ਪੰਜਾਬੀ ਵਿਕੀਪੀਡੀਆ ਦੇ ਸਭ ਤੋਂ ਜ਼ਿਆਦਾ ਵੇਖੇ ਜਾਣ ਵਾਲੇ ਲੇਖ, ਰੋਜ਼ਾਨਾ ਨਵਪੂਰਤ ਹੋਰ ਜਾਣੋ...
ਗੁਰੂ ਨਾਨਕ ਦੇਵ ਜੀ (15 ਅਪ੍ਰੈਲ 1469 – 22 ਸਤੰਬਰ 1539) ਸਿੱਖੀ ਦੇ ਬਾਨੀ ਅਤੇ ਦਸਾਂ ਸਿੱਖ ਗੁਰੂਆਂ ਵਿਚੋਂ ਪਹਿਲੇ ਗੁਰੂ ਸਨ। ਇਹਨਾਂ ਦਾ ਜਨਮ ਦਿਨ ਦੁਨੀਆ ਵਿੱਚ ਗੁਰਪੁਰਬ ਵਜੋਂ ਮਨਾਇਆ ਜਾਂਦਾ ਹੈ, ਜੋ ਨਾਨਕਸ਼ਾਹੀ ਕਲੈਂਡਰ 2003 ਮਤਾਬਕ 1 ਵੈਸਾਖ ਅਤੇ ਬਿਕ੍ਰਮੀ ਨਾਨਕਸ਼ਾਹੀ ਕਲੈਂਡਰ ਮੁਤਾਬਿਕ ਕੱਤਕ ਦੀ ਪੂਰਨਮਾਸ਼ੀ ਨੂੰ ਹਰ ਸਾਲ ਅਕਤੂਬਰ-ਨਵੰਬਰ ਮਹੀਨਿਆਂ ਵਿਚਾਲ਼ੇ ਵੱਖਰੀ ਤਰੀਕ ਨੂੰ ਆਉਂਦਾ ਹੈ। ਗੁਰੂ ਨਾਨਕ ਦੇਵ ਜੀ ਦੇ ਜਨਮ ਅਤੇ ਜੋਤੀ-ਜੋਤ ਸਮਾੳਣ ਬਾਰੇ ਤਾਰੀਖ਼ਾਂ ਵਿਚ ਮਤਭੇਦ ਹੈ। ਸੁਖਬਾਸੀ ਰਾਮ ਬੇਦੀ, ਗਣੇਸ਼ਾ ਸਿੰਘ ਬੇਦੀ, ਡਾ.
ਸ਼੍ਰੀ ਗੁਰੂ ਤੇਗ ਬਹਾਦਰ ਜੀ (1 ਅਪਰੈਲ 1621 – 24 ਨਵੰਬਰ 1675) ਸਿੱਖਾਂ ਦੇ ਨੌਵੇਂ ਗੁਰੂ ਸਨ। ਉਨ੍ਹਾਂ ਨੂੰ ਹਿੰਦ ਦੀ ਚਾਦਰ ਕਹਿ ਕੇ ਸਨਮਾਨਿਆ ਜਾਂਦਾ ਹੈ, ਕਿਉਂਕਿ ਉਨ੍ਹਾਂ ਨੇ ਧਰਮ ਦੀ ਰਾਖੀ ਲਈ ਮਹਾਨ ਕੁਰਬਾਨੀ ਦਿੱਤੀ। ਗੁਰੁ ਤੇਗ ਬਹਾਦਰ ਜੀ ਦੀ ਕੁਰਬਾਨੀ ਨਾਲ ਭਾਰਤ ਦੀ ਦੱਬੀ ਕੁਚਲੀ ਆਮ ਜਨਤਾ ਹਾਕਮਾਂ ਨਾਲ ਟੱਕਰ ਲੈਣ ਤੇ ਕੁਰਬਾਨੀਆਂ ਦੇਣ ਲਈ ਤਿਆਰ ਬਰ ਤਿਆਰ ਹੋ ਗਈ।
ਗੁਰੂ ਨਾਨਕ ਦੇਵ ਜੀ ਗੁਰਪੁਰਬ , ਜਿਸ ਨੂੰ ਗੁਰੂ ਨਾਨਕ ਦੇ ਪ੍ਰਕਾਸ਼ ਉਤਸਵ ਵਜੋਂ ਵੀ ਜਾਣਿਆ ਜਾਂਦਾ ਹੈ। ਇਸ ਦਿਨ ਪਹਿਲੇ ਸਿੱਖ ਗੁਰੂ, ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ ਮਨਾਇਆ ਜਾਂਦਾ ਹੈ। ਗੁਰੂ ਨਾਨਕ ਦੇਵ ਜੀ ਸਭ ਤੋਂ ਮਸ਼ਹੂਰ ਸਿੱਖ ਗੁਰੂਆਂ ਵਿੱਚੋਂ ਇੱਕ ਅਤੇ ਸਿੱਖ ਧਰਮ ਦੇ ਸੰਸਥਾਪਕ ਹੋਏ ਹਨ। ਗੁਰੂ ਨਾਨਕ ਦੇਵ ਜੀ ਨੂੰ ਸਿੱਖ ਕੌਮ ਦੁਆਰਾ ਬਹੁਤ ਸਤਿਕਾਰਿਆ ਜਾਂਦਾ ਹੈ। ਇਹ ਸਿੱਖ ਧਰਮ, ਜਾਂ ਸਿੱਖੀ ਵਿੱਚ ਸਭ ਤੋਂ ਪਵਿੱਤਰ ਤਿਉਹਾਰਾਂ ਵਿੱਚੋਂ ਇੱਕ ਹੈ। ਸਿੱਖ ਧਰਮ ਵਿੱਚ ਤਿਉਹਾਰ 10 ਸਿੱਖ ਗੁਰੂਆਂ ਦੀ ਬਰਸੀ ਦੇ ਦੁਆਲੇ ਘੁੰਮਦੇ ਹਨ। ਇਹ ਗੁਰੂ ਸਾਹਿਬਾਨ ਸਿੱਖਾਂ ਦੇ ਵਿਸ਼ਵਾਸਾਂ ਨੂੰ ਰੂਪ ਦੇਣ ਲਈ ਜ਼ਿੰਮੇਵਾਰ ਸਨ। ਉਹਨਾਂ ਦੇ ਜਨਮ ਦਿਨ, ਗੁਰਪੁਰਬ ਵਜੋਂ ਜਾਣੇ ਜਾਂਦੇ ਹਨ। ਇਹ ਸਿੱਖਾਂ ਵਿੱਚ ਜਸ਼ਨ ਅਤੇ ਪ੍ਰਾਰਥਨਾ ਦੇ ਮੌਕੇ ਹਨ।
ਭਾਰਤ, ਸੰਸਦੀ ਪ੍ਰਣਾਲੀ ਦੀ ਸਰਕਾਰ ਵਾਲਾ ਇੱਕ ਆਜਾਦ, ਪ੍ਰਭੁਸੱਤਾਸੰਪੰਨ, ਸਮਾਜਵਾਦੀ ਲੋਕਤੰਤਰਾਤਮਕ ਲੋਕ-ਰਾਜ ਹੈ। ਇਹ ਲੋਕ-ਰਾਜ ਭਾਰਤ ਦੇ ਸੰਵਿਧਾਨ ਦੇ ਅਨੁਸਾਰ ਸ਼ਾਸਿਤ ਹੈ। ਭਾਰਤ ਦਾ ਸੰਵਿਧਾਨ ਸੰਵਿਧਾਨ ਸਭਾ ਦੁਆਰਾ 26 ਨਵੰਬਰ 1949 ਨੂੰ ਪਾਰਿਤ ਹੋਇਆ ਅਤੇ 26 ਜਨਵਰੀ 1950 ਨੂੰ ਲਾਗੂ ਹੋਇਆ। 26 ਜਨਵਰੀ ਦਾ ਦਿਨ ਭਾਰਤ ਵਿੱਚ ਗਣਤੰਤਰ ਦਿਨ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ।
ਖ਼ਰਤੂਮ ਸੁਡਾਨ ਅਤੇ ਖ਼ਰਤੂਮ ਸੂਬੇ ਦੀ ਰਾਜਧਾਨੀ ਅਤੇ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ। ਇਹ ਉੱਤਰ ਵਿੱਚ ਵਿਕਟੋਰੀਆ ਝੀਲ ਵੱਲੋਂ ਆਉਂਦੀ ਚਿੱਟੀ ਨੀਲ ਅਤੇ ਪੱਛਮ ਵਿੱਚ ਇਥੋਪੀਆ ਤੋਂ ਆਉਂਦੀ ਨੀਲੀ ਨੀਲ ਦੇ ਸੰਗਮ ਉੱਤੇ ਸਥਿਤ ਹੈ। ਉਹ ਥਾਂ ਜਿੱਥੇ ਇਹ ਦੋਵੇਂ ਦਰਿਆ ਮਿਲਦੇ ਹਨ, ਉਸਨੂੰ "ਅਲ-ਮੋਗਰਨ" ਕਿਹਾ ਜਾਂਦਾ ਹੈ ਜਿਸਦਾ ਮਤਲਬ ਹੈ ਸਮਪ੍ਰਵਾਹ। ਮੁੱਖ ਨੀਲ ਦਰਿਆ ਅੱਗੋਂ ਉੱਤਰ ਨੂੰ ਮਿਸਰ ਅਤੇ ਭੂ ਮੱਧ ਸਾਗਰ ਵੱਲ ਵਗਦਾ ਹੈ।
ਪੰਜਾਬੀ ਭਾਸ਼ਾ (ਸ਼ਾਹਮੁਖੀ: پنجابی, ਪੰਜਾਬੀ) ਪੰਜਾਬ ਦੀ ਭਾਸ਼ਾ ਹੈ, ਜਿਸ ਨੂੰ ਪੰਜਾਬ ਖੇਤਰ ਦੇ ਵਸਨੀਕ ਜਾਂ ਸੰਬੰਧਿਤ ਲੋਕ ਬੋਲਦੇ ਹਨ। ਇਹ ਭਾਸ਼ਾਵਾਂ ਦੇ ਹਿੰਦ-ਯੂਰਪੀ ਪਰਿਵਾਰ ਵਿੱਚੋਂ ਹਿੰਦ-ਇਰਾਨੀ ਪਰਿਵਾਰ ਨਾਲ਼ ਸਬੰਧ ਰੱਖਦੀ ਹੈ। ਇਹ ਪੰਜਾਬੀਆਂ ਦੀ ਮਾਂ ਬੋਲੀ ਹੈ ਅਤੇ ਸਿੱਖਾਂ ਦੀ ਧਾਰਮਿਕ ਭਾਸ਼ਾ ਵੀ ਹੈ। ਗੁਰਮੁਖੀ ਲਿਪੀ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕੀਤੀ ਗਈ ਹੈ। ਇਹ ਦੁਨੀਆਂ ਅਤੇ ਖ਼ਾਸ ਕਰ ਦੱਖਣੀ ਏਸ਼ੀਆ ਦੇ ਉੱਘੇ ਭੰਗੜਾ ਸੰਗੀਤ ਦੀ ਭਾਸ਼ਾ ਹੈ। ਪਾਕਿਸਤਾਨ ਵਿੱਚ ਇਹ ਸਭ ਤੋਂ ਵੱਧ ਬੋਲੀ ਜਾਣ ਵਾਲੀ ਬੋਲੀ ਹੈ।
ਸੰਵਿਧਾਨ ਦਿਵਸ (ਰਾਸ਼ਟਰੀ ਕਾਨੂੰਨ ਦਿਵਸ) ਭਾਰਤ ਵਿੱਚ ਹਰ ਸਾਲ 26 ਨਵੰਬਰ ਨੂੰ ਭਾਰਤ ਦਾ ਸੰਵਿਧਾਨ ਅਪਣਾਉਣ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। 26 ਨਵੰਬਰ 1949 ਨੂੰ, ਭਾਰਤ ਦੀ ਸੰਵਿਧਾਨ ਸਭਾ ਨੇ ਭਾਰਤ ਦਾ ਸੰਵਿਧਾਨ ਅਪਣਾਇਆ, ਅਤੇ ਇਹ 26 ਜਨਵਰੀ 1950 ਨੂੰ ਲਾਗੂ ਹੋ ਗਿਆ।ਭਾਰਤ ਸਰਕਾਰ ਨੇ ਇੱਕ ਗਜਟ ਨੋਟੀਫਿਕੇਸ਼ਨ ਰਾਹੀਂ 19 ਨਵੰਬਰ 2015 ਨੂੰ 26 ਨਵੰਬਰ ਦਾ ਦਿਨ ਸੰਵਿਧਾਨ ਦਿਵਸ ਵਜੋਂ ਘੋਸ਼ਿਤ ਕੀਤਾ ਸੀ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹ ਐਲਾਨ 11 ਅਕਤੂਬਰ, 2015 ਨੂੰ ਮੁੰਬਈ ਵਿੱਚ ਬੀ.ਆਰ.
ਬ੍ਰਾਂਡਨਬੁਰਕ ਜਾਂ ਬਰਾਂਡਨਬੁਰਗ (listen ; ਹੇਠਲੀ ਜਰਮਨ: [Brannenborg] Error: {{Lang}}: text has italic markup (help), ਹੇਠਲੀ ਸੋਰਬੀਆਈ: Bramborska; ਉੱਤਲੀ ਸੋਰਬੀਆਈ: Braniborska; ਪੋਲਿਸ਼: [Brandenburgia] Error: {{Lang}}: text has italic markup (help)) ਜਰਮਨੀ ਦੇ ਸੋਲ੍ਹਾਂ ਰਾਜਾਂ ਵਿੱਚੋਂ ਇੱਕ ਹੈ। ਇਸ ਦੀ ਰਾਜਧਾਨੀ ਪੋਟਸਡਾਮ ਹੈ।
ਹੋੱਕਾਇਦੋ (ਜਾਪਾਨੀ: 北海道) ਜਾਪਾਨ ਦਾ ਦੂਜਾ ਸਭ ਤੋਂ ਵੱਡਾ ਟਾਪੂ ਹੈ ਅਤੇ ਜਾਪਾਨ ਦੇ ਪ੍ਰਾਂਤਾਂ ਵਿੱਚੋਂ ਸਭ ਤੋਂ ਵੱਡਾ ਅਤੇ ਸਭ ਤੋਂ ਉੱਤਰੀ ਪ੍ਰਾਂਤ ਹੈ। ਇਹ ਹੋਂਸ਼ੂ ਟਾਪੂ ਦੇ ਉੱਤਰ ਵਿੱਚ ਹੈ ਅਤੇ ਇਨ੍ਹਾਂ ਦੋਨਾਂ ਦੇ ਵਿੱਚ ਸੁਗਾਰੂ ਪਣਜੋੜ ਦਾ ਸਮੁੰਦਰੀ ਖੇਤਰ ਆਉਂਦਾ ਹੈ। ਆਧੁਨਿਕ ਕਾਲ ਵਿੱਚ ਇਨ੍ਹਾਂ ਦੋਨਾਂ ਟਾਪੂਆਂ ਦੇ ਵਿੱਚ ਸਮੁੰਦਰ ਦੇ ਤਲ਼ ਦੇ ਹੇਠੋਂ ਨਿਕਲਣ ਵਾਲੀ ਸੇਇਕਾਨ ਸੁਰੰਗ ਹੈ ਜਿਸ ਵਿੱਚ ਇੱਕ ਰੇਲਮਾਰਗ ਬਣਿਆ ਹੋਇਆ ਹੈ। ਹੋੱਕਾਇਦੋ ਦਾ ਸਭ ਤੋਂ ਵੱਡਾ ਸ਼ਹਿਰ ਸੱਪੋਰੋ (札幌市) ਹੈ ਜੋ ਕਿ ਇਸਦੀ ਰਾਜਧਾਨੀ ਵੀ ਹੈ।
ਵਿਕੀ (Eng:/ wɪki/), ਉਹ ਵੈਬਸਾਈਟ ਹੈ ਜਿਸਤੇ ਉਪਯੋਗਕਰਤਾਵਾਂ ਨੇ ਇਕਸਾਰ ਰੂਪ ਨਾਲ ਵੈਬ ਬ੍ਰਾਊਜ਼ਰ ਤੋਂ ਸਮੱਗਰੀ ਅਤੇ ਸੰਸ਼ੋਧਨ ਨੂੰ ਸੰਸ਼ੋਧਿਤ ਕੀਤਾ ਹੈ। ਇੱਕ ਆਮ ਵਿਕੀ ਵਿੱਚ, ਅੱਖਰਾਂ ਨੂੰ ਸਧਾਰਨ ਮਾਰਕਅਪ ਭਾਸ਼ਾ ਦੀ ਵਰਤੋਂ ਨਾਲ ਲਿਖਿਆ ਜਾਂਦਾ ਹੈ ਅਤੇ ਅਕਸਰ ਇੱਕ ਅਮੀਰ-ਟੇਕਸਟ ਐਡੀਟਰ ਦੀ ਮਦਦ ਨਾਲ ਸੰਪਾਦਿਤ ਹੁੰਦਾ ਹੈ। ਇੱਕ ਵਿਕੀ ਨੂੰ ਵਿਕੀ ਸੌਫਟਵੇਅਰ ਦੀ ਵਰਤੋਂ ਕਰਕੇ ਚਲਾਇਆ ਜਾਂਦਾ ਹੈ, ਜਿਸ ਨੂੰ ਵਿਕੀ ਇੰਜਣ ਵਜੋਂ ਜਾਣਿਆ ਜਾਂਦਾ ਹੈ। ਇੱਕ ਵਿਕੀ ਇੰਜਣ ਇੱਕ ਕਿਸਮ ਦਾ ਵਿਸ਼ਾ ਪ੍ਰਬੰਧਨ ਪ੍ਰਣਾਲੀ ਹੈ, ਪਰ ਇਹ ਬਲੌਗ ਸੌਫਟਵੇਅਰਸ ਸਮੇਤ ਬਹੁਤ ਸਾਰੇ ਹੋਰ ਪ੍ਰਣਾਲੀਆਂ ਤੋਂ ਵੱਖਰਾ ਹੈ, ਜਿਸ ਵਿੱਚ ਕਿਸੇ ਵੀ ਪਰਿਭਾਸ਼ਿਤ ਮਾਲਕ ਜਾਂ ਨੇਤਾ ਦੇ ਬਿਨਾਂ ਸਮੱਗਰੀ ਤਿਆਰ ਕੀਤੀ ਗਈ ਹੈ, ਅਤੇ ਵਿਕਰੀਆਂ ਦੇ ਬਹੁਤ ਘੱਟ ਅਸਥਿਰ ਢਾਂਚਾ ਹੈ, ਜਿਸਦੇ ਅਨੁਸਾਰ ਢਾਂਚੇ ਨੂੰ ਉਭਰਨ ਦੀ ਇਜਾਜ਼ਤ ਉਪਭੋਗਤਾਵਾਂ ਦੀਆਂ ਲੋੜਾਂ ਵਰਤੋਂ ਵਿਚ ਕਈ ਵੱਖੋ ਵੱਖਰੇ ਵਿਕੀ ਦੇ ਇੰਜਨ ਹਨ, ਦੋਵੇਂ ਸਟੈਂਡਅਲੋਨ ਅਤੇ ਹੋਰ ਸਾਫਟਵੇਅਰ ਦਾ ਹਿੱਸਾ, ਜਿਵੇਂ ਬੱਗ ਟਰੈਕਿੰਗ ਸਿਸਟਮ। ਕੁਝ ਵਿਕੀ ਇੰਜਣ ਓਪਨ ਸੋਰਸ ਹਨ, ਜਦਕਿ ਦੂਜੇ ਮਲਕੀਅਤ ਹਨ। ਕੁਝ ਪਰਮਿਟ ਵੱਖ ਵੱਖ ਫੰਕਸ਼ਨਾਂ ਤੇ ਨਿਯੰਤਰਣ (ਐਕਸੈਸ ਦੇ ਪੱਧਰ); ਉਦਾਹਰਨ ਲਈ, ਸੰਪਾਦਨਾਂ ਦੇ ਅਧਿਕਾਰ ਸਮੱਗਰੀ ਬਦਲਣ, ਜੋੜਨ ਜਾਂ ਹਟਾਉਣ ਦੀ ਆਗਿਆ ਦੇ ਸਕਦੇ ਹਨ। ਹੋਰ ਪਹੁੰਚ ਨਿਯੰਤਰਣ ਲਾਗੂ ਕੀਤੇ ਬਿਨਾਂ ਪਹੁੰਚ ਦੀ ਇਜਾਜ਼ਤ ਦੇ ਸਕਦੇ ਹਨ। ਸਮਗਰੀ ਨੂੰ ਵਿਵਸਥਿਤ ਕਰਨ ਲਈ ਹੋਰ ਨਿਯਮ ਲਾਗੂ ਕੀਤੇ ਜਾ ਸਕਦੇ ਹਨ। ਆਨਲਾਈਨ ਐਨਸਾਈਕਲੋਪੀਡੀਆ ਪ੍ਰੋਜੈਕਟ ਵਿਕੀਪੀਡੀਆ, ਤਕਰੀਬਨ ਸਭ ਤੋਂ ਪ੍ਰਸਿੱਧ ਵਿਕੀ-ਅਧਾਰਿਤ ਵੈਬਸਾਈਟ ਹੈ, ਅਤੇ ਇਹ ਸੰਸਾਰ ਦੇ ਕਿਸੇ ਵੀ ਕਿਸਮ ਦੀਆਂ ਸਭ ਤੋਂ ਵੱਧ ਸਭ ਤੋਂ ਵੱਧ ਵੇਖੀਆਂ ਜਾਣ ਵਾਲੀਆਂ ਸਾਈਟਾਂ ਵਿੱਚੋਂ ਇੱਕ ਹੈ, ਜਿਸ ਨੂੰ 2007 ਤੋਂ ਬਾਅਦ ਦਸਾਂ ਵਿੱਚ ਦਰਜਾ ਦਿੱਤਾ ਗਿਆ ਹੈ। ਵਿਕੀਪੀਡੀਆ ਇੱਕ ਵਿਕੀ ਨਹੀਂ ਹੈ ਬਲਕਿ ਸੈਂਕੜੇ ਵਿਕੀਆਂ ਦਾ ਸੰਗ੍ਰਹਿ, ਹਰੇਕ ਭਾਸ਼ਾ ਲਈ ਇੱਕ ਜਨਤਕ ਅਤੇ ਪ੍ਰਾਈਵੇਟ ਦੋਨਾਂ ਵਿੱਚ ਹਜ਼ਾਰਾਂ ਹੋਰ ਵਿਕਰੀਆਂ ਦੀ ਵਰਤੋਂ ਕੀਤੀ ਗਈ ਹੈ, ਜਿਸ ਵਿੱਚ ਵਿਕੀਸ਼ਨ ਦਾ ਕੰਮ ਗਿਆਨ ਪ੍ਰਬੰਧਨ ਸਾਧਨਾਂ, ਨਾਟੈਕਿੰਗ ਸੰਦਾਂ, ਕਮਿਊਨਿਟੀ ਵੈੱਬਸਾਈਟਾਂ ਅਤੇ ਇੰਟਰਰੇਟਸ ਦੇ ਰੂਪ ਵਿੱਚ ਹੈ। ਅੰਗਰੇਜ਼ੀ ਭਾਸ਼ਾ ਦੇ ਵਿਕੀਪੀਡੀਆ ਵਿੱਚ ਲੇਖਾਂ ਦਾ ਸਭ ਤੋਂ ਵੱਡਾ ਸੰਗ੍ਰਹਿ ਹੈ; ਸਤੰਬਰ 2016 ਤਕ, ਇਸ ਕੋਲ ਪੰਜ ਲੱਖ ਤੋਂ ਵੱਧ ਲੇਖ ਸਨ। ਵਾਰਡ ਕਨਿੰਘਮ, ਪਹਿਲੇ ਵਿਕੀ ਸੌਫਟਵੇਅਰ ਦੇ ਵਿਕਸਤ, ਵਿਕੀਵਕੀਵੈਬ, ਨੇ ਮੂਲ ਰੂਪ ਵਿੱਚ ਇਸ ਨੂੰ "ਸਭ ਤੋਂ ਆਸਾਨ ਆਨਲਾਈਨ ਡਾਟਾਬੇਸ ਜੋ ਸੰਭਵ ਤੌਰ ਤੇ ਕੰਮ ਕਰ ਸਕਦਾ ਸੀ" ਦੇ ਰੂਪ ਵਿੱਚ ਦਰਸਾਇਆ.
ਸਮਾਜਿਕ ਮੇਲ-ਜੋਲ ਸੇਵਾਵਾਂ ਜਿਹਨਾਂ ਅਧੀਨ ਸਮਾਜਿਕ ਨੈੱਟਵਰਕ ਵੈੱਬਸਾਈਟਾਂ ਵੀ ਆਉਂਦੀਆਂ ਹਨ, ਅਜਿਹੀਆਂ ਵੈੱਬ-ਅਧਾਰਤ ਸੇਵਾਵਾਂ ਹਨ ਜਿਨ੍ਹਾਂ ਦੀ ਹੇਠ ਲਿਖੇ ਕਾਰਜਾਂ ਲਈ ਵਰਤੋਂ ਹੋ ਸਕਦੀ ਹੈ: ਸਮਾਜਿਕ ਮੀਡਿਆ,ਸੰਚਾਰ ਕਰਨ ਵਿੱਚ ਸਹਾਇਕ ਮਾਧਿਅਮ ਹੈ। ਜਿਹੜਾ ਕਿ ਲੋਕਾਂ ਨੂੰ ਜਾਣਕਾਰੀ ਸਾਜੀ ਕਰਨ ਵਿੱਚ ਸਹਾਇਕ ਹੈ। ਇਸ ਤੋਂ ਇਲਾਵਾ ਲੋਕਾਂ ਵਿੱਚ ਆਦਾਨ ਪ੍ਰਦਾਨ ਕਰਨ ਵਿੱਚ ਵਿਚੋਲਗੀ ਵਜੋਂ ਕੰਮ ਕਰਦਾ ਹੈ। ਸਮਾਜਿਕ ਮੀਡੀਆ ਵਿਚਾਰਧਾਰਕ ਅਤੇ ਤਕਨੀਕੀ ਵੇਬ ਦੀ ਬੁਨਿਆਦ ਹੈ। ਇਸ ਨਾਲ ਦੂਰ ਦੇਸ਼ਾਂ ਵਿਦੇਸ਼ਾ ਵਿੱਚ ਬੈਠੇ ਲੋਕਾਂ ਦੀ ਸਾਂਜ੍ਦਾਰੀ ਵੱਧ ਦੀ ਹੈ। ਓਹ ਕੋਈ ਵੀ ਜਾਣਕਾਰੀ ਆਪਸ ਵਿੱਚ ਸਾਂਜੀ ਕਰਦੇ ਹਨ। ਮਨੁੱਖ ਨੇ ਆਪਣੇ ਜੀਵਨ ਵਿੱਚ ਸੁਧਾਰ ਲਿਆਉਣ ਲਈ ਕਈ ਖੋਜਾਂ ਕੀਤੀਆਂ ਹਨ। ਇਨ੍ਹਾਂ ਵਿੱਚੋਂ ਕਈਆਂ ਦੇ ਲਾਭ ਅਤੇ ਕਈਆਂ ਦੀਆਂ ਹਾਨੀਆਂ ਸਾਡੇ ਸਾਹਮਣੇ ਆ ਰਹੀਆਂ ਹਨ। ਸੋਸ਼ਲ ਮੀਡੀਆ ਦੇ ਵੱਖ-ਵੱਖ ਸਾਧਨ ਜਿਵੇਂ ਫੇਸਬੁੱਕ ਅਤੇ ਮੋਬਾਈਲ ਫੋਨ ਆਦਿ ਮੌਜੂਦਾ ਸਮੇਂ ਸੂਚਨਾ ਸੰਚਾਰ ਦਾ ਮਹੱਤਵਪੂਰਨ ਸਾਧਨ ਬਣ ਗਏ ਹਨ। ਕੰਪਿਊਟਰਾਂ ਅਤੇ ਮੋਬਾਈਲਾਂ ਜ਼ਰੀਏ ਅਜੋਕੀ ਨਵੀਂ ਪਨੀਰੀ ਪਾਗਲ ਹੋਈ ਫਿਰਦੀ ਹੈ। ਹਰ ਕਿਸੇ ਦੇ ਹੱਥ ਵਿੱਚ ਮਹਿੰਗਾ ਮੋਬਾਈਲ ਫੋਨ ਅਤੇ ਇੰਟਰਨੈੱਟ ਦਾ ਕੁਨੈਕਸ਼ਨ ਹੈ। ਦੇਸ਼-ਵਿਦੇਸ਼ ਦੀਆਂ ਨਾਮੀਂ ਹਸਤੀਆਂ ਪ੍ਰਤੀ ਲੋਕ ਗ਼ਲਤ ਸੰਦੇਸ਼ ਜਾਂ ਟਿੱਪਣੀਆਂ ਦੀ ਵਰਤੋਂ ਕਰਦੇ ਹਨ। ਤਕਨੀਕ ਇਨਸਾਨ ਦੀ ਤਰੱਕੀ ਲਈ ਹੈ, ਪਰ ਅਸੀਂ ਉਸ ਦੀ ਗ਼ਲਤ ਵਰਤੋਂ ਕਰ ਰਹੇ ਹਾਂ। ਸਭ ਤੋਂ ਵੱਧ ਦੁਰਵਰਤੋਂ ਸ਼ੋਸ਼ਲ ਮੀਡੀਆ ਦੀ ਹੋ ਰਹੀ ਹੈ। ਇਹ ਜਿਸ ਕੰਮ ਲਈ ਈਜਾਦ ਹੋਇਆ ਸੀ, ਉਸ ਦੀ ਬਜਾਇ ਇਸ ਦਾ ਇਸਤੇਮਾਲ ਦੰਗੇ ਭੜਕਾਉਣ, ਅਸ਼ਲੀਲਤਾ ਫੈਲਾਉਣ ਅਤੇ ਇੱਕ ਦੂਜੇ ਨੂੰ ਬਦਨਾਮ ਕਰਨ ਆਦਿ ਲਈ ਕੀਤਾ ਜਾ ਰਿਹਾ ਹੈ ਜੋ ਸਹੀ ਨਹੀਂ।.
ਭਾਰਤੀ ਅੰਗਰੇਜ਼ੀ (ਅੰਗਰੇਜ਼ੀ: Indian English) ਅੰਗਰੇਜ਼ੀ ਦਾ ਇੱਕ ਰੂਪ ਹੈ ਜੋ ਭਾਰਤੀ ਉੱਪਮਹਾਂਦੀਪ ਵਿੱਚ ਪ੍ਰਚੱਲਿਤ ਹੈ। ਅੰਗਰੇਜ਼ੀ ਭਾਰਤ ਦੀ ਇੱਕ ਸੰਪਰਕ ਭਾਸ਼ਾ ਹੈ ਜੋ ਇੱਥੋਂ ਦੇ ਸੱਭਿਆਚਾਰਕ ਅਤੇ ਰਾਜਸੀ ਤੌਰ ਉੱਤੇ ਉੱਚੇ ਵਰਗ ਦੁਆਰਾ ਵਰਤੀ ਜਾਂਦੀ ਹੈ। ਇਸ ਭਾਸ਼ਾ ਉੱਤੇ ਪਕੜ ਰੱਖਣ ਵਾਲੇ ਬੁਲਾਰਿਆਂ ਨੂੰ ਆਰਥਕ ਅਤੇ ਸਮਾਜਕ ਤੌਰ ਉੱਤੇ ਫ਼ਾਇਦਾ ਹੁੰਦਾ ਹੈ।ਚਾਹੇ ਅੰਗਰੇਜ਼ੀ ਭਾਰਤੀ ਦੀ ਇੱਕ ਸਰਕਾਰੀ ਭਾਸ਼ਾ ਹੈ, ਇਹ ਸਿਰਫ਼ ਕੁਝ ਲੱਖ ਭਾਰਤੀਆਂ ਦੀ ਪਹਿਲੀ ਭਾਸ਼ਾ ਹੈ।ਭਾਰਤੀ ਲੋਕ ਭਾਰਤੀ ਅੰਕ ਪ੍ਰਣਾਲੀ(ਲੱਖ, ਕਰੋੜ) ਦੀ ਵਰਤੋਂ ਕਰਦੇ ਹਨ। ਭਾਰਤੀ ਅੰਗਰੇਜ਼ੀ ਵਿੱਚ ਹੋਰਨਾਂ ਭਾਸ਼ਾਵਾਂ ਦੇ ਮੁਹਾਵਰੇ ਅਤੇ ਅਖਾਣ ਵੀ ਸ਼ਾਮਿਲ ਹੋ ਗਏ ਹਨ।
ਸੁੰਦਰਤਾ (English: Beauty) ਕਿਸੇ ਵਿਅਕਤੀ, ਜਾਨਵਰ, ਸਥਾਨ, ਬਨਸਪਤੀ, ਜਾਂ ਕਿਸੇ ਕੁਦਰਤੀ ਚੀਜ਼ ਦੀ ਵਿਸ਼ੇਸ਼ਤਾਈ ਹੈ ਜਿਸਨੂੰ ਵੇਖਕੇ ਖੁਸ਼ੀ ਅਤੇ ਸੰਤੋਖ ਦਾ ਅਨੁਭਵ ਹੁੰਦਾ ਹੈ। ਸੁੰਦਰਤਾ ਦਾ ਅਧਿਐਨ ਸੁਹਜ ਸ਼ਾਸਤਰ, ਸਮਾਜ ਸ਼ਾਸਤਰ, ਸਮਾਜਕ ਮਨੋਵਿਗਿਆਨ, ਅਤੇ ਸੰਸਕ੍ਰਿਤੀ ਦੇ ਇੱਕ ਭਾਗ ਵਜੋਂ ਕੀਤਾ ਜਾਂਦਾ ਹੈ। ਆਦਰਸ਼ ਸੁੰਦਰਤਾ ਇੱਕ ਐਸੀ ਵਸਤ ਹੁੰਦੀ ਹੈ ਜੋ ਸੰਪੂਰਨਤਾ ਸਦਕਾ ਸਲਾਹੀ ਜਾਂਦੀ ਹੈ, ਜਾਂ ਇੱਕ ਵਿਸ਼ੇਸ਼ ਸੰਸਕ੍ਰਿਤੀ ਵਿੱਚ ਸੁੰਦਰਤਾ ਵਿਸ਼ੇਸ਼ ਸਿਫਤਾਂ ਨਾਲ ਭਰਪੂਰ ਹੁੰਦੀ ਹੈ।
ਬੇਈ ਦਾਓ (ਸਰਲ ਚੀਨੀ: 北岛; ਰਿਵਾਇਤੀ ਚੀਨੀ: 北島; ਪਿਨਯਿਨ: Běi Dǎo; literally "ਉੱਤਰੀ ਟਾਪੂ", ਜਨਮ 2 ਅਗਸਤ 1949) ਚੀਨੀ ਕਵੀ ਝਾਓ ਝੇਂਕਾਈ (S: 赵振开, T: 趙振開, P: Zhào Zhènkāi) ਦਾ ਕਲਮੀ ਨਾਮ ਹੈ। ਉਸ ਦਾ ਜਨਮ ਬੀਜਿੰਗ ਵਿੱਚ ਹੋਇਆ ਸੀ। ਉਸਨੇ ਉੱਤਰ ਤੋਂ ਹੋਣ ਕਰ ਕੇ ਅਤੇ ਇਕੱਲ-ਪਸੰਦ ਤਬੀਅਤ ਦਾ ਮਾਲਕ ਹੋਣ ਕਰ ਕੇ ਆਪਣਾ ਕਲਮੀ ਨਾਮ ਬੇਈ ਦਾਓ ਚੁਣਿਆ। ਬੇਈ ਦਾਓ ਸੱਭਿਆਚਾਰਕ ਇਨਕਲਾਬ ਦੀਆਂ ਪਾਬੰਦੀਆਂ ਦੇ ਖਿਲਾਫ਼ ਪ੍ਰਤੀਕਰਮ ਪ੍ਰਗਟ ਕਰਨ ਵਾਲੇ ਚੀਨੀ ਸ਼ਾਇਰਾਂ ਦੇ ਗਰੁੱਪ, ਮਿਸਟੀ ਪੋਇਟਸ ਦੇ ਸਭ ਤੋਂ ਨਾਮੀ ਪ੍ਰਤੀਨਿਧ ਮੰਨੇ ਜਾਂਦੇ ਹਨ।
ਅੰਗਰੇਜ਼ੀ ਜਾਂ ਅੰਗਰੇਜੀ (English ਇੰਗਲਿਸ਼) ਹਿੰਦ-ਯੂਰਪੀ ਭਾਸ਼ਾ-ਪਰਿਵਾਰ ਵਿੱਚ ਆਉਂਦੀ ਹੈ ਅਤੇ ਇਸ ਪੱਖੋਂ ਹਿੰਦੀ, ਉਰਦੂ, ਫ਼ਾਰਸੀ ਆਦਿ ਦੇ ਨਾਲ ਇਸਦਾ ਦੂਰ ਦਾ ਰਿਸ਼ਤਾ ਬਣਦਾ ਹੈ। ਇਹ ਇਸ ਪਰਿਵਾਰ ਦੀ ਜਰਮਨਿਕ ਸ਼ਾਖਾ ਵਿੱਚ ਰੱਖੀ ਜਾਂਦੀ ਹੈ। ਇਸ ਨੂੰ ਦੁਨੀਆ ਦੀ ਸਭ ਤੋਂ ਪਹਿਲੀ ਅੰਤਰਰਾਸ਼ਟਰੀ ਭਾਸ਼ਾ ਮੰਨਿਆ ਜਾਂਦਾ ਹੈ। ਇਹ ਦੁਨੀਆ ਦੇ ਕਈ ਦੇਸ਼ਾਂ ਦੀ ਮੁੱਖ ਰਾਜ ਭਾਸ਼ਾ ਹੈ ਅਤੇ ਅਜੋਕੇ ਦੌਰ ਵਿੱਚ ਕਈ ਦੇਸ਼ਾਂ ਵਿੱਚ ਵਿਗਿਆਨ, ਕੰਪਿਊਟਰ, ਸਾਹਿਤ, ਸਿਆਸਤ ਅਤੇ ਉੱਚ ਸਿੱਖਿਆ ਦੀ ਵੀ ਮੁੱਖ ਭਾਸ਼ਾ ਹੈ। ਅੰਗਰੇਜ਼ੀ ਭਾਸ਼ਾ ਰੋਮਨ ਲਿਪੀ ਵਿੱਚ ਲਿਖੀ ਜਾਂਦੀ ਹੈ।
ਗੂਗਲ ਪਲੇ (ਪਹਿਲਾਂ ਐਂਡਰੌਇਡ ਮਾਰਕੀਟ) ਇੱਕ ਡਿਜੀਟਲ ਵਿਤਰਣ ਸੇਵਾ ਹੈ ਜੋ ਗੂਗਲ ਦੁਆਰਾ ਚਲਾਇਆ ਅਤੇ ਵਿਕਸਤ ਕੀਤਾ ਗਿਆ ਹੈ। ਇਹ ਐਂਡਰੋਇਡ ਓਪਰੇਟਿੰਗ ਸਿਸਟਮ ਲਈ ਅਧਿਕਾਰਕ ਐਪ ਸਟੋਰ ਦੇ ਤੌਰ ਤੇ ਕੰਮ ਕਰਦਾ ਹੈ, ਜਿਸ ਨਾਲ ਯੂਜ਼ਰਸ ਐਂਡਰਾਇਡ ਸਾਫਟਵੇਅਰ ਡਿਵੈਲਪਮੈਂਟ ਕਿੱਟ (ਐਸ.ਡੀ.ਕੇ.) ਨਾਲ ਵਿਕਸਿਤ ਕੀਤੇ ਐਪਲੀਕੇਸ਼ਨਾਂ ਨੂੰ ਬ੍ਰਾਊਜ਼ ਅਤੇ ਡਾਊਨਲੋਡ ਕਰ ਸਕਦੇ ਹਨ ਅਤੇ ਗੂਗਲ ਰਾਹੀਂ ਪ੍ਰਕਾਸ਼ਿਤ ਹੋ ਸਕਦੇ ਹਨ। ਗੂਗਲ ਪਲੇ ਡਿਜ਼ੀਟਲ ਮੀਡੀਆ ਸਟੋਰ ਦੇ ਤੌਰ ਤੇ ਵੀ ਕੰਮ ਕਰਦਾ ਹੈ, ਸੰਗੀਤ, ਰਸਾਲੇ, ਕਿਤਾਬਾਂ, ਫਿਲਮਾਂ ਅਤੇ ਟੀਵੀ ਪ੍ਰੋਗਰਾਮਾਂ ਦੀ ਪੇਸ਼ਕਸ਼ ਕਰਦਾ ਹੈ। ਇਸ ਨੇ ਪਹਿਲਾਂ 11 ਮਾਰਚ, 2015 ਨੂੰ ਇੱਕ ਵੱਖਰੀ ਔਨਲਾਈਨ ਹਾਰਡਵੇਅਰ ਰਿਟੇਲਰ, ਗੂਗਲ ਸਟੋਰ ਦੀ ਸ਼ੁਰੂਆਤ ਤਕ ਖਰੀਦਣ ਲਈ ਗੂਗਲ ਹਾਰਡਵੇਅਰ ਡਵਇਸ ਨੂੰ ਖਰੀਦਿਆ ਸੀ। ਐਪਲੀਕੇਸ਼ਨ ਗੂਗਲ ਪਲੇ ਦੁਆਰਾ ਮੁਫਤ ਜਾਂ ਮੁਫਤ ਉਪਲਬਧ ਹਨ। ਉਹ ਸਿੱਧੇ ਕਿਸੇ Android ਡਿਵਾਈਸ ਉੱਤੇ ਪਲੇ ਸਟੋਰ ਮੋਬਾਈਲ ਐਪ ਦੁਆਰਾ ਜਾਂ ਗੂਗਲ ਪਲੇ ਵੈਬਸਾਈਟ ਤੋਂ ਡਿਵਾਈਸ ਤੇ ਡਿਪਲੋਚ ਕੀਤੇ ਜਾ ਸਕਦੇ ਹਨ। ਕਿਸੇ ਡਿਵਾਈਸ ਦੀ ਹਾਰਡਵੇਅਰ ਸਮਰੱਥਾਵਾਂ ਦਾ ਸ਼ੋਸ਼ਣ ਕਰਨ ਵਾਲੇ ਐਪਲੀਕੇਸ਼ਨਾਂ ਨੂੰ ਖਾਸ ਹਾਰਡਵੇਅਰ ਕੰਪੋਨੈਂਟਸ ਜਿਵੇਂ ਕਿ ਮੋਸ਼ਨ ਸੈਸਰ (ਮੋਸ਼ਨ-ਆਸ਼ਰਿਤ ਗੇਮਾਂ ਲਈ) ਜਾਂ ਫਰੰਟ-ਫੇਸਿੰਗ ਕੈਮਰਾ (ਔਨਲਾਈਨ ਵੀਡੀਓ ਕਾਲ ਕਰਨ ਲਈ) ਵਾਲੇ ਡਿਵਾਈਸਾਂ ਦੇ ਉਪਭੋਗਤਾਵਾਂ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ। ਗੂਗਲ ਪਲੇ ਸਟੋਰ ਵਿੱਚ 2016 ਵਿੱਚ 82 ਬਿਲੀਅਨ ਤੋਂ ਵੱਧ ਏਪੀਐਂਡ ਡਾਊਨਲੋਡ ਹੋਏ ਅਤੇ 2017 ਵਿੱਚ ਪ੍ਰਕਾਸ਼ਿਤ 3.5 ਮਿਲੀਅਨ ਐਪਸ ਉੱਤੇ ਪਹੁੰਚ ਗਿਆ। ਇਹ ਸੁਰੱਖਿਆ ਨਾਲ ਜੁੜੇ ਕਈ ਮੁੱਦਿਆਂ ਦਾ ਵਿਸ਼ਾ ਰਿਹਾ ਹੈ, ਜਿਸ ਵਿੱਚ ਖਰਾਬ ਸੌਫਟਵੇਅਰ ਨੂੰ ਪ੍ਰਵਾਨਗੀ ਦਿੱਤੀ ਗਈ ਹੈ ਅਤੇ ਸਟੋਰ ਉੱਤੇ ਅਪਲੋਡ ਕੀਤਾ ਗਿਆ ਹੈ ਅਤੇ ਉਪਭੋਗਤਾਵਾਂ ਦੁਆਰਾ ਡਾਉਨਲੋਡ ਕੀਤਾ ਗਿਆ ਹੈ। ਗੂਗਲ ਪਲੇ 6 ਮਾਰਚ, 2012 ਨੂੰ ਲਾਂਚ ਕੀਤਾ ਗਿਆ ਸੀ, ਗੂਗਲ ਦੀ ਡਿਜੀਟਲ ਵਿਤਰਣ ਦੀ ਰਣਨੀਤੀ ਵਿੱਚ ਇੱਕ ਤਬਦੀਲੀ ਦਾ ਸੰਕੇਤ ਕਰਦੇ ਹੋਏ, ਇੱਕ ਬ੍ਰਾਂਡ ਦੇ ਤਹਿਤ ਐਂਡਰੌਇਡ ਮਾਰਕਿਟ, ਗੂਗਲ ਸੰਗੀਤ ਅਤੇ ਗੂਗਲ ਇੰਚਸਟੋਰ ਨੂੰ ਇਕੱਠਾ ਕੀਤਾ. ਗੂਗਲ ਪਲੇ ਬੈਨਰ ਹੇਠ ਕੰਮ ਕਰ ਰਹੀਆਂ ਸੇਵਾਵਾਂ ਹਨ: ਗੂਗਲ ਪਲੇ ਬੁਕਸ, ਗੂਗਲ ਪਲੇ ਗੇਮਸ, ਗੂਗਲ ਪਲੇ ਮੂਵੀਜ਼ ਅਤੇ ਟੀਵੀ, ਗੂਗਲ ਪਲੇ ਮਿਊਜ਼ਿਕ, ਗੂਗਲ ਪਲੇ ਨਿਊਜਸਟੈਂਡ ਅਤੇ ਗੂਗਲ ਪਲੇ ਕੰਸੋਲ.
ਬੰਗਾਲੀ ਵਿਕੀਪੀਡੀਆ (ਬੰਗਾਲੀ: বাংলা উইকিপিডিয়া, Bāŋlā u'ikipiḍiẏā) ਵਿਕੀਪੀਡੀਆ ਦਾ ਬੰਗਾਲੀ ਵਰਜਨ ਹੈ ਜੋ ਕੀ ਵਿਕੀਮੀਡੀਆ ਫ਼ਾਊਂਡੇਸ਼ਨ ਚਲਾਂਦੀ ਹੈ। ਇਹ ਬੰਗਾਲੀ ਲਿਪੀ ਦਾ ਫਨੋਟਿਕ ਲਾਤੀਨੀ ਅੱਖਰ ਹੈ, ਇਸ ਲਈ ਬੰਗਾਲੀ ਟਾਈਪ ਕਰਨ ਲਈ ਕਿਸੀ ਵੀ ਹੋਰ ਸੋਫਟਵੇਅਰ ਦੀ ਜ਼ਰੂਰਤ ਨਹੀਂ ਹੈ। 2014 ਦੀ ਸਤੰਬਰ ਤੱਕ ਬੰਗਾਲੀ ਵਿਕੀਪੀਡੀਆ ਉੱਤੇ ਲੇਖਾਂ ਦੀ ਗਿਣਤੀ 32,259 ਟੱਪ ਚੁਕੀ ਹੈ ਅਤੇ ਇਹ ਕਰਨ ਵਾਲੀ ਦੱਖਣੀ ਏਸ਼ੀਆ ਦੀ ਦੂਸਰੀ ਭਾਸ਼ਾ ਹੈ।
ਅੰਧ ਮਹਾਂਸਾਗਰ ਜਾਂ ਅਟਲਾਂਟਿਕ ਮਹਾਸਾਗਰ ਉਸ ਵਿਸ਼ਾਲ ਸਮੁੰਦਰ ਦਾ ਨਾਮ ਹੈ ਜੋ ਯੂਰਪ ਅਤੇ ਅਫਰੀਕਾ ਮਹਾਂਦੀਪਾਂ ਨੂੰ ਨਵੀਂ ਦੁਨੀਆ ਦੇ ਮਹਾਂਦੀਪਾਂ ਤੋਂ ਅੱਡ ਕਰਦਾ ਹੈ। ਖੇਤਰਫਲ ਅਤੇ ਵਿਸਥਾਰ ਵਿੱਚ ਦੁਨੀਆ ਦਾ ਦੂਜੇ ਨੰਬਰ ਦਾ ਮਹਾਸਾਗਰ ਹੈ ਜਿਨ੍ਹੇ ਧਰਤੀ ਦਾ 1/5 ਖੇਤਰ ਘੇਰ ਰੱਖਿਆ ਹੈ। ਇਸ ਮਹਾਸਾਗਰ ਦਾ ਨਾਮ ਗਰੀਕ ਸੰਸਕ੍ਰਿਤੀ ਤੋਂ ਲਿਆ ਗਿਆ ਹੈ ਜਿਸ ਵਿੱਚ ਇਸਨੂੰ ਨਕਸ਼ੇ ਦਾ ਸਮੁੰਦਰ ਵੀ ਬੋਲਿਆ ਜਾਂਦਾ ਹੈ। ਇਸ ਮਹਾਸਾਗਰ ਦਾ ਸਰੂਪ ਲਗਭਗ ਅੰਗਰੇਜ਼ੀ ਅੱਖਰ 8 ਦੇ ਸਮਾਨ ਹੈ। ਲੰਮਾਈ ਦੇ ਮੁਕਾਬਲੇ ਇਸ ਦੀ ਚੌੜਾਈ ਬਹੁਤ ਘੱਟ ਹੈ। ਆਰਕਟਿਕ ਸਾਗਰ, ਜੋ ਬੇਰਿੰਗ ਜਲਡਮਰੂਮਧ ਤੋਂ ਉੱਤਰੀ ਧਰੁਵ ਹੁੰਦਾ ਹੋਇਆ ਸਪਿਟਸਬਰਜੇਨ ਅਤੇ ਗਰੀਨਲੈਂਡ ਤੱਕ ਫੈਲਿਆ ਹੈ, ਮੁੱਖ ਤੌਰ 'ਤੇ ਅੰਧਮਹਾਸਾਗਰ ਦਾ ਹੀ ਅੰਗ ਹੈ। ਇਸ ਪ੍ਰਕਾਰ ਉੱਤਰ ਵਿੱਚ ਬੇਰਿੰਗ ਜਲ-ਡਮਰੂਮੱਧ ਤੋਂ ਲੈ ਕੇ ਦੱਖਣ ਵਿੱਚ ਕੋਟਸਲੈਂਡ ਤੱਕ ਇਸ ਦੀ ਲੰਮਾਈ 12, 810 ਮੀਲ ਹੈ। ਇਸ ਪ੍ਰਕਾਰ ਦੱਖਣ ਵਿੱਚ ਦੱਖਣ ਜਾਰਜੀਆ ਦੇ ਦੱਖਣ ਸਥਿਤ ਵੈਡਲ ਸਾਗਰ ਵੀ ਇਸ ਮਹਾਸਾਗਰ ਦਾ ਅੰਗ ਹੈ। ਇਸ ਦਾ ਖੇਤਰਫਲ ਇਸ ਦੇ ਅੰਤਰਗਤ ਸਮੁੰਦਰਾਂ ਸਹਿਤ 4,10,81,040 ਵਰਗ ਮੀਲ ਹੈ। ਅੰਤਰਗਤ ਸਮੁੰਦਰਾਂ ਨੂੰ ਛੱਡਕੇ ਇਸ ਦਾ ਖੇਤਰਫਲ 3,18,14,640 ਵਰਗ ਮੀਲ ਹੈ। ਵਿਸ਼ਾਲਤਮ ਮਹਾਸਾਗਰ ਨਾ ਹੁੰਦੇ ਹੋਏ ਵੀ ਇਸ ਦੇ ਅਧੀਨ ਸੰਸਾਰ ਦਾ ਸਭ ਤੋਂ ਵੱਡਾ ਜਲਪ੍ਰਵਾਹ ਖੇਤਰ ਹੈ। ਉੱਤਰੀ ਅੰਧਮਹਾਸਾਗਰ ਦੇ ਜਲਤਲ ਦਾ ਨਮਕੀਨਪਣ ਹੋਰ ਸਮੁੰਦਰਾਂ ਦੀ ਤੁਲਣਾ ਵਿੱਚ ਕਿਤੇ ਜਿਆਦਾ ਹੈ। ਇਸ ਦੀ ਅਧਿਕਤਮ ਮਾਤਰਾ 3.7 ਫ਼ੀਸਦੀ ਹੈ ਜੋ 20°-30° ਉੱਤਰਅਕਸ਼ਾਂਸ਼ਾਂ ਦੇ ਵਿੱਚ ਮੌਜੂਦ ਹੈ। ਹੋਰ ਭਾਗਾਂ ਵਿੱਚ ਨਮਕੀਨਪਣ ਮੁਕਾਬਲਤਨ ਘੱਟ ਹੈ।
ਜਨਮ ਨਾਮ ਇੱਕ ਵਿਅਕਤੀ ਨੂੰ ਜਨਮ ਤੋਂ ਬਾਅਦ ਦਿੱਤਾ ਗਿਆ ਨਾਮ ਹੈ। ਇਹ ਸ਼ਬਦ ਉਪਨਾਮ, ਦਿੱਤੇ ਗਏ ਨਾਮ, ਜਾਂ ਪੂਰੇ ਨਾਮ 'ਤੇ ਲਾਗੂ ਕੀਤਾ ਜਾ ਸਕਦਾ ਹੈ। ਜਿੱਥੇ ਜਨਮ ਅਧਿਕਾਰਤ ਤੌਰ 'ਤੇ ਰਜਿਸਟਰ ਕੀਤੇ ਜਾਣ ਦੀ ਲੋੜ ਹੁੰਦੀ ਹੈ, ਜਨਮ ਸਰਟੀਫਿਕੇਟ ਜਾਂ ਜਨਮ ਰਜਿਸਟਰ 'ਤੇ ਦਰਜ ਕੀਤਾ ਗਿਆ ਪੂਰਾ ਨਾਮ ਹੀ ਉਸ ਵਿਅਕਤੀ ਦਾ ਕਾਨੂੰਨੀ ਨਾਮ ਬਣ ਸਕਦਾ ਹੈ।ਪੱਛਮੀ ਸੰਸਾਰ ਵਿੱਚ ਇਹ ਧਾਰਨਾ ਅਕਸਰ ਹੁੰਦੀ ਹੈ ਕਿ ਜਨਮ ਤੋਂ ਨਾਮ (ਜਾਂ ਸ਼ਾਇਦ ਬਪਤਿਸਮਾ ਜਾਂ ਬ੍ਰਿਟ ਮਿਲਾਹ ਤੋਂ) ਆਮ ਮਾਮਲਿਆਂ ਵਿੱਚ ਬਾਲਗਤਾ ਤੱਕ ਕਾਇਮ ਰਹੇਗਾ - ਜਾਂ ਤਾਂ ਜੀਵਨ ਭਰ ਜਾਂ ਵਿਆਹ ਤੱਕ। ਕਿਸੇ ਵਿਅਕਤੀ ਦੇ ਨਾਮ ਦੀਆਂ ਸੰਭਾਵਿਤ ਤਬਦੀਲੀਆਂ ਵਿੱਚ ਵਿਚਕਾਰਲੇ ਨਾਮ, ਛੋਟੇ ਰੂਪ, ਮਾਤਾ-ਪਿਤਾ ਦੀ ਸਥਿਤੀ ਨਾਲ ਸਬੰਧਤ ਤਬਦੀਲੀਆਂ (ਕਿਸੇ ਦੇ ਮਾਤਾ-ਪਿਤਾ ਦੇ ਤਲਾਕ ਜਾਂ ਵੱਖ-ਵੱਖ ਮਾਪਿਆਂ ਦੁਆਰਾ ਗੋਦ ਲੈਣ ਕਾਰਨ) ਅਤੇ ਲਿੰਗ ਤਬਦੀਲੀ ਤੋਂ ਬਾਅਦ ਤਬਦੀਲੀਆਂ ਸ਼ਾਮਲ ਹਨ।
ਵਾਟ (ਚਿੰਨ:W) ਸ਼ਕਤੀ ਦੀ ਕੌਮਾਂਤਰੀ ਇਕਾਈ ਹੈ। ਇਹ ਊਰਜਾ ਦੀ ਤਬਦੀਲੀ ਜਾਂ ਰੂਪਾਂਤਰਣ ਦੀ ਦਰ ਮਿਣਦੀ ਹੈ। ਇੱਕ ਵਾਟ-੧ ਜੂਲ(Joule) ਊਰਜਾ ਪ੍ਰਤੀ ਸੈਕੰਡ ਦੇ ਸਮਾਨ ਹੁੰਦੀ ਹੈ। ਜੰਤਰਿਕ ਊਰਜਾ ਦੇ ਸੰਬੰਧ ਵਿੱਚ, ਇੱਕ ਵਾਟ ਉਸ ਕਾਰਜ ਨੂੰ ਕਰਨ ਦੀ ਦਰ ਹੁੰਦੀ ਹੈ, ਜਦੋਂ ਇੱਕ ਚੀਜ਼ ਨੂੰ ਇੱਕ ਮੀਟਰ ਪ੍ਰਤੀ ਸੈਕੰਡ ਦੀ ਰਫ਼ਤਾਰ ਨਾਲ ੧ ਨਿਊਟਨ ਦੇ ਜੋਰ ਦੇ ਵਿਰੁੱਧ ਲੈ ਜਾਇਆ ਜਾਵੇ।
ਗ੍ਰੇਟ ਬ੍ਰਿਟੇਨ ਯੂਰਪ ਮਹਾਂਦੀਪ ਦੇ ਉੱਤਰ-ਪੱਛਮ ਸਥਿਤ ਇਹ ਵੱਡਾ ਵੱਡਾ ਟਾਪੂ ਹੈ ਜਿਸ ਵਿੱਚ ਸਕਾਟਲੈਂਡ, ਵੇਲਸ ਅਤੇ ਇੰਗਲੈਂਡ ਸਮਿਲਿਤ ਹਨ। 1282 ਵਿੱਚ ਇਗਲੈਂਡ ਨੇ ਵੇਲਸ ਉੱਤੇ ਫਤਹਿ ਪ੍ਰਾਪਤ ਕੀਤੀ ਅਤੇ 1707 ਵਿੱਚ ਸਕਾਟਲੈਂਡ ਵਿਧੀਵਤ ਇੰਗਲੈਡ ਵਿੱਚ ਮਿਲਾਇਆ ਗਿਆ। ਇਸ ਸੰਯੁਕਤ ਰਾਜ ਦਾ ਨਾਮ ਉਦੋਂ ਤੋਂ (1707) ਗ੍ਰੇਟ ਬ੍ਰਿਟੇਨ ਪੈ ਗਿਆ। ਗ੍ਰੇਟ ਬ੍ਰਿਟੇਨ ਪ੍ਰਾਚੀਨ ਰੋਮਨ ਬ੍ਰਿਟੈਨੀਆ ਮੇਜਰ ਦਾ ਅਨੁਵਾਦ ਹੈ।
ਮਿਸਰ (ਅਰਬੀ; مصر, ਅੰਗਰੇਜੀ: Egypt), ਦਫ਼ਤਰੀ ਤੌਰ ’ਤੇ ਮਿਸਰ ਅਰਬ ਗਣਰਾਜ, ਇੱਕ ਦੇਸ ਹੈ ਜਿਹੜਾ ਮੁੱਖ ਤੌਰ 'ਤੇ ਉੱਤਰੀ ਅਫਰੀਕਾ ਵਿੱਚ ਸਥਿਤ ਹੈ ਪਰ ਇਹਦਾ ਸਿਨਾਈ ਪਰਾਇਦੀਪ ਦੱਖਣ-ਪੱਛਮੀ ਏਸ਼ੀਆ ਵਿੱਚ ਇੱਕ ਥਾਂ ਥਲਜੋੜ ਬਣਾਉਂਦਾ ਹੈ। ਇਸ ਪ੍ਰਕਾਰ ਮਿਸਰ ਇੱਕ ਅੰਤਰ-ਮਹਾਂਦੀਪੀ ਦੇਸ਼ ਹੈ, ਅਤੇ ਅਫ਼ਰੀਕਾ, ਭੂ-ਮੱਧ ਖੇਤਰ, ਮੱਧ ਪੂਰਬ ਅਤੇ ਇਸਲਾਮੀ ਜਗਤ ਦੀ ਇਹ ਇੱਕ ਪ੍ਰਮੁੱਖ ਤਾਕਤ ਹੈ। ਇਹਦਾ ਖੇਤਰਫਲ 1010000 ਵਰਗ ਕਿਲੋਮੀਟਰ ਹੈ, ਅਤੇ ਇਹਦੇ ਉੱਤਰ ਵੱਲ ਭੂ-ਮੱਧ ਸਾਗਰ, ਪੂਰਬ-ਉੱਤਰ ਵੱਲ ਗਾਜ਼ਾ ਪੱਟੀ ਅਤੇ ਇਜ਼ਰਾਇਲ, ਪੂਰਬ ਵੱਲ ਲਾਲ ਸਾਗਰ, ਦੱਖਣ ਵੱਲ ਸੁਡਾਨ ਅਤੇ ਪੱਛਮ ਵੱਲ ਲੀਬੀਆ ਸਥਿਤ ਹੈ।
ਟੈਨਸੈਂਟ ਕਿਊਕਿਊ (ਚੀਨੀ: 腾讯QQ), ਕਿਊਕਿਊ ਵਜੋਂ ਵੀ ਜਾਣਿਆ ਜਾਂਦਾ ਹੈ, ਇੱਕ ਇੰਸਟੈਂਟ ਮੈਸੇਜਿੰਗ ਸੌਫਟਵੇਅਰ ਸੇਵਾ ਅਤੇ ਵੈੱਬ ਪੋਰਟਲ ਹੈ ਜੋ ਚੀਨੀ ਤਕਨੀਕੀ ਕੰਪਨੀ ਟੈਨਸੈਂਟ ਦੁਆਰਾ ਵਿਕਸਤ ਕੀਤਾ ਗਿਆ ਹੈ। ਕਿਊਕਿਊ ਸੇਵਾਵਾਂ ਦੀ ਪੇਸ਼ਕਸ਼ ਕਰਦਾ ਹੈ ਜੋ ਔਨਲਾਈਨ ਸਮਾਜਿਕ ਖੇਡਾਂ, ਸੰਗੀਤ, ਖਰੀਦਦਾਰੀ, ਮਾਈਕ੍ਰੋਬਲਾਗਿੰਗ, ਫਿਲਮਾਂ, ਅਤੇ ਸਮੂਹ ਅਤੇ ਵੌਇਸ ਚੈਟ ਸੌਫਟਵੇਅਰ ਪ੍ਰਦਾਨ ਕਰਦੇ ਹਨ। ਮਾਰਚ 2022 ਤੱਕ, 563.8 ਮਿਲੀਅਨ ਮਾਸਿਕ ਕਿਰਿਆਸ਼ੀਲ ਕਿਊਕਿਊ ਖਾਤੇ ਸਨ।
ਰਾਜਨੀਤੀ ਵਿਗਿਆਨ ਇੱਕ ਸਮਾਜਿਕ ਵਿਗਿਆਨ ਹੈ ਜੋ ਸ਼ਾਸਨ ਪ੍ਰਣਾਲੀ ਦੇ ਪ੍ਰਬੰਧਾਂ ਅਤੇ ਸਿਆਸੀ ਸਰਗਰਮੀਆਂ, ਸਿਆਸੀ ਵਿਚਾਰਾਂ ਅਤੇ ਸਿਆਸੀ ਵਿਵਹਾਰ ਦਾ ਵਿਸ਼ਲੇਸ਼ਣ ਕਰਦਾ ਹੈ। ਇਹ ਸਿਆਸਤ ਦੇ ਸਿਧਾਂਤ ਅਤੇ ਅਭਿਆਸ ਨੂੰ ਵਿਆਪਕ ਤੌਰ 'ਤੇ ਪੇਸ਼ ਕਰਦਾ ਹੈ ਜਿਸ ਨੂੰ ਆਮ ਤੌਰ 'ਤੇ ਸ਼ਕਤੀ ਅਤੇ ਸਰੋਤਾਂ ਦੀ ਵੰਡ ਦਾ ਨਿਰਧਾਰਨ ਕਰਨ ਦੇ ਤੌਰ ਤੇ ਵਿਚਾਰਿਆ ਜਾਂਦਾ ਹੈ। ਰਾਜਨੀਤੀ ਵਿਗਿਆਨੀ "ਸਿਆਸੀ ਘਟਨਾਵਾਂ ਅਤੇ ਹਾਲਤਾਂ ਦੇ ਅਧੀਨ ਸਬੰਧਾਂ ਨੂੰ ਪ੍ਰਗਟ ਕਰਨ ਲਈ ਆਪਣੇ ਆਪ ਨੂੰ ਰਚਦੇ ਹੋਏ ਦੇਖਦੇ ਹਨ, ਅਤੇ ਇਸ ਖੁਲਾਸੇ ਤੋਂ ਉਹ ਰਾਜਨੀਤੀ ਦੀ ਦੁਨੀਆਂ ਦੇ ਕੰਮ ਬਾਰੇ ਆਮ ਸਿਧਾਂਤਾਂ ਨੂੰ ਬਣਾਉਣ ਦੀ ਕੋਸ਼ਿਸ਼ ਕਰਦੇ ਹਨ।ਰਾਜਨੀਤਿਕ ਵਿਗਿਆਨ ਵਿੱਚ ਤੁਲਨਾਤਮਕ ਰਾਜਨੀਤੀ, ਰਾਜਨੀਤਿਕ ਅਰਥ-ਵਿਵਸਥਾ, ਅੰਤਰਰਾਸ਼ਟਰੀ ਸਬੰਧਾਂ, ਸਿਆਸੀ ਸਿਧਾਂਤ , ਜਨਤਕ ਪ੍ਰਬੰਧਨ, ਜਨਤਕ ਨੀਤੀ ਅਤੇ ਰਾਜਨੀਤਕ ਪ੍ਰਣਾਲੀ ਸਮੇਤ ਬਹੁਤ ਸਾਰੇ ਉਪ ਖੇਤਰ ਹਨ। ਇਸ ਤੋਂ ਇਲਾਵਾ, ਰਾਜਨੀਤੀ ਵਿਗਿਆਨ ,ਅਰਥ ਸ਼ਾਸਤਰ, ਕਾਨੂੰਨ, ਸਮਾਜ ਸ਼ਾਸਤਰ, ਇਤਿਹਾਸ, ਫ਼ਲਸਫ਼ੇ, ਭੂਗੋਲ, ਮਨੋਵਿਗਿਆਨ ਅਤੇ ਮਾਨਵ ਸ਼ਾਸਤਰ ਦੇ ਖੇਤਰਾਂ ਨਾਲ ਜੁੜੇ ਹੋਏ ਹਨ ਅਤੇ ਇਹਨਾਂ ਉੱਤੇ ਆਧਾਰਿਤ ਹੈ।
ਲੇਵ (ਬੁਲਗਾਰੀਆਈ: лев, ਬਹੁਵਚਨ: [лева, левове / ਲੇਵਾ, ਲਿਵੋਵ] Error: {{Lang}}: text has italic markup (help)) ਬੁਲਗਾਰੀਆ ਦੀ ਮੁਦਰਾ ਹੈ। ਇੱਕ ਲੇਵ ਵਿੱਚ 100 ਸਤੋਤਿੰਕੀ (стотинки, ਇੱਕਵਚਨ: [ਸਤੋਤਿੰਕਾ, стотинка] Error: {{Lang}}: text has italic markup (help)) ਹੁੰਦੇ ਹਨ। ਪ੍ਰਾਚੀਨ ਬੁਲਗਾਰੀਆਈ ਵਿੱਚ ਸ਼ਬਦ "lev" ਦਾ ਅਰਥ "ਸ਼ੇਰ" ਹੁੰਦਾ ਹੈ ਜਿੱਥੋਂ ਅਜੋਕੀ ਭਾਸ਼ਾ ਵਿੱਚ ਸ਼ਬਦ lav (лъв) ਆਇਆ।
2019–20 ਕੋਰੋਨਾਵਾਇਰਸ ਮਹਾਮਾਰੀ, ਕੋਰੋਨਵਾਇਰਸ ਬਿਮਾਾਰੀ 2019 (ਕੋਵਿਡ-19) ਕਾਰਨ ਹੋਈ ਇੱਕ ਮੌਜੂਦਾ ਮਹਾਮਾਰੀ ਹੈ, ਜੋ ਗੰਭੀਰ ਸਾਹ ਸੰਬੰਧੀ ਸਿੰਡਰੋਮ ਕੋਰੋਨਾਵਾਇਰਸ 2 (ਸਾਰਸ-ਕੋਵ -2) ਕਾਰਨ ਹੁੰਦੀ ਹੈ। ਨਵੰਬਰ, 2019 ਦੇ ਸ਼ੁਰੂ ਵਿੱਚ, ਹੁਬੇਈ ਸੂਬੇ, ਵੁਹਾਨ ਵਿੱਚ ਇਹ ਪ੍ਰਕੋਪ ਸ਼ੁਰੂ ਹੋਇਆ। 30 ਜਨਵਰੀ 2020 ਨੂੰ ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਨੇ ਇਸ ਪ੍ਰਕੋਪ ਨੂੰ ਅੰਤਰ ਰਾਸ਼ਟਰੀ ਚਿੰਤਾ ਦੀ ਇੱਕ ਜਨਤਕ ਸਿਹਤ ਐਮਰਜੈਂਸੀ ਹੋਣ ਦਾ ਐਲਾਨ ਕੀਤਾ ਅਤੇ ਇਸ ਨੂੰ 11 ਮਾਰਚ 2020 ਨੂੰ ਇੱਕ ਮਹਾਮਾਰੀ ਵਜੋਂ ਮਾਨਤਾ ਦਿੱਤੀ ਗਈ। 9 ਅਪ੍ਰੈਲ 2020 ਤੱਕ 209 ਦੇਸ਼ਾਂ ਅਤੇ ਪ੍ਰਦੇਸ਼ਾਂ ਵਿੱਚ ਕੋਵੀਡ -19 ਦੇ ਲਗਭਗ 1.48 ਮਿਲੀਅਨ ਮਾਮਲੇ ਸਾਹਮਣੇ ਆਏ ਹਨ, ਨਤੀਜੇ ਵਜੋਂ ਲਗਭਗ 88,500 ਮੌਤਾਂ ਹੋਈਆਂ ਅਤੇ ਲਗਭਗ 329,000 ਲੋਕ ਠੀਕ ਹੋ ਗਏ ਹਨ। ਵਾਇਰਸ ਆਮ ਤੌਰ ਤੇ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਨੂੰ ਖੰਘ ਦੇ ਦੌਰਾਨ ਪੈਦਾ ਹੋਈਆਂ ਸਾਹ ਦੀਆਂ ਬੂੰਦਾਂ ਦੁਆਰਾ ਫੈਲਦਾ ਹੈ। ਇਹ ਦੂਸ਼ਿਤ ਸਤਹਾਂ ਨੂੰ ਛੂਹਣ ਅਤੇ ਫਿਰ ਕਿਸੇ ਦੇ ਚਿਹਰੇ ਨੂੰ ਛੂਹਣ ਨਾਲ ਵੀ ਫੈਲ ਸਕਦਾ ਹੈ। ਲੱਛਣਾਂ ਦੀ ਸ਼ੁਰੂਆਤ, ਆਮ ਤੌਰ ਤੇ ਸੰਪਰਕ ਵਿੱਚ ਆਉਣ ਦੇ ਸਮੇਂ ਤੋਂ 2 ਤੋਂ 14 ਦਿਨਾਂ (ਔਸਤਨ 5 ਦਿਨ) ਦੇ ਵਿਚਕਾਰ ਹੁੰਦੀ ਹੈ। ਨਿਦਾਨ ਦਾ ਮਾਨਕ ਤਰੀਕਾ ਨਸੋਫੈਰਨਜੀਅਲ ਸਵੈਬ ਤੋਂ ਰਿਵਰਸ ਟ੍ਰਾਂਸਕ੍ਰਿਪਸ਼ਨ ਪੋਲੀਮੇਰੇਜ਼ ਚੇਨ ਰਿਐਕਸ਼ਨ (rRT-PCR) ਦੁਆਰਾ ਹੁੰਦਾ ਹੈ। ਲੱਛਣਾਂ, ਜੋਖਮ ਦੇ ਕਾਰਕਾਂ ਅਤੇ ਛਾਤੀ ਦੇ ਸੀ.ਟੀ.
ਨਿਊ ਜਰਸੀ ( ( ਸੁਣੋ)) ਸੰਯੁਕਤ ਰਾਜ ਦੇ ਮੱਧ ਅੰਧ ਖੇਤਰ ਅਤੇ ਉੱਤਰ-ਪੂਰਬੀ ਖੇਤਰ ਵਿੱਚ ਸਥਿਤ ਇੱਕ ਰਾਜ ਹੈ। ਇਸ ਦੀਆਂ ਹੱਦਾਂ ਉੱਤਰ ਅਤੇ ਪੂਰਬ ਵੱਲ ਨਿਊ ਯਾਰਕ ਰਾਜ, ਦੱਖਣ ਅਤੇ ਦੱਖਣ-ਪੂਰਬ ਵੱਲ ਅੰਧ ਮਹਾਂਸਾਗਰ, ਪੱਛਮ ਵੱਲ ਪੈੱਨਸਿਲਵਾਨੀਆ ਅਤੇ ਦੱਖਣ-ਪੱਛਮ ਵੱਲ ਡੇਲਾਵੇਅਰ ਨਾਲ਼ ਲੱਗਦੀਆਂ ਹਨ। ਇਹ 2011 ਵਿੱਚ ਮੱਧਵਰਤੀ ਘਰੇਲੂ ਆਮਦਨ ਪੱਖੋਂ ਤੀਜਾ ਸਭ ਤੋਂ ਵੱਧ ਅਮੀਰ ਅਮਰੀਕੀ ਰਾਜ ਹੈ।
ਬਰਟਰੈਂਡ ਆਰਥਰ ਵਿਲੀਅਮ ਰਸਲ, ਤੀਜਾ ਅਰਲ ਰਸਲ, ਓਐਮ, ਐਫਆਰਐੱਸ (; 18 ਮਈ 1872 – 2 ਫਰਵਰੀ 1970), ਇੱਕ ਬ੍ਰਿਟਿਸ਼ ਫ਼ਿਲਾਸਫ਼ਰ, ਗਣਿਤਗਿਆਨੀ, ਇਤਿਹਾਸਕਾਰ, ਲੇਖਕ, ਸਮਾਜਿਕ ਆਲੋਚਕ ਅਤੇ ਸਿਆਸੀ ਕਾਰਕੁਨ ਸੀ। ਉਸ ਨੇ ਆਪਣੀ ਜ਼ਿੰਦਗੀ ਦੇ ਵੱਖ-ਵੱਖ ਸਮਿਆਂ ਤੇ ਆਪਣੇ ਆਪ ਨੂੰ ਉਦਾਰਵਾਦੀ, ਸਮਾਜਵਾਦੀ, ਅਤੇ ਸ਼ਾਂਤੀਵਾਦੀ ਕਿਹਾ, ਪਰ ਉਸ ਨੇ ਇਹ ਵੀ ਮੰਨਿਆ ਹੈ ਕਿ ਉਹ ਕਦੇ ਵੀ ਡੂੰਘੇ ਗੰਭੀਰ ਅਰਥਾਂ ਵਿੱਚ ਇਨ੍ਹਾਂ ਵਿੱਚੋਂ ਕੋਈ ਵੀ ਨਹੀਂ ਸੀ।
ਯੂਟਾ ( or ( ਸੁਣੋ)) (ਅਰਾਪਾਹੋ: Wo'tééneihí' ) ਪੱਛਮੀ ਸੰਯੁਕਤ ਰਾਜ ਅਮਰੀਕਾ ਦਾ ਇੱਕ ਰਾਜ ਹੈ। ਇਹ ਰਾਜ 4 ਜਨਵਰੀ 1896 ਨੂੰ ਸੰਘ ਵਿੱਚ ਦਾਖ਼ਲਾ ਲੈਣ ਵਾਲਾ 45ਵਾਂ ਰਾਜ ਬਣਿਆ। ਇਹ ਪੰਜਾਹ ਸੰਯੁਕਤ ਰਾਜਾਂ ਵਿੱਚੋਂ ਖੇਤਰਫਲ ਪੱਖੋਂ 14ਵੇਂ, ਅਬਾਦੀ ਪੱਖੋਂ 34ਵੇਂ ਅਤੇ ਅਬਾਦੀ ਘਣਤਾ ਪੱਖੋਂ 41ਵੇਂ ਦਰਜੇ ਉੱਤੇ ਹੈ। ਇਸ ਦੀਆਂ ਹੱਦਾਂ ਦੱਖਣ ਵੱਲ ਐਰੀਜ਼ੋਨਾ, ਪੂਰਬ ਵੱਲ ਕੋਲੋਰਾਡੋ, ਉੱਤਰ-ਪੱਛਮ ਵੱਲ ਵਾਇਓਮਿੰਗ, ਉੱਤਰ ਵੱਲ ਆਇਡਾਹੋ, ਪੱਛਮ ਵੱਲ ਨੇਵਾਡਾ ਅਤੇ ਦੱਖਣ-ਪੂਰਬ ਵੱਲ ਨਿਊ ਮੈਕਸੀਕੋ ਦੇ ਇੱਕ ਕੋਨੇ ਨਾਲ਼ ਲੱਗਦੀਆਂ ਹਨ।
ਮਿਸਰੀ ਪਾਊਂਡ (Arabic: جنيه مصرى ਜਨੀਹ ਮਸਰੀ ਮਿਸਰੀ ਅਰਬੀ ਉਚਾਰਨ: [ɡeˈneː(h) ˈmɑsˤɾi] ਜਾਂ ਸਿਕੰਦਰੀਆਈ ਲਹਿਜ਼ੇ ਵਿੱਚ: ਜੇਨੀ ਮਸਰੀ [ˈɡeni ˈmɑsˤɾi]) (ਨਿਸ਼ਾਨ: E£ ਜਾਂ ج.م; ਕੋਡ: EGP) ਮਿਸਰ ਦੀ ਮੁਦਰਾ ਹੈ। ਇੱਕ ਪਾਊਂਡ ਵਿੱਚ 100 ਪਿਆਸਤਰੇ ਜਾਂ ਕਿਰਸ਼ (قرش [ʔeɾʃ]; ਬਹੁ-ਵਚਨ قروش [ʔʊˈɾuːʃ]; ਤੁਰਕੀ: [Kuruş] Error: {{Lang}}: text has italic markup (help)), ਜਾਂ 1,000 ਮਿਲੀਅਮ (Arabic: مليم [mælˈliːm]; ਫ਼ਰਾਂਸੀਸੀ: Millième) ਹੁੰਦੇ ਹਨ।
ਨਿਕੋਲ ਕਿਡਮੈਨ ਅਸਟ੍ਰੇਲੀਅਨ ਫ਼ਿਲਮੀ ਕਲਾਕਾਰ ਅਤੇ ਨਿਰਮਾਤਾ ਹੈ। ਉਸ ਨੇ 1989 ਵਿੱਚ ਥਰਿਲਰ ਫ਼ਿਲਮ ਡੈਡ ਕਾਮ ਵਿੱਚ ਆਪਣੀ ਜਿਵਨ ਦੀ ਸ਼ੁਰੂਆਤ ਕੀਤੀ ਅਤੇ ਬੰਕੋਕ ਦੇ ਮਿਨੀ ਲੜੀਵਾਰ ਰਾਹੀ। ਕਿਡਮੈਨ ਆਸਕਰ ਸਨਮਾਨ ਜੇਤੂ ਕਲਾਕਾਰ ਹੈ। ਕਿਡਮੈਨ ਦਾ ਜਨਮ ਅਸਟ੍ਰੇਲੀਆ ਵਿੱਚ ਹੋਇਆ। ਸਾਲ 2014 'ਚ ਪਿਤਾ ਦੇ ਦਿਹਾਂਤ ਦੀ ਵਜ੍ਹਾ ਕਾਰਨ ਉਸ ਦੀ ਪੇਸ਼ੇਵਰ ਤੇ ਨਿੱਜੀ ਜ਼ਿੰਦਗੀ ਕਾਫੀ ਮੁਸ਼ਕਿਲ ਰਹੀ। 47 ਸਾਲਾ ਨਿਕੋਲ ਕਿਡਮੈਨ ਪੈਂਡੀਗਟਨ ਫਿਲਮ ਦੇ ਆਸਟ੍ਰੇਲੀਆਈ ਪ੍ਰੀਮੀਅਰ ਮੌਕੇ ਹਾਜ਼ਰ ਸੀ ਜੋ ਕਿ ਸਾਲ 2014 ਉਸ ਦਾ ਮਨਪਸੰਦ ਸਾਲ ਨਹੀਂ ਰਿਹਾ। ਉਸ ਦੇ ਪਿਤਾ ਦੀ ਮੌਤ ਨਾਲ ਉਸ ਦਾ ਪਰਿਵਾਰ ਇੱਕ ਬਹੁਤ ਵੱਡੇ ਦੁੱਖ 'ਚੋਂ ਲੰਘਿਆ। ਅਭਿਨੇਤਰੀ ਨਿਕੋਲ ਕਿਡਮੈਨ ਦੇ 4 ਬੱਚੇ ਹਨ। ਇਨ੍ਹਾਂ ’ਚੋਂ ਇਸਾਬੇਲਾ ਉਸ ਦੀ ਗੋਦ ਲਈ ਬੇਟੀ ਹੈ। ਉਸ ਦੇ ਪਹਿਲੇ ਪਤੀ ਟਾੱਮ ਕਰੂਜ਼ ’ਚੋਂ ਇੱਕ ਬੇਟਾ ਹੈ। ਕੀਥ ਅਰਬਨ ’ਚੋਂ 2 ਬੱਚਿਆਂ ’ਚ ਇੱਕ ਬੇਟਾ ਅਤੇ ਬੇਟੀ ਹੈ। ਟਾੱਮ ਕਰੂਜ਼ ਤੋਂ ਤਲਾਕ ਦੇ ਬਾਅਦ ਨਿਕੋਲ ਕਿਡਮੈਨ ਨੇ ਗਾਇਕ ਕੀਥ ਅਰਬਨ ਤੋਂ ਸ਼ਾਦੀ ਕਰ ਲਈ ਸੀ। ਭਾਰਤੀ ਫ਼ਿਲਮ ਦੇ ਬਾਲੀਵੁੱਡ ਦੇ ਸਿੰਘਮ ਸਟਾਰ ਅਜੇ ਦੇਵਗਨ ਆਪਣੀ ਆਉਣ ਵਾਲੀ ਫਿਲਮ 'ਸ਼ਿਵਾਏ' ਵਿੱਚ ਹਾਲੀਵੁੱਡ ਅਦਾਕਾਰਾ ਨਿਕੋਲ ਕਿਡਮੈਨ ਨਾਲ ਕੰਮ ਕੀਤਾ ਹੈ। ਅਜੇ ਇਸ ਫਿਲਮ ਵਿੱਚ ਅਦਾਕਾਰੀ ਕਰਨ ਦੇ ਨਾਲ ਹੀ ਇਸਦਾ ਨਿਰਦੇਸ਼ਨ ਵੀ ਕਰਨਗੇ।
ਬਜ਼ਾਰ ਪੂੰਜੀਕਰਣ, ਕਈ ਵਾਰ ਮਾਰਕੀਟ ਕੈਪ ਵਜੋਂ ਜਾਣਿਆ ਜਾਂਦਾ ਹੈ, ਸ਼ੇਅਰਧਾਰਕਾਂ ਦੀ ਮਲਕੀਅਤ ਵਾਲੇ ਜਨਤਕ ਤੌਰ 'ਤੇ ਵਪਾਰ ਕਰਨ ਵਾਲੀ ਕੰਪਨੀ ਦੇ ਬਕਾਇਆ ਸਾਂਝੇ ਸ਼ੇਅਰਾਂ ਦਾ ਕੁੱਲ ਮੁੱਲ ਹੈ।ਬਜ਼ਾਰ ਪੂੰਜੀਕਰਣ ਬਕਾਇਆ ਸਾਂਝੇ ਸ਼ੇਅਰਾਂ ਦੀ ਸੰਖਿਆ ਨਾਲ ਗੁਣਾ ਕਰਕੇ ਪ੍ਰਤੀ ਸਾਂਝੇ ਸ਼ੇਅਰ ਦੀ ਮਾਰਕੀਟ ਕੀਮਤ ਦੇ ਬਰਾਬਰ ਹੁੰਦਾ ਹੈ। ਕਿਉਂਕਿ ਬਕਾਇਆ ਸਟਾਕ ਜਨਤਕ ਬਾਜ਼ਾਰਾਂ ਵਿੱਚ ਖਰੀਦਿਆ ਅਤੇ ਵੇਚਿਆ ਜਾਂਦਾ ਹੈ, ਇਸ ਲਈ ਪੂੰਜੀਕਰਣ ਨੂੰ ਇੱਕ ਕੰਪਨੀ ਦੀ ਕੁੱਲ ਕੀਮਤ ਬਾਰੇ ਜਨਤਕ ਰਾਏ ਦੇ ਇੱਕ ਸੂਚਕ ਵਜੋਂ ਵਰਤਿਆ ਜਾ ਸਕਦਾ ਹੈ ਅਤੇ ਇਹ ਸਟਾਕ ਮੁੱਲਾਂਕਣ ਦੇ ਕੁਝ ਰੂਪਾਂ ਵਿੱਚ ਇੱਕ ਨਿਰਣਾਇਕ ਕਾਰਕ ਹੈ।
ਕਬਰ ਉਹ ਜਗ੍ਹਾ ਹੁੰਦੀ ਹੈ ਜਿੱਥੇ ਇੱਕ ਮੁਰਦਾ (ਆਮ ਤੌਰ 'ਤੇ ਮਨੁੱਖ ਦਾ, ਭਾਵੇਂ ਕਈ ਵਾਰ ਜਾਨਵਰ ਦਾ ਵੀ) ਦਫ਼ਨਾਇਆ ਜਾਂਦਾ ਹੈ। ਕਬਰਾਂ ਆਮ ਤੌਰ 'ਤੇ ਕਬਰਸਤਾਨਾਂ ਜਾਂ ਦਫ਼ਨਾਉਣ ਦੇ ਮੰਤਵ ਲਈ ਵੱਖਰੇ ਖਾਸ ਖੇਤਰਾਂ ਵਿੱਚ ਹੁੰਦੀਆਂ ਹਨ।ਕਿਸੇ ਕਬਰ ਦੇ ਕੁਝ ਵੇਰਵੇ, ਜਿਵੇਂ ਕਿ ਇਸ ਦੇ ਅੰਦਰ ਪਏ ਸਰੀਰ ਦੀ ਸਥਿਤੀ ਅਤੇ ਸਰੀਰ ਨਾਲ ਮਿਲੀਆਂ ਕੋਈ ਵੀ ਚੀਜ਼ਾਂ, ਪੁਰਾਤੱਤਵ-ਵਿਗਿਆਨੀਆਂ ਲਈ ਜਾਣਕਾਰੀ ਪ੍ਰਦਾਨ ਕਰ ਸਕਦੀਆਂ ਹਨ ਕਿ ਸਰੀਰ ਆਪਣੀ ਮੌਤ ਤੋਂ ਪਹਿਲਾਂ ਕਿਵੇਂ ਜੀਉਂਦਾ ਸੀ, ਜਿਸ ਵਿੱਚ ਉਹ ਸਮਾਂ ਜਿਸ ਵਿੱਚ ਇਹ ਰਹਿੰਦਾ ਸੀ ਅਤੇ ਸਭਿਆਚਾਰ ਜਿਸਦਾ ਇਹ ਹਿੱਸਾ ਸੀ ਵੀ ਸ਼ਾਮਲ ਹੁੰਦਾ ਹੈ।
ਬੀਐੱਸਸੀ - ਬੈੱਚਲਰ ਆਫ ਸਾਇੰਸ ਜਾਂ ਵਿਗਿਆਨ ਵਿੱਚ ਸਨਾਤਕ ਦਾ ਮੱਤਲਬ ਸਾਇੰਸ ਦੇ ਵਿੱਚ ਇੱਕ ਵਿਦਿਅਕ ਪਦਵੀ ਹੈ। ਇਸ ਡਿਗਰੀ ਵਿੱਚ ਵਿਗਿਆਨ ਦੇ ਵੱਖਰੀਆਂ ਸ਼ਾਖਾਵਾਂ ਦੀ ਤਾਲੀਮ ਦਿੱਤੀ ਜਾਂਦੀ ਹੈ। ਉਦਹਾਰਣ ਵਾਸਤੇ, ਜੀਵ ਵੰਨ-ਸੁਵੰਨਤਾ (ਜੀਵ ਵਿਗਿਆਨ) ਦੀ ਸ਼੍ਰੇਣੀ ਵਿੱਚ ਇੱਕ ਮਜਮੂਨ ਹੈ, ਜਦੋਂ ਕਿ ਅੰਕੜਾ ਵਿਗਿਆਨ ਜਾਂ ਇੰਜੀਨਿਅਰਿੰਗ ਜ਼ੁਮਰੇ ਦਾ ਇੱਕ ਮਜਮੂਨ ਹੈ। ਇਹਨਾਂ ਦੋਨਾਂ ਬਾਵਜੂਦ, ਜੀਵ ਵਿਗਿਆਨ, ਤਕਨਾਲੋਜੀ, ਅਤੇ ਜੀਵ ਵਰਗੀਕਰਣ, ਵਿਗਿਆਨ ਦੀ ਵਿਆਪਕ ਸਿੱਖਿਆ ਦਾ ਹਿੱਸਾ ਹੈ।
ਰੂਪੀਆ (Rp) ਇੰਡੋਨੇਸ਼ੀਆ ਦੀ ਸਰਕਾਰੀ ਮੁਦਰਾ ਹੈ। ਇਹ ਬੈਂਕ ਆਫ਼ ਇੰਡੋਨੇਸ਼ੀਆ ਦੁਆਰਾ ਜਾਰੀ ਅਤੇ ਨਿਅੰਤਰਿਤ ਕੀਤਾ ਜਾਂਦਾ ਹੈ। ਇੰਡੋਨੇਸ਼ੀਆਈ ਰੂਪੀਆ ਲਈ ਆਈ ਐੱਸ ਓ 4,217 ਮੁਦਰਾ ਕੋਡ IDR ਹੈ। ਸਾਰੇ ਬੈਂਕਨੋਟ ਅਤੇ ਸਿੱਕਿਆਂ ਉੱਤੇ ਪ੍ਰਤੀਕ ਚਿਹਨ ਦੇ ਰੂਪ ਵਿੱਚ Rp ਦਾ ਇਸਤੇਮਾਲ਼ ਕੀਤਾ ਜਾਂਦਾ ਹੈ। ਇਹ ਸ਼ਬਦ ਭਾਰਤ ਦੀ ਮੌਦਰਿਕ ਇਕਾਈ ਰੁਪਏ ਤੋਂ ਲਿਆ ਗਿਆ ਹੈ। ਅਨੌਪਚਾਰਿਕ ਤੌਰ ਉੱਤੇ ਇੰਡੋਨੇਸ਼ਿਆਈ ਰੁਪਏ ਲਈ ਪਿਰਾਕ (ਇੰਡੋਨੇਸ਼ਿਆਈ ਭਾਸ਼ਾ ਵਿੱਚ ਚਾਂਦੀ) ਸ਼ਬਦ ਦੀ ਵੀ ਵਰਤੋ ਕਰਦੇ ਹਨ। ਰੁਪਿਆ 100 ਸੇਨ ਵਿੱਚ ਸਮਵਿਭਾਜਿਤ ਹੈ, ਹਾਲਾਂਕਿ ਮੁਦਰਾਸਫੀਤੀ ਨੇ ਸੇਨ ਵਿੱਚ ਚਲ਼ਣ ਵਾਲ਼ੇ ਸਾਰੇ ਸਿੱਕੇ ਅਤੇ ਬੈਂਕਨੋਟ ਨੂੰ ਚਲਨ ਤੋਂ ਬਾਹਰ ਕਰ ਦਿੱਤੇ ਹਨ।
ਕਾਰੋਬਾਰ, ਜਿਹਨੂੰ ਫ਼ਰਮ, ਧੰਦਾ ਜਾਂ ਕੰਮ-ਕਾਰ ਵੀ ਆਖਿਆ ਜਾਂਦਾ ਹੈ, ਇੱਕ ਅਜਿਹੀ ਜਥੇਬੰਦੀ ਹੁੰਦੀ ਹੈ ਜੋ ਖ਼ਪਤਕਾਰਾਂ ਨੂੰ ਵਸਤਾਂ, ਸੇਵਾਵਾਂ ਜਾਂ ਦੋਹੇਂ ਮੁਹਈਆ ਕਰਾਉਂਦੀ ਹੋਵੇ। ਕਾਰੋਬਾਰ ਸਰਮਾਏਦਾਰ ਅਰਥਚਾਰਿਆਂ ਵਿੱਚ ਬਹੁਤ ਆਮ ਹੁੰਦੇ ਹਨ ਜਿੱਥੇ ਇਹਨਾਂ ਦੀ ਮਲਕੀਅਤ ਨਿੱਜੀ ਹੱਥਾਂ ਵਿੱਚ ਹੁੰਦੀ ਹੈ ਅਤੇ ਜੋ ਵਸਤਾਂ, ਸੇਵਾਵਾਂ ਜਾਂ ਪੈਸੇ ਬਦਲੇ ਖ਼ਪਤਕਾਰਾਂ ਨੂੰ ਵਸਤਾਂ ਅਤੇ ਸੇਵਾਵਾਂ ਮੁਹਈਆ ਕਰਦੇ ਹਨ। ਕਈ ਕਾਰੋਬਾਰਾਂ ਦੀ ਮਾਲਕੀ ਗ਼ੈਰ-ਨਫ਼ਾਖ਼ੋਰ ਜਥੇਬੰਦੀਆਂ ਜਾਂ ਸਰਕਾਰ ਹੱਥ ਵੀ ਹੋ ਸਕਦੀ ਹੈ। ਕਈ ਜਣਿਆਂ ਵੱਲੋਂ ਸਾਂਭੇ ਜਾਂਦੇ ਕਾਰੋਬਾਰ ਨੂੰ ਕੰਪਨੀ ਕਹਿ ਦਿੱਤਾ ਜਾਂਦਾ ਹੈ।
ਏਕੁਆਦੋਰ, ਅਧਿਕਾਰਕ ਤੌਰ 'ਤੇ ਏਕੁਆਦੋਰ ਦਾ ਗਣਰਾਜ (Spanish: República del Ecuador ਜਿਸਦਾ ਅੱਖਰੀ ਅਰਥ ਹੈ "ਭੂ-ਮੱਧ ਰੇਖਾ"), ਦੱਖਣੀ ਅਮਰੀਕਾ ਵਿੱਚ ਇੱਕ ਪ੍ਰਤਿਨਿਧੀ ਲੋਕਤੰਤਰੀ ਗਣਰਾਜ ਹੈ ਜਿਸਦੀਆਂ ਹੱਦਾਂ ਉੱਤਰ ਵੱਲ ਕੋਲੰਬੀਆ, ਪੂਰਬ ਅਤੇ ਦੱਖਣ ਵੱਲ ਪੇਰੂ ਅਤੇ ਪੱਛਮ ਵੱਲ ਪ੍ਰਸ਼ਾਂਤ ਮਹਾਂਸਾਗਰ ਨਾਲ ਲੱਗਦੀਆਂ ਹਨ। ਚਿਲੇ ਸਮੇਤ ਇਹ ਦੱਖਣੀ ਅਮਰੀਕਾ ਦੇ ਉਹਨਾਂ ਦੋ ਦੋਸ਼ਾਂ ਵਿੱਚੋ ਹੈ ਜਿਸਦੀ ਸਰਹੱਦ ਬ੍ਰਾਜ਼ੀਲ ਨਾਲ ਨਹੀਂ ਲੱਗਦੀ। ਪ੍ਰਸ਼ਾਂਤ ਮਹਾਂਸਾਗਰ 'ਚ ਸਥਿਤ ਗਾਲਾਪਾਗੋਸ ਟਾਪੂ, ਜੋ ਮੂਲ-ਧਰਤੀ ਤੋਂ ਤਕਰੀਬਨ 1000 ਕਿਮੀ (620 ਮੀਲ) ਪੱਛਮ ਵੱਲ ਨੂੰ ਹਨ, ਵੀ ਇਸੇ ਦੇਸ਼ 'ਚ ਹੀ ਹਨ।
ਲਾਇਬ੍ਰੇਰੀ ਜਾਂ ਕਿਤਾਬ-ਘਰ ਜਾਂ ਪੁਸਤਕਾਲਾ ਉਹ ਜਗ੍ਹਾ ਹੁੰਦੀ ਹੈ ਜਿੱਥੇ ਵੱਖ-ਵੱਖ ਤਰ੍ਹਾਂ ਦੀ ਜਾਣਕਾਰੀ ਦੇ ਸਰੋਤ, ਸੂਚਨਾਵਾਂ ਆਦਿ ਦਾ ਭੰਡਾਰ ਹੁੰਦਾ ਹੈ ਜੋ ਕਿ ਪਰਿਭਾਸ਼ਿਤ ਭਾਈਚਾਰੇ ਨੂੰ ਹਦਾਇਤਾਂ, ਹਵਾਲੇ ਦੇਣ ਲਈ ਜਾਂ ਉਧਾਰ ਲੈਣ ਲਈ ਉਪਲਬਧ ਹੁੰਦੀ ਹੈ। ਲਾਇਬ੍ਰੇਰੀ ਸ਼ਬਦ ਦੀ ਉਤਪਤੀ ਲਾਤੀਨੀ ਸ਼ਬਦ 'ਲੀਬਰੇ' ਤੋਂ ਹੋਈ ਹੈ ਜਿਸਦਾ ਮਤਲਬ ਹੈ ਕਿਤਾਬ। ਪੁਸਤਕਾਲਾ ਦੋ ਸ਼ਬਦਾਂ ਨੂੰ ਮਿਲਕੇ ਬਣਿਆ ਹੈ - ਪੁਸਤਕ + ਆਲਾ, ਜਿਸ ਵਿੱਚ ਲੇਖਕ ਦੇ ਭਾਵ ਇਕੱਠੇ ਕੀਤੇ ਹੋਣ ਉਸਨੂੰ ਪੁਸਤਕ ਜਾਂ ਕਿਤਾਬ ਕਹਿੰਦੇ ਨੇ ਤੇ ਆਲਾ ਸਥਾਨ ਜਾਂ ਘਰ ਨੂੰ ਕਿਹਾ ਜਾ ਸਕਦਾ ਹੈ। ਤਾਂ ਫੇਰ ਪੁਸਤਕਾਲਾ ਉਸ ਜਗ੍ਹਾ ਨੂੰ ਕਹਿੰਦੇ ਨੇ ਜਿੱਥੇ ਗਿਆਨ ਦਾ ਇਕੱਠ ਹੁੰਦਾ ਹੈ। ਲਾਇਬ੍ਰੇਰੀ ਦੇ ਭੰਡਾਰ ਵਿੱਚ - ਕਿਤਾਬਾਂ ਫ਼ਿਲਮਾਂ ਰਸਾਲੇ (ਮੈਗਜ਼ੀਨ) ਗ੍ਰਾਮੋਫ਼ੋਨ ਰਿਕਾਰਡ ਹੱਥੀਂ ਲਿਖੇ ਗਰੰਥਆਦਿ ਮੌਜੂਦ ਹੁੰਦੇ ਹਨ। ਪਹਿਲੀ ਲਾਇਬ੍ਰੇਰੀਆਂ ਵਿਚ ਸੁਮੇਰ ਵਿਚ ਲੱਭੀ ਕਨੀਫਾਰਮ ਲਿਪੀ ਵਿਚ ਮਿੱਟੀ ਦੀਆਂ ਗੋਲੀਆਂ ਲਿਖਣ ਦੇ ਮੁੱਢਲੇ ਰੂਪ ਦੇ ਪੁਰਾਲੇਖਾਂ ਸ਼ਾਮਲ ਸਨ, ਕੁਝ 2600 ਬੀ.ਸੀ. ਲਿਖਤੀ ਕਿਤਾਬਾਂ ਨਾਲ ਬਣੀਆਂ ਨਿੱਜੀ ਜਾਂ ਨਿੱਜੀ ਲਾਇਬ੍ਰੇਰੀਆਂ 5 ਵੀਂ ਸਦੀ ਬੀ.ਸੀ. ਵਿੱਚ ਕਲਾਸੀਕਲ ਗ੍ਰੀਸ ਵਿੱਚ ਪ੍ਰਗਟ ਹੋਈਆਂ। ਲਾਇਬ੍ਰੇਰੀ ਇੱਕ ਜਨਤਕ ਸੰਸਥਾ, ਇੱਕ ਸੰਸਥਾ, ਇੱਕ ਕਾਰਪੋਰੇਸ਼ਨ, ਜਾਂ ਇੱਕ ਨਿਜੀ ਵਿਅਕਤੀ ਦੁਆਰਾ ਵਰਤੋਂ ਅਤੇ ਪ੍ਰਬੰਧਨ ਲਈ ਰੱਖੀ ਜਾਂਦੀ ਹੈ। ਜਨਤਕ ਅਤੇ ਸੰਸਥਾਗਤ ਸੰਗ੍ਰਹਿ ਅਤੇ ਸੇਵਾਵਾਂ ਉਹਨਾਂ ਲੋਕਾਂ ਦੁਆਰਾ ਵਰਤੋਂ ਲਈ ਤਿਆਰ ਕੀਤੀਆਂ ਜਾ ਸਕਦੀਆਂ ਹਨ ਜੋ ਆਪਣੇ ਆਪ ਵਿੱਚ ਇੱਕ ਵਿਸ਼ਾਲ ਸੰਗ੍ਰਹਿ ਖਰੀਦਣਾ ਨਹੀਂ ਚਾਹੁੰਦੇ ਜਾਂ ਨਹੀਂ ਕਰ ਸਕਦੇ, ਜਿਨ੍ਹਾਂ ਨੂੰ ਅਜਿਹੀ ਸਮੱਗਰੀ ਦੀ ਜਰੂਰਤ ਹੁੰਦੀ ਹੈ ਜਿਸਦੀ ਕਿਸੇ ਵਿਅਕਤੀ ਕੋਲੋਂ ਵਾਜਬ ਢੰਗ ਨਾਲ ਉਮੀਦ ਨਹੀਂ ਕੀਤੀ ਜਾ ਸਕਦੀ, ਜਾਂ ਜਿਨ੍ਹਾਂ ਨੂੰ ਆਪਣੀ ਖੋਜ ਨਾਲ ਪੇਸ਼ੇਵਰ ਸਹਾਇਤਾ ਦੀ ਲੋੜ ਹੁੰਦੀ ਹੈ। ਸਮੱਗਰੀ ਪ੍ਰਦਾਨ ਕਰਨ ਤੋਂ ਇਲਾਵਾ, ਲਾਇਬ੍ਰੇਰੀਆਂ ਲਾਇਬ੍ਰੇਰੀਅਨਾਂ ਦੀਆਂ ਸੇਵਾਵਾਂ ਵੀ ਪ੍ਰਦਾਨ ਕਰਦੀਆਂ ਹਨ ਜੋ ਜਾਣਕਾਰੀ ਨੂੰ ਲੱਭਣ ਅਤੇ ਸੰਗਠਿਤ ਕਰਨ ਅਤੇ ਜਾਣਕਾਰੀ ਦੀਆਂ ਜ਼ਰੂਰਤਾਂ ਦੀ ਵਿਆਖਿਆ ਕਰਨ ਦੇ ਮਾਹਰ ਹਨ। ਲਾਇਬ੍ਰੇਰੀਆਂ ਅਕਸਰ ਅਧਿਐਨ ਕਰਨ ਲਈ ਸ਼ਾਂਤ ਖੇਤਰ ਪ੍ਰਦਾਨ ਕਰਦੀਆਂ ਹਨ, ਅਤੇ ਉਹ ਅਕਸਰ ਸਮੂਹ ਅਧਿਐਨ ਅਤੇ ਸਹਿਯੋਗ ਦੀ ਸਹੂਲਤ ਲਈ ਸਾਂਝੇ ਖੇਤਰ ਵੀ ਪੇਸ਼ ਕਰਦੇ ਹਨ।ਲਾਇਬ੍ਰੇਰੀਆਂ ਅਕਸਰ ਆਪਣੇ ਇਲੈਕਟ੍ਰਾਨਿਕ ਸਰੋਤਾਂ ਅਤੇ ਇੰਟਰਨੈਟ ਦੀ ਵਰਤੋਂ ਲਈ ਜਨਤਕ ਸਹੂਲਤਾਂ ਪ੍ਰਦਾਨ ਕਰਦੀਆਂ ਹਨ। ਬਹੁਤ ਸਾਰੇ ਫਾਰਮੈਟਾਂ ਵਿਚ ਅਤੇ ਬਹੁਤ ਸਾਰੇ ਸਰੋਤਾਂ ਤੋਂ ਜਾਣਕਾਰੀ ਤੱਕ ਪ੍ਰਤੀਬੰਧਿਤ ਪਹੁੰਚ ਪ੍ਰਾਪਤ ਕਰਨ ਲਈ ਆਧੁਨਿਕ ਲਾਇਬ੍ਰੇਰੀਆਂ ਨੂੰ ਸਥਾਨਾਂ ਦੇ ਤੌਰ ਤੇ ਤੇਜ਼ੀ ਨਾਲ ਪਰਿਭਾਸ਼ਤ ਕੀਤਾ ਜਾ ਰਿਹਾ ਹੈ। ਉਹ ਇਮਾਰਤ ਦੀਆਂ ਭੌਤਿਕ ਕੰਧਾਂ ਤੋਂ ਪਰੇ ਸੇਵਾਵਾਂ ਦਾ ਵਿਸਤਾਰ ਕਰ ਰਹੇ ਹਨ, ਇਲੈਕਟ੍ਰਾਨਿਕ ਮਾਧਨਾਂ ਨਾਲ ਪਹੁੰਚਯੋਗ ਸਮੱਗਰੀ ਪ੍ਰਦਾਨ ਕਰਕੇ, ਅਤੇ ਬਹੁਤ ਸਾਰੇ ਡਿਜੀਟਲ ਸਰੋਤਾਂ ਨਾਲ ਜਾਣਕਾਰੀ ਦੀ ਬਹੁਤ ਵੱਡੀ ਮਾਤਰਾ ਵਿੱਚ ਨੈਵੀਗੇਟ ਕਰਨ ਅਤੇ ਵਿਸ਼ਲੇਸ਼ਣ ਕਰਨ ਵਿੱਚ ਲਾਇਬ੍ਰੇਰੀਅਨਾਂ ਦੀ ਸਹਾਇਤਾ ਪ੍ਰਦਾਨ ਕਰਕੇ.
ਸਮਾਜਿਕ ਵਿਗਿਆਨ ਵਿੱਚ, ਸਮਾਜਿਕ ਸੰਰਚਨਾ ਸਮਾਜ ਵਿੱਚ ਪੈਟਰਨ ਵਿੱਚ ਰੂਪਮਾਨ ਸਮਾਜਿਕ ਤਾਣਾਬਾਣਾ ਹੁੰਦਾਹੈ ਜੋ ਵਿਅਕਤੀਆਂ ਦੀਆਂ ਕਾਰਵਾਈਆਂ ਤੋਂ ਪਨਪਦਾ ਵੀ ਹੈ ਅਤੇ ਉਨ੍ਹਾਂ ਦਾ ਨਿਰਧਾਰਣ ਵੀ ਕਰਦਾ ਹੈ। ਮੈਕਰੋ ਸਕੇਲ ਤੇ, ਸਮਾਜਿਕ ਸੰਰਚਨਾ ਸਮਾਜਿਕ ਆਰਥਿਕ ਸਤਰੀਕਰਨ ਦੀ ਵਿਵਸਥਾ (ਉਦਾਹਰਨ ਲਈ, ਜਮਾਤੀ ਬਣਤਰ), ਸਮਾਜਿਕ ਸੰਸਥਾਵਾਂ, ਜਾਂ ਵੱਡੇ ਸਮਾਜਿਕ ਸਮੂਹਾਂ ਦੇ ਵਿਚਕਾਰ ਹੋਰ ਪੈਟਰਨ-ਯੁਕਤ ਸਬੰਧਾਂ ਦੀ ਵਿਵਸਥਾ ਹੈ। ਵਿਚਕਾਰਲੇ ਪੈਮਾਨੇ ਤੇ, ਇਹ ਵਿਅਕਤੀਆਂ ਜਾਂ ਸੰਗਠਨਾਂ ਵਿਚਕਾਰ ਸੋਸ਼ਲ ਨੈਟਵਰਕ ਸਬੰਧਾਂ ਦਾ ਢਾਂਚਾ ਹੈ। ਮਾਈਕ੍ਰੋ ਪੈਮਾਨੇ ਤੇ, ਇਹ ਸਮਾਜਿਕ ਪ੍ਰਣਾਲੀ ਦੇ ਅੰਦਰ ਵਿਅਕਤੀਆਂ ਦੇ ਵਿਵਹਾਰ ਨੂੰ ਰੂਪਮਾਨ ਕਰਨ ਵਾਲੇ ਮਿਆਰਾਂ ਦਾ ਵਿਧੀ-ਵਿਧਾਨ ਹੋ ਸਕਦਾ ਹੈ।
ਸਰ ਐਲੇਕਸਜ਼ੈਂਡਰ ਚੈਪਮੈਨ ਫਰਗੂਸਨ (ਜਨਮ 31 ਦਸੰਬਰ 1941) ਇੱਕ ਸਕਾਟਿਸ਼ ਸਾਬਕਾ ਫੁੱਟਬਾਲ ਮੈਨੇਜਰ ਅਤੇ ਖਿਡਾਰੀ ਹੈ ਜਿਸ ਨੇ 1986 ਤੋਂ 2013 ਤੱਕ ਮੈਨਚੇਸਟਰ ਯੂਨਾਈਟਡ ਦਾ ਪ੍ਰਬੰਧਨ ਕੀਤਾ। ਉਸ ਨੂੰ ਬਹੁਤ ਸਾਰੇ ਖਿਡਾਰੀਆਂ, ਪ੍ਰਬੰਧਕਾਂ ਅਤੇ ਵਿਸ਼ਲੇਸ਼ਕ ਦੁਆਰਾ ਸਭ ਤੋਂ ਵੱਡਾ ਅਤੇ ਸਭ ਤੋਂ ਸਫਲ ਪ੍ਰਬੰਧਕਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।ਫਰਗੂਸਨ ਨੇ ਕਈ ਸਕੌਟਿਸ਼ ਕਲੱਬਾਂ ਲਈ ਫਾਰਵਰਡ ਵਜੋਂ ਨਿਭਾਈ, ਜਿਸ ਵਿੱਚ ਡਨਫਰਮਲਾਈਨ ਐਥਲੈਟਿਕ ਅਤੇ ਰੇਂਜਰਸ ਸ਼ਾਮਲ ਸਨ। ਡਨਫਰਮਲਾਈਨ ਲਈ ਖੇਡਦੇ ਹੋਏ, ਉਹ 1965-66 ਦੇ ਸੀਜ਼ਨ ਵਿੱਚ ਸਕੌਟਿਸ਼ ਲੀਗ ਵਿੱਚ ਸਿਖਰਲੇ ਟੀਕਾਕਾਰ ਸਨ। ਆਪਣੇ ਖੇਡਣ ਦੇ ਕਰੀਅਰ ਦੇ ਅੰਤ ਵਿੱਚ ਉਸਨੇ ਇੱਕ ਕੋਚ ਵਜੋਂ ਕੰਮ ਕੀਤਾ, ਫਿਰ ਉਸ ਨੇ ਈਸਟ ਸਟਿਲਿੰਗਸ਼ਾਇਰ ਅਤੇ ਸੇਂਟ ਮਿਰਨ ਦੇ ਨਾਲ ਆਪਣੇ ਕੈਰੀਅਰ ਦਾ ਕੈਰੀਅਰ ਸ਼ੁਰੂ ਕੀਤਾ। ਫੇਰਬਰਗਨ ਨੇ ਏਬਰਡੀਨ ਦੇ ਮੈਨੇਜਰ ਦੇ ਤੌਰ 'ਤੇ ਬਹੁਤ ਸਫਲਤਾਪੂਰਵਕ ਅਵਧੀ ਦਾ ਆਨੰਦ ਮਾਣਿਆ, ਉਸ ਨੇ ਤਿੰਨ ਸਕੌਟਲਡ ਲੀਗ ਚੈਂਪੀਅਨਸ਼ਿਪ, ਚਾਰ ਸਕੌਟਿਸ਼ ਕੱਪ ਅਤੇ 1983 ਵਿੱਚ ਯੂਈਐਫਏ ਕੱਪ ਜੇਤੂ ਕੱਪ ਜਿੱਤਿਆ। ਉਹ 1986 ਵਿੱਚ ਵਿਸ਼ਵ ਕੱਪ ਲਈ ਟੀਮ ਨੂੰ ਲੈ ਕੇ ਜੌਕ ਸਟਿਨ ਦੀ ਮੌਤ ਦੇ ਬਾਅਦ ਥੋੜ੍ਹੇ ਸਮੇਂ ਵਿੱਚ ਸਕੌਟਲੈਂਡ ਨੂੰ ਵਿਵਸਥਤ ਕੀਤਾ। ਨਵੰਬਰ 1986 ਵਿੱਚ ਫਰਗੂਸਨ ਨੂੰ ਮੈਨਚੈੱਸਟਰ ਯੂਨਾਈਟਡ ਦਾ ਮੈਨੇਜਰ ਨਿਯੁਕਤ ਕੀਤਾ ਗਿਆ। ਮੈਨਚੇਸਟਰ ਯੁਨਿਟਡ ਦੇ ਨਾਲ ਆਪਣੇ 26 ਸਾਲਾਂ ਦੇ ਦੌਰਾਨ ਉਹਨਾਂ ਨੇ 38 ਟਰਾਫੀਆਂ ਜਿੱਤੀਆਂ, ਜਿਹਨਾਂ ਵਿੱਚ 13 ਪ੍ਰੀਮੀਅਰ ਲੀਗ ਦੇ ਖ਼ਿਤਾਬ, ਪੰਜ ਐਫ.ਏ. ਕੱਪ ਅਤੇ ਦੋ ਯੂ.ਈ.ਐੱਫ.ਏ.
ਪੰਜਾਬੀ ਸੱਭਿਆਚਾਰ ਤੋਂ ਭਾਵ ਪੰਜਾਬੀ ਲੋਕ-ਸਮੂਹ ਦੁਆਰਾ ਸਿਰਜੀ ਵਿਸ਼ੇਸ਼ ਜੀਵਨ-ਜਾਂਚ ਜਿਸ ਵਿੱਚ ਉਨ੍ਹਾ ਲੋਕਾਂ ਦਾ ਰਹਿਣ-ਸਹਿਣ, ਕਿੱਤੇ, ਰਸਮ-ਰਿਵਾਜ, ਰਿਸ਼ਤੇ-ਨਾਤੇ, ਪਹਿਰਾਵਾ, ਵਿਸ਼ਵਾਸ਼, ਕੀਮਤਾਂ, ਮਨੋਰੰਜਨ ਦੇ ਸਾਧਨ, ਭਾਸ਼ਾ ਅਤੇ ਲੋਕ-ਸਾਹਿਤ ਆਦਿ ਸ਼ਾਮਿਲ ਹੁੰਦੇ ਹਨ। ਓਪਰੀ ਨਜ਼ਰੇ ਵੇਖਿਆਂ ਜਿੱਥੇ ਸੱਭਿਆਚਾਰ ਦੀ ਪ੍ਰਕਿਰਤੀ ਸਧਾਰਨ ਜਾਪਦੀ ਹੈ, ਉੱਥੇ ਇਸਦਾ ਅਧਿਐਨ ਕਰ ਦੇ ਹੋਏ ਅਸੀਂ ਮਹਿਸੂਸ ਕਰ ਸਕਦੇ ਹਾਂ ਕਿ ਇਹ ਆਪਣੇ ਆਪ ਵਿੱਚ ਇੱਕ ਜਟਿਲ ਵਰਤਾਰਾ ਵੀ ਹੈ।
ਗੁਰੂ ਗੋਬਿੰਦ ਸਿੰਘ (ਉਚਾਰਨ: [gʊɾuː goːbɪn̪d̪ᵊ sɪ́ŋgᵊ]; 22 ਦਸੰਬਰ 1666 – 7 ਅਕਤੂਬਰ 1708; ਜਨਮ ਦਾ ਨਾਮ: ਗੋਬਿੰਦ ਦਾਸ ਜਾਂ ਗੋਬਿੰਦ ਰਾਏ) ਸਿੱਖਾਂ ਦੇ ਦਸਵੇਂ ਗੁਰੂ ਹੋਏ ਹਨ। ਓਹ ਇੱਕ ਅਧਿਆਤਮਿਕ ਗੁਰੂ, ਯੋਧਾ, ਕਵੀ ਅਤੇ ਦਾਰਸ਼ਨਿਕ ਸਨ। ਜਦੋਂ ਓਹਨਾਂ ਦੇ ਪਿਤਾ, ਗੁਰੂ ਤੇਗ ਬਹਾਦਰ ਨੂੰ ਔਰੰਗਜ਼ੇਬ ਦੁਆਰਾ ਸ਼ਹੀਦ ਕੀਤਾ ਗਿਆ ਸੀ, ਤਾਂ ਗੁਰੂ ਗੋਬਿੰਦ ਸਿੰਘ ਨੂੰ ਰਸਮੀ ਤੌਰ 'ਤੇ ਨੌਂ ਸਾਲ ਦੀ ਉਮਰ ਵਿੱਚ ਓਹਨਾਂ ਦੇ ਵਾਰਿਸ ਵਜੋਂ ਸਿੱਖਾਂ ਦੇ ਅਗਲੇ (ਦਸਵੇਂ) ਆਗੂ ਵਜੋਂ ਸਥਾਪਿਤ ਕੀਤਾ ਗਿਆ ਸੀ। ਓਹ ਸਿੱਖ ਕੌਮ ਦੇ ਅੰਤਿਮ ਮਨੁੱਖੀ ਸਿੱਖ ਗੁਰੂ ਹੋਏ ਹਨ। ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਕਾਲ ਦੌਰਾਨ ਓਹਨਾਂ ਦੇ ਚਾਰ ਜੀਵਿਤ ਪੁੱਤਰ ਸ਼ਹੀਦ ਹੋ ਗਏ - ਦੋ ਲੜਾਈ ਵਿੱਚ, ਦੋ ਨੂੰ ਮੁਗਲ ਗਵਰਨਰ ਵਜ਼ੀਰ ਖਾਨ ਦੁਆਰਾ ਸ਼ਹੀਦ ਕਰਵਾ ਦਿੱਤਾ ਗਿਆ।
ੴ (ਇੱਕ ਓਅੰਕਾਰ) ਸਿੱਖ ਧਰਮ ਦਾ ਨਿਸ਼ਾਨ ਹੈ ਅਤੇ ਸਿੱਖੀ ਦਰਸ਼ਨ ਦੀ ਨੀਂਹ ਹੈ। ਇਸ ਤੋਂ ਭਾਵ ਹੈ ਕਿ ਇੱਕ ਕਰਨਵਾਲਾ (ਕਰਤਾਰ) ਹੈ। ਇਹ ਗੁਰੂ ਨਾਨਕ ਸਾਹਿਬ ਜੀ ਦੀ ਗੁਰਬਾਣੀ ਜਪੁਜੀ ਸਾਹਿਬ ਦੇ ਸ਼ੁਰੂ ਵਿੱਚ ਹੈ। ਸਿੱਖੀ ਬਾਰੇ ਕਿਤਾਬਾਂ ਅਤੇ ਗੁਰਦਵਾਰਿਆਂ ਉੱਤੇ ਇਹ ਨਿਸ਼ਾਨ (ੴ) ਆਮ ਦੇਖਣ ਨੂੰ ਮਿਲਦਾ ਹੈ। ਗੁਰੂ ਨਾਨਕ ਜੀ ਨੇ ਇਸ ਅਦੁੱਤੀ ਨਿਸ਼ਾਨ ਦੀ ਰਚਨਾ ਕਰਕੇ ਸਿਖ ਪੰਥ ਦੀ ਨੀਂਹ ਰੱਖੀ। ਇਸ ਦਾ ਪਾਠ (ਉਚਾਰਨ ਜਾਂ ਬੋਲ) ਇੱਕ ਓਅੰਕਾਰ ਹੈ। ਗੁਰੂ ਨਾਨਕ ਸਾਹਿਬ ਜੀ ਨੇ ਇਸ ਨੂੰ 13 ਵਾਰ ਆਪਣੀ ਸਵੈ-ਰਚਿਤ ਬਾਣੀ ਵਿੱਚ ਲਿਖਿਆ ਹੈ, ਜਿਹੜੀ ਕਿ ਆਪ ਜੀ ਦੇ ਨਾਮ ਦੇ ਸਿਰਲੇਖ ਮਹਲਾ 1 ਹੇਠ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ। ਇੱਕ ਓਅੰਕਾਰ ਪੰਜਾਬੀ ਭਾਸ਼ਾ ਦਾ ਬੋਲ ਹੈ। ਇੱਕ ਓਅੰਕਾਰ ਮੂਲ ਮੰਤਰ ਅਤੇ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਅੰਕ ਤੇ ਬ੍ਰਹਮੰਡ ਦੇ ਬੇਅੰਤ ਪਸਾਰੇ ਤੇ ਇਸਦੇ ਇਕੋ ਇੱਕ ਕਰਤਾ (ਭਾਵ ਇੱਕ ਕਰਤਾਰ) ਦੇ ਨਿਸ਼ਾਨ ਦੇ ਸੂਚਕ ਵਜੋਂ ਦਰਜ ਹੈ।
ਦਲੀਪ ਕੌਰ ਟਿਵਾਣਾ (4 ਮਈ 1935 - 31 ਜਨਵਰੀ 2020) ਇੱਕ ਪੰਜਾਬੀ ਨਾਵਲਕਾਰ ਤੇ ਨਿੱਕੀ ਕਹਾਣੀ ਦੀ ਲੇਖਿਕਾ ਸੀ। ਉਸ ਨੇ ਜ਼ਿਆਦਾਤਰ ਮਜ਼ਲੂਮ ਔਰਤਾਂ ਦੀ ਮਾਨਸਿਕਤਾ ਅਤੇ ਉਹਨਾਂ ਦੇ ਸਮਾਜ ਵਿੱਚ ਨੀਵੇਂ ਦਰਜੇ ਦੀ ਹਾਲਤ ਬਾਰੇ ਲਿਖਿਆ ਹੈ। ਉਸ ਦੇ ਨਾਵਲਾਂ ਦੀਆਂ ਕੁਝ ਔਰਤਾਂ ਪੜ੍ਹੀਆਂ-ਲਿਖੀਆਂ ਜਾਂ ਆਰਥਿਕ ਤੌਰ 'ਤੇ ਮਜ਼ਬੂਤ ਹੋਣ ਦੇ ਬਾਵਜੂਦ ਵੀ ਮਨੁੱਖਤਾ ਵਿੱਚ ਬਰਾਬਰੀ ਦਾ ਇਜ਼ਹਾਰ ਨਹੀਂ ਕਰ ਸਕੀਆਂ, ਨਾ ਹੀ ਉਹ ਇੱਕ ਡਰ ਥੱਲੇ ਰਹਿ ਕੇ ਪਰਿਵਾਰ ਤੇ ਸਮਾਜ ਵਿੱਚ ਬਰਾਬਰੀ ਦਾ ਦਾਅਵਾ ਕਰਦੀਆਂ ਹਨ।ਟਿਵਾਣਾ ਨੂੰ 1971 ਵਿੱਚ ਆਪਣੇ ਨਾਵਲ ਏਹੁ ਹਮਾਰਾ ਜੀਵਣਾ ਲਈ ਸਾਹਿਤ ਅਕਾਦਮੀ ਇਨਾਮ ਮਿਲਿਆ।
ਪੰਜਾਬ ਉੱਤਰ-ਪੱਛਮੀ ਭਾਰਤ ਦਾ ਇੱਕ ਰਾਜ ਹੈ ਜੋ ਕਿ ਸਮੁੱਚੇ ਪੰਜਾਬ ਖੇਤਰ ਦਾ ਇੱਕ ਭਾਗ ਹੈ। ਇਸ ਦਾ ਦੂਸਰਾ ਭਾਗ ਪਾਕਿਸਤਾਨ ਵਿੱਚ ਹੈ। ਪੰਜਾਬ ਦੇ ਭਾਰਤੀ ਖੇਤਰ ਨੂੰ ਚੜ੍ਹਦਾ ਪੰਜਾਬ ਕਹਿੰਦੇ ਹਨ ਅਤੇ ਪਾਕਿਸਤਾਨ ਵਾਲੇ ਖੇਤਰ ਨੂੰ ਲਹਿੰਦਾ ਪੰਜਾਬ ਕਹਿੰਦੇ ਹਨ। ਇਸ ਦੀ ਸਰਹੱਦ ਉੱਤਰ ਵਿੱਚ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ, ਉੱਤਰ-ਪੂਰਬ ਵਿੱਚ ਹਿਮਾਚਲ ਪ੍ਰਦੇਸ਼, ਦੱਖਣ-ਪੂਰਬ ਵਿੱਚ ਹਰਿਆਣਾ, ਦੱਖਣ-ਪੱਛਮ ਵਿੱਚ ਰਾਜਸਥਾਨ ਅਤੇ ਪੱਛਮ ਵਿੱਚ ਪਾਕਿਸਤਾਨੀ ਪੰਜਾਬ ਨਾਲ ਲੱਗਦੀ ਹੈ। ਰਾਜ ਦਾ ਖੇਤਰਫਲ 50,362 ਵਰਗ ਕਿਲੋਮੀਟਰ (19,445 ਵਰਗ ਮੀਲ) ਦਾ ਹੈ ਜੋ ਕਿ ਭਾਰਤ ਦੇ ਕੁਲ ਭੂਗੋਲਿਕ ਖੇਤਰ ਦਾ 1.53% ਹੈ। ਇਹ ਭਾਰਤ ਦਾ ਖੇਤਰ ਵਜੋਂ 20ਵਾਂ ਸਭ ਤੋਂ ਵੱਡਾ ਰਾਜ ਹੈ। ਭਾਰਤੀ ਪੰਜਾਬ ਦੇ ਮੁੱਖ ਸ਼ਹਿਰ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਬਠਿੰਡਾ, ਮੋਗਾ, ਸੰਗਰੂਰ, ਮੋਹਾਲੀ ਅਤੇ ਪਟਿਆਲਾ ਹਨ। ਇਸ ਦੀ ਰਾਜਧਾਨੀ ਚੰਡੀਗੜ੍ਹ ਹੈ।
ਜਾਤ ਮਨੁੱਖ ਦੇ ਉਸ ਸਮਾਜ ਨੂੰ ਕਿਹਾ ਜਾਂਦਾ ਹੈ ਜਿਸ ਵਿੱਚ ਉਸਦਾ ਜਨਮ ਹੁੰਦਾ ਹੈ। ਬ੍ਰਾਮਣ, ਤੇਲੀ, ਕੁਰਮੀ, ਧੋਬੀ ਆਦਿ ਉਤਰੀ ਭਾਰਤ ਦੀਆਂ ਜਾਤੀਆਂ ਹਨ। ਵੈਦਿਕ ਸਮਾਜ ਵਿੱਚ ਕਿਰਤ ਦੀ ਵੰਡ ਦੇ ਆਧਾਰ ਉੱਤੇ ਸਮਾਜ ਨੂੰ ਚਾਰ ਭਾਗਾਂ ਵਿੱਚ ਵੰਡਿਆ ਗਿਆ ਸੀ। ਇਹ ਚਾਰ ਵਰਣ: ਬ੍ਰਾਹਮਣ, ਖੱਤਰੀ, ਵੈਸ਼ ਅਤੇ ਸ਼ੂਦਰ ਹਨ। ਪਰ ਅੱਜ ਇਨ੍ਹਾਂ ਤੋਂ ਲੱਖਾਂ ਜਾਤੀਆਂ ਬਣ ਗਈਆਂ। ਜਾਤੀ ਦੇ ਆਧਾਰ ਉਤੇ ਕਿਸੇ ਨਾਲ ਭੇਦਭਾਵ ਕਰਨਾ ਜਾਤੀਵਾਦ ਅਖਵਾਉਂਦਾ ਹੈ।
ਸਮਾਜ ਸ਼ਾਸਤਰ ਮਨੁੱਖੀ ਸਮਾਜਿਕ ਵਿਵਹਾਰ ਅਤੇ ਇਸ ਦੇ ਮੂਲ, ਵਿਕਾਸ, ਸੰਗਠਨਾਂ, ਅਤੇ ਸੰਸਥਾਵਾਂ ਦੇ ਅਧਿਐਨ ਨੂੰ ਕਹਿੰਦੇ ਹਨ। ਇਹ ਸਮਾਜਕ ਵਿਗਿਆਨ ਦੀ ਇੱਕ ਸ਼ਾਖਾ ਹੈ, ਜੋ ਅਨੁਭਵੀ ਤਫ਼ਤੀਸ਼, ਅਤੇ ਆਲੋਚਨਾਤਮਿਕ ਵਿਸ਼ਲੇਸ਼ਣ ਦੇ ਵੱਖ ਵੱਖ ਢੰਗਾਂ ਦੀ ਵਰਤੋਂ ਕਰਨ ਰਾਹੀਂ ਮਾਨਵੀ ਸਮਾਜਕ ਸੰਰਚਨਾ ਅਤੇ ਗਤੀਵਿਧੀਆਂ ਨਾਲ ਸਬੰਧਤ ਜਾਣਕਾਰੀ ਨੂੰ ਸੂਤਰਬਧ ਕਰਦਾ ਹੈ।ਸਮਾਜ ਸ਼ਾਸਤਰ ਨੂੰ ਸਮਾਜ ਦੇ ਆਮ ਵਿਗਿਆਨ ਵਜੋਂ ਵੀ ਪਰਿਭਾਸ਼ਤ ਕੀਤਾ ਜਾ ਸਕਦਾ ਹੈ। ਕੁਝ ਸਮਾਜ ਸ਼ਾਸਤਰੀ ਖੋਜ ਕਰਕੇ ਸਿੱਧੇ ਤੌਰ 'ਤੇ ਸਮਾਜਿਕ ਨੀਤੀ ਅਤੇ ਭਲਾਈ' ਤੇ ਲਾਗੂ ਕਰਦੇ ਹਨ, ਦੂਸਰੇ ਮੁੱਖ ਤੌਰ ਤੇ ਸਮਾਜਿਕ ਪ੍ਰਕਿਰਿਆਵਾਂ ਦੀ ਸਿਧਾਂਤਕ ਸਮਝ ਨੂੰ ਸੁਧਾਰਨ 'ਤੇ ਕੇਂਦ੍ਰਤ ਕਰਦੇ ਹਨ।ਵਿਸ਼ਾ ਵਸਤੂ ਸਮਾਜ ਦੇ ਮਾਈਕਰੋ-ਪੱਧਰ ਦੇ ਵਿਸ਼ਲੇਸ਼ਣ (ਅਰਥਾਤ, ਵਿਅਕਤੀਗਤ ਪਰਸਪਰ ਪ੍ਰਭਾਵ ਅਤੇ ਏਜੰਸੀ ਦੇ) ਤੋਂ ਲੈ ਕੇ ਮੈਕਰੋ-ਪੱਧਰ ਦੇ ਵਿਸ਼ਲੇਸ਼ਣ (ਅਰਥਾਤ, ਪ੍ਰਣਾਲੀਆਂ ਅਤੇ ਸਮਾਜਿਕ ਢਾਂਚੇ) ਤੱਕ ਹੋ ਸਕਦੀ ਹੈ।
ਪੰਜਾਬੀ ਸਾਹਿਤ ਵਿੱਚ ਕਿੱਸਿਆਂ ਦਾ ਇੱਕ ਵਿਸ਼ੇਸ਼ ਸਥਾਨ ਹੈ।ਵੱਖ-ਵੱਖ ਕਵੀਆਂ ਵੱਲੋਂ ਲਗਭਗ ਹਰ ਕਾਲ ਵਿੱਚ ਲਿਖੀਆਂ ਅਨੇਕਾਂ ਪ੍ਰੇਮ ਕਥਾਵਾਂ ਸਾਨੂੰ ਕਿੱਸਾ ਰੂਪ ਵਿੱਚ ਮਿਲਦੀਆਂ ਹਨ। ਕਹਾਣੀਆਂ ਸੁਣਾਉਣ ਦਾ ਰਿਵਾਜ਼ ਬਹੁਤ ਪੁਰਾਣਾ ਹੈ। ਇਹਨਾਂ ਕਹਾਣੀਆਂ ਨੂੰ ਸਾਹਿਤ ਵਿੱਚ ਲਿਆਉਣ ਲਈ ਕਵਿਤਾ ਨੂੰ ਮਾਧਿਅਮ ਬਣਾਇਆ ਗਿਆ ਸੀ ਅਤੇ ਇਹਨਾਂ ਕਵਿਤਾਵਾਂ ਵਿੱਚ ਲਿਖੀਆਂ ਗਈਆਂ ਕਹਾਣੀਆਂ ਨੂੰ ਹੀ ਕਿੱਸਾ ਕਿਹਾ ਜਾਣ ਲੱਗਾ। ਪੰਜਾਬੀ ਵਿੱਚ ਹੀਰ ਰਾਂਝਾ, ਸੱਸੀ ਪੁਨੂੰ, ਸੋਹਣੀ-ਮਹਿਵਾਲ, ਮਿਰਜ਼ਾਂ ਸਾਹਿਬਾ ਆਦਿ ਕਿੱਸੇ ਮਿਲਦੇ ਹਨ। ਜਿਹੜੇ ਅੱਜ ਵੀ ਪੰਜਾਬ ਦੇ ਲੋਕਾਂ ਦੀਆਂ ਜ਼ੁਬਾਨਾ ਉੱਪਰ ਚੜੇ ਹੋਏ ਹਨ। ਇਹਨਾਂ ਕਿੱਸਿਆਂ ਦੀਆਂ ਜੜ੍ਹਾ ਪੂਰੇ ਪੰਜਾਬ ਵਿੱਚ ਬਹੁਤ ਡੂੰਘੀਆਂ ਹਨ।
ਗੁਰੂ ਗ੍ਰੰਥ ਸਾਹਿਬ ਸਿੱਖਾਂ ਦੇ ਗਿਆਰਵੇਂ ਗੁਰੂ ਹਨ। ਇਹ 1469 ਤੋਂ ਲੈ ਕੇ 1708 ਤੱਕ ਸਿੱਖ ਗੁਰੂਆਂ ਦੇ ਸਮੇਂ ਰਚੀ ਅਤੇ ਇਕੱਤਰ ਕੀਤੀ ਬਾਣੀ ਦਾ 1430 ਅੰਗਾਂ ਵਾਲਾ ਇੱਕ ਵਿਸਤਾਰਮਈ ਗ੍ਰੰਥ ਹੈ। ਇਹ ਅਨੇਕਾਂ ਸ਼ਬਦਾਂ ਭਾਵ ਬਾਣੀ ਦਾ ਅੰਬਾਰ ਹੈ ਜੋ ਕਿ ਰੱਬ ਦੇ ਗੁਣਾਂ ਅਤੇ ਉਸ ਦੇ ਨਾਮ ਜਪਣ ਦੇ ਕਾਰਨਾਂ ਦਾ ਵਰਨਣ ਕਰਦਾ ਹੈ। ਸਿੱਖਾਂ ਦੇ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ (1666-1708) ਨੇ ਜੋਤੀ-ਜੋਤਿ ਸਮਾਉਣ ਵੇਲੇ ਗੁਰਿਆਈ ਆਦਿ ਗ੍ਰੰਥ ਨੂੰ ਦਿੱਤੀ ਅਤੇ ਇਸ ਕਰ ਕੇ ਨਾਮ ਗੁਰੂ ਗ੍ਰੰਥ ਸਾਹਿਬ ਹੋ ਗਿਆ। ਇਹ ਸਿੱਖਾਂ ਦਾ ਸਭ ਤੋਂ ਪਵਿੱਤਰ ਗ੍ਰੰਥ ਅਤੇ ਇੱਕੋ-ਇੱਕ ਸਦੀਵੀ ਸ਼ਬਦ-ਰੂਪੀ ਗੁਰੂ ਹੈ ਜੋ ਕਿ ਸਿੱਖ ਗੁਰੂਆਂ ਅਤੇ ਹੋਰ ਸੰਤਾਂ-ਭਗਤਾਂ ਦੀ ਸਿੱਖਿਆਵਾਂ ਦਾ ਅੰਬਾਰ ਹੈ। ਅਰਦਾਸ ਦੇ ਸਰੋਤ ਜਾਂ ਮਾਰਗ-ਦਰਸ਼ਕ ਵਜੋਂ ਆਦਿ ਗ੍ਰੰਥ ਸਿੱਖੀ ਵਿੱਚ ਬੰਧਨਾ ਅਤੇ ਭਗਤੀ ਦਾ ਕੇਂਦਰੀ ਧੁਰਾ ਹੈ।ਆਦਿ ਗ੍ਰੰਥ ਦਾ ਸਭ ਤੋਂ ਪਹਿਲਾ ਸੰਕਲਨ ਪੰਜਵੇਂ ਗੁਰੂ, ਗੁਰੂ ਅਰਜਨ ਦੇਵ (1563-1606) ਨੇ ਪਹਿਲੇ ਪੰਜ ਗੁਰੂਆਂ ਅਤੇ ਹੋਰ ਮਹਾਨ ਸੰਤਾਂ ਜਾਂ ਭਗਤਾਂ, ਜਿਹਨਾਂ ਵਿੱਚੋਂ ਕਈਆਂ ਦਾ ਹਿੰਦੂ ਧਰਮ ਅਤੇ ਇਸਲਾਮ ਨਾਲ ਵਾਸਤਾ ਸੀ, ਦੀ ਬਾਣੀ ਇਕੱਤਰ ਕਰ ਕੇ ਕੀਤਾ ਅਤੇ ਇਸ ਪਵਿੱਤਰ ਬੀੜ ਨੂੰ ਭਾਈ ਗੁਰਦਾਸ ਜੀ ਦੇ ਹੱਥੋਂ ਲਿਖਵਾਇਆ। ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਤੇਗ ਬਹਾਦੁਰ ਜੀ ਦੀ ਬਾਣੀ ਨੂੰ ਇਕੱਤਰ ਕਰ ਕੇ ਤਲਵੰਡੀ ਸਾਬੋ ਵਿਖੇ ਭਾਈ ਮਨੀ ਸਿੰਘ ਜੀ ਪਾਸੋਂ ਆਦਿ ਗ੍ਰੰਥ ਵਿੱਚ ਦਰਜ ਕਰਵਾ ਕੇ ਆਦਿ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਦਾ ਦਰਜਾ ਦਿੱਤਾ। ਦਸਮ ਪਿਤਾ ਦੇ ਜੋਤੀ-ਜੋਤਿ ਸਮਾਉਣ ਪਿੱਛੋਂ ਬਾਬਾ ਦੀਪ ਸਿੰਘ ਵੱਲੋਂ ਗੁਰੂ ਗ੍ਰੰਥ ਸਾਹਿਬ ਦੇ ਬਹੁਤ ਸਾਰੇ ਉਤਾਰੇ ਵੰਡੇ ਗਏ। ਗੁਰੂ ਗ੍ਰੰਥ ਸਾਹਿਬ ਦੀ ਲਿਖਾਈ ਗੁਰਮੁਖੀ ਲਿਪੀ ਵਿੱਚ ਹੋਈ ਹੈ ਅਤੇ ਬਹੁਤ ਸਾਰੀਆਂ ਬੋਲੀਆਂ ਅਤੇ ਉਪ-ਬੋਲੀਆਂ– ਜਿਵੇਂ ਕਿ ਲਹਿੰਦੀ ਪੰਜਾਬੀ, ਬ੍ਰਜ ਭਾਸ਼ਾ, ਖੜ੍ਹੀ ਬੋਲੀ, ਸੰਸਕ੍ਰਿਤ ਅਤੇ ਫ਼ਾਰਸੀ – ਕਈ ਵਾਰ ਜਿਹਨਾਂ ਦੇ ਸਮੂਹ ਨੂੰ ਸੰਤ ਭਾਸ਼ਾ ਕਿਹਾ ਜਾਂਦਾ ਹੈ।.
"ਲੋਕ-ਨਾਚ ਨਾਲ ਮਾਨਸਿਕਤਾ ਨਾਚ ਕਲਾ ਨੂੰ ਆਪਣੇ ਜੀਵਨ ਦਾ ਸੁਭਾਵਿਕ ਅਮਲ ਪ੍ਰਵਾਨ ਕਰਦੀ ਰਹੀ ਹੈ।" 'ਨੱਚਣ ਵਾਲੇ ਦੀ ਅੱਡੀ ਨਾ ਰਹਿੰਦੀ , ਗਾਉਣ ਵਾਲੇ ਦਾ ਮੂੰਹ' ਇਸ ਸੁਭਾਵਕ ਅਮਲ ਦੀ ਪੁਸ਼ਟੀ ਕਰਦੀ ਕਾਵਿ ਸਤਰ ਹੈ। ਨਾਚ ਕਲਾ ਕਿਸੇ ਵੀ ਸੂਰਤ ਵਿੱਚ ਮੂਕ ਪੇਸ਼ਕਾਰੀ ਨਹੀਂ ਹੈ। ਖ਼ਾਸਕਰ ਪੰਜਾਬੀ ਲੋਕ ਨਾਚ ਗਿੱਧਾ ਭੰਗੜਾ ਤਾਂ ਗੀਤਾਂ ਦੇ ਬੋਲ ਜਾਂ ਬੋਲੀਆਂ ਤੋਂ ਬਿਨਾਂ ਪੇਸ਼ ਕਿਤੇ ਜਾਣਾ ਸੰਭਵ ਹੀ ਨਹੀਂ। ਲੋਕ-ਸਮੂਹ ਦੀ ਸਿਰਜਨ-ਕਲਾ ਦੀ ਇੱਕ ਮਹੱਤਵਪੂਰਨ ਵੰਨਗੀ ਹੈ, ਜੋ ਲੋਕ-ਮਾਨਸ ਦੇ ਸਮੁਚੇ ਹਾਵਾਂ-ਭਾਵਾਂ ਨੂੰ ਸਰੀਰਕ ਮੁਦਰਾਵਾਂ ਦੇ ਪ੍ਰਗਟਾਉ-ਸੰਦਰਭ ਰਾਹੀਂ ਪੇਸ਼ ਕਰਦੀ ਹੈ। ਲੋਕ ਨਾਚ ਵੀ ਇਸੇ ਪ੍ਰਕਾਰ ਦੀ ਇੱਕ ਲੋਕ-ਕਲਾ ਹੈ। ਲੋਕ-ਨਾਚ ਮੰਨੋਰੰਜਨ ਦਾ ਸਾਧਨ ਹੀ ਨਹੀਂ, ਇਹ ਕਿਸੇ ਖਿੱਤੇ ਦੇ ਜਨ-ਸਮੂਹ ਦੀ ਸਮਾਜਿਕ, ਸੱਭਿਆਚਾਰਕ, ਨੈਤਿਕ, ਧਾਰਮਿਕ, ਰਾਜਸੀ ਅਤੇ ਇਤਹਾਸਿਕ ਜੀਵਨ-ਤੋਰ ਦੀਆਂ ਵਿਭਿੰਨ ਪਰਤਾਂ ਦਾ ਸਰੀਰਕ ਮੁਦਰਾਵਾਂ ਦੇ ਮਾਧਿਅਮ ਰਾਹੀਂ ਆਪ-ਮੁਹਾਰਾ, ਸਧਾਰਨ, ਖੁਸ਼ੀਆਂ-ਖੇੜਿਆਂ ਭਰਪੂਰ ਅੰਦਰੂਨੀ ਭਾਵਨਾਵਾਂ ਦਾ ਬਾਹਰੀ ਪ੍ਰਗਟਾਵਾ ਵੀ ਹੈ। ਪੰਜਾਬ ਦੇ ਲੋਕ-ਨਾਚ ਪੰਜਾਬ ਪੰਜਾਬ ਦੇ ਜਨ-ਜੀਵਨ ਦਾ ਮਹੱਤਪੂਰਨ ਅੰਗ ਹਨ।"ਪੰਜਾਬ ਦੇ ਲੋਕ-ਨਾਚਾਂ ਦਾ ਵਰਗੀਕਰਨ ਦੋ ਪੱਧਰਾਂ ਤੇ ਕੀਤਾ ਜਾ ਸਕਦਾ ਹੈ:
ਪੰਜਾਬੀ ਸੂਫ਼ੀ ਕਾਵਿ ਪੰਜਾਬੀ ਸਾਹਿਤ, ਇਤਿਹਾਸ ਅਤੇ ਸੱਭਿਆਚਾਰ ਦਾ ਵਡਮੁੱਲਾ ਅਤੇ ਗੌਰਵਮਈ ਸਰਮਾਇਆ ਹੈ। ਪੰਜਾਬੀ ਸੂਫ਼ੀ ਕਵੀ ਮੁਸਲਮਾਨ ਹੋਣ ਦੇ ਨਾਤੇ ਵੀ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਪਸੰਦ ਕਰਦੇ ਸਨ। ਇਸ ਕਰਕੇ ਉਹਨਾਂ ਆਪਣੇ ਸੂਫ਼ੀਆਨਾ ਵਿਚਾਰਾਂ ਦਾ ਪ੍ਰਗਟਾਵਾ ਪੰਜਾਬੀ ਵਿੱਚ ਹੀ ਕੀਤੀ। ਸੂਫ਼ੀ ਮੱਤ ਅਤੇ ਸੂਫ਼ੀ ਦਰਸ਼ਨ ਸੰਬੰਧੀ ਭਾਵੇਂ ਵੱਖੋ-ਵੱਖ ਧਾਰਨਾਵਾਂ ਮਿਲਦੀਆਂ ਹਨ ਪ੍ਰੰਤੂ ਜਿੰਨਾਂ ਅਨੁਸਾਰ ਸੂਫ਼ੀ ਮੱਤ ਇਸਲਾਮੀ ਜੀਵਨ-ਜਾਂਚ ਦਾ ਦੂਜਾ ਅਤੇ ਬਾਹਰਲੇ ਦਿਖਾਵੇ, ਕਰਮਕਾਂਡ ਅਤੇ ਵਹਿਮ-ਭਰਮ ਦੀ ਥਾਂ ਅੰਦਰਲੇ ਮਨ ਨੂੰ ਸੁਆਰਨ ਦਾ ਪਹਿਲਾ ਨਾਂ ਹੈ। “ਸੂਫ਼ੀ ਮੱਤ ਇਸਲਾਮੀ ਸੰਤ ਮੱਤ ਹੈ ਤੇ ਸੂਫ਼ੀ ਵਿਚਾਰਧਾਰਾ ਰਹੱਸਵਾਦੀ ਵਿਚਾਰਧਾਰਾ ਹੈ ਜਾਂ ਇਹ ਕਹਿ ਲਿਆ ਜਾਵੇ ਕਿ ਇਸਲਾਮਿਕ ਰਹੱਸਵਾਦ ਨੂੰ ਸੂਫ਼ੀਵਾਦ ਜਾਂ ਤਸਉਫ਼ ਕਿਹਾ ਜਾਂਦਾ ਹੈ। ਇਸ ਵਿੱਚ ਮਸਤ ਹੋਣ ਵਾਲੇ ਸੂਫ਼ੀ ਨੂੰ ਅਹਿਲੇ ਹੱਕ ਆਖਦੇ ਹਨ।ਭਾਰਤੀ ਸੰਤਾਂ ਦੀ ਭਗਤੀ ਲਹਿਰ ਤੇ ਮੁਸਲਮਾਨੀ ਦਰਵੇਸ਼ਾਂ ਫ਼ਕੀਰਾਂ ਦੀ ਸੂਫ਼ੀ ਲਹਿਰ ਕਈਆਂ ਗੱਲਾਂ ਵਿੱਚ ਰਲਦੀ ਮਿਲਦੀ ਹੈ। ਪਹਿਲਾਂ ਤਾਂ ਦੋਹਾਂ ਦਾ ਜਨਮ ਮਜ਼੍ਹਬੀ ਕੱਟੜਤਾ ਦੀ ਪ੍ਰਤੀਕ੍ਰਿਆ ਵੱਜੋਂ ਹੋਇਆ ਫਿਰ ਇਹਨਾਂ ਦੋਹਾਂ ਦਾ ਨਿਸ਼ਾਨਾ ਵੀ ਰੱਬੀ ਪਿਆਰ ਤੇ ਮਨੁੱਖੀ ਪਿਆਰ ਦਾ ਪ੍ਰਚਾਰ ਇਕੋ ਜਿਹਾ ਹੀ ਸੀ ਫ਼ਰਕ ਕੇਵਲ ਇਤਨਾ ਸੀ ਭਗਤੀ ਲਹਿਰ ਸ਼ਰਧਾ-ਪ੍ਰਧਾਨ ਸੀ ਤੇ ਸੂਫ਼ੀ ਲਹਿਰ ਪ੍ਰੇਮ-ਪ੍ਰਧਾਨ ਸੀ। ਇੱਕ ਮਘਦੀ ਧੂਣੀ ਸੀ ਤੇ ਇੱਕ ਲਟਾ-ਲਟ ਬਲਦੀ ਲਾਟ।”
ਕਪਾਲ ਮੋਚਨ ਹਰਿਆਣਾ ਦੇ ਸ਼ਹਿਰ ਜਗਾਧਰੀ ਤੋਂ 20 ਕੁ ਕਿਲੋਮੀਟਰ ਦੂਰ ਸਿੰਧੂ ਵਣ ਵਿਖੇ ਹੈ। ਇਥੇ ਹਰ ਸਾਲ ਕੱਤਕ ਮਹੀਨੇ ਦੀ ਪੂਰਨਮਾਸ਼ੀ ਵਾਲੇ ਦਿਨ ਮੇਲਾ ਲਗਦਾ ਹੈ। ਕਪਾਲ ਮੋਚਨ ਦੇ ਇਸ ਸਥਾਨ ਨੂੰ ਪਾਪ ਮੁਕਤੀ ਦਾ ਸਥਾਨ ਕਿਹਾ ਜਾਂਦਾ ਹੈ। ਇਸ ਤੀਰਥ ਅਸਥਾਨ ਨੂੰ ਤਿੰਨ ਲੋਕਾਂ ਦਾ ਪ੍ਰਸਿੱਧ ਤੇ ਪਾਪਾਂ ਤੋਂ ਛੁਟਕਾਰਾ ਦਿਵਾਉਣ ਵਾਲਾ ਮੰਨਿਆ ਗਿਆ ਹੈ। ਕਪਾਲ ਮੋਚਨ ਨਦੀ ਦੇ ਵਹਿਣ 'ਚ ਕੋਈ ਰੁਕਾਵਟ ਆ ਜਾਣ ਕਾਰਨ ਬਣਿਆ ਤਲਾਅ ਜਿਸ ਦੇ ਕਿਨਾਰਿਆਂ 'ਤੇ ਹੀ ਇੱਕ ਉੱਚਾ ਟਿੱਲਾ ਇੱਟਾਂ ਅਤੇ ਪੱਥਰ ਦਾ 100 ਵਰਗ ਫੁੱਟ ਦੇ ਘੇਰਾ ਦਾ ਬਣਿਆ ਹੋਇਆ ਹੈ। ਕਪਾਲ ਮੋਚਨ ਦੇ ਉੱਤਰ ਵੱਲ ਲੱਗਭਗ ਤਿੰਨ ਕਿਲੋਮੀਟਰ ਦੀ ਦੂਰੀ 'ਤੇ ਬ੍ਰਹਮ ਕੁੰਡ ਹੈ। ਇਸ ਦੇ ਦੱਖਣ ਵੱਲ 500 ਫੁੱਟ ਵਰਗਾਕਾਰ ਸਰੋਵਰ ਰਿਣ ਮੋਚਨ ਹੈ ਜਿਸ 'ਤੇ ਉੱਤਰੀ-ਪੱਛਮੀ ਕਿਨਾਰਿਆਂ 'ਤੇ ਪੌੜੀਆਂ ਬਣੀਆਂ ਹੋਈਆਂ ਹਨ।
ਭਾਰਤ ਦਾ ਆਜ਼ਾਦੀ ਸੰਗਰਾਮ ਜਾਂ ਭਾਰਤ ਦਾ ਅਜ਼ਾਦੀ ਅੰਦੋਲਨ ਜਾਂ ਭਾਰਤ ਦੀ ਕੌਮੀ ਮੁਕਤੀ ਕ੍ਰਾਂਤੀ 19ਵੀਂ ਅਤੇ 20ਵੀਂ ਸਦੀ ਦੌਰਾਨ ਵਾਪਰੇ ਵਿਸ਼ਵ ਦੇ ਅਹਿਮ ਇਨਕਲਾਬਾਂ ਵਿੱਚੋਂ ਇੱਕ ਹੈ। ਇਸ ਦੇ ਨਤੀਜੇ ਵਜੋਂ 15 ਅਗਸਤ 1947 ਨੂੰ ਭਾਰਤ ਵਿੱਚੋਂ ਬਰਤਾਨਵੀ ਰਾਜ ਦਾ ਅੰਤ ਹੋ ਗਿਆ ਅਤੇ ਪੰਡਿਤ ਜਵਾਹਰ ਲਾਲ ਨਹਿਰੂ ਦੀ ਅਗਵਾਈ ਹੇਠ ਭਾਰਤ ਸਰਕਾਰ ਵਲੋਂ ਦੇਸ਼ ਦੀ ਵਾਗਡੋਰ ਸੰਭਾਲਣ ਨਾਲ ਭਾਰਤ ਦੇ ਰਾਸ਼ਟਰੀ ਰਾਜ ਦੀ ਸਥਾਪਨਾ ਹੋਈ।
ਆਈਸੀਸੀ ਕ੍ਰਿਕਟ ਵਿਸ਼ਵ ਕੱਪ ਜਾਂ ਕ੍ਰਿਕਟ ਵਿਸ਼ਵ ਕੱਪ, ਇੱਕ ਦਿਨਾ ਅੰਤਰਰਾਸ਼ਟਰੀ ਕ੍ਰਿਕਟ ਪ੍ਰਤੀਯੋਗਿਤਾ ਹੈ। ਇਸ ਪ੍ਰਤੀਯੋਗਤਾ ਦਾ ਖੇਡ ਦੀ ਪ੍ਰਬੰਧਕ ਸਭਾ, ਅੰਤਰਰਾਸ਼ਟਰੀ ਕ੍ਰਿਕਟ ਸਭਾ (ਆਈਸੀਸੀ) ਹਰ ਚਾਰ ਸਾਲ ਬਾਅਦ ਆਯੋਜਨ ਕਰਦੀ ਹੈ। ਸੰਸਾਰ ਵਿੱਚ ਇਹ ਪ੍ਰਤੀਯੋਗਤਾ, ਸਭ ਤੋਂ ਵਧ ਦੇਖੇ ਜਾਂਦੇ ਖੇਡ ਮੁਕਾਬਲਿਆਂ ਵਿੱਚੋਂ ਇੱਕ ਹੈ। ਇਸ ਪੱਖੋਂ ਇਹਦਾ ਨੰਬਰ ਸਿਰਫ ਫੀਫਾ ਵਿਸ਼ਵ ਕੱਪ ਅਤੇ ਓਲੰਪਿਕ ਦੇ ਬਾਅਦ ਆਉਂਦਾ ਹੈ।ਪਹਿਲਾ ਵਿਸ਼ਵ ਕੱਪ 1975 ਵਿੱਚ ਇੰਗਲੈਂਡ ਵਿੱਚ ਹੋਇਆ ਸੀ। ਇੰਗਲੈਂਡ ਨੇ ਪਹਿਲੇ ਤਿੰਨ ਵਿਸ਼ਵ ਕੱਪਾਂ ਦੀ ਮੇਜ਼ਬਾਨੀ ਕੀਤੀ ਸੀ। 1987 ਤੋਂ ਲੈ ਕੇ ਵਿਸ਼ਵ ਕੱਪ ਦਾ ਕਿਸੇ ਬਦਲਵੇਂ ਦੇਸ਼ ਵਿੱਚ ਹਰ ਚਾਰ ਸਾਲ ਬਾਅਦ ਆਯੋਜਨ ਕੀਤਾ ਜਾਂਦਾ ਹੈ। 2015 ਦਾ ਆਸਟਰੇਲੀਆ ਅਤੇ ਨਿਊਜ਼ੀਲੈਂਡ ਵਿੱਚ ਆਯੋਜਨ ਕੀਤਾ ਗਿਆ ਅਤੇ ਇਸ ਨੂੰ ਆਸਟਰੇਲੀਆ ਦੀ ਟੀਮ ਨੇ ਜਿੱਤਿਆ ਸੀ।
ਗੁਰਮੁਖੀ (ਪੰਜਾਬੀ: گُرمُکھی (ਸ਼ਾਹਮੁਖੀ)) ਇੱਕ ਸਿੱਖ ਲਿੱਪੀ ਹੈ ਜਿਸਨੂੰ ਦੂਜੇ ਸਿੱਖ ਗੁਰੂ, ਗੁਰੂ ਅੰਗਦ ਸਾਹਿਬ ਨੇ ਸੋਲ਼ਵੀਂ ਸਦੀ ਵਿੱਚ ਤਬਦੀਲ ਅਤੇ ਮਿਆਰਬੰਦ ਕਰਨ ਦੇ ਨਾਲ਼ ਇਸਤਿਮਾਲ ਕੀਤਾ। ਗੁਰਮੁਖੀ ਚੜ੍ਹਦੇ ਪੰਜਾਬ ਸੂਬੇ ਵਿੱਚ ਪੰਜਾਬੀ ਭਾਸ਼ਾ ਲਈ ਅਫ਼ਸਰਾਨਾ ਲਿੱਪੀ ਹੈ, ਜਿਸਨੂੰ ਫ਼ਾਰਸੀ-ਅਰਬੀ ਸ਼ਾਹਮੁਖੀ ਲਿੱਪੀ ਵਿੱਚ ਵੀ ਲਿਖਿਆ ਜਾਂਦਾ ਹੈ। ਮੌਜੂਦਾ ਗੁਰਮੁਖੀ ਦੇ ਇੱਕਤਾਲ਼ੀ ਅੱਖਰ, ਕਤਾਰ ਊੜੇ ਤੋਂ ਕੱਕੇ ਬਿੰਦੀ ਤੱਕ ਅਤੇ ਨੌਂ ਲਗਾਂ ਮਾਤਰਾਂ ਹਨ। ਇਹ ਇਕਤਾਲੀ ਹਰਫ਼ ਹਨ: ੳ, ਅ, ੲ, ਸ, ਹ, ਕ, ਖ, ਗ, ਘ, ਙ, ਚ, ਛ, ਜ, ਝ, ਞ, ਟ, ਠ, ਡ, ਢ, ਣ, ਤ, ਥ, ਦ, ਧ, ਨ, ਪ, ਫ, ਬ, ਭ, ਮ, ਯ, ਰ, ਲ, ਵ, ੜ, ਸ਼, ਖ਼, ਗ਼, ਜ਼, ਫ਼, ਅਤੇ ਲ਼। ਸਿੱਖੀ ਦੇ ਆਦਿ ਗ੍ਰੰਥ, ਗੁਰੂ ਗ੍ਰੰਥ ਸਾਹਿਬ ਵਿੱਚ ਕਈ ਜ਼ੁਬਾਨਾਂਂ ਅਤੇ ਲਹਿਜਿਆਂ ਵਿੱਚ ਬਾਣੀ ਲਿਖੀ ਗਈ ਹੈ ਜਿਸ ਨੂੰ ਗੁਰਮੁਖੀ ਭਾਸ਼ਾ ਆਖਿਆ ਜਾਂਦਾ ਹੈ।
ਭਾਰਤ ਦੀ ਸੰਵਿਧਾਨ ਸਭਾ ਨੂੰ ਭਾਰਤ ਦਾ ਸੰਵਿਧਾਨ ਬਣਾਉਣ ਲਈ ਚੁਣਿਆ ਗਿਆ ਸੀ। ਇਸ ਦੀ ਚੋਣ 'ਸੂਬਾਈ ਅਸੈਂਬਲੀ' ਦੁਆਰਾ ਕੀਤੀ ਗਈ ਸੀ। 1947 ਵਿੱਚ ਬ੍ਰਿਟਿਸ਼ ਸ਼ਾਸਨ ਤੋਂ ਭਾਰਤ ਦੀ ਆਜ਼ਾਦੀ ਤੋਂ ਬਾਅਦ, ਇਸਦੇ ਮੈਂਬਰਾਂ ਨੇ 'ਭਾਰਤ ਦੀ ਅਸਥਾਈ ਸੰਸਦ' ਵਜੋਂ ਦੇਸ਼ ਦੀ ਪਹਿਲੀ ਸੰਸਦ ਵਜੋਂ ਸੇਵਾ ਕੀਤੀ। ਸੰਵਿਧਾਨ ਸਭਾ ਦਾ ਵਿਚਾਰ ਦਸੰਬਰ 1934 ਵਿੱਚ ਭਾਰਤ ਵਿੱਚ ਕਮਿਊਨਿਸਟ ਲਹਿਰ ਦੇ ਮੋਢੀ ਐਮ.ਐਨ. ਰਾਏ ਦੁਆਰਾ ਪ੍ਰਸਤਾਵਿਤ ਕੀਤਾ ਗਿਆ ਸੀ ਜੋ ਕਿ1935 ਵਿੱਚ ਭਾਰਤੀ ਰਾਸ਼ਟਰੀ ਕਾਂਗਰਸ ਦੀ ਇੱਕ ਅਧਿਕਾਰਤ ਮੰਗ ਬਣ ਗਈ। ਭਾਰਤੀ ਰਾਸ਼ਟਰੀ ਕਾਂਗਰਸ ਨੇ ਅਪ੍ਰੈਲ 1936 ਵਿੱਚ ਲਖਨਊ ਵਿਖੇ ਜਵਾਹਰ ਲਾਲ ਨਹਿਰੂ ਦੀ ਪ੍ਰਧਾਨਗੀ ਵਿੱਚ ਆਪਣਾ ਸੈਸ਼ਨ ਆਯੋਜਿਤ ਕੀਤਾ। ਜਿੱਥੇ ਸੰਵਿਧਾਨ ਸਭਾ ਦੀ ਅਧਿਕਾਰਤ ਮੰਗ ਉਠਾਈ ਗਈ ਸੀ ਅਤੇ ਭਾਰਤ ਸਰਕਾਰ ਐਕਟ, 1935 ਨੂੰ ਰੱਦ ਕਰ ਦਿੱਤਾ ਗਿਆ ਸੀ। ਸੀ.
ਸਿੰਧੂ ਘਾਟੀ ਸੱਭਿਅਤਾ ਸੰਸਾਰ ਦੀਆਂ ਪ੍ਰਾਚੀਨ ਸੱਭਿਅਤਾਵਾਂ ਵਿੱਚੋਂ ਇੱਕ ਪ੍ਰਮੁੱਖ ਸੱਭਿਅਤਾ ਸੀ। ਇਹ ਹੜੱਪਾ ਸੱਭਿਅਤਾ ਦੇ ਨਾਮ ਨਾਲ ਵੀ ਜਾਣੀ ਜਾਂਦੀ ਹੈ ਕਿਉਂਕਿ ਇਸ ਦੇ ਵਜੂਦ ਦੇ ਪਹਿਲੇ ਖੰਡਰ ਹੜੱਪਾ ਨਾਂ ਦੇ ਨਗਰ ਵਿੱਚ ਮਿਲੇ ਸਨ। ਇਹ ਹਿੰਦ ਉਪ-ਮਹਾਂਦੀਪ ਦੇ ਉੱਤਰ ਪੱਛਮੀ ਭਾਗ ਵਿੱਚ ਸਥਿਤ ਸੀ। ਇਸਦਾ ਸਥਾਨ ਅੱਜ ਦਾ ਪਾਕਿਸਤਾਨ ਅਤੇ ਭਾਰਤ ਦਾ ਉੱਤਰ ਪੱਛਮੀ ਹਿੱਸਾ ਸੀ। ਇਹ ਸਿੰਧ ਦਰਿਆ ਤੋਂ ਲੈ ਕੇ ਅਤੇ ਘੱਗਰ-ਹਕਰਾ (ਪ੍ਰਾਚੀਨ ਸਰਸਵਤੀ) ਦੀ ਘਾਟੀ ਅਤੇ ਉਸ ਤੋਂ ਅੱਗੇ ਗੰਗਾ - ਜਮਨਾ ਦੋਆਬ ਦੀਆਂ ਉਪਰਲੀਆਂ ਹੱਦਾਂ ਤੱਕ ਫੈਲੀ ਹੋਈ ਸੀ। ਇਹਦਾ ਖੇਤਰਫਲ ਲਗਪਗ 12,60,000 ਵਰਗ ਕਿ.
ਹਜਰਤ ਬਾਬਾ ਫ਼ਰੀਦ-ਉਦ-ਦੀਨ ਗੰਜਸ਼ਕਰ (ਉਰਦੂ: حضرت بابا فرید الدّین مسعود گنج شکر ਦੱਖਣੀ ਏਸ਼ੀਆ ਦੇ ਪੰਜਾਬ ਖੇਤਰ ਵਿੱਚ ਇੱਕ ਸੂਫ਼ੀ ਫਕੀਰ ਸੀ। ਹਜਰਤ ਫ਼ਰੀਦ-ਉਦ-ਦੀਨ ਗੰਜਸ਼ਕਰ (1173–1266) ਜਾਂ (1188 (584 ਹਿਜਰੀ) – 7 ਮਾਈ 1280 (679 ਹਿਜਰੀ)), ਜਿਸ ਨੂੰ ਆਮ ਤੌਰ 'ਤੇ ਬਾਬਾ ਫ਼ਰੀਦ (ਉਰਦੂ: بابا فرید) ਸੱਦਿਆ ਜਾਂਦਾ ਹੈ 12ਵੀਂ ਸਦੀ ਦਾ ਇੱਕ ਸੂਫ਼ੀ ਪ੍ਰਚਾਰਕ ਅਤੇ ਚਿਸ਼ਤੀ ਸੰਪਰਦਾ ਦੇ ਸੰਤ ਸਨ
ਆਧੁਨਿਕ ਪੰਜਾਬੀ ਕਹਾਣੀ ਪੰਜਾਬੀ ਸਾਹਿਤ ਦੀ ਇੱਕ ਰੂਪਗਤ ਵਿਧਾ ਹੈ। ਇਹ ਪੰਜਾਬੀ ਗਲਪ ਵਿੱਚ ਨਾਵਲ ਤੋਂ ਬਾਅਦ ਦੂਜੇ ਸਥਾਨ ਤੇ ਹੈ। ਆਧੁਨਿਕ ਕਹਾਣੀ ਵਿੱਚ ਆਮ ਮਨੁੱਖ ਦੇ ਮਾਨਵੀ ਸੰਦਰਭ ਨੂੰ ਚਿਤਰਿਆ ਗਿਆ ਹੈ। ਆਧੁਨਿਕ ਕਹਾਣੀ ਦੀ ਪੇਸ਼ਕਾਰੀ ਵਿੱਚ ਸੰਕੇਤਕ ਅਤੇ ਪ੍ਰਤੀਕਾਤਮਕ ਵਿਧੀ ਆਪਣਾਉਂਦੀ ਹੈ। ਸੰਕੇਤਾਂ ਅਤੇ ਪ੍ਰਤੀਕਾਂ ਦੀ ਵਰਤੋਂ ਆਧੁਨਿਕ ਪੰਜਾਬੀ ਕਹਾਣੀ ਸੁਚੇਤ ਪਾਠਕ ਦੀ ਮੰਗ ਕਰਦੀ ਹੈ।
ਵਾਰ ਪੰਜਾਬੀ ਦਾ ਇੱਕ ਕਾਵਿ-ਰੂਪ ਹੈ। ਇਹ ਪਉੜੀ ਛੰਦ ਵਿੱਚ ਰਚੀ ਜਾਂਦੀ ਹੈ। ਇਹ ਕਾਵਿ ਰੂਪ ਸਿੱਖ-ਸਾਹਿਤ ਵਿੱਚ ਵਧੇਰੇ ਪ੍ਰਚਲਿਤ ਹੈ। ਗੁਰੂ ਗ੍ਰੰਥ ਸਾਹਿਬ ਵਿੱਚ 22 ਵਾਰਾਂ ਦਰਜ ਹੋਇਆ ਹਨ। ਇਹ ਲੋਕ ਪਰੰਪਰਾ ਉੱਤੇ ਆਧਾਰਿਤ ਪੰਜਾਬੀ ਭਾਸ਼ਾ ਦਾ ਇੱਕ ਕਾਵਿ ਰੂਪ ਹੈ। ਵਾਰ ਕਾਵਿਮਈ ਉਤਸਾਹ ਵਰਧਕ ਵਾਰਤਾ ਹੈ ਜਿਸ ਵਿੱਚ ਆਕ੍ਰਮਣ ਜਾਂ ਸੰਘਰਸ਼ ਦੇ ਪ੍ਰਸੰਗ ਵਿੱਚ ਨਾਇਕ ਦਾ ਯਸ਼ ਗਾਇਆ ਜਾਂਦਾ ਹੈ। ਵਾਰਾਂ ਪਉੜੀਆਂ ਵਿੱਚ ਲਿਖੀਆਂ ਜਾਂਦੀਆਂ ਸਨ।। ਇਸ ਵਿੱਚ ਆਮ ਤੌਰ ’ਤੇ ਵੀਰ ਰਸ ਦੀ ਪ੍ਰਧਾਨਤਾ ਹੁੰਦੀ ਹੈ ਅਤੇ ਇਸ ਨੂੰ ਗਾਉਣ ਵਾਲੇ ਅਤੇ ਕਿਸੇਹੱਦ ਤਕ ਰਚੈਤਾ ਵੀ ਭੱਟ ਜਾਂ ਢਾਡੀ ਹੁੰਦੇ ਹਨ। ਗੁਰੂ ਨਾਨਕ ਦੇਵ ਜੀ ਨੇ ਵਾਰ ਨੂੰ ਵੀਰ-ਰਸ ਦੇ ਖੇਤਰ ਵਿਚੋਂ ਕਢ ਕੇ ਅਧਿਆਤਮਿਕਤਾ ਦੀ ਸ਼ਾਂਤ ਭਾਵ-ਭੂਮੀ ਵੱਲ ਮੋੜੀਆਂ ਅਤੇ ਵਾਰ ਦੇ ਵਿਸ਼ੇ ਖੇਤਰ ਵਿੱਚ ਵਿਸਤਾਰ ਕੀਤਾ।
ਸ਼ਾਹ ਹੁਸੈਨ (1538–1599) ਪੰਜਾਬੀ ਸੂਫ਼ੀ ਕਵੀ ਅਤੇ ਸੰਤ ਸਨ। ਇਹਨਾਂ ਨੇ ਮੁੱਖ ਤੌਰ ਤੇ ਕਾਫ਼ੀ ਕਾਵਿ-ਰੂਪ ਵਿੱਚ ਰਚਨਾ ਕੀਤੀ ਹੈ। ਉਨ੍ਹਾਂ ਦੇ ਪਿਤਾ ਜੀ ਸ਼ੇਖ ਉਸਮਾਨ ਢੱਡੇ ਜੁਲਾਹੇ ਦਾ ਕੰਮ ਕਰਦੇ ਸਨ। ਉਨ੍ਹਾਂ ਦਾ ਜਨਮ ਲਾਹੌਰ (ਪਾਕਿਸਤਾਨ) ਵਿੱਚ ਹੋਇਆ। ਉਹ ਅਕਬਰ ਅਤੇ ਜਹਾਂਗੀਰ ਦੇ ਸਮਕਾਲੀ ਸਨ । ਉਨ੍ਹਾਂ ਦੇ ਗੁਰੂ ਅਰਜਨ ਦੇਵ ਜੀ ਅਤੇ ਛੱਜੂ ਭਗਤ ਨਾਲ ਗੂੜ੍ਹੇ ਸੰਬੰਧ ਸਨ। ਉਨ੍ਹਾਂ ਨੂੰ ਪੰਜਾਬੀ ਵਿੱਚ ਕਾਫ਼ੀ ਦਾ ਮੋਢੀ ਵੀ ਮੰਨਿਆਂ ਜਾਂਦਾ ਹੈ। ਉਨ੍ਹਾਂ ਦੀਆਂ ਕਾਵਿ-ਜੁਗਤਾਂ (ਬਿੰਬ,ਪ੍ਰਤੀਕ ਅਤੇ ਅਲੰਕਾਰ ਆਦਿ) ਉਸ ਸਮੇਂ ਦੀ ਚਰਖੇ ਅਤੇ ਖੱਡੀ ਦੇ ਆਲੇ ਦੁਆਲੇ ਘੁੰਮਦੀ ਆਰਥਿਕਤਾ ਨਾਲ ਜੁੜੇ ਹੋਏ ਹਨ।
ਭਾਰਤ, ਅਧਿਕਾਰਤ ਤੌਰ 'ਤੇ ਭਾਰਤ ਦਾ ਗਣਰਾਜ (ਆਈਐੱਸਓ: Bhārat Gaṇarājya), ਦੱਖਣੀ ਏਸ਼ੀਆ ਵਿੱਚ ਇੱਕ ਦੇਸ਼ ਹੈ। ਇਹ ਖੇਤਰ ਦੇ ਹਿਸਾਬ ਨਾਲ ਸੱਤਵਾਂ ਸਭ ਤੋਂ ਵੱਡਾ ਦੇਸ਼; ਜੂਨ 2023 ਤੱਕ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼; ਅਤੇ 1947 ਵਿੱਚ ਆਪਣੀ ਆਜ਼ਾਦੀ ਦੇ ਸਮੇਂ ਤੋਂ, ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਲੋਕਤੰਤਰ ਹੈ। ਦੱਖਣ ਵੱਲ ਹਿੰਦ ਮਹਾਸਾਗਰ, ਦੱਖਣ-ਪੱਛਮ ਵੱਲ ਅਰਬ ਸਾਗਰ ਅਤੇ ਦੱਖਣ-ਪੂਰਬ ਵੱਲ ਬੰਗਾਲ ਦੀ ਖਾੜੀ ਨਾਲ ਘਿਰਿਆ ਹੋਇਆ, ਇਹ ਪੱਛਮ ਵੱਲ ਪਾਕਿਸਤਾਨ ਨਾਲ ਜ਼ਮੀਨੀ ਸਰਹੱਦਾਂ ਸਾਂਝੀਆਂ ਕਰਦਾ ਹੈ।; ਉੱਤਰ ਵੱਲ ਚੀਨ, ਨੇਪਾਲ ਅਤੇ ਭੂਟਾਨ; ਅਤੇ ਪੂਰਬ ਵੱਲ ਬੰਗਲਾਦੇਸ਼ ਅਤੇ ਮਿਆਂਮਾਰ। ਹਿੰਦ ਮਹਾਸਾਗਰ ਵਿੱਚ, ਭਾਰਤ ਸ਼੍ਰੀਲੰਕਾ ਅਤੇ ਮਾਲਦੀਵ ਦੇ ਨੇੜੇ ਹੈ; ਇਸ ਦੇ ਅੰਡੇਮਾਨ ਅਤੇ ਨਿਕੋਬਾਰ ਟਾਪੂ ਥਾਈਲੈਂਡ, ਮਿਆਂਮਾਰ ਅਤੇ ਇੰਡੋਨੇਸ਼ੀਆ ਨਾਲ ਸਮੁੰਦਰੀ ਸਰਹੱਦ ਸਾਂਝੇ ਕਰਦੇ ਹਨ। ਆਧੁਨਿਕ ਮਨੁੱਖ 55,000 ਸਾਲ ਪਹਿਲਾਂ ਅਫ਼ਰੀਕਾ ਤੋਂ ਭਾਰਤੀ ਉਪ-ਮਹਾਂਦੀਪ 'ਤੇ ਆਏ ਸਨ। ਉਹਨਾਂ ਦੇ ਲੰਬੇ ਕਿੱਤੇ, ਸ਼ੁਰੂ ਵਿੱਚ ਵੱਖੋ-ਵੱਖਰੇ ਰੂਪਾਂ ਵਿੱਚ ਸ਼ਿਕਾਰੀ-ਇਕੱਠੇ ਕਰਨ ਵਾਲਿਆਂ ਦੇ ਰੂਪ ਵਿੱਚ, ਨੇ ਖੇਤਰ ਨੂੰ ਬਹੁਤ ਹੀ ਵਿਭਿੰਨਤਾ ਬਣਾ ਦਿੱਤਾ ਹੈ, ਮਨੁੱਖੀ ਜੈਨੇਟਿਕ ਵਿਭਿੰਨਤਾ ਵਿੱਚ ਅਫਰੀਕਾ ਤੋਂ ਬਾਅਦ ਦੂਜੇ ਸਥਾਨ 'ਤੇ ਹੈ। 9,000 ਸਾਲ ਪਹਿਲਾਂ ਸਿੰਧ ਨਦੀ ਬੇਸਿਨ ਦੇ ਪੱਛਮੀ ਹਾਸ਼ੀਏ ਵਿੱਚ ਉਪ-ਮਹਾਂਦੀਪ ਵਿੱਚ ਸੈਟਲਡ ਜੀਵਨ ਉਭਰਿਆ ਸੀ, ਹੌਲੀ ਹੌਲੀ ਤੀਜੀ ਹਜ਼ਾਰ ਸਾਲ ਬੀਸੀਈ ਦੀ ਸਿੰਧੂ ਘਾਟੀ ਸਭਿਅਤਾ ਵਿੱਚ ਵਿਕਸਤ ਹੋਇਆ। 12000 ਈਸਾ ਪੂਰਵ ਤੱਕ, ਸੰਸਕ੍ਰਿਤ ਦਾ ਇੱਕ ਪੁਰਾਤਨ ਰੂਪ, ਇੱਕ ਇੰਡੋ-ਯੂਰਪੀਅਨ ਭਾਸ਼ਾ, ਉੱਤਰ ਪੱਛਮ ਤੋਂ ਭਾਰਤ ਵਿੱਚ ਫੈਲ ਗਈ ਸੀ। ਇਸ ਦਾ ਪ੍ਰਮਾਣ ਅੱਜ ਰਿਗਵੇਦ ਦੇ ਭਜਨਾਂ ਵਿੱਚ ਮਿਲਦਾ ਹੈ। ਇੱਕ ਮੌਖਿਕ ਪਰੰਪਰਾ ਦੁਆਰਾ ਸੁਰੱਖਿਅਤ ਰੱਖਿਆ ਗਿਆ ਸੀ ਜੋ ਪੂਰੀ ਤਰ੍ਹਾਂ ਚੌਕਸ ਸੀ, ਰਿਗਵੇਦ ਭਾਰਤ ਵਿੱਚ ਹਿੰਦੂ ਧਰਮ ਦੀ ਸ਼ੁਰੂਆਤ ਨੂੰ ਰਿਕਾਰਡ ਕਰਦਾ ਹੈ। ਭਾਰਤ ਦੀਆਂ ਦ੍ਰਾਵਿੜ ਭਾਸ਼ਾਵਾਂ ਨੂੰ ਉੱਤਰੀ ਅਤੇ ਪੱਛਮੀ ਖੇਤਰਾਂ ਵਿੱਚ ਬਦਲ ਦਿੱਤਾ ਗਿਆ ਸੀ। 400 ਈਸਾ ਪੂਰਵ ਤੱਕ, ਹਿੰਦੂ ਧਰਮ ਦੇ ਅੰਦਰ ਜਾਤ ਦੁਆਰਾ ਪੱਧਰੀਕਰਨ ਅਤੇ ਬੇਦਖਲੀ ਉਭਰ ਕੇ ਸਾਹਮਣੇ ਆਈ ਸੀ, ਅਤੇ ਬੌਧ ਅਤੇ ਜੈਨ ਧਰਮ ਪੈਦਾ ਹੋ ਗਏ ਸਨ, ਸਮਾਜਿਕ ਵਿਵਸਥਾਵਾਂ ਨੂੰ ਖ਼ਾਨਦਾਨੀ ਨਾਲ ਜੋੜਿਆ ਨਹੀਂ ਗਿਆ ਸੀ। ਸ਼ੁਰੂਆਤੀ ਸਿਆਸੀ ਮਜ਼ਬੂਤੀ ਨੇ ਗੰਗਾ ਬੇਸਿਨ ਵਿੱਚ ਸਥਿਤ ਮੌਰੀਆ ਅਤੇ ਗੁਪਤ ਸਾਮਰਾਜ ਨੂੰ ਜਨਮ ਦਿੱਤਾ। ਉਹਨਾਂ ਦਾ ਸਮੂਹਿਕ ਯੁੱਗ ਵਿਆਪਕ ਰਚਨਾਤਮਕਤਾ ਨਾਲ ਭਰਿਆ ਹੋਇਆ ਸੀ, ਪਰ ਔਰਤਾਂ ਦੀ ਡਿੱਗਦੀ ਸਥਿਤੀ, ਅਤੇ ਵਿਸ਼ਵਾਸ ਦੀ ਇੱਕ ਸੰਗਠਿਤ ਪ੍ਰਣਾਲੀ ਵਿੱਚ ਛੂਤ-ਛਾਤ ਨੂੰ ਸ਼ਾਮਲ ਕਰਨ ਦੁਆਰਾ ਵੀ ਚਿੰਨ੍ਹਿਤ ਕੀਤਾ ਗਿਆ ਸੀ। ਦੱਖਣੀ ਭਾਰਤ ਵਿੱਚ, ਮੱਧ ਰਾਜਾਂ ਨੇ ਦੱਖਣ-ਪੂਰਬੀ ਏਸ਼ੀਆ ਦੇ ਰਾਜਾਂ ਨੂੰ ਦ੍ਰਾਵਿੜ-ਭਾਸ਼ਾ ਦੀਆਂ ਲਿਪੀਆਂ ਅਤੇ ਧਾਰਮਿਕ ਸਭਿਆਚਾਰਾਂ ਨੂੰ ਨਿਰਯਾਤ ਕੀਤਾ।ਸ਼ੁਰੂਆਤੀ ਮੱਧਕਾਲੀ ਯੁੱਗ ਵਿੱਚ, ਈਸਾਈ ਧਰਮ, ਇਸਲਾਮ, ਯਹੂਦੀ ਧਰਮ, ਅਤੇ ਜੋਰਾਸਟ੍ਰੀਅਨ ਧਰਮ ਭਾਰਤ ਦੇ ਦੱਖਣੀ ਅਤੇ ਪੱਛਮੀ ਤੱਟਾਂ ਉੱਤੇ ਸਥਾਪਿਤ ਹੋ ਗਏ ਸਨ।ਮੱਧ ਏਸ਼ੀਆ ਦੀਆਂ ਮੁਸਲਿਮ ਫੌਜਾਂ ਨੇ ਰੁਕ-ਰੁਕ ਕੇ ਭਾਰਤ ਦੇ ਉੱਤਰੀ ਮੈਦਾਨਾਂ ਨੂੰ ਆਪਣੇ ਕਬਜ਼ੇ ਵਿੱਚ ਕਰ ਲਿਆ, ਅੰਤ ਵਿੱਚ ਦਿੱਲੀ ਸਲਤਨਤ ਦੀ ਸਥਾਪਨਾ ਕੀਤੀ, ਅਤੇ ਉੱਤਰੀ ਭਾਰਤ ਨੂੰ ਮੱਧਕਾਲੀ ਇਸਲਾਮ ਦੇ ਬ੍ਰਹਿਮੰਡੀ ਨੈਟਵਰਕ ਵਿੱਚ ਖਿੱਚ ਲਿਆ। 15ਵੀਂ ਸਦੀ ਵਿੱਚ, ਵਿਜੈਨਗਰ ਸਾਮਰਾਜ ਨੇ ਦੱਖਣ ਭਾਰਤ ਵਿੱਚ ਇੱਕ ਲੰਬੇ ਸਮੇਂ ਤੱਕ ਚੱਲਣ ਵਾਲੇ ਸੰਯੁਕਤ ਹਿੰਦੂ ਸੱਭਿਆਚਾਰ ਦੀ ਸਿਰਜਣਾ ਕੀਤੀ।ਪੰਜਾਬ ਵਿੱਚ, ਸਿੱਖ ਧਰਮ ਦਾ ਉਭਾਰ ਹੋਇਆ, ਸੰਸਥਾਗਤ ਧਰਮ ਨੂੰ ਰੱਦ ਕਰਦਾ ਹੋਇਆ।ਮੁਗਲ ਸਾਮਰਾਜ, 1526 ਵਿੱਚ, ਦੋ ਸਦੀਆਂ ਦੀ ਸਾਪੇਖਿਕ ਸ਼ਾਂਤੀ ਦੀ ਸ਼ੁਰੂਆਤ ਕੀਤੀ, ਚਮਕਦਾਰ ਆਰਕੀਟੈਕਚਰ ਦੀ ਵਿਰਾਸਤ ਛੱਡ ਕੇ। ਹੌਲੀ-ਹੌਲੀ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੇ ਸ਼ਾਸਨ ਦਾ ਵਿਸਤਾਰ ਹੋਇਆ, ਜਿਸ ਨੇ ਭਾਰਤ ਨੂੰ ਇੱਕ ਬਸਤੀਵਾਦੀ ਆਰਥਿਕਤਾ ਵਿੱਚ ਬਦਲ ਦਿੱਤਾ, ਪਰ ਇਸਦੀ ਪ੍ਰਭੂਸੱਤਾ ਨੂੰ ਵੀ ਮਜ਼ਬੂਤ ਕੀਤਾ। ਬ੍ਰਿਟਿਸ਼ ਕ੍ਰਾਊਨ ਸ਼ਾਸਨ 1858 ਵਿੱਚ ਸ਼ੁਰੂ ਹੋਇਆ। ਭਾਰਤੀਆਂ ਨੂੰ ਦਿੱਤੇ ਗਏ ਅਧਿਕਾਰ ਹੌਲੀ-ਹੌਲੀ ਦਿੱਤੇ ਗਏ, ਪਰ ਤਕਨੀਕੀ ਤਬਦੀਲੀਆਂ ਪੇਸ਼ ਕੀਤੀਆਂ ਗਈਆਂ, ਅਤੇ ਸਿੱਖਿਆ ਅਤੇ ਜਨਤਕ ਜੀਵਨ ਦੇ ਆਧੁਨਿਕ ਵਿਚਾਰਾਂ ਨੇ ਜੜ੍ਹ ਫੜ ਲਈ। ਇੱਕ ਮੋਹਰੀ ਅਤੇ ਪ੍ਰਭਾਵਸ਼ਾਲੀ ਰਾਸ਼ਟਰਵਾਦੀ ਲਹਿਰ ਉਭਰੀ, ਜੋ ਅਹਿੰਸਕ ਵਿਰੋਧ ਲਈ ਮਸ਼ਹੂਰ ਸੀ ਅਤੇ ਬ੍ਰਿਟਿਸ਼ ਸ਼ਾਸਨ ਨੂੰ ਖਤਮ ਕਰਨ ਦਾ ਮੁੱਖ ਕਾਰਕ ਬਣ ਗਈ। 1947 ਵਿੱਚ ਬ੍ਰਿਟਿਸ਼ ਭਾਰਤੀ ਸਾਮਰਾਜ ਨੂੰ ਦੋ ਆਜ਼ਾਦ ਰਾਜਾਂ ਵਿੱਚ ਵੰਡਿਆ ਗਿਆ ਸੀ, ਹਿੰਦੂ-ਬਹੁਗਿਣਤੀ ਭਾਰਤ ਦਾ ਡੋਮੀਨੀਅਨ ਅਤੇ ਇੱਕ ਮੁਸਲਿਮ-ਬਹੁਗਿਣਤੀ ਪਾਕਿਸਤਾਨ ਦਾ ਡੋਮੀਨੀਅਨ, ਵੱਡੇ ਪੱਧਰ 'ਤੇ ਜਾਨੀ ਨੁਕਸਾਨ ਅਤੇ ਇੱਕ ਬੇਮਿਸਾਲ ਪਰਵਾਸ ਦੇ ਵਿਚਕਾਰ।ਭਾਰਤ 1950 ਤੋਂ ਇੱਕ ਸੰਘੀ ਗਣਰਾਜ ਰਿਹਾ ਹੈ, ਇੱਕ ਲੋਕਤੰਤਰੀ ਸੰਸਦੀ ਪ੍ਰਣਾਲੀ ਦੁਆਰਾ ਸ਼ਾਸਨ ਕੀਤਾ ਜਾਂਦਾ ਹੈ। ਇਹ ਬਹੁਲਵਾਦੀ, ਬਹੁ-ਭਾਸ਼ੀ ਅਤੇ ਬਹੁ-ਜਾਤੀ ਸਮਾਜ ਹੈ। ਭਾਰਤ ਦੀ ਆਬਾਦੀ 1951 ਵਿੱਚ 361 ਮਿਲੀਅਨ ਤੋਂ ਵਧ ਕੇ 2022 ਵਿੱਚ ਲਗਭਗ 1.4 ਬਿਲੀਅਨ ਹੋ ਗਈ। ਉਸੇ ਸਮੇਂ ਦੌਰਾਨ, ਇਸਦੀ ਨਾਮਾਤਰ ਪ੍ਰਤੀ ਵਿਅਕਤੀ ਆਮਦਨ US$64 ਸਾਲਾਨਾ ਤੋਂ US$2,601 ਤੱਕ ਵਧ ਗਈ, ਅਤੇ ਇਸਦੀ ਸਾਖਰਤਾ ਦਰ 16.6% ਤੋਂ 74% ਹੋ ਗਈ। 1951 ਵਿੱਚ ਮੁਕਾਬਲਤਨ ਬੇਸਹਾਰਾ ਦੇਸ਼ ਹੋਣ ਤੋਂ ਭਾਰਤ ਇੱਕ ਤੇਜ਼ੀ ਨਾਲ ਵਧ ਰਹੀ ਮੁੱਖ ਅਰਥਵਿਵਸਥਾ ਅਤੇ ਸੂਚਨਾ ਤਕਨਾਲੋਜੀ ਸੇਵਾਵਾਂ ਦਾ ਇੱਕ ਕੇਂਦਰ ਬਣ ਗਿਆ ਹੈ, ਇੱਕ ਵਿਸਤ੍ਰਿਤ ਮੱਧ ਵਰਗ ਦੇ ਨਾਲ। ਇਸਦਾ ਇੱਕ ਸਪੇਸ ਪ੍ਰੋਗਰਾਮ ਹੈ। ਭਾਰਤੀ ਫਿਲਮਾਂ, ਸੰਗੀਤ ਅਤੇ ਅਧਿਆਤਮਿਕ ਸਿੱਖਿਆਵਾਂ ਗਲੋਬਲ ਸੱਭਿਆਚਾਰ ਵਿੱਚ ਵਧਦੀ ਭੂਮਿਕਾ ਨਿਭਾਉਂਦੀਆਂ ਹਨ। ਭਾਰਤ ਨੇ ਆਪਣੀ ਗਰੀਬੀ ਦੀ ਦਰ ਨੂੰ ਕਾਫ਼ੀ ਹੱਦ ਤੱਕ ਘਟਾ ਦਿੱਤਾ ਹੈ, ਹਾਲਾਂਕਿ ਆਰਥਿਕ ਅਸਮਾਨਤਾ ਵਧਣ ਦੀ ਕੀਮਤ 'ਤੇ। ਭਾਰਤ ਇੱਕ ਪਰਮਾਣੂ-ਹਥਿਆਰ ਵਾਲਾ ਦੇਸ਼ ਹੈ, ਜੋ ਫੌਜੀ ਖਰਚਿਆਂ ਵਿੱਚ ਉੱਚ ਦਰਜੇ 'ਤੇ ਹੈ। ਇਸ ਦੇ ਆਪਣੇ ਗੁਆਂਢੀ ਦੇਸ਼ਾਂ ਪਾਕਿਸਤਾਨ ਅਤੇ ਚੀਨ ਨਾਲ ਕਸ਼ਮੀਰ ਨੂੰ ਲੈ ਕੇ ਵਿਵਾਦ ਹਨ, ਜੋ 20ਵੀਂ ਸਦੀ ਦੇ ਅੱਧ ਤੋਂ ਅਣਸੁਲਝੇ ਹੋਏ ਹਨ। ਭਾਰਤ ਨੂੰ ਜਿਨ੍ਹਾਂ ਸਮਾਜਿਕ-ਆਰਥਿਕ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਉਨ੍ਹਾਂ ਵਿੱਚ ਲਿੰਗ ਅਸਮਾਨਤਾ, ਬਾਲ ਕੁਪੋਸ਼ਣ, ਅਤੇ ਹਵਾ ਪ੍ਰਦੂਸ਼ਣ ਦੇ ਵਧਦੇ ਪੱਧਰ। ਭਾਰਤ ਦੀ ਧਰਤੀ ਮੈਗਾਡਾਇਵਰਸ ਹੈ, ਚਾਰ ਜੈਵ ਵਿਭਿੰਨਤਾ ਦੇ ਹੌਟਸਪੌਟਸ ਦੇ ਨਾਲ। ਇਸਦੇ ਜੰਗਲਾਂ ਵਿੱਚ ਇਸਦੇ ਖੇਤਰ ਦਾ 21.7% ਸ਼ਾਮਲ ਹੈ। ਭਾਰਤ ਦੇ ਜੰਗਲੀ ਜੀਵ, ਜਿਨ੍ਹਾਂ ਨੂੰ ਭਾਰਤ ਦੀ ਸੰਸਕ੍ਰਿਤੀ ਵਿੱਚ ਪਰੰਪਰਾਗਤ ਤੌਰ 'ਤੇ ਸਹਿਣਸ਼ੀਲਤਾ ਨਾਲ ਦੇਖਿਆ ਜਾਂਦਾ ਹੈ, ਨੂੰ ਇਹਨਾਂ ਜੰਗਲਾਂ ਵਿੱਚ, ਅਤੇ ਕਿਤੇ ਹੋਰ, ਸੁਰੱਖਿਅਤ ਨਿਵਾਸ ਸਥਾਨਾਂ ਵਿੱਚ ਸਮਰਥਨ ਪ੍ਰਾਪਤ ਹੈ।.