ਗੂਰੁ ਅੰਗਦ ਦੇਵ ਜੀ (31 ਮਾਰਚ 1504 – 29 ਮਾਰਚ 1552) ਸਿੱਖਾਂ ਦੇ ਦਸਾਂ ਵਿਚੋਂ ਦੂਜੇ ਗੁਰੂ ਸਨ। ਇਹਨਾਂ ਦਾ ਜਨਮ ਹਿੰਦੂ ਖ਼ਾਨਦਾਨ ਵਿੱਚ, ਜਮਾਂਦਰੂ ਨਾਮ ਲਹਿਣੇ ਨਾਲ਼, ਪਿੰਡ ਹਰੀਕੇ (ਹੁਣ ਸਰਾਏ ਨਾਗਾ, ਮੁਕਤਸਰ ਨੇੜੇ) ਪੰਜਾਬ ਵਿਖੇ ਹੋਇਆ। ਭਾਈ ਲਹਿਣਾ ਖੱਤਰੀ ਟੱਬਰ ਵਿੱਚ ਪਲ਼ਿਆ, ਜਿਸਦੇ ਪਿਓ ਨਿੱਕੇ ਸਕੇਲ ਦੇ ਸੁਦਾਗਰ ਸੀ, ਅਤੇ ਆਪ ਉਹ ਦੁਰਗਾ ਦੇ ਪੁਜਾਰੀ ਸਨ। ਇਹਨਾਂ ਦੀ ਮੁਲਾਕਾਤ ਗੁਰੂ ਨਾਨਕ, ਸਿੱਖੀ ਦੇ ਬਾਨੀ ਨਾਲ਼ ਹੋਣ ਤੋਂ ਬਾਅਦ ਇਹ ਸਿੱਖ ਬਣ ਗਏ। ਗੁਰੂ ਨਾਨਕ ਸਾਹਿਬ ਨੇ ਲਹਿਣਾ ਨਾਮ ਤਬਦੀਲ ਕਰ ਅੰਗਦ ("ਮੇਰਾ ਆਪਣਾ ਅੰਗ") ਰੱਖ ਦਿੱਤਾ, ਅਤੇ ਆਪਣੇ ਪੁੱਤਾਂ ਦੀ ਬਜਾਏ ਅੰਗਦ ਨੂੰ ਦੂਜਾ ਗੁਰੂ ਐਲਾਨ ਦਿੱਤਾ।ਗੁਰੂ ਨਾਨਕ ਦੇ ਫ਼ਾਨੀ ਦੁਨੀਆ ਤੋਂ ਰੁਖ਼ਸਤ ਹੋਣ ਤੋਂ ਬਾਅਦ, 1539 ਵਿੱਚ ਗੁਰੂ ਅੰਗਦ ਸਿੱਖਾਂ ਦੇ ਰਹਿਬਰ ਬਣੇ। ਇਹ ਸਿੱਖੀ ਵਿੱਚ ਗੁਰਮੁਖੀ ਨੂੰ ਇਖਤਿਆਰ ਅਤੇ ਮਿਆਰਬੰਦ ਕਰਨ ਲਈ ਮਸ਼ਹੂਰ ਹਨ। ਇਹਨਾਂ ਨੇ ਨਾਨਕ ਦੇ ਵਾਕ ਇਕੱਤਰ ਕਰਨੇ ਸ਼ੁਰੂ ਕੀਤੇ, ਨਾਲ਼ 63 ਵਾਕ ਆਪ ਰਚੇ। ਆਪਣੇ ਪੁੱਤਾਂ ਦੀ ਬਜਾਏ, ਇਹਨਾਂ ਨੇ ਆਪਣੇ ਮੁਰੀਦ ਅਮਰਦਾਸ ਨੂੰ ਗੁਰੂ ਤਖ਼ਤ ਦਾ ਵਾਰਸ ਅਤੇ ਤੀਜਾ ਗੁਰੂ ਐਲਾਨਿਆ।
ਅੰਤਰਰਾਸ਼ਟਰੀ ਮਜ਼ਦੂਰ ਦਿਵਸ ਨੂੰ ਮਨਾਉਣ ਦੀ ਸ਼ੁਰੂਆਤ 1 ਮਈ 1886 ਤੋਂ ਮੰਨੀ ਜਾਂਦੀ ਹੈ ਜਦੋਂ ਅਮਰੀਕਾ ਦੀਆਂ ਮਜ਼ਦੂਰ ਯੂਨੀਅਨਾਂ ਨੇ ਕੰਮ ਦਾ ਸਮਾਂ 8 ਘੰਟੇ ਤੋਂ ਵੱਧ ਨਾ ਰੱਖੇ ਜਾਣ ਲਈ ਹੜਤਾਲ ਕੀਤੀ ਸੀ। ਇਸ ਹੜਤਾਲ ਦੌਰਾਨ ਸ਼ਿਕਾਗੋ ਦੀ ਹੇਅ ਮਾਰਕੀਟ ਵਿੱਚ ਬੰਬ ਧਮਾਕਾ ਹੋਇਆ ਸੀ। ਇਹ ਬੰਬ ਕਿਸ ਨੇ ਸੁੱਟਿਆ ਕੋਈ ਪਤਾ ਨਹੀਂ। ਇਸ ਦੇ ਸਿੱਟੇ ਵਜੋਂ ਪੁਲੀਸ ਨੇ ਮਜਦੂਰਾਂ ਉੱਤੇ ਗੋਲੀ ਚਲਾ ਦਿੱਤੀ ਅਤੇ ਸੱਤ ਮਜਦੂਰ ਮਾਰ ਦਿੱਤੇ। "ਭਰੋਸੇਯੋਗ ਗਵਾਹਾਂ ਨੇ ਤਸਦੀਕ ਕੀਤੀ ਕਿ ਪਿਸਟਲਾਂ ਦੀਆਂ ਸਾਰੀਆਂ ਫਲੈਸ਼ਾਂ ਗਲੀ ਦੇ ਕੇਂਦਰ ਵਲੋਂ ਆਈਆਂ ਜਿਥੇ ਪੁਲਿਸ ਖੜੀ ਸੀ, ਅਤੇ ਭੀੜ ਵਲੋਂ ਇੱਕ ਵੀ ਫ੍ਲੈਸ਼ ਨਹੀਂ ਆਈ। ਇਸ ਤੋਂ ਵੀ ਅਗਲੀ ਗੱਲ, ਮੁਢਲੀਆਂ ਅਖਬਾਰੀ ਰਿਪੋਰਟਾਂ ਵਿੱਚ ਭੀੜ ਵਲੋਂ ਗੋਲੀਬਾਰੀ ਦਾ ਕੋਈ ਜ਼ਿਕਰ ਨਹੀਂ। ਮੌਕੇ ਤੇ ਇੱਕ ਟੈਲੀਗ੍ਰਾਫ ਖੰਭਾ ਗੋਲੀਆਂ ਨਾਲ ਹੋਈਆਂ ਮੋਰੀਆਂ ਨਾਲ ਪੁਰ ਹੋਇਆ ਸੀ, ਜੋ ਸਾਰੀਆਂ ਦੀਆਂ ਸਾਰੀਆਂ ਪੁਲਿਸ ਵਾਲੇ ਪਾਸੇ ਤੋਂ ਆਈਆਂ ਸਨ।" ਭਾਵੇਂ ਇਨ੍ਹਾਂ ਘਟਨਾਵਾਂ ਦਾ ਅਮਰੀਕਾ ਉੱਤੇ ਇਕਦਮ ਕੋਈ ਵੱਡਾ ਪ੍ਰਭਾਵ ਨਹੀਂ ਪਿਆ ਸੀ ਪਰ ਕੁਝ ਸਮੇਂ ਬਾਅਦ ਅਮਰੀਕਾ ਵਿੱਚ 8 ਘੰਟੇ ਕੰਮ ਕਰਨ ਦਾ ਸਮਾਂ ਨਿਸ਼ਚਿਤ ਕਰ ਦਿੱਤਾ ਗਿਆ ਸੀ। ਮੌਜੂਦਾ ਸਮੇਂ ਭਾਰਤ ਅਤੇ ਹੋਰ ਮੁਲਕਾਂ ਵਿੱਚ ਮਜ਼ਦੂਰਾਂ ਦੇ 8 ਘੰਟੇ ਕੰਮ ਕਰਨ ਸੰਬੰਧੀ ਕਾਨੂੰਨ ਲਾਗੂ ਹੈ।
ਗੁਰੂ ਗ੍ਰੰਥ ਸਾਹਿਬ ਸਿੱਖਾਂ ਦੇ ਗਿਆਰਵੇਂ ਗੁਰੂ ਹਨ। ਇਹ 1469 ਤੋਂ ਲੈ ਕੇ 1708 ਤੱਕ ਸਿੱਖ ਗੁਰੂਆਂ ਦੇ ਸਮੇਂ ਰਚੀ ਅਤੇ ਇਕੱਤਰ ਕੀਤੀ ਬਾਣੀ ਦਾ 1430 ਅੰਗਾਂ ਵਾਲਾ ਇੱਕ ਵਿਸਤਾਰਮਈ ਗ੍ਰੰਥ ਹੈ। ਇਹ ਅਨੇਕਾਂ ਸ਼ਬਦਾਂ ਭਾਵ ਬਾਣੀ ਦਾ ਅੰਬਾਰ ਹੈ ਜੋ ਕਿ ਰੱਬ ਦੇ ਗੁਣਾਂ ਅਤੇ ਉਸ ਦੇ ਨਾਮ ਜਪਣ ਦੇ ਕਾਰਨਾਂ ਦਾ ਵਰਨਣ ਕਰਦਾ ਹੈ। ਸਿੱਖਾਂ ਦੇ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ (1666-1708) ਨੇ ਜੋਤੀ-ਜੋਤਿ ਸਮਾਉਣ ਵੇਲੇ ਗੁਰਿਆਈ ਆਦਿ ਗ੍ਰੰਥ ਨੂੰ ਦਿੱਤੀ ਅਤੇ ਇਸ ਕਰ ਕੇ ਨਾਮ ਗੁਰੂ ਗ੍ਰੰਥ ਸਾਹਿਬ ਹੋ ਗਿਆ। ਇਹ ਸਿੱਖਾਂ ਦਾ ਸਭ ਤੋਂ ਪਵਿੱਤਰ ਗ੍ਰੰਥ ਅਤੇ ਇੱਕੋ-ਇੱਕ ਸਦੀਵੀ ਸ਼ਬਦ-ਰੂਪੀ ਗੁਰੂ ਹੈ ਜੋ ਕਿ ਸਿੱਖ ਗੁਰੂਆਂ ਅਤੇ ਹੋਰ ਸੰਤਾਂ-ਭਗਤਾਂ ਦੀ ਸਿੱਖਿਆਵਾਂ ਦਾ ਅੰਬਾਰ ਹੈ। ਅਰਦਾਸ ਦੇ ਸਰੋਤ ਜਾਂ ਮਾਰਗ-ਦਰਸ਼ਕ ਵਜੋਂ ਆਦਿ ਗ੍ਰੰਥ ਸਿੱਖੀ ਵਿੱਚ ਬੰਧਨਾ ਅਤੇ ਭਗਤੀ ਦਾ ਕੇਂਦਰੀ ਧੁਰਾ ਹੈ।ਆਦਿ ਗ੍ਰੰਥ ਦਾ ਸਭ ਤੋਂ ਪਹਿਲਾ ਸੰਕਲਨ ਪੰਜਵੇਂ ਗੁਰੂ, ਗੁਰੂ ਅਰਜਨ ਦੇਵ (1563-1606) ਨੇ ਪਹਿਲੇ ਪੰਜ ਗੁਰੂਆਂ ਅਤੇ ਹੋਰ ਮਹਾਨ ਸੰਤਾਂ ਜਾਂ ਭਗਤਾਂ, ਜਿਹਨਾਂ ਵਿੱਚੋਂ ਕਈਆਂ ਦਾ ਹਿੰਦੂ ਧਰਮ ਅਤੇ ਇਸਲਾਮ ਨਾਲ ਵਾਸਤਾ ਸੀ, ਦੀ ਬਾਣੀ ਇਕੱਤਰ ਕਰ ਕੇ ਕੀਤਾ ਅਤੇ ਇਸ ਪਵਿੱਤਰ ਬੀੜ ਨੂੰ ਭਾਈ ਗੁਰਦਾਸ ਜੀ ਦੇ ਹੱਥੋਂ ਲਿਖਵਾਇਆ। ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਤੇਗ ਬਹਾਦੁਰ ਜੀ ਦੀ ਬਾਣੀ ਨੂੰ ਇਕੱਤਰ ਕਰ ਕੇ ਤਲਵੰਡੀ ਸਾਬੋ ਵਿਖੇ ਭਾਈ ਮਨੀ ਸਿੰਘ ਜੀ ਪਾਸੋਂ ਆਦਿ ਗ੍ਰੰਥ ਵਿੱਚ ਦਰਜ ਕਰਵਾ ਕੇ ਆਦਿ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਦਾ ਦਰਜਾ ਦਿੱਤਾ। ਦਸਮ ਪਿਤਾ ਦੇ ਜੋਤੀ-ਜੋਤਿ ਸਮਾਉਣ ਪਿੱਛੋਂ ਬਾਬਾ ਦੀਪ ਸਿੰਘ ਵੱਲੋਂ ਗੁਰੂ ਗ੍ਰੰਥ ਸਾਹਿਬ ਦੇ ਬਹੁਤ ਸਾਰੇ ਉਤਾਰੇ ਵੰਡੇ ਗਏ। ਗੁਰੂ ਗ੍ਰੰਥ ਸਾਹਿਬ ਦੀ ਲਿਖਾਈ ਗੁਰਮੁਖੀ ਲਿਪੀ ਵਿੱਚ ਹੋਈ ਹੈ ਅਤੇ ਬਹੁਤ ਸਾਰੀਆਂ ਬੋਲੀਆਂ ਅਤੇ ਉਪ-ਬੋਲੀਆਂ– ਜਿਵੇਂ ਕਿ ਲਹਿੰਦੀ ਪੰਜਾਬੀ, ਬ੍ਰਜ ਭਾਸ਼ਾ, ਖੜ੍ਹੀ ਬੋਲੀ, ਸੰਸਕ੍ਰਿਤ ਅਤੇ ਫ਼ਾਰਸੀ – ਕਈ ਵਾਰ ਜਿਹਨਾਂ ਦੇ ਸਮੂਹ ਨੂੰ ਸੰਤ ਭਾਸ਼ਾ ਕਿਹਾ ਜਾਂਦਾ ਹੈ।.
ਪੰਜਾਬੀ ਸਾਹਿਤ ਦਾ ਇਤਿਹਾਸ ਲਿਖਣ ਦਾ ਕਾਰਜ ਬਹੁਤ ਸਾਰੇ ਵਿਦਵਾਨਾਂ ਨੇ ਆਰੰਭਿਆ ਅਤੇ ਵਿਸ਼ੇਸ਼ ਨਜ਼ਰੀਏ ਤੋਂ ਇਤਿਹਾਸ ਲਿਖੇ। ਪੰਜਾਬੀ ਸਾਹਿਤ ਦਾ ਇਤਿਹਾਸ ਲਿਖਣ ਦੀ ਸਭ ਤੋਂ ਵੱਧ ਭੂਮਿਕਾ ਪੰਜਾਬੀ ਸਾਹਿਤ ਅਕਾਦਮੀ ਦਿੱਲੀ ਨੇ ਨਿਭਾਈ ਹੈ। ਪੰਜਾਬੀ ਸਾਹਿਤ ਅਕਾਦਮੀ ਦਿੱਲੀ ਪੰਜਾਬੀ ਭਾਸ਼ਾ, ਸਾਹਿਤ ਤੇ ਸੱਭਿਆਚਾਰ ਦੇ ਲਈ ਪਿਛਲੇ ਦੋ ਤੋਂ ਵੱਧ ਦਹਾਕਿਆ ਤੋਂ ਨਿਰੰਤਰ ਕਾਰਜਸ਼ੀਲ ਹੈ। ਭਾਵੇਂ ਇਹ ਅਕਾਦਮੀ ਦਿੱਲੀ ਸਰਕਾਰ ਵੱਲੋਂ, ਦਿੱਲੀ ਪ੍ਰਾਂਤ ਵਿੱਚ ਪੰਜਾਬੀ ਭਾਸ਼ਾ ਦੇ ਵਿਕਾਸ ਦੇ ਸੁਪਨੇ ਦੀ ਪੂਰਤੀ ਵੱਜੋਂ ਸਥਾਪਿਤ ਕੀਤੀ ਗਈ ਸੀ। ਪਰੰਤੂ ਇਸ ਅਕਾਦਮੀ ਨੇ ਨਾ ਕੇਵਲ ਦਿੱਲੀ ਪ੍ਰਾਂਤ ਵਿੱਚ ਹੀ ਪੰਜਾਬੀ ਨੂੰ ਫੈਲਾਇਆ ਤੇ ਸਥਾਪਿਤ ਕੀਤਾ ਸਗੋਂ ਸਮੁੱਚੇ ਪੰਜਾਬੀ ਜਗਤ ਵਿੱਚ ਆਪਣਾ ਵਕਾਰੀ ਸਥਾਨ ਵੀ ਬਣਾਇਆ। ਪ੍ਰੋ. ਰਵੇਲ ਸਿੰਘ ਅਤੇ ਉਹਨਾਂ ਦੇ ਸਾਥੀ ਵਿਦਵਾਨਾਂ ਨੇ ਆਪਸੀ ਮਸ਼ਵਰੇ ਨਾਲ।।ਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਦਾ ਇੱਕ ਵੱਡਾ ਪੋ੍ਜੈਕਟ ਹੱਥ ਵਿੱਚ ਲਿਆ ਜੋ ਕਿ ਨਾ ਕੇਵਲ ਵਿਉਂਤਿਆ ਗਿਆ ਸਗੋਂ ਸੰਪੂਰਨਤਾ ਦੇ ਰਾਹ ਵੀ ਪਿਆ। ਲੰਮੀਆਂ ਬੈਠਕਾਂ ਅਤੇ ਨਿਰੰਤਰ ਵਿਚਾਰ ਵਟਾਂਦਰੇ ਉਪਰੰਤ ਫੈਸਲਾ ਹੋਇਆ ਸੀ ਕਿ ਅਲੱਗ ਅਲੱਗ ਵਿਧਾਵਾਂ ਅਨੁਸਾਰ ਇਤਿਹਾਸ ਲਿਖਿਆ ਜਾਵੇ ਕਿਉਂਕਿ ਪਹਿਲਾਂ ਪ੍ਰਾਪਤ ਇਤਿਹਾਸਾਂ ਵਿੱਚ ਇਹ ਖੱਪਾ ਨਜ਼ਰ ਆਉਂਦਾ ਹੈ। ਇਸ ਪੋ੍ਜੈਕਟ ਅਧੀਨ ਲਿਖੀਆਂ ਪੰਜਾਬੀ ਸਾਹਿਤ ਦੇ ਇਤਿਹਾਸ ਦੀਆਂ ਜਿਲਦਾਂ ਵੱਖ ਵੱਖ ਵਿਧਾਵਾਂ ਅਨੁਸਾਰ ਵਿਉਂਤੀਆਂ ਗਈਆਂ ਹਨ:- 1. ਪੰਜਾਬੀ ਸਾਹਿਤ ਦਾ ਭਾਸ਼ਾਈ ਪਿਛੋਕੜ- ਪ੍ਰੇਮ ਸਿੰਘ 2.
ਸ਼ਿਵ ਕੁਮਾਰ ਬਟਾਲਵੀ (23 ਜੁਲਾਈ 1936 - 6 ਮਈ 1973) ਪੰਜਾਬੀ ਦਾ ਇੱਕ ਕਵੀ ਸੀ। ਉਸ ਨੂੰ ਪੰਜਾਬੀ ਦਾ 'ਸ਼ੈਲੇ' ਕਿਹਾ ਜਾਂਦਾ ਹੈ। ਉਸ ਦੀ ਵਿਸ਼ੇਸਤਾ ਸੀ ਕਿ ਉਹ ਸ਼ਬਦਾਂ ਨੂੰ ਰੋਜ਼ਾਨਾ ਜ਼ਿੰਦਗੀ ਵਿੱਚੋਂ ਚੁਣਦਾ ਅਤੇ ਉਹਨਾਂ ਨਾਲ਼ ਦਿਲ ਨੂੰ ਚੀਰ ਦੇਣ ਵਾਲ਼ੀਆਂ ਕਵਿਤਾਵਾਂ, ਗ਼ਜ਼ਲਾਂ ਲਿਖਦਾ ਸੀ। ਸ਼ਿਵ ਦੀ ਕਵਿਤਾ ਦੁੱਖ, ਨਿੱਜੀ ਦਰਦ ਅਤੇ ਵਿਛੋੜੇ 'ਤੇ ਕੇਂਦਰਿਤ ਹੈ। ਸ਼ਿਵ ਕੁਮਾਰ ਬਟਾਲਵੀ ਨੂੰ 'ਬਿਰਹਾ ਦਾ ਕਵੀ' ਵੀ ਕਿਹਾ ਜਾਂਦਾ ਹੈ।
ਸਿੱਖੀ (ਇਹ ਸ਼ਬਦ ਇਸ ਤਰ੍ਹਾਂ ਵੀ ਲਿਖਿਆ ਜਾਂਦਾ ਹੈ: ਸਿਖੀ, ਸਿੱਖ ਦਾ ਮਤਲਬ, "ਸਿੱਖਣ ਵਾਲ਼ਾ"), ਇੱਕ ਰੱਬ ਨੂੰ ਮੰਨਣ ਵਾਲ਼ਾ ਧਰਮ ਅਤੇ ਕੌਮੀ ਫ਼ਲਸਫ਼ਾ ਹੈ, ਜਿਸ ਦਾ 15ਵੀਂ ਸਦੀ ਵਿੱਚ ਦੱਖਣੀ ਏਸ਼ੀਆ ਦੇ ਪੰਜਾਬ ਖੇਤਰ ਵਿੱਚ ਆਗਾਜ਼ ਹੋਇਆ। ਸਿੱਖੀ ਦਾ ਮੌਲਿਕ ਯਕੀਨ ਅਤੇ ਫ਼ਲਸਫ਼ਾ, ਇਲਾਹੀ ਲਿਖਤ ਗੁਰੂ ਗਰੰਥ ਸਾਹਿਬ ਵਿੱਚ ਮੌਜੂਦ ਬਾਣੀ ਮੁਤਾਬਕ ਇਹ ਹੈ, ਕਿ ਰੱਬ ਉੱਪਰ ਯਕੀਨ ਰੱਖਕੇ ਉਸ ਦਾ ਨਾਮ ਜਪਣਾ, ਇਨਸਾਨੀਅਤ ਵਿੱਚ ਇਤਫ਼ਾਕ ਨਾਲ਼ ਰਹਿਣਾ, ਖ਼ੁਦਗਰਜ਼ੀ ਤੋਂ ਵਾਂਝੇ ਰਹਿਕੇ ਸੇਵਾ ਕਰਨੀ, ਸਰਬੱਤ ਦੇ ਭਲੇ ਵਾਸਤੇ ਇਨਸਾਨੀ ਹੱਕਾਂ 'ਤੇ ਡੱਟਕੇ ਪਹਿਰਾ ਦੇਣਾ, ਅਤੇ ਦੁਨੀਆਦਾਰੀ ਵਿੱਚ ਵੱਸਕੇ ਚੰਗੇ ਕਿਰਦਾਰ ਵਾਲ਼ਾ ਜੀਵਨ ਜਿਉਣਾ। ਦੁਨੀਆ ਦੇ ਸਭ ਤੋਂ ਪੁਰਾਣੇ ਸਨਾਤਨ ਧਰਮ ਤੋਂ ਆਪਣੀ ਅਲੱਗ ਪਹਿਚਾਣ ਬਣਾਕੇ ਸਿੱਖ ਪੰਥ ਨੂੰ ਮੰਨਣ ਵਾਲਿਆਂ ਦੀ ਗਿਣਤੀ ਕੁੱਲ ਦੁਨੀਆ ਵਿੱਚ ਲਗਭਗ 3 ਕਰੋੜ ਹੈ, ਜੋ ਕਿ ਸਾਰੀ ਦੁਨੀਆ ਦਾ ਪੰਜਵਾਂ ਸਭ ਤੋਂ ਵੱਡਾ ਪੰਥ ਹੈ।ਸਿੱਖੀ ਦਾ ਰੂਹਾਨੀ ਅਤੇ ਕੌਮੀ ਆਧਾਰ ਸਿੱਖਾਂ ਦੇ ਦਸ ਸਿੱਖ ਗੁਰੂਆਂ ਦੀਆਂ ਸਿੱਖਿਆਵਾਂ, ਜੋ ਕਿ ਸਿੱਖਾਂ ਦੇ ਮੌਜੂਦਾ ਅਟੱਲ ਗੁਰੂ ਅਤੇ ਰਹਿਬਰ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ। ਸਿੱਖ ਪੰਥ ਦੇ ਫ਼ਲਸਫ਼ੇ ਨੂੰ ਗੁਰਮਤ ਕਿਹਾ ਜਾਂਦਾ ਹੈ, ਜਿਸਦਾ ਬੀਜ ਵਾਹਿਗੁਰੂ ਵਿੱਚ ਯਕੀਨ ਰੱਖਣਾ ਹੈ ਅਤੇ ਜਿਸਨੂੰ ਇੱਕ ਓਅੰਕਾਰ (ਮਤਲਬ: ਇੱਕ ਰੱਬ) ਦੁਆਰਾ ਦਰਸਾਇਆ ਜਾਂਦਾ ਹੈ। ਗੁਰੂ ਨਾਨਕ ਦੇਵ ਜੀ ਨੇ ਜੋਤਿ-ਜੋਤਿ ਸਮਾਉਣ ਤੋਂ ਪਹਿਲਾਂ ਆਪਣੇ ਇੱਕ ਸਿੱਖ ਨੂੰ ਦੂਜਾ ਗੁਰੂ ਬਣਾਇਆ ਅਤੇ ਸਿੱਖ ਮੁਆਸ਼ਰੇ ਨੂੰ ਰਹਿਨੁਮਾਈ ਦੇਣ ਦਾ ਕੰਮ ਸੌਂਪਿਆ। ਇਹ ਰਿਵਾਜ਼ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ (1666-1708) ਤੱਕ ਜਾਰੀ ਰਿਹਾ, ਜਿਹਨਾਂ ਨੇ 1699 ਈਸਵੀ ਵਿੱਚ ਵਿਸਾਖੀ ਵਾਲੇ ਦਿਨ ਖ਼ਾਲਸਾ ਕਾਇਮ ਕੀਤਾ ਅਤੇ ਸਿੱਖਾਂ ਨੂੰ ਇੱਕ ਵੱਖਰੀ ਪਛਾਣ ਦਿੱਤੀ; ਪੰਜ ਸਿੱਖਾਂ ਨੂੰ ਅੰਮ੍ਰਿਤ ਛਕਾਕੇਪੰਜ ਪਿਆਰੇ ਦਾ ਖ਼ਿਤਾਬ ਦਿੱਤਾ ਤੇ ਜਿਨ੍ਹਾਂ ਤੋਂ ਬਾਅਦ ਵਿੱਚ ਗੁਰੂ ਸਾਹਿਬ ਨੇ ਅਰਜ਼ ਕਰ ਖ਼ੁਦ ਅੰਮ੍ਰਿਤ ਛਕਿਆ। ਗੁਰ ਗੋਬਿੰਦ ਸਿੰਘ ਜੀ ਨੇ ਜੋਤੀ-ਜੋਤਿ ਸਮਾਉਣ ਤੋਂ ਪਹਿਲਾਂ, ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਤਖ਼ਤ ਸੌਂਪਕੇ ਦੇਹਧਾਰੀ ਗੁਰੂ ਦੇ ਰਿਵਾਜ਼ ਨੂੰ ਖ਼ਤਮ ਕੀਤਾ।
ਕੇ2 (ਜਿਹਨੂੰ ਛੋਗੋਰੀ/ਕ਼ੋਗੀਰ, ਕੇਟੂ/ਕੇਚੂ, ਅਤੇ ਗਾਡਵਿਨ-ਔਸਟਨ ਪਹਾੜਾ ਵੀ ਆਖਿਆ ਜਾਂਦਾ ਹੈ) ਮਾਊਂਟ ਐਵਰੈਸਟ ਮਗਰੋਂ ਦੁਨੀਆਂ ਦਾ ਦੂਜਾ ਸਭ ਤੋਂ ਉੱਚਾ ਪਹਾੜ ਹੈ, ਜਿਸਦੀ ਉਚਾਈ 8611 ਮੀਟਰ ਅਥਵਾ 28251 ਫੁੱਟ ਹੈ। ਇਹ ਪਾਕਿਸਤਾਨ ਦੇ ਗਿਲਗਿਤ-ਬਾਲਤਿਸਤਾਨ ਖੇਤਰ ਵਿੱਚ ਬਾਲਤਿਸਤਾਨ ਅਤੇ ਸ਼ਿਨਜਿਆਂਗ, ਚੀਨ ਦੇ ਤਾਜਿਕ ਖ਼ੁਦਮੁਖ਼ਤਿਆਰ ਖੇਤਰ ਦੀ ਸਰਹੱਦ ਵਿਚਕਾਰ ਸਥਿਤ ਹੈ। ਇਹ ਚੋਟੀ ਚਡ਼੍ਹਾਈ ਦੇ ਮਾਮਲੇ ਵਿੱਚ ਮਾਊਂਟ ਐਵਰੈਸਟ ਤੋਂ ਵੀ ਔਖੀ ਹੈ ਜਿਸ ਦਾ ਅੰਦਾਜ਼ਾ ਇਸ ਗੱਲ ਤੋਂ ਸਹਿਜੇ ਹੀ ਲਗਾਇਆ ਜਾ ਸਕਦਾ ਹੈ ਕਿ ਇਸਤੇ ਚਡ਼੍ਹਾਈ ਦੌਰਾਨ ਮਰਨ ਵਾਲਿਆਂ ਦੀ ਦਰ ਐਵਰੈਸਟ ਤੋਂ ਕਿਤੇ ਜਿਆਦਾ ਹੈ। ਇਸ ਚੋਟੀ ਨੂੰ ਹਾਲੇ ਤੱਕ ਕੇਵਲ 302 ਲੋਕਾਂ ਨੇ ਹੀ ਸਰ ਕੀਤਾ ਹੈ 'ਤੇ 80 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਬਿਲੀ ਜੀਨ ਇੱਕ ਗਾਣਾ ਹੈ ਜਿਸਨੂੰ ਅਮਰੀਕੀ ਗਾਇਕ ਮਾਈਕਲ ਜੈਕਸਨ ਦੁਆਰਾ ਜਨਵਰੀ 1983 ਵਿੱਚ ਆਪਣੇ ਛੇਵੇਂ ਐਲਬਮ ਥ੍ਰਿਲਰ (1982) ਤੋਂ ਰਿਲੀਜ਼ ਕੀਤਾ ਗਿਆ ਸੀ। ਇਹ ਲਿਖਿਆ ਅਤੇ ਰਚਿਆ ਜੈਕਸਨ ਦੁਆਰਾ ਗਿਆ ਅਤੇ ਕੁਇੰਸੀ ਜੋਨਸ ਅਤੇ ਜੈਕਸਨ ਦੁਆਰਾ ਬਣਾਇਆ ਗਿਆ ਸੀ। "ਬਿਲੀ ਜੀਨ" 1983 ਦੇ ਸਭ ਤੋਂ ਵੱਧ ਵਿਕਣ ਵਾਲੇ ਸਿੰਗਲਜ਼ ਵਿੱਚੋਂ ਇੱਕ ਸੀ ਅਤੇ ਜੈਕਸਨ ਲਈ ਇੱਕ ਸਿੰਗਲ ਕਲਾਕਾਰ ਵਜੋਂ ਸਭ ਤੋਂ ਵੱਡਾ ਵਿਕਰੀਕੁਨ ਬਣ ਗਿਆ। ਇਸਨੇ ਥ੍ਰਿਲਰ ਨੂੰ ਸਭ ਤੋਂ ਵਧੀਆ ਵੇਚਣ ਵਾਲੀ ਐਲਬਮ ਦੀ ਸਥਿਤੀ ਦਾ ਸਮਰਥਨ ਕੀਤਾ। ਸੰਯੁਕਤ ਰਾਜ ਅਮਰੀਕਾ ਵਿੱਚ, ਗੀਤ ਸੱਤ ਹਫ਼ਤੇ ਲਈ ਬਿਲਬੋਰਡ ਹੋਸਟ 100 ਤੇ ਨੰਬਰ ਇੱਕ 'ਤੇ ਰਿਹਾ। ਇਹ ਯੂਨਾਈਟਿਡ ਕਿੰਗਡਮ ਅਤੇ ਕਈ ਹੋਰ ਯੂਰੋਪੀਅਨ ਦੇਸ਼ਾਂ ਵਿੱਚ ਵੀ ਨੰਬਰ ਇੱਕ 'ਤੇ ਪਹੁੰਚਿਆ ਅਤੇ ਕਈ ਹੋਰ ਦੇਸ਼ਾਂ ਵਿੱਚ ਚੋਟੀ ਦੇ ਦਸ 'ਤੇ ਪਹੁੰਚ ਗਿਆ। ਇਸ ਗਾਣੇ ਨੂੰ ਦੋ ਗ੍ਰੈਮੀ ਪੁਰਸਕਾਰ ਅਤੇ ਇੱਕ ਅਮਰੀਕੀ ਸੰਗੀਤ ਪੁਰਸਕਾਰ ਸਮੇਤ ਕਈ ਸਨਮਾਨ ਪ੍ਰਦਾਨ ਕੀਤੇ ਗਏ। "ਬਿਲੀ ਜੀਨ" ਆਲੋਚਕਾਂ ਦੀ ਵੀ ਇੱਕ ਮਹੱਤਵਪੂਰਨ ਪਸੰਦ ਰਿਹਾ ਹੈ; 2004 ਵਿੱਚ ਰੋਲਿੰਗ ਸਟੋਨ ਮੈਗਜ਼ੀਨ ਨੇ ਇਸ ਨੂੰ ਸਭ ਤੋਂ ਵਧੀਆ 500 ਸਭ ਤੋਂ ਵਧੀਆ ਗੀਤਾਂ ਦੀ ਸੂਚੀ 'ਤੇ ਨੰਬਰ 58 'ਤੇ ਸੂਚੀਬੱਧ ਕੀਤਾ ਸੀ।ਇਹ ਗੀਤ ਇੱਕ ਔਰਤ ਬਿਲੀ ਜੀਨ ਦੇ ਬਾਰੇ ਹੈ, ਜਿਸਨੇ ਵਾਦਕ ਨਾਲ ਜੋਸ਼ ਦੀ ਇੱਕ ਰਾਤ ਬਿਤਾਈ ਸੀ ਅਤੇ ਹੁਣ ਦਾਅਵਾ ਕੀਤਾ ਗਿਆ ਹੈ ਕਿ ਵਾਦਕ ਆਪਣੇ ਨਵ-ਜੰਮੇ ਪੁੱਤਰ ਦਾ ਪਿਤਾ ਹੈ; ਉਹ ਜ਼ੋਰ ਦੇਂਦਾ ਹੈ ਕਿ "ਬੱਚਾ ਮੇਰਾ ਪੁੱਤਰ ਨਹੀਂ" ਹੈ, ਹਾਲਾਂਕਿ ਇਹ ਗਾਣੇ ਇਸ ਸੰਭਾਵਤਤਾ ਨੂੰ ਖੋਲ੍ਹਦਾ ਹੈ ਕਿ ਉਹ ਸੱਚਮੁੱਚ ਹੀ ਪਿਤਾ ਹੈ। ਜੈਕਸਨ ਨੇ ਕਿਹਾ ਕਿ ਇਹ ਗਾਣੇ ਉਹਨਾਂ ਕੁੜੀਆਂ 'ਤੇ ਆਧਾਰਿਤ ਸੀ ਜਿਹਨਾਂ ਨੇ ਆਪਣੇ ਵੱਡੇ ਭਰਾਵਾਂ ਬਾਰੇ ਇਸ ਤਰ੍ਹਾਂ ਦੇ ਦਾਅਵੇ ਕੀਤੇ ਸਨ, ਜਦੋਂ ਉਸ ਨੇ ਜੈਕਸਨ 5 ਦੇ ਹਿੱਸੇ ਵਜੋਂ ਦੌਰੇ ਕੀਤੇ ਸਨ। ਹਾਲਾਂਕਿ, ਕੁਝ ਨੇ ਇਹ ਸਿੱਧ ਕੀਤਾ ਹੈ ਕਿ ਇਹ ਗਾਣਾ ਜੈਕਸਨ ਦੇ ਆਪਣੇ ਇੱਕ ਪ੍ਰਸ਼ੰਸਕ ਦੇ ਅਨੁਭਵ 'ਤੇ ਆਧਾਰਿਤ ਸੀ।
ਸੱਤ ਬਗਾਨੇ ਪੰਜਾਬੀ ਨਾਟਕਕਾਰ ਅਜਮੇਰ ਸਿੰਘ ਔਲਖ ਦੁਆਰਾ 1988 ਵਿੱਚ ਲਿਖਿਆ ਇੱਕ ਨਾਟਕ ਹੈ। ਇਹ ਨਾਟਕ ਮਾਲਵੇ ਦੀ ਨਿਮਨ ਕਿਸਾਨੀ ਦੀ ਤ੍ਰਾਸਦੀ ਦੇ ਆਰਥਿਕ, ਸਮਾਜੀ, ਰਾਜਸੀ ਅਤੇ ਮਾਨਸਿਕ ਪਰਿਪੇਖ ਪੇਸ਼ ਕਰਦਾ ਹੈ। ਇਸ ਵਿੱਚ ਔਰਤ ਦੀ ਤ੍ਰਾਸਦੀ ਵੀ ਪੇਸ਼ ਹੁੰਦੀ ਹੈ। ਜੈ ਕੁਰ ਨੂੰ ਆਪਣੇ ਦਿਓਰ ਨਾਲ ਸਬੰਧ ਬਣਾਉਣੇ ਪੈਂਦੇ ਹਨ ਤਾਂ ਕਿ ਉਹਦੇ ਪੁੱਤਾਂ ਦੀ ਜ਼ਮੀਨ ਵੰਡੀ ਨਾ ਜਾਵੇ। ਜਦ ਸ਼ਰੀਕੇਬਾਜ਼ ਭੰਗੇ ਨੂੰ ਭੜਕਾ ਦਿੰਦੇ ਹਨ ਤਾਂ ਭੰਗਾ ਅੱਡ ਹੋ ਜਾਂਦਾ ਹੈ ਅਤੇ ਇਸ ਦੁੱਖ ਨਾਲ ਜੈ ਕੁਰ ਮਰ ਜਾਂਦੀ ਹੈ।
ਹਿਗਜ਼ ਬੋਸੌਨ ਜਾਂ ਹਿਗਜ਼ ਬੋਜ਼ੌਨ ਬੋਸੋਨ ਸ਼੍ਰੇਣੀ ਦਾ ਇੱਕ ਹਿੱਸਾ ਹੈ। ਇਸਦੀ ਖੋਜ ੪ ਜੁਲਾਈ, ੨੦੧੨ ਨੂੰ ਹੋਈ। ਇਸਦਾ ਨਾਂ ਬ੍ਰਿਟਿਸ਼ ਭੂ-ਵਿਗਿਆਨੀ ਪੀਟਰ ਹਿੱਗਸ ਦੇ ਅਤੇ ਭਾਰਤੀ ਵਿਗਿਆਨੀ ਸਤੇਂਦਰ ਨਾਥ ਬੋਸ ਦੇ ਨਾਂ ਉੱਤੇ ਰਖਿਆ ਗਿਆ। ਹਿੱਗਸ ਬੋਸੋਨ ਕਣ ਨੂੰ ਜੋ ਕਿ ਪਦਾਰਥ ਨੂੰ ਪੁੰਜ (mass) ਪ੍ਰਦਾਨ ਕਰਦਾ ਹੈ ਬਹੁਤ ਦੇਰ ਤੌਂ ਤਜਰਬਾਗਾਹਾਂ ਵਿੱਚ ਖੋਜਿਆ ਜਾ ਰਿਹਾ ਸੀ। CERN ਦੇ ਲਾਰਜ ਹੈਡ੍ਰਾਨ ਕੋਲਾਈਡਰ ਰਾਹੀਂ ਹੋਏ ਬਿਗ ਬੈਂਗ ਤਜਰਬੇ ਨੇ ੪ ਜੁਲਾਈ ਦੀਆਂ ਅਖਬਾਰਾਂ ਲਈ ਨਸ਼ਰੀਆਤ ਵਿੱਚ ਇਸ ਜਾਂ ਇਸ ਵਰਗੇ ਇੱਕ ਹੋਰ ਕਣ ਦੀ ਖੋਜ ਕਰਨ ਦੀ ਪੁਸ਼ਟੀ ਕਰ ਦਿੱਤੀ ਹੈ।ਇਸ ਖੋਜ ਕੀਤੇ ਕਣ ਦਾ ਪੁੰਜ (mass) 125-126 GeV ਗੈਗਾ ਇਲੈਕਟਰੋਨ ਵੋਲਟਸ ਐਲਾਨਿਆ ਗਿਆ ਹੈ।
ਸਟੈਨਲੇ ਕੁਬਰਿਕ ਇੱਕ ਅਮਰੀਕੀ ਫਿਲਮ ਨਿਰਦੇਸ਼ਕ,ਨਿਰਮਾਤਾ,ਸੰਪਾਦਕ,ਫਿਲਮ ਕਹਾਣੀ ਲੇਖਕ ਅਤੇ ਸਿਨੇਮਾਗ੍ਰਾਫਰ ਸੀ ਜਿਸਨੇ ਜ਼ਿਆਦਾ ਕੰਮ ਸੰਯੁਕਤ ਰਾਜ ਵਿੱਚ ਕੀਤਾ। ਨਿਊ ਹਾਲੀਵੁਡ ਦੀ ਲਹਿਰ ਦਾ ਹਿੱਸਾ ਬਣਿਆ ਅਤੇ ਆਪਣੇ ਸਮੇਂ ਦੇ ਮਹਾਨ ਤੇ ਪ੍ਰਭਾਵਸ਼ਾਲੀ ਨਿਰਦੇਸ਼ਕਾਂ ਵਿਚੋਂ ਸੀ। ਇਸ ਦੀਆਂ ਫਿਲਮਾਂ ਨਾਵਲਾਂ ਅਤੇ ਨਿੱਕੀ ਕਹਾਣੀਆਂ ਉੱਤੇ ਆਧਾਰਿਤ ਹਨ ਜੋ ਹੈਰਾਨ ਕਰਣ ਵਾਲਿਆਂ ਫਿਲਮਾਂ ਹਨ ਅਤੇ ਯਥਾਰਥਵਾਦ ਦੀ ਪੇਸ਼ਕਾਰੀ ਅਤੇ ਭਾਵਾਤਮਕ ਸੰਗੀਤ ਦੀ ਵੀ ਵਰਤੋਂ ਕੀਤੀ ਗਈ। ਸਟੈਨਲੇ ਦੀ ਫਿਲਮਾਂ ਵਿੱਚ ਬਹੁਤ ਇਸਨੇ ਵੱਖ ਵੱਖ ਵਿਸ਼ਿਆਂ ਨੂੰ ਅਪਣਾਇਆ ਜਿਵੇਂ ਕਿ; ਲੜਾਈ, ਜੁਰਮ, ਸਾਹਿਤਿਕ ਅਨੁਕੂਲਣ, ਰੁਮਾਂਸ, ਭੂਤ-ਪ੍ਰੇਤ ਅਤੇ ਵਿਗਿਆਨਕ ਕਲਪਨਾ ਵਰਗੇ ਢੰਗ ਅਪਨਾਏ।
ਨਾਰਥ ਅਟਲਾਂਟਿਕ ਟਰੀਟੀ ਆਰਗਨਾਈਜ਼ੇਸ਼ਨ (ਨਾਟੋ; /ˈneɪtoʊ/; ਫ਼ਰਾਂਸੀਸੀ: Organisation du traité de l'Atlantique Nord (ਓਟਾਨ)), ਜਿਹਨੂੰ (ਉੱਤਰੀ) ਅਟਲਾਂਟਿਕ ਗੱਠਜੋੜ ਵੀ ਆਖਿਆ ਜਾਂਦਾ ਹੈ, ਇੱਕ ਅੰਤਰਸਰਕਾਰੀ ਜੰਗੀ ਗੱਠਜੋੜ ਹੈ ਜੋ 4 ਅਪਰੈਲ 1949 ਨੂੰ ਦਸਖ਼ਤ ਕੀਤੀ ਗਈ ਨਾਰਥ ਅਟਲਾਂਟਿਕ ਸੰਧੀ ਉੱਤੇ ਅਧਾਰਤ ਹੈ। ਇਹ ਜੱਥੇਬੰਦੀ ਮੈਂਬਰ ਦੇਸ਼ਾਂ ਵੱਲੋਂ ਸਾਂਝੀ ਸੁਰੱਖਿਆ ਦਾ ਇੱਕ ਪ੍ਰਬੰਧ ਹੈ ਜੀਹਦੇ ਤਹਿਤ ਉਹ ਬਾਹਰੀ ਧੜੇ ਵੱਲੋਂ ਹਮਲਾ ਕੀਤੇ ਜਾਣ ਦੀ ਸੂਰਤ ਵਿੱਚ ਇੱਕ-ਦੂਜੇ ਦੀ ਆਪਸੀ ਰਾਖੀ ਲਈ ਰਜ਼ਾਮੰਦ ਹਨ। ਨਾਟੋ ਦਾ ਸਦਰ ਮੁਕਾਮ ਬ੍ਰਸਲਜ਼, ਬੈਲਜੀਅਮ ਵਿਖੇ ਹੈ ਜੋ ਇਹਦੇ ਉੱਤਰੀ ਅਮਰੀਕਾ ਅਤੇ ਯੂਰਪ ਵਿਚਲੇ 28 ਮੈਂਬਰ ਦੇਸ਼ਾਂ ਵਿੱਚੋਂ ਇੱਕ ਹੈ। ਇਹਦੇ ਸਭ ਤੋਂ ਨਵੇਂ ਮੈਂਬਰ ਅਲਬਾਨੀਆ ਅਤੇ ਕ੍ਰੋਏਸ਼ੀਆ ਹਨ ਜੋ ਅਪਰੈਲ 2009 ਵਿੱਚ ਸ਼ਾਮਲ ਹੋਏ। ਇਸ ਤੋਂ ਇਲਾਵਾ 22 ਹੋਰ ਦੇਸ਼ ਨਾਟੋ ਦੇ ਅਮਨ ਲਈ ਸਾਂਝ ਪ੍ਰੋਗਰਾਮ ਵਿੱਚ ਹਿੱਸਾ ਲੈਂਦੇ ਹਨ ਅਤੇ 15 ਹੋਰ ਦੇਸ਼ ਇਸ ਨਾਲ਼ ਸੰਸਥਾਨਕ ਗੱਲਬਾਤੀ ਪ੍ਰੋਗਰਾਮਾਂ ਦੀ ਸਾਂਝ ਰੱਖਦੇ ਹਨ। ਸਾਰੇ ਨਾਟੋ ਮੈਂਬਰਾਂ ਦਾ ਕੁੱਲ ਲਸ਼ਕਰੀ ਖ਼ਰਚਾ ਕੁੱਲ ਦੁਨੀਆ ਦੇ ਖ਼ਰਚੇ ਦਾ 70% ਤੋਂ ਵੱਧ ਹੈ।
ਧਰਤਰੂਪ ਧਰਤੀ ਦੀ ਸਤ੍ਹਾ ਉਤਲਾ ਕੋਈ ਕੁਦਰਤੀ ਚਿਹਰਾ-ਮੋਹਰਾ ਹੁੰਦਾ ਹੈ।ਕਈ ਸਾਰੇ ਧਰਤਰੂਪ ਰਲ਼ ਕੇ ਧਰਾਤਲ ਬਣਾਉਂਦੇ ਹਨ। ਆਮ ਤੌਰ 'ਤੇ ਟਿੱਬਿਆਂ, ਪਹਾੜਾਂ, ਪੱਬੀਆਂ, ਖੱਡਾਂ, ਘਾਟੀਆਂ ਅਤੇ ਤੱਟੀ ਮੁਹਾਂਦਰੇ ਜਿਵੇਂ ਖਾੜੀਆਂ, ਟਾਪੂਨੁਮੇ ਅਤੇ ਸਮੁੰਦਰਾਂ ਨੂੰ ਮੱਧ-ਸਮੁੰਦਰੀ ਵੱਟਾਂ, ਜੁਆਲਾਮੁਖੀਆਂ ਅਤੇ ਵੱਡੀਆਂ ਸਮੁੰਦਰੀ ਹੌਜ਼ੀਆਂ ਵਰਗੇ ਪਾਣੀ ਹੇਠਲੇ ਮੁਹਾਂਦਰਿਆਂ ਸਣੇ, ਧਰਤਰੂਪ ਗਿਣਿਆ ਜਾਂਦਾ ਹੈ।
ਦ ਸਿਮਪਸਨਸ ਇੱਕ ਅਮਰੀਕੀ ਐਨੀਮੇਟਡ ਸਿਟਕਾਮ ਹੈ ਜੋ ਫੌਕਸ ਬ੍ਰੌਡਕਾਸਟਿੰਗ ਕੰਪਨੀ ਲਈ ਮੈਟ ਗ੍ਰੋਨਿੰਗ ਦੁਆਰਾ ਬਣਾਇਆ ਗਿਆ ਹੈ। ਇਹ ਲੜੀ ਅਮਰੀਕੀ ਜੀਵਨ ਦਾ ਇੱਕ ਵਿਅੰਗਮਈ ਚਿੱਤਰਣ ਹੈ, ਜਿਸਨੂੰ ਸਿਮਪਸਨਸ ਪਰਿਵਾਰ ਦੁਆਰਾ ਦਰਸਾਇਆ ਗਿਆ ਹੈ, ਜਿਸ ਵਿੱਚ ਹੋਮਰ, ਮਾਰਜ, ਬਾਰਟ, ਲੀਸਾ ਅਤੇ ਮੈਗੀ ਸ਼ਾਮਲ ਹਨ। ਇਹ ਸ਼ੋਅ ਸਪਰਿੰਗਫੀਲਡ ਦੇ ਕਾਲਪਨਿਕ ਕਸਬੇ ਵਿੱਚ ਸੈੱਟ ਕੀਤਾ ਗਿਆ ਹੈ ਅਤੇ ਅਮਰੀਕੀ ਸੱਭਿਆਚਾਰ ਅਤੇ ਸਮਾਜ, ਟੈਲੀਵਿਜ਼ਨ ਅਤੇ ਮਨੁੱਖੀ ਸਥਿਤੀ ਦੀ ਪੈਰੋਡੀ ਕਰਦਾ ਹੈ।
ਅਦਾਕਾਰ (ਇ ਲਿੰ: ਅਦਾਕਾਰਾ, ਅੰਗਰੇਜ਼ੀ: actor- ਐਕਟਰ, ਕਈ ਵਾਰ ਇਸਤਰੀ ਲਿੰਗ ਐਕਟਰੈਸ) ਲਈ ਅਭਿਨੇਤਾ (ਇ ਲਿੰ: ਅਭਿਨੇਤਰੀ) ਸ਼ਬਦ ਦੀ ਵੀ ਵਰਤੋਂ ਕੀਤੀ ਜਾਂਦੀ ਹੈ। ਅਦਾਕਾਰ ਲਈ ਪ੍ਰਾਚੀਨ ਯੂਨਾਨੀ ਲਫ਼ਜ਼ ὑποκριτής " Hypokrites " ਦਾ ਮਤਲਬ ਇੱਕ ਐਸਾ ਸ਼ਖ਼ਸ ਹੈ ਜੋ ਵਜ਼ਾਹਤ ਜਾਂ ਤਰਜਮਾਨੀ ਕਰਦਾ ਹੈ। ਯਾਨੀ ਉਹ ਪੇਸ਼ਕਾਰ ਜੋ ਕਿਸੇ ਡਰਾਮੇ ਜਾਂ ਹਾਸਰਸੀ ਪ੍ਰੋਡਕਸ਼ਨ ਵਿੱਚ ਅਭਿਨੈ ਕਰਦਾ ਹੈ ਅਤੇ ਇਸ ਗੁਣ ਸਦਕਾ ਫ਼ਿਲਮ, ਟੈਲੀਵਿਜ਼ਨ ਜਾਂ ਰੇਡਿਉ ਪ੍ਰੋਗਰਾਮਿੰਗ ਵਿੱਚ ਕੰਮ ਕਰਦਾ ਹੈ।
ਰੈਜ਼ਰਵਾਇਰ ਡੌਗਸ 1992 ਵਿੱਚ ਰਿਲੀਜ਼ ਹੋਈ ਇੱਕ ਅਮਰੀਕੀ ਅਪਰਾਧ ਅਧਾਰਿਤ ਰੋਮਾਂਚਕ ਫ਼ਿਲਮ ਹੈ ਜਿਸਨੂੰ ਕੁਐਂਟਿਨ ਟੈਰੇਨਟੀਨੋ ਦੁਆਰਾ ਲਿਖਿਆ ਅਤੇ ਨਿਰਦੇਸ਼ਿਤ ਕੀਤਾ ਗਿਆ ਹੈ। ਇਹ ਟੈਰੇਨਟੀਨੋ ਦੀ ਪਹਿਲੀ ਫ਼ੀਚਰ ਫ਼ਿਲਮ ਸੀ। ਇਸ ਫ਼ਿਲਮ ਵਿੱਚ ਹਾਰਵੀ ਕੀਟਲ, ਟਿਮ ਰੌਥ, ਕ੍ਰਿਸ ਪੈਨ, ਸਟੀਵ ਬੁਸ਼ੇਮੀ, ਲਾਰੈਂਸ ਟੀਅਰਨੀ, ਮਾਈਕਲ ਮੈਡਸੇਨ, ਟੈਰੇਨਟੀਨੋ ਅਤੇ ਐਡਵਰਡ ਬੰਕਰ ਨੇ ਮੁੱਖ ਕਿਰਦਾਰਾਂ ਦੇ ਰੂਪ ਵਿੱਚ ਅਦਾਕਾਰੀ ਕੀਤੀ ਹੈ। ਇਹ ਸਾਰੇ ਹੀਰਿਆਂ ਦੇ ਇੱਕ ਡਾਕੇ ਦੀ ਯੋਜਨਾ ਬਣਾਉਂਦੇ ਹਨ ਅਤੇ ਫ਼ਿਲਮ ਵਿੱਚ ਡਾਕੇ ਤੋਂ ਪਹਿਲਾਂ ਅਤੇ ਬਾਅਦ ਦੀਆਂ ਘਟਨਾਵਾਂ ਨੂੰ ਵਿਖਾਇਆ ਗਿਆ ਹੈ। ਇਸਤੋਂ ਇਲਾਵਾ ਫ਼ਿਲਮ ਵਿੱਚ ਕਿਰਕ ਬਾਲਟਜ਼, ਰੈਂਡੀ ਬਰੂਕਸ ਅਤੇ ਸਟੀਵਨ ਰਾਈਟਸ ਨੇ ਸਹਾਇਕ ਭੂਮਿਕਾਵਾਂ ਨਿਭਾਈਆਂ ਹਨ। ਇਸ ਫ਼ਿਲਮ ਵਿੱਚ ਬਹੁਤ ਸਾਰੇ ਵਿਸ਼ੇਸ਼ ਲੱਛਣ ਹਨ ਜਿਹੜੇ ਕਿ ਟੈਰੇਨਟੀਨੋ ਦੀਆਂ ਫ਼ਿਲਮਾਂ ਦੇ ਖ਼ਾਸ ਨਮੂਨੇ ਬਣ ਗਏ ਸਨ ਜਿਵੇਂ ਕਿ ਅਪਰਾਧਿਕ ਹਿੰਸਾ, ਪੌਪ ਸੱਭਿਆਚਾਰ ਦੇ ਹਵਾਲੇ, ਗਾਲਾਂ ਅਤੇ ਖ਼ਾਸ ਕਰਕੇ ਅਸਿੱਧਾ ਕਹਾਣੀ ਬਿਆਨ ਆਦਿ।
ਜੇਮਸ ਫ਼ਰਾਂਸਿਸ ਕੈਮਰੂਨ (ਜਨਮ 16 ਅਗਸਤ 1954), ਇੱਕ ਕੈਨੇਡੀਅਨ ਫ਼ਿਲਮ ਨਿਰਦੇਸ਼ਕ, ਨਿਰਮਾਤਾ, ਸਕ੍ਰੀਨਲੇਖਕ, ਖੋਜੀ, ਇੰਜੀਨੀਅਰ, ਪਰਉਪਕਾਰੀ ਅਤੇ ਗਹਿਰੇ ਸਮੁੰਦਰ ਦਾ ਖੋਜੀ ਹੈ। ਖ਼ਾਸ ਪ੍ਰਭਾਵ ਵਿੱਚ ਕੰਮ ਕਰਨ ਤੋਂ ਬਾਅਦ, ਉਸਨੂੰ ਵਿਗਿਆਨਿਕ ਕਲਪਨਾ ਅਧਾਰਿਤ ਐਕਸ਼ਨ ਫ਼ਿਲਮ ਦ ਟਰਮੀਨੇਟਰ (1984) ਦਾ ਨਿਰਦੇਸ਼ਨ ਅਤੇ ਇਸਨੂੰ ਲਿਖਣ ਪਿੱਛੋਂ ਉਸਨੂੰ ਬਹੁਤ ਸਫ਼ਲਤਾ ਮਿਲੀ। ਇਸ ਪਿੱਛੋਂ ਉਹ ਇੱਕ ਮਸ਼ਹੂਰ ਹਾਲੀਵੁੱਡ ਨਿਰਦੇਸ਼ਕ ਬਣ ਗਿਆ ਸੀ ਅਤੇ ਉਸਨੂੰ ਏਲੀਅਨਜ਼ (1986) ਫ਼ਿਲਮ ਨੂੰ ਲਿਖਣ ਅਤੇ ਇਸਦਾ ਨਿਰਦੇਸ਼ਨ ਕਰਨ ਦਾ ਕੰਮ ਮਿਲ ਗਿਆ। ਤਿੰਨ ਸਾਲਾਂ ਬਾਅਦ ਉਸਦੀ ਅਗਲੀ ਫ਼ਿਲਮ ਦ ਅਬਿੱਸ (1989) ਆਈ। ਟਰਮੀਨੇਟਰ 2: ਦ ਜਜਮੈਂਟ ਡੇਅ (1991) ਵਿੱਚ ਵਿਜ਼ੂਅਲ ਇਫ਼ੈਕਟਾਂ ਦੇ ਇਸਤੇਮਾਲ ਲਈ ਉਸਦੀ ਸਮੀਖਕਾਂ ਵੱਲੋਂ ਬਹੁਤ ਸਰਾਹਨਾ ਕੀਤੀ ਗਈ। ਉਸਦੀ ਫ਼ਿਲਮ ਟਰੂ ਲਾਈਜ਼ (1994) ਦੇ ਪਿੱਛੋਂ, ਕੈਮਰੂਨ ਨੇ ਆਪਣੀ ਸਭ ਤੋਂ ਵੱਡੀ ਫ਼ਿਲਮ ਟਾਈਟੈਨਿਕ (1997) ਉੱਪਰ ਕੰਮ ਕੀਤਾ, ਜਿਸ ਲਈ ਉਸਨੂੰ ਸਭ ਤੋਂ ਵਧੀਆ ਫ਼ਿਲਮ, ਸਭ ਤੋਂ ਵਧੀਆ ਨਿਰਦੇਸ਼ਕ ਅਤੇ ਸਭ ਤੋਂ ਵਧੀਆ ਐਡੀਟਿੰਗ ਲਈ ਅਕਾਦਮੀ ਇਨਾਮ ਮਿਲੇ।
ਗ੍ਰੈਮੀ ਅਵਾਰਡ ਜਾਂ ਗ੍ਰੈਮੀ, ਅਮਰੀਕਾ ਦੀ ਨੈਸ਼ਨਲ ਅਕੈਡਮੀ ਆਫ਼ ਰਿਕਾਰਡਿੰਗ ਆਰਟਸ ਐੰਡ ਸਾਇੰਸਜ਼ (ਏਨਏਆਰਏਐਸ) ਦੁਆਰਾ ਸੰਗੀਤ ਖੇਤਰ ਵਿੱਚ ਉਚ ਪ੍ਰਾਪਤੀਆਂ ਲਈ ਦਿੱਤਾ ਜਾਣ ਵਾਲਾ ਇੱਕ ਸ਼ਲਾਘਾ ਪੁਰਸਕਾਰ ਹੈ। ਇਸ ਨੂੰ ਗ੍ਰਾਮੋਫੋਨ ਅਵਾਰਡ ਵੀ ਕਿਹਾ ਜਾਂਦਾ ਹੈ। ਸਲਾਨਾ ਅਵਾਰਡ-ਵੰਡ ਸਮਾਰੋਹ ਵਿੱਚ ਉੱਘੇ ਅਦਾਕਾਰਾਂ ਦੁਆਰਾ ਆਪਣੀ ਅਦਾਕਾਰੀ ਪੇਸ਼ ਕੀਤੀ ਜਾਂਦੀ ਹੈ ਅਤੇ ਪ੍ਰਸਿੱਧ ਕਲਾਕਾਰਾਂ ਨੂੰ ਇਸ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਂਦਾ ਹੈ। ਇਹ ਪੁਰਸਕਾਰ ਸੰਗੀਤ ਦੇ ਨਾਲ-ਨਾਲ ਕਲਾ ਦੀਆਂ ਹੋਰ ਸ਼੍ਰੇਣੀਆਂ: ਐਮੀ ਪੁਰਸਕਾਰ (ਟੇਲੀਵਿਜ਼ਨ), ਟੋਨੀ ਪੁਰਸਕਾਰ (ਮੰਚ ਪ੍ਰਦਰਸ਼ਨ) ਅਤੇ ਅਕਾਦਮੀ ਪੁਰਸਕਾਰ(ਮੋਸ਼ਨ ਪਿਕਚਰਜ਼)ਨੂੰ ਵੀ ਦਿੱਤਾ ਜਾਂਦਾ ਹੈ। ਪਹਿਲਾ ਗ੍ਰੈਮੀ ਅਵਾਰਡਜ਼ ਸਮਾਰੋਹ 4 ਮਈ, 1959 ਨੂੰ ਆਯੋਜਿਤ ਕੀਤਾ ਗਿਆ, ਜਿਸ ਵਿੱਚ ਸਾਲ 1958 ਦੇ ਸ਼੍ਰੇਸ਼ਟ ਸੰਗੀਤਕ ਪ੍ਰਾਪਤੀਆਂ ਵਾਲੇ ਕਲਾਕਾਰਾਂ ਨੂੰ ਸਨਮਾਨ ਦਿੱਤਾ ਗਿਆ। 2011 ਦੇ ਸਮਾਰੋਹ ਵਿੱਚ, ਨੈਸ਼ਨਲ ਅਕੈਡਮੀ ਆਫ਼ ਰਿਕਾਰਡਿੰਗ ਆਰਟਸ ਐੰਡ ਸਾਇੰਸਜ਼ ਨੇ 2012 ਦੇ ਗ੍ਰੈਮੀ ਅਵਾਰਡ ਦੀਆਂ ਨਵੀਆਂ ਸ਼੍ਰੇਣੀਆਂ ਘੋਸ਼ਿਤ ਕੀਤੀਆਂ। 56ਵਾਂ ਗ੍ਰੈਮੀ ਅਵਾਰਡਜ਼ 26 ਜਨਵਰੀ, 2014 ਨੂੰ ਸਟੈਪਲਜ਼ ਸੈਂਟਰ ਲਾਸ ਏੰਨਜਲਸ, ਕੈਲੀਫ਼ੋਰਨੀਆ ਵਿਖੇ ਸੰਗਠਿਤ ਕੀਤਾ ਗਿਆ। ਫਰਵਰੀ 2009 ਵਿੱਚ, ਮਸ਼ਹੂਰ ਤਬਲਾ ਵਾਦਕ ਜ਼ਾਕਿਰ ਹੁਸੈਨ ਨੂੰ ਆਪਣੀ ਸ੍ਰੇਸ਼ਟ ਸੰਗੀਤਕ ਐਲਬਮ ਦੀ ਸ਼੍ਰੇਣੀ ਹੇਠ ਗਲੋਬਲ ਡ੍ਰਮ ਲਈ ਗ੍ਰੈਮੀ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਏ. ਆਰ.
ਦਲੀਪ ਕੌਰ ਟਿਵਾਣਾ (4 ਮਈ 1935 - 31 ਜਨਵਰੀ 2020) ਇੱਕ ਪੰਜਾਬੀ ਨਾਵਲਕਾਰ ਤੇ ਨਿੱਕੀ ਕਹਾਣੀ ਦੀ ਲੇਖਿਕਾ ਸੀ। ਉਸ ਨੇ ਜ਼ਿਆਦਾਤਰ ਮਜ਼ਲੂਮ ਔਰਤਾਂ ਦੀ ਮਾਨਸਿਕਤਾ ਅਤੇ ਉਹਨਾਂ ਦੇ ਸਮਾਜ ਵਿੱਚ ਨੀਵੇਂ ਦਰਜੇ ਦੀ ਹਾਲਤ ਬਾਰੇ ਲਿਖਿਆ ਹੈ। ਉਸ ਦੇ ਨਾਵਲਾਂ ਦੀਆਂ ਕੁਝ ਔਰਤਾਂ ਪੜ੍ਹੀਆਂ-ਲਿਖੀਆਂ ਜਾਂ ਆਰਥਿਕ ਤੌਰ 'ਤੇ ਮਜ਼ਬੂਤ ਹੋਣ ਦੇ ਬਾਵਜੂਦ ਵੀ ਮਨੁੱਖਤਾ ਵਿੱਚ ਬਰਾਬਰੀ ਦਾ ਇਜ਼ਹਾਰ ਨਹੀਂ ਕਰ ਸਕੀਆਂ, ਨਾ ਹੀ ਉਹ ਇੱਕ ਡਰ ਥੱਲੇ ਰਹਿ ਕੇ ਪਰਿਵਾਰ ਤੇ ਸਮਾਜ ਵਿੱਚ ਬਰਾਬਰੀ ਦਾ ਦਾਅਵਾ ਕਰਦੀਆਂ ਹਨ।ਟਿਵਾਣਾ ਨੂੰ 1971 ਵਿੱਚ ਆਪਣੇ ਨਾਵਲ ਏਹੁ ਹਮਾਰਾ ਜੀਵਣਾ ਲਈ ਸਾਹਿਤ ਅਕਾਦਮੀ ਇਨਾਮ ਮਿਲਿਆ।
ਆਧੁਨਿਕ ਪੰਜਾਬੀ ਆਲੋਚਨਾ ਦੇ ਖੇਤਰ ਵਿੱਚ ਪੱਛਮੀ ਸਿਧਾਂਤਾਂ ਦੇ ਪ੍ਰਭਾਵ ਸਦਕਾ ਵੱਖ-ਵੱਖ ਨਵੀਨ ਆਲੋਚਨਾ ਪ੍ਰਣਾਲੀਆਂ ਦਾ ਆਗ਼ਾਜ਼ ਹੁੰਦਾ ਹੈ। ਇਹਨਾਂ ਆਲੋਚਨਾ ਪ੍ਰਣਾਲੀਆਂ ਵਿੱਚ ਮਨੋਵਿਸ਼ਲੇਸ਼ਣਾਤਮਕ ਆਲੋਚਨਾ, ਚਿਹਨ ਵਿਗਿਆਨ ਆਲੋਚਨਾ, ਸੰਰਚਨਾਵਾਦੀ ਆਲੋਚਨਾ, ਸ਼ੈਲੀ ਵਿਗਿਆਨ ਆਲੋਚਨਾ, ਥੀਮ ਵਿਗਿਆਨ ਆਲੋਚਨਾ ਆਦਿ ਆਲੋਚਨਾ ਪ੍ਰਣਾਲੀਆਂ ਸ਼ਾਮਿਲ ਹਨ। ਥੀਮ ਵਿਗਿਆਨਕ ਆਲੋਚਨਾ ਪ੍ਰਣਾਲੀ ਇੱਕ ਅਜਿਹੀ ਵਿਲੱਖਣ ਤੇ ਨਿਵੇਕਲੀ ਕਿਸਮ ਦੀ ਆਲੋਚਨਾ ਪ੍ਰਣਾਲੀ ਹੈ ਜੋ ਰਚਨਾ ਦੇ ਥੀਮਕ ਅਧਿਐਨ ਦੁਆਰਾ ਰਚਨਾ ਦੇ ਆਂਤਰਿਕ ਸੰਗਠਨ ਵਿੱਚ ਕਾਰਜਸ਼ੀਲ ਅਰਥਾਂ ਨੂੰ ਵਿਗਿਆਨਕ ਢੰਗ ਨਾਲ ਉਜਾਗਰ ਕਰਦੀ ਹੈ। ‘ਥੀਮ ਵਿਗਿਆਨ’ ਤੋਂ ਭਾਵ ਥੀਮਕ ਅਧਿਐਨ ਮੰਨਿਆ ਜਾਂਦਾ ਹੈ। ਇਹ ਥੀਮਾਂ ਦੇ ਅਧਿਐਨ ਦੁਆਰਾ ਸਾਹਿਤ ਚਿੰਤਨ ਤੱਕ ਪਹੁੰਚਣ ਦੀ ਵਿਧੀ ਹੈ। ਥੀਮ ਰਚਨਾ ਦਾ ਉਹ ਕੇਂਦਰੀ ਤੱਤ ਹੈ ਜੋ ਉਸ ਨੂੰ ਰੂਪ ਪ੍ਰਦਾਨ ਕਰਦਾ ਹੈ। ਪੱਛਮੀ ਚਿੰਤਕਾਂ ਵਿੱਚ ਦੋ ਤਰ੍ਹਾਂ ਦੇ ਵਿਚਾਰ ਪ੍ਰਚਲਿਤ ਰਹੇ ਹਨ। ਪਹਿਲੇ ਵਿਚਾਰ ਅਧੀਨ ਥੀਮ ਕਿਸੇ ਵੀ ਸਾਹਿਤਕ ਕਿਰਤ ਦੇ ਅਪ੍ਰਸੰਗਿਕ ਸਾਹਿਤ ਬਾਹਰੇ ਵੇਰਵਿਆਂ ਵੱਲ ਉਲਾਰ ਹੋ ਜਾਂਦਾ ਹੈ। ਸਾਹਿਤਕ ਕਿਰਤ ਦੇ ਥੀਮ ਨੂੰ ਪਕੜਨ ਲਈ ਚਿੰਤਕ ਸਾਹਿਤ ਬਾਹਰੇ ਅਨੁਸ਼ਾਸਨਾ ਦੀ ਮਦਦ ਲੈਂਦੇ ਹਨ। ਦੂਜੇ ਵਿਚਾਰ ਅਧੀਨ ਸਾਹਿਤ ਨੂੰ ਇੱਕ ਜੁਜ਼ ਵਜੋਂ ਗ੍ਰਹਿਣ ਕੀਤਾ ਜਾਂਦਾ ਹੈ। ਇਸ ਵਿਚਾਰ ਤੋਂ ਪ੍ਰਭਾਵਿਤ ਚਿੰਤਕ ਸਾਹਿਤ ਬਾਹਰੇ ਵੇਰਵਿਆਂ ਨੂੰ ਵੀ ਸਾਹਿਤ ਦੀ ਸੰਰਚਨਾ ਵਿੱਚ ਕਾਰਜਸ਼ੀਲ ਹੋਰ ਤੱਤਾਂ ਦੇ ਨਾਲ ਹੀ ਵਿਚਾਰਦੇ ਹਨ। ਇਸ ਵਿਚਾਰ ਤੋਂ ਪ੍ਰਭਾਵਿਤ ਰੂਸੀ ਰੂਪਵਾਦੀ ਤੋਮਾਸ਼ੇਵਸਕੀ ਥੀਮ ਨੂੰ ਰਚਨਾ ਦੇ ਆਰ-ਪਾਰ ਫੈਲਣ ਵਾਲਾ ਅਤੇ ਰਚਨਾ ਨੂੰ ਏਕਤਾ ਪ੍ਰਦਾਨ ਕਰਨ ਵਾਲਾ ਤੱਤ ਮੰਨਦਾ ਹੈ।1 ਡਾ.ਹਰਿਭਜਨ ਸਿੰਘ ਦੇ ਵਿਚਾਰ ਅਨੁਸਾਰ: ਥੀਮ ਨਾ ਵਾਸਤਵਿਕ ਤੱਤ ਹੈ ਨਾ ਭਾਸ਼ਕ ਬਣਤਰ,ਥੀਮ ਸਾਹਿਤਕ ਹੋਂਦ ਹੈ।2 ਇਸ ਤਰ੍ਹਾਂ ਕਿਹਾ ਜਾ ਸਕਦਾ ਕਿ ਥੀਮ ਵਿਗਿਆਨ ਅਧਿਐਨ ਅਧੀਨ ਅਜਿਹੇ ਥੀਮ ਨੂੰ ਵਿਚਾਰਿਆ ਜਾਂਦਾ ਹੈ ਜੋ ਰਚਨਾ ਦੀ ਸੰਰਚਨਾਤਮਕ ਬਣਤਰ ਵਿੱਚ ਕਾਰਜਸ਼ੀਲ ਹੈ ਅਤੇ ਰਚਨਾ ਨੂੰ ਏਕਤਾ ਪ੍ਰਦਾਨ ਕਰਦਾ ਹੈ।ਇਹ ਰਚਨਾ ਦੇ ਆਦਿ ਤੋਂ ਅੰਤ ਤੱਕ ਆਰ-ਪਾਰ ਫੈਲਿਆ ਹੁੰਦਾ ਹੈ। ਥੀਮ ਨੂੰ ਸੰਗਠਨ ਕਰਨ ਲਈ ਭਿੰਨ-ਭਿੰਨ ਜੁਗਤਾਂ ਤੇ ਵਿਧੀਆਂ ਵਰਤੀਆਂ ਜਾਂਦੀਆਂ ਹਨ। ਥੀਮਕ ਸੰਗਠਨ ਦਾ ਜਿਸ ਵਿਧੀ ਰਾਹੀਂ ਵਿਗਿਆਨਕ ਅਧਿਐਨ ਕੀਤਾ ਜਾਂਦਾ ਹੈ ਉਸ ਵਿਧੀ ਨੂੰ ਹੀ ਥੀਮ-ਵਿਗਿਆਨ ਦਾ ਨਾਂ ਦਿੱਤਾ ਗਿਆ ਹੈ। ਥੀਮ-ਵਿਗਿਆਨ ਦੇ ਇਤਿਹਾਸਕ ਪਰਪੇਖ ਵਲ ਨਜ਼ਰ ਮਾਰਿਆਂ ਤਿੰਨ ਚਿੰਤਨ ਪੱਧਤੀਆਂ ਸਾਹਮਣੇ ਆਈਆਂ ਹਨ: 1. ਰੂਸੀ ਥੀਮਵਾਦੀ ਆਲੋਚਨਾ ਪ੍ਰਣਾਲੀ 2. ਅਮਰੀਕੀ ਥੀਮਵਾਦੀ ਆਲੋਚਨਾ ਪ੍ਰਣਾਲੀ 3.
ਓਂਟਾਰਿਓ ਝੀਲ ਕੈਨੇਡਾ ਅਤੇ ਅਮਰੀਕਾ ਦੀ ਸਰਹੱਦ ’ਤੇ ਸਥਿਤ ਵਿਸ਼ਾਲ ਝੀਲਾਂ ਵਿੱਚੋਂ ਇੱਕ ਹੈ। ਇਸ ਦੇ ਉੱਤਰ ਵਿੱਚ ਕਨੇਡਾ ਦਾ ਓਂਟਾਰਿਓ ਸੂਬਾ ਅਤੇ ਦੱਖਣ ਵਿੱਚ ਓਂਟਾਰਿਓ ਦਾ ਨਿਆਗਰਾ ਪ੍ਰਾਯਦੀਪ ਅਤੇ ਅਮਰੀਕਾ ਦਾ ਨਿਊਯਾਰਕ ਸੂਬਾ ਹੈ। ਸਾਰੇ ਵਿਸ਼ਾਲ ਝੀਲਾਂ ਵਿੱਚੋਂ ਇਸ ਝੀਲ ਦਾ ਖੇਤਰਫਲ ਸਭ ਤੋਂ ਘੱਟ ਹੈ ਅਤੇ ਇਹ ਇੱਕੋ ਐਸੀ ਝੀਲ ਹੈ ਜੋ ਮਿਸ਼ੀਗਨ ਦੀ ਸੀਮਾ ਨਾਲ਼ ਨਹੀਂ ਲੱਗਦੀ।
ਗੁਰੂ ਨਾਨਕ ਦੇਵ ਜੀ (15 ਅਪ੍ਰੈਲ 1469 – 22 ਸਤੰਬਰ 1539) ਸਿੱਖੀ ਦੇ ਬਾਨੀ ਅਤੇ ਦਸਾਂ ਸਿੱਖ ਗੁਰੂਆਂ ਵਿਚੋਂ ਪਹਿਲੇ ਗੁਰੂ ਸਨ। ਇਹਨਾਂ ਦਾ ਜਨਮ ਦਿਨ ਦੁਨੀਆ ਵਿੱਚ ਗੁਰਪੁਰਬ ਵਜੋਂ ਮਨਾਇਆ ਜਾਂਦਾ ਹੈ, ਜੋ ਨਾਨਕਸ਼ਾਹੀ ਕਲੈਂਡਰ 2003 ਮਤਾਬਕ 1 ਵੈਸਾਖ ਅਤੇ ਬਿਕ੍ਰਮੀ ਨਾਨਕਸ਼ਾਹੀ ਕਲੈਂਡਰ ਮੁਤਾਬਿਕ ਕੱਤਕ ਦੀ ਪੂਰਨਮਾਸ਼ੀ ਨੂੰ ਹਰ ਸਾਲ ਅਕਤੂਬਰ-ਨਵੰਬਰ ਮਹੀਨਿਆਂ ਵਿਚਾਲ਼ੇ ਵੱਖਰੀ ਤਰੀਕ ਨੂੰ ਆਉਂਦਾ ਹੈ। 1. ਗੁਰੂ ਨਾਨਕ ਸਾਹਿਬ ਦੇ ਜਨਮ ਅਤੇ ਜੋਤੀ-ਜੋਤ ਸਮਾੳਣ ਬਾਰੇ ਤਾਰੀਖ਼ਾਂ ਵਿਚ ਮਤਭੇਦ ਹੈ। ਸੁਖਬਾਸੀ ਰਾਮ ਬੇਦੀ, ਗਣੇਸ਼ਾ ਸਿੰਘ ਬੇਦੀ, ਡਾ. ਤਰਲੋਚਨ ਸਿੰਘ, ਡਾ ਹਰਜਿੰਦਰ ਸਿੰਘ ਦਿਲਗੀਰ ਵਰਗੇ ਇਤਿਹਾਸਕਾਰ ਉਨ੍ਹਾਂ ਦਾ ਜਨਮ 20 ਅਕਤੂਬਰ 1469 ਅਤੇ ਜੋਤੀ ਜੋਤ ਸਮਾਉਣਾ 7 ਸਤੰਬਰ 1539 ਦਾ ਮੰਨਦੇ ਹਨ (Sikh History in 10 Volume, vol 1) 2.
ਪੰਜਾਬੀ ਨਾਟਕ ਦਾ ਇਤਿਹਾਸ ਇੱਕ ਜਟਿਲ ਵਰਤਾਰਾ ਹੈ ਕਿਉਂਕਿ ਪੰਜਾਬੀ ਸਭਿਆਚਾਰ ਵਿੱਚ 'ਨਾਟਕ ਵਿਧਾ ਦੀ ਸਥਿਤੀ ਕਦੇ ਵੀ ਸੰਤੋਖਜਨਕ ਨਹੀਂ ਰਹੀਂ। ਇੱਕ ਤੋ ਵਧੀਕ ਕਾਰਨਾਂ ਕਰ ਕੇ ਇਹ ਵਿਧਾ ਪੰਜਾਬੀ ਸਮਾਜ ਵਿੱਚ ਵੱਕਾਰੀ ਸਥਾਨ ਗ੍ਰਹਿਣ ਨਹੀਂ ਕਰ ਸਕੀ। ਇਸ ਲਈ ਪੰਜਾਬੀ ਨਾਟਕ ਦਾ ਇਤਿਹਾਸ ਲੇਖਣ ਸੰਭਵ ਨਹੀਂ ਹੋਇਆ। ਇਸੇ ਲਈ ਪੰਜਾਬੀ ਨਾਟਕ ਦਾ ਇਤਿਹਾਸ ਲਿਖਦਿਆ ਉਸ ਸਭਿਆਚਾਰਕ, ਪਿਛੋਕੜ, ਲੋਕਧਾਰਾਈ ਵਿਹਾਰ ਤੇ ਮਾਨਸਿਕਤਾ ਨੂੰ ਸਮਝਣਾ ਅਵੱਸ਼ਕ ਹੈ।ਇਹ ਇਸ ਲਈ ਵੀ ਜਾਣਨਾ ਜਰੂਰੀ ਹੈ ਪੰਜਾਬੀ ਵਿੱਚ ਭਾਵੇਂ ਨਾਟਕ ਦਾ ਵਿਧੀਵਾਤ ਆਰੰਭ ਪੱਛਮ ਦੇ ਪ੍ਰਭਾਵ ਨਾਲ ਹੋਇਆ ਪਰੰਤੂ ਆਪਣੀ ਇੱਕ ਸਦੀ ਦੀ ਇਤਿਹਾਸ ਸਿਰਜਣਾ ਦੌਰਾਨ ਇਹ ਬਾਰ-ਬਾਰ ਕਿਸੇ ਨਾ ਕਿਸੇ ਰੂਪ ਵਿੱਚ ਆਪਣੇ ਪਿੱਛੇ ਵੱਲ ਅਹੁਲਦਾ ਭਾਵ ਪੰਜਾਬੀ ਲੋਕਧਾਰਾ ਤੇ ਸਭਿਆਚਾਰ ਨਾਲ ਵਾਸਤਾ ਹੋਣ ਦਾ ਯਤਨ ਕਰਦਾ ਰਿਹਾ ਹੈ।
ਨਾਟਕ ਸਾਹਿਤ ਦਾ ਇੱਕ ਰੂਪ ਹੈ ਜਿਸ ਨੂੰ ਮੰਚ ਉੱਤੇ ਲਿਖੀ ਸਕ੍ਰਿਪਟ ਤੋਂ ਚੇਤੇ ਕੀਤੇ ਪਾਤਰਾਂ ਦੇ ਵਾਰਤਾਲਾਪ ਰਾਹੀਂ ਅਭਿਨੈ ਰੂਪ ਵਿੱਚ ਪੇਸ਼ ਕੀਤਾ ਜਾਂਦਾ ਹੈ। ਨਾਟਕ ਲਿਖਣ ਵਾਲੇ ਨੂੰ ਨਾਟਕਕਾਰ ਕਿਹਾ ਜਾਂਦਾ ਹੈ। "ਨਾਟਕ" ਤੋਂ ਭਾਵ ਲਿਖਤੀ ਰੂਪ ਵੀ ਹੋ ਸਕਦਾ ਹੈ ਅਤੇ ਉਸ ਦੀ ਮੰਚ ਤੇ ਪੇਸ਼ਕਾਰੀ ਵੀ। ਨਾਟਕ: ਨਾਟਕ ਸਾਹਿਤ ਦੀ ਇੱਕ ਸੁਤੰਤਰ, ਸੰਪੂਰਨ ਅਤੇ ਅਹਿਮ ਵੰਨਗੀ ਹੈ। ਸਾਹਿਤ ਦੇ ਹੋਰ ਰੂਪਾਂ ਜਿਵੇਂ ਗਦ, ਗਲਪ ਅਤੇ ਕਾਵਿ ਨਾਲੋਂ ਇਸ ਦੀ ਵਿਲੱਖਣ ਹੋਂਦ ਦਾ ਕਾਰਨ ਇਹ ਹੈ ਕਿ ਇਸ ਨੂੰ ਸਟੇਜ ਉੱਤੇ ਰੂਪਮਾਨ ਕੀਤਾ ਜਾਂਦਾ ਹੈ। ਇਸ ਵਿਚਲੇ ਪਾਤਰ ਜੀਵਿਤ ਰੂਪ ਵਿੱਚ ਸਾਮ੍ਹਣੇ ਆ ਕੇ ਦਰਸ਼ਕਾਂ ਦੇ ਮਨ ਤੇ ਸਿੱਧਾ ਪ੍ਰਭਾਵ ਪਾਉਂਦੇ ਹਨ। ਨਾਟਕ ਵਿੱਚ ਸਾਹਿਤ, ਕਲਾ ਅਤੇ ਪ੍ਰਦਰਸ਼ਨ ਸ਼ਾਮਲ ਹਨ ਜਿਸ ਕਰ ਕੇ ਇਹ ਦੂਹਰੇ ਚਰਿੱਤਰ ਵਾਲੀ ਸਾਹਿਤ ਵਿਧਾ ਹੈ। ਨਾਟਕ ਇੱਕੋ ਵੇਲੇ ਸਾਹਿਤ ਰੂਪ ਵੀ ਹੈ ਤੇ ਕਲਾ ਰੂਪ ਵੀ। ਇਸ ਦੇ ‘ਲਿਖਤ ਪਾਠ’ ਦੇ ਨਾਲ ‘ਖੇਡ ਪਾਠ’ ਵੀ ਸ਼ਾਮਲ ਹੁੰਦਾ ਹੈ, ਇਸ ਲਈ ਨਾਟਕਕਾਰ ਨੂੰ ਆਪਣੀ ਸਿਰਜਣਾ ਵੇਲੇ ਪਾਠਕ (reader) ਅਤੇ ਦਰਸ਼ਕ (audience) ਦੋਹਾਂ ਨੂੰ ਸਾਮ੍ਹਣੇ ਰੱਖਣਾ ਪੈਂਦਾ ਹੈ। ਨਾਟਕ ਕੋਈ ਨਵੀਨ ਸਾਹਿਤ ਰੂਪ ਨਹੀਂ। ਮਨੁੱਖ ਨੇ ਜਦੋਂ ਬੋਲਣਾ ਵੀ ਨਹੀਂ ਸੀ ਸਿੱਖਿਆ, ਓਦੋਂ ਵੀ ਉਹ ਆਪਣੇ ਹਾਵ-ਭਾਵ, ਕਾਰਜ (action), ਨਕਲ (imitation) ਅਤੇ ਅਦਾਵਾਂ (gestures) ਰਾਹੀਂ ਪ੍ਰਗਟ ਕਰਦਾ ਸੀ। ਇਹ ਤਿੰਨੇ ਕਰਮ ਹੀ ਨਾਟਕ ਕਲਾ ਦੇ ਬੁਨਿਆਦੀ ਤੱਤ ਹਨ। ਸੰਸਕ੍ਰਿਤ ਅਤੇ ਯੂਨਾਨੀ ਸਾਹਿਤ ਵਿੱਚ ਰਚੇ ਨਾਟਕ ਵਿਸ਼ਵ ਸਾਹਿਤ ਦਾ ਮਹੱਤਵਪੂਰਨ ਅੰਗ ਹਨ। ਨਾਟਕ ਸੰਸਕ੍ਰਿਤ ਸ਼ਬਦ ‘ਨਾਟਯ’ ਤੋਂ ਬਣਿਆ ਹੈ। ‘ਨਾਟਯ’ ‘ਨਟ’ ਅਤੇ ‘ਨਾਟ’ ਧਾਤੂਆਂ ਤੋਂ ਵਿਕਸਿਤ ਹੋਇਆ ਹੈ। ਭਾਈ ਕਾਨ੍ਹ ਸਿੰਘ ਨਾਭਾ ਨੇ ‘ਮਹਾਨ ਕੋਸ਼’ ਵਿੱਚ ‘ਨਟ’ ਸ਼ਬਦ ਦਾ ਅਰਥ ਨੱਚਣਾ, ਹੇਠਾਂ ਡਿਗਣਾ, ਭਾਵ ਦਿਖਾਉਣਾ, ਕੰਬਣਾ, ਸਰਕਣਾ ਅਤੇ ਨਾਟਕ ਦੇਖਣ ਵਾਲਾ ਦੱਸੇ ਹਨ। ‘ਨਾਟਯ’ ਸ਼ਬਦ ਤੋਂ ਭਾਵ ਨਾਟਕ ਜਾਂ ਸ੍ਵਾਂਗ ਵੀ ਮੰਨੇ ਗਏ ਹਨ। ਪੱਛਮ ਵਿੱਚ ਨਾਟਕ ਕਲਾ ਦਾ ਵਿਕਾਸ ਯੂਨਾਨ ਦੇਸ਼ ਵਿੱਚ ਹੋਇਆ। ਅੰਗਰੇਜ਼ੀ ਵਿੱਚ ਨਾਟਕ ਲਈ ‘ਡਰਾਮਾ’ ਸ਼ਬਦ ਵਰਤਿਆ ਜਾਂਦਾ ਹੈ। ‘ਡਰਾਮਾ’ ਸ਼ਬਦ ‘ਡਰਾਓ’ ਤੋਂ ਨਿਕਲਿਆ ਹੈ, ਜਿਸਦਾ ਭਾਵ ਕਾਰਜ ਜਾਂ ਕਰਮ ਰਾਹੀਂ ਕੁਝ ਕਰ ਕੇ ਦਰਸਾਉਣਾ ਹੈ। ਇੱਕ ਹੋਰ ਧਾਰਨਾ ਅਨੁਸਾਰ ‘ਡਰਾਮਾ’ ਸ਼ਬਦ ਯੂਨਾਨੀ ਸ਼ਬਦ ‘Dran’ ਤੋਂ ਨਿਕਲਿਆ ਹੈ, ਜਿਸਦਾ ਅਰਥ ‘To do’ (inaction) ਹੈ। ਜੋ ਵੀ ਹੈ ਡਰਾਮੇ ਵਿੱਚ ਕਾਰਜ ਜਾਂ ਕਿਰਿਆ ਸ਼ਾਮਲ ਹੈ ਅਤੇ ਇਹ ਨ੍ਰਿਤ, ਨਕਲ ਅਤੇ ਸ੍ਵਾਂਗ ਤੋਂ ਸ੍ਰੇਸ਼ਠ ਸਾਹਿਤ ਰੂਪ ਹੈ। ਨਾਟਕਕਾਰ ਮੌਲਿਕ ਲੇਖਕ ਦੇ ਨਾਲ-ਨਾਲ ਕਰਾਫ਼ਟਮੈਨ ਵੀ ਹੈ। ਇਸੇ ਲਈ ਅੰਗਰੇਜ਼ੀ ਵਿੱਚ ਨਾਟਕਕਾਰ ਲਈ ‘ਪਲੇਰਾਈਟ’ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਤੋਂ ਭਾਵ ‘ਨਾਟਕ ਘੜਨ ਵਾਲਾ’ ਦੇ ਹਨ। ਅੰਗਰੇਜ਼ੀ ਵਿੱਚ ‘ਡਰਾਮਾ’ ਦੇ ਬਰਾਬਰ ਦਾ ਇੱਕ ਸ਼ਬਦ ‘ਪਲੇ’ (play) ਹੈ, ਜੋ ਭਾਰਤੀ ਸ਼ਬਦ ‘ਰੂਪਕ’ ਨਾਲ ਮਿਲਦਾ ਹੈ। ‘ਡਰਾਮੇ’ ਅਤੇ ‘ਪਲੇ’ ਵਿੱਚ ਸੂਖਮ ਅੰਤਰ ਹੈ। ਨਾਟਕ ਇੱਕ ਮਿਸ਼ਰਿਤ ਕਲਾ ਹੈ। ਇਸ ਦੀ ਸਿਰਜਣਾ ਵਿੱਚ ਗੀਤ, ਕਾਵਿ ਆਦਿ ਅੰਸ਼ਾਂ ਤੋਂ ਬਿਨਾਂ ਨਾਟਕਕਾਰ, ਐਕਟਰ, ਸੂਤਰਧਾਰ, ਨਿਰਮਾਤਾ, ਪ੍ਰਬੰਧਕ ਅਤੇ ਦਰਸ਼ਕ ਯੋਗਦਾਨ ਪਾਉਂਦੇ ਹਨ। ਇਸ ਨੂੰ ਗਿਆਨ ਦਾ ਸੋਮਾ ਮੰਨਦਿਆਂ ਭਰਤਮੁਨੀ ਨੇ ਨਾਟਯ ਸ਼ਾਸਤ੍ਰ ਦੀ ਰਚਨਾ ਕੀਤੀ ਅਤੇ ਨਾਟਕ ਨੂੰ ‘ਪੰਚਮ ਵੇਦ’ ਹੋਣ ਦਾ ਗੌਰਵ ਬਖ਼ਸ਼ਿਆ। ਇਸ ਪੰਜਵੇਂ ਵੇਦ ਨਾਟਕ ਦੀ ਰਚਨਾ ਚੌਹ ਵੇਦਾਂ ਵਿੱਚੋਂ ਅੰਸ਼ ਲੈ ਕੇ ਕੀਤੀ ਗਈ। ਭਰਤ ਮੁਨੀ ਅਨੁਸਾਰ ਬ੍ਰਹਮਾ ਨੇ ਰਿਗਵੇਦ ਵਿੱਚੋਂ ਸੰਵਾਦ (ਪਾਤਰਾਂ ਵਿਚਲੀ ਗੱਲ ਕਥ), ਸਾਮਵੇਦ ਵਿੱਚੋਂ ਸੰਗੀਤ (ਨਾਚ, ਗਾਇਕ ਅਤੇ ਸਾਜ਼ਾਂ ਦੀਆਂ ਧੁਨਾਂ), ਯੁਜਰ ਵੇਦ ਵਿੱਚੋਂ ਬਾਤਾਵਾਂ (ਸਰੀਰ ਦੇ ਅੰਗਾਂ ਨੂੰ ਹਿਲਾ ਕੇ ਭਾਵ ਦਰਸਾਉਣੇ) ਅਤੇ ਅਥਰਵ ਵੇਦ ਵਿੱਚੋਂ ਰਸ ਤੱਤ (ਮਾਨਸਿਕ ਪ੍ਰਭਾਵ) ਸਮੋ ਕੇ ਨਾਟਕ ਦੀ ਰਚਨਾ ਕੀਤੀ। ਚਾਰ ਵੇਦਾਂ ਦੇ ਵਿਪਰੀਤ ਨਾਟਕ ਨਾਂ ਦਾ ਇਹ ਪੰਜਵਾਂ ਵੇਦ ਸਭ ਵਰਨਾਂ ਲਈ ਸਮਾਨ ਭਾਵ ਨਾਲ ਰਚਿਆ ਗਿਆ। ਮਾਨਵ ਜੀਵਨ ਦੇ ਵਿਸ਼ਾਲ ਵਿਸਤ੍ਰਿਤ ਰੰਗ-ਮੰਚ ਉੱਤੇ ਹੋਣ ਵਾਲੇ ਨਾਟਕ ਨੂੰ ਨਾਟਕ ਕਿਹਾ ਜਾਂਦਾ ਹੈ। ਮਨੁੱਖ ਦੇ ਕੰਮ-ਕਾਜ, ਦੈਨਿਕ ਜੀਵਨ ਦੀਆਂ ਗਤੀਵਿਧੀਆਂ, ਮਾਨਵ ਜੀਵਨ ਨਾਟਕ ਦੇ ਭਿੰਨ-ਭਿੰਨ ਅੰਗ ਅਤੇ ਦ੍ਰਿਸ਼ ਹੀ ਹਨ। ਨਾਟਕ ਕਿਸੇ ਜੀਵਨ ਦੀ ਨਕਲ ਹੈ ਪਰ ਇਹ ਨਕਲ ਅਸਲ ਤੋਂ ਵਧੇਰੇ ਯਥਾਰਥਿਕ ਚਿੱਤਰ ਪੇਸ਼ ਕਰਨ ਦੀ ਸਮਰੱਥਾ ਰੱਖਦੀ ਹੈ। ਨਾਟਕ ਮਨੁੱਖੀ ਸੁਭਾਅ ਦੀ ਨਕਲ ਹੈ, ਉਸ ਦੇ ਅੰਦਰਲੇ ਸੰਘਰਸ਼ ਦੀ ਕਹਾਣੀ ਹੈ, ਜੋ ਮੰਚ ਉੱਤੇ ਪੇਸ਼ ਕੀਤੀ ਜਾਂਦੀ ਹੈ। ਮੰਚਨ ਨਾਲ ਇਹ ਕਹਾਣੀ ਏਨੀ ਸ਼ਕਤੀਸ਼ਾਲੀ ਹੋ ਜਾਂਦੀ ਹੈ ਕਿ ਸਾਰੇ ਮਾਨਵ ਸਮਾਜ ਨੂੰ ਪ੍ਰਭਾਵਿਤ ਕਰ ਸਕਦੀ ਹੈ। ਨਾਟਕ ਮਨੋਰੰਜਨ ਦੇ ਮਾਧਿਅਮ ਦੇ ਨਾਲ-ਨਾਲ ਕਿਸੇ ਸਾਰਥਕ ਉਦੇਸ਼ ਦੀ ਧਾਰਨੀ ਵੀ ਹੈ। ਨਾਟਕ ਕਿਉਂਕਿ ਲਿਖੇ ਜਾਣ ਤੇ ਹੀ ਸਮਾਪਤ ਨਹੀਂ ਹੋ ਜਾਂਦਾ ਸਗੋਂ ਇਸਨੇ ਰੰਗ-ਮੰਚ ਤੇ ਜਾ ਕੇ ਸੰਪੂਰਨਤਾ ਗ੍ਰਹਿਣ ਕਰਨੀ ਹੁੰਦੀ ਹੈ। ਇਸ ਲਈ ਨਾਟਕ ਨੂੰ ਅਜਿਹੀ ਸਾਹਿਤ ਰਚਨਾ ਮੰਨਿਆ ਗਿਆ ਹੈ, ਜਿਸ ਦੇ ਅੰਤਹਕਰਨ ਦੀ ਸੂਖਮਤਾ ਨੂੰ ਅਸੀਂ ਰੰਗ-ਮੰਚ ਤੇ ਮੂਰਤ ਰੂਪ ਵਿੱਚ ਵੇਖ ਸਕਦੇ ਹਾਂ। ਖੇਡੇ ਜਾਣ ਸਮੇਂ ਉੱਭਰਨ ਵਾਲੇ ਤੱਤ ਨਾਟਕ ਦੀ ਲਿਖਤ ਵਿੱਚ ਮੌਜੂਦ ਹੁੰਦੇ ਹਨ। ਰੰਗ-ਮੰਚ ਤੋਂ ਸੁਚੇਤ ਨਾਟਕਕਾਰ ਦੇ ਲਿਖਤ ਪਾਠ ਵਿੱਚ ਖੇਡ ਪਾਠ ਲੁਪਤ ਹੁੰਦਾ ਹੈ ਜਿਸ ਨੂੰ ਰੰਗ-ਮੰਚ ਤੇ ਡੀਕੋਡ ਕਰਨਾ ਨਿਰਦੇਸ਼ਕ ਦਾ ਕਾਰਜ ਹੈ। ਮੰਚਨ ਯੋਗਤਾ ਕਾਰਨ ਹੀ ਨਾਟਕ ਦਰਸ਼ਕ ਨੂੰ ਪ੍ਰਭਾਵਿਤ ਕਰ ਸਕਦਾ ਹੈ। ਨਾਟਕ ਦੀ ਸੰਪੂਰਨਤਾ ਅਭਿਨੈ ਪ੍ਰਦਰਸ਼ਨ ਵਿੱਚ ਹੈ, ਅਭਿਨੈ ਇਸ ਦਾ ਕੇਂਦਰ ਬਿੰਦੂ ਹੈ। ਅਜੋਕੇ ਸਮੇਂ ਵਿੱਚ ਰੰਗ-ਮੰਚ ਵਿੱਚ ਬਹੁਭਾਂਤੀ ਵਿਕਾਸ ਆਉਣ ਕਾਰਨ ਨਾਟ-ਲਿਖਤ ਵਿੱਚ ਵਿਵਿਧਤਾ ਆਈ ਹੈ। ਰੇਡੀਓ, ਫ਼ਿਲਮ ਅਤੇ ਟੀ.ਵੀ. ਦੀ ਆਮਦ ਨਾਲ ਨਾਟ ਲਿਖਤ ਤੇ ਵਿਆਪਕ ਪ੍ਰਭਾਵ ਪਿਆ ਹੈ। ਇਸ ਨਾਲ ਨਾਟਕ ਆਪਣੇ ਪਰੰਪਰਿਕ ਰੂਪ ਬਦਲ ਕੇ ਨਵੇਂ ਰੂਪ ਅਖ਼ਤਿਆਰ ਕਰ ਰਿਹਾ ਹੈ। ਪਹਿਲਾਂ ਕੇਵਲ ਪੂਰੇ ਨਾਟਕ ਅਤੇ ਇਕਾਂਗੀ ਹੀ ਰਚੇ ਤੇ ਖੇਡੇ ਜਾਂਦੇ ਸਨ ਪਰੰਤੂ ਹੁਣ ਰੰਗ-ਮੰਚ ਵਿੱਚ ਰੋਸ਼ਨੀਆਂ ਦੀ ਵਰਤੋਂ ਅਤੇ ਪਿੱਠ- ਵਰਤੀ ਅਵਾਜ਼ਾਂ ਵਰਗੇ ਸਾਧਨਾਂ ਦੀ ਆਮਦ ਨਾਲ ਮੰਚ ਪੱਖ ਵੀ ਬਦਲ ਗਿਆ ਹੈ। ਨਤੀਜੇ ਵਜੋਂ ਕਾਵਿ- ਨਾਟਕ, ਲਘੂ-ਨਾਟਕ, ਨੁਕੜ-ਨਾਟਕ, ਬਾਲ- ਨਾਟਕ, ਸੰਗੀਤ- ਨਾਟਕ, ਨ੍ਰਿਤ-ਨਾਟਕ, ਕੋਰਿਓਗਰਾਫ਼ੀ, ਇੱਕ ਪਾਤਰੀ ਨਾਟਕ ਅਤੇ ਅਬੋਲ ਨਾਟਕ (Mime) ਆਦਿ ਨਾਟਕੀ ਸਰੂਪ ਉੱਘੜ ਕੇ ਸਾਮ੍ਹਣੇ ਆਏ ਹਨ। ਵਿਸ਼ਵ ਨਾਟ- ਸ਼ੈਲੀਆਂ ਨੇ ਇਹਨਾਂ ਤੇ ਵਿਆਪਕ ਪ੍ਰਭਾਵ ਵੀ ਪਾਇਆ ਹੈ। ਵਿਸ਼ਵੀਕਰਨ ਅਤੇ ਕੰਪਿਊਟਰੀਕਰਨ ਕਾਰਨ ਵੀ ਨਾਟਕ ਦੀ ਵਿਧਾ ਵਿੱਚ ਇਨਕਲਾਬੀ ਪਰਿਵਰਤਨ ਆਇਆ ਹੈ। ਇਸ ਸਾਰੀ ਰੱਦੋ-ਬਦਲ ਨੇ ਵਿਚਾਰ, ਪ੍ਰਕਾਰ ਅਤੇ ਸੰਚਾਰ ਦੀ ਦ੍ਰਿਸ਼ਟੀ ਤੋਂ ਨਾਟਕ ਦੇ ਨਵੇਂ ਪ੍ਰਤਿਮਾਨ ਸਿਰਜੇ ਹਨ। ਨਾਟਕ ਦੇ ਲੱਛਣ:- 1. ਨਾਟਕ ਨਿਰਾ ਦ੍ਰਿਸ਼ ਨਹੀਂ 2.
ਯਥਾਰਥਵਾਦ ਉਨੀਵੀਂ ਸਦੀ ਦੇ ਫਰਾਂਸ ਵਿੱਚ ਪਨਪੀ ਅਤੇ ਵੀਹਵੀਂ ਸਦੀ ਪਹਿਲੇ ਅਰਸੇ ਤੱਕ ਫੈਲੀ ਗਲਪ ਦੀ ਇੱਕ ਸੁਹਜਾਤਮਕ ਸੈਲੀ ਜਾਂ ਵਿਧਾ ਜਾਂ ਸਾਹਿਤਕ ਅੰਦੋਲਨ ਸੀ ਜੋ ਜਿੰਦਗੀ ਦੇ ਵਰਤਾਰਿਆਂ ਨੂੰ ਜਿਵੇਂ ਉਹ ਸੀ ਅਤੇ ਹਨ, ਉਵੇਂ ਉਨ੍ਹਾਂ ਦੀ ਜਟਿਲਤਾ ਸਮੇਤ ਪੇਸ਼ ਕਰਨ ਲਈ ਪ੍ਰਤਿਬੱਧ ਸੀ। ਇਸਨੇ ਰੋਮਾਂਸਵਾਦ ਦੇ ਨਾਇਕਵਾਦੀ ਵਿਸ਼ਿਆਂ ਦੇ ਉਲਟ ਆਮ ਜਨ-ਜੀਵਨ ਨੂੰ ਉਹਦੀ ਕੁੱਲ ਸਾਧਾਰਨਤਾ ਸਮੇਤ ਆਪਣਾ ਵਿਸ਼ਾ ਬਣਾਇਆ। ਯਥਾਰਥਵਾਦੀ ਲੇਖਣੀ "ਦੇ ਕਲਾਮਈ ਸਧਾਰਨੀਕਰਨ ਵੱਖ-ਵੱਖ ਯੁੱਗਾਂ ਦੇ ਲੋਕਾਂ ਨੂੰ ਆਪਣੇ ਆਪ ਨੂੰ ਅਤੇ ਗਤੀਸ਼ੀਲ ਜੀਵਨ ਨੂੰ ਸਮਝਣ ਵਿੱਚ ਸਹਾਇਤਾ ਕਰਦੇ ਹਨ। ਯਥਾਰਥ ਦੇ ਬਾਹਰੀ ਚਿੱਤਰਣ ਨਾਲ਼ ਅਤੇ ਨਕਲ ਨਾਲ਼ ਅਜਿਹੇ ਪਰਿਣਾਮ ਹਾਸਲ ਨਹੀਂ ਕੀਤੇ ਜਾ ਸਕਦੇ”।ਯਥਾਰਥ ਦਰਸ਼ਨ ਦਾ ਪ੍ਰਵਰਗ ਹੈ। ਦਰਸ਼ਨ ਅਨੁਸਾਰ ਯਥਾਰਥ ਉਹ ਹੈ ਜੋ ਕਿ ਅਨਾਦਿ ਅੰਤ ਹੋਵੇ ਅਤੇ ਜੋ ਹਰ ਹੋਂਦ ਦਾ ਆਦਿ ਵੀ ਹੋਵੇ ਤੇ ਅੰਤ ਵੀ। ਇਸ ਪ੍ਰਕਾਰ ਦਰਸ਼ਨ ਵਿੱਚ ਅਜਿਹੀ ਵਸਤੂ ਨੂੰ ਯਥਾਰਥ ਹੋਂਦ ਦੀ ਧਾਰਣੀ ਆਖਿਆ ਜਾਂਦਾ ਹੈ ਜਿਸ ਦਾ ਮੂਲ ਕੋਈ ਨਾ ਹੋਵੇ ਜੋ ਖੁਦ-ਮੁਖਤਿਆਰ ਹੋਂਦ ਰੱਖਦੀ ਹੋਵੇ ਅਤੇ ਜੋ ਬ੍ਰਹਿਮੰਡ ਦੇ ਅਨੇਕ ਰੂਪਾਂ ਦੀ ਜਨਮਦਾਤੀ ਹੋਣ ਦੇ ਨਾਲ ਨਾਲ ਉਹਨਾਂ ਦੀ ਸਰਵ-ਵਿਆਪੀ ਸਾਂਝੀ ਖਾਸੀਅਤ ਵੀ ਹੋਵੇ। ਦਰਸ਼ਨ ਵਿੱਚ ਯਥਾਰਥ ਦੀ ਇਹ ਪਰਿਭਾਸ਼ਾ ਪ੍ਰਵਾਨੀ ਗਈ ਹੈ ਪਰ ਇਸ ਦੇ ਸਰੂਪ ਬਾਰੇ ਚਿੰਤਕਾਂ ਵਿੱਚ ਉਦੋਂ ਤੋਂ ਹੀ ਮੱਤ ਭੇਦ ਤੁਰਿਆ ਆ ਰਿਹਾ ਹੈ ਜਦੋਂ ਤੋਂ ਚਿੰਤਨ ਦੀ ਪ੍ਰਕ੍ਰਿਆ ਦਾ ਆਰੰਭ ਹੋਇਆ ਹੈ।
ਕੁਲਵੰਤ ਸਿੰਘ ਵਿਰਕ (20 ਮਈ 1921 – 24 ਦਸੰਬਰ 1987) ਇੱਕ ਪੰਜਾਬੀ ਕਹਾਣੀਕਾਰ ਸੀ। ਉਸ ਨੇ ਮੁੱਖ ਤੌਰ 'ਤੇ ਪੰਜਾਬੀ ਵਿੱਚ ਅਤੇ ਅੰਗਰੇਜ਼ੀ ਵਿੱਚ ਵੀ ਵੱਡੇ ਪੈਮਾਨੇ ਉੱਤੇ ਲਿਖਿਆ। ਵਿਰਕ ਨੂੰ 1968 ਵਿੱਚ ਕਹਾਣੀ ਸੰਗ੍ਰਹਿ ਨਵੇਂ ਲੋਕ ਲਈ ਸਾਹਿਤ ਅਕਾਦਮੀ ਇਨਾਮ ਨਾਲ ਸਨਮਾਨਿਤ ਕੀਤਾ ਗਿਆ।ਉਸ ਦੀਆਂ ਕਹਾਣੀਆਂ ਦਾ ਰੂਸੀ ਅਤੇ ਜਾਪਾਨੀ ਸਹਿਤ ਕਈ ਹੋਰ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਗਿਆ। ਲਿਉ ਟਾਲਸਟਾਏ ਦੀ ਪੋਤੀ ਨਤਾਸ਼ਾ ਟਾਲਸਟਾਏ ਨੇ ਰੂਸੀ ਵਿੱਚ ਅਤੇ ਓਸਾਕਾ ਯੂਨੀਵਰਸਿਟੀ ਵਿੱਚ ਭਾਰਤੀ ਭਾਸ਼ਾਵਾਂ ਦੇ ਪ੍ਰੋਫੈਸਰ ਡਾ.
ਕਲ੍ਹ ਕਾਲਜ ਬੰਦ ਰਵ੍ਹੇਗਾ ਪੰਜਾਬੀ ਨਾਟਕ ਨੇ ਇੱਕ ਸਦੀ ਤੋਂ ਵੀ ਵੱਧ ਸਮਾਂ ਤੈਅ ਕੀਤਾ ਹੈ। ਇਸ ਸਮੇਂ ਦੌਰਾਨ ਅਜਿਹੇ ਨਾਟਕਕਾਰ ਪੈਦਾ ਹੋਏ ਜਿਨ੍ਹਾਂ ਦੀ ਦੇਣ ਲਾਸਾਨੀ ਹੈ। ਆਈਸੀ ਨੰਦਾ, ਸੰਤ ਸਿੰਘ ਸੇਖੋਂ, ਹਰਚਰਨ ਸਿੰਘ, ਬਲਵੰਤ ਗਾਰਗੀ, ਡਾ. ਗੁਰਦਿਆਲ ਸਿੰਘ ਫੁੱਲ, ਕਪੂਰ ਸਿੰਘ ਘੁੰਮਣ, ਆਤਮਜੀਤ, ਅਜਮੇਰ ਸਿੰਘ ਔਲਖ, ਚਰਨ ਦਾਸ ਸਿੱਧੂ, ਜਸਵੰਤ ਸਿੰਘ ਰਾਹੀ, ਸਵਰਾਜਬੀਰ, ਡਾ. ਸਤੀਸ਼ ਕੁਮਾਰ ਵਰਮਾ ਆਦਿ ਅਜਿਹੇ ਨਾਟਕਕਾਰ ਹਨ ਜਿਨ੍ਹਾਂ ਨੇ ਨਾਟਕ ਨੂੰ ਨਿਰੋਲ ਸਾਹਿਤਕ ਰੂਪ ਵੱਜੋਂ ਸਵੀਕਾਰ ਹੀ ਨਹੀਂ ਕੀਤਾ ਸਗੋਂ ਵਧੇਰੇ ਕਰਕੇ ਇਸ ਸਾਹਿਤਕ ਵਿਧਾ ਨੂੰ ਪੰਜਾਬੀ ਰੰਗਮੰਚ ਅਨੁਸਾਰ ਢਾਲਿਆ ਵੀ ਹੈ। ਇਨ੍ਹਾਂ ਪ੍ਰਮੁੱਖ ਨਾਟਕਕਾਰਾਂ ਵਿੱਚ ਚਰਨ ਦਾਸ ਸਿੱਧੂ ਇੱਕ ਅਜਿਹਾ ਨਾਮ ਹੈ ਜਿਸ ਨੇ ਪੱਛਮੀ ਨਾਟ ਸ਼ੈਲੀਆਂ ਦਾ ਅਧਿਐਨ ਕਰਨ ਤੋਂ ਬਾਅਦ ਆਪਣੇ ਗਿਆਨ ਅਤੇ ਕਲਾ ਦੇ ਵਿਵਹਾਰਿਕ ਪੱਖ ਨੂੰ ਪੇਸ਼ ਕਰਨ ਲਈ ਪੰਜਾਬੀ ਰੰਗਮੰਚ ਨੂੰ ਆਪਣਾ ਮਾਧਿਅਮ ਬਣਾਇਆ। 22 ਮਾਰਚ, 1938 ਈ.
ਸਰਦਾਰ ਹਰੀ ਸਿੰਘ ਨਲਵਾ ਸਿੱਖ ਇਤਿਹਾਸ ਵਿੱਚ ਪ੍ਰਮੁੱਖ ਯੋਧਾ ਤੇ ਜਰਨੈਲ ਹੋਇਆ ਹੈ। ਇਨ੍ਹਾਂ ਦੇ ਨਾਮ ਨਾਲ ਨਲਵਾ ਕਿਵੇਂ ਜੁੜਿਆ, ਇਸ ਬਾਰੇ ਬਾਬਾ ਪ੍ਰੇਮ ਸਿੰਘ ਜੀ ਹੋਤੀ ਲਿਖਦੇ ਹਨ- ਰਾਜਾ ਨਲ ਆਪਣੇ ਸਮੇਂ ਦਾ ਮਹਾਨ ਦਾਨੀ ਅਤੇ ਆਪਣੇ ਸਮੇਂ ਦਾ ਅਦੁੱਤੀ ਸੂਰਬੀਰ ਸੀ। ਉਹ ਸ਼ੇਰ ਨਾਲ ਲੜ ਕੇ ਉਸ ਨੂੰ ਮਾਰਨ ਵਿੱਚ ਪ੍ਰਸਿੱਧੀ ਰੱਖਦਾ ਸੀ। ਇਸੇ ਤਰ੍ਹਾਂ ਸਰਦਾਰ ਹਰੀ ਸਿੰਘ ਵਿੱਚ ਅਜਿਹੇ ਗੁਣ ਮੌਜੂਦ ਸਨ। ਇਸ ਤਰ੍ਹਾਂ ਆਪ ਜੀ ਦਾ ਨਾਮ ਵੀ ਰਾਜਾ ਨਲ ਸਾਨੀ ਪੈ ਗਿਆ। ਸਰਦਾਰ ਜੀ ਦੇ ਨਾਮ ਨਾਲ ਇਹ ਨਾਮ ਜੁੜ ਕੇ ਅਤੇ ਆਮ ਵਰਤੋਂ ਵਿੱਚ ਆਉਣ ਕਰਕੇ, ਇਸ ਵਿੱਚ ਥੋੜ੍ਹੀ ਜਿਹੀ ਤਬਦੀਲੀ ਹੋਣ ਕਰਕੇ ਨਲ ਤੋਂ ਨਲਵਾ ਪੈ ਗਿਆ। ਇਸ ਬਾਰੇ ਹੋਰ ਵੀ ਪੁਸ਼ਟੀਆਂ ਮਿਲਦੀਆਂ ਹਨ, ਜੋ ਇਸ ਤਰ੍ਹਾਂ ਹਨ: 1) ਮੌਲਾਨਾ ਅਹਿਮਦ ਦੀਨ ਆਪਣੀ ਪੁਸਤਕ ਮੁਕੰਮਲ ਤਾਰੀਖ- ਕਸ਼ਮੀਰ ਵਿੱਚ ਲਿਖਦੇ ਹਨ ਕਿ ਨਲਵਾ ਦੀ ਵਜ੍ਹਾ ਤਸਮੀਆ ਕੇ ਮੁਤੱਲਅਕ ਮਸ਼ਹੂਰ ਹੈ ਕਿ ਰਾਜਾ ਨਲ ਜ਼ਮਾਨਾ ਕਦੀਮ ਮੇਂ ਏਕ ਬਹਾਦਰ ਅਰ ਸੁਜਾਤ ਰਾਜਾ ਥਾ। ਲੋਗੋਂ ਨੇ ਹਰੀ ਸਿੰਘ ਕੋ ਨਲ ਸੇ ਨਲਵਾ ਬਨਾ ਦੀਆ। ਨਲਵਾ ਸੇ ਮੁਰਾਦ, ਸ਼ੇਰ ਕੋ ਮਾਰਨੇ ਵਾਲਾ ਯਾ ਸ਼ੇਰ ਅਫ਼ਗਾਨ ਹੈ। ਚੂੰਕਿ ਹਰੀ ਸਿੰਘ ਨੇ ਭੀ ਸ਼ੇਰ ਮਾਰੇ ਥੇ ਇਸੀ ਲੀਏ ਉਸਕਾ ਨਾਮ ਨਲਵਾ ਮਸ਼ਹੂਰ ਹੂਆ। 2) ਇਸੇ ਤਰ੍ਹਾਂ ਮਿਸਟਰ ਐਂਨ. ਕੇ.
ਭਾਈ ਵੀਰ ਸਿੰਘ (1872–1957) ਇੱਕ ਪੰਜਾਬੀ ਕਵੀ ਅਤੇ ਵਿਦਵਾਨ ਸੀ, ਜਿਸ ਨੂੰ ਅਜੋਕੇ ਪੰਜਾਬੀ ਸਾਹਿਤ ਦਾ ਮੋਢੀ ਵੀ ਕਿਹਾ ਜਾਂਦਾ ਹੈ। ਉਸ ਨੇ ਆਪਣੀ ਕਵਿਤਾ ਨੂੰ ਸਿੱਖ ਧਰਮ ਅਤੇ ਗੁਰਮਤਿ ਫਿਲਾਸਫੀ ਨਾਲ਼ ਜੋੜਿਆ ਜਿਸ ਕਰ ਕੇ ਉਸ ਨੂੰ ਭਾਈ ਜੀ ਆਖਿਆ ਜਾਣ ਲੱਗਾ। ਉਸ ਨੇ ਛੋਟੀ ਕਵਿਤਾ, ਮਹਾਂਕਾਵਿ ਤੋਂ ਇਲਾਵਾ ਵਾਰਤਕ ਵਿੱਚ ਨਾਵਲ, ਨਾਟਕ ਇਤਿਹਾਸ, ਜੀਵਨੀਆਂ, ਲੇਖਾਂ ਅਤੇ ਸਾਖੀਆਂ ਇਤਿਆਦਿ ਦੀ ਰਚਨਾ ਕਰਨ ਦੀ ਪਹਿਲ ਕੀਤੀ।
ਦ ਮੈਟਰਿਕਸ ਇੱਕ ਅਮਰੀਕੀ-ਆਸਟ੍ਰੇਲੀਆਈ ਸਾਇੰਸ ਫ਼ਿਕਸ਼ਨ ਐਕਸ਼ਨ ਫਿਲਮ ਹੈ ਜੋ 1999 ਵਿੱਚ ਰਿਲੀਜ਼ ਹੋਈ। ਇਸ ਫਿਲਮ ਦਾ ਨਿਰਦੇਸ਼ਨ ਵਾਕੋਵਸਕੀ ਭਰਾਵਾਂ ਦੁਆਰਾ ਕੀਤਾ ਗਿਆ। ਇਸ ਵਿੱਚ ਕੀਆਨੂ ਰੀਵਸ, ਲਾਰੈਂਸ ਫਿਸ਼ਬਰਨ, ਕੈਰੀ ਐਨ ਮੌਸ, ਜੋ ਪੈਨਤੋਲਿਆਨੋ ਅਤੇ ਹੂਗੋ ਵੀਵਿੰਗ ਨਾਂ ਦੇ ਐਕਟਰਾਂ ਨੇ ਅਦਾਕਾਰੀ ਕੀਤੀ। ਫ਼ਿਲਮ ਵਿੱਚ ਇੱਕ ਤਬਾਹਸ਼ੁਦਾ ਭਵਿੱਖ ਦਿਖਦਾ ਹੈ, ਜਿਸ ਵਿੱਚ ਉਹ ਹਕੀਕਤ ਜੋ ਜ਼ਿਆਦਾਤਰ ਇਨਸਾਨਾਂ ਨੂੰ ਵਿਖਾਈ ਦਿੰਦੀ ਹੈ, ਦਰਅਸਲ ਇੱਕ ਬਣਾਉਟੀ ਹਕੀਕਤ, ਜਾਂ ਸਾਇਬਰ ਸਪੇਸ ਹੈ, ਜਿਸ ਨੂੰ ਕਿਹਾ ਜਾਂਦਾ ਹੈ "ਦੀ ਮੈਟ੍ਰਿਕਸ", ਅਤੇ ਜੋ ਸਜੀਵ ਮਸ਼ੀਨਾਂ ਨੇ ਬਣਾਇਆ ਹੈ, ਤਾਂਕਿ ਉਹ ਇਨਸਾਨੀ ਆਬਾਦੀ ਨੂੰ ਬੇਅਸਰ ਕਰਕੇ ਦਬਾ ਸਕਣ, ਅਤੇ ਉਨ੍ਹਾਂ ਦੇ ਸ਼ਰੀਰ ਦੀ ਤਪਸ਼ ਅਤੇ ਬਿਜਲੀ ਨੂੰ ਊਰਜਾ ਦੇ ਸਾਧਨ ਦੇ ਤੌਰ ਉੱਤੇ ਇਸਤੇਮਾਲ ਕੀਤਾ ਜਾ ਸਕੇ। ਇੱਕ "ਨਿਓ" ਨਾਮੀ ਕੰਪਿਊਟਰ ਪ੍ਰੋਗਰਾਮਰ ਨੂੰ ਇਹ ਸੱਚਾਈ ਪਤਾ ਲਗਦੀ ਹੈ, ਅਤੇ ਉਹ ਮਸ਼ੀਨਾਂ ਦੇ ਖ਼ਿਲਾਫ਼ ਇੱਕ ਬਗ਼ਾਵਤ ਵਿੱਚ ਸ਼ਾਮਿਲ ਹੋ ਜਾਂਦਾ ਹੈ, ਜਿਸ ਵਿੱਚ ਹੋਰ ਲੋਕ ਵੀ ਸ਼ਾਮਿਲ ਹਨ ਜੋ ਕਿ ਉਸ "ਸੁਪਨਈ ਦੁਨੀਆ" ਤੋਂ ਆਜ਼ਾਦ ਹੋ ਕੇ ਹਕੀਕਤ ਵਿੱਚ ਦਾਖ਼ਲ ਹੋ ਗਏ ਹਨ।
ਮਹਾਰਾਜਾ ਰਣਜੀਤ ਸਿੰਘ (1780-1839) ਪੰਜਾਬ ਦੀ ਸਿੱਖ ਸਲਤਨਤ ਦੀ ਨੀਂਹ ਰੱਖਣ ਵਾਲੇ ਇੱਕ ਸਿੱਖ ਮਹਾਰਾਜਾ ਸੀ ਜਿੰਨਾ ਨੂੰ ਸ਼ੇਰ-ਏ-ਪੰਜਾਬ (ਪੰਜਾਬ ਦਾ ਸ਼ੇਰ) ਦੇ ਨਾਂ ਨਾਲ਼ ਜਾਣਿਆ ਜਾਂਦਾ ਹੈ। ਮਹਾਰਾਜਾ ਰਣਜੀਤ ਸਿੰਘ ਨੂੰ ਪੰਜਾਬ ਦੇ ਇਤਿਹਾਸ ਵਿੱਚ ਬਹਾਦਰ ਜੰਗਜੂ, ਦਲੇਰ ਮਹਾਰਾਜੇ ਤੇ ਮਹਾਨ ਸ਼ਖ਼ਸੀਅਤ ਵਜੋਂ ਜਾਣਿਆ ਜਾਂਦਾ ਹੈ। ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਵਿੱਚ ਸਿੱਖਾਂ, ਹਿੰਦੂਆਂ ਤੇ ਮੁਸਲਮਾਨਾਂ ਨੂੰ ਇੱਕ ਡੋਰ ਵਿੱਚ ਪਰੋਈ ਰੱਖਿਆ, ਜਿਸ ਕਰਕੇ ਖ਼ਾਲਸਾ ਰਾਜ ਦੀ ਹਰ ਥਾਂ ਸਿਫ਼ਤ ਕੀਤੀ ਜਾਂਦੀ ਸੀ।
ਸ਼੍ਰੀ ਗੁਰੂ ਤੇਗ ਬਹਾਦਰ ਜੀ (1 ਅਪਰੈਲ 1621 – 24 ਨਵੰਬਰ 1675) ਸਿੱਖਾਂ ਦੇ ਨੌਵੇਂ ਗੁਰੂ ਸਨ। ਉਨ੍ਹਾਂ ਨੂੰ ਹਿੰਦ ਦੀ ਚਾਦਰ ਕਹਿ ਕੇ ਸਨਮਾਨਿਆ ਜਾਂਦਾ ਹੈ, ਕਿਉਂਕਿ ਉਨ੍ਹਾਂ ਨੇ ਧਰਮ ਦੀ ਰਾਖੀ ਲਈ ਮਹਾਨ ਕੁਰਬਾਨੀ ਦਿੱਤੀ। ਗੁਰੁ ਤੇਗ ਬਹਾਦਰ ਜੀ ਦੀ ਕੁਰਬਾਨੀ ਨਾਲ ਭਾਰਤ ਦੀ ਦੱਬੀ ਕੁਚਲੀ ਆਮ ਜਨਤਾ ਹਾਕਮਾਂ ਨਾਲ ਟੱਕਰ ਲੈਣ ਤੇ ਕੁਰਬਾਨੀਆਂ ਦੇਣ ਲਈ ਤਿਆਰ ਬਰ ਤਿਆਰ ਹੋ ਗਈ।
ਭਾਰਤ ਦੱਖਣੀ ਏਸ਼ੀਆ ਦਾ ਇੱਕ ਦੇਸ਼ ਹੈ। ਇਹ ਖੇਤਰਫਲ ਦੇ ਹਿਸਾਬ ਨਾਲ ਦੁਨੀਆਂ ਦਾ ਸੱਤਵਾਂ ਅਤੇ ਆਬਾਦੀ ਦੇ ਹਿਸਾਬ ਨਾਲ ਦੁਨੀਆਂ ਦਾ ਦੂਜਾ ਸਭ ਤੋਂ ਵੱਡਾ ਦੇਸ਼ ਹੈ। ਭਾਰਤ ਦੁਨੀਆਂ ਦਾ ਸਭ ਤੋਂ ਵੱਧ ਆਬਾਦੀ ਵਾਲਾ ਲੋਕਤੰਤਰ ਹੈ। ਇਹ ਦੱਖਣ ਵਿੱਚ ਹਿੰਦ ਮਹਾਂਸਾਗਰ, ਦੱਖਣ-ਪੱਛਮ ਵਿੱਚ ਅਰਬ ਸਾਗਰ ਅਤੇ ਦੱਖਣ-ਪੂਰਬ ਵਿੱਚ ਬੰਗਾਲ ਦੀ ਖਾੜੀ ਨਾਲ ਘਿਰਿਆ ਹੋਇਆ ਹੈ। ਭਾਰਤ ਪੱਛਮ ਵੱਲ ਪਾਕਿਸਤਾਨ ਅਤੇ ਅਫ਼ਗ਼ਾਨਿਸਤਾਨ, ਉੱਤਰ ਵੱਲ ਚੀਨ, ਨੇਪਾਲ ਅਤੇ ਭੂਟਾਨ, ਪੂਰਬ ਵੱਲ ਬਰਮਾ ਅਤੇ ਬੰਗਲਾਦੇਸ਼ ਆਦਿ ਦੇਸ਼ਾਂ ਨਾਲ ਜ਼ਮੀਨੀ ਸਰਹੱਦ ਸਾਂਝੀ ਕਰਦਾ ਹੈ ਅਤੇ ਦੱਖਣ ਵੱਲ ਮਾਲਦੀਵ ਅਤੇ ਸ੍ਰੀ ਲੰਕਾ ਨਾਲ ਸਮੁੰਦਰੀ ਸਰਹੱਦ ਸਾਂਝੀ ਕਰਦਾ ਹੈ। ਭਾਰਤ ਦੇ ਅੰਡੇਮਾਨ ਅਤੇ ਨਿਕੋਬਾਰ ਟਾਪੂ ਬਰਮਾ, ਥਾਈਲੈਂਡ ਅਤੇ ਇੰਡੋਨੇਸ਼ੀਆ ਨਾਲ ਸਮੁੰਦਰੀ ਸਰਹੱਦ ਸਾਂਝੀ ਕਰਦੇ ਹਨ।
ਲੋਕਧਾਰਾ (ਅੰਗਰੇਜ਼ੀ: 'folklore') ਕਿਸੇ ਲੋਕ ਭਾਈਚਾਰੇ ਵਿੱਚ ਪ੍ਰਵਾਹਮਾਨ ਲੋਕ ਗੀਤਾਂ, ਲੋਕ ਸੰਗੀਤ, ਲੋਕ ਨਾਚ, ਮਿਥਾਂ, ਲੋਕ ਕਹਾਣੀਆਂ, ਦੰਦ ਕਥਾਵਾਂ, ਜ਼ਬਾਨੀ ਇਤਿਹਾਸ, ਕਹਾਵਤਾਂ, ਵਿਅੰਗ, ਬੁਝਾਰਤਾਂ, ਲੋਕ ਧਰਮ, ਲੋਕ ਵਿਸ਼ਵਾਸ, ਜਾਦੂ-ਟੂਣੇ, ਵਹਿਮ-ਭਰਮ, ਲੋਕ ਸਾਜ਼, ਸੰਦ, ਬਰਤਨ ਭਾਂਡੇ ਅਤੇ ਲੋਕ ਹਥਿਆਰਾਂ ਆਦਿ ਦਾ ਇੱਕ ਜਟਿਲ ਤਾਣਾ ਬਾਣਾ ਹੁੰਦਾ ਹੈ। ਇਸ ਨੂੰ ਅਸੀਂ ਚਾਰ ਵੰਨਗੀਆਂ ਵਿੱਚ ਵੰਡਦੇ ਹਾਂ।
ਨਿੱਕੀ ਕਹਾਣੀ ਆਧੁਨਿਕ ਗਲਪ ਸਾਹਿਤ ਦੀ ਇੱਕ ਵਿਧਾ ਹੈ। ਇਹ ਆਮ ਤੌਰ ਤੇ ਬਿਰਤਾਂਤਕ ਵਾਰਤਕ ਵਿੱਚ ਲਿਖੀ ਜਾਂਦੀ ਸੰਖੇਪ ਸਾਹਿਤਕ ਸਿਰਜਣਾ ਹੁੰਦੀ ਹੈ। ਨਿੱਕੀ ਕਹਾਣੀ 19 ਵੀਂ ਸਦੀ ਵਿੱਚ ਪਤ੍ਰਿਕਾ ਪ੍ਰਕਾਸ਼ਨ ਨਾਲ ਉਭਰੀ, ਚੈਖਵ ਦੇ ਨਾਲ ਆਪਣੀ ਸਿਖਰ ਤੱਕ ਪਹੁੰਚ ਗਈ, ਅਤੇ 20ਵੀਂ ਸਦੀ ਦੇ ਕਲਾ ਰੂਪਾਂ ਵਿੱਚ ਇੱਕ ਅਹਿਮ ਰੂਪ ਬਣ ਗਈ ਨਿੱਕੀ ਕਹਾਣੀ ਵਿੱਚ ਇੱਕ ਘਟਨਾ/ਅਨੁਭਵ ਨੂੰ ਥੋੜੇ ਪਾਤਰਾਂ ਰਾਹੀ ਪੇਸ਼ ਕੀਤਾ ਜਾਂਦਾ ਹੈ। ਇਸ ਵਿੱਚ ਕਿਸੇ ਅਨੁਭਵ ਨੂੰ ਮਾਨਵੀ ਸੰਦਰਭ ਵਿੱਚ ਪੇਸ਼ ਕੀਤਾ ਜਾਂਦਾ ਹੈ।
ਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਵਿਚ ਕਾਲ-ਵੰਡ ਦੀਆਂ ਸਮੱਸਿਆਵਾਂ
ਸਾਹਿਤਕ ਇਤਿਹਾਸਕਾਰੀ ਦੇ ਸਿੱਧਾਂਤਕ ਪੱਖ ਨੂੰ ਉਭਾਰਨ ਵਿੱਚ ਜਿੱਥੇ ਬਾਕੀ ਪੱਖਾਂ ਦਾ ਵੀ ਅਹਿਮ ਯੋਗਦਾਨ ਹੁੰਦਾ ਹੈ। ਉਥੇ ਕਾਲ ਵੰਡ ਦਾ ਵੀ ਬਹੁਤ ਮਹੱਤਵ ਹੈ। ਸਾਹਿਤ ਇਤਿਹਾਸ ਦਾ ਘੇਰਾ ਵਿਸ਼ਾਲ ਹੋਣ ਦੇ ਕਾਰਨ ਕਾਲਵੰਡ ਦੇ ਵੀ ਬਹੁਤ ਸਾਰੇ ਤਰੀਕੇ ਸਾਡੇ ਸਾਹਮਣੇ ਆਉਂਦੇ ਹਨ ਜਿਹਨਾਂ ਵਿੱਚ ਬਹੁਤ ਸਮੱਸਿਆਵਾਂ ਪਾਈਆਂ ਗਈਆਂ ਹਨ। ਜਿਨ੍ਹਾਂ-ਜਿਨ੍ਹਾਂ ਇਤਿਹਾਸਕਾਰਾਂ ਵਲੋਂ ਕਾਲ-ਵੰਡ ਕੀਤੀ ਗਈ ਹੈ ਉਹਨਾਂ ਨੇ ਵੱਖ-ਵੱਖ ਤਰੀਕੇ ਅਪਣਾਏ ਗਏ ਹਨ। ਜਿਸ ਕਾਰਨ ਇਹ ਸਮੱਸਿਆ ਪੈਦਾ ਹੁੰਦੀ ਹੈ ਕਿ ਕਿਸ ਸਾਹਿਤ ਇਤਿਹਾਸ ਦੀ ਕਾਲਵੰਡ ਨੂੰ ਠੀਕ ਮੰਨਿਆ ਜਾਵੇ। ਹੇਠਾਂ ਅਸੀਂ ਵੱਖ-ਵੱਖ ਇਤਿਹਾਸਕਾਰਾਂ ਵਲੋਂ ਕੀਤੀ ਕਾਲ-ਵੰਡ ਵਿੱਚ ਪਾਈਆਂ ਜਾਣ ਵਾਲੀਆ ਸਮੱਸਿਆਵਾ ਦੀ ਚਰਚਾ ਕਰਾਂਗੇ।
ਪੰਜਾਬ ਉੱਤਰ-ਪੱਛਮੀ ਭਾਰਤ ਦਾ ਇੱਕ ਰਾਜ ਹੈ ਜੋ ਕਿ ਪੰਜਾਬ ਖੇਤਰ ਦਾ ਇੱਕ ਭਾਗ ਹੈ। ਇਸ ਦਾ ਦੂਸਰਾ ਭਾਗ ਪਾਕਿਸਤਾਨ ਵਿੱਚ ਹੈ। ਇਸ ਦੀ ਸਰਹੱਦ ਉੱਤਰ ਵਿੱਚ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ, ਉੱਤਰ-ਪੂਰਬ ਵਿੱਚ ਹਿਮਾਚਲ ਪ੍ਰਦੇਸ਼, ਦੱਖਣ-ਪੂਰਬ ਵਿੱਚ ਹਰਿਆਣਾ, ਦੱਖਣ-ਪੱਛਮ ਵਿੱਚ ਰਾਜਸਥਾਨ ਅਤੇ ਪੱਛਮ ਵਿੱਚ ਪਾਕਿਸਤਾਨੀ ਪੰਜਾਬ ਨਾਲ ਲੱਗਦੀ ਹੈ। ਰਾਜ ਦਾ ਖੇਤਰਫਲ 50,362 ਵਰਗ ਕਿਲੋਮੀਟਰ (19,445 ਵਰਗ ਮੀਲ) ਦਾ ਹੈ ਜੋ ਕਿ ਭਾਰਤ ਦੇ ਕੁਲ ਭੂਗੋਲਿਕ ਖੇਤਰ ਦਾ 1.53% ਹੈ। ਇਹ ਭਾਰਤ ਦਾ ਖੇਤਰ ਵਜੋਂ 20ਵਾਂ ਸਭ ਤੋਂ ਵੱਡਾ ਰਾਜ ਹੈ। ਭਾਰਤੀ ਪੰਜਾਬ ਦੇ ਮੁੱਖ ਸ਼ਹਿਰ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਬਠਿੰਡਾ, ਫ਼ਿਰੋਜ਼ਪੁਰ, ਸੰਗਰੂਰ, ਮੋਹਾਲੀ ਅਤੇ ਪਟਿਆਲਾ ਹਨ। ਇਸ ਦੀ ਰਾਜਧਾਨੀ ਚੰਡੀਗੜ੍ਹ ਹੈ।
ਚਾਦਰ ਹੇਠਲਾ ਬੰਦਾ ਕਹਾਣੀ-ਸੰਗ੍ਰਹਿ ਸੁਖਵੰਤ ਕੌਰ ਮਾਨ ਦੁਆਰਾ ਰਚਿਤ ਹੈੈ। ਸੁਖਵੰਤ ਕੌਰ ਮਾਨ ਇੱਕ ਅਜਿਹੀ ਇਸਤਰੀ ਲੇਖਿਕਾ ਹੈ, ਜੋ ਇਸਤਰੀ ਲੇਖਿਕਾ ਨਹੀਂ ਸਗੋਂ ਇਸ ਤੋਂ ਵਧੇਰੇ ਹੈ। ਇਸ ਲੇਖਿਕਾ ਦੀਆਂ ਰਚਨਾਵਾਂ ਔਰਤਾਂ ਤੱਕ ਹੀ ਸੀਮਿਤ ਨਹੀਂ ਸਗੋਂ ਸਮੁੱਚੀ ਮਾਨਵੀ ਹੋਂਦ ਨੂੰ ਸਨਮੁੱਖ ਹੁੰਦੀਆਂ ਹਨ। ਚਾਦਰ ਹੇਠਲਾ ਬੰਦਾ ਕਹਾਣੀ-ਸੰਗ੍ਰਹਿ ਇਸ ਦੀ ਪ੍ਰਤੱਖ ਗਵਾਹੀ ਭਰਦਾ ਹੈ। ਇਸ ਸੰਗ੍ਰਹਿ ਦੀਆਂ ਕਹਾਣੀਆਂ ਮਾਨਵ ਦੇ ਦੁਖਾਂਤ ਦੀਆਂ ਬਾਤਾਂ ਪਾਉਂਦੀਆਂ ਹਨ। "ਚੇਤਨਾ ਪ੍ਰਕਾਸ਼ਨ" ਦੁਆਰਾ 2004 ਈ: 'ਚ ਪਹਿਲੀ ਵਾਰ ਛਾਪਿਆ ਇਹ ਕਹਾਣੀ ਸੰਗ੍ਰਹਿ ਸਮਾਜਿਕ ਜੀਵਨ ਦੇ ਵੱਖ-ਵੱਖ ਪਹਿਲੂਆਂ ਨੂੰ ਉਜਾਗਰ ਕਰਦਾ ਹੈ। ਕੁਝ ਕਹਾਣੀਆਂ ਲੇਖਿਕਾ ਦੀ ਆਪਦੀ ਤ੍ਰਾਸਦੀ ਨੂੰ ਬਿਆਨਦੀਆਂ ਹਨ। ਜਿਵੇਂ ਕਹਾਣੀ "ਸੱਪ ਤੇ ਸ਼ਹਿਰ" ਅਤੇ "ਦੇਰ ਆਇਤ ਦਰੁਸਤ ਆਇਤ"। 'ਚਾਦਰ ਹੇਠਲਾ ਬੰਦਾ' ਕਹਾਣੀ-ਸ੍ਰੰਗਹਿ ਕਹਾਣੀਕਾਰ ਦੀ ਦੂਰ-ਦ੍ਰਿਸ਼ਟੀ ਦਾ ਪ੍ਰਮਾਣ ਹੈ, ਇਸੇ ਕਰਕੇ "ਸੁਖਵੰਤ ਕੌਰ ਮਾਨ" ਇਸਤਰੀ ਲੇਖਿਕਾ ਤੋਂ ਵਧੇਰੇ ਸਮੁੱਚੀ ਮਾਨਵ-ਜਾਤੀ ਨੂੰ ਸਨਮੁੱਖ ਹੁੰਦੀ ਲੇਖਿਕਾ ਹੈ। ਜਿਸ ਕਰਕੇ ਸੁਖਵੰਤ ਕੌਰ ਮਾਨ ਆਪਣੀ ਸਮਕਾਲੀ ਇਸਤਰੀ ਲੇਖਿਕਾਵਾਂ ਤੋਂ ਕਿਤੇ ਅੱਗੇ ਹੈ।
ਪੰਜਾਬੀ ਇਕਾਂਂਗੀ ਉਂਜ ਤਾਂ ਪੱਛਮ ਵਿੱਚ ਵੀ ਇੱਕ ਨਵੀਂ ਸਾਹਿਤਕ-ਵਿਧਾ ਵਜੋਂ ਉਭਰੀ। ਇਹ ਕਲਾ ਉਨ੍ਹੀਵੀਂ ਸਦੀ ਦੇ ਅਖੀਰਲੇ ਦਹਾਕਿਆਂ ਵਿੱਚ ਪੈਦਾ ਹੋਈ, ਪ੍ਰੰਤੂ ਪੰਜਾਬੀ ਇਕਾਂਗੀ ਦਾ ਇਤਿਹਾਸ ਗਵਾਹ ਹੈ ਕਿ ਪੰਜਾਬੀ ਸਾਹਿਤ ਵਿੱਚ ਇਹ ਬਿਲਕੁਲ ਹੀ ਨਵੀਂ ਅਤੇ ਬਹੁਤ ਥੋੜੇ ਸਮੇਂ ਵਿੱਚ ਪ੍ਰਚਲਿਤ ਤੇ ਪ੍ਰਫੁਲਿਤ ਹੋਈ ਹੈ। ਪੰਜਾਬੀ ਇਕਾਂਗੀ ਦੇ ਲਿਖਣ-ਕਾਰਜ ਵਿੱਚ ਈਸ਼ਵਰ ਚੰਦਰ ਨੰਦਾ ਪਹਿਲ ਕਰਦਾ ਹੈ। ਜਿਸ ਵਿੱਚ ਉਸ ਦੀ ਇਕਾਂਗੀ ਰਚਨਾ ਸਮਾਜਿਕ ਮਸਲਿਆਂ ਦੇ ਸਨਮੁੱਖ ਹੁੰਦੀ ਹੈ। ਸਭ ਤੋਂ ਪਹਿਲੇ ਉਸਦਾ 'ਸੁਹਾਗ' ਨਾਂ ਦਾ ਇਕਾਂਗੀ 1913 ਵਿੱਚ ਲਿਖਿਆ ਤੇ ਸਟੇਜ(ਰੰਗ-ਮੰਚ) 'ਤੇ ਪੇਸ਼ ਕੀਤਾ ਗਿਆ। ਇਸ ਤੋਂ ਪਹਿਲਾਂ 1911 ਈ: 'ਚ ਬਣੀ ਸਰਸਵਤੀ ਸਟੇਜ ਸੁਸਾਇਟੀ ਨੇ ਲੇਡੀ ਗਰੈਗਰੀ ਦੀ ਇਕਾਂਗੀ "ਅਫ਼ਵਾਹ ਫੈਲਾਉ" ਖੇਡੀ, ਜੋ ਐਬੀ ਥਿਏਟਰ ਨੇ 1904 ਵਿੱਚ ਡਰਬਿਨ ਵਿੱਚ ਮੰਚਿਤ ਕੀਤੀ ਸੀ।
ਅੰਮ੍ਰਿਤਾ ਪ੍ਰੀਤਮ (31 ਅਗਸਤ 1919 - 31 ਅਕਤੂਬਰ 2005) ਇੱਕ ਪੰਜਾਬੀ ਲੇਖਕ, ਕਵੀ, ਨਾਵਲਕਾਰ, ਕਹਾਣੀਕਾਰ ਅਤੇ ਵਾਰਤਕਕਾਰ ਸੀ ਜਿਸਨੇ ਪੰਜਾਬੀ ਅਤੇ ਹਿੰਦੀ ਭਾਸ਼ਾਵਾਂ ਵਿੱਚ ਸਾਹਿਤ ਰਚਨਾ ਕੀਤੀ। ਉਸਨੂੰ ਪੰਜਾਬੀ ਭਾਸ਼ਾ ਦੇ 20ਵੀਂ ਸਦੀ ਦੇ ਸਭ ਤੋਂ ਅਹਿਮ ਕਵੀਆਂ ਵਿੱਚ ਮੰਨਿਆ ਜਾਂਦਾ ਹੈ ਅਤੇ ਪਹਿਲੀ ਅਹਿਮ ਨਾਰੀ ਲੇਖਕ ਮੰਨਿਆ ਜਾਂਦਾ ਹੈ। ਛੇ ਦਹਾਕਿਆਂ ਵਿੱਚ ਫੈਲੇ ਆਪਣੇ ਸਾਹਿਤਕ ਸਫ਼ਰ ਦੌਰਾਨ, ਉਸਨੇ ਕਵਿਤਾ, ਨਾਵਲ, ਜੀਵਨੀ, ਨਿਬੰਧ ਵਰਗੀਆਂ ਵਿਧਾਵਾਂ ਦੇ ਅੰਦਰ 100 ਤੋਂ ਵੱਧ ਕਿਤਾਬਾਂ ਲਿਖੀਆਂ ਹਨ। ਇਨ੍ਹਾਂ ਰਚਨਾਵਾਂ ਵਿੱਚ ਪ੍ਰੀਤਮ ਦੇ 20 ਕਾਵਿ-ਸੰਗ੍ਰਹਿ, 13 ਕਹਾਣੀ-ਸੰਗ੍ਰਹਿ, ਵਾਰਤਕ ਦੀਆਂ ਕਿਤਾਬਾਂ, ਤਿੰਨ ਸਫ਼ਰਨਾਮੇ, ਦੋ ਸਵੈ-ਜੀਵਨੀਆਂ ਅਤੇ ਪੰਜਾਬੀ ਲੋਕ ਗੀਤਾਂ ਦਾ ਇੱਕ ਸੰਗ੍ਰਿਹ ਵੀ ਸ਼ਾਮਿਲ ਹਨ। ਉਸ ਦੀਆਂ ਕਿਤਾਬਾਂ ਨੂੰ ਕਈ ਭਾਰਤੀ ਅਤੇ ਵਿਦੇਸ਼ੀ ਭਾਸ਼ਾਵਾਂ ਵਿੱਚ ਅਨੁਵਾਦ ਵੀ ਕੀਤਾ ਗਿਆ ਹੈ। ਅੰਮ੍ਰਿਤਾ ਪ੍ਰੀਤਮ ਨੇ 1966 ਤੋਂ ਨਾਗਮਣੀ ਮਾਸਿਕ ਪੱਤਰ ਦੀ ਸੰਪਾਦਨਾ ਸ਼ੁਰੂ ਕੀਤੀ। ਪ੍ਰੀਤਮ ਨੂੰ ਸਾਹਿਤ ਅਕਾਦਮੀ ਇਨਾਮ, ਭਾਰਤੀ ਗਿਆਨਪੀਠ ਅਤੇ ਪਦਮ ਵਿਭੂਸ਼ਨ ਨਾਲ ਸਨਮਾਨਿਤ ਕੀਤਾ ਗਿਆ।ਅੰਮ੍ਰਿਤਾ ਪ੍ਰੀਤਮ ਦੀ ਸਭ ਤੋਂ ਮਸ਼ਹੂਰ ਕਵਿਤਾ ਅੱਜ ਆਖਾਂ ਵਾਰਿਸ ਸ਼ਾਹ ਨੂੰ ਹੈ ਜਿਸ ਵਿੱਚ ਉਹ ਹਿੰਦੁਸਤਾਨ ਦੀ ਵੰਡ ਤੋਂ ਬਾਅਦ ਹੋਏ ਕਤਲੇਆਮ ਪ੍ਰਤੀ ਆਪਣਾ ਰੋਸ ਦਿਖਾਉਂਦੇ ਹੋਏ ਵਾਰਿਸ ਸ਼ਾਹ ਨੂੰ ਵਾਪਸ ਆਉਣ ਦੀ ਦੁਹਾਈ ਪਾਉਂਦੀ ਹੈ। ਇੱਕ ਨਾਵਲਕਾਰ ਦੇ ਤੌਰ ਉੱਤੇ ਪਿੰਜਰ (1950) ਉਸਦਾ ਸਭ ਤੋਂ ਮਸ਼ਹੂਰ ਨਾਵਲ ਹੈ ਜਿਸ ਉੱਤੇ ਬਾਅਦ ਵਿੱਚ ਇੱਕ ਅਵਾਰਡ ਜੇਤੂ ਫ਼ਿਲਮ ਪਿੰਜਰ (2003) ਵੀ ਬਣੀ।1947 ਵਿੱਚ ਭਾਰਤ ਤੇ ਪਾਕਿਸਤਾਨ ਦੀ ਵੰਡ ਪਿੱਛੋਂ ਇਹ ਲਿਹੌਰ ਤੋਂ ਹਿੰਦੁਸਤਾਨ ਆ ਗਈ।
ਉਦਾਤ ਜਾਂ ਸ਼ਿਰੋਮਣੀ (Sublime) ਪੱਛਮੀ ਕਾਵਿ ਸ਼ਾਸਤਰ ਵਿੱਚ ਕਾਵਿ ਅਭਿਵਿਅੰਜਨਾ ਦੇ ਵਸ਼ਿਸ਼ਟ ਅਤੇ ਉਤਕਰਸ਼ ਦਾ ਕਾਰਨ ਤੱਤ ਹੈ ਜਿਸਦਾ ਪ੍ਰਤੀਪਾਦਨ ਲੋਨਗਿਨੁਸ (ਲੋਂਜਾਈਨਸ) ਨੇ ਆਪਣੀ ਰਚਨਾ ਪੇਰਿਇਪਸੁਸ (ਕਵਿਤਾ ਵਿੱਚ ਉਦਾਤ ਤੱਤ) ਵਿੱਚ ਕੀਤਾ ਹੈ। ਇਸਦੇ ਅਨੁਸਾਰ ਉਦਾਤ ਤੱਤ ਕਾਵਿ ਸ਼ੈਲੀ ਦੀ ਉਹ ਮਹੱਤਵਪੂਰਣ ਵਿਸ਼ੇਸ਼ਤਾ ਹੈ ਜੋ ਵੱਖ ਵੱਖ ਵਿਅੰਜਨਾਵਾਂ ਦੇ ਮਾਧਿਅਮ ਰਾਹੀਂ ਕਿਸੇ ਘਟਨਾ ਅਤੇ ਸ਼ਖਸੀਅਤ ਦੇ ਰੋਮਾਂਟਿਕ, ਆਵੇਸ਼ਪੂਰਣ ਅਤੇ ਭਿਆਨਕ ਪੱਖ ਦੇ ਪਰਕਾਸ਼ਨ ਲਈ ਢੁਕਵੀਂ ਹੁੰਦੀ ਹੈ। ਸੱਚੇ ਉਦਾਤ ਦੀ ਛੋਹ ਮਾਤਰ ਨਾਲ ਮਾਨਵਾਤਮਾ ਸਹਿਜ ਹੀ ਉਤਕਰਸ਼ ਨੂੰ ਪ੍ਰਾਪਤ ਹੋ ਜਾਂਦੀ ਹੈ, ਆਮ ਧਰਾਤਲ ਤੋਂ ਉੱਪਰ ਉਠ ਕੇ ਆਨੰਦ ਅਤੇ ਖ਼ੁਸ਼ੀ ਨਾਲ ਭਿੱਜਣ ਲੱਗਦੀ ਹੈ ਅਤੇ ਸਰੋਤੇ ਅਥਵਾ ਪਾਠਕ ਨੂੰ ਮਹਿਸੂਸ ਹੋਣ ਲੱਗਦਾ ਹੈ ਕਿ ਜੋ ਕੁੱਝ ਉਸਨੇ ਸੁਣਿਆ ਜਾਂ ਪੜ੍ਹਿਆ ਹੈ ਉਹ ਖੁਦ ਆਪ ਉਸਦਾ ਭੋਗਿਆ ਹੋਇਆ ਹੈ। ਇਸਦੇ ਵਿਪਰੀਤ ਕਿਸੇ ਰਚਨਾ ਨੂੰ ਵਾਰ-ਵਾਰ ਪੜ੍ਹਨ ਜਾਂ ਸੁਣਨ ਦੇ ਬਾਅਦ ਵੀ ਜੇਕਰ ਵਿਅਕਤੀ ਦੀ ਆਤਮਾ ਉੱਨਤ ਵਿਚਾਰਾਂ ਦੇ ਵੱਲ ਰੁਚਿਤ ਨਹੀਂ ਹੁੰਦੀ ਤਾਂ ਸਪਸ਼ਟ ਹੀ ਉਕਤ ਰਚਨਾ ਵਿੱਚ ਪ੍ਰਤੱਖ ਅਰਥਾਂ ਤੋਂ ਅੱਗੇ ਵਿਚਾਰ ਉਤੇਜਕ ਸਾਮਗਰੀ ਦੀ ਅਣਹੋਂਦ ਹੈ ਅਤੇ ਉਸਨੂੰ ਉਦਾਤ-ਤੱਤ-ਯੁਕਤ ਨਹੀਂ ਮੰਨਿਆ ਜਾ ਸਕਦਾ। ਉਦਤ-ਤੱਤ-ਯੁਕਤ ਰਚਨਾ ਨਾ ਕੇਵਲ ਸਾਰਿਆਂ ਨੂੰ ਸਰਵਦਾ ਖ਼ੁਸ਼ ਕਰਦੀ ਹੈ, ਸਗੋਂ ਅਜੋੜ ਤੱਤਾਂ ਦੇ ਸੰਜੋਗ ਨਾਲ ਇੱਕ ਅਜਿਹੇ ਮਾਹੌਲ ਦਾ ਨਿਰਮਾਣ ਵੀ ਕਰਦੀ ਹੈ ਕਿ ਉਸਦੇ ਪ੍ਰਤੀ ਪਾਠਕ ਅਤੇ ਸਰੋਤੇ ਦੀ ਸ਼ਰਧਾ ਹੋਰ ਵੀ ਡੂੰਘੀ ਅਤੇ ਅਮਿੱਟ ਹੋ ਜਾਂਦੀ ਹੈ।
ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿੱਖਾਂ ਦਾ ਸਭ ਤੋਂ ਮਹਾਨ ਗ੍ਰੰਥ ਹੈ। ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਇਸ ਮਹਾਨ ਗ੍ਰੰਥ ਦਾ ਸੰਕਲਨ 1601 ਵਿੱਚ ਸ਼ੁਰੂ ਕੀਤਾ ਅਤੇ 2 ਅਗਸਤ 1604 ਨੂੰ ਸੰਪੰਨ ਕੀਤਾ। ਇਸ ਮਹਾਨ ਗ੍ਰੰਥ ਦੀ ਲੇਖਣੀ ਦਾ ਕਾਰਜ ਭਾਈ ਗੁਰਦਾਸ ਜੀ ਨੇ ਕੀਤਾ। ਇਸ ਵਿੱਚ ਪਹਿਲਾਂ ਪੰਜ ਗੁਰੂਆਂ ਦੀ ਬਾਣੀ ਦਰਜ ਸੀ; ਬਾਅਦ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਸ ਵਿੱਚ ਅਕਤੂਬਰ 1708 ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਸ਼ਾਮਲ ਕੀਤੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਛੇ ਗੁਰੂ ਸਹਿਬਾਨਾਂ ਤੋਂ ਇਲਾਵਾ 15 ਭਗਤਾਂ, 11 ਭੱਟਾਂ ਤੇ ਤਿੰਨ ਗੁਰੂ ਘਰ ਦੇ ਸਿੱਖ ਸ਼ਰਧਾਲੂਆਂ ਦੀ ਬਾਣੀ ਦਰਜ ਹੈ, ਜੋ ਹੇਠ ਲਿਖੇ ਪ੍ਰਕਾਰ ਹੈ-
ਗੁਰੂ ਅਮਰਦਾਸ ਜੀ (5 ਮਈ 1479 – 1 ਸਤੰਬਰ 1574) ਸਿੱਖਾਂ ਦੇ ਤੀਜੇ ਗੁਰੂ ਸਨ ਅਤੇ ਜੋ 26 ਮਈ 1552 ਨੂੰ 73 ਸਾਲ ਦੀ ਉਮਰੇ ਗੁਰੂ ਬਣੇ।ਸਿੱਖੀ ਨੂੰ ਕਬੂਲਣ ਤੋਂ ਪਹਿਲਾਂ, ਆਪਣੀ ਜ਼ਿੰਦਗੀ ਲਈ ਅਮਰਦਾਸ ਹਿੰਦੂ ਧਰਮ ਦੇ ਵੈਸ਼ਨਾ ਰੀਤ ਦੇ ਪੈਰੋਕਾਰ ਸਨ। ਇੱਕ ਰੋਜ਼ ਉਹਨਾ ਆਪਣੇ ਭਾਣਜੇ ਦੀ ਤੀਵੀਂ, ਬੀਬੀ ਅਮਰੋ ਤੋਂ, ਗੁਰ ਨਾਨਕ ਦੇ ਵਾਕ ਸੁਣੇ, ਅਤੇ ਉਸਦੇ ਅਸਰ ਨੂੰ ਮਹਿਸੂਸ ਕੀਤਾ। ਬੀਬੀ ਅਮਰੋ ਦੂਜੇ ਅਤੇ ਉਸ ਵਕ਼ਤ ਦੇ ਮੌਜੂਦਾ ਗੁਰੂ, ਗੁਰ ਅੰਗਦ ਦੀ ਧੀ ਸੀ। ਅਮਰਦਾਸ ਨੇ ਬੀਬੀ ਅਮਰੋ ਨੂੰ ਆਪਣੇ ਪਿਓ ਨਾਲ਼ ਮੁਲਾਕਾਤ ਕਰਵਾਉਣ ਲਈ ਮਨਾਇਆ ਅਤੇ 1539 ਵਿੱਚ, ਅਮਰਦਾਸ, 60 ਸਾਲ ਦੀ ਉਮਰੇ, ਗੁਰ ਅੰਗਦ ਨੂੰ ਮਿਲ ਸਿੱਖ ਬਣ, ਖ਼ੁਦ ਆਪ ਨੂੰ ਗੁਰੂ ਦੇ ਹਵਾਲੇ ਕੀਤਾ। 1552 ਵਿੱਚ, ਜਿਸਮਾਨੀ ਮਰਗ ਤੋਂ ਪਹਿਲਾਂ, ਗੁਰ ਅੰਗਦ ਸਾਹਿਬ ਨੇ ਅਮਰਦਾਸ ਨੂੰ ਗੁਰੂ ਤਖ਼ਤ ਸੌਂਪ ਗੁਰ ਅਮਰਦਾਸ ਐਲਾਨਿਆ, ਸਿੱਖਾਂ ਦੇ ਤੀਜੇ ਗੁਰੂ।ਗੁਰ ਅਮਰਦਾਸ ਸਾਹਿਬ ਸਿੱਖੀ ਦੇ ਖ਼ਾਸ ਨੁਹਾਰਕਾਰ ਸਨ, ਜਿਨ੍ਹਾਂ ਨੇ ਮਜ਼੍ਹਬੀ ਤਨਜ਼ੀਮ ਮੰਜੀ ਕਹਾਉਂਦੇ ਸਿਸਟਮ ਦਾ ਤਾਅਰਫ਼ ਕਰ ਟ੍ਰੇਨ ਹੋਏ ਸਰਬਰਾਹ ਮੁਕੱਰਰ ਕੀਤੇ, ਸਿਸਟਮ ਜੋ ਅਜੋਕੇ ਦੌਰ ਵਿੱਚ ਤਬਦੀਲ ਕਿਸਮ ਵਿੱਚ ਜਾਰੀ ਹੈ। ਉਹਨਾਂ ਆਪਣੇ ਵਾਕ ਕਿਤਾਬ ਵਿੱਚ ਲਿਖੇ ਜੋ ਆਖ਼ਰ ਆਦਿ ਗ੍ਰੰਥ ਦਾ ਹਿੱਸਾ ਬਣੇ। ਗੁਰ ਅਮਰਦਾਸ ਨੇ ਜਵਾਕਾਂ ਦੇ ਨਾਮਕਰਨ, ਵਿਆਹ (ਅਨੰਦ ਕਾਰਜ), ਅਤੇ ਮਰਗ ਵੇਲੇ ਫ਼ਿਊਨਰਲ ਵਰਗੇ ਸਿੱਖ ਰਿਵਾਜ਼ਾ ਦੇ ਨਾਲ਼ ਦਿਵਾਲੀ, ਮਾਘੀ ਅਤੇ ਵਿਸਾਖੀ ਨੂੰ ਸੰਗਤ ਦੇ ਰੂਪ ਵਿੱਚ ਇਕੱਤਰ ਹੋਣ ਦੇ ਦਸਤੂਰ ਨੂੰ ਕਾਇਮ ਕਰਨ ਵਿੱਚ ਮਦਦ ਕੀਤੀ। ਉਹਨਾਂ ਸਿੱਖ ਯਾਤਰਾ ਵਾਸਤੇ ਸੈਂਟਰ ਕਾਇਮ ਕੀਤੇ, ਅਤੇ ਦਰਬਾਰ ਸਾਹਿਬ ਵਾਸਤੇ ਜ਼ਮੀਨ ਚੁਣੀ।ਗੁਰ ਅਮਰਦਾਸ 95 ਸਾਲ ਦੀ ਉਮਰ ਤੱਕ ਸਿੱਖਾਂ ਦੇ ਰਹਿਬਰ ਰਹੇ, ਅਤੇ ਫ਼ਾਨੀ ਦੁਨੀਆ ਤੋਂ ਰੁਖ਼ਸਤ ਹੋਣ ਤੋਂ ਪਹਿਲਾਂ ਆਪਣੇ ਜਵਾਈ ਭਾਈ ਜੇਠਾ ਜੋ ਬਾਅਦ ਵਿੱਚ ਗੁਰ ਰਾਮਦਾਸ ਅਖਵਾਏ ਨੂੰ ਸਿੱਖਾਂ ਦਾ ਗੁਰੂ ਐਲਾਨਿਆ।
ਕੋਸ਼ਕਾਰੀ ਭਾਸ਼ਾ ਵਿਗਿਆਨ ਦੀ ਇੱਕ ਸ਼ਾਖਾ ਹੈ। ਭਾਸ਼ਾ ਵਿਗਿਆਨ ਦੇ ਵਿਦਿਆਰਥੀਆਂ ਨੂੰ ਪੜ੍ਹਾਈ ਦੌਰਾਨ ਅਨੁਵਾਦ ਅਤੇ ਕੋਸ਼ਕਾਰੀ ਜਿਹੇ ਵਿਸ਼ੇ ਵੀ ਪੜ੍ਹਾਏ ਜਾਂਦੇ ਹਨ। ਭਾਸ਼ਾ ਵਿਗਿਆਨ ਦਾ ਪ੍ਰਯੋਗ ਵਿਆਕਰਨ, ਤਰਜਮਾ, ਦੁਜੀ ਭਾਸ਼ਾ ਸਿਖਣਾ ਅਤੇ ਕੋਸ਼ਕਾਰੀ ਦੀਆਂ ਹੋਰ ਸ਼ਾਖਾਵਾਂ ਵਿੱਚ ਹੁੰਦਾ ਹੈ। ਕੋਸ਼ਾਕਾਰ ਉਹ ਮਾਹਿਰ ਹੁੰਦਾ ਹੈ ਜੋ ਸ਼ਬਦਕੋਸ਼, ਸੂਚੀਆਂ, ਵਿਸ਼ਵਕੋਸ਼ ਅਤੇ ਸ਼ਬਦ-ਸਾਗਰਾਂ ਨੂੰ ਲਿਖਦਾ ਜਾਂ ਉਹਨਾਂ ਦਾ ਸੰਕਲਨ ਕਰਦਾ ਹੈ। ਇਸ ਵਾਸਤੇ ਘੱਟੋ-ਘੱਟ ਦੋ ਭਾਸ਼ਾਵਾਂ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ। ਜਿਵੇਂ-ਜਿਵੇਂ ਦੁਨੀਆ ਵਿੱਚ ਸਭ ਸੰਸਕ੍ਰਿਤੀਆਂ ਅਤੇ ਮੁਲਕਾਂ ਦੇ ਬਹੁਭਾਸ਼ੀ ਲੋਕ ਇਕ-ਮਿਕ ਹੁੰਦੇ ਜਾ ਰਹੇ ਹਨ, ਉਵੇਂ ਹੀ ਜਾਣਕਾਰੀ ਅਤੇ ਭਾਸ਼ਾ ਦੇ ਇਨ੍ਹਾਂ ਸਰੋਤਾਂ ਦੀ ਲੋੜ ਵੀ ਤੀਬਰਤਾ ਨਾਲ ਵਧ ਰਹੀ ਹੈ। ਇਨ੍ਹਾਂ ਸਰੋਤਾਂ ਦੀ ਵਧ ਰਹੀ ਮੰਗ ਭਾਸ਼ਾ ਮਾਹਿਰਾਂ ਦੀ ਮੰਗ ਨੂੰ ਵਧਾਉਂਦੀ ਜਾ ਰਹੀ ਹੈ। ਦੁਨੀਆ ਭਰ ਵਿੱਚ ਉਹਨਾਂ ਲੋਕਾਂ ਦੀ ਬਹੁਤ ਜ਼ਿਆਦਾ ਮੰਗ ਹੈ ਜੋ ਅੰਗਰੇਜ਼ੀ ਤੋਂ ਇਲਾਵਾ ਵੱਡੀ ਗਿਣਤੀ ਲੋਕਾਂ ਵੱਲੋਂ ਬੋਲੀਆਂ ਜਾਂਦੀਆਂ ਭਾਸ਼ਾਵਾਂ ਜਾਣਦੇ ਹੋਣ ਜਿਵੇਂ ਕਿ ਹਿੰਦੀ, ਚੀਨੀ, ਫ੍ਰੈਂਚ ਅਤੇ ਪੰਜਾਬੀ। ਦੋ ਭਾਸ਼ਾਵਾਂ ਵਿੱਚ ਛਪਣ ਵਾਲੀਆਂ ਡਿਕਸ਼ਨਰੀਆਂ (ਸ਼ਬਦਕੋਸ਼ਾਂ) ਵਾਸਤੇ ਉਹਨਾਂ ਕੋਸ਼ਾਕਾਰਾਂ ਦੀ ਬੇਹੱਦ ਲੋੜ ਹੈ ਜਿਹਨਾਂ ਨੂੰ ਅੰਗਰੇਜ਼ੀ ਤੋਂ ਇਲਾਵਾ ਹਿੰਦੀ, ਪੰਜਾਬੀ ਜਾਂ ਕਿਸੇ ਵੀ ਵਧੇਰੇ ਬੋਲੀ ਜਾਣ ਵਾਲੀ ਭਾਸ਼ਾ ਦਾ ਨਾ ਸਿਰਫ਼ ਚੰਗਾ ਗਿਆਨ ਹੋਵੇ ਸਗੋਂ ਤਰਜਮਾ ਕਰਨ ਵਿੱਚ ਵੀ ਉਹ ਮਾਹਿਰ ਹੋਣ। ਇਹ ਦੋਵੇਂ ਹੀ ਗੁਣ ਭਾਸ਼ਾ ਦੇ ਵਿਦਿਆਰਥੀਆਂ ਵਿੱਚ ਹੁੰਦੇ ਹਨ। ਸਿਧਾਂਤਿਕ ਅਤੇ ਪ੍ਰਯੋਗਿਕ ਕੋਸਕਾਰੀ ਦੋ ਪ੍ਰਕਾਰ ਦੇ ਹੁੰਦੇ ਹਨ।
ਪੰਜਾਬੀ ਸਾਹਿਤ ਵਿੱਚ ਕਿੱਸਿਆਂ ਦਾ ਇੱਕ ਵਿਸ਼ੇਸ਼ ਸਥਾਨ ਹੈ।ਵੱਖ-ਵੱਖ ਕਵੀਆਂ ਵੱਲੋਂ ਲਗਭਗ ਹਰ ਕਾਲ ਵਿੱਚ ਲਿਖੀਆਂ ਅਨੇਕਾਂ ਪ੍ਰੇਮ ਕਥਾਵਾਂ ਸਾਨੂੰ ਕਿੱਸਾ ਰੂਪ ਵਿੱਚ ਮਿਲਦੀਆਂ ਹਨ। ਕਹਾਣੀਆਂ ਸੁਣਾਉਣ ਦਾ ਰਿਵਾਜ਼ ਬਹੁਤ ਪੁਰਾਣਾ ਹੈ। ਇਹਨਾਂ ਕਹਾਣੀਆਂ ਨੂੰ ਸਾਹਿਤ ਵਿੱਚ ਲਿਆਉਣ ਲਈ ਕਵਿਤਾ ਨੂੰ ਮਾਧਿਅਮ ਬਣਾਇਆ ਗਿਆ ਸੀ ਅਤੇ ਇਹਨਾਂ ਕਵਿਤਾਵਾਂ ਵਿੱਚ ਲਿਖੀਆਂ ਗਈਆਂ ਕਹਾਣੀਆਂ ਨੂੰ ਹੀ ਕਿੱਸਾ ਕਿਹਾ ਜਾਣ ਲੱਗਾ। ਪੰਜਾਬੀ ਵਿੱਚ ਹੀਰ ਰਾਂਝਾ, ਸੱਸੀ ਪੁਨੂੰ, ਸੋਹਣੀ-ਮਹਿਵਾਲ, ਮਿਰਜ਼ਾਂ ਸਾਹਿਬਾ ਆਦਿ ਕਿੱਸੇ ਮਿਲਦੇ ਹਨ। ਜਿਹੜੇ ਅੱਜ ਵੀ ਪੰਜਾਬ ਦੇ ਲੋਕਾਂ ਦੀਆਂ ਜ਼ੁਬਾਨਾ ਉੱਪਰ ਚੜੇ ਹੋਏ ਹਨ। ਇਹਨਾਂ ਕਿੱਸਿਆਂ ਦੀਆਂ ਜੜ੍ਹਾ ਪੂਰੇ ਪੰਜਾਬ ਵਿੱਚ ਬਹੁਤ ਡੂੰਘੀਆਂ ਹਨ।
ਭਾਸ਼ਾ ਇੱਕ ਅਜਿਹੀ ਪ੍ਰਣਾਲੀ ਹੈ ਜਿਸ ਵਿੱਚ ਮਨੁੱਖ ਦੀ ਸੰਚਾਰ ਦੀਆਂ ਪੇਚੀਦਾ ਪ੍ਰਣਾਲੀਆਂ ਦਾ ਵਿਕਾਸ, ਪ੍ਰਾਪਤੀ, ਰੱਖ-ਰਖਾਵ ਅਤੇ ਵਰਤੋਂ ਸ਼ਾਮਲ ਹਨ ; ਇੱਕ ਭਾਸ਼ਾ ਅਜਿਹੀ ਪ੍ਰਣਾਲੀ ਦਾ ਕੋਈ ਖਾਸ ਉਦਾਹਰਨ ਹੈ।ਭਾਸ਼ਾ ਦੀ ਵਿਗਿਆਨਿਕ ਖੋਜ ਨੂੰ ਭਾਸ਼ਾ ਵਿਗਿਆਨ ਕਿਹਾ ਜਾਂਦਾ ਹੈ।ਪ੍ਰਾਚੀਨ ਗ੍ਰੀਸ ਵਿੱਚ ਗੋਰਗੀਜ਼ ਅਤੇ ਪਲੈਟੋ ਦੇ ਸਮੇਂ ਤੋਂ ਭਾਸ਼ਾ ਦੇ ਫ਼ਲਸਫ਼ੇ ਬਾਰੇ ਸਵਾਲ, ਜਿਵੇਂ ਕਿ ਕੀ ਸ਼ਬਦ ਤਜਰਬੇ ਦਾ ਪ੍ਰਗਟਾਵਾ ਕਰ ਸਕਦੇ ਹਨ, ਬਹਿਸ ਦਾ ਵਿਸ਼ਾ ਰਹੇ ਹਨ। ਰੂਸੋ ਵਰਗੇ ਵਿਚਾਰਕਾਂ ਨੇ ਦਲੀਲ ਦਿੱਤੀ ਹੈ ਕਿ ਭਾਸ਼ਾ ਜਜ਼ਬੇ ਤੋਂ ਉਤਪੰਨ ਹੋਈ ਹੈ ਜਦਕਿ ਕਾਂਟ ਵਰਗੇ ਹੋਰਾਂ ਨੇ ਇਹ ਮੰਨਿਆ ਹੈ ਕਿ ਇਹ ਤਰਕਸ਼ੀਲ ਅਤੇ ਤਰਕਪੂਰਨ ਵਿਚਾਰਾਂ ਤੋਂ ਪੈਦਾ ਹੋਈ ਹੈ। 20ਵੀਂ ਸਦੀ ਦੇ ਫ਼ਿਲਾਸਫ਼ਰ ਵਿਟਜੇਂਨਸਟੀਨ ਨੇ ਦਲੀਲ ਦਿੱਤੀ ਕਿ ਫ਼ਲਸਫ਼ਾ ਅਸਲ ਵਿੱਚ ਭਾਸ਼ਾ ਦਾ ਅਧਿਐਨ ਹੈ। ਭਾਸ਼ਾ ਵਿਗਿਆਨ ਦੇ ਪ੍ਰਮੁੱਖ ਵਿਦਵਾਨਾਂ ਵਿੱਚ ਫੇਰਡੀਨੈਂਡ ਡੀ ਸੌੁਸੂਰ ਅਤੇ ਨੌਮ ਚੋਮਸਕੀ ਸ਼ਾਮਲ ਹਨ। ਭਾਸ਼ਾ ਦਾ ਵਿਗਿਆਨਕ ਅਧਿਐਨ ਕਰਨ ਵਾਲੇ ਵਿਗਿਆਨ ਨੂੰ ਭਾਸ਼ਾ ਵਿਗਿਆਨ ਕਿਹਾ ਜਾਂਦਾ ਹੈ।ਬੋਲੀ/ਭਾਸ਼ਾ ਇੱਕ ਦਿਨ ਵਿੱਚ ਨਹੀਂ ਬਣ ਜਾਂਦੀ। ਇਹ ਕਿਸੇ ਖ਼ਿੱਤੇ ਵਿੱਚ ਵਸਦੇ ਲੋਕਾਂ ਦੀ ਸਦੀਆਂ ਦੀ ਸਮੂਹਿਕ ਮਾਨਸਿਕ ਸਾਧਨਾ ਰਾਹੀਂ ਹੋਂਦ ਵਿੱਚ ਆਉਂਦੀ ਹੈ। ਇਹ ਸਿਰਫ਼ ਰੋਜ਼ਮਰ੍ਹਾ ਦੀ ਜ਼ਿੰਦਗੀ ਵਿੱਚ ਗੱਲਬਾਤ ਕਰਨ ਦਾ ਸਾਧਨ ਹੀ ਨਹੀਂ ਹੁੰਦੀ ਸਗੋਂ ਲੋਕ-ਗੀਤਾਂ, ਬਾਤਾਂ ਤੇ ਸਾਹਿਤਕ ਕਿਰਤਾਂ ਰਾਹੀਂ ਉਸ ਇਲਾਕੇ ਦੇ ਜਨ-ਜੀਵਨ ਨੂੰ ਨਵੀਂ ਊਰਜਾ ਵੀ ਦਿੰਦੀ ਹੈ। ਸ਼ਬਦ ਅਰਸ਼ਾਂ ਤੋਂ ਨਹੀਂ ਉਤਰਦੇ ਸਗੋਂ ਕਿਰਤ ਕਰਦੇ ਔਰਤਾਂ ਤੇ ਮਰਦਾਂ ਵਿੱਚ ਆਪਸੀ ਸੰਚਾਰ ਦੀ ਲੋੜ ’ਚੋਂ ਪੈਦਾ ਹੁੰਦੇ ਹਨ। ਮਰਦ ਤੇ ਔਰਤ ਵਿਚਲੇ ਆਪਸੀ ਰਿਸ਼ਤੇ, ਬਿਰਹਾ ਤੇ ਮਿਲਣ ਦੀਆਂ ਘੜੀਆਂ, ਪਿਆਰਿਆਂ ਦੀਆਂ ਉਡੀਕਾਂ ਤੇ ਤਾਂਘਾਂ, ਭੈਣਾਂ-ਭਰਾਵਾਂ ਵਿਚਲਾ ਪਿਆਰ, ਮਾਵਾਂ ਤੇ ਧੀਆਂ-ਪੁੱਤਾਂ ਵਿਚਲਾ ਮੋਹ, ਦਾਦਿਆਂ/ਪਿਓਆਂ ਤੇ ਸੰਤਾਨ ਵਿਚਲੇ ਡੂੰਘੇ ਸਨੇਹ ਦੇ ਨਾਤੇ ਬੋਲੀ ਦੀ ਨੁਹਾਰ ਘੜਦੇ ਹਨ। ਜ਼ੁਲਮ ਵਿਰੁੱਧ ਲੜਦੇ ਹੋਏ ਲੋਕ, ਆਪਣੇ ਦੁੱਖਾਂ, ਸੰਘਰਸ਼ਾਂ ਤੇ ਜਿੱਤਾਂ-ਹਾਰਾਂ ਦੀਆਂ ਵਾਰਾਂ ਲਿਖਦੇ ਹਨ। ਕਵੀ, ਢਾਡੀ, ਅਫ਼ਸਾਨਾਨਿਗਾਰ, ਨਾਵਲਕਾਰ, ਗ਼ਲਪ ਲੇਖਕ, ਨਾਟਕਕਾਰ, ਭਾਸ਼ਾ ਮਾਹਿਰ ਆਦਿ ਉਸ ਦੇ ਨੈਣ-ਨਕਸ਼ਾਂ ਨੂੰ ਤਿੱਖਾ ਕਰਦੇ ਹਨ।ਇਹ ਪਤਾ ਕਰਨਾ ਅਸੰਭਵ ਹੈ ਕਿ ਦੁਨੀਆ ਵਿੱਚ ਠੀਕ ਕਿੰਨੀਆਂ ਭਾਸ਼ਾਵਾਂ ਹਨ, ਅਤੇ ਇਹ ਗਿਣਤੀ ਭਾਸ਼ਾਵਾਂ ਅਤੇ ਉਪਭਾਸ਼ਾਵਾਂ ਵਿਚਕਾਰ ਅੰਸ਼ਕ ਤੌਰ 'ਤੇ ਮਨਮਾਨੇ ਭੇਦ ਉੱਤੇ ਨਿਰਭਰ ਕਰਦੀ ਹੈ। ਵੈਸੇ, ਅਨੁਮਾਨਾਂ ਅਨੁਸਾਰ ਇਹ ਗਿਣਤੀ 6000 ਅਤੇ 7000 ਦੇ ਵਿੱਚਕਾਰ ਹੈ। ਕੁਦਰਤੀ ਭਾਸ਼ਾਵਾਂ ਆਵਾਜ਼ਾਂ ਅਤੇ ਇਸ਼ਾਰਿਆਂ ਉੱਤੇ ਨਿਰਭਰ ਹੁੰਦੀਆਂ ਹਨ ਪਰ ਅੱਗੇ ਇਨ੍ਹਾਂ ਨੂੰ ਦੇਖਣ, ਸੁਣਨ ਅਤੇ ਸਪਰਸ਼ ਆਧਾਰਿਤ ਦੁਜੈਲੇ ਮਾਧਿਅਮਾਂ ਰਾਹੀਂ ਕੋਡਬੰਦ ਕੀਤਾ ਜਾ ਸਕਦਾ ਹੈ, ਮਿਸਾਲ ਲਈ ਅੱਖਰੀ ਲੇਖਣੀ, ਬਰੇਲ ਅਤੇ ਸੀਟੀਆਂ
ਪੰਜਾਬੀ ਭਾਸ਼ਾ /pʌnˈdʒɑːbi/ (ਸ਼ਾਹਮੁਖੀ: پنجابی) (ਗੁਰਮੁਖੀ: ਪੰਜਾਬੀ) ਪੰਜਾਬ ਦੀ ਭਾਸ਼ਾ, ਜਿਸ ਨੂੰ ਪੰਜਾਬ ਖੇਤਰ ਦੇ ਵਸਨੀਕ ਜਾਂ ਸੰਬੰਧਿਤ ਲੋਕ ਬੋਲਦੇ ਹਨ। ਇਹ ਭਾਸ਼ਾਵਾਂ ਦੇ ਹਿੰਦ-ਯੂਰਪੀ ਪਰਿਵਾਰ ਵਿੱਚੋਂ ਹਿੰਦ-ਇਰਾਨੀ ਪਰਿਵਾਰ ਨਾਲ਼ ਸਬੰਧ ਰੱਖਦੀ ਹੈ। ਇਹ ਪੰਜਾਬੀਆਂ ਦੀ ਮਾਂ ਬੋਲੀ ਹੈ ਅਤੇ ਸਿੱਖੀ ਦੀ ਧਾਰਮਿਕ ਭਾਸ਼ਾ ਵੀ ਹੈ। ਗੁਰਮੁਖੀ ਲਿਪੀ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕੀਤੀ ਗਈ ਹੈ। ਇਹ ਦੁਨੀਆਂ ਅਤੇ ਖ਼ਾਸ ਕਰ ਦੱਖਣੀ ਏਸ਼ੀਆ ਦੇ ਉੱਘੇ ਭੰਗੜਾ ਸੰਗੀਤ ਦੀ ਭਾਸ਼ਾ ਹੈ। ਪਾਕਿਸਤਾਨ ਵਿੱਚ ਇਹ ਸਭ ਤੋਂ ਵੱਧ ਬੋਲੀ ਜਾਣ ਵਾਲੀ ਬੋਲੀ ਹੈ।
ਕਰਣ (ਸੰਸਕ੍ਰਿਤ: कर्ण) ਮਹਾਭਾਰਤ ਦੇ ਸਭ ਤੋਂ ਪ੍ਰਮੁੱਖ ਪਾਤਰਾਂ ਵਿੱਚੋਂ ਇੱਕ ਹੈ। ਕਰਣ ਦੀ ਅਸਲੀ ਮਾਂ ਕੁੰਤੀ ਸੀ। ਉਹ ਸੂਰਜ ਦਾ ਪੁੱਤਰ ਸੀ। ਉਸ ਦਾ ਜਨਮ ਕੁੰਤੀ ਦਾ ਪਾਂਡੁ ਦੇ ਨਾਲ ਵਿਆਹ ਹੋਣ ਤੋਂ ਪਹਿਲਾਂ ਹੋਇਆ ਸੀ। ਕਰਨ ਮਹਾਂਭਾਰਤ ਦਾ ਸਭ ਤੋਂ ਵਧੀਆ ਤੀਰਅੰਦਾਜ਼ ਸੀ। ਵਿਆਸ ਦੁਆਰਾ ਰਚਿਤ ਮਹਾਂਭਾਰਤ ਵਿੱਚ ਕਰਨ ਨੂੰ ਬਹੁਤ ਸੁੰਦਰ ਜਾਂ ਪ੍ਰਿਯਦਰਸ਼ਨ ਨਾਲ ਸੰਬੋਧਨ ਕੀਤਾ ਗਿਆ ਹੈ| ਕਰਨ ਕਥਾ ਅਤੇ ਉਸ ਦੀ ਮਹਿਮਾ ਦੇ ਗੀਤ ਸਾਦੀਆਂ ਤੋਂ ਚਲਦੇ ਆ ਰਹੇ ਹਨ| ਕਰਨ ਛੇ ਪਾਂਡਵਾਂ ਵਿਚੋਂ ਸਭ ਤੋਂ ਵੱਡਾ ਭਰਾ ਸੀ। ਕਰਨ ਪ੍ਰਭੂ [[ਪਰਸ਼ੂਰਾਮ] ਦਾ ਸਭ ਤੋਂ ਪਿਆਰਾ ਚੇਲਾ ਸੀ| ਹਾਲਾਂਕਿ ਮਹਾਂਭਾਰਤ ਵਿੱਚ ਭੀਸ਼ਮ ਅਤੇ ਦਰੋਣ ਵੀ ਪਰਸ਼ੂਰਾਮ ਦੇ ਚੇਲੇ ਸੀ ਪਰ ਉਨ੍ਹਾਂ ਉੱਤੇ ਜ਼ਿਆਦਾ ਜ਼ੋਰ ਨਹੀਂ ਦਿੱਤਾ ਗਿਆ| ਪਰਸ਼ੂਰਾਮ ਨੇ ਆਪ ਕਰਨ ਦੇ ਤ੍ਰਿਲੋਕ ਵਿੱਚ ਸਭ ਤੋਂ ਉੱਤਮ ਨੂੰ ਸਵੀਕਾਰ ਕੀਤਾ ਸੀ ਅਤੇ ਕਰਨ ਨੂੰ ਆਪਣੇ ਸਾਰੇ ਸ਼ਸ਼ਤਰ/ਹਥਿਆਰ ਦਿੱਤੇ ਸਨ। ਕਰਣ ਦੁਰਯੋਧਨ ਦਾ ਸਭ ਤੋਂ ਚੰਗਾ ਮਿੱਤਰ ਸੀ, ਅਤੇ ਮਹਾਭਾਰਤ ਦੀ ਲੜਾਈ ਵਿੱਚ ਉਹ ਆਪਣੇ ਭਰਾਵਾਂ ਦੇ ਵਿਰੁੱਧ ਲੜਿਆ।
ਅਰਸਤੂ ਦਾ ਤ੍ਰਾਸਦੀ ਸਿਧਾਂਤ ਤ੍ਰਾਸਦੀ ਅੰਗਰੇਜ਼ੀ ਭਾਸ਼ਾ ਦੇ ਸ਼ਬਦ 'ਟ੍ਰੈਜਿਡੀ'(Tragedy) ਦਾ ਸਮਾਨਆਰਥਕ ਪੰਜਾਬੀ ਪ੍ਰਾਰੂਪ ਹੈ। ਟ੍ਰੈਜਿਡੀ ਯੂਨਾਨੀ ਭਾਸ਼ਾ ਦੇ ਸੰਯੁਕਤ ਸ਼ਬਦ ਟ੍ਰੋਗੋਇਡੀਆ(Tragoidia)ਤੋਂ ਵਿਕਸਿਤ ਹੋਇਆ ਹੈ। ਵਿਉਂਤਪੱਤੀ ਅਨੁਸਾਰ Tragos (ਬੱਕਰੀ) ਅਤੇ Aeidein( to sing)ਦੇ ਮਿਲਾਪ ਤੋਂ ਬਣਿਆ Tragoidia ਭਾਵ ਬੱਕਰੀ ਦਾ ਗੀਤ ਬਣਦਾ ਹੈ। ਇਸ ਸ਼ਬਦ (Tragoidia)ਦੇ ਅਰਥ ਨੂੰ ਇਨਾਮ ਵਜੋਂ ਜਾਂ ਇੱਕ ਬੱਕਰੀ ਵਜੋਂ, ਜੋ ਮੁੱਢਲਾ ਨਾਟਕਕਾਰ ਜੋ ਪ੍ਰਤੀਯੋਗਤਾ ਜਿੱਤਦਾ ਸੀ ਜਾਂ ਉਹ ਪ੍ਰਤੀਯੋਗੀ ਜਿਹਨਾਂ ਨੇ ਬੱਕਰੀ ਦੀ ਖੱਲ ਦੇ ਕੱਪੜੇ ਪਾਏ ਹੁੰਦੇ ਸਨ, ਨੂੰ ਦਿੱਤੇ ਜਾਂਦੇ ਸੀ ਜਾਂ ਉਹ ਬੱਕਰੀ ਜੋ ਰੀਤੀ ਰਿਵਾਜਾਂ ਅਨੁਸਾਰ ਕੁਰਬਾਨੀ ਚੜ੍ਹਾਈ ਜਾਂਦੀ ਸੀ ਵਿੱਚੋਂ ਟ੍ਰੈਜਿਡੀ ਵਿਕਸਿਤ ਹੋਇਆ।ਅਰਸਤੂ ਨੇ ਨਾਟਕ ਦੇ ਦੋ ਭੇਦ ਮੰਨੇ ਹਨ ਇੱਕ ਹੈ ਤ੍ਰਾਸਦੀ ਅਤੇ ਦੂਸਰਾ ਕਾਮਦੀ। ਤ੍ਰਾਸਦੀ ਦਾ ਨਿਸ਼ਾਨਾ ਤ੍ਰਾਸ ਅਤੇ ਕਰੁਣਾ ਨੂੰ ਪੈਦਾ ਕਰਨਾ ਹੈ ਅਤੇ ਕਾਮਦੀ ਦਾ ਨਿਸ਼ਾਨਾ ਹਾਸੇ ਅਤੇ ਹਰਖ ਨੂੰ ਪੈਦਾ ਕਰਨਾ ਹੈ।ਕਾਮਦੀ ਦਾ ਨਿਸ਼ਾਨਾ ਹਰਖ ਹੁੰਦਾ ਹੈ ਯਥਾਰਥ ਨਾਲੋਂ ਮਨੁੱਖ ਦਾ ਮੰਦੇਰਾ ਚਿਤਰਨ ਜਦਕਿ ਤ੍ਰਾਸਦੀ ਦਾ ਵਿਸ਼ਾ-ਵਸਤੂ ਅਤੇ ਉਸਦੇ ਪਾਤਰ ਗੰਭੀਰ ਅਤੇ ਉਦਾਤ ਹੁੰਦੇ ਹਨ ਜਦੋਂ ਕਿ ਕਾਮਦੀ ਦਾ ਵਿਸ਼ਾ-ਵਸਤੂ ਦੇ ਪਾਤਰ ਨੀਵੇਂ ਘਟੀਆ ਹੁੰਦੇ ਹਨ।■ਪਰਿਭਾਸ਼ਾ:
ਗ਼ਜ਼ਲ (ਅਰਬੀ/ਫ਼ਾਰਸੀ/ਉਰਦੂ : غزل) ਮੂਲ ਤੌਰ 'ਤੇ ਅਰਬੀ ਸ਼ਾਇਰੀ ਦੀ ਇੱਕ ਵਿਧਾ ਹੈ। ਬਾਅਦ ਵਿੱਚ ਇਹ ਇਰਾਨ ਤੋਂ ਹੁੰਦੀ ਹੋਈ ਭਾਰਤ ਪਹੁੰਚੀ ਅਤੇ ਫ਼ਾਰਸੀ ਅਤੇ ਉਰਦੂ ਸ਼ਾਇਰੀ ਵਿੱਚ ਰਚਮਿਚ ਗਈ। ਇਸ ਕਾਵਿ-ਵਿਧਾ ਵਿੱਚ ‘ਅਰੂਜ਼’ ਦੇ ਨਿਯਮਾਂ ਦੀ ਬੰਦਸ਼ ਨੇ ਇਸ ਨੂੰ ਸੰਗੀਤ ਨਾਲ ਇੱਕਸੁਰ ਕਰ ਦਿੱਤਾ। ਇਸ ਲਈ ਇਹ ਗਾਇਕੀ ਦੇ ਖੇਤਰ ਵਿੱਚ ਸੁਹਜਾਤਮਕ ਬੁਲੰਦੀਆਂ ਛੂਹ ਗਈ। ਚੌਧਵੀਂ ਸਦੀ ਦੇ ਫ਼ਾਰਸੀ ਸ਼ਾਇਰ ਹਾਫਿਜ਼ ਸ਼ਿਰਾਜ਼ੀ ਦੀ ਕਾਵਿਕ ਜਾਦੂਗਰੀ ਨੇ ਯੂਰਪ ਵਿੱਚ ਮਹਾਨ ਜਰਮਨ ਕਵੀ ਗੇਟੇ ਅਤੇ ਸਪੇਨੀ ਕਵੀ ਲੋਰਕਾ ਤੱਕ ਨੂੰ ਇਸ ਵਿਧਾ ਵਿੱਚ ਸ਼ਾਇਰੀ ਕਰਨ ਲਈ ਪ੍ਰੇਰ ਲਿਆ।
ਸੁਖਵੰਤ ਕੌਰ ਮਾਨ ਦੇ ਜੀਵਨ ਅਤੇ ਚਾਦਰ ਹੇਠਲਾ ਬੰਦਾ ਕਹਾਣੀ ਸੰਗ੍ਰਹਿ ਵਿਚ ਪੇਸ਼ ਵਿਸ਼ੇ ਅਤੇ ਮਿੱਥ ਬਾਰੇ ਜਾਣਕਾਰੀ
ਸੁਖਵੰਤ ਕੌਰ ਮਾਨ ਦੇ ਜੀਵਨ ਅਤੇ ਚਾਦਰ ਹੇਠਲਾ ਬੰਦਾ ਕਹਾਣੀ ਸੰਗ੍ਰਹਿ ਵਿਚ ਪੇਸ਼ ਵਿਸ਼ੇ ਅਤੇ ਮਿੱਥ ਬਾਰੇ ਜਾਣਕਾਰੀ । ਆਧੁਨਿਕ ਪੰਜਾਬੀ ਕਹਾਣੀ ਦੀ ਸਥਾਪਤ ਕਹਾਣੀਕਾਰ ਸੁਖਵੰਤ ਕੌਰ ਮਾਨ ਦਾ ਜਨਮ 19 ਜਨਵਰੀ 1937 ਨੂੰ ਮਾਨਾਂ ਵਾਲਾ ਬਾਰ, ਜਿਲ੍ਹਾ ਸ਼ੇਖ਼ੂਪੁਰਾ (ਪਾਕਿਸਤਾਨ) ਵਿੱਚ ਕਰਤਾਰ ਕੌਰ ਵਿਰਕ ਤੇ ਪਿਤਾ ਕਿਸ਼ਨ ਸਿੰਘ ਮਾਨ ਦੇ ਘਰ ਹੋਇਆ। ਪਰਿਵਾਰ ਦਾ ਜੱਦੀ-ਪੁਸ਼ਤੀ ਕਿੱਤਾ ਖੇਤੀਬਾੜੀ ਸੀ। ਦੇਸ਼ ਦੀ ਵੰਡ ਤੋ ਬਾਅਦ ਉਹ ਲੁਧਿਆਣਾ ਆ ਗਏ,ਜਿੱਥੇ ਉਨ੍ਹਾ ਨੇ ਗਿਆਨੀ ਦੀ ਪੜ੍ਹਾਈ ਕੀਤੀ। ਉਨ੍ਹਾ ਨੇ ਪੱਤਰ ਵਿਹਾਰ ਸਿੱਖਿਆ ਵਿਭਾਗ ਪੰਜਾਬੀ ਯੂਨੀਵਰਸਿਟੀ, ਪਟਿਆਲਾ ਤੋਂ ਪੰਜਾਬੀ ਦੀ ਐਮ.ਏ ਕੀਤੀ। ਸੁਖਵੰਤ ਕੌਰ ਮਾਨ ਦੀ ਰਚਨਾ ਪ੍ਰਕਿਰਿਆ ਦਾ ਆਰੰਭ 1964 ਵਿਚ ਹੁੰਦਾ ਹੈ। ਜਨਵਰੀ 1965 ਵਿਚ ਉਨ੍ਹਾ ਦੀ ਪਹਿਲੀ ਕਹਾਣੀ ‘ਘਰ ਵਾਲੀ’ ਆਰਸੀ ਪੱਤਰਿਕਾ ਵਿਚ ਛਪੀ। ਕਹਾਣੀ ਸੰਗ੍ਰਹਿ ਚਾਦਰ ਹੇਠਲਾ ਬੰਦਾ (2001) ਰੁੱਤ(2013) ਮਹਿਰੂਮੀਆਂ ਭੱਖੜੇ ਦੇ ਫੁੱਲ (1982) ਤਰੇੜ (1984) ਇਸ ਦੇ ਬਾਵਜੂਦ (1985) ਮੋਹ ਮਿੱਟੀ (1999) ਮਨ ਮਤੀਆਂ ਨਾਵਲ ਜਜੀਰੇ (1982) ਨਾਵਲਿਟ ਉਹ ਨਹੀਂ ਆਉਣਗੇ (1978) ਪੈਰਾਂ ਹੇਠਲੇ ਅੰਗਿਅਾਰ (1984) ਗਲਪ-ਕਾਵਿ ਵਿਹੜਾ (2002) ਡਿਓੁੜੀ (2001) ਬਾਲ-ਸਾਹਿਤ ਸੋਨੇ ਦਾ ਰੁੱਖ ਭਰਮਾ ਦੇ ਘੋੜੇ ਸੁਣੋ ਕਹਾਣੀ ਨਾਨਕ ਨਿੱਕਿਆ ਲਈ ਲੰਗੜੀ ਤਿਤਲੀ ਇਕ ਸੀ ਕਾਲੂ ਜੰਗਲ ਵਿਚ ਸਕੂਲ ਸੱਤ ਕਤੂਰੇ ਸ਼ਿਮਲੇ ਚਲੇ ਟਾਹਲੀ ਟੰਗਿਆ ਆਲ੍ਹਣਾ ਪੰਪ ਪੰਪ ਪੰਪੀ ਚਾਦਰ ਹੇਠਲਾ ਬੰਦਾ ਇਸ ਸੰਗ੍ਰਹਿ ਵਿੱਚ ਵੱਖ -ਵੱਖ ਸਰੋਕਾਰਾਂ ਨਾਲ ਸੰਬੰਧਿਤ ਦਸ ਕਹਾਣੀਆਂ ਹਨ। ਇਹ ਸਮਾਜ ਦੇ ਹਰ ਵਰਗ ਦੇ ਜੀਵਨ ਨੂੰ ਸਪਰਸ਼ ਕਰਦੀਆਂ ਹਨ। ਇਹ ਕਹਾਣੀਆਂ ਇਸ ਪ੍ਰਕਾਰ ਹਨ, ਸੱਪ ਤੇ ਸ਼ਹਿਰ "ਸੱਪ ਤੇ ਸ਼ਹਿਰ" ਕਹਾਣੀ ਦੇਸ਼-ਵੰਡ ਦੇ ਦੌਰਾਨ ਫੈਲੀ ਅੰਨ੍ਹੀ ਧਾਰਮਿਕ ਕੱਟੜਤਾ ਨੂੰ ਬਿਆਨ ਕਰਦੀ ਹੈ, ਜੋ ਲੇਖਿਕਾ ਦੀ ਆਪਣੀ ਹੋਂਣੀ ਵੀ ਹੈ। ਕਿਉਂਕਿ ਜੋ ਵਿਅਕਤੀ ਸਿੱਖ ਹੋਣ ਦੇ ਬਾਵਜੂਦ ਆਪਣੇ ਹੀ ਸਿੱਖ ਭਰਾਵਾਂ ਵੱਲੋਂ ਮੁਸਲਮਾਨਸਮਝ ਕੇ ਮਾਰ ਦਿੱਤਾ ਜਾਂਦਾ ਹੈ, ਉਹ ਲੇਖਿਕਾ ਦਾ "ਪਿਤਾ" ਹੀ ਸੀ। ਇਸ ਤਰ੍ਹਾ ਕਹਾਣੀ ਸੁਝਾਉਂਦੀ ਹੈ ਕਿ ਅਜੋਕੇ ਸਮਿਆਂ ਵਿੱਚ ਮਨੁੱਖ(ਸ਼ਹਿਰ) ਸੱਪ ਨਾਲੋਂ ਵਧੇਰੇ ਖਤਰਨਾਕ ਹੈ। ਚਾਦਰ ਹੇਠਲਾ ਬੰਦਾ ਇਹ ਕਹਾਣੀ ਪੰਜਾਬ ਸੰਕਟ ਨਾਲ ਸੰਬੰਧਿਤ ਹੈ ਕਿ ਜਿਵੇਂ ਜਾਦੂਗਰ ਦੇ ਜਾਦੂ ਦੌਰਾਨ ਚਾਦਰ ਹੇਠਲਾ ਬੰਦਾ ਵੱਢੇ ਜਾਣ ਉਪਰੰਤ ਵੀ ਪੈਂਦਾ ਉੱਠ ਪੈਂਦਾ ਹੈ। ਬਿਲਕੁੱਲ ਉਸੇ ਤਰ੍ਹਾਂ ਮਨੁੱਖ ਵੀ ਸੰਘਰਸ਼ਸ਼ੀਲ ਹੋਣ ਕਰਕੇ ਫਿਰ ਆਪਣੇ ਹਾਲਾਤਾਂ ਵਿੱਚੋਂ ਉੱਭਰ ਪੈਂਦਾ ਹੈ। ਇਸ ਦਾਸਤਾਨ ਦੀ ਗਵਾਹੀ ਇਸ ਕਹਾਣੀ ਦਾ ਪਾਤਰ "ਮਾਸਟਰ ਸਤਿਨਾਮ" ਭਰਦਾ ਹੈ। ਜੋ ਪੰਜਾਬ ਸੰਕਟ ਸਮੇਂ ਦਿੱਲੀ ਵਿੱਚ ਪੀੜਤ ਹੁੰਦਾ ਹੈ। ਬਿਤਤਾਂਤਕਾਰ ਅਨੁਸਾਰ ਉਸਨੂੰ ਇਹਨਾਂ ਸਤਰਾਂ 'ਤੇ ਹੈਰਾਨੀ ਹੁੰਦੀ ਹੈ ਕਿ, "ਹਿੰਦੂ ਮੁਸਲਿਮ ਸਿੱਖ ਈਸਾਈ, ਅਸੀਂ ਹਾਂ ਸਾਰੇ ਭਾਈ ਭਾਈ।"[3] ਜ਼ਿੰਦਗਾਨੀ 'ਜ਼ਿੰਦਗਾਨੀ' ਕਹਾਣੀ ਨਿਮਨ ਵਰਗ ਦੀ ਲੁੱਟ ਨੂੰ ਦਰਸਾਉਂਦੀ ਹੈ ਅਤੇ ਇਹ ਦੱਸਦੀ ਹੈ ਕਿ ਕਿਵੇਂ ਆਰਥਿਕ ਤੰਗੀਆਂ ਤੋਂ ਮਜ਼ਬੂਰ ਹੋ ਕਿ ਇੱਕ ਵਿਅਕਤੀ ਗਲ਼ਤ ਰਾਸਤਾ ਫੜ੍ਹਦਾ ਹੈ। ਇਸ ਤਰ੍ਹਾ ਨਿਮਨ ਵਰਗ ਜ਼ਿੰਦਗਾਨੀ ਬਦਤਰ ਹੈ ਪਰ ਅਮੀਰ ਘਰਾਂ ਦੇ ਕੋਝੇ-ਕਮਲੇ ਵਿਅਕਤੀਆਂ ਨਾਲ ਵੀ ਇਹਨਾਂ ਗਰੀਬ ਦੀ ਤਰ੍ਹਾਂ ਹੀ ਹੁੰਦਾ ਹੈ। ਜਿਸ ਦੀ ਗਵਾਹੀ ਕਹਾਣੀ ਦਾ ਪਾਤਰ 'ਲੱਲ੍ਹਾ' ਭਰਦਾ ਹੈ। ਕਾਣਾ ਦਿਓ 'ਕਾਣਾ ਦਿਓ' ਕਹਾਣੀ ਅਧੂਰੀ ਅਜ਼ਾਦੀ ਦੀ ਵਾਰਤਾ ਦੱਸਦੀ ਹੈ, ਜਿਸ ਰਾਹੀਂ ਇੱਕ ਬੱਚੇ ਦੇ ਨਜ਼ਰੀਏ ਤੋਂ ਅਜ਼ਾਦੀ ਦੇ ਯੋਧਿਆਂ ਨੂੰ ਵਰਤਮਾਨ ਸਮੇਂ ਤੱਕ ਵੀ ਸੰਘਰਸ਼ ਕਰਦੇ ਦਿਖਾਇਆ ਹੈ। ਕਹਾਣੀ 'ਚ 'ਕਾਣਾ ਦਿਓ' ਅਧੂਰੀ ਅਜ਼ਾਦੀ ਨੂੰ ਕਿਹਾ ਹੈ। ਕਿੳਂਕਿ ਇਹ ਅਜ਼ਾਦੀ ਹਾਲੇ ਵੀ ਸੰਪੂਰਨ ਰੂਪ 'ਚ ਹਰ ਤਬਕੇ ਤੱਕ ਨਹੀਂ ਅਪੜੀ, ਜਦਕਿ ਅਜ਼ਾਦੀ ਪ੍ਰਵਾਨਿਆ ਦਾ ਸੁਪਨਾ 'ਅਜ਼ਾਦੀ ਪੂਰਨ' ਅਜ਼ਾਦੀ ਸੀ। ਅਜੰਡਾ 'ਅਜੰਡਾ' ਦੇਸ਼ ਦੀ ਅਜ਼ਾਦੀ ਤੋਂ ਬਾਅਦ ਵੀ ਨਿਮਨ ਵਰਗਾਂ ਦੀ ਸਿੱਧੇ-ਅਸਿੱਧੇ ਤਰੀਕੇ ਨਾਲ ਹੋ ਰਹੀ ਲੁੱਟ ਨੂੰ ਬਿਆਨ ਕਰਦੀ ਕਹਾਣੀ ਹੈ। ਪਿੰਡ ਦੇ ਪੰਚ-ਸਰਪੰਚ ਤੋਂ ਲੈ ਕੇ ਅਫ਼ਸਰਸ਼ਾਹੀ ਤੱਕ ਹਰ ਸ਼ੈਅ ਵੱਲੋਂ ਇਸ ਨਿਮਨ ਵਰਗ ਦਾ ਸ਼ੋਸ਼ਣ ਜਾਰੀ ਹੈ। ਇਹ ਕਹਾਣੀ ਸ਼ਾਸਕ ਧਿਰ ਵੱਲੋਂ ਅਖੌਤੀ 'ਅਜੰਡੇ' ਬਣਾ ਕੇ ਹੋ ਰਹੀ ਲੁੱਟ ਨੂੰ ਬਿਆਨਦੀ ਹੈ, ਇਸ ਲੁੱਟ ਨਾਲ ਜਮਾਤੀ ਵਰਗ 'ਚ ਪਾੜਾ ਵਧਦਾ ਜਾ ਰਿਹਾ ਹੈ। ਕੱਛੂ ਕੁੰਮਾ 'ਕੱਛੂ-ਕੁੰਮਾ' ਕਹਾਣੀ ਮਿਹਨਤਕਸ਼ ਵਰਗ ਦੇ ਧੀਮੀ ਚਾਲ ਨਾਲ ਆਰਥਿਕ ਪੱਖੋਂ ਸੁਤੰਤਰ ਹੋਣ ਦੀ ਗਾਥਾ ਹੈ। ਜਿਸ ਵਿੱਚ ਕਾਮਾ ਵਰਗ ਪੈਟੀ-ਬੁਰਜੂਆ ਧਿਰ ਵੱਲੋਂ ਅਜ਼ਾਦ ਹੁੰਦਾ ਹੈ ਤੇ ਨਾਲ ਹੀ ਕਹਾਣੀ ਵਿੱਚ ਪੈਟੀ-ਬੁਰਜੂਆ ਧਿਰ ਦੀ ਡਿਗ ਰਹੀ ਹਾਲਤ ਨੂੰ ਬਿਆਨਿਆ ਹੈ। ਡੁੱਬਦੇ ਸੂਰਜ ਨਾਲ ਇਹ ਕਹਾਣੀ ਵੱਖਰੇ ਵਿਸ਼ੇ-ਸਰੋਕਾਰਾਂ ਵਾਲੀ ਹੈ। ਕਹਾਣੀ ਵਿੱਚ ਇੱਕ ਬਜ਼ੁਰਗ ਜੋੜਾਂ, ਜੋ ਤੰਗੀ ਤੁਰਸੀਆਂ ਤੇ ਵਿਛੋੜੇ 'ਚ ਜੀਵਨ ਕੱਟ ਰਿਹਾ ਹੈ, ਨੂੰ ਜ਼ਿੰਦਗੀ ਦੇ ਡੁੱਬ ਰਹੇ ਸੂਰਜ ਨਾਲ ਦੋ-ਚਾਰ ਹੁੰਦੇ ਦਿਖਾਇਆ ਹੈ। ਜਿਸ 'ਚ ਜੀਵਨ ਦੇ ਅੰਤਲੇ ਸਮੇਂ ਵੀ ਆਸ਼ਾਵਾਦੀ ਤੇ ਸਕਾਰਾਤਮਕ ਸੋਚ ਅਪਣਾਉਂਦੇ ਹਨ। ਦੇਰ ਆਇਤ ਦਰੁਸਤ ਆਇਤ 'ਦੇਰ ਅਇਤ ਦਰੁਸਤ ਆਇਤ' ਕਹਾਣੀ ਗਲਤਫ਼ਹਿਮੀਆਂ ਉਪਰੰਤ ਸਹੀ ਤੱਥ ਸਾਹਮਣੇ ਆਉਂਣ ਆਪਸ 'ਚ ਰਹੇ ਵਿਰੋਧ ਉਪਰੰਤ ਸਾਂਝ ਦੀ ਕਹਾਣੀ ਹੈ। ਕਹਾਣੀ 'ਚ "ਮੈਂ" ਪਾਤਰ ਦੇ ਆਪਣੀ ਮਤਰੇਈ ਮਾਂ ਨਾਲ ਸੰਬੰਧਾਂ 'ਚ ਤਣਾਅ ਤੇ ਖਟਾਸ ਦੂਰ ਹੁੰਦੀ ਹੈ। ਤੁਰਨਾ ਇਹ ਕਹਾਣੀ ਅਜੋਕੀ ਵਰਤਮਾਨ ਪੀੜ੍ਹੀ ਦੇ ਗਲਤ ਰਸਤਿਆ 'ਤੇ ਤੁਰਨ ਅਤੇ ਉਸਦੇ ਜੀਵਨ 'ਤੇ ਪਏ ਪ੍ਰਭਾਵਾਂ ਨੂੰ ਦਰਸਾਉਂਦੀ ਹੈ। ਕਹਾਣੀ ਵਿੱਚ ਇਹ ਵਿਸ਼ਾ-ਸਰੋਕਾਰ ਹੈ ਕਿ ਵਿਚਾਰਾਂ 'ਚ ਵੱਖਰੇਪਣ ਕਰਕੇ "ਘਰ" ਕਿਵੇਂ "ਮਕਾਨਾਂ" 'ਚ ਬਦਲ ਰਹੇ ਹਨ। ਜਿਵੇਂ ਕਹਾਣੀ ਵਿੱਚ ਬਿਤਤਾਂਤਕਾਰ ਕਹਿੰਦੀ ਹੈ ਕਿ, "ਕਈ ਵੇਰ ਤਿੱਖਾ ਜਿਹਾ ਅਹਿਸਾਸ ਜ਼ੋਰ ਫੜ੍ਹ ਜਾਂਦਾ ਹੈ ਕਿ ਭਰਾ ਸਵੇਰ ਦਾ ਗਿਆ ਵਾਪਿਸ ਨਹੀਂ ਪਰਤੇਗਾ......ਤੇ ਬੰਟੀ ਵਾਂਙ ਘਰ ਉਹਦਾ ਜ਼ਿਕਰ ਵੀ..." ਬੋਲ ਮੇਰੀ ਮੱਛਲੀ ਇਹ ਕਹਾਣੀ ਵਰਤਮਾਨ ਪੀੜ੍ਹੀ ਦੇ ਵਿਦੇਸ਼ ਜਾਣ ਦੀ ਲੱਗੀ ਹੋੜ ਤੇ ਉਸਦੇ ਬੁਰੇ ਪ੍ਰਭਾਵਾਂ ਨੂੰ ਬਿਆਨਦੀ ਹੈ। ਜਿਵੇਂ ਘੱਟ ਪਾਣੀ ਕਰਕੇ ਮੱਛਲੀ ਦਾ ਜਿਉਂਣਾ ਮੁਹਾਲ ਹੋ ਜਾਂਦਾ ਹੈ, ਉਵੇਂ ਹੀ ਅਜੋਕੀ ਪੀੜ੍ਹੀ ਦਾ ਹਾਲ ਹੈ। ਭਾਵੇਂ ਕਿ ਇਹ ਪੀੜ੍ਹੀ ਵਿਦੇਸ਼ਾਂ ਦੀਆਂ ਮੁਸ਼ਕਿਲਾਂ ਤੋਂ ਅਣਜਾਣ ਹੈ। ਕਹਾਣੀਆਂ ਦੇ ਵਿਸ਼ੇ-ਸਰੋਕਾਰ ਇਹ ਦਸ ਕਹਾਣੀਆਂ ਸਮਾਜ ਦੇ ਕਈ ਮਹੱਤਵਪੂਰਨ ਵਿਸ਼ਿਆਂ ਨੂੰ ਪਾਠਕਾਂ ਦੇ ਅੱਗੇ ਪੇਸ਼ ਕਰਦੀਆਂ ਹਨ, ਜੋ ਸਮਾਜਿਕ ਜੀਵਨ 'ਤੇ ਸਦਾ ਪ੍ਰਭਾਵ ਪਾਉਂਦੇ ਰਹੇ। ਇਹ ਵਿਸ਼ੇ ਹੇਠ ਲਿਖੇ ਹਨ। ਜਿਵੇਂ, ਦੇਸ਼-ਵੰਡ। ਅੰਨ੍ਹੀ ਧਾਰਮਿਕ ਕੱਟੜਤਾ। ਸਮਾਜਿਕ ਭੇਦ-ਭਾਵ ਅਤੇ ਨਿਮਨ ਵਰਗ ਦੀ ਲੁੱਟ। ਅਜ਼ਾਦੀ ਦੀ ਅਸਮਾਨ ਵੰਡ। ਸਰਕਾਰਾਂ ਤੇ ਉਸਦੇ ਨੁਮਾਇੰਦੁਆਂ ਦੁਆਰਾ ਲੁੱਟ ਤੇ ਭੇਦ-ਭਾਵ। ਪਰੋਲੋਤਾਰੀ(ਨਿਮਨ ਕਾਮਾ ਵਰਗ) ਦੇ ਮਿਹਨਤਕਸ਼ ਕਰਕੇ ਹਾਲਾਤਾਂ'ਚ ਸੁਧਾਰ। ਵਿਦੇਸ਼ਾਂ ਜਾਣ ਕਰਕੇ ਦੁੱਖ ਅਤੇ ਇਕਲਾਪਾਪਣ। ਇਨਸਾਨੀਅਤ ਦੀ ਹੋਂਦ। ਰਿਸ਼ਤਿਆਂ 'ਚ ਆਈ ਗਿਰਾਵਟ। ਉਚ-ਨੀਚ ਦਾ ਭੇਦ ਭਾਵ ਕਹਾਣੀਆਂ ਅਤੇ ਮਿੱਥ "ਚਾਦਰ ਹੇਠਲਾ ਬੰਦਾ" ਕਹਾਣੀ-ਸੰਗ੍ਰਹਿ ਦੀਆਂ ਅੰਧ ਤੋਂ ਵੱਧ ਕਹਾਣੀਆਂ ਕਿਸੇ ਨਾ ਕਿਸੇ ਮਿੱਥ ਨੂੰ ਲੈ ਕੇ ਬੁਣੀਆਂ ਗਈਆਂ ਹਨ। ਇਹ ਕਿਸੇ ਨਾ ਕਿਸੇ ਮਿੱਥ ਨੂੰ ਪੁਨਰ ਪ੍ਰਭਾਸਿਤ ਕਰਦੀਆਂ ਹਨ। ਕੁਝ ਹੇਠ ਲਿਖੀਆਂ ਕਹਾਣੀਆਂ ਮਿੱਥ ਨੂੰ ਪੁਨਰ-ਪ੍ਰਭਾਸਿਤ ਕਰਦੀਆਂ ਹਨ। ਜਿਵੇਂ, ਇਸ ਸੰਗ੍ਰਹਿ ਦੀ ਪਹਿਲੀ ਕਹਾਣੀ "ਸੱਪ ਤੇ ਸ਼ਹਿਰ" ਦਾ ਸਿਰਲੇਖ ਹੀ ਮਿੱਥ ਅਧਾਰਿਤ ਹੈ। ਇਸ ਕਹਾਣੀ ਵਿੱਚ "ਮੈਂ" ਪਾਤਰ ਦੇ ਪਿਤਾ ਨੂੰ ਸੱਪ ਕੱਟ ਲੈਂਦਾ ਹੈ, ਉਸ ਤੋਂ ਤਾਂ ਉਹ ਬਚ ਜਾਂਦਾ ਹੈ ਪਰ ਸ਼ਹਿਰ ਵਿੱਚ ਦੰਗਾਕਾਰੀਆਂ ਹੱਥੋਂ ਉਹ ਮਾਰਿਆ ਜਾਦਾਂ ਹੈ। ਇਸ ਤਰ੍ਹਾਂ ਸੱਪ ਨਾਲੋਂ ਮੌਜੂਦਾ ਦੌਰ 'ਚ ਬੰਦੇ ਵੱਧ ਖਤਰਨਾਕ ਹੋ ਗਏ ਹਨ। ਇਹ ਹੀ ਬਿਆਨ ਇਹ ਕਹਾਣੀ ਕਰਦੀ ਹੈ। ਦੂਸਰੀ ਕਹਾਣੀ, "ਚਾਦਰ ਹੇਠਲਾ ਬੰਦਾ", ਜੋ ਸੰਗ੍ਰਹਿ ਦੀ ਮੁੱਖ ਕਹਾਣੀ ਹੈ, ਵੀ ਇੱਕ ਮਿੱਥ ਦੁਆਲੇ ਬੁਣੀ ਗਈ ਹੈ। ਪਹਿਲਾਂ ਇੱਕ ਜਾਦੂਗਰ ਜਾਦੂ ਵਿੱਚ ਵਿਅਕਤੀ ਉੱਪਰ ਚਾਦਰ ਪਾ ਕੇ ਤੇ ਫਿਰ ਉਸਨੂੰ ਵੱਢ ਦਿੰਦਾ ਸੀ। ਕੁਝ ਪਲਾਂ ਲਈ ਉਹ ਮੋਇਆ ਲਗਦਾ ਸੀ, ਪਰ ਫਿਰ ਚਾਦਰ ਚੁਕਣ ਉਪਰੰਤ ਉਹ ਜ਼ਿਉਂਦਾ ਨਿਕਲ ਆਉਂਦਾ ਸੀ। ਬਿਲਕੁੱਲ ਇਸੇ ਤਰ੍ਹਾਂ ਹੀ ਪੰਜਾਬ ਸੰਕਟ ਪਿੱਛੋਂ ਇਸ ਕਹਾਣੀ ਦਾ ਮੁੱਖ ਪਾਤਰ ਉਭਰਦਾ ਹੈ, ਜਿਸਦੀ ਤੁਲਨਾ ਕਹਾਣੀਕਾਰ 'ਚਾਦਰ ਬੇਠਲੇ ਬੰਦੇ' ਨਾਲ ਕਰਦੀ ਹੈ। ਸੰਗ੍ਰਹਿ ਦੀ ਚੌਥੀ ਕਹਾਣੀ "ਕਾਣਾ ਦਿਓ" ਵੀ ਇੱਕ ਪੁਰਾਤਨ ਮਿੱਥ ਨਸਲ ਜੁੜਦੀ ਹੈ, ਜਿਸ 'ਚ ਇੱਕ ਅੱਖੋਂ ਕਾਣਾ ਦਿਓ ਸਭ ਪਾਸੇ ਉਜਾੜਾ ਕਰੀ ਜਾ ਰਿਹਾ ਸੀ ਤੇ ਇਸ ਨਾਲ ਹੀ ਕਾਣੀ ਵੰਡ ਹੋ ਰਹੀ ਸੀ। ਇਸ ਕਹਾਣੀ 'ਚ 'ਕਾਣਾ ਦਿਓ' ਅਜ਼ਾਦੀ ਨੂੰ ਕਿਹਾ ਹੈ ਜੋ ਅਮੀਰਾਂ ਲਈ ਅਲੱਗ ਅਤੇ ਗਰੀਬਾਂ ਲਈ ਅਲੱਗ-ਅਲੱਗ ਆਈ ਹੈ ਤੇ ਅਰਥ ਵੀ ਵੱਖਰੇ-ਵੱਖਰੇ ਰਖਦੀ ਹੈ। ਕਹਾਣੀ ਸੰਗ੍ਹਹਿ ਦੀ ਛੇਵੀ ਕਹਾਣੀ "ਕੱਛੂ ਕੁੰਮਾ" ਵੀ ਪਰੋਲੋਤਾਰੀ ਅਤੇ ਮਿਹਤਕਸ਼ ਵਰਗ ਦੇ ਕੱਛੂ ਕੁੰਮੇ ਦੀ ਚਾਲ ਦੀ ਰਫ਼ਤਾਰ ਨਾਲ ਆਪਣੇ ਹਾਲਾਤ ਸੁਧਾਰਨ ਬਾਰੇ ਹੈ ਕਿ ਕਿਵੇਂ ਨਿਮਨ ਵਰਗ ਮਿਹਨਤ ਕਰਕੇ ਉੱਪਰ ਉੱਠਦਾ ਹੈ। ਇਹ ਕਹਾਣੀ ਕੱਛੂ-ਕੁੰਮੇੇ ਦੀ ਦੌੜ ਨਾਲ ਜੋੜੀ ਗਈ ਹੈ। ਜਿਸ ਵਿੱਚ ਕੱਛੂ-ਕੁੰਮਾ ਸਹਿਜਤਾ ਅਤੇ ਦ੍ਰਿੜ ਇਰਾਦੇ ਕਰਕੇ ਜਿੱਤ ਜਾਂਦਾ ਹੈ। ਕਹਾਣੀ ਸੰਗ੍ਰਹਿ ਦੀ ਆਖਰੀ ਭਾਵ ਦਸਵੀ ਕਹਾਣੀ "ਬੋਲ ਮੇਰੀ ਮੱਛਲੀ" ਵੀ ਉਸ ਮਿੱਥ ਨਾਲ ਹੈ, ਜਿਸ ਨੂੰ ਬੱਚੇ ਗਾਉਂਦੇ ਹਨ ਕਿ, "ਬੋਲ ਮੇਰੀ ਮੱਛਲੀ ਕਿੰਨਾਂ ਕਿਨਾਂ ਪਾਣੀ, ਥੋੜਾਂ-ਥੋੜਾਂ ਪਾਣੀ।....
ਅਤਰ ਸਿੰਘ (1932-1994) ਦਾ ਨਾਂ, ਪੰਜਾਬੀ ਸਾਹਿਤ ਚਿੰਤਨ ਦੀ ਇਤਿਹਾਸ ਰੇਖਾ ਵਿੱਚ ਇਤਿਹਾਸਿਕ ਮਹੱਤਵ ਦਾ ਧਾਰਨੀ ਹੈ। ਉਹ ਪੰਜਾਬੀ ਦੇ ਵਿਦਵਾਨ ਲੇਖਕ ਅਧਿਆਪਕ ਅਤੇ ਸਾਹਿਤ ਆਲੋਚਕ ਸਨ। ਭਾਰਤ ਸਰਕਾਰ ਨੇ ਉਨ੍ਹਾਂ ਨੂੰ ਪਦਮ ਸ਼੍ਰੀ ਦੀ ਉਪਾਧੀ ਨਾਲ ਨਿਵਾਜਿਆ ਸੀ। ਪੰਜਾਬੀ ਤੋਂ ਇਲਾਵਾਂ ਉਨ੍ਹਾਂ ਨੇ ਅੰਗਰੇਜੀ ਵਿੱਚ ਵੀ ਕਈ ਪੁਸਤਕਾਂ ਲਿਖਿਆਂ। ਉਨ੍ਹਾਂ ਦੇ ਵਿਸ਼ਿਆਂ ਦਾ ਖੇਤਰ ਬਹੁਤ ਵਿਸ਼ਾਲ ਸੀ। ਉਨ੍ਹਾਂ ਨੇ ਨਿਰੰਤਰ ਮਿਹਨਤ, ਲਗਨ ਅਤੇ ਕੰਮ ਸੱਭਿਆਚਾਰ ਪ੍ਰਤੀ ਪ੍ਰਤੀਬੱਧਤਾ ਨਾਲ ਬਤੌਰ ਚਿੰਤਕ, ਭਾਸ਼ਾ ਵਿਗਿਆਨੀ, ਕੋਸ਼ਕਾਰ, ਸਾਹਿਤ ਇਤਿਹਾਸਕਾਰ, ਸਾਹਿਤ ਸਮੀਖਿਅਕ ਅਤੇ ਖੋਜੀ ਵਜੋਂ ਆਪਣੀ ਨਿਵੇਕਲੀ ਪਛਾਣ ਸਥਾਪਤ ਕੀਤੀ। ਉਨ੍ਹਾਂ ਦੇ ਅਧਿਆਪਨ ਅਤੇ ਖੋਜ ਦਾ ਘੇਰਾ ਸਾਹਿਤ ਚਿੰਤਨ ਮੱਧਕਾਲੀਨ ਤੇ ਆਧੁਨਿਕ ਪੰਜਾਬੀ ਸਾਹਿਤ ਤੋਂ ਇਲਾਵਾ ਪਾਕਿਸਤਾਨੀ ਪੰਜਾਬੀ ਸਾਹਿਤ, ਪਰਵਾਸੀ ਪੰਜਾਬੀ ਸਾਹਿਤ, ਪੰਜਾਬੀ ਭਾਸ਼ਾ, ਸਿੱਖ ਧਰਮ ਤੇ ਦਰਸ਼ਨ, ਆਧੁਨਿਕ ਭਾਰਤੀ ਸਾਹਿਤ ਅਤੇ ਭਾਰਤ ਦੇ ਸੱਭਿਆਚਾਰਕ ਇਤਿਹਾਸ ਤਕ ਫੈਲਿਆ ਹੋਇਆ ਸੀ। ਡਾ.ਅਤਰ ਸਿੰਘ ਦਾ ਨਾਂ ਬੜੇ ਸਤਿਕਾਰ ਨਾਲ ਉਨ੍ਹਾਂ ਪੰਜਾਬੀ ਸਮੀਖਿਆਕਾਰਾਂ ਵਿੱਚ ਵੀ ਸ਼ਾਮਿਲ ਕੀਤਾ ਜਾਂਦਾ ਹੈ ਜਿਨ੍ਹਾਂ ਨੇ ਪੰਜਾਬੀ ਸਾਹਿਤ ਸਮੀਖਿਆ ਦੇ ਅੰਤਰਗਤ ਨਵੇਂ ਪ੍ਰਤੀਮਾਨ ਸਿਰਜੇ। ਉਨ੍ਹਾਂ ਨੇ ਆਪਣੀ ਪਹਿਲੀ ਪੁਸਤਕ ਕਾਵਿ ਅਧਿਐਨ (1959) ਤੋਂ ਲੈ ਕੇ ਆਖਰੀ ਪੁਸਤਕ ਸੈਕੁਲਰ ਆਈਜੇਸ਼ਨ ਆਫ਼ ਮਾਡਰਨ ਪੰਜਾਬੀ ਪੋਇਟਰੀ ਤਕ ਵਿਭਿੰਨ ਕਾਲਾਂ ਦੇ ਪੰਜਾਬੀ ਸਾਹਿਤ ਦੇ ਅਨੇਕਾਂ ਵਿਸ਼ਿਆਂ ਨੂੰ ਆਪਣੇ ਅਧਿਐਨ ਦਾ ਵਿਸ਼ਾ ਬਣਾਇਆ। ਸਾਹਿਤ-ਰੂਪਾਂ ਵਿਚੋਂ ਉਨ੍ਹਾਂ ਦੀ ਪ੍ਰਮੁੱਖ ਰੁਚੀ ਭਾਵੇਂ ਕਾਵਿ ਸਮੀਖਿਆ ਵਿੱਚ ਰਹੀ ਪਰ ਉਨ੍ਹਾਂ ਨੇ ਪੰਜਾਬੀ ਨਾਟਕ ਅਤੇ ਗਲਪ ਸੰਬੰਧੀ ਵੀ ਬੜੇ ਮੁਸਵਾਨ ਲੇਖ ਲਿਖੇ,ਜਿਨਾਂ ਤੋਂ ਪੰਜਾਬੀ ਨਾਟ-ਸਾਸ਼ਤਰ ਅਤੇ ਬਿਰਤਾਂਤ ਸ਼ਾਸਤਰ ਸੰਬੰਧੀ ਅੰਤਰ ਦ੍ਰਿਸ਼ਟੀ ਪ੍ਰਾਪਤ ਹੋ ਸਕਦੀ ਹੈ। 1982-85 ਦੌਰਾਨ ਡਾਕਟਰ.ਅਤਰ ਸਿੰਘ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਹੀ ਸਕੂਲ ਆਫ਼ ਪੰਜਾਬੀ ਸਟੱਡੀਜ਼ ਦੇ ਚੇਅਰਮੈਨ ਵਜੋਂ ਕਾਰਜ ਕਰਦੇ ਰਹੇ। 1992ਈ.
ਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਦੇ ਪ੍ਰਕਾਰਜ ਅਤੇ ਮਹੱਤਤਾ
ਸਾਹਿਤ ਦਾ ਇਤਿਹਾਸ ਕਿਸੇ ਵੀ ਭਾਸ਼ਾ ਵਿੱਚ ਹੋਈ ਸਾਹਿਤ-ਸਿਰਜਣਾ ਨੂੰ ਕ੍ਰਮਬੱਧ ਅਨੁਸਾਰ ਪੇਸ਼ ਹੀ ਨਹੀਂ ਕਰਦਾ ਬਲਕਿ ਇੱਕ ਸਾਹਿਤਕਾਰ-ਵਿਸ਼ੇਸ਼ ਨੂੰ ਉਸਦੇ ਸਮੇਂ ਦੇ ਪ੍ਰਸੰਗ ਵਿੱਚ ਉਸ ਦੀ ਸਾਹਿਤ ਰਚਨਾ ਦਾ ਲੇਖਾ-ਜੋਖਾ ਵੀ ਕਰਦਾ ਹੈ। ਸਾਹਿਤਕਾਰ ਭੂਤ ਕਾਲ ਨੂੰ ਆਪਣੇ ਵਰਤਮਾਨ ਦੇ ਸਹਾਰੇ ਭਵਿੱਖ ਨਾਲ ਜੋੜਨ ਦੀ ਕੋਸ਼ਿਸ਼ ਵਿੱਚ ਰਹਿੰਦਾ ਹੈ। ਸਾਹਿਤ ਦੇ ਇਤਿਹਾਸ ਨੇ ‘ਸਾਹਿਤ ਦੀ ਸਮਗਰੀ’ ਤੋਂ ਉਸ ਕਾਲ ਵਿਸ਼ੇਸ਼ ਦੇ ਸਮਾਜ ਦੇ ‘ਸੁਭਾਅ’ ਤੇ ‘ਚਰਿੱਤਰ’ ਦੀ ਪਛਾਣ ਵੀ ਕਰਨੀ ਹੁੰਦੀ ਹੈ ਜਿਸ ਕਾਲ ਵਿਸ਼ੇਸ਼ ਵਿੱਚ ਇਸ ਦੀ ਸਿਰਜਣਾ ਹੋਈ ਕਿਉਂਕਿ ਇਸੇ ‘ਸੁਭਾਅ’ ਤੇ ਚਰਿੱਤਰ’ ਨੇ ਸਾਹਿਤ ਦੇ ਰਾਹੀਂ ਸੰਸਾਰ ਦੀ ਬੌਧਿਕ, ਭਾਵਕ ਤੇ ਅਧਿਆਤਮਿਕ ਵਿਧੀ ਬਣਨਾ ਹੁੰਦਾ ਹੈ। ਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਦਾ ਅਗ਼ਾਜ਼ ਬਾਵਾ ਬੁੱਧ ਸਿੰਘ ਦੁਆਰਾ ਰਚਿਤ ਪੁਸਤਕ ‘ਹੰਸ ਚੋਗ’ (1913) ਤੋਂ ਮੰਨਿਆ ਜਾਂਦਾ ਹੈ। ਇਸ ਵਿੱਚ ਅਤੇ ਹਵਾਲਾ ਦੇਣ ਦੇ ਨਾਲ-ਨਾਲ ਆਪਣੇ ਵੱਲੋਂ ਇਸ ਦੀ ਕਾਲ ਵੰਡ ਕਰਨ ਦੀ ਕੋਸ਼ਿਸ਼ ਵੀ ਕੀਤੀ ਹੈ। ਸਾਹਿਤ ਦਾ ਇਤਿਹਾਸ ਲਿਖਣ ਦੀ ਲੋੜ ਸੰਬੰਧੀ ਬਹਿਸ ਵੀ ਬਹੁਤ ਸਮੇਂ ਤੋਂ ਚਲੀ ਆ ਰਹੀ ਹੈ। ਕੁਝ ਵਿਦਵਾਨ ਸਾਹਿਤ ਦਾ ਇਤਿਹਾਸ ਲਿਖਣ ਦੀ ਲੋੜ ਤੋਂ ਇਨਕਾਰੀ ਹਨ। Rene Wellek ਅਤੇ Austin Wamen ਨੇ W.P. Ker ਅਤੇ T.S Eilot ਦੇ ਵਿਚਾਰਾਂ ਨੂੰ ਅਧਾਰ ਬਣਾਉਂਦਿਆਂ ਸਾਹਿਤ ਨੂੰ ਵਰਤਮਾਨ ਦੀ ਵਸਤੂ ਮੰਨਿਆ ਹੈ। ਡਾ. ਤੇਜਵੰਤ ਸਿੰਘ ਗਿੱਲ ਦੇ ਅਨੁਸਾਰ, ਸਾਹਿਤ ਦੀ ਇਤਿਹਾਸਕਾਰੀ ਦਾ ਮੰਤਵ ਕਿਸੇ ਸਾਹਿਤ ਦੇ ਉਦਭਵ, ਵਿਕਾਸ, ਗੁਣ ਤੇ ਮਹੱਤਵ ਨੂੰ ਇਤਿਹਾਸਿਕ ਪਰਿਪੇਖ ਵਿੱਚ ਪੇਸ਼ ਕਰਨਾ ਹੈ। ਡਾ. ਜਸਵਿੰਦਰ ਸਿੰਘ ਅਨੁਸਾਰ, ਸਾਹਿਤ ਦਾ ਇਤਿਹਾਸ ਸਹਿਜ ਤੱਥ ਮੂਲਕ ਵੇਰਵਾ ਨਹੀਂ ਹੁੰਦਾ। ਸਿਰਫ ਕਾਲ ਕ੍ਰਮਿਕ ਜਾਣਕਾਰੀ ਦਾ ਨਾਮ ਵੀ ਸਾਹਿਤ ਦਾ ਇਤਿਹਾਸ ਨਹੀਂ ਹੈ। ਇਹ ਤਾਂ ਸਹਿਜ ਸਾਹਿਤ ਦੀ ਇਤਿਹਾਸਕਾਰੀ ਦੀਆਂ ਮੁਢਲੀਆਂ ਲੋੜਾਂ ਹਨ। ਸਾਹਿਤ ਦੀ ਇਤਿਹਾਸਕਾਰੀ ਯੁੱਗ ਚੇਤਨਾ ਦੇ ਸਾਂਝੇ ਪੈਟਰਨ, ਵਿਚਾਰਧਾਰਕ ਪਹੁੰਚ ਕੇ ਬਦਲਵੇਂ ਪੈਮਾਨੇ, ਸਾਮਿਅਕ ਤੇ ਸਦੀਵੀਂ ਸਰੋਕਾਰਾਂ ਦੇ ਤਰਕ ਸੂਹਜ ਸੰਚਾਰ ਦੇ ਸਮੂਹਕ ਮੁਹਾਂਦਰੇ, ਰੂਪਾਕਾਰਕ ਵਿਲੱਖਣਤਾਵਾਂ ਅਤੇ ਸਾਹਿਤਕਤਾ ਦੇ ਇਤਿਹਾਸ ਸਾਖੇਪ ਪ੍ਰਤੀਮਾਨਾਂ ਨੂੰ ਸਮਝਣ ਸਮਝਾਉਣ ਦਾ ਅਮਲ ਹੈ। ਪਰਿਭਾਸ਼ਾ ਵਿੱਚ ਯੁੱਗ ਚੇਤਨਾ ਦੇ ਸਾਂਝੇ ਪੈਟਰਨ ਤੋਂ ਭਾਵ ਹੈ ਕਿ ਜਦੋਂ ਸਾਹਿਤ ਰਚਿਆ ਜਾਵੇ, ਚਾਹੇ ਕਿਸੇ ਵੀ ਵਿਧਾ ਵਿੱਚ ਹੋਵੇ, ਸਾਂਝੇ ਰੂਪ ਦੀ ਤਲਾਸ਼ ਕੀਤੀ ਜਾਂਦੀ ਹੈ। ਕਾਲਵੰਡ ਕਰਦੇ ਸਮੇਂ ਯੁੱਗ ਚੇਤਨਾ ਦੇ ਸਾਂਝੇ ਪੈਟਰਨਾਂ ਦੀ ਵੰਡ ਹੁੰਦੀ ਹੈ। ਵਿਚਾਰਧਾਰਕ ਪਹੁੰਚ ਦੇ ਬਦਲਵੇਂ ਪੈਮਾਨਿਆਂ ਤੋਂ ਭਾਵ ਹੈ ਕਿ ਸਮੇਂ-ਸਮੇਂ ਤੇ ਵਿਚਾਰਧਾਰਾਂ ਬਦਲ ਦੀ ਰਹਿੰਦੀ ਹੈ। ਉਦਾਹਰਨ ਦੇ ਤੌਰ ਤੇ 1990 ਤੋਂ ਪਹਿਲਾਂ ਦਾ ਸਾਹਿਤ ਮਨੋਭਾਵਿਕ ਸਮੱਸਿਆਂ ਤੋਂ ਭਰਪੂਰ ਸੀ, 1990 ਤੋਂ ਬਾਅਦ ਇਹ ਰਾਜਸੀ ਤੇ ਸਮਾਜਿਕ ਹੋ ਗਿਆ। ਸਾਹਿਤ ਦੀ ਇਤਿਹਾਸਕਾਰੀ ਦੇ ਪ੍ਰਕਾਰਜ 1. ਤੱਥਾ ਦਾ ਇਕੱਤ੍ਰੀਕਰਨ:- ਸਾਹਿਤ ਦੀ ਇਤਿਹਾਸਕਾਰੀ ਕਰਦੇ ਸਮੇਂ ਪਹਿਲਾਂ ਕੰਮ ਸਮੱਗਰੀ ਦੇ ਇਕੱਤ੍ਰੀਕਰਨ ਦਾ ਹੁੰਦਾ ਹੈ। ਇਤਿਹਾਸਕਾਰ ਆਪਣੇ ਵਿਸ਼ੇ ਦੇ ਅਨੁਸਾਰ ਸਾਹਿਤਕ ਰਚਨਾਵਾਂ ਅਤੇ ਰਚਨਕਾਰਾਂ ਦੀ ਚੋਣ ਕਰਦਾ ਹੈ ਅਤੇ ਉਹਨਾਂ ਬਾਰੇ ਹਰ ਪ੍ਰਕਾਰ ਦੀ ਜਾਣਕਾਰੀ ਇਕੱਠੀ ਕਰਦਾ ਹੈ। ਪੁਸਤਕਾਲੇ ਜਾ ਕੇ ਵੀ ਜਾਣਕਾਰੀ ਇਕੱਤਰ ਕਰਦਾ ਹੈ। ਆਪਣੇ ਵਿਸ਼ੇ ਨਾਲ ਸੰਬੰਧਿਤ ਸਾਰੀ ਜਾਣਕਾਰੀ ਇਕੱਠੀ ਕਰਨ ਤੋਂ ਬਾਅਦ ਹੀ ਸਾਹਿਤ ਇਤਿਹਾਸਕਾਰੀ ਲਿਖਣ ਦੀ ਪ੍ਰਕਿਰਿਆ ਆਰੰਭ ਹੁੰਦੀ ਹੈ । 2. ਤੱਥ ਵਿਸ਼ਲੇਸ਼ਣ ਅਤੇ ਪ੍ਰਮਾਣਿਕਤਾ:- ਸਮੱਗਰੀ ਦੇ ਇਕੱਤਰੀਕਰਨ ਤੋਂ ਬਾਅਦ ਅਗਲਾ ਪੜਾਅ ਸਾਹਿਤ ਦੇ ਵਿਸ਼ਲੇਸ਼ਣ ਅਤੇ ਸਾਹਿਤ ਰਚਨਾਵਾਂ ਦੀ ਪ੍ਰਮਾਣਿਕਤਾ ਨਾਲ ਸੰਬੰਧਿਤ ਹੁੰਦਾ ਹੈ। ਸਮੁੱਚੇ ਸਾਹਿਤ ਨੂੰ ਉਸਦੇ ਗੁਣਾ, ਲੱਛਣਾਂ ਦੇ ਅਧਾਰ ਤੇ ਨਿਸ਼ਚਿਤ ਤਰਤੀਬ ਅਧੀਨ ਰੱਖਿਆ ਜਾਂਦਾ ਹੈ। ਹਰੇਕ ਲੇਖਕ ਨਾਲ ਸੰਬੰਧਿਤ ਰਚਨਾਵਾਂ ਇਕੱਠੀਆਂ ਕੀਤੀਆਂ ਜਾਂਦੀਆਂ ਹਨ। 3. ਨਿਰੰਤਰਤਾ:- ਸਾਹਿਤ ਹਮੇਸ਼ਾ ਨਿਰੰਤਰਤਾ ਦਾ ਧਾਰਨੀ ਹੁੰਦਾ ਹੈ। ਇਹ ਕਦੀ ਵੀ ਖੜੋਤ ਦੀ ਅਵਸਥਾ ਵਿੱਚ ਨਹੀਂ ਰਹਿੰਦਾ। ਸਾਹਿਤ ਇਤਿਹਾਸ ਲਿਖਣ ਸਮੇਂ ਸਾਹਿਤਕ ਵਿਕਾਸ ਦੀ ਨਿਰੰਤਰਤਾ ਨੂੰ ਸਮਝਣਾ ਜਰੂਰੀ ਹੁੰਦਾ ਹੈ। ਕੋਈ ਵੀ ਸਾਹਿਤ ਪਰੰਪਰਾ ਇਸ ਵਿਚਲੀ ਨਿਰੰਤਰਤਾ ਕਾਰਨ ਹੀ ਹੋਂਦ ਗ੍ਰਹਿਣ ਕਰਦੀ ਹੈ ਅਤੇ ਜਾਰੀ ਰਹਿੰਦੀ ਹੈ। ਇਸ ਲਈ ਸਾਹਿਤ ਵਿੱਚ ਵਾਪਰਨ ਵਾਲੀਆਂ ਤਬਦੀਲੀਆਂ ਦੇ ਬਾਵਜੂਦ ਇਸਦੇ ਕੁਝ ਸਥਾਈ ਲੱਛਣ ਵੀ ਹੁੰਦੇ ਹਨ ਜਿਨ੍ਹਾਂ ਦੀ ਪਰਖ ਕਰਕੇ ਕਿਸੇ ਸਾਹਿਤਿਕ ਪਰੰਪਰਾਂ ਦੇ ਨਿਖੜਵੇਂ ਸਰੂਪ ਨੂੰ ਪਛਾਣਿਆ ਅਤੇ ਸਥਾਪਿਤ ਕੀਤਾ ਜਾ ਸਕਦਾ ਹੈ। 4. ਰੂਪਗਤ ਤਬਦੀਲੀ ਦੀ ਪ੍ਰਕਿਰਿਆ:- ਸਾਹਿਤ ਇਤਿਹਾਸ ਲਿਖਣ ਸਮੇਂ ਸਾਹਿਤ ਵਿੱਚ ਵਾਪਰਨ ਵਾਲੀਆਂ ਰੂਪਾਤਮਕ ਤਬਦੀਲੀਆਂ ਦੀ ਵਿਆਖਿਆ ਵੀ ਕਰਨੀ ਹੁੰਦੀ ਹੈ। ਸਮੇਂ-ਸਮੇਂ ਤੇ ਸਾਹਿਤ ਵਿੱਚ ਨਵੇਂ ਰੁਪਾਕਾਰ ਸਿਰਜੇ ਜਾਂਦੇ ਹਨ। ਜਦੋਂ ਕੋਈ ਪੁਰਾਣਾ ਸਾਹਿਤ ਰੂਪ ਨਵੇਂ ਜੀਵਨ ਯਥਾਰਥ ਅਤੇ ਬੋਧ ਨੂੰ ਆਪਣੇ ਅੰਦਰ ਸਮਾਉਣ ਅਤੇ ਪੇਸ਼ ਕਰਨ ਦੇ ਅਸਮੱਰਥ ਹੋ ਜਾਂਦਾ ਹੈ ਤਾਂ ਉਹ ਸਾਹਿਤਿਕ ਗਗਨ ਵਿੱਚੋਂ ਵਿਦਾ ਲੈ ਲੈਂਦਾ ਹੈ ਅਤੇ ਉਸਦੀ ਥਾਂ ਨਵੇਂ ਯਥਾਰਥ ਬੋਧ ਨੂੰ ਪ੍ਰਗਟਾਉਣ ਲਈ ਨਵਾਂ ਸਾਹਿਤ ਰੂਪ ਹੋਂਦ ਧਾਰਨ ਕਰਦਾ ਹੈ। 5. ਸੰਯੋਗੀਕਰਨ ਅਤੇ ਵਿਯੋਗੀਕਰਨ:- ਸਾਹਿਤ ਦੀ ਵਿਸ਼ਾਲ ਪਰੰਪਰਾ ਵਿੱਚ ਸੰਯੋਗੀਕਰਨ ਦੀ ਪ੍ਰਕਿਰਿਆ ਉਦੋਂ ਵਾਪਰਦੀ ਹੈ ਜਦੋਂ ਸਾਹਿਤ ਵਿਚਲੀਆਂ ਰਚਨਾ ਰੂੜੀਆਂ ਨਵੀਆਂ ਯੁੱਗ ਪ੍ਰਵਿਰਤੀਆਂ ਦੇ ਅਧੀਨ ਆਪਣੇ ਪ੍ਰਭਾਵ ਨੂੰ ਕਾਇਮ ਰੱਖਦੀਆਂ ਹਨ ਅਤੇ ਸਾਹਿਤਿਕ ਵਿਕਾਸ ਦੀ ਪਰੰਪਰਾ ਵਿੱਚ ਮਹੱਤਵਪੂਰਨ ਸਥਾਨ ਗ੍ਰਹਿਣ ਕਰਦੀਆਂ ਹਨ ਇਸਦੇ ਉਲਟ ਵਿਯੋਗੀਕਰਨ ਦੀ ਅਵਸਥਾ ਉਦੋਂ ਹੁੰਦੀ ਹੈ, ਜਦੋਂ ਸਾਹਿਤਿਕ ਰਚਨਾਵਾਂ ਪਿੱਛੇ ਕਾਰਜਸ਼ੀਲ ਰਚਨਾ ਰੁੜੀਆਂ ਸਮੇਂ ਦੇ ਨਾਲ ਹੌਲੀ-ਹੌਲੀ ਆਪਣਾ ਪ੍ਰਭਾਵ ਮੁਆ ਬੈਠਦੀਆਂ ਹਨ ਅਤੇ ਸਾਹਿਤਕ ਪਰੰਪਰਾ ਵਿੱਚੋਂ ਅਲੋਪ ਹੋ ਜਾਂਦੀਆਂ ਹਨ। 6. ਲੇਖਕਾਂ ਅਤੇ ਸਾਹਿਤ ਰਚਨਾਵਾਂ ਦੇ ਪ੍ਰਭਾਵ ਦਾ ਵਿਸ਼ਲੇਸ਼ਣ:- ਸਾਹਿਤ ਇਤਿਹਾਸ ਵਿੱਚ ਸਮੁੱਚੀਆਂ ਸਾਹਿਤਿਕ ਕਿਰਤਾਂ ਬਾਰੇ ਜਾਣਕਾਰੀ ਦੇਣ ਤੋਂ ਬਿਨ੍ਹਾਂ ਉਹਨਾਂਦੇ ਸਮੁੱਚੇ ਸਾਹਿਤ ਉਪਰ ਪਏ ਪ੍ਰਭਾਵਾਂ ਦਾ ਵਿਸ਼ਲੇਸ਼ਣ ਵੀ ਕਰਨਾ ਹੁੰਦਾ ਹੈ। ਕਈ ਸਾਹਿਤ ਰਚਨਾਵਾਂ ਸਰਬ-ਕਾਲੀਨਤਾ ਦੀਆਂ ਧਾਰਨੀ ਹੁੰਦੀਆਂ ਹਨ ਅਤੇ ਆਪਣੇ ਰਚਨਾ ਕਾਲ ਤੋਂ ਵੀ ਕਈ ਸਾਲਾ ਬਾਅਦ ਵੀ ਉਨ੍ਹਾਂ ਦੀ ਧਾਰਥਿਕਤਾ ਪੂਰਨ ਰੂਪ ਵਿੱਚ ਬਣੀ ਰਹਿੰਦੀ ਹੈ। ਪ੍ਰੰਤੂ ਕਈ ਸਾਹਿਤਕਾਰ ਅਤੇ ਸਾਹਿਤਕ ਕਿਰਤਾਂ ਅਜਿਹੀਆਂ ਹੁੰਦੀਆਂ ਹਨ ਜੋ ਵਿਸ਼ੇਸ਼ ਪਰਿਸਥੀਤੀਆਂ ਵਿੱਚ ਹੀ ਹੋਂਦ ਕਰਦੀਆਂ ਹਨ ਅਤੇ ਸਮੇਂ ਦੇ ਬੀਤਣ ਨਾਲ ਆਪਣਾ ਪ੍ਰਭਾਵ ਖੋ ਬੈਠਦੀਆਂ ਹਨ। 7. ਕਾਲਵੰਡ ਅਤੇ ਨਾਮਕਰਣ:- ਸਾਹਿਤ ਦਾ ਸਰੂਪ ਸਦਾ ਇਕੋ ਜਿਹਾ ਨਹੀਂ ਰਹਿੰਦਾ। ਉਪ ਵਿੱਚ ਬਹੁਤ ਸਾਰੇ ਅਜਿਹੇ ਦੌਰ ਆਉਂਦੇ ਹਨ ਜਦੋਂ ਇਸਦੇ ਸਰੂਪ ਵਿੱਚ ਪਰਿਵਰਤਕ ਵਾਪਰਦਾ ਹੈ। ਇਨ੍ਹਾਂ ਪਰਿਵਰਤਨਾਂ ਨੂੰ ਕਾਲਕ੍ਰਪਤਾਂ ਅਧੀਨ ਹੀ ਸਮਝਿਆ ਜਾ ਸਕਦਾ ਹੈ। ਸਾਹਿਤ ਦੇ ਇਤਿਹਾਸ ਵਿੱਚ ਸਾਹਿਤ ਦੇ ਵਿਕਾਸ ਤੇ ਉਸਦੇ ਕਾਰਨਾਂ ਨੂੰ ਨਿਸ਼ਚਿਤ ਤਰਤੀਬ ਅਧੀਨ ਕਾਲਵੰਡ ਦੁਆਰਾ ਹੀ ਪਰਿਭਾਸ਼ਿਤ ਕੀਤਾ ਜਾ ਸਕਦਾ ਹੈ। ਇਸ ਕਾਲਕ੍ਰਮਤਾ ਨੂੰ ਇਤਿਹਾਸਿਕ ਪਰਸਥਿਤੀਆਂ ਦੇ ਪ੍ਰਸੰਗ ਵਿੱਚ ਦੇਖਿਆ ਜਾ ਸਕਦਾ ਹੈ। ਸਾਹਿਤ ਦੀ ਇਤਿਹਾਸਕਾਰੀ ਦਾ ਮਹੱਤਵ 1. ਸਾਹਿਤ ਦੀ ਇਤਿਹਾਸਕਾਰੀ ਨਾਲ ਸਾਹਿਤਕ ਤੇ ਅਣਸਾਹਿਤਕ ਤੱਥਾਂ ਦਾ ਨਿਖੇੜਾ ਕਰਨ ਵਿੱਚ ਮਦਦ ਮਿਲਦੀ ਹੈ। 2. ਸਾਹਿਤ ਦੀ ਇਤਿਹਾਸਕਾਰੀ ਨਾਲ ਇਹ ਫਾਇਦਾ ਹੈ ਕਿ ਨਿਰੰਤਰਤਾ ਦਾ ਧਾਰਨੀ ਹੋਣ ਕਰਕੇ ਸਾਹਿਤ ਇਤਿਹਾਸ ਵਿੱਚ ਆਉਂਦੀਆਂ ਤਬਦੀਲੀਆਂ ਨੂੰ ਸਮੇਂ-ਸਮੇਂ ਤੇ ਕੌੜ ਕੀਤਾ ਜਾ ਸਕਦਾ ਹੈ। 3.
ਮਾਰਕਸਵਾਦ ਇੱਕ ਦਾਰਸ਼ਨਿਕ, ਆਰਥਿਕ ਅਤੇ ਰਾਜਨੀਤਿਕ ਸਿਧਾਂਤ ਹੈ ਜਿਸ ਦੀਆਂ ਬੁਨਿਆਦਾਂ ਕਾਰਲ ਮਾਰਕਸ ਅਤੇ ਫ੍ਰੈਂਡਰਿਕ ਏਂਗਲਜ਼ ਨੇ ਰੱਖੀਆਂ ਸਨ। ਸਮਾਜਿਕ ਸੋਚ ਅਤੇ ਰਾਜਨੀਤਿਕ ਅਭਿਆਸ ਵਿੱਚ ਵੱਖ ਵੱਖ ਰਾਜਨੀਤਿਕ ਪਾਰਟੀਆਂ ਅਤੇ ਅੰਦੋਲਨਾਂ ਨਾਲ ਜੁੜੀਆਂ ਮਾਰਕਸ ਦੀਆਂ ਸਿੱਖਿਆਵਾਂ ਦੀਆਂ ਵੱਖੋ ਵੱਖਰੀਆਂ ਵਿਆਖਿਆਵਾਂ ਮਿਲਦੀਆਂ ਹਨ। ਰਾਜਨੀਤਿਕ ਮਾਰਕਸਵਾਦ ਖੱਬੇਪੱਖੀ ਅਰਾਜਕਤਾਵਾਦ (ਵੇਖੋ ਸਮਾਜਿਕ ਅਰਾਜਕਤਾਵਾਦ), ਈਸਾਈ ਸਮਾਜਵਾਦ ਅਤੇ ਲੋਕਤੰਤਰੀ ਸਮਾਜਵਾਦ ਅਤੇ ਸਮਾਜਿਕ ਲੋਕਤੰਤਰ ਵਰਗੇ ਸਮਾਜਵਾਦ ਦੇ ਰੂਪਾਂ ਵਿਚੋਂ ਇੱਕ ਹੈ। ਦੂਸਰੇ ਰੂਪ ਮਾਰਕਸਵਾਦ ਨੂੰ ਪ੍ਰਵਾਨ ਨਹੀਂ ਕਰਦੇ। ਮਾਰਕਸਵਾਦ ਸਮਾਜਿਕ-ਆਰਥਿਕ ਵਿਸ਼ਲੇਸ਼ਣ ਦੀ ਇੱਕ ਵਿਧੀ ਹੈ ਜੋ ਇਤਿਹਾਸਕ ਵਿਕਾਸ ਦੀ ਭੌਤਿਕਵਾਦੀ ਵਿਆਖਿਆ ਦੀ ਵਰਤੋਂ ਕਰਦਿਆਂ ਜਮਾਤੀ ਸੰਬੰਧਾਂ ਅਤੇ ਸਮਾਜਿਕ ਟਕਰਾਅ ਨੂੰ ਵੇਖਦਾ ਹੈ ਅਤੇ ਸਮਾਜਿਕ ਤਬਦੀਲੀ ਦਾ ਦਵੰਦਵਾਦੀ ਨਜ਼ਰੀਆ ਅਪਣਾਉਂਦੀ ਹੈ। ਮਾਰਕਸਵਾਦ ਸਮਾਜ ਨੂੰ ਸਮਝਣ ਤੇ ਬਦਲਣ ਲਈ ਉਸ ਵਿਧੀ ਦੀ ਵਰਤੋਂ ਕਰਦਾ ਹੈ, ਜਿਸ ਨੂੰ ਹੁਣ ਇਤਿਹਾਸਕ ਪਦਾਰਥਵਾਦ ਕਿਹਾ ਜਾਂਦਾ ਹੈ। ਇਹ ਜਮਾਤੀ ਸਮਾਜ ਅਤੇ ਖਾਸ ਕਰਕੇ ਸਰਮਾਏਦਾਰੀ ਦੇ ਵਿਕਾਸ ਦਾ ਵਿਸ਼ਲੇਸ਼ਣ ਅਤੇ ਆਲੋਚਨਾ ਕਰਦਾ ਹੈ ਅਤੇ ਆਰਥਿਕ, ਸਮਾਜਿਕ ਅਤੇ ਰਾਜਨੀਤਿਕ ਤਬਦੀਲੀ ਵਿੱਚ ਜਮਾਤੀ ਸੰਘਰਸ਼ ਦੀ ਭੂਮਿਕਾ ਤੇ ਜ਼ੋਰ ਦਿੰਦਾ ਹੈ। ਮਾਰਕਸਵਾਦੀ ਸਿਧਾਂਤ ਦੇ ਅਨੁਸਾਰ, ਪੂੰਜੀਵਾਦੀ ਸਮਾਜਾਂ ਵਿੱਚ, ਦੋ ਮੁੱਖ ਜਮਾਤਾਂ ਹੁੰਦੀਆਂ ਹਨ: ਇੱਕ ਦੱਬੀ-ਕੁਚਲੀ ਅਤੇ ਸ਼ੋਸ਼ਿਤ ਪ੍ਰੋਲੇਤਾਰੀ - ਮਾਲ ਅਤੇ ਸੇਵਾਵਾਂ ਦੇ ਨਿਰਮਾਣ ਵਿੱਚ ਲੱਗੀ ਮਜ਼ਦੂਰਾਂ ਦੀ ਸ਼੍ਰੇਣੀ ਅਤੇ ਦੂਜੀ ਬੁਰਜੂਆਜੀ, ਹਾਕਮ ਜਮਾਤ ਜੋ ਉਤਪਾਦਨ ਦੇ ਸਾਧਨ ਦੀ ਮਾਲਕ ਹੁੰਦੀ ਹੈ ਅਤੇ ਲਾਭ ਦੇ ਰੂਪ ਵਿੱਚ ਪ੍ਰੋਲੇਤਾਰੀ ਦੁਆਰਾ ਤਿਆਰ ਕੀਤੇ ਵਾਧੂ ਮੁੱਲ ਨੂੰ ਹੜੱਪ ਲੈਣ ਰਾਹੀਂ ਆਪਣੀ ਦੌਲਤ ਵਧਾਉਂਦੀ ਹੈ। ਇਨ੍ਹਾਂ ਦੋਨਾਂ ਸ਼੍ਰੇਣੀਆਂ ਦੇ ਪਦਾਰਥਕ ਹਿੱਤਾਂ ਦਰਮਿਆਨ ਟਕਰਾਅ ਦੇ ਕਾਰਨ ਜਮਾਤੀ ਟਕਰਾਅ ਪੈਦਾ ਹੁੰਦਾ ਹੈ। ਇਸ ਜਮਾਤੀ ਸੰਘਰਸ਼ ਜਿਸ ਨੂੰ ਆਮ ਤੌਰ 'ਤੇ ਸਮਾਜ ਦੀਆਂ ਉਤਪਾਦਕ ਤਾਕਤਾਂ ਵਲੋਂ ਉਤਪਾਦਨ ਦੇ ਸੰਬੰਧਾਂ ਦੇ ਵਿਰੁਧ ਵਿਦਰੋਹ ਦੇ ਤੌਰ ਤੇ ਦਰਸਾਇਆ ਜਾਂਦਾ ਹੈ, ਦੇ ਨਤੀਜੇ ਵਜੋਂ ਥੋੜ੍ਹੇ ਸਮੇਂ ਦੇ ਸੰਕਟ ਦਾ ਇੱਕ ਦੌਰ ਆਉਂਦਾ ਹੈ, ਜਦੋਂ ਪ੍ਰੋਲੇਤਾਰੀ ਦੀ ਚੇਤਨਾ (ਭਾਵੇਂ ਕਿ ਸ਼੍ਰੇਣੀ ਚੇਤਨਾ ਦੀਆਂ ਵੱਖੋ ਵੱਖ ਡਿਗਰੀਆਂ ਹੁੰਦੀਆਂ ਹਨ) ਵਿੱਚ ਤੀਬਰ ਹੋ ਰਹੀ ਕਿਰਤ ਦੀ ਅਲਹਿਦਗੀ ਨੂੰ ਪ੍ਰਬੰਧਿਤ ਕਰਨ ਲਈ ਬੁਰਜੂਆਜ਼ੀ ਨੂੰ ਸੰਘਰਸ਼ ਕਰਨਾ ਪੈਂਦਾ ਹੈ। ਡੂੰਘੇ ਸੰਕਟ ਦੇ ਦੌਰ ਵਿੱਚ, ਦੱਬੇ-ਕੁਚਲੇ ਲੋਕਾਂ ਦਾ ਵਿਰੋਧ ਦਾ ਨਤੀਜਾ ਇੱਕ ਪ੍ਰੋਲੇਤਾਰੀ ਇਨਕਲਾਬ ਹੋ ਸਕਦਾ ਹੈ। ਜੇ ਉਹ ਜਿੱਤ ਜਾਂਦਾ ਹੈ, ਤਾਂ ਇਹ ਉਤਪਾਦਨ ਦੇ ਸਾਧਨਾਂ ਦੀ ਸਮਾਜਿਕ ਮਾਲਕੀ ਤੇ ਅਧਾਰਤ ਇੱਕ ਸਮਾਜਿਕ-ਆਰਥਿਕ ਪ੍ਰਣਾਲੀ, ਸਮਾਜਵਾਦ ਦੀ ਸਥਾਪਨਾ ਵੱਲ ਅੱਗੇ ਵਧਦਾ ਹੈ, ਜਿਸ ਵਿੱਚ ਹਰੇਕ ਨੂੰ ਉਸਦੇ ਯੋਗਦਾਨ ਦੇ ਅਨੁਸਾਰ ਅਤੇ ਵਰਤੋਂ ਲਈ ਉਤਪਾਦਨ ਅਤੇ ਸਿੱਧਾ ਵਰਤੋਂ ਲਈ ਉਤਪਾਦਨ ਕੀਤਾ ਜਾਂਦਾ ਹੈ। ਕਿਉਂ ਜੋ ਉਤਪਾਦਨ-ਸ਼ਕਤੀਆਂ ਅੱਗੇ ਵਧਦੀਆਂ ਰਹਿੰਦੀਆਂ ਹਨ, ਮਾਰਕਸ ਨੇ ਅਨੁਮਾਨ ਲਗਾਇਆ ਕਿ ਸਮਾਜਵਾਦ ਆਖਰਕਾਰ ਇੱਕ ਕਮਿਊਨਿਸਟ ਸਮਾਜ ਵਿੱਚ ਤਬਦੀਲ ਹੋ ਜਾਵੇਗਾ, ਜੋ ਇੱਕ ਜਮਾਤ-ਰਹਿਤ, ਰਾਜ-ਰਹਿਤ, ਸਾਂਝ ਮਾਲਕੀ ਦੇ ਅਧਾਰ ਤੇ ਮਨੁੱਖੀ ਸਮਾਜ ਹੋਵੇਗਾ: "ਹਰੇਕ ਤੋਂ ਉਸਦੀ ਯੋਗਤਾ ਦੇ ਅਨੁਸਾਰ, ਹਰੇਕ ਨੂੰ ਉਸਦੀਆਂ ਜ਼ਰੂਰਤਾਂ ਅਨੁਸਾਰ। ਕਾਰਲ ਮਾਰਕਸ ਜਰਮਨ ਦੇ ਫਿਲਾਸ਼ਫਰ, ਅਰਥ-ਸ਼ਾਸ਼ਤਰੀ, ਸਮਾਜ ਵਿਗਿਆਨੀ ਇਤਿਹਾਸ ਦਾ ਪੱਤਰਕਾਰ ਅਤੇ ਸਮਾਜਿਕ ਇਨਕਲਾਬੀ ਸਨ। ਉਨ੍ਹਾਂ ਦਾ ਜਨਮ 5 ਮਈ 1818 ਈ. ਨੂੰ ਇੱਕ ਯਹੂਦੀ ਪਰਿਵਾਰ ਵਿੱਚ ਹੋਇਆ। ਉਹ ਬੋਨ ਯੂਨੀਵਰਸਿਟੀ ਅਤੇ ਜੇਨਾ ਯੂਨੀਵਰਸਿਟੀ ਵਿਚੋਂ ਪੜਦਿਆਂ ਹੀਗਲ ਦੇ ਦਰਸ਼ਨ ਤੋਂ ਬਹੁਤ ਪ੍ਰਭਾਵਿਤ ਹੋਇਆ। 1839-41 ਵਿੱਚ ਉਨ੍ਹਾਂ ਨੇ ਪ੍ਰਾਕ੍ਰਿਤਕ ਦਰਸ਼ਨ ਉੱਪਰ ਆਪਣਾ ਪੀਐੱਚ.ਡੀ. ਦਾ ਸ਼ੋਧ ਪ੍ਰਬੰਧ ਤਿਆਰ ਕੀਤਾ। ਮਾਰਕਸ ਉੱਪਰ ਇਸ ਗੱਲ ਦਾ ਅਸਰ ਸੀ ਕਿ ਉਸਦੇ ਪਿਤਾ ਨੇ ਇਸ ਕਰਕੇ ਯਹੂਦੀ ਧਰਮ ਨੂੰ ਛੱਡ ਕੇ ਇਸਾਈ ਮੱਤ ਨੂੰ ਅਪਨਾ ਲਿਆ ਸੀ ਤਾਂ ਕਿ ਉਹ ਉੱਚ ਵਰਗ ਵਿੱਚ ਸਵਿਕਾਰਿਆ ਜਾ ਸਕੇ। 1835 ਤੋਂ ਬਾਅਦ ਸਮੇਂ ਵਿੱਚ ਯੂਨੀਵਰਸਿਟੀ ਵਿੱਚ ਪੜਦਿਆਂ ਹੋਇਆ ਹੀ ਉਹ ਆਪਣੇ ਸਟੇਟ ਵਿਰੋਧੀ ਵਿਚਾਰਾਂ ਦਾ ਇਜ਼ਹਾਰ ਕਰਦਾ ਰਿਹਾ। ਯੂਨੀਵਰਸਿਟੀ ਵਿੱਚ ਸੱਜੇ ਪੱਖੀ ਅਤੇ ਖੱਬੇ ਪੱਖੀ ਦੋ ਧੜੇ ਬਣੇ ਹੋਏ ਸਨ। ਮਾਰਕਸ ਖੱਬੇ ਪੱਖੀਆਂ ਦਾ ਲੀਡਰ ਸੀ। ਹੁਣ ਉਸਨੂੰ ਸਮਝ ਆ ਗਈ ਸੀ ਕਿ ਗਰੀਬੀ ਬੁਰਜ਼ੁਆ ਜਮਾਤ ਵੱਲੋਂ ਪੈਦਾ ਕੀਤੀ ਹੋਈ ਸਥਿਤੀ ਹੀ ਹੈ। ਮਾਰਕਸਵਾਦ ਸਮਾਜ ਨੂੰ ਸਮਝਣ ਤੇ ਬਦਲਣ ਲਈ ਉਸ ਵਿਧੀ ਦੀ ਵਰਤੋਂ ਕਰਦਾ ਹੈ, ਜਿਸ ਨੂੰ ਹੁਣ ਇਤਿਹਾਸਕ ਪਦਾਰਥਵਾਦ ਕਿਹਾ ਜਾਂਦਾ ਹੈ। ਇਹ ਜਮਾਤੀ ਸਮਾਜ ਅਤੇ ਖਾਸ ਕਰਕੇ ਸਰਮਾਏਦਾਰੀ ਦੇ ਵਿਕਾਸ ਦਾ ਵਿਸ਼ਲੇਸ਼ਣ ਅਤੇ ਆਲੋਚਨਾ ਕਰਦਾ ਹੈ ਅਤੇ ਆਰਥਿਕ, ਸਮਾਜਿਕ ਅਤੇ ਰਾਜਨੀਤਿਕ ਤਬਦੀਲੀ ਵਿੱਚ ਜਮਾਤੀ ਸੰਘਰਸ਼ ਦੀ ਭੂਮਿਕਾ ਤੇ ਜ਼ੋਰ ਦਿੰਦਾ ਹੈ। ਮਾਰਕਸਵਾਦੀ ਸਿਧਾਂਤ ਦੇ ਅਨੁਸਾਰ, ਪੂੰਜੀਵਾਦੀ ਸਮਾਜਾਂ ਵਿੱਚ, ਦੋ ਮੁੱਖ ਜਮਾਤਾਂ ਹੁੰਦੀਆਂ ਹਨ: ਇੱਕ ਦੱਬੀ-ਕੁਚਲੀ ਅਤੇ ਸ਼ੋਸ਼ਿਤ ਪ੍ਰੋਲੇਤਾਰੀ - ਮਾਲ ਅਤੇ ਸੇਵਾਵਾਂ ਦੇ ਨਿਰਮਾਣ ਵਿੱਚ ਲੱਗੀ ਮਜ਼ਦੂਰਾਂ ਦੀ ਸ਼੍ਰੇਣੀ ਅਤੇ ਦੂਜੀ ਬੁਰਜੂਆਜੀ, ਹਾਕਮ ਜਮਾਤ ਜੋ ਉਤਪਾਦਨ ਦੇ ਸਾਧਨ ਦੀ ਮਾਲਕ ਹੁੰਦੀ ਹੈ ਅਤੇ ਲਾਭ ਦੇ ਰੂਪ ਵਿੱਚ ਪ੍ਰੋਲੇਤਾਰੀ ਦੁਆਰਾ ਤਿਆਰ ਕੀਤੇ ਵਾਧੂ ਮੁੱਲ ਨੂੰ ਹੜੱਪ ਲੈਣ ਰਾਹੀਂ ਆਪਣੀ ਦੌਲਤ ਵਧਾਉਂਦੀ ਹੈ। ਇਨ੍ਹਾਂ ਦੋਨਾਂ ਸ਼੍ਰੇਣੀਆਂ ਦੇ ਪਦਾਰਥਕ ਹਿੱਤਾਂ ਦਰਮਿਆਨ ਟਕਰਾਅ ਦੇ ਕਾਰਨ ਜਮਾਤੀ ਟਕਰਾਅ ਪੈਦਾ ਹੁੰਦਾ ਹੈ। ਮਾਰਕਸਵਾਦ ਬਹੁਤ ਸਾਰੀਆਂ ਵੱਖ ਵੱਖ ਸ਼ਾਖਾਵਾਂ ਅਤੇ ਵਿਚਾਰਧਾਰਾਵਾਂ ਵਿੱਚ ਵਿਕਸਤ ਹੋਇਆ ਹੈ, ਨਤੀਜੇ ਵਜੋਂ ਹੁਣ ਮਾਰਕਸਵਾਦੀ ਸਿਧਾਂਤ ਦਾ ਕੋਈ ਇੱਕ ਨਿਸਚਿਤ ਸਿਧਾਂਤ ਨਹੀਂ ਹੈ।1842 ਦੇ ਆਸਪਾਸ ‘ਰਲਿਸ ਸਮਾਚਾਰ’ ਨਾਂ ਦੀ ਪੱਤ੍ਰਿਕਾ ਵਿੱਚੋਂ ਸਤਾ ਨੂੰ ਵੰਗਾਰਦੇ ਹੋਏ ਲੇਖ ਲਿਖਦਾ ਹੋਇਆ ਇਸਦਾ ਸੰਪਾਦਕ ਬਣਿਆ। ਇਸ ਪੱਤ੍ਰਿਕਾ ਰਾਹੀਂ ਹੀ ਫਰੈਂਡਿਕ ਏਂਗਲਜ਼ ਉਸਦੀਆਂ ਲਿਖਤਾਂ ਤੋਂ ਪ੍ਰਭਾਵਿਤ ਹੋਇਆ। ਕਾਰਲ ਮਾਰਕਸ ਵਿਆਹ ਤੋਂ ਬਾਅਦ ਪੈਰਿਸ ਪਹੁੰਚ ਗਿਆ। ਜਿੱਥੇ ਉਸਨੂੰ ਬੁਰਜ਼ੁਆ ਜਮਾਤ ਦੇ ਕਰੂਪ ਚਿਹਰੇ ਦੇ ਦਰਸ਼ਨ ਹੋਏ। ਇੱਥੇ ਹੀ ਉਸਦੀ ਏਂਗਲਜ਼ ਨਾਲ ਮੁਲਾਕਾਤ ਹੁੰਦੀ ਹੈ ਅਤੇ ਇਕੱਠੇ ਹੀ ਕੰਮ ਕਰਨ ਲਈ ਸਹਿਮਤ ਹੋ ਜਾਂਦੇ ਹਨ। “ਉਨ੍ਹਾਂ ਦੋਹਾਂ ਦਾ ਨਿਸ਼ਾਨਾ ਸਮਾਜਵਾਦੀ ਵਿਚਾਰਧਾਰਾ ਨੂੰ ਵਿਗਿਆਨਿਕ ਪੱਧਰ ਉੱਪਰ ਖੜ੍ਹਾ ਕਰਨਾ ਅਤੇ ਮਜ਼ਦੂਰ ਵਰਗ ਨੂੰ ਵਿਚਾਰਧਾਰਕ ਸੰਦਾਂ ਨਾਲ ਲੈਸ ਕਰਕੇ ਉਨ੍ਹਾਂ ਨੂੰ ਆਪਣੀ ਮੁਕਤੀ ਦੇ ਘੋਲ ਲਈ ਤਿਆਰ ਕਰਨਾ ਸੀ।”1 ਮਾਰਕਸ ਇਸ ਨਤੀਜੇ ਉੱਤੇ ਪਹੁੰਚਿਆ ਕਿ ਆਰਥਿਕ ਸੰਰਚਨਾ ਦੀ ਸਮਾਜਕ ਵਰਤਾਰੇ ਅਤੇ ਮਨੁੱਖੀ ਰਿਸ਼ਤਿਆਂ ਨੂੰ ਨਿਰਧਾਰਿਤ ਕਰਦੀ ਹੈ। ਜਿੱਥੇ ਮਾਰਕਸ ਅਤੇ ਏਂਗਲਜ਼ ਨਾਲ ਰਲ ਕੇ “ਕਮਿਊਨਿਸਟ ਮੈਨੀਫੈਸਟੋ” ਤਿਆਰ ਕੀਤਾ। ਮਾਰਕਸਵਾਦੀ ਦਰਸ਼ਨ ਕਾਰਲ ਮਾਰਕਸ ਅਤੇ ਫਰੈਡਿਕ ਏਂਗਲਜ ਯਤਨਾਂ ਸਦਕਾ ਹੀ ਹੋਂਦ ਵਿੱਚ ਆਇਆ ਸੀ। ਇਹ ਦੋਵੇਂ ਵਿਦਵਾਨ ਪ੍ਰੋਲੋਤਾਰੀ ਜਮਾਤ ਜਾਂ ਕਹਿ ਲਉ ਮਜ਼ਦੂਰ ਅਤੇ ਕਾਮਿਆਂ ਵਿੱਚ ਖੜ੍ਹ ਕੇ ਬੁਰਜ਼ੁਆ ਜਮਾਤ ਦੇ ਲੁੱਟ-ਖਸੁੱਟ ਵਾਲੇ ਨਿਜ਼ਾਮ ਦਾ ਵਿਰੋਧ ਕਰਦੇ ਸਨ। ਇਹਨਾਂ ਦੋਹਾਂ ਵਿਦਵਾਨਾਂ ਦੀਆਂ ਕੋਸ਼ਿਸ਼ਾਂ ਸਦਕਾ ਹੀ ਇਹ ਦਰਸ਼ਨ ਆਪਣੇ ਸੰਘਰਸ਼ਾਂ ਅਤੇ ਸਿਰਜਨਾਤਮਕ ਕਾਰਨਾਮੇ ਕਰਕੇ ਸੰਸਾਰ ਪੱਧਰ 'ਤੇ ਜਾਣਿਆ ਜਾਣ ਲੱਗਾ ਅਤੇ ਇੱਕ ਤਰ੍ਹਾਂ ਨਾਲ ਸਰਵ-ਵਿਆਪਕਤਾ ਦੀ ਪਹੁੰਚ ਕਰਕੇ ਇੱਕ ਇਨਕਲਾਬੀ ਸਿਧਾਂਤ ਵਜੋਂ ਸਰਬ-ਪ੍ਰਵਾਨਤਾ ਦਾ ਦਰਜਾ ਹਾਸਿਲ ਕਰ ਗਿਆ। ਇਸ ਵਾਦ ਦਾ ਸੰਬੰਧ ਸਮਾਜਿਕ ਵਿਕਾਸ ਵਿੱਚੋਂ ਇਤਿਹਾਸਿਕ ਪਦਾਰਥਵਾਦ ਦੀ ਭੂਮਿਕਾ ਦੀ ਨਿਸ਼ਾਨਦੇਹੀ ਕਰਨ ਨਾਲ ਹੈ। ਇਹ ਸਿਧਾਂਤ ਇਹ ਵਿਚਾਰ ਦਿੰਦਾ ਹੈ ਕਿ ਸਮਾਜ ਵਿੱਚ ਵਾਧੂ ਉਤਪਾਦਨ ਦੇਣ ਦੇ ਸਿੱਟੇ ਵਜੋਂ ਸਮਾਜ ਵਿੱਚ ਸਰਮਾਏ ਦੀ ਕਾਣੀਵੰਡ ਹੋ ਗਈ ਅਤੇ ਸਮਾਜ ਜਮਾਤਾਂ ਵਿੱਚ ਵੰਡਿਆ ਗਿਆ। ਕੁਝ ਲੋਕਾਂ ਵੱਲੋਂ ਉਪਜ ਦੇ ਸੋਮਿਆਂ ਨੂੰ ਆਪਣੇ ਨਿੱਜੀ ਕਬਜ਼ੇ ਵਿੱਚ ਲੈ ਲੈਣ ਕਰਕੇ ਜਮਾਤਾਂ ਵਿੱਚ ਟਕਰਾਅ ਵਾਲੀ ਸਥਿਤੀ ਪੈਦਾ ਹੋ ਗਈ। ਜਮਾਤਾਂ ਵਿੱਚੋਂ ਆਪਣਾ-ਆਪਸੀ ਵਿਰੋਧ ਪੈਦਾ ਹੋ ਗਿਆ ਜਿਹੜਾ ਕਿ ਇੱਕ ਤਿੱਖੇ ਟਕਰਾਅ ਦਾ ਰੂਪ ਧਾਰਨ ਕਰ ਗਿਆ। ਕਾਬਜ਼ ਧਿਰ ਵੱਲੋਂ ਆਦਰਸ਼ਵਾਦ ਅਤੇ ਹੋਰ ਧਾਰਮਿਕ ਮਾਨਤਾਵਾਂ ਦੀ ਦੁਹਾਈ ਪਾਈ ਜਾਂਦੀ ਹੈ। ਪ੍ਰੰਤੂ ਅਤੇ ਫਿਰ ਵੀ ਇਸਦੇ ਵਿਰੋਧ ਵਿੱਚ ਪ੍ਰਗਤੀਵਾਦੀ ਅਤੇ ਯਥਾਰਥਵਾਦੀ ਵਿਚਾਰਧਾਰਾ ਨੇ ਲੁੱਟੀ ਜਾ ਰਹੀ ਸ਼੍ਰੇਣੀ ਦੇ ਨਾਲ ਖੜ੍ਹੇ ਹੋ ਕਿ ਸਮਾਜਿਕ ਇਨਸਾਫ਼ ਦਾ ਨਾਹਰਾ ਮਾਰਿਆ ਤਾਂ ਇਸ ਸਿਧਾਂਤ ਨੇ ਇੱਕ ਵਿਸ਼ਵ-ਵਿਆਪੀ ਲੋੜ ਅਤੇ ਇਨਕਲਾਬ ਦਾ ਰਾਹ ਖੋਲ੍ਹ ਦਿੱਤਾ। ਮਾਰਕਸਵਾਦ ਸਮਾਜ ਦੇ ਅਧਿਐਨ ਦੀ ਉਹ ਜੁਗਤ ਹੈ ਜਿਹੜੀ ਜਮਾਤੀ ਸੰਬੰਧਾਂ ਅਤੇ ਆਪਸੀ ਵਿਰੋਧਾਂ, ਇਤਿਹਾਸਕ ਵਿਕਾਸ ਵਿੱਚ ਪਦਾਰਥਕ ਵਿਆਖਿਆ ਨੂੰ ਆਧਾਰ ਬਣਾ ਕੇ ਸਮਾਜਿਕ ਬਦਲਾਅ ਨੂੰ ਵਿਰੋਧ ਵਿਕਾਸ ਦੇ ਨੁਕਤੇ ਤੋਂ ਵਿਸ਼ਲੇਸ਼ਣ ਕਰਦੀ ਹੈ। ਮਾਰਕਸੀ ਵਿਧੀ ਪੂੰਜੀਵਾਦ ਦੇ ਵਿਕਾਸ ਬਾਰੇ ਆਰਥਿਕ ਅਤੇ ਸਮਾਜਿਕ ਰਾਜਨੀਤਿਕ ਸੰਬੰਧਾਂ ਨੂੰ ਦਰਸਾਉਂਦੀ ਹੈ। ਇਹ ਜੁਗਤ ਕਿਸੇ ਵੀ ਸਮਾਜ ਵਿੱਚੋਂ ਆਰਥਿਕ ਪ੍ਰਬੰਧ ਦੀ ਤਬਦੀਲੀ ਵਿਚੋਂ ਜਮਾਤੀ ਸੰਘਰਸ਼ ਦੀ ਭੂਮਿਕਾ ਨੂੰ ਸਮਝਾਉਂਦੀ ਹੈ। ਅੰਗਰੇਜ਼ੀ ਸਾਹਿਤ ਆਲੋਚਨਾ ਅਤੇ ਸੱਭਿਆਚਾਰਕ ਸਿਧਾਂਤਕਾਰ ਟੈਰੀ ਈਗਲਟਨ ਮਾਰਕਸਵਾਦੀ ਆਲੋਚਨਾ ਨੂੰ ਇਸ ਤਰ੍ਹਾਂ ਪ੍ਰਭਾਸ਼ਿਤ ਕਰਦੇ ਹਨ: “ਮਾਰਕਸਵਾਦੀ ਆਲੋਚਨਾ ਕੇਵਲ ਸਾਹਿਤ ਦੀ ਸਮਾਜਿਕਤਾ ਹੀ ਨਹੀਂ ਇਹ ਉਨ੍ਹਾਂ ਸਰੋਕਾਰਾਂ ਨਾਲ ਵੀ ਸੰਬੰਧ ਰੱਖਦੀ ਹੈ ਕਿ ਨਾਵਲਾਂ ਨੂੰ ਕਿਵੇਂ ਪ੍ਰਕਾਸ਼ਿਤ ਕਰਵਾਇਆ ਜਾਂਦਾ ਹੈ ਅਤੇ ਉਹ ਮਜ਼ਦੂਰ ਜਮਾਤ ਦੀ ਪੇਸ਼ਕਾਰੀ ਕਿਵੇਂ ਕਰਦੇ ਹਨ। ਇਸਦਾ ਨਿਸ਼ਾਨਾ ਸਾਹਿਤ ਕਾਰਜ ਨੂੰ ਭਰਪੂਰਤਾ ਨਾਲ ਵਿਖਿਆਉਣਾ ਹੈ। ਇਸ ਦਾ ਅਰਥ ਉਸਦੀ ਸ਼ੈਲੀ ਅਰਥਾਂ ਅਤੇ ਰੂਪਾਂ ਦੀ ਸੰਵੇਦਨਸ਼ੀਲਤਾ ਵੱਲ ਧਿਆਨ ਦੇਣਾ ਹੈ। 19ਵੀਂ ਸਦੀ ਵਿੱਚ ਮਾਰਕਸਵਾਦੀਆਂ ਅਤੇ ਅਰਾਜਕਤਾਵਾਦੀਆਂ ਵਿੱਚ ਸਮਾਜਵਾਦੀ ਰਾਜ ਨੂੰ ਲੈ ਕੇ ਗੰਭੀਰ ਬਹਿਸ਼ਾਂ ਹੁੰਦੀਆਂ ਰਹੀਆਂ ਹਨ। ਮਾਰਕਸਵਾਦੀ ਰਾਜ ਨੂੰ ਖ਼ਤਮ ਕਰਨ ਦੇ ਸਮਰਥਕ ਹੁੰਦੇ ਹੋਏ ਵੀ ਪਹਿਲਾਂ ਮਜ਼ਦੂਰਾਂ ਦੇ ਰਾਜ ਨੂੰ ਸਥਾਪਿਤ ਕਰਨਾ ਪੈਂਦਾ ਸੀ। ਬਕੂਨਿਨ ਨੇ ਸਮਾਜਵਾਦੀ ਰਾਜ ਨੂੰ ਇੱਕ ਫੌਜੀ ਬੈਰਕ ਦਾ ਨਾਂ ਦਿੱਤਾ। ਜਿਸ ਵਿੱਚ ਲੋਕ ਨਗਾਰੇ ਦੀ ਚੋਟ ਨਾਲ ਸੌਣ ਗਏ, ਜਾਗਣਗੇ ਅਤੇ ਕੰਮ ਕਰਨਗੇ। ਇਹ ਇਕੋ ਅਜਿਹਾ ਰਾਜ ਹੋਵੇਗਾ, ਜਿਸ ਵਿੱਚ ਚਲਾਕ ਅਤੇ ਸ਼ਾਤਰ ਲੋਕ ਸਰਕਾਰੀ ਸਹੂਲਤਾਂ ਮਾਨਣਗੇ। ਜਦੋਂ ਸੰਸਾਰ ਪੱਧਰ ਉੱਪਰ ਜਾਗੀਰਦਾਰੀ ਪ੍ਰਬੰਧ ਤੇ ਖਾਤਮੇ ਤੋਂ ਬਾਅਦ ਪੂੰਜੀਵਾਦੀ ਪ੍ਰਬੰਧ ਸਥਾਪਿਤ ਹੋ ਗਿਆ ਤਾਂ ਯੂਰਪੀ ਮੁਲਕਾਂ ਵਿੱਚ ਇਹ ਸੰਘਰਸ਼ ਵਧੇਰੇ ਸਪਸ਼ਟ ਅਤੇ ਸਮਝਣਯੋਗ ਹੋ ਗਿਆ ਕਿਉਂਕਿ ਬੁਰਜ਼ੁਆ ਜਾਂ ਪੂੰਜੀਪਤੀ ਅਤੇ ਪ੍ਰੋਲੋਤਾਰੀ ਜਾਂ ਮਜ਼ਦੂਰ ਜਮਾਤ ਦੀ ਵੰਡ ਭਲੀਭਾਂਤ ਸਮਝ ਆਉਣ ਲੱਗੀ ਅਤੇ ਜਮਾਤ ਰਹਿਤ ਸਮਾਜ ਦੀ ਲੋੜ ਦੀ ਮਹੱਤਤਾ ਵੀ ਲੋਕਾਂ ਦੀ ਸਮਝ ਵਿੱਚ ਆਉਣੀ ਸ਼ੁਰੂ ਹੋ ਗਈ। ਜਿਹੜੀ ਸਮਝ ਕੇ ਮਾਰਕਸ ਨੇ ਲੋਕਾਂ ਅੱਗੇ ਪੇਸ਼ ਕੀਤੀ ਸੀ ਕਿ ਸਮਾਜਕ ਵਰਤਾਰਾ ਕਾਰਜਸ਼ੀਲ ਕਿਵੇਂ ਹੈ ਅਤੇ ਇਸਨੂੰ ਜਮਾਤ ਰਹਿਤ ਸਮਾਜ ਵਿੱਚ ਬਦਲਿਆ ਕਿਵੇਂ ਜਾ ਸਕਦਾ ਹੈ। ਮਾਰਕਸ ਦੇ ਵਿਚਾਰ ਵਿੱਚ ਪੂੰਜੀਵਾਦ ਨਾ ਸਹਿ ਸਕਣਯੋਗ ਆਰਥਿਕ ਵਰਤਾਰਾ ਹੈ। ਇਸ ਲਈ ਇਸ ਤੋਂ ਛੁਟਕਾਰਾ ਪਾਉਣਾ ਲਾਜ਼ਮੀ ਹੈ। ਇਸ ਤੋਂ ਕਮਿਊਨਿਸਟ ਸਮਾਜ ਦੇ ਹਥਿਆਰਬੰਦ ਇਨਕਲਾਬ ਰਾਹੀਂ ਹੀ ਮੁਕਤੀ ਮਿਲ ਸਕਦੀ ਹੈ। ਮਾਰਕਸ ਅਤੇ ਏਂਗਲਜ਼ ਆਈ ਲੈਨਿਨ ਦਾ ਹੈ। ਉਸਦੀਆਂ ਗਤੀਵਿਧੀਆਂ ਅਤੇ ਖੋਜਾਂ ਨੇ ਨਾ ਕੇਵਲ ਮਾਰਕਸਵਾਦ ਨੂੰ ਵਿਵਹਾਰਿਕਕ ਅਤੇ ਸਿਧਾਂਤਿਕ ਪੱਧਰ ਉੱਪਰ ਅਮੀਰ ਹੀ ਕੀਤਾ। ਸਗੋਂ ਉਸਨੂੰ ਰਾਜਨੀਤਿਕ ਪੱਧਰ ਉੱਪਰ ਪਰਖ ਕੇ ਵੀ ਵੇਖਿਆ ਅਤੇ ਰੂਸੀ ਇਨਕਲਾਬ ਦੀ ਮਿਸਾਲ ਸਾਡੇ ਸਾਹਮਣੇ ਹੈ। ਦੂਜੀ ਸੰਸਾਰ ਜੰਗ ਤੋਂ ਬਾਅਦ ਮਾਰਕਸਵਾਦ ਵਿੱਚ ਵੀ ਤਬਦੀਲੀਆਂ ਆਈਆਂ ਹਨ। ਇਹ ਤਬਦੀਲੀਆਂ ਆਧੁਨਿਕ ਦਰਸ਼ਨ ਸ਼ਾਸਤਰੀਆਂ ਜਿਵੇਂ ਐਡਮੰਡ ਹਰਸਲ, ਮਾਰਵਿਨ ਹੈਡਗਰ ਅਤੇ ਸਿਗਮਨ ਫਰਾਇਡ ਅਤੇ ਹੋਰ ਵਿਦਵਾਨਾਂ ਦੀਆਂ ਖੋਜਾਂ ਅਤੇ ਵਿਚਾਰਾਂ ਦੇ ਪ੍ਰਭਾਵ ਨਾਲ ਆਈਆਂ। ਮਾਰਕਸਵਾਦ ਦੀਆਂ ਜੜ੍ਹਾਂ ਉਸ ਤੋਂ ਪਹਿਲਾਂ ਹੋਏ ਫਿਲਾਸਫ਼ਰਾਂ ਅਤੇ ਅਰਥ-ਸ਼ਾਸਤਰੀਆਂ ਦੀ ਵਿਚਾਰਧਾਰਾ ਅਤੇ ਫਲਸਫੇ ਵਿੱਚ ਹਨ। ਇਨ੍ਹਾਂ ਡੇਵਿਡ ਹੀਗਲ, ਜੋਹਨ ਫਿੱਚ, ਈਮਾਨੂਏਲ ਕਾਂਤ, ਐਡਮ ਸਮਿਥ, ਡੇਵਿਡ ਰਿਕਾਰਡੋ ਅਤੇ ਜੋਹਨ ਸਟੂਆਰਟ ਮਿਲ ਸ਼ਾਮਿਲ ਹਨ। ਮਾਰਕਸ ਨੇ ਇਹਨਾਂ ਦੇ ਵਿਚਾਰਾਂ ਨੂੰ ਸਮਝਿਆ ਹੀ ਨਹੀਂ, ਸਗੋਂ ਇਹਨਾਂ ਨੂੰ ਇਤਿਹਾਸਕ, ਸਮਾਜਿਕ, ਰਾਜਨੀਤਿਕ ਅਤੇ ਅਰਥ-ਸ਼ਾਸਤਰੀਆਂ ਨੂੰ ਯਥਾਰਥ ਨਾਲ ਜੋੜਿਆ। ਇਸਨੂੰ ਉਹ ਇਤਿਹਾਸਕ ਪਦਾਰਥਵਾਦ ਦਾ ਨਾਮ ਦੇਂਦਾ ਹੈ। ਬਿਆਨ ਉੱਪਰ ਅਸੀਂ ਬਿਆਨ ਕਰ ਆਏ ਕਿ ਮਾਰਕਸ ਦਾ ਸਮਾਂ 19ਵੀਂ ਸਦੀ ਦਾ ਹੈ। ਜਿਸ ਸਮੇਂ ਉਦਯੋਗਿਕ ਕ੍ਰਾਂਤੀ ਫੈਲ ਰਹੀ ਸੀ। ਵੱਖ-ਵੱਖ ਤਰੀਕਿਆਂ ਨਾਲ ਮਜ਼ਦੂਰਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਸੀ ਅਤੇ ਸਮਾਜ ਵਿੱਚ ਆਰਥਿਕ ਅਸਮਾਨਤਾ ਫੈਲੀ ਹੋਈ ਸੀ ਕਾਰਲ ਮਾਰਕਸ ਵਰਤਮਾਨ ਸਮੇਂ ਦੀ ਸਮਾਜਿਕ ਹਾਲਤ ਨੂੰ ਸਮਝਣਾ ਚਾਹੁੰਦੇ ਸਨ ਕਿਉਂਕਿ ਉਹ ਸਮਾਜ ਨੂੰ ਬਦਲਣਾ ਚਾਹੁੰਦੇ ਸਨ। ਉਹਨਾਂ ਦਾ ਵਿਚਾਰ ਸੀ ਕਿ ਕਿਸੇ ਵੀ ਤਰੀਕੇ ਪੂੰਜੀਵਾਦ ਨੂੰ ਖ਼ਤਮ ਕੀਤਾ ਜਾਣਾ ਚਾਹੀਦਾ ਹੈ। ਭਾਵ ਉਹ ਵਰਤਮਾਨ ਸਮੇਂ ਨੂੰ ਬਿਲਕੁਲ ਬਦਲ ਦੇਣਾ ਚਾਹੁੰਦੇ ਸਨ। ਇਸ ਲਈ ਉਨ੍ਹਾਂ ਨੂੰ ਸਮਕਾਲੀ ਸਮਾਜ ਵੀ ਬਣਤਰ ਸੰਬੰਧੀ ਸੰਪੂਰਨ ਗਿਆਨ ਹੋਣਾ ਲਾਜ਼ਮੀ ਸੀ। ਉਨ੍ਹਾਂ ਨੇ ਸੋਚਿਆ ਕਿ ਵਰਤਮਾਨ ਅਤੇ ਭੂਤਕਾਲ ਨੂੰ ਸਮਝਕੇ ਹੀ ਅਸੀਂ ਭਵਿੱਖ ਦੀਆਂ ਸੰਭਾਵਨਾਵਾਂ ਸੰਬੰਧੀ ਕੁਝ ਆਖ ਸਕਦੇ ਹਾਂ। ਮਾਰਕਸਵਾਦੀ ਦਰਸ਼ਨ ਨੂੰ ਸਮਝਣ ਲਈ ਡਾ.
ਡਾਕਟਰ ਭੀਮਰਾਉ ਅੰਬੇਡਕਰ (14 ਅਪ੍ਰੈਲ 1891 - 6 ਦਸੰਬਰ 1956), ਡਾਕਟਰ ਬਾਬਾਸਾਹਿਬ ਅੰਬੇਡਕਰ ਨਾਮ ਨਾਲ ਪ੍ਰਸਿੱਧ ਇੱਕ ਭਾਰਤੀ ਕਾਨੂੰਨਸਾਜ਼, ਅਰਥਸ਼ਾਸਤਰੀ, ਰਾਜਨੀਤੀਵਾਨ ਅਤੇ ਸਮਾਜ ਸੁਧਾਰਕ ਸਨ ਜਿਨ੍ਹਾਂ ਨੇ ਦਲਿਤ ਬੋਧੀ ਲਹਿਰ ਨੂੰ ਪ੍ਰੇਰਿਤ ਕੀਤਾ ਅਤੇ (ਬਹੁਜਨ) ਨਾਲ ਹੁੰਦੇ ਸਮਾਜਿਕ ਭੇਦਭਾਵ ਦੇ ਖਿਲਾਫ ਪ੍ਰਚਾਰ ਕੀਤਾ, ਜਦਕਿ ਔਰਤਾਂ ਅਤੇ ਕਿਰਤ ਦੇ ਅਧਿਕਾਰਾਂ ਦਾ ਸਮਰਥਨ ਵੀ ਕੀਤਾ। ਉਹ ਆਜ਼ਾਦ ਭਾਰਤ ਦੇ ਪਹਿਲੇ ਕਾਨੂੰਨ ਅਤੇ ਨਿਆਂ ਮੰਤਰੀ, ਭਾਰਤੀ ਸੰਵਿਧਾਨ ਦੇ ਨਿਰਮਾਤਾ ਅਤੇ ਭਾਰਤ ਗਣਤੰਤਰ ਦੇ ਮੋਢੀ ਸਨ। ਭਾਰਤ ਅਤੇ ਹੋਰ ਕਿਤੇ, ਉਹਨਾਂ ਨੂੰ ਅਕਸਰ ਬਾਬਾ ਸਾਹਿਬ, ਮਰਾਠੀ ਵਿਚ ਭਾਵ "ਆਦਰਯੋਗ ਪਿਤਾ" ਕਹਿੰਦੇ ਸਨ।