ਪੰਜਾਬੀ ਵਿਕੀਪੀਡੀਆ ਦੇ ਸਭ ਤੋਂ ਜ਼ਿਆਦਾ ਵੇਖੇ ਜਾਣ ਵਾਲੇ ਲੇਖ, ਰੋਜ਼ਾਨਾ ਨਵਪੂਰਤ ਹੋਰ ਜਾਣੋ...
ਭਾਰਤ, ਸੰਸਦੀ ਪ੍ਰਣਾਲੀ ਦੀ ਸਰਕਾਰ ਵਾਲਾ ਇੱਕ ਆਜਾਦ, ਪ੍ਰਭੁਸੱਤਾਸੰਪੰਨ, ਸਮਾਜਵਾਦੀ ਲੋਕਤੰਤਰਾਤਮਕ ਲੋਕ-ਰਾਜ ਹੈ। ਇਹ ਲੋਕ-ਰਾਜ ਭਾਰਤ ਦੇ ਸੰਵਿਧਾਨ ਦੇ ਅਨੁਸਾਰ ਸ਼ਾਸਿਤ ਹੈ। ਭਾਰਤ ਦਾ ਸੰਵਿਧਾਨ ਸੰਵਿਧਾਨ ਸਭਾ ਦੁਆਰਾ 26 ਨਵੰਬਰ 1949 ਨੂੰ ਪਾਰਿਤ ਹੋਇਆ ਅਤੇ 26 ਜਨਵਰੀ 1950 ਨੂੰ ਲਾਗੂ ਹੋਇਆ। 26 ਜਨਵਰੀ ਦਾ ਦਿਨ ਭਾਰਤ ਵਿੱਚ ਗਣਤੰਤਰ ਦਿਨ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ।
ਪਿੰਡ ਅਜਿਹੀ ਥਾਂ ਹੁੰਦੀ ਹੈ ਜਿੱਥੇ ਮਨੁੱਖੀ ਅਬਾਦੀ ਜਾਂ ਵਸੋਂ ਵੱਡੇ ਝੁੰਡਾਂ ਵਿੱਚ ਰਹਿੰਦੀ ਹੈ। ਪਿੰਡ ਕਸਬਿਆਂ ਤੋਂ ਛੋਟੇ ਹੁੰਦੇ ਹਨ ਅਤੇ ਇਹਨਾਂ ਦੀ ਅਬਾਦੀ ਸੈਕੜਿਆਂ ਤੋਂ ਲੈ ਕੇ ਕੁਝ ਹਜ਼ਾਰਾਂ ਤੱਕ ਹੁੰਦੀ ਹੈ। ਵਸੋਂ ਦੇ ਰਹਿਣ ਦੀ ਜਗ੍ਹਾ ਮੁੱਖ ਤੌਰ ’ਤੇ ਕੱਚੇ ਜਾਂ ਪੱਕੇਘਰ ਹੁੰਦੇ ਹਨ। ਇੱਥੋਂ ਦਾ ਮੁੱਖ ਕਿੱਤਾ ਆਮ ਤੌਰ ’ਤੇ ਖੇਤੀਬਾੜੀ ਹੁੰਦਾ ਹੈ ਅਤੇ ਨਾਲ-ਨਾਲ ਪਸ਼ੂ ਵੀ ਪਾਲ਼ੇ ਜਾਂਦੇ ਹਨ।
ਲਿਪੀ (ਜਾਂ ਲਿੱਪੀ) ਕਿਸੇ ਭਾਸ਼ਾ ਨੂੰ ਲਕੀਰਾਂ ਵਿੱਚ ਚਿਤਰਣ ਲਈ ਵੇਖਣ ਜਾਂ ਛੂਹਣ ਯੋਗ ਚਿੰਨ੍ਹਾਂ ਦਾ ਸਮੂਹ ਹੁੰਦਾ ਹੈ। ਦੂਜੇ ਸ਼ਬਦਾਂ ਵਿੱਚ, ਲਿਪੀ ਇਨਸਾਨ ਦੇ ਮੂੰਹ ਵਿਚੋਂ ਨਿਕਲ਼ੇ ਬੋਲਾਂ ਨੂੰ ਚਿਤਰਾਂ, ਲਕੀਰਾਂ, ਸੰਕੇਤਾਂ ਜਾਂ ਚਿੰਨ੍ਹਾਂ ਵਿੱਚ ਉਲੀਕਣ ਦਾ ਇੱਕ ਤਰੀਕਾ ਹੈ। ਜਿੱਥੇ ਭਾਸ਼ਾ ਭਾਵਾਂ ਦੀ ਪੁਸ਼ਾਕ ਹੈ, ਓਥੇ ਲਿਪੀ ਭਾਸ਼ਾ ਦੀ ਪੁਸ਼ਾਕ ਹੈ। ਲਿਪੀ ਭਾਵਾਂ, ਵਿਚਾਰਾਂ ’ਤੇ ਬੋਲਾਂ ਨੂੰ ਲਿਖਤੀ ਰੂਪ ਦੇ ਕੇ ਉਹਨਾਂ ਨੂੰ ਸਦੀਵੀਂ ਜਿਊਂਦੇ ਰਖਦੀ ਹੈ। ਇਸਨੇ ਇਨਸਾਨੀ ਸੱਭਿਅਤਾ ਦੀ ਉੱਨਤੀ ਵਿੱਚ ਭਾਰੀ ਹਿੱਸਾ ਪਾਇਆ ਹੈ।
ਮਨੁੱਖੀ ਪ੍ਰਸੰਗ ਵਿੱਚ ਟੱਬਰ, ਪਰਿਵਾਰ ਜਾਂ ਖ਼ਾਨਦਾਨ ਇੱਕ ਟੋਲੀ ਹੁੰਦੀ ਹੈ ਜਿਹਨੂੰ ਜਨਮ, ਵਿਆਹ ਜਾਂ ਇਕੱਠੀ ਰਿਹਾਇਸ਼ ਰਾਹੀਂ ਮਾਨਤਾ ਮਿਲਦੀ ਹੈ। ਕਿਸੇ ਨਜ਼ਦੀਕੀ ਟੱਬਰ ਵਿੱਚ ਜੀਵਨ-ਸਾਥੀ, ਮਾਪੇ, ਭਰਾ-ਭੈਣ ਅਤੇ ਧੀਆਂ-ਪੁੱਤ ਆਦ ਸ਼ਾਮਲ ਹੁੰਦੇ ਹਨ। ਵੱਡੇ ਟੱਬਰ ਵਿੱਚ ਦਾਦਾ-ਦਾਦੀ, ਨਾਨਾ-ਨਾਨੀ, ਤਾਏ-ਚਾਚੇ, ਉਹਨਾਂ ਦੀ ਔਲਾਦ, ਭਤੀਜੇ-ਭਤੀਜੀਆਂ ਵਗ਼ੈਰਾ ਵੀ ਮੌਜੂਦ ਹੁੰਦੇ ਹਨ। ਜ਼ਿਆਦਾਤਰ ਸਮਾਜਾਂ ਵਿੱਚ ਟੱਬਰ ਬੱਚਿਆਂ ਦੇ ਸਮਾਜੀਕਰਨ ਦਾ ਸਭ ਤੋਂ ਮੁੱਖ ਅਦਾਰਾ ਹੁੰਦਾ ਹੈ। ਪੰਜਾਬ ਵਿੱਚ ਜ਼ਿਆਦਾਤਰ ਸੰਯੁਕਤ ਪਰਿਵਾਰ ਦੀ ਪਰਥਾ ਹੀ ਪ੍ਚਲਿਤ ਰਹੀ ਹੈ।ਇਸ ਦੀ ਸ਼ੁਰੂਆਤ ਵੈਦਿਕ ਕਾਲ ਸਮੇਂ ਹੋਈ।ਪਰਿਵਾਰ ਪਿਤਾ ਪੁਰਖੀ ਧਾਰਨਾ ਤੇ ਚਲਦਾ ਹੈ।ਇਸ ਵਿੱਚ ਸਭ ਤੋਂ ਸਿਆਣਾ ਆਦਮੀ ਪਰਿਵਾਰ ਦਾ ਮੁਖੀ ਹੁੰਦਾ ਹੈ।ਪਰਿਵਾਰ ਮੁਖੀ ਦੀ ਛਤਰ ਛਾਇਆ ਹੇਠ ਉਸ ਦੇ ਛੋਟੇ ਭਾਈ ਭਤੀਜੇ, ਪੁੱਤਰ,ਭਰਜਾਈਆਂ ਅਤੇ ਨੂੰਹਾਂ ਆਦਿ ਤਿੰਨ ਪੀੜੀਆਂ ਤਕ ਵੀ ਇਕੱਠੇ ਰਹਿੰਦੇ ਹਨ।🙏🏻
ਧਰਮ ਨਿਰਪੱਖਤਾ ਲੋਕਾਂ ਨੂੰ ਧਾਰਮਿਕ ਸੰਸਥਾਵਾਂ ਅਤੇ ਧਾਰਮਿਕ ਹਸਤੀਆਂ ਤੋਂ ਵੱਖ ਕਰਨ ਦਾ ਸਿਧਾਂਤ ਹੈ। ਧਰਮ ਨਿਰਪੱਖਤਾ ਦਾ ਇੱਕ ਪ੍ਰਗਟਾਵਾ ਧਾਰਮਿਕ ਸ਼ਾਸਨ ਅਤੇ ਸਿੱਖਿਆਵਾਂ ਤੋਂ ਆਜ਼ਾਦ ਹੋਣ ਦਾ ਅਧਿਕਾਰ ਜਤਾਉਂਦੇ ਹੋਏ, ਜਾਂ ਕਿਸੇ ਰਾਜ ਵਿੱਚ, ਵਿਸ਼ਵਾਸ ਦੇ ਮਾਮਲਿਆਂ ਵਿੱਚ ਨਿਰਪੱਖ ਰਹਿਣ ਦੀ ਘੋਸ਼ਣਾ ਕਰਦਾ ਹੈ, ਜਿਸ ਵਿੱਚ ਧਰਮ ਦਾ ਸਰਕਾਰ ਜਾਂ ਉਸਦੇ ਲੋਕਾਂ ਉੱਤੇ ਧਾਰਮਿਕ ਅਭਿਆਸਾਂ ਤੋਂ ਲਾਗੂ ਧਰਮ-ਨਿਰਪੱਖਤਾ ਦਾ ਇੱਕ ਹੋਰ ਪ੍ਰਗਟਾਵਾ ਇਹ ਹੈ ਕਿ ਜਨਤਕ ਗਤੀਵਿਧੀਆਂ ਅਤੇ ਫ਼ੈਸਲਿਆਂ, ਖਾਸ ਕਰਕੇ ਰਾਜਨੀਤਿਕ, ਧਾਰਮਿਕ ਵਿਸ਼ਵਾਸਾਂ ਜਾਂ ਪ੍ਰਥਾਵਾਂ ਤੋਂ ਪ੍ਰਭਾਵਿਤ ਨਹੀਂ ਹੋਣੇ ਚਾਹੀਦੇ। ਧਰਮ-ਨਿਰਪੱਖਤਾ, ਜਿਵੇਂ ਮਿਰੀਐਮ-ਵੈਬਸਟ੍ਰਿਕ ਸ਼ਬਦ-ਕੋਸ਼ ਵਿੱਚ ਪਰਿਭਾਸ਼ਤ ਕੀਤਾ ਗਿਆ ਹੈ, "ਧਰਮ ਅਤੇ ਧਾਰਮਿਕ ਵਿਚਾਰਾਂ ਦੀ ਉਦਾਸੀਨਤਾ ਜਾਂ ਰੱਦ ਕਰਨਾ ਜਾਂ ਅਲਹਿਦਗੀ" ਹੈ। ਵੱਖ-ਵੱਖ ਪ੍ਰਸੰਗਾਂ ਵਿੱਚ ਸ਼ਬਦ ਵਿੱਚ ਵਿਰੋਧੀ ਸਮੂਹਿਕਤਾ, ਨਾਸਤਿਕਤਾ, ਸਮਾਜਿਕ ਗਤੀਵਿਧੀਆਂ ਜਾਂ ਸਿਵਲ ਮਾਮਲਿਆਂ ਤੋਂ ਧਰਮ ਨੂੰ ਬਾਹਰ ਕੱਢਣ ਦੀ ਇੱਛਾ, ਜਨਤਕ ਖੇਤਰ ਵਿੱਚੋਂ ਧਾਰਮਿਕ ਚਿੰਨ੍ਹ ਨੂੰ ਬਾਹਰ ਕੱਢਣ ਅਤੇ ਰਾਜ ਦੀ ਧਰਮ ਤੋਂ ਨਿਰਪੱਖਤਾ ਹੈ।
ਗੁਰੂ ਗ੍ਰੰਥ ਸਾਹਿਬ ਸਿੱਖਾਂ ਦੇ ਗਿਆਰਵੇਂ ਗੁਰੂ ਹਨ। ਇਹ 1469 ਤੋਂ ਲੈ ਕੇ 1708 ਤੱਕ ਸਿੱਖ ਗੁਰੂਆਂ ਦੇ ਸਮੇਂ ਰਚੀ ਅਤੇ ਇਕੱਤਰ ਕੀਤੀ ਬਾਣੀ ਦਾ 1430 ਅੰਗਾਂ ਵਾਲਾ ਇੱਕ ਵਿਸਤਾਰਮਈ ਗ੍ਰੰਥ ਹੈ। ਇਹ ਅਨੇਕਾਂ ਸ਼ਬਦਾਂ ਭਾਵ ਬਾਣੀ ਦਾ ਅੰਬਾਰ ਹੈ ਜੋ ਕਿ ਰੱਬ ਦੇ ਗੁਣਾਂ ਅਤੇ ਉਸ ਦੇ ਨਾਮ ਜਪਣ ਦੇ ਕਾਰਨਾਂ ਦਾ ਵਰਨਣ ਕਰਦਾ ਹੈ। ਸਿੱਖਾਂ ਦੇ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ (1666-1708) ਨੇ ਜੋਤੀ-ਜੋਤਿ ਸਮਾਉਣ ਵੇਲੇ ਗੁਰਿਆਈ ਆਦਿ ਗ੍ਰੰਥ ਨੂੰ ਦਿੱਤੀ ਅਤੇ ਇਸ ਕਰ ਕੇ ਨਾਮ ਗੁਰੂ ਗ੍ਰੰਥ ਸਾਹਿਬ ਹੋ ਗਿਆ। ਇਹ ਸਿੱਖਾਂ ਦਾ ਸਭ ਤੋਂ ਪਵਿੱਤਰ ਗ੍ਰੰਥ ਅਤੇ ਇੱਕੋ-ਇੱਕ ਸਦੀਵੀ ਸ਼ਬਦ-ਰੂਪੀ ਗੁਰੂ ਹੈ ਜੋ ਕਿ ਸਿੱਖ ਗੁਰੂਆਂ ਅਤੇ ਹੋਰ ਸੰਤਾਂ-ਭਗਤਾਂ ਦੀ ਸਿੱਖਿਆਵਾਂ ਦਾ ਅੰਬਾਰ ਹੈ। ਅਰਦਾਸ ਦੇ ਸਰੋਤ ਜਾਂ ਮਾਰਗ-ਦਰਸ਼ਕ ਵਜੋਂ ਆਦਿ ਗ੍ਰੰਥ ਸਿੱਖੀ ਵਿੱਚ ਬੰਧਨਾ ਅਤੇ ਭਗਤੀ ਦਾ ਕੇਂਦਰੀ ਧੁਰਾ ਹੈ।ਆਦਿ ਗ੍ਰੰਥ ਦਾ ਸਭ ਤੋਂ ਪਹਿਲਾ ਸੰਕਲਨ ਪੰਜਵੇਂ ਗੁਰੂ, ਗੁਰੂ ਅਰਜਨ ਦੇਵ (1563-1606) ਨੇ ਪਹਿਲੇ ਪੰਜ ਗੁਰੂਆਂ ਅਤੇ ਹੋਰ ਮਹਾਨ ਸੰਤਾਂ ਜਾਂ ਭਗਤਾਂ, ਜਿਹਨਾਂ ਵਿੱਚੋਂ ਕਈਆਂ ਦਾ ਹਿੰਦੂ ਧਰਮ ਅਤੇ ਇਸਲਾਮ ਨਾਲ ਵਾਸਤਾ ਸੀ, ਦੀ ਬਾਣੀ ਇਕੱਤਰ ਕਰ ਕੇ ਕੀਤਾ ਅਤੇ ਇਸ ਪਵਿੱਤਰ ਬੀੜ ਨੂੰ ਭਾਈ ਗੁਰਦਾਸ ਜੀ ਦੇ ਹੱਥੋਂ ਲਿਖਵਾਇਆ। ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਤੇਗ ਬਹਾਦੁਰ ਜੀ ਦੀ ਬਾਣੀ ਨੂੰ ਇਕੱਤਰ ਕਰ ਕੇ ਤਲਵੰਡੀ ਸਾਬੋ ਵਿਖੇ ਭਾਈ ਮਨੀ ਸਿੰਘ ਜੀ ਪਾਸੋਂ ਆਦਿ ਗ੍ਰੰਥ ਵਿੱਚ ਦਰਜ ਕਰਵਾ ਕੇ ਆਦਿ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਦਾ ਦਰਜਾ ਦਿੱਤਾ। ਦਸਮ ਪਿਤਾ ਦੇ ਜੋਤੀ-ਜੋਤਿ ਸਮਾਉਣ ਪਿੱਛੋਂ ਬਾਬਾ ਦੀਪ ਸਿੰਘ ਵੱਲੋਂ ਗੁਰੂ ਗ੍ਰੰਥ ਸਾਹਿਬ ਦੇ ਬਹੁਤ ਸਾਰੇ ਉਤਾਰੇ ਵੰਡੇ ਗਏ। ਗੁਰੂ ਗ੍ਰੰਥ ਸਾਹਿਬ ਦੀ ਲਿਖਾਈ ਗੁਰਮੁਖੀ ਲਿਪੀ ਵਿੱਚ ਹੋਈ ਹੈ ਅਤੇ ਬਹੁਤ ਸਾਰੀਆਂ ਬੋਲੀਆਂ ਅਤੇ ਉਪ-ਬੋਲੀਆਂ– ਜਿਵੇਂ ਕਿ ਲਹਿੰਦੀ ਪੰਜਾਬੀ, ਬ੍ਰਜ ਭਾਸ਼ਾ, ਖੜ੍ਹੀ ਬੋਲੀ, ਸੰਸਕ੍ਰਿਤ ਅਤੇ ਫ਼ਾਰਸੀ – ਕਈ ਵਾਰ ਜਿਹਨਾਂ ਦੇ ਸਮੂਹ ਨੂੰ ਸੰਤ ਭਾਸ਼ਾ ਕਿਹਾ ਜਾਂਦਾ ਹੈ।.
ਲੋਕਧਾਰਾ (ਅੰਗਰੇਜ਼ੀ: 'folklore') ਕਿਸੇ ਲੋਕ ਭਾਈਚਾਰੇ ਵਿੱਚ ਪ੍ਰਵਾਹਮਾਨ ਲੋਕ ਗੀਤਾਂ, ਲੋਕ ਸੰਗੀਤ, ਲੋਕ ਨਾਚ, ਮਿਥਾਂ, ਲੋਕ ਕਹਾਣੀਆਂ, ਦੰਦ ਕਥਾਵਾਂ, ਜ਼ਬਾਨੀ ਇਤਿਹਾਸ, ਕਹਾਵਤਾਂ, ਵਿਅੰਗ, ਬੁਝਾਰਤਾਂ, ਲੋਕ ਧਰਮ, ਲੋਕ ਵਿਸ਼ਵਾਸ, ਜਾਦੂ-ਟੂਣੇ, ਵਹਿਮ-ਭਰਮ, ਲੋਕ ਸਾਜ਼, ਸੰਦ, ਬਰਤਨ ਭਾਂਡੇ ਅਤੇ ਲੋਕ ਹਥਿਆਰਾਂ ਆਦਿ ਦਾ ਇੱਕ ਜਟਿਲ ਤਾਣਾ ਬਾਣਾ ਹੁੰਦਾ ਹੈ। ਇਸ ਨੂੰ ਅਸੀਂ ਚਾਰ ਵੰਨਗੀਆਂ ਵਿੱਚ ਵੰਡਦੇ ਹਾਂ।
ਸ਼ਹਿਰੀਕਰਣ ਤੋਂ ਭਾਵ ਸ਼ਹਿਰੀ ਪ੍ਰਵਿਰਤੀਆ ਦੇ ਪ੍ਰਬਲ ਰੂਪ ਵਿੱਚ ਵਿਕਾਸ ਦੀ ਪ੍ਰਕਿਰਿਆ ਹੈ, ਪਿੰਡ ਦੀ ਜੀਵਨ ਜਾਂਚ, ਸਹੂਲਤਾ, ਵਿਅਕਤੀਗਤ ਸੰਬੰਧ ਜਦੋਂ ਸ਼ਹਿਰਾਂ ਵਾਂਗ ਜਾ ਉਨ੍ਹਾਂ ਵਿੱਚ ਬਦਲਾਅ ਆਉਂਦਾ ਹੈ। ‘ਪਿੰਡਾਂ’ ਦਾ ਪਿੰਡ ਹੀ ਰਹਿਣਾ ਭਾਵ ਕਿ ਇੱਕ ਪਿਡ ਆਪਣੀ ਹੀ ਥਾਂ ਤੇ ਰਹਿੰਦਾ ਹੈ ਪਰ ਉਸ ਵਿੱਚ ਸ਼ਹਿਰੀ ਸਹੂਲਤਾਂ ਆ ਜਾਂਦੀਆਂ ਹਨ। ਵਰਤਮਾਨ ਯੁੱਗ ਦੇ ਹਰ ਵਿਕਸਿਤ, ਅਵਿਕਸਿਤ ਦੇਸ਼ਾਂ ਵਿੱਚ ਇਸ ਪ੍ਰਕਿਰਿਆ ਦੀ ਲਹਿਰ ਤੇਜੀ ਨਾਲ ਵੱਧ ਰਹੀ ਹੈ। ਸ਼ਹਿਰੀ ਕਰਣ ਵਿੱਚ ਉਦਯੋਗਿਕ, ਵਿਕਾਸ, ਆਵਾਜਾਈ ਦੇ ਸਾਧਨਾਂ ਤੇ ਸੰਚਾਰ ਸਾਧਨਾਂ ਦਾ ਵਿਕਾਸ ਹੁੰਦਾ ਹੈ। ਮਨੁੱਖ ਅਕਸਰ ਤਜਾਰਤੀ ਰੁਚੀਆਂ ਰੱਖਣ ਵਾਲੇ ਬਣ ਜਾਂਦੇ ਹਨ। ਵਿਲਾਸਤਾ ਦੀ ਭਾਵਨਾ ਵੱਧ ਜਾਂਦੀ ਹੈ।ਸ਼ਹਿਰੀਕਰਣ, ਉਦਯੋਗੀਕਰਣ, ਪੱਛਮੀਕਰਨ, ਯੂਰਪੀਕਰਨ ਜਾਂ ਮਸ਼ੀਨੀਕਰਣ ਵਰਗੇ ਸ਼ਬਦ ਅ0ਰ9ਜ85ਸਲ ਵਿੱਚ ਸਭਿਆਚਾਰੀਕਰਨ ਦੇ ਹੀ ਵੱਖ-ਵੱਖ ਪੱਖਾਂ ਦਾ ਪ੍ਰਗਟਾਵਾਂ ਕਰਦੇ ਹਨ। ਨਵੀਨ ਯੁੱਗ ਨੂੰ ਉਦਯੋਗਿਕ ਯੁੱਗ, ਪਦਾਰਥਵਾਦੀ ਯੂੱਗ, ਮਸ਼ੀਨੀ ਯੁੱਗ ਆਦਿ ਨਾਵਾਂ ਨਾਲ ਸੱਦੇ ਜਾਣਾ ਇਸ ਗੱਲ ਵੱਲ ਸੰਕੇਤ ਕਰਦਾ ਹੈ ਕਿ ਅਜੋਕੇੇ ਯੁੱਗ ਨੂੰ ਮਸ਼ੀਨਰੀ ਨੇ ਬਹੁਤ ਪ੍ਰਭਾਵਿਤ ਕੀਤਾ ਹੈ। ਛੋਟੀ ਵੱਡੀ ਮਸ਼ੀਨਰੀ ਨੇ ਸਮੁੱਚੇ ਸਮਾਜਿਕ ਢਾਂਚੇ ਨੂੰ ਬਦਲ ਦਿੱਤਾ ਹੈ। ਸ਼ਹਿਰੀ ਖੇਤਰ ਵਿੱਚ ਵੱਡੇ, ਛੋਟੇ ਕਾਰਖਾਨੇ ਲੱਗਣ ਨਾਲ ਪੇਂਡੂ ਲੋਕ ਸ਼ਹਿਰਾਂ ਵੱਲ ਰਜ਼ੁਹ ਕਰਨ ਲੱਗ ਪਏ ਹਨ। ਸ਼ਹਿਰੀ ਵੱਸੋਂ ਵਿੱਚ ਪਰਿਵਤਨ ਹੋਣ ਲੱਗ ਪਿਆ ਹੈ ਵਿਕਾਸਸ਼ੀਲਤਾ ਦੀ ਲਹਿਰ ਨੇ ਸ਼ਹਿਰਾਂ ਵਾਲੀਆਂ ਸਹੂਲਤਾਂ ਪਿੰਡਾਂ ਤੱਕ ਪਹੰੁਚਾ ਦਿੱਤੀਆ ਹਨ। ਪਿੰਡਾਂ ਦੇ ਲੋਕ ‘ਨਕਦ ਆਮਦਨ’ ਅਤੇ ਬਹੁਤੇ ਲਾਭ ਵਾਲੇ ਧੰਦੇ ਅਪਣਾਉਣ ਲੱਗੇ ਹਨ। ਲੋੜਾਂ ਅਤੇ ਵਿਲਾਸਤਾ ਵਾਲੀਆਂ ਵਸਤਾਂ ਦੀ ਗਿਣਤੀ ਅਤੇ ਪੱਧਰ ਵਿੱਚ ਫ਼ਰਕ ਆਉਣ ਲੱਗ ਪਿਆ ਹੈ। ਇੰਜ ਸਮੁੱਚਾ ਸਮਾਜਿਕ ਢਾਂਚਾ ਜਿਹੜੀਆਂ ਸਦੀਆਂ ਤੋ ਖੜੋਤ ਦੀ ਹਾਲਤ ਵਿੱਚ ਜਾਪਦਾ ਰਿਹਾ ਸੀ, ਬਹੁਤ ਹੀ ਤੇਜੀ ਨਾਲ ਬਦਲਦਾ ਨਜਰ ਆਉਣ ਲੱਗ ਪਿਆ ਹੈ। ਪੜ੍ਹੇ, ਅਧਪੜ੍ਹੇ, ਪੇਂਡੂ ਸ਼ਹਿਰਾਂ ਵੱਲ ਜਾ ਰਹੇ ਹਨ, ਖਾਸ ਤੌਰ ਤੇ ਨੌਕਰੀਆਂ ਵੱਲ ਵੱਡੇ ਪੈਮਾਨੇ ਤੇ ਰੁਚਿਤ ਪੇਂਡੂ ਤਬਕਾ ਸ਼ਹਿਰਾਂ ਵੱਲ ਭੱਜ ਰਿਹਾ ਹੈ। ਪੰਜਾਬ ਦੀ ਕੁੱਲ ਆਬਾਦੀ ਦਾ ਸ਼ਹਿਰੀ ਹਿੱਸਾ 1911 ਵਿੱਚ 10%, 1921 ਵਿੱਚ 10.7%, 1931 ਵਿੱਚ 13%, 1941 ਵਿੱਚ 15.2%, 2001 ਵਿੱਚ 27.8%, 2011 ਵਿੱਚ 31.16% ਹੈ। 2001 ਵਿੱਚ 72.19% ਸੀ, ਜੋ 2011 ਵਿੱਚ ਘੱਟ ਕੇ 68.84% ਹੋ ਗਈ ਹੈ। ਸ਼ਹਿਰੀ ਸਭਿਅਤਾ ਅਤੇ ਉਦਯੋਗਾਂ ਦੇ ਵੱਧਣ ਫੁੱਲਣ ਨਾਲ ਪੈਦਾ ਹੋਈ ਨਵੀਂ ਪੀੜ੍ਹੀ ਲਿਖੀ ਮੱਧ ਸ਼ੇ੍ਰਣੀ ਸਭ ਤੋਂ ਪਹਿਲਾਂ ਇਸ ਵਿਰੋਧ ਦਾ ਅਖਾੜਾ ਬਣੀ। ਇਹ ਵਿਰੋਧ ਲੋਕ ਅਖਾਣਾਂ ਤੋਂ ਵੀ ਪ੍ਰਗਟ ਹੁੰਦਾ ਹੈ। 1। ਸ਼ਹਿਰ ਦੀ ਚਿੜੀ, ਪਿੰਡ ਦੀ ਕੁੜੀ। 2। ਸ਼ਹਿਰੀ ਵਸਣ ਦੇਵਤੇ, ਪਿੰਡੀ ਵਸਣ ਜਿੰਨ। 3। ਸ਼ਹਿਰੀ ਵਸਣ ਦੇਵਤੇ ਤੇ ਬਾਹਰ ਭੂਤ ਪ੍ਰੇਤ। ਦਸਤਕਾਰੀ ਦੇ ਨਵੇਂ ਸੰਦਾਂ ਅਤੇ ਢੰਗਾਂ ਨਾਲ ਉਦਯੋਗਿਕ ਧੰਦੇ ਵਿਕਾਸ ਕਰਨ ਲੱਗੇ ਹਨ। ਨਿੱਤ ਵਰਤੋਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਨਕਦ ਵੇਤਨ ਦੀ ਲੋੜ ਮਹਿਸੂਸ ਹੋਣ ਲੱਗ ਪਈ ਹੈ। ਜਿਸਦੇ ਫਲਸਰੂਪ ਪੇਂਡੂ ਲੋਕਾਂ ਦੇ ਦੁੱਧ ਵੇਚਣ, ਮੁਰਗੀ ਪਾਲ, ਸੂਰ ਪਾਲਣ, ਮੱਧੂ ਮੱਖੀਆਂ ਪਾਲਣ ਵਰਗੇ ਧੰਦੇ ਅਪਨਾ ਲਏ ਸਨ। ਇਹ ਧੰਦੇ ਸ਼ਹਿਰ ਨਾਲ ਸੰਪਰਕ ਜੋੜਨ ਬਿਨਾਂ ਚੱਲਣੇ ਅਸੰਵ ਸਨ। ਇਸ ਲਈ ਹਰ ਰੋਜ ਦੇ ਸੰਪਰਕ ਨਾਲ ਪਰਸਪਰ ਆਦਾਨ ਪ੍ਰਦਾਨ ਨੇ ਅਨੇਕਾਂ ਕਦਰਾਂ ਕੀਮਤਾਂ ਦਾ ਵਟਾਦਰਾ ਕੀਤਾ ਹੈ। ਨਵੇਂ ਧੰਦੇ ਅਪਣਾਉਣ ਨਾਲ ਇੱਕ ਸ਼੍ਰੇਣੀ ਹੋਂਦ ਵਿੱਚ ਆ ਗਈ ਹੈ। ਇਨ੍ਹਾਂ ਵਿੱਚ ਤਾਂਗੇ ਵਾਲੇ, ਰਿਕਸ਼ੇ ਵਾਲੇ, ਟੈਂਪੂ ਵਾਲੇ, ਪੱਲੇਦਾਰ, ਕੁੱਲੀ ਆਦਿ ਬਿਲਕੁੱਲ ਨਵੀਂ ਸ਼ੇ੍ਰਣੀ ਲਗਾਤਾਰ ਉੱਭਰਣ ਲੱਗੀ ਹੈ। ਇਹ ਲੋਕ ਵੀ ਪਿੰਡਾਂ ਅਤੇ ਸ਼ਹਿਰਾਂ ਵਿੱਚ ਤਾਲਮੇਲ ਪੈਦਾ ਕਰਨ ਵਿੱਚ ਸਹਾਇਕ ਬਣੇ ਹਨ। ਇਸ ਸ਼ੇ੍ਰਣੀ ਦੇ ਹੋਂਦ ਵਿੱਚ ਆਉਣ ਨਾਲ ਜਾਤਪਾਤ ਦੇ ਬੰਦਨ ਖ਼ਤਮ ਹੋ ਗਏ ਹਨ।ਬਰਾਦਰੀ ਸਿਸਟਮ ਟੁੱਟ ਗਿਆ ਹੈ। ਇਸ ਸ਼੍ਰੇਣੀ ਦੇ ਘਰੇਲੂ ਦੁਖ-ਸੁੱਖ, ਖੁਸ਼ੀ ਗ਼ਮੀ ਦੇ ਸ਼ਰੀਕ ਉਸ ਦੇ ਹਮ-ਪੇਸ਼ਾ ਲੋਕ ਬਣਨ ਲੱਗੇ ਹਨ। ਪੁਰਾਣੀ ਨਾਤੇਦਾਰੀ ਦਾ ਸਿਲਸਿਲਾ ਬਦਲ ਗਿਆ ਹੈ।। ਖ਼ੂਨ ਦੇ ਰਿਸ਼ਤੇ ਦੀ ਸਾਂਝ ਖ਼ਤਮ ਹੋਣ ਲੱਗ ਪਈ ਹੈ। ਪਿੰਡ ਵਿੱਚ ਵਿਅਕਤੀ ਦੀ ਪਛਾਣ ਉਸ ਦੀ ਗੋਤ ਤੇ ਪਰਿਵਾਰ ਤੋਂ ਹੁੰਦੀ ਹੈ, ਪਰੰਤੂ ਜਦੋਂ ਉਹ ਸ਼ਹਿਰ ਵਿੱਚ ਆਉਂਦਾ ਹੈ ਤਾਂ ਉਸ ਲਈ ਸਭ ਕੁੱਝ ਬਦਲ ਜਾਂਦਾ ਹੈ। ਉਸ ਦੀ ਜੀਵਨ ਦਾ ਦ੍ਰਿਸ਼ਟੀਕੋਣ ਬਦਲਦਾ ਹੈ। ਉਹ ਪੇਂਡੂ ਜੀਵਨ ਤੋਂ ਬਦਲ ਕੇ ਰਾਸ਼ਟਰਵਾਦ ਨਾਲ ਜੁੜਦਾ ਹੈ। ਇਹ ਸ਼ਹਿਰੀਕਰਣ ਦਾ ਪ੍ਰਮੁੱਖ ਲੱਛਣ ਹੈ। ਪੇਂਡੂ ਸਮਾਜ ਵਿੱਚ ਵਿਅਕਤੀ ਦੀ ਜਾਣ ਪਛਾਣ ਹਰ ਇੱਕ ਨਾਲ ਨਿੱਜੀ ਹੁੰਦੀ ਹੈ। ਉਹ ਮਿਲਜੁਲ ਕੇ ਰਹਿੰਦੇ ਹਨ ਪਰ ਅਖੀਰ ਵਿੱਚ ਉਹ ਉਥੋ ਦੇ ਸਮਾਜ ਤੋਂ ਅਗਿਆਤ ਹੁੰਦਾ ਹੈ ਤੇ ਜੀਵਨ ਬਤੀਤ ਕਰਨ ਲਈ ਰਸਮੀ ਤੌਰ ਤੇ ਵਿਵਹਾਰ ਕਰਨਾ ਸਿੱਖਦਾ ਹੈ, ਜਿਸ ਨਾਲ ਵਿਅਕਤੀਗਤ ਰੂਪ ਵਿੱਚ ਆਪਣੇ ਆਪ ਨੂੰ ਪੇਸ਼ ਕਰਦਾ ਹੈ। ਸਿਨੇਮਾ, ਟੈਲੀਵਿਜ਼ਨ ਅਤੇ ਵਿਗਿਆਨਿਕ ਤਰੱਕੀ ਦੇ ਕਾਰਨ ਲੋਕਾਂ ਵਿੱਚ ਆਪਣੇ ਫੈਸਲੇ ਖੁੱਦ ਲੈਣ ਦਾ ਰੁਝਾਨ ਵਧਿਆ ਹੈ। ਪੁਰਾਤਨ ਰੂੜ੍ਹੀਆਂ ਖ਼ਤਮ ਹੋ ਰਹੀਆਂ ਹਨ। ਅੱਜ ਕੱਲ੍ਹ ਕਦਰਾਂ-ਕੀਮਤਾਂ, ਆਦਰ ਸਤਿਕਾਰ, ਮਾਣ ਮਰਿਆਦਾ ਆਦਿਕ ਵਿੱਚ ਕਮੀ ਆਈ ਹੈ। ਵੱਧ ਰਹੇ ਸਿੱਖਿਆ ਦੇ ਪ੍ਰਸਾਰ ਦੇ ਕਾਰਨ ਸਮਾਜ ਵਿੱਚ ਬਰਾਬਰਤਾ ਆ ਰਹੀ ਹੈ। ਨਵੇਂ ਸਮਾਜ ਵਿੱਚ ਪੁਰਾਤਨ ਪੇਂਡੂ ਭਾਈਚਾਰੇ ਦੀ ਲਹੂ ਦੇ ਰਿਸ਼ਤੇ ਦੀ ਸਾਂਝ ਖ਼ਤਮ ਹੋ ਜਾਣ ਕਾਰਨ ਔਰਤ ਮਰਦ ਇੱਕਠੇ ਖੁੱਲ੍ਹ ਲੈਣ ਲੱਗ ਪਏ ਹਨ। ਅਜੋਕੇ ਸਮੇਂ ਵਿੱਚ ਵਿਆਹ ਸੰਬੰਧ, ਪੇ੍ਰਮ ਸੰਬੰਧ ਇੱਕਲੇ ਮਰਦਾਂ ਦੀ ਮਰਜ਼ੀ ਉੱਤੇ ਨਿਰਭਰ ਨਾ ਹੋ ਕੇ ਔਰਤਾਂ ਦੀ ਮਰਜ਼ੀ ਉੱਪਰ ਵੀ ਨਿਰਭਰ ਹੋਣ ਲੱਗ ਪਏ ਹਨ। ਸ਼ਹਿਰੀਕਰਣ ਅਤੇ ਉਦਯੋਗੀਕਰਣ ਨਾਲ ਪਿੰਡਾਂ ਵਿੱਚ ਖਾਣ-ਪੀਣ, ਰਹਿਣ-ਸਹਿਣ, ਰਿਸ਼ਤਾਨਾਤਾ ਪ੍ਰਬੰਧ ਅਤੇ ਵਾਤਾਵਰਣ ਵਿੱਚ ਪਰਿਵਰਤਣ ਦੇਖਣ ਨੂੰ ਮਿਲਿਆ ਹੈ। ਸ਼ਹਿਰੀਕਰਣ ਨਾਲ ਪਿੰਡਾਂ ਵਿੱਚ ਕੁਦਰਤੀ ਹਵਾ, ਪਾਣੀ ਵਿੱਚ ਫ਼ਰਕ ਆਇਆ ਹੈ। ਪੇਂਡੂ ਸਮਾਜ ਵਿੱਲ ਲੋਕਾਂ ਦੇ ਪਹਿਰਾਵੇ ਵਿੱਚ ਬਦਲਾਅ ਆਇਆ ਹੈ। ਸ਼ਹਿਰੀਕਰਣ ਨਾਲ ਪਿੰਡਾਂ ਵਿੱਚ ਸਿਹਤਮੰਦ ਖੁਰਾਕ ਵਿੱਚ ਕਮੀ ਆਈ ਹੈ, ਲੋਕ ਸਾਦਾ ਅਤੇ ਨਰੋਏ ਭੋਜਨ ਦੀ ਥਾਂ ਚਟਪਟੀਆਂ ਅਤੇ ਮਜ਼ੇਦਾਰ ਚੀਜ਼ਾਂ ਦੀ ਵਰਤੋਂ ਕਰਦੇ ਹਨ। ਘਰਾਂ ਵਿੱਚ ਰਸੋਈਆਂ ਵਿੱਚ ਖਾਣਾ ਬਣਾਉਣ ਦੀ ਥਾਂ ਹੋਟਲਾਂ ਤੋਂ ਖਾਣਾ ਲਿਆਂਦਾ ਜਾਂਦਾ ਹੈ। ਲੋਕ ਪਹਿਲਾਂ ਇੱਕ ਪਰਿਵਾਰ ਵਿੱਚ ਮਿਲ ਜੁਲ ਕੇ ਰਹਿੰਦੇ ਸਨ, ਪਰ ਅੱਜ ਕੱਲ੍ਹ ਕਿਰਾਏ ਤੇ ਮਕਾਨ ਲੈ ਕੇ ਰਹਿੰਦੇ ਹਨ ਪਰਿਵਾਰ ਅਤੇ ਰਿਸ਼ਤੇ ਨਾਤੇ ਵਿੱਚ ਸਾਂਝੀਵਾਲਤਾ ਵਿੱਚ ਕਮੀ ਆਈ ਹੈ। ਸ਼ਹਿਰੀਕਰਣ ਨਾਲ ਰਿਸ਼ਤੇ ਨਾਤੇ ਪ੍ਰਬੰਧ ਵਿੱਚ ਵੀ ਬਦਲਾਅ ਆਇਆ ਹੈ, ਮਾਮਾ, ਚਾਚਾ, ਤਾਇਆ ਫੁੱਫੜ ਦੀ ਥਾਂ ਅੰਕਲ ਅਤੇ ਮਾਮੀ, ਚਾਚੀ, ਤਾਈ ਅਤੇ ਭੂਆ ਦੀ ਥਾਂ ਐਂਟੀ ਨੇ ਲੈ ਲਈ ਹੈ। ਦਾਦੀ-ਦਾਦਾ ਨੂੰ ਬਾਬਾ-ਬੇਬੇ ਕਹਿਣ ਦੀ ਥਾਂ ਵੱਡੇ ਪਾਪਾ/ਡੈਡੀ ਅਤੇ ਵੱਡੇ ਮੰਮੀ ਕਹਿਣ ਦਾ ਰਿਵਾਜ ਬਣਦਾ ਜਾ ਰਿਹਾ ਹੈ। ਬੋਲ ਚਾਲ ਦੀ ਭਾਸ਼ਾ ਵਿੱਚ ਪਰਿਵਰਤਨ ਆਇਆ ਹੈ ਅੰਗਰੇਜ਼ੀ ਅਤੇ ਕੋਈ ਹੋਰ ਉਪ ਭਾਸ਼ਾਵਾਂ ਦੇ ਸ਼ਬਦਾਂ ਦਾ ਇਸਤੇਮਾਲ ਲੱਗਭਗ ਹਰੇਕ ਵਰਗ ਕਰਨ ਲੱਗਾ ਹੈ। ਉਪਰੋਕਤ ਲਿਖੇ ਆਧਾਰ ਕਹਿ ਸਕਦੇ ਹਾਂ ਕਿ ਵਿਗਿਆਨਿਕ ਅਤੇ ਪਦਾਰਥਵਾਦੀ ਭਾਵਨਾ ਵਿੱਚ ਅਜੋਕਾ ਮਨੁੱਖ ਆਲੇ ਦੁਆਲੇ ਨਾਲੋਂ ਟੁੱਟ ਗਿਆ ਹੈ। ਦਿਨੋਂ ਦਿਨ ਉਹ ਆਪਣੇ ਆਪ ਨਾਲੋਂ ਵੀ ਟੁੱਟਦਾ ਜਾ ਰਿਹਾ ਹੈ। ਬਾਹਰੀ ਤੌਰ ਤੇ ਰੇਡੀਓ, ਟੈਲੀਵਿਜ਼ਨ, ਅਖ਼ਬਾਰ, ਸਿਨੇਮਾ ਅਤੇ ਹੋਰ ਅਨੇਕਾਂ ਸਾਧਨਾ ਰਾਹੀਂ ਸਭਿਆਚਾਰ ਮੇਲ-ਜੋਲ ਵਧਾਉਣ ਦੇ ਉਪਰਾਲੇ ਕੀਤੇ ਜਾ ਰਹੇ ਹਨ। ਪਰੰਤੁ ਹੈਰਾਨੀ ਦੀ ਗੱਲ ਹੈ ਕਿ ਏਨਾ ਕੁੱਝ ਹੋਣ ਦੇ ਬਾਵਜੂਦ ਵੀ ਮਾਨਵ ਦਾ ਅਸਤਿਤਵ ਆਪਣੇ ਆਪ ਵਿੱਚ ਸੁੰਗੜਦਾ ਜਾ ਰਿਹਾ ਹੈ। ਹਵਾਲਾ ਪੁਸਤਕਾਂ 1। ‘ਸਭਿਆਚਾਰ ਅਤੇ ਲੋਕਧਾਰਾ ਦੇ ਮੂਲ ਸਰੋਕਾਰਾਂ’, ਪ੍ਰਕਾਸ਼ਕ-ਲਾਹੌਰ ਬੁੱਕ ਸ਼ਾਪ, ਲੁਧਿਆਣਾ। 2। ਜੀਤ ਸਿੰਘ ਜੋਸ਼ੀ (ਡਾ.), ‘ਸਭਿਆਚਾਰ: ਸਿਧਾਂਤ ਤੇ ਵਿਹਾਰ’, ਪ੍ਰਕਾਸ਼-ਵਾਰਿਸ਼ ਸ਼ਾਹ ਫਾਊਂਡੇਸ਼ਨ, ਅੰਮ੍ਰਿਤਸਰ। 3। ‘ਪੰਜਾਬੀ ਸਭਿਆਚਾਰ: ਸੰਦਰਭਮੂਲਕ ਅਧਿਐਨ’, ਬ੍ਰਹਮਜਗਦੀਸ਼ ਸਿੰਘ, ਪ੍ਰਕਾਸ਼ਕ,-ਵਾਰਿਸ਼ ਸ਼ਾਹ ਫਾਉੂਂਡੇਸ਼ਨ, ਅੰਮ੍ਰਿਤਸਰ। 4। ਜ਼ਸਵਿੰਦਰ ਸਿੰਘ (ਡਾ.), ‘ਪੰਜਾਬੀ ਸਭਿਆਚਾਰ ਪਛਾਣ ਚਿੰਨ੍ਹ’, ਪ੍ਰਕਾਸ਼ਕ-ਗਰੈਸੀਅਸ ਬੁੱਕਸ, ਅਰਬਨ ਅਸਟੇਟ, ਪਟਿਆਲਾ। 5। ਪ੍ਰੋ.
ਪੰਜਾਬੀ ਸੱਭਿਆਚਾਰ ਤੋਂ ਭਾਵ ਪੰਜਾਬੀ ਲੋਕ-ਸਮੂਹ ਦੁਆਰਾ ਸਿਰਜੀ ਵਿਸ਼ੇਸ਼ ਜੀਵਨ-ਜਾਚ ਜਿਸ ਵਿੱਚ ਉਨ੍ਹਾ ਲੋਕਾਂ ਦਾ ਰਹਿਣ-ਸਹਿਣ, ਕਿੱਤੇ, ਰਸਮ-ਰਿਵਾਜ, ਰਿਸ਼ਤੇ-ਨਾਤੇ, [[ਪਹਿਰਾਵਾ], ਵਿਸ਼ਵਾਸ਼, ਕੀਮਤਾਂ, ਮਨੋਰੰਜਨ ਦੇ ਸਾਧਨ, ਭਾਸ਼ਾ ਅਤੇ ਲੋਕ-ਸਾਹਿਤ ਆਦਿ ਸ਼ਾਮਿਲ ਹੁੰਦੇ ਹਨ। ਓਪਰੀ ਨਜ਼ਰੇ ਵੇਖਿਆਂ ਜਿੱਥੇ ਸੱਭਿਆਚਾਰ ਦੀ ਪ੍ਰਕਿਰਤੀ ਸਧਾਰਨ ਜਾਪਦੀ ਹੈ, ਉੱਥੇ ਇਸਦਾ ਅਧਿਐਨ ਕਰ ਦੇ ਹੋਏ ਅਸੀਂ ਮਹਿਸੂਸ ਕਰ ਸਕਦੇ ਹਾਂ ਕਿ ਇਹ ਆਪਣੇ ਆਪ ਵਿੱਚ ਇੱਕ ਜਟਿਲ ਵਰਤਾਰਾ ਵੀ ਹੈ।
ਰਿਸ਼ਤਾ-ਨਾਤਾ ਪ੍ਰਬੰਧ ਸਮਾਜਿਕ ਰਿਸ਼ਤਿਆਂ ਦਾ ਇੱਕ ਜਾਲ ਹੈ ਜਿਸਦਾ ਹਿੱਸਾ ਲਗਭਗ ਸਾਰੇ ਸਭਿਆਚਾਰਾਂ ਦੇ ਲੋਕ ਹਨ। ਇਹ ਆਰੰਭ ਤੋਂ ਹੀ ਸਮਾਜ ਦਾ ਮਹੱਤਵਪੂਰਨ ਅੰਗ ਰਿਹਾ ਹੈ। ਲਹੂ ਦੇ ਰਿਸ਼ਤੇ ਜੀਵਨ ਨਾਲ ਨਹੁੰ ਮਾਸ ਵਾਲਾ ਸੰਬੰਧ ਰੱਖਦੇ ਹਨ। ਇਸ ਤੋਂ ਬਿਨ੍ਹਾਂ ਮਨੁੱਖ ਆਪ ਵੀ ਦੂਜੇ ਅਲਹੂ ਰਿਸ਼ਤਿਆਂ ਦੀ ਸਿਰਜਨਾ ਕਰਦਾ ਹੈ। ਉਪਰੋਕਤ ਰਿਸ਼ਤਿਆਂ ਦੀ ਰੂਪ ਬਣਤਰ ਦੇ ਹਿਸਾਬ ਨਾਲ ਪੰਜਾਬੀਆਂ ਦੇ ਅੰਗ ਸਾਕ ਜਨਮ ਤੇ ਮਨ ਸਦਕਾ ਹੋਂਦ ਵਿਚ ਆਉਂਦੇ ਹਨ। ਰਿਸ਼ਤਾ-ਨਾਤਾ ਪ੍ਰਣਾਲੀ ਦਾ ਮਹੱਤਵਪੂਰਨ ਪਹਿਲੂ ਇਹ ਹੈ ਕਿ ਇਹਨਾਂ ਵਿਚ ਹਰ ਸਕੇ ਸੰਬੰਧੀ ਦਾ ਨਵੇਕਲਾ ਦਰਜਾ ਪਿਆਰ ਸਤਿਕਾਰ ਵੱਖ-ਵੱਖ ਰਿਸ਼ਤੇ ਲਈ ਨਿਸ਼ਚਿਤ ਬੌਧਿਕ ਸ਼ਬਦਾਂ ਤੋਂ ਪ੍ਰਗਟ ਹੁੰਦਾ ਹੈ। ਚਾਚਾ, ਤਾਇਆ, ਮਾਸੜ, ਫੁੱਫੜ, ਨਾਨ, ਦਾਦਾ, ਆਦਿ ਤਾਂ ਉਸਦੇ ਇਸਤਰੀ ਲਿੰਗ ਰਿਸ਼ਤੇ ਵੱਖ-ਵੱਖ ਦਰਜੇ ਦੀ ਭਾਵੁਕ ਸਾਂਝ ਤੇ ਮਿਲਵਰਤਨ ਦਾ ਪ੍ਰਤੀਕ ਰਹੇ ਹਨ।1
ਬੁਨਿਆਦੀ ਅਧਿਕਾਰ ਭਾਰਤੀ ਸੰਵਿਧਾਨ ਦਾ ਇੱਕ ਮਹੱਤਵਪੂਰਨ ਹਿੱਸਾ ਹਨ। ਇਹ ਭਾਰਤੀ ਨਾਗਰਿਕਾਂ ਨੂੰ ਸ਼ਾਂਤੀ ਅਤੇ ਸਦਭਾਵਨਾ ਨਾਲ ਜੀਵਨ ਜਿਉਣ ਦਾ ਅਧਿਕਾਰ ਦਿੰਦੇ ਹਨ। ਇਹ ਅਧਿਕਾਰ ਵਿਸ਼ਵ ਦੇ ਲਗਭਗ ਸਾਰੇ ਲੋਕਤੰਤਰਾਂ ਵਿੱਚ ਮੌਜੂਦ ਹੁੰਦੇ ਹਨ ਜਿਵੇਂ ਕਿ ਕਾਨੂੰਨ ਦੇ ਸਾਹਮਣੇ ਸਮਾਨਤਾ, ਬੋਲਣ ਦੀ ਆਜ਼ਾਦੀ, ਇਕੱਠੇ ਹੋਣ ਦੀ ਆਜ਼ਾਦੀ ਅਤੇ ਆਪਣੇ ਧਰਮ ਨੂੰ ਪੂਜਣ ਦੀ ਆਜ਼ਾਦੀ ਆਦਿ। ਇਹਨਾਂ ਅਧਿਕਾਰਾਂ ਦੀ ਉਲੰਘਣਾ ਕਰਨ ਤੇ ਭਾਰਤੀ ਦੰਡ ਵਿਧਾਨ ਅਧੀਨ ਸਜ਼ਾ ਹੋ ਸਕਦੀ ਹੈ।
ਰਾਜਨੀਤੀ ਵਿਗਿਆਨ ਇੱਕ ਸਮਾਜਿਕ ਵਿਗਿਆਨ ਹੈ ਜੋ ਸ਼ਾਸਨ ਪ੍ਰਣਾਲੀ ਦੇ ਪ੍ਰਬੰਧਾਂ ਅਤੇ ਸਿਆਸੀ ਸਰਗਰਮੀਆਂ, ਸਿਆਸੀ ਵਿਚਾਰਾਂ ਅਤੇ ਸਿਆਸੀ ਵਿਵਹਾਰ ਦਾ ਵਿਸ਼ਲੇਸ਼ਣ ਕਰਦਾ ਹੈ। ਇਹ ਸਿਆਸਤ ਦੇ ਸਿਧਾਂਤ ਅਤੇ ਅਭਿਆਸ ਨੂੰ ਵਿਆਪਕ ਤੌਰ 'ਤੇ ਪੇਸ਼ ਕਰਦਾ ਹੈ ਜਿਸ ਨੂੰ ਆਮ ਤੌਰ 'ਤੇ ਸ਼ਕਤੀ ਅਤੇ ਸਰੋਤਾਂ ਦੀ ਵੰਡ ਦਾ ਨਿਰਧਾਰਨ ਕਰਨ ਦੇ ਤੌਰ ਤੇ ਵਿਚਾਰਿਆ ਜਾਂਦਾ ਹੈ। ਰਾਜਨੀਤੀ ਵਿਗਿਆਨੀ "ਸਿਆਸੀ ਘਟਨਾਵਾਂ ਅਤੇ ਹਾਲਤਾਂ ਦੇ ਅਧੀਨ ਸਬੰਧਾਂ ਨੂੰ ਪ੍ਰਗਟ ਕਰਨ ਲਈ ਆਪਣੇ ਆਪ ਨੂੰ ਰਚਦੇ ਹੋਏ ਦੇਖਦੇ ਹਨ, ਅਤੇ ਇਸ ਖੁਲਾਸੇ ਤੋਂ ਉਹ ਰਾਜਨੀਤੀ ਦੀ ਦੁਨੀਆਂ ਦੇ ਕੰਮ ਬਾਰੇ ਆਮ ਸਿਧਾਂਤਾਂ ਨੂੰ ਬਣਾਉਣ ਦੀ ਕੋਸ਼ਿਸ਼ ਕਰਦੇ ਹਨ।ਰਾਜਨੀਤਿਕ ਵਿਗਿਆਨ ਵਿੱਚ ਤੁਲਨਾਤਮਕ ਰਾਜਨੀਤੀ, ਰਾਜਨੀਤਿਕ ਅਰਥ-ਵਿਵਸਥਾ, ਅੰਤਰਰਾਸ਼ਟਰੀ ਸਬੰਧਾਂ, ਸਿਆਸੀ ਸਿਧਾਂਤ , ਜਨਤਕ ਪ੍ਰਬੰਧਨ, ਜਨਤਕ ਨੀਤੀ ਅਤੇ ਰਾਜਨੀਤਕ ਪ੍ਰਣਾਲੀ ਸਮੇਤ ਬਹੁਤ ਸਾਰੇ ਉਪ ਖੇਤਰ ਹਨ। ਇਸ ਤੋਂ ਇਲਾਵਾ, ਰਾਜਨੀਤੀ ਵਿਗਿਆਨ ,ਅਰਥ ਸ਼ਾਸਤਰ, ਕਾਨੂੰਨ, ਸਮਾਜ ਸ਼ਾਸਤਰ, ਇਤਿਹਾਸ, ਫ਼ਲਸਫ਼ੇ, ਭੂਗੋਲ, ਮਨੋਵਿਗਿਆਨ ਅਤੇ ਮਾਨਵ ਸ਼ਾਸਤਰ ਦੇ ਖੇਤਰਾਂ ਨਾਲ ਜੁੜੇ ਹੋਏ ਹਨ ਅਤੇ ਇਹਨਾਂ ਉੱਤੇ ਆਧਾਰਿਤ ਹੈ।
ਵੱਡਾ ਘੱਲੂਘਾਰਾ (Vaḍḍā Ghallūghārā [ʋəɖɖɑ kə̀lːuɡɑ̀ɾɑ] "the great massacre or holocaust") ਅਫ਼ਗਾਨੀ ਦੁਰਾਨੀ ਫੌਜ਼ਾਂ ਦੁਆਰਾ ਕੀਤੇ ਸਿੱਖਾਂ ਦੇ ਭਾਰੀ ਕਤਲਾਮ ਨੂੰ ਕਹਿੰਦੇ ਹਨ। ਇਹ 1746 ਦੇ ਛੋਟੇ ਘਲੂਘਾਰੇ ਤੋਂ ਵੱਖਰਾ ਹੈ, ਜੋ ਦਹਾਕਿਆਂ ਤੱਕ ਜਾਰੀ ਰਿਹਾ ਸਿੱਖਾਂ ਨੂੰ ਖਤਮ ਕਰਨ ਦਾ ਅਫ਼ਗਾਨ ਹਮਲਾਵਰਾਂ ਦਾ ਖੂਨੀ ਕਾਰਾ ਸੀ। ਗੁਰਦੁਆਰਾ ਵੱਡਾ ਘੱਲੂਘਾਰਾ ਸਾਹਿਬ ਪਿੰਡ ਕੁਤਬਾ-ਬਾਹਮਣੀਆਂ ਵਿੱਚ ਸਥਿਤ ਹੈ।
ਗੁਰਮੁਖੀ ਲਿਪੀ ਵਿੱਚ ਪੰਜਾਬੀ ਭਾਸ਼ਾ ਨੂੰ ਲਿਖਣ ਲਈ ਵਰਤੀ ਜਾਣ ਵਾਲੀ ਲਿਪੀ ਹੈ। ਬੋਲਾਂ ਨੂੰ ਲਿਖਤ ਵਿੱਚ ਢਾਲਣ ਲਈ ਵਰਤੇ ਜਾਂਦੇ ਚਿੰਨ੍ਹਾਂ ਦੇ ਸਮੂਹ ਨੂੰ ਲਿਪੀ ਕਿਹਾ ਜਾਂਦਾ ਹੈ। ਲਿਪੀ ਬੋਲੀ ਦਾ ਵਾਹਣ ਹੈ। ਭਾਸ਼ਾ ਤੇ ਲਿਪੀ ਦਾ ਆਪਸ ਵਿੱਚ ਗੂੜ੍ਹਾ ਸੰਬੰਧ ਹੈ। ਜਿਵੇਂ ਮਨੁੱਖੀਭਾਵਾਂ ਦੀ ਪੁਸ਼ਾਕ ਬੋਲੀ ਹੈ, ਉਵੇਂ ਲਿਪੀ ਭਾਸ਼ਾ/ਬੋਲੀ ਦਾ ਪਹਿਰਾਵਾ ਹੈ। ਲਿਪੀ ਦੇ ਪਹਿਰਾਵੇ ਨੇ ਭਾਸ਼ਾ ਨੂੰ ਸਦੀਵਤਾ ਬਖ਼ਸ਼ੀ ਹੈ। ਲਿਪੀ ਮਨੁੱਖੀ ਭਾਵਾਂ ਨੂੰ ਅਮਰ ਕਰ ਦਿੰਦੀ ਹੈ। ਅੱਜ ਗਿਆਨ, ਵਿਗਿਆਨ ਅਤੇਕੰਪਿਊਟਰੀ ਯੁੱਗ ਵਿੱਚ ਭਾਵੇਂ ਨਵੀਆਂ ਤਕਨੀਕਾਂ ਨੇ ਬੋਲੀ ਭਾਸ਼ਾ (ਅਵਾਜ਼) ਨੂੰ ਸਥਾਈ ਰੂਪ ਦੇਣ ਦੇ ਹੋਰ ਵੀ ਕਈ ਨਵੀਨ ਸਾਧਨ ਬਣਾ ਲਏ ਹਨ, ਪਰ ਲਿਪੀ ਦੀ ਤਾਕਤ ਅਤੇ ਵਿਆਪਕਤਾ ਦੇ ਮੁਕਾਬਲੇ ਇਹ ਅਜੇ ਵੀ ਤੁੱਛ ਹਨ। ਹਰੇਕ ਭਾਸ਼ਾ ਦੇ ਲਿਖਤੀ ਸਰੂਪ ਲਈ ਕਿਸੇ ਨਾ ਕਿਸੇ ਲਿਪੀ ਦੀ ਵਰਤੋਂ ਕੀਤੀ ਜਾਂਦੀ ਹੈ। ਹਰ ਭਾਸ਼ਾ ਦੀ ਲਿਪੀ ਦਾ ਕੋਈ ਨਾ ਕੋਈ ਨਾਂ ਵੀ ਜ਼ਰੂਰ ਹੁੰਦਾ ਹੈ, ਜਿਵੇਂ ਹਿੰਦੀ ਲਈ ਦੇਵਨਾਗਰੀ ਲਿਪੀ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਅੰਗਰੇਜ਼ੀ ਭਾਸ਼ਾ ਲਈ ਰੋਮਨ ਲਿਪੀ ਦੀ ਵਰਤੋਂ ਕੀਤੀ ਜਾਂਦੀ ਹੈ। ਇਸੇ ਤਰ੍ਹਾਂ ਪੰਜਾਬੀ ਭਾਸ਼ਾ ਲਈ ਗੁਰਮੁਖੀ ਲਿਪੀ ਦੀ ਵਰਤੋਂ ਕੀਤੀ ਜਾਂਦੀ ਹੈ।
ਗੁਰਮੁਖੀ (ਪੰਜਾਬੀ: گُرمُکھی (ਸ਼ਾਹਮੁਖੀ)) ਇੱਕ ਸਿੱਖ ਲਿੱਪੀ ਹੈ ਜਿਸਨੂੰ ਦੂਜੇ ਸਿੱਖ ਗੁਰੂ, ਗੁਰੂ ਅੰਗਦ ਸਾਹਿਬ ਨੇ ਸੋਲ਼ਵੀਂ ਸਦੀ ਵਿੱਚ ਤਬਦੀਲ ਅਤੇ ਮਿਆਰਬੰਦ ਕਰਨ ਦੇ ਨਾਲ਼ ਇਸਤਿਮਾਲ ਕੀਤਾ। ਗੁਰਮੁਖੀ ਚੜ੍ਹਦੇ ਪੰਜਾਬ ਸੂਬੇ ਵਿੱਚ ਪੰਜਾਬੀ ਭਾਸ਼ਾ ਲਈ ਅਫ਼ਸਰਾਨਾ ਲਿੱਪੀ ਹੈ, ਜਿਸਨੂੰ ਫ਼ਾਰਸੀ-ਅਰਬੀ ਸ਼ਾਹਮੁਖੀ ਲਿੱਪੀ ਵਿੱਚ ਵੀ ਲਿਖਿਆ ਜਾਂਦਾ ਹੈ। ਮੌਜੂਦਾ ਗੁਰਮੁਖੀ ਦੇ ਬਤਾਲ਼ੀ ਅੱਖਰ, ਕਤਾਰ ਊੜੇ ਤੋਂ ਕੱਕੇ ਬਿੰਦੀ ਤੱਕ ਅਤੇ ਨੌਂ ਲਗਾਂ ਮਾਤਰਾਂ ਹਨ। ਇਹ ਇਕਤਾਲੀ ਹਰਫ਼ ਹਨ: ੳ, ਅ, ੲ, ਸ, ਹ, ਕ, ਖ, ਗ, ਘ, ਙ, ਚ, ਛ, ਜ, ਝ, ਞ, ਟ, ਠ, ਡ, ਢ, ਣ, ਤ, ਥ, ਦ, ਧ, ਨ, ਪ, ਫ, ਬ, ਭ, ਮ, ਯ, ਰ, ਲ, ਵ, ੜ, ਸ਼, ਖ਼, ਗ਼, ਜ਼, ਫ਼, ਅਤੇ ਲ਼। ਸਿੱਖੀ ਦੇ ਆਦਿ ਗ੍ਰੰਥ, ਗੁਰੂ ਗ੍ਰੰਥ ਸਾਹਿਬ ਵਿੱਚ ਕਈ ਜ਼ੁਬਾਨਾਂਂ ਅਤੇ ਲਹਿਜਿਆਂ ਵਿੱਚ ਬਾਣੀ ਲਿਖੀ ਗਈ ਹੈ ਜਿਸ ਨੂੰ ਗੁਰਮੁਖੀ ਭਾਸ਼ਾ ਆਖਿਆ ਜਾਂਦਾ ਹੈ।
ਧਰਮ (ਸੰਸਕ੍ਰਿਤ: धर्मशास्त्रप्रविभागः) ਇੱਕ ਸੱਭਿਆਚਾਰਕ ਸੰਸਥਾ ਹੈ, ਜਿਹੜੀ ਹੋਰ ਬਾਕੀ ਸੰਸਥਾਵਾਂ ਵਾਂਗ ਜੀਵਨ ਦੇ ਵਿਸ਼ੇਸ਼ ਖੇਤਰ ਵਿੱਚ ਕਿਰਿਆਸ਼ੀਲ ਹੈ। ਇਹ ਖੇਤਰ ਅਨਿਸਚਿਤ, ਅਣਜਾਤੇ ਅਤੇ ਪਰਾਲੌਕਿਕ ਸੰਸਾਰ ਦਾ ਖੇਤਰ ਹੈ। ਇਹ ਇੱਕ ਅਜਿਹੀ ਸੰਸਥਾ ਹੈ ਜੋ ਆਪਣੇ ਪ੍ਰਚਾਰ ਲਈ ਦੂਸਰੀਆਂ ਹੋਰ ਸੱਭਿਆਚਾਰਕ ਕਲਾਵਾਂ ਜਾਂ ਵਸਤਾਂ ਦਾ ਸਹਾਰਾ ਲੈਂਦੀ ਹੈ ਜਿਵੇਂ ਚਿੱਤਰਕਾਰੀ, ਸੰਗੀਤ, ਕਵਿਤਾ, ਭਵਨ ਨਿਰਮਾਣ ਤੇ ਨ੍ਰਿਤ ਆਦਿ। ਆਮ ਕਰਕੇ ‘ਧਰਮ` ਸ਼ਬਦ ਲਈ ਅੰਗਰੇਜ਼ੀ ਦਾ ਸ਼ਬਦ Religion ਵਰਤ ਲਿਆ ਜਾਂਦਾ ਹੈ। ਪਰ ਵੱਖ-ਵੱਖ ਧਾਰਮਿਕ ਵਿਦਵਾਨ ਅਤੇ ਇਤਿਹਾਸਕਾਰ ਇਹ ਮੰਨਦੇ ਹਨ ਕਿ ‘ਧਰਮ` ਸ਼ਬਦ ਦੇ ਅਰਥ ਉਹ ਨਹੀਂ ਜੋ Religion ਦੇ ਹਨ। ਜੇ ਸਭ ਤੋਂ ਪਹਿਲਾਂ ਅੰਗਰੇਜ਼ੀ ਦੇ ਸ਼ਬਦ Religion ਦੀ ਗੱਲ ਕੀਤੀ ਜਾਵੇ ਤਾਂ ਮੈਕਸ ਮੂਲਰ Religion ਸ਼ਬਦ ਬਾਰੇ ਆਪਣੇ ਵਿਚਾਰ ਪੇਸ਼ ਕਰਦਾ ਹੋਇਆ ਕਹਿੰਦਾ ਹੈ ਕਿ “ਰੋਮਨ ਲੋਕ ਆਪ ਵੀ ਸ਼ਬਦ 'religio' ਦੇ ਅਸਲ ਮੌਲਿਕ ਅਰਥਾਂ ਬਾਰੇ ਸੰਸੇ ਵਿੱਚ ਸਨ। ਸਾਰੇ ਜਾਣਦੇ ਹਨ ਕਿ ਸਿਸਰੋ ਨੇ ਇਸ ਦਾ ਮੂਲ re-leger ਮੰਨਿਆ ਹੈ ਜਿਸ ਦੇ ਅਰਥ ਹਨ, ‘ਮੁੜ ਇਕੱਤਰ ਕਰਨਾ`, ‘ਚੁੱਕਣਾ`, ‘ਵਿਚਾਰਨਾ`, ‘ਸੋਚਣਾ`। ਮੇਰਾ ਆਪਣਾ ਵਿਚਾਰ ਹੈ ਕਿ ਸਿਸਰੋ ਠੀਕ ਹੈ ਪਰ ਜੇ religio ਅਰਥ ‘ਧਿਆਨ`, ਸਤਿਕਾਰ, ਪਾਵਨ ਭਾਵਨਾ ਸੀ ਤਾਂ ਇਹ ਗੱਲ ਬਿਲਕੁਲ ਸਪਸ਼ਟ ਹੈ ਕਿ ਇਹ ਮੂਲ ਅਰਥ ਬਹੁਤ ਸਮਾਂ ਇਸ ਨਾਲ ਸੰਬੰਧਿਤ ਨਾ ਰਹਿ ਸਕਿਆ।`` “ਵੈਵਸਟਰ ਦੇ ਕੋਰਸ (New international Dictionary) ਅਨੁਸਾਰ ਧਰਮ ਦਾ ਅਰਥ ਪਰਮਾਤਮਾ ਦੀ ਪੂਜਾ ਹੈ ਜਾਂ ਪੂਜਾ ਦੇ ਮੰਤਵ ਨਾਲ ਥਾਪੇ ਕਿਸੇ ਦੇਵਤੇ ਦੀ ਉਪਾਸਨਾ ਹੈ।``ਜੇਕਰ ਹੁਣ ਅਸੀਂ ਹਿੰਦੁਸਤਾਨ ਵਿੱਚ ਪ੍ਰਚਲਿਤ ਸ਼ਬਦ ਦੇ ਅਰਥ ਕਰਨੇ ਹੋਣ ਤਾਂ ਧਰਮ ਸ਼ਬਦ ਦੇ ਅਸਲੀ ਅਰਥ ਹਨ, ਕਿਸੇ ਨੂੰ ‘ਸਹਾਰਾ ਦੇਣਾ, ਆਸਰਾ ਦੇਣਾ। ਇਹ ਧਰਮ ਉਹ ਹੈ ਜਿਹੜਾ ਕਿਸੇ ਲਈ ਟੇਕ ਦਾ ਕੰਮ ਕਰਦਾ ਹੈ। ਮਹਾਂਭਾਰਤ ਅਨੁਸਾਰ ਸੰਸਾਰ ਧਰਮ ਦੇ ਆਸਰੇ ਹੀ ਖੜਾ ਹੈ ਅਤੇ ਵੇਦਾਂ ਵਿੱਚ ਧਰਮ ਨੂੰ ਵੱਖ-ਵੱਖ ਰਹੁ ਰੀਤਾਂ ਨਾਲ ਜੋੜਿਆ ਗਿਆ ਹੈ। “ਮਹਾਂਭਾਰਤ, ਗੀਤਾ, ਧਰਮ ਸ਼ਾਸਤਰ` ਅਤੇ ਪੁਰਾਣਾ ਵਿੱਚ ਧਰਮ ਦੇ ਅਰਥ ਹਨ ਕਾਨੂੰਨ, ਕਰਤੱਵ, ਸੱਚਾਈ, ਚੰਗੇ ਗੁਣ ਕਿਸੇ ਵੱਲ ਸਾਡੇ ਫਰਜ, ਵਿਸ਼ੇਸ਼ ਅਧਿਕਾਰ ਤੇ ਰਹੁ ਰੀਤੀ ਇਤਿਆਦ।`` ਹਿੰਦੂਮਤ ਵਿੱਚ ਧਰਮ ਦੇ ਅਰਥ ਕਿਸੇ ਖਾਸ ਵਰਣ ਜਾਂ ਸ੍ਰੇਣੀ ਨਾਲ ਸੰਬੰਧ ਰੱਖਣ ਵਾਲੇ ਵਿਅਕਤੀ ਦੇ ਫਰਜ ਅਤੇ ਅਧਿਕਾਰ ਹਨ। ਇਸ ਤਰ੍ਹਾਂ ਹਿੰਦੁਸਤਾਨ ਵਿੱਚ ਧਰਮ ਸ਼ਬਦ ਲਈ ਵਰਤੇ ਜਾਂਦੇ ਅਰਥ, Religion ਸ਼ਬਦ ਲਈ ਵਰਤੇ ਜਾਂਦੇ ਅਰਥਾਂ ਤੋਂ ਇਲਾਵਾ ਬਹੁਤ ਕੁਝ ਹੋਰ ਵੀ ਹਨ। ਹਿੰਦੁਸਤਾਨ ਵਿੱਚ ਧਰਮ ਦੇ ਅਰਥਾਂ ਨੂੰ ਰਹੁ ਰੀਤਾਂ, ਵਿਸ਼ਵਾਸ, ਆਦਰਸ਼, ਦੇਵੀ ਦੇਵਤਿਆਂ ਬਾਰੇ ਕਲਾਪਿਤ ਕਹਾਣੀਆਂ ਵੱਖ-ਵੱਖ ਜਾਤਾਂ ਤੇ ਸਮਾਜ ਸ੍ਰੇਣੀਆਂ ਦੇ ਫਰਜ, ਕਾਨੂੰਨ ਆਦਿ ਸਭ ਕੁਝ ਆ ਜਾਂਦੇ ਹਨ ਪਰ ਅੱਜ ਧਰਮ ਅਤੇ ਰਿਲੀਜਨ ਸ਼ਬਦ ਨੂੰ ‘ਧਾਰਮਿਕ ਮੱਤ` ਦੇ ਤੌਰ ਤੋਂ ਹੀ ਵਰਤ ਲਿਆ ਜਾਂਦਾ ਹੈ। ਹਰੇਕ ਮੱਤ ਨੂੰ ਇੱਕ ਵੱਖਰੇ ਧਰਮ ਦੇ ਨਾਂ ਦਿੱਤਾ ਗਿਆ ਹੈ ਜਿਵੇਂ ਹਿੰਦੂ ਮਤ ਲਈ ਹਿੰਦੂ ਧਰਮ, ਇਸਲਾਮ ਮਤ ਲਈ ਇਸਲਾਮ ਧਰਮ, ਸਿੱਖ ਮਤ ਲਈ ਸਿੱਖ ਧਰਮ ਆਦਿ। ਹਰੇਕ ਮੱਤ ਰੱਬ ਦੀ ਹੋਂਦ ਵਿੱਚ ਵਿਸ਼ਵਾਸ ਰੱਖਦਾ ਹੈ ਅਤੇ ਵੱਖ-ਵੱਖ ਧਰਮਾਂ ਵਿੱਚ ਰੱਬ ਲਈ ਵੱਖ-ਵੱਖ ਨਾਂ ਜਿਵੇਂ ਸ਼ਿਵ, ਅੱਲਾ, ਰਾਮ, ਗਾਡ (God) ਆਦਿ ਵਰਤੇ ਜਾਂਦੇ ਹਨ। ਭਾਵੇਂ ਕਿ ਕਿਸੇ ਧਰਮ ਨੂੰ ਇੱਕ ਵਿਸਿਸਟ ਧਰਮ ਤੇ ਤੌਰ 'ਤੇ ਦੇਖਣਾ ਮੁਸ਼ਕਿਲ ਹੈ ਪਰ ਫਿਰ ਵੀ ਧਰਮ ਨੂੰ ਵਸਿਸ਼ਟ ਧਰਮ ਅਤੇ ਲੋਕ ਧਰਮ ਦੋ ਵਰਗਾਂ ਵਿੱਚ ਵੰਡ ਕੇ ਇਹਨਾਂ ਦੋਵਾਂ ਦੇ ਵੱਖ-ਵੱਖ ਲੱਛਣ ਨਿਖੇੜੇ ਜਾ ਸਕਦੇ ਹਨ। ਇਸ ਤਰ੍ਹਾਂ ਵਸਿਸ਼ਟ ਧਰਮ ਦੇ ਆਪਣੇ ਸਿਧਾਂਤ ਅਤੇ ਵੱਖਰੇ ਨਿਯਮ ਹੁੰਦੇ ਹਨ ਜਿਸ ਦੀ ਪਾਲਣਾ ਉਸ ਧਰਮ ਦੇ ਸਰਧਾਲੂ ਕਰਦੇ ਹਨ। ਸੱਭਿਆਚਾਰ ਅਤੇ ਧਰਮ ਆਪਸ ਵਿੱਚ ਅੰਤਰ ਸੰਬੰਧਤ ਹਨ। ਭਾਵੇਂ ਕਈ ਵਾਰ ਇਹ ਵੀ ਕਿਹਾ ਜਾਂਦਾ ਹੈ ਕਿ ਧਰਮ ਬਿਨ੍ਹਾਂ ਰਾਜ ਹੋ ਸਕਦਾ ਹੈ ਪਰ ਰਾਜ ਬਿਨ੍ਹਾਂ ਧਰਮ ਨਹੀਂ ਪਰ ਫਿਰ ਵੀ ਅਸੀਂ ਕਹਿ ਸਕਦੇ ਹਾਂ ਕਿ ਕੋਈ ਵੀ ਰਾਜ ਅਜਿਹਾ ਨਹੀਂ ਹੋਵੇਗਾ ਜਿੱਥੋਂ ਦੇ ਲੋਕਾਂ ਦੇ ਕੁੱਝ ਵਿਸ਼ਵਾਸ ਨਾ ਹੋਣ ਇਹ ਵਿਸ਼ਵਾਸ ਹੀ ਧਰਮ ਦਾ ਆਧਾਰ ਹੁੰਦੇ ਹਨ। ਧਰਮ ਉਹ ਸੰਸਥਾ ਹੈ ਜੋ ਕਿਸੇ ਸੱਭਿਆਚਾਰ ਵਿੱਚ ਰਹਿਣ ਲਈ ਜੀਵ ਨੂੰ ਨੈਤਿਕ ਗੁਣ ਸਿਖਾਉਦਾ ਹੈ ਤੇ ਇਹ ਨੈਤਿਕ ਗੁਣ ਉਸ ਸੱਭਿਆਚਾਰ ਨੂੰ ਕਾਫੀ ਹੱਦ ਤੱਕ ਪ੍ਰਭਾਵਿਤ ਕਰਦੇ ਹਨ ਪਰ ਇਹ ਨੈਤਿਕ ਕਰਤੱਵ ਜੋ ਧਰਮ ਸਿਖਾਉਦਾਂ ਹੈ ਇਹ ਸਥਾਨਿਕ ਸੱਭਿਆਚਾਰ ਤੋ ਹੀ ਜਨਮ ਲੈਦੇ ਹਨ ਭਾਵ ਕੋਈ ਵੀ ਧਰਮ ਉੱਥੋ ਦੇ ਸਮਾਜ ਜਾਂ ਸੱਭਿਆਚਾਰ ਦੇ ਅਨੁਕੂਲ ਹੋਵੇਗਾ ਤੇ ਇਹ ਨੈਤਿਕ ਗੁਣ ਜਾਂ ਪੱਖ ਉਸ ਧਰਮ ਵਿਚੋਂ ਨਿਕਲਦੇ ਹਨ ਜੋ ਮੂਲ ਰੂਪ ਵਿੱਚ ਉੱਥੋ ਦੇ ਸੱਭਿਆਚਾਰ ਦੇ ਹੀ ਚੰਗੇ ਪੱਖ ਜਾਂ ਗੁਣ ਹੁੰਦੇ ਹਨ। ਸੰਸਾਰ ਵਿੱਚ ਹਰ ਥਾਂ ਤੇ ਅਲੱਗ ਅਲੱਗ ਸੱਭਿਆਚਾਰ ਤੇ ਧਰਮ ਪਾਏ ਜਾਂਦੇ ਹਨ ਜਿਹਨਾਂ ਦੇ ਆਪਣੇ ਅਲੱਗ ਅਲੱਗ ਨਿਯਮ ਹੋਣਗੇ। ਤੇ ਇਹ ਦੋਵੇਂ ਇੱਕ ਦੂਜੇ ਨਾਲ ਅੰਤਰ ਸੰਬੰਧਤ ਹੁੰਦੇ ਹਨ। ਭਾਵ ਹਰੇਕ ਸੱਭਿਆਚਾਰ ਉੱਥੋਂ ਦੇ ਧਰਮ ਦਾ ਸਰੂਪ ਨਿਸ਼ਚਿਤ ਕਰਦਾ ਹੈ ਤੇ ਹਰ ਧਰਮ ਉੱਥੋ ਦੇ ਸੱਭਿਆਚਾਰ ਦੇ ਸਰੂਪ ਤੇ ਆਪਦਾ ਪ੍ਰਭਾਵ ਪਾਉਂਦਾ ਹੈ। ਜਿਵੇਂ ਕਿ ਉਦਾਹਰਨ ਦੇ ਤੌਰ ’ਤੇ ਅਸੀਂ ਦੇਖੀਏ ਤਾਂ ਭਾਰਤੀ ਪੰਜਾਬ ਵਿੱਚ ਸਿੱਖ ਧਰਮ ਬਹੁ ਗਿਣਤੀ ਦਾ ਧਰਮ ਹੈ ਤੇ ਜਿਸ ਦੇ ਪ੍ਰਭਾਵ ਸਦਕਾ ਇੱਥੋ ਦਾ ਹਿੰਦੂ ਧਰਮ ਵੀ ਹਰਿਦੁਆਰ ਦੇ ਹਿੰਦੂ ਧਰਮ ਦੇ ਮੁਕਾਬਲੇ ਵਿੱਚ ਕਾਫੀ ਅਲੱਗ ਪ੍ਰਤੀਤ ਹੁੰਦਾ ਹੈ ਭਾਵੇਂ ਬੁਨਿਆਦੀ ਪੱਖ ਇਕੋ ਜਿਹੇ ਹੀ ਹਨ। ਇਹ ਸਭ ਇੱਥੋਂ ਦੇ ਸੱਭਿਆਚਾਰ ਤੇ ਉਹਨਾਂ ਦੇ ਵਿਸ਼ੇਸ਼ ਵਿਸਵਾਸਾਂ ਕਰਕੇ ਹੈ। ਇਸੇ ਤਰ੍ਹਾਂ ਇੱਕ ਭਾਰਤੀ ਪੰਜਾਬ ਦੇ ਸਿੱਖ ਤੇ ਇੱਕ ਵਿਦੇਸੀ ਸਿੱਖ ਦੇ ਰਹਿਣ ਸਹਿਣ ਵਿੱਚ ਵੀ ਫਰਕ ਹੋਵੇਗਾ ਭਾਵੇਂ ਇਹਨਾਂ ਦੇ ਵੀ ਬੁਨਿਆਦੀ ਪੱਖ ਇਕੋ ਜਿਹੇ ਹੀ ਹਨ। ਧਰਮ ਦੀਆਂ ਵਿਧੀਆਂ: ੧. ਮਾਨਵ ਵਿਗਿਆਨੀ ਵਿਧੀ ੨. ਸਮਾਜ ਵਿਗਿਆਨੀ ਵਿਧੀ ੩.
thumb|ਪੰਜਾਬੀ ਲੋਕ ਗਾਥਾਵਾਂ ਦਾ ਨਾਇਕ ਦੁੱਲਾ ਭੱਟੀਮਹਾਨ ਕੋਸ਼ ਵਿੱਚ ਗਾਥਾ ਸ਼ਬਦ ਦਾ ਅਰਥ ਕ੍ਰਮਵਾਰ ਕਹਾਣੀ, ਵੰਸ਼ ਵਰਣਿਤ ਇਤਿਹਾਸਕ ਪ੍ਰਸੰਗ, ਇਕ ਛੰਦ ਦਾ ਨਾਂ, ਇਸ ਪ੍ਰਾਚੀਨ ਭਾਸ਼ਾ ਜਿਸ ਵਿਚ ਹੋਰਨਾਂ ਬੋਲੀਆਂ ਦੇ ਸ਼ਬਦ ਹੋਣਾ ਲਿਆ ਹਾ। ਪਰ ਲੋਕ ਗਾਥਾ ਅੰਗਰੇਜ਼ੀ ਸ਼ਬਦ ਫੋਕ ਬੈਲਡ ਦਾ ਸਮਾਨਾਰਥਕ ਹੈ। ਇਹ ਗੀਤਾਂ ਵਿਚ ਹੁੰਦੀ ਹੈ। ਪੰਜਾਬੀ ਸਾਹਿਤ ਕੋਸ਼ ਅਨੁਸਾਰ ਗਾਥਾ ਉਹ ਲੋਕ ਕਥਾ ਹੁੰਦੀ ਹੈ ਜਿਸ ਵਿਚ ਕਿਸੇ ਪ੍ਰਸਿੱਧ ਘਟਨਾ ਜਾਂ ਪਾਤਰ ਦਾ ਵਰਣਨ ਹੋਵੇ ਅਰਥਾਤ ਜਿਵੇਂ ਗੀਤਾਂ ਵਿੱਚ ਗਾਈ ਜਾਣ ਵਾਲੀ ਇਕ ਕਹਾਣੀ ਹੈ। ਇਨਸਾਈਕਲੋਪੀਡੀਆ ਬ੍ਰਿਟਾਨਿਕਾ ਵਿਚ ਇਸ ਦੇ ਲੇਖਕ ਦਾ ਅਗਿਆਤ ਹੋਣਾ, ਕਥਾਨਕ ਦਾ ਜ਼ਬਾਨੀ ਪਰੰਪਰਾ ਵਿਚ ਚਲਦੇ ਹੋਣਾ ਅਤੇ ਅਭਿਵਿਅਕਤੀ ਦਾ ਕਲਾਤਨਕ ਜਾਂ ਬਨਾਵਟੀ ਸੂਖਮਤਾਵਾਂ ਦਾ ਨਾ ਹੋਣਾ ਆਦਿ ਹੋਰ ਵਿਸ਼ੇਸ਼ਤਾਈਆਂ ਹਨ। ਸਤੇਂਦ੍ਰ ਨੇ ਕਿਹਾ ਹੈ ਕਿ ਅਜਿਹੀਆਂ ਸਾਰੀਆਂ ਗਾਥਾਵਾਂ, ਜਿਹੜੀਆਂ ਯਥਾਰਥ ਇਤਿਹਾਸਕ ਬਿੰਦੂ ਤੇ ਉਸਾਰੀਆਂ ਗਈਆਂ ਹੋਣ, ਉਹ ਲੋਕ ਗਾਥਾ ਕਹਾਉਂਦੀਆਂ ਹਨ। ਮੌਰੇ ਦੇ ਵਿਚਾਰ ਅਨੁਸਾਰ ਇਹ ਛੋਟੇ ਪਦਾਂ ਵਿਚ ਰਚੀ ਪ੍ਰੇਣਾਦਾਇਕ ਕਵਿਤਾ ਹੈ, ਜਿਸ ਵਿਚ ਕੋਈ ਲੋਕ ਪ੍ਰਿਯਾ ਕਥਾ ਵਿਸਥਾਰ ਸਹਿਤ ਕਹੀ ਗਈ ਹੋਵੇ।
ਸਿੱਖਿਆ ਸਿੱਖਣ ਦੀ ਸਹੂਲਤ ਜਾਂ ਗਿਆਨ, ਹੁਨਰ, ਕਦਰਾਂ ਕੀਮਤਾਂ, ਨੈਤਿਕਤਾ, ਵਿਸ਼ਵਾਸਾਂ ਅਤੇ ਆਦਤਾਂ ਦੀ ਪ੍ਰਾਪਤੀ ਦੀ ਪ੍ਰਕਿਰਿਆ ਹੈ। ਵਿੱਦਿਅਕ ਢੰਗਾਂ ਵਿੱਚ ਸਿੱਖਿਆ, ਸਿਖਲਾਈ, ਕਹਾਣੀ ਸੁਣਾਉਣਾ, ਵਿਚਾਰ ਵਟਾਂਦਰੇ ਅਤੇ ਨਿਰਦੇਸ਼ਤ ਖੋਜ ਸ਼ਾਮਲ ਹਨ। ਸਿੱਖਿਆ ਅਕਸਰ ਸਿਖਿਅਕਾਂ ਦੀ ਰਹਿਨੁਮਾਈ ਅਧੀਨ ਹੁੰਦੀ ਹੈ, ਹਾਲਾਂਕਿ ਸਿਖਿਆਰਥੀ ਆਪਣੇ ਆਪ ਨੂੰ ਸਿੱਖਿਅਤ ਵੀ ਕਰ ਸਕਦੇ ਹਨ। ਸਿੱਖਿਆ ਨੂੰ ਰਸਮੀ ਜਾਂ ਗੈਰ-ਰਸਮੀ ਸ਼੍ਰੇਣੀਆਂ ਵਿੱਚ ਲਿਆ ਜਾ ਸਕਦਾ ਹੈ। ਕਿਸੇ ਵੀ ਅਨੁਭਵ ਨੂੰ, ਜਿਸਦਾ ਸੋਚਣ, ਮਹਿਸੂਸ ਕਰਨ ਜਾਂ ਕੰਮ ਕਰਨ ਦੇ ਢੰਗ ਤਰੀਕੇ ਵਿੱਚ ਬਦਲਾਅ ਆਵੇ,ਉਸ ਅਨੁਭਵ ਨੂੰ ਸਿੱਖਿਆ ਮੰਨਿਆ ਜਾ ਸਕਦਾ ਹੈ। ਸਿੱਖਿਆ ਦੀ ਕਾਰਜਪ੍ਰਣਾਲੀ ਨੂੰ ਸਿੱਖਿਆ ਸ਼ਾਸਤਰ (ਪੈਡਾਗੋਜੀ) ਕਿਹਾ ਜਾਂਦਾ ਹੈ।ਸਿੱਖਿਆ ਨੂੰ ਆਮ ਤੌਰ ਤੇ ਪ੍ਰੀ ਪ੍ਰਾਇਮਰੀ ਸਕੂਲ ਜਾਂ ਕਿੰਡਰਗਾਰਟਨ, ਪ੍ਰਾਇਮਰੀ ਸਕੂਲ, ਸੈਕੰਡਰੀ ਸਕੂਲ ਅਤੇ ਫਿਰ ਕਾਲਜ, ਯੂਨੀਵਰਸਿਟੀ, ਜਾਂ ਅਪ੍ਰੈਂਟਿਸਸ਼ਿਪ ਦੇ ਪੜਾਵਾਂ ਵਿੱਚ ਵੰਡਿਆ ਜਾਂਦਾ ਹੈ।
ਸੱਭਿਆਚਾਰ (ਲਾਤੀਨੀ: cultura, ਸ਼ਬਦਾਰਥ: " ਤਰਬੀਅਤ (cultivation)") ਮਨੁੱਖ ਦੁਆਰਾ ਸਿਰਜੀ ਜੀਵਨ ਜਾਚ ਨੂੰ ਕਹਿੰਦੇ ਹਨ। ਇਹ ਕਿਸੇ ਸਮਾਜ ਵਿੱਚ ਗਹਿਰਾਈ ਤੱਕ ਵਿਆਪਤ ਗੁਣਾਂ ਦੇ ਸਮੁੱਚ ਦਾ ਨਾਮ ਹੈ, ਜੋ ਉਸ ਸਮਾਜ ਦੇ ਸੋਚਣ, ਵਿਚਾਰਨ, ਕਾਰਜ ਕਰਨ, ਖਾਣ-ਪੀਣ, ਬੋਲਣ, ਨਾਚ, ਗਾਉਣ, ਸਾਹਿਤ, ਕਲਾ, ਆਰਕੀਟੈਕਟ ਆਦਿ ਵਿੱਚ ਰੂਪਮਾਨ ਹੁੰਦਾ ਹੈ। ਏ ਡਬਲਿਊ ਗਰੀਨ ਅਨੁਸਾਰ ਸੰਸਕ੍ਰਿਤੀ ਗਿਆਨ, ਵਿਵਹਾਰ, ਵਿਸ਼ਵਾਸ ਦੀਆਂ ਉਨ੍ਹਾਂ ਆਦਰਸ਼ ਪਧਤੀਆਂ ਦੀ ਅਤੇ ਗਿਆਨ ਅਤੇ ਵਿਵਹਾਰ ਦੁਆਰਾ ਪੈਦਾ ਕੀਤੇ ਵਸੀਲਿਆਂ ਦੀ ਵਿਵਸਥਾ ਨੂੰ ਕਹਿੰਦੇ ਹਨ ਜੋ ਸਮਾਜਕ ਤੌਰ 'ਤੇ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਨੂੰ ਸੌਂਪੀ ਜਾਂਦੀ ਹੈ।
ਸਾਈਬਰ ਕ੍ਰਾਈਮ, ਜਾਂ ਕੰਪਿਊਟਰ-ਅਧਾਰਿਤ ਅਪਰਾਧ, ਇੱਕ ਜੁਰਮ ਹੈ ਜਿਸ ਵਿੱਚ ਕੰਪਿਊਟਰ ਅਤੇ ਇੱਕ ਨੈਟਵਰਕ ਦੀ ਵਰਤੋਂ ਹੁੰਦੀ ਹੈ। ਕੰਪਿਊਟਰ ਦੀ ਵਰਤੋਂ ਕਿਸੇ ਜੁਰਮ ਦੇ ਆਯੋਗ ਵਿੱਚ ਕੀਤੀ ਗਈ ਹੋ ਸਕਦੀ ਹੈ, ਜਾਂ ਇਹ ਟੀਚਾ ਹੋ ਸਕਦਾ ਹੈ। ਸਾਈਬਰ ਕ੍ਰਾਈਮ ਨੂੰ ਪਰਿਭਾਸ਼ਤ ਕੀਤਾ ਜਾ ਸਕਦਾ ਹੈ: “ਅਪਰਾਧ ਜੋ ਵਿਅਕਤੀ ਜਾਂ ਵਿਅਕਤੀਆਂ ਦੇ ਸਮੂਹਾਂ ਵਿਰੁੱਧ ਅਪਰਾਧਕ ਮਨੋਰਥ ਨਾਲ ਪੀੜਤ ਦੀ ਸਾਖ ਨੂੰ ਨੁਕਸਾਨ ਪਹੁੰਚਾਉਣ ਜਾਂ ਪੀੜਤ ਨੂੰ ਸਿੱਧੇ ਜਾਂ ਅਸਿੱਧੇ ਤਰੀਕੇ ਨਾਲ, ਸਰੀਰਕ ਜਾਂ ਮਾਨਸਿਕ ਨੁਕਸਾਨ ਲਈ ਨੈਟਵਰਕ ਦੀ ਵਰਤੋਂ ਕਰਕੇ ਕੀਤੇ ਜਾਂਦੇ ਹਨ। ਜਿਵੇਂ ਇੰਟਰਨੈਟ (ਨੈੱਟਵਰਕ ਜਿਵੇਂ ਚੈਟ ਰੂਮ, ਈਮੇਲਾਂ, ਨੋਟਿਸ ਬੋਰਡ ਅਤੇ ਸਮੂਹ) ਅਤੇ ਮੋਬਾਈਲ ਫੋਨ (ਬਲੂਟੁੱਥ / ਐਸ ਐਮ ਐਸ / ਐਮ ਐਮ ਐਸ) "। ਸਾਈਬਰ ਕ੍ਰਾਈਮ ਕਿਸੇ ਵਿਅਕਤੀ ਜਾਂ ਦੇਸ਼ ਦੀ ਸੁਰੱਖਿਆ ਅਤੇ ਵਿੱਤੀ ਸਿਹਤ ਲਈ ਖਤਰਾ ਪੈਦਾ ਕਰ ਸਕਦਾ ਹੈ।
ਸਿੱਖੀ (ਇਹ ਸ਼ਬਦ ਇਸ ਤਰਾਂ ਵੀ ਲਿਖਿਆ ਜਾਂਦਾ: ਸਿਖੀ, ਸਿੱਖ ਤੋਂ, ਮਤਲਬ "ਸਿੱਖਣ ਵਾਲ਼ਾ"), ਇੱਕ ਰੱਬ ਨੂੰ ਮੰਨਣ ਵਾਲ਼ਾ ਧਰਮ ਅਤੇ ਕੌਮੀ ਫ਼ਲਸਫ਼ਾ ਹੈ ਜਿਸ ਦਾ 15ਵੀਂ ਸਦੀ ਵਿੱਚ ਦੱਖਣੀ ਏਸ਼ੀਆ ਦੇ ਪੰਜਾਬ ਖੇਤਰ ਵਿੱਚ ਆਗਾਾਜ਼ ਹੋਇਆ। ਸਿੱਖੀ ਦਾ ਮੌਲਿਕ ਯਕੀਨ ਅਤੇ ਫ਼ਲਸਫਾ, ਇਲਾਹੀ ਲਿਖਤ ਗੁਰੂ ਗਰੰਥ ਸਾਹਿਬ ਵਿੱਚ ਮੌਜੂਦ ਬਾਣੀ ਮਤਾਬਕ ਇਹ ਹੈ, ਕਿ ਰੱਬ ਉੱਪਰ ਯਕੀਨ ਰੱਖਕੇ ਉਸ ਦਾ ਨਾਮ ਜਪਣਾ, ਇਨਸਾਨੀਅਤ ਵਿੱਚ ਇਤਫ਼ਾਕ ਨਾਲ਼ ਰਹਿਣਾ, ਖ਼ੁਦਗਰਜ਼ੀ ਤੋਂ ਵਾਂਝੇ ਰਹਿਕੇ ਸੇਵਾ ਕਰਨੀ, ਸਰਬੱਤ ਦੇ ਭਲੇ ਵਾਸਤੇ ਇਨਸਾਨੀ ਹੱਕਾਂ ਉਤੇ ਡੱਟਕੇ ਪਹਿਰਾ ਦੇਣਾ, ਅਤੇ ਦੁਨੀਆਦਾਰੀ ਵਿੱਚ ਵੱਸਕੇ ਚੰਗੇ ਕਿਰਦਾਰ ਵਾਲ਼ਾ ਜੀਵਨ ਜੀਣਾ। ਦੁਨੀਆ ਦੇ ਸਭ ਤੋਂ ਪੁਰਾਣੇ
ਵਿਅਕਤੀ ਸੱਭਿਆਚਾਰਕ ਸੰਸਥਾਵਾਂ ਦਾ ਮੋਢੀ ਹੁੰਦਾ ਹੈ। ਅੱਗੋਂ ਉਹ ਦੂਜੇ ਵਿਅਕਤੀ ਜਾਂ ਸਮੂਹ ਨਾਲ ਰਿਸ਼ਤਿਆਂ ਵਿੱਚ ਬੱਝਾ ਹੁੰਦਾ ਹੈ। ਇਸ ਤਰ੍ਹਾਂ ਸੱਭਿਆਚਾਰ ਦੀ ਸਮੁੱਚੀ ਬਣਤਰ ਦਾ ਮੁੱਖ ਅਧਾਰ ਕੋਈ ਵਿਅਕਤੀ ਹੀ ਹੁੰਦਾ ਜਿਹੜਾ ਅੱਗੋਂ ਪਰਿਵਾਰ ਦੀ ਸਿਰਜਨਾ ਵਿੱਚ ਅਹਿਮ ਸਥਾਨ ਰੱਖਦਾ ਹੈ। ਪਰਿਵਾਰ, ਸਮਾਜਿਕ ਬਣਤਰ ਵਿੱਚ ਵਿਸ਼ੇਸ਼ ਸਥਾਨ ਰੱਖਦਾ ਹੈ। ਪਰਿਵਾਰ ਸਮਾਜ; ਦੀਆਂ ਮੁਢਲੀਆਂ ਸੰਸਥਾਵਾਂ ਵਿਚੋਂ ਇੱਕ ਹੈ। ਜਿਹੜਾ ਵਿਆਹ ਦੇ ਸਿੱਟੇ ਹੋਂਦ ਵਿੱਚ ਆਉਂਦਾ ਹੈ ਸਮਾਜਿਕ ਇਤਿਹਾਸ ਵਿੱਚ ਪਰਿਵਾਰ ਸਭ ਤੋਂ ਪਹਿਲਾਂ ਸਮਾਜਿਕ ਸਮੂਹ ਹੈ ਭਾਵੇਂ ਪੁਰਾਤਨ ਸਮਿਆਂ ਵਿੱਚ ਕਬੀਲਾ ਸੰਸਕ੍ਰਿਤੀ ਸਮੇਂ ਔਰਤ ਮਰਦ ਲਈ ਜਿਨਸੀ ਸੰਬੰਧ ਵਿਵਰਜਿਤ ਨਹੀਂ ਸਨ ਪਰ ਅੱਜ ਕਲ੍ਹ ਪਰਿਵਾਰ ਦਾ ਰੂਪ ਇਕਹਿਰੇ ਜਿਨਸੀ ਸਬੰਧਾਂ ਤੱਕ ਪੁੱਜ ਗਿਆ ਹੈ। ਪਰਿਵਾਰ ਮਨੁੱਖੀ ਰਿਸ਼ਤਿਆ ਦੀ ਅਜਿਹੀ ਮੂਲ ਇਕਾਈ ਹੈ ਜਿਸ ਵਿੱਚ ਕੁਝ ਵਿਅਕਤੀ ਸਮਾਜਿਕ ਪ੍ਰਤੀਮਾਨਾਂ ਅਨੁਸਾਰ ਇਕੱਠਾ ਜੀਵਨ ਜਿਉਣ ਲਈ ਸਮਾਜਿਕ ਤੌਰ ਤੇ ਪ੍ਰਵਾਨਤ ਹੁੰਦੇ ਹਨ। ਅੱਜ ਪਰਿਵਾਰ ਪ੍ਰਮਾਣਿਕ ਇਕਾਈ ਹੈ। ਪਰਿਵਾਰ ਦਾ ਜਨਮ ਲਿੰਗਕ ਭਾਵਨਾਵਾਂ ਦੀ ਪੂਰਤੀ ਦੇ ਸਥਾਈ ਸਾਧਨ ਵਜੋਂ ਹੋਇਆ। ਇਸਦੇ ਮੈਂਬਰ ਪ੍ਰਜਣਨ ਦੀ ਕਿਰਿਆ ਦੁਆਰਾ ਸਬੰਧਤ ਹੁੰਦੇ ਹਨ ਅਤੇ ਇਹ ਸਬੰਧ ਮੈਂਬਰਾਂ ਵਿਚਕਾਰ ਹੱਕਾਂ ਅਤੇ ਫਰਜ਼ਾ ਦੀ ਵੰਡ ਦਾ ਅਧਾਰ ਬਣਦੇ ਹਲ। ਵਿਆ ਦੀ ਆਸ ਉਪਰੰਤ ਹੋਂਦ ਵਿੱਚ ਆਉਣ ਵਾਲੇ ਇਸ ਪਰਿਵਾਰ ਦੇ ਮੈਂਬਰ ਸਾਝੇ ਨਿਵਾਸ ਸਥਾਨ ਤੇ ਰਹਿੰਦੇ ਸਾਕਾਦਾਰੀ ਸਬੰਧਾਂ ਨਾਲ ਜੁੜੇ ਹੁੰਦੇ ਹਨ। ਅਰਥਾਤ ਪਰਿਵਾਰ ਦੇ ਮੈਂਬਰ ਵਿੱਚ ਖੂਨ ਅਤੇ ਵਿਆਹ ਦੇ ਸਬੰਧਾ ਦਾ ਹੋਣਾ ਲਾਜ਼ਮੀ ਹੈ।
ਗਗਨ ਮੈਂ ਥਾਲ ਸਿੱਖ ਧਰਮ ਵਿੱਚ ਇੱਕ ਆਰਤੀ ਹੈ ਜਿਸ ਦਾ ਜਾਪ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕੀਤਾ ਸੀ। ਇਸਨੂੰ ਉਨ੍ਹਾਂ ਨੇ 1506 ਜਾਂ 1508 ਵਿੱਚ ਪੂਰਬ ਭਾਰਤ ਦੀ ਯਾਤਰਾ ("ਉਦਾਸੀ" ਕਿਹਾ ਜਾਂਦਾ ਹੈ) ਦੌਰਾਨ ਜਗਨਨਾਥ ਮੰਦਰ, ਪੁਰੀ ਵਿਖੇ ਸੁਣਾਇਆ ਗਿਆ ਸੀ। ਗੁਰੂ ਨਾਨਕ ਦੇਵ ਜੀ ਨੇ ਧਨਾਸਰੀ ਰਾਗ ਵਿੱਚ ਮੰਦਿਰਾਂ ਵਿੱਚ ਉਤਾਰੀ ਜਾਣ ਵਾਲੀ 'ਆਰਤੀ' ਦੇ ਸਮਾਨਾਂਤਰ ਇਸ ਆਰਤੀ ਦੀ ਰਚਨਾ ਕੀਤੀ ਸੀ। ਇਸ ਦੇ ਰਚਨਾ-ਸਥਾਨ ਅਤੇ ਰਚਨਾ-ਕਾਲ ਬਾਰੇ ਵਿਦਵਾਨ ਇੱਕ ਮੱਤ ਨਹੀਂ ਹਨ। ਪੂਰਨ ਸਿੰਘ ਅਨੁਸਾਰ: ਕਾਂਸ਼ੀ ਵਿੱਚ ਬੜੇ ਬੜੇ ਪੜ੍ਹੇ ਲਿਖੇ ਪੰਡਿਤ ਥਾਲ ਵਿੱਚ ਦੀਵੇ ਬਾਲ ਇੱਕ ਪੱਥਰ ਦੇ ਕਰੂਪ ਬੁੱਤ ਅੱਗੇ ਆਰਤੀ ਕਰਦੇ ਆਪ (ਗੁਰੂ ਨਾਨਕ) ਨੇ ਦੇਖੇ, ਆਪ ਨੂੰ ਸਭ ਕੁਛ ਕੂੜ ਦਿੱਸਿਆ, ਆਪ ਨੇ "ਗਗਨ ਮੈ ਥਾਲ ਆਪਣੀ ਕਾਸਮਿਕ, ਅਨੇਕ ਅਕਾਸ਼ੀ, ਆਰਤੀ ਉੱਚਾਰਣ ਕੀਤੀ।"ਇਹ ਆਰਤੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਅਤੇ ਹਰ ਗੁਰੂਦੁਆਰਾ ਸਾਹਿਬ ਵਿਖੇ ਹਰ ਰੋਜ਼ ਰਹਿਰਾਸ ਸਾਹਿਬ ਅਤੇ ਅਰਦਾਸ ਦੇ ਪਾਠ ਤੋਂ ਬਾਅਦ (ਪਲੇਟਾਂ ਅਤੇ ਦੀਵੇ ਆਦਿ ਨਾਲ ਨਹੀਂ) ਗਾਈ ਜਾਂਦੀ ਹੈ।
ਭਾਰਤ ਇੱਕ ਪੂਜੀਵਾਦੀ ਦੇਸ਼ ਹੈ ਜਿਸ ਵਿੱਚ ਸਰਕਾਰੀ ਅਦਾਰਿਆਂ ਦੀ ਜ਼ਿਕਰਯੋਗ ਥਾਂ ਹੈ ਪਰ ਭਾਰਤ ਦਿਨੋ-ਦਿਨ ਨਿੱਜੀ ਸਰਮਾਏਦਾਰੀ ਵਾਲੇ ਵਿਕਾਸ ਮਾਡਲ ਨੂੰ ਆਪਣਾ ਰਿਹਾ ਹੈ। ਭਾਰਤ ਆਰਥਿਕ ਵਿਕਾਸ ਦੇ ਮਾਡਲ ਨੂੰ ਆਪਣਾ ਰਿਹਾ ਹੈ। ਭਾਰਤ ਵਿੱਚ ਆਰਥਿਕ ਵਿਕਾਸ ਦੇ ਮਾਡਲ ਵਿੱਚੋਂ ਅਨੇਕਾਂ ਸਮੱਸਿਆਂਵਾਂ ਉਪਜੀਆਂ ਹਨ। ਇਹਨਾਂ ਵਿੱਚ ਅਹਿਮ ਸਮੱਸਿਆ ਗਰੀਬੀ ਦੀ ਹੈ।ਆਰਥਿਕਤਾ ਕਿਸੇ ਸਮਾਜਿਕ ਢਾਂਚੇ ਦੀ ਬੁਨਿਆਦੀ ਇਕਾਈ ਹੁੰਦੀ ਹੈ ਅਤੇ ਮਨੁੱਖੀ ਇਤਿਹਾਸ ਵਿੱਚ ਜੇਕਰ ਕੋਈ ਸਮਾਜ ਆਰਥਿਕ ਪੱਖ ਤੋਂ ਪੱਛੜਿਆ ਹੈ ਤਾਂ ਉਸ ਦੀਆਂ ਸਮੱਸਿਆਵਾਂ ਦੀ ਰੂਪ ਵਧੇਰੇ ਜਟਿਲ ਹੋਵੇਗਾ। ਮਨੁੱਖੀ ਸਮਾਜ ਦੇ ਸਮੁੱਚੇ ਇਤਿਹਾਸਕ-ਸਮਾਜਕ ਵੇਗ ਦੀ ਦਸ਼ਾ ਅਤੇ ਦਿਸ਼ਾ ਨੂੰ ਸਮਝਣ ਲਈ ਉਸ ਦੇ ਸਭਿਆਚਾਰਕ ਪਾਸਾਰ ਦੇ ਸੁਭਾ ਨੂੰ ਗ੍ਰਹਿਣ ਕਰਨਾ ਇੱਕ ਮੁੱਢਲਾ ਅਤੇ ਫ਼ੈਸਲਾਕੁਨ ਸੁਆਲ ਹੁੰਦਾ ਹੈ। ਸੱਭਿਆਚਾਰ ਦੀ ਸਹੀ ਸਮਝ ਲਈ ਇਸ ਦੀਆਂ ਅਨੇਕਾਂ ਦਿਸ਼ਾਵਾਂ ਅਤੇ ਪਰਤਾਂ ਨੂੰ ਇੱਕੋ ਵੇਲੇ ਦਿ੍ਸ਼ਟੀਗੋਚਰ ਕਰਨਾ ਜ਼ਰੂਰੀ ਹੋ ਜਾਂਦਾ ਹੈ। ਇਸ ਲਈ ਸਭਿਆਚਾਰ ਦਾ ਅਧਿਐਨ ਆਪਣੇ ਆਪ ਵਿੱਚ ਇੱਕ ਵਿਸ਼ਾਲ ਅਤੇ ਗੁੰਝਲਦਾਰ ਸਮੱਸਿਆ ਹੁੰਦੀ ਹੈ। ਜਿਸ ਕਰਕੇ ਕਿਸੇ ਇੱਕ ਸਭਿਆਚਾਰ ਵਿਚਲੀ ਤਬਦੀਲੀ ਦੇ ਅਮਲ ਦੀ ਸਹੀ ਅਤੇ ਸੰਪੂਰਨ ਸਮਝ ਲਈ, ਪਹਿਲਾਂ ਤਿੰਨ ਪ੍ਰਮੁੱਖ ਸੁਆਲਾਂ ਨੂੰ ਸਮਝਣਾ ਜ਼ਰੂਰੀ ਹੋ ਜਾਂਦਾ ਹੈ। ਪਹਿਲਾਂ, ਸਭਿਆਚਾਰ ਦੀ ਹੋਂਦ-ਵਿਧੀ ਕੀ ਹੈ। ਦੂਸਰਾ, ਸਭਿਆਚਾਰ ਦੀ ਕਾਰਜ-ਵਿਧੀ ਕੀ ਹੈ। ਅਰਥਾਤ ਇਹ ਸਮਾਜ ਵਿੱਚ ਮਨੁੱਖ ਉੱਤੇ ਕਿਵੇਂ ਅਸਰ ਕਰਦਾ ਹੈ ਅਤੇ ਉਸ ਨੂੰ ਕਿਵੇਂ ਕਾਰਜਸ਼ੀਲ ਕਰਦਾ ਜਾਂ ਤੋਰਦਾ ਹੈ। ਤੀਸਰੇ, ਸਭਿਆਚਾਰਕ ਤਬਦੀਲੀ ਦੇ ਮੂਲ ਆਧਾਰ ਅਤੇ ਸਹੀ ਅਰਥ ਕੀ ਹਨ।
ਗੁਰੂ ਨਾਨਕ ਦੇਵ ਜੀ (15 ਅਪ੍ਰੈਲ 1469 – 22 ਸਤੰਬਰ 1539) ਸਿੱਖੀ ਦੇ ਬਾਨੀ ਅਤੇ ਦਸਾਂ ਸਿੱਖ ਗੁਰੂਆਂ ਵਿਚੋਂ ਪਹਿਲੇ ਗੁਰੂ ਸਨ। ਇਹਨਾਂ ਦਾ ਜਨਮ ਦਿਨ ਦੁਨੀਆ ਵਿੱਚ ਗੁਰਪੁਰਬ ਵਜੋਂ ਮਨਾਇਆ ਜਾਂਦਾ ਹੈ, ਜੋ ਨਾਨਕਸ਼ਾਹੀ ਕਲੈਂਡਰ 2003 ਮਤਾਬਕ 1 ਵੈਸਾਖ ਅਤੇ ਬਿਕ੍ਰਮੀ ਨਾਨਕਸ਼ਾਹੀ ਕਲੈਂਡਰ ਮੁਤਾਬਿਕ ਕੱਤਕ ਦੀ ਪੂਰਨਮਾਸ਼ੀ ਨੂੰ ਹਰ ਸਾਲ ਅਕਤੂਬਰ-ਨਵੰਬਰ ਮਹੀਨਿਆਂ ਵਿਚਾਲ਼ੇ ਵੱਖਰੀ ਤਰੀਕ ਨੂੰ ਆਉਂਦਾ ਹੈ। 1. ਗੁਰੂ ਨਾਨਕ ਸਾਹਿਬ ਦੇ ਜਨਮ ਅਤੇ ਜੋਤੀ-ਜੋਤ ਸਮਾੳਣ ਬਾਰੇ ਤਾਰੀਖ਼ਾਂ ਵਿਚ ਮਤਭੇਦ ਹੈ। ਸੁਖਬਾਸੀ ਰਾਮ ਬੇਦੀ, ਗਣੇਸ਼ਾ ਸਿੰਘ ਬੇਦੀ, ਡਾ. ਤਰਲੋਚਨ ਸਿੰਘ, ਡਾ ਹਰਜਿੰਦਰ ਸਿੰਘ ਦਿਲਗੀਰ ਵਰਗੇ ਇਤਿਹਾਸਕਾਰ ਉਨ੍ਹਾਂ ਦਾ ਜਨਮ 20 ਅਕਤੂਬਰ 1469 ਅਤੇ ਜੋਤੀ ਜੋਤ ਸਮਾਉਣਾ 7 ਸਤੰਬਰ 1539 ਦਾ ਮੰਨਦੇ ਹਨ (Sikh History in 10 Volume, vol 1) 2.
ਰਾਜ ਸਭਾ ਭਾਰਤੀ ਲੋਕਤੰਤਰ ਦੀ ਉੱਪਰੀ ਪ੍ਰਤਿਨਿੱਧੀ ਸਭਾ ਹੈ। ਲੋਕਸਭਾ ਹੇਠਲੀ ਪ੍ਰਤਿਨਿੱਧੀ ਸਭਾ ਹੈ। ਕਾਉਂਸਿਲ ਆਫ ਸਟੇਟਸ, ਜਿਨੂੰ ਰਾਜ ਸਭਾ ਵੀ ਕਿਹਾ ਜਾਂਦਾ ਹੈ, ਇੱਕ ਅਜਿਹਾ ਨਾਮ ਹੈ ਜਿਸਦੀ ਘੋਸ਼ਣਾ ਸਭਾਪੀਠ ਦੁਆਰਾ ਸਭਾ ਵਿੱਚ 23 ਅਗਸਤ, 1954 ਨੂੰ ਕੀਤੀ ਗਈ ਸੀ। ਇਸ ਦੀ ਆਪਣੀ ਖਾਸ ਵਿਸ਼ੇਸ਼ਤਾਵਾਂ ਹਨ। ਭਾਰਤ ਵਿੱਚ ਦੂਸਰਾ ਸਦਨ ਦਾ ਸ਼ੁਰੂ 1918 ਦੇ ਮੋਂਟੇਗ - ਚੇੰਸਫੋਰਡ ਪ੍ਰਤੀਵੇਦਨ ਵਲੋਂ ਹੋਇਆ। ਭਾਰਤ ਸਰਕਾਰ ਅਧਿਨਿਯਮ, 1919 ਵਿੱਚ ਤਤਕਾਲੀਨ ਵਿਧਾਨਮੰਡਲ ਦੇ ਦੂਸਰੇ ਸਦਨ ਦੇ ਤੌਰ ਉੱਤੇ ਕਾਉਂਸਿਲ ਆਫ ਸਟੇਟਸ ਦਾ ਸਿਰਜਣ ਕਰਣ ਦਾ ਨਿਰਦੇਸ਼ ਕੀਤਾ ਗਿਆ ਜਿਸਦਾ ਵਿਸ਼ੇਸ਼ਾਧਿਕਾਰ ਸੀਮਿਤ ਸੀ ਅਤੇ ਜੋ ਵਾਕਈ: 1921 ਵਿੱਚ ਅਸਤੀਤਵ ਵਿੱਚ ਆਇਆ। ਗਵਰਨਰ - ਜਨਰਲ ਤਤਕਾਲੀਨ ਕਾਉਂਸਿਲ ਆਫ ਸਟੇਟਸ ਦਾ ਪਦੇਨ ਪ੍ਰਧਾਨ ਹੁੰਦਾ ਸੀ। ਭਾਰਤ ਸਰਕਾਰ ਅਧਿਨਿਯਮ, 1935 ਦੇ ਮਾਧਿਅਮ ਵਲੋਂ ਇਸ ਦੇ ਗਠਨ ਵਿੱਚ ਸ਼ਾਇਦ ਹੀ ਕੋਈ ਤਬਦੀਲੀ ਕੀਤੇ ਗਏ।
ਭਾਰਤ ਦੱਖਣੀ ਏਸ਼ੀਆ ਦਾ ਇੱਕ ਦੇਸ਼ ਹੈ। ਇਹ ਖੇਤਰਫਲ ਦੇ ਹਿਸਾਬ ਨਾਲ ਦੁਨੀਆਂ ਦਾ ਸੱਤਵਾਂ ਅਤੇ ਆਬਾਦੀ ਦੇ ਹਿਸਾਬ ਨਾਲ ਦੁਨੀਆਂ ਦਾ ਦੂਜਾ ਸਭ ਤੋਂ ਵੱਡਾ ਦੇਸ਼ ਹੈ। ਭਾਰਤ ਦੁਨੀਆਂ ਦਾ ਸਭ ਤੋਂ ਵੱਧ ਆਬਾਦੀ ਵਾਲਾ ਲੋਕਤੰਤਰ ਹੈ। ਇਹ ਦੱਖਣ ਵਿੱਚ ਹਿੰਦ ਮਹਾਂਸਾਗਰ, ਦੱਖਣ-ਪੱਛਮ ਵਿੱਚ ਅਰਬ ਸਾਗਰ ਅਤੇ ਦੱਖਣ-ਪੂਰਬ ਵਿੱਚ ਬੰਗਾਲ ਦੀ ਖਾੜੀ ਨਾਲ ਘਿਰਿਆ ਹੋਇਆ ਹੈ। ਭਾਰਤ ਪੱਛਮ ਵੱਲ ਪਾਕਿਸਤਾਨ ਅਤੇ ਅਫ਼ਗ਼ਾਨਿਸਤਾਨ, ਉੱਤਰ ਵੱਲ ਚੀਨ, ਨੇਪਾਲ ਅਤੇ ਭੂਟਾਨ, ਪੂਰਬ ਵੱਲ ਬਰਮਾ ਅਤੇ ਬੰਗਲਾਦੇਸ਼ ਆਦਿ ਦੇਸ਼ਾਂ ਨਾਲ ਜ਼ਮੀਨੀ ਸਰਹੱਦ ਸਾਂਝੀ ਕਰਦਾ ਹੈ ਅਤੇ ਦੱਖਣ ਵੱਲ ਮਾਲਦੀਵ ਅਤੇ ਸ੍ਰੀ ਲੰਕਾ ਨਾਲ ਸਮੁੰਦਰੀ ਸਰਹੱਦ ਸਾਂਝੀ ਕਰਦਾ ਹੈ। ਭਾਰਤ ਦੇ ਅੰਡੇਮਾਨ ਅਤੇ ਨਿਕੋਬਾਰ ਟਾਪੂ ਬਰਮਾ, ਥਾਈਲੈਂਡ ਅਤੇ ਇੰਡੋਨੇਸ਼ੀਆ ਨਾਲ ਸਮੁੰਦਰੀ ਸਰਹੱਦ ਸਾਂਝੀ ਕਰਦੇ ਹਨ।
ਭਾਰਤ ਦੇ ਜਟਿਲ ਸਮਾਜ ਵਿੱਚ ਕਈ ਤਰ੍ਹਾਂ ਦੀਆਂ ਜਾਤੀ, ਜਮਾਤੀ, ਧਾਰਮਿਕ, ਆਰਥਿਕ ਅਤੇ ਸਭਿਆਚਾਰਕ ਸਮੱਸਿਆਵਾਂ ਹਨ। ਹਰ ਸਿਆਸੀ ਪਾਰਟੀ ਨੂੰ ਚੰਗੇ ਪ੍ਰਸ਼ਾਸਨ ਦੇ ਮੁੱਦੇ ਤੋਂ ਅਗਾਂਹ ਜਾਂਦਿਆਂ ਇੱਕ ਅਜਿਹੀ ਵਿਚਾਰਧਾਰਾ ਅਪਨਾਉਣੀ ਪੈਂਦੀ ਹੈ ਜਿਸ ਰਾਹੀਂ ਉਹ ਆਪਣੇ ਵੋਟਰਾਂ ਨੂੰ ਇਹ ਦੱਸ ਸਕੇ ਕਿ ਸਮਾਜ ਵਿੱਚ ਮੌਜੂਦ ਵੱਖ ਵੱਖ ਸਮੱਸਿਆਵਾਂ ਨੂੰ ਹੱਲ ਕਰਨ ਪ੍ਰਤੀ ਉਹਦੀ ਪਹੁੰਚ ਕੀ ਹੈ। ਰਾਸ਼ਟਰੀ ਸਵੈਮਸੇਵਕ ਸੰਘ ਅਤੇ ਭਾਰਤੀ ਜਨਤਾ ਪਾਰਟੀ ਅਨੁਸਾਰ ਸਮੱਸਿਆਵਾਂ ਦਾ ਹੱਲ ਹਿੰਦੂਤਵ ਦੀ ਸ੍ਰੇਸ਼ਟਤਾ ਵਿੱਚ ਪਿਆ ਹੈ ਅਤੇ ਕਾਂਗਰਸ ਤੇ ਹੋਰ ਕਈ ਕੇਂਦਰਵਾਦੀ ਪਾਰਟੀਆਂ ਅਨੁਸਾਰ ਉਦਾਰਵਾਦੀ ਤੇ ਧਰਮਨਿਰਪੱਖ ਪਹੁੰਚ ਵਿਚ। ਖੱਬੇ-ਪੱਖੀ ਧਿਰਾਂ ਇਸ ਨੂੰ ਜਮਾਤੀ ਦ੍ਰਿਸ਼ਟੀਕੋਣ ਤੋਂ ਦੇਖਦੀਆਂ ਹਨ ਅਤੇ ਬਹੁਜਨ ਸਮਾਜ ਪਾਰਟੀ, ਸਮਾਜਵਾਦੀ ਪਾਰਟੀ, ਰਾਸ਼ਟਰੀ ਜਨਤਾ ਦਲ ਆਦਿ ਜਾਤੀਵਾਦੀ ਪਹੁੰਚ ਤੋਂ। ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਖੇਤਰੀ ਅਤੇ ਸਿੱਖ ਘੱਟਗਿਣਤੀ ਦੀ ਪ੍ਰਤੀਨਿਧਤਾ ਕਰਦਾ ਹੈ।1947 ਤੋਂ ਬਾਅਦ ਪੰਜਾਬ ਵਿੱਚ ਤਿੰਨ ਮੁੱਖ ਸਿਆਸੀ ਧਿਰਾਂ ਸਾਹਮਣੇ ਆਈਆਂ। ਇੰਡੀਅਨ ਨੈਸ਼ਨਲ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਕਮਿਊਨਿਸਟ ਪਾਰਟੀ ਆਫ਼ ਇੰਡੀਆ (ਸੀਪੀਆਈ)। ਵਰਤਮਾਨ ਸਮੇਂ ਵਿੱਚ ਸ਼੍ਰੋਮਣੀ ਅਕਾਲੀ ਦਲ, ਇੰਡੀਅਨ ਨੈਸ਼ਨਲ ਕਾਂਗਰਸ ਅਤੇ ਆਮ ਆਦਮੀ ਪਾਰਟੀ ਮੁੱਖ ਧਿਰਾਂ ਹਨ ਅਤੇ ਕੁਝ ਹੋਰ ਪਾਰਟੀਆਂ ਦਾ ਥੋੜ੍ਹਾ ਬਹੁਤਾ ਪ੍ਰਭਾਵ ਹੈ। ਪੰਜਾਬ ਵਿੱਚ ਮੁੱਖ ਮੁਕਾਬਲਾ ਕਾਂਗਰਸ ਅਤੇ ਅਕਾਲੀ-ਭਾਜਪਾ ਦਰਮਿਆਨ ਹੀ ਹੁੰਦਾ ਆਇਆ ਹੈ। ਇਨ੍ਹਾਂ ਵਿੱਚ ਕੰਮ ਕਰਨ ਦੇ ਤੌਰ-ਤਰੀਕੇ ਦੀ ਸਮਾਨਤਾ, ਪਰਿਵਾਰਵਾਦ ਤੇ ਹੋਰ ਸਮੱਸਿਆਵਾਂ ਕਾਰਨ ਤੀਸਰੇ ਬਦਲ ਦੀ ਸੰਭਾਵਨਾ ਹਮੇਸ਼ਾ ਹੀ ਦੇਖੀ ਜਾਂਦੀ ਰਹੀ ਹੈ। ਪੰਜਾਬ ਦਾ ਸਿਆਸੀ ਧਰਾਤਲ ਬਹੁਤ ਚਿਰਾਂ ਤੋਂ ਲਗਾਤਾਰ ਅਕਾਲੀ-ਭਾਜਪਾ ਤੇ ਕਾਂਗਰਸ ਦੇ ਦੋ-ਪੱਖੀ ਵਿਰੋਧ ਦੇ ਨਾਲ ਨਾਲ ਤੀਸਰੇ ਬਦਲ ਲਈ ਤਿਆਰ ਦਿਖਾਈ ਦੇ ਰਿਹਾ ਹੈ ਪਰ ਇਸ ਵਾਸਤੇ ਯੋਗ ਆਗੂ ਅਤੇ ਸੰਗਠਨ ਦੀ ਘਾਟ ਕਾਰਨ ਇਹ ਸੰਭਵ ਨਹੀਂ ਹੋ ਸਕਿਆ। ਉਪਰੋਕਤ ਦੇ ਸਿੱਟੇ ਵਜੋਂ ਪੰਜਾਬ ਵਿੱਚ ਸਿਆਸੀ ਆਪਾ-ਧਾਪੀ ਵਾਲਾ ਮਾਹੌਲ ਬਣ ਗਿਆ ਹੈ।
ਪੰਜਾਬ ਉੱਤਰ-ਪੱਛਮੀ ਭਾਰਤ ਦਾ ਇੱਕ ਰਾਜ ਹੈ ਜੋ ਕਿ ਪੰਜਾਬ ਖੇਤਰ ਦਾ ਇੱਕ ਭਾਗ ਹੈ। ਇਸ ਦਾ ਦੂਸਰਾ ਭਾਗ ਪਾਕਿਸਤਾਨ ਵਿੱਚ ਹੈ। ਇਸ ਦੀ ਸਰਹੱਦ ਉੱਤਰ ਵਿੱਚ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ, ਉੱਤਰ-ਪੂਰਬ ਵਿੱਚ ਹਿਮਾਚਲ ਪ੍ਰਦੇਸ਼, ਦੱਖਣ-ਪੂਰਬ ਵਿੱਚ ਹਰਿਆਣਾ, ਦੱਖਣ-ਪੱਛਮ ਵਿੱਚ ਰਾਜਸਥਾਨ ਅਤੇ ਪੱਛਮ ਵਿੱਚ ਪਾਕਿਸਤਾਨੀ ਪੰਜਾਬ ਨਾਲ ਲੱਗਦੀ ਹੈ। ਰਾਜ ਦਾ ਖੇਤਰਫਲ 50,362 ਵਰਗ ਕਿਲੋਮੀਟਰ (19,445 ਵਰਗ ਮੀਲ) ਦਾ ਹੈ ਜੋ ਕਿ ਭਾਰਤ ਦੇ ਕੁਲ ਭੂਗੋਲਿਕ ਖੇਤਰ ਦਾ 1.53% ਹੈ। ਇਹ ਭਾਰਤ ਦਾ ਖੇਤਰ ਵਜੋਂ 20ਵਾਂ ਸਭ ਤੋਂ ਵੱਡਾ ਰਾਜ ਹੈ। ਭਾਰਤੀ ਪੰਜਾਬ ਦੇ ਮੁੱਖ ਸ਼ਹਿਰ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਬਠਿੰਡਾ, ਫ਼ਿਰੋਜ਼ਪੁਰ, ਸੰਗਰੂਰ, ਮੋਹਾਲੀ ਅਤੇ ਪਟਿਆਲਾ ਹਨ। ਇਸ ਦੀ ਰਾਜਧਾਨੀ ਚੰਡੀਗੜ੍ਹ ਹੈ।
ਸ਼੍ਰੀ ਗੁਰੂ ਤੇਗ ਬਹਾਦਰ ਜੀ (1 ਅਪਰੈਲ 1621 – 24 ਨਵੰਬਰ 1675) ਸਿੱਖਾਂ ਦੇ ਨੌਵੇਂ ਗੁਰੂ ਸਨ। ਉਨ੍ਹਾਂ ਨੂੰ ਹਿੰਦ ਦੀ ਚਾਦਰ ਕਹਿ ਕੇ ਸਨਮਾਨਿਆ ਜਾਂਦਾ ਹੈ, ਕਿਉਂਕਿ ਉਨ੍ਹਾਂ ਨੇ ਧਰਮ ਦੀ ਰਾਖੀ ਲਈ ਮਹਾਨ ਕੁਰਬਾਨੀ ਦਿੱਤੀ। ਗੁਰੁ ਤੇਗ ਬਹਾਦਰ ਜੀ ਦੀ ਕੁਰਬਾਨੀ ਨਾਲ ਭਾਰਤ ਦੀ ਦੱਬੀ ਕੁਚਲੀ ਆਮ ਜਨਤਾ ਹਾਕਮਾਂ ਨਾਲ ਟੱਕਰ ਲੈਣ ਤੇ ਕੁਰਬਾਨੀਆਂ ਦੇਣ ਲਈ ਤਿਆਰ ਬਰ ਤਿਆਰ ਹੋ ਗਈ।
ਲੋਕਧਾਰਾ ਕਿਸੇ ਭੁਗੋਲਿਕ ਖਿੱਤੇ ਵਿਚ ਵਸਦੇ ਲੋਕ ਦੀ ਮਾਨਿਸਕਤਾ ਦਾ ਮਹੱਤਵਪੂਰਨ ਸੱਭਿਆਚਾਰਕ ਵਿਰਸਾ ਹੁੰਦੀ ਹੈ। ਲੋਕਧਾਰਾ ਕਿਸੇ ਸਮਾਜ ਵਿਚ ਵਸਦੇ ਲੋਕ ਦੀ ਮਾਨਿਸਕਤਾ ਨਾਲ ਗਹਿਣ ਰੂਪ ਜੁੜੀ ਹੰਦੀ ਹੈ। ਲੋਕ-ਵਿਸ਼ਵਾਸ ਜਿੱਥੇ ਲੋਕ ਮਾਨਿਸਕਤਾ ਦੀ ਅਭਿਵਅਕਤੀ ਕਰਦੇ ਹਨ, ਉੱਥੇ ਹੀ ਇਹ ਵਿਸ਼ੇਸ਼ ਖਿੱਤੇ ਉਸਦੀ ਬਣਤਰ ਅਤੇ ਵਿਧਾਨ ਨੂੰ ਸਮਝਣ ਜਾਣਨ ਵਿਚ ਸਹਾਈ ਹੁੰਦੇ ਹਨ। ਵਿਸਵਾਸ਼ ਕਰਨਾ ਮਨੁੱਖ ਦਾ ਸਹਿਜ ਸੁਭਾਵਿਕ ਵਰਤਾਰਾ ਹੈ, ਵਿਸਵਾਸ ਤੋਂ ਭਾਵ ਦਿਸਦੇ ਜ ਅਣਿਦਸਦੇ ਵਸਤ ਤੇ ਵਰਤਾਰੇ ਵਿਚ ਯਕੀਨ ਕਰਨਾ ਹੈ। ਪ੍ਰਕਿਰਤੀ ਅਤੇ ਵਿਸ਼ਵਾਸਾ ਦਾ ਆਪਸ ਵਿਚ ਗਹਿਰਾ ਸਬੰਧ ਹੈ ਕਿਸੇ ਘਟਨਾ ਦਾ ਸਬੰਧ ਜਦੋਂ ਸੁਭਾਵਿਕ ਰੂਪ ਵਿਚ ਕਿਸੇ ਹੋਰ ਘਟਨਾ ਨਾਲ ਜੁੜ ਜਾਂਦਾ ਹੈ ਤਾਂ ਅਜਿਹੇ ਸਬੰਧਾ ਅਤੇ ਮਨੁੱਖੀ ਮਨ ਦੇ ਅਚੇਤ ਸੁਚੇਤ ਸੁਭਾਵਿਕ ਤੇ ਕਾਲਪਨਿਕ ਕਿਸਮ ਦੇ ਅਨੁਮਾਨਾਂ ਨੇ ਕਈ ਵਿਸ਼ਵਾਸ ਉਤਪੰਨ, ਕੀਤੇ ਜੋ ਸਮਾਂ ਬੀਤਣ ਦੇ ਨਾਲ ਨਾਲ ਲੋਕ ਵਿਸ਼ਵਾਸਾ ਦਾ ਰੂਪ ਧਾਰਨ ਕਰ ਗਏ। ਆਦਿ ਕਾਲ ਤ ਮਨੁੱਖ ਪ੍ਰਕਿਰਤੀ ਨੂੰ ਅਪਣੇ ਹਿੱਤਾ ਅਨੁਕੂਲ ਵਰਤਣ ਦੀ ਕੋਸ਼ਿਸ਼ ਕਰਦਾ ਰਿਹਾ ਹੈ ਤੇ ਉਹ ਪ੍ਰਕਿਰਤੀ ਵਿਚ ਵਾਪਰੀਆਂ ਘਟਨਾਵਾਂ ਦੇ ਕਾਰਨਾਂ ਅਤੇ ਕਾਰਜੀ ਸਬੰਧ ਨੂੰ ਤਾਰਿਕਕ ਅਧਾਰ ਉਪਰ ਸਮਝਣ ਦੀ ਬਜਾਏ ਕਈ ਕਿਸਮ ਦੇ ਭਰਮ ਤਰਕ ਉਸਾਰ ਲੈਦਾ ਹੈ। ਇਨ੍ਹਾਂ ਭਰਮਾਂ ਤੋਂ ਹੀ ਕਈ ਕਿਸਮ ਦੇ ਲੋਕ ਵਿਸ਼ਵਾਸ ਉਤਪੰਨ ਹੁੰਦੇ ਹਨ।
ਲੋਕ ਸਭਾ, ਭਾਰਤੀ ਸੰਸਦ ਦਾ ਹੇਠਲਾ ਸਦਨ ਹੈ। ਭਾਰਤੀ ਸੰਸਦ ਦਾ ਉਪਰਲਾ ਸਦਨ ਰਾਜ ਸਭਾ ਹੈ। ਲੋਕ ਸਭਾ ਸਰਬ ਬਾਲਗ ਵੋਟ ਅਧਿਕਾਰ ਦੇ ਆਧਾਰ ਉੱਤੇ ਲੋਕਾਂ ਦੁਆਰਾ ਪ੍ਰਤੱਖ ਚੋਣ ਦੁਆਰਾ ਚੁਣੇ ਹੋਏ ਪ੍ਰਤੀਨਿਧੀਆਂ ਨਾਲ ਗਠਿਤ ਹੁੰਦੀ ਹੈ। ਭਾਰਤੀ ਸੰਵਿਧਾਨ ਦੇ ਅਨੁਸਾਰ ਸਦਨ ਵਿੱਚ ਮੈਬਰਾਂ ਦੀ ਅਧਿਕਤਮ ਗਿਣਤੀ 552 ਤੱਕ ਹੋ ਸਕਦੀ ਹੈ, ਜਿਸ ਵਿਚੋਂ 530 ਮੈਂਬਰ ਵੱਖ ਵੱਖ ਰਾਜਾਂ ਦੇ ਅਤੇ 20 ਮੈਂਬਰ ਤੱਕ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਤਰਜਮਾਨੀ ਕਰ ਸਕਦੇ ਹਨ। ਸਦਨ ਵਿੱਚ ਲੋੜੀਂਦੀ ਤਰਜਮਾਨੀ ਨਾ ਹੋਣ ਦੀ ਹਾਲਤ ਵਿੱਚ ਭਾਰਤ ਦਾ ਰਾਸ਼ਟਰਪਤੀ ਜੇਕਰ ਚਾਹੇ ਤਾਂ ਐਂਗਲੋ ਇੰਡੀਅਨ ਸਮੁਦਾਏ ਦੇ ਦੋ ਪ੍ਰਤੀਨਿਧੀਆਂ ਨੂੰ ਲੋਕ ਸਭਾ ਲਈ ਨਾਮਜਦ ਕਰ ਸਕਦਾ ਹੈ।
ਭ੍ਰਿਸ਼ਟਾਚਾਰ (ਦਾਰਸ਼ਨਕ ਪ੍ਰਵਚਨ ਅਨੁਸਾਰ) ਆਤਮਕ ਜਾਂ ਨੈਤਿਕ ਅਸ਼ੁੱਧਤਾ ਜਾਂ ਆਦਰਸ਼ ਆਚਰਣ ਤੋਂ ਵਿੱਚਲਨ ਨੂੰ ਕਹਿੰਦੇ ਹਨ। ਭ੍ਰਿਸ਼ਟਾਚਾਰ, ਵਿਵਹਾਰ ਅਤੇ ਸੱਭਿਆਚਾਰ ਦੇ ਅਨੇਕ ਖੇਤਰਾਂ ਤੱਕ ਫੈਲਿਆ ਇੱਕ ਵਰਤਾਰਾ ਹੈ। ਕੋਈ ਅਫਸਰ ਜਾਂ ਹੋਰ ਸਰਕਾਰੀ ਕਰਮਚਾਰੀ ਜਦੋਂ ਆਪਣੇ ਵਿਅਕਤੀਗਤ ਲਾਭ ਲਈ ਆਪਣੇ ਅਧਿਕਾਰਾਂ ਦੀ ਦੁਰਵਰਤੋਂ ਕਰਦਾ ਹੈ ਉਹ ਸਰਕਾਰੀ, ਜਾਂ ਰਾਜਨੀਤਕ,ਭ੍ਰਿਸ਼ਟਾਚਾਰ ਹੁੰਦਾ ਹੈ। ਆਮ ਅਰਥਾਂ ਵਿੱਚ ਜਨਤਕ ਜੀਵਨ ਵਿੱਚ ਪ੍ਰਵਾਨਿਤ ਮੁੱਲਾਂ ਦੇ ਉਲੰਘਣ ਨੂੰ ਭ੍ਰਿਸ਼ਟ ਆਚਾਰ ਸਮਝਿਆ ਜਾਂਦਾ ਹੈ। ਮੁੱਖ ਤੌਰ 'ਤੇ ਇਸਨੂੰ ਆਰਥਕ ਅਪਰਾਧਾਂ ਨਾਲ ਜੋੜ ਕੇ ਦੇਖਿਆ ਜਾਂਦਾ ਹੈ।
ਚੰਡੀ ਦੀ ਵਾਰ ਜਿਸ ਨੂੰ ਵਾਰ ਦੁਰਗਾ ਕੀ ਜਾਂ ਵਾਰ ਸ੍ਰੀ ਭਗਉਤੀ ਜੀ ਕੀ ਵੀ ਕਹਿੰਦੇ ਹਨ ਦਸਮ ਗ੍ਰੰਥ ਵਿੱਚ ਸ਼ਾਮਿਲ ਗੁਰੂ ਗੋਬਿੰਦ ਸਿੰਘ ਦੀ ਰਚਨਾ ਹੈ। ਇਹ ਸੰਸਕ੍ਰਿਤ ਦੀ ਇੱਕ ਰਚਨਾ ਮਾਰਕੰਡੇ ਪੁਰਾਣ, ਵਿੱਚ ਦਰਜ ਦੇਵਤਿਆਂ ਅਤੇ ਦੈਂਤਾਂ ਦੇ ਯੁੱਧ ਨਾਲ ਜੁੜੀਆਂ ਕੁਝ ਘਟਨਾਵਾਂ ਨੂੰ ਅਧਾਰ ਬਣਾ ਕੇ ਲਿਖੀ ਬੀਰ ਰਸੀ ਸ਼ਾਹਕਾਰ ਹੈ। ਇਸ ਵਿੱਚ ਚੰਡੀ ਦੇਵੀ ਨੂੰ ਭਗੌਤੀ ਦੇ ਰੂਪ ਵਿੱਚ, ਦੈਂਤਾਂ ਦਾ ਨਾਸ ਕਰਨ ਵਾਲੀ ਦੈਵੀ ਸ਼ਕਤੀ ਵਜੋਂ ਰੂਪਾਤ੍ਰਿਤ ਕੀਤਾ ਗਿਆ ਹੈ।ਇਸ ਰਚਨਾ ਦਾ ਮੁੱਖ ਉਦੇਸ਼ ਮੁਸਲਿਮ ਫ਼ੋਜਾਂ ਦੀ ਵੱਡੀ ਗਿਣਤੀ ਦੇਖ ਕੇ ਸਿਹਮੀ ਹੋਈ ਸਿੱਖ ਫ਼ੋਜਾਂ ਦਾ ਹੌਸਲਾਂ ਵਧਾਉਣਾ ਸੀ।ਇਸ ਰਚਨਾ ਦਾ ਨਤੀਜਾ ਇਹ ਨਿਕਲਿਆ ਕਿ ਸਿੱਖ ਫ਼ੋਜਾਂ ਨੇ ਮੁਸਲਿਮ ਫ਼ੋਜਾਂ ਨਾਲ ਬਿਨਾਂ ਡਰੇ ਡਟ ਕੇ ਯੁੱਧ ਕੀਤਾ। ਡਾ. ਬਿਕਰਮ ਸਿੰਘ ਘੁੰਮਣ, ਡਾ.
ਪੰਜਾਬ ਵਿਧਾਨ ਸਭਾ ਚੋਣਾਂ 2022 ਸਾਲ 2022 ਦੀ ਸ਼ੁਰੂਆਤ ਵਿੱਚ ਹੋਣੀਆ ਤੈਅ ਹਨ। ਸਾਲ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਫਰਵਰੀ ਜਾਂ ਮਾਰਚ 2022 ਵਿਚ , 16 ਵੀਂ ਵਿਧਾਨ ਸਭਾ ਦੀ ਚੋਣ ਲਈ 117 ਮੈਂਬਰਾਂ ਦੀ ਚੋਣ ਕਰਨ ਲਈ ਹੋਣਗੀਆਂ। ਸਾਲ 2017 ਵਿੱਚ ਚੁਣੀ ਗਈ ਮੌਜੂਦਾ ਅਸੈਂਬਲੀ ਦਾ ਕਾਰਜਕਾਲ 23 ਮਾਰਚ 2022 ਨੂੰ ਖਤਮ ਹੋ ਜਾਵੇਗਾ ਜੇ ਇਹ ਪਹਿਲਾਂ ਭੰਗ ਨਹੀਂ ਕੀਤੀ ਜਾਂਦੀ।
ਜੋੜਿਆ ਜਾ ਸਕਦਾ ਕਿਉਂਕਿ ਇਸ ਵਿਚਲੇ ਸ਼ਬਦ ਸਥਾਨਕ ਸ਼ਬਦਾਵਲੀ ਨਾਲ ਸਬੰਧ ਰੱਖਦੇ ਹਨ।ਪੰਜਾਬੀ ਨਾਲ ਬਿਲਾਸਪੁਰੀ ਦੀ ਆਮ ਵਰਤੋਂ ਦੀ ਸ਼ਬਦਾਵਲੀ ਦੀ ਸਾਂਝ ਨੂੰ ਦੇਖੀਏ ਤਾਂ ਇਸ ਭਾਸ਼ਾ ਵਿੱਚ ਵਰਤੇ ਜਾਂਦੇ ਮਾਤਾ-ਪਿਤਾ, ਮਾਂ-ਬਾਪੂ, ਦਾਦੀ-ਦਾਦੀ, ਭੈਣ-ਭਰਾ, ਚਾਚਾ-ਚਾਚੀ, ਤਾਇਆ-ਤਾਈ, ਜੇਠ-ਜੇਠਾਣੀ, ਦਿਉਰ-ਦਿਉਰਾਣੀ, ਮਾਮਾ-ਮਾਮੀ, ਮਾਸੜ-ਮਾਸੀ, ਨਾਨਾ (ਨਾਨੂ)-ਨਾਨੀ, ਕੁੜਮ-ਕੁੜਮਣੀ, ਜੀਜਾ-ਸਾਲੀ, ਧੀ ਆਦਿ ਸ਼ਬਦ ਪੰਜਾਬੀ ਵਾਲੇ ਹੀ ਹਨ। ਇਨ੍ਹਾਂ ਤੋਂ ਇਲਾਵਾ ਮਾਨਵੀ ਰਿਸ਼ਤਿਆਂ ਦੀ ਤਰਜਮਾਨੀ ਕਰਦੇ ਕੁਝ ਹੋਰ ਸ਼ਬਦ ਵੀ ਥੋੜ੍ਹੇ-ਬਹੁਤੇ ਫ਼ਰਕ ਨੂੰ ਛੱਡ ਕੇ ਜ਼ਿਆਦਾਤਰ ਪੰਜਾਬੀ ਨਾਲ ਹੀ ਮੇਲ ਖਾਂਦੇ ਹਨ।
ਖੇਡਣਾ ਮਨੁੱਖ ਦੀ ਸਹਿਜ ਸੁਭਾਵਿਕ ਪ੍ਰਵਿਰਤੀ ਹੈ। ਮਨੁੱਖ ਆਦਿ-ਕਾਲ ਤੋਂ ਹੀ ਖੇਡਦਾ ਆਇਆ ਹੈ। ਕੁਦਰਤ ਨੇ ਹਰ ਪ੍ਰਾਣੀ ਵਿੱਚ ਖੇਡਣ ਦਾ ਗੁਣ ਭਰਿਆ ਹੈ। ਆਪਣੇ ਜੁੱਸੇ, ਵਿੱਤ ਤੇ ਸੁਭਾਅ ਅਨੁਸਾਰ ਉਸ ਨੇ ਆਪੋ-ਆਪਣੀਆਂ ਖੇਡਾਂ ਦੀ ਸਿਰਜਣਾ ਕੀਤੀ ਹੈ। ਖੇਡਾਂ ਮਨੋਰੰਜਨ ਦਾ ਅਤੇ ਵਿਹਲੇ ਸਮੇਂ ਦੀ ਉਚਿਤ ਵਰਤੋਂ ਦਾ ਸਭ ਤੋਂ ਵੱਡਾ ਸਾਧਨ ਹਨ। ਖੇਡਾਂ ਤੇ ਮਨਪ੍ਰਚਾਵੇ ਮਨੁੱਖ ਲਈ ਉਨੇ ਹੀ ਜਰੂਰੀ ਹਨ ਜਿਤਨੇ ਅੰਨ, ਪਾਣੀ ਅਤੇ ਹਵਾ। ਇਹ ਮਨੁੱਖ ਦੇ ਸਰਬ-ਪੱਖੀ ਵਿਕਾਸ ਦਾ ਮਹੱਤਵਪੂਰਨ ਸ੍ਰੋਤ ਹਨ। ਬੱਚੇ ਦੇ ਜਨਮ ਲੈਣ ਨਾਲ ਬੱਚੇ ਦੀ ਖੇਡ-ਪ੍ਰਕਿਰਿਆ ਆਰੰਭ ਹੋ ਜਾਂਦੀ ਹੈ; ਜਿਵੇਂ ਕੁੱਝ ਦਿਨਾਂ ਦਾ ਬੱਚਾ ਹੀ ਲੱਤਾਂ-ਬਾਹਾਂ ਮਾਰਨੀਆਂ ਸ਼ੁਰੂ ਕਰ ਦਿੰਦਾ ਹੈ। ਖੇਡ-ਰੁਚੀਆਂ ਹੀ ਬੱਚੇ ਦੇ ਸਰੀਰਿਕ, ਮਾਨਸਿਕ ਅਤੇ ਬੌਧਿਕ ਵਿਕਾਸ ਦੀਆਂ ਸੂਚਕ ਹਨ।‘ਲੋਕ ਖੇਡ’ ‘ਲੋਕ’ ਅਤੇ ‘ਖੇਡ’ ਸ਼ਬਦਾਂ ਦੇ ਮੇਲ ਨਾਲ ਬਣਿਆ ਹੈ। ਇਸਦਾ ਅਰਥ ਹੈ। ‘ਲੋਕ ਦੀ ਖੇਡ’। ‘ਲੋਕ’ ਸ਼ਬਦ ਵਾਸਤਵ ਵਿੱਚ ਅੰਗਰੇਜ਼ੀ ਦੇ ਫੋਕ ਦਾ ਪਰਿਯਾਇ ਹੈ। ਜੋ ਨਗਰ ਅਤੇ ਪਿੰਡ ਦੀ ਸਾਰੀ ਜਨਤਾ ਦਾ ਭਾਵ ਹੈ। ਇਸ ਤਰ੍ਹਾਂ ‘ਖੇਡ’ ਸ਼ਬਦ ਦਾ ਭਾਵ ਮਨ ਪਰਚਾਣਾ ਹੈ। ਲੋਕਖੇਡ ਦਾ ਮਨ ਪਰਚਾਵਾ ਹੋਣਾ ਬਹੁਤ ਜ਼ਰੂਰੀ ਹੈ। ਪਰ ਮਨ ਪਰਚਾਵੇ ਦੇ ਨਾਲ-ਨਾਲ ਇਹ ਮਨੁੱਖ ਨੂੰ ਸਰੀਰਿਕ ਤੇ ਮਾਨਸਿਕ ਸ਼ਕਤੀ ਵੀ ਦਿੰਦੀਆਂ ਹਨ। ਇਨ੍ਹਾਂ ਦਾ ਮਨੁੱਖ ਦੇ ਜੀਵਨ ਨਾਲ ਡੂੰਘਾ ਸੰਬੰਧ ਹੈ।ਲੋਕ-ਖੇਡਾਂ ਦੀ ਖ਼ਾਸੀਅਤ ਇਹ ਹੈ ਕਿ ਇਹ ਕਿਸੇ ਕਰੜੇ ਨਿਯਮਾਂ ਅਧੀਨ ਨਹੀਂ ਖੇਡੀਆਂ ਜਾਂਦੀਆਂ। ਕੋਈ ਸਮਾਂ-ਸਥਾਨ ਵੀ ਨਿਸ਼ਚਿਤ ਨਹੀਂ, ਗਰਮੀਆਂ ਨੂੰ ਦੁਪਿਹਰਾ ਸਮੇਂ, ਰਾਤ ਨੂੰ ਚਾਨਣੀਆਂ ਰਾਤਾਂ ਵਿਚ, ਖੁੱਲ੍ਹਿਆ ਵਿਹੜਿਆਂ, ਗਲੀਆਂ, ਜੂਹਾਂ, ਟਾਹਲੀਆਂ, ਬਰੋਟਿਆਂ ਦੀਆਂ ਛਾਂਵਾਂ ਅਤੇ ਕਿਸੇ ਵੀ ਮੋਕਲੀ ਥਾਂ 'ਤੇ ਇਹ ਖੇਡੀਆਂ ਜਾਂਦੀਆਂ ਹਨ। ਲੋਕ-ਖੇਡਾਂ ਖੇਡਣ ਲਈ ਸਮਾਨ ਖ਼ਰੀਦਣ ਦੀ ਵੀ ਲੋੜ ਨਹੀਂ, ਸਥਾਨਿਕ ਉਪਲਬਧ ਸਮਗਰੀ ਤੋਂ ਹੀ ਕੰਮ ਸਾਰ ਲਿਆ।
ਭਾਰਤੀ ਸੰਸਦ (ਪਾਰਲੀਮੈਂਟ) ਭਾਰਤ ਦੀ ਸਰਬ-ਉਚ ਵਿਧਾਨਕ ਸਭਾ ਹੈ। ਭਾਰਤੀ ਸੰਸਦ ਵਿੱਚ ਰਾਸ਼ਟਰਪਤੀ ਅਤੇ ਦੋ ਸਦਨ - ਲੋਕਸਭਾ (ਲੋਕਾਂ ਦਾ ਸਦਨ) ਅਤੇ ਰਾਜ ਸਭਾ (ਰਾਜਾਂ ਦੀ ਪਰਿਸ਼ਦ) ਹੁੰਦੇ ਹਨ। ਰਾਸ਼ਟਰਪਤੀ ਦੇ ਕੋਲ ਸੰਸਦ ਦੇ ਦੋਨਾਂ ਵਿੱਚੋਂ ਕਿਸੇ ਵੀ ਸਦਨ ਨੂੰ ਬੁਲਾਣ ਜਾਂ ਸਥਗਿਤ ਕਰਨ ਅਤੇ ਲੋਕਸਭਾ ਨੂੰ ਭੰਗ ਕਰਨ ਦੀ ਸ਼ਕਤੀ ਹੈ। ਪਰ ਰਾਸ਼ਟਰਪਤੀ ਇਹਨਾਂ ਸ਼ਕਤੀਆਂ ਦੀ ਵਰਤੋਂ ਪ੍ਰਧਾਨਮੰਤਰੀ ਜਾਂ ਮੰਤਰੀ ਪਰਿਸ਼ਦ ਦੇ ਕਹਿਣ ਤੇ ਕਰਦਾ ਹੈ। ਭਾਰਤੀ ਸੰਸਦ ਦਾ ਸੰਚਾਲਨ ਸੰਸਦ ਭਵਨ ਵਿੱਚ ਹੁੰਦਾ ਹੈ, ਜੋ ਕਿ ਨਵੀਂ ਦਿੱਲੀ ਵਿੱਚ ਸਥਿਤ ਹੈ।
ਦਲੀਪ ਕੌਰ ਟਿਵਾਣਾ (4 ਮਈ 1935 - 31 ਜਨਵਰੀ 2020) ਇੱਕ ਪੰਜਾਬੀ ਨਾਵਲਕਾਰ ਤੇ ਨਿੱਕੀ ਕਹਾਣੀ ਦੀ ਲੇਖਿਕਾ ਸੀ। ਉਸ ਨੇ ਜ਼ਿਆਦਾਤਰ ਮਜ਼ਲੂਮ ਔਰਤਾਂ ਦੀ ਮਾਨਸਿਕਤਾ ਅਤੇ ਉਹਨਾਂ ਦੇ ਸਮਾਜ ਵਿੱਚ ਨੀਵੇਂ ਦਰਜੇ ਦੀ ਹਾਲਤ ਬਾਰੇ ਲਿਖਿਆ ਹੈ। ਉਸ ਦੇ ਨਾਵਲਾਂ ਦੀਆਂ ਕੁਝ ਔਰਤਾਂ ਪੜ੍ਹੀਆਂ-ਲਿਖੀਆਂ ਜਾਂ ਆਰਥਿਕ ਤੌਰ 'ਤੇ ਮਜ਼ਬੂਤ ਹੋਣ ਦੇ ਬਾਵਜੂਦ ਵੀ ਮਨੁੱਖਤਾ ਵਿੱਚ ਬਰਾਬਰੀ ਦਾ ਇਜ਼ਹਾਰ ਨਹੀਂ ਕਰ ਸਕੀਆਂ, ਨਾ ਹੀ ਉਹ ਇੱਕ ਡਰ ਥੱਲੇ ਰਹਿ ਕੇ ਪਰਿਵਾਰ ਤੇ ਸਮਾਜ ਵਿੱਚ ਬਰਾਬਰੀ ਦਾ ਦਾਅਵਾ ਕਰਦੀਆਂ ਹਨ।ਟਿਵਾਣਾ ਨੂੰ 1971 ਵਿੱਚ ਆਪਣੇ ਨਾਵਲ ਏਹੁ ਹਮਾਰਾ ਜੀਵਣਾ ਲਈ ਸਾਹਿਤ ਅਕਾਦਮੀ ਇਨਾਮ ਮਿਲਿਆ।
ਬੁੱਲ੍ਹੇ ਸ਼ਾਹ (1680-1758) ਇੱਕ ਸੂਫੀ ਸੰਤ ਅਤੇ ਪੰਜਾਬੀ ਦੇ ਵੱਡੇ ਕਵੀ ਸਨ। ਪੰਜਾਬੀ ਸੂਫ਼ੀ ਕਾਵਿ ਦੇ ਚਾਰ ਮੀਨਾਰਾਂ - ਬਾਬਾ ਫਰੀਦ, ਸ਼ਾਹ ਹੁਸੈਨ, ਸੁਲਤਾਨ ਬਾਹੂ ਅਤੇ ਬੁੱਲ੍ਹੇ ਸ਼ਾਹ- ਵਿੱਚ ਗਿਣਿਆ ਜਾਂਦਾ ਹੈ। ਉਹਨਾਂ ਦਾ ਅਸਲੀ ਨਾਮ "ਅਬਦੁੱਲਾ ਸ਼ਾਹ" ਸੀ ਅਤੇ ਉਹ ਇਸਲਾਮ ਦੇ ਅੰਤਿਮ ਨਬੀ ਮੁਹੰਮਦ ਦੀ ਪੁਤਰੀ ਫਾਤਿਮਾ ਦੇ ਬੰਸ ਵਿੱਚਂ ਸਨ। ਉਹਨਾਂ ਦੀਆਂ ਲਿਖੀਆਂ ਕਾਫੀਆਂ ਅੱਜ ਵੀ ਪਾਰ ਰਾਸ਼ਟਰੀ ਹਿੰਦੁਸਤਾਨੀ ਖਿੱਤੇ ਵਿੱਚ ਬੜੇ ਸ਼ੌਕ ਨਾਲ ਗਾਈਆਂ ਤੇ ਸੁਣੀਆਂ ਜਾਂਦੀਆਂ ਹਨ।
ਸੰਪੱਤੀ, ਪੂਰਬੀ ਅਤੇ ਪੱਛਮੀ ਸਮਾਜਾਂ ਦੁਆਰਾ ਜਾਇਦਾਦ/ਸੰਪੱਤੀ ਦੀ ਵਰਤੋਂ ਸਮਾਜਿਕ ਸੰਗਠਨ ਅਤੇ ਸਮਾਜਿਕ ਜੀਵਣ ਲਈ ਇੱਕ ਜ਼ਰੂਰੀ ਵਸਤੂ ਦੇ ਰੂਪ ਵਿੱਚ ਹੋ ਰਹੀ ਹੈ। ਸੰਪੱਤੀ ਸ਼ਬਦ ਦਾ ਅਰਥ, ਇਸ ਨਾਲ ਸਬੰਧਤ ਹੋਰ ਵਿਚਾਰਾਂ ਨਾਲ, ਜਿਸ ਨੂੰ "ਇਕਾਈ" ਜਾਂ "ਰਿਜ਼ਰਵ", "domus" ਅਤੇ "ਸਵਾਮੀ" (ਪ੍ਰੋਪ੍ਰਾਇਟੋਰ) ਵਰਗੇ ਸ਼ਬਦਾਂ ਦੁਆਰਾ ਪ੍ਰਗਟ ਕੀਤਾ ਗਿਆ ਸੀ। ਇੱਕ ਵਿਅਕਤੀ ਜਾਂ ਸਾਂਝੇ ਰੂਪ ਵਿੱਚ ਇੱਕ ਸਮੂਹ ਜਾਂ ਇੱਕ ਕਾਰਪੋਰੇਸ਼ਨ ਜਾਂ ਇੱਕ ਸਮਾਜ ਵਰਗੇ ਕਾਨੂੰਨੀ ਹਸਤੀ। ਜਾਇਦਾਦ ਦੇ ਸੁਭਾਅ 'ਤੇ ਨਿਰਭਰ ਕਰਦਿਆਂ, ਜਾਇਦਾਦ ਦੇ ਮਾਲਕ ਕੋਲ ਇਹ ਚੀਜ਼ਾਂ ਵਰਤਣ, ਬਦਲਣ, ਸ਼ੇਅਰ ਕਰਨ, ਦੁਬਾਰਾ ਪਰਿਭਾਸ਼ਿਤ ਕਰਨ, ਕਿਰਾਏ, ਮੌਰਗੇਜ, ਵੇਚਣ, ਬਦਲੀ ਕਰਨ, ਬਦਲੀ, ਦੂਰ ਕਰਨ ਜਾਂ ਤਬਾਹ ਕਰਨ ਦਾ ਅਧਿਕਾਰ ਹੈ, ਜਾਇਦਾਦ ਦੀ ਕਿਸਮ ਦੀ ਪਰਵਾਹ ਕੀਤੇ ਬਿਨਾਂ, ਮਾਲਕ ਨੂੰ ਇਸ ਨੂੰ ਸਹੀ ਢੰਗ ਨਾਲ ਵਰਤਣ ਦਾ ਹੱਕ ਹੈ।
ਭਾਰਤ ਦਾ ਰਾਸ਼ਟਰਪਤੀ ਦੇਸ਼ ਦਾ ਪਹਿਲਾ ਨਾਗਰਿਕ ਹੁੰਦਾ ਹੈ। ਭਾਰਤ ਦੇ ਸੰਵਿਧਾਨ ਆਰਟੀਕਲ 52 ਅਧੀਨ ਰਾਸ਼ਟਰਪਤੀ ਦਾ ਅਹੁਦਾ ਵਿਵਸਥਿਤ ਹੈ। ਭਾਰਤ ਦਾ ਰਾਸ਼ਟਰਪਤੀ ਨਾ ਮਾਤਰ ਮੁਖੀ ਹੁੰਦਾ ਹੈ। 1967 ਤੋਂ ਲੈ ਕੇ ਹੁਣ ਤਕ, ਇਹ ਕੋਸ਼ਿਸ਼ਾਂ ਹੁੰਦੀਆਂ ਰਹੀਆਂ ਹਨ ਕਿ ਭਾਰਤ ਦੇ ਰਾਸ਼ਟਰਪਤੀ ਨੂੰ ਵਿਦੇਸ਼ੀ ਤਰੀਕੇ ਨਾਲ ਸਰਕਾਰ ਵਿੱਚ ਉਲੀਕੇ ਗਏ ਰਾਸ਼ਟਰਪਤੀ ਦੀ ਭੂਮਿਕਾ ਦੇ ਖ਼ਾਕੇ ਨਾਲੋਂ ਵੱਧ ਸਕ੍ਰਿਆ ਸਿਆਸਤੀ ਹਸਤੀ ਬਣਾਇਆ ਜਾਵੇ। 1967 ਵਿੱਚ ਸੁਪਰੀਮ ਕੋਰਟ ਦੇ ਇੱਕ ਸਿਟਿੰਗ ਚੀਫ਼ ਜਸਟਿਸ ਸੁੱਬਾ ਰਾਓ ਨੇ ਖ਼ੁਦ ਨੂੰ ਸਿਆਸਤਦਾਨਾਂ ਦੇ ਝੇੜਿਆਂ ’ਚ ਲਪੇਟ ਲਿਆ ਅਤੇ ਰਾਸ਼ਟਰਪਤੀ ਬਣਨ ਲਈ ਨਿਆਂ ਪਾਲਿਕਾ ਦੀ ਮਾਣ-ਮਰਿਆਦਾ ਭੁੱਲ ਬੈਠਿਆ। ਚੀਫ਼ ਜਸਟਿਸ ਸੁੱਬਾ ਰਾਓ ਸਵਤੰਤਰ ਪਾਰਟੀ ਤੇ ਜਨਸੰਘ ਅਤੇ ਕਾਂਗਰਸ ਦੇ ਉਮੀਦਵਾਰ ਡਾ.
ਹਜਰਤ ਬਾਬਾ ਫ਼ਰੀਦ-ਉਦ-ਦੀਨ ਗੰਜਸ਼ਕਰ (ਉਰਦੂ: حضرت بابا فرید الدّین مسعود گنج شکر ਦੱਖਣੀ ਏਸ਼ੀਆ ਦੇ ਪੰਜਾਬ ਖੇਤਰ ਵਿੱਚ ਇੱਕ ਸੂਫ਼ੀ ਫਕੀਰ ਸੀ। ਹਜਰਤ ਫ਼ਰੀਦ-ਉਦ-ਦੀਨ ਗੰਜਸ਼ਕਰ (1173–1266) ਜਾਂ (1188 (584 ਹਿਜਰੀ) – 7 ਮਾਈ 1280 (679 ਹਿਜਰੀ)), ਜਿਸ ਨੂੰ ਆਮ ਤੌਰ 'ਤੇ ਬਾਬਾ ਫ਼ਰੀਦ (ਉਰਦੂ: بابا فرید) ਸੱਦਿਆ ਜਾਂਦਾ ਹੈ 12ਵੀਂ ਸਦੀ ਦਾ ਇੱਕ ਸੂਫ਼ੀ ਪ੍ਰਚਾਰਕ ਅਤੇ ਚਿਸ਼ਤੀ ਸੰਪਰਦਾ ਦੇ ਸੰਤ ਸਨ
ਪੰਜਾਬੀ ਸੱਭਿਆਚਾਰ ਦੇ ਪ੍ਰਮੁੱਖ ਸੋਮੇ
ਸੱਭਿਆਚਾਰ ਬੇਅੰਤ ਅੰਸ਼ਾਂ ਦਾ ਮਿਸ਼ਰਣ ਹੈ। ਇਸ ਦਾ ਹਰ ਇੱਕ ਅੰਸ਼ ਕਿਤੋ ਨਾ ਕਿਤੋ ਆਰੰਭ ਹੁੰਦਾ ਹੈ, ਅਤੇ ਸੱਭਿਆਚਾਰ ਸਿਸਟਮ ਵਿੱਚ ਥਾਂ ਪਾ ਕੇ ਉਸ ਦੀ ਪ੍ਰਕਿਰਿਆ ਦੇ ਅਨੁਕੂਲ ਵਿਕਾਸ ਕਰਦਾ ਹੈ ਤੇ ਉਹ ਆਪਣੇ ਕਾਰਜ਼ ਨਿਭਾਉਂਦਾ ਹੈ। ਸੱਭਿਆਚਾਰ ਜਿਹਨਾਂ ਅੰਸ਼ਾਂ ਦੀ ਲੋੜ ਹੁੰਦੀ ਹੈ ਉਹਨਾਂ ਨੂੰ ਰੱਖ ਕੇ ਬਾਕੀ ਦੇ ਰੱਦ ਕਰ ਦਿੰਦਾ ਹੈ। ਸੱਭਿਆਚਾਰ ਸਾਰਿਆਂ ਦੀ ਸਾਰਿਆਂ ਨੂੰ ਦੇਣ ਹੈ। ਪਾਣੀ ਦੇ ਅਣੂਆਂ ਵਾਂਗ ਜੁੜਿਆਂ ਹੋਇਆਂ ਹਨ .
ਸਮਾਜਿਕ ਵਿਗਿਆਨ ਵਿੱਚ, ਸਮਾਜਿਕ ਸੰਰਚਨਾ ਸਮਾਜ ਵਿੱਚ ਪੈਟਰਨ ਵਿੱਚ ਰੂਪਮਾਨ ਸਮਾਜਿਕ ਤਾਣਾਬਾਣਾ ਹੁੰਦਾਹੈ ਜੋ ਵਿਅਕਤੀਆਂ ਦੀਆਂ ਕਾਰਵਾਈਆਂ ਤੋਂ ਪਨਪਦਾ ਵੀ ਹੈ ਅਤੇ ਉਨ੍ਹਾਂ ਦਾ ਨਿਰਧਾਰਣ ਵੀ ਕਰਦਾ ਹੈ। ਮੈਕਰੋ ਸਕੇਲ ਤੇ, ਸਮਾਜਿਕ ਸੰਰਚਨਾ ਸਮਾਜਿਕ ਆਰਥਿਕ ਸਤਰੀਕਰਨ ਦੀ ਵਿਵਸਥਾ (ਉਦਾਹਰਨ ਲਈ, ਜਮਾਤੀ ਬਣਤਰ), ਸਮਾਜਿਕ ਸੰਸਥਾਵਾਂ, ਜਾਂ ਵੱਡੇ ਸਮਾਜਿਕ ਸਮੂਹਾਂ ਦੇ ਵਿਚਕਾਰ ਹੋਰ ਪੈਟਰਨ-ਯੁਕਤ ਸਬੰਧਾਂ ਦੀ ਵਿਵਸਥਾ ਹੈ। ਵਿਚਕਾਰਲੇ ਪੈਮਾਨੇ ਤੇ, ਇਹ ਵਿਅਕਤੀਆਂ ਜਾਂ ਸੰਗਠਨਾਂ ਵਿਚਕਾਰ ਸੋਸ਼ਲ ਨੈਟਵਰਕ ਸਬੰਧਾਂ ਦਾ ਢਾਂਚਾ ਹੈ। ਮਾਈਕ੍ਰੋ ਪੈਮਾਨੇ ਤੇ, ਇਹ ਸਮਾਜਿਕ ਪ੍ਰਣਾਲੀ ਦੇ ਅੰਦਰ ਵਿਅਕਤੀਆਂ ਦੇ ਵਿਵਹਾਰ ਨੂੰ ਰੂਪਮਾਨ ਕਰਨ ਵਾਲੇ ਮਿਆਰਾਂ ਦਾ ਵਿਧੀ-ਵਿਧਾਨ ਹੋ ਸਕਦਾ ਹੈ।
ਵਹਿਮ ਭਰਮ ਦੀ ਆਧਾਰਸ਼ਿਲਾ ਡਰ ਹੈ। ਜਦੋਂ ਵਿਅਕਤੀ ਵੱਖ-ਵੱਖ ਕੁਦਰਤੀ ਸ਼ਕਤੀਆਂ ਤੋਂ ਡਰਨ ਲੱਗਾ ਤਾਂ ਉਸਨੇ ਆਪਣੀ ਮਾਨਸਿਕ ਕਮਜ਼ੋਰੀ ਨੂੰ ਸਹਾਰਾ ਦੇਣ ਲਈ ਅਨੇਕਾਂ ਪੂਜਾ ਵਿਧੀਆਂ ਨੂੰ ਅਪਣਾਉਣਾ ਸ਼ੁਰੂ ਕੀਤਾ ਜਿਸ ਨਾਲ ਵੱਖੋ-ਵੱਖਰੇ ਵਹਿਮ ਭਰਮ ਦੀ ਪ੍ਰਚਲਿਤ ਹੋ ਗਏ। ਮਨੁੱਖ ਪ੍ਰਕਿਰਤੀ ਦੇ ਪ੍ਰਭਾਵ ਨੂੰ ਸਮਝਣੋਂ ਅਸਮਰੱਥ ਹੋਣ ਕਰ ਕੇ ਡਰਿਆ ਤੇ ਸਹਿਮਿਆ ਰਹਿੰਦਾ ਸੀ, ਜਦੋਂ ਉਹ ਹਰ ਜੜ੍ਹ ਵਸਤੂ ਵਿੱਚ ਕਿਸੇ ਭਲੀ ਜਾਂ ਚੰਦਰੀ ਆਤਮਾ ਦੀ ਹੋਂਦ ਨੂੰ ਮੰਨ ਦੇ ਉਸ ਦੇ ਚੰਗੇ ਪ੍ਰਭਾਵ ਨੂੰ ਗ੍ਰਹਿਣ ਕਰਨ ਤੇ ਚੰਦਰੇ ਤੋਂ ਮੁਕਤੇ ਹੋਣ ਲਈ ਕਈ ਰੀਤਾਂ ਤੇ ਟੂਣੇ ਕਰਿਆ ਕਰਦਾ ਸੀ ਤੇ ਹਰ ਘਟਨਾ ਕਿਸੇ ਗੈਵੀ ਸ਼ਕਤੀ ਕਰ ਕੇ ਵਾਪਰਦੀ ਹੈ ਤਾਂ ਵਿਸ਼ਵਾਸ ਰੱਖਦਾ ਸੀ ਤਾਂ ਅਨੇਕਾਂ ਵਹਿਮ ਭਰਮਾਂ ਦਾ ਜਨਮ ਹੋਇਆ।" ਮਨੁੱਖ ਇੱਕ ਸਮਾਜਿਕ ਵਾਤਾਵਰਣ ਵਿੱਚ ਰਹਿੰਦਾ ਹੈ। ਵਿਸ਼ਵਾਸ ਇਸ ਵਾਤਾਵਰਣ ਦਾ ਮਹੱਤਵਪੂਰਨ ਭਾਗ ਹਨ ਜਿਹਨਾਂ ਵਿੱਚ ਸਭ ਕੁਝ ਸ਼ਾਮਿਲ ਹੈ ਜਿਸ ਨੂੰ ਅਸੀਂ ਵਹਿਮ, ਪਰੰਪਰਾ ਜਾ ਤੁਅੱਸਬ ਕਹਿੰਦੇ ਹਾਂ। ਡੰਡੀਜ਼ ਨੇ ਐਚ.ਜੇ.
ਸਮਾਜਵਾਦ (Socialism) ਇੱਕ ਆਰਥਕ-ਸਮਾਜਕ ਦਰਸ਼ਨ ਹੈ। ਸਮਾਜਵਾਦੀ ਵਿਵਸਥਾ ਵਿੱਚ ਜਾਇਦਾਦ ਦੀ ਮਾਲਕੀ ਅਤੇ ਉਤਪਾਦਨ ਦੀ ਵੰਡ ਸਮਾਜ ਦੇ ਨਿਅੰਤਰਣ ਦੇ ਅਧੀਨ ਰਹਿੰਦੇ ਹਨ।ਸਮਾਜਵਾਦ ਅੰਗਰੇਜ਼ੀ ਅਤੇ ਫਰਾਂਸੀਸੀ ਸ਼ਬਦ ਸੋਸ਼ਲਿਜਮ ਦਾ ਪੰਜਾਬੀ ਰੂਪਾਂਤਰ ਹੈ। 19ਵੀਂ ਸ਼ਤਾਬਦੀ ਦੇ ਪਹਿਲੇ ਅੱਧ ਵਿੱਚ ਇਸ ਸ਼ਬਦ ਦਾ ਪ੍ਰਯੋਗ ਵਿਅਕਤੀਵਾਦ ਦੇ ਵਿਰੋਧ ਵਿੱਚ ਅਤੇ ਉਨ੍ਹਾਂ ਵਿਚਾਰਾਂ ਦੇ ਸਮਰਥਨ ਵਿੱਚ ਕੀਤਾ ਜਾਂਦਾ ਸੀ ਜਿਨ੍ਹਾਂ ਦਾ ਲਕਸ਼ ਸਮਾਜ ਦੇ ਆਰਥਕ ਅਤੇ ਨੈਤਿਕ ਆਧਾਰ ਨੂੰ ਬਦਲਣਾ ਸੀ ਅਤੇ ਜੋ ਜੀਵਨ ਵਿੱਚ ਵਿਅਕਤੀਗਤ ਕਬਜ਼ੇ ਦੀ ਜਗ੍ਹਾ ਸਮਾਜਕ ਕੰਟਰੋਲ ਸਥਾਪਤ ਕਰਨਾ ਚਾਹੁੰਦੇ ਸਨ।
ਲੋਕ ਮੱਤ ਜਾਂ ਲੋਕ ਵਿਸ਼ਵਾਸ ਇੱਕ ਅਜਿਹੇ ਭਾਵ ਦਾ ਨਾਮ ਹੈ, ਜਿਸ ਨੂੰ ਆਧਾਰ ਬਣਾ ਕੇ ਮਨੁੱਖ ਨੇ ਗਿਆਨ ਅਤੇ ਵਿਗਿਆਨ ਦੇ ਖੇਤਰ ਵਿੱਚ ਬੇ-ਮਿਸਾਲ ਤਰੱਕੀ ਕੀਤੀ ਹੈ। ਮਨੁੱਖ ਦਾ ਸਾਰਾ ਸਮਾਜਿਕ, ਧਾਰਮਿਕ ਅਤੇ ਸਭਿਆਚਾਰਕ ਵਿਕਾਸ ਵਿਭਿੰਨ ਕਿਸਮਾਂ ਦੇ ਵਿਸ਼ਵਾਸਾਂ ਨਾਲ ਜੁੜਿਆ ਹੋਇਆ ਹੈ। “ਮਨੁੱਖ ਪ੍ਰਕ੍ਰਿਤੀ ਵਿੱਚ ਵਾਪਰਦੀਆਂ ਘਟਨਾਵਾਂ ਤੋਂ ਆਪਣੀ ਪ੍ਰਤੱਖਣ ਸ਼ਕਤੀ ਰਾਹੀਂ ਜੋ ਪ੍ਰਭਾਵ ਗ੍ਰਹਿਣ ਕਰਦਾ ਸੀ ਉਹ ਹੀ ਲੋਕ ਵਿਸ਼ਵਾਸ਼ਾਂ ਦਾ ਆਧਾਰ ਬਣਦੇ ਹਨ। ਪ੍ਰਕ੍ਰਿਤੀ ਜਾਂ ਮਨੁੱਖੀ ਜੀਵਨ ਵਿੱਚ ਵਾਪਰੀ ਕਿਸੇ ਘਟਨਾ ਦਾ ਸੰਬੰਧ ਜਦੋਂ ਕਿਸੇ ਦੂਸਰੀ ਘਟਨਾ ਨਾਲ ਜੁੜ ਗਿਆ ਤਾਂ ਮਨੁੱਖ ਸਮਾਨ ਸਥਿਤੀਆਂ ਵਿੱਚ ਅਜਿਹੀਆਂ ਹੀ ਘਟਨਾਵਾਂ ਦੇ ਵਾਪਰਨ ਬਾਰੇ ਵਿਸ਼ਵਾਸ ਕਰਨ ਲੱਗ ਗਿਆ। ਉਸਨੇ ਇੱਕ ਘਟਨਾ ਨੂੰ ਦੂਸਰੀ ਦਾ ਕਾਰਨ ਮੰਨ ਲਿਆ। ਪ੍ਰਕ੍ਰਿਤੀ ਨਾਲ ਅੰਤਰ ਕਿਰਿਆ ਵਿੱਚ ਆਉਣ ਨਾਲ ਉਹ ਵਿਸ਼ਵਾਸ ਬਣਨੇ ਸ਼ੁਰੂ ਹੋਏ ਅਤੇ ਜਿਉ-ਜਿਉ ਮਨੁੱਖੀ ਅਨੁਭਵ ਵਿਸ਼ਾਲ ਹੁੰਦਾ ਗਿਆ ਇੰਨ੍ਹਾਂ ਵਿਸ਼ਵਾਸਾਂ ਦਾ ਦਾਇਰਾ ਵੀ ਫੈਲਦਾ ਗਿਆ।”
ਵਾਲੀਬਾਲ ਇੱਕ ਟੀਮ ਖੇਡ ਹੈ। ਹਰ ਟੀਮ ਵਿੱਚ ਛੇ-ਛੇ ਖਿਡਾਰੀ ਹੁੰਦੇ ਹਨ। ਮੈਦਾਨ ਦੀ ਲੰਬਾਈ 18 ਮੀਟਰ ਅਤੇ ਚੋੜਾਈ 9 ਮੀਟਰ ਹੁੰਦੀ ਹੈ। ਗਰਾਊਂਡ ਦੇ ਵਿਚਕਾਰ ਇੱਕ ਜਾਲ ਲਗਾ ਹੁੰਦਾ ਹੈ ਜੋ ਦੋਵਾਂ ਟੀਮਾਂ ਦੇ ਪਾੜੇ ਨਿਸਚਿਤ ਕਰਦਾ ਹੈ ਅਤੇ ਇਸ ਤਰ੍ਹਾਂ ਇੱਕ ਪਾਸਾ 9 ਮੀਟਰ ਦਾ ਵਰਗਾਕਾਰ ਹੁੰਦਾ ਹੈ। ਹਰੇਕ ਟੀਮ ਦੇ ਖਿਡਾਰੀ ਵਿਰੋਧੀ ਟੀਮ ਦੇ ਪਾੜੇ ਵਿੱਚ ਗੇਂਦ ਸੁਟ ਕੇ ਆਪਣਾ ਪੂਆਇਟ ਲੈਣ ਦਾ ਯਤਨ ਕਰਦੇ ਹਨ। ਇਹ ਖੇਡ 1964 ਤੋਂ ਲੈ ਕੇ ਹੁਣ ਤਕ ਓਲੰਪਿਕ ਖੇਡਾਂ ਦਾ ਹਿੱਸਾ ਹੈ।
ਭਾਸ਼ਾ ਇੱਕ ਅਜਿਹੀ ਪ੍ਰਣਾਲੀ ਹੈ ਜਿਸ ਵਿੱਚ ਮਨੁੱਖ ਦੀ ਸੰਚਾਰ ਦੀਆਂ ਪੇਚੀਦਾ ਪ੍ਰਣਾਲੀਆਂ ਦਾ ਵਿਕਾਸ, ਪ੍ਰਾਪਤੀ, ਰੱਖ-ਰਖਾਵ ਅਤੇ ਵਰਤੋਂ ਸ਼ਾਮਲ ਹਨ ; ਇੱਕ ਭਾਸ਼ਾ ਅਜਿਹੀ ਪ੍ਰਣਾਲੀ ਦਾ ਕੋਈ ਖਾਸ ਉਦਾਹਰਨ ਹੈ।ਭਾਸ਼ਾ ਦੀ ਵਿਗਿਆਨਿਕ ਖੋਜ ਨੂੰ ਭਾਸ਼ਾ ਵਿਗਿਆਨ ਕਿਹਾ ਜਾਂਦਾ ਹੈ।ਪ੍ਰਾਚੀਨ ਗ੍ਰੀਸ ਵਿੱਚ ਗੋਰਗੀਜ਼ ਅਤੇ ਪਲੈਟੋ ਦੇ ਸਮੇਂ ਤੋਂ ਭਾਸ਼ਾ ਦੇ ਫ਼ਲਸਫ਼ੇ ਬਾਰੇ ਸਵਾਲ, ਜਿਵੇਂ ਕਿ ਕੀ ਸ਼ਬਦ ਤਜਰਬੇ ਦਾ ਪ੍ਰਗਟਾਵਾ ਕਰ ਸਕਦੇ ਹਨ, ਬਹਿਸ ਦਾ ਵਿਸ਼ਾ ਰਹੇ ਹਨ। ਰੂਸੋ ਵਰਗੇ ਵਿਚਾਰਕਾਂ ਨੇ ਦਲੀਲ ਦਿੱਤੀ ਹੈ ਕਿ ਭਾਸ਼ਾ ਜਜ਼ਬੇ ਤੋਂ ਉਤਪੰਨ ਹੋਈ ਹੈ ਜਦਕਿ ਕਾਂਟ ਵਰਗੇ ਹੋਰਾਂ ਨੇ ਇਹ ਮੰਨਿਆ ਹੈ ਕਿ ਇਹ ਤਰਕਸ਼ੀਲ ਅਤੇ ਤਰਕਪੂਰਨ ਵਿਚਾਰਾਂ ਤੋਂ ਪੈਦਾ ਹੋਈ ਹੈ। 20ਵੀਂ ਸਦੀ ਦੇ ਫ਼ਿਲਾਸਫ਼ਰ ਵਿਟਜੇਂਨਸਟੀਨ ਨੇ ਦਲੀਲ ਦਿੱਤੀ ਕਿ ਫ਼ਲਸਫ਼ਾ ਅਸਲ ਵਿੱਚ ਭਾਸ਼ਾ ਦਾ ਅਧਿਐਨ ਹੈ। ਭਾਸ਼ਾ ਵਿਗਿਆਨ ਦੇ ਪ੍ਰਮੁੱਖ ਵਿਦਵਾਨਾਂ ਵਿੱਚ ਫੇਰਡੀਨੈਂਡ ਡੀ ਸੌੁਸੂਰ ਅਤੇ ਨੌਮ ਚੋਮਸਕੀ ਸ਼ਾਮਲ ਹਨ। ਭਾਸ਼ਾ ਦਾ ਵਿਗਿਆਨਕ ਅਧਿਐਨ ਕਰਨ ਵਾਲੇ ਵਿਗਿਆਨ ਨੂੰ ਭਾਸ਼ਾ ਵਿਗਿਆਨ ਕਿਹਾ ਜਾਂਦਾ ਹੈ।ਬੋਲੀ/ਭਾਸ਼ਾ ਇੱਕ ਦਿਨ ਵਿੱਚ ਨਹੀਂ ਬਣ ਜਾਂਦੀ। ਇਹ ਕਿਸੇ ਖ਼ਿੱਤੇ ਵਿੱਚ ਵਸਦੇ ਲੋਕਾਂ ਦੀ ਸਦੀਆਂ ਦੀ ਸਮੂਹਿਕ ਮਾਨਸਿਕ ਸਾਧਨਾ ਰਾਹੀਂ ਹੋਂਦ ਵਿੱਚ ਆਉਂਦੀ ਹੈ। ਇਹ ਸਿਰਫ਼ ਰੋਜ਼ਮਰ੍ਹਾ ਦੀ ਜ਼ਿੰਦਗੀ ਵਿੱਚ ਗੱਲਬਾਤ ਕਰਨ ਦਾ ਸਾਧਨ ਹੀ ਨਹੀਂ ਹੁੰਦੀ ਸਗੋਂ ਲੋਕ-ਗੀਤਾਂ, ਬਾਤਾਂ ਤੇ ਸਾਹਿਤਕ ਕਿਰਤਾਂ ਰਾਹੀਂ ਉਸ ਇਲਾਕੇ ਦੇ ਜਨ-ਜੀਵਨ ਨੂੰ ਨਵੀਂ ਊਰਜਾ ਵੀ ਦਿੰਦੀ ਹੈ। ਸ਼ਬਦ ਅਰਸ਼ਾਂ ਤੋਂ ਨਹੀਂ ਉਤਰਦੇ ਸਗੋਂ ਕਿਰਤ ਕਰਦੇ ਔਰਤਾਂ ਤੇ ਮਰਦਾਂ ਵਿੱਚ ਆਪਸੀ ਸੰਚਾਰ ਦੀ ਲੋੜ ’ਚੋਂ ਪੈਦਾ ਹੁੰਦੇ ਹਨ। ਮਰਦ ਤੇ ਔਰਤ ਵਿਚਲੇ ਆਪਸੀ ਰਿਸ਼ਤੇ, ਬਿਰਹਾ ਤੇ ਮਿਲਣ ਦੀਆਂ ਘੜੀਆਂ, ਪਿਆਰਿਆਂ ਦੀਆਂ ਉਡੀਕਾਂ ਤੇ ਤਾਂਘਾਂ, ਭੈਣਾਂ-ਭਰਾਵਾਂ ਵਿਚਲਾ ਪਿਆਰ, ਮਾਵਾਂ ਤੇ ਧੀਆਂ-ਪੁੱਤਾਂ ਵਿਚਲਾ ਮੋਹ, ਦਾਦਿਆਂ/ਪਿਓਆਂ ਤੇ ਸੰਤਾਨ ਵਿਚਲੇ ਡੂੰਘੇ ਸਨੇਹ ਦੇ ਨਾਤੇ ਬੋਲੀ ਦੀ ਨੁਹਾਰ ਘੜਦੇ ਹਨ। ਜ਼ੁਲਮ ਵਿਰੁੱਧ ਲੜਦੇ ਹੋਏ ਲੋਕ, ਆਪਣੇ ਦੁੱਖਾਂ, ਸੰਘਰਸ਼ਾਂ ਤੇ ਜਿੱਤਾਂ-ਹਾਰਾਂ ਦੀਆਂ ਵਾਰਾਂ ਲਿਖਦੇ ਹਨ। ਕਵੀ, ਢਾਡੀ, ਅਫ਼ਸਾਨਾਨਿਗਾਰ, ਨਾਵਲਕਾਰ, ਗ਼ਲਪ ਲੇਖਕ, ਨਾਟਕਕਾਰ, ਭਾਸ਼ਾ ਮਾਹਿਰ ਆਦਿ ਉਸ ਦੇ ਨੈਣ-ਨਕਸ਼ਾਂ ਨੂੰ ਤਿੱਖਾ ਕਰਦੇ ਹਨ।ਇਹ ਪਤਾ ਕਰਨਾ ਅਸੰਭਵ ਹੈ ਕਿ ਦੁਨੀਆ ਵਿੱਚ ਠੀਕ ਕਿੰਨੀਆਂ ਭਾਸ਼ਾਵਾਂ ਹਨ, ਅਤੇ ਇਹ ਗਿਣਤੀ ਭਾਸ਼ਾਵਾਂ ਅਤੇ ਉਪਭਾਸ਼ਾਵਾਂ ਵਿਚਕਾਰ ਅੰਸ਼ਕ ਤੌਰ 'ਤੇ ਮਨਮਾਨੇ ਭੇਦ ਉੱਤੇ ਨਿਰਭਰ ਕਰਦੀ ਹੈ। ਵੈਸੇ, ਅਨੁਮਾਨਾਂ ਅਨੁਸਾਰ ਇਹ ਗਿਣਤੀ 6000 ਅਤੇ 7000 ਦੇ ਵਿੱਚਕਾਰ ਹੈ। ਕੁਦਰਤੀ ਭਾਸ਼ਾਵਾਂ ਆਵਾਜ਼ਾਂ ਅਤੇ ਇਸ਼ਾਰਿਆਂ ਉੱਤੇ ਨਿਰਭਰ ਹੁੰਦੀਆਂ ਹਨ ਪਰ ਅੱਗੇ ਇਨ੍ਹਾਂ ਨੂੰ ਦੇਖਣ, ਸੁਣਨ ਅਤੇ ਸਪਰਸ਼ ਆਧਾਰਿਤ ਦੁਜੈਲੇ ਮਾਧਿਅਮਾਂ ਰਾਹੀਂ ਕੋਡਬੰਦ ਕੀਤਾ ਜਾ ਸਕਦਾ ਹੈ, ਮਿਸਾਲ ਲਈ ਅੱਖਰੀ ਲੇਖਣੀ, ਬਰੇਲ ਅਤੇ ਸੀਟੀਆਂ
ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿੱਖਾਂ ਦਾ ਸਭ ਤੋਂ ਮਹਾਨ ਗ੍ਰੰਥ ਹੈ। ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਇਸ ਮਹਾਨ ਗ੍ਰੰਥ ਦਾ ਸੰਕਲਨ 1601 ਵਿੱਚ ਸ਼ੁਰੂ ਕੀਤਾ ਅਤੇ 2 ਅਗਸਤ 1604 ਨੂੰ ਸੰਪੰਨ ਕੀਤਾ। ਇਸ ਮਹਾਨ ਗ੍ਰੰਥ ਦੀ ਲੇਖਣੀ ਦਾ ਕਾਰਜ ਭਾਈ ਗੁਰਦਾਸ ਜੀ ਨੇ ਕੀਤਾ। ਇਸ ਵਿੱਚ ਪਹਿਲਾਂ ਪੰਜ ਗੁਰੂਆਂ ਦੀ ਬਾਣੀ ਦਰਜ ਸੀ; ਬਾਅਦ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਸ ਵਿੱਚ ਅਕਤੂਬਰ 1708 ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਸ਼ਾਮਲ ਕੀਤੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਛੇ ਗੁਰੂ ਸਹਿਬਾਨਾਂ ਤੋਂ ਇਲਾਵਾ 15 ਭਗਤਾਂ, 11 ਭੱਟਾਂ ਤੇ ਤਿੰਨ ਗੁਰੂ ਘਰ ਦੇ ਸਿੱਖ ਸ਼ਰਧਾਲੂਆਂ ਦੀ ਬਾਣੀ ਦਰਜ ਹੈ, ਜੋ ਹੇਠ ਲਿਖੇ ਪ੍ਰਕਾਰ ਹੈ-
ਦੁਨੀਆ ਦੇ ਪ੍ਰਮੁੱਖ ਧਰਮਾਂ ਅਤੇ ਅਧਿਆਤਮਕ ਪਰੰਪਰਾਵਾਂ ਨੂੰ ਕੁਝ ਛੋਟੇ ਪ੍ਰਮੁੁੱਖ ਸਮੂਹਾਂ ਵਿੱਚ ਸ਼੍ਰੇਣੀਬੱਧ ਕੀਤਾ ਜਾ ਸਕਦਾ ਹੈ, ਹਾਲਾਂਕਿ ਇਹ ਇਕੋ ਜਿਹਾ ਅਭਿਆਸ ਨਹੀਂ ਹੈ| ਇਹ ਸਿਧਾਂਤ 18 ਵੀਂ ਸਦੀ ਵਿੱਚ ਸਮਾਜ ਵਿੱਚ ਗੈਰ-ਯੂਰਪੀਅਨ ਸਭਿਅਤਾ ਦੇ ਪੱਧਰ ਦੀ ਪਛਾਣ ਕਰਨ ਦੇ ਟੀਚੇ ਨਾਲ ਸ਼ੁਰੂ ਕੀਤਾ ਗਿਆ ਸੀ।ਧਰਮਾਂ ਦੀ ਵਧੇਰੇ ਵਿਆਪਕ ਸੂਚੀ ਅਤੇ ਉਹਨਾਂ ਦੇ ਮੂਲ ਸੰਬੰਧਾਂ ਦੀ ਰੂਪਰੇਖਾ ਲਈ, ਕਿਰਪਾ ਕਰਕੇ ਧਰਮਾਂ ਦੀ ਸੂਚੀ ਲੇਖ ਦੇਖੋ:
ਮਾਤਾ ਗੁਜਰੀ ਜੀ ਸੇਵਾ, ਸਿਮਰਨ, ਸਹਿਣਸ਼ੀਲਤਾ ਅਤੇ ਸਹਿਜ ਦੇ ਪੁੰਜ ਅਮਰ ਸ਼ਹੀਦ ਹਨ। ਮਾਤਾ ਗੁਜਰੀ ਜੀ ਦਾ ਜਨਮ ਨਗਰ ਕਰਤਾਰਪੁਰ ਵਿਖੇ ਗੁਰੂ-ਘਰ ਦੇ ਅਨਿੰਨ ਸੇਵਕ ਭਾਈ ਲਾਲ ਚੰਦ (ਸੁਭੀਖੀਏ ਖੱਤਰੀ) ਦੇ ਗ੍ਰਹਿ ਵਿਖੇ ਮਾਤਾ ਬਿਸ਼ਨ ਕੌਰ ਦੀ ਕੁੱਖੋਂ 1619 ਈ: ਵਿੱਚ ਹੋਇਆ। ਇੱਕ ਮਹਾਨ ਸੰਘਰਸ਼ੀ ਇਤਿਹਾਸਿਕ ਸ਼ਖ਼ਸੀਅਤ, ਧਰਮ ਰੱਖਿਅਕ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਮਹਿਲ (ਧਰਮ ਸੁਪਤਨੀ) ਅਤੇ ਸਰਬੰਸ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਤਿਕਾਰਯੋਗ ਮਾਤਾ ਜੀ ਅਤੇ ਭਾਰਤ ਦੇਸ਼ ਦੀ ਪਹਿਲੀ ਸ਼ਹੀਦ ਇਸਤਰੀ ਹੋਈ ਅਤੇ ਜਿਸ ਦਾ ਜੀਵਨ, ਤਿਆਗ, ਕੁਰਬਾਨੀ ਅਤੇ ਸ਼ਹੀਦੀ ਇਤਿਹਾਸ ਨੂੰ ਇੱਕ ਨਵਾਂ ਮੋੜ ਦੇਵੇਗੀ ਅਤੇ ਭਾਰਤੀ ਨਾਰੀ ਦੇ ਮਾਨ-ਸਨਮਾਨ ਨੂੰ ਉੱਚਾ ਅਤੇ ਸਤਿਕਾਰਤ ਸਥਾਨ ਪ੍ਰਾਪਤ ਕਰਵਾ ਦੇਵੇਗੀ। ਜਿਸ ਨਾਲ ਭਾਰਤੀ ਨਾਰੀ ਦਾ ਜੀਵਨ ਇੱਕ ਸਵੈਮਾਣ ਅਤੇ ਗੌਰਵਮਈ ਅੰਗੜਾਈ ਲੈ ਲਵੇਗਾ।
ਮਾਸਪੇਸ਼ੀਆਂ ਸਰੀਰ ਦੇ ਇੱਕ ਬਹੁਤ ਹੀ ਵਿਚਿਤ੍ਰ ਤੇ ਜਟਿਲ ਮਸ਼ੀਨ ਦੀ ਤਰਾਂ ਹੈ। ਤੰਦਰੁਸਤੀ ਦੀ ਹਾਲਤ ਵਿੱਚ ਇਹ ਮਸ਼ੀਨ ਨਿਰਵਿਘਨ ਸਹਿਜ ਹੀ ਆਪਣਾ ਕਾਰਜ ਕਰਦੀ ਰਹਿੰਦੀ ਹੈ ਪ੍ਰੰਤੂ ਇਸ ਵਿੱਚ ਕੋਈ ਖ਼ਰਾਬੀ ਆ ਜਾਣ ਦੀ ਸੂਰਤ ਵਿੱਚ ਇਹ ਉਸ ਦਾ ਸੰਦੇਸ਼ ਕੁਝ ਲੱਛਣਾਂ ਦੇ ਰੂਪ ਵਿੱਚ ਦਿੰਦੀ ਹੈ ਜਿਵੇਂ ਕਿ ਭੁੱਖ ਨਾ ਲੱਗਣਾ, ਸਰੀਰ ਵਿੱਚ ਦੁਖਣ ਜਿਹੀ ਮਹਿਸੂਸ ਹੋਣੀ ਆਦਿ। ਇਹ ਲੱਛਣ ਸੰਕੇਤ ਹਨ ਕਿਸੇ ਬਿਮਾਰੀ ਦੇ, ਖ਼ੁਦ ਬਿਮਾਰੀ ਨਹੀਂ।ਇਨ੍ਹਾਂ ਲੱਛਣਾਂ ਦਾ ਸ੍ਰੋਤ ਭਾਵ ਬਿਮਾਰੀ ਲੱਭਣ ਲਈ ਮਨੁੱਖੀ ਸਰੀਰ ਦਾ ਮੁਢਲਾ ਗਿਆਨ ਅੱਗੇ ਵਰਨਣ ਹੈ।
ਸਿਮਰਨਜੀਤ ਸਿੰਘ ਮਾਨ (ਜਨਮ 20 ਮਈ 1945)ਪੰਜਾਬ ਦਾ ਇੱਕ ਸਿਆਸਤਦਾਨ ਹੈ। ਉਹ ਇੱਕ ਸਿੱਖ ਸਿਆਸੀ ਪਾਰਟੀ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦਾ ਪ੍ਰਧਾਨ ਹੈ।Simranjit Singh Mann (born 20 May 1945) is a Sikh politician and a former police officer from Punjab.<ref>{{cite web|url=http://www.thaindian.com/newsportal/uncategorized/pro-khalistan-slogans-raised-at-golden-temple_10057391.html |title=Pro-Khalistan slogans raised at Golden Temple |publisher=Thaindian.com |date= |accessdate=9 August 2009}} </ref>
ਮਹਾਰਾਜਾ ਰਣਜੀਤ ਸਿੰਘ (1780-1839) ਪੰਜਾਬ ਦੀ ਸਿੱਖ ਸਲਤਨਤ ਦੀ ਨੀਂਹ ਰੱਖਣ ਵਾਲੇ ਇੱਕ ਸਿੱਖ ਮਹਾਰਾਜਾ ਸੀ ਜਿੰਨਾ ਨੂੰ ਸ਼ੇਰ-ਏ-ਪੰਜਾਬ (ਪੰਜਾਬ ਦਾ ਸ਼ੇਰ) ਦੇ ਨਾਂ ਨਾਲ਼ ਜਾਣਿਆ ਜਾਂਦਾ ਹੈ। ਮਹਾਰਾਜਾ ਰਣਜੀਤ ਸਿੰਘ ਨੂੰ ਪੰਜਾਬ ਦੇ ਇਤਿਹਾਸ ਵਿੱਚ ਬਹਾਦਰ ਜੰਗਜੂ, ਦਲੇਰ ਮਹਾਰਾਜੇ ਤੇ ਮਹਾਨ ਸ਼ਖ਼ਸੀਅਤ ਵਜੋਂ ਜਾਣਿਆ ਜਾਂਦਾ ਹੈ। ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਵਿੱਚ ਸਿੱਖਾਂ, ਹਿੰਦੂਆਂ ਤੇ ਮੁਸਲਮਾਨਾਂ ਨੂੰ ਇੱਕ ਡੋਰ ਵਿੱਚ ਪਰੋਈ ਰੱਖਿਆ, ਜਿਸ ਕਰਕੇ ਖ਼ਾਲਸਾ ਰਾਜ ਦੀ ਹਰ ਥਾਂ ਸਿਫ਼ਤ ਕੀਤੀ ਜਾਂਦੀ ਸੀ।
ਸਚਖੰਡ ਸ਼੍ਰੀ ਹਰਿਮੰਦਰ ਸਾਹਿਬ ਜਾਂ ਸ਼੍ਰੀ ਦਰਬਾਰ ਸਾਹਿਬ (ਪੰਜਾਬੀ ਉਚਾਰਨ: [dəɾbaːɾ saːh(ɪ)b]; ਰੱਬ ਦਾ ਘਰ) ਭਾਰਤ ਦੇ ਪੰਜਾਬ ਸੂਬੇ ਦੇ ਸ਼ਹਿਰ ਅੰਮ੍ਰਿਤਸਰ ਵਿੱਚ ਸਥਿਤ ਇੱਕ ਗੁਰੂਦਵਾਰਾ ਹੈ। ਇਹ ਸਿੱਖਾਂ ਦਾ ਸਭ ਤੋਂ ਪਵਿੱਤਰ ਧਾਰਮਿਕ ਅਸਥਾਨ ਮੰਨਿਆ ਜਾਂਦਾ ਹੈ।ਇਹ ਗੁਰੂਦਵਾਰਾ ਗੁਰੂ ਰਾਮ ਦਾਸ ਜੀ ਦੁਆਰਾ 1577 ਵਿੱਚ ਬਣਵਾਏ ਗਏ ਸਰੋਵਰ ਦੇ ਦੁਆਲੇ ਬਣਾਇਆ ਗਿਆ ਹੈ। ਇਸਦੀ ਨੀਂਹ 28 ਦਸੰਬਰ 1588 ਵਿੱਚ ਸਾਈਂ ਮੀਆਂ ਮੀਰ ਜੀ ਦੁਆਰਾ ਰੱਖਿਆ ਗਿਆ ਸੀ। 1604 ਵਿੱਚ ਗੁਰੂ ਅਰਜਨ ਦੇਵ ਨੇ ਇੱਥੇ ਆਦਿ ਗ੍ਰੰਥ ਦੇ ਇੱਕ ਖਰੜੇ ਦਾ ਪ੍ਰਕਾਸ਼ ਕੀਤਾ ਅਤੇ ਇਸ ਥਾਂ ਨੂੰ "ਅਠ ਸਠ ਤੀਰਥ" ਕਿਹਾ।ਦੋ ਸਾਲਾਂ ਬਾਅਦ ਸੰਨ ੧੬੦੬ ਵਿੱਚ "ਸ਼੍ਰੀ ਅਕਾਲ ਤਖਤ ਸਾਹਿਬ" ਦਾ ਨੀਂਹ ਪੱਥਰ ਗੁਰੂ ਹਰਿਗੋਬਿੰਦ ਸਾਹਿਬ ਜੀ ਦੁਆਰਾ ਰੱਖਿਆ ਗਿਆ। ਇਸ ਤੋਂ ਇਲਾਵਾ 1757, 1762 ਅਤੇ 1764 ਵਰ੍ਹਿਆ ਦੇ ਅਫ਼ਗ਼ਾਨ ਹਮਲਿਆਂ ਦੌਰਾਨ ਸ਼੍ਰੀ ਹਰਿਮੰਦਰ ਸਾਹਿਬ ਦੀ ਇਮਾਰਤ ਨੂੰ ਨਸ਼ਟ ਕਰ ਦਿੱਤਾ ਗਿਆ ਸੀ। ਬਾਬਾ ਦੀਪ ਸਿੰਘ ਜੀ ਦੀ ਸ਼ਹਿਦੀ ਵੀ ੧੬੫੭ ਦੇ ਅਫ਼ਗ਼ਾਨ ਹਮਲੇ ਦੌਰਾਨ ਹੀ ਦਰਬਾਰ ਸਾਹਿਬ ਦੀ ਰਾਖੀ ਕਰਦਿਆ ਹੋਈ ਸੀ।
ਸਮਾਜ, ਲੋਕਾਂ ਦਾ ਸਮੁਦਾਏ ਹੁੰਦਾ ਹੈ ਜਿਸ ਵਿੱਚ ਸਾਰੇ ਵਿਅਕਤੀ ਆਪੋ ਵਿੱਚ ਵਰਤੋਂ ਵਿਹਾਰ ਕਰਦੇ ਹਨ। ਇਹ ਸਮੂਹ ਇੱਕ ਹੀ ਭੂਗੋਲਿਕ ਇਲਾਕੇ, ਸਮਾਜਿਕ ਖੇਤਰ ਅਤੇ ਰਾਜਨੀਤਕ ਸੰਗਠਨਾਂ ਦੇ ਤਹਿਤ ਜੁੜੇ ਹੁੰਦੇ ਹਨ। ਇਹ ਗੂੜ੍ਹੇ ਸਮਾਜੀ ਸੰਬੰਧਾਂ ਵਿੱਚ ਬੱਝਿਆ ਲੋਕਾਂ ਦਾ ਅਜਿਹਾ ਸਮੂਹ ਹੁੰਦਾ ਹੈ ਜੋ ਆਪਣੇ ਅੰਦਰ ਦੇ ਲੋਕਾਂ ਦੇ ਮੁਕਾਬਲੇ ਹੋਰਨਾਂ ਸਮੂਹਾਂ ਦੇ ਲੋਕਾਂ ਨਾਲ ਕਾਫ਼ੀ ਘੱਟ ਮੇਲ-ਮਿਲਾਪ ਰੱਖਦਾ ਹੈ। ਸਭਿਆਚਾਰ ਅਤੇ ਹੋਰ ਸੰਸਥਾਵਾਂ ਦੀ ਸਾਂਝ ਕਿਸੇ ਸਮਾਜ ਦੇ ਹੱਦ-ਬੰਨੇ ਨਿਰਧਾਰਿਤ ਕਰਦੀ ਹੈ।
ਮੁਹਾਰਨੀ ਵਿਦਿਆਰਥੀਆਂ ਵੱਲੋਂ ਪੰਜਾਬੀ ਭਾਸ਼ਾ ਸਿੱਖਣ ਦਾ ਇੱਕ ਤਰੀਕਾ ਹੈ। ਇਸ ਵਿੱਚ ਵਿਦਿਆਰਥੀ ਰਲਕੇ ਪੰਜਾਬੀ ਦੇ ਪੈਂਤੀ ਅਖਰਾਂ ਅਤੇ ਇਹਨਾਂ ਨਾਲ਼ ਵਰਤੀਆਂ ਜਾਣ ਵਾ਼ਲੀਆਂ ਲਗਾਂ-ਮਾਤ੍ਰਾਵਾਂ ਦਾ ਲੈਅਬੱਧ ਤਰੀਕੇ ਨਾਲ ਉੱਚੀ-ਉੱਚੀ ਉੱਚਾਰਨ ਕਰ ਕੇ ਭਾਸ਼ਾ ਸਿੱਖਣ ਦਾ ਅਭਿਆਸ ਕਰ ਕੇ ਭਾਸ਼ਾ ਦਾ ਮੁੱਢਲਾ ਗਿਆਨ ਹਾਸਲ ਕਰਦੇ ਹਨ। ਇਹ ਤਰੀਕਾ ਲਗਭਗ ਉਸ ਤਰਾਂ ਦਾ ਹੀ ਹੁੰਦਾ ਹੈ ਜਿਸ ਤਰਾਂ ਹਿਸਾਬ ਦਾ ਮੁੱਢਲਾ ਗਿਆਨ ਹਾਸਲ ਕਰਨ ਲਈ ਪਹਾੜੇ ਪੜ੍ਹੇ ਤੇ ਸਿੱਖੇ ਜਾਂਦੇ ਹਨ।ਅਜ਼ਾਦੀ ਤੋਂ ਪਹਿਲਾਂ ਜਦ ਜਿਆਦਾ ਸਕੂਲ ਨਹੀਂ ਸਨ ਤਾਂ ਮੁਢਲੀ ਭਾਸ਼ਾ ਦਾ ਗਿਆਨ ਡੇਰਿਆਂ, ਗੁਰਦਵਾਰਿਆਂ, ਗੁਰੂਕੁਲਾਂ ਅਤੇ ਮਦਰੱਸਿਆਂ ਵਿੱਚ ਦਿੱਤਾ ਜਾਂਦਾ ਸੀ ਜਿਸਦਾ ਮੁਖ਼ ਮਕਸਦ ਆਪੋ-ਆਪਣੇ ਧਰਮ ਦੀ ਧਾਰਮਿਕ ਵਿੱਦਿਆ ਦੇਣ ਲਈ ਭਾਸ਼ਾ ਦਾ ਮੁੱਢਲਾ ਗਿਆਨ ਦੇਣਾ ਹੁੰਦਾ ਸੀ। ਪੰਜਾਬੀ ਭਾਸ਼ਾ ਦਾ ਅਜਿਹਾ ਮੁੱਢਲਾ ਗਿਆਨ ਡੇਰਿਆਂ ਜਾਂ ਗੁਰਦਵਾਰਿਆਂ ਵਿੱਚ ਦਿੱਤਾ ਜਾਂਦਾ ਸੀ ਅਤੇ ਇਸ ਲਈ ਮੁਹਾਰਨੀ ਉੱਚਾਰਨ ਦਾ ਤਰੀਕਾ ਅਪਣਾਇਆ ਜਾਂਦਾ ਸੀ। ਇਹੀ ਤਰੀਕਾ ਪ੍ਰਾਇਮਰੀ ਸਕੂਲਾਂ ਵਿੱਚ ਵੀ ਅਪਣਾਇਆ ਜਾਂਦਾ ਹੈ। ਪਰ ਅੱਜ ਦੇ ਆਧੁਨਿਕ ਸੂਚਨਾ ਤਕਨੀਕ ਦੇ ਜਮਾਨੇ ਵਿੱਚ ਹੁਣ ਇਹ ਤਰੀਕੇ ਇੰਟਰਨੈਟ ਤੇ ਆਨਲਾਈਨ ਉਪਲਬਧ ਹੋ ਗਏ ਹਨ।।।।।।
ਪੰਜਾਬ ਦੇ ਲੋਕ ਸਾਹਿਤ ਦੀ ਇਸ ਵੰਨਗੀ ਵਿੱਚ ਬਹੁਤ ਕੁਝ ਏ, ਪੰਜਾਬ ਦੀਆਂ ਇਨ੍ਹਾਂ ਬੋਲੀਆਂ ਵਿੱਚ ਪੂਰੀ ਪੰਜਾਬੀ ਕੌਮ ਦਾ ਦਿਲ ਧੜਕਦਾ ਹੈ ਸਮਾਜ ਦਾ ਚਿਹਰਾ, ਸਮਾਂ -ਕਾਲ ਝਾਤੀ ਮਾਰਦਾ ਹੈ। ਇਹ ਬੋਲੀਆਂ ਪੰਜਾਬੀ ਕੌਮ ਦਾ ਮੁਹਾਂਦਰਾ ਨੇ। ਇਹਨਾਂ ਵਿੱਚ ਪਿਆਰ ਦੇ ਭਾਵ, ਨਫ਼ਰਤ ਦੇ ਭਾਵ , ਮੇਲ - ਮਿਲਾਪ ਅਤੇ ਜੁਦਾਈ ਹੈ। ਬੋਲੀਆਂ ਵਿੱਚ ਲੜਾਈ ਹੈ ਸੁਲਹ ਹੈ। ਇਸ ਵਿੱਚ ਗਰੂਰ ਹੈ ਤਾਬੋਰ ਹੈ ਦੇਸ਼ ਭਗਤੀ ਹੈ। ਇਨ੍ਹਾਂ ਵਿੱਚ ਹੰਝੂਆਂ ਦੀਆਂ ਬਰਸਾਤਾਂ ਤੇ ਹਾਸਿਆਂ ਦੀ ਚਮਕਾਰ ਏ। ਰੁਸਣ ਤੇ ਮਨਾਉਣ ਦੀ ਗੱਲ੍ਹ ਕਰਦੀਆਂ ਏਹ ਬੋਲੀਆਂ ਕਿਤੇ ਢੋਲ ਨੂੰ ਤੋਰ ਕੇ ਵਿਹੜੇ ਵਿੱਚ ਬੈਠੀਆਂ ਐਸੀਆਂ ਪਾਟਦੀਆਂ ਨੇ। ਇਨ੍ਹਾਂ ਬੋਲੀਆਂ ਵਿੱਚ ਜ਼ਾਲਮ ਹਾਕਮਾਂ ਲਈ ਵੰਗਾਰ ਅਤੇ ਬੇਸਹਾਰਿਆਂ ਪ੍ਰਤੀ ਹਮਾਇਤ ਦੇ ਭਾਵ ਵੀ ਸ਼ਾਮਿਲ ਹੁੰਦੇ ਹਨ ਹਾਸ-ਵਿਅੰਗ, ਮਿੱਠੀਆਂ ਤੇ ਪਿਆਰੀਆਂ ਗਾਲ੍ਹਾਂ ਵੀ ਨੇ। ਹਰੀਆਂ ਫਸਲਾਂ, ਸੋਕੇ ਦੀਆਂ ਗੱਲ੍ਹਾਂ ਆ ਜਾਂਦੀਆਂ ਹਨ। ਬੋਲੀਆਂ ਵਿੱਚ ਪੰਜਾਬੀ ਸਭਿਆਚਾਰ ਦੇ ਕੀਮਤੀ ਲਿਬਾਸ ਵੱਡਮੁੱਲੇ ਗਹਿਣਿਆਂ ਦਾ ਜ਼ਿਕਰ ਛੇਡ- ਛਾੜ ਤੇ ਰੁਮਾਂਸ, ਦੁਆਲੇ ਤੇ ਬੱਦ ਦੁਆਵਾਂ ਵੀ ਸ਼ਾਮਿਲ ਹਨ। ਇਨ੍ਹਾਂ ਵਿੱਚ ਰਿਸ਼ਤੇ ਨਾਤੇ ਤੇ ਉਨ੍ਹਾਂ ਦੇ ਗੁਣ ਤੇ ਅਉਗੁਣ ਵੀ ਦਿਖਾਈ ਦਿੰਦੇ ਹਨ। ਇਨ੍ਹਾਂ ਵਿੱਚ ਪੰਛੀਆਂ ਦੀਆਂ ਓਸਾਰੀਆ ਤੇ ਰੁੱਖਾਂ ਦੀਆਂ ਗੱਲਾਂ ਨੇ। ਪਿਆਰ ਦੇ ਗਿਲੇ- ਸ਼ਿਕਵੇ ਤੇ ਇਸ਼ਕੀਆ ਤਰਲੇ ਵੀ ਨੇ। ਇਨ੍ਹਾਂ ਵਿੱਚ ਸੁਰਾਂ ਵੀ ਨੇ ਤਾਲ ਹੋਕੇ ਤੇ ਹਟਕੋਰੇ ਵੀ ਨੇ। ਸਰਘੀ ਵੇਲੇ ਤੋਂ ਲੈਕੇ ਰਾਤ ਦੇ ਪਿਛਲੇ ਪਹਿਰ ਤੱਕ ਪੰਜਾਬੀ ਕੌਮ ਜੋ ਘਾਲਣਾ ਘਾਲਦੀ ਹੈ ਉਹ ਇੰਨ੍ਹਾਂ ਬੋਲੀਆਂ ਵਿੱਚ ਹੈ। ਗਿੱਧਾ ਅਤੇ ਕਈ ਹੋਰ ਲੋਕ ਨਾਚਾਂ ਨੂੰ ਮਹਾਨ ਕਲਾਕ੍ਰਿਤ ਬਣਾਉਣ ਵਿੱਚ ਲੋਕ ਬੋਲੀਆਂ ਦਾ ਵਿਸ਼ੇਸ਼ ਸਥਾਨ ਹੈ। ਖ਼ਾਸ ਕਰਕੇ ਗਿੱਧਾ ਪਾਉਣ ਸਮੇਂ ਮੁਟਿਆਰਾਂ ਇਨ੍ਹਾਂ ਬੋਲੀਆਂ ਰਾਹੀਂ ਹੀ ਜ਼ਿੰਦਗੀ ਦੇ ਹਰ ਰੰਗ ਨੂੰ ਪੇਸ਼ ਕਰਦੀਆਂ ਹਨ ਲੋਕ ਬੋਲੀਆਂ ਪੰਜਾਬੀ ਸੱਭਿਆਚਾਰ ਦੀ ਮੂੰਹ ਬੋਲਦੀ ਤਸਵੀਰ ਹਨ। ਇੰਨ੍ਹਾਂ ਵਿੱਚ ਜ਼ਿੰਦਗੀ ਦੇ ਕਈ ਤਜ਼ਰਬੇ, ਸਮਾਜਿਕ ਆਰਥਿਕ ਅਤੇ ਇਤਿਹਾਸਕ ਜਾਣਕਾਰੀ ਸਮਾਈ ਹੋਈ ਹੈ। ਬੋਲੀਆਂ ਕਿਸੇ ਵਿਸ਼ੇਸ਼ ਲੇਖਕ ਦੀਆਂ ਲਿਖੀਆਂ ਨਹੀਂ ਹੁੰਦੀਆਂ ਇੰਨ੍ਹਾਂ ਵਿੱਚ ਸਮੇਂ ਅਤੇ ਸਥਾਨ ਦੇ ਹਿਸਾਬ ਨਾਲ ਵਾਧਾ - ਘਾਟਾ ਹੁੰਦਾ ਰਹਿੰਦਾ ਹੈ। ਤ੍ਰਿੰਞਣਾ ਵਿੱਚ ਕੱਤਦੀਆਂ ਮੁਟਿਆਰਾਂ ਦੁੱਧ ਰਿੜਕਦੀਆਂ ਸੁਆਣੀਆਂ, ਫੁਲਕਾਰੀਆਂ ਕੱਢਦੀਆਂ ਨੱਢੀਆਂ ਪਤਾ ਨਹੀਂ ਲੋਕ ਬੋਲੀਆਂ ਰੂਪੀ ਖਜ਼ਾਨਾ ਕਿੰਨਾ ਵਧਾ ਦਿੰਦੀਆਂ ਹਨ।
ਸਮਾਜਕ ਰੁਤਬਾ ਸਮਾਜਕ ਮੁੱਲ ਦਾ ਮਾਪ ਹੈ। ਵਧੇਰੇ ਵਿਸ਼ੇਸ਼ ਤੌਰ ਤੇ, ਇਹ ਇੱਕ ਸਮਾਜ ਵਿੱਚ ਲੋਕਾਂ, ਸਮੂਹਾਂ ਅਤੇ ਸੰਗਠਨਾਂ ਨੂੰ ਸਤਿਕਾਰ, ਸਨਮਾਨ, ਯੋਗਤਾ ਅਤੇ ਸਤਿਕਾਰ ਦੇ ਅਨੁਸਾਰੀ ਪੱਧਰ ਦਾ ਹਵਾਲਾ ਦਿੰਦਾ ਹੈ। ਕੁਝ ਲੇਖਕਾਂ ਨੇ ਇੱਕ ਸਮਾਜਿਕ ਤੌਰ ਤੇ ਮਹੱਤਵਪੂਰਣ ਭੂਮਿਕਾ ਜਾਂ ਸ਼੍ਰੇਣੀ ਦਾ ਹਵਾਲਾ ਵੀ ਦਿੱਤਾ ਹੈ ਜਿਸ ਵਿਅਕਤੀ ਨੂੰ ਇੱਕ "ਰੁਤਬਾ" ਵਜੋਂ ਮੰਨਿਆ ਜਾਂਦਾ ਹੈ (ਜਿਵੇਂ ਕਿ ਲਿੰਗ, ਸਮਾਜਕ ਵਰਗ, ਜਾਤੀ, ਅਪਰਾਧਿਕ ਦੋਸ਼ੀ ਹੋਣਾ, ਮਾਨਸਿਕ ਬਿਮਾਰੀ ਹੋਣਾ ਆਦਿ)। ਸਥਿਤੀ ਇਸ ਵਿਸ਼ਵਾਸ ਵਿੱਚ ਅਧਾਰਤ ਹੁੰਦੀ ਹੈ ਕਿ ਇੱਕ ਸਮਾਜ ਦੇ ਮੈਂਬਰਾਂ ਦਾ ਵਿਸ਼ਵਾਸ ਹੈ ਕਿ ਤੁਲਨਾਤਮਕ ਤੌਰ ਤੇ ਵਧੇਰੇ ਜਾਂ ਘੱਟ ਸਮਾਜਕ ਮੁੱਲ ਰੱਖਦਾ ਹੈ। ਪਰਿਭਾਸ਼ਾ ਦੁਆਰਾ, ਇਹ ਵਿਸ਼ਵਾਸ ਸਮਾਜ ਦੇ ਮੈਂਬਰਾਂ ਵਿੱਚ ਵਿਆਪਕ ਤੌਰ ਤੇ ਸਾਂਝੇ ਕੀਤੇ ਜਾਂਦੇ ਹਨ। ਜਿਵੇਂ ਕਿ, ਲੋਕ ਸਰੋਤਾਂ, ਲੀਡਰਸ਼ਿਪ ਅਹੁਦਿਆਂ ਅਤੇ ਸ਼ਕਤੀ ਦੇ ਹੋਰ ਕਿਸਮਾਂ ਨੂੰ ਨਿਰਧਾਰਤ ਕਰਨ ਲਈ ਸਥਿਤੀ ਦੀ ਲੜੀ ਦੀ ਵਰਤੋਂ ਕਰਦੇ ਹਨ। ਅਜਿਹਾ ਕਰਦਿਆਂ, ਇਹ ਸਾਂਝੇ ਸੱਭਿਆਚਾਰਕ ਵਿਸ਼ਵਾਸ ਸਰੋਤਾਂ ਅਤੇ ਸ਼ਕਤੀ ਦੀਆਂ ਅਸਮਾਨ ਵੰਡਾਂ ਨੂੰ ਕੁਦਰਤੀ ਅਤੇ ਨਿਰਪੱਖ ਦਿਖਾਈ ਦਿੰਦੇ ਹਨ, ਸਮਾਜਿਕ ਪੱਧਰ ਦੀਆਂ ਪ੍ਰਣਾਲੀਆਂ ਦਾ ਸਮਰਥਨ ਕਰਦੇ ਹਨ। ਮਨੁੱਖੀ ਸਮਾਜਾਂ ਵਿੱਚ ਸਥਿਤੀ ਦੇ ਢਾਂਚੇ ਸਰਬ ਵਿਆਪਕ ਜਾਪਦੇ ਹਨ, ਉੱਚ ਪੱਧਰਾਂ 'ਤੇ ਕਾਬਜ਼ ਲੋਕਾਂ ਨੂੰ ਮਹੱਤਵਪੂਰਣ ਲਾਭ ਦਿੰਦੇ ਹਨ, ਜਿਵੇਂ ਕਿ ਬਿਹਤਰ ਸਿਹਤ, ਸਮਾਜਿਕ ਪ੍ਰਵਾਨਗੀ, ਸਰੋਤ, ਪ੍ਰਭਾਵ ਅਤੇ ਆਜ਼ਾਦੀ।
ਉੱਚ ਅਦਾਲਤ ਭਾਰਤ ਦੇ ਹਰ ਰਾਜ ਅਤੇ ਕੇਂਦਰ ਸ਼ਾਸਤ ਖੇਤਰ ਵਿੱਚ ਮੂਲ ਅਧਿਕਾਰ ਖੇਤਰ ਦੀਆਂ ਪ੍ਰਮੁੱਖ ਸਿਵਲ ਅਦਾਲਤਾਂ ਹਨ। ਹਾਲਾਂਕਿ, ਉੱਚ ਅਦਾਲਤਾਂ ਆਪਣੇ ਮੂਲ ਸਿਵਲ ਅਤੇ ਅਪਰਾਧਕ ਅਧਿਕਾਰ ਖੇਤਰ ਨੂੰ ਤਾਂ ਹੀ ਲਾਗੂ ਕਰਦੀ ਹੈ, ਜੇਕਰ ਨਿਯਮਿਤ ਤੌਰ 'ਤੇ ਹੇਠਲੀਆ ਅਦਾਲਤਾਂ ਨੂੰ ਕਾਨੂੰਨੀ ਤੌਰ ਤੇ ਅਧਿਕਾਰ ਨਹੀਂ ਦਿੱਤਾ ਜਾਂਦਾ ਤਾਂ ਜੋ ਜ਼ਿਲ੍ਹਾ-ਸ਼ੈਸਨ ਅਦਾਲਤਾ ਕੁੱਝ ਮਾਮਲਿਆਂ ਵਿੱਚ ਵਿੱਤੀ ਅਧਿਕਾਰ, ਖੇਤਰੀ ਅਧਿਕਾਰ ਖੇਤਰ ਦੀ ਘਾਟ ਦਾ ਸਾਹਮਣਾ ਕਰਨ ਕਰਦੀਆ ਹੋਣ। ਉੱਚ ਅਦਾਲਤਾਂ ਵੀ ਕੁਝ ਮਾਮਲਿਆਂ ਵਿੱਚ ਮੂਲ ਅਧਿਕਾਰ ਖੇਤਰ ਦਾ ਮਾਣ ਸਕਦੀਆਂ ਹਨ, ਜਿਹਨਾ ਵਿੱਚ ਕਿਸੇ ਰਾਜ ਜਾਂ ਕੇਦਰੀ ਕਾਨੂੰਨ ਵਿੱਚ ਵਿਸ਼ੇਸ਼ ਤੌਰ 'ਤੇ ਸਪਸ਼ਟ ਨਾ ਕੀਤਾ ਗਿਆ ਹੋਵੇ। ਜ਼ਿਆਦਾਤਰ ਹਾਈ ਕੋਰਟਾਂ ਦੇ ਕੰਮ ਵਿੱਚ ਮੁੱਖ ਤੌਰ 'ਤੇ ਹੇਠਲੇ ਅਦਾਲਤਾਂ ਤੋਂ ਅਪੀਲਾਂ ਅਤੇ ਸੰਵਿਧਾਨ ਦੀ ਧਾਰਾ 226 ਦੇ ਤਹਿਤ ਰਿੱਟ ਪਟੀਸ਼ਨਾਂ ਸ਼ਾਮਲ ਹਨ। ਹਾਈਕੋਰਟ ਦਾ ਅਧਿਕਾਰਿਕ ਅਧਿਕਾਰ ਖੇਤਰ ਵੀਰਟ ਅਧਿਕਾਰ ਖੇਤਰ ਹੈ। ਹਰੇਕ ਹਾਈ ਕੋਰਟ ਦੀ ਸਹੀ ਖੇਤਰੀ ਅਧਿਕਾਰ ਖੇਤਰ ਵੱਖ-ਵੱਖ ਹੁੰਦਾ ਹੈ। ਅਪੀਲ ਹੇਠ ਲਿਖੇ ਅਨੁਸਾਰ ਹੁੰਦੀਆ ਹਨ:- ਤਹਿਸੀਲ-ਕੋਤਵਾਲੀ-ਅਪਰਾਧਿਕ / ਸਿਵਲ ਅਦਾਲਤਾਂ → ਜ਼ਿਲ੍ਹਾ ਅਦਾਲਤ → ਉੱਚ ਅਦਾਲਤ → ਸੁਪਰੀਮ ਕੋਰਟ ਹਰੇਕ ਰਾਜ ਨੂੰ ਜ਼ਿਲ੍ਹਾ ਅਤੇ ਸੈਸ਼ਨ ਜੱਜ ਦੀ ਪ੍ਰਧਾਨਗੀ ਵਾਲੇ ਜੂਡੀਸ਼ੀਅਲ ਜ਼ਿਲ੍ਹਿਆਂ ਵਿੱਚ ਵੰਡਿਆ ਜਾਂਦਾ ਹੈ. ਜਦੋਂ ਉਹ ਸਿਵਲ ਕੇਸ ਦੀ ਅਗਵਾਈ ਕਰਦਾ ਹੈ ਤਾ ਉਸ ਨੂੰ ਜ਼ਿਲ੍ਹਾ ਜੱਜ ਵਜੋਂ ਜਾਣਿਆ ਜਾਂਦਾ ਹੈ, ਅਤੇ ਮੁਜਰਮਾਨਾ ਕੇਸ ਦੀ ਅਗਵਾਈ ਕਰਦੇ ਸਮੇਂ ਸੈਸ਼ਨ ਜੱਜ ਕਿਹਾ ਜਾਂਦਾ ਹੈ। ਉਹ ਹਾਈ ਕੋਰਟ ਦੇ ਜੱਜ ਤੋਂ ਹੇਠਾਂ ਸਭ ਤੋਂ ਉੱਚ ਅਧਿਕਾਰੀ ਹੁੰਦੇ ਹਨ। ਜ਼ਿਲ੍ਹਾ ਅਤੇ ਸ਼ੈਸ਼ਨ ਜੱਜ ਦੇ ਹੇਠਾਂ, ਸਿਵਿਲ ਅਧਿਕਾਰ ਖੇਤਰ ਦੀਆਂ ਅਦਾਲਤਾਂ ਹਨ, ਜਿਨ੍ਹਾਂ ਨੂੰ ਵੱਖ-ਵੱਖ ਰਾਜਾਂ ਵਿੱਚ ਵੱਖੋ-ਵੱਖਰੇ ਨਾਂ ਨਾਲ ਜਾਣਿਆ ਜਾਂਦਾ ਹੈ. ਸੰਵਿਧਾਨ ਦੀ ਧਾਰਾ 141 ਦੇ ਤਹਿਤ, ਭਾਰਤ ਦੀਆਂ ਸਾਰੀਆਂ ਅਦਾਲਤਾਂ - ਹਾਈ ਕੋਰਟਾਂ ਸਮੇਤ - ਭਾਰਤ ਦੀ ਸੁਪਰੀਮ ਕੋਰਟ ਦੇ ਫੈਸਲਿਆਂ ਅਤੇ ਹੁਕਮਾਂ ਨਾਲ ਪਹਿਲ ਹੈ। ਹਾਈ ਕੋਰਟ ਵਿੱਚ ਜੱਜਾਂ ਦੀ ਨਿਯੁਕਤੀ ਭਾਰਤ ਦੇ ਚੀਫ ਜਸਟਿਸ ਅਤੇ ਰਾਜ ਦੇ ਗਵਰਨਰ ਨਾਲ ਸਲਾਹ ਮਸ਼ਵਰੇ ਨਾਲ ਭਾਰਤ ਦੇ ਰਾਸ਼ਟਰਪਤੀ ਦੁਆਰਾ ਕੀਤੀ ਜਾਂਦੀ ਹੈ। ਹਾਈ ਕੋਰਟਾਂ ਦਾ ਮੁਖੀ ਚੀਫ਼ ਜਸਟਿਸ ਹੈ। ਮੁੱਖ ਜੱਜ ਨੇ ਚੌਦ੍ਹਵੇਂ (ਆਪਣੇ ਅਨੁਸਾਰੀ ਰਾਜਾਂ ਦੇ ਅੰਦਰ) ਅਤੇ ਸਤਾਰ੍ਹਵੇਂ (ਆਪਣੇ ਆਪ ਦੇ ਸੂਬਿਆਂ ਦੇ ਬਾਹਰ) ਭਾਰਤੀ ਤਰਜੀਹ ਦੇ ਕ੍ਰਮ ਉੱਤੇ ਰੈਂਕ ਦਿੱਤਾ ਗਿਆ। ਕਲਕੱਤਾ ਹਾਈ ਕੋਰਟ ਨੇ ਦੇਸ਼ ਵਿੱਚ ਸਭ ਤੋ ਪੁਰਾਣਾ ਹਾਈ ਕੋਰਟ ਹੈ ਜੋ 2 ਜੁਲਾਈ 1862 ਨੂੰ ਸਥਾਪਿਤ ਕੀਤਾ ਗਿਆ ਸੀ.ਇੱਕ ਖਾਸ ਖੇਤਰ ਦੇ ਮਾਮਲੇ ਦੀ ਇੱਕ ਵੱਡੀ ਗਿਣਤੀ ਨੂੰ ਸੰਭਾਲਣ ਸਥਾਈ ਬੈਚ ਉੱਥੇ ਸਥਾਪਿਤ ਕੀਤਾ ਜਾਂਦਾ ਹੈ। ਬੈਂਚ ਵੀ ਉਨ੍ਹਾਂ ਸੂਬਿਆਂ ਵਿੱਚ ਹਾਜ਼ਰ ਹੁੰਦੇ ਹਨ ਜੋ ਕਿਸੇ ਅਦਾਲਤ ਦੇ ਅਧਿਕਾਰ ਖੇਤਰ ਵਿੱਚ ਉਸ ਦੇ ਖੇਤਰੀ ਸੀਮਾ ਤੋਂ ਬਾਹਰ ਹੁੰਦੇ ਹਨ.
'ਮੱਧਕਾਲੀ ਪੰਜਾਬੀ ਵਾਰਤਕ' ਦਾ ਪੰਜਾਬੀ ਸਾਹਿਤ ਦੇ ਇਤਿਹਾਸ 'ਚ ਬਹੁਤਮਹੱਤਵ ਹੈ। ਜੇ ਵਾਰਤਕ ਨੂੰ ਦੇਖਿਅਾ ਜਾਏ ਤਾਂ ਕਵਿਤਾ ਤੇ ਵਾਰਤਕ ਸਾਹਿਤ ਦੇ ਦੋ ਮੁੱਖ ਰੂਪ ਹਨ ਜਿੱਥੇ ਕਵਿਤਾ ਲਈ ਛੰਦ ਤੇ ਤੁਕਾਂਤ ਆਵੱਸ਼ਕ ਹਨ; ਉੱਥੇ ਵਾਰਤਕ ਲਈ ਲੈਅ, ਤਾਲ ਤੇ ਵਾਕ-ਰਚਨਾ ਜਰੂਰੀ ਅੰਸ਼ ਹਨ। ਜਦੋਂ ਸਾਹਿਤਕਾਰ ਆਪਣੇ ਵਿਚਾਰ ਭਰੇ ਅਨੁਭਵ ਨੂੰ ਕਲਾਤਮਕ ਰੂਪ ਦੇ ਕੇ ਇੱਕ ਐਸੀ ਸ਼ਾਬਦਿਕ ਰਚਨਾ ਸਿਰਜਦਾ ਹੈ ਜੋ ਵਾਕ ਬਣਤਰ ਵਿੱਚ ਨਿਤਾਪ੍ਰਤੀ ਦੀ ਬੋਲਚਾਲ ਵਰਗੀ ਪਰੰਤੂ ਭਾਸ਼ਾ ਦੇ ਪੱਖੋਂ ਵਧੇਰੇ ਨਿੱਖਰੀ, ਮੰਤਵੀ ਹੋਈ ਤੇ ਵਿਆਕਰਨ ਦੇ ਨਿਯਮਾਂ ਅਨੁਕੂਲ ਹੁੰਦੀ ਹੈ, ਉਹ ਵਾਰਤਕ ਦਾ ਰੂਪ ਧਾਰ ਲੈਂਦੀ ਹੈ। ਇਸ ਵਿੱਚ ਵਾਰਤਕ-ਕਾਰ ਕਿਸੇ ਸਿੱਧਾਂਤ ਜਾਂ ਵਿਸ਼ੇ ਨੂੰ ਸੋਚ-ਵਿਚਾਰ ਕੇ, ਬੁੱਧੀ ਦੀ ਕਸੌਟੀ ਤੇ ਪਰਖ ਕੇ, ਤਰਕ ਤੇ ਦਲੀਲ ਦੀ ਵਰਤੋਂ ਕਰ ਕੇ ਐਸਾ ਰੂਪ ਸਿਰਜਦਾ ਹੈ, ਜੋ ਵਾਕਾਂ ਤੇ ਪੈਰਿਆਂ ਵਿੱਚ ਵੰਡਿਆ ਹੁੰਦਾ ਹੈ।