ਪੰਜਾਬੀ ਵਿਕੀਪੀਡੀਆ ਦੇ ਸਭ ਤੋਂ ਜ਼ਿਆਦਾ ਵੇਖੇ ਜਾਣ ਵਾਲੇ ਲੇਖ, ਰੋਜ਼ਾਨਾ ਨਵਪੂਰਤ ਹੋਰ ਜਾਣੋ...
ਭਗਤ ਸਿੰਘ (28 ਸਤੰਬਰ 1907 - 23 ਮਾਰਚ 1931) ਭਾਰਤ ਦਾ ਇੱਕ ਅਜ਼ਾਦੀ ਘੁਲਾਟੀਆ ਸੀ। ਭਗਤ ਸਿੰਘ ਨੂੰ 23 ਮਾਰਚ 1931 ਨੂੰ ਉਸ ਦੇ ਸਾਥੀਆਂ, ਰਾਜਗੁਰੂ ਅਤੇ ਸੁਖਦੇਵ ਦੇ ਨਾਲ ਫ਼ਾਂਸੀ ਤੇ ਲਟਕਾ ਦਿੱਤਾ ਗਿਆ ਸੀ। ਉਹ ਹਿੰਦੁਸਤਾਨ ਸੋਸ਼ਲਿਸਟ ਰਿਪਬਲੀਕਨ ਐਸੋਸੀਏਸ਼ਨ ਦੇ ਸੰਸਥਾਪਕ ਮੈਬਰਾਂ ਵਿੱਚੋਂ ਇੱਕ ਸੀ। ਭਗਤ ਸਿੰਘ ਇਨਕਲਾਬੀ ਹੋਣ ਦੇ ਨਾਲ ਨਾਲ ਮੌਲਿਕ ਚਿੰਤਕ ਵੀ ਸੀ। ਉਸ ਨੇ ਸਮਾਜਿਕ, ਸਿਆਸੀ ਤੇ ਸਭਿਆਚਾਰਕ ਵਰਤਾਰਿਆਂ ਨੂੰ ਤਰਕਸ਼ੀਲ ਤਰੀਕੇ ਨਾਲ ਘੋਖਿਆ ਤੇ ਉਨ੍ਹਾਂ ਬਾਰੇ ਵਿਚਾਰ ਪ੍ਰਗਟਾਏ।1928 ਵਿੱਚ ਭਗਤ ਸਿੰਘ ਤੇ ਉਸਦੇ ਸਾਥੀ ਸ਼ਿਵਰਾਮ ਰਾਜਗੁਰੂ ਨੇ 21 ਸਾਲਾ ਬਰਤਾਨਵੀ ਪੁਲਿਸ ਅਫ਼ਸਰ ਜੌਨ ਸਾਂਡਰਸ ਦਾ ਲਾਹੌਰ ਵਿਖੇ ਗੋਲੀ ਮਾਰਕੇ ਕਤਲ ਕੀਤਾ ਜਦਕਿ ਉਹਨਾਂ ਦਾ ਮਕਸਦ ਜੇਮਜ਼ ਸਕੌਟ ਨਾਂ ਦੇ ਸੀਨੀਅਰ ਪੁਲਿਸ ਸੁਪਰਿਨਟੈਂਡੈਂਟ ਦਾ ਕਤਲ ਕਰਨਾ ਸੀ।
ਗੁਰੂ ਗ੍ਰੰਥ ਸਾਹਿਬ ਸਿੱਖਾਂ ਦੇ ਗਿਆਰਵੇਂ ਗੁਰੂ ਹਨ। ਇਹ 1469 ਤੋਂ ਲੈ ਕੇ 1708 ਤੱਕ ਸਿੱਖ ਗੁਰੂਆਂ ਦੇ ਸਮੇਂ ਰਚੀ ਅਤੇ ਇਕੱਤਰ ਕੀਤੀ ਬਾਣੀ ਦਾ 1430 ਅੰਗਾਂ ਵਾਲਾ ਇੱਕ ਵਿਸਤਾਰਮਈ ਗ੍ਰੰਥ ਹੈ। ਇਹ ਅਨੇਕਾਂ ਸ਼ਬਦਾਂ ਭਾਵ ਬਾਣੀ ਦਾ ਅੰਬਾਰ ਹੈ ਜੋ ਕਿ ਰੱਬ ਦੇ ਗੁਣਾਂ ਅਤੇ ਉਸ ਦੇ ਨਾਮ ਜਪਣ ਦੇ ਕਾਰਨਾਂ ਦਾ ਵਰਨਣ ਕਰਦਾ ਹੈ। ਸਿੱਖਾਂ ਦੇ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ (1666-1708) ਨੇ ਜੋਤੀ-ਜੋਤਿ ਸਮਾਉਣ ਵੇਲੇ ਗੁਰਿਆਈ ਆਦਿ ਗ੍ਰੰਥ ਨੂੰ ਦਿੱਤੀ ਅਤੇ ਇਸ ਕਰ ਕੇ ਨਾਮ ਗੁਰੂ ਗ੍ਰੰਥ ਸਾਹਿਬ ਹੋ ਗਿਆ। ਇਹ ਸਿੱਖਾਂ ਦਾ ਸਭ ਤੋਂ ਪਵਿੱਤਰ ਗ੍ਰੰਥ ਅਤੇ ਇੱਕੋ-ਇੱਕ ਸਦੀਵੀ ਸ਼ਬਦ-ਰੂਪੀ ਗੁਰੂ ਹੈ ਜੋ ਕਿ ਸਿੱਖ ਗੁਰੂਆਂ ਅਤੇ ਹੋਰ ਸੰਤਾਂ-ਭਗਤਾਂ ਦੀ ਸਿੱਖਿਆਵਾਂ ਦਾ ਅੰਬਾਰ ਹੈ। ਅਰਦਾਸ ਦੇ ਸਰੋਤ ਜਾਂ ਮਾਰਗ-ਦਰਸ਼ਕ ਵਜੋਂ ਆਦਿ ਗ੍ਰੰਥ ਸਿੱਖੀ ਵਿੱਚ ਬੰਧਨਾ ਅਤੇ ਭਗਤੀ ਦਾ ਕੇਂਦਰੀ ਧੁਰਾ ਹੈ।ਆਦਿ ਗ੍ਰੰਥ ਦਾ ਸਭ ਤੋਂ ਪਹਿਲਾ ਸੰਕਲਨ ਪੰਜਵੇਂ ਗੁਰੂ, ਗੁਰੂ ਅਰਜਨ ਦੇਵ (1563-1606) ਨੇ ਪਹਿਲੇ ਪੰਜ ਗੁਰੂਆਂ ਅਤੇ ਹੋਰ ਮਹਾਨ ਸੰਤਾਂ ਜਾਂ ਭਗਤਾਂ, ਜਿਹਨਾਂ ਵਿੱਚੋਂ ਕਈਆਂ ਦਾ ਹਿੰਦੂ ਧਰਮ ਅਤੇ ਇਸਲਾਮ ਨਾਲ ਵਾਸਤਾ ਸੀ, ਦੀ ਬਾਣੀ ਇਕੱਤਰ ਕਰ ਕੇ ਕੀਤਾ ਅਤੇ ਇਸ ਪਵਿੱਤਰ ਬੀੜ ਨੂੰ ਭਾਈ ਗੁਰਦਾਸ ਜੀ ਦੇ ਹੱਥੋਂ ਲਿਖਵਾਇਆ। ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਤੇਗ ਬਹਾਦੁਰ ਜੀ ਦੀ ਬਾਣੀ ਨੂੰ ਇਕੱਤਰ ਕਰ ਕੇ ਤਲਵੰਡੀ ਸਾਬੋ ਵਿਖੇ ਭਾਈ ਮਨੀ ਸਿੰਘ ਜੀ ਪਾਸੋਂ ਆਦਿ ਗ੍ਰੰਥ ਵਿੱਚ ਦਰਜ ਕਰਵਾ ਕੇ ਆਦਿ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਦਾ ਦਰਜਾ ਦਿੱਤਾ। ਦਸਮ ਪਿਤਾ ਦੇ ਜੋਤੀ-ਜੋਤਿ ਸਮਾਉਣ ਪਿੱਛੋਂ ਬਾਬਾ ਦੀਪ ਸਿੰਘ ਵੱਲੋਂ ਗੁਰੂ ਗ੍ਰੰਥ ਸਾਹਿਬ ਦੇ ਬਹੁਤ ਸਾਰੇ ਉਤਾਰੇ ਵੰਡੇ ਗਏ। ਗੁਰੂ ਗ੍ਰੰਥ ਸਾਹਿਬ ਦੀ ਲਿਖਾਈ ਗੁਰਮੁਖੀ ਲਿਪੀ ਵਿੱਚ ਹੋਈ ਹੈ ਅਤੇ ਬਹੁਤ ਸਾਰੀਆਂ ਬੋਲੀਆਂ ਅਤੇ ਉਪ-ਬੋਲੀਆਂ– ਜਿਵੇਂ ਕਿ ਲਹਿੰਦੀ ਪੰਜਾਬੀ, ਬ੍ਰਜ ਭਾਸ਼ਾ, ਖੜ੍ਹੀ ਬੋਲੀ, ਸੰਸਕ੍ਰਿਤ ਅਤੇ ਫ਼ਾਰਸੀ – ਕਈ ਵਾਰ ਜਿਹਨਾਂ ਦੇ ਸਮੂਹ ਨੂੰ ਸੰਤ ਭਾਸ਼ਾ ਕਿਹਾ ਜਾਂਦਾ ਹੈ।.
ਸਿੱਖੀ ਜਾਂ ਸਿੱਖ ਧਰਮ (ਸਿੱਖ ਦਾ ਮਤਲਬ, "ਸਿੱਖਣ ਵਾਲ਼ਾ") ਇੱਕ ਭਾਰਤੀ ਧਰਮ ਹੈ, ਜੋ 15ਵੀਂ ਸਦੀ ਵਿੱਚ ਭਾਰਤੀ ਉਪਮਹਾਂਦੀਪ ਦੇ ਪੰਜਾਬ ਖੇਤਰ ਵਿੱਚ ਸ਼ੁਰੂ ਹੋਇਆ। ਇਹ ਜਗਤ ਦਾ ਪੰਜਵਾਂ ਸਭ ਤੋਂ ਵੱਡਾ ਧਰਮ ਹੈ ਅਤੇ ਸਾਰੇ ਵਿਸ਼ਵਵਿਆਪੀ ਪ੍ਰਮੁੱਖਤਾ ਪ੍ਰਾਪਤ ਧਰਮਾਂ ਵਿੱਚੋਂ ਸਭ ਤੋਂ ਹਾਲੀਆ ਸਥਾਪਤ ਹੋਇਆ। ਸਿੱਖ ਪੰਥ ਨੂੰ ਮੰਨਣ ਵਾਲਿਆਂ ਦੀ ਗਿਣਤੀ ਲਗਭਗ 3 ਕਰੋੜ (ਜਾਂ 25–30 ਮਿਲੀਅਨ) ਹੈ, ਇਨ੍ਹਾਂ ਦਾ ਬਹੁਮਤ ਪੰਜਾਬ, ਭਾਰਤ ਵਿੱਚ ਰਹਿੰਦਾ ਹੈ। ਸਿੱਖ ਧਰਮ ਦਾ ਅਧਿਆਤਮਕ ਆਧਾਰ ਸਿੱਖਾਂ ਦੇ ਦਸ ਸਿੱਖ ਗੁਰੂਆਂ ਦੀਆਂ ਸਿੱਖਿਆਵਾਂ ਹੈ, ਜੋ ਕਿ ਸਿੱਖਾਂ ਦੇ ਮੌਜੂਦਾ ਅਟੱਲ ਗੁਰੂ ਅਤੇ ਰਹਿਬਰ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ। ਗੂਰੂ ਨਾਨਕ ਦੇਵ ਨੇ ਸਿੱਖ ਧਰਮ ਦੀ ਨੀਂਹ ਰੱਖੀ ਸੀ ਅਤੇ ਗੂਰੂ ਗੋਬਿੰਦ ਸਿੰਘ ਨੇ ਗੂਰੂ ਗ੍ਰੰਥ ਸਾਹਿਬ ਨੂੰ ਇਸਦੇ ਅੰਤਮ ਗੁਰੂ ਵਜੋਂ ਨਿਯੁਕਤ ਕਰਕੇ ਦੇਹਧਾਰੀ ਗੁਰੂ ਦੀ ਪਰੰਪਰਾ ਨੂੰ ਸਮਾਪਤ ਕੀਤਾ। ਗੁਰੂ ਨਾਨਕ ਦੀਆਂ ਪ੍ਰਮੁੱਖ ਸਿੱਖਿਆਵਾਂ ਵਿੱਚ ਸ਼ਾਮਲ ਹਨ: ਰੱਬ ਉੱਪਰ ਯਕੀਨ ਰੱਖਕੇ ਉਸਦਾ ਨਾਮ ਜਪਣਾ, ਮਨੁੱਖਤਾ ਵਿੱਚ ਇਤਫ਼ਾਕ ਨਾਲ਼ ਰਹਿਣਾ, ਖ਼ੁਦਗਰਜ਼ੀ ਤੋਂ ਵਾਂਝੇ ਰਹਿਕੇ ਸੇਵਾ ਕਰਨੀ, ਸਰਬੱਤ ਦੇ ਭਲੇ ਵਾਸਤੇ ਮਨੁੱਖੀ ਹੱਕਾਂ 'ਤੇ ਡੱਟਕੇ ਪਹਿਰਾ ਦੇਣਾ, ਅਤੇ ਦੁਨੀਆਦਾਰੀ ਵਿੱਚ ਵੱਸਕੇ ਚੰਗੇ ਕਿਰਦਾਰ ਵਾਲ਼ਾ ਜੀਵਨ ਜਿਉਣਾ। ਗੁਰੂ ਹਰਿਗੋਬਿੰਦ (ਛੇਵਾਂ ਗੁਰੂ) ਨੇ ਮੀਰੀ-ਪੀਰੀ ਦੀ ਧਾਰਨਾ ਨੂੰ ਸਥਾਪਤ ਕੀਤਾ ਜਿਸਦੇ ਅਧੀਨ ਦੋਵਾਂ ਅਸਥਾਈ ਜਾਂ ਰਾਜਨੀਤਕ ਅਧਿਕਾਰ (ਮੀਰੀ) ਅਤੇ ਅਧਿਆਤਮਕ ਸ਼ਕਤੀ (ਪੀਰੀ) ਨੂੰ ਸਮਾਨ ਮਹੱਤਤਾ ਪ੍ਰਾਪਤ ਹੋਈ।
ਚਿਪਕੋ ਅੰਦੋਲਨ ਦਰਖ਼ਤਾਂ ਨੂੰ ਕੱਟਣ ਤੋਂ ਬਚਾਉਣ ਲਈ ਉਹਨਾਂ ਨੂੰ ਜੱਫੀਆਂ ਪਾਉਣ ਵਾਲਾ ਗਾਂਧੀਵਾਦੀ ਧਾਰਨਾਵਾਂ ਸੱਤਿਆਗ੍ਰਹਿ ਅਤੇ ਅਹਿੰਸਾ ਉੱਤੇ ਅਧਾਰਤ ਇੱਕ ਅੰਦੋਲਨ ਸੀ। ਆਧੁਨਿਕ ਚਿਪਕੋ ਅੰਦੋਲਨ ਅਗੇਤਰੇ '70 ਦੇ ਦਹਾਕੇ ਵਿੱਚ ਉੱਤਰਾਖੰਡ (ਜੋ ਉਦੋਂ ਉੱਤਰ ਪ੍ਰਦੇਸ਼ ਵਿੱਚ ਸੀ) ਦੇ ਗੜ੍ਹਵਾਲ ਇਲਾਕੇ ਵਿੱਚ ਗਤੀਸ਼ੀਲ ਜੰਗਲ-ਵਾਢੇ ਖ਼ਿਲਾਫ਼ ਜਾਗਰੁਕਤਾ ਵਜੋਂ ਸ਼ੁਰੂ ਹੋਇਆ। ਇਸ ਸੰਘਰਸ਼ ਦੀ ਮਾਰਗ-ਦਰਸ਼ਕੀ ਵਾਰਦਾਤ 26 ਮਾਰਚ, 1974 ਨੂੰ ਹੋਈ ਜਦੋਂ ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਦੇ ਹੇਮਵਾਲਘਾਟੀ ਦੇ ਰੇਣੀ ਪਿੰਡ ਦੀਆਂ ਔਰਤਾਂ ਨੇ ਦਰਖ਼ਤ ਵੱਢਣ ਖ਼ਿਲਾਫ਼ ਕਦਮ ਚੁੱਕੇ ਅਤੇ ਰਾਜ ਦੇ ਜੰਗਲਾਤ ਮਹਿਕਮੇ ਦੀ ਠੇਕੇਦਾਰੀ ਪ੍ਰਨਾਲੀ ਕਰ ਕੇ ਖ਼ਤਰੇ ਵਿੱਚ ਆਏ ਰਿਵਾਇਤੀ ਜੰਗਲਾਤੀ ਹੱਕਾਂ ਨੂੰ ਮੁੜ-ਪ੍ਰਾਪਤ ਕੀਤਾ। ਇਹਨਾਂ ਕਾਰਵਾਈਆਂ ਨੇ ਪੂਰੇ ਖੇਤਰ ਵਿੱਚ ਸੈਂਕੜਿਆਂ ਜਨ ਸਧਾਰਨ ਲੋਕਾਂ ਅਤੇ ਹੋਰਾਂ ਨੂੰ ਪ੍ਰੇਰਿਤ ਕੀਤਾ। '80 ਦੇ ਦਹਾਕੇ ਤੱਕ ਇਹ ਅੰਦੋਲਨ ਪੂਰੇ ਭਾਰਤ ਵਿੱਚ ਫੈਲ ਚੁੱਕਾ ਸੀ ਜਿਸ ਕਰ ਕੇ ਲੋਕ-ਮਿਜ਼ਾਜ਼ ਜੰਗਲਾਤੀ ਨੀਤੀਆਂ ਬਣਨ ਲੱਗੀਆਂ ਅਤੇ ਜਿਸਨੇ ਖੁੱਲ੍ਹੇਆਮ ਦਰਖ਼ਤਾਂ ਦੀ ਕਟਾਈ ਉੱਤੇ ਵਿੰਧਿਆ ਅਤੇ ਪੱਛਮੀ ਘਾਟਾਂ ਤੱਕ ਰੋਕ ਲਾ ਦਿੱਤੀ। ਅੱਜਕੱਲ੍ਹ ਇਸਨੂੰ ਗੜ੍ਹਵਾਲ ਦੇ ਚਿਪਕੋ ਅੰਦੋਲਨ ਦਾ ਪੂਰਵਗਾਮੀ ਅਤੇ ਪ੍ਰੇਰਨਾ-ਸਰੋਤ ਮੰਨਿਆ ਜਾਂਦਾ ਹੈ।
ਸਾਹ ਕਿਰਿਆ ਦੋ ਕਿਰਿਆਵਾਂ ਦਾ ਮੇਲ ਹੈ: ਸਾਹ ਅੰਦਰ ਲੈ ਜਾਣ ਦੀ ਕਿਰਿਆ ਜਿਸ ਵਿੱਚ ਹਵਾ 'ਚ ਆਕਸੀਜਨ ਸੈੱਲਾਂ ਤੱਕ ਲੈ ਕਿ ਜਾਂਦੇ ਹਾਂ ਅਤੇ ਸਾਹ ਬਾਹਰ ਕੱਢਣਾ ਜਿਸ ਵਿੱਚ ਸਰੀਰ 'ਚ ਕਾਰਬਨ ਡਾਈਆਕਸਾਈਡ ਨੂੰ ਬਾਹਰ ਕੱਢਣਾ। ਸਾਹ ਕਿਰਿਆ ਦਾ ਮਨੁੱਖੀ ਜੀਵਨ ਲਈ ਵਿਸ਼ੇਸ਼ ਮਹੱਤਵ ਹੈ। ਆਮ ਤੰਦਰੂਸਤ ਵਿਅਕਤੀ ਪ੍ਰਤੀ ਮਿੰਟ 20 ਤੋਂ 22 ਵਾਰ ਸਾਹ ਲੈਂਦਾ ਹੈ। ਇਹ ਕਿਰਿਆ ਨੱਕ ਰਸਤੇ ਹੁੰਦੀ ਹੈ ਜਿਸ ਨੂੰ ਫੇਫੜੇ ਕਰਦੇ ਹਨ। ਅਸੀਂ ਲਗਭਗ 1500 ਘਣ ਸੈਟੀਮੀਟਰ ਹਵਾ ਅੰਦਰ ਲੈ ਜਾਂਦੇ ਹਾਂ ਅਤੇ 1500 ਘਣ ਸੈਂਟੀਮੀਟਰ ਹਵਾ ਬਾਹਰ ਕੱਢਦੇ ਹਾਂ ਅਤੇ ਲਗਭਗ 500 ਘਣ ਸੈਂਟੀਮੀਟਰ ਹਵਾ ਸਾਡੇ ਫੇਫੜਿਆਂ ਵਿੱਚ ਰਹਿ ਜਾਂਦੀ ਹੈ।
ਪੰਜਾਬੀ ਭਾਸ਼ਾ /pʌnˈdʒɑːbi/ (ਸ਼ਾਹਮੁਖੀ: پنجابی) (ਗੁਰਮੁਖੀ: ਪੰਜਾਬੀ) ਪੰਜਾਬ ਦੀ ਭਾਸ਼ਾ, ਜਿਸ ਨੂੰ ਪੰਜਾਬ ਖੇਤਰ ਦੇ ਵਸਨੀਕ ਜਾਂ ਸੰਬੰਧਿਤ ਲੋਕ ਬੋਲਦੇ ਹਨ। ਇਹ ਭਾਸ਼ਾਵਾਂ ਦੇ ਹਿੰਦ-ਯੂਰਪੀ ਪਰਿਵਾਰ ਵਿੱਚੋਂ ਹਿੰਦ-ਇਰਾਨੀ ਪਰਿਵਾਰ ਨਾਲ਼ ਸਬੰਧ ਰੱਖਦੀ ਹੈ। ਇਹ ਪੰਜਾਬੀਆਂ ਦੀ ਮਾਂ ਬੋਲੀ ਹੈ ਅਤੇ ਸਿੱਖਾਂ ਦੀ ਧਾਰਮਿਕ ਭਾਸ਼ਾ ਵੀ ਹੈ। ਗੁਰਮੁਖੀ ਲਿਪੀ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕੀਤੀ ਗਈ ਹੈ। ਇਹ ਦੁਨੀਆਂ ਅਤੇ ਖ਼ਾਸ ਕਰ ਦੱਖਣੀ ਏਸ਼ੀਆ ਦੇ ਉੱਘੇ ਭੰਗੜਾ ਸੰਗੀਤ ਦੀ ਭਾਸ਼ਾ ਹੈ। ਪਾਕਿਸਤਾਨ ਵਿੱਚ ਇਹ ਸਭ ਤੋਂ ਵੱਧ ਬੋਲੀ ਜਾਣ ਵਾਲੀ ਬੋਲੀ ਹੈ।
ਪੰਜਾਬੀ ਦੀ ਟਕਸਾਲੀ ਭਾਸਾ਼ ਮਲਵਈ ਹੈਟਕਸਾਲੀ ਭਾਸ਼ਾ ਕਿਸੇ ਵੀ ਖੇਤਰ ਦੀ ਉਹ ਭਾਸ਼ਾ ਹੁੰਦੀ ਹੈ ਜੋ ਉਸ ਖਿਤੇ ਵਿੱਚ ਲਿਖਤੀ ਅਤੇ ਮੌਖਿਕ ਰੂਪ ਵਿੱਚ ਸਿੱਕੇਬੰਦ ਰੂਪ ਵਿੱਚ ਪ੍ਰਵਾਨਤ ਹੁੰਦੀ ਹੈ। ਇਹ ਉਸ ਖਿੱਤੇ ਦੀਆਂ ਵੱਖ-ਵੱਖ ਪ੍ਰਚਲਤ ਭਾਸ਼ਾਈ ਰੂਪਾਂ ਦਾ ਸਾਂਝਾ ਅਤੇ ਸਰਬ ਪ੍ਰਵਾਨਤ ਰੂਪ ਹੁੰਦਾ ਹੈ। ਇਸ ਵਿੱਚ "ਟਕਸਾਲੀ", ਸ਼ਬਦ ਸਿੱਕਿਆਂ ਦੀ ਟਕਸਾਲ ਤੋਂ ਲਿਆ ਗਿਆ ਜਾਪਦਾ ਹੈ ਜੋ ਕਿਸੇ ਦੇਸ ਜਾਂ ਖਿੱਤੇ ਵਿੱਚ ਪ੍ਰਵਾਨਤ ਹੁੰਦੇ ਹਨ, ਉਵੇਂ ਹੀ ਟਕਸਾਲੀ ਭਾਸ਼ਾ ਵੀ ਕਿਸੇ ਖਿਤੇ ਦੀ ਸਰਬ ਪ੍ਰਵਾਨਤ ਭਾਸ਼ਾ ਹੁੰਦੀ ਹੈ। ਟਕਸਾਲੀ ਭਾਸ਼ਾ ਆਮ ਤੌਰ 'ਤੇ ਉਸ ਖਿਤੇ ਦੇ ਸਮਾਜਕ-ਆਰਥਕ ਤੌਰ 'ਤੇ ਵਿਕਸਤ ਹਿੱਸੇ ਦੀ ਹੀ ਬਣਦੀ ਹੈ ਅਤੇ ਇਹ ਰੁਤਬਾ ਸਮੇਂ ਨਾਲ਼ ਬਦਲਦਾ ਰਹਿੰਦਾ ਹੈ।ਦੂਜੇ ਸ਼ਬਦਾਂ ਵਿੱਚ ਟਕਸਾਲੀ ਭਾਸ਼ਾ ਕਿਸੇ ਖਿਤੇ ਦੇ ਲੋਕਾਂ ਵਲੋਂ ਬੋਲੀਆਂ ਜਾਂਦੀਆਂ ਵਿਲਖਣ ਭਾਸ਼ਾਈ ਕਿਸਮਾਂ ਵਿਚੋਂ ਕੇਂਦਰੀ ਰੂਪ ਵਾਲੀ ਭਾਸਾ ਹੁੰਦੀ ਹੈ। ਇਹ ਭਾਸ਼ਾ ਵਿਆਕਰਨ ਦੇ ਨਿਯਮਾਂ ਅਤੇ ਡਿਕਸ਼ਨਰੀ ਰੂਪ ਵਾਲੀ ਬਣ ਜਾਂਦੀ ਹੈ ਜਿਸ ਨਾਲ ਇਹ ਹੋਰ ਵੀ ਮਿਆਰੀ ਰੂਪ ਵਾਲੀ ਹੋ ਜਾਂਦੀ ਹੈ ਅਤੇ ਹਵਾਲਾ ਸ੍ਰੋਤਾਂ ਵਜੋਂ ਵਰਤੀ ਜਾਣ ਲੱਗ ਪੈਂਦੀ ਹੈ। ਟਕਸਾਲੀ ਭਾਸ਼ਾ ਉਹ ਭਾਸ਼ਾ ਹੈ ਜਿਸ ਨੂੰ ਸਮਾਜਿਕ ਤੌਰ ਉੱਤੇ ਮਾਨਤਾ ਪ੍ਰਾਪਤ ਹੋਵੇ। ਜੋ ਮਾਂਝੀ ਸਵਾਰੀ ਹੋਵੇ ਤੇ ਵਿਆਕਰਨਿਕ ਨਿਯਮਾਂ ਦੇ ਅਨੁਸਾਰ ਹੋਵੇ, ਉਸ ਭਾਸ਼ਾ ਦੇ ਸ਼ੁੱਧ ਯਾ ਉਤਮ ਰੂਪ ਨੂੰ ਟਕਸਾਲੀ ਭਾਸ਼ਾ ਕਹਿੰਦੇ ਹਨ।
ਪੰਜਾਬ ਉੱਤਰ-ਪੱਛਮੀ ਭਾਰਤ ਦਾ ਇੱਕ ਰਾਜ ਹੈ ਜੋ ਕਿ ਸਮੁੱਚੇ ਪੰਜਾਬ ਖੇਤਰ ਦਾ ਇੱਕ ਭਾਗ ਹੈ। ਇਸ ਦਾ ਦੂਸਰਾ ਭਾਗ ਪਾਕਿਸਤਾਨ ਵਿੱਚ ਹੈ। ਪੰਜਾਬ ਦੇ ਭਾਰਤੀ ਖੇਤਰ ਨੂੰ ਚੜ੍ਹਦਾ ਪੰਜਾਬ ਕਹਿੰਦੇ ਹਨ ਅਤੇ ਪਾਕਿਸਤਾਨ ਵਾਲੇ ਖੇਤਰ ਨੂੰ ਲਹਿੰਦਾ ਪੰਜਾਬ ਕਹਿੰਦੇ ਹਨ। ਇਸ ਦੀ ਸਰਹੱਦ ਉੱਤਰ ਵਿੱਚ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ, ਉੱਤਰ-ਪੂਰਬ ਵਿੱਚ ਹਿਮਾਚਲ ਪ੍ਰਦੇਸ਼, ਦੱਖਣ-ਪੂਰਬ ਵਿੱਚ ਹਰਿਆਣਾ, ਦੱਖਣ-ਪੱਛਮ ਵਿੱਚ ਰਾਜਸਥਾਨ ਅਤੇ ਪੱਛਮ ਵਿੱਚ ਪਾਕਿਸਤਾਨੀ ਪੰਜਾਬ ਨਾਲ ਲੱਗਦੀ ਹੈ। ਰਾਜ ਦਾ ਖੇਤਰਫਲ 50,362 ਵਰਗ ਕਿਲੋਮੀਟਰ (19,445 ਵਰਗ ਮੀਲ) ਦਾ ਹੈ ਜੋ ਕਿ ਭਾਰਤ ਦੇ ਕੁਲ ਭੂਗੋਲਿਕ ਖੇਤਰ ਦਾ 1.53% ਹੈ। ਇਹ ਭਾਰਤ ਦਾ ਖੇਤਰ ਵਜੋਂ 20ਵਾਂ ਸਭ ਤੋਂ ਵੱਡਾ ਰਾਜ ਹੈ। ਭਾਰਤੀ ਪੰਜਾਬ ਦੇ ਮੁੱਖ ਸ਼ਹਿਰ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਬਠਿੰਡਾ, ਫ਼ਿਰੋਜ਼ਪੁਰ, ਸੰਗਰੂਰ, ਮੋਹਾਲੀ ਅਤੇ ਪਟਿਆਲਾ ਹਨ। ਇਸ ਦੀ ਰਾਜਧਾਨੀ ਚੰਡੀਗੜ੍ਹ ਹੈ।
ਲਹੂ ਦਾ ਦਬਾਅ: ਦਿਲ ਸਰੀਰ ਦਾ ਸਭ ਤੋਂ ਕੋਮਲ ਅਤੇ ਲਹੂ ਚੱਕਰ ਦਾ ਪ੍ਰਮੁੱਖ ਅੰਗ ਹੈ। ਧਮਨੀਆਂ, ਸ਼ਿਰਾਵਾਂ ਅਤੇ ਲਹੂ ਨਾਲੀਆਂ ਦੀ ਮੱਦਦ ਨਾਲ ਲਹੂ ਸਰੀਰ ਦੇ ਭਿੰਨ-ਭਿੰਨ ਅੰਗਾਂ ਵਿੱਚ ਦੌਰਾ ਕਰਦਾ ਹੈ। ਧਮਨੀਆਂ ਸੁੱਧ ਲਹੂ ਨੂੰ ਦਿਲ ਤੋਂ ਸਰੀਰ ਦੇ ਭਿੰਨ-ਭਿੰਨ ਭਾਗਾਂ ਤੱਕ ਪਹੁੰਚਾਉਂਦੀਆਂ ਹਨ। ਇਹ ਲਚਕਦਾਰ ਅਤੇ ਮੋਟੀ ਕੰਧ ਦੀਆਂ ਬਣੀਆਂ ਹੁੰਦੀਆਂ ਹਨ। ਸ਼ਿਰਾਵਾਂ ਲਹੂ ਨੂੰ ਫੇਫੜਿਆਂ ਅਤੇ ਸਰੀਰ ਦੇ ਹੋਰ ਭਾਗਾਂ ਤੋਂ ਦਿਲ ਵੱਲ ਲੈ ਜਾਂਦੀਆਂ ਹਨ। ਇਹਨਾਂ ਵਿੱਚ ਅਸ਼ੁੱਧ ਲਹੂ ਕਣ ਚੱਕਰ ਲਗਾਉਂਦੇ ਹਨ। ਇਸ ਦੌਰੇ ਵਿੱਚ ਲਹੂ ਨਾਲੀਆਂ ਦੀਆਂ ਕੰਧਾਂ ਨਾਲ ਟਕਰਾਉਂਦਾ ਹੈ, ਜਿਸ ਨਾਲ ਦਬਾਅ ਵਧਦਾ, ਘੱਟਦਾ ਹੈ ਅਤੇ ਲਹੂ ਅੱਗੇ ਵਧਦਾ ਹੈ। ਲਹੂ ਦੇ ਇਸ ਵਧਣ ਅਤੇ ਘੱਟ ਹੋਣ ਦੀ ਕਿਰਿਆ ਨੂੰ ਲਹੂ ਦਾ ਦਬਾਅ ਕਹਿੰਦੇ ਹਨ। ਇੱਕ ਤੰਦਰੂਸਤ ਵਿਅਕਤੀ ਦਾ ਉੱਪਰਾ ਦਬਾਅ 120 ਮਿਲੀਮੀਟਰ (ਪਾਰਾ) ਅਤੇ ਹੇਠਲਾ ਦਬਾਅ 80 ਮਿਲੀਮੀਟਰ (ਪਾਰਾ) ਹੁੰਦਾ ਹੈ।
ਭਾਰਤ ਦੱਖਣੀ ਏਸ਼ੀਆ ਦਾ ਇੱਕ ਦੇਸ਼ ਹੈ। ਇਹ ਖੇਤਰਫਲ ਦੇ ਹਿਸਾਬ ਨਾਲ ਦੁਨੀਆਂ ਦਾ ਸੱਤਵਾਂ ਅਤੇ ਆਬਾਦੀ ਦੇ ਹਿਸਾਬ ਨਾਲ ਦੁਨੀਆਂ ਦਾ ਦੂਜਾ ਸਭ ਤੋਂ ਵੱਡਾ ਦੇਸ਼ ਹੈ। ਭਾਰਤ ਦੁਨੀਆਂ ਦਾ ਸਭ ਤੋਂ ਵੱਧ ਆਬਾਦੀ ਵਾਲਾ ਲੋਕਤੰਤਰ ਹੈ। ਇਹ ਦੱਖਣ ਵਿੱਚ ਹਿੰਦ ਮਹਾਂਸਾਗਰ, ਦੱਖਣ-ਪੱਛਮ ਵਿੱਚ ਅਰਬ ਸਾਗਰ ਅਤੇ ਦੱਖਣ-ਪੂਰਬ ਵਿੱਚ ਬੰਗਾਲ ਦੀ ਖਾੜੀ ਨਾਲ ਘਿਰਿਆ ਹੋਇਆ ਹੈ। ਭਾਰਤ ਪੱਛਮ ਵੱਲ ਪਾਕਿਸਤਾਨ ਅਤੇ ਅਫ਼ਗ਼ਾਨਿਸਤਾਨ, ਉੱਤਰ ਵੱਲ ਚੀਨ, ਨੇਪਾਲ ਅਤੇ ਭੂਟਾਨ, ਪੂਰਬ ਵੱਲ ਬਰਮਾ ਅਤੇ ਬੰਗਲਾਦੇਸ਼ ਆਦਿ ਦੇਸ਼ਾਂ ਨਾਲ ਜ਼ਮੀਨੀ ਸਰਹੱਦ ਸਾਂਝੀ ਕਰਦਾ ਹੈ ਅਤੇ ਦੱਖਣ ਵੱਲ ਮਾਲਦੀਵ ਅਤੇ ਸ੍ਰੀ ਲੰਕਾ ਨਾਲ ਸਮੁੰਦਰੀ ਸਰਹੱਦ ਸਾਂਝੀ ਕਰਦਾ ਹੈ। ਭਾਰਤ ਦੇ ਅੰਡੇਮਾਨ ਅਤੇ ਨਿਕੋਬਾਰ ਟਾਪੂ ਬਰਮਾ, ਥਾਈਲੈਂਡ ਅਤੇ ਇੰਡੋਨੇਸ਼ੀਆ ਨਾਲ ਸਮੁੰਦਰੀ ਸਰਹੱਦ ਸਾਂਝੀ ਕਰਦੇ ਹਨ।
ਗੁਰੂ ਨਾਨਕ ਦੇਵ ਜੀ (15 ਅਪ੍ਰੈਲ 1469 – 22 ਸਤੰਬਰ 1539) ਸਿੱਖੀ ਦੇ ਬਾਨੀ ਅਤੇ ਦਸਾਂ ਸਿੱਖ ਗੁਰੂਆਂ ਵਿਚੋਂ ਪਹਿਲੇ ਗੁਰੂ ਸਨ। ਇਹਨਾਂ ਦਾ ਜਨਮ ਦਿਨ ਦੁਨੀਆ ਵਿੱਚ ਗੁਰਪੁਰਬ ਵਜੋਂ ਮਨਾਇਆ ਜਾਂਦਾ ਹੈ, ਜੋ ਨਾਨਕਸ਼ਾਹੀ ਕਲੈਂਡਰ 2003 ਮਤਾਬਕ 1 ਵੈਸਾਖ ਅਤੇ ਬਿਕ੍ਰਮੀ ਨਾਨਕਸ਼ਾਹੀ ਕਲੈਂਡਰ ਮੁਤਾਬਿਕ ਕੱਤਕ ਦੀ ਪੂਰਨਮਾਸ਼ੀ ਨੂੰ ਹਰ ਸਾਲ ਅਕਤੂਬਰ-ਨਵੰਬਰ ਮਹੀਨਿਆਂ ਵਿਚਾਲ਼ੇ ਵੱਖਰੀ ਤਰੀਕ ਨੂੰ ਆਉਂਦਾ ਹੈ। 1. ਗੁਰੂ ਨਾਨਕ ਸਾਹਿਬ ਦੇ ਜਨਮ ਅਤੇ ਜੋਤੀ-ਜੋਤ ਸਮਾੳਣ ਬਾਰੇ ਤਾਰੀਖ਼ਾਂ ਵਿਚ ਮਤਭੇਦ ਹੈ। ਸੁਖਬਾਸੀ ਰਾਮ ਬੇਦੀ, ਗਣੇਸ਼ਾ ਸਿੰਘ ਬੇਦੀ, ਡਾ. ਤਰਲੋਚਨ ਸਿੰਘ, ਡਾ ਹਰਜਿੰਦਰ ਸਿੰਘ ਦਿਲਗੀਰ ਵਰਗੇ ਇਤਿਹਾਸਕਾਰ ਉਨ੍ਹਾਂ ਦਾ ਜਨਮ 20 ਅਕਤੂਬਰ 1469 ਅਤੇ ਜੋਤੀ ਜੋਤ ਸਮਾਉਣਾ 7 ਸਤੰਬਰ 1539 ਦਾ ਮੰਨਦੇ ਹਨ (Sikh History in 10 Volume, vol 1) 2.
ਮੋਹਨਦਾਸ ਕਰਮਚੰਦ ਗਾਂਧੀ (2 ਅਕਤੂਬਰ 1869 - 30 ਜਨਵਰੀ 1948), ਜਾਂ ਮਹਾਤਮਾ ਗਾਂਧੀ, ਭਾਰਤ ਦੀ ਆਜ਼ਾਦੀ ਦਾ ਇੱਕ ਪ੍ਰਮੁੱਖ ਰਾਜਨੀਤਕ ਅਤੇ ਅਧਿਆਤਮਕ ਨੇਤਾ ਸੀ। ਉਹਨਾਂ ਨੂੰ ਮਹਾਤਮਾ (ਸੰਸਕ੍ਰਿਤ: ਮਹਾਨ ਆਤਮਾ) ਦਾ ਖਿਤਾਬ 1914 ਵਿੱਚ ਦੱਖਣੀ ਅਫਰੀਕਾ ਵਿੱਚ ਦਿੱਤਾ ਗਿਆ ਜੋ ਕਿ ਹੁਣ ਦੁਨੀਆ ਭਰ ਵਿੱਚ ਮਸ਼ਹੂਰ ਹੈ। ਇਹਨੂੰ ਭਾਰਤ ਵਿੱਚ ਬਾਪੂ (ਗੁਜਰਾਤੀ ਭਾਸ਼ਾ: ਪਿਤਾ ਦੇ ਲਈ ਵਰਤਿਆ ਜਾਂਦਾ ਸ਼ਬਦ) ਕਹਿਕੇ ਵੀ ਸੰਬੋਧਤ ਕੀਤਾ ਜਾਂਦਾ ਹੈ।
ਮਾਸਪੇਸ਼ੀਆਂ ਸਰੀਰ ਦੇ ਇੱਕ ਬਹੁਤ ਹੀ ਵਿਚਿਤ੍ਰ ਤੇ ਜਟਿਲ ਮਸ਼ੀਨ ਦੀ ਤਰਾਂ ਹੈ। ਤੰਦਰੁਸਤੀ ਦੀ ਹਾਲਤ ਵਿੱਚ ਇਹ ਮਸ਼ੀਨ ਨਿਰਵਿਘਨ ਸਹਿਜ ਹੀ ਆਪਣਾ ਕਾਰਜ ਕਰਦੀ ਰਹਿੰਦੀ ਹੈ ਪ੍ਰੰਤੂ ਇਸ ਵਿੱਚ ਕੋਈ ਖ਼ਰਾਬੀ ਆ ਜਾਣ ਦੀ ਸੂਰਤ ਵਿੱਚ ਇਹ ਉਸ ਦਾ ਸੰਦੇਸ਼ ਕੁਝ ਲੱਛਣਾਂ ਦੇ ਰੂਪ ਵਿੱਚ ਦਿੰਦੀ ਹੈ ਜਿਵੇਂ ਕਿ ਭੁੱਖ ਨਾ ਲੱਗਣਾ, ਸਰੀਰ ਵਿੱਚ ਦੁਖਣ ਜਿਹੀ ਮਹਿਸੂਸ ਹੋਣੀ ਆਦਿ। ਇਹ ਲੱਛਣ ਸੰਕੇਤ ਹਨ ਕਿਸੇ ਬਿਮਾਰੀ ਦੇ, ਖ਼ੁਦ ਬਿਮਾਰੀ ਨਹੀਂ।ਇਨ੍ਹਾਂ ਲੱਛਣਾਂ ਦਾ ਸ੍ਰੋਤ ਭਾਵ ਬਿਮਾਰੀ ਲੱਭਣ ਲਈ ਮਨੁੱਖੀ ਸਰੀਰ ਦਾ ਮੁਢਲਾ ਗਿਆਨ ਅੱਗੇ ਵਰਨਣ ਹੈ।
ਪ੍ਰਦੂਸ਼ਣ, ਕੁਦਰਤੀ ਵਾਤਾਵਰਨ ਵਿੱਚ ਗੰਦਗੀ ਦੀ ਪਛਾਣ ਹੈ ਜੋ ਵਾਤਾਵਰਨ ਦੀ ਉਲਟ ਤਬਦੀਲੀ ਦਾ ਕਾਰਨ ਬਣਦਾ ਹੈ। ਪ੍ਰਦੂਸ਼ਣ ਰਸਾਇਣਕ ਪਦਾਰਥਾਂ ਜਾਂ ਊਰਜਾ ਦੇ ਰੂਪ ਲੈ ਸਕਦਾ ਹੈ, ਜਿਵੇਂ ਕਿ ਰੌਲਾ, ਗਰਮੀ ਜਾਂ ਰੋਸ਼ਨੀ ਪ੍ਰਦੂਸ਼ਣ, ਪ੍ਰਦੂਸ਼ਣ ਦੇ ਹਿੱਸੇ, ਜਾਂ ਤਾਂ ਬਾਹਰਲੇ ਪਦਾਰਥ / ਊਰਜਾ ਜਾਂ ਕੁਦਰਤੀ ਤੌਰ ਤੇ ਪੈਦਾ ਹੋਣ ਵਾਲੀ ਗੰਦਗੀ ਹੋ ਸਕਦੀ ਹੈ। ਪ੍ਰਦੂਸ਼ਣ ਨੂੰ ਅਕਸਰ ਬਿੰਦੂ ਸਰੋਤ ਜਾਂ ਨਾਨ-ਪੁਆਇੰਟ ਸੋਰਸ ਪ੍ਰਦੂਸ਼ਣ ਵਜੋਂ ਸ਼੍ਰੇਣੀਬੱਧ ਕੀਤਾ ਜਾਂਦਾ ਹੈ। 2015 ਵਿੱਚ, ਸੰਸਾਰ ਵਿੱਚ 9 ਮਿਲੀਅਨ ਲੋਕ ਪ੍ਰਦੂਸ਼ਣ ਕਰਕੇ ਮਾਰੇ ਗਏ।ਪ੍ਰਦੂਸ਼ਣ ਦੀਆਂ ਮੁੱਖ ਕਿਸਮਾਂ ਵਿੱਚ ਸ਼ਾਮਲ ਹਨ:
ਸ਼ਹਿਰੀਕਰਣ ਤੋਂ ਭਾਵ ਸ਼ਹਿਰੀ ਪ੍ਰਵਿਰਤੀਆ ਦੇ ਪ੍ਰਬਲ ਰੂਪ ਵਿੱਚ ਵਿਕਾਸ ਦੀ ਪ੍ਰਕਿਰਿਆ ਹੈ, ਪਿੰਡ ਦੀ ਜੀਵਨ ਜਾਂਚ, ਸਹੂਲਤਾ, ਵਿਅਕਤੀਗਤ ਸੰਬੰਧ ਜਦੋਂ ਸ਼ਹਿਰਾਂ ਵਾਂਗ ਜਾ ਉਨ੍ਹਾਂ ਵਿੱਚ ਬਦਲਾਅ ਆਉਂਦਾ ਹੈ। ‘ਪਿੰਡਾਂ’ ਦਾ ਪਿੰਡ ਹੀ ਰਹਿਣਾ ਭਾਵ ਕਿ ਇੱਕ ਪਿਡ ਆਪਣੀ ਹੀ ਥਾਂ ਤੇ ਰਹਿੰਦਾ ਹੈ ਪਰ ਉਸ ਵਿੱਚ ਸ਼ਹਿਰੀ ਸਹੂਲਤਾਂ ਆ ਜਾਂਦੀਆਂ ਹਨ। ਵਰਤਮਾਨ ਯੁੱਗ ਦੇ ਹਰ ਵਿਕਸਿਤ, ਅਵਿਕਸਿਤ ਦੇਸ਼ਾਂ ਵਿੱਚ ਇਸ ਪ੍ਰਕਿਰਿਆ ਦੀ ਲਹਿਰ ਤੇਜੀ ਨਾਲ ਵੱਧ ਰਹੀ ਹੈ। ਸ਼ਹਿਰੀ ਕਰਣ ਵਿੱਚ ਉਦਯੋਗਿਕ, ਵਿਕਾਸ, ਆਵਾਜਾਈ ਦੇ ਸਾਧਨਾਂ ਤੇ ਸੰਚਾਰ ਸਾਧਨਾਂ ਦਾ ਵਿਕਾਸ ਹੁੰਦਾ ਹੈ। ਮਨੁੱਖ ਅਕਸਰ ਤਜਾਰਤੀ ਰੁਚੀਆਂ ਰੱਖਣ ਵਾਲੇ ਬਣ ਜਾਂਦੇ ਹਨ। ਵਿਲਾਸਤਾ ਦੀ ਭਾਵਨਾ ਵੱਧ ਜਾਂਦੀ ਹੈ।ਸ਼ਹਿਰੀਕਰਣ, ਉਦਯੋਗੀਕਰਣ, ਪੱਛਮੀਕਰਨ, ਯੂਰਪੀਕਰਨ ਜਾਂ ਮਸ਼ੀਨੀਕਰਣ ਵਰਗੇ ਸ਼ਬਦ ਅ0ਰ9ਜ85ਸਲ ਵਿੱਚ ਸਭਿਆਚਾਰੀਕਰਨ ਦੇ ਹੀ ਵੱਖ-ਵੱਖ ਪੱਖਾਂ ਦਾ ਪ੍ਰਗਟਾਵਾਂ ਕਰਦੇ ਹਨ। ਨਵੀਨ ਯੁੱਗ ਨੂੰ ਉਦਯੋਗਿਕ ਯੁੱਗ, ਪਦਾਰਥਵਾਦੀ ਯੂੱਗ, ਮਸ਼ੀਨੀ ਯੁੱਗ ਆਦਿ ਨਾਵਾਂ ਨਾਲ ਸੱਦੇ ਜਾਣਾ ਇਸ ਗੱਲ ਵੱਲ ਸੰਕੇਤ ਕਰਦਾ ਹੈ ਕਿ ਅਜੋਕੇੇ ਯੁੱਗ ਨੂੰ ਮਸ਼ੀਨਰੀ ਨੇ ਬਹੁਤ ਪ੍ਰਭਾਵਿਤ ਕੀਤਾ ਹੈ। ਛੋਟੀ ਵੱਡੀ ਮਸ਼ੀਨਰੀ ਨੇ ਸਮੁੱਚੇ ਸਮਾਜਿਕ ਢਾਂਚੇ ਨੂੰ ਬਦਲ ਦਿੱਤਾ ਹੈ। ਸ਼ਹਿਰੀ ਖੇਤਰ ਵਿੱਚ ਵੱਡੇ, ਛੋਟੇ ਕਾਰਖਾਨੇ ਲੱਗਣ ਨਾਲ ਪੇਂਡੂ ਲੋਕ ਸ਼ਹਿਰਾਂ ਵੱਲ ਰਜ਼ੁਹ ਕਰਨ ਲੱਗ ਪਏ ਹਨ। ਸ਼ਹਿਰੀ ਵੱਸੋਂ ਵਿੱਚ ਪਰਿਵਤਨ ਹੋਣ ਲੱਗ ਪਿਆ ਹੈ ਵਿਕਾਸਸ਼ੀਲਤਾ ਦੀ ਲਹਿਰ ਨੇ ਸ਼ਹਿਰਾਂ ਵਾਲੀਆਂ ਸਹੂਲਤਾਂ ਪਿੰਡਾਂ ਤੱਕ ਪਹੰੁਚਾ ਦਿੱਤੀਆ ਹਨ। ਪਿੰਡਾਂ ਦੇ ਲੋਕ ‘ਨਕਦ ਆਮਦਨ’ ਅਤੇ ਬਹੁਤੇ ਲਾਭ ਵਾਲੇ ਧੰਦੇ ਅਪਣਾਉਣ ਲੱਗੇ ਹਨ। ਲੋੜਾਂ ਅਤੇ ਵਿਲਾਸਤਾ ਵਾਲੀਆਂ ਵਸਤਾਂ ਦੀ ਗਿਣਤੀ ਅਤੇ ਪੱਧਰ ਵਿੱਚ ਫ਼ਰਕ ਆਉਣ ਲੱਗ ਪਿਆ ਹੈ। ਇੰਜ ਸਮੁੱਚਾ ਸਮਾਜਿਕ ਢਾਂਚਾ ਜਿਹੜੀਆਂ ਸਦੀਆਂ ਤੋ ਖੜੋਤ ਦੀ ਹਾਲਤ ਵਿੱਚ ਜਾਪਦਾ ਰਿਹਾ ਸੀ, ਬਹੁਤ ਹੀ ਤੇਜੀ ਨਾਲ ਬਦਲਦਾ ਨਜਰ ਆਉਣ ਲੱਗ ਪਿਆ ਹੈ। ਪੜ੍ਹੇ, ਅਧਪੜ੍ਹੇ, ਪੇਂਡੂ ਸ਼ਹਿਰਾਂ ਵੱਲ ਜਾ ਰਹੇ ਹਨ, ਖਾਸ ਤੌਰ ਤੇ ਨੌਕਰੀਆਂ ਵੱਲ ਵੱਡੇ ਪੈਮਾਨੇ ਤੇ ਰੁਚਿਤ ਪੇਂਡੂ ਤਬਕਾ ਸ਼ਹਿਰਾਂ ਵੱਲ ਭੱਜ ਰਿਹਾ ਹੈ। ਪੰਜਾਬ ਦੀ ਕੁੱਲ ਆਬਾਦੀ ਦਾ ਸ਼ਹਿਰੀ ਹਿੱਸਾ 1911 ਵਿੱਚ 10%, 1921 ਵਿੱਚ 10.7%, 1931 ਵਿੱਚ 13%, 1941 ਵਿੱਚ 15.2%, 2001 ਵਿੱਚ 27.8%, 2011 ਵਿੱਚ 31.16% ਹੈ। 2001 ਵਿੱਚ 72.19% ਸੀ, ਜੋ 2011 ਵਿੱਚ ਘੱਟ ਕੇ 68.84% ਹੋ ਗਈ ਹੈ। ਸ਼ਹਿਰੀ ਸਭਿਅਤਾ ਅਤੇ ਉਦਯੋਗਾਂ ਦੇ ਵੱਧਣ ਫੁੱਲਣ ਨਾਲ ਪੈਦਾ ਹੋਈ ਨਵੀਂ ਪੀੜ੍ਹੀ ਲਿਖੀ ਮੱਧ ਸ਼ੇ੍ਰਣੀ ਸਭ ਤੋਂ ਪਹਿਲਾਂ ਇਸ ਵਿਰੋਧ ਦਾ ਅਖਾੜਾ ਬਣੀ। ਇਹ ਵਿਰੋਧ ਲੋਕ ਅਖਾਣਾਂ ਤੋਂ ਵੀ ਪ੍ਰਗਟ ਹੁੰਦਾ ਹੈ। 1। ਸ਼ਹਿਰ ਦੀ ਚਿੜੀ, ਪਿੰਡ ਦੀ ਕੁੜੀ। 2। ਸ਼ਹਿਰੀ ਵਸਣ ਦੇਵਤੇ, ਪਿੰਡੀ ਵਸਣ ਜਿੰਨ। 3। ਸ਼ਹਿਰੀ ਵਸਣ ਦੇਵਤੇ ਤੇ ਬਾਹਰ ਭੂਤ ਪ੍ਰੇਤ। ਦਸਤਕਾਰੀ ਦੇ ਨਵੇਂ ਸੰਦਾਂ ਅਤੇ ਢੰਗਾਂ ਨਾਲ ਉਦਯੋਗਿਕ ਧੰਦੇ ਵਿਕਾਸ ਕਰਨ ਲੱਗੇ ਹਨ। ਨਿੱਤ ਵਰਤੋਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਨਕਦ ਵੇਤਨ ਦੀ ਲੋੜ ਮਹਿਸੂਸ ਹੋਣ ਲੱਗ ਪਈ ਹੈ। ਜਿਸਦੇ ਫਲਸਰੂਪ ਪੇਂਡੂ ਲੋਕਾਂ ਦੇ ਦੁੱਧ ਵੇਚਣ, ਮੁਰਗੀ ਪਾਲ, ਸੂਰ ਪਾਲਣ, ਮੱਧੂ ਮੱਖੀਆਂ ਪਾਲਣ ਵਰਗੇ ਧੰਦੇ ਅਪਨਾ ਲਏ ਸਨ। ਇਹ ਧੰਦੇ ਸ਼ਹਿਰ ਨਾਲ ਸੰਪਰਕ ਜੋੜਨ ਬਿਨਾਂ ਚੱਲਣੇ ਅਸੰਵ ਸਨ। ਇਸ ਲਈ ਹਰ ਰੋਜ ਦੇ ਸੰਪਰਕ ਨਾਲ ਪਰਸਪਰ ਆਦਾਨ ਪ੍ਰਦਾਨ ਨੇ ਅਨੇਕਾਂ ਕਦਰਾਂ ਕੀਮਤਾਂ ਦਾ ਵਟਾਦਰਾ ਕੀਤਾ ਹੈ। ਨਵੇਂ ਧੰਦੇ ਅਪਣਾਉਣ ਨਾਲ ਇੱਕ ਸ਼੍ਰੇਣੀ ਹੋਂਦ ਵਿੱਚ ਆ ਗਈ ਹੈ। ਇਨ੍ਹਾਂ ਵਿੱਚ ਤਾਂਗੇ ਵਾਲੇ, ਰਿਕਸ਼ੇ ਵਾਲੇ, ਟੈਂਪੂ ਵਾਲੇ, ਪੱਲੇਦਾਰ, ਕੁੱਲੀ ਆਦਿ ਬਿਲਕੁੱਲ ਨਵੀਂ ਸ਼ੇ੍ਰਣੀ ਲਗਾਤਾਰ ਉੱਭਰਣ ਲੱਗੀ ਹੈ। ਇਹ ਲੋਕ ਵੀ ਪਿੰਡਾਂ ਅਤੇ ਸ਼ਹਿਰਾਂ ਵਿੱਚ ਤਾਲਮੇਲ ਪੈਦਾ ਕਰਨ ਵਿੱਚ ਸਹਾਇਕ ਬਣੇ ਹਨ। ਇਸ ਸ਼ੇ੍ਰਣੀ ਦੇ ਹੋਂਦ ਵਿੱਚ ਆਉਣ ਨਾਲ ਜਾਤਪਾਤ ਦੇ ਬੰਦਨ ਖ਼ਤਮ ਹੋ ਗਏ ਹਨ।ਬਰਾਦਰੀ ਸਿਸਟਮ ਟੁੱਟ ਗਿਆ ਹੈ। ਇਸ ਸ਼੍ਰੇਣੀ ਦੇ ਘਰੇਲੂ ਦੁਖ-ਸੁੱਖ, ਖੁਸ਼ੀ ਗ਼ਮੀ ਦੇ ਸ਼ਰੀਕ ਉਸ ਦੇ ਹਮ-ਪੇਸ਼ਾ ਲੋਕ ਬਣਨ ਲੱਗੇ ਹਨ। ਪੁਰਾਣੀ ਨਾਤੇਦਾਰੀ ਦਾ ਸਿਲਸਿਲਾ ਬਦਲ ਗਿਆ ਹੈ।। ਖ਼ੂਨ ਦੇ ਰਿਸ਼ਤੇ ਦੀ ਸਾਂਝ ਖ਼ਤਮ ਹੋਣ ਲੱਗ ਪਈ ਹੈ। ਪਿੰਡ ਵਿੱਚ ਵਿਅਕਤੀ ਦੀ ਪਛਾਣ ਉਸ ਦੀ ਗੋਤ ਤੇ ਪਰਿਵਾਰ ਤੋਂ ਹੁੰਦੀ ਹੈ, ਪਰੰਤੂ ਜਦੋਂ ਉਹ ਸ਼ਹਿਰ ਵਿੱਚ ਆਉਂਦਾ ਹੈ ਤਾਂ ਉਸ ਲਈ ਸਭ ਕੁੱਝ ਬਦਲ ਜਾਂਦਾ ਹੈ। ਉਸ ਦੀ ਜੀਵਨ ਦਾ ਦ੍ਰਿਸ਼ਟੀਕੋਣ ਬਦਲਦਾ ਹੈ। ਉਹ ਪੇਂਡੂ ਜੀਵਨ ਤੋਂ ਬਦਲ ਕੇ ਰਾਸ਼ਟਰਵਾਦ ਨਾਲ ਜੁੜਦਾ ਹੈ। ਇਹ ਸ਼ਹਿਰੀਕਰਣ ਦਾ ਪ੍ਰਮੁੱਖ ਲੱਛਣ ਹੈ। ਪੇਂਡੂ ਸਮਾਜ ਵਿੱਚ ਵਿਅਕਤੀ ਦੀ ਜਾਣ ਪਛਾਣ ਹਰ ਇੱਕ ਨਾਲ ਨਿੱਜੀ ਹੁੰਦੀ ਹੈ। ਉਹ ਮਿਲਜੁਲ ਕੇ ਰਹਿੰਦੇ ਹਨ ਪਰ ਅਖੀਰ ਵਿੱਚ ਉਹ ਉਥੋ ਦੇ ਸਮਾਜ ਤੋਂ ਅਗਿਆਤ ਹੁੰਦਾ ਹੈ ਤੇ ਜੀਵਨ ਬਤੀਤ ਕਰਨ ਲਈ ਰਸਮੀ ਤੌਰ ਤੇ ਵਿਵਹਾਰ ਕਰਨਾ ਸਿੱਖਦਾ ਹੈ, ਜਿਸ ਨਾਲ ਵਿਅਕਤੀਗਤ ਰੂਪ ਵਿੱਚ ਆਪਣੇ ਆਪ ਨੂੰ ਪੇਸ਼ ਕਰਦਾ ਹੈ। ਸਿਨੇਮਾ, ਟੈਲੀਵਿਜ਼ਨ ਅਤੇ ਵਿਗਿਆਨਿਕ ਤਰੱਕੀ ਦੇ ਕਾਰਨ ਲੋਕਾਂ ਵਿੱਚ ਆਪਣੇ ਫੈਸਲੇ ਖੁੱਦ ਲੈਣ ਦਾ ਰੁਝਾਨ ਵਧਿਆ ਹੈ। ਪੁਰਾਤਨ ਰੂੜ੍ਹੀਆਂ ਖ਼ਤਮ ਹੋ ਰਹੀਆਂ ਹਨ। ਅੱਜ ਕੱਲ੍ਹ ਕਦਰਾਂ-ਕੀਮਤਾਂ, ਆਦਰ ਸਤਿਕਾਰ, ਮਾਣ ਮਰਿਆਦਾ ਆਦਿਕ ਵਿੱਚ ਕਮੀ ਆਈ ਹੈ। ਵੱਧ ਰਹੇ ਸਿੱਖਿਆ ਦੇ ਪ੍ਰਸਾਰ ਦੇ ਕਾਰਨ ਸਮਾਜ ਵਿੱਚ ਬਰਾਬਰਤਾ ਆ ਰਹੀ ਹੈ। ਨਵੇਂ ਸਮਾਜ ਵਿੱਚ ਪੁਰਾਤਨ ਪੇਂਡੂ ਭਾਈਚਾਰੇ ਦੀ ਲਹੂ ਦੇ ਰਿਸ਼ਤੇ ਦੀ ਸਾਂਝ ਖ਼ਤਮ ਹੋ ਜਾਣ ਕਾਰਨ ਔਰਤ ਮਰਦ ਇੱਕਠੇ ਖੁੱਲ੍ਹ ਲੈਣ ਲੱਗ ਪਏ ਹਨ। ਅਜੋਕੇ ਸਮੇਂ ਵਿੱਚ ਵਿਆਹ ਸੰਬੰਧ, ਪੇ੍ਰਮ ਸੰਬੰਧ ਇੱਕਲੇ ਮਰਦਾਂ ਦੀ ਮਰਜ਼ੀ ਉੱਤੇ ਨਿਰਭਰ ਨਾ ਹੋ ਕੇ ਔਰਤਾਂ ਦੀ ਮਰਜ਼ੀ ਉੱਪਰ ਵੀ ਨਿਰਭਰ ਹੋਣ ਲੱਗ ਪਏ ਹਨ। ਸ਼ਹਿਰੀਕਰਣ ਅਤੇ ਉਦਯੋਗੀਕਰਣ ਨਾਲ ਪਿੰਡਾਂ ਵਿੱਚ ਖਾਣ-ਪੀਣ, ਰਹਿਣ-ਸਹਿਣ, ਰਿਸ਼ਤਾਨਾਤਾ ਪ੍ਰਬੰਧ ਅਤੇ ਵਾਤਾਵਰਣ ਵਿੱਚ ਪਰਿਵਰਤਣ ਦੇਖਣ ਨੂੰ ਮਿਲਿਆ ਹੈ। ਸ਼ਹਿਰੀਕਰਣ ਨਾਲ ਪਿੰਡਾਂ ਵਿੱਚ ਕੁਦਰਤੀ ਹਵਾ, ਪਾਣੀ ਵਿੱਚ ਫ਼ਰਕ ਆਇਆ ਹੈ। ਪੇਂਡੂ ਸਮਾਜ ਵਿੱਲ ਲੋਕਾਂ ਦੇ ਪਹਿਰਾਵੇ ਵਿੱਚ ਬਦਲਾਅ ਆਇਆ ਹੈ। ਸ਼ਹਿਰੀਕਰਣ ਨਾਲ ਪਿੰਡਾਂ ਵਿੱਚ ਸਿਹਤਮੰਦ ਖੁਰਾਕ ਵਿੱਚ ਕਮੀ ਆਈ ਹੈ, ਲੋਕ ਸਾਦਾ ਅਤੇ ਨਰੋਏ ਭੋਜਨ ਦੀ ਥਾਂ ਚਟਪਟੀਆਂ ਅਤੇ ਮਜ਼ੇਦਾਰ ਚੀਜ਼ਾਂ ਦੀ ਵਰਤੋਂ ਕਰਦੇ ਹਨ। ਘਰਾਂ ਵਿੱਚ ਰਸੋਈਆਂ ਵਿੱਚ ਖਾਣਾ ਬਣਾਉਣ ਦੀ ਥਾਂ ਹੋਟਲਾਂ ਤੋਂ ਖਾਣਾ ਲਿਆਂਦਾ ਜਾਂਦਾ ਹੈ। ਲੋਕ ਪਹਿਲਾਂ ਇੱਕ ਪਰਿਵਾਰ ਵਿੱਚ ਮਿਲ ਜੁਲ ਕੇ ਰਹਿੰਦੇ ਸਨ, ਪਰ ਅੱਜ ਕੱਲ੍ਹ ਕਿਰਾਏ ਤੇ ਮਕਾਨ ਲੈ ਕੇ ਰਹਿੰਦੇ ਹਨ ਪਰਿਵਾਰ ਅਤੇ ਰਿਸ਼ਤੇ ਨਾਤੇ ਵਿੱਚ ਸਾਂਝੀਵਾਲਤਾ ਵਿੱਚ ਕਮੀ ਆਈ ਹੈ। ਸ਼ਹਿਰੀਕਰਣ ਨਾਲ ਰਿਸ਼ਤੇ ਨਾਤੇ ਪ੍ਰਬੰਧ ਵਿੱਚ ਵੀ ਬਦਲਾਅ ਆਇਆ ਹੈ, ਮਾਮਾ, ਚਾਚਾ, ਤਾਇਆ ਫੁੱਫੜ ਦੀ ਥਾਂ ਅੰਕਲ ਅਤੇ ਮਾਮੀ, ਚਾਚੀ, ਤਾਈ ਅਤੇ ਭੂਆ ਦੀ ਥਾਂ ਐਂਟੀ ਨੇ ਲੈ ਲਈ ਹੈ। ਦਾਦੀ-ਦਾਦਾ ਨੂੰ ਬਾਬਾ-ਬੇਬੇ ਕਹਿਣ ਦੀ ਥਾਂ ਵੱਡੇ ਪਾਪਾ/ਡੈਡੀ ਅਤੇ ਵੱਡੇ ਮੰਮੀ ਕਹਿਣ ਦਾ ਰਿਵਾਜ ਬਣਦਾ ਜਾ ਰਿਹਾ ਹੈ। ਬੋਲ ਚਾਲ ਦੀ ਭਾਸ਼ਾ ਵਿੱਚ ਪਰਿਵਰਤਨ ਆਇਆ ਹੈ ਅੰਗਰੇਜ਼ੀ ਅਤੇ ਕੋਈ ਹੋਰ ਉਪ ਭਾਸ਼ਾਵਾਂ ਦੇ ਸ਼ਬਦਾਂ ਦਾ ਇਸਤੇਮਾਲ ਲੱਗਭਗ ਹਰੇਕ ਵਰਗ ਕਰਨ ਲੱਗਾ ਹੈ। ਉਪਰੋਕਤ ਲਿਖੇ ਆਧਾਰ ਕਹਿ ਸਕਦੇ ਹਾਂ ਕਿ ਵਿਗਿਆਨਿਕ ਅਤੇ ਪਦਾਰਥਵਾਦੀ ਭਾਵਨਾ ਵਿੱਚ ਅਜੋਕਾ ਮਨੁੱਖ ਆਲੇ ਦੁਆਲੇ ਨਾਲੋਂ ਟੁੱਟ ਗਿਆ ਹੈ। ਦਿਨੋਂ ਦਿਨ ਉਹ ਆਪਣੇ ਆਪ ਨਾਲੋਂ ਵੀ ਟੁੱਟਦਾ ਜਾ ਰਿਹਾ ਹੈ। ਬਾਹਰੀ ਤੌਰ ਤੇ ਰੇਡੀਓ, ਟੈਲੀਵਿਜ਼ਨ, ਅਖ਼ਬਾਰ, ਸਿਨੇਮਾ ਅਤੇ ਹੋਰ ਅਨੇਕਾਂ ਸਾਧਨਾ ਰਾਹੀਂ ਸਭਿਆਚਾਰ ਮੇਲ-ਜੋਲ ਵਧਾਉਣ ਦੇ ਉਪਰਾਲੇ ਕੀਤੇ ਜਾ ਰਹੇ ਹਨ। ਪਰੰਤੁ ਹੈਰਾਨੀ ਦੀ ਗੱਲ ਹੈ ਕਿ ਏਨਾ ਕੁੱਝ ਹੋਣ ਦੇ ਬਾਵਜੂਦ ਵੀ ਮਾਨਵ ਦਾ ਅਸਤਿਤਵ ਆਪਣੇ ਆਪ ਵਿੱਚ ਸੁੰਗੜਦਾ ਜਾ ਰਿਹਾ ਹੈ। ਹਵਾਲਾ ਪੁਸਤਕਾਂ 1। ‘ਸਭਿਆਚਾਰ ਅਤੇ ਲੋਕਧਾਰਾ ਦੇ ਮੂਲ ਸਰੋਕਾਰਾਂ’, ਪ੍ਰਕਾਸ਼ਕ-ਲਾਹੌਰ ਬੁੱਕ ਸ਼ਾਪ, ਲੁਧਿਆਣਾ। 2। ਜੀਤ ਸਿੰਘ ਜੋਸ਼ੀ (ਡਾ.), ‘ਸਭਿਆਚਾਰ: ਸਿਧਾਂਤ ਤੇ ਵਿਹਾਰ’, ਪ੍ਰਕਾਸ਼-ਵਾਰਿਸ਼ ਸ਼ਾਹ ਫਾਊਂਡੇਸ਼ਨ, ਅੰਮ੍ਰਿਤਸਰ। 3। ‘ਪੰਜਾਬੀ ਸਭਿਆਚਾਰ: ਸੰਦਰਭਮੂਲਕ ਅਧਿਐਨ’, ਬ੍ਰਹਮਜਗਦੀਸ਼ ਸਿੰਘ, ਪ੍ਰਕਾਸ਼ਕ,-ਵਾਰਿਸ਼ ਸ਼ਾਹ ਫਾਉੂਂਡੇਸ਼ਨ, ਅੰਮ੍ਰਿਤਸਰ। 4। ਜ਼ਸਵਿੰਦਰ ਸਿੰਘ (ਡਾ.), ‘ਪੰਜਾਬੀ ਸਭਿਆਚਾਰ ਪਛਾਣ ਚਿੰਨ੍ਹ’, ਪ੍ਰਕਾਸ਼ਕ-ਗਰੈਸੀਅਸ ਬੁੱਕਸ, ਅਰਬਨ ਅਸਟੇਟ, ਪਟਿਆਲਾ। 5। ਪ੍ਰੋ.
ਅੰਮ੍ਰਿਤਾ ਪ੍ਰੀਤਮ (31 ਅਗਸਤ 1919 - 31 ਅਕਤੂਬਰ 2005) ਇੱਕ ਪੰਜਾਬੀ ਲੇਖਕ, ਕਵੀ, ਨਾਵਲਕਾਰ, ਕਹਾਣੀਕਾਰ ਅਤੇ ਵਾਰਤਕਕਾਰ ਸੀ ਜਿਸਨੇ ਪੰਜਾਬੀ ਅਤੇ ਹਿੰਦੀ ਭਾਸ਼ਾਵਾਂ ਵਿੱਚ ਸਾਹਿਤ ਰਚਨਾ ਕੀਤੀ। ਉਸਨੂੰ ਪੰਜਾਬੀ ਭਾਸ਼ਾ ਦੇ 20ਵੀਂ ਸਦੀ ਦੇ ਸਭ ਤੋਂ ਅਹਿਮ ਕਵੀਆਂ ਵਿੱਚ ਮੰਨਿਆ ਜਾਂਦਾ ਹੈ ਅਤੇ ਪਹਿਲੀ ਅਹਿਮ ਨਾਰੀ ਲੇਖਕ ਮੰਨਿਆ ਜਾਂਦਾ ਹੈ। ਛੇ ਦਹਾਕਿਆਂ ਵਿੱਚ ਫੈਲੇ ਆਪਣੇ ਸਾਹਿਤਕ ਸਫ਼ਰ ਦੌਰਾਨ, ਉਸਨੇ ਕਵਿਤਾ, ਨਾਵਲ, ਜੀਵਨੀ, ਨਿਬੰਧ ਵਰਗੀਆਂ ਵਿਧਾਵਾਂ ਦੇ ਅੰਦਰ 100 ਤੋਂ ਵੱਧ ਕਿਤਾਬਾਂ ਲਿਖੀਆਂ ਹਨ। ਇਨ੍ਹਾਂ ਰਚਨਾਵਾਂ ਵਿੱਚ ਪ੍ਰੀਤਮ ਦੇ 20 ਕਾਵਿ-ਸੰਗ੍ਰਹਿ, 13 ਕਹਾਣੀ-ਸੰਗ੍ਰਹਿ, ਵਾਰਤਕ ਦੀਆਂ ਕਿਤਾਬਾਂ, ਤਿੰਨ ਸਫ਼ਰਨਾਮੇ, ਦੋ ਸਵੈ-ਜੀਵਨੀਆਂ ਅਤੇ ਪੰਜਾਬੀ ਲੋਕ ਗੀਤਾਂ ਦਾ ਇੱਕ ਸੰਗ੍ਰਿਹ ਵੀ ਸ਼ਾਮਿਲ ਹਨ। ਉਸ ਦੀਆਂ ਕਿਤਾਬਾਂ ਨੂੰ ਕਈ ਭਾਰਤੀ ਅਤੇ ਵਿਦੇਸ਼ੀ ਭਾਸ਼ਾਵਾਂ ਵਿੱਚ ਅਨੁਵਾਦ ਵੀ ਕੀਤਾ ਗਿਆ ਹੈ। ਅੰਮ੍ਰਿਤਾ ਪ੍ਰੀਤਮ ਨੇ 1966 ਤੋਂ ਨਾਗਮਣੀ ਮਾਸਿਕ ਪੱਤਰ ਦੀ ਸੰਪਾਦਨਾ ਸ਼ੁਰੂ ਕੀਤੀ। ਪ੍ਰੀਤਮ ਨੂੰ ਸਾਹਿਤ ਅਕਾਦਮੀ ਇਨਾਮ, ਭਾਰਤੀ ਗਿਆਨਪੀਠ ਅਤੇ ਪਦਮ ਵਿਭੂਸ਼ਨ ਨਾਲ ਸਨਮਾਨਿਤ ਕੀਤਾ ਗਿਆ।ਅੰਮ੍ਰਿਤਾ ਪ੍ਰੀਤਮ ਦੀ ਸਭ ਤੋਂ ਮਸ਼ਹੂਰ ਕਵਿਤਾ ਅੱਜ ਆਖਾਂ ਵਾਰਿਸ ਸ਼ਾਹ ਨੂੰ ਹੈ ਜਿਸ ਵਿੱਚ ਉਹ ਹਿੰਦੁਸਤਾਨ ਦੀ ਵੰਡ ਤੋਂ ਬਾਅਦ ਹੋਏ ਕਤਲੇਆਮ ਪ੍ਰਤੀ ਆਪਣਾ ਰੋਸ ਦਿਖਾਉਂਦੇ ਹੋਏ ਵਾਰਿਸ ਸ਼ਾਹ ਨੂੰ ਵਾਪਸ ਆਉਣ ਦੀ ਦੁਹਾਈ ਪਾਉਂਦੀ ਹੈ। ਇੱਕ ਨਾਵਲਕਾਰ ਦੇ ਤੌਰ ਉੱਤੇ ਪਿੰਜਰ (1950) ਉਸਦਾ ਸਭ ਤੋਂ ਮਸ਼ਹੂਰ ਨਾਵਲ ਹੈ ਜਿਸ ਉੱਤੇ ਬਾਅਦ ਵਿੱਚ ਇੱਕ ਅਵਾਰਡ ਜੇਤੂ ਫ਼ਿਲਮ ਪਿੰਜਰ (2003) ਵੀ ਬਣੀ।1947 ਵਿੱਚ ਭਾਰਤ ਤੇ ਪਾਕਿਸਤਾਨ ਦੀ ਵੰਡ ਪਿੱਛੋਂ ਇਹ ਲਿਹੌਰ ਤੋਂ ਹਿੰਦੁਸਤਾਨ ਆ ਗਈ।
ਭਾਈ ਵੀਰ ਸਿੰਘ (1872–1957) ਇੱਕ ਪੰਜਾਬੀ ਕਵੀ ਅਤੇ ਵਿਦਵਾਨ ਸੀ, ਜਿਸ ਨੂੰ ਅਜੋਕੇ ਪੰਜਾਬੀ ਸਾਹਿਤ ਦਾ ਮੋਢੀ ਵੀ ਕਿਹਾ ਜਾਂਦਾ ਹੈ। ਉਸ ਨੇ ਆਪਣੀ ਕਵਿਤਾ ਨੂੰ ਸਿੱਖ ਧਰਮ ਅਤੇ ਗੁਰਮਤਿ ਫਿਲਾਸਫੀ ਨਾਲ਼ ਜੋੜਿਆ ਜਿਸ ਕਰ ਕੇ ਉਸ ਨੂੰ ਭਾਈ ਜੀ ਆਖਿਆ ਜਾਣ ਲੱਗਾ। ਉਸ ਨੇ ਛੋਟੀ ਕਵਿਤਾ, ਮਹਾਂਕਾਵਿ ਤੋਂ ਇਲਾਵਾ ਵਾਰਤਕ ਵਿੱਚ ਨਾਵਲ, ਨਾਟਕ ਇਤਿਹਾਸ, ਜੀਵਨੀਆਂ, ਲੇਖਾਂ ਅਤੇ ਸਾਖੀਆਂ ਇਤਿਆਦਿ ਦੀ ਰਚਨਾ ਕਰਨ ਦੀ ਪਹਿਲ ਕੀਤੀ।
ਗੁਰਮੁਖੀ (ਪੰਜਾਬੀ: گُرمُکھی (ਸ਼ਾਹਮੁਖੀ)) ਇੱਕ ਸਿੱਖ ਲਿੱਪੀ ਹੈ ਜਿਸਨੂੰ ਦੂਜੇ ਸਿੱਖ ਗੁਰੂ, ਗੁਰੂ ਅੰਗਦ ਸਾਹਿਬ ਨੇ ਸੋਲ਼ਵੀਂ ਸਦੀ ਵਿੱਚ ਤਬਦੀਲ ਅਤੇ ਮਿਆਰਬੰਦ ਕਰਨ ਦੇ ਨਾਲ਼ ਇਸਤਿਮਾਲ ਕੀਤਾ। ਗੁਰਮੁਖੀ ਚੜ੍ਹਦੇ ਪੰਜਾਬ ਸੂਬੇ ਵਿੱਚ ਪੰਜਾਬੀ ਭਾਸ਼ਾ ਲਈ ਅਫ਼ਸਰਾਨਾ ਲਿੱਪੀ ਹੈ, ਜਿਸਨੂੰ ਫ਼ਾਰਸੀ-ਅਰਬੀ ਸ਼ਾਹਮੁਖੀ ਲਿੱਪੀ ਵਿੱਚ ਵੀ ਲਿਖਿਆ ਜਾਂਦਾ ਹੈ। ਮੌਜੂਦਾ ਗੁਰਮੁਖੀ ਦੇ ਬਤਾਲ਼ੀ ਅੱਖਰ, ਕਤਾਰ ਊੜੇ ਤੋਂ ਕੱਕੇ ਬਿੰਦੀ ਤੱਕ ਅਤੇ ਨੌਂ ਲਗਾਂ ਮਾਤਰਾਂ ਹਨ। ਇਹ ਇਕਤਾਲੀ ਹਰਫ਼ ਹਨ: ੳ, ਅ, ੲ, ਸ, ਹ, ਕ, ਖ, ਗ, ਘ, ਙ, ਚ, ਛ, ਜ, ਝ, ਞ, ਟ, ਠ, ਡ, ਢ, ਣ, ਤ, ਥ, ਦ, ਧ, ਨ, ਪ, ਫ, ਬ, ਭ, ਮ, ਯ, ਰ, ਲ, ਵ, ੜ, ਸ਼, ਖ਼, ਗ਼, ਜ਼, ਫ਼, ਅਤੇ ਲ਼। ਸਿੱਖੀ ਦੇ ਆਦਿ ਗ੍ਰੰਥ, ਗੁਰੂ ਗ੍ਰੰਥ ਸਾਹਿਬ ਵਿੱਚ ਕਈ ਜ਼ੁਬਾਨਾਂਂ ਅਤੇ ਲਹਿਜਿਆਂ ਵਿੱਚ ਬਾਣੀ ਲਿਖੀ ਗਈ ਹੈ ਜਿਸ ਨੂੰ ਗੁਰਮੁਖੀ ਭਾਸ਼ਾ ਆਖਿਆ ਜਾਂਦਾ ਹੈ।
ਵਾਤਾਵਰਨ ਵਿਗਿਆਨ (ਅੰਗਰੇਜ਼ੀ: Echology ਇਕਾਲੋਜੀ) ਜੀਵ ਵਿਗਿਆਨ ਦੀ ਇੱਕ ਸ਼ਾਖਾ ਹੈ ਜਿਸ ਵਿੱਚ ਜੀਵ ਭਾਈਚਾਰਿਆਂ ਦਾ ਉਹਨਾਂ ਦੇ ਮਾਹੌਲ ਦੇ ਨਾਲ ਆਪਸੀ ਸਬੰਧਾਂ ਦੀ ਪੜ੍ਹਾਈ ਕੀਤੀ ਜਾਂਦੀ ਹੈ। ਹਰ ਇੱਕ ਜੰਤੂ ਜਾਂ ਬਨਸਪਤੀ ਇੱਕ ਖ਼ਾਸ ਮਾਹੌਲ ਵਿੱਚ ਰਹਿੰਦੇ ਹਨ। ਇਕਾਲੋਜੀ ਦੇ ਮਾਹਿਰ ਇਸ ਸਚਾਈ ਦਾ ਪਤਾ ਲਗਾਉਂਦੇ ਹਨ ਕਿ ਜੀਵ ਆਪਸ ਵਿੱਚ ਅਤੇ ਪਰਿਆਵਰਣ ਦੇ ਨਾਲ ਕਿਸ ਤਰ੍ਹਾਂ ਆਪਸੀ ਵਿਹਾਰ ਕਰਦੇ ਹਨ ਅਤੇ ਉਹ ਧਰਤੀ ਉੱਤੇ ਜੀਵਨ ਦੀ ਮੁਸ਼ਕਲ ਸੰਰਚਨਾ ਦਾ ਪਤਾ ਲਗਾਉਂਦੇ ਹਨ। ਇਕਾਲੋਜੀ ਨੂੰ (ਇਨਵਾਇਰਨਮੇਂਟਲ ਬਾਇਆਲੋਜੀ) ਵੀ ਕਿਹਾ ਜਾਂਦਾ ਹੈ। ਇਸ ਵਿਸ਼ੇ ਵਿੱਚ ਵਿਅਕਤੀ, ਜਨਸੰਖਿਆ, ਸਮੁਦਾਇਆਂ ਅਤੇ ਈਕੋਸਿਸਟਮ ਦਾ ਅਧਿਐਨ ਹੁੰਦਾ ਹੈ। ਈਕੋਲਾਜੀ (ਜਰਮਨ: Oekologie) ਸ਼ਬਦ ਦਾ ਪਹਿਲਾਂ ਪ੍ਰਯੋਗ 1866 ਵਿੱਚ ਜੈਮਨ ਜੀਵ-ਵਿਗਿਆਨੀ ਅਰਨੇਸਟ ਹੈਕਲ ਨੇ ਆਪਣੀ ਕਿਤਾਬ ਜਨਰੇਲ ਮੋਰਪੋਲਾਜੀ ਦੇਰ ਆਰਗੈਨਿਜਮੇਨ ਵਿੱਚ ਕੀਤਾ ਸੀ। ਕੁਦਰਤੀ ਮਾਹੌਲ ਬੇਹੱਦ ਜਟਿਲ ਹੈ ਇਸ ਲਈ ਖੋਜਕਾਰ ਆਮ ਤੌਰ ਤੇ ਕਿਸੇ ਇੱਕ ਕਿਸਮ ਦੇ ਪ੍ਰਾਣੀਆਂ ਜਾਂ ਬੂਟਿਆਂ ਬਾਰੇ ਜਾਂਚ ਕਰਦੇ ਹਨ। ਉਦਾਹਰਨ ਲਈ ਮਾਨਵਜਾਤੀ ਧਰਤੀ ਉੱਤੇ ਨਿਰਮਾਣ ਕਰਦੀ ਹੈ ਅਤੇ ਬਨਸਪਤੀ ਉੱਤੇ ਵੀ ਅਸਰ ਪਾਉਂਦੀ ਹੈ। ਮਨੁੱਖ ਬਨਸਪਤੀ ਦਾ ਕੁੱਝ ਭਾਗ ਸੇਵਨ ਕਰਦੇ ਹਨ, ਅਤੇ ਕੁੱਝ ਭਾਗ ਬਿਲਕੁੱਲ ਹੀ ਅਣਗੌਲਿਆ ਛੱਡ ਦਿੰਦੇ ਹਨ। ਉਹ ਬੂਟੇ ਲਗਾਤਾਰ ਆਪਣਾ ਫੈਲਾਓ ਕਰਦੇ ਰਹਿੰਦੇ ਹਨ।
ਕਿਸੇ ਵੀ ਭਾਸ਼ਾ ਦੇ ਅੰਗ ਪ੍ਰਤਿਅੰਗ ਦਾ ਵਿਸ਼ਲੇਸ਼ਣ ਅਤੇ ਵਿਵੇਚਨ ਵਿਆਕਰਨ (ਗਰਾਮਰ) ਕਹਾਂਦਾ ਹੈ। ਵਿਆਕਰਨ ਉਹ ਵਿਦਿਆ ਹੈ ਜਿਸਦੇ ਦੁਆਰਾ ਕਿਸੇ ਭਾਸ਼ਾ ਦਾ ਸ਼ੁੱਧ ਬੋਲਣਾ, ਸ਼ੁੱਧ ਪੜ੍ਹਨਾ ਅਤੇ ਸ਼ੁੱਧ ਲਿਖਣਾ ਆਉਂਦਾ ਹੈ। ਕਿਸੇ ਵੀ ਭਾਸ਼ਾ ਦੇ ਲਿਖਣ, ਪੜ੍ਹਨ ਅਤੇ ਬੋਲਣ ਦੇ ਨਿਸ਼ਚਿਤ ਨਿਯਮ ਹੁੰਦੇ ਹਨ ਭਾਸ਼ਾ ਦੀ ਸ਼ੁੱਧਤਾ ਅਤੇ ਸੁੰਦਰਤਾ ਨੂੰ ਬਣਾਏ ਰੱਖਣ ਲਈ ਇਨ੍ਹਾਂ ਨਿਯਮਾਂ ਦਾ ਪਾਲਣ ਕਰਨਾ ਜ਼ਰੂਰੀ ਹੁੰਦਾ ਹੈ। ਇਹ ਨਿਯਮ ਵੀ ਵਿਆਕਰਨ ਦੇ ਅਨੁਸਾਰ ਆਉਂਦੇ ਹਨ। ਵਿਆਕਰਨ ਭਾਸ਼ਾ ਦੇ ਅਧਿਐਨ ਦਾ ਮਹੱਤਵਪੂਰਣ ਹਿੱਸਾ ਹੈ।
ਭਾਰਤ, ਸੰਸਦੀ ਪ੍ਰਣਾਲੀ ਦੀ ਸਰਕਾਰ ਵਾਲਾ ਇੱਕ ਆਜਾਦ, ਪ੍ਰਭੁਸੱਤਾਸੰਪੰਨ, ਸਮਾਜਵਾਦੀ ਲੋਕਤੰਤਰਾਤਮਕ ਲੋਕ-ਰਾਜ ਹੈ। ਇਹ ਲੋਕ-ਰਾਜ ਭਾਰਤ ਦੇ ਸੰਵਿਧਾਨ ਦੇ ਅਨੁਸਾਰ ਸ਼ਾਸਿਤ ਹੈ। ਭਾਰਤ ਦਾ ਸੰਵਿਧਾਨ ਸੰਵਿਧਾਨ ਸਭਾ ਦੁਆਰਾ 26 ਨਵੰਬਰ 1949 ਨੂੰ ਪਾਰਿਤ ਹੋਇਆ ਅਤੇ 26 ਜਨਵਰੀ 1950 ਨੂੰ ਲਾਗੂ ਹੋਇਆ। 26 ਜਨਵਰੀ ਦਾ ਦਿਨ ਭਾਰਤ ਵਿੱਚ ਗਣਤੰਤਰ ਦਿਨ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ।
ਟਿਕਾਊ ਵਿਕਾਸ ਟੀਚੇ,ਵਿਕਾਸ ਨਾਲ ਸੰਬੰਧਿਤ ਸਤਾਰਾਂ "ਆਲਮੀ ਟੀਚਿਆਂ" ਦਾ ਜੁੱਟ ਹੈ ਜਿਹਨਾਂ ਅੰਦਰ 169 ਨਿਸ਼ਾਨੇ ਸ਼ਾਮਲ ਹਨ ਜੋ ਦੁਨੀਆ ਦੀ ਕਾਇਆ ਕਲਪ ਲਈ: ਟਿਕਾਊ ਵਿਕਾਸ ਵਾਸਤੇ 2030 ਏਜੰਡਾ ਨਾਮ ਦੇ ਵਿਸ਼ਵ ਵਿਆਪੀ ਪ੍ਰੋਗਰਾਮ ਅਧੀਨ ਪ੍ਰਾਪਤ ਕੀਤੇ ਜਾਣੇ ਹਨ।ਸੰਯੁਕਤ ਰਾਸ਼ਟਰ ਦੀ ਅਗਵਾਈ ਹੇਠਲੇ ਇਹਨਾਂ ਟੀਚਿਆਂ ਨੂੰ 193 ਮੈਂਬਰ ਮੁਲਕਾਂ ਨੇ, ਆਲਮੀ ਲੋਕ-ਸਮਾਜ ਸਣੇ, ਲੰਮੇ-ਚੌੜੇ ਸਲਾਹ-ਮਸ਼ਵਰੇ ਮਗਰੋਂ ਤਿਆਰ ਕੀਤਾ ਹੈ ਜੋ ਕਿ ਸੰਯੁਕਤ ਰਾਸ਼ਟਰ ਦੇ 25 ਸਤੰਬਰ 2015 ਵਾਲ਼ੇ ਮਤੇ A/RES/70/1 ਦੇ ਪੈਰ੍ਹਾ 54 ਵਿੱਚ ਰੱਖੇ ਹੋਏ ਹਨ।
ਭਾਸ਼ਾ ਇੱਕ ਅਜਿਹੀ ਪ੍ਰਣਾਲੀ ਹੈ ਜਿਸ ਵਿੱਚ ਮਨੁੱਖ ਦੀ ਸੰਚਾਰ ਦੀਆਂ ਪੇਚੀਦਾ ਪ੍ਰਣਾਲੀਆਂ ਦਾ ਵਿਕਾਸ, ਪ੍ਰਾਪਤੀ, ਰੱਖ-ਰਖਾਵ ਅਤੇ ਵਰਤੋਂ ਸ਼ਾਮਲ ਹਨ ; ਇੱਕ ਭਾਸ਼ਾ ਅਜਿਹੀ ਪ੍ਰਣਾਲੀ ਦਾ ਕੋਈ ਖਾਸ ਉਦਾਹਰਨ ਹੈ।ਭਾਸ਼ਾ ਦੀ ਵਿਗਿਆਨਿਕ ਖੋਜ ਨੂੰ ਭਾਸ਼ਾ ਵਿਗਿਆਨ ਕਿਹਾ ਜਾਂਦਾ ਹੈ।ਪ੍ਰਾਚੀਨ ਗ੍ਰੀਸ ਵਿੱਚ ਗੋਰਗੀਜ਼ ਅਤੇ ਪਲੈਟੋ ਦੇ ਸਮੇਂ ਤੋਂ ਭਾਸ਼ਾ ਦੇ ਫ਼ਲਸਫ਼ੇ ਬਾਰੇ ਸਵਾਲ, ਜਿਵੇਂ ਕਿ ਕੀ ਸ਼ਬਦ ਤਜਰਬੇ ਦਾ ਪ੍ਰਗਟਾਵਾ ਕਰ ਸਕਦੇ ਹਨ, ਬਹਿਸ ਦਾ ਵਿਸ਼ਾ ਰਹੇ ਹਨ। ਰੂਸੋ ਵਰਗੇ ਵਿਚਾਰਕਾਂ ਨੇ ਦਲੀਲ ਦਿੱਤੀ ਹੈ ਕਿ ਭਾਸ਼ਾ ਜਜ਼ਬੇ ਤੋਂ ਉਤਪੰਨ ਹੋਈ ਹੈ ਜਦਕਿ ਕਾਂਟ ਵਰਗੇ ਹੋਰਾਂ ਨੇ ਇਹ ਮੰਨਿਆ ਹੈ ਕਿ ਇਹ ਤਰਕਸ਼ੀਲ ਅਤੇ ਤਰਕਪੂਰਨ ਵਿਚਾਰਾਂ ਤੋਂ ਪੈਦਾ ਹੋਈ ਹੈ। 20ਵੀਂ ਸਦੀ ਦੇ ਫ਼ਿਲਾਸਫ਼ਰ ਵਿਟਜੇਂਨਸਟੀਨ ਨੇ ਦਲੀਲ ਦਿੱਤੀ ਕਿ ਫ਼ਲਸਫ਼ਾ ਅਸਲ ਵਿੱਚ ਭਾਸ਼ਾ ਦਾ ਅਧਿਐਨ ਹੈ। ਭਾਸ਼ਾ ਵਿਗਿਆਨ ਦੇ ਪ੍ਰਮੁੱਖ ਵਿਦਵਾਨਾਂ ਵਿੱਚ ਫੇਰਡੀਨੈਂਡ ਡੀ ਸੌੁਸੂਰ ਅਤੇ ਨੌਮ ਚੋਮਸਕੀ ਸ਼ਾਮਲ ਹਨ। ਭਾਸ਼ਾ ਦਾ ਵਿਗਿਆਨਕ ਅਧਿਐਨ ਕਰਨ ਵਾਲੇ ਵਿਗਿਆਨ ਨੂੰ ਭਾਸ਼ਾ ਵਿਗਿਆਨ ਕਿਹਾ ਜਾਂਦਾ ਹੈ।ਬੋਲੀ/ਭਾਸ਼ਾ ਇੱਕ ਦਿਨ ਵਿੱਚ ਨਹੀਂ ਬਣ ਜਾਂਦੀ। ਇਹ ਕਿਸੇ ਖ਼ਿੱਤੇ ਵਿੱਚ ਵਸਦੇ ਲੋਕਾਂ ਦੀ ਸਦੀਆਂ ਦੀ ਸਮੂਹਿਕ ਮਾਨਸਿਕ ਸਾਧਨਾ ਰਾਹੀਂ ਹੋਂਦ ਵਿੱਚ ਆਉਂਦੀ ਹੈ। ਇਹ ਸਿਰਫ਼ ਰੋਜ਼ਮਰ੍ਹਾ ਦੀ ਜ਼ਿੰਦਗੀ ਵਿੱਚ ਗੱਲਬਾਤ ਕਰਨ ਦਾ ਸਾਧਨ ਹੀ ਨਹੀਂ ਹੁੰਦੀ ਸਗੋਂ ਲੋਕ-ਗੀਤਾਂ, ਬਾਤਾਂ ਤੇ ਸਾਹਿਤਕ ਕਿਰਤਾਂ ਰਾਹੀਂ ਉਸ ਇਲਾਕੇ ਦੇ ਜਨ-ਜੀਵਨ ਨੂੰ ਨਵੀਂ ਊਰਜਾ ਵੀ ਦਿੰਦੀ ਹੈ। ਸ਼ਬਦ ਅਰਸ਼ਾਂ ਤੋਂ ਨਹੀਂ ਉਤਰਦੇ ਸਗੋਂ ਕਿਰਤ ਕਰਦੇ ਔਰਤਾਂ ਤੇ ਮਰਦਾਂ ਵਿੱਚ ਆਪਸੀ ਸੰਚਾਰ ਦੀ ਲੋੜ ’ਚੋਂ ਪੈਦਾ ਹੁੰਦੇ ਹਨ। ਮਰਦ ਤੇ ਔਰਤ ਵਿਚਲੇ ਆਪਸੀ ਰਿਸ਼ਤੇ, ਬਿਰਹਾ ਤੇ ਮਿਲਣ ਦੀਆਂ ਘੜੀਆਂ, ਪਿਆਰਿਆਂ ਦੀਆਂ ਉਡੀਕਾਂ ਤੇ ਤਾਂਘਾਂ, ਭੈਣਾਂ-ਭਰਾਵਾਂ ਵਿਚਲਾ ਪਿਆਰ, ਮਾਵਾਂ ਤੇ ਧੀਆਂ-ਪੁੱਤਾਂ ਵਿਚਲਾ ਮੋਹ, ਦਾਦਿਆਂ/ਪਿਓਆਂ ਤੇ ਸੰਤਾਨ ਵਿਚਲੇ ਡੂੰਘੇ ਸਨੇਹ ਦੇ ਨਾਤੇ ਬੋਲੀ ਦੀ ਨੁਹਾਰ ਘੜਦੇ ਹਨ। ਜ਼ੁਲਮ ਵਿਰੁੱਧ ਲੜਦੇ ਹੋਏ ਲੋਕ, ਆਪਣੇ ਦੁੱਖਾਂ, ਸੰਘਰਸ਼ਾਂ ਤੇ ਜਿੱਤਾਂ-ਹਾਰਾਂ ਦੀਆਂ ਵਾਰਾਂ ਲਿਖਦੇ ਹਨ। ਕਵੀ, ਢਾਡੀ, ਅਫ਼ਸਾਨਾਨਿਗਾਰ, ਨਾਵਲਕਾਰ, ਗ਼ਲਪ ਲੇਖਕ, ਨਾਟਕਕਾਰ, ਭਾਸ਼ਾ ਮਾਹਿਰ ਆਦਿ ਉਸ ਦੇ ਨੈਣ-ਨਕਸ਼ਾਂ ਨੂੰ ਤਿੱਖਾ ਕਰਦੇ ਹਨ।ਇਹ ਪਤਾ ਕਰਨਾ ਅਸੰਭਵ ਹੈ ਕਿ ਦੁਨੀਆ ਵਿੱਚ ਠੀਕ ਕਿੰਨੀਆਂ ਭਾਸ਼ਾਵਾਂ ਹਨ, ਅਤੇ ਇਹ ਗਿਣਤੀ ਭਾਸ਼ਾਵਾਂ ਅਤੇ ਉਪਭਾਸ਼ਾਵਾਂ ਵਿਚਕਾਰ ਅੰਸ਼ਕ ਤੌਰ 'ਤੇ ਮਨਮਾਨੇ ਭੇਦ ਉੱਤੇ ਨਿਰਭਰ ਕਰਦੀ ਹੈ। ਵੈਸੇ, ਅਨੁਮਾਨਾਂ ਅਨੁਸਾਰ ਇਹ ਗਿਣਤੀ 6000 ਅਤੇ 7000 ਦੇ ਵਿੱਚਕਾਰ ਹੈ। ਕੁਦਰਤੀ ਭਾਸ਼ਾਵਾਂ ਆਵਾਜ਼ਾਂ ਅਤੇ ਇਸ਼ਾਰਿਆਂ ਉੱਤੇ ਨਿਰਭਰ ਹੁੰਦੀਆਂ ਹਨ ਪਰ ਅੱਗੇ ਇਨ੍ਹਾਂ ਨੂੰ ਦੇਖਣ, ਸੁਣਨ ਅਤੇ ਸਪਰਸ਼ ਆਧਾਰਿਤ ਦੁਜੈਲੇ ਮਾਧਿਅਮਾਂ ਰਾਹੀਂ ਕੋਡਬੰਦ ਕੀਤਾ ਜਾ ਸਕਦਾ ਹੈ, ਮਿਸਾਲ ਲਈ ਅੱਖਰੀ ਲੇਖਣੀ, ਬਰੇਲ ਅਤੇ ਸੀਟੀਆਂ
ਸਿੱਖੀ ਵਿੱਚ, ਪੰਜ ਕਕਾਰ ਉਹ ਪੰਜ ਚਿੰਨ੍ਹ ਹਨ ਜਿਹਨਾਂ ਨੂੰ ਹਰ ਵਖਤ ਪਹਿਨਣ ਦਾ ਹੁਕਮ ਗੁਰੂ ਗੋਬਿੰਦ ਸਿੰਘ ਵਲੋਂ ਸੰਨ 1699 ਈ ਨੂੰ ਖ਼ਾਲਸਈ ਸਿੱਖਾਂ ਲਈ ਹੋਇਆ। ਉਹ ਹਨ: ਕੇਸ, ਦਸਤਾਰ ਜਾਂ ਕਪੜੇ ਨਾਲ ਢੱਕੇ ਨਾ-ਕੱਟੇ ਵਾਲ; ਕੰਘਾ, ਕੇਸਾਂ ਦੀ ਸਫਾਈ ਸੰਭਾਲ ਵਾਸਤੇ ਛੋਟਾ ਲੱਕੜ ਦਾ ਬਰੀਕ ਦੰਦਿਆਂ ਵਾਲਾ ਸੰਦ; ਕੜਾ, ਵੀਣੀ ਦੇ ਦੁਆਲੇ ਪਉਣ ਵਾਲਾ ਲੋਹੇ ਜਾਂ ਇਸਪਾਤ ਦਾ ਬਣਿਆ ਕੰਗਣ; ਕਛਹਿਰਾ, ਦੋ ਮੋਰੀਆਂ ਵਾਲਾ ਕਛਾ; ਕਿਰਪਾਨ, ਲੋਹੇ ਜਾਂ ਇਸਪਾਤ ਦੀ ਬਣੀ ਤਲਵਾਰ।
ਖੇਡਣਾ ਮਨੁੱਖ ਦੀ ਸਹਿਜ ਸੁਭਾਵਿਕ ਪ੍ਰਵਿਰਤੀ ਹੈ। ਮਨੁੱਖ ਆਦਿ-ਕਾਲ ਤੋਂ ਹੀ ਖੇਡਦਾ ਆਇਆ ਹੈ। ਕੁਦਰਤ ਨੇ ਹਰ ਪ੍ਰਾਣੀ ਵਿੱਚ ਖੇਡਣ ਦਾ ਗੁਣ ਭਰਿਆ ਹੈ। ਆਪਣੇ ਜੁੱਸੇ, ਵਿੱਤ ਤੇ ਸੁਭਾਅ ਅਨੁਸਾਰ ਉਸ ਨੇ ਆਪੋ-ਆਪਣੀਆਂ ਖੇਡਾਂ ਦੀ ਸਿਰਜਣਾ ਕੀਤੀ ਹੈ। ਖੇਡਾਂ ਮਨੋਰੰਜਨ ਦਾ ਅਤੇ ਵਿਹਲੇ ਸਮੇਂ ਦੀ ਉਚਿਤ ਵਰਤੋਂ ਦਾ ਸਭ ਤੋਂ ਵੱਡਾ ਸਾਧਨ ਹਨ। ਖੇਡਾਂ ਤੇ ਮਨਪ੍ਰਚਾਵੇ ਮਨੁੱਖ ਲਈ ਉਨੇ ਹੀ ਜਰੂਰੀ ਹਨ ਜਿਤਨੇ ਅੰਨ, ਪਾਣੀ ਅਤੇ ਹਵਾ। ਇਹ ਮਨੁੱਖ ਦੇ ਸਰਬ-ਪੱਖੀ ਵਿਕਾਸ ਦਾ ਮਹੱਤਵਪੂਰਨ ਸ੍ਰੋਤ ਹਨ। ਬੱਚੇ ਦੇ ਜਨਮ ਲੈਣ ਨਾਲ ਬੱਚੇ ਦੀ ਖੇਡ-ਪ੍ਰਕਿਰਿਆ ਆਰੰਭ ਹੋ ਜਾਂਦੀ ਹੈ; ਜਿਵੇਂ ਕੁੱਝ ਦਿਨਾਂ ਦਾ ਬੱਚਾ ਹੀ ਲੱਤਾਂ-ਬਾਹਾਂ ਮਾਰਨੀਆਂ ਸ਼ੁਰੂ ਕਰ ਦਿੰਦਾ ਹੈ। ਖੇਡ-ਰੁਚੀਆਂ ਹੀ ਬੱਚੇ ਦੇ ਸਰੀਰਿਕ, ਮਾਨਸਿਕ ਅਤੇ ਬੌਧਿਕ ਵਿਕਾਸ ਦੀਆਂ ਸੂਚਕ ਹਨ।‘ਲੋਕ ਖੇਡ’ ‘ਲੋਕ’ ਅਤੇ ‘ਖੇਡ’ ਸ਼ਬਦਾਂ ਦੇ ਮੇਲ ਨਾਲ ਬਣਿਆ ਹੈ। ਇਸਦਾ ਅਰਥ ਹੈ। ‘ਲੋਕ ਦੀ ਖੇਡ’। ‘ਲੋਕ’ ਸ਼ਬਦ ਵਾਸਤਵ ਵਿੱਚ ਅੰਗਰੇਜ਼ੀ ਦੇ ਫੋਕ ਦਾ ਪਰਿਯਾਇ ਹੈ। ਜੋ ਨਗਰ ਅਤੇ ਪਿੰਡ ਦੀ ਸਾਰੀ ਜਨਤਾ ਦਾ ਭਾਵ ਹੈ। ਇਸ ਤਰ੍ਹਾਂ ‘ਖੇਡ’ ਸ਼ਬਦ ਦਾ ਭਾਵ ਮਨ ਪਰਚਾਣਾ ਹੈ। ਲੋਕਖੇਡ ਦਾ ਮਨ ਪਰਚਾਵਾ ਹੋਣਾ ਬਹੁਤ ਜ਼ਰੂਰੀ ਹੈ। ਪਰ ਮਨ ਪਰਚਾਵੇ ਦੇ ਨਾਲ-ਨਾਲ ਇਹ ਮਨੁੱਖ ਨੂੰ ਸਰੀਰਿਕ ਤੇ ਮਾਨਸਿਕ ਸ਼ਕਤੀ ਵੀ ਦਿੰਦੀਆਂ ਹਨ। ਇਨ੍ਹਾਂ ਦਾ ਮਨੁੱਖ ਦੇ ਜੀਵਨ ਨਾਲ ਡੂੰਘਾ ਸੰਬੰਧ ਹੈ।ਲੋਕ-ਖੇਡਾਂ ਦੀ ਖ਼ਾਸੀਅਤ ਇਹ ਹੈ ਕਿ ਇਹ ਕਿਸੇ ਕਰੜੇ ਨਿਯਮਾਂ ਅਧੀਨ ਨਹੀਂ ਖੇਡੀਆਂ ਜਾਂਦੀਆਂ। ਕੋਈ ਸਮਾਂ-ਸਥਾਨ ਵੀ ਨਿਸ਼ਚਿਤ ਨਹੀਂ, ਗਰਮੀਆਂ ਨੂੰ ਦੁਪਿਹਰਾ ਸਮੇਂ, ਰਾਤ ਨੂੰ ਚਾਨਣੀਆਂ ਰਾਤਾਂ ਵਿਚ, ਖੁੱਲ੍ਹਿਆ ਵਿਹੜਿਆਂ, ਗਲੀਆਂ, ਜੂਹਾਂ, ਟਾਹਲੀਆਂ, ਬਰੋਟਿਆਂ ਦੀਆਂ ਛਾਂਵਾਂ ਅਤੇ ਕਿਸੇ ਵੀ ਮੋਕਲੀ ਥਾਂ 'ਤੇ ਇਹ ਖੇਡੀਆਂ ਜਾਂਦੀਆਂ ਹਨ। ਲੋਕ-ਖੇਡਾਂ ਖੇਡਣ ਲਈ ਸਮਾਨ ਖ਼ਰੀਦਣ ਦੀ ਵੀ ਲੋੜ ਨਹੀਂ, ਸਥਾਨਿਕ ਉਪਲਬਧ ਸਮਗਰੀ ਤੋਂ ਹੀ ਕੰਮ ਸਾਰ ਲਿਆ।
ਵਾਯੂਮੰਡਲ (ਅੰਗਰੇਜ਼ੀ: atmosphere ਯੂਨਾਨੀ ἀτμός (ਐਟਮੋਸ)ਤੋਂ, ਮਤਲਬ "ਜਲਕਣ", and σφαῖρα (ਸਫੇਰਾ)ਤੋਂ, ਮਤਲਬ "ਮੰਡਲ") ਕਿਸੇ ਗ੍ਰਹਿ ਦੇ ਆਲੇ-ਦੁਆਲੇ ਗੈਸਾਂ ਦੀ ਪਰਤ ਜਾਂ ਹੋਰ ਠੋਸ ਪੁੰਜ ਵਾਲੇ ਪਦਾਰਥ ਨੂੰ ਕਹਿੰਦੇ ਹਨ, ਜਿਸ ਨੂੰ ਪੁਲਾੜੀ ਪਿੰਡ ਦੀ ਗਾਰੂਤਾ ਨੇ ਉਥੇ ਟਿਕਾਈ ਰੱਖਿਆ ਹੁੰਦਾ ਹੈ। ਵਾਯੂਮੰਡਲ ਵੱਖ-ਵੱਖ ਤਰ੍ਹਾਂ ਦੀਆਂ ਗੈਸਾਂ ਹਨ ਜੋ ਕਿ ਹਰ ਥਾਂ 'ਤੇ ਇੱਕ ਸਮਾਨ ਅਨੁਪਾਤ ਵਿੱਚ ਹੁੰਦੀਆਂ ਹਨ। ਲਗਪਗ 78 ਫੀਸਦੀ ਨਾਈਟ੍ਰੋਜਨ ਹੈ, ਲਗਪਗ 21 ਫੀਸਦੀ ਆਕਸੀਜਨ ਹੈ ਅਤੇ ਬਾਕੀ ਇੱਕ ਫੀਸਦੀ ਵਿੱਚ ਦੁਰਲੱਭ ਗੈਸਾਂ ਹਨ, ਜਿਵੇਂ ਆਰਗਨ, ਨੀਔਨ, ਹੀਲੀਅਮ, ਕ੍ਰਿਪਟਨ ਅਤੇ ਜ਼ੀਨਾਨ। ਧਰਤੀ ਨੂੰ ਜਿਸ ਹਵਾ ਨੇ ਢਕਿਆ ਹੋਇਆ ਹੈ, ਉਸ ਦੀ ਰਸਾਇਣਕ ਸੰਰਚਨਾ ਸਮਾਨ ਹੈ। ਇਹ 18 ਮੀਲ ਉੱਪਰ ਤੱਕ ਤੋਂ 44 ਮੀਲ ਉੱਪਰ ਵੀ ਜਾ ਸਕਦੀ ਹੈ ਇਹ ਟਰੋਪੋਸਫੀਅਰ ਹੈ। ਇਹ ਪਰਤ ਧਰਤੀ ਦੇ ਸਭ ਤੋਂ ਨੇੜਲੀ ਪਰਤ ਹੁੰਦੀ ਹੈ। ਇਸ ਤੋਂ ਬਾਅਦ ਵਾਲੀਆਂ ਪਰਤਾਂ ਵਿੱਚ ਧਰਤੀ ਦੀ ਸਤਹ ਤੋਂ 18 ਤੋਂ 31 ਮੀਲ ਉੱਪਰ ਤੱਕ ਗਰਮ ਹਵਾ ਦੀ ਪਰਤ ਹੈ। ਸ਼ਾਇਦ ਲਗਪਗ 42 ਡਿਗਰੀ ਸੈਂਟੀਗ੍ਰੇਡ। ਇਸ ਵਿੱਚ ਓਜ਼ੋਨ ਮੌਜੂਦ ਹੁੰਦੀ ਹੈ ਜੋ ਸੂਰਜ ਦੀ ਗਰਮੀ ਨੂੰ ਜਜ਼ਬ ਕਰਦੀ ਹੈ, ਜਿਸ ਨਾਲ ਇਹ ਪਰਤ ਗਰਮ ਹੋ ਜਾਂਦੀ ਹੈ। ਇਸ ਪਰਤ ਦੇ ਉੱਪਰ ਪਰਤਾਂ ਦੀ ਇੱਕ ਲੜੀ ਹੁੰਦੀ ਹੈ, ਜਿਸ ਨੂੰ ਆਈਨੋਸਫੀਅਰ ਕਹਿੰਦੇ ਹਨ, ਜੋ ਪ੍ਰਿਥਵੀ ਦੀ ਸਤਹ ਤੋਂ 44 ਮੀਲ ਤੋਂ 310 ਮੀਲ ਉੱਪਰ ਤੱਕ ਹੁੰਦੀ ਹੈ। ਇਸ ਦੇ ਕਣ ਸੂਰਜ ਤੋਂ ਭਰਪੂਰ ਬਿਜਲੀ ਨਾਲ ਚਾਰਜ ਹੁੰਦੇ ਹਨ। ਹਵਾ ਦੇ ਕਣ ਨਿਰੰਤਰ ਗਤੀ 'ਚ ਰਹਿੰਦੇ ਹਨ ਅਤੇ ਇਕ-ਦੂਜੇ ਨਾਲ ਟਕਰਾਉਂਦੇ ਰਹਿੰਦੇ ਹਨ, ਤਾਂ ਕਿ ਭੱਜ ਨਾ ਜਾਣ। ਪਰ ਜਿਵੇਂ-ਜਿਵੇਂ ਅਸੀਂ ਉੱਪਰ ਜਾਂਦੇ ਹਾਂ, ਹਵਾ ਪਤਲੀ ਹੁੰਦੀ ਜਾਂਦੀ ਹੈ। ਇਹ ਕਣ ਇਕ-ਦੂਜੇ ਨੂੰ ਰੋਕ ਨਹੀਂ ਪਾਉਂਦੇ ਅਤੇ ਵਾਤਾਵਰਨ ਸਿਥਰ ਹੋ ਜਾਂਦਾ ਹੈ। 400 ਤੋਂ 1500 ਮੀਲ ਉੱਪਰ ਮੁਕਤ ਹੋਏ ਕਣ ਆਜ਼ਾਦੀ ਨਾਲ ਘੁੰਮਦੇ ਹਨ। ਇਸ ਨੂੰ ਬ੍ਰਹਿਮੰਡ ਕਹਿੰਦੇ ਹਨ।
ਵਿਸ਼ਵ ਵਾਤਾਵਰਣ ਦਿਵਸ 5 ਜੂਨ ਨੂੰ ਇਸ ਮਕਸਦ ਨਾਲ ਦੁਨੀਆ ਭਰ ‘ਚ ਮਨਾਇਆ ਜਾਂਦਾ ਹੈ ਤਾਂ ਕਿ ਇਸ ਧਰਤੀ ਤੇ ਰਹਿ ਰਹੇ ਲੋਕਾਂ ਨੂੰ ਵਾਤਾਵਰਣ ਪ੍ਰਤੀ ਜਾਗਰੂਕ ਕੀਤਾ ਜਾ ਸਕੇ। ਵਿਸ਼ਵ ਵਾਤਾਵਰਣ ਦਿਵਸ ਮਨਾਉਣ ਦੀ ਲੋੜ ਉਦੋਂ ਹੀ ਪਈ ਜਦੋਂ ਚਾਰ ਚੁਫੇਰਿਓਂ ਹਵਾ, ਪਾਣੀ ਤੇ ਧਰਤੀ ਦਾ ਪ੍ਰਦੂਸ਼ਣ ਲਗਾਤਾਰ ਵੱਧਣ ਲਗਾ। ਇਸ ਪ੍ਰਦੂਸ਼ਣ ਦੇ ਆਲਮੀ ਪੱਧਰ ‘ਤੇ ਬਹੁਤ ਹੀ ਡੂੰਘੇ ਤੇ ਮਾੜੇ ਪ੍ਰਭਾਵ ਪਾਏ ਹਨ। ਪ੍ਰਦੂਸ਼ਣ ਦੇ ਇਹਨਾਂ ਪੈ ਰਹੇ ਪ੍ਰਭਾਵਾਂ ਕਾਰਨ ਹੀ ਸੰਯੁਕਤ ਰਾਸ਼ਟਰ ਸੰਸਥਾ ਦੁਨੀਆ ਭਰ ਦੀਆਂ ਸਰਕਾਰਾਂ ਨੂੰ ਇੱਕ ਮੰਚ ਤੇ ਇਕੱਠੀਆਂ ਕਰ ਕੇ ਇਸ ਗੰਭੀਰ ਮਸਲੇ ਨੂੰ ਸਮਝਣ ਅਤੇ ਇਸ ਦੇ ਹਲ ਤਲਾਸ਼ਣ ਲਈ ਯਤਨਸ਼ੀਲ ਹੈ।
ਸੰਚਾਰ ਸਾਂਝੇ ਚਿੰਨ੍ਹਾ ਅਤੇ ਸੰਕੇਤਾਂ ਨਾਲ ਅਰਥਾਂ ਦੇ ਆਦਾਨ-ਪ੍ਰਦਾਨ ਦੀ ਗਤੀਵਿਧੀ ਹੈ। ਇਹ ਸ਼ਬਦ ਸੰਸਕ੍ਰਿਤ ਦੇ ਸ਼ਬਦ "ਸੰਚਾਰ"(सञ्चारः) ਤੋਂ ਆਇਆ ਹੈ, ਜਿਸਦਾ ਅਰਥ ਹੈ "ਜੋੜਨਾ", "ਦਖਲ" ਜਾਂ "ਮਿਲਾਪ"। ਸੰਚਾਰ ਇੱਕ ਸੂਚਨਾ ਭੇਜਣ ਦੀ ਪ੍ਰੀਕਿਰਿਆ ਹੈ ਜਿਸ ਵਿੱਚ ਸੂਚਕਾਂ ਦੁਆਰਾ ਭਾਸ਼ਾ ਦਾ ਆਦਾਨ ਪ੍ਰਦਾਨ ਕੀਤਾ ਜਾਂਦਾ ਹੈ। ਆਮ ਬੋਲਚਾਲ ਵਿੱਚ ਇਸ ਨੂੰ ਗੱਲਬਾਤ ਕਰਨਾ ਕਹਿੰਦੇ ਹਨ। ਮਨੁੱਖ ਆਪਣੇ ਜੀਵਨ ਵਿੱਚ ਸੰਚਾਰ ਦੇ ਕਈ ਤਰੀਕੇ ਵਰਤਦਾ ਹੈ, ਜਿਵੇਂ ਕਿ:-
ਜਰਨੈਲ ਸਿੰਘ ਭਿੰਡਰਾਂਵਾਲੇ (ਜਨਮ ਨਾਮ: ਜਰਨੈਲ ਸਿੰਘ ਬਰਾੜ; 2 ਜੂਨ, 1947 - 6 ਜੂਨ, 1984) ਸਿੱਖ ਧਾਰਮਿਕ ਸੰਗਠਨ ਦਮਦਮੀ ਟਕਸਾਲ ਦੇ ਇੱਕ ਆਗੂ ਸਨ। 1978 ਦੇ ਸਿੱਖ-ਨਿਰੰਕਾਰੀ ਸੰਘਰਸ਼ ਵਿੱਚ ਸ਼ਾਮਲ ਹੋਣ ਕਰਕੇ ਉਹਨਾਂ ਨੂੰ ਪ੍ਰਮੁੱਖਤਾ ਮਿਲੀ। ਉਹ ਪੰਜਾਬ ਵਿੱਚ ਮੁੜ-ਸੁਰਜੀਤੀਵਾਦੀ ਅਤੇ ਬਾਗ਼ੀ ਲਹਿਰ ਦਾ ਪ੍ਰਤੀਕ ਬਣੇ। ਉਹਨਾਂ ਨੂੰ ਅਤੇ ਉਹਨਾਂ ਦੇ ਹਥਿਆਰਬੰਦ ਸਾਥੀਆਂ ਨੂੰ ਗੋਲਡਨ ਟੈਂਪਲ ਕੰਪਲੈਕਸ ਤੋਂ ਹਟਾਉਣ ਲਈ ਆਪ੍ਰੇਸ਼ਨ ਬਲਿਊਸਟਾਰ ਸ਼ੁਰੂ ਕੀਤਾ ਗਿਆ ਸੀ।
ਫੇਫੜਾ ਹਵਾ ਨਾਲ ਸਾਹ ਲੈਣ ਵਾਲੇ ਪ੍ਰਾਣੀਆਂ, ਖ਼ਾਸ ਕਰ ਕੇ ਜਿਆਦਾਤਰ ਚਹੁ-ਪੈਰੀ ਜਾਨਵਰਾਂ ਅਤੇ ਕੁਝ ਮੱਛੀਆਂ ਅਤੇ ਘੋਗਿਆਂ, ਵਿੱਚ ਇੱਕ ਆਵਸ਼ਕ ਸੁਆਸ-ਅੰਗ ਹੁੰਦਾ ਹੈ। ਥਣਧਾਰੀਆਂ ਅਤੇ ਹੋਰ ਜਟਿਲ ਜੀਵ-ਕਿਸਮਾਂ ਵਿੱਚ ਰੀੜ੍ਹ ਦੀ ਹੱਡੀ ਕੋਲ ਦਿਲ ਦੇ ਦੋਹਾਂ ਪਾਸੇ ਦੋ ਫੇਫੜੇ ਹੁੰਦੇ ਹਨ। ਇਹਨਾਂ ਦਾ ਮੁੱਖ ਕੰਮ ਵਾਯੂਮੰਡਲ ਤੋਂ ਆਕਸੀਜਨ ਲੈ ਕੇ ਲਹੂ-ਧਾਰਾ ਵਿੱਚ ਮਿਲਾਉਣਾ ਅਤੇ ਲਹੂ-ਧਾਰਾ ਤੋਂ ਕਾਰਬਨ ਡਾਈਆਕਸਾਈਡ ਲੈ ਕੇ ਵਾਯੂਮੰਡਲ ਵਿੱਚ ਛੱਡਣਾ ਹੁੰਦਾ ਹੈ। ਗੈਸਾਂ ਦਾ ਇਹ ਤਬਾਦਲਾ ਸੈਲਾਂ ਨਾਲ ਬਣੀਆਂ ਨਿੱਕੀਆਂ ਨਿੱਕੀਆਂ ਪਤਲੀਆਂ ਦੀਵਾਰਾਂ ਵਾਲੀਆਂ ਹਵਾ ਦੀਆਂ ਅਸੰਖ ਥੈਲੀਆਂ ਜਿਹਨਾਂ ਨੂੰ ਅਲਵਿਓਲੀ (alveoli) ਕਿਹਾ ਜਾਂਦਾ ਹੈ, ਦੇ ਇੱਕ ਵਿਸ਼ੇਸ਼ ਤਾਣੇ ਬਾਣੇ ਵਿੱਚ ਨੇਪਰੇ ਚੜ੍ਹਦਾ ਹੈ।
ਜੀਵਨ ਤੱਤ ਜਾਂ ਵਿਟਾਮਿਨ (ਅਮਰੀਕੀ /ˈvaɪtəmɪn/ ਜਾਂ ਬਰਤਾਨਵੀ /ˈvɪtəmɪn/) ਇੱਕ ਕਾਰਬਨੀ ਰਸਾਇਣ ਹੁੰਦਾ ਹੈ ਜੋ ਕਿਸੇ ਵੀ ਜੀਵ ਨੂੰ ਇੱਕ ਲਾਜ਼ਮੀ ਖ਼ੁਰਾਕੀ ਤੱਤ ਵਜੋਂ ਥੋੜ੍ਹੀ ਮਾਤਰਾ ਵਿੱਚ ਚਾਹੀਦਾ ਹੁੰਦਾ ਹੈ। ਕਿਸੇ ਕਾਰਬਨੀ ਰਸਾਇਣਕ ਯੋਗ (ਜਾਂ ਸਬੰਧਤ ਯੋਗਾਂ ਦੇ ਸਮੂਹ) ਨੂੰ ਵਿਟਾਮਿਨ ਉਦੋਂ ਕਿਹਾ ਜਾਂਦਾ ਹੈ ਜਦੋਂ ਉਹ ਕੋਈ ਪ੍ਰਾਣੀ ਉਸਨੂੰ ਰੱਜਵੀਂ ਮਾਤਰਾ ਵਿੱਚ ਤਿਆਰ ਨਾ ਕਰ ਸਕੇ ਅਤੇ ਸਿਰਫ਼ ਖ਼ੁਰਾਕ ਤੋਂ ਹੀ ਲੈਣਾ ਪਵੇ। ਸੋ ਇਹ ਇਸਤਲਾਹ ਹਲਾਤਾਂ ਅਤੇ ਪ੍ਰਾਣੀ ਦੋਹਾਂ ਉੱਤੇ ਸ਼ਰਤਬੱਧ ਹੈ। ਮਿਸਾਲ ਵਜੋਂ ਅਸਕਾਰਬਿਕ ਤਿਜ਼ਾਬ (ਵਿਟਾਮਿਨ ਸੀ) ਮਨੁੱਖਾਂ ਵਾਸਤੇ ਇੱਕ ਵਿਟਾਮਿਨ ਹੈ ਪਰ ਬਹੁਤੇ ਜਾਨਵਰਾਂ ਵਾਸਤੇ ਨਹੀਂ।
ਪੰਜਾਬੀ ਸਾਹਿਤ ਦਾ ਇਤਿਹਾਸ ਲਿਖਣ ਦਾ ਕਾਰਜ ਬਹੁਤ ਸਾਰੇ ਵਿਦਵਾਨਾਂ ਨੇ ਆਰੰਭਿਆ ਅਤੇ ਵਿਸ਼ੇਸ਼ ਨਜ਼ਰੀਏ ਤੋਂ ਇਤਿਹਾਸ ਲਿਖੇ। ਪੰਜਾਬੀ ਸਾਹਿਤ ਦਾ ਇਤਿਹਾਸ ਲਿਖਣ ਦੀ ਸਭ ਤੋਂ ਵੱਧ ਭੂਮਿਕਾ ਪੰਜਾਬੀ ਸਾਹਿਤ ਅਕਾਦਮੀ ਦਿੱਲੀ ਨੇ ਨਿਭਾਈ ਹੈ। ਪੰਜਾਬੀ ਸਾਹਿਤ ਅਕਾਦਮੀ ਦਿੱਲੀ ਪੰਜਾਬੀ ਭਾਸ਼ਾ, ਸਾਹਿਤ ਤੇ ਸੱਭਿਆਚਾਰ ਦੇ ਲਈ ਪਿਛਲੇ ਦੋ ਤੋਂ ਵੱਧ ਦਹਾਕਿਆ ਤੋਂ ਨਿਰੰਤਰ ਕਾਰਜਸ਼ੀਲ ਹੈ। ਭਾਵੇਂ ਇਹ ਅਕਾਦਮੀ ਦਿੱਲੀ ਸਰਕਾਰ ਵੱਲੋਂ, ਦਿੱਲੀ ਪ੍ਰਾਂਤ ਵਿੱਚ ਪੰਜਾਬੀ ਭਾਸ਼ਾ ਦੇ ਵਿਕਾਸ ਦੇ ਸੁਪਨੇ ਦੀ ਪੂਰਤੀ ਵੱਜੋਂ ਸਥਾਪਿਤ ਕੀਤੀ ਗਈ ਸੀ। ਪਰੰਤੂ ਇਸ ਅਕਾਦਮੀ ਨੇ ਨਾ ਕੇਵਲ ਦਿੱਲੀ ਪ੍ਰਾਂਤ ਵਿੱਚ ਹੀ ਪੰਜਾਬੀ ਨੂੰ ਫੈਲਾਇਆ ਤੇ ਸਥਾਪਿਤ ਕੀਤਾ ਸਗੋਂ ਸਮੁੱਚੇ ਪੰਜਾਬੀ ਜਗਤ ਵਿੱਚ ਆਪਣਾ ਵਕਾਰੀ ਸਥਾਨ ਵੀ ਬਣਾਇਆ। ਪ੍ਰੋ. ਰਵੇਲ ਸਿੰਘ ਅਤੇ ਉਹਨਾਂ ਦੇ ਸਾਥੀ ਵਿਦਵਾਨਾਂ ਨੇ ਆਪਸੀ ਮਸ਼ਵਰੇ ਨਾਲ।।ਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਦਾ ਇੱਕ ਵੱਡਾ ਪੋ੍ਜੈਕਟ ਹੱਥ ਵਿੱਚ ਲਿਆ ਜੋ ਕਿ ਨਾ ਕੇਵਲ ਵਿਉਂਤਿਆ ਗਿਆ ਸਗੋਂ ਸੰਪੂਰਨਤਾ ਦੇ ਰਾਹ ਵੀ ਪਿਆ। ਲੰਮੀਆਂ ਬੈਠਕਾਂ ਅਤੇ ਨਿਰੰਤਰ ਵਿਚਾਰ ਵਟਾਂਦਰੇ ਉਪਰੰਤ ਫੈਸਲਾ ਹੋਇਆ ਸੀ ਕਿ ਅਲੱਗ ਅਲੱਗ ਵਿਧਾਵਾਂ ਅਨੁਸਾਰ ਇਤਿਹਾਸ ਲਿਖਿਆ ਜਾਵੇ ਕਿਉਂਕਿ ਪਹਿਲਾਂ ਪ੍ਰਾਪਤ ਇਤਿਹਾਸਾਂ ਵਿੱਚ ਇਹ ਖੱਪਾ ਨਜ਼ਰ ਆਉਂਦਾ ਹੈ। ਇਸ ਪੋ੍ਜੈਕਟ ਅਧੀਨ ਲਿਖੀਆਂ ਪੰਜਾਬੀ ਸਾਹਿਤ ਦੇ ਇਤਿਹਾਸ ਦੀਆਂ ਜਿਲਦਾਂ ਵੱਖ ਵੱਖ ਵਿਧਾਵਾਂ ਅਨੁਸਾਰ ਵਿਉਂਤੀਆਂ ਗਈਆਂ ਹਨ:- 1. ਪੰਜਾਬੀ ਸਾਹਿਤ ਦਾ ਭਾਸ਼ਾਈ ਪਿਛੋਕੜ- ਪ੍ਰੇਮ ਸਿੰਘ 2.
ਭੁਪਾਲ ਗੈਸ ਕਾਂਡ ਜੋ 2 ਅਤੇ 3 ਦਸੰਬਰ 1984 ਦੀ ਰਾਤ ਨੂੰ ਵਾਪਰਿਆ, ਭੁਪਾਲ ਦੀ ਯੂਨੀਅਨ ਕਾਰਬਾਈਡ ਕੰਪਨੀ ’ਚੋਂ ਘਾਤਕ ਮੀਥਾਇਲ ਆਈਸੋਸਾਇਨੇਟ ਗੈਸ ਰਿਸਣ ਕਾਰਨ 15 ਹਜ਼ਾਰ ਲੋਕ ਮਾਰੇ ਗਏ ਸਨ ਅਤੇ ਹਜ਼ਾਰਾਂ ਹੋਰ ਰੋਗੀ ਹੋ ਗਏ ਸਨ। ਇੱਹ ਭਿਆਨਕ ਉਦਯੋਗਿਕ ਦੁਰਘਟਨਾ ਮੱਧ ਪ੍ਰਦੇਸ਼ ਦੇ ਸ਼ਹਿਰ ਭੁਪਾਲ ਵਿੱਚ ਵਾਪਰੀ ਤੇ ਵਿਆਪਕ ਤਬਾਹੀ ਕੀਤੀ। ਇਸ ਨੂੰ ਭੁਪਾਲ ਗੈਸ ਤਰਾਸਦੀ ਨਾਲ ਵੀ ਜਾਣਿਆ ਜਾਂਦਾ ਹੈ। ਇਸ ਕਾਂਡ ਵਿੱਚ ਬਹੁਤ ਸਾਰੇ ਲੋਕ ਮਾਰੇ ਗਏ। ਯੂਨੀਅਨ ਕਾਰਬਾਈਡ ਫੈਕਟਰੀ ਵਿੱਚੋ ਮੀਥਾਇਲ ਆਈਸੋਸਾਇਨੇਟ ਜੋ ਇੱਕ ਜ਼ਹਿਰੀਲੀ ਗੈਸ ਸੀ ਜਿਸ ਦੀ ਵਰਤੋਂ ਕੀੜੇਮਾਰ ਦਵਾਈਆ ਵਿੱਚ ਕੀਤੀ ਜਾਂਦੀ ਸੀ। ਅਧਿਕਾਰੀ ਤੌਰ 'ਤੇ ਮੌਤ ਦੀ ਗਿਣਤੀ 2,259 ਸੀ, ਫਿਰ ਵੀ ਅੱਗੇ ਰਾਜ ਸਰਕਾਰ ਨੇ 3787 ਮਰਨ ਵਾਲਿਆ ਦੀ ਪੁਸ਼ਟੀ ਕੀਤੀ, ਹੋਰ ਅੰਦਾਜ਼ੇ 8,000 ਲੋਕ ਅਗਲੇ ਦੋ ਹਫ਼ਤੇ ਦੇ ਅੰਦਰ ਮਾਰੇ ਗਏ ਸਨ ਅਤੇ ਬਹੁਤ ਸਾਰੇ ਸਰੀਰਕ ਤੌਰ 'ਤੇ ਨਕਾਰਾ ਹੋ ਗਏ।
ਧਰਤੀ (ਚਿੰਨ੍ਹ: ; 1 AU) ਅੰਦਰੂਨੀ ਗ੍ਰਹਿਆਂ ਵਿੱਚੋਂ ਵੱਡਾ ਗ੍ਰਹਿ ਹੈ ਅਤੇ ਸਿਰਫ ਇਸ ਦੇ ਹੀ ਅੰਦਰ ਭੂ-ਵਿਗਿਆਨਕ ਸਰਗਰਮੀ ਚੱਲ ਰਹੀ ਹੈ। ਧਰਤੀ ਦਾ ਵਾਯੂ ਮੰਡਲ ਬਾਕੀ ਗ੍ਰਹਿਆਂ ਤੋਂ ਵੱਖਰਾ ਹੈ, ਕਿਉਂਕਿ ਇਥੇ ੨੧% ਆਕਸੀਜਨ ਮਿਲਦੀ ਹੈ। ਇਸਦਾ ਦਾ ਇੱਕ ਉਪਗ੍ਰਹਿ ਹੈ, ਚੰਦਰਮਾ। ਧਰਤੀ ਨੂੰ ਪ੍ਰਿਥਵੀ, ਪ੍ਰਿਥਵੀ ਗ੍ਰਹਿ ਸੰਸਾਰ, ਅਤੇ ਟੈਰਾ ਨਾਮਾਂ ਨਾਲ ਵੀ ਸੱਦਿਆ ਜਾਂਦਾ ਹੈ। ਕੇਵਲ ਧਰਤੀ ਹੀ ਬ੍ਰਹਿਮੰਡ ਵਿੱਚ ਇੱਕੋ ਇੱਕ ਗਿਆਤ ਗ੍ਰਹਿ ਹੈ, ਜਿਥੇ ਜੀਵਨ ਮਿਲਦਾ ਹੈ। ਮਨੁੱਖ ਸਹਿਤ ਧਰਤੀ ਲੱਖਾਂ ਪ੍ਰਜਾਤੀਆਂ ਦਾ ਘਰ ਹੈ। ਵਿਗਿਆਨਕ ਪ੍ਰਮਾਣਾਂ ਤੋਂ ਸੰਕੇਤ ਮਿਲਦੇ ਹਨ ਕਿ ਇਸ ਗ੍ਰਹਿ ਦਾ ਗਠਨ 4.54 ਅਰਬ ਸਾਲ ਪਹਿਲਾਂ, ਅਤੇ ਉਸਦੀ ਸਤ੍ਹਾ ਉੱਤੇ ਜੀਵਨ ਲਗਭਗ ਇੱਕ ਅਰਬ ਸਾਲ ਪਹਿਲਾਂ, ਵਿਦਮਾਨ ਹੋਇਆ। ਤਦ ਤੋਂ, ਧਰਤੀ ਦੇ ਜੀਵਮੰਡਲ ਨੇ ਗ੍ਰਹਿ ਉੱਤੇ ਪਰਿਆਵਰਣ ਅਤੇ ਹੋਰ ਅਜੈਵਕੀ ਪਰਿਸਥਿਤੀਆਂ ਨੂੰ ਬਦਲ ਦਿੱਤਾ ਹੈ ਅਤੇ ਇਸ ਤਰ੍ਹਾਂ ਵਾਯੂਜੀਵੀ ਜੀਵਾਂ ਦੇ ਪ੍ਰਸਾਰਣ ਨੂੰ, ਨਾਲ ਹੀ ਨਾਲ ਓਜੋਨ ਤਹਿ ਦੇ ਨਿਰਮਾਣ ਅਤੇ ਧਰਤੀ ਦੇ ਚੁੰਬਕੀ ਖੇਤਰ ਨੇ ਨੁਕਸਾਨਦਾਇਕ ਵਿਕਿਰਨਾਂ ਨੂੰ ਰੋਕ ਕੇ ਜਲ ਮੰਡਲ ਤੱਕ ਸੀਮਤ ਜੀਵਨ ਦੇ ਥਲ ਤੱਕ ਪਸਾਰ ਨੂੰ ਸੰਭਵ ਬਣਾਇਆ।
ਸ਼ਿਵ ਕੁਮਾਰ ਬਟਾਲਵੀ (23 ਜੁਲਾਈ 1936 - 6 ਮਈ 1973) ਪੰਜਾਬੀ ਦਾ ਇੱਕ ਕਵੀ ਸੀ। ਉਸ ਨੂੰ ਪੰਜਾਬੀ ਦਾ 'ਸ਼ੈਲੇ' ਕਿਹਾ ਜਾਂਦਾ ਹੈ। ਉਸ ਦੀ ਵਿਸ਼ੇਸਤਾ ਸੀ ਕਿ ਉਹ ਸ਼ਬਦਾਂ ਨੂੰ ਰੋਜ਼ਾਨਾ ਜ਼ਿੰਦਗੀ ਵਿੱਚੋਂ ਚੁਣਦਾ ਅਤੇ ਉਹਨਾਂ ਨਾਲ਼ ਦਿਲ ਨੂੰ ਚੀਰ ਦੇਣ ਵਾਲ਼ੀਆਂ ਕਵਿਤਾਵਾਂ, ਗ਼ਜ਼ਲਾਂ ਲਿਖਦਾ ਸੀ। ਸ਼ਿਵ ਦੀ ਕਵਿਤਾ ਦੁੱਖ, ਨਿੱਜੀ ਦਰਦ ਅਤੇ ਵਿਛੋੜੇ 'ਤੇ ਕੇਂਦਰਿਤ ਹੈ। ਸ਼ਿਵ ਕੁਮਾਰ ਬਟਾਲਵੀ ਨੂੰ 'ਬਿਰਹਾ ਦਾ ਕਵੀ' ਵੀ ਕਿਹਾ ਜਾਂਦਾ ਹੈ।ਉਹ 1967 ਵਿੱਚ ਸਾਹਿਤ ਅਕਾਦਮੀ (ਭਾਰਤ ਦੀ ਨੈਸ਼ਨਲ ਅਕੈਡਮੀ ਆਫ਼ ਲੈਟਰਜ਼) ਦੁਆਰਾ ਦਿੱਤੇ ਗਏ ਸਾਹਿਤ ਅਕਾਦਮੀ ਪੁਰਸਕਾਰ ਦਾ ਸਭ ਤੋਂ ਘੱਟ ਉਮਰ ਦਾ ਪ੍ਰਾਪਤ ਕਰਤਾ ਬਣ ਗਿਆ, ਜੋ ਕਿ ਪੂਰਨ ਭਗਤ, 'ਲੂਣਾ(1965) ਦੀ ਪ੍ਰਾਚੀਨ ਕਥਾ 'ਤੇ ਆਧਾਰਿਤ ਉਸ ਦੇ ਮਹਾਂਕਾਵਿ ਨਾਟਕ ਲਈ ਮਿਲਿਆ ਸੀ । ਆਧੁਨਿਕ ਪੰਜਾਬੀ ਸਾਹਿਤ ਵਿੱਚ ਇੱਕ ਮਹਾਨ ਰਚਨਾ ਅਤੇ ਜਿਸਨੇ ਆਧੁਨਿਕ ਪੰਜਾਬੀ ਕਿੱਸੇ ਦੀ ਇੱਕ ਨਵੀਂ ਵਿਧਾ ਵੀ ਬਣਾਈ ਹੈ। ਅੱਜ, ਉਸ ਦੀ ਸ਼ਾਇਰੀ ਮੋਹਨ ਸਿੰਘ (ਕਵਿਤਾ) ਅਤੇ ਅੰਮ੍ਰਿਤਾ ਪ੍ਰੀਤਮ ਵਰਗੇ ਆਧੁਨਿਕ ਪੰਜਾਬੀ ਕਵਿਤਾ ਦੇ ਦਿੱਗਜਾਂ,ਦੇ ਨਾਲ ਬਰਾਬਰੀ 'ਤੇ ਖੜ੍ਹੀ ਹੈ, ਜੋ ਸਾਰੇ ਭਾਰਤ-ਪਾਕਿਸਤਾਨ ਸਰਹੱਦ ਦੇ ਦੋਵੇਂ ਪਾਸੇ ਪ੍ਰਸਿੱਧ ਹਨ।
ਪੰਜਾਬੀ ਸੱਭਿਆਚਾਰ ਤੋਂ ਭਾਵ ਪੰਜਾਬੀ ਲੋਕ-ਸਮੂਹ ਦੁਆਰਾ ਸਿਰਜੀ ਵਿਸ਼ੇਸ਼ ਜੀਵਨ-ਜਾਂਚ ਜਿਸ ਵਿੱਚ ਉਨ੍ਹਾ ਲੋਕਾਂ ਦਾ ਰਹਿਣ-ਸਹਿਣ, ਕਿੱਤੇ, ਰਸਮ-ਰਿਵਾਜ, ਰਿਸ਼ਤੇ-ਨਾਤੇ, ਪਹਿਰਾਵਾ, ਵਿਸ਼ਵਾਸ਼, ਕੀਮਤਾਂ, ਮਨੋਰੰਜਨ ਦੇ ਸਾਧਨ, ਭਾਸ਼ਾ ਅਤੇ ਲੋਕ-ਸਾਹਿਤ ਆਦਿ ਸ਼ਾਮਿਲ ਹੁੰਦੇ ਹਨ। ਓਪਰੀ ਨਜ਼ਰੇ ਵੇਖਿਆਂ ਜਿੱਥੇ ਸੱਭਿਆਚਾਰ ਦੀ ਪ੍ਰਕਿਰਤੀ ਸਧਾਰਨ ਜਾਪਦੀ ਹੈ, ਉੱਥੇ ਇਸਦਾ ਅਧਿਐਨ ਕਰ ਦੇ ਹੋਏ ਅਸੀਂ ਮਹਿਸੂਸ ਕਰ ਸਕਦੇ ਹਾਂ ਕਿ ਇਹ ਆਪਣੇ ਆਪ ਵਿੱਚ ਇੱਕ ਜਟਿਲ ਵਰਤਾਰਾ ਵੀ ਹੈ।
ਮਨੁੱਖੀ ਪ੍ਰਤੀਰੋਧਤਾ-ਘਾਟ ਵਾਇਰਸ ਲਾਗ/ਪ੍ਰਾਪਤ-ਕੀਤਾ ਪ੍ਰਤੀਰੋਧਤਾ-ਘਾਟ ਰੋਗ-ਲੱਛਣ(ਅੰਗਰੇਜ਼ੀ: Human Immunodeficiency Virus Infection/Acquired Immunodeficiency Syndromeਜਾਂ ਐੱਚ.ਆਈ.ਵੀ./ਏਡਜ਼)ਮਨੁੱਖੀ ਰੋਗ-ਪ੍ਰਤੀਰੋਧੀ ਪ੍ਰਣਾਲੀ ਦਾ ਰੋਗ ਹੈ ਜੋ ਮਨੁੱਖੀ ਪ੍ਰਤੀਰੋਧਤਾ-ਘਾਟ ਵਾਇਰਸ (HIV) ਰਾਹੀਂ ਫੈਲਦਾ ਹੈ। ਮੁਢਲੀ ਲਾਗ ਸਮੇਂ ਇਨਸਾਨ ਨੂੰ ਨਜ਼ਲਾ ਵਰਗੀ ਬਿਮਾਰੀ ਮਹਿਸੂਸ ਹੋ ਸਕਦੀ ਹੈ। ਵਿਸ਼ੇਸ਼ ਤੌਰ ਉੱਤੇ ਇਸ ਤੋਂ ਬਾਅਦ ਬਿਨਾਂ ਕਿਸੇ ਲੱਛਣਾਂ ਵਾਲਾ ਲੰਮਾ ਸਮਾਂ ਆਉਂਦਾ ਹੈ। ਫੇਰ ਜਿਵੇਂ-ਜਿਵੇਂ ਬਿਮਾਰੀ ਅੱਗੇ ਵਧਦੀ ਹੈ, ਇਹ ਮੱਨੁਖ ਦੀ ਪ੍ਰਤੀਰੋਧੀ ਪ੍ਰਨਾਲੀ ਨਾਲ਼ ਹੋਰ ਛੇੜਛਾੜ ਕਰਨ ਲੱਗ ਪੈਂਦੀ ਹੈ ਜਿਸ ਕਰ ਕੇ ਮਨੁੱਖ ਨੂੰ ਹੋਰ ਕਈ ਲਾਗਾਂ ਲੱਗਣ ਦਾ ਖ਼ਤਰਾ ਵਧ ਜਾਂਦਾ ਹੈ ਜਿਵੇਂ ਕਿ ਮੌਕਾਪ੍ਰਸਤ ਛੂਤਾਂ ਅਤੇ ਗਿਲ੍ਹਟੀਆਂ, ਜੋ ਕਿਰਿਆਸ਼ੀਲ ਪ੍ਰਤੀਰੋਧੀ ਪ੍ਰਣਾਲੀ ਵਾਲੇ ਮਨੁੱਖਾਂ ਨੂੰ ਹਾਨੀ ਨਹੀਂ ਕਰਦੀਆਂ।
ਅਨੀਮੀਆ ਜਾਂ ਰੱਤਹੀਣਤਾ ਇੱਕ ਅਜਿਹੀ ਬਿਮਾਰੀ ਹੈ ਜਿਸ ਵਿੱਚ ਸਰੀਰ ਦੇ ਖ਼ੂਨ ਵਿੱਚ ਲਾਲ ਲਹੂ-ਕੋਸ਼ਾਣੂਆਂ ਦੀ ਗਿਣਤੀ ਆਮ ਨਾਲ਼ੋਂ ਘਟ ਜਾਂਦੀ ਹੈ।। ਖ਼ੂਨ ਵਿੱਚਲੇ ਹੀਮੋਗਲੋਬਿਨ ਦੀ ਘਾਟ ਹੋ ਜਾਂਦੀ ਹੈ। ਔਰਤਾਂ ਵਿੱਚ ਮਾਹਵਾਰੀ ਦੌਰਾਨ 50 ਸੀ.ਸੀ। ਦੇ ਕਰੀਬ ਖ਼ੂਨ ਵਹਿ ਜਾਂਦਾ ਹੈ। ਅਜਿਹੀ ਹਾਲਤ ਵਿੱਚ ਲੋਹੇ ਦੀ ਕਾਫ਼ੀ ਮਾਤਰਾ ਲੈਣੀ ਚਾਹੀਦੀ ਹੈ, ਜੋ ਭੋਜਨ, ਫਲ, ਸਬਜ਼ੀ ਅਤੇ ਆਇਰਨ ਦੀਆਂ ਗੋਲੀਆਂ ਰਾਹੀਂ ਮਿਲਦੀ ਹੈ।
ਸਿੱਖਿਆ ਸਿੱਖਣ ਦੀ ਸਹੂਲਤ ਜਾਂ ਗਿਆਨ, ਹੁਨਰ, ਕਦਰਾਂ ਕੀਮਤਾਂ, ਨੈਤਿਕਤਾ, ਵਿਸ਼ਵਾਸਾਂ ਅਤੇ ਆਦਤਾਂ ਦੀ ਪ੍ਰਾਪਤੀ ਦੀ ਪ੍ਰਕਿਰਿਆ ਹੈ। ਵਿੱਦਿਅਕ ਢੰਗਾਂ ਵਿੱਚ ਸਿੱਖਿਆ, ਸਿਖਲਾਈ, ਕਹਾਣੀ ਸੁਣਾਉਣਾ, ਵਿਚਾਰ ਵਟਾਂਦਰੇ ਅਤੇ ਨਿਰਦੇਸ਼ਤ ਖੋਜ ਸ਼ਾਮਲ ਹਨ। ਸਿੱਖਿਆ ਅਕਸਰ ਸਿਖਿਅਕਾਂ ਦੀ ਰਹਿਨੁਮਾਈ ਅਧੀਨ ਹੁੰਦੀ ਹੈ, ਹਾਲਾਂਕਿ ਸਿਖਿਆਰਥੀ ਆਪਣੇ ਆਪ ਨੂੰ ਸਿੱਖਿਅਤ ਵੀ ਕਰ ਸਕਦੇ ਹਨ। ਸਿੱਖਿਆ ਨੂੰ ਰਸਮੀ ਜਾਂ ਗੈਰ-ਰਸਮੀ ਸ਼੍ਰੇਣੀਆਂ ਵਿੱਚ ਲਿਆ ਜਾ ਸਕਦਾ ਹੈ। ਕਿਸੇ ਵੀ ਅਨੁਭਵ ਨੂੰ, ਜਿਸਦਾ ਸੋਚਣ, ਮਹਿਸੂਸ ਕਰਨ ਜਾਂ ਕੰਮ ਕਰਨ ਦੇ ਢੰਗ ਤਰੀਕੇ ਵਿੱਚ ਬਦਲਾਅ ਆਵੇ,ਉਸ ਅਨੁਭਵ ਨੂੰ ਸਿੱਖਿਆ ਮੰਨਿਆ ਜਾ ਸਕਦਾ ਹੈ। ਸਿੱਖਿਆ ਦੀ ਕਾਰਜਪ੍ਰਣਾਲੀ ਨੂੰ ਸਿੱਖਿਆ ਸ਼ਾਸਤਰ (ਪੈਡਾਗੋਜੀ) ਕਿਹਾ ਜਾਂਦਾ ਹੈ।ਸਿੱਖਿਆ ਨੂੰ ਆਮ ਤੌਰ ਤੇ ਪ੍ਰੀ ਪ੍ਰਾਇਮਰੀ ਸਕੂਲ ਜਾਂ ਕਿੰਡਰਗਾਰਟਨ, ਪ੍ਰਾਇਮਰੀ ਸਕੂਲ, ਸੈਕੰਡਰੀ ਸਕੂਲ ਅਤੇ ਫਿਰ ਕਾਲਜ, ਯੂਨੀਵਰਸਿਟੀ, ਜਾਂ ਅਪ੍ਰੈਂਟਿਸਸ਼ਿਪ ਦੇ ਪੜਾਵਾਂ ਵਿੱਚ ਵੰਡਿਆ ਜਾਂਦਾ ਹੈ।
ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿੱਖਾਂ ਦੇ ਪ੍ਰਗਟ ਤੇ ਸਦੀਵੀ ਕਾਲ ਲਿਯੀ ਗੁਰੂ ਹਨ । ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਇਸ ਮਹਾਨ ਗ੍ਰੰਥ ਦਾ ਸੰਕਲਨ 1601 ਵਿੱਚ ਸ਼ੁਰੂ ਕੀਤਾ ਅਤੇ 2 ਅਗਸਤ 1604 ਨੂੰ ਸੰਪੰਨ ਕੀਤਾ। ਇਸ ਮਹਾਨ ਗ੍ਰੰਥ ਦੀ ਲੇਖਣੀ ਦਾ ਕਾਰਜ ਭਾਈ ਗੁਰਦਾਸ ਜੀ ਨੇ ਕੀਤਾ। ਇਸ ਵਿੱਚ ਪਹਿਲਾਂ ਪੰਜ ਗੁਰੂਆਂ ਦੀ ਬਾਣੀ ਦਰਜ ਸੀ; ਬਾਅਦ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਸ ਵਿੱਚ ਅਕਤੂਬਰ 1708 ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਸ਼ਾਮਲ ਕੀਤੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਛੇ ਗੁਰੂ ਸਹਿਬਾਨਾਂ ਤੋਂ ਇਲਾਵਾ 15 ਭਗਤਾਂ, 11 ਭੱਟਾਂ ਤੇ ਤਿੰਨ ਗੁਰੂ ਘਰ ਦੇ ਸਿੱਖ ਸ਼ਰਧਾਲੂਆਂ ਦੀ ਬਾਣੀ ਦਰਜ ਹੈ, ਜੋ ਹੇਠ ਲਿਖੇ ਪ੍ਰਕਾਰ ਹੈ-
ਖੇਤੀਬਾੜੀ (ਅੰਗਰੇਜ਼ੀ: Agriculture) ਜਾਨਵਰਾਂ, ਪੌਦਿਆਂ ਅਤੇ ਭੋਜਨ, ਫਾਈਬਰ, ਬਾਇਓਫੂਲ, ਚਿਕਿਤਸਕ ਪੌਦਿਆਂ ਅਤੇ ਹੋਰ ਉਤਪਾਦਾਂ ਲਈ ਫੰਗੀ ਦੀ ਕਾਸ਼ਤ ਅਤੇ ਪ੍ਰਜਨਨ ਹੈ ਜੋ ਮਨੁੱਖੀ ਜੀਵਨ ਨੂੰ ਕਾਇਮ ਰੱਖਣ ਅਤੇ ਵਧਾਉਣ ਲਈ ਵਰਤੀ ਜਾਂਦੀ ਹੈ। ਸੁਸਾਇਤੀ ਮਨੁੱਖੀ ਸਭਿਅਤਾ ਦੇ ਉਤਰਾਧਿਕਾਰ ਵਿੱਚ ਖੇਤੀਬਾੜੀ ਮੁੱਖ ਵਿਕਾਸ ਸੀ, ਜਿਸ ਵਿੱਚ ਪਾਲਤੂ ਜਾਨਵਰਾਂ ਦੀ ਖੇਤੀ ਵਿੱਚ ਭੋਜਨ ਦੀ ਬਹੁਤਾਤ ਪੈਦਾ ਕੀਤੀ ਗਈ ਜੋ ਕਿ ਸਭਿਆਚਾਰ ਦੇ ਵਿਕਾਸ ਨੂੰ ਉਤਸ਼ਾਹਤ ਕਰਦੀ ਸੀ। ਖੇਤੀਬਾੜੀ ਦਾ ਅਧਿਐਨ ਖੇਤੀਬਾੜੀ ਵਿਗਿਆਨ ਵਜੋਂ ਜਾਣਿਆ ਜਾਂਦਾ ਹੈ. ਖੇਤੀਬਾੜੀ ਦਾ ਇਤਿਹਾਸ ਹਜ਼ਾਰਾਂ ਸਾਲ ਪੁਰਾਣਾ ਬਣਾਉਂਦਾ ਹੈ, ਅਤੇ ਇਸਦੇ ਵਿਕਾਸ ਨੂੰ ਬਹੁਤ ਸਾਰੇ ਵੱਖੋ-ਵੱਖਰੇ ਮਾਹੌਲ, ਸਭਿਆਚਾਰਾਂ ਅਤੇ ਤਕਨਾਲੋਜੀਆਂ ਦੁਆਰਾ ਚਲਾਇਆ ਅਤੇ ਪਰਿਭਾਸ਼ਤ ਕੀਤਾ ਗਿਆ ਹੈ। ਵੱਡੀ ਪੱਧਰ 'ਤੇ ਮੋਨੋਕਲਕ ਖੇਤੀ ਲਈ ਖੇਤੀਬਾੜੀ ਅਧਾਰਤ ਸਨਅਤੀ ਖੇਤੀ ਪ੍ਰਮੁੱਖ ਖੇਤੀਬਾੜੀ ਵਿਧੀ ਹੈ। ਆਧੁਨਿਕ ਖੇਤੀਬਾੜੀ ਵਿਗਿਆਨ, ਪਲਾਂਟ ਬ੍ਰੀਡਿੰਗ, ਐਗਰੀਕੋਮਿਕਲ (ਕੀਟਨਾਸ਼ਕਾਂ ਅਤੇ ਖਾਦਾਂ), ਅਤੇ ਤਕਨੀਕੀ ਵਿਕਾਸ ਦੇ ਬਹੁਤ ਸਾਰੇ ਵਰਗਾਂ ਵਿੱਚ ਕਿਸਾਨ ਦੀ ਪੈਦਾਵਾਰ ਵਿੱਚ ਵਾਧਾ ਹੋਇਆ ਹੈ, ਪਰ ਉਸੇ ਸਮੇਂ ਵਿਆਪਕ ਵਾਤਾਵਰਣਕ ਨੁਕਸਾਨ ਅਤੇ ਨਕਾਰਾਤਮਕ ਮਨੁੱਖੀ ਸਿਹਤ ਪ੍ਰਭਾਵਾਂ ਦਾ ਕਾਰਨ ਵੀ ਸਾਹਮਨੇ ਆਇਆ ਹੈ। ਪਸ਼ੂ ਪਾਲਣ ਵਿੱਚ ਚੋਣਵੇਂ ਪ੍ਰਜਨਨ ਅਤੇ ਆਧੁਨਿਕ ਰਵਾਇਤਾਂ ਨੇ ਮੀਟ ਦੀ ਪੈਦਾਵਾਰ ਵਿੱਚ ਵੀ ਵਾਧਾ ਕੀਤਾ ਹੈ, ਪਰੰਤੂ ਜਾਨਵਰਾਂ ਦੀ ਭਲਾਈ ਅਤੇ ਐਂਟੀਬਾਇਓਟਿਕਸ, ਵਿਕਾਸ ਦੇ ਹਾਰਮੋਨਸ, ਅਤੇ ਉਦਯੋਗਿਕ ਮੀਟ ਦੇ ਉਤਪਾਦਨ ਵਿੱਚ ਆਮ ਤੌਰ ਤੇ ਵਰਤੇ ਜਾਂਦੇ ਹੋਰ ਰਸਾਇਣਾਂ ਦੇ ਸਿਹਤ ਪ੍ਰਭਾਵ ਬਾਰੇ ਚਿੰਤਾਵਾਂ ਨੂੰ ਉਠਾਇਆ ਹੈ। ਅਨੁਵੰਸ਼ਕ ਰੂਪ ਵਿੱਚ ਸੋਧੇ ਹੋਏ ਜੀਵ ਖੇਤੀਬਾੜੀ ਦੇ ਵਧ ਰਹੇ ਹਿੱਸੇ ਹਨ, ਭਾਵੇਂ ਕਿ ਇਹਨਾਂ ਨੂੰ ਕਈ ਦੇਸ਼ਾਂ ਵਿੱਚ ਪਾਬੰਦੀ ਲਗਾਈ ਗਈ ਹੈ ਖੇਤੀਬਾੜੀ ਫੂਡ ਉਤਪਾਦਨ ਅਤੇ ਪਾਣੀ ਪ੍ਰਬੰਧਨ ਵਿਸ਼ਵਵਿਆਪੀ ਮੁੱਦਿਆਂ ਨੂੰ ਵਧਾ ਰਹੇ ਹਨ ਜੋ ਕਈ ਮੋਰਚਿਆਂ 'ਤੇ ਬਹਿਸ ਨੂੰ ਵਧਾ ਰਹੇ ਹਨ। ਹਾਲ ਹੀ ਦਹਾਕਿਆਂ ਵਿੱਚ ਜੈਕਿਫਰਾਂ ਦੀ ਘਾਟ ਸਮੇਤ ਭੂਮੀ ਅਤੇ ਜਲ ਸਰੋਤ ਦੇ ਮਹੱਤਵਪੂਰਨ ਪਤਨ, ਅਤੇ ਗਲੋਬਲ ਵਾਰਮਿੰਗ ਬਾਰੇ ਖੇਤੀਬਾੜੀ ਅਤੇ ਖੇਤੀਬਾੜੀ ਵਿੱਚ ਗਲੋਬਲ ਵਾਰਮਿੰਗ ਦੇ ਪ੍ਰਭਾਵਾਂ ਨੂੰ ਹਾਲੇ ਵੀ ਪੂਰੀ ਤਰ੍ਹਾਂ ਸਮਝਿਆ ਨਹੀਂ ਗਿਆ। ਪ੍ਮੁੱਖ ਖੇਤੀਬਾੜੀ ਉਤਪਾਦਾਂ ਨੂੰ ਆਮ ਤੌਰ 'ਤੇ ਭੋਜਨ, ਰੇਸ਼ੇ, ਫਿਊਲ ਅਤੇ ਕੱਚੇ ਮਾਲ ਵਿੱਚ ਵੰਡਿਆ ਜਾ ਸਕਦਾ ਹੈ। ਖਾਸ ਭੋਜਨ ਵਿੱਚ ਅਨਾਜ (ਅਨਾਜ), ਸਬਜ਼ੀਆਂ, ਫਲ, ਤੇਲ, ਮੀਟ ਅਤੇ ਮਸਾਲੇ ਸ਼ਾਮਲ ਹਨ। ਫਾਈਬਰਸ ਵਿੱਚ ਕਪਾਹ, ਉੱਨ, ਭੰਗ, ਰੇਸ਼ਮ ਅਤੇ ਸਣ ਸ਼ਾਮਲ ਹੁੰਦੇ ਹਨ.
ਜੰਗਲ ਇੱਕ ਵਿਸ਼ਾਲ ਖੇਤਰ ਹੁੰਦਾ ਹੈ ਜਿਹੇ ਰੁੱਖਾਂ ਦਾ ਹਾਵੀ ਪ੍ਰਭਾਵ ਹੁੰਦਾ ਹੈ। ਜੰਗਲਾਂ ਦੀਆਂ ਸੈਂਕੜੇ ਹੋਰ ਵੀ ਸਹੀ ਪਰਿਭਾਸ਼ਾਵਾਂ ਦੀ ਵਰਤੋਂ ਦੁਨੀਆ ਭਰ ਵਿੱਚ ਕੀਤੀ ਜਾਂਦੀ ਹੈ, ਜਿਨ੍ਹਾਂ ਵਿੱਚ ਰੁੱਖਾਂ ਦੀ ਘਣਤਾ, ਰੁੱਖਾਂ ਦੀ ਉਚਾਈ, ਜ਼ਮੀਨ ਦੀ ਵਰਤੋਂ, ਕਾਨੂੰਨੀ ਸਥਿਤੀ ਅਤੇ ਵਾਤਾਵਰਣਕ ਕਾਰਜ ਵਰਗੇ ਗੁਣ ਸ਼ਾਮਲ ਹੁੰਦੇ ਹਨ। ਵਿਆਪਕ ਤੌਰ ਤੇ ਵਰਤੀ ਜਾਂਦੀ ਖੁਰਾਕ ਅਤੇ ਖੇਤੀਬਾੜੀ ਸੰਗਠਨ ਦੀ ਪਰਿਭਾਸ਼ਾ ਅਨੁਸਾਰ, 2006 ਵਿੱਚ ਜੰਗਲਾਂ ਦਾ ਢੱਕਿਆ ਹੋਇਆ ਖੇਤਰ 4 billion ਹੈਕਟੇਅਰs (9.9×109 ਏਕੜs) (15 ਮਿਲੀਅਨ ਵਰਗ ਮੀਲ) ਜਾਂ ਦੁਨੀਆ ਦੀ ਲਗਭਗ 30 ਪ੍ਰਤੀਸ਼ਤ ਭੂਮੀ ਸੀ।
ਖਤਰੇ ਵਿੱਚ ਘਿਰੀਆਂ ਪ੍ਰਜਾਤੀਆਂ(English: Endangered species (EN)) ਤੋਂ ਭਾਵ ਵਿਸ਼ਵ ਦੇ ਅਜਿਹੇ ਜੀਵਾਂ ਦੀਆਂ ਨਸਲਾਂ ਦੀ ਸੂਚੀ ਤੋਂ ਹੈ ਜਿਹਨਾਂ ਦੀ ਗਿਣਤੀ ਬਹੁਤ ਘੱਟ ਰਹਿ ਗਈ ਹੈ ਅਤੇ ਉਹ ਖਤਮ ਹੋਣ ਕਿਨਾਰੇ ਹਨ। ਖਤਰੇ ਵਿੱਚ ਅਜਿਹੀਆਂ ਪ੍ਰਜਾਤੀਆਂ ਦੀ ਸੂਚੀ ਅੰਤਰ ਰਾਸ਼ਟਰੀ ਪ੍ਰਕਿਰਤੀ ਸੁਰੱਖਿਆ ਸੰਘ (International Union for Conservation of Nature) ਆਈ.ਯੂ.ਸੀ.ਐਨ(IUCN) ਵਲੋਂ ਜੀਵਾਂ ਦੇ ਵਿਸ਼ਵ ਵਿਆਪੀ ਕੀਤੇ ਜਾਂਦੇ ਸਰਵੇਖਣ ਦੇ ਆਧਾਰ ਤੇ ਤਿਆਰ ਕੀਤੀ ਜਾਂਦੀ ਹੈ ਜਿਸ ਨੂੰ ਲਾਲ ਸੂਚੀ(IUCN Red List) ਵਜੋਂ ਜਾਣਿਆ ਜਾਂਦਾ ਹੈ ਅਤੇ ਜਿਸ ਤੋਂ ਭਾਵ ਹੈ ਉਹ ਜੀਵ ਜੋ ਅਲੋਪ (extinct) ਹੋਣ ਵਾਲੇ ਹਨ ।"ਖਤਰੇ ਵਿੱਚ ਘਿਰੀਆਂ" ਪ੍ਰਜਾਤੀਆਂ ਦੀ ਸੂਚੀ ਆਈ.ਯੂ.ਸੀ.ਐਨ ਦੀ ਜੰਗਲੀ ਜੀਵਾਂ ਦੇ ਸੁਰੱਖਿਆ ਸਥਿਤੀ ਦੇ ਲਿਹਾਜ ਨਾਲ ਅਤਿ ਖਤਰੇ ਵਿੱਚ ਘਿਰੀਆਂ (Critically endangered) ਪ੍ਰਜਾਤੀਆਂ ਤੋਂ ਬਾਅਦ ਖਤਰੇ ਦਾ ਨਿਸ਼ਾਨ ਦਰਸਾਉਣ ਵਾਲੀ ਦੂਜੀ ਮਹਤਵਪੂਰਨ ਸੂਚੀ ਹੈ।
ਲਾਲਾ ਧਨੀ ਰਾਮ ਚਾਤ੍ਰਿਕ (4 ਅਕਤੂਬਰ 1876– 18 ਦਸੰਬਰ 1954) ਆਧੁਨਿਕ ਪੰਜਾਬੀ ਕਵਿਤਾ ਦੇ ਸੰਸਥਾਪਕ ਮੰਨੇ ਜਾਂਦੇ ਹਨ। ਉਹਨਾਂ ਦੀਆਂ ਰਚਨਾਵਾਂ ਪ੍ਰਾਚੀਨ ਅਤੇ ਨਵੀਂ ਪੰਜਾਬੀ ਕਵਿਤਾ ਵਿਚਕਾਰ ਕੜੀ ਹਨ। ਗੁਰਮੁਖੀ ਲਿਪੀ ਲਈ ਟਾਈਪ ਸੈੱਟ ਨੂੰ ਮਿਆਰੀ ਬਣਾਉਣ ਦਾ ਸਿਹਰਾ ਵੀ ਉਹਨਾਂ ਨੂੰ ਜਾਂਦਾ ਹੈ। ਉਹ ਹੀ ਸਭ ਤੋਂ ਪਹਿਲੇ ਵਿਦਵਾਨ ਹਨ, ਜਿਹਨਾਂ ਨੂੰ ਸਾਹਿਤ ਸੇਵਾ ਦੇ ਬਦਲੇ ਉਹਨਾਂ ਦੀ 75ਵੀਂ ਬਰਸੀ ਉੱਤੇ ਅਭਿਨੰਦਨ ਗਰੰਥ ਸਮਰਪਤ ਕਰਕੇ ਸਨਮਾਨਿਤ ਕੀਤਾ ਗਿਆ।
ਪੰਜਾਬੀ ਸੂਫ਼ੀ ਕਾਵਿ ਪੰਜਾਬੀ ਸਾਹਿਤ, ਇਤਿਹਾਸ ਅਤੇ ਸੱਭਿਆਚਾਰ ਦਾ ਵਡਮੁੱਲਾ ਅਤੇ ਗੌਰਵਮਈ ਸਰਮਾਇਆ ਹੈ। ਪੰਜਾਬੀ ਸੂਫ਼ੀ ਕਵੀ ਮੁਸਲਮਾਨ ਹੋਣ ਦੇ ਨਾਤੇ ਵੀ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਪਸੰਦ ਕਰਦੇ ਸਨ। ਇਸ ਕਰਕੇ ਉਹਨਾਂ ਆਪਣੇ ਸੂਫ਼ੀਆਨਾ ਵਿਚਾਰਾਂ ਦਾ ਪ੍ਰਗਟਾਵਾ ਪੰਜਾਬੀ ਵਿੱਚ ਹੀ ਕੀਤੀ। ਸੂਫ਼ੀ ਮੱਤ ਅਤੇ ਸੂਫ਼ੀ ਦਰਸ਼ਨ ਸੰਬੰਧੀ ਭਾਵੇਂ ਵੱਖੋ-ਵੱਖ ਧਾਰਨਾਵਾਂ ਮਿਲਦੀਆਂ ਹਨ ਪ੍ਰੰਤੂ ਜਿੰਨਾਂ ਅਨੁਸਾਰ ਸੂਫ਼ੀ ਮੱਤ ਇਸਲਾਮੀ ਜੀਵਨ-ਜਾਂਚ ਦਾ ਦੂਜਾ ਅਤੇ ਬਾਹਰਲੇ ਦਿਖਾਵੇ, ਕਰਮਕਾਂਡ ਅਤੇ ਵਹਿਮ-ਭਰਮ ਦੀ ਥਾਂ ਅੰਦਰਲੇ ਮਨ ਨੂੰ ਸੁਆਰਨ ਦਾ ਪਹਿਲਾ ਨਾਂ ਹੈ। “ਸੂਫ਼ੀ ਮੱਤ ਇਸਲਾਮੀ ਸੰਤ ਮੱਤ ਹੈ ਤੇ ਸੂਫ਼ੀ ਵਿਚਾਰਧਾਰਾ ਰਹੱਸਵਾਦੀ ਵਿਚਾਰਧਾਰਾ ਹੈ ਜਾਂ ਇਹ ਕਹਿ ਲਿਆ ਜਾਵੇ ਕਿ ਇਸਲਾਮਿਕ ਰਹੱਸਵਾਦ ਨੂੰ ਸੂਫ਼ੀਵਾਦ ਜਾਂ ਤਸਉਫ਼ ਕਿਹਾ ਜਾਂਦਾ ਹੈ। ਇਸ ਵਿੱਚ ਮਸਤ ਹੋਣ ਵਾਲੇ ਸੂਫ਼ੀ ਨੂੰ ਅਹਿਲੇ ਹੱਕ ਆਖਦੇ ਹਨ।ਭਾਰਤੀ ਸੰਤਾਂ ਦੀ ਭਗਤੀ ਲਹਿਰ ਤੇ ਮੁਸਲਮਾਨੀ ਦਰਵੇਸ਼ਾਂ ਫ਼ਕੀਰਾਂ ਦੀ ਸੂਫ਼ੀ ਲਹਿਰ ਕਈਆਂ ਗੱਲਾਂ ਵਿੱਚ ਰਲਦੀ ਮਿਲਦੀ ਹੈ। ਪਹਿਲਾਂ ਤਾਂ ਦੋਹਾਂ ਦਾ ਜਨਮ ਮਜ਼੍ਹਬੀ ਕੱਟੜਤਾ ਦੀ ਪ੍ਰਤੀਕ੍ਰਿਆ ਵੱਜੋਂ ਹੋਇਆ ਫਿਰ ਇਹਨਾਂ ਦੋਹਾਂ ਦਾ ਨਿਸ਼ਾਨਾ ਵੀ ਰੱਬੀ ਪਿਆਰ ਤੇ ਮਨੁੱਖੀ ਪਿਆਰ ਦਾ ਪ੍ਰਚਾਰ ਇਕੋ ਜਿਹਾ ਹੀ ਸੀ ਫ਼ਰਕ ਕੇਵਲ ਇਤਨਾ ਸੀ ਭਗਤੀ ਲਹਿਰ ਸ਼ਰਧਾ-ਪ੍ਰਧਾਨ ਸੀ ਤੇ ਸੂਫ਼ੀ ਲਹਿਰ ਪ੍ਰੇਮ-ਪ੍ਰਧਾਨ ਸੀ। ਇੱਕ ਮਘਦੀ ਧੂਣੀ ਸੀ ਤੇ ਇੱਕ ਲਟਾ-ਲਟ ਬਲਦੀ ਲਾਟ।”
ਮਨੁੱਖੀ ਦੰਦ ਵੀ ਮਨੁੱਖ ਦਾ ਇੱਕ ਬਹੁਤ ਜਰੂਰੀ ਅੰਗ ਹੈ। ਹਰੇਕ ਦੇ ਮੂੰਹ ਵਿੱਚ 32 ਦੰਦ ਹੁੰਦੇ ਹਨ। ਦੰਦ ਖਾਣ ਵਾਲੀਆਂ ਵਸਤੂਆਂ ਤੇ ਭੋਜਨ ਨੂੰ ਕੱਟਦੇ, ਤੋੜਦੇ, ਪਾੜਦੇ, ਚਬਾਉਂਦੇ ਅਤੇ ਚਿੱਥਦੇ ਹਨ। ਅੱਠ-ਅੱਠ ਦੰਦ ਵਸਤੂ ਨੂੰ ਕਟਦੇ ਤੇ ਚਬਾਉਂਦੇ, ਚਾਰ ਦੰਦ ਵਸਤੂ ਨੂੰ ਪਾੜਦੇ ਜਾਂ ਤੋੜਦੇ ਅਤੇ ਬਾਰਾਂ ਦੰਦ ਵਸਤੂ ਨੂੰ ਚਿਥਦੇ ਜਾਂ ਚਬਾਉਂਦੇ ਹਨ। ਮੂੰਹ ਦੇ ਜਬਾੜਿਆਂ ਦੇ ਅਗਲੇ ਹਿੱਸੇ, ਮਸੂੜਿਆਂ ਵਿੱਚ ਦੰਦ ਨਿਕਲਦੇ ਹਨ। ਦੰਦਾਂ ਦੀ ਜੜ੍ਹ ਮਸੂੜਿਆਂ ਵਿੱਚ ਹੁੰਦੀ ਹੈ। ਦੰਦ ਦੀ ਜੜ੍ਹ ਉਪਰ ਸੀਮੈਂਟ ਵਾਂਗ ਇੱਕ ਪਦਾਰਥ ਦੰਦ ਨੂੰ ਜਬਾੜੇ ਦੇ ਅੰਦਰ ਮਜ਼ਬੂਤੀ ਨਾਲ ਚਮੇੜੀ ਰਖਦਾ ਹੈ। ਇਹ ਕੈਲਸ਼ੀਅਮ, ਫਲੋਰਾਈਡ ਤੇ ਫ਼ਾਸਫ਼ੋਰਸ ਤੱਤਾਂ ਦੇ ਬੰਨੇ ਹੋਏ ਹੁੰਦੇ ਹਨ। ਜੀਭ ਖਾਣ ਵਾਲੀਆਂ ਵਸਤੂਆਂ ਨੂੰ ਦੰਦਾਂ ਹੇਠ ਲੈ ਜਾਂਦੀ ਹੈ। ਮੂੰਹ ਰਾਹੀਂ ਖਾਣਾ, ਤਰਲ ਪਦਾਰਥ, ਜਾਂ ਹੋਰ ਖਾਣ ਵਾਲੀਆਂ ਵਸਤੂਆਂ ਆਦਿ ਮਨੁੱਖੀ ਪੇਟ ਵਿੱਚ ਜਾਂਦਾ ਹੈ।
ਸੂਰਜ ਮੰਡਲ ਵਿੱਚ ਸੂਰਜ ਅਤੇ ਉਹ ਖਗੋਲੀ ਪਿੰਡ ਸੰਮਲਿਤ ਹਨ, ਜੋ ਇਸ ਮੰਡਲ ਵਿੱਚ ਇੱਕ ਦੂਜੇ ਵਲੋਂ ਗੁਰੁਤਵਾਕਰਸ਼ਕ ਜ਼ੋਰ ਦੁਆਰਾ ਬੱਝੇ ਹਨ। ਇਸ ਪਿੰਡ ਵਿੱਚ ਅੱਠ ਗ੍ਰਹਿ, ਉਨ੍ਹਾਂ ਦੇ 166 ਗਿਆਤ ਉਪਗ੍ਰਹਿ, ਪੰਜ ਵੌਣੇ ਗ੍ਰਹਿ ਅਤੇ ਅਰਬਾਂ ਨਿੱਕੇ ਪਿੰਡ ਸ਼ਾਮਿਲ ਹਨ । ਇਸ ਛੋਟੇ ਪਿੰਡਾਂ ਵਿੱਚ ਕਸ਼ਊਦਰਗ੍ਰਹਿ, ਬਰਫੀਲਾ ਕਾਇਪਰ ਘੇਰੇ ਦੇ ਪਿੰਡ , ਧੂਮਕੇਤੂ , ਉਲਕਾ ਪਿੰਡ, ਅਤੇ ਗ੍ਰਹਿਆਂ ਦੇ ਵਿਚਲੀ ਧੂੜ ਸ਼ਾਮਿਲ ਹੈ।
1947 ਵਿੱਚ ਜਦੋਂ ਬ੍ਰਿਟਿਸ਼ ਭਾਰਤ ਨੂੰ ਆਜ਼ਾਦੀ ਮਿਲੀ ਤਾਂ ਨਾਲ ਹੀ ਭਾਰਤ ਦੀ ਵੰਡ ਕਰ ਕੇ 14 ਅਗਸਤ ਨੂੰ ਪਾਕਿਸਤਾਨੀ ਡੋਮੀਨੀਅਨ (ਬਾਅਦ ਵਿੱਚ ਇਸਲਾਮੀ ਜਮਹੂਰੀਆ ਏ ਪਾਕਿਸਤਾਨ) ਅਤੇ 15 ਅਗਸਤ ਨੂੰ ਭਾਰਤੀ ਯੂਨੀਅਨ (ਬਾਅਦ ਵਿੱਚ ਭਾਰਤ ਗਣਰਾਜ) ਦੀ ਸਥਾਪਨਾ ਕੀਤੀ ਗਈ। ਇਸ ਘਟਨਾਕਰਮ ਵਿੱਚ ਮੁੱਖ ਤੌਰ ਤੇ ਬ੍ਰਿਟਿਸ਼ ਭਾਰਤ ਦੇ ਬੰਗਾਲ ਪ੍ਰਾਂਤ ਨੂੰ ਪੂਰਬੀ ਪਾਕਿਸਤਾਨ ਅਤੇ ਭਾਰਤ ਦੇ ਪੱਛਮ ਬੰਗਾਲ ਰਾਜ ਵਿੱਚ ਵੰਡ ਦਿੱਤਾ ਗਿਆ ਅਤੇ ਇਸੇ ਤਰ੍ਹਾਂ ਬ੍ਰਿਟਿਸ਼ ਭਾਰਤ ਦੇ ਪੰਜਾਬ ਪ੍ਰਾਂਤ ਨੂੰ ਪੱਛਮੀ ਪਾਕਿਸਤਾਨ ਦੇ ਪੰਜਾਬ ਪ੍ਰਾਂਤ ਅਤੇ ਭਾਰਤ ਦੇ ਪੰਜਾਬ ਰਾਜ ਵਿੱਚ ਵੰਡ ਦਿੱਤਾ ਗਿਆ। ਇਸ ਦੌਰਾਨ ਬ੍ਰਿਟਿਸ਼ ਭਾਰਤ ਵਿੱਚੋਂ ਸੀਲੋਨ (ਹੁਣ ਸ੍ਰੀ ਲੰਕਾ) ਅਤੇ ਬਰਮਾ (ਹੁਣ ਮਿਆਂਮਾਰ) ਨੂੰ ਵੀ ਵੱਖ ਕੀਤਾ ਗਿਆ, ਲੇਕਿਨ ਇਸਨੂੰ ਭਾਰਤ ਦੀ ਵੰਡ ਵਿੱਚ ਨਹੀਂ ਸ਼ਾਮਿਲ ਕੀਤਾ ਜਾਂਦਾ ਹੈ। (ਨੇਪਾਲ ਅਤੇ ਭੂਟਾਨ ਇਸ ਦੌਰਾਨ ਵੀ ਆਜ਼ਾਦ ਰਾਜ ਸਨ ਅਤੇ ਇਸ ਬਟਵਾਰੇ ਤੋਂ ਪ੍ਰਭਾਵਿਤ ਨਹੀਂ ਹੋਏ।)
ਨਾਟਕ ਸਾਹਿਤ ਦਾ ਇੱਕ ਰੂਪ ਹੈ ਜਿਸ ਨੂੰ ਮੰਚ ਉੱਤੇ ਲਿਖੀ ਸਕ੍ਰਿਪਟ ਤੋਂ ਚੇਤੇ ਕੀਤੇ ਪਾਤਰਾਂ ਦੇ ਵਾਰਤਾਲਾਪ ਰਾਹੀਂ ਅਭਿਨੈ ਰੂਪ ਵਿੱਚ ਪੇਸ਼ ਕੀਤਾ ਜਾਂਦਾ ਹੈ। ਨਾਟਕ ਲਿਖਣ ਵਾਲੇ ਨੂੰ ਨਾਟਕਕਾਰ ਕਿਹਾ ਜਾਂਦਾ ਹੈ। "ਨਾਟਕ" ਤੋਂ ਭਾਵ ਲਿਖਤੀ ਰੂਪ ਵੀ ਹੋ ਸਕਦਾ ਹੈ ਅਤੇ ਉਸ ਦੀ ਮੰਚ ਤੇ ਪੇਸ਼ਕਾਰੀ ਵੀ। ਨਾਟਕ: ਨਾਟਕ ਸਾਹਿਤ ਦੀ ਇੱਕ ਸੁਤੰਤਰ, ਸੰਪੂਰਨ ਅਤੇ ਅਹਿਮ ਵੰਨਗੀ ਹੈ। ਸਾਹਿਤ ਦੇ ਹੋਰ ਰੂਪਾਂ ਜਿਵੇਂ ਗਦ, ਗਲਪ ਅਤੇ ਕਾਵਿ ਨਾਲੋਂ ਇਸ ਦੀ ਵਿਲੱਖਣ ਹੋਂਦ ਦਾ ਕਾਰਨ ਇਹ ਹੈ ਕਿ ਇਸ ਨੂੰ ਸਟੇਜ ਉੱਤੇ ਰੂਪਮਾਨ ਕੀਤਾ ਜਾਂਦਾ ਹੈ। ਇਸ ਵਿਚਲੇ ਪਾਤਰ ਜੀਵਿਤ ਰੂਪ ਵਿੱਚ ਸਾਮ੍ਹਣੇ ਆ ਕੇ ਦਰਸ਼ਕਾਂ ਦੇ ਮਨ ਤੇ ਸਿੱਧਾ ਪ੍ਰਭਾਵ ਪਾਉਂਦੇ ਹਨ। ਨਾਟਕ ਵਿੱਚ ਸਾਹਿਤ, ਕਲਾ ਅਤੇ ਪ੍ਰਦਰਸ਼ਨ ਸ਼ਾਮਲ ਹਨ ਜਿਸ ਕਰ ਕੇ ਇਹ ਦੂਹਰੇ ਚਰਿੱਤਰ ਵਾਲੀ ਸਾਹਿਤ ਵਿਧਾ ਹੈ। ਨਾਟਕ ਇੱਕੋ ਵੇਲੇ ਸਾਹਿਤ ਰੂਪ ਵੀ ਹੈ ਤੇ ਕਲਾ ਰੂਪ ਵੀ। ਇਸ ਦੇ ‘ਲਿਖਤ ਪਾਠ’ ਦੇ ਨਾਲ ‘ਖੇਡ ਪਾਠ’ ਵੀ ਸ਼ਾਮਲ ਹੁੰਦਾ ਹੈ, ਇਸ ਲਈ ਨਾਟਕਕਾਰ ਨੂੰ ਆਪਣੀ ਸਿਰਜਣਾ ਵੇਲੇ ਪਾਠਕ (reader) ਅਤੇ ਦਰਸ਼ਕ (audience) ਦੋਹਾਂ ਨੂੰ ਸਾਮ੍ਹਣੇ ਰੱਖਣਾ ਪੈਂਦਾ ਹੈ। ਨਾਟਕ ਕੋਈ ਨਵੀਨ ਸਾਹਿਤ ਰੂਪ ਨਹੀਂ। ਮਨੁੱਖ ਨੇ ਜਦੋਂ ਬੋਲਣਾ ਵੀ ਨਹੀਂ ਸੀ ਸਿੱਖਿਆ, ਓਦੋਂ ਵੀ ਉਹ ਆਪਣੇ ਹਾਵ-ਭਾਵ, ਕਾਰਜ (action), ਨਕਲ (imitation) ਅਤੇ ਅਦਾਵਾਂ (gestures) ਰਾਹੀਂ ਪ੍ਰਗਟ ਕਰਦਾ ਸੀ। ਇਹ ਤਿੰਨੇ ਕਰਮ ਹੀ ਨਾਟਕ ਕਲਾ ਦੇ ਬੁਨਿਆਦੀ ਤੱਤ ਹਨ। ਸੰਸਕ੍ਰਿਤ ਅਤੇ ਯੂਨਾਨੀ ਸਾਹਿਤ ਵਿੱਚ ਰਚੇ ਨਾਟਕ ਵਿਸ਼ਵ ਸਾਹਿਤ ਦਾ ਮਹੱਤਵਪੂਰਨ ਅੰਗ ਹਨ। ਨਾਟਕ ਸੰਸਕ੍ਰਿਤ ਸ਼ਬਦ ‘ਨਾਟਯ’ ਤੋਂ ਬਣਿਆ ਹੈ। ‘ਨਾਟਯ’ ‘ਨਟ’ ਅਤੇ ‘ਨਾਟ’ ਧਾਤੂਆਂ ਤੋਂ ਵਿਕਸਿਤ ਹੋਇਆ ਹੈ। ਭਾਈ ਕਾਨ੍ਹ ਸਿੰਘ ਨਾਭਾ ਨੇ ‘ਮਹਾਨ ਕੋਸ਼’ ਵਿੱਚ ‘ਨਟ’ ਸ਼ਬਦ ਦਾ ਅਰਥ ਨੱਚਣਾ, ਹੇਠਾਂ ਡਿਗਣਾ, ਭਾਵ ਦਿਖਾਉਣਾ, ਕੰਬਣਾ, ਸਰਕਣਾ ਅਤੇ ਨਾਟਕ ਦੇਖਣ ਵਾਲਾ ਦੱਸੇ ਹਨ। ‘ਨਾਟਯ’ ਸ਼ਬਦ ਤੋਂ ਭਾਵ ਨਾਟਕ ਜਾਂ ਸ੍ਵਾਂਗ ਵੀ ਮੰਨੇ ਗਏ ਹਨ। ਪੱਛਮ ਵਿੱਚ ਨਾਟਕ ਕਲਾ ਦਾ ਵਿਕਾਸ ਯੂਨਾਨ ਦੇਸ਼ ਵਿੱਚ ਹੋਇਆ। ਅੰਗਰੇਜ਼ੀ ਵਿੱਚ ਨਾਟਕ ਲਈ ‘ਡਰਾਮਾ’ ਸ਼ਬਦ ਵਰਤਿਆ ਜਾਂਦਾ ਹੈ। ‘ਡਰਾਮਾ’ ਸ਼ਬਦ ‘ਡਰਾਓ’ ਤੋਂ ਨਿਕਲਿਆ ਹੈ, ਜਿਸਦਾ ਭਾਵ ਕਾਰਜ ਜਾਂ ਕਰਮ ਰਾਹੀਂ ਕੁਝ ਕਰ ਕੇ ਦਰਸਾਉਣਾ ਹੈ। ਇੱਕ ਹੋਰ ਧਾਰਨਾ ਅਨੁਸਾਰ ‘ਡਰਾਮਾ’ ਸ਼ਬਦ ਯੂਨਾਨੀ ਸ਼ਬਦ ‘Dran’ ਤੋਂ ਨਿਕਲਿਆ ਹੈ, ਜਿਸਦਾ ਅਰਥ ‘To do’ (inaction) ਹੈ। ਜੋ ਵੀ ਹੈ ਡਰਾਮੇ ਵਿੱਚ ਕਾਰਜ ਜਾਂ ਕਿਰਿਆ ਸ਼ਾਮਲ ਹੈ ਅਤੇ ਇਹ ਨ੍ਰਿਤ, ਨਕਲ ਅਤੇ ਸ੍ਵਾਂਗ ਤੋਂ ਸ੍ਰੇਸ਼ਠ ਸਾਹਿਤ ਰੂਪ ਹੈ। ਨਾਟਕਕਾਰ ਮੌਲਿਕ ਲੇਖਕ ਦੇ ਨਾਲ-ਨਾਲ ਕਰਾਫ਼ਟਮੈਨ ਵੀ ਹੈ। ਇਸੇ ਲਈ ਅੰਗਰੇਜ਼ੀ ਵਿੱਚ ਨਾਟਕਕਾਰ ਲਈ ‘ਪਲੇਰਾਈਟ’ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਤੋਂ ਭਾਵ ‘ਨਾਟਕ ਘੜਨ ਵਾਲਾ’ ਦੇ ਹਨ। ਅੰਗਰੇਜ਼ੀ ਵਿੱਚ ‘ਡਰਾਮਾ’ ਦੇ ਬਰਾਬਰ ਦਾ ਇੱਕ ਸ਼ਬਦ ‘ਪਲੇ’ (play) ਹੈ, ਜੋ ਭਾਰਤੀ ਸ਼ਬਦ ‘ਰੂਪਕ’ ਨਾਲ ਮਿਲਦਾ ਹੈ। ‘ਡਰਾਮੇ’ ਅਤੇ ‘ਪਲੇ’ ਵਿੱਚ ਸੂਖਮ ਅੰਤਰ ਹੈ। ਨਾਟਕ ਇੱਕ ਮਿਸ਼ਰਿਤ ਕਲਾ ਹੈ। ਇਸ ਦੀ ਸਿਰਜਣਾ ਵਿੱਚ ਗੀਤ, ਕਾਵਿ ਆਦਿ ਅੰਸ਼ਾਂ ਤੋਂ ਬਿਨਾਂ ਨਾਟਕਕਾਰ, ਐਕਟਰ, ਸੂਤਰਧਾਰ, ਨਿਰਮਾਤਾ, ਪ੍ਰਬੰਧਕ ਅਤੇ ਦਰਸ਼ਕ ਯੋਗਦਾਨ ਪਾਉਂਦੇ ਹਨ। ਇਸ ਨੂੰ ਗਿਆਨ ਦਾ ਸੋਮਾ ਮੰਨਦਿਆਂ ਭਰਤਮੁਨੀ ਨੇ ਨਾਟਯ ਸ਼ਾਸਤ੍ਰ ਦੀ ਰਚਨਾ ਕੀਤੀ ਅਤੇ ਨਾਟਕ ਨੂੰ ‘ਪੰਚਮ ਵੇਦ’ ਹੋਣ ਦਾ ਗੌਰਵ ਬਖ਼ਸ਼ਿਆ। ਇਸ ਪੰਜਵੇਂ ਵੇਦ ਨਾਟਕ ਦੀ ਰਚਨਾ ਚੌਹ ਵੇਦਾਂ ਵਿੱਚੋਂ ਅੰਸ਼ ਲੈ ਕੇ ਕੀਤੀ ਗਈ। ਭਰਤ ਮੁਨੀ ਅਨੁਸਾਰ ਬ੍ਰਹਮਾ ਨੇ ਰਿਗਵੇਦ ਵਿੱਚੋਂ ਸੰਵਾਦ (ਪਾਤਰਾਂ ਵਿਚਲੀ ਗੱਲ ਕਥ), ਸਾਮਵੇਦ ਵਿੱਚੋਂ ਸੰਗੀਤ (ਨਾਚ, ਗਾਇਕ ਅਤੇ ਸਾਜ਼ਾਂ ਦੀਆਂ ਧੁਨਾਂ), ਯੁਜਰ ਵੇਦ ਵਿੱਚੋਂ ਬਾਤਾਵਾਂ (ਸਰੀਰ ਦੇ ਅੰਗਾਂ ਨੂੰ ਹਿਲਾ ਕੇ ਭਾਵ ਦਰਸਾਉਣੇ) ਅਤੇ ਅਥਰਵ ਵੇਦ ਵਿੱਚੋਂ ਰਸ ਤੱਤ (ਮਾਨਸਿਕ ਪ੍ਰਭਾਵ) ਸਮੋ ਕੇ ਨਾਟਕ ਦੀ ਰਚਨਾ ਕੀਤੀ। ਚਾਰ ਵੇਦਾਂ ਦੇ ਵਿਪਰੀਤ ਨਾਟਕ ਨਾਂ ਦਾ ਇਹ ਪੰਜਵਾਂ ਵੇਦ ਸਭ ਵਰਨਾਂ ਲਈ ਸਮਾਨ ਭਾਵ ਨਾਲ ਰਚਿਆ ਗਿਆ। ਮਾਨਵ ਜੀਵਨ ਦੇ ਵਿਸ਼ਾਲ ਵਿਸਤ੍ਰਿਤ ਰੰਗ-ਮੰਚ ਉੱਤੇ ਹੋਣ ਵਾਲੇ ਨਾਟਕ ਨੂੰ ਨਾਟਕ ਕਿਹਾ ਜਾਂਦਾ ਹੈ। ਮਨੁੱਖ ਦੇ ਕੰਮ-ਕਾਜ, ਦੈਨਿਕ ਜੀਵਨ ਦੀਆਂ ਗਤੀਵਿਧੀਆਂ, ਮਾਨਵ ਜੀਵਨ ਨਾਟਕ ਦੇ ਭਿੰਨ-ਭਿੰਨ ਅੰਗ ਅਤੇ ਦ੍ਰਿਸ਼ ਹੀ ਹਨ। ਨਾਟਕ ਕਿਸੇ ਜੀਵਨ ਦੀ ਨਕਲ ਹੈ ਪਰ ਇਹ ਨਕਲ ਅਸਲ ਤੋਂ ਵਧੇਰੇ ਯਥਾਰਥਿਕ ਚਿੱਤਰ ਪੇਸ਼ ਕਰਨ ਦੀ ਸਮਰੱਥਾ ਰੱਖਦੀ ਹੈ। ਨਾਟਕ ਮਨੁੱਖੀ ਸੁਭਾਅ ਦੀ ਨਕਲ ਹੈ, ਉਸ ਦੇ ਅੰਦਰਲੇ ਸੰਘਰਸ਼ ਦੀ ਕਹਾਣੀ ਹੈ, ਜੋ ਮੰਚ ਉੱਤੇ ਪੇਸ਼ ਕੀਤੀ ਜਾਂਦੀ ਹੈ। ਮੰਚਨ ਨਾਲ ਇਹ ਕਹਾਣੀ ਏਨੀ ਸ਼ਕਤੀਸ਼ਾਲੀ ਹੋ ਜਾਂਦੀ ਹੈ ਕਿ ਸਾਰੇ ਮਾਨਵ ਸਮਾਜ ਨੂੰ ਪ੍ਰਭਾਵਿਤ ਕਰ ਸਕਦੀ ਹੈ। ਨਾਟਕ ਮਨੋਰੰਜਨ ਦੇ ਮਾਧਿਅਮ ਦੇ ਨਾਲ-ਨਾਲ ਕਿਸੇ ਸਾਰਥਕ ਉਦੇਸ਼ ਦੀ ਧਾਰਨੀ ਵੀ ਹੈ। ਨਾਟਕ ਕਿਉਂਕਿ ਲਿਖੇ ਜਾਣ ਤੇ ਹੀ ਸਮਾਪਤ ਨਹੀਂ ਹੋ ਜਾਂਦਾ ਸਗੋਂ ਇਸਨੇ ਰੰਗ-ਮੰਚ ਤੇ ਜਾ ਕੇ ਸੰਪੂਰਨਤਾ ਗ੍ਰਹਿਣ ਕਰਨੀ ਹੁੰਦੀ ਹੈ। ਇਸ ਲਈ ਨਾਟਕ ਨੂੰ ਅਜਿਹੀ ਸਾਹਿਤ ਰਚਨਾ ਮੰਨਿਆ ਗਿਆ ਹੈ, ਜਿਸ ਦੇ ਅੰਤਹਕਰਨ ਦੀ ਸੂਖਮਤਾ ਨੂੰ ਅਸੀਂ ਰੰਗ-ਮੰਚ ਤੇ ਮੂਰਤ ਰੂਪ ਵਿੱਚ ਵੇਖ ਸਕਦੇ ਹਾਂ। ਖੇਡੇ ਜਾਣ ਸਮੇਂ ਉੱਭਰਨ ਵਾਲੇ ਤੱਤ ਨਾਟਕ ਦੀ ਲਿਖਤ ਵਿੱਚ ਮੌਜੂਦ ਹੁੰਦੇ ਹਨ। ਰੰਗ-ਮੰਚ ਤੋਂ ਸੁਚੇਤ ਨਾਟਕਕਾਰ ਦੇ ਲਿਖਤ ਪਾਠ ਵਿੱਚ ਖੇਡ ਪਾਠ ਲੁਪਤ ਹੁੰਦਾ ਹੈ ਜਿਸ ਨੂੰ ਰੰਗ-ਮੰਚ ਤੇ ਡੀਕੋਡ ਕਰਨਾ ਨਿਰਦੇਸ਼ਕ ਦਾ ਕਾਰਜ ਹੈ। ਮੰਚਨ ਯੋਗਤਾ ਕਾਰਨ ਹੀ ਨਾਟਕ ਦਰਸ਼ਕ ਨੂੰ ਪ੍ਰਭਾਵਿਤ ਕਰ ਸਕਦਾ ਹੈ। ਨਾਟਕ ਦੀ ਸੰਪੂਰਨਤਾ ਅਭਿਨੈ ਪ੍ਰਦਰਸ਼ਨ ਵਿੱਚ ਹੈ, ਅਭਿਨੈ ਇਸ ਦਾ ਕੇਂਦਰ ਬਿੰਦੂ ਹੈ। ਅਜੋਕੇ ਸਮੇਂ ਵਿੱਚ ਰੰਗ-ਮੰਚ ਵਿੱਚ ਬਹੁਭਾਂਤੀ ਵਿਕਾਸ ਆਉਣ ਕਾਰਨ ਨਾਟ-ਲਿਖਤ ਵਿੱਚ ਵਿਵਿਧਤਾ ਆਈ ਹੈ। ਰੇਡੀਓ, ਫ਼ਿਲਮ ਅਤੇ ਟੀ.ਵੀ. ਦੀ ਆਮਦ ਨਾਲ ਨਾਟ ਲਿਖਤ ਤੇ ਵਿਆਪਕ ਪ੍ਰਭਾਵ ਪਿਆ ਹੈ। ਇਸ ਨਾਲ ਨਾਟਕ ਆਪਣੇ ਪਰੰਪਰਿਕ ਰੂਪ ਬਦਲ ਕੇ ਨਵੇਂ ਰੂਪ ਅਖ਼ਤਿਆਰ ਕਰ ਰਿਹਾ ਹੈ। ਪਹਿਲਾਂ ਕੇਵਲ ਪੂਰੇ ਨਾਟਕ ਅਤੇ ਇਕਾਂਗੀ ਹੀ ਰਚੇ ਤੇ ਖੇਡੇ ਜਾਂਦੇ ਸਨ ਪਰੰਤੂ ਹੁਣ ਰੰਗ-ਮੰਚ ਵਿੱਚ ਰੋਸ਼ਨੀਆਂ ਦੀ ਵਰਤੋਂ ਅਤੇ ਪਿੱਠ- ਵਰਤੀ ਅਵਾਜ਼ਾਂ ਵਰਗੇ ਸਾਧਨਾਂ ਦੀ ਆਮਦ ਨਾਲ ਮੰਚ ਪੱਖ ਵੀ ਬਦਲ ਗਿਆ ਹੈ। ਨਤੀਜੇ ਵਜੋਂ ਕਾਵਿ- ਨਾਟਕ, ਲਘੂ-ਨਾਟਕ, ਨੁਕੜ-ਨਾਟਕ, ਬਾਲ- ਨਾਟਕ, ਸੰਗੀਤ- ਨਾਟਕ, ਨ੍ਰਿਤ-ਨਾਟਕ, ਕੋਰਿਓਗਰਾਫ਼ੀ, ਇੱਕ ਪਾਤਰੀ ਨਾਟਕ ਅਤੇ ਅਬੋਲ ਨਾਟਕ (Mime) ਆਦਿ ਨਾਟਕੀ ਸਰੂਪ ਉੱਘੜ ਕੇ ਸਾਮ੍ਹਣੇ ਆਏ ਹਨ। ਵਿਸ਼ਵ ਨਾਟ- ਸ਼ੈਲੀਆਂ ਨੇ ਇਹਨਾਂ ਤੇ ਵਿਆਪਕ ਪ੍ਰਭਾਵ ਵੀ ਪਾਇਆ ਹੈ। ਵਿਸ਼ਵੀਕਰਨ ਅਤੇ ਕੰਪਿਊਟਰੀਕਰਨ ਕਾਰਨ ਵੀ ਨਾਟਕ ਦੀ ਵਿਧਾ ਵਿੱਚ ਇਨਕਲਾਬੀ ਪਰਿਵਰਤਨ ਆਇਆ ਹੈ। ਇਸ ਸਾਰੀ ਰੱਦੋ-ਬਦਲ ਨੇ ਵਿਚਾਰ, ਪ੍ਰਕਾਰ ਅਤੇ ਸੰਚਾਰ ਦੀ ਦ੍ਰਿਸ਼ਟੀ ਤੋਂ ਨਾਟਕ ਦੇ ਨਵੇਂ ਪ੍ਰਤਿਮਾਨ ਸਿਰਜੇ ਹਨ। ਨਾਟਕ ਦੇ ਲੱਛਣ:- 1. ਨਾਟਕ ਨਿਰਾ ਦ੍ਰਿਸ਼ ਨਹੀਂ 2.
ਪੰਜਾਬੀ ਨਾਟਕ ਦਾ ਇਤਿਹਾਸ ਇੱਕ ਜਟਿਲ ਵਰਤਾਰਾ ਹੈ ਕਿਉਂਕਿ ਪੰਜਾਬੀ ਸਭਿਆਚਾਰ ਵਿੱਚ 'ਨਾਟਕ ਵਿਧਾ ਦੀ ਸਥਿਤੀ ਕਦੇ ਵੀ ਸੰਤੋਖਜਨਕ ਨਹੀਂ ਰਹੀਂ। ਇੱਕ ਤੋ ਵਧੀਕ ਕਾਰਨਾਂ ਕਰ ਕੇ ਇਹ ਵਿਧਾ ਪੰਜਾਬੀ ਸਮਾਜ ਵਿੱਚ ਵੱਕਾਰੀ ਸਥਾਨ ਗ੍ਰਹਿਣ ਨਹੀਂ ਕਰ ਸਕੀ। ਇਸ ਲਈ ਪੰਜਾਬੀ ਨਾਟਕ ਦਾ ਇਤਿਹਾਸ ਲੇਖਣ ਸੰਭਵ ਨਹੀਂ ਹੋਇਆ। ਇਸੇ ਲਈ ਪੰਜਾਬੀ ਨਾਟਕ ਦਾ ਇਤਿਹਾਸ ਲਿਖਦਿਆ ਉਸ ਸਭਿਆਚਾਰਕ, ਪਿਛੋਕੜ, ਲੋਕਧਾਰਾਈ ਵਿਹਾਰ ਤੇ ਮਾਨਸਿਕਤਾ ਨੂੰ ਸਮਝਣਾ ਅਵੱਸ਼ਕ ਹੈ।ਇਹ ਇਸ ਲਈ ਵੀ ਜਾਣਨਾ ਜਰੂਰੀ ਹੈ ਪੰਜਾਬੀ ਵਿੱਚ ਭਾਵੇਂ ਨਾਟਕ ਦਾ ਵਿਧੀਵਾਤ ਆਰੰਭ ਪੱਛਮ ਦੇ ਪ੍ਰਭਾਵ ਨਾਲ ਹੋਇਆ ਪਰੰਤੂ ਆਪਣੀ ਇੱਕ ਸਦੀ ਦੀ ਇਤਿਹਾਸ ਸਿਰਜਣਾ ਦੌਰਾਨ ਇਹ ਬਾਰ-ਬਾਰ ਕਿਸੇ ਨਾ ਕਿਸੇ ਰੂਪ ਵਿੱਚ ਆਪਣੇ ਪਿੱਛੇ ਵੱਲ ਅਹੁਲਦਾ ਭਾਵ ਪੰਜਾਬੀ ਲੋਕਧਾਰਾ ਤੇ ਸਭਿਆਚਾਰ ਨਾਲ ਵਾਸਤਾ ਹੋਣ ਦਾ ਯਤਨ ਕਰਦਾ ਰਿਹਾ ਹੈ।
ਸਿੰਧੂ ਘਾਟੀ ਸਭਿਅਤਾ (3300–1300 ਈ. ਪੂ.; ਪ੍ਰੋਢ ਕਾਲ 2600–1900 ਈ. ਪੂ.) ਸੰਸਾਰ ਦੀਆਂ ਪ੍ਰਾਚੀਨ ਨਦੀ ਘਾਟੀ ਸਭਿਅਤਾਵਾਂ ਵਿੱਚੋਂ ਇੱਕ ਪ੍ਰਮੁੱਖ ਸਭਿਅਤਾ ਸੀ। ਇਹ ਹੜੱਪਾ ਸਭਿਅਤਾ ਦੇ ਨਾਮ ਨਾਲ ਵੀ ਜਾਣੀ ਜਾਂਦੀ ਹੈ ਕਿਉਂਜੋ ਇਸ ਦੇ ਵਜੂਦ ਦੇ ਪਹਿਲੇ ਖੰਡਰ ਹੜੱਪਾ ਨਾਂ ਦੇ ਨਗਰ ਵਿੱਚ ਮਿਲੇ ਸਨ। ਇਹ ਹਿੰਦ ਉਪ-ਮਹਾਂਦੀਪ ਦੇ ਉੱਤਰ ਪੱਛਮੀ ਭਾਗ ਵਿੱਚ ਸਥਿਤ ਸੀ। ਇਸਦਾ ਸਥਾਨ ਅੱਜ ਦਾ ਪਾਕਿਸਤਾਨ ਅਤੇ ਭਾਰਤ ਦਾ ਉੱਤਰ ਪੱਛਮੀ ਹਿੱਸਾ ਸੀ। ਇਹ ਸਿੰਧ ਦਰਿਆ ਤੋਂ ਲੈ ਕੇ ਅਤੇ ਘੱਗਰ-ਹਕੜਾ (ਪ੍ਰਾਚੀਨ ਸਰਸਵਤੀ) ਦੀ ਘਾਟੀ ਅਤੇ ਉਸ ਤੋਂ ਅੱਗੇ ਗੰਗਾ - ਜਮਨਾ ਦੋਆਬ ਦੀਆਂ ਉਪਰਲੀਆਂ ਹੱਦਾਂ ਤੱਕ ਫੈਲੀ ਹੋਈ ਸੀ। ਇਹਦਾ ਖੇਤਰਫਲ ਲਗਪਗ 12,60,000 ਵਰਗ ਕਿ.
ਲੋਕ ਸਭਾ, ਭਾਰਤੀ ਸੰਸਦ ਦਾ ਹੇਠਲਾ ਸਦਨ ਹੈ। ਭਾਰਤੀ ਸੰਸਦ ਦਾ ਉਪਰਲਾ ਸਦਨ ਰਾਜ ਸਭਾ ਹੈ। ਲੋਕ ਸਭਾ ਸਰਬ ਬਾਲਗ ਵੋਟ ਅਧਿਕਾਰ ਦੇ ਆਧਾਰ ਉੱਤੇ ਲੋਕਾਂ ਦੁਆਰਾ ਪ੍ਰਤੱਖ ਚੋਣ ਦੁਆਰਾ ਚੁਣੇ ਹੋਏ ਪ੍ਰਤੀਨਿਧੀਆਂ ਨਾਲ ਗਠਿਤ ਹੁੰਦੀ ਹੈ। ਭਾਰਤੀ ਸੰਵਿਧਾਨ ਦੇ ਅਨੁਸਾਰ ਸਦਨ ਵਿੱਚ ਮੈਬਰਾਂ ਦੀ ਅਧਿਕਤਮ ਗਿਣਤੀ 552 ਤੱਕ ਹੋ ਸਕਦੀ ਹੈ, ਜਿਸ ਵਿਚੋਂ 530 ਮੈਂਬਰ ਵੱਖ ਵੱਖ ਰਾਜਾਂ ਦੇ ਅਤੇ 20 ਮੈਂਬਰ ਤੱਕ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਤਰਜਮਾਨੀ ਕਰ ਸਕਦੇ ਹਨ। ਸਦਨ ਵਿੱਚ ਲੋੜੀਂਦੀ ਤਰਜਮਾਨੀ ਨਾ ਹੋਣ ਦੀ ਹਾਲਤ ਵਿੱਚ ਭਾਰਤ ਦਾ ਰਾਸ਼ਟਰਪਤੀ ਜੇਕਰ ਚਾਹੇ ਤਾਂ ਐਂਗਲੋ ਇੰਡੀਅਨ ਸਮੁਦਾਏ ਦੇ ਦੋ ਪ੍ਰਤੀਨਿਧੀਆਂ ਨੂੰ ਲੋਕ ਸਭਾ ਲਈ ਨਾਮਜਦ ਕਰ ਸਕਦਾ ਹੈ।
ਰੀਤੀ ਰਿਵਾਜ ਸ਼ਬਦ ਅੰਗਰੇਜੀ ਦੇ ਪਦ ritual ਦੇ ਪੰਜਾਬੀ ਅਨੁਵਾਦ ਵਜੋਂ ਵਰਤਿਆ ਗਿਆ ਹੈ। ਸਮਾਜ ਦੇ ਸਮਾਂ ਵਿਹਾ ਚੁੱਕੇ ਕਾਰਜ ਜਦੋਂ ਆਪਣੇ ਸਾਰਥਕ ਪ੍ਰਕਾਰਜ ਤੋਂ ਮੁਕਤ ਹੋ ਕੇ ਪ੍ਰਤੀਕ ਰੂਪ ਵਿੱਚ ਕੀਤੇ ਜਾਂਦੇ ਹਨ, ਤਾਂ ਉਹ ਰਸਮਾਂ ਅਖਵਾਉਂਦੇ ਹਨ। ਪੰਜਾਬ ਵਿੱਚ ਅਜਿਹੇ ਅਨੇਕਾ ਕਾਰਜ ਹਨ, ਜਿਨਾ ਦੀ ਪਹਿਲਾ ਕਦੀ ਮਹੱਤਤਾ ਸੀ, ਪਰ ਹੁਣ ਉਹ ਵੇਲਾ ਵਿਹਾ ਚੁਕੇ ਹਨ ਪਰ ਇਹ ਪ੍ਰਕਾਰਜ ਪ੍ਰਤੀਕ ਰੂਪ ਵਿੱਚ ਅੱਜ ਵੀ ਨਿਭਾਏ ਜਾਂਦੇ ਹਨ। ਜਿਸ ਤਰਾਂ ਉਹਨਾਂ ਦਾ ਵਾਸਤਵਿਕ ਅਮਲ ਹੋਇਆ ਕਰਦਾ ਸੀ। ਵਿਅਕਤੀ ਜੀਵਨ ਨਾਲ ਸਬੰਧਿਤ ਅਜਿਹਾ ਕੋਈ ਮੌਕਾ ਨਹੀਂ ਜਦੋਂ ਕੋਈ ਰਸਮ ਨਾ ਕੀਤੀ ਜਾਂਦੀ ਹੋਵੇ। ਵਿਅਕਤੀ ਜੀਵਨ ਦੀਆਂ ਤਿੰਨ ਅਵਸਥਾਵਾਂ ਪ੍ਰਮੁੱਖ ਮੰਨੀਆਂ ਜਾਂਦੀਆਂ ਹਨ। ਜਨਮ ਵਿਆਹ ਮੌਤ ਉਹਨਾਂ ਨਾਲ ਸਬੰਧਿਤ ਰਸਮਾਂ ਹੇਠ ਲਿਖੇ ਹਨ: -
ਪਥਰਾਟੀ ਬਾਲਣ ਕੁਦਰਤੀ ਅਮਲਾਂ ਰਾਹੀਂ ਬਣੇ ਹੋਏ ਬਾਲਣ ਹੁੰਦੇ ਹਨ ਜਿਵੇਂ ਕਿ ਦੱਬੇ ਹੋਏ ਪ੍ਰਾਣੀਆਂ ਦਾ ਹਵਾ ਦੀ ਗ਼ੈਰ-ਮੌਜੂਦਗੀ ਵਿੱਚ ਗਲ਼ਨਾ। ਪ੍ਰਾਣੀਆਂ ਦੀ ਅਤੇ ਉਹਨਾਂ ਤੋਂ ਬਣਨ ਵਾਲ਼ੇ ਪਥਰਾਟੀ ਬਾਲਣਾਂ ਦੀ ਉਮਰ ਆਮ ਤੌਰ ਉੱਤੇ ਲੱਖਾਂ ਸਾਲਾਂ ਦੇ ਗੇੜ ਵਿੱਚ ਹੁੰਦੀ ਹੈ ਅਤੇ ਕਈ ਵਾਰ ਤਾਂ 65 ਕਰੋੜ ਵਰ੍ਹਿਆਂ ਤੋਂ ਵੀ ਵੱਧ ਪਥਰਾਟੀ ਬਾਲਣਾਂ ਵਿੱਚ ਕਾਰਬਨ ਦੀ ਵੱਡੀ ਮਾਤਰਾ ਹੁੰਦੀ ਹੈ ਅਤੇ ਇਹਨਾਂ ਵਿੱਚ ਕੋਲ਼ਾ, ਕੱਚਾ ਤੇਲ ਅਤੇ ਕੁਦਰਤੀ ਗੈਸ ਸ਼ਾਮਲ ਹਨ। ਇਹ ਮੀਥੇਨ ਵਰਗੇ ਘੱਟ ਕਾਰਬਨ:ਹਾਈਡਰੋਜਨ ਨਿਸਬਤ ਵਾਲ਼ੇ ਉੱਡਣਹਾਰ ਪਦਾਰਥਾਂ ਤੋਂ ਲੈ ਕੇ ਐਂਥਰਾਸਾਈਟ ਵਰਗੇ ਲਗਭਗ ਖ਼ਰੇ ਕਾਰਬਨ ਦੇ ਬਣੇ ਗ਼ੈਰ-ਉੱਡਣਹਾਰ ਪਦਾਰਥਾਂ ਤੱਕ ਹੋ ਸਕਦੇ ਹਨ। ਮੀਥੇਨ ਹਾਈਡਰੋਕਾਰਬਨ ਦੇ ਇਲਾਕਿਆਂ ਵਿੱਚ ਇਕੱਲਾ, ਤੇਲ ਦੇ ਨਾਲ਼ ਜਾਂ ਮੀਥੇਨ ਕਲੈਥਰੇਟ ਦੇ ਰੂਪ ਵਿੱਚ ਮਿਲਦਾ ਹੈ। ਇਹ ਸਿਧਾਂਤ ਕਿ ਪਥਰਾਟੀ ਬਾਲਣ ਲੱਖਾਂ ਵਰ੍ਹੇ ਪਹਿਲਾਂ ਧਰਤੀ ਦੀ ਪੇਪੜੀ ਵਿੱਚ ਤਾਪ ਅਤੇ ਦਾਬ ਹੇਠ ਪਏ ਮੁਰਦਾ ਬੂਟਿਆਂ ਦੀ ਪਥਰਾਈ ਹੋਈ ਰਹਿੰਦ-ਖੂੰਹਦ ਤੋਂ ਬਣੇ ਹਨ, ਨੂੰ ਪਹਿਲੀ ਵਾਰ 1556 ਵਿੱਚ ਜੌਰਗ ਐਗਰੀਕੋਲਾ ਅਤੇ ਬਾਅਦ ਵਿੱਚ 18ਵੇਂ ਸੈਂਕੜੇ ਵਿੱਚ ਮਿਖ਼ਾਈਲ ਲੋਮੋਨੋਸੋਵ ਨੇ ਦਿੱਤਾ ਸੀ। ਊਰਜਾ ਜਾਣਕਾਰੀ ਪ੍ਰਬੰਧ ਦਾ ਅੰਦਾਜ਼ਾ ਹੈ ਕਿ 2007 ਵਿੱਚ ਊਰਜਾ ਦੇ ਮੁੱਢਲੇ ਸੋਮਿਆਂ ਵਿੱਚ 36.0% ਕੱਚਾ ਤੇਲ, 27.4% ਕੋਲ਼ਾ, 23.0% ਕੁਦਰਤੀ ਗੈਸ ਸ਼ਾਮਲ ਹਨ ਜਿਸ ਕਰ ਕੇ ਦੁਨੀਆ ਦੇ ਮੁੱਢਲੇ ਊਰਜਾ ਖਪਾਅ ਵਿੱਚ ਪਥਰਾਟੀ ਬਾਲਣ ਦਾ ਹਿੱਸਾ ਤਕਰੀਬਨ 86.4% ਬਣਦਾ ਹੈ। 2006 ਵਿੱਚ ਗ਼ੈਰ-ਪਥਰਾਟੀ ਸੋਮਿਆਂ ਵਿੱਚ ਪਣ-ਬਿਜਲੀ 6.3%, ਨਿਊਕਲੀ 8.5%, ਅਤੇ ਹੋਰ (ਭੂ-ਤਾਪੀ, ਸੂਰਜੀ, ਬਿਜਲੀ, ਹਵਾਈ, ਲੱਕੜ, ਕੂੜਾ-ਕੱਟਾ) 0.9% ਹਿੱਸੇ ਨਾਲ਼ ਸ਼ਾਮਲ ਸਨ। World energy consumption was growing about 2.3% per year.
ਰੁੱਖਜਾਂ ਦਰਖ਼ਤ ਐਸੇ ਪੌਦੇ ਨੂੰ ਕਹਿੰਦੇ ਹਨ ਜਿਸ ਦਾ ਆਮ ਤੌਰ ਤੇ ਇੱਕ ਬੜਾ ਤਣਾ ਹੋਵੇ ਜੋ ਉੱਪਰ ਜਾ ਕੇ ਟਾਹਣਿਆਂ ਅਤੇ ਟਾਹਣੀਆਂ ਵਿੱਚ ਤਕਸੀਮ ਹੋ ਜਾਏ। ਟਾਹਣੀਆਂ ਨੂੰ ਪੱਤੇ, ਫੁੱਲ ਔਰ ਫਲ਼ ਲੱਗਦੇ ਹਨ। ਕੁਛ ਬੌਟਨੀ ਵਿਦਵਾਨ ਦਰਖ਼ਤ ਲਈ ਘੱਟੋ ਘੱਟ ਉੱਚਾਈ ਵੀ ਜ਼ਰੂਰੀ ਸਮਝਦੇ ਹਨ ਜੋ 3 ਤੋਂ 6 ਮੀਟਰ ਤੱਕ ਹੈ। ਕੁਛ ਲੋਕ ਸਮਝਦੇ ਹਨ ਕਿ ਅਗਰ ਕਿਸੇ ਪੌਦੇ ਦਾ ਕੱਦ ਘੱਟੋ ਘੱਟ 10 ਸੈਂਟੀਮੀਟਰ ਹੋਵੇ ਜਾਂ ਘੇਰਾ 30 ਸੈਂਟੀਮੀਟਰ ਹੋਵੇ ਤਾਂ ਇਹ ਰੱਖ ਹੋਵਗਾ। ਇੱਕ ਤੋਂ ਜ਼ਿਆਦਾ ਨਿੱਕੇ ਨਿੱਕੇ ਤਣੇ ਉਸ ਨੂੰ ਝਾੜੀ ਬਣਾ ਦਿੰਦੇ ਹਨ।
ਗਰਭਪਾਤ, ਜਿਸ ਨੂੰ ਸਵੈ-ਸੰਚਾਰ ਗਰਭਪਾਤ ਅਤੇ ਗਰਭ ਅਵਸਥਾ ਦੇ ਤੌਰ 'ਤੇ ਵੀ ਜਾਣਿਆ ਜਾਂਦਾ ਹੈ, ਉਹ ਗਰਭ ਜਾਂ ਗਰੱਭਸਥ ਸ਼ੀਸ਼ੂ ਦੀ ਕੁਦਰਤੀ ਮੌਤ ਹੈ ਇਸ ਤੋਂ ਪਹਿਲਾਂ ਉਹ ਆਜ਼ਾਦ ਤੌਰ 'ਤੇ ਜਿਉਂਦਾ ਰਹਿ ਸਕਦਾ ਹੈ |ਕੁਝ ਬੱਚੇ ਗਰਭ ਦੇ 20 ਹਫ਼ਤਿਆਂ ਦਾ ਕੱਟੋ ਵਰਤਦੇ ਹਨ, ਜਿਸ ਤੋਂ ਬਾਅਦ ਗਰੱਭਸਥ ਸ਼ੀਸ਼ੂ ਦੀ ਮੌਤ ਇੱਕ ਮਰੇ ਹੋਏ ਬੱਚੇ ਵਜੋਂ ਜਾਣੀ ਜਾਂਦੀ ਹੈ |ਗਰਭਪਾਤ ਦਾ ਸਭ ਤੋਂ ਆਮ ਲੱਛਣ ਯੋਨੀ ਰਾਹੀਂ ਖੂਨ ਨਿਕਲਣਾ ਜਾਂ ਦਰਦ, ਤੋਂ ਹੁੰਦਾ ਹੈ | ਉਦਾਸੀ, ਚਿੰਤਾ ਅਤੇ ਦੋਸ਼ ਅਕਸਰ ਬਾਅਦ ਵਿੱਚ ਵਾਪਰਦਾ ਹੈ ਟਿਸ਼ੂ ਅਤੇ ਗਤਲਾ-ਵਰਗੇ ਸਾਮੱਗਰੀ ਗਰੱਭਾਸ਼ਯ ਨੂੰ ਛੱਡ ਕੇ ਯੋਨੀ ਵਿਚੋਂ ਬਾਹਰ ਜਾ ਸਕਦੀ ਹੈ || ਗਰਭਪਾਤ ਲਈ ਜਿੰਮੇਵਾਰ ਕਾਰਕਾਂ ਵਿੱਚ ਪੁਰਾਣੇ ਮਾਪੇ, ਪਿਛਲੀ ਗਰਭਪਾਤ, ਤੰਬਾਕੂ ਦੇ ਧੂੰਏਂ, ਮੋਟਾਪਾ, ਸ਼ੱਕਰ ਰੋਗ, ਥਾਈਰੋਇਡਜ਼ ਦੀਆਂ ਸਮੱਸਿਆਵਾਂ, ਅਤੇ ਨਸ਼ੇ ਜਾਂ ਅਲਕੋਹਲ ਦੀ ਵਰਤੋਂ ਸ਼ਾਮਲ ਹਨ | ਲਗਭਗ 80% ਗਰਭਪਾਤ ਗਰਭ ਅਵਸਥਾ ਦੇ ਪਹਿਲੇ 12 ਹਫ਼ਤਿਆਂ (ਪਹਿਲੇ ਤ੍ਰਿਮਤਰ) ਵਿੱਚ ਵਾਪਰਦੀਆਂ ਹਨ| | ਲਗਭਗ ਅੱਧੇ ਕੇਸਾਂ ਵਿੱਚ ਅੰਤਰੀਵ ਕਾਰਨ ਵਿੱਚ ਕ੍ਰੋਮੋਸੋਮ ਸਬੰਧੀ ਅਸਧਾਰਨਤਾਵਾਂ ਸ਼ਾਮਲ ਹੁੰਦੀਆਂ ਹਨ| ਗਰਭਪਾਤ ਦਾ ਨਿਦਾਨ ਇਹ ਵੇਖਣ ਲਈ ਕਿ ਸਰਵਾਈਕਸ ਖੁੱਲੇ ਜਾਂ ਬੰਦ ਹੈ, ਮਨੁੱਖੀ ਕੋਰੀਓਨੀਕ ਗੋਨਾਡੋਟ੍ਰੋਪਿਨ (ਐਚਸੀਜੀ) ਦੇ ਖ਼ੂਨ ਦੇ ਪੱਧਰਾਂ ਦਾ ਟੈਸਟ ਕਰਨ, ਅਤੇ ਇੱਕ ਅਲਟਰਾਸਾਊਂਡ ਦੀ ਜਾਂਚ ਕਰਨਾ ਸ਼ਾਮਲ ਹੋ ਸਕਦਾ ਹੈ | ਅਜਿਹੀਆਂ ਲੱਛਣ ਪੈਦਾ ਕਰ ਸਕਦੇ ਹਨ, ਜੋ ਕਿ ਹੋਰ ਹਾਲਾਤ ਵਿੱਚ ਇੱਕ ਐਕਟੋਪਕ ਗਰਭ ਅਤੇ ਇਮਪਲਾਂਟੇਸ਼ਨ ਖੂਨ ਨਿਕਲਣਾ ਸ਼ਾਮਿਲ ਹਨ |ਚੰਗੀ ਪ੍ਰੈਗਨੇਨਟਲ ਦੇਖਭਾਲ ਨਾਲ ਕਦੇ-ਕਦੇ ਰੋਕਥਾਮ ਸੰਭਵ ਹੁੰਦੀ ਹੈ | ਦਵਾਈਆਂ, ਸ਼ਰਾਬ, ਛੂਤ ਦੀਆਂ ਬਿਮਾਰੀਆਂ ਅਤੇ ਰੇਡੀਏਸ਼ਨ ਤੋਂ ਬਚਣ ਨਾਲ ਗਰਭਪਾਤ ਦੇ ਜੋਖਮ ਘੱਟ ਹੋ ਸਕਦੇ ਹਨ | ਆਮ ਤੌਰ 'ਤੇ ਪਹਿਲੇ 7 ਤੋਂ 14 ਦਿਨਾਂ ਦੌਰਾਨ ਕਿਸੇ ਖਾਸ ਇਲਾਜ ਦੀ ਜ਼ਰੂਰਤ ਨਹੀਂ ਹੁੰਦੀ | ਵਧੇਰੇ ਦਖਲਅੰਦਾਜ਼ੀ ਤੋਂ ਬਿਨਾ ਜ਼ਿਆਦਾਤਰ ਗਰਭਪਾਤ ਪੂਰੇ ਹੋਣਗੇ |ਕਦੇ-ਕਦੇ ਦਵਾਈ ਮਿਸੋਪਰੋਸਟੋਲ ਜਾਂ ਵੈਕਿਊਮ ਐਸਿਪੇਸ਼ਨ ਵਰਗੀਆਂ ਪ੍ਰਕਿਰਿਆਵਾਂ ਨੂੰ ਬਚੇ ਹੋਏ ਟਿਸ਼ੂ ਨੂੰ ਹਟਾਉਣ ਲਈ ਵਰਤਿਆ ਜਾਂਦਾ ਹੈ |ਜਿਹਨਾਂ ਔਰਤਾਂ ਕੋਲ ਖੂਨ ਦੀ ਕਿਸਮ ਰੀਸਸ ਨੈਗੇਟਿਵ (ਆਰ.ਏ.
ਕਾਮਾਗਾਟਾਮਾਰੂ ਬਿਰਤਾਂਤ ਇੱਕ ਜਪਾਨੀ ਬੇੜੇ, ਕਾਮਾਗਾਟਾਮਾਰੂ ਦਾ ਦੁਖਾਂਤ ਵਾਕਿਆ ਹੈ ਜੋ 1914 ਵਿੱਚ ਪੰਜਾਬ, ਭਾਰਤ ਤੋਂ 376 ਮੁਸਾਫ਼ਰ ਲੈ ਕੇ ਹਾਂਗਕਾਂਗ, ਸ਼ੰਘਾਈ, ਚੀਨ ਤੋਂ ਰਵਾਨਾ ਹੋ ਕੇ ਯੋਕੋਹਾਮਾ, ਜਪਾਨ ਵਿੱਚੋਂ ਲੰਘਦਿਆਂ ਹੋਇਆਂ ਵੈਨਕੂਵਰ, ਬ੍ਰਿਟਿਸ਼ ਕੋਲੰਬੀਆ, ਕੈਨੇਡਾ ਵੱਲ ਗਿਆ। ਇਹਨਾਂ ਵਿੱਚੋਂ 24 ਨੂੰ ਕੈਨੇਡਾ ਵਿੱਚ ਦਾਖ਼ਲਾ ਦੇ ਦਿੱਤਾ ਗਿਆ ਜਦਕਿ ਬਾਕੀ 352 ਮੁਸਾਫ਼ਰਾਂ ਨੂੰ ਕੈਨੇਡਾ ਦੀ ਧਰਤੀ ਉੱਤੇ ਉੱਤਰਨ ਨਾ ਦਿੱਤਾ ਗਿਆ ਅਤੇ ਜਹਾਜ਼ ਨੂੰ ਭਾਰਤ ਪਰਤਣ ਲਈ ਮਜ਼ਬੂਰ ਕੀਤਾ ਗਿਆ। ਮੁਸਾਫ਼ਰਾਂ ਵਿੱਚ 340 ਸਿੱਖ, 24 ਮੁਸਲਮਾਨ ਅਤੇ 12 ਹਿੰਦੂ ਸ਼ਾਮਲ ਸਨ ਜੋ ਸਭ ਬਰਤਾਨਵੀ ਰਾਜ ਅਧੀਨ ਸਨ। ਇਹ ਮੂਹਰਲੀ 20ਵੀਂ ਸਦੀ ਦੇ ਇਤਿਹਾਸ ਦੇ ਉਹਨਾਂ ਕਈ ਬਿਰਤਾਂਤਾਂ 'ਚੋਂ ਇੱਕ ਹੈ ਜਿਸ ਵਿੱਚ ਕੈਨੇਡਾ ਅਤੇ ਸੰਯੁਕਤ ਰਾਜ ਵਿੱਚ ਉਲੀਕੇ ਗਏ ਅਲਿਹਦਗੀ-ਪਸੰਦ ਕਨੂੰਨਾਂ ਦੇ ਅਧਾਰ ਉੱਤੇ ਸਿਰਫ਼ ਏਸ਼ੀਆਈ ਪ੍ਰਵਾਸੀਆਂ ਨੂੰ ਇਸ ਧਰਤੀ ਤੋਂ ਬਾਹਰ ਰੱਖਿਆ ਜਾਂਦਾ ਸੀ।
ਹਵਾ ਪ੍ਰਦੂਸ਼ਣ ਉਦੋਂ ਵਾਪਰਦਾ ਹੈ ਜਦੋਂ ਧਰਤੀ ਦੇ ਵਾਯੂਮੰਡਲ ਵਿੱਚ ਗੈਸਾਂ, ਧਾਤੂਆਂ ਅਤੇ ਜੈਵਕ ਅਣੂਆਂ ਸਮੇਤ ਪਦਾਰਥਾਂ ਦੇ ਨੁਕਸਾਨਦੇਹ ਜਾਂ ਜ਼ਿਆਦਾ ਮਾਤਰਾਵਾਂ ਹੁੰਦੀਆਂ ਹਨ। ਇਸ ਨਾਲ ਰੋਗ, ਅਲਰਜੀ ਅਤੇ ਮਨੁੱਖਾਂ ਦੀ ਮੌਤ ਵੀ ਹੋ ਸਕਦੀ ਹੈ; ਇਸ ਨਾਲ ਜਾਨਵਰਾਂ ਅਤੇ ਖਾਣੇ ਦੀ ਫਸਲ ਵਰਗੇ ਹੋਰ ਜੀਵਤ ਪ੍ਰਾਣੀਆਂ ਨੂੰ ਵੀ ਨੁਕਸਾਨ ਹੋ ਸਕਦਾ ਹੈ, ਅਤੇ ਕੁਦਰਤੀ ਜਾਂ ਨਿਰਮਾਣ ਮਾਹੌਲ ਨੂੰ ਨੁਕਸਾਨ ਪਹੁੰਚ ਸਕਦਾ ਹੈ। ਮਨੁੱਖੀ ਗਤੀਵਿਧੀ ਅਤੇ ਕੁਦਰਤੀ ਪ੍ਰਕਿਰਿਆ ਦੋਵੇਂ ਹਵਾ ਪ੍ਰਦੂਸ਼ਣ ਪੈਦਾ ਕਰ ਸਕਦੇ ਹਨ।
ਓਜ਼ੋਨ ਪਰਤ (O3) ਵਾਯੂਮੰਡਲ ਦੀ ਉੱਪਰਲੀ ਪਰਤ ਵਿੱਚ ਆਕਸੀਜਨ ਦੇ ਪ੍ਰਮਾਣੂ ਤਿੰਨ ਦੀ ਗਿਣਤੀ 'ਚ ਜੁੜ ਕੇ ਬੰਧਨ ਬਣਾਉਂਦੇ ਹਨ ਤੇ ਓਜ਼ੋਨ ਦਾ ਅਣੂ ਬਣਾਉਂਦੇ ਹਨ। ਇਹ ਵਾਯੂਮੰਡਲ ਦੀ ਸਭ ਤੋਂ ਉੱਪਰਲੀ ਪਰਤ ਵਿੱਚ ਹੁੰਦੀ ਹੈ ਜੋੋ ਸੂਰਜ ਦੀਆਂ ਹਾਨੀਕਾਰਕ ਪਰਾਬੈਂਗਣੀ ਕਿਰਨਾਂ ਤੋਂ ਧਰਤੀ ਨੂੰ ਬਚਾਉਂਦੀ ਹੈ। ਇਸ ਨਾਲ ਹੀ ਧਰਤੀ ਤੇ ਜੀਵਨ ਹੈ। ਇਹ ਪਰਤ ਧਰਤੀ ਤੋਂ 20 to 30 kiloਮੀਟਰs (66,000 to 98,000 ਫ਼ੁੱਟ) ਦੀ ਉੱਚਾਈ ਤੇ ਹੈ। ਇਸ ਦੀ ਮੋਟਾਈ ਬਦਲਦੀ ਰਹਿੰਦੀ ਹੈ। ਪਹਿਲੀ ਵਾਰ ਸੰਨ 1913 ਵਿੱਚ ਫ਼੍ਰਾਂਸ ਦੇ ਵਿਗਿਆਨੀ ਚਾਰਲਸ ਫੈਬਰੀ ਅਤੇ ਹੈਨਰੀ ਬਿਉਸ਼ਨ ਨੇ ਇਸ ਦੀ ਖੋਜ ਕੀਤੀ। ਇਹ ਗੈਸ 97–99% ਸੂਰਜ ਦੀਆਂ ਪਰਾਬੈਂਗਨੀ ਕਿਰਨਾ ਨੂੰ ਸੋਖ ਲੈਂਦੀ ਹੈ। ਯੂ.ਐਨ.ਓ ਵੱਲੋ 16 ਸਤੰਬਰ ਨੂੰ ਵਿਸ਼ਵ ਓਜ਼ੋਨ ਦਿਵਸ ਮਨਾਇਆ ਜਾਂਦਾ ਹੈ। ਧਰਤੀ ਤੋਂ 16 ਕਿਲੋਮੀਟਰ ਦੀ ਉਚਾਈ ’ਤੇ ਸੂਰਜ ਤੋਂ ਆਉਣ ਵਾਲੀਆਂ ਪਰਾਬੈਂਗਣੀ ਕਿਰਨਾਂ ਦੀ ਕਿਰਿਆ ਕਾਰਨ ਆਕਸੀਜਨ (02) ਓਜ਼ੋਨ (03) ਵਿੱਚ ਤਬਦੀਲ ਹੋ ਜਾਂਦੀ ਹੈ ਜਿਸ ਕਾਰਨ ਧਰਤੀ ਦੁਆਲੇ ਓਜ਼ੋਨ ਪਰਤ ਬਣ ਜਾਂਦੀ ਹੈ ਜੋ ਸਾਡੀ ਧਰਤੀ ਦੀ ਸੁਰੱਖਿਆ ਛੱਤਰੀ ਵਜੋਂ ਕੰਮ ਕਰਦੀ ਹੈ। ਸੂਰਜ ਦੀਆਂ ਪਰਾਬੈਂਗਣੀ ਕਿਰਨਾਂ ਹਾਨੀਕਾਰਕ ਹਨ। ਓਜ਼ੋਨ ਪਰਤ ਇਨ੍ਹਾਂ ਖਤਰਨਾਕ ਕਿਰਨਾਂ ਨੂੰ ਕਾ਼ਫ਼ੀ ਹੱਦ ਤਕ ਜਜ਼ਬ ਕਰਕੇ ਸਾਡੀ ਧਰਤੀ ਦੀ ਰੱਖਿਆ ਕਰਦੀ ਹੈ।
ਪੰਜਾਬ ਦੇ ਲੋਕ ਸਾਹਿਤ ਦੀ ਇਸ ਵੰਨਗੀ ਵਿੱਚ ਬਹੁਤ ਕੁਝ ਏ, ਪੰਜਾਬ ਦੀਆਂ ਇਨ੍ਹਾਂ ਬੋਲੀਆਂ ਵਿੱਚ ਪੂਰੀ ਪੰਜਾਬੀ ਕੌਮ ਦਾ ਦਿਲ ਧੜਕਦਾ ਹੈ ਸਮਾਜ ਦਾ ਚਿਹਰਾ, ਸਮਾਂ -ਕਾਲ ਝਾਤੀ ਮਾਰਦਾ ਹੈ। ਇਹ ਬੋਲੀਆਂ ਪੰਜਾਬੀ ਕੌਮ ਦਾ ਮੁਹਾਂਦਰਾ ਨੇ। ਇਹਨਾਂ ਵਿੱਚ ਪਿਆਰ ਦੇ ਭਾਵ, ਨਫ਼ਰਤ ਦੇ ਭਾਵ , ਮੇਲ - ਮਿਲਾਪ ਅਤੇ ਜੁਦਾਈ ਹੈ। ਬੋਲੀਆਂ ਵਿੱਚ ਲੜਾਈ ਹੈ ਸੁਲਹ ਹੈ। ਇਸ ਵਿੱਚ ਗਰੂਰ ਹੈ ਤਾਬੋਰ ਹੈ ਦੇਸ਼ ਭਗਤੀ ਹੈ। ਇਨ੍ਹਾਂ ਵਿੱਚ ਹੰਝੂਆਂ ਦੀਆਂ ਬਰਸਾਤਾਂ ਤੇ ਹਾਸਿਆਂ ਦੀ ਚਮਕਾਰ ਏ। ਰੁਸਣ ਤੇ ਮਨਾਉਣ ਦੀ ਗੱਲ੍ਹ ਕਰਦੀਆਂ ਏਹ ਬੋਲੀਆਂ ਕਿਤੇ ਢੋਲ ਨੂੰ ਤੋਰ ਕੇ ਵਿਹੜੇ ਵਿੱਚ ਬੈਠੀਆਂ ਐਸੀਆਂ ਪਾਟਦੀਆਂ ਨੇ। ਇਨ੍ਹਾਂ ਬੋਲੀਆਂ ਵਿੱਚ ਜ਼ਾਲਮ ਹਾਕਮਾਂ ਲਈ ਵੰਗਾਰ ਅਤੇ ਬੇਸਹਾਰਿਆਂ ਪ੍ਰਤੀ ਹਮਾਇਤ ਦੇ ਭਾਵ ਵੀ ਸ਼ਾਮਿਲ ਹੁੰਦੇ ਹਨ ਹਾਸ-ਵਿਅੰਗ, ਮਿੱਠੀਆਂ ਤੇ ਪਿਆਰੀਆਂ ਗਾਲ੍ਹਾਂ ਵੀ ਨੇ। ਹਰੀਆਂ ਫਸਲਾਂ, ਸੋਕੇ ਦੀਆਂ ਗੱਲ੍ਹਾਂ ਆ ਜਾਂਦੀਆਂ ਹਨ। ਬੋਲੀਆਂ ਵਿੱਚ ਪੰਜਾਬੀ ਸਭਿਆਚਾਰ ਦੇ ਕੀਮਤੀ ਲਿਬਾਸ ਵੱਡਮੁੱਲੇ ਗਹਿਣਿਆਂ ਦਾ ਜ਼ਿਕਰ ਛੇਡ- ਛਾੜ ਤੇ ਰੁਮਾਂਸ, ਦੁਆਲੇ ਤੇ ਬੱਦ ਦੁਆਵਾਂ ਵੀ ਸ਼ਾਮਿਲ ਹਨ। ਇਨ੍ਹਾਂ ਵਿੱਚ ਰਿਸ਼ਤੇ ਨਾਤੇ ਤੇ ਉਨ੍ਹਾਂ ਦੇ ਗੁਣ ਤੇ ਅਉਗੁਣ ਵੀ ਦਿਖਾਈ ਦਿੰਦੇ ਹਨ। ਇਨ੍ਹਾਂ ਵਿੱਚ ਪੰਛੀਆਂ ਦੀਆਂ ਓਸਾਰੀਆ ਤੇ ਰੁੱਖਾਂ ਦੀਆਂ ਗੱਲਾਂ ਨੇ। ਪਿਆਰ ਦੇ ਗਿਲੇ- ਸ਼ਿਕਵੇ ਤੇ ਇਸ਼ਕੀਆ ਤਰਲੇ ਵੀ ਨੇ। ਇਨ੍ਹਾਂ ਵਿੱਚ ਸੁਰਾਂ ਵੀ ਨੇ ਤਾਲ ਹੋਕੇ ਤੇ ਹਟਕੋਰੇ ਵੀ ਨੇ। ਸਰਘੀ ਵੇਲੇ ਤੋਂ ਲੈਕੇ ਰਾਤ ਦੇ ਪਿਛਲੇ ਪਹਿਰ ਤੱਕ ਪੰਜਾਬੀ ਕੌਮ ਜੋ ਘਾਲਣਾ ਘਾਲਦੀ ਹੈ ਉਹ ਇੰਨ੍ਹਾਂ ਬੋਲੀਆਂ ਵਿੱਚ ਹੈ। ਗਿੱਧਾ ਅਤੇ ਕਈ ਹੋਰ ਲੋਕ ਨਾਚਾਂ ਨੂੰ ਮਹਾਨ ਕਲਾਕ੍ਰਿਤ ਬਣਾਉਣ ਵਿੱਚ ਲੋਕ ਬੋਲੀਆਂ ਦਾ ਵਿਸ਼ੇਸ਼ ਸਥਾਨ ਹੈ। ਖ਼ਾਸ ਕਰਕੇ ਗਿੱਧਾ ਪਾਉਣ ਸਮੇਂ ਮੁਟਿਆਰਾਂ ਇਨ੍ਹਾਂ ਬੋਲੀਆਂ ਰਾਹੀਂ ਹੀ ਜ਼ਿੰਦਗੀ ਦੇ ਹਰ ਰੰਗ ਨੂੰ ਪੇਸ਼ ਕਰਦੀਆਂ ਹਨ ਲੋਕ ਬੋਲੀਆਂ ਪੰਜਾਬੀ ਸੱਭਿਆਚਾਰ ਦੀ ਮੂੰਹ ਬੋਲਦੀ ਤਸਵੀਰ ਹਨ। ਇੰਨ੍ਹਾਂ ਵਿੱਚ ਜ਼ਿੰਦਗੀ ਦੇ ਕਈ ਤਜ਼ਰਬੇ, ਸਮਾਜਿਕ ਆਰਥਿਕ ਅਤੇ ਇਤਿਹਾਸਕ ਜਾਣਕਾਰੀ ਸਮਾਈ ਹੋਈ ਹੈ। ਬੋਲੀਆਂ ਕਿਸੇ ਵਿਸ਼ੇਸ਼ ਲੇਖਕ ਦੀਆਂ ਲਿਖੀਆਂ ਨਹੀਂ ਹੁੰਦੀਆਂ ਇੰਨ੍ਹਾਂ ਵਿੱਚ ਸਮੇਂ ਅਤੇ ਸਥਾਨ ਦੇ ਹਿਸਾਬ ਨਾਲ ਵਾਧਾ - ਘਾਟਾ ਹੁੰਦਾ ਰਹਿੰਦਾ ਹੈ। ਤ੍ਰਿੰਞਣਾ ਵਿੱਚ ਕੱਤਦੀਆਂ ਮੁਟਿਆਰਾਂ ਦੁੱਧ ਰਿੜਕਦੀਆਂ ਸੁਆਣੀਆਂ, ਫੁਲਕਾਰੀਆਂ ਕੱਢਦੀਆਂ ਨੱਢੀਆਂ ਪਤਾ ਨਹੀਂ ਲੋਕ ਬੋਲੀਆਂ ਰੂਪੀ ਖਜ਼ਾਨਾ ਕਿੰਨਾ ਵਧਾ ਦਿੰਦੀਆਂ ਹਨ।
ਮਹਾਰਾਜਾ ਰਣਜੀਤ ਸਿੰਘ (1780-1839) ਪੰਜਾਬ ਦੀ ਸਿੱਖ ਸਲਤਨਤ ਦੀ ਨੀਂਹ ਰੱਖਣ ਵਾਲੇ ਇੱਕ ਸਿੱਖ ਮਹਾਰਾਜਾ ਸੀ ਜਿੰਨਾ ਨੂੰ ਸ਼ੇਰ-ਏ-ਪੰਜਾਬ (ਪੰਜਾਬ ਦਾ ਸ਼ੇਰ) ਦੇ ਨਾਂ ਨਾਲ਼ ਜਾਣਿਆ ਜਾਂਦਾ ਹੈ। ਮਹਾਰਾਜਾ ਰਣਜੀਤ ਸਿੰਘ ਨੂੰ ਪੰਜਾਬ ਦੇ ਇਤਿਹਾਸ ਵਿੱਚ ਬਹਾਦਰ ਜੰਗਜੂ, ਦਲੇਰ ਮਹਾਰਾਜੇ ਤੇ ਮਹਾਨ ਸ਼ਖ਼ਸੀਅਤ ਵਜੋਂ ਜਾਣਿਆ ਜਾਂਦਾ ਹੈ। ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਵਿੱਚ ਸਿੱਖਾਂ, ਹਿੰਦੂਆਂ ਤੇ ਮੁਸਲਮਾਨਾਂ ਨੂੰ ਇੱਕ ਡੋਰ ਵਿੱਚ ਪਰੋਈ ਰੱਖਿਆ, ਜਿਸ ਕਰਕੇ ਖ਼ਾਲਸਾ ਰਾਜ ਦੀ ਹਰ ਥਾਂ ਸਿਫ਼ਤ ਕੀਤੀ ਜਾਂਦੀ ਸੀ।
ਗਿਰ ਰਾਸ਼ਟਰੀ ਪਾਰਕ ਰਾਸ਼ਟਰੀ ਪਾਰਕ ਗੁਜਰਾਤ ਦੇ ਜ਼ਿਲ੍ਹਾ ਜੂਨਾਗੜ੍ਹ ਤੋਂ 64 ਕਿਲੋਮੀਟਰ ਦੂਰ ਸਾਸਨ ਵਿਖੇ ਸਥਿਤ ਹੈ। ਇਸ ਰਾਸ਼ਟਰੀ ਪਾਰਕ ਦਾ ਗਠਨ 18 ਸਤੰਬਰ 1965 ਨੂੰ ਕੀਤਾ ਗਿਆ। ਇਹ ਪਾਰਕ ਪੱਛਮੀ ਭਾਰਤ ਵਿੱਚ ਸਥਿਤ ਏਸ਼ੀਆਈ ਸ਼ੇਰਾਂ ਦਾ ਸੰਸਾਰ ਦਾ ਸਭ ਤੋਂ ਵੱਡਾ ਸੁਰੱਖਿਅਤ ਇਲਾਕਾ ਹੈ। ਇਸ ਦਾ ਕੁੱਲ ਰਕਬਾ 1412 ਵਰਗ ਕਿਲੋਮੀਟਰ ਹੈ ਜਿਸ ਵਿੱਚੋਂ 258 ਵਰਗ ਕਿਲੋਮੀਟਰ ਮੁੱਖ ਰਾਸ਼ਟਰੀ ਪਾਰਕ ਅਤੇ ਬਾਕੀ ਸੁਰੱਖਿਅਤ ਰੱਖ ਹੈ। ਗੁਜਰਾਤ ਦਾ ਇਹ ਇਲਾਕਾ ਨਦੀਆਂ ਤੇ ਨਾਲਿਆਂ ਨਾਲ ਭਰਪੂਰ ਹੈ। ਇਹ ਨਦੀਆਂ ਹੀ ਰਾਸ਼ਟਰੀ ਪਾਰਕ ਵਿੱਚ ਪਾਣੀ ਦਾ ਮੁੱਖ ਸਰੋਤ ਹਨ। ਗਰਮ ਰੁੱਤ ਵਿੱਚ ਕਈ ਵਾਰ ਪਾਣੀ ਦੀ ਘਾਟ ਹੋ ਜਾਂਦੀ ਹੈ।
ਲਿਪੀ (ਜਾਂ ਲਿੱਪੀ) ਕਿਸੇ ਭਾਸ਼ਾ ਨੂੰ ਲਕੀਰਾਂ ਵਿੱਚ ਚਿਤਰਣ ਲਈ ਵੇਖਣ ਜਾਂ ਛੂਹਣ ਯੋਗ ਚਿੰਨ੍ਹਾਂ ਦਾ ਸਮੂਹ ਹੁੰਦਾ ਹੈ। ਦੂਜੇ ਸ਼ਬਦਾਂ ਵਿੱਚ, ਲਿਪੀ ਇਨਸਾਨ ਦੇ ਮੂੰਹ ਵਿਚੋਂ ਨਿਕਲ਼ੇ ਬੋਲਾਂ ਨੂੰ ਚਿਤਰਾਂ, ਲਕੀਰਾਂ, ਸੰਕੇਤਾਂ ਜਾਂ ਚਿੰਨ੍ਹਾਂ ਵਿੱਚ ਉਲੀਕਣ ਦਾ ਇੱਕ ਤਰੀਕਾ ਹੈ। ਜਿੱਥੇ ਭਾਸ਼ਾ ਭਾਵਾਂ ਦੀ ਪੁਸ਼ਾਕ ਹੈ, ਓਥੇ ਲਿਪੀ ਭਾਸ਼ਾ ਦੀ ਪੁਸ਼ਾਕ ਹੈ। ਲਿਪੀ ਭਾਵਾਂ, ਵਿਚਾਰਾਂ ’ਤੇ ਬੋਲਾਂ ਨੂੰ ਲਿਖਤੀ ਰੂਪ ਦੇ ਕੇ ਉਹਨਾਂ ਨੂੰ ਸਦੀਵੀਂ ਜਿਊਂਦੇ ਰਖਦੀ ਹੈ। ਇਸਨੇ ਇਨਸਾਨੀ ਸੱਭਿਅਤਾ ਦੀ ਉੱਨਤੀ ਵਿੱਚ ਭਾਰੀ ਹਿੱਸਾ ਪਾਇਆ ਹੈ।
ਭਾਰਤ ਦੀਆਂ ਭਾਸ਼ਾਵਾਂ ਕਈ ਭਾਸ਼ਾਈ ਪਰਿਵਾਰਾਂ ਨਾਲ਼ ਸਬੰਧ ਰੱਖਦੀਆਂ ਹਨ ਜਿਹਨਾਂ ਵਿੱਚੋਂ ਪ੍ਰਮੁੱਖ 73% ਭਾਰਤੀਆਂ ਵੱਲੋਂ ਬੋਲੀਆਂ ਜਾਣ ਵਾਲ਼ੀਆਂ ਹਿੰਦ-ਆਰੀਆਈ ਬੋਲੀਆਂ ਅਤੇ 24% ਭਾਰਤੀਆਂ ਵੱਲੋਂ ਬੋਲੀਆਂ ਜਾਂਦੀਆਂ ਦ੍ਰਾਵਿੜੀ ਬੋਲੀਆਂ ਹਨ। ਭਾਰਤ ਵਿੱਚ ਬੋਲੀਆਂ ਜਾਂਦੀਆਂ ਹੋਰ ਬੋਲੀਆਂ ਆਸਟਰੋ-ਏਸ਼ੀਆਈ, ਤਿੱਬਤੋ-ਬਰਮੀ ਅਤੇ ਕੁਝ ਛੁਟੇਰੇ ਭਾਸ਼ਾਈ ਪਰਿਵਾਰ ਅਤੇ ਅਲਹਿਦਾ ਬੋਲੀਆਂ ਹਨ।
ਸਚਖੰਡ ਸ਼੍ਰੀ ਹਰਿਮੰਦਰ ਸਾਹਿਬ ਜਾਂ ਸ਼੍ਰੀ ਦਰਬਾਰ ਸਾਹਿਬ (ਪੰਜਾਬੀ ਉਚਾਰਨ: [dəɾbaːɾ saːh(ɪ)b]; ਰੱਬ ਦਾ ਘਰ) ਭਾਰਤ ਦੇ ਪੰਜਾਬ ਸੂਬੇ ਦੇ ਸ਼ਹਿਰ ਅੰਮ੍ਰਿਤਸਰ ਵਿੱਚ ਸਥਿਤ ਇੱਕ ਗੁਰੂਦਵਾਰਾ ਹੈ। ਇਹ ਸਿੱਖਾਂ ਦਾ ਸਭ ਤੋਂ ਪਵਿੱਤਰ ਧਾਰਮਿਕ ਅਸਥਾਨ ਮੰਨਿਆ ਜਾਂਦਾ ਹੈ।ਇਹ ਗੁਰੂਦਵਾਰਾ ਚੌਥੇ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦੁਆਰਾ 1577 ਵਿੱਚ ਬਣਵਾਏ ਗਏ ਸਰੋਵਰ ਦੇ ਦੁਆਲੇ ਬਣਾਇਆ ਗਿਆ ਹੈ। ਇਸਦੀ ਨੀਂਹ 28 ਦਸੰਬਰ 1588 ਵਿੱਚ ਸਾਈਂ ਮੀਆਂ ਮੀਰ ਜੀ ਦੁਆਰਾ ਰੱਖਿਆ ਗਿਆ ਸੀ। 1604 ਵਿੱਚ ਪੰਜਵੇਂ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਇੱਥੇ ਆਦਿ ਗ੍ਰੰਥ ਦੇ ਇੱਕ ਖਰੜੇ ਦਾ ਪ੍ਰਕਾਸ਼ ਕੀਤਾ ਅਤੇ ਇਸ ਥਾਂ ਨੂੰ "ਅਠ ਸਠ ਤੀਰਥ" ਕਿਹਾ।ਦੋ ਸਾਲਾਂ ਬਾਅਦ ਸੰਨ ੧੬੦੬ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਜੀ ਦਾ ਨੀਂਹ ਪੱਥਰ ਛੇਵੇਂ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੁਆਰਾ ਰੱਖਿਆ ਗਿਆ। ਇਸ ਤੋਂ ਇਲਾਵਾ 1757, 1762 ਅਤੇ 1764 ਵਰ੍ਹਿਆ ਦੇ ਅਫ਼ਗ਼ਾਨ ਹਮਲਿਆਂ ਦੌਰਾਨ ਸ਼੍ਰੀ ਹਰਿਮੰਦਰ ਸਾਹਿਬ ਦੀ ਇਮਾਰਤ ਨੂੰ ਨਸ਼ਟ ਕਰ ਦਿੱਤਾ ਗਿਆ ਸੀ। ਬਾਬਾ ਦੀਪ ਸਿੰਘ ਜੀ ਸ਼ਹੀਦ ਦੀ ਸ਼ਹੀਦੀ ਵੀ ੧੬੫੭ ਦੇ ਜਹਾਨ ਖ਼ਾਨ ਵਾਲੇ ਹਮਲੇ ਦੌਰਾਨ ਹੀ ਸ਼੍ਰੀ ਦਰਬਾਰ ਸਾਹਿਬ ਦੀ ਰਾਖੀ ਕਰਦਿਆ ਹੋਈ ਸੀ। ਅੱਜ ਬਾਬਾ ਜੀ ਦੀ ਯਾਦ ਵਿੱਚ ਸ਼੍ਰੀ ਹਰਿਮੰਦਰ ਸਾਹਿਬ ਜੀ ਦੀ ਪਰਿਕਰਮਾ ਵਿੱਚ ਸ਼ਹੀਦੀ ਬੁੰਗਾ ਸਥਿਤ ਹੈ, ਜਿੱਥੇ ਲੜੀਵਾਰ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਚਲਦੇ ਰਹਿੰਦੇ ਹਨ।
ਸਕੂਲ ਜਿਸ ਦੇ ਵਿਦਿਆਲਿਆ, ਮਦਰੱਸਾ, ਧਰਮਸਾਲਾ, ਗੁਰੂਕੁਲ ਆਦਿ ਨਾਂ ਹਨ ਜਿਥੇ ਸਿੱਖਿਆਰਥੀਆਂ ਨੂੰ ਵਿਗਿਆਨਕ ਢੰਗ ਨਾਲ ਅਧਿਆਪਕਾਂ ਦੁਆਰਾ ਸਿੱਖਿਆ ਦਿਤੀ ਜਾਂਦੀ ਹੈ। ਉਹਨਾਂ ਨੂੰ ਲਿਖਣਾ, ਪੜ੍ਹਨਾ, ਵਿਚਾਰਨਾ, ਕਿਤਾ ਮੁੱਖੀ ਹੋਣਾ, ਬੋਲਣਾ, ਵਿਵਹਾਰ ਕਰਨਾ ਆਦਿ ਸਿਖਾਇਆ ਜਾਂਦਾ ਹੈ।ਸਕੂਲ ਇੱਕ ਸੰਸਥਾ ਹੈ ਜੋ ਵਿਦਿਆਰਥੀਆਂ (ਜਾਂ "ਬੱਚਿਆਂ") ਦੀ ਸਿੱਖਿਆ ਲਈ ਸਿਖਲਾਈ ਦੀ ਥਾਂ ਅਤੇ ਸਿੱਖਣ ਲਈ ਮਾਹੌਲ ਮੁਹੱਈਆ ਕਰਨ ਲਈ ਤਿਆਰ ਕੀਤਾ ਗਿਆ ਹੈ। ਜ਼ਿਆਦਾਤਰ ਦੇਸ਼ਾਂ ਕੋਲ ਰਸਮੀ ਸਿੱਖਿਆ ਦੀਆਂ ਪ੍ਰਣਾਲੀਆਂ ਹਨ, ਜੋ ਆਮ ਤੌਰ ਤੇ ਲਾਜ਼ਮੀ ਹਨ। ਇਹਨਾਂ ਪ੍ਰਣਾਲੀਆਂ ਵਿੱਚ, ਵਿਦਿਆਰਥੀ ਸਕੂਲਾਂ ਦੀ ਇੱਕ ਲੜੀ ਰਾਹੀਂ ਅੱਗੇ ਵਧਦੇ ਹਨ। ਇਹਨਾਂ ਸਕੂਲਾਂ ਦੇ ਨਾਂ ਹਰ ਦੇਸ਼ ਵਿੱਚ ਵੱਖਰੇ ਹੁੰਦੇ ਹਨ ਪਰ ਆਮ ਤੌਰ 'ਤੇ ਇਹ ਪ੍ਰਾਈਮਰੀ ਸਕੂਲ, ਸੈਕੈੰਡਰੀ ਸਕੂਲ ਹੁੰਦੇ ਹਨ। ਅਜਿਹੀ ਸੰਸਥਾ ਜਿੱਥੇ ਉਚੇਰੀ ਸਿੱਖਿਆ ਦਿੱਤੀ ਜਾਂਦੀ ਹੈ, ਨੂੰ ਆਮ ਤੌਰ ਤੇ ਯੂਨੀਵਰਸਿਟੀ ਕਾਲਜ ਜਾਂ ਯੂਨੀਵਰਸਿਟੀ ਕਿਹਾ ਜਾਂਦਾ ਹੈ (ਪਰ ਇਹ ਉੱਚ ਸਿੱਖਿਆ ਸੰਸਥਾਵਾਂ ਆਮ ਤੌਰ 'ਤੇ ਲਾਜ਼ਮੀ ਨਹੀਂ ਹੁੰਦੀਆਂ ਹਨ।ਇਹਨਾਂ ਸਕੂਲਾਂ ਤੋਂ ਇਲਾਵਾ, ਵਿਦਿਆਰਥੀ ਪ੍ਰਾਇਮਰੀ ਅਤੇ ਸੈਕੰਡਰੀ ਸਿੱਖਿਆ ਤੋਂ ਪਹਿਲਾਂ ਅਤੇ ਬਾਅਦ ਦੇ ਸਕੂਲਾਂ ਵਿੱਚ ਵੀ ਜਾ ਸਕਦੇ ਹਨ। ਕਿੰਡਰਗਾਰਟਨ ਜਾਂ ਪ੍ਰੀ-ਸਕੂਲ ਬਹੁਤ ਛੋਟੇ ਬੱਚਿਆਂ ਲਈ ਕੁਝ ਸਕੂਲੀ ਪੜ੍ਹਾਈ (ਆਮ ਤੌਰ ਤੇ 3-5 ਸਾਲ ਦੀ ਉਮਰ), ਸੈਕੰਡਰੀ ਸਕੂਲ ਤੋਂ ਬਾਅਦ ਯੂਨੀਵਰਸਿਟੀ, ਕਿੱਤਾਕਾਰੀ ਸਕੂਲ, ਕਾਲਜ ਜਾਂ ਹੋਰ ਵਿੱਦਿਅਕ ਅਦਾਰੇ ਹੋ ਸਕਦੇ ਹਨ। ਇੱਕ ਸਕੂਲ ਇੱਕ ਖਾਸ ਖੇਤਰ ਨੂੰ ਸਮਰਪਿਤ ਹੋ ਸਕਦਾ ਹੈ, ਜਿਵੇਂ ਕਿ ਅਰਥਸ਼ਾਸਤਰ ਦਾ ਸਕੂਲ ਜਾਂ ਨਾਚ ਦਾ ਇੱਕ ਸਕੂਲ। ਵਿਕਲਪਿਤ ਸਕੂਲਾਂ ਵਿੱਚ ਗੈਰ-ਪਰੰਪਰਾਗਤ ਪਾਠਕ੍ਰਮ ਅਤੇ ਵਿਧੀਆਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ।ਕੁਝ ਗੈਰ ਸਰਕਾਰੀ ਸਕੂਲ ਵੀ ਹੁੰਦੇ ਹਨ ਜਿਨ੍ਹਾਂ ਨੂੰ ਪ੍ਰਾਈਵੇਟ ਸਕੂਲ ਕਿਹਾ ਜਾਂਦਾ ਹੈ। ਜਦੋਂ ਸਰਕਾਰ ਮਿਆਰੀ ਸਿੱਖਿਆ ਮੁਹੱਈਆ ਨਹੀਂ ਕਰਦੀ ਤਾਂ ਇਹਨਾਂ ਦੀ ਲੋੜ ਵਧ ਜਾਂਦੀ ਹੈ। ਪ੍ਰਾਈਵੇਟ ਸਕੂਲ ਧਾਰਮਿਕ ਅਦਾਰਿਆਂ ਦੇ ਰੂਪ ਵਿੱਚ ਵੀ ਹੋ ਸਕਦੇ ਹਨ, ਜਿਵੇਂ ਕਿ ਈਸਾਈ ਸਕੂਲ, ਮਦਰੱਸਾ, ਹਵਾਸ (ਸ਼ੀਆ ਸਕੂਲ), ਯਿਸ਼ਵਸ (ਯਹੂਦੀ ਸਕੂਲ) ਅਤੇ ਹੋਰ; ਜਾਂ ਉਹ ਸਕੂਲ, ਜਿਹਨਾਂ ਕੋਲ ਉੱਚ ਸਿੱਖਿਆ ਦਾ ਪੱਧਰ ਹੈ ਜਾਂ ਉਹ ਹੋਰ ਨਿੱਜੀ ਪ੍ਰਾਪਤੀਆਂ ਨੂੰ ਉਤਸ਼ਾਹਿਤ ਕਰਨਾ ਚਾਹੁੰਦੇ ਹਨ। ਬਾਲਗਾਂ ਲਈ ਸਕੂਲ ਵਿੱਚ ਕਾਰਪੋਰੇਟ ਸਿਖਲਾਈ, ਮਿਲਟਰੀ ਸਿੱਖਿਆ ਅਤੇ ਸਿਖਲਾਈ ਅਤੇ ਕਾਰੋਬਾਰੀ ਸਕੂਲਾਂ ਦੀਆਂ ਸੰਸਥਾਵਾਂ ਸ਼ਾਮਲ ਹਨ।ਘਰੇਲੂ ਸਕੂਲਿੰਗ ਅਤੇ ਔਨਲਾਈਨ ਸਕੂਲਾਂ ਵਿੱਚ, ਇੱਕ ਪ੍ਰੰਪਰਾਗਤ ਸਕੂਲੀ ਬਿਲਡਿੰਗ ਤੋਂ ਬਾਹਰ ਪੜ੍ਹਾਉਣਾ ਅਤੇ ਸਿੱਖਣਾ ਹੁੰਦਾ ਹੈ। ਸਕੂਲ ਆਮ ਤੌਰ ਤੇ ਕਈ ਵੱਖ-ਵੱਖ ਸੰਸਥਾਈ ਮਾਡਲਾਂ ਦੇ ਰੂਪ ਵਿੱਚ ਹੁੰਦੇ ਹਨ, ਜਿਨ੍ਹਾਂ ਵਿੱਚ ਵਿਭਾਗੀ, ਸਿੱਖਣ ਵਾਲੇ ਛੋਟੇ ਸਮੁਦਾਏ, ਅਕੈਡਮੀਆਂ, ਏਕੀਕ੍ਰਿਤ, ਅਤੇ ਸਕੂਲਾਂ-ਅੰਦਰ-ਸਕੂਲ ਸ਼ਾਮਲ ਹੁੰਦੇ ਹਨ।
ਨੌਰਾਤੇ, ਨੌਰਾਤਰੀ ਜਾਂ ਨਵਰਾਤਰੀ ਇੱਕ ਹਿੰਦੂ ਤਿਓਹਾਰ ਹੈ। ਨਰਾਤੇ ਪੰਜਾਬੀ ਦਾ ਸ਼ਬਦ ਹੈ, ਜਿਸ ਦਾ ਮਤਲਬ ਹੁੰਦਾ ਹੈ 'ਨੌਂ ਰਾਤਾਂ'। ਇਹ ਤਿਓਹਾਰ ਸਾਲ ਵਿੱਚ ਚਾਰ ਵਾਰ ਆਉਂਦਾ ਹੈ। ਚੇਤ, ਹਾੜ, ਅੱਸੂ, ਪੋਹ ਪਹਿਲੇ ਦਿਨ ਤੋਂ ਨੌਮੀ ਤੱਕ ਮਨਾਇਆ ਜਾਂਦਾ ਹੈ। ਨਰਾਤਿਆਂ ਦੀਆਂ ਨੌਂ ਰਾਤਾਂ ਵਿੱਚ ਤਿੰਨ ਦੇਵੀਆਂ ਕਾਲੀ ਮਾਤਾ (ਸ਼ਿਵ ਦੀ ਪਤਨੀ, ਕਾਲ ਤੇ ਮੌਤ ਦੀ ਦੇਵੀ), ਲਕਸ਼ਮੀ (ਧੰਨ ਦੌਲਤ, ਖੁਸ਼ਹਾਲੀ ਅਤੇ ਸ਼ਾਂਤੀ ਦੀ ਦੇਵੀ) ਅਤੇ ਸਰਸਵਤੀ ਦੇਵੀ (ਸਾਹਿਤ, ਕਲਾ ਅਤੇ ਸੰਗੀਤ ਦੀ ਦੇਵੀ) ਦੇ ਅਤੇ ਦੁਰਗਾ ਦੇ ਨੌਂ ਰੂਪਾਂ ਦੀ ਪੂਜਾ ਹੁੰਦੀ ਹੈ ਜਿਹਨਾਂ ਨੂੰ ਨੌਦੁਰਗਾ ਕਹਿੰਦੇ ਹਨ।