ਪੰਜਾਬੀ ਵਿਕੀਪੀਡੀਆ ਦੇ ਸਭ ਤੋਂ ਜ਼ਿਆਦਾ ਵੇਖੇ ਜਾਣ ਵਾਲੇ ਲੇਖ, ਰੋਜ਼ਾਨਾ ਨਵਪੂਰਤ ਹੋਰ ਜਾਣੋ...
ਗੁਰੂ ਗ੍ਰੰਥ ਸਾਹਿਬ ਸਿੱਖਾਂ ਦੇ ਗਿਆਰਵੇਂ ਗੁਰੂ ਹਨ। ਇਹ 1469 ਤੋਂ ਲੈ ਕੇ 1708 ਤੱਕ ਸਿੱਖ ਗੁਰੂਆਂ ਦੇ ਸਮੇਂ ਰਚੀ ਅਤੇ ਇਕੱਤਰ ਕੀਤੀ ਬਾਣੀ ਦਾ 1430 ਅੰਗਾਂ ਵਾਲਾ ਇੱਕ ਵਿਸਤਾਰਮਈ ਗ੍ਰੰਥ ਹੈ। ਇਹ ਅਨੇਕਾਂ ਸ਼ਬਦਾਂ ਭਾਵ ਬਾਣੀ ਦਾ ਅੰਬਾਰ ਹੈ ਜੋ ਕਿ ਰੱਬ ਦੇ ਗੁਣਾਂ ਅਤੇ ਉਸ ਦੇ ਨਾਮ ਜਪਣ ਦੇ ਕਾਰਨਾਂ ਦਾ ਵਰਨਣ ਕਰਦਾ ਹੈ। ਸਿੱਖਾਂ ਦੇ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ (1666-1708) ਨੇ ਜੋਤੀ-ਜੋਤਿ ਸਮਾਉਣ ਵੇਲੇ ਗੁਰਿਆਈ ਆਦਿ ਗ੍ਰੰਥ ਨੂੰ ਦਿੱਤੀ ਅਤੇ ਇਸ ਕਰ ਕੇ ਨਾਮ ਗੁਰੂ ਗ੍ਰੰਥ ਸਾਹਿਬ ਹੋ ਗਿਆ। ਇਹ ਸਿੱਖਾਂ ਦਾ ਸਭ ਤੋਂ ਪਵਿੱਤਰ ਗ੍ਰੰਥ ਅਤੇ ਇੱਕੋ-ਇੱਕ ਸਦੀਵੀ ਸ਼ਬਦ-ਰੂਪੀ ਗੁਰੂ ਹੈ ਜੋ ਕਿ ਸਿੱਖ ਗੁਰੂਆਂ ਅਤੇ ਹੋਰ ਸੰਤਾਂ-ਭਗਤਾਂ ਦੀ ਸਿੱਖਿਆਵਾਂ ਦਾ ਅੰਬਾਰ ਹੈ। ਅਰਦਾਸ ਦੇ ਸਰੋਤ ਜਾਂ ਮਾਰਗ-ਦਰਸ਼ਕ ਵਜੋਂ ਆਦਿ ਗ੍ਰੰਥ ਸਿੱਖੀ ਵਿੱਚ ਬੰਧਨਾ ਅਤੇ ਭਗਤੀ ਦਾ ਕੇਂਦਰੀ ਧੁਰਾ ਹੈ।ਆਦਿ ਗ੍ਰੰਥ ਦਾ ਸਭ ਤੋਂ ਪਹਿਲਾ ਸੰਕਲਨ ਪੰਜਵੇਂ ਗੁਰੂ, ਗੁਰੂ ਅਰਜਨ ਦੇਵ (1563-1606) ਨੇ ਪਹਿਲੇ ਪੰਜ ਗੁਰੂਆਂ ਅਤੇ ਹੋਰ ਮਹਾਨ ਸੰਤਾਂ ਜਾਂ ਭਗਤਾਂ, ਜਿਹਨਾਂ ਵਿੱਚੋਂ ਕਈਆਂ ਦਾ ਹਿੰਦੂ ਧਰਮ ਅਤੇ ਇਸਲਾਮ ਨਾਲ ਵਾਸਤਾ ਸੀ, ਦੀ ਬਾਣੀ ਇਕੱਤਰ ਕਰ ਕੇ ਕੀਤਾ ਅਤੇ ਇਸ ਪਵਿੱਤਰ ਬੀੜ ਨੂੰ ਭਾਈ ਗੁਰਦਾਸ ਜੀ ਦੇ ਹੱਥੋਂ ਲਿਖਵਾਇਆ। ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਤੇਗ ਬਹਾਦੁਰ ਜੀ ਦੀ ਬਾਣੀ ਨੂੰ ਇਕੱਤਰ ਕਰ ਕੇ ਤਲਵੰਡੀ ਸਾਬੋ ਵਿਖੇ ਭਾਈ ਮਨੀ ਸਿੰਘ ਜੀ ਪਾਸੋਂ ਆਦਿ ਗ੍ਰੰਥ ਵਿੱਚ ਦਰਜ ਕਰਵਾ ਕੇ ਆਦਿ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਦਾ ਦਰਜਾ ਦਿੱਤਾ। ਦਸਮ ਪਿਤਾ ਦੇ ਜੋਤੀ-ਜੋਤਿ ਸਮਾਉਣ ਪਿੱਛੋਂ ਬਾਬਾ ਦੀਪ ਸਿੰਘ ਵੱਲੋਂ ਗੁਰੂ ਗ੍ਰੰਥ ਸਾਹਿਬ ਦੇ ਬਹੁਤ ਸਾਰੇ ਉਤਾਰੇ ਵੰਡੇ ਗਏ। ਗੁਰੂ ਗ੍ਰੰਥ ਸਾਹਿਬ ਦੀ ਲਿਖਾਈ ਗੁਰਮੁਖੀ ਲਿਪੀ ਵਿੱਚ ਹੋਈ ਹੈ ਅਤੇ ਬਹੁਤ ਸਾਰੀਆਂ ਬੋਲੀਆਂ ਅਤੇ ਉਪ-ਬੋਲੀਆਂ– ਜਿਵੇਂ ਕਿ ਲਹਿੰਦੀ ਪੰਜਾਬੀ, ਬ੍ਰਜ ਭਾਸ਼ਾ, ਖੜ੍ਹੀ ਬੋਲੀ, ਸੰਸਕ੍ਰਿਤ ਅਤੇ ਫ਼ਾਰਸੀ – ਕਈ ਵਾਰ ਜਿਹਨਾਂ ਦੇ ਸਮੂਹ ਨੂੰ ਸੰਤ ਭਾਸ਼ਾ ਕਿਹਾ ਜਾਂਦਾ ਹੈ।.
ਸਿੱਖੀ ਜਾਂ ਸਿੱਖ ਧਰਮ (ਸਿੱਖ ਦਾ ਮਤਲਬ, "ਸਿੱਖਣ ਵਾਲ਼ਾ") ਇੱਕ ਭਾਰਤੀ ਧਰਮ ਹੈ, ਜੋ 15ਵੀਂ ਸਦੀ ਵਿੱਚ ਭਾਰਤੀ ਉਪਮਹਾਂਦੀਪ ਦੇ ਪੰਜਾਬ ਖੇਤਰ ਵਿੱਚ ਸ਼ੁਰੂ ਹੋਇਆ। ਇਹ ਜਗਤ ਦਾ ਪੰਜਵਾਂ ਸਭ ਤੋਂ ਵੱਡਾ ਧਰਮ ਹੈ ਅਤੇ ਸਾਰੇ ਵਿਸ਼ਵਵਿਆਪੀ ਪ੍ਰਮੁੱਖਤਾ ਪ੍ਰਾਪਤ ਧਰਮਾਂ ਵਿੱਚੋਂ ਸਭ ਤੋਂ ਹਾਲੀਆ ਸਥਾਪਤ ਹੋਇਆ। ਸਿੱਖ ਪੰਥ ਨੂੰ ਮੰਨਣ ਵਾਲਿਆਂ ਦੀ ਗਿਣਤੀ ਲਗਭਗ 3 ਕਰੋੜ (ਜਾਂ 25–30 ਮਿਲੀਅਨ) ਹੈ, ਇਨ੍ਹਾਂ ਦਾ ਬਹੁਮਤ ਪੰਜਾਬ, ਭਾਰਤ ਵਿੱਚ ਰਹਿੰਦਾ ਹੈ। ਸਿੱਖ ਧਰਮ ਦਾ ਅਧਿਆਤਮਕ ਆਧਾਰ ਸਿੱਖਾਂ ਦੇ ਦਸ ਸਿੱਖ ਗੁਰੂਆਂ ਦੀਆਂ ਸਿੱਖਿਆਵਾਂ ਹੈ, ਜੋ ਕਿ ਸਿੱਖਾਂ ਦੇ ਮੌਜੂਦਾ ਅਟੱਲ ਗੁਰੂ ਅਤੇ ਰਹਿਬਰ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ। ਗੂਰੂ ਨਾਨਕ ਦੇਵ ਨੇ ਸਿੱਖ ਧਰਮ ਦੀ ਨੀਂਹ ਰੱਖੀ ਸੀ ਅਤੇ ਗੂਰੂ ਗੋਬਿੰਦ ਸਿੰਘ ਨੇ ਗੂਰੂ ਗ੍ਰੰਥ ਸਾਹਿਬ ਨੂੰ ਇਸਦੇ ਅੰਤਮ ਗੁਰੂ ਵਜੋਂ ਨਿਯੁਕਤ ਕਰਕੇ ਦੇਹਧਾਰੀ ਗੁਰੂ ਦੀ ਪਰੰਪਰਾ ਨੂੰ ਸਮਾਪਤ ਕੀਤਾ। ਗੁਰੂ ਨਾਨਕ ਦੀਆਂ ਪ੍ਰਮੁੱਖ ਸਿੱਖਿਆਵਾਂ ਵਿੱਚ ਸ਼ਾਮਲ ਹਨ: ਰੱਬ ਉੱਪਰ ਯਕੀਨ ਰੱਖਕੇ ਉਸਦਾ ਨਾਮ ਜਪਣਾ, ਮਨੁੱਖਤਾ ਵਿੱਚ ਇਤਫ਼ਾਕ ਨਾਲ਼ ਰਹਿਣਾ, ਖ਼ੁਦਗਰਜ਼ੀ ਤੋਂ ਵਾਂਝੇ ਰਹਿਕੇ ਸੇਵਾ ਕਰਨੀ, ਸਰਬੱਤ ਦੇ ਭਲੇ ਵਾਸਤੇ ਮਨੁੱਖੀ ਹੱਕਾਂ 'ਤੇ ਡੱਟਕੇ ਪਹਿਰਾ ਦੇਣਾ, ਅਤੇ ਦੁਨੀਆਦਾਰੀ ਵਿੱਚ ਵੱਸਕੇ ਚੰਗੇ ਕਿਰਦਾਰ ਵਾਲ਼ਾ ਜੀਵਨ ਜਿਉਣਾ। ਗੁਰੂ ਹਰਿਗੋਬਿੰਦ (ਛੇਵਾਂ ਗੁਰੂ) ਨੇ ਮੀਰੀ-ਪੀਰੀ ਦੀ ਧਾਰਨਾ ਨੂੰ ਸਥਾਪਤ ਕੀਤਾ ਜਿਸਦੇ ਅਧੀਨ ਦੋਵਾਂ ਅਸਥਾਈ ਜਾਂ ਰਾਜਨੀਤਕ ਅਧਿਕਾਰ (ਮੀਰੀ) ਅਤੇ ਅਧਿਆਤਮਕ ਸ਼ਕਤੀ (ਪੀਰੀ) ਨੂੰ ਸਮਾਨ ਮਹੱਤਤਾ ਪ੍ਰਾਪਤ ਹੋਈ।
ਗੁਰੂ ਅਮਰਦਾਸ ਜੀ (5 ਮਈ 1479 – 1 ਸਤੰਬਰ 1574) ਸਿੱਖਾਂ ਦੇ ਤੀਜੇ ਗੁਰੂ ਸਨ ਅਤੇ ਜੋ 26 ਮਈ 1552 ਨੂੰ 73 ਸਾਲ ਦੀ ਉਮਰੇ ਗੁਰੂ ਬਣੇ।ਸਿੱਖੀ ਨੂੰ ਕਬੂਲਣ ਤੋਂ ਪਹਿਲਾਂ, ਆਪਣੀ ਜ਼ਿੰਦਗੀ ਲਈ ਅਮਰਦਾਸ ਹਿੰਦੂ ਧਰਮ ਦੇ ਵੈਸ਼ਨਾ ਰੀਤ ਦੇ ਪੈਰੋਕਾਰ ਸਨ। ਇੱਕ ਰੋਜ਼ ਉਹਨਾ ਆਪਣੇ ਭਾਣਜੇ ਦੀ ਤੀਵੀਂ, ਬੀਬੀ ਅਮਰੋ ਤੋਂ, ਗੁਰ ਨਾਨਕ ਦੇ ਵਾਕ ਸੁਣੇ, ਅਤੇ ਉਸਦੇ ਅਸਰ ਨੂੰ ਮਹਿਸੂਸ ਕੀਤਾ। ਬੀਬੀ ਅਮਰੋ ਦੂਜੇ ਅਤੇ ਉਸ ਵਕ਼ਤ ਦੇ ਮੌਜੂਦਾ ਗੁਰੂ, ਗੁਰ ਅੰਗਦ ਦੀ ਧੀ ਸੀ। ਅਮਰਦਾਸ ਨੇ ਬੀਬੀ ਅਮਰੋ ਨੂੰ ਆਪਣੇ ਪਿਓ ਨਾਲ਼ ਮੁਲਾਕਾਤ ਕਰਵਾਉਣ ਲਈ ਮਨਾਇਆ ਅਤੇ 1539 ਵਿੱਚ, ਅਮਰਦਾਸ, 60 ਸਾਲ ਦੀ ਉਮਰੇ, ਗੁਰ ਅੰਗਦ ਨੂੰ ਮਿਲ ਸਿੱਖ ਬਣ, ਖ਼ੁਦ ਆਪ ਨੂੰ ਗੁਰੂ ਦੇ ਹਵਾਲੇ ਕੀਤਾ। 1552 ਵਿੱਚ, ਜਿਸਮਾਨੀ ਮਰਗ ਤੋਂ ਪਹਿਲਾਂ, ਗੁਰ ਅੰਗਦ ਸਾਹਿਬ ਨੇ ਅਮਰਦਾਸ ਨੂੰ ਗੁਰੂ ਤਖ਼ਤ ਸੌਂਪ ਗੁਰ ਅਮਰਦਾਸ ਐਲਾਨਿਆ, ਸਿੱਖਾਂ ਦੇ ਤੀਜੇ ਗੁਰੂ।ਗੁਰ ਅਮਰਦਾਸ ਸਾਹਿਬ ਸਿੱਖੀ ਦੇ ਖ਼ਾਸ ਨੁਹਾਰਕਾਰ ਸਨ, ਜਿਨ੍ਹਾਂ ਨੇ ਮਜ਼੍ਹਬੀ ਤਨਜ਼ੀਮ ਮੰਜੀ ਕਹਾਉਂਦੇ ਸਿਸਟਮ ਦਾ ਤਾਅਰਫ਼ ਕਰ ਟ੍ਰੇਨ ਹੋਏ ਸਰਬਰਾਹ ਮੁਕੱਰਰ ਕੀਤੇ, ਸਿਸਟਮ ਜੋ ਅਜੋਕੇ ਦੌਰ ਵਿੱਚ ਤਬਦੀਲ ਕਿਸਮ ਵਿੱਚ ਜਾਰੀ ਹੈ। ਉਹਨਾਂ ਆਪਣੇ ਵਾਕ ਕਿਤਾਬ ਵਿੱਚ ਲਿਖੇ ਜੋ ਆਖ਼ਰ ਆਦਿ ਗ੍ਰੰਥ ਦਾ ਹਿੱਸਾ ਬਣੇ। ਗੁਰ ਅਮਰਦਾਸ ਨੇ ਜਵਾਕਾਂ ਦੇ ਨਾਮਕਰਨ, ਵਿਆਹ (ਅਨੰਦ ਕਾਰਜ), ਅਤੇ ਮਰਗ ਵੇਲੇ ਫ਼ਿਊਨਰਲ ਵਰਗੇ ਸਿੱਖ ਰਿਵਾਜ਼ਾ ਦੇ ਨਾਲ਼ ਦਿਵਾਲੀ, ਮਾਘੀ ਅਤੇ ਵਿਸਾਖੀ ਨੂੰ ਸੰਗਤ ਦੇ ਰੂਪ ਵਿੱਚ ਇਕੱਤਰ ਹੋਣ ਦੇ ਦਸਤੂਰ ਨੂੰ ਕਾਇਮ ਕਰਨ ਵਿੱਚ ਮਦਦ ਕੀਤੀ। ਉਹਨਾਂ ਸਿੱਖ ਯਾਤਰਾ ਵਾਸਤੇ ਸੈਂਟਰ ਕਾਇਮ ਕੀਤੇ, ਅਤੇ ਦਰਬਾਰ ਸਾਹਿਬ ਵਾਸਤੇ ਜ਼ਮੀਨ ਚੁਣੀ।ਗੁਰ ਅਮਰਦਾਸ 95 ਸਾਲ ਦੀ ਉਮਰ ਤੱਕ ਸਿੱਖਾਂ ਦੇ ਰਹਿਬਰ ਰਹੇ, ਅਤੇ ਫ਼ਾਨੀ ਦੁਨੀਆ ਤੋਂ ਰੁਖ਼ਸਤ ਹੋਣ ਤੋਂ ਪਹਿਲਾਂ ਆਪਣੇ ਜਵਾਈ ਭਾਈ ਜੇਠਾ ਜੋ ਬਾਅਦ ਵਿੱਚ ਗੁਰ ਰਾਮਦਾਸ ਅਖਵਾਏ ਨੂੰ ਸਿੱਖਾਂ ਦਾ ਗੁਰੂ ਐਲਾਨਿਆ।
ਐਲਿਜ਼ਾਬੈਥ ਦੂਜੀ (ਐਲਿਜ਼ਬਥ ਐਲੇਗਜ਼ੈਂਡਰ ਮੈਰੀ; 21 ਅਪ੍ਰੈਲ 1926 - 8 ਸਤੰਬਰ 2022) ਬਰਤਾਨੀਆ (ਯੂਨਾਈਟਿਡ ਕਿੰਗਡਮ) ਅਤੇ ਹੋਰ ਰਾਸ਼ਟਰਮੰਡਲ ਦੇਸਾਂ ਦੀ ਮਹਾਂਰਾਣੀ ਸੀ। ਐਲਿਜ਼ਾਬੈਥ ਦਾ ਜਨਮ ਲੰਡਨ ਵਿੱਚ ਡਯੂਕ ਅਤੇ ਡਚੇਸ ਆਫ ਯਾਰਕ ਦੇ ਪਹਿਲੇ ਬੱਚੇ ਦੇ ਤੌਰ 'ਤੇ ਹੋਇਆ, ਬਾਅਦ ਵਿੱਚ ਕਿੰਗ ਜਾਰਜ VI ਅਤੇ ਮਹਾਂਰਾਣੀ ਐਲਿਜ਼ਾਬੈਥ ਵਜੋਂ ਜਾਣੀ ਜਾਣ ਲੱਗੀ। ਉਹ ਨਿੱਜੀ ਤੌਰ 'ਤੇ ਘਰ ਵਿੱਚ ਹੀ ਪੜ੍ਹੀ ਸੀ। ਉਸ ਦੇ ਪਿਤਾ ਨੇ ਆਪਣੇ ਭਰਾ ਕਿੰਗ ਐਡਵਰਡ ਅੱਠਵੇਂ ਨੂੰ 1936 ਵਿੱਚ ਅਗਵਾ ਕਰਕੇ ਗੱਦੀ ਉੱਤੇ ਕਬਜ਼ਾ ਕਰ ਲਿਆ ਸੀ, ਉਸ ਸਮੇਂ ਤੋਂ ਉਹ ਵਾਰਸ ਸੀ। ਦੂਜੀ ਵਿਸ਼ਵ ਜੰਗ ਦੌਰਾਨ, ਉਸ ਨੇ ਆਕਸਲੀਰੀ ਟੈਰੀਟੋਰੀਅਲ ਸਰਵਿਸ ਵਿੱਚ ਜਨਤਕ ਡਿਊਟੀਆਂ ਕੀਤੀਆਂ। 1947 ਵਿੱਚ, ਉਸ ਨੇ ਏਡਿਨਬਰਗ ਦੇ ਡਿਊਕ ਫਿਲਿਪ, ਗ੍ਰੀਸ ਅਤੇ ਡੈਨਮਾਰਕ ਦੇ ਇੱਕ ਸਾਬਕਾ ਰਾਜਕੁਮਾਰ ਨਾਲ ਵਿਆਹ ਕੀਤਾ। ਉਹਨਾਂ ਦੇ ਚਾਰ ਬੱਚੇ ਹਨ: ਚਾਰਲਸ, ਪ੍ਰਿੰਸ ਆਫ਼ ਵੇਲਜ਼, ਐਨੇ, ਪ੍ਰਿੰਸੀਪਲ ਰੌਇਲ; ਐਂਡਰਿਊ, ਯਾਰਕ ਦੇ ਡਿਊਕ; ਅਤੇ ਐਡਵਰਡ, ਵੇਸੈਕਸ ਦੇ ਅਰਲ। ਫਰਵਰੀ 1952 ਵਿੱਚ ਜਦੋਂ ਉਹਨਾਂ ਦੇ ਪਿਤਾ ਦੀ ਮੌਤ ਹੋਈ ਤਾਂ ਉਹ ਕਾਮਨਵੈਲਥ ਦੀ ਮੁਖੀ ਅਤੇ ਸੱਤ ਸੁਤੰਤਰ ਕਾਮਨਵੈਲਥ ਦੇਸ਼ਾਂ ਯੂਨਾਈਟਿਡ ਕਿੰਗਡਮ, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ, ਦੱਖਣੀ ਅਫ਼ਰੀਕਾ, ਪਾਕਿਸਤਾਨ ਅਤੇ ਸੇਲੌਨ ਦੀ ਰਾਣੀ ਬਣੀ। ਉਸਨੇ ਮੁੱਖ ਸੰਵਿਧਾਨਿਕ ਤਬਦੀਲੀਆਂ ਰਾਹੀਂ ਰਾਜ ਕੀਤਾ, ਜਿਵੇਂ ਕਿ ਯੂਨਾਈਟਿਡ ਕਿੰਗਡਮ ਵਿੱਚ ਵਿਭਾਗੀਕਰਨ, ਕੈਨੇਡੀਅਨ ਅਹੁਦੇਦਾਰਾਂ ਅਤੇ ਅਫਰੀਕਾ ਦੇ ਨਿਲੋਕੇਸ਼ਨ.
ਪੰਜਾਬ ਉੱਤਰ-ਪੱਛਮੀ ਭਾਰਤ ਦਾ ਇੱਕ ਰਾਜ ਹੈ ਜੋ ਕਿ ਸਮੁੱਚੇ ਪੰਜਾਬ ਖੇਤਰ ਦਾ ਇੱਕ ਭਾਗ ਹੈ। ਇਸ ਦਾ ਦੂਸਰਾ ਭਾਗ ਪਾਕਿਸਤਾਨ ਵਿੱਚ ਹੈ। ਪੰਜਾਬ ਦੇ ਭਾਰਤੀ ਖੇਤਰ ਨੂੰ ਚੜ੍ਹਦਾ ਪੰਜਾਬ ਕਹਿੰਦੇ ਹਨ ਅਤੇ ਪਾਕਿਸਤਾਨ ਵਾਲੇ ਖੇਤਰ ਨੂੰ ਲਹਿੰਦਾ ਪੰਜਾਬ ਕਹਿੰਦੇ ਹਨ। ਇਸ ਦੀ ਸਰਹੱਦ ਉੱਤਰ ਵਿੱਚ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ, ਉੱਤਰ-ਪੂਰਬ ਵਿੱਚ ਹਿਮਾਚਲ ਪ੍ਰਦੇਸ਼, ਦੱਖਣ-ਪੂਰਬ ਵਿੱਚ ਹਰਿਆਣਾ, ਦੱਖਣ-ਪੱਛਮ ਵਿੱਚ ਰਾਜਸਥਾਨ ਅਤੇ ਪੱਛਮ ਵਿੱਚ ਪਾਕਿਸਤਾਨੀ ਪੰਜਾਬ ਨਾਲ ਲੱਗਦੀ ਹੈ। ਰਾਜ ਦਾ ਖੇਤਰਫਲ 50,362 ਵਰਗ ਕਿਲੋਮੀਟਰ (19,445 ਵਰਗ ਮੀਲ) ਦਾ ਹੈ ਜੋ ਕਿ ਭਾਰਤ ਦੇ ਕੁਲ ਭੂਗੋਲਿਕ ਖੇਤਰ ਦਾ 1.53% ਹੈ। ਇਹ ਭਾਰਤ ਦਾ ਖੇਤਰ ਵਜੋਂ 20ਵਾਂ ਸਭ ਤੋਂ ਵੱਡਾ ਰਾਜ ਹੈ। ਭਾਰਤੀ ਪੰਜਾਬ ਦੇ ਮੁੱਖ ਸ਼ਹਿਰ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਬਠਿੰਡਾ, ਫ਼ਿਰੋਜ਼ਪੁਰ, ਸੰਗਰੂਰ, ਮੋਹਾਲੀ ਅਤੇ ਪਟਿਆਲਾ ਹਨ। ਇਸ ਦੀ ਰਾਜਧਾਨੀ ਚੰਡੀਗੜ੍ਹ ਹੈ।
ਭਗਤ ਸਿੰਘ (28 ਸਤੰਬਰ 1907 - 23 ਮਾਰਚ 1931) ਭਾਰਤ ਦਾ ਇੱਕ ਅਜ਼ਾਦੀ ਘੁਲਾਟੀਆ ਸੀ। ਭਗਤ ਸਿੰਘ ਨੂੰ 23 ਮਾਰਚ 1931 ਨੂੰ ਉਸ ਦੇ ਸਾਥੀਆਂ, ਰਾਜਗੁਰੂ ਅਤੇ ਸੁਖਦੇਵ ਦੇ ਨਾਲ ਫ਼ਾਂਸੀ ਤੇ ਲਟਕਾ ਦਿੱਤਾ ਗਿਆ ਸੀ। ਉਹ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਦੇ ਸੰਸਥਾਪਕ ਮੈਬਰਾਂ ਵਿੱਚੋਂ ਇੱਕ ਸੀ। ਭਗਤ ਸਿੰਘ ਇਨਕਲਾਬੀ ਹੋਣ ਦੇ ਨਾਲ ਨਾਲ ਮੌਲਿਕ ਚਿੰਤਕ ਵੀ ਸੀ। ਉਸ ਨੇ ਸਮਾਜਿਕ, ਸਿਆਸੀ ਤੇ ਸਭਿਆਚਾਰਕ ਵਰਤਾਰਿਆਂ ਨੂੰ ਤਰਕਸ਼ੀਲ ਤਰੀਕੇ ਨਾਲ ਘੋਖਿਆ ਤੇ ਉਨ੍ਹਾਂ ਬਾਰੇ ਵਿਚਾਰ ਪ੍ਰਗਟਾਏ।1928 ਵਿੱਚ ਭਗਤ ਸਿੰਘ ਤੇ ਉਸਦੇ ਸਾਥੀ ਸ਼ਿਵਰਾਮ ਰਾਜਗੁਰੂ ਨੇ 21 ਸਾਲਾ ਬਰਤਾਨਵੀ ਪੁਲਿਸ ਅਫ਼ਸਰ ਜੌਨ ਸਾਂਡਰਸ ਦਾ ਲਾਹੌਰ ਵਿਖੇ ਗੋਲੀ ਮਾਰਕੇ ਕਤਲ ਕੀਤਾ ਜਦਕਿ ਉਹਨਾਂ ਦਾ ਮਕਸਦ ਜੇਮਜ਼ ਸਕੌਟ ਨਾਂ ਦੇ ਸੀਨੀਅਰ ਪੁਲਿਸ ਸੁਪਰਿਨਟੈਂਡੈਂਟ ਦਾ ਕਤਲ ਕਰਨਾ ਸੀ।
ਗੁਰੂ ਨਾਨਕ ਦੇਵ ਜੀ (15 ਅਪ੍ਰੈਲ 1469 – 22 ਸਤੰਬਰ 1539) ਸਿੱਖੀ ਦੇ ਬਾਨੀ ਅਤੇ ਦਸਾਂ ਸਿੱਖ ਗੁਰੂਆਂ ਵਿਚੋਂ ਪਹਿਲੇ ਗੁਰੂ ਸਨ। ਇਹਨਾਂ ਦਾ ਜਨਮ ਦਿਨ ਦੁਨੀਆ ਵਿੱਚ ਗੁਰਪੁਰਬ ਵਜੋਂ ਮਨਾਇਆ ਜਾਂਦਾ ਹੈ, ਜੋ ਨਾਨਕਸ਼ਾਹੀ ਕਲੈਂਡਰ 2003 ਮਤਾਬਕ 1 ਵੈਸਾਖ ਅਤੇ ਬਿਕ੍ਰਮੀ ਨਾਨਕਸ਼ਾਹੀ ਕਲੈਂਡਰ ਮੁਤਾਬਿਕ ਕੱਤਕ ਦੀ ਪੂਰਨਮਾਸ਼ੀ ਨੂੰ ਹਰ ਸਾਲ ਅਕਤੂਬਰ-ਨਵੰਬਰ ਮਹੀਨਿਆਂ ਵਿਚਾਲ਼ੇ ਵੱਖਰੀ ਤਰੀਕ ਨੂੰ ਆਉਂਦਾ ਹੈ। 1. ਗੁਰੂ ਨਾਨਕ ਸਾਹਿਬ ਦੇ ਜਨਮ ਅਤੇ ਜੋਤੀ-ਜੋਤ ਸਮਾੳਣ ਬਾਰੇ ਤਾਰੀਖ਼ਾਂ ਵਿਚ ਮਤਭੇਦ ਹੈ। ਸੁਖਬਾਸੀ ਰਾਮ ਬੇਦੀ, ਗਣੇਸ਼ਾ ਸਿੰਘ ਬੇਦੀ, ਡਾ. ਤਰਲੋਚਨ ਸਿੰਘ, ਡਾ ਹਰਜਿੰਦਰ ਸਿੰਘ ਦਿਲਗੀਰ ਵਰਗੇ ਇਤਿਹਾਸਕਾਰ ਉਨ੍ਹਾਂ ਦਾ ਜਨਮ 20 ਅਕਤੂਬਰ 1469 ਅਤੇ ਜੋਤੀ ਜੋਤ ਸਮਾਉਣਾ 7 ਸਤੰਬਰ 1539 ਦਾ ਮੰਨਦੇ ਹਨ (Sikh History in 10 Volume, vol 1) 2.
ਭਾਰਤ ਦੱਖਣੀ ਏਸ਼ੀਆ ਦਾ ਇੱਕ ਦੇਸ਼ ਹੈ। ਇਹ ਖੇਤਰਫਲ ਦੇ ਹਿਸਾਬ ਨਾਲ ਦੁਨੀਆਂ ਦਾ ਸੱਤਵਾਂ ਅਤੇ ਆਬਾਦੀ ਦੇ ਹਿਸਾਬ ਨਾਲ ਦੁਨੀਆਂ ਦਾ ਦੂਜਾ ਸਭ ਤੋਂ ਵੱਡਾ ਦੇਸ਼ ਹੈ। ਭਾਰਤ ਦੁਨੀਆਂ ਦਾ ਸਭ ਤੋਂ ਵੱਧ ਆਬਾਦੀ ਵਾਲਾ ਲੋਕਤੰਤਰ ਹੈ। ਇਹ ਦੱਖਣ ਵਿੱਚ ਹਿੰਦ ਮਹਾਂਸਾਗਰ, ਦੱਖਣ-ਪੱਛਮ ਵਿੱਚ ਅਰਬ ਸਾਗਰ ਅਤੇ ਦੱਖਣ-ਪੂਰਬ ਵਿੱਚ ਬੰਗਾਲ ਦੀ ਖਾੜੀ ਨਾਲ ਘਿਰਿਆ ਹੋਇਆ ਹੈ। ਭਾਰਤ ਪੱਛਮ ਵੱਲ ਪਾਕਿਸਤਾਨ ਅਤੇ ਅਫ਼ਗ਼ਾਨਿਸਤਾਨ, ਉੱਤਰ ਵੱਲ ਚੀਨ, ਨੇਪਾਲ ਅਤੇ ਭੂਟਾਨ, ਪੂਰਬ ਵੱਲ ਬਰਮਾ ਅਤੇ ਬੰਗਲਾਦੇਸ਼ ਆਦਿ ਦੇਸ਼ਾਂ ਨਾਲ ਜ਼ਮੀਨੀ ਸਰਹੱਦ ਸਾਂਝੀ ਕਰਦਾ ਹੈ ਅਤੇ ਦੱਖਣ ਵੱਲ ਮਾਲਦੀਵ ਅਤੇ ਸ੍ਰੀ ਲੰਕਾ ਨਾਲ ਸਮੁੰਦਰੀ ਸਰਹੱਦ ਸਾਂਝੀ ਕਰਦਾ ਹੈ। ਭਾਰਤ ਦੇ ਅੰਡੇਮਾਨ ਅਤੇ ਨਿਕੋਬਾਰ ਟਾਪੂ ਬਰਮਾ, ਥਾਈਲੈਂਡ ਅਤੇ ਇੰਡੋਨੇਸ਼ੀਆ ਨਾਲ ਸਮੁੰਦਰੀ ਸਰਹੱਦ ਸਾਂਝੀ ਕਰਦੇ ਹਨ।
ਮੌਸਮ ਹਵਾ-ਮੰਡਲ ਦੀ ਹਾਲਤ ਹੁੰਦੀ ਹੈ ਭਾਵ ਉਹ ਠੰਢਾ ਹੈ ਕਿ ਗਰਮ, ਗਿੱਲਾ ਹੈ ਕਿ ਸੁੱਕਾ, ਸ਼ਾਂਤ ਹੈ ਕਿ ਤੂਫ਼ਾਨੀ, ਸਾਫ਼ ਹੈ ਜਾਂ ਬੱਦਲਵਾਈ ਵਾਲ਼ਾ। ਜੇਕਰ ਮੌਸਮ ਨੂੰ ਮਨੁੱਖੀ ਅੱਖੋਂ ਵੇਖਿਆ ਜਾਵੇ ਤਾਂ ਇਹ ਅਜਿਹੀ ਸ਼ੈਅ ਹੈ ਦੁਨੀਆਂ ਦੇ ਸਾਰੇ ਮਨੁੱਖ ਆਪਣੀਆਂ ਇੰਦਰੀਆਂ ਨਾਲ਼ ਮਹਿਸੂਸ ਕਰਦੇ ਹਨ, ਘੱਟੋ-ਘੱਟ ਜਦੋਂ ਉਹ ਘਰੋਂ ਬਾਹਰ ਹੁੰਦੇ ਹਨ। ਮੌਸਮ ਕੀ ਹੈ, ਇਹ ਕਿਵੇਂ ਬਦਲਦਾ ਹੈ, ਵੱਖ-ਵੱਖ ਹਲਾਤਾਂ ਵਿੱਚ ਇਹਦਾ ਮਨੁੱਖਾਂ ਉੱਤੇ ਕੀ ਅਸਰ ਪੈਂਦਾ ਹੈ, ਬਾਬਤ ਸਮਾਜਕ ਅਤੇ ਵਿਗਿਆਨਕ ਤੌਰ ਉੱਤੇ ਸਿਰਜੇ ਗਏ ਕਈ ਪਰਿਭਾਸ਼ਾਵਾਂ ਅਤੇ ਮਾਇਨੇ ਹਨ। ਵਿਗਿਆਨਕ ਪੱਖੋਂ ਮੌਸਮ ਮੁੱਖ ਤੌਰ ਉੱਤੇ ਤਾਪ-ਮੰਡਲ ਵਿੱਚ ਵਾਪਰਦਾ ਹੈ ਜੋ ਹਵਾਮੰਡਲ ਦੀ ਤਹਿਮੰਡਲ ਤੋਂ ਹੇਠਲੀ ਪਰਤ ਹੁੰਦੀ ਹੈ। ਮੌਸਮ ਆਮ ਤੌਰ ਉੱਤੇ ਦਿਨ-ਬ-ਦਿਨ ਵਾਪਰਣ ਵਾਲ਼ੇ ਤਾਪਮਾਨ ਅਤੇ ਬਰਸਾਤ ਨੂੰ ਆਖਿਆ ਜਾਂਦਾ ਹੈ ਜਦਕਿ ਪੌਣਪਾਣੀ ਲੰਮੇਰੇ ਸਮੇਂ ਵਾਸਤੇ ਹਵਾਮੰਡਲੀ ਹਲਾਤਾਂ ਲਈ ਵਰਤਿਆ ਜਾਂਦਾ ਸ਼ਬਦ ਹੈ।
ਪੰਜਾਬੀ ਭਾਸ਼ਾ /pʌnˈdʒɑːbi/ (ਸ਼ਾਹਮੁਖੀ: پنجابی) (ਗੁਰਮੁਖੀ: ਪੰਜਾਬੀ) ਪੰਜਾਬ ਦੀ ਭਾਸ਼ਾ, ਜਿਸ ਨੂੰ ਪੰਜਾਬ ਖੇਤਰ ਦੇ ਵਸਨੀਕ ਜਾਂ ਸੰਬੰਧਿਤ ਲੋਕ ਬੋਲਦੇ ਹਨ। ਇਹ ਭਾਸ਼ਾਵਾਂ ਦੇ ਹਿੰਦ-ਯੂਰਪੀ ਪਰਿਵਾਰ ਵਿੱਚੋਂ ਹਿੰਦ-ਇਰਾਨੀ ਪਰਿਵਾਰ ਨਾਲ਼ ਸਬੰਧ ਰੱਖਦੀ ਹੈ। ਇਹ ਪੰਜਾਬੀਆਂ ਦੀ ਮਾਂ ਬੋਲੀ ਹੈ ਅਤੇ ਸਿੱਖਾਂ ਦੀ ਧਾਰਮਿਕ ਭਾਸ਼ਾ ਵੀ ਹੈ। ਗੁਰਮੁਖੀ ਲਿਪੀ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕੀਤੀ ਗਈ ਹੈ। ਇਹ ਦੁਨੀਆਂ ਅਤੇ ਖ਼ਾਸ ਕਰ ਦੱਖਣੀ ਏਸ਼ੀਆ ਦੇ ਉੱਘੇ ਭੰਗੜਾ ਸੰਗੀਤ ਦੀ ਭਾਸ਼ਾ ਹੈ। ਪਾਕਿਸਤਾਨ ਵਿੱਚ ਇਹ ਸਭ ਤੋਂ ਵੱਧ ਬੋਲੀ ਜਾਣ ਵਾਲੀ ਬੋਲੀ ਹੈ।
ਛਪਾਰ ਦਾ ਮੇਲਾ, ਪੰਜਾਬ ਦੇ ਸਮੂਹ ਮੇਲਿਆਂ ਵਿੱਚੋਂ ਇੱਕ ਵਿਲੱਖਣ ਅਤੇ ਸਰੂਪ ਵਿੱਚ ਸੁਚਿੱਤਰ ਮੇਲਾ ਹੈ। ਇਸ ਦਾ ਸਬੰਧ ਪੰਜਾਬੀਆਂ ਦੀ ਪੂਜਾ-ਬਿਰਤੀ ਨਾਲ ਜੁੜਿਆ ਹੋਇਆ ਹੈ। ਇਸ ਮੇਲੇ ਦਾ ਮੁੱਖ ਪ੍ਰਯੋਜਨ ਗੁੱਗੇ ਦੀ ਪੂਜਾ ਅਰਚਨਾ ਕਰਨ ਵਿੱਚ ਨਿਹਿਤ ਮੰਨਿਆ ਗਿਆ ਹੈ। ਗੁੱਗੇ ਦੀ ਪੂਜਾ ‘ਨਾਗ-ਪੂਜਾ’ ਵਰਗੀ ਹੀ ਕੀਤੀ ਜਾਂਦੀ ਹੈ ਜਾਂ ਇਉਂ ਵੀ ਕਹਿ ਸਕਦੇ ਹਾਂ ਕਿ ਨਾਗ ਪੂਜਾ ਦਾ ਕੁਝ ਸੋਧਿਆ ਹੋਇਆ ਰੂਪ ਹੀ ਗੁੱਗਾ ਪੂਜਾ ਹੈ। ਇਸੇ ਭਾਵਨਾ ਬਿਰਤੀ ਸਦਕਾ ਇਹ ਮੇਲਾ ਜ਼ਿਲ੍ਹਾ ਲੁਧਿਆਣਾ ਦੇ ਇੱਕ ਪਿੰਡ ਛਪਾਰ ਵਿਖੇ, ਹਰ ਸਾਲ ਭਾਦਰੋਂ ਮਹੀਨੇ ਦੀ ਚਾਣਨੀ-ਚੌਦਸ ਨੂੰ ਗੁੱਗੇ ਦੀ ਸਥਾਪਤ ਕੀਤੀ ਹੋਈ ਮਾੜੀ ਉੱਪਰ ਬੜੀ ਸੱਜ-ਧੱਜ ਨਾਲ ਲੱਗਦਾ ਹੈ ਅਤੇ ਲਗਪਗ ਤਿੰਨ ਦਿਨਾਂ ਤਕ ਖ਼ੂਬ ਭਰਦਾ ਹੈ। ਆਮ ਤੌਰ ਤੇ ਇਹ ਸਤੰਬਰ ਮਹੀਨਾ ਹੁੰਦਾ ਹੈ ਅਤੇ ਇਹ ਮੇਲਾ ਪੰਜਾਬ ਦੇ ਮਾਲਵਾ ਖੇਤਰ ਦੇ ਸਭ ਤੋਂ ਮਸ਼ਹੂਰ ਮੇਲਿਆਂ ਵਿੱਚੋਂ ਇੱਕ ਹੈ।
ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿੱਖਾਂ ਦੇ ਪ੍ਰਗਟ ਤੇ ਸਦੀਵੀ ਕਾਲ ਲਿਯੀ ਗੁਰੂ ਹਨ । ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਇਸ ਮਹਾਨ ਗ੍ਰੰਥ ਦਾ ਸੰਕਲਨ 1601 ਵਿੱਚ ਸ਼ੁਰੂ ਕੀਤਾ ਅਤੇ 2 ਅਗਸਤ 1604 ਨੂੰ ਸੰਪੰਨ ਕੀਤਾ। ਇਸ ਮਹਾਨ ਗ੍ਰੰਥ ਦੀ ਲੇਖਣੀ ਦਾ ਕਾਰਜ ਭਾਈ ਗੁਰਦਾਸ ਜੀ ਨੇ ਕੀਤਾ। ਇਸ ਵਿੱਚ ਪਹਿਲਾਂ ਪੰਜ ਗੁਰੂਆਂ ਦੀ ਬਾਣੀ ਦਰਜ ਸੀ; ਬਾਅਦ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਸ ਵਿੱਚ ਅਕਤੂਬਰ 1708 ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਸ਼ਾਮਲ ਕੀਤੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਛੇ ਗੁਰੂ ਸਹਿਬਾਨਾਂ ਤੋਂ ਇਲਾਵਾ 15 ਭਗਤਾਂ, 11 ਭੱਟਾਂ ਤੇ ਤਿੰਨ ਗੁਰੂ ਘਰ ਦੇ ਸਿੱਖ ਸ਼ਰਧਾਲੂਆਂ ਦੀ ਬਾਣੀ ਦਰਜ ਹੈ, ਜੋ ਹੇਠ ਲਿਖੇ ਪ੍ਰਕਾਰ ਹੈ-
ਸਾਰਾਗੜ੍ਹੀ ਦੀ ਲੜਾਈ ਉੱਤਰ-ਪੱਛਮੀ ਫਰੰਟੀਅਰ ਸੂਬੇ ‘ਤੇ ਅਫ਼ਗ਼ਾਨਿਸਤਾਨ ਦੀਆਂ ਸਰਹੱਦਾਂ ਲਾਗੇ ਸਾਰਾਗੜ੍ਹੀ ਦੇ ਸਥਾਨ ‘ਤੇ 12 ਸਤੰਬਰ, 1897 ਨੂੰ ਲੜੀ ਗਈ ਸੀ। ਇਹ ਲੜਾਈ ਬ੍ਰਿਟਿਸ਼-ਭਾਰਤੀ ਫੌਜ (36 ਸਿੱਖ ਰੈਜਮੈਂਟ) ਜੋ ਹੁਣ 4 ਸਿੱਖ ਰੈਜਮੈਂਟ ਅਖਵਾਉਂਦੀ ਹੈ, ਦੇ 21 ਜਾਂਬਾਜ ਜਵਾਨਾਂ ਤੇ ਅਫ਼ਗ਼ਾਨੀ ਪਠਾਣਾਂ 'ਤੇ ਅਫ਼ਰੀਦੀ ਕਬਾਇਲੀਆਂ ਵਿਚਕਾਰ ਗਹਿਗੱਚ ਮੁਕਾਬਲੇ ਨਾਲ ਲੜੀ ਗਈ।
ਸਚਖੰਡ ਸ਼੍ਰੀ ਹਰਿਮੰਦਰ ਸਾਹਿਬ ਜਾਂ ਸ਼੍ਰੀ ਦਰਬਾਰ ਸਾਹਿਬ (ਪੰਜਾਬੀ ਉਚਾਰਨ: [dəɾbaːɾ saːh(ɪ)b]; ਰੱਬ ਦਾ ਘਰ) ਭਾਰਤ ਦੇ ਪੰਜਾਬ ਸੂਬੇ ਦੇ ਸ਼ਹਿਰ ਅੰਮ੍ਰਿਤਸਰ ਵਿੱਚ ਸਥਿਤ ਇੱਕ ਗੁਰੂਦਵਾਰਾ ਹੈ। ਇਹ ਸਿੱਖਾਂ ਦਾ ਸਭ ਤੋਂ ਪਵਿੱਤਰ ਧਾਰਮਿਕ ਅਸਥਾਨ ਮੰਨਿਆ ਜਾਂਦਾ ਹੈ।ਇਹ ਗੁਰੂਦਵਾਰਾ ਚੌਥੇ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦੁਆਰਾ 1577 ਵਿੱਚ ਬਣਵਾਏ ਗਏ ਸਰੋਵਰ ਦੇ ਦੁਆਲੇ ਬਣਾਇਆ ਗਿਆ ਹੈ। ਇਸਦੀ ਨੀਂਹ 28 ਦਸੰਬਰ 1588 ਵਿੱਚ ਸਾਈਂ ਮੀਆਂ ਮੀਰ ਜੀ ਦੁਆਰਾ ਰੱਖਿਆ ਗਿਆ ਸੀ। 1604 ਵਿੱਚ ਪੰਜਵੇਂ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਇੱਥੇ ਆਦਿ ਗ੍ਰੰਥ ਦੇ ਇੱਕ ਖਰੜੇ ਦਾ ਪ੍ਰਕਾਸ਼ ਕੀਤਾ ਅਤੇ ਇਸ ਥਾਂ ਨੂੰ "ਅਠ ਸਠ ਤੀਰਥ" ਕਿਹਾ।ਦੋ ਸਾਲਾਂ ਬਾਅਦ ਸੰਨ ੧੬੦੬ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਜੀ ਦਾ ਨੀਂਹ ਪੱਥਰ ਛੇਵੇਂ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੁਆਰਾ ਰੱਖਿਆ ਗਿਆ। ਇਸ ਤੋਂ ਇਲਾਵਾ 1757, 1762 ਅਤੇ 1764 ਵਰ੍ਹਿਆ ਦੇ ਅਫ਼ਗ਼ਾਨ ਹਮਲਿਆਂ ਦੌਰਾਨ ਸ਼੍ਰੀ ਹਰਿਮੰਦਰ ਸਾਹਿਬ ਦੀ ਇਮਾਰਤ ਨੂੰ ਨਸ਼ਟ ਕਰ ਦਿੱਤਾ ਗਿਆ ਸੀ। ਬਾਬਾ ਦੀਪ ਸਿੰਘ ਜੀ ਸ਼ਹੀਦ ਦੀ ਸ਼ਹੀਦੀ ਵੀ ੧੬੫੭ ਦੇ ਜਹਾਨ ਖ਼ਾਨ ਵਾਲੇ ਹਮਲੇ ਦੌਰਾਨ ਹੀ ਸ਼੍ਰੀ ਦਰਬਾਰ ਸਾਹਿਬ ਦੀ ਰਾਖੀ ਕਰਦਿਆ ਹੋਈ ਸੀ। ਅੱਜ ਬਾਬਾ ਜੀ ਦੀ ਯਾਦ ਵਿੱਚ ਸ਼੍ਰੀ ਹਰਿਮੰਦਰ ਸਾਹਿਬ ਜੀ ਦੀ ਪਰਿਕਰਮਾ ਵਿੱਚ ਸ਼ਹੀਦੀ ਬੁੰਗਾ ਸਥਿਤ ਹੈ, ਜਿੱਥੇ ਲੜੀਵਾਰ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਚਲਦੇ ਰਹਿੰਦੇ ਹਨ।
ਇੰਟਰਨੈੱਟ ਜਾਂ ਅੰਤਰਜਾਲ ਆਪਸ ਵਿੱਚ ਜੁੜੇ ਕੰਪੀਊਟਰੀ ਜਾਲਾਂ ਦਾ ਇੱਕ ਸਰਬ-ਵਿਆਪੀ ਪ੍ਰਬੰਧ ਹੈ ਜੋ ਦੁਨੀਆ ਭਰ ਦੇ ਕਰੋੜਾਂ ਜੰਤਰਾਂ ਨੂੰ ਜੋੜਨ ਵਾਸਤੇ ਮਿਆਰੀ ਇੰਟਰਨੈੱਟ ਮਸੌਦੇ ਦੇ ਸਿਲਸਿਲੇ ਦੀ ਵਰਤੋਂ ਕਰਦਾ ਹੈ। ਇਹ ਇੱਕ ਕੌਮਾਂਤਰੀ ਜਾਲ਼ਾਂ ਦਾ ਜਾਲ਼ ਹੈ ਜਿਸ ਵਿੱਚ ਲੱਖਾਂ ਨਿੱਜੀ, ਜਨਤਕ, ਸਿੱਖਿਅਕ, ਕਾਰੋਬਾਰੀ ਅਤੇ ਸਰਕਾਰੀ ਜਾਲ਼ ਬਿਜਲਾਣੂ, ਤਾਰਹੀਣ ਅਤੇ ਪ੍ਰਕਾਸ਼ੀ ਜਾਲ਼ ਟੈਕਨਾਲੋਜੀਆਂ ਦੀ ਮੁਕੰਮਲ ਤਰਤੀਬ ਰਾਹੀਂ ਜੁੜੇ ਹੋਏ ਹਨ। ਇੰਟਰਨੈੱਟ ਉੱਤੇ ਜਾਣਕਾਰੀ ਸੋਮਿਆਂ ਅਤੇ ਸੇਵਾਵਾਂ ਦੀ ਖੁੱਲ੍ਹੀ-ਚੌੜੀ ਮੌਜੂਦਗੀ ਹੈ ਜਿਵੇਂ ਕਿ ਵਰਲਡ ਵਾਈਡ ਵੈੱਬ ਦੇ ਆਪਸ 'ਚ ਜੁੜੇ ਹੋਏ ਹਾਈਪਰਟੈਕਸਟ ਦਸਤਾਵੇਜ਼ ਅਤੇ ਐਪਲੀਕੇਸ਼ਨਾਂ, ਈਮੇਲ (ਬਿਜਲਾਣੂ ਡਾਕ) ਦੀ ਸਹਾਇਤਾ ਵਾਸਤੇ ਬੁਨਿਆਦੀ ਢਾਂਚਾ ਅਤੇ ਫ਼ਾਈਲਾਂ ਸਾਂਝੀਆਂ ਕਰਨ ਅਤੇ ਫ਼ੋਨ ਕਰਨ ਵਾਸਤੇ ਆਦਮੀ-ਤੋਂ-ਆਦਮੀ ਜਾਲ਼ ਇੰਟਰਨੈੱਟ ਦਾ ਜਾਲ
ਭਾਈ ਵੀਰ ਸਿੰਘ (1872–1957) ਇੱਕ ਪੰਜਾਬੀ ਕਵੀ ਅਤੇ ਵਿਦਵਾਨ ਸੀ, ਜਿਸ ਨੂੰ ਅਜੋਕੇ ਪੰਜਾਬੀ ਸਾਹਿਤ ਦਾ ਮੋਢੀ ਵੀ ਕਿਹਾ ਜਾਂਦਾ ਹੈ। ਉਸ ਨੇ ਆਪਣੀ ਕਵਿਤਾ ਨੂੰ ਸਿੱਖ ਧਰਮ ਅਤੇ ਗੁਰਮਤਿ ਫਿਲਾਸਫੀ ਨਾਲ਼ ਜੋੜਿਆ ਜਿਸ ਕਰ ਕੇ ਉਸ ਨੂੰ ਭਾਈ ਜੀ ਆਖਿਆ ਜਾਣ ਲੱਗਾ। ਉਸ ਨੇ ਛੋਟੀ ਕਵਿਤਾ, ਮਹਾਂਕਾਵਿ ਤੋਂ ਇਲਾਵਾ ਵਾਰਤਕ ਵਿੱਚ ਨਾਵਲ, ਨਾਟਕ ਇਤਿਹਾਸ, ਜੀਵਨੀਆਂ, ਲੇਖਾਂ ਅਤੇ ਸਾਖੀਆਂ ਇਤਿਆਦਿ ਦੀ ਰਚਨਾ ਕਰਨ ਦੀ ਪਹਿਲ ਕੀਤੀ।
ਪੰਜਾਬੀ ਸੱਭਿਆਚਾਰ ਤੋਂ ਭਾਵ ਪੰਜਾਬੀ ਲੋਕ-ਸਮੂਹ ਦੁਆਰਾ ਸਿਰਜੀ ਵਿਸ਼ੇਸ਼ ਜੀਵਨ-ਜਾਂਚ ਜਿਸ ਵਿੱਚ ਉਨ੍ਹਾ ਲੋਕਾਂ ਦਾ ਰਹਿਣ-ਸਹਿਣ, ਕਿੱਤੇ, ਰਸਮ-ਰਿਵਾਜ, ਰਿਸ਼ਤੇ-ਨਾਤੇ, ਪਹਿਰਾਵਾ, ਵਿਸ਼ਵਾਸ਼, ਕੀਮਤਾਂ, ਮਨੋਰੰਜਨ ਦੇ ਸਾਧਨ, ਭਾਸ਼ਾ ਅਤੇ ਲੋਕ-ਸਾਹਿਤ ਆਦਿ ਸ਼ਾਮਿਲ ਹੁੰਦੇ ਹਨ। ਓਪਰੀ ਨਜ਼ਰੇ ਵੇਖਿਆਂ ਜਿੱਥੇ ਸੱਭਿਆਚਾਰ ਦੀ ਪ੍ਰਕਿਰਤੀ ਸਧਾਰਨ ਜਾਪਦੀ ਹੈ, ਉੱਥੇ ਇਸਦਾ ਅਧਿਐਨ ਕਰ ਦੇ ਹੋਏ ਅਸੀਂ ਮਹਿਸੂਸ ਕਰ ਸਕਦੇ ਹਾਂ ਕਿ ਇਹ ਆਪਣੇ ਆਪ ਵਿੱਚ ਇੱਕ ਜਟਿਲ ਵਰਤਾਰਾ ਵੀ ਹੈ।
ਹਜਰਤ ਬਾਬਾ ਫ਼ਰੀਦ-ਉਦ-ਦੀਨ ਗੰਜਸ਼ਕਰ (ਉਰਦੂ: حضرت بابا فرید الدّین مسعود گنج شکر ਦੱਖਣੀ ਏਸ਼ੀਆ ਦੇ ਪੰਜਾਬ ਖੇਤਰ ਵਿੱਚ ਇੱਕ ਸੂਫ਼ੀ ਫਕੀਰ ਸੀ। ਹਜਰਤ ਫ਼ਰੀਦ-ਉਦ-ਦੀਨ ਗੰਜਸ਼ਕਰ (1173–1266) ਜਾਂ (1188 (584 ਹਿਜਰੀ) – 7 ਮਾਈ 1280 (679 ਹਿਜਰੀ)), ਜਿਸ ਨੂੰ ਆਮ ਤੌਰ 'ਤੇ ਬਾਬਾ ਫ਼ਰੀਦ (ਉਰਦੂ: بابا فرید) ਸੱਦਿਆ ਜਾਂਦਾ ਹੈ 12ਵੀਂ ਸਦੀ ਦਾ ਇੱਕ ਸੂਫ਼ੀ ਪ੍ਰਚਾਰਕ ਅਤੇ ਚਿਸ਼ਤੀ ਸੰਪਰਦਾ ਦੇ ਸੰਤ ਸਨ
ਮਹਾਰਾਜਾ ਰਣਜੀਤ ਸਿੰਘ (1780-1839) ਪੰਜਾਬ ਦੀ ਸਿੱਖ ਸਲਤਨਤ ਦੀ ਨੀਂਹ ਰੱਖਣ ਵਾਲੇ ਇੱਕ ਸਿੱਖ ਮਹਾਰਾਜਾ ਸੀ ਜਿੰਨਾ ਨੂੰ ਸ਼ੇਰ-ਏ-ਪੰਜਾਬ (ਪੰਜਾਬ ਦਾ ਸ਼ੇਰ) ਦੇ ਨਾਂ ਨਾਲ਼ ਜਾਣਿਆ ਜਾਂਦਾ ਹੈ। ਮਹਾਰਾਜਾ ਰਣਜੀਤ ਸਿੰਘ ਨੂੰ ਪੰਜਾਬ ਦੇ ਇਤਿਹਾਸ ਵਿੱਚ ਬਹਾਦਰ ਜੰਗਜੂ, ਦਲੇਰ ਮਹਾਰਾਜੇ ਤੇ ਮਹਾਨ ਸ਼ਖ਼ਸੀਅਤ ਵਜੋਂ ਜਾਣਿਆ ਜਾਂਦਾ ਹੈ। ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਵਿੱਚ ਸਿੱਖਾਂ, ਹਿੰਦੂਆਂ ਤੇ ਮੁਸਲਮਾਨਾਂ ਨੂੰ ਇੱਕ ਡੋਰ ਵਿੱਚ ਪਰੋਈ ਰੱਖਿਆ, ਜਿਸ ਕਰਕੇ ਖ਼ਾਲਸਾ ਰਾਜ ਦੀ ਹਰ ਥਾਂ ਸਿਫ਼ਤ ਕੀਤੀ ਜਾਂਦੀ ਸੀ।
ਕੁਤਬ ਮੀਨਾਰ ਭਾਰਤ ਵਿੱਚ ਦੱਖਣ ਦਿੱਲੀ ਸ਼ਹਿਰ ਦੇ ਮਹਿਰੌਲੀ ਭਾਗ ਵਿੱਚ ਸਥਿਤ, ਇੱਟ ਨਾਲ ਬਣੀ ਸੰਸਾਰ ਦੀ ਸਭ ਤੋਂ ਉੱਚੀ ਮੀਨਾਰ ਹੈ। ਇਸਦੀ ਉਚਾਈ 72.5 ਮੀਟਰ (237.86 ਫੀਟ) ਅਤੇ ਵਿਆਸ 14.3 ਮੀਟਰ ਹੈ, ਜੋ ਉੱਤੇ ਜਾ ਕੇ ਸਿਖਰ ਉੱਤੇ 2.75 ਮੀਟਰ (9.02 ਫੀਟ) ਹੋ ਜਾਂਦਾ ਹੈ। ਕੁਤਬ ਮੀਨਾਰ ਮੂਲ ਤੌਰ 'ਤੇ ਸੱਤ ਮੰਜਿਲ ਦਾ ਸੀ ਲੇਕਿਨ ਹੁਣ ਇਹ ਪੰਜ ਮੰਜਿਲ ਦਾ ਹੀ ਰਹਿ ਗਿਆ ਹੈ। ਇਸ ਵਿੱਚ 379 ਪੋੜੀਆਂ ਹਨ। ਮੀਨਾਰ ਦੇ ਚਾਰੇ ਪਾਸੇ ਬਣੇ ਆਹਾਤੇ ਵਿੱਚ ਭਾਰਤੀ ਕਲਾ ਦੇ ਕਈ ਉੱਤਮ ਨਮੂਨੇ ਹਨ, ਜਿਹਨਾਂ ਵਿਚੋਂ ਅਨੇਕ ਇਸਦੇ ਉਸਾਰੀ ਕਾਲ ਸੰਨ 1193 ਜਾਂ ਪੂਰਵ ਦੇ ਹਨ। ਇਹ ਪਰਿਸਰ ਯੁਨੇਸਕੋ ਦੁਆਰਾ ਸੰਸਾਰ ਅਮਾਨਤ ਦੇ ਰੂਪ ਵਿੱਚ ਮੰਜੂਰ ਕੀਤਾ ਗਿਆ ਹੈ।
ਸਿੱਖੀ ਵਿੱਚ, ਪੰਜ ਕਕਾਰ ਉਹ ਪੰਜ ਚਿੰਨ੍ਹ ਹਨ ਜਿਹਨਾਂ ਨੂੰ ਹਰ ਵਖਤ ਪਹਿਨਣ ਦਾ ਹੁਕਮ ਗੁਰੂ ਗੋਬਿੰਦ ਸਿੰਘ ਵਲੋਂ ਸੰਨ 1699 ਈ ਨੂੰ ਖ਼ਾਲਸਈ ਸਿੱਖਾਂ ਲਈ ਹੋਇਆ। ਉਹ ਹਨ: ਕੇਸ, ਦਸਤਾਰ ਜਾਂ ਕਪੜੇ ਨਾਲ ਢੱਕੇ ਨਾ-ਕੱਟੇ ਵਾਲ; ਕੰਘਾ, ਕੇਸਾਂ ਦੀ ਸਫਾਈ ਸੰਭਾਲ ਵਾਸਤੇ ਛੋਟਾ ਲੱਕੜ ਦਾ ਬਰੀਕ ਦੰਦਿਆਂ ਵਾਲਾ ਸੰਦ; ਕੜਾ, ਵੀਣੀ ਦੇ ਦੁਆਲੇ ਪਉਣ ਵਾਲਾ ਲੋਹੇ ਜਾਂ ਇਸਪਾਤ ਦਾ ਬਣਿਆ ਕੰਗਣ; ਕਛਹਿਰਾ, ਦੋ ਮੋਰੀਆਂ ਵਾਲਾ ਕਛਾ; ਕਿਰਪਾਨ, ਲੋਹੇ ਜਾਂ ਇਸਪਾਤ ਦੀ ਬਣੀ ਤਲਵਾਰ।
ਭਾਰਤ, ਸੰਸਦੀ ਪ੍ਰਣਾਲੀ ਦੀ ਸਰਕਾਰ ਵਾਲਾ ਇੱਕ ਆਜਾਦ, ਪ੍ਰਭੁਸੱਤਾਸੰਪੰਨ, ਸਮਾਜਵਾਦੀ ਲੋਕਤੰਤਰਾਤਮਕ ਲੋਕ-ਰਾਜ ਹੈ। ਇਹ ਲੋਕ-ਰਾਜ ਭਾਰਤ ਦੇ ਸੰਵਿਧਾਨ ਦੇ ਅਨੁਸਾਰ ਸ਼ਾਸਿਤ ਹੈ। ਭਾਰਤ ਦਾ ਸੰਵਿਧਾਨ ਸੰਵਿਧਾਨ ਸਭਾ ਦੁਆਰਾ 26 ਨਵੰਬਰ 1949 ਨੂੰ ਪਾਰਿਤ ਹੋਇਆ ਅਤੇ 26 ਜਨਵਰੀ 1950 ਨੂੰ ਲਾਗੂ ਹੋਇਆ। 26 ਜਨਵਰੀ ਦਾ ਦਿਨ ਭਾਰਤ ਵਿੱਚ ਗਣਤੰਤਰ ਦਿਨ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ।
ਪੰਜਾਬ ਦੇ ਲੋਕ ਸਾਹਿਤ ਦੀ ਇਸ ਵੰਨਗੀ ਵਿੱਚ ਬਹੁਤ ਕੁਝ ਏ, ਪੰਜਾਬ ਦੀਆਂ ਇਨ੍ਹਾਂ ਬੋਲੀਆਂ ਵਿੱਚ ਪੂਰੀ ਪੰਜਾਬੀ ਕੌਮ ਦਾ ਦਿਲ ਧੜਕਦਾ ਹੈ ਸਮਾਜ ਦਾ ਚਿਹਰਾ, ਸਮਾਂ -ਕਾਲ ਝਾਤੀ ਮਾਰਦਾ ਹੈ। ਇਹ ਬੋਲੀਆਂ ਪੰਜਾਬੀ ਕੌਮ ਦਾ ਮੁਹਾਂਦਰਾ ਨੇ। ਇਹਨਾਂ ਵਿੱਚ ਪਿਆਰ ਦੇ ਭਾਵ, ਨਫ਼ਰਤ ਦੇ ਭਾਵ , ਮੇਲ - ਮਿਲਾਪ ਅਤੇ ਜੁਦਾਈ ਹੈ। ਬੋਲੀਆਂ ਵਿੱਚ ਲੜਾਈ ਹੈ ਸੁਲਹ ਹੈ। ਇਸ ਵਿੱਚ ਗਰੂਰ ਹੈ ਤਾਬੋਰ ਹੈ ਦੇਸ਼ ਭਗਤੀ ਹੈ। ਇਨ੍ਹਾਂ ਵਿੱਚ ਹੰਝੂਆਂ ਦੀਆਂ ਬਰਸਾਤਾਂ ਤੇ ਹਾਸਿਆਂ ਦੀ ਚਮਕਾਰ ਏ। ਰੁਸਣ ਤੇ ਮਨਾਉਣ ਦੀ ਗੱਲ੍ਹ ਕਰਦੀਆਂ ਏਹ ਬੋਲੀਆਂ ਕਿਤੇ ਢੋਲ ਨੂੰ ਤੋਰ ਕੇ ਵਿਹੜੇ ਵਿੱਚ ਬੈਠੀਆਂ ਐਸੀਆਂ ਪਾਟਦੀਆਂ ਨੇ। ਇਨ੍ਹਾਂ ਬੋਲੀਆਂ ਵਿੱਚ ਜ਼ਾਲਮ ਹਾਕਮਾਂ ਲਈ ਵੰਗਾਰ ਅਤੇ ਬੇਸਹਾਰਿਆਂ ਪ੍ਰਤੀ ਹਮਾਇਤ ਦੇ ਭਾਵ ਵੀ ਸ਼ਾਮਿਲ ਹੁੰਦੇ ਹਨ ਹਾਸ-ਵਿਅੰਗ, ਮਿੱਠੀਆਂ ਤੇ ਪਿਆਰੀਆਂ ਗਾਲ੍ਹਾਂ ਵੀ ਨੇ। ਹਰੀਆਂ ਫਸਲਾਂ, ਸੋਕੇ ਦੀਆਂ ਗੱਲ੍ਹਾਂ ਆ ਜਾਂਦੀਆਂ ਹਨ। ਬੋਲੀਆਂ ਵਿੱਚ ਪੰਜਾਬੀ ਸਭਿਆਚਾਰ ਦੇ ਕੀਮਤੀ ਲਿਬਾਸ ਵੱਡਮੁੱਲੇ ਗਹਿਣਿਆਂ ਦਾ ਜ਼ਿਕਰ ਛੇਡ- ਛਾੜ ਤੇ ਰੁਮਾਂਸ, ਦੁਆਲੇ ਤੇ ਬੱਦ ਦੁਆਵਾਂ ਵੀ ਸ਼ਾਮਿਲ ਹਨ। ਇਨ੍ਹਾਂ ਵਿੱਚ ਰਿਸ਼ਤੇ ਨਾਤੇ ਤੇ ਉਨ੍ਹਾਂ ਦੇ ਗੁਣ ਤੇ ਅਉਗੁਣ ਵੀ ਦਿਖਾਈ ਦਿੰਦੇ ਹਨ। ਇਨ੍ਹਾਂ ਵਿੱਚ ਪੰਛੀਆਂ ਦੀਆਂ ਓਸਾਰੀਆ ਤੇ ਰੁੱਖਾਂ ਦੀਆਂ ਗੱਲਾਂ ਨੇ। ਪਿਆਰ ਦੇ ਗਿਲੇ- ਸ਼ਿਕਵੇ ਤੇ ਇਸ਼ਕੀਆ ਤਰਲੇ ਵੀ ਨੇ। ਇਨ੍ਹਾਂ ਵਿੱਚ ਸੁਰਾਂ ਵੀ ਨੇ ਤਾਲ ਹੋਕੇ ਤੇ ਹਟਕੋਰੇ ਵੀ ਨੇ। ਸਰਘੀ ਵੇਲੇ ਤੋਂ ਲੈਕੇ ਰਾਤ ਦੇ ਪਿਛਲੇ ਪਹਿਰ ਤੱਕ ਪੰਜਾਬੀ ਕੌਮ ਜੋ ਘਾਲਣਾ ਘਾਲਦੀ ਹੈ ਉਹ ਇੰਨ੍ਹਾਂ ਬੋਲੀਆਂ ਵਿੱਚ ਹੈ। ਗਿੱਧਾ ਅਤੇ ਕਈ ਹੋਰ ਲੋਕ ਨਾਚਾਂ ਨੂੰ ਮਹਾਨ ਕਲਾਕ੍ਰਿਤ ਬਣਾਉਣ ਵਿੱਚ ਲੋਕ ਬੋਲੀਆਂ ਦਾ ਵਿਸ਼ੇਸ਼ ਸਥਾਨ ਹੈ। ਖ਼ਾਸ ਕਰਕੇ ਗਿੱਧਾ ਪਾਉਣ ਸਮੇਂ ਮੁਟਿਆਰਾਂ ਇਨ੍ਹਾਂ ਬੋਲੀਆਂ ਰਾਹੀਂ ਹੀ ਜ਼ਿੰਦਗੀ ਦੇ ਹਰ ਰੰਗ ਨੂੰ ਪੇਸ਼ ਕਰਦੀਆਂ ਹਨ ਲੋਕ ਬੋਲੀਆਂ ਪੰਜਾਬੀ ਸੱਭਿਆਚਾਰ ਦੀ ਮੂੰਹ ਬੋਲਦੀ ਤਸਵੀਰ ਹਨ। ਇੰਨ੍ਹਾਂ ਵਿੱਚ ਜ਼ਿੰਦਗੀ ਦੇ ਕਈ ਤਜ਼ਰਬੇ, ਸਮਾਜਿਕ ਆਰਥਿਕ ਅਤੇ ਇਤਿਹਾਸਕ ਜਾਣਕਾਰੀ ਸਮਾਈ ਹੋਈ ਹੈ। ਬੋਲੀਆਂ ਕਿਸੇ ਵਿਸ਼ੇਸ਼ ਲੇਖਕ ਦੀਆਂ ਲਿਖੀਆਂ ਨਹੀਂ ਹੁੰਦੀਆਂ ਇੰਨ੍ਹਾਂ ਵਿੱਚ ਸਮੇਂ ਅਤੇ ਸਥਾਨ ਦੇ ਹਿਸਾਬ ਨਾਲ ਵਾਧਾ - ਘਾਟਾ ਹੁੰਦਾ ਰਹਿੰਦਾ ਹੈ। ਤ੍ਰਿੰਞਣਾ ਵਿੱਚ ਕੱਤਦੀਆਂ ਮੁਟਿਆਰਾਂ ਦੁੱਧ ਰਿੜਕਦੀਆਂ ਸੁਆਣੀਆਂ, ਫੁਲਕਾਰੀਆਂ ਕੱਢਦੀਆਂ ਨੱਢੀਆਂ ਪਤਾ ਨਹੀਂ ਲੋਕ ਬੋਲੀਆਂ ਰੂਪੀ ਖਜ਼ਾਨਾ ਕਿੰਨਾ ਵਧਾ ਦਿੰਦੀਆਂ ਹਨ।
ਸਿੱਧੂ ਮੂਸੇ ਵਾਲਾ ਜਾਂ ਸ਼ੁਭਦੀਪ ਸਿੰਘ ਸਿੱਧੂ (11 ਜੂਨ 1993-29 ਮਈ 2022 ), ਇੱਕ ਪੰਜਾਬੀ ਗਾਇਕ ਅਤੇ ਗੀਤਕਾਰ ਸੀ। ਉਸ ਨੇ ਆਪਣੇ ਸੰਗੀਤਕ ਕਰੀਅਰ ਦੀ ਸ਼ੁਰੂਆਤ 2017 ਵਿੱਚ "ਲਾਇਸੰਸ" ਗੀਤ ਨਾਲ ਕੀਤੀ। ਸਿੱਧੂ ਦੁਆਰਾ ਲਿਖਿਆ ਇਹ ਗੀਤ ਪੰਜਾਬੀ ਗਾਇਕ ਨਿੰਜਾ ਨੇ ਗਾਇਆ। ਇਸ ਤੋਂ ਬਾਅਦ ਦੂਸਰਾ ਗਾਣਾ "ਉੱਚੀਆਂ ਗੱਲਾਂ" ਸਿੱਧੂ ਨੇ ਆਪ ਲਿਖਿਆ ਅਤੇ ਗਾਇਆ। ਇਸ ਗੀਤ ਨਾਲ ਸ਼ੁੱਭਦੀਪ ਨੂੰ ਇੱਕ ਨਵੀਨ ਪਹਿਚਾਣ ਮਿਲੀ ਅਤੇ ਆਉਣ ਵਾਲੇ ਕੁਝ ਹੀ ਸਮੇਂ ਵਿੱਚ ਉਸਨੇ ਪੰਜਾਬੀ ਸੰਗੀਤ ਜਗਤ ਵਿੱਚ ਇੱਕ ਵੱਖਰਾ ਨਾਮਣਾ ਖੱਟਿਆ।
ਜਰਨੈਲ ਸਿੰਘ ਭਿੰਡਰਾਂਵਾਲੇ (ਜਨਮ ਨਾਮ: ਜਰਨੈਲ ਸਿੰਘ ਬਰਾੜ; 2 ਜੂਨ, 1947 - 6 ਜੂਨ, 1984) ਸਿੱਖ ਧਾਰਮਿਕ ਸੰਗਠਨ ਦਮਦਮੀ ਟਕਸਾਲ ਦੇ ਇੱਕ ਆਗੂ ਸਨ। 1978 ਦੇ ਸਿੱਖ-ਨਿਰੰਕਾਰੀ ਸੰਘਰਸ਼ ਵਿੱਚ ਸ਼ਾਮਲ ਹੋਣ ਕਰਕੇ ਉਹਨਾਂ ਨੂੰ ਪ੍ਰਮੁੱਖਤਾ ਮਿਲੀ। ਉਹ ਪੰਜਾਬ ਵਿੱਚ ਮੁੜ-ਸੁਰਜੀਤੀਵਾਦੀ ਅਤੇ ਬਾਗ਼ੀ ਲਹਿਰ ਦਾ ਪ੍ਰਤੀਕ ਬਣੇ। ਉਹਨਾਂ ਨੂੰ ਅਤੇ ਉਹਨਾਂ ਦੇ ਹਥਿਆਰਬੰਦ ਸਾਥੀਆਂ ਨੂੰ ਗੋਲਡਨ ਟੈਂਪਲ ਕੰਪਲੈਕਸ ਤੋਂ ਹਟਾਉਣ ਲਈ ਆਪ੍ਰੇਸ਼ਨ ਬਲਿਊਸਟਾਰ ਸ਼ੁਰੂ ਕੀਤਾ ਗਿਆ ਸੀ।
ਗਰੀਨਲੈਂਡ ਦੁਨੀਆ ਵਿੱਚ ਇੱਕ ਸਭ ਤੋਂ ਵੱਡਾ ਧਰਤੀ ਦਾ ਟੁਕੜਾ ਹੈ, ਜੋ ਇੱਕ ਟਾਪੂ ਹੈ ਅਤੇ ਇਸ ਨੂੰ ਮਹਾਂਦੀਪ ਨਹੀਂ ਮੰਨਿਆਂ ਜਾਂਦਾ। ਇਹ ਉੱਤਰੀ ਅਮਰੀਕਾ ਮਹਾਂਦੀਪ ਦੇ ਵਿੱਚ ਆਉਂਦਾ ਹੈ, ਪਰ ਇਤਿਹਾਸਿਕ ਤੋਰ ਤੇ ਇਹ ਯੂਰੋਪ ਦੇ ਨਾਲ ਜੂੜਿਆ ਹੈ। ਇਹ ਆਰਕਟਿਕ ਅਤੇ ਅਟਲਾਂਟਿਕ ਮਹਾਂਸਾਗਰਾਂ ਦੋਨ੍ਹਾਂ ਵਿੱਚ ਸਥਿਤ ਹੈ। ਦਸੰਬਰ 2006 ਦੇ ਅਨੁਮਾਨ ਮੁਤਾਬਕ ਇਥੋਂ ਦੀ ਵਸੋਂ 57600 ਹੈ। ਗਲੋਬਲ ਵਾਰਮਿੰਗ ਦੇ ਖਤਰੇ ਕਾਰਨ ਇਸ ਦੇ ਦੋ ਹਿੱਸਿਆਂ ਵਿੱਚ ਵੰਡੇ ਜਾਣ ਦੇ ਖਤਰੇ ਦਾ ਅਨੁਮਾਨ ਹੈ। ਗਰੀਨਲੈਂਡ, ਡੇਨਮਾਰਕ ਰਾਜ ਦਾ ਇੱਕ ਦੇਸ਼ ਹੈ। 1979 ਵਿੱਚ ਡੇਨਮਾਰਕ ਨੇ ਗਰੀਨਲੈਂਡ ਨੂੰ ਸਵੈਰਾਜ ਦਾ ਦਰਜਾ ਦਿੱਤਾ ਅਤੇ ਜੂਨ 2009 ਤੋਂ ਗਰੀਨਲੈਂਡ ਨੂੰ ਡੇਨਮਾਰਕ ਰਾਜ ਦੇ ਵਿੱਚ ਵੱਖਰਾ ਦੇਸ਼ ਬਣਾਇਆ ਗਿਆ।
ਗੋਇੰਦਵਾਲ ਸਾਹਿਬ ਚੜ੍ਹਦੇ ਪੰਜਾਬ ਦੇ ਮਾਝਾ ਵਿੱਚ ਤਰਨਤਾਰਨ ਜ਼ਿਲ੍ਹੇ ਦੇ ਬਲਾਕ ਖਡੂਰ ਸਾਹਿਬ ਦਾ ਇੱਕ ਪਿੰਡ ਹੈ,ਜੋ ਤਰਨਤਾਰਨ ਸਾਹਿਬ ਤੋਂ 23 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ। ਇਹ ਨਗਰ 16ਵੀਂ ਸਦੀ ਵਿੱਚ ਗੁਰੂ ਅਮਰਦਾਸ ਜੀ ਨੇ ਵਸਾਇਆ ਤੇ ਸਿੱਖਾਂ ਦਾ ਬਹੁਤ ਵੱਡਾ ਕੇਂਦਰ ਸੀ। ਇਹ ਸ਼ਹਿਰ ਬਿਆਸ ਦਰਿਆ ਦੇ ਕੰਢੇ ਤੇ ਵਸਿਆ ਹੋਇਆ ਹੈ। ਇਹ ਸ੍ਰੀ ਖਡੂਰ ਸਾਹਿਬ ਵਿਧਾਨ ਸਭਾ ਹਲਕੇ ਵਿੱਚ ਪੈਂਦਾ ਹੈ।
ਨਕਸਲਬਾੜੀ ਲਹਿਰ 25 ਮਈ, 1967 ਨੂੰ ਪੱਛਮੀ ਬੰਗਾਲ ’ਚ ਨਕਸਲਬਾੜੀ ਬਲਾਕ ਦੇ ਪਿੰਡ ਪ੍ਰਸਾਦੂਜੋਤ ਵਿਖੇ ਕਿਸਾਨਾਂ ਨੇ ਜ਼ਿਮੀਂਦਾਰਾਂ ਤੋਂ ਜਿਸ ਤੇ ਕਿਸਾਨਾਂ ਦਾ ਕਾਨੁੰਨ ਹੱਕ ਸੀ ਉਸ ਜ਼ਮੀਨ ਨੂੰ ਜਬਰਦਸਤੀ ਖੋਹਣ ਦਾ ਯਤਨ ਕੀਤਾ। ਇਸ ਦੀ ਅਗਵਾਈ ਦੋ ਖੱਬੇ-ਪੱਖੀ ਕਾਰਕੁਨ ਕਾਨੂ ਸਾਨਿਆਲ ਅਤੇ ਜੰਗਾਲ ਸੰਥਾਲ ਅਤੇ ਕਮਿਊਨਿਸਟ ਚਿੰਤਕ ਚਾਰੂ ਮਜੂਮਦਾਰ ਕਰ ਰਹੇ ਸਨ। ਕਿਸਾਨਾਂ ਤੇ ਪੁਲੀਸ ਵਿਚਾਲੇ ਜ਼ੋਰਦਾਰ ਹਿੰਸਕ ਸੰਘਰਸ਼ ਹੋਇਆ। ਇਸ ਬਗ਼ਾਵਤ ਤੋਂ ਬਾਅਦ ਇੱਕ ਅਜਿਹੀ ਲਹਿਰ ਪੈਦਾ ਹੋਈ, ਜਿਸ ਨੇ ਸਮੁੱਚੇ ਸੰਸਾਰ ਦਾ ਧਿਆਨ ਖਿੱਚਿਆ। ਜਿਸ ਨੂੰ ਨਕਸਲਬਾੜੀ ਦਾ ਨਾ ਦਿਤਾ ਗਿਆ। ਬੰਗਾਲ ਦੇ ਦਾਰਜੀਲਿੰਗ ਨੇੜੇ ਪੈਂਦੇ ਇੱਕ ਛੋਟੇ ਜਹੇ ਇਲਾਕੇ ਨਕਸਲਬਾੜੀ ਚੋਂ ਉਠੀ ਇਹ ਲਹਿਰ ਅਨਗਿਨਤ ਜਤਨਾਂ ਦੇ ਬਾਵਜੂਦ ਇਤੋਹਾਸ ਚੋਣ ਮਿਤੀ ਨਹੀਂ ਜਾ ਸਕੀ। ਜਦੋਂ ਇਹ ਲਹਿਰ ਪੰਜਾਬ ਵਿੱਚ ਪੁੱਜੀ ਤਾਂ ਪੰਜਾਬ ਵਿੱਚ ਇਹ ਪੰਜਾਬੀ ਰੰਗ ਨਾਲ ਵਿਕਸਿਤ ਹੋਈ। ਨਾਕ੍ਮ ਹੋਣ ਦੇ ਬਾਵਜੂਦ ਇਸਨੇ ਪੰਜਾਬ ਦੇ ਸਾਹਿਤ ਅਤੇ ਸਿਆਸਤ ਤੇ ਅਮਿੱਟ ਅਸਰ ਪਾਇਆ।
ਪੂਰਨ ਗੁਰਸਿੱਖ ਬਾਬਾ ਬੁੱਢਾ ਜੀ' ਦਾ ਜਨਮ (7 ਕੱਤਕ 1563 ਬਿਕਰਮੀ) ਜਾਂ (22 ਅਕਤੂਬਰ, 1506-16 ਨਵੰਬਰ 1631) ਨੂੰ ਪਿੰਡ ਗੱਗੋਨੰਗਲ, ਜਿਸ ਨੂੰ ਹੁਣ ਕੱਥੂਨੰਗਲ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਦੇ ਸ਼ਾਹੀ ਕਿਲ੍ਹਾ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਭਾਈ ਸੁੱਘਾ ਜੀ ਰੰਧਾਵਾ ਦੇ ਗ੍ਰਹਿ ਵਿਖੇ ਹੋਇਆ। ਆਪ ਜੀ ਦੇ ਪਿਤਾ 22 ਪਿੰਡਾਂ ਦੇ ਮਾਲਕ ਸਨ। ਆਪ ਜੀ ਦੀ ਮਾਤਾ ਗੌਰਾਂ ਬਹੁਤ ਹੀ ਭਜਨ ਬੰਦਗੀ ਵਾਲੀ ਇਸਤਰੀ ਸੀ, ਜਿਸ ਕਰ ਕੇ ਉਹਨਾਂ ਦੀ ਭਜਨ ਬੰਦਗੀ ਦਾ ਪ੍ਰਭਾਵ ਬਾਬਾ ਬੁੱਢਾ ਜੀ ’ਤੇ ਵੀ ਪਿਆ।
ਭਾਸ਼ਾ ਇੱਕ ਅਜਿਹੀ ਪ੍ਰਣਾਲੀ ਹੈ ਜਿਸ ਵਿੱਚ ਮਨੁੱਖ ਦੀ ਸੰਚਾਰ ਦੀਆਂ ਪੇਚੀਦਾ ਪ੍ਰਣਾਲੀਆਂ ਦਾ ਵਿਕਾਸ, ਪ੍ਰਾਪਤੀ, ਰੱਖ-ਰਖਾਵ ਅਤੇ ਵਰਤੋਂ ਸ਼ਾਮਲ ਹਨ ; ਇੱਕ ਭਾਸ਼ਾ ਅਜਿਹੀ ਪ੍ਰਣਾਲੀ ਦਾ ਕੋਈ ਖਾਸ ਉਦਾਹਰਨ ਹੈ।ਭਾਸ਼ਾ ਦੀ ਵਿਗਿਆਨਿਕ ਖੋਜ ਨੂੰ ਭਾਸ਼ਾ ਵਿਗਿਆਨ ਕਿਹਾ ਜਾਂਦਾ ਹੈ।ਪ੍ਰਾਚੀਨ ਗ੍ਰੀਸ ਵਿੱਚ ਗੋਰਗੀਜ਼ ਅਤੇ ਪਲੈਟੋ ਦੇ ਸਮੇਂ ਤੋਂ ਭਾਸ਼ਾ ਦੇ ਫ਼ਲਸਫ਼ੇ ਬਾਰੇ ਸਵਾਲ, ਜਿਵੇਂ ਕਿ ਕੀ ਸ਼ਬਦ ਤਜਰਬੇ ਦਾ ਪ੍ਰਗਟਾਵਾ ਕਰ ਸਕਦੇ ਹਨ, ਬਹਿਸ ਦਾ ਵਿਸ਼ਾ ਰਹੇ ਹਨ। ਰੂਸੋ ਵਰਗੇ ਵਿਚਾਰਕਾਂ ਨੇ ਦਲੀਲ ਦਿੱਤੀ ਹੈ ਕਿ ਭਾਸ਼ਾ ਜਜ਼ਬੇ ਤੋਂ ਉਤਪੰਨ ਹੋਈ ਹੈ ਜਦਕਿ ਕਾਂਟ ਵਰਗੇ ਹੋਰਾਂ ਨੇ ਇਹ ਮੰਨਿਆ ਹੈ ਕਿ ਇਹ ਤਰਕਸ਼ੀਲ ਅਤੇ ਤਰਕਪੂਰਨ ਵਿਚਾਰਾਂ ਤੋਂ ਪੈਦਾ ਹੋਈ ਹੈ। 20ਵੀਂ ਸਦੀ ਦੇ ਫ਼ਿਲਾਸਫ਼ਰ ਵਿਟਜੇਂਨਸਟੀਨ ਨੇ ਦਲੀਲ ਦਿੱਤੀ ਕਿ ਫ਼ਲਸਫ਼ਾ ਅਸਲ ਵਿੱਚ ਭਾਸ਼ਾ ਦਾ ਅਧਿਐਨ ਹੈ। ਭਾਸ਼ਾ ਵਿਗਿਆਨ ਦੇ ਪ੍ਰਮੁੱਖ ਵਿਦਵਾਨਾਂ ਵਿੱਚ ਫੇਰਡੀਨੈਂਡ ਡੀ ਸੌੁਸੂਰ ਅਤੇ ਨੌਮ ਚੋਮਸਕੀ ਸ਼ਾਮਲ ਹਨ। ਭਾਸ਼ਾ ਦਾ ਵਿਗਿਆਨਕ ਅਧਿਐਨ ਕਰਨ ਵਾਲੇ ਵਿਗਿਆਨ ਨੂੰ ਭਾਸ਼ਾ ਵਿਗਿਆਨ ਕਿਹਾ ਜਾਂਦਾ ਹੈ।ਬੋਲੀ/ਭਾਸ਼ਾ ਇੱਕ ਦਿਨ ਵਿੱਚ ਨਹੀਂ ਬਣ ਜਾਂਦੀ। ਇਹ ਕਿਸੇ ਖ਼ਿੱਤੇ ਵਿੱਚ ਵਸਦੇ ਲੋਕਾਂ ਦੀ ਸਦੀਆਂ ਦੀ ਸਮੂਹਿਕ ਮਾਨਸਿਕ ਸਾਧਨਾ ਰਾਹੀਂ ਹੋਂਦ ਵਿੱਚ ਆਉਂਦੀ ਹੈ। ਇਹ ਸਿਰਫ਼ ਰੋਜ਼ਮਰ੍ਹਾ ਦੀ ਜ਼ਿੰਦਗੀ ਵਿੱਚ ਗੱਲਬਾਤ ਕਰਨ ਦਾ ਸਾਧਨ ਹੀ ਨਹੀਂ ਹੁੰਦੀ ਸਗੋਂ ਲੋਕ-ਗੀਤਾਂ, ਬਾਤਾਂ ਤੇ ਸਾਹਿਤਕ ਕਿਰਤਾਂ ਰਾਹੀਂ ਉਸ ਇਲਾਕੇ ਦੇ ਜਨ-ਜੀਵਨ ਨੂੰ ਨਵੀਂ ਊਰਜਾ ਵੀ ਦਿੰਦੀ ਹੈ। ਸ਼ਬਦ ਅਰਸ਼ਾਂ ਤੋਂ ਨਹੀਂ ਉਤਰਦੇ ਸਗੋਂ ਕਿਰਤ ਕਰਦੇ ਔਰਤਾਂ ਤੇ ਮਰਦਾਂ ਵਿੱਚ ਆਪਸੀ ਸੰਚਾਰ ਦੀ ਲੋੜ ’ਚੋਂ ਪੈਦਾ ਹੁੰਦੇ ਹਨ। ਮਰਦ ਤੇ ਔਰਤ ਵਿਚਲੇ ਆਪਸੀ ਰਿਸ਼ਤੇ, ਬਿਰਹਾ ਤੇ ਮਿਲਣ ਦੀਆਂ ਘੜੀਆਂ, ਪਿਆਰਿਆਂ ਦੀਆਂ ਉਡੀਕਾਂ ਤੇ ਤਾਂਘਾਂ, ਭੈਣਾਂ-ਭਰਾਵਾਂ ਵਿਚਲਾ ਪਿਆਰ, ਮਾਵਾਂ ਤੇ ਧੀਆਂ-ਪੁੱਤਾਂ ਵਿਚਲਾ ਮੋਹ, ਦਾਦਿਆਂ/ਪਿਓਆਂ ਤੇ ਸੰਤਾਨ ਵਿਚਲੇ ਡੂੰਘੇ ਸਨੇਹ ਦੇ ਨਾਤੇ ਬੋਲੀ ਦੀ ਨੁਹਾਰ ਘੜਦੇ ਹਨ। ਜ਼ੁਲਮ ਵਿਰੁੱਧ ਲੜਦੇ ਹੋਏ ਲੋਕ, ਆਪਣੇ ਦੁੱਖਾਂ, ਸੰਘਰਸ਼ਾਂ ਤੇ ਜਿੱਤਾਂ-ਹਾਰਾਂ ਦੀਆਂ ਵਾਰਾਂ ਲਿਖਦੇ ਹਨ। ਕਵੀ, ਢਾਡੀ, ਅਫ਼ਸਾਨਾਨਿਗਾਰ, ਨਾਵਲਕਾਰ, ਗ਼ਲਪ ਲੇਖਕ, ਨਾਟਕਕਾਰ, ਭਾਸ਼ਾ ਮਾਹਿਰ ਆਦਿ ਉਸ ਦੇ ਨੈਣ-ਨਕਸ਼ਾਂ ਨੂੰ ਤਿੱਖਾ ਕਰਦੇ ਹਨ।ਇਹ ਪਤਾ ਕਰਨਾ ਅਸੰਭਵ ਹੈ ਕਿ ਦੁਨੀਆ ਵਿੱਚ ਠੀਕ ਕਿੰਨੀਆਂ ਭਾਸ਼ਾਵਾਂ ਹਨ, ਅਤੇ ਇਹ ਗਿਣਤੀ ਭਾਸ਼ਾਵਾਂ ਅਤੇ ਉਪਭਾਸ਼ਾਵਾਂ ਵਿਚਕਾਰ ਅੰਸ਼ਕ ਤੌਰ 'ਤੇ ਮਨਮਾਨੇ ਭੇਦ ਉੱਤੇ ਨਿਰਭਰ ਕਰਦੀ ਹੈ। ਵੈਸੇ, ਅਨੁਮਾਨਾਂ ਅਨੁਸਾਰ ਇਹ ਗਿਣਤੀ 6000 ਅਤੇ 7000 ਦੇ ਵਿੱਚਕਾਰ ਹੈ। ਕੁਦਰਤੀ ਭਾਸ਼ਾਵਾਂ ਆਵਾਜ਼ਾਂ ਅਤੇ ਇਸ਼ਾਰਿਆਂ ਉੱਤੇ ਨਿਰਭਰ ਹੁੰਦੀਆਂ ਹਨ ਪਰ ਅੱਗੇ ਇਨ੍ਹਾਂ ਨੂੰ ਦੇਖਣ, ਸੁਣਨ ਅਤੇ ਸਪਰਸ਼ ਆਧਾਰਿਤ ਦੁਜੈਲੇ ਮਾਧਿਅਮਾਂ ਰਾਹੀਂ ਕੋਡਬੰਦ ਕੀਤਾ ਜਾ ਸਕਦਾ ਹੈ, ਮਿਸਾਲ ਲਈ ਅੱਖਰੀ ਲੇਖਣੀ, ਬਰੇਲ ਅਤੇ ਸੀਟੀਆਂ
ਗੁਰਮੁਖੀ (ਪੰਜਾਬੀ: گُرمُکھی (ਸ਼ਾਹਮੁਖੀ)) ਇੱਕ ਸਿੱਖ ਲਿੱਪੀ ਹੈ ਜਿਸਨੂੰ ਦੂਜੇ ਸਿੱਖ ਗੁਰੂ, ਗੁਰੂ ਅੰਗਦ ਸਾਹਿਬ ਨੇ ਸੋਲ਼ਵੀਂ ਸਦੀ ਵਿੱਚ ਤਬਦੀਲ ਅਤੇ ਮਿਆਰਬੰਦ ਕਰਨ ਦੇ ਨਾਲ਼ ਇਸਤਿਮਾਲ ਕੀਤਾ। ਗੁਰਮੁਖੀ ਚੜ੍ਹਦੇ ਪੰਜਾਬ ਸੂਬੇ ਵਿੱਚ ਪੰਜਾਬੀ ਭਾਸ਼ਾ ਲਈ ਅਫ਼ਸਰਾਨਾ ਲਿੱਪੀ ਹੈ, ਜਿਸਨੂੰ ਫ਼ਾਰਸੀ-ਅਰਬੀ ਸ਼ਾਹਮੁਖੀ ਲਿੱਪੀ ਵਿੱਚ ਵੀ ਲਿਖਿਆ ਜਾਂਦਾ ਹੈ। ਮੌਜੂਦਾ ਗੁਰਮੁਖੀ ਦੇ ਬਤਾਲ਼ੀ ਅੱਖਰ, ਕਤਾਰ ਊੜੇ ਤੋਂ ਕੱਕੇ ਬਿੰਦੀ ਤੱਕ ਅਤੇ ਨੌਂ ਲਗਾਂ ਮਾਤਰਾਂ ਹਨ। ਇਹ ਇਕਤਾਲੀ ਹਰਫ਼ ਹਨ: ੳ, ਅ, ੲ, ਸ, ਹ, ਕ, ਖ, ਗ, ਘ, ਙ, ਚ, ਛ, ਜ, ਝ, ਞ, ਟ, ਠ, ਡ, ਢ, ਣ, ਤ, ਥ, ਦ, ਧ, ਨ, ਪ, ਫ, ਬ, ਭ, ਮ, ਯ, ਰ, ਲ, ਵ, ੜ, ਸ਼, ਖ਼, ਗ਼, ਜ਼, ਫ਼, ਅਤੇ ਲ਼। ਸਿੱਖੀ ਦੇ ਆਦਿ ਗ੍ਰੰਥ, ਗੁਰੂ ਗ੍ਰੰਥ ਸਾਹਿਬ ਵਿੱਚ ਕਈ ਜ਼ੁਬਾਨਾਂਂ ਅਤੇ ਲਹਿਜਿਆਂ ਵਿੱਚ ਬਾਣੀ ਲਿਖੀ ਗਈ ਹੈ ਜਿਸ ਨੂੰ ਗੁਰਮੁਖੀ ਭਾਸ਼ਾ ਆਖਿਆ ਜਾਂਦਾ ਹੈ।
ਦੁਸ਼ਹਿਰਾ ਹਿੰਦੂਆਂ ਦਾ ਇੱਕ ਪ੍ਰਮੁੱਖ ਤਿਉਹਾਰ ਹੈ। ਅੱਸੂ (ਕੁਆਰ) ਮਹੀਨੇ ਦੇ ਸ਼ੁਕਲ ਪੱਖ ਦੀ ਦਸਮੀ ਤਿਥੀ ਨੂੰ ਇਸ ਦਾ ਅਯੋਜਨ ਹੁੰਦਾ ਹੈ। ਭਗਵਾਨ ਰਾਮ ਨੇ ਇਸ ਦਿਨ ਰਾਵਣ ਦਾ ਵਧ ਕੀਤਾ ਸੀ। ਇਸਨੂੰ ਬੁਰਾਈ ਦੇ ਉੱਤੇ ਸੱਚਾਈ ਦੀ ਵਿਜੈ ਦੇ ਰੂਪ ’ਚ ਮਨਾਇਆ ਜਾਂਦਾ ਹੈ। ਇਸਲਈ ਇਸ ਦਸਮੀ ਨੂੰ ਵਿਜੈਦਸਮੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਦੁਸ਼ਹਿਰਾ ਸਾਲ ਦੀਆਂ ਤਿੰਨ ਅਤਿਅੰਤ ਸ਼ੁੱਭ ਤਿਥੀਆਂ ਵਿਚੌਂ ਇੱਕ ਹੈ, ਹੋਰ ਦੋ ਹਨ ਚੇਤ ਸ਼ੁਕਲ ਦੀ, ਅਤੇ ਕੱਤਕ ਸ਼ੁਕਲ ਦੀ ਇਕਮ। ਇਸ ਦਿਨ ਲੋਕ ਨਵਾਂ ਕਾਰਜ ਸ਼ੁਰੂ ਕਰਦੇ ਹਨ, ਸ਼ਸਤਰ-ਪੂਜਾ ਦਿੱਤੀ ਜਾਂਦੀ ਹੈ। ਪ੍ਰਾਚੀਨ ਕਾਲ ਵਿੱਚ ਰਾਜਾ ਲੋਕ ਇਸ ਦਿਨ ਵਿਜੈ ਦੀ ਅਰਦਾਸ ਕਰ ਕੇ ਰਣ-ਯਾਤਰਾ ਲਈ ਪ੍ਰਸਥਾਨ ਕਰਦੇ ਸਨ। ਇਸ ਦਿਨ ਥਾਂ-ਥਾਂ ਮੇਲੇ ਲੱਗਾਉਂਦੇ ਹਨ। ਰਾਮਲੀਲਾ ਦਾ ਅਯੋਜਨ ਹੁੰਦਾ ਹੈ। ਰਾਵਣ ਦਾ ਵਿਸ਼ਾਲ ਪੁਤਲਾ ਬਣਾ ਕੇ ਉਸਨੂੰ ਜਲਾਇਆ ਜਾਂਦਾ ਹੈ। ਦੁਸ਼ਹਿਰਾ ਅਤੇ ਵਿਜੈਦਸਮੀ ਭਗਵਾਨ ਰਾਮ ਦੀ ਵਿਜੈ ਦੇ ਰੂਪ ’ਚ ਮਨਾਇਆ ਜਾਵੇ ਅਤੇ ਦੁਰਗਾ ਪੂਜਾ ਦੇ ਰੂਪ ’ਚ, ਦੋਨ੍ਹਾਂ ਹੀ ਰੂਪਾਂ ਵਿੱਚ ਇਹ ਸ਼ਕਤੀ-ਪੂਜਾ ਦਾ ਪਰਬ ਹੈ, ਸ਼ਸਤਰ ਪੂਜਨ ਦੀ ਤਿਥੀ ਹੈ। ਹਰਸ਼, ਉੱਲਾਸ ਅਤੇ ਵਿਜੈ ਦਾ ਤਹਿਵਾਰ ਹੈ। ਭਾਰਤੀ ਸੱਭਿਆਚਾਰ ਬਹਾਦਰੀ ਦੀ ਉਪਾਸਕ ਹੈ, ਸੂਰਮਗਤੀ ਦੀ ਸੇਵਕ ਹੈ। ਵਿਅਕਤੀ ਅਤੇ ਸਮਾਜ ਦੇ ਰਕਤ ਵਿੱਚ ਬਹਾਦਰੀ ਪ੍ਰਕਟ ਹੋਵੇ ਇਸਲਈ ਦੁਸ਼ਹਿਰੇ ਦਾ ਉੱਤਸਵ ਰੱਖਿਆ ਗਿਆ ਹੈ। ਦੁਸ਼ਹਿਰਾ ਦਾ ਤਹਿਵਾਰ ਦਸ ਪ੍ਰਕਾਰ ਦੇ ਪਾਪਾਂ- ਕਾਮ, ਕ੍ਰੋਧ, ਲੋਭ, ਮੋਹ ਮਦ, ਮਤਸਰ, ਅਹੰਕਾਰ, ਆਲਸ, ਹਿੰਸਾ ਤੇ ਚੋਰੀ ਦੇ ਪਰਿਤਯਾਗ ਦੀ ਸਦਪ੍ਰੇਰਣਾ ਪ੍ਰਦਾਨ ਕਰਦਾ ਹੈ।
ਬਘੇਲ ਸਿੰਘ (1730–1802) ਇੱਕ ਪੰਜਾਬੀ ਸਿੱਖ ਜਰਨੈਲ ਸੀ। ਉਸਦਾ ਜਨਮ ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਝਬਾਲ ਵਿੱਚ ਇੱਕ ਜੱਟ ਸਿੱਖ ਪਰਵਾਰ ਵਿੱਚ ਹੋਇਆ। 1765 ਵਿੱਚ ਉਹ ਕਰੋੜ ਸਿੰਘੀਆ ਮਿਸਲ ਦਾ ਸਰਦਾਰ ਬਣਿਆ। ਮੁਗ਼ਲ ਫ਼ੌਜ ਨੂੰ ਹਰਾਉਣ ਮਗਰੋਂ ਬਘੇਲ ਸਿੰਘ ਅਤੇ ਉਸਦੀ ਪੰਜਾਬੀ ਫ਼ੌਜ ਨੇ 11 ਮਾਰਚ 1783 ਨੂੰ ਲਾਲ ਕਿਲ੍ਹਾ (ਦਿੱਲੀ) ਤੇ ਕਬਜ਼ਾ ਕੀਤਾ।ਇਸ ਸਮੇਂ ਦੌਰਾਨ ਇਸ ਜਥੇ ਵਿੱਚ ਜਥੇਦਾਰ ਜੱਸਾ ਸਿੰਘ ਆਹਲੂਵਾਲੀਆ ਨਾਲ ਜਥੇਦਾਰ ਜੱਸਾ ਸਿੰਘ ਰਾਮਗੜ੍ਹੀਆ ਨਾਮੀ ਸਿੱਖ ਮਿਸਲਦਾਰ ਸ਼ਾਮਲ ਸਨ। ਪੰਜਾਬੀਆਂ ਦੀ ਇਕੋ-ਇਕ ਸ਼ਰਤ ਦਿੱਲੀ ਵਿਚ ਸਿੱਖ ਗੁਰੂ ਸਾਹਿਬਾਨ ਦੇ ਯਾਦਗਾਰੀ ਸਥਾਨਾਂ ਦੀ ਨਿਸ਼ਾਨਦੇਹੀ ਕਰ ਕੇ ਉੱਥੇ ਢੁਕਵੀਆਂ ਇਮਾਰਤਾਂ ਦੀ ਉਸਾਰੀ ਕਰਨ ਦੀ ਸੀ। ਮੁਗ਼ਲ ਬਾਦਸ਼ਾਹ ਵੱਲੋਂ ਇਹ ਸ਼ਰਤ ਪ੍ਰਵਾਨ ਕਰ ਲਈ ਗਈ ਅਤੇ ਇਸ ਮਨੋਰਥ, ਸਮੇਤ ਇਸ ਸੇਵਾ ਲਈ ਦਿੱਲੀ ਠਹਿਰਨ ਵਾਲੇ ਪੰਜਾਬੀਆਂ ਦੇ ਖਰਚੇ ਦੀ ਪੂਰਤੀ ਵਾਸਤੇ ਲੋੜੀਂਦੀ ਧਨ ਰਾਸ਼ੀ ਉਪਲੱਭਧ ਕਰਵਾਉਣ ਲਈ ਦਿੱਲੀ ਸ਼ਹਿਰ ਦੀ ਚੁੰਗੀ ਵਜੋਂ ਉਗਰਾਹੇ ਹਰ ਰੁਪਏ ਵਿਚੋਂ ਛੇ ਆਨੇ ਦੇਣਾ ਪ੍ਰਵਾਨ ਕੀਤਾ। ਮੁਗਲ ਬਾਦਸ਼ਾਹ ਸ਼ਾਹ ਆਲਮ ਦੂਜਾ ਨਾਲ ਹੋਏ ਸਮਝੌਤੇ ਤੋਂ ਬਾਅਦ ਬਾਕੀ ਜਥੇਦਾਰ ਤਾਂ ਪੰਜਾਬ ਵਾਪਸ ਆ ਗਏ ਪਰ ਬਘੇਲ ਸਿੰਘ ਨੇ ਦਿੱਲੀ ਵਿੱਚ ਸਾਲ ਭਰ ਰਹਿ ਕੇ ਸਿੱਖਾਂ ਲਈ ਪਵਿੱਤਰ ਥਾਵਾਂ ਉੱਤੇ ਗੁਰਦਵਾਰੇ ਬਣਵਾਏ।ਇਵਜ਼ ਵਿਚ ਸਿੱਖ ਸਰਦਾਰਾਂ ਨੇ ਪ੍ਰਵਾਨ ਕੀਤਾ ਕਿ:
ਭੂਮਿਕਾ:- ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਵਿਚਕਾਰ ਡੂੰਘਾ ਸੰਬੰਧ ਹੈ। ਪੰਜਾਬ ਨਾਂ ਦੇ ਭੂ- ਖੇਤਰ ਵਿੱਚ ਪੈਦਾ ਹੋਈ, ਪ੍ਰਚਲਿਤ ਹੋਈ ਤੇ ਪ੍ਰਯੋਗ ਹੋ ਰਹੀ ਭਾਸ਼ਾ ਦਾ ਨਾਂ ਪੰਜਾਬੀ ਹੈ। ਪੰਜਾਬੀ ਭਾਸ਼ਾ ਪੰਜਾਬ ਦੇ ਰਹਿਣ ਵਾਲੇ ਲੋਕਾਂ ਦੇ ਅਮਲੀ ਤਜਰਬੇ ਵਿਚੋਂ ਪੈਦਾ ਹੋਈ ਹੈ। ਪੰਜਾਬੀ ਸਮਾਜ ਵਿਚ ਪੁਰਾਤਨ ਸਮੇਂ ਤੋਂ ਸੰਯੁਕਤ ਪਰਿਵਾਰ ਪ੍ਰਥਾ ਰਹੀ ਹੈ, ਜਿਸ ਵਿਚ ਪਿਤਾ, ਪੁੱਤਰ ਅਤੇ ਦਾਦਾ ਇੱਕਠੇ ਇੱਕ ਛੱਤ ਹੇਠ ਰਹਿੰਦੇ ਹਨ। ਇਸ ਵਿਚ ਨਾਨਕੇ ਅਤੇ ਦਾਦਕੇ ਦਾ ਵੱਖਰਾ ਸੰਕਲਪ ਹੈ। ਪੰਜਾਬੀ ਭਾਸ਼ਾ ਅਤੇ ਪੰਜਾਬੀ ਸੱਭਿਆਚਾਰ ਰਾਹੀਂ ਉਸਾਰੀ ਪੰਜਾਬੀਅਤ ਢੇਰ ਪੁਰਾਣੀ ਹੈ। ਇਤਿਹਾਸਿਕ ਦ੍ਰਿਸ਼ਟੀ ਤੋਂ ਪੰਜਾਬ ਦੀ ਧਰਤੀ ਉੱਤੇ ਹੀ ਸਭ ਤੋਂ ਪਹਿਲਾਂ ਸਭਿਅਤਾ ਵਿਕਸਿਤ ਹੋਈ ਸੀ। ਹੜੱਪਾ ਮੁਹਿੰਜੋਦੜੋ ਵਿਚ ਵਸਦੀਆਂ ਕੋਲ ਜਾਂ ਦ੍ਰਵਿੜ ਜਾਤੀਆਂ ਮੂਲ ਰੂਪ ਵਿਚ ਪੰਜਾਬੀ ਹੀ ਸਨ। ਪੰਜਾਬੀਅਤ ਤੋਂ ਭਾਵ ਇਹ ਹੈ ਕਿ ਹਰ ਪੰਜਾਬੀ ਨੂੰ ਪੰਜਾਬ ਦਾ ਵਾਸੀ ਹੋਣ ਤੇ ਮਾਣ ਹੋਵੇ ਅਤੇ ਪੰਜਾਬ ਦੇ ਹਰੇਕ ਵਸਨੀਕ ਨਾਲ ਉਹ ਸਾਂਝ ਮਹਿਸੂਸ ਕਰੇ। ਧਰਮ, ਰੰਗ, ਨਸਲ, ਜਾਤੀ ਆਦਿ ਦੇ ਵਿਤਕਰਿਆਂ ਨੂੰ ਇਕ ਪਾਸੇ ਰੱਖ ਕੇ ਲੋਕ ਇਹ ਸੋਚਣ ਕਿ ਉਹ ਪੰਜਾਬੀ ਹਨ। • ਸੱਭਿਆਚਾਰ ਦੇ ਤਿੰਨ ਪੱਖ:- 1) ਭੌਤਿਕ 2) ਸਮਾਜਿਕ 3) ਕਲਾਤਮਕ। • ਪੰਜਾਬੀ ਸੱਭਿਆਚਾਰ। ਦੇ ਅੰਦਰਲੇ ਤੱਤ:- ਪੰਜਾਬੀ ਸੱਭਿਆਚਾਰ ਅੰਦਰ ਬਹੁਤ ਸਾਰੇ ਤੱਤ ਹਨ, ਜਿਹੜੇ ਇਸ ਨੂੰ ਪੰਜਾਬੀਅਤ ਬਖਸ਼ਦੇ ਹਨ। ਇਸ ਵਿਚ ਸਾਂਝੀ ਸੋਚ ਇੱਕ ਨੰਬਰ ਤੇ ਆਉਂਦੀ ਹੈ। ਪੰਜਾਬ ਦੇ ਸਾਰੇ ਲੋਕ ਇਹ ਮਹਿਸੂਸ ਕਰਦੇ ਹਨ ਅਤੇ ਸਾਂਝੇ ਤੌਰ ਤੇ ਪੰਜਾਬ ਦੇ ਲੋਕ ਸੰਗੀਤ ਵੀ ਲੋਕਾਂ ਵਿਚ ਪੰਜਾਬੀਅਤ ਦੀ ਭਾਵਨਾ ਪੈਦਾ ਕਰਦਾ ਹੈ। ਡਾ. ਸੋਹਿੰਦਰ ਸਿੰਘ ਬੇਦੀ ਅਨੁਸਾਰ," ਪੰਜਾਬੀਆਂ ਨੂੰ ਸਵਰ- ਲਹਿਰੀਆਂ ਗੁੜ੍ਹਤੀ ਵਿਚ ਮਿਲਦੀਆਂ ਹਨ। ਜੰਮਦਿਆਂ ਸਾਰ ਹੀ ਬੱਚੇ ਦੇ ਕੰਨਾਂ ਵਿਚ, ਗੀਤਾਂ ਦੀਆਂ ਮਧੁਰ ਧੁਨੀਆਂ ਦੇ ਢੋਲਕੀ ਵੀ ਛਣਕਣ ਲਗਦੀ ਹੈ।ਲੋਕ ਸੰਗੀਤ ਬਾਲ ਦੀ ਆਤਮਾ ਵਿਚ ਇਕ ਰਸ ਹੋ ਕੇ ਰਚ ਜਾਂਦਾ ਹੈ ਤੇ ਜੀਵਨ ਭਰ ਕਈ ਰੂਪਾਂ ਵਿਚ, ਉਸਦੇ ਬੁੱਲਾਂ ਉੱਤੇ ਨੱਚਦਾ ਰਹਿੰਦਾ ਹੈ।" • ਪੰਜਾਬੀ ਰਹਿਣੀ - ਬਹਿਣੀ:- ਪੰਜਾਬੀਆਂ ਦੇ ਰਹਿਣ - ਸਹਿਣ ਦੇ ਢੰਗ- ਤਰੀਕੇ ਇਕੋ ਜਿਹੇ ਹਨ ਤੇ ਇਹ ਉਹਨਾਂ ਦੀਆਂ ਭਾਵਨਵਾਂ ਦਾ ਪ੍ਰਗਟਾਵਾ ਕਰਨ ਵਿਚ ਸਹਾਈ ਹੁੰਦਾ ਹੈ। ਇਸੇ ਕਰਕੇ ਇਕੋ ਜਿਹੀ ਰਹਿਣੀ - ਬਹਿਣੀ ਨੇ ਵੀ ਪੰਜਾਬੀਅਤ ਦੀ ਭਾਵਨਾ ਪੈਦਾ ਕੀਤੀ ਹੈ। • ਲੋਕ ਕਲਾ ਦਾ ਯੋਗਦਾਨ:- ਲੋਕ ਕਲਾ ਬਾਰੇ ਡਾ.ਬੇਦੀ ਲਿਖਦੇ ਹਨ," ਪੰਜਾਬ ਦੀ ਲੋਕ ਕਲਾ ਇਥੋਂ ਦੀ ਸੰਸਕ੍ਰਿਤੀ ਜਿੰਨੀ ਪੁਰਾਣੀ ਹੈ। ਪੰਜਾਬ ਦੇ ਲੋਕ ਕਲਾ ਦੇ ਸਭ ਤੋਂ ਪੁਰਾਣੇ ਨਮੂਨੇ ਹੜੱਪਾ ਤੇ ਰੋਪੜ ਦੀਆਂ ਪੁਰਾਣੀਆਂ ਕੇਹਾਂ ਦੀ ਖੁਦਾਈ ਵੇਲੇ ਮਿਲੇ ਹਨ। ਇਹਨਾਂ ਵਿਚੋਂ ਕੁਝ ਮਿੱਟੀ ਦੇ ਘੜੇ ਤੇ ਅੱਗ ਵਿਚ ਪੱਕੇ ਖਿਡੌਣੇ ਹਨ ਜੋ ਘਰਾਂ ਵਿਚ ਸਜਾਵਟ ਲਈ ਵਰਤੇ ਜਾਂਦੇ ਹਨ। ਮੂਰਤੀ ਕਲਾ, ਚਿੱਤਰਕਲਾ ਪੰਜਾਬ ਦੇ ਬਹੁਤ ਪ੍ਰਸਿੱਧ ਹਨ। • ਭਾਸ਼ਾ ਦਾ ਯੋਗਦਾਨ :- ਭਾਸ਼ਾ ਆਪਣੇ ਆਪ ਵਿਚ ਪੰਜਾਬੀ ਸੱਭਿਆਚਾਰ ਦਾ ਹਿੱਸਾ ਹੈ। ਭਾਸ਼ਾ ਦੇ ਯੋਗਦਾਨ ਨੇ ਵੀ ਪੰਜਾਬੀਅਤ ਪੈਦਾ ਕਰਨ ਵਿਚ ਆਪਣਾ ਮਹੱਤਵਪੂਰਨ ਯੋਗਦਾਨ ਪਾਇਆ ਹੈ। ਪੰਜਾਬੀ ਭਾਸ਼ਾ ਆਮ ਲੋਕਾਂ ਦੀ ਭਾਸ਼ਾ ਹੈ, ਇਹ ਭਾਸ਼ਾ ਇਥੇ ਬੋਲੀ ਜਾ ਰਹੀ ਅਪਭ੍ਰੰਸ਼ ਭਾਸ਼ਾ ਵਿਚੋਂ ਹੀ ਨਿਕਲੀ ਹੈ। ਇਹ ਭਾਸ਼ਾ ਕਿਸੇ ਖਾਸ ਧਰਮ ਦੇ ਲੋਕਾਂ ਜਾਂ ਕਿਸੇ ਜਾਤੀ ਦੀ ਭਾਸ਼ਾ ਨਹੀਂ ਹੈ, ਸਗੋਂ ਇਹ ਸਮੁੱਚੇ ਪੰਜਾਬੀਆਂ ਦੀ ਭਾਸ਼ਾ ਹੈ। ਪੰਜਾਬੀ ਸਾਹਿਤ ਦੇ ਆਰੰਭ ਵਿਚ ਨਾਥ ਜੋਗੀਆਂ ਦਾ ਸਾਹਿਤ ਮਿਲਦਾ ਹੈ। ਭਾਸ਼ਾ ਦੇ ਮਾਧਿਅਮ ਨਾਲ ਰਚਿਆ ਗਿਆ ਇਹ ਸਾਹਿਤ ਪੂਰਣ ਤੌਰ ਤੇ ਨਿਰਪੇਖ ਹੈ ਅਤੇ ਪੰਜਾਬੀਅਤ ਦਾ ਧਾਰਨੀ ਹੈ।" ਗੋਰਖ ਬਾਣੀ " ਵਿਚ ਲਿਖਿਆ ਹੈ- "ਜੋ ਘਰ ਤਿਆਗ ਕਹਾਵੈ ਜੋਗੀ ਘਰ ਬਾਸੀ ਕੋ ਕਹੈ ਜੋ ਭੋਗੀ ਧਰਮ ਤਤ ਕੋ ਹੋਈ ਨਾ ਧਰਮੀ ਕਹੇ ਗੋਰਖ ਸੋ ਮਹਾ ਅਧਰਮੀ।" • ਪੰਜਾਬੀਅਤ ਅਤੇ ਪੰਜਾਬੀ ਸੱਭਿਆਚਾਰ:- ਪੰਜਾਬੀਅਤ ਅਤੇ ਪੰਜਾਬੀ ਸੱਭਿਆਚਾਰ ਆਪਸ ਵਿਚ ਸੰਬਧਿਤ ਹਨ। ਇਸ ਸਬੰਧੀ ਡਾ.ਧਨਵੰਤ ਕੌਰ ਨੇ ਲਿਖਿਆ ਹੈ,"ਪੰਜਾਬੀਅਤ ਦਾ ਸੰਕਲਪ ਪੰਜਾਬੀ ਸੱਭਿਆਚਾਰ ਨਾਲ ਜੁੜਿਆ ਹੋਇਆ ਹੈ ਅਤੇ ਬਹੁਤੀ ਵਾਰ ਅਸੀਂ ਇਹਨਾਂ ਨੂੰ ਸਮਾਨਾਰਥਕ ਸੰਕਲਪਾਂ ਵਜੋਂ ਵੀ ਵਰਤ ਲੈਂਦੇ ਹਾਂ। ਪੰਜਾਬੀ ਸੱਭਿਆਚਾਰ ਇਕ ਵਿਸ਼ਾਲ, ਵਿਆਪਕ,ਬਹੁ - ਬਣਤਰੀ ਪ੍ਰਬੰਧ ਹੈ ਅਤੇ ਪੰਜਾਬੀਅਤ ਇਸ ਪ੍ਰਬੰਧ ਤੋਂ ਉਸਾਰੀ ਪੰਜਾਬੀ ਮਾਨਸਿਕਤਾ। ਪੰਜਾਬੀ ਸੱਭਿਆਚਾਰ ਦਾ ਸੰਕਲਪ ਅਸੀਂ ਜਦੋਂ ਵਰਤਦੇ ਹਾਂ ਤਾਂ ਉਸ ਵਿੱਚ ਪੰਜਾਬੀ ਵਿਹਾਰ, ਸੋਚ ਵਿਚਾਰ, ਘਰ ਪਰਿਵਾਰ ਦੇ ਨਾਲ - ਨਾਲ ਇਕ ਵਿਆਪਕ ਵਸਤ ਵੀ ਹਾਜ਼ਰ ਹੁੰਦਾ ਹੈ।" • ਸੂਫ਼ੀ ਸਾਹਿਤ:- ਬਾਬਾ ਫ਼ਰੀਦ ਦੇ ਸਲੋਕ ਨੂੰ ਪੜ੍ਹਨ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਉਸਨੇ ਪੰਜਾਬੀ ਭਾਸ਼ਾ ਰਾਹੀਂ ਆਪਣੀ ਸੂਫ਼ੀ ਭਾਵਨਾਵਾਂ ਨੂੰ ਪ੍ਰਗਟਾਇਆ। • ਗੁਰਮਤਿ ਸਾਹਿਤ:- ਸਾਰੇ ਗੁਰੂ ਸਾਹਿਬਾਨ ਦੀ ਬਾਣੀ ਲੋਕਾਂ ਵਿਚ ਸਾਂਝੀ ਭਾਵਨਾ ਪੈਦਾ ਕਰਦੀ ਹੈ ਅਤੇ ਮਨੁੱਖ ਮਾਤਰ ਦੀ ਏਕਤਾ ਵੱਲ ਇਸ਼ਾਰਾ ਕਰਦੀ ਹੈ। ਡਾ.ਸਾਹਿਬ ਲਿਖਦੇ ਹਨ," ਗੁਰੂ ਗ੍ਰੰਥ ਸਾਹਿਬ ਬਹੁ - ਭਾਸ਼ਾਈ ਸ਼ਬਦ ਕੋਸ਼ ਹੈ, ਜਿਸ ਵਿਚ ਉਸ ਸਮੇਂ ਦੀਆਂ ਸਮੂਹ ਪ੍ਰਯੋਗ ਕੀਤੀਆਂ ਬੋਲੀਆਂ ਦੇ ਅਨੁਸਾਰ ਮੁਹਾਂਦਰੇ ਮਿਲਦੇ ਹਨ।" • ਪੰਜਾਬੀ ਕਿਰਦਾਰ ਨੂੰ ਪ੍ਰਗਟਾਉਣ ਲਈ ਸਮਰੱਥ:- ਪੰਜਾਬੀ ਭਾਸ਼ਾ ਹੀ ਇਕ ਅਜਿਹੀ ਭਾਸ਼ਾ ਹੈ, ਜੋ ਪੰਜਾਬੀ ਕਿਰਦਾਰ ਦਾ ਪ੍ਰਗਟਾਵਾ ਕਰ ਸਕਦੀ ਹੈ। ਪੰਜਾਬੀ ਉੱਦਮੀ, ਹੌਂਸਲੇ ਵਾਲੇ, ਮਿਹਨਤੀ, ਉਦਾਰ- ਚਿਤ, ਬਹਾਦਰ ਆਦਿ ਹੁੰਦੇ ਹਨ।ਪੰਜਾਬੀ ਕਿਰਦਾਰ ਦੀ ਮੂੰਹ ਬੋਲਦੀ ਤਸਵੀਰ ਪੰਜਾਬੀ ਸ਼ਬਦਾਵਲੀ ਰਾਹੀਂ ਹੀ ਖਿੱਚੀ ਜਾ ਹੈ। • ਪੰਜਾਬੀ ਭਾਸ਼ਾ ਅੰਦਰ ਪ੍ਰਾਚੀਨ ਭਾਸ਼ਾਵਾਂ ਦੇ ਸ਼ਬਦ:- ਪੰਜਾਬੀ ਭਾਸ਼ਾ ਵਿਚ ਕਾਫ਼ੀ ਸ਼ਬਦ ਆਸਟ੍ਰਿਕ ਭਾਸ਼ਾ ਦੇ ਮਿਲਦੇ ਹਨ, ਜਿਹੜੀ ਕਿ ਇਸ ਖੇਤਰ ਵਿਚ ਪਹਿਲਾਂ ਬੋਲੀ ਜਾਂਦੀ ਸੀ। ਅਪਭ੍ਰੰਸ਼ ਭਾਸ਼ਾ ਤੋਂ ਕਾਫ਼ੀ ਸ਼ਬਦ ਪੰਜਾਬੀ ਵਿਚ ਆਏ ਹਨ। ਡਾ. ਅਤਰ ਸਿੰਘ ਅਨੁਸਾਰ," ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਕੋਈ ਵੱਖਰੇ ਵਰਤਾਰੇ ਨਹੀਂ, ਸਗੋਂ ਇੱਕ ਵਿਸ਼ਾਲ ਵਰਤਾਰੇ ਦੇ ਬਦਲਵੇਂ ਰੂਪ ਹੀ ਹਨ।" ਪੰਜਾਬੀਅਤ :- ਪੰਜਾਬੀਅਤ ਇੱਕ ਅਜਿਹਾ ਅਹਿਸਾਸ ਹੈ,ਜਿਸ ਤੋਂ ਇੱਕ ਵਿਸ਼ੇਸ਼ ਪ੍ਰਕਾਰ ਦੀ ਵਿਲੱਖਣਤਾ ਦਾ ਝਲਕਾਰਾ ਪੈਂਦਾ ਹੈ। ਪੰਜਾਬੀਅਤ, ਦਾ ਸੰਬੰਧ ਪੰਜਾਬ ਦੇ ਭੂਗੋਲਿਕ ਖਿੱਤੇ, ਉਸ ਖੇਤਰ ਦੀ ਸਥਾਨਕ ਭਾਸ਼ਾ, ਲੋਕਾਂ ਦੀ ਰਹਿਤਲ ਅਤੇ ਉਨ੍ਹਾਂ ਦੇ ਵਿਸ਼ੇਸ਼ ਗੁਣਾਂ, ਜੀਵਨ ਜਾਂਚ ਆਦਿ ਨਾਲ ਹੁੰਦਾ ਹੈ। ਪੰਜਾਬੀਅਤ ਪੰਜਾਬੀ ਪਛਾਣ ਦਾ ਦੂਜਾ ਨਾਂ ਹੈ ਜੋ ਇਸ ਨੂੰ ਭਾਰਤ ਦੀਆਂ ਬਾਕੀ ਕੌਮਾਂ ਤੋਂ ਅਲੱਗ ਕਰਦੀ ਹੈ। ਕੁਝ ਵਿਦਵਾਨਾਂ ਨੇ ਪੰਜਾਬੀਅਤ ਨੂੰ ਕੌਮੀਅਤ ਅਤੇ ਸੱਭਿਆਚਾਰ ਦੇ ਅਰਥਾਂ ਵਿੱਚ ਵਰਤਿਆ ਹੈ। ਕੌਮੀਅਤ ਰਾਜਸੀ ਚੇਤਨਾ ਨਾਲ ਸੰਬੰਧਤ ਹੈ ਤੇ ਸੱਭਿਆਚਾਰ ਕਿਸੇ ਜਨ-ਸਮੂਹ ਦੀ ਜੀਵਨ - ਜਾਚ ਤੇ ਕਦਰਾਂ-ਕੀਮਤਾਂ ਨਾਲ। ਇਨ੍ਹਾਂ ਦੋਹਾਂ ਨਾਲ ਪੰਜਾਬੀ ਵਿਸ਼ੇਸ਼ਣ ਲਾ ਕੇ ਪੰਜਾਬੀ ਕੌਮੀਅਤ ਅਤੇ ਪੰਜਾਬੀ ਸੱਭਿਆਚਾਰ ਨੂੰ ਪੰਜਾਬੀਅਤ ਦੇ ਸਮਾਨਾਰਥਕ ਇਸਤੇਮਾਲ ਕੀਤਾ ਜਾ ਸਕਦਾ ਹੈ। ਪੰਜਾਬੀਆਂ ਦਾ ਆਪਣੀ ਸ਼ਨਾਖਤ ਬਾਰੇ ਸੁਚੇਤ ਹੋਣਾ ਇਕ ਚੰਗੀ ਗੱਲ ਹੈ। ਪੰਜਾਬੀਅਤ ਦਾ ਧਰਮ ਨਾਲ ਕੋਈ ਸਬੰਧ ਨਹੀਂ। ਪੰਜਾਬੀ ਭਾਸ਼ਾ, ਪੰਜਾਬੀ ਸਾਹਿਤ, ਪੰਜਾਬੀ ਸੱਭਿਆਚਾਰ ਤੇ ਰਹਿਤਲ ਅਤੇ ਪੰਜਾਬ ਦੀ ਧਰਤੀ ਨਾਲ ਮੋਹ ਦੇ ਰਿਸ਼ਤੇ ਦਾ ਨਾਂ ਪੰਜਾਬੀਅਤ ਹੈ। ਇਸ ਦੇ ਇਕ ਪਾਸੇ ਪੰਜਾਬ ਦਾ ਇਤਿਹਾਸ, ਭਾਸ਼ਾ, ਸਾਹਿਤ ਅਤੇ ਕੋਮਲ ਕਲਾਵਾਂ ਹਨ ਤੇ ਦੂਜੇ ਪਾਸੇ ਪੰਜਾਬ ਦਾ ਲੋਕਯਾਨ ਹੈ। ਇਸ ਵਿੱਚ ਲੋਕ ਸਾਹਿਤ, ਲੋਕ ਹੁਨਰ, ਲੋਕ ਵਿਸ਼ਵਾਸ, ਲੋਕ ਧੰਦੇ, ਰੀਤੀ-ਰਿਵਾਜ, ਪਹਿਰਾਵਾ, ਦਿਲ ਪ੍ਰਚਾਵੇ ਦੇ ਸਾਧਨ ਆਦਿ ਸ਼ਾਮਿਲ ਹਨ। ਪੰਜਾਬੀ ਲੋਕਯਾਨ ਦਾ ਘੇਰਾ ਬਹੁਤ ਵਿਸ਼ਾਲ ਹੈ। ਲੋਕਾਂ ਦੇ ਜੀਵਨ ਨਾਲ ਸਬੰਧਤ ਸਮੱਗਰੀ,। ਪੰਜਾਬੀ ਲੋਕ ਗੀਤ, ਲੋਕ ਕਹਾਣੀਆਂ, ਲੋਕ ਨਾਚ, ਲੋਕ ਨਾਟਕ, ਲੋਕ ਸੰਗੀਤ, ਲੋਕ ਵਿਸ਼ਵਾਸਾਂ, ਰੀਤੀ ਰਿਵਾਜਾਂ ਤੇ ਦਿਲ ਪ੍ਰਚਾਵੇ ਦੇ ਅਨੇਕ ਸਾਧਨਾਂ ਦੇ ਰੂਪ ਵਿੱਚ ਪ੍ਰਾਪਤ ਹੈ। ਪੰਜਾਬੀ ਲੋਕਯਾਨ ਸਮੂਹ ਪੰਜਾਬੀਆਂ ਦੇ ਸਾਂਝੇ ਤਜਰਬਿਆਂ ਜ਼ਖ਼ੀਰਾ ਹੈ। ਉਨ੍ਹਾਂ ਦੀ ਰਹਿਤਲ ਪੂਰੀ ਤਰ੍ਹਾਂ ਰੂਪਮਾਨ ਹੁੰਦੀ ਹੈ। ਪੰਜਾਬੀਅਤ ਦਾ ਸੱਚਾ, ਸੁੱਚਾ ਤੇ ਸਜੀਵ ਚਿੱਤਰ ਸਾਹਮਣੇ ਆਉਂਦਾ ਹੈ। ਪੰਜਾਬੀਅਤ ਵਿਚ ਪੰਜਾਬੀਆਂ ਦਾ ਸੁਭਾਅ, ਉਹਨਾਂ ਦੀ ਸ਼ਖਸੀਅਤ, ਸੋਚ ਧਾਰਾ ਮੁੱਖ ਸ਼ਾਮਲ ਹੁੰਦੀ ਹੈ। ਜੋ ਇਹਨਾਂ ਨੂੰ ਇੱਕ ਅਨੋਖੀ ਪਛਾਣ ਬਖ਼ਸ਼ਦੀ ਹੈ। ਪੰਜਾਬੀਅਤ ਵਿੱਚ ਪੰਜਾਬੀ ਜੁੱਸਾ, ਰੂਹ ਦੀ ਤਾਸੀਰ ਮੁੱਖ ਹੈ, ਇਹ ਜੁੱਸਾ ਜੋ ਇਥੋਂ ਦੇ ਦਿਲਕਸ਼ ਪੌਣ ਪਾਣੀ ਤੇ ਵੰਗਾਰਾਂ ਭਰਪੂਰ ਹੋਣੀਆਂ ਵਿਚ ਉਸਰਿਆ ਹੈ, ਉਹ ਜੁੱਸਾ ਜਿਸ ਨੇ ਧਾੜਵੀਆਂ ਨੂੰ ਰੋਕਿਆ ਹੈ, ਬੁਜ਼ਦਿਲਾਨਾ ਲੰਮੇ ਜੀਵਨ ਦੀ ਅਕਾਂਖਿਆ ਡਰ ਕੇ, ਬੇਪੱਤ ਹੋ ਕੇ ਜਿਊਣਾ ਪੰਜਾਬੀਅਤ ਨਹੀਂ। ਪੰਜਾਬੀਅਤ ਅਤੇ ਪੰਜਾਬੀ ਸੱਭਿਆਚਾਰ ਬਾਰੇ ਪਾਕਿਸਤਾਨੀ ਪੰਜਾਬੀਆਂ ਦੇ ਮਸਲੇ ਅਤੇ ਪੰਜਾਬੀ ਜ਼ੁਬਾਨ ਸੰਬੰਧੀ ਸਮੱਸਿਆਵਾਂ ਭਾਰਤੀ ਪੰਜਾਬ ਤੋਂ ਬਿਲਕੁਲ ਅਲੱਗ ਹਨ। ਦੋਹਾਂ ਪੰਜਾਬਾਂ ਦੀ 'ਪੰਜਾਬੀ' ਇੱਕ ਦੂਜੀ ਤੋਂ ਕਾਫ਼ੀ ਭਿੰਨ ਹੈ। ਪੰਜਾਬੀਅਤ ਨੂੰ ਵੱਡਾ ਖ਼ਤਰਾ ਪੰਜਾਬੀਆਂ ਦੀ ਭਾਰੀ ਗਿਣਤੀ ਦਾ ਆਪਣੀ ਮਾਂ - ਬੋਲੀ ਤੋਂ ਬੇ-ਮਨੁੱਖਤਾ ਦੀ ਦੇਣ ਹੈ। ਬੱਚਾ ਜਿਸ ਮਾਹੌਲ ਵਿੱਚ ਜੰਮਦਾ, ਪਲਦਾ ਤੇ ਵਿਚਰਦਾ ਹੈ, ਉਸ ਤੋਂ ਕਿਸੇ ਤਰ੍ਹਾਂ ਵੀ ਅਭਿੱਜ ਨਹੀਂ ਰਹਿ ਸਕਦਾ। ਮਾਪਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਬੱਚੇ ਲਈ ਪੰਜਾਬੀ ਵਾਤਾਵਰਣ ਉਸਾਰਨ ਤੇ ਆਪਣੇ ਵਿਰਸੇ ਬਾਰੇ ਅਜਿਹਾ ਸਾਹਿਤ ਦੇਣ ਜਿਸ ਤੇ.
ਖੇਡਣਾ ਮਨੁੱਖ ਦੀ ਸਹਿਜ ਸੁਭਾਵਿਕ ਪ੍ਰਵਿਰਤੀ ਹੈ। ਮਨੁੱਖ ਆਦਿ-ਕਾਲ ਤੋਂ ਹੀ ਖੇਡਦਾ ਆਇਆ ਹੈ। ਕੁਦਰਤ ਨੇ ਹਰ ਪ੍ਰਾਣੀ ਵਿੱਚ ਖੇਡਣ ਦਾ ਗੁਣ ਭਰਿਆ ਹੈ। ਆਪਣੇ ਜੁੱਸੇ, ਵਿੱਤ ਤੇ ਸੁਭਾਅ ਅਨੁਸਾਰ ਉਸ ਨੇ ਆਪੋ-ਆਪਣੀਆਂ ਖੇਡਾਂ ਦੀ ਸਿਰਜਣਾ ਕੀਤੀ ਹੈ। ਖੇਡਾਂ ਮਨੋਰੰਜਨ ਦਾ ਅਤੇ ਵਿਹਲੇ ਸਮੇਂ ਦੀ ਉਚਿਤ ਵਰਤੋਂ ਦਾ ਸਭ ਤੋਂ ਵੱਡਾ ਸਾਧਨ ਹਨ। ਖੇਡਾਂ ਤੇ ਮਨਪ੍ਰਚਾਵੇ ਮਨੁੱਖ ਲਈ ਉਨੇ ਹੀ ਜਰੂਰੀ ਹਨ ਜਿਤਨੇ ਅੰਨ, ਪਾਣੀ ਅਤੇ ਹਵਾ। ਇਹ ਮਨੁੱਖ ਦੇ ਸਰਬ-ਪੱਖੀ ਵਿਕਾਸ ਦਾ ਮਹੱਤਵਪੂਰਨ ਸ੍ਰੋਤ ਹਨ। ਬੱਚੇ ਦੇ ਜਨਮ ਲੈਣ ਨਾਲ ਬੱਚੇ ਦੀ ਖੇਡ-ਪ੍ਰਕਿਰਿਆ ਆਰੰਭ ਹੋ ਜਾਂਦੀ ਹੈ; ਜਿਵੇਂ ਕੁੱਝ ਦਿਨਾਂ ਦਾ ਬੱਚਾ ਹੀ ਲੱਤਾਂ-ਬਾਹਾਂ ਮਾਰਨੀਆਂ ਸ਼ੁਰੂ ਕਰ ਦਿੰਦਾ ਹੈ। ਖੇਡ-ਰੁਚੀਆਂ ਹੀ ਬੱਚੇ ਦੇ ਸਰੀਰਿਕ, ਮਾਨਸਿਕ ਅਤੇ ਬੌਧਿਕ ਵਿਕਾਸ ਦੀਆਂ ਸੂਚਕ ਹਨ।‘ਲੋਕ ਖੇਡ’ ‘ਲੋਕ’ ਅਤੇ ‘ਖੇਡ’ ਸ਼ਬਦਾਂ ਦੇ ਮੇਲ ਨਾਲ ਬਣਿਆ ਹੈ। ਇਸਦਾ ਅਰਥ ਹੈ। ‘ਲੋਕ ਦੀ ਖੇਡ’। ‘ਲੋਕ’ ਸ਼ਬਦ ਵਾਸਤਵ ਵਿੱਚ ਅੰਗਰੇਜ਼ੀ ਦੇ ਫੋਕ ਦਾ ਪਰਿਯਾਇ ਹੈ। ਜੋ ਨਗਰ ਅਤੇ ਪਿੰਡ ਦੀ ਸਾਰੀ ਜਨਤਾ ਦਾ ਭਾਵ ਹੈ। ਇਸ ਤਰ੍ਹਾਂ ‘ਖੇਡ’ ਸ਼ਬਦ ਦਾ ਭਾਵ ਮਨ ਪਰਚਾਣਾ ਹੈ। ਲੋਕਖੇਡ ਦਾ ਮਨ ਪਰਚਾਵਾ ਹੋਣਾ ਬਹੁਤ ਜ਼ਰੂਰੀ ਹੈ। ਪਰ ਮਨ ਪਰਚਾਵੇ ਦੇ ਨਾਲ-ਨਾਲ ਇਹ ਮਨੁੱਖ ਨੂੰ ਸਰੀਰਿਕ ਤੇ ਮਾਨਸਿਕ ਸ਼ਕਤੀ ਵੀ ਦਿੰਦੀਆਂ ਹਨ। ਇਨ੍ਹਾਂ ਦਾ ਮਨੁੱਖ ਦੇ ਜੀਵਨ ਨਾਲ ਡੂੰਘਾ ਸੰਬੰਧ ਹੈ।ਲੋਕ-ਖੇਡਾਂ ਦੀ ਖ਼ਾਸੀਅਤ ਇਹ ਹੈ ਕਿ ਇਹ ਕਿਸੇ ਕਰੜੇ ਨਿਯਮਾਂ ਅਧੀਨ ਨਹੀਂ ਖੇਡੀਆਂ ਜਾਂਦੀਆਂ। ਕੋਈ ਸਮਾਂ-ਸਥਾਨ ਵੀ ਨਿਸ਼ਚਿਤ ਨਹੀਂ, ਗਰਮੀਆਂ ਨੂੰ ਦੁਪਿਹਰਾ ਸਮੇਂ, ਰਾਤ ਨੂੰ ਚਾਨਣੀਆਂ ਰਾਤਾਂ ਵਿਚ, ਖੁੱਲ੍ਹਿਆ ਵਿਹੜਿਆਂ, ਗਲੀਆਂ, ਜੂਹਾਂ, ਟਾਹਲੀਆਂ, ਬਰੋਟਿਆਂ ਦੀਆਂ ਛਾਂਵਾਂ ਅਤੇ ਕਿਸੇ ਵੀ ਮੋਕਲੀ ਥਾਂ 'ਤੇ ਇਹ ਖੇਡੀਆਂ ਜਾਂਦੀਆਂ ਹਨ। ਲੋਕ-ਖੇਡਾਂ ਖੇਡਣ ਲਈ ਸਮਾਨ ਖ਼ਰੀਦਣ ਦੀ ਵੀ ਲੋੜ ਨਹੀਂ, ਸਥਾਨਿਕ ਉਪਲਬਧ ਸਮਗਰੀ ਤੋਂ ਹੀ ਕੰਮ ਸਾਰ ਲਿਆ।
ਵਾਸ਼ਿੰਗਟਨ, ਡੀ.ਸੀ., ਰਸਮੀ ਤਰੀਕੇ ਨਾਲ਼ ਡਿਸਟ੍ਰਿਕਟ ਆਫ਼ ਕੋਲੰਬੀਆ/ਕੋਲੰਬੀਆ ਦਾ ਜ਼ਿਲ੍ਹਾ ਅਤੇ ਆਮ ਤੌਰ ਉੱਤੇ ਵਾਸ਼ਿੰਗਟਨ ਜਾਂ ਡੀ.ਸੀ., ਸੰਯੁਕਤ ਰਾਜ ਅਮਰੀਕਾ ਦੀ ਰਾਜਧਾਨੀ ਹੈ। 16 ਜੁਲਾਈ 1790 ਨੂੰ ਰਿਹਾਇਸ਼ੀ ਧਾਰਾ ਨੇ ਦੇਸ਼ ਦੇ ਪੂਰਬੀ ਤਟ ਉੱਤੇ ਪੋਟੋਮੈਕ ਦਰਿਆ ਦੇ ਕੰਢੇ ਇੱਕ ਰਾਜਧਾਨੀ ਜ਼ਿਲ੍ਹਾ ਬਣਾਉਣ ਦੀ ਇਜ਼ਾਜ਼ਤ ਦੇ ਦਿੱਤੀ ਸੀ। ਦੇਸ਼ ਦੇ ਸੰਵਿਧਾਨ ਦੀ ਆਗਿਆ ਮੁਤਾਬਕ ਇਹ ਜ਼ਿਲ੍ਹਾ ਸੰਯੁਕਤ ਰਾਜ ਕਾਂਗਰਸ ਦੇ ਨਿਵੇਕਲੇ ਅਧਿਕਾਰ ਹੇਠਲਾ ਇਲਾਕਾ ਹੈ ਅਤੇ ਇਸ ਕਰਕੇ ਇਹ ਕਿਸੇ ਵੀ ਅਮਰੀਕੀ ਰਾਜ ਦਾ ਹਿੱਸਾ ਨਹੀਂ ਹੈ। ਇਹ ਸ਼ਹਿਰ ਅਮਰੀਕਾ ਦੇ ਪਹਿਲੇ ਰਾਸ਼ਟਰਪਤੀ ਜੌਰਜ ਵਾਸ਼ਿੰਗਟਨ ਦੇ ਨਾਂ ’ਤੇ ਵਸਾਇਆ ਗਿਆ ਹੈ ਅਤੇ ਇਸ ਸ਼ਹਿਰ ਦੇ ਡੀ.ਸੀ.
ਧਰਤੀ (ਚਿੰਨ੍ਹ: ; 1 AU) ਅੰਦਰੂਨੀ ਗ੍ਰਹਿਆਂ ਵਿੱਚੋਂ ਵੱਡਾ ਗ੍ਰਹਿ ਹੈ ਅਤੇ ਸਿਰਫ ਇਸ ਦੇ ਹੀ ਅੰਦਰ ਭੂ-ਵਿਗਿਆਨਕ ਸਰਗਰਮੀ ਚੱਲ ਰਹੀ ਹੈ। ਧਰਤੀ ਦਾ ਵਾਯੂ ਮੰਡਲ ਬਾਕੀ ਗ੍ਰਹਿਆਂ ਤੋਂ ਵੱਖਰਾ ਹੈ, ਕਿਉਂਕਿ ਇਥੇ ੨੧% ਆਕਸੀਜਨ ਮਿਲਦੀ ਹੈ। ਇਸਦਾ ਦਾ ਇੱਕ ਉਪਗ੍ਰਹਿ ਹੈ, ਚੰਦਰਮਾ। ਧਰਤੀ ਨੂੰ ਪ੍ਰਿਥਵੀ, ਪ੍ਰਿਥਵੀ ਗ੍ਰਹਿ ਸੰਸਾਰ, ਅਤੇ ਟੈਰਾ ਨਾਮਾਂ ਨਾਲ ਵੀ ਸੱਦਿਆ ਜਾਂਦਾ ਹੈ। ਕੇਵਲ ਧਰਤੀ ਹੀ ਬ੍ਰਹਿਮੰਡ ਵਿੱਚ ਇੱਕੋ ਇੱਕ ਗਿਆਤ ਗ੍ਰਹਿ ਹੈ, ਜਿਥੇ ਜੀਵਨ ਮਿਲਦਾ ਹੈ। ਮਨੁੱਖ ਸਹਿਤ ਧਰਤੀ ਲੱਖਾਂ ਪ੍ਰਜਾਤੀਆਂ ਦਾ ਘਰ ਹੈ। ਵਿਗਿਆਨਕ ਪ੍ਰਮਾਣਾਂ ਤੋਂ ਸੰਕੇਤ ਮਿਲਦੇ ਹਨ ਕਿ ਇਸ ਗ੍ਰਹਿ ਦਾ ਗਠਨ 4.54 ਅਰਬ ਸਾਲ ਪਹਿਲਾਂ, ਅਤੇ ਉਸਦੀ ਸਤ੍ਹਾ ਉੱਤੇ ਜੀਵਨ ਲਗਭਗ ਇੱਕ ਅਰਬ ਸਾਲ ਪਹਿਲਾਂ, ਵਿਦਮਾਨ ਹੋਇਆ। ਤਦ ਤੋਂ, ਧਰਤੀ ਦੇ ਜੀਵਮੰਡਲ ਨੇ ਗ੍ਰਹਿ ਉੱਤੇ ਪਰਿਆਵਰਣ ਅਤੇ ਹੋਰ ਅਜੈਵਕੀ ਪਰਿਸਥਿਤੀਆਂ ਨੂੰ ਬਦਲ ਦਿੱਤਾ ਹੈ ਅਤੇ ਇਸ ਤਰ੍ਹਾਂ ਵਾਯੂਜੀਵੀ ਜੀਵਾਂ ਦੇ ਪ੍ਰਸਾਰਣ ਨੂੰ, ਨਾਲ ਹੀ ਨਾਲ ਓਜੋਨ ਤਹਿ ਦੇ ਨਿਰਮਾਣ ਅਤੇ ਧਰਤੀ ਦੇ ਚੁੰਬਕੀ ਖੇਤਰ ਨੇ ਨੁਕਸਾਨਦਾਇਕ ਵਿਕਿਰਨਾਂ ਨੂੰ ਰੋਕ ਕੇ ਜਲ ਮੰਡਲ ਤੱਕ ਸੀਮਤ ਜੀਵਨ ਦੇ ਥਲ ਤੱਕ ਪਸਾਰ ਨੂੰ ਸੰਭਵ ਬਣਾਇਆ।
ਪੰਜਾਬ, ਪੰਜਾਬੀ ਅਤੇ ਪੰਜਾਬੀਅਤ (ਪ੍ਰੋ. ਪ੍ਰੀਤਮ ਸਿੰਘ)
'ਪੰਜਾਬ, ਪੰਜਾਬੀ ਅਤੇ ਪੰਜਾਬੀਅਤ' ਪੁਸਤਕ ਵਿੱਚ ਪ੍ਰੋ. ਪ੍ਰੀਤਮ ਸਿੰਘ ਦੁਆਰਾ ਲਿਖੇ ਗਏ ਲੇਖਾਂ ਦਾ ਅਜਿਹਾ ਸੰਗ੍ਰਿਹ ਹੈ ਜੋ ਵੱਖ-ਵੱਖ ਸਮੇਂ ਤੇ ਵੱਖ-ਵੱਖ ਅਖ਼ਬਾਰਾਂ, ਰਸਾਲਿਆਂ ਆਦਿ ਵਿੱਚ ਛਪਦੇ ਰਹੇ ਹਨ। ਡਾ. ਪਿਆਰ ਸਿੰਘ ਦੀ ਪ੍ਰੇਰਨਾ ਸਦਕਾ ਪ੍ਰੋ.
ਸ਼੍ਰੀ ਗੁਰੂ ਤੇਗ ਬਹਾਦਰ ਜੀ (1 ਅਪਰੈਲ 1621 – 24 ਨਵੰਬਰ 1675) ਸਿੱਖਾਂ ਦੇ ਨੌਵੇਂ ਗੁਰੂ ਸਨ। ਉਨ੍ਹਾਂ ਨੂੰ ਹਿੰਦ ਦੀ ਚਾਦਰ ਕਹਿ ਕੇ ਸਨਮਾਨਿਆ ਜਾਂਦਾ ਹੈ, ਕਿਉਂਕਿ ਉਨ੍ਹਾਂ ਨੇ ਧਰਮ ਦੀ ਰਾਖੀ ਲਈ ਮਹਾਨ ਕੁਰਬਾਨੀ ਦਿੱਤੀ। ਗੁਰੁ ਤੇਗ ਬਹਾਦਰ ਜੀ ਦੀ ਕੁਰਬਾਨੀ ਨਾਲ ਭਾਰਤ ਦੀ ਦੱਬੀ ਕੁਚਲੀ ਆਮ ਜਨਤਾ ਹਾਕਮਾਂ ਨਾਲ ਟੱਕਰ ਲੈਣ ਤੇ ਕੁਰਬਾਨੀਆਂ ਦੇਣ ਲਈ ਤਿਆਰ ਬਰ ਤਿਆਰ ਹੋ ਗਈ।
ਅੰਮ੍ਰਿਤਾ ਪ੍ਰੀਤਮ (31 ਅਗਸਤ 1919 - 31 ਅਕਤੂਬਰ 2005) ਇੱਕ ਪੰਜਾਬੀ ਲੇਖਕ, ਕਵੀ, ਨਾਵਲਕਾਰ, ਕਹਾਣੀਕਾਰ ਅਤੇ ਵਾਰਤਕਕਾਰ ਸੀ ਜਿਸਨੇ ਪੰਜਾਬੀ ਅਤੇ ਹਿੰਦੀ ਭਾਸ਼ਾਵਾਂ ਵਿੱਚ ਸਾਹਿਤ ਰਚਨਾ ਕੀਤੀ। ਉਸਨੂੰ ਪੰਜਾਬੀ ਭਾਸ਼ਾ ਦੇ 20ਵੀਂ ਸਦੀ ਦੇ ਸਭ ਤੋਂ ਅਹਿਮ ਕਵੀਆਂ ਵਿੱਚ ਮੰਨਿਆ ਜਾਂਦਾ ਹੈ ਅਤੇ ਪਹਿਲੀ ਅਹਿਮ ਨਾਰੀ ਲੇਖਕ ਮੰਨਿਆ ਜਾਂਦਾ ਹੈ। ਛੇ ਦਹਾਕਿਆਂ ਵਿੱਚ ਫੈਲੇ ਆਪਣੇ ਸਾਹਿਤਕ ਸਫ਼ਰ ਦੌਰਾਨ, ਉਸਨੇ ਕਵਿਤਾ, ਨਾਵਲ, ਜੀਵਨੀ, ਨਿਬੰਧ ਵਰਗੀਆਂ ਵਿਧਾਵਾਂ ਦੇ ਅੰਦਰ 100 ਤੋਂ ਵੱਧ ਕਿਤਾਬਾਂ ਲਿਖੀਆਂ ਹਨ। ਇਨ੍ਹਾਂ ਰਚਨਾਵਾਂ ਵਿੱਚ ਪ੍ਰੀਤਮ ਦੇ 20 ਕਾਵਿ-ਸੰਗ੍ਰਹਿ, 13 ਕਹਾਣੀ-ਸੰਗ੍ਰਹਿ, ਵਾਰਤਕ ਦੀਆਂ ਕਿਤਾਬਾਂ, ਤਿੰਨ ਸਫ਼ਰਨਾਮੇ, ਦੋ ਸਵੈ-ਜੀਵਨੀਆਂ ਅਤੇ ਪੰਜਾਬੀ ਲੋਕ ਗੀਤਾਂ ਦਾ ਇੱਕ ਸੰਗ੍ਰਿਹ ਵੀ ਸ਼ਾਮਿਲ ਹਨ। ਉਸ ਦੀਆਂ ਕਿਤਾਬਾਂ ਨੂੰ ਕਈ ਭਾਰਤੀ ਅਤੇ ਵਿਦੇਸ਼ੀ ਭਾਸ਼ਾਵਾਂ ਵਿੱਚ ਅਨੁਵਾਦ ਵੀ ਕੀਤਾ ਗਿਆ ਹੈ। ਅੰਮ੍ਰਿਤਾ ਪ੍ਰੀਤਮ ਨੇ 1966 ਤੋਂ ਨਾਗਮਣੀ ਮਾਸਿਕ ਪੱਤਰ ਦੀ ਸੰਪਾਦਨਾ ਸ਼ੁਰੂ ਕੀਤੀ। ਪ੍ਰੀਤਮ ਨੂੰ ਸਾਹਿਤ ਅਕਾਦਮੀ ਇਨਾਮ, ਭਾਰਤੀ ਗਿਆਨਪੀਠ ਅਤੇ ਪਦਮ ਵਿਭੂਸ਼ਨ ਨਾਲ ਸਨਮਾਨਿਤ ਕੀਤਾ ਗਿਆ।ਅੰਮ੍ਰਿਤਾ ਪ੍ਰੀਤਮ ਦੀ ਸਭ ਤੋਂ ਮਸ਼ਹੂਰ ਕਵਿਤਾ ਅੱਜ ਆਖਾਂ ਵਾਰਿਸ ਸ਼ਾਹ ਨੂੰ ਹੈ ਜਿਸ ਵਿੱਚ ਉਹ ਹਿੰਦੁਸਤਾਨ ਦੀ ਵੰਡ ਤੋਂ ਬਾਅਦ ਹੋਏ ਕਤਲੇਆਮ ਪ੍ਰਤੀ ਆਪਣਾ ਰੋਸ ਦਿਖਾਉਂਦੇ ਹੋਏ ਵਾਰਿਸ ਸ਼ਾਹ ਨੂੰ ਵਾਪਸ ਆਉਣ ਦੀ ਦੁਹਾਈ ਪਾਉਂਦੀ ਹੈ। ਇੱਕ ਨਾਵਲਕਾਰ ਦੇ ਤੌਰ ਉੱਤੇ ਪਿੰਜਰ (1950) ਉਸਦਾ ਸਭ ਤੋਂ ਮਸ਼ਹੂਰ ਨਾਵਲ ਹੈ ਜਿਸ ਉੱਤੇ ਬਾਅਦ ਵਿੱਚ ਇੱਕ ਅਵਾਰਡ ਜੇਤੂ ਫ਼ਿਲਮ ਪਿੰਜਰ (2003) ਵੀ ਬਣੀ।1947 ਵਿੱਚ ਭਾਰਤ ਤੇ ਪਾਕਿਸਤਾਨ ਦੀ ਵੰਡ ਪਿੱਛੋਂ ਇਹ ਲਿਹੌਰ ਤੋਂ ਹਿੰਦੁਸਤਾਨ ਆ ਗਈ।
ਫ਼ਲਸਫ਼ੀ ਜਾਂ ਦਾਰਸ਼ਨਿਕ (ਅੰਗਰੇਜੀ: philosopher, ਫ਼ਿਲਾਸਫ਼ਰ) ਅਜਿਹਾ ਇਨਸਾਨ ਹੁੰਦਾ ਹੈ ਜਿਸ ਕੋਲ ਫ਼ਲਸਫ਼ੇ ਦਾ ਭਰਪੂਰ ਗਿਆਨ ਹੋਵੇ ਅਤੇ ਉਹ ਇਸ ਗਿਆਨ ਦੀ ਵਰਤੋਂ ਦਾਰਸ਼ਨਿਕ ਮਸਲੇ ਹੱਲ ਕਰਨ ਲਈ ਕਰਦਾ ਹੋਵੇ। ਫ਼ਲਸਫ਼ੇ ਦਾ ਕੰਮ ਸੁਹਜ ਸਾਸ਼ਤਰ, ਨੀਤੀ ਸਾਸ਼ਤਰ, ਸੰਗਿਆਨ, ਤਰਕ ਸਾਸ਼ਤਰ, ਪਰਾਭੌਤਿਕੀ, ਅਤੇ ਨਾਲ ਹੀ ਸਮਾਜਕ ਫ਼ਲਸਫ਼ਾ ਅਤੇ ਸਿਆਸੀ ਫ਼ਲਸਫ਼ਾ ਦੇ ਖੇਤਰਾਂ ਦੇ ਅਤਿਆਮ ਮਾਮਲਿਆਂ ਦਾ ਅਧਿਐਨ ਕਰਨਾ ਹੁੰਦਾ ਹੈ।
ਧਰਮ (ਸੰਸਕ੍ਰਿਤ: धर्मशास्त्रप्रविभागः) ਧਰਮ ਹਿੰਦੋਸਤਾਨ ਦੀ ਪ੍ਰਾਚੀਨਤਮ ਭਾਸ਼ਾ ਸੰਸਕ੍ਰਿਤ ਦਾ ਸ਼ਬਦ ਹੈ ਜੋ ਮਨੁੱਖ ਲਈ ਧਾਰਨ ਕਰਨਯੋਗ ਭਾਵ ਕੁਦਰਤ ਵਲੋਂ ਤਿਆਰ ਕਰਮਾਂ ਤੇ ਆਧਾਰਤ ਨਤੀਜਿਆਂ ਦੀ ਅਜਿਹੀ ਵਿਵਸਥਾ ਹੈ ਜਿਸ ਤੋਂ ਕੋਈ ਵੀ ਮਨੁੱਖ ਬਾਹਰ ਨਹੀਂ ਜਾ ਸਕਦਾ। ਧਰਮ ਦਾ ਇੱਕ ਸੱਭਿਆਚਾਰਕ ਰੂਪ ਹੈ ਵੀ ਹੈ ਜੋ ਸੰਸਥਾਗਤ ਤੌਰ ਤੇ ਹੋਰ ਬਾਕੀ ਸੰਸਥਾਵਾਂ ਵਾਂਗ ਜੀਵਨ ਦੇ ਵਿਸ਼ੇਸ਼ ਖੇਤਰ ਵਿੱਚ ਕਿਰਿਆਸ਼ੀਲ ਹੈ।ਇਹ ਖੇਤਰ ਅਨਿਸਚਿਤ, ਅਣਜਾਤੇ ਅਤੇ ਪਰਾਲੌਕਿਕ ਸੰਸਾਰ ਦਾ ਖੇਤਰ ਵੀ ਹੈ। ਇਸਦਾ ਸੰਸਥਾਗਤ ਰੂਪ ਆਪਣੇ ਪ੍ਰਚਾਰ ਲਈ ਦੂਸਰੀਆਂ ਹੋਰ ਸੱਭਿਆਚਾਰਕ ਕਲਾਵਾਂ ਜਾਂ ਵਸਤਾਂ ਦਾ ਸਹਾਰਾ ਲੈਂਦਾ ਹੈ ਜਿਵੇਂ ਚਿੱਤਰਕਾਰੀ, ਸੰਗੀਤ, ਕਵਿਤਾ, ਭਵਨ ਨਿਰਮਾਣ ਤੇ ਨ੍ਰਿਤ ਆਦਿ। ਆਮ ਕਰਕੇ ‘ਧਰਮ` ਸ਼ਬਦ ਲਈ ਅੰਗਰੇਜ਼ੀ ਦਾ ਸ਼ਬਦ Religion ਵਰਤ ਲਿਆ ਜਾਂਦਾ ਹੈ। ਪਰ ਵੱਖ-ਵੱਖ ਧਾਰਮਿਕ ਵਿਦਵਾਨ ਅਤੇ ਇਤਿਹਾਸਕਾਰ ਇਹ ਮੰਨਦੇ ਹਨ ਕਿ ‘ਧਰਮ` ਸ਼ਬਦ ਦੇ ਅਰਥ ਉਹ ਨਹੀਂ ਜੋ Religion ਦੇ ਹਨ। ਜੇ ਸਭ ਤੋਂ ਪਹਿਲਾਂ ਅੰਗਰੇਜ਼ੀ ਦੇ ਸ਼ਬਦ Religion ਦੀ ਗੱਲ ਕੀਤੀ ਜਾਵੇ ਤਾਂ ਮੈਕਸ ਮੂਲਰ Religion ਸ਼ਬਦ ਬਾਰੇ ਆਪਣੇ ਵਿਚਾਰ ਪੇਸ਼ ਕਰਦਾ ਹੋਇਆ ਕਹਿੰਦਾ ਹੈ ਕਿ “ਰੋਮਨ ਲੋਕ ਆਪ ਵੀ ਸ਼ਬਦ 'religio' ਦੇ ਅਸਲ ਮੌਲਿਕ ਅਰਥਾਂ ਬਾਰੇ ਸੰਸੇ ਵਿੱਚ ਸਨ। ਸਾਰੇ ਜਾਣਦੇ ਹਨ ਕਿ ਸਿਸਰੋ ਨੇ ਇਸ ਦਾ ਮੂਲ re-leger ਮੰਨਿਆ ਹੈ ਜਿਸ ਦੇ ਅਰਥ ਹਨ, ‘ਮੁੜ ਇਕੱਤਰ ਕਰਨਾ`, ‘ਚੁੱਕਣਾ`, ‘ਵਿਚਾਰਨਾ`, ‘ਸੋਚਣਾ`। ਮੇਰਾ ਆਪਣਾ ਵਿਚਾਰ ਹੈ ਕਿ ਸਿਸਰੋ ਠੀਕ ਹੈ ਪਰ ਜੇ religio ਅਰਥ ‘ਧਿਆਨ`, ਸਤਿਕਾਰ, ਪਾਵਨ ਭਾਵਨਾ ਸੀ ਤਾਂ ਇਹ ਗੱਲ ਬਿਲਕੁਲ ਸਪਸ਼ਟ ਹੈ ਕਿ ਇਹ ਮੂਲ ਅਰਥ ਬਹੁਤ ਸਮਾਂ ਇਸ ਨਾਲ ਸੰਬੰਧਿਤ ਨਾ ਰਹਿ ਸਕਿਆ।`` “ਵੈਵਸਟਰ ਦੇ ਕੋਰਸ (New international Dictionary) ਅਨੁਸਾਰ ਧਰਮ ਦਾ ਅਰਥ ਪਰਮਾਤਮਾ ਦੀ ਪੂਜਾ ਹੈ ਜਾਂ ਪੂਜਾ ਦੇ ਮੰਤਵ ਨਾਲ ਥਾਪੇ ਕਿਸੇ ਦੇਵਤੇ ਦੀ ਉਪਾਸਨਾ ਹੈ।`` ਪਰ ਇਹ ਅਰਥ ਵੀ ਬ੍ਰਹਮੰਡੀ ਜਾਂ ਕੁਦਰਤ ਦੇ ਧਰਮ ਅਤੇ ਮਜ਼ਹਬ ਜਾਂ ਸੰਸਥਾਗਤ ਧਰਮ ਵਿਚਾਲੇ ਸਹੀ ਨਿਖੇੜਾ ਨਹੀੰ ਕਰਦੇ। ਜੇਕਰ ਹੁਣ ਅਸੀਂ ਹਿੰਦੁਸਤਾਨ ਵਿੱਚ ਪ੍ਰਚਲਿਤ ਸ਼ਬਦ ਦੇ ਅਰਥ ਕਰਨੇ ਹੋਣ ਤਾਂ ਧਰਮ ਸ਼ਬਦ ਦੇ ਅਸਲੀ ਅਰਥ ਹਨ ਕੁਦਰਤ ਦਾ ਧਾਰਨ ਕਰਨਯੋਗ ਨਿਯਮ। ਇਹ ਧਰਮ ਉਹ ਨਿਯਮ ਹੈ ਜਿਹੜਾ ਸਮੁੱਚੀ ਕਾਇਨਾਤ ਵਿਚ ਸੁੱਤੇ ਸਿੱਧ ਵਰਤ ਰਿਹਾ ਹੈ। ਮਹਾਂਭਾਰਤ ਅਨੁਸਾਰ ਸੰਸਾਰ ਧਰਮ ਦੇ ਆਸਰੇ ਹੀ ਖੜਾ ਹੈ ਅਤੇ ਵੇਦਾਂ ਵਿੱਚ ਧਰਮ ਨੂੰ ਵੱਖ-ਵੱਖ ਰਹੁ ਰੀਤਾਂ ਨਾਲ ਵੀ ਜੋੜਿਆ ਗਿਆ ਹੈ। “ਮਹਾਂਭਾਰਤ, ਗੀਤਾ, ਧਰਮ ਸ਼ਾਸਤਰ` ਅਤੇ ਪੁਰਾਣਾ ਵਿੱਚ ਧਰਮ ਦੇ ਅਰਥ ਕਾਨੂੰਨ, ਕਰਤੱਵ, ਸੱਚਾਈ, ਚੰਗੇ ਗੁਣ, ਫਰਜ, ਵਿਸ਼ੇਸ਼ ਅਧਿਕਾਰ ਤੇ ਰਹੁ ਰੀਤੀ ਇਤਿਆਦ ਵਜੋਂ ਵੀ ਸਾਹਮਣੇ ਆਏ ਹਨ ।`` ਇਸ ਤਰ੍ਹਾਂ ਹਿੰਦੁਸਤਾਨ ਵਿੱਚ ਧਰਮ ਸ਼ਬਦ ਲਈ ਵਰਤੇ ਜਾਂਦੇ ਅਰਥ, Religion ਸ਼ਬਦ ਲਈ ਵਰਤੇ ਜਾਂਦੇ ਅਰਥਾਂ ਤੋਂ ਇਲਾਵਾ ਬਹੁਤ ਕੁਝ ਹੋਰ ਹਨ। ਹਿੰਦੁਸਤਾਨ ਵਿੱਚ ਧਰਮ ਦੇ ਅਰਥਾਂ ਵਿਚ ਰਹੁ ਰੀਤਾਂ, ਵਿਸ਼ਵਾਸ, ਆਦਰਸ਼, ਦੇਵੀ ਦੇਵਤਿਆਂ ਬਾਰੇ ਕਲਪਿਤ ਕਹਾਣੀਆਂ, ਵੱਖ-ਵੱਖ ਜਾਤਾਂ ਤੇ ਸਮਾਜਕ ਸ੍ਰੇਣੀਆਂ ਦੇ ਫਰਜ, ਕਾਨੂੰਨ ਆਦਿ ਸਭ ਕੁਝ ਸਮਾਅ ਜਾਂਦੇ ਹਨ। ਪਰ ਅੱਜ ਧਰਮ ਅਤੇ ਰਿਲੀਜਨ ਸ਼ਬਦ ਨੂੰ ‘ਧਾਰਮਿਕ ਮੱਤ` ਦੇ ਤੌਰ ਤੋਂ ਹੀ ਵਰਤ ਲਿਆ ਜਾਂਦਾ ਹੈ, ਜੋ ਧਰਮ ਸ਼ਬਦ ਦੇ ਅਰਥਾਂ ਨਾਲ ਇਨਸਾਫ਼ ਨਹੀਂ ਹੈ। ਦਰਅਸਲ ਮੱਤ, ਧਰਮ ਅਤੇ ਮਜ਼ਹਬ ਦਾ ਨਿਖੇੜਾ ਸਮੇ੍ਹਯ ਦੀ ਸਭ ਤੋਂ ਵੱਡੀ ਜਰੂਰਤ ਹੈ। ਮੱਤ ਨੂੰ ਇੱਕ ਵੱਖਰੇ ਧਰਮ ਦੇ ਨਾਂ ਦੇ ਦਿੱਤਾ ਗਿਆ ਹੈ ਜਿਵੇਂ ਇਸਲਾਮ ਮਤ ਲਈ ਇਸਲਾਮ ਧਰਮ, ਸਿੱਖ ਮਤ ਲਈ ਸਿੱਖ ਧਰਮ, ਜੈਨ ਮੱਤ ਲਈ ਜੈਨ ਧਰਮ, ਬੋਧ ਮੱਤ ਲਈ ਬੋਧ ਧਰਮ ਅਤੇ ਇਸਾਈਅਤ ਮੱਤ ਲਈ ਇਸਾਈ ਧਰਮ ਆਦਿ। ਹਰੇਕ ਮੱਤ ਇਕ ਬ੍ਰਹਮੰਡ ਦੀ ਸੰਚਾਲਕ ਸ਼ਕਤੀ ਦੀ ਹੋਂਦ ਵਿੱਚ ਵਿਸ਼ਵਾਸ ਤਾਂ ਰੱਖਦਾ ਹੈ ਪਰ ਵੱਖ ਵੱਖ ਰੂਪਾਂ ਵਿਚ। ਮੱਤਾਂ ਵਿੱਚ ਉਹਨਾ ਦੇ ਉਦਗਮ ਸਥਾਨਾਂ ਦੇ ਲਿਹਾਜ਼ ਨਾਲ ਭਾਸ਼ਾ ਦੇ ਆਧਾਰ ਤੇ ਇਕ ਸ਼ਕਤੀ ਨੂੰ ਦਰਸਾਉਣ ਲਈ ਵੱਖ-ਵੱਖ ਨਾਂ ਜਿਵੇਂ ਸ਼ਿਵ, ਭਗਵਾਨ, ਖੁਦਾ, ਅੱਲਾ, ਰਾਮ, ਗਾਡ (God) ਆਦਿ ਵਰਤੇ ਜਾਂਦੇ ਹਨ। ਭਾਵੇਂ ਕਿ ਧਰਮ ਨੂੰ ਇੱਕ ਵਿਸ਼ਿਸ਼ਟ ਧਰਮ ਤੇ ਤੌਰ 'ਤੇ ਦੇਖਣਾ ਬਹੁਤਾ ਢੁੱਕਵਾਂ ਨਹੀਂ ਹੈ ਪਰ ਫਿਰ ਵੀ ਧਰਮ ਨੂੰ ਵਸਿਸ਼ਟ ਧਰਮ ਅਤੇ ਲੋਕ ਧਰਮ ਦੋ ਵਰਗਾਂ ਵਿੱਚ ਵੰਡ ਕੇ ਇਹਨਾਂ ਦੋਵਾਂ ਦੇ ਵੱਖ-ਵੱਖ ਲੱਛਣ ਨਿਖੇੜੇ ਜਾ ਸਕਦੇ ਹਨ। ਇਸ ਤਰ੍ਹਾਂ ਵਸਿਸ਼ਟ ਧਰਮ ਦੇ ਆਪਣੇ ਸਿਧਾਂਤ ਅਤੇ ਵੱਖਰੇ ਨਿਯਮ ਹੁੰਦੇ ਹਨ ਜਿਸ ਦੀ ਪਾਲਣਾ ਉਸ ਧਰਮ ਦੇ ਸ਼ਰਧਾਲੂ ਕਰਦੇ ਹਨ। ਸੱਭਿਆਚਾਰ ਅਤੇ ਧਰਮ ਆਪਸ ਵਿੱਚ ਅੰਤਰ ਸੰਬੰਧਤ ਹਨ। ਧਰਮ ਉਹ ਸੰਸਥਾ ਹੈ ਜੋ ਕਿਸੇ ਸੱਭਿਆਚਾਰ ਵਿੱਚ ਰਹਿਣ ਲਈ ਜੀਵ ਨੂੰ ਨੈਤਿਕ ਗੁਣ ਸਿਖਾਉਦਾ ਹੈ ਤੇ ਇਹ ਨੈਤਿਕ ਗੁਣ ਉਸ ਸੱਭਿਆਚਾਰ ਨੂੰ ਕਾਫੀ ਹੱਦ ਤੱਕ ਪ੍ਰਭਾਵਿਤ ਕਰਦੇ ਹਨ ਪਰ ਇਹ ਨੈਤਿਕ ਕਰਤੱਵ ਜੋ ਧਰਮ ਸਿਖਾਉਦਾਂ ਹੈ ਇਹ ਸਥਾਨਿਕ ਸੱਭਿਆਚਾਰ ਤੋਂ ਹੀ ਜਨਮ ਲੈਂਦੇ ਹਨ, ਭਾਵ ਕੋਈ ਵੀ ਮੱਤ ਉੱਥੋ ਦੇ ਸਮਾਜ ਜਾਂ ਸੱਭਿਆਚਾਰ ਦੇ ਅਨੁਕੂਲ ਹੋਵੇਗਾ ਤੇ ਇਹ ਨੈਤਿਕ ਗੁਣ ਜਾਂ ਪੱਖ ਉਸ ਮੱਤ ਵਿਚੋਂ ਨਿਕਲਦੇ ਹਨ ਜੋ ਮੂਲ ਰੂਪ ਵਿੱਚ ਉੱਥੋ ਦੇ ਸੱਭਿਆਚਾਰ ਦੇ ਹੀ ਚੰਗੇ ਪੱਖ ਜਾਂ ਗੁਣ ਹੁੰਦੇ ਹਨ। ਸੰਸਾਰ ਵਿੱਚ ਹਰ ਥਾਂ ਤੇ ਅਲੱਗ-ਅਲੱਗ ਸੱਭਿਆਚਾਰ ਤੇ ਮੱਤ ਪਾਏ ਜਾਂਦੇ ਹਨ ਜਿਹਨਾਂ ਦੇ ਆਪਣੇ ਅਲੱਗ ਅਲੱਗ ਨਿਯਮ ਹੁੰਦੇ ਹਨ ਅਤੇ ਇਹ ਦੋਵੇਂ ਇੱਕ ਦੂਜੇ ਨਾਲ ਅੰਤਰ ਸੰਬੰਧਤ ਹੁੰਦੇ ਹਨ। ਭਾਵ ਹਰੇਕ ਸੱਭਿਆਚਾਰ ਉੱਥੋਂ ਦੇ ਧਰਮ ਦਾ ਸਰੂਪ ਨਿਸ਼ਚਿਤ ਕਰਦਾ ਹੈ ਤੇ ਹਰ ਧਰਮ ਉੱਥੋ ਦੇ ਸੱਭਿਆਚਾਰ ਦੇ ਸਰੂਪ ਤੇ ਆਪਣਾ ਪ੍ਰਭਾਵ ਪਾਉਂਦਾ ਹੈ। ਜਿਵੇਂ ਕਿ ਉਦਾਹਰਨ ਦੇ ਤੌਰ ’ਤੇ ਅਸੀਂ ਦੇਖੀਏ ਤਾਂ ਭਾਰਤੀ ਪੰਜਾਬ ਵਿੱਚ ਸਿੱਖ ਧਰਮ ਬਹੁ ਗਿਣਤੀ ਦਾ ਧਰਮ ਹੈ ਤੇ ਜਿਸ ਦੇ ਪ੍ਰਭਾਵ ਸਦਕਾ ਇੱਥੋਂ ਦੀਆਂ ਹਿੰਦੂ ਰਹੂਰੀਤਾਂ ਵੀ ਹਰਿਦੁਆਰ ਦੇ ਹਿੰਦੂ ਧਰਮ ਦੇ ਮੁਕਾਬਲੇ ਵਿੱਚ ਕਾਫੀ ਅਲੱਗ ਪ੍ਰਤੀਤ ਹੁੰਦੀਆਂ ਹਨ। ਭਾਵੇਂ ਬੁਨਿਆਦੀ ਪੱਖ ਇਕੋ ਜਿਹੇ ਹੀ ਹਨ। ਇਹ ਸਭ ਇੱਥੋਂ ਦੇ ਸੱਭਿਆਚਾਰ ਤੇ ਉਹਨਾਂ ਦੇ ਵਿਸ਼ੇਸ਼ ਵਿਸ਼ਵਾਸਾਂ ਕਰਕੇ ਹੈ। ਇਸੇ ਤਰ੍ਹਾਂ ਇੱਕ ਭਾਰਤੀ ਪੰਜਾਬ ਦੇ ਸਿੱਖ ਤੇ ਇੱਕ ਵਿਦੇਸ਼ੀ ਸਿੱਖ ਦੇ ਰਹਿਣ ਸਹਿਣ ਵਿੱਚ ਵੀ ਫਰਕ ਹੋਵੇਗਾ ਭਾਵੇਂ ਇਹਨਾਂ ਦੇ ਵੀ ਬੁਨਿਆਦੀ ਪੱਖ ਇਕੋ ਜਿਹੇ ਹੀ ਹਨ। ਧਰਮ ਦੀਆਂ ਵਿਧੀਆਂ: ੧. ਮਾਨਵ ਵਿਗਿਆਨੀ ਵਿਧੀ ੨. ਸਮਾਜ ਵਿਗਿਆਨੀ ਵਿਧੀ ੩.
ਪੰਜਾਬੀ ਬੁਝਾਰਤਾਂ (ਪਹੇਲੀ, ਅੜਾਉਣੀ, ਮਸਲਾ, ਰਹੱਸ, ਬਾਤ, ਬਤੌਲੀ, ਔਖਾ ਪ੍ਰਸ਼ਨ, ਸਮੱਸਿਆ, ਗੁੰਝਲ) ਪੰਜਾਬੀ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਹਨ। ਇਹ ਸੰਸਾਰ ਵਿਚਲੀਆਂ ਸਾਰੀਆਂ ਭਾਸ਼ਾਵਾਂ ਵਿੱਚ ਮੌਜੂਦ ਹਨ। ਬੁਝਾਰਤਾਂ ਰਾਹੀਂ ਬੁੱਧੀ ਦੀ ਪਰਖ਼ ਕੀਤੀ ਜਾਂਦੀ ਹੈ। ਇਹਨਾਂ ਰਾਹੀਂ ਪੰਜਾਬ ਦੇ ਲੋਕ ਜੀਵਨ ਦੀ ਸਾਫ਼ ਝਲਕ ਮਿਲਦੀ ਹੈ। ਬੁਝਾਰਤਾਂ ਨੂੰ '"ਬੁਝਣ ਵਾਲੀਆਂ ਬਾਤਾਂ"' ਵੀ ਕਿਹਾ ਜਾਂਦਾ ਹੈ। ਆਮ ਤੌਰ 'ਤੇ ਇਹ ਸੌਣ ਵੇਲੇ ਪਾਈਆਂ ਜਾਂਦੀਆਂ ਹਨ। ਦਿਨ ਵੇਲੇ ਬਾਤ ਪਾਉਣਾ ਬੁਰਾ ਮੰਨਿਆ ਜਾਂਦਾ ਹੈ ਕਿਉਂਕਿ ਇਹ ਮੰਨਿਆ ਜਾਂਦਾ ਹੈ ਕਿ ਇਵੇਂ ਰਾਹੀ (ਬੱਚਿਆਂ ਲਈ ਮਾਮਾ) ਰਾਹ ਭੁੱਲ ਜਾਂਦੇ ਹਨ। ਬਾਤ ਇੱਕ ਦੁਆਰਾ ਪਾਈ ਜਾਂਦੀ ਹੈ। ਬੁੱਝਣ ਵਾਲਾ ਇੱਕ ਜਾਂ ਕਈ ਹੋ ਸਕਦੇ ਹਨ। ਵਿਗਿਆਨ ਦੇ ਆਉਣ ਨਾਲ ਮਨੋਰੰਜਨ ਦੇ ਸਾਧਨਾ ਵਿੱਚ ਵਾਧਾ ਹੋਇਆ, ਜਿਸ ਨਾਲ ਬੁਝਾਰਤਾਂ ਕਾਫ਼ੀ ਹੱਦ ਤੱਕ ਅਲੋਪ ਹੋ ਚੁੱਕੀਆਂ ਹਨ।
ਸ਼ਿਵ ਕੁਮਾਰ ਬਟਾਲਵੀ (23 ਜੁਲਾਈ 1936 - 6 ਮਈ 1973) ਪੰਜਾਬੀ ਦਾ ਇੱਕ ਕਵੀ ਸੀ। ਉਸ ਨੂੰ ਪੰਜਾਬੀ ਦਾ 'ਸ਼ੈਲੇ' ਕਿਹਾ ਜਾਂਦਾ ਹੈ। ਉਸ ਦੀ ਵਿਸ਼ੇਸਤਾ ਸੀ ਕਿ ਉਹ ਸ਼ਬਦਾਂ ਨੂੰ ਰੋਜ਼ਾਨਾ ਜ਼ਿੰਦਗੀ ਵਿੱਚੋਂ ਚੁਣਦਾ ਅਤੇ ਉਹਨਾਂ ਨਾਲ਼ ਦਿਲ ਨੂੰ ਚੀਰ ਦੇਣ ਵਾਲ਼ੀਆਂ ਕਵਿਤਾਵਾਂ, ਗ਼ਜ਼ਲਾਂ ਲਿਖਦਾ ਸੀ। ਸ਼ਿਵ ਦੀ ਕਵਿਤਾ ਦੁੱਖ, ਨਿੱਜੀ ਦਰਦ ਅਤੇ ਵਿਛੋੜੇ 'ਤੇ ਕੇਂਦਰਿਤ ਹੈ। ਸ਼ਿਵ ਕੁਮਾਰ ਬਟਾਲਵੀ ਨੂੰ 'ਬਿਰਹਾ ਦਾ ਕਵੀ' ਵੀ ਕਿਹਾ ਜਾਂਦਾ ਹੈ।ਉਹ 1967 ਵਿੱਚ ਸਾਹਿਤ ਅਕਾਦਮੀ (ਭਾਰਤ ਦੀ ਨੈਸ਼ਨਲ ਅਕੈਡਮੀ ਆਫ਼ ਲੈਟਰਜ਼) ਦੁਆਰਾ ਦਿੱਤੇ ਗਏ ਸਾਹਿਤ ਅਕਾਦਮੀ ਪੁਰਸਕਾਰ ਦਾ ਸਭ ਤੋਂ ਘੱਟ ਉਮਰ ਦਾ ਪ੍ਰਾਪਤ ਕਰਤਾ ਬਣ ਗਿਆ, ਜੋ ਕਿ ਪੂਰਨ ਭਗਤ, 'ਲੂਣਾ(1965) ਦੀ ਪ੍ਰਾਚੀਨ ਕਥਾ 'ਤੇ ਆਧਾਰਿਤ ਉਸ ਦੇ ਮਹਾਂਕਾਵਿ ਨਾਟਕ ਲਈ ਮਿਲਿਆ ਸੀ । ਆਧੁਨਿਕ ਪੰਜਾਬੀ ਸਾਹਿਤ ਵਿੱਚ ਇੱਕ ਮਹਾਨ ਰਚਨਾ ਅਤੇ ਜਿਸਨੇ ਆਧੁਨਿਕ ਪੰਜਾਬੀ ਕਿੱਸੇ ਦੀ ਇੱਕ ਨਵੀਂ ਵਿਧਾ ਵੀ ਬਣਾਈ ਹੈ। ਅੱਜ, ਉਸ ਦੀ ਸ਼ਾਇਰੀ ਮੋਹਨ ਸਿੰਘ (ਕਵਿਤਾ) ਅਤੇ ਅੰਮ੍ਰਿਤਾ ਪ੍ਰੀਤਮ ਵਰਗੇ ਆਧੁਨਿਕ ਪੰਜਾਬੀ ਕਵਿਤਾ ਦੇ ਦਿੱਗਜਾਂ,ਦੇ ਨਾਲ ਬਰਾਬਰੀ 'ਤੇ ਖੜ੍ਹੀ ਹੈ, ਜੋ ਸਾਰੇ ਭਾਰਤ-ਪਾਕਿਸਤਾਨ ਸਰਹੱਦ ਦੇ ਦੋਵੇਂ ਪਾਸੇ ਪ੍ਰਸਿੱਧ ਹਨ।
ਪੰਜਾਬੀ ਸਾਹਿਤ ਦਾ ਇਤਿਹਾਸ ਲਿਖਣ ਦਾ ਕਾਰਜ ਬਹੁਤ ਸਾਰੇ ਵਿਦਵਾਨਾਂ ਨੇ ਆਰੰਭਿਆ ਅਤੇ ਵਿਸ਼ੇਸ਼ ਨਜ਼ਰੀਏ ਤੋਂ ਇਤਿਹਾਸ ਲਿਖੇ। ਪੰਜਾਬੀ ਸਾਹਿਤ ਦਾ ਇਤਿਹਾਸ ਲਿਖਣ ਦੀ ਸਭ ਤੋਂ ਵੱਧ ਭੂਮਿਕਾ ਪੰਜਾਬੀ ਸਾਹਿਤ ਅਕਾਦਮੀ ਦਿੱਲੀ ਨੇ ਨਿਭਾਈ ਹੈ। ਪੰਜਾਬੀ ਸਾਹਿਤ ਅਕਾਦਮੀ ਦਿੱਲੀ ਪੰਜਾਬੀ ਭਾਸ਼ਾ, ਸਾਹਿਤ ਤੇ ਸੱਭਿਆਚਾਰ ਦੇ ਲਈ ਪਿਛਲੇ ਦੋ ਤੋਂ ਵੱਧ ਦਹਾਕਿਆ ਤੋਂ ਨਿਰੰਤਰ ਕਾਰਜਸ਼ੀਲ ਹੈ। ਭਾਵੇਂ ਇਹ ਅਕਾਦਮੀ ਦਿੱਲੀ ਸਰਕਾਰ ਵੱਲੋਂ, ਦਿੱਲੀ ਪ੍ਰਾਂਤ ਵਿੱਚ ਪੰਜਾਬੀ ਭਾਸ਼ਾ ਦੇ ਵਿਕਾਸ ਦੇ ਸੁਪਨੇ ਦੀ ਪੂਰਤੀ ਵੱਜੋਂ ਸਥਾਪਿਤ ਕੀਤੀ ਗਈ ਸੀ। ਪਰੰਤੂ ਇਸ ਅਕਾਦਮੀ ਨੇ ਨਾ ਕੇਵਲ ਦਿੱਲੀ ਪ੍ਰਾਂਤ ਵਿੱਚ ਹੀ ਪੰਜਾਬੀ ਨੂੰ ਫੈਲਾਇਆ ਤੇ ਸਥਾਪਿਤ ਕੀਤਾ ਸਗੋਂ ਸਮੁੱਚੇ ਪੰਜਾਬੀ ਜਗਤ ਵਿੱਚ ਆਪਣਾ ਵਕਾਰੀ ਸਥਾਨ ਵੀ ਬਣਾਇਆ। ਪ੍ਰੋ. ਰਵੇਲ ਸਿੰਘ ਅਤੇ ਉਹਨਾਂ ਦੇ ਸਾਥੀ ਵਿਦਵਾਨਾਂ ਨੇ ਆਪਸੀ ਮਸ਼ਵਰੇ ਨਾਲ।।ਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਦਾ ਇੱਕ ਵੱਡਾ ਪੋ੍ਜੈਕਟ ਹੱਥ ਵਿੱਚ ਲਿਆ ਜੋ ਕਿ ਨਾ ਕੇਵਲ ਵਿਉਂਤਿਆ ਗਿਆ ਸਗੋਂ ਸੰਪੂਰਨਤਾ ਦੇ ਰਾਹ ਵੀ ਪਿਆ। ਲੰਮੀਆਂ ਬੈਠਕਾਂ ਅਤੇ ਨਿਰੰਤਰ ਵਿਚਾਰ ਵਟਾਂਦਰੇ ਉਪਰੰਤ ਫੈਸਲਾ ਹੋਇਆ ਸੀ ਕਿ ਅਲੱਗ ਅਲੱਗ ਵਿਧਾਵਾਂ ਅਨੁਸਾਰ ਇਤਿਹਾਸ ਲਿਖਿਆ ਜਾਵੇ ਕਿਉਂਕਿ ਪਹਿਲਾਂ ਪ੍ਰਾਪਤ ਇਤਿਹਾਸਾਂ ਵਿੱਚ ਇਹ ਖੱਪਾ ਨਜ਼ਰ ਆਉਂਦਾ ਹੈ। ਇਸ ਪੋ੍ਜੈਕਟ ਅਧੀਨ ਲਿਖੀਆਂ ਪੰਜਾਬੀ ਸਾਹਿਤ ਦੇ ਇਤਿਹਾਸ ਦੀਆਂ ਜਿਲਦਾਂ ਵੱਖ ਵੱਖ ਵਿਧਾਵਾਂ ਅਨੁਸਾਰ ਵਿਉਂਤੀਆਂ ਗਈਆਂ ਹਨ:- 1. ਪੰਜਾਬੀ ਸਾਹਿਤ ਦਾ ਭਾਸ਼ਾਈ ਪਿਛੋਕੜ- ਪ੍ਰੇਮ ਸਿੰਘ 2.
ਲਘੂ ਫ਼ਿਲਮ ਆਮ ਫ਼ਿਲਮਾਂ ਨਾਲੋਂ ਛੋਟੀ ਹੁੰਦੀ ਹੈ। ਆਮ ਕਰ ਕੇ ਇਹ 10 ਮਿੰਟਾਂ ਤੋਂ 1 ਘੰਟੇ ਦੀ ਹੁੰਦੀ ਹੈ। ਉੱਤਰੀ ਅਮਰੀਕਾ ਵਿੱਚ ਲਘੂ ਫਿਲਮ ਦਾ ਸਮਾਂ 20 ਤੋਂ 40 ਮਿੰਟ ਲੰਮਾ ਸਮਝਿਆ ਜਾਂਦਾ ਹੈ ਜਦੋਂ ਕਿ ਯੂਰਪ, ਲਾਤੀਨੀ ਅਮਰੀਕਾ ਅਤੇ ਆਸਟਰੇਲੀਆ ਵਿੱਚ ਲਘੂ ਫਿਲਮ ਇਸ ਤੋਂ ਕਾਫ਼ੀ ਛੋਟੀ ਹੋ ਸਕਦੀ ਹੈ। ਉਦਾਹਰਨ ਲਈ ਨਿਊਜ਼ੀਲੈਂਡ ਵਿੱਚ 1 ਮਿੰਟ ਤੋਂ ਜਿਆਦਾ ਅਤੇ 15 ਮਿੰਟ ਤੋਂ ਘੱਟ ਸਮੇਂ ਵਾਲੀ ਫਿਲਮ ਨੂੰ ਲਘੂ ਫਿਲਮ ਪਰਿਭਾਸ਼ਿਤ ਕੀਤਾ ਜਾਂਦਾ ਹੈ।
ਪੰਜਾਬੀ ਵਿਕੀਪੀਡੀਆ ਵਿਕੀਪੀਡੀਆ ਦਾ ਪੰਜਾਬੀ ਰੂਪ ਅਤੇ ਇੱਕ ਅਜ਼ਾਦ ਗਿਆਨਕੋਸ਼ ਹੈ।। ਇਸਦੀ ਵੈੱਬਸਾਈਟ 3 ਜੂਨ 2002 ਨੂੰ ਹੋਂਦ ਵਿੱਚ ਆਈ ਸੀ। ਪਰ ਇਸ ਦੇ ਸਭ ਤੋਂ ਪਹਿਲੇ ਤਿੰਨ ਲੇਖ ਅਗਸਤ 2004 ਵਿੱਚ ਲਿਖੇ ਗਏ। ਜੁਲਾਈ 2012 ਤੱਕ ਇਸ ’ਤੇ 2,400 ਲੇਖ ਸਨ।ਅਗਸਤ 2012 ਤੱਕ ਇਸ ’ਤੇ 3,400 ਲੇਖ ਸਨ ਅਤੇ ਦੁਨੀਆ ਭਰ ’ਚੋ ਇਸ ਦੇ ਪਾਠਕਾਂ ਦੀ ਗਿਣਤੀ ਤਕਰੀਬਨ 26 ਲੱਖ ਸੀ ਅਤੇ ਸਤੰਬਰ 2022 ਮੁਤਾਬਿਕ ਇਸ ਵਿਕੀ ’ਤੇ 38,600 ਲੇਖ ਹਨ ਅਤੇ ਇਸ ਦੇ ਕੁੱਲ 42,553 ਦਰਜ਼ (ਰਜਿਸਟਰ) ਵਰਤੋਂਕਾਰਾਂ ਨੇ ਕੁੱਲ 6,10,975 ਫੇਰ-ਬਦਲ ਕੀਤੇ ਹਨ। ਇਹ ਮੀਡੀਆਵਿਕੀ ਦਾ 1.39.0-wmf.28 (9019cd7) ਵਰਜਨ ਵਰਤ ਰਿਹਾ ਹੈ। ਪਿਛਲੇ ਕੁਝ ਸਮੇਂ ਤੋਂ ਪੰਜਾਬੀ ਵਿਕੀਪੀਡੀਆ ਨੇ ਕਾਫੀ ਤਰੱਕੀ ਕੀਤੀ ਹੈ। 3 ਨਵੰਬਰ 2018 ਤੱਕ ਇਸ ਦੀ ਸਾਈਟ ਤੇ 30,562 ਲੇਖ ਸਨ।
ਨੰਦ ਲਾਲ ਨੂਰਪੁਰੀ (1906-1966) ਇੱਕ ਪੰਜਾਬੀ ਕਵੀ, ਲੇਖਕ ਅਤੇ ਗੀਤਕਾਰ ਸੀ। ਉਨ੍ਹਾਂ ਦਾ ਜਨਮ ਪਿਤਾ ਬਿਸ਼ਨ ਸਿੰਘ ਅਤੇ ਮਾਤਾ ਹੁਕਮ ਦੇਵੀ ਦੇ ਘਰ ਪਿੰਡ ਨੂਰਪੁਰ, ਜਿਲ੍ਹਾ ਲਾਇਲਪੁਰ ਅਤੇ ਬ੍ਰਿਟਿਸ਼ ਭਾਰਤ ਵਿੱਚ ਹੋਇਆ| ਉਨ੍ਹਾਂ ਆਪਣੀ ਪੜ੍ਹਾਈ ਖ਼ਾਲਸਾ ਸਕੂਲ ਅਤੇ ਖ਼ਾਲਸਾ ਕਾਲਜ ਲਾਇਲਪੁਰ ਤੋਂ ਕੀਤੀ। ਨੰਦ ਲਾਲ ਨੂਰਪੁਰੀ ਦਾ ਵਿਆਹ ਸੁਮਿਤ੍ਰਾ ਦੇਵੀ ਨਾਲ ਹੋਇਆ ਅਤੇ ਦੇਸ਼ ਦੀ ਵੰਡ ਤੋਂ ਬਾਅਦ ਉਹ ਜਲੰਧਰ ਆ ਵਸੇ।
ਤਜਰਬਾ ਜਾਂ ਅਨੁਭਵ ਕਿਸੇ ਇਵੈਂਟ ਜਾਂ ਵਿਸ਼ੇ ਦੇ ਅਜਿਹੇ ਭਰਪੂਰ ਗਿਆਨ ਜਾਂ ਨਿਪੁੰਨਤਾ ਨੂੰ ਕਹਿੰਦੇ ਹਨ ਜੋ ਵਰਤਾਰੇ ਵਿੱਚ ਖ਼ੁਦ ਸ਼ਾਮਲ ਹੋਣ ਜਾਂ ਉਸ ਨਾਲ ਵਾਹ ਦੇ ਰਾਹੀਂ ਪ੍ਰਾਪਤ ਹੋਇਆ ਹੋਵੇ। ਫ਼ਲਸਫ਼ੇ ਵਿੱਚ "ਅਨੁਭਵ-ਸਿੱਧ ਗਿਆਨ" ਜਾਂ "ਨਿਰਖ-ਅਧਾਰਿਤ ਗਿਆਨ" ਵਰਗੇ ਸੰਕਲਪ ਤਜਰਬੇ ਦੇ ਆਧਾਰ ਤੇ ਗਿਆਨ ਲਈ ਵਰਤੇ ਜਾਂਦੇ ਹਨ। ਇੱਕ ਵਿਸ਼ੇਸ਼ ਖੇਤਰ ਵਿੱਚ ਕਾਫ਼ੀ ਅਨੁਭਵ ਵਾਲੇ ਵਿਅਕਤੀ ਨੂੰ ਇੱਕ ਮਾਹਰ ਜਾਂ ਅਨੁਭਵੀ/ ਤਜਰਬੇਕਾਰ ਵਜੋਂ ਮਾਣ ਪ੍ਰਾਪਤ ਹੋ ਸਕਦਾ ਹੈ। ਤਜਰਬੇ ਦਾ ਸੰਕਲਪ ਆਮ ਤੌਰ 'ਤੇ ਪ੍ਰਸਤਾਵਤ ਗਿਆਨ ਦੀ ਬਜਾਏ ਕੁਝ ਕਰਨ ਦੇ ਤਰੀਕੇ ਦੀ ਜਾਣਕਾਰੀ ਦਾ ਲਖਾਇਕ ਹੈ: ਕਿਤਾਬੀ-ਘੋਟੇ ਦੀ ਬਜਾਏ ਸਿਧੇ ਕੰਮ ਕਰਕੇ ਸਿਖਲਾਈ।
ਸਜਦੇ ਜਾਂ ਅਰਬੀ ਵਿੱਚ ਸਜਦਾ ਦਾ ਬਹੁਵਚਨ ਸਜੂਦ (ਅਰਬੀ: سُجود, ਅਰਬੀ ਉਚਾਰਨ: [sʊˈdʒuːd]) ਇੱਕ ਇਸਲਾਮੀ ਇਸਤਲਾਹ ਹੈ। ਇਸ ਵਿੱਚ ਸਿਰ ਨੂੰ ਜ਼ਮੀਨ ਤੇ ਟੇਕਦੇ ਹਨ ਅਤੇ ਕੁਝ ਲੋਕਾਂ ਦੇ ਮੁਤਾਬਿਕ ਸੱਤ ਕੁਝ ਦੇ ਮੁਤਾਬਿਕ ਅੱਠ ਅੰਗ ਜ਼ਮੀਨ ਤੇ ਰੱਖਣੇ ਪੈਂਦੇ ਹਨ। ਇਸਲਾਮ ਵਿੱਚ ਸਜਦਾ ਸਿਰਫ਼ ਅੱਲ੍ਹਾ ਨੂੰ ਕੀਤਾ ਜਾਂਦਾ ਹੈ। ਮੁਸਲਮਾਨਾਂ ਦੀ ਨਮਾਜ਼ ਵਿੱਚ ਇੱਕ ਰੁਕਅਤ ਵਿੱਚ ਦੋ ਦਫ਼ਾ ਸਜਦਾ ਕਰਨਾ ਪੈਂਦਾ ਹੈ। ਨਮਾਜ਼ ਦੇ ਇਲਾਵਾ ਵੀ ਸਜਦਾ ਕੀਤਾ ਜਾ ਸਕਦਾ ਹੈ ਮਗਰ ਸਿਰਫ਼ ਅੱਲ੍ਹਾ ਨੂੰ। ਕੁਰਆਨ ਮਜੀਦ ਦੀਆਂ ਕੁਝ ਆਇਤਾਂ ਤੇ ਸਜਦਾ ਵਾਜਬ ਹੈ ਅਤੇ ਕੁਝ ਤੇ ਸਜਦਾ ਮਸਤਹਬ ਹੈ। ਇਸ ਦੇ ਇਲਾਵਾ ਅੱਲ੍ਹਾ ਦੇ ਸ਼ੁਕਰ ਦੇ ਲਈ ਵੀ ਸਜਦਾ ਸ਼ੁਕਰ ਕੀਤਾ ਜਾਂਦਾ ਹੈ। ਸਿਰਫ਼ ਨਮਾਜ਼-ਏ-ਜ਼ਨਾਜ਼ਾ ਐਸੀ ਨਮਾਜ਼ ਹੈ ਜਿਸ ਵਿੱਚ ਸਜਦਾ ਨਹੀਂ ਹੁੰਦਾ। ਕੁਰਆਨ ਮੈਂ ਇੱਕ ਸੂਰਤ ਅਲਸਜਦਾ ਦੇ ਨਾਮ ਨਾਲ ਮੌਜੂਦ ਹੈ।
ਬੁਨਿਆਦੀ ਅਧਿਕਾਰ ਭਾਰਤੀ ਸੰਵਿਧਾਨ ਦਾ ਇੱਕ ਮਹੱਤਵਪੂਰਨ ਹਿੱਸਾ ਹਨ। ਇਹ ਭਾਰਤੀ ਨਾਗਰਿਕਾਂ ਨੂੰ ਸ਼ਾਂਤੀ ਅਤੇ ਸਦਭਾਵਨਾ ਨਾਲ ਜੀਵਨ ਜਿਉਣ ਦਾ ਅਧਿਕਾਰ ਦਿੰਦੇ ਹਨ। ਇਹ ਅਧਿਕਾਰ ਵਿਸ਼ਵ ਦੇ ਲਗਭਗ ਸਾਰੇ ਲੋਕਤੰਤਰਾਂ ਵਿੱਚ ਮੌਜੂਦ ਹੁੰਦੇ ਹਨ ਜਿਵੇਂ ਕਿ ਕਾਨੂੰਨ ਦੇ ਸਾਹਮਣੇ ਸਮਾਨਤਾ, ਬੋਲਣ ਦੀ ਆਜ਼ਾਦੀ, ਇਕੱਠੇ ਹੋਣ ਦੀ ਆਜ਼ਾਦੀ ਅਤੇ ਆਪਣੇ ਧਰਮ ਨੂੰ ਪੂਜਣ ਦੀ ਆਜ਼ਾਦੀ ਆਦਿ। ਇਹਨਾਂ ਅਧਿਕਾਰਾਂ ਦੀ ਉਲੰਘਣਾ ਕਰਨ ਤੇ ਭਾਰਤੀ ਦੰਡ ਵਿਧਾਨ ਅਧੀਨ ਸਜ਼ਾ ਹੋ ਸਕਦੀ ਹੈ।
ਡਾਇਨਾ ਵੇਲਜ਼ ਦੀ ਰਾਜਕੁਮਾਰੀ ਜੋ ਇੰਗਲੈਂਡ ਦੇ ਸ਼ਾਹੀ ਪਰਿਵਾਰ ਦੀ ਨੂੰਹ ਅਤੇ ਰਾਜਕੁਮਾਰ ਚਾਰਲਸ ਦੀ ਪਤਨੀ ਅਤੇ ਵਿਸ਼ਵ ਸੁੰਦਰੀ ਸੀ। ਡਾਇਨਾ ਦਾ ਜਨਮ ਸ਼ਾਹੀ ਪਰਿਵਾਰ ਦੇ ਵਫ਼ਾਦਾਰ ਦੇ ਘਰ ਹੋਇਆ। ਡਾਇਨਾ ਦੇ ਪਿਤਾ ਅੱਠਵੇਂ ਅਰਲ ਸਪੈਂਸਰ ਨੇ ਸ਼ਾਹੀ ਪਰਵਾਰ ਲਈ ਕੰਮ ਕੀਤਾ ਸੀ ਅਤੇ ਡਾਇਨਾ ਮਹਾਰਾਣੀ ਦੇ ਸੈਂਡਰਿੰਘਮ ਐਸਟੇਟ ਵਾਲੇ ਘਰ ‘ਪਾਰਕ ਹਾਊਸ’ ਵਿੱਚ ਪਲੀ ਹੈ। 1981 ਵਿੱਚ ਸ਼ਹਿਜ਼ਾਦਾ ਚਾਰਲਸ ਨਾਲ ਹੋਏ ਵਿਆਹ ਵੇਲੇ ਡਾਇਨਾ ਦੀ ਉਮਰ 20 ਸਾਲਾਂ ਦੀ ਸੀ, ਜਦੋਂ ਕਿ ਉਸ ਦੀ ਸੱਸ ਉਮਰ ਦੇ 55ਵਿਆਂ ਵਿੱਚ ਸੀ। ਸ਼ਹਿਜ਼ਾਦੀ ਡਾਇਨਾ ਵਿੱਚ ਲੰਮੇ ਸਮੇਂ ਤੱਕ ਰਿਸ਼ਤੇ ਗੜਬੜੀ ਵਾਲੇ ਰਹੇ ਹਨ। ਇੰਗਲੈਂਡ ਦੇ ਮਰਹੂਮ ਰਾਜਕੁਮਾਰੀ ਡਾਇਨਾ ਨੂੰ ਸਿਰਫ ਇੰਗਲੈਂਡ ਦੇ ਲੋਕਾਂ ਦਾ ਹੀ ਨਹੀਂ ਸਗੋਂ ਭਾਰਤੀਆਂ ਅਤੇ ਹੋਰ ਦੇਸ਼ਾਂ ਦੇ ਲੋਕਾਂ ਵੱਲੋਂ ਵੀ ਕਾਫੀ ਪਿਆਰ ਮਿਲਿਆ। ਇਸ ਦਾ ਕਾਰਨ ਸੀ ਡਾਇਨਾ ਦੀ ਖੂਬਸੂਰਤੀ ਤੇ ਆਮ ਲੋਕਾਂ ਨਾਲ ਰਾਬਤਾ ਕਾਇਮ ਕਰਨ ਦਾ ਉਸ ਦਾ ਤਰੀਕਾ। ਡਾਇਨਾ ਦੀ ਮੌਤ ਇੱਕ ਕਾਰ ਦੁਰਘਟਨਾ ਵਿੱਚ 31 ਅਗਸਤ 1997 ਵਿੱਚ ਹੋ ਗਈ ਸੀ। ਡਾਇਨਾ ਨੇ ਆਪਣੀ ਵਸੀਅਤ ਵਿੱਚ ਲਿਖਿਆ ਸੀ ਕਿ ਉਨ੍ਹਾਂ ਦੀਆਂ ਚੀਜ਼ਾਂ ਦੀ ਦੇਖਭਾਲ ਉਨ੍ਹਾਂ ਦੇ ਭਰਾ ਕਰਨਗੇ ਅਤੇ ਜਦੋਂ ਉਨ੍ਹਾਂ ਦੇ ਬੇਟੇ 30 ਸਾਲ ਦੇ ਹੋ ਜਾਣ ਤਾਂ ਸਾਰੀਆਂ ਚੀਜ਼ਾਂ ਵਾਪਸ ਕਰ ਦਿੱਤੀਆਂ ਜਾਣ।
ਖ਼ਾਲਸਾ ਰਾਜ ਜਾਂ ਸਰਕਾਰ-ਏ-ਖ਼ਾਲਸਾ (ਅੰਗਰੇਜ਼ੀ: Sikh Empire) ਇੱਕ ਤਾਕਤਵਰ ਅਤੇ ਨਿਰਪੱਖ ਮੀਰੀ ਸੀ ਜਿਸ ਦਾ ਆਗਾਜ਼ ਦੱਖਣੀ ਏਸ਼ੀਆ ਦੇ ਪੰਜਾਬ ਖੇਤਰ ਦੁਆਲੇ ਮਹਾਰਾਜਾ ਰਣਜੀਤ ਸਿੰਘ ਅਧੀਨ ਹੋਇਆ। ਇਹ ਸਲਤਨਤ 1801 ਵਿੱਚ ਰਣਜੀਤ ਸਿੰਘ ਦੇ ਲਾਹੌਰ ਉੱਤੇ ਕਬਜ਼ੇ ਤੋਂ 1849 ਤੱਕ ਰਿਹਾ, ਜਿਸਦੀ ਜੜ੍ਹ ਸਮੂਹ ਸੁਤੰਤਰ ਸਿੱਖ ਮਿਸਲਾਂ ਦੇ ਖਾਲਸਾਈ ਸਿਧਾਂਤਾਂ 'ਤੇ ਅਧਾਰਿਤ ਸੀ। 19ਵੀਂ ਸਦੀ ਵਿੱਚ ਬੁਲੰਦੀਆਂ ਵੇਲੇ, ਇਹ ਰਾਜ ਲਹਿੰਦੇ ਵੱਲ ਦੱਰਾ-ਏ-ਖ਼ੈਬਰ ਤੋਂ ਚੜ੍ਹਦੇ ਪਾਸੇ ਲਹਿੰਦੇ-ਤਿਬਤ, ਅਤੇ ਦੱਖਣ ਵੱਲ ਮਿਠਾਨਕੋਟ ਤੋਂ ਉੱਤਰ ਕੰਨੀ ਕਸ਼ਮੀਰ ਤੱਕ ਫੈਲਿਆ। ਇਹ ਅੰਗਰੇਜ਼ਾ ਦੇ ਬ੍ਰਿਟਿਸ਼ ਰਾਜ ਹਿੱਸੇ ਆਉਣ ਵਾਲਾ ਦੱਖਣੀ ਏਸ਼ੀਆ ਦਾ ਸਭ ਤੋਂ ਆਖਰੀ ਨਰੋਆ ਖੇਤਰ ਸੀ।
ਸਿੱਖਿਆ ਸਿੱਖਣ ਦੀ ਸਹੂਲਤ ਜਾਂ ਗਿਆਨ, ਹੁਨਰ, ਕਦਰਾਂ ਕੀਮਤਾਂ, ਨੈਤਿਕਤਾ, ਵਿਸ਼ਵਾਸਾਂ ਅਤੇ ਆਦਤਾਂ ਦੀ ਪ੍ਰਾਪਤੀ ਦੀ ਪ੍ਰਕਿਰਿਆ ਹੈ। ਵਿੱਦਿਅਕ ਢੰਗਾਂ ਵਿੱਚ ਸਿੱਖਿਆ, ਸਿਖਲਾਈ, ਕਹਾਣੀ ਸੁਣਾਉਣਾ, ਵਿਚਾਰ ਵਟਾਂਦਰੇ ਅਤੇ ਨਿਰਦੇਸ਼ਤ ਖੋਜ ਸ਼ਾਮਲ ਹਨ। ਸਿੱਖਿਆ ਅਕਸਰ ਸਿਖਿਅਕਾਂ ਦੀ ਰਹਿਨੁਮਾਈ ਅਧੀਨ ਹੁੰਦੀ ਹੈ, ਹਾਲਾਂਕਿ ਸਿਖਿਆਰਥੀ ਆਪਣੇ ਆਪ ਨੂੰ ਸਿੱਖਿਅਤ ਵੀ ਕਰ ਸਕਦੇ ਹਨ। ਸਿੱਖਿਆ ਨੂੰ ਰਸਮੀ ਜਾਂ ਗੈਰ-ਰਸਮੀ ਸ਼੍ਰੇਣੀਆਂ ਵਿੱਚ ਲਿਆ ਜਾ ਸਕਦਾ ਹੈ। ਕਿਸੇ ਵੀ ਅਨੁਭਵ ਨੂੰ, ਜਿਸਦਾ ਸੋਚਣ, ਮਹਿਸੂਸ ਕਰਨ ਜਾਂ ਕੰਮ ਕਰਨ ਦੇ ਢੰਗ ਤਰੀਕੇ ਵਿੱਚ ਬਦਲਾਅ ਆਵੇ,ਉਸ ਅਨੁਭਵ ਨੂੰ ਸਿੱਖਿਆ ਮੰਨਿਆ ਜਾ ਸਕਦਾ ਹੈ। ਸਿੱਖਿਆ ਦੀ ਕਾਰਜਪ੍ਰਣਾਲੀ ਨੂੰ ਸਿੱਖਿਆ ਸ਼ਾਸਤਰ (ਪੈਡਾਗੋਜੀ) ਕਿਹਾ ਜਾਂਦਾ ਹੈ।ਸਿੱਖਿਆ ਨੂੰ ਆਮ ਤੌਰ ਤੇ ਪ੍ਰੀ ਪ੍ਰਾਇਮਰੀ ਸਕੂਲ ਜਾਂ ਕਿੰਡਰਗਾਰਟਨ, ਪ੍ਰਾਇਮਰੀ ਸਕੂਲ, ਸੈਕੰਡਰੀ ਸਕੂਲ ਅਤੇ ਫਿਰ ਕਾਲਜ, ਯੂਨੀਵਰਸਿਟੀ, ਜਾਂ ਅਪ੍ਰੈਂਟਿਸਸ਼ਿਪ ਦੇ ਪੜਾਵਾਂ ਵਿੱਚ ਵੰਡਿਆ ਜਾਂਦਾ ਹੈ।
ਊਠ ਜਾਂ ਉੱਠ (Camelus) ਇੱਕ ਖੁਰਧਾਰੀ ਜੀਵ ਹੈ। ਅਰਬੀ ਊਠ ਦੇ ਇੱਕ ਢੁੱਠ ਜਦੋਂ ਕਿ ਬੈਕਟਰੀਅਨ ਊਠ ਦੇ ਦੋ ਢੁੱਠਾਂ ਹੁੰਦੀਆਂ ਹਨ। ਅਰਬੀ ਊਠ ਪੱਛਮੀ ਏਸ਼ੀਆ ਦੇ ਸੁੱਕੇ ਰੇਗਿਸਤਾਨ ਖੇਤਰਾਂ ਦੇ ਮੂਲ ਨਿਵਾਸੀ ਹਨ, ਜਦੋਂ ਕਿ ਬੈਕਟਰੀਅਨ ਊਠ ਮਧ ਅਤੇ ਪੂਰਬ ਏਸ਼ੀਆ ਦੇ। ਇਸਨੂੰ 'ਰੇਗਿਸਤਾਨ ਦਾ ਜਹਾਜ' ਵੀ ਕਹਿੰਦੇ ਹਨ। ਇਹ ਰੇਤੀਲੇ ਤਪਦੇ ਮੈਦਾਨਾਂ ਵਿੱਚ ਇੱਕੀ-ਇੱਕੀ ਦਿਨ ਤੱਕ ਬਿਨਾਂ ਪਾਣੀ ਜਿਉਂਦਾ ਰਹਿ ਸਕਦਾ ਹੈ।ਮਨੁੱਖ ਇਸ ਨੂੰ ਸਵਾਰੀ ਕਰਨ ਅਤੇ ਸਾਮਾਨ ਢੋਣ ਦੇ ਕੰਮ ਲਿਆਉਂਦਾ ਹੈ।
ਅੰਮ੍ਰਿਤਸਰ (ਜਾਂ ਅੰਮ੍ਰਿਤਸਰ; ਮਤਲਬ: "ਅੰਮ੍ਰਿਤ ਦਾ ਸਰੋਵਰ") ਚੜ੍ਹਦੇ ਪੰਜਾਬ ਦਾ ਇੱਕ ਸਰਹੱਦੀ ਸ਼ਹਿਰ ਹੈ ਜੋ ਪੰਜਾਬ ਦੇ ਉੱਤਰੀ ਹਿੱਸੇ ਵਿੱਚ ਲਾਹੌਰ ਤੋਂ 67 ਕਿਲੋਮੀਟਰ ਦੂਰ ਹੈ। ਇਹ ਸਿੱਖ ਧਰਮ ਦਾ ਧਾਰਮਿਕ ਅਤੇ ਸੱਭਿਆਚਾਰਕ ਕੇਂਦਰ ਹੈ। ਪੰਜਾਬੀ ਇੱਥੋਂ ਦੀ ਮੁੱਖ ਜਾਂ ਪਹਿਲੀ ਬੋਲੀ ਹੈ ਅਤੇ ਹੋਰ ਬੋਲੀਆਂ ਵਿੱਚ ਉਰਦੂ, ਹਿੰਦੀ ਅਤੇ ਅੰਗਰੇਜ਼ੀ ਸ਼ਾਮਲ ਹਨ। ਇਸ ਦਾ ਸਰਕਾਰੀ ਮੁੱਖ ਦਫ਼ਤਰ ਅੰਮ੍ਰਿਤਸਰ ਜ਼ਿਲ੍ਹਾ ਹੈ। ਇਸ ਦੀ ਆਬਾਦੀ ਕਰੀਬ ੨੦੦੦੦੦੦ ਸ਼ਹਿਰੀ ਅਤੇ ੩,੦੦੦,੦੦੦ ਦੇ ਕਰੀਬ ਅੰਮ੍ਰਿਤਸਰ ਜ਼ਿਲੇ ਵਿੱਚ ੨੦੧੧ ਦੀ ਭਾਰਤੀ ਮਰਦਮਸ਼ੁਮਾਰੀ ਮੁਤਾਬਕ ਹੈ। ਯਾਤਰਾ ਲਈ ਸਭ ਤੋਂ ਵਧੀਆ ਸਮਾਂ ਅਕਤੂਬਰ ਅਤੇ ਮਾਰਚ ਵਿੱਚ ਹੈ।
ਤਾਜ ਮਹੱਲ (ਹਿੰਦੀ: ताज महल ; ਉਰਦੂ: تاج محل) ਭਾਰਤ ਦੇ ਆਗਰਾ ਸ਼ਹਿਰ ਵਿੱਚ ਸਥਿਤ ਇੱਕ ਸੰਸਾਰ ਵਿਰਾਸਤ ਮਕਬਰਾ ਹੈ। ਇਸ ਦੀ ਉਸਾਰੀ ਮੁਗ਼ਲ ਸਮਰਾਟ ਸ਼ਾਹ ਜਹਾਨ ਨੇ, ਆਪਣੀ ਪਤਨੀ ਮੁਮਤਾਜ਼ ਮਹਲ ਦੀ ਯਾਦ ਵਿੱਚ ਕਰਵਾਇਆ ਸੀ। ਤਾਜ ਮਹੱਲ ਮੁਗਲ ਵਾਸਤੁਕਲਾ ਦਾ ਉੱਤਮ ਨਮੂਨਾ ਹੈ। ਇਸ ਦੀ ਵਾਸਤੁ ਸ਼ੈਲੀ ਫਾਰਸੀ, ਤੁਰਕ, ਭਾਰਤੀ ਅਤੇ ਇਸਲਾਮੀ ਵਾਸਤੁਕਲਾ ਦੇ ਘਟਕਾਂ ਦਾ ਅਨੋਖਾ ਸੁਮੇਲ ਹੈ। ਸੰਨ 1983 ਵਿੱਚ, ਤਾਜ ਮਹਿਲ ਯੁਨੈਸਕੋ ਸੰਸਾਰ ਅਮਾਨਤ ਟਿਕਾਣਾ ਬਣਿਆ। ਇਸ ਦੇ ਨਾਲ ਹੀ ਇਸਨੂੰ ਸੰਸਾਰ ਅਮਾਨਤ ਦੇ ਸਭਨੀ ਥਾਂਈਂ ਪ੍ਰਸ਼ੰਸਾ ਪਾਉਣ ਵਾਲੀ, ਅਤਿ ਉੱਤਮ ਮਾਨਵੀ ਕ੍ਰਿਤੀਆਂ ਵਿੱਚੋਂ ਇੱਕ ਦੱਸਿਆ ਗਿਆ। ਤਾਜਮਹਿਲ ਨੂੰ ਭਾਰਤ ਦੀ ਇਸਲਾਮੀ ਕਲਾ ਦਾ ਰਤਨ ਵੀ ਘੋਸ਼ਿਤ ਕੀਤਾ ਗਿਆ ਹੈ। ਸਾਧਾਰਣ ਤੌਰ ਤੇ ਵੇਖੇ ਗਏ ਸੰਗ-ਮਰਮਰ ਦੀਆਂ ਸਿੱਲੀਆਂ ਦੀ ਵੱਡੀਆਂ ਵੱਡੀਆਂ ਪਰਤਾਂ ਨਾਲ ਢਕ ਕੇ ਬਣਾਏ ਗਏ ਭਵਨਾਂ ਦੀ ਤਰ੍ਹਾਂ ਨਾ ਬਣਾ ਕੇ ਇਸ ਦਾ ਚਿੱਟਾ ਗੁੰਬਦ ਅਤੇ ਟਾਇਲ ਸਰੂਪ ਸੰਗਮਰਮਰ ਨਾਲ ਢਕਿਆ ਹੈ। ਕੇਂਦਰ ਵਿੱਚ ਬਣਿਆ ਮਕਬਰਾ ਆਪਣੀ ਵਾਸਤੁ ਸਰੇਸ਼ਟਤਾ ਪੱਖੋਂ ਸੌਂਦਰਿਆ ਦੇ ਸੰਯੋਜਨ ਦਾ ਪਤਾ ਦਿੰਦਾ ਹੈ। ਤਾਜਮਹਿਲ ਭਵਨ ਸਮੂਹ ਦੀ ਸੰਰਚਨਾ ਦੀ ਖਾਸ ਗੱਲ ਹੈ, ਕਿ ਇਹ ਪੂਰਾ ਸਮਮਿਤੀ ਹੈ। ਇਸ ਦਾ ਨਿਰਮਾਣ ਸੰਨ 1648 ਦੇ ਲਗਭਗ ਮੁਕੰਮਲ ਹੋਇਆ ਸੀ। ਉਸਤਾਦ ਅਹਮਦ ਲਾਹੌਰੀ ਨੂੰ ਅਕਸਰ ਇਸ ਦਾ ਪ੍ਰਧਾਨ ਰੂਪਾਂਕਨਕਰਤਾ ਮੰਨਿਆ ਜਾਂਦਾ ਹੈ।