ਪੰਜਾਬੀ ਵਿਕੀਪੀਡੀਆ ਦੇ ਸਭ ਤੋਂ ਜ਼ਿਆਦਾ ਵੇਖੇ ਜਾਣ ਵਾਲੇ ਲੇਖ, ਰੋਜ਼ਾਨਾ ਨਵਪੂਰਤ ਹੋਰ ਜਾਣੋ...
ਗੁਰੂ ਗੋਬਿੰਦ ਸਿੰਘ (ਉਚਾਰਨ: [gʊɾuː goːbɪn̪d̪ᵊ sɪ́ŋgᵊ]; 22 ਦਸੰਬਰ 1666 – 7 ਅਕਤੂਬਰ 1708; ਜਨਮ ਦਾ ਨਾਮ: ਗੋਬਿੰਦ ਦਾਸ ਜਾਂ ਗੋਬਿੰਦ ਰਾਏ) ਸਿੱਖਾਂ ਦੇ ਦਸਵੇਂ ਗੁਰੂ ਹੋਏ ਹਨ। ਓਹ ਇੱਕ ਅਧਿਆਤਮਿਕ ਗੁਰੂ, ਯੋਧਾ, ਕਵੀ ਅਤੇ ਦਾਰਸ਼ਨਿਕ ਸਨ। ਜਦੋਂ ਓਹਨਾਂ ਦੇ ਪਿਤਾ, ਗੁਰੂ ਤੇਗ ਬਹਾਦਰ ਨੂੰ ਔਰੰਗਜ਼ੇਬ ਦੁਆਰਾ ਸ਼ਹੀਦ ਕੀਤਾ ਗਿਆ ਸੀ, ਤਾਂ ਗੁਰੂ ਗੋਬਿੰਦ ਸਿੰਘ ਨੂੰ ਰਸਮੀ ਤੌਰ 'ਤੇ ਨੌਂ ਸਾਲ ਦੀ ਉਮਰ ਵਿੱਚ ਓਹਨਾਂ ਦੇ ਵਾਰਿਸ ਵਜੋਂ ਸਿੱਖਾਂ ਦੇ ਅਗਲੇ (ਦਸਵੇਂ) ਆਗੂ ਵਜੋਂ ਸਥਾਪਿਤ ਕੀਤਾ ਗਿਆ ਸੀ। ਓਹ ਸਿੱਖ ਕੌਮ ਦੇ ਅੰਤਿਮ ਮਨੁੱਖੀ ਸਿੱਖ ਗੁਰੂ ਹੋਏ ਹਨ। ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਕਾਲ ਦੌਰਾਨ ਓਹਨਾਂ ਦੇ ਚਾਰ ਜੀਵਿਤ ਪੁੱਤਰ ਸ਼ਹੀਦ ਹੋ ਗਏ - ਦੋ ਲੜਾਈ ਵਿੱਚ, ਦੋ ਨੂੰ ਮੁਗਲ ਗਵਰਨਰ ਵਜ਼ੀਰ ਖਾਨ ਦੁਆਰਾ ਸ਼ਹੀਦ ਕਰਵਾ ਦਿੱਤਾ ਗਿਆ।
ਸੰਨ 1704 ਈ. ਪੋਹ ਦੀ ਕਕਰੀਲੀ ਰਾਤ ਨੂੰ ਮੁਗ਼ਲਾਂ ਵੱਲੋਂ ਲੰਮੇ ਸਮੇਂ ਦੇ ਪਾਏ ਘੇਰੇ ਅਤੇ ਬਾਅਦ ਵਿੱਚ ਮੁਗ਼ਲਾਂ ਅਤੇ ਹਿੰਦੂ ਪਹਾੜੀ ਰਾਜਿਆਂ ਦੀਆਂ ਕਸਮਾਂ ਨੂੰ ਵੇਖਦੇ ਹੋਏ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਨੂੰ ਛੱਡ ਦਿੱਤਾ। ਕਿਲ੍ਹੇ ਤੋਂ ਨਿਕਲਦੇ ਹੋਏ ਗੁਰੂ ਜੀ ਦਾ ਪਰਵਾਰ ਸਰਸਾ ਨਦੀ ਦੇ ਚੜ੍ਹੇ ਹੋਏ ਪਾਣੀ ਕਰਕੇ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ। ਬਹੁਤ ਸਾਰਾ ਜਾਨੀ-ਮਾਲੀ ਨੁਕਸਾਨ, ਬਹੁਤ ਸਾਰੇ ਅਮੋਲਕ ਹਸਤ-ਲਿਖਤ ਗ੍ਰੰਥ ਸਰਸਾ ਦੇ ਤੇਜ਼ ਪਾਣੀ ਦੇ ਵਹਾਅ ਦੀ ਭੇਟ ਚੜ੍ਹ ਗਏ। ਗੁਰੂ ਕਲਗੀਧਰ ਸਾਹਿਬ ਜੀ ਕੁਝ ਸਿੰਘਾਂ ਅਤੇ ਵੱਡੇ ਸਾਹਿਬਜ਼ਾਦਿਆਂ ਸਮੇਤ ਰੋਪੜ ਵਿੱਚੋਂ ਹੁੰਦੇ ਹੋਏ ਚਮਕੌਰ ਸਾਹਿਬ ਦੀ ਧਰਤੀ ਵੱਲ ਵਧ ਰਹੇ ਸਨ। ਮੁਗ਼ਲ ਫੌਜ ਪਿੱਛਾ ਕਰ ਰਹੀ ਹੈ। ਆਖ਼ਰ ਗੁਰੂ ਸਾਹਿਬ ਜੀ ਉਸ ਧਰਤੀ ’ਤੇ ਪਹੁੰਚ ਗਏ ਅਤੇ ਚਮਕੌਰ ਦੀ ਕੱਚੀ ਗੜ੍ਹੀ ਨੂੰ ਵੇਖ ਕੇ ਮੁਸਕਰਾਏ ਹਨ। ਇਕ ਪਾਸੇ ਮੁਗ਼ਲ ਸੈਨਾ ਲੱਖਾਂ ਦੀ ਗਿਣਤੀ ਵਿੱਚ ਸੀ ਅਤੇ ਦੂਜੇ ਪਾਸੇ ਗੁਰੂ ਜੀ ਦੇ ਨਾਲ 40 ਕੁ ਭੁੱਖੇ-ਭਾਣੇ ਸਿੰਘ। ਗੁਰੂ ਸਾਹਿਬ ਜੀ ਅਤੇ ਸਿੰਘਾਂ ਨੇ ਗੜ੍ਹੀ ਵਿੱਚ ਪ੍ਰਵੇਸ਼ ਕਰ ਕੇ ਕੁਝ ਆਰਾਮ ਹੀ ਕੀਤਾ ਸੀ ਕਿ ਮੁਗ਼ਲ ਫੌਜਾਂ ਨੇ ਗੜ੍ਹੀ ਨੂੰ ਘੇਰ ਲਿਆ। ਰਾਤ ਦਾ ਵੇਲਾ ਹੈ। ਗੜ੍ਹੀ ਦੀ ਕੱਚੀ ਕੰਧ ਦੇ ਆਸ-ਪਾਸ ਮੁਗ਼ਲ ਸੈਨਾ ਨੇ ਘੇਰਾ ਪਾਇਆ ਹੈ। ਪਰ ਸਿੰਘ ਕਿਸੇ ਭੈ ਵਿੱਚ ਨਹੀਂ, ਚੜ੍ਹਦੀ ਕਲਾ ਵਿੱਚ ਹਨ। ਜੇਕਰ ਅਸੀਂ ਯੁੱਧਾਂ ਦੀ ਗੱਲ ਕਰੀਏ ਤਾਂ ਪੈਸੇ ਲੈ ਕੇ ਲੜਨ ਵਾਲੇ ਸਿਪਾਹੀ ਦੁਸ਼ਮਣ ਨੂੰ ਮਾਰਨ ਲਈ ਨਹੀਂ ਬਲਕਿ ਆਪਣੀ ਜਾਨ ਬਚਾਉਣ ਲਈ ਲੜਦੇ ਹਨ। ਸਾਹਮਣੇ ਦੁਸ਼ਮਣ ਨੂੰ ਖ਼ਤਮ ਕਰਨ ਨਾਲੋਂ ਉਨ੍ਹਾਂ ਨੂੰ ਆਪਣੀ ਜਾਨ ਬਚਾਉਣ ਦੀ ਜ਼ਿਆਦਾ ਫ਼ਿਕਰ ਹੁੰਦੀ ਹੈ। ਪਰ ਸਤਿਗੁਰੂ ਜੀ ਦੇ ਨਾਲ ਜਿੰਨੇ ਵੀ ਸਿੰਘ ਹਨ, ਉਨ੍ਹਾਂ ਦੇ ਮਨ ਵਿੱਚ ਭਾਵਨਾ ਜਾਨ ਬਚਾਉਣ ਦੀ ਨਹੀਂ ਬਲਕਿ ਧਰਮ ਯੁੱਧ ਦੇ ਚਾਉ ਹੇਤ ਪੁਰਜਾ-ਪੁਰਜਾ ਕੱਟ ਮਰਨ ਦੀ ਹੈ। ਸਿੰਘ ਪੂਰੇ ਜੋਸ਼ ਚੜ੍ਹਦੀ ਕਲਾ ਵਿੱਚ ਸਨ ਦਿਨ ਚੜ੍ਹਿਆ, ਯੁੱਧ ਅਰੰਭ ਹੋ ਗਿਆ। ਸਤਿਗੁਰੂ ਜੀ ਨੇ ਸਿੰਘਾਂ ਨੂੰ ਹੁਕਮ ਕੀਤਾ ਕਿ ਮੁਗ਼ਲ ਸਰਦਾਰਾਂ ਨੂੰ ਆਪਣਾ ਨਿਸ਼ਾਨਾ ਬਣਾਉ। ਮੁਗ਼ਲ ਸਰਦਾਰ ਨਾਹਰ ਖਾਂ ਜੋ ਕਿ ਮਲੇਰਕੋਟਲੇ ਦਾ ਰਹਿਣ ਵਾਲਾ ਸੀ ਹਮਲਾਵਰ ਹੋ ਕੇ ਸਾਥੀਆਂ ਨਾਲ ਅੱਗੇ ਵਧਿਆ ਤਾਂ ਸਤਿਗੁਰੂ ਜੀ ਨੇ ਉਸ ਨੂੰ ਪਾਰ ਬੁਲਾ ਦਿੱਤਾ ਯੁੱਧ ਦਾ ਮੈਦਾਨ ਮੁਗ਼ਲ ਸਿਪਾਹੀਆਂ ਦੀਆਂ ਲੋਥਾਂ ਨਾਲ ਭਰ ਗਿਆ ਅਤੇ ਧਰਤੀ ਖੂਨ ਨਾਲ ਰੱਤੀ ਗਈ। ਗੜ੍ਹੀ ਵਿੱਚੋਂ ਨਿਕਲਣ ਵਾਲੇ ਤੀਰ, ਗੋਲੀਆਂ ਦੁਸ਼ਮਣਾਂ ਨੂੰ ਵਿੰਨ੍ਹੀ ਜਾ ਰਹੀਆਂ ਸਨ। ਇਸ ਤਰੀਕੇ ਨਾਲ ਸਿੰਘ ਬੀਰਤਾ ਤੇ ਦਲੇਰੀ ਨਾਲ ਲੜਦੇ ਰਹੇ। ਅਖੀਰ ਇਤਿਹਾਸ ਦੇ ਪੰਨਿਆਂ ਵਿੱਚ ਚਮਕੌਰ ਦੀ ਗੜ੍ਹੀ ’ਤੇ ਉਹ ਸਮਾਂ ਆ ਗਿਆ ਜਦ ਕਲਗੀਧਰ ਪਿਤਾ ਜੀ ਨੇ ਧਰਮ-ਯੁੱਧ ਵਿੱਚ ਆਪਣੇ ਹੱਥੀਂ ਪੁੱਤਰਾਂ ਨੂੰ ਰਣ-ਤੱਤੇ ਅੰਦਰ ਸ਼ਹਾਦਤ ਦਾ ਜਾਮ ਪੀਣ ਲਈ ਘੱਲਿਆ, ਜਵਾਨੀ ਦੀ ਦਹਿਲੀਜ਼ ’ਤੇ ਪੈਰ ਰੱਖ ਰਹੇ ਪੁੱਤਰਾਂ ਨੂੰ ਲਾੜੀ ਮੌਤ ਵਿਆਹੁਣ ਲਈ ਹੱਥੀਂ ਤਿਆਰ ਕੀਤਾ। ਸਿੱਖ ਧਰਮ ਵਿੱਚ ਕੁਰਬਾਨੀਆਂ ਦਾ ਇਤਿਹਾਸ ਬੜਾ ਲੰਮੇਰਾ ਹੈ। ਛੋਟੀ ਉਮਰੇ ਵੱਡੇ ਇਤਿਹਾਸ ਦੀ ਸਿਰਜਨਾ ਸਿੱਖਧਰਮ ਦੇ ਜਨਮ ਦਾਤਿਆਂ ਅਤੇ ਪੈਰੋਕਾਰਾਂ ਨੇ ਕੀਤੀ ਹੈ। ਕੁਰਬਾਨੀਆਂ ਦੇ ਇਤਿਹਾਸ ਦੀ ਗਾਥਾ ਵਿੱਚ ਗੁਰੂ ਸਾਹਿਬਾਨ ਦੀ ਸ਼ਹੀਦੀ, ਸਾਹਿਬਜ਼ਾਦਿਆਂ ਦੀ ਕੁਰਬਾਨੀ ਅਤੇ ਮਹਾਨ ਸੂਰਮਿਆਂ ਦੀਆਂ ਸ਼ਹਾਦਤਾਂ ਦੇ ਸੁਨਹਿਰੀ ਪੰਨੇ ਉਕਰੇ ਹੋਏ ਹਨ। ਸਿੱਖ ਧਰਮ ਦੇ ਬਾਨੀਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਨਿਰਮਲ ਪੰਥ ਦੀ ਸਥਾਪਨਾਕਰਦਿਆਂ ਹੱਕ, ਸੱਚ, ਨਿਆਂ ਤੇ ਨੇਕੀ ਦਾ ਰਸਤਾ ਬਣਾਇਆ। ਸਾਹਿਬਜ਼ਾਦਾ ਅਜੀਤ ਸਿੰਘ ਜ਼ੁਲਮ, ਜਬਰ, ਅਨਿਆਂ, ਝੂਠ ਤੇ ਬਦੀ ਦੀਆਂ ਤਾਕਤਾਂ ਵਿਰੁੱਧਅਵਾਜ਼ ਉਠਾਈ। ਰਾਜੇ ਸੀਂਹ ਮੁਕੱਦਮ ਕੁੱਤੇ ਕਹਿ ਕੇ ਸਮੇਂ ਦੇ ਜ਼ੁਲਮਦਾ ਸਾਹਮਣਾ ਕੀਤਾ। ਸਿੱਖ ਇਤਿਹਾਸ ਦੀਆਂ ਸ਼ਹਾਦਤਾਂ ਅਨੂਠੀਆਂ ਤੇ ਵਿਲੱਖਣ ਹਨ, ਪਰੰਤੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਸੰਸਾਰ ਦੇ ਇਤਿਹਾਸ ਵਿੱਚਦੁਰਲੱਭ ਹਨ। ਸ਼ਹਾਦਤ ਅਨਿਆਂ, ਜ਼ੁਲਮ ਤੇ ਝੂਠ ਵਿਰੁੱਧ ਗਵਾਹੀ ਹੁੰਦੀ ਹੈ।ਸ਼ਹਾਦਤ ਦਾ ਮੁਕਾਮ ਬਹੁਤ ਉਚਾ ਹੁੰਦਾ ਹੈ। ਇਸ ਨੂੰ ਪ੍ਰਾਪਤ ਕਰਨਾਤੇ ਨਿਭਾਹੁਣਾ ਸਰਲ ਨਹੀਂ ਹੈ। ਸ਼ਹਾਦਤ ਐਸੀ ਮਰਨੀ ਹੈ ਜੋ ਮਰਦਾ ਹੈ, ਉਹ ਜਨਮ ਮਰਨ ਤੋਂ ਮੁਕਤ ਹੋ ਜਾਂਦਾ ਹੈ। ਰਣ ਮਹਿ ਜੂਝਕੇ ਸ਼ਹਾਦਤਾਂ ਵੀ ਸਿੱਖ ਇਤਿਹਾਸ ਵਿੱਚ ਹੋਈਆਂ ਅਤੇ ਅਸਹਿ ਤੇ ਅਕਹਿ ਕਸ਼ਟ ਸਹਾਰਦਿਆਂ ਹੋਇਆਂ ਬਲੀਦਾਨ ਵੀਸਿੱਖਾਂ ਨੇ ਕੀਤੇ। 'ਰਣ ਤੱਤੇ ਜੂਝਕੇ' ਸ਼ਹਾਦਤ ਦੇ ਇਤਿਹਾਸ ਵਿੱਚ ਚਮਕੌਰ ਦੀ ਧਰਤੀ ਬੜੀ ਭਾਗਾਂ ਭਰੀ ਹੈ। ਜਿਸ ਨੂੰ ਮਹਾਨ ਤੀਰਥ ਮੰਨਿਆ ਜਾਂਦਾ ਹੈ। ਅੱਲਾ ਯਾਰ ਖਾਂ ਦੇ ਸ਼ਬਦਾਂ ਵਿੱਚ ਚਮਕੌਰ ਦੀ ਜੰਗ ਦੁਨੀਆ ਦੇ ਇਤਿਹਾਸ ਵਿੱਚ ਬੇਜੋੜਤੇ ਅਸਾਵੀਂ ਜੰਗ ਮੰਨੀ ਜਾਂਦੀ ਹੈ। ਇੱਕ ਪਾਸੇ ਚਾਲ੍ਹੀ ਦੇ ਕਰੀਬਭੁੱਖੇ ਭਾਣੇ ਦੂਜੇ ਪਾਸੇ ਲੱਖਾਂ ਦੀ ਕੁੰਮਦ। ਕੱਚੀ ਗੜ੍ਹੀ, ਭੁੱਖੇ ਢਿੱਡ 'ਨਾ ਗੋਲਾ ਬਾਰੂਦ' ਬਸ! ਕੋਲਤੇਗਾਂ, ਤਲਵਾਰਾਂ, ਬਰਛੇ ਸਨ। ਦੁਸ਼ਮਣ ਦਾ ਮੁਕਾਬਲਾਕਰਨਾ ਸੀ। ਪਰ ਨੀਲੇ ਦਾ ਸ਼ਾਹ ਅਸਵਾਰ ਬਾਜਾਂ ਵਾਲਾ ਨਾਲਸੀ ਫਿਰ ਡਰ ਕਿਸ ਦਾ?
ਚਾਰ ਸਾਹਿਬਜ਼ਾਦੇ ਇੱਕ 2014 ਦੀ ਭਾਰਤੀ ਪੰਜਾਬੀ - ਹਿੰਦੀ 3ਡੀ ਕੰਪਿਊਟਰ-ਐਨੀਮੇਟਿਡ ਇਤਿਹਾਸਕ ਡਰਾਮਾ ਫ਼ਿਲਮ ਹੈਰੀ ਬਵੇਜਾ ਦੁਆਰਾ ਲਿਖੀ ਅਤੇ ਨਿਰਦੇਸ਼ਿਤ ਕੀਤੀ ਗਈ ਹੈ। ਇਹ ਦਸਵੇਂ ਸਿੱਖ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ- ਸਾਹਿਬਜ਼ਾਦਾ ਅਜੀਤ ਸਿੰਘ, ਜੁਝਾਰ ਸਿੰਘ, ਜ਼ੋਰਾਵਰ ਸਿੰਘ ਅਤੇ ਫ਼ਤਿਹ ਸਿੰਘ ਦੀਆਂ ਕੁਰਬਾਨੀਆਂ 'ਤੇ ਆਧਾਰਿਤ ਹੈ। ਓਮ ਪੁਰੀ ਨੇ ਫਿਲਮ ਦਾ ਵਰਣਨ ਪ੍ਰਦਾਨ ਕੀਤਾ, ਅਤੇ ਵੱਖ-ਵੱਖ ਕਿਰਦਾਰਾਂ ਲਈ ਆਵਾਜ਼ ਕਲਾਕਾਰਾਂ ਨੂੰ ਗੁਮਨਾਮ ਰੱਖਿਆ ਗਿਆ ਸੀ।
ਸਾਹਿਬਜ਼ਾਦਾ ਅਜੀਤ ਸਿੰਘ (26 ਜਨਵਰੀ 1687 – 7 ਦਸੰਬਰ 1705), ਜਿਨ੍ਹਾ ਨੂੰ ਅਜੀਤ ਸਿੰਘ ਅਤੇ ਬਾਬਾ ਅਜੀਤ ਸਿੰਘ ਵੀ ਕਿਹਾ ਜਾਂਦਾ ਹੈ, ਗੁਰੂ ਗੋਬਿੰਦ ਸਿੰਘ ਜੀ ਦੇ ਸਭ ਤੋਂ ਵੱਡੇ ਸਾਹਿਬਜ਼ਾਦੇ ਸਨ। ਸਾਹਿਬਜ਼ਾboutsikhs.com/sikh-martyrs/sikh-martyrs-sahibzada-ajit-singh-ji-amp-jujhar-singh-ji | title=ਸਾਹਿਬਜਾਂਦਾ ਅਜੀਤ ਸਿੰਘ ਜੀ | publisher=allaboutsikhs.com | date=01 ਨਵੰਬਰ 2012 | accessdate=ਨਵੰਬਰ 01, 2012}}</ref>। ਇਹਨਾਂ ਦੀ ਸਿਖਲਾਈ-ਪੜ੍ਹਾਈ ਗੁਰੂ ਸਾਹਿਬ ਜੀ ਦੀ ਨਿਗਰਾਨੀ ਵਿੱਚ ਹੋਈ। ਘੋੜ ਸਵਾਰੀ, ਸ਼ਸਤਰ-ਵਿੱਦਿਆ, ਤੀਰ-ਅੰਦਾਜ਼ੀ ਵਿੱਚ ਸਾਹਿਬਜ਼ਾਦਿਆਂ ਨੂੰ ਨਿਪੁੰਨ ਕਰ ਦਿੱਤਾ ਗਿਆ ਸੀ।
ਬਾਬਾ ਮੋਤੀ ਰਾਮ ਮਹਿਰਾ ਗੁਰੂ ਗੋਬਿੰਦ ਸਿੰਘ ਜੀ ਦੇ ਇੱਕ ਸਮਰਪਤ ਸੇਵਕ ਸਨ। ਜਿਨ੍ਹਾ ਨੇ ਆਪਣੀ ਜ਼ਿੰਦਗੀ ਨੂੰ ਖਤਰੇ ਵਿੱਚ ਪਾਕੇ, ਠੰਢੇ ਬੁਰਜ ਵਿੱਚ ਕੈਦ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਤਿੰਨ ਰਾਤਾਂ ਦੁੱਧ ਪਿਲਾਉਣ ਦੀ ਸੇਵਾ ਕੀਤੀ ਸੀ। ਉਹਨਾ ਦਾ ਨਿੱਕਾ ਤੇ ਗਰੀਬ ਜਿਹਾ ਪ੍ਰਵਾਰ ਸੀ ਜਿਨ੍ਹਾਂ ਨੂੰ ਨਵਾਬ ਵਜ਼ੀਦ ਖਾਨ ਸੂਬਾ ਸਰਹਿੰਦ ਨੇ ਕੈਦੀਆਂ ਨੂੰ ਭੋਜਨ ਛੁਕਾਉਣ ਦੀ ਜਿੰਮੇਵਾਰੀ ਸੌਂਪੀ ਹੋਈ ਸੀ।
ਗੁਰੂ ਨਾਨਕ ਦੇਵ ਜੀ (ਜੂਲੀਅਨ ਕਲੰਡਰ ਮੁਤਾਬਿਕ 15 ਅਪ੍ਰੈਲ 1469 – 22 ਸਤੰਬਰ 1539) ਸਿੱਖੀ ਦੇ ਬਾਨੀ ਅਤੇ ਦਸਾਂ ਸਿੱਖ ਗੁਰੂਆਂ ਵਿਚੋਂ ਪਹਿਲੇ ਗੁਰੂ ਸਨ। ਇਹਨਾਂ ਦਾ ਜਨਮ ਦਿਨ ਦੁਨੀਆ ਵਿੱਚ ਗੁਰਪੁਰਬ ਵਜੋਂ ਮਨਾਇਆ ਜਾਂਦਾ ਹੈ, ਜੋ ਨਾਨਕਸ਼ਾਹੀ ਕਲੈਂਡਰ 2003 ਮਤਾਬਕ 1 ਵੈਸਾਖ ਅਤੇ ਬਿਕ੍ਰਮੀ ਨਾਨਕਸ਼ਾਹੀ ਕਲੈਂਡਰ ਮੁਤਾਬਿਕ ਕੱਤਕ ਦੀ ਪੂਰਨਮਾਸ਼ੀ ਨੂੰ ਹਰ ਸਾਲ ਅਕਤੂਬਰ-ਨਵੰਬਰ ਮਹੀਨਿਆਂ ਵਿਚਾਲ਼ੇ ਵੱਖਰੀ ਤਰੀਕ ਨੂੰ ਆਉਂਦਾ ਹੈ। ਗੁਰੂ ਨਾਨਕ ਦੇਵ ਜੀ ਦੇ ਜਨਮ ਅਤੇ ਜੋਤੀ-ਜੋਤ ਸਮਾੳਣ ਬਾਰੇ ਤਾਰੀਖ਼ਾਂ ਵਿਚ ਮਤਭੇਦ ਹੈ। ਸੁਖਬਾਸੀ ਰਾਮ ਬੇਦੀ, ਗਣੇਸ਼ਾ ਸਿੰਘ ਬੇਦੀ, ਡਾ.
ਸ਼ਰਨ ਕੌਰ ਪਾਬਲਾ ਇੱਕ ਉਹ ਸਿੱਖ ਸ਼ਹੀਦ ਸੀ ਜਿਸਨੂੰ 1705 ਚ ਮੁਗਲ ਸਿਪਾਹੀਆਂ ਨੇ ਚਮਕੌਰ ਦੀ ਲੜਾਈ ਤੋਂ ਬਾਅਦ ਦਸਵੇਂ ਸਿੱਖ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਪੁੱਤਰਾਂ ਦੇ ਦਾਹ ਸੰਸਕਾਰ ਕਰਦਿਆਂ ਮਾਰ ਦਿੱਤਾ ਸੀ। ਮਸ਼ਹੂਰ ਸ਼ਹਿਰ ਚਮਕੌਰ ਤੋਂ ਦੋ ਕਿਲੋਮੀਟਰ ਦੂਰ ਵਸੇ ਪਿੰਡ ਰਾਏਪੁਰ ਰਾਣੀ ਤੋਂ ਸਨ। ਗੁਰੂ ਗੋਬਿੰਦ ਸਿੰਘ 22 ਦਸੰਬਰ, 1705 ਦੀ ਰਾਤ ਨੂੰ ਚਮਕੌਰ ਦੇ ਕਿਲੇ ਚੋਂ ਬਚ ਨਿਕਲੇ ਸਨ। ਉਹ ਮਾਛੀਵਾੜੇ ਨੂੰ ਜਾਂਦਿਆਂ ਥੋੜੀ ਦੇਰ ਲਈ ਰਾਏਪੁਰ ਰੁਕੇ ਸਨ। ਉਨ੍ਹਾਂ ਨੇ ਬੀਬੀ ਸ਼ਰਨ ਕੌਰ ਪਾਬਲਾ ਨੂੰ ਸ਼ਹੀਦ ਸਿੱਖ ਯੋਧਿਆਂ ਸਮੇਤ ਆਪਣੇ ਪੁੱਤਰਾਂ, ਸਾਹਿਬਜ਼ਾਦਾ ਅਜੀਤ ਸਿੰਘ ਜੀ ਅਤੇ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਦੇ ਆਖਰੀ ਸੰਸਕਾਰ ਕਰਨ ਲਈ ਕਿਹਾ। ਬੀਬੀ ਸਰਨ ਕੌਰ ਪਾਬਲਾ ਨੇ ਲੜਾਈ ਚ ਸ਼ਹੀਦ ਹੋੲੇ ਸਿੱਖ ਸਿਪਾਹੀਆਂ ਅਤੇ ਦੋਵਾਂ ਵੱਡੇ ਸਾਹਿਬਜ਼ਾਦਿਆਂ ਦੀਆ ਅੰਤਿਮ ਰਸਮਾਂ ਪੂਰੀਆਂ ਕੀਤੀਆ। ਕੁੱਝ ਲੋਕ ਮੰਨਦੇ ਨੇ ਕਿ ਬੀਬੀ ਸ਼ਰਨ ਕੌਰ ਪਾਬਲਾ ਨੇ ਸੋਗ ਚ ਆਪਣੇ ਆਪ ਨੂੰ ਚਿਖਾ ਚ ਛਾਲ ਮਾਰਕੇ ਖਤਮ ਕਰ ਲਿਆ ਸੀ। ਇਕ ਹੋਰ ਧਾਰਨਾ ਮੁਤਾਬਿਕ ਉਹਨਾਂ ਨੇ ਚਿਖਾ ਚ ਆਪ ਛਾਲ ਨਹੀਂ ਮਾਰੀ ਸੀ ਪਰ ਮੁਗਲ ਸਿਪਾਹੀਆਂ ਨੇ ਰਾੲੇਪੁਰ ਵਿੱਚ ਸਾਹਿਬਜ਼ਾਦਿਆਂ ਦੇ ਦਾਹ ਸੰਸਕਾਰ ਕਰਦਿਆਂ ਸਾਥੀਆਂ ਸਮੇਤ ਫੜ ਲਿਆ ਸੀ ਤੇ ਮਾਰਕੇ ਚਿਖਾ ਦੇ ਚ ਸੁੱਟ ਦਿਤਾ ਸੀ ਇੱਕ ਤੀਜੀ ਧਾਰਨਾ ਹੈ ਜੋ ਕਹਿੰਦੀ ਹੈ ਕਿ ਉਸ ਨੇ ਸੱਚਮੁੱਚ ਹੀ ਚਿਖਾ ਵਿੱਚ ਛਾਲ ਮਾਰਕੇ ਜੌਹਰ ਸ਼ੈਲੀ ਅਨੁਸਾਰ ਸਵੈ-ਆਤਮਦਾਹ ਕੀਤਾ ਸੀ। ਉਸਦੇ ਪਤੀ ਭਾਈ ਪ੍ਰੀਤਮ ਸਿੰਘ ਜੋ ਕਿ ਚਮਕੋਰ ਦੀ ਗੜ੍ਹੀ ਚ ਮੁਗਲਾਂ ਦੇ ਹਮਲੇ ਦਾ ਸਾਮ੍ਹਣਾ ਕਰਨ ਵਾਲੇ ਗੁਰੂ ਦੇ ਯੋਧਿਆਂ ਚੋਂ ਇੱਕ ਸੀ। ਉਸ ਨੂੰ ਆਪਣੇ ਪਤੀ ਦੀ ਸ਼ਹੀਦੀ ਵਾਰੇ ਪਤਾ ਲੱਗ ਚੁੱਕਾ ਸੀ। ਉਸ ਨੂੰ ਗੁਰੂ ਜੀ ਨੇ 32 ਸ਼ਹੀਦ ਯੋਧਿਆਂ ਤੇ ਸਾਹਿਬਜ਼ਾਦਿਆਂ ਦੇ ਸਰੀਰ ਇਕੱਠੇ ਕਰਨ ਨੂੰ ਕਿਹਾ ਸੀ। ਉਸ ਨੇ ਸਾਰਿਆਂ ਦਾ ਇੱਕੋ ਥਾ ਸੰਸਕਾਰ ਕਰਨ ਦੀ ਕੋਸ਼ਿਸ਼ ਕੀਤੀ ਸੀ। ਚਿਖਾ ਨੂੰ ਲਾਂਬੂ ਲਗਦਿਆਂ ਹੀ ਮੁਗਲ ਅਤੇ ਰੰਘੜ ਸਿਪਾਹੀਆਂ ਨੂੰ ਉਸਦਾ ਪਤਾ ਲਗ ਗਿਆ ਜੋ ਸ਼ਹੀਦ ਯੋਧਿਆਂ ਦਾ ਦਾਹ ਸੰਸਕਾਰ ਖੁੱਲੇ ਚ ਕਰਕੇ ਗੈਰ ਮੁਸਲਿਮ ਜਨਤਾ ਨੂੰ ਧਮਕਾੳਣਾ ਚਾਹੁੰਦੇ ਸਨ ਜੋ ਅਪਣਾ ਧਰਮ ਬਦਲਣ ਤੋਂ ਇਨਕਾਰ ਕਰਦੇ ਸਨ ਤੇ ਆਪਣੇ ਗੁਰੂ ਦੇ ਠਿਕਾਣੇ ਦੀ ਸੂਹ ਨੀ ਦਿੰਦੇ ਸਨ। ਇਹ ਵੀ ਕਿਹਾ ਜਾਂਦਾ ਹੈ ਕਿ ਮੁਗਲ ਸਿਪਾਹੀਆਂ ਦੇ ਨਾਪਾਕ ਇਰਾਦਿਆਂ ਨੂੰ ਭਾਪਦਿਆਂ ਆਪਣੇ ਆਤਮ ਸਨਮਾਨ ਨੂੰ ਬਚਾਉਣ ਲਈ ਉਸ ਨੇ ਸੰਸਕਾਰ ਚਿਖਾ ਚ ਛਾਲ ਮਾਰ ਦਿਤੀ ਜਿਸ ਵਿਚ ਸਿੱਖ ਯੋਧਿਆਂ ਦੇ ਨਾਲ ਉਸਦਾ ਪਤੀ ਵੀ ਸ਼ਾਮਿਲ ਸੀ। ਸ਼ਰਨ ਕੌਰ ਪਿੰਡ ਰਾਏਪੁਰ, ਜਿਥੇ ਕਾਫ਼ੀ ਸੈਣੀ ਆਬਾਦੀ ਹੈ ਦੇ ਇਕ ਸੈਣੀ ਪ੍ਰੀਵਾਰ ਚੋਂ ਹੈ। ਉਸਦਾ ਸੰਬਧ ਫੂਲਕਿਆਂ ਸਰਦਾਰ ਨੰਨੂ ਸਿੰਘ ਸੈਣੀ, ਨਾਲ ਵੀ ਦੱਸਿਆ ਜਾਂਦਾ ਹੈ ਜੋਕਿ ਪਿੰਡ ਰਾਏਪੁਰ. ਦੇ ਜਗੀਰਦਾਰ ਪ੍ਰੀਵਾਰ ਚੋਂ ਸੀ। ਇਸ ਪਿੰਡ ਚ ਸਿੱਖ ਸ਼ਹੀਦ, ਜੱਥੇਦਾਰ ਨੌਨਿਹਾਲ ਸਿੰਘ, ਮਸਤਾਨ ਸਿੰਘ, ਸੰਤੋਖ ਸਿੰਘ ਅਤੇ ਮਲਕੀਅਤ ਸਿੰਘ ਦੀਆਂ ਸਮਾਧਾਂ ਵੀ ਹਨ। ਬੀਬੀ ਸ਼ਰਨ ਕੌਰ ਪਾਬਲਾ ਦੀ ਯਾਦ ਨੂੰ ਮੁੱਖ ਰੱਖਦਿਆਂ 1945 ਵਿੱਚ ਪਿੰਡ ਰਾਏਪੁਰ ਵਿੱਚ ਇੱਕ ਗੁਰੂਦਵਾਰਾ ਉਸਾਰਿਆ ਗਿਆ। .
ਜਨੇਊ ਰੋਗ ਚਮੜੀ ਦੀ ਇਸ ਬਿਮਾਰੀ ਦਾ ਅੰਗਰੇਜ਼ੀ ਨਾਮ ਹੈ- ‘ਹਰਪੀਜ਼ ਜੋਸਟਰ’ [ਬ੍ਰਹਮ ਸੂਤਰੀ](Herpes zoster) ਜਿਸ ਨੂੰ ‘ਸ਼ਿੰਗਲਸ’ (shingles) ਵੀ ਕਿਹਾ ਜਾਂਦਾ ਹੈ। ਵਾਇਰਸ ਦੀ ਇਹ ਇਨਫੈਕਸ਼ਨ ਸੁਖਮਣਾ ਨਾੜੀ ‘ਚੋਂ ਨਿਕਲਣ ਵਾਲੀਆਂ ਨਾੜੀਆਂ ਦੀਆਂ ਜੜ੍ਹਾਂ (ਨਰਵ ਰੂਟ) ਤੋਂ ਸ਼ੁਰੂ ਹੋ ਕੇ ਆਮ ਕਰ ਕੇ ਪਸਲੀਆਂ ਦੇ ਨਾਲ-ਨਾਲ ਚੱਲਦੀ ਹੈ। ਪਹਿਲਾਂ ਜਨੇਊ ਵਾਂਗ ਇੱਕ ਲਾਈਨ ਜਾਂ ਪੱਟੀ ਦੇ ਆਕਾਰ ਵਿੱਚ ਦਾਣੇ ਨਿਕਲਦੇ ਹਨ ਜੋ ਬਾਅਦ ‘ਚ ਛਾਲੇ ਬਣ ਜਾਂਦੇ ਹਨ। ਇਹ ਇੱਕ ਇਨਫੈਕਸ਼ਨ ਵਾਲਾ ਰੋਗ ਹੈ।
ਸਿੰਗਾਪੁਰ (ਅੰਗਰੇਜੀ: Singapore ਸਿੰਗਪੋਰ, ਚੀਨੀ: 新加坡 ਸ਼ੀਂਜਿਆਪੋ, ਮਲਾ: Singapura ਸਿੰਗਾਪੁਰਾ, ਤਮਿਲ: சிங்கப்பூர் ਚਿੰਕਾੱਪੂਰ) ਸੰਸਾਰ ਦੇ ਪ੍ਰਮੁੱਖ ਬੰਦਰਗਾਹਾਂ ਅਤੇ ਵਪਾਰਕ ਕੇਂਦਰਾਂ ਵਿੱਚੋਂ ਇੱਕ ਹੈ। ਇਹ ਦੱਖਣ ਏਸ਼ਿਆ ਵਿੱਚ ਮਲੇਸ਼ਿਆ ਅਤੇ ਇੰਡੋਨੇਸ਼ਿਆ ਦੇ ਵਿੱਚ ਵਿੱਚ ਸਥਿਤ ਹੈ।ਇਹ ਦੁਨੀਆ ਦੇ ਵੱਡੇ ਵਪਾਰਕ ਕੇਂਦਰਾਂ ਵਿਚੋਂ ਇੱਕ ਹੈ ਜੋ ਪਿਛਲੇ ਕਈ ਸਾਲਾਂ ਤੋਂ ਸੈਰ ਸਪਾਟੇ ਅਤੇ ਵਪਾਰ ਦੇ ਇੱਕ ਮੁੱਖ ਕੇਂਦਰ ਵਜੋਂ ਉਭਰਿਆ ਹੋਇਆ ਹੈ।ਸਿੰਗਾਪੁਰ ਯਾਨੀ ਸਿੰਘਾਂ ਦਾ ਪੁਰ। ਯਾਨੀ ਇਸਨੂੰ ਸਿੰਘਾਂ ਦਾ ਸ਼ਹਿਰ ਕਿਹਾ ਜਾਂਦਾ ਹੈ। ਇੱਥੇ ਕਈ ਧਰਮਾਂ ਵਿੱਚ ਵਿਸ਼ਵਾਸ ਰੱਖਣ ਵਾਲੇ, ਵੱਖਰਾ ਦੇਸ਼ਾਂ ਦੀ ਸੰਸਕ੍ਰਿਤੀ, ਇਤਿਹਾਸ ਅਤੇ ਭਾਸ਼ਾ ਦੇ ਲੋਕ ਇੱਕਜੁਟ ਹੋ ਕੇ ਰਹਿੰਦੇ ਹਨ। ਮੁੱਖ ਤੌਰ ’ਤੇ ਇੱਥੇ ਚੀਨੀ ਅਤੇ ਅੰਗਰੇਜੀ ਦੋਨਾਂ ਭਾਸ਼ਾਵਾਂ ਪ੍ਰਚੱਲਤ ਹਨ। ਸਰੂਪ ਵਿੱਚ ਮੁੰਬਈ ਵਲੋਂ ਥੋੜ੍ਹੇ ਛੋਟੇ ਇਸ ਦੇਸ਼ ਵਿੱਚ ਬਸਨੇ ਵਾਲੀ ਲਗਭਗ 35 ਲੱਖ ਦੀ ਜਨਸੰਖਿਆ ਵਿੱਚ ਚੀਨੀ, ਮਲਾ ਅਤੇ 8 ਫੀਸਦੀ ਭਾਰਤੀ ਲੋਕ ਰਹਿੰਦੇ ਹਨ।
ਧਰਤੀ (ਚਿੰਨ੍ਹ: ; 1 AU) ਅੰਦਰੂਨੀ ਗ੍ਰਹਿਆਂ ਵਿੱਚੋਂ ਵੱਡਾ ਗ੍ਰਹਿ ਹੈ ਅਤੇ ਸਿਰਫ ਇਸ ਦੇ ਹੀ ਅੰਦਰ ਭੂ-ਵਿਗਿਆਨਕ ਸਰਗਰਮੀ ਚੱਲ ਰਹੀ ਹੈ। ਧਰਤੀ ਦਾ ਵਾਯੂ ਮੰਡਲ ਬਾਕੀ ਗ੍ਰਹਿਆਂ ਤੋਂ ਵੱਖਰਾ ਹੈ, ਕਿਉਂਕਿ ਇਥੇ 12% ਆਕਸੀਜਨ ਮਿਲਦੀ ਹੈ। ਇਸਦਾ ਦਾ ਇੱਕ ਉਪਗ੍ਰਹਿ ਹੈ, ਚੰਦਰਮਾ। ਧਰਤੀ ਨੂੰ ਪ੍ਰਿਥਵੀ, ਪ੍ਰਿਥਵੀ ਗ੍ਰਹਿ ਸੰਸਾਰ, ਅਤੇ ਟੈਰਾ ਨਾਮਾਂ ਨਾਲ ਵੀ ਸੱਦਿਆ ਜਾਂਦਾ ਹੈ। ਕੇਵਲ ਧਰਤੀ ਹੀ ਬ੍ਰਹਿਮੰਡ ਵਿੱਚ ਇੱਕੋ ਇੱਕ ਗਿਆਤ ਗ੍ਰਹਿ ਹੈ, ਜਿਥੇ ਜੀਵਨ ਮਿਲਦਾ ਹੈ। ਮਨੁੱਖ ਸਹਿਤ ਧਰਤੀ ਲੱਖਾਂ ਪ੍ਰਜਾਤੀਆਂ ਦਾ ਘਰ ਹੈ। ਵਿਗਿਆਨਕ ਪ੍ਰਮਾਣਾਂ ਤੋਂ ਸੰਕੇਤ ਮਿਲਦੇ ਹਨ ਕਿ ਇਸ ਗ੍ਰਹਿ ਦਾ ਗਠਨ 4.54 ਅਰਬ ਸਾਲ ਪਹਿਲਾਂ, ਅਤੇ ਉਸਦੀ ਸਤ੍ਹਾ ਉੱਤੇ ਜੀਵਨ ਲਗਭਗ ਇੱਕ ਅਰਬ ਸਾਲ ਪਹਿਲਾਂ, ਵਿਦਮਾਨ ਹੋਇਆ। ਤਦ ਤੋਂ, ਧਰਤੀ ਦੇ ਜੀਵਮੰਡਲ ਨੇ ਗ੍ਰਹਿ ਉੱਤੇ ਪਰਿਆਵਰਣ ਅਤੇ ਹੋਰ ਅਜੈਵਕੀ ਪਰਿਸਥਿਤੀਆਂ ਨੂੰ ਬਦਲ ਦਿੱਤਾ ਹੈ ਅਤੇ ਇਸ ਤਰ੍ਹਾਂ ਵਾਯੂਜੀਵੀ ਜੀਵਾਂ ਦੇ ਪ੍ਰਸਾਰਣ ਨੂੰ, ਨਾਲ ਹੀ ਨਾਲ ਓਜੋਨ ਤਹਿ ਦੇ ਨਿਰਮਾਣ ਅਤੇ ਧਰਤੀ ਦੇ ਚੁੰਬਕੀ ਖੇਤਰ ਨੇ ਨੁਕਸਾਨਦਾਇਕ ਵਿਕਿਰਨਾਂ ਨੂੰ ਰੋਕ ਕੇ ਜਲ ਮੰਡਲ ਤੱਕ ਸੀਮਤ ਜੀਵਨ ਦੇ ਥਲ ਤੱਕ ਪਸਾਰ ਨੂੰ ਸੰਭਵ ਬਣਾਇਆ।
ਸਿਸਟਮ ਸਾਫ਼ਟਵੇਅਰ ਇੱਕ ਕੰਪਿਊਟਰ ਸਾਫ਼ਟਵੇਅਰ ਹੁੰਦਾ ਹੈ ਜੋ ਕੰਪਿਊਟਰ ਦੇ ਹਾਰਡਵੇਅਰ ਨੂੰ ਚਲਾਉਣ ਅਤੇ ਕੰਟਰੋਲ ਕਰਨ ਲਈ ਬਣਾਇਆ ਹੁੰਦਾ ਹੈ ਅਤੇ ਇਸਦੇ ਨਾਲ਼ ਹੀ ਇਹ ਐਪਲੀਕੇਸ਼ਨ ਸਾਫ਼ਟਵੇਅਰਾਂ ਦੇ ਚੱਲਣ ਲਈ ਇੱਕ ਪਲੇਟਫ਼ਾਰਮ ਵੀ ਮੁਹਈਆ ਕਰਵਾਉਂਦਾ ਹੈ। ਹਰ ਤਰਾਂ ਦੇ ਆਪਰੇਟਿੰਗ ਸਿਸਟਮਾਂ ਵਿੱਚ ਬਹੁਤ ਸਾਰੇ ਸਿਸਟਮ ਸਾਫਟਵੇਅਰ ਹੁੰਦੇ ਹਨ। ਜਿਵੇਂ ਕੀ ਹਰ ਵਿੰਡੋਜ਼ ਵਿੱਚ ਇੰਟਰਨੈਟ ਐਕਸਪ੍ਰੋਰਲ ਹੁੰਦਾ ਹੈ ਜੋ ਕੀ ਇੰਟਰਨੈਟ ਵਿੱਚ ਮਦਦ ਕਰਦਾ ਹੈ ਅਤੇ ਮਾਇਕ੍ਰੋਸਾਫਟ ਵਲੋਂ ਇਹ ਹਰ ਇੱਕ ਵਿੰਡੋਜ਼ ਵਿੱਚ ਪਿਹਲਾਂ ਦਾ ਇੰਸਟਾਲ ਕੀਤਾ ਹੁੰਦਾ ਹੈ। ਜੋ ਵੀ ਸਾਫਟਵੇਅਰ ਵਿੰਡੋਜ਼ ਵਿੱਚ ਪਿਹਲਾਂ ਤੋਂ ਹੀ ਇੰਨਸਟਾਲਰ ਪੈਕੇਜ ਵਿੱਚ ਕੰਪਨੀ ਵੱਲੋਂ ਮੁਹੱਇਆ ਕਰਵਾਇਆ ਜਾਂਦਾ ਹੈ ਉਸਨੂੰ ਸਿਸਟਮ ਸਾਫਟਵੇਅਰ ਹੀ ਕਿਹਾ ਜਾਂਦਾ ਹੈ। ਕਰਨਲ ਇੱਕ ਆਪਰੇਟਿੰਗ ਸਿਸਟਮ ਦਾ ਕੋਰ ਹਿੱਸਾ ਹੈ ਜੋ ਕੀ ਐਪਲੀਕੇਸ਼ਨ ਪ੍ਰੋਗ੍ਰਾਮ ਦੇ ਕੰਮ ਕਰਨ ਲੈ। ਸਿਸਟਮ ਸਾਫ਼ਟਵੇਅਰ ਨੂੰ ਅੱਗੇ ਕਈ ਸ਼੍ਰੇਣਿਆਂ ਵਿੱਚ ਵੰਡਿਆ ਜਾ ਸਕਦਾ ਹੈ।
ਅੱਲ੍ਹਾ ਯਾਰ ਖ਼ਾਂ ਜੋਗੀ (1870-1956) ਉਨੀਂਵੀਂ ਸਦੀ ਦੇ ਅਖ਼ੀਰ ਅਤੇ ਵੀਹਵੀਂ ਸਦੀ ਦੇ ਸ਼ੁਰੂ ਵਿੱਚ ਹੋਏ ਹਨ। ਆਪ ਬਹੁਤ ਉੱਚ ਕੋਟੀ ਦੇ ਲਿਖਾਰੀ ਹੋਏ ਹਨ। ਸਾਰੇ ਚੰਗੇ ਮਨੁੱਖਾਂ ਪ੍ਰਤੀ ਉਹਨਾਂ ਦੇ ਮਨ ਵਿੱਚ ਸ਼ਰਧਾ ਅਤੇ ਪਿਆਰ ਸੀ। ਉਹਨਾਂ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਸੰਬੰਧੀ ਦੋ ਮਰਸੀਏ ਲਿਖੇ। ਅੱਲ੍ਹਾ ਯਾਰ ਖ਼ਾਂ ਜੋਗੀ ਇੱਕ ਭੁੱਲੇ-ਵਿਸਰੇ ਮਹਾਨ ਸ਼ਾਇਰ ਸੀ ਜਿਸ ਦਾ ਪੁਰਾ ਨਾਮ ਹਕੀਮ ਅੱਲ੍ਹਾ ਯਾਰ ਖ਼ਾਂ ਜੋਗੀ ਸੀ, ਜਿਸ ਨੇ ਸੰਨ 1913 ਵਿੱਚ ਛੋਟੇ ਸਾਹਿਬਜ਼ਾਦਿਆਂ ਸਾਹਿਬਜ਼ਾਦਾ ਜ਼ੋਰਾਵਰ ਸਿੰਘ (9 ਸਾਲ) ਅਤੇ ਸਾਹਿਬਜਾਂਦਾ ਫਤਹਿ ਸਿੰਘ ਜੀ (7 ਸਾਲ) ਦੀ ਸ਼ਹਾਦਤ ਬਾਰੇ ਸੁੱਚੇ ਹੰਝੂਆਂ ਵਿੱਚ ਭਿੱਜੀ ਲੰਮੀ ਨਜ਼ਮ ਸ਼ਹੀਦਾਨਿ ਵਫ਼ਾ ਲਿਖ ਕੇ ਸਾਹਿਤਕ ਹਲਕਿਆਂ ਵਿੱਚ ਹਲਚਲ ਮਚਾ ਦਿੱਤੀ ਸੀ।
ਕੈਲੀਫੋਰਨੀਆ ਇੰਸਟੀਚਿਊਟ ਆਫ਼ ਤਕਨਾਲੋਜੀ
ਕੈਲੀਫੋਰਨੀਆ ਇੰਸਟੀਚਿਊਟ ਆਫ ਟੈਕਨਾਲੋਜੀ (ਅੰਗਰੇਜ਼ੀ: California Institute of Technology; ਸੰਖੇਪ: Caltech) ਪਾਸਾਡੇਨਾ, ਕੈਲੀਫੋਰਨੀਆ, ਯੂਨਾਈਟਿਡ ਸਟੇਟਸ ਵਿੱਚ ਸਥਿਤ ਇੱਕ ਪ੍ਰਾਈਵੇਟ ਡਾਕਟਰੇਟ-ਗ੍ਰਾਂਟਿੰਗ ਯੂਨੀਵਰਸਿਟੀ ਹੈ। ਵਿਗਿਆਨ ਅਤੇ ਇੰਜੀਨੀਅਰਿੰਗ ਵਿੱਚ ਇਸ ਦੀ ਤਾਕਤ ਲਈ ਜਾਣੀ ਜਾਂਦੀ ਇਸ ਯੂਨੀਵਰਸਿਟੀ ਨੂੰ ਅਕਸਰ ਦੁਨੀਆ ਦੀਆਂ ਚੋਟੀ ਦੀਆਂ ਦਸ ਯੂਨੀਵਰਸਿਟੀਆਂ ਵਿੱਚੋਂ ਇੱਕ ਵਜੋਂ ਸੂਚੀਬੱਧ ਕੀਤਾ ਜਾਂਦਾ ਹੈ।1891 ਵਿੱਚ ਆਮੋਸ ਜੀ.
ਬ੍ਰਿਟਿਸ਼ ਲਾਇਬ੍ਰੇਰੀ ਯੂਨਾਈਟਿਡ ਕਿੰਗਡਮ ਦੀ ਕੌਮੀ ਲਾਇਬਰੇਰੀ ਹੈ ਅਤੇ ਸੂਚੀਬੱਧ ਕੀਤੀਆਂ ਗਈਆਂ ਮੱਦਾਂ ਦੀ ਗਿਣਤੀ ਦੇ ਪੱਖੋਂ ਦੁਨੀਆ ਦੀਆਂ ਸਭ ਤੋਂ ਵੱਡੀਆਂ ਲਾਇਬਰੇਰੀਆਂ ਵਿੱਚੋਂ ਇੱਕ ਹੈ। ਇਸ ਵਿੱਚ ਬਹੁਤ ਸਾਰੇ ਦੇਸ਼ਾਂ ਤੋਂ 17 ਕਰੋੜ ਤੋਂ ਵੱਧ ਮੱਦਾਂ ਹਨ। ਇੱਕ ਕਾਨੂੰਨੀ ਜਮ੍ਹਾਂ ਲਾਇਬਰੇਰੀ ਹੋਣ ਦੇ ਨਾਤੇ, ਬ੍ਰਿਟਿਸ਼ ਲਾਇਬ੍ਰੇਰੀ ਨੂੰ ਯੂਨਾਈਟਿਡ ਕਿੰਗਡਮ ਅਤੇ ਆਇਰਲੈਂਡ ਵਿੱਚ ਪੈਦਾ ਕੀਤੀਆਂ ਗਈਆਂ ਸਾਰੀਆਂ ਕਿਤਾਬਾਂ ਦੀਆਂ ਕਾਪੀਆਂ ਮਿਲਦੀਆਂ ਹਨ, ਜਿਸ ਵਿੱਚ ਯੂ.ਕੇ.
ਐਨਰੀਕੋ ਫ਼ੇਅਰਮੀ (ਇਤਾਲਵੀ: [enˈriko ˈfermi]; 29 ਸਤੰਬਰ 1901– 28 ਨਵੰਬਰ 1954) ਇੱਕ ਇਤਾਲਵੀ ਭੌਤਿਕ ਵਿਗਿਆਨੀ ਸੀ, ਜਿਸ ਦੀ ਸ਼ਿਕਾਗੋ ਢੇਰ-1 (ਪਹਿਲੇ ਪ੍ਰਮਾਣੂ ਰਿਐਕਟਰ) ਲਈ, ਅਤੇ ਕੁਅੰਟਮ ਥਿਊਰੀ, ਪ੍ਰਮਾਣੂ ਅਤੇ ਕਣ ਫਿਜ਼ਿਕਸ, ਅਤੇ ਅੰਕੜਾ ਮਕੈਨਿਕ ਨੂੰ ਉਸ ਦੇ ਯੋਗਦਾਨ ਲਈ ਮਸ਼ਹੂਰੀ ਹੈ। ਉਹ "ਐਟਮ ਬੰਬ ਦਾ ਪਿਤਾ" ਕਹੇ ਜਾਂਦੇ ਵਿਗਿਆਨੀਆਂ ਵਿਚੋਂ ਇੱਕ ਹੈ। ਫ਼ੇਅਰਮੀ ਕੋਲ ਪ੍ਰਮਾਣੂ ਸ਼ਕਤੀ ਨੂੰ ਵਰਤਣ ਨਾਲ ਸਬੰਧਤ ਕਈ ਪੇਟੰਟ ਹਨ ਅਤੇ 1938 ਵਿੱਚ ਉਸਨੂੰ ਭੌਤਿਕ ਵਿਗਿਆਨ ਦਾ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ।
ਫ਼ਰਾਂਸਿਸ (ਲਾਤੀਨੀ: [Franciscus] Error: {{Lang}}: text has italic markup (help) [franˈtʃiskus]; ਜਨਮ: ਖ਼ੋਰਖ਼ੇ ਮਾਰਿਆ ਬੇਰਗੋਲਿਓ; 17 ਦਸੰਬਰ 1936, ਬਿਊਨਸ ਆਇਰਸ) ਕੈਥੋਲਿਕ ਭਾਈਚਾਰੇ ਦੇ 266ਵੇਂ ਪੋਪ ਚੁਣੇ ਗਏ ਹਨ। ਪੋਪ ਫਰਾਂਸਿਸ ਪਹਿਲੇ ਨੂੰ 13 ਮਰਚ 2013 ਨੂੰ ਪੌਂਟਿਫ਼ (ਧਰਮ ਮੁਖੀ) ਵਜੋਂ ਚੁਣਿਆ ਗਿਆ।ਆਪਣੀ ਪੂਰੀ ਜ਼ਿੰਦਗੀ ਦੌਰਾਨ, ਉਹ ਵਿਅਕਤੀਗਤ ਅਤੇ ਧਾਰਮਿਕ ਨੇਤਾ ਦੇ ਤੌਰ 'ਤੇ ਨਿਮਰਤਾ, ਗਰੀਬਾਂ ਦੇ ਲਈ ਚਿੰਤਾ ਦਾ, ਅਤੇ ਹਰ ਪਿਛੋਕੜ, ਫਿਰਕੇ, ਅਤੇ ਧਰਮ ਦੇ ਲੋਕਾਂ ਵਿਚਕਾਰ ਪੁਲ ਬਣਾਉਣ ਲਈ ਸੰਵਾਦ ਦੇ ਤਰੀਕੇ ਪ੍ਰਤੀ ਆਪਣੀ ਵਚਨਬੱਧਤਾ ਲਈ ਜਾਣਿਆ ਜਾਂਦਾ ਹੈ।
ਰੱਫਲਸ ਹੋਟਲ ਸਿੰਗਾਪੁਰ ਸਥਿਤ ਇਕ ਉਪਨਿਵੇਸ਼ਿਕ ਸ਼ੈਲੀ ਵਾਲਾ ਲਗਜ਼ਰੀ ਹੋਟਲ ਹੈI ਇਸਦੀ ਸਥਾਪਨਾ ਅਰਮੀਨਿਅਨ ਹੋਟਲ ਕਾਰੋਬਾਰੀ, ਸਾਰਕੀਸ ਭਰਾਵਾਂ ਨੇ ਸਾਲ 1887 ਵਿੱਚ ਕੀਤੀ ਸੀI ਇਸ ਹੋਟਲ ਦਾ ਨਾਮ ਪ੍ਸਿਧ ਬਰਿਟਿਸ਼ ਸਿਆਸਤਦਾਨ ਸਰ ਥਾਮਸ ਰੱਫਲਸ (ਜੋਕਿ ਸਿੰਗਾਪੁਰ ਦੇ ਬਾਨੀ ਮਨੰਨੇ ਜਾਂਦੇ ਹਨ) ਦੇ ਨਾਮ ਤੇ ਰਖਿਆ ਗਿਆ ਸੀI ਇਹ ਹੋਟਲ ਫੇਅਰਮੋਂਟ ਰੱਫਲਸ ਹੋਟਲਸ ਇੰਟਰਨੇਸ਼ਨਲ ਦੀ ਸਹਾਇਕ ਕੰਪਨੀ ਰੱਫਲਸ ਹੋਟਲਸ ਐਂਡ ਰਿਜ਼ਾਰਟ ਦੀ ਸਭਤੋਂ ਕੀਮਤੀ ਸੰਪਤੀ ਮੰਨੀ ਜਾਂਦੀ ਹੈI
ਅਮਰੀਕੀ ਆਇਡਲ ਇੱਕ ਅਮਰੀਕੀ ਗਾਉਣ ਮੁਕਾਬਲਾ ਟੈਲੀਵਿਜ਼ਨ ਲੜੀ ਹੈ ਜੋ ਸਿਮੋਨ ਫੁਲਰ ਦੁਆਰਾ ਬਣਾਈ ਗਈ ਹੈ, ਫਰਮੈਂਟਲਮੀਡੀਆ ਉੱਤਰੀ ਅਮਰੀਕਾ ਅਤੇ 19 ਐਂਟਰਟੇਨਮੈਂਟ ਕੰਪਨੀਆਂ ਦੁਆਰਾ ਇਹ ਨਿਰਮਿਤ ਹੈ, ਅਤੇ ਫਰਮੈਂਟਲਮੀਡੀਆ ਨਾਰਥ ਅਮਰੀਕਾ ਦੁਆਰਾ ਇਸਤੇ ਖ਼ਰਚ ਕੀਤਾ ਜਾਂਦਾ ਹੈ। ਇਹ ਸ਼ੁਰੂ ਵਿੱਚ ਫੌਕਸ ਤੇ 11 ਜੂਨ, 2002 ਤੋਂ ਅਪ੍ਰੈਲ 7, 2016 ਤਕ 15 ਸੀਜ਼ਨਾਂ ਲਈ ਪ੍ਰਸਾਰਿਤ ਕੀਤਾ ਗਿਆ ਸੀ। 11 ਮਾਰਚ, 2018 ਨੂੰ, 16 ਵੀਂ ਸੀਜਨ ਨੂੰ ਏ.ਬੀ.ਸੀ। ਨੇ ਪਹਿਲੀ ਵਾਰ ਪ੍ਰਸਾਰਿਤ ਕੀਤਾ ਸੀ।ਇਹ ਆਇਡਲਾਂ ਦੇ ਫ਼ਾਰਮੈਟ ਦੇ ਨਾਲ ਜੋੜਿਆ ਗਿਆ ਹੈ ਜੋ ਬ੍ਰਿਟਿਸ਼ ਟੈਲੀਵਿਜ਼ਨ ਤੋਂ ਪੌਪ ਆਈਡਲ 'ਤੇ ਆਧਾਰਿਤ ਹੈ, ਅਤੇ ਅਮਰੀਕੀ ਟੈਲੀਵਿਜ਼ਨ ਦੇ ਇਤਿਹਾਸ ਵਿੱਚ ਸਭ ਤੋਂ ਸਫਲ ਸ਼ੋਅ ਰਿਹਾ ਹੈ। ਲੜੀ ਦੇ ਸੰਕਲਪ ਵਿੱਚ ਅੱਗੇ ਨਾ ਆ ਪਾਉਣ ਵਾਲੇ ਵਾਲੇ ਪ੍ਰਤਿਭਾਵਾਂ ਦੇ ਰਿਕਾਰਡਿੰਗ ਸਿਤਾਰਿਆਂ ਦੀ ਖੋਜ ਕਰਨਾ ਸ਼ਾਮਲ ਹੈ, ਜਿਸ ਨਾਲ ਅਮਰੀਕੀ ਦਰਸ਼ਕਾਂ ਦੁਆਰਾ ਫੋਨ, ਇੰਟਰਨੈਟ ਅਤੇ ਐਸਐਮਐਸ ਟੈਕਸਟ ਵੋਟਿੰਗ ਦੁਆਰਾ ਵਿਜੇਤਾ ਨਿਰਧਾਰਿਤ ਕੀਤਾ ਜਾਂਦਾ ਹੈ।ਅਮਰੀਕੀ ਆਇਡਲ ਨੇ ਵੋਕਲ ਜੱਜਾਂ ਦੇ ਇੱਕ ਪੈਨਲ ਨੂੰ ਨਿਯੁਕਤ ਕੀਤਾ ਹੈ ਜੋ ਮੁਕਾਬਲੇਦਾਰਾਂ ਦੇ ਪ੍ਰਦਰਸ਼ਨ ਦੀ ਆਲੋਚਨਾ ਕਰਦੇ ਹਨ। ਇੱਕ ਤੋਂ ਅੱਠ ਸੈਸ਼ਨਾਂ ਲਈ ਮੂਲ ਜੱਜ, ਰਿਕਾਰਡ ਨਿਰਮਾਤਾ ਅਤੇ ਸੰਗੀਤ ਪ੍ਰਬੰਧਕ ਰੈਂਡੀ ਜੈਕਸਨ, ਗਾਇਕ ਅਤੇ ਕੋਰਿਓਗ੍ਰਾਫਰ ਪਾਉਲਾ ਅਬਦੁੱਲ ਅਤੇ ਸੰਗੀਤ ਕਾਰਜਕਾਰਨੀ ਅਤੇ ਮੈਨੇਜਰ ਸ਼ੌਨ ਕੋਵਲ ਸਨ। ਗਾਇਕ ਲਿਓਨਲ ਰਿਚੀ, ਕੈਟਰੀ ਪੇਰੀ, ਅਤੇ ਲੈਕ ਬਰਾਇਨ: ਗਾਇਕ ਕੀਥ ਅਰਬਨ, ਜੈਨੀਫ਼ਰ ਲੋਪੇਜ਼ ਅਤੇ ਹੈਰੀ ਕਿਨਿਕ, ਜੂਨ ਦੇ ਸੀਜ਼ਨ 16 ਵਿੱਚ, ਸੀਜ਼ਨ 16, 14 ਅਤੇ 15 ਦੇ ਸੀਜ਼ਨਾਂ ਲਈ ਜੱਜ ਕਮੇਟੀ ਨੇ ਤਿੰਨ ਨਵੇਂ ਜੱਜ ਲਏ ਸਨ। ਪਹਿਲੇ ਸੀਜ਼ਨ ਵਿੱਚ ਰੇਡੀਓ ਸ਼ਖਸੀਅਤ ਰਯਾਨ ਸਿਆਕਰੈਸਟ ਅਤੇ ਕਾਮੇਡੀਅਨ ਬ੍ਰਾਇਨ ਡੰਕਲਮੈਨ ਨੇ ਮੇਜ਼ਬਾਨੀ ਕੀਤੀ ਗਈ ਸੀ, ਲੇਕਿਨ ਸਿਆਕਰੈਸਟ ਬਾਕੀ ਲੜੀ ਲਈ ਸਮਾਰੋਹ ਵਿੱਚ ਇੱਕਲੇ ਤੌਰ 'ਤੇ ਰਿਹਾ। ਅਮਰੀਕਨ ਆਇਡੋਲ ਦੀ ਕਾਮਯਾਬੀ ਨੂੰ "ਬਰਾਡਕਾਸਟਿੰਗ ਇਤਿਹਾਸ ਵਿੱਚ ਬੇਮਿਸਾਲ" ਕਿਹਾ ਗਿਆ ਹੈ। ਇੱਕ ਵਿਰੋਧੀ ਟੀ.ਵੀ.
ਮਾਤਾ ਗੁਜਰੀ ਜੀ ਸੇਵਾ, ਸਿਮਰਨ, ਸਹਿਣਸ਼ੀਲਤਾ ਅਤੇ ਸਹਿਜ ਦੇ ਪੁੰਜ ਅਮਰ ਸ਼ਹੀਦ ਹਨ। ਮਾਤਾ ਗੁਜਰੀ ਜੀ ਦਾ ਜਨਮ ਨਗਰ ਕਰਤਾਰਪੁਰ ਵਿਖੇ ਗੁਰੂ-ਘਰ ਦੇ ਅਨਿੰਨ ਸੇਵਕ ਭਾਈ ਲਾਲ ਚੰਦ (ਸੁਭੀਖੀਏ ਖੱਤਰੀ) ਦੇ ਗ੍ਰਹਿ ਵਿਖੇ ਮਾਤਾ ਬਿਸ਼ਨ ਕੌਰ ਦੀ ਕੁੱਖੋਂ 1619 ਈ: ਵਿੱਚ ਹੋਇਆ। ਇੱਕ ਮਹਾਨ ਸੰਘਰਸ਼ੀ ਇਤਿਹਾਸਿਕ ਸ਼ਖ਼ਸੀਅਤ, ਧਰਮ ਰੱਖਿਅਕ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਮਹਿਲ (ਧਰਮ ਸੁਪਤਨੀ) ਅਤੇ ਸਰਬੰਸ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਤਿਕਾਰਯੋਗ ਮਾਤਾ ਜੀ ਅਤੇ ਭਾਰਤ ਦੇਸ਼ ਦੀ ਪਹਿਲੀ ਸ਼ਹੀਦ ਇਸਤਰੀ ਹੋਈ ਅਤੇ ਜਿਸ ਦਾ ਜੀਵਨ, ਤਿਆਗ, ਕੁਰਬਾਨੀ ਅਤੇ ਸ਼ਹੀਦੀ ਇਤਿਹਾਸ ਨੂੰ ਇੱਕ ਨਵਾਂ ਮੋੜ ਦੇਵੇਗੀ ਅਤੇ ਭਾਰਤੀ ਨਾਰੀ ਦੇ ਮਾਨ-ਸਨਮਾਨ ਨੂੰ ਉੱਚਾ ਅਤੇ ਸਤਿਕਾਰਤ ਸਥਾਨ ਪ੍ਰਾਪਤ ਕਰਵਾ ਦੇਵੇਗੀ। ਜਿਸ ਨਾਲ ਭਾਰਤੀ ਨਾਰੀ ਦਾ ਜੀਵਨ ਇੱਕ ਸਵੈਮਾਣ ਅਤੇ ਗੌਰਵਮਈ ਅੰਗੜਾਈ ਲੈ ਲਵੇਗਾ।
ਵਾਟ (ਚਿੰਨ:W) ਸ਼ਕਤੀ ਦੀ ਕੌਮਾਂਤਰੀ ਇਕਾਈ ਹੈ। ਇਹ ਊਰਜਾ ਦੀ ਤਬਦੀਲੀ ਜਾਂ ਰੂਪਾਂਤਰਣ ਦੀ ਦਰ ਮਿਣਦੀ ਹੈ। ਇੱਕ ਵਾਟ-੧ ਜੂਲ(Joule) ਊਰਜਾ ਪ੍ਰਤੀ ਸੈਕੰਡ ਦੇ ਸਮਾਨ ਹੁੰਦੀ ਹੈ। ਜੰਤਰਿਕ ਊਰਜਾ ਦੇ ਸੰਬੰਧ ਵਿੱਚ, ਇੱਕ ਵਾਟ ਉਸ ਕਾਰਜ ਨੂੰ ਕਰਨ ਦੀ ਦਰ ਹੁੰਦੀ ਹੈ, ਜਦੋਂ ਇੱਕ ਚੀਜ਼ ਨੂੰ ਇੱਕ ਮੀਟਰ ਪ੍ਰਤੀ ਸੈਕੰਡ ਦੀ ਰਫ਼ਤਾਰ ਨਾਲ ੧ ਨਿਊਟਨ ਦੇ ਜੋਰ ਦੇ ਵਿਰੁੱਧ ਲੈ ਜਾਇਆ ਜਾਵੇ।
ਕਾਢ ਇੱਕ ਵਿਲੱਖਣ ਜਾਂ ਨਵਾਂ ਜੰਤਰ, ਤਰੀਕਾ, ਬਣਤਰ ਜਾਂ ਅਮਲ ਹੁੰਦਾ ਹੈ। ਕਾਢ ਦੀ ਕਾਰਵਾਈ ਕੁੱਲ ਇੰਜੀਨੀਅਰਿੰਗ ਅਤੇ ਪੈਦਾਵਾਰ ਦੇ ਵਿਕਾਸ ਪ੍ਰਬੰਧ ਵਿਚਲੀ ਇੱਕ ਕਾਰਵਾਈ ਹੈ। ਇਹ ਕਿਸੇ ਮਸ਼ੀਨ ਜਾਂ ਪੈਦਾਵਾਰ ਵਿੱਚ ਸੁਧਾਰ ਹੋ ਸਕਦੀ ਹੈ ਜਾਂ ਕੋਈ ਚੀਜ਼ ਜਾਂ ਨਤੀਜਾ ਪਾਉਣ ਵਾਸਤੇ ਇੱਕ ਨਵਾਂ ਕਾਰਜ ਹੋ ਸਕਦੀ ਹੈ। ਅਜਿਹੀ ਕਾਢ ਜੋ ਨਿਰਾ ਹੀ ਅਨੋਖਾ ਕੰਮ ਇਜਾਦ ਕਰ ਦੇਵੇ ਇੱਕ ਨਵੀਂ ਖੋਜ ਜਾਂ ਲੱਭਤ ਹੋ ਸਕਦੀ ਹੈ।
ਨਾਰਥ ਫਰੰਟ ਸਿਮੇਟਰੀ (ਅੰਗਰੇਜ਼ੀ: North Front Cemetery) ਬ੍ਰਿਟਿਸ਼ ਪਰਵਾਸੀ ਖੇਤਰ ਜਿਬਰਾਲਟਰ ਵਿੱਚ ਸਥਿਤ ਇੱਕ ਕਬਰਿਸਤਾਨ ਹੈ। ਇਸਨੂੰ ਜਿਬਰਾਲਟਰ ਸਿਮੇਟਰੀ (ਅੰਗਰੇਜ਼ੀ: Gibraltar Cemetery) ਅਤੇ ਗੈਰੀਸਨ ਸਿਮੇਟਰੀ (ਅੰਗਰੇਜ਼ੀ: Garrison Cemetery) ਦੇ ਰੂਪ ਵਿੱਚ ਵੀ ਜਾਣਿਆ ਜਾਂਦਾ ਹੈ। ਇਹ ਜਿਬਰਾਲਟਰ ਵਿੱਚ ਵਰਤੋਂ ਵਿੱਚ ਲਿਆਇਆ ਜਾਣ ਵਾਲਾ ਇੱਕਮਾਤਰ ਕਬਰਿਸਤਾਨ ਹੈ। ਇਹ ਕਾਮਨਵੇਲਥ ਵਾਰ ਗਰੇਵਸ ਕਮੀਸ਼ਨ (ਰਾਸ਼ਟਰਮੰਡਲ ਲੜਾਈ ਕਬਰ ਕਮਿਸ਼ਨ) ਦਾ ਵੀ ਜਿਬਰਾਲਟਰ ਵਿੱਚ ਇੱਕਮਾਤਰ ਕਬਰਿਸਤਾਨ ਹੈ। ਦੋ ਰਾਸ਼ਟਰਮੰਡਲ ਲੜਾਈ ਕਬਰ ਕਮਿਸ਼ਨ ਸਮਾਰਕ, ਜਿਬਰਾਲਟਰ ਮੇਮੋਰਿਅਲ ਅਤੇ ਜਿਬਰਾਲਟਰ ਕਰਾਸ ਆਫ ਸੈਕਰਿਫਾਇਸ, ਕਬਰਿਸਤਾਨ ਦੇ ਕੋਲ ਹੀ ਵਿੰਸਟਨ ਚਰਚਿਲ ਐਵੈਨੀਊ ਅਤੇ ਡੇਵਿਲਸ ਟਾਵਰ ਰੋਡ ਦੇ ਜੰਕਸ਼ਨ ਉੱਤੇ ਮੌਜੂਦ ਹਨ।
ਵਾਸਲਾਵ ਹਾਵੇਲ (ਚੈੱਕ ਉਚਾਰਨ: [ˈvaːtslav ˈɦavɛl] ( ਸੁਣੋ)ਚੈੱਕ ਉਚਾਰਨ: [ˈvaːtslav ˈɦavɛl] ( ਸੁਣੋ); 5 ਅਕਤੂਬਰ, 1936 – 18 ਦਸੰਬਰ 2011) ਇੱਕ ਚੈੱਕ ਸਿਆਸਤਦਾਨ, ਲੇਖਕ ਅਤੇ ਸਾਬਕਾ ਵਿਦਰੋਹੀ ਸੀ, ਜਿਸਨੇ 1989 ਤੋਂ 1992 ਵਿੱਚ ਚੈਕੋਸਲੋਵਾਕੀਆ ਦੇ ਭੰਗ ਤਕ ਚੈਕੋਸਲੋਵਾਕੀਆ ਦੇ ਰਾਸ਼ਟਰਪਤੀ ਦੇ ਤੌਰਤੇ ਅਤੇ ਫਿਰ ਚੈਕ ਗਣਰਾਜ ਦੇ ਰਾਸ਼ਟਰਪਤੀ ਦੇ ਤੌਰ ਤੇ1993 ਤੋਂ 2003 ਤੱਕ ਸੇਵਾ ਨਿਭਾਈ। ਚੈੱਕ ਸਾਹਿਤ ਦੇ ਇੱਕ ਲੇਖਕ ਦੇ ਰੂਪ ਵਿੱਚ, ਉਹ ਆਪਣੇ ਨਾਟਕਾਂ, ਲੇਖਾਂ ਅਤੇ ਯਾਦਾਂ ਲਈ ਮਸ਼ਹੂਰ ਹੈ।
ਇੱਕ ਸਭਾਪਤੀ ਜਾਂ ਚੇਅਰਮੈਨ ਇੱਕ ਸੰਗਠਿਤ ਸਮੂਹ ਜਿਵੇਂ ਕਿ ਬੋਰਡ, ਸਮਿਤੀ ਜਾਂ ਇੱਕ ਵਿਚਾਰਸ਼ੀਲ ਸਭਾ ਦਾ ਸਭ ਤੋਂ ਉੱਚਾ ਅਧਿਕਾਰੀ ਹੁੰਦਾ ਹੈ। ਸਭਾਪਤੀ ਦਾ ਅਹੁਦਾ ਰੱਖਣ ਵਾਲੇ ਵਿਅਕਤੀ ਨੂੰ ਵਿਸ਼ੇਸ਼ ਤੌਰ 'ਤੇ ਸਮੂਹ ਦੇ ਮੈਂਬਰਾਂ ਦੁਆਰਾ ਚੁਣਿਆ ਜਾਂ ਨਿਯੁਕਤ ਕੀਤਾ ਜਾਂਦਾ ਹੈ। ਚੇਅਰਮੈਨ ਗਰੁੱਪਾਂ ਦੀਆਂ ਬੈਠਕਾਂ ਦੀ ਪ੍ਰਧਾਨਗੀ ਕਰਦਾ ਹੈ। ਜਦੋਂ ਗਰੁੱਪ ਸੈਸ਼ਨ ਵਿੱਚ ਨਹੀਂ ਹੁੰਦਾ, ਤਾਂ ਸਭਾਪਤੀ ਅਕਸਰ ਹੀ ਮੁਖੀ, ਬਾਹਰੀ ਸੰਸਾਰ ਦੇ ਪ੍ਰਤੀਨਿਧੀ ਅਤੇ ਇੱਕ ਬੁਲਾਰੇ ਦੇ ਤੌਰ 'ਤੇ ਕੰਮ ਕਰਦਾ ਹੈ। ਕੁਝ ਸੰਸਥਾਵਾਂ ਵਿੱਚ, ਸਭਾਪਤੀ ਪਦਵੀ ਨੂੰ ਵੀ ਰਾਸ਼ਟਰਪਤੀ ਵੀ ਕਿਹਾ ਜਾਂਦਾ ਹੈ। ਜਾਂ ਦੂਜੇ ਸ਼ਬਦਾਂ ਵਿੱਚ, ਕਈ ਬੋਰਡ ਕਿਸੇ ਰਾਸ਼ਟਰਪਤੀ (ਕਾਰਪੋਰੇਟ ਸਿਰਲੇਖ) ਦੀ ਨਿਯੁਕਤੀ ਕਰਦੇ ਹਨ। ਇਹ ਦੋ ਅਲੱਗ-ਅਲੱਗ ਸ਼ਰਤਾਂ ਵੱਖਰੇ-ਵੱਖਰੇ ਅਹੁਦਿਆਂ ਲਈ ਵਰਤੀਆਂ ਜਾਂਦੀਆਂ ਹਨ।
ਅਲਾਬਾਮਾ ( ( ਸੁਣੋ)) ਸੰਯੁਕਤ ਰਾਜ ਦੇ ਦੱਖਣ-ਪੂਰਬੀ ਖੇਤਰ ਵਿੱਚ ਸਥਿਤ ਇੱਕ ਰਾਜ ਹੈ ਜਿਸਦੀਆਂ ਹੱਦਾਂ ਉੱਤਰ ਵੱਲ ਟੇਨੈਸੀ, ਪੂਰਬ ਵੱਲ ਜਾਰਜੀਆ, ਦੱਖਣ ਵੱਲ ਫ਼ਲਾਰਿਡਾ ਅਤੇ ਮੈਕਸੀਕੋ ਦੀ ਖਾੜੀ ਅਤੇ ਪੱਛਮ ਵੱਲ ਮਿੱਸੀਸਿੱਪੀ ਨਾਲ਼ ਲੱਗਦੀਆਂ ਹਨ। ਇਹ ਪੰਜਾਹ ਸੰਯੁਕਤ ਅਮਰੀਕੀ ਰਾਜਾਂ ਵਿੱਚੋਂ ਖੇਤਰਫਲ ਪੱਖੋਂ 30ਵੇਂ ਅਤੇ ਅਬਾਦੀ ਪੱਖੋਂ 23ਵੇਂ ਦਰਜੇ ਉੱਤੇ ਹੈ। ਇਸ ਵਿੱਚ ਦੇਸ਼ ਦੇ ਸਭ ਤੋਂ ਲੰਮੇ ਅੰਦਰੂਨੀ ਗਾਹਣਯੋਗ ਦਰਿਆਈ ਰਾਹਾਂ ਵਿੱਚੋਂ ਇੱਕ ਹੈ ਜਿਸਦੀ ਲੰਬਾਈ 1,300 ਕਿ.ਮੀ.
ਫਰਾਂਕੋਸ ਰਾਬੇਲਿਜ (; ਫ਼ਰਾਂਸੀਸੀ: [fʁɑ̃.swa ʁa.blɛ]; 1490 ਅਤੇ 1553 ਦੇ ਵਿਚਕਾਰ - 9 ਅਪਰੈਲ 1553) ਫਰਾਂਸ ਦਾ ਲੇਖਕ ਹੈ ਜਿਸ ਨੇ ਪੰਚਤੰਤਰ ਦੀ ਤਰਾਂ ਅਨਮਨੁਖੀ ਕਿਰਦਾਰਾਂ ਦੇ ਮਧਿਅਮ ਦੁਆਰਾ ਸਿੱਖਿਆਦਾਇਕ ਕਹਾਣੀਆਂ ਲਿਖੀਆਂ ਹਨ। 14ਵੀਂ ਸਦੀ ਫਰਾਂਸ ਵਿੱਚ ਸਾਹਿਤ ਹਾਲੀਂ ਸਮਾਜ ਨੂੰ ਮਨੁਖ ਦੇ ਨਾਲ ਨਹੀਂ ਟਕਰਾ ਸਕਦਾ ਸੀ ਇਸ ਕਰਕੇ ਹੀ ਲੇਖਕ ਨੇ ਬਾਹਰਲੀ ਦੁਨੀਆ ਨਾਲ ਵਰਤਾਰਾ ਕਰਕੇ ਸਮਾਜ ਦੀ ਮਨੁਖਤਾ ਵਾਲੀ ਸਿਰਜਣਾ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ। ਉਸ ਦੀ ਸਾਹਿਤਕ ਸ਼ਕਤੀ ਅਤੇ ਇਤਿਹਾਸਕ ਮਹੱਤਤਾ ਦੇ ਕਾਰਨ, ਪੱਛਮੀ ਸਾਹਿਤਕ ਆਲੋਚਕ ਉਸ ਨੂੰ ਸੰਸਾਰ ਸਾਹਿਤ ਦੇ ਮਹਾਨ ਲੇਖਕਾਂ ਵਿੱਚੋਂ ਇੱਕ ਅਤੇ ਆਧੁਨਿਕ ਯੂਰਪੀ ਲੇਖਣੀ ਦੇ ਸਿਰਜਣਹਾਰਾਂ ਵਿੱਚ ਮੰਨਦੇ ਹਨ।"ਗਰਗੰਤਾਤੋ ਅਤੇ ਪਨਤਾਗਰੋਲ" ਨਾਵਲ ਦੁਬਾਰਾ ਰਾਬਲਿਜ ਨੇ ਪੰਖਡਬਾਦ ਨੂੰ ਵਿਗਿਆਨ ਦੇ ਨਾਲ ਟਕਰਾ ਕੇ ਵਿਗਿਆਨ ਦੀ ਮਹੱਤਤਾ ਨੂੰ ਉਜਾਗਰ ਕੀਤਾ ਹੈ ਗਰਗੰਤਾਤੋ ਦੋਸਤਾਨਾ ਦਿਓ ਹੈ ਜੋ ਚੀਨੋਨ ਵਿਖੇ ਰਹਿ ਰਿਹਾ ਹੈ। ਉਸ ਦਾ ਪਿਤਾ ਗਰਾਦਗੋਸਿਰ ਜੋ ਯੁਟੋਪੀਆ ਨਾਂ ਦੇ ਟਾਪੂ ਦਾ ਰਾਜਾ ਹੈ ਆਪਣੇ ਪੁੱਤਰ ਦੀ ਸਿੱਖਿਆ ਤੋਂ ਸੰਤੁਸਟ ਨਹੀਂ ਸੋ ਗਰਗੰਤਾਤੋ ਨੂੰ ਪੈਰਿਸ ਵਿੱਚ ਪਨੋਕਰੇਟਸ ਕੋਲ ਟਿਊਸਨ ਲਈ ਭੇਜ ਦਿੰਦਾ ਹੈ ਜੋ ਕਿ ਇਨਸਾਨੀਅਤ ਬਾਰੇ ਵਿਦਿਆ ਦਿੰਦਾ ਹੈ ਇਹ ਸ਼ਹਿਰ ਵਿੱਚ ਉਹ ਇਤਿਫਾਕੀ ਸਾਹਸੀ ਘਟਨਾਵਾਂ ਕਰਦਾ ਹੈ ਜਿਵੇਂ ਕਿ ਨੋਤੀਰੀਦਮ ਦੀ ਘੰਟੀ ਚੋਰੀ ਕਰ ਲੈਦਾ ਤਾਂ ਕਿ ਘੰਟੀ ਨੂੰ ਆਪਣੀ ਘੋੜੀ ਦੇ ਗਲ ਵਿੱਚ ਪਾ ਸਕੇ |ਹਾਲੀਂ ਗਰਗੰਤਾਤੋ ਪੜ ਰਿਹਾ ਹੁੰਦਾ ਹੈ ਕਿ ਓਸ ਦੇ ਪਿਤਾ ਤੇ ਗੁਆਂਡੀ ਰਾਜਾ ਪਿਕਾਰੋਹੋਲ ਦਰਮਿਆਨ ਲੜਾਈ ਹੋ ਜਾਦੀਂ ਹੈ ਇਸ ਰਾਜੇ ਨਾਲ ਰਾਬੇਲਿਜ ਦੇ ਪਿਤਾ ਦੀ ਕਾਨੂੰਨੀ ਜੰਗ ਵੀ ਚੱਲ ਰਹੀ ਹੁੰਦੀ ਹੈ |ਲੜਾਈ ਦਾ ਕਾਰਨ ਕੁਝ ਜਿਮੀਦਾਰ ਜੋ ਪਿਕਾਰੋਹੋਲ ਹਨ ਇਹ ਕੇਕ ਚੋਰੀ ਕਰ ਲੈਦੇ ਹਨ ਇਸ ਕਰਕੇ ਗਰਗੰਤਾਤੋ ਨੂੰ ਵਾਪਸ ਬੁਲਾ ਲਿਆ ਜਾਂਦਾ ਹੈ ਤੇ ਇਹ ਆਪਣੇ ਮੰਗਤੇ ਦੋਸਤਾਂ ਨਾਲ ਰਲ ਕੇ ਭਿਆਨਕ ਯੁਧ ਕਰਦਾ ਹੈ ਤੇ ਦੁਸ਼ਮਨ ਨੂੰ ਹਾਰ ਦੇਖਣੀ ਪੈਦੀ ਹੈ |ਇਹ ਅਹਿਸਾਨ ਦੇ ਬਦਲ ਵਿੱਚ ਮੰਗਤੇ ਦਰਵੇਸ਼ ਜਾਂਅ ਦੀ ਇੰਤੋਮੀਰਸ ਦੇ ਲਈ ਇੱਕ ਮਠ ਬਣਾ ਕੇ ਦਿੰਦਾ ਹੈ ਇਹ ਮਠ ਇਸ ਤਰਾਂ ਦਾ ਹੈ ਜਿਥੇ ਔਰਤਾਂ ਤੇ ਮਰਦ ਆਪਣਾ ਸਮਾਂ ਪਾਸ ਕਰਨ ਲਈ ਪ੍ਰਾਥਨਾ ਨਹੀਂ ਕਰਦੇ ਬਲਕੇ ਖੇਡਦੇ ਅਤੇ ਇੱਕ ਦੂਸਰੇ ਨਾਲ ਸ਼ਾਦੀ ਕਰਦੇ ਹਨ ਅਤੇ ਇਨਸਾਨੀਅਤ ਦੀ ਵਿਦਿਆ ਵੀ ਪੜ੍ਹਦੇ ਹਨ | ਮਠ ਦਾ ਮੁਖ ਨਾਹਰਾ ਹੈ "ਜੋ ਚਹੋ ਸੋ ਕਰੋ "|
'ਵਿਰਸਾ' ਬਜ਼ੁਰਗਾਂ ਵਲੋਂ ਪੀੜ੍ਹੀ-ਦਰ-ਪੀੜ੍ਹੀ ਦਿੱਤੀਆਂ ਚੀਜ਼ਾਂ ਹਨ। ਇਹ ਚੀਜ਼ਾਂ ਠੋਸ ਅਤੇ ਛੋਹੀਆਂ ਜਾ ਸਕਣ ਵਾਲੀਆਂ (tangible) ਵੀ ਹੋ ਸਕਦੀਆਂ ਹਨ, ਅਤੇ ਇਹ ਚੀਜ਼ਾਂ ਨਾ ਛੋਹੀਆਂ ਜਾਣ ਵਾਲੀਆਂ (intangible) ਵੀ ਹੋ ਸਕਦੀਆਂ ਹਨ। ਠੋਸ ਅਤੇ ਛੋਹੀਆਂ ਜਾ ਸਕਣ ਵਾਲੀਆਂ ਚੀਜ਼ਾਂ ਵਿੱਚ ਜ਼ਮੀਨ ਅਤੇ ਹੋਰ ਜਾਇਦਾਦ ਆ ਜਾਂਦੀ ਹੈ। ਨਾ ਛੋਹੀਆਂ ਜਾ ਸਕਣ ਵਾਲੀਆਂ ਚੀਜ਼ਾਂ ਵਿੱਚ ਸਾਡੇ ਸੁਭਾਅ ਵਗੈਰਾ ਆ ਜਾਂਦੇ ਹਨ।
ਅਲਸਾਸ ਜਾਂ ਅਲਜ਼ਾਸ (ਫ਼ਰਾਂਸੀਸੀ: Alsace [al.zas] ( ਸੁਣੋ); ਅਲਸਾਸੀ: ’s Elsass [ˈɛlsɑs]; ਜਰਮਨ: Elsass ), 1996 ਤੋਂ ਪਹਿਲਾਂ: Elsaß [ˈɛlzas]; ਲਾਤੀਨੀ: [Alsatia] Error: {{Lang}}: text has italic markup (help)) ਫ਼ਰਾਂਸ ਦਾ ਇੱਕ ਖੇਤਰ ਹੈ ਜੋ ਖੇਤਰਫਲ ਪੱਖੋਂ 27 ਖੇਤਰਾਂ ਵਿੱਚੋਂ 5ਵਾਂ ਸਭ ਤੋਂ ਛੋਟਾ ਅਤੇ ਮਹਾਂਦੀਪੀ ਫ਼ਰਾਂਸ ਵਿੱਚ ਸਭ ਤੋਂ ਛੋਟਾ ਖੇਤਰ ਹੈ। ਇਹ ਫ਼ਰਾਂਸ ਵਿੱਚ 7ਵਾਂ ਸਭ ਤੋਂ ਵੱਧ ਅਤੇ ਮੁੱਖ-ਨਗਰੀ ਫ਼ਰਾਂਸ ਵਿੱਚ ਤੀਜਾ ਸਭ ਤੋਂ ਵੱਧ ਅਬਾਦੀ ਦੇ ਸੰਘਣੇਪਣ ਵਾਲਾ ਖੇਤਰ ਹੈ। ਇਹ ਫ਼ਰਾਂਸ ਦੀ ਪੂਰਬੀ ਸਰਹੱਦ ਉੱਤੇ ਜਰਮਨੀ ਅਤੇ ਸਵਿਟਜ਼ਰਲੈਂਡ ਲਾਗੇ ਰਾਈਨ ਦਰਿਆ ਦੇ ਪੱਛਮੀ ਕੰਢੇ ਕੋਲ ਸਥਿਤ ਹੈ। ਇਸ ਦਾ ਰਾਜਨੀਤਕ, ਆਰਥਕ ਅਤੇ ਸੱਭਿਆਚਾਰਕ ਕੇਂਦਰ ਅਤੇ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਸਟਰਾਸਬੂਰਗ ਹੈ।
ਇੱਕ ਟ੍ਰੇਲ ਆਮ ਤੌਰ ਤੇ ਇੱਕ ਮਾਰਗ, ਟਰੈਕ ਜਾਂ ਅਣਪਛਾਤੀ ਮਾਰਗ ਜਾਂ ਸੜਕ ਹੁੰਦਾ ਹੈ। ਯੂਨਾਈਟਿਡ ਕਿੰਗਡਮ ਅਤੇ ਰੀਪਬਲਿਕ ਆਫ ਆਇਰਲੈਂਡ ਦੇ ਪਥ ਜਾਂ ਫੁੱਟਪਾਥ ਵਿੱਚ ਇੱਕ ਪੈਦਲ ਟ੍ਰੇਲ ਲਈ ਪਸੰਦੀਦਾ ਸ਼ਬਦ ਹੈ। ਇਹ ਸ਼ਬਦ ਉੱਤਰੀ ਅਮਰੀਕਾ ਵਿੱਚ ਵੀ ਨਦੀਆਂ ਦੇ ਨਾਲ-ਨਾਲ ਚੱਲਣ ਲਈ ਅਤੇ ਕਦੇ-ਕਦੇ ਹਾਈਵੇਅ ਤੇ ਲਾਗੂ ਹੁੰਦਾ ਹੈ। ਅਮਰੀਕਾ ਵਿਚ, ਇਹ ਸ਼ਬਦ ਇਤਿਹਾਸਿਕ ਤੌਰ 'ਤੇ ਪ੍ਰਵਾਸੀ (ਜਿਵੇਂ ਕਿ ਓਰੇਗਨ ਟ੍ਰੇਲ) ਦੁਆਰਾ ਵਰਤੀ ਗਈ ਜੰਗਲੀ ਖੇਤਰ ਵਿੱਚ ਜਾਂ ਰਸਤੇ ਰਾਹੀਂ ਵਰਤਿਆ ਜਾਂਦਾ ਸੀ। ਕੁਝ ਟ੍ਰੇਲਾਂ ਇਕੱਲੇ ਹਨ ਅਤੇ ਸਿਰਫ ਸੈਰ ਕਰਨ, ਸਾਈਕਲਿੰਗ, ਘੁੜਸਵਾਰੀ, ਸਨੋਸ਼ੂਇੰਗ ਅਤੇ ਕਰੌਸ-ਕੰਟਰੀ ਸਕੀਇੰਗ ਲਈ ਵਰਤੀਆਂ ਜਾ ਸਕਦੀਆਂ ਹਨ; ਹੋਰਨਾਂ, ਜਿਵੇਂ ਕਿ ਯੂਕੇ ਵਿੱਚ ਬ੍ਰਿੱਡਵੇਅ ਦੇ ਮਾਮਲੇ ਵਿੱਚ, ਬਹੁ-ਵਰਤੋਂ ਹਨ, ਅਤੇ ਵਾਕ, ਸਾਈਕਲ ਸਵਾਰਾਂ ਅਤੇ ਸਮਾਰੋਹਾਂ ਦੁਆਰਾ ਵਰਤਿਆ ਜਾ ਸਕਦਾ ਹੈ ਗੰਦਗੀ ਵਾਲੀਆਂ ਸਾਈਕਲਾਂ ਅਤੇ ਹੋਰ ਸੜਕਾਂ ਦੇ ਵਾਹਨਾਂ ਅਤੇ ਕੁਝ ਥਾਵਾਂ ਜਿਵੇਂ ਕਿ ਐਲਪਸ, ਦੁਆਰਾ ਵਰਤੇ ਗਏ ਢਿਲਵੇ ਟਿਕਾਣੇ ਵੀ ਹਨ ਅਤੇ ਪਸ਼ੂਆਂ ਅਤੇ ਹੋਰ ਪਸ਼ੂਆਂ ਨੂੰ ਚਲਾਉਣ ਲਈ ਟ੍ਰੇਲ ਵਰਤੇ ਜਾਂਦੇ ਹਨ।
ਉਰਜਿਤ ਪਟੇਲ (ਜਨਮ 28 ਅਕਤੂਬਰ 1963) ਇੱਕ ਭਾਰਤੀ ਅਰਥਸ਼ਾਸਤਰੀ ਹੈ, ਜਿਸਨੇ 4 ਸਤੰਬਰ 2016 ਤੋਂ 10 ਦਸੰਬਰ 2018 ਤੱਕ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ 24 ਵੇਂ ਗਵਰਨਰ ਵਜੋਂ ਸੇਵਾ ਨਿਭਾਈ। ਪਹਿਲਾਂ, ਯੂਪੀਏ ਸਰਕਾਰ ਦੁਆਰਾ ਨਿਯੁਕਤ ਆਰਬੀਆਈ ਦੇ ਡਿਪਟੀ ਗਵਰਨਰ ਵਜੋਂ, ਉਸਨੇ ਮੁਦਰਾ ਨੀਤੀ, ਆਰਥਿਕ ਖੋਜ, ਵਿੱਤੀ ਬਾਜ਼ਾਰ, ਅੰਕੜੇ ਅਤੇ ਜਾਣਕਾਰੀ ਪ੍ਰਬੰਧਨ ਦੀ ਦੇਖਭਾਲ ਕੀਤੀ। ਐਨਡੀਏ ਸਰਕਾਰ ਦੁਆਰਾ ਨਿਯੁਕਤ ਕੀਤੇ ਗਏ, ਪਟੇਲ ਨੇ 4 ਸਤੰਬਰ 2016 ਨੂੰ ਰਘੂਰਾਮ ਰਾਜਨ ਦੇ ਬਾਅਦ ਆਰਬੀਆਈ ਦੇ ਗਵਰਨਰ ਦੇ ਅਹੁਦੇ ਤੋਂ ਅਸਤੀਫਾ ਦਿੱਤਾ। ਉਸਨੇ 10 ਦਸੰਬਰ 2018 ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ, ਉਹ ਆਰਬੀਆਈ ਦੇ ਪਹਿਲੇ ਗਵਰਨਰ ਸਨ, ਜਿਨ੍ਹਾਂ ਨੇ ਨਿੱਜੀ ਕਾਰਨਾਂ ਨੂੰ ਅਸਤੀਫ਼ਾ ਦੇਣ ਦਾ ਕਾਰਨ ਦੱਸਿਆ। ਉਹ ਆਰਬੀਆਈ ਦੇ ਪੰਜਵੇਂ ਗਵਰਨਰ ਹਨ, ਜਿਨ੍ਹਾਂ ਨੇ ਸਤੰਬਰ 2019 ਵਿੱਚ ਆਪਣਾ ਕਾਰਜਕਾਲ ਖ਼ਤਮ ਹੋਣ ਤੋਂ ਪਹਿਲਾਂ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ।
ਮਹਾਰਾਜਾ ਰਣਜੀਤ ਸਿੰਘ (1780-1839) ਪੰਜਾਬ ਦੀ ਸਿੱਖ ਸਲਤਨਤ ਦੀ ਨੀਂਹ ਰੱਖਣ ਵਾਲੇ ਇੱਕ ਸਿੱਖ ਮਹਾਰਾਜਾ ਸੀ ਜਿੰਨਾ ਨੂੰ ਸ਼ੇਰ-ਏ-ਪੰਜਾਬ (ਪੰਜਾਬ ਦਾ ਸ਼ੇਰ) ਦੇ ਨਾਂ ਨਾਲ਼ ਜਾਣਿਆ ਜਾਂਦਾ ਹੈ। ਮਹਾਰਾਜਾ ਰਣਜੀਤ ਸਿੰਘ ਨੂੰ ਪੰਜਾਬ ਦੇ ਇਤਿਹਾਸ ਵਿੱਚ ਬਹਾਦਰ ਜੰਗਜੂ, ਦਲੇਰ ਮਹਾਰਾਜੇ ਤੇ ਮਹਾਨ ਸ਼ਖ਼ਸੀਅਤ ਵਜੋਂ ਜਾਣਿਆ ਜਾਂਦਾ ਹੈ ਅਤੇ ਉਹਨਾਂ ਦਾ ਨਾਮ ਭਾਰਤ ਦੇ ਉਹਨਾਂ ਮਹਾਨ ਸ਼ਾਸਕਾਂ ਵਿੱਚ ਆਉਂਦਾ ਹੈ ਜਿਵੇ ਕਿ ਮਹਾਂਰਾਣਾ ਪ੍ਰਤਾਪ ਅਤੇ ਮਰਾਠਾ ਸਾਮਰਾਜ ਦੇ ਛੱਤਰਪਤੀ ਸ਼ਿਵਾਜੀ। ਉਹਨਾਂ ਨੂੰ ਸਾਲ 2020 ਵਿੱਚ ਬੀਬੀਸੀ ਨੇ ਦੁਨੀਆ ਦਾ ਸਭ ਤੋ ਮਹਾਨ ਆਗੂ ਦੱਸਿਆ ਸੀ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਵਿੱਚ ਸਿੱਖਾਂ, ਹਿੰਦੂਆਂ ਤੇ ਮੁਸਲਮਾਨਾਂ ਨੂੰ ਇੱਕ ਡੋਰ ਵਿੱਚ ਪਰੋਈ ਰੱਖਿਆ, ਜਿਸ ਕਰਕੇ ਖ਼ਾਲਸਾ ਰਾਜ ਦੀ ਹਰ ਥਾਂ ਸਿਫ਼ਤ ਕੀਤੀ ਜਾਂਦੀ ਸੀ।
ਬੋਸਤੇਨ ਝੀਲ ( traditional Chinese: 博斯騰湖; simplified Chinese: 博斯腾湖; pinyin: Bósīténg Hú , ਉਇਗ਼ੁਰ : باغراش كۆلى / Бағраш Көли / Baghrash Köli / Baƣrax Kɵli, ਚਗਤਾਈ : Bostang ) ਤਾਰੀਮ ਬੇਸਿਨ ਦੇ ਉੱਤਰ-ਪੂਰਬੀ ਕਿਨਾਰੇ 'ਤੇ ਤਾਜ਼ੇ ਪਾਣੀ ਦੀ ਝੀਲ ਹੈ। ਯਾਂਕੀ ਦੇ ਪੂਰਬ ਵਿੱਚ ੨੦ ਕਿਲੋਮੀਟਰ ਅਤੇ ਕੋਰਲਾ, ਸ਼ਿਨਜਿਆਂਗ, ਚੀਨ ਦੇ ਉੱਤਰ-ਪੂਰਬ ਵਿੱਚ 57 ਕਿਲੋਮੀਟਰ ਬੇਇਨਘੋਲਿਨ ਮੰਗੋਲ ਆਟੋਨੋਮਸ ਪ੍ਰੀਫੈਕਚਰ ਵਿੱਚ। ਲਗਭਗ 1,000 km2 (390 sq mi) ਦੇ ਖੇਤਰ ਨੂੰ ਕਵਰ ਕਰਨਾ (ਨਾਲ ਲੱਗਦੀਆਂ ਛੋਟੀਆਂ ਝੀਲਾਂ ਦੇ ਨਾਲ), ਇਹ ਸ਼ਿਨਜਿਆਂਗ ਦੀ ਸਭ ਤੋਂ ਵੱਡੀ ਝੀਲ ਹੈ ਅਤੇ ਚੀਨ ਵਿੱਚ ਤਾਜ਼ੇ ਪਾਣੀ ਦੀਆਂ ਸਭ ਤੋਂ ਵੱਡੀਆਂ ਝੀਲਾਂ ਵਿੱਚੋਂ ਇੱਕ ਹੈ। ਬੋਸਟਨ ਝੀਲ 56,000 km2 (22,000 sq mi) ਦੇ ਕੈਚਮੈਂਟ ਖੇਤਰ ਤੋਂ ਪਾਣੀ ਦਾ ਪ੍ਰਵਾਹ ਪ੍ਰਾਪਤ ਕਰਦੀ ਹੈ । ਝੀਲ ਦੇ ਮੰਗੋਲ, ਉਇਘੁਰ ਅਤੇ ਚੀਨੀ ਨਾਮਾਂ ਨੂੰ ਕਈ ਵਾਰ ਬੋਸਟਨ ਹੂ, ਬਗਰਾਕਸ-ਹੂ, ਬਗਰਾਸਚ-ਕੋਲ, ਬਗਰਾਸਚ ਕੌਲ, ਬਗਰਾਸਚ-ਕੁਲ, ਬੋਸੀਟੇਂਗ ਝੀਲ ਜਾਂ ਬੋਸੀਟੇਂਗ ਹੂ ਵਜੋਂ ਅਨੁਵਾਦ ਕੀਤਾ ਜਾਂਦਾ ਹੈ।
ਕੌਮੀ ਪਾਰਕ ਜਾਂ ਨੈਸ਼ਨਲ ਪਾਰਕ ਇੱਕ ਅਜਿਹਾ ਪਾਰਕ ਹੁੰਦਾ ਹੈ ਜਿਸ ਨੂੰ ਰੱਖ ਭਾਵ ਸਾਂਭ-ਸੰਭਾਲ਼ ਦੇ ਕੰਮ ਵਾਸਤੇ ਵਰਤਿਆ ਜਾਂਦਾ ਹੈ। ਆਮ ਤੌਰ ਉੱਤੇ ਇਹ ਇੱਕ ਅਜਿਹੇ ਕੁਦਰਤੀ, ਅੱਧ-ਕੁਦਰਤੀ ਜਾਂ ਵਿਕਸਤ ਜਮੀਨ ਦੀ ਰਾਖਵੀਂ ਥਾਂ ਹੁੰਦੀ ਹੈ ਜਿਸ ਨੂੰ ਕੋਈ ਖ਼ੁਦਮੁਖ਼ਤਿਆਰ ਮੁਲਾਕ ਐਲਾਨਦਾ ਹੈ ਜਾਂ ਮਾਲਕੀ ਰੱਖਦਾ ਹੈ। ਭਾਵੇਂ ਹਰੇਕ ਦੇਸ਼ ਆਪਣੇ ਕੌਮੀ ਪਾਰਕਾਂ ਨੂੰ ਵੱਖੋ-ਵੱਖ ਤਰੀਕਿਆਂ ਨਾਲ਼ ਮਿੱਥਦੇ ਹਨ ਪਰ ਇਸ ਪਿੱਛੇ ਇੱਕ ਸਾਂਝਾ ਖ਼ਿਆਲ ਹੁੰਦਾ ਹੈ: ਆਉਣ ਵਾਲ਼ੀਆਂ ਪੀੜੀਆਂ ਵਾਸਤੇ ਅਤੇ ਕੌਮੀ ਮਾਣ ਦੇ ਪ੍ਰਤੀਕ ਵਜੋਂ ਜੰਗਲੀ ਕੁਦਰਤ ਦੀ ਸਾਂਭ-ਸੰਭਾਲ਼
ਬ੍ਰਿਟਿਸ਼ ਏਅਰਵੇਜ਼ (ਬੀ.ਏ.) ਯੂਨਾਈਟਿਡ ਕਿੰਗਡਮ ਦੀ ਫਲੈਗ ਕੈਰੀਅਰ ਏਅਰ ਲਾਈਨ ਹੈ, ਜਿਸ ਦਾ ਮੁੱਖ ਦਫਤਰ ਵਾਟਰਸਾਈਡ, ਹਰਮਾਂਡਸਵਰਥ ਵਿਖੇ ਲੰਡਨ ਹੀਥਰੋ ਏਅਰਪੋਰਟ ਦੇ ਇਸਦੇ ਮੁੱਖ ਕੇਂਦਰ ਦੇ ਨੇੜੇ ਹੈ। ਇਜੀ ਜੇਟ ਦੇ ਬਾਅਦ, ਇਹ ਯੂਨਾਈਟਿਡ ਕਿੰਗਡਮ ਦੀ ਦੂਜੀ ਸਭ ਤੋਂ ਵੱਡੀ ਏਅਰਲਾਈਨ ਹੈ, ਜੋ ਕਿ ਫਲੀਟ ਸਾਈਜ਼ ਅਤੇ ਯਾਤਰੀਆਂ ਨੂੰ ਲੈ ਕੇ ਜਾਂਦੀ ਹੈ। ਜਨਵਰੀ 2011 ਵਿੱਚ, ਬੀਏ ਨੇ ਆਈਬੇਰੀਆ ਨਾਲ ਰਲ ਕੇ ਸਪੇਨ ਦੇ ਮੈਡ੍ਰਿਡ ਵਿੱਚ ਰਜਿਸਟਰਡ ਹੋਲਡਿੰਗ ਇੰਟਰਨੈਸ਼ਨਲ ਏਅਰਲਾਇੰਸ ਗਰੁੱਪ (ਆਈਏਜੀ) ਦੀ ਸਿਰਜਣਾ ਕੀਤੀ। ਆਈਏਜੀ ਸਾਲਾਨਾ ਮਾਲੀਆ ਦੇ ਮਾਮਲੇ ਵਿੱਚ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਏਅਰ ਲਾਈਨ ਸਮੂਹ ਹੈ ਅਤੇ ਯੂਰਪ ਵਿੱਚ ਦੂਸਰਾ ਸਭ ਤੋਂ ਵੱਡਾ ਹੈ। ਇਹ ਲੰਡਨ ਸਟਾਕ ਐਕਸਚੇਂਜ ਅਤੇ ਐਫਟੀਐਸਈ 100 ਸੂਚਕਾਂਕ ਵਿੱਚ ਸੂਚੀਬੱਧ ਹੈ। ਬ੍ਰਿਟਿਸ਼ ਏਅਰਵੇਜ਼ ਪਹਿਲੀ ਯਾਤਰੀ ਏਅਰ ਲਾਈਨ ਹੈ ਜਿਸ ਨੇ ਇੱਕ ਸਾਲ ਵਿੱਚ 1 ਬਿਲੀਅਨ ਡਾਲਰ (1 ਅਪ੍ਰੈਲ 2017 ਤੋਂ 31 ਮਾਰਚ 2018 ਤੱਕ, ਨਿਊ ਯਾਰਕ ਜੇਐਫਕੇ - ਲੰਡਨ ਹੀਥਰੋ ਰੂਟ) ਤੇ 1 ਅਰਬ ਡਾਲਰ ਤੋਂ ਵੱਧ ਦੀ ਆਮਦਨੀ ਕੀਤੀ ਹੈ।ਬੀਏ 1974 ਵਿੱਚ ਬ੍ਰਿਟਿਸ਼ ਸਰਕਾਰ ਦੁਆਰਾ ਦੋ ਕੌਮੀਕਰਣ ਏਅਰ ਲਾਈਨ ਕਾਰਪੋਰੇਸ਼ਨਾਂ, ਬ੍ਰਿਟਿਸ਼ ਓਵਰਸੀਜ਼ ਏਅਰਵੇਜ਼ ਕਾਰਪੋਰੇਸ਼ਨ ਅਤੇ ਬ੍ਰਿਟਿਸ਼ ਯੂਰਪੀਅਨ ਏਅਰਵੇਜ਼, ਅਤੇ ਦੋ ਖੇਤਰੀ ਏਅਰਲਾਈਨਾਂ, ਕਾਰਡਿਫ ਤੋਂ ਕੈਂਬਰਿਅਨ ਏਅਰਵੇਜ਼ ਅਤੇ ਨਿਊਕੈਸਲ ਅਪੋਟ ਟਾਇਨ ਤੋਂ ਪ੍ਰਬੰਧਨ ਲਈ ਬ੍ਰਿਟਿਸ਼ ਏਅਰਵੇਜ਼ ਬੋਰਡ ਦੀ ਸਥਾਪਨਾ ਤੋਂ ਬਾਅਦ 1974 ਵਿੱਚ ਬਣਾਈ ਗਈ ਸੀ।31 ਮਾਰਚ 1974 ਨੂੰ, ਸਾਰੀਆਂ ਚਾਰ ਕੰਪਨੀਆਂ ਨੂੰ ਮਿਲਾ ਕੇ ਬ੍ਰਿਟਿਸ਼ ਏਅਰਵੇਜ਼ ਬਣਾਇਆ ਗਿਆ ਸੀ। ਹਾਲਾਂਕਿ, ਇਹ ਪੂਰਵ ਕੰਪਨੀਆਂ ਦੇ ਅਧਾਰ ਤੇ 2019 ਨੂੰ ਇਸਦੀ ਸ਼ਤਾਬਦੀ ਵਜੋਂ ਨਿਸ਼ਾਨਬੱਧ ਕਰ ਰਿਹਾ ਹੈ। ਇੱਕ ਰਾਜ ਦੀ ਕੰਪਨੀ ਵਜੋਂ ਲਗਭਗ 13 ਸਾਲਾਂ ਬਾਅਦ, ਬੀਏ ਦਾ ਫਰਵਰੀ 1987 ਵਿੱਚ ਕੰਜ਼ਰਵੇਟਿਵ ਸਰਕਾਰ ਦੁਆਰਾ ਇੱਕ ਵਿਸ਼ਾਲ ਨਿੱਜੀਕਰਨ ਯੋਜਨਾ ਦੇ ਹਿੱਸੇ ਵਜੋਂ ਨਿੱਜੀਕਰਨ ਕੀਤਾ ਗਿਆ ਸੀ। ਕੈਰੀਅਰ ਦਾ ਵਿਸਤਾਰ 1987 ਵਿੱਚ ਬ੍ਰਿਟਿਸ਼ ਕੈਲੇਡੋਨੀਅਨ, 1992 ਵਿੱਚ ਡੈਨ-ਏਅਰ ਅਤੇ 2012 ਵਿੱਚ ਬ੍ਰਿਟਿਸ਼ ਮਿਡਲੈਂਡ ਇੰਟਰਨੈਸ਼ਨਲ ਦੇ ਗ੍ਰਹਿਣ ਨਾਲ ਹੋਇਆ। ਇਸਦੀ ਪ੍ਰਧਾਨਗੀ ਦੇਸ਼ ਦੇ ਪ੍ਰਭਾਵ ਦੀ ਪਹੁੰਚ ਨੂੰ ਉਜਾਗਰ ਕਰਦੀ ਹੈ ਕਿਉਂਕਿ ਇਸ ਦੇ ਕਈ ਖੇਤਰਾਂ ਵਿੱਚ ਇਤਿਹਾਸਕ ਤੌਰ ਤੇ ਬ੍ਰਿਟਿਸ਼ ਸਾਮਰਾਜ ਦਾ ਹਿੱਸਾ ਸੀ।
ਪੈਸਾ ਜਾਂ ਧਨ (ਅੰਗਰੇਜੀ: Money) ਉਹ ਜਿਨਸ (commodity) ਹੁੰਦੀ ਹੈ ਜਿਸਦੀ ਇੱਕੋ ਇੱਕ ਵਰਤੋਂ ਮੁੱਲ ਦਾ ਭੰਡਾਰ ਕਰਨ ਅਤੇ ਭੁਗਤਾਨ ਦੇ ਇੱਕ ਸਾਧਨ ਵਜੋਂ ਭੂਮਿਕਾ ਨਿਭਾਉਣੀ ਹੁੰਦੀ ਹੈ। ਕਹਿ ਲਉ ਪੈਸਾ ਇੱਕ ਜਿਨਸ ਹੁੰਦੀ ਹੈ, ਲੇਕਿਨ ਉਹ ਜਿਨਸ ਜਿਸ ਨੂੰ ਦੂਜੀਆਂ ਸਾਰੀਆਂ ਜਿਨਸਾਂ ਦੇ ਸੰਬੰਧ ਵਿੱਚ ਉਹਨਾਂ ਦੇ ਮੁੱਲਾਂ ਦੇ ਮਾਪ ਵਜੋਂ ਇੱਕ ਵਿਸ਼ੇਸ਼ ਭੂਮਿਕਾ ਲਈ ਚੁਣ ਲਿਆ ਗਿਆ ਹੈ।
ਪਲੂਟਾਰਕ (; Greek: Πλούταρχος, ਪਲੂਟਾਰਖੋਸ, ਕੋਈਨੇ ਯੂਨਾਨੀ: [plŭːtarkʰos]) ਫਿਰ ਰੋਮਨ ਨਾਗਰਿਕ ਬਣਨ ਤੇ ਲੂਸੀਅਸ ਮੇਸਤਰੀਅਸ ਪਲੂਤਾਰਕਸ (Λούκιος Μέστριος Πλούταρχος), (ਅੰਦਾਜ਼ਨ 46 – 120), ਇੱਕ ਗ੍ਰੀਕ ਇਤਹਾਸਕਾਰ, ਜੀਵਨੀਕਾਰ, ਅਤੇ ਨਿਬੰਧਕਾਰ ਸੀ। ਉਹ ਖਾਸ ਕਰ ਆਪਣੀਆਂ ਲਿਖਤਾਂ ਸਮਾਨੰਤਰ ਜੀਵਨਿਆਂ ਅਤੇ ਮੋਰਲੀਆ ਲਈ ਜਾਣਿਆ ਜਾਂਦਾ ਹੈ। ਅੱਜ ਉਸਨੂੰ ਮਧਕਾਲੀ ਅਫਲਾਤੂਨਵਾਦੀ ਸਮਝਿਆ ਜਾਂਦਾ ਹੈ। ਉਸ ਦਾ ਜਨਮ ਇੱਕ ਸਿਰਕੱਢ ਪਰਵਾਰ ਵਿੱਚ ਡੈਲਫੀ ਤੋਂ ਲਗਪਗ 20 ਮੀਲ ਪੂਰਬ ਵੱਲ ਚੈਰੋਨੀਆ, ਬੋਇਓਟੀਆ ਨਾਂ ਦੇ ਇੱਕ ਨਗਰ ਵਿੱਚ ਹੋਇਆ ਸੀ।
ਅੰਤਰਰਾਸ਼ਟਰੀ ਧੁਨੀ ਵਿਗਿਆਨ ਵਰਣਮਾਲਾ
ਕੌਮਾਂਤਰੀ ਧੁਨਾਤਮਕ ਲਿਪੀ ਰਾਹੀਂ ਟਕਸਾਲੀ ਯੂਨਾਨੀ ਵਰਣਮਾਲਾ ਦੀ ਵਰਤੋਂ ਕਰ ਕੇ ਤਕਰੀਬਨ ਹਰ ਭਾਸ਼ਾ ਦੀਆਂ ਧੁਨੀਆਂ ਨੂੰ ਦਰਸਾਇਆ ਜਾਂਦਾ ਹੈ। ਕੌਮਾਂਤਰੀ ਧੁਨਾਤਮਕ ਲਿਪੀ ਨੂੰ ਸਾਰੀ ਦੁਨੀਆ ਦੇ ਭਾਸ਼ਾ ਵਿਗਿਆਨੀਆਂ ਵੱਲੋਂ ਵਰਤੋਂ ਵਿੱਚ ਲਿਆਇਆ ਜਾਂਦਾ ਹੈ।ਭਾਵੇਂ ਇਸ ਧੁਨਾਤਮਕ ਲਿਪੀ ਨੂੰ ਸਿਰਫ਼ ਮੌਖਿਕ ਤੌਰ 'ਤੇ ਪਰਤੱਖ ਧੁਨੀਆਂ ਲਈ ਵਰਤਿਆ ਜਾਂਦਾ ਹੈ ਪਰ ਇਸ ਵਿੱਚ ਕਿਰਤਮ ਧੁਨੀਆਂ ਦਾ ਸ਼ੁਮਾਰ ਵੀ ਕੀਤਾ ਜਾ ਸਕਦਾ ਹੈ।
ਪੈਟ੍ਰਿਕਾ ਲੀ ਸਮਿਥ (ਜਨਮ 30 ਦਸੰਬਰ, 1946) ਇੱਕ ਅਮਰੀਕੀ ਗਾਇਕ-ਗੀਤਕਾਰ, ਕਵੀ, ਅਤੇ ਵਿਜ਼ੁਅਲ ਕਲਾਕਾਰ ਹੈ ਜੋ 1975 ਵਿੱਚ ਪਹਿਲੇ ਐਲਬਮ "ਹੋਰਸਿਸ" ਨਾਲ ਨਿਊ ਯਾਰਕ ਸਿਟੀ ਵਿੱਚ ਪੰਕ ਰੌਕ ਅੰਦੋਲਨ ਦਾ ਪ੍ਰਭਾਵਸ਼ਾਲੀ ਹਿੱਸਾ ਬਣੀ।"ਪੰਕ ਕਵੀ ਵਿਜੇਤਾ" ਵਜੋਂ ਬੁਲਾਇਆ ਜਾਂਦਾ ਸੀ, "ਸਮਿਥ ਨੇ ਆਪਣੇ ਕੰਮ ਵਿੱਚ ਰੌਕ ਅਤੇ ਕਾਵਿ ਨਾਲ ਜੁੜੀ। ਉਸਦਾ ਸਭ ਤੋਂ ਵੱਧ ਪ੍ਰਸਿੱਧ ਗਾਣਾ "ਬਿਕੌਜ਼ ਦ ਨਾਈਟ" ਹੈ, ਜਿਸਨੇ ਬਰੂਸ ਸਪ੍ਰਿੰਗਸਟਨ ਨਾਲ ਸਹਿ-ਲਿਖਿਆ ਸੀ।ਇਹ 1978 ਵਿੱਚ ਬਿਲਬੋਰਡ ਹੋਸਟ 100 ਦੇ ਸੰਦਰਭ ਤੇ ਨੰਬਰ 13 ਤੱਕ ਅਤੇ ਯੂ.ਕੇ ਵਿੱਚ ਨੰਬਰ ਪੰਜ ਉੱਪਰ ਪਹੁੰਚੀ ਸੀ। 2005 ਵਿੱਚ, ਫਰਾਂਸ ਦੇ ਸੱਭਿਆਚਾਰਕ ਮੰਤਰਾਲੇ ਨੇ ਸਮਿਥ ਨੂੰ ਆਰਡਰ ਡੇਅ ਆਰਟਸ ਐਟ ਡੇਸ ਲੈਟਰੇਸ ਦੇ ਕਮਾਂਡਰ ਦਾ ਨਾਮ ਦਿੱਤਾ ਸੀ। 2007 ਵਿੱਚ, ਉਸ ਨੂੰ ਰੈਕ ਐਂਡ ਰੋਲ ਹਾਲ ਆਫ ਫੇਮ ਵਿੱਚ ਸ਼ਾਮਲ ਕੀਤਾ ਗਿਆ ਸੀ।17 ਨੰਵਬਰ, 2010 ਨੂੰ, ਉਸਨੂੰ ਉਸਦੇ ਸੰਸਮਰਨ "ਜਸਟ ਕਿਡਸ" ਲਈ "ਨੈਸ਼ਨਲ ਬੁੱਕ ਅਵਾਰਡ" ਮਿਲਿਆ। ਕਿਤਾਬ ਨੇ ਇੱਕ ਵਾਅਦਾ ਪੂਰਾ ਕੀਤਾ ਜੋ ਉਸਨੇ ਆਪਣੇ ਪੁਰਾਣੇ ਲੰਮੇ ਸਮੇਂ ਦੇ ਰੂਮਮੇਟ ਅਤੇ ਸਾਥੀ ਰੌਬਰਟ ਮੈਪਲੇਥੋਰਪੇ ਨਾਲ ਕੀਤਾ ਸੀ।ਉਸਨੂੰ ਦਸੰਬਰ 2010 ਨੂੰ, "ਰੋਲਿੰਗ ਸਟੋਨ" ਮੈਗਜ਼ੀਨ'ਸ ਦੀ "100 ਮਹਾਨ ਕਲਾਕਾਰਾਂ ਦੀ ਸੂਚੀ" ਵਿੱਚ 47ਵੇਂ ਨੰਬਰ ਉੱਪਰ ਰੱਖਿਆ ਗਿਆ ਅਤੇ 2011 ਵਿੱਚ ਉਸਨੇ ਪੋਲਰ ਸੰਗੀਤ ਪੁਰਸਕਾਰ ਵੀ ਪ੍ਰਾਪਤ ਕੀਤਾ ਸੀ।
ਫ਼ਰਾਂਸੇ ਪਰੇਸੇਰਨਫਰਮਾ:Efn-lr (ਉਚਾਰਨ [fɾanˈtsɛ pɾɛˈʃeːɾən] ( ਸੁਣੋ)ਉਚਾਰਨ [fɾanˈtsɛ pɾɛˈʃeːɾən] ( ਸੁਣੋ)) (2 ਜਾਂ 3 ਦਸੰਬਰ 1800ਫਰਮਾ:Efn-lr – 8 ਫਰਵਰੀ 1849) ਇੱਕ 19 ਵੀਂ ਸਦੀ ਦੇ ਰੋਮਾਂਟਿਕ ਸਲੋਵਨ ਕਵੀ ਸੀ, ਜਿਸ ਨੂੰ ਐਸੇ ਕਵੀ ਵਜੋਂ ਬਿਹਤਰੀਨ ਜਾਣਿਆ ਜਾਂਦਾ ਹੈ ਜਿਸ ਨੇ ਆਪ ਤੋਂ ਬਾਅਦ ਦੇ ਦਰਅਸਲ ਸਾਰੇ ਸਲੋਵੇਨ ਸਾਹਿਤ ਨੂੰ ਪ੍ਰੇਰਿਤ ਕੀਤਾ ਹੈ ਅਤੇ ਆਮ ਤੌਰ 'ਤੇ ਉਹ ਸਭ ਤੋਂ ਵੱਡੇ ਸਲੋਵਨ ਕਲਾਸੀਕਲ ਲੇਖਕ ਵਜੋਂ ਜਾਣਿਆ ਜਾਂਦਾ ਹੈ। ਉਸ ਨੇ ਕੁਝ ਉੱਚ ਕੁਆਲਿਟੀ ਦੀਆਂ ਮਹਾਂਕਾਵਿ ਕਵਿਤਾਵਾਂ ਲਿਖੀਆਂ, ਉਦਾਹਰਨ ਲਈ, ਪਹਿਲਾ ਸਲੋਵਨ ਬੈਲਡ ਅਤੇ ਪਹਿਲਾ ਸਲੋਵੇਨ ਮਹਾਂਕਾਵਿ। ਮੌਤ ਦੇ ਬਾਅਦ, ਉਹ ਸਲੋਵੇਨ ਲਿਟਰੇਰੀ ਕੈਨਨ ਦਾ ਮੋਹਰੀ ਨਾਮ ਬਣ ਗਿਆ।ਉਸ ਨੇ ਆਪਣੇ ਨਾਖ਼ੁਸ਼ ਪਿਆਰ ਦੇ ਮੋਟਿਫ਼ ਇੱਕ ਦੁਖੀ, ਗ਼ੁਲਾਮ ਮਾਤਭੂਮੀ ਨਾਲ ਜੋੜ ਕੇ ਇੱਕ ਕੀਤ੍ਵ। ਖ਼ਾਸ ਕਰਕੇ ਸਲੋਵੇਨ ਭੂਮੀਆਂ ਵਿੱਚ ਦੂਜੇ ਵਿਸ਼ਵ ਯੁੱਧ ਤੋਂ ਬਾਅਦ, ਪਰੇਸੇਰਨ ਦੇ ਮੋਟਿਫ਼ਾਂਂ ਵਿਚੋਂ ਇਕ, "ਦੁਸ਼ਮਣ ਕਿਸਮਤ", ਨੂੰ ਸਲੋਵੇਨੀਆ ਦੇ ਲੋਕਾਂ ਨੇ ਇੱਕ ਰਾਸ਼ਟਰੀ ਮਿਥ ਵਜੋਂ ਅਪਣਾ ਲਿਆ, ਅਤੇ ਪਰੇਸੇਰਨ ਨੂੰ ਸਲੋਵੇਨ ਸੱਭਿਆਚਾਰ ਵਿੱਚ ਹਵਾ ਵਾਂਗ ਹਰ ਥਾਂ ਵਿਆਪਕ ਮੰਨਿਆ ਜਾਣ ਲੱਗ ਪਿਆ। ਆਪਣੇ ਜੀਵਨ ਕਾਲ ਦੇ ਦੌਰਾਨ, ਪਰੇਸੇਰਨ ਸਿਵਲ ਅਤੇ ਧਾਰਮਿਕ ਸਥਾਪਤੀ ਦੇ ਨਾਲ-ਨਾਲ ਲੁਵਲੀਜਾਨਾ ਦੀ ਸੂਬਾਈ ਬੁਰਜ਼ਵਾਜ਼ੀ ਦੇ ਨਾਲ ਟਕਰਾ ਵਿੱਚ ਹੀ ਰਿਹਾ। ਉਹ ਸ਼ਰਾਬ ਪੀਣ ਦੀਆਂ ਗੰਭੀਰ ਸਮੱਸਿਆਵਾਂ ਦਾ ਸ਼ਿਕਾਰ ਹੋ ਗਿਆ ਅਤੇ ਵਾਰ ਵਾਰ ਠੁਕਰਾਏ ਜਾਣ ਦਾ ਸਾਹਮਣਾ ਕਰਦੇ ਹੋਏ ਅਤੇ ਆਪਣੇ ਸਭ ਤੋਂ ਨਜ਼ਦੀਕੀ ਦੋਸਤਾਂ ਵਿੱਚੋਂ ਬਹੁਤਿਆਂ ਨੂੰ ਦੁਖਦਾਈ ਤੌਰ 'ਤੇ ਮਰਦੇ ਵੇਖਦਿਆਂ ਉਸਨੇ ਘੱਟੋ-ਘੱਟ ਦੋ ਮੌਕਿਆਂ ਤੇ ਆਪਣੀ ਜਾਨ ਲੈਣ ਦੀ ਕੋਸ਼ਿਸ਼ ਕੀਤੀ। ਉਸ ਦੀ ਪ੍ਰਗੀਤਕ ਕਵਿਤਾ ਆਪਣੀ ਮਾਤਭੂਮੀ ਲਈ, ਪੀੜਤ ਮਾਨਵਤਾ ਲਈ ਪ੍ਰੇਮ ਅਤੇ ਉਸ ਦੀ ਪ੍ਰੇਮਿਕਾ ਜੁਲੀਜਾ ਪ੍ਰਾਇਮਿਕ ਨਾਲ ਨਾਕਾਮ ਪਿਆਰ ਨੂੰ ਸਮਰਪਿਤ ਸੀ। ਹਾਲਾਂਕਿ ਉਸਨੇ ਸਲੋਵੀਨ ਵਿੱਚ ਲਿਖਿਆ, ਪਰ ਕੁਝ ਕਵਿਤਾਵਾਂ ਜਰਮਨ ਵਿੱਚ ਲਿਖੀਆਂ। ਉਹ ਕਾਰਨੀਓਲਾ ਵਿੱਚ ਰਹਿੰਦਾ ਸੀ, ਇਸ ਲਈ ਉਸ ਨੇ ਪਹਿਲਾਂ ਆਪਣੇ ਆਪ ਨੂੰ ਇੱਕ ਕਾਰਨੀਓਲਨ ਸਮਝਦਾ ਸੀ, ਪਰ ਹੌਲੀ ਹੌਲੀ ਉਸ ਨੇ ਵਧੇਰੇ ਵਿਆਪਕ ਸਲੋਵੇਨ ਪਛਾਣ ਆਪਣਾ ਲਈ। ਉਸ ਦੀਆਂ ਕਵਿਤਾਵਾਂ ਅੰਗਰੇਜ਼ੀ, ਫਰਾਂਸੀਸੀ, ਜਰਮਨ, ਇਤਾਲਵੀ, ਸਪੈਨਿਸ਼, ਹੰਗਰੀ, ਸਲੋਵਾਕ, ਪੋਲਿਸ਼, ਰੂਸੀ, ਯੂਕਰੇਨੀ, ਬੇਲਾਰੂਸੀ, ਬੰਗਾਲੀ ਅਤੇ ਨਾਲ ਹੀ ਸਾਬਕਾ ਯੂਗੋਸਲਾਵੀਆ ਦੀਆਂ ਸਾਰੀਆਂ ਭਾਸ਼ਾਵਾਂ ਵਿੱਚ ਅਨੁਵਾਦ ਕੀਤੀਆਂ ਗਈਆਂ ਹਨ ਅਤੇ 2013 ਵਿੱਚ ਉਸ ਦੀਆਂ ਸਮੁਚੀਆਂ ਕਵਿਤਾਵਾਂ ਦਾ ਸੰਗ੍ਰਹਿ ਫਰਾਂਸੀਸੀ ਵਿੱਚ ਅਨੁਵਾਦ ਕੀਤਾ ਗਿਆ ਸੀ। .
ਵਰਚੁਅਲ ਪ੍ਰਾਈਵੇਟ ਨੈਟਵਰਕ ( ਵੀਪੀਐਨ ) ਇੱਕ ਸਰਵਜਨਕ ਨੈੱਟਵਰਕ ਵਿਚ ਪ੍ਰਾਈਵੇਟ ਨੈੱਟਵਰਕ ਦਾ ਵਿਸਤਾਰ ਕਰਦਾ ਹੈ ਅਤੇ ਉਪਭੋਗਤਾਵਾਂ ਨੂੰ ਸਾਂਝੇ ਜਾਂ ਜਨਤਕ ਸਰਵਜਨਕ ਨੈੱਟਵਰਕ ਵਿਚ ਡਾਟਾ ਭੇਜਣ ਅਤੇ ਪ੍ਰਾਪਤ ਕਰਨ ਦੇ ਯੋਗ ਬਣਾਉਂਦਾ ਹੈ। ਜਿਵੇ ਕਿ ਉਹਨਾਂ ਦੇ ਕੰਪਿਊਟਿੰਗ ਉਪਕਰਣ ਸਿਧੇ ਹੀ ਪ੍ਰਾਈਵੇਟ ਨੈੱਟਵਰਕ ਨਾਲ ਜੁੜੇ ਹੋਏ ਹਨ। ਇਕ ਵੀਪੀਐਨ ਵਿਚ ਐਂਡ ਸਿਸਟਮ (ਜਿਵੇ ਕਿ ਪੀਸੀ, ਸਮਾਰਟਫੋਨ ਆਦਿ) ਤੇ ਚੱਲਣ ਵਾਲੀਆਂ ਐਪਲੀਕੇਸ਼ਨਾਂ ਇਸ ਲਈ ਨਿੱਜੀ ਨੈਟਵਰਕ ਦੀ ਕਾਰਜਕੁਸ਼ਲਤਾ, ਸੁਰੱਖਿਆ ਅਤੇ ਪ੍ਰਬੰਧਨ ਤੋਂ ਲਾਭ ਲੈ ਸਕਦੀਆਂ ਹਨ। ਐਨਕ੍ਰਿਪਸ਼ਨ ਵੀਪੀਐਨ ਕੁਨੈਕਸ਼ਨ ਦਾ ਇੱਕ ਸਹਿਜ ਹਿੱਸਾ ਹੈ। ਵੀਪੀਐਨ ਟੈਕਨੋਲੋਜੀ ਇਸ ਕਾਰਨ ਵਿਕਸਤ ਕੀਤੀ ਗਈ ਸੀ ਤਾਂ ਕਿ ਰਿਮੋਟ ਉਪਭੋਗਤਾਵਾਂ ਅਤੇ ਬ੍ਰਾਂਚ ਦਫ਼ਤਰਾਂ ਨੂੰ ਕਾਰਪੋਰੇਟ ਐਪਲੀਕੇਸ਼ਨਾਂ ਅਤੇ ਸਰੋਤਾਂ ਦੀ ਵਰਤੋਂ ਕਰਨ ਦਿੱਤੀ ਜਾ ਸਕੇ। ਸੁਰੱਖਿਆ ਨੂੰ ਯਕੀਨੀ ਬਣਾਉਣ ਲਈ, ਪ੍ਰਾਈਵੇਟ ਨੈਟਵਰਕ ਕਨੈਕਸ਼ਨ ਇਕ ਐਨਕ੍ਰਿਪਟਡ ਲੇਅਰਡ ਟਨਲਿੰਗ ਪ੍ਰੋਟੋਕੋਲ ਦੀ ਵਰਤੋਂ ਕਰਕੇ ਸਥਾਪਿਤ ਕੀਤਾ ਗਿਆ ਹੈ, ਅਤੇ ਵੀਪੀਐਨ ਉਪਭੋਗਤਾ ਵੀਪੀਐਨ ਤੱਕ ਪਹੁੰਚ ਪ੍ਰਾਪਤ ਕਰਨ ਲਈ ਪ੍ਰਮਾਣਿਕਤਾ, ਪਾਸਵਰਡਾਂ ਜਾਂ ਸਰਟੀਫਿਕੇਟਾਂ ਦੀ ਵਰਤੋਂ ਕਰਦੇ ਹਨ। ਹੋਰ ਐਪਲੀਕੇਸ਼ਨਾਂ ਵਿੱਚ , ਇੰਟਰਨੈਟ ਦੇ ਉਪਯੋਗਕਰਤਾ ਜੀਓ-ਪਾਬੰਦੀਆਂ ਅਤੇ ਸੈਂਸਰਸ਼ਿਪ ਨੂੰ ਘਟਾਉਣ ਲਈ ਜਾਂ ਇੰਟਰਨੈਟ ਤੇ ਗੁਮਨਾਮ ਰਹਿਣ ਲਈ ਨਿੱਜੀ ਪਛਾਣ ਅਤੇ ਸਥਾਨ ਦੀ ਰੱਖਿਆ ਕਰਨ ਲਈ ਪ੍ਰੌਕਸੀ ਸਰਵਰਾਂ ਨਾਲ ਜੁੜਨ ਲਈ ਆਪਣੇ ਵੀਪੀਐਨ ਨਾਲ ਆਪਣੇ ਸੰਪਰਕ ਸੁਰੱਖਿਅਤ ਕਰ ਸਕਦੇ ਹਨ। ਜਦਕਿ , ਕੁਝ ਵੈਬਸਾਈਟਾਂ ਆਪਣੇ ਜੀਓ-ਪਾਬੰਦੀਆਂ ਦੀ ਸਥਿਤੀ ਨੂੰ ਰੋਕਣ ਲਈ ਵੀਪੀਐਨ ਤਕਨਾਲੋਜੀ ਦੀ ਪਹੁੰਚ ਨੂੰ ਰੋਕਦੀਆਂ ਹਨ, ਅਤੇ ਬਹੁਤ ਸਾਰੇ ਵੀਪੀਐਨ ਪ੍ਰਦਾਤਾ ਇਨ੍ਹਾਂ ਰੋਕਾਂ ਨੂੰ ਰੋਕਣ ਲਈ ਰਣਨੀਤੀਆਂ ਤਿਆਰ ਕਰ ਰਹੇ ਹਨ।
"ਲੋਕ-ਨਾਚ ਨਾਲ ਮਾਨਸਿਕਤਾ ਨਾਚ ਕਲਾ ਨੂੰ ਆਪਣੇ ਜੀਵਨ ਦਾ ਸੁਭਾਵਿਕ ਅਮਲ ਪ੍ਰਵਾਨ ਕਰਦੀ ਰਹੀ ਹੈ।" 'ਨੱਚਣ ਵਾਲੇ ਦੀ ਅੱਡੀ ਨਾ ਰਹਿੰਦੀ , ਗਾਉਣ ਵਾਲੇ ਦਾ ਮੂੰਹ' ਇਸ ਸੁਭਾਵਕ ਅਮਲ ਦੀ ਪੁਸ਼ਟੀ ਕਰਦੀ ਕਾਵਿ ਸਤਰ ਹੈ। ਨਾਚ ਕਲਾ ਕਿਸੇ ਵੀ ਸੂਰਤ ਵਿੱਚ ਮੂਕ ਪੇਸ਼ਕਾਰੀ ਨਹੀਂ ਹੈ। ਖ਼ਾਸਕਰ ਪੰਜਾਬੀ ਲੋਕ ਨਾਚ ਗਿੱਧਾ ਭੰਗੜਾ ਤਾਂ ਗੀਤਾਂ ਦੇ ਬੋਲ ਜਾਂ ਬੋਲੀਆਂ ਤੋਂ ਬਿਨਾਂ ਪੇਸ਼ ਕਿਤੇ ਜਾਣਾ ਸੰਭਵ ਹੀ ਨਹੀਂ। ਲੋਕ-ਸਮੂਹ ਦੀ ਸਿਰਜਨ-ਕਲਾ ਦੀ ਇੱਕ ਮਹੱਤਵਪੂਰਨ ਵੰਨਗੀ ਹੈ, ਜੋ ਲੋਕ-ਮਾਨਸ ਦੇ ਸਮੁਚੇ ਹਾਵਾਂ-ਭਾਵਾਂ ਨੂੰ ਸਰੀਰਕ ਮੁਦਰਾਵਾਂ ਦੇ ਪ੍ਰਗਟਾਉ-ਸੰਦਰਭ ਰਾਹੀਂ ਪੇਸ਼ ਕਰਦੀ ਹੈ। ਲੋਕ ਨਾਚ ਵੀ ਇਸੇ ਪ੍ਰਕਾਰ ਦੀ ਇੱਕ ਲੋਕ-ਕਲਾ ਹੈ। ਲੋਕ-ਨਾਚ ਮੰਨੋਰੰਜਨ ਦਾ ਸਾਧਨ ਹੀ ਨਹੀਂ, ਇਹ ਕਿਸੇ ਖਿੱਤੇ ਦੇ ਜਨ-ਸਮੂਹ ਦੀ ਸਮਾਜਿਕ, ਸੱਭਿਆਚਾਰਕ, ਨੈਤਿਕ, ਧਾਰਮਿਕ, ਰਾਜਸੀ ਅਤੇ ਇਤਹਾਸਿਕ ਜੀਵਨ-ਤੋਰ ਦੀਆਂ ਵਿਭਿੰਨ ਪਰਤਾਂ ਦਾ ਸਰੀਰਕ ਮੁਦਰਾਵਾਂ ਦੇ ਮਾਧਿਅਮ ਰਾਹੀਂ ਆਪ-ਮੁਹਾਰਾ, ਸਧਾਰਨ, ਖੁਸ਼ੀਆਂ-ਖੇੜਿਆਂ ਭਰਪੂਰ ਅੰਦਰੂਨੀ ਭਾਵਨਾਵਾਂ ਦਾ ਬਾਹਰੀ ਪ੍ਰਗਟਾਵਾ ਵੀ ਹੈ। ਪੰਜਾਬ ਦੇ ਲੋਕ-ਨਾਚ ਪੰਜਾਬ ਪੰਜਾਬ ਦੇ ਜਨ-ਜੀਵਨ ਦਾ ਮਹੱਤਪੂਰਨ ਅੰਗ ਹਨ।"ਪੰਜਾਬ ਦੇ ਲੋਕ-ਨਾਚਾਂ ਦਾ ਵਰਗੀਕਰਨ ਦੋ ਪੱਧਰਾਂ ਤੇ ਕੀਤਾ ਜਾ ਸਕਦਾ ਹੈ:
ਸ਼੍ਰੀ ਗੁਰੂ ਤੇਗ ਬਹਾਦਰ ਜੀ (1 ਅਪਰੈਲ 1621 – 24 ਨਵੰਬਰ 1675) ਸਿੱਖਾਂ ਦੇ ਨੌਵੇਂ ਗੁਰੂ ਸਨ। ਉਨ੍ਹਾਂ ਨੂੰ ਹਿੰਦ ਦੀ ਚਾਦਰ ਕਹਿ ਕੇ ਸਨਮਾਨਿਆ ਜਾਂਦਾ ਹੈ, ਕਿਉਂਕਿ ਉਨ੍ਹਾਂ ਨੇ ਧਰਮ ਦੀ ਰਾਖੀ ਲਈ ਮਹਾਨ ਕੁਰਬਾਨੀ ਦਿੱਤੀ। ਗੁਰੁ ਤੇਗ ਬਹਾਦਰ ਜੀ ਦੀ ਕੁਰਬਾਨੀ ਨਾਲ ਭਾਰਤ ਦੀ ਦੱਬੀ ਕੁਚਲੀ ਆਮ ਜਨਤਾ ਹਾਕਮਾਂ ਨਾਲ ਟੱਕਰ ਲੈਣ ਤੇ ਕੁਰਬਾਨੀਆਂ ਦੇਣ ਲਈ ਤਿਆਰ ਬਰ ਤਿਆਰ ਹੋ ਗਈ।
ਸਾਹਿਬਜ਼ਾਦਾ ਜੁਝਾਰ ਸਿੰਘ ਜੀ (14 ਮਾਰਚ 1691 – 7 ਦਸੰਬਰ 1705) ਗੁਰੂ ਗੋਬਿੰਦ ਸਿੰਘ ਦੇ ਦੂਜੇ ਪੁੱਤਰ ਸਨ ਅਤੇ ਉਹਨਾਂ ਦਾ ਜਨਮ ਅਨੰਦਪੁਰ ਸਾਹਿਬ ਵਿਖੇ ਮਾਤਾ ਜੀਤੋ ਜੀ ਦੀ ਕੁੱਖ ਤੋਂ ਹੋਇਆ। ਸਾਹਿਬਜ਼ਾਦਿਆਂ ਦੀ ਸਿਖਲਾਈ ਪੜ੍ਹਾਈ ਗੁਰੂ ਸਾਹਿਬ ਜੀ ਦੀ ਨਿਗਰਾਨੀ ਵਿੱਚ ਹੋਈ। ਘੋੜ ਸਵਾਰੀ, ਸ਼ਸਤ੍ਰ ਵਿਦਿਆ, ਤੀਰ ਅੰਦਾਜੀ ਵਿੱਚ ਸਾਹਿਬਜ਼ਾਦਿਆਂ ਨੂੰ ਨਿਪੁੰਨ ਕਰ ਦਿੱਤਾ ਗਿਆ। ਪਿਤਾ ਗੁਰੂ ਨੇ ਹੱਸਦੇ-ਹੱਸਦੇ ਉਹਨਾਂ ਨੂੰ ਪੰਜ ਸਿੰਘਾਂ ਨਾਲ ਮੈਦਾਨੇ-ਜੰਗ ਵਿੱਚ ਭੇਜਿਆ। ਜਿਵੇਂ ਹੀ ਸਾਹਿਬਜ਼ਾਦਾ ਜੀ ਮੈਦਾਨੇ ਜੰਗ ਵਿੱਚ ਆਏ। ਬੱਚੇ ਜਿਹੇ ਨੂੰ ਵੇਖ ਕੇ ਸਾਰੀ ਮੁਗਲ ਫੌਜ ਇੱਕੋ ਵਾਰ ਟੁੱਟ ਪਈ। ਗੁਰੂ ਜੀ ਨੇ ਇਹ ਵੇਖਦਿਆ ਹੀ ਗੜ੍ਹੀ ਵਿੱਚੋਂ ਤੀਰਾਂ ਦਾ ਬਾਰਸ਼ ਆਰੰਭ ਕਰ ਦਿੱਤੀ। ਤੀਰਾਂ ਦੀ ਛਾਵੇਂ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਅੱਗੇ ਵੱਧਦੇ ਹੋਏ ਵੈਰੀਆਂ ਦੇ ਆਹੂ ਲਾਹੁਣ ਲੱਗੇ। ਬੜੇ ਘਮਸਾਨ ਦਾ ਯੁੱਧ ਹੋਇਆ। ਕਈਆਂ ਨੂੰ ਪਾਰ ਬੁਲਾ ਕੇ ਅੰਤ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਵੀ ਸ਼ਹੀਦ ਹੋ ਗਏ।
ਪਾਣੀ ਜਾਂ ਜਲ ਇੱਕ ਆਮ ਰਾਸਾਇਣਕ ਪਦਾਰਥ ਹੈ ਹਾਈਡ੍ਰੋਜਨ ਅਤੇ ਆਕਸੀਜਨ ਦੇ ਮੇਲ ਤੋਂ ਬਣਦਾ ਹੈ। ਤਕਰੀਬਨ ਹਰ ਤਰ੍ਹਾਂ ਦੀ ਜ਼ਿੰਦਗੀ ਲਈ ਇਹ ਜ਼ਰੂਰੀ ਹੈ। ਆਮ ਤੌਰ ’ਤੇ ਪਾਣੀ ਦਾ ਤਰਲ ਰੂਪ ਵਰਤੋਂ ਵਿੱਚ ਲਿਆਇਆ ਜਾਂਦਾ ਹੈ ਪਰ ਇਹ ਠੋਸ (ਬਰਫ਼) ਅਤੇ ਗੈਸ (ਵਾਸ਼ਪ ਜਾਂ ਭਾਫ਼) ਰੂਪਾਂ ਵਿੱਚ ਵੀ ਮਿਲਦਾ ਹੈ। ਧਰਤੀ ਦਾ ਤਕਰੀਬਨ 71 % ਹਿੱਸਾ ਪਾਣੀ ਨਾਲ਼ ਢਕਿਆ ਹੈ ਜੋ ਜ਼ਿਆਦਾਤਰ (96.5%)ਮਹਾਸਾਗਰਾਂ ਅਤੇ 1.7% ਪਾਣੀ ਜ਼ਮੀਨਦੋਜ ਪਾਣੀ ਦਾ ਹਿੱਸਾ ਹੈ। ਇਸਤੋਂ ਬਿਨਾਂ ਅਤੇ 0.001% ਜਲ-ਵਾਸ਼ਪ ਅਤੇ ਬੱਦਲ ਦੇ ਰੂਪ ਵਿੱਚ ਪਾਇਆ ਜਾਂਦਾ ਹੈ।.
ਸਰਸਾ ਦੀ ਲੜਾਈ ਜੋ ਕਿ ਸਿੱਖਾਂ ਅਤੇ ਮੁਗਲ ਸਲਤਨਤ ਦੇ ਵਿਚਕਾਰ ਲੜੀ ਗਈ। ਜਦੋਂ ਗੁਰੂ ਗੋਬਿੰਦ ਸਿੰਘ ਅਤੇ ਸਿੱਖ ਸਰਸਾ ਨਦੀ ਤੇ ਪੁੱਜੇ ਤਾਂ ਮੁਗਲ ਸੈਨਾ ਵੀ ਉਥੇ ਪਹੁੰਚ ਚੁੱਕੀ ਸੀ। ਗੁਰੂ ਜੀ ਨੇ ਭਾਈ ਜੈਤਾ ਜੀ ਅਤੇ ੧੦੦ ਕੁ ਸਿੱਖਾਂ ਨੂੰ ਮੁਗਲ ਫੌਜ ਦਾ ਮੁਕਾਬਲਾ ਕਰਨ ਲਈ ਪਿੱਛੇ ਛੱਡ ਦਿਤਾ। ਉਹਨਾਂ ਨੇ ਮੁਗਲ ਫੌਜ ਦਾ ਮੁਕਾਬਲਾ ਕੀਤਾ ਤੇ ਬਹੁਤ ਸਾਰਾ ਨੁਕਸਾਨ ਕੀਤਾ। ਉਸ ਸਮੇਂ ਨਦੀ ਵਿੱਚ ਹੜ੍ਹ ਆਇਆ ਹੋਇਆ ਸੀ ਗੁਰੂ ਜੀ ਅਤੇ ਸੈਂਕੜੇ ਸਿੱਖ ਘੋੜਿਆ ਸਮੇਤ ਨਦੀ ਵਿੱਚ ਕੁੱਦ ਪਏ। ਬਹੁਤ ਸਾਰੇ ਸਿੱਖ ਨਦੀ ਵਿੱਚ ਡੁੱਬ ਗਏ। ਬਹੁਤ ਸਾਰਾ ਅਨਮੋਲ
ਬੰਦਾ ਸਿੰਘ ਬਹਾਦਰ (27 ਅਕਤੂਬਰ 1670 –9 ਜੂਨ 1716) ਸਿੱਖਾਂ ਦੀ ਸੈਨਾ ਦਾ ਸੈਨਾਪਤੀ ਸੀ। ਉਸ ਦੇ ਬਚਪਨ ਦਾ ਨਾਂ ਲਛਮਣ ਦੇਵ ਸੀ ਪਰ ਓਹ ਲਛਮਣ ਦਾਸ ਅਤੇ ਮਾਧੋ ਦਾਸ ਦੇ ਨਾਵਾਂ ਨਾਲ ਵੀ ਜਾਣਿਆ ਜਾਂਦਾ ਸੀ। ਉਸਨੇ ਪੰਦਰਾਂ ਸਾਲ ਦੀ ਉਮਰ ਵਿੱਚ ਵੈਰਾਗੀ ਬਣਨ ਲਈ ਘਰ ਛੱਡ ਦਿਤਾ ਤਾਂ ਉਸਨੂੰ ਮਾਧੋ ਦਾਸ ਦੇ ਨਾਂ ਨਾਲ ਜਾਣਿਆ ਜਾਣ ਲਗਿਆ। ਉਸਨੇ ਗੋਦਾਵਰੀ ਨਦੀ ਦੇ ਕਿਨਾਰੇ ਆਪਣਾ ਆਸ਼ਰਮ ਬਣਾਇਆ। ਇੱਥੇ ਹੀ ਉਸ ਦੀ ਮੁਲਾਕਾਤ ਸਤੰਬਰ 1708 ਈ. ਵਿੱਚ ਗੁਰੂ ਗੋਬਿੰਦ ਸਿੰਘ ਜੀ ਨਾਲ ਹੋਈ ਅਤੇ ਉਹ ਉਨ੍ਹਾਂ ਦਾ ਸ਼ਰਧਾਲੂ ਬਣ ਗਿਆ। ਗੁਰੂ ਜੀ ਨੇ ਹੀ ਉਸਨੂੰ ਬੰਦਾ ਸਿੰਘ ਬਹਾਦਰ ਦਾ ਨਾਂ ਦਿਤਾ ਅਤੇ ਪੰਜਾਬ ਵਿੱਚ ਮੁਗਲਾਂ ਵਿਰੁੱਧ ਸਿੱਖਾਂ ਦੀ ਅਗਵਾਈ ਕਰਨ ਲਈ ਭੇਜਿਆ। ਗੁਰਦਾਸ ਨੰਗਲ ਵਿੱਚ ਦਸੰਬਰ 1715 ਵਿੱਚ ਗਿ੍ਫ਼ਤਾਰ ਕੀਤੇ ਬੰਦਾ ਸਿੰਘ ਅਤੇ ਉਸ ਦੇ ਸਾਥੀ ਅਤੇ ਮਗਰੋਂ ਗਿ੍ਫ਼ਤਾਰ ਕੀਤੇ ਸਿੱਖ ਕੈਦੀ 27 ਫ਼ਰਵਰੀ, 1716 ਦੇ ਦਿਨ ਦਿੱਲੀ ਦੇ ਬਾਹਰਵਾਰ ਪਿੰਡ ਅਗਰਾਬਾਦ ਕੋਲ ਪੁੱਜੇ। 29 ਫ਼ਰਵਰੀ, 1716 ਨੂੰ ਇਨ੍ਹਾਂ ਕੈਦੀਆਂ ਦਾ ਦਿੱਲੀ ਵਿੱਚ ਜਲੂਸ ਕਢਿਆ ਗਿਆ। ਜਲੂਸ ਦੇ ਸਭ ਤੋਂ ਅੱਗੇ ਇੱਕ ਬੈਂਡ-ਵਾਜਾ ਜਾ ਰਿਹਾ ਸੀ। ਇਹ ਜਲੂਸ ਦਿੱਲੀ ਨੇੜਲੇ ਪਿੰਡ ਅਗਰਾਬਾਦ ਤੋਂ ਸ਼ੁਰੂ ਹੋ ਕੇ, 10 ਕਿਲੋਮੀਟਰ ਦੂਰ, ਲਾਲ ਕਿਲਾ ਤਕ ਲਿਜਾਇਆ ਗਿਆ। ਇਸ ਬੈਂਡ ਦੇ ਪਿੱਛੇ ਦੋ ਹਜ਼ਾਰ ਸਿੱਖਾਂ ਦੇ ਸਿਰ, ਜਿਨ੍ਹਾਂ 'ਚ ਤੂੜੀ ਭਰ ਕੇ ਬਾਂਸਾਂ 'ਤੇ ਲਟਕਾਇਆ ਹੋਇਆ ਸੀ, ਜਾ ਰਹੇ ਸਨ। ਇਨ੍ਹਾਂ ਦੇ ਸਿਰਾਂ ਦੇ ਵਾਲ ਖੁਲ੍ਹੇ ਰੱਖੇ ਹੋਏ ਸਨ ਤਾਂ ਜੋ ਲੋਕ ਪਛਾਣ ਸਕਣ ਕਿ ਇਹ ਸਿੱਖਾਂ ਦੇ ਹੀ ਸਿਰ ਹਨ। ਇਨ੍ਹਾਂ ਦੀ ਗਿਣਤੀ ਵਧਾਉਣ ਵਾਸਤੇ ਕੁੱਝ ਔਰਤਾਂ ਦੇ ਸਿਰ ਵੱਢ ਕੇ ਵੀ ਸ਼ਾਮਲ ਕਰ ਦਿਤੇ ਗਏ ਸਨ, ਜੋ ਲੰਮੇ ਵਾਲਾਂ ਕਾਰਨ ਸਿੱਖ ਹੀ ਜਾਪਦੀਆਂ ਸਨ। ਇਸ ਮਗਰੋਂ ਇੱਕ ਹਾਥੀ ਸੀ, ਜਿਸ 'ਤੇ ਰੱਖੇ ਹੋਏ ਪਿੰਜਰੇ ਵਿੱਚ ਬੰਦਾ ਸਿੰਘ ਸੀ। ਬੰਦਾ ਸਿੰਘ ਦਾ ਮਜ਼ਾਕ ਉਡਾਉਣ ਵਾਸਤੇ ਉਸ ਨੂੰ ਇੱਕ ਲਾੜੇ ਵਾਂਗ ਸੁਨਹਿਰੀ ਜ਼ਰੀ ਵਾਲੀ ਲਾਲ ਪੱਗ, ਅਨਾਰ ਦੇ ਫ਼ੁਲਾਂ ਦੇ ਰੰਗ ਦਾ ਸ਼ਾਹੀ ਚੋਗਾ ਪਾਇਆ ਹੋਇਆ ਸੀ। ਉਸ ਦੇ ਸਿਰ 'ਤੇ ਇੱਕ ਲਕੜੀ ਦਾ ਖੋਖਾ ਤਿੰਨ-ਚਾਰ ਕਿਲੋ ਮਿੱਟੀ ਨਾਲ ਭਰ ਕੇ ਰਖਿਆ ਹੋਇਆ ਸੀ, ਜਿਸ ਦੇ ਭਾਰ ਨਾਲ ਉਹ ਗਰਦਨ ਝੁਕਾਈ ਟੇਢਾ ਬੈਠਾ ਸੀ। ਬੰਦਾ ਸਿੰਘ ਭਾਵੇਂ ਪਿੰਜਰੇ ਵਿੱਚ ਬੰਦ ਸੀ, ਪਰ ਫਿਰ ਵੀ ਉਸ ਪਿੱਛੇ ਨੰਗੀ ਤਲਵਾਰ ਹੱਥ ਵਿੱਚ ਫੜ ਕੇ ਇੱਕ ਸਿਪਾਹੀ ਖੜਾ ਕੀਤਾ ਹੋਇਆ ਸੀ ਕਿਉਂਕਿ ਮੁਗ਼ਲ ਡਰਦੇ ਸੀ ਕਿ ਕਿਤੇ ਬੰਦਾ ਜਾਦੂ ਨਾਲ ਉੱਡ ਹੀ ਨਾ ਜਾਵੇ। ਬੰਦਾ ਸਿੰਘ ਵਾਲੇ ਹਾਥੀ ਦੇ ਪਿੱਛੇ 740 ਕੈਦੀ ਸਨ। ਇਨ੍ਹਾਂ ਦੇ ਮੂੰਹਾਂ 'ਤੇ ਕਾਲਖ਼ ਮਲੀ ਹੋਈ ਸੀ। ਉਨ੍ਹਾਂ ਦਾ ਇਕ-ਇਕ ਹੱਥ ਗਰਦਨ ਦੇ ਪਿੱਛੇ ਕਰ ਕੇ ਸ਼ਿਕੰਜੇ ਵਿੱਚ ਕੱਸ ਕੇ ਬੰਨਿ੍ਹਆ ਹੋਇਆ ਸੀ। ਉਨ੍ਹਾਂ ਦੇ ਸਿਰਾਂ 'ਤੇ ਕਾਗ਼ਜ਼ਾਂ ਦੀਆਂ ਖੋਖਾ-ਟੋਪੀਆਂ ਰੱਖੀਆਂ ਹੋਈਆਂ ਸਨ ਤੇ ਉਨ੍ਹਾਂ ਦੇ ਜਿਸਮਾਂ 'ਤੇ ਭੇਡਾਂ ਦੀ ਖੱਲ ਲਵ੍ਹੇਟੀ ਹੋਈ ਸੀ। ਉਨ੍ਹਾਂ ਦਾ ਇਹ ਰੂਪ ਉਨ੍ਹਾਂ ਦਾ ਮਜ਼ਾਕ ਉਡਾਉਣ ਅਤੇ ਉਨ੍ਹਾਂ ਦੀ ਬੇਇਜ਼ਤੀ ਕਰਨ ਵਾਸਤੇ ਬਣਾਇਆ ਗਿਆ ਸੀ। ਉਨ੍ਹਾਂ ਨੂੰ ਦੋ-ਦੋ ਕਰ ਕੇ ਕਾਠੀਆਂ ਤੋਂ ਸੱਖਣੇ ਊਠਾਂ 'ਤੇ ਲੱਦਿਆ ਹੋਇਆ ਸੀ। ਇਸ ਜਲੂਸ ਪਿੱਛੇ ਮੁਹੰਮਦ ਅਮੀਨ ਖ਼ਾਨ, ਉਸ ਦਾ ਪੁੱਤਰ ਕਮਰ-ਉਦ-ਦੀਨ ਖ਼ਾਨ ਅਤੇ ਜ਼ਕਰੀਆ ਖ਼ਾਨ ਪੁੱਤਰ ਅਬਦੁਸ ਸਮਦ ਖ਼ਾਨ ਜੋ ਮਗਰੋਂ ਲਾਹੌਰ ਦਾ ਸੂਬੇਦਾਰ ਬਣਿਆ, ਜੇਤੂਆਂ ਵਾਂਗ ਆਕੜ-ਆਕੜ ਕੇ ਚੱਲ ਰਹੇ ਸਨ। ਇਹ ਜਲੂਸ ਲਾਹੌਰੀ ਗੇਟ ਦੇ ਰਸਤਿਉਂ ਦਿੱਲੀ ਸ਼ਹਿਰ ਵਿੱਚ ਦਾਖ਼ਲ ਹੋਇਆ। ਇਸ ਜਲੂਸ ਨੂੰ ਵੇਖਣ ਵਾਸਤੇ ਦਿੱਲੀ ਦੇ ਸਾਰੇ ਲੋਕ ਸੜਕਾਂ 'ਤੇ ਆਏ ਹੋਏ ਸਨ। ਸ਼ਹਿਰ ਵਿੱਚ ਕੋਈ ਵੀ ਸ਼ਖ਼ਸ ਐਸਾ ਨਹੀਂ ਸੀ ਰਿਹਾ, ਜਿਸ ਨੇ ਇਹ ਨਜ਼ਾਰਾ ਨਾ ਵੇਖਿਆ ਹੋਵੇ। ਲੱਖਾਂ ਲੋਕਾਂ ਦੀਆਂ ਭੀੜਾਂ ਕਾਰਨ ਏਨੀ ਘੁਟਣ ਸੀ ਕਿ ਇਸ ਮੌਕੇ 'ਤੇ ਸਾਹ ਲੈਣਾ ਵੀ ਮੁਸ਼ਕਲ ਹੋਇਆ ਪਿਆ ਸੀ। ਲੋਕ ਸਿੱਖਾਂ ਨੂੰ ਮਜ਼ਾਕ 'ਚ ਉਨ੍ਹਾਂ ਵਲ ਵੇਖ ਕੇ ਕੋਝੀਆਂ ਸੈਨਤਾਂ ਕਰ ਰਹੇ ਸਨ। ਜਦੋਂ ਬੰਦਾ ਸਿੰਘ ਨੂੰ ਬਾਦਸ਼ਾਹ ਫ਼ਰਖ਼ਸੀਅਰ ਕੋਲ ਪੇਸ਼ ਕੀਤਾ ਗਿਆ ਸੀ ਤਾਂ ਬਾਦਸ਼ਾਹ ਨੇ ਬੰਦਾ ਸਿੰਘ ਨੂੰ ਪੁਛਿਆ, ਤੂੰ ਆਪਣੇ ਵਾਸਤੇ ਕਿਹੋ ਜਹੀ ਮੌਤ ਚੁਣੇਂਗਾ?
ਪੰਜਾਬੀ ਭਾਸ਼ਾ (ਸ਼ਾਹਮੁਖੀ: پنجابی, ਪੰਜਾਬੀ) ਪੰਜਾਬ ਦੀ ਭਾਸ਼ਾ ਹੈ, ਜਿਸ ਨੂੰ ਪੰਜਾਬ ਖੇਤਰ ਦੇ ਵਸਨੀਕ ਜਾਂ ਸੰਬੰਧਿਤ ਲੋਕ ਬੋਲਦੇ ਹਨ। ਇਹ ਭਾਸ਼ਾਵਾਂ ਦੇ ਹਿੰਦ-ਯੂਰਪੀ ਪਰਿਵਾਰ ਵਿੱਚੋਂ ਹਿੰਦ-ਇਰਾਨੀ ਪਰਿਵਾਰ ਨਾਲ਼ ਸਬੰਧ ਰੱਖਦੀ ਹੈ। ਇਹ ਪੰਜਾਬੀਆਂ ਦੀ ਮਾਂ ਬੋਲੀ ਹੈ ਅਤੇ ਸਿੱਖਾਂ ਦੀ ਧਾਰਮਿਕ ਭਾਸ਼ਾ ਵੀ ਹੈ। ਗੁਰਮੁਖੀ ਲਿਪੀ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕੀਤੀ ਗਈ ਹੈ। ਇਹ ਦੁਨੀਆਂ ਅਤੇ ਖ਼ਾਸ ਕਰ ਦੱਖਣੀ ਏਸ਼ੀਆ ਦੇ ਉੱਘੇ ਭੰਗੜਾ ਸੰਗੀਤ ਦੀ ਭਾਸ਼ਾ ਹੈ। ਪਾਕਿਸਤਾਨ ਵਿੱਚ ਇਹ ਸਭ ਤੋਂ ਵੱਧ ਬੋਲੀ ਜਾਣ ਵਾਲੀ ਬੋਲੀ ਹੈ।
ਗੁਰੂ ਗ੍ਰੰਥ ਸਾਹਿਬ ਸਿੱਖਾਂ ਦੇ ਗਿਆਰਵੇਂ ਗੁਰੂ ਹਨ। ਇਹ 1469 ਤੋਂ ਲੈ ਕੇ 1708 ਤੱਕ ਸਿੱਖ ਗੁਰੂਆਂ ਦੇ ਸਮੇਂ ਰਚੀ ਅਤੇ ਇਕੱਤਰ ਕੀਤੀ ਬਾਣੀ ਦਾ 1430 ਅੰਗਾਂ ਵਾਲਾ ਇੱਕ ਵਿਸਤਾਰਮਈ ਗ੍ਰੰਥ ਹੈ। ਇਹ ਅਨੇਕਾਂ ਸ਼ਬਦਾਂ ਭਾਵ ਬਾਣੀ ਦਾ ਅੰਬਾਰ ਹੈ ਜੋ ਕਿ ਰੱਬ ਦੇ ਗੁਣਾਂ ਅਤੇ ਉਸ ਦੇ ਨਾਮ ਜਪਣ ਦੇ ਕਾਰਨਾਂ ਦਾ ਵਰਨਣ ਕਰਦਾ ਹੈ। ਸਿੱਖਾਂ ਦੇ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ (1666-1708) ਨੇ ਜੋਤੀ-ਜੋਤਿ ਸਮਾਉਣ ਵੇਲੇ ਗੁਰਿਆਈ ਆਦਿ ਗ੍ਰੰਥ ਨੂੰ ਦਿੱਤੀ ਅਤੇ ਇਸ ਕਰ ਕੇ ਨਾਮ ਗੁਰੂ ਗ੍ਰੰਥ ਸਾਹਿਬ ਹੋ ਗਿਆ। ਇਹ ਸਿੱਖਾਂ ਦਾ ਸਭ ਤੋਂ ਪਵਿੱਤਰ ਗ੍ਰੰਥ ਅਤੇ ਇੱਕੋ-ਇੱਕ ਸਦੀਵੀ ਸ਼ਬਦ-ਰੂਪੀ ਗੁਰੂ ਹੈ ਜੋ ਕਿ ਸਿੱਖ ਗੁਰੂਆਂ ਅਤੇ ਹੋਰ ਸੰਤਾਂ-ਭਗਤਾਂ ਦੀ ਸਿੱਖਿਆਵਾਂ ਦਾ ਅੰਬਾਰ ਹੈ। ਅਰਦਾਸ ਦੇ ਸਰੋਤ ਜਾਂ ਮਾਰਗ-ਦਰਸ਼ਕ ਵਜੋਂ ਆਦਿ ਗ੍ਰੰਥ ਸਿੱਖੀ ਵਿੱਚ ਬੰਧਨਾ ਅਤੇ ਭਗਤੀ ਦਾ ਕੇਂਦਰੀ ਧੁਰਾ ਹੈ।ਆਦਿ ਗ੍ਰੰਥ ਦਾ ਸਭ ਤੋਂ ਪਹਿਲਾ ਸੰਕਲਨ ਪੰਜਵੇਂ ਗੁਰੂ, ਗੁਰੂ ਅਰਜਨ ਦੇਵ (1563-1606) ਨੇ ਪਹਿਲੇ ਪੰਜ ਗੁਰੂਆਂ ਅਤੇ ਹੋਰ ਮਹਾਨ ਸੰਤਾਂ ਜਾਂ ਭਗਤਾਂ, ਜਿਹਨਾਂ ਵਿੱਚੋਂ ਕਈਆਂ ਦਾ ਹਿੰਦੂ ਧਰਮ ਅਤੇ ਇਸਲਾਮ ਨਾਲ ਵਾਸਤਾ ਸੀ, ਦੀ ਬਾਣੀ ਇਕੱਤਰ ਕਰ ਕੇ ਕੀਤਾ ਅਤੇ ਇਸ ਪਵਿੱਤਰ ਬੀੜ ਨੂੰ ਭਾਈ ਗੁਰਦਾਸ ਜੀ ਦੇ ਹੱਥੋਂ ਲਿਖਵਾਇਆ। ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਤੇਗ ਬਹਾਦੁਰ ਜੀ ਦੀ ਬਾਣੀ ਨੂੰ ਇਕੱਤਰ ਕਰ ਕੇ ਤਲਵੰਡੀ ਸਾਬੋ ਵਿਖੇ ਭਾਈ ਮਨੀ ਸਿੰਘ ਜੀ ਪਾਸੋਂ ਆਦਿ ਗ੍ਰੰਥ ਵਿੱਚ ਦਰਜ ਕਰਵਾ ਕੇ ਆਦਿ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਦਾ ਦਰਜਾ ਦਿੱਤਾ। ਦਸਮ ਪਿਤਾ ਦੇ ਜੋਤੀ-ਜੋਤਿ ਸਮਾਉਣ ਪਿੱਛੋਂ ਬਾਬਾ ਦੀਪ ਸਿੰਘ ਵੱਲੋਂ ਗੁਰੂ ਗ੍ਰੰਥ ਸਾਹਿਬ ਦੇ ਬਹੁਤ ਸਾਰੇ ਉਤਾਰੇ ਵੰਡੇ ਗਏ। ਗੁਰੂ ਗ੍ਰੰਥ ਸਾਹਿਬ ਦੀ ਲਿਖਾਈ ਗੁਰਮੁਖੀ ਲਿਪੀ ਵਿੱਚ ਹੋਈ ਹੈ ਅਤੇ ਬਹੁਤ ਸਾਰੀਆਂ ਬੋਲੀਆਂ ਅਤੇ ਉਪ-ਬੋਲੀਆਂ– ਜਿਵੇਂ ਕਿ ਲਹਿੰਦੀ ਪੰਜਾਬੀ, ਬ੍ਰਜ ਭਾਸ਼ਾ, ਖੜ੍ਹੀ ਬੋਲੀ, ਸੰਸਕ੍ਰਿਤ ਅਤੇ ਫ਼ਾਰਸੀ – ਕਈ ਵਾਰ ਜਿਹਨਾਂ ਦੇ ਸਮੂਹ ਨੂੰ ਸੰਤ ਭਾਸ਼ਾ ਕਿਹਾ ਜਾਂਦਾ ਹੈ।.
ਦ ਮੈਟਰਿਕਸ ਇੱਕ ਅਮਰੀਕੀ-ਆਸਟ੍ਰੇਲੀਆਈ ਸਾਇੰਸ ਫ਼ਿਕਸ਼ਨ ਐਕਸ਼ਨ ਫਿਲਮ ਹੈ ਜੋ 1999 ਵਿੱਚ ਰਿਲੀਜ਼ ਹੋਈ। ਇਸ ਫਿਲਮ ਦਾ ਨਿਰਦੇਸ਼ਨ ਵਾਕੋਵਸਕੀ ਭਰਾਵਾਂ ਦੁਆਰਾ ਕੀਤਾ ਗਿਆ। ਇਸ ਵਿੱਚ ਕੀਆਨੂ ਰੀਵਸ, ਲਾਰੈਂਸ ਫਿਸ਼ਬਰਨ, ਕੈਰੀ ਐਨ ਮੌਸ, ਜੋ ਪੈਨਤੋਲਿਆਨੋ ਅਤੇ ਹੂਗੋ ਵੀਵਿੰਗ ਨਾਂ ਦੇ ਐਕਟਰਾਂ ਨੇ ਅਦਾਕਾਰੀ ਕੀਤੀ। ਫ਼ਿਲਮ ਵਿੱਚ ਇੱਕ ਤਬਾਹਸ਼ੁਦਾ ਭਵਿੱਖ ਦਿਖਦਾ ਹੈ, ਜਿਸ ਵਿੱਚ ਉਹ ਹਕੀਕਤ ਜੋ ਜ਼ਿਆਦਾਤਰ ਇਨਸਾਨਾਂ ਨੂੰ ਵਿਖਾਈ ਦਿੰਦੀ ਹੈ, ਦਰਅਸਲ ਇੱਕ ਬਣਾਉਟੀ ਹਕੀਕਤ, ਜਾਂ ਸਾਇਬਰ ਸਪੇਸ ਹੈ, ਜਿਸ ਨੂੰ ਕਿਹਾ ਜਾਂਦਾ ਹੈ "ਦੀ ਮੈਟ੍ਰਿਕਸ", ਅਤੇ ਜੋ ਸਜੀਵ ਮਸ਼ੀਨਾਂ ਨੇ ਬਣਾਇਆ ਹੈ, ਤਾਂਕਿ ਉਹ ਇਨਸਾਨੀ ਆਬਾਦੀ ਨੂੰ ਬੇਅਸਰ ਕਰਕੇ ਦਬਾ ਸਕਣ, ਅਤੇ ਉਨ੍ਹਾਂ ਦੇ ਸ਼ਰੀਰ ਦੀ ਤਪਸ਼ ਅਤੇ ਬਿਜਲੀ ਨੂੰ ਊਰਜਾ ਦੇ ਸਾਧਨ ਦੇ ਤੌਰ ਉੱਤੇ ਇਸਤੇਮਾਲ ਕੀਤਾ ਜਾ ਸਕੇ। ਇੱਕ "ਨਿਓ" ਨਾਮੀ ਕੰਪਿਊਟਰ ਪ੍ਰੋਗਰਾਮਰ ਨੂੰ ਇਹ ਸੱਚਾਈ ਪਤਾ ਲਗਦੀ ਹੈ, ਅਤੇ ਉਹ ਮਸ਼ੀਨਾਂ ਦੇ ਖ਼ਿਲਾਫ਼ ਇੱਕ ਬਗ਼ਾਵਤ ਵਿੱਚ ਸ਼ਾਮਿਲ ਹੋ ਜਾਂਦਾ ਹੈ, ਜਿਸ ਵਿੱਚ ਹੋਰ ਲੋਕ ਵੀ ਸ਼ਾਮਿਲ ਹਨ ਜੋ ਕਿ ਉਸ "ਸੁਪਨਈ ਦੁਨੀਆ" ਤੋਂ ਆਜ਼ਾਦ ਹੋ ਕੇ ਹਕੀਕਤ ਵਿੱਚ ਦਾਖ਼ਲ ਹੋ ਗਏ ਹਨ।
ਅੰਮ੍ਰਿਤਾ ਪ੍ਰੀਤਮ (31 ਅਗਸਤ 1919 - 31 ਅਕਤੂਬਰ 2005) ਇੱਕ ਪੰਜਾਬੀ ਲੇਖਕ, ਕਵੀ, ਨਾਵਲਕਾਰ, ਕਹਾਣੀਕਾਰ ਅਤੇ ਵਾਰਤਕਕਾਰ ਸੀ ਜਿਸਨੇ ਪੰਜਾਬੀ ਅਤੇ ਹਿੰਦੀ ਭਾਸ਼ਾਵਾਂ ਵਿੱਚ ਸਾਹਿਤ ਰਚਨਾ ਕੀਤੀ। ਉਸਨੂੰ ਪੰਜਾਬੀ ਭਾਸ਼ਾ ਦੇ 20ਵੀਂ ਸਦੀ ਦੇ ਸਭ ਤੋਂ ਅਹਿਮ ਕਵੀਆਂ ਵਿੱਚ ਮੰਨਿਆ ਜਾਂਦਾ ਹੈ ਅਤੇ ਪਹਿਲੀ ਅਹਿਮ ਨਾਰੀ ਲੇਖਕ ਮੰਨਿਆ ਜਾਂਦਾ ਹੈ। ਛੇ ਦਹਾਕਿਆਂ ਵਿੱਚ ਫੈਲੇ ਆਪਣੇ ਸਾਹਿਤਕ ਸਫ਼ਰ ਦੌਰਾਨ, ਉਸਨੇ ਕਵਿਤਾ, ਨਾਵਲ, ਜੀਵਨੀ, ਨਿਬੰਧ ਵਰਗੀਆਂ ਵਿਧਾਵਾਂ ਦੇ ਅੰਦਰ 100 ਤੋਂ ਵੱਧ ਕਿਤਾਬਾਂ ਲਿਖੀਆਂ ਹਨ। ਇਨ੍ਹਾਂ ਰਚਨਾਵਾਂ ਵਿੱਚ ਪ੍ਰੀਤਮ ਦੇ 20 ਕਾਵਿ-ਸੰਗ੍ਰਹਿ, 13 ਕਹਾਣੀ-ਸੰਗ੍ਰਹਿ, ਵਾਰਤਕ ਦੀਆਂ ਕਿਤਾਬਾਂ, ਤਿੰਨ ਸਫ਼ਰਨਾਮੇ, ਦੋ ਸਵੈ-ਜੀਵਨੀਆਂ ਅਤੇ ਪੰਜਾਬੀ ਲੋਕ ਗੀਤਾਂ ਦਾ ਇੱਕ ਸੰਗ੍ਰਿਹ ਵੀ ਸ਼ਾਮਿਲ ਹਨ। ਉਸ ਦੀਆਂ ਕਿਤਾਬਾਂ ਨੂੰ ਕਈ ਭਾਰਤੀ ਅਤੇ ਵਿਦੇਸ਼ੀ ਭਾਸ਼ਾਵਾਂ ਵਿੱਚ ਅਨੁਵਾਦ ਵੀ ਕੀਤਾ ਗਿਆ ਹੈ। ਅੰਮ੍ਰਿਤਾ ਪ੍ਰੀਤਮ ਨੇ 1966 ਤੋਂ ਨਾਗਮਣੀ ਮਾਸਿਕ ਪੱਤਰ ਦੀ ਸੰਪਾਦਨਾ ਸ਼ੁਰੂ ਕੀਤੀ। ਪ੍ਰੀਤਮ ਨੂੰ ਸਾਹਿਤ ਅਕਾਦਮੀ ਇਨਾਮ, ਭਾਰਤੀ ਗਿਆਨਪੀਠ ਅਤੇ ਪਦਮ ਵਿਭੂਸ਼ਨ ਨਾਲ ਸਨਮਾਨਿਤ ਕੀਤਾ ਗਿਆ।ਅੰਮ੍ਰਿਤਾ ਪ੍ਰੀਤਮ ਦੀ ਸਭ ਤੋਂ ਮਸ਼ਹੂਰ ਕਵਿਤਾ ਅੱਜ ਆਖਾਂ ਵਾਰਿਸ ਸ਼ਾਹ ਨੂੰ ਹੈ ਜਿਸ ਵਿੱਚ ਉਹ ਹਿੰਦੁਸਤਾਨ ਦੀ ਵੰਡ ਤੋਂ ਬਾਅਦ ਹੋਏ ਕਤਲੇਆਮ ਪ੍ਰਤੀ ਆਪਣਾ ਰੋਸ ਦਿਖਾਉਂਦੇ ਹੋਏ ਵਾਰਿਸ ਸ਼ਾਹ ਨੂੰ ਵਾਪਸ ਆਉਣ ਦੀ ਦੁਹਾਈ ਪਾਉਂਦੀ ਹੈ। ਇੱਕ ਨਾਵਲਕਾਰ ਦੇ ਤੌਰ ਉੱਤੇ ਪਿੰਜਰ (1950) ਉਸਦਾ ਸਭ ਤੋਂ ਮਸ਼ਹੂਰ ਨਾਵਲ ਹੈ ਜਿਸ ਉੱਤੇ ਬਾਅਦ ਵਿੱਚ ਇੱਕ ਅਵਾਰਡ ਜੇਤੂ ਫ਼ਿਲਮ ਪਿੰਜਰ (2003) ਵੀ ਬਣੀ।1947 ਵਿੱਚ ਭਾਰਤ ਤੇ ਪਾਕਿਸਤਾਨ ਦੀ ਵੰਡ ਪਿੱਛੋਂ ਇਹ ਲਿਹੌਰ ਤੋਂ ਹਿੰਦੁਸਤਾਨ ਆ ਗਈ।
ਲੋਹੜੀ ਉੱਤਰੀ ਭਾਰਤ ਦਾ, ਖ਼ਾਸ ਕਰ ਪੰਜਾਬ ਅਤੇ ਹਰਿਆਣੇ ਦਾ ਖੇਤੀਬਾੜੀ ਨਾਲ ਸਬੰਧਤ ਇੱਕ ਮਸ਼ਹੂਰ ਤਿਉਹਾਰ ਹੈ ਅਤੇ ਪੰਜਾਬ ਅਤੇ ਹਰਿਆਣਾ ਤੋਂ ਇਲਾਵਾ ਇਹ ਹਿਮਾਚਲ ਪ੍ਰਦੇਸ਼ ਅਤੇ ਦਿੱਲੀ ਵਿੱਚ ਵੀ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਇਹ ਸਰਦੀਆਂ ਦੇ ਅੰਤ ਅਤੇ ਹਾੜ੍ਹੀ ਦੀਆਂ ਫ਼ਸਲਾਂ ਦੇ ਪ੍ਰਫੁੱਲਤ ਹੋਣ ਦਾ ਤਿਉਹਾਰ ਹੈ। ਜਿਸ ਘਰ ਮੁੰਡੇ ਨੇ ਜਨਮ ਲਿਆ ਹੋਵੇ ਉਹਦੀ ਪਹਿਲੀ ਲੋਹੜੀ ਵਜੋਂ ਇਸ ਤਿਉਹਾਰ ਨੂੰ ਵੱਡੇ ਜੋਸ਼ ਨਾਲ ਮਨਾਇਆ ਜਾਂਦਾ ਹੈ। ਕੁਆਰੀਆਂ ਪੰਜਾਬੀ ਕੁੜੀਆਂ ਲਈ ਵੀ ਇਹ ਵਿਸ਼ੇਸ਼ ਅਹਿਮੀਅਤ ਦਾ ਧਾਰਨੀ ਹੈ। ਵਣਜਾਰਾ ਬੇਦੀ ਦਾ ਮੰਨਣਾ ਹੈ ਕਿ ‘ਲੋਹੜੀ ਪੰਜਾਬ ਵਿੱਚ ਪ੍ਰਚੱਲਿਤ ਕਿਸੇ ਸਮੇਂ ਸੂਰਜ ਦੇਵ ਦੀ ਪੂਜਾ ਦੀ ਹੀ ਰਹਿੰਦ ਹੈ। ਕੱਤਕ ਵਿੱਚ ਸੂਰਜ ਧਰਤੀ ਤੋਂ ਕਾਫ਼ੀ ਦੂਰ ਹੁੰਦਾ ਹੈ ਤੇ ਉਸ ਦੀਆਂ ਕਿਰਨਾਂ ਧਰਤੀ ਉੱਤੇ ਪਹੁੰਚਦਿਆਂ ਬਹੁਤੀਆਂ ਗਰਮ ਨਹੀਂ ਰਹਿੰਦੀਆਂ। ਪੁਰਾਤਨ ਕਾਲ ਵਿੱਚ ਲੋਕ ਇਸ ਪ੍ਰਕਿਰਿਆ ਨੂੰ ਸੂਰਜ ਦੀ ਤਪਸ਼ ਘਟ ਜਾਣ ਨਾਲ ਜੋੜਦੇ ਸਨ। ਸੂਰਜ ਦੇ ਚਾਨਣ ਤੇ ਤਪਸ਼ ਨੂੰ ਮੁੜ ਸੁਰਜੀਤ ਕਰਨ ਲਈ ਲੋਹੜੀ ਦੀ ਅੱਗ ਬਾਲ਼ੀ ਜਾਂਦੀ ਸੀ। ਇਹ ਲੋਕ ਮਨ ਦੀ ਹੀ ਇੱਕ ਪ੍ਰਵਿਰਤੀ ਸੂਰਜ ਨੂੰ ਰੌਸ਼ਨੀ ਤੇ ਗਰਮੀ ਦੇਣ ਦਾ ਪੁਰਾਤਨ ਲੋਕਧਾਰਾਈ ਢੰਗ ਸੀ।
ਲਾਲਾ ਲਾਜਪਤ ਰਾਏ (ਹਿੰਦੀ: लाला लाजपत राय, 28 ਜਨਵਰੀ 1865 - 17 ਨਵੰਬਰ 1928) ਭਾਰਤ ਦਾ ਇੱਕ ਪ੍ਰਮੁੱਖ ਅਜ਼ਾਦੀ ਘੁਲਾਟੀਆ ਸੀ। ਉਸ ਨੂੰ ਪੰਜਾਬ ਕੇਸਰੀ ਵੀ ਕਿਹਾ ਜਾਂਦਾ ਹੈ। ਉਸ ਨੇ ਪੰਜਾਬ ਨੈਸ਼ਨਲ ਬੈਂਕ ਅਤੇ ਲਕਸ਼ਮੀ ਬੀਮਾ ਕੰਪਨੀ ਦੀ ਸਥਾਪਨਾ ਕੀਤੀ ਸੀ। ਇਹ ਭਾਰਤੀ ਰਾਸ਼ਟਰੀ ਕਾਂਗਰਸ ਵਿੱਚ ਗਰਮ ਦਲ ਦੇ ਤਿੰਨ ਪ੍ਰਮੁੱਖ ਨੇਤਾਵਾਂ ਲਾਲ-ਬਾਲ-ਪਾਲ ਵਿਚੋਂ ਇੱਕ ਸਨ। ਸੰਨ 1928 ਵਿੱਚ ਉਸ ਨੇ ਸਾਈਮਨ ਕਮੀਸ਼ਨ ਵਿਰੁੱਧ ਇੱਕ ਪ੍ਰ੍ਦਰਸ਼ਨ ਵਿੱਚ ਹਿੱਸਾ ਲਿਆ, ਜਿਸ ਦੌਰਾਨ ਹੋਏ ਲਾਠੀਚਾਰਜ ਵਿੱਚ ਇਹ ਬੁਰੀ ਤਰ੍ਹਾਂ ਨਾਲ ਜਖ਼ਮੀ ਹੋ ਗਏ ਅਤੇ ਆਖ਼ਰ 17 ਨਵੰਬਰ 1928 ਨੂੰ ਉਸ ਦੀ ਮੌਤ ਹੋ ਗਈ ਸੀ।
ਪੰਜਾਬ ਉੱਤਰ-ਪੱਛਮੀ ਭਾਰਤ ਦਾ ਇੱਕ ਰਾਜ ਹੈ ਜੋ ਕਿ ਸਮੁੱਚੇ ਪੰਜਾਬ ਖੇਤਰ ਦਾ ਇੱਕ ਭਾਗ ਹੈ। ਇਸ ਦਾ ਦੂਸਰਾ ਭਾਗ ਪਾਕਿਸਤਾਨ ਵਿੱਚ ਹੈ। ਪੰਜਾਬ ਦੇ ਭਾਰਤੀ ਖੇਤਰ ਨੂੰ ਚੜ੍ਹਦਾ ਪੰਜਾਬ ਕਹਿੰਦੇ ਹਨ ਅਤੇ ਪਾਕਿਸਤਾਨ ਵਾਲੇ ਖੇਤਰ ਨੂੰ ਲਹਿੰਦਾ ਪੰਜਾਬ ਕਹਿੰਦੇ ਹਨ। ਇਸ ਦੀ ਸਰਹੱਦ ਉੱਤਰ ਵਿੱਚ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ, ਉੱਤਰ-ਪੂਰਬ ਵਿੱਚ ਹਿਮਾਚਲ ਪ੍ਰਦੇਸ਼, ਦੱਖਣ-ਪੂਰਬ ਵਿੱਚ ਹਰਿਆਣਾ, ਦੱਖਣ-ਪੱਛਮ ਵਿੱਚ ਰਾਜਸਥਾਨ ਅਤੇ ਪੱਛਮ ਵਿੱਚ ਪਾਕਿਸਤਾਨੀ ਪੰਜਾਬ ਨਾਲ ਲੱਗਦੀ ਹੈ। ਰਾਜ ਦਾ ਖੇਤਰਫਲ 50,362 ਵਰਗ ਕਿਲੋਮੀਟਰ (19,445 ਵਰਗ ਮੀਲ) ਦਾ ਹੈ ਜੋ ਕਿ ਭਾਰਤ ਦੇ ਕੁਲ ਭੂਗੋਲਿਕ ਖੇਤਰ ਦਾ 1.53% ਹੈ। ਇਹ ਭਾਰਤ ਦਾ ਖੇਤਰ ਵਜੋਂ 20ਵਾਂ ਸਭ ਤੋਂ ਵੱਡਾ ਰਾਜ ਹੈ। ਭਾਰਤੀ ਪੰਜਾਬ ਦੇ ਮੁੱਖ ਸ਼ਹਿਰ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਬਠਿੰਡਾ, ਮੋਗਾ, ਸੰਗਰੂਰ, ਮੋਹਾਲੀ ਅਤੇ ਪਟਿਆਲਾ ਹਨ। ਇਸ ਦੀ ਰਾਜਧਾਨੀ ਚੰਡੀਗੜ੍ਹ ਹੈ।
ਗੁਰੂ ਗੋਬਿੰਦ ਸਿੰਘ ਦੁਆਰਾ ਲੜੇ ਗਏ ਯੁੱਧਾਂ ਦਾ ਮਹੱਤਵ
ਗੁਰੂ ਗੋਬਿੰਦ ਸਿੰਘ ਜੀ ਦੁਆਰਾ ਲੜੇ ਗਏ ਯੁੱਧਾਂ ਦੇ ਕੁਝ ਪੱਖ ਪੇਸ਼ ਕਰਨ ਦਾ ਯਤਨ ਕੀਤਾ ਗਿਆ ਹੈ। ਹੇਠ ਲਿਖੇ ਤਿੰਨ ਪ੍ਰਸ਼ਨਾਂ ਵੱਲ ਮੁੱਖ ਤੌਰ ਤੇ ਧਿਆਨ ਦਿੱਤਾ ਗਿਆ ਹੈ।
ੴ (ਇੱਕ ਓਅੰਕਾਰ) ਸਿੱਖ ਧਰਮ ਦਾ ਨਿਸ਼ਾਨ ਹੈ ਅਤੇ ਸਿੱਖੀ ਦਰਸ਼ਨ ਦੀ ਨੀਂਹ ਹੈ। ਇਸ ਤੋਂ ਭਾਵ ਹੈ ਕਿ ਇੱਕ ਕਰਨਵਾਲਾ (ਕਰਤਾਰ) ਹੈ। ਇਹ ਗੁਰੂ ਨਾਨਕ ਸਾਹਿਬ ਜੀ ਦੀ ਗੁਰਬਾਣੀ ਜਪੁਜੀ ਸਾਹਿਬ ਦੇ ਸ਼ੁਰੂ ਵਿੱਚ ਹੈ। ਸਿੱਖੀ ਬਾਰੇ ਕਿਤਾਬਾਂ ਅਤੇ ਗੁਰਦਵਾਰਿਆਂ ਉੱਤੇ ਇਹ ਨਿਸ਼ਾਨ (ੴ) ਆਮ ਦੇਖਣ ਨੂੰ ਮਿਲਦਾ ਹੈ। ਗੁਰੂ ਨਾਨਕ ਜੀ ਨੇ ਇਸ ਅਦੁੱਤੀ ਨਿਸ਼ਾਨ ਦੀ ਰਚਨਾ ਕਰਕੇ ਸਿਖ ਪੰਥ ਦੀ ਨੀਂਹ ਰੱਖੀ। ਇਸ ਦਾ ਪਾਠ (ਉਚਾਰਨ ਜਾਂ ਬੋਲ) ਇੱਕ ਓਅੰਕਾਰ ਹੈ। ਗੁਰੂ ਨਾਨਕ ਸਾਹਿਬ ਜੀ ਨੇ ਇਸ ਨੂੰ 13 ਵਾਰ ਆਪਣੀ ਸਵੈ-ਰਚਿਤ ਬਾਣੀ ਵਿੱਚ ਲਿਖਿਆ ਹੈ, ਜਿਹੜੀ ਕਿ ਆਪ ਜੀ ਦੇ ਨਾਮ ਦੇ ਸਿਰਲੇਖ ਮਹਲਾ 1 ਹੇਠ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ। ਇੱਕ ਓਅੰਕਾਰ ਪੰਜਾਬੀ ਭਾਸ਼ਾ ਦਾ ਬੋਲ ਹੈ। ਇੱਕ ਓਅੰਕਾਰ ਮੂਲ ਮੰਤਰ ਅਤੇ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਅੰਕ ਤੇ ਬ੍ਰਹਮੰਡ ਦੇ ਬੇਅੰਤ ਪਸਾਰੇ ਤੇ ਇਸਦੇ ਇਕੋ ਇੱਕ ਕਰਤਾ (ਭਾਵ ਇੱਕ ਕਰਤਾਰ) ਦੇ ਨਿਸ਼ਾਨ ਦੇ ਸੂਚਕ ਵਜੋਂ ਦਰਜ ਹੈ।
ਟੋਡਰ ਮੱਲ ਦੀ ਹਵੇਲੀ,ਜੋ ਜਹਾਜ ਹਵੇਲੀ ਦੇ ਨਾਮ ਨਾਲ ਮਸ਼ਹੂਰ ਹੈ ਸਰਹਿੰਦ ਦੇ ਇੱਕ ਵਪਾਰਕ-ਕਾਰੋਬਾਰੀ ਟੋਡਰ ਮੱਲ ਦੀ ਹਵੇਲੀ ਹੈ ਜੋ ਮੁਗਲ ਸਲਤਨਤ ਸਮੇਂ ਸੂਬਾ ਸਰਹਿੰਦ ਦੇ ਗਵਰਨਰ ਨਵਾਬ ਵਜੀਰ ਖਾਨ ਦੀ ਅਦਾਲਤ ਵਿੱਚ ਦੀਵਾਨ ਨਿਯੁਕਤ ਸਨ।ਟੋਡਰ ਮੱਲ ਸਿੱਖ ਗੁਰੂਆਂ ਦੇ ਅਨਿੰਨ ਸ਼ਰਧਾਲੂ ਸਨ ਅਤੇ ਉਹਨਾ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਹਿ ਸਿੰਘ ਜੀ ਤੇ ਉਹਨਾ ਦੀ ਮਾਤਾ ਮਾਤਾ ਗੁਜਰੀ ਜੀ ਦਾ ਸਸਕਾਰ ਕਰਨ ਲਈ ਖੜ੍ਹੀਆਂ ਮੋਹਰਾਂ ਕਰਕੇ ਉਹ ਥਾਂ ਖਰੀਦੀ ਸੀ। ਇਸ ਕੰਮ ਲਈ ਦੀਵਾਨ ਟੋਡਰ ਮਲ ਨੂੰ ਆਪਣੀ ਸਾਰੀ ਜਾਇਦਾਦ ਤੇ ਦੌਲਤ ਵੇਚਣੀ ਪਈ ਸੀ।
ਸਰਦਾਰ ਹਰੀ ਸਿੰਘ ਨਲਵਾ ਸਿੱਖ ਇਤਿਹਾਸ ਵਿੱਚ ਪ੍ਰਮੁੱਖ ਯੋਧਾ ਤੇ ਜਰਨੈਲ ਹੋਇਆ ਹੈ। ਇਨ੍ਹਾਂ ਦੇ ਨਾਮ ਨਾਲ ਨਲਵਾ ਕਿਵੇਂ ਜੁੜਿਆ, ਇਸ ਬਾਰੇ ਬਾਬਾ ਪ੍ਰੇਮ ਸਿੰਘ ਹੋਤੀ ਲਿਖਦੇ ਹਨ- ਰਾਜਾ ਨਲ ਆਪਣੇ ਸਮੇਂ ਦਾ ਮਹਾਨ ਦਾਨੀ ਅਤੇ ਆਪਣੇ ਸਮੇਂ ਦਾ ਅਦੁੱਤੀ ਸੂਰਬੀਰ ਸੀ। ਉਹ ਸ਼ੇਰ ਨਾਲ ਲੜ ਕੇ ਉਸ ਨੂੰ ਮਾਰਨ ਵਿੱਚ ਪ੍ਰਸਿੱਧੀ ਰੱਖਦਾ ਸੀ। ਇਸੇ ਤਰ੍ਹਾਂ ਸਰਦਾਰ ਹਰੀ ਸਿੰਘ ਵਿੱਚ ਅਜਿਹੇ ਗੁਣ ਮੌਜੂਦ ਸਨ। ਇਸ ਤਰ੍ਹਾਂ ਆਪ ਜੀ ਦਾ ਨਾਮ ਵੀ ਰਾਜਾ ਨਲ ਸਾਨੀ ਪੈ ਗਿਆ। ਸਰਦਾਰ ਜੀ ਦੇ ਨਾਮ ਨਾਲ ਇਹ ਨਾਮ ਜੁੜ ਕੇ ਅਤੇ ਆਮ ਵਰਤੋਂ ਵਿੱਚ ਆਉਣ ਕਰਕੇ, ਇਸ ਵਿੱਚ ਥੋੜ੍ਹੀ ਜਿਹੀ ਤਬਦੀਲੀ ਹੋਣ ਕਰਕੇ ਨਲ ਤੋਂ ਨਲਵਾ ਪੈ ਗਿਆ। 1) ਮੌਲਾਨਾ ਅਹਿਮਦ ਦੀਨ ਆਪਣੀ ਪੁਸਤਕ ਮੁਕੰਮਲ ਤਾਰੀਖ- ਕਸ਼ਮੀਰ ਵਿੱਚ ਲਿਖਦੇ ਹਨ ਕਿ ਨਲਵਾ ਦੀ ਵਜ੍ਹਾ ਤਸਮੀਆ ਕੇ ਮੁਤੱਲਅਕ ਮਸ਼ਹੂਰ ਹੈ ਕਿ ਰਾਜਾ ਨਲ ਜ਼ਮਾਨਾ ਕਦੀਮ ਮੇਂ ਏਕ ਬਹਾਦਰ ਅਰ ਸੁਜਾਤ ਰਾਜਾ ਥਾ। ਲੋਗੋਂ ਨੇ ਹਰੀ ਸਿੰਘ ਕੋ ਨਲ ਸੇ ਨਲਵਾ ਬਨਾ ਦੀਆ। ਨਲਵਾ ਸੇ ਮੁਰਾਦ, ਸ਼ੇਰ ਕੋ ਮਾਰਨੇ ਵਾਲਾ ਯਾ ਸ਼ੇਰ ਅਫ਼ਗਾਨ ਹੈ। ਚੂੰਕਿ ਹਰੀ ਸਿੰਘ ਨੇ ਭੀ ਸ਼ੇਰ ਮਾਰੇ ਥੇ ਇਸੀ ਲੀਏ ਉਸਕਾ ਨਾਮ ਨਲਵਾ ਮਸ਼ਹੂਰ ਹੂਆ।2) ਇਸੇ ਤਰ੍ਹਾਂ ਮਿਸਟਰ ਐਂਨ. ਕੇ.
ਭਾਈ ਵੀਰ ਸਿੰਘ (5 ਦਸੰਬਰ 1872 – 10 ਜੂਨ 1957) ਇੱਕ ਭਾਰਤੀ ਕਵੀ, ਵਿਦਵਾਨ, ਅਤੇ ਸਿੱਖ ਪੁਨਰ-ਸੁਰਜੀਤੀ ਲਹਿਰ ਦੇ ਸ਼ਾਸਤਰੀ ਸਨ, ਜਿਨ੍ਹਾਂ ਨੇ ਪੰਜਾਬੀ ਸਾਹਿਤਕ ਪਰੰਪਰਾ ਦੇ ਨਵੀਨੀਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਸਿੰਘ ਦੇ ਯੋਗਦਾਨ ਇੰਨੇ ਮਹੱਤਵਪੂਰਨ ਅਤੇ ਪ੍ਰਭਾਵਸ਼ਾਲੀ ਸਨ ਕਿ ਉਹ ਭਾਈ ਵਜੋਂ ਮਾਨਤਾ ਪ੍ਰਾਪਤ ਹੋ ਗਏ, ਇੱਕ ਸਨਮਾਨ ਅਕਸਰ ਉਹਨਾਂ ਲੋਕਾਂ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਨੂੰ ਸਿੱਖ ਧਰਮ ਦਾ ਸੰਤ ਮੰਨਿਆ ਜਾ ਸਕਦਾ ਹੈ।
ਖੇਡਣਾ ਮਨੁੱਖ ਦੀ ਸਹਿਜ ਸੁਭਾਵਿਕ ਪ੍ਰਵਿਰਤੀ ਹੈ। ਮਨੁੱਖ ਆਦਿ-ਕਾਲ ਤੋਂ ਹੀ ਖੇਡਦਾ ਆਇਆ ਹੈ। ਕੁਦਰਤ ਨੇ ਹਰ ਪ੍ਰਾਣੀ ਵਿੱਚ ਖੇਡਣ ਦਾ ਗੁਣ ਭਰਿਆ ਹੈ। ਆਪਣੇ ਜੁੱਸੇ, ਵਿੱਤ ਤੇ ਸੁਭਾਅ ਅਨੁਸਾਰ ਉਸ ਨੇ ਆਪੋ-ਆਪਣੀਆਂ ਖੇਡਾਂ ਦੀ ਸਿਰਜਣਾ ਕੀਤੀ ਹੈ। ਖੇਡਾਂ ਮਨੋਰੰਜਨ ਦਾ ਅਤੇ ਵਿਹਲੇ ਸਮੇਂ ਦੀ ਉਚਿਤ ਵਰਤੋਂ ਦਾ ਸਭ ਤੋਂ ਵੱਡਾ ਸਾਧਨ ਹਨ। ਖੇਡਾਂ ਤੇ ਮਨਪ੍ਰਚਾਵੇ ਮਨੁੱਖ ਲਈ ਉਨੇ ਹੀ ਜਰੂਰੀ ਹਨ ਜਿਤਨੇ ਅੰਨ, ਪਾਣੀ ਅਤੇ ਹਵਾ। ਇਹ ਮਨੁੱਖ ਦੇ ਸਰਬ-ਪੱਖੀ ਵਿਕਾਸ ਦਾ ਮਹੱਤਵਪੂਰਨ ਸ੍ਰੋਤ ਹਨ। ਬੱਚੇ ਦੇ ਜਨਮ ਲੈਣ ਨਾਲ ਬੱਚੇ ਦੀ ਖੇਡ-ਪ੍ਰਕਿਰਿਆ ਆਰੰਭ ਹੋ ਜਾਂਦੀ ਹੈ; ਜਿਵੇਂ ਕੁੱਝ ਦਿਨਾਂ ਦਾ ਬੱਚਾ ਹੀ ਲੱਤਾਂ-ਬਾਹਾਂ ਮਾਰਨੀਆਂ ਸ਼ੁਰੂ ਕਰ ਦਿੰਦਾ ਹੈ। ਖੇਡ-ਰੁਚੀਆਂ ਹੀ ਬੱਚੇ ਦੇ ਸਰੀਰਿਕ, ਮਾਨਸਿਕ ਅਤੇ ਬੌਧਿਕ ਵਿਕਾਸ ਦੀਆਂ ਸੂਚਕ ਹਨ।‘ਲੋਕ ਖੇਡ’ ‘ਲੋਕ’ ਅਤੇ ‘ਖੇਡ’ ਸ਼ਬਦਾਂ ਦੇ ਮੇਲ ਨਾਲ ਬਣਿਆ ਹੈ। ਇਸਦਾ ਅਰਥ ਹੈ। ‘ਲੋਕ ਦੀ ਖੇਡ’। ‘ਲੋਕ’ ਸ਼ਬਦ ਵਾਸਤਵ ਵਿੱਚ ਅੰਗਰੇਜ਼ੀ ਦੇ ਫੋਕ ਦਾ ਪਰਿਯਾਇ ਹੈ। ਜੋ ਨਗਰ ਅਤੇ ਪਿੰਡ ਦੀ ਸਾਰੀ ਜਨਤਾ ਦਾ ਭਾਵ ਹੈ। ਇਸ ਤਰ੍ਹਾਂ ‘ਖੇਡ’ ਸ਼ਬਦ ਦਾ ਭਾਵ ਮਨ ਪਰਚਾਣਾ ਹੈ। ਲੋਕਖੇਡ ਦਾ ਮਨ ਪਰਚਾਵਾ ਹੋਣਾ ਬਹੁਤ ਜ਼ਰੂਰੀ ਹੈ। ਪਰ ਮਨ ਪਰਚਾਵੇ ਦੇ ਨਾਲ-ਨਾਲ ਇਹ ਮਨੁੱਖ ਨੂੰ ਸਰੀਰਿਕ ਤੇ ਮਾਨਸਿਕ ਸ਼ਕਤੀ ਵੀ ਦਿੰਦੀਆਂ ਹਨ। ਇਨ੍ਹਾਂ ਦਾ ਮਨੁੱਖ ਦੇ ਜੀਵਨ ਨਾਲ ਡੂੰਘਾ ਸੰਬੰਧ ਹੈ।ਲੋਕ-ਖੇਡਾਂ ਦੀ ਖ਼ਾਸੀਅਤ ਇਹ ਹੈ ਕਿ ਇਹ ਕਿਸੇ ਕਰੜੇ ਨਿਯਮਾਂ ਅਧੀਨ ਨਹੀਂ ਖੇਡੀਆਂ ਜਾਂਦੀਆਂ। ਕੋਈ ਸਮਾਂ-ਸਥਾਨ ਵੀ ਨਿਸ਼ਚਿਤ ਨਹੀਂ, ਗਰਮੀਆਂ ਨੂੰ ਦੁਪਿਹਰਾ ਸਮੇਂ, ਰਾਤ ਨੂੰ ਚਾਨਣੀਆਂ ਰਾਤਾਂ ਵਿਚ, ਖੁੱਲ੍ਹਿਆ ਵਿਹੜਿਆਂ, ਗਲੀਆਂ, ਜੂਹਾਂ, ਟਾਹਲੀਆਂ, ਬਰੋਟਿਆਂ ਦੀਆਂ ਛਾਂਵਾਂ ਅਤੇ ਕਿਸੇ ਵੀ ਮੋਕਲੀ ਥਾਂ 'ਤੇ ਇਹ ਖੇਡੀਆਂ ਜਾਂਦੀਆਂ ਹਨ। ਲੋਕ-ਖੇਡਾਂ ਖੇਡਣ ਲਈ ਸਮਾਨ ਖ਼ਰੀਦਣ ਦੀ ਵੀ ਲੋੜ ਨਹੀਂ, ਸਥਾਨਿਕ ਉਪਲਬਧ ਸਮਗਰੀ ਤੋਂ ਹੀ ਕੰਮ ਸਾਰ ਲਿਆ।
ਸਚਖੰਡ ਸ਼੍ਰੀ ਹਰਿਮੰਦਰ ਸਾਹਿਬ ਜਾਂ ਸ਼੍ਰੀ ਦਰਬਾਰ ਸਾਹਿਬ (ਪੰਜਾਬੀ ਉਚਾਰਨ: [dəɾbaːɾ saːh(ɪ)b]; ਰੱਬ ਦਾ ਘਰ) ਭਾਰਤ ਦੇ ਪੰਜਾਬ ਸੂਬੇ ਦੇ ਸ਼ਹਿਰ ਅੰਮ੍ਰਿਤਸਰ ਵਿੱਚ ਸਥਿਤ ਇੱਕ ਗੁਰੂਦੁਆਰਾ ਹੈ। ਇਹ ਸਿੱਖਾਂ ਦਾ ਸਭ ਤੋਂ ਪਵਿੱਤਰ ਧਾਰਮਿਕ ਅਸਥਾਨ ਮੰਨਿਆ ਜਾਂਦਾ ਹੈ।ਇਹ ਗੁਰੂਦਵਾਰਾ ਚੌਥੇ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦੁਆਰਾ 1577 ਵਿੱਚ ਬਣਵਾਏ ਗਏ ਸਰੋਵਰ ਦੇ ਦੁਆਲੇ ਬਣਾਇਆ ਗਿਆ ਹੈ। ਇਸਦੀ ਨੀਂਹ 28 ਦਸੰਬਰ 1588 ਵਿੱਚ ਸਾਈਂ ਮੀਆਂ ਮੀਰ ਜੀ ਦੁਆਰਾ ਰੱਖਿਆ ਗਿਆ ਸੀ। 1604 ਵਿੱਚ ਪੰਜਵੇਂ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਇੱਥੇ ਆਦਿ ਗ੍ਰੰਥ ਦੇ ਇੱਕ ਖਰੜੇ ਦਾ ਪ੍ਰਕਾਸ਼ ਕੀਤਾ ਅਤੇ ਇਸ ਥਾਂ ਨੂੰ "ਅਠ ਸਠ ਤੀਰਥ" ਕਿਹਾ।ਦੋ ਸਾਲਾਂ ਬਾਅਦ ਸੰਨ 1606 ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਜੀ ਦਾ ਨੀਂਹ ਪੱਥਰ ਛੇਵੇਂ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੁਆਰਾ ਰੱਖਿਆ ਗਿਆ। ਇਸ ਤੋਂ ਇਲਾਵਾ 1757, 1762 ਅਤੇ 1764 ਵਰ੍ਹਿਆ ਦੇ ਅਫ਼ਗ਼ਾਨ ਹਮਲਿਆਂ ਦੌਰਾਨ ਸ਼੍ਰੀ ਹਰਿਮੰਦਰ ਸਾਹਿਬ ਦੀ ਇਮਾਰਤ ਨੂੰ ਨਸ਼ਟ ਕਰ ਦਿੱਤਾ ਗਿਆ ਸੀ। ਬਾਬਾ ਦੀਪ ਸਿੰਘ ਜੀ ਸ਼ਹੀਦ ਦੀ ਸ਼ਹੀਦੀ ਵੀ ੧੬੫੭ ਦੇ ਜਹਾਨ ਖ਼ਾਨ ਵਾਲੇ ਹਮਲੇ ਦੌਰਾਨ ਹੀ ਸ਼੍ਰੀ ਦਰਬਾਰ ਸਾਹਿਬ ਦੀ ਰਾਖੀ ਕਰਦਿਆ ਹੋਈ ਸੀ। ਅੱਜ ਬਾਬਾ ਜੀ ਦੀ ਯਾਦ ਵਿੱਚ ਸ਼੍ਰੀ ਹਰਿਮੰਦਰ ਸਾਹਿਬ ਜੀ ਦੀ ਪਰਿਕਰਮਾ ਵਿੱਚ ਸ਼ਹੀਦੀ ਬੁੰਗਾ ਸਥਿਤ ਹੈ, ਜਿੱਥੇ ਲੜੀਵਾਰ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਚਲਦੇ ਰਹਿੰਦੇ ਹਨ।
ਮਾਤਾ ਸੁੰਦਰੀ (ਗੁਰਮੁਖੀ ਅੱਖਰਾਂ ਵਿੱਚ: ਮਾਤਾ ਸੁੰਦਰੀ, ਸ਼ਾਹਮੁਖੀ ਅੱਖਰਾਂ ਵਿੱਚ: ماتا سندری) ਲਾਹੌਰ ਦੇ ਰਾਮ ਸ਼ਰਨ ਦੀ ਕੁੜੀ ਅਤੇ ਗੁਰੂ ਗੋਵਿੰਦ ਸਿੰਘ ਜੀ ਦੀ ਦੂਜੀ ਧਰਮ ਪਤਨੀ ਸੀ। ਉਨ੍ਹਾਂ ਦਾ ਵਿਆਹ 4 ਅਪ੍ਰੈਲ 1684 ਨੂੰ ਅਨੰਦਪੁਰ ਸਾਹਿਬ ਵਿਖੇ ਹੋਇਆ। ਉਨ੍ਹਾਂ ਦੇ ਘਰ ਪਾਉਂਟਾ ਸਾਹਿਬ ਵਿਖੇ 26 ਜਨਵਰੀ 1687 ਨੂੰ ਸਾਹਿਬਜਾਦਾ ਅਜੀਤ ਸਿੰਘ ਦਾ ਜਨਮ ਹੋਇਆ। ਸਿੱਖ ਧਰਮ ਵਿੱਚ ਉਨ੍ਹਾਂ ਦੀ ਖ਼ਾਸ ਥਾਂ ਸੀ। ਮਾਤਾ ਸੁੰਦਰੀ ਜੀ ਦੇ ਪਿਤਾ ਜੀ ਦਾ ਨਾਮ ਭਾਈ ਰਾਮ ਸਰਨ ਸੀ ਜੋ ਕੇ ਹੁਸ਼ਿਆਰਪੁਰ ਜ਼ਿਲੇ ਦੇ ਬਿਜਵਾੜਾ ਨਾਲ ਸੰਬੰਧ ਰਖਦੇ ਸਨ। ਮਾਤਾ ਸੁੰਦਰੀ ਜੀ ਦਾ ਵਿਆਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਚਾਰ ਅਪ੍ਰੈਲ 1684 ਨੂੰ ਹੋਇਆ ਸੀ। 26 ਜਨਵਰੀ 1687 ਨੂੰ ਸ਼੍ਰੀ ਪਾਉਂਟਾ ਸਾਹਿਬ ਵਿਖੇ ਮਾਤਾ ਜੀ ਦੀ ਕੁਖੋ ਸਾਹਿਬਜਾਦਾ ਅਜੀਤ ਸਿੰਘ ਜੀ ਦਾ ਜਨਮ ਹੋਇਆ, ਜੋ ਕੇ ਸਾਰੇ ਸਾਹਿਬਜਾਦਿਆਂ ਵਿੱਚੋਂ ਵੱਡੇ ਸਨ। ਅਨੰਦਪੁਰ ਸਾਹਿਬ ਦੇ ਵਿਛੋੜੇ ਮਗਰੋਂ 6 ਦਿਸੰਬਰ 1705 ਭਾਈ ਮਨੀ ਸਿੰਘ ਜੀ ਮਾਤਾ ਸੁੰਦਰੀ ਜੀ ਦੀ ਹਿਫਾਜਿਤ ਕਰਦੇ ਹੋਏ ਦਿੱਲੀ ਲੈ ਗਏ। ਸੰਨ 1706 ਵਿੱਚ ਮਾਤਾ ਸੁੰਦਰੀ ਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਨਾਲ ਤਖ਼ਤ ਸ਼੍ਰੀ ਦਮਦਮਾ ਸਾਹਿਬ ਵਿਖੇ ਮਿਲੇ, ਜਿਥੇ ਉਹਨਾਂ ਨੂੰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਬਾਰੇ ਪਤਾ ਲੱਗਾ। ਮਾਤਾ ਜੀ ਫੇਰ ਦਿੱਲੀ ਆ ਗਏ, ਜਦੋਂ ਗੁਰੂ ਗੋਬਿੰਦ ਸਿੰਘ ਜੀ ਦੱਖਣ ਵੱਲ ਰਵਾਨਾ ਹੋ ਗਏ। ਦਿੱਲੀ ਵਿਖੇ ਮਾਤਾ ਸੁੰਦਰੀ ਜੀ ਨੇ ਆਪਣੇ ਪੁੱਤਰ ਸਾਹਿਬਜਾਦਾ ਅਜੀਤ ਸਿੰਘ ਜੀ ਯਾਦ ਵਿੱਚ ਇੱਕ ਬੱਚੇ ਨੂੰ ਗੋਦ ਲਿਆ,ਜਿਸ ਦਾ ਨਾਮ ਓਹਨਾ ਨੇ ਅਜੀਤ ਸਿੰਘ ਰਖਿਆ। ਦੱਖਣ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਣ ਮਗਰੋ ਓਹਨਾ ਨੇ ਸਿੱਖਾਂ ਦੀ ਅਗਵਾਈ ਕੀਤੀ। ਓਹਨਾ ਨੇ ਭਾਈ ਮਨੀ ਸਿੰਘ ਜੀ ਨੂੰ ਅੰਮ੍ਰਿਤਸਰ ਦੇ ਪਵਿੱਤਰ ਅਸਥਾਨਾਂ ਦੀ ਦੇਖਭਾਲ ਕਰਨ ਨੂੰ ਕਿਹਾ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਹਥ ਲਿਖਤਾਂ ਕੱਠੀਆਂ ਕਰਨ ਨੂੰ ਕਿਹਾ। ਓਹਨਾ ਨੇ ਆਪਣੀ ਅਗਵਾਈ ਵਿੱਚ ਹੁਕਮਨਾਮੇ ਜਾਰੀ ਕੀਤੇ। ਮਾਤਾ ਜੀ ਵਲੋ ਗੋਦ ਲਏ ਪੁੱਤਰ ਅਜੀਤ ਸਿੰਘ ਨੂੰ ਬਹਾਦਰ ਸ਼ਾਹ ਜ਼ਫ਼ਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਵਾਰਿਸ ਮੰਨਦਾ ਸੀ,ਪਰ ਮਾਤਾ ਸੁੰਦਰੀ ਜੀ ਓਸ ਤੋਂ ਖਫਾ ਸਨ। ਬਹਾਦੁਰ ਸ਼ਾਹ ਨੇ 1710 ਵਿੱਚ ਅਜੀਤ ਸਿੰਘ ਨੂੰ ਆਪਣੇ ਦਰਬਾਰ ਵਿੱਚ ਬੁਲਾ ਕੇ ਸਨਮਾਨਿਤ ਵੀ ਕੀਤਾ। ਸ਼ਾਹੀ ਠਾਠ ਬਾਠ ਨਾਲ ਅਜੀਤ ਸਿੰਘ ਦਾ ਸੁਭਾ ਕੁਝ ਹੋਰ ਹੀ ਹੋ ਗਿਆ ਤੇ ਓਹ ਦਰਬਾਰੀ ਬਣ ਕੇ ਰਹਿਣ ਲੱਗਾ। ਅਜੀਤ ਸਿੰਘ ਨੂੰ ਬਾਅਦ ਵਿੱਚ ਕਤਲ ਲਈ ਦੋਸ਼ੀ ਠਹਿਰਾਇਆ ਗਿਆ ਅਤੇ 18 ਜਨਵਰੀ 1725 ਨੂੰ ਮੌਤ ਦੀ ਸਜ਼ਾ ਦਿੱਤੀ ਗਈ ਸੀ। ਸੰਨ 1747 ਵਿੱਚ ਮਾਤਾ ਸੁੰਦਰੀ ਜੀ ਵੀ ਜੋਤੀ ਜੋਤ ਸਮਾ ਗਏ। ਓਹਨਾ ਦੀ ਯਾਦ ਵਿੱਚ ਗੁਰੂਦਵਾਰਾ ਬਾਲਾ ਸਾਹਿਬ ਦਿੱਲੀ ਵਿੱਚ ਬਣਾਇਆ ਗਿਆ ਹੈ।
ਪੰਜਾਬੀ ਸੱਭਿਆਚਾਰ ਤੋਂ ਭਾਵ ਪੰਜਾਬੀ ਲੋਕ-ਸਮੂਹ ਦੁਆਰਾ ਸਿਰਜੀ ਵਿਸ਼ੇਸ਼ ਜੀਵਨ-ਜਾਂਚ ਜਿਸ ਵਿੱਚ ਉਨ੍ਹਾ ਲੋਕਾਂ ਦਾ ਰਹਿਣ-ਸਹਿਣ, ਕਿੱਤੇ, ਰਸਮ-ਰਿਵਾਜ, ਰਿਸ਼ਤੇ-ਨਾਤੇ, ਪਹਿਰਾਵਾ, ਵਿਸ਼ਵਾਸ਼, ਕੀਮਤਾਂ, ਮਨੋਰੰਜਨ ਦੇ ਸਾਧਨ, ਭਾਸ਼ਾ ਅਤੇ ਲੋਕ-ਸਾਹਿਤ ਆਦਿ ਸ਼ਾਮਿਲ ਹੁੰਦੇ ਹਨ। ਓਪਰੀ ਨਜ਼ਰੇ ਵੇਖਿਆਂ ਜਿੱਥੇ ਸੱਭਿਆਚਾਰ ਦੀ ਪ੍ਰਕਿਰਤੀ ਸਧਾਰਨ ਜਾਪਦੀ ਹੈ, ਉੱਥੇ ਇਸਦਾ ਅਧਿਐਨ ਕਰ ਦੇ ਹੋਏ ਅਸੀਂ ਮਹਿਸੂਸ ਕਰ ਸਕਦੇ ਹਾਂ ਕਿ ਇਹ ਆਪਣੇ ਆਪ ਵਿੱਚ ਇੱਕ ਜਟਿਲ ਵਰਤਾਰਾ ਵੀ ਹੈ।
ਸੂਜ਼ਨ ਸਾਨਟੈਗ (; 16 ਜਨਵਰੀ 1933 – 28 ਦਸੰਬਰ, 2004) ਇੱਕ ਅਮਰੀਕੀ ਲੇਖਕ, ਫਿਲਮ-ਮੇਕਰ, ਅਧਿਆਪਕ, ਅਤੇ ਸਿਆਸੀ ਕਾਰਕੁਨ ਸੀ। ਉਸਨੇ ਆਪਣਾ ਪਹਿਲਾ ਮੁੱਖ ਕੰਮ, "ਨੋਟਸ ਆਨ ਕੈਮਪ" 1964 ਵਿੱਚ ਪ੍ਰਕਾਸ਼ਿਤ ਕੀਤਾ। ਉਨ੍ਹਾਂ ਦੇ ਸਭ ਤੋਂ ਮਸ਼ਹੂਰ ਕੰਮਾਂ ਵਿੱਚ ਸ਼ਾਮਲ ਹਨ ਔਨ ਫੋਟੋਗ੍ਰਾਫੀ, ਅਗੇਂਸਟ ਇੰਟਰਪਰਟੇਸ਼ਨ, ਸਟਾਈਲਜ਼ ਆਫ਼ ਰੈਡੀਕਲ ਵਿਲ, ਵੇ ਵੀ ਲਿਵ ਨਾਓ, ਇਲਨੈਸ ਐਜ ਮੈਟਾਫਰ, ਰੇਗਾਰਡਿੰਗ ਦ ਪੇਨ ਆਫ਼ ਅਦਰਜ, ਵੋਲਕਨੋ ਲਵਰਜ, ਅਤੇ ਇਨ ਅਮੇਰੀਕਾ।
ਪੰਜਾਬ ਵਿੱਚ ਮੇਲਿਆਂ ਵਾਂਗ ਤਿਉਹਾਰਾਂ ਦੀ ਲੜੀ ਵੀ ਤੁਰੀ ਰਹਿੰਦੀ ਹੈ। ਮੇਲਿਆਂ ਵਾਂਗ ਤਿਉਹਾਰ ਵੀ ਇੱਥੋਂ ਦੇ ਸਭ ਵਰਗਾਂ ਦੇ ਲੋਕ ਸਮੂਹਿਕ ਤੌਰ ਤੇ ਮਨਾਉਂਦੇ ਹਨ। ਜੋ ਇੱਥੋਂ ਦੀ ਭਾਈਚਾਰਕ ਸਾਂਝ ਅਤੇ ਫਿਰਕੂ ਸੋਚ ਦੇ ਗਵਾਹ ਹਨ ।ਡਾ ਵਣਜਾਰਾ ਬੇਦੀ ਅਨੁਸਾਰ ਤਿਉਹਾਰਾਂ ਦਾ ਮੁੱਢ ਪੰਜਾਬ ਦੀ ਸਮੂਹਿਕ ਵਿਕਾਸ ਦੀ ਭਾਵਨਾ ਵਿੱਚ ਬੱਝਿਆ ਅਤੇ ਹੌਲੀ ਹੌਲੀ ਇਨ੍ਹਾਂ ਰਾਂਗਲੀਆਂ ਚੂਲਾਂ ਦੁਆਲੇ ਜਾਤੀ ਦਾ ਸਾਰਾ ਸਮਾਜਿਕ ,ਧਾਰਮਿਕ ਅਤੇ ਭਾਈਚਾਰਕ ਜੀਵਨ ਚੱਕੀ ਦੇ ਪੁੜ ਵਾਂਗ ਘੁੰਮਣ ਲੱਗਾ। ਤਿਉਹਾਰ ਨਾਲ ਅੰਦਰਲਾ ਖਿੜਦਾ ਤੇ ਮਹਿਕਦਾ ਹੈ ਅਤੇ ਲੋਕਾਂ ਵਿੱਚ ਨਵੀਂ ਸ਼ਕਤੀ ਉੱਭਰਦੀ ਅਤੇ ਨਵੇਂ ਸੰਕਲਪ ਜਾਗਦੇ ਹਨ।
ਗੂਰੁ ਅੰਗਦ ਦੇਵ ਜੀ (31 ਮਾਰਚ 1504 – 29 ਮਾਰਚ 1552) ਸਿੱਖਾਂ ਦੇ ਦਸਾਂ ਵਿਚੋਂ ਦੂਜੇ ਗੁਰੂ ਸਨ। ਇਹਨਾਂ ਦਾ ਜਨਮ ਹਿੰਦੂ ਖ਼ਾਨਦਾਨ ਵਿੱਚ, ਜਮਾਂਦਰੂ ਨਾਮ ਲਹਿਣੇ ਨਾਲ਼, ਪਿੰਡ ਹਰੀਕੇ (ਹੁਣ ਸਰਾਏ ਨਾਗਾ, ਮੁਕਤਸਰ ਨੇੜੇ) ਪੰਜਾਬ ਵਿਖੇ ਹੋਇਆ। ਭਾਈ ਲਹਿਣਾ ਖੱਤਰੀ ਟੱਬਰ ਵਿੱਚ ਪਲ਼ਿਆ, ਜਿਸਦੇ ਪਿਓ ਨਿੱਕੇ ਸਕੇਲ ਦੇ ਸੁਦਾਗਰ ਸੀ, ਅਤੇ ਆਪ ਉਹ ਦੁਰਗਾ ਦੇ ਪੁਜਾਰੀ ਸਨ। ਇਹਨਾਂ ਦੀ ਮੁਲਾਕਾਤ ਗੁਰੂ ਨਾਨਕ, ਸਿੱਖੀ ਦੇ ਬਾਨੀ ਨਾਲ਼ ਹੋਣ ਤੋਂ ਬਾਅਦ ਇਹ ਸਿੱਖ ਬਣ ਗਏ। ਗੁਰੂ ਨਾਨਕ ਸਾਹਿਬ ਨੇ ਲਹਿਣਾ ਨਾਮ ਤਬਦੀਲ ਕਰ ਅੰਗਦ ("ਮੇਰਾ ਆਪਣਾ ਅੰਗ") ਰੱਖ ਦਿੱਤਾ, ਅਤੇ ਆਪਣੇ ਪੁੱਤਾਂ ਦੀ ਬਜਾਏ ਅੰਗਦ ਨੂੰ ਦੂਜਾ ਗੁਰੂ ਐਲਾਨ ਦਿੱਤਾ।ਗੁਰੂ ਨਾਨਕ ਦੇ ਫ਼ਾਨੀ ਦੁਨੀਆ ਤੋਂ ਰੁਖ਼ਸਤ ਹੋਣ ਤੋਂ ਬਾਅਦ, 1539 ਵਿੱਚ ਗੁਰੂ ਅੰਗਦ ਸਿੱਖਾਂ ਦੇ ਰਹਿਬਰ ਬਣੇ। ਇਹ ਸਿੱਖੀ ਵਿੱਚ ਗੁਰਮੁਖੀ ਨੂੰ ਇਖਤਿਆਰ ਅਤੇ ਮਿਆਰਬੰਦ ਕਰਨ ਲਈ ਮਸ਼ਹੂਰ ਹਨ। ਇਹਨਾਂ ਨੇ ਨਾਨਕ ਦੇ ਵਾਕ ਇਕੱਤਰ ਕਰਨੇ ਸ਼ੁਰੂ ਕੀਤੇ, ਨਾਲ਼ 63 ਵਾਕ ਆਪ ਰਚੇ। ਆਪਣੇ ਪੁੱਤਾਂ ਦੀ ਬਜਾਏ, ਇਹਨਾਂ ਨੇ ਆਪਣੇ ਮੁਰੀਦ ਅਮਰਦਾਸ ਨੂੰ ਗੁਰੂ ਤਖ਼ਤ ਦਾ ਵਾਰਸ ਅਤੇ ਤੀਜਾ ਗੁਰੂ ਐਲਾਨਿਆ।