਾਸ਼ਟਰਕੁਲ, ਸੰਸਾਰ ਵਪਾਰ ਸੰਗਠਨ ਅਤੇ ਗੁਟ ਨਿਰਪੇਖ ਸੰਗਠਨ ਆਦਿ ਪ੍ਰਮੁੱਖ ਹਨ। ਇਤਹਾਸ ਦੇ ਪੰਨਿਆਂ ਤੇ ਅਰਮੀਨੀਆ ਦਾ ਸਰੂਪ ਕਈ ਵਾਰ ਬਦਲਿਆ ਹੈ। ਅਜੋਕਾ ਆਰਮੀਨੀਆ ਆਪਣੇ ਪੁਰਾਣੇ ਸਰੂਪ ਦਾ ਬਹੁਤ ਹੀ ਛੋਟਾ ਸਰੂਪ ਹੈ। 80 ਈ .
ਖਾਣਾ ਜਾਂ ਅੰਨ ਜਾਂ ਭੋਜਨ ਅਜਿਹਾ ਕੋਈ ਵੀ ਪਦਾਰਥ ਹੈ ਜਿਹਨੂੰ ਖਾਣ ਨਾਲ਼ ਸਰੀਰ ਨੂੰ ਪੌਸ਼ਟਿਕ ਤੱਤ ਮਿਲਦੇ ਹਨ। ਇਸਦੀ ਪੈਦਾਵਾਰ ਜ਼ਿਆਦਾਤਰ ਪੌਦਿਆਂ ਜਾਂ ਜਾਨਵਰਾਂ ਤੋਂ ਕੀਤੀ ਜਾਂਦੀ ਹੈ, ਅਤੇ ਇਸ ਵਿੱਚ ਜਰੂਰੀ ਪੌਸ਼ਟਿਕ ਤੱਤ, ਜਿਵੇਂ ਕਾਰਬੋਹਾਈਡਰੇਟ, ਚਰਬੀ, ਪ੍ਰੋਟੀਨ, ਵਿਟਾਮਿਨ, ਜਾਂ ਖਣਿਜ ਆਦਿ ਹੁੰਦੇ ਹਨ। ਉਸ ਪਦਾਰਥ ਨੂੰ ਜੀਵ ਦੁਆਰਾ ਨਿਗਲਿਆ ਜਾਂਦਾ ਹੈ ਅਤੇ ਜੀਵ ਦੇ ਸਰੀਰ ਦੇ ਸੈੱਲਾਂ ਦੁਆਰਾ ਊਰਜਾ ਪੈਦਾ ਕਰਨ, ਜਾਂ ਜ਼ਿੰਦਗੀ ਚਲਾਉਣ, ਜਾਂ ਵਿਕਾਸ ਕਰਨ ਲਈ ਉਸ ਨੂੰ ਪਚਾਇਆਂ ਜਾਂਦਾ ਹੈ।
ਐਥਨੋਲੌਗ: ਲੈਂਗਵਿਜਸ ਆਫ਼ ਦ ਵਰਲਡ (ਪੰਜਾਬੀ: ਐਥਨੋਲੌਗ: ਦੁਨੀਆ ਦੀਆਂ ਭਾਸ਼ਾਵਾਂ) ਇੱਕ ਵੈੱਬ-ਅਧਾਰਤ ਪ੍ਰਕਾਸ਼ਨ ਹੈ ਜਿਸਦੇ 2015 ਵਿੱਚ ਜਾਰੀ ਹੋਏ 18ਵੇਂ ਐਡੀਸ਼ਨ ਵਿੱਚ 7,472 ਬੋਲੀਆਂ ਅਤੇ ਉਪਬੋਲੀਆਂ ਦੇ ਅੰਕੜੇ ਸ਼ਾਮਲ ਹਨ। 2009 ਤੱਕ, ਆਪਣੇ 16ਵੇਂ ਐਡੀਸ਼ਨ ਤੱਕ, ਇਹ ਛਾਪ ਕੇ ਪ੍ਰਕਾਸ਼ਿਤ ਹੁੰਦਾ ਸੀ। ਐਥਨੋਲੌਗ ਬੁਲਾਰਿਆਂ ਦੀ ਗਿਣਤੀ, ਥਾਂ, ਉੱਪਬੋਲੀਆਂ, ਭਾਸ਼ਾਵਿਗਿਆਨਕ ਮੇਲ-ਜੋੜ, ਉਸ ਭਾਸ਼ਾ ਵਿੱਚ ਬਾਈਬਲ ਦੀ ਉਪਲਬਧਗੀ, ਅਤੇ Expanded Graded Intergenerational Disruption Scale (EGIDS) ਦੀ ਵਰਤੋਂ ਕਰਦੇ ਹੋਏ ਉਸ ਭਾਸ਼ਾ ਦੀ ਜਿਉਣ-ਯੋਗਤਾ ਬਾਰੇ ਜਾਣਕਾਰੀ ਦਿੰਦਾ ਹੈ।ਵਿਲੀਅਮ ਬ੍ਰਾਈਟ, ਲੈਂਗਵਿਜ: ਜਰਨਲ ਆਫ਼ ਦ ਲਿੰਗਵਿਸਟਿਕ ਸੁਸਾਇਟੀ ਆਫ਼ ਅਮੈਰਿਕਾ ਦਾ ਉਦੋਂ ਦਾ ਐਡੀਟਰ, ਐਥਨੋਲੌਗ ਬਾਰੇ ਲਿਖਦਾ ਹੈ ਕਿ "ਇਹ ਸੰਸਾਰ ਦੀਆਂ ਬੋਲੀਆਂ ਸੰਬੰਧੀ ਕਿਸੇ ਵੀ ਹਵਾਲਾ ਸ਼ੈਲਫ਼ ਤੇ ਜ਼ਰੂਰ ਹੋਣਾ ਚਾਹੀਦਾ ਹੈ"ਐਥਨੋਲੌਗ ਵਿੱਚ ਦੁਨੀਆ ਦੀਆਂ ਭਾਸ਼ਾਵਾਂ ਦੀ ਇੱਕ ਸੂਚੀ ਹੈ ਜਿਸਦਾ ਇਸਤੇਮਾਲ ਭਾਸ਼ਾ ਵਿਗਿਆਨ ਵਿੱਚ ਅਕਸਰ ਕੀਤਾ ਜਾਂਦਾ ਹੈ। ਇਸ ਵਿੱਚ ਹਰੇਕ ਭਾਸ਼ਾ ਅਤੇ ਉਪਭਾਸ਼ਾ ਨੂੰ ਅੰਗਰੇਜ਼ੀ ਦੇ ਤਿੰਨ ਅੱਖਰਾਂ ਦੇ ਨਾਲ ਲਿਖਿਆ ਗਿਆ ਹੈ। ਇਸ ਨਾਮਕਰਨ ਨੂੰ ਸਿਲ ਕੋਡ (SIL code) ਕਿਹਾ ਜਾਂਦਾ ਹੈ। ਉਦਾਹਰਨ ਦੇ ਲਈ ਪੰਜਾਬੀ ਦਾ ਸਿਲ ਕੋਡ 'pu', ਹਿੰਦੀ ਦਾ 'hin', ਬ੍ਰਿਜ ਭਾਸ਼ਾ ਦਾ 'bra' ਅਤੇ ਕਸ਼ਮੀਰੀ ਦਾ 'kas' ਹੈ। ਹਰੇਕ ਭਾਸ਼ਾ ਅਤੇ ਉਪਭਾਸ਼ਾ ਦਾ ਭਾਸ਼ਾ ਪਰਿਵਾਰ ਦੇ ਹਿਸਾਬ ਨਾਲ ਵਰਗੀਕਰਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਅਤੇ ਉਸਦੇ ਬੋਲਣ ਵਾਲਿਆਂ ਦੇ ਰਹਿਣ ਵਾਲੇ ਖੇਤਕ ਅਤੇ ਸੰਖਿਆ ਦਾ ਅੰਦਾਜ਼ਾ ਦਿੱਤਾ ਗਿਆ ਹੈ। ਇਸ ਸੂਚੀ ਦਾ 16ਵਾਂ ਐਡੀਸ਼ਨ ਸੰਨ 2009 ਵਿੱਚ ਛਪਿਆ ਸੀ ਅਤੇ ਉਸ ਵਿੱਚ 7358 ਭਾਸ਼ਾਵਾਂ ਦਰਜ ਸਨ।
thumb| ਜਰਮਨੀ ਦੇ ਮਿਉੂਨਿਖ ਵਿੱਚ ਅਲਾਇੰਜ ਅਰੇਨਾ, ਜੋ ਆਪਣੇ ਬਾਹਰੀ ਰੰਗ ਨੂੰ ਬਦਲਣ ਦੇ ਯੋਗ ਹੋਣ ਵਾਲਾ ਪਹਿਲਾ ਸਟੇਡੀਅਮ ਸੀ। ਖੇਡ ਦਾ ਮੈਦਾਨ (ਬਹੁਵਚਨ ਮੈਦਾਨਾਂ ਜਾਂ ਮੈਦਾਨ) ਆਊਟਡੋਰ ਸਪੋਰਟਸ, ਸਮਾਰੋਹ, ਜਾਂ ਹੋਰ ਪ੍ਰੋਗਰਾਮਾਂ ਲਈ ਸਥਾਨ ਹੈ ਅਤੇ ਇਸ ਵਿੱਚ ਇੱਕ ਖੇਤਰ ਜਾਂ ਪੜਾਅ ਸ਼ਾਮਲ ਹੁੰਦਾ ਹੈ ਜਾਂ ਤਾਂ ਇੱਕ ਟਾਇਰਡ ਸਟ੍ਰੈਟ ਦੁਆਰਾ ਘੇਰਾਬੰਦੀ ਕੀਤੀ ਜਾਂਦੀ ਹੈ ਜੋ ਦਰਸ਼ਕਾਂ ਨੂੰ ਖੜ੍ਹੇ ਕਰਨ ਜਾਂ ਬੈਠਣ ਅਤੇ ਘਟਨਾ ਵੇਖਾਉਣ ਯੋਗ ਹੁੰਦਾ ਹੈ। ਪੌਸੀਨੀਅਸ ਨੇ ਕਿਹਾ ਕਿ ਲਗਭਗ ਅੱਧੀ ਸਦੀ ਲਈ ਪ੍ਰਾਚੀਨ ਯੂਨਾਨੀ ਓਲੰਪਿਕ ਤਿਉਹਾਰ ਦੀ ਇਕੋ ਇੱਕ ਅਜਿਹੀ ਘਟਨਾ ਸੀ ਜਿਸ ਵਿੱਚ ਓਲੰਪਿਆ ਵਿੱਚ ਸਟੈਡੇਸ ਦੀ ਇੱਕ ਲੰਬਾਈ ਸੀ, ਜਿੱਥੇ "ਸਟੇਡੀਅਮ", 'ਮੈਦਾਨ' ਸ਼ਬਦ ਦਾ ਜਨਮ ਹੋਇਆ ਸੀ। ਆਧੁਨਿਕ ਸਮੇਂ ਵਿੱਚ, ਇੱਕ ਮੈਦਾਨ ਸਰਕਾਰੀ ਤੌਰ 'ਤੇ ਇੱਕ ਮੈਦਾਨ ਹੁੰਦਾ ਹੈ ਜਦੋਂ ਘੱਟੋ ਘੱਟ 50% ਅਸਲ ਸਮਰੱਥਾ ਇੱਕ ਅਸਲ ਇਮਾਰਤ ਹੈ, ਜਿਵੇਂ ਕਿ ਠੋਸ ਸਟੈਂਡ ਜਾਂ ਸੀਟਾਂ ਜੇ ਵਧੇਰੇ ਸਮਰੱਥਾ ਨੂੰ ਘਾਹ-ਪਿਲਾਉਂਦਿਆਂ ਬਣਾਇਆ ਗਿਆ ਹੈ, ਤਾਂ ਸਪੋਰਟਸ ਸਥਾਨ ਨੂੰ ਅਧਿਕਾਰਤ ਤੌਰ ਤੇ ਇੱਕ ਮੈਦਾਨ ਨਹੀਂ ਮੰਨਿਆ ਜਾਂਦਾ ਹੈ।ਘੱਟੋ ਘੱਟ 10,000 ਦੀ ਸਮਰੱਥਾ ਵਾਲਾ ਜ਼ਿਆਦਾਤਰ ਸਟੇਡੀਅਮਾਂ ਨੂੰ ਐਸੋਸਿਏਸ਼ਨ ਫੁੱਟਬਾਲ, ਜਾਂ ਫੁੱਟਬਾਲ ਲਈ ਵਰਤਿਆਂ ਜਾਂਦਾ ਹੈ, ਜਿਹੜੀ ਕਿ ਸੰਸਾਰ ਵਿੱਚ ਸਭ ਤੋਂ ਵੱਧ ਪ੍ਰਸਿੱਧ ਖੇਡ ਹੈ. ਹੋਰ ਪ੍ਰਸਿੱਧ ਸਟੇਡੀਅਮ ਖੇਡ ਗ੍ਰਿਡੀਰਨ ਫੁੱਟਬਾਲ, ਬੇਸਬਾਲ, ਆਈਸ ਹਾਕੀ, ਬਾਸਕਟਬਾਲ, ਕ੍ਰਿਕਟ, ਰਗਬੀ ਯੂਨੀਅਨ, ਰਗਬੀ ਲੀਗ, ਆਸਟਰੇਲੀਆ ਦੇ ਫੁੱਟਬਾਲ, ਗੇਲੀ ਫੁੱਟਬਾਲ, ਰਗਬੀ ਸਦਮੇ ਵਿਚ, ਖੇਤ ਲਾਕਰੋਸਸ, ਅਖਾੜੇ ਫੁੱਟਬਾਲ, ਬਾਕਸ ਲਾਕਰੋਸਸ, ਫੁਟਸਲ, ਮਿੰਨੀ ਫੁਟਬਾਲ, ਬੈਂਡੀ, ਅਥਲੈਟਿਕਸ, ਵਾਲੀਬਾਲ ਵਿੱਚ ਸ਼ਾਮਲ ਹਨ, ਹੈਂਡਬਾਲ, ਸੁੱਟਣ, ਜਿਮਨਾਸਟਿਕ, ਸਕੀ ਜੰਪਿੰਗ, ਮੋਟਰਸਪੋਰਟਸ (ਫਾਰਮੂਲਾ 1, ਨਾਸਕਰ, ਇੰਦੀਕਰ, ਮੋਟਰਸਾਈਕਲ ਸੜਕ ਰੇਸਿੰਗ, ਮੋਟਰਸਾਈਕਲ ਸਪਿਡਵੇਅ, ਅਦਭੁਤ ਜੈਮ), ਕੁਸ਼ਤੀ, ਮੁੱਕੇਬਾਜ਼ੀ, ਮਿਕਸਡ ਮਾਰਸ਼ਲ ਆਰਟਸ, ਸੂਮੋ, ਨੈੱਟਬਾਲ, ਟੈਨਿਸ, ਟੇਬਲ ਟੈਨਿਸ, ਬੈਡਮਿੰਟਨ, ਸਾਈਕਲਿੰਗ, ਆਈਸ ਸਕੇਟਿੰਗ, ਗੋਲਫ, ਤੈਰਾਕੀ, ਫੀਲਡ ਹਾਕੀ, ਕਬੱਡੀ, ਬਲੌਫਾਈਟਿੰਗ, ਬਾਕਸ ਲੈਕਰੋਸ, ਕੌਮਾਂਤਰੀ ਨਿਯਮ ਫੁਟਬਾਲ, ਘੋੜਸਵਾਰੀ, ਪੋਲੋ, ਘੋੜ ਦੌੜ ਅਤੇ ਵੇਟ ਲਿਫਟਿੰਗ. ਵੱਡੀ ਖੇਡਾਂ ਦੇ ਸਥਾਨਾਂ ਦੀ ਇੱਕ ਵੱਡੀ ਗਿਣਤੀ ਸੰਗੀਤ ਸਮਾਰੋਹ ਲਈ ਵੀ ਵਰਤੀ ਜਾਂਦੀ ਹੈ.
ਇੰਜੀਨਿਅਰਿੰਗ ਉਹ ਵਿਗਿਆਨ ਹੈ ਜੋ ਵਿਗਿਆਨਕ ਸਿੱਖਿਆਵਾਂ ਨੂੰ ਵਿਵਹਾਰਕ ਜਰੂਰਤਾਂ ਦੀ ਪੂਰਤੀ ਵਿੱਚ ਸਹਾਇਕ ਹੁੰਦਾ ਹੈ। ਇੰਜੀਨਿਅਰਿੰਗ ਦਾ ਅੰਗਰੇਜ਼ੀ ਭਾਸ਼ਾ ਵਿੱਚ ਪਰਿਆਇਵਾਚੀ ਸ਼ਬਦ ਇੰਜੀਨਿਅਰਿੰਗ ਹੈ, ਜੋ ਲੈਟਿਨ ਸ਼ਬਦ ਇੰਜੇਨਿਅਮ ਤੋਂ ਨਿਕਲਿਆ ਹੈ ; ਇਸ ਦਾ ਮਤਲਬ ਕੁਦਰਤੀ ਨਿਪੁੰਨਤਾ ਹੈ। ਕਲਾਵਿਦ ਦੀ ਸਹਿਜ ਪ੍ਰਤਿਭਾ ਨਾਲ ਇੰਜੀਨਿਅਰਿੰਗ ਹੌਲੀ - ਹੌਲੀ ਇੱਕ ਵਿਗਿਆਨ ਵਿੱਚ ਬਦਲ ਹੋ ਗਈ। ਨਜ਼ਦੀਕ ਭੂਤਕਾਲ ਵਿੱਚ ਇੰਜੀਨਿਅਰਿੰਗ ਸ਼ਬਦ ਦਾ ਜੋ ਮਤਲਬ ਕੋਸ਼ ਵਿੱਚ ਮਿਲਦਾ ਸੀ ਉਹ ਸੰਖੇਪ ਵਿੱਚ ਇਸ ਪ੍ਰਕਾਰ ਦੱਸਿਆ ਜਾ ਸਕਦਾ ਹੈ ਕਿ ਇੰਜੀਨਿਅਰਿੰਗ ਇੱਕ ਕਲਾ ਅਤੇ ਵਿਗਿਆਨ ਹੈ, ਜਿਸਦੀ ਸਹਾਇਤਾ ਨਾਲ ਪਦਾਰਥ ਦੇ ਗੁਣਾਂ ਨੂੰ ਉਹਨਾਂ ਸੰਰਚਰਨਾਵਾਂ ਅਤੇ ਯੰਤਰਾਂ ਦੇ ਬਣਾਉਣ ਵਿੱਚ, ਜਿਹਨਾਂ ਦੇ ਲਈ ਯਾਂਤਰਿਕੀ (ਮਕੈਨਿਕਸ) ਦੇ ਸਿੱਧਾਂਤ ਅਤੇ ਇਸਤੇਮਾਲ ਜ਼ਰੂਰੀ ਹਨ, ਮੁਨੁੱਖ ਉਪਯੋਗੀ ਬਣਾਇਆ ਜਾਂਦਾ ਹੈ। ਇੰਜਨੀਅਰਿੰਗ ਇੱਕ ਕਿੱਤਾ ਹੈ। ਇੰਜਨੀਅਰਿੰਗ ਦੀਆਂ 1800 ਤੋਂ ਵੱਧ ਸ਼ਾਖਾਵਾਂ ਹਨ। ਇੰਜਨੀਅਰਿੰਗ ਦੀਆਂ ਰਵਾਇਤੀ ਸ਼ਾਖਾਵਾਂ ਜਿਵੇਂ ਮਕੈਨੀਕਲ ਇੰਜਨੀਅਰਿੰਗ, ਕੈਮੀਕਲ ਇੰਜਨੀਅਰਿੰਗ, ਸਿਵਿਲ ਇੰਜਨੀਅਰਿੰਗ, ਇਲੈਕਟ੍ਰੀਕਲ ਇੰਜਨੀਅਰਿੰਗ ਅਤੇ ਆਰਕੀਟੈਕਚਰਲ ਇੰਜਨੀਅਰਿੰਗ ਇੰਜਨੀਅਰਿੰਗ ਤੋਂ ਇਲਾਵਾ ਅੱਜ-ਕੱਲ੍ਹ ਕੰਪਿਊਟਰ ਇੰਜਨੀਅਰਿੰਗ, ਐਨਵਾਇਰਨਮੈਂਟਲ ਇੰਜਨੀਅਰਿੰਗ, ਬਾਇਓ ਇੰਜਨੀਅਰਿੰਗ, ਮੈਰੀਨ ਇੰਜਨੀਅਰਿੰਗ, ਨੈਨੋਟੈਕਨਾਲੋਜੀ ਇੰਜਨੀਅਰਿੰਗ ਤੇ ਏਅਰੋਸਪੇਸ ਇੰਜਨੀਅਰਿੰਗ ਹਨ।
ਅੰਤਰਰਾਸ਼ਟਰੀ ਕ੍ਰਿਕਟ ਸਭਾ (ਆਈ.ਸੀ.ਸੀ) ਇੱਕ ਅੰਤਰਰਾਸ਼ਟਰੀ ਸਭਾ ਹੈ, ਜੋ ਕਿ ਕ੍ਰਿਕਟ ਦੀ ਦੇਖ-ਰੇਖ ਕਰਦੀ ਹੈ। ਭਾਵ ਕਿ ਅੰਤਰਰਾਸ਼ਟਰੀ ਕ੍ਰਿਕਟ ਦਾ ਸਾਰਾ ਕੰਮਕਾਜ ਆਈਸੀਸੀ ਦੇ ਪ੍ਰਭਾਵ ਹੇਠ ਆਉਂਦਾ ਹੈ। ਇਸ ਸਭਾ ਦੀ ਸਥਾਪਨਾ ਇੰਗਲੈਂਡ, ਆਸਟਰੇਲੀਆ ਅਤੇ ਦੱਖਣੀ ਅਫ਼ਰੀਕਾ ਦੇ ਨੁਮਾਇੰਦਿਆਂ ਦੁਆਰਾ 1909 ਵਿੱਚ ਕੀਤੀ ਗਈ ਸੀ ਅਤੇ ਉਸ ਸਮੇਂ ਇਸ ਦਾ ਨਾਮ ਸ਼ਾਹੀ ਕ੍ਰਿਕਟ ਕਾਨਫ਼ਰੰਸ ਸੀ। ਫ਼ਿਰ 1965 ਵਿੱਚ ਇਸਦਾ ਨਾਮ ਅੰਤਰਰਾਸ਼ਟਰੀ ਕ੍ਰਿਕਟ ਕਾਨਫ਼ਰੰਸ ਕਰ ਦਿੱਤਾ ਗਿਆ ਅਤੇ ਫ਼ਿਰ ਬਾਅਦ ਵਿੱਚ 1989 ਤੋਂ ਇਸਨੂੰ ਅੰਤਰਰਾਸ਼ਟਰੀ ਕ੍ਰਿਕਟ ਸਭਾ ਕਿਹਾ ਜਾਂਦਾ ਹੈ।
ਐਲਿਜ਼ਾਬੈਥ ਦੂਜੀ (ਐਲਿਜ਼ਬਥ ਐਲੇਗਜ਼ੈਂਡਰ ਮੈਰੀ; 21 ਅਪ੍ਰੈਲ 1926 - 8 ਸਤੰਬਰ 2022) ਬਰਤਾਨੀਆ (ਯੂਨਾਈਟਿਡ ਕਿੰਗਡਮ) ਅਤੇ ਹੋਰ ਰਾਸ਼ਟਰਮੰਡਲ ਦੇਸਾਂ ਦੀ ਮਹਾਂਰਾਣੀ ਸੀ। ਐਲਿਜ਼ਾਬੈਥ ਦਾ ਜਨਮ ਲੰਡਨ ਵਿੱਚ ਡਯੂਕ ਅਤੇ ਡਚੇਸ ਆਫ ਯਾਰਕ ਦੇ ਪਹਿਲੇ ਬੱਚੇ ਦੇ ਤੌਰ 'ਤੇ ਹੋਇਆ, ਬਾਅਦ ਵਿੱਚ ਕਿੰਗ ਜਾਰਜ VI ਅਤੇ ਮਹਾਂਰਾਣੀ ਐਲਿਜ਼ਾਬੈਥ ਵਜੋਂ ਜਾਣੀ ਜਾਣ ਲੱਗੀ। ਉਹ ਨਿੱਜੀ ਤੌਰ 'ਤੇ ਘਰ ਵਿੱਚ ਹੀ ਪੜ੍ਹੀ ਸੀ। ਉਸ ਦੇ ਪਿਤਾ ਨੇ ਆਪਣੇ ਭਰਾ ਕਿੰਗ ਐਡਵਰਡ ਅੱਠਵੇਂ ਨੂੰ 1936 ਵਿੱਚ ਅਗਵਾ ਕਰਕੇ ਗੱਦੀ ਉੱਤੇ ਕਬਜ਼ਾ ਕਰ ਲਿਆ ਸੀ, ਉਸ ਸਮੇਂ ਤੋਂ ਉਹ ਵਾਰਸ ਸੀ। ਦੂਜੀ ਵਿਸ਼ਵ ਜੰਗ ਦੌਰਾਨ, ਉਸ ਨੇ ਆਕਸਲੀਰੀ ਟੈਰੀਟੋਰੀਅਲ ਸਰਵਿਸ ਵਿੱਚ ਜਨਤਕ ਡਿਊਟੀਆਂ ਕੀਤੀਆਂ। 1947 ਵਿੱਚ, ਉਸ ਨੇ ਏਡਿਨਬਰਗ ਦੇ ਡਿਊਕ ਫਿਲਿਪ, ਗ੍ਰੀਸ ਅਤੇ ਡੈਨਮਾਰਕ ਦੇ ਇੱਕ ਸਾਬਕਾ ਰਾਜਕੁਮਾਰ ਨਾਲ ਵਿਆਹ ਕੀਤਾ। ਉਹਨਾਂ ਦੇ ਚਾਰ ਬੱਚੇ ਹਨ: ਚਾਰਲਸ, ਪ੍ਰਿੰਸ ਆਫ਼ ਵੇਲਜ਼, ਐਨੇ, ਪ੍ਰਿੰਸੀਪਲ ਰੌਇਲ; ਐਂਡਰਿਊ, ਯਾਰਕ ਦੇ ਡਿਊਕ; ਅਤੇ ਐਡਵਰਡ, ਵੇਸੈਕਸ ਦੇ ਅਰਲ। ਫਰਵਰੀ 1952 ਵਿੱਚ ਜਦੋਂ ਉਹਨਾਂ ਦੇ ਪਿਤਾ ਦੀ ਮੌਤ ਹੋਈ ਤਾਂ ਉਹ ਕਾਮਨਵੈਲਥ ਦੀ ਮੁਖੀ ਅਤੇ ਸੱਤ ਸੁਤੰਤਰ ਕਾਮਨਵੈਲਥ ਦੇਸ਼ਾਂ ਯੂਨਾਈਟਿਡ ਕਿੰਗਡਮ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, ਦੱਖਣੀ ਅਫ਼ਰੀਕਾ, ਪਾਕਿਸਤਾਨ ਅਤੇ ਸੇਲੌਨ ਦੀ ਰਾਣੀ ਬਣੀ। ਉਸਨੇ ਮੁੱਖ ਸੰਵਿਧਾਨਿਕ ਤਬਦੀਲੀਆਂ ਰਾਹੀਂ ਰਾਜ ਕੀਤਾ, ਜਿਵੇਂ ਕਿ ਯੂਨਾਈਟਿਡ ਕਿੰਗਡਮ ਵਿੱਚ ਵਿਭਾਗੀਕਰਨ, ਕੈਨੇਡੀਅਨ ਅਹੁਦੇਦਾਰਾਂ ਅਤੇ ਅਫਰੀਕਾ ਦੇ ਨਿਲੋਕੇਸ਼ਨ.
ਮੈਕਓਐਸ (ਅੰਗਰੇਜ਼ੀ: macOS, ਪਹਿਲਾਂ OS X) (ਉੱਚਾਰਨ: /ˌoʊ ɛs ˈtɛn/ ਓ ਐੱਸ ਟੈੱਨ; ਅਸਲ ’ਚ Mac OS X ਮੈਕ ਓ ਐੱਸ ਟੈੱਨ) ਐਪਲ ਦਾ ਬਣਾਇਆ ਇੱਕ ਯੂਨਿਕਸ-ਅਧਾਰਤ ਤਸਵੀਰੀ ਇੰਟਰਫ਼ੇਸ ਆਪਰੇਟਿੰਗ ਸਿਸਟਮ ਹੈ। ਇਹ ਮੈਕ ਕੰਪਿਊਟਰਾਂ ਵਾਸਤੇ ਡਿਜ਼ਾਇਨ ਕੀਤਾ ਗਿਆ ਹੈ ਅਤੇ 2002 ਤੋਂ ਸਾਰੇ ਮੈਕ ਤੇ ਪਹਿਲਾਂ ਤੋਂ ਹੀ ਇੰਸਟਾਲ ਆ ਰਿਹਾ ਹੈ। ਇਹ 1999 ਵਿੱਚ ਰਿਲੀਜ਼ ਹੋਏ ਮੈਕ OS 9 ਦਾ ਉੱਤਰਾਧਿਕਾਰੀ ਸੀ ਜਿਹੜੀ ਕਿ "ਕਲਾਸਿਕ" ਮੈਕ OS ਦੀ ਆਖ਼ਰੀ ਰਿਲੀਜ਼ ਸੀ ਜੋ 1984 ਤੋਂ ਐਪਲ ਦਾ ਮੁੱਢਲਾ ਆਪਰੇਟਿੰਗ ਸਿਸਟਮ ਰਿਹਾ ਸੀ। 1999 ਵਿੱਚ ਰਿਲੀਜ਼ ਹੋਇਆ ਮੈਕ OS X ਸਰਵਰ 1.0 ਪਹਿਲੀ ਰਿਲੀਜ਼ ਸੀ, ਅਤੇ ਇੱਕ ਡੈਸਕਟਾਪ ਵਰਜਨ, ਮੈਕ OS X v10.0 "ਚੀਤਾ" ਮਾਰਚ 24, 2001 ਨੂੰ ਜਾਰੀ ਹੋਇਆ। ਡੈਸਕਟਾਪ, ਲੈਪਟਾਪ ਅਤੇ ਨਿੱਜੀ ਕੰਪਿਊਟਰਾਂ ਦੀ ਮੰਡੀ ਵਿੱਚ OS X, ਵਿੰਡੋਜ਼ ਤੋਂ ਬਾਅਦ, ਦੂਜਾ ਸਭ ਤੋਂ ਵੱਧ ਵਰਤਿਆ ਜਾਣ ਵਾਲ਼ਾ ਆਪਰੇਟਿੰਗ ਸਿਸਟਮ ਹੈ।
ਬੰਗਾਲੀ ਵਿਕੀਪੀਡੀਆ (ਬੰਗਾਲੀ: বাংলা উইকিপিডিয়া, Bāŋlā u'ikipiḍiẏā) ਵਿਕੀਪੀਡੀਆ ਦਾ ਬੰਗਾਲੀ ਵਰਜਨ ਹੈ ਜੋ ਕੀ ਵਿਕੀਮੀਡੀਆ ਫ਼ਾਊਂਡੇਸ਼ਨ ਚਲਾਂਦੀ ਹੈ। ਇਹ ਬੰਗਾਲੀ ਲਿਪੀ ਦਾ ਫਨੋਟਿਕ ਲਾਤੀਨੀ ਅੱਖਰ ਹੈ, ਇਸ ਲਈ ਬੰਗਾਲੀ ਟਾਈਪ ਕਰਨ ਲਈ ਕਿਸੀ ਵੀ ਹੋਰ ਸੋਫਟਵੇਅਰ ਦੀ ਜ਼ਰੂਰਤ ਨਹੀਂ ਹੈ। 2014 ਦੀ ਸਤੰਬਰ ਤੱਕ ਬੰਗਾਲੀ ਵਿਕੀਪੀਡੀਆ ਉੱਤੇ ਲੇਖਾਂ ਦੀ ਗਿਣਤੀ 32,259 ਟੱਪ ਚੁਕੀ ਹੈ ਅਤੇ ਇਹ ਕਰਨ ਵਾਲੀ ਦੱਖਣੀ ਏਸ਼ੀਆ ਦੀ ਦੂਸਰੀ ਭਾਸ਼ਾ ਹੈ।
ਹਿਪ ਹੌਪ ਸੰਗੀਤ ਹੋਰ ਨਾਂ ਹਿਪ-ਹੌਪ, ਰੈਪ ਸੰਗੀਤ ਜਾਂ ਹਿਪ-ਹੌਪ ਸੰਗੀਤ ਇੱਕ ਸੰਗੀਤਕ ਵਿਧਾ ਹੈ ਜੋ 1970ਵਿਆਂ ਵਿੱਚ ਨਿਊ ਯਾਰਕ ਸ਼ਹਿਰ ਦੇ ਬਰਾਂਕਸ ਨਾਮੀ ਇਲਾਕੇ ਵਿੱਚ ਸ਼ੁਰੀ ਹੋਈ। ਅਕਸਰ ਹਿਪ ਹੌਪ ਸੰਗੀਤ ਅਤੇ ਰੈਪ ਸੰਗੀਤ ਨੂੰ ਸਮਾਨਾਰਥੀ ਸ਼ਬਦਾਂ ਵਜੋਂ ਵਰਤਿਆ ਜਾਂਦਾ ਹੈ ਪਰ ਹਿਪ ਹੌਪ ਵਿੱਚ ਰੈਪ ਦਾ ਹੋਣਾ ਲਾਜ਼ਮੀ ਨਹੀਂ ਹੈ ਅਤੇ ਇਸ ਵਿੱਚ ਹਿਪ ਹੌਪ ਸੱਭਿਆਚਾਰ ਦੇ ਹੋਰ ਤੱਤ ਸ਼ਾਮਲ ਹੋ ਸਕਦੇ ਹਨ ਜਿਵੇਂ ਕਿ ਬੀਟਬੌਕਸਿੰਗ, ਟਰਨਟੇਬਲਿਸਮ, ਇੰਸਟਰੂਮੈਂਟਲ ਟਰੈਕ ਆਦਿ।
ਲਘੂ ਫ਼ਿਲਮ ਆਮ ਫ਼ਿਲਮਾਂ ਨਾਲੋਂ ਛੋਟੀ ਹੁੰਦੀ ਹੈ। ਆਮ ਕਰ ਕੇ ਇਹ 10 ਮਿੰਟਾਂ ਤੋਂ 1 ਘੰਟੇ ਦੀ ਹੁੰਦੀ ਹੈ। ਉੱਤਰੀ ਅਮਰੀਕਾ ਵਿੱਚ ਲਘੂ ਫਿਲਮ ਦਾ ਸਮਾਂ 20 ਤੋਂ 40 ਮਿੰਟ ਲੰਮਾ ਸਮਝਿਆ ਜਾਂਦਾ ਹੈ ਜਦੋਂ ਕਿ ਯੂਰਪ, ਲਾਤੀਨੀ ਅਮਰੀਕਾ ਅਤੇ ਆਸਟਰੇਲੀਆ ਵਿੱਚ ਲਘੂ ਫਿਲਮ ਇਸ ਤੋਂ ਕਾਫ਼ੀ ਛੋਟੀ ਹੋ ਸਕਦੀ ਹੈ। ਉਦਾਹਰਨ ਲਈ ਨਿਊਜ਼ੀਲੈਂਡ ਵਿੱਚ 1 ਮਿੰਟ ਤੋਂ ਜਿਆਦਾ ਅਤੇ 15 ਮਿੰਟ ਤੋਂ ਘੱਟ ਸਮੇਂ ਵਾਲੀ ਫਿਲਮ ਨੂੰ ਲਘੂ ਫਿਲਮ ਪਰਿਭਾਸ਼ਿਤ ਕੀਤਾ ਜਾਂਦਾ ਹੈ।
ਪ੍ਰੀਤਿੰਦਰ ਸਿੰਘ 'ਪ੍ਰੀਤ' ਭਰਾਰਾ (ਜਨਮ 13 ਅਕਤੂਬਰ 1968) ਇੱਕ ਭਾਰਤੀ-ਮੂਲ ਦਾ ਅਮਰੀਕੀ ਅਟਾਰਨੀ ਅਤੇ ਨਿਊ ਯਾਰਕ ਦੇ ਦੱਖਣੀ ਜ਼ਿਲ੍ਹੇ ਦਾ ਸਰਕਾਰੀ ਅਟਾਰਨੀ ਹੈ। ਉਹ ਲੋਕ-ਭਲਾਈ ਲਈ ਮੁਕੱਦਮੇ ਕਰਨ ਕਾਰਨ ਮਸ਼ਹੂਰ ਹੈ, ਅਤੇ ਉਸਨੇ ਸਫ਼ਾਰਤਕਾਰਾਂ ਅਤੇ ਵਿਦੇਸ਼ੀਆਂ ਖ਼ਿਲਾਫ਼ ਕਈ ਮੁਕੱਦਮੇ ਕੀਤੇ ਹਨ। ਉਸਨੇ ਤਕਰੀਬਨ 100 ਵਾਲ ਸਟਰੀਟ ਕਾਰਜਕਾਰੀਆਂ ਖ਼ਿਲਾਫ਼ ਮੁਕੱਦਮੇ ਕੀਤੇ ਹਨ, ਅਤੇ ਉਹਨਾਂ ਨੂੰ ਇਤਿਹਾਸਕ ਅੰਜਾਮ ਤੱਕ ਪਹੁੰਚਾਇਆ ਹੈ, ਅਤੇ ਗ਼ੈਰ-ਇਖ਼ਲਾਕੀ ਆਰਥਕ ਅਮਲਾਂ ਨੂੰ ਬੰਦ ਕਰਵਾਇਆ ਹੈ।
ਸਿੱਖੀ ਜਾਂ ਸਿੱਖ ਧਰਮ (ਸਿੱਖ ਦਾ ਮਤਲਬ, "ਸਿੱਖਣ ਵਾਲ਼ਾ") ਇੱਕ ਭਾਰਤੀ ਧਰਮ ਹੈ, ਜੋ 15ਵੀਂ ਸਦੀ ਵਿੱਚ ਭਾਰਤੀ ਉਪਮਹਾਂਦੀਪ ਦੇ ਪੰਜਾਬ ਖੇਤਰ ਵਿੱਚ ਸ਼ੁਰੂ ਹੋਇਆ। ਇਹ ਜਗਤ ਦਾ ਪੰਜਵਾਂ ਸਭ ਤੋਂ ਵੱਡਾ ਧਰਮ ਹੈ ਅਤੇ ਸਾਰੇ ਵਿਸ਼ਵਵਿਆਪੀ ਪ੍ਰਮੁੱਖਤਾ ਪ੍ਰਾਪਤ ਧਰਮਾਂ ਵਿੱਚੋਂ ਸਭ ਤੋਂ ਹਾਲੀਆ ਸਥਾਪਤ ਹੋਇਆ। ਸਿੱਖ ਪੰਥ ਨੂੰ ਮੰਨਣ ਵਾਲਿਆਂ ਦੀ ਗਿਣਤੀ ਲਗਭਗ 3 ਕਰੋੜ (ਜਾਂ 25–30 ਮਿਲੀਅਨ) ਹੈ, ਇਨ੍ਹਾਂ ਦਾ ਬਹੁਮਤ ਪੰਜਾਬ, ਭਾਰਤ ਵਿੱਚ ਰਹਿੰਦਾ ਹੈ। ਸਿੱਖ ਧਰਮ ਦਾ ਅਧਿਆਤਮਕ ਆਧਾਰ ਸਿੱਖਾਂ ਦੇ ਦਸ ਸਿੱਖ ਗੁਰੂਆਂ ਦੀਆਂ ਸਿੱਖਿਆਵਾਂ ਹੈ, ਜੋ ਕਿ ਸਿੱਖਾਂ ਦੇ ਮੌਜੂਦਾ ਅਟੱਲ ਗੁਰੂ ਅਤੇ ਰਹਿਬਰ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ। ਗੂਰੂ ਨਾਨਕ ਦੇਵ ਨੇ ਸਿੱਖ ਧਰਮ ਦੀ ਨੀਂਹ ਰੱਖੀ ਸੀ ਅਤੇ ਗੂਰੂ ਗੋਬਿੰਦ ਸਿੰਘ ਨੇ ਗੂਰੂ ਗ੍ਰੰਥ ਸਾਹਿਬ ਨੂੰ ਇਸਦੇ ਅੰਤਮ ਗੁਰੂ ਵਜੋਂ ਨਿਯੁਕਤ ਕਰਕੇ ਦੇਹਧਾਰੀ ਗੁਰੂ ਦੀ ਪਰੰਪਰਾ ਨੂੰ ਸਮਾਪਤ ਕੀਤਾ। ਗੁਰੂ ਨਾਨਕ ਦੀਆਂ ਪ੍ਰਮੁੱਖ ਸਿੱਖਿਆਵਾਂ ਵਿੱਚ ਸ਼ਾਮਲ ਹਨ: ਰੱਬ ਉੱਪਰ ਯਕੀਨ ਰੱਖਕੇ ਉਸਦਾ ਨਾਮ ਜਪਣਾ, ਮਨੁੱਖਤਾ ਵਿੱਚ ਇਤਫ਼ਾਕ ਨਾਲ਼ ਰਹਿਣਾ, ਖ਼ੁਦਗਰਜ਼ੀ ਤੋਂ ਵਾਂਝੇ ਰਹਿਕੇ ਸੇਵਾ ਕਰਨੀ, ਸਰਬੱਤ ਦੇ ਭਲੇ ਵਾਸਤੇ ਮਨੁੱਖੀ ਹੱਕਾਂ 'ਤੇ ਡੱਟਕੇ ਪਹਿਰਾ ਦੇਣਾ, ਅਤੇ ਦੁਨੀਆਦਾਰੀ ਵਿੱਚ ਵੱਸਕੇ ਚੰਗੇ ਕਿਰਦਾਰ ਵਾਲ਼ਾ ਜੀਵਨ ਜਿਉਣਾ। ਗੁਰੂ ਹਰਿਗੋਬਿੰਦ (ਛੇਵਾਂ ਗੁਰੂ) ਨੇ ਮੀਰੀ-ਪੀਰੀ ਦੀ ਧਾਰਨਾ ਨੂੰ ਸਥਾਪਤ ਕੀਤਾ ਜਿਸਦੇ ਅਧੀਨ ਦੋਵਾਂ ਅਸਥਾਈ ਜਾਂ ਰਾਜਨੀਤਕ ਅਧਿਕਾਰ (ਮੀਰੀ) ਅਤੇ ਅਧਿਆਤਮਕ ਸ਼ਕਤੀ (ਪੀਰੀ) ਨੂੰ ਸਮਾਨ ਮਹੱਤਤਾ ਪ੍ਰਾਪਤ ਹੋਈ।
1980 ਓਲੰਪਿਕ ਖੇਡਾਂ ਜਿਹਨਾਂ ਨੂੰ XXII ਓਲੰਪਿਆਡ ਵੀ ਕਿਹਾ ਜਾਂਦਾ ਹੈ ਸੋਵੀਅਤ ਯੂਨੀਅਨ ਦੀ ਰਾਜਧਾਨੀ ਮਾਸਕੋ ਵਿੱਖੇ ਹੋਈਆ। ਸਿਰਫ ਇਹਿ ਖੇਡਾਂ ਸਨ ਜੋ ਪੂਰਬੀ ਯੂਰਪ 'ਚ ਹੋਈਆ। ਸਮਾਜਵਾਦੀ ਦੇਸ਼ 'ਚ ਇਹ ਪਹਿਲੀਆ ਖੇਡਾਂ ਸਨ। ਅਫਗਾਨਿਸਤਾਨ ਦੀ ਜੰਗ ਦੇ ਕਾਰਨ 65 ਦੇਸ਼ਾਂ ਨੇ ਇਹਨਾਂ ਖੇਡਾਂ ਦਾ ਬਾਈਕਾਟ ਕੀਤਾ ਜਿਸ ਨਾਲ ਬਹੁਤ ਸਾਰੇ ਖਿਡਾਰੀ ਇਹਨਾਂ ਖੇਡਾਂ 'ਚ ਭਾਗ ਨਹੀਂ ਲੈ ਸਕੇ ਫਿਰ ਵੀ ਬਹਤ ਸਾਰੇ ਦੇਸ਼ਾਂ ਦੇ ਖਿਡਾਰੀਆਂ ਨੇ ਓਲੰਪਿਕ ਝੰਡੇ ਦੇ ਅਧੀਨ ਭਾਗ ਲਿਆ।
"ਗੰਗਨਮ ਸਟਾਈਲ" (Korean: 강남스타일, IPA: [kaŋnam sʰɯtʰail]) ਦੱਖਣ ਕੋਰੀਆਈ ਸੰਗੀਤਕਾਰ ਸਾਇ ਦਾ ਇੱਕ ਦਾ - ਪੌਪ-ਸਿੰਗਲ ਗਾਣਾ ਹੈ। ਇਹ ਗਾਣਾ ਜੁਲਾਈ 2012 ਵਿੱਚ ਉਹਨਾਂ ਦੇ ਛੇਵੇਂ ਸਟੂਡੀਓ ਐਲਬਮ ਸਾਇ 6 (ਸਿਕਸ ਰੂਲਸ), ਭਾਗ 1 ਦੇ ਅੰਤਰਗੱਤ ਵਿਮੋਚਿਤ ਹੋਇਆ ਸੀ ਅਤੇ ਦੱਖਣ ਕੋਰੀਆ ਦੇ ਗਾਉਣ ਚਾਰਟ ਉੱਤੇ ਪਹਿਲੇ ਸਥਾਨ ਤੇ ਦਰਜ ਹੋਇਆ। ਤਾਰੀਖ਼ 21 ਦਸੰਬਰ 2012 ਨੂੰ, ਗੰਗਨਮ ਸਟਾਇਲ ਯੂ ਟਿਊਬ ਵੀਡੀਓ ਉੱਤੇ ਇੱਕ ਕਰੋੜ ਦਰਸ਼ਾਂ ਨੂੰ ਪਾਰ ਕਰਨ ਵਾਲਾ ਪਹਿਲਾ ਵੀਡੀਓ ਬਣਿਆ। ਇਹ ਵੀਡੀਓ ਯੂ ਟਿਊਬ ਤੇ 2.15 ਕਰੋੜ ਵਾਰ ਦੇਖੀ ਜਾ ਚੁੱਕੀ ਹੈ, ਅਤੇ ਇਹ ਵੀਡੀਓ 24 ਨਵੰਬਰ 2012 ਤੋਂ ਬਾਅਦ, ਜਦੋਂ ਇਸਨੇ ਜਸਟਿਨ ਬੀਬਰ ਦੇ ਸਿੰਗਲ ਬੇਬੀ ਨੂੰ ਮਾਤ ਦਿੱਤੀ ਯੂ ਟਿਊਬ ਦੀ ਸਭ ਤੋਂ ਜਿਆਦਾ ਵਾਰ ਦੇਖੀ ਜਾਣ ਵਾਲੀ ਵੀਡੀਓ ਹੈ। 1 ਦਸੰਬਰ 2014 ਨੂੰ ਯੂ ਟਿਊਬ ਨੇ ਬਿਆਨ ਦਿੱਤਾ ਕਿ ਦਰਸ਼ਾਂ ਦੀ ਇੰਨੀ ਗਿਣਤੀ ਲਈ ਸਾਡੇ ਸਿਸਟਮ ਵਿੱਚ ਜਗ੍ਹਾ ਨਹੀਂ ਸੀ। ਇਸ ਵੀਡੀਓ ਦੇ ਰਿਕਾਰਡ ਤੋੜਨ ਦੇ ਬਾਅਦ ਯੂ ਟਿਊਬ ਨੇ ਆਪਣੇ ਸਾਫਟਵੇਇਰ ਨੂੰ ਅਪਡੇਟ ਕੀਤਾ ਹੈ ਅਤੇ ਹੁਣ ਉਹਨਾਂ ਨੇ ਆਪਣੀ ਗਿਣਤੀ ਦੀ ਸਮਰਥਾ ਨੂੰ ਡਬਲ ਕਰ ਦਿੱਤਾ ਹੈ।
ਮੈਥਿਊ ਪੇਜ ਡੈਮਨ ਜਾਂ ਮੈਟ ਡੈਮਨ (Eng: Matt Damon) ਇੱਕ ਅਮਰੀਕੀ ਅਭਿਨੇਤਾ, ਫਿਲਮ ਨਿਰਮਾਤਾ, ਸਮਾਜ ਸੇਵਕ ਅਤੇ ਲੇਖਕ ਹਨ। ਉਸ ਨੂੰ ਫੋਰਬਸ ਮੈਗਜ਼ੀਨ ਦੇ ਸਭ ਤੋਂ ਵੱਧ ਭਰੋਸੇਮੰਦ ਸਿਤਾਰਿਆਂ ਵਿੱਚੋਂ ਦਰਜਾ ਦਿੱਤਾ ਗਿਆ ਹੈ ਅਤੇ ਉਹ ਹਰ ਸਮੇਂ ਸਭ ਤੋਂ ਉੱਚੇ ਅਦਾਕਾਰਾਂ ਵਿਚੋਂ ਇਕ ਹੈ। ਡੈਮਨ ਨੂੰ ਬਹੁਤ ਸਾਰੇ ਪ੍ਰਸ਼ੰਸਾ ਪ੍ਰਾਪਤ ਹੋਏ, ਜਿਨ੍ਹਾਂ ਵਿੱਚ ਪੰਜ ਨਾਮਜ਼ਦਗੀਆਂ ਵਿੱਚੋਂ ਇਕ ਅਕਾਦਮੀ ਪੁਰਸਕਾਰ, ਅੱਠ ਨਾਮਜ਼ਦਗੀਆਂ ਵਿੱਚੋਂ ਦੋ ਗੋਲਡਨ ਗਲੋਬ ਪੁਰਸਕਾਰ ਅਤੇ ਦੋ ਬ੍ਰਿਟਿਸ਼ ਅਕਾਦਮੀ ਫਿਲਮ ਪੁਰਸਕਾਰ ਅਤੇ ਛੇ ਐਮੀ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹੈ।
ਬੁੱਧਵਾਰ ਮੰਗਲਵਾਰ ਤੋਂ ਬਾਅਦ ਅਤੇ ਵੀਰਵਾਰ ਤੋਂ ਪਹਿਲਾ ਹਫ਼ਤੇ ਦਾ ਦਿਨ ਹੈ। ਇੰਟਰਨੈਸ਼ਨਲ ਸਟੈਂਡਰਡ ISO 8601 ਦੇ ਮੁਤਾਬਕ ਇਹ ਹਫ਼ਤੇ ਦਾ ਤੀਜਾ ਦਿਨ ਹੈ। ਜਿਹੜੇ ਦੇਸ਼ ਐਤਵਾਰ ਨੂੰ ਪਹਿਲੇ ਦਿਨ ਦੀ ਵਰਤੋਂ ਕਰਦੇ ਹਨ, ਉਹਨਾਂ ਅਨੁਸਾਰ ਇਸਨੂੰ ਹਫ਼ਤੇ ਦਾ ਚੌਥੇ ਦਿਨ ਮੰਨਿਆ ਜਾਂਦਾ ਹੈ। ਫ਼ਾਰਸੀ ਵਿੱਚ ਇਸਨੂੰ ਚਹਾਰਸ਼ੰਬਾ ਕਹਿੰਦੇ ਹਨ ਅਤੇ ਅੰਗਰੇਜ਼ੀ ਵਿੱਚ ਵੈੱਡਨਸਡੇ। ਅਰਬੀ ਅਤੇ ਫ਼ਾਰਸੀ ਦੇ ਹਿਸਾਬ ਨਾਲ ਇਹ ਇਹ ਹਫ਼ਤੇ ਦਾ ਪੰਜਵਾਂ ਦਿਨ ਹੁੰਦਾ ਹੈ।
ਮੁਰਦਿਆਂ ਦਾ ਦਿਨ (ਸਪੇਨੀ: Día de Muertos, ਦੀਆ ਦੇ ਮੁਏਰਤੋਸ) ਇੱਕ ਮੈਕਸੀਕਨ ਤਿਉਹਾਰ ਹੈ ਜਿਸ ਵਿੱਚ ਪਰਿਵਾਰ ਅਤੇ ਦੋਸਤ ਇਕੱਠੇ ਹੋਕੇ ਆਪਣੇ ਮਰ ਚੁੱਕੇ ਰਿਸ਼ਤੇਦਾਰਾਂ ਅਤੇ ਦੋਸਤਾਂ ਨੂੰ ਯਾਦ ਕਰ ਕੇ ਉਹਨਾਂ ਲਈ ਦੁਆ ਕਰਦੇ ਹਨ। 2008 ਵਿੱਚ ਯੂਨੈਸਕੋ ਨੇ ਇਸਨੂੰ ਮਨੁੱਖੀ ਸੱਭਿਆਚਾਰ ਦੀ ਸੂਖਮ ਵਿਰਾਸਤ ਦੀ ਸੂਚੀ ਵਿੱਚ ਸ਼ਾਮਿਲ ਕੀਤਾ।ਮੈਕਸੀਕੋ ਵਿੱਚ ਇਹ ਇੱਕ ਸਰਕਾਰੀ ਛੁੱਟੀ ਹੁੰਦੀ ਹੈ। ਸਪੇਨੀ ਬਸਤੀਕਰਨ ਤੋਂ ਪਹਿਲਾਂ ਇਹ ਤਿਉਹਾਰ ਗਰਮੀਆਂ ਵਿੱਚ ਮਨਾਇਆ ਜਾਂਦਾ ਸੀ। ਇਸਨੂੰ ਬਦਲਕੇ 31 ਅਕਤੂਬਰ, 1 ਨਵੰਬਰ ਅਤੇ 2 ਨਵੰਬਰ ਨੂੰ ਮਨਾਇਆ ਜਾਣ ਲੱਗਿਆ ਤਾਂਕਿ ਇਸ ਦੀਆਂ ਮਿਤੀਆਂ ਸਾਰੇ ਸੰਤਾਂ ਦੀ ਪੂਰਵ ਸੰਧਿਆ, ਸਾਰੇ ਸੰਤਾਂ ਦੇ ਦਿਨ ਅਤੇ ਸਾਰੀਆਂ ਰੂਹਾਂ ਦੇ ਦਿਨ ਨਾਲ ਇੱਕਮਿਕ ਹੋ ਜਾਣ।
ਰਾਜਨੀਤੀ ਵਿਗਿਆਨ ਇੱਕ ਸਮਾਜਿਕ ਵਿਗਿਆਨ ਹੈ ਜੋ ਸ਼ਾਸਨ ਪ੍ਰਣਾਲੀ ਦੇ ਪ੍ਰਬੰਧਾਂ ਅਤੇ ਸਿਆਸੀ ਸਰਗਰਮੀਆਂ, ਸਿਆਸੀ ਵਿਚਾਰਾਂ ਅਤੇ ਸਿਆਸੀ ਵਿਵਹਾਰ ਦਾ ਵਿਸ਼ਲੇਸ਼ਣ ਕਰਦਾ ਹੈ। ਇਹ ਸਿਆਸਤ ਦੇ ਸਿਧਾਂਤ ਅਤੇ ਅਭਿਆਸ ਨੂੰ ਵਿਆਪਕ ਤੌਰ 'ਤੇ ਪੇਸ਼ ਕਰਦਾ ਹੈ ਜਿਸ ਨੂੰ ਆਮ ਤੌਰ 'ਤੇ ਸ਼ਕਤੀ ਅਤੇ ਸਰੋਤਾਂ ਦੀ ਵੰਡ ਦਾ ਨਿਰਧਾਰਨ ਕਰਨ ਦੇ ਤੌਰ ਤੇ ਵਿਚਾਰਿਆ ਜਾਂਦਾ ਹੈ। ਰਾਜਨੀਤੀ ਵਿਗਿਆਨੀ "ਸਿਆਸੀ ਘਟਨਾਵਾਂ ਅਤੇ ਹਾਲਤਾਂ ਦੇ ਅਧੀਨ ਸਬੰਧਾਂ ਨੂੰ ਪ੍ਰਗਟ ਕਰਨ ਲਈ ਆਪਣੇ ਆਪ ਨੂੰ ਰਚਦੇ ਹੋਏ ਦੇਖਦੇ ਹਨ, ਅਤੇ ਇਸ ਖੁਲਾਸੇ ਤੋਂ ਉਹ ਰਾਜਨੀਤੀ ਦੀ ਦੁਨੀਆਂ ਦੇ ਕੰਮ ਬਾਰੇ ਆਮ ਸਿਧਾਂਤਾਂ ਨੂੰ ਬਣਾਉਣ ਦੀ ਕੋਸ਼ਿਸ਼ ਕਰਦੇ ਹਨ।ਰਾਜਨੀਤਿਕ ਵਿਗਿਆਨ ਵਿੱਚ ਤੁਲਨਾਤਮਕ ਰਾਜਨੀਤੀ, ਰਾਜਨੀਤਿਕ ਅਰਥ-ਵਿਵਸਥਾ, ਅੰਤਰਰਾਸ਼ਟਰੀ ਸਬੰਧਾਂ, ਸਿਆਸੀ ਸਿਧਾਂਤ , ਜਨਤਕ ਪ੍ਰਬੰਧਨ, ਜਨਤਕ ਨੀਤੀ ਅਤੇ ਰਾਜਨੀਤਕ ਪ੍ਰਣਾਲੀ ਸਮੇਤ ਬਹੁਤ ਸਾਰੇ ਉਪ ਖੇਤਰ ਹਨ। ਇਸ ਤੋਂ ਇਲਾਵਾ, ਰਾਜਨੀਤੀ ਵਿਗਿਆਨ ,ਅਰਥ ਸ਼ਾਸਤਰ, ਕਾਨੂੰਨ, ਸਮਾਜ ਸ਼ਾਸਤਰ, ਇਤਿਹਾਸ, ਫ਼ਲਸਫ਼ੇ, ਭੂਗੋਲ, ਮਨੋਵਿਗਿਆਨ ਅਤੇ ਮਾਨਵ ਸ਼ਾਸਤਰ ਦੇ ਖੇਤਰਾਂ ਨਾਲ ਜੁੜੇ ਹੋਏ ਹਨ ਅਤੇ ਇਹਨਾਂ ਉੱਤੇ ਆਧਾਰਿਤ ਹੈ।
ਗੁਰੂ ਨਾਨਕ ਦੇਵ ਜੀ (15 ਅਪ੍ਰੈਲ 1469 – 22 ਸਤੰਬਰ 1539) ਸਿੱਖੀ ਦੇ ਬਾਨੀ ਅਤੇ ਦਸਾਂ ਸਿੱਖ ਗੁਰੂਆਂ ਵਿਚੋਂ ਪਹਿਲੇ ਗੁਰੂ ਸਨ। ਇਹਨਾਂ ਦਾ ਜਨਮ ਦਿਨ ਦੁਨੀਆ ਵਿੱਚ ਗੁਰਪੁਰਬ ਵਜੋਂ ਮਨਾਇਆ ਜਾਂਦਾ ਹੈ, ਜੋ ਨਾਨਕਸ਼ਾਹੀ ਕਲੈਂਡਰ 2003 ਮਤਾਬਕ 1 ਵੈਸਾਖ ਅਤੇ ਬਿਕ੍ਰਮੀ ਨਾਨਕਸ਼ਾਹੀ ਕਲੈਂਡਰ ਮੁਤਾਬਿਕ ਕੱਤਕ ਦੀ ਪੂਰਨਮਾਸ਼ੀ ਨੂੰ ਹਰ ਸਾਲ ਅਕਤੂਬਰ-ਨਵੰਬਰ ਮਹੀਨਿਆਂ ਵਿਚਾਲ਼ੇ ਵੱਖਰੀ ਤਰੀਕ ਨੂੰ ਆਉਂਦਾ ਹੈ। 1. ਗੁਰੂ ਨਾਨਕ ਸਾਹਿਬ ਦੇ ਜਨਮ ਅਤੇ ਜੋਤੀ-ਜੋਤ ਸਮਾੳਣ ਬਾਰੇ ਤਾਰੀਖ਼ਾਂ ਵਿਚ ਮਤਭੇਦ ਹੈ। ਸੁਖਬਾਸੀ ਰਾਮ ਬੇਦੀ, ਗਣੇਸ਼ਾ ਸਿੰਘ ਬੇਦੀ, ਡਾ. ਤਰਲੋਚਨ ਸਿੰਘ, ਡਾ ਹਰਜਿੰਦਰ ਸਿੰਘ ਦਿਲਗੀਰ ਵਰਗੇ ਇਤਿਹਾਸਕਾਰ ਉਨ੍ਹਾਂ ਦਾ ਜਨਮ 20 ਅਕਤੂਬਰ 1469 ਅਤੇ ਜੋਤੀ ਜੋਤ ਸਮਾਉਣਾ 7 ਸਤੰਬਰ 1539 ਦਾ ਮੰਨਦੇ ਹਨ (Sikh History in 10 Volume, vol 1) 2.
ਪੰਜਾਬੀ ਭਾਸ਼ਾ /pʌnˈdʒɑːbi/ (ਸ਼ਾਹਮੁਖੀ: پنجابی) (ਗੁਰਮੁਖੀ: ਪੰਜਾਬੀ) ਪੰਜਾਬ ਦੀ ਭਾਸ਼ਾ, ਜਿਸ ਨੂੰ ਪੰਜਾਬ ਖੇਤਰ ਦੇ ਵਸਨੀਕ ਜਾਂ ਸੰਬੰਧਿਤ ਲੋਕ ਬੋਲਦੇ ਹਨ। ਇਹ ਭਾਸ਼ਾਵਾਂ ਦੇ ਹਿੰਦ-ਯੂਰਪੀ ਪਰਿਵਾਰ ਵਿੱਚੋਂ ਹਿੰਦ-ਇਰਾਨੀ ਪਰਿਵਾਰ ਨਾਲ਼ ਸਬੰਧ ਰੱਖਦੀ ਹੈ। ਇਹ ਪੰਜਾਬੀਆਂ ਦੀ ਮਾਂ ਬੋਲੀ ਹੈ ਅਤੇ ਸਿੱਖਾਂ ਦੀ ਧਾਰਮਿਕ ਭਾਸ਼ਾ ਵੀ ਹੈ। ਗੁਰਮੁਖੀ ਲਿਪੀ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕੀਤੀ ਗਈ ਹੈ। ਇਹ ਦੁਨੀਆਂ ਅਤੇ ਖ਼ਾਸ ਕਰ ਦੱਖਣੀ ਏਸ਼ੀਆ ਦੇ ਉੱਘੇ ਭੰਗੜਾ ਸੰਗੀਤ ਦੀ ਭਾਸ਼ਾ ਹੈ। ਪਾਕਿਸਤਾਨ ਵਿੱਚ ਇਹ ਸਭ ਤੋਂ ਵੱਧ ਬੋਲੀ ਜਾਣ ਵਾਲੀ ਬੋਲੀ ਹੈ।
ਪੰਜਾਬ ਦੇ ਲੋਕ ਸਾਹਿਤ ਦੀ ਇਸ ਵੰਨਗੀ ਵਿੱਚ ਬਹੁਤ ਕੁਝ ਏ, ਪੰਜਾਬ ਦੀਆਂ ਇਨ੍ਹਾਂ ਬੋਲੀਆਂ ਵਿੱਚ ਪੂਰੀ ਪੰਜਾਬੀ ਕੌਮ ਦਾ ਦਿਲ ਧੜਕਦਾ ਹੈ ਸਮਾਜ ਦਾ ਚਿਹਰਾ, ਸਮਾਂ -ਕਾਲ ਝਾਤੀ ਮਾਰਦਾ ਹੈ। ਇਹ ਬੋਲੀਆਂ ਪੰਜਾਬੀ ਕੌਮ ਦਾ ਮੁਹਾਂਦਰਾ ਨੇ। ਇਹਨਾਂ ਵਿੱਚ ਪਿਆਰ ਦੇ ਭਾਵ, ਨਫ਼ਰਤ ਦੇ ਭਾਵ , ਮੇਲ - ਮਿਲਾਪ ਅਤੇ ਜੁਦਾਈ ਹੈ। ਬੋਲੀਆਂ ਵਿੱਚ ਲੜਾਈ ਹੈ ਸੁਲਹ ਹੈ। ਇਸ ਵਿੱਚ ਗਰੂਰ ਹੈ ਤਾਬੋਰ ਹੈ ਦੇਸ਼ ਭਗਤੀ ਹੈ। ਇਨ੍ਹਾਂ ਵਿੱਚ ਹੰਝੂਆਂ ਦੀਆਂ ਬਰਸਾਤਾਂ ਤੇ ਹਾਸਿਆਂ ਦੀ ਚਮਕਾਰ ਏ। ਰੁਸਣ ਤੇ ਮਨਾਉਣ ਦੀ ਗੱਲ੍ਹ ਕਰਦੀਆਂ ਏਹ ਬੋਲੀਆਂ ਕਿਤੇ ਢੋਲ ਨੂੰ ਤੋਰ ਕੇ ਵਿਹੜੇ ਵਿੱਚ ਬੈਠੀਆਂ ਐਸੀਆਂ ਪਾਟਦੀਆਂ ਨੇ। ਇਨ੍ਹਾਂ ਬੋਲੀਆਂ ਵਿੱਚ ਜ਼ਾਲਮ ਹਾਕਮਾਂ ਲਈ ਵੰਗਾਰ ਅਤੇ ਬੇਸਹਾਰਿਆਂ ਪ੍ਰਤੀ ਹਮਾਇਤ ਦੇ ਭਾਵ ਵੀ ਸ਼ਾਮਿਲ ਹੁੰਦੇ ਹਨ ਹਾਸ-ਵਿਅੰਗ, ਮਿੱਠੀਆਂ ਤੇ ਪਿਆਰੀਆਂ ਗਾਲ੍ਹਾਂ ਵੀ ਨੇ। ਹਰੀਆਂ ਫਸਲਾਂ, ਸੋਕੇ ਦੀਆਂ ਗੱਲ੍ਹਾਂ ਆ ਜਾਂਦੀਆਂ ਹਨ। ਬੋਲੀਆਂ ਵਿੱਚ ਪੰਜਾਬੀ ਸਭਿਆਚਾਰ ਦੇ ਕੀਮਤੀ ਲਿਬਾਸ ਵੱਡਮੁੱਲੇ ਗਹਿਣਿਆਂ ਦਾ ਜ਼ਿਕਰ ਛੇਡ- ਛਾੜ ਤੇ ਰੁਮਾਂਸ, ਦੁਆਲੇ ਤੇ ਬੱਦ ਦੁਆਵਾਂ ਵੀ ਸ਼ਾਮਿਲ ਹਨ। ਇਨ੍ਹਾਂ ਵਿੱਚ ਰਿਸ਼ਤੇ ਨਾਤੇ ਤੇ ਉਨ੍ਹਾਂ ਦੇ ਗੁਣ ਤੇ ਅਉਗੁਣ ਵੀ ਦਿਖਾਈ ਦਿੰਦੇ ਹਨ। ਇਨ੍ਹਾਂ ਵਿੱਚ ਪੰਛੀਆਂ ਦੀਆਂ ਓਸਾਰੀਆ ਤੇ ਰੁੱਖਾਂ ਦੀਆਂ ਗੱਲਾਂ ਨੇ। ਪਿਆਰ ਦੇ ਗਿਲੇ- ਸ਼ਿਕਵੇ ਤੇ ਇਸ਼ਕੀਆ ਤਰਲੇ ਵੀ ਨੇ। ਇਨ੍ਹਾਂ ਵਿੱਚ ਸੁਰਾਂ ਵੀ ਨੇ ਤਾਲ ਹੋਕੇ ਤੇ ਹਟਕੋਰੇ ਵੀ ਨੇ। ਸਰਘੀ ਵੇਲੇ ਤੋਂ ਲੈਕੇ ਰਾਤ ਦੇ ਪਿਛਲੇ ਪਹਿਰ ਤੱਕ ਪੰਜਾਬੀ ਕੌਮ ਜੋ ਘਾਲਣਾ ਘਾਲਦੀ ਹੈ ਉਹ ਇੰਨ੍ਹਾਂ ਬੋਲੀਆਂ ਵਿੱਚ ਹੈ। ਗਿੱਧਾ ਅਤੇ ਕਈ ਹੋਰ ਲੋਕ ਨਾਚਾਂ ਨੂੰ ਮਹਾਨ ਕਲਾਕ੍ਰਿਤ ਬਣਾਉਣ ਵਿੱਚ ਲੋਕ ਬੋਲੀਆਂ ਦਾ ਵਿਸ਼ੇਸ਼ ਸਥਾਨ ਹੈ। ਖ਼ਾਸ ਕਰਕੇ ਗਿੱਧਾ ਪਾਉਣ ਸਮੇਂ ਮੁਟਿਆਰਾਂ ਇਨ੍ਹਾਂ ਬੋਲੀਆਂ ਰਾਹੀਂ ਹੀ ਜ਼ਿੰਦਗੀ ਦੇ ਹਰ ਰੰਗ ਨੂੰ ਪੇਸ਼ ਕਰਦੀਆਂ ਹਨ ਲੋਕ ਬੋਲੀਆਂ ਪੰਜਾਬੀ ਸੱਭਿਆਚਾਰ ਦੀ ਮੂੰਹ ਬੋਲਦੀ ਤਸਵੀਰ ਹਨ। ਇੰਨ੍ਹਾਂ ਵਿੱਚ ਜ਼ਿੰਦਗੀ ਦੇ ਕਈ ਤਜ਼ਰਬੇ, ਸਮਾਜਿਕ ਆਰਥਿਕ ਅਤੇ ਇਤਿਹਾਸਕ ਜਾਣਕਾਰੀ ਸਮਾਈ ਹੋਈ ਹੈ। ਬੋਲੀਆਂ ਕਿਸੇ ਵਿਸ਼ੇਸ਼ ਲੇਖਕ ਦੀਆਂ ਲਿਖੀਆਂ ਨਹੀਂ ਹੁੰਦੀਆਂ ਇੰਨ੍ਹਾਂ ਵਿੱਚ ਸਮੇਂ ਅਤੇ ਸਥਾਨ ਦੇ ਹਿਸਾਬ ਨਾਲ ਵਾਧਾ - ਘਾਟਾ ਹੁੰਦਾ ਰਹਿੰਦਾ ਹੈ। ਤ੍ਰਿੰਞਣਾ ਵਿੱਚ ਕੱਤਦੀਆਂ ਮੁਟਿਆਰਾਂ ਦੁੱਧ ਰਿੜਕਦੀਆਂ ਸੁਆਣੀਆਂ, ਫੁਲਕਾਰੀਆਂ ਕੱਢਦੀਆਂ ਨੱਢੀਆਂ ਪਤਾ ਨਹੀਂ ਲੋਕ ਬੋਲੀਆਂ ਰੂਪੀ ਖਜ਼ਾਨਾ ਕਿੰਨਾ ਵਧਾ ਦਿੰਦੀਆਂ ਹਨ।
ਮੈਕਸ ਕਾਰਲ ਅਰਨਸਟ ਲੂਡਵਿਗ ਪਲਾਂਕ, ਐਫ਼.ਆਰ.ਐਸ (23 ਅਪ੍ਰੈਲ 1858 – 4 ਅਕਤੂਬਰ 1947) ਇੱਕ ਜਰਮਨ ਭੌਤਿਕ ਵਿਗਿਆਨੀ ਸੀ, ਜਿਸਨੇ ਮਿਕਦਾਰ ਮਕੈਨਕੀ ਦੇ ਸਿਧਾਂਤ ਨੂੰ ਜਨਮ ਦਿੱਤਾ ਅਤੇ ਜਿਸ ਲਈ ਉਹਨੂੰ 1918 ਵਿੱਚ ਨੋਬਲ ਇਨਾਮ ਮਿਲਿਆ। ਗਰੈਜੂਏਸ਼ਨ ਮਗਰੋਂ ਜਦੋਂ ਉਸਨੇ ਭੌਤਿਕੀ ਦਾ ਖੇਤਰ ਚੁਣਿਆ ਤਾਂ ਇੱਕ ਅਧਿਆਪਕ ਨੇ ਸਲਾਹ ਦਿੱਤੀ ਕਿ ਇਸ ਖੇਤਰ ਵਿੱਚ ਲਗਭਗ ਸਭ ਕੁਝ ਖੋਜਿਆ ਜਾ ਚੁੱਕਿਆ ਹੈ। ਸੋ ਇਸ ਵਿੱਚ ਕਾਰਜ ਕਰਨਾ ਅਰਥਹੀਣ ਹੈ। ਪਲਾਂਕ ਨੇ ਜਵਾਬ ਦਿੱਤਾ ਕਿ ਮੈਂ ਪੁਰਾਣੀਆਂ ਚੀਜ਼ਾਂ ਹੀ ਸਿੱਖਣਾ ਚਾਹੁੰਦਾ ਹਾਂ।
ਜਥੇਦਾਰ ਬਾਬਾ ਹਨੂਮਾਨ ਸਿੰਘ, ਜਿਹਨਾ ਨੂੰ ਅਕਾਲੀ ਹਨੂਮਾਨ ਸਿੰਘ ਜਾਂ "ਅਮਰ ਸ਼ਹੀਦ ਬਾਬਾ ਹਨੂਮਾਨ ਸਿੰਘ", ਵੀ ਕਿਹਾ ਜਾਂਦਾ ਹੈ ਇੱਕ ਨਿਹੰਗ ਸਿੰਘ ਸਨ ਜੋ ਨਿਹੰਗ ਜਥੇਬੰਦੀ ਬੁੱਢਾ ਦਲ ਦੇ ਸਤਵੇਂ ਮੁਖੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਨ। ਉਹ ਅਕਾਲੀ ਫੂਲਾ ਸਿੰਘ ਦੇ ਉੱਤਰਾਧਿਕਾਰੀ ਸਨ।ਉਹਨਾ ਨੇ 1845 ਵਿੱਚ ਬ੍ਰਿਟਿਸ਼ ਰਾਜ ਅਤੇ ਪਟਿਆਲਾ ਰਿਆਸਤ ਦੇ ਸ਼ਾਸ਼ਕਾਂ ਵਿਰੁੱਧ ਲੜਦੇ ਹੋਏ ਸ਼ਹੀਦੀ ਪ੍ਰਾਪਤ ਕੀਤੀ ਸੀ।
ਅੰਮ੍ਰਿਤਾ ਪ੍ਰੀਤਮ (31 ਅਗਸਤ 1919 - 31 ਅਕਤੂਬਰ 2005) ਇੱਕ ਪੰਜਾਬੀ ਲੇਖਕ, ਕਵੀ, ਨਾਵਲਕਾਰ, ਕਹਾਣੀਕਾਰ ਅਤੇ ਵਾਰਤਕਕਾਰ ਸੀ ਜਿਸਨੇ ਪੰਜਾਬੀ ਅਤੇ ਹਿੰਦੀ ਭਾਸ਼ਾਵਾਂ ਵਿੱਚ ਸਾਹਿਤ ਰਚਨਾ ਕੀਤੀ। ਉਸਨੂੰ ਪੰਜਾਬੀ ਭਾਸ਼ਾ ਦੇ 20ਵੀਂ ਸਦੀ ਦੇ ਸਭ ਤੋਂ ਅਹਿਮ ਕਵੀਆਂ ਵਿੱਚ ਮੰਨਿਆ ਜਾਂਦਾ ਹੈ ਅਤੇ ਪਹਿਲੀ ਅਹਿਮ ਨਾਰੀ ਲੇਖਕ ਮੰਨਿਆ ਜਾਂਦਾ ਹੈ। ਛੇ ਦਹਾਕਿਆਂ ਵਿੱਚ ਫੈਲੇ ਆਪਣੇ ਸਾਹਿਤਕ ਸਫ਼ਰ ਦੌਰਾਨ, ਉਸਨੇ ਕਵਿਤਾ, ਨਾਵਲ, ਜੀਵਨੀ, ਨਿਬੰਧ ਵਰਗੀਆਂ ਵਿਧਾਵਾਂ ਦੇ ਅੰਦਰ 100 ਤੋਂ ਵੱਧ ਕਿਤਾਬਾਂ ਲਿਖੀਆਂ ਹਨ। ਇਨ੍ਹਾਂ ਰਚਨਾਵਾਂ ਵਿੱਚ ਪ੍ਰੀਤਮ ਦੇ 20 ਕਾਵਿ-ਸੰਗ੍ਰਹਿ, 13 ਕਹਾਣੀ-ਸੰਗ੍ਰਹਿ, ਵਾਰਤਕ ਦੀਆਂ ਕਿਤਾਬਾਂ, ਤਿੰਨ ਸਫ਼ਰਨਾਮੇ, ਦੋ ਸਵੈ-ਜੀਵਨੀਆਂ ਅਤੇ ਪੰਜਾਬੀ ਲੋਕ ਗੀਤਾਂ ਦਾ ਇੱਕ ਸੰਗ੍ਰਿਹ ਵੀ ਸ਼ਾਮਿਲ ਹਨ। ਉਸ ਦੀਆਂ ਕਿਤਾਬਾਂ ਨੂੰ ਕਈ ਭਾਰਤੀ ਅਤੇ ਵਿਦੇਸ਼ੀ ਭਾਸ਼ਾਵਾਂ ਵਿੱਚ ਅਨੁਵਾਦ ਵੀ ਕੀਤਾ ਗਿਆ ਹੈ। ਅੰਮ੍ਰਿਤਾ ਪ੍ਰੀਤਮ ਨੇ 1966 ਤੋਂ ਨਾਗਮਣੀ ਮਾਸਿਕ ਪੱਤਰ ਦੀ ਸੰਪਾਦਨਾ ਸ਼ੁਰੂ ਕੀਤੀ। ਪ੍ਰੀਤਮ ਨੂੰ ਸਾਹਿਤ ਅਕਾਦਮੀ ਇਨਾਮ, ਭਾਰਤੀ ਗਿਆਨਪੀਠ ਅਤੇ ਪਦਮ ਵਿਭੂਸ਼ਨ ਨਾਲ ਸਨਮਾਨਿਤ ਕੀਤਾ ਗਿਆ।ਅੰਮ੍ਰਿਤਾ ਪ੍ਰੀਤਮ ਦੀ ਸਭ ਤੋਂ ਮਸ਼ਹੂਰ ਕਵਿਤਾ ਅੱਜ ਆਖਾਂ ਵਾਰਿਸ ਸ਼ਾਹ ਨੂੰ ਹੈ ਜਿਸ ਵਿੱਚ ਉਹ ਹਿੰਦੁਸਤਾਨ ਦੀ ਵੰਡ ਤੋਂ ਬਾਅਦ ਹੋਏ ਕਤਲੇਆਮ ਪ੍ਰਤੀ ਆਪਣਾ ਰੋਸ ਦਿਖਾਉਂਦੇ ਹੋਏ ਵਾਰਿਸ ਸ਼ਾਹ ਨੂੰ ਵਾਪਸ ਆਉਣ ਦੀ ਦੁਹਾਈ ਪਾਉਂਦੀ ਹੈ। ਇੱਕ ਨਾਵਲਕਾਰ ਦੇ ਤੌਰ ਉੱਤੇ ਪਿੰਜਰ (1950) ਉਸਦਾ ਸਭ ਤੋਂ ਮਸ਼ਹੂਰ ਨਾਵਲ ਹੈ ਜਿਸ ਉੱਤੇ ਬਾਅਦ ਵਿੱਚ ਇੱਕ ਅਵਾਰਡ ਜੇਤੂ ਫ਼ਿਲਮ ਪਿੰਜਰ (2003) ਵੀ ਬਣੀ।1947 ਵਿੱਚ ਭਾਰਤ ਤੇ ਪਾਕਿਸਤਾਨ ਦੀ ਵੰਡ ਪਿੱਛੋਂ ਇਹ ਲਿਹੌਰ ਤੋਂ ਹਿੰਦੁਸਤਾਨ ਆ ਗਈ।