ਪੰਜਾਬੀ ਵਿਕੀਪੀਡੀਆ ਦੇ ਸਭ ਤੋਂ ਜ਼ਿਆਦਾ ਵੇਖੇ ਜਾਣ ਵਾਲੇ ਲੇਖ, ਰੋਜ਼ਾਨਾ ਨਵਪੂਰਤ ਹੋਰ ਜਾਣੋ...
ਗੁਰੂ ਨਾਨਕ ਦੇਵ ਜੀ (15 ਅਪ੍ਰੈਲ 1469 – 22 ਸਤੰਬਰ 1539) ਸਿੱਖੀ ਦੇ ਬਾਨੀ ਅਤੇ ਦਸਾਂ ਸਿੱਖ ਗੁਰੂਆਂ ਵਿਚੋਂ ਪਹਿਲੇ ਗੁਰੂ ਸਨ। ਇਹਨਾਂ ਦਾ ਜਨਮ ਦਿਨ ਦੁਨੀਆ ਵਿੱਚ ਗੁਰਪੁਰਬ ਵਜੋਂ ਮਨਾਇਆ ਜਾਂਦਾ ਹੈ, ਜੋ ਨਾਨਕਸ਼ਾਹੀ ਕਲੈਂਡਰ 2003 ਮਤਾਬਕ 1 ਵੈਸਾਖ ਅਤੇ ਬਿਕ੍ਰਮੀ ਨਾਨਕਸ਼ਾਹੀ ਕਲੈਂਡਰ ਮੁਤਾਬਿਕ ਕੱਤਕ ਦੀ ਪੂਰਨਮਾਸ਼ੀ ਨੂੰ ਹਰ ਸਾਲ ਅਕਤੂਬਰ-ਨਵੰਬਰ ਮਹੀਨਿਆਂ ਵਿਚਾਲ਼ੇ ਵੱਖਰੀ ਤਰੀਕ ਨੂੰ ਆਉਂਦਾ ਹੈ। ਗੁਰੂ ਨਾਨਕ ਦੇਵ ਜੀ ਦੇ ਜਨਮ ਅਤੇ ਜੋਤੀ-ਜੋਤ ਸਮਾੳਣ ਬਾਰੇ ਤਾਰੀਖ਼ਾਂ ਵਿਚ ਮਤਭੇਦ ਹੈ। ਸੁਖਬਾਸੀ ਰਾਮ ਬੇਦੀ, ਗਣੇਸ਼ਾ ਸਿੰਘ ਬੇਦੀ, ਡਾ.
ਗੁਰੂ ਨਾਨਕ ਦੇਵ ਜੀ ਗੁਰਪੁਰਬ , ਜਿਸ ਨੂੰ ਗੁਰੂ ਨਾਨਕ ਦੇ ਪ੍ਰਕਾਸ਼ ਉਤਸਵ ਵਜੋਂ ਵੀ ਜਾਣਿਆ ਜਾਂਦਾ ਹੈ। ਇਸ ਦਿਨ ਪਹਿਲੇ ਸਿੱਖ ਗੁਰੂ, ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ ਮਨਾਇਆ ਜਾਂਦਾ ਹੈ। ਗੁਰੂ ਨਾਨਕ ਦੇਵ ਜੀ ਸਭ ਤੋਂ ਮਸ਼ਹੂਰ ਸਿੱਖ ਗੁਰੂਆਂ ਵਿੱਚੋਂ ਇੱਕ ਅਤੇ ਸਿੱਖ ਧਰਮ ਦੇ ਸੰਸਥਾਪਕ ਹੋਏ ਹਨ। ਗੁਰੂ ਨਾਨਕ ਦੇਵ ਜੀ ਨੂੰ ਸਿੱਖ ਕੌਮ ਦੁਆਰਾ ਬਹੁਤ ਸਤਿਕਾਰਿਆ ਜਾਂਦਾ ਹੈ। ਇਹ ਸਿੱਖ ਧਰਮ, ਜਾਂ ਸਿੱਖੀ ਵਿੱਚ ਸਭ ਤੋਂ ਪਵਿੱਤਰ ਤਿਉਹਾਰਾਂ ਵਿੱਚੋਂ ਇੱਕ ਹੈ। ਸਿੱਖ ਧਰਮ ਵਿੱਚ ਤਿਉਹਾਰ 10 ਸਿੱਖ ਗੁਰੂਆਂ ਦੀ ਬਰਸੀ ਦੇ ਦੁਆਲੇ ਘੁੰਮਦੇ ਹਨ। ਇਹ ਗੁਰੂ ਸਾਹਿਬਾਨ ਸਿੱਖਾਂ ਦੇ ਵਿਸ਼ਵਾਸਾਂ ਨੂੰ ਰੂਪ ਦੇਣ ਲਈ ਜ਼ਿੰਮੇਵਾਰ ਸਨ। ਉਹਨਾਂ ਦੇ ਜਨਮ ਦਿਨ, ਗੁਰਪੁਰਬ ਵਜੋਂ ਜਾਣੇ ਜਾਂਦੇ ਹਨ। ਇਹ ਸਿੱਖਾਂ ਵਿੱਚ ਜਸ਼ਨ ਅਤੇ ਪ੍ਰਾਰਥਨਾ ਦੇ ਮੌਕੇ ਹਨ।
ੴ (ਇੱਕ ਓਅੰਕਾਰ) ਸਿੱਖ ਧਰਮ ਦਾ ਨਿਸ਼ਾਨ ਹੈ ਅਤੇ ਸਿੱਖੀ ਦਰਸ਼ਨ ਦੀ ਨੀਂਹ ਹੈ। ਇਸ ਤੋਂ ਭਾਵ ਹੈ ਕਿ ਇੱਕ ਕਰਨਵਾਲਾ (ਕਰਤਾਰ) ਹੈ। ਇਹ ਗੁਰੂ ਨਾਨਕ ਸਾਹਿਬ ਜੀ ਦੀ ਗੁਰਬਾਣੀ ਜਪੁਜੀ ਸਾਹਿਬ ਦੇ ਸ਼ੁਰੂ ਵਿੱਚ ਹੈ। ਸਿੱਖੀ ਬਾਰੇ ਕਿਤਾਬਾਂ ਅਤੇ ਗੁਰਦਵਾਰਿਆਂ ਉੱਤੇ ਇਹ ਨਿਸ਼ਾਨ (ੴ) ਆਮ ਦੇਖਣ ਨੂੰ ਮਿਲਦਾ ਹੈ। ਗੁਰੂ ਨਾਨਕ ਜੀ ਨੇ ਇਸ ਅਦੁੱਤੀ ਨਿਸ਼ਾਨ ਦੀ ਰਚਨਾ ਕਰਕੇ ਸਿਖ ਪੰਥ ਦੀ ਨੀਂਹ ਰੱਖੀ। ਇਸ ਦਾ ਪਾਠ (ਉਚਾਰਨ ਜਾਂ ਬੋਲ) ਇੱਕ ਓਅੰਕਾਰ ਹੈ। ਗੁਰੂ ਨਾਨਕ ਸਾਹਿਬ ਜੀ ਨੇ ਇਸ ਨੂੰ 13 ਵਾਰ ਆਪਣੀ ਸਵੈ-ਰਚਿਤ ਬਾਣੀ ਵਿੱਚ ਲਿਖਿਆ ਹੈ, ਜਿਹੜੀ ਕਿ ਆਪ ਜੀ ਦੇ ਨਾਮ ਦੇ ਸਿਰਲੇਖ ਮਹਲਾ 1 ਹੇਠ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ। ਇੱਕ ਓਅੰਕਾਰ ਪੰਜਾਬੀ ਭਾਸ਼ਾ ਦਾ ਬੋਲ ਹੈ। ਇੱਕ ਓਅੰਕਾਰ ਮੂਲ ਮੰਤਰ ਅਤੇ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਅੰਕ ਤੇ ਬ੍ਰਹਮੰਡ ਦੇ ਬੇਅੰਤ ਪਸਾਰੇ ਤੇ ਇਸਦੇ ਇਕੋ ਇੱਕ ਕਰਤਾ (ਭਾਵ ਇੱਕ ਕਰਤਾਰ) ਦੇ ਨਿਸ਼ਾਨ ਦੇ ਸੂਚਕ ਵਜੋਂ ਦਰਜ ਹੈ।
ਪੰਜਾਬੀ ਭਾਸ਼ਾ (ਸ਼ਾਹਮੁਖੀ: پنجابی, ਪੰਜਾਬੀ) ਪੰਜਾਬ ਦੀ ਭਾਸ਼ਾ ਹੈ, ਜਿਸ ਨੂੰ ਪੰਜਾਬ ਖੇਤਰ ਦੇ ਵਸਨੀਕ ਜਾਂ ਸੰਬੰਧਿਤ ਲੋਕ ਬੋਲਦੇ ਹਨ। ਇਹ ਭਾਸ਼ਾਵਾਂ ਦੇ ਹਿੰਦ-ਯੂਰਪੀ ਪਰਿਵਾਰ ਵਿੱਚੋਂ ਹਿੰਦ-ਇਰਾਨੀ ਪਰਿਵਾਰ ਨਾਲ਼ ਸਬੰਧ ਰੱਖਦੀ ਹੈ। ਇਹ ਪੰਜਾਬੀਆਂ ਦੀ ਮਾਂ ਬੋਲੀ ਹੈ ਅਤੇ ਸਿੱਖਾਂ ਦੀ ਧਾਰਮਿਕ ਭਾਸ਼ਾ ਵੀ ਹੈ। ਗੁਰਮੁਖੀ ਲਿਪੀ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕੀਤੀ ਗਈ ਹੈ। ਇਹ ਦੁਨੀਆਂ ਅਤੇ ਖ਼ਾਸ ਕਰ ਦੱਖਣੀ ਏਸ਼ੀਆ ਦੇ ਉੱਘੇ ਭੰਗੜਾ ਸੰਗੀਤ ਦੀ ਭਾਸ਼ਾ ਹੈ। ਪਾਕਿਸਤਾਨ ਵਿੱਚ ਇਹ ਸਭ ਤੋਂ ਵੱਧ ਬੋਲੀ ਜਾਣ ਵਾਲੀ ਬੋਲੀ ਹੈ।
ਅਰਥ-ਵਿਗਿਆਨ (ਅੰਗਰੇਜ਼ੀ (semantics) ਪੁਰਾਤਨ ਯੂਨਾਨੀ: σημαντικός sēmantikós; ਮਹਤਵਪੂਰਨ ਤੋਂ) ਭਾਸ਼ਾ-ਖੇਤਰ ਵਿੱਚ ਸ਼ਬਦਾਂ ਅਤੇ ਵਾਕਾਂ ਦੇ ਅਰਥਾਂ ਦੇ ਅਧਿਐਨ ਦੇ ਵਿਗਿਆਨ ਨੂੰ ਕਹਿੰਦੇ ਹਨ। ਉਂਨੀਵੀਂ ਸਦੀ ਦੇ ਪਿਛਲੇ ਅੱਧ ਤੋਂ ਪਹਿਲਾਂ ਅਰਥ-ਵਿਗਿਆਨ ਨੂੰ ਇੱਕ ਵੱਖ ਅਨੁਸ਼ਾਸਨ ਦੇ ਰੂਪ ਵਿੱਚ ਮਾਨਤਾ ਨਹੀਂ ਸੀ। ਫਰਾਂਸੀਸੀ ਭਾਸ਼ਾ-ਸ਼ਾਸਤਰੀ ਮਿਸ਼ੇਲ ਬਰੀਲ ਨੇ ਇਸ ਅਨੁਸ਼ਾਸਨ ਦੀ ਸਥਾਪਨਾ ਕੀਤੀ ਅਤੇ ਇਸਨੂੰ ਸੀਮੈਂਟਿਕਸ ਦਾ ਨਾਮ ਦਿੱਤਾ। ਵੀਹਵੀਂ ਸਦੀ ਦੇ ਸ਼ੁਰੁ ਵਿੱਚ ਫਰਦਿਨੈਂਦ ਦ ਸਸਿਊਰ ਦੁਆਰਾ ਲਿਆਂਦੀ ਭਾਸ਼ਾਈ ਕ੍ਰਾਂਤੀ ਦੇ ਬਾਅਦ ਸੀਮੈਂਟਿਕਸ ਦੇ ਪੈਰ ਸਮਾਜ-ਵਿਗਿਆਨ ਵਿੱਚ ਜਮਦੇ ਚਲੇ ਗਏ। ਇਸਦਾ ਪਹਿਲਾ ਕੰਮ ਹੈ ਭਾਸ਼ਾਈ ਸ਼ਰੇਣੀਆਂ ਦੀ ਪਛਾਣ ਕਰਨਾ ਅਤੇ ਉਹਨਾਂ ਦੀ ਉਪਯੁਕਤ ਸ਼ਬਦਾਵਲੀ ਵਿੱਚ ਵਿਆਖਿਆ ਕਰਨਾ। ਉੱਪਰ ਤੋਂ ਸਹਿਜ ਪਰ ਅੰਦਰ ਤੋਂ ਪੇਚਦਾਰ ਲੱਗਣ ਵਾਲੀਆਂ ਅਰਥ ਸਬੰਧੀ ਕਵਾਇਦਾਂ ਸੀਮੈਂਟਿਕਸ ਦੀ ਮਦਦ ਦੇ ਬਿਨਾਂ ਨਹੀਂ ਹੋ ਸਕਦੀਆਂ।
ਸੰਵਿਧਾਨ ਦਿਵਸ ਜਾਂ "ਰਾਸ਼ਟਰੀ ਕਾਨੂੰਨ ਦਿਵਸ", ਭਾਰਤ ਵਿੱਚ ਹਰ ਸਾਲ 26 ਨਵੰਬਰ ਨੂੰ ਭਾਰਤ ਦੇ ਸੰਵਿਧਾਨ ਨੂੰ ਅਪਣਾਉਣ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। 26 ਨਵੰਬਰ 1949 ਨੂੰ, ਭਾਰਤ ਦੀ ਸੰਵਿਧਾਨ ਸਭਾ ਨੇ ਭਾਰਤ ਦੇ ਸੰਵਿਧਾਨ ਨੂੰ ਅਪਣਾਇਆ, ਅਤੇ ਇਹ 26 ਜਨਵਰੀ 1950 ਨੂੰ ਲਾਗੂ ਹੋਇਆ।ਭਾਰਤ ਸਰਕਾਰ ਨੇ ਇੱਕ ਗਜ਼ਟ ਨੋਟੀਫਿਕੇਸ਼ਨ ਦੁਆਰਾ 19 ਨਵੰਬਰ 2015 ਨੂੰ 26 ਨਵੰਬਰ ਨੂੰ ਸੰਵਿਧਾਨ ਦਿਵਸ ਵਜੋਂ ਘੋਸ਼ਿਤ ਕੀਤਾ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 11 ਅਕਤੂਬਰ 2015 ਨੂੰ ਮੁੰਬਈ ਵਿੱਚ ਬੀ.ਆਰ.
ਬਾਈਟ ਕੰਪਿਊਟਿੰਗ ਅਤੇ ਦੂਰਸੰਚਾਰ ਵਿੱਚ ਸੂਚਨਾ ਦੀ ਇੱਕ ਇਕਾਈ ਹੈ। ਇਹ 8 ਬਿੱਟ ਮਿਲ ਕੇ ਬਣਦਾ ਹੈ। ਇਹ ਕੰਪਿਊਟਰ ਮੈਮੋਰੀ ਦੀ ਦੂਜੀ ਸਭ ਤੋਂ ਛੋਟੀ ਇਕਾਈ ਹੁੰਦਾ ਹੈ। ਇਹ ਮਸ਼ੀਨ ਡਾਟਾ ਦੀ ਦਰਜਾਬੰਦੀ ਦਾ ਉਹ ਅੰਸ਼ ਹੈ ਜੋ ਬਿਟ ਨਾਲੋਂ ਵੱਡਾ ਅਤੇ ਵਰਡ ਨਾਲੋਂ ਛੋਟਾ ਹੁੰਦਾ ਹੈ।ਕੰਪਿਊਟਰ ਦੀ ਮੈਮੋਰੀ ਵਿੱਚ ਇੱਕ ਅੱਖਰ ਦੁਆਰਾ ਲਈ ਜਾਣ ਵਾਲੀ ਜਗ੍ਹਾ ਨੂੰ ਕਹਿੰਦੇ ਹਨ। 1 ਬਾਈਟ ਵਿੱਚ 8 ਬਿੱਟ ਦੇ ਬਰਾਬਰ ਜਗ੍ਹਾ ਹੁੰਦੀ ਹੈ।
ਈਰਾਨ (جمهوری اسلامی ايران, ਜਮਹੂਰੀ-ਏ-ਇਸਲਾਮੀ-ਏ-ਈਰਾਨ) ਏਸ਼ੀਆ ਦੇ ਦੱਖਣ-ਪੱਛਮ ਖੰਡ ਵਿੱਚ ਸਥਿਤ ਦੇਸ਼ ਹੈ। ਇਸਨੂੰ ਸੰਨ 1935 ਤੱਕ ਫਾਰਸ ਨਾਂਅ ਨਾਲ ਵੀ ਜਾਣਿਆ ਜਾਂਦਾ ਸੀ। ਇਸ ਦੀ ਰਾਜਧਾਨੀ ਤਹਿਰਾਨ ਹੈ ਅਤੇ ਇਹ ਦੇਸ਼ ਉੱਤਰ-ਪੂਰਬ ਵਿੱਚ ਤੁਰਕਮੇਨਿਸਤਾਨ, ਉੱਤਰ ਵਿੱਚ ਕੈਸਪੀਅਨ ਸਾਗਰ ਅਤੇ ਅਜਰਬਾਈਜਾਨ, ਦੱਖਣ ਵਿੱਚ ਫਾਰਸ ਦੀ ਖਾੜੀ, ਪੱਛਮ ਵਿੱਚ ਇਰਾਕ ( ਕੁਰਦਿਸਤਾਨ ਸਰਜ਼ਮੀਨ) ਅਤੇ ਤੁਰਕੀ, ਪੂਰਬ ਵਿੱਚ ਅਫ਼ਗ਼ਾਨਿਸਤਾਨ ਅਤੇ ਪਾਕਿਸਤਾਨ ਨਾਲ ਘਿਰਿਆ ਹੈ। ਇੱਥੇ ਦਾ ਪ੍ਰਮੁੱਖ ਧਰਮ ਇਸਲਾਮ ਹੈ ਅਤੇ ਇਹ ਖੇਤਰ ਸ਼ੀਆ ਬਹੁਲ ਹੈ।
ਦ ਐਡਵੇਂਚਰਜ਼ ਆਫ਼ ਸ਼ਰਲਾਕ ਹੋਲਮਜ਼ (ਸ਼ਰਲਾਕ ਹੋਲਮਜ਼ ਦੇ ਕਾਰਨਾਮੇ) ਆਰਥਰ ਕੌਨਨ ਡੋਇਲ ਦੀਆਂ ਲਿਖੀਆਂ ਬਾਰਾਂ ਨਿੱਕੀਆਂ ਕਹਾਣੀਆਂ ਦਾ ਇੱਕ ਸੰਗ੍ਰਹਿ ਹੈ। ਇਹ ਸਭ ਕਹਾਣੀਆਂ ਡੋਇਲ ਦੇ ਮਸ਼ਹੂਰ ਜਾਸੂਸੀ ਕਿਰਦਾਰ ਸ਼ਰਲਾਕ ਹੋਲਮਜ਼ ਉੱਤੇ ਅਧਾਰਿਤ ਹਨ।ਇਹ ਪਹਿਲੀ ਵਾਰ 14 ਅਕਤੂਬਰ 1892 ਨੂੰ ਛਪਿਆ ਸੀ; ਜੁਲਾਈ 1891 ਅਤੇ ਜੂਨ 1892 ਦਰਮਿਆਨ ਇਹ ਕਹਾਣੀਆਂ ਸਟ੍ਰੈਂਡ ਮੈਗਜ਼ੀਨ ਵਿੱਚ ਵਿਅਕਤੀਗਤ ਕਹਾਣੀਆਂ ਦੇ ਤੌਰ 'ਤੇ ਲੜੀਬੱਧ ਛਾਪੀਆਂ ਗਈਆਂ ਸਨ। ਕਹਾਣੀਆਂ ਕਾਲਕ੍ਰਮਿਕ ਕ੍ਰਮ ਵਿੱਚ ਨਹੀਂ ਹਨ, ਅਤੇ ਸਾਰੀਆਂ ਬਾਰਾਂ ਵਿੱਚ ਸਾਂਝੇ ਪਾਤਰ ਹੋਲਮਜ਼ ਅਤੇ ਡਾ.
ਕੋਰਕੁ (Korku) ਭਾਰਤ ਦੇ ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ਰਾਜਾਂ ਵਿਚ ਬੋਲੀ ਜਾਣ ਵਾਲੀ ਅਸਟ੍ਰੋ-ਏਸ਼ੀਆਈ ਭਾਸ਼ਾ ਪਰਿਵਾਰ ਦੀਮੁੰਡਾ ਸ਼ਾਖਾ ਦੀ ਇੱਕ ਭਾਸ਼ਾ ਹੈ। ਇਹ ਕੋਰੁਕ ਭਾਈਚਾਰੇ ਦੇ ਲੋਕਾਂ ਦੀ ਭਾਸ਼ਾ ਹੈ, ਜੋ ਕਿ ਭਾਰਤੀ ਸੰਵਿਧਾਨ ਅਧੀਨ ਅਨੁਸੂਚਿਤ ਜਾਤੀ ਹੈ। ਗੌਂਡੀ ਭਾਸ਼ਾ ਬੋਲਣ ਵਾਲੇ ਲੋਕ ਵੀ ਕੋਰਕੁ ਭਾਸ਼ਾਵਾਂ ਦੇ ਆਲੇ-ਦੁਆਲੇ ਵਸਦੇ ਹਨ, ਜਿਹਨਾਂ ਦੀ ਗਿਣਤੀ ਵੱਧ ਹੈ। ਇਤਿਹਾਸਕ ਰੂਪ ਵਿਚ ਕੋਰਕੁ ਲੋਕਾਂ ਦਾ ਸੰਬੰਧ ਨਿਹਾਲੀ ਭਾਸ਼ਾ ਬੋਲਣ ਵਾਲੇ ਲੋਕਾਂ ਨਾਲ ਰਿਹਾ ਹੈ, ਜੋ ਕੋਰਕੁ ਬੋਲਣਾ ਵਾਲੇ ਲੋਕਾਂ ਦੇ ਨਾਲ ਪਿੰਡਾਂ ਵਿਚ ਹੀ ਰਹਿੰਦੇ ਸਨ।
ਗੁਰੂ ਗ੍ਰੰਥ ਸਾਹਿਬ ਸਿੱਖਾਂ ਦੇ ਗਿਆਰਵੇਂ ਗੁਰੂ ਹਨ। ਇਹ 1469 ਤੋਂ ਲੈ ਕੇ 1708 ਤੱਕ ਸਿੱਖ ਗੁਰੂਆਂ ਦੇ ਸਮੇਂ ਰਚੀ ਅਤੇ ਇਕੱਤਰ ਕੀਤੀ ਬਾਣੀ ਦਾ 1430 ਅੰਗਾਂ ਵਾਲਾ ਇੱਕ ਵਿਸਤਾਰਮਈ ਗ੍ਰੰਥ ਹੈ। ਇਹ ਅਨੇਕਾਂ ਸ਼ਬਦਾਂ ਭਾਵ ਬਾਣੀ ਦਾ ਅੰਬਾਰ ਹੈ ਜੋ ਕਿ ਰੱਬ ਦੇ ਗੁਣਾਂ ਅਤੇ ਉਸ ਦੇ ਨਾਮ ਜਪਣ ਦੇ ਕਾਰਨਾਂ ਦਾ ਵਰਨਣ ਕਰਦਾ ਹੈ। ਸਿੱਖਾਂ ਦੇ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ (1666-1708) ਨੇ ਜੋਤੀ-ਜੋਤਿ ਸਮਾਉਣ ਵੇਲੇ ਗੁਰਿਆਈ ਆਦਿ ਗ੍ਰੰਥ ਨੂੰ ਦਿੱਤੀ ਅਤੇ ਇਸ ਕਰ ਕੇ ਨਾਮ ਗੁਰੂ ਗ੍ਰੰਥ ਸਾਹਿਬ ਹੋ ਗਿਆ। ਇਹ ਸਿੱਖਾਂ ਦਾ ਸਭ ਤੋਂ ਪਵਿੱਤਰ ਗ੍ਰੰਥ ਅਤੇ ਇੱਕੋ-ਇੱਕ ਸਦੀਵੀ ਸ਼ਬਦ-ਰੂਪੀ ਗੁਰੂ ਹੈ ਜੋ ਕਿ ਸਿੱਖ ਗੁਰੂਆਂ ਅਤੇ ਹੋਰ ਸੰਤਾਂ-ਭਗਤਾਂ ਦੀ ਸਿੱਖਿਆਵਾਂ ਦਾ ਅੰਬਾਰ ਹੈ। ਅਰਦਾਸ ਦੇ ਸਰੋਤ ਜਾਂ ਮਾਰਗ-ਦਰਸ਼ਕ ਵਜੋਂ ਆਦਿ ਗ੍ਰੰਥ ਸਿੱਖੀ ਵਿੱਚ ਬੰਧਨਾ ਅਤੇ ਭਗਤੀ ਦਾ ਕੇਂਦਰੀ ਧੁਰਾ ਹੈ।ਆਦਿ ਗ੍ਰੰਥ ਦਾ ਸਭ ਤੋਂ ਪਹਿਲਾ ਸੰਕਲਨ ਪੰਜਵੇਂ ਗੁਰੂ, ਗੁਰੂ ਅਰਜਨ ਦੇਵ (1563-1606) ਨੇ ਪਹਿਲੇ ਪੰਜ ਗੁਰੂਆਂ ਅਤੇ ਹੋਰ ਮਹਾਨ ਸੰਤਾਂ ਜਾਂ ਭਗਤਾਂ, ਜਿਹਨਾਂ ਵਿੱਚੋਂ ਕਈਆਂ ਦਾ ਹਿੰਦੂ ਧਰਮ ਅਤੇ ਇਸਲਾਮ ਨਾਲ ਵਾਸਤਾ ਸੀ, ਦੀ ਬਾਣੀ ਇਕੱਤਰ ਕਰ ਕੇ ਕੀਤਾ ਅਤੇ ਇਸ ਪਵਿੱਤਰ ਬੀੜ ਨੂੰ ਭਾਈ ਗੁਰਦਾਸ ਜੀ ਦੇ ਹੱਥੋਂ ਲਿਖਵਾਇਆ। ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਤੇਗ ਬਹਾਦੁਰ ਜੀ ਦੀ ਬਾਣੀ ਨੂੰ ਇਕੱਤਰ ਕਰ ਕੇ ਤਲਵੰਡੀ ਸਾਬੋ ਵਿਖੇ ਭਾਈ ਮਨੀ ਸਿੰਘ ਜੀ ਪਾਸੋਂ ਆਦਿ ਗ੍ਰੰਥ ਵਿੱਚ ਦਰਜ ਕਰਵਾ ਕੇ ਆਦਿ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਦਾ ਦਰਜਾ ਦਿੱਤਾ। ਦਸਮ ਪਿਤਾ ਦੇ ਜੋਤੀ-ਜੋਤਿ ਸਮਾਉਣ ਪਿੱਛੋਂ ਬਾਬਾ ਦੀਪ ਸਿੰਘ ਵੱਲੋਂ ਗੁਰੂ ਗ੍ਰੰਥ ਸਾਹਿਬ ਦੇ ਬਹੁਤ ਸਾਰੇ ਉਤਾਰੇ ਵੰਡੇ ਗਏ। ਗੁਰੂ ਗ੍ਰੰਥ ਸਾਹਿਬ ਦੀ ਲਿਖਾਈ ਗੁਰਮੁਖੀ ਲਿਪੀ ਵਿੱਚ ਹੋਈ ਹੈ ਅਤੇ ਬਹੁਤ ਸਾਰੀਆਂ ਬੋਲੀਆਂ ਅਤੇ ਉਪ-ਬੋਲੀਆਂ– ਜਿਵੇਂ ਕਿ ਲਹਿੰਦੀ ਪੰਜਾਬੀ, ਬ੍ਰਜ ਭਾਸ਼ਾ, ਖੜ੍ਹੀ ਬੋਲੀ, ਸੰਸਕ੍ਰਿਤ ਅਤੇ ਫ਼ਾਰਸੀ – ਕਈ ਵਾਰ ਜਿਹਨਾਂ ਦੇ ਸਮੂਹ ਨੂੰ ਸੰਤ ਭਾਸ਼ਾ ਕਿਹਾ ਜਾਂਦਾ ਹੈ।.
ਮੈਕਓਐਸ (ਅੰਗਰੇਜ਼ੀ: macOS, ਪਹਿਲਾਂ OS X) (ਉੱਚਾਰਨ: ਓ ਐੱਸ ਟੈੱਨ; ਅਸਲ ’ਚ Mac OS X ਮੈਕ ਓ ਐੱਸ ਟੈੱਨ) ਐਪਲ ਦਾ ਬਣਾਇਆ ਇੱਕ ਯੂਨਿਕਸ-ਅਧਾਰਤ ਤਸਵੀਰੀ ਇੰਟਰਫ਼ੇਸ ਆਪਰੇਟਿੰਗ ਸਿਸਟਮ ਹੈ। ਇਹ ਮੈਕ ਕੰਪਿਊਟਰਾਂ ਵਾਸਤੇ ਡਿਜ਼ਾਇਨ ਕੀਤਾ ਗਿਆ ਹੈ ਅਤੇ 2002 ਤੋਂ ਸਾਰੇ ਮੈਕ ਤੇ ਪਹਿਲਾਂ ਤੋਂ ਹੀ ਇੰਸਟਾਲ ਆ ਰਿਹਾ ਹੈ। ਇਹ 1999 ਵਿੱਚ ਰਿਲੀਜ਼ ਹੋਏ ਮੈਕ OS 9 ਦਾ ਉੱਤਰਾਧਿਕਾਰੀ ਸੀ ਜਿਹੜੀ ਕਿ "ਕਲਾਸਿਕ" ਮੈਕ OS ਦੀ ਆਖ਼ਰੀ ਰਿਲੀਜ਼ ਸੀ ਜੋ 1984 ਤੋਂ ਐਪਲ ਦਾ ਮੁੱਢਲਾ ਆਪਰੇਟਿੰਗ ਸਿਸਟਮ ਰਿਹਾ ਸੀ। 1999 ਵਿੱਚ ਰਿਲੀਜ਼ ਹੋਇਆ ਮੈਕ OS X ਸਰਵਰ 1.0 ਪਹਿਲੀ ਰਿਲੀਜ਼ ਸੀ, ਅਤੇ ਇੱਕ ਡੈਸਕਟਾਪ ਵਰਜਨ, ਮੈਕ OS X v10.0 "ਚੀਤਾ" ਮਾਰਚ 24, 2001 ਨੂੰ ਜਾਰੀ ਹੋਇਆ। ਡੈਸਕਟਾਪ, ਲੈਪਟਾਪ ਅਤੇ ਨਿੱਜੀ ਕੰਪਿਊਟਰਾਂ ਦੀ ਮੰਡੀ ਵਿੱਚ OS X, ਵਿੰਡੋਜ਼ ਤੋਂ ਬਾਅਦ, ਦੂਜਾ ਸਭ ਤੋਂ ਵੱਧ ਵਰਤਿਆ ਜਾਣ ਵਾਲ਼ਾ ਆਪਰੇਟਿੰਗ ਸਿਸਟਮ ਹੈ।
ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿੱਖਾਂ ਦੇ ਪ੍ਰਗਟ ਤੇ ਸਦੀਵੀ ਕਾਲ ਲਈ ਗੁਰੂ ਹਨ । ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਇਸ ਮਹਾਨ ਗ੍ਰੰਥ ਦਾ ਸੰਕਲਨ 1601 ਵਿੱਚ ਸ਼ੁਰੂ ਕੀਤਾ ਅਤੇ 2 ਅਗਸਤ 1604 ਨੂੰ ਸੰਪੰਨ ਕੀਤਾ। ਇਸ ਮਹਾਨ ਗ੍ਰੰਥ ਦੀ ਲੇਖਣੀ ਦਾ ਕਾਰਜ ਭਾਈ ਗੁਰਦਾਸ ਜੀ ਨੇ ਕੀਤਾ। ਇਸ ਵਿੱਚ ਪਹਿਲਾਂ ਪੰਜ ਗੁਰੂਆਂ ਦੀ ਬਾਣੀ ਦਰਜ ਸੀ; ਬਾਅਦ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਸ ਵਿੱਚ ਅਕਤੂਬਰ 1708 ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਸ਼ਾਮਲ ਕੀਤੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਛੇ ਗੁਰੂ ਸਹਿਬਾਨਾਂ ਤੋਂ ਇਲਾਵਾ 15 ਭਗਤਾਂ, 11 ਭੱਟਾਂ ਤੇ ਤਿੰਨ ਗੁਰੂ ਘਰ ਦੇ ਸਿੱਖ ਸ਼ਰਧਾਲੂਆਂ ਦੀ ਬਾਣੀ ਦਰਜ ਹੈ, ਜੋ ਹੇਠ ਲਿਖੇ ਪ੍ਰਕਾਰ ਹੈ-
ਲਿਵਰਪੂਲ ਫੁੱਟਬਾਲ ਕਲੱਬ (Eng: Liverpool F.C.) ਇੱਕ ਪੇਸ਼ੇਵਰ ਐਸੋਸਿਏਸ਼ਨ ਫੁੱਟਬਾਲ ਕਲੱਬ ਹੈ ਜੋ ਕਿ ਲਿਵਰਪੂਲ, ਮਰਜ਼ੀਸਾਈਡ, ਇੰਗਲੈਂਡ ਵਿੱਚ ਸਥਿਤ ਹੈ। ਉਹ ਪ੍ਰੀਮੀਅਰ ਲੀਗ ਵਿਚ ਹਿੱਸਾ ਲੈਂਦੇ ਹਨ, ਜੋ ਅੰਗ੍ਰੇਜ਼ੀ ਫੁੱਟਬਾਲ ਦੀ ਸਿਖਰ ਦੀ ਪਾਰੀ ਹੈ ਕਲੱਬ ਨੇ 5 ਯੂਰਪੀਅਨ ਕੱਪ, 3 ਯੂਈਐੱਫਏ ਕੱਪ, 3 ਯੂਈਐੱਫਏ ਸੁਪਰ ਕੱਪ, 18 ਲੀਗ ਖਿਤਾਬ, 7 ਐਫ.ਏ. ਕੱਪ, ਇੱਕ ਰਿਕਾਰਡ 8 ਲੀਗ ਕੁੰਡ ਅਤੇ 15 ਐੱਫ.ਏ. ਕਮਿਊਨਿਟੀ ਸ਼ੀਲਡ ਜਿੱਤੇ ਹਨ। ਕਲੱਬ ਦੀ ਸਥਾਪਨਾ 1892 ਵਿੱਚ ਕੀਤੀ ਗਈ ਅਤੇ ਅਗਲੇ ਸਾਲ ਫੁੱਟਬਾਲ ਲੀਗ ਵਿੱਚ ਸ਼ਾਮਲ ਹੋ ਗਈ.
ਸਿਰਜਣਸ਼ੀਲਤਾ ਜਾਂ ਸਿਰਜਣਾਤਮਿਕਤਾ ਜਾਂ ਰਚਨਾਤਮਿਕਤਾ ਉਦੋਂ ਪ੍ਰਤੱਖ ਹੁੰਦੀ ਹੈ ਜਦੋਂ ਕੁਝ ਨਵਾਂ ਅਤੇ ਕੀਮਤੀ (ਜਿਵੇਂ ਕਿ ਕੋਈ ਖ਼ਿਆਲ, ਚੁਟਕਲਾ, ਕਲਾਕਾਰੀ ਜਾਂ ਸਾਹਿਤਕ ਕੰਮ, ਤਸਵੀਰ ਜਾਂ ਸੰਗੀਤਕ ਬਣਤਰ, ਹੱਲ, ਕਾਢ ਆਦਿ) ਹੋਂਦ 'ਚ ਆਉਂਦਾ ਹੈ। ਨਵੇਂ ਇਜਾਦ ਕੀਤੇ ਵਿਚਾਰ ਅਤੇ ਧਾਰਨਾਵਾਂ ਕਈ ਤਰੀਕਿਆਂ ਨਾਲ਼ ਜਾਹਰ ਹੋ ਸਕਦੀਆਂ ਹਨ ਪਰ ਆਮ ਤੌਰ ਉੱਤੇ ਇਹ ਵੇਖਣ, ਸੁਣਨ, ਸੁੰਘਣ, ਛੂਹਣ ਜਾਂ ਚਖਣ ਵਾਲੀ ਕਿਸੇ ਚੀਜ਼ ਦਾ ਰੂਪ ਲੈ ਲੈਂਦੀਆਂ ਹਨ। ਇਹ ਕਈ ਕਾਰਜ-ਖੇਤਰਾਂ ਵਿੱਚ ਹਾਜ਼ਰ-ਨਾਜ਼ਰ ਹੁੰਦੀ ਹੈ ਜਿਵੇਂ ਕਿ ਮਨੋਵਿਗਿਆਨ, ਸਿੱਖਿਆ, ਦਰਸ਼ਨ, ਤਕਨਾਲੋਜੀ, ਸਮਾਜ ਵਿਗਿਆਨ, ਭਾਸ਼ਾ ਵਿਗਿਆਨ, ਕਾਰੋਬਾਰ ਵਿਗਿਆਨ, ਅਰਥ ਸ਼ਾਸਤਰ ਆਦਿ ਜਿਹਨਾਂ ਵਿੱਚ ਸਿਰਜਣਸ਼ੀਲਤਾ ਅਤੇ ਆਮ ਹੁਸ਼ਿਆਰੀ ਆਦਿ ਦੇ ਰਿਸ਼ਤਿਆਂ ਦੀ ਵਰਤੋਂ ਕਰ ਕੇ ਪੜ੍ਹਾਈ-ਲਿਖਾਈ ਦੇ ਅਮਲ ਨੂੰ ਸੁਧਾਰਿਆ ਜਾਂਦਾ ਹੈ।
ਜਾਨ ਫਿਟਜਗੇਰਾਲਡ ਜੈਕ ਕੇਨੇਡੀ (ਅੰਗਰੇਜ਼ੀ: John Fitzgerald Jack Kennedy) ਜਿਨ੍ਹਾ ਨੂੰ ਅਕਸਰ ਉਹਨਾਂ ਦੇ ਸ਼ੁਰੂਆਤੀ ਅੱਖਰਾਂ JFK ਅਤੇ ਉਪਨਾਮ ਜੈਕ ਦੁਆਰਾ ਜਾਣਿਆ ਜਾਂਦਾ ਹੈ, ਇੱਕ ਅਮਰੀਕੀ ਸਿਆਸਤਦਾਨ ਅਤੇ ਰਾਜਨੇਤਾ ਸਨ ਜਿਨ੍ਹਾ ਨੇ 1961 ਤੋ 1963 ਤੱਕ ਸੰਯੁਕਤ ਰਾਜ ਦੇ 35ਵੇਂ ਰਾਸ਼ਟਰਪਤੀ ਵਜੋ ਸੇਵਾ ਨਿਭਾਈ, ਕੇਨੇਡੀ ਥਿਓਡੋਰ ਰੂਜ਼ਵੈਲਟ ਤੋ ਬਾਅਦ ਸੰਯੁਕਤ ਰਾਜ ਦੇ ਦੂਸਰੇ ਸਭ ਤੋ ਜਵਾਨ ਰਾਸ਼ਟਰਪਤੀ ਸਨ। 1963 ਵਿੱਚ ਉਹਨਾਂ ਦੀ ਹੱਤਿਆ ਕਰ ਦਿੱਤੀ ਗਈ ਸੀ। ਕੈਨੇਡੀ ਸੰਯੁਕਤ ਰਾਜ ਦੇ ਉਹਨਾਂ ਅੱਠ ਰਾਸ਼ਟਰਪਤੀਆਂ ਵਿੱਚੋ ਇੱਕ ਸਨ ਜਿੰਨ੍ਹਾ ਨੇ ਦੂਸਰੇ ਵਿਸ਼ਵ ਯੁੱਧ ਵਿੱਚ ਹਿੱਸਾ ਲਿਆ ਸੀ।ਕੈਨੇਡੀ ਦੇ ਸ਼ਾਸ਼ਨ ਦੌਰਾਨ ਕਿਊਬਾਈ ਮਿਜ਼ਾਈਲ ਸੰਕਟ, ਬੇ ਆਫ ਪਿਗਸ ਤੇ ਹਮਲਾ, ਪ੍ਰਮਾਣੂ ਟੈਸਟ ਰੋਕੂ ਸੰਧੀ, ਪੀਸ ਕੋਰਪ ਦੀ ਸਥਾਪਨਾ, ਸਪੇਸ ਦੌੜ, ਬਰਲਿਨ ਦੀਵਾਰ ਦੀ ਉਸਾਰੀ, ਅਫ਼ਰੀਕੀ-ਅਮਰੀਕੀ ਨਾਗਰਿਕ ਅਧਿਕਾਰ ਅੰਦੋਲਨ (1954–68) ਅਤੇ ਡਿਸਟ੍ਰਿਕਟ ਆਫ਼ ਕੋਲੰਬਿਆ ਵਿੱਚ ਮੌਤ ਦੀ ਸਜ਼ਾ ਨੂੰ ਖ਼ਾਰਿਜ ਕਰਨਾ ਆਦਿ ਕੰਮ ਕੀਤੇ ਗਏ। ਉਹ ਵੀਅਤਨਾਮ ਵਿੱਚ ਅਮਰੀਕਾ ਦੀ ਮੌਜੂਦਗੀ ਦੇ ਹੱਕ ਵਿੱਚ ਨਹੀਂ ਸੀ ਅਤੇ ਉੱਥੇ 16,000 ਤੋਂ ਜਿਆਦਾ ਸੈਨਿਕ ਨਹੀਂ ਭੇਜਣਾ ਚਾਹੁੰਦ ਸਨ। ਜਦਕਿ ਉਹਨਾਂ ਤੋਂ ਅਗਲੇ ਅਹੁੱਦੇਦਾਰ ਲਿੰਡਨ ਜੋਨਸਨ ਨੇ 1968 ਵਿੱਚ ਵੀਅਤਨਾਮ ਵਿੱਚ 5,36,000 ਸਿਪਾਹੀ ਭੇਜੇ ਸਨ।
ਗਲੇਸ਼ੀਅਰ ਜਾਂ ਗਲੇਸ਼ਰ (ਯੂਐਸ: ) ਜਾਂ (ਯੂਕੇ: ) ਸੰਘਣੀ ਬਰਫ਼ ਦਾ ਇੱਕ ਚਿਰਜੀਵੀ ਪਿੰਡ ਹੁੰਦਾ ਹੈ ਜੋ ਆਪਣੇ ਹੀ ਭਾਰ ਹੇਠ ਲਗਾਤਾਰ ਤੁਰਦਾ ਰਹਿੰਦਾ ਹੈ; ਇਹ ਉੱਥੇ ਬਣਦਾ ਹੈ ਜਿੱਥੇ ਕਈ ਵਰ੍ਹਿਆਂ, ਬਹੁਤੀ ਵਾਰ ਸਦੀਆਂ, ਦੇ ਦੌਰਾਨ ਡਿੱਗਦੀ ਬਰਫ਼ ਦਾ ਇਕੱਠਾ ਹੋਣਾ ਉਹਦੇ ਖੁਰਨ ਨਾਲ਼ੋਂ ਵੱਧ ਹੁੰਦਾ ਹੈ। ਇਹਨਾਂ ਦਾ ਰੂਪ ਹੌਲ਼ੀ-ਹੌਲ਼ੀ ਵਿਗੜਨ ਲੱਗ ਪੈਂਦਾ ਹੈ ਅਤੇ ਆਪਣੇ ਹੀ ਭਾਰ ਸਦਕਾ ਪੈਦਾ ਹੋਏ ਕਸਾਅ ਅਤੇ ਦਬਾਅ ਇਹ ਵਗਣ ਲੱਗ ਪੈਂਦਾ ਹੈ ਜਿਸ ਕਰ ਕੇ ਤਰੇੜਾਂ, ਵਿਰਲਾਂ ਅਤੇ ਹੋਰ ਵਿਲੱਖਣ ਮੁਹਾਂਦਰੇ ਹੋਂਦ 'ਚ ਆਉਂਦੇ ਹਨ। ਇਹ ਪੱਥਰਾਂ ਅਤੇ ਹੇਠਲੀ ਤਹਿਆਂ ਦੇ ਮਲਬੇ ਨੂੰ ਵੀ ਰਗੜਦੇ-ਖੁਰਚਦੇ ਹਨ ਅਤੇ ਅਗਾਂਹ ਲਿਜਾ ਕੇ ਚੱਕਰੀ ਪਿੰਡ (ਸਿਰਕ) ਅਤੇ ਢੇਰ (ਮੋਰੈਨ) ਆਦਿ ਜਮੀਨੀ ਰੂਪ ਬਣਾ ਦਿੰਦੇ ਹਨ। ਸਰਲ ਭਾਸ਼ਾ ਵਿੱਚ ਜੇ ਕਹਿਏ ਤਾਂ ਗੁਰੂਤਵ ਬਲ ਦੇ ਪ੍ਰਭਾਵ ਅਧੀਨ ਹੇਠਾਂ ਵੱਲ ਖਿਸਕਦੇ ਬਰਫ਼ ਪੁੰਜ ਨੂੰ ਗਲੇਸ਼ੀਅਰ ਕਹਿੰਦੇ ਹਨ। ਧਰਤੀ ਦਾ ਕਰੀਬ 10 ਫ਼ੀ ਸਦੀ ਹਿੱਸਾ ਇਸ ਸਮੇਂ ਗਲੇਸ਼ੀਅਰਾਂ ਨਾਲ ਢਕਿਆ ਹੋਇਆ ਹੈ। ਕੋਈ 20-30 ਲੱਖ ਸਾਲ ਪਹਿਲਾਂ ਇਹ ਗਲੇਸ਼ੀਅਰ ਧਰਤੀ ਦੇ ਪਥਰੀਲੇ ਹਿੱਸੇ ਦੇ ਲਗਭਗ ਇੱਕ ਤਿਹਾਈ ਹਿੱਸੇ ਤਕ ਫੈਲੇ ਹੋਏ ਸਨ।ਅੱਤ ਦੇ ਠੰਡੇ ਮੌਸਮ ਵਿੱਚ ’ਬਰਫ਼ੀਲੀ ਰੇਖਾ’ ਤੋਂ ਉੱਪਰ ਬਰਫ਼ ਦੇ ਜਮਾ ਹੋਣ ਨਾਲ ਗਲੇਸ਼ੀਅਰ ਹੋਂਦ ’ਚ ਆਉਂਦੇ ਹਨ। ਆਮ ਤੌਰ ’ਤੇ ਸਥਾਈ ਅਤੇ ਮੌਸਮੀ ਬਰਫ਼ ਵਿਚਕਾਰਲੇ ਖੇਤਰ ਨੂੰ ’ਬਰਫ਼ੀਲੀ ਰੇਖਾ’ ਦੇ ਰੂਪ ’ਚ ਪਰਿਭਾਸ਼ਤ ਕੀਤਾ ਜਾਂਦਾ ਹੈ।
ਪਾਰਕ ਮਨ-ਪਰਚਾਵੇ ਵਾਸਤੇ ਮਿੱਥੀ ਗਈ ਖੁੱਲ੍ਹੀ ਥਾਂ ਦਾ ਇਲਾਕਾ ਹੁੰਦਾ ਹੈ। ਇਹ ਕੁਦਰਤੀ ਜਾਂ ਅੱਧ-ਕੁਦਰਤੀ ਜਾਂ ਲਾਏ ਹੋਏ ਰੂਪ ਵਿੱਚ ਹੋ ਸਕਦਾ ਹੈ ਅਤੇ ਇਹਨੂੰ ਮਨੁੱਖੀ ਮਨੋਰੰਜਨ ਜਾਂ ਜੰਗਲੀ ਜੀਵਨ ਅਤੇ ਨਿਵਾਸਾਂ ਦੇ ਬਚਾਅ ਵਾਸਤੇ ਅੱਡ ਰੱਖਿਆ ਜਾਂਦਾ ਹੈ। ਇਸ ਵਿੱਚ ਪੱਥਰ, ਮਿੱਟੀ, ਪਾਣੀ, ਘਾਹ-ਬੂਟੇ ਅਤੇ ਜਾਨਵਰ ਹੋ ਸਕਦੇ ਹਨ ਅਤੇ ਕਈ ਵਾਰ ਇਮਾਰਤਾਂ ਅਤੇ ਖੇਡ-ਮੈਦਾਨਾਂ ਵਰਗੀਆਂ ਹੋਰ ਕਿਰਤਾਂ ਹੋ ਸਕਦੀਆਂ ਹਨ। ਕਈ ਕੁਦਰਤੀ ਪਾਰਕਾਂ ਨੂੰ ਕਨੂੰਨ ਵੱਲੋਂ ਰਾਖੀ ਦਿੱਤੀ ਜਾਂਦੀ ਹੈ।
ਕੈਲਟੀ ਭਾਸ਼ਾਵਾਂ (/ˈkɛltɪk/ ਜਾਂ /ˈsɛltɪk/) ਹਿੰਦ-ਯੂਰਪੀ ਭਾਸ਼ਾ ਪਰਵਾਰ ਦੀ ਇੱਕ ਉਪਸ਼ਾਖਾ ਹੈ ਜਿਸਦੀ ਬੋਲੀਆਂ ਯੂਰਪ ਦੀ ਪੱਛਮੀ ਨੁੱਕਰ ਦੇ ਕੁੱਝ ਹਿੱਸਿਆਂ ਵਿੱਚ ਬੋਲੀ ਜਾਂਦੀਆਂ ਹਨ।<ref>ਇਨ੍ਹਾਂ ਦਾ ਵਿਸਥਾਰ ਵਿਸ਼ੇਸ਼ ਰੂਪ ਵਲੋਂ ਆਇਰਲੈਂਡ, ਸਕਾਟਲੈਂਡ, ਵੇਲਜ਼, ਮੈਨ ਟਾਪੂ ਅਤੇ ਫਰਾਂਸ ਦੇ ਬਰਿਟਨੀ ਖੇਤਰ ਵਿੱਚ ਹੈ। ਇੱਥੋਂ ਬਹੁਤ ਸਾਰੇ ਲੋਕ ਦੱਖਣੀ ਅਮਰੀਕਾ ਦੇ ਆਰਜਨਟੀਨਾ ਦੇਸ਼ ਦੇ ਕੁੱਝ ਹਿੱਸਿਆਂ ਵਿੱਚ ਵੀ ਜਾ ਵਸੇ ਸਨ ਇਸ ਲਈ ਕੁੱਝ ਹੱਦ ਤੱਕ ਕੈਲਟੀ ਬੋਲੀਆਂ ਉੱਥੇ ਵੀ ਬੋਲੀ ਜਾਂਦੀਆਂ ਹਨ। ਅਜੋਕੇ ਯੁੱਗ ਵਿੱਚ ਇਸਦੀਆਂ ਮੈਂਬਰ ਭਾਸ਼ਾਵਾਂ ਵਿੱਚ ਆਇਰਿਸ਼, ਸਕਾਇਸ਼ ਗੇਲਿਕ, ਬਰਿਟੇਨਿਕ ਅਤੇ ਮੈਂਕਸ ਸ਼ਾਮਿਲ ਹਨ।
'ਗੁਆਰਾਨੀ Guarani ( ਜਾਂ ), ਖਾਸ ਤੌਰ 'ਤੇ ਪ੍ਰਾਇਮਰੀ ਕਿਸਮ ਜਿਸਨੂੰ ਪੈਰਾਗੁਏਵੀ ਗੁਅਰਾਨੀ (ਅੰਤਰਨਾਮ avañe'ẽ ਫਰਮਾ:IPA-gn 'ਲੋਕਾਂ ਦੀ ਭਾਸ਼ਾ'), ਦੱਖਣੀ ਅਮਰੀਕਾ ਦੀ ਇੱਕ ਸਵਦੇਸ਼ੀ ਭਾਸ਼ਾ ਹੈ ਜੋ ਟੂਪੀਆਈ ਭਾਸ਼ਾਵਾਂ ਦੇ ਟੂਪੀ-ਗੁਆਰਾਨੀ ਪਰਿਵਾਰ ਨਾਲ ਸਬੰਧਿਤ ਹੈ। ਇਹ ਪੈਰਾਗੁਏ ਵਿੱਚ (ਸਪੇਨੀ ਦੇ ਨਾਲ ਆਧਿਕਾਰਿਕ ਭਾਸ਼ਾਵਾਂ ਵਿੱਚੋਂ ਇੱਕ ਹੈ, ਜਿੱਥੇ ਇਸ ਨੂੰ ਆਬਾਦੀ ਦੀ ਬਹੁਗਿਣਤੀ ਦੁਆਰਾ ਬੋਲਿਆ ਜਾਂਦਾ ਹੈ, ਅਤੇ ਜਿੱਥੇ ਅੱਧੀ ਪੇਂਡੂ ਆਬਾਦੀ ਇੱਕ-ਭਾਸ਼ਾਈ ਹੈ।
ਪਹਾੜੀ (पहाड़ी (ਦੇਵਨਾਗਰੀ) ਪਹਾੜ ਤੋਂ) ਪੰਜਾਬੀ ਦੀ ਇੱਕ ਉਪਭਾਸ਼ਾ ਹੈ ਜਿਹੜੀ ਭਾਰਤ ਦੇ ਰਾਜਾਂ ਉਤਰਾਖੰਡ, ਅਤੇ ਹਿਮਾਚਲ ਪ੍ਰਦੇਸ਼, ਜੰਮੂ ਅਤੇ ਕਸ਼ਮੀਰ ਦੇ ਵਿਵਾਦਿਤ ਇਲਾਕਿਆਂ, ਪਾਕਿਸਤਾਨੀ ਕਸ਼ਮੀਰ ਅਤੇ ਮੁਰੀ, ਪਾਕਿਸਤਾਨ ਵਿੱਚ ਬੋਲੀ ਜਾਂਦੀ ਹੈ। ਇਸ ਦੀਆਂ ਅੱਗੋਂ ਕਈ ਬੋਲੀਆਂ ਹਨ ਅਤੇ ਇਨ੍ਹਾਂ ਸੰਬੰਧ ਹਿੰਦ-ਆਰੀਆ ਭਾਸ਼ਾਵਾਂ ਨਾਲ ਹੈ। ਨੇਵਾਰੀ ਜਾਂ ਨੇਪਾਲ ਭਾਸ਼ਾ ਵੀ ਪਹਾੜੀ ਬੋਲੀ ਹੈ ਪਰ ਇਹ ਵੱਖ ਭਾਸ਼ਾ ਪਰਵਾਰ ਵਿੱਚੋਂ ਹੈ।
ਸੈਂਟਰਲ ਪ੍ਰੋਸੈਸਿੰਗ ਯੂਨਿਟ ਸੀ.ਪੀ.ਯੂ (ਪੰਜਾਬੀ: ਕੇਂਦਰੀ ਪ੍ਰਚਾਲਣ ਇਕਾਈ) ਦਾ ਪੂਰਾ ਰੂਪ ਹੈ। ਇਸਨੂੰ ਕੰਪਿਊਟਰ ਦਾ ਦਿਮਾਗ ਵੀ ਕਿਹਾ ਜਾਂਦਾ ਹੈ। ਕਦੇ ਕਦੇ ਸੀ.ਪੀ.ਯੂ ਨੂੰ ਸਿਰਫ ਪ੍ਰੋਸੇਸਰ ਜਾਂ ਮਾਇਕਰੋਪ੍ਰੋਸੇਸਰ ਵੀ ਕਿਹਾ ਜਾਂਦਾ ਹੈ। ਦੋ ਕੰਪਨੀਆਂ-(ਇੰਟੇਲ ਅਤੇ ਏ.ਐਮ.ਡੀ) ਇਹਨਾਂ ਨੂੰ ਲਗਾਤਾਰ ਬਣਾ ਰਹੀਆਂ ਹਨ। ਸੀ.ਪੀ.ਯੂ ਸ਼ਬਦ ਕੰਪਿਊਟਰ ਉਦਯੋਗ ਵਿੱਚ ਘੱਟੋ-ਘੱਟ 1960 ਦੇ ਸ਼ੁਰੂ ਤੋਂ ਵਰਤਿਆ ਜਾਂਦਾ ਹੈ। ਸੀ.ਪੀ.ਯੂ ਦੀ ਰਫਤਾਰ ਮੇਗਾਹਰਟਜ਼(MHZ) ਵਿੱਚ ਮਾਪੀ ਜਾਂਦੀ ਹੈ।
ਜੈਕੀ ਚੈਨ (ਜਨਮ 7 ਅਪਰੈਲ 1954) ਇੱਕ ਹਾਂਗ ਕਾਂਗ ਦਾ ਅਭਿਨੇਤਾ, ਫਿਲਮ ਨਿਰਦੇਸ਼ਕ, ਫਿਲਮ ਨਿਰਮਾਤਾ, ਸਕਰੀਨਲੇਖਕ, ਮਾਰਸ਼ਲ ਆਰਟਿਸਟ, ਗਾਇਕ ਅਤੇ ਸਟੰਟ ਕਰਤਾ ਹੈ। ਇਹ ਆਪਣੀਆਂ ਫਿਲਮਾਂ ਵਿੱਚ ਆਪਣੇ ਸਟੰਟ ਅਤੇ ਲੜਨ ਦੇ ਤਰੀਕੇ ਲਈ ਮਸ਼ਹੂਰ ਹੈ। ਇਹ ਅਜਿਹੇ ਕੁਝ ਅਭਿਨੇਤਾਵਾਂ ਵਿੱਚੋਂ ਇੱਕ ਹੈ ਜੋ ਆਪਣੀਆਂ ਫਿਲਮਾਂ ਵਿੱਚ ਆਪਣੇ ਸਟੰਟ ਖੁਦ ਕਰਦੇ ਹਨ। ਇਹ 1960ਵਿਆਂ ਤੋਂ ਅਭਿਨੇ ਕਰ ਰਿਹਾ ਹੈ ਅਤੇ 150 ਤੋਂ ਵੱਧ ਫਿਲਮਾਂ ਕਰ ਚੁੱਕਿਆ ਹੈ।
ਚੇਨਈ ਅੰਤਰਰਾਸ਼ਟਰੀ ਹਵਾਈ ਅੱਡਾ (ਅੰਗ੍ਰੇਜ਼ੀ: Chennai International Airport; ਏਅਰਪੋਰਟ ਕੋਡ: MAA) ਇੱਕ ਅੰਤਰਰਾਸ਼ਟਰੀ ਹਵਾਈ ਅੱਡਾ ਹੈ, ਜੋ ਚੇਨਈ, ਤਾਮਿਲਨਾਡੂ, ਭਾਰਤ ਅਤੇ ਇਸ ਦੇ ਮਹਾਨਗਰ ਖੇਤਰ ਦੀ ਸੇਵਾ ਕਰਦਾ ਹੈ। ਇਹ ਮੀਨਾਮਬੱਕਮ ਅਤੇ ਤਿਰਸੁਲਮ ਵਿੱਚ, ਸ਼ਹਿਰ ਦੇ ਕੇਂਦਰ ਤੋਂ 21 ਕਿਲੋਮੀਟਰ (13 ਮੀਲ) ਵਿੱਚ ਸਥਿਤ ਹੈ। ਹਵਾਈ ਅੱਡੇ ਨੇ ਵਿੱਤੀ ਸਾਲ 2018-19 ਵਿਚ 22.5 ਮਿਲੀਅਨ ਯਾਤਰੀਆਂ ਦਾ ਪ੍ਰਬੰਧਨ ਕੀਤਾ, 570 ਜਹਾਜ਼ਾਂ ਦੀ ਹਰਕਤ ਅਤੇ 30,000 ਯਾਤਰੀ ਪ੍ਰਤੀ ਦਿਨ। ਚੇਨਈ ਅੰਤਰਰਾਸ਼ਟਰੀ ਹਵਾਈ ਅੱਡਾ ਨਵੀਂ ਦਿੱਲੀ ਅਤੇ ਮੁੰਬਈ ਦੇ ਪਿੱਛੇ ਦੇਸ਼ ਵਿਚ ਅੰਤਰਰਾਸ਼ਟਰੀ ਟ੍ਰੈਫਿਕ ਅਤੇ ਕਾਰਗੋ ਸਮਰੱਥਾ ਵਿਚ ਤੀਜਾ ਸਭ ਤੋਂ ਵੱਧ ਵਿਅਸਤ ਹੈ। ਇਹ ਨਵੀਂ ਦਿੱਲੀ, ਮੁੰਬਈ ਅਤੇ ਬੰਗਲੌਰ ਦੇ ਪਿੱਛੇ ਦੇਸ਼ ਦੇ ਸਮੁੱਚੇ ਯਾਤਰੀਆਂ ਦੀ ਆਵਾਜਾਈ ਦਾ ਚੌਥਾ ਵਿਅਸਤ ਹਵਾਈ ਅੱਡਾ ਹੈ। ਇਹ ਏਸ਼ੀਆ ਦਾ 49 ਵਾਂ ਸਭ ਤੋਂ ਵਿਅਸਤ ਹਵਾਈ ਅੱਡਾ ਹੈ ਜੋ ਇਸ ਨੂੰ ਸਿਖਰ ਦੀਆਂ 50 ਸੂਚੀ ਵਿੱਚ ਭਾਰਤ ਦੇ ਚਾਰ ਪ੍ਰਮੁੱਖ ਹਵਾਈ ਅੱਡਿਆਂ ਵਿੱਚੋਂ ਇੱਕ ਬਣਾਉਂਦਾ ਹੈ। ਹਵਾਈ ਅੱਡੇ ਦੀ ਸੇਵਾ ਚੇਨਈ ਮੈਟਰੋ ਦੇ ਏਅਰਪੋਰਟ ਮੈਟਰੋ ਸਟੇਸ਼ਨ ਅਤੇ ਚੇਨਈ ਉਪਨਗਰ ਰੇਲਵੇ ਸਿਸਟਮ ਦੇ ਤਿਰਸੁਲਮ ਰੇਲਵੇ ਸਟੇਸ਼ਨ ਦੁਆਰਾ ਕੀਤੀ ਜਾਂਦੀ ਹੈ। ਯਾਤਰੀਆਂ ਦੀ ਆਵਾਜਾਈ ਦਾ ਮੁਕਾਬਲਾ ਕਰਨ ਲਈ ਦੋ ਨਵੇਂ ਟਰਮੀਨਲ, ਅਰਥਾਤ ਟੀ 5 ਅਤੇ ਟੀ 6 (ਇਕ ਸੈਟੇਲਾਈਟ ਟਰਮੀਨਲ) ਹਰ ਸਾਲ 40 ਮਿਲੀਅਨ ਯਾਤਰੀਆਂ ਨੂੰ ਸੰਭਾਲਣ ਲਈ ਨਿਰਮਾਣ ਅਧੀਨ ਹਨ। ਇਕ ਵਾਰ ਪੂਰਾ ਹੋ ਜਾਣ 'ਤੇ ਇਹ ਸੈਟੇਲਾਈਟ ਟਰਮੀਨਲ ਵਾਲਾ ਭਾਰਤ ਦਾ ਪਹਿਲਾ ਹਵਾਈ ਅੱਡਾ ਹੋਵੇਗਾ। ਨਵਾਂ ਸੈਟੇਲਾਈਟ ਟਰਮੀਨਲ ਵੱਖ-ਵੱਖ ਟਰਮੀਨਲਾਂ ਵਿਚ ਯਾਤਰੀਆਂ ਦੀ ਆਵਾਜਾਈ ਲਈ ਚਾਰ ਮਾਰਗੀ ਰੂਪੋਸ਼ ਵਾਕੈਲੇਟਰ ਰਾਹੀਂ ਜੋੜਿਆ ਜਾਵੇਗਾ। ਫਿਰ ਵੀ ਹਵਾਈ ਅੱਡੇ 2022 ਤਕ 40 ਮਿਲੀਅਨ ਯਾਤਰੀਆਂ ਦੀ ਚੋਟੀ ਦੀ ਸਮਰੱਥਾ ਨਾਲ ਸੰਤ੍ਰਿਪਤ 'ਤੇ ਪਹੁੰਚ ਜਾਣਗੇ ਅਤੇ ਚੇਨਈ ਵਿਚ ਨਵੇਂ ਹਵਾਈ ਅੱਡੇ ਦਾ ਪ੍ਰਸਤਾਵ ਦਹਾਕਿਆਂ ਤੋਂ ਚੱਲ ਰਿਹਾ ਹੈ। ਇੱਕ ਵਾਰ ਜਦੋਂ ਨਵਾਂ ਹਵਾਈ ਅੱਡਾ ਚਾਲੂ ਹੋ ਜਾਂਦਾ ਹੈ, ਦੋਵੇਂ ਹਵਾਈ ਅੱਡੇ ਕਾਰਜਸ਼ੀਲ ਹੋ ਜਾਣਗੇ।ਘਰੇਲੂ ਅਤੇ ਅੰਤਰਰਾਸ਼ਟਰੀ ਟਰਮੀਨਲ ਦਾ ਨਾਮ ਕ੍ਰਮਵਾਰ, ਤਾਮਿਲਨਾਡੂ ਦੇ ਸਾਬਕਾ ਮੁੱਖ ਮੰਤਰੀਆਂ ਕੇ. ਕਾਮਰਾਜ ਅਤੇ ਸੀ. ਐਨ.
ਰਾਸ਼ਟਰੀ ਜਹਾਜੀ ਅਤੇ ਆਕਾਸ਼ੀ ਪਰਬੰਧਨ (ਸੰਖੇਪ ਵਿੱਚ ਨਾਸਾ, ਅੰਗਰੇਜ਼ੀ: National Aeronautics and Space Administration ਨੈਸ਼ਨਲ ਏਅਰੋਨਾਟਿਕਸ ਐਂਡ ਸਪੇਸ ਅਡਮਿਨਿਸਟਰੇਸ਼ਨ, NASA ਨਾਸਾ) ਸੰਯੁਕਤ ਰਾਜ ਅਮਰੀਕਾ ਦੀ ਸਮੂਹ ਸਰਕਾਰ ਦੀ ਇੱਕ ਸੰਸਥਾ ਹੈ, ਜੋ ਰਾਸ਼ਟਰ ਦਾ ਸਰਵਜਨਿਕ ਅੰਤਰਿਕਸ਼ ਪਰੋਗਰਾਮ ਹੈ। 29 ਜੁਲਾਈ, 1958 ਵਿੱਚ ਰਾਸ਼ਟਰੀ ਵੈਮਾਨਿਕੀ ਅਤੇ ਅੰਤਰਿਕਸ਼ ਅਧਿਨਿਯਮ ਦੁਆਰਾ ਸਥਾਪਤ ਹੋਇਆ, ਇਸ ਦਾ 2007 ਮਾਮਲਾ ਸਾਲ ਦਾ ਨਿਧੀਕਰਣ ਦੀ ਰਾਸ਼ੀ 672,000,000,000 ਭਾਰਤੀ ਰੁਪਏ (16.8 ਬਿਲੀਅਨ ਅਮਰੀਕੀ ਡਾਲਰ) ਹੋ ਗਈ।
ਨਿੱਜੀ ਕੰਪਨੀ ਇੱਕ ਅਜਿਹੀ ਕੰਪਨੀ ਹੈ ਜਿਸ ਦੇ ਸ਼ੇਅਰ ਅਤੇ ਸੰਬੰਧਿਤ ਅਧਿਕਾਰ ਜਾਂ ਜ਼ਿੰਮੇਵਾਰੀਆਂ ਜਨਤਕ ਗਾਹਕੀ ਲਈ ਪੇਸ਼ ਨਹੀਂ ਕੀਤੀਆਂ ਜਾਂਦੀਆਂ ਹਨ ਜਾਂ ਸੰਬੰਧਿਤ ਸੂਚੀਬੱਧ ਬਾਜ਼ਾਰਾਂ ਵਿੱਚ ਜਨਤਕ ਤੌਰ 'ਤੇ ਗੱਲਬਾਤ ਨਹੀਂ ਕੀਤੀਆਂ ਜਾਂਦੀਆਂ ਹਨ, ਸਗੋਂ ਕੰਪਨੀ ਦੇ ਸਟਾਕ ਦੀ ਪੇਸ਼ਕਸ਼, ਮਾਲਕੀ, ਵਪਾਰ, ਨਿੱਜੀ ਤੌਰ 'ਤੇ ਕੀਤੀ ਜਾਂਦੀ ਹੈ, ਜਾਂ ਓਵਰ-ਦੀ-ਕਾਊਂਟਰ। ਇੱਕ ਬੰਦ ਕਾਰਪੋਰੇਸ਼ਨ ਦੇ ਮਾਮਲੇ ਵਿੱਚ, ਮੁਕਾਬਲਤਨ ਘੱਟ ਸ਼ੇਅਰਧਾਰਕ ਜਾਂ ਕੰਪਨੀ ਦੇ ਮੈਂਬਰ ਹੁੰਦੇ ਹਨ। ਸੰਬੰਧਿਤ ਸ਼ਰਤਾਂ ਇੱਕ ਨੇੜਿਓਂ ਰੱਖੀ ਹੋਈ ਕਾਰਪੋਰੇਸ਼ਨ, ਗੈਰ-ਕੋਟੀ ਵਾਲੀ ਕੰਪਨੀ, ਅਤੇ ਗੈਰ-ਸੂਚੀਬੱਧ ਕੰਪਨੀ ਹਨ।
ਮਾਇਕਰੋਪ੍ਰੋਸੇਸਰ ਇੱਕ ਅਜਿਹਾ ਡਿਜਿਟਲ ਇਲੇਕਟਰਾਨਿਕ ਜੁਗਤੀ ਹੈ ਜਿਸ ਵਿੱਚ ਲੱਖਾਂ ਟਰਾਂਜਿਸਟਰੋਂ ਨੂੰ ਏਕੀਕ੍ਰਿਤ ਪਰਿਪਥ (ਇੰਟੀਗਰੇਟੇਡ ਸਰਕਿਟ ਜਾਂ ਆਈਸੀ) ਦੇ ਰੁਪ ਵਿੱਚ ਪ੍ਰਯੋਗ ਕਰ ਤਿਆਰ ਕੀਤਾ ਜਾਂਦਾ ਹੈ। ਇਸ ਤੋਂ ਕੰਪਿਊਟਰ ਦੇ ਕੇਂਦਰੀ ਪ੍ਰੋਸੇਸਿੰਗ ਇਕਾਈ ਦੀ ਤਰ੍ਹਾਂ ਵੀ ਕੰਮ ਲਿਆ ਜਾਂਦਾ ਹੈ। ਇੰਟੀਗਰੇਟੇਡ ਸਰਕਿਟ ਦੇ ਖੋਜ ਵਲੋਂ ਹੀ ਅੱਗੇ ਚਲਕੇ ਮਾਇਕਰੋਪ੍ਰੋਸੇਸਰ ਦੇ ਉਸਾਰੀਸਤਾ ਖੁੱਲ੍ਹਾਖੁੱਲ੍ਹਾ ਸੀ। ਮਾਇਕਰੋਪ੍ਰੋਸੇਸਰ ਦੇ ਅਸਤੀਤਵ ਵਿੱਚ ਆਉਣ ਦੇ ਪੂਰਵ ਸੀਪੀਊ ਵੱਖ - ਵੱਖ ਇਲੇਕਟਰਾਨਿਕ ਅਵਇਵੋਂ ਨੂੰ ਜੋੜਕੇ ਬਣਾਏ ਜਾਂਦੇ ਸਨ ਜਾਂ ਫਿਰ ਲਘੁਸਤਰੀਏ ਏਕੀਕਰਣ ਵਾਲੇ ਪਰਿਪਥੋਂ ਵਲੋਂ। ਸਭ ਤੋਂ ਪਹਿਲਾ ਮਾਇਕਰੋਪ੍ਰੋਸੇਸਰ 1970 ਵਿੱਚ ਬਣਾ ਸੀ। ਤਦ ਇਸ ਦਾ ਪ੍ਰਯੋਗ ਇਲੇਕਟਰਾਨਿਕ ਪਰਿਕਲਕੋਂ ਵਿੱਚ ਬਾਇਨਰੀ ਕੋਡੇਡ ਡੇਸਿਮਲ (ਬੀਸੀਡੀ) ਦੀ ਗਿਣਤੀ ਕਰਣ ਲਈ ਕੀਤਾ ਗਿਆ ਸੀ। ਬਾਅਦ ਵਿੱਚ 4 ਅਤੇ 8 ਬਿਟ ਮਾਇਕਰੋਪ੍ਰੋਸੇਸਰ ਦਾ ਵਰਤੋ ਟਰਮਿਨਲਸ, ਪ੍ਰਿੰਟਰ ਅਤੇ ਆਟੋਮੇਸ਼ਨ ਡਿਵਾਇਸ ਵਿੱਚ ਕੀਤਾ ਗਿਆ ਸੀ। ਸੰਸਾਰ ਵਿੱਚ ਮੁੱਖਤ: ਦੋ ਵੱਡੀ ਮਾਇਕਰੋਪ੍ਰੋਸੇਸਰ ਉਤਪਾਦਕ ਕੰਪਨੀਆਂ ਹੈ ਹਨ - ਇੰਟੇਲ (INTEL) ਅਤੇ ਏ . ਏਮ . ਡੀ .
ਭਾਰਤ, ਸੰਸਦੀ ਪ੍ਰਣਾਲੀ ਦੀ ਸਰਕਾਰ ਵਾਲਾ ਇੱਕ ਆਜਾਦ, ਪ੍ਰਭੁਸੱਤਾਸੰਪੰਨ, ਸਮਾਜਵਾਦੀ ਲੋਕਤੰਤਰਾਤਮਕ ਲੋਕ-ਰਾਜ ਹੈ। ਇਹ ਲੋਕ-ਰਾਜ ਭਾਰਤ ਦੇ ਸੰਵਿਧਾਨ ਦੇ ਅਨੁਸਾਰ ਸ਼ਾਸਿਤ ਹੈ। ਭਾਰਤ ਦਾ ਸੰਵਿਧਾਨ ਸੰਵਿਧਾਨ ਸਭਾ ਦੁਆਰਾ 26 ਨਵੰਬਰ 1949 ਨੂੰ ਪਾਰਿਤ ਹੋਇਆ ਅਤੇ 26 ਜਨਵਰੀ 1950 ਨੂੰ ਲਾਗੂ ਹੋਇਆ। 26 ਜਨਵਰੀ ਦਾ ਦਿਨ ਭਾਰਤ ਵਿੱਚ ਗਣਤੰਤਰ ਦਿਨ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ।
ਇੱਕ ਵੈਬਕੈਮ ਮਾਡਲ (ਬੋਲਚਾਲ ਲਿੰਗ-ਨਿਰਪੱਖ: ਕੈਮਾਡਲ; ਔਰਤ: ਕੈਮਗਰਲ; ਮਰਦ: ਕੈਮਬੁਆਇ), ਇੱਕ ਵੀਡੀਓ ਪ੍ਰਫਾਮਰ ਹੈ, ਇੱਕ ਲਾਈਵ ਵੈਬਕੈਮ ਬਰਾਡਕਾਸਟ ਦੇ ਨਾਲ ਇੰਟਰਨੈੱਟ 'ਤੇ ਸਟ੍ਰੀਮ ਕੀਤਾ ਜਾਂਦਾ ਹੈ। ਇਕ ਵੈਬਕੈਮ ਮਾਡਲ ਅਕਸਰ ਆਨਲਾਈਨ ਸਰੀਰਕ ਕਿਰਿਆਵਾਂ ਕਰਦੇ ਹਨ, ਜਿਵੇਂ ਕਿ ਸਟ੍ਰਿਪਇੰਗ, ਜਿਸ ਦੇ ਬਦਲੇ ਉਹ ਪੈਸੇ, ਚੀਜ਼ਾਂ ਜਾਂ ਧਿਆਨ ਲੈਂਦੇ ਹਨ। ਉਹ ਆਪਣੇ ਪ੍ਰਦਰਸ਼ਨ ਦੇ ਵੀਡੀਓ ਵੀ ਵੇਚ ਸਕਦੇ ਹਨ। ਬਹੁਤ ਸਾਰੇ ਵੈਬਕੈਮ ਮਾਡਲ ਆਪਣੇ ਘਰਾਂ ਤੋਂ ਕੰਮ ਕਰਦੇ ਹਨ, ਉਹ ਆਪਣੇ ਪ੍ਰਸਾਰਣਾਂ ਲਈ ਜਿਨਸੀ ਸਮਗਰੀ ਦੀ ਚੋਣ ਕਰਨ ਲਈ ਅਜ਼ਾਦ ਹੁੰਦੇ ਹਨ। ਸਭ ਤੋਂ ਜ਼ਿਆਦਾ ਨਗਨਤਾ ਅਤੇ ਜਿਨਸੀ ਤੌਰ 'ਤੇ ਭੜਕਾਊ ਰਵੱਈਏ ਦੌਰਾਨ, ਕੁਝ ਲੋਕ ਜ਼ਿਆਦਾਤਰ ਕਪੜੇ ਪਹਿਨੇ ਰਹਿਣ ਦੀ ਚੋਣ ਕਰਦੇ ਹਨ ਅਤੇ ਸਿਰਫ ਵੱਖ-ਵੱਖ ਵਿਸ਼ਿਆਂ ਬਾਰੇ ਗੱਲ ਕਰਦੇ ਹਨ ਜਦੋਂ ਕਿ ਉਨ੍ਹਾਂ ਦੇ ਪ੍ਰਸ਼ੰਸਕਾਂ ਤੋਂ ਸੁਝਾਵਾਂ ਦੇ ਤੌਰ 'ਤੇ ਭੁਗਤਾਨ ਦੀ ਮੰਗ ਕੀਤੀ ਜਾਂਦੀ ਹੈ।
ਨੇਪਾਲੀ ਜਾਂ ਖਸ ਕੁਰਾ ਨੇਪਾਲ ਦੀ ਰਾਸ਼ਟਰ ਭਾਸ਼ਾ ਹੈ। ਇਹ ਭਾਸ਼ਾ ਨੇਪਾਲ ਦੀ ਲਗਭਗ 50 % ਲੋਕਾਂ ਦੀ ਮਾਤ ਭਾਸ਼ਾ ਵੀ ਹੈ। ਇਹ ਭਾਸ਼ਾ ਨੇਪਾਲ ਦੇ ਇਲਾਵਾ ਭਾਰਤ ਦੇ ਸਿੱਕਿਮ, ਪੱਛਮ ਬੰਗਾਲ, ਜਵਾਬ - ਪੂਰਵੀ ਰਾਜਾਂ (ਆਸਾਮ, ਮਣਿਪੁਰ, ਅਰੁਣਾਚਲ ਪ੍ਰਦੇਸ਼, ਮੇਘਾਲਏ) ਅਤੇ ਉੱਤਰਾਖੰਡ ਦੇ ਅਨੇਕ ਲੋਕਾਂ ਦੀ ਮਾਤ ਭਾਸ਼ਾ ਹੈ। ਭੁਟਾਨ, ਤੀੱਬਤ ਅਤੇ ਮਿਆਨਮਾਰ ਦੇ ਵੀ ਅਨੇਕ ਲੋਕ ਇਹ ਭਾਸ਼ਾ ਬੋਲਦੇ ਹਨ।
ਸਟੀਵਨ ਜਾਰਜ ਜੈਰਾਰਡ ਐਮ.ਬੀ.ਈ ਜਾਂ ਸਟੀਵਨ ਜੈਰਾਡ (ਜਨਮ 30 ਮਈ 1980) ਇੱਕ ਅੰਗਰੇਜ਼ੀ ਦੇ ਪੇਸ਼ੇਵਰ ਫੁੱਟਬਾਲ ਕੋਚ ਅਤੇ ਸਾਬਕਾ ਪ੍ਰੋਫੈਸ਼ਨਲ ਫੁਟਬਾਲਰ ਹੈ ਜੋ ਲਿਵਰਪੂਲ ਐਫ ਸੀ ਦੇ ਅਕੈਡਮੀ ਕੋਚ ਦੇ ਤੌਰ ਤੇ ਕੰਮ ਕਰਦਾ ਹੈ। ਉਸ ਨੇ ਆਪਣੇ ਜ਼ਿਆਦਾਤਰ ਖੇਡ ਕੈਰੀਅਰ ਵਿੱਚ ਲਿਵਰਪੂਲ ਅਤੇ ਇੰਗਲੈਂਡ ਦੀ ਕੌਮੀ ਟੀਮ ਲਈ ਸੈਂਟਰ ਮਿਡਫੀਲਡਰ ਦੇ ਤੌਰ ਤੇ ਕੰਮ ਕੀਤਾ, ਜਿਸ ਵਿੱਚ ਜਿਆਦਾਤਰ ਸਮਾਂ ਉਹਨਾ ਕਲੱਬ ਦੇ ਕਪਤਾਨ ਦੇ ਰੂਪ ਵਿੱਚ ਬਿਤਾਇਆ। ਆਪਣੀ ਪੀੜ੍ਹੀ ਦੇ ਸਭ ਤੋਂ ਮਹਾਨ ਮਿਡਫੀਡਰਜ਼ ਦੇ ਤੌਰ 'ਤੇ ਜਾਣੇ ਜਾਂਦੇ ਹਨ, ਜੈਰਾਡ ਨੂੰ 2005 ਵਿੱਚ ਯੂਏਈਏਫਾ ਫੁਟਬਾਲਰ ਦਾ ਪੁਰਸਕਾਰ ਅਤੇ ਬਲੋਨ ਡੀ ਔਰ ਕਾਂਸੀ ਪੁਰਸਕਾਰ ਨਾਲ ਸਨਮਾਨਿਆ ਗਿਆ ਸੀ। 2009 ਵਿਚ, ਜ਼ਿਦਾਨੇ ਅਤੇ ਪੇਲੇ ਨੇ ਕਿਹਾ ਕਿ ਉਨ੍ਹਾਂ ਨੂੰ ਦੁਨੀਆ ਦੇ ਸਭ ਤੋਂ ਵਧੀਆ ਫੁੱਟਬਾਲ ਖਿਡਾਰੀ ਮੰਨਿਆ ਜਾ ਰਿਹਾ ਹੈ। ਉਸ ਦੇ ਲੀਡਰਸ਼ਿਪ ਲਈ ਬਹੁਤ ਹੀ ਸਤਿਕਾਰਤ ਇੱਕ ਖਿਡਾਰੀ ਹੈ, ਜੈਰਾਾਰਡ, ਐਫਏ ਕੱਪ ਫਾਈਨਲ, ਇੱਕ ਯੂਏਈਐੱਫਏ ਕੱਪ ਫਾਈਨਲ, ਅਤੇ ਯੂਈਐੱਫਏ ਚੈਂਪੀਅਨਜ਼ ਲੀਗ ਫ਼ਾਈਨਲ ਵਿੱਚ ਹਰੇਕ ਵਾਰ ਫਾਈਨਲ ਵਿੱਚ ਜਿੱਤਣ ਲਈ ਇਤਿਹਾਸ ਵਿੱਚ ਇਕੋ-ਇਕ ਫੁੱਟਬਾਲਰ ਹੈ। ਐਨਫਿਲਡ ਵਿੱਚ ਆਪਣੇ 17 ਮੌਸਮ ਵਿੱਚ, ਜੈਰਾਰਡ ਨੇ ਕੁੱਲ ਦੋ ਐਫ.ਏ. ਕੱਪ, ਤਿੰਨ ਲੀਗ ਕੱਪ, ਇੱਕ ਯੂਈਐੱਫਏ ਚੈਂਪੀਅਨਜ਼ ਲੀਗ, ਇੱਕ ਯੂਈਐਫਏ ਕੱਪ, ਇੱਕ ਐਫ.ਏ.
ਵਲਾਦੀਮੀਰ ਵਲਾਦੀਮੀਰੋਵਿਚ ਪੁਤਿਨ (ਜਨਮ 7 ਅਕਤੂਬਰ 1952) ਇੱਕ ਰੂਸੀ ਸਿਆਸਤਦਾਨ ਅਤੇ ਸਾਬਕਾ ਖੁਫੀਆ ਅਧਿਕਾਰੀ ਹੈ, ਜੋ ਰੂਸ ਦੇ ਮੌਜੂਦਾ ਰਾਸ਼ਟਰਪਤੀ ਵਜੋਂ ਸੇਵਾ ਨਿਭਾ ਰਿਹਾ ਹੈ। ਪੁਤਿਨ ਨੇ 1999 ਤੋਂ ਲਗਾਤਾਰ ਰਾਸ਼ਟਰਪਤੀ ਜਾਂ ਪ੍ਰਧਾਨ ਮੰਤਰੀ ਵਜੋਂ ਸੇਵਾ ਕੀਤੀ ਹੈ: 1999 ਤੋਂ 2000 ਤੱਕ ਅਤੇ 2008 ਤੋਂ 2012 ਤੱਕ ਪ੍ਰਧਾਨ ਮੰਤਰੀ ਵਜੋਂ, ਅਤੇ 2000 ਤੋਂ 2008 ਤੱਕ ਅਤੇ 2012 ਤੋਂ ਵਰਤਮਾਨ ਰਾਸ਼ਟਰਪਤੀ ਵਜੋਂ ਸੇਵਾ ਨਿਭਾ ਰਿਹਾ ਹੈ।ਪੁਤਿਨ ਨੇ ਸੇਂਟ ਪੀਟਰਸਬਰਗ ਵਿੱਚ ਇੱਕ ਸਿਆਸੀ ਕਰੀਅਰ ਸ਼ੁਰੂ ਕਰਨ ਲਈ 1991 ਵਿੱਚ ਅਸਤੀਫਾ ਦੇਣ ਤੋਂ ਪਹਿਲਾਂ ਲੈਫਟੀਨੈਂਟ ਕਰਨਲ ਦੇ ਰੈਂਕ ਤੱਕ ਵਧਦੇ ਹੋਏ, 16 ਸਾਲਾਂ ਤੱਕ ਇੱਕ KGB ਵਿਦੇਸ਼ੀ ਖੁਫੀਆ ਅਧਿਕਾਰੀ ਵਜੋਂ ਕੰਮ ਕੀਤਾ। ਉਹ 1996 ਵਿੱਚ ਰਾਸ਼ਟਰਪਤੀ ਬੋਰਿਸ ਯੈਲਤਸਿਨ ਦੇ ਪ੍ਰਸ਼ਾਸਨ ਵਿੱਚ ਸ਼ਾਮਲ ਹੋਣ ਲਈ ਮਾਸਕੋ ਚਲੇ ਗਏ। ਅਗਸਤ 1999 ਵਿੱਚ ਪ੍ਰਧਾਨ ਮੰਤਰੀ ਨਿਯੁਕਤ ਕੀਤੇ ਜਾਣ ਤੋਂ ਪਹਿਲਾਂ, ਉਸਨੇ ਸੰਘੀ ਸੁਰੱਖਿਆ ਸੇਵਾ (FSB) ਦੇ ਡਾਇਰੈਕਟਰ ਅਤੇ ਰੂਸ ਦੀ ਸੁਰੱਖਿਆ ਕੌਂਸਲ ਦੇ ਸਕੱਤਰ ਦੇ ਤੌਰ 'ਤੇ ਥੋੜ੍ਹੇ ਸਮੇਂ ਲਈ ਸੇਵਾ ਕੀਤੀ। ਯੇਲਤਸਿਨ ਦੇ ਅਸਤੀਫੇ ਤੋਂ ਬਾਅਦ, ਪੁਤਿਨ ਕਾਰਜਕਾਰੀ ਰਾਸ਼ਟਰਪਤੀ ਬਣੇ ਅਤੇ, ਚਾਰ ਮਹੀਨਿਆਂ ਤੋਂ ਵੀ ਘੱਟ ਸਮੇਂ ਬਾਅਦ, ਸੀ.
ਐਚ ਟੀ ਸੀ ਵਾਈਵ ਇੱਕ ਵਰਚੁਅਲ ਹੈੱਡਸੈੱਟ ਹੈ ਜੋ ਕਿ ਐਚ ਟੀ ਸੀ ਅਤੇ ਵਾਲਵੇ ਕੋਰਪੋਰੇਸ਼ਨ ਨੇ ਵਿਕਸਿਤ ਕੀਤਾ ਅਤੇ 5 ਅਪਰੈਲ, 2016 ਨੂੰ ਪੇਸ਼ ਕੀਤਾ ਸੀ। ਇਸ ਹੈੱਡਸੈੱਟ ਦੀ ਇਜਾਦ “ਰੂਮ ਸਕੇਲ” ਤਕਨੀਕ ਦਾ ਉਪਯੋਗ ਕਰਨ ਵਾਸਤੇ ਕੀਤੀ ਗਈ ਹੈ, ਜਿਸ ਦੇ ਵਿੱਚ ਰੂਮ ਨੂੰ ਸੇਸਰਾ ਦੀ ਮਦਦ ਨਾਲ ਇੱਕ ਥ੍ਰੀ ਡੀ ਸ੍ਪੇਸ ਵਿੱਚ ਤਬਦੀਲ ਕਰ ਦਿਤਾ ਜਾਂਦਾ ਹੈ। ਅਤੇ ਵਰਚੁਅਲ ਵਰਡ ਵਿੱਚ ਉਪਭੋਗਤਾ ਕੁਦਰਤੀ ਤੋ ਤੇ ਨੇਵੀਗੇਟ ਕਰ ਸਕਦਾ ਹੈ, ਉਹ ਕੁਦਰਤੀ ਤੋਰ ਤੇ ਚਲ ਸਕਦਾ ਹੈ ਅਤੇ ਮੋਸ਼ਨ ਟਰੈਕ ਦੀ ਮਦਦ ਨਾਲ ਕੰਟਰੋਲਰ ਨੂੰ ਵਰਤ ਕੇ ਕਿਸੇ ਵੀ ਇਕਾਈ ਨੂੰ ਸੋਧ ਸਕਦਾ ਹੈ ਅਤੇ ਗੱਲਬਾਤ ਦੇ ਸੰਚਾਰ ਦੇ ਨਾਲ ਨਾਲ ਵਿਜ਼ੁਅਲ ਵਾਤਾਵਰਣ ਦਾ ਅਨੁਭਵ ਵੀ ਕਰ ਸਕਦਾ ਹੈ।ਮਾਰਚ 2015 ਵਿੱਚ ਐਚ ਟੀ ਸੀ ਦੇ ਮੋਬਾਇਲ ਵਰਡ ਕਾਂਗਰਸ ਕੀਨੋਡ ਵਿੱਚ ਪੇਸ਼ ਕਰਨ ਤੋ ਬਾਅਦ, ਐਚ ਟੀ ਸੀ ਵਾਈਵ ਸੀਈਏਸ 2016 ਤੱਕ 22 ਇਨਾਮ ਜਿੱਤ ਚੁੱਕਾ ਹੈ ਜਿਸ ਵਿੱਚ ਬੇਸਟ ਅਓਫ਼ ਸੀਈਏਸ ਵੀ ਸ਼ਾਮਿਲ ਹੈ।
ਝੀਲ ਖੜੇ ਪਾਣੀ ਦਾ ਉਹ ਵੱਡਾ ਸਾਰਾ ਭੰਡਾਰ ਹੁੰਦਾ ਹੈ ਜੋ ਚਾਰਾਂ ਪਾਸਿਆਂ ਤੋਂ ਜ਼ਮੀਨ ਨਾਲ ਘਿਰਿਆ ਹੁੰਦਾ ਹੈ। ਝੀਲ ਦੀ ਦੂਜੀ ਵਿਸ਼ੇਸ਼ਤਾ ਉਸ ਦਾ ਵਗਦੇ ਨਾ ਹੋਣਾ ਹੈ। ਆਮ ਤੌਰ 'ਤੇ ਝੀਲਾਂ ਧਰਤੀ ਦੇ ਉਹ ਵੱਡੇ ਖੱਡੇ ਹਨ ਜਿਹਨਾਂ ਵਿੱਚ ਪਾਣੀ ਭਰਿਆ ਹੁੰਦਾ ਹੈ। ਝੀਲਾਂ ਦਾ ਪਾਣੀ ਅਕਸਰ ਸਥਿਰ ਹੁੰਦਾ ਹੈ। ਝੀਲਾਂ ਦੀ ਇੱਕ ਮਹੱਤਵਪੂਰਨ ਵਿਸ਼ੇਸ਼ਤਾ ਉਹਨਾਂ ਦਾ ਖਾਰਾਪਣ ਹੁੰਦਾ ਹੈ ਲੇਕਿਨ ਅਨੇਕ ਝੀਲਾਂ ਮਿੱਠੇ ਪਾਣੀ ਦੀਆਂ ਵੀ ਹੁੰਦੀਆਂ ਹਨ। ਝੀਲਾਂ ਭੂਪਟਲ ਦੇ ਕਿਸੇ ਵੀ ਭਾਗ ਉੱਤੇ ਹੋ ਸਕਦੀਆਂ ਹਨ। ਇਹ ਉੱਚ ਪਰਬਤਾਂ ਉੱਤੇ ਮਿਲਦੀਆਂ ਹਨ, ਪਠਾਰਾਂ ਅਤੇ ਮੈਦਾਨਾਂ ਉੱਤੇ ਵੀ ਮਿਲਦੀਆਂ ਹਨ ਅਤੇ ਕੀ ਥਾਵਾਂ ਉੱਤੇ ਸਾਗਰ ਤਲ ਤੋਂ ਹੇਠਾਂ ਵੀ ਮਿਲਦੀਆਂ ਹਨ। ਝੀਲਾਂ ਸਾਗਰ ਦਾ ਹਿੱਸਾ ਨਹੀਂ ਹੁੰਦੀਆਂ ਅਤੇ ਲੈਗੂਨਾਂ ਤੋਂ ਅੱਡਰੀਆਂ ਹੁੰਦੀਆਂ ਹਨ। ਇਹ ਤਲਾਬਾਂ ਨਾਲੋਂ ਵੱਡੀਆਂ ਅਤੇ ਡੂੰਘੀਆਂ ਹੁੰਦੀਆਂ ਹਨ।ਝੀਲਾਂ ਬਣਦੀਆਂ ਹਨ, ਵਿਕਸਿਤ ਹੁੰਦੀਆਂ ਹਨ, ਹੌਲੀ-ਹੌਲੀ ਤਲਛਟ ਨਾਲ ਭਰਕੇ ਦਲਦਲ ਵਿੱਚ ਬਦਲ ਜਾਂਦੀਆਂ ਹਨ ਅਤੇ ਉੱਨਤੀ ਹੋਣ ਤੇ ਸਮੀਪੀ ਥਾਂ ਦੇ ਬਰਾਬਰ ਹੋ ਜਾਂਦੀਆਂ ਹਨ। ਅਜਿਹਾ ਸੰਦੇਹ ਹੈ ਕਿ ਸੰਯੁਕਤ ਰਾਜ ਅਮਰੀਕਾ ਦੀਆਂ ਅਕਸਰ ਝੀਲਾਂ 45,000 ਸਾਲਾਂ ਵਿੱਚ ਖ਼ਤਮ ਹੋ ਜਾਣਗੀਆਂ। ਧਰਤੀ - ਤਲ ਉੱਤੇ ਬਹੁਤੀਆਂ ਝੀਲਾਂ ਉੱਤਰੀ ਗੋਲਾਰਧ ਵਿੱਚ ਸਥਿਤ ਹਨ। ਫਿਨਲੈਂਡ ਵਿੱਚ ਤਾਂ ਇੰਨੀਆਂ ਜਿਆਦਾ ਝੀਲਾਂ ਹਨ ਕਿ ਇਸਨੂੰ ਝੀਲਾਂ ਦਾ ਦੇਸ਼ ਹੀ ਕਿਹਾ ਜਾਂਦਾ ਹੈ। ਇੱਥੇ 1,87,888 ਝੀਲਾਂ ਹਨ ਜਿਸ ਵਿਚੋਂ 60,000 ਝੀਲਾਂ ਬੇਹੱਦ ਵੱਡੀਆਂ ਹਨ। ਧਰਤੀ ਉੱਤੇ ਅਨੇਕ ਝੀਲਾਂ ਬਣਾਉਟੀ ਹਨ ਜਿਹਨਾਂ ਨੂੰ ਮਨੁੱਖ ਨੇ ਬਿਜਲਈ ਉਤਪਾਦਨ ਦੇ ਲਈ, ਖੇਤੀਬਾੜੀ - ਕੰਮਾਂ ਲਈ ਜਾਂ ਆਪਣੇ ਮਨੋਰੰਜਨ ਲਈ ਬਣਾਇਆ ਹੈ।
ਵਣਜਾਰਾ ਬੇਗਮ (ਰੂਸੀ: Табор уходит в небо, ਸ਼ਾਬਦਿਕ ਅਰਥ:ਅੰਬਰਾਂ ਨੂੰ ਜਾਂਦਾ ਵਣਜਾਰਾ ਟੱਬਰ); (ਉਰਦੂ: ਬਸਤੀ ਏਕ ਵਣਜਾਰੋਂ ਕੀ ਅੰਗਰੇਜ਼ੀ:Queen of the Gypsies ਅਤੇ ਇੱਕ ਹੋਰ ਨਾਮ: The gypsy camp goes to heaven) 1975 ਵਿੱਚ ਰਿਲੀਜ ਹੋਈ ਸੋਵੀਅਤ ਫਿਲਮ ਹੈ ਜਿਸ ਦੇ ਨਿਰਦੇਸ਼ਕ ਐਮਿਲ ਲੋਤੇਨੂ ਹਨ, ਅਤੇ ਇਹ ਮੈਕਸਿਮ ਗੋਰਕੀ ਦੀ ਕਹਾਣੀ ਮਕਰ ਚੁਦਰਾ (ਰੂਸੀ: Макар Чудра) ਉੱਤੇ ਆਧਾਰਿਤ ਹੈ। 20ਵੀਂ ਸਦੀ ਦੇ ਆਰੰਭ ਸਮੇਂ ਆਸਟਰੀਆ-ਹੰਗਰੀ ਵਿੱਚ ਵਾਪਰ ਰਹੀ ਇਸ ਫਿਲਮ ਦੀ ਕਹਾਣੀ ਵਣਜਾਰਾ ਸੁੰਦਰੀ ਰਾਦਾ ਅਤੇ ਘੋੜਾ ਚੋਰ ਜ਼ੋਬਾਰ ਦੇ ਇਸ਼ਕ ਦੇ ਦੁਆਲੇ ਘੁੰਮਦੀ ਹੈ।
"ਲਾ ਐੱਸਪਰੋ" ("ਉਮੀਦ") ਐੱਸਪੇਰਾਂਤੋ ਭਾਸ਼ਾ ਦੇ ਇਨੀਸ਼ੀਏਟਰ, ਪੋਲਿਸ਼-ਯਹੂਦੀ oculist ਅਤੇ ਡਾਕਟਰ ਐਲ ਐਲ ਜ਼ਾਮੇਨਹੋਫ਼ (1859-1917) ਦੀ ਲਿਖੀ ਇੱਕ ਕਵਿਤਾ ਹੈ। ਇਹ ਗੀਤ ਅਕਸਰ ਐੱਸਪੇਰਾਂਤੋ ਦੇ ਗੀਤ ਦੇ ਤੌਰ ਤੇ ਵਰਤਿਆ ਗਿਆ ਹੈ, ਅਤੇ ਹੁਣ ਆਮ ਤੌਰ ਤੇ ਜਿੱਤ ਦੇ ਮਾਰਚ ਲਈ ਗਾਇਆ ਜਾਂਦਾ ਹੈ, 1909 ਵਿਚ Félicien Menu de Ménil ਨੇ ਕੰਪੋਜ ਕੀਤਾ ਸੀ (ਭਾਵੇਂ Claes Adelsköld ਦੁਆਰਾ 1891 ਵਿਚ ਕੰਪੋਜ ਕੀਤੀ ਇੱਕ ਪੁਰਾਣੀ, ਘੱਟ ਮਾਰਸ਼ਲ ਟਿਊਨ ਵੀ ਹੈ, ਅਤੇ ਨਾਲ ਹੋਰ ਕਈ ਘੱਟ ਜਾਣੀਆਂ ਜਾਂਦੀਆਂ ਟਿਊਨਾਂ ਵੀ ਹਨ)। ਇਹ ਕਈ ਵਾਰੀ ਐੱਸਪੇਰਾਂਤੋ ਲਹਿਰ ਦਾ ਭਜਨ ਵੀ ਕਿਹਾ ਜਾਂਦਾ ਹੈ।
ਉੱਤਰੀ ਯੂਰਪ ਯੂਰਪੀ ਮਹਾਂਦੀਪ ਦੇ ਉੱਤਰੀ ਹਿੱਸੇ ਜਾਂ ਖੇਤਰ ਨੂੰ ਕਿਹਾ ਜਾਂਦਾ ਹੈ। ਸੰਯੁਕਤ ਰਾਸ਼ਟਰ ਦੀ 2011 ਵਿੱਚ ਛਪੀ ਇੱਕ ਰਪਟ ਮੁਤਾਬਕ ਉੱਤਰੀ ਯੂਰਪ ਵਿੱਚ ਹੇਠ ਲਿਖੇ ਦਸ ਮੁਲਕ ਅਤੇ ਮੁਥਾਜ ਖੇਤਰ ਆਉਂਦੇ ਹਨ: ਡੈੱਨਮਾਰਕ (ਫ਼ਰੋ ਟਾਪੂ ਸਮੇਤ), ਇਸਤੋਨੀਆ, ਫ਼ਿਨਲੈਂਡ (ਅਲਾਂਡ ਸਮੇਤ), ਆਈਸਲੈਂਡ, ਆਇਰਲੈਂਡ, ਲਾਤਵੀਆ, ਲਿਥੁਆਨੀਆ, ਨਾਰਵੇ (ਸਵਾਲਬਾਰਡ ਅਤੇ ਜਾਨ ਮੇਅਨ), ਸਵੀਡਨ, ਅਤੇ ਸੰਯੁਕਤ ਬਾਦਸ਼ਾਹੀ (ਗਰਨਜ਼ੇ, ਮੈਨ ਟਾਪੂ ਅਤੇ ਜਰਸੀ ਸਮੇਤ)।
ਸੂਪਰ ਮਾਰੀਓ ਭਾਈ (ਜਪਾਨੀ:スーパーマリオブラザーズ; ਅੰਗਰੇਜ਼ੀ ਭਾਸ਼ਾ: Super Mario Bros., ਸੂਪਰ ਮਾਰੀਓ ਬਰੋਜ਼) 1985 ਦੀ ਇੱਕ ਵੀਡੀਓ ਗੇਮ ਹੈ ਜੋ ਨਿਨਟੈਂਡੋ ਦੁਆਰਾ ਬਣਾਈ ਗਈ ਸੀ। ਇਹ 1983 ਦੀ ਮਾਰੀਓ ਭਾਈ ਗੇਮ ਉੱਤੇ ਆਧਾਰਿਤ ਹੈ। ਇਹ ਸੁਪਰ ਮਾਰੀਓ ਲੜੀ ਦੀ ਪਹਿਲੀ ਗੇਮ ਹੈ। ਇਸ ਗੇਮ ਵਿੱਚ ਪਹਿਲਾ ਪਲੇਅਰ ਮਾਰੀਓ ਨਾਲ ਖੇਡਦਾ ਹੈ ਅਤੇ ਦੂਜਾ ਪਲੇਅਰ ਲੁਈਗੀ ਨਾਲ ਖੇਡਦਾ ਹੈ। ਇਸ ਗੇਮ ਦਾ ਟੀਚਾ ਮਸ਼ਰੂਮ ਕਿੰਗਡਮ ਵਿੱਚੋਂ ਹੁੰਦੇ ਹੋਏ ਇਹਨਾਂ ਦੇ ਦੁਸ਼ਮਣ ਬਾਊਜ਼ਰ ਦੇ ਹੱਥੋਂ ਰਾਜਕੁਮਾਰੀ ਟੋਡਸਟੂਲ ਨੂੰ ਬਚਾਉਣਾ ਹੈ। 2005 ਵਿੱਚ ਆਈ.ਜੀ.ਐਨ.
ਛਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡਾ
ਛਤਰਪਤੀ ਸ਼ਿਵਾਜੀ ਮਹਾਰਾਜ ਕੌਮਾਂਤਰੀ ਹਵਾਈ ਅੱਡਾ, ਮੁੰਬਈ (ਅੰਗ੍ਰੇਜ਼ੀ: Chhatrapati Shivaji Maharaj International Airport, Mumbai; ਵਿਮਾਨਖੇਤਰ ਕੋਡ: BOM), ਜੋ ਪਹਿਲਾਂ ਸਹਾਰ ਇੰਟਰਨੈਸ਼ਨਲ ਏਅਰਪੋਰਟ ਵਜੋਂ ਜਾਣਿਆ ਜਾਂਦਾ ਸੀ, ਮੁੰਬਈ ਮੈਟਰੋਪੋਲੀਟਨ ਏਰੀਆ, ਭਾਰਤ ਦੀ ਸੇਵਾ ਕਰਨ ਵਾਲਾ ਮੁੱਖ ਅੰਤਰਰਾਸ਼ਟਰੀ ਹਵਾਈ ਅੱਡਾ ਹੈ। ਇਹ ਦਿੱਲੀ ਦੇ ਬਾਅਦ ਕੁੱਲ ਅਤੇ ਅੰਤਰਰਾਸ਼ਟਰੀ ਯਾਤਰੀਆਂ ਦੇ ਆਵਾਜਾਈ ਦੇ ਮਾਮਲੇ ਵਿੱਚ ਦੇਸ਼ ਦਾ ਦੂਜਾ ਸਭ ਤੋਂ ਵਿਅਸਤ ਹਵਾਈ ਅੱਡਾ ਹੈ, ਅਤੇ ਕੈਲੰਡਰ ਸਾਲ 2017 ਵਿੱਚ ਯਾਤਰੀਆਂ ਦੀ ਆਵਾਜਾਈ ਨਾਲ ਏਸ਼ੀਆ ਦਾ 14 ਵਾਂ ਵਿਅਸਤ ਹਵਾਈ ਅੱਡਾ ਅਤੇ ਦੁਨੀਆ ਦਾ 28 ਵਾਂ ਵਿਅਸਤ ਹਵਾਈ ਅੱਡਾ ਸੀ। ਸਾਲ 2018 ਵਿਚ ਇਸਦੀ ਯਾਤਰੀ ਆਵਾਜਾਈ ਲਗਭਗ 49.8 ਮਿਲੀਅਨ ਸੀ। ਹਵਾਈ ਅੱਡਾ ਕਾਰਗੋ ਟ੍ਰੈਫਿਕ ਦੇ ਮਾਮਲੇ ਵਿਚ ਵੀ ਦੇਸ਼ ਦਾ ਦੂਸਰਾ ਵਿਅਸਤ ਹੈ। ਮਾਰਚ 2017 ਵਿੱਚ, ਹਵਾਈ ਅੱਡੇ ਨੇ ਇੱਕ ਸਮੇਂ ਵਿੱਚ ਸਿਰਫ ਇੱਕ ਕਾਰਜਸ਼ੀਲ ਰਨਵੇ ਦੇ ਨਾਲ ਲੰਡਨ ਗੈਟਵਿਕ ਹਵਾਈ ਅੱਡੇ ਨੂੰ ਵਿਸ਼ਵ ਦਾ ਸਭ ਤੋਂ ਵਿਅਸਤ ਹਵਾਈ ਅੱਡਾ ਮੰਨ ਲਿਆ। ਹਵਾਈ ਅੱਡੇ ਦੇ ਤਿੰਨ ਓਪਰੇਟਿੰਗ ਟਰਮੀਨਲ ਹਨ ਜੋ ਕੁੱਲ ਭੂਮੀ ਖੇਤਰ 750 ਹੈਕਟੇਅਰ (1,850 ਏਕੜ) ਵਿੱਚ ਫੈਲਿਆ ਹੋਇਆ ਹੈ ਅਤੇ ਹਰ ਦਿਨ ਲਗਭਗ 950 ਜਹਾਜ਼ਾਂ ਦੀ ਆਵਾਜਾਈ ਨੂੰ ਸੰਭਾਲਦਾ ਹੈ। ਇਸਨੇ 9 ਦਸੰਬਰ 2018 ਨੂੰ ਇਕ ਰਿਕਾਰਡ 1,007 ਜਹਾਜ਼ਾਂ ਦੀ ਲਹਿਰ ਨੂੰ ਸੰਭਾਲਿਆ, ਜੋ ਕਿ ਜੂਨ 2018 ਦੇ ਇਕ ਦਿਨ ਵਿਚ 1,003 ਉਡਾਣ ਦੀਆਂ ਹਰਕਤਾਂ ਦੇ ਪਿਛਲੇ ਰਿਕਾਰਡ ਨਾਲੋਂ ਉੱਚਾ ਹੈ। ਇਸ ਨੇ 16 ਸਤੰਬਰ 2014 ਨੂੰ ਇਕ ਘੰਟਾ ਵਿਚ ਰਿਕਾਰਡ 51 ਅੰਦੋਲਨ ਨੂੰ ਸੰਭਾਲਿਆ। ਆਈ.ਜੀ.ਆਈ. ਦਿੱਲੀ ਦੇ ਨਾਲ, ਏਅਰਪੋਰਟ ਕੌਂਸਲ ਇੰਟਰਨੈਸ਼ਨਲ ਦੁਆਰਾ ਸਾਲਾਨਾ 40 ਮਿਲੀਅਨ ਤੋਂ ਵੱਧ ਯਾਤਰੀਆਂ ਨੂੰ ਸੰਭਾਲਣ ਵਾਲੇ ਹਵਾਈ ਅੱਡਿਆਂ ਦੀ ਸਭ ਤੋਂ ਉੱਚ ਸ਼੍ਰੇਣੀ ਵਿੱਚ, ਏਅਰਪੋਰਟ ਸਰਵਿਸ ਕੁਆਲਿਟੀ ਅਵਾਰਡਜ਼ 2017 ਵਿੱਚ ਇਸਨੂੰ “ਵਿਸ਼ਵ ਦਾ ਸਰਬੋਤਮ ਹਵਾਈ ਅੱਡਾ” ਚੁਣਿਆ ਗਿਆ। ਇਸ ਨੇ ਸਕਾਈਟਰੈਕਸ 2016 ਵਰਲਡ ਏਅਰਪੋਰਟ ਅਵਾਰਡਜ਼ ਵਿਚ “ਭਾਰਤ ਅਤੇ ਕੇਂਦਰੀ ਏਸ਼ੀਆ ਦਾ ਸਰਬੋਤਮ ਹਵਾਈ ਅੱਡਾ” ਪੁਰਸਕਾਰ ਵੀ ਜਿੱਤਿਆ ਹੈ। ਇਹ ਭਾਰਤ ਦੇ ਤਿੰਨ ਹਵਾਈ ਅੱਡਿਆਂ ਵਿਚੋਂ ਇਕ ਹੈ, ਜਿਸਨੇ ਸਮੇਂ ਸਿਰ ਲੈਣ ਅਤੇ ਲੈਂਡਿੰਗ ਨੂੰ ਯਕੀਨੀ ਬਣਾਉਣ ਲਈ ਏਅਰਪੋਰਟ ਕੋਲਾਬਰੇਟਿਵ ਡਿਸੀਜ਼ਨ ਮੇਕਿੰਗ (ਏ-ਸੀਡੀਐਮ) ਲਾਗੂ ਕੀਤੀ ਹੈ।ਹਵਾਈ ਅੱਡੇ ਦਾ ਸੰਚਾਲਨ ਮੁੰਬਈ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ (ਐਮਆਈਏਐਲ) ਦੁਆਰਾ ਕੀਤਾ ਜਾਂਦਾ ਹੈ, ਜੋ ਏਅਰਪੋਰਟ ਅਥਾਰਟੀ ਆਫ ਇੰਡੀਆ ਅਤੇ ਜੀਵੀਕੇ ਇੰਡਸਟਰੀਜ਼ ਲਿਮਟਿਡ ਦੀ ਅਗਵਾਈ ਵਾਲੀ ਕਨਸੋਰਟੀਅਮ ਦੇ ਵਿਚਕਾਰ ਇੱਕ ਸੰਯੁਕਤ ਉੱਦਮ ਹੈ ਜੋ ਕਿ ਹਵਾਈ ਅੱਡੇ ਦੇ ਆਧੁਨਿਕੀਕਰਨ ਲਈ ਫਰਵਰੀ 2006 ਵਿੱਚ ਨਿਯੁਕਤ ਕੀਤਾ ਗਿਆ ਸੀ। ਨਵੇਂ ਏਕੀਕ੍ਰਿਤ ਟਰਮੀਨਲ ਟੀ 2 ਦਾ ਉਦਘਾਟਨ 10 ਜਨਵਰੀ 2014 ਨੂੰ ਕੀਤਾ ਗਿਆ ਸੀ ਅਤੇ 12 ਫਰਵਰੀ 2014 ਨੂੰ ਅੰਤਰਰਾਸ਼ਟਰੀ ਕਾਰਵਾਈਆਂ ਲਈ ਖੋਲ੍ਹਿਆ ਗਿਆ ਸੀ। ਉਸੇ ਦਿਨ ਮੁੱਖ ਟੇਬਲ ਵੈਸਟਰਨ ਐਕਸਪ੍ਰੈਸ ਹਾਈਵੇ ਨਾਲ ਨਵੇਂ ਟਰਮੀਨਲ ਨੂੰ ਜੋੜਨ ਵਾਲੀ ਇੱਕ ਸਮਰਪਿਤ ਛੇ ਲੇਨ, ਐਲੀਵੇਟਿਡ ਸੜਕ ਵੀ ਉਸੇ ਦਿਨ ਲੋਕਾਂ ਲਈ ਖੋਲ੍ਹ ਦਿੱਤੀ ਗਈ।ਇਸ ਹਵਾਈ ਅੱਡੇ ਦਾ ਨਾਂ 17 ਵੀਂ ਸਦੀ ਦੀ ਮਰਾਠਾ ਰਾਜਾ ਛਤਰਪਤੀ ਸ਼ਿਵਾਜੀ ਦੇ ਨਾਂ 'ਤੇ ਰੱਖਿਆ ਗਿਆ ਹੈ, ਜਿਸ ਦਾ ਨਾਮ 1999 ਵਿਚ ਪਿਛਲੇ "ਸਹਾਰ ਏਅਰਪੋਰਟ" ਤੋਂ ਬਦਲ ਕੇ "ਛਤਰਪਤੀ ਸ਼ਿਵਾਜੀ ਅੰਤਰਰਾਸ਼ਟਰੀ ਹਵਾਈ ਅੱਡੇ" (30 ਅਗਸਤ 2018 ਨੂੰ "ਮਹਾਰਾਜ" ਦਾ ਸਿਰਲੇਖ ਦਿੱਤਾ ਗਿਆ ਸੀ) ਰੱਖਿਆ ਗਿਆ ਸੀ। ਸੀ.ਐਸ.ਆਈ.ਏ.
ਸਮਾਜਿਕ ਵਿਗਿਆਨ ਵਿੱਚ, ਸਮਾਜਿਕ ਸੰਰਚਨਾ ਸਮਾਜ ਵਿੱਚ ਪੈਟਰਨ ਵਿੱਚ ਰੂਪਮਾਨ ਸਮਾਜਿਕ ਤਾਣਾਬਾਣਾ ਹੁੰਦਾਹੈ ਜੋ ਵਿਅਕਤੀਆਂ ਦੀਆਂ ਕਾਰਵਾਈਆਂ ਤੋਂ ਪਨਪਦਾ ਵੀ ਹੈ ਅਤੇ ਉਨ੍ਹਾਂ ਦਾ ਨਿਰਧਾਰਣ ਵੀ ਕਰਦਾ ਹੈ। ਮੈਕਰੋ ਸਕੇਲ ਤੇ, ਸਮਾਜਿਕ ਸੰਰਚਨਾ ਸਮਾਜਿਕ ਆਰਥਿਕ ਸਤਰੀਕਰਨ ਦੀ ਵਿਵਸਥਾ (ਉਦਾਹਰਨ ਲਈ, ਜਮਾਤੀ ਬਣਤਰ), ਸਮਾਜਿਕ ਸੰਸਥਾਵਾਂ, ਜਾਂ ਵੱਡੇ ਸਮਾਜਿਕ ਸਮੂਹਾਂ ਦੇ ਵਿਚਕਾਰ ਹੋਰ ਪੈਟਰਨ-ਯੁਕਤ ਸਬੰਧਾਂ ਦੀ ਵਿਵਸਥਾ ਹੈ। ਵਿਚਕਾਰਲੇ ਪੈਮਾਨੇ ਤੇ, ਇਹ ਵਿਅਕਤੀਆਂ ਜਾਂ ਸੰਗਠਨਾਂ ਵਿਚਕਾਰ ਸੋਸ਼ਲ ਨੈਟਵਰਕ ਸਬੰਧਾਂ ਦਾ ਢਾਂਚਾ ਹੈ। ਮਾਈਕ੍ਰੋ ਪੈਮਾਨੇ ਤੇ, ਇਹ ਸਮਾਜਿਕ ਪ੍ਰਣਾਲੀ ਦੇ ਅੰਦਰ ਵਿਅਕਤੀਆਂ ਦੇ ਵਿਵਹਾਰ ਨੂੰ ਰੂਪਮਾਨ ਕਰਨ ਵਾਲੇ ਮਿਆਰਾਂ ਦਾ ਵਿਧੀ-ਵਿਧਾਨ ਹੋ ਸਕਦਾ ਹੈ।
ਬਾਲੀ ( /ˈ b ɑː l i / ; Balinese ) ਬਾਲੀ ਇੰਡੋਨੇਸ਼ੀਆ ਦਾ ਇੱਕ ਟਾਪੂ ਸੂਬਾ ਹੈ। ਇਹ ਜਾਵਾ ਦੇ ਪੂਰਬ ਵਿੱਚ ਸਥਿਤ ਹੈ। ਲੋਮਬੋਕ ਬਾਲੀ ਦੇ ਪੂਰਬ ਵੱਲ ਇੱਕ ਟਾਪੂ ਹੈ। ਇੱਥੇ 200 ਈਸਾ ਪੂਰਵ ਦੇ ਬ੍ਰਾਹਮੀ ਸ਼ਿਲਾਲੇਖ ਹਨ। ਬਾਲੀ ਦੀਪ ਦਾ ਨਾਂ ਵੀ ਬਹੁਤ ਪੁਰਾਣਾ ਹੈ। ਮਜਾਪਹਿਤ ਹਿੰਦੂ ਰਾਜ 1500 ਈਸਵੀ ਤੋਂ ਪਹਿਲਾਂ ਇੰਡੋਨੇਸ਼ੀਆ ਵਿੱਚ ਸਥਾਪਿਤ ਹੋਇਆ ਸੀ। ਜਦੋਂ ਇਹ ਸਾਮਰਾਜ ਡਿੱਗ ਪਿਆ ਅਤੇ ਮੁਸਲਮਾਨ ਸੁਲਤਾਨਾਂ ਨੇ ਸੱਤਾ ਸੰਭਾਲੀ, ਤਾਂ ਜਾਵਾ ਅਤੇ ਹੋਰ ਟਾਪੂਆਂ ਦੇ ਕੁਲੀਨ ਲੋਕ ਬਾਲੀ ਵੱਲ ਭੱਜ ਗਏ। ਇੱਥੇ ਹਿੰਦੂ ਧਰਮ ਦਾ ਕੋਈ ਪਤਨ ਨਹੀਂ ਹੋਇਆ।
ਤਿੱਬਤੀ ਪਿਨਯਿਨ ਤਿੱਬਤੀ ਭਾਸ਼ਾ ਲਈ ਸਰਕਾਰੀ ਮਾਨਤਾ ਪ੍ਰਾਪਤ ਲਿਪੀਅੰਤਰ ਪ੍ਰਣਾਲੀ ਹੈ, ਜਿਸਨੂੰ ਚੀਨ ਵਿੱਚ ਲੋਕਾਂ ਅਤੇ ਸਥਾਨਾਂ ਦੇ ਨਾਵਾਂ ਲਈ ਵਰਤਿਆ ਜਾਂਦਾ ਹੈ। ਇਹ ਲਾਸਾ ਖੇਤਰ ਦੀ ਤਿੱਬਤੀ ਬੋਲੀ ਉੱਤੇ ਅਧਾਰਿਤ ਹੈ ਅਤੇ ਇਹ ਉਚਾਰਨ ਤੈਅ ਕਰਦੀ ਹੈ ਪਰ ਧੁਨੀ ਬਾਰੇ ਜਾਣਕਾਰੀ ਨਹੀਂ ਦਿੰਦੀ। ਇਸਨੂੰ ਅਕਾਦਮਿਕ ਖੇਤਰ ਵਿੱਚ ਵਰਤੇ ਜਾਣ ਲਈ ਵਾਇਲੀ ਦੇ ਬਦਲ ਵੱਜੋਂ ਵਿਕਸਿਤ ਕੀਤਾ ਗਿਆ ਸੀ।
'ਮੱਧਕਾਲੀ ਪੰਜਾਬੀ ਵਾਰਤਕ' ਦਾ ਪੰਜਾਬੀ ਸਾਹਿਤ ਦੇ ਇਤਿਹਾਸ 'ਚ ਬਹੁਤਮਹੱਤਵ ਹੈ। ਜੇ ਵਾਰਤਕ ਨੂੰ ਦੇਖਿਅਾ ਜਾਏ ਤਾਂ ਕਵਿਤਾ ਤੇ ਵਾਰਤਕ ਸਾਹਿਤ ਦੇ ਦੋ ਮੁੱਖ ਰੂਪ ਹਨ ਜਿੱਥੇ ਕਵਿਤਾ ਲਈ ਛੰਦ ਤੇ ਤੁਕਾਂਤ ਆਵੱਸ਼ਕ ਹਨ; ਉੱਥੇ ਵਾਰਤਕ ਲਈ ਲੈਅ, ਤਾਲ ਤੇ ਵਾਕ-ਰਚਨਾ ਜਰੂਰੀ ਅੰਸ਼ ਹਨ। ਜਦੋਂ ਸਾਹਿਤਕਾਰ ਆਪਣੇ ਵਿਚਾਰ ਭਰੇ ਅਨੁਭਵ ਨੂੰ ਕਲਾਤਮਕ ਰੂਪ ਦੇ ਕੇ ਇੱਕ ਐਸੀ ਸ਼ਾਬਦਿਕ ਰਚਨਾ ਸਿਰਜਦਾ ਹੈ ਜੋ ਵਾਕ ਬਣਤਰ ਵਿੱਚ ਨਿਤਾਪ੍ਰਤੀ ਦੀ ਬੋਲਚਾਲ ਵਰਗੀ ਪਰੰਤੂ ਭਾਸ਼ਾ ਦੇ ਪੱਖੋਂ ਵਧੇਰੇ ਨਿੱਖਰੀ, ਮੰਤਵੀ ਹੋਈ ਤੇ ਵਿਆਕਰਨ ਦੇ ਨਿਯਮਾਂ ਅਨੁਕੂਲ ਹੁੰਦੀ ਹੈ, ਉਹ ਵਾਰਤਕ ਦਾ ਰੂਪ ਧਾਰ ਲੈਂਦੀ ਹੈ। ਇਸ ਵਿੱਚ ਵਾਰਤਕ-ਕਾਰ ਕਿਸੇ ਸਿੱਧਾਂਤ ਜਾਂ ਵਿਸ਼ੇ ਨੂੰ ਸੋਚ-ਵਿਚਾਰ ਕੇ, ਬੁੱਧੀ ਦੀ ਕਸੌਟੀ ਤੇ ਪਰਖ ਕੇ, ਤਰਕ ਤੇ ਦਲੀਲ ਦੀ ਵਰਤੋਂ ਕਰ ਕੇ ਐਸਾ ਰੂਪ ਸਿਰਜਦਾ ਹੈ, ਜੋ ਵਾਕਾਂ ਤੇ ਪੈਰਿਆਂ ਵਿੱਚ ਵੰਡਿਆ ਹੁੰਦਾ ਹੈ।
ਹੈਕਟੇਅਰ (ਅੰਗਰੇਜ਼ੀ: hectare; ਚਿੰਨ: ha) ਇੱਕ ਐਸ.ਆਈ. ਤੋਂ ਸਵੀਕਾਰਤ ਮੀਟਰਿਕ ਸਿਸਟਮ ਯੂਨਿਟ ਹੈ, ਜੋ ਕਿ 100 ares (10,000 m2) ਜਾਂ 1 ਵਰਗ ਹੇਕਟੋਮੀਟਰ (hm2) ਦੇ ਬਰਾਬਰ ਹੈ ਅਤੇ ਮੁਢਲੇ ਤੌਰ ਤੇ ਜ਼ਮੀਨ ਦੇ ਮਾਪ ਵਿੱਚ ਵਰਤਿਆ ਜਾਂਦਾ ਹੈ। ਇੱਕ ਏਕੜ ਲਗਭਗ 0.405 ਹੈਕਟੇਅਰ ਅਤੇ ਇੱਕ ਹੈਕਟੇਅਰ ਵਿੱਚ 2.47 ਏਕੜ ਰਕਬਾ ਹੁੰਦਾ ਹੈ।1795 ਵਿੱਚ, ਜਦੋਂ ਮੈਟਰਿਕ ਪ੍ਰਣਾਲੀ ਲਾਗੂ ਕੀਤੀ ਗਈ ਸੀ, ਤਾਂ "100" ਮੀਟਰ ਦੇ ਤੌਰ ਤੇ ਪਰਿਭਾਸ਼ਿਤ ਕੀਤੇ ਗਏ "ਹੈ" ਅਤੇ ਹੈਕਟੇਅਰ ("ਹੈਕਟੋ-" + "ਹਨ") ਇਸ ਤਰ੍ਹਾਂ 100 "ਏਰੀਆ" ਜਾਂ 1/100 ਕਿਲੋਮੀਟਰ 2 ਸੀ। ਜਦੋਂ 1960 ਵਿੱਚ ਮੈਟ੍ਰਿਕ ਪ੍ਰਣਾਲੀ ਨੂੰ ਤਰਕਸੰਗਤ ਬਣਾਇਆ ਗਿਆ ਸੀ, ਜਿਸਦਾ ਨਤੀਜਾ ਇੰਟਰਨੈਸ਼ਨਲ ਸਿਸਟਮ ਆਫ ਯੂਨਿਟਸ (ਐਸਆਈ), ਇਹਨਾਂ ਨੂੰ ਇੱਕ ਮਾਨਤਾ ਪ੍ਰਾਪਤ ਇਕਾਈ ਵਜੋਂ ਸ਼ਾਮਲ ਨਹੀਂ ਕੀਤਾ ਗਿਆ ਸੀ। ਹਾਲਾਂਕਿ, ਹੈਕਟੇਅਰ ਐਸ.ਆਈ.
ਹਜਰਤ ਬਾਬਾ ਫ਼ਰੀਦ-ਉਦ-ਦੀਨ ਗੰਜਸ਼ਕਰ (ਉਰਦੂ: حضرت بابا فرید الدّین مسعود گنج شکر ਦੱਖਣੀ ਏਸ਼ੀਆ ਦੇ ਪੰਜਾਬ ਖੇਤਰ ਵਿੱਚ ਇੱਕ ਸੂਫ਼ੀ ਫਕੀਰ ਸੀ। ਹਜਰਤ ਫ਼ਰੀਦ-ਉਦ-ਦੀਨ ਗੰਜਸ਼ਕਰ (1173–1266) ਜਾਂ (1188 (584 ਹਿਜਰੀ) – 7 ਮਾਈ 1280 (679 ਹਿਜਰੀ)), ਜਿਸ ਨੂੰ ਆਮ ਤੌਰ 'ਤੇ ਬਾਬਾ ਫ਼ਰੀਦ (ਉਰਦੂ: بابا فرید) ਸੱਦਿਆ ਜਾਂਦਾ ਹੈ 12ਵੀਂ ਸਦੀ ਦਾ ਇੱਕ ਸੂਫ਼ੀ ਪ੍ਰਚਾਰਕ ਅਤੇ ਚਿਸ਼ਤੀ ਸੰਪਰਦਾ ਦੇ ਸੰਤ ਸਨ
ਕਪਾਲ ਮੋਚਨ ਹਰਿਆਣਾ ਦੇ ਸ਼ਹਿਰ ਜਗਾਧਰੀ ਤੋਂ 20 ਕੁ ਕਿਲੋਮੀਟਰ ਦੂਰ ਸਿੰਧੂ ਵਣ ਵਿਖੇ ਹੈ। ਇਥੇ ਹਰ ਸਾਲ ਕੱਤਕ ਮਹੀਨੇ ਦੀ ਪੂਰਨਮਾਸ਼ੀ ਵਾਲੇ ਦਿਨ ਮੇਲਾ ਲਗਦਾ ਹੈ। ਕਪਾਲ ਮੋਚਨ ਦੇ ਇਸ ਸਥਾਨ ਨੂੰ ਪਾਪ ਮੁਕਤੀ ਦਾ ਸਥਾਨ ਕਿਹਾ ਜਾਂਦਾ ਹੈ। ਇਸ ਤੀਰਥ ਅਸਥਾਨ ਨੂੰ ਤਿੰਨ ਲੋਕਾਂ ਦਾ ਪ੍ਰਸਿੱਧ ਤੇ ਪਾਪਾਂ ਤੋਂ ਛੁਟਕਾਰਾ ਦਿਵਾਉਣ ਵਾਲਾ ਮੰਨਿਆ ਗਿਆ ਹੈ। ਕਪਾਲ ਮੋਚਨ ਨਦੀ ਦੇ ਵਹਿਣ 'ਚ ਕੋਈ ਰੁਕਾਵਟ ਆ ਜਾਣ ਕਾਰਨ ਬਣਿਆ ਤਲਾਅ ਜਿਸ ਦੇ ਕਿਨਾਰਿਆਂ 'ਤੇ ਹੀ ਇੱਕ ਉੱਚਾ ਟਿੱਲਾ ਇੱਟਾਂ ਅਤੇ ਪੱਥਰ ਦਾ 100 ਵਰਗ ਫੁੱਟ ਦੇ ਘੇਰਾ ਦਾ ਬਣਿਆ ਹੋਇਆ ਹੈ। ਕਪਾਲ ਮੋਚਨ ਦੇ ਉੱਤਰ ਵੱਲ ਲੱਗਭਗ ਤਿੰਨ ਕਿਲੋਮੀਟਰ ਦੀ ਦੂਰੀ 'ਤੇ ਬ੍ਰਹਮ ਕੁੰਡ ਹੈ। ਇਸ ਦੇ ਦੱਖਣ ਵੱਲ 500 ਫੁੱਟ ਵਰਗਾਕਾਰ ਸਰੋਵਰ ਰਿਣ ਮੋਚਨ ਹੈ ਜਿਸ 'ਤੇ ਉੱਤਰੀ-ਪੱਛਮੀ ਕਿਨਾਰਿਆਂ 'ਤੇ ਪੌੜੀਆਂ ਬਣੀਆਂ ਹੋਈਆਂ ਹਨ।
ਸ਼੍ਰੀ ਗੁਰੂ ਤੇਗ ਬਹਾਦਰ ਜੀ (1 ਅਪਰੈਲ 1621 – 24 ਨਵੰਬਰ 1675) ਸਿੱਖਾਂ ਦੇ ਨੌਵੇਂ ਗੁਰੂ ਸਨ। ਉਨ੍ਹਾਂ ਨੂੰ ਹਿੰਦ ਦੀ ਚਾਦਰ ਕਹਿ ਕੇ ਸਨਮਾਨਿਆ ਜਾਂਦਾ ਹੈ, ਕਿਉਂਕਿ ਉਨ੍ਹਾਂ ਨੇ ਧਰਮ ਦੀ ਰਾਖੀ ਲਈ ਮਹਾਨ ਕੁਰਬਾਨੀ ਦਿੱਤੀ। ਗੁਰੁ ਤੇਗ ਬਹਾਦਰ ਜੀ ਦੀ ਕੁਰਬਾਨੀ ਨਾਲ ਭਾਰਤ ਦੀ ਦੱਬੀ ਕੁਚਲੀ ਆਮ ਜਨਤਾ ਹਾਕਮਾਂ ਨਾਲ ਟੱਕਰ ਲੈਣ ਤੇ ਕੁਰਬਾਨੀਆਂ ਦੇਣ ਲਈ ਤਿਆਰ ਬਰ ਤਿਆਰ ਹੋ ਗਈ।
ਸੂਫ਼ੀਵਾਦ ਇਸਲਾਮੀ ਗਿਆਨ ਦੀ ਰੌਸ਼ਨੀ ਤੇ ਇਸਦੀ ਇਤਿਹਾਸਕ ਅਸਲ ਵਿਚੋਂ ਹੀ ਪੈਦਾ ਹੋਈ ਇੱਕ ਰਹੱਸਵਾਦੀ ਲਹਿਰ ਹੈ ਜਿਸ ਨੇ ਹਮੇਸ਼ਾ ਕੁਰਾਨੀ ਫ਼ਲਸਫ਼ੇ ਦੀ ਰੂਹਾਨੀਅਤ ਤੋਂ ਵੀ ਪ੍ਰੇਰਨਾ ਲੈ ਕੇ ਸਮਾਜ ਨੂੰ ਸਹੀ ਰਾਹ ਦਿਖਾਉਣ ਦਾ ਬੀੜਾ ਚੁੱਕਿਆ। ਸੂਫ਼ੀਵਾਦ ਦੇ ਇਤਿਹਾਸਕ ਵਿਕਾਸ ਵਿੱਚ ਸੂਫ਼ੀ ਸਿਲਸਿਲੇ ਜਾਂ ਸੰਪਰਦਾਵਾਂ ਦੀ ਆਮਦ ਕੇਵਲ ਸੂਫ਼ੀਵਾਦ ਦੇ ਦੁਨੀਆ ਭਰ ਵਿੱਚ ਫੈਲਣ ਦਾ ਹੀ ਕਾਰਨ ਨਹੀਂ ਬਣੀ, ਸਗੋਂ ਇਸਲਾਮ ਦੇ ਪਾਸਾਰ ਤੇ ਪ੍ਰਚਾਰ ਦੀ ਵੀ ਬੁਨਿਆਦ ਬਣੀ। ਇਸਲਾਮੀ ਇਤਿਹਾਸ ਗਵਾਹ ਹੈ ਕਿ ਮੁੱਢਲੇ ਮੁਸਲਮਾਨ ਫ਼ਕੀਰਾਂ ਅਤੇ ਸੂਫ਼ੀਆਂ ਵਿੱਚ ਕੋਈ ਭਿੰਨਤਾ ਨਹੀਂ ਸੀ। ਇਹ ਸਾਰੇ ਲੋਕ ਰਹੱਸਵਾਦੀ ਰੁੱਚੀਆਂ ਦੇ ਧਾਰਨੀ ਹੋਣ ਕਾਰਨ ਦੁਨਿਆਵੀ ਮਸਲਿਆਂ ਤੋਂ ਦੂਰ ਰਹਿੰਦੇ ਸਨ। ਆਪਣੀ ਆਤਮਿਕ ਪ੍ਰਗਤੀ ਲਈ ਸਾਧਨਾ ਵਿੱਚ ਰੁੱਝੇ ਹੋਏ ਇਹ ਸੂਫ਼਼ੀ ਆਮ ਲੋਕਾਂ ਲਈ ਵੀ ਪ੍ਰੇਰਨਾਂ-ਸਰੋਤ ਸਨ। ਇਹੀ ਕਾਰਨ ਸੀ ਕਿ ਸਮੇਂ-ਸਮੇਂ ਰਾਜਨੀਤਕ ਸ਼ਕਤੀਆਂ ਇਨ੍ਹਾਂ ਨੂੰ ਇਸਲਾਮ ਦੇ ਪ੍ਰਚਾਰਕ ਸਮਝ ਦੇ ਆਪਣਾ ਸਮਰੱਥਣ ਤੇ ਸਤਿਕਾਰ ਦਿੰਦੀਆਂ ਰਹੀਆਂ। ਇਹਨਾਂ ਮੁੱਢਲੇ ਸੂਫ਼ੀਆਂ ਨੇ ਅਕਸਰ ਧਾਰਮਿਕ ਯਾਤਰਾਵਾਂ ਦੌਰਾਨ ਹੀ ਪ੍ਰਚਾਰ ਕੀਤਾ। ਇਨ੍ਹਾਂ ਦੀ ਨਾ ਕੋਈ ਵੱਡੀ ਜੱਥੇਬੰਦੀ ਸੀ ਤੇ ਨਾ ਹੀ ਕੋਈ ਨਿਸ਼ਚਿਤ ਟਿਕਾਣਾ। ਮੁੱਢਲੇ ਸੂਫ਼ੀ ਇਸਲਾਮੀ ਤਸੱਵੁਫ਼ ਦੇ ਰੂਹਾਨੀ ਅਨੁਭਵ ਉਤੇ ਜ਼ੋਰ ਦਿੰਦੇ ਸਨ ਸਿਧਾਂਤਕ ਜਾਂ ਪ੍ਰ਼ਚਾਰਕ ਰੁਚੀ ਨਹੀਂ ਰੱਖਦੇ ਸਨ। ਉਹ ਮੁਰੀਦਾਂ ਨੂੰ ਕੇਵਲ ਆਤਮਕ ਰਸਤਾ ਦੱਸ ਸਕਦੇ ਸਨ। ਪਰ ਮਾਰਗ ਦਾ ਅਨੁਭਵ ਖੁਦ ਮੁਰੀਦ ਨੂੰ ਕਰਨਾ ਪੈਂਦਾ ਸੀ। ਬਗਦਾਦ ਨਿਵਾਸੀ ਇਮਾਮ-ਅਬ-ਹਮੀਦ ਮੁਹੰਮਦ-ਅਲ-ਗ਼ੱਜ਼ਾਲੀ (1059-1111 ਈ.) ਵਰਗੇ ਸੂਫ਼ੀ ਸਿਧਾਂਤਕਾਰਾਂ ਨੇ ਕੁਰਾਨੀ ਫਲਸਫੇ ਦੀ ਪੁਨਰ ਵਿਆਖਿਆ ਕਰਕੇ ਸਾਧਨਾ-ਮਾਰਗ ਵਿੱਚ ਮੁਰਸ਼ਿਦ ਦੀ ਸਿੱਖਿਆ ਤੇ ਕਿਰਪਾ ਦੀ ਲੋੜ ਤੇ ਮਹੱਤਵ ਸਮਝਾਇਆ। ਇਮਾਮ-ਅਬੂ-ਹਮੀ਼ਦ ਅਲ-ਗੱਜ਼ਾਲੀ ਦੇ ਜ਼ੋਰਦਾਰ ਪ੍ਰਚਾਰ ਤੇ ਸੂਫ਼ੀਆਂ ਵਿੱਚ ਖੁੱਲੇਆਮ ਪੀਰੀ-ਮੁਰੀਦੀ ਪਰੰਪਰਾ ਨੂੰ ਮਾਨਤਾ ਦਿੱਤੀ ਤੇ ਇਸ ਪਰੰਪਰਾ ਦੇ ਵਿਰੋਧ ਕਰ ਰਹੇ ਮੁੱਲਾਂ-ਮੁਲਾਣਿਆਂ ਤੇ ਸ਼ਾਸਕਾ ਨੂੰ ਚੁੱਪ ਹੋਣਾ ਪਿਆ। ਗਿਆਰ੍ਹਵੀਂ ਸਦੀ ਇਸਲਾਮ ਤੇ ਸੂਫ਼ੀਵਾਦ ਦੇ ਇਤਿਹਾਸ ਨੂੰ ਨਵਾਂ ਮੋੜ ਦੇਣ ਵਾਲੀ ਸਦੀ ਸਵੀਕਾਰ ਕੀਤੀ ਜਾਂਦੀ ਹੈ। ਇਸ ਤੋਂ ਬਾਅਦ 1173 ਈ.
ਬੁੱਲ੍ਹੇ ਸ਼ਾਹ (1680-1758) ਇੱਕ ਸੂਫੀ ਸੰਤ ਅਤੇ ਪੰਜਾਬੀ ਦੇ ਵੱਡੇ ਕਵੀ ਸਨ। ਪੰਜਾਬੀ ਸੂਫ਼ੀ ਕਾਵਿ ਦੇ ਚਾਰ ਮੀਨਾਰਾਂ - ਬਾਬਾ ਫਰੀਦ, ਸ਼ਾਹ ਹੁਸੈਨ, ਸੁਲਤਾਨ ਬਾਹੂ ਅਤੇ ਬੁੱਲ੍ਹੇ ਸ਼ਾਹ- ਵਿੱਚ ਗਿਣਿਆ ਜਾਂਦਾ ਹੈ। ਉਹਨਾਂ ਦਾ ਅਸਲੀ ਨਾਮ "ਅਬਦੁੱਲਾ ਸ਼ਾਹ" ਸੀ ਅਤੇ ਉਹ ਇਸਲਾਮ ਦੇ ਅੰਤਿਮ ਨਬੀ ਮੁਹੰਮਦ ਦੀ ਪੁਤਰੀ ਫਾਤਿਮਾ ਦੇ ਬੰਸ ਵਿੱਚਂ ਸਨ। ਉਹਨਾਂ ਦੀਆਂ ਲਿਖੀਆਂ ਕਾਫੀਆਂ ਅੱਜ ਵੀ ਪਾਰ ਰਾਸ਼ਟਰੀ ਹਿੰਦੁਸਤਾਨੀ ਖਿੱਤੇ ਵਿੱਚ ਬੜੇ ਸ਼ੌਕ ਨਾਲ ਗਾਈਆਂ ਤੇ ਸੁਣੀਆਂ ਜਾਂਦੀਆਂ ਹਨ। ਪਾਕਿਸਤਾਨ ਦੇ ਸ਼ਹਿਰ ਕਸੂਰ ਵਿੱਚ ਬਾਬਾ ਬੁੱਲੇ ਬੁੱਲੇ ਸ਼ਾਹ ਦੀ ਮਜ਼ਾਰ ਵੀ ਬਣੀ ਹੋਈ ਹੈ ਜਿੱਥੇ ਹਰ ਸਾਲ ਮੇਲਾ ਲਗਦਾ ਹੈ।
ਗੁਰੂ ਗੋਬਿੰਦ ਸਿੰਘ (ਉਚਾਰਨ: [gʊɾuː goːbɪn̪d̪ᵊ sɪ́ŋgᵊ]; 22 ਦਸੰਬਰ 1666 – 7 ਅਕਤੂਬਰ 1708; ਜਨਮ ਦਾ ਨਾਮ: ਗੋਬਿੰਦ ਦਾਸ ਜਾਂ ਗੋਬਿੰਦ ਰਾਏ) ਸਿੱਖਾਂ ਦੇ ਦਸਵੇਂ ਗੁਰੂ ਹੋਏ ਹਨ। ਓਹ ਇੱਕ ਅਧਿਆਤਮਿਕ ਗੁਰੂ, ਯੋਧਾ, ਕਵੀ ਅਤੇ ਦਾਰਸ਼ਨਿਕ ਸਨ। ਜਦੋਂ ਓਹਨਾਂ ਦੇ ਪਿਤਾ, ਗੁਰੂ ਤੇਗ ਬਹਾਦਰ ਨੂੰ ਔਰੰਗਜ਼ੇਬ ਦੁਆਰਾ ਸ਼ਹੀਦ ਕੀਤਾ ਗਿਆ ਸੀ, ਤਾਂ ਗੁਰੂ ਗੋਬਿੰਦ ਸਿੰਘ ਨੂੰ ਰਸਮੀ ਤੌਰ 'ਤੇ ਨੌਂ ਸਾਲ ਦੀ ਉਮਰ ਵਿੱਚ ਓਹਨਾਂ ਦੇ ਵਾਰਿਸ ਵਜੋਂ ਸਿੱਖਾਂ ਦੇ ਅਗਲੇ (ਦਸਵੇਂ) ਆਗੂ ਵਜੋਂ ਸਥਾਪਿਤ ਕੀਤਾ ਗਿਆ ਸੀ। ਓਹ ਸਿੱਖ ਕੌਮ ਦੇ ਅੰਤਿਮ ਮਨੁੱਖੀ ਸਿੱਖ ਗੁਰੂ ਹੋਏ ਹਨ। ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਕਾਲ ਦੌਰਾਨ ਓਹਨਾਂ ਦੇ ਚਾਰ ਜੀਵਿਤ ਪੁੱਤਰ ਸ਼ਹੀਦ ਹੋ ਗਏ - ਦੋ ਲੜਾਈ ਵਿੱਚ, ਦੋ ਨੂੰ ਮੁਗਲ ਗਵਰਨਰ ਵਜ਼ੀਰ ਖਾਨ ਦੁਆਰਾ ਸ਼ਹੀਦ ਕਰਵਾ ਦਿੱਤਾ ਗਿਆ।
ਰਾਜਨੀਤੀ ਵਿਗਿਆਨ ਇੱਕ ਸਮਾਜਿਕ ਵਿਗਿਆਨ ਹੈ ਜੋ ਸ਼ਾਸਨ ਪ੍ਰਣਾਲੀ ਦੇ ਪ੍ਰਬੰਧਾਂ ਅਤੇ ਸਿਆਸੀ ਸਰਗਰਮੀਆਂ, ਸਿਆਸੀ ਵਿਚਾਰਾਂ ਅਤੇ ਸਿਆਸੀ ਵਿਵਹਾਰ ਦਾ ਵਿਸ਼ਲੇਸ਼ਣ ਕਰਦਾ ਹੈ। ਇਹ ਸਿਆਸਤ ਦੇ ਸਿਧਾਂਤ ਅਤੇ ਅਭਿਆਸ ਨੂੰ ਵਿਆਪਕ ਤੌਰ 'ਤੇ ਪੇਸ਼ ਕਰਦਾ ਹੈ ਜਿਸ ਨੂੰ ਆਮ ਤੌਰ 'ਤੇ ਸ਼ਕਤੀ ਅਤੇ ਸਰੋਤਾਂ ਦੀ ਵੰਡ ਦਾ ਨਿਰਧਾਰਨ ਕਰਨ ਦੇ ਤੌਰ ਤੇ ਵਿਚਾਰਿਆ ਜਾਂਦਾ ਹੈ। ਰਾਜਨੀਤੀ ਵਿਗਿਆਨੀ "ਸਿਆਸੀ ਘਟਨਾਵਾਂ ਅਤੇ ਹਾਲਤਾਂ ਦੇ ਅਧੀਨ ਸਬੰਧਾਂ ਨੂੰ ਪ੍ਰਗਟ ਕਰਨ ਲਈ ਆਪਣੇ ਆਪ ਨੂੰ ਰਚਦੇ ਹੋਏ ਦੇਖਦੇ ਹਨ, ਅਤੇ ਇਸ ਖੁਲਾਸੇ ਤੋਂ ਉਹ ਰਾਜਨੀਤੀ ਦੀ ਦੁਨੀਆਂ ਦੇ ਕੰਮ ਬਾਰੇ ਆਮ ਸਿਧਾਂਤਾਂ ਨੂੰ ਬਣਾਉਣ ਦੀ ਕੋਸ਼ਿਸ਼ ਕਰਦੇ ਹਨ।ਰਾਜਨੀਤਿਕ ਵਿਗਿਆਨ ਵਿੱਚ ਤੁਲਨਾਤਮਕ ਰਾਜਨੀਤੀ, ਰਾਜਨੀਤਿਕ ਅਰਥ-ਵਿਵਸਥਾ, ਅੰਤਰਰਾਸ਼ਟਰੀ ਸਬੰਧਾਂ, ਸਿਆਸੀ ਸਿਧਾਂਤ , ਜਨਤਕ ਪ੍ਰਬੰਧਨ, ਜਨਤਕ ਨੀਤੀ ਅਤੇ ਰਾਜਨੀਤਕ ਪ੍ਰਣਾਲੀ ਸਮੇਤ ਬਹੁਤ ਸਾਰੇ ਉਪ ਖੇਤਰ ਹਨ। ਇਸ ਤੋਂ ਇਲਾਵਾ, ਰਾਜਨੀਤੀ ਵਿਗਿਆਨ ,ਅਰਥ ਸ਼ਾਸਤਰ, ਕਾਨੂੰਨ, ਸਮਾਜ ਸ਼ਾਸਤਰ, ਇਤਿਹਾਸ, ਫ਼ਲਸਫ਼ੇ, ਭੂਗੋਲ, ਮਨੋਵਿਗਿਆਨ ਅਤੇ ਮਾਨਵ ਸ਼ਾਸਤਰ ਦੇ ਖੇਤਰਾਂ ਨਾਲ ਜੁੜੇ ਹੋਏ ਹਨ ਅਤੇ ਇਹਨਾਂ ਉੱਤੇ ਆਧਾਰਿਤ ਹੈ।
ਜਾਤ ਮਨੁੱਖ ਦੇ ਉਸ ਸਮਾਜ ਨੂੰ ਕਿਹਾ ਜਾਂਦਾ ਹੈ ਜਿਸ ਵਿੱਚ ਉਸਦਾ ਜਨਮ ਹੁੰਦਾ ਹੈ। ਬ੍ਰਾਮਣ, ਤੇਲੀ, ਕੁਰਮੀ, ਧੋਬੀ ਆਦਿ ਉਤਰੀ ਭਾਰਤ ਦੀਆਂ ਜਾਤੀਆਂ ਹਨ। ਵੈਦਿਕ ਸਮਾਜ ਵਿੱਚ ਕਿਰਤ ਦੀ ਵੰਡ ਦੇ ਆਧਾਰ ਉੱਤੇ ਸਮਾਜ ਨੂੰ ਚਾਰ ਭਾਗਾਂ ਵਿੱਚ ਵੰਡਿਆ ਗਿਆ ਸੀ। ਇਹ ਚਾਰ ਵਰਣ: ਬ੍ਰਾਹਮਣ, ਖੱਤਰੀ, ਵੈਸ਼ ਅਤੇ ਸ਼ੂਦਰ ਹਨ। ਪਰ ਅੱਜ ਇਨ੍ਹਾਂ ਤੋਂ ਲੱਖਾਂ ਜਾਤੀਆਂ ਬਣ ਗਈਆਂ। ਜਾਤੀ ਦੇ ਆਧਾਰ ਉਤੇ ਕਿਸੇ ਨਾਲ ਭੇਦਭਾਵ ਕਰਨਾ ਜਾਤੀਵਾਦ ਅਖਵਾਉਂਦਾ ਹੈ।
ਭਾਸ਼ਾ ਵਿਗਿਆਨ ਮਨੁੱਖੀ ਭਾਸ਼ਾ ਦੇ ਵਿਗਿਆਨਿਕ ਅਧਿਐਨ ਨੂੰ ਕਿਹਾ ਜਾਂਦਾ ਹੈ। ਵਿਸ਼ਾ ਵੰਡ ਦੇ ਪੱਖੋਂ ਇਸਨੂੰ ਭਾਸ਼ਾ - ਸੰਰਚਨਾ (ਵਿਆਕਰਨ) ਅਤੇ ਅਰਥਾਂ ਦਾ ਅਧਿਐਨ (semantics) ਵਿੱਚ ਵੰਡਿਆ ਜਾਂਦਾ ਹੈ। ਭਾਸ਼ਾ ਵਿਗਿਆਨ ਦੇ ਅਧਿਏਤਾ ਭਾਸ਼ਾ ਵਿਗਿਆਨੀ ਕਹਾਂਦੇ ਹਨ। ਇਸ ਵਿੱਚ ਭਾਸ਼ਾ ਦਾ ਵਿਗਿਆਨਕ ਦ੍ਰਿਸ਼ਟੀਕੋਣ ਤੋਂ ਵਿਸ਼ਲੇਸ਼ਣ ਅਤੇ ਵਰਣਨ ਕਰਨ ਦੇ ਨਾਲ ਹੀ ਵੱਖ ਵੱਖ ਭਾਸ਼ਾਵਾਂ ਦਾ ਤੁਲਨਾਤਮਕ ਅਧਿਐਨ ਵੀ ਕੀਤਾ ਜਾਂਦਾ ਹੈ। ਪ੍ਰਾਚੀਨ ਕਾਲ ਵਿੱਚ ਭਾਸ਼ਾ ਵਿਗਿਆਨਿਕ ਅਧਿਐਨ ਮੂਲ ਤੌਰ 'ਤੇ ਭਾਸ਼ਾ ਦੀ ਸਹੀ ਵਿਆਖਿਆ ਕਰਨ ਦੀ ਕੋਸ਼ਿਸ਼ ਦੇ ਰੂਪ ਵਿੱਚ ਸੀ। ਸਭ ਤੋਂ ਪਹਿਲਾਂ ਚੌਥੀ ਸਦੀ ਈਸਾ ਪੂਰਵ ਵਿੱਚ ਪਾਣਿਨੀ ਨੇ ਸੰਸਕ੍ਰਿਤ ਦੀ ਵਿਆਕਰਨ ਲਿਖੀ ਜਿਸ ਦਾ ਨਾਮ ਅਸ਼ਟਅਧਿਆਈ (अष्टाध्यायी) ਹੈ।<ref>पाणिनि की अष्टाध्यायी</ਕਿਸੇ ਵੀ ਅਧਿਐਨ ਨੂੰ ਵਿਗਿਆਨਿਕ ਤਾਂ ਹੀ ਕਿਹਾ ਜਾ ਸਕਦਾ ਹੈ ਜੇਕਰ ਉਹ ਤੱਥਾਂ ਦੇ ਨਿਰੀਖਣ ਉੱਤੇ ਆਧਾਰਿਤ ਹੋਵੇ। ਭਾਸ਼ਾ-ਵਿਗਿਆਨੀ ਭਾਸ਼ਾਈ ਉਚਾਰਨ ਦਾ ਜਿਵੇਂ ਨਿਰੀਖਣ ਕਰਦਾ ਹੈ, ਉਸੇ ਤਰ੍ਹਾਂ ਉਸ ਨੂੰ ਬਿਆਨ ਕਰ ਦਿੰਦਾ ਹੈ। ਉਸ ਦਾ ਕੰਮ ਸਮਾਜ ਵਿੱਚ ਵਰਤੇ ਜਾਣ ਵਾਲੇ ਉਚਾਰਨ ਪਿੱਛੇ ਕਾਰਜਸ਼ੀਲ ਨਿਯਮ ਲੱਭਣਾ ਹੈ। ਮਿਸਾਲ ਵਜੋਂ, ਜੇ ਭਾਸ਼ਾ-ਵਿਗਿਆਨੀ ਕਿਸੇ ਭਾਸ਼ਾ ਦੀ ਧੁਨੀ ਵਿਉਂਤ ਦਾ ਅਧਿਐਨ ਕਰਨ ਲੱਗਦਾ ਹੈ, ਸਭ ਤੋਂ ਪਹਿਲਾਂ ਉਹ ਧੁਨੀਆਤਮਿਕ ਵਰਗੀਕਰਨ ਕਰਦਾ ਹੈ। ਜੇਕਰ ਉਹ ਇਹ ਕਹਿੰਦਾ ਹੈ ਕਿ ਪੰਜਾਬੀ ਵਿੱਚ ਨੀਵੀਂ ਸੁਰ ਮੌਜੂਦ ਹੈ ਤਾਂ ਉਹ ਘੱਟ ਅਤੇ ਕੱਟ ਦੋ ਸ਼ਬਦਾਂ ਨੂੰ ਵਿਰੋਧ ਵਿੱਚ ਰੱਖ ਕੇ ਦੋਹਾਂ ਦੇ ਫ਼ਰਕ ਨੂੰ ਸਥਾਪਿਤ ਕਰਦਾ ਹੈ। ਕੁਝ ਕੁ ਅੰਦਾਜ਼ੇ ਤਾਂ ਪਹਿਲਾਂ ਲਾਉਣੇ ਪੈਂਦੇ ਹਨ ਅਤੇ ਫੇਰ ਉਹਨਾਂ ਨੂੰ ਟੈਸਟ ਕੀਤਾ ਜਾਂਦਾ ਹੈ ਤਾਂ ਜੋ ਕਿਸੇ ਤੱਥ ਦੀ ਹੋਂਦ ਪ੍ਰਤੱਖ ਹੋ ਸਕੇ। ਜੇਕਰ ਇਹ ਅਨੁਮਾਨ ਲਾਇਆ ਜਾਵੇ ਕਿ ਲ ਅਤੇ ਲ਼ ਵਿੱਚ ਕੋਈ ਕਾਰਜੀ ਅੰਤਰ ਨਹੀਂ ਤਾਂ ਸਮਗਰੀ ਤੋਂ ਇਸ ਬਾਰੇ ਨਿਰੀਖਣ ਕੀਤਾ ਜਾਂਦਾ ਹੈ ਜੇਕਰ ਇਹ ਧੁਨੀਆਂ ਸਾਰਥਕ ਸਿੱਧ ਹੋ ਜਾਣ ਤਾਂ ਆਪਣੇ ਵਿਚਾਰ ਬਦਲਣੇ ਪੈਂਦੇ ਹਨ। ਇੱਕ ਭਾਸ਼ਾਈ ਸਿਧਾਂਤ ਨੂੰ ਸਥਾਪਿਤ ਕਰਨ ਲਈ ਕਈ ਮਿਸਾਲਾਂ ਨੂੰ ਪਰਖਣਾ ਭਾਸ਼ਾ ਦੇ ਅਧਿਐਨ ਲਈ ਲਾਜ਼ਮੀ ਹੋ ਜਾਂਦਾ ਹੈ। ਇਸ ਤਰ੍ਹਾਂ ਭਾਸ਼ਾ-ਵਿਗਿਆਨ ਭਾਸ਼ਾ ਦੇ ਵੱਖ-ਵੱਖ ਭਾਸ਼ਾਈ ਨਮੂਨਿਆਂ ਦੀ ਪਰਿਕਲਪਨਾ ਕਰਦੇ ਹੋਏ ਅਤੇ ਇਹਨਾਂ ਦੀ ਪੁਸ਼ਟੀ ਕਰਦੇ ਹੋਏ ਪਰਿਵਰਤਨ ਜਾਂ ਸਵੀਕ੍ਰਿਤੀ ਦੇ ਪੱਧਰ ਤੱਕ ਪਹੁੰਚਦਾ ਹੈ। ਜੇਕਰ ਭਾਸ਼ਾ-ਵਿਗਿਆਨ ਭਾਸ਼ਾ ਦਾ ਵਿਗਿਆਨ ਹੈ ਤਾਂ ਇਸ ਵਿੱਚ ਭਾਸ਼ਾ ਦਾ ਸਮੁੱਚਾ ਇਤਿਹਾਸ, ਉਸ ਦਾ ਹਰ ਰੂਪ ਭਾਸ਼ਾ-ਵਿਗਿਆਨ ਦੇ ਅਧਿਐਨ ਦਾ ਵਿਸ਼ਾ ਬਣ ਜਾਂਦਾ ਹੈ। ਭਾਸ਼ਾ-ਵਿਗਿਆਨ, ਭਾਸ਼ਾ ਦੀ ਅਜਿਹੀ ਤਸਵੀਰ ਦਰਸਾਉਂਦਾ ਹੈ ਜਿਸ ਵਿੱਚ ਭਾਸ਼ਾ ਦੇ ਭਿੰਨ ਭਿੰਨ ਅੰਗਾਂ ਅਤੇ ਸਰੂਪਾਂ ਦਾ ਵਿਵੇਚਨ ਕੀਤਾ ਜਾਂਦਾ ਹੈ, ਜਿਵੇਂ ਧੁਨੀ-ਵਿਗਿਆਨ ਵਿੱਚ ਧੁਨੀਆਂ ਦੇ ਉਚਾਰਨ ਉਹਨਾਂ ਦੀ ਪ੍ਰਕਿਰਤੀ ਬਾਰੇ ਪੂਰੀ ਜਾਣਕਾਰੀ ਮਿਲਦੀ ਹੈ। ਇਸੇ ਤਰ੍ਹਾਂ ਰੂਪ-ਵਿਗਿਆਨ (ਸ਼ਬਦ-ਵਿਗਿਆਨ) ਵਿੱਚ ਧੁਨੀ ਤੋਂ ਲੈ ਕੇ ਸ਼ਬਦਾਂ ਤਕ ਦਾ ਅਧਿਐਨ ਕੀਤਾ ਜਾਂਦਾ ਹੈ। ਭਾਸ਼ਾ-ਵਿਗਿਆਨੀ ਭਾਸ਼ਾ ਦਾ ਅਧਿਐਨ ਦੋ ਪਹਿਲੂਆਂ ਤੋਂ ਕਰਦਾ ਹੈ। ਇਤਿਹਾਸਿਕ ਅਧਿਐਨ ਅਤੇ ਸਮਕਾਲਿਕ ਅਧਿਐਨ। ਇਤਿਹਾਸਿਕ ਅਧਿਐਨ ਵਿੱਚ ਭਾਸ਼ਾ ਦੇ ਇਤਿਹਾਸਿਕ ਵਿਕਾਸ ਕ੍ਰਮ ਦੇ ਪੜਾਵਾਂ ਦਾ ਅਧਿਐਨ ਕੀਤਾ ਜਾਂਦਾ ਹੈ ਜਿਸ ਵਿੱਚ ਮੂਲਾਤਮਿਕ, ਰੂਪਾਤਮਿਕ, ਰਚਨਾਤਮਿਕ ਅਤੇ ਅਰਥਾਤਮਿਕ ਪੱਧਰਾਂ ਤੇ ਅਧਿਐਨ ਵਿੱਚ ਸਮਕਾਲੀਨ ਭਾਸ਼ਾਵਾਂ ਦੀ ਸੰਰਚਨਾ ਦਾ ਅਧਿਐਨ ਕੀਤਾ ਜਾਂਦਾ ਹੈ। ਮਿਸਾਲ ਵਜੋਂ, ਪੰਜਾਬੀ ਇੱਕ ਮਨੁੱਖੀ ਭਾਸ਼ਾ ਹੈ। ਪੰਜਾਬੀ ਨੂੰ ਮੁੱਖ ਮੰਨ ਕੇ ਉਸ ਦੀਆਂ ਕਈ ਬੋਲੀਆਂ ਮੰਨੀਆਂ ਜਾਂਦੀਆਂ ਹਨ, ਜਿਵੇਂ- ਮਾਝੀ, ਪੁਆਧੀ, ਦੁਆਬੀ, ਮਲਵਈ ਆਦਿ। ਇਹਨਾਂ ਬੋਲੀਆਂ ਨੂੰ ਪੰਜਾਬੀ ਭਾਸ਼ਾ ਦੀਆਂ ਬੋਲੀਆਂ ਮੰਨਣਾ ਇਤਿਹਾਸਿਕ ਦ੍ਰਿਸ਼ਟੀਕੋਣ ਹੈ ਜਦੋਂ ਕਿ ਹਰ ਇੱਕ ਬੋਲੀ ਨੂੰ ਵੱਖੋ-ਵੱਖਰਾ ਮੰਨ ਕੇ ਅਧਿਐਨ ਕਰਨਾ ਸਮਕਾਲਿਕ ਦ੍ਰਿਸ਼ਟੀਕੋਣ ਹੈ। ਸਮਕਾਲੀ ਦ੍ਰਿਸ਼ਟੀ ਦੇ ਅਧੀਨ ਵਰਤਮਾਨ ਵਿੱਚ ਭਿੰਨ-ਭਿੰਨ ਅਧਿਐਨ ਪੱਧਤੀਆਂ ਵਿਕਸਿਤ ਹੋਈਆਂ ਹਨ। ਵਰਣਨਾਤਮਿਕ ਸੰਰਚਨਾਤਮਿਕ, ਤੁਲਨਾਤਮਿਕ ਅਤੇ ਪ੍ਰਯੋਗਾਤਮਿਕ। ਭਾਸ਼ਾ ਦੇ ਆਂਤਰਿਕ ਢਾਂਚੇ ਦਾ ਵਿਸ਼ਲੇਸ਼ਣ ਕਰਨ ਦੇ ਉਦੇਸ਼ ਤੋਂ ਜਿਸ ਭਾਸ਼ਾ ਅਧਿਐਨ ਪੱਧਤੀ ਦਾ ਵਿਕਾਸ ਹੋਇਆ ਉਸ ਨੂੰ ਵਰਣਨਾਤਮਿਕ ਕਿਹਾ ਗਿਆ। ਇਸੇ ਦਿਸ਼ਾ ਵਿੱਚ ਅੱਗੇ ਵਧਦਿਆਂ ਕਿਸੇ ਭਾਸ਼ਾ ਦੇ ਸੰਰਚਨਾ ਤੱਤਾਂ ਦੇ ਸੂਖ਼ਮ ਅਧਿਐਨ ਨੂੰ ਸੰਰਚਨਾਤਮਿਕ ਅਧਿਐਨ ਪੱਧਤੀ ਦਾ ਨਾਂ ਦਿੱਤਾ ਗਿਆ। ਜੇਕਰ ਦੋ ਜਾਂ ਵੱਖ ਭਾਸ਼ਾਵਾਂ ਦੀ ਬਣਤਰ ਦੀ ਆਪਸੀ ਤੁਲਨਾ ਕੀਤੀ ਜਾਵੇ ਤਾਂ ਉਹ ਅਧਿਐਨ ਤੁਲਨਾਤਮਿਕ ਅਧਿਐਨ ਅਖਵਾਉਂਦਾ ਹੈ। ਇਸੇ ਤਰ੍ਹਾਂ ਧੁਨੀਆਂ ਦੇ ਉਚਾਰਨ, ਸ਼੍ਰਵਣ ਅਤੇ ਗ੍ਰਹਿਣ ਦੀ ਸੂਖ਼ਮਤਾ ਨੂੰ ਜਾਣਨ ਲਈ ਭਿੰਨ-ਭਿੰਨ ਵਿਗਿਆਨਿਕ ਤਕਨੀਕੀ ਯੰਤਰਾਂ ਰਾਹੀਂ ਉਚਾਰਨੀ ਧੁਨੀਆਂ ਦਾ ਅਧਿਐਨ ਕੀਤਾ ਜਾਂਦਾ ਹੈ। ਇਸ ਨੂੰ ਪ੍ਰਯੋਗਾਤਮਿਕ ਅਧਿਐਨ ਪੱਧਤੀ ਦਾ ਨਾਂ ਦਿੱਤਾ ਜਾਂਦਾ ਹੈ। ਆਧੁਨਿਕ ਦ੍ਰਿਸ਼ਟੀ ਨੇ ਭਾਸ਼ਾ ਅਧਿਐਨ ਦੀਆਂ ਹੋਰਨਾਂ ਕਈ ਪੱਧਤੀਆਂ ਨੂੰ ਜਨਮ ਦਿੱਤਾ ਜਿਵੇਂ ਭਾਸ਼ਾ ਮਨੋ- ਵਿਗਿਆਨ, ਸਮਾਜ ਭਾਸ਼ਾ-ਵਿਗਿਆਨ, ਭਾਸ਼ਾ ਭੂਗੋਲ, ਭਾਸ਼ਾ ਅਧਿਆਪਨ ਆਦਿ। ਵੀਹਵੀਂ ਸਦੀ ਦੇ ਅਰੰਭ ਵਿੱਚ ਯੂਰਪ ਦੇ ਪ੍ਰਸਿੱਧ ਭਾਸ਼ਾ-ਵਿਗਿਆਨੀ ਸੋਸਿਊਰ ਨੇ ਆਧੁਨਿਕ ਭਾਸ਼ਾ-ਵਿਗਿਆਨ ਦੀ ਨੀਂਹ ਰੱਖੀ। ਸੋਸਿਊਰ ਮੁਤਾਬਕ 1. ਭਾਸ਼ਾ ਦਾ ਜੀਵਿਤ ਅਤੇ ਬੋਲ-ਚਾਲ ਦਾ ਰੂਪ ਅਧਿਐਨ ਲਈ ਮਹੱਤਵਪੂਰਨ ਹੈ। 2. ਭਾਸ਼ਾ ਵਿਗਿਆਨ ਸਮਕਾਲੀਨ ਅਤੇ ਇਤਿਹਾਸਿਕ ਦੋ ਤਰ੍ਹਾਂ ਦਾ ਹੁੰਦਾ ਹੈ ਪਰ ਇਸ ਵਿੱਚ ਸਮਕਾਲਿਕ ਵਧੇਰੇ ਮਹੱਤਵਪੂਰਨ ਹੈ 3.
ਨਾਟਕ ਸਾਹਿਤ ਦਾ ਇੱਕ ਰੂਪ ਹੈ ਜਿਸ ਨੂੰ ਮੰਚ ਉੱਤੇ ਲਿਖੀ ਸਕ੍ਰਿਪਟ ਤੋਂ ਚੇਤੇ ਕੀਤੇ ਪਾਤਰਾਂ ਦੇ ਵਾਰਤਾਲਾਪ ਰਾਹੀਂ ਅਭਿਨੈ ਰੂਪ ਵਿੱਚ ਪੇਸ਼ ਕੀਤਾ ਜਾਂਦਾ ਹੈ। ਨਾਟਕ ਲਿਖਣ ਵਾਲੇ ਨੂੰ ਨਾਟਕਕਾਰ ਕਿਹਾ ਜਾਂਦਾ ਹੈ। "ਨਾਟਕ" ਤੋਂ ਭਾਵ ਲਿਖਤੀ ਰੂਪ ਵੀ ਹੋ ਸਕਦਾ ਹੈ ਅਤੇ ਉਸ ਦੀ ਮੰਚ ਤੇ ਪੇਸ਼ਕਾਰੀ ਵੀ। ਨਾਟਕ: ਨਾਟਕ ਸਾਹਿਤ ਦੀ ਇੱਕ ਸੁਤੰਤਰ, ਸੰਪੂਰਨ ਅਤੇ ਅਹਿਮ ਵੰਨਗੀ ਹੈ। ਸਾਹਿਤ ਦੇ ਹੋਰ ਰੂਪਾਂ ਜਿਵੇਂ ਗਦ, ਗਲਪ ਅਤੇ ਕਾਵਿ ਨਾਲੋਂ ਇਸ ਦੀ ਵਿਲੱਖਣ ਹੋਂਦ ਦਾ ਕਾਰਨ ਇਹ ਹੈ ਕਿ ਇਸ ਨੂੰ ਸਟੇਜ ਉੱਤੇ ਰੂਪਮਾਨ ਕੀਤਾ ਜਾਂਦਾ ਹੈ। ਇਸ ਵਿਚਲੇ ਪਾਤਰ ਜੀਵਿਤ ਰੂਪ ਵਿੱਚ ਸਾਮ੍ਹਣੇ ਆ ਕੇ ਦਰਸ਼ਕਾਂ ਦੇ ਮਨ ਤੇ ਸਿੱਧਾ ਪ੍ਰਭਾਵ ਪਾਉਂਦੇ ਹਨ। ਨਾਟਕ ਵਿੱਚ ਸਾਹਿਤ, ਕਲਾ ਅਤੇ ਪ੍ਰਦਰਸ਼ਨ ਸ਼ਾਮਲ ਹਨ ਜਿਸ ਕਰ ਕੇ ਇਹ ਦੂਹਰੇ ਚਰਿੱਤਰ ਵਾਲੀ ਸਾਹਿਤ ਵਿਧਾ ਹੈ। ਨਾਟਕ ਇੱਕੋ ਵੇਲੇ ਸਾਹਿਤ ਰੂਪ ਵੀ ਹੈ ਤੇ ਕਲਾ ਰੂਪ ਵੀ। ਇਸ ਦੇ ‘ਲਿਖਤ ਪਾਠ’ ਦੇ ਨਾਲ ‘ਖੇਡ ਪਾਠ’ ਵੀ ਸ਼ਾਮਲ ਹੁੰਦਾ ਹੈ, ਇਸ ਲਈ ਨਾਟਕਕਾਰ ਨੂੰ ਆਪਣੀ ਸਿਰਜਣਾ ਵੇਲੇ ਪਾਠਕ (reader) ਅਤੇ ਦਰਸ਼ਕ (audience) ਦੋਹਾਂ ਨੂੰ ਸਾਮ੍ਹਣੇ ਰੱਖਣਾ ਪੈਂਦਾ ਹੈ। ਨਾਟਕ ਕੋਈ ਨਵੀਨ ਸਾਹਿਤ ਰੂਪ ਨਹੀਂ। ਮਨੁੱਖ ਨੇ ਜਦੋਂ ਬੋਲਣਾ ਵੀ ਨਹੀਂ ਸੀ ਸਿੱਖਿਆ, ਓਦੋਂ ਵੀ ਉਹ ਆਪਣੇ ਹਾਵ-ਭਾਵ, ਕਾਰਜ (action), ਨਕਲ (imitation) ਅਤੇ ਅਦਾਵਾਂ (gestures) ਰਾਹੀਂ ਪ੍ਰਗਟ ਕਰਦਾ ਸੀ। ਇਹ ਤਿੰਨੇ ਕਰਮ ਹੀ ਨਾਟਕ ਕਲਾ ਦੇ ਬੁਨਿਆਦੀ ਤੱਤ ਹਨ। ਸੰਸਕ੍ਰਿਤ ਅਤੇ ਯੂਨਾਨੀ ਸਾਹਿਤ ਵਿੱਚ ਰਚੇ ਨਾਟਕ ਵਿਸ਼ਵ ਸਾਹਿਤ ਦਾ ਮਹੱਤਵਪੂਰਨ ਅੰਗ ਹਨ। ਨਾਟਕ ਸੰਸਕ੍ਰਿਤ ਸ਼ਬਦ ‘ਨਾਟਯ’ ਤੋਂ ਬਣਿਆ ਹੈ। ‘ਨਾਟਯ’ ‘ਨਟ’ ਅਤੇ ‘ਨਾਟ’ ਧਾਤੂਆਂ ਤੋਂ ਵਿਕਸਿਤ ਹੋਇਆ ਹੈ। ਭਾਈ ਕਾਨ੍ਹ ਸਿੰਘ ਨਾਭਾ ਨੇ ‘ਮਹਾਨ ਕੋਸ਼’ ਵਿੱਚ ‘ਨਟ’ ਸ਼ਬਦ ਦਾ ਅਰਥ ਨੱਚਣਾ, ਹੇਠਾਂ ਡਿਗਣਾ, ਭਾਵ ਦਿਖਾਉਣਾ, ਕੰਬਣਾ, ਸਰਕਣਾ ਅਤੇ ਨਾਟਕ ਦੇਖਣ ਵਾਲਾ ਦੱਸੇ ਹਨ। ‘ਨਾਟਯ’ ਸ਼ਬਦ ਤੋਂ ਭਾਵ ਨਾਟਕ ਜਾਂ ਸ੍ਵਾਂਗ ਵੀ ਮੰਨੇ ਗਏ ਹਨ। ਪੱਛਮ ਵਿੱਚ ਨਾਟਕ ਕਲਾ ਦਾ ਵਿਕਾਸ ਯੂਨਾਨ ਦੇਸ਼ ਵਿੱਚ ਹੋਇਆ। ਅੰਗਰੇਜ਼ੀ ਵਿੱਚ ਨਾਟਕ ਲਈ ‘ਡਰਾਮਾ’ ਸ਼ਬਦ ਵਰਤਿਆ ਜਾਂਦਾ ਹੈ। ‘ਡਰਾਮਾ’ ਸ਼ਬਦ ‘ਡਰਾਓ’ ਤੋਂ ਨਿਕਲਿਆ ਹੈ, ਜਿਸਦਾ ਭਾਵ ਕਾਰਜ ਜਾਂ ਕਰਮ ਰਾਹੀਂ ਕੁਝ ਕਰ ਕੇ ਦਰਸਾਉਣਾ ਹੈ। ਇੱਕ ਹੋਰ ਧਾਰਨਾ ਅਨੁਸਾਰ ‘ਡਰਾਮਾ’ ਸ਼ਬਦ ਯੂਨਾਨੀ ਸ਼ਬਦ ‘Dran’ ਤੋਂ ਨਿਕਲਿਆ ਹੈ, ਜਿਸਦਾ ਅਰਥ ‘To do’ (inaction) ਹੈ। ਜੋ ਵੀ ਹੈ ਡਰਾਮੇ ਵਿੱਚ ਕਾਰਜ ਜਾਂ ਕਿਰਿਆ ਸ਼ਾਮਲ ਹੈ ਅਤੇ ਇਹ ਨ੍ਰਿਤ, ਨਕਲ ਅਤੇ ਸ੍ਵਾਂਗ ਤੋਂ ਸ੍ਰੇਸ਼ਠ ਸਾਹਿਤ ਰੂਪ ਹੈ। ਨਾਟਕਕਾਰ ਮੌਲਿਕ ਲੇਖਕ ਦੇ ਨਾਲ-ਨਾਲ ਕਰਾਫ਼ਟਮੈਨ ਵੀ ਹੈ। ਇਸੇ ਲਈ ਅੰਗਰੇਜ਼ੀ ਵਿੱਚ ਨਾਟਕਕਾਰ ਲਈ ‘ਪਲੇਰਾਈਟ’ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਤੋਂ ਭਾਵ ‘ਨਾਟਕ ਘੜਨ ਵਾਲਾ’ ਦੇ ਹਨ। ਅੰਗਰੇਜ਼ੀ ਵਿੱਚ ‘ਡਰਾਮਾ’ ਦੇ ਬਰਾਬਰ ਦਾ ਇੱਕ ਸ਼ਬਦ ‘ਪਲੇ’ (play) ਹੈ, ਜੋ ਭਾਰਤੀ ਸ਼ਬਦ ‘ਰੂਪਕ’ ਨਾਲ ਮਿਲਦਾ ਹੈ। ‘ਡਰਾਮੇ’ ਅਤੇ ‘ਪਲੇ’ ਵਿੱਚ ਸੂਖਮ ਅੰਤਰ ਹੈ। ਨਾਟਕ ਇੱਕ ਮਿਸ਼ਰਿਤ ਕਲਾ ਹੈ। ਇਸ ਦੀ ਸਿਰਜਣਾ ਵਿੱਚ ਗੀਤ, ਕਾਵਿ ਆਦਿ ਅੰਸ਼ਾਂ ਤੋਂ ਬਿਨਾਂ ਨਾਟਕਕਾਰ, ਐਕਟਰ, ਸੂਤਰਧਾਰ, ਨਿਰਮਾਤਾ, ਪ੍ਰਬੰਧਕ ਅਤੇ ਦਰਸ਼ਕ ਯੋਗਦਾਨ ਪਾਉਂਦੇ ਹਨ। ਇਸ ਨੂੰ ਗਿਆਨ ਦਾ ਸੋਮਾ ਮੰਨਦਿਆਂ ਭਰਤਮੁਨੀ ਨੇ ਨਾਟਯ ਸ਼ਾਸਤ੍ਰ ਦੀ ਰਚਨਾ ਕੀਤੀ ਅਤੇ ਨਾਟਕ ਨੂੰ ‘ਪੰਚਮ ਵੇਦ’ ਹੋਣ ਦਾ ਗੌਰਵ ਬਖ਼ਸ਼ਿਆ। ਇਸ ਪੰਜਵੇਂ ਵੇਦ ਨਾਟਕ ਦੀ ਰਚਨਾ ਚੌਹ ਵੇਦਾਂ ਵਿੱਚੋਂ ਅੰਸ਼ ਲੈ ਕੇ ਕੀਤੀ ਗਈ। ਭਰਤ ਮੁਨੀ ਅਨੁਸਾਰ ਬ੍ਰਹਮਾ ਨੇ ਰਿਗਵੇਦ ਵਿੱਚੋਂ ਸੰਵਾਦ (ਪਾਤਰਾਂ ਵਿਚਲੀ ਗੱਲ ਕਥ), ਸਾਮਵੇਦ ਵਿੱਚੋਂ ਸੰਗੀਤ (ਨਾਚ, ਗਾਇਕ ਅਤੇ ਸਾਜ਼ਾਂ ਦੀਆਂ ਧੁਨਾਂ), ਯੁਜਰ ਵੇਦ ਵਿੱਚੋਂ ਬਾਤਾਵਾਂ (ਸਰੀਰ ਦੇ ਅੰਗਾਂ ਨੂੰ ਹਿਲਾ ਕੇ ਭਾਵ ਦਰਸਾਉਣੇ) ਅਤੇ ਅਥਰਵ ਵੇਦ ਵਿੱਚੋਂ ਰਸ ਤੱਤ (ਮਾਨਸਿਕ ਪ੍ਰਭਾਵ) ਸਮੋ ਕੇ ਨਾਟਕ ਦੀ ਰਚਨਾ ਕੀਤੀ। ਚਾਰ ਵੇਦਾਂ ਦੇ ਵਿਪਰੀਤ ਨਾਟਕ ਨਾਂ ਦਾ ਇਹ ਪੰਜਵਾਂ ਵੇਦ ਸਭ ਵਰਨਾਂ ਲਈ ਸਮਾਨ ਭਾਵ ਨਾਲ ਰਚਿਆ ਗਿਆ। ਮਾਨਵ ਜੀਵਨ ਦੇ ਵਿਸ਼ਾਲ ਵਿਸਤ੍ਰਿਤ ਰੰਗ-ਮੰਚ ਉੱਤੇ ਹੋਣ ਵਾਲੇ ਨਾਟਕ ਨੂੰ ਨਾਟਕ ਕਿਹਾ ਜਾਂਦਾ ਹੈ। ਮਨੁੱਖ ਦੇ ਕੰਮ-ਕਾਜ, ਦੈਨਿਕ ਜੀਵਨ ਦੀਆਂ ਗਤੀਵਿਧੀਆਂ, ਮਾਨਵ ਜੀਵਨ ਨਾਟਕ ਦੇ ਭਿੰਨ-ਭਿੰਨ ਅੰਗ ਅਤੇ ਦ੍ਰਿਸ਼ ਹੀ ਹਨ। ਨਾਟਕ ਕਿਸੇ ਜੀਵਨ ਦੀ ਨਕਲ ਹੈ ਪਰ ਇਹ ਨਕਲ ਅਸਲ ਤੋਂ ਵਧੇਰੇ ਯਥਾਰਥਿਕ ਚਿੱਤਰ ਪੇਸ਼ ਕਰਨ ਦੀ ਸਮਰੱਥਾ ਰੱਖਦੀ ਹੈ। ਨਾਟਕ ਮਨੁੱਖੀ ਸੁਭਾਅ ਦੀ ਨਕਲ ਹੈ, ਉਸ ਦੇ ਅੰਦਰਲੇ ਸੰਘਰਸ਼ ਦੀ ਕਹਾਣੀ ਹੈ, ਜੋ ਮੰਚ ਉੱਤੇ ਪੇਸ਼ ਕੀਤੀ ਜਾਂਦੀ ਹੈ। ਮੰਚਨ ਨਾਲ ਇਹ ਕਹਾਣੀ ਏਨੀ ਸ਼ਕਤੀਸ਼ਾਲੀ ਹੋ ਜਾਂਦੀ ਹੈ ਕਿ ਸਾਰੇ ਮਾਨਵ ਸਮਾਜ ਨੂੰ ਪ੍ਰਭਾਵਿਤ ਕਰ ਸਕਦੀ ਹੈ। ਨਾਟਕ ਮਨੋਰੰਜਨ ਦੇ ਮਾਧਿਅਮ ਦੇ ਨਾਲ-ਨਾਲ ਕਿਸੇ ਸਾਰਥਕ ਉਦੇਸ਼ ਦੀ ਧਾਰਨੀ ਵੀ ਹੈ। ਨਾਟਕ ਕਿਉਂਕਿ ਲਿਖੇ ਜਾਣ ਤੇ ਹੀ ਸਮਾਪਤ ਨਹੀਂ ਹੋ ਜਾਂਦਾ ਸਗੋਂ ਇਸਨੇ ਰੰਗ-ਮੰਚ ਤੇ ਜਾ ਕੇ ਸੰਪੂਰਨਤਾ ਗ੍ਰਹਿਣ ਕਰਨੀ ਹੁੰਦੀ ਹੈ। ਇਸ ਲਈ ਨਾਟਕ ਨੂੰ ਅਜਿਹੀ ਸਾਹਿਤ ਰਚਨਾ ਮੰਨਿਆ ਗਿਆ ਹੈ, ਜਿਸ ਦੇ ਅੰਤਹਕਰਨ ਦੀ ਸੂਖਮਤਾ ਨੂੰ ਅਸੀਂ ਰੰਗ-ਮੰਚ ਤੇ ਮੂਰਤ ਰੂਪ ਵਿੱਚ ਵੇਖ ਸਕਦੇ ਹਾਂ। ਖੇਡੇ ਜਾਣ ਸਮੇਂ ਉੱਭਰਨ ਵਾਲੇ ਤੱਤ ਨਾਟਕ ਦੀ ਲਿਖਤ ਵਿੱਚ ਮੌਜੂਦ ਹੁੰਦੇ ਹਨ। ਰੰਗ-ਮੰਚ ਤੋਂ ਸੁਚੇਤ ਨਾਟਕਕਾਰ ਦੇ ਲਿਖਤ ਪਾਠ ਵਿੱਚ ਖੇਡ ਪਾਠ ਲੁਪਤ ਹੁੰਦਾ ਹੈ ਜਿਸ ਨੂੰ ਰੰਗ-ਮੰਚ ਤੇ ਡੀਕੋਡ ਕਰਨਾ ਨਿਰਦੇਸ਼ਕ ਦਾ ਕਾਰਜ ਹੈ। ਮੰਚਨ ਯੋਗਤਾ ਕਾਰਨ ਹੀ ਨਾਟਕ ਦਰਸ਼ਕ ਨੂੰ ਪ੍ਰਭਾਵਿਤ ਕਰ ਸਕਦਾ ਹੈ। ਨਾਟਕ ਦੀ ਸੰਪੂਰਨਤਾ ਅਭਿਨੈ ਪ੍ਰਦਰਸ਼ਨ ਵਿੱਚ ਹੈ, ਅਭਿਨੈ ਇਸ ਦਾ ਕੇਂਦਰ ਬਿੰਦੂ ਹੈ। ਅਜੋਕੇ ਸਮੇਂ ਵਿੱਚ ਰੰਗ-ਮੰਚ ਵਿੱਚ ਬਹੁਭਾਂਤੀ ਵਿਕਾਸ ਆਉਣ ਕਾਰਨ ਨਾਟ-ਲਿਖਤ ਵਿੱਚ ਵਿਵਿਧਤਾ ਆਈ ਹੈ। ਰੇਡੀਓ, ਫ਼ਿਲਮ ਅਤੇ ਟੀ.ਵੀ. ਦੀ ਆਮਦ ਨਾਲ ਨਾਟ ਲਿਖਤ ਤੇ ਵਿਆਪਕ ਪ੍ਰਭਾਵ ਪਿਆ ਹੈ। ਇਸ ਨਾਲ ਨਾਟਕ ਆਪਣੇ ਪਰੰਪਰਿਕ ਰੂਪ ਬਦਲ ਕੇ ਨਵੇਂ ਰੂਪ ਅਖ਼ਤਿਆਰ ਕਰ ਰਿਹਾ ਹੈ। ਪਹਿਲਾਂ ਕੇਵਲ ਪੂਰੇ ਨਾਟਕ ਅਤੇ ਇਕਾਂਗੀ ਹੀ ਰਚੇ ਤੇ ਖੇਡੇ ਜਾਂਦੇ ਸਨ ਪਰੰਤੂ ਹੁਣ ਰੰਗ-ਮੰਚ ਵਿੱਚ ਰੋਸ਼ਨੀਆਂ ਦੀ ਵਰਤੋਂ ਅਤੇ ਪਿੱਠ- ਵਰਤੀ ਅਵਾਜ਼ਾਂ ਵਰਗੇ ਸਾਧਨਾਂ ਦੀ ਆਮਦ ਨਾਲ ਮੰਚ ਪੱਖ ਵੀ ਬਦਲ ਗਿਆ ਹੈ। ਨਤੀਜੇ ਵਜੋਂ ਕਾਵਿ- ਨਾਟਕ, ਲਘੂ-ਨਾਟਕ, ਨੁਕੜ-ਨਾਟਕ, ਬਾਲ- ਨਾਟਕ, ਸੰਗੀਤ- ਨਾਟਕ, ਨ੍ਰਿਤ-ਨਾਟਕ, ਕੋਰਿਓਗਰਾਫ਼ੀ, ਇੱਕ ਪਾਤਰੀ ਨਾਟਕ ਅਤੇ ਅਬੋਲ ਨਾਟਕ (Mime) ਆਦਿ ਨਾਟਕੀ ਸਰੂਪ ਉੱਘੜ ਕੇ ਸਾਮ੍ਹਣੇ ਆਏ ਹਨ। ਵਿਸ਼ਵ ਨਾਟ- ਸ਼ੈਲੀਆਂ ਨੇ ਇਹਨਾਂ ਤੇ ਵਿਆਪਕ ਪ੍ਰਭਾਵ ਵੀ ਪਾਇਆ ਹੈ। ਵਿਸ਼ਵੀਕਰਨ ਅਤੇ ਕੰਪਿਊਟਰੀਕਰਨ ਕਾਰਨ ਵੀ ਨਾਟਕ ਦੀ ਵਿਧਾ ਵਿੱਚ ਇਨਕਲਾਬੀ ਪਰਿਵਰਤਨ ਆਇਆ ਹੈ। ਇਸ ਸਾਰੀ ਰੱਦੋ-ਬਦਲ ਨੇ ਵਿਚਾਰ, ਪ੍ਰਕਾਰ ਅਤੇ ਸੰਚਾਰ ਦੀ ਦ੍ਰਿਸ਼ਟੀ ਤੋਂ ਨਾਟਕ ਦੇ ਨਵੇਂ ਪ੍ਰਤਿਮਾਨ ਸਿਰਜੇ ਹਨ। ਨਾਟਕ ਦੇ ਲੱਛਣ:- 1. ਨਾਟਕ ਨਿਰਾ ਦ੍ਰਿਸ਼ ਨਹੀਂ 2.
ਪੰਜਾਬੀ ਸਾਹਿਤ ਦੇ ਇਤਿਹਾਸ ਦੇ ਆਰੰਭਕ ਕਾਲ ਨੂੰ ਨਾਥ ਜੋਗੀਆਂ ਦਾ ਸਮਾਂ ਮੰਨਿਆਂ ਜਾਂਦਾ ਹੈ।ਪੰਜਾਬੀ ਸਾਹਿਤ ਦੇ ਪੂਰਵ ਨਾਨਕ ਕਾਲ ਵਿੱਚ ਨਾਥ-ਸਿੱਧ ਪਰੰਪਰਾ ਇੱਕ ਮਹੰਤਵਪੂਰਨ ਧਾਰਮਕ ਸੰਪ੍ਰਦਾ ਮੰਨੀ ਜਾ ਸਕਦੀ ਹੈ। ਨਾਥ ਜੋਗੀਆਂ ਦੇ ਸਾਹਿਤ ਨੂੰ ਸਭ ਤੋਂ ਪਹਿਲਾਂ ਡਾ. ਮੋਹਨ ਸਿੰਘ ਨੇ ਪੰਜਾਬੀ ਸਾਹਿਤ ਵਿੱਚ ਸਥਾਨ ਦਿੱਤਾ। ਸੰਪ੍ਰਦਾਇਕ ਗ੍ਰੰਥਾਂ ਵਿੱਚ ਨਾਥ ਸੰਪ੍ਰਦਾ ਦਾ ਕਈ ਨਾਵਾਂ ਨਾਲ ਉਲੇਖ ਮਿਲਦਾ ਹੈ। ਸਿੱਧ-ਮੱਤ, ਨਾਥ-ਮੱਤ, ਸਿੱਧ-ਮਾਰਗ, ਯੋਗ ਮਾਰਗ, ਯੋਗ ਸੰਪ੍ਰਦਾ, ਅਵਧੂਤ ਮੱਤ ਆਦਿ।1 ਪਰੰਤੂ ਇਸ ਸੰਪ੍ਰਦਾ ਦਾ ਪ੍ਰਚੱਲਿਤ ਨਾਂ ਨਾਥ ਸੰਪ੍ਰਦਾ ਰਿਹਾ ਹੈ ਅਤੇ ਇਸਦੇ ਅਨੁਯਾਈ ਲਈ ਪ੍ਰਚਲਿਤ ਨਾਂ ਨਾਥ ਅਤੇ ਸਿੱਧਹੀ ਰਹੇ ਹਨ। ਇਹ ਨਿਰਣਾ ਕਰਨਾ ਜ਼ਰੂਰੀ ਬਣ ਜਾਂਦਾ ਹੈ ਕਿ ਇਸ ਸੰਪ੍ਰਦਾ ਨੂੰ ਕਿਸ ਨਾਮ ਨਾਲ ਸੰਬੋਧਨ ਕੀਤਾ ਜਾਵੇ ਅਤੇ ਪੰਜਾਬੀ ਸਾਹਿਤ ਦੇ ਪੂਰਵ ਨਾਨਕ ਕਾਲ ਵਿੱਚ ਇਸਦੇ ਸਾਹਿਤ ਨੂੰ ਕਿਸ ਸਿਰਲੇਖ ਅਧੀਨ ਰੱਖਿਆ ਜਾਵੇ। ਪੰਜਾਬੀ ਸਾਹਿਤ ਦੇ ਇਤਿਹਾਸਕਾਰਾਂ ਨੇ ਆਮ ਕਰਕੇ, ਇਸ ਸੰਪ੍ਰਦਾ ਦੇ ਸਾਹਿਤ ਨੂੰ ਨਾਥ ਜੋਗੀਆਂ ਦੇ ਸਾਹਿਤ ਵਜੋਂ ਸ਼ਾਮਿਲ ਕੀਤਾ ਹੈ।2 ਡਾ.
ਪੰਜਾਬੀ ਬਾਤ-ਚੀਤ ਪੰਡਿਤ ਸ਼ਰਧਾ ਰਾਮ ਫਿਲੌਰੀ ਦੁਆਰਾ ਲਿਖੀ ਅਤੇ ਸੰਨ 1875 ਵਿੱਚ ਛਪੀ ਇੱਕ ਵਾਰਤਕ ਪੁਸਤਕ ਹੈ। ਇਸ ਪੁਸਤਕ ਤੋਂ ਆਧੁਨਿਕ ਪੰਜਾਬੀ ਵਾਰਤਕ ਦਾ ਆਰੰਭ ਮੰਨਿਆ ਜਾਂਦਾ ਹੈ। ਲੇਖਕ ਨੇ ਜਿੱਥੇ ਇਹ ਪੁਸਤਕ ਅੰਗਰੇਜ਼ਾਂ ਨੂੰ ਪੰਜਾਬੀ ਲੋਕਾਂ ਦੇ ਸੁਭਾਅ,ਸੱਭਿਆਚਾਰ,ਰਹਿਣ ਸਹਿਣ,ਖਾਣ ਪੀਣ,ਗਾਲੀ ਗਲੋਚ ਅਤੇ ਲੋਕਧਾਰਾ ਤੋਂ ਜਾਣੂ ਕਰਾਉਣ ਲਈ ਲਿਖੀ ਉੱਥੇ ਹੀ ਇਹ ਪੁਸਤਕ ਉਸ ਸਮੇਂ ਦੇ ਪੰਜਾਬ ਦੀ ਗਿਆਨ ਭਰਪੂਰ ਜਾਣਕਾਰੀ ਵੀ ਪ੍ਰਦਾਨ ਕਰਦੀ ਹੈ। ਪੰਜਾਬੀ ਬਾਤ ਚੀਤ ਪੁਸਤਕ ਵਿਚ ਦਰਜ ਭਾਸ਼ਾਵਾਂ 'ਪੰਜਾਬੀ ਬਾਤਚੀਤ' ਪੁਸਤਕ ਸ਼ਰਧਾ ਰਾਮ ਫਿਲੌਰੀ ਦੀ ਲਿਖੀ ਹੋਈ ਹੈ। ਪੰਜਾਬੀ ਬਾਤਚੀਤ ਪੁਸਤਕ ਦੀ ਬੋਲੀ ਕਈ ਉਪ- ਭਾਖਾਵਾਂ ਮਾਝੀ, ਦੁਆਬੀ, ਮਲਵਈ ਤੇ ਕਾਂਗੜੀ 'ਤੇ ਆਧਾਰਤ ਹੈ। ਇਸ ਵਿਉਤ ਨੂੰ ਸਿਰੇ ਚੜਾਉਣ ਲਈ ਲਿਖਾਰੀ ਨੇ ਪੁਸਤਕ ਦੇ ਤਿੰਨ ਭਾਗ ਕੀਤੇ। ਪਹਿਲੇ ਦਾ ਸੰਬੰਧ 'ਮਾਝੇ ਦੇ ਸ਼ਹਿਰੀ ਤੇ ਪੇਂਡੂ ਲੋਕਾਂ ਦੀ ਬੋਲੀ ਨਾਲ ਹੈ, ਦੂਜੇ ਦਾ 'ਦੁਆਬੇ ਦੇ ਸ਼ਹਿਰੀ ਤੇ ਪੇਂਡੂ ਲੋਕਾਂ ਦੀ ਬੋਲੀ' ਨਾਲ ਅਤੇ ਤੀਜੇ ਭਾਗ ਦਾ ਸੰਬੰਧ 'ਦੁਆਬੇ ਦੇ ਮੁਸਲਮਾਨਾਂ, ਕਾਂਗੜੇ ਦੇ ਪਹਾੜੀਆਂ ਅਤੇ ਮਾਲਵੇ ਦਿਆਂ ਜੱਟਾਂ ਦੀ ਬੋਲੀ ਹੈ। 'ਪੰਜਾਬੀ ਬਾਤਚੀਤ' ਪੁਸਤਕ ਦੀ ਵਾਰਤਕ ਵਿਚ ਸ਼ੈਲੀ ਵਿਚ ਹਾਸ - ਰਸ ਤੇ ਸਾਡੀਆਂ ਹਕੀਕਤਾਂ ਨੂੰ ਬਿਆਨ ਕਰਨ ਕੀਤਾ ਗਿਆ ਹੈ। ਇਸੇ ਤਰ੍ਹਾਂ ਦੀ ਪੇਸ਼ਕਾਰੀ ਲਿਖਾਰੀ ਨੇ ਆਪਣੀ ਵਾਰਤਕ ਵਿਚ ਕੀਤੀ ਹੈ ਜਦੋਂ ਉਹ ਲਿਖਦਾ ਹੈ : " ਇਕ ਮੁੰਡੇ ਪੁਛਿਆ ਬਾਪੂ ਸੱਚੀ ਤਾਰ ਵਿਚ ਜ਼ਰੂਰ ਖ਼ਬਰ ਆ ਜਾਂਦੀ ਏ? ਸਹੁੰ ਖਾਹ ਖਾਂ। " ਜਾਂ ਫੇਰ: " ਕੁੜੀ ਬੋਲੀ ਆਂ ਆਂ ਅਸੀਂ ਨਹੀਂ ਫੇਰ ਬਿਆਹ ਕਰਾਉਣਾ, ਜਾਹ ਤੂੰ ਹੀ ਬਿਆਹ ਬਿਊਹ ਕਰਾਉਂਦੀ ਫਿਰ। " ਅਖਾਣਾਂ ਆਦਿ ਦੀ ਵਰਤੋਂ ਦੀ ਕਲਾ ਵਿਚ ਜਿੱਥੇ ਇਹ ਮਹਿਸੂਸ ਹੁੰਦਾ ਹੈ ਕਿ ਲਿਖਾਰੀ ਨੇ ਪੰਜਾਬ ਦੇ ਇਸ ਵੱਡ- ਮੁੱਲੇ ਖਜ਼ਾਨੇ ਨੂੰ ਚੰਗੀ ਤਰ੍ਹਾਂ ਪੜਿਆ (ਜੀਵਨ ਚੋਂ) ਉੱਥੇ ਇਨ੍ਹਾਂ, ਦਾ ਪ੍ਯੋਗ ਵੀ ਹਾਸ - ਰਸ ਨੂੰ ਪੈਦਾ ਕਰਦਾ ਹੈ। ਜਿਵੇਂ ਲਿਖਾਰੀ ਲਿਖਦਾ ਹੈ: 'ਚੋਰ ਉਚੱਕਾ ਚੌਧਰੀ ਗੁੰਡੀ ਰਨ ਪਰਧਾਨ' ਤੇ 'ਜੱਟੀ ਖਸਮ ਕਰਨਾ ਸਚੁ ਅਰ ਖੂਹਾ ਲੁਆਉਣਾ ਝੂਠ'। ਅਜਿਹੇ ਅਖਾਣ ਦਾ ਪ੍ਯੋਗ ਲਿਖਾਰੀ ਦੀ ਸ਼ੈਲੀ ਦੀ ਅਜਿਹੀ ਵਿਸ਼ੇਸ਼ਤਾਈ ਹੈ ਜਿਸ ਦੀ ਕਲਾ ਤੀਕ ਅਜੇ ਕੋਈ ਵਾਰਤਕਕਾਰ ਨਹੀਂ ਅਪੜ ਸਕਿਆ। ਵੱਖ - ਵੱਖ ਇਲਾਕਿਆਂ ਦੀ ਉਪ - ਭਾਸ਼ਾ ਉਤੇ ਉਸ ਦਾ ਕਿਤਨਾ ਕਾਬੂ ਸੀ ਇਸ ਗੱਲ ਦਾ ਪਤਾ ਹੇਠ ਲਿਖੀਆਂ ਕੁਝ ਕੁ ਉਦਾਹਰਣਾਂ ਤੋਂ ਲਗ ਜਾਵੇਗਾ : " ਇਕ ਜਟ ਨੇ ਪਾਸੋਂ ਕਿਹਾ ਭਾਈਆਂ ਗਭਰੇਟਾ ਇਸ ਦਾ ਨਾਮ ਏ ਜੁਗਣਾ ਮਨੁੱਖ ਜੋ ਚਾਹੇ ਸੋ ਕਰੇ ਜੇਰ ਵਡਾ ਬੇਸ਼ਰਮ ਹੁੰਦਾ ਹੈ ਅਸੀਂ ਤੁਹਾਨੂੰ ਆਪਣੀ ਸੁਣਾਉਂਦੇ ਹਾਂ। ਇਕ ਵਾਰ ਮੈਂ ਆਪਣੇ ਸਾਹੁਰੀਂ ਗਿਆ ਉਥੇ ਪਿੰਡ ਕੇ ਆਖਣ ਲਗੇ ਲੈ ਭਾਈ ਆਹ ਗਭਰੂ ਜਟਾਣਾ ਦਿਸਦਾ ਹੈ ਦੇਖਿਯੇ ਕੈਂ ਚੜਸ ਫ਼ੜੜ ਫਕੜ ਕੇ ਦਿਖਾਲਾ ਲੈ ਵੀਰਾ ਉਹਨਾਂ ਦਾ ਅੇਉਂ ਆਖਣਾ ਅਰ ਮੈਨੂੰ ਰੋਹ ਚੜਨਾ। ਚੜਸ ਬੀ ਅਜੇ ਨਮਾ ਹੀ ਸਾ। ਅਰ ਰਬ ਝੂਠ ਨਾ ਬੁਲਾਵੇ ਪੂਰਾ ਨੋਆਂ ਮੁਠਾਂ ਦਾ ਬਾਰਾ ਮਣਾਂ ਪਾਣੀ ਵਾਲਾ ਹੋਉ। ਆਣ ਕੇ ਜੋ ਮੈਂ ਬਾਰੇ ਲਾਣ ਲਗਾ ਹਾਂ ਇਕ ਘੜੀ ਵਿਚ ਸਾਰਾ ਖੂਹ ਕੁਲੰਜ ਸਿਟਿਆ। ਭਈ ਗਭਰੂਓ ਹੋਰ ਤਾਂ ਮੇਰੇ ਲੰਗੋਟਾ ਖੁਲ ਗਿਆ। ਮੈਂ ਮਨ ਵਿਚ ਆਖਿਆ ਜਾਹ ਜਾਂਦੀ ਏ ਹੁਣ ਕੀ ਕਰਾਂ। ਭਈਆ ਕਰਤਾਰ ਨੇ ਉਸ ਵੇਲੇ ਮੈਥੋਂ ਅਹੀ ਸਰਾਈ ਕਿ ਇਕ ਹਥ ਨਾਲ ਲੰਗੋਟਾ ਸੁਮਾ ਲਿਆ ਅਰ ਇਕ ਨਾਲ ਚੜਸ ਖਿਚਿਆ। ਸਹੁੰ ਗੁਰੂ ਦੀ ਉਸ ਵੇਲੇ ਜਿਹੜੀ ਛਿਆਬਸੀ ਬੀ ਮਿਲੀ ਹੈ ਨਾ ਹੀ ਪੁਛ। -ਦੁਆਬੇ ਦੀ ਬੋਲੀ ' ਇਹ ਗਲ ਸੁਣੀਕੇ ਤਿਸ ਢੋਲਕੂ ਵਾਲੇ ਨੇ ਤਿਸ ਬੰਝਲੂ ਵਾਲੇ ਜੋ ਗਲਾਇਆ ਮੋਇਆ ਸੁਣੀ ਕਰਦਾ ਹੈ ਉਸ ਜੁਵਾਹਰੂਆ ਕਿਆ ਗਲਾਂ ਗਲਾਈ ਹੈ। ਭਾਊਤ ਦੇ ਪਹਾੜ ਦੇਸ਼ ਬਦਨਾਮ ਹੋਈ ਗਿਆ। ਹੇਨਾ ਜਿਥੂ ਐਹੀਆ ਜਹੀਆਂ ਬਦਕਾਰਾਂ ਛੀਉੜੀਆਂ ਰਹੀ ਗਈਆਂ ਹਿੱਕ ਮਿੱਜੋ ਇਕ ਦਿਨ ਭੋਣ ਜਾਣੇ ਦਾ ਕੰਮ ਬਣੀ ਗਿਆ ਉਥੂ ਤਸੀਲਾਂ ਤੇ ਨਿਕਲੀ ਕੇ ਮੁਨਸੀ ਲੋਕ ਇਹ ਗਲਾਂ ਕਰਾ ਸਕਦੇ ਸੇ ਕਿ ਪਹਾੜ ਦੇ ਮੁਲਖਾਂ ਵਿਚ ਜਿਤਨੇ ਝਗੜੇ ਲਾੜੀਆਂ ਦੇ ਕਚਿਹਰੀਆਂ ਵਿਚ ਆਉਂਦੇ ਹਿਨ ਤਿਤਨੇ ਔਰ ਕਿਸਾ ਗਲਾ ਦੇ ਨਹੀਂ ਆਇਆ ਕਰਦੇ ਹਨ। ਦਿਖਿਆ ਜੁਹਾਹਰੂ ਦੀਆਂ ਗਲਾਂ ਵਖੀਂ ਜਲੀ ਆਪਣ ਜਾਰਾਂ ਮਿਤਰਾਂ ਦੇ ਰੋਣੇ ਰੋਆ ਕਰਦੀ ਹੈ। -ਪਹਾੜ ਦੀ ਬੋਲੀ ਕਾਸਮ ਨੇ ਕਿਹਾ ਤੋਬਾ ਲਾਲਾਜੀ ਅਸੀਂ ਗਰੀਬਾਨੇ ਤੁਹਾਨੂੰਕੀ ਦੇਣਾ ਸਾ ਸਗੋਂ ਤੁਸੀਂ ਨਿਕਾਹ ਵਿਚ ਕੁਝ ਨਿਉਂਦਾ ਘਲਦੇ। ਤੁਸੀਂ ਸਾਡੀ ਉਕਾਤ ਜਾਣਦੇ ਹੀ ਹੋ ਨਾ ਅਸਾਂ ਵਿਚਾਰਿਆਂ ਨੇ ਕਿਹਾ ਕੁ ਵਿਆਹ ਕਰਨਾ ਸਾ। ਓਹੋ ਕਰਦੇ ਹੈ ਓਹ ਖਾ ਛਡਦੇ ਹਾਂ। ਨਾਲੇ ਅੱਲਾ ਰਖੈ ਟਬਰ ਟੀਹਰ ਬਡਾ ਭਾਰੀ ਹੋਇਆ ਗੁਜ਼ਰਾਨ ਬੀ ਮੁਸ਼ਕਲ ਤੁਰਦੀ ਹੈ, ਨਿਕਾਹ ਕੀ ਕਰਨਾ ਸਾ। ਤੁਸਾਂ ਉਲਟਾ ਸਾਡੇ ਹੀ ਮੰਗਦੇ ਹੋ ਇਹ ਤਾਂ ਉਹੋ ਹੋਈ ਜਿਹਾ ਕੁ ਕਹਾਵਤ ਹੈ ਆਪੇ ਬਾਬੂ ਮੰਗਤੇ ਬਾਹਰ ਖੜੇ ਦਰਵੇਸ਼। -ਮੁਸਲਮਾਨਾਂ ਦੀ ਬੋਲੀ ਮਰਾਸੀ ਨੇ ਕਿਹਾ ਓਹੇ ਮੀਆਂ ਜਿਸ ਦੀ ਪਤ ਅੱਲਾ ਰਖੇ ਉਸ ਦੀ ਕੋਣ ਲਾਹੇ?
"ਲੋਕ-ਨਾਚ ਨਾਲ ਮਾਨਸਿਕਤਾ ਨਾਚ ਕਲਾ ਨੂੰ ਆਪਣੇ ਜੀਵਨ ਦਾ ਸੁਭਾਵਿਕ ਅਮਲ ਪ੍ਰਵਾਨ ਕਰਦੀ ਰਹੀ ਹੈ।" 'ਨੱਚਣ ਵਾਲੇ ਦੀ ਅੱਡੀ ਨਾ ਰਹਿੰਦੀ , ਗਾਉਣ ਵਾਲੇ ਦਾ ਮੂੰਹ' ਇਸ ਸੁਭਾਵਕ ਅਮਲ ਦੀ ਪੁਸ਼ਟੀ ਕਰਦੀ ਕਾਵਿ ਸਤਰ ਹੈ। ਨਾਚ ਕਲਾ ਕਿਸੇ ਵੀ ਸੂਰਤ ਵਿੱਚ ਮੂਕ ਪੇਸ਼ਕਾਰੀ ਨਹੀਂ ਹੈ। ਖ਼ਾਸਕਰ ਪੰਜਾਬੀ ਲੋਕ ਨਾਚ ਗਿੱਧਾ ਭੰਗੜਾ ਤਾਂ ਗੀਤਾਂ ਦੇ ਬੋਲ ਜਾਂ ਬੋਲੀਆਂ ਤੋਂ ਬਿਨਾਂ ਪੇਸ਼ ਕਿਤੇ ਜਾਣਾ ਸੰਭਵ ਹੀ ਨਹੀਂ। ਲੋਕ-ਸਮੂਹ ਦੀ ਸਿਰਜਨ-ਕਲਾ ਦੀ ਇੱਕ ਮਹੱਤਵਪੂਰਨ ਵੰਨਗੀ ਹੈ, ਜੋ ਲੋਕ-ਮਾਨਸ ਦੇ ਸਮੁਚੇ ਹਾਵਾਂ-ਭਾਵਾਂ ਨੂੰ ਸਰੀਰਕ ਮੁਦਰਾਵਾਂ ਦੇ ਪ੍ਰਗਟਾਉ-ਸੰਦਰਭ ਰਾਹੀਂ ਪੇਸ਼ ਕਰਦੀ ਹੈ। ਲੋਕ ਨਾਚ ਵੀ ਇਸੇ ਪ੍ਰਕਾਰ ਦੀ ਇੱਕ ਲੋਕ-ਕਲਾ ਹੈ। ਲੋਕ-ਨਾਚ ਮੰਨੋਰੰਜਨ ਦਾ ਸਾਧਨ ਹੀ ਨਹੀਂ, ਇਹ ਕਿਸੇ ਖਿੱਤੇ ਦੇ ਜਨ-ਸਮੂਹ ਦੀ ਸਮਾਜਿਕ, ਸੱਭਿਆਚਾਰਕ, ਨੈਤਿਕ, ਧਾਰਮਿਕ, ਰਾਜਸੀ ਅਤੇ ਇਤਹਾਸਿਕ ਜੀਵਨ-ਤੋਰ ਦੀਆਂ ਵਿਭਿੰਨ ਪਰਤਾਂ ਦਾ ਸਰੀਰਕ ਮੁਦਰਾਵਾਂ ਦੇ ਮਾਧਿਅਮ ਰਾਹੀਂ ਆਪ-ਮੁਹਾਰਾ, ਸਧਾਰਨ, ਖੁਸ਼ੀਆਂ-ਖੇੜਿਆਂ ਭਰਪੂਰ ਅੰਦਰੂਨੀ ਭਾਵਨਾਵਾਂ ਦਾ ਬਾਹਰੀ ਪ੍ਰਗਟਾਵਾ ਵੀ ਹੈ। ਪੰਜਾਬ ਦੇ ਲੋਕ-ਨਾਚ ਪੰਜਾਬ ਪੰਜਾਬ ਦੇ ਜਨ-ਜੀਵਨ ਦਾ ਮਹੱਤਪੂਰਨ ਅੰਗ ਹਨ।"ਪੰਜਾਬ ਦੇ ਲੋਕ-ਨਾਚਾਂ ਦਾ ਵਰਗੀਕਰਨ ਦੋ ਪੱਧਰਾਂ ਤੇ ਕੀਤਾ ਜਾ ਸਕਦਾ ਹੈ:
ਭਾਸ਼ਾ ਇੱਕ ਅਜਿਹੀ ਪ੍ਰਣਾਲੀ ਹੈ ਜਿਸ ਵਿੱਚ ਮਨੁੱਖ ਦੀ ਸੰਚਾਰ ਦੀਆਂ ਪੇਚੀਦਾ ਪ੍ਰਣਾਲੀਆਂ ਦਾ ਵਿਕਾਸ, ਪ੍ਰਾਪਤੀ, ਰੱਖ-ਰਖਾਵ ਅਤੇ ਵਰਤੋਂ ਸ਼ਾਮਲ ਹਨ ; ਇੱਕ ਭਾਸ਼ਾ ਅਜਿਹੀ ਪ੍ਰਣਾਲੀ ਦਾ ਕੋਈ ਖਾਸ ਉਦਾਹਰਨ ਹੈ।ਭਾਸ਼ਾ ਦੀ ਵਿਗਿਆਨਿਕ ਖੋਜ ਨੂੰ ਭਾਸ਼ਾ ਵਿਗਿਆਨ ਕਿਹਾ ਜਾਂਦਾ ਹੈ।ਪ੍ਰਾਚੀਨ ਗ੍ਰੀਸ ਵਿੱਚ ਗੋਰਗੀਜ਼ ਅਤੇ ਪਲੈਟੋ ਦੇ ਸਮੇਂ ਤੋਂ ਭਾਸ਼ਾ ਦੇ ਫ਼ਲਸਫ਼ੇ ਬਾਰੇ ਸਵਾਲ, ਜਿਵੇਂ ਕਿ ਕੀ ਸ਼ਬਦ ਤਜਰਬੇ ਦਾ ਪ੍ਰਗਟਾਵਾ ਕਰ ਸਕਦੇ ਹਨ, ਬਹਿਸ ਦਾ ਵਿਸ਼ਾ ਰਹੇ ਹਨ। ਰੂਸੋ ਵਰਗੇ ਵਿਚਾਰਕਾਂ ਨੇ ਦਲੀਲ ਦਿੱਤੀ ਹੈ ਕਿ ਭਾਸ਼ਾ ਜਜ਼ਬੇ ਤੋਂ ਉਤਪੰਨ ਹੋਈ ਹੈ ਜਦਕਿ ਕਾਂਟ ਵਰਗੇ ਹੋਰਾਂ ਨੇ ਇਹ ਮੰਨਿਆ ਹੈ ਕਿ ਇਹ ਤਰਕਸ਼ੀਲ ਅਤੇ ਤਰਕਪੂਰਨ ਵਿਚਾਰਾਂ ਤੋਂ ਪੈਦਾ ਹੋਈ ਹੈ। 20ਵੀਂ ਸਦੀ ਦੇ ਫ਼ਿਲਾਸਫ਼ਰ ਵਿਟਜੇਂਨਸਟੀਨ ਨੇ ਦਲੀਲ ਦਿੱਤੀ ਕਿ ਫ਼ਲਸਫ਼ਾ ਅਸਲ ਵਿੱਚ ਭਾਸ਼ਾ ਦਾ ਅਧਿਐਨ ਹੈ। ਭਾਸ਼ਾ ਵਿਗਿਆਨ ਦੇ ਪ੍ਰਮੁੱਖ ਵਿਦਵਾਨਾਂ ਵਿੱਚ ਫੇਰਡੀਨੈਂਡ ਡੀ ਸੌੁਸੂਰ ਅਤੇ ਨੌਮ ਚੋਮਸਕੀ ਸ਼ਾਮਲ ਹਨ। ਭਾਸ਼ਾ ਦਾ ਵਿਗਿਆਨਕ ਅਧਿਐਨ ਕਰਨ ਵਾਲੇ ਵਿਗਿਆਨ ਨੂੰ ਭਾਸ਼ਾ ਵਿਗਿਆਨ ਕਿਹਾ ਜਾਂਦਾ ਹੈ।ਬੋਲੀ/ਭਾਸ਼ਾ ਇੱਕ ਦਿਨ ਵਿੱਚ ਨਹੀਂ ਬਣ ਜਾਂਦੀ। ਇਹ ਕਿਸੇ ਖ਼ਿੱਤੇ ਵਿੱਚ ਵਸਦੇ ਲੋਕਾਂ ਦੀ ਸਦੀਆਂ ਦੀ ਸਮੂਹਿਕ ਮਾਨਸਿਕ ਸਾਧਨਾ ਰਾਹੀਂ ਹੋਂਦ ਵਿੱਚ ਆਉਂਦੀ ਹੈ। ਇਹ ਸਿਰਫ਼ ਰੋਜ਼ਮਰ੍ਹਾ ਦੀ ਜ਼ਿੰਦਗੀ ਵਿੱਚ ਗੱਲਬਾਤ ਕਰਨ ਦਾ ਸਾਧਨ ਹੀ ਨਹੀਂ ਹੁੰਦੀ ਸਗੋਂ ਲੋਕ-ਗੀਤਾਂ, ਬਾਤਾਂ ਤੇ ਸਾਹਿਤਕ ਕਿਰਤਾਂ ਰਾਹੀਂ ਉਸ ਇਲਾਕੇ ਦੇ ਜਨ-ਜੀਵਨ ਨੂੰ ਨਵੀਂ ਊਰਜਾ ਵੀ ਦਿੰਦੀ ਹੈ। ਸ਼ਬਦ ਅਰਸ਼ਾਂ ਤੋਂ ਨਹੀਂ ਉਤਰਦੇ ਸਗੋਂ ਕਿਰਤ ਕਰਦੇ ਔਰਤਾਂ ਤੇ ਮਰਦਾਂ ਵਿੱਚ ਆਪਸੀ ਸੰਚਾਰ ਦੀ ਲੋੜ ’ਚੋਂ ਪੈਦਾ ਹੁੰਦੇ ਹਨ। ਮਰਦ ਤੇ ਔਰਤ ਵਿਚਲੇ ਆਪਸੀ ਰਿਸ਼ਤੇ, ਬਿਰਹਾ ਤੇ ਮਿਲਣ ਦੀਆਂ ਘੜੀਆਂ, ਪਿਆਰਿਆਂ ਦੀਆਂ ਉਡੀਕਾਂ ਤੇ ਤਾਂਘਾਂ, ਭੈਣਾਂ-ਭਰਾਵਾਂ ਵਿਚਲਾ ਪਿਆਰ, ਮਾਵਾਂ ਤੇ ਧੀਆਂ-ਪੁੱਤਾਂ ਵਿਚਲਾ ਮੋਹ, ਦਾਦਿਆਂ/ਪਿਓਆਂ ਤੇ ਸੰਤਾਨ ਵਿਚਲੇ ਡੂੰਘੇ ਸਨੇਹ ਦੇ ਨਾਤੇ ਬੋਲੀ ਦੀ ਨੁਹਾਰ ਘੜਦੇ ਹਨ। ਜ਼ੁਲਮ ਵਿਰੁੱਧ ਲੜਦੇ ਹੋਏ ਲੋਕ, ਆਪਣੇ ਦੁੱਖਾਂ, ਸੰਘਰਸ਼ਾਂ ਤੇ ਜਿੱਤਾਂ-ਹਾਰਾਂ ਦੀਆਂ ਵਾਰਾਂ ਲਿਖਦੇ ਹਨ। ਕਵੀ, ਢਾਡੀ, ਅਫ਼ਸਾਨਾਨਿਗਾਰ, ਨਾਵਲਕਾਰ, ਗ਼ਲਪ ਲੇਖਕ, ਨਾਟਕਕਾਰ, ਭਾਸ਼ਾ ਮਾਹਿਰ ਆਦਿ ਉਸ ਦੇ ਨੈਣ-ਨਕਸ਼ਾਂ ਨੂੰ ਤਿੱਖਾ ਕਰਦੇ ਹਨ।ਇਹ ਪਤਾ ਕਰਨਾ ਅਸੰਭਵ ਹੈ ਕਿ ਦੁਨੀਆ ਵਿੱਚ ਠੀਕ ਕਿੰਨੀਆਂ ਭਾਸ਼ਾਵਾਂ ਹਨ, ਅਤੇ ਇਹ ਗਿਣਤੀ ਭਾਸ਼ਾਵਾਂ ਅਤੇ ਉਪਭਾਸ਼ਾਵਾਂ ਵਿਚਕਾਰ ਅੰਸ਼ਕ ਤੌਰ 'ਤੇ ਮਨਮਾਨੇ ਭੇਦ ਉੱਤੇ ਨਿਰਭਰ ਕਰਦੀ ਹੈ। ਵੈਸੇ, ਅਨੁਮਾਨਾਂ ਅਨੁਸਾਰ ਇਹ ਗਿਣਤੀ 6000 ਅਤੇ 7000 ਦੇ ਵਿੱਚਕਾਰ ਹੈ। ਕੁਦਰਤੀ ਭਾਸ਼ਾਵਾਂ ਆਵਾਜ਼ਾਂ ਅਤੇ ਇਸ਼ਾਰਿਆਂ ਉੱਤੇ ਨਿਰਭਰ ਹੁੰਦੀਆਂ ਹਨ ਪਰ ਅੱਗੇ ਇਨ੍ਹਾਂ ਨੂੰ ਦੇਖਣ, ਸੁਣਨ ਅਤੇ ਸਪਰਸ਼ ਆਧਾਰਿਤ ਦੁਜੈਲੇ ਮਾਧਿਅਮਾਂ ਰਾਹੀਂ ਕੋਡਬੰਦ ਕੀਤਾ ਜਾ ਸਕਦਾ ਹੈ, ਮਿਸਾਲ ਲਈ ਅੱਖਰੀ ਲੇਖਣੀ, ਬਰੇਲ ਅਤੇ ਸੀਟੀਆਂ
ਪੰਜਾਬ ਦੇ ਲੋਕ ਸਾਹਿਤ ਦੀ ਇਸ ਵੰਨਗੀ ਵਿੱਚ ਬਹੁਤ ਕੁਝ ਏ, ਪੰਜਾਬ ਦੀਆਂ ਇਨ੍ਹਾਂ ਬੋਲੀਆਂ ਵਿੱਚ ਪੂਰੀ ਪੰਜਾਬੀ ਕੌਮ ਦਾ ਦਿਲ ਧੜਕਦਾ ਹੈ ਸਮਾਜ ਦਾ ਚਿਹਰਾ, ਸਮਾਂ -ਕਾਲ ਝਾਤੀ ਮਾਰਦਾ ਹੈ। ਇਹ ਬੋਲੀਆਂ ਪੰਜਾਬੀ ਕੌਮ ਦਾ ਮੁਹਾਂਦਰਾ ਨੇ। ਇਹਨਾਂ ਵਿੱਚ ਪਿਆਰ ਦੇ ਭਾਵ, ਨਫ਼ਰਤ ਦੇ ਭਾਵ , ਮੇਲ - ਮਿਲਾਪ ਅਤੇ ਜੁਦਾਈ ਹੈ। ਬੋਲੀਆਂ ਵਿੱਚ ਲੜਾਈ ਹੈ ਸੁਲਹ ਹੈ। ਇਸ ਵਿੱਚ ਗਰੂਰ ਹੈ ਤਾਬੋਰ ਹੈ ਦੇਸ਼ ਭਗਤੀ ਹੈ। ਇਨ੍ਹਾਂ ਵਿੱਚ ਹੰਝੂਆਂ ਦੀਆਂ ਬਰਸਾਤਾਂ ਤੇ ਹਾਸਿਆਂ ਦੀ ਚਮਕਾਰ ਏ। ਰੁਸਣ ਤੇ ਮਨਾਉਣ ਦੀ ਗੱਲ੍ਹ ਕਰਦੀਆਂ ਏਹ ਬੋਲੀਆਂ ਕਿਤੇ ਢੋਲ ਨੂੰ ਤੋਰ ਕੇ ਵਿਹੜੇ ਵਿੱਚ ਬੈਠੀਆਂ ਐਸੀਆਂ ਪਾਟਦੀਆਂ ਨੇ। ਇਨ੍ਹਾਂ ਬੋਲੀਆਂ ਵਿੱਚ ਜ਼ਾਲਮ ਹਾਕਮਾਂ ਲਈ ਵੰਗਾਰ ਅਤੇ ਬੇਸਹਾਰਿਆਂ ਪ੍ਰਤੀ ਹਮਾਇਤ ਦੇ ਭਾਵ ਵੀ ਸ਼ਾਮਿਲ ਹੁੰਦੇ ਹਨ ਹਾਸ-ਵਿਅੰਗ, ਮਿੱਠੀਆਂ ਤੇ ਪਿਆਰੀਆਂ ਗਾਲ੍ਹਾਂ ਵੀ ਨੇ। ਹਰੀਆਂ ਫਸਲਾਂ, ਸੋਕੇ ਦੀਆਂ ਗੱਲ੍ਹਾਂ ਆ ਜਾਂਦੀਆਂ ਹਨ। ਬੋਲੀਆਂ ਵਿੱਚ ਪੰਜਾਬੀ ਸਭਿਆਚਾਰ ਦੇ ਕੀਮਤੀ ਲਿਬਾਸ ਵੱਡਮੁੱਲੇ ਗਹਿਣਿਆਂ ਦਾ ਜ਼ਿਕਰ ਛੇਡ- ਛਾੜ ਤੇ ਰੁਮਾਂਸ, ਦੁਆਲੇ ਤੇ ਬੱਦ ਦੁਆਵਾਂ ਵੀ ਸ਼ਾਮਿਲ ਹਨ। ਇਨ੍ਹਾਂ ਵਿੱਚ ਰਿਸ਼ਤੇ ਨਾਤੇ ਤੇ ਉਨ੍ਹਾਂ ਦੇ ਗੁਣ ਤੇ ਅਉਗੁਣ ਵੀ ਦਿਖਾਈ ਦਿੰਦੇ ਹਨ। ਇਨ੍ਹਾਂ ਵਿੱਚ ਪੰਛੀਆਂ ਦੀਆਂ ਓਸਾਰੀਆ ਤੇ ਰੁੱਖਾਂ ਦੀਆਂ ਗੱਲਾਂ ਨੇ। ਪਿਆਰ ਦੇ ਗਿਲੇ- ਸ਼ਿਕਵੇ ਤੇ ਇਸ਼ਕੀਆ ਤਰਲੇ ਵੀ ਨੇ। ਇਨ੍ਹਾਂ ਵਿੱਚ ਸੁਰਾਂ ਵੀ ਨੇ ਤਾਲ ਹੋਕੇ ਤੇ ਹਟਕੋਰੇ ਵੀ ਨੇ। ਸਰਘੀ ਵੇਲੇ ਤੋਂ ਲੈਕੇ ਰਾਤ ਦੇ ਪਿਛਲੇ ਪਹਿਰ ਤੱਕ ਪੰਜਾਬੀ ਕੌਮ ਜੋ ਘਾਲਣਾ ਘਾਲਦੀ ਹੈ ਉਹ ਇੰਨ੍ਹਾਂ ਬੋਲੀਆਂ ਵਿੱਚ ਹੈ। ਗਿੱਧਾ ਅਤੇ ਕਈ ਹੋਰ ਲੋਕ ਨਾਚਾਂ ਨੂੰ ਮਹਾਨ ਕਲਾਕ੍ਰਿਤ ਬਣਾਉਣ ਵਿੱਚ ਲੋਕ ਬੋਲੀਆਂ ਦਾ ਵਿਸ਼ੇਸ਼ ਸਥਾਨ ਹੈ। ਖ਼ਾਸ ਕਰਕੇ ਗਿੱਧਾ ਪਾਉਣ ਸਮੇਂ ਮੁਟਿਆਰਾਂ ਇਨ੍ਹਾਂ ਬੋਲੀਆਂ ਰਾਹੀਂ ਹੀ ਜ਼ਿੰਦਗੀ ਦੇ ਹਰ ਰੰਗ ਨੂੰ ਪੇਸ਼ ਕਰਦੀਆਂ ਹਨ ਲੋਕ ਬੋਲੀਆਂ ਪੰਜਾਬੀ ਸੱਭਿਆਚਾਰ ਦੀ ਮੂੰਹ ਬੋਲਦੀ ਤਸਵੀਰ ਹਨ। ਇੰਨ੍ਹਾਂ ਵਿੱਚ ਜ਼ਿੰਦਗੀ ਦੇ ਕਈ ਤਜ਼ਰਬੇ, ਸਮਾਜਿਕ ਆਰਥਿਕ ਅਤੇ ਇਤਿਹਾਸਕ ਜਾਣਕਾਰੀ ਸਮਾਈ ਹੋਈ ਹੈ। ਬੋਲੀਆਂ ਕਿਸੇ ਵਿਸ਼ੇਸ਼ ਲੇਖਕ ਦੀਆਂ ਲਿਖੀਆਂ ਨਹੀਂ ਹੁੰਦੀਆਂ ਇੰਨ੍ਹਾਂ ਵਿੱਚ ਸਮੇਂ ਅਤੇ ਸਥਾਨ ਦੇ ਹਿਸਾਬ ਨਾਲ ਵਾਧਾ - ਘਾਟਾ ਹੁੰਦਾ ਰਹਿੰਦਾ ਹੈ। ਤ੍ਰਿੰਞਣਾ ਵਿੱਚ ਕੱਤਦੀਆਂ ਮੁਟਿਆਰਾਂ ਦੁੱਧ ਰਿੜਕਦੀਆਂ ਸੁਆਣੀਆਂ, ਫੁਲਕਾਰੀਆਂ ਕੱਢਦੀਆਂ ਨੱਢੀਆਂ ਪਤਾ ਨਹੀਂ ਲੋਕ ਬੋਲੀਆਂ ਰੂਪੀ ਖਜ਼ਾਨਾ ਕਿੰਨਾ ਵਧਾ ਦਿੰਦੀਆਂ ਹਨ।
ਆਧੁਨਿਕ ਪੰਜਾਬੀ ਕਹਾਣੀ ਪੰਜਾਬੀ ਸਾਹਿਤ ਦੀ ਇੱਕ ਰੂਪਗਤ ਵਿਧਾ ਹੈ। ਇਹ ਪੰਜਾਬੀ ਗਲਪ ਵਿੱਚ ਨਾਵਲ ਤੋਂ ਬਾਅਦ ਦੂਜੇ ਸਥਾਨ ਤੇ ਹੈ। ਆਧੁਨਿਕ ਕਹਾਣੀ ਵਿੱਚ ਆਮ ਮਨੁੱਖ ਦੇ ਮਾਨਵੀ ਸੰਦਰਭ ਨੂੰ ਚਿਤਰਿਆ ਗਿਆ ਹੈ। ਆਧੁਨਿਕ ਕਹਾਣੀ ਦੀ ਪੇਸ਼ਕਾਰੀ ਵਿੱਚ ਸੰਕੇਤਕ ਅਤੇ ਪ੍ਰਤੀਕਾਤਮਕ ਵਿਧੀ ਆਪਣਾਉਂਦੀ ਹੈ। ਸੰਕੇਤਾਂ ਅਤੇ ਪ੍ਰਤੀਕਾਂ ਦੀ ਵਰਤੋਂ ਆਧੁਨਿਕ ਪੰਜਾਬੀ ਕਹਾਣੀ ਸੁਚੇਤ ਪਾਠਕ ਦੀ ਮੰਗ ਕਰਦੀ ਹੈ।
ਭਾਈ ਲਾਲੋ ਸੱਚੀ ਮਿਹਨਤ ਕਰਨ ਵਾਲੇ ਗੁਰੂ ਦੇ ਸਿੱਖ ਸਨ। ਜਿਨ੍ਹਾਂ ਦਾ ਜਨਮ 1452 ਵਿੱਚ ਸੈਦਪੁਰ ਜਿਸ ਨੂੰ ਹੁਣ ਏਮਨਾਬਾਦ {ਹੁਣ ਪਾਕਿਸਤਾਨ} ਵਿੱਖੇ ਹੋਇਆ। ਆਪ ਸੱਚੀ ਮਿਹਨਤ ਕਰਨ ਵਾਲੇ ਤਰਖਾਨ ਸਨ। ਆਪਜੀ ਦੇ ਪਿਤਾ ਭਾਈ ਜਗਤ ਰਾਮ ਘਟੌੜਾ ਜਾਤੀ ਦੇ ਸਨ ਜੋ ਤਰਖਾਣ ਦਾ ਕੰਮ ਕਰ ਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਪੇਟ ਪਾਲਦੇ ਸਨ। ਆਪ ਜੀ ਦਸਾਂ ਨੌਂਹਾਂ ਦੀ ਕਿਰਤ ਕਰਦੇ ਸਨ ਅਤੇ ਉਸ ਕਮਾਈ ਵਿੱਚੋਂ ਲੋੜਵੰਦਾਂ ਦੀ ਮਦਦ ਕਰਦੇ ਸਨ ਅਤੇ ਲੰਗਰ ਛਕਾਉਦੇ ਸਨ।
ਪੰਜਾਬੀ ਨਾਟਕ ਦਾ ਇਤਿਹਾਸ ਇੱਕ ਜਟਿਲ ਵਰਤਾਰਾ ਹੈ ਕਿਉਂਕਿ ਪੰਜਾਬੀ ਸਭਿਆਚਾਰ ਵਿੱਚ 'ਨਾਟਕ ਵਿਧਾ ਦੀ ਸਥਿਤੀ ਕਦੇ ਵੀ ਸੰਤੋਖਜਨਕ ਨਹੀਂ ਰਹੀਂ। ਇੱਕ ਤੋ ਵਧੀਕ ਕਾਰਨਾਂ ਕਰ ਕੇ ਇਹ ਵਿਧਾ ਪੰਜਾਬੀ ਸਮਾਜ ਵਿੱਚ ਵੱਕਾਰੀ ਸਥਾਨ ਗ੍ਰਹਿਣ ਨਹੀਂ ਕਰ ਸਕੀ। ਇਸ ਲਈ ਪੰਜਾਬੀ ਨਾਟਕ ਦਾ ਇਤਿਹਾਸ ਲੇਖਣ ਸੰਭਵ ਨਹੀਂ ਹੋਇਆ। ਇਸੇ ਲਈ ਪੰਜਾਬੀ ਨਾਟਕ ਦਾ ਇਤਿਹਾਸ ਲਿਖਦਿਆ ਉਸ ਸਭਿਆਚਾਰਕ, ਪਿਛੋਕੜ, ਲੋਕਧਾਰਾਈ ਵਿਹਾਰ ਤੇ ਮਾਨਸਿਕਤਾ ਨੂੰ ਸਮਝਣਾ ਅਵੱਸ਼ਕ ਹੈ।ਇਹ ਇਸ ਲਈ ਵੀ ਜਾਣਨਾ ਜਰੂਰੀ ਹੈ ਪੰਜਾਬੀ ਵਿੱਚ ਭਾਵੇਂ ਨਾਟਕ ਦਾ ਵਿਧੀਵਾਤ ਆਰੰਭ ਪੱਛਮ ਦੇ ਪ੍ਰਭਾਵ ਨਾਲ ਹੋਇਆ ਪਰੰਤੂ ਆਪਣੀ ਇੱਕ ਸਦੀ ਦੀ ਇਤਿਹਾਸ ਸਿਰਜਣਾ ਦੌਰਾਨ ਇਹ ਬਾਰ-ਬਾਰ ਕਿਸੇ ਨਾ ਕਿਸੇ ਰੂਪ ਵਿੱਚ ਆਪਣੇ ਪਿੱਛੇ ਵੱਲ ਅਹੁਲਦਾ ਭਾਵ ਪੰਜਾਬੀ ਲੋਕਧਾਰਾ ਤੇ ਸਭਿਆਚਾਰ ਨਾਲ ਵਾਸਤਾ ਹੋਣ ਦਾ ਯਤਨ ਕਰਦਾ ਰਿਹਾ ਹੈ।
ਜਪੁ ਜੀ ਸਾਹਿਬ (ਜਾਂ ਜਪੁ ਜੀ) ਗੁਰੂ ਨਾਨਕ ਦੇਵ ਦੀ ਲਿਖੀ ਬਾਣੀ ਹੈ, ਜੋ ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਪਹਿਲਾਂ ਦਰਜ ਹੈ। ਇਸ ਵਿੱਚ ਮੂਲ ਮੰਤਰ, 38 ਪੌੜੀਆਂ ਅਤੇ 2 ਸਲੋਕ ਹਨ। ਇਹ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਅੰਗ 1 ਤੋਂ ਅੰਗ 8 ਤੱਕ ਸੁਭਾਇਮਾਨ ਹੈ। ਇਹ ਇੱਕ ਪ੍ਰਬੰਧ ਕਾਵਿ ਹੈ ਭਾਵ ਕਿ ਇਸ ਵਿੱਚ ਵਿਚਾਰਾਂ ਨੂੰ ਇੱਕ ਕਾਵਿਕ ਲੜੀ ਵਿੱਚ ਪਰੋਇਆ ਗਿਆ ਹੈ। ਇਸ ਦੇ ਸ਼ੁਰੂ ਵਿੱਚ ਮੂਲ ਮੰਤਰ ਪਰਮਾਤਮਾ ਦੇ ਗੁਣ, ਮਿਜ਼ਾਜ ਅਤੇ ਸਰੂਪ ਬਾਰੇ ਦੱਸਦਾ ਹੈ। ਜਪੁਜੀ ਦਾ ਅਰਥ ਪਵਿੱਤਰ ਜਾਪ, ਅਦਵੈਤਵਾਦ ਅਤੇ ਇੱਕ-ਈਸ਼ਵਰਵਾਦ ਦਾ ਗੀਤ ਹੈ। ਇਹ ਰਚਨਾ ਗੁਰੂ ਗ੍ਰੰਥ ਸਾਹਿਬ ਦਾ ਸਾਰ ਹੈ। ਜਪੁਜੀ ਸਾਹਿਬ ਦੀ ਵਿਆਖਿਆ ਗੁਰੂ ਗ੍ਰੰਥ ਸਾਹਿਬ ਦਾ ਕੇਂਦਰੀ ਭਾਵ ਸਪਸ਼ਟ ਕਰ ਦਿੰਦੀ ਹੈ।