ਪੰਜਾਬੀ ਵਿਕੀਪੀਡੀਆ ਦੇ ਸਭ ਤੋਂ ਜ਼ਿਆਦਾ ਵੇਖੇ ਜਾਣ ਵਾਲੇ ਲੇਖ, ਰੋਜ਼ਾਨਾ ਨਵਪੂਰਤ ਹੋਰ ਜਾਣੋ...
ਗੁਰੂ ਗ੍ਰੰਥ ਸਾਹਿਬ ਸਿੱਖਾਂ ਦੇ ਗਿਆਰਵੇਂ ਗੁਰੂ ਹਨ। ਇਹ 1469 ਤੋਂ ਲੈ ਕੇ 1708 ਤੱਕ ਸਿੱਖ ਗੁਰੂਆਂ ਦੇ ਸਮੇਂ ਰਚੀ ਅਤੇ ਇਕੱਤਰ ਕੀਤੀ ਬਾਣੀ ਦਾ 1430 ਅੰਗਾਂ ਵਾਲਾ ਇੱਕ ਵਿਸਤਾਰਮਈ ਗ੍ਰੰਥ ਹੈ। ਇਹ ਅਨੇਕਾਂ ਸ਼ਬਦਾਂ ਭਾਵ ਬਾਣੀ ਦਾ ਅੰਬਾਰ ਹੈ ਜੋ ਕਿ ਰੱਬ ਦੇ ਗੁਣਾਂ ਅਤੇ ਉਸ ਦੇ ਨਾਮ ਜਪਣ ਦੇ ਕਾਰਨਾਂ ਦਾ ਵਰਨਣ ਕਰਦਾ ਹੈ। ਸਿੱਖਾਂ ਦੇ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ (1666-1708) ਨੇ ਜੋਤੀ-ਜੋਤਿ ਸਮਾਉਣ ਵੇਲੇ ਗੁਰਿਆਈ ਆਦਿ ਗ੍ਰੰਥ ਨੂੰ ਦਿੱਤੀ ਅਤੇ ਇਸ ਕਰ ਕੇ ਨਾਮ ਗੁਰੂ ਗ੍ਰੰਥ ਸਾਹਿਬ ਹੋ ਗਿਆ। ਇਹ ਸਿੱਖਾਂ ਦਾ ਸਭ ਤੋਂ ਪਵਿੱਤਰ ਗ੍ਰੰਥ ਅਤੇ ਇੱਕੋ-ਇੱਕ ਸਦੀਵੀ ਸ਼ਬਦ-ਰੂਪੀ ਗੁਰੂ ਹੈ ਜੋ ਕਿ ਸਿੱਖ ਗੁਰੂਆਂ ਅਤੇ ਹੋਰ ਸੰਤਾਂ-ਭਗਤਾਂ ਦੀ ਸਿੱਖਿਆਵਾਂ ਦਾ ਅੰਬਾਰ ਹੈ। ਅਰਦਾਸ ਦੇ ਸਰੋਤ ਜਾਂ ਮਾਰਗ-ਦਰਸ਼ਕ ਵਜੋਂ ਆਦਿ ਗ੍ਰੰਥ ਸਿੱਖੀ ਵਿੱਚ ਬੰਧਨਾ ਅਤੇ ਭਗਤੀ ਦਾ ਕੇਂਦਰੀ ਧੁਰਾ ਹੈ।ਆਦਿ ਗ੍ਰੰਥ ਦਾ ਸਭ ਤੋਂ ਪਹਿਲਾ ਸੰਕਲਨ ਪੰਜਵੇਂ ਗੁਰੂ, ਗੁਰੂ ਅਰਜਨ ਦੇਵ (1563-1606) ਨੇ ਪਹਿਲੇ ਪੰਜ ਗੁਰੂਆਂ ਅਤੇ ਹੋਰ ਮਹਾਨ ਸੰਤਾਂ ਜਾਂ ਭਗਤਾਂ, ਜਿਹਨਾਂ ਵਿੱਚੋਂ ਕਈਆਂ ਦਾ ਹਿੰਦੂ ਧਰਮ ਅਤੇ ਇਸਲਾਮ ਨਾਲ ਵਾਸਤਾ ਸੀ, ਦੀ ਬਾਣੀ ਇਕੱਤਰ ਕਰ ਕੇ ਕੀਤਾ ਅਤੇ ਇਸ ਪਵਿੱਤਰ ਬੀੜ ਨੂੰ ਭਾਈ ਗੁਰਦਾਸ ਜੀ ਦੇ ਹੱਥੋਂ ਲਿਖਵਾਇਆ। ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਤੇਗ ਬਹਾਦੁਰ ਜੀ ਦੀ ਬਾਣੀ ਨੂੰ ਇਕੱਤਰ ਕਰ ਕੇ ਤਲਵੰਡੀ ਸਾਬੋ ਵਿਖੇ ਭਾਈ ਮਨੀ ਸਿੰਘ ਜੀ ਪਾਸੋਂ ਆਦਿ ਗ੍ਰੰਥ ਵਿੱਚ ਦਰਜ ਕਰਵਾ ਕੇ ਆਦਿ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਦਾ ਦਰਜਾ ਦਿੱਤਾ। ਦਸਮ ਪਿਤਾ ਦੇ ਜੋਤੀ-ਜੋਤਿ ਸਮਾਉਣ ਪਿੱਛੋਂ ਬਾਬਾ ਦੀਪ ਸਿੰਘ ਵੱਲੋਂ ਗੁਰੂ ਗ੍ਰੰਥ ਸਾਹਿਬ ਦੇ ਬਹੁਤ ਸਾਰੇ ਉਤਾਰੇ ਵੰਡੇ ਗਏ। ਗੁਰੂ ਗ੍ਰੰਥ ਸਾਹਿਬ ਦੀ ਲਿਖਾਈ ਗੁਰਮੁਖੀ ਲਿਪੀ ਵਿੱਚ ਹੋਈ ਹੈ ਅਤੇ ਬਹੁਤ ਸਾਰੀਆਂ ਬੋਲੀਆਂ ਅਤੇ ਉਪ-ਬੋਲੀਆਂ– ਜਿਵੇਂ ਕਿ ਲਹਿੰਦੀ ਪੰਜਾਬੀ, ਬ੍ਰਜ ਭਾਸ਼ਾ, ਖੜ੍ਹੀ ਬੋਲੀ, ਸੰਸਕ੍ਰਿਤ ਅਤੇ ਫ਼ਾਰਸੀ – ਕਈ ਵਾਰ ਜਿਹਨਾਂ ਦੇ ਸਮੂਹ ਨੂੰ ਸੰਤ ਭਾਸ਼ਾ ਕਿਹਾ ਜਾਂਦਾ ਹੈ।.
ਆਧੁਨਿਕ ਪੰਜਾਬੀ ਆਲੋਚਨਾ ਦੇ ਖੇਤਰ ਵਿੱਚ ਪੱਛਮੀ ਸਿਧਾਂਤਾਂ ਦੇ ਪ੍ਰਭਾਵ ਸਦਕਾ ਵੱਖ-ਵੱਖ ਨਵੀਨ ਆਲੋਚਨਾ ਪ੍ਰਣਾਲੀਆਂ ਦਾ ਆਗ਼ਾਜ਼ ਹੁੰਦਾ ਹੈ। ਇਹਨਾਂ ਆਲੋਚਨਾ ਪ੍ਰਣਾਲੀਆਂ ਵਿੱਚ ਮਨੋਵਿਸ਼ਲੇਸ਼ਣਾਤਮਕ ਆਲੋਚਨਾ, ਚਿਹਨ ਵਿਗਿਆਨ ਆਲੋਚਨਾ, ਸੰਰਚਨਾਵਾਦੀ ਆਲੋਚਨਾ, ਸ਼ੈਲੀ ਵਿਗਿਆਨ ਆਲੋਚਨਾ, ਥੀਮ ਵਿਗਿਆਨ ਆਲੋਚਨਾ ਆਦਿ ਆਲੋਚਨਾ ਪ੍ਰਣਾਲੀਆਂ ਸ਼ਾਮਿਲ ਹਨ। ਥੀਮ ਵਿਗਿਆਨਕ ਆਲੋਚਨਾ ਪ੍ਰਣਾਲੀ ਇੱਕ ਅਜਿਹੀ ਵਿਲੱਖਣ ਤੇ ਨਿਵੇਕਲੀ ਕਿਸਮ ਦੀ ਆਲੋਚਨਾ ਪ੍ਰਣਾਲੀ ਹੈ ਜੋ ਰਚਨਾ ਦੇ ਥੀਮਕ ਅਧਿਐਨ ਦੁਆਰਾ ਰਚਨਾ ਦੇ ਆਂਤਰਿਕ ਸੰਗਠਨ ਵਿੱਚ ਕਾਰਜਸ਼ੀਲ ਅਰਥਾਂ ਨੂੰ ਵਿਗਿਆਨਕ ਢੰਗ ਨਾਲ ਉਜਾਗਰ ਕਰਦੀ ਹੈ। ‘ਥੀਮ ਵਿਗਿਆਨ’ ਤੋਂ ਭਾਵ ਥੀਮਕ ਅਧਿਐਨ ਮੰਨਿਆ ਜਾਂਦਾ ਹੈ। ਇਹ ਥੀਮਾਂ ਦੇ ਅਧਿਐਨ ਦੁਆਰਾ ਸਾਹਿਤ ਚਿੰਤਨ ਤੱਕ ਪਹੁੰਚਣ ਦੀ ਵਿਧੀ ਹੈ। ਥੀਮ ਰਚਨਾ ਦਾ ਉਹ ਕੇਂਦਰੀ ਤੱਤ ਹੈ ਜੋ ਉਸ ਨੂੰ ਰੂਪ ਪ੍ਰਦਾਨ ਕਰਦਾ ਹੈ। ਪੱਛਮੀ ਚਿੰਤਕਾਂ ਵਿੱਚ ਦੋ ਤਰ੍ਹਾਂ ਦੇ ਵਿਚਾਰ ਪ੍ਰਚਲਿਤ ਰਹੇ ਹਨ। ਪਹਿਲੇ ਵਿਚਾਰ ਅਧੀਨ ਥੀਮ ਕਿਸੇ ਵੀ ਸਾਹਿਤਕ ਕਿਰਤ ਦੇ ਅਪ੍ਰਸੰਗਿਕ ਸਾਹਿਤ ਬਾਹਰੇ ਵੇਰਵਿਆਂ ਵੱਲ ਉਲਾਰ ਹੋ ਜਾਂਦਾ ਹੈ। ਸਾਹਿਤਕ ਕਿਰਤ ਦੇ ਥੀਮ ਨੂੰ ਪਕੜਨ ਲਈ ਚਿੰਤਕ ਸਾਹਿਤ ਬਾਹਰੇ ਅਨੁਸ਼ਾਸਨਾ ਦੀ ਮਦਦ ਲੈਂਦੇ ਹਨ। ਦੂਜੇ ਵਿਚਾਰ ਅਧੀਨ ਸਾਹਿਤ ਨੂੰ ਇੱਕ ਜੁਜ਼ ਵਜੋਂ ਗ੍ਰਹਿਣ ਕੀਤਾ ਜਾਂਦਾ ਹੈ। ਇਸ ਵਿਚਾਰ ਤੋਂ ਪ੍ਰਭਾਵਿਤ ਚਿੰਤਕ ਸਾਹਿਤ ਬਾਹਰੇ ਵੇਰਵਿਆਂ ਨੂੰ ਵੀ ਸਾਹਿਤ ਦੀ ਸੰਰਚਨਾ ਵਿੱਚ ਕਾਰਜਸ਼ੀਲ ਹੋਰ ਤੱਤਾਂ ਦੇ ਨਾਲ ਹੀ ਵਿਚਾਰਦੇ ਹਨ। ਇਸ ਵਿਚਾਰ ਤੋਂ ਪ੍ਰਭਾਵਿਤ ਰੂਸੀ ਰੂਪਵਾਦੀ ਤੋਮਾਸ਼ੇਵਸਕੀ ਥੀਮ ਨੂੰ ਰਚਨਾ ਦੇ ਆਰ-ਪਾਰ ਫੈਲਣ ਵਾਲਾ ਅਤੇ ਰਚਨਾ ਨੂੰ ਏਕਤਾ ਪ੍ਰਦਾਨ ਕਰਨ ਵਾਲਾ ਤੱਤ ਮੰਨਦਾ ਹੈ।1 ਡਾ.ਹਰਿਭਜਨ ਸਿੰਘ ਦੇ ਵਿਚਾਰ ਅਨੁਸਾਰ: ਥੀਮ ਨਾ ਵਾਸਤਵਿਕ ਤੱਤ ਹੈ ਨਾ ਭਾਸ਼ਕ ਬਣਤਰ,ਥੀਮ ਸਾਹਿਤਕ ਹੋਂਦ ਹੈ।2 ਇਸ ਤਰ੍ਹਾਂ ਕਿਹਾ ਜਾ ਸਕਦਾ ਕਿ ਥੀਮ ਵਿਗਿਆਨ ਅਧਿਐਨ ਅਧੀਨ ਅਜਿਹੇ ਥੀਮ ਨੂੰ ਵਿਚਾਰਿਆ ਜਾਂਦਾ ਹੈ ਜੋ ਰਚਨਾ ਦੀ ਸੰਰਚਨਾਤਮਕ ਬਣਤਰ ਵਿੱਚ ਕਾਰਜਸ਼ੀਲ ਹੈ ਅਤੇ ਰਚਨਾ ਨੂੰ ਏਕਤਾ ਪ੍ਰਦਾਨ ਕਰਦਾ ਹੈ।ਇਹ ਰਚਨਾ ਦੇ ਆਦਿ ਤੋਂ ਅੰਤ ਤੱਕ ਆਰ-ਪਾਰ ਫੈਲਿਆ ਹੁੰਦਾ ਹੈ। ਥੀਮ ਨੂੰ ਸੰਗਠਨ ਕਰਨ ਲਈ ਭਿੰਨ-ਭਿੰਨ ਜੁਗਤਾਂ ਤੇ ਵਿਧੀਆਂ ਵਰਤੀਆਂ ਜਾਂਦੀਆਂ ਹਨ। ਥੀਮਕ ਸੰਗਠਨ ਦਾ ਜਿਸ ਵਿਧੀ ਰਾਹੀਂ ਵਿਗਿਆਨਕ ਅਧਿਐਨ ਕੀਤਾ ਜਾਂਦਾ ਹੈ ਉਸ ਵਿਧੀ ਨੂੰ ਹੀ ਥੀਮ-ਵਿਗਿਆਨ ਦਾ ਨਾਂ ਦਿੱਤਾ ਗਿਆ ਹੈ। ਥੀਮ-ਵਿਗਿਆਨ ਦੇ ਇਤਿਹਾਸਕ ਪਰਪੇਖ ਵਲ ਨਜ਼ਰ ਮਾਰਿਆਂ ਤਿੰਨ ਚਿੰਤਨ ਪੱਧਤੀਆਂ ਸਾਹਮਣੇ ਆਈਆਂ ਹਨ: 1. ਰੂਸੀ ਥੀਮਵਾਦੀ ਆਲੋਚਨਾ ਪ੍ਰਣਾਲੀ 2. ਅਮਰੀਕੀ ਥੀਮਵਾਦੀ ਆਲੋਚਨਾ ਪ੍ਰਣਾਲੀ 3.
ਸਿੱਖੀ (ਇਹ ਸ਼ਬਦ ਇਸ ਤਰ੍ਹਾਂ ਵੀ ਲਿਖਿਆ ਜਾਂਦਾ ਹੈ: ਸਿਖੀ, ਸਿੱਖ ਦਾ ਮਤਲਬ, "ਸਿੱਖਣ ਵਾਲ਼ਾ"), ਇੱਕ ਰੱਬ ਨੂੰ ਮੰਨਣ ਵਾਲ਼ਾ ਧਰਮ ਅਤੇ ਕੌਮੀ ਫ਼ਲਸਫ਼ਾ ਹੈ, ਜਿਸ ਦਾ 15ਵੀਂ ਸਦੀ ਵਿੱਚ ਦੱਖਣੀ ਏਸ਼ੀਆ ਦੇ ਪੰਜਾਬ ਖੇਤਰ ਵਿੱਚ ਆਗਾਜ਼ ਹੋਇਆ। ਸਿੱਖੀ ਦਾ ਮੌਲਿਕ ਯਕੀਨ ਅਤੇ ਫ਼ਲਸਫ਼ਾ, ਇਲਾਹੀ ਲਿਖਤ ਗੁਰੂ ਗਰੰਥ ਸਾਹਿਬ ਵਿੱਚ ਮੌਜੂਦ ਬਾਣੀ ਮੁਤਾਬਕ ਇਹ ਹੈ, ਕਿ ਰੱਬ ਉੱਪਰ ਯਕੀਨ ਰੱਖਕੇ ਉਸ ਦਾ ਨਾਮ ਜਪਣਾ, ਇਨਸਾਨੀਅਤ ਵਿੱਚ ਇਤਫ਼ਾਕ ਨਾਲ਼ ਰਹਿਣਾ, ਖ਼ੁਦਗਰਜ਼ੀ ਤੋਂ ਵਾਂਝੇ ਰਹਿਕੇ ਸੇਵਾ ਕਰਨੀ, ਸਰਬੱਤ ਦੇ ਭਲੇ ਵਾਸਤੇ ਇਨਸਾਨੀ ਹੱਕਾਂ 'ਤੇ ਡੱਟਕੇ ਪਹਿਰਾ ਦੇਣਾ, ਅਤੇ ਦੁਨੀਆਦਾਰੀ ਵਿੱਚ ਵੱਸਕੇ ਚੰਗੇ ਕਿਰਦਾਰ ਵਾਲ਼ਾ ਜੀਵਨ ਜਿਉਣਾ। ਦੁਨੀਆ ਦੇ ਸਭ ਤੋਂ ਪੁਰਾਣੇ ਸਨਾਤਨ ਧਰਮ ਤੋਂ ਆਪਣੀ ਅਲੱਗ ਪਹਿਚਾਣ ਬਣਾਕੇ ਸਿੱਖ ਪੰਥ ਨੂੰ ਮੰਨਣ ਵਾਲਿਆਂ ਦੀ ਗਿਣਤੀ ਕੁੱਲ ਦੁਨੀਆ ਵਿੱਚ ਲਗਭਗ 3 ਕਰੋੜ ਹੈ, ਜੋ ਕਿ ਸਾਰੀ ਦੁਨੀਆ ਦਾ ਪੰਜਵਾਂ ਸਭ ਤੋਂ ਵੱਡਾ ਪੰਥ ਹੈ।ਸਿੱਖੀ ਦਾ ਰੂਹਾਨੀ ਅਤੇ ਕੌਮੀ ਆਧਾਰ ਸਿੱਖਾਂ ਦੇ ਦਸ ਸਿੱਖ ਗੁਰੂਆਂ ਦੀਆਂ ਸਿੱਖਿਆਵਾਂ, ਜੋ ਕਿ ਸਿੱਖਾਂ ਦੇ ਮੌਜੂਦਾ ਅਟੱਲ ਗੁਰੂ ਅਤੇ ਰਹਿਬਰ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ। ਸਿੱਖ ਪੰਥ ਦੇ ਫ਼ਲਸਫ਼ੇ ਨੂੰ ਗੁਰਮਤ ਕਿਹਾ ਜਾਂਦਾ ਹੈ, ਜਿਸਦਾ ਬੀਜ ਵਾਹਿਗੁਰੂ ਵਿੱਚ ਯਕੀਨ ਰੱਖਣਾ ਹੈ ਅਤੇ ਜਿਸਨੂੰ ਇੱਕ ਓਅੰਕਾਰ (ਮਤਲਬ: ਇੱਕ ਰੱਬ) ਦੁਆਰਾ ਦਰਸਾਇਆ ਜਾਂਦਾ ਹੈ। ਗੁਰੂ ਨਾਨਕ ਦੇਵ ਜੀ ਨੇ ਜੋਤਿ-ਜੋਤਿ ਸਮਾਉਣ ਤੋਂ ਪਹਿਲਾਂ ਆਪਣੇ ਇੱਕ ਸਿੱਖ ਨੂੰ ਦੂਜਾ ਗੁਰੂ ਬਣਾਇਆ ਅਤੇ ਸਿੱਖ ਮੁਆਸ਼ਰੇ ਨੂੰ ਰਹਿਨੁਮਾਈ ਦੇਣ ਦਾ ਕੰਮ ਸੌਂਪਿਆ। ਇਹ ਰਿਵਾਜ਼ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ (1666-1708) ਤੱਕ ਜਾਰੀ ਰਿਹਾ, ਜਿਹਨਾਂ ਨੇ 1699 ਈਸਵੀ ਵਿੱਚ ਵਿਸਾਖੀ ਵਾਲੇ ਦਿਨ ਖ਼ਾਲਸਾ ਕਾਇਮ ਕੀਤਾ ਅਤੇ ਸਿੱਖਾਂ ਨੂੰ ਇੱਕ ਵੱਖਰੀ ਪਛਾਣ ਦਿੱਤੀ; ਪੰਜ ਸਿੱਖਾਂ ਨੂੰ ਅੰਮ੍ਰਿਤ ਛਕਾਕੇਪੰਜ ਪਿਆਰੇ ਦਾ ਖ਼ਿਤਾਬ ਦਿੱਤਾ ਤੇ ਜਿਨ੍ਹਾਂ ਤੋਂ ਬਾਅਦ ਵਿੱਚ ਗੁਰੂ ਸਾਹਿਬ ਨੇ ਅਰਜ਼ ਕਰ ਖ਼ੁਦ ਅੰਮ੍ਰਿਤ ਛਕਿਆ। ਗੁਰ ਗੋਬਿੰਦ ਸਿੰਘ ਜੀ ਨੇ ਜੋਤੀ-ਜੋਤਿ ਸਮਾਉਣ ਤੋਂ ਪਹਿਲਾਂ, ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਤਖ਼ਤ ਸੌਂਪਕੇ ਦੇਹਧਾਰੀ ਗੁਰੂ ਦੇ ਰਿਵਾਜ਼ ਨੂੰ ਖ਼ਤਮ ਕੀਤਾ।
ਅੰਮ੍ਰਿਤਾ ਪ੍ਰੀਤਮ (31 ਅਗਸਤ 1919 - 31 ਅਕਤੂਬਰ 2005) ਇੱਕ ਪੰਜਾਬੀ ਲੇਖਕ, ਕਵੀ, ਨਾਵਲਕਾਰ, ਕਹਾਣੀਕਾਰ ਅਤੇ ਵਾਰਤਕਕਾਰ ਸੀ ਜਿਸਨੇ ਪੰਜਾਬੀ ਅਤੇ ਹਿੰਦੀ ਭਾਸ਼ਾਵਾਂ ਵਿੱਚ ਸਾਹਿਤ ਰਚਨਾ ਕੀਤੀ। ਉਸਨੂੰ ਪੰਜਾਬੀ ਭਾਸ਼ਾ ਦੇ 20ਵੀਂ ਸਦੀ ਦੇ ਸਭ ਤੋਂ ਅਹਿਮ ਕਵੀਆਂ ਵਿੱਚ ਮੰਨਿਆ ਜਾਂਦਾ ਹੈ ਅਤੇ ਪਹਿਲੀ ਅਹਿਮ ਨਾਰੀ ਲੇਖਕ ਮੰਨਿਆ ਜਾਂਦਾ ਹੈ। ਛੇ ਦਹਾਕਿਆਂ ਵਿੱਚ ਫੈਲੇ ਆਪਣੇ ਸਾਹਿਤਕ ਸਫ਼ਰ ਦੌਰਾਨ, ਉਸਨੇ ਕਵਿਤਾ, ਨਾਵਲ, ਜੀਵਨੀ, ਨਿਬੰਧ ਵਰਗੀਆਂ ਵਿਧਾਵਾਂ ਦੇ ਅੰਦਰ 100 ਤੋਂ ਵੱਧ ਕਿਤਾਬਾਂ ਲਿਖੀਆਂ ਹਨ। ਇਨ੍ਹਾਂ ਰਚਨਾਵਾਂ ਵਿੱਚ ਪ੍ਰੀਤਮ ਦੇ 20 ਕਾਵਿ-ਸੰਗ੍ਰਹਿ, 13 ਕਹਾਣੀ-ਸੰਗ੍ਰਹਿ, ਵਾਰਤਕ ਦੀਆਂ ਕਿਤਾਬਾਂ, ਤਿੰਨ ਸਫ਼ਰਨਾਮੇ, ਦੋ ਸਵੈ-ਜੀਵਨੀਆਂ ਅਤੇ ਪੰਜਾਬੀ ਲੋਕ ਗੀਤਾਂ ਦਾ ਇੱਕ ਸੰਗ੍ਰਿਹ ਵੀ ਸ਼ਾਮਿਲ ਹਨ। ਉਸ ਦੀਆਂ ਕਿਤਾਬਾਂ ਨੂੰ ਕਈ ਭਾਰਤੀ ਅਤੇ ਵਿਦੇਸ਼ੀ ਭਾਸ਼ਾਵਾਂ ਵਿੱਚ ਅਨੁਵਾਦ ਵੀ ਕੀਤਾ ਗਿਆ ਹੈ। ਅੰਮ੍ਰਿਤਾ ਪ੍ਰੀਤਮ ਨੇ 1966 ਤੋਂ ਨਾਗਮਣੀ ਮਾਸਿਕ ਪੱਤਰ ਦੀ ਸੰਪਾਦਨਾ ਸ਼ੁਰੂ ਕੀਤੀ। ਪ੍ਰੀਤਮ ਨੂੰ ਸਾਹਿਤ ਅਕਾਦਮੀ ਇਨਾਮ, ਭਾਰਤੀ ਗਿਆਨਪੀਠ ਅਤੇ ਪਦਮ ਵਿਭੂਸ਼ਨ ਨਾਲ ਸਨਮਾਨਿਤ ਕੀਤਾ ਗਿਆ।ਅੰਮ੍ਰਿਤਾ ਪ੍ਰੀਤਮ ਦੀ ਸਭ ਤੋਂ ਮਸ਼ਹੂਰ ਕਵਿਤਾ ਅੱਜ ਆਖਾਂ ਵਾਰਿਸ ਸ਼ਾਹ ਨੂੰ ਹੈ ਜਿਸ ਵਿੱਚ ਉਹ ਹਿੰਦੁਸਤਾਨ ਦੀ ਵੰਡ ਤੋਂ ਬਾਅਦ ਹੋਏ ਕਤਲੇਆਮ ਪ੍ਰਤੀ ਆਪਣਾ ਰੋਸ ਦਿਖਾਉਂਦੇ ਹੋਏ ਵਾਰਿਸ ਸ਼ਾਹ ਨੂੰ ਵਾਪਸ ਆਉਣ ਦੀ ਦੁਹਾਈ ਪਾਉਂਦੀ ਹੈ। ਇੱਕ ਨਾਵਲਕਾਰ ਦੇ ਤੌਰ ਉੱਤੇ ਪਿੰਜਰ (1950) ਉਸਦਾ ਸਭ ਤੋਂ ਮਸ਼ਹੂਰ ਨਾਵਲ ਹੈ ਜਿਸ ਉੱਤੇ ਬਾਅਦ ਵਿੱਚ ਇੱਕ ਅਵਾਰਡ ਜੇਤੂ ਫ਼ਿਲਮ ਪਿੰਜਰ (2003) ਵੀ ਬਣੀ।1947 ਵਿੱਚ ਭਾਰਤ ਤੇ ਪਾਕਿਸਤਾਨ ਦੀ ਵੰਡ ਪਿੱਛੋਂ ਇਹ ਲਿਹੌਰ ਤੋਂ ਹਿੰਦੁਸਤਾਨ ਆ ਗਈ।
ਭਗਤ ਸਿੰਘ (28 ਸਤੰਬਰ 1907 - 23 ਮਾਰਚ 1931) ਭਾਰਤ ਦਾ ਇੱਕ ਅਜ਼ਾਦੀ ਘੁਲਾਟੀਆ ਸੀ। ਭਗਤ ਸਿੰਘ ਨੂੰ 23 ਮਾਰਚ 1931 ਨੂੰ ਉਸ ਦੇ ਸਾਥੀਆਂ, ਰਾਜਗੁਰੂ ਅਤੇ ਸੁਖਦੇਵ ਦੇ ਨਾਲ ਫ਼ਾਂਸੀ ਤੇ ਲਟਕਾ ਦਿੱਤਾ ਗਿਆ ਸੀ। ਉਹ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਦੇ ਸੰਸਥਾਪਕ ਮੈਬਰਾਂ ਵਿੱਚੋਂ ਇੱਕ ਸੀ। ਭਗਤ ਸਿੰਘ ਇਨਕਲਾਬੀ ਹੋਣ ਦੇ ਨਾਲ ਨਾਲ ਮੌਲਿਕ ਚਿੰਤਕ ਵੀ ਸੀ। ਉਸ ਨੇ ਸਮਾਜਿਕ, ਸਿਆਸੀ ਤੇ ਸਭਿਆਚਾਰਕ ਵਰਤਾਰਿਆਂ ਨੂੰ ਤਰਕਸ਼ੀਲ ਤਰੀਕੇ ਨਾਲ ਘੋਖਿਆ ਤੇ ਉਨ੍ਹਾਂ ਬਾਰੇ ਵਿਚਾਰ ਪ੍ਰਗਟਾਏ।1928 ਵਿੱਚ ਭਗਤ ਸਿੰਘ ਤੇ ਉਸਦੇ ਸਾਥੀ ਸ਼ਿਵਰਾਮ ਰਾਜਗੁਰੂ ਨੇ 21 ਸਾਲਾ ਬਰਤਾਨਵੀ ਪੁਲਿਸ ਅਫ਼ਸਰ ਜੌਨ ਸਾਂਡਰਸ ਦਾ ਲਾਹੌਰ ਵਿਖੇ ਗੋਲੀ ਮਾਰਕੇ ਕਤਲ ਕੀਤਾ ਜਦ ਉਹਨਾਂ ਮਕਸਦ ਜੇਮਜ਼ ਸਕੌਟ ਨਾਂ ਦੇ ਸੀਨੀਅਰ ਪੁਲਿਸ ਸੁਪਰਿਨਟੈਂਡੈਂਟ ਦਾ ਕਤਲ ਕਰਨਾ ਸੀ।
ਗੁਰੂ ਨਾਨਕ ਦੇਵ ਜੀ (15 ਅਪ੍ਰੈਲ 1469 – 22 ਸਤੰਬਰ 1539) ਸਿੱਖੀ ਦੇ ਬਾਨੀ ਅਤੇ ਦਸਾਂ ਸਿੱਖ ਗੁਰੂਆਂ ਵਿਚੋਂ ਪਹਿਲੇ ਗੁਰੂ ਸਨ। ਇਹਨਾਂ ਦਾ ਜਨਮ ਦਿਨ ਦੁਨੀਆ ਵਿੱਚ ਗੁਰਪੁਰਬ ਵਜੋਂ ਮਨਾਇਆ ਜਾਂਦਾ ਹੈ, ਜੋ ਨਾਨਕਸ਼ਾਹੀ ਕਲੈਂਡਰ 2003 ਮਤਾਬਕ 1 ਵੈਸਾਖ ਅਤੇ ਬਿਕ੍ਰਮੀ ਨਾਨਕਸ਼ਾਹੀ ਕਲੈਂਡਰ ਮੁਤਾਬਿਕ ਕੱਤਕ ਦੀ ਪੂਰਨਮਾਸ਼ੀ ਨੂੰ ਹਰ ਸਾਲ ਅਕਤੂਬਰ-ਨਵੰਬਰ ਮਹੀਨਿਆਂ ਵਿਚਾਲ਼ੇ ਵੱਖਰੀ ਤਰੀਕ ਨੂੰ ਆਉਂਦਾ ਹੈ। 1. ਗੁਰੂ ਨਾਨਕ ਸਾਹਿਬ ਦੇ ਜਨਮ ਅਤੇ ਜੋਤੀ-ਜੋਤ ਸਮਾੳਣ ਬਾਰੇ ਤਾਰੀਖ਼ਾਂ ਵਿਚ ਮਤਭੇਦ ਹੈ। ਸੁਖਬਾਸੀ ਰਾਮ ਬੇਦੀ, ਗਣੇਸ਼ਾ ਸਿੰਘ ਬੇਦੀ, ਡਾ. ਤਰਲੋਚਨ ਸਿੰਘ, ਡਾ ਹਰਜਿੰਦਰ ਸਿੰਘ ਦਿਲਗੀਰ ਵਰਗੇ ਇਤਿਹਾਸਕਾਰ ਉਨ੍ਹਾਂ ਦਾ ਜਨਮ 20 ਅਕਤੂਬਰ 1469 ਅਤੇ ਜੋਤੀ ਜੋਤ ਸਮਾਉਣਾ 7 ਸਤੰਬਰ 1539 ਦਾ ਮੰਨਦੇ ਹਨ (Sikh History in 10 Volume, vol 1) 2.
ਸਮਾਜਿਕ ਵਿਗਿਆਨ ਵਿੱਚ, ਸਮਾਜਿਕ ਸੰਰਚਨਾ ਸਮਾਜ ਵਿੱਚ ਪੈਟਰਨ ਵਿੱਚ ਰੂਪਮਾਨ ਸਮਾਜਿਕ ਤਾਣਾਬਾਣਾ ਹੁੰਦਾਹੈ ਜੋ ਵਿਅਕਤੀਆਂ ਦੀਆਂ ਕਾਰਵਾਈਆਂ ਤੋਂ ਪਨਪਦਾ ਵੀ ਹੈ ਅਤੇ ਉਨ੍ਹਾਂ ਦਾ ਨਿਰਧਾਰਣ ਵੀ ਕਰਦਾ ਹੈ। ਮੈਕਰੋ ਸਕੇਲ ਤੇ, ਸਮਾਜਿਕ ਸੰਰਚਨਾ ਸਮਾਜਿਕ ਆਰਥਿਕ ਸਤਰੀਕਰਨ ਦੀ ਵਿਵਸਥਾ (ਉਦਾਹਰਨ ਲਈ, ਜਮਾਤੀ ਬਣਤਰ), ਸਮਾਜਿਕ ਸੰਸਥਾਵਾਂ, ਜਾਂ ਵੱਡੇ ਸਮਾਜਿਕ ਸਮੂਹਾਂ ਦੇ ਵਿਚਕਾਰ ਹੋਰ ਪੈਟਰਨ-ਯੁਕਤ ਸਬੰਧਾਂ ਦੀ ਵਿਵਸਥਾ ਹੈ। ਵਿਚਕਾਰਲੇ ਪੈਮਾਨੇ ਤੇ, ਇਹ ਵਿਅਕਤੀਆਂ ਜਾਂ ਸੰਗਠਨਾਂ ਵਿਚਕਾਰ ਸੋਸ਼ਲ ਨੈਟਵਰਕ ਸਬੰਧਾਂ ਦਾ ਢਾਂਚਾ ਹੈ। ਮਾਈਕ੍ਰੋ ਪੈਮਾਨੇ ਤੇ, ਇਹ ਸਮਾਜਿਕ ਪ੍ਰਣਾਲੀ ਦੇ ਅੰਦਰ ਵਿਅਕਤੀਆਂ ਦੇ ਵਿਵਹਾਰ ਨੂੰ ਰੂਪਮਾਨ ਕਰਨ ਵਾਲੇ ਮਿਆਰਾਂ ਦਾ ਵਿਧੀ-ਵਿਧਾਨ ਹੋ ਸਕਦਾ ਹੈ।
ਪੰਜਾਬੀ ਭਾਸ਼ਾ /pʌnˈdʒɑːbi/ (ਸ਼ਾਹਮੁਖੀ: پنجابی) (ਗੁਰਮੁਖੀ: ਪੰਜਾਬੀ) ਪੰਜਾਬ ਦੀ ਭਾਸ਼ਾ, ਜਿਸ ਨੂੰ ਪੰਜਾਬ ਖੇਤਰ ਦੇ ਵਸਨੀਕ ਜਾਂ ਸੰਬੰਧਿਤ ਲੋਕ ਬੋਲਦੇ ਹਨ। ਇਹ ਭਾਸ਼ਾਵਾਂ ਦੇ ਹਿੰਦ-ਯੂਰਪੀ ਪਰਿਵਾਰ ਵਿੱਚੋਂ ਹਿੰਦ-ਇਰਾਨੀ ਪਰਿਵਾਰ ਨਾਲ਼ ਸਬੰਧ ਰੱਖਦੀ ਹੈ। ਇਹ ਪੰਜਾਬੀਆਂ ਦੀ ਮਾਂ ਬੋਲੀ ਹੈ ਅਤੇ ਸਿੱਖੀ ਦੀ ਧਾਰਮਿਕ ਭਾਸ਼ਾ ਵੀ ਹੈ। ਗੁਰਮੁਖੀ ਲਿਪੀ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕੀਤੀ ਗਈ ਹੈ। ਇਹ ਦੁਨੀਆਂ ਅਤੇ ਖ਼ਾਸ ਕਰ ਦੱਖਣੀ ਏਸ਼ੀਆ ਦੇ ਉੱਘੇ ਭੰਗੜਾ ਸੰਗੀਤ ਦੀ ਭਾਸ਼ਾ ਹੈ। ਪਾਕਿਸਤਾਨ ਵਿੱਚ ਇਹ ਸਭ ਤੋਂ ਵੱਧ ਬੋਲੀ ਜਾਣ ਵਾਲੀ ਬੋਲੀ ਹੈ।
ਸੱਭਿਆਚਾਰ ਤੇ ਲੋਕਧਾਰਾ ਇੱਕ ਜਟਿਲ ਪ੍ਰਕਿਰਿਆ ਹੈ। ਲੋਕਧਾਰਾ ਸੱਭਿਆਚਾਰ ਦਾ ਨਿਸ਼ਚਿਤ ਭਾਗ ਹੈ ਜਿਸ ਵਿੱਚ ਪ੍ਰੰਪਰਕ ਸਮੱਗਰੀ ਸ਼ਾਮਿਲ ਹੈ, ਜੋ ਸਾਨੂੰ ਵਿਰਸੇ ਵਿਚੋਂ ਪ੍ਰਾਪਤੀ ਹੁੰਦੀ ਹੈ। ਸੱਭਿਆਚਾਰ ਦਾ ਸੱਚ ਹੀ ਲੋਕਧਾਰਾ ਦਾ ਸੱਚ ਹੈ ਤੇ ਸੱਭਿਆਚਾਰ ਲੋਕਧਾਰਾ ਦੀ ਸਿਰਜਣਾ ਤੇ ਸੰਭਾਲ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ।ਲੋਕਧਾਰਾ ਸੱਭਿਆਚਾਰ ਦੇ ਵਿਸ਼ਾਲ ਖੇਤਰ ਵਿੱਚੋਂ ਆਪਣੀ ਸਮੱਗਰੀ ਦੀ ਚੋਣ ਕਰਦੀ ਹੈ। ਇਨ੍ਹਾਂ ਦੇ ਅੰਤਰ ਸਬੰਧਾਂ ਨੂੰ ਬਰੀਕੀ ਨਾਲ ਦੇਖਣ ਦੀ ਜ਼ਰੂਰਤ ਹੈ।
ਟੁਪਾਕ ਅਮਰੂ ਸ਼ਾਕੁਰ ਜਨਮ ਦਾ ਨਾਮ ਲੇਸੇਨ ਪਾਰਿਸ਼ ਕਰੁੱਕ (16 ਜੂਨ, 1971 ਤੋਂ ਸਤੰਬਰ 13, 1996) ਸਟੇਜੀ ਨਾਮ 2ਪਾਕ, ਪਾਕ, ਮਾਕਵੇਲੀ ਇੱਕ ਅਮਰੀਕੀ ਰੈਪਰ ਅਤੇ ਅਦਾਕਾਰ ਸੀ। ਦੁਨੀਆ ਭਰ ਵਿੱਚ ਉਸਦੇ ਲਗਭਗ 75 ਮਿਲੀਅਨ ਰਿਕਾਰਡ ਵਿਕ ਚੁੱਕੇ ਹਨ ਅਤੇ ਉਹ ਦੁਨੀਆ ਦੇ ਸਭ ਤੋਂ ਵੱਧ ਵਿਕਣ ਵਾਲੇ ਸੰਗੀਤ ਕਲਾਕਾਰਾਂ ਵਿੱਚੋਂ ਇੱਕ ਹੈ। ਉਸਦੀ ਡਬਲ-ਡਿਸਕ ਐਲਬਮ ਆਲ ਆਈਜ਼ ਆਨ ਮੀ (1996) ਅਤੇ ਗ੍ਰੇਟਿਸਟਹਿੱਟ (1998) ਸੰਯੁਕਤ ਰਾਜ ਅਮਰੀਕਾ ਵਿੱਚ ਸਭ ਤੋਂ ਵੱਧ ਵਿਕਣ ਵਾਲੀਆਂ ਐਲਬਮਾਂ ਵਿੱਚੋਂ ਇੱਕ ਹਨ। ਸ਼ਾਕੁਰ ਨੂੰ ਲਗਾਤਾਰ ਮਹਾਨ ਅਤੇ ਸਭ ਤੋਂ ਪ੍ਰਭਾਵਸ਼ਾਲੀ ਰੈਪਰਾਂ ਵਿੱਚੋਂ ਇੱਕ ਦਰਸਾਇਆ ਜਾਂਦਾ ਹੈ ਅਤੇ ਅਤੇ ਉਹ ਬਹੁਤ ਸਾਰੇ ਪ੍ਰਕਾਸ਼ਨਾਂ ਦੁਆਰਾ ਕਿਸੇ ਵੀ ਸ਼ੈਲੀ ਦੇ ਸਭ ਤੋਂ ਮਹਾਨ ਕਲਾਕਾਰਾਂ ਵਿੱਚੋਂ ਇੱਕ ਵਜੋਂ ਸੂਚੀਬੱਧ ਕੀਤਾ ਜਾਂਦਾ ਹੈ। ਰੋਲਿੰਗ ਸਟੋਨ ਮੈਗਜ਼ੀਨ ਵੱਲੋਂ ਉਸ ਨੂੰ 100 ਸਭ ਤੋਂ ਮਹਾਨ ਕਲਾਕਾਰਾਂ ਦੀ ਸੂਚੀ ਵਿੱਚ 86 ਵੇਂ ਸਥਾਨ 'ਤੇ ਰੱਖਿਆ ਗਿਆ ਹੈ। ਅਪ੍ਰੈਲ 7, 2017 ਨੂੰ, ਸ਼ਾਕੁਰ ਨੂੰ ਰੌਕ ਐਂਡ ਰੋਲ ਹਾਲ ਆਫ ਫੇਮ ਵਿੱਚ ਸ਼ਾਮਲ ਕੀਤਾ ਗਿਆ ਸੀ।ਸ਼ਾਕੁਰ ਨੇ ਆਪਣਾ ਕੈਰੀਅਰ ਸੜਕਛਾਪ, ਬੈਕਪੈਕ ਡਾਂਸਰ ਵਜੋਂ ਹਿੱਪ-ਹਾਪ ਗਰੁੱਪ ਡਿਜੀਟਲ ਅੰਡਰਗ੍ਰਾਉਂਡ ਲਈ ਸ਼ੁਰੂ ਕੀਤਾ। ਸ਼ਾਕੁਰ ਦੇ ਜ਼ਿਆਦਾਤਰ ਗਾਣਿਆਂ ਦਾ ਵਿਸ਼ਾ ਅੰਦਰੂਨੀ ਸ਼ਹਿਰਾਂ ਵਿੱਚ ਹੋ ਰਹੀ ਨਸਲਵਾਦ, ਹਿੰਸਾ, ਤੰਗੀ ਅਤੇ ਹੋਰ ਸਮਾਜਿਕ ਮੁੱਦੇ ਰਿਹਾ ਹੈ। ਉਸਦੇ ਮਾਪੇ ਅਤੇ ਉਸ ਦੇ ਪਰਿਵਾਰ ਦੇ ਕਈ ਹੋਰ ਲੋਕ ਬਲੈਕ ਪੈਂਥਰ ਪਾਰਟੀ ਦੇ ਮੈਂਬਰ ਸਨ ਅਤੇ ਉਹਨਾਂ ਦੇ ਵਿਚਾਰ ਉਸ ਦੇ ਗਾਣੇ ਵਿੱਚ ਝਲਕਦੇ ਸਨ। ਆਪਣੇ ਕਰੀਅਰ ਦੇ ਆਖ਼ਰੀ ਹਿੱਸੇ ਦੇ ਦੌਰਾਨ, ਸ਼ੁਾਕਰ ਈਸਟ ਕੋਸਟ-ਵੈਸਟ ਕੋਸਟ ਹਿਟਹੋਪ ਰਾਈਵਲਰੀ' ਦਾ ਇੱਕ ਵੋਕਲ ਭਾਗੀਦਾਰ ਸੀ ਅਤੇ ਹੋਰ ਰੈਪਰਾਂ, ਨਿਰਮਾਤਾਵਾਂ, ਅਤੇ ਰਿਕਾਰਡ ਲੇਬਲ ਵਾਲੇ ਸਟਾਫ ਮੈਂਬਰਾਂ ਨਾਲ ਝਗੜੇ ਵਿੱਚ ਸ਼ਾਮਲ ਸੀ। ਆਪਣੇ ਸੰਗੀਤਕ ਕਰੀਅਰ ਤੋਂ ਇਲਾਵਾ, ਸ਼ਾਕੁਰ ਇੱਕ ਅਭਿਨੇਤਾ ਵੀ ਸੀ, ਉਸਨੇ 1990 ਦੇ ਦਹਾਕੇ ਵਿੱਚ ਛੇ ਫਿਲਮਾਂ ਵਿੱਚ ਕੰਮ ਕੀਤਾ ਅਤੇ ਇੱਕ ਟੀਵੀ ਸ਼ੋਅ ਵਿੱਚ ਨਜ਼ਰ ਆਇਆ ਸੀ।
ਭਾਈ ਵੀਰ ਸਿੰਘ (1872–1957) ਇੱਕ ਪੰਜਾਬੀ ਕਵੀ ਅਤੇ ਵਿਦਵਾਨ ਸੀ, ਜਿਸ ਨੂੰ ਅਜੋਕੇ ਪੰਜਾਬੀ ਸਾਹਿਤ ਦਾ ਮੋਢੀ ਵੀ ਕਿਹਾ ਜਾਂਦਾ ਹੈ। ਉਸ ਨੇ ਆਪਣੀ ਕਵਿਤਾ ਨੂੰ ਸਿੱਖ ਧਰਮ ਅਤੇ ਗੁਰਮਤਿ ਫਿਲਾਸਫੀ ਨਾਲ਼ ਜੋੜਿਆ ਜਿਸ ਕਰ ਕੇ ਉਸ ਨੂੰ ਭਾਈ ਜੀ ਆਖਿਆ ਜਾਣ ਲੱਗਾ। ਉਸ ਨੇ ਛੋਟੀ ਕਵਿਤਾ, ਮਹਾਂਕਾਵਿ ਤੋਂ ਇਲਾਵਾ ਵਾਰਤਕ ਵਿੱਚ ਨਾਵਲ, ਨਾਟਕ ਇਤਿਹਾਸ, ਜੀਵਨੀਆਂ, ਲੇਖਾਂ ਅਤੇ ਸਾਖੀਆਂ ਇਤਿਆਦਿ ਦੀ ਰਚਨਾ ਕਰਨ ਦੀ ਪਹਿਲ ਕੀਤੀ।
ਨਾਟਕ ਸਾਹਿਤ ਦਾ ਇੱਕ ਰੂਪ ਹੈ ਜਿਸ ਨੂੰ ਮੰਚ ਉੱਤੇ ਲਿਖੀ ਸਕ੍ਰਿਪਟ ਤੋਂ ਚੇਤੇ ਕੀਤੇ ਪਾਤਰਾਂ ਦੇ ਵਾਰਤਾਲਾਪ ਰਾਹੀਂ ਅਭਿਨੈ ਰੂਪ ਵਿੱਚ ਪੇਸ਼ ਕੀਤਾ ਜਾਂਦਾ ਹੈ। ਨਾਟਕ ਲਿਖਣ ਵਾਲੇ ਨੂੰ ਨਾਟਕਕਾਰ ਕਿਹਾ ਜਾਂਦਾ ਹੈ। "ਨਾਟਕ" ਤੋਂ ਭਾਵ ਲਿਖਤੀ ਰੂਪ ਵੀ ਹੋ ਸਕਦਾ ਹੈ ਅਤੇ ਉਸ ਦੀ ਮੰਚ ਤੇ ਪੇਸ਼ਕਾਰੀ ਵੀ। ਨਾਟਕ: ਨਾਟਕ ਸਾਹਿਤ ਦੀ ਇੱਕ ਸੁਤੰਤਰ, ਸੰਪੂਰਨ ਅਤੇ ਅਹਿਮ ਵੰਨਗੀ ਹੈ। ਸਾਹਿਤ ਦੇ ਹੋਰ ਰੂਪਾਂ ਜਿਵੇਂ ਗਦ, ਗਲਪ ਅਤੇ ਕਾਵਿ ਨਾਲੋਂ ਇਸ ਦੀ ਵਿਲੱਖਣ ਹੋਂਦ ਦਾ ਕਾਰਨ ਇਹ ਹੈ ਕਿ ਇਸ ਨੂੰ ਸਟੇਜ ਉੱਤੇ ਰੂਪਮਾਨ ਕੀਤਾ ਜਾਂਦਾ ਹੈ। ਇਸ ਵਿਚਲੇ ਪਾਤਰ ਜੀਵਿਤ ਰੂਪ ਵਿੱਚ ਸਾਮ੍ਹਣੇ ਆ ਕੇ ਦਰਸ਼ਕਾਂ ਦੇ ਮਨ ਤੇ ਸਿੱਧਾ ਪ੍ਰਭਾਵ ਪਾਉਂਦੇ ਹਨ। ਨਾਟਕ ਵਿੱਚ ਸਾਹਿਤ, ਕਲਾ ਅਤੇ ਪ੍ਰਦਰਸ਼ਨ ਸ਼ਾਮਲ ਹਨ ਜਿਸ ਕਰ ਕੇ ਇਹ ਦੂਹਰੇ ਚਰਿੱਤਰ ਵਾਲੀ ਸਾਹਿਤ ਵਿਧਾ ਹੈ। ਨਾਟਕ ਇੱਕੋ ਵੇਲੇ ਸਾਹਿਤ ਰੂਪ ਵੀ ਹੈ ਤੇ ਕਲਾ ਰੂਪ ਵੀ। ਇਸ ਦੇ ‘ਲਿਖਤ ਪਾਠ’ ਦੇ ਨਾਲ ‘ਖੇਡ ਪਾਠ’ ਵੀ ਸ਼ਾਮਲ ਹੁੰਦਾ ਹੈ, ਇਸ ਲਈ ਨਾਟਕਕਾਰ ਨੂੰ ਆਪਣੀ ਸਿਰਜਣਾ ਵੇਲੇ ਪਾਠਕ (reader) ਅਤੇ ਦਰਸ਼ਕ (audience) ਦੋਹਾਂ ਨੂੰ ਸਾਮ੍ਹਣੇ ਰੱਖਣਾ ਪੈਂਦਾ ਹੈ। ਨਾਟਕ ਕੋਈ ਨਵੀਨ ਸਾਹਿਤ ਰੂਪ ਨਹੀਂ। ਮਨੁੱਖ ਨੇ ਜਦੋਂ ਬੋਲਣਾ ਵੀ ਨਹੀਂ ਸੀ ਸਿੱਖਿਆ, ਓਦੋਂ ਵੀ ਉਹ ਆਪਣੇ ਹਾਵ-ਭਾਵ, ਕਾਰਜ (action), ਨਕਲ (imitation) ਅਤੇ ਅਦਾਵਾਂ (gestures) ਰਾਹੀਂ ਪ੍ਰਗਟ ਕਰਦਾ ਸੀ। ਇਹ ਤਿੰਨੇ ਕਰਮ ਹੀ ਨਾਟਕ ਕਲਾ ਦੇ ਬੁਨਿਆਦੀ ਤੱਤ ਹਨ। ਸੰਸਕ੍ਰਿਤ ਅਤੇ ਯੂਨਾਨੀ ਸਾਹਿਤ ਵਿੱਚ ਰਚੇ ਨਾਟਕ ਵਿਸ਼ਵ ਸਾਹਿਤ ਦਾ ਮਹੱਤਵਪੂਰਨ ਅੰਗ ਹਨ। ਨਾਟਕ ਸੰਸਕ੍ਰਿਤ ਸ਼ਬਦ ‘ਨਾਟਯ’ ਤੋਂ ਬਣਿਆ ਹੈ। ‘ਨਾਟਯ’ ‘ਨਟ’ ਅਤੇ ‘ਨਾਟ’ ਧਾਤੂਆਂ ਤੋਂ ਵਿਕਸਿਤ ਹੋਇਆ ਹੈ। ਭਾਈ ਕਾਨ੍ਹ ਸਿੰਘ ਨਾਭਾ ਨੇ ‘ਮਹਾਨ ਕੋਸ਼’ ਵਿੱਚ ‘ਨਟ’ ਸ਼ਬਦ ਦਾ ਅਰਥ ਨੱਚਣਾ, ਹੇਠਾਂ ਡਿਗਣਾ, ਭਾਵ ਦਿਖਾਉਣਾ, ਕੰਬਣਾ, ਸਰਕਣਾ ਅਤੇ ਨਾਟਕ ਦੇਖਣ ਵਾਲਾ ਦੱਸੇ ਹਨ। ‘ਨਾਟਯ’ ਸ਼ਬਦ ਤੋਂ ਭਾਵ ਨਾਟਕ ਜਾਂ ਸ੍ਵਾਂਗ ਵੀ ਮੰਨੇ ਗਏ ਹਨ। ਪੱਛਮ ਵਿੱਚ ਨਾਟਕ ਕਲਾ ਦਾ ਵਿਕਾਸ ਯੂਨਾਨ ਦੇਸ਼ ਵਿੱਚ ਹੋਇਆ। ਅੰਗਰੇਜ਼ੀ ਵਿੱਚ ਨਾਟਕ ਲਈ ‘ਡਰਾਮਾ’ ਸ਼ਬਦ ਵਰਤਿਆ ਜਾਂਦਾ ਹੈ। ‘ਡਰਾਮਾ’ ਸ਼ਬਦ ‘ਡਰਾਓ’ ਤੋਂ ਨਿਕਲਿਆ ਹੈ, ਜਿਸਦਾ ਭਾਵ ਕਾਰਜ ਜਾਂ ਕਰਮ ਰਾਹੀਂ ਕੁਝ ਕਰ ਕੇ ਦਰਸਾਉਣਾ ਹੈ। ਇੱਕ ਹੋਰ ਧਾਰਨਾ ਅਨੁਸਾਰ ‘ਡਰਾਮਾ’ ਸ਼ਬਦ ਯੂਨਾਨੀ ਸ਼ਬਦ ‘Dran’ ਤੋਂ ਨਿਕਲਿਆ ਹੈ, ਜਿਸਦਾ ਅਰਥ ‘To do’ (inaction) ਹੈ। ਜੋ ਵੀ ਹੈ ਡਰਾਮੇ ਵਿੱਚ ਕਾਰਜ ਜਾਂ ਕਿਰਿਆ ਸ਼ਾਮਲ ਹੈ ਅਤੇ ਇਹ ਨ੍ਰਿਤ, ਨਕਲ ਅਤੇ ਸ੍ਵਾਂਗ ਤੋਂ ਸ੍ਰੇਸ਼ਠ ਸਾਹਿਤ ਰੂਪ ਹੈ। ਨਾਟਕਕਾਰ ਮੌਲਿਕ ਲੇਖਕ ਦੇ ਨਾਲ-ਨਾਲ ਕਰਾਫ਼ਟਮੈਨ ਵੀ ਹੈ। ਇਸੇ ਲਈ ਅੰਗਰੇਜ਼ੀ ਵਿੱਚ ਨਾਟਕਕਾਰ ਲਈ ‘ਪਲੇਰਾਈਟ’ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਤੋਂ ਭਾਵ ‘ਨਾਟਕ ਘੜਨ ਵਾਲਾ’ ਦੇ ਹਨ। ਅੰਗਰੇਜ਼ੀ ਵਿੱਚ ‘ਡਰਾਮਾ’ ਦੇ ਬਰਾਬਰ ਦਾ ਇੱਕ ਸ਼ਬਦ ‘ਪਲੇ’ (play) ਹੈ, ਜੋ ਭਾਰਤੀ ਸ਼ਬਦ ‘ਰੂਪਕ’ ਨਾਲ ਮਿਲਦਾ ਹੈ। ‘ਡਰਾਮੇ’ ਅਤੇ ‘ਪਲੇ’ ਵਿੱਚ ਸੂਖਮ ਅੰਤਰ ਹੈ। ਨਾਟਕ ਇੱਕ ਮਿਸ਼ਰਿਤ ਕਲਾ ਹੈ। ਇਸ ਦੀ ਸਿਰਜਣਾ ਵਿੱਚ ਗੀਤ, ਕਾਵਿ ਆਦਿ ਅੰਸ਼ਾਂ ਤੋਂ ਬਿਨਾਂ ਨਾਟਕਕਾਰ, ਐਕਟਰ, ਸੂਤਰਧਾਰ, ਨਿਰਮਾਤਾ, ਪ੍ਰਬੰਧਕ ਅਤੇ ਦਰਸ਼ਕ ਯੋਗਦਾਨ ਪਾਉਂਦੇ ਹਨ। ਇਸ ਨੂੰ ਗਿਆਨ ਦਾ ਸੋਮਾ ਮੰਨਦਿਆਂ ਭਰਤਮੁਨੀ ਨੇ ਨਾਟਯ ਸ਼ਾਸਤ੍ਰ ਦੀ ਰਚਨਾ ਕੀਤੀ ਅਤੇ ਨਾਟਕ ਨੂੰ ‘ਪੰਚਮ ਵੇਦ’ ਹੋਣ ਦਾ ਗੌਰਵ ਬਖ਼ਸ਼ਿਆ। ਇਸ ਪੰਜਵੇਂ ਵੇਦ ਨਾਟਕ ਦੀ ਰਚਨਾ ਚੌਹ ਵੇਦਾਂ ਵਿੱਚੋਂ ਅੰਸ਼ ਲੈ ਕੇ ਕੀਤੀ ਗਈ। ਭਰਤ ਮੁਨੀ ਅਨੁਸਾਰ ਬ੍ਰਹਮਾ ਨੇ ਰਿਗਵੇਦ ਵਿੱਚੋਂ ਸੰਵਾਦ (ਪਾਤਰਾਂ ਵਿਚਲੀ ਗੱਲ ਕਥ), ਸਾਮਵੇਦ ਵਿੱਚੋਂ ਸੰਗੀਤ (ਨਾਚ, ਗਾਇਕ ਅਤੇ ਸਾਜ਼ਾਂ ਦੀਆਂ ਧੁਨਾਂ), ਯੁਜਰ ਵੇਦ ਵਿੱਚੋਂ ਬਾਤਾਵਾਂ (ਸਰੀਰ ਦੇ ਅੰਗਾਂ ਨੂੰ ਹਿਲਾ ਕੇ ਭਾਵ ਦਰਸਾਉਣੇ) ਅਤੇ ਅਥਰਵ ਵੇਦ ਵਿੱਚੋਂ ਰਸ ਤੱਤ (ਮਾਨਸਿਕ ਪ੍ਰਭਾਵ) ਸਮੋ ਕੇ ਨਾਟਕ ਦੀ ਰਚਨਾ ਕੀਤੀ। ਚਾਰ ਵੇਦਾਂ ਦੇ ਵਿਪਰੀਤ ਨਾਟਕ ਨਾਂ ਦਾ ਇਹ ਪੰਜਵਾਂ ਵੇਦ ਸਭ ਵਰਨਾਂ ਲਈ ਸਮਾਨ ਭਾਵ ਨਾਲ ਰਚਿਆ ਗਿਆ। ਮਾਨਵ ਜੀਵਨ ਦੇ ਵਿਸ਼ਾਲ ਵਿਸਤ੍ਰਿਤ ਰੰਗ-ਮੰਚ ਉੱਤੇ ਹੋਣ ਵਾਲੇ ਨਾਟਕ ਨੂੰ ਨਾਟਕ ਕਿਹਾ ਜਾਂਦਾ ਹੈ। ਮਨੁੱਖ ਦੇ ਕੰਮ-ਕਾਜ, ਦੈਨਿਕ ਜੀਵਨ ਦੀਆਂ ਗਤੀਵਿਧੀਆਂ, ਮਾਨਵ ਜੀਵਨ ਨਾਟਕ ਦੇ ਭਿੰਨ-ਭਿੰਨ ਅੰਗ ਅਤੇ ਦ੍ਰਿਸ਼ ਹੀ ਹਨ। ਨਾਟਕ ਕਿਸੇ ਜੀਵਨ ਦੀ ਨਕਲ ਹੈ ਪਰ ਇਹ ਨਕਲ ਅਸਲ ਤੋਂ ਵਧੇਰੇ ਯਥਾਰਥਿਕ ਚਿੱਤਰ ਪੇਸ਼ ਕਰਨ ਦੀ ਸਮਰੱਥਾ ਰੱਖਦੀ ਹੈ। ਨਾਟਕ ਮਨੁੱਖੀ ਸੁਭਾਅ ਦੀ ਨਕਲ ਹੈ, ਉਸ ਦੇ ਅੰਦਰਲੇ ਸੰਘਰਸ਼ ਦੀ ਕਹਾਣੀ ਹੈ, ਜੋ ਮੰਚ ਉੱਤੇ ਪੇਸ਼ ਕੀਤੀ ਜਾਂਦੀ ਹੈ। ਮੰਚਨ ਨਾਲ ਇਹ ਕਹਾਣੀ ਏਨੀ ਸ਼ਕਤੀਸ਼ਾਲੀ ਹੋ ਜਾਂਦੀ ਹੈ ਕਿ ਸਾਰੇ ਮਾਨਵ ਸਮਾਜ ਨੂੰ ਪ੍ਰਭਾਵਿਤ ਕਰ ਸਕਦੀ ਹੈ। ਨਾਟਕ ਮਨੋਰੰਜਨ ਦੇ ਮਾਧਿਅਮ ਦੇ ਨਾਲ-ਨਾਲ ਕਿਸੇ ਸਾਰਥਕ ਉਦੇਸ਼ ਦੀ ਧਾਰਨੀ ਵੀ ਹੈ। ਨਾਟਕ ਕਿਉਂਕਿ ਲਿਖੇ ਜਾਣ ਤੇ ਹੀ ਸਮਾਪਤ ਨਹੀਂ ਹੋ ਜਾਂਦਾ ਸਗੋਂ ਇਸਨੇ ਰੰਗ-ਮੰਚ ਤੇ ਜਾ ਕੇ ਸੰਪੂਰਨਤਾ ਗ੍ਰਹਿਣ ਕਰਨੀ ਹੁੰਦੀ ਹੈ। ਇਸ ਲਈ ਨਾਟਕ ਨੂੰ ਅਜਿਹੀ ਸਾਹਿਤ ਰਚਨਾ ਮੰਨਿਆ ਗਿਆ ਹੈ, ਜਿਸ ਦੇ ਅੰਤਹਕਰਨ ਦੀ ਸੂਖਮਤਾ ਨੂੰ ਅਸੀਂ ਰੰਗ-ਮੰਚ ਤੇ ਮੂਰਤ ਰੂਪ ਵਿੱਚ ਵੇਖ ਸਕਦੇ ਹਾਂ। ਖੇਡੇ ਜਾਣ ਸਮੇਂ ਉੱਭਰਨ ਵਾਲੇ ਤੱਤ ਨਾਟਕ ਦੀ ਲਿਖਤ ਵਿੱਚ ਮੌਜੂਦ ਹੁੰਦੇ ਹਨ। ਰੰਗ-ਮੰਚ ਤੋਂ ਸੁਚੇਤ ਨਾਟਕਕਾਰ ਦੇ ਲਿਖਤ ਪਾਠ ਵਿੱਚ ਖੇਡ ਪਾਠ ਲੁਪਤ ਹੁੰਦਾ ਹੈ ਜਿਸ ਨੂੰ ਰੰਗ-ਮੰਚ ਤੇ ਡੀਕੋਡ ਕਰਨਾ ਨਿਰਦੇਸ਼ਕ ਦਾ ਕਾਰਜ ਹੈ। ਮੰਚਨ ਯੋਗਤਾ ਕਾਰਨ ਹੀ ਨਾਟਕ ਦਰਸ਼ਕ ਨੂੰ ਪ੍ਰਭਾਵਿਤ ਕਰ ਸਕਦਾ ਹੈ। ਨਾਟਕ ਦੀ ਸੰਪੂਰਨਤਾ ਅਭਿਨੈ ਪ੍ਰਦਰਸ਼ਨ ਵਿੱਚ ਹੈ, ਅਭਿਨੈ ਇਸ ਦਾ ਕੇਂਦਰ ਬਿੰਦੂ ਹੈ। ਅਜੋਕੇ ਸਮੇਂ ਵਿੱਚ ਰੰਗ-ਮੰਚ ਵਿੱਚ ਬਹੁਭਾਂਤੀ ਵਿਕਾਸ ਆਉਣ ਕਾਰਨ ਨਾਟ-ਲਿਖਤ ਵਿੱਚ ਵਿਵਿਧਤਾ ਆਈ ਹੈ। ਰੇਡੀਓ, ਫ਼ਿਲਮ ਅਤੇ ਟੀ.ਵੀ. ਦੀ ਆਮਦ ਨਾਲ ਨਾਟ ਲਿਖਤ ਤੇ ਵਿਆਪਕ ਪ੍ਰਭਾਵ ਪਿਆ ਹੈ। ਇਸ ਨਾਲ ਨਾਟਕ ਆਪਣੇ ਪਰੰਪਰਿਕ ਰੂਪ ਬਦਲ ਕੇ ਨਵੇਂ ਰੂਪ ਅਖ਼ਤਿਆਰ ਕਰ ਰਿਹਾ ਹੈ। ਪਹਿਲਾਂ ਕੇਵਲ ਪੂਰੇ ਨਾਟਕ ਅਤੇ ਇਕਾਂਗੀ ਹੀ ਰਚੇ ਤੇ ਖੇਡੇ ਜਾਂਦੇ ਸਨ ਪਰੰਤੂ ਹੁਣ ਰੰਗ-ਮੰਚ ਵਿੱਚ ਰੋਸ਼ਨੀਆਂ ਦੀ ਵਰਤੋਂ ਅਤੇ ਪਿੱਠ- ਵਰਤੀ ਅਵਾਜ਼ਾਂ ਵਰਗੇ ਸਾਧਨਾਂ ਦੀ ਆਮਦ ਨਾਲ ਮੰਚ ਪੱਖ ਵੀ ਬਦਲ ਗਿਆ ਹੈ। ਨਤੀਜੇ ਵਜੋਂ ਕਾਵਿ- ਨਾਟਕ, ਲਘੂ-ਨਾਟਕ, ਨੁਕੜ-ਨਾਟਕ, ਬਾਲ- ਨਾਟਕ, ਸੰਗੀਤ- ਨਾਟਕ, ਨ੍ਰਿਤ-ਨਾਟਕ, ਕੋਰਿਓਗਰਾਫ਼ੀ, ਇੱਕ ਪਾਤਰੀ ਨਾਟਕ ਅਤੇ ਅਬੋਲ ਨਾਟਕ (Mime) ਆਦਿ ਨਾਟਕੀ ਸਰੂਪ ਉੱਘੜ ਕੇ ਸਾਮ੍ਹਣੇ ਆਏ ਹਨ। ਵਿਸ਼ਵ ਨਾਟ- ਸ਼ੈਲੀਆਂ ਨੇ ਇਹਨਾਂ ਤੇ ਵਿਆਪਕ ਪ੍ਰਭਾਵ ਵੀ ਪਾਇਆ ਹੈ। ਵਿਸ਼ਵੀਕਰਨ ਅਤੇ ਕੰਪਿਊਟਰੀਕਰਨ ਕਾਰਨ ਵੀ ਨਾਟਕ ਦੀ ਵਿਧਾ ਵਿੱਚ ਇਨਕਲਾਬੀ ਪਰਿਵਰਤਨ ਆਇਆ ਹੈ। ਇਸ ਸਾਰੀ ਰੱਦੋ-ਬਦਲ ਨੇ ਵਿਚਾਰ, ਪ੍ਰਕਾਰ ਅਤੇ ਸੰਚਾਰ ਦੀ ਦ੍ਰਿਸ਼ਟੀ ਤੋਂ ਨਾਟਕ ਦੇ ਨਵੇਂ ਪ੍ਰਤਿਮਾਨ ਸਿਰਜੇ ਹਨ। ਨਾਟਕ ਦੇ ਲੱਛਣ:- 1. ਨਾਟਕ ਨਿਰਾ ਦ੍ਰਿਸ਼ ਨਹੀਂ 2.
ਲੋਕਧਾਰਾ (ਅੰਗਰੇਜ਼ੀ: 'folklore') ਕਿਸੇ ਲੋਕ ਭਾਈਚਾਰੇ ਵਿੱਚ ਪ੍ਰਵਾਹਮਾਨ ਲੋਕ ਗੀਤਾਂ, ਲੋਕ ਸੰਗੀਤ, ਲੋਕ ਨਾਚ, ਮਿਥਾਂ, ਲੋਕ ਕਹਾਣੀਆਂ, ਦੰਦ ਕਥਾਵਾਂ, ਜ਼ਬਾਨੀ ਇਤਿਹਾਸ, ਕਹਾਵਤਾਂ, ਵਿਅੰਗ, ਬੁਝਾਰਤਾਂ, ਲੋਕ ਧਰਮ, ਲੋਕ ਵਿਸ਼ਵਾਸ, ਜਾਦੂ-ਟੂਣੇ, ਵਹਿਮ-ਭਰਮ, ਲੋਕ ਸਾਜ਼, ਸੰਦ, ਬਰਤਨ ਭਾਂਡੇ ਅਤੇ ਲੋਕ ਹਥਿਆਰਾਂ ਆਦਿ ਦਾ ਇੱਕ ਜਟਿਲ ਤਾਣਾ ਬਾਣਾ ਹੁੰਦਾ ਹੈ। ਇਸ ਨੂੰ ਅਸੀਂ ਚਾਰ ਵੰਨਗੀਆਂ ਵਿੱਚ ਵੰਡਦੇ ਹਾਂ।
ਸੂਫ਼ੀਵਾਦ ਇਸਲਾਮੀ ਗਿਆਨ ਦੀ ਰੌਸ਼ਨੀ ਤੇ ਇਸਦੀ ਇਤਿਹਾਸਕ ਅਸਲ ਵਿਚੋਂ ਹੀ ਪੈਦਾ ਹੋਈ ਇੱਕ ਰਹੱਸਵਾਦੀ ਲਹਿਰ ਹੈ ਜਿਸ ਨੇ ਹਮੇਸ਼ਾ ਕੁਰਾਨੀ ਫ਼ਲਸਫ਼ੇ ਦੀ ਰੂਹਾਨੀਅਤ ਤੋਂ ਵੀ ਪ੍ਰੇਰਨਾ ਲੈ ਕੇ ਸਮਾਜ ਨੂੰ ਸਹੀ ਰਾਹ ਦਿਖਾਉਣ ਦਾ ਬੀੜਾ ਚੁੱਕਿਆ। ਸੂਫ਼ੀਵਾਦ ਦੇ ਇਤਿਹਾਸਕ ਵਿਕਾਸ ਵਿੱਚ ਸੂਫ਼ੀ ਸਿਲਸਿਲੇ ਜਾਂ ਸੰਪਰਦਾਵਾਂ ਦੀ ਆਮਦ ਕੇਵਲ ਸੂਫ਼ੀਵਾਦ ਦੇ ਦੁਨੀਆ ਭਰ ਵਿੱਚ ਫੈਲਣ ਦਾ ਹੀ ਕਾਰਨ ਨਹੀਂ ਬਣੀ, ਸਗੋਂ ਇਸਲਾਮ ਦੇ ਪਾਸਾਰ ਤੇ ਪ੍ਰਚਾਰ ਦੀ ਵੀ ਬੁਨਿਆਦ ਬਣੀ। ਇਸਲਾਮੀ ਇਤਿਹਾਸ ਗਵਾਹ ਹੈ ਕਿ ਮੁੱਢਲੇ ਮੁਸਲਮਾਨ ਫ਼ਕੀਰਾਂ ਅਤੇ ਸੂਫ਼ੀਆਂ ਵਿੱਚ ਕੋਈ ਭਿੰਨਤਾ ਨਹੀਂ ਸੀ। ਇਹ ਸਾਰੇ ਲੋਕ ਰਹੱਸਵਾਦੀ ਰੁੱਚੀਆਂ ਦੇ ਧਾਰਨੀ ਹੋਣ ਕਾਰਨ ਦੁਨਿਆਵੀ ਮਸਲਿਆਂ ਤੋਂ ਦੂਰ ਰਹਿੰਦੇ ਸਨ। ਆਪਣੀ ਆਤਮਿਕ ਪ੍ਰਗਤੀ ਲਈ ਸਾਧਨਾ ਵਿੱਚ ਰੁੱਝੇ ਹੋਏ ਇਹ ਸੂਫ਼਼ੀ ਆਮ ਲੋਕਾਂ ਲਈ ਵੀ ਪ੍ਰੇਰਨਾਂ-ਸਰੋਤ ਸਨ। ਇਹੀ ਕਾਰਨ ਸੀ ਕਿ ਸਮੇਂ-ਸਮੇਂ ਰਾਜਨੀਤਕ ਸ਼ਕਤੀਆਂ ਇਨ੍ਹਾਂ ਨੂੰ ਇਸਲਾਮ ਦੇ ਪ੍ਰਚਾਰਕ ਸਮਝ ਦੇ ਆਪਣਾ ਸਮਰੱਥਣ ਤੇ ਸਤਿਕਾਰ ਦਿੰਦੀਆਂ ਰਹੀਆਂ। ਇਹਨਾਂ ਮੁੱਢਲੇ ਸੂਫ਼ੀਆਂ ਨੇ ਅਕਸਰ ਧਾਰਮਿਕ ਯਾਤਰਾਵਾਂ ਦੌਰਾਨ ਹੀ ਪ੍ਰਚਾਰ ਕੀਤਾ। ਇਨ੍ਹਾਂ ਦੀ ਨਾ ਕੋਈ ਵੱਡੀ ਜੱਥੇਬੰਦੀ ਸੀ ਤੇ ਨਾ ਹੀ ਕੋਈ ਨਿਸ਼ਚਿਤ ਟਿਕਾਣਾ। ਮੁੱਢਲੇ ਸੂਫ਼ੀ ਇਸਲਾਮੀ ਤਸੱਵੁਫ਼ ਦੇ ਰੂਹਾਨੀ ਅਨੁਭਵ ਉਤੇ ਜ਼ੋਰ ਦਿੰਦੇ ਸਨ ਸਿਧਾਂਤਕ ਜਾਂ ਪ੍ਰ਼ਚਾਰਕ ਰੁਚੀ ਨਹੀਂ ਰੱਖਦੇ ਸਨ। ਉਹ ਮੁਰੀਦਾਂ ਨੂੰ ਕੇਵਲ ਆਤਮਕ ਰਸਤਾ ਦੱਸ ਸਕਦੇ ਸਨ। ਪਰ ਮਾਰਗ ਦਾ ਅਨੁਭਵ ਖੁਦ ਮੁਰੀਦ ਨੂੰ ਕਰਨਾ ਪੈਂਦਾ ਸੀ। ਬਗਦਾਦ ਨਿਵਾਸੀ ਇਮਾਮ-ਅਬ-ਹਮੀਦ ਮੁਹੰਮਦ-ਅਲ-ਗ਼ੱਜ਼ਾਲੀ (1059-1111 ਈ.) ਵਰਗੇ ਸੂਫ਼ੀ ਸਿਧਾਂਤਕਾਰਾਂ ਨੇ ਕੁਰਾਨੀ ਫਲਸਫੇ ਦੀ ਪੁਨਰ ਵਿਆਖਿਆ ਕਰਕੇ ਸਾਧਨਾ-ਮਾਰਗ ਵਿੱਚ ਮੁਰਸ਼ਿਦ ਦੀ ਸਿੱਖਿਆ ਤੇ ਕਿਰਪਾ ਦੀ ਲੋੜ ਤੇ ਮਹੱਤਵ ਸਮਝਾਇਆ। ਇਮਾਮ-ਅਬੂ-ਹਮੀ਼ਦ ਅਲ-ਗੱਜ਼ਾਲੀ ਦੇ ਜ਼ੋਰਦਾਰ ਪ੍ਰਚਾਰ ਤੇ ਸੂਫ਼ੀਆਂ ਵਿੱਚ ਖੁੱਲੇਆਮ ਪੀਰੀ-ਮੁਰੀਦੀ ਪਰੰਪਰਾ ਨੂੰ ਮਾਨਤਾ ਦਿੱਤੀ ਤੇ ਇਸ ਪਰੰਪਰਾ ਦੇ ਵਿਰੋਧ ਕਰ ਰਹੇ ਮੁੱਲਾਂ-ਮੁਲਾਣਿਆਂ ਤੇ ਸ਼ਾਸਕਾ ਨੂੰ ਚੁੱਪ ਹੋਣਾ ਪਿਆ। ਗਿਆਰ੍ਹਵੀਂ ਸਦੀ ਇਸਲਾਮ ਤੇ ਸੂਫ਼ੀਵਾਦ ਦੇ ਇਤਿਹਾਸ ਨੂੰ ਨਵਾਂ ਮੋੜ ਦੇਣ ਵਾਲੀ ਸਦੀ ਸਵੀਕਾਰ ਕੀਤੀ ਜਾਂਦੀ ਹੈ। ਇਸ ਤੋਂ ਬਾਅਦ 1173 ਈ.
ਲਿੰਗ ਸਮਾਨਤਾ ਜਾਂ ਲਿੰਗ ਬਰਾਬਰੀ, ਜਿਸਨੂੰ ਜਿਨਸੀ ਬਰਾਬਰੀ ਦੇ ਤੌਰ 'ਤੇ ਵੀ ਦੇ ਤੌਰ ਤੇ ਜਾਣਿਆ ਜਾਂਦਾ ਹੈ, ੲਿੱਕ ਆਰਥਕ ਸ਼ਮੂਲੀਅਤ ਅਤੇ ਫੈਸਲੇ ਲੈਣ ਸਮੇਤ ਲਿੰਗ ਦੇ ਪ੍ਰਭਾਵਾਂ, ਸੰਸਾਧਨਾਂ ਅਤੇ ਮੌਕਿਆਂ ਅਤੇ ਵੱਖੋ ਵੱਖਰੇ ਵਿਵਹਾਰਾਂ, ਇੱਛਾਵਾਂ ਅਤੇ ਲੋੜਾਂ ਦੀ ਬਰਾਬਰੀ ਦੀ ਸਿਫਾਰਸ਼ ਕਰਨਾ, ਬਰਾਬਰ ਲਿੰਗ ਦੇ ਹੋਣ ਦੀ ਪਹੁੰਚ ਦੇ ਬਰਾਬਰ ਅਸਾਨਤਾ ਦੀ ਅਵਸਥਾ ਹੈ। ਲਿੰਗ ਬਰਾਬਰਤਾ ੲਿੱਕ ਟੀਚਾ ਹੈ, ਜਦੋਂ ਕਿ ਲਿੰਗ ਨਿਰਪੱਖਤਾ ਅਤੇ ਲਿੰਗ ਇਕੁਇਟੀ ਅਭਿਆਸ ਸੋਚਣ ਦੇ ਢੰਗ ਹਨ ਜੋ ਟੀਚਾ ਪ੍ਰਾਪਤ ਕਰਨ ਵਿੱਚ ਮਦਦ ਕਰਦੇ ਹਨ। ਲਿੰਗ ਅਨੁਪਾਤ, ਜਿਸ ਦੀ ਵਰਤੋਂ ਕਿਸੇ ਸਥਿਤੀ ਵਿੱਚ ਲਿੰਗ ਸੰਤੁਲਨ ਨੂੰ ਮਾਪਣ ਲਈ ਕੀਤੀ ਜਾਂਦੀ ਹੈ, ਲਿੰਗ ਸਮਾਨਤਾ ਪ੍ਰਾਪਤ ਕਰਨ ਵਿੱਚ ਸਹਾਇਤਾ ਕਰ ਸਕਦੀ ਹੈ ਪਰ ਇਹ ਆਪਣੇ ਆਪ ਵਿੱਚ ਅਤੇ ਖੁਦ ਦਾ ਟੀਚਾ ਨਹੀਂ ਹੈ। ਲਿੰਗ ਬਰਾਬਰੀ ਬਰਾਬਰ ਪ੍ਰਤੀਨਿਧਤਾ ਨਾਲੋਂ ਵੱਧ ਹੈ, ਇਹ ਮੁੱਖ ਤੌਰ 'ਤੇ ਔਰਤਾਂ ਦੇ ਹੱਕਾਂ ਨਾਲ ਜੁੜਿਅਾ ਹੈ ਅਤੇ ਅਕਸਰ ਨੀਤੀ ਬਦਲਾਵਾਂ ਦੀ ਲੋੜ ਹੁੰਦੀ ਹੈ। 2017 ਦੇ ਅਨੁਸਾਰ, ਲਿੰਗ ਬਰਾਬਰੀ ਲਈ ਗਲੋਬਲ ਅੰਦੋਲਨ ਨੇ ਔਰਤਾਂ ਅਤੇ ਮਰਦਾਂ, ਲਿੰਗ ਬਾਂਹਰਾਂ ਤੋਂ ਬਾਹਰ ਲਿੰਗ ਅਨੁਪਾਤ ਅਤੇ ਲਿੰਗ ਬਾਣੇ ਦੇ ਬਾਹਰ ਲਿੰਗ ਅਨੁਪਾਤ ਸ਼ਾਮਲ ਨਹੀਂ ਕੀਤਾ ਹੈ। ਯੂਨੀਸੈਫ ਕਹਿੰਦਾ ਹੈ ਕਿ "ਔਰਤਾਂ ਅਤੇ ਮਰਦਾਂ, ਲੜਕੀਆਂ ਅਤੇ ਲੜਕਿਅਾਂ ਨੂੰ ਹੱਕ, ਸਰੋਤ, ਮੌਕੇ ਅਤੇ ਸੁਰੱਖਿਆ ਦਾ ਆਨੰਦ ਮਾਣਨ ਦਾ ਬਰਾਬਰ ਹੱਕ ਹੈ। ਇਸ ਲਈ ਇਹ ਜ਼ਰੂਰੀ ਨਹੀਂ ਹੈ ਕਿ ਕੁੜੀਅਾਂ ਅਤੇ ਮੁੰਡੇ, ਔਰਤਾਂ ਅਤੇ ਮਰਦ ਇੱਕੋ ਜਿਹੇ ਹੀ ਹੋਣ ਜਾਂ ੳੁਨ੍ਹਾਂ ਨਾਲ ਬਿਲਕੁਲ ਇਕੋ ਜਿਹੇ ਤਰੀਕੇ ਨਾਲ ਹੀ ਵਰਤਾਓ ਕੀਤਾ ਜਾਵੇ।"ਵਿਸ਼ਵ ਪੱਧਰ 'ਤੇ, ਲਿੰਗ ਬਰਾਬਰੀ ਨੂੰ ਪ੍ਰਾਪਤ ਕਰਨ ਲਈ ਔਰਤਾਂ ਅਤੇ ਲੜਕੀਆਂ ਦੇ ਵਿਰੁੱਧ ਹਾਨੀਕਾਰਕ ਪ੍ਰਥਾਵਾਂ ਜਿਵੇਂ ਕਿ ਜਿਨਸੀ ਤਸਕਰੀ, ਨਸਲੀ ਵਿਤਕਰੇ, ਲੜਾਈ ਦੇ ਸਮੇਂ ਜਿਨਸੀ ਹਿੰਸਾ ਅਤੇ ਹੋਰ ਜ਼ੁਲਮ ਦੀਆਂ ਰਣਨੀਤੀਆਂ ਨੂੰ ਖਤਮ ਕਰਨ ਦੀ ਵੀ ਲੋੜ ਹੈ। ਯੂ.ਐੱਨ.ਐੱਫ.ਪੀ.ਏ.
ਪੰਜਾਬੀ ਸਾਹਿਤ ਦਾ ਇਤਿਹਾਸ ਲਿਖਣ ਦਾ ਕਾਰਜ ਬਹੁਤ ਸਾਰੇ ਵਿਦਵਾਨਾਂ ਨੇ ਆਰੰਭਿਆ ਅਤੇ ਵਿਸ਼ੇਸ਼ ਨਜ਼ਰੀਏ ਤੋਂ ਇਤਿਹਾਸ ਲਿਖੇ। ਪੰਜਾਬੀ ਸਾਹਿਤ ਦਾ ਇਤਿਹਾਸ ਲਿਖਣ ਦੀ ਸਭ ਤੋਂ ਵੱਧ ਭੂਮਿਕਾ ਪੰਜਾਬੀ ਸਾਹਿਤ ਅਕਾਦਮੀ ਦਿੱਲੀ ਨੇ ਨਿਭਾਈ ਹੈ। ਪੰਜਾਬੀ ਸਾਹਿਤ ਅਕਾਦਮੀ ਦਿੱਲੀ ਪੰਜਾਬੀ ਭਾਸ਼ਾ, ਸਾਹਿਤ ਤੇ ਸੱਭਿਆਚਾਰ ਦੇ ਲਈ ਪਿਛਲੇ ਦੋ ਤੋਂ ਵੱਧ ਦਹਾਕਿਆ ਤੋਂ ਨਿਰੰਤਰ ਕਾਰਜਸ਼ੀਲ ਹੈ। ਭਾਵੇਂ ਇਹ ਅਕਾਦਮੀ ਦਿੱਲੀ ਸਰਕਾਰ ਵੱਲੋਂ, ਦਿੱਲੀ ਪ੍ਰਾਂਤ ਵਿੱਚ ਪੰਜਾਬੀ ਭਾਸ਼ਾ ਦੇ ਵਿਕਾਸ ਦੇ ਸੁਪਨੇ ਦੀ ਪੂਰਤੀ ਵੱਜੋਂ ਸਥਾਪਿਤ ਕੀਤੀ ਗਈ ਸੀ। ਪਰੰਤੂ ਇਸ ਅਕਾਦਮੀ ਨੇ ਨਾ ਕੇਵਲ ਦਿੱਲੀ ਪ੍ਰਾਂਤ ਵਿੱਚ ਹੀ ਪੰਜਾਬੀ ਨੂੰ ਫੈਲਾਇਆ ਤੇ ਸਥਾਪਿਤ ਕੀਤਾ ਸਗੋਂ ਸਮੁੱਚੇ ਪੰਜਾਬੀ ਜਗਤ ਵਿੱਚ ਆਪਣਾ ਵਕਾਰੀ ਸਥਾਨ ਵੀ ਬਣਾਇਆ। ਪ੍ਰੋ. ਰਵੇਲ ਸਿੰਘ ਅਤੇ ਉਹਨਾਂ ਦੇ ਸਾਥੀ ਵਿਦਵਾਨਾਂ ਨੇ ਆਪਸੀ ਮਸ਼ਵਰੇ ਨਾਲ।।ਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਦਾ ਇੱਕ ਵੱਡਾ ਪੋ੍ਜੈਕਟ ਹੱਥ ਵਿੱਚ ਲਿਆ ਜੋ ਕਿ ਨਾ ਕੇਵਲ ਵਿਉਂਤਿਆ ਗਿਆ ਸਗੋਂ ਸੰਪੂਰਨਤਾ ਦੇ ਰਾਹ ਵੀ ਪਿਆ। ਲੰਮੀਆਂ ਬੈਠਕਾਂ ਅਤੇ ਨਿਰੰਤਰ ਵਿਚਾਰ ਵਟਾਂਦਰੇ ਉਪਰੰਤ ਫੈਸਲਾ ਹੋਇਆ ਸੀ ਕਿ ਅਲੱਗ ਅਲੱਗ ਵਿਧਾਵਾਂ ਅਨੁਸਾਰ ਇਤਿਹਾਸ ਲਿਖਿਆ ਜਾਵੇ ਕਿਉਂਕਿ ਪਹਿਲਾਂ ਪ੍ਰਾਪਤ ਇਤਿਹਾਸਾਂ ਵਿੱਚ ਇਹ ਖੱਪਾ ਨਜ਼ਰ ਆਉਂਦਾ ਹੈ। ਇਸ ਪੋ੍ਜੈਕਟ ਅਧੀਨ ਲਿਖੀਆਂ ਪੰਜਾਬੀ ਸਾਹਿਤ ਦੇ ਇਤਿਹਾਸ ਦੀਆਂ ਜਿਲਦਾਂ ਵੱਖ ਵੱਖ ਵਿਧਾਵਾਂ ਅਨੁਸਾਰ ਵਿਉਂਤੀਆਂ ਗਈਆਂ ਹਨ:- 1. ਪੰਜਾਬੀ ਸਾਹਿਤ ਦਾ ਭਾਸ਼ਾਈ ਪਿਛੋਕੜ- ਪ੍ਰੇਮ ਸਿੰਘ 2.
ਸ਼ਿਵ ਕੁਮਾਰ ਬਟਾਲਵੀ (23 ਜੁਲਾਈ 1936 - 6 ਮਈ 1973) ਪੰਜਾਬੀ ਦਾ ਇੱਕ ਕਵੀ ਸੀ। ਉਸ ਨੂੰ ਪੰਜਾਬੀ ਦਾ 'ਸ਼ੈਲੇ' ਕਿਹਾ ਜਾਂਦਾ ਹੈ। ਉਸ ਦੀ ਵਿਸ਼ੇਸਤਾ ਸੀ ਕਿ ਉਹ ਸ਼ਬਦਾਂ ਨੂੰ ਰੋਜ਼ਾਨਾ ਜ਼ਿੰਦਗੀ ਵਿੱਚੋਂ ਚੁਣਦਾ ਅਤੇ ਉਹਨਾਂ ਨਾਲ਼ ਦਿਲ ਨੂੰ ਚੀਰ ਦੇਣ ਵਾਲ਼ੀਆਂ ਕਵਿਤਾਵਾਂ, ਗ਼ਜ਼ਲਾਂ ਲਿਖਦਾ ਸੀ। ਸ਼ਿਵ ਦੀ ਕਵਿਤਾ ਦੁੱਖ, ਨਿੱਜੀ ਦਰਦ ਅਤੇ ਵਿਛੋੜੇ 'ਤੇ ਕੇਂਦਰਿਤ ਹੈ। ਸ਼ਿਵ ਕੁਮਾਰ ਬਟਾਲਵੀ ਨੂੰ 'ਬਿਰਹਾ ਦਾ ਕਵੀ' ਵੀ ਕਿਹਾ ਜਾਂਦਾ ਹੈ।
ਰਾਜਨੀਤੀ ਵਿਗਿਆਨ ਇੱਕ ਸਮਾਜਿਕ ਵਿਗਿਆਨ ਹੈ ਜੋ ਸ਼ਾਸਨ ਪ੍ਰਣਾਲੀ ਦੇ ਪ੍ਰਬੰਧਾਂ ਅਤੇ ਸਿਆਸੀ ਸਰਗਰਮੀਆਂ, ਸਿਆਸੀ ਵਿਚਾਰਾਂ ਅਤੇ ਸਿਆਸੀ ਵਿਵਹਾਰ ਦਾ ਵਿਸ਼ਲੇਸ਼ਣ ਕਰਦਾ ਹੈ। ਇਹ ਸਿਆਸਤ ਦੇ ਸਿਧਾਂਤ ਅਤੇ ਅਭਿਆਸ ਨੂੰ ਵਿਆਪਕ ਤੌਰ 'ਤੇ ਪੇਸ਼ ਕਰਦਾ ਹੈ ਜਿਸ ਨੂੰ ਆਮ ਤੌਰ 'ਤੇ ਸ਼ਕਤੀ ਅਤੇ ਸਰੋਤਾਂ ਦੀ ਵੰਡ ਦਾ ਨਿਰਧਾਰਨ ਕਰਨ ਦੇ ਤੌਰ ਤੇ ਵਿਚਾਰਿਆ ਜਾਂਦਾ ਹੈ। ਰਾਜਨੀਤੀ ਵਿਗਿਆਨੀ "ਸਿਆਸੀ ਘਟਨਾਵਾਂ ਅਤੇ ਹਾਲਤਾਂ ਦੇ ਅਧੀਨ ਸਬੰਧਾਂ ਨੂੰ ਪ੍ਰਗਟ ਕਰਨ ਲਈ ਆਪਣੇ ਆਪ ਨੂੰ ਰਚਦੇ ਹੋਏ ਦੇਖਦੇ ਹਨ, ਅਤੇ ਇਸ ਖੁਲਾਸੇ ਤੋਂ ਉਹ ਰਾਜਨੀਤੀ ਦੀ ਦੁਨੀਆਂ ਦੇ ਕੰਮ ਬਾਰੇ ਆਮ ਸਿਧਾਂਤਾਂ ਨੂੰ ਬਣਾਉਣ ਦੀ ਕੋਸ਼ਿਸ਼ ਕਰਦੇ ਹਨ।ਰਾਜਨੀਤਿਕ ਵਿਗਿਆਨ ਵਿੱਚ ਤੁਲਨਾਤਮਕ ਰਾਜਨੀਤੀ, ਰਾਜਨੀਤਿਕ ਅਰਥ-ਵਿਵਸਥਾ, ਅੰਤਰਰਾਸ਼ਟਰੀ ਸਬੰਧਾਂ, ਸਿਆਸੀ ਸਿਧਾਂਤ , ਜਨਤਕ ਪ੍ਰਬੰਧਨ, ਜਨਤਕ ਨੀਤੀ ਅਤੇ ਰਾਜਨੀਤਕ ਪ੍ਰਣਾਲੀ ਸਮੇਤ ਬਹੁਤ ਸਾਰੇ ਉਪ ਖੇਤਰ ਹਨ। ਇਸ ਤੋਂ ਇਲਾਵਾ, ਰਾਜਨੀਤੀ ਵਿਗਿਆਨ ,ਅਰਥ ਸ਼ਾਸਤਰ, ਕਾਨੂੰਨ, ਸਮਾਜ ਸ਼ਾਸਤਰ, ਇਤਿਹਾਸ, ਫ਼ਲਸਫ਼ੇ, ਭੂਗੋਲ, ਮਨੋਵਿਗਿਆਨ ਅਤੇ ਮਾਨਵ ਸ਼ਾਸਤਰ ਦੇ ਖੇਤਰਾਂ ਨਾਲ ਜੁੜੇ ਹੋਏ ਹਨ ਅਤੇ ਇਹਨਾਂ ਉੱਤੇ ਆਧਾਰਿਤ ਹੈ।
ਪੰਜਾਬ ਉੱਤਰ-ਪੱਛਮੀ ਭਾਰਤ ਦਾ ਇੱਕ ਰਾਜ ਹੈ ਜੋ ਕਿ ਪੰਜਾਬ ਖੇਤਰ ਦਾ ਇੱਕ ਭਾਗ ਹੈ। ਇਸ ਦਾ ਦੂਸਰਾ ਭਾਗ ਪਾਕਿਸਤਾਨ ਵਿੱਚ ਹੈ। ਇਸ ਦੀ ਸਰਹੱਦ ਉੱਤਰ ਵਿੱਚ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ, ਉੱਤਰ-ਪੂਰਬ ਵਿੱਚ ਹਿਮਾਚਲ ਪ੍ਰਦੇਸ਼, ਦੱਖਣ-ਪੂਰਬ ਵਿੱਚ ਹਰਿਆਣਾ, ਦੱਖਣ-ਪੱਛਮ ਵਿੱਚ ਰਾਜਸਥਾਨ ਅਤੇ ਪੱਛਮ ਵਿੱਚ ਪਾਕਿਸਤਾਨੀ ਪੰਜਾਬ ਨਾਲ ਲੱਗਦੀ ਹੈ। ਰਾਜ ਦਾ ਖੇਤਰਫਲ 50,362 ਵਰਗ ਕਿਲੋਮੀਟਰ (19,445 ਵਰਗ ਮੀਲ) ਦਾ ਹੈ ਜੋ ਕਿ ਭਾਰਤ ਦੇ ਕੁਲ ਭੂਗੋਲਿਕ ਖੇਤਰ ਦਾ 1.53% ਹੈ। ਇਹ ਭਾਰਤ ਦਾ ਖੇਤਰ ਵਜੋਂ 20ਵਾਂ ਸਭ ਤੋਂ ਵੱਡਾ ਰਾਜ ਹੈ। ਭਾਰਤੀ ਪੰਜਾਬ ਦੇ ਮੁੱਖ ਸ਼ਹਿਰ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਬਠਿੰਡਾ, ਫ਼ਿਰੋਜ਼ਪੁਰ, ਸੰਗਰੂਰ, ਮੋਹਾਲੀ ਅਤੇ ਪਟਿਆਲਾ ਹਨ। ਇਸ ਦੀ ਰਾਜਧਾਨੀ ਚੰਡੀਗੜ੍ਹ ਹੈ।
ਪੰਜਾਬੀ ਸੂਫ਼ੀ ਕਾਵਿ ਪੰਜਾਬੀ ਸਾਹਿਤ, ਇਤਿਹਾਸ ਅਤੇ ਸੱਭਿਆਚਾਰ ਦਾ ਵਡਮੁੱਲਾ ਅਤੇ ਗੌਰਵਮਈ ਸਰਮਾਇਆ ਹੈ। ਪੰਜਾਬੀ ਸੂਫ਼ੀ ਕਵੀ ਮੁਸਲਮਾਨ ਹੋਣ ਦੇ ਨਾਤੇ ਵੀ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਪਸੰਦ ਕਰਦੇ ਸਨ। ਇਸ ਕਰਕੇ ਉਹਨਾਂ ਆਪਣੇ ਸੂਫ਼ੀਆਨਾ ਵਿਚਾਰਾਂ ਦਾ ਪ੍ਰਗਟਾਵਾ ਪੰਜਾਬੀ ਵਿੱਚ ਹੀ ਕੀਤੀ। ਸੂਫ਼ੀ ਮੱਤ ਅਤੇ ਸੂਫ਼ੀ ਦਰਸ਼ਨ ਸੰਬੰਧੀ ਭਾਵੇਂ ਵੱਖੋ-ਵੱਖ ਧਾਰਨਾਵਾਂ ਮਿਲਦੀਆਂ ਹਨ ਪ੍ਰੰਤੂ ਜਿੰਨਾਂ ਅਨੁਸਾਰ ਸੂਫ਼ੀ ਮੱਤ ਇਸਲਾਮੀ ਜੀਵਨ-ਜਾਂਚ ਦਾ ਦੂਜਾ ਅਤੇ ਬਾਹਰਲੇ ਦਿਖਾਵੇ, ਕਰਮਕਾਂਡ ਅਤੇ ਵਹਿਮ-ਭਰਮ ਦੀ ਥਾਂ ਅੰਦਰਲੇ ਮਨ ਨੂੰ ਸੁਆਰਨ ਦਾ ਪਹਿਲਾ ਨਾਂ ਹੈ। “ਸੂਫ਼ੀ ਮੱਤ ਇਸਲਾਮੀ ਸੰਤ ਮੱਤ ਹੈ ਤੇ ਸੂਫ਼ੀ ਵਿਚਾਰਧਾਰਾ ਰਹੱਸਵਾਦੀ ਵਿਚਾਰਧਾਰਾ ਹੈ ਜਾਂ ਇਹ ਕਹਿ ਲਿਆ ਜਾਵੇ ਕਿ ਇਸਲਾਮਿਕ ਰਹੱਸਵਾਦ ਨੂੰ ਸੂਫ਼ੀਵਾਦ ਜਾਂ ਤਸਉਫ਼ ਕਿਹਾ ਜਾਂਦਾ ਹੈ। ਇਸ ਵਿੱਚ ਮਸਤ ਹੋਣ ਵਾਲੇ ਸੂਫ਼ੀ ਨੂੰ ਅਹਿਲੇ ਹੱਕ ਆਖਦੇ ਹਨ।ਭਾਰਤੀ ਸੰਤਾਂ ਦੀ ਭਗਤੀ ਲਹਿਰ ਤੇ ਮੁਸਲਮਾਨੀ ਦਰਵੇਸ਼ਾਂ ਫ਼ਕੀਰਾਂ ਦੀ ਸੂਫ਼ੀ ਲਹਿਰ ਕਈਆਂ ਗੱਲਾਂ ਵਿੱਚ ਰਲਦੀ ਮਿਲਦੀ ਹੈ। ਪਹਿਲਾਂ ਤਾਂ ਦੋਹਾਂ ਦਾ ਜਨਮ ਮਜ਼੍ਹਬੀ ਕੱਟੜਤਾ ਦੀ ਪ੍ਰਤੀਕ੍ਰਿਆ ਵੱਜੋਂ ਹੋਇਆ ਫਿਰ ਇਹਨਾਂ ਦੋਹਾਂ ਦਾ ਨਿਸ਼ਾਨਾ ਵੀ ਰੱਬੀ ਪਿਆਰ ਤੇ ਮਨੁੱਖੀ ਪਿਆਰ ਦਾ ਪ੍ਰਚਾਰ ਇਕੋ ਜਿਹਾ ਹੀ ਸੀ ਫ਼ਰਕ ਕੇਵਲ ਇਤਨਾ ਸੀ ਭਗਤੀ ਲਹਿਰ ਸ਼ਰਧਾ-ਪ੍ਰਧਾਨ ਸੀ ਤੇ ਸੂਫ਼ੀ ਲਹਿਰ ਪ੍ਰੇਮ-ਪ੍ਰਧਾਨ ਸੀ। ਇੱਕ ਮਘਦੀ ਧੂਣੀ ਸੀ ਤੇ ਇੱਕ ਲਟਾ-ਲਟ ਬਲਦੀ ਲਾਟ।”
ਆਧੁਨਿਕ ਪੰਜਾਬੀ ਕਹਾਣੀ ਪੰਜਾਬੀ ਸਾਹਿਤ ਦੀ ਇੱਕ ਰੂਪਗਤ ਵਿਧਾ ਹੈ।ਇਹ ਪੰਜਬੀ ਗਲਪ ਵਿੱਚ ਨਾਵਲ ਤੋਂ ਬਾਦ ਦੂਜੇ ਸਥਾਨ ਤੇ ਹੈ।ਆਧੁਨਿਕ ਕਹਾਣੀ ਵਿੱਚ ਆਮ ਮਨੁਖ ਦੇ ਮਾਨਵੀ ਸੰਦਰਭ ਨੂੰ ਚਿਤਰਿਆ ਗਿਆ ਹੈ। ਆਧੁਨਿਕ ਕਹਾਣੀ ਦੀ ਪੇਸ਼ਕਾਰੀ ਵਿੱਚ ਸੰਕੇਤਕ ਅਤੇ ਪ੍ਰਤੀਕਾਤਮਕ ਵਿਧੀ ਆਪਣਾਉਂਦੀ ਹੈ।ਸੰਕੇਤਾਂ ਅਤੇ ਪ੍ਰਤੀਕਾਂ ਦੀ ਵਰਤੋਂ ਆਧੁਨਿਕ ਪੰਜਾਬੀ ਕਹਾਣੀ ਸੁਚੇਤ ਪਾਠਕ ਦੀ ਮੰਗ ਕਰਦੀ ਹੈ।
ਭਾਰਤ, ਸੰਸਦੀ ਪ੍ਰਣਾਲੀ ਦੀ ਸਰਕਾਰ ਵਾਲਾ ਇੱਕ ਆਜਾਦ, ਪ੍ਰਭੁਸੱਤਾਸੰਪੰਨ, ਸਮਾਜਵਾਦੀ ਲੋਕਤੰਤਰਾਤਮਕ ਲੋਕ-ਰਾਜ ਹੈ। ਇਹ ਲੋਕ-ਰਾਜ ਭਾਰਤ ਦੇ ਸੰਵਿਧਾਨ ਦੇ ਅਨੁਸਾਰ ਸ਼ਾਸਿਤ ਹੈ। ਭਾਰਤ ਦਾ ਸੰਵਿਧਾਨ ਸੰਵਿਧਾਨ ਸਭਾ ਦੁਆਰਾ 26 ਨਵੰਬਰ 1949 ਨੂੰ ਪਾਰਿਤ ਹੋਇਆ ਅਤੇ 26 ਜਨਵਰੀ 1950 ਨੂੰ ਲਾਗੂ ਹੋਇਆ। 26 ਜਨਵਰੀ ਦਾ ਦਿਨ ਭਾਰਤ ਵਿੱਚ ਗਣਤੰਤਰ ਦਿਨ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ।
ਜਾਤ ਮਨੁੱਖ ਦੇ ਉਸ ਸਮਾਜ ਨੂੰ ਕਿਹਾ ਜਾਂਦਾ ਹੈ ਜਿਸ ਵਿੱਚ ਉਸਦਾ ਜਨਮ ਹੁੰਦਾ ਹੈ। ਬ੍ਰਾਮਣ, ਤੇਲੀ, ਕੁਰਮੀ, ਧੋਬੀ ਆਦਿ ਉਤਰੀ ਭਾਰਤ ਦੀਆਂ ਜਾਤੀਆਂ ਹਨ। ਵੈਦਿਕ ਸਮਾਜ ਵਿੱਚ ਕਿਰਤ ਦੀ ਵੰਡ ਦੇ ਆਧਾਰ ਉੱਤੇ ਸਮਾਜ ਨੂੰ ਚਾਰ ਭਾਗਾਂ ਵਿੱਚ ਵੰਡਿਆ ਗਿਆ ਸੀ। ਇਹ ਚਾਰ ਵਰਣ: ਬ੍ਰਾਹਮਣ, ਖੱਤਰੀ, ਵੈਸ਼ ਅਤੇ ਸ਼ੂਦਰ ਹਨ। ਪਰ ਅੱਜ ਇਨ੍ਹਾਂ ਤੋਂ ਲੱਖਾਂ ਜਾਤੀਆਂ ਬਣ ਗਈਆਂ। ਜਾਤੀ ਦੇ ਆਧਾਰ ਉਤੇ ਕਿਸੇ ਨਾਲ ਭੇਦਭਾਵ ਕਰਨਾ ਜਾਤੀਵਾਦ ਅਖਵਾਉਂਦਾ ਹੈ।
ਪੰਜਾਬੀ ਨਾਟਕ ਦਾ ਇਤਿਹਾਸ ਇੱਕ ਜਟਿਲ ਵਰਤਾਰਾ ਹੈ ਕਿਉਂਕਿ ਪੰਜਾਬੀ ਸਭਿਆਚਾਰ ਵਿੱਚ 'ਨਾਟਕ ਵਿਧਾ ਦੀ ਸਥਿਤੀ ਕਦੇ ਵੀ ਸੰਤੋਖਜਨਕ ਨਹੀਂ ਰਹੀਂ। ਇੱਕ ਤੋ ਵਧੀਕ ਕਾਰਨਾਂ ਕਰ ਕੇ ਇਹ ਵਿਧਾ ਪੰਜਾਬੀ ਸਮਾਜ ਵਿੱਚ ਵੱਕਾਰੀ ਸਥਾਨ ਗ੍ਰਹਿਣ ਨਹੀਂ ਕਰ ਸਕੀ। ਇਸ ਲਈ ਪੰਜਾਬੀ ਨਾਟਕ ਦਾ ਇਤਿਹਾਸ ਲੇਖਣ ਸੰਭਵ ਨਹੀਂ ਹੋਇਆ। ਇਸੇ ਲਈ ਪੰਜਾਬੀ ਨਾਟਕ ਦਾ ਇਤਿਹਾਸ ਲਿਖਦਿਆ ਉਸ ਸਭਿਆਚਾਰਕ, ਪਿਛੋਕੜ, ਲੋਕਧਾਰਾਈ ਵਿਹਾਰ ਤੇ ਮਾਨਸਿਕਤਾ ਨੂੰ ਸਮਝਣਾ ਅਵੱਸ਼ਕ ਹੈ।ਇਹ ਇਸ ਲਈ ਵੀ ਜਾਣਨਾ ਜਰੂਰੀ ਹੈ ਪੰਜਾਬੀ ਵਿੱਚ ਭਾਵੇਂ ਨਾਟਕ ਦਾ ਵਿਧੀਵਾਤ ਆਰੰਭ ਪੱਛਮ ਦੇ ਪ੍ਰਭਾਵ ਨਾਲ ਹੋਇਆ ਪਰੰਤੂ ਆਪਣੀ ਇੱਕ ਸਦੀ ਦੀ ਇਤਿਹਾਸ ਸਿਰਜਣਾ ਦੌਰਾਨ ਇਹ ਬਾਰ-ਬਾਰ ਕਿਸੇ ਨਾ ਕਿਸੇ ਰੂਪ ਵਿੱਚ ਆਪਣੇ ਪਿੱਛੇ ਵੱਲ ਅਹੁਲਦਾ ਭਾਵ ਪੰਜਾਬੀ ਲੋਕਧਾਰਾ ਤੇ ਸਭਿਆਚਾਰ ਨਾਲ ਵਾਸਤਾ ਹੋਣ ਦਾ ਯਤਨ ਕਰਦਾ ਰਿਹਾ ਹੈ।
ਸੱਭਿਆਚਾਰ (ਲਾਤੀਨੀ: cultura, ਸ਼ਬਦਾਰਥ: " ਤਰਬੀਅਤ (cultivation)") ਮਨੁੱਖ ਦੁਆਰਾ ਸਿਰਜੀ ਜੀਵਨ ਜਾਚ ਨੂੰ ਕਹਿੰਦੇ ਹਨ। ਇਹ ਕਿਸੇ ਸਮਾਜ ਵਿੱਚ ਗਹਿਰਾਈ ਤੱਕ ਵਿਆਪਤ ਗੁਣਾਂ ਦੇ ਸਮੁੱਚ ਦਾ ਨਾਮ ਹੈ, ਜੋ ਉਸ ਸਮਾਜ ਦੇ ਸੋਚਣ, ਵਿਚਾਰਨ, ਕਾਰਜ ਕਰਨ, ਖਾਣ-ਪੀਣ, ਬੋਲਣ, ਨਾਚ, ਗਾਉਣ, ਸਾਹਿਤ, ਕਲਾ, ਆਰਕੀਟੈਕਟ ਆਦਿ ਵਿੱਚ ਰੂਪਮਾਨ ਹੁੰਦਾ ਹੈ। ਏ ਡਬਲਿਊ ਗਰੀਨ ਅਨੁਸਾਰ ਸੰਸਕ੍ਰਿਤੀ ਗਿਆਨ, ਵਿਵਹਾਰ, ਵਿਸ਼ਵਾਸ ਦੀਆਂ ਉਨ੍ਹਾਂ ਆਦਰਸ਼ ਪਧਤੀਆਂ ਦੀ ਅਤੇ ਗਿਆਨ ਅਤੇ ਵਿਵਹਾਰ ਦੁਆਰਾ ਪੈਦਾ ਕੀਤੇ ਵਸੀਲਿਆਂ ਦੀ ਵਿਵਸਥਾ ਨੂੰ ਕਹਿੰਦੇ ਹਨ ਜੋ ਸਮਾਜਕ ਤੌਰ 'ਤੇ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਨੂੰ ਸੌਂਪੀ ਜਾਂਦੀ ਹੈ।ਸੱਭਿਆਚਾਰ ਸ਼ਬਦ ‘ ਸੱਭਯ ‘ ਅਤੇ ‘ ਆਚਾਰ ‘ ਸ਼ਬਦਾਂ ਦੇ ਸੁਮੇਲ ਤੋਂ ਬਣਿਆ ਹੈ , ਜਿਸ ਦਾ ਭਾਵ ਜੀਵਨ ਦਾ ਉਹ ਚਰਿੱਤਰ ਹੈ , ਜੋ ਕਿਸੇ ਨਿਯਮਬੱਧਤਾ ਦਾ ਧਾਰਨੀ ਹੁੰਦਾ ਹੈ । ਇਸ ਵਿਚ ਜੀਵਨ – ਜਾਚ ਲਈ ਅਜਿਹੇ ਨੇਮਬੱਧ ਅਸੂਲ ਅਪਣਾਏ ਗਏ ਹੁੰਦੇ ਹਨ , ਜਿਨ੍ਹਾਂ ਨੂੰ ਸਾਰਾ ਲੋਕ – ਸਮੂਹ ਪ੍ਰਵਾਨ ਕਰਦਾ ਹੈ । ਸਭਿਆਚਾਰ ਸਿਰਫ਼ ਸਮਾਜ ਵਿਚ ਰਹਿੰਦਿਆਂ ਹੀ ਗ੍ਰਹਿਣ ਕੀਤਾ ਜਾ ਸਕਦਾ ਹੈ , ਇਸੇ ਕਰਕੇ ਹੀ ਮਨੁੱਖ ਨੂੰ ਸਮਾਜਿਕ ਪ੍ਰਾਣੀ ਕਿਹਾ ਜਾਂਦਾ ਹੈ ।
ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿੱਖਾਂ ਦਾ ਸਭ ਤੋਂ ਮਹਾਨ ਗ੍ਰੰਥ ਹੈ। ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਇਸ ਮਹਾਨ ਗ੍ਰੰਥ ਦਾ ਸੰਕਲਨ 1601 ਵਿੱਚ ਸ਼ੁਰੂ ਕੀਤਾ ਅਤੇ 2 ਅਗਸਤ 1604 ਨੂੰ ਸੰਪੰਨ ਕੀਤਾ। ਇਸ ਮਹਾਨ ਗ੍ਰੰਥ ਦੀ ਲੇਖਣੀ ਦਾ ਕਾਰਜ ਭਾਈ ਗੁਰਦਾਸ ਜੀ ਨੇ ਕੀਤਾ। ਇਸ ਵਿੱਚ ਪਹਿਲਾਂ ਪੰਜ ਗੁਰੂਆਂ ਦੀ ਬਾਣੀ ਦਰਜ ਸੀ; ਬਾਅਦ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਸ ਵਿੱਚ ਅਕਤੂਬਰ 1708 ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਸ਼ਾਮਲ ਕੀਤੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਛੇ ਗੁਰੂ ਸਹਿਬਾਨਾਂ ਤੋਂ ਇਲਾਵਾ 15 ਭਗਤਾਂ, 11 ਭੱਟਾਂ ਤੇ ਤਿੰਨ ਗੁਰੂ ਘਰ ਦੇ ਸਿੱਖ ਸ਼ਰਧਾਲੂਆਂ ਦੀ ਬਾਣੀ ਦਰਜ ਹੈ, ਜੋ ਹੇਠ ਲਿਖੇ ਪ੍ਰਕਾਰ ਹੈ-
ਗੁਰੂ ਅਰਜਨ ਦੇਵ ਰਚਨਾ ਕਲਾ ਪ੍ਰਬੰਧ ਤੇ ਵਿਚਾਰਧਾਰਾ
ਗੁਰੂ ਅਰਜਨ ਦੇਵ ਜੀ ਦੀ ਰਚਨਾ, ਕਲਾ ਪ੍ਰਬੰਧ ਤੇ ਵਿਚਾਰਧਾਰਾ ਸ੍ਰੀ ਗੁਰੂ ਅਰਜਨ ਦੇਵ ਜੀ ਸਿੱਖਾਂ ਦੇ ਪੰਜਵੇਂ ਗੁਰੂ ਸਨ।ਆਪ ਜੀ ਦਾ ਜਨਮ ਚੌਥੇ ਗੁਰੂ ਰਾਮਦਾਸ ਜੀ ਤੇ ਬੀਬੀ ਭਾਨੀ ਦੇ ਘਰ 15 ਅਪ੍ਰੈਲ 1563 ਈ. ਵਿੱਚ ਗੋਇੰਦਵਾਲ ਵਿਖੇ ਹੋਇਆ।ਤੀਜੇ ਗੁਰੂ ਅਮਰਦਾਸ ਜੀ ਗੁਰੂ ਅਰਜਨ ਦੇਵ ਜੀ ਦੇ ਨਾਨਾ ਜੀ ਸਨ।ਆਪ ਜੀ ਦੀ ਪਤਨੀ ਦਾ ਨਾਂ ਗੰਗਾ ਜੀ ਸੀ ਤੇ ਇਹ ਪਿੰਡ ਮਿਓ ਜਿਲ੍ਹਾ ਜਲੰਧਰ ਦੇ ਵਾਸੀ ਸਨ। ਉਹਨਾਂ ਦੇ ਇੱਕ ਹੀ ਪੁਤਰ ਹਰਿਗੋਬਿੰਦ ਜੀ ਸਨ ਜੋ ਛੇਵੇਂ ਗੁਰੂ ਹੋਏ।ਗੁਰੂ ਜੀ ਦਾ ਆਪਣੇ ਜੀਵਨ ਕਾਲ ਵਿੱਚ ਕੀਤੇ ਕਾਰਜਾਂ ਵਿਚੋਂ ਸਭ ਤੋਂ ਮਹੱਤਵਪੂਰਨ ਕਾਰਜ ਆਦਿ ਗ੍ਰੰਥ ਦੀ ਸੰਪਾਦਨਾ ਹੈ ਜਿਸ ਦੇ ਨਾਲ ਸਿੱਖ ਇਤਿਹਾਸ ਵਿੱਚ ਇੱਕ ਨਵਾਂ ਮੋੜ ਆਇਆ।ਇਸ ਗ੍ਰੰਥ ਦਾ ਸੰਕਲਨ 1604 ਈ. ਵਿੱਚ ਕੀਤਾ ਗਿਆ। ਗੁਰੂ ਅਰਜਨ ਦੇਵ ਜੀ ਨੇ ਇਸ ਵਿੱਚ ਪਹਿਲੇ 4 ਗੁਰੂਆਂ,15 ਭਗਤਾਂ, 11 ਭੱਟਾਂ ਅਤੇ ਗੁਰੂ ਘਰ ਦੇ ਨਿਕਟੀਆਂ ਦੀ ਬਾਣੀ ਨੂੰ ਸ਼ਾਮਿਲ ਕੀਤਾ। ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਵੱਧ ਬਾਣੀ ਗੁਰੂ ਅਰਜਨ ਦੇਵ ਜੀ ਦੀ ਹੈ।ਆਪਣੇ ਵਿਚਾਰਾਂ ਲਈ ਦ੍ਰਿੜਤਾ ਤੇ ਨਿਸਚੇ ਨੂੰ ਪ੍ਰਗਟਾਉਂਦਿਆਂ ਗੁਰੂ ਜੀ ਨੇ, ਸਮੇਂ ਦੀ ਸਰਕਾਰ ਦੀ ਈਨ ਨਾ ਮੰਨ, 1606 ਈ.
ਪ੍ਰਦੂਸ਼ਣ, ਕੁਦਰਤੀ ਵਾਤਾਵਰਨ ਵਿੱਚ ਗੰਦਗੀ ਦੀ ਪਛਾਣ ਹੈ ਜੋ ਵਾਤਾਵਰਨ ਦੀ ਉਲਟ ਤਬਦੀਲੀ ਦਾ ਕਾਰਨ ਬਣਦਾ ਹੈ। ਪ੍ਰਦੂਸ਼ਣ ਰਸਾਇਣਕ ਪਦਾਰਥਾਂ ਜਾਂ ਊਰਜਾ ਦੇ ਰੂਪ ਲੈ ਸਕਦਾ ਹੈ, ਜਿਵੇਂ ਕਿ ਰੌਲਾ, ਗਰਮੀ ਜਾਂ ਰੋਸ਼ਨੀ ਪ੍ਰਦੂਸ਼ਣ, ਪ੍ਰਦੂਸ਼ਣ ਦੇ ਹਿੱਸੇ, ਜਾਂ ਤਾਂ ਬਾਹਰਲੇ ਪਦਾਰਥ / ਊਰਜਾ ਜਾਂ ਕੁਦਰਤੀ ਤੌਰ ਤੇ ਪੈਦਾ ਹੋਣ ਵਾਲੀ ਗੰਦਗੀ ਹੋ ਸਕਦੀ ਹੈ। ਪ੍ਰਦੂਸ਼ਣ ਨੂੰ ਅਕਸਰ ਬਿੰਦੂ ਸਰੋਤ ਜਾਂ ਨਾਨ-ਪੁਆਇੰਟ ਸੋਰਸ ਪ੍ਰਦੂਸ਼ਣ ਵਜੋਂ ਸ਼੍ਰੇਣੀਬੱਧ ਕੀਤਾ ਜਾਂਦਾ ਹੈ। 2015 ਵਿੱਚ, ਸੰਸਾਰ ਵਿੱਚ 9 ਮਿਲੀਅਨ ਲੋਕ ਪ੍ਰਦੂਸ਼ਣ ਕਰਕੇ ਮਾਰੇ ਗਏ।ਪ੍ਰਦੂਸ਼ਣ ਦੀਆਂ ਮੁੱਖ ਕਿਸਮਾਂ ਵਿੱਚ ਸ਼ਾਮਲ ਹਨ:
ਪੰਜਾਬੀ ਵਿਕੀਪੀਡੀਆ ਵਿਕੀਪੀਡੀਆ ਦਾ ਪੰਜਾਬੀ ਰੂਪ ਅਤੇ ਇੱਕ ਅਜ਼ਾਦ ਗਿਆਨਕੋਸ਼ ਹੈ।। ਇਸਦੀ ਵੈੱਬਸਾਈਟ 3 ਜੂਨ 2002 ਨੂੰ ਹੋਂਦ ਵਿੱਚ ਆਈ ਸੀ। ਪਰ ਇਸ ਦੇ ਸਭ ਤੋਂ ਪਹਿਲੇ ਤਿੰਨ ਲੇਖ ਅਗਸਤ 2004 ਵਿੱਚ ਲਿਖੇ ਗਏ। ਜੁਲਾਈ 2012 ਤੱਕ ਇਸ ’ਤੇ 2,400 ਲੇਖ ਸਨ।ਅਗਸਤ 2012 ਤੱਕ ਇਸ ’ਤੇ 3,400 ਲੇਖ ਸਨ ਅਤੇ ਦੁਨੀਆ ਭਰ ’ਚੋ ਇਸ ਦੇ ਪਾਠਕਾਂ ਦੀ ਗਿਣਤੀ ਤਕਰੀਬਨ 26 ਲੱਖ ਸੀ ਅਤੇ ਮਈ 2022 ਮੁਤਾਬਿਕ ਇਸ ਵਿਕੀ ’ਤੇ 37,900 ਲੇਖ ਹਨ ਅਤੇ ਇਸ ਦੇ ਕੁੱਲ 41,421 ਦਰਜ਼ (ਰਜਿਸਟਰ) ਵਰਤੋਂਕਾਰਾਂ ਨੇ ਕੁੱਲ 6,02,520 ਫੇਰ-ਬਦਲ ਕੀਤੇ ਹਨ। ਇਹ ਮੀਡੀਆਵਿਕੀ ਦਾ 1.39.0-wmf.13 (b243436) ਵਰਜਨ ਵਰਤ ਰਿਹਾ ਹੈ। ਪਿਛਲੇ ਕੁਝ ਸਮੇਂ ਤੋਂ ਪੰਜਾਬੀ ਵਿਕੀਪੀਡੀਆ ਨੇ ਕਾਫੀ ਤਰੱਕੀ ਕੀਤੀ ਹੈ। 3 ਨਵੰਬਰ 2018 ਤੱਕ ਇਸ ਦੀ ਸਾਈਟ ਤੇ 30,562 ਲੇਖ ਸਨ।
ਮਾਰਕਸਵਾਦ ਇੱਕ ਦਾਰਸ਼ਨਿਕ, ਆਰਥਿਕ ਅਤੇ ਰਾਜਨੀਤਿਕ ਸਿਧਾਂਤ ਹੈ ਜਿਸ ਦੀਆਂ ਬੁਨਿਆਦਾਂ ਕਾਰਲ ਮਾਰਕਸ ਅਤੇ ਫ੍ਰੈਂਡਰਿਕ ਏਂਗਲਜ਼ ਨੇ ਰੱਖੀਆਂ ਸਨ। ਸਮਾਜਿਕ ਸੋਚ ਅਤੇ ਰਾਜਨੀਤਿਕ ਅਭਿਆਸ ਵਿੱਚ ਵੱਖ ਵੱਖ ਰਾਜਨੀਤਿਕ ਪਾਰਟੀਆਂ ਅਤੇ ਅੰਦੋਲਨਾਂ ਨਾਲ ਜੁੜੀਆਂ ਮਾਰਕਸ ਦੀਆਂ ਸਿੱਖਿਆਵਾਂ ਦੀਆਂ ਵੱਖੋ ਵੱਖਰੀਆਂ ਵਿਆਖਿਆਵਾਂ ਮਿਲਦੀਆਂ ਹਨ। ਰਾਜਨੀਤਿਕ ਮਾਰਕਸਵਾਦ ਖੱਬੇਪੱਖੀ ਅਰਾਜਕਤਾਵਾਦ (ਵੇਖੋ ਸਮਾਜਿਕ ਅਰਾਜਕਤਾਵਾਦ), ਈਸਾਈ ਸਮਾਜਵਾਦ ਅਤੇ ਲੋਕਤੰਤਰੀ ਸਮਾਜਵਾਦ ਅਤੇ ਸਮਾਜਿਕ ਲੋਕਤੰਤਰ ਵਰਗੇ ਸਮਾਜਵਾਦ ਦੇ ਰੂਪਾਂ ਵਿਚੋਂ ਇੱਕ ਹੈ। ਦੂਸਰੇ ਰੂਪ ਮਾਰਕਸਵਾਦ ਨੂੰ ਪ੍ਰਵਾਨ ਨਹੀਂ ਕਰਦੇ। ਮਾਰਕਸਵਾਦ ਸਮਾਜਿਕ-ਆਰਥਿਕ ਵਿਸ਼ਲੇਸ਼ਣ ਦੀ ਇੱਕ ਵਿਧੀ ਹੈ ਜੋ ਇਤਿਹਾਸਕ ਵਿਕਾਸ ਦੀ ਭੌਤਿਕਵਾਦੀ ਵਿਆਖਿਆ ਦੀ ਵਰਤੋਂ ਕਰਦਿਆਂ ਜਮਾਤੀ ਸੰਬੰਧਾਂ ਅਤੇ ਸਮਾਜਿਕ ਟਕਰਾਅ ਨੂੰ ਵੇਖਦਾ ਹੈ ਅਤੇ ਸਮਾਜਿਕ ਤਬਦੀਲੀ ਦਾ ਦਵੰਦਵਾਦੀ ਨਜ਼ਰੀਆ ਅਪਣਾਉਂਦੀ ਹੈ। ਮਾਰਕਸਵਾਦ ਸਮਾਜ ਨੂੰ ਸਮਝਣ ਤੇ ਬਦਲਣ ਲਈ ਉਸ ਵਿਧੀ ਦੀ ਵਰਤੋਂ ਕਰਦਾ ਹੈ, ਜਿਸ ਨੂੰ ਹੁਣ ਇਤਿਹਾਸਕ ਪਦਾਰਥਵਾਦ ਕਿਹਾ ਜਾਂਦਾ ਹੈ। ਇਹ ਜਮਾਤੀ ਸਮਾਜ ਅਤੇ ਖਾਸ ਕਰਕੇ ਸਰਮਾਏਦਾਰੀ ਦੇ ਵਿਕਾਸ ਦਾ ਵਿਸ਼ਲੇਸ਼ਣ ਅਤੇ ਆਲੋਚਨਾ ਕਰਦਾ ਹੈ ਅਤੇ ਆਰਥਿਕ, ਸਮਾਜਿਕ ਅਤੇ ਰਾਜਨੀਤਿਕ ਤਬਦੀਲੀ ਵਿੱਚ ਜਮਾਤੀ ਸੰਘਰਸ਼ ਦੀ ਭੂਮਿਕਾ ਤੇ ਜ਼ੋਰ ਦਿੰਦਾ ਹੈ। ਮਾਰਕਸਵਾਦੀ ਸਿਧਾਂਤ ਦੇ ਅਨੁਸਾਰ, ਪੂੰਜੀਵਾਦੀ ਸਮਾਜਾਂ ਵਿੱਚ, ਦੋ ਮੁੱਖ ਜਮਾਤਾਂ ਹੁੰਦੀਆਂ ਹਨ: ਇੱਕ ਦੱਬੀ-ਕੁਚਲੀ ਅਤੇ ਸ਼ੋਸ਼ਿਤ ਪ੍ਰੋਲੇਤਾਰੀ - ਮਾਲ ਅਤੇ ਸੇਵਾਵਾਂ ਦੇ ਨਿਰਮਾਣ ਵਿੱਚ ਲੱਗੀ ਮਜ਼ਦੂਰਾਂ ਦੀ ਸ਼੍ਰੇਣੀ ਅਤੇ ਦੂਜੀ ਬੁਰਜੂਆਜੀ, ਹਾਕਮ ਜਮਾਤ ਜੋ ਉਤਪਾਦਨ ਦੇ ਸਾਧਨ ਦੀ ਮਾਲਕ ਹੁੰਦੀ ਹੈ ਅਤੇ ਲਾਭ ਦੇ ਰੂਪ ਵਿੱਚ ਪ੍ਰੋਲੇਤਾਰੀ ਦੁਆਰਾ ਤਿਆਰ ਕੀਤੇ ਵਾਧੂ ਮੁੱਲ ਨੂੰ ਹੜੱਪ ਲੈਣ ਰਾਹੀਂ ਆਪਣੀ ਦੌਲਤ ਵਧਾਉਂਦੀ ਹੈ। ਇਨ੍ਹਾਂ ਦੋਨਾਂ ਸ਼੍ਰੇਣੀਆਂ ਦੇ ਪਦਾਰਥਕ ਹਿੱਤਾਂ ਦਰਮਿਆਨ ਟਕਰਾਅ ਦੇ ਕਾਰਨ ਜਮਾਤੀ ਟਕਰਾਅ ਪੈਦਾ ਹੁੰਦਾ ਹੈ। ਇਸ ਜਮਾਤੀ ਸੰਘਰਸ਼ ਜਿਸ ਨੂੰ ਆਮ ਤੌਰ 'ਤੇ ਸਮਾਜ ਦੀਆਂ ਉਤਪਾਦਕ ਤਾਕਤਾਂ ਵਲੋਂ ਉਤਪਾਦਨ ਦੇ ਸੰਬੰਧਾਂ ਦੇ ਵਿਰੁਧ ਵਿਦਰੋਹ ਦੇ ਤੌਰ ਤੇ ਦਰਸਾਇਆ ਜਾਂਦਾ ਹੈ, ਦੇ ਨਤੀਜੇ ਵਜੋਂ ਥੋੜ੍ਹੇ ਸਮੇਂ ਦੇ ਸੰਕਟ ਦਾ ਇੱਕ ਦੌਰ ਆਉਂਦਾ ਹੈ, ਜਦੋਂ ਪ੍ਰੋਲੇਤਾਰੀ ਦੀ ਚੇਤਨਾ (ਭਾਵੇਂ ਕਿ ਸ਼੍ਰੇਣੀ ਚੇਤਨਾ ਦੀਆਂ ਵੱਖੋ ਵੱਖ ਡਿਗਰੀਆਂ ਹੁੰਦੀਆਂ ਹਨ) ਵਿੱਚ ਤੀਬਰ ਹੋ ਰਹੀ ਕਿਰਤ ਦੀ ਅਲਹਿਦਗੀ ਨੂੰ ਪ੍ਰਬੰਧਿਤ ਕਰਨ ਲਈ ਬੁਰਜੂਆਜ਼ੀ ਨੂੰ ਸੰਘਰਸ਼ ਕਰਨਾ ਪੈਂਦਾ ਹੈ। ਡੂੰਘੇ ਸੰਕਟ ਦੇ ਦੌਰ ਵਿੱਚ, ਦੱਬੇ-ਕੁਚਲੇ ਲੋਕਾਂ ਦਾ ਵਿਰੋਧ ਦਾ ਨਤੀਜਾ ਇੱਕ ਪ੍ਰੋਲੇਤਾਰੀ ਇਨਕਲਾਬ ਹੋ ਸਕਦਾ ਹੈ। ਜੇ ਉਹ ਜਿੱਤ ਜਾਂਦਾ ਹੈ, ਤਾਂ ਇਹ ਉਤਪਾਦਨ ਦੇ ਸਾਧਨਾਂ ਦੀ ਸਮਾਜਿਕ ਮਾਲਕੀ ਤੇ ਅਧਾਰਤ ਇੱਕ ਸਮਾਜਿਕ-ਆਰਥਿਕ ਪ੍ਰਣਾਲੀ, ਸਮਾਜਵਾਦ ਦੀ ਸਥਾਪਨਾ ਵੱਲ ਅੱਗੇ ਵਧਦਾ ਹੈ, ਜਿਸ ਵਿੱਚ ਹਰੇਕ ਨੂੰ ਉਸਦੇ ਯੋਗਦਾਨ ਦੇ ਅਨੁਸਾਰ ਅਤੇ ਵਰਤੋਂ ਲਈ ਉਤਪਾਦਨ ਅਤੇ ਸਿੱਧਾ ਵਰਤੋਂ ਲਈ ਉਤਪਾਦਨ ਕੀਤਾ ਜਾਂਦਾ ਹੈ। ਕਿਉਂ ਜੋ ਉਤਪਾਦਨ-ਸ਼ਕਤੀਆਂ ਅੱਗੇ ਵਧਦੀਆਂ ਰਹਿੰਦੀਆਂ ਹਨ, ਮਾਰਕਸ ਨੇ ਅਨੁਮਾਨ ਲਗਾਇਆ ਕਿ ਸਮਾਜਵਾਦ ਆਖਰਕਾਰ ਇੱਕ ਕਮਿਊਨਿਸਟ ਸਮਾਜ ਵਿੱਚ ਤਬਦੀਲ ਹੋ ਜਾਵੇਗਾ, ਜੋ ਇੱਕ ਜਮਾਤ-ਰਹਿਤ, ਰਾਜ-ਰਹਿਤ, ਸਾਂਝ ਮਾਲਕੀ ਦੇ ਅਧਾਰ ਤੇ ਮਨੁੱਖੀ ਸਮਾਜ ਹੋਵੇਗਾ: "ਹਰੇਕ ਤੋਂ ਉਸਦੀ ਯੋਗਤਾ ਦੇ ਅਨੁਸਾਰ, ਹਰੇਕ ਨੂੰ ਉਸਦੀਆਂ ਜ਼ਰੂਰਤਾਂ ਅਨੁਸਾਰ। ਕਾਰਲ ਮਾਰਕਸ ਜਰਮਨ ਦੇ ਫਿਲਾਸ਼ਫਰ, ਅਰਥ-ਸ਼ਾਸ਼ਤਰੀ, ਸਮਾਜ ਵਿਗਿਆਨੀ ਇਤਿਹਾਸ ਦਾ ਪੱਤਰਕਾਰ ਅਤੇ ਸਮਾਜਿਕ ਇਨਕਲਾਬੀ ਸਨ। ਉਨ੍ਹਾਂ ਦਾ ਜਨਮ 5 ਮਈ 1818 ਈ. ਨੂੰ ਇੱਕ ਯਹੂਦੀ ਪਰਿਵਾਰ ਵਿੱਚ ਹੋਇਆ। ਉਹ ਬੋਨ ਯੂਨੀਵਰਸਿਟੀ ਅਤੇ ਜੇਨਾ ਯੂਨੀਵਰਸਿਟੀ ਵਿਚੋਂ ਪੜਦਿਆਂ ਹੀਗਲ ਦੇ ਦਰਸ਼ਨ ਤੋਂ ਬਹੁਤ ਪ੍ਰਭਾਵਿਤ ਹੋਇਆ। 1839-41 ਵਿੱਚ ਉਨ੍ਹਾਂ ਨੇ ਪ੍ਰਾਕ੍ਰਿਤਕ ਦਰਸ਼ਨ ਉੱਪਰ ਆਪਣਾ ਪੀਐੱਚ.ਡੀ. ਦਾ ਸ਼ੋਧ ਪ੍ਰਬੰਧ ਤਿਆਰ ਕੀਤਾ। ਮਾਰਕਸ ਉੱਪਰ ਇਸ ਗੱਲ ਦਾ ਅਸਰ ਸੀ ਕਿ ਉਸਦੇ ਪਿਤਾ ਨੇ ਇਸ ਕਰਕੇ ਯਹੂਦੀ ਧਰਮ ਨੂੰ ਛੱਡ ਕੇ ਇਸਾਈ ਮੱਤ ਨੂੰ ਅਪਨਾ ਲਿਆ ਸੀ ਤਾਂ ਕਿ ਉਹ ਉੱਚ ਵਰਗ ਵਿੱਚ ਸਵਿਕਾਰਿਆ ਜਾ ਸਕੇ। 1835 ਤੋਂ ਬਾਅਦ ਸਮੇਂ ਵਿੱਚ ਯੂਨੀਵਰਸਿਟੀ ਵਿੱਚ ਪੜਦਿਆਂ ਹੋਇਆ ਹੀ ਉਹ ਆਪਣੇ ਸਟੇਟ ਵਿਰੋਧੀ ਵਿਚਾਰਾਂ ਦਾ ਇਜ਼ਹਾਰ ਕਰਦਾ ਰਿਹਾ। ਯੂਨੀਵਰਸਿਟੀ ਵਿੱਚ ਸੱਜੇ ਪੱਖੀ ਅਤੇ ਖੱਬੇ ਪੱਖੀ ਦੋ ਧੜੇ ਬਣੇ ਹੋਏ ਸਨ। ਮਾਰਕਸ ਖੱਬੇ ਪੱਖੀਆਂ ਦਾ ਲੀਡਰ ਸੀ। ਹੁਣ ਉਸਨੂੰ ਸਮਝ ਆ ਗਈ ਸੀ ਕਿ ਗਰੀਬੀ ਬੁਰਜ਼ੁਆ ਜਮਾਤ ਵੱਲੋਂ ਪੈਦਾ ਕੀਤੀ ਹੋਈ ਸਥਿਤੀ ਹੀ ਹੈ। ਮਾਰਕਸਵਾਦ ਸਮਾਜ ਨੂੰ ਸਮਝਣ ਤੇ ਬਦਲਣ ਲਈ ਉਸ ਵਿਧੀ ਦੀ ਵਰਤੋਂ ਕਰਦਾ ਹੈ, ਜਿਸ ਨੂੰ ਹੁਣ ਇਤਿਹਾਸਕ ਪਦਾਰਥਵਾਦ ਕਿਹਾ ਜਾਂਦਾ ਹੈ। ਇਹ ਜਮਾਤੀ ਸਮਾਜ ਅਤੇ ਖਾਸ ਕਰਕੇ ਸਰਮਾਏਦਾਰੀ ਦੇ ਵਿਕਾਸ ਦਾ ਵਿਸ਼ਲੇਸ਼ਣ ਅਤੇ ਆਲੋਚਨਾ ਕਰਦਾ ਹੈ ਅਤੇ ਆਰਥਿਕ, ਸਮਾਜਿਕ ਅਤੇ ਰਾਜਨੀਤਿਕ ਤਬਦੀਲੀ ਵਿੱਚ ਜਮਾਤੀ ਸੰਘਰਸ਼ ਦੀ ਭੂਮਿਕਾ ਤੇ ਜ਼ੋਰ ਦਿੰਦਾ ਹੈ। ਮਾਰਕਸਵਾਦੀ ਸਿਧਾਂਤ ਦੇ ਅਨੁਸਾਰ, ਪੂੰਜੀਵਾਦੀ ਸਮਾਜਾਂ ਵਿੱਚ, ਦੋ ਮੁੱਖ ਜਮਾਤਾਂ ਹੁੰਦੀਆਂ ਹਨ: ਇੱਕ ਦੱਬੀ-ਕੁਚਲੀ ਅਤੇ ਸ਼ੋਸ਼ਿਤ ਪ੍ਰੋਲੇਤਾਰੀ - ਮਾਲ ਅਤੇ ਸੇਵਾਵਾਂ ਦੇ ਨਿਰਮਾਣ ਵਿੱਚ ਲੱਗੀ ਮਜ਼ਦੂਰਾਂ ਦੀ ਸ਼੍ਰੇਣੀ ਅਤੇ ਦੂਜੀ ਬੁਰਜੂਆਜੀ, ਹਾਕਮ ਜਮਾਤ ਜੋ ਉਤਪਾਦਨ ਦੇ ਸਾਧਨ ਦੀ ਮਾਲਕ ਹੁੰਦੀ ਹੈ ਅਤੇ ਲਾਭ ਦੇ ਰੂਪ ਵਿੱਚ ਪ੍ਰੋਲੇਤਾਰੀ ਦੁਆਰਾ ਤਿਆਰ ਕੀਤੇ ਵਾਧੂ ਮੁੱਲ ਨੂੰ ਹੜੱਪ ਲੈਣ ਰਾਹੀਂ ਆਪਣੀ ਦੌਲਤ ਵਧਾਉਂਦੀ ਹੈ। ਇਨ੍ਹਾਂ ਦੋਨਾਂ ਸ਼੍ਰੇਣੀਆਂ ਦੇ ਪਦਾਰਥਕ ਹਿੱਤਾਂ ਦਰਮਿਆਨ ਟਕਰਾਅ ਦੇ ਕਾਰਨ ਜਮਾਤੀ ਟਕਰਾਅ ਪੈਦਾ ਹੁੰਦਾ ਹੈ। ਮਾਰਕਸਵਾਦ ਬਹੁਤ ਸਾਰੀਆਂ ਵੱਖ ਵੱਖ ਸ਼ਾਖਾਵਾਂ ਅਤੇ ਵਿਚਾਰਧਾਰਾਵਾਂ ਵਿੱਚ ਵਿਕਸਤ ਹੋਇਆ ਹੈ, ਨਤੀਜੇ ਵਜੋਂ ਹੁਣ ਮਾਰਕਸਵਾਦੀ ਸਿਧਾਂਤ ਦਾ ਕੋਈ ਇੱਕ ਨਿਸਚਿਤ ਸਿਧਾਂਤ ਨਹੀਂ ਹੈ।1842 ਦੇ ਆਸਪਾਸ ‘ਰਲਿਸ ਸਮਾਚਾਰ’ ਨਾਂ ਦੀ ਪੱਤ੍ਰਿਕਾ ਵਿੱਚੋਂ ਸਤਾ ਨੂੰ ਵੰਗਾਰਦੇ ਹੋਏ ਲੇਖ ਲਿਖਦਾ ਹੋਇਆ ਇਸਦਾ ਸੰਪਾਦਕ ਬਣਿਆ। ਇਸ ਪੱਤ੍ਰਿਕਾ ਰਾਹੀਂ ਹੀ ਫਰੈਂਡਿਕ ਏਂਗਲਜ਼ ਉਸਦੀਆਂ ਲਿਖਤਾਂ ਤੋਂ ਪ੍ਰਭਾਵਿਤ ਹੋਇਆ। ਕਾਰਲ ਮਾਰਕਸ ਵਿਆਹ ਤੋਂ ਬਾਅਦ ਪੈਰਿਸ ਪਹੁੰਚ ਗਿਆ। ਜਿੱਥੇ ਉਸਨੂੰ ਬੁਰਜ਼ੁਆ ਜਮਾਤ ਦੇ ਕਰੂਪ ਚਿਹਰੇ ਦੇ ਦਰਸ਼ਨ ਹੋਏ। ਇੱਥੇ ਹੀ ਉਸਦੀ ਏਂਗਲਜ਼ ਨਾਲ ਮੁਲਾਕਾਤ ਹੁੰਦੀ ਹੈ ਅਤੇ ਇਕੱਠੇ ਹੀ ਕੰਮ ਕਰਨ ਲਈ ਸਹਿਮਤ ਹੋ ਜਾਂਦੇ ਹਨ। “ਉਨ੍ਹਾਂ ਦੋਹਾਂ ਦਾ ਨਿਸ਼ਾਨਾ ਸਮਾਜਵਾਦੀ ਵਿਚਾਰਧਾਰਾ ਨੂੰ ਵਿਗਿਆਨਿਕ ਪੱਧਰ ਉੱਪਰ ਖੜ੍ਹਾ ਕਰਨਾ ਅਤੇ ਮਜ਼ਦੂਰ ਵਰਗ ਨੂੰ ਵਿਚਾਰਧਾਰਕ ਸੰਦਾਂ ਨਾਲ ਲੈਸ ਕਰਕੇ ਉਨ੍ਹਾਂ ਨੂੰ ਆਪਣੀ ਮੁਕਤੀ ਦੇ ਘੋਲ ਲਈ ਤਿਆਰ ਕਰਨਾ ਸੀ।”1 ਮਾਰਕਸ ਇਸ ਨਤੀਜੇ ਉੱਤੇ ਪਹੁੰਚਿਆ ਕਿ ਆਰਥਿਕ ਸੰਰਚਨਾ ਦੀ ਸਮਾਜਕ ਵਰਤਾਰੇ ਅਤੇ ਮਨੁੱਖੀ ਰਿਸ਼ਤਿਆਂ ਨੂੰ ਨਿਰਧਾਰਿਤ ਕਰਦੀ ਹੈ। ਜਿੱਥੇ ਮਾਰਕਸ ਅਤੇ ਏਂਗਲਜ਼ ਨਾਲ ਰਲ ਕੇ “ਕਮਿਊਨਿਸਟ ਮੈਨੀਫੈਸਟੋ” ਤਿਆਰ ਕੀਤਾ। ਮਾਰਕਸਵਾਦੀ ਦਰਸ਼ਨ ਕਾਰਲ ਮਾਰਕਸ ਅਤੇ ਫਰੈਡਿਕ ਏਂਗਲਜ ਯਤਨਾਂ ਸਦਕਾ ਹੀ ਹੋਂਦ ਵਿੱਚ ਆਇਆ ਸੀ। ਇਹ ਦੋਵੇਂ ਵਿਦਵਾਨ ਪ੍ਰੋਲੋਤਾਰੀ ਜਮਾਤ ਜਾਂ ਕਹਿ ਲਉ ਮਜ਼ਦੂਰ ਅਤੇ ਕਾਮਿਆਂ ਵਿੱਚ ਖੜ੍ਹ ਕੇ ਬੁਰਜ਼ੁਆ ਜਮਾਤ ਦੇ ਲੁੱਟ-ਖਸੁੱਟ ਵਾਲੇ ਨਿਜ਼ਾਮ ਦਾ ਵਿਰੋਧ ਕਰਦੇ ਸਨ। ਇਹਨਾਂ ਦੋਹਾਂ ਵਿਦਵਾਨਾਂ ਦੀਆਂ ਕੋਸ਼ਿਸ਼ਾਂ ਸਦਕਾ ਹੀ ਇਹ ਦਰਸ਼ਨ ਆਪਣੇ ਸੰਘਰਸ਼ਾਂ ਅਤੇ ਸਿਰਜਨਾਤਮਕ ਕਾਰਨਾਮੇ ਕਰਕੇ ਸੰਸਾਰ ਪੱਧਰ 'ਤੇ ਜਾਣਿਆ ਜਾਣ ਲੱਗਾ ਅਤੇ ਇੱਕ ਤਰ੍ਹਾਂ ਨਾਲ ਸਰਵ-ਵਿਆਪਕਤਾ ਦੀ ਪਹੁੰਚ ਕਰਕੇ ਇੱਕ ਇਨਕਲਾਬੀ ਸਿਧਾਂਤ ਵਜੋਂ ਸਰਬ-ਪ੍ਰਵਾਨਤਾ ਦਾ ਦਰਜਾ ਹਾਸਿਲ ਕਰ ਗਿਆ। ਇਸ ਵਾਦ ਦਾ ਸੰਬੰਧ ਸਮਾਜਿਕ ਵਿਕਾਸ ਵਿੱਚੋਂ ਇਤਿਹਾਸਿਕ ਪਦਾਰਥਵਾਦ ਦੀ ਭੂਮਿਕਾ ਦੀ ਨਿਸ਼ਾਨਦੇਹੀ ਕਰਨ ਨਾਲ ਹੈ। ਇਹ ਸਿਧਾਂਤ ਇਹ ਵਿਚਾਰ ਦਿੰਦਾ ਹੈ ਕਿ ਸਮਾਜ ਵਿੱਚ ਵਾਧੂ ਉਤਪਾਦਨ ਦੇਣ ਦੇ ਸਿੱਟੇ ਵਜੋਂ ਸਮਾਜ ਵਿੱਚ ਸਰਮਾਏ ਦੀ ਕਾਣੀਵੰਡ ਹੋ ਗਈ ਅਤੇ ਸਮਾਜ ਜਮਾਤਾਂ ਵਿੱਚ ਵੰਡਿਆ ਗਿਆ। ਕੁਝ ਲੋਕਾਂ ਵੱਲੋਂ ਉਪਜ ਦੇ ਸੋਮਿਆਂ ਨੂੰ ਆਪਣੇ ਨਿੱਜੀ ਕਬਜ਼ੇ ਵਿੱਚ ਲੈ ਲੈਣ ਕਰਕੇ ਜਮਾਤਾਂ ਵਿੱਚ ਟਕਰਾਅ ਵਾਲੀ ਸਥਿਤੀ ਪੈਦਾ ਹੋ ਗਈ। ਜਮਾਤਾਂ ਵਿੱਚੋਂ ਆਪਣਾ-ਆਪਸੀ ਵਿਰੋਧ ਪੈਦਾ ਹੋ ਗਿਆ ਜਿਹੜਾ ਕਿ ਇੱਕ ਤਿੱਖੇ ਟਕਰਾਅ ਦਾ ਰੂਪ ਧਾਰਨ ਕਰ ਗਿਆ। ਕਾਬਜ਼ ਧਿਰ ਵੱਲੋਂ ਆਦਰਸ਼ਵਾਦ ਅਤੇ ਹੋਰ ਧਾਰਮਿਕ ਮਾਨਤਾਵਾਂ ਦੀ ਦੁਹਾਈ ਪਾਈ ਜਾਂਦੀ ਹੈ। ਪ੍ਰੰਤੂ ਅਤੇ ਫਿਰ ਵੀ ਇਸਦੇ ਵਿਰੋਧ ਵਿੱਚ ਪ੍ਰਗਤੀਵਾਦੀ ਅਤੇ ਯਥਾਰਥਵਾਦੀ ਵਿਚਾਰਧਾਰਾ ਨੇ ਲੁੱਟੀ ਜਾ ਰਹੀ ਸ਼੍ਰੇਣੀ ਦੇ ਨਾਲ ਖੜ੍ਹੇ ਹੋ ਕਿ ਸਮਾਜਿਕ ਇਨਸਾਫ਼ ਦਾ ਨਾਹਰਾ ਮਾਰਿਆ ਤਾਂ ਇਸ ਸਿਧਾਂਤ ਨੇ ਇੱਕ ਵਿਸ਼ਵ-ਵਿਆਪੀ ਲੋੜ ਅਤੇ ਇਨਕਲਾਬ ਦਾ ਰਾਹ ਖੋਲ੍ਹ ਦਿੱਤਾ। ਮਾਰਕਸਵਾਦ ਸਮਾਜ ਦੇ ਅਧਿਐਨ ਦੀ ਉਹ ਜੁਗਤ ਹੈ ਜਿਹੜੀ ਜਮਾਤੀ ਸੰਬੰਧਾਂ ਅਤੇ ਆਪਸੀ ਵਿਰੋਧਾਂ, ਇਤਿਹਾਸਕ ਵਿਕਾਸ ਵਿੱਚ ਪਦਾਰਥਕ ਵਿਆਖਿਆ ਨੂੰ ਆਧਾਰ ਬਣਾ ਕੇ ਸਮਾਜਿਕ ਬਦਲਾਅ ਨੂੰ ਵਿਰੋਧ ਵਿਕਾਸ ਦੇ ਨੁਕਤੇ ਤੋਂ ਵਿਸ਼ਲੇਸ਼ਣ ਕਰਦੀ ਹੈ। ਮਾਰਕਸੀ ਵਿਧੀ ਪੂੰਜੀਵਾਦ ਦੇ ਵਿਕਾਸ ਬਾਰੇ ਆਰਥਿਕ ਅਤੇ ਸਮਾਜਿਕ ਰਾਜਨੀਤਿਕ ਸੰਬੰਧਾਂ ਨੂੰ ਦਰਸਾਉਂਦੀ ਹੈ। ਇਹ ਜੁਗਤ ਕਿਸੇ ਵੀ ਸਮਾਜ ਵਿੱਚੋਂ ਆਰਥਿਕ ਪ੍ਰਬੰਧ ਦੀ ਤਬਦੀਲੀ ਵਿਚੋਂ ਜਮਾਤੀ ਸੰਘਰਸ਼ ਦੀ ਭੂਮਿਕਾ ਨੂੰ ਸਮਝਾਉਂਦੀ ਹੈ। ਅੰਗਰੇਜ਼ੀ ਸਾਹਿਤ ਆਲੋਚਨਾ ਅਤੇ ਸੱਭਿਆਚਾਰਕ ਸਿਧਾਂਤਕਾਰ ਟੈਰੀ ਈਗਲਟਨ ਮਾਰਕਸਵਾਦੀ ਆਲੋਚਨਾ ਨੂੰ ਇਸ ਤਰ੍ਹਾਂ ਪ੍ਰਭਾਸ਼ਿਤ ਕਰਦੇ ਹਨ: “ਮਾਰਕਸਵਾਦੀ ਆਲੋਚਨਾ ਕੇਵਲ ਸਾਹਿਤ ਦੀ ਸਮਾਜਿਕਤਾ ਹੀ ਨਹੀਂ ਇਹ ਉਨ੍ਹਾਂ ਸਰੋਕਾਰਾਂ ਨਾਲ ਵੀ ਸੰਬੰਧ ਰੱਖਦੀ ਹੈ ਕਿ ਨਾਵਲਾਂ ਨੂੰ ਕਿਵੇਂ ਪ੍ਰਕਾਸ਼ਿਤ ਕਰਵਾਇਆ ਜਾਂਦਾ ਹੈ ਅਤੇ ਉਹ ਮਜ਼ਦੂਰ ਜਮਾਤ ਦੀ ਪੇਸ਼ਕਾਰੀ ਕਿਵੇਂ ਕਰਦੇ ਹਨ। ਇਸਦਾ ਨਿਸ਼ਾਨਾ ਸਾਹਿਤ ਕਾਰਜ ਨੂੰ ਭਰਪੂਰਤਾ ਨਾਲ ਵਿਖਿਆਉਣਾ ਹੈ। ਇਸ ਦਾ ਅਰਥ ਉਸਦੀ ਸ਼ੈਲੀ ਅਰਥਾਂ ਅਤੇ ਰੂਪਾਂ ਦੀ ਸੰਵੇਦਨਸ਼ੀਲਤਾ ਵੱਲ ਧਿਆਨ ਦੇਣਾ ਹੈ। 19ਵੀਂ ਸਦੀ ਵਿੱਚ ਮਾਰਕਸਵਾਦੀਆਂ ਅਤੇ ਅਰਾਜਕਤਾਵਾਦੀਆਂ ਵਿੱਚ ਸਮਾਜਵਾਦੀ ਰਾਜ ਨੂੰ ਲੈ ਕੇ ਗੰਭੀਰ ਬਹਿਸ਼ਾਂ ਹੁੰਦੀਆਂ ਰਹੀਆਂ ਹਨ। ਮਾਰਕਸਵਾਦੀ ਰਾਜ ਨੂੰ ਖ਼ਤਮ ਕਰਨ ਦੇ ਸਮਰਥਕ ਹੁੰਦੇ ਹੋਏ ਵੀ ਪਹਿਲਾਂ ਮਜ਼ਦੂਰਾਂ ਦੇ ਰਾਜ ਨੂੰ ਸਥਾਪਿਤ ਕਰਨਾ ਪੈਂਦਾ ਸੀ। ਬਕੂਨਿਨ ਨੇ ਸਮਾਜਵਾਦੀ ਰਾਜ ਨੂੰ ਇੱਕ ਫੌਜੀ ਬੈਰਕ ਦਾ ਨਾਂ ਦਿੱਤਾ। ਜਿਸ ਵਿੱਚ ਲੋਕ ਨਗਾਰੇ ਦੀ ਚੋਟ ਨਾਲ ਸੌਣ ਗਏ, ਜਾਗਣਗੇ ਅਤੇ ਕੰਮ ਕਰਨਗੇ। ਇਹ ਇਕੋ ਅਜਿਹਾ ਰਾਜ ਹੋਵੇਗਾ, ਜਿਸ ਵਿੱਚ ਚਲਾਕ ਅਤੇ ਸ਼ਾਤਰ ਲੋਕ ਸਰਕਾਰੀ ਸਹੂਲਤਾਂ ਮਾਨਣਗੇ। ਜਦੋਂ ਸੰਸਾਰ ਪੱਧਰ ਉੱਪਰ ਜਾਗੀਰਦਾਰੀ ਪ੍ਰਬੰਧ ਤੇ ਖਾਤਮੇ ਤੋਂ ਬਾਅਦ ਪੂੰਜੀਵਾਦੀ ਪ੍ਰਬੰਧ ਸਥਾਪਿਤ ਹੋ ਗਿਆ ਤਾਂ ਯੂਰਪੀ ਮੁਲਕਾਂ ਵਿੱਚ ਇਹ ਸੰਘਰਸ਼ ਵਧੇਰੇ ਸਪਸ਼ਟ ਅਤੇ ਸਮਝਣਯੋਗ ਹੋ ਗਿਆ ਕਿਉਂਕਿ ਬੁਰਜ਼ੁਆ ਜਾਂ ਪੂੰਜੀਪਤੀ ਅਤੇ ਪ੍ਰੋਲੋਤਾਰੀ ਜਾਂ ਮਜ਼ਦੂਰ ਜਮਾਤ ਦੀ ਵੰਡ ਭਲੀਭਾਂਤ ਸਮਝ ਆਉਣ ਲੱਗੀ ਅਤੇ ਜਮਾਤ ਰਹਿਤ ਸਮਾਜ ਦੀ ਲੋੜ ਦੀ ਮਹੱਤਤਾ ਵੀ ਲੋਕਾਂ ਦੀ ਸਮਝ ਵਿੱਚ ਆਉਣੀ ਸ਼ੁਰੂ ਹੋ ਗਈ। ਜਿਹੜੀ ਸਮਝ ਕੇ ਮਾਰਕਸ ਨੇ ਲੋਕਾਂ ਅੱਗੇ ਪੇਸ਼ ਕੀਤੀ ਸੀ ਕਿ ਸਮਾਜਕ ਵਰਤਾਰਾ ਕਾਰਜਸ਼ੀਲ ਕਿਵੇਂ ਹੈ ਅਤੇ ਇਸਨੂੰ ਜਮਾਤ ਰਹਿਤ ਸਮਾਜ ਵਿੱਚ ਬਦਲਿਆ ਕਿਵੇਂ ਜਾ ਸਕਦਾ ਹੈ। ਮਾਰਕਸ ਦੇ ਵਿਚਾਰ ਵਿੱਚ ਪੂੰਜੀਵਾਦ ਨਾ ਸਹਿ ਸਕਣਯੋਗ ਆਰਥਿਕ ਵਰਤਾਰਾ ਹੈ। ਇਸ ਲਈ ਇਸ ਤੋਂ ਛੁਟਕਾਰਾ ਪਾਉਣਾ ਲਾਜ਼ਮੀ ਹੈ। ਇਸ ਤੋਂ ਕਮਿਊਨਿਸਟ ਸਮਾਜ ਦੇ ਹਥਿਆਰਬੰਦ ਇਨਕਲਾਬ ਰਾਹੀਂ ਹੀ ਮੁਕਤੀ ਮਿਲ ਸਕਦੀ ਹੈ। ਮਾਰਕਸ ਅਤੇ ਏਂਗਲਜ਼ ਆਈ ਲੈਨਿਨ ਦਾ ਹੈ। ਉਸਦੀਆਂ ਗਤੀਵਿਧੀਆਂ ਅਤੇ ਖੋਜਾਂ ਨੇ ਨਾ ਕੇਵਲ ਮਾਰਕਸਵਾਦ ਨੂੰ ਵਿਵਹਾਰਿਕਕ ਅਤੇ ਸਿਧਾਂਤਿਕ ਪੱਧਰ ਉੱਪਰ ਅਮੀਰ ਹੀ ਕੀਤਾ। ਸਗੋਂ ਉਸਨੂੰ ਰਾਜਨੀਤਿਕ ਪੱਧਰ ਉੱਪਰ ਪਰਖ ਕੇ ਵੀ ਵੇਖਿਆ ਅਤੇ ਰੂਸੀ ਇਨਕਲਾਬ ਦੀ ਮਿਸਾਲ ਸਾਡੇ ਸਾਹਮਣੇ ਹੈ। ਦੂਜੀ ਸੰਸਾਰ ਜੰਗ ਤੋਂ ਬਾਅਦ ਮਾਰਕਸਵਾਦ ਵਿੱਚ ਵੀ ਤਬਦੀਲੀਆਂ ਆਈਆਂ ਹਨ। ਇਹ ਤਬਦੀਲੀਆਂ ਆਧੁਨਿਕ ਦਰਸ਼ਨ ਸ਼ਾਸਤਰੀਆਂ ਜਿਵੇਂ ਐਡਮੰਡ ਹਰਸਲ, ਮਾਰਵਿਨ ਹੈਡਗਰ ਅਤੇ ਸਿਗਮਨ ਫਰਾਇਡ ਅਤੇ ਹੋਰ ਵਿਦਵਾਨਾਂ ਦੀਆਂ ਖੋਜਾਂ ਅਤੇ ਵਿਚਾਰਾਂ ਦੇ ਪ੍ਰਭਾਵ ਨਾਲ ਆਈਆਂ। ਮਾਰਕਸਵਾਦ ਦੀਆਂ ਜੜ੍ਹਾਂ ਉਸ ਤੋਂ ਪਹਿਲਾਂ ਹੋਏ ਫਿਲਾਸਫ਼ਰਾਂ ਅਤੇ ਅਰਥ-ਸ਼ਾਸਤਰੀਆਂ ਦੀ ਵਿਚਾਰਧਾਰਾ ਅਤੇ ਫਲਸਫੇ ਵਿੱਚ ਹਨ। ਇਨ੍ਹਾਂ ਡੇਵਿਡ ਹੀਗਲ, ਜੋਹਨ ਫਿੱਚ, ਈਮਾਨੂਏਲ ਕਾਂਤ, ਐਡਮ ਸਮਿਥ, ਡੇਵਿਡ ਰਿਕਾਰਡੋ ਅਤੇ ਜੋਹਨ ਸਟੂਆਰਟ ਮਿਲ ਸ਼ਾਮਿਲ ਹਨ। ਮਾਰਕਸ ਨੇ ਇਹਨਾਂ ਦੇ ਵਿਚਾਰਾਂ ਨੂੰ ਸਮਝਿਆ ਹੀ ਨਹੀਂ, ਸਗੋਂ ਇਹਨਾਂ ਨੂੰ ਇਤਿਹਾਸਕ, ਸਮਾਜਿਕ, ਰਾਜਨੀਤਿਕ ਅਤੇ ਅਰਥ-ਸ਼ਾਸਤਰੀਆਂ ਨੂੰ ਯਥਾਰਥ ਨਾਲ ਜੋੜਿਆ। ਇਸਨੂੰ ਉਹ ਇਤਿਹਾਸਕ ਪਦਾਰਥਵਾਦ ਦਾ ਨਾਮ ਦੇਂਦਾ ਹੈ। ਬਿਆਨ ਉੱਪਰ ਅਸੀਂ ਬਿਆਨ ਕਰ ਆਏ ਕਿ ਮਾਰਕਸ ਦਾ ਸਮਾਂ 19ਵੀਂ ਸਦੀ ਦਾ ਹੈ। ਜਿਸ ਸਮੇਂ ਉਦਯੋਗਿਕ ਕ੍ਰਾਂਤੀ ਫੈਲ ਰਹੀ ਸੀ। ਵੱਖ-ਵੱਖ ਤਰੀਕਿਆਂ ਨਾਲ ਮਜ਼ਦੂਰਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਸੀ ਅਤੇ ਸਮਾਜ ਵਿੱਚ ਆਰਥਿਕ ਅਸਮਾਨਤਾ ਫੈਲੀ ਹੋਈ ਸੀ ਕਾਰਲ ਮਾਰਕਸ ਵਰਤਮਾਨ ਸਮੇਂ ਦੀ ਸਮਾਜਿਕ ਹਾਲਤ ਨੂੰ ਸਮਝਣਾ ਚਾਹੁੰਦੇ ਸਨ ਕਿਉਂਕਿ ਉਹ ਸਮਾਜ ਨੂੰ ਬਦਲਣਾ ਚਾਹੁੰਦੇ ਸਨ। ਉਹਨਾਂ ਦਾ ਵਿਚਾਰ ਸੀ ਕਿ ਕਿਸੇ ਵੀ ਤਰੀਕੇ ਪੂੰਜੀਵਾਦ ਨੂੰ ਖ਼ਤਮ ਕੀਤਾ ਜਾਣਾ ਚਾਹੀਦਾ ਹੈ। ਭਾਵ ਉਹ ਵਰਤਮਾਨ ਸਮੇਂ ਨੂੰ ਬਿਲਕੁਲ ਬਦਲ ਦੇਣਾ ਚਾਹੁੰਦੇ ਸਨ। ਇਸ ਲਈ ਉਨ੍ਹਾਂ ਨੂੰ ਸਮਕਾਲੀ ਸਮਾਜ ਵੀ ਬਣਤਰ ਸੰਬੰਧੀ ਸੰਪੂਰਨ ਗਿਆਨ ਹੋਣਾ ਲਾਜ਼ਮੀ ਸੀ। ਉਨ੍ਹਾਂ ਨੇ ਸੋਚਿਆ ਕਿ ਵਰਤਮਾਨ ਅਤੇ ਭੂਤਕਾਲ ਨੂੰ ਸਮਝਕੇ ਹੀ ਅਸੀਂ ਭਵਿੱਖ ਦੀਆਂ ਸੰਭਾਵਨਾਵਾਂ ਸੰਬੰਧੀ ਕੁਝ ਆਖ ਸਕਦੇ ਹਾਂ। ਮਾਰਕਸਵਾਦੀ ਦਰਸ਼ਨ ਨੂੰ ਸਮਝਣ ਲਈ ਡਾ.
ਸਿੱਖਿਆ ਸਿੱਖਣ ਦੀ ਸਹੂਲਤ ਜਾਂ ਗਿਆਨ, ਹੁਨਰ, ਕਦਰਾਂ ਕੀਮਤਾਂ, ਨੈਤਿਕਤਾ, ਵਿਸ਼ਵਾਸਾਂ ਅਤੇ ਆਦਤਾਂ ਦੀ ਪ੍ਰਾਪਤੀ ਦੀ ਪ੍ਰਕਿਰਿਆ ਹੈ। ਵਿੱਦਿਅਕ ਢੰਗਾਂ ਵਿੱਚ ਸਿੱਖਿਆ, ਸਿਖਲਾਈ, ਕਹਾਣੀ ਸੁਣਾਉਣਾ, ਵਿਚਾਰ ਵਟਾਂਦਰੇ ਅਤੇ ਨਿਰਦੇਸ਼ਤ ਖੋਜ ਸ਼ਾਮਲ ਹਨ। ਸਿੱਖਿਆ ਅਕਸਰ ਸਿਖਿਅਕਾਂ ਦੀ ਰਹਿਨੁਮਾਈ ਅਧੀਨ ਹੁੰਦੀ ਹੈ, ਹਾਲਾਂਕਿ ਸਿਖਿਆਰਥੀ ਆਪਣੇ ਆਪ ਨੂੰ ਸਿੱਖਿਅਤ ਵੀ ਕਰ ਸਕਦੇ ਹਨ। ਸਿੱਖਿਆ ਨੂੰ ਰਸਮੀ ਜਾਂ ਗੈਰ-ਰਸਮੀ ਸ਼੍ਰੇਣੀਆਂ ਵਿੱਚ ਲਿਆ ਜਾ ਸਕਦਾ ਹੈ। ਕਿਸੇ ਵੀ ਅਨੁਭਵ ਨੂੰ, ਜਿਸਦਾ ਸੋਚਣ, ਮਹਿਸੂਸ ਕਰਨ ਜਾਂ ਕੰਮ ਕਰਨ ਦੇ ਢੰਗ ਤਰੀਕੇ ਵਿੱਚ ਬਦਲਾਅ ਆਵੇ,ਉਸ ਅਨੁਭਵ ਨੂੰ ਸਿੱਖਿਆ ਮੰਨਿਆ ਜਾ ਸਕਦਾ ਹੈ। ਸਿੱਖਿਆ ਦੀ ਕਾਰਜਪ੍ਰਣਾਲੀ ਨੂੰ ਸਿੱਖਿਆ ਸ਼ਾਸਤਰ (ਪੈਡਾਗੋਜੀ) ਕਿਹਾ ਜਾਂਦਾ ਹੈ।ਸਿੱਖਿਆ ਨੂੰ ਆਮ ਤੌਰ ਤੇ ਪ੍ਰੀ ਪ੍ਰਾਇਮਰੀ ਸਕੂਲ ਜਾਂ ਕਿੰਡਰਗਾਰਟਨ, ਪ੍ਰਾਇਮਰੀ ਸਕੂਲ, ਸੈਕੰਡਰੀ ਸਕੂਲ ਅਤੇ ਫਿਰ ਕਾਲਜ, ਯੂਨੀਵਰਸਿਟੀ, ਜਾਂ ਅਪ੍ਰੈਂਟਿਸਸ਼ਿਪ ਦੇ ਪੜਾਵਾਂ ਵਿੱਚ ਵੰਡਿਆ ਜਾਂਦਾ ਹੈ।
ਗੁਰੂ ਅਮਰਦਾਸ ਜੀ (5 ਮਈ 1479 – 1 ਸਤੰਬਰ 1574) ਸਿੱਖਾਂ ਦੇ ਤੀਜੇ ਗੁਰੂ ਸਨ ਅਤੇ ਜੋ 26 ਮਈ 1552 ਨੂੰ 73 ਸਾਲ ਦੀ ਉਮਰੇ ਗੁਰੂ ਬਣੇ।ਸਿੱਖੀ ਨੂੰ ਕਬੂਲਣ ਤੋਂ ਪਹਿਲਾਂ, ਆਪਣੀ ਜ਼ਿੰਦਗੀ ਲਈ ਅਮਰਦਾਸ ਹਿੰਦੂ ਧਰਮ ਦੇ ਵੈਸ਼ਨਾ ਰੀਤ ਦੇ ਪੈਰੋਕਾਰ ਸਨ। ਇੱਕ ਰੋਜ਼ ਉਹਨਾ ਆਪਣੇ ਭਾਣਜੇ ਦੀ ਤੀਵੀਂ, ਬੀਬੀ ਅਮਰੋ ਤੋਂ, ਗੁਰ ਨਾਨਕ ਦੇ ਵਾਕ ਸੁਣੇ, ਅਤੇ ਉਸਦੇ ਅਸਰ ਨੂੰ ਮਹਿਸੂਸ ਕੀਤਾ। ਬੀਬੀ ਅਮਰੋ ਦੂਜੇ ਅਤੇ ਉਸ ਵਕ਼ਤ ਦੇ ਮੌਜੂਦਾ ਗੁਰੂ, ਗੁਰ ਅੰਗਦ ਦੀ ਧੀ ਸੀ। ਅਮਰਦਾਸ ਨੇ ਬੀਬੀ ਅਮਰੋ ਨੂੰ ਆਪਣੇ ਪਿਓ ਨਾਲ਼ ਮੁਲਾਕਾਤ ਕਰਵਾਉਣ ਲਈ ਮਨਾਇਆ ਅਤੇ 1539 ਵਿੱਚ, ਅਮਰਦਾਸ, 60 ਸਾਲ ਦੀ ਉਮਰੇ, ਗੁਰ ਅੰਗਦ ਨੂੰ ਮਿਲ ਸਿੱਖ ਬਣ, ਖ਼ੁਦ ਆਪ ਨੂੰ ਗੁਰੂ ਦੇ ਹਵਾਲੇ ਕੀਤਾ। 1552 ਵਿੱਚ, ਜਿਸਮਾਨੀ ਮਰਗ ਤੋਂ ਪਹਿਲਾਂ, ਗੁਰ ਅੰਗਦ ਸਾਹਿਬ ਨੇ ਅਮਰਦਾਸ ਨੂੰ ਗੁਰੂ ਤਖ਼ਤ ਸੌਂਪ ਗੁਰ ਅਮਰਦਾਸ ਐਲਾਨਿਆ, ਸਿੱਖਾਂ ਦੇ ਤੀਜੇ ਗੁਰੂ।ਗੁਰ ਅਮਰਦਾਸ ਸਾਹਿਬ ਸਿੱਖੀ ਦੇ ਖ਼ਾਸ ਨੁਹਾਰਕਾਰ ਸਨ, ਜਿਨ੍ਹਾਂ ਨੇ ਮਜ਼੍ਹਬੀ ਤਨਜ਼ੀਮ ਮੰਜੀ ਕਹਾਉਂਦੇ ਸਿਸਟਮ ਦਾ ਤਾਅਰਫ਼ ਕਰ ਟ੍ਰੇਨ ਹੋਏ ਸਰਬਰਾਹ ਮੁਕੱਰਰ ਕੀਤੇ, ਸਿਸਟਮ ਜੋ ਅਜੋਕੇ ਦੌਰ ਵਿੱਚ ਤਬਦੀਲ ਕਿਸਮ ਵਿੱਚ ਜਾਰੀ ਹੈ। ਉਹਨਾਂ ਆਪਣੇ ਵਾਕ ਕਿਤਾਬ ਵਿੱਚ ਲਿਖੇ ਜੋ ਆਖ਼ਰ ਆਦਿ ਗ੍ਰੰਥ ਦਾ ਹਿੱਸਾ ਬਣੇ। ਗੁਰ ਅਮਰਦਾਸ ਨੇ ਜਵਾਕਾਂ ਦੇ ਨਾਮਕਰਨ, ਵਿਆਹ (ਅਨੰਦ ਕਾਰਜ), ਅਤੇ ਮਰਗ ਵੇਲੇ ਫ਼ਿਊਨਰਲ ਵਰਗੇ ਸਿੱਖ ਰਿਵਾਜ਼ਾ ਦੇ ਨਾਲ਼ ਦਿਵਾਲੀ, ਮਾਘੀ ਅਤੇ ਵਿਸਾਖੀ ਨੂੰ ਸੰਗਤ ਦੇ ਰੂਪ ਵਿੱਚ ਇਕੱਤਰ ਹੋਣ ਦੇ ਦਸਤੂਰ ਨੂੰ ਕਾਇਮ ਕਰਨ ਵਿੱਚ ਮਦਦ ਕੀਤੀ। ਉਹਨਾਂ ਸਿੱਖ ਯਾਤਰਾ ਵਾਸਤੇ ਸੈਂਟਰ ਕਾਇਮ ਕੀਤੇ, ਅਤੇ ਦਰਬਾਰ ਸਾਹਿਬ ਵਾਸਤੇ ਜ਼ਮੀਨ ਚੁਣੀ।ਗੁਰ ਅਮਰਦਾਸ 95 ਸਾਲ ਦੀ ਉਮਰ ਤੱਕ ਸਿੱਖਾਂ ਦੇ ਰਹਿਬਰ ਰਹੇ, ਅਤੇ ਫ਼ਾਨੀ ਦੁਨੀਆ ਤੋਂ ਰੁਖ਼ਸਤ ਹੋਣ ਤੋਂ ਪਹਿਲਾਂ ਆਪਣੇ ਜਵਾਈ ਭਾਈ ਜੇਠਾ ਜੋ ਬਾਅਦ ਵਿੱਚ ਗੁਰ ਰਾਮਦਾਸ ਅਖਵਾਏ ਨੂੰ ਸਿੱਖਾਂ ਦਾ ਗੁਰੂ ਐਲਾਨਿਆ।
ਖੇਡਣਾ ਮਨੁੱਖ ਦੀ ਸਹਿਜ ਸੁਭਾਵਿਕ ਪ੍ਰਵਿਰਤੀ ਹੈ। ਮਨੁੱਖ ਆਦਿ-ਕਾਲ ਤੋਂ ਹੀ ਖੇਡਦਾ ਆਇਆ ਹੈ। ਕੁਦਰਤ ਨੇ ਹਰ ਪ੍ਰਾਣੀ ਵਿੱਚ ਖੇਡਣ ਦਾ ਗੁਣ ਭਰਿਆ ਹੈ। ਆਪਣੇ ਜੁੱਸੇ, ਵਿੱਤ ਤੇ ਸੁਭਾਅ ਅਨੁਸਾਰ ਉਸ ਨੇ ਆਪੋ-ਆਪਣੀਆਂ ਖੇਡਾਂ ਦੀ ਸਿਰਜਣਾ ਕੀਤੀ ਹੈ। ਖੇਡਾਂ ਮਨੋਰੰਜਨ ਦਾ ਅਤੇ ਵਿਹਲੇ ਸਮੇਂ ਦੀ ਉਚਿਤ ਵਰਤੋਂ ਦਾ ਸਭ ਤੋਂ ਵੱਡਾ ਸਾਧਨ ਹਨ। ਖੇਡਾਂ ਤੇ ਮਨਪ੍ਰਚਾਵੇ ਮਨੁੱਖ ਲਈ ਉਨੇ ਹੀ ਜਰੂਰੀ ਹਨ ਜਿਤਨੇ ਅੰਨ, ਪਾਣੀ ਅਤੇ ਹਵਾ। ਇਹ ਮਨੁੱਖ ਦੇ ਸਰਬ-ਪੱਖੀ ਵਿਕਾਸ ਦਾ ਮਹੱਤਵਪੂਰਨ ਸ੍ਰੋਤ ਹਨ। ਬੱਚੇ ਦੇ ਜਨਮ ਲੈਣ ਨਾਲ ਬੱਚੇ ਦੀ ਖੇਡ-ਪ੍ਰਕਿਰਿਆ ਆਰੰਭ ਹੋ ਜਾਂਦੀ ਹੈ; ਜਿਵੇਂ ਕੁੱਝ ਦਿਨਾਂ ਦਾ ਬੱਚਾ ਹੀ ਲੱਤਾਂ-ਬਾਹਾਂ ਮਾਰਨੀਆਂ ਸ਼ੁਰੂ ਕਰ ਦਿੰਦਾ ਹੈ। ਖੇਡ-ਰੁਚੀਆਂ ਹੀ ਬੱਚੇ ਦੇ ਸਰੀਰਿਕ, ਮਾਨਸਿਕ ਅਤੇ ਬੌਧਿਕ ਵਿਕਾਸ ਦੀਆਂ ਸੂਚਕ ਹਨ।‘ਲੋਕ ਖੇਡ’ ‘ਲੋਕ’ ਅਤੇ ‘ਖੇਡ’ ਸ਼ਬਦਾਂ ਦੇ ਮੇਲ ਨਾਲ ਬਣਿਆ ਹੈ। ਇਸਦਾ ਅਰਥ ਹੈ। ‘ਲੋਕ ਦੀ ਖੇਡ’। ‘ਲੋਕ’ ਸ਼ਬਦ ਵਾਸਤਵ ਵਿੱਚ ਅੰਗਰੇਜ਼ੀ ਦੇ ਫੋਕ ਦਾ ਪਰਿਯਾਇ ਹੈ। ਜੋ ਨਗਰ ਅਤੇ ਪਿੰਡ ਦੀ ਸਾਰੀ ਜਨਤਾ ਦਾ ਭਾਵ ਹੈ। ਇਸ ਤਰ੍ਹਾਂ ‘ਖੇਡ’ ਸ਼ਬਦ ਦਾ ਭਾਵ ਮਨ ਪਰਚਾਣਾ ਹੈ। ਲੋਕਖੇਡ ਦਾ ਮਨ ਪਰਚਾਵਾ ਹੋਣਾ ਬਹੁਤ ਜ਼ਰੂਰੀ ਹੈ। ਪਰ ਮਨ ਪਰਚਾਵੇ ਦੇ ਨਾਲ-ਨਾਲ ਇਹ ਮਨੁੱਖ ਨੂੰ ਸਰੀਰਿਕ ਤੇ ਮਾਨਸਿਕ ਸ਼ਕਤੀ ਵੀ ਦਿੰਦੀਆਂ ਹਨ। ਇਨ੍ਹਾਂ ਦਾ ਮਨੁੱਖ ਦੇ ਜੀਵਨ ਨਾਲ ਡੂੰਘਾ ਸੰਬੰਧ ਹੈ।ਲੋਕ-ਖੇਡਾਂ ਦੀ ਖ਼ਾਸੀਅਤ ਇਹ ਹੈ ਕਿ ਇਹ ਕਿਸੇ ਕਰੜੇ ਨਿਯਮਾਂ ਅਧੀਨ ਨਹੀਂ ਖੇਡੀਆਂ ਜਾਂਦੀਆਂ। ਕੋਈ ਸਮਾਂ-ਸਥਾਨ ਵੀ ਨਿਸ਼ਚਿਤ ਨਹੀਂ, ਗਰਮੀਆਂ ਨੂੰ ਦੁਪਿਹਰਾ ਸਮੇਂ, ਰਾਤ ਨੂੰ ਚਾਨਣੀਆਂ ਰਾਤਾਂ ਵਿਚ, ਖੁੱਲ੍ਹਿਆ ਵਿਹੜਿਆਂ, ਗਲੀਆਂ, ਜੂਹਾਂ, ਟਾਹਲੀਆਂ, ਬਰੋਟਿਆਂ ਦੀਆਂ ਛਾਂਵਾਂ ਅਤੇ ਕਿਸੇ ਵੀ ਮੋਕਲੀ ਥਾਂ 'ਤੇ ਇਹ ਖੇਡੀਆਂ ਜਾਂਦੀਆਂ ਹਨ। ਲੋਕ-ਖੇਡਾਂ ਖੇਡਣ ਲਈ ਸਮਾਨ ਖ਼ਰੀਦਣ ਦੀ ਵੀ ਲੋੜ ਨਹੀਂ, ਸਥਾਨਿਕ ਉਪਲਬਧ ਸਮਗਰੀ ਤੋਂ ਹੀ ਕੰਮ ਸਾਰ ਲਿਆ।
ਲਾਇਬ੍ਰੇਰੀ ਜਾਂ ਕਿਤਾਬ-ਘਰ ਜਾਂ ਪੁਸਤਕਾਲਾ ਉਹ ਜਗ੍ਹਾ ਹੁੰਦੀ ਹੈ ਜਿੱਥੇ ਵੱਖ-ਵੱਖ ਤਰ੍ਹਾਂ ਦੀ ਜਾਣਕਾਰੀ ਦੇ ਸਰੋਤ, ਸੂਚਨਾਵਾਂ ਆਦਿ ਦਾ ਭੰਡਾਰ ਹੁੰਦਾ ਹੈ ਜੋ ਕਿ ਪਰਿਭਾਸ਼ਿਤ ਭਾਈਚਾਰੇ ਨੂੰ ਹਦਾਇਤਾਂ, ਹਵਾਲੇ ਦੇਣ ਲਈ ਜਾਂ ਉਧਾਰ ਲੈਣ ਲਈ ਉਪਲਬਧ ਹੁੰਦੀ ਹੈ। ਲਾਇਬ੍ਰੇਰੀ ਸ਼ਬਦ ਦੀ ਉਤਪਤੀ ਲਾਤੀਨੀ ਸ਼ਬਦ 'ਲੀਬਰੇ' ਤੋਂ ਹੋਈ ਹੈ ਜਿਸਦਾ ਮਤਲਬ ਹੈ ਕਿਤਾਬ। ਪੁਸਤਕਾਲਾ ਦੋ ਸ਼ਬਦਾਂ ਨੂੰ ਮਿਲਕੇ ਬਣਿਆ ਹੈ - ਪੁਸਤਕ + ਆਲਾ, ਜਿਸ ਵਿੱਚ ਲੇਖਕ ਦੇ ਭਾਵ ਇਕੱਠੇ ਕੀਤੇ ਹੋਣ ਉਸਨੂੰ ਪੁਸਤਕ ਜਾਂ ਕਿਤਾਬ ਕਹਿੰਦੇ ਨੇ ਤੇ ਆਲਾ ਸਥਾਨ ਜਾਂ ਘਰ ਨੂੰ ਕਿਹਾ ਜਾ ਸਕਦਾ ਹੈ। ਤਾਂ ਫੇਰ ਪੁਸਤਕਾਲਾ ਉਸ ਜਗ੍ਹਾ ਨੂੰ ਕਹਿੰਦੇ ਨੇ ਜਿੱਥੇ ਗਿਆਨ ਦਾ ਇਕੱਠ ਹੁੰਦਾ ਹੈ। ਲਾਇਬ੍ਰੇਰੀ ਦੇ ਭੰਡਾਰ ਵਿੱਚ - ਕਿਤਾਬਾਂ ਫ਼ਿਲਮਾਂ ਰਸਾਲੇ (ਮੈਗਜ਼ੀਨ) ਗ੍ਰਾਮੋਫ਼ੋਨ ਰਿਕਾਰਡ ਹੱਥੀਂ ਲਿਖੇ ਗਰੰਥਆਦਿ ਮੌਜੂਦ ਹੁੰਦੇ ਹਨ। ਪਹਿਲੀ ਲਾਇਬ੍ਰੇਰੀਆਂ ਵਿਚ ਸੁਮੇਰ ਵਿਚ ਲੱਭੀ ਕਨੀਫਾਰਮ ਲਿਪੀ ਵਿਚ ਮਿੱਟੀ ਦੀਆਂ ਗੋਲੀਆਂ ਲਿਖਣ ਦੇ ਮੁੱਢਲੇ ਰੂਪ ਦੇ ਪੁਰਾਲੇਖਾਂ ਸ਼ਾਮਲ ਸਨ, ਕੁਝ 2600 ਬੀ.ਸੀ. ਲਿਖਤੀ ਕਿਤਾਬਾਂ ਨਾਲ ਬਣੀਆਂ ਨਿੱਜੀ ਜਾਂ ਨਿੱਜੀ ਲਾਇਬ੍ਰੇਰੀਆਂ 5 ਵੀਂ ਸਦੀ ਬੀ.ਸੀ. ਵਿੱਚ ਕਲਾਸੀਕਲ ਗ੍ਰੀਸ ਵਿੱਚ ਪ੍ਰਗਟ ਹੋਈਆਂ। ਲਾਇਬ੍ਰੇਰੀ ਇੱਕ ਜਨਤਕ ਸੰਸਥਾ, ਇੱਕ ਸੰਸਥਾ, ਇੱਕ ਕਾਰਪੋਰੇਸ਼ਨ, ਜਾਂ ਇੱਕ ਨਿਜੀ ਵਿਅਕਤੀ ਦੁਆਰਾ ਵਰਤੋਂ ਅਤੇ ਪ੍ਰਬੰਧਨ ਲਈ ਰੱਖੀ ਜਾਂਦੀ ਹੈ। ਜਨਤਕ ਅਤੇ ਸੰਸਥਾਗਤ ਸੰਗ੍ਰਹਿ ਅਤੇ ਸੇਵਾਵਾਂ ਉਹਨਾਂ ਲੋਕਾਂ ਦੁਆਰਾ ਵਰਤੋਂ ਲਈ ਤਿਆਰ ਕੀਤੀਆਂ ਜਾ ਸਕਦੀਆਂ ਹਨ ਜੋ ਆਪਣੇ ਆਪ ਵਿੱਚ ਇੱਕ ਵਿਸ਼ਾਲ ਸੰਗ੍ਰਹਿ ਖਰੀਦਣਾ ਨਹੀਂ ਚਾਹੁੰਦੇ ਜਾਂ ਨਹੀਂ ਕਰ ਸਕਦੇ, ਜਿਨ੍ਹਾਂ ਨੂੰ ਅਜਿਹੀ ਸਮੱਗਰੀ ਦੀ ਜਰੂਰਤ ਹੁੰਦੀ ਹੈ ਜਿਸਦੀ ਕਿਸੇ ਵਿਅਕਤੀ ਕੋਲੋਂ ਵਾਜਬ ਢੰਗ ਨਾਲ ਉਮੀਦ ਨਹੀਂ ਕੀਤੀ ਜਾ ਸਕਦੀ, ਜਾਂ ਜਿਨ੍ਹਾਂ ਨੂੰ ਆਪਣੀ ਖੋਜ ਨਾਲ ਪੇਸ਼ੇਵਰ ਸਹਾਇਤਾ ਦੀ ਲੋੜ ਹੁੰਦੀ ਹੈ। ਸਮੱਗਰੀ ਪ੍ਰਦਾਨ ਕਰਨ ਤੋਂ ਇਲਾਵਾ, ਲਾਇਬ੍ਰੇਰੀਆਂ ਲਾਇਬ੍ਰੇਰੀਅਨਾਂ ਦੀਆਂ ਸੇਵਾਵਾਂ ਵੀ ਪ੍ਰਦਾਨ ਕਰਦੀਆਂ ਹਨ ਜੋ ਜਾਣਕਾਰੀ ਨੂੰ ਲੱਭਣ ਅਤੇ ਸੰਗਠਿਤ ਕਰਨ ਅਤੇ ਜਾਣਕਾਰੀ ਦੀਆਂ ਜ਼ਰੂਰਤਾਂ ਦੀ ਵਿਆਖਿਆ ਕਰਨ ਦੇ ਮਾਹਰ ਹਨ। ਲਾਇਬ੍ਰੇਰੀਆਂ ਅਕਸਰ ਅਧਿਐਨ ਕਰਨ ਲਈ ਸ਼ਾਂਤ ਖੇਤਰ ਪ੍ਰਦਾਨ ਕਰਦੀਆਂ ਹਨ, ਅਤੇ ਉਹ ਅਕਸਰ ਸਮੂਹ ਅਧਿਐਨ ਅਤੇ ਸਹਿਯੋਗ ਦੀ ਸਹੂਲਤ ਲਈ ਸਾਂਝੇ ਖੇਤਰ ਵੀ ਪੇਸ਼ ਕਰਦੇ ਹਨ।ਲਾਇਬ੍ਰੇਰੀਆਂ ਅਕਸਰ ਆਪਣੇ ਇਲੈਕਟ੍ਰਾਨਿਕ ਸਰੋਤਾਂ ਅਤੇ ਇੰਟਰਨੈਟ ਦੀ ਵਰਤੋਂ ਲਈ ਜਨਤਕ ਸਹੂਲਤਾਂ ਪ੍ਰਦਾਨ ਕਰਦੀਆਂ ਹਨ। ਬਹੁਤ ਸਾਰੇ ਫਾਰਮੈਟਾਂ ਵਿਚ ਅਤੇ ਬਹੁਤ ਸਾਰੇ ਸਰੋਤਾਂ ਤੋਂ ਜਾਣਕਾਰੀ ਤੱਕ ਪ੍ਰਤੀਬੰਧਿਤ ਪਹੁੰਚ ਪ੍ਰਾਪਤ ਕਰਨ ਲਈ ਆਧੁਨਿਕ ਲਾਇਬ੍ਰੇਰੀਆਂ ਨੂੰ ਸਥਾਨਾਂ ਦੇ ਤੌਰ ਤੇ ਤੇਜ਼ੀ ਨਾਲ ਪਰਿਭਾਸ਼ਤ ਕੀਤਾ ਜਾ ਰਿਹਾ ਹੈ। ਉਹ ਇਮਾਰਤ ਦੀਆਂ ਭੌਤਿਕ ਕੰਧਾਂ ਤੋਂ ਪਰੇ ਸੇਵਾਵਾਂ ਦਾ ਵਿਸਤਾਰ ਕਰ ਰਹੇ ਹਨ, ਇਲੈਕਟ੍ਰਾਨਿਕ ਮਾਧਨਾਂ ਨਾਲ ਪਹੁੰਚਯੋਗ ਸਮੱਗਰੀ ਪ੍ਰਦਾਨ ਕਰਕੇ, ਅਤੇ ਬਹੁਤ ਸਾਰੇ ਡਿਜੀਟਲ ਸਰੋਤਾਂ ਨਾਲ ਜਾਣਕਾਰੀ ਦੀ ਬਹੁਤ ਵੱਡੀ ਮਾਤਰਾ ਵਿੱਚ ਨੈਵੀਗੇਟ ਕਰਨ ਅਤੇ ਵਿਸ਼ਲੇਸ਼ਣ ਕਰਨ ਵਿੱਚ ਲਾਇਬ੍ਰੇਰੀਅਨਾਂ ਦੀ ਸਹਾਇਤਾ ਪ੍ਰਦਾਨ ਕਰਕੇ.
ਸ਼ਹਿਰੀਕਰਣ ਤੋਂ ਭਾਵ ਸ਼ਹਿਰੀ ਪ੍ਰਵਿਰਤੀਆ ਦੇ ਪ੍ਰਬਲ ਰੂਪ ਵਿੱਚ ਵਿਕਾਸ ਦੀ ਪ੍ਰਕਿਰਿਆ ਹੈ, ਪਿੰਡ ਦੀ ਜੀਵਨ ਜਾਂਚ, ਸਹੂਲਤਾ, ਵਿਅਕਤੀਗਤ ਸੰਬੰਧ ਜਦੋਂ ਸ਼ਹਿਰਾਂ ਵਾਂਗ ਜਾ ਉਨ੍ਹਾਂ ਵਿੱਚ ਬਦਲਾਅ ਆਉਂਦਾ ਹੈ। ‘ਪਿੰਡਾਂ’ ਦਾ ਪਿੰਡ ਹੀ ਰਹਿਣਾ ਭਾਵ ਕਿ ਇੱਕ ਪਿਡ ਆਪਣੀ ਹੀ ਥਾਂ ਤੇ ਰਹਿੰਦਾ ਹੈ ਪਰ ਉਸ ਵਿੱਚ ਸ਼ਹਿਰੀ ਸਹੂਲਤਾਂ ਆ ਜਾਂਦੀਆਂ ਹਨ। ਵਰਤਮਾਨ ਯੁੱਗ ਦੇ ਹਰ ਵਿਕਸਿਤ, ਅਵਿਕਸਿਤ ਦੇਸ਼ਾਂ ਵਿੱਚ ਇਸ ਪ੍ਰਕਿਰਿਆ ਦੀ ਲਹਿਰ ਤੇਜੀ ਨਾਲ ਵੱਧ ਰਹੀ ਹੈ। ਸ਼ਹਿਰੀ ਕਰਣ ਵਿੱਚ ਉਦਯੋਗਿਕ, ਵਿਕਾਸ, ਆਵਾਜਾਈ ਦੇ ਸਾਧਨਾਂ ਤੇ ਸੰਚਾਰ ਸਾਧਨਾਂ ਦਾ ਵਿਕਾਸ ਹੁੰਦਾ ਹੈ। ਮਨੁੱਖ ਅਕਸਰ ਤਜਾਰਤੀ ਰੁਚੀਆਂ ਰੱਖਣ ਵਾਲੇ ਬਣ ਜਾਂਦੇ ਹਨ। ਵਿਲਾਸਤਾ ਦੀ ਭਾਵਨਾ ਵੱਧ ਜਾਂਦੀ ਹੈ।ਸ਼ਹਿਰੀਕਰਣ, ਉਦਯੋਗੀਕਰਣ, ਪੱਛਮੀਕਰਨ, ਯੂਰਪੀਕਰਨ ਜਾਂ ਮਸ਼ੀਨੀਕਰਣ ਵਰਗੇ ਸ਼ਬਦ ਅ0ਰ9ਜ85ਸਲ ਵਿੱਚ ਸਭਿਆਚਾਰੀਕਰਨ ਦੇ ਹੀ ਵੱਖ-ਵੱਖ ਪੱਖਾਂ ਦਾ ਪ੍ਰਗਟਾਵਾਂ ਕਰਦੇ ਹਨ। ਨਵੀਨ ਯੁੱਗ ਨੂੰ ਉਦਯੋਗਿਕ ਯੁੱਗ, ਪਦਾਰਥਵਾਦੀ ਯੂੱਗ, ਮਸ਼ੀਨੀ ਯੁੱਗ ਆਦਿ ਨਾਵਾਂ ਨਾਲ ਸੱਦੇ ਜਾਣਾ ਇਸ ਗੱਲ ਵੱਲ ਸੰਕੇਤ ਕਰਦਾ ਹੈ ਕਿ ਅਜੋਕੇੇ ਯੁੱਗ ਨੂੰ ਮਸ਼ੀਨਰੀ ਨੇ ਬਹੁਤ ਪ੍ਰਭਾਵਿਤ ਕੀਤਾ ਹੈ। ਛੋਟੀ ਵੱਡੀ ਮਸ਼ੀਨਰੀ ਨੇ ਸਮੁੱਚੇ ਸਮਾਜਿਕ ਢਾਂਚੇ ਨੂੰ ਬਦਲ ਦਿੱਤਾ ਹੈ। ਸ਼ਹਿਰੀ ਖੇਤਰ ਵਿੱਚ ਵੱਡੇ, ਛੋਟੇ ਕਾਰਖਾਨੇ ਲੱਗਣ ਨਾਲ ਪੇਂਡੂ ਲੋਕ ਸ਼ਹਿਰਾਂ ਵੱਲ ਰਜ਼ੁਹ ਕਰਨ ਲੱਗ ਪਏ ਹਨ। ਸ਼ਹਿਰੀ ਵੱਸੋਂ ਵਿੱਚ ਪਰਿਵਤਨ ਹੋਣ ਲੱਗ ਪਿਆ ਹੈ ਵਿਕਾਸਸ਼ੀਲਤਾ ਦੀ ਲਹਿਰ ਨੇ ਸ਼ਹਿਰਾਂ ਵਾਲੀਆਂ ਸਹੂਲਤਾਂ ਪਿੰਡਾਂ ਤੱਕ ਪਹੰੁਚਾ ਦਿੱਤੀਆ ਹਨ। ਪਿੰਡਾਂ ਦੇ ਲੋਕ ‘ਨਕਦ ਆਮਦਨ’ ਅਤੇ ਬਹੁਤੇ ਲਾਭ ਵਾਲੇ ਧੰਦੇ ਅਪਣਾਉਣ ਲੱਗੇ ਹਨ। ਲੋੜਾਂ ਅਤੇ ਵਿਲਾਸਤਾ ਵਾਲੀਆਂ ਵਸਤਾਂ ਦੀ ਗਿਣਤੀ ਅਤੇ ਪੱਧਰ ਵਿੱਚ ਫ਼ਰਕ ਆਉਣ ਲੱਗ ਪਿਆ ਹੈ। ਇੰਜ ਸਮੁੱਚਾ ਸਮਾਜਿਕ ਢਾਂਚਾ ਜਿਹੜੀਆਂ ਸਦੀਆਂ ਤੋ ਖੜੋਤ ਦੀ ਹਾਲਤ ਵਿੱਚ ਜਾਪਦਾ ਰਿਹਾ ਸੀ, ਬਹੁਤ ਹੀ ਤੇਜੀ ਨਾਲ ਬਦਲਦਾ ਨਜਰ ਆਉਣ ਲੱਗ ਪਿਆ ਹੈ। ਪੜ੍ਹੇ, ਅਧਪੜ੍ਹੇ, ਪੇਂਡੂ ਸ਼ਹਿਰਾਂ ਵੱਲ ਜਾ ਰਹੇ ਹਨ, ਖਾਸ ਤੌਰ ਤੇ ਨੌਕਰੀਆਂ ਵੱਲ ਵੱਡੇ ਪੈਮਾਨੇ ਤੇ ਰੁਚਿਤ ਪੇਂਡੂ ਤਬਕਾ ਸ਼ਹਿਰਾਂ ਵੱਲ ਭੱਜ ਰਿਹਾ ਹੈ। ਪੰਜਾਬ ਦੀ ਕੁੱਲ ਆਬਾਦੀ ਦਾ ਸ਼ਹਿਰੀ ਹਿੱਸਾ 1911 ਵਿੱਚ 10%, 1921 ਵਿੱਚ 10.7%, 1931 ਵਿੱਚ 13%, 1941 ਵਿੱਚ 15.2%, 2001 ਵਿੱਚ 27.8%, 2011 ਵਿੱਚ 31.16% ਹੈ। 2001 ਵਿੱਚ 72.19% ਸੀ, ਜੋ 2011 ਵਿੱਚ ਘੱਟ ਕੇ 68.84% ਹੋ ਗਈ ਹੈ। ਸ਼ਹਿਰੀ ਸਭਿਅਤਾ ਅਤੇ ਉਦਯੋਗਾਂ ਦੇ ਵੱਧਣ ਫੁੱਲਣ ਨਾਲ ਪੈਦਾ ਹੋਈ ਨਵੀਂ ਪੀੜ੍ਹੀ ਲਿਖੀ ਮੱਧ ਸ਼ੇ੍ਰਣੀ ਸਭ ਤੋਂ ਪਹਿਲਾਂ ਇਸ ਵਿਰੋਧ ਦਾ ਅਖਾੜਾ ਬਣੀ। ਇਹ ਵਿਰੋਧ ਲੋਕ ਅਖਾਣਾਂ ਤੋਂ ਵੀ ਪ੍ਰਗਟ ਹੁੰਦਾ ਹੈ। 1। ਸ਼ਹਿਰ ਦੀ ਚਿੜੀ, ਪਿੰਡ ਦੀ ਕੁੜੀ। 2। ਸ਼ਹਿਰੀ ਵਸਣ ਦੇਵਤੇ, ਪਿੰਡੀ ਵਸਣ ਜਿੰਨ। 3। ਸ਼ਹਿਰੀ ਵਸਣ ਦੇਵਤੇ ਤੇ ਬਾਹਰ ਭੂਤ ਪ੍ਰੇਤ। ਦਸਤਕਾਰੀ ਦੇ ਨਵੇਂ ਸੰਦਾਂ ਅਤੇ ਢੰਗਾਂ ਨਾਲ ਉਦਯੋਗਿਕ ਧੰਦੇ ਵਿਕਾਸ ਕਰਨ ਲੱਗੇ ਹਨ। ਨਿੱਤ ਵਰਤੋਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਨਕਦ ਵੇਤਨ ਦੀ ਲੋੜ ਮਹਿਸੂਸ ਹੋਣ ਲੱਗ ਪਈ ਹੈ। ਜਿਸਦੇ ਫਲਸਰੂਪ ਪੇਂਡੂ ਲੋਕਾਂ ਦੇ ਦੁੱਧ ਵੇਚਣ, ਮੁਰਗੀ ਪਾਲ, ਸੂਰ ਪਾਲਣ, ਮੱਧੂ ਮੱਖੀਆਂ ਪਾਲਣ ਵਰਗੇ ਧੰਦੇ ਅਪਨਾ ਲਏ ਸਨ। ਇਹ ਧੰਦੇ ਸ਼ਹਿਰ ਨਾਲ ਸੰਪਰਕ ਜੋੜਨ ਬਿਨਾਂ ਚੱਲਣੇ ਅਸੰਵ ਸਨ। ਇਸ ਲਈ ਹਰ ਰੋਜ ਦੇ ਸੰਪਰਕ ਨਾਲ ਪਰਸਪਰ ਆਦਾਨ ਪ੍ਰਦਾਨ ਨੇ ਅਨੇਕਾਂ ਕਦਰਾਂ ਕੀਮਤਾਂ ਦਾ ਵਟਾਦਰਾ ਕੀਤਾ ਹੈ। ਨਵੇਂ ਧੰਦੇ ਅਪਣਾਉਣ ਨਾਲ ਇੱਕ ਸ਼੍ਰੇਣੀ ਹੋਂਦ ਵਿੱਚ ਆ ਗਈ ਹੈ। ਇਨ੍ਹਾਂ ਵਿੱਚ ਤਾਂਗੇ ਵਾਲੇ, ਰਿਕਸ਼ੇ ਵਾਲੇ, ਟੈਂਪੂ ਵਾਲੇ, ਪੱਲੇਦਾਰ, ਕੁੱਲੀ ਆਦਿ ਬਿਲਕੁੱਲ ਨਵੀਂ ਸ਼ੇ੍ਰਣੀ ਲਗਾਤਾਰ ਉੱਭਰਣ ਲੱਗੀ ਹੈ। ਇਹ ਲੋਕ ਵੀ ਪਿੰਡਾਂ ਅਤੇ ਸ਼ਹਿਰਾਂ ਵਿੱਚ ਤਾਲਮੇਲ ਪੈਦਾ ਕਰਨ ਵਿੱਚ ਸਹਾਇਕ ਬਣੇ ਹਨ। ਇਸ ਸ਼ੇ੍ਰਣੀ ਦੇ ਹੋਂਦ ਵਿੱਚ ਆਉਣ ਨਾਲ ਜਾਤਪਾਤ ਦੇ ਬੰਦਨ ਖ਼ਤਮ ਹੋ ਗਏ ਹਨ।ਬਰਾਦਰੀ ਸਿਸਟਮ ਟੁੱਟ ਗਿਆ ਹੈ। ਇਸ ਸ਼੍ਰੇਣੀ ਦੇ ਘਰੇਲੂ ਦੁਖ-ਸੁੱਖ, ਖੁਸ਼ੀ ਗ਼ਮੀ ਦੇ ਸ਼ਰੀਕ ਉਸ ਦੇ ਹਮ-ਪੇਸ਼ਾ ਲੋਕ ਬਣਨ ਲੱਗੇ ਹਨ। ਪੁਰਾਣੀ ਨਾਤੇਦਾਰੀ ਦਾ ਸਿਲਸਿਲਾ ਬਦਲ ਗਿਆ ਹੈ।। ਖ਼ੂਨ ਦੇ ਰਿਸ਼ਤੇ ਦੀ ਸਾਂਝ ਖ਼ਤਮ ਹੋਣ ਲੱਗ ਪਈ ਹੈ। ਪਿੰਡ ਵਿੱਚ ਵਿਅਕਤੀ ਦੀ ਪਛਾਣ ਉਸ ਦੀ ਗੋਤ ਤੇ ਪਰਿਵਾਰ ਤੋਂ ਹੁੰਦੀ ਹੈ, ਪਰੰਤੂ ਜਦੋਂ ਉਹ ਸ਼ਹਿਰ ਵਿੱਚ ਆਉਂਦਾ ਹੈ ਤਾਂ ਉਸ ਲਈ ਸਭ ਕੁੱਝ ਬਦਲ ਜਾਂਦਾ ਹੈ। ਉਸ ਦੀ ਜੀਵਨ ਦਾ ਦ੍ਰਿਸ਼ਟੀਕੋਣ ਬਦਲਦਾ ਹੈ। ਉਹ ਪੇਂਡੂ ਜੀਵਨ ਤੋਂ ਬਦਲ ਕੇ ਰਾਸ਼ਟਰਵਾਦ ਨਾਲ ਜੁੜਦਾ ਹੈ। ਇਹ ਸ਼ਹਿਰੀਕਰਣ ਦਾ ਪ੍ਰਮੁੱਖ ਲੱਛਣ ਹੈ। ਪੇਂਡੂ ਸਮਾਜ ਵਿੱਚ ਵਿਅਕਤੀ ਦੀ ਜਾਣ ਪਛਾਣ ਹਰ ਇੱਕ ਨਾਲ ਨਿੱਜੀ ਹੁੰਦੀ ਹੈ। ਉਹ ਮਿਲਜੁਲ ਕੇ ਰਹਿੰਦੇ ਹਨ ਪਰ ਅਖੀਰ ਵਿੱਚ ਉਹ ਉਥੋ ਦੇ ਸਮਾਜ ਤੋਂ ਅਗਿਆਤ ਹੁੰਦਾ ਹੈ ਤੇ ਜੀਵਨ ਬਤੀਤ ਕਰਨ ਲਈ ਰਸਮੀ ਤੌਰ ਤੇ ਵਿਵਹਾਰ ਕਰਨਾ ਸਿੱਖਦਾ ਹੈ, ਜਿਸ ਨਾਲ ਵਿਅਕਤੀਗਤ ਰੂਪ ਵਿੱਚ ਆਪਣੇ ਆਪ ਨੂੰ ਪੇਸ਼ ਕਰਦਾ ਹੈ। ਸਿਨੇਮਾ, ਟੈਲੀਵਿਜ਼ਨ ਅਤੇ ਵਿਗਿਆਨਿਕ ਤਰੱਕੀ ਦੇ ਕਾਰਨ ਲੋਕਾਂ ਵਿੱਚ ਆਪਣੇ ਫੈਸਲੇ ਖੁੱਦ ਲੈਣ ਦਾ ਰੁਝਾਨ ਵਧਿਆ ਹੈ। ਪੁਰਾਤਨ ਰੂੜ੍ਹੀਆਂ ਖ਼ਤਮ ਹੋ ਰਹੀਆਂ ਹਨ। ਅੱਜ ਕੱਲ੍ਹ ਕਦਰਾਂ-ਕੀਮਤਾਂ, ਆਦਰ ਸਤਿਕਾਰ, ਮਾਣ ਮਰਿਆਦਾ ਆਦਿਕ ਵਿੱਚ ਕਮੀ ਆਈ ਹੈ। ਵੱਧ ਰਹੇ ਸਿੱਖਿਆ ਦੇ ਪ੍ਰਸਾਰ ਦੇ ਕਾਰਨ ਸਮਾਜ ਵਿੱਚ ਬਰਾਬਰਤਾ ਆ ਰਹੀ ਹੈ। ਨਵੇਂ ਸਮਾਜ ਵਿੱਚ ਪੁਰਾਤਨ ਪੇਂਡੂ ਭਾਈਚਾਰੇ ਦੀ ਲਹੂ ਦੇ ਰਿਸ਼ਤੇ ਦੀ ਸਾਂਝ ਖ਼ਤਮ ਹੋ ਜਾਣ ਕਾਰਨ ਔਰਤ ਮਰਦ ਇੱਕਠੇ ਖੁੱਲ੍ਹ ਲੈਣ ਲੱਗ ਪਏ ਹਨ। ਅਜੋਕੇ ਸਮੇਂ ਵਿੱਚ ਵਿਆਹ ਸੰਬੰਧ, ਪੇ੍ਰਮ ਸੰਬੰਧ ਇੱਕਲੇ ਮਰਦਾਂ ਦੀ ਮਰਜ਼ੀ ਉੱਤੇ ਨਿਰਭਰ ਨਾ ਹੋ ਕੇ ਔਰਤਾਂ ਦੀ ਮਰਜ਼ੀ ਉੱਪਰ ਵੀ ਨਿਰਭਰ ਹੋਣ ਲੱਗ ਪਏ ਹਨ। ਸ਼ਹਿਰੀਕਰਣ ਅਤੇ ਉਦਯੋਗੀਕਰਣ ਨਾਲ ਪਿੰਡਾਂ ਵਿੱਚ ਖਾਣ-ਪੀਣ, ਰਹਿਣ-ਸਹਿਣ, ਰਿਸ਼ਤਾਨਾਤਾ ਪ੍ਰਬੰਧ ਅਤੇ ਵਾਤਾਵਰਣ ਵਿੱਚ ਪਰਿਵਰਤਣ ਦੇਖਣ ਨੂੰ ਮਿਲਿਆ ਹੈ। ਸ਼ਹਿਰੀਕਰਣ ਨਾਲ ਪਿੰਡਾਂ ਵਿੱਚ ਕੁਦਰਤੀ ਹਵਾ, ਪਾਣੀ ਵਿੱਚ ਫ਼ਰਕ ਆਇਆ ਹੈ। ਪੇਂਡੂ ਸਮਾਜ ਵਿੱਲ ਲੋਕਾਂ ਦੇ ਪਹਿਰਾਵੇ ਵਿੱਚ ਬਦਲਾਅ ਆਇਆ ਹੈ। ਸ਼ਹਿਰੀਕਰਣ ਨਾਲ ਪਿੰਡਾਂ ਵਿੱਚ ਸਿਹਤਮੰਦ ਖੁਰਾਕ ਵਿੱਚ ਕਮੀ ਆਈ ਹੈ, ਲੋਕ ਸਾਦਾ ਅਤੇ ਨਰੋਏ ਭੋਜਨ ਦੀ ਥਾਂ ਚਟਪਟੀਆਂ ਅਤੇ ਮਜ਼ੇਦਾਰ ਚੀਜ਼ਾਂ ਦੀ ਵਰਤੋਂ ਕਰਦੇ ਹਨ। ਘਰਾਂ ਵਿੱਚ ਰਸੋਈਆਂ ਵਿੱਚ ਖਾਣਾ ਬਣਾਉਣ ਦੀ ਥਾਂ ਹੋਟਲਾਂ ਤੋਂ ਖਾਣਾ ਲਿਆਂਦਾ ਜਾਂਦਾ ਹੈ। ਲੋਕ ਪਹਿਲਾਂ ਇੱਕ ਪਰਿਵਾਰ ਵਿੱਚ ਮਿਲ ਜੁਲ ਕੇ ਰਹਿੰਦੇ ਸਨ, ਪਰ ਅੱਜ ਕੱਲ੍ਹ ਕਿਰਾਏ ਤੇ ਮਕਾਨ ਲੈ ਕੇ ਰਹਿੰਦੇ ਹਨ ਪਰਿਵਾਰ ਅਤੇ ਰਿਸ਼ਤੇ ਨਾਤੇ ਵਿੱਚ ਸਾਂਝੀਵਾਲਤਾ ਵਿੱਚ ਕਮੀ ਆਈ ਹੈ। ਸ਼ਹਿਰੀਕਰਣ ਨਾਲ ਰਿਸ਼ਤੇ ਨਾਤੇ ਪ੍ਰਬੰਧ ਵਿੱਚ ਵੀ ਬਦਲਾਅ ਆਇਆ ਹੈ, ਮਾਮਾ, ਚਾਚਾ, ਤਾਇਆ ਫੁੱਫੜ ਦੀ ਥਾਂ ਅੰਕਲ ਅਤੇ ਮਾਮੀ, ਚਾਚੀ, ਤਾਈ ਅਤੇ ਭੂਆ ਦੀ ਥਾਂ ਐਂਟੀ ਨੇ ਲੈ ਲਈ ਹੈ। ਦਾਦੀ-ਦਾਦਾ ਨੂੰ ਬਾਬਾ-ਬੇਬੇ ਕਹਿਣ ਦੀ ਥਾਂ ਵੱਡੇ ਪਾਪਾ/ਡੈਡੀ ਅਤੇ ਵੱਡੇ ਮੰਮੀ ਕਹਿਣ ਦਾ ਰਿਵਾਜ ਬਣਦਾ ਜਾ ਰਿਹਾ ਹੈ। ਬੋਲ ਚਾਲ ਦੀ ਭਾਸ਼ਾ ਵਿੱਚ ਪਰਿਵਰਤਨ ਆਇਆ ਹੈ ਅੰਗਰੇਜ਼ੀ ਅਤੇ ਕੋਈ ਹੋਰ ਉਪ ਭਾਸ਼ਾਵਾਂ ਦੇ ਸ਼ਬਦਾਂ ਦਾ ਇਸਤੇਮਾਲ ਲੱਗਭਗ ਹਰੇਕ ਵਰਗ ਕਰਨ ਲੱਗਾ ਹੈ। ਉਪਰੋਕਤ ਲਿਖੇ ਆਧਾਰ ਕਹਿ ਸਕਦੇ ਹਾਂ ਕਿ ਵਿਗਿਆਨਿਕ ਅਤੇ ਪਦਾਰਥਵਾਦੀ ਭਾਵਨਾ ਵਿੱਚ ਅਜੋਕਾ ਮਨੁੱਖ ਆਲੇ ਦੁਆਲੇ ਨਾਲੋਂ ਟੁੱਟ ਗਿਆ ਹੈ। ਦਿਨੋਂ ਦਿਨ ਉਹ ਆਪਣੇ ਆਪ ਨਾਲੋਂ ਵੀ ਟੁੱਟਦਾ ਜਾ ਰਿਹਾ ਹੈ। ਬਾਹਰੀ ਤੌਰ ਤੇ ਰੇਡੀਓ, ਟੈਲੀਵਿਜ਼ਨ, ਅਖ਼ਬਾਰ, ਸਿਨੇਮਾ ਅਤੇ ਹੋਰ ਅਨੇਕਾਂ ਸਾਧਨਾ ਰਾਹੀਂ ਸਭਿਆਚਾਰ ਮੇਲ-ਜੋਲ ਵਧਾਉਣ ਦੇ ਉਪਰਾਲੇ ਕੀਤੇ ਜਾ ਰਹੇ ਹਨ। ਪਰੰਤੁ ਹੈਰਾਨੀ ਦੀ ਗੱਲ ਹੈ ਕਿ ਏਨਾ ਕੁੱਝ ਹੋਣ ਦੇ ਬਾਵਜੂਦ ਵੀ ਮਾਨਵ ਦਾ ਅਸਤਿਤਵ ਆਪਣੇ ਆਪ ਵਿੱਚ ਸੁੰਗੜਦਾ ਜਾ ਰਿਹਾ ਹੈ। ਹਵਾਲਾ ਪੁਸਤਕਾਂ 1। ‘ਸਭਿਆਚਾਰ ਅਤੇ ਲੋਕਧਾਰਾ ਦੇ ਮੂਲ ਸਰੋਕਾਰਾਂ’, ਪ੍ਰਕਾਸ਼ਕ-ਲਾਹੌਰ ਬੁੱਕ ਸ਼ਾਪ, ਲੁਧਿਆਣਾ। 2। ਜੀਤ ਸਿੰਘ ਜੋਸ਼ੀ (ਡਾ.), ‘ਸਭਿਆਚਾਰ: ਸਿਧਾਂਤ ਤੇ ਵਿਹਾਰ’, ਪ੍ਰਕਾਸ਼-ਵਾਰਿਸ਼ ਸ਼ਾਹ ਫਾਊਂਡੇਸ਼ਨ, ਅੰਮ੍ਰਿਤਸਰ। 3। ‘ਪੰਜਾਬੀ ਸਭਿਆਚਾਰ: ਸੰਦਰਭਮੂਲਕ ਅਧਿਐਨ’, ਬ੍ਰਹਮਜਗਦੀਸ਼ ਸਿੰਘ, ਪ੍ਰਕਾਸ਼ਕ,-ਵਾਰਿਸ਼ ਸ਼ਾਹ ਫਾਉੂਂਡੇਸ਼ਨ, ਅੰਮ੍ਰਿਤਸਰ। 4। ਜ਼ਸਵਿੰਦਰ ਸਿੰਘ (ਡਾ.), ‘ਪੰਜਾਬੀ ਸਭਿਆਚਾਰ ਪਛਾਣ ਚਿੰਨ੍ਹ’, ਪ੍ਰਕਾਸ਼ਕ-ਗਰੈਸੀਅਸ ਬੁੱਕਸ, ਅਰਬਨ ਅਸਟੇਟ, ਪਟਿਆਲਾ। 5। ਪ੍ਰੋ.
thumb|ਪੰਜਾਬੀ ਲੋਕ ਗਾਥਾਵਾਂ ਦਾ ਨਾਇਕ ਦੁੱਲਾ ਭੱਟੀਮਹਾਨ ਕੋਸ਼ ਵਿੱਚ ਗਾਥਾ ਸ਼ਬਦ ਦਾ ਅਰਥ ਕ੍ਰਮਵਾਰ ਕਹਾਣੀ, ਵੰਸ਼ ਵਰਣਿਤ ਇਤਿਹਾਸਕ ਪ੍ਰਸੰਗ, ਇਕ ਛੰਦ ਦਾ ਨਾਂ, ਇਸ ਪ੍ਰਾਚੀਨ ਭਾਸ਼ਾ ਜਿਸ ਵਿਚ ਹੋਰਨਾਂ ਬੋਲੀਆਂ ਦੇ ਸ਼ਬਦ ਹੋਣਾ ਲਿਆ ਹਾ। ਪਰ ਲੋਕ ਗਾਥਾ ਅੰਗਰੇਜ਼ੀ ਸ਼ਬਦ ਫੋਕ ਬੈਲਡ ਦਾ ਸਮਾਨਾਰਥਕ ਹੈ। ਇਹ ਗੀਤਾਂ ਵਿਚ ਹੁੰਦੀ ਹੈ। ਪੰਜਾਬੀ ਸਾਹਿਤ ਕੋਸ਼ ਅਨੁਸਾਰ ਗਾਥਾ ਉਹ ਲੋਕ ਕਥਾ ਹੁੰਦੀ ਹੈ ਜਿਸ ਵਿਚ ਕਿਸੇ ਪ੍ਰਸਿੱਧ ਘਟਨਾ ਜਾਂ ਪਾਤਰ ਦਾ ਵਰਣਨ ਹੋਵੇ ਅਰਥਾਤ ਜਿਵੇਂ ਗੀਤਾਂ ਵਿੱਚ ਗਾਈ ਜਾਣ ਵਾਲੀ ਇਕ ਕਹਾਣੀ ਹੈ। ਇਨਸਾਈਕਲੋਪੀਡੀਆ ਬ੍ਰਿਟਾਨਿਕਾ ਵਿਚ ਇਸ ਦੇ ਲੇਖਕ ਦਾ ਅਗਿਆਤ ਹੋਣਾ, ਕਥਾਨਕ ਦਾ ਜ਼ਬਾਨੀ ਪਰੰਪਰਾ ਵਿਚ ਚਲਦੇ ਹੋਣਾ ਅਤੇ ਅਭਿਵਿਅਕਤੀ ਦਾ ਕਲਾਤਨਕ ਜਾਂ ਬਨਾਵਟੀ ਸੂਖਮਤਾਵਾਂ ਦਾ ਨਾ ਹੋਣਾ ਆਦਿ ਹੋਰ ਵਿਸ਼ੇਸ਼ਤਾਈਆਂ ਹਨ। ਸਤੇਂਦ੍ਰ ਨੇ ਕਿਹਾ ਹੈ ਕਿ ਅਜਿਹੀਆਂ ਸਾਰੀਆਂ ਗਾਥਾਵਾਂ, ਜਿਹੜੀਆਂ ਯਥਾਰਥ ਇਤਿਹਾਸਕ ਬਿੰਦੂ ਤੇ ਉਸਾਰੀਆਂ ਗਈਆਂ ਹੋਣ, ਉਹ ਲੋਕ ਗਾਥਾ ਕਹਾਉਂਦੀਆਂ ਹਨ। ਮੌਰੇ ਦੇ ਵਿਚਾਰ ਅਨੁਸਾਰ ਇਹ ਛੋਟੇ ਪਦਾਂ ਵਿਚ ਰਚੀ ਪ੍ਰੇਣਾਦਾਇਕ ਕਵਿਤਾ ਹੈ, ਜਿਸ ਵਿਚ ਕੋਈ ਲੋਕ ਪ੍ਰਿਯਾ ਕਥਾ ਵਿਸਥਾਰ ਸਹਿਤ ਕਹੀ ਗਈ ਹੋਵੇ।
ਪਹਿਲੀ ਸੰਸਾਰ ਜੰਗ ਜਾਂ ਪਹਿਲਾ ਵਿਸ਼ਵ ਯੁੱਧ (ਅੰਗਰੇਜੀ: World War I) ੨੮ ਜੁਲਾਈ 1914 ਤੋਂ ੧੧ ਨਵੰਬਰ 1918 ਤੱਕ ਚੱਲਿਆ। ਇਸ ਜੰਗ ਵਿੱਚ ਦੁਨੀਆਂ ਦੇ ਤਕਰੀਬਨ ਸਾਰੇ ਵੱਡੇ ਦੇਸ਼ ਸ਼ਾਮਲ ਸਨ। ਇਸ ਦੇ ਵਿੱਚ ਦੋ ਮਿਲਟਰੀ ਗੁੱਟ ਸਨ: ਸੈਂਟਰਲ ਪਾਵਰਜ਼ (ਜਰਮਨੀ, ਅਸਟਰੀਆ-ਹੰਗਰੀ ਅਤੇ ਇਟਲੀ) ਅਤੇ ਟਰਿਪਲ ਏਨਟਟੇ (ਫਰਾਂਸ, ਰੂਸ ਅਤੇ ਬਰਤਾਨੀਆ) । ਇਸ ਵਿੱਚ ਲੱਭ-ਭੱਗ 7 ਕਰੋੜ ਮਿਲਟਰੀ ਦੇ ਸਿਪਾਹੀ ਲਾਮਬੰਦ ਕੀਤੇ ਗਏ ਸਨ ਅਤੇ ਇਹ ਦੁਨੀਆਂ ਦੇ ਸਭ ਤੋਂ ਵੱਡੇ ਯੁੱਧਾਂ ਵਿੱਚੋ ਇੱਕ ਹੈ । ਇਸ ਯੁੱਧ ਵਿੱਚ ਲਗਪਗ ਇੱਕ ਕਰੋੜ ਆਦਮੀ ਮਾਰੇ ਗਏ ਸਨ, ਅਤੇ ਇਹ ਮਨੁੱਖੀ ਇਤਿਹਾਸ ਵਿੱਚ ਸਭ ਤੋਂ ਜਿਆਦਾ ਜਾਨਾਂ ਲੈਣ ਵਾਲੀਆਂ ਘਟਨਾਵਾਂ ਵਿੱਚੋਂ ਇੱਕ ਸੀ ।ਸੰਨ 1914 ਨੂੰ ਸੇਰਾਜੇਵੋ ਵਿੱਚ ਗੇਵਰੀਲੋ ਪਰਿਨਸਿਪ (Gavrilo Princip) (ਇੱਕ ਸਰਬਿਆ ਨੈਸ਼ਨਲਿਸਟ ਗਰੁਪ ਦਾ ਆਦਮੀ) ਨੇ ਆਸਟ੍ਰੀਆ-ਹੰਗਰੀ ਦੇ ਰਾਜਕੁਮਾਰ ਆਰਚਡੂਕ ਫਰੈਂਜ਼ ਫਰਡੀਨੈਂਡ (Archduke Franz Ferdinand) ਦਾ ਕਤਲ ਕਰ ਦਿੱਤਾ । ਇਸ ਲਈ ਆਸਟਰੀਆ ਅਤੇ ਹੰਗਰੀ ਦੇ ਮੰਤਰੀਆਂ ਅਤੇ ਜਰਨੈਲਾਂ ਨੇ ਆਸਟਰੀਆ ਅਤੇ ਹੰਗਰੀ ਦੇ ਰਾਜੇ ਨੂੰ ਸਰਬੀਆ ਉੱਤੇ ਹਮਲਾ ਕਰਨ ਲਈ ਪ੍ਰੇਰਿਤ ਕੀਤਾ। ਯੂਰਪ ਦੇ ਦੇਸ਼ਾਂ ਦੇ ਇੱਕ ਦੁਜੇ ਨਾਲ ਮਿਲਟਰੀ ਮਦਦ ਦੇ ਵਾਅਦੇ ਕੀਤੇ ਹੋਣ ਕਾਰਨ (ਕਿ ਜੇ ਕੋਈ ਦੇਸ਼ ਹਮਲਾ ਕਰੇ ਤਾਂ ਸਮਝੋਤੇ ਵਾਲੇ ਦੇਸ਼ ਇੱਕ ਦੂਜਾ ਦੀ ਮਦਦ ਕਰਨਗੇ), ਇਸ ਘਟਨਾ ਕਾਰਣ ਪੂਰਾ ਯੂਰਪ ਜਲਦੀ ਹੀ ਲੜਾਈ ਵਿੱਚ ਕੁੱਦ ਗਿਆ ਅਤੇ ਪਹਿਲਾ ਸੰਸਾਰ ਯੁੱਧ ਸ਼ੁਰੂ ਹੋ ਗਿਆ। ਯੂਰਪ ਦੇ ਦੇਸ਼ਾਂ ਦੇ ਬਾਕੀ ਹੋਰ ਮਹਾਂਦੀਪਾਂ ਵਿੱਚ ਫੈਲੇ ਹੋਣ ਕਾਰਨ ਇਹ ਪੂਰੀ ਦੁਨੀਆਂ ਵਿੱਚ ਫੈਲ ਗਿਆ।
ਆਧੁਨਿਕ ਪੰਜਾਬੀ ਵਾਰਤਕ ਦੇ ਇਤਿਹਾਸ ਵਿੱਚ ਡਾ: ਸਤਿੰਦਰ ਸਿੰਘ ਨੇ ਆਧੁਨਿਕ ਪੰਜਾਬੀ ਵਾਰਤਕ ਸਾਹਿਤ ਦੇ ਨਵੇਂ ਰੂਪ ਪੇਸ਼ ਕੀਤੇ ਹਨ। ਇਤਿਹਾਸਕ ਤੌਰ ਤੇ ਆਧੁਨਿਕ ਪੰਜਾਬੀ ਵਾਰਤਕ ਦਾ ਆਰੰਭ 19ਵੀਂ ਸਦੀ ਦੇ ਮਗਰਲੇ ਅੱਧ ਤੋਂ ਹੋਇਆ ਹੈ। ਮਸਲਨ ਸਾਹਿਤ ਵਿੱਚ ਵਾਰਤਕ ਨੂੰ ਆਮਤੋਰ ਤੇ ਤਰਕ-ਯੁਕਤ ਅਤੇ ਵਿਚਾਰ ਪ੍ਰਧਾਨ ਰੂਪ ਮੰਨਿਆ ਜਾਂਦਾ ਹੈ। ਕਿਉਂਕਿ ਇਸ ਵਿੱਚ ਮਨੋਭਾਵ ਤੇ ਕਲਪਨਾ ਨਾਲੋਂ ਬੁੱਧੀ ਤੇ ਨਿਆਇ ਉੱਪਰ ਵਧੇਰੇ ਬਲ ਦਿੱਤਾ ਜਾਂਦਾ ਹੈ।
ਭਾਰਤ ਦੱਖਣੀ ਏਸ਼ੀਆ ਦਾ ਇੱਕ ਦੇਸ਼ ਹੈ। ਇਹ ਖੇਤਰਫਲ ਦੇ ਹਿਸਾਬ ਨਾਲ ਦੁਨੀਆਂ ਦਾ ਸੱਤਵਾਂ ਅਤੇ ਆਬਾਦੀ ਦੇ ਹਿਸਾਬ ਨਾਲ ਦੁਨੀਆਂ ਦਾ ਦੂਜਾ ਸਭ ਤੋਂ ਵੱਡਾ ਦੇਸ਼ ਹੈ। ਭਾਰਤ ਦੁਨੀਆਂ ਦਾ ਸਭ ਤੋਂ ਵੱਧ ਆਬਾਦੀ ਵਾਲਾ ਲੋਕਤੰਤਰ ਹੈ। ਇਹ ਦੱਖਣ ਵਿੱਚ ਹਿੰਦ ਮਹਾਂਸਾਗਰ, ਦੱਖਣ-ਪੱਛਮ ਵਿੱਚ ਅਰਬ ਸਾਗਰ ਅਤੇ ਦੱਖਣ-ਪੂਰਬ ਵਿੱਚ ਬੰਗਾਲ ਦੀ ਖਾੜੀ ਨਾਲ ਘਿਰਿਆ ਹੋਇਆ ਹੈ। ਭਾਰਤ ਪੱਛਮ ਵੱਲ ਪਾਕਿਸਤਾਨ ਅਤੇ ਅਫ਼ਗ਼ਾਨਿਸਤਾਨ, ਉੱਤਰ ਵੱਲ ਚੀਨ, ਨੇਪਾਲ ਅਤੇ ਭੂਟਾਨ, ਪੂਰਬ ਵੱਲ ਬਰਮਾ ਅਤੇ ਬੰਗਲਾਦੇਸ਼ ਆਦਿ ਦੇਸ਼ਾਂ ਨਾਲ ਜ਼ਮੀਨੀ ਸਰਹੱਦ ਸਾਂਝੀ ਕਰਦਾ ਹੈ ਅਤੇ ਦੱਖਣ ਵੱਲ ਮਾਲਦੀਵ ਅਤੇ ਸ੍ਰੀ ਲੰਕਾ ਨਾਲ ਸਮੁੰਦਰੀ ਸਰਹੱਦ ਸਾਂਝੀ ਕਰਦਾ ਹੈ। ਭਾਰਤ ਦੇ ਅੰਡੇਮਾਨ ਅਤੇ ਨਿਕੋਬਾਰ ਟਾਪੂ ਬਰਮਾ, ਥਾਈਲੈਂਡ ਅਤੇ ਇੰਡੋਨੇਸ਼ੀਆ ਨਾਲ ਸਮੁੰਦਰੀ ਸਰਹੱਦ ਸਾਂਝੀ ਕਰਦੇ ਹਨ।
ਪੰਜਾਬੀ ਸਾਹਿਤ ਵਿੱਚ ਕਿੱਸਿਆਂ ਦਾ ਇੱਕ ਵਿਸ਼ੇਸ਼ ਸਥਾਨ ਹੈ।ਵੱਖ-ਵੱਖ ਕਵੀਆਂ ਵੱਲੋਂ ਲਗਭਗ ਹਰ ਕਾਲ ਵਿੱਚ ਲਿਖੀਆਂ ਅਨੇਕਾਂ ਪ੍ਰੇਮ ਕਥਾਵਾਂ ਸਾਨੂੰ ਕਿੱਸਾ ਰੂਪ ਵਿੱਚ ਮਿਲਦੀਆਂ ਹਨ। ਕਹਾਣੀਆਂ ਸੁਣਾਉਣ ਦਾ ਰਿਵਾਜ਼ ਬਹੁਤ ਪੁਰਾਣਾ ਹੈ। ਇਹਨਾਂ ਕਹਾਣੀਆਂ ਨੂੰ ਸਾਹਿਤ ਵਿੱਚ ਲਿਆਉਣ ਲਈ ਕਵਿਤਾ ਨੂੰ ਮਾਧਿਅਮ ਬਣਾਇਆ ਗਿਆ ਸੀ ਅਤੇ ਇਹਨਾਂ ਕਵਿਤਾਵਾਂ ਵਿੱਚ ਲਿਖੀਆਂ ਗਈਆਂ ਕਹਾਣੀਆਂ ਨੂੰ ਹੀ ਕਿੱਸਾ ਕਿਹਾ ਜਾਣ ਲੱਗਾ। ਪੰਜਾਬੀ ਵਿੱਚ ਹੀਰ ਰਾਂਝਾ, ਸੱਸੀ ਪੁਨੂੰ, ਸੋਹਣੀ-ਮਹਿਵਾਲ, ਮਿਰਜ਼ਾਂ ਸਾਹਿਬਾ ਆਦਿ ਕਿੱਸੇ ਮਿਲਦੇ ਹਨ। ਜਿਹੜੇ ਅੱਜ ਵੀ ਪੰਜਾਬ ਦੇ ਲੋਕਾਂ ਦੀਆਂ ਜ਼ੁਬਾਨਾ ਉੱਪਰ ਚੜੇ ਹੋਏ ਹਨ। ਇਹਨਾਂ ਕਿੱਸਿਆਂ ਦੀਆਂ ਜੜ੍ਹਾ ਪੂਰੇ ਪੰਜਾਬ ਵਿੱਚ ਬਹੁਤ ਡੂੰਘੀਆਂ ਹਨ।
ਇਕਾਂਗੀ ਇੱਕ ਅੰਕ ਵਾਲੇ ਨਾਟਕ ਨੂੰ ਕਹਿੰਦੇ ਹਨ, ਫਿਰ ਵੀ ਇਕਾਂਗੀ ਤੇ ਨਾਟਕ 'ਚ ਕਾਫ਼ੀ ਅੰਤਰ ਹੁੰਦਾ ਹੈ। ਪੰਜਾਬੀ ਇਕਾਂਗੀ ਦਾ ਇਤਿਹਾਸ ਬੋਲਦਾ ਹੈ ਕਿ ਨਾਟਕ ਨਾ ਇਕਾਂਗੀ ਦਾ ਵਿਸਥਾਰ ਹੁੰਦਾ ਹੈ ਤੇ ਨਾ ਹੀ ਇਕਾਂਗੀ ਨਾਟਕ ਦਾ ਸਾਰ ਹੁੰਦੀ ਹੈ।ਅੰਗਰੇਜ਼ੀ ਦੇ 'ਵਨ ਐਕਟ ਪਲੇ'(One Act Play) ਸ਼ਬਦ ਲਈ ਹਿੰਦੀ ਵਿੱਚ 'ਇਕਾਂਕੀ' ਅਤੇ ਪੰਜਾਬੀ ਵਿੱਚ ਇਕਾਂਗੀ ਸ਼ਬਦਾਂ ਦਾ ਉਪਯੋਗ ਹੁੰਦਾ ਹੈ। ਪੱਛਮ ਵਿੱਚ ਇਕਾਂਗੀ 20ਵੀਂ ਸ਼ਤਾਬਦੀ ਵਿੱਚ, ਵਿਸ਼ੇਸ਼ ਤੌਰ 'ਤੇ ਪਹਿਲੇ ਮਹਾਂ ਯੁੱਧ ਦੇ ਬਾਅਦ, ਅਤਿਅੰਤ ਹਰਮਨ ਪਿਆਰਾ ਹੋਈ। ਡਾ.
ਸ਼ਾਹ ਹੁਸੈਨ (1538–1599) ਪੰਜਾਬੀ ਸੂਫ਼ੀ ਕਵੀ ਅਤੇ ਸੰਤ ਸਨ। ਇਹਨਾਂ ਨੇ ਮੁੱਖ ਤੌਰ ਤੇ ਕਾਫ਼ੀ ਕਾਵਿ-ਰੂਪ ਵਿੱਚ ਰਚਨਾ ਕੀਤੀ ਹੈ। ਉਨ੍ਹਾਂ ਦੇ ਪਿਤਾ ਜੀ ਸ਼ੇਖ ਉਸਮਾਨ ਢੱਡੇ ਜੁਲਾਹੇ ਦਾ ਕੰਮ ਕਰਦੇ ਸਨ। ਉਨ੍ਹਾਂ ਦਾ ਜਨਮ ਲਾਹੌਰ (ਪਾਕਿਸਤਾਨ) ਵਿੱਚ ਹੋਇਆ। ਉਹ ਅਕਬਰ ਅਤੇ ਜਹਾਂਗੀਰ ਦੇ ਸਮਕਾਲੀ ਸਨ । ਉਨ੍ਹਾਂ ਦੇ ਗੁਰੂ ਅਰਜਨ ਦੇਵ ਜੀ ਅਤੇ ਛੱਜੂ ਭਗਤ ਨਾਲ ਗੂੜ੍ਹੇ ਸੰਬੰਧ ਸਨ। ਉਨ੍ਹਾਂ ਨੂੰ ਪੰਜਾਬੀ ਵਿੱਚ ਕਾਫ਼ੀ ਦਾ ਮੋਢੀ ਵੀ ਮੰਨਿਆਂ ਜਾਂਦਾ ਹੈ। ਉਨ੍ਹਾਂ ਦੀਆਂ ਕਾਵਿ-ਜੁਗਤਾਂ (ਬਿੰਬ,ਪ੍ਰਤੀਕ ਅਤੇ ਅਲੰਕਾਰ ਆਦਿ) ਉਸ ਸਮੇਂ ਦੀ ਚਰਖੇ ਅਤੇ ਖੱਡੀ ਦੇ ਆਲੇ ਦੁਆਲੇ ਘੁੰਮਦੀ ਆਰਥਿਕਤਾ ਨਾਲ ਜੁੜੇ ਹੋਏ ਹਨ।
ਮਹਾਰਾਜਾ ਰਣਜੀਤ ਸਿੰਘ (1780-1839) ਪੰਜਾਬ ਦੀ ਸਿੱਖ ਸਲਤਨਤ ਦੀ ਨੀਂਹ ਰੱਖਣ ਵਾਲੇ ਇੱਕ ਸਿੱਖ ਮਹਾਰਾਜਾ ਸੀ ਜਿੰਨਾ ਨੂੰ ਸ਼ੇਰ-ਏ-ਪੰਜਾਬ (ਪੰਜਾਬ ਦਾ ਸ਼ੇਰ) ਦੇ ਨਾਂ ਨਾਲ਼ ਜਾਣਿਆ ਜਾਂਦਾ ਹੈ। ਮਹਾਰਾਜਾ ਰਣਜੀਤ ਸਿੰਘ ਨੂੰ ਪੰਜਾਬ ਦੇ ਇਤਿਹਾਸ ਵਿੱਚ ਬਹਾਦਰ ਜੰਗਜੂ, ਦਲੇਰ ਮਹਾਰਾਜੇ ਤੇ ਮਹਾਨ ਸ਼ਖ਼ਸੀਅਤ ਵਜੋਂ ਜਾਣਿਆ ਜਾਂਦਾ ਹੈ। ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਵਿੱਚ ਸਿੱਖਾਂ, ਹਿੰਦੂਆਂ ਤੇ ਮੁਸਲਮਾਨਾਂ ਨੂੰ ਇੱਕ ਡੋਰ ਵਿੱਚ ਪਰੋਈ ਰੱਖਿਆ, ਜਿਸ ਕਰਕੇ ਖ਼ਾਲਸਾ ਰਾਜ ਦੀ ਹਰ ਥਾਂ ਸਿਫ਼ਤ ਕੀਤੀ ਜਾਂਦੀ ਸੀ।
ਖੇਤੀਬਾੜੀ (ਅੰਗਰੇਜ਼ੀ: Agriculture) ਜਾਨਵਰਾਂ, ਪੌਦਿਆਂ ਅਤੇ ਭੋਜਨ, ਫਾਈਬਰ, ਬਾਇਓਫੂਲ, ਚਿਕਿਤਸਕ ਪੌਦਿਆਂ ਅਤੇ ਹੋਰ ਉਤਪਾਦਾਂ ਲਈ ਫੰਗੀ ਦੀ ਕਾਸ਼ਤ ਅਤੇ ਪ੍ਰਜਨਨ ਹੈ ਜੋ ਮਨੁੱਖੀ ਜੀਵਨ ਨੂੰ ਕਾਇਮ ਰੱਖਣ ਅਤੇ ਵਧਾਉਣ ਲਈ ਵਰਤੀ ਜਾਂਦੀ ਹੈ। ਸੁਸਾਇਤੀ ਮਨੁੱਖੀ ਸਭਿਅਤਾ ਦੇ ਉਤਰਾਧਿਕਾਰ ਵਿੱਚ ਖੇਤੀਬਾੜੀ ਮੁੱਖ ਵਿਕਾਸ ਸੀ, ਜਿਸ ਵਿੱਚ ਪਾਲਤੂ ਜਾਨਵਰਾਂ ਦੀ ਖੇਤੀ ਵਿੱਚ ਭੋਜਨ ਦੀ ਬਹੁਤਾਤ ਪੈਦਾ ਕੀਤੀ ਗਈ ਜੋ ਕਿ ਸਭਿਆਚਾਰ ਦੇ ਵਿਕਾਸ ਨੂੰ ਉਤਸ਼ਾਹਤ ਕਰਦੀ ਸੀ। ਖੇਤੀਬਾੜੀ ਦਾ ਅਧਿਐਨ ਖੇਤੀਬਾੜੀ ਵਿਗਿਆਨ ਵਜੋਂ ਜਾਣਿਆ ਜਾਂਦਾ ਹੈ. ਖੇਤੀਬਾੜੀ ਦਾ ਇਤਿਹਾਸ ਹਜ਼ਾਰਾਂ ਸਾਲ ਪੁਰਾਣਾ ਬਣਾਉਂਦਾ ਹੈ, ਅਤੇ ਇਸਦੇ ਵਿਕਾਸ ਨੂੰ ਬਹੁਤ ਸਾਰੇ ਵੱਖੋ-ਵੱਖਰੇ ਮਾਹੌਲ, ਸਭਿਆਚਾਰਾਂ ਅਤੇ ਤਕਨਾਲੋਜੀਆਂ ਦੁਆਰਾ ਚਲਾਇਆ ਅਤੇ ਪਰਿਭਾਸ਼ਤ ਕੀਤਾ ਗਿਆ ਹੈ। ਵੱਡੀ ਪੱਧਰ 'ਤੇ ਮੋਨੋਕਲਕ ਖੇਤੀ ਲਈ ਖੇਤੀਬਾੜੀ ਅਧਾਰਤ ਸਨਅਤੀ ਖੇਤੀ ਪ੍ਰਮੁੱਖ ਖੇਤੀਬਾੜੀ ਵਿਧੀ ਹੈ। ਆਧੁਨਿਕ ਖੇਤੀਬਾੜੀ ਵਿਗਿਆਨ, ਪਲਾਂਟ ਬ੍ਰੀਡਿੰਗ, ਐਗਰੀਕੋਮਿਕਲ (ਕੀਟਨਾਸ਼ਕਾਂ ਅਤੇ ਖਾਦਾਂ), ਅਤੇ ਤਕਨੀਕੀ ਵਿਕਾਸ ਦੇ ਬਹੁਤ ਸਾਰੇ ਵਰਗਾਂ ਵਿੱਚ ਕਿਸਾਨ ਦੀ ਪੈਦਾਵਾਰ ਵਿੱਚ ਵਾਧਾ ਹੋਇਆ ਹੈ, ਪਰ ਉਸੇ ਸਮੇਂ ਵਿਆਪਕ ਵਾਤਾਵਰਣਕ ਨੁਕਸਾਨ ਅਤੇ ਨਕਾਰਾਤਮਕ ਮਨੁੱਖੀ ਸਿਹਤ ਪ੍ਰਭਾਵਾਂ ਦਾ ਕਾਰਨ ਵੀ ਸਾਹਮਨੇ ਆਇਆ ਹੈ। ਪਸ਼ੂ ਪਾਲਣ ਵਿੱਚ ਚੋਣਵੇਂ ਪ੍ਰਜਨਨ ਅਤੇ ਆਧੁਨਿਕ ਰਵਾਇਤਾਂ ਨੇ ਮੀਟ ਦੀ ਪੈਦਾਵਾਰ ਵਿੱਚ ਵੀ ਵਾਧਾ ਕੀਤਾ ਹੈ, ਪਰੰਤੂ ਜਾਨਵਰਾਂ ਦੀ ਭਲਾਈ ਅਤੇ ਐਂਟੀਬਾਇਓਟਿਕਸ, ਵਿਕਾਸ ਦੇ ਹਾਰਮੋਨਸ, ਅਤੇ ਉਦਯੋਗਿਕ ਮੀਟ ਦੇ ਉਤਪਾਦਨ ਵਿੱਚ ਆਮ ਤੌਰ ਤੇ ਵਰਤੇ ਜਾਂਦੇ ਹੋਰ ਰਸਾਇਣਾਂ ਦੇ ਸਿਹਤ ਪ੍ਰਭਾਵ ਬਾਰੇ ਚਿੰਤਾਵਾਂ ਨੂੰ ਉਠਾਇਆ ਹੈ। ਅਨੁਵੰਸ਼ਕ ਰੂਪ ਵਿੱਚ ਸੋਧੇ ਹੋਏ ਜੀਵ ਖੇਤੀਬਾੜੀ ਦੇ ਵਧ ਰਹੇ ਹਿੱਸੇ ਹਨ, ਭਾਵੇਂ ਕਿ ਇਹਨਾਂ ਨੂੰ ਕਈ ਦੇਸ਼ਾਂ ਵਿੱਚ ਪਾਬੰਦੀ ਲਗਾਈ ਗਈ ਹੈ ਖੇਤੀਬਾੜੀ ਫੂਡ ਉਤਪਾਦਨ ਅਤੇ ਪਾਣੀ ਪ੍ਰਬੰਧਨ ਵਿਸ਼ਵਵਿਆਪੀ ਮੁੱਦਿਆਂ ਨੂੰ ਵਧਾ ਰਹੇ ਹਨ ਜੋ ਕਈ ਮੋਰਚਿਆਂ 'ਤੇ ਬਹਿਸ ਨੂੰ ਵਧਾ ਰਹੇ ਹਨ। ਹਾਲ ਹੀ ਦਹਾਕਿਆਂ ਵਿੱਚ ਜੈਕਿਫਰਾਂ ਦੀ ਘਾਟ ਸਮੇਤ ਭੂਮੀ ਅਤੇ ਜਲ ਸਰੋਤ ਦੇ ਮਹੱਤਵਪੂਰਨ ਪਤਨ, ਅਤੇ ਗਲੋਬਲ ਵਾਰਮਿੰਗ ਬਾਰੇ ਖੇਤੀਬਾੜੀ ਅਤੇ ਖੇਤੀਬਾੜੀ ਵਿੱਚ ਗਲੋਬਲ ਵਾਰਮਿੰਗ ਦੇ ਪ੍ਰਭਾਵਾਂ ਨੂੰ ਹਾਲੇ ਵੀ ਪੂਰੀ ਤਰ੍ਹਾਂ ਸਮਝਿਆ ਨਹੀਂ ਗਿਆ। ਪ੍ਮੁੱਖ ਖੇਤੀਬਾੜੀ ਉਤਪਾਦਾਂ ਨੂੰ ਆਮ ਤੌਰ 'ਤੇ ਭੋਜਨ, ਰੇਸ਼ੇ, ਫਿਊਲ ਅਤੇ ਕੱਚੇ ਮਾਲ ਵਿੱਚ ਵੰਡਿਆ ਜਾ ਸਕਦਾ ਹੈ। ਖਾਸ ਭੋਜਨ ਵਿੱਚ ਅਨਾਜ (ਅਨਾਜ), ਸਬਜ਼ੀਆਂ, ਫਲ, ਤੇਲ, ਮੀਟ ਅਤੇ ਮਸਾਲੇ ਸ਼ਾਮਲ ਹਨ। ਫਾਈਬਰਸ ਵਿੱਚ ਕਪਾਹ, ਉੱਨ, ਭੰਗ, ਰੇਸ਼ਮ ਅਤੇ ਸਣ ਸ਼ਾਮਲ ਹੁੰਦੇ ਹਨ.
ਵਿਸ਼ਵ ਵਾਤਾਵਰਣ ਦਿਵਸ 5 ਜੂਨ ਨੂੰ ਇਸ ਮਕਸਦ ਨਾਲ ਦੁਨੀਆ ਭਰ ‘ਚ ਮਨਾਇਆ ਜਾਂਦਾ ਹੈ ਤਾਂ ਕਿ ਇਸ ਧਰਤੀ ਤੇ ਰਹਿ ਰਹੇ ਲੋਕਾਂ ਨੂੰ ਵਾਤਾਵਰਣ ਪ੍ਰਤੀ ਜਾਗਰੂਕ ਕੀਤਾ ਜਾ ਸਕੇ। ਵਿਸ਼ਵ ਵਾਤਾਵਰਣ ਦਿਵਸ ਮਨਾਉਣ ਦੀ ਲੋੜ ਉਦੋਂ ਹੀ ਪਈ ਜਦੋਂ ਚਾਰ ਚੁਫੇਰਿਓਂ ਹਵਾ, ਪਾਣੀ ਤੇ ਧਰਤੀ ਦਾ ਪ੍ਰਦੂਸ਼ਣ ਲਗਾਤਾਰ ਵੱਧਣ ਲਗਾ। ਇਸ ਪ੍ਰਦੂਸ਼ਣ ਦੇ ਆਲਮੀ ਪੱਧਰ ‘ਤੇ ਬਹੁਤ ਹੀ ਡੂੰਘੇ ਤੇ ਮਾੜੇ ਪ੍ਰਭਾਵ ਪਾਏ ਹਨ। ਪ੍ਰਦੂਸ਼ਣ ਦੇ ਇਹਨਾਂ ਪੈ ਰਹੇ ਪ੍ਰਭਾਵਾਂ ਕਾਰਨ ਹੀ ਸੰਯੁਕਤ ਰਾਸ਼ਟਰ ਸੰਸਥਾ ਦੁਨੀਆ ਭਰ ਦੀਆਂ ਸਰਕਾਰਾਂ ਨੂੰ ਇੱਕ ਮੰਚ ਤੇ ਇਕੱਠੀਆਂ ਕਰ ਕੇ ਇਸ ਗੰਭੀਰ ਮਸਲੇ ਨੂੰ ਸਮਝਣ ਅਤੇ ਇਸ ਦੇ ਹਲ ਤਲਾਸ਼ਣ ਲਈ ਯਤਨਸ਼ੀਲ ਹੈ।
ਸ਼੍ਰੀ ਗੁਰੂ ਤੇਗ ਬਹਾਦਰ ਜੀ (1 ਅਪਰੈਲ 1621 – 24 ਨਵੰਬਰ 1675) ਸਿੱਖਾਂ ਦੇ ਨੌਵੇਂ ਗੁਰੂ ਸਨ। ਉਨ੍ਹਾਂ ਨੂੰ ਹਿੰਦ ਦੀ ਚਾਦਰ ਕਹਿ ਕੇ ਸਨਮਾਨਿਆ ਜਾਂਦਾ ਹੈ, ਕਿਉਂਕਿ ਉਨ੍ਹਾਂ ਨੇ ਧਰਮ ਦੀ ਰਾਖੀ ਲਈ ਮਹਾਨ ਕੁਰਬਾਨੀ ਦਿੱਤੀ। ਗੁਰੁ ਤੇਗ ਬਹਾਦਰ ਜੀ ਦੀ ਕੁਰਬਾਨੀ ਨਾਲ ਭਾਰਤ ਦੀ ਦੱਬੀ ਕੁਚਲੀ ਆਮ ਜਨਤਾ ਹਾਕਮਾਂ ਨਾਲ ਟੱਕਰ ਲੈਣ ਤੇ ਕੁਰਬਾਨੀਆਂ ਦੇਣ ਲਈ ਤਿਆਰ ਬਰ ਤਿਆਰ ਹੋ ਗਈ।
ਦੀਵਾ, ਚਰਾਗ ਜਾਂ ਦੀਪਕ ਮਿੱਟੀ, ਆਟੇ ਜਾਣ ਕਿਸੇ ਹੋਰ ਧਾਤ ਸਮਗਰੀ ਦਾ ਬਣਿਆ ਇੱਕ ਤਰ੍ਹਾਂ ਕੈਲੀਨੁਮਾ ਭਾਂਡਾ ਹੁੰਦਾ ਹੈ ਜਿਸ ਵਿੱਚ ਸੂਤ ਦੀ ਵੱਟੀ ਅਤੇ ਤੇਲ ਜਾਂ ਘੀ ਪਾ ਕੇ ਜੋਤ ਜਲਾਈ ਜਾਂਦੀ ਹੈ। ਪ੍ਰਾਚੀਨ ਜ਼ਮਾਨੇ ਵਿੱਚ ਇਸ ਦਾ ਪ੍ਰਯੋਗ ਮੁੱਖ ਤੌਰ 'ਤੇ ਪ੍ਰਕਾਸ਼ ਲਈ ਕੀਤਾ ਜਾਂਦਾ ਸੀ ਪਰ ਬਿਜਲੀ ਦੇ ਲਾਟੂ ਆ ਜਾਣ ਦੇ ਬਾਅਦ ਇਹ ਸਜਾਵਟ ਜਾਂ ਪੂਜਾ ਦੀ ਚੀਜ਼ ਵਜੋਂ ਵਧੇਰੇ ਪ੍ਰਯੋਗ ਹੁੰਦਾ ਹੈ। ਹਨੇਰੇ ਵਿੱਚ ਰੋਸ਼ਨੀ ਦਾ ਸਰੋਤ ਹੋਣ ਨਾਤੇ ਮਨੁੱਖੀ ਸੱਭਿਆਚਾਰ ਵਿੱਚ ਇਸ ਦੀ ਅਹਿਮੀਅਤ ਨੂੰ ਘਟਾ ਕੇ ਨਹੀਂ ਦੇਖਿਆ ਜਾ ਸਕਦਾ। ਭਾਰਤੀ ਉਪਮਹਾਦੀਪ ਅਤੇ ਏਸ਼ੀਆ ਦੇ ਹੋਰਨਾਂ ਦੇਸ਼ਾਂ ਦੀ ਕਵਿਤਾ ਵਿੱਚ ਸ਼ਾਇਦ ਇਹ ਸਭ ਤੋਂ ਵਧੇਰੇ ਵਰਤੀਂਦਾ ਚਿਹਨ ਹੈ। ਆਰਤੀ ਵਿੱਚ ਦੀਵਿਆਂ ਦੀ ਅਹਿਮੀਅਤ ਤੋਂ ਇਹ ਗੱਲ ਭਲੀਭਾਂਤ ਸਪਸ਼ਟ ਹੈ। ਚਾਨਣ ਦਾ ਪ੍ਰਤੀਕ : ਦੀਵਾ ਦੀਵਾ ਪੰਜਾਬੀ ਸੱਭਿਆਚਾਰ ਦਾ ਅਹਿਮ ਅੰਗ ਹੈ। ਪੰਜਾਬੀ ਸਮਾਜ ਦੀਆਂ ਬਹੁਤ ਸਾਰੀਆਂ ਰਸਮਾਂ ਵਿਚ ਦੀਵੇ ਦਾ ਹੋਣਾ ਲਾਜ਼ਮੀ ਹੈ। ਦੀਵਾ, ਜੋਤ,ਚਿਰਾਗ, ਦੀਪ ਇਹ ਸਾਰੇ ਸ਼ਬਦ ਸਮਾਨਾਰਥੀ ਹਨ। ਦੀਵਾ ਪੰਜਾਬੀ ਭਾਸ਼ਾ, ਜੋਤ ਸੰਸਕਿ੍ਤੀ,ਦੀਪ ਹਿੰਦੀ ਅਤੇ ਚਿਰਾਗ ਫਾਰਸੀ ਭਾਸ਼ਾ ਦੇ ਸ਼ਬਦ ਹਨ। ਜਗਦਾ ਦੀਵਾ ਜੀਵਨ ਰੂਪੀ ਜੋਤ ਹੈ ਅਤੇ ਬੁਝਿਆ ਦੀਵਾ ਅਜੀਵਨ ਦਾ ਪ੍ਰਤੀਕ ਹੈ। ਇਸ ਲਈ ਜਗਦਾ ਦੀਵਾ ਬੁੜ ਅਤੇ ਦੀਵੇ ਦਾ ਬੁੱਛਣਾ ਅਸਤ ਮੰਨਿਆ ਗਿਆ ਹੈ। ਦੀਵਾ ਮਿੱਟੀ, ਆਏ ਅਤੇ ਧਾਤ ਦਾ ਬਣਿਆ ਹੁੰਦਾ ਹੈ। ਈਸਾਈ ਧਰਮ ਵਿਚ ਦੀਵੇ ਦੀ ਥਾਂ ਮੋਮਬਤੀ ਅਤੇ ਲੈਂਪ ਦੀ ਵਰਤੋਂ ਕੀਤੀ ਜਾਂਦੀ ਹੈ। ਲੈਂਪ ਦੀਵੇ ਦਾ ਹੀ ਪਰਵਰਤਿਤ ਰੂਪ ਹੈ। ਇਸ ਲੈਂਪ ਨੂੰ ਜਗਾਉਣ ਲਈ ਨਾਰੀਅਲ ਦੇ ਤੇਲ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਦੀਵੇ ਲਈ ਤੇਲ ਅਤੇ ਘਿਉ ਦੀ। ਘਿਉ ਪੰਜ ਅੰਮ੍ਰਿਤਾਂ (ਪਵਿੱਤਰ ਵਸਤੂਆਂ) ਵਿਚ ਸ਼ਾਮਲ ਕੀਤਾ ਜਾਂਦਾ ਹੈ। ਇਹ ਪੰਜ - ਅੰਮ੍ਰਿਤ ਦੁੱਧ, ਦਹੀਂ, ਘਿਉ, ਖੰਡ, ਗੁੜ ਜਾਂ ਮਿਸ਼ਰੀ ਹਨ। ਮਿਥ ਕਥਾ ਅਨੁਸਾਰ ਜਦੋਂ ਦੇਵਤਿਆਂ ਅਤੇ ਦੈਤਾਂ ਨੇ ਰਲ ਕੇ ਸਮੁੰਦਰ ਮੰਥਨ ਕੀਤਾ ਤਾਂ ਉਸ ਸਮੇਂ ਉਸ ਵਿੱਚੋਂ ਚੌਦਾਂ ਰਤਨ ਪ੍ਰਾਪਤ ਹੋਏ, ਜਿੰਨ੍ਹਾਂ ਵਿੱਚੋਂ ਘਿਓ ਵੀ ਇਕ ਰਤਨ ਸੀ। ਲੋਕ ਧਾਰਨਾ ਹੈ ਕਿ ਘਿਉ ਅਤੇ ਰੇਸ਼ਮ ਨੂੰ ਕੋਈ ਭਿੱਟੜ ਨਹੀਂ ਕਹਿੰਦਾ : ਘਿਅ ਪਟ ਭਾਂਡਾ ਕਹੈ ਨ ਕੋਇ ॥ (ਸ੍ਰੀ ਗੁਰੂ ਗ੍ਰੰਥ ਸਾਹਿਬ,ਪੰਨਾ ੭੨੧) 721 ਹਿੰਦੂ ਧਰਮ ਵਿਚ ਗਊ ਦੀ ਪੂਜਾ ਕੀਤੀ ਜਾਂਦੀ ਰਹੀ ਹੈ। ਭਾਰਤ ਖੇਤੀ ਪ੍ਰਧਾਨ ਦੇਸ਼ ਹੈ ਅਤੇ ਖੇਤੀਬਾੜੀ ਦਾ ਧੰਦਾ ਕਰਨ ਵਾਲੇ ਘਰਾਂ ਵਿੱਚ ਲਵੇਗਾ ਆਮ ਹੁੰਦਾ ਹੈ। ਛਾਂ ਦੇ ਦੁੱਧ ਤੋਂ ਹੀ ਘਿਉਂ ਬਣਦਾ ਹੈ। ਇਸ ਲਈ ਘਰਾਂ ਵਿਚ ਘਿਉ ਆਮ ਤੌਰ 'ਤੇ ਮਿਲ ਹੀ ਜਾਂਦਾ ਹੈ। ਲੋਕ ਮੁਹਾਵਰਾ ਹੈ ਕਿ ਘਿਓ ਜੱਟੀ ਦਾ ,ਤੇਲ ਹੱਟੀ ਦਾ| (ਲੋਕ ਅਖਾਣ) ਹਿੰਦੂ ਧਰਮ ਵਿਚ ਇਸ਼ਟ/ਦੇਵਤੇ ਅੱਗੇ ਜੋਤ ਜਗਾਈ ਜਾਂਦੀ ਹੈ ਅਤੇ ਇਸ ਜੋਤ ਵਿਚ ਘਿਉ ਦੀ ਵਰਤੋਂ ਕੀਤੀ ਜਾਂਦੀ ਹੈ, ਕਿਉਂਕਿ ਘਿਉ ਨੂੰ ਸਭ ਤੋਂ ਵੱਧ ਪਵਿੱਤਰ ਮੰਨਿਆ ਗਿਆ ਹੈ। ਸਿੱਖ ਧਰਮ ਭਾਰਤੀ ਧਰਮਾਂ ਵਿੱਚ ਵਿਕਸਿਤ ਹੋਇਆ ਧਰਮ ਹੈ, ਇਸ ਲਈ ਸਿੱਖਾਂ ਵਿਚ ਵੀ ਘਿਉ ਨੂੰ ਸਭ ਤੋਂ ਵੱਧ ਪਵਿੱਤਰ ਮੰਨਿਆ ਜਾਂਦਾ ਹੈ। ਕੜਾਹ ਪ੍ਰਸਾਦਿ ਵਿਚ ਤੀਜਾ ਹਿੱਸਾ ਘਿਉ ਦਾ ਹੁੰਦਾ ਹੈ ਅੰਨੁ ਦੇਵਤਾ ਪਾਣੀ ਦੇਵਤਾ ਬੈਸੰਤਰੁ ਦੇਵਤਾ ਲੂਣੁ ਪੰਜਵਾ ਪਾਇਆ ਘਿਰਤੁ ॥ ਤਾ ਹੋਆ ਪਾਕ ਪਵਿਤੁ ॥ (ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ 473) ਗੁਰਦੁਆਰਿਆਂ ਵਿਚ ਜਗਾਈ ਜਾਂਦੀ ਜੋਤ ਵਿਚ ਘਿਉ ਵਰਤਿਆ ਜਾਂਦਾ ਹੈ। ਸ਼ੁਭ ਮੌਕਿਆਂ ਜਾਂ ਮਨੋ ਕਾਮਨਾਵਾਂ ਦੀ ਪੂਰਤੀ ਲਈ ਕੀਤੇ ਜਾਂਦੇ ਹਵਨ ਵਿਚ ਹੋਰ ਸਾਮੱਗਰੀ ਦੇ ਨਾਲ ਨਾਲ ਘਿਉ ਵੀ ਪਾਇਆ ਜਾਂਦਾ ਹੈ। ਤਿਤੁ ਘਿਇ ਹੋਮ ਜਗ ਸਦ ਪੂਜਾ ਪਇਐ ਕਾਰਜੁ (ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ 150) ਔੜਾਂ ਦੇ ਦਿਨਾਂ ਵਿਚ ਇੰਦਰ ਦੇਵਤਾ ਨੂੰ ਖ਼ੁਸ਼ ਕਰਨ ਲਈ ਜੋ ਹਵਨ ਕੀਤੇ ਜਾਂਦੇ ਹਨ, ਉਹਨਾਂ ਵਿਚ ਵਧੇਰ ਘਿਉ ਦੀ ਵਰਤੋਂ ਕੀਤੀ ਜਾਂਦੀ ਹੈ, ਕਿਉਂਕਿ ਇਹ ਵਿਸ਼ਵਾਸ ਹੈ ਕਿ ਘਿਉ ਦੇ ਅਣਬਲੇ ਕਣ ਹਵਾ ਵਿਚ ਰਲ ਕੇ ਮੀਂਹ ਲਿਆਉਣ ਦਾ ਕਾਰਨ ਬਣਦੇ ਹਨ। ਲੋਕ ਜਾਦੂ ਚਿੰਤਨ ਅਨੁਸਾਰ ਘਿਉ ਦੇ ਬਲਣ ਨਾਲ ਚੰਦਰੀਆਂ ਰੂਹਾਂ ਨੱਸ ਜਾਂਦੀਆਂ ਹਨ ਤੇ ਦੇਵਤੇ ਪ੍ਰਸੰਨ ਹੁੰਦੇ ਹਨ। ਇਸ ਨਾਲ ਵਾਤਾਵਰਣ ਵੀ ਸਾਫ਼ ਤੇ ਪਵਿੱਤਰ ਹੁੰਦਾ ਹੈ। ਇਸੇ ਲਈ ਖੁਸ਼ੀ ਦੇ ਮੌਕਿਆਂ 'ਤੇ ਘਿਉ ਦੇ ਦੀਵੇ ਬਾਲੇ ਜਾਂਦੇ ਹਨ। ਵਿਅਕਤੀ ਦੇ ਅੰਤਿਮ ਸੰਸਕਾਰ ਦੀ ਰਸਮ ਸਮੇਂ ਅਗਨ ਭੇਂਟ ਕਰਨ ਤੋਂ ਪਹਿਲਾਂ ਮੂੰਹ ਵਿਚ ਘਿਉ ਪਾਇਆ ਜਾਂਦਾ ਹੈ। ਕਈ ਲੋਕ ਆਪਣੇ ਸ਼ਰੀਕ ਨੂੰ ਇਹ ਮਿਹਣਾ ਦੇਂਦੇ ਹਨ ਕਿ ਉਹ ਉਸ ਦੇ ਮਰਨ 'ਤੇ ਘਿਉ ਦੇ ਦੀਵੇ ਬਾਲਣਗੇ। ਰਾਮਾਇਣ ਦੀ ਕਥਾ ਅਨੁਸਾਰ ਮਰਯਾਦਾ ਪਰਸ਼ੋਤਮ ਰਾਮ ਚੰਦਰ ਜੀ ਜਦੋਂ ਚੌਦਾਂ ਸਾਲਾਂ ਦੇ ਬਨਵਾਸ ਬਾਅਦ ਅਯੁਧਿਆ ਵਾਪਸ ਆਏ ਤਾਂ ਲੋਕਾਂ ਨੇ ਆਪਣੀ ਖ਼ੁਸ਼ੀ ਦਾ ਇਜ਼ਹਾਰ ਘਿਉ ਦੇ ਦੀਵੇ ਬਾਲ ਕੇ ਕੀਤਾ। ਸਿੱਖ ਇਤਿਹਾਸ ਵਿਚ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲ੍ਹੇ ਵਿੱਚੋਂ 52 ਰਾਜਿਆਂ ਸਮੇਤ ਰਿਹਾਅ ਹੋ ਕੇ ਆਏ ਤਾ ਲੋਕਾਂ ਨੇ ਖੁਸ਼ੀ ਵਿਚ ਘਿਉ ਦੇ ਦੀਵੇ ਬਾਲੇ। ਜਗਰਾਤੇ ਸਮੇਂ ਮਾਤਾ ਦੀ ਜੋਤ ਘਿਉ ਦੀ ਜੋਤ ਨਾਲ ਜਗਾਈ ਜਾਂਦੀ ਹੈ। ਇਹ ਜੋਤ ਵੀ ਇਕ ਖ਼ਾਸ ਵਿਧੀ ਨਾਲ ਪ੍ਰਗਟ ਕੀਤੀ ਜਾਂਦੀ ਹੈ, ਜੋ ਇਸ ਪ੍ਰਕਾਰ ਨਾਲ ਪ੍ਰਚੰਡ ਕੀਤੀ ਜਾਂਦੀ ਹੈ। ਪਹਿਲਾ ਮੌਲੀ ਚੰਗੀ ਤਰ੍ਹਾਂ ਘਿਉ ਵਿਚ ਭਿਉਂ ਕੇ ਇਸ ਨੂੰ ਅੱਗ ਨਾਲ ਬਾਲਿਆ ਜਾਂਦਾ ਹੈ। ਆਟੇ ਦਾ ਦੀਵਾ ਬਣਾ ਕੇ ਇਸ ਵਿਚ ਘਿਉ ਅਤੇ ਵੱਟੀ ਰੱਖ ਦਿੱਤੀ ਜਾਂਦੀ ਹੈ। ਵੱਟੀ ਦੇ ਉਪਰ ਬਲਦੀ ਮੌਲੀ ਲਟਕਾਈ ਜਾਂਦੀ ਹੈ। ਮੌਲੀ ਵਿੱਚ ਘਿਉ ਦੇ ਬਲਦੇ ਛਿੱਟੇ ਜੋਤ ਦੀ ਵੱਟੀ ਉਪਰ ਡਿਗਦੇ ਹਨ ਅਤੇ ਇਸ ਤਰ੍ਹਾਂ ਬਲਦੇ ਘਿਉ ਨਾਲ ਇਹ ਜੋਤ ਜਗਾਈ ਜਾਂਦੀ ਹੈ। ਦੇਵੀ-ਦੇਵਤਿਆਂ ਨੂੰ ਸਵੇਰ ਦੇ ਸਮੇਂ ਇਸ਼ਨਾਨ ਕਰਾਉਣ ਸਮੇਂ ਦੁੱਧ, ਦਹੀਂ, ਘਿਉ, ਸ਼ਹਿਦ ਅਤੇ ਪਾਣੀ ਪੰਜ ਪਦਾਰਥਾਂ ਦੀ ਵਰਤੋਂ ਕੀਤੀ ਜਾਂਦੀਹੈ। ਹਿਮਾਚਲ ਪ੍ਰਦੇਸ਼ ਦੇ ਪ੍ਰਸਿੱਧ ਮੰਦਰ ਚਿੰਤਪੁਰਨੀ ਵਿਖੇ ਰੋਜ਼ਾਨਾ ਇਹਨਾਂ ਪਦਾਰਥਾ ਨਾਲ ਪਿੰਡੀ ਇਸ਼ਨਾਨ ਕਰਨ ਤੋਂ ਬਾਅਦ ਮਾਤਾ ਦਾ ਸ਼ਿੰਗਾਰ ਕੀਤਾ ਜਾਂਦਾ ਹੈ। ਸਰੋਂ ਦੇ ਤੇਲ ਦਾ ਦੀਵਾ ਬਾਲਣ ਦੀ ਪ੍ਰਥਾ ਕਦੋਂ ਸ਼ੁਰੂ ਹੋਈ। ਇਸ ਬਾਰੇ ਦੱਸਣਾ ਮੁਸ਼ਕਿਲ ਹੈ। ਇਸ ਸੰਬੰਧੀ ਮਿਲਦੀਆਂ ਮਿੱਥ ਕਥਾਵਾਂ ਇਸ ਗੱਲ ਦੀ ਪੌੜਤਾ ਕਰਦੀਆਂ ਹਨ ਕਿ ਤੇਲ ਦਾ ਦੀਵਾ ਬਾਲਣ ਦੀ ਪ੍ਰਥਾ ਮਨੁੱਖੀ ਇਤਿਹਾਸ ਜਿੰਨੀ ਹੀ ਪੁਰਾਣੀ ਹੈ। ਤੇਲ ਦੇ ਦੀਵੇ ਬਾਲਣ ਸੰਬੰਧੀ ਇਕ ਮਿੱਥ-ਕਥਾ ਹੈ ਕਿ ਇਕ ਵਾਰ ਦੇਵਤੇ ਅਮਾਵਸ ਦੀ ਰਾਤ ਨੂੰ ਹਨੇਰੇ ਵਿਚ ਬੈਠੇ ਆਪੇ ਵਿਚ ਵਿਚਾਰ ਵਟਾਂਦਰਾ ਕਰ ਰਹੇ ਸਨ ਕਿ ਬਸੰਤ ਦੇਵੀ ਨੇ ਸਰੋਂ ਦੇ ਬੀਜਾਂ ਵਿੱਚੋਂ ਤੇਲ ਕੱਢ ਕੇ ਦੀਵਾ ਜਗਾਇਆ ਸੀ। ਉਸ ਸਮੇਂ ਦੇਵਤਿਆਂ ਨੇ ਵਰ ਦਿੱਤਾ ਕਿ ਜਿਥੇ ਸਰੋਂ ਦੇ ਤੇਲ ਦਾ ਦੀਵਾ ਬਲੇਗਾ, ਉਥੇ ਕੋਈ ਬਦਰੂਹ ਨਹੀਂ ਠਹਿਰੇਗੀ। ਇਸ ਸੰਬੰਧੀ ਇਕ ਹੋਰ ਮਿੱਥ ਕਥਾ ਵੀ ਪ੍ਰਚਲਿਤ ਹੈ ਕਿ ਇਕ ਵਾਰੀ ਲਕਸ਼ਮੀ ਤੇ ਸ਼ਨੀ ਦੇਵ ਵਿਚਕਾਰ ਬਹਿਸ ਸ਼ੁਰੂ ਹੋ ਗਈ ਕਿ ਦੋਵਾਂ ਵਿੱਚ ਕੋਣ ਤਾਕਤਵਰ ਹੈ। ਦੋਵਾਂ ਨੇ ਆਪਣੀਆਂ ਸ਼ਕਤੀਆਂ ਦਿਖਾਉਣ ਲਈ ਇਕ ਗਰੀਬ ਵਿਅਕਤੀ ਨੂੰ ਚੁਣ ਲਿਆ। ਲਕਸ਼ਮੀ ਨੇ ਆਪਣੀ ਅਪਾਰ ਸ਼ਕਤੀ ਨਾਲ ਉਸ ਨੂੰ ਅਮੀਰ ਬਣਾ ਦਿੱਤਾ ਅਤੇ ਸੋਨੇ ਦੇ ਮਹਿਲਾਂ ਵਿਚ ਵਸਾ ਦਿੱਤਾ। ਸ਼ਨੀ ਦੇਵਤੇ ਨੇ ਆਪਣੀ ਨਿਗਾਹ ਉਸ ਉੱਤੇ ਪਾ ਕੇ ਉਸਦੇ ਮਹਿਲ ਨੂੰ ਲੋਹੇ ਦੇ ਮਹਿਲ ਵਿਚ ਬਦਲ ਦਿੱਤਾ ਅਤੇ ਉਸਦਾ ਜੀਵਨ ਪਹਿਲਾਂ ਨਾਲੋਂ ਵੀ ਬਦਤਰ ਬਣਾ ਦਿੱਤਾ। ਇਸ ਤਰ੍ਹਾਂ ਲਕਸ਼ਮੀ ਦੇਵੀ, ਸ਼ਨੀ ਦੇਵਤੇ ਦੇ ਸਾਹਮਣੇ ਝੁੰਝਲਾ ਗਈ ਅਤੇ ਉਸਨੇ ਆਪਣੀ ਹਾਰ ਸਵੀਕਾਰ ਕਰ ਲਈ। ਇਸ ਘਟਨਾ ਤੋਂ ਬਾਅਦ ਸ਼ਨੀ ਨੇ ਕਿਹਾ ਕਿ ਲਕਸ਼ਮੀ ਦੀ ਪੂਜਾ ਤਦ ਹੀ ਸੰਪੂਰਨ ਹੋਵੇਗੀ, ਜੇਕਰ ਉਸ ਸਮੇਂ ਸਰ੍ਹੋਂ ਦੇ ਤੇਲ ਦਾ ਦੀਵਾ ਬਾਲਿਆ ਜਾਵੇ। ਸਰ੍ਹੋਂ ਦਾ ਤੇਲ ਸ਼ਨੀ ਦੀ ਹਾਜ਼ਰੀ ਦਾ ਪ੍ਰਤੀਕ ਹੈ। ਦੀਵਾਲੀ ਦੀ ਰਾਤ ਨੂੰ ਲਕਸ਼ਮੀ ਦੀ ਪੂਜਾ ਕਰਨ ਸਮੇਂ ਲੋਕ ਸਰ੍ਹੋਂ ਦੇ ਤੇਲ ਦਾ ਦੀਵਾ ਜਗਾਉਂਦੇ ਹਨ। ਕਿਸੇ ਵੀ ਸ਼ੁਭ ਕਾਰਜ ਨੂੰ ਕਰਨ ਤੋਂ ਪਹਿਲਾਂ ਤੇਲ ਚੋਣਾਂ ਜਾਂ ਤੇਲ ਦੀ ਵਰਤੋਂ ਇਸ ਗੱਲ ਦਾ ਪ੍ਰਤੀਕ ਹੈ ਕਿ ਸ਼ਨੀ ਦੇਵਤਾ ਜਾਂ ਬਦਰੂਹਾਂ ਕਿਸੇ ਵੀ ਸ਼ੁਭ ਕਾਰਜ ਵਿਚ ਵਿਘਨ ਨਾ ਪਾਉਣ। ਕੁਝ ਥਾਵਾਂ 'ਤੇ ਸੰਗਰਾਂਦ ਵਾਲੇ ਦਿਨ ਘਰ ਦੀਆਂ ਦਹਿਲੀਜ਼ਾਂ ਵਿਚ ਸਰ੍ਹੋਂ ਦਾ ਤੇਲ ਚੋਇਆ ਜਾਂਦਾ ਹੈ। ਪੀਰਾਂ-ਫ਼ਕੀਰਾਂ ਦੀਆਂ ਦਰਗਾਹਾਂ ਜਾਂ ਵਡੇਰਿਆਂ ਦੀਆਂ ਸਮਾਧਾਂ ਅਤੇ ਮੜ੍ਹੀਆਂ ਤੇ ਸਰ੍ਹੋਂ ਦੇ ਤੇਲ ਦਾ ਦੀਵਾ ਬਾਲਿਆ ਜਾਂਦਾ ਹੈ। ਇਸਲਾਮੀ ਸੱਭਿਆਚਾਰ ਵਿਚ ਮੁਰਦੇ ਨੂੰ ਕਬਰ ਵਿਚ ਦੱਬਿਆ ਜਾਂਦਾ ਹੈ। ਇਸ ਲਈ ਕਬਰ ਉੱਤੇ ਬਲਣ ਵਾਲੇ ਦੀਵੇ ਨੂੰ ਚਿਰਾਗ ਜਗਾਉਣਾ ਕਿਹਾ ਜਾਂਦਾ ਹੈ। ਲੋਕ ਧਾਰਨਾ ਹੈ ਕਿ ਚਿਰਾਗ ਜਗਾਉਣ ਨਾਲ ਵਿਅਕਤੀ ਦੀ ਮਨੋ-ਕਾਮਨਾ ਛੇਤੀ ਪੂਰੀ ਹੋ ਜਾਂਦੀ ਹੈ ਤੁਸੀਂ ਆਸੋਂ ਵੇ ਕਿਹੜੇ ਕਿਹੜੇ ਰਾਹੀਂ ਦੀਵਾ ਬਾਲ ਧਰਾ ਰਾਤੀਂ ਖ਼ਾਨਗਾਹੀਂ ਮੌਲਾ ਸਾਡਾ ਹੁਣ ਡਾਢਾ ਫ਼ਜ਼ਲ ਕਰੇਸੀ ਮਾਵਾਂ ਦੇ ਸਭ ਬੱਚੜੇ ਰੱਬਾ ਪਰਦੇਸੀ | ਘਰ ਘਰ ਬਲਦੇ ਖ਼ੈਰੀਂ ਸੋਹਣੇ ਦੀਵੇ ਸ਼ਾਲਾ ਸਾਈਂ ਸਾਹਿਬਾਂ ਦਾ ਖ਼ੋਰੀ ਜੀਵੇ। ਮੁਰਸ਼ਦ ਵੇ ਲਾਮਾਂ ਦੀ ਸੁਲਾਹ ਕਰਾ ਫੌਜਾਂ ਘਰ ਮੁੜੀ ਆ ਜਹਾਜ਼ ਕਿਨਾਰੇ ਲਾ। ਝੂਲੇ ਲਾਲ ਦੀ ਦਰਗਾਹ 'ਤੇ ਵੀ ਚਿਰਾਗ਼ ਜਗਾਏ ਜਾਂਦੇ ਹਨ, ਪਰ ਚਿਰਾਗ ਜਗਾਉਣ ਵੇਲੇ ਸਰ੍ਹੋਂ ਦੇ ਤੇਲ ਦੀ ਵਰਤੋਂ ਹੁੰਦੀ ਹੈ। ਹਿੰਦੂ ਧਰਮ ਵਿਚ ਜਿਹਨਾਂ ਮੰਦਰਾਂ ਵਿਚ ਸਨਾਤਨੀ ਵਿਧੀ ਰਾਹੀਂ ਭਗਵਾਨ ਦੀ ਪੂਜਾ ਕੀਤੀ ਜਾਂਦੀ ਹੈ, ਉਥੇ ਸਰ੍ਹੋਂ ਦੇ ਤੇਲ ਦਾ ਦੀਵਾ ਹੀ ਜਗਦਾ ਹੈ। ਸ਼ਿਵਾਲਾ ਮੰਦਰਾਂ ਵਿਚ ਆਮ ਲੋਕ ਭਾਵੇਂ ਘਿਉ ਦੀ ਜੋਤ ਜਗਾਉਂਦੇ ਹਨ, ਪਰ ਸਨਾਤਨੀ ਵਿਧੀ ਅਨੁਸਾਰ ਸ਼ਿਵ ਅਰਾਧਨਾ ਲਈ ਤੇਲ ਦਾ ਦੀਵਾ ਹੀ ਜਗਾਇਆ ਜਾਂਦਾ ਹੈ। ਇਸ ਤੋਂ ਬਿਨਾਂ ਜਿਨ੍ਹਾਂ ਮੰਦਰਾਂ ਵਿਚ ਨੌਂ-ਗ੍ਰਹਿਆਂ ਦੀ ਪੂਜਾ ਕੀਤੀ ਜਾਂਦੀ ਹੈ, ਉਥੇ ਵੀ ਸਨਾਤਨੀ ਵਿਧੀ ਅਨੁਸਾਰ ਸਰ੍ਹੋਂ ਦੇ ਤੇਲ ਦਾ ਦੀਵਾ ਹੀ ਜਗਾਇਆ ਜਾਂਦਾ ਹੈ। ਅੰਮ੍ਰਿਤਸਰ ਸ਼ਹਿਰ ਵਿਚ ਟਾਹਲੀ ਵਾਲੇ ਚੌਕ ਵਿਚ ਇਕ ਮੰਦਰ ਹੈ, ਜਿਥੇ ਸਨਾਤਨੀ ਵਿਧੀ ਰਾਹੀਂ ਨੌ ਗ੍ਰਹਿਆਂ ਦੀ ਪੂਜਾ ਕੀਤੀ ਜਾਂਦੀ ਹੈ ਅਤੇ ਸਰ੍ਹੋਂ ਦੇ ਤੇਲ ਦਾ ਦੀਵਾ ਜਗਦਾ ਹੈ। ਇਸੇ ਤਰ੍ਹਾਂ ਸਿੱਖ ਗੁਰਦੁਆਰਿਆਂ ਵਿਚ ਜਿਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਹੈ, ਉਥੇ ਘਿਉ ਦੀ ਜੋਤ ਜਗਦੀ ਹੈ ਅਤੇ ਉਹ ਗੁਰਦੁਆਰੇ ਜੋ ਸਮਾਧਾਂ ਤੇ ਉਸਰੇ ਹੋਏ ਹਨ, ਉਹਨਾਂ ਥਾਵਾਂ ਉੱਤੇ ਸਰ੍ਹੋਂ ਦੇ ਤੇਲ ਦਾ ਦੀਵਾ ਹੀ ਜਗਦਾ ਹੈ। ਅੰਮ੍ਰਿਤਸਰ ਸ਼ਹਿਰ ਦੇ ਵਿਚ ਹੀ ਗੁਰਦੁਆਰਾ ਬਾਬਾ ਬੋਤਾ ਸਿੰਘ (ਨੇੜੇ ਗੁਰਦੁਆਰਾ ਰਾਮਸਰ) ਵਿਖੇ ਸਰ੍ਹੋਂ ਦੇ ਤੇਲ ਦਾ ਦੀਵਾ ਜਗਦਾ ਹੈ। ਕਿਸੇ ਵੀ ਇਸ਼ਟ ਦੇਵਤਾ ਨੂੰ ਪ੍ਰਸੰਨ ਕਰਨ ਹਿੱਤ ਉਸ ਅੱਗੇ ਜਗਾਈ ਜੋਤਿ ਪ੍ਰਕਾਸ਼, ਚਾਨਣ, ਤੇਜ਼ ਚਮਕ ਦੀ ਪ੍ਤੀਕ ਹੈ। ਇਹ ਆਤਮਿਕ ਗਿਆਨ ਦੀ ਵੀ ਪ੍ਰਤੀਕ ਹੈ। ਇਸੇ ਲਈ ਪੂਜਾ ਦੀ ਥਾਲੀ ਵਿਚ ਫੁੱਲ, ਧੂਪ ਅਤੇ ਦੀਵਾ ਵੀ ਰੱਖਿਆ ਜਾਂਦਾ ਹੈ: ਨਾਮੁ ਤੇਰਾ ਦੀਵਾ ਨਾਮੁ ਤੇਰੋ ਬਾਤੀ ਨਾਮੁ ਤੇਰੋ ਤੇਲੁ ਲੇ ਮਾਹਿ ਪਸਾਰੇ ॥ ਨਾਮ ਤੇਰੇ ਕੀ ਜੋਤਿ ਲਗਾਈ ਭਇਓ ਉਜਿਆਰੋ ਭਵਨ ਸਗਲਾਰੇ॥ (ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ 694) ਧੂਪ ਦੀਪ ਘ੍ਰਿਤ ਸਾਜਿ ਆਰਤੀ॥ ਵਾਰਨੇ ਜਾਉ ਕਮਲਾ ਪਤੀ॥ (ਸ੍ਰੀ ਗੁਰੂ ਗ੍ਰੰਥ ਸਾਹਿਬ ਪੰਨਾ 695) ਆਰਤੀ ਅਸਲ ਵਿਚ ਵਾਰਨੇ ਦੀ ਪ੍ਰਥਾ ਦਾ ਹੀ ਰੂਪ ਹੈ। ਮੱਧਕਾਲ ਵਿਚ ਮਾਵਾਂ ਯੁੱਧ ਦੇ ਮੈਦਾਨ ਵਿੱਚ ਜਿੱਤ ਪ੍ਰਾਪਤ ਕਰਕੇ ਆਏ ਪੁੱਤਰਾਂ ਦੀ ਆਰਤੀ ਉਤਾਰਦੀਆਂ ਸਨ ਅਤੇ ਉਹਨਾਂ ਦੀਆਂ ਬਲਾਵਾਂ ਆਪਣੇ ਸਿਰ ਲੈਂਦੀਆਂ ਸਨ। ਅਜੋਕੇ ਯੁੱਗ ਵਿਚ ਵੀ ਵਾਰਨੇ ਦੀ ਰਸਮ ਪ੍ਰਚਲਿਤ ਹੈ। ਵਿਆਹ ਤੋਂ ਬਾਅਦ ਜਦੋਂ ਡੋਲੀ ਘਰ ਵਿਚ ਆਉਂਦੀ ਹੈ ਤਾਂ ਕਈ ਥਾਵਾਂ ਉੱਤੇ ਪਾਣੀ ਵਾਰਨ ਦੀ ਰਸਮ ਸਮੇਂ ਥਾਲੀ ਵਿਚ ਘਿਉ ਦਾ ਦੀਵਾ ਜਗਾ ਕੇ ਇਹ ਰਸਮ ਨਿਭਾਈ ਜਾਂਦੀ ਹੈ। ਦੀਵੇ ਵਿਚ ਹੋਰ ਮਹੱਤਵਪੂਰਨ ਚੀਜ਼ ਹੈ— ਰੂੰ ਦੀ ਬੱਤੀ ਅਤੇ ਅੱਗ |ਅੱਗ ਨੂੰ ਭਾਰਤੀ ਸੱਭਿਆਚਾਰ ਵਿਚ ਸਭ ਤੋਂ ਵੱਧ ਮਹੱਤਵਪੂਰਨ ਤੇ ਪਵਿੱਤਰ ਮੰਨਿਆ ਜਾਂਦਾ ਹੈ। ਜਾਦੂ ਚਿੰਤਨ ਅਨੁਸਾਰ ਰੂਹਾਂ ਅੱਗ ਦੇ ਨੇੜੇ ਨਹੀਂ ਆਉਂਦੀਆਂ। ਇਸੇ ਲਈ ਦੀਵੇ ਦੀ ਬਲਦੀ ਲੋਅ ਬਦਰੂਹਾਂ ਨੂੰ ਨੇੜੇ ਨਹੀਂ ਆਉਣ ਦਿੰਦੀ। ਸੂਤਕ ਵਾਲੇ ਕਮਰੇ ਵਿਚ ਬਲਦਾ ਦੀਵਾ ਇਸ ਲਈ ਰੱਖਿਆ ਜਾਂਦਾ ਹੈ। ਲੋਕ ਵਿਸ਼ਵਾਸ ਹੈ ਕਿ ਅੱਗ ਆਪਣੇ ਵਿਚ ਸਾਰੀ ਕਰੋਪੀ ਜਜ਼ਬ ਕਰਕੇ ਉਸ ਨੂੰ ਸਾੜ ਦਿੰਦੀ ਹੈ। ਇਸੇ ਲਈ ਨਜ਼ਰ ਉਤਾਰਨ ਲਈ ਇਕ ਅਜਿਹਾ ਟੂਣਾ ਪ੍ਰਚਲਿਤ ਹੈ। ਜਿਸ ਆਦਮੀ ਨੂੰ ਨਜ਼ਰ ਲੱਗੀ ਹੋਵੇ, ਉਸ ਦੀ ਨਜ਼ਰ ਉਤਾਰਨ ਲਈ ਰੂੰ ਦੀ ਬੱਤੀ ਨੂੰ ਸਰ੍ਹੋਂ ਦੇ ਤੇਲ ਵਿਚ ਭਿਉਂ ਲਿਆ ਜਾਂਦਾ ਹੈ, ਫਿਰ ਉਸ ਵਿਅਕਤੀ ਦੇ ਸਾਰੇ ਸਰੀਰ ਤੋਂ ਇੱਕੀ ਵਾਰ ਉਹ ਬੱਤੀ ਬਾਲ ਕੇ ਵਾਰੀ ਜਾਂਦੀ ਹੈ । ਉਸ ਬੱਤੀ ਨੂੰ ਪੁੱਠਿਆਂ ਕਰਕੇ ਕਿਸੇ ਉੱਚੀ ਥਾਂ 'ਤੇ ਟੰਗ ਦਿੱਤਾ ਜਾਂਦਾ ਹੈ। ਲੋਕ ਵਿਸ਼ਵਾਸ ਹੈ ਕਿ ਜੇਕਰ ਉਸ ਵਿਅਕਤੀ ਨੂੰ ਨਜ਼ਰ ਲੱਗੀ ਹੋਵੇ ਤਾਂ ਉਸ ਬੱਤੀ ਵਿੱਚੋਂ ਸ਼ਾ... ਦੀ ਆਵਾਜ਼ ਆਉਂਦੀ ਹੈ ਅਤੇ ਇਹ ਆਵਾਜ਼ ਤਦ ਤਕ ਆਉਂਦੀ ਰਹਿੰਦੀ ਹੈ, ਜਦ ਤਕ ਨਜ਼ਰ ਸੜ ਨਾ ਜਾਵੇ। ਦੀਵੇ ਨਾਲ ਸਬੰਧਿਤ ਕਈ ਲੋਕ ਵਿਸ਼ਵਾਸ ਵੀ ਪ੍ਰਚਲਿਤ ਹਨ। ਦੀਵਾ ਮਨੁੱਖੀ ਸਰੀਰ ਦਾ ਪ੍ਰਤੀਕ ਹੈ। ਲੋਕ ਵਿਸ਼ਵਾਸ ਹੈ ਕਿ ਜਿੰਨੀ ਦੇਰ ਤਕ ਸਰੀਰ ਵਿਚ ਸਵਾਸਾਂ ਦਾ ਤੇਲ ਹੈ, ਉਤਨਾ ਹੀ ਚਿਰ ਮਨੁੱਖੀ ਸਰੀਰ ਜੀਵੰਤ ਰਹਿੰਦਾ ਹੈ, ਜਦੋਂ ਸਰੀਰ ਵਿੱਚ ਸਵਾਸ ਰੂਪੀ ਤੇਲ ਖਤਮ ਹੋ ਜਾਂਦਾ ਹੈ ਤਾਂ ਫਿਰ ਦੀਵਾ ਬੁੱਝ ਜਾਂਦਾ ਹੈ। ਜਬ ਲਗੁ ਤੇਲੁ ਦੀਵੇ ਮੁਖਿ ਬਾਤੀ ਤਬ ਸੁਝੈ ਸਭੁ ਕੋਈ ॥ ਤੇਲ ਜਲੇ ਬਾਤੀ ਠਹਰਾਨਾ ਸੁੰਨਾ ਮੰਦਰੁ ਹੋਈ ॥ (ਸ੍ਰੀ ਗੂਰੁ ਗ੍ੰਥ ਸਾਹਿਬ ,ਪੰਨਾ 477-78) ਬਾਤੀ ਸੂਕੀ ਤੇਲੁ ਨਿਖੂਟਾ || ਮੰਦਲੁ ਨ ਬਾਜੈ ਨਟੁ ਪੈ ਸੂਤਾ ॥ ਬੁਝਿ ਗਈ ਅਗਨਿ ਨ ਨਿਕਸਿਓ ਧੂੰਆ॥ ਰਵਿ ਰਹਿਆ ਏਕੁ ਅਵਰੁ ਨਹੀ ਦੂਆ ॥ (ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ ੨੮੪) ਹਿੰਦੂ ਧਰਮ ਵਿਚ ਜਦੋਂ ਕੋਈ ਵਿਅਕਤੀ ਮਰਨ ਲੱਗਦਾ ਹੈ ਤਾਂ ਉਸਦੇ ਸਿਰ ਵਾਲੇ ਪਾਸੇ ਕਣਕ ਦੇ ਢੇਰ ਤੇ ਆਟੇ ਦਾ ਦੀਵਾ ਜਗਾ ਕੇ ਰੱਖਿਆ ਜਾਂਦਾ ਹੈ। ਇਹ ਦੀਵਾ ਇਸ ਤਰ੍ਹਾਂ ਰੱਖਿਆ ਜਾਂਦਾ ਹੈ ਕਿ ਦੀਵੇ ਦੀ ਲੋਅ ਉਸ ਵਿਅਕਤੀ ਦੀਆਂ ਅੱਖਾਂ ਵਿਚ ਪਵੇ। ਇਹ ਮੰਨਿਆ ਜਾਂਦਾ ਹੈ ਕਿ ਜਦੋਂ ਤਕ ਦੀਵੇ ਦੀ ਲੋਅ ਵਿਅਕਤੀ ਦੀਆਂ ਅੱਖਾਂ ਵਿਚ ਰਹਿੰਦੀ ਹੈ, ਤਦ ਤੱਕ ਉਸ ਦੇ ਅੰਦਰ ਸਵਾਸ ਚਲਦੇ ਹਨ। ਇਸ ਰਸਮ ਨੂੰ ਦੀਵਾ ਵੱਟੀ ਦੀ ਰਸਮ ਕਿਹਾ ਜਾਂਦਾ ਹੈ| ਲੰਕਾ ਸਾ ਕੋਟੁ ਸਮੁੰਦ ਸੀ ਖਾਈ ॥ ਤਿਹ ਰਾਵਨ ਘਰ ਖਬਰਿ ਨ ਪਾਈ ॥ ਕਿਆ ਮਾਗਉ ਕਿਛੁ ਥਿਰੁ ਨ ਰਹਾਈ ॥ ਦੇਖਤ ਲੋਕ ਚਲਿਓ ਜਗੁ ਜਾਈ॥ ਇੱਕ ਲਖੁ ਪੂਤ ਸਵਾ ਲਖੁ ਨਾਹੀ ॥ ਵਿਚ ਰਾਵਨ ਘਰ ਦੀਆ ਨ ਬਾਣੀ ॥ ( ਸ੍ਰੀ ਗੂਰੁ ਗ੍ਰੰਥ ਸਾਹਿਬ, ਪੰਨਾ 481) ਇਕ ਹੋਰ ਧਾਰਨਾ ਹੈ ਕਿ ਜਦੋਂ ਮੈਡੀਕਲ ਸਾਇੰਸ ਵਿਕਸਿਤ ਨਹੀਂ ਸੀ ਹੋਈ ਤਾਂ ਕਈ ਵਿਅਕਤੀਆਂ ਦੇ ਅੰਤਿਮ ਚਲਦੇ ਸਵਾਸਾਂ ਬਾਰੇ ਪਤਾ ਨਹੀਂ ਸੀ ਲੱਗਦਾ .
ਹੀਰ ਰਾਂਝਾ (ਸ਼ਾਹਮੁਖੀ ਪੰਜਾਬੀ: ﮨﯿﺮ ﺭﺍﻧﺠﮭﺎ) ਪੰਜਾਬ ਦੀਆਂ ਚਾਰ ਪ੍ਰਸਿੱਧ ਪ੍ਰੀਤ ਕਹਾਣੀਆਂ ਵਿੱਚੋਂ ਇੱਕ ਹੈ। ਇਸ ਤੋਂ ਇਲਾਵਾ ਮਿਰਜ਼ਾ ਸਾਹਿਬਾ, ਸੱਸੀ ਪੁੰਨੁੰ ਅਤੇ ਸੋਹਣੀ ਮਹੀਵਾਲ ਬਾਕੀ ਤਿੰਨ ਹਨ। ਇਸ ਕਹਾਣੀ ਉੱਤੇ ਸੈਂਕੜੇ ਕਿੱਸੇ ਲਿਖੇ ਜਾ ਚੁੱਕੇ ਹਨ ਲੇਕਿਨ ਸਭ ਤੋਂ ਪ੍ਰਸਿੱਧ ਵਾਰਿਸ ਸ਼ਾਹ ਦਾ ਕਿੱਸਾ ਹੀਰ ਵਾਰਿਸ ਸ਼ਾਹ ਹੈ। ਦਾਮੋਦਰ ਦਾਸ ਅਰੋੜਾ, ਮੁਕਬਲ ਅਤੇ ਅਹਿਮਦ ਗੁੱਜਰ ਅਤੇ ਕਈ ਹੋਰ ਕਿੱਸਾਕਾਰਾਂ ਨੇ ਵੀ ਇਸਦੇ ਆਪਣੇ-ਆਪਣੇ ਰੂਪ ਲਿਖੇ ਹਨ। ਇਸ ਕਿੱਸੇ ਦੀ ਕਹਾਣੀ 15ਵੀ ਸਦੀ ਦੇ ਆਰੰਭ ਵਿੱਚ ਅਰਥਾਤ 1402 ਈ. ਹੀਰ ਦੇ ਜਨਮ ਤੋਂ ਸੁਰੂ ਹੁੰਦੀ ਹੈ ਅਤੇ 1452 ਈ.
ਸਿੱਖੀ ਵਿੱਚ, ਪੰਜ ਕਕਾਰ ਉਹ ਪੰਜ ਚਿੰਨ੍ਹ ਹਨ ਜਿਹਨਾਂ ਨੂੰ ਹਰ ਵਖਤ ਪਹਿਨਣ ਦਾ ਹੁਕਮ ਗੁਰੂ ਗੋਬਿੰਦ ਸਿੰਘ ਵਲੋਂ ਸੰਨ 1699 ਈ ਨੂੰ ਖ਼ਾਲਸਈ ਸਿੱਖਾਂ ਲਈ ਹੋਇਆ। ਉਹ ਹਨ: ਕੇਸ, ਦਸਤਾਰ ਜਾਂ ਕਪੜੇ ਨਾਲ ਢੱਕੇ ਨਾ-ਕੱਟੇ ਵਾਲ; ਕੰਘਾ, ਕੇਸਾਂ ਦੀ ਸਫਾਈ ਸੰਭਾਲ ਵਾਸਤੇ ਛੋਟਾ ਲੱਕੜ ਦਾ ਬਰੀਕ ਦੰਦਿਆਂ ਵਾਲਾ ਸੰਦ; ਕੜਾ, ਵੀਣੀ ਦੇ ਦੁਆਲੇ ਪਉਣ ਵਾਲਾ ਲੋਹੇ ਜਾਂ ਇਸਪਾਤ ਦਾ ਬਣਿਆ ਕੰਗਣ; ਕਛਹਿਰਾ, ਦੋ ਮੋਰੀਆਂ ਵਾਲਾ ਕਛਾ; ਕਿਰਪਾਨ, ਲੋਹੇ ਜਾਂ ਇਸਪਾਤ ਦੀ ਬਣੀ ਤਲਵਾਰ।
ਚਾਦਰ ਹੇਠਲਾ ਬੰਦਾ ਕਹਾਣੀ-ਸੰਗ੍ਰਹਿ ਸੁਖਵੰਤ ਕੌਰ ਮਾਨ ਦੁਆਰਾ ਰਚਿਤ ਹੈੈ। ਸੁਖਵੰਤ ਕੌਰ ਮਾਨ ਇੱਕ ਅਜਿਹੀ ਇਸਤਰੀ ਲੇਖਿਕਾ ਹੈ, ਜੋ ਇਸਤਰੀ ਲੇਖਿਕਾ ਨਹੀਂ ਸਗੋਂ ਇਸ ਤੋਂ ਵਧੇਰੇ ਹੈ। ਇਸ ਲੇਖਿਕਾ ਦੀਆਂ ਰਚਨਾਵਾਂ ਔਰਤਾਂ ਤੱਕ ਹੀ ਸੀਮਿਤ ਨਹੀਂ ਸਗੋਂ ਸਮੁੱਚੀ ਮਾਨਵੀ ਹੋਂਦ ਨੂੰ ਸਨਮੁੱਖ ਹੁੰਦੀਆਂ ਹਨ। ਚਾਦਰ ਹੇਠਲਾ ਬੰਦਾ ਕਹਾਣੀ-ਸੰਗ੍ਰਹਿ ਇਸ ਦੀ ਪ੍ਰਤੱਖ ਗਵਾਹੀ ਭਰਦਾ ਹੈ। ਇਸ ਸੰਗ੍ਰਹਿ ਦੀਆਂ ਕਹਾਣੀਆਂ ਮਾਨਵ ਦੇ ਦੁਖਾਂਤ ਦੀਆਂ ਬਾਤਾਂ ਪਾਉਂਦੀਆਂ ਹਨ। "ਚੇਤਨਾ ਪ੍ਰਕਾਸ਼ਨ" ਦੁਆਰਾ 2004 ਈ: 'ਚ ਪਹਿਲੀ ਵਾਰ ਛਾਪਿਆ ਇਹ ਕਹਾਣੀ ਸੰਗ੍ਰਹਿ ਸਮਾਜਿਕ ਜੀਵਨ ਦੇ ਵੱਖ-ਵੱਖ ਪਹਿਲੂਆਂ ਨੂੰ ਉਜਾਗਰ ਕਰਦਾ ਹੈ। ਕੁਝ ਕਹਾਣੀਆਂ ਲੇਖਿਕਾ ਦੀ ਆਪਦੀ ਤ੍ਰਾਸਦੀ ਨੂੰ ਬਿਆਨਦੀਆਂ ਹਨ। ਜਿਵੇਂ ਕਹਾਣੀ "ਸੱਪ ਤੇ ਸ਼ਹਿਰ" ਅਤੇ "ਦੇਰ ਆਇਤ ਦਰੁਸਤ ਆਇਤ"। 'ਚਾਦਰ ਹੇਠਲਾ ਬੰਦਾ' ਕਹਾਣੀ-ਸ੍ਰੰਗਹਿ ਕਹਾਣੀਕਾਰ ਦੀ ਦੂਰ-ਦ੍ਰਿਸ਼ਟੀ ਦਾ ਪ੍ਰਮਾਣ ਹੈ, ਇਸੇ ਕਰਕੇ "ਸੁਖਵੰਤ ਕੌਰ ਮਾਨ" ਇਸਤਰੀ ਲੇਖਿਕਾ ਤੋਂ ਵਧੇਰੇ ਸਮੁੱਚੀ ਮਾਨਵ-ਜਾਤੀ ਨੂੰ ਸਨਮੁੱਖ ਹੁੰਦੀ ਲੇਖਿਕਾ ਹੈ। ਜਿਸ ਕਰਕੇ ਸੁਖਵੰਤ ਕੌਰ ਮਾਨ ਆਪਣੀ ਸਮਕਾਲੀ ਇਸਤਰੀ ਲੇਖਿਕਾਵਾਂ ਤੋਂ ਕਿਤੇ ਅੱਗੇ ਹੈ।
ਕਬੀਲਾ ਪਰਿਵਾਰਾਂ ਦੇ ਅਜਿਹੇ ਸਮਾਜਕ ਸਮੂਹ ਨੂੰ ਕਿਹਾ ਜਾਂਦਾ ਹੈ ਜਿਸ ਨੇ ਇੱਕ ਵਿਸ਼ੇਸ਼ ਨਾਂ ਅਪਣਾਇਆ ਹੁੰਦਾ ਹੈ, ਬੋਲੀ ਸਾਂਝੀ ਹੁੰਦੀ ਹੈ, ਕਾਰੋਬਾਰ ਇਕ ਕਿਸਮ ਦਾ ਹੁੰਦਾ ਹੈ, ਸਭਿਆਚਾਰਕ ਇਕਸਾਰਤਾ ਹੁੰਦੀ ਹੈ ਅਤੇ ਇਕ ਨਿਸ਼ਚਿਤ ਖੇਤਰ ਵਿਚ ਰਹਿੰਦਾ ਹੈ ਜਾਂ ਘੁੰਮਦਾ -ਫਿਰਦਾ ਹੈ ।ਇਹ ਸਮਾਜਕ ਸਮੂਹ ਆਪਸਦਾਰੀ ਅਤੇ ਪਰਸਪਰਤਾ ਪੱਖੋਂ ਚੰਗੀ ਤਰ੍ਹਾਂ ਸੰਗਠਿਤ ਹੁੰਦਾ ਹੈ ।ਇਸ ਅੰਦਰ ਬਹੁਤ ਸਾਰੇ ਛੋਟੇ-ਮੋਟੇ ਪਰਿਵਾਰਾਂ, ਘਰਾਣਿਆਂ ਅਤੇ ਖਾਨਦਾਨਾਂ ਵਰਗੇ ਉਪ ਸਮੂਹ ਸ਼ਾਮਿਲ ਹੁੰਦੇ ਹਨ ।ਸਧਾਰਨ ਰੂਪ ਵਿਚ ਹਰ ਕਬੀਲਾ ਆਪਣੇ ਵਡੇਰੇ ਪੁਰਖ ਅਤੇ ਕਬੀਲੇ ਦੇ ਸਰਪ੍ਰਸਤ ਦੇਵਤੇ ਜਾਂ ਦੇਵੀ ਦੀ ਮਾਨਤਾ ਕਰਦਾ ਹੈ ।ਕਬੀਲੇ ਅੰਦਰਲੇ ਪਰਿਵਾਰਾਂ ਵਿਚਕਾਰ ਖੂਨ ਦੀ ਸਾਂਝ ਹੁੰਦੀ ਹੈ ।ਇਸ ਤੋਂ ਇਲਾਵਾ ਇਹ ਸਾਂਝੀਆਂ ਧਾਰਮਿਕ ਤੇ ਸਮਾਜਕ ਰਹੁ-ਰੀਤਾਂ ਅਤੇ ਆਰਥਿਕ ਕਾਰਜਾਂ ਰਾਹੀਂ ਹੋਰ ਵੀ ਗੂੜ੍ਹੇ ਸੰਬਧੀ ਹੁੰਦੇ ਹਨ ।
ਸਮਾਜਕ ਰੁਤਬਾ ਸਮਾਜਕ ਮੁੱਲ ਦਾ ਮਾਪ ਹੈ। ਵਧੇਰੇ ਵਿਸ਼ੇਸ਼ ਤੌਰ ਤੇ, ਇਹ ਇੱਕ ਸਮਾਜ ਵਿੱਚ ਲੋਕਾਂ, ਸਮੂਹਾਂ ਅਤੇ ਸੰਗਠਨਾਂ ਨੂੰ ਸਤਿਕਾਰ, ਸਨਮਾਨ, ਯੋਗਤਾ ਅਤੇ ਸਤਿਕਾਰ ਦੇ ਅਨੁਸਾਰੀ ਪੱਧਰ ਦਾ ਹਵਾਲਾ ਦਿੰਦਾ ਹੈ। ਕੁਝ ਲੇਖਕਾਂ ਨੇ ਇੱਕ ਸਮਾਜਿਕ ਤੌਰ ਤੇ ਮਹੱਤਵਪੂਰਣ ਭੂਮਿਕਾ ਜਾਂ ਸ਼੍ਰੇਣੀ ਦਾ ਹਵਾਲਾ ਵੀ ਦਿੱਤਾ ਹੈ ਜਿਸ ਵਿਅਕਤੀ ਨੂੰ ਇੱਕ "ਰੁਤਬਾ" ਵਜੋਂ ਮੰਨਿਆ ਜਾਂਦਾ ਹੈ (ਜਿਵੇਂ ਕਿ ਲਿੰਗ, ਸਮਾਜਕ ਵਰਗ, ਜਾਤੀ, ਅਪਰਾਧਿਕ ਦੋਸ਼ੀ ਹੋਣਾ, ਮਾਨਸਿਕ ਬਿਮਾਰੀ ਹੋਣਾ ਆਦਿ)। ਸਥਿਤੀ ਇਸ ਵਿਸ਼ਵਾਸ ਵਿੱਚ ਅਧਾਰਤ ਹੁੰਦੀ ਹੈ ਕਿ ਇੱਕ ਸਮਾਜ ਦੇ ਮੈਂਬਰਾਂ ਦਾ ਵਿਸ਼ਵਾਸ ਹੈ ਕਿ ਤੁਲਨਾਤਮਕ ਤੌਰ ਤੇ ਵਧੇਰੇ ਜਾਂ ਘੱਟ ਸਮਾਜਕ ਮੁੱਲ ਰੱਖਦਾ ਹੈ। ਪਰਿਭਾਸ਼ਾ ਦੁਆਰਾ, ਇਹ ਵਿਸ਼ਵਾਸ ਸਮਾਜ ਦੇ ਮੈਂਬਰਾਂ ਵਿੱਚ ਵਿਆਪਕ ਤੌਰ ਤੇ ਸਾਂਝੇ ਕੀਤੇ ਜਾਂਦੇ ਹਨ। ਜਿਵੇਂ ਕਿ, ਲੋਕ ਸਰੋਤਾਂ, ਲੀਡਰਸ਼ਿਪ ਅਹੁਦਿਆਂ ਅਤੇ ਸ਼ਕਤੀ ਦੇ ਹੋਰ ਕਿਸਮਾਂ ਨੂੰ ਨਿਰਧਾਰਤ ਕਰਨ ਲਈ ਸਥਿਤੀ ਦੀ ਲੜੀ ਦੀ ਵਰਤੋਂ ਕਰਦੇ ਹਨ। ਅਜਿਹਾ ਕਰਦਿਆਂ, ਇਹ ਸਾਂਝੇ ਸੱਭਿਆਚਾਰਕ ਵਿਸ਼ਵਾਸ ਸਰੋਤਾਂ ਅਤੇ ਸ਼ਕਤੀ ਦੀਆਂ ਅਸਮਾਨ ਵੰਡਾਂ ਨੂੰ ਕੁਦਰਤੀ ਅਤੇ ਨਿਰਪੱਖ ਦਿਖਾਈ ਦਿੰਦੇ ਹਨ, ਸਮਾਜਿਕ ਪੱਧਰ ਦੀਆਂ ਪ੍ਰਣਾਲੀਆਂ ਦਾ ਸਮਰਥਨ ਕਰਦੇ ਹਨ। ਮਨੁੱਖੀ ਸਮਾਜਾਂ ਵਿੱਚ ਸਥਿਤੀ ਦੇ ਢਾਂਚੇ ਸਰਬ ਵਿਆਪਕ ਜਾਪਦੇ ਹਨ, ਉੱਚ ਪੱਧਰਾਂ 'ਤੇ ਕਾਬਜ਼ ਲੋਕਾਂ ਨੂੰ ਮਹੱਤਵਪੂਰਣ ਲਾਭ ਦਿੰਦੇ ਹਨ, ਜਿਵੇਂ ਕਿ ਬਿਹਤਰ ਸਿਹਤ, ਸਮਾਜਿਕ ਪ੍ਰਵਾਨਗੀ, ਸਰੋਤ, ਪ੍ਰਭਾਵ ਅਤੇ ਆਜ਼ਾਦੀ।
ਬੁੱਲ੍ਹੇ ਸ਼ਾਹ (1680-1758) ਇੱਕ ਸੂਫੀ ਸੰਤ ਅਤੇ ਪੰਜਾਬੀ ਦੇ ਵੱਡੇ ਕਵੀ ਸਨ। ਪੰਜਾਬੀ ਸੂਫ਼ੀ ਕਾਵਿ ਦੇ ਚਾਰ ਮੀਨਾਰਾਂ - ਬਾਬਾ ਫਰੀਦ, ਸ਼ਾਹ ਹੁਸੈਨ, ਸੁਲਤਾਨ ਬਾਹੂ ਅਤੇ ਬੁੱਲ੍ਹੇ ਸ਼ਾਹ- ਵਿੱਚ ਗਿਣਿਆ ਜਾਂਦਾ ਹੈ। ਉਹਨਾਂ ਦਾ ਅਸਲੀ ਨਾਮ "ਅਬਦੁੱਲਾ ਸ਼ਾਹ" ਸੀ ਅਤੇ ਉਹ ਇਸਲਾਮ ਦੇ ਅੰਤਿਮ ਨਬੀ ਮੁਹੰਮਦ ਦੀ ਪੁਤਰੀ ਫਾਤਿਮਾ ਦੇ ਬੰਸ ਵਿੱਚਂ ਸਨ। ਉਹਨਾਂ ਦੀਆਂ ਲਿਖੀਆਂ ਕਾਫੀਆਂ ਅੱਜ ਵੀ ਪਾਰ ਰਾਸ਼ਟਰੀ ਹਿੰਦੁਸਤਾਨੀ ਖਿੱਤੇ ਵਿੱਚ ਬੜੇ ਸ਼ੌਕ ਨਾਲ ਗਾਈਆਂ ਤੇ ਸੁਣੀਆਂ ਜਾਂਦੀਆਂ ਹਨ।
ਹੋਂਸ਼ੂ (ਜਾਪਾਨੀ: 本州, ਅੰਗਰੇਜ਼ੀ: Honshu) ਜਾਪਾਨ ਦਾ ਸਭ ਤੋਂ ਵੱਡਾ ਟਾਪੂ ਹੈ। ਇਹ ਸੁਗਾਰੂ ਪਣਜੋੜ ਦੇ ਪਾਰ ਹੋੱਕਾਇਦੋ ਟਾਪੂ ਤੋਂ ਦੱਖਣ ਵੱਲ, ਸੇਤੋ ਅੰਦਰੂਨੀ ਸਾਗਰ ਦੇ ਪਾਰ ਸ਼ਿਕੋਕੂ ਟਾਪੂ ਦੇ ਉੱਤਰ ਵਿੱਚ ਅਤੇ ਕਾਨਮੋਨ ਪਣਜੋੜ ਦੇ ਪਾਰ ਕਿਊਸ਼ੂ ਟਾਪੂ ਤੋਂ ਪੂਰਬ-ਉੱਤਰ ਵਿੱਚ ਸਥਿਤ ਹੈ। ਹੋਂਸ਼ੂ ਦੁਨੀਆ ਦਾ ਸੱਤਵਾਂ ਸਭ ਤੋਂ ਵੱਡਾ ਟਾਪੂ ਹੈ ਅਤੇ ਇੰਡੋਨੇਸ਼ੀਆ ਦੇ ਜਾਵਾ ਟਾਪੂ ਦੇ ਬਾਅਦ ਸੰਸਾਰ ਦਾ ਦੂਜਾ ਸਭ ਤੋਂ ਜ਼ਿਆਦਾ ਵਸੋਂ ਵਾਲਾ ਟਾਪੂ ਵੀ ਹੈ। ਜਾਪਾਨ ਦੀ ਰਾਜਧਾਨੀ ਟੋਕੀਓ, ਹੋਂਸ਼ੂ ਦੇ ਮੱਧ-ਪੂਰਬ ਵਿੱਚ ਸਥਿਤ ਹੈ। ਹੋਂਸ਼ੂ ’ਤੇ ਸੰਨ 2005 ਵਿੱਚ 10.3 ਕਰੋੜ ਲੋਕ ਰਹਿੰਦੇ ਸਨ। ਇਸਦਾ ਖੇਤਰਫ਼ਲ 2,27,962 ਵਰਗ ਕਿਲੋਮੀਟਰ ਹੈ।
ਸੰਤ ਸਿੰਘ ਸੇਖੋਂ(ਪੰਜਾਬੀ ਸਾਹਿਤ ਆਲੋਚਨਾ ਵਿੱਚ ਦੇਣ)
ਪੰਜਾਬੀ ਸਾਹਿਤ ਵਿੱਚ ਆਧੁਨਿਕ ਆਲੋਚਨਾ ਦਾ ਆਰੰਭ ਮੱਧਕਾਲ ਸਾਹਿਤ ਨੂੰ ਵਿਚਾਰਦੇ ਹੋਏ ਟਿੱਪਣੀਆਂ, ਵਿਖਿਆਨਾ ਆਦਿ ਦੇ ਰੂਪ ਵਿੱਚ ਸ਼ੁਰੂ ਹੋਇਆ। ਸ਼ੁਰੂਆਤੀ ਪੜਾਅ ਦੌਰਾਨ ਮੌਲਾ ਬਖ਼ਸ਼ ਕੁਸ਼ਤਾ, ਬਾਵਾ ਬੁੱਧ ਸਿੰਘ, ਪ੍ਰੋ. ਪੂਰਨ ਸਿੰਘ, ਪ੍ਰਿੰਸੀਪਲ ਤੇਜਾ ਸਿੰਘ ਅਤੇ ਮੋਹਨ ਸਿੰਘ ਦੀਵਾਨਾ ਆਦਿ ਆਲੋਚਕਾਂ ਨੇ ਲੋਕ ਸਾਹਿਤ, ਮੱਧਕਾਲੀਨ ਕਾਫ਼ੀਆ, ਕਬਿਤ, ਸ਼ਲੋਕ ਆਦਿ ਸਾਹਿਤ ਰੂਪ ਦਾ ਆਪਣੀ ਸਮਝ ਅਤੇ ਧਾਰਮਿਕ ਬਿਰਤੀ ਅਨੁਸਾਰ ਅਲੋਚਨਾਤਮਕ ਵਿਖਿਆਨ ਕੀਤਾ। ਇਨ੍ਹਾਂ ਆਲੋਚਕਾਂ ਦੀ ਆਲੋਚਨਾ ਪ੍ਰਣਾਲੀ ਪ੍ਰਸ਼ੰਸ਼ਾਵਾਦੀ, ਪ੍ਰਭਾਵਵਾਦੀ ਸੀ ਜੋ ਪੂਰਵ ਸੇਖੋਂ ਸਾਹਿਤ ਨੂੰ ਸਾਂਭਦੇ ਹੋਏ ਇਸਦੀ ਵਡਿਆਈ ਕਰਦੇ ਹਨ। ਪਰ ਇਹਨਾਂ ਸਾਹਿਤਕ ਆਲੋਚਕਾਂ ਦੀ ਆਲੋਚਨਾ ਸਿਧਾਂਤਕ ਪਹਿਲੂਆਂ ਉੱਪਰ ਖਰੀ ਨਹੀਂ ਉੱਤਰਦੀ। ਆਧੁਨਿਕ ਪੰਜਾਬੀ ਸਾਹਿਤ ਵਿੱਚ ਸਿਧਾਂਤਕ ਆਲੋਚਨਾ ਦਾ ਮੋਢੀ ਸੰਤ ਸਿੰਘ ਸੇਖੋਂ ਨੂੰ ਪ੍ਰਵਾਨਿਆ ਗਿਆ ਹੈ। ਸੰਤ ਸਿੰਘ ਸੇਖੋਂ ਪੰਜਾਬੀ ਸਾਹਿਤ ਉੱਪਰ ਮਾਰਕਸਵਾਦੀ ਸਿਧਾਂਤ ਨੂੰ ਅਪਣਾ ਕੇ ਸਹਿਤਕ ਰਚਨਾਵਾਂ ਨੂੰ ਜਾਂਚਣ ਦੀ ਇੱਕ ਨਵੀਂ ਤਰਕਸ਼ੀਲ ਸਿਧਾਂਤਕ ਦ੍ਰਿਸ਼ਟੀ ਦਿੰਦਾ ਹੈ। ਸੇਖੋਂ ਦੇ ਸਮਕਾਲੀ ਪੰਜਾਬੀ ਆਲੋਚਕ ਪ੍ਰੋ. ਕਿਸ਼ਨ ਸਿੰਘ, ਡਾ.ਅਤਰ ਸਿੰਘ, ਨਜ਼ਮ ਹੁਸੈਨ ਸਯੱਦ ਹਨ। ਸਮਕਾਲੀ ਆਲੋਚਕ ਪ੍ਰੋ.
ਰੀਤੀ ਰਿਵਾਜ ਸ਼ਬਦ ਅੰਗਰੇਜੀ ਦੇ ਪਦ ritual ਦੇ ਪੰਜਾਬੀ ਅਨੁਵਾਦ ਵਜੋਂ ਵਰਤਿਆ ਗਿਆ ਹੈ। ਸਮਾਜ ਦੇ ਸਮਾਂ ਵਿਹਾ ਚੁੱਕੇ ਕਾਰਜ ਜਦੋਂ ਆਪਣੇ ਸਾਰਥਕ ਪ੍ਰਕਾਰਜ ਤੋਂ ਮੁਕਤ ਹੋ ਕੇ ਪ੍ਰਤੀਕ ਰੂਪ ਵਿੱਚ ਕੀਤੇ ਜਾਂਦੇ ਹਨ, ਤਾਂ ਉਹ ਰਸਮਾਂ ਅਖਵਾਉਂਦੇ ਹਨ। ਪੰਜਾਬ ਵਿੱਚ ਅਜਿਹੇ ਅਨੇਕਾ ਕਾਰਜ ਹਨ, ਜਿਨਾ ਦੀ ਪਹਿਲਾ ਕਦੀ ਮਹੱਤਤਾ ਸੀ, ਪਰ ਹੁਣ ਉਹ ਵੇਲਾ ਵਿਹਾ ਚੁਕੇ ਹਨ ਪਰ ਇਹ ਪ੍ਰਕਾਰਜ ਪ੍ਰਤੀਕ ਰੂਪ ਵਿੱਚ ਅੱਜ ਵੀ ਨਿਭਾਏ ਜਾਂਦੇ ਹਨ। ਜਿਸ ਤਰਾਂ ਉਹਨਾਂ ਦਾ ਵਾਸਤਵਿਕ ਅਮਲ ਹੋਇਆ ਕਰਦਾ ਸੀ। ਵਿਅਕਤੀ ਜੀਵਨ ਨਾਲ ਸਬੰਧਿਤ ਅਜਿਹਾ ਕੋਈ ਮੌਕਾ ਨਹੀਂ ਜਦੋਂ ਕੋਈ ਰਸਮ ਨਾ ਕੀਤੀ ਜਾਂਦੀ ਹੋਵੇ। ਵਿਅਕਤੀ ਜੀਵਨ ਦੀਆਂ ਤਿੰਨ ਅਵਸਥਾਵਾਂ ਪ੍ਰਮੁੱਖ ਮੰਨੀਆਂ ਜਾਂਦੀਆਂ ਹਨ। ਜਨਮ ਵਿਆਹ ਮੌਤ ਉਹਨਾਂ ਨਾਲ ਸਬੰਧਿਤ ਰਸਮਾਂ ਹੇਠ ਲਿਖੇ ਹਨ: -
ਸੁਰਜੀਤ ਪਾਤਰ (ਜਨਮ 14 ਜਨਵਰੀ 1945) ਇੱਕ ਪੰਜਾਬੀ ਸ਼ਾਇਰ ਹੈ। ਉਸਨੇ 1960ਵਿਆਂ ਵਿੱਚ ਆਪਣੀਆਂ ਕਵਿਤਾਵਾਂ ਪ੍ਰਕਾਸ਼ਿਤ ਕਰਨੀਆਂ ਸ਼ੁਰੂ ਕੀਤੀਆਂ ਸਨ ਅਤੇ ਅੱਜ ਤੱਕ ਨਿਰੰਤਰ ਕਾਵਿ-ਸਿਰਜਣਾ ਵਿੱਚ ਕਰਮਸ਼ੀਲ ਹੈ। ਉਹਦੀ ਸਖਸ਼ੀਅਤ 'ਕਵਿਤਾ ਦੀ ਵਿਆਪਕ ਸਮਾਜਿਕ ਅਪੀਲ ਤੇ ਗੰਭੀਰਤਾ' ਦਾ ਸੁੰਦਰ ਸੁਮੇਲ ਹੈ। ਆਲੋਚਕਾਂ ਨੇ ਉਸਨੂੰ ਖੂਬ ਸਰਾਹਿਆ ਹੈ। ਸਮਾਜ ਵਿੱਚ ਰਾਜਨੀਤਕ ਚੇਤਨਾ ਅਤੇ ਤਤਕਾਲੀ ਜ਼ਬਰ ਦੇ ਵਿਰੋਧ ਦੇ ਰੂਪ ਵਿੱਚ ਉਹਨਾਂ ਦੀ ਕਵਿਤਾ ਸਾਹਮਣੇ ਆਉਂਦੀ ਹੈ।
ਗੁਰਮੁਖੀ (ਪੰਜਾਬੀ: گُرمُکھی (ਸ਼ਾਹਮੁਖੀ)) ਇੱਕ ਸਿੱਖ ਲਿੱਪੀ ਹੈ ਜਿਸਨੂੰ ਦੂਜੇ ਸਿੱਖ ਗੁਰੂ, ਗੁਰੂ ਅੰਗਦ ਸਾਹਿਬ ਨੇ ਸੋਲ਼ਵੀਂ ਸਦੀ ਵਿੱਚ ਤਬਦੀਲ ਅਤੇ ਮਿਆਰਬੰਦ ਕਰਨ ਦੇ ਨਾਲ਼ ਇਸਤਿਮਾਲ ਕੀਤਾ। ਗੁਰਮੁਖੀ ਚੜ੍ਹਦੇ ਪੰਜਾਬ ਸੂਬੇ ਵਿੱਚ ਪੰਜਾਬੀ ਭਾਸ਼ਾ ਲਈ ਅਫ਼ਸਰਾਨਾ ਲਿੱਪੀ ਹੈ, ਜਿਸਨੂੰ ਫ਼ਾਰਸੀ-ਅਰਬੀ ਸ਼ਾਹਮੁਖੀ ਲਿੱਪੀ ਵਿੱਚ ਵੀ ਲਿਖਿਆ ਜਾਂਦਾ ਹੈ। ਮੌਜੂਦਾ ਗੁਰਮੁਖੀ ਦੇ ਬਤਾਲ਼ੀ ਅੱਖਰ, ਕਤਾਰ ਊੜੇ ਤੋਂ ਕੱਕੇ ਬਿੰਦੀ ਤੱਕ ਅਤੇ ਨੌਂ ਲਗਾਂ ਮਾਤਰਾਂ ਹਨ। ਇਹ ਇਕਤਾਲੀ ਹਰਫ਼ ਹਨ: ੳ, ਅ, ੲ, ਸ, ਹ, ਕ, ਖ, ਗ, ਘ, ਙ, ਚ, ਛ, ਜ, ਝ, ਞ, ਟ, ਠ, ਡ, ਢ, ਣ, ਤ, ਥ, ਦ, ਧ, ਨ, ਪ, ਫ, ਬ, ਭ, ਮ, ਯ, ਰ, ਲ, ਵ, ੜ, ਸ਼, ਖ਼, ਗ਼, ਜ਼, ਫ਼, ਅਤੇ ਲ਼। ਸਿੱਖੀ ਦੇ ਆਦਿ ਗ੍ਰੰਥ, ਗੁਰੂ ਗ੍ਰੰਥ ਸਾਹਿਬ ਵਿੱਚ ਕਈ ਜ਼ੁਬਾਨਾਂਂ ਅਤੇ ਲਹਿਜਿਆਂ ਵਿੱਚ ਬਾਣੀ ਲਿਖੀ ਗਈ ਹੈ ਜਿਸ ਨੂੰ ਗੁਰਮੁਖੀ ਭਾਸ਼ਾ ਆਖਿਆ ਜਾਂਦਾ ਹੈ।
ਨਾਂਵ (ਲਾਤੀਨੀ ਵਿੱਚ nōmen, ਸ਼ਾਬਦਿਕ 'ਨਾਮ') ਭਾਸ਼ਾ ਦੇ ਵਾਕ ਦੀ ਇੱਕ ਇਕਾਈ ਹੁੰਦੀ ਹੈ। ਕਿਸੇ ਥਾਂ, ਵਸਤੂ, ਸੰਕਲਪ, ਜੀਵ, ਗੁਣ, ਸਥਿਤੀ ਆਦਿ ਬਾਰੇ ਸੰਕੇਤਕ ਸ਼ਬਦਾਂ ਨੂੰ ਨਾਂਵ ਕਹਿੰਦੇ ਹਨ। ਭਾਸ਼ਾ ਵਿਗਿਆਨ ਵਿੱਚ ਨਾਂਵ ਇੱਕ ਵਿਸ਼ਾਲ ਅਤੇ ਖੁੱਲ੍ਹੀ ਸ਼ਬਦ ਸ਼੍ਰੇਣੀ ਦਾ ਮੈਂਬਰ ਹੈ ਜਿਸਦੇ ਮੈਂਬਰ ਵਾਕੰਸ਼ ਦੇ ਕਰਤਾ ਦੇ ਮੁੱਖ ਸ਼ਬਦ, ਕਿਰਿਆ ਦੇ ਕਰਮ, ਜਾਂ ਸੰਬੰਧਕ ਦੇ ਕਰਮ ਦੇ ਰੂਪ ਵਿੱਚ ਮੌਜੂਦ ਹੋ ਸਕਦੇ ਹਨ। ਨਾਂਵ ਦੀਆਂ ਪੰਜ ਕਿਸਮਾਂ ਹੁੰਦੀਆਂ ਹਨ:-
ਰਸ (ਸੰਸਕ੍ਰਿਤ: रस, ਸ਼ਬਦੀ ਅਰਥ 'ਰਸਾ' ਜਾਂ 'ਨਿਚੋੜ') ਕਿਸੇ ਕਲਾ-ਕ੍ਰਿਤ ਦੇ ਦੇਖਣ, ਸੁਣਨ ਅਤੇ ਅਧਿਅਨ ਦੇ ਪ੍ਰਭਾਵ ਵਜੋਂ ਜੋ ਸਰੂਰ ਵਾਲੀ ਮਾਨਸਿਕ ਸਥਿਤੀ ਪ੍ਰਾਪਤ ਹੁੰਦੀ ਹੈ, ਉਸੇ ਨੂੰ ਰਸ ਕਿਹਾ ਜਾਂਦਾ ਹੈ। ਰਸ ਨਾਲ ਜਿਸ ਭਾਵ (mood) ਦਾ ਅਨੁਭਵ ਹੁੰਦਾ ਹੈ ਉਹ ਰਸ ਦਾ ਸਥਾਈ ਭਾਵ ਹੁੰਦਾ ਹੈ। ਰਸ, ਛੰਦ ਅਤੇ ਅਲੰਕਾਰ ਕਾਵਿ-ਰਚਨਾ ਦੇ ਜ਼ਰੂਰੀ ਅੰਸ਼ ਹੁੰਦੇ ਹਨ। ਕਿਸੇ ਪ੍ਰਬੰਧਕਾਵਿ ਜਾਂ ਲੰਮੀ ਕਵਿਤਾ ਦੇ ਮਾਰਮਿਕ ਅਤੇ ਕਰੁਣਾਮਈ ਪ੍ਰਸੰਗਾਂ ਨੂੰ ਪੜ੍ਹ-ਸੁਣ ਕੇ ਜਾਂ ਕਿਸੇ ਛੋਟੀ-ਬੜੀ ਕਵਿਤਾ, ਸ਼ੇਅਰ ਆਦਿ ਦੀਆਂ ਭਾਵਪੂਰਨ ਅਤੇ ਸੋਹਣੀਆਂ ਪੰਗਤੀਆਂ ਨੂੰ ਗੁਣ-ਗੁਣਾਉਣ ਉੱਤੇ ਮਨ ਨੂੰ ਜੋ ਪ੍ਰਸੰਨਤਾ, ਸਕੂਨ ਜਾਂ ਸੁਖ ਮਿਲਦਾ ਹੈ, ਉਸ ਲਈ ਭਾਰਤੀ ਕਾਵਿਸ਼ਾਸਤਰ ਵਿਚ 'ਰਸ' ਸ਼ਬਦ ਦਾ ਪ੍ਰਯੋਗ ਹੁੰਦਾ ਆਇਆ ਹੈ ਅਤੇ ਅਜੇਹੇ ਰਸ-ਪ੍ਰਧਾਨ ਕਾਵਿ ਨੂੰ ਉੱਤਮ ਕਾਵਿ ਦਾ ਦਰਜਾ ਦਿੱਤਾ ਗਿਆ ਹੈ। ਰਸ ਦਾ ਅਰਥ ਹੁੰਦਾ ਹੈ - ਸਤ। ਕਲਾ ਤੋਂ ਜੋ ਖੁਸ਼ੀ ਮਿਲਦੀ ਹੈ ਉਹ ਹੀ ਕਲਾ ਦਾ ਰਸ ਹੁੰਦਾ ਹੈ। ਇਹ ਖੁਸ਼ੀ ਅਰਥਾਤ ਰਸ ਲੌਕਿਕ ਨਾ ਹੋਕੇ ਨਿਰਾਲੀ ਹੁੰਦੀ ਹੈ। ਰਸ ਕਵਿਤਾ ਦੀ ਆਤਮਾ ਹੈ। ਸੰਸਕ੍ਰਿਤ ਵਿੱਚ ਕਿਹਾ ਗਿਆ ਹੈ ‘ਰਸਾਤਮਕੰ ਵਾਕਿਅੰ ਕਾਵਿਅੰ’ ਅਰਥਾਤ ਰਸਯੁਕਤ ਵਾਕ ਹੀ ਕਾਵਿ ਹੈ। ਰਸ ਉਹ ਰੂਹਾਨੀ ਸ਼ਕਤੀ ਹੈ, ਜਿਸਦੇ ਕਾਰਨ ਇੰਦਰੀਆਂ ਆਪਣਾ ਕਾਰਜ ਕਰਦੀਆਂ ਹਨ, ਮਨ ਕਲਪਨਾ ਕਰਦਾ ਹੈ, ਸਪਨੇ ਦੀ ਸਿਮਰਤੀ ਰਹਿੰਦੀ ਹੈ। ਰਸ ਆਨੰਦ ਸਰੂਪ ਹੈ ਅਤੇ ਇਹੀ ਆਨੰਦ ਵਿਸ਼ਾਲ ਦਾ, ਵਿਰਾਟ ਦਾ ਅਨੁਭਵ ਵੀ ਹੈ। ਇਹੀ ਆਨੰਦ ਹੋਰ ਸਾਰੇ ਅਨੁਭਵਾਂ ਦਾ ਉਲੰਘਣ ਵੀ ਹੈ। ਆਦਮੀ ਇੰਦਰੀਆਂ ਉੱਪਰ ਸੰਜਮ ਕਰਦਾ ਹੈ, ਤਾਂ ਵਿਸ਼ਿਆਂ ਤੋਂ ਆਪਣੇ ਆਪ ਹਟ ਜਾਂਦਾ ਹੈ। ਪਰ ਉਨ੍ਹਾਂ ਵਿਸ਼ਿਆਂ ਦੇ ਪ੍ਰਤੀ ਲਗਾਉ ਨਹੀਂ ਛੁੱਟਦਾ। ਰਸ ਦਾ ਪ੍ਰਯੋਗ ਸਾਰ ਤੱਤ ਦੇ ਅਰਥ ਵਿੱਚ ਚਰਕ, ਸੁਸ਼ਰੁਤ ਵਿੱਚ ਮਿਲਦਾ ਹੈ। ਦੂਜੇ ਅਰਥਾਂ ਵਿੱਚ, ਅਨਿੱਖੜ ਤੱਤਾਂ ਦੇ ਰੂਪ ਵਿੱਚ ਮਿਲਦਾ ਹੈ। ਸਭ ਕੁੱਝ ਨਸ਼ਟ ਹੋ ਜਾਵੇ, ਵਿਅਰਥ ਹੋ ਜਾਵੇ ਪ੍ਰੰਤੂ ਜੋ ਭਾਵ ਰੂਪ ਅਤੇ ਵਸਤੂ ਰੂਪ ਵਿੱਚ ਕਾਇਮ ਰਹੇ, ਉਹੀ ਰਸ ਹੈ। ਰਸ ਦੇ ਰੂਪ ਵਿੱਚ ਜਿਸਦੀ ਪ੍ਰਾਪਤੀ ਹੁੰਦੀ ਹੈ, ਉਹ ਭਾਵ ਹੀ ਹੈ। ਭਾਵ ਜਦੋਂ ਰਸ ਬਣ ਜਾਂਦਾ ਹੈ, ਤਾਂ ਭਾਵ ਨਹੀਂ ਰਹਿੰਦਾ। ਕੇਵਲ ਰਸ ਰਹਿ ਜਾਂਦਾ ਹੈ। ਉਸ ਦੀ ਆਤਮਾ ਆਪਣਾ ਰੂਪਾਂਤਰ ਕਰ ਲੈਂਦੀ ਹੈ। ਅਨੂਪਮ ਰਸ ਦੀ ਉਤਪੱਤੀ ਹੈ। ਨਾਟ ਦੀ ਪ੍ਰਸਤੁਤੀ ਵਿੱਚ ਸਭ ਕੁੱਝ ਪਹਿਲਾਂ ਤੋਂ ਹੀ ਮਿਲਿਆ ਹੁੰਦਾ ਹੈ, ਗਿਆਤ ਹੁੰਦਾ ਹੈ, ਸੁਣਿਆ ਹੋਇਆ ਜਾਂ ਵੇਖਿਆ ਹੋਇਆ ਹੁੰਦਾ ਹੈ। ਇਸ ਦੇ ਬਾਵਜੂਦ ਕੁੱਝ ਅਨੂਪਮ ਮਹਿਸੂਸ ਹੁੰਦਾ ਹੈ। ਉਹ ਅਨੁਭਵ ਦੂਜੇ ਅਨੁਭਵਾਂ ਨੂੰ ਪਿੱਛੇ ਛੱਡ ਦਿੰਦਾ ਹੈ। ਇਕੱਲਿਆਂ ਹੀ ਅਰਸੀ ਮੰਡਲਾਂ ਵਿੱਚ ਪਹੁੰਚਾ ਦਿੰਦਾ ਹੈ। ਰਸ ਦਾ ਇਹ ਖੁਮਾਰ ਅਪਾਰ ਅਤੇ ਅਕਹਿ ਹੁੰਦਾ ਹੈ।
ਆਧੁਨਿਕ ਪੰਜਾਬੀ ਸਾਹਿਤ ਦਾ ਅਰੰਭ 19ਵੀਂ ਸਦੀ ਦੇ ਦੂਜੇ ਅੱਧ ਤੋਂ ਮੰਨਿਆ ਜਾਂਦਾ ਹੈ। ਅੰਗਰੇਜ਼ੀ ਰਾਜ ਸਮੇਂ ਭਾਰਤੀ ਸਮਾਜ ਵਿੱਚ ਪੱਛਮੀ ਪ੍ਰਭਾਵ ਅਧੀਨ ਬਦਲਾਅ ਆਉਣਾ ਸ਼ੁਰੂ ਹੋਇਆ। ਇਸੇ ਤਰਾਂ ਦਾ ਪ੍ਰਭਾਵ ਸਾਹਿਤ 'ਤੇ ਵੀ ਪਿਆ। ਪੰਜਾਬੀ ਸਾਹਿਤ ਵਿੱਚ ਨਵੇਂ ਵਿਚਾਰ ਅਤੇ ਨਵੇਂ ਸਾਹਿਤ ਰੂਪਾਂ ਦਾ ਪਰਵੇਸ਼ ਹੋਣ ਲੱਗਾ। ਜਿੱਥੇ ਇਸ ਦਾ ਪ੍ਰਭਾਵ ਕਾਵਿ 'ਤੇ ਪਿਆ ਉੱਥੇ ਹੀ ਸਾਹਿਤ ਨੂੰ ਕਈ ਨਵੀਆਂ ਵਿਧਾਵਾਂ ਨਾਵਲ, ਨਾਟਕ, ਨਿਬੰਧ, ਆਦਿ ਮਿਲੀਆਂ।
ਮੋਹਨਦਾਸ ਕਰਮਚੰਦ ਗਾਂਧੀ (2 ਅਕਤੂਬਰ 1869 - 30 ਜਨਵਰੀ 1948), ਜਾਂ ਮਹਾਤਮਾ ਗਾਂਧੀ, ਭਾਰਤ ਦੀ ਆਜ਼ਾਦੀ ਦਾ ਇੱਕ ਪ੍ਰਮੁੱਖ ਰਾਜਨੀਤਕ ਅਤੇ ਅਧਿਆਤਮਕ ਨੇਤਾ ਸੀ। ਇਹਨੂੰ ਨੂੰ ਮਹਾਤਮਾ (ਸੰਸਕ੍ਰਿਤ: ਮਹਾਨ ਆਤਮਾ) ਦਾ ਖਿਤਾਬ 1914 ਵਿੱਚ ਦੱਖਣੀ ਅਫਰੀਕਾ ਵਿੱਚ ਦਿੱਤਾ ਗਿਆ ਜੋ ਕਿ ਹੁਣ ਦੁਨੀਆ ਭਰ ਵਿੱਚ ਮਸ਼ਹੂਰ ਹੈ। ਇਹਨੂੰ ਭਾਰਤ ਵਿੱਚ ਬਾਪੂ (ਗੁਜਰਾਤੀ ਭਾਸ਼ਾ: ਪਿਤਾ ਦੇ ਲਈ ਵਰਤਿਆ ਜਾਂਦਾ ਸ਼ਬਦ) ਕਹਿਕੇ ਵੀ ਸੰਬੋਧਤ ਕੀਤਾ ਜਾਂਦਾ ਹੈ।
ਲੋਕ ਸਾਹਿਤ ਦੀ ਸੰਚਾਰਾਤਮਿਕ ਵੰਡ (ਲੋਕ ਕਾਵਿ)
ਲੋਕ ਕਾਵਿ :-(ੳ ) ਮੌਖਿਕ (ਪ੍ਰਵਚਨ ਮੁੱਖ)-ਲੋਕ ਕਾਵਿ ਦਾ ਇਹ ਰੂਪ ਲਚਕੀਲਾ ਹੁੰਦਾ ਹੈ । ਸਮੂਹਕ ਹੁੰਗਾਰਾ ਵੀ ਵਰਨ ਨੂੰ ਹੀ ਮਿਲਦਾ ਹੈ । ਵਿਅਕਤੀ ਸਮੇਂ ਸਥਿਤ' ਅਤੇ ਰ ਅਨੁਸਾਰ ਇਸ ਵਿਚ ਥੋੜ੍ਹਾ ਬਹੁਤ ਪਰਿਵਰਤਨ ਕਰ ਸਕਦਾ ਹੈ । ਇਸ ਵਰਗ ਦਾ ਕਈ ਵਾਰ ਤੁਰੰਤ ਪ੍ਰਵਚਨ ਸਿਰਜ ਲਿਆ ਜਾਂਦਾ ਹੈ । ਇਹਨਾਂ ਕਾਵਿ ਰੂਪਾਂ ਵਿਚ ਵਿਅਕਤੀ ਆਪਣੀਆਂ ਭਾਵਨਾਵਾਂ ਅਤੇ ਜਜਬਿਆ ਦਾ ਖੁੱਲਕੇ ਪ੍ਰਗਟਾ ਕਰ ਸਕਦਾ ਹੈ । ਵਿਅਕਤੀ ਕਾਵਿ ਰੂਪ ਨੂੰ ਆਪਣੀਆਂ ' ਭਾਵਨਾਵਾਂ ਦੇ ਅਨੁਕੂਲ ਬਣਾ ਕੇ ਪੇਸ਼ ਕਰਦਾ ਹੈ । ਵਿਅਕਤੀ ਦੀ ਇਸ ਮਰਜ਼ੀ ਨੂੰ ਲੋਕ ਕਾਵਿ ਦੀ ਇਹ ਵੰਨਗੀ ਆਪਣੇ ਵਿਚ ਸਮੇਂ ਲੈਂਦੀ ਹੈ । ਭਾਵ ਨੂੰ ਮੁੱਖ ਰੱਖ ਕੇ ਇਸ ਦੀਆਂ ਵੰਨਗੀਆਂ ਵਿਚ ਨਿਖੇੜਾ ਕੀਤਾ ਜਾ ਸਕਦਾ ਹੈ। (1) ਕੋਮਲ ਕਾਵਿ : ਇਸ ਕਾਵਿ ਦਾ ਪ੍ਰਯੋਜਨ ਖ਼ੁਸ਼ੀ ਦੇ ਮੌਕਿਆਂ ਤੇ ਹੁੰਦਾ ਹੈ । ਮਲਵਈ ਬੋਲੀ ਅਤੇ ਟੇਟਾ ਇਸ ਕਾਵਿ ਦੇ ਪ੍ਰਧਾਨ ਰੂਪ ਹਨ । ਇਹ ਕਾਵਿ ਰੂਪ ਗਿੱਧੇ ਭੰਗੜੇ ਨਾਲ ਰਲਕੇ ਹੋਰ ਵੀ ਸਪੱਸ਼ਟ ਰੂਪ ਵਿਚ ਭਾਵਾਂ ਦਾ ਸੰਚਾਲਨ ਕਰਦੇ ਹਨ । ਬੋਲੀ ਦੇ ਤੁਕੀ ਵੀ ਹੋ ਸਕਦੀ ਹੈ, ਵੱਧ ਤੋਂ ਵੱਧ ਅੱਠ ਤੁਕਾਂ ਦੀ । ਇਸ ਤੋਂ ਲੰਮੀਆਂ ਬੋਲੀਆਂ ਪ੍ਰਚਲਤ ਨਹੀਂ ਹਨ । ਇਹ ਬੋਲੀਆ ਛੰਦ ਪ੍ਰਧਾਨ ਹੁੰਦੀਆਂ ਹਨ ਅਤੇ ਇਹਨਾਂ ਵਿਚ ਤਾਲ ਦੀ ਖ਼ਾਸ —ਅਹਿਮੀਅਤ ਹੁੰਦੀ ਹੈ । ਗਿੱਧੇ ਵਿਚ ਤਾਲ ਹੱਥਾਂ ਦੀਆਂ ਤਾੜੀਆਂ ਨਾਲ ਦਿੱਤਾ ਜਾਂਦਾ ਹੈ ਤੇ ਭੰਗੜੇ ਵਿਚ ਢਲ ਕੱਟੇ ਅਤੇ ਛਾਪੇ ਨਾਲ । ਬਲੀ ਦੀ ਆਪਣੀ ਤੁਕ ਆਪਣੇ ਭਾਵਾਂ ਸਮੇਤ ਗਿੱਧੇ ਦੇ ਕਰਮ ਨੂੰ ਜਨਮ ਦਿੰਦੀ ਹੈ । ਇਹਨਾਂ ਬੋਲੀਆਂ ਵਿਚ ਮੁੱਖ ਤੌਰ ਤੇ ਪ੍ਰਸੰਨ ਚਿਤ ਦੀਆਂ ਗੱਲਾਂ ਕਹੀਆਂ ਗਈਆਂ ਹੁੰਦੀਆਂ ਹਨ । ਇਹਨਾਂ ਬੋਲੀਆਂ ਵਿਚ ਹੱਸਦੇ ਦੰਦ, ਫਰਕਦੇ ਬੁੱਲ੍ਹ, ਵੱਜਦੀਆਂ ਅੱਡੀਆਂ ਅਤੇ ਡੁੱਲ੍ਹਦੀ ਪ੍ਰਸੰਨਤਾ ਦੀ ਝਲਕ ਦਿਖਾਈ ਪੈਂਦੀ ਹੈ । ਉਹ ਫ਼ਿਲ ਸ਼ਿਕਵੇ ਅਤੇ ਅਦਾਵਾ ਵੀ ਬੋਲੀ ਵਿਚ ਵਿਅਕਤ ਹੋ ਸਕਦੀਆਂ ਹਨ । ਜਿਹੜੀਆਂ ਖ਼ੁਸ਼ੀ ਦੀ ਅਵਸਥਾ ਦੀ ਉਪਜ ਹੋਣ । ਇੱਕ ਤੁਕੀਆਂ ਬੋਲੀਆਂ ਦਿਉਰਾ ਤੈਨੂੰ ਧੁਪ ਲੱਗਦੀ, ਮੱਚਦਾ ਕਾਲਜਾ ਮੇਰਾ ਪੁਛਦਾ ਦਿਉਰ ਖੜਾ, ਤੇਰਾ ਕੀ ਦੁਖਦਾ ਭਰਜਾਈਏ। ਮੇਰੀ ਬੱਕਰੀ ਚਾਰ ਲਿਆ ਦਿਉਰਾ ਮੈਂ ਨਾ ਤੇਰਾ ਹੱਕ ਰੱਖਦੀ ਪਿੰਡ ਲੰਘ ਕੇ ਕੰਘਲੀਆਂ ਪਾਈਆਂ ਦਿਉਰ ਭਾਬੀ ਮੇਲੇ ਨੂੰ ਚਲੇ । ਚਾਰ ਤੁਕੀਆਂ ਨੌਕਰ ਨੂੰ ਨਾ ਦਈਂ ਬਾਬਲਾ, ਹਾਲੀ ਪੁੱਤ ਬਥੇਰੇ, ਨੌਕਰ ਪੁੱਤ ਤਾਂ ਘਰ ਨਹੀਂ ਰਹਿੰਦੇ ਵਿਚ ਪਰਦੇਸਾ ਡੇਰੇ ਨੌਕਰ ਨਾਲੋਂ ਐਵੇਂ ਚੰਗੀ ਦਿਨ ਕੱਟ ਲਊ ਘਰ ਤੇਰੇ ਮੈਂ ਤੈਨੂੰ ਵਰਜ ਰਹੀ ਦਈਂ ਨਾ ਬਾਬਲਾ ਫੇਰੇ । ਜਾਂ ਬੁੜੀਏ ਸਮਝਾ ਲੈ ਪੁੱਤ ਆਪਣੇ ਨੂੰ ਗਈ ਰਾਤ ਘਰ ਆਵੇ, ਘਰ ਦੀ ਨਾਰੀ ਬੁਰਛੇ ਵਰਗੀ, ਨਿੱਤ ਝਿਉਰੀ ਦੇ ਜਾਵੇ, ਘਰ ਦੀ ਸ਼ੱਕਰ ਬੂਰੇ ਵਰਗੀ ਗੁੜ੍ਹ ਚੋਰੀ ਦਾ ਖਾਵੇ, ਵਰਜਾਂ ਮੈਂ ਤੈਨੂੰ, ਸ਼ਰਮ ਰਤਾ ਨਾ ਆਵੇ । ਛੇ ਤੁਕੀਆਂ ਬੋਲੀਆਂ ਛਿੰਦੋ ਮਿੰਦੇ ਉਠ ਗਈਆਂ ਸਹੁਰੀਂ, ਕੀਹਨੂੰ ਹਾਲ ਸੁਣਾਵਾ, ਬਿਨਾ ਬਸੰਤਰ ਭੁੱਜ ਗਈਆਂ ਹੱਡੀਆਂ, ਚਰਖੇ ਤੰਦ ਨਾ ਪਾਵਾਂ, ਸਹੁਰੀਂ ਜਾ ਕੇ ਅੰਦਰ ਵੜ ਜਾਂ, ਅੱਗ ਦਾਜ ਨੂੰ ਲਾਵਾਂ, ਚਿੱਠੀਆਂ ਬਰੰਗ ਭੇਜਦਾ ਕਿਹੜੀ ਛਾਉਣੀ ਲੁਆ ਲਿਆ ਨਾਮਾ, ਚੜਦੇ ਛਿਪਦੇ ਸੋਚਾਂ ਸੋਚਦੀ, ਗ਼ਮ ਪੀਵਾ ਗ਼ਮ ਖਾਵਾਂ, ਜਾਂਦਾ ਹੋਇਆ ਦਸ ਨਾ ਗਿਆ ਚਿੱਠੀਆਂ ਕਿੱਧਰ ਨੂੰ ਪਾਵਾਂ। ਅੱਠ ਤੁਕੀਆਂ ਬੋਲੀਆਂ ਛੜੇ ਛੜੇ ਨਾ ਆਖੋ ਲੋਕੋ, ਛੜੇ ਵਕਤ ਨੂੰ ਫੜੇ । ਅੱਧੀ ਰਾਤੀ ਪੀਹਣ ਲੱਗੇ, ਪੰਜ ਸੇਰ ਛੋਲੇ ਦਲੇ । ਦਿਲ ਵਾਲ ਕੇ ਛਾਨਣ ਲੱਗੇ, ਆਟਾ ਦੇਹ ਨੂੰ ਲੜੇ । ਖਾਣ ਛੂਣ ਕੇ ਠਣ ਲੱਗੇ, ਆਟਾ ਲੇਸ ਨਾ ਛੜੇ । ਅੱਗ ਬਾਲਣ ਦੀ ਜਾਂਚ ਨਾ ਆਵੇ, ਦਾੜੀ ਅਗੇ ਸੜੇ। ਝਾੜ ਝੜ ਕੇ ਰੱਖੀਆਂ ਪੱਕੀਆਂ, ਚਾਰ ਪ੍ਰਾਹੁਣੇ ਖੜੇ । ਇਸ ਤੋਂ ਇਲਾਵਾ ਬੋਲੀ ਲੋੜ ਅਨੁਸਾਰ ਤਿੰਨ ਤੁਕੀ, ਪੰਜ ਤੁਕੀ ਅਤੇ ਸੱਤ ਤੁਕੀ ਵੀ ਹੋ ਸਕਦੀ ਹੈ । ਇਹ ਕੋਈ ਬੰਧਨ ਨਹੀਂ । ਪਰ ਜਿੱਥੋ ਤੱਕ ਮੰਭਵ ਹੋਵੇ ਬੋਲੀ ਵਿਚ ਪ੍ਰਸੰਨ ਚਿਤ ਦੀ ਹੀ ਅਵਿਵਿਅੰਜਨਾ ਹੁੰਦੀ ਹੈ । ਜੇਕਰ ਕਿਤੇ ਜ਼ਿਲਾ ਸਿਕਵਾ ਆਵੇ ਵੀ ਤਾਂ ਉਹ ਖੁਸ਼ੀ ਦੇ ਅੰਤਰਗਤ ਤੋਂ ਕੇ ਵਿਚਰਦਾ ਹੈ । ਜੇਕਰ ਸ਼ਬਦਾਂ ਵਿਚ ਖੁਸ਼ੀ ਦੀ ਘਾਟ ਹੋਵੇ ਤਾਂ ਨਾਚ ਦਾ ਐਕਸ਼ਨ ਇਸ ਘਾਟ ਦੀ ਪੂਰਤੀ ਕਰ ਦਿੰਦਾ ਹੈ । (2) ਨਖ਼ਸ਼ਕ ਕਾਵਿ :ਇਹ ਕਾਵਿ ਰੂਪ ਨਖਸ਼ਕ ਵਰਣਨ ਲਈ ਵਰਤਿਆ ਜਾਂਦਾ ਹੈ । ਇਹ ਕਾਵਿ ਬੋਲੀ ਦੇ ਰੂਪ ਵਿਚ ਹੀ ਮਿਲਦਾ ਹੈ ਅਤੇ ਛੰਦ ਵਿਧਾਨ ਵਿਚ ਵੀ । ਜਦੋਂ ਕਿਸੇ ਜਨਸਧਾਰਨ ਦੇ ਨਖਸਕਾਂ ਦਾ ਵਰਣਨ ਕਰਨਾ ਹੋਵੇ ਤਾਂ ਆਮ ਤੌਰ ਤੇ ਬੋਲੀ ਵਿਚ ਹੀ ਹੁੰਦਾ ਹੈ । ਅਜਿਹਾ ਕਰਦੇ ਸਮੇਂ ਇਹ ਖ਼ੁਸ਼ੀ ਮਨ ਦੀ ਅਭਿਵਿਅੰਜਨਾ ਹੋਣ ਸਦਕਾ ਉਸ ਵੰਨਗੀ ਦਾ ਹੀ ਭਾਗ ਬਣ ਜਾਂਦਾ ਹੈ। ਸਾਡੇ ਪਿੰਡ ਦੇ ਮੁੰਡ ਸੁਣਲੋ ਹੈਰੀ ਬੜੇ ਇਨਾਮੀ। ਨਾ ਉਹ ਮਾੜੀ ਬੈਠਕ ਕਰਦੇ, ਨਾ ਖੱਟਦੇ ਬਦਨਾਮੀ । ਮੁੰਡਿਆ ਦੇ ਸੋਹਦੀ, ਟਸਰੀ, ਗਲ ਵਿਚ ਕਾਲੀ ਗਾਨੀ ਹਰੀ ਸ਼ੈਲ ਦਾ ਸੋਹਦਾ ਕੁੜਤਾ, ਧੋਤੀ ਮਛਰਦਾਨੀ । ਦੋ ਸਿਰ ਜੁੜਦਿਆਂ ਨੂੰ ਕੋਈ ਚੰਦਰਾ ਮਾਰ ਗਿਆ ਭਾਨੀ । ਵਾਰ, ਕੁੜੀ ਅਤੇ ਭੇਟਾ ਇਸ ਕਾਵਿ ਦੇ ਤਿੰਨ ਹੋਰ ਪ੍ਰਮੁੱਖ ਰੂਪ ਹਨ । ਕਲੀ ਵਿਚ ਟਾਕਰਾ ਵੀ ਕੀਤਾ ਜਾ ਸਕਦਾ ਹੈ। ਹਾਲਾਤ ਦਾ ਬਿਆਨ ਅਤੇ ਮਨ ਦੀ ਸਾਰਥਕ ਅਭਿਵਿਅੰਜਨਾ ਵੀ ਕੀਤੀ ਜਾ ਸਕਦੀ ਹੈ। ਕੁੜੀਆ ਪੰਜ ਚਾਰ ਇੱਕਠੀਆ ਹੋ ਕੇ, ਜੋਗੀ ਪਾਸ ਜਾਂਦੀਆਂ । ਪਹਿਲੀ ਕਹਿੰਦੀ ਮੈਂ ਤਾਂ ਵਿਆਹ ਲਈ ਰੰਗ ਦੇ ਕਾਲੇ ਨੇ, ਖੋਟੀਆ ਲਿਖੀਆ ਬਾਬਾ ਮੇਰੀਆ ਕਮਾਈਆਂ । ਦੂਜੀ ਕਹਿੰਦੀ ਮੈਂ ਤਾਂ ਵਿਆਹ ਲਈ ਅਫੀਮ ਖਾਣੇ ਨੇ, ਟੂੰਮਾਂ ਮੇਰੀਆਂ ਦੇ ਬਾਬਾ ਗਹਿਣੇ ਪਾਈਆਂ। ਇਹ ਕਾਵਿ ਰੂਪ ਵਧੇਰੇ ਮਾਲਵੇ ਖੇਤਰ ਵਿਚ ਪ੍ਰਚਲਤ ਹੈ । ਇਸ ਰੂਪ ਵਿਚ ਕਈ ਕਿਸੇ ਵੀ ਲਿਖੇ ਗਏ ਹਨ । ਵਾਰ ਵਿਚ ਸੂਰਮਗਤੀ ਅਤੇ ਬਿਰਤਾਂਤ ਦੋਵੇਂ ਆ ਜਾਂਦੇ ਹਨ । ਪਰ ਵਾਰ ਦਾ ਪ੍ਰਧਾਨ ਤੱਤ ਕਥਾ ਦੇ ਸਹਾਰੇ ਚਲਦਾ ਹੈ । ਮਾਤਾ ਦੀਆਂ ਭੇਟਾਂ ਵਿਚ ਮਾਤਾ ਦੀ ਉਸਤਤੀ ਕੀਤੀ ਜਾਦੀ । ਪਰ ਵਾਰ ਦਾ ਪ੍ਰਧਾਨ ਤੱਤ ਕਥਾ ਦੇ ਸਹਾਰੇ ਚਲਦਾ ਹੈ । ਮਾਤਾ ਦੀਆਂ ਭੇਟਾਂ ਵਿਚ ਮਾਤਾ ਦੀ ਉਸਤਤੀ ਕੀਤੀ ਜਾਂਦੀ ਹੈ ਅਤੇ ਉਸ ਦੇ ਚਿਹਨ ਉਕਰਾਂ ਦਾ ਵਰਣਨ ਕੀਤਾ ਜਾਂਦਾ ਹੈ । ਇਹ ਕਾਵਿ ਰੂਪ ਜੋਗੀਆਂ ਅਤੇ ਮਜ਼ਬੀਆਂ ਵਿਚ ਵਧੇਰੇ ਪ੍ਰਚਲਤ ਹੈ । ਪੰਜਾਬ ਵਿਚ ਜਿਆਦਾਤਰ ਸ਼ੇਰਾਂ ਵਾਲੀ ਸਾਈ ਦੀਆਂ ਭੇਟਾਂ ਪ੍ਰਚਲਤ ਹਨ । ਸਮੁੱਚਾ ਵਾਰ ਸਾਹਿਤ ਇਸ ਵੰਨਗੀ ਵਿਚ ਰੱਖਿਆ ਜਾ ਸਕਦਾ ਹੈ । ਕਲੀ ਦੇ ਵਾਂਗ ਹੀ ਮਾਤਾ ਦੀਆਂ ਭੇਟਾਂ ਵੀ ਇੱਕ ਪ੍ਰਸਿੱਧ ਲੋਕ ਕਾਵਿ ਹੈ । ਇਹ ਵੀ ਕਲੀ ਵਾਂਗ ਇੱਕ ਖ਼ਾਸ ਬਹਿਰ ਤੇ ਤੁਰਦਾ ਹੈ। (3) ਚੰਚਲ – ਕਾਵਿ : ਇਸ ਰਾਹੀਂ ਚੰਚਲ ਭਾਵਾਂ ਨੂੰ ਵਿਅਕਤ ਕੀਤਾ ਜਾਂਦਾ ਹੈ । ਕਨੇਰ ਤੇ ਕਰੁਣਾ ਭਰਪੂਰ ਭਾਵ ਇਸ ਕਾਵਿ-ਰੂਪ ਦੀ ਅਭਿਵਿਅੰਜਨਾ ਨਹੀਂ ਬਣ ਸਕਦੇ । ਚੰਚਲ ਕਾਵਿ ਦਾ ਪ੍ਰਧਾਨ ਰੂਪ ਟੱਪਾ ਹੈ । ਟੱਪਾ ਪੱਛਮੀ ਪੰਜਾਬ ਵਿਚ ਵਧੇਰੇ ਹਰਮਨ ਪਿਆਰਾ ਹੋਇਆ ਹੈ, ਜਿਵੇਂ: ਦੇ ਪੱਤਰ ਅਨਾਰਾਂ ਦੇ ਇੱਕ ਵਾਰ ਮਿਲ ਸੋਹਣੀਏ, ਦੁਖ ਜਾਣ ਬੀਮਾਰਾ ਦੇ । ਇਸ ਕਾਵਿ ਰੂਪ ਵਿਚ ਜਿੰਦੂਆ ਵੀ ਸ਼ਾਮਲ ਕੀਤਾ ਜਾ ਸਕਦਾ ਹੈ । (4) ਤ੍ਰਾਸ਼ਦ ਕਾਵਿ : ਇਸ ਵੰਨਗੀ ਦੇ ਦੇ ਪ੍ਰਧਾਨ ਰੂਪ ਹਨ । ਇੱਕ ਕਰੁਣਾ ਰੂਪ ਅਤੇ ਦੂਸਰਾ ਸੋਂਗ ਰੂਪ । ਕਰੁਣਾ ਰੂਪ ਵਿੱਚ ਮੁੱਖ ਤੌਰ ਤੇ ਹੇਅਰਾ ਹੀ ਸ਼ਾਮਲ ਹੈ । ਪੰਜਾਬੀ ਮਨ ਸੰਬੋਧਨੀ ਲਹਿਜ਼ੇ ਵਿਚ ਤਬਦੀਲੀ ਕਰ ਕੇ ਕਾਵਿ ਰੂਪਾਂ ਵਿਚਲੀ ਵਿਲੱਖਣਤਾ ਨੂੰ ਸਿਰਜਦਾ ਹੈ । ਖੁਸ਼ੀ ਸਮੇਂ ਗਾਏ ਜਾਣ ਵਾਲੇ ਰੂਪਾਂ ਵਿਚ ਸੰਬੋਧਨ ਕਾਵਿ ਰੂਪ ਦੇ ਸ਼ੁਰੂ ਵਿਚ ਹੁੰਦਾ ਹੈ, ਜਿਵੇਂ ‘ਸੁਣ ਨੀ ਕੁੜੀਏ', ਸੁਣ ਵੇ ਮੁੰਡਿਆ, ਆਦਿ । ਕਰੁਣਾਮਈ ਰੂਪਾ ਅਤੇ ਵਿਯੋਗਮਈ ਰੂਪਾ ਵਿਚ ਸੰਬੋਧਨ ਵਿਚਕਾਰ ਆਉਂਦਾ ਹੈ । (ੳ) ਵਿਯੋਆਹ ਸਮੇਂ ਦੇ ਹੇਅਰੇ : ਜਦੋਂ ਕੁੜੀ ਦੀ ਵਿਦਾਇਗੀ ਹੁੰਦੀ ਹੈ ਤਾਂ ਇਹ ਹੇਅਰੇ ਗਾਏ ਜਾਂਦੇ ਹਨ । ਇਹਨਾਂ ਹੇਅਰਿਆਂ ਵਿਚ ਮਨ ਮਧੁਲੇ ਸੰਬੋਧਨ ਤੇ ਹੁੰਦਾ ਹੈ । ਪਹਿਲਾਂ ਸੰਬੋਧਨ ਹਲਕਾ ਹੁੰਦਾ ਹੈ । ਛੰਨਾ ਵੇ ਭਰਿਆ ਮਾਸੜਾ ਦੁੱਧ ਦਾ ਕੋਈ ਘੁੱਟੀਂ ਘੁੱਟੀ ਪੀਂ। ਜੇ ਥੋਡਾ ਪੁੱਤ ਹੈ ਲਾਡਲਾ, ਸਾਡੀ ਪੁੱਤਾ ਬਰਾਬਰ ਧੀ। ਜਦੋਂ ਹੇਅਰੇ ਵਿਚ ਸੰਬੋਧਨ ਸ਼ੁਰੂ ਵਿਚ ਹੋਵੇ ਤਾਂ ਇਹ ਵਿਅੰਗ ਜਾਂ ਠਿੱਠ ਕਾਵਿ ਦਾ ਭਾਗ ਬਣ ਜਾਂਦਾ ਹੈ । ਹੇਅਰੇ ਦਾ ਸੰਬੋਧਨ ਪ੍ਰਤੱਖ ਹੁੰਦਾ ਹੈ ਬੁੱਢਿਆ ਵੇ ਬੁੱਦ ਕੰਜਰਾ ਤੇਰੀ ਥਰ ਥਰ ਕੰਬੇ ਦੇਹ। ਜਾ ਤੂੰ ਰੱਬਾ ਚੁੱਕ ਲੈ ਜਾਂ ਫਿਰ ਜੁਆਨੀ ਦੇਹ। ਕੋਈ ਅਖੌਤ ਜਾਂ ਬੋਲੀ ਜਿਸ ਵਿਚ ਕਰੁਣਾ ਹੋਵੇ, ਦੋ ਤੁਕੀ ਹੋਵੇ ਸੰਬੋਧਨ ਵਿਚ ਤਬਦੀਲੀ ਲਿਆ ਕੇ ਹੇਅਰੇ ਵਿਚ ਬਦਲੀ ਜਾ ਸਕਦੀ ਹੈ, ਜਿਵੇਂ: ਸਖੀਓ ਸਾਵਣ ਗਰਜਿਆ, ਮੇਰਾ ਥਰ ਥਰ ਕੰਬਿਆ ਜੀਅ। ਉਸ ਨੂੰ ਸਾਵਨ ਕੀ ਕਰੇ ਜਿਸ ਘਰ ਬੋਲ ਨਾ ਬੀਅ । ਸਖੀਉ ਸਾਵਣ ਗਰਜਿਆ ਨੀ ਮੇਰਾ ਥਰ ਥਰ ਕੰਬਿਆ ਜੀ। ਉਸਨੂੰ ਸਾਵਣ ਕੀ ਕਰੇ ਨੀ ਜਿਸ ਘਰ ਬੈਲ ਨਾ ਬੀ । (ਅ) ਕੀਰਨਾ : ਸੋਗ ਰੂਪ ਦੇ ਦੋ ਕਾਵਿ ਰੂਪ ਹਨ । ਇੱਕ ਕੀਰਨਾ ਅਤੇ ਦੂਸਰਾ ਅਲਾਉਣੀ । ਕੀਰਨੇ ਵਿਚ ਸੰਬੋਧਨ ਅੰਤ ਤੇ ਹੁੰਦਾ ਹੈ, ਇਸ ਅਤੇ ਸੰਬੋਧਨ ਤੋਂ ਪਿੱਛੋਂ ਲੰਮੀ ਆਸਾਹ ਹੁੰਦੀ ਹੈ । ਕੀਰਨੇ ਦੇ ਬੋਲ ਸਮੇਂ ਅਨੁਸਾਰ ਹੀ ਘੜੇ ਜਾਂਦੇ ਹਨ । ਕੀਰਨਾ ਆਪਣੀ ਵਿਲੱਖਣ ਪਹਿਚਾਣ ਅੰਤਲੇ ਬੋਧਨ ਤੇ ਅਧਾਰਤ ਹੋਣ ਕਰ ਕੇ ਰੱਖਦਾ ਹੈ । ਸ਼ਾਇਦ ਕੀਰਨਾ ਜੀਵਨ ਦੇ ਅੰਤਲੇ ਪੜਾਅ ਨਾਲ ਸਬੰਧਤ ਹੋਣ ਕਰ ਕੇ ਸੰਬੋਧਨ ਇਸ ਦੇ ਅੰਤ ਤੇ ਰੱਖਿਆ ਜਾਂਦਾ ਹੋਵੇ।ਇਹ ਕਾਵਿ ਰੂਪ ਕੋਈ ਸਕਾ ਸਬੰਧੀ ਜਾਂ ਰਿਸ਼ਤੇਦਾਰ ਵਰਤਦਾ ਹੈ; ਕੀਰਨੇ ਦਾ ਇਹ ਰੂਪ ਹੁੰਦਾ ਹੈ । ਵਸਦਾ ਨਗਰ ਖੇੜਾ ਅੱਜ ਸੁੰਨਾ ਹੋ ਗਿਆ ਰੋਂਦੀ ਧੀ ਆ ਵੜੀ ਦਰਵਾਜ਼ੇ ਮੇਰਿਆ ਪੈਚਾ ਦਿਆ ਮੋਹਰੀ ਬਾਬਲਾ ਵੇ ... ਹਾਏ .. (ੲ) ਅਲਾਹੁਣੀ : ਅਲਾਹੁਣੀ ਕਿੱਤਾਕਾਰ ਸਿਆਪਾਕਾਰਾ ਦਾ ਕਾਵਿ ਰੂਪ ਹੈ । ਇਹਨਾਂ ਨੂੰ ਸਿੱਧਾ ਕੋਈ ਦੁੱਖ ਨਹੀਂ ਹੁੰਦਾ । ਅਲਾਹੁਣੀ ਦੀ ਪਛਾਣ ਵਾਰ-ਵਾਰ ਹਾਏ ਹਾਏ ਦੇ ਦੁਹਰਾਉ ਤੋਂ ਹੋ ਜਾਂਦੀ ਹੈ । ਹੋਰ ਕਿਸੇ ਵੀ ਕਾਵਿ ਰੂਪ ਵਿਚ ਇਹ ਇਸ ਤਰ੍ਹਾਂ ਨਹੀਂ ਦੁਹਰਾਇਆ ਜਾਂਦਾ । ਬੁਢੜਾ ਤਾਂ ਬਹਿੰਦਾ ਕੁਰਸੀ ਡਾਹ ਹਾਏ ਨੀ ਬੁਢੜਾ ਮਰ ਨੀ ਗਿਆ ਬੁਢੜੀ ਰੰਡੀ ਕਰ ਨੀ ਗਿਆ । ਬੁਢੜਾ ਤਾਂ ਪੀਂਦਾ ਲਿਪਟਨ ਦੀ ਚਾਹ ਹਾਏ ਨੀ ਬੁਢੜਾ ਮਰ ਨੀ ਗਿਆ ਮਾਸੀ ਠੰਡੀ ਕਰ ਨੀ ਗਿਆ। ਧੀ ਦੇ ਮਰਨ ਉਪਰੰਤ ਅਲਾਹੁਣੀ: ਸੋਹਣੀ ਸ਼ੈਲ ਛਬੀਲੀ, ਧੀਏ ਮੋਰਨੀਏ ਹਾਏ ਹਾਏ ਧੀਏ ਮੋਰਨੀਏ ਤੇਰੇ ਲੰਮੇ ਲੰਮੇ ਵਾਲ ਧੀਏ ਮੋਰਨੀਏ ਹਾਏ ਹਾਏ ਧੀਏ ਮੋਰਨੀਏ । (5) ਠਿੱਠ ਕਾਵਿ : ਇਸ ਕਾਵਿ ਰੂਪ ਵਿਚ ਸਿੱਠਣੀਆਂ, ਹੇਅਰੇ ਅਤੇ ਛੰਦ ਰੱਖੇ ਜਾ ਸਕਦੇ ਹਨ । ਕਿਉਂਕਿ ਇਹ ਰੂਪ ਵਰਤੇ ਹੀ ਇੱਕ ਦੂਸਰੇ ਨੂੰ ਠਿੱਠ ਕਰਨ ਲਈ ਜਾਂਦੇ ਹਨ । ਲੋਕ ਕਾਵਿ ਦੇ ਹੋਰ ਵਿਅੰਗ ਮੁੱਖ ਰੂਪ ਵੀ ਇਸ ਵੰਨਗੀ ਵਿਚ ਹੀ ਰੱਖੇ ਸਕਦੇ ਹਨ । ਜੇਕਰ ਕਾਵਿ ਦਾ ਵਿਅੰਗ ਗੰਭੀਰ ਹੋ ਜਾਵੇ ਤਾਂ ਇਸ ਵੰਨਗੀ ਵਿਚ ਨਹੀਂ ਰੱਖਿਆ ਜਾ ਸਕਦਾ । ਇਹ ਰੂਪ ਪੁੱਤ ਵਾਲੀ ਧਿਰ ਨੂੰ ਸਿੱਧੇ ਸੰਬੋਧਨ ਦੁਆਰਾ ਠਿੱਠ ਕਰਨ ਲਈ ਵਰਤੇ ਜਾਂਦੇ ਹਨ । ਜਦੋਂ ਹੇਅਰਾ ਠਿੱਠ ਕਾਵਿ ਵਜੋਂ ਆਉਂਦਾ ਹੈ ਤਾਂ ਇਸ ਦਾ ਜ਼ੋਰ ਮੱਧਲੇ ਸੰਬੋਧਨ ਦੀ ਥਾਂ ਮੁੱਢਲੇ ਸੰਬੋਧਨ ਤੇ ਹੁੰਦਾ ਹੈ । ਸਿੱਠਣੀ ਦਾ ਸੰਬੋਧਨ ਵੀ ਮੁੱਢ ਵਿਚ ਹੁੰਦਾ ਹੈ । ਇਸ ਦੀ ਗਤੀ ਹੇਅਰੇ ਤੋਂ ਤੇਜ਼ ਹੁੰਦੀ ਹੈ : ਵੇ ਤੂੰ ਕਾਲਾ, ਪਿਉ ਦਾ ਸਾਲਾ । ਵੇ ਕਾਲਾ ਕਿਸ ਗੁਣੇ । ਮੇਰੀ ਮਾਉ ਰਈ ਲੌਂਗਾਂ ਹੇਠ ਮਹੀਨਾ ਸੀ ਜੇਠ, ਸੀ ਮੈਂ ਮਾਉਂ ਦੇ ਪੇਟ ਕਾਲਾ ਏਸ ਗੁਣੇ । ਵੇ ਤੂੰ ਪੀਲਾ, ਮਾਂ ਦਿਆ ਵੇ ਵਕੀਲਾ ਵੇ ਪੀਲਾ ਕਿਸ ਗੁਣੇ। ਮੇਰੀ ਮਾਂ ਗਈ ਹਲਦੀ ਹੇਠ ਮਹੀਨਾ ਸੀ ਜੇਠ, ਸੀ ਮਾਉਂ ਦੇ ਪੇਟ ਮੈਂ ਪੀਲਾ ਏਸ ਗਣੇ। ਵੇ ਤੂੰ ਗੋਰਾ ਮੱਖਣ ਦਿਆ ਚੋਰਾ ਵੇ ਤੂੰ ਗੋਰਾ ਕਿਸ ਗੁਣੇ?
ਪਾਣੀ ਦੀ ਸੰਭਾਲ (ਅੰਗਰੇਜ਼ੀ ਵਿੱਚ: Water conservation) ਵਿੱਚ ਤਾਜ਼ੇ ਪਾਣੀ ਦੇ ਕੁਦਰਤੀ ਸਰੋਤਾਂ ਦਾ ਨਿਰੰਤਰ ਪ੍ਰਬੰਧਨ ਕਰਨ ਲਈ, ਪਣ (ਹਾਈਡ੍ਰੋਸਫੀਅਰ) ਨੂੰ ਬਚਾਉਣ ਲਈ, ਅਤੇ ਮੌਜੂਦਾ ਅਤੇ ਭਵਿੱਖ ਦੀ ਮਨੁੱਖੀ ਪਾਣੀ ਦੀ ਮੰਗ ਨੂੰ ਪੂਰਾ ਕਰਨ ਲਈ ਸਾਰੀਆਂ ਨੀਤੀਆਂ, ਰਣਨੀਤੀਆਂ ਅਤੇ ਗਤੀਵਿਧੀਆਂ ਸ਼ਾਮਲ ਹਨ। ਆਬਾਦੀ, ਘਰੇਲੂ ਆਕਾਰ ਅਤੇ ਵਿਕਾਸ ਅਤੇ ਅਮੀਰਤਾ ਸਭ ਇਸ ਨੂੰ ਪ੍ਰਭਾਵਤ ਕਰਦੇ ਹਨ ਕਿ ਪਾਣੀ ਦੀ ਵਰਤੋਂ ਕਿੰਨੀ ਕੀਤੀ ਜਾਂਦੀ ਹੈ। ਮੌਸਮ ਵਿੱਚ ਤਬਦੀਲੀ ਵਰਗੇ ਕਾਰਕਾਂ ਨੇ ਕੁਦਰਤੀ ਜਲ ਸਰੋਤਾਂ ਉੱਤੇ ਖਾਸ ਕਰਕੇ ਨਿਰਮਾਣ ਅਤੇ ਖੇਤੀਬਾੜੀ ਸਿੰਚਾਈ ਉੱਤੇ ਦਬਾਅ ਵਧਾਇਆ ਹੈ। ਯੂ.ਐਸ.
ਮੇਲੇ ਅਤੇ ਤਿਉਹਾਰ ਸਮਾਜ ਦੇ ਹਰ ਵਰਗ ਦੇ ਲੋਕਾਂ ਦੀਆਂ ਭਾਵਨਾਵਾਂ, ਉਨ੍ਹਾਂ ਦੀਆਂ ਖੁਸ਼ੀਆਂ, ਚਾਅ ਮਲਾਰ, ਸੱਧਰਾਂ, ਯਾਦਾਂ, ਕਾਮਨਾਵਾਂ, ਮਨੌਤਾਂ ਅਤੇ ਪ੍ਰਤਿਭਾ ਦਾ ਪ੍ਰਗਟਾਵਾ ਕਰਨ ਵਾਲਾ ਇੱਕ ਸੋਮਾ ਹਨ। ਤਿਉਹਾਰ ਅਤੇ ਮੇਲੇ ਮਨੁੱਖ ਦੀਆਂ ਧਾਰਮਿਕ ਰਹੁ-ਰੀਤਾਂ ਤੇ ਜਜਬਾਤੀ ਰਹੁ-ਰੀਤਾਂ ਨਾਲ ਜੁੜੇ ਹੁੰਦੇ ਹਨ। ਕੁਝ ਇੱਕ ਤਿਉਹਾਰ ਕੁੜੀਆਂ ਮੁਟਿਆਰਾਂ ਦੇ ਹੁੰਦੇ ਹਨ। ਪੰਜਾਬ, ਮਨਮੋਹਕ ਖੇਤਾਂ ਅਤੇ ਦਿਲ ਨੂੰ ਪਿਆਰ ਕਰਨ ਵਾਲੇ ਲੋਕਾਂ ਦੀ ਧਰਤੀ ਹੈ, ਇਹ ਸਭਿਆਚਾਰਕ ਅਮੀਰੀ ਲਈ ਸਭ ਤੋਂ ਵੱਧ ਪ੍ਰਸ਼ੰਸਾ ਵਾਲਾ ਰਾਜ ਹੈ| ਉਹ ਰਾਜ ਜੋ 5 ਗਾਰਲਿੰਗ ਨਦੀਆਂ ਦੀ ਸੁੰਦਰਤਾ ਪ੍ਰਾਪਤ ਕਰਦਾ ਹੈ ਸੈਲਾਨੀਆਂ ਨੂੰ ਇਸ ਦੇ ਸੁੰਦਰਤਾ ਦੇ ਹੇਠਾਂ ਲਿਆਉਣ ਦਾ ਰਾਹ ਪੱਧਰਾ ਕਰਦਾ ਹੈ। ਇਸ ਸੁੰਦਰ ਅਵਸਥਾ ਦਾ ਸਾਰ ਆਪਣੇ ਤਿਉਹਾਰਾਂ ਦੁਆਰਾ ਸੱਚਮੁੱਚ ਅਨੁਭਵ ਕੀਤਾ ਜਾਂਦਾ ਹੈ|
ਭਾਰਤ ਦਾ ਰਾਸ਼ਟਰਪਤੀ ਦੇਸ਼ ਦਾ ਪਹਿਲਾ ਨਾਗਰਿਕ ਹੁੰਦਾ ਹੈ। ਭਾਰਤ ਦੇ ਸੰਵਿਧਾਨ ਆਰਟੀਕਲ 52 ਅਧੀਨ ਰਾਸ਼ਟਰਪਤੀ ਦਾ ਅਹੁਦਾ ਵਿਵਸਥਿਤ ਹੈ। ਭਾਰਤ ਦਾ ਰਾਸ਼ਟਰਪਤੀ ਨਾ ਮਾਤਰ ਮੁਖੀ ਹੁੰਦਾ ਹੈ। 1967 ਤੋਂ ਲੈ ਕੇ ਹੁਣ ਤਕ, ਇਹ ਕੋਸ਼ਿਸ਼ਾਂ ਹੁੰਦੀਆਂ ਰਹੀਆਂ ਹਨ ਕਿ ਭਾਰਤ ਦੇ ਰਾਸ਼ਟਰਪਤੀ ਨੂੰ ਵਿਦੇਸ਼ੀ ਤਰੀਕੇ ਨਾਲ ਸਰਕਾਰ ਵਿੱਚ ਉਲੀਕੇ ਗਏ ਰਾਸ਼ਟਰਪਤੀ ਦੀ ਭੂਮਿਕਾ ਦੇ ਖ਼ਾਕੇ ਨਾਲੋਂ ਵੱਧ ਸਕ੍ਰਿਆ ਸਿਆਸਤੀ ਹਸਤੀ ਬਣਾਇਆ ਜਾਵੇ। 1967 ਵਿੱਚ ਸੁਪਰੀਮ ਕੋਰਟ ਦੇ ਇੱਕ ਸਿਟਿੰਗ ਚੀਫ਼ ਜਸਟਿਸ ਸੁੱਬਾ ਰਾਓ ਨੇ ਖ਼ੁਦ ਨੂੰ ਸਿਆਸਤਦਾਨਾਂ ਦੇ ਝੇੜਿਆਂ ’ਚ ਲਪੇਟ ਲਿਆ ਅਤੇ ਰਾਸ਼ਟਰਪਤੀ ਬਣਨ ਲਈ ਨਿਆਂ ਪਾਲਿਕਾ ਦੀ ਮਾਣ-ਮਰਿਆਦਾ ਭੁੱਲ ਬੈਠਿਆ। ਚੀਫ਼ ਜਸਟਿਸ ਸੁੱਬਾ ਰਾਓ ਸਵਤੰਤਰ ਪਾਰਟੀ ਤੇ ਜਨਸੰਘ ਅਤੇ ਕਾਂਗਰਸ ਦੇ ਉਮੀਦਵਾਰ ਡਾ.