ਪੰਜਾਬੀ ਵਿਕੀਪੀਡੀਆ ਦੇ ਸਭ ਤੋਂ ਜ਼ਿਆਦਾ ਵੇਖੇ ਜਾਣ ਵਾਲੇ ਲੇਖ, ਰੋਜ਼ਾਨਾ ਨਵਪੂਰਤ ਹੋਰ ਜਾਣੋ...
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੁਨੀਆ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਦਰਦਨਾਕ ਘਟਨਾ ਤੇ ਦਿਲ ਨੂੰ ਕੰਬਾ ਦੇਣ ਵਾਲਾ ਘੋਰ ਪਾਪ ਦਾ ਸਾਕਾ ਹੈ। ਇੱਕ ਪਾਸੇ ਇਹ ਘਟਨਾ ਮਨੁੱਖੀ ਦਰਿੰਦਗੀ ਦਾ ਘਿਨਾਉਣਾ ਚਿੱਤਰ ਪੇਸ਼ ਕਰਦੀ ਹੈ, ਦੂਜੇ ਪਾਸੇ ਸਾਹਿਬਜ਼ਾਦਿਆਂ ਦੇ ਅੰਦਰ ਜੂਝ ਮਰਨ ਅਤੇ ਸਿੱਖੀ ਸਿਦਕ ਦੀ ਭਾਵਨਾ ਨਾਲ, ਜ਼ੁਲਮ ਤੇ ਤਸ਼ੱਦਦ ਵਿਰੁੱਧ, ਧਾਰਮਿਕ ਸੁਤੰਤਰਤਾ ਲਈ ਡਟ ਕੇ ਮੁਕਾਬਲਾ ਕਰਨ ਦੇ ਸਿਖਰ ਨੂੰ ਪ੍ਰਗਟ ਕਰਦੀ ਹੈ।
ਗੁਰੂ ਗੋਬਿੰਦ ਸਿੰਘ (ਉਚਾਰਨ: [gʊɾuː goːbɪn̪d̪ᵊ sɪ́ŋgᵊ]; 22 ਦਸੰਬਰ 1666 – 7 ਅਕਤੂਬਰ 1708; ਜਨਮ ਦਾ ਨਾਮ: ਗੋਬਿੰਦ ਦਾਸ ਜਾਂ ਗੋਬਿੰਦ ਰਾਏ) ਸਿੱਖਾਂ ਦੇ ਦਸਵੇਂ ਗੁਰੂ ਹੋਏ ਹਨ। ਓਹ ਇੱਕ ਅਧਿਆਤਮਿਕ ਗੁਰੂ, ਯੋਧਾ, ਕਵੀ ਅਤੇ ਦਾਰਸ਼ਨਿਕ ਸਨ। ਜਦੋਂ ਓਹਨਾਂ ਦੇ ਪਿਤਾ, ਗੁਰੂ ਤੇਗ ਬਹਾਦਰ ਨੂੰ ਔਰੰਗਜ਼ੇਬ ਦੁਆਰਾ ਸ਼ਹੀਦ ਕੀਤਾ ਗਿਆ ਸੀ, ਤਾਂ ਗੁਰੂ ਗੋਬਿੰਦ ਸਿੰਘ ਨੂੰ ਰਸਮੀ ਤੌਰ 'ਤੇ ਨੌਂ ਸਾਲ ਦੀ ਉਮਰ ਵਿੱਚ ਓਹਨਾਂ ਦੇ ਵਾਰਿਸ ਵਜੋਂ ਸਿੱਖਾਂ ਦੇ ਅਗਲੇ (ਦਸਵੇਂ) ਆਗੂ ਵਜੋਂ ਸਥਾਪਿਤ ਕੀਤਾ ਗਿਆ ਸੀ। ਓਹ ਸਿੱਖ ਕੌਮ ਦੇ ਅੰਤਿਮ ਮਨੁੱਖੀ ਸਿੱਖ ਗੁਰੂ ਹੋਏ ਹਨ। ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਕਾਲ ਦੌਰਾਨ ਓਹਨਾਂ ਦੇ ਚਾਰ ਜੀਵਿਤ ਪੁੱਤਰ ਸ਼ਹੀਦ ਹੋ ਗਏ - ਦੋ ਲੜਾਈ ਵਿੱਚ, ਦੋ ਨੂੰ ਮੁਗਲ ਗਵਰਨਰ ਵਜ਼ੀਰ ਖਾਨ ਦੁਆਰਾ ਸ਼ਹੀਦ ਕਰਵਾ ਦਿੱਤਾ ਗਿਆ।
ਸੰਨ 1704 ਈ. ਪੋਹ ਦੀ ਕਕਰੀਲੀ ਰਾਤ ਨੂੰ ਮੁਗ਼ਲਾਂ ਵੱਲੋਂ ਲੰਮੇ ਸਮੇਂ ਦੇ ਪਾਏ ਘੇਰੇ ਅਤੇ ਬਾਅਦ ਵਿੱਚ ਮੁਗ਼ਲਾਂ ਅਤੇ ਹਿੰਦੂ ਪਹਾੜੀ ਰਾਜਿਆਂ ਦੀਆਂ ਕਸਮਾਂ ਨੂੰ ਵੇਖਦੇ ਹੋਏ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਨੂੰ ਛੱਡ ਦਿੱਤਾ। ਕਿਲ੍ਹੇ ਤੋਂ ਨਿਕਲਦੇ ਹੋਏ ਗੁਰੂ ਜੀ ਦਾ ਪਰਵਾਰ ਸਰਸਾ ਨਦੀ ਦੇ ਚੜ੍ਹੇ ਹੋਏ ਪਾਣੀ ਕਰਕੇ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ। ਬਹੁਤ ਸਾਰਾ ਜਾਨੀ-ਮਾਲੀ ਨੁਕਸਾਨ, ਬਹੁਤ ਸਾਰੇ ਅਮੋਲਕ ਹਸਤ-ਲਿਖਤ ਗ੍ਰੰਥ ਸਰਸਾ ਦੇ ਤੇਜ਼ ਪਾਣੀ ਦੇ ਵਹਾਅ ਦੀ ਭੇਟ ਚੜ੍ਹ ਗਏ। ਗੁਰੂ ਕਲਗੀਧਰ ਸਾਹਿਬ ਜੀ ਕੁਝ ਸਿੰਘਾਂ ਅਤੇ ਵੱਡੇ ਸਾਹਿਬਜ਼ਾਦਿਆਂ ਸਮੇਤ ਰੋਪੜ ਵਿੱਚੋਂ ਹੁੰਦੇ ਹੋਏ ਚਮਕੌਰ ਸਾਹਿਬ ਦੀ ਧਰਤੀ ਵੱਲ ਵਧ ਰਹੇ ਸਨ। ਮੁਗ਼ਲ ਫੌਜ ਪਿੱਛਾ ਕਰ ਰਹੀ ਹੈ। ਆਖ਼ਰ ਗੁਰੂ ਸਾਹਿਬ ਜੀ ਉਸ ਧਰਤੀ ’ਤੇ ਪਹੁੰਚ ਗਏ ਅਤੇ ਚਮਕੌਰ ਦੀ ਕੱਚੀ ਗੜ੍ਹੀ ਨੂੰ ਵੇਖ ਕੇ ਮੁਸਕਰਾਏ ਹਨ। ਇਕ ਪਾਸੇ ਮੁਗ਼ਲ ਸੈਨਾ ਲੱਖਾਂ ਦੀ ਗਿਣਤੀ ਵਿੱਚ ਸੀ ਅਤੇ ਦੂਜੇ ਪਾਸੇ ਗੁਰੂ ਜੀ ਦੇ ਨਾਲ 40 ਕੁ ਭੁੱਖੇ-ਭਾਣੇ ਸਿੰਘ। ਗੁਰੂ ਸਾਹਿਬ ਜੀ ਅਤੇ ਸਿੰਘਾਂ ਨੇ ਗੜ੍ਹੀ ਵਿੱਚ ਪ੍ਰਵੇਸ਼ ਕਰ ਕੇ ਕੁਝ ਆਰਾਮ ਹੀ ਕੀਤਾ ਸੀ ਕਿ ਮੁਗ਼ਲ ਫੌਜਾਂ ਨੇ ਗੜ੍ਹੀ ਨੂੰ ਘੇਰ ਲਿਆ। ਰਾਤ ਦਾ ਵੇਲਾ ਹੈ। ਗੜ੍ਹੀ ਦੀ ਕੱਚੀ ਕੰਧ ਦੇ ਆਸ-ਪਾਸ ਮੁਗ਼ਲ ਸੈਨਾ ਨੇ ਘੇਰਾ ਪਾਇਆ ਹੈ। ਪਰ ਸਿੰਘ ਕਿਸੇ ਭੈ ਵਿੱਚ ਨਹੀਂ, ਚੜ੍ਹਦੀ ਕਲਾ ਵਿੱਚ ਹਨ। ਜੇਕਰ ਅਸੀਂ ਯੁੱਧਾਂ ਦੀ ਗੱਲ ਕਰੀਏ ਤਾਂ ਪੈਸੇ ਲੈ ਕੇ ਲੜਨ ਵਾਲੇ ਸਿਪਾਹੀ ਦੁਸ਼ਮਣ ਨੂੰ ਮਾਰਨ ਲਈ ਨਹੀਂ ਬਲਕਿ ਆਪਣੀ ਜਾਨ ਬਚਾਉਣ ਲਈ ਲੜਦੇ ਹਨ। ਸਾਹਮਣੇ ਦੁਸ਼ਮਣ ਨੂੰ ਖ਼ਤਮ ਕਰਨ ਨਾਲੋਂ ਉਨ੍ਹਾਂ ਨੂੰ ਆਪਣੀ ਜਾਨ ਬਚਾਉਣ ਦੀ ਜ਼ਿਆਦਾ ਫ਼ਿਕਰ ਹੁੰਦੀ ਹੈ। ਪਰ ਸਤਿਗੁਰੂ ਜੀ ਦੇ ਨਾਲ ਜਿੰਨੇ ਵੀ ਸਿੰਘ ਹਨ, ਉਨ੍ਹਾਂ ਦੇ ਮਨ ਵਿੱਚ ਭਾਵਨਾ ਜਾਨ ਬਚਾਉਣ ਦੀ ਨਹੀਂ ਬਲਕਿ ਧਰਮ ਯੁੱਧ ਦੇ ਚਾਉ ਹੇਤ ਪੁਰਜਾ-ਪੁਰਜਾ ਕੱਟ ਮਰਨ ਦੀ ਹੈ। ਸਿੰਘ ਪੂਰੇ ਜੋਸ਼ ਚੜ੍ਹਦੀ ਕਲਾ ਵਿੱਚ ਸਨ ਦਿਨ ਚੜ੍ਹਿਆ, ਯੁੱਧ ਅਰੰਭ ਹੋ ਗਿਆ। ਸਤਿਗੁਰੂ ਜੀ ਨੇ ਸਿੰਘਾਂ ਨੂੰ ਹੁਕਮ ਕੀਤਾ ਕਿ ਮੁਗ਼ਲ ਸਰਦਾਰਾਂ ਨੂੰ ਆਪਣਾ ਨਿਸ਼ਾਨਾ ਬਣਾਉ। ਮੁਗ਼ਲ ਸਰਦਾਰ ਨਾਹਰ ਖਾਂ ਜੋ ਕਿ ਮਲੇਰਕੋਟਲੇ ਦਾ ਰਹਿਣ ਵਾਲਾ ਸੀ ਹਮਲਾਵਰ ਹੋ ਕੇ ਸਾਥੀਆਂ ਨਾਲ ਅੱਗੇ ਵਧਿਆ ਤਾਂ ਸਤਿਗੁਰੂ ਜੀ ਨੇ ਉਸ ਨੂੰ ਪਾਰ ਬੁਲਾ ਦਿੱਤਾ ਯੁੱਧ ਦਾ ਮੈਦਾਨ ਮੁਗ਼ਲ ਸਿਪਾਹੀਆਂ ਦੀਆਂ ਲੋਥਾਂ ਨਾਲ ਭਰ ਗਿਆ ਅਤੇ ਧਰਤੀ ਖੂਨ ਨਾਲ ਰੱਤੀ ਗਈ। ਗੜ੍ਹੀ ਵਿੱਚੋਂ ਨਿਕਲਣ ਵਾਲੇ ਤੀਰ, ਗੋਲੀਆਂ ਦੁਸ਼ਮਣਾਂ ਨੂੰ ਵਿੰਨ੍ਹੀ ਜਾ ਰਹੀਆਂ ਸਨ। ਇਸ ਤਰੀਕੇ ਨਾਲ ਸਿੰਘ ਬੀਰਤਾ ਤੇ ਦਲੇਰੀ ਨਾਲ ਲੜਦੇ ਰਹੇ। ਅਖੀਰ ਇਤਿਹਾਸ ਦੇ ਪੰਨਿਆਂ ਵਿੱਚ ਚਮਕੌਰ ਦੀ ਗੜ੍ਹੀ ’ਤੇ ਉਹ ਸਮਾਂ ਆ ਗਿਆ ਜਦ ਕਲਗੀਧਰ ਪਿਤਾ ਜੀ ਨੇ ਧਰਮ-ਯੁੱਧ ਵਿੱਚ ਆਪਣੇ ਹੱਥੀਂ ਪੁੱਤਰਾਂ ਨੂੰ ਰਣ-ਤੱਤੇ ਅੰਦਰ ਸ਼ਹਾਦਤ ਦਾ ਜਾਮ ਪੀਣ ਲਈ ਘੱਲਿਆ, ਜਵਾਨੀ ਦੀ ਦਹਿਲੀਜ਼ ’ਤੇ ਪੈਰ ਰੱਖ ਰਹੇ ਪੁੱਤਰਾਂ ਨੂੰ ਲਾੜੀ ਮੌਤ ਵਿਆਹੁਣ ਲਈ ਹੱਥੀਂ ਤਿਆਰ ਕੀਤਾ। ਸਿੱਖ ਧਰਮ ਵਿੱਚ ਕੁਰਬਾਨੀਆਂ ਦਾ ਇਤਿਹਾਸ ਬੜਾ ਲੰਮੇਰਾ ਹੈ। ਛੋਟੀ ਉਮਰੇ ਵੱਡੇ ਇਤਿਹਾਸ ਦੀ ਸਿਰਜਨਾ ਸਿੱਖਧਰਮ ਦੇ ਜਨਮ ਦਾਤਿਆਂ ਅਤੇ ਪੈਰੋਕਾਰਾਂ ਨੇ ਕੀਤੀ ਹੈ। ਕੁਰਬਾਨੀਆਂ ਦੇ ਇਤਿਹਾਸ ਦੀ ਗਾਥਾ ਵਿੱਚ ਗੁਰੂ ਸਾਹਿਬਾਨ ਦੀ ਸ਼ਹੀਦੀ, ਸਾਹਿਬਜ਼ਾਦਿਆਂ ਦੀ ਕੁਰਬਾਨੀ ਅਤੇ ਮਹਾਨ ਸੂਰਮਿਆਂ ਦੀਆਂ ਸ਼ਹਾਦਤਾਂ ਦੇ ਸੁਨਹਿਰੀ ਪੰਨੇ ਉਕਰੇ ਹੋਏ ਹਨ। ਸਿੱਖ ਧਰਮ ਦੇ ਬਾਨੀਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਨਿਰਮਲ ਪੰਥ ਦੀ ਸਥਾਪਨਾਕਰਦਿਆਂ ਹੱਕ, ਸੱਚ, ਨਿਆਂ ਤੇ ਨੇਕੀ ਦਾ ਰਸਤਾ ਬਣਾਇਆ। ਸਾਹਿਬਜ਼ਾਦਾ ਅਜੀਤ ਸਿੰਘ ਜ਼ੁਲਮ, ਜਬਰ, ਅਨਿਆਂ, ਝੂਠ ਤੇ ਬਦੀ ਦੀਆਂ ਤਾਕਤਾਂ ਵਿਰੁੱਧਅਵਾਜ਼ ਉਠਾਈ। ਰਾਜੇ ਸੀਂਹ ਮੁਕੱਦਮ ਕੁੱਤੇ ਕਹਿ ਕੇ ਸਮੇਂ ਦੇ ਜ਼ੁਲਮਦਾ ਸਾਹਮਣਾ ਕੀਤਾ। ਸਿੱਖ ਇਤਿਹਾਸ ਦੀਆਂ ਸ਼ਹਾਦਤਾਂ ਅਨੂਠੀਆਂ ਤੇ ਵਿਲੱਖਣ ਹਨ, ਪਰੰਤੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਸੰਸਾਰ ਦੇ ਇਤਿਹਾਸ ਵਿੱਚਦੁਰਲੱਭ ਹਨ। ਸ਼ਹਾਦਤ ਅਨਿਆਂ, ਜ਼ੁਲਮ ਤੇ ਝੂਠ ਵਿਰੁੱਧ ਗਵਾਹੀ ਹੁੰਦੀ ਹੈ।ਸ਼ਹਾਦਤ ਦਾ ਮੁਕਾਮ ਬਹੁਤ ਉਚਾ ਹੁੰਦਾ ਹੈ। ਇਸ ਨੂੰ ਪ੍ਰਾਪਤ ਕਰਨਾਤੇ ਨਿਭਾਹੁਣਾ ਸਰਲ ਨਹੀਂ ਹੈ। ਸ਼ਹਾਦਤ ਐਸੀ ਮਰਨੀ ਹੈ ਜੋ ਮਰਦਾ ਹੈ, ਉਹ ਜਨਮ ਮਰਨ ਤੋਂ ਮੁਕਤ ਹੋ ਜਾਂਦਾ ਹੈ। ਰਣ ਮਹਿ ਜੂਝਕੇ ਸ਼ਹਾਦਤਾਂ ਵੀ ਸਿੱਖ ਇਤਿਹਾਸ ਵਿੱਚ ਹੋਈਆਂ ਅਤੇ ਅਸਹਿ ਤੇ ਅਕਹਿ ਕਸ਼ਟ ਸਹਾਰਦਿਆਂ ਹੋਇਆਂ ਬਲੀਦਾਨ ਵੀਸਿੱਖਾਂ ਨੇ ਕੀਤੇ। 'ਰਣ ਤੱਤੇ ਜੂਝਕੇ' ਸ਼ਹਾਦਤ ਦੇ ਇਤਿਹਾਸ ਵਿੱਚ ਚਮਕੌਰ ਦੀ ਧਰਤੀ ਬੜੀ ਭਾਗਾਂ ਭਰੀ ਹੈ। ਜਿਸ ਨੂੰ ਮਹਾਨ ਤੀਰਥ ਮੰਨਿਆ ਜਾਂਦਾ ਹੈ। ਅੱਲਾ ਯਾਰ ਖਾਂ ਦੇ ਸ਼ਬਦਾਂ ਵਿੱਚ ਚਮਕੌਰ ਦੀ ਜੰਗ ਦੁਨੀਆ ਦੇ ਇਤਿਹਾਸ ਵਿੱਚ ਬੇਜੋੜਤੇ ਅਸਾਵੀਂ ਜੰਗ ਮੰਨੀ ਜਾਂਦੀ ਹੈ। ਇੱਕ ਪਾਸੇ ਚਾਲ੍ਹੀ ਦੇ ਕਰੀਬਭੁੱਖੇ ਭਾਣੇ ਦੂਜੇ ਪਾਸੇ ਲੱਖਾਂ ਦੀ ਕੁੰਮਦ। ਕੱਚੀ ਗੜ੍ਹੀ, ਭੁੱਖੇ ਢਿੱਡ 'ਨਾ ਗੋਲਾ ਬਾਰੂਦ' ਬਸ! ਕੋਲਤੇਗਾਂ, ਤਲਵਾਰਾਂ, ਬਰਛੇ ਸਨ। ਦੁਸ਼ਮਣ ਦਾ ਮੁਕਾਬਲਾਕਰਨਾ ਸੀ। ਪਰ ਨੀਲੇ ਦਾ ਸ਼ਾਹ ਅਸਵਾਰ ਬਾਜਾਂ ਵਾਲਾ ਨਾਲਸੀ ਫਿਰ ਡਰ ਕਿਸ ਦਾ?
ਸਾਹਿਬਜ਼ਾਦਾ ਅਜੀਤ ਸਿੰਘ (26 ਜਨਵਰੀ 1687 – 7 ਦਸੰਬਰ 1705), ਜਿਨ੍ਹਾ ਨੂੰ ਅਜੀਤ ਸਿੰਘ ਅਤੇ ਬਾਬਾ ਅਜੀਤ ਸਿੰਘ ਵੀ ਕਿਹਾ ਜਾਂਦਾ ਹੈ, ਗੁਰੂ ਗੋਬਿੰਦ ਸਿੰਘ ਜੀ ਦੇ ਸਭ ਤੋਂ ਵੱਡੇ ਸਾਹਿਬਜ਼ਾਦੇ ਸਨ। ਸਾਹਿਬਜ਼ਾboutsikhs.com/sikh-martyrs/sikh-martyrs-sahibzada-ajit-singh-ji-amp-jujhar-singh-ji | title=ਸਾਹਿਬਜਾਂਦਾ ਅਜੀਤ ਸਿੰਘ ਜੀ | publisher=allaboutsikhs.com | date=01 ਨਵੰਬਰ 2012 | accessdate=ਨਵੰਬਰ 01, 2012}}</ref>। ਇਹਨਾਂ ਦੀ ਸਿਖਲਾਈ-ਪੜ੍ਹਾਈ ਗੁਰੂ ਸਾਹਿਬ ਜੀ ਦੀ ਨਿਗਰਾਨੀ ਵਿੱਚ ਹੋਈ। ਘੋੜ ਸਵਾਰੀ, ਸ਼ਸਤਰ-ਵਿੱਦਿਆ, ਤੀਰ-ਅੰਦਾਜ਼ੀ ਵਿੱਚ ਸਾਹਿਬਜ਼ਾਦਿਆਂ ਨੂੰ ਨਿਪੁੰਨ ਕਰ ਦਿੱਤਾ ਗਿਆ ਸੀ।
ਗੁਰੂ ਨਾਨਕ ਦੇਵ ਜੀ (ਜੂਲੀਅਨ ਕਲੰਡਰ ਮੁਤਾਬਿਕ 15 ਅਪ੍ਰੈਲ 1469 – 22 ਸਤੰਬਰ 1539) ਸਿੱਖੀ ਦੇ ਬਾਨੀ ਅਤੇ ਦਸਾਂ ਸਿੱਖ ਗੁਰੂਆਂ ਵਿਚੋਂ ਪਹਿਲੇ ਗੁਰੂ ਸਨ। ਇਹਨਾਂ ਦਾ ਜਨਮ ਦਿਨ ਦੁਨੀਆ ਵਿੱਚ ਗੁਰਪੁਰਬ ਵਜੋਂ ਮਨਾਇਆ ਜਾਂਦਾ ਹੈ, ਜੋ ਨਾਨਕਸ਼ਾਹੀ ਕਲੈਂਡਰ 2003 ਮਤਾਬਕ 1 ਵੈਸਾਖ ਅਤੇ ਬਿਕ੍ਰਮੀ ਨਾਨਕਸ਼ਾਹੀ ਕਲੈਂਡਰ ਮੁਤਾਬਿਕ ਕੱਤਕ ਦੀ ਪੂਰਨਮਾਸ਼ੀ ਨੂੰ ਹਰ ਸਾਲ ਅਕਤੂਬਰ-ਨਵੰਬਰ ਮਹੀਨਿਆਂ ਵਿਚਾਲ਼ੇ ਵੱਖਰੀ ਤਰੀਕ ਨੂੰ ਆਉਂਦਾ ਹੈ। ਗੁਰੂ ਨਾਨਕ ਦੇਵ ਜੀ ਦੇ ਜਨਮ ਅਤੇ ਜੋਤੀ-ਜੋਤ ਸਮਾੳਣ ਬਾਰੇ ਤਾਰੀਖ਼ਾਂ ਵਿਚ ਮਤਭੇਦ ਹੈ। ਸੁਖਬਾਸੀ ਰਾਮ ਬੇਦੀ, ਗਣੇਸ਼ਾ ਸਿੰਘ ਬੇਦੀ, ਡਾ.
ਸਾਹਿਬਜ਼ਾਦਾ ਜੁਝਾਰ ਸਿੰਘ ਜੀ (14 ਮਾਰਚ 1691 – 7 ਦਸੰਬਰ 1705) ਗੁਰੂ ਗੋਬਿੰਦ ਸਿੰਘ ਦਾ ਦੂਜਾ ਪੁੱਤਰ ਸੀ ਅਤੇ ਉਸਦਾ ਜਨਮ ਅਨੰਦਪੁਰ ਸਾਹਿਬ ਵਿਖੇ ਮਾਤਾ ਜੀਤੋ ਜੀ ਦੀ ਕੁੱਖ ਤੋਂ ਹੋਇਆ। ਸਾਹਿਬਜ਼ਾਦਿਆਂ ਦੀ ਸਿਖਲਾਈ ਪੜ੍ਹਾਈ ਗੁਰੂ ਸਾਹਿਬ ਜੀ ਦੀ ਨਿਗਰਾਨੀ ਵਿੱਚ ਹੋਈ। ਘੋੜ ਸਵਾਰੀ, ਸ਼ਸਤ੍ਰ ਵਿਦਿਆ, ਤੀਰ ਅੰਦਾਜੀ ਵਿੱਚ ਸਾਹਿਬਜ਼ਾਦਿਆਂ ਨੂੰ ਨਿਪੁੰਨ ਕਰ ਦਿੱਤਾ ਗਿਆ। ਪਿਤਾ ਗੁਰੂ ਨੇ ਹੱਸਦੇ-ਹੱਸਦੇ ਉਹਨਾਂ ਨੂੰ ਪੰਜ ਸਿੰਘਾਂ ਨਾਲ ਮੈਦਾਨੇ-ਜੰਗ ਵਿੱਚ ਭੇਜਿਆ। ਜਿਵੇਂ ਹੀ ਸਾਹਿਬਜ਼ਾਦਾ ਮੈਦਾਨੇ ਜੰਗ ਵਿੱਚ ਆਇਆ। ਬੱਚੇ ਜਿਹੇ ਨੂੰ ਵੇਖ ਕੇ ਸਾਰੀ ਮੁਗਲ ਫੌਜ ਇੱਕੋ ਵਾਰ ਟੁੱਟ ਪਈ। ਗੁਰੂ ਜੀ ਨੇ ਇਹ ਵੇਖਦਿਆ ਹੀ ਗੜ੍ਹੀ ਵਿੱਚੋਂ ਤੀਰਾਂ ਦਾ ਬਾਰਸ਼ ਆਰੰਭ ਕਰ ਦਿੱਤੀ। ਤੀਰਾਂ ਦੀ ਛਾਵੇਂ ਸਾਹਿਬਜਾਂਦਾ ਜੁਝਾਰ ਸਿੰਘ ਜੀ ਅੱਗੇ ਵੱਧਦੇ ਹੋਏ ਵੈਰੀਆਂ ਦੇ ਆਹੂ ਲਾਹੁਣ ਲੱਗੇ। ਬੜੇ ਘਮਸਾਨ ਦਾ ਯੁੱਧ ਹੋਇਆ। ਕਈਆਂ ਨੂੰ ਪਾਰ ਬੁਲਾ ਕੇ ਅੰਤ ਸਾਹਿਬਜਾਂਦਾ ਜੁਝਾਰ ਸਿੰਘ ਜੀ ਵੀ ਸ਼ਹੀਦ ਹੋ ਗਏ।
ਸ਼੍ਰੀ ਗੁਰੂ ਤੇਗ ਬਹਾਦਰ ਜੀ (1 ਅਪਰੈਲ 1621 – 24 ਨਵੰਬਰ 1675) ਸਿੱਖਾਂ ਦੇ ਨੌਵੇਂ ਗੁਰੂ ਸਨ। ਉਨ੍ਹਾਂ ਨੂੰ ਹਿੰਦ ਦੀ ਚਾਦਰ ਕਹਿ ਕੇ ਸਨਮਾਨਿਆ ਜਾਂਦਾ ਹੈ, ਕਿਉਂਕਿ ਉਨ੍ਹਾਂ ਨੇ ਧਰਮ ਦੀ ਰਾਖੀ ਲਈ ਮਹਾਨ ਕੁਰਬਾਨੀ ਦਿੱਤੀ। ਗੁਰੁ ਤੇਗ ਬਹਾਦਰ ਜੀ ਦੀ ਕੁਰਬਾਨੀ ਨਾਲ ਭਾਰਤ ਦੀ ਦੱਬੀ ਕੁਚਲੀ ਆਮ ਜਨਤਾ ਹਾਕਮਾਂ ਨਾਲ ਟੱਕਰ ਲੈਣ ਤੇ ਕੁਰਬਾਨੀਆਂ ਦੇਣ ਲਈ ਤਿਆਰ ਬਰ ਤਿਆਰ ਹੋ ਗਈ।
ਆਰਥਰ ਮਿਲਰ (17 ਅਕਤੂਬਰ 1915 – 10 ਫਰਵਰੀ 2005) ਅਮਰੀਕੀ ਨਾਟਕਕਾਰ ਅਤੇ ਨਿਬੰਧਕਾਰ ਸਨ। ਦੂਸਰੇ ਵਿਸ਼ਵ ਯੁੱਧ ਦੇ ਬਾਅਦ ਸਮਾਜਕ ਮਜ਼ਮੂਨਾਂ ਉੱਤੇ ਡਰਾਮੇ ਲਿਖਣ ਵਾਲੇ ਮਿਲਰ ਨੇ ਬਹੁਚਰਚਿਤ 'ਦ ਅਮੇਰਿਕਨ ਡਰੀਮ' ਯਾਨੀ 'ਅਮਰੀਕੀ ਸੁਪਨੇ' ਦੀਆਂ ਅਨੇਕ ਖਾਮੀਆਂ ਅਮਰੀਕੀ ਜਨਤਾ ਅਤੇ ਸੰਸਾਰ ਦੇ ਸਾਹਮਣੇ ਰਖੀਆਂ। ਇਸ ਕਾਰਨ ਉਹਨਾਂ ਦੀ ਆਲੋਚਨਾ ਵੀ ਹੋਈ ਲੇਕਿਨ ਉਸਦੀ ਪਰਵਾਹ ਕੀਤੇ ਬਿਨਾਂ ਉਹਨਾਂ ਨੇ ਆਪਣੇ ਨਾਟਕਾਂ ਵਿੱਚ ਆਧੁਨਿਕ ਸਮਾਜ ਪ੍ਰਤੀ ਆਪਣਾ ਦ੍ਰਿਸ਼ਟੀਕੋਣ ਰੱਖਿਆ। ਉਹਨਾਂ ਨੇ ਆਲ ਮਾਈ ਸਨਜ (1947), ਡੈੱਥ ਆਫ ਏ ਸੇਲਜਮੈਨ (1949), ਦ ਕਰੂਸੀਬਲ (1953) ਅਤੇ ਏ ਵਿਊ ਫਰਾਮ ਦ ਬ੍ਰਿਜ਼ (ਇਕਾਂਗੀ, 1955; ਸੋਧਿਆ ਦੋ-ਅੰਕੀ, 1956) ਵਰਗੇ ਡਰਾਮੇ ਲਿਖੇ। 1949 ਵਿੱਚ ਇੱਕ ਸੇਲਜਮੈਨ ਦੀ ਮੌਤ (ਡੈੱਥ ਆਫ ਏ ਸੇਲਜਮੈਨ) ਦਾ ਮੰਚਨ ਹੋਇਆ ਤਾਂ ਉਹ ਰਾਤੋ - ਰਾਤ ਹੀ ਹਰਮਨ ਪਿਆਰੇ ਹੋ ਗਏ। ਇਹ ਇੱਕ ਆਮ ਵਿਅਕਤੀ ਵਿਲੀ ਲੋਮੈਨ ਦੀ ਕਹਾਣੀ ਸੀ, ਜਿਸਦਾ ਅਮਰੀਕਾ ਦੇ ਪੂੰਜੀਵਾਦ ਵਿੱਚ ਪੂਰਾ ਵਿਸ਼ਵਾਸ ਹੈ ਅਤੇ ਜੋ ਪੇਸ਼ਾਵਰਾਨਾ ਸਫਲਤਾ ਲਈ ਕੰਮ ਕਰਦੇ ਹੋਏ, ਭਾਰੀ ਦਬਾਵਾਂ ਵਿੱਚ ਘਿਰਿਆ ਹੋਇਆ, ਦਮ ਤੋੜ ਦਿੰਦਾ ਹੈ। ਇਸ ਡਰਾਮੇ ਲਈ ਉਹਨਾਂ ਨੂੰ 1949 ਵਿੱਚ ਪੁਲਿਟਜਰ ਪੁਰਸਕਾਰ ਵੀ ਮਿਲਿਆ। ਮਿਲਰ ਦੀ ਇਹ ਯੋਗਤਾ ਸੀ ਕਿ ਉਹ ਬਿਲਕੁਲ ਨਿਜੀ ਜਾਂ ਵਿਅਕਤੀਗਤ ਕਹਾਣੀਆਂ ਨੂੰ ਵੀ ਵਿਆਪਕ ਸਮਾਜਕ ਸਰੂਪ ਪ੍ਰਦਾਨ ਕਰ ਦਿੰਦੇ ਸਨ।
ਜੌਹਨ ਬੈਰੀ ਪ੍ਰੈਂਡਰਗੈਸਟ (3 ਨਵੰਬਰ 1933 - 30 ਜਨਵਰੀ 2011) ਇੱਕ ਅੰਗਰੇਜ਼ੀ ਸੰਗੀਤਕਾਰ (ਕਮਪੋਜ਼ਰ) ਅਤੇ ਫਿਲਮ ਸੰਗੀਤ ਦਾ ਸੰਚਾਲਕ ਸੀ। ਉਸਨੇ 1963 ਅਤੇ 1987 ਦਰਮਿਆਨ ਜੇਮਜ਼ ਬਾਂਡ ਦੀਆਂ 11 ਫਿਲਮਾਂ ਲਈ ਸਕੋਰ ਤਿਆਰ ਕੀਤੇ, ਅਤੇ ਲੜੀਵਾਰ ਪਹਿਲੀ ਫਿਲਮ ''ਜੇਮਜ਼ ਬਾਂਡ ਥੀਮ'' ਦਾ ਪ੍ਰਬੰਧ ਵੀ ਕੀਤਾ ਅਤੇ ਪੇਸ਼ ਕੀਤਾ, 1962 ਦੇ ਉਸਨੇ ਗ੍ਰੈਮੀ- ਅਤੇ ਅਕੈਡਮੀ ਅਵਾਰਡ ਜੇਤੂ ਸਕੋਰ ਫਿਲਮਾਂ ਨੂੰ ਡਾਂਸ ਵਿਦ ਵੁਲਵਜ਼ ਅਤੇ ਆਊਟ ਆਫ ਅਫਰੀਕਾ, ਅਤੇ 50 ਸਾਲਾਂ ਤੋਂ ਵੱਧ ਦੇ ਕਰੀਅਰ ਵਿੱਚ ਨਾਲ ਹੀ ਬ੍ਰਿਟਿਸ਼ ਟੈਲੀਵੀਜ਼ਨ ਪੰਥ ਦੀ ਲੜੀ ' ਦਿ ਪਰਸੀਅਡਰਜ਼' ਦਾ ਥੀਮ ਲਿਖਿਆ। 1999 ਵਿੱਚ, ਉਸਨੂੰ ਸੰਗੀਤ ਦੀਆਂ ਸੇਵਾਵਾਂ ਲਈ ਓਬੀਈ ਨਿਯੁਕਤ ਕੀਤਾ ਗਿਆ ਸੀ।
ਸ਼ਰੀਨਿਵਾਸ ਰਾਮਾਨੁਜਨ ਆਇੰਗਰ (ਤਮਿਲ ஸ்ரீனிவாஸ ராமானுஜன் ஐயங்கார் ) (22 ਦਸੰਬਰ 1887 – 26 ਅਪਰੈਲ 1920) ਇੱਕ ਮਹਾਨ ਭਾਰਤੀ ਹਿਸਾਬਦਾਨ ਸੀ। ਉਸ ਨੂੰ ਆਧੁਨਿਕ ਕਾਲ ਦੇ ਮਹਾਨ ਹਿਸਾਬਦਾਨਾਂ (ਗਣਿਤ ਸ਼ਾਸਤਰੀ) ਵਿੱਚ ਗਿਣਿਆ ਜਾਂਦਾ ਹੈ। ਬੇਸ਼ੱਕ ਉਸ ਨੂੰ ਹਿਸਾਬ ਵਿੱਚ ਵਿਹਾਰਕ ਵਿਦਿਆ ਲੈਣ ਦਾ ਮੌਕਾ ਨਹੀਂ ਮਿਲਿਆ ਫਿਰ ਵੀ ਉਸ ਨੇ ਵਿਸ਼ਲੇਸ਼ਣ ਅਤੇ ਗਿਣਤੀ ਸਿਧਾਂਤ ਦੇ ਖੇਤਰਾਂ ਵਿੱਚ ਅਹਿਮ ਯੋਗਦਾਨ ਪਾਇਆ। ਉਸ ਨੇ ਆਪਣੀ ਪ੍ਰਤਿਭਾ ਅਤੇ ਲਗਨ ਨਾਲ ਨਾ ਕੇਵਲ ਹਿਸਾਬ ਦੇ ਖੇਤਰ ਵਿੱਚ ਨਵੇਂ ਅਵਿਸ਼ਕਾਰ ਕੀਤੇ ਸਗੋਂ ਭਾਰਤ ਨੂੰ ਬੇਜੋੜ ਗੌਰਵ ਵੀ ਪ੍ਰਦਾਨ ਕੀਤਾ।
ਅੰਮ੍ਰਿਤਾ ਪ੍ਰੀਤਮ (31 ਅਗਸਤ 1919 - 31 ਅਕਤੂਬਰ 2005) ਇੱਕ ਪੰਜਾਬੀ ਲੇਖਕ, ਕਵੀ, ਨਾਵਲਕਾਰ, ਕਹਾਣੀਕਾਰ ਅਤੇ ਵਾਰਤਕਕਾਰ ਸੀ ਜਿਸਨੇ ਪੰਜਾਬੀ ਅਤੇ ਹਿੰਦੀ ਭਾਸ਼ਾਵਾਂ ਵਿੱਚ ਸਾਹਿਤ ਰਚਨਾ ਕੀਤੀ। ਉਸਨੂੰ ਪੰਜਾਬੀ ਭਾਸ਼ਾ ਦੇ 20ਵੀਂ ਸਦੀ ਦੇ ਸਭ ਤੋਂ ਅਹਿਮ ਕਵੀਆਂ ਵਿੱਚ ਮੰਨਿਆ ਜਾਂਦਾ ਹੈ ਅਤੇ ਪਹਿਲੀ ਅਹਿਮ ਨਾਰੀ ਲੇਖਕ ਮੰਨਿਆ ਜਾਂਦਾ ਹੈ। ਛੇ ਦਹਾਕਿਆਂ ਵਿੱਚ ਫੈਲੇ ਆਪਣੇ ਸਾਹਿਤਕ ਸਫ਼ਰ ਦੌਰਾਨ, ਉਸਨੇ ਕਵਿਤਾ, ਨਾਵਲ, ਜੀਵਨੀ, ਨਿਬੰਧ ਵਰਗੀਆਂ ਵਿਧਾਵਾਂ ਦੇ ਅੰਦਰ 100 ਤੋਂ ਵੱਧ ਕਿਤਾਬਾਂ ਲਿਖੀਆਂ ਹਨ। ਇਨ੍ਹਾਂ ਰਚਨਾਵਾਂ ਵਿੱਚ ਪ੍ਰੀਤਮ ਦੇ 20 ਕਾਵਿ-ਸੰਗ੍ਰਹਿ, 13 ਕਹਾਣੀ-ਸੰਗ੍ਰਹਿ, ਵਾਰਤਕ ਦੀਆਂ ਕਿਤਾਬਾਂ, ਤਿੰਨ ਸਫ਼ਰਨਾਮੇ, ਦੋ ਸਵੈ-ਜੀਵਨੀਆਂ ਅਤੇ ਪੰਜਾਬੀ ਲੋਕ ਗੀਤਾਂ ਦਾ ਇੱਕ ਸੰਗ੍ਰਿਹ ਵੀ ਸ਼ਾਮਿਲ ਹਨ। ਉਸ ਦੀਆਂ ਕਿਤਾਬਾਂ ਨੂੰ ਕਈ ਭਾਰਤੀ ਅਤੇ ਵਿਦੇਸ਼ੀ ਭਾਸ਼ਾਵਾਂ ਵਿੱਚ ਅਨੁਵਾਦ ਵੀ ਕੀਤਾ ਗਿਆ ਹੈ। ਅੰਮ੍ਰਿਤਾ ਪ੍ਰੀਤਮ ਨੇ 1966 ਤੋਂ ਨਾਗਮਣੀ ਮਾਸਿਕ ਪੱਤਰ ਦੀ ਸੰਪਾਦਨਾ ਸ਼ੁਰੂ ਕੀਤੀ। ਪ੍ਰੀਤਮ ਨੂੰ ਸਾਹਿਤ ਅਕਾਦਮੀ ਇਨਾਮ, ਭਾਰਤੀ ਗਿਆਨਪੀਠ ਅਤੇ ਪਦਮ ਵਿਭੂਸ਼ਨ ਨਾਲ ਸਨਮਾਨਿਤ ਕੀਤਾ ਗਿਆ।ਅੰਮ੍ਰਿਤਾ ਪ੍ਰੀਤਮ ਦੀ ਸਭ ਤੋਂ ਮਸ਼ਹੂਰ ਕਵਿਤਾ ਅੱਜ ਆਖਾਂ ਵਾਰਿਸ ਸ਼ਾਹ ਨੂੰ ਹੈ ਜਿਸ ਵਿੱਚ ਉਹ ਹਿੰਦੁਸਤਾਨ ਦੀ ਵੰਡ ਤੋਂ ਬਾਅਦ ਹੋਏ ਕਤਲੇਆਮ ਪ੍ਰਤੀ ਆਪਣਾ ਰੋਸ ਦਿਖਾਉਂਦੇ ਹੋਏ ਵਾਰਿਸ ਸ਼ਾਹ ਨੂੰ ਵਾਪਸ ਆਉਣ ਦੀ ਦੁਹਾਈ ਪਾਉਂਦੀ ਹੈ। ਇੱਕ ਨਾਵਲਕਾਰ ਦੇ ਤੌਰ ਉੱਤੇ ਪਿੰਜਰ (1950) ਉਸਦਾ ਸਭ ਤੋਂ ਮਸ਼ਹੂਰ ਨਾਵਲ ਹੈ ਜਿਸ ਉੱਤੇ ਬਾਅਦ ਵਿੱਚ ਇੱਕ ਅਵਾਰਡ ਜੇਤੂ ਫ਼ਿਲਮ ਪਿੰਜਰ (2003) ਵੀ ਬਣੀ।1947 ਵਿੱਚ ਭਾਰਤ ਤੇ ਪਾਕਿਸਤਾਨ ਦੀ ਵੰਡ ਪਿੱਛੋਂ ਇਹ ਲਿਹੌਰ ਤੋਂ ਹਿੰਦੁਸਤਾਨ ਆ ਗਈ।
ਅਰਵਿਨ ਸ਼ਾਅ (27 ਫਰਵਰੀ 1913 - 16 ਮਈ 1984) ਇੱਕ ਵੱਡਾ ਅਮਰੀਕੀ ਨਾਟਕਕਾਰ, ਸਕ੍ਰੀਨ-ਲੇਖਕ, ਨਾਵਲਕਾਰ ਅਤੇ ਕਹਾਣੀਕਾਰ ਸੀ, ਅਤੇ ਜਿਸ ਦੀਆਂ ਲਿਖਤਾਂ ਦੀਆਂ 14 ਲੱਖ ਤੋਂ ਵੀ ਵੱਧ ਕਾਪੀਆਂ ਵਿਕੀਆਂ ਹਨ। ਉਹ ਆਪਣੇ ਦੋ ਨਾਵਲਾਂ ਦੇ ਲਈ ਮਸ਼ਹੂਰ ਹੈ: ਯੰਗ ਲਾਇਨਜ਼ (1948), ਜੋ ਦੂਜੇ ਵਿਸ਼ਵ ਯੁੱਧ ਦੌਰਾਨ ਤਿੰਨ ਸਿਪਾਹੀਆਂ ਦੀ ਕਿਸਮਤ ਬਾਰੇ ਹੈ, ਅਤੇ ਇਸ ਤੇ ਇਸੇ ਨਾਮ ਦੀ ਇੱਕ ਫਿਲਮ ਵੀ ਬਣੀ ਹੈ ਜਿਸ ਵਿੱਚ ਮਾਰਲਨ ਬਰਾਂਡੋ ਅਤੇ ਮਿੰਟਗੁਮਰੀ ਰਿਫਟ ਸਿਤਾਰੇ ਹਨ; ਅਤੇ ਦੂਜਾ ਅਮੀਰ ਆਦਮੀ, ਗਰੀਬ ਆਦਮੀ (1970), ਜੋ ਦੂਜੇ ਵਿਸ਼ਵ ਯੁੱਧ ਦੇ ਬਾਅਦ ਤਿੰਨ ਭੈਣਾਂ ਦੇ ਭਵਿੱਖ ਬਾਰੇ ਹੈ।
ਬਾਬਾ ਮੋਤੀ ਰਾਮ ਮਹਿਰਾ ਗੁਰੂ ਗੋਬਿੰਦ ਸਿੰਘ ਜੀ ਦੇ ਇੱਕ ਸਮਰਪਤ ਸੇਵਕ ਸਨ। ਜਿਨ੍ਹਾ ਨੇ ਆਪਣੀ ਜ਼ਿੰਦਗੀ ਨੂੰ ਖਤਰੇ ਵਿੱਚ ਪਾਕੇ, ਠੰਢੇ ਬੁਰਜ ਵਿੱਚ ਕੈਦ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਤਿੰਨ ਰਾਤਾਂ ਦੁੱਧ ਪਿਲਾਉਣ ਦੀ ਸੇਵਾ ਕੀਤੀ ਸੀ। ਉਹਨਾ ਦਾ ਨਿੱਕਾ ਤੇ ਗਰੀਬ ਜਿਹਾ ਪ੍ਰਵਾਰ ਸੀ ਜਿਨ੍ਹਾਂ ਨੂੰ ਨਵਾਬ ਵਜ਼ੀਦ ਖਾਨ ਸੂਬਾ ਸਰਹਿੰਦ ਨੇ ਕੈਦੀਆਂ ਨੂੰ ਭੋਜਨ ਛੁਕਾਉਣ ਦੀ ਜਿੰਮੇਵਾਰੀ ਸੌਂਪੀ ਹੋਈ ਸੀ।
ਮੈਟਾਮੋਰਫੋਸਿਸ (ਜਰਮਨ: Die Verwandlung) ਫ੍ਰਾਂਜ਼ ਕਾਫਕਾ ਦਾ ਨਾਵਲ ਹੈ ਜੋ ਪਹਿਲੀ ਵਾਰ 1915 ਵਿੱਚ ਪ੍ਰਕਾਸ਼ਿਤ ਹੋਇਆ ਸੀ। ਕਾਫਕਾ ਦੀਆਂ ਸਭ ਤੋਂ ਮਸ਼ਹੂਰ ਰਚਨਾਵਾਂ ਵਿੱਚੋਂ ਇੱਕ, ਮੈਟਾਮੋਰਫੋਸਿਸ ਸੇਲਜ਼ਮੈਨ ਗ੍ਰੇਗੋਰ ਸਮਸਾ ਦੀ ਕਹਾਣੀ ਦੱਸਦੀ ਹੈ, ਜੋ ਇੱਕ ਸਵੇਰ ਨੂੰ ਜਾਗਦਾ ਹੈ ਅਤੇ ਆਪਣੇ ਆਪ ਨੂੰ ਇੱਕ ਵੱਡੇ ਕੀੜੇ ਵਿੱਚ ਪਲਟਿਆ ਹੋਇਆ ਪਾਉਂਦਾ ਹੈ (ਜਰਮਨ:ungeheueres Ungeziefer, ਸ਼ਾ.ਅ.
ਸੂਪਰ ਮਾਰੀਓ ਭਾਈ (ਜਪਾਨੀ:スーパーマリオブラザーズ; ਅੰਗਰੇਜ਼ੀ ਭਾਸ਼ਾ: Super Mario Bros., ਸੂਪਰ ਮਾਰੀਓ ਬਰੋਜ਼) 1985 ਦੀ ਇੱਕ ਵੀਡੀਓ ਗੇਮ ਹੈ ਜੋ ਨਿਨਟੈਂਡੋ ਦੁਆਰਾ ਬਣਾਈ ਗਈ ਸੀ। ਇਹ 1983 ਦੀ ਮਾਰੀਓ ਭਾਈ ਗੇਮ ਉੱਤੇ ਆਧਾਰਿਤ ਹੈ। ਇਹ ਸੁਪਰ ਮਾਰੀਓ ਲੜੀ ਦੀ ਪਹਿਲੀ ਗੇਮ ਹੈ। ਇਸ ਗੇਮ ਵਿੱਚ ਪਹਿਲਾ ਪਲੇਅਰ ਮਾਰੀਓ ਨਾਲ ਖੇਡਦਾ ਹੈ ਅਤੇ ਦੂਜਾ ਪਲੇਅਰ ਲੁਈਗੀ ਨਾਲ ਖੇਡਦਾ ਹੈ। ਇਸ ਗੇਮ ਦਾ ਟੀਚਾ ਮਸ਼ਰੂਮ ਕਿੰਗਡਮ ਵਿੱਚੋਂ ਹੁੰਦੇ ਹੋਏ ਇਹਨਾਂ ਦੇ ਦੁਸ਼ਮਣ ਬਾਊਜ਼ਰ ਦੇ ਹੱਥੋਂ ਰਾਜਕੁਮਾਰੀ ਟੋਡਸਟੂਲ ਨੂੰ ਬਚਾਉਣਾ ਹੈ। 2005 ਵਿੱਚ ਆਈ.ਜੀ.ਐਨ.
ਚਮਗਿੱਦੜ ਚਿਰੋਪਟੇਰਾ (; ਯੂਨਾਨੀ ਤੋਂ χείρ - ਚਿਰ, "ਹਥ" ਅਤੇ πτερόν - ਪਟੇਰੋਂ, "ਪੰਖ") ਗਣ ਦੇ ਅਜਿਹੇ ਥਣਧਾਰੀ ਜਾਨਵਰ ਹਨ, ਜਿਹਨਾਂ ਦੀਆਂ ਮੋਹਰਲੀਆਂ ਲੱਤਾਂ ਤਣ ਕੇ ਪੰਖ ਬਣਾ ਦਿੰਦੀਆਂ ਹਨ, ਅਤੇ ਐਸੇ ਇੱਕੋ ਇੱਕ ਥਣਧਾਰੀ ਹਨ ਜੋ ਲੰਮੀ ਅਸਲੀ ਉਡਾਣ ਉੱਡ ਸਕਦੇ ਹਨ। ਇਨ੍ਹਾਂ ਦੀਆਂ 1,240 ਦੇ ਲਗਪਗ ਪ੍ਰਜਾਤੀਆਂ ਹਨ ਅਤੇ ਦੂਜਾ ਸਭ ਤੋਂ ਵੱਡਾ ਥਣਧਾਰੀ ਉੱਪਗਣ ਹੈ। ਇਹ ਪੂਰਨ ਤੌਰ ਤੇ ਫਲਾਹਾਰੀ ਵੱਡੇ ਚਮਗਿੱਦੜਾਂ ਦਾ ਹੁੰਦਾ ਹੈ, ਜੋ ਵੇਖ ਕੇ ਅਤੇ ਸੁੰਘ ਕੇ ਆਪਣਾ ਭੋਜਨ ਭਾਲਦੇ ਹਨ ਜਦੋਂ ਕਿ ਦੂਜਾ ਸਮੂਹ ਕੀਟਾਹਾਰੀ ਛੋਟੇ ਚਮਗਿੱਦੜਾਂ ਦਾ ਹੁੰਦਾ ਹੈ, ਜੋ ਗੂੰਜ ਦੁਆਰਾ ਸਥਿਤੀ ਨਿਰਧਾਰਣ ਢੰਗ ਨਾਲ ਆਪਣਾ ਭੋਜਨ ਭਾਲਦੇ ਹਨ।
ਮੈਡ ਮੈਕਸ: ਫਿਊਰੀ ਰੋਡ 2015 ਵਰ੍ਹੇ ਦੀ ਇੱਕ ਐਕਸ਼ਨ ਫ਼ਿਲਮਹੈ। ਫ਼ਿਲਮ ਦੀ ਕਹਾਣੀ ਮਿੱਲਰ, ਬਰੈਂਡਨ ਮੈਕਾਰਥੀ ਤੇ ਨਾਇਕੋ ਲਾਥੋਰਿਸ ਨੇ ਲਿਖੀ ਹੈ। ਫ਼ਿਲਮ ਵਿੱਚ ਟੌਮ ਹਾਰਡੀ, ਸ਼ੈਰਲਿਜ਼ ਥੈਰੋਨ, ਨਿਕਲਸ ਹੋਲਟ, ਹਗ ਕੀਜ਼ ਬਾਇਰਨ, ਰੋਸੀ ਵਿਟਲੇ, ਐੱਬ ਲੀ ਮੁੱਖ ਕਿਰਦਾਰਾਂ ਵਿੱਚ ਸ਼ੁਮਾਰ ਹਨ। ਫ਼ਿਲਮ ਆਸਟਰੇਲੀਆ ਤੇ ਅਮਰੀਕਾ ਦਾ ਸਾਂਝਾ ਉਦਮ ਹੈ। ਇਸ ਵਿੱਚ ਰੇਗਿਸਤਾਨ ਦਾ ਅਜਿਹਾ ਭਵਿੱਖੀ ਨਜ਼ਾਰਾ ਪੇਸ਼ ਕੀਤਾ ਗਿਆ ਹੈ ਜਿੱਥੇ ਪੈਟਰੋਲ ਤੇ ਪਾਣੀ ਨਾਂਮਾਤਰ ਹੈ, ਤੇ ਇਸ ਨੂੰ ਪਾਉਣ ਲਈ ਸੜਕ ਉੱਤੇ ਹੁੰਦੀ ਜੰਗ ਨੂੰ ਵਿਖਾਇਆ ਗਿਆ ਹੈ। 150 ਮਿਲੀਅਨ ਦੇ ਵੱਡੇ ਬਜਟ ਨਾਲ ਤਿਆਰ ਇਸ ਫ਼ਿਲਮ ਨੂੰ ਸਰਵੋਤਮ ਫ਼ਿਲਮ ਤੇ ਨਿਰਦੇਸ਼ਨ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ।
ਕਲਾਕ ਰੇਟ ਸੀਪੀਯੂ ਦੀ ਆਵਿਰਤੀ ਜਾ ਫਿਰ ਪ੍ਰੋਸੈਸਰ ਦੀ ਰਫ਼ਤਾਰ ਨੂੰ ਕਿਹਾ ਜਾਂਦਾ ਹੈ। ਇਸਨੂੰ ਕਲਾਕਸ ਪ੍ਰਤੀ ਸੈਕਿੰਡ ਨਾਲ ਮਾਪਿਆ ਜਾਂਦਾ ਹੈ ਅਤੇ ਇਸਦੀ ਕੌਮਾਂਤਰੀ ਇਕਾਈ ਹਰਟਜ਼ (Hz) ਹੈ।ਪਹਿਲੀ ਪੀੜ੍ਹੀ ਦੇ ਕੰਪਿਊਟਰਾਂ ਦੀ ਕੌਮਾਂਤਰੀ ਇਕਾਈ ਹਰਟਜ਼ ਜਾ ਫਿਰ ਕਿਲੋਹਰਟਜ਼ (kHz) ਵਿੱਚ ਮਾਪੀ ਜਾਂਦੀ ਸੀ ਪਰ 21ਵੀ ਸਦੀ ਦੇ ਕੰਪਿਊਟਰਾਂ ਦੀ ਸਪੀਡ ਨੂੰ ਗੀਗਾਹਰਟਜ਼ (GHz) ਵਿੱਚ ਬਿਆਨ ਕੀਤਾ ਜਾਂਦਾ ਹੈ।
ਮੋਜ਼ਿਲਾ ਫ਼ਾਇਰਫ਼ੌਕਸ (ਆਮ ਤੌਰ ’ਤੇ ਫ਼ਾਇਰਫ਼ੌਕਸ) ਇੱਕ ਅਜ਼ਾਦ ਅਤੇ ਖੁੱਲ੍ਹਾ-ਸਰੋਤ ਵੈੱਬ ਬ੍ਰਾਊਜ਼ਰ ਜਿਸ ਨੂੰ ਮੋਜ਼ਿਲਾ ਫ਼ਾਊਂਡੇਸ਼ਨ ਅਤੇ ਇਸ ਦੀ ਸਹਾਇਕ ਮੋਜ਼ਿਲਾ ਕਾਰਪੋਰੇਸ਼ਨ ਨੇ ਵਿੰਡੋਜ਼, OS X, ਅਤੇ ਲਿਨਕਸ ਲਈ ਬਣਾਇਆ ਹੈ। ਐਂਡ੍ਰਾਇਡ ਲਈ ਇਸ ਦਾ ਇੱਕ ਮੋਬਾਇਲ ਵਰਜਨ ਵੀ ਹੈ। ਵੈੱਬ ਸਫ਼ੇ ਵਿਖਾਉਣ ਲਈ ਇਹ Gecko ਲੇਆਊਟ ਇੰਜਨ ਦੀ ਵਰਤੋਂ ਕਰਦਾ ਹੈ।ਫ਼ਰਵਰੀ 2014 ਮੁਤਾਬਕ ਦੁਨੀਆ ਭਰ ਵਿੱਚ ਫ਼ਾਇਰਫ਼ੌਕਸ ਦੀ ਵਰਤੋਂ 12% ਤੋਂ 22% ਦੇ ਵਿਚਕਾਰ ਹੈ, ਜੋ ਕਿ, ਵੱਖ-ਵੱਖ ਸਰੋਤਾਂ ਮੁਤਾਬਕ, ਇਸਨੂੰ ਤੀਜਾ ਸਭ ਤੋਂ ਮਸ਼ਹੂਰ ਵੈੱਬ ਬ੍ਰਾਊਜ਼ਰ ਬਣਾਉਂਦੀ ਹੈ।
ਜਫਰ ਪਨਾਹੀ (Persian: جعفر پناهی; ਜਨਮ: 11 ਜੁਲਾਈ 1960) ਇਰਾਨੀ ਫਿਲਮ ਡਾਇਰੈਕਟਰ, ਪਟਕਥਾ ਲੇਖਕ, ਅਤੇ ਫਿਲਮ ਸੰਪਾਦਕ ਹੈ। ਜਫਰ ਪਨਾਹੀ ਫਿਲਮਾਂ ਲਈ ਕਈ ਕੌਮਾਂਤਰੀ ਪੁਰਸਕਾਰ ਜਿੱਤ ਚੁੱਕੇ ਹਨ। ਇਨ੍ਹਾਂ ਵਿਚੋਂ ਕਈਆਂ ਉੱਤੇ ਇਰਾਨ ਸਰਕਾਰ ਨੇ ਰੋਕ ਲਾਈ ਹੋਈ ਹੈ। ਉਸ ਦੀ ਇੱਕ ਦਸਤਾਵੇਜ਼ੀ ਫਿਲਮ ਦਾ ਨਾਂ ਸੀ: 'ਦਿਸ ਇਜ਼ ਨੋਟ ਏ ਫਿਲਮ’ ਇਸ ਫਿਲਮ ਵਿੱਚ ਜਫਰ ਦੀ ਜ਼ਿੰਦਗੀ ਦੇ ਆਪਣੀ ਪੇਸ਼ੀ ਵਾਲੇ ਇੱਕ ਦਿਨ ਦੀ ਕਹਾਣੀ ਦੱਸੀ ਗਈ ਹੈ।
ਰੇਨੇ ਕਾਰਲ ਵਿਲਹੇਲਮ ਜੋਹਾਨ ਜੋਸੇਫ ਮਾਰਿਆ ਰਿਲਕੇ (4 ਦਸੰਬਰ 1875- 29 ਦਸੰਬਰ 1926) ਜਿਸ ਨੂੰ ਕਿ ਰੇਨਰ ਮਾਰਿਆ ਰਿਲਕੇ (ਜਰਮਨ: [ˈʁaɪnɐ maˈʁiːa ˈʁɪlkə]) ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਇੱਕ ਆਸਟਰੀਅਨ ਕਵੀ ਅਤੇ ਨਾਵਲਕਾਰ ਸੀ। ਉਸ ਨੂੰ ਜਰਮਨ ਭਾਸ਼ਾ ਦੇ ਸਭ ਤੋਂ ਗੂੜ੍ਹ ਪ੍ਰਗੀਤਕ ਕਵੀਆਂ ਵਿੱਚੋਂ ਇੱਕ ਵਜੋਂ ਵਿਆਪਕ ਮਾਨਤਾ ਪ੍ਰਾਪਤ ਹੈ। ਉਸ ਨੇ ਪਦ ਅਤੇ ਬਹੁਤ ਜ਼ਿਆਦਾ ਪ੍ਰਗੀਤਕ ਗਦ ਦੋਨਾਂ ਲਿਖੇ। ਕਈ ਆਲੋਚਕਾਂ ਨੇ ਰਿਲਕੇ ਦੇ ਕੰਮ ਨੂੰ ਸੁਭਾਵਕ ਤੌਰ ਤੇ ਰਹੱਸਮਈ ਦੱਸਿਆ ਹੈ। ਉਸ ਦੀਆਂ ਰਚਨਾਵਾ ਵਿੱਚ ਇੱਕ ਨਾਵਲ, ਕਵਿਤਾ ਦੇ ਕਈ ਸੰਗ੍ਰਿਹ ਅਤੇ ਚਿੱਠੀ-ਪਤਰ ਦੇ ਕਈ ਖੰਡ ਸ਼ਾਮਿਲ ਹਨ, ਜਿਨ੍ਹਾਂ ਵਿੱਚ ਉਹ ਅਮਿੱਟ ਬਿੰਬਾਂ ਦੀ ਸਿਰਜਨਾ ਕਰਦਾ ਹੈ ਜੋ ਅਵਿਸ਼ਵਾਸ, ਏਕਾਂਤ ਅਤੇ ਗਹਿਰੀ ਚਿੰਤਾ ਦੇ ਯੁੱਗ ਵਿੱਚ ਸ਼ਬਦਾਂ ਵਿੱਚ ਬਿਆਨ ਤੋਂ ਪਰੇ ਦੇ ਯਥਾਰਥ ਨਾਲ ਮੇਲਜੋਲ ਦੀ ਕਠਿਨਾਈ ਉੱਤੇ ਧਿਆਨ ਕੇਂਦਰਿਤ ਕਰਦਾ ਹੈ। ਇਹ ਡੂੰਘੀ ਤਰ੍ਹਾਂ ਹੋਂਦਵਾਦੀ ਥੀਮ ਉਸ ਨੂੰ ਰਵਾਇਤੀ ਅਤੇ ਆਧੁਨਿਕਵਾਦੀ ਲੇਖਕਾਂ ਦਰਮਿਆਨ ਇੱਕ ਪਰਿਵਰਤਨਸ਼ੀਲ ਹਸਤੀ ਵਜੋਂ ਸਥਾਪਤ ਕਰਦੇ ਹਨ।
ਫ਼ਿਲਮਸਾਜ਼ੀ ਜਾਂ ਫ਼ਿਲਮ ਨਿਰਮਾਣ (ਅਕਾਦਮਿਕ ਪ੍ਰਸੰਗ ਵਿੱਚ ਫਿਲਮ ਉਤਪਾਦਨ) ਫ਼ਿਲਮ ਬਣਾਉਣ ਦੀ ਇੱਕ ਪ੍ਰਕਿਰਿਆ ਹੈ, ਆਮ ਤੌਰ ਤੇ ਵਿਆਪਕ ਪੱਧਰ ਤੇ ਦਰਸ਼ਕਾਂ ਨੂੰ ਵਿਖਾਉਣ ਲਈ ਫ਼ਿਲਮ ਬਣਾਈ ਜਾਂਦੀ ਹੈ। ਫ਼ਿਲਮਸਾਜ਼ੀ ਵਿੱਚ ਦਰਸ਼ਕਾਂ ਦੇ ਨਜ਼ਰ ਕੀਤੇ ਜਾਣ ਤੋਂ ਪਹਿਲਾਂ ਸਕਰੀਨਿੰਗ ਸਮੇਤ ਅਨੇਕਾਂ ਅੱਡ ਅੱਡ ਪੜਾ ਸ਼ਾਮਲ ਹੁੰਦੇ ਹਨ। ਪਹਿਲਾਂ ਇੱਕ ਸ਼ੁਰੂਆਤੀ ਕਹਾਣੀ, ਵਿਚਾਰ ਜਾਂ ਕਮਿਸ਼ਨ, ਪਟਕਥਾ ਲਿਖੀ ਜਾਂਦੀ ਹੈ, ਕਾਸਟਿੰਗ, ਸ਼ੂਟਿੰਗ, ਆਵਾਜ਼ ਰਿਕਾਰਡਿੰਗ ਅਤੇ ਪੁਨਰ-ਨਿਰਮਾਣ, ਸੰਪਾਦਨ ਅਤੇ ਫਿਰ ਸਕ੍ਰੀਨਿੰਗ। ਦੁਨੀਆ ਭਰ ਦੇ ਅਨੇਕਾਂ ਹਿੱਸਿਆਂ ਵਿੱਚ ਫ਼ਿਲਮਸਾਜ਼ੀ ਬਹੁਤ ਸਾਰੇ ਆਰਥਿਕ, ਸਮਾਜਿਕ ਅਤੇ ਰਾਜਨੀਤਕ ਪ੍ਰਸੰਗਾਂ ਵਿੱਚ, ਅਤੇ ਕਈ ਤਰ੍ਹਾਂ ਦੀਆਂ ਤਕਨਾਲੋਜੀਆਂ ਅਤੇ ਸਿਨੇਮੈਟਿਕ ਤਕਨੀਕਾਂ ਦੀ ਵਰਤੋਂ ਕਰਦੇ ਹੋਏ ਵਾਪਰਦੀ ਹੈ। ਆਮ ਤੌਰ ਤੇ, ਇਸ ਵਿੱਚ ਬਹੁਤ ਸਾਰੇ ਲੋਕ ਸ਼ਾਮਲ ਹੁੰਦੇ ਹਨ, ਅਤੇ ਪੂਰਾ ਕਰਨ ਲਈ ਕੁਝ ਮਹੀਨਿਆਂ ਤੋਂ ਲੈ ਕੇ ਕਈ ਸਾਲਾਂ ਤੱਕ ਲੱਗ ਸਕਦੇ ਹਨ।
ਬਿਹਤਰੀਨ ਵਿਦੇਸ਼ੀ ਭਾਸ਼ਾ ਫ਼ਿਲਮ ਲਈ ਅਕਾਦਮੀ ਇਨਾਮ
ਬਹਿਤਰੀਨ ਵਿਦੇਸ਼ੀ ਭਾਸ਼ਾ ਫਿਲਮ ਲਈ ਅਕਾਦਮੀ ਇਨਾਮ ਅਕਾਦਮੀ ਇਨਾਮ ਔਸਕਰ ਇਨਾਮਾ ਵਿੱਚੋਂ ਇੱਕ ਇਨਾਮ ਹੈ। ਇਹ ਅਮਰੀਕਾ ਤੋਂ ਬਾਹਰ ਅਤੇ ਗੈਰ-ਅੰਗਰੇਜ਼ੀ ਭਾਸ਼ਾ ਵਿੱਚ ਬਣੀਆਂ ਫਿਲਮਾਂ ਨੂੰ ਦਿੱਤਾ ਜਾਂਦਾ ਹੈ।
ਲੋਭ ਇਨਸਾਨ ਦੀਆਂ ਮੁੱਢਲੀਆਂ ਲੋੜਾਂ ਨੂੰ ਪੂਰਾ ਕਰਨ ਲਈ ਜੋ ਵਸਤੂਆਂ ਚਾਹੀਦੀਆਂ ਹਨ ਜੇਕਰ ਉਹ ਉਸ ਤੋਂ ਜ਼ਿਆਦਾ ਪ੍ਰਾਪਤ ਕਰਨ ਦਾ ਲਾਲਚ ਕਰਦਾ ਹੈ ਤਾਂ ਉਸ ਦੇ ਉਸ ਲਾਲਚ ਨੂੰ ਲੋਭ ਕਹਿੰਦੇ ਹਨ। ਲੋਭੀ ਮਨੁੱਖ ਆਪਣਾ ਜੀਵਨ ਅਜਾਈਂ ਗੁਆ ਦਿੰਦਾ ਹੈ। ਲੋਭ ਮਨੁੱਖ ਨੂੰ ਚੋਰ, ਡਾਕੂ, ਦੁਰਾਚਾਰੀ, ਜ਼ਾਲਮ, ਕਪਟੀ ਧੋਖੇਬਾਜ, ਈਰਖਾਲੂ, ਅਕ੍ਰਿਤਘਣ ਅਤੇ ਬੇਸਬਰਾ ਬਣਾ ਦਿੰਦਾ ਹੈ। ਲਾਲਚੀ ਮਨੁੱਖ ਆਪਣੇ ਮਤਲਵ ਲਈ ਇਤਬਾਰ ਕਰਨ ਵਾਲਿਆਂ ਨਾਲ ਵੀ ਧੋਖਾ ਕਰ ਸਕਦਾ ਹੈ। ਲੋਭੀ ਮਨੁੱਖ ਪਾਪ ਕਰਦਾ ਹੈ। ਲੋਭ ਦੇ ਅਧੀਨ ਸੁਆਦ ਵਾਲੇ ਪਦਾਰਥ ਖਾਣ-ਪੀਣ ਦਾ ਲਾਲਚ ਕਰਨ ਨਾਲ ਸਰੀਰ ਨੂੰ ਕਈ ਤਰ੍ਹਾਂ ਦੇ ਰੋਗ ਲੱਗ ਜਾਂਦੇ ਹਨ।
ਰੈਜ਼ਰਵਾਇਰ ਡੌਗਸ 1992 ਵਿੱਚ ਰਿਲੀਜ਼ ਹੋਈ ਇੱਕ ਅਮਰੀਕੀ ਅਪਰਾਧ ਅਧਾਰਿਤ ਰੋਮਾਂਚਕ ਫ਼ਿਲਮ ਹੈ ਜਿਸਨੂੰ ਕੁਐਂਟਿਨ ਟੈਰੇਨਟੀਨੋ ਦੁਆਰਾ ਲਿਖਿਆ ਅਤੇ ਨਿਰਦੇਸ਼ਿਤ ਕੀਤਾ ਗਿਆ ਹੈ। ਇਹ ਟੈਰੇਨਟੀਨੋ ਦੀ ਪਹਿਲੀ ਫ਼ੀਚਰ ਫ਼ਿਲਮ ਸੀ। ਇਸ ਫ਼ਿਲਮ ਵਿੱਚ ਹਾਰਵੀ ਕੀਟਲ, ਟਿਮ ਰੌਥ, ਕ੍ਰਿਸ ਪੈਨ, ਸਟੀਵ ਬੁਸ਼ੇਮੀ, ਲਾਰੈਂਸ ਟੀਅਰਨੀ, ਮਾਈਕਲ ਮੈਡਸੇਨ, ਟੈਰੇਨਟੀਨੋ ਅਤੇ ਐਡਵਰਡ ਬੰਕਰ ਨੇ ਮੁੱਖ ਕਿਰਦਾਰਾਂ ਦੇ ਰੂਪ ਵਿੱਚ ਅਦਾਕਾਰੀ ਕੀਤੀ ਹੈ। ਇਹ ਸਾਰੇ ਹੀਰਿਆਂ ਦੇ ਇੱਕ ਡਾਕੇ ਦੀ ਯੋਜਨਾ ਬਣਾਉਂਦੇ ਹਨ ਅਤੇ ਫ਼ਿਲਮ ਵਿੱਚ ਡਾਕੇ ਤੋਂ ਪਹਿਲਾਂ ਅਤੇ ਬਾਅਦ ਦੀਆਂ ਘਟਨਾਵਾਂ ਨੂੰ ਵਿਖਾਇਆ ਗਿਆ ਹੈ। ਇਸਤੋਂ ਇਲਾਵਾ ਫ਼ਿਲਮ ਵਿੱਚ ਕਿਰਕ ਬਾਲਟਜ਼, ਰੈਂਡੀ ਬਰੂਕਸ ਅਤੇ ਸਟੀਵਨ ਰਾਈਟਸ ਨੇ ਸਹਾਇਕ ਭੂਮਿਕਾਵਾਂ ਨਿਭਾਈਆਂ ਹਨ। ਇਸ ਫ਼ਿਲਮ ਵਿੱਚ ਬਹੁਤ ਸਾਰੇ ਵਿਸ਼ੇਸ਼ ਲੱਛਣ ਹਨ ਜਿਹੜੇ ਕਿ ਟੈਰੇਨਟੀਨੋ ਦੀਆਂ ਫ਼ਿਲਮਾਂ ਦੇ ਖ਼ਾਸ ਨਮੂਨੇ ਬਣ ਗਏ ਸਨ ਜਿਵੇਂ ਕਿ ਅਪਰਾਧਿਕ ਹਿੰਸਾ, ਪੌਪ ਸੱਭਿਆਚਾਰ ਦੇ ਹਵਾਲੇ, ਗਾਲਾਂ ਅਤੇ ਖ਼ਾਸ ਕਰਕੇ ਅਸਿੱਧਾ ਕਹਾਣੀ ਬਿਆਨ ਆਦਿ।
ਜੇਮਸ ਜੋਸਫ ਬ੍ਰਾਊਨ (3 ਮਈ, 1933 - 25 ਦਸੰਬਰ, 2006) ਇੱਕ ਅਮਰੀਕੀ ਗਾਇਕ, ਗੀਤਕਾਰ, ਨ੍ਰਿਤ, ਸੰਗੀਤਕਾਰ, ਰਿਕਾਰਡ ਨਿਰਮਾਤਾ ਅਤੇ ਬੈੰਡ ਦਾ ਲੀਡਰ ਸੀ। ਭੋਗੀ ਸੰਗੀਤ ਦੇ ਪੂਰਵਜ ਅਤੇ 20 ਵੀਂ ਸਦੀ ਦੇ ਮਸ਼ਹੂਰ ਸੰਗੀਤ ਅਤੇ ਨਾਚ ਦੇ ਪ੍ਰਮੁੱਖ ਚਿੱਤਰ ਨੂੰ ਉਨ੍ਹਾਂ ਨੂੰ "ਰੂਹ ਦਾ ਗੋਡਫ਼ਾਦਰ" ਕਿਹਾ ਜਾਂਦਾ ਹੈ। 50 ਸਾਲਾਂ ਤਕ ਚੱਲੇ ਕਰੀਅਰ ਵਿੱਚ ਉਨ੍ਹਾਂ ਨੇ ਕਈ ਸੰਗੀਤ ਸ਼ੈਲੀਆਂ ਦੇ ਵਿਕਾਸ ਨੂੰ ਪ੍ਰਭਾਵਤ ਕੀਤਾ।
ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿੱਖਾਂ ਦੇ ਪ੍ਰਗਟ ਤੇ ਸਦੀਵੀ ਕਾਲ ਲਈ ਗੁਰੂ ਹਨ । ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਇਸ ਮਹਾਨ ਗ੍ਰੰਥ ਦਾ ਸੰਕਲਨ 1601 ਵਿੱਚ ਸ਼ੁਰੂ ਕੀਤਾ ਅਤੇ 2 ਅਗਸਤ 1604 ਨੂੰ ਸੰਪੰਨ ਕੀਤਾ। ਇਸ ਮਹਾਨ ਗ੍ਰੰਥ ਦੀ ਲੇਖਣੀ ਦਾ ਕਾਰਜ ਭਾਈ ਗੁਰਦਾਸ ਜੀ ਨੇ ਕੀਤਾ। ਇਸ ਵਿੱਚ ਪਹਿਲਾਂ ਪੰਜ ਗੁਰੂਆਂ ਦੀ ਬਾਣੀ ਦਰਜ ਸੀ; ਬਾਅਦ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਸ ਵਿੱਚ ਅਕਤੂਬਰ 1708 ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਸ਼ਾਮਲ ਕੀਤੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਛੇ ਗੁਰੂ ਸਹਿਬਾਨਾਂ ਤੋਂ ਇਲਾਵਾ 15 ਭਗਤਾਂ, 11 ਭੱਟਾਂ ਤੇ ਤਿੰਨ ਗੁਰੂ ਘਰ ਦੇ ਸਿੱਖ ਸ਼ਰਧਾਲੂਆਂ ਦੀ ਬਾਣੀ ਦਰਜ ਹੈ, ਜੋ ਹੇਠ ਲਿਖੇ ਪ੍ਰਕਾਰ ਹੈ-
ਸਕਾਰਲੈਟ ਇੰਗਰਿਡ ਜੋਹਾਨਸਨ (; ਜਨਮ ਨਵੰਬਰ 22, 1984) ਇੱਕ ਅਮਰੀਕੀ ਗਾਇਕਾ ਅਤੇ ਅਭਿਨੇਤਰੀ ਹੈ। ਉਹ 2014 ਤੋਂ 2016 ਤੱਕ ਪੂਰੀ ਦੁਨੀਆ ਵਿੱਚ ਸਭ ਤੋਂ ਵੱਧ ਪੈਸੇ ਪ੍ਰਾਪਤ ਕਰਨ ਵਾਲੀ ਅਭਿਨੇਤਰੀ ਸੀ। ਉਸਨੂੰ ਫ਼ੋਰਬਸ ਸੈਲੀਬਰਿਟੀ 100 ਵਿੱਚ ਕਈ ਵਾਰ ਸ਼ਾਮਿਲ ਕੀਤਾ ਜਾ ਚੁੱਕਾ ਹੈ। ਉਹ ਹਾਲੀਵੁੱਡ ਵਾਕ ਆਫ਼ ਫ਼ੇਮ ਵਿੱਚ ਵੀ ਸ਼ਾਮਿਲ ਹੈ। ਉਸਦਾ ਜਨਮ ਮੈਨਹਟਨ, ਨਿਊਯਾਰਕ ਸ਼ਹਿਰ ਵਿੱਚ ਹੋਇਆ ਅਤੇ ਉਸਨੂੰ ਆਪਣੇ ਬਚਪਨ ਤੋਂ ਹੀ ਇੱਕ ਅਭਿਨੇਤਰੀ ਬਣਨ ਦਾ ਸ਼ੌਕ ਸੀ। ਉਸਦੀ ਸਟੇਜ ਉੱਪਰ ਪਹਿਲੀ ਭੂਮਿਕਾ ਆਫ਼-ਬਰਾਡਵੇ ਵਿੱਚ ਇੱਕ ਬਾਲ ਕਲਾਕਾਰ ਦੇ ਰੋਲ ਵਿੱਚ ਸੀ। ਜੋਹਾਨਸਨ ਦੇ ਫ਼ਿਲਮਾਂ ਵਿੱਚ ਸ਼ੁਰੂਆਤ ਇੱਕ ਕਾਲਪਲਿਕ ਕਾਮੇਡੀ ਫ਼ਿਲਮ ਨੌਰਥ (1994) ਤੋ ਹੋਈ। ਉਸਦੀ ਦੂਜੀ ਫ਼ਿਲਮ ਮੈਨੀ ਐਂਡ ਲੋ (1996) ਸੀ ਜਿਸ ਵਿੱਚ ਉਸਨੂੰ ਇੰਡੀਪੈਂਡੈਂਟ ਸਪਿਰਿਟ ਐਵਾਰਡ ਲਈ ਨਾਮਜ਼ਦ ਕੀਤਾ ਗਿਆ ਸੀ। ਉਸਨੂੰ ਫ਼ਿਲਮਾਂ ਦੀ ਦੁਨੀਆ ਵਿੱਚ ਵਧੇਰੇ ਸਫਲਤਾ ਦ ਹਾਰਸ ਵਿਸਪਰਰ (1998) ਅਤੇ ਗੋਸਟ ਵਰਲਡ (2001) ਨਾਲ ਮਿਲੀ ਸੀ।
ਹੌਟ ਡੌਗ (ਫਰੈਂਕਫਰਟਰ, ਵੀਨਰ) ਇੱਕ ਵਿਸ਼ੇਸ਼ ਦੁਰਗੰਧ ਯੁਕਤ ਮੁਲਾਇਮ ਮਾਸ ਦੇ ਘੋਲ ਤੋਂ ਬਣਾਇਆ ਜਾਣ ਵਾਲਾ ਇੱਕ ਨਮ ਸਾਸੇਜ ਹੈ ਜਿਸ ਵਿੱਚ ਵਿਸ਼ੇਸ਼ ਰੂਪ ਤੋਂ ਗੌਮਾਂਸ ਜਾਂ ਸੂਰ ਦੇ ਮਾਸ ਦਾ ਪ੍ਰਯੋਗ ਕੀਤਾ ਜਾਂਦਾ ਹੈ, ਹਾਲਾਂਕਿ ਹਾਲ ਹੀ ਵਿੱਚ ਕੁੱਝ ਕਿਸਮਾਂ ਵਿੱਚ ਇਨ੍ਹਾਂ ਦੇ ਸਥਾਨ ਉੱਤੇ ਚਿਕਨ ਜਾਂ ਟਰਕੀ ਦੇ ਮਾਸ ਦਾ ਵੀ ਪ੍ਰਯੋਗ ਕੀਤਾ ਗਿਆ ਹੈ। ਸਾਰੀਆਂ ਕਿਸਮਾਂ ਨੂੰ ਪੂਰੀ ਤਰ੍ਹਾਂ ਪਕਾਇਆ ਜਾਂਦਾ ਹੈ, ਉਪਚਾਰਿਤ ਕੀਤਾ ਜਾਂਦਾ ਹੈ ਜਾਂ ਧੂਏ ਵਿੱਚ ਸੁਕਾਇਆ ਜਾਂਦਾ ਹੈ।
ਈਰਾਨ (جمهوری اسلامی ايران, ਜਮਹੂਰੀ-ਏ-ਇਸਲਾਮੀ-ਏ-ਈਰਾਨ) ਏਸ਼ੀਆ ਦੇ ਦੱਖਣ-ਪੱਛਮ ਖੰਡ ਵਿੱਚ ਸਥਿਤ ਦੇਸ਼ ਹੈ। ਇਸਨੂੰ ਸੰਨ 1935 ਤੱਕ ਫਾਰਸ ਨਾਂਅ ਨਾਲ ਵੀ ਜਾਣਿਆ ਜਾਂਦਾ ਸੀ। ਇਸ ਦੀ ਰਾਜਧਾਨੀ ਤਹਿਰਾਨ ਹੈ ਅਤੇ ਇਹ ਦੇਸ਼ ਉੱਤਰ-ਪੂਰਬ ਵਿੱਚ ਤੁਰਕਮੇਨਿਸਤਾਨ, ਉੱਤਰ ਵਿੱਚ ਕੈਸਪੀਅਨ ਸਾਗਰ ਅਤੇ ਅਜਰਬਾਈਜਾਨ, ਦੱਖਣ ਵਿੱਚ ਫਾਰਸ ਦੀ ਖਾੜੀ, ਪੱਛਮ ਵਿੱਚ ਇਰਾਕ ( ਕੁਰਦਿਸਤਾਨ ਸਰਜ਼ਮੀਨ) ਅਤੇ ਤੁਰਕੀ, ਪੂਰਬ ਵਿੱਚ ਅਫ਼ਗ਼ਾਨਿਸਤਾਨ ਅਤੇ ਪਾਕਿਸਤਾਨ ਨਾਲ ਘਿਰਿਆ ਹੈ। ਇੱਥੇ ਦਾ ਪ੍ਰਮੁੱਖ ਧਰਮ ਇਸਲਾਮ ਹੈ ਅਤੇ ਇਹ ਖੇਤਰ ਸ਼ੀਆ ਬਹੁਲ ਹੈ।
ਸਾਰਾਹ ਕੈਰੋਲਿਨ ਸਿੰਕਲੇਅਰ ( née Colman ; ਜਨਮ 30 ਜਨਵਰੀ 1974), ਪੇਸ਼ੇਵਰ ਤੌਰ 'ਤੇ ਓਲੀਵੀਆ ਕੋਲਮੈਨ ਵਜੋਂ ਜਾਣੀ ਜਾਂਦੀ ਹੈ, ਇੱਕ ਅੰਗਰੇਜ਼ੀ ਅਭਿਨੇਤਰੀ ਹੈ। ਫਿਲਮ ਅਤੇ ਟੈਲੀਵਿਜ਼ਨ ਵਿੱਚ ਉਸਦੀਆਂ ਕਾਮੇਡੀ ਅਤੇ ਨਾਟਕੀ ਭੂਮਿਕਾਵਾਂ ਲਈ ਜਾਣੀ ਜਾਂਦੀ ਹੈ, ਉਸਨੇ ਇੱਕ ਅਕਾਦਮੀ ਅਵਾਰਡ, ਇੱਕ ਬ੍ਰਿਟਿਸ਼ ਅਕੈਡਮੀ ਫਿਲਮ ਅਵਾਰਡ, ਦੋ ਐਮੀ ਅਵਾਰਡ, ਤਿੰਨ ਬ੍ਰਿਟਿਸ਼ ਅਕੈਡਮੀ ਟੈਲੀਵਿਜ਼ਨ ਅਵਾਰਡ, ਅਤੇ ਤਿੰਨ ਗੋਲਡਨ ਗਲੋਬ ਅਵਾਰਡਸ ਸਮੇਤ ਕਈ ਪ੍ਰਸ਼ੰਸਾ ਪ੍ਰਾਪਤ ਕੀਤੀ ਹੈ। ਬ੍ਰਿਸਟਲ ਓਲਡ ਵਿਕ ਥੀਏਟਰ ਸਕੂਲ ਦੇ ਗ੍ਰੈਜੂਏਟ, ਕੋਲਮੈਨ ਦੀ ਸਫਲਤਾ ਚੈਨਲ 4 ਸਿਟਕਾਮ ਪੀਪ ਸ਼ੋਅ (2003–2015) ਵਿੱਚ ਆਈ। ਟੈਲੀਵਿਜ਼ਨ 'ਤੇ ਉਸਦੀਆਂ ਹੋਰ ਕਾਮੇਡੀ ਭੂਮਿਕਾਵਾਂ ਵਿੱਚ ਗ੍ਰੀਨ ਵਿੰਗ (2004–2006), ਦੈਟ ਮਿਸ਼ੇਲ ਅਤੇ ਵੈਬ ਲੁੱਕ (2006–2008), ਸੁੰਦਰ ਲੋਕ (2008–2009), ਰੇਵ.
ਇਨਸੈਪਸ਼ਨ 2010 ਦੀ ਇੱਕ ਵਿਗਿਆਨਕ ਗਲਪ ਵਾਲ਼ੀ ਰੋਮਾਂਚਕ ਫ਼ਿਲਮ ਹੈ ਜਿਸ ਨੂੰ ਕ੍ਰਿਸਟੋਫ਼ਰ ਨੋਲਾਨ ਨੇ ਲਿਖਿਆ, ਬਣਾਇਆ ਅਤੇ ਦਿਸ਼ਾ ਦਿੱਤੀ ਹੈ। ਇਸ ਫ਼ਿਲਮ ਵਿੱਚ ਕਈ ਨਾਮਵਰ ਅਦਾਕਾਰ ਹਨ ਜਿਹਨਾਂ ਵਿੱਚ ਲੀਓਨਾਰਡੋ ਡੀਕੈਪਰੀਓ, ਐਲਨ ਪੇਜ, ਜੌਸਫ਼ ਗਾਰਡਨ-ਲੈਵਿਟ, ਮਾਰੀਓਂ ਕੋਤੀਯਾਰ, ਕੈਨ ਵਾਟਾਨਾਬੇ, ਟਾਮ ਹਾਰਡੀ, ਦਲੀਪ ਰਾਓ, ਸਿਲੀਅਨ ਮਰਫ਼ੀ, ਟਾਮ ਬਿਰੈਂਜਰ ਅਤੇ ਮਾਈਕਲ ਕੇਨ ਸ਼ਾਮਲ ਹਨ। ਡੀਕੈਪਰੀਓ, ਡੌਮ ਕੌਬ ਨਾਮਕ ਪੇਸ਼ਾਵਰ ਚੋਰ ਦਾ ਰੋਲ ਅਦਾ ਕਰਦਾ ਹੈ ਜੋ ਆਪਣੇ ਨਿਸ਼ਾਨਿਆਂ ਦੇ ਅਵਚੇਤਨਾ ਅੰਦਰ ਵੜ ਕੇ ਨਿਗਮਤ ਤੋੜ-ਫੋੜ ਕਰਦਾ ਹੈ। ਇਹਨੂੰ ਛੁਟਕਾਰੇ ਦਾ ਇੱਕ ਮੌਕਾ ਦਿੱਤਾ ਜਾਂਦਾ ਹੈ ਜਿਸ ਵਿੱਚ ਇਹਨੂੰ ਅਜਿਹਾ ਕੰਮ ਕਰਨਾ ਹੁੰਦਾ ਹੈ ਜੋ ਨਾਮੁਮਕਿਨ ਸਮਝਿਆ ਜਾਂਦਾ ਹੈ: "ਇਨਸੈਪਸ਼ਨ/ਮੁੱਢ", ਨਿਸ਼ਾਨੇ ਦੀ ਅਵਚੇਤਨਾ ਵਿੱਚ ਕਿਸੇ ਦੂਜੇ ਬੰਦੇ ਦੇ ਖ਼ਿਆਲ ਨੂੰ ਗੱਡਣਾ।
19ਵੀਂ ਸਦੀ (1 ਜਨਵਰੀ 1801 – 31 ਦਸੰਬਰ 1900) ਸਪੇਨੀ ਸਾਮਰਾਜ, ਨੈਪੋਲੀਅਨ ਸਾਮਰਾਜ, ਪਵਿੱਤਰ ਰੋਮਨ ਸਾਮਰਾਜ ਅਤੇ ਮੁਗਲ ਸਾਮਰਾਜ ਦੇ ਢਹਿਢੇਰੀ ਹੋਣ ਦੀ ਲਖਾਇਕ ਸਦੀ ਸੀ। ਇਸ ਨੇ ਬ੍ਰਿਟਿਸ਼ ਸਾਮਰਾਜ, ਰੂਸੀ ਸਾਮਰਾਜ, ਸੰਯੁਕਤ ਰਾਜ ਅਮਰੀਕਾ, ਜਰਮਨ, ਸਾਮਰਾਜ, ਫ਼ਰਾਂਸੀਸੀ ਬਸਤੀਵਾਦੀ ਸਾਮਰਾਜ ਅਤੇ Meiji ਜਪਾਨ ਦੇ ਵਧ ਰਹੇ ਪ੍ਰਭਾਵ ਲਈ ਰਾਹ ਪੱਧਰਾ ਕੀਤਾ, ਜਿਸ ਦੌਰਾਨ 1815 ਦੇ ਬਾਅਦ ਬ੍ਰਿਟਿਸ਼ ਨੇ ਚੁਣੌਤੀ-ਮੁਕਤ ਦਬਦਬੇ ਦੀ ਸੇਖੀ ਮਾਰੀ। ਨੈਪੋਲੀਅਨ ਨਾਲ ਯੁੱਧਾਂ ਵਿੱਚ ਫ਼ਰਾਂਸੀਸੀ ਸਾਮਰਾਜ ਅਤੇ ਇਸ ਦੇ ਸਹਿਯੋਗੀਆਂ ਦੀ ਹਾਰ ਦੇ ਬਾਅਦ ਬ੍ਰਿਟਿਸ਼ ਅਤੇ ਰੂਸੀ ਸਾਮਰਾਜਾਂ ਨੇ ਬਹੁਤ ਵਿਸਤਾਰ ਕੀਤਾ ਅਤੇ ਸੰਸਾਰ ਦੀਆਂ ਮੋਹਰੀ ਸ਼ਕਤੀਆਂ ਬਣ ਗਏ। ਰੂਸੀ ਸਾਮਰਾਜ ਕੇਂਦਰੀ ਅਤੇ ਦੂਰ ਪੂਰਬੀ ਏਸ਼ੀਆ ਵਿੱਚ ਫੈਲਿਆ। ਬ੍ਰਿਟਿਸ਼ ਸਾਮਰਾਜ ਦਾ ਸਦੀ ਦੇ ਪਹਿਲੇ ਅੱਧ ਵਿੱਚ, ਖਾਸ ਕਰਕੇ ਕੈਨੇਡਾ, ਆਸਟਰੇਲੀਆ, ਦੱਖਣੀ ਅਫਰੀਕਾ ਅਤੇ ਭਾਰੀ ਆਬਾਦੀ ਵਾਲੇ ਭਾਰਤ ਵਿੱਚ, ਅਤੇ ਸਦੀ ਦੇ ਪਿਛਲੇ ਦੋ ਦਹਾਕਿਆਂ ਦੌਰਾਨ ਅਫਰੀਕਾ ਵਿੱਚ ਵਿਸ਼ਾਲ ਇਲਾਕਿਆਂ ਦੇ ਵਿਸਥਾਰ ਨਾਲ ਬਹੁਤ ਤੇਜ਼ੀ ਨਾਲ ਵਾਧਾ ਹੋਇਆ। ਸਦੀ ਦੇ ਅੰਤ ਤੱਕ, ਬ੍ਰਿਟਿਸ਼ ਸਾਮਰਾਜ ਸੰਸਾਰ ਦੇ ਪੰਜਵਾਂ ਹਿੱਸਾ ਇਲਾਕੇ ਅਤੇ ਸੰਸਾਰ ਦੀ ਆਬਾਦੀ ਦੀ ਇੱਕ ਚੁਥਾਈ ਨੂੰ ਕੰਟਰੋਲ ਕਰਦਾ ਸੀ। ਉੱਤਰ-ਨੈਪੋਲੀਅਨ ਯੁੱਗ ਦੌਰਾਨ ਇਹ ਵਰਤਾਰਾ ਪੈਕਸ ਬ੍ਰਿਤਾਨਿਕਾ ਕਹਾਇਆ, ਜਿਸ ਨੇ ਵੱਡੇ ਪੈਮਾਨੇ ਤੇ ਬੇਮਿਸਾਲ ਸੰਸਾਰੀਕਰਨ, ਉਦਯੋਗੀਕਰਨ, ਅਤੇ ਆਰਥਿਕ ਏਕੀਕਰਨ ਦਾ ਦੌਰ ਸ਼ੁਰੂ ਕੀਤਾ।
ਲਿਲੀ ਸਿੰਘ (ਜਨਮ 26 ਸਤੰਬਰ 1988) ਇੱਕ ਕਨੇਡੀਅਨ ਯੂਟਿਊਬ ਸਖਸ਼ੀਅਤ, ਬਲਾਗਰ, ਕਮੇਡੀਅਨ, ਲੇਖਿਕਾ ਅਤੇ ਅਭਿਨੇਤਰੀ ਹੈ। ਉਸਨੂੰ ਵਧੇਰੇ ਕਰਕੇ ਯੂਟਿਊਬ ਯੂਜਰ ਨਾਂ IIਸੁਪਰਵੁਮੈਨII ਨਾਲ ਜਾਣਿਆ ਜਾਂਦਾ ਹੈ । ਅਕਤੂਬਰ 2010 ਵਿਚ, ਉਸਦਾ ਚੈਨਲ ਸ਼ੁਰੂ ਕਰਨ ਤੋਂ ਬਾਅਦ, ਉਸ ਦੀਆਂ ਵੀਡੀਓਜ਼ ਨੇ 2 ਅਰਬ ਤੋਂ ਵੱਧ ਵਿਚਾਰ ਪ੍ਰਾਪਤ ਕੀਤੇ ਹਨ, ਅਤੇ ਉਸਦੇ ਚੈਨਲ ਨੇ 13 ਮਿਲੀਅਨ ਤੋਂ ਵੱਧ ਸਬਸਕ੍ਰਾਇਬਰ ਨੂੰ ਜਮ੍ਹਾਂ ਕੀਤਾ ਹੈ। 2017 ਵਿੱਚ, ਉਹ ਫੋਰਬਸ ਦੀ ਸੂਚੀ ਵਿੱਚ ਦੁਨੀਆ ਦੇ ਸਭ ਤੋਂ ਵੱਧ ਤਨਖਾਹ ਵਾਲੇ ਯੂਟਿਊਬ ਸਟਾਰਾਂ ਵਿਚੋਂ ਦਸਵੇਂ ਸਥਾਨ ਉੱਤੇ ਰਹੀ ਸੀ, 2017 ਵਿੱਚ $10.5 ਮਿਲੀਅਨ ਦੀ ਕਮਾਈ ਕਰਨ ਵਾਲੀ ਕੁੜੀ ਹੈ। ਸਿੰਘ ਨੇ 2014 ਤੋਂ ਹਰ ਸਾਲ ਸਾਲਾਨਾ ਯੂਟਿਊਬ ਰਿਵਾਇੰਡ ਵਿੱਚ ਪ੍ਰਦਰਸ਼ਿਤ ਕੀਤਾ ਹੈ। ਮਨੋਰੰਜਨ ਸ਼੍ਰੇਣੀ ਵਿਚ ਉਹ 2017 ਫੋਰਬਜ਼ ਦੀ ਮੁੱਖ ਪ੍ਰਭਾਵਕ ਸੂਚੀ ਵਿਚ ਸਭ ਤੋਂ ਪਹਿਲੇ ਰੈਂਕ 'ਤੇ ਸੀ।ਸਿੰਘ ਨੇ ਆਪਣੇ ਕੈਰੀਅਰ ਵਿੱਚ ਇੱਕ ਐਮਟੀਵੀ ਫੈਨਡਮ ਅਵਾਰਡ, ਚਾਰ ਸਟਰੀਮੀ ਅਵਾਰਡਸ, ਦੋ ਟੀਨ ਚੁਆਇਸ ਅਵਾਰਡਸ ਅਤੇ ਇੱਕ ਪੀਪਲ'ਸ ਚੁਆਇਸ ਅਵਾਰਡ ਹਾਸਿਲ ਕੀਤੇ। 2016 ਵਿਚ, ਸਿੰਘ ਨੇ "ਬਾਵਸ" ਨਾਮਕ ਸਮੈਸ਼ਬਾਕਸ ਦੇ ਨਾਲ, ਇਕ ਲਾਲ ਲਿਪਸਟਿਕ ਜਾਰੀ ਕੀਤੀ ਅਤੇ ਆਪਣੀ ਪਹਿਲੀ ਫੀਚਰ ਫਿਲਮ ਰਿਲੀਜ਼ ਕੀਤੀ, ਜਿਸਦਾ ਸਿਰਲੇਖ ਏ ਟ੍ਰਾਈਪ ਯੂਨਿਕਨ ਆਈਲੈਂਡ ਸੀ। ਜਨਵਰੀ 2018 ਵਿੱਚ, ਉਸਦੇ 13 ਮਿਲੀਅਨ YouTube ਸਬਸਕ੍ਰਾਇਬਰ ਬਣੇ, ਅਤੇ ਉਸਦੀ ਚੈਨਲ ਵਰਤਮਾਨ ਵਿੱਚ ਯੂਟਿਊਬ ਉੱਤੇ ਚੋਟੀ ਦੇ ਸਭ ਤੋਂ ਵੱਧ ਸਬਸਕ੍ਰਾਬਡ 100 ਮੈਂਬਰਾਂ ਵਿਚੋਂ ਇੱਕ ਹੈ। ਜਨਵਰੀ 2018 ਤੱਕ, ਉਸ ਕੋਲ ਇੰਸਟਾਗ੍ਰਾਮ ਤੇ 7.1 ਮਿਲੀਅਨ ਤੋਂ ਵੱਧ ਫੋਲੋਅਸ ਹਨ। ਮਾਰਚ 2017 ਵਿਚ, ਉਸਨੇ ਆਪਣੀ ਪਹਿਲੀ ਕਿਤਾਬ, "ਹਾਓ ਟੂ ਬੀ ਬਾਵਸ: ਏ ਗਾਈਡ ਟੂ ਕੈਨਕਿਰਿੰਗ ਲਾਈਫ" ਰਿਲੀਜ਼ ਕੀਤੀ।
ਐਲਿਜ਼ਾਬੈਥ ਚੇਜ਼ ਓਲਸੇਨ (ਜਨਮ 16 ਫਰਵਰੀ 1989) ਇੱਕ ਅਮਰੀਕੀ ਅਦਾਕਾਰਾ ਹੈ। ਉਸਨੂੰ 2011 ਵਿੱਚ ਮਾਰਥਾ ਮਰਸੀ ਮੇ ਮਾਰਲੀਨ ਵਿੱਚ ਅਭਿਨੈ ਕਰਨ 'ਤੇ ਸਫਲਤਾ ਪ੍ਰਾਪਤ ਹੋਈ। ਇਸ ਫਿਲਮ ਲਈ ਉਸਨੂੰ ਸਰਬੋਤਮ ਅਦਾਕਾਰਾ ਲਈ ਬ੍ਰੌਡਕਾਸਟ ਫਿਲਮ ਕ੍ਰਿਟਿਕਸ ਐਸੋਸੀਏਸ਼ਨ ਅਵਾਰਡ ਅਤੇ ਬਿਹਤਰੀਨ ਔਰਤ ਲੀਡ ਲਈ ਇੰਡੀਪੈਂਡਟ ਸਪ੍ਰਿਟ ਅਵਾਰਡ ਲਈ ਨਾਮਜ਼ਦ ਕੀਤਾ ਗਿਆ ਸੀ। ਬਾਅਦ ਵਿੱਚ ਉਸਨੇ ਸ਼ਾਈਲੈਂਟ ਹਾਊਸ (2011), ਲਿਬ੍ਰਲ ਆਰਟਸ (2012), ਓਲਡ ਬੁਆਏ (2013), ਗੋਡਜ਼ਿਲਾ (2014), ਆਈ ਸਾ ਦਿ ਲਾਈਟ (2015), ਇਨਗ੍ਰਿਡ ਗੌਸ ਵੈਸਟ (2017), ਅਤੇ ਵਿੰਡ ਰਿਵਰ (2017) ਵਰਗੀਆਂ ਫਿਲਮਾਂ ਕੀਤੀਆਂ।
ਜ਼ਿਊਸ (ਪੁਰਾਤਨ ਯੂਨਾਨੀ ਭਾਸ਼ਾ: Ζεύς, Zeús; ਆਧੁਨਿਕ ਯੂਨਾਨੀ: Δίας, Días) ਪੁਰਾਤਨ ਯੂਨਾਨੀ ਧਰਮ ਅਤੇ ਆਧੁਨਿਕ ਯੂਨਾਨੀ ਬਹੁਦੇਵਵਾਦੀ ਪੁਨਰਨਿਰਮਾਨਵਾਦ ਮੁਤਾਬਕ "ਦੇਵਤਿਆਂ ਅਤੇ ਮਨੁੱਖਾਂ ਦਾ ਪਿਤਾ" (πατὴρ ἀνδρῶν τε θεῶν τε, ਪਾਤੇਰ ਆਂਦਰੋਨ ਤੇ ਥੇਓਨ ਤੇ) ਹੈ ਜੋ ਮਾਊਂਟ ਓਲੰਪਸ ਦੇ ਓਲੰਪੀਅਨਾਂ ਉੱਤੇ ਉਸੇ ਤਰ੍ਹਾਂ ਰਾਜ ਕਰਦਾ ਹੈ ਜਿਵੇਂ ਕੋਈ ਪਿਤਾ ਆਪਣੇ ਪਰਵਾਰ ਉੱਤੇ ਕਰਦਾ ਹੈ। ਇਹ ਯੂਨਾਨੀ ਮਿਥਿਹਾਸ ਵਿੱਚ ਅਕਾਸ਼ ਅਤੇ ਗੜਗੱਜ ਦਾ ਦੇਵਤਾ ਹੈ। ਇਹਦੇ ਬਰਾਬਰ ਦਾ ਰੋਮਨ ਦੇਵਤਾ ਜੂਪੀਟਰ, ਹਿੰਦੂ ਦੇਵਤਾ ਇੰਦਰ ਅਤੇ ਇਸਤਰਸਕੀ ਦੇਵਤਾ ਤਿਨੀਆ ਹੈ।
ਨੈਨਸੀ ਐਨ ਟ੍ਰਾਵਿਸ ਇੱਕ ਅਮਰੀਕੀ ਅਦਾਕਾਰਾ ਹੈ। ਉਹ ਫਿਲਮ ਥਰੀ ਮੈਨ ਐਂਡ ਅ ਬੇਬੀ ਅਤੇ ਥਰੀ ਮੈਨ ਐਂਡ ਅ ਲਿਟਲ ਬੇਬੀ ਵਿੱਚ ਨਿਭਾਈ ਅਦਾਕਾਰੀ ਲਈ ਜਾਣੀ ਜਾਂਦੀ ਹੈ। ਇਸ ਤੋਂ ਇਲਾਵਾ ਉਸਨੇ ਏਅਰ ਅਮੇਰਿਕਾ, ਇੰਟਰਨਲ ਅਫੇਅਰਸ, ਗ੍ਰੀਡੀ ਅਤੇ ਫਲੁਕ ਨਾਂ ਦੀਆਂ ਫਿਲਮਾਂ ਵਿੱਚ ਕੰਮ ਕੀਤਾ। ਹੁਣ ਉਹ ਏਬੀਸੀ ਦੇ ਸਿਟਕਾਮ ਲਾਸਟ ਮੈਨ ਸਟੈਂਡਿੰਗ ਵਿੱਚ ਵਨੇਸਾ ਬੈਕਸਟਰ ਵੱਜੋਂ ਕਿਰਦਾਰ ਨਿਭਾ ਰਹੀ ਹੈ।
ਸਪਾਇਡਰ-ਮੈਨ: ਹੋਮਕਮਿੰਗ 2017 ਦੀ ਇੱਕ ਅਮਰੀਕੀ ਸੂਪਰਹੀਰੋ ਫ਼ਿਲਮ ਹੈ ਜਿਹੜੀ ਕਿ ਮਾਰਵਲ ਕੌਮਿਕਸ ਦੇ ਕਿਰਦਾਰ ਸਪਾਇਡਰ-ਮੈਨ ਦੇ ਉੱਤੇ ਅਧਾਰਤ ਹੈ, ਇਹ ਫ਼ਿਲਮ ਕੋਲੰਬੀਆ ਪਿਕਚਰਜ਼ ਅਤੇ ਮਾਰਵਲ ਸਟੂਡੀਓਜ਼ ਵਲੋਂ ਰਲ਼ ਕੇ ਬਣਾਈ ਗਈ ਹੈ ਅਤੇ ਸੋਨੀ ਪਿਕਚਰਜ਼ ਰਿਲੀਜ਼ਿੰਗ ਨੇ ਅੱਗੇ ਵੰਡੀ ਹੈ। ਇਹ ਮਾਰਵਲ ਸਿਨੇਮੈਟਿਕ ਯੁਨੀਵਰਸ (ਐੱਮ.ਸੀ.ਯੂ) ਦੇ ਵਿੱਚ 16ਵੀਂ ਫ਼ਿਲਮ ਹੈ। ਜੌਨ ਵਾਟਸ ਵਲੋਂ ਨਿਰਦੇਸ਼ਤ ਅਤੇ ਸਕਰੀਨਪਲੇਅ, ਜੌਨਾਥਨ ਗੋਲਡਸਟੀਨ ਅਤੇ ਜ੍ਹੋਨ ਫਰਾਂਸਿਸ ਡੈਲੇ, ਵਾਟਸ ਅਤੇ ਕ੍ਰਿਸਟੋਫਰ ਫੋਰਡ, ਅਤੇ ਕ੍ਰਿਸ ਮੈੱਕੇਨਾ ਅਤੇ ਐਰਿਕ ਸਮਰਜ਼ ਨੇ ਕੀਤਾ ਹੈ। ਫ਼ਿਲਮ ਵਿੱਚ ਟੌਮ ਹੌਲੈਂਡ ਨੇ ਪੀਟਰ ਪਾਰਕਰ/ਸਪਾਇਡਰ-ਮੈਨ ਦਾ ਕਿਰਦਾਰ ਕੀਤਾ ਹੈ ਅਤੇ ਨਾਲ਼ ਹੀ ਨਾਲ਼ ਫ਼ਿਲਮ ਵਿੱਚ ਮਾਇਕਲ ਕੀਟਨ, ਜੌਨ ਫੈਵਰੋਉ, ਗਵਿਨੈੱਥ ਪੈਲਟ੍ਰੋ, ਜ਼ੈਂਡੇਆ, ਡੌਨਲਡ ਗਲੱਵਰ, ਜੇਕਬ ਬੈਟਾਲੌਨ, ਲੌਰਾ ਹੈਰੀਅਰ, ਟੋਨੀ ਰੈਵੋਲਰੀ, ਬੋਕੀਮ ਵੁੱਡਬਾਇਨ, ਟਾਈਨ ਡੈਲੀ, ਮਰਿੱਸਾ ਟੋਮੇਈ, ਅਤੇ ਰੋਬਰਟ ਡਾਉਨੀ ਜੂਨੀਅਰ ਹਨ। ਸਪਾਇਡਰ-ਮੈਨ ਹੋਮਕਮਿੰਗ ਵਿੱਚ, ਪੀਟਰ ਪਾਰਕਰ ਆਪਣੀ ਸਕੂਲੀ ਜ਼ਿੰਦਗੀ ਅਤੇ ਸਪਾਈਡਰ-ਮੈਨ ਦੀ ਜ਼ਿੰਦਗੀ ਵਿੱਚ ਸੰਤੁਲਨ ਬਣਾਉਣ ਦੀ ਕੋਸ਼ਸ਼ ਕਰਦਾ ਹੈ, ਜਿਸ ਵੇਲੇ ਉਹ ਵੱਲਚਰ (ਕੀਟਨ) ਨਾਲ਼ ਲੜ ਰਿਹਾ ਹੁੰਦਾ ਹੈ।
ਲਿਨਅਕਸ ( ( ਸੁਣੋ) LIN-uks ਅਤੇ ਕਦੇ-ਕਦੇ LYN-uks) ਜਾਂ ਲਿਨਕਸ ਇੱਕ ਯੂਨਿਕਸ-ਵਰਗਾ ਆਜ਼ਾਦ ਅਤੇ ਖੁੱਲ੍ਹਾ-ਸਰੋਤ ਆਪਰੇਟਿੰਗ ਸਿਸਟਮ ਹੈ। ਇਹ ਲਿਨਕਸ ਕਰਨਲ ’ਤੇ ਅਧਾਰਤ ਹੈ ਜੋ ਕਿ 5 ਅਕਤੂਬਰ 1991 ਨੂੰ ਫ਼ਿਨਲੈਂਡ ਦੀ ਯੂਨੀਵਰਸਿਟੀ ਆਫ਼ ਹੈਲਸਿੰਕੀ ਦੇ ਇੱਕ 21-ਸਾਲਾ ਵਿਦਿਆਰਥੀ ਲੀਨਸ ਤੂਰਵਲਦਸ ਨੇ ਜਾਰੀ ਕੀਤਾ ਸੀ। ਪਿਛੋਂ ਇਸ ਨੂੰ ਅਮਰੀਕਾ ਦੇ ਗਨੂ (GNU) ਪ੍ਰਾਜੈਕਟ ਦੀ ਹਿਮਾਇਤ ਮਿਲ ਗਈ ਅਤੇ ਇਹ ਪੂਰੀ ਦੁਨੀਆ ਵਿੱਚ ਫੈਲਣ ਲੱਗਾ।
ਕ੍ਰਿਪਟੋਕਰੰਸੀ (ਜਾਂ ਕ੍ਰਿਪਟੋ ਮੁਦਰਾ) ਇੱਕ ਡਿਜ਼ੀਟਲ ਸੰਪਤੀ ਹੈ ਜੋ ਕਿ ਐਕਸਚੇਂਜ ਦਾ ਇੱਕ ਮਾਧਿਅਮ ਵਜੋਂ ਕੰਮ ਕਰਨ ਲਈ ਤਿਆਰ ਕੀਤਾ ਗਿਆ ਹੈ ਜੋ ਕ੍ਰਿਪਟੋਗ੍ਰਾਫੀ ਦੀ ਵਰਤੋਂ ਕਰਦੀ ਹੈ। ਇਸਦੇ ਨਾਲ ਟ੍ਰਾਂਜੈਕਸ਼ਨਾਂ ਨੂੰ ਸੁਰੱਖਿਅਤ ਕੀਤਾ ਜਾਂਦਾ ਹੈ, ਵਾਧੂ ਇਕਾਈਆਂ ਦੀ ਰਚਨਾ ਨੂੰ ਨਿਯੰਤਰਿਤ ਕੀਤਾ ਜਾਂਦਾ ਹੈ ਅਤੇ ਸੰਪਤੀਆਂ ਦੇ ਟ੍ਰਾਂਸਫਰ ਦੀ ਤਸਦੀਕ ਕੀਤੀ ਜਾਂਦੀ ਹੈ। ਕ੍ਰਿਪੋਟੋਕਰੰਸੀ ਨੂੰ ਡਿਜੀਟਲ ਕਰੰਸੀ ਦੇ ਸਬਸੈੱਟ ਦੇ ਰੂਪ ਵਿੱਚ ਸ਼੍ਰੇਣੀਬੱਧ ਕੀਤਾ ਜਾਂਦਾ ਹੈ ਅਤੇ ਇਹਨਾਂ ਨੂੰ ਵਿਕਲਪਿਕ ਮੁਦਰਾਵਾਂ ਅਤੇ ਵਰਚੁਅਲ ਮੁਦਰਾਵਾਂ ਦੀ ਸ਼੍ਰੇਣੀ ਵਜੋਂ ਮੰਨਿਆ ਜਾਂਦਾ ਹੈ।
ਰੋਂਡਾ ਜੀਨ ਰੌਸੀ ( / ˈr aʊz i / ; ਜਨਮ 1 ਫਰਵਰੀ 1987) ਇੱਕ ਅਮਰੀਕੀ ਪੇਸ਼ੇਵਰ ਪਹਿਲਵਾਨ, ਅਭਿਨੇਤਰੀ, ਸਾਬਕਾ ਜੂਡੋਕਾ ਅਤੇ ਮਿਕਸਡ ਮਾਰਸ਼ਲ ਕਲਾਕਾਰ ਹੈ। ਉਹ ਵਰਤਮਾਨ ਵਿੱਚ ਡਬਲਯੂਡਬਲਯੂਈ ਨਾਲ ਸਾਈਨ ਕੀਤੀ ਹੋਈ ਹੈ, ਜਿੱਥੇ ਉਹ ਸਮੈਕਡਾਊਨ ਬ੍ਰਾਂਡ 'ਤੇ ਪ੍ਰਦਰਸ਼ਨ ਕਰਦੀ ਹੈ। ਡਬਲਯੂਡਬਲਯੂਈ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ, ਉਹ ਅਲਟੀਮੇਟ ਫਾਈਟਿੰਗ ਚੈਂਪੀਅਨਸ਼ਿਪ (UFC) ਵਿੱਚ ਆਪਣੇ ਸਮੇਂ ਲਈ ਜਾਣੀ ਜਾਂਦੀ ਸੀ। ਉਸਦਾ ਲੰਬੇ ਸਮੇਂ ਤੋਂ ਉਪਨਾਮ, "ਰਾਊਡੀ", ਪੇਸ਼ੇਵਰ ਪਹਿਲਵਾਨ ਰੌਡੀ ਪਾਈਪਰ ਤੋਂ ਵਿਰਾਸਤ ਵਿੱਚ ਮਿਲਿਆ ਸੀ।2008 ਦੇ ਸਮਰ ਓਲੰਪਿਕ ਵਿੱਚ ਕਾਂਸੀ ਦਾ ਤਗਮਾ ਜਿੱਤ ਕੇ ਜੂਡੋ ਵਿੱਚ ਓਲੰਪਿਕ ਤਮਗਾ ਜਿੱਤਣ ਵਾਲੀ ਪਹਿਲੀ ਅਮਰੀਕੀ ਮਹਿਲਾ, ਰੂਸੀ ਨੇ 2011 ਵਿੱਚ ਕਿੰਗ ਆਫ ਦਿ ਕੇਜ ਨਾਲ ਆਪਣੇ ਮਿਕਸਡ ਮਾਰਸ਼ਲ ਆਰਟਸ (MMA) ਕਰੀਅਰ ਦੀ ਸ਼ੁਰੂਆਤ ਕੀਤੀ। ਉਹ ਜਲਦੀ ਹੀ ਸਟ੍ਰਾਈਕਫੋਰਸ ਵਿੱਚ ਸ਼ਾਮਲ ਹੋ ਗਈ, UFC ਦੁਆਰਾ ਇਸਦੀ ਪ੍ਰਾਪਤੀ ਤੱਕ ਉਨ੍ਹਾਂ ਦੀ ਆਖਰੀ ਮਹਿਲਾ ਬੈਂਟਮਵੇਟ ਚੈਂਪੀਅਨ ਬਣ ਗਈ। Rousey UFC 157 'ਤੇ ਕੰਪਨੀ ਦੀ ਪਹਿਲੀ ਮਹਿਲਾ ਲੜਾਈ ਦਾ ਹਿੱਸਾ ਸੀ, ਉਨ੍ਹਾਂ ਦੀ ਸ਼ੁਰੂਆਤੀ ਮਹਿਲਾ ਬੈਂਟਮਵੇਟ ਚੈਂਪੀਅਨ ਸੀ, ਅਤੇ 2022 ਵਿੱਚ ਵੈਲੇਨਟੀਨਾ ਸ਼ੇਵਚੇਂਕੋ ਦੁਆਰਾ ਪਛਾੜਣ ਤੱਕ, ਇੱਕ ਔਰਤ ਦੁਆਰਾ ਸਭ ਤੋਂ ਵੱਧ UFC ਟਾਈਟਲ ਡਿਫੈਂਸ (6) ਦਾ ਰਿਕਾਰਡ ਸੀ। 2] ਰੂਸੀ 2016 ਵਿੱਚ MMA ਤੋਂ ਸੇਵਾਮੁਕਤ ਹੋ ਗਈ ਸੀ ਅਤੇ 2018 ਵਿੱਚ UFC ਹਾਲ ਆਫ਼ ਫੇਮ ਵਿੱਚ ਸ਼ਾਮਲ ਹੋਣ ਵਾਲੀ ਪਹਿਲੀ ਮਹਿਲਾ ਲੜਾਕੂ ਸੀ।ਰੂਸੀ ਨੇ 2018 ਵਿੱਚ ਪੇਸ਼ੇਵਰ ਕੁਸ਼ਤੀ ਵਿੱਚ ਆਪਣਾ ਕਰੀਅਰ ਸ਼ੁਰੂ ਕੀਤਾ, ਡਬਲਯੂਡਬਲਯੂਈ ਨਾਲ ਸਾਈਨ ਕੀਤਾ, ਅਤੇ ਰੈਸਲਮੇਨੀਆ 34 ਵਿੱਚ ਡੈਬਿਊ ਕੀਤਾ। ਉਸਨੇ ਉਸ ਸਾਲ ਦੇ ਸਮਰਸਲੈਮ ਵਿੱਚ ਰਾਅ ਵੂਮੈਨਜ਼ ਚੈਂਪੀਅਨਸ਼ਿਪ ਜਿੱਤੀ, ਅਤੇ ਡਬਲਯੂਡਬਲਯੂਈ ਈਵੋਲੂਸ਼ਨ ਵਿੱਚ ਆਪਣੇ ਖਿਤਾਬ ਦਾ ਬਚਾਅ ਕਰਨ ਵੇਲੇ ਡਬਲਯੂਡਬਲਯੂਈ ਦੇ ਉਦਘਾਟਨੀ ਸਾਰੀਆਂ-ਔਰਤਾਂ ਦੇ ਪੇ-ਪ੍ਰਤੀ-ਦ੍ਰਿਸ਼ ਦੀ ਸੁਰਖੀ ਬਣਾਈ। ਰੈਸਲਮੇਨੀਆ 35 ਦੇ ਪਹਿਲੇ ਮਹਿਲਾ ਰੈਸਲਮੇਨੀਆ ਮੁੱਖ ਈਵੈਂਟ ਵਿੱਚ ਰੌਸੀ ਨੇ ਖ਼ਿਤਾਬ ਗੁਆ ਦਿੱਤਾ। ਰੌਸੀ ਰਾਇਲ ਰੰਬਲ 2022 ਵਿੱਚ ਔਰਤਾਂ ਦਾ ਰਾਇਲ ਰੰਬਲ ਮੈਚ ਜਿੱਤ ਕੇ ਵਾਪਸ ਪਰਤੀ। ਉਸਨੇ ਬਾਅਦ ਵਿੱਚ ਇੱਕ ਹਾਰੀ ਹੋਈ ਕੋਸ਼ਿਸ਼ ਵਿੱਚ ਰੈਸਲਮੇਨੀਆ 38 ਵਿੱਚ ਸਮੈਕਡਾਉਨ ਵੂਮੈਨਜ਼ ਚੈਂਪੀਅਨਸ਼ਿਪ ਲਈ ਸ਼ਾਰਲੋਟ ਫਲੇਅਰ ਨੂੰ ਚੁਣੌਤੀ ਦਿੱਤੀ। ਅਗਲੇ ਮਹੀਨੇ ਰੈਸਲਮੇਨੀਆ ਬੈਕਲੈਸ਼ ਵਿੱਚ, ਰੌਸੀ ਨੇ ਸਮੈਕਡਾਉਨ ਵੂਮੈਨਜ਼ ਚੈਂਪੀਅਨਸ਼ਿਪ ਜਿੱਤਣ ਲਈ ਇੱਕ "ਆਈ ਕੁਆਟ" ਮੈਚ ਵਿੱਚ ਫਲੇਅਰ ਨੂੰ ਹਰਾ ਦਿੱਤਾ। ਉਸਨੇ ਬਾਅਦ ਵਿੱਚ ਮਨੀ ਇਨ ਦ ਬੈਂਕ ਕੈਸ਼-ਇਨ ਕਾਰਨ ਲਿਵ ਮੋਰਗਨ ਤੋਂ ਟਾਈਟਲ ਗੁਆ ਦਿੱਤਾ, ਅਤੇ ਉਸਨੂੰ ਦੋ ਵਾਰ ਸਮੈਕਡਾਉਨ ਵੂਮੈਨਜ਼ ਚੈਂਪੀਅਨ ਬਣਾਉਣ ਲਈ, ਅਤੇ ਡਬਲਯੂਡਬਲਯੂਈ ਵਿੱਚ ਕੁੱਲ ਤਿੰਨ ਵਾਰ ਮਹਿਲਾ ਵਿਸ਼ਵ ਚੈਂਪੀਅਨ ਬਣਾਉਣ ਲਈ ਐਕਸਟ੍ਰੀਮ ਰੂਲਜ਼ ਵਿੱਚ ਖਿਤਾਬ ਦੁਬਾਰਾ ਹਾਸਲ ਕੀਤਾ।
ਕਾਰਟੂਨਿਸਟ ਇੱਕ ਵਿਜ਼ੂਅਲ ਕਲਾਕਾਰ ਹੁੰਦਾ ਹੈ ਜੋ ਡਰਾਇੰਗ (ਚਿੱਤਰਕਾਰੀ) ਅਤੇ ਕਾਰਟੂਨ (ਵਿਅਕਤੀਗਤ ਚਿੱਤਰ) ਜਾਂ ਕਾਮਿਕਸ (ਕ੍ਰਮਿਕ ਚਿੱਤਰ) ਦੋਵਾਂ ਵਿੱਚ ਮੁਹਾਰਤ ਰੱਖਦਾ ਹੈ। ਕਾਰਟੂਨਿਸਟ ਕਾਮਿਕਸ ਲੇਖਕਾਂ ਜਾਂ ਕਾਮਿਕ ਕਿਤਾਬ ਦੇ ਚਿੱਤਰਕਾਰਾਂ ਤੋਂ ਵੱਖਰੇ ਹੁੰਦੇ ਹਨ ਕਿਉਂਕਿ ਉਹ ਆਪਣੇ ਅਭਿਆਸ ਦੇ ਹਿੱਸੇ ਵਜੋਂ ਕੰਮ ਦੇ ਸਾਹਿਤਕ ਅਤੇ ਗ੍ਰਾਫਿਕ ਭਾਗਾਂ ਨੂੰ ਤਿਆਰ ਕਰਦੇ ਹਨ। ਕਾਰਟੂਨਿਸਟ ਕਈ ਤਰ੍ਹਾਂ ਦੇ ਫਾਰਮੈਟਾਂ ਵਿੱਚ ਕੰਮ ਕਰ ਸਕਦੇ ਹਨ, ਜਿਸ ਵਿੱਚ ਕਿਤਾਬਚੇ, ਕਾਮਿਕ ਸਟ੍ਰਿਪਸ, ਕਾਮਿਕ ਕਿਤਾਬਾਂ, ਸੰਪਾਦਕੀ ਕਾਰਟੂਨ, ਗ੍ਰਾਫਿਕ ਨਾਵਲ, ਮੈਨੂਅਲ, ਗੈਗ ਕਾਰਟੂਨ, ਸਟੋਰੀਬੋਰਡ, ਪੋਸਟਰ, ਸ਼ਰਟ, ਕਿਤਾਬਾਂ, ਇਸ਼ਤਿਹਾਰ, ਗ੍ਰੀਟਿੰਗ ਕਾਰਡ, ਮੈਗਜ਼ੀਨ, ਵੈਬਕਾਮ, ਵੈਬਕਾਮ ਵੀਡੀਓ ਖੇਡ ਪੈਕੇਜਿੰਗ ਸ਼ਾਮਲ ਹਨ।
ਬਾਲੀ ( /ˈ b ɑː l i / ; Balinese ) ਬਾਲੀ ਇੰਡੋਨੇਸ਼ੀਆ ਦਾ ਇੱਕ ਟਾਪੂ ਸੂਬਾ ਹੈ। ਇਹ ਜਾਵਾ ਦੇ ਪੂਰਬ ਵਿੱਚ ਸਥਿਤ ਹੈ। ਲੋਮਬੋਕ ਬਾਲੀ ਦੇ ਪੂਰਬ ਵੱਲ ਇੱਕ ਟਾਪੂ ਹੈ। ਇੱਥੇ 200 ਈਸਾ ਪੂਰਵ ਦੇ ਬ੍ਰਾਹਮੀ ਸ਼ਿਲਾਲੇਖ ਹਨ। ਬਾਲੀ ਦੀਪ ਦਾ ਨਾਂ ਵੀ ਬਹੁਤ ਪੁਰਾਣਾ ਹੈ। ਮਜਾਪਹਿਤ ਹਿੰਦੂ ਰਾਜ 1500 ਈਸਵੀ ਤੋਂ ਪਹਿਲਾਂ ਇੰਡੋਨੇਸ਼ੀਆ ਵਿੱਚ ਸਥਾਪਿਤ ਹੋਇਆ ਸੀ। ਜਦੋਂ ਇਹ ਸਾਮਰਾਜ ਡਿੱਗ ਪਿਆ ਅਤੇ ਮੁਸਲਮਾਨ ਸੁਲਤਾਨਾਂ ਨੇ ਸੱਤਾ ਸੰਭਾਲੀ, ਤਾਂ ਜਾਵਾ ਅਤੇ ਹੋਰ ਟਾਪੂਆਂ ਦੇ ਕੁਲੀਨ ਲੋਕ ਬਾਲੀ ਵੱਲ ਭੱਜ ਗਏ। ਇੱਥੇ ਹਿੰਦੂ ਧਰਮ ਦਾ ਕੋਈ ਪਤਨ ਨਹੀਂ ਹੋਇਆ।
ਗਰੇਟ ਰੀਫ ਬੈਰੀਅਰ ਤੋਂ ਭਾਵ ਹੈ ਸ਼ੈਲ-ਪਥਰਾਂ ਜਾਂ ਮੋਂਗਿਆਂ ਤੋਂ ਸਮੁੰਦਰ ਤਲ ਤੇ ਬਣਿਆ ਹਹੋਇਆ ਵਿਸ਼ਾਲ ਦੀਵਾਰ ਨੁਮਾ ਢਾਂਚਾ। ਗਰੇਟ ਰੀਫ ਬੈਰੀਅਰ ਅਸਟਰੇਲੀਆ ਦੇ ਕੁਇਨਸਲੈਂਡ ਸੂਬੇ ਵਿੱਚ ਤਟੀ ਖੇਤਰ ਵਿੱਚ ਸਥਿਤ ਹੈ ਜੋ ਸ਼ੈਲ-ਪਥਰਾਂ ਜਾਂ ਮੋਂਗਿਆਂ ਨਾਲ ਬਣਿਆ ਹੋਇਆ ਵਿਸ਼ਵ ਦਾ ਸਭ ਤੋਂ ਵੱਡਾ ਪ੍ਰਬੰਧ ਹੈ। ਜੋ 2900 ਸ਼ੈਲ-ਪੱਥਰਾਂ/ਮੋਂਗਿਆਂ ਦੀਆਂ ਬਸਤੀਆਂ ਨੂੰ ਜੋੜ ਕੇ ਬਣਿਆ ਹੈ। ਅਤੇ 900 ਦੇ ਕਰੀਬ ਦੀਪ-ਸਮੂਹਾਂ ਵਿੱਚ 2300 ਕਿਲੋਮੀਟਰ ਦੀ ਲੰਬਾਈ ਅਤੇ 344400 ਵਰਗ ਕਿਲੋਮੀਟਰ ਦੇ ਖੇਤਰਫਲ ਵਿੱਚ ਫੈਲਿਆ ਹੋਇਆ ਹੈ। ਇਸ ਨੂੰ ਯੂਨੇਸਕੋਵਲੋਂ ਵਿਸ਼ਵ ਵਿਰਸਤ ਦਾ ਦਰਜਾ ਪ੍ਰਾਪਤ ਹੈ।
ਅ ਸੌਂਗ ਆਫ਼ ਆਈਸ ਐਂਡ ਫ਼ਾਇਰ ਅਮਰੀਕੀ ਨਾਵਲਕਾਰ ਅਤੇ ਪਟਕਥਾ ਲੇਖਕ ਜਾਰਜ ਆਰ ਆਰ ਮਾਰਟਿਨ ਦੇ ਐਪਿਕ ਫੈਂਟਾਸੀ ਨਾਵਲਾਂ ਦੀ ਇੱਕ ਲੜੀ ਹੈ। ਉਸਨੇ ਲੜੀ ਦਾ ਪਹਿਲਾ ਭਾਗ, ਅ ਗੇਮ ਆਫ਼ ਥਰੋਨਜ 1991 ਵਿੱਚ ਸ਼ੁਰੂ ਕੀਤਾ ਸੀ, ਅਤੇ ਇਹ 1996 ਵਿੱਚ ਪ੍ਰਕਾਸ਼ਿਤ ਕੀਤਾ ਗਿਆ ਸੀ। ਮਾਰਟਿਨ, ਜਿਸ ਨੇ ਸ਼ੁਰੂ ਵਿੱਚ ਲੜੀ ਨੂੰ ਤ੍ਰੈਲੜੀ ਦੇ ਰੂਪ ਵਿੱਚ ਚਿਤਵਿਆ ਸੀ, ਨੇ ਇੱਕ ਯੋਜਨਾ ਵਿੱਚ ਸ਼ਾਮਲ ਸੱਤ ਜਿਲਦਾਂ ਵਿੱਚੋਂ ਪੰਜ ਪ੍ਰਕਾਸ਼ਿਤ ਕੀਤੇ ਹਨ। 2011 ਵਿੱਚ ਪ੍ਰਕਾਸ਼ਿਤ ਸੀਰੀਜ਼ ਦੀ ਪੰਜਵੀਂ ਅਤੇ ਸਭ ਤੋਂ ਤਾਜ਼ਾ ਜਿਲਦ, ਅ ਡਾਂਸ ਵਿਦ ਡਰੈਗਨਜ ਨੂੰ ਲਿਖਣ ਲਈ ਮਾਰਟਿਨ ਨੂੰ ਛੇ ਸਾਲ ਲੱਗ ਗਏ। ਉਹ ਅਜੇ ਵੀ ਛੇਵਾਂ ਨਾਵਲ, ਦ ਵਿੰਡਜ਼ ਆਫ ਵਿੰਟਰ ਲਿਖ ਰਿਹਾ ਹੈ।
ਜਨਰਲ ਡਾਇਨਾਮਿਕਸ ਐੱਫ-16 ਫਾਈਟਿੰਗ ਫਾਲਕਨ
ਜਨਰਲ ਡਾਇਨਾਮਿਕਸ F-16 ਫਾਈਟਿੰਗ ਫਾਲਕਨ ਇੱਕ ਸਿੰਗਲ-ਇੰਜਣ ਮਲਟੀਰੋਲ ਲੜਾਕੂ ਜਹਾਜ਼ ਹੈ ਜੋ ਅਸਲ ਵਿੱਚ ਸੰਯੁਕਤ ਰਾਜ ਦੀ ਹਵਾਈ ਸੈਨਾ (USAF) ਲਈ ਜਨਰਲ ਡਾਇਨਾਮਿਕਸ ਦੁਆਰਾ ਵਿਕਸਤ ਕੀਤਾ ਗਿਆ ਹੈ। ਇੱਕ ਹਵਾਈ ਉੱਤਮਤਾ ਦਿਵਸ ਫਾਈਟਰ ਦੇ ਰੂਪ ਵਿੱਚ ਤਿਆਰ ਕੀਤਾ ਗਿਆ, ਇਹ ਇੱਕ ਸਫਲ ਆਲ-ਮੌਸਮ ਮਲਟੀਰੋਲ ਏਅਰਕ੍ਰਾਫਟ ਵਿੱਚ ਵਿਕਸਤ ਹੋਇਆ। 1976 ਵਿੱਚ ਉਤਪਾਦਨ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ 4,600 ਤੋਂ ਵੱਧ ਜਹਾਜ਼ ਬਣਾਏ ਗਏ ਹਨ। ਹਾਲਾਂਕਿ ਹੁਣ ਯੂਐਸ ਏਅਰ ਫੋਰਸ ਦੁਆਰਾ ਨਹੀਂ ਖਰੀਦਿਆ ਜਾ ਰਿਹਾ ਹੈ, ਪਰ ਨਿਰਯਾਤ ਗਾਹਕਾਂ ਲਈ ਸੁਧਾਰੇ ਸੰਸਕਰਣ ਬਣਾਏ ਜਾ ਰਹੇ ਹਨ। 1993 ਵਿੱਚ, ਜਨਰਲ ਡਾਇਨਾਮਿਕਸ ਨੇ ਆਪਣਾ ਜਹਾਜ਼ ਨਿਰਮਾਣ ਕਾਰੋਬਾਰ ਲਾਕਹੀਡ ਕਾਰਪੋਰੇਸ਼ਨ ਨੂੰ ਵੇਚ ਦਿੱਤਾ, ਜੋ ਬਦਲੇ ਵਿੱਚ ਮਾਰਟਿਨ ਮੈਰੀਟਾ ਨਾਲ 1995 ਦੇ ਵਿਲੀਨ ਹੋਣ ਤੋਂ ਬਾਅਦ ਲਾਕਹੀਡ ਮਾਰਟਿਨ ਦਾ ਹਿੱਸਾ ਬਣ ਗਿਆ। ਫਾਈਟਿੰਗ ਫਾਲਕਨ ਦੀਆਂ ਮੁੱਖ ਵਿਸ਼ੇਸ਼ਤਾਵਾਂ ਵਿੱਚ ਚੰਗੀ ਦਿੱਖ ਲਈ ਇੱਕ ਫ੍ਰੇਮ ਰਹਿਤ ਬਬਲ ਕੈਨੋਪੀ, ਚਾਲ ਚਲਾਉਂਦੇ ਸਮੇਂ ਨਿਯੰਤਰਣ ਨੂੰ ਸੌਖਾ ਬਣਾਉਣ ਲਈ ਸਾਈਡ-ਮਾਊਂਟਡ ਕੰਟਰੋਲ ਸਟਿੱਕ, ਪਾਇਲਟ 'ਤੇ ਜੀ-ਫੋਰਸ ਦੇ ਪ੍ਰਭਾਵ ਨੂੰ ਘਟਾਉਣ ਲਈ ਇੱਕ ਇਜੈਕਸ਼ਨ ਸੀਟ ਲੰਬਕਾਰੀ ਤੋਂ 30 ਡਿਗਰੀ ਤੱਕ ਝੁਕ ਗਈ, ਅਤੇ ਪਹਿਲੀ ਵਰਤੋਂ। ਇੱਕ ਅਰਾਮਦਾਇਕ ਸਥਿਰ ਸਥਿਰਤਾ / ਫਲਾਈ-ਬਾਈ-ਵਾਇਰ ਫਲਾਈਟ ਕੰਟਰੋਲ ਸਿਸਟਮ ਜੋ ਇਸਨੂੰ ਇੱਕ ਚੁਸਤ ਹਵਾਈ ਜਹਾਜ਼ ਬਣਾਉਣ ਵਿੱਚ ਮਦਦ ਕਰਦਾ ਹੈ। F-16 ਕੋਲ ਇੱਕ ਅੰਦਰੂਨੀ M61 ਵੁਲਕਨ ਤੋਪ ਅਤੇ ਮਾਊਂਟ ਕਰਨ ਵਾਲੇ ਹਥਿਆਰਾਂ ਅਤੇ ਹੋਰ ਮਿਸ਼ਨ ਉਪਕਰਣਾਂ ਲਈ 11 ਸਥਾਨ ਹਨ। F-16 ਦਾ ਅਧਿਕਾਰਤ ਨਾਮ "ਫਾਈਟਿੰਗ ਫਾਲਕਨ" ਹੈ, ਪਰ "ਵਾਈਪਰ" ਦੀ ਵਰਤੋਂ ਆਮ ਤੌਰ 'ਤੇ ਇਸਦੇ ਪਾਇਲਟਾਂ ਅਤੇ ਚਾਲਕਾਂ ਦੁਆਰਾ ਕੀਤੀ ਜਾਂਦੀ ਹੈ, ਕਿਉਂਕਿ ਇੱਕ ਵਾਈਪਰ ਸੱਪ ਦੇ ਨਾਲ-ਨਾਲ ਟੈਲੀਵਿਜ਼ਨ ਪ੍ਰੋਗਰਾਮ ਬੈਟਲਸਟਾਰ ਗੈਲੈਕਟਿਕਾ ਦੇ ਕਾਲਪਨਿਕ ਕਲੋਨੀਅਲ ਵਾਈਪਰ ਸਟਾਰਫਾਈਟਰ ਨਾਲ ਸਮਾਨਤਾ ਹੁੰਦੀ ਹੈ। F-16 ਦੇ ਸੇਵਾ ਵਿੱਚ ਦਾਖਲ ਹੋਣ ਸਮੇਂ ਪ੍ਰਸਾਰਿਤ ਕੀਤਾ ਗਿਆ। ਯੂਐਸ ਏਅਰ ਫੋਰਸ, ਏਅਰ ਫੋਰਸ ਰਿਜ਼ਰਵ ਕਮਾਂਡ, ਅਤੇ ਏਅਰ ਨੈਸ਼ਨਲ ਗਾਰਡ ਯੂਨਿਟਾਂ ਵਿੱਚ ਸਰਗਰਮ ਡਿਊਟੀ ਤੋਂ ਇਲਾਵਾ, ਯੂਐਸ ਏਅਰ ਫੋਰਸ ਥੰਡਰਬਰਡਸ ਏਰੀਅਲ ਡੈਮੋਸਟ੍ਰੇਸ਼ਨ ਟੀਮ ਦੁਆਰਾ, ਅਤੇ ਸੰਯੁਕਤ ਰਾਜ ਦੀ ਜਲ ਸੈਨਾ ਦੁਆਰਾ ਇੱਕ ਵਿਰੋਧੀ/ਹਮਲਾਵਰ ਹਵਾਈ ਜਹਾਜ਼ ਦੇ ਰੂਪ ਵਿੱਚ ਵੀ ਜਹਾਜ਼ ਦੀ ਵਰਤੋਂ ਕੀਤੀ ਜਾਂਦੀ ਹੈ। F-16 ਨੂੰ 25 ਹੋਰ ਦੇਸ਼ਾਂ ਦੀਆਂ ਹਵਾਈ ਸੈਨਾਵਾਂ ਵਿੱਚ ਸੇਵਾ ਦੇਣ ਲਈ ਵੀ ਖਰੀਦਿਆ ਗਿਆ ਹੈ। 2015 ਤੱਕ, ਇਹ ਫੌਜੀ ਸੇਵਾ ਵਿੱਚ ਦੁਨੀਆ ਦਾ ਸਭ ਤੋਂ ਵੱਧ ਫਿਕਸਡ-ਵਿੰਗ ਏਅਰਕ੍ਰਾਫਟ ਸੀ।
ਆਦਮ ਬਰਨਾਰਡ ਮੀਚਕੇਵਿਚ ([mitsˈkʲɛvitʂ] 24 ਦਸੰਬਰ 1798 – 26 ਨਵੰਬਰ 1855) ਇੱਕ ਪੋਲਿਸ਼ ਕਵੀ, ਨਾਟਕਕਾਰ, ਨਿਬੰਧਕਾਰ, ਪ੍ਰ੍ਕਾਸ਼ਕ, ਅਨੁਵਾਦਕ, ਸਲਾਵੀ ਸਾਹਿਤ ਦਾ ਪ੍ਰੋਫ਼ੈਸਰ ਅਤੇ ਸਿਆਸੀ ਕਾਰਕੁਨ ਸੀ। ਉਹ ਪੋਲੈਂਡ, ਲਿਥੁਆਨੀਆ ਅਤੇ ਬੇਲਾਰੂਸ ਵਿੱਚ ਰਾਸ਼ਟਰੀ ਕਵੀ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ। ਉਹ ਪੋਲੈਂਡ, ਲਿਥੂਆਨੀਆ ਅਤੇ ਬੇਲਾਰੂਸ ਵਿੱਚ ਰਾਸ਼ਟਰੀ ਕਵੀ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ। ਪੋਲਿਸ਼ ਰੋਮਾਂਸਵਾਦ ਦੀ ਇੱਕ ਪ੍ਰਮੁੱਖ ਹਸਤੀ, ਉਹ ਪੋਲੈਂਡ ਦੇ "ਤਿੰਨ ਕਥਾ-ਵਾਚਕਾਂ" ("Trzej Wieszcze") ਵਿੱਚ ਇੱਕ ਗਿਣਿਆ ਜਾਂਦਾ ਹੈ ਅਤੇ ਬੜੇ ਵਿਆਪਕ ਪੈਮਾਨੇ ਤੇ ਉਸਨੂੰ ਪੋਲੈਂਡ ਦਾ ਸਭ ਤੋਂ ਮਹਾਨ ਕਵੀ ਵਜੋਂ ਮੰਨਿਆ ਜਾਂਦਾ ਹੈ। ਉਸ ਨੂੰ ਸਭ ਤੋਂ ਵੱਡਾ ਸਲਾਵੀ ਅਤੇ ਯੂਰਪੀ ਸ਼ਾਇਰ ਵੀ ਮੰਨਿਆ ਜਾਂਦਾ ਹੈ ਅਤੇ ਇਸਨੂੰ "ਸਲੈਵਿਕ ਬਾਰਡ" ਕਿਹਾ ਜਾਂਦਾ ਹੈ। ਉਹ ਇੱਕ ਪ੍ਰਮੁੱਖ ਰੋਮਾਂਸਵਾਦੀ ਡਰਾਮਾਕਾਰ ਵਜੋਂ ਪੋਲੈਂਡ ਅਤੇ ਯੂਰਪ ਵਿੱਚ ਉਸਦੀ ਤੁਲਨਾ ਬਾਇਰਨ ਅਤੇ ਗੋਇਟੇ ਨਾਲ ਕੀਤੀ ਜਾਂਦੀ ਹੈ।
ਗੁਡ ਫਰਾਈਡੇ ਨੂੰ ਹੋਲੀ ਫਰਾਈਡੇ, ਗਰੇਟ ਫਰਾਈਡੇ, ਬਲੈਕ ਫਰਾਈਡੇ, ਜਾਂ ਈਸਟਰ ਫਰਾਈਡੇ ਵੀ ਕਹਿੰਦੇ ਹਨ। ਇਹ ਤਿਉਹਾਰ ਈਸਾਈ ਧਰਮ ਦੇ ਲੋਕਾਂ ਵਲੋਂ ਕੈਲਵਰੀ ਵਿੱਚ ਈਸਾ ਮਸੀਹ ਨੂੰ ਸਲੀਬ ਉੱਤੇ ਚੜ੍ਹਾਉਣ ਦੇ ਕਾਰਨ ਹੋਈ ਮੌਤ ਦੀ ਘਟਨਾ ਲਈ ਮਨਾਇਆ ਜਾਂਦਾ ਹੈ। ਇਹ ਤਿਉਹਾਰ ਪਵਿਤਰ ਹਫ਼ਤੇ ਦੇ ਦੌਰਾਨ ਮਨਾਇਆ ਜਾਂਦਾ ਹੈ, ਜੋ ਈਸਟਰ ਸੰਡੇ ਤੋਂ ਪਹਿਲਾਂ ਪੈਣ ਵਾਲੇ ਸ਼ੁੱਕਰਵਾਰ ਨੂੰ ਆਉਂਦਾ ਹੈ ਅਤੇ ਇਸ ਦਾ ਪਾਲਣ ਪਾਸ਼ਕਲ ਟਰੀਡਮ ਦੇ ਅੰਸ਼ ਦੇ ਤੌਰ ਉੱਤੇ ਕੀਤਾ ਜਾਂਦਾ ਹੈ ਅਤੇ ਇਹ ਅਕਸਰ ਯਹੂਦੀਆਂ ਦੇ ਪਾਸੋਵਰ ਦੇ ਨਾਲ ਪੈਂਦਾ ਹੈ। ਗ੍ਰੇਗੋਰੀਅਨ ਅਤੇ ਜੂਲੀਅਨ ਦੋਵਾਂ ਕੈਲੰਡਰਾਂ ਵਿੱਚ ਗੁੱਡ ਫਰਾਈਡੇ ਦੀ ਮਿਤੀ ਇੱਕ ਸਾਲ ਤੋਂ ਅਗਲੇ ਸਾਲ ਤੱਕ ਬਦਲਦੀ ਹੈ। ਪੂਰਬੀ ਅਤੇ ਪੱਛਮੀ ਈਸਾਈ ਧਰਮ ਈਸਟਰ ਦੀ ਤਾਰੀਖ ਅਤੇ ਇਸ ਲਈ ਗੁੱਡ ਫਰਾਈਡੇ ਦੀ ਗਣਨਾ ਨੂੰ ਲੈ ਕੇ ਅਸਹਿਮਤ ਹਨ। ਗੁੱਡ ਫਰਾਈਡੇ ਦੁਨੀਆ ਭਰ ਵਿੱਚ ਇੱਕ ਵਿਆਪਕ ਤੌਰ 'ਤੇ ਸਥਾਪਿਤ ਕਾਨੂੰਨੀ ਛੁੱਟੀ ਹੈ, ਜਿਸ ਵਿੱਚ ਜ਼ਿਆਦਾਤਰ ਪੱਛਮੀ ਦੇਸ਼ਾਂ ਅਤੇ 12 ਯੂ.ਐੱਸ.
ਹੰਕਾਰ ਇਨਸਾਨ ਆਪਣੇ ਰਾਜ-ਮਾਲ, ਧਨ-ਦੌਲਤ, ਚਤੁਰਾਈ, ਵਿਦਵਤਾ ਅਤੇ ਆਪਣੇ ਤਨ ਦੀ ਸੁੰਦਰਤਾ 'ਤੇ ਜੋ ਅਭਿਮਾਨ, ਘਮੰਡ ਕਰਦਾ ਹੈ ਉਹ ਹੰਕਾਰ ਹੈ। ਹੰਕਾਰੀ ਮਨੁੱਖ ਚੰਗਿਆਂ ਨਾਲ ਵੈਰ ਕਰਦਾ ਹੈ ਅਤੇ ਮਾੜੇ ਮਨੁੱਖ ਨਾਲ ਦੋਸਤੀ ਕਰਦਾ ਹੈ। ਹੰਕਾਰੀ ਮਨੁੱਖ ਜਦੋਂ ਆਪਣੇ ਤੋਂ ਨੀਵੇਂ ਮਨੁੱਖ ਨੂੰ ਦੇਖਦਾ ਹੈ ਤਾਂ ਉਸ ਦੇ ਵਿੱਚ ਘਮੰਡ ਅਤੇ ਜਦੋਂ ਆਪਣੇ ਤੋਂ ਉੱਚੇ ਮਨੁੱਖ ਨੂੰ ਦੇਖਦਾ ਹੈ ਤਾਂ ਈਰਖਾ, ਦੁਸ਼ਮਣੀ ਕਰਦਾ ਹੈ। ਵੱਡੇ ਵੱਡੇ ਹੰਕਾਰੀ ਮਨੁੱਖ ਹੰਕਾਰ ਵਿੱਚ ਹੀ ਗਰਕ ਹੋ ਜਾਂਦਾ ਹੈ।
ਘਰੋਗੀ ਕੁੱਤਾ (Canis lupus familiaris), ਸਲੇਟੀ ਬਘਿਆੜ (Canis lupus) ਦੀ ਉਪਜਾਤੀ ਹੈ ਅਤੇ ਥਣਧਾਰੀ (Mammalia) ਵਰਗ ਦੇ ਮਾਸਖੋਰੇ (Carnivore) ਗਣ ਦੀ ਬਘਿਆੜ-ਲੂੰਬੜ (Canidae) ਕੁੱਲ ਦਾ ਜੀਅ ਹੈ। ਆਮ ਤੌਰ ਉੱਤੇ ਘਰੋਗੀ ਕੁੱਤਾ ਸ਼ਬਦ, ਪਾਲਤੂ ਅਤੇ ਅਵਾਰਾ ਦੋਵੇਂ ਭਾਂਤਾਂ ਲਈ ਵਰਤਿਆ ਜਾਂਦਾ ਹੈ। ਇਹ ਪਾਲਤੂ ਬਣਾਏ ਜਾਣ ਵਾਲਾ ਪਹਿਲਾ ਜਾਨਵਰ ਹੋ ਸਕਦਾ ਹੈ ਅਤੇ ਮਨੁੱਖੀ ਇਤਿਹਾਸ 'ਚ ਸਭ ਤੋਂ ਵੱਧ ਪਾਲਣ, ਸ਼ਿਕਾਰ ਕਰਨ ਅਤੇ ਕੰਮ ਕਰਨ ਲਈ ਰੱਖਿਆ ਗਿਆ ਜਾਨਵਰ ਹੈ। ਇਸ ਜਾਤੀ ਦੀ ਮਾਦਾ ਨੂੰ ਕੁੱਤੀ ਕਿਹਾ ਜਾਂਦਾ ਹੈ। ਕੁੱਤਿਆਂ ਦਾ ਮੌਜੂਦਾ ਵੰਸ਼ 15,000 ਸਾਲ ਪਹਿਲਾਂ ਬਘਿਆੜਾਂ ਤੋਂ ਪਾਲਤੂ ਬਣਾਇਆ ਗਿਆ ਸੀ। ਚਾਹੇ 33,000 ਸਾਲ ਪੁਰਾਣੇ ਕੁੱਤਿਆਂ ਦੇ ਹੱਡ ਸਾਈਬੇਰੀਆ ਅਤੇ ਬੈਲਜੀਅਮ ਵਿੱਚ ਮਿਲੇ ਹਨ ਪਰ ਇਹਨਾਂ ਵਿੱਚੋਂ ਕੋਈ ਵੀ ਕੁਲ ਅਖੀਰਲੇ "ਅਧਿਕਤਮ ਯਖ-ਨਦੀ ਯੁੱਗ" ਵਿੱਚ ਜਿਉਂਦੀ ਨਾ ਰਹਿ ਸਕੀ। ਭਾਵੇਂ ਐੱਮ-ਡੀ.ਐੱਨ.ਏ.
ਲੰਡਨ ( ( ਸੁਣੋ)) ਇੰਗਲੈਂਡ ਦੀ ਰਾਜਧਾਨੀ ਹੈ ਅਤੇ ਇਹ ਇੰਗਲੈਂਡ ਦਾ ਸਭ ਤੋਂ ਪ੍ਰਸਿੱਧ ਸ਼ਹਿਰ ਹੈ। ਇਹ ਸ਼ਹਿਰ ਗ੍ਰੇਟ ਬ੍ਰਿਟੇਨ ਦੇ ਟਾਪੂ ਦੇ ਦੱਖਣ ਪੂਰਬ ਵਿੱਚ ਥੇਮਜ਼ ਦਰਿਆ ਦੇ ਕੰਢੇ ਵਸਿਆ ਹੋਇਆ ਹੈ। ਇਹ ਸ਼ਹਿਰ ਰੋਮਨ ਰਾਜਿਆਂ ਦੁਆਰਾ ਸਥਾਪਿਤ ਕੀਤਾ ਗਿਆ ਸੀ, ਜਿੰਨ੍ਹਾ ਨੇ ਇਸਦਾ ਨਾਂਮ "ਲੰਡੇਨੀਅਮ" ਰੱਖਿਆ ਸੀ। ਲੰਡਨ ਦਾ ਪ੍ਰਾਚੀਨ ਮੂਲ, ਸਿਟੀ ਆਫ ਲੰਡਨ, ਇਸਦਾ ਵੱਡਾ ਹਿੱਸਾ 1.12-square-mile (2.9 km2) ਮੱਧਕਾਲ ਸੀਮਾਵਾਂ ਰੱਖਦਾ ਹੈ। ਇਹ ਮਹਾਂਨਗਰ ਸ਼ਹਿਰ ਹੈ। ਇਸਨੂੰ ਗ੍ਰੇਟਰ ਲੰਡਨ ਵੀ ਕਹਿੰਦੇ ਹਨ। ਲੰਡਨ ਸ਼ਹਿਰ ਨੂੰ ਇੱਥੋਂ ਦਾ ਮੇਅਰ ਅਤੇ ਲੰਡਨ ਅਸੈਂਬਲੀ ਆਪਣੀ ਦੇਖ-ਰੇਖ ਹੇਠ ਚਲਾਉਂਦੀ ਹੈ।ਲੰਡਨ ਅੱਗੇ ਵਧਦਾ ਹੋਇਆ ਗਲੋਬਲ ਸ਼ਹਿਰ ਹੈ, ਜੋ ਕਿ ਕਲਾ, ਕਾਮਰਸ, ਸਿੱਖਿਆ, ਮਨੋਰੰਜਨ, ਫੈਸ਼ਨ, ਫਾਇਨਾਂਸ, ਸਿਹਤ ਸਹੂਲਤਾਂ, ਮੀਡੀਆ, ਪ੍ਰੋਫੈਸ਼ਨਲ ਸਰਵਿਸ, ਖੋਜ ਅਤੇ ਵਿਕਾਸ, ਯਾਤਰਾਸਥੱਲ ਅਤੇ ਆਵਾਜਾਈ ਪੱਖੋਂ ਅੱਗੇ ਹੈ। ਇਹ ਦੁਨੀਆ ਦਾ ਸਭ ਤੋਂ ਵੱਡਾ ਵਿੱਤੀ ਕੇਂਦਰ ਹੈ। ਇਸਦਾ ਜੀਡੀਪੀ ਖੇਤਰ ਪੱਖੋਂ ਵਿਸ਼ਵ ਵਿੱਚ ਪੰਜਵਾਂ/ਛੇਵਾਂ ਸਥਾਨ ਹੈ।ਲੰਡਨ ਵਿੱਚ ਵੱਖੋ-ਵੱਖਰੇ ਲੋਕ ਅਤੇ ਸਭਿਆਚਾਰ ਹਨ, ਅਤੇ ਇਸ ਖੇਤਰ ਵਿੱਚ 300 ਤੋਂ ਵੱਧ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਇਸਦੀ ਅਨੁਮਾਨਤ ਮਿਡ-2016 ਨਗਰਪਾਲਿਕਾ ਜਨਸੰਖਿਆ (ਗ੍ਰੇਟਰ ਲੰਡਨ ਨਾਲ ਸੰਬੰਧਿਤ) 8,787,892 ਸੀ, ਯੂਰਪੀ ਸੰਘ ਦੇ ਕਿਸੇ ਵੀ ਸ਼ਹਿਰ ਦਾ ਸਭ ਤੋਂ ਵੱਡਾ ਸ਼ਹਿਰ ਹੈ ਅਤੇ ਯੂ.ਕੇ. ਦੀ ਆਬਾਦੀ ਦਾ 13.4% ਹਿੱਸਾ ਗਿਣਿਆ ਜਾਂਦਾ ਹੈ। 2011 ਦੀ ਮਰਦਮਸ਼ੁਮਾਰੀ ਵਿੱਚ 9,787,426 ਲੋਕਾਂ ਦੇ ਨਾਲ, ਲੰਡਨ ਸ਼ਹਿਰੀ ਖੇਤਰ ਵਿੱਚ ਯੂਰਪ ਵਿੱਚ ਦੂਜਾ ਸਭ ਤੋਂ ਵੱਧ ਆਬਾਦੀ ਵਾਲਾ ਸ਼ਹਿਰ ਰਿਹਾ ਹੈ। ਪੈਰਿਸ ਇਸ ਵਿੱਚ ਪਹਿਲਾ ਹੈ। ਸ਼ਹਿਰ ਦਾ ਮਹਾਂਨਗਰ ਖੇਤਰ 2016 ਵਿੱਚ ਯੂਰਪ ਵਿੱਚ 14,040,163 ਲੋਕਾਂ ਦੇ ਨਾਲ ਸਭ ਤੋਂ ਵੱਧ ਆਬਾਦੀ ਵਾਲਾ ਹੈ, ਜਦਕਿ ਗ੍ਰੇਟਰ ਲੰਡਨ ਅਥਾਰਟੀ ਸ਼ਹਿਰ-ਖੇਤਰ (ਦੱਖਣ ਪੂਰਬ ਦਾ ਵੱਡਾ ਹਿੱਸਾ) ਦੀ ਜਨਸੰਖਿਆ ਦੇ ਤੌਰ ਤੇ 22.7 ਮਿਲੀਅਨ। ਲੰਡਨ 1831 ਤੋਂ 1925 ਤੱਕ ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਸ਼ਹਿਰ ਸੀ।ਲੰਡਨ ਵਿੱਚ ਚਾਰ ਵਿਸ਼ਵ ਵਿਰਾਸਤੀ ਥਾਵਾਂ ਸ਼ਾਮਲ ਹਨ: ਲੰਡਨ ਦਾ ਟਾਵਰ; ਕੇਊ ਗਾਰਡਨ; ਵੈਸਟਮਿੰਸਟਰ ਦੇ ਪੈਲੇਸ, ਵੈਸਟਮਿੰਸਟਰ ਐਬੇ ਅਤੇ ਸੇਂਟ ਮਾਰਗਰੇਟ ਚਰਚ ਦੁਆਰਾ ਬਣਾਈ ਗਈ ਇਹ ਸਾਈਟ; ਅਤੇ ਗ੍ਰੀਨਵਿਚ ਦਾ ਇਤਿਹਾਸਕ ਸਮਝੌਤਾ (ਜਿਸ ਵਿੱਚ ਰਾਇਲ ਆਬਜਰਵੇਟਰੀ, ਗ੍ਰੀਨਵਿਚ ਪ੍ਰਾਈਮ ਮੈਰੀਡੀਅਨ, 0 ° ਲੰਬਕਾਰ ਅਤੇ ਗ੍ਰੀਨਵਿੱਚ ਮੀਨ ਟਾਈਮ ਪਰਿਭਾਸ਼ਿਤ ਕਰਦਾ ਹੈ)। ਹੋਰ ਥਾਂਵਾਂ ਵਿੱਚ ਬਕਿੰਘਮ ਪੈਲਸ, ਲੰਡਨ ਆਈ, ਪਿਕਕਾਡੀਲੀ ਸਰਕਸ, ਸੈਂਟ ਪੌਲੀਜ਼ ਕੈਥੇਡ੍ਰਲ, ਟਾਵਰ ਬ੍ਰਿਜ, ਟਰਫਲਗਰ ਸਕਵੇਅਰ ਅਤੇ ਦ ਸ਼ਾਰਡ ਸ਼ਾਮਲ ਹਨ.
ਫਰਾਂਕੋਸ ਰਾਬੇਲਿਜ (; ਫ਼ਰਾਂਸੀਸੀ: [fʁɑ̃.swa ʁa.blɛ]; 1490 ਅਤੇ 1553 ਦੇ ਵਿਚਕਾਰ - 9 ਅਪਰੈਲ 1553) ਫਰਾਂਸ ਦਾ ਲੇਖਕ ਹੈ ਜਿਸ ਨੇ ਪੰਚਤੰਤਰ ਦੀ ਤਰਾਂ ਅਨਮਨੁਖੀ ਕਿਰਦਾਰਾਂ ਦੇ ਮਧਿਅਮ ਦੁਆਰਾ ਸਿੱਖਿਆਦਾਇਕ ਕਹਾਣੀਆਂ ਲਿਖੀਆਂ ਹਨ। 14ਵੀਂ ਸਦੀ ਫਰਾਂਸ ਵਿੱਚ ਸਾਹਿਤ ਹਾਲੀਂ ਸਮਾਜ ਨੂੰ ਮਨੁਖ ਦੇ ਨਾਲ ਨਹੀਂ ਟਕਰਾ ਸਕਦਾ ਸੀ ਇਸ ਕਰਕੇ ਹੀ ਲੇਖਕ ਨੇ ਬਾਹਰਲੀ ਦੁਨੀਆ ਨਾਲ ਵਰਤਾਰਾ ਕਰਕੇ ਸਮਾਜ ਦੀ ਮਨੁਖਤਾ ਵਾਲੀ ਸਿਰਜਣਾ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ। ਉਸ ਦੀ ਸਾਹਿਤਕ ਸ਼ਕਤੀ ਅਤੇ ਇਤਿਹਾਸਕ ਮਹੱਤਤਾ ਦੇ ਕਾਰਨ, ਪੱਛਮੀ ਸਾਹਿਤਕ ਆਲੋਚਕ ਉਸ ਨੂੰ ਸੰਸਾਰ ਸਾਹਿਤ ਦੇ ਮਹਾਨ ਲੇਖਕਾਂ ਵਿੱਚੋਂ ਇੱਕ ਅਤੇ ਆਧੁਨਿਕ ਯੂਰਪੀ ਲੇਖਣੀ ਦੇ ਸਿਰਜਣਹਾਰਾਂ ਵਿੱਚ ਮੰਨਦੇ ਹਨ।"ਗਰਗੰਤਾਤੋ ਅਤੇ ਪਨਤਾਗਰੋਲ" ਨਾਵਲ ਦੁਬਾਰਾ ਰਾਬਲਿਜ ਨੇ ਪੰਖਡਬਾਦ ਨੂੰ ਵਿਗਿਆਨ ਦੇ ਨਾਲ ਟਕਰਾ ਕੇ ਵਿਗਿਆਨ ਦੀ ਮਹੱਤਤਾ ਨੂੰ ਉਜਾਗਰ ਕੀਤਾ ਹੈ ਗਰਗੰਤਾਤੋ ਦੋਸਤਾਨਾ ਦਿਓ ਹੈ ਜੋ ਚੀਨੋਨ ਵਿਖੇ ਰਹਿ ਰਿਹਾ ਹੈ। ਉਸ ਦਾ ਪਿਤਾ ਗਰਾਦਗੋਸਿਰ ਜੋ ਯੁਟੋਪੀਆ ਨਾਂ ਦੇ ਟਾਪੂ ਦਾ ਰਾਜਾ ਹੈ ਆਪਣੇ ਪੁੱਤਰ ਦੀ ਸਿੱਖਿਆ ਤੋਂ ਸੰਤੁਸਟ ਨਹੀਂ ਸੋ ਗਰਗੰਤਾਤੋ ਨੂੰ ਪੈਰਿਸ ਵਿੱਚ ਪਨੋਕਰੇਟਸ ਕੋਲ ਟਿਊਸਨ ਲਈ ਭੇਜ ਦਿੰਦਾ ਹੈ ਜੋ ਕਿ ਇਨਸਾਨੀਅਤ ਬਾਰੇ ਵਿਦਿਆ ਦਿੰਦਾ ਹੈ ਇਹ ਸ਼ਹਿਰ ਵਿੱਚ ਉਹ ਇਤਿਫਾਕੀ ਸਾਹਸੀ ਘਟਨਾਵਾਂ ਕਰਦਾ ਹੈ ਜਿਵੇਂ ਕਿ ਨੋਤੀਰੀਦਮ ਦੀ ਘੰਟੀ ਚੋਰੀ ਕਰ ਲੈਦਾ ਤਾਂ ਕਿ ਘੰਟੀ ਨੂੰ ਆਪਣੀ ਘੋੜੀ ਦੇ ਗਲ ਵਿੱਚ ਪਾ ਸਕੇ |ਹਾਲੀਂ ਗਰਗੰਤਾਤੋ ਪੜ ਰਿਹਾ ਹੁੰਦਾ ਹੈ ਕਿ ਓਸ ਦੇ ਪਿਤਾ ਤੇ ਗੁਆਂਡੀ ਰਾਜਾ ਪਿਕਾਰੋਹੋਲ ਦਰਮਿਆਨ ਲੜਾਈ ਹੋ ਜਾਦੀਂ ਹੈ ਇਸ ਰਾਜੇ ਨਾਲ ਰਾਬੇਲਿਜ ਦੇ ਪਿਤਾ ਦੀ ਕਾਨੂੰਨੀ ਜੰਗ ਵੀ ਚੱਲ ਰਹੀ ਹੁੰਦੀ ਹੈ |ਲੜਾਈ ਦਾ ਕਾਰਨ ਕੁਝ ਜਿਮੀਦਾਰ ਜੋ ਪਿਕਾਰੋਹੋਲ ਹਨ ਇਹ ਕੇਕ ਚੋਰੀ ਕਰ ਲੈਦੇ ਹਨ ਇਸ ਕਰਕੇ ਗਰਗੰਤਾਤੋ ਨੂੰ ਵਾਪਸ ਬੁਲਾ ਲਿਆ ਜਾਂਦਾ ਹੈ ਤੇ ਇਹ ਆਪਣੇ ਮੰਗਤੇ ਦੋਸਤਾਂ ਨਾਲ ਰਲ ਕੇ ਭਿਆਨਕ ਯੁਧ ਕਰਦਾ ਹੈ ਤੇ ਦੁਸ਼ਮਨ ਨੂੰ ਹਾਰ ਦੇਖਣੀ ਪੈਦੀ ਹੈ |ਇਹ ਅਹਿਸਾਨ ਦੇ ਬਦਲ ਵਿੱਚ ਮੰਗਤੇ ਦਰਵੇਸ਼ ਜਾਂਅ ਦੀ ਇੰਤੋਮੀਰਸ ਦੇ ਲਈ ਇੱਕ ਮਠ ਬਣਾ ਕੇ ਦਿੰਦਾ ਹੈ ਇਹ ਮਠ ਇਸ ਤਰਾਂ ਦਾ ਹੈ ਜਿਥੇ ਔਰਤਾਂ ਤੇ ਮਰਦ ਆਪਣਾ ਸਮਾਂ ਪਾਸ ਕਰਨ ਲਈ ਪ੍ਰਾਥਨਾ ਨਹੀਂ ਕਰਦੇ ਬਲਕੇ ਖੇਡਦੇ ਅਤੇ ਇੱਕ ਦੂਸਰੇ ਨਾਲ ਸ਼ਾਦੀ ਕਰਦੇ ਹਨ ਅਤੇ ਇਨਸਾਨੀਅਤ ਦੀ ਵਿਦਿਆ ਵੀ ਪੜ੍ਹਦੇ ਹਨ | ਮਠ ਦਾ ਮੁਖ ਨਾਹਰਾ ਹੈ "ਜੋ ਚਹੋ ਸੋ ਕਰੋ "|
"ਲੋਕ-ਨਾਚ ਨਾਲ ਮਾਨਸਿਕਤਾ ਨਾਚ ਕਲਾ ਨੂੰ ਆਪਣੇ ਜੀਵਨ ਦਾ ਸੁਭਾਵਿਕ ਅਮਲ ਪ੍ਰਵਾਨ ਕਰਦੀ ਰਹੀ ਹੈ।" 'ਨੱਚਣ ਵਾਲੇ ਦੀ ਅੱਡੀ ਨਾ ਰਹਿੰਦੀ , ਗਾਉਣ ਵਾਲੇ ਦਾ ਮੂੰਹ' ਇਸ ਸੁਭਾਵਕ ਅਮਲ ਦੀ ਪੁਸ਼ਟੀ ਕਰਦੀ ਕਾਵਿ ਸਤਰ ਹੈ। ਨਾਚ ਕਲਾ ਕਿਸੇ ਵੀ ਸੂਰਤ ਵਿੱਚ ਮੂਕ ਪੇਸ਼ਕਾਰੀ ਨਹੀਂ ਹੈ। ਖ਼ਾਸਕਰ ਪੰਜਾਬੀ ਲੋਕ ਨਾਚ ਗਿੱਧਾ ਭੰਗੜਾ ਤਾਂ ਗੀਤਾਂ ਦੇ ਬੋਲ ਜਾਂ ਬੋਲੀਆਂ ਤੋਂ ਬਿਨਾਂ ਪੇਸ਼ ਕਿਤੇ ਜਾਣਾ ਸੰਭਵ ਹੀ ਨਹੀਂ। ਲੋਕ-ਸਮੂਹ ਦੀ ਸਿਰਜਨ-ਕਲਾ ਦੀ ਇੱਕ ਮਹੱਤਵਪੂਰਨ ਵੰਨਗੀ ਹੈ, ਜੋ ਲੋਕ-ਮਾਨਸ ਦੇ ਸਮੁਚੇ ਹਾਵਾਂ-ਭਾਵਾਂ ਨੂੰ ਸਰੀਰਕ ਮੁਦਰਾਵਾਂ ਦੇ ਪ੍ਰਗਟਾਉ-ਸੰਦਰਭ ਰਾਹੀਂ ਪੇਸ਼ ਕਰਦੀ ਹੈ। ਲੋਕ ਨਾਚ ਵੀ ਇਸੇ ਪ੍ਰਕਾਰ ਦੀ ਇੱਕ ਲੋਕ-ਕਲਾ ਹੈ। ਲੋਕ-ਨਾਚ ਮੰਨੋਰੰਜਨ ਦਾ ਸਾਧਨ ਹੀ ਨਹੀਂ, ਇਹ ਕਿਸੇ ਖਿੱਤੇ ਦੇ ਜਨ-ਸਮੂਹ ਦੀ ਸਮਾਜਿਕ, ਸੱਭਿਆਚਾਰਕ, ਨੈਤਿਕ, ਧਾਰਮਿਕ, ਰਾਜਸੀ ਅਤੇ ਇਤਹਾਸਿਕ ਜੀਵਨ-ਤੋਰ ਦੀਆਂ ਵਿਭਿੰਨ ਪਰਤਾਂ ਦਾ ਸਰੀਰਕ ਮੁਦਰਾਵਾਂ ਦੇ ਮਾਧਿਅਮ ਰਾਹੀਂ ਆਪ-ਮੁਹਾਰਾ, ਸਧਾਰਨ, ਖੁਸ਼ੀਆਂ-ਖੇੜਿਆਂ ਭਰਪੂਰ ਅੰਦਰੂਨੀ ਭਾਵਨਾਵਾਂ ਦਾ ਬਾਹਰੀ ਪ੍ਰਗਟਾਵਾ ਵੀ ਹੈ। ਪੰਜਾਬ ਦੇ ਲੋਕ-ਨਾਚ ਪੰਜਾਬ ਪੰਜਾਬ ਦੇ ਜਨ-ਜੀਵਨ ਦਾ ਮਹੱਤਪੂਰਨ ਅੰਗ ਹਨ।"ਪੰਜਾਬ ਦੇ ਲੋਕ-ਨਾਚਾਂ ਦਾ ਵਰਗੀਕਰਨ ਦੋ ਪੱਧਰਾਂ ਤੇ ਕੀਤਾ ਜਾ ਸਕਦਾ ਹੈ:
ਗੁਰੂ ਗ੍ਰੰਥ ਸਾਹਿਬ ਸਿੱਖਾਂ ਦੇ ਗਿਆਰਵੇਂ ਗੁਰੂ ਹਨ। ਇਹ 1469 ਤੋਂ ਲੈ ਕੇ 1708 ਤੱਕ ਸਿੱਖ ਗੁਰੂਆਂ ਦੇ ਸਮੇਂ ਰਚੀ ਅਤੇ ਇਕੱਤਰ ਕੀਤੀ ਬਾਣੀ ਦਾ 1430 ਅੰਗਾਂ ਵਾਲਾ ਇੱਕ ਵਿਸਤਾਰਮਈ ਗ੍ਰੰਥ ਹੈ। ਇਹ ਅਨੇਕਾਂ ਸ਼ਬਦਾਂ ਭਾਵ ਬਾਣੀ ਦਾ ਅੰਬਾਰ ਹੈ ਜੋ ਕਿ ਰੱਬ ਦੇ ਗੁਣਾਂ ਅਤੇ ਉਸ ਦੇ ਨਾਮ ਜਪਣ ਦੇ ਕਾਰਨਾਂ ਦਾ ਵਰਨਣ ਕਰਦਾ ਹੈ। ਸਿੱਖਾਂ ਦੇ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ (1666-1708) ਨੇ ਜੋਤੀ-ਜੋਤਿ ਸਮਾਉਣ ਵੇਲੇ ਗੁਰਿਆਈ ਆਦਿ ਗ੍ਰੰਥ ਨੂੰ ਦਿੱਤੀ ਅਤੇ ਇਸ ਕਰ ਕੇ ਨਾਮ ਗੁਰੂ ਗ੍ਰੰਥ ਸਾਹਿਬ ਹੋ ਗਿਆ। ਇਹ ਸਿੱਖਾਂ ਦਾ ਸਭ ਤੋਂ ਪਵਿੱਤਰ ਗ੍ਰੰਥ ਅਤੇ ਇੱਕੋ-ਇੱਕ ਸਦੀਵੀ ਸ਼ਬਦ-ਰੂਪੀ ਗੁਰੂ ਹੈ ਜੋ ਕਿ ਸਿੱਖ ਗੁਰੂਆਂ ਅਤੇ ਹੋਰ ਸੰਤਾਂ-ਭਗਤਾਂ ਦੀ ਸਿੱਖਿਆਵਾਂ ਦਾ ਅੰਬਾਰ ਹੈ। ਅਰਦਾਸ ਦੇ ਸਰੋਤ ਜਾਂ ਮਾਰਗ-ਦਰਸ਼ਕ ਵਜੋਂ ਆਦਿ ਗ੍ਰੰਥ ਸਿੱਖੀ ਵਿੱਚ ਬੰਧਨਾ ਅਤੇ ਭਗਤੀ ਦਾ ਕੇਂਦਰੀ ਧੁਰਾ ਹੈ।ਆਦਿ ਗ੍ਰੰਥ ਦਾ ਸਭ ਤੋਂ ਪਹਿਲਾ ਸੰਕਲਨ ਪੰਜਵੇਂ ਗੁਰੂ, ਗੁਰੂ ਅਰਜਨ ਦੇਵ (1563-1606) ਨੇ ਪਹਿਲੇ ਪੰਜ ਗੁਰੂਆਂ ਅਤੇ ਹੋਰ ਮਹਾਨ ਸੰਤਾਂ ਜਾਂ ਭਗਤਾਂ, ਜਿਹਨਾਂ ਵਿੱਚੋਂ ਕਈਆਂ ਦਾ ਹਿੰਦੂ ਧਰਮ ਅਤੇ ਇਸਲਾਮ ਨਾਲ ਵਾਸਤਾ ਸੀ, ਦੀ ਬਾਣੀ ਇਕੱਤਰ ਕਰ ਕੇ ਕੀਤਾ ਅਤੇ ਇਸ ਪਵਿੱਤਰ ਬੀੜ ਨੂੰ ਭਾਈ ਗੁਰਦਾਸ ਜੀ ਦੇ ਹੱਥੋਂ ਲਿਖਵਾਇਆ। ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਤੇਗ ਬਹਾਦੁਰ ਜੀ ਦੀ ਬਾਣੀ ਨੂੰ ਇਕੱਤਰ ਕਰ ਕੇ ਤਲਵੰਡੀ ਸਾਬੋ ਵਿਖੇ ਭਾਈ ਮਨੀ ਸਿੰਘ ਜੀ ਪਾਸੋਂ ਆਦਿ ਗ੍ਰੰਥ ਵਿੱਚ ਦਰਜ ਕਰਵਾ ਕੇ ਆਦਿ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਦਾ ਦਰਜਾ ਦਿੱਤਾ। ਦਸਮ ਪਿਤਾ ਦੇ ਜੋਤੀ-ਜੋਤਿ ਸਮਾਉਣ ਪਿੱਛੋਂ ਬਾਬਾ ਦੀਪ ਸਿੰਘ ਵੱਲੋਂ ਗੁਰੂ ਗ੍ਰੰਥ ਸਾਹਿਬ ਦੇ ਬਹੁਤ ਸਾਰੇ ਉਤਾਰੇ ਵੰਡੇ ਗਏ। ਗੁਰੂ ਗ੍ਰੰਥ ਸਾਹਿਬ ਦੀ ਲਿਖਾਈ ਗੁਰਮੁਖੀ ਲਿਪੀ ਵਿੱਚ ਹੋਈ ਹੈ ਅਤੇ ਬਹੁਤ ਸਾਰੀਆਂ ਬੋਲੀਆਂ ਅਤੇ ਉਪ-ਬੋਲੀਆਂ– ਜਿਵੇਂ ਕਿ ਲਹਿੰਦੀ ਪੰਜਾਬੀ, ਬ੍ਰਜ ਭਾਸ਼ਾ, ਖੜ੍ਹੀ ਬੋਲੀ, ਸੰਸਕ੍ਰਿਤ ਅਤੇ ਫ਼ਾਰਸੀ – ਕਈ ਵਾਰ ਜਿਹਨਾਂ ਦੇ ਸਮੂਹ ਨੂੰ ਸੰਤ ਭਾਸ਼ਾ ਕਿਹਾ ਜਾਂਦਾ ਹੈ।.
ਅੱਲ੍ਹਾ ਯਾਰ ਖ਼ਾਂ ਜੋਗੀ (1870-1956) ਉਨੀਂਵੀਂ ਸਦੀ ਦੇ ਅਖ਼ੀਰ ਅਤੇ ਵੀਹਵੀਂ ਸਦੀ ਦੇ ਸ਼ੁਰੂ ਵਿੱਚ ਹੋਏ ਹਨ। ਆਪ ਬਹੁਤ ਉੱਚ ਕੋਟੀ ਦੇ ਲਿਖਾਰੀ ਹੋਏ ਹਨ। ਸਾਰੇ ਚੰਗੇ ਮਨੁੱਖਾਂ ਪ੍ਰਤੀ ਉਹਨਾਂ ਦੇ ਮਨ ਵਿੱਚ ਸ਼ਰਧਾ ਅਤੇ ਪਿਆਰ ਸੀ। ਉਹਨਾਂ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਸੰਬੰਧੀ ਦੋ ਮਰਸੀਏ ਲਿਖੇ। ਅੱਲ੍ਹਾ ਯਾਰ ਖ਼ਾਂ ਜੋਗੀ ਇੱਕ ਭੁੱਲੇ-ਵਿਸਰੇ ਮਹਾਨ ਸ਼ਾਇਰ ਸੀ ਜਿਸ ਦਾ ਪੁਰਾ ਨਾਮ ਹਕੀਮ ਅੱਲ੍ਹਾ ਯਾਰ ਖ਼ਾਂ ਜੋਗੀ ਸੀ, ਜਿਸ ਨੇ ਸੰਨ 1913 ਵਿੱਚ ਛੋਟੇ ਸਾਹਿਬਜ਼ਾਦਿਆਂ ਸਾਹਿਬਜ਼ਾਦਾ ਜ਼ੋਰਾਵਰ ਸਿੰਘ (9 ਸਾਲ) ਅਤੇ ਸਾਹਿਬਜਾਂਦਾ ਫਤਹਿ ਸਿੰਘ ਜੀ (7 ਸਾਲ) ਦੀ ਸ਼ਹਾਦਤ ਬਾਰੇ ਸੁੱਚੇ ਹੰਝੂਆਂ ਵਿੱਚ ਭਿੱਜੀ ਲੰਮੀ ਨਜ਼ਮ ਸ਼ਹੀਦਾਨਿ ਵਫ਼ਾ ਲਿਖ ਕੇ ਸਾਹਿਤਕ ਹਲਕਿਆਂ ਵਿੱਚ ਹਲਚਲ ਮਚਾ ਦਿੱਤੀ ਸੀ।
ਬੰਦਾ ਸਿੰਘ ਬਹਾਦਰ (27 ਅਕਤੂਬਰ 1670 –9 ਜੂਨ 1716) ਸਿੱਖਾਂ ਦੀ ਸੈਨਾ ਦਾ ਸੈਨਾਪਤੀ ਸੀ। ਉਸ ਦੇ ਬਚਪਨ ਦਾ ਨਾਂ ਲਛਮਣ ਦੇਵ ਸੀ ਪਰ ਓਹ ਲਛਮਣ ਦਾਸ ਅਤੇ ਮਾਧੋ ਦਾਸ ਦੇ ਨਾਵਾਂ ਨਾਲ ਵੀ ਜਾਣਿਆ ਜਾਂਦਾ ਸੀ। ਉਸਨੇ ਪੰਦਰਾਂ ਸਾਲ ਦੀ ਉਮਰ ਵਿੱਚ ਵੈਰਾਗੀ ਬਣਨ ਲਈ ਘਰ ਛੱਡ ਦਿਤਾ ਤਾਂ ਉਸਨੂੰ ਮਾਧੋ ਦਾਸ ਦੇ ਨਾਂ ਨਾਲ ਜਾਣਿਆ ਜਾਣ ਲਗਿਆ। ਉਸਨੇ ਗੋਦਾਵਰੀ ਨਦੀ ਦੇ ਕਿਨਾਰੇ ਆਪਣਾ ਆਸ਼ਰਮ ਬਣਾਇਆ। ਇੱਥੇ ਹੀ ਉਸ ਦੀ ਮੁਲਾਕਾਤ ਸਤੰਬਰ 1708 ਈ. ਵਿੱਚ ਗੁਰੂ ਗੋਬਿੰਦ ਸਿੰਘ ਜੀ ਨਾਲ ਹੋਈ ਅਤੇ ਉਹ ਉਨ੍ਹਾਂ ਦਾ ਸ਼ਰਧਾਲੂ ਬਣ ਗਿਆ। ਗੁਰੂ ਜੀ ਨੇ ਹੀ ਉਸਨੂੰ ਬੰਦਾ ਸਿੰਘ ਬਹਾਦਰ ਦਾ ਨਾਂ ਦਿਤਾ ਅਤੇ ਪੰਜਾਬ ਵਿੱਚ ਮੁਗਲਾਂ ਵਿਰੁੱਧ ਸਿੱਖਾਂ ਦੀ ਅਗਵਾਈ ਕਰਨ ਲਈ ਭੇਜਿਆ। ਗੁਰਦਾਸ ਨੰਗਲ ਵਿੱਚ ਦਸੰਬਰ 1715 ਵਿੱਚ ਗਿ੍ਫ਼ਤਾਰ ਕੀਤੇ ਬੰਦਾ ਸਿੰਘ ਅਤੇ ਉਸ ਦੇ ਸਾਥੀ ਅਤੇ ਮਗਰੋਂ ਗਿ੍ਫ਼ਤਾਰ ਕੀਤੇ ਸਿੱਖ ਕੈਦੀ 27 ਫ਼ਰਵਰੀ, 1716 ਦੇ ਦਿਨ ਦਿੱਲੀ ਦੇ ਬਾਹਰਵਾਰ ਪਿੰਡ ਅਗਰਾਬਾਦ ਕੋਲ ਪੁੱਜੇ। 29 ਫ਼ਰਵਰੀ, 1716 ਨੂੰ ਇਨ੍ਹਾਂ ਕੈਦੀਆਂ ਦਾ ਦਿੱਲੀ ਵਿੱਚ ਜਲੂਸ ਕਢਿਆ ਗਿਆ। ਜਲੂਸ ਦੇ ਸਭ ਤੋਂ ਅੱਗੇ ਇੱਕ ਬੈਂਡ-ਵਾਜਾ ਜਾ ਰਿਹਾ ਸੀ। ਇਹ ਜਲੂਸ ਦਿੱਲੀ ਨੇੜਲੇ ਪਿੰਡ ਅਗਰਾਬਾਦ ਤੋਂ ਸ਼ੁਰੂ ਹੋ ਕੇ, 10 ਕਿਲੋਮੀਟਰ ਦੂਰ, ਲਾਲ ਕਿਲਾ ਤਕ ਲਿਜਾਇਆ ਗਿਆ। ਇਸ ਬੈਂਡ ਦੇ ਪਿੱਛੇ ਦੋ ਹਜ਼ਾਰ ਸਿੱਖਾਂ ਦੇ ਸਿਰ, ਜਿਨ੍ਹਾਂ 'ਚ ਤੂੜੀ ਭਰ ਕੇ ਬਾਂਸਾਂ 'ਤੇ ਲਟਕਾਇਆ ਹੋਇਆ ਸੀ, ਜਾ ਰਹੇ ਸਨ। ਇਨ੍ਹਾਂ ਦੇ ਸਿਰਾਂ ਦੇ ਵਾਲ ਖੁਲ੍ਹੇ ਰੱਖੇ ਹੋਏ ਸਨ ਤਾਂ ਜੋ ਲੋਕ ਪਛਾਣ ਸਕਣ ਕਿ ਇਹ ਸਿੱਖਾਂ ਦੇ ਹੀ ਸਿਰ ਹਨ। ਇਨ੍ਹਾਂ ਦੀ ਗਿਣਤੀ ਵਧਾਉਣ ਵਾਸਤੇ ਕੁੱਝ ਔਰਤਾਂ ਦੇ ਸਿਰ ਵੱਢ ਕੇ ਵੀ ਸ਼ਾਮਲ ਕਰ ਦਿਤੇ ਗਏ ਸਨ, ਜੋ ਲੰਮੇ ਵਾਲਾਂ ਕਾਰਨ ਸਿੱਖ ਹੀ ਜਾਪਦੀਆਂ ਸਨ। ਇਸ ਮਗਰੋਂ ਇੱਕ ਹਾਥੀ ਸੀ, ਜਿਸ 'ਤੇ ਰੱਖੇ ਹੋਏ ਪਿੰਜਰੇ ਵਿੱਚ ਬੰਦਾ ਸਿੰਘ ਸੀ। ਬੰਦਾ ਸਿੰਘ ਦਾ ਮਜ਼ਾਕ ਉਡਾਉਣ ਵਾਸਤੇ ਉਸ ਨੂੰ ਇੱਕ ਲਾੜੇ ਵਾਂਗ ਸੁਨਹਿਰੀ ਜ਼ਰੀ ਵਾਲੀ ਲਾਲ ਪੱਗ, ਅਨਾਰ ਦੇ ਫ਼ੁਲਾਂ ਦੇ ਰੰਗ ਦਾ ਸ਼ਾਹੀ ਚੋਗਾ ਪਾਇਆ ਹੋਇਆ ਸੀ। ਉਸ ਦੇ ਸਿਰ 'ਤੇ ਇੱਕ ਲਕੜੀ ਦਾ ਖੋਖਾ ਤਿੰਨ-ਚਾਰ ਕਿਲੋ ਮਿੱਟੀ ਨਾਲ ਭਰ ਕੇ ਰਖਿਆ ਹੋਇਆ ਸੀ, ਜਿਸ ਦੇ ਭਾਰ ਨਾਲ ਉਹ ਗਰਦਨ ਝੁਕਾਈ ਟੇਢਾ ਬੈਠਾ ਸੀ। ਬੰਦਾ ਸਿੰਘ ਭਾਵੇਂ ਪਿੰਜਰੇ ਵਿੱਚ ਬੰਦ ਸੀ, ਪਰ ਫਿਰ ਵੀ ਉਸ ਪਿੱਛੇ ਨੰਗੀ ਤਲਵਾਰ ਹੱਥ ਵਿੱਚ ਫੜ ਕੇ ਇੱਕ ਸਿਪਾਹੀ ਖੜਾ ਕੀਤਾ ਹੋਇਆ ਸੀ ਕਿਉਂਕਿ ਮੁਗ਼ਲ ਡਰਦੇ ਸੀ ਕਿ ਕਿਤੇ ਬੰਦਾ ਜਾਦੂ ਨਾਲ ਉੱਡ ਹੀ ਨਾ ਜਾਵੇ। ਬੰਦਾ ਸਿੰਘ ਵਾਲੇ ਹਾਥੀ ਦੇ ਪਿੱਛੇ 740 ਕੈਦੀ ਸਨ। ਇਨ੍ਹਾਂ ਦੇ ਮੂੰਹਾਂ 'ਤੇ ਕਾਲਖ਼ ਮਲੀ ਹੋਈ ਸੀ। ਉਨ੍ਹਾਂ ਦਾ ਇਕ-ਇਕ ਹੱਥ ਗਰਦਨ ਦੇ ਪਿੱਛੇ ਕਰ ਕੇ ਸ਼ਿਕੰਜੇ ਵਿੱਚ ਕੱਸ ਕੇ ਬੰਨਿ੍ਹਆ ਹੋਇਆ ਸੀ। ਉਨ੍ਹਾਂ ਦੇ ਸਿਰਾਂ 'ਤੇ ਕਾਗ਼ਜ਼ਾਂ ਦੀਆਂ ਖੋਖਾ-ਟੋਪੀਆਂ ਰੱਖੀਆਂ ਹੋਈਆਂ ਸਨ ਤੇ ਉਨ੍ਹਾਂ ਦੇ ਜਿਸਮਾਂ 'ਤੇ ਭੇਡਾਂ ਦੀ ਖੱਲ ਲਵ੍ਹੇਟੀ ਹੋਈ ਸੀ। ਉਨ੍ਹਾਂ ਦਾ ਇਹ ਰੂਪ ਉਨ੍ਹਾਂ ਦਾ ਮਜ਼ਾਕ ਉਡਾਉਣ ਅਤੇ ਉਨ੍ਹਾਂ ਦੀ ਬੇਇਜ਼ਤੀ ਕਰਨ ਵਾਸਤੇ ਬਣਾਇਆ ਗਿਆ ਸੀ। ਉਨ੍ਹਾਂ ਨੂੰ ਦੋ-ਦੋ ਕਰ ਕੇ ਕਾਠੀਆਂ ਤੋਂ ਸੱਖਣੇ ਊਠਾਂ 'ਤੇ ਲੱਦਿਆ ਹੋਇਆ ਸੀ। ਇਸ ਜਲੂਸ ਪਿੱਛੇ ਮੁਹੰਮਦ ਅਮੀਨ ਖ਼ਾਨ, ਉਸ ਦਾ ਪੁੱਤਰ ਕਮਰ-ਉਦ-ਦੀਨ ਖ਼ਾਨ ਅਤੇ ਜ਼ਕਰੀਆ ਖ਼ਾਨ ਪੁੱਤਰ ਅਬਦੁਸ ਸਮਦ ਖ਼ਾਨ ਜੋ ਮਗਰੋਂ ਲਾਹੌਰ ਦਾ ਸੂਬੇਦਾਰ ਬਣਿਆ, ਜੇਤੂਆਂ ਵਾਂਗ ਆਕੜ-ਆਕੜ ਕੇ ਚੱਲ ਰਹੇ ਸਨ। ਇਹ ਜਲੂਸ ਲਾਹੌਰੀ ਗੇਟ ਦੇ ਰਸਤਿਉਂ ਦਿੱਲੀ ਸ਼ਹਿਰ ਵਿੱਚ ਦਾਖ਼ਲ ਹੋਇਆ। ਇਸ ਜਲੂਸ ਨੂੰ ਵੇਖਣ ਵਾਸਤੇ ਦਿੱਲੀ ਦੇ ਸਾਰੇ ਲੋਕ ਸੜਕਾਂ 'ਤੇ ਆਏ ਹੋਏ ਸਨ। ਸ਼ਹਿਰ ਵਿੱਚ ਕੋਈ ਵੀ ਸ਼ਖ਼ਸ ਐਸਾ ਨਹੀਂ ਸੀ ਰਿਹਾ, ਜਿਸ ਨੇ ਇਹ ਨਜ਼ਾਰਾ ਨਾ ਵੇਖਿਆ ਹੋਵੇ। ਲੱਖਾਂ ਲੋਕਾਂ ਦੀਆਂ ਭੀੜਾਂ ਕਾਰਨ ਏਨੀ ਘੁਟਣ ਸੀ ਕਿ ਇਸ ਮੌਕੇ 'ਤੇ ਸਾਹ ਲੈਣਾ ਵੀ ਮੁਸ਼ਕਲ ਹੋਇਆ ਪਿਆ ਸੀ। ਲੋਕ ਸਿੱਖਾਂ ਨੂੰ ਮਜ਼ਾਕ 'ਚ ਉਨ੍ਹਾਂ ਵਲ ਵੇਖ ਕੇ ਕੋਝੀਆਂ ਸੈਨਤਾਂ ਕਰ ਰਹੇ ਸਨ। ਜਦੋਂ ਬੰਦਾ ਸਿੰਘ ਨੂੰ ਬਾਦਸ਼ਾਹ ਫ਼ਰਖ਼ਸੀਅਰ ਕੋਲ ਪੇਸ਼ ਕੀਤਾ ਗਿਆ ਸੀ ਤਾਂ ਬਾਦਸ਼ਾਹ ਨੇ ਬੰਦਾ ਸਿੰਘ ਨੂੰ ਪੁਛਿਆ, ਤੂੰ ਆਪਣੇ ਵਾਸਤੇ ਕਿਹੋ ਜਹੀ ਮੌਤ ਚੁਣੇਂਗਾ?
'ਓਪੈੱਕ ਜਾਂ ਉੱਤੇਲ ਬਰਾਮਦੀ ਦੇਸ਼ਾਂ ਦੀ ਜੱਥੇਬੰਦੀ (English: Organization of the Petroleum Exporting Countries) ਇੱਕ ਕੌਮਾਂਤਰੀ ਜੱਥੇਬੰਦੀ ਅਤੇ ਆਰਥਕ ਜੁੱਟ ਹੈ ਜਿਸਦਾ ਮੁੱਖ ਮਕਸਦ ਕੱਚਾ ਤੇਲ ਪੈਦਾ ਕਰਨ ਵਾਲ਼ੇ ਦੇਸ਼ਾਂ ਦੀਆਂ ਨੀਤੀਆਂ ਦਾ ਤਾਲਮੇਲ ਬਣਾਈ ਰੱਖਣਾ ਹੈ। ਇਹਦਾ ਟੀਚਾ ਮੈਂਬਰ ਦੇਸ਼ਾਂ ਨੂੰ ਪੱਕੀ ਆਮਦਨ ਬੰਨ੍ਹਣਾ ਅਤੇ ਆਰਥਕ ਤਰੀਕਿਆਂ ਰਾਹੀਂ ਦੁਨੀਆ ਦੇ ਬਜ਼ਾਰਾਂ ਵਿੱਚ ਤੇਲ ਦੀਆਂ ਕੀਮਤਾਂ ਉੱਤੇ ਅਸਰ ਪਾਉਣ ਵਾਸਤੇ ਇਹਨਾਂ ਦੇਸ਼ਾਂ ਨਾਲ਼ ਰਲ਼ਨਾ ਹੈ।ਓਪੈੱਕ ਇੱਕ ਅੰਤਰ-ਸਰਕਾਰੀ ਜੱਥੇਬੰਦੀ ਹੈ ਜਿਸਦੀ ਨੀਂਹ 10-14 ਸਤੰਬਰ 1960 ਵਿੱਚ ਬਗ਼ਦਾਦ ਕਾਨਫ਼ਰੰਸ ਮੌਕੇ ਇਰਾਕ, ਸਾਊਦੀ ਅਰਬ, ਕੁਵੈਤ, ਇਰਾਨ ਅਤੇ ਵੈਨੇਜ਼ੁਏਲਾ ਨੇ ਰੱਖੀ ਸੀ। ਬਾਅਦ ਵਿੱਚ ਨੌਂ ਹੋਰ ਸਰਕਾਰਾਂ ਇਸ 'ਚ ਸ਼ਾਮਲ ਹੋ ਗਈਆਂ: ਲੀਬੀਆ, ਸੰਯੁਕਤ ਅਰਬ ਇਮਰਾਤ, ਕਤਰ, ਇੰਡੋਨੇਸ਼ੀਆ, ਅਲਜੀਰੀਆ, ਨਾਈਜੀਰੀਆ, ਏਕੁਆਦੋਰ, ਅੰਗੋਲਾ ਅਤੇ ਗੈਬਾਨ। ਇਹਦੇ ਸਦਰ ਮੁਕਾਮ ਪਹਿਲਾਂ ਜਨੇਵਾ, ਸਵਿਟਜ਼ਰਲੈਂਡ ਵਿਖੇ ਸਨ ਪਰ ਫੇਰ 1 ਸਤੰਬਰ 1965 ਨੂੰ ਵਿਆਨਾ, ਆਸਟਰੀਆ ਵਿਖੇ ਚਲੇ ਗਏ।
ਜਪੁ ਜੀ ਸਾਹਿਬ (ਜਾਂ ਜਪੁ ਜੀ) ਗੁਰੂ ਨਾਨਕ ਦੇਵ ਦੀ ਲਿਖੀ ਬਾਣੀ ਹੈ, ਜੋ ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਪਹਿਲਾਂ ਦਰਜ ਹੈ। ਇਸ ਵਿੱਚ ਮੂਲ ਮੰਤਰ, 38 ਪੌੜੀਆਂ ਅਤੇ 2 ਸਲੋਕ ਹਨ। ਇਹ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਅੰਗ 1 ਤੋਂ ਅੰਗ 8 ਤੱਕ ਸੁਭਾਇਮਾਨ ਹੈ। ਇਹ ਇੱਕ ਪ੍ਰਬੰਧ ਕਾਵਿ ਹੈ ਭਾਵ ਕਿ ਇਸ ਵਿੱਚ ਵਿਚਾਰਾਂ ਨੂੰ ਇੱਕ ਕਾਵਿਕ ਲੜੀ ਵਿੱਚ ਪਰੋਇਆ ਗਿਆ ਹੈ। ਇਸ ਦੇ ਸ਼ੁਰੂ ਵਿੱਚ ਮੂਲ ਮੰਤਰ ਪਰਮਾਤਮਾ ਦੇ ਗੁਣ, ਮਿਜ਼ਾਜ ਅਤੇ ਸਰੂਪ ਬਾਰੇ ਦੱਸਦਾ ਹੈ। ਜਪੁਜੀ ਦਾ ਅਰਥ ਪਵਿੱਤਰ ਜਾਪ, ਅਦਵੈਤਵਾਦ ਅਤੇ ਇੱਕ-ਈਸ਼ਵਰਵਾਦ ਦਾ ਗੀਤ ਹੈ। ਇਹ ਰਚਨਾ ਗੁਰੂ ਗ੍ਰੰਥ ਸਾਹਿਬ ਦਾ ਸਾਰ ਹੈ। ਜਪੁਜੀ ਸਾਹਿਬ ਦੀ ਵਿਆਖਿਆ ਗੁਰੂ ਗ੍ਰੰਥ ਸਾਹਿਬ ਦਾ ਕੇਂਦਰੀ ਭਾਵ ਸਪਸ਼ਟ ਕਰ ਦਿੰਦੀ ਹੈ।
ਮਹਾਰਾਜਾ ਰਣਜੀਤ ਸਿੰਘ (1780-1839) ਪੰਜਾਬ ਦੀ ਸਿੱਖ ਸਲਤਨਤ ਦੀ ਨੀਂਹ ਰੱਖਣ ਵਾਲੇ ਇੱਕ ਸਿੱਖ ਮਹਾਰਾਜਾ ਸੀ ਜਿੰਨਾ ਨੂੰ ਸ਼ੇਰ-ਏ-ਪੰਜਾਬ (ਪੰਜਾਬ ਦਾ ਸ਼ੇਰ) ਦੇ ਨਾਂ ਨਾਲ਼ ਜਾਣਿਆ ਜਾਂਦਾ ਹੈ। ਮਹਾਰਾਜਾ ਰਣਜੀਤ ਸਿੰਘ ਨੂੰ ਪੰਜਾਬ ਦੇ ਇਤਿਹਾਸ ਵਿੱਚ ਬਹਾਦਰ ਜੰਗਜੂ, ਦਲੇਰ ਮਹਾਰਾਜੇ ਤੇ ਮਹਾਨ ਸ਼ਖ਼ਸੀਅਤ ਵਜੋਂ ਜਾਣਿਆ ਜਾਂਦਾ ਹੈ ਅਤੇ ਉਹਨਾਂ ਦਾ ਨਾਮ ਭਾਰਤ ਦੇ ਉਹਨਾਂ ਮਹਾਨ ਸ਼ਾਸਕਾਂ ਵਿੱਚ ਆਉਂਦਾ ਹੈ ਜਿਵੇ ਕਿ ਮਹਾਂਰਾਣਾ ਪ੍ਰਤਾਪ ਅਤੇ ਮਰਾਠਾ ਸਾਮਰਾਜ ਦੇ ਛੱਤਰਪਤੀ ਸ਼ਿਵਾਜੀ। ਉਹਨਾਂ ਨੂੰ ਸਾਲ 2020 ਵਿੱਚ ਬੀਬੀਸੀ ਨੇ ਦੁਨੀਆ ਦਾ ਸਭ ਤੋ ਮਹਾਨ ਆਗੂ ਦੱਸਿਆ ਸੀ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਵਿੱਚ ਸਿੱਖਾਂ, ਹਿੰਦੂਆਂ ਤੇ ਮੁਸਲਮਾਨਾਂ ਨੂੰ ਇੱਕ ਡੋਰ ਵਿੱਚ ਪਰੋਈ ਰੱਖਿਆ, ਜਿਸ ਕਰਕੇ ਖ਼ਾਲਸਾ ਰਾਜ ਦੀ ਹਰ ਥਾਂ ਸਿਫ਼ਤ ਕੀਤੀ ਜਾਂਦੀ ਸੀ।
ਪੰਜਾਬੀ ਭਾਸ਼ਾ (ਸ਼ਾਹਮੁਖੀ: پنجابی, ਪੰਜਾਬੀ) ਪੰਜਾਬ ਦੀ ਭਾਸ਼ਾ ਹੈ, ਜਿਸ ਨੂੰ ਪੰਜਾਬ ਖੇਤਰ ਦੇ ਵਸਨੀਕ ਜਾਂ ਸੰਬੰਧਿਤ ਲੋਕ ਬੋਲਦੇ ਹਨ। ਇਹ ਭਾਸ਼ਾਵਾਂ ਦੇ ਹਿੰਦ-ਯੂਰਪੀ ਪਰਿਵਾਰ ਵਿੱਚੋਂ ਹਿੰਦ-ਇਰਾਨੀ ਪਰਿਵਾਰ ਨਾਲ਼ ਸਬੰਧ ਰੱਖਦੀ ਹੈ। ਇਹ ਪੰਜਾਬੀਆਂ ਦੀ ਮਾਂ ਬੋਲੀ ਹੈ ਅਤੇ ਸਿੱਖਾਂ ਦੀ ਧਾਰਮਿਕ ਭਾਸ਼ਾ ਵੀ ਹੈ। ਗੁਰਮੁਖੀ ਲਿਪੀ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕੀਤੀ ਗਈ ਹੈ। ਇਹ ਦੁਨੀਆਂ ਅਤੇ ਖ਼ਾਸ ਕਰ ਦੱਖਣੀ ਏਸ਼ੀਆ ਦੇ ਉੱਘੇ ਭੰਗੜਾ ਸੰਗੀਤ ਦੀ ਭਾਸ਼ਾ ਹੈ। ਪਾਕਿਸਤਾਨ ਵਿੱਚ ਇਹ ਸਭ ਤੋਂ ਵੱਧ ਬੋਲੀ ਜਾਣ ਵਾਲੀ ਬੋਲੀ ਹੈ।
ਪੰਜਾਬ ਉੱਤਰ-ਪੱਛਮੀ ਭਾਰਤ ਦਾ ਇੱਕ ਰਾਜ ਹੈ ਜੋ ਕਿ ਸਮੁੱਚੇ ਪੰਜਾਬ ਖੇਤਰ ਦਾ ਇੱਕ ਭਾਗ ਹੈ। ਇਸ ਦਾ ਦੂਸਰਾ ਭਾਗ ਪਾਕਿਸਤਾਨ ਵਿੱਚ ਹੈ। ਪੰਜਾਬ ਦੇ ਭਾਰਤੀ ਖੇਤਰ ਨੂੰ ਚੜ੍ਹਦਾ ਪੰਜਾਬ ਕਹਿੰਦੇ ਹਨ ਅਤੇ ਪਾਕਿਸਤਾਨ ਵਾਲੇ ਖੇਤਰ ਨੂੰ ਲਹਿੰਦਾ ਪੰਜਾਬ ਕਹਿੰਦੇ ਹਨ। ਇਸ ਦੀ ਸਰਹੱਦ ਉੱਤਰ ਵਿੱਚ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ, ਉੱਤਰ-ਪੂਰਬ ਵਿੱਚ ਹਿਮਾਚਲ ਪ੍ਰਦੇਸ਼, ਦੱਖਣ-ਪੂਰਬ ਵਿੱਚ ਹਰਿਆਣਾ, ਦੱਖਣ-ਪੱਛਮ ਵਿੱਚ ਰਾਜਸਥਾਨ ਅਤੇ ਪੱਛਮ ਵਿੱਚ ਪਾਕਿਸਤਾਨੀ ਪੰਜਾਬ ਨਾਲ ਲੱਗਦੀ ਹੈ। ਰਾਜ ਦਾ ਖੇਤਰਫਲ 50,362 ਵਰਗ ਕਿਲੋਮੀਟਰ (19,445 ਵਰਗ ਮੀਲ) ਦਾ ਹੈ ਜੋ ਕਿ ਭਾਰਤ ਦੇ ਕੁਲ ਭੂਗੋਲਿਕ ਖੇਤਰ ਦਾ 1.53% ਹੈ। ਇਹ ਭਾਰਤ ਦਾ ਖੇਤਰ ਵਜੋਂ 20ਵਾਂ ਸਭ ਤੋਂ ਵੱਡਾ ਰਾਜ ਹੈ। ਭਾਰਤੀ ਪੰਜਾਬ ਦੇ ਮੁੱਖ ਸ਼ਹਿਰ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਬਠਿੰਡਾ, ਮੋਗਾ, ਸੰਗਰੂਰ, ਮੋਹਾਲੀ ਅਤੇ ਪਟਿਆਲਾ ਹਨ। ਇਸ ਦੀ ਰਾਜਧਾਨੀ ਚੰਡੀਗੜ੍ਹ ਹੈ।
ਨਾਵਲ (ਅੰਗਰੇਜ਼ੀ: Novel) ਸਾਹਿਤ ਦਾ ਇੱਕ ਰੂਪ ਹੈ। ਇਹ ਕਾਲਪਨਿਕ ਪਾਤਰਾਂ ਅਤੇ ਆਮ ਤੌਰ 'ਤੇ ਇੱਕ ਤਰਤੀਬ ਵਿੱਚ ਘਟਨਾਵਾਂ ਦਾ ਵਰਣਨ ਕਰਦਾ ਇੱਕ ਲੰਬੀ ਗਦ-ਵਾਰਤਾ ਹੁੰਦਾ ਹੈ। ਇਸ ਗਲਪੀ ਵਿਧਾ ਦੀਆਂ ਇਤਿਹਾਸਕ ਜੜਾਂ ਪੁਰਾਤਨਤਾ ਅਤੇ ਮਧਕਾਲੀ ਤੇ ਆਰੰਭਿਕ ਆਧੁਨਿਕ ਕਾਲ ਦੇ ਰੋਮਾਂਸ ਦੇ ਖੇਤਰਾਂ ਵਿੱਚ ਅਤੇ ਨੋਵਲਾ ਦੀ ਪਰੰਪਰਾ ਵਿੱਚ ਹਨ। ਇਹ ਨੋਵਲਾ ਛੋਟੀਆਂ ਕਹਾਣੀਆਂ ਲਈ ਇਸਤੇਮਾਲ ਇੱਕ ਇਤਾਲਵੀ ਸ਼ਬਦ ਹੈ, ਜਿਸ ਤੋਂ 18 ਵੀਂ ਸਦੀ ਵਿੱਚ ਮੌਜੂਦ ਆਮ ਅੰਗਰੇਜ਼ੀ ਪਦ ਦੀ ਸਿਰਜਣਾ ਹੋਈ ਹੈ। ਸਾਹਿਤ ਵਿੱਚ ਨਾਵਲ ਅਠਾਰ੍ਹਵੀ ਸਦੀ ਤੋਂ ਹੀ ਵਧੇਰੇ ਪ੍ਰਚਲਿਤ ਹੋਇਆ।
ਗੁਰਮੁਖੀ (ਪੰਜਾਬੀ: گُرمُکھی (ਸ਼ਾਹਮੁਖੀ)) ਇੱਕ ਸਿੱਖ ਲਿੱਪੀ ਹੈ ਜਿਸਨੂੰ ਦੂਜੇ ਸਿੱਖ ਗੁਰੂ, ਗੁਰੂ ਅੰਗਦ ਸਾਹਿਬ ਨੇ ਸੋਲ਼ਵੀਂ ਸਦੀ ਵਿੱਚ ਤਬਦੀਲ ਅਤੇ ਮਿਆਰਬੰਦ ਕਰਨ ਦੇ ਨਾਲ਼ ਇਸਤਿਮਾਲ ਕੀਤਾ। ਗੁਰਮੁਖੀ ਚੜ੍ਹਦੇ ਪੰਜਾਬ ਸੂਬੇ ਵਿੱਚ ਪੰਜਾਬੀ ਭਾਸ਼ਾ ਲਈ ਅਫ਼ਸਰਾਨਾ ਲਿੱਪੀ ਹੈ, ਜਿਸਨੂੰ ਫ਼ਾਰਸੀ-ਅਰਬੀ ਸ਼ਾਹਮੁਖੀ ਲਿੱਪੀ ਵਿੱਚ ਵੀ ਲਿਖਿਆ ਜਾਂਦਾ ਹੈ। ਮੌਜੂਦਾ ਗੁਰਮੁਖੀ ਦੇ ਇੱਕਤਾਲ਼ੀ ਅੱਖਰ, ਕਤਾਰ ਊੜੇ ਤੋਂ ਕੱਕੇ ਬਿੰਦੀ ਤੱਕ ਅਤੇ ਨੌਂ ਲਗਾਂ ਮਾਤਰਾਂ ਹਨ। ਇਹ ਇਕਤਾਲੀ ਹਰਫ਼ ਹਨ: ੳ, ਅ, ੲ, ਸ, ਹ, ਕ, ਖ, ਗ, ਘ, ਙ, ਚ, ਛ, ਜ, ਝ, ਞ, ਟ, ਠ, ਡ, ਢ, ਣ, ਤ, ਥ, ਦ, ਧ, ਨ, ਪ, ਫ, ਬ, ਭ, ਮ, ਯ, ਰ, ਲ, ਵ, ੜ, ਸ਼, ਖ਼, ਗ਼, ਜ਼, ਫ਼, ਅਤੇ ਲ਼। ਸਿੱਖੀ ਦੇ ਆਦਿ ਗ੍ਰੰਥ, ਗੁਰੂ ਗ੍ਰੰਥ ਸਾਹਿਬ ਵਿੱਚ ਕਈ ਜ਼ੁਬਾਨਾਂਂ ਅਤੇ ਲਹਿਜਿਆਂ ਵਿੱਚ ਬਾਣੀ ਲਿਖੀ ਗਈ ਹੈ ਜਿਸ ਨੂੰ ਗੁਰਮੁਖੀ ਭਾਸ਼ਾ ਆਖਿਆ ਜਾਂਦਾ ਹੈ।
ਪੋਹ ਨਾਨਕਸ਼ਾਹੀ ਜੰਤਰੀ ਦਾ ਦਸਵਾਂ ਮਹੀਨਾ ਹੈ। ਇਹ ਗ੍ਰੇਗਰੀ ਅਤੇ ਜੁਲੀਅਨ ਕਲੰਡਰਾਂ ਦੇ ਦਸੰਬਰ ਅਤੇ ਜਨਵਰੀ ਦੇ ਵਿਚਾਲੇ ਆਉਂਦਾ ਹੈ। ਇਸ ਮਹੀਨੇ ਦੇ ਵਿੱਚ 30 ਦਿਨ ਹੁੰਦੇ ਹਨ। ਪੰਜਾਬ ਵਿੱਚ ਕੋਰਾ, ਧੁੰਦ ਆਦਿ ਇਸ ਮਹੀਨੇ ਦਾ ਆਮ ਵਰਤਾਰਾ ਹੈ। ਇਹ ਮਹੀਨਾ ਠੰਡਾ ਕਿਉਂ ਹੁੰਦਾ ਹੈ, ਇਸ ਬਾਰੇ ਇੱਕ ਦਿਲਚਸਪ ਪੌਰਾਣਿਕ ਕਥਾ ਹੈ। ਬਲਜੀਤ ਬਾਸੀ ਦੇ ਸ਼ਬਦਾਂ ਵਿੱਚ:ਸੂਰਜ ਦੇਵਤੇ ਦਾ ਰਥ ਸੱਤ ਘੋੜੇ ਹਿੱਕਦੇ ਹਨ। ਇੱਕ ਵਾਰੀ ਘੋੜੇ ਬਹੁਤ ਪਿਆਸੇ ਹੋ ਗਏ। ਸੂਰਜ ਨੇ ਘੋੜਿਆਂ ਨੂੰ ਪਾਣੀ ਪਿਲਾਉਣ ਦੀ ਠਾਣੀ ਪਰ ਉਸ ਨੂੰ ਖਿਆਲ ਆਇਆ ਕਿ ਉਸ ਦਾ ਰਥ ਤਾਂ ਚਲਦਾ ਹੀ ਰਹਿਣਾ ਚਾਹੀਦਾ ਹੈ। ਉਸ ਨੇ ਇੱਕ ਛੱਪੜ ‘ਤੇ ਦੋ ਗਧਿਆਂ ਨੂੰ ਪਾਣੀ ਪੀਂਦਿਆਂ ਦੇਖਿਆ। ਸੂਰਜ ਨੂੰ ਤਰਕੀਬ ਸੁਝ ਗਈ। ਉਸ ਨੇ ਘੋੜਿਆਂ ਨੂੰ ਰੱਥ ਤੋਂ ਲਾਹ ਕੇ ਛੱਪੜ ‘ਤੇ ਪਾਣੀ ਪੀਣ ਲਾ ਦਿੱਤਾ ਤੇ ਗਧਿਆਂ ਨੂੰ ਰਥ ਨਾਲ ਜੋੜ ਦਿੱਤਾ। ਗਧਿਆਂ ਵਿੱਚ ਘੋੜਿਆਂ ਜਿੰਨੀ ਤੇਜ਼ੀ ਕਿਥੇ?
ਸਿੰਧੂ ਘਾਟੀ ਸੱਭਿਅਤਾ ਸੰਸਾਰ ਦੀਆਂ ਪ੍ਰਾਚੀਨ ਸੱਭਿਅਤਾਵਾਂ ਵਿੱਚੋਂ ਇੱਕ ਪ੍ਰਮੁੱਖ ਸੱਭਿਅਤਾ ਸੀ। ਇਹ ਹੜੱਪਾ ਸੱਭਿਅਤਾ ਦੇ ਨਾਮ ਨਾਲ ਵੀ ਜਾਣੀ ਜਾਂਦੀ ਹੈ ਕਿਉਂਕਿ ਇਸ ਦੇ ਵਜੂਦ ਦੇ ਪਹਿਲੇ ਖੰਡਰ ਹੜੱਪਾ ਨਾਂ ਦੇ ਨਗਰ ਵਿੱਚ ਮਿਲੇ ਸਨ। ਇਹ ਹਿੰਦ ਉਪ-ਮਹਾਂਦੀਪ ਦੇ ਉੱਤਰ ਪੱਛਮੀ ਭਾਗ ਵਿੱਚ ਸਥਿਤ ਸੀ। ਇਸਦਾ ਸਥਾਨ ਅੱਜ ਦਾ ਪਾਕਿਸਤਾਨ ਅਤੇ ਭਾਰਤ ਦਾ ਉੱਤਰ ਪੱਛਮੀ ਹਿੱਸਾ ਸੀ। ਇਹ ਸਿੰਧ ਦਰਿਆ ਤੋਂ ਲੈ ਕੇ ਅਤੇ ਘੱਗਰ-ਹਕਰਾ (ਪ੍ਰਾਚੀਨ ਸਰਸਵਤੀ) ਦੀ ਘਾਟੀ ਅਤੇ ਉਸ ਤੋਂ ਅੱਗੇ ਗੰਗਾ - ਜਮਨਾ ਦੋਆਬ ਦੀਆਂ ਉਪਰਲੀਆਂ ਹੱਦਾਂ ਤੱਕ ਫੈਲੀ ਹੋਈ ਸੀ। ਇਹਦਾ ਖੇਤਰਫਲ ਲਗਪਗ 12,60,000 ਵਰਗ ਕਿ.