ਪੰਜਾਬੀ ਵਿਕੀਪੀਡੀਆ ਦੇ ਸਭ ਤੋਂ ਜ਼ਿਆਦਾ ਵੇਖੇ ਜਾਣ ਵਾਲੇ ਲੇਖ, ਰੋਜ਼ਾਨਾ ਨਵਪੂਰਤ ਹੋਰ ਜਾਣੋ...
ਗੁਰੂ ਗੋਬਿੰਦ ਸਿੰਘ (ਉਚਾਰਨ: [gʊɾuː goːbɪn̪d̪ᵊ sɪ́ŋgᵊ]; 22 ਦਸੰਬਰ 1666 – 7 ਅਕਤੂਬਰ 1708; ਜਨਮ ਦਾ ਨਾਮ: ਗੋਬਿੰਦ ਦਾਸ ਜਾਂ ਗੋਬਿੰਦ ਰਾਏ) ਸਿੱਖਾਂ ਦੇ ਦਸਵੇਂ ਗੁਰੂ ਹੋਏ ਹਨ। ਓਹ ਇੱਕ ਅਧਿਆਤਮਿਕ ਗੁਰੂ, ਯੋਧਾ, ਕਵੀ ਅਤੇ ਦਾਰਸ਼ਨਿਕ ਸਨ। ਜਦੋਂ ਓਹਨਾਂ ਦੇ ਪਿਤਾ, ਗੁਰੂ ਤੇਗ ਬਹਾਦਰ ਨੂੰ ਔਰੰਗਜ਼ੇਬ ਦੁਆਰਾ ਸ਼ਹੀਦ ਕੀਤਾ ਗਿਆ ਸੀ, ਤਾਂ ਗੁਰੂ ਗੋਬਿੰਦ ਸਿੰਘ ਨੂੰ ਰਸਮੀ ਤੌਰ 'ਤੇ ਨੌਂ ਸਾਲ ਦੀ ਉਮਰ ਵਿੱਚ ਓਹਨਾਂ ਦੇ ਵਾਰਿਸ ਵਜੋਂ ਸਿੱਖਾਂ ਦੇ ਅਗਲੇ (ਦਸਵੇਂ) ਆਗੂ ਵਜੋਂ ਸਥਾਪਿਤ ਕੀਤਾ ਗਿਆ ਸੀ। ਓਹ ਸਿੱਖ ਕੌਮ ਦੇ ਅੰਤਿਮ ਮਨੁੱਖੀ ਸਿੱਖ ਗੁਰੂ ਹੋਏ ਹਨ। ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਕਾਲ ਦੌਰਾਨ ਓਹਨਾਂ ਦੇ ਚਾਰ ਜੀਵਿਤ ਪੁੱਤਰ ਸ਼ਹੀਦ ਹੋ ਗਏ - ਦੋ ਲੜਾਈ ਵਿੱਚ, ਦੋ ਨੂੰ ਮੁਗਲ ਗਵਰਨਰ ਵਜ਼ੀਰ ਖਾਨ ਦੁਆਰਾ ਸ਼ਹੀਦ ਕਰਵਾ ਦਿੱਤਾ ਗਿਆ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੁਨੀਆ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਦਰਦਨਾਕ ਘਟਨਾ ਤੇ ਦਿਲ ਨੂੰ ਕੰਬਾ ਦੇਣ ਵਾਲਾ ਘੋਰ ਪਾਪ ਦਾ ਸਾਕਾ ਹੈ। ਇੱਕ ਪਾਸੇ ਇਹ ਘਟਨਾ ਮਨੁੱਖੀ ਦਰਿੰਦਗੀ ਦਾ ਘਿਨਾਉਣਾ ਚਿੱਤਰ ਪੇਸ਼ ਕਰਦੀ ਹੈ, ਦੂਜੇ ਪਾਸੇ ਸਾਹਿਬਜ਼ਾਦਿਆਂ ਦੇ ਅੰਦਰ ਜੂਝ ਮਰਨ ਅਤੇ ਸਿੱਖੀ ਸਿਦਕ ਦੀ ਭਾਵਨਾ ਨਾਲ, ਜ਼ੁਲਮ ਤੇ ਤਸ਼ੱਦਦ ਵਿਰੁੱਧ, ਧਾਰਮਿਕ ਸੁਤੰਤਰਤਾ ਲਈ ਡਟ ਕੇ ਮੁਕਾਬਲਾ ਕਰਨ ਦੇ ਸਿਖਰ ਨੂੰ ਪ੍ਰਗਟ ਕਰਦੀ ਹੈ।
ਚਾਰ ਸਾਹਿਬਜ਼ਾਦੇ ਇੱਕ 2014 ਦੀ ਭਾਰਤੀ ਪੰਜਾਬੀ - ਹਿੰਦੀ 3ਡੀ ਕੰਪਿਊਟਰ-ਐਨੀਮੇਟਿਡ ਇਤਿਹਾਸਕ ਡਰਾਮਾ ਫ਼ਿਲਮ ਹੈਰੀ ਬਵੇਜਾ ਦੁਆਰਾ ਲਿਖੀ ਅਤੇ ਨਿਰਦੇਸ਼ਿਤ ਕੀਤੀ ਗਈ ਹੈ। ਇਹ ਦਸਵੇਂ ਸਿੱਖ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ- ਸਾਹਿਬਜ਼ਾਦਾ ਅਜੀਤ ਸਿੰਘ, ਜੁਝਾਰ ਸਿੰਘ, ਜ਼ੋਰਾਵਰ ਸਿੰਘ ਅਤੇ ਫ਼ਤਿਹ ਸਿੰਘ ਦੀਆਂ ਕੁਰਬਾਨੀਆਂ 'ਤੇ ਆਧਾਰਿਤ ਹੈ। ਓਮ ਪੁਰੀ ਨੇ ਫਿਲਮ ਦਾ ਵਰਣਨ ਪ੍ਰਦਾਨ ਕੀਤਾ, ਅਤੇ ਵੱਖ-ਵੱਖ ਕਿਰਦਾਰਾਂ ਲਈ ਆਵਾਜ਼ ਕਲਾਕਾਰਾਂ ਨੂੰ ਗੁਮਨਾਮ ਰੱਖਿਆ ਗਿਆ ਸੀ।
ਸਾਹਿਬਜ਼ਾਦਾ ਅਜੀਤ ਸਿੰਘ (11 ਫਰਵਰੀ 1687 – 23 ਦਸੰਬਰ 1704), ਜਿਨ੍ਹਾ ਨੂੰ ਅਜੀਤ ਸਿੰਘ ਅਤੇ ਬਾਬਾ ਅਜੀਤ ਸਿੰਘ ਵੀ ਕਿਹਾ ਜਾਂਦਾ ਹੈ, ਗੁਰੂ ਗੋਬਿੰਦ ਸਿੰਘ ਜੀ ਦੇ ਸਭ ਤੋਂ ਵੱਡੇ ਪੁੱਤਰ ਅਤੇ ਮਾਤਾ ਸੁੰਦਰੀ ਦੇ ਪੁੱਤਰ ਸਨ। ਉਨ੍ਹਾਂ ਦੇ ਛੋਟੇ ਭਰਾ ਜੁਝਾਰ ਸਿੰਘ, ਜ਼ੋਰਾਵਰ ਸਿੰਘ ਅਤੇ ਫ਼ਤਿਹ ਸਿੰਘ ਸਨ, ਪਰ ਉਨ੍ਹਾਂ ਦਾ ਜਨਮ ਮਾਤਾ ਜੀਤੋ ਦੀ ਕੁੱਖੋਂ ਹੋਇਆ ਸੀ। ਉਹ ਚਮਕੌਰ ਦੀ ਦੂਜੀ ਜੰਗ ਵਿੱਚ ਆਪਣੇ ਭਰਾ ਜੁਝਾਰ ਸਿੰਘ ਸਮੇਤ ਮਾਰਿਆ ਗਿਆ ਸੀ। ਉਸ ਦੇ ਹੋਰ ਦੋ ਭਰਾ ਜ਼ੋਰਾਵਰ ਸਿੰਘ ਅਤੇ ਫ਼ਤਹਿ ਸਿੰਘ, ਕ੍ਰਮਵਾਰ ਨੌਂ ਅਤੇ ਸੱਤ ਸਾਲ ਦੇ ਸਨ, ਨੂੰ ਸਰਹਿੰਦ - ਫ਼ਤਿਹਗੜ੍ਹ ਦੇ ਸੂਬੇਦਾਰ ਵਜ਼ੀਰ ਖ਼ਾਨ ਦੇ ਹੁਕਮ 'ਤੇ ਫ਼ਤਹਿਗੜ੍ਹ ਸਾਹਿਬ ਵਿਖੇ ਜਿੰਦਾ ਚਿਣਵਾ ਦਿੱਤਾ ਸੀ। ਇਹਨਾਂ ਦੀ ਸਿਖਲਾਈ-ਪੜ੍ਹਾਈ ਗੁਰੂ ਸਾਹਿਬ ਜੀ ਦੀ ਨਿਗਰਾਨੀ ਵਿੱਚ ਹੋਈ। ਘੋੜ ਸਵਾਰੀ, ਸ਼ਸਤਰ-ਵਿੱਦਿਆ, ਤੀਰ-ਅੰਦਾਜ਼ੀ ਵਿੱਚ ਸਾਹਿਬਜ਼ਾਦਿਆਂ ਨੂੰ ਨਿਪੁੰਨ ਕਰ ਦਿੱਤਾ ਗਿਆ ਸੀ।
ਗੁਰੂ ਨਾਨਕ ਦੇਵ ਜੀ (ਜੂਲੀਅਨ ਕਲੰਡਰ ਮੁਤਾਬਿਕ 15 ਅਪ੍ਰੈਲ 1469 – 22 ਸਤੰਬਰ 1539) ਸਿੱਖੀ ਦੇ ਬਾਨੀ ਅਤੇ ਦਸਾਂ ਸਿੱਖ ਗੁਰੂਆਂ ਵਿਚੋਂ ਪਹਿਲੇ ਗੁਰੂ ਸਨ। ਇਹਨਾਂ ਦਾ ਜਨਮ ਦਿਨ ਦੁਨੀਆ ਵਿੱਚ ਗੁਰਪੁਰਬ ਵਜੋਂ ਮਨਾਇਆ ਜਾਂਦਾ ਹੈ, ਜੋ ਨਾਨਕਸ਼ਾਹੀ ਕਲੈਂਡਰ 2003 ਮਤਾਬਕ 1 ਵੈਸਾਖ ਅਤੇ ਬਿਕ੍ਰਮੀ ਨਾਨਕਸ਼ਾਹੀ ਕਲੈਂਡਰ ਮੁਤਾਬਿਕ ਕੱਤਕ ਦੀ ਪੂਰਨਮਾਸ਼ੀ ਨੂੰ ਹਰ ਸਾਲ ਅਕਤੂਬਰ-ਨਵੰਬਰ ਮਹੀਨਿਆਂ ਵਿਚਾਲ਼ੇ ਵੱਖਰੀ ਤਰੀਕ ਨੂੰ ਆਉਂਦਾ ਹੈ। ਗੁਰੂ ਨਾਨਕ ਦੇਵ ਜੀ ਦੇ ਜਨਮ ਅਤੇ ਜੋਤੀ-ਜੋਤ ਸਮਾੳਣ ਬਾਰੇ ਤਾਰੀਖ਼ਾਂ ਵਿਚ ਮਤਭੇਦ ਹੈ। ਸੁਖਬਾਸੀ ਰਾਮ ਬੇਦੀ, ਗਣੇਸ਼ਾ ਸਿੰਘ ਬੇਦੀ, ਡਾ.
ਬੰਦਾ ਸਿੰਘ ਬਹਾਦਰ (27 ਅਕਤੂਬਰ 1670 –9 ਜੂਨ 1716) ਸਿੱਖਾਂ ਦੀ ਸੈਨਾ ਦਾ ਸੈਨਾਪਤੀ ਸੀ। ਉਸ ਦੇ ਬਚਪਨ ਦਾ ਨਾਂ ਲਛਮਣ ਦੇਵ ਸੀ ਪਰ ਓਹ ਲਛਮਣ ਦਾਸ ਅਤੇ ਮਾਧੋ ਦਾਸ ਦੇ ਨਾਵਾਂ ਨਾਲ ਵੀ ਜਾਣਿਆ ਜਾਂਦਾ ਸੀ। ਉਸਨੇ ਪੰਦਰਾਂ ਸਾਲ ਦੀ ਉਮਰ ਵਿੱਚ ਵੈਰਾਗੀ ਬਣਨ ਲਈ ਘਰ ਛੱਡ ਦਿਤਾ ਤਾਂ ਉਸਨੂੰ ਮਾਧੋ ਦਾਸ ਦੇ ਨਾਂ ਨਾਲ ਜਾਣਿਆ ਜਾਣ ਲਗਿਆ। ਉਸਨੇ ਗੋਦਾਵਰੀ ਨਦੀ ਦੇ ਕਿਨਾਰੇ ਆਪਣਾ ਆਸ਼ਰਮ ਬਣਾਇਆ। ਇੱਥੇ ਹੀ ਉਸ ਦੀ ਮੁਲਾਕਾਤ ਸਤੰਬਰ 1708 ਈ. ਵਿੱਚ ਗੁਰੂ ਗੋਬਿੰਦ ਸਿੰਘ ਜੀ ਨਾਲ ਹੋਈ ਅਤੇ ਉਹ ਉਨ੍ਹਾਂ ਦਾ ਸ਼ਰਧਾਲੂ ਬਣ ਗਿਆ। ਗੁਰੂ ਜੀ ਨੇ ਹੀ ਉਸਨੂੰ ਬੰਦਾ ਸਿੰਘ ਬਹਾਦਰ ਦਾ ਨਾਂ ਦਿਤਾ ਅਤੇ ਪੰਜਾਬ ਵਿੱਚ ਮੁਗਲਾਂ ਵਿਰੁੱਧ ਸਿੱਖਾਂ ਦੀ ਅਗਵਾਈ ਕਰਨ ਲਈ ਭੇਜਿਆ। ਗੁਰਦਾਸ ਨੰਗਲ ਵਿੱਚ ਦਸੰਬਰ 1715 ਵਿੱਚ ਗਿ੍ਫ਼ਤਾਰ ਕੀਤੇ ਬੰਦਾ ਸਿੰਘ ਅਤੇ ਉਸ ਦੇ ਸਾਥੀ ਅਤੇ ਮਗਰੋਂ ਗਿ੍ਫ਼ਤਾਰ ਕੀਤੇ ਸਿੱਖ ਕੈਦੀ 27 ਫ਼ਰਵਰੀ, 1716 ਦੇ ਦਿਨ ਦਿੱਲੀ ਦੇ ਬਾਹਰਵਾਰ ਪਿੰਡ ਅਗਰਾਬਾਦ ਕੋਲ ਪੁੱਜੇ। 29 ਫ਼ਰਵਰੀ, 1716 ਨੂੰ ਇਨ੍ਹਾਂ ਕੈਦੀਆਂ ਦਾ ਦਿੱਲੀ ਵਿੱਚ ਜਲੂਸ ਕਢਿਆ ਗਿਆ। ਜਲੂਸ ਦੇ ਸਭ ਤੋਂ ਅੱਗੇ ਇੱਕ ਬੈਂਡ-ਵਾਜਾ ਜਾ ਰਿਹਾ ਸੀ। ਇਹ ਜਲੂਸ ਦਿੱਲੀ ਨੇੜਲੇ ਪਿੰਡ ਅਗਰਾਬਾਦ ਤੋਂ ਸ਼ੁਰੂ ਹੋ ਕੇ, 10 ਕਿਲੋਮੀਟਰ ਦੂਰ, ਲਾਲ ਕਿਲਾ ਤਕ ਲਿਜਾਇਆ ਗਿਆ। ਇਸ ਬੈਂਡ ਦੇ ਪਿੱਛੇ ਦੋ ਹਜ਼ਾਰ ਸਿੱਖਾਂ ਦੇ ਸਿਰ, ਜਿਨ੍ਹਾਂ 'ਚ ਤੂੜੀ ਭਰ ਕੇ ਬਾਂਸਾਂ 'ਤੇ ਲਟਕਾਇਆ ਹੋਇਆ ਸੀ, ਜਾ ਰਹੇ ਸਨ। ਇਨ੍ਹਾਂ ਦੇ ਸਿਰਾਂ ਦੇ ਵਾਲ ਖੁਲ੍ਹੇ ਰੱਖੇ ਹੋਏ ਸਨ ਤਾਂ ਜੋ ਲੋਕ ਪਛਾਣ ਸਕਣ ਕਿ ਇਹ ਸਿੱਖਾਂ ਦੇ ਹੀ ਸਿਰ ਹਨ। ਇਨ੍ਹਾਂ ਦੀ ਗਿਣਤੀ ਵਧਾਉਣ ਵਾਸਤੇ ਕੁੱਝ ਔਰਤਾਂ ਦੇ ਸਿਰ ਵੱਢ ਕੇ ਵੀ ਸ਼ਾਮਲ ਕਰ ਦਿਤੇ ਗਏ ਸਨ, ਜੋ ਲੰਮੇ ਵਾਲਾਂ ਕਾਰਨ ਸਿੱਖ ਹੀ ਜਾਪਦੀਆਂ ਸਨ। ਇਸ ਮਗਰੋਂ ਇੱਕ ਹਾਥੀ ਸੀ, ਜਿਸ 'ਤੇ ਰੱਖੇ ਹੋਏ ਪਿੰਜਰੇ ਵਿੱਚ ਬੰਦਾ ਸਿੰਘ ਸੀ। ਬੰਦਾ ਸਿੰਘ ਦਾ ਮਜ਼ਾਕ ਉਡਾਉਣ ਵਾਸਤੇ ਉਸ ਨੂੰ ਇੱਕ ਲਾੜੇ ਵਾਂਗ ਸੁਨਹਿਰੀ ਜ਼ਰੀ ਵਾਲੀ ਲਾਲ ਪੱਗ, ਅਨਾਰ ਦੇ ਫ਼ੁਲਾਂ ਦੇ ਰੰਗ ਦਾ ਸ਼ਾਹੀ ਚੋਗਾ ਪਾਇਆ ਹੋਇਆ ਸੀ। ਉਸ ਦੇ ਸਿਰ 'ਤੇ ਇੱਕ ਲਕੜੀ ਦਾ ਖੋਖਾ ਤਿੰਨ-ਚਾਰ ਕਿਲੋ ਮਿੱਟੀ ਨਾਲ ਭਰ ਕੇ ਰਖਿਆ ਹੋਇਆ ਸੀ, ਜਿਸ ਦੇ ਭਾਰ ਨਾਲ ਉਹ ਗਰਦਨ ਝੁਕਾਈ ਟੇਢਾ ਬੈਠਾ ਸੀ। ਬੰਦਾ ਸਿੰਘ ਭਾਵੇਂ ਪਿੰਜਰੇ ਵਿੱਚ ਬੰਦ ਸੀ, ਪਰ ਫਿਰ ਵੀ ਉਸ ਪਿੱਛੇ ਨੰਗੀ ਤਲਵਾਰ ਹੱਥ ਵਿੱਚ ਫੜ ਕੇ ਇੱਕ ਸਿਪਾਹੀ ਖੜਾ ਕੀਤਾ ਹੋਇਆ ਸੀ ਕਿਉਂਕਿ ਮੁਗ਼ਲ ਡਰਦੇ ਸੀ ਕਿ ਕਿਤੇ ਬੰਦਾ ਜਾਦੂ ਨਾਲ ਉੱਡ ਹੀ ਨਾ ਜਾਵੇ। ਬੰਦਾ ਸਿੰਘ ਵਾਲੇ ਹਾਥੀ ਦੇ ਪਿੱਛੇ 740 ਕੈਦੀ ਸਨ। ਇਨ੍ਹਾਂ ਦੇ ਮੂੰਹਾਂ 'ਤੇ ਕਾਲਖ਼ ਮਲੀ ਹੋਈ ਸੀ। ਉਨ੍ਹਾਂ ਦਾ ਇਕ-ਇਕ ਹੱਥ ਗਰਦਨ ਦੇ ਪਿੱਛੇ ਕਰ ਕੇ ਸ਼ਿਕੰਜੇ ਵਿੱਚ ਕੱਸ ਕੇ ਬੰਨਿ੍ਹਆ ਹੋਇਆ ਸੀ। ਉਨ੍ਹਾਂ ਦੇ ਸਿਰਾਂ 'ਤੇ ਕਾਗ਼ਜ਼ਾਂ ਦੀਆਂ ਖੋਖਾ-ਟੋਪੀਆਂ ਰੱਖੀਆਂ ਹੋਈਆਂ ਸਨ ਤੇ ਉਨ੍ਹਾਂ ਦੇ ਜਿਸਮਾਂ 'ਤੇ ਭੇਡਾਂ ਦੀ ਖੱਲ ਲਵ੍ਹੇਟੀ ਹੋਈ ਸੀ। ਉਨ੍ਹਾਂ ਦਾ ਇਹ ਰੂਪ ਉਨ੍ਹਾਂ ਦਾ ਮਜ਼ਾਕ ਉਡਾਉਣ ਅਤੇ ਉਨ੍ਹਾਂ ਦੀ ਬੇਇਜ਼ਤੀ ਕਰਨ ਵਾਸਤੇ ਬਣਾਇਆ ਗਿਆ ਸੀ। ਉਨ੍ਹਾਂ ਨੂੰ ਦੋ-ਦੋ ਕਰ ਕੇ ਕਾਠੀਆਂ ਤੋਂ ਸੱਖਣੇ ਊਠਾਂ 'ਤੇ ਲੱਦਿਆ ਹੋਇਆ ਸੀ। ਇਸ ਜਲੂਸ ਪਿੱਛੇ ਮੁਹੰਮਦ ਅਮੀਨ ਖ਼ਾਨ, ਉਸ ਦਾ ਪੁੱਤਰ ਕਮਰ-ਉਦ-ਦੀਨ ਖ਼ਾਨ ਅਤੇ ਜ਼ਕਰੀਆ ਖ਼ਾਨ ਪੁੱਤਰ ਅਬਦੁਸ ਸਮਦ ਖ਼ਾਨ ਜੋ ਮਗਰੋਂ ਲਾਹੌਰ ਦਾ ਸੂਬੇਦਾਰ ਬਣਿਆ, ਜੇਤੂਆਂ ਵਾਂਗ ਆਕੜ-ਆਕੜ ਕੇ ਚੱਲ ਰਹੇ ਸਨ। ਇਹ ਜਲੂਸ ਲਾਹੌਰੀ ਗੇਟ ਦੇ ਰਸਤਿਉਂ ਦਿੱਲੀ ਸ਼ਹਿਰ ਵਿੱਚ ਦਾਖ਼ਲ ਹੋਇਆ। ਇਸ ਜਲੂਸ ਨੂੰ ਵੇਖਣ ਵਾਸਤੇ ਦਿੱਲੀ ਦੇ ਸਾਰੇ ਲੋਕ ਸੜਕਾਂ 'ਤੇ ਆਏ ਹੋਏ ਸਨ। ਸ਼ਹਿਰ ਵਿੱਚ ਕੋਈ ਵੀ ਸ਼ਖ਼ਸ ਐਸਾ ਨਹੀਂ ਸੀ ਰਿਹਾ, ਜਿਸ ਨੇ ਇਹ ਨਜ਼ਾਰਾ ਨਾ ਵੇਖਿਆ ਹੋਵੇ। ਲੱਖਾਂ ਲੋਕਾਂ ਦੀਆਂ ਭੀੜਾਂ ਕਾਰਨ ਏਨੀ ਘੁਟਣ ਸੀ ਕਿ ਇਸ ਮੌਕੇ 'ਤੇ ਸਾਹ ਲੈਣਾ ਵੀ ਮੁਸ਼ਕਲ ਹੋਇਆ ਪਿਆ ਸੀ। ਲੋਕ ਸਿੱਖਾਂ ਨੂੰ ਮਜ਼ਾਕ 'ਚ ਉਨ੍ਹਾਂ ਵਲ ਵੇਖ ਕੇ ਕੋਝੀਆਂ ਸੈਨਤਾਂ ਕਰ ਰਹੇ ਸਨ। ਜਦੋਂ ਬੰਦਾ ਸਿੰਘ ਨੂੰ ਬਾਦਸ਼ਾਹ ਫ਼ਰਖ਼ਸੀਅਰ ਕੋਲ ਪੇਸ਼ ਕੀਤਾ ਗਿਆ ਸੀ ਤਾਂ ਬਾਦਸ਼ਾਹ ਨੇ ਬੰਦਾ ਸਿੰਘ ਨੂੰ ਪੁਛਿਆ, ਤੂੰ ਆਪਣੇ ਵਾਸਤੇ ਕਿਹੋ ਜਹੀ ਮੌਤ ਚੁਣੇਂਗਾ?
ਸੰਨ 1704 ਈ. ਪੋਹ ਦੀ ਕਕਰੀਲੀ ਰਾਤ ਨੂੰ ਮੁਗ਼ਲਾਂ ਵੱਲੋਂ ਲੰਮੇ ਸਮੇਂ ਦੇ ਪਾਏ ਘੇਰੇ ਅਤੇ ਬਾਅਦ ਵਿੱਚ ਮੁਗ਼ਲਾਂ ਅਤੇ ਹਿੰਦੂ ਪਹਾੜੀ ਰਾਜਿਆਂ ਦੀਆਂ ਕਸਮਾਂ ਨੂੰ ਵੇਖਦੇ ਹੋਏ ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਨੂੰ ਛੱਡ ਦਿੱਤਾ। ਕਿਲ੍ਹੇ ਤੋਂ ਨਿਕਲਦੇ ਹੋਏ ਗੁਰੂ ਜੀ ਦਾ ਪਰਵਾਰ ਸਰਸਾ ਨਦੀ ਦੇ ਚੜ੍ਹੇ ਹੋਏ ਪਾਣੀ ਕਰਕੇ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ। ਬਹੁਤ ਸਾਰਾ ਜਾਨੀ-ਮਾਲੀ ਨੁਕਸਾਨ, ਬਹੁਤ ਸਾਰੇ ਅਮੋਲਕ ਹਸਤ-ਲਿਖਤ ਗ੍ਰੰਥ ਸਰਸਾ ਦੇ ਤੇਜ਼ ਪਾਣੀ ਦੇ ਵਹਾਅ ਦੀ ਭੇਟ ਚੜ੍ਹ ਗਏ। ਗੁਰੂ ਕਲਗੀਧਰ ਸਾਹਿਬ ਜੀ ਕੁਝ ਸਿੰਘਾਂ ਅਤੇ ਵੱਡੇ ਸਾਹਿਬਜ਼ਾਦਿਆਂ ਸਮੇਤ ਰੋਪੜ ਵਿੱਚੋਂ ਹੁੰਦੇ ਹੋਏ ਚਮਕੌਰ ਸਾਹਿਬ ਦੀ ਧਰਤੀ ਵੱਲ ਵਧ ਰਹੇ ਸਨ। ਮੁਗ਼ਲ ਫੌਜ ਪਿੱਛਾ ਕਰ ਰਹੀ ਹੈ। ਆਖ਼ਰ ਗੁਰੂ ਸਾਹਿਬ ਜੀ ਉਸ ਧਰਤੀ ’ਤੇ ਪਹੁੰਚ ਗਏ ਅਤੇ ਚਮਕੌਰ ਦੀ ਕੱਚੀ ਗੜ੍ਹੀ ਨੂੰ ਵੇਖ ਕੇ ਮੁਸਕਰਾਏ ਹਨ। ਇਕ ਪਾਸੇ ਮੁਗ਼ਲ ਸੈਨਾ ਲੱਖਾਂ ਦੀ ਗਿਣਤੀ ਵਿੱਚ ਸੀ ਅਤੇ ਦੂਜੇ ਪਾਸੇ ਗੁਰੂ ਜੀ ਦੇ ਨਾਲ 40 ਕੁ ਭੁੱਖੇ-ਭਾਣੇ ਸਿੰਘ। ਗੁਰੂ ਸਾਹਿਬ ਜੀ ਅਤੇ ਸਿੰਘਾਂ ਨੇ ਗੜ੍ਹੀ ਵਿੱਚ ਪ੍ਰਵੇਸ਼ ਕਰ ਕੇ ਕੁਝ ਆਰਾਮ ਹੀ ਕੀਤਾ ਸੀ ਕਿ ਮੁਗ਼ਲ ਫੌਜਾਂ ਨੇ ਗੜ੍ਹੀ ਨੂੰ ਘੇਰ ਲਿਆ। ਰਾਤ ਦਾ ਵੇਲਾ ਹੈ। ਗੜ੍ਹੀ ਦੀ ਕੱਚੀ ਕੰਧ ਦੇ ਆਸ-ਪਾਸ ਮੁਗ਼ਲ ਸੈਨਾ ਨੇ ਘੇਰਾ ਪਾਇਆ ਹੈ। ਪਰ ਸਿੰਘ ਕਿਸੇ ਭੈ ਵਿੱਚ ਨਹੀਂ, ਚੜ੍ਹਦੀ ਕਲਾ ਵਿੱਚ ਹਨ। ਜੇਕਰ ਅਸੀਂ ਯੁੱਧਾਂ ਦੀ ਗੱਲ ਕਰੀਏ ਤਾਂ ਪੈਸੇ ਲੈ ਕੇ ਲੜਨ ਵਾਲੇ ਸਿਪਾਹੀ ਦੁਸ਼ਮਣ ਨੂੰ ਮਾਰਨ ਲਈ ਨਹੀਂ ਬਲਕਿ ਆਪਣੀ ਜਾਨ ਬਚਾਉਣ ਲਈ ਲੜਦੇ ਹਨ। ਸਾਹਮਣੇ ਦੁਸ਼ਮਣ ਨੂੰ ਖ਼ਤਮ ਕਰਨ ਨਾਲੋਂ ਉਨ੍ਹਾਂ ਨੂੰ ਆਪਣੀ ਜਾਨ ਬਚਾਉਣ ਦੀ ਜ਼ਿਆਦਾ ਫ਼ਿਕਰ ਹੁੰਦੀ ਹੈ। ਪਰ ਸਤਿਗੁਰੂ ਜੀ ਦੇ ਨਾਲ ਜਿੰਨੇ ਵੀ ਸਿੰਘ ਹਨ, ਉਨ੍ਹਾਂ ਦੇ ਮਨ ਵਿੱਚ ਭਾਵਨਾ ਜਾਨ ਬਚਾਉਣ ਦੀ ਨਹੀਂ ਬਲਕਿ ਧਰਮ ਯੁੱਧ ਦੇ ਚਾਉ ਹੇਤ ਪੁਰਜਾ-ਪੁਰਜਾ ਕੱਟ ਮਰਨ ਦੀ ਹੈ। ਸਿੰਘ ਪੂਰੇ ਜੋਸ਼ ਚੜ੍ਹਦੀ ਕਲਾ ਵਿੱਚ ਸਨ ਦਿਨ ਚੜ੍ਹਿਆ, ਯੁੱਧ ਅਰੰਭ ਹੋ ਗਿਆ। ਸਤਿਗੁਰੂ ਜੀ ਨੇ ਸਿੰਘਾਂ ਨੂੰ ਹੁਕਮ ਕੀਤਾ ਕਿ ਮੁਗ਼ਲ ਸਰਦਾਰਾਂ ਨੂੰ ਆਪਣਾ ਨਿਸ਼ਾਨਾ ਬਣਾਉ। ਮੁਗ਼ਲ ਸਰਦਾਰ ਨਾਹਰ ਖਾਂ ਜੋ ਕਿ ਮਲੇਰਕੋਟਲੇ ਦਾ ਰਹਿਣ ਵਾਲਾ ਸੀ ਹਮਲਾਵਰ ਹੋ ਕੇ ਸਾਥੀਆਂ ਨਾਲ ਅੱਗੇ ਵਧਿਆ ਤਾਂ ਸਤਿਗੁਰੂ ਜੀ ਨੇ ਉਸ ਨੂੰ ਪਾਰ ਬੁਲਾ ਦਿੱਤਾ ਯੁੱਧ ਦਾ ਮੈਦਾਨ ਮੁਗ਼ਲ ਸਿਪਾਹੀਆਂ ਦੀਆਂ ਲੋਥਾਂ ਨਾਲ ਭਰ ਗਿਆ ਅਤੇ ਧਰਤੀ ਖੂਨ ਨਾਲ ਰੱਤੀ ਗਈ। ਗੜ੍ਹੀ ਵਿੱਚੋਂ ਨਿਕਲਣ ਵਾਲੇ ਤੀਰ, ਗੋਲੀਆਂ ਦੁਸ਼ਮਣਾਂ ਨੂੰ ਵਿੰਨ੍ਹੀ ਜਾ ਰਹੀਆਂ ਸਨ। ਇਸ ਤਰੀਕੇ ਨਾਲ ਸਿੰਘ ਬੀਰਤਾ ਤੇ ਦਲੇਰੀ ਨਾਲ ਲੜਦੇ ਰਹੇ। ਅਖੀਰ ਇਤਿਹਾਸ ਦੇ ਪੰਨਿਆਂ ਵਿੱਚ ਚਮਕੌਰ ਦੀ ਗੜ੍ਹੀ ’ਤੇ ਉਹ ਸਮਾਂ ਆ ਗਿਆ ਜਦ ਕਲਗੀਧਰ ਪਿਤਾ ਜੀ ਨੇ ਧਰਮ-ਯੁੱਧ ਵਿੱਚ ਆਪਣੇ ਹੱਥੀਂ ਪੁੱਤਰਾਂ ਨੂੰ ਰਣ-ਤੱਤੇ ਅੰਦਰ ਸ਼ਹਾਦਤ ਦਾ ਜਾਮ ਪੀਣ ਲਈ ਘੱਲਿਆ, ਜਵਾਨੀ ਦੀ ਦਹਿਲੀਜ਼ ’ਤੇ ਪੈਰ ਰੱਖ ਰਹੇ ਪੁੱਤਰਾਂ ਨੂੰ ਲਾੜੀ ਮੌਤ ਵਿਆਹੁਣ ਲਈ ਹੱਥੀਂ ਤਿਆਰ ਕੀਤਾ। ਸਿੱਖ ਧਰਮ ਵਿੱਚ ਕੁਰਬਾਨੀਆਂ ਦਾ ਇਤਿਹਾਸ ਬੜਾ ਲੰਮੇਰਾ ਹੈ। ਛੋਟੀ ਉਮਰੇ ਵੱਡੇ ਇਤਿਹਾਸ ਦੀ ਸਿਰਜਨਾ ਸਿੱਖਧਰਮ ਦੇ ਜਨਮ ਦਾਤਿਆਂ ਅਤੇ ਪੈਰੋਕਾਰਾਂ ਨੇ ਕੀਤੀ ਹੈ। ਕੁਰਬਾਨੀਆਂ ਦੇ ਇਤਿਹਾਸ ਦੀ ਗਾਥਾ ਵਿੱਚ ਗੁਰੂ ਸਾਹਿਬਾਨ ਦੀ ਸ਼ਹੀਦੀ, ਸਾਹਿਬਜ਼ਾਦਿਆਂ ਦੀ ਕੁਰਬਾਨੀ ਅਤੇ ਮਹਾਨ ਸੂਰਮਿਆਂ ਦੀਆਂ ਸ਼ਹਾਦਤਾਂ ਦੇ ਸੁਨਹਿਰੀ ਪੰਨੇ ਉਕਰੇ ਹੋਏ ਹਨ। ਸਿੱਖ ਧਰਮ ਦੇ ਬਾਨੀਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਨਿਰਮਲ ਪੰਥ ਦੀ ਸਥਾਪਨਾਕਰਦਿਆਂ ਹੱਕ, ਸੱਚ, ਨਿਆਂ ਤੇ ਨੇਕੀ ਦਾ ਰਸਤਾ ਬਣਾਇਆ। ਸਾਹਿਬਜ਼ਾਦਾ ਅਜੀਤ ਸਿੰਘ ਜ਼ੁਲਮ, ਜਬਰ, ਅਨਿਆਂ, ਝੂਠ ਤੇ ਬਦੀ ਦੀਆਂ ਤਾਕਤਾਂ ਵਿਰੁੱਧਅਵਾਜ਼ ਉਠਾਈ। ਰਾਜੇ ਸੀਂਹ ਮੁਕੱਦਮ ਕੁੱਤੇ ਕਹਿ ਕੇ ਸਮੇਂ ਦੇ ਜ਼ੁਲਮਦਾ ਸਾਹਮਣਾ ਕੀਤਾ। ਸਿੱਖ ਇਤਿਹਾਸ ਦੀਆਂ ਸ਼ਹਾਦਤਾਂ ਅਨੂਠੀਆਂ ਤੇ ਵਿਲੱਖਣ ਹਨ, ਪਰੰਤੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਸੰਸਾਰ ਦੇ ਇਤਿਹਾਸ ਵਿੱਚਦੁਰਲੱਭ ਹਨ। ਸ਼ਹਾਦਤ ਅਨਿਆਂ, ਜ਼ੁਲਮ ਤੇ ਝੂਠ ਵਿਰੁੱਧ ਗਵਾਹੀ ਹੁੰਦੀ ਹੈ।ਸ਼ਹਾਦਤ ਦਾ ਮੁਕਾਮ ਬਹੁਤ ਉਚਾ ਹੁੰਦਾ ਹੈ। ਇਸ ਨੂੰ ਪ੍ਰਾਪਤ ਕਰਨਾਤੇ ਨਿਭਾਹੁਣਾ ਸਰਲ ਨਹੀਂ ਹੈ। ਸ਼ਹਾਦਤ ਐਸੀ ਮਰਨੀ ਹੈ ਜੋ ਮਰਦਾ ਹੈ, ਉਹ ਜਨਮ ਮਰਨ ਤੋਂ ਮੁਕਤ ਹੋ ਜਾਂਦਾ ਹੈ। ਰਣ ਮਹਿ ਜੂਝਕੇ ਸ਼ਹਾਦਤਾਂ ਵੀ ਸਿੱਖ ਇਤਿਹਾਸ ਵਿੱਚ ਹੋਈਆਂ ਅਤੇ ਅਸਹਿ ਤੇ ਅਕਹਿ ਕਸ਼ਟ ਸਹਾਰਦਿਆਂ ਹੋਇਆਂ ਬਲੀਦਾਨ ਵੀਸਿੱਖਾਂ ਨੇ ਕੀਤੇ। 'ਰਣ ਤੱਤੇ ਜੂਝਕੇ' ਸ਼ਹਾਦਤ ਦੇ ਇਤਿਹਾਸ ਵਿੱਚ ਚਮਕੌਰ ਦੀ ਧਰਤੀ ਬੜੀ ਭਾਗਾਂ ਭਰੀ ਹੈ। ਜਿਸ ਨੂੰ ਮਹਾਨ ਤੀਰਥ ਮੰਨਿਆ ਜਾਂਦਾ ਹੈ। ਅੱਲਾ ਯਾਰ ਖਾਂ ਦੇ ਸ਼ਬਦਾਂ ਵਿੱਚ ਚਮਕੌਰ ਦੀ ਜੰਗ ਦੁਨੀਆ ਦੇ ਇਤਿਹਾਸ ਵਿੱਚ ਬੇਜੋੜਤੇ ਅਸਾਵੀਂ ਜੰਗ ਮੰਨੀ ਜਾਂਦੀ ਹੈ। ਇੱਕ ਪਾਸੇ ਚਾਲ੍ਹੀ ਦੇ ਕਰੀਬਭੁੱਖੇ ਭਾਣੇ ਦੂਜੇ ਪਾਸੇ ਲੱਖਾਂ ਦੀ ਕੁੰਮਦ। ਕੱਚੀ ਗੜ੍ਹੀ, ਭੁੱਖੇ ਢਿੱਡ 'ਨਾ ਗੋਲਾ ਬਾਰੂਦ' ਬਸ! ਕੋਲਤੇਗਾਂ, ਤਲਵਾਰਾਂ, ਬਰਛੇ ਸਨ। ਦੁਸ਼ਮਣ ਦਾ ਮੁਕਾਬਲਾਕਰਨਾ ਸੀ। ਪਰ ਨੀਲੇ ਦਾ ਸ਼ਾਹ ਅਸਵਾਰ ਬਾਜਾਂ ਵਾਲਾ ਨਾਲਸੀ ਫਿਰ ਡਰ ਕਿਸ ਦਾ?
ਬਾਬਾ ਮੋਤੀ ਰਾਮ ਮਹਿਰਾ ਗੁਰੂ ਗੋਬਿੰਦ ਸਿੰਘ ਜੀ ਦੇ ਇੱਕ ਸਮਰਪਤ ਸੇਵਕ ਸਨ। ਜਿਨ੍ਹਾ ਨੇ ਆਪਣੀ ਜ਼ਿੰਦਗੀ ਨੂੰ ਖਤਰੇ ਵਿੱਚ ਪਾਕੇ, ਠੰਢੇ ਬੁਰਜ ਵਿੱਚ ਕੈਦ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਤਿੰਨ ਰਾਤਾਂ ਦੁੱਧ ਪਿਲਾਉਣ ਦੀ ਸੇਵਾ ਕੀਤੀ ਸੀ। ਉਹਨਾ ਦਾ ਨਿੱਕਾ ਤੇ ਗਰੀਬ ਜਿਹਾ ਪ੍ਰਵਾਰ ਸੀ ਜਿਨ੍ਹਾਂ ਨੂੰ ਨਵਾਬ ਵਜ਼ੀਦ ਖਾਨ ਸੂਬਾ ਸਰਹਿੰਦ ਨੇ ਕੈਦੀਆਂ ਨੂੰ ਭੋਜਨ ਛੁਕਾਉਣ ਦੀ ਜਿੰਮੇਵਾਰੀ ਸੌਂਪੀ ਹੋਈ ਸੀ।
ਟੋਡਰ ਮੱਲ ਦੀ ਹਵੇਲੀ,ਜੋ ਜਹਾਜ ਹਵੇਲੀ ਦੇ ਨਾਮ ਨਾਲ ਮਸ਼ਹੂਰ ਹੈ ਸਰਹਿੰਦ ਦੇ ਇੱਕ ਵਪਾਰਕ-ਕਾਰੋਬਾਰੀ ਟੋਡਰ ਮੱਲ ਦੀ ਹਵੇਲੀ ਹੈ ਜੋ ਮੁਗਲ ਸਲਤਨਤ ਸਮੇਂ ਸੂਬਾ ਸਰਹਿੰਦ ਦੇ ਗਵਰਨਰ ਨਵਾਬ ਵਜੀਰ ਖਾਨ ਦੀ ਅਦਾਲਤ ਵਿੱਚ ਦੀਵਾਨ ਨਿਯੁਕਤ ਸਨ।ਟੋਡਰ ਮੱਲ ਸਿੱਖ ਗੁਰੂਆਂ ਦੇ ਅਨਿੰਨ ਸ਼ਰਧਾਲੂ ਸਨ ਅਤੇ ਉਹਨਾ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫਤਹਿ ਸਿੰਘ ਜੀ ਤੇ ਉਹਨਾ ਦੀ ਮਾਤਾ ਮਾਤਾ ਗੁਜਰੀ ਜੀ ਦਾ ਸਸਕਾਰ ਕਰਨ ਲਈ ਖੜ੍ਹੀਆਂ ਮੋਹਰਾਂ ਕਰਕੇ ਉਹ ਥਾਂ ਖਰੀਦੀ ਸੀ। ਇਸ ਕੰਮ ਲਈ ਦੀਵਾਨ ਟੋਡਰ ਮਲ ਨੂੰ ਆਪਣੀ ਸਾਰੀ ਜਾਇਦਾਦ ਤੇ ਦੌਲਤ ਵੇਚਣੀ ਪਈ ਸੀ।
ਸੱਭਿਆਚਾਰ (ਲਾਤੀਨੀ: [cultura] Error: {{Lang}}: text has italic markup (help)), ਸ਼ਬਦਾਰਥ: " ਤਰਬੀਅਤ (cultivation)") ਮਨੁੱਖ ਦੁਆਰਾ ਸਿਰਜੀ ਜੀਵਨ ਜਾਚ ਨੂੰ ਕਹਿੰਦੇ ਹਨ। ਇਹ ਕਿਸੇ ਸਮਾਜ ਵਿੱਚ ਗਹਿਰਾਈ ਤੱਕ ਵਿਆਪਤ ਗੁਣਾਂ ਦੇ ਸਮੁੱਚ ਦਾ ਨਾਮ ਹੈ, ਜੋ ਉਸ ਸਮਾਜ ਦੇ ਸੋਚਣ, ਵਿਚਾਰਨ, ਕਾਰਜ ਕਰਨ, ਖਾਣ-ਪੀਣ, ਬੋਲਣ, ਨਾਚ, ਗਾਉਣ, ਸਾਹਿਤ, ਕਲਾ, ਆਰਕੀਟੈਕਟ ਆਦਿ ਵਿੱਚ ਰੂਪਮਾਨ ਹੁੰਦਾ ਹੈ। ਏ ਡਬਲਿਊ ਗਰੀਨ ਅਨੁਸਾਰ ਸੰਸਕ੍ਰਿਤੀ ਗਿਆਨ, ਵਿਵਹਾਰ, ਵਿਸ਼ਵਾਸ ਦੀਆਂ ਉਨ੍ਹਾਂ ਆਦਰਸ਼ ਪਧਤੀਆਂ ਦੀ ਅਤੇ ਗਿਆਨ ਅਤੇ ਵਿਵਹਾਰ ਦੁਆਰਾ ਪੈਦਾ ਕੀਤੇ ਵਸੀਲਿਆਂ ਦੀ ਵਿਵਸਥਾ ਨੂੰ ਕਹਿੰਦੇ ਹਨ ਜੋ ਸਮਾਜਕ ਤੌਰ 'ਤੇ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਨੂੰ ਸੌਂਪੀ ਜਾਂਦੀ ਹੈ।
ਸ਼੍ਰੀ ਗੁਰੂ ਤੇਗ ਬਹਾਦਰ ਜੀ (1 ਅਪਰੈਲ 1621 – 24 ਨਵੰਬਰ 1675) ਸਿੱਖਾਂ ਦੇ ਨੌਵੇਂ ਗੁਰੂ ਸਨ। ਉਨ੍ਹਾਂ ਨੂੰ ਹਿੰਦ ਦੀ ਚਾਦਰ ਕਹਿ ਕੇ ਸਨਮਾਨਿਆ ਜਾਂਦਾ ਹੈ, ਕਿਉਂਕਿ ਉਨ੍ਹਾਂ ਨੇ ਧਰਮ ਦੀ ਰਾਖੀ ਲਈ ਮਹਾਨ ਕੁਰਬਾਨੀ ਦਿੱਤੀ। ਗੁਰੁ ਤੇਗ ਬਹਾਦਰ ਜੀ ਦੀ ਕੁਰਬਾਨੀ ਨਾਲ ਭਾਰਤ ਦੀ ਦੱਬੀ ਕੁਚਲੀ ਆਮ ਜਨਤਾ ਹਾਕਮਾਂ ਨਾਲ ਟੱਕਰ ਲੈਣ ਤੇ ਕੁਰਬਾਨੀਆਂ ਦੇਣ ਲਈ ਤਿਆਰ ਬਰ ਤਿਆਰ ਹੋ ਗਈ।
"ਲੋਕ-ਨਾਚ ਨਾਲ ਮਾਨਸਿਕਤਾ ਨਾਚ ਕਲਾ ਨੂੰ ਆਪਣੇ ਜੀਵਨ ਦਾ ਸੁਭਾਵਿਕ ਅਮਲ ਪ੍ਰਵਾਨ ਕਰਦੀ ਰਹੀ ਹੈ।" 'ਨੱਚਣ ਵਾਲੇ ਦੀ ਅੱਡੀ ਨਾ ਰਹਿੰਦੀ , ਗਾਉਣ ਵਾਲੇ ਦਾ ਮੂੰਹ' ਇਸ ਸੁਭਾਵਕ ਅਮਲ ਦੀ ਪੁਸ਼ਟੀ ਕਰਦੀ ਕਾਵਿ ਸਤਰ ਹੈ। ਨਾਚ ਕਲਾ ਕਿਸੇ ਵੀ ਸੂਰਤ ਵਿੱਚ ਮੂਕ ਪੇਸ਼ਕਾਰੀ ਨਹੀਂ ਹੈ। ਖ਼ਾਸਕਰ ਪੰਜਾਬੀ ਲੋਕ ਨਾਚ ਗਿੱਧਾ ਭੰਗੜਾ ਤਾਂ ਗੀਤਾਂ ਦੇ ਬੋਲ ਜਾਂ ਬੋਲੀਆਂ ਤੋਂ ਬਿਨਾਂ ਪੇਸ਼ ਕਿਤੇ ਜਾਣਾ ਸੰਭਵ ਹੀ ਨਹੀਂ। ਲੋਕ-ਸਮੂਹ ਦੀ ਸਿਰਜਨ-ਕਲਾ ਦੀ ਇੱਕ ਮਹੱਤਵਪੂਰਨ ਵੰਨਗੀ ਹੈ, ਜੋ ਲੋਕ-ਮਾਨਸ ਦੇ ਸਮੁਚੇ ਹਾਵਾਂ-ਭਾਵਾਂ ਨੂੰ ਸਰੀਰਕ ਮੁਦਰਾਵਾਂ ਦੇ ਪ੍ਰਗਟਾਉ-ਸੰਦਰਭ ਰਾਹੀਂ ਪੇਸ਼ ਕਰਦੀ ਹੈ। ਲੋਕ ਨਾਚ ਵੀ ਇਸੇ ਪ੍ਰਕਾਰ ਦੀ ਇੱਕ ਲੋਕ-ਕਲਾ ਹੈ। ਲੋਕ-ਨਾਚ ਮੰਨੋਰੰਜਨ ਦਾ ਸਾਧਨ ਹੀ ਨਹੀਂ, ਇਹ ਕਿਸੇ ਖਿੱਤੇ ਦੇ ਜਨ-ਸਮੂਹ ਦੀ ਸਮਾਜਿਕ, ਸੱਭਿਆਚਾਰਕ, ਨੈਤਿਕ, ਧਾਰਮਿਕ, ਰਾਜਸੀ ਅਤੇ ਇਤਹਾਸਿਕ ਜੀਵਨ-ਤੋਰ ਦੀਆਂ ਵਿਭਿੰਨ ਪਰਤਾਂ ਦਾ ਸਰੀਰਕ ਮੁਦਰਾਵਾਂ ਦੇ ਮਾਧਿਅਮ ਰਾਹੀਂ ਆਪ-ਮੁਹਾਰਾ, ਸਧਾਰਨ, ਖੁਸ਼ੀਆਂ-ਖੇੜਿਆਂ ਭਰਪੂਰ ਅੰਦਰੂਨੀ ਭਾਵਨਾਵਾਂ ਦਾ ਬਾਹਰੀ ਪ੍ਰਗਟਾਵਾ ਵੀ ਹੈ। ਪੰਜਾਬ ਦੇ ਲੋਕ-ਨਾਚ ਪੰਜਾਬ ਪੰਜਾਬ ਦੇ ਜਨ-ਜੀਵਨ ਦਾ ਮਹੱਤਪੂਰਨ ਅੰਗ ਹਨ।"ਪੰਜਾਬ ਦੇ ਲੋਕ-ਨਾਚਾਂ ਦਾ ਵਰਗੀਕਰਨ ਦੋ ਪੱਧਰਾਂ ਤੇ ਕੀਤਾ ਜਾ ਸਕਦਾ ਹੈ:
ਨਾਵਲ (ਅੰਗਰੇਜ਼ੀ: Novel) ਸਾਹਿਤ ਦਾ ਇੱਕ ਰੂਪ ਹੈ। ਇਹ ਕਾਲਪਨਿਕ ਪਾਤਰਾਂ ਅਤੇ ਆਮ ਤੌਰ 'ਤੇ ਇੱਕ ਤਰਤੀਬ ਵਿੱਚ ਘਟਨਾਵਾਂ ਦਾ ਵਰਣਨ ਕਰਦਾ ਇੱਕ ਲੰਬੀ ਗਦ-ਵਾਰਤਾ ਹੁੰਦਾ ਹੈ। ਇਸ ਗਲਪੀ ਵਿਧਾ ਦੀਆਂ ਇਤਿਹਾਸਕ ਜੜਾਂ ਪੁਰਾਤਨਤਾ ਅਤੇ ਮਧਕਾਲੀ ਤੇ ਆਰੰਭਿਕ ਆਧੁਨਿਕ ਕਾਲ ਦੇ ਰੋਮਾਂਸ ਦੇ ਖੇਤਰਾਂ ਵਿੱਚ ਅਤੇ ਨੋਵਲਾ ਦੀ ਪਰੰਪਰਾ ਵਿੱਚ ਹਨ। ਇਹ ਨੋਵਲਾ ਛੋਟੀਆਂ ਕਹਾਣੀਆਂ ਲਈ ਇਸਤੇਮਾਲ ਇੱਕ ਇਤਾਲਵੀ ਸ਼ਬਦ ਹੈ, ਜਿਸ ਤੋਂ 18 ਵੀਂ ਸਦੀ ਵਿੱਚ ਮੌਜੂਦ ਆਮ ਅੰਗਰੇਜ਼ੀ ਪਦ ਦੀ ਸਿਰਜਣਾ ਹੋਈ ਹੈ। ਸਾਹਿਤ ਵਿੱਚ ਨਾਵਲ ਅਠਾਰ੍ਹਵੀ ਸਦੀ ਤੋਂ ਹੀ ਵਧੇਰੇ ਪ੍ਰਚਲਿਤ ਹੋਇਆ।
ਮਾਤਾ ਗੁਜਰੀ ਜੀ ਸੇਵਾ, ਸਿਮਰਨ, ਸਹਿਣਸ਼ੀਲਤਾ ਅਤੇ ਸਹਿਜ ਦੇ ਪੁੰਜ ਅਮਰ ਸ਼ਹੀਦ ਹਨ। ਮਾਤਾ ਗੁਜਰੀ ਜੀ ਦਾ ਜਨਮ ਨਗਰ ਕਰਤਾਰਪੁਰ ਵਿਖੇ ਗੁਰੂ-ਘਰ ਦੇ ਅਨਿੰਨ ਸੇਵਕ ਭਾਈ ਲਾਲ ਚੰਦ (ਸੁਭੀਖੀਏ ਖੱਤਰੀ) ਦੇ ਗ੍ਰਹਿ ਵਿਖੇ ਮਾਤਾ ਬਿਸ਼ਨ ਕੌਰ ਦੀ ਕੁੱਖੋਂ 1619 ਈ: ਵਿੱਚ ਹੋਇਆ। ਇੱਕ ਮਹਾਨ ਸੰਘਰਸ਼ੀ ਇਤਿਹਾਸਿਕ ਸ਼ਖ਼ਸੀਅਤ, ਧਰਮ ਰੱਖਿਅਕ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਮਹਿਲ (ਧਰਮ ਸੁਪਤਨੀ) ਅਤੇ ਸਰਬੰਸ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਤਿਕਾਰਯੋਗ ਮਾਤਾ ਜੀ ਅਤੇ ਭਾਰਤ ਦੇਸ਼ ਦੀ ਪਹਿਲੀ ਸ਼ਹੀਦ ਇਸਤਰੀ ਹੋਈ ਅਤੇ ਜਿਸ ਦਾ ਜੀਵਨ, ਤਿਆਗ, ਕੁਰਬਾਨੀ ਅਤੇ ਸ਼ਹੀਦੀ ਇਤਿਹਾਸ ਨੂੰ ਇੱਕ ਨਵਾਂ ਮੋੜ ਦੇਵੇਗੀ ਅਤੇ ਭਾਰਤੀ ਨਾਰੀ ਦੇ ਮਾਨ-ਸਨਮਾਨ ਨੂੰ ਉੱਚਾ ਅਤੇ ਸਤਿਕਾਰਤ ਸਥਾਨ ਪ੍ਰਾਪਤ ਕਰਵਾ ਦੇਵੇਗੀ। ਜਿਸ ਨਾਲ ਭਾਰਤੀ ਨਾਰੀ ਦਾ ਜੀਵਨ ਇੱਕ ਸਵੈਮਾਣ ਅਤੇ ਗੌਰਵਮਈ ਅੰਗੜਾਈ ਲੈ ਲਵੇਗਾ।
ਰੇਨੇ ਕਾਰਲ ਵਿਲਹੇਲਮ ਜੋਹਾਨ ਜੋਸੇਫ ਮਾਰਿਆ ਰਿਲਕੇ (4 ਦਸੰਬਰ 1875- 29 ਦਸੰਬਰ 1926) ਜਿਸ ਨੂੰ ਕਿ ਰੇਨਰ ਮਾਰਿਆ ਰਿਲਕੇ (ਜਰਮਨ: [ˈʁaɪnɐ maˈʁiːa ˈʁɪlkə]) ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਇੱਕ ਆਸਟਰੀਅਨ ਕਵੀ ਅਤੇ ਨਾਵਲਕਾਰ ਸੀ। ਉਸ ਨੂੰ ਜਰਮਨ ਭਾਸ਼ਾ ਦੇ ਸਭ ਤੋਂ ਗੂੜ੍ਹ ਪ੍ਰਗੀਤਕ ਕਵੀਆਂ ਵਿੱਚੋਂ ਇੱਕ ਵਜੋਂ ਵਿਆਪਕ ਮਾਨਤਾ ਪ੍ਰਾਪਤ ਹੈ। ਉਸ ਨੇ ਪਦ ਅਤੇ ਬਹੁਤ ਜ਼ਿਆਦਾ ਪ੍ਰਗੀਤਕ ਗਦ ਦੋਨਾਂ ਲਿਖੇ। ਕਈ ਆਲੋਚਕਾਂ ਨੇ ਰਿਲਕੇ ਦੇ ਕੰਮ ਨੂੰ ਸੁਭਾਵਕ ਤੌਰ ਤੇ ਰਹੱਸਮਈ ਦੱਸਿਆ ਹੈ। ਉਸ ਦੀਆਂ ਰਚਨਾਵਾ ਵਿੱਚ ਇੱਕ ਨਾਵਲ, ਕਵਿਤਾ ਦੇ ਕਈ ਸੰਗ੍ਰਿਹ ਅਤੇ ਚਿੱਠੀ-ਪਤਰ ਦੇ ਕਈ ਖੰਡ ਸ਼ਾਮਿਲ ਹਨ, ਜਿਨ੍ਹਾਂ ਵਿੱਚ ਉਹ ਅਮਿੱਟ ਬਿੰਬਾਂ ਦੀ ਸਿਰਜਨਾ ਕਰਦਾ ਹੈ ਜੋ ਅਵਿਸ਼ਵਾਸ, ਏਕਾਂਤ ਅਤੇ ਗਹਿਰੀ ਚਿੰਤਾ ਦੇ ਯੁੱਗ ਵਿੱਚ ਸ਼ਬਦਾਂ ਵਿੱਚ ਬਿਆਨ ਤੋਂ ਪਰੇ ਦੇ ਯਥਾਰਥ ਨਾਲ ਮੇਲਜੋਲ ਦੀ ਕਠਿਨਾਈ ਉੱਤੇ ਧਿਆਨ ਕੇਂਦਰਿਤ ਕਰਦਾ ਹੈ। ਇਹ ਡੂੰਘੀ ਤਰ੍ਹਾਂ ਹੋਂਦਵਾਦੀ ਥੀਮ ਉਸ ਨੂੰ ਰਵਾਇਤੀ ਅਤੇ ਆਧੁਨਿਕਵਾਦੀ ਲੇਖਕਾਂ ਦਰਮਿਆਨ ਇੱਕ ਪਰਿਵਰਤਨਸ਼ੀਲ ਹਸਤੀ ਵਜੋਂ ਸਥਾਪਤ ਕਰਦੇ ਹਨ।
ਲੋਹੜੀ ਉੱਤਰੀ ਭਾਰਤ ਦਾ, ਖ਼ਾਸ ਕਰ ਪੰਜਾਬ ਅਤੇ ਹਰਿਆਣੇ ਦਾ ਖੇਤੀਬਾੜੀ ਨਾਲ ਸਬੰਧਤ ਇੱਕ ਮਸ਼ਹੂਰ ਤਿਉਹਾਰ ਹੈ ਅਤੇ ਪੰਜਾਬ ਅਤੇ ਹਰਿਆਣਾ ਤੋਂ ਇਲਾਵਾ ਇਹ ਹਿਮਾਚਲ ਪ੍ਰਦੇਸ਼ ਅਤੇ ਦਿੱਲੀ ਵਿੱਚ ਵੀ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਇਹ ਸਰਦੀਆਂ ਦੇ ਅੰਤ ਅਤੇ ਹਾੜ੍ਹੀ ਦੀਆਂ ਫ਼ਸਲਾਂ ਦੇ ਪ੍ਰਫੁੱਲਤ ਹੋਣ ਦਾ ਤਿਉਹਾਰ ਹੈ। ਜਿਸ ਘਰ ਮੁੰਡੇ ਨੇ ਜਨਮ ਲਿਆ ਹੋਵੇ ਉਹਦੀ ਪਹਿਲੀ ਲੋਹੜੀ ਵਜੋਂ ਇਸ ਤਿਉਹਾਰ ਨੂੰ ਵੱਡੇ ਜੋਸ਼ ਨਾਲ ਮਨਾਇਆ ਜਾਂਦਾ ਹੈ। ਕੁਆਰੀਆਂ ਪੰਜਾਬੀ ਕੁੜੀਆਂ ਲਈ ਵੀ ਇਹ ਵਿਸ਼ੇਸ਼ ਅਹਿਮੀਅਤ ਦਾ ਧਾਰਨੀ ਹੈ। ਵਣਜਾਰਾ ਬੇਦੀ ਦਾ ਮੰਨਣਾ ਹੈ ਕਿ ‘ਲੋਹੜੀ ਪੰਜਾਬ ਵਿੱਚ ਪ੍ਰਚੱਲਿਤ ਕਿਸੇ ਸਮੇਂ ਸੂਰਜ ਦੇਵ ਦੀ ਪੂਜਾ ਦੀ ਹੀ ਰਹਿੰਦ ਹੈ। ਕੱਤਕ ਵਿੱਚ ਸੂਰਜ ਧਰਤੀ ਤੋਂ ਕਾਫ਼ੀ ਦੂਰ ਹੁੰਦਾ ਹੈ ਤੇ ਉਸ ਦੀਆਂ ਕਿਰਨਾਂ ਧਰਤੀ ਉੱਤੇ ਪਹੁੰਚਦਿਆਂ ਬਹੁਤੀਆਂ ਗਰਮ ਨਹੀਂ ਰਹਿੰਦੀਆਂ। ਪੁਰਾਤਨ ਕਾਲ ਵਿੱਚ ਲੋਕ ਇਸ ਪ੍ਰਕਿਰਿਆ ਨੂੰ ਸੂਰਜ ਦੀ ਤਪਸ਼ ਘਟ ਜਾਣ ਨਾਲ ਜੋੜਦੇ ਸਨ। ਸੂਰਜ ਦੇ ਚਾਨਣ ਤੇ ਤਪਸ਼ ਨੂੰ ਮੁੜ ਸੁਰਜੀਤ ਕਰਨ ਲਈ ਲੋਹੜੀ ਦੀ ਅੱਗ ਬਾਲ਼ੀ ਜਾਂਦੀ ਸੀ। ਇਹ ਲੋਕ ਮਨ ਦੀ ਹੀ ਇੱਕ ਪ੍ਰਵਿਰਤੀ ਸੂਰਜ ਨੂੰ ਰੌਸ਼ਨੀ ਤੇ ਗਰਮੀ ਦੇਣ ਦਾ ਪੁਰਾਤਨ ਲੋਕਧਾਰਾਈ ਢੰਗ ਸੀ।
ਜੰਨਤ ਜ਼ੁਬੈਰ ਰਹਿਮਾਨੀ (ਜਨਮ 29 ਅਗਸਤ 2001) ਭਾਰਤੀ ਫ਼ਿਲਮ ਅਤੇ ਟੈਲੀਵਿਜ਼ਨ ਅਭਿਨੇਤਰੀ ਹੈ। ਉਸਨੇ ਆਪਣੇ ਕਰੀਅਰ ਦੀ ਸ਼ੁਰੂਆਤ 2009 ਵਿੱਚ ਕੀਤੀ ਸੀ, ਪਰੰਤੂ ਉਸਨੇ ਕਲਰਜ਼ ਟੀਵੀ ਦੇ ਫੁਲਵਾ ਦੁਆਰਾ 2011 ਵਿੱਚ ਆਪਣੀ ਪਹਿਚਾਣ ਹਾਸਿਲ ਕੀਤੀ। ਉਸਨੇ 'ਭਾਰਤ ਕਾ ਵੀਰ ਪੁੱਤ੍ਰ- ਮਹਾਰਾਣਾ ਪ੍ਰਤਾਪ' ਵਿਚ ਛੋਟੇ ਫੂਲ ਕੰਵਰ ਅਤੇ 'ਤੂੰ ਆਸ਼ਿਕੀ' ਵਿੱਚ ਪੰਕਤੀ ਸ਼ਰਮਾ ਦੀ ਭੂਮਿਕਾ ਨਿਭਾਈ ਹੈ। 2018 ਵਿੱਚ ਉਸਨੂੰ ਬਾਲੀਵੁੱਡ ਫ਼ਿਲਮ ਹਿਚਕੀ ਵਿੱਚ ਦੇਖਿਆ ਗਿਆ, ਜਿੱਥੇ ਉਸਨੇ ਇੱਕ ਵਿਦਿਆਰਥੀ ਦੀ ਭੂਮਿਕਾ ਨਿਭਾਈ ਹੈ।
ਏਰੀਆਨਾ ਗ੍ਰਾਂਡੇ-ਬੁਟੇਰਾ ( /ˌ ɑːr i ˈ ɑː n ə ˈ ɡ r ɑː n d eɪ / ; [note 1] ਜਨਮ 26 ਜੂਨ, 1993) ਇੱਕ ਅਮਰੀਕੀ ਗਾਇਕ, ਗੀਤਕਾਰ, ਅਤੇ ਅਦਾਕਾਰਾ ਹੈ। ਉਸਦੀ ਚਾਰ-ਅਸ਼ਟਵ ਵੋਕਲ ਰੇਂਜ ਨੇ ਆਲੋਚਨਾਤਮਕ ਪ੍ਰਸ਼ੰਸਾ ਪ੍ਰਾਪਤ ਕੀਤੀ ਹੈ, ਅਤੇ ਉਸਦੀ ਨਿੱਜੀ ਜ਼ਿੰਦਗੀ ਮੀਡੀਆ ਦੇ ਵਿਆਪਕ ਧਿਆਨ ਦਾ ਵਿਸ਼ਾ ਰਹੀ ਹੈ। ਉਸਨੇ ਆਪਣੇ ਪੂਰੇ ਕਰੀਅਰ ਦੌਰਾਨ ਕਈ ਪ੍ਰਸ਼ੰਸਾ ਪ੍ਰਾਪਤ ਕੀਤੀ ਹੈ, ਜਿਸ ਵਿੱਚ ਦੋ ਗ੍ਰੈਮੀ ਅਵਾਰਡ, ਇੱਕ ਬ੍ਰਿਟ ਅਵਾਰਡ, ਇੱਕ ਬਾਂਬੀ ਅਵਾਰਡ, ਦੋ ਬਿਲਬੋਰਡ ਮਿਊਜ਼ਿਕ ਅਵਾਰਡ, ਤਿੰਨ ਅਮਰੀਕੀ ਮਿਊਜ਼ਿਕ ਅਵਾਰਡ, ਨੌਂ ਐਮਟੀਵੀ ਵੀਡੀਓ ਮਿਊਜ਼ਿਕ ਅਵਾਰਡ, ਅਤੇ 30 ਗਿਨੀਜ਼ ਵਰਲਡ ਰਿਕਾਰਡ ਸ਼ਾਮਲ ਹਨ।
ਤਰਲ ਪਦਾਰਥ ਦੇ ਚਾਰ ਮੂਲ ਪੜਾਆਂ ਵਿੱਚੋਂ ਇੱਕ (ਬਾਕੀ ਤਿੰਨ ਠੋਸ, ਗੈਸ ਅਤੇ ਪਲਾਜ਼ਮਾ ਹਨ) ਅਤੇ ਇੱਕੋ-ਇੱਕੋ ਅਜਿਹਾ ਪੜਾਅ ਹੈ ਜੀਹਦੀ ਕੋਈ ਆਇਤਨ ਤਾਂ ਹੁੰਦੀ ਹੈ ਪਰ ਕੋਈ ਇੱਕ ਅਕਾਰ ਨਹੀਂ। ਤਰਲ ਵਿੱਚ ਪਦਾਰਥ ਦੇ ਨਿੱਕੇ-ਨਿੱਕੇ ਥਰਕਦੇ ਕਣ ਹੁੰਦੇ ਹਨ ਜੋ ਅੰਤਰ-ਅਣਵੀ ਜੋੜਾਂ ਰਾਹੀਂ ਆਪਸ 'ਚ ਬੰਨ੍ਹੇ ਹੋਏ ਹੁੰਦੇ ਹਨ। ਪਾਣੀ ਧਰਤੀ ਉਤਲਾ ਸਭ ਤੋਂ ਆਮ ਤਰਲ ਹੈ। ਗੈਸ ਵਾਂਗ ਤਰਲ ਵੀ ਵਗਦਾ ਹੈ ਅਤੇ ਭਾਂਡੇ ਦੇ ਅਕਾਰ ਮੁਤਾਬਕ ਢਲ਼ ਜਾਂਦਾ ਹੈ।
ਐਲਿਸ ਕੂਪਰ (ਜਨਮ ਨਾਮ ਅਤੇ ਮਿਤੀ: ਵਿਨਸੈਂਟ ਡੈਮਨ ਫਰਨੀਅਰ; 4 ਫਰਵਰੀ, 1948) ਇੱਕ ਅਮਰੀਕੀ ਗਾਇਕ, ਗੀਤਕਾਰ, ਅਤੇ ਅਦਾਕਾਰ ਹੈ, ਜਿਸਦਾ ਕੈਰੀਅਰ 50 ਸਾਲਾਂ ਤੋਂ ਵੀ ਵੱਧ ਲੰਬਾ ਹੈ। ਉਸਦੀ ਵੱਖਰੀ ਕਿਸਮ ਦੀ ਆਵਾਜ਼ ਅਤੇ ਇੱਕ ਸਟੇਜ ਸ਼ੋਅ ਜਿਸ ਵਿੱਚ ਗਿਲੋਟੀਨਜ਼, ਇਲੈਕਟ੍ਰਿਕ ਕੁਰਸੀਆਂ, ਜਾਅਲੀ ਖੂਨ, ਸਰੀਪਨ, ਬੇਬੀ ਗੁੱਡੀਆਂ ਅਤੇ ਦੋਹਰੀ ਤਲਵਾਰਾਂ ਸ਼ਾਮਲ ਹਨ, ਕੂਪਰ ਨੂੰ ਸੰਗੀਤ ਪੱਤਰਕਾਰਾਂ ਅਤੇ ਸਾਥੀ ਇਕੋ ਜਿਹੇ ਨੂੰ "ਸ਼ੌਕ ਰਾਕ" ਦਾ ਗੌਡਫਾਦਰ ਮੰਨਦੇ ਹਨ। ਉਸਨੇ ਡਰਾਉਣੀਆਂ ਫਿਲਮਾਂ, ਵੌਡੇਵਿਲੇ ਅਤੇ ਗੈਰਾਜ ਰੌਕ ਤੋਂ ਲੈ ਕੇ ਲੋਕਾਂ ਨੂੰ ਹੈਰਾਨ ਕਰਨ ਲਈ ਇੱਕ ਮਕਬਰੇ ਅਤੇ ਥੀਏਟਰਿਕ ਬ੍ਰਾਂਡ ਦੀ ਅਗਵਾਈ ਕੀਤੀ।ਫੀਨਿਕਸ, ਐਰੀਜ਼ੋਨਾ ਵਿੱਚ 1964 ਵਿੱਚ ਪੈਦਾ ਹੋਇਆ, "ਐਲੀਸ ਕੂਪਰ" ਅਸਲ ਵਿੱਚ ਇੱਕ ਬੈਂਡ ਸੀ, ਜਿਸ ਵਿੱਚ ਵੋਕਲਸ ਅਤੇ ਹਾਰਮੋਨਿਕਾ ਉੱਤੇ ਫਰਨੇਅਰ, ਲੀਡ ਗਿਟਾਰ ਉੱਤੇ ਗਲੇਨ ਬੂਕਸਟਨ, ਰਿਦਮ ਗਿਟਾਰ ਉੱਤੇ ਮਾਈਕਲ ਬਰੂਸ, ਬਾਸ ਗਿਟਾਰ ਉੱਤੇ ਡੈਨੀਸ ਡੁਨੇਵੇ ਅਤੇ ਡਰੱਮ ਉੱਤੇ ਨੀਲ ਸਮਿੱਥ ਸ਼ਾਮਲ ਸਨ। ਅਸਲ ਐਲਿਸ ਕੂਪਰ ਬੈਂਡ ਨੇ ਆਪਣੀ ਪਹਿਲੀ ਐਲਬਮ 1969 ਵਿੱਚ ਜਾਰੀ ਕੀਤੀ, ਅਤੇ 1971 ਦੇ ਹਿੱਟ ਗਾਣੇ "ਆਈ ਐਮ ਏਟੀਨ" ਨਾਲ ਅੰਤਰਰਾਸ਼ਟਰੀ ਸੰਗੀਤ ਦੀ ਮੁੱਖ ਧਾਰਾ ਵਿੱਚ ਦਾਖਲ ਹੋ ਗਿਆ। ਬੈਂਡ ਆਪਣੀ ਛੇਵੀਂ ਸਟੂਡੀਓ ਐਲਬਮ ਬਿਲੀਅਨ ਡਾਲਰ ਬੇਬੀਜ਼ ਨਾਲ 1973 ਵਿੱਚ ਵਪਾਰਕ ਸਿਖਰਾਂ ਤੇ ਪਹੁੰਚ ਗਿਆ। ਬੈਂਡ 1975 ਵਿੱਚ ਟੁੱਟ ਗਿਆ ਅਤੇ ਫੁਰਨੇਅਰ ਨੇ ਬੈਂਡ ਦਾ ਨਾਮ ਆਪਣੇ ਨਾਮ ਵਜੋਂ ਅਪਣਾਇਆ, ਉਸਨੇ ਆਪਣੇ ਇਕੱਲੇ ਕੈਰੀਅਰ ਦੀ ਸ਼ੁਰੂਆਤ 1975 ਦੇ ਸੰਕਲਪ ਐਲਬਮ "ਵੈਲਕਮ ਟੂ ਮਾਈ ਨਾਈਟਮੇਅਰ" ਨਾਲ ਕੀਤੀ।
ਅੰਤਰਰਾਸ਼ਟਰੀ ਕ੍ਰਿਕਟ ਸਭਾ (ਆਈ.ਸੀ.ਸੀ) ਇੱਕ ਅੰਤਰਰਾਸ਼ਟਰੀ ਸਭਾ ਹੈ, ਜੋ ਕਿ ਕ੍ਰਿਕਟ ਦੀ ਦੇਖ-ਰੇਖ ਕਰਦੀ ਹੈ। ਭਾਵ ਕਿ ਅੰਤਰਰਾਸ਼ਟਰੀ ਕ੍ਰਿਕਟ ਦਾ ਸਾਰਾ ਕੰਮਕਾਜ ਆਈਸੀਸੀ ਦੇ ਪ੍ਰਭਾਵ ਹੇਠ ਆਉਂਦਾ ਹੈ। ਇਸ ਸਭਾ ਦੀ ਸਥਾਪਨਾ ਇੰਗਲੈਂਡ, ਆਸਟਰੇਲੀਆ ਅਤੇ ਦੱਖਣੀ ਅਫ਼ਰੀਕਾ ਦੇ ਨੁਮਾਇੰਦਿਆਂ ਦੁਆਰਾ 1909 ਵਿੱਚ ਕੀਤੀ ਗਈ ਸੀ ਅਤੇ ਉਸ ਸਮੇਂ ਇਸ ਦਾ ਨਾਮ ਸ਼ਾਹੀ ਕ੍ਰਿਕਟ ਕਾਨਫ਼ਰੰਸ ਸੀ। ਫ਼ਿਰ 1965 ਵਿੱਚ ਇਸਦਾ ਨਾਮ ਅੰਤਰਰਾਸ਼ਟਰੀ ਕ੍ਰਿਕਟ ਕਾਨਫ਼ਰੰਸ ਕਰ ਦਿੱਤਾ ਗਿਆ ਅਤੇ ਫ਼ਿਰ ਬਾਅਦ ਵਿੱਚ 1989 ਤੋਂ ਇਸਨੂੰ ਅੰਤਰਰਾਸ਼ਟਰੀ ਕ੍ਰਿਕਟ ਸਭਾ ਕਿਹਾ ਜਾਂਦਾ ਹੈ।
ਡਰਾਇੰਗ ਵਿਜ਼ੂਅਲ ਆਰਟ ਦਾ ਇੱਕ ਰੂਪ ਹੈ ਜਿਸ ਵਿੱਚ ਇੱਕ ਕਲਾਕਾਰ ਕਾਗਜ਼ ਜਾਂ ਹੋਰ ਦੋ-ਅਯਾਮੀ ਸਤਹ ਨੂੰ ਚਿੰਨ੍ਹਿਤ ਕਰਨ ਲਈ ਯੰਤਰਾਂ ਦੀ ਵਰਤੋਂ ਕਰਦਾ ਹੈ। ਡਰਾਇੰਗ ਯੰਤਰਾਂ ਵਿੱਚ ਗ੍ਰੈਫਾਈਟ ਪੈਨਸਿਲ, ਕਲਮ ਅਤੇ ਸਿਆਹੀ, ਵੱਖ-ਵੱਖ ਕਿਸਮਾਂ ਦੇ ਪੇਂਟ, ਸਿਆਹੀ ਵਾਲੇ ਬੁਰਸ਼, ਰੰਗਦਾਰ ਪੈਨਸਿਲ, ਕ੍ਰੇਅਨ, ਚਾਰਕੋਲ, ਚਾਕ, ਪੇਸਟਲ, ਇਰੇਜ਼ਰ, ਮਾਰਕਰ, ਸਟਾਈਲਸ ਅਤੇ ਧਾਤਾਂ (ਜਿਵੇਂ ਕਿ ਸਿਲਵਰਪੁਆਇੰਟ ) ਸ਼ਾਮਲ ਹਨ। ਡਿਜੀਟਲ ਡਰਾਇੰਗ ਕੰਪਿਊਟਰ ਵਿੱਚ ਗਰਾਫਿਕਸ ਸੌਫਟਵੇਅਰ ਉੱਤੇ ਡਰਾਇੰਗ ਦਾ ਕੰਮ ਹੈ। ਡਿਜ਼ੀਟਲ ਡਰਾਇੰਗ ਦੇ ਆਮ ਤਰੀਕਿਆਂ ਵਿੱਚ ਇੱਕ ਸਟਾਇਲਸ ਜਾਂ ਟੱਚਸਕ੍ਰੀਨ ਡਿਵਾਈਸ 'ਤੇ ਉਂਗਲ, ਸਟਾਈਲਸ - ਜਾਂ ਫਿੰਗਰ-ਟੂ- ਟਚਪੈਡ, ਜਾਂ ਕੁਝ ਮਾਮਲਿਆਂ ਵਿੱਚ, ਮਾਊਸ ਸ਼ਾਮਲ ਹਨ। ਬਹੁਤ ਸਾਰੇ ਡਿਜੀਟਲ ਆਰਟ ਪ੍ਰੋਗਰਾਮ ਅਤੇ ਉਪਕਰਣ ਹਨ.
ਅੱਲ੍ਹਾ ਯਾਰ ਖ਼ਾਂ ਜੋਗੀ (1870-1956) ਉਨੀਂਵੀਂ ਸਦੀ ਦੇ ਅਖ਼ੀਰ ਅਤੇ ਵੀਹਵੀਂ ਸਦੀ ਦੇ ਸ਼ੁਰੂ ਵਿੱਚ ਹੋਏ ਹਨ। ਆਪ ਬਹੁਤ ਉੱਚ ਕੋਟੀ ਦੇ ਲਿਖਾਰੀ ਹੋਏ ਹਨ। ਸਾਰੇ ਚੰਗੇ ਮਨੁੱਖਾਂ ਪ੍ਰਤੀ ਉਹਨਾਂ ਦੇ ਮਨ ਵਿੱਚ ਸ਼ਰਧਾ ਅਤੇ ਪਿਆਰ ਸੀ। ਉਹਨਾਂ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਸੰਬੰਧੀ ਦੋ ਮਰਸੀਏ ਲਿਖੇ। ਅੱਲ੍ਹਾ ਯਾਰ ਖ਼ਾਂ ਜੋਗੀ ਇੱਕ ਭੁੱਲੇ-ਵਿਸਰੇ ਮਹਾਨ ਸ਼ਾਇਰ ਸੀ ਜਿਸ ਦਾ ਪੁਰਾ ਨਾਮ ਹਕੀਮ ਅੱਲ੍ਹਾ ਯਾਰ ਖ਼ਾਂ ਜੋਗੀ ਸੀ, ਜਿਸ ਨੇ ਸੰਨ 1913 ਵਿੱਚ ਛੋਟੇ ਸਾਹਿਬਜ਼ਾਦਿਆਂ ਸਾਹਿਬਜ਼ਾਦਾ ਜ਼ੋਰਾਵਰ ਸਿੰਘ (9 ਸਾਲ) ਅਤੇ ਸਾਹਿਬਜਾਂਦਾ ਫਤਹਿ ਸਿੰਘ ਜੀ (7 ਸਾਲ) ਦੀ ਸ਼ਹਾਦਤ ਬਾਰੇ ਸੁੱਚੇ ਹੰਝੂਆਂ ਵਿੱਚ ਭਿੱਜੀ ਲੰਮੀ ਨਜ਼ਮ ਸ਼ਹੀਦਾਨਿ ਵਫ਼ਾ ਲਿਖ ਕੇ ਸਾਹਿਤਕ ਹਲਕਿਆਂ ਵਿੱਚ ਹਲਚਲ ਮਚਾ ਦਿੱਤੀ ਸੀ।
ਲਿੰਕਡਇਨ ਇਕ ਅਮਰੀਕਨ ਕੰਪਨੀ ਹੈ ਜੋ ਕਿ ਰੋਜ਼ਗਾਰ ਸਬੰਧੀ ਵੈੱਬਸਾਈਟ ਅਤੇ ਮੋਬਾਇਲ ਦੀ ਵਰਤੋਂ ਨਾਲ ਨੌਕਰੀਆਂ ਬਾਰੇ ਜਾਣਕਾਰੀ ਸਾਂਝਾ ਕਰਦੀ ਹੈ। 2002-03 ਵਿਚ ਸ਼ੁਰੂ ਹੋਣ ਵਾਲੀ ਇਸ ਕੰਪਨੀ ਨੂੰ ਹੁਣ ਮਾਈਕ੍ਰੋਸਾਫਟ ਨੇ ਖ਼ਰੀਦ ਲਿਆ ਹੈ । ਲਿੰਕਡਇਨ ਡੀ ਵਰਤੋਂ ਕਰਨ ਵਾਲਿਆਂ ਦੀ ਤਾਦਾਦ 66 ਕਰੋੜ ਹੈ ਜੋ ਇੱਕ 200 ਮੁਲਕਾਂ ਵਿਚ ਰਹਿੰਦੇ ਹਨ| ਇਹ ਫੇਸਬੁੱਕ ਨੁਮਾ ਵੈੱਬਸਾਈਟ ਹੈ, ਪਰ ਇਹ ਇੱਕ ਕਾਰੋਬਾਰੀ ਜਾਂ ਬਿਜ਼ਨੈੱਸ ਨੈੱਟਵਰਕ ਵਜੋਂ ਜਾਣਿਆ ਜਾਂਦਾ ਹੈ।
ਨਿਵੇਸ਼ਕ ਉਸ ਵਿਅਕਤੀ ਜਾਂ ਸੰਸਥਾ ਨੁੰ ਕਿਹਾ ਜਾਂਦਾ ਹੈ, ਜੋ ਕਿਸੇ ਯੋਜਨਾ ਵਿੱਚ ਆਪਣਾ ਧਨ ਨਿਵੇਸ਼ ਕਰਦੇ ਹਨ। ਨਿਵੇਸ਼ ਦੀਆ ਕਿਸਮਾਂ ਵਿੱਚ ਸ਼ੇਅਰ, ਕਰਜ਼ਾ ਪ੍ਰਤੀਭੂਤੀ, ਰੀਅਲ ਅਸਟੇਟ, ਮੁਦਰਾ, ਵਸਤੂ, ਟੋਕਨ, ਡੈਰੀਏਟਿਵਜ਼ਿਵਜ਼ ਜਿਵੇਂ ਕਿ ਪੁਟ ਐਂਡ ਕਾਲ ਚੋਣਾਂ, ਫਿਊਚਰਜ਼, ਫੌਰਵਰਡਜ਼ ਆਦਿ ਸ਼ਾਮਲ ਹਨ। ਇਹ ਪਰਿਭਾਸ਼ਾ ਪ੍ਰਾਇਮਰੀ ਅਤੇ ਸੈਕੰਡਰੀ ਬਾਜ਼ਾਰਾਂ ਵਿੱਚ ਫਰਕ ਨਹੀਂ ਕਰਦੀ। ਭਾਵ, ਕੋਈ ਅਜਿਹਾ ਵਿਅਕਤੀ ਜੋ ਕਾਰੋਬਾਰ ਲਈ ਪੂੰਜੀ ਪ੍ਰਦਾਨ ਕਰਦਾ ਹੈ ਅਤੇ ਜਿਹੜਾ ਕਿਸੇ ਸਟਾਕ ਨੂੰ ਖਰੀਦਦਾ ਹੈ ਦੋਵੇਂ ਨਿਵੇਸ਼ਕ ਹਨ। ਇੱਕ ਨਿਵੇਸ਼ਕ ਜਿਸ ਕੋਲ ਇੱਕ ਸਟਾਕ ਹੈ, ਇੱਕ ਸ਼ੇਅਰਹੋਲਡਰ ਹੁੰਦਾ ਹੈ।
ਯੂਨੀਕੋਡ (Unicode), ਹਰ ਇੱਕ ਅੱਖਰ ਲਈ ਇੱਕ ਵਿਸ਼ੇਸ਼ ਗਿਣਤੀ ਪ੍ਰਦਾਨ ਕਰਦਾ ਹੈ, ਚਾਹੇ ਕੋਈ ਵੀ ਕੰਪਿਊਟਰ ਪਲੇਟਫਾਰਮ, ਪ੍ਰੋਗਰਾਮ ਅਤੇ ਕੋਈ ਵੀ ਭਾਸ਼ਾ ਹੋਵੇ। ਯੂਨੀਕੋਡ ਸਟੈਂਡਰਡ ਨੂੰ ਐਪਲ, ਐਚ.ਪੀ., ਆਈ.ਬੀ.ਐਮ., ਜਸਟ ਸਿਸਟਮ, ਮਾਇਕਰੋਸਾਫਟ, ਆਰੇਕਲ, ਸੈਪ, ਸੰਨ, ਸਾਈਬੇਸ, ਯੂਨੀਸਿਸ ਵਰਗੀਆਂ ਉਦਯੋਗ ਦੀਆਂ ਪ੍ਰਮੁੱਖ ਕੰਪਨੀਆਂ ਅਤੇ ਕਈ ਹੋਰਨਾਂ ਨੇ ਅਪਣਾਇਆ ਹੈ। ਯੂਨੀਕੋਡ ਦੀ ਲੋੜ ਆਧੁਨਿਕ ਮਾਨਦੰਡਾਂ, ਜਿਵੇਂ ਐਕਸ.ਐਮ.ਐਲ, ਜਾਵਾ, ਐਕਮਾ ਸਕਰਿਪਟ (ਜਾਵਾ ਸਕਰਿਪਟ), ਐਲ.ਡੀ.ਐ.ਪੀ., ਕੋਰਬਾ 3.0, ਡਬਲਿਊ.ਐਮ.ਐਲ ਲਈ ਹੁੰਦੀ ਹੈ ਅਤੇ ਇਹ ਆਈ.ਐਸ.ਓ ਆਈ.ਈ.ਸੀ.
ਪੰਜਾਬੀ ਭਾਸ਼ਾ (ਸ਼ਾਹਮੁਖੀ: پنجابی, ਪੰਜਾਬੀ) ਪੰਜਾਬ ਦੀ ਭਾਸ਼ਾ ਹੈ, ਜਿਸ ਨੂੰ ਪੰਜਾਬ ਖੇਤਰ ਦੇ ਵਸਨੀਕ ਜਾਂ ਸੰਬੰਧਿਤ ਲੋਕ ਬੋਲਦੇ ਹਨ। ਇਹ ਭਾਸ਼ਾਵਾਂ ਦੇ ਹਿੰਦ-ਯੂਰਪੀ ਪਰਿਵਾਰ ਵਿੱਚੋਂ ਹਿੰਦ-ਇਰਾਨੀ ਪਰਿਵਾਰ ਨਾਲ਼ ਸਬੰਧ ਰੱਖਦੀ ਹੈ। ਇਹ ਪੰਜਾਬੀਆਂ ਦੀ ਮਾਂ ਬੋਲੀ ਹੈ ਅਤੇ ਸਿੱਖਾਂ ਦੀ ਧਾਰਮਿਕ ਭਾਸ਼ਾ ਵੀ ਹੈ। ਗੁਰਮੁਖੀ ਲਿਪੀ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕੀਤੀ ਗਈ ਹੈ। ਇਹ ਦੁਨੀਆਂ ਅਤੇ ਖ਼ਾਸ ਕਰ ਦੱਖਣੀ ਏਸ਼ੀਆ ਦੇ ਉੱਘੇ ਭੰਗੜਾ ਸੰਗੀਤ ਦੀ ਭਾਸ਼ਾ ਹੈ। ਪਾਕਿਸਤਾਨ ਵਿੱਚ ਇਹ ਸਭ ਤੋਂ ਵੱਧ ਬੋਲੀ ਜਾਣ ਵਾਲੀ ਬੋਲੀ ਹੈ।
ਅਮਰੀਕੀ ਹੋਰਰ ਸਟੋਰੀ, ਰਿਆਨ ਮਰਫੀ ਅਤੇ ਬ੍ਰਾਡ ਫਲਚੁਕ ਦੁਆਰਾ ਬਣਾਈ ਗਈ ਇੱਕ ਅਮਰੀਕੀ ਹੋਰਰ ਕਥਾਵਾਂ ਦੀ ਟੈਲੀਵਿਜ਼ਨ ਸੀਰੀਜ਼ ਹੈ। ਹਰੇਕ ਸੀਜ਼ਨ ਨੂੰ ਵੱਖਰੇ ਵੱਖਰੇ ਪਾਤਰਾਂ ਅਤੇ ਸੈਟਿੰਗਾਂ ਅਤੇ ਇੱਕ ਨਵੀਂ ਕਹਾਣੀ ਦੀ "ਸ਼ੁਰੂਆਤ, ਮੱਧ ਅਤੇ ਅੰਤ" ਵਜੋਂ ਦਰਸਾਇਆ ਜਾਂਦਾ ਹੈ। ਹਰੇਕ ਸੀਜ਼ਨ ਦੇ ਪਲਾਟਾਂ ਦੇ ਕੁਝ ਤੱਤਾਂ ਨੂੰ ਅਸਲ ਘਟਨਾਵਾਂ ਨਾਲ ਜੋੜਕੇ ਪੇਸ਼ ਕੀਤਾ ਜਾਂਦਾ ਹੈ। ਸਿਰਫ ਅਦਾਕਾਰ ਇਵੈਨ ਪੀਟਰਸ ਅਤੇ ਸਾਰਾਹ ਪਾਲਸਨ ਨੂੰ ਹੀ ਸਾਰੀਆਂ ਸੀਰੀਜ਼ ਵਿੱਚ ਦਿਖਾਇਆ ਜਾਂਦਾ ਹੈ ਬਾਕੀ ਸਾਰੇ ਪਾਤਰ ਬਦਲੇ ਹੋਏ ਹੁੰਦੇ ਹਨ।
ਭਾਦਰੋਂ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਅਸ਼ਟਮੀ ਉਹ ਪਰਮ ਮੰਗਲਮਈ ਦਿਨ ਹੈ, ਜਿਸ ਦਿਨ ਪੁਰਾਣ ਪ੍ਰਸ਼ੋਤਮ ਸਰਬ ਬ੍ਰਹਿਮੰਡ ਨਾਇਕ, ਸਾਖਸ਼ਾਤ ਸਨਾਤਨ ਪਾਰਬ੍ਰਹਮ ਪ੍ਰਮਾਤਮਾ ਭਗਵਾਨ ਸ਼੍ਰੀ ਕ੍ਰਿਸ਼ਨ ਦਾ ਇਸ ਧਰਤੀ ‘ਤੇ ਅਵਤਾਰ ਹੋਇਆ। ਭਗਵਾਨ ਸ਼੍ਰੀ ਹਰੀ ਵਿਸ਼ਨੂੰ ਜੀ ਦੇ ਪ੍ਰਗਟ ਹੋਣ ਦੀ ਇਹ ਮਿਤੀ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦੇ ਨਾਂ ਨਾਲ ਪ੍ਰਸਿੱਧ ਹੈ। ਜਦੋਂ ਭਗਵਾਨ ਸ਼੍ਰੀ ਕ੍ਰਿਸ਼ਨ ਕੰਸ ਦਾ ਵਧ ਕਰਨ ਦੇ ਉਦੇਸ਼ ਨਾਲ ਕੰਸ ਦੇ ਬੰਦੀਖਾਨੇ ਵਿੱਚ ਦੇਵਕੀ ਦੇ ਪੁੱਤਰ ਦੇ ਰੂਪ ਵਿੱਚ ਪ੍ਰਗਟ ਹੋਏ, ਉਹਨਾਂ ਨੇ ਆਪਣੀ ਮਾਤਾ ਤੇ ਪਿਤਾ ਵਾਸੁਦੇਵ ਨੂੰ ਉਹਨਾਂ ਦੇ ਪੂਰਬਲੇ ਜਨਮ ਦਾ ਰਹੱਸ ਦੱਸਦੇ ਹੋਏ ਕਿਹਾ ਕਿ ਸਵੈਮਭੁਵ ਮਨਵੰਤਰ ਵਿਖੇ ਦੇਵਕੀ ਦਾ ਨਾਂ ਪ੍ਰਸ਼ਨੀ ਸੀ ਅਤੇ ਵਾਸੁਦੇਵ ਜੀ ਸੁਤਪਾ ਨਾਂ ਦੇ ਪ੍ਰਜਾਪਤੀ ਸਨ। ਉਹਨਾਂ ਨੇ ਘੋਰ ਤਪ ਕਰਕੇ ਭਗਵਾਨ ਸ਼੍ਰੀ ਹਰੀ ਨੂੰ ਹੀ ਪੁੱਤਰ ਰੂਪ ਵਿੱਚ ਮੰਗਿਆ, ਇਸ ਲਈ ਇਨ੍ਹਾਂ ਦੇ ਪਹਿਲੇ ਜਨਮ ਵਿੱਚ ਭਗਵਾਨ ਪ੍ਰਸ਼ਿਨ ਗਰਭ ਦੇ ਰੂਪ ਵਿਚ, ਦੂਜੇ ਜਨਮ ਵਿੱਚ ਭਗਵਾਨ ਵਾਮਨ ਅਤੇ ਤੀਜੇ ਜਨਮ ਵਿੱਚ ਭਗਵਾਨ ਕ੍ਰਿਸ਼ਨ ਸਾਖਸ਼ਾਤ ਪਾਰਬ੍ਰਹਮ ਰੂਪ ਵਿੱਚ ਪ੍ਰਗਟ ਹੋਏ। ਭਗਵਾਨ ਸ਼੍ਰੀ ਕ੍ਰਿਸ਼ਨ ਸੰਪੂਰਨ ਅਵਤਾਰ ਹਨ। ਕਲਪਾਂ ਦੇ ਅੰਤ ਵਿੱਚ ਸਭ ਭੂਤ, ਜਿਹਨਾਂ ਦੀ ਪ੍ਰਕਿਰਤੀ ਨੂੰ ਪ੍ਰਾਪਤ ਹੁੰਦੇ ਹਨ ਅਤੇ ਉਹਨਾਂ ਕਰਮਾਂ ਦੇ ਅਨੁਸਾਰ ਪ੍ਰਭੂ ਕਲਪ ਦੇ ਆਦਿ ਵਿੱਚ ਉਹਨਾਂ ਨੂੰ ਫਿਰ ਰਚਦੇ ਹਨ। ਅਜਿਹੇ ਅਣਗਿਣਤ ਬ੍ਰਹਿਮੰਡਾਂ ਦੇ ਮਾਲਕ ਭਗਵਾਨ ਸ਼੍ਰੀ ਕ੍ਰਿਸ਼ਨ ਗੋਲੋਕਧਾਮ ਵਿੱਚ ਬਿਰਾਜਦੇ ਹਨ। ਧਰਮ ਦੀ ਸਥਾਪਨਾ ਲਈ ਜੋ ਕਾਰਜ ਭਗਵਾਨ ਨੇ ਕੀਤੇ ਹਨ, ਉਹ ਸਾਰੇ ਜੀਵ ਦੀ ਕਲਪਨਾ ਸ਼ਕਤੀ ਤੋਂ ਪਰ੍ਹਾਂ ਦੀ ਗੱਲ ਹੈ।
ਪੰਜਾਬੀ ਸੱਭਿਆਚਾਰ ਤੋਂ ਭਾਵ ਪੰਜਾਬੀ ਲੋਕ-ਸਮੂਹ ਦੁਆਰਾ ਸਿਰਜੀ ਵਿਸ਼ੇਸ਼ ਜੀਵਨ-ਜਾਂਚ ਜਿਸ ਵਿੱਚ ਉਨ੍ਹਾ ਲੋਕਾਂ ਦਾ ਰਹਿਣ-ਸਹਿਣ, ਕਿੱਤੇ, ਰਸਮ-ਰਿਵਾਜ, ਰਿਸ਼ਤੇ-ਨਾਤੇ, ਪਹਿਰਾਵਾ, ਵਿਸ਼ਵਾਸ਼, ਕੀਮਤਾਂ, ਮਨੋਰੰਜਨ ਦੇ ਸਾਧਨ, ਭਾਸ਼ਾ ਅਤੇ ਲੋਕ-ਸਾਹਿਤ ਆਦਿ ਸ਼ਾਮਿਲ ਹੁੰਦੇ ਹਨ। ਓਪਰੀ ਨਜ਼ਰੇ ਵੇਖਿਆਂ ਜਿੱਥੇ ਸੱਭਿਆਚਾਰ ਦੀ ਪ੍ਰਕਿਰਤੀ ਸਧਾਰਨ ਜਾਪਦੀ ਹੈ, ਉੱਥੇ ਇਸਦਾ ਅਧਿਐਨ ਕਰ ਦੇ ਹੋਏ ਅਸੀਂ ਮਹਿਸੂਸ ਕਰ ਸਕਦੇ ਹਾਂ ਕਿ ਇਹ ਆਪਣੇ ਆਪ ਵਿੱਚ ਇੱਕ ਜਟਿਲ ਵਰਤਾਰਾ ਵੀ ਹੈ।
ਬੈਥ ਮਰਫ਼ੀ ਇੱਕ ਅਮਰੀਕੀ ਦਸਤਾਵੇਜ਼ੀ ਨਿਰਦੇਸ਼ਕ, ਨਿਰਮਾਤਾ ਅਤੇ ਲੇਖਕ ਹੈ, ਜਿਸਨੇ ਇੱਕ ਫ਼ਿਲਮ ਉਤਪਾਦਨ ਕੰਪਨੀ ਦੀ ਸਥਾਪਨਾ ਕੀਤੀ ਅਸੂਲ ਤਸਵੀਰ ਅਤੇ ਗਰਾਊਂਡਟ੍ਰੁਥ ਫਿਲਮਾਂ ਦੀ ਨਿਰਦੇਸ਼ਕ ਹੈ। ਇਹ ਲਗਭਗ 20 ਫਿਲਮਾਂ (ਸਨਡੈਨਸ ਚੈਨਲ, ਪੀਬੀਐਸ, ਹਿਸਟਰੀ ਚੈਨਲ, ਲਾਇਫ਼ਟਾਈਮ, ਡਿਸਕਵਰੀ ਨੈੱਟਵਰਕ) ਦੀ ਨਿਰਦੇਸ਼ਕ/ਨਿਰਮਾਤਾ ਹੈ ਜਿਹਨਾਂ ਵਿੱਚ ਫੀਚਰ ਦਸਤਾਵੇਜ਼ੀ ਫਿਲਮਾਂ ਬੀਓਂਡ ਬਿਲੀਫ਼ ਅਤੇ ਦ ਲਿਸਟ ਵੀ ਸ਼ਾਮਲ ਹਨ, ਦੋਨੋਂ ਫ਼ਿਲਮਾਂ ਬਰਲਿਨ ਫਿਲਮ ਫੈਸਟੀਵਲ ਵਿੱਚ ਪ੍ਰੀਮੀਅਮ ਕੀਤੀ ਸੀ ਅਤੇ ਫੈਸਟੀਵਲ ਸਰਕਟ 'ਤੇ ਪੁਰਸਕਾਰ ਜਿੱਤਣ ਲਈ ਗਈ। ਬੈਥ ਹਫਿੰਗਟਨ ਪੋਸਟ ਦੀ ਇੱਕ ਬਲਾਗਰ ਹੈ ਅਤੇ ਗਲੋਬਲਪੋਸਟ ਦੀ ਵਿਸ਼ੇਸ਼ ਰਿਪੋਰਟ ਲਈ ਪੱਤਰਕਾਰ/ਨਿਰਮਾਤਾ ਹੈ। ਇਹ ਬੋਸਟਨ ਯੂਨੀਵਰਸਿਟੀ ਦੇ ਸੈਂਟਰ ਇਰਾਕ ਦੀ ਸਟੱਡੀਜ਼ ਵਿੱਚ ਸਾਥੀ ਹੈ ਅਤੇ ਅਤੇ ਬੋਸਟਨ ਦੇ ਇੰਟਰਨੈਸ਼ਨਲ ਇੰਸਟੀਚਿਊਟ ਦੇ ਬੋਰਡ ਵਿੱਚ ਕੰਮ ਕਰਦੀ ਹੈ। ਬੈਥ ਨੇ ਨੈਸ਼ਨਲ ਐਡਵਰਡ ਆਰ. ਮੁਰੋਓ ਪੁਰਸਕਾਰ ਵੀ ਜਿੱਤਿਆ ਅਤੇ ਅਲਫ੍ਰੇਡ ਆਈ.
ਗੁਰੂ ਅਮਰਦਾਸ ਜੀ (5 ਮਈ 1479 – 1 ਸਤੰਬਰ 1574) ਸਿੱਖਾਂ ਦੇ ਤੀਜੇ ਗੁਰੂ ਸਨ ਅਤੇ ਜੋ 26 ਮਈ 1552 ਨੂੰ 73 ਸਾਲ ਦੀ ਉਮਰੇ ਗੁਰੂ ਬਣੇ।ਸਿੱਖੀ ਨੂੰ ਕਬੂਲਣ ਤੋਂ ਪਹਿਲਾਂ, ਆਪਣੀ ਜ਼ਿੰਦਗੀ ਲਈ ਅਮਰਦਾਸ ਹਿੰਦੂ ਧਰਮ ਦੇ ਵੈਸ਼ਨਾ ਰੀਤ ਦੇ ਪੈਰੋਕਾਰ ਸਨ। ਇੱਕ ਰੋਜ਼ ਉਹਨਾ ਆਪਣੇ ਭਾਣਜੇ ਦੀ ਤੀਵੀਂ, ਬੀਬੀ ਅਮਰੋ ਤੋਂ, ਗੁਰ ਨਾਨਕ ਦੇ ਵਾਕ ਸੁਣੇ, ਅਤੇ ਉਸਦੇ ਅਸਰ ਨੂੰ ਮਹਿਸੂਸ ਕੀਤਾ। ਬੀਬੀ ਅਮਰੋ ਦੂਜੇ ਅਤੇ ਉਸ ਵਕ਼ਤ ਦੇ ਮੌਜੂਦਾ ਗੁਰੂ, ਗੁਰ ਅੰਗਦ ਦੀ ਧੀ ਸੀ। ਅਮਰਦਾਸ ਨੇ ਬੀਬੀ ਅਮਰੋ ਨੂੰ ਆਪਣੇ ਪਿਓ ਨਾਲ਼ ਮੁਲਾਕਾਤ ਕਰਵਾਉਣ ਲਈ ਮਨਾਇਆ ਅਤੇ 1539 ਵਿੱਚ, ਅਮਰਦਾਸ, 60 ਸਾਲ ਦੀ ਉਮਰੇ, ਗੁਰ ਅੰਗਦ ਨੂੰ ਮਿਲ ਸਿੱਖ ਬਣ, ਖ਼ੁਦ ਆਪ ਨੂੰ ਗੁਰੂ ਦੇ ਹਵਾਲੇ ਕੀਤਾ। 1552 ਵਿੱਚ, ਜਿਸਮਾਨੀ ਮਰਗ ਤੋਂ ਪਹਿਲਾਂ, ਗੁਰ ਅੰਗਦ ਸਾਹਿਬ ਨੇ ਅਮਰਦਾਸ ਨੂੰ ਗੁਰੂ ਤਖ਼ਤ ਸੌਂਪ ਗੁਰ ਅਮਰਦਾਸ ਐਲਾਨਿਆ, ਸਿੱਖਾਂ ਦੇ ਤੀਜੇ ਗੁਰੂ।ਗੁਰ ਅਮਰਦਾਸ ਸਾਹਿਬ ਸਿੱਖੀ ਦੇ ਖ਼ਾਸ ਨੁਹਾਰਕਾਰ ਸਨ, ਜਿਨ੍ਹਾਂ ਨੇ ਮਜ਼੍ਹਬੀ ਤਨਜ਼ੀਮ ਮੰਜੀ ਕਹਾਉਂਦੇ ਸਿਸਟਮ ਦਾ ਤਾਅਰਫ਼ ਕਰ ਟ੍ਰੇਨ ਹੋਏ ਸਰਬਰਾਹ ਮੁਕੱਰਰ ਕੀਤੇ, ਸਿਸਟਮ ਜੋ ਅਜੋਕੇ ਦੌਰ ਵਿੱਚ ਤਬਦੀਲ ਕਿਸਮ ਵਿੱਚ ਜਾਰੀ ਹੈ। ਉਹਨਾਂ ਆਪਣੇ ਵਾਕ ਕਿਤਾਬ ਵਿੱਚ ਲਿਖੇ ਜੋ ਆਖ਼ਰ ਆਦਿ ਗ੍ਰੰਥ ਦਾ ਹਿੱਸਾ ਬਣੇ। ਗੁਰ ਅਮਰਦਾਸ ਨੇ ਜਵਾਕਾਂ ਦੇ ਨਾਮਕਰਨ, ਵਿਆਹ (ਅਨੰਦ ਕਾਰਜ), ਅਤੇ ਮਰਗ ਵੇਲੇ ਫ਼ਿਊਨਰਲ ਵਰਗੇ ਸਿੱਖ ਰਿਵਾਜ਼ਾ ਦੇ ਨਾਲ਼ ਦਿਵਾਲੀ, ਮਾਘੀ ਅਤੇ ਵਿਸਾਖੀ ਨੂੰ ਸੰਗਤ ਦੇ ਰੂਪ ਵਿੱਚ ਇਕੱਤਰ ਹੋਣ ਦੇ ਦਸਤੂਰ ਨੂੰ ਕਾਇਮ ਕਰਨ ਵਿੱਚ ਮਦਦ ਕੀਤੀ। ਉਹਨਾਂ ਸਿੱਖ ਯਾਤਰਾ ਵਾਸਤੇ ਸੈਂਟਰ ਕਾਇਮ ਕੀਤੇ, ਅਤੇ ਦਰਬਾਰ ਸਾਹਿਬ ਵਾਸਤੇ ਜ਼ਮੀਨ ਚੁਣੀ।ਗੁਰ ਅਮਰਦਾਸ 95 ਸਾਲ ਦੀ ਉਮਰ ਤੱਕ ਸਿੱਖਾਂ ਦੇ ਰਹਿਬਰ ਰਹੇ, ਅਤੇ ਫ਼ਾਨੀ ਦੁਨੀਆ ਤੋਂ ਰੁਖ਼ਸਤ ਹੋਣ ਤੋਂ ਪਹਿਲਾਂ ਆਪਣੇ ਜਵਾਈ ਭਾਈ ਜੇਠਾ ਜੋ ਬਾਅਦ ਵਿੱਚ ਗੁਰ ਰਾਮਦਾਸ ਅਖਵਾਏ ਨੂੰ ਸਿੱਖਾਂ ਦਾ ਗੁਰੂ ਐਲਾਨਿਆ।
ਸਪੇਨੀ ਭਾਸ਼ਾ (español ਏਸਪਾਨਿਓਲ / castellano ਕਾਸਤੇਲਿਆਨੋ) ਭਾਰਤੀ-ਯੂਰਪੀ ਭਾਸ਼ਾ-ਪਰਿਵਾਰ ਦੀ ਰੁਮਾਂਸ ਸ਼ਾਖਾ ਵਿੱਚ ਆਉਣ ਵਾਲੀ ਇੱਕ ਭਾਸ਼ਾ ਹੈ, ਜਿਹੜੀ ਕਿ ਇਬੇਰੀਆ ਪ੍ਰਾਇਦੀਪ ਵਿਚ ਬੋਲਚਾਲ ਦੀ ਲਾਤੀਨੀ ਭਾਸ਼ਾ ਤੋਂ ਪੈਦਾ ਹੋਈ ਹੈ। ਅੱਜ ਇਹ ਲਗਪਗ 500 ਮਿਲੀਅਨ ਜੱਦੀ ਬੁਲਾਰਿਆ ਦੁਆਰਾ ਬੋਲੀ ਜਾਣ ਵਾਲੀ ਸੰਸਾਰ ਭਾਸ਼ਾ ਹੈ। ਖਾਸ ਤੌਰ 'ਤੇ ਅਮਰੀਕਾ ਅਤੇ ਸਪੇਨ ਵਿਚ। ਇਹ ਜੱਦੀ ਬੁਲਾਰਿਆਂ ਦੀ ਗਿਣਤੀ ਦੇ ਹਿਸਾਬ ਨਾਲ ਚੀਨ ਦੀ ਮੰਡਾਰੀਅਨ ਭਾਸ਼ਾ ਤੋਂ ਬਾਅਦ ਸੰਸਾਰ ਦੀ ਦੂਜੇ ਨੰਬਰ ਦੀ ਭਾਸ਼ਾ ਹੈ। ਅਤੇ ਚੀਨ ਦੀ ਮੰਡਾਰੀਅਨ, ਅੰਗਰੇਜੀ ਅਤੇ ਹਿੰਦੀ ਤੋ ਬਾਅਦ ਇਹ ਸੰਸਾਰ ਵਿਚ ਬੋਲੀ ਜਾਣ ਵਾਲੀ ਚੌਥੀ ਭਾਸ਼ਾ ਹੈ। ਇਹ ਰੁਮਾਂਸ ਸ਼ਾਖਾਂ ਵਿੱਚੋਂ ਸਭ ਤੋਂ ਵੱਧ ਬੋਲੀ ਜਾਂਦੀ ਹੈ।
ਐਮਿਲੀ ਰਤਾਜਕੋਸਕੀ ਇੱਕ ਅਮਰੀਕੀ ਅਦਾਕਾਰਾ ਅਤੇ ਮੌਡਲ ਹੈ। ਰੌਬਿਨ ਥਿਕ ਦੇ ਗਾਣੇ 'ਬਲਰਡ ਲਾਈਨਜ਼' ਵਿੱਚ ਅਦਾਕਾਰੀ ਕਰਨ ਕਰਕੇ ਉਸਨੂੰ ਬਹੁਤ ਪ੍ਰਸਿੱਧੀ ਮਿਲੀ। ਉਸ ਦਾ ਜਨਮ ਲੰਡਨ ਵਿੱਚ ਹੋਇਆ ਅਤੇ ਸੈਨ ਡਿਏਗੋ ਵਿੱਚ ਪਲੀ, ਰਤਾਜਕੋਵਸਕੀ ਪਹਿਲੀ ਵਾਰ ਮਾਰਚ 2012 ਦੇ ਈਰੋਟਿਕ ਮੈਗਜ਼ੀਨ ਦੇ ਸਲੂਕ ਦੇ ਕਵਰ 'ਤੇ ਪ੍ਰਗਟ ਹੋਏ, ਜਿਸ ਕਾਰਨ ਉਹ ਦੋ ਮਿਊਜ਼ਿਕ ਵੀਡਿਓਜ਼ - ਰੋਬਿਨ ਥਿੱਕੇ ਦਾ "ਬਲਰਡ ਲਾਈਨਸ" (ਨੰਬਰ ਇੱਕ ਗੀਤ) 2013 ਕਈ ਦੇਸ਼ਾਂ ਵਿੱਚ) ਅਤੇ ਮਾਰੂਨ 5 ਦੇ "ਲਵ ਸਮਬਡੀ" ਵਿੱਚ ਦਿਖਾਈ ਦਿੱਤੀ।
ਹੇਪਾਟਾਈਟਿਸ ਸੀ ਇੱਕ ਪ੍ਰਕਾਰ ਦਾ ਸੰਕਰਮਕ ਰੋਗ ਹੈ ਜੋ ਮੁਖ ਤੌਰ ਤੇ ਜਿਗਰ ਨੂੰ ਪ੍ਰਭਾਵਿਤ ਕਰਦਾ ਹੈ। ਹੇਪਾਟਾਈਟਿਸ (ਹੈਪੇਟਾਈਟਸ) ਸੀ ਵਿਸ਼ਾਣੁ (ਐਚਸੀਵੀ) ਦੇ ਕਾਰਨ ਇਹ ਰੋਗ ਹੁੰਦਾ ਹੈ। ਅਕਸਰ ਹੇਪਾਟਾਈਟਿਸ ਸੀ ਦਾ ਕੋਈ ਲੱਛਣ ਨਹੀਂ ਹੁੰਦਾ ਲੇਕਿਨ ਪੁਰਾਣੇ ਸੰਕਰਮਣ ਨਾਲ ਜਿਗਰ ਤੇ ਚਕੱਤੇ ਅਤੇ ਕਈ ਸਾਲਾਂ ਦੇ ਬਾਅਦ ਸਿਰੋਸਿਸ ਹੋ ਸਕਦਾ ਹੈ। ਕੁੱਝ ਮਾਮਲਿਆਂ ਵਿੱਚ ਸਿਰੋਸਿਸ ਪ੍ਰਭਾਵਿਤ ਲੋਕਾਂ ਨੂੰ ਜਿਗਰ ਦੀ ਨਾਕਾਮੀ, ਜਿਗਰ ਕੈਂਸਰ ਜਾਂ ਭੋਜਨ-ਨਲੀ ਅਤੇ ਢਿੱਡ ਦੀਆਂ ਨਸਾਂ ਵਿੱਚ ਬਹੁਤ ਜ਼ਿਆਦਾ ਸੋਜ ਹੋ ਸਕਦੀ ਹੈ ਜਿਸਦੇ ਪਰਿਣਾਮਸਰੂਪ ਰਕਤਸਰਾਵ ਹੁੰਦਾ ਹੈ ਅਤੇ ਇਸਦੇ ਬਾਅਦ ਮੌਤ ਹੋ ਸਕਦੀ ਹੈ।
ਪਾਰਥੇਨਨ (ਯੂਨਾਨੀ: Παρθενών) ਯੂਨਾਨ ਦਾ ਪ੍ਰਾਚੀਨ ਇਤਿਹਾਸਕ ਮੰਦਰ ਹੈ। ਇਹ ਯੂਨਾਨ ਦੀ ਰਾਜਧਾਨੀ ਏਥੇਂਸ ਵਿਖੇ ਅਥੀਨਿਆਨ ਏਕਰੋਪੋਲਿਸ ਨਾਂਅ ਦੇ ਇੱਕ ਪਹਾੜੀ ਕਿਲ੍ਹੇ ਉੱਤੇ ਬਣਾਇਆ ਗਿਆ ਹੈ। ਪ੍ਰਾਚੀਨ ਯੂਨਾਨ ਦੀ ਇੱਕ ਦੇਵੀ ਏਥੇਨਾ ਨੂੰ ਸਮਰਪਤ ਹੈ, ਇਹ ਦੇਵੀ ਹਿੰਦੂ ਦੇਵੀ ਸਰਸਵਤੀ ਵਾਂਗ ਕਲਾ ਅਤੇ ਗਿਆਨ ਦੀ ਦੇਵੀ ਮੰਨੀ ਜਾਂਦੀ ਹੈ।ਇਸ ਦੇਵੀ ਨੂੰ ਏਥੇਂਸ ਦੇ ਲੋਕ ਆਪਣੇ ਰੱਖਿਅਕ ਦੇਵਤਾ ਮੰਨਦੇ ਸਨ। ਅਥੀਨਿਆਨ ਸਾਮਰਾਜ ਆਪਣੀ ਸ਼ਕਤੀ ਦੀ ਉੱਚਾਈ ਉੱਤੇ ਸੀ, ਉਸ ਕਾਲ ਵਿੱਚ ਇਸ ਦੀ ਉਸਾਰੀ 447 ਈਸਾ ਪੂਰਵ ਵਿੱਚ ਸ਼ੁਰੂ ਹੋਈ|ਇਸ ਇਮਾਰਤ ਨੂੰ ਸ਼ਿਂਘਾਰਣ ਦਾ ਕੰਮ 432 ਈਸਾ ਪੂਰਵ ਤੱਕ ਜਾਰੀ ਰਿਹਾ, ਭਾਵੇਂ ਇਹ 438 ਈ . ਪੂ .
ਐਲਫ਼ਰੈਡ ਬਰਨਹਾਰਡ ਨੋਬਲ (ਸਵੀਡਨੀ: [ˈǎlfrɛd nʊˈbɛlː] ( ਸੁਣੋ); 21 ਅਕਤੂਬਰ 1833 – 10 ਦਸੰਬਰ 1896) ਇੱਕ ਸਵੀਡਿਸ਼ ਕੈਮਿਸਟ, ਇੰਜੀਨੀਅਰ, ਖੋਜੀ, ਵਪਾਰੀ ਅਤੇ ਪਰਉਪਕਾਰੀ ਸੀ। ਉਹ ਨੋਬਲ ਪੁਰਸਕਾਰ ਸਥਾਪਤ ਕਰਨ ਲਈ ਆਪਣੀ ਕਿਸਮਤ ਨੂੰ ਸੌਂਪਣ ਲਈ ਸਭ ਤੋਂ ਵੱਧ ਜਾਣਿਆ ਜਾਂਦਾ ਹੈ, ਹਾਲਾਂਕਿ ਉਸਨੇ ਆਪਣੇ ਜੀਵਨ ਕਾਲ ਵਿੱਚ 355 ਪੇਟੈਂਟ ਰੱਖਦੇ ਹੋਏ ਵਿਗਿਆਨ ਵਿੱਚ ਕਈ ਮਹੱਤਵਪੂਰਨ ਯੋਗਦਾਨ ਵੀ ਦਿੱਤੇ। ਨੋਬਲ ਦੀ ਸਭ ਤੋਂ ਮਸ਼ਹੂਰ ਕਾਢ ਡਾਇਨਾਮਾਈਟ ਸੀ, ਜੋ ਕਿ ਨਾਈਟ੍ਰੋਗਲਿਸਰੀਨ ਦੀ ਵਿਸਫੋਟਕ ਸ਼ਕਤੀ ਨੂੰ ਵਰਤਣ ਦਾ ਇੱਕ ਸੁਰੱਖਿਅਤ ਅਤੇ ਆਸਾਨ ਸਾਧਨ ਸੀ; ਇਸਨੂੰ 1867 ਵਿੱਚ ਪੇਟੈਂਟ ਕੀਤਾ ਗਿਆ ਸੀ।
ਫਰਾਂਸਿਸਕੋ ਖੋਸੇ ਦੇ ਗੋਯਾ ਈ ਲੁਸੀਐਨਤੇਸ (30 ਮਾਰਚ 1746 – 16 ਅਪਰੈਲ 1828) ਇੱਕ ਸਪੇਨੀ ਰੋਮਾਂਸਵਾਦੀ ਚਿੱਤਰਕਾਰ ਅਤੇ ਪ੍ਰਿੰਟਮੇਕਰ ਸੀ। ਇਸਨੂੰ 18ਵੀਂ ਸਦੀ ਦੇ ਅੰਤ ਅਤੇ 19ਵੀਂ ਸਦੀ ਦੀ ਸ਼ੁਰੂਆਤ ਦਾ ਸਭ ਤੋਂ ਮਹੱਤਵਪੂਰਨ ਸਪੇਨੀ ਕਲਾਕਾਰ ਮੰਨਿਆ ਜਾਂਦਾ ਹੈ। ਇਹ ਆਪਣੇ ਜੀਵਨ ਕਾਲ ਵਿੱਚ ਬਹੁਤ ਪ੍ਰਸਿੱਧ ਹੋਇਆ ਅਤੇ ਇਸਨੂੰ ਅਕਸਰ ਸਭ ਤੋਂ ਅਖੀਰਲਾ ਪੁਰਾਤਨ ਚਿੱਤਰਕਾਰ ਅਤੇ ਉਸੀ ਸਮੇਂ ਪਹਿਲਾ ਆਧੁਨਿਕ ਚਿੱਤਰਕਾਰ ਵੀ ਕਿਹਾ ਜਾਂਦਾ ਹੈ। ਇਹ ਸਭ ਤੋਂ ਮਹਾਨ ਪੋਰਟਰੇਟ ਚਿੱਤਰਕਾਰਾਂ ਵਿੱਚੋਂ ਇੱਕ ਵੀ ਸੀ।ਇਸਦਾ ਜਨਮ 1746 ਵਿੱਚ ਸਪੇਨ ਦੇ ਖ਼ੁਦਮੁਖਤਿਆਰ ਭਾਈਚਾਰੇ ਆਰਾਗੋਨ ਦੇ ਪਿੰਡ ਫੂਏਨਦੇਤੋਦੋਸ ਵਿਖੇ ਇੱਕ ਸਾਦੇ ਜਿਹੇ ਪਰਿਵਾਰ ਵਿੱਚ ਹੋਇਆ। ਇਸਨੇ 14 ਸਾਲ ਦੀ ਉਮਰ ਤੋਂ ਖੋਸੇ ਲੁਸਾਨ ਈ ਮਾਰਤੀਨੇਸ ਕੋਲੋਂ ਚਿੱਤਰਕਾਰੀ ਸਿੱਖੀ ਅਤੇ ਫਿਰ ਮਾਦਰੀਦ ਵਿਖੇ ਐਂਟਨ ਰਾਫੇਲ ਮੇਂਗਸ ਕੋਲੋਂ ਸਿੱਖਣਾ ਸ਼ੁਰੂ ਕੀਤਾ। 1773 ਵਿੱਚ ਇਸਦਾ ਵਿਆਹ ਜੋਸੇਫਾ ਬਾਇਊ ਨਾਲ ਹੋਇਆ ਅਤੇ ਇਹਨਾਂ ਦੋਵਾਂ ਦੇ ਵਿਆਹੁਤਾ ਜੀਵਨ ਵਿੱਚ ਕਈ ਵਾਰ ਇਸਦੀ ਪਤਨੀ ਗਰਭਵਤੀ ਹੋਈ ਅਤੇ ਕਈ ਵਾਰ ਉਸਦਾ ਗਰਭਪਾਤ ਹੋਇਆ ਅਤੇ ਸਿਰਫ਼ ਇਹਨਾਂ ਕੋਲ ਸਿਰਫ਼ ਇੱਕ ਮੁੰਡਾ ਹੀ ਹੋਇਆ। 1786 ਵਿੱਚ ਇਹ ਸਪੇਨੀ ਬਾਦਸ਼ਾਹੀ ਅਧੀਨ ਦਰਬਾਰੀ ਚਿੱਤਰਕਾਰ ਬਣਿਆ ਅਤੇ ਇਸਨੇ ਆਪਣੇ ਕੰਮਕਾਜੀ ਜੀਵਨ ਦੀ ਸ਼ੁਰੂਆਤ ਵਿੱਚ ਸਪੇਨੀ ਅਮੀਰਸ਼ਾਹੀ ਅਤੇ ਸ਼ਾਹੀ ਘਰਾਣੇ ਦੇ ਪੋਰਟਰੇਟ ਚਿੱਤਰ ਬਣਾਏ ਅਤੇ ਸ਼ਾਹੀ ਮਹਿਲ ਲਈ ਰੋਕੋਕੋ ਅੰਦਾਜ਼ ਵਿੱਚ ਕੱਪੜੇ ਉੱਤੇ ਵਿਸ਼ੇਸ਼ ਚਿੱਤਰ ਬਣਾਏ।
ਵਣਜਾਰਾ ਬੇਗਮ (ਰੂਸੀ: Табор уходит в небо, ਸ਼ਾਬਦਿਕ ਅਰਥ:ਅੰਬਰਾਂ ਨੂੰ ਜਾਂਦਾ ਵਣਜਾਰਾ ਟੱਬਰ); (ਉਰਦੂ: ਬਸਤੀ ਏਕ ਵਣਜਾਰੋਂ ਕੀ ਅੰਗਰੇਜ਼ੀ:Queen of the Gypsies ਅਤੇ ਇੱਕ ਹੋਰ ਨਾਮ: The gypsy camp goes to heaven) 1975 ਵਿੱਚ ਰਿਲੀਜ ਹੋਈ ਸੋਵੀਅਤ ਫਿਲਮ ਹੈ ਜਿਸ ਦੇ ਨਿਰਦੇਸ਼ਕ ਐਮਿਲ ਲੋਤੇਨੂ ਹਨ, ਅਤੇ ਇਹ ਮੈਕਸਿਮ ਗੋਰਕੀ ਦੀ ਕਹਾਣੀ ਮਕਰ ਚੁਦਰਾ (ਰੂਸੀ: Макар Чудра) ਉੱਤੇ ਆਧਾਰਿਤ ਹੈ। 20ਵੀਂ ਸਦੀ ਦੇ ਆਰੰਭ ਸਮੇਂ ਆਸਟਰੀਆ-ਹੰਗਰੀ ਵਿੱਚ ਵਾਪਰ ਰਹੀ ਇਸ ਫਿਲਮ ਦੀ ਕਹਾਣੀ ਵਣਜਾਰਾ ਸੁੰਦਰੀ ਰਾਦਾ ਅਤੇ ਘੋੜਾ ਚੋਰ ਜ਼ੋਬਾਰ ਦੇ ਇਸ਼ਕ ਦੇ ਦੁਆਲੇ ਘੁੰਮਦੀ ਹੈ।
ਗੁਰੂ ਗ੍ਰੰਥ ਸਾਹਿਬ ਸਿੱਖਾਂ ਦੇ ਗਿਆਰਵੇਂ ਗੁਰੂ ਹਨ। ਇਹ 1469 ਤੋਂ ਲੈ ਕੇ 1708 ਤੱਕ ਸਿੱਖ ਗੁਰੂਆਂ ਦੇ ਸਮੇਂ ਰਚੀ ਅਤੇ ਇਕੱਤਰ ਕੀਤੀ ਬਾਣੀ ਦਾ 1430 ਅੰਗਾਂ ਵਾਲਾ ਇੱਕ ਵਿਸਤਾਰਮਈ ਗ੍ਰੰਥ ਹੈ। ਇਹ ਅਨੇਕਾਂ ਸ਼ਬਦਾਂ ਭਾਵ ਬਾਣੀ ਦਾ ਅੰਬਾਰ ਹੈ ਜੋ ਕਿ ਰੱਬ ਦੇ ਗੁਣਾਂ ਅਤੇ ਉਸ ਦੇ ਨਾਮ ਜਪਣ ਦੇ ਕਾਰਨਾਂ ਦਾ ਵਰਨਣ ਕਰਦਾ ਹੈ। ਸਿੱਖਾਂ ਦੇ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ (1666-1708) ਨੇ ਜੋਤੀ-ਜੋਤਿ ਸਮਾਉਣ ਵੇਲੇ ਗੁਰਿਆਈ ਆਦਿ ਗ੍ਰੰਥ ਨੂੰ ਦਿੱਤੀ ਅਤੇ ਇਸ ਕਰ ਕੇ ਨਾਮ ਗੁਰੂ ਗ੍ਰੰਥ ਸਾਹਿਬ ਹੋ ਗਿਆ। ਇਹ ਸਿੱਖਾਂ ਦਾ ਸਭ ਤੋਂ ਪਵਿੱਤਰ ਗ੍ਰੰਥ ਅਤੇ ਇੱਕੋ-ਇੱਕ ਸਦੀਵੀ ਸ਼ਬਦ-ਰੂਪੀ ਗੁਰੂ ਹੈ ਜੋ ਕਿ ਸਿੱਖ ਗੁਰੂਆਂ ਅਤੇ ਹੋਰ ਸੰਤਾਂ-ਭਗਤਾਂ ਦੀ ਸਿੱਖਿਆਵਾਂ ਦਾ ਅੰਬਾਰ ਹੈ। ਅਰਦਾਸ ਦੇ ਸਰੋਤ ਜਾਂ ਮਾਰਗ-ਦਰਸ਼ਕ ਵਜੋਂ ਆਦਿ ਗ੍ਰੰਥ ਸਿੱਖੀ ਵਿੱਚ ਬੰਧਨਾ ਅਤੇ ਭਗਤੀ ਦਾ ਕੇਂਦਰੀ ਧੁਰਾ ਹੈ।ਆਦਿ ਗ੍ਰੰਥ ਦਾ ਸਭ ਤੋਂ ਪਹਿਲਾ ਸੰਕਲਨ ਪੰਜਵੇਂ ਗੁਰੂ, ਗੁਰੂ ਅਰਜਨ ਦੇਵ (1563-1606) ਨੇ ਪਹਿਲੇ ਪੰਜ ਗੁਰੂਆਂ ਅਤੇ ਹੋਰ ਮਹਾਨ ਸੰਤਾਂ ਜਾਂ ਭਗਤਾਂ, ਜਿਹਨਾਂ ਵਿੱਚੋਂ ਕਈਆਂ ਦਾ ਹਿੰਦੂ ਧਰਮ ਅਤੇ ਇਸਲਾਮ ਨਾਲ ਵਾਸਤਾ ਸੀ, ਦੀ ਬਾਣੀ ਇਕੱਤਰ ਕਰ ਕੇ ਕੀਤਾ ਅਤੇ ਇਸ ਪਵਿੱਤਰ ਬੀੜ ਨੂੰ ਭਾਈ ਗੁਰਦਾਸ ਜੀ ਦੇ ਹੱਥੋਂ ਲਿਖਵਾਇਆ। ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਤੇਗ ਬਹਾਦੁਰ ਜੀ ਦੀ ਬਾਣੀ ਨੂੰ ਇਕੱਤਰ ਕਰ ਕੇ ਤਲਵੰਡੀ ਸਾਬੋ ਵਿਖੇ ਭਾਈ ਮਨੀ ਸਿੰਘ ਜੀ ਪਾਸੋਂ ਆਦਿ ਗ੍ਰੰਥ ਵਿੱਚ ਦਰਜ ਕਰਵਾ ਕੇ ਆਦਿ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਦਾ ਦਰਜਾ ਦਿੱਤਾ। ਦਸਮ ਪਿਤਾ ਦੇ ਜੋਤੀ-ਜੋਤਿ ਸਮਾਉਣ ਪਿੱਛੋਂ ਬਾਬਾ ਦੀਪ ਸਿੰਘ ਵੱਲੋਂ ਗੁਰੂ ਗ੍ਰੰਥ ਸਾਹਿਬ ਦੇ ਬਹੁਤ ਸਾਰੇ ਉਤਾਰੇ ਵੰਡੇ ਗਏ। ਗੁਰੂ ਗ੍ਰੰਥ ਸਾਹਿਬ ਦੀ ਲਿਖਾਈ ਗੁਰਮੁਖੀ ਲਿਪੀ ਵਿੱਚ ਹੋਈ ਹੈ ਅਤੇ ਬਹੁਤ ਸਾਰੀਆਂ ਬੋਲੀਆਂ ਅਤੇ ਉਪ-ਬੋਲੀਆਂ– ਜਿਵੇਂ ਕਿ ਲਹਿੰਦੀ ਪੰਜਾਬੀ, ਬ੍ਰਜ ਭਾਸ਼ਾ, ਖੜ੍ਹੀ ਬੋਲੀ, ਸੰਸਕ੍ਰਿਤ ਅਤੇ ਫ਼ਾਰਸੀ – ਕਈ ਵਾਰ ਜਿਹਨਾਂ ਦੇ ਸਮੂਹ ਨੂੰ ਸੰਤ ਭਾਸ਼ਾ ਕਿਹਾ ਜਾਂਦਾ ਹੈ।.
ਮਾਰਵਲ ਸਿਨੇਮੈਟਿਕ ਯੁਨੀਵਰਸ (ਐੱਮਸੀਯੂ) (ਪੰਜਾਬੀ ਤਰਜਮਾ: "ਮਾਰਵਲ ਸਿਨੇਮਾਈ ਬ੍ਰਹਿਮੰਡ") ਇੱਕ ਅਮਰੀਕੀ ਮੀਡੀਆ ਫ੍ਰੈਂਚਾਇਜ਼ ਅਤੇ ਸਾਂਝਾ ਬ੍ਰਹਿਮੰਡ ਹੈ, ਜੋ ਕਿ ਮਾਰਵਲ ਸਟੂਡੀਓਜ਼ ਵੱਲੋਂ ਸਿਰਜੀਆਂ ਗਈਆਂ ਸੂਪਰਹੀਰੋ ਫ਼ਿਲਮਾਂ 'ਤੇ ਕੇਂਦਰਿਤ ਹੈ। ਫ਼ਿਲਮਾਂ ਦਾ ਅਧਾਰ ਮਾਰਵਲ ਕੌਮਿਕਸ ਦੇ ਵੱਖ-ਵੱਖ ਕਿਰਦਾਰ ਹਨ। ਫ੍ਰੈਂਚਾਇਜ਼ ਵਿੱਚ ਫ਼ਿਲਮਾਂ ਤੋਂ ਅੱਡ ਟੈਲੀਵਿਜ਼ਨ ਲੜ੍ਹੀਆਂ, ਛੋਟੀਆਂ ਫ਼ਿਲਮਾਂ, ਡਿਜੀਟਲ ਲੜ੍ਹੀਆਂ, ਅਤੇ ਸਾਹਿਤ ਵੀ ਹਿੱਸਾ ਹਨ। ਇਹ ਸਾਂਝਾ ਬ੍ਰਹਿਮੰਡ, ਮਾਰਵਲ ਕੌਮਿਕਸ ਦੇ ਮਾਰਵਲ ਯੁਨੀਵਰਸ ਵਾਂਗ ਹੀ ਹੈ। ਮਾਰਵਲ ਸਟੂਡੀਓਜ਼ ਆਪਣੀਆਂ ਫ਼ਿਲਮਾਂ "ਪੜਾਵਾਂ" ਵਿੱਚ ਜਾਰੀ ਕਰਦਾ ਹੈ, ਅਤੇ ਪਹਿਲੇ ਤਿੰਨ ਪੜਾਵਾਂ ਨੂੰ ਇਕੱਠਿਆਂ "ਦ ਇਨਫ਼ਿਨਿਟੀ ਸਾਗਾ" ਅਤੇ ਗਾਹਾਂ ਦੇ ਤਿੰਨ ਪੜਾਵਾਂ ਨੂੰ "ਦ ਮਲਟੀਵਰਸ ਸਾਗਾ" ਕਿਹਾ ਜਾਂਦਾ ਹੈ। ਐੱਮਸੀਯੂ ਦੀ ਪਹਿਲੀ ਫ਼ਿਲਮ, ਆਇਰਨ ਮੈਨ (2008) ਨੇ ਪਹਿਲੇ ਪੜਾਅ ਨੂੰ ਸ਼ੁਰੂ ਕੀਤਾ ਅਤੇ ਇਸ ਦਾ ਅੰਤ 2012 ਵਿੱਚ ਦ ਅਵੈਂਜਰਜ਼ ਫ਼ਿਲਮ ਨਾਲ਼ ਹੋਇਆ। ਦੂਜਾ ਪੜਾਅ ਦੀ ਸ਼ੁਰੂਆਤ ਆਇਰਨ ਮੈਨ 3 (2013) ਨੇ ਕੀਤੀ ਅਤੇ ਅੰਤ ਐਂਟ-ਮੈਨ (2015) ਨਾਲ਼ ਹੋਈ। ਤੀਜੇ ਪੜਾਅ ਦਾ ਮੁੱਢ ਕੈਪਟਨ ਅਮੈਰਿਕਾ: ਸਿਵਿਲ ਵੌਰ (2016) ਨੇ ਰੱਖਿਆ ਅਤੇ ਸਮਾਪਤੀ ਸਪਾਇਡਰ-ਮੈਨ: ਫਾਰ ਫ੍ਰੌਮ ਹੋਮ ਨੇ। ਚੌਥਾ ਪੜਾਅ 2021 ਦੀ ਫ਼ਿਲਮ ਬਲੈਕ ਵਿਡੋ ਦੇ ਨਾਲ਼ ਹੋਈ ਅਤੇ ਅੰਤ ਨਵੰਬਰ 2022 ਵਿੱਚ ਫ਼ਿਲਮ, ਬਲੈਕ ਪੈਂਥਰ: ਵਕਾਂਡਾ ਫੌਰਐਵਰ ਨਾਲ਼ ਹੋਵੇਗਾ। ਐਂਟ-ਮੈਨ ਐਂਡ ਦ ਵਾਸਪ: ਕੁਐਂਟਮੇਨੀਆ (2023) ਪੰਜਵੇਂ ਪੜਾਅ ਦਾ ਮੁੱਢ ਰੱਖੇਗੀ, ਅਤੇ ਇਹ ਪੜਾਅ 2024 ਵਿੱਚ ਥੰਡਰਬੋਲਟ ਫ਼ਿਲਮ ਨਾਲ਼ ਸਮਾਪਤ ਹੋ ਜਾਵੇਗਾ। ਛੇਵਾਂ ਪੜਾਅ ਵੀ ਇਸੇ ਤਰ੍ਹਾਂ 2024 ਵਿੱਚ ਫ਼ੈਂਟੈਸਟਿਕ ਫ਼ੋਰ ਨਾਲ਼ ਸ਼ੁਰੂ ਹੋਵੇਗਾ ਅਤੇ "ਦ ਮਲਟੀਵਰਸ ਸਾਗਾ" 2025 ਦੀਆਂ ਫ਼ਿਲਮਾਂ, ਅਵੈਂਜਰਜ਼: ਦ ਕੈਂਗ ਡਾਇਨੈਸਟੀ ਅਤੇ ਅਵੈਂਜਰਜ਼: ਸੀਕ੍ਰੇਟ ਵੌਰਜ਼ ਨਾਲ਼ ਖ਼ਤਮ ਹੋਵੇਗਾ। ਮਾਰਵਲ ਟੈਲੀਵਿਜ਼ਨ ਨੇ ਐੱਮਸੀਯੂ ਦਾ ਪਸਾਰਾ ਹੋਰ ਵਧਾ ਦਿੱਤਾ, ਏਜੈਂਟਸ ਔਫ਼ ਐੱਸ.ਐੱਚ.ਆਈ.ਈ.ਐੱਲ.ਡੀ.
ਨਿਕਿਤਾ ਸਰਗੇਏਵਿਚ ਖਰੁਸ਼ਚੇਵ (ਰੂਸੀ: Никита Сергеевич Хрущёв, ਅੰਗਰੇਜ਼ੀ: Nikita Sergeyevich Khrushchev, ਜਨਮ 15 ਅਪ੍ਰੈਲ 1894, ਦੇਹਾਂਤ 11 ਸਤੰਬਰ 1971) ਸੀਤ ਯੁੱਧ ਦੇ ਦੌਰਾਨ ਸੋਵੀਅਤ ਸੰਘ ਦੇ ਸਰਬਉਚ ਨੇਤਾ ਸਨ। 1953 ਤੋਂ 1964 ਵਿੱਚ ਉਹ ਸੋਵੀਅਤ ਕਮਿਊਨਿਸਟ ਪਾਰਟੀ ਦੇ ਪਹਿਲੇ ਸਕੱਤਰ ਰਹੇ, ਅਤੇ ਫਿਰ 1958 ਤੋਂ 1964 ਤੱਕ ਸੋਵੀਅਤ ਸੰਘ ਦੇ ਪ੍ਰਧਾਨ ਮੰਤਰੀ ਰਹੇ।
ਗੁਰਮੁਖੀ (ਪੰਜਾਬੀ: گُرمُکھی (ਸ਼ਾਹਮੁਖੀ)) ਇੱਕ ਸਿੱਖ ਲਿੱਪੀ ਹੈ ਜਿਸਨੂੰ ਦੂਜੇ ਸਿੱਖ ਗੁਰੂ, ਗੁਰੂ ਅੰਗਦ ਸਾਹਿਬ ਨੇ ਸੋਲ਼ਵੀਂ ਸਦੀ ਵਿੱਚ ਤਬਦੀਲ ਅਤੇ ਮਿਆਰਬੰਦ ਕਰਨ ਦੇ ਨਾਲ਼ ਇਸਤਿਮਾਲ ਕੀਤਾ। ਗੁਰਮੁਖੀ ਚੜ੍ਹਦੇ ਪੰਜਾਬ ਸੂਬੇ ਵਿੱਚ ਪੰਜਾਬੀ ਭਾਸ਼ਾ ਲਈ ਅਫ਼ਸਰਾਨਾ ਲਿੱਪੀ ਹੈ, ਜਿਸਨੂੰ ਫ਼ਾਰਸੀ-ਅਰਬੀ ਸ਼ਾਹਮੁਖੀ ਲਿੱਪੀ ਵਿੱਚ ਵੀ ਲਿਖਿਆ ਜਾਂਦਾ ਹੈ। ਮੌਜੂਦਾ ਗੁਰਮੁਖੀ ਦੇ ਇੱਕਤਾਲ਼ੀ ਅੱਖਰ, ਕਤਾਰ ਊੜੇ ਤੋਂ ਕੱਕੇ ਬਿੰਦੀ ਤੱਕ ਅਤੇ ਨੌਂ ਲਗਾਂ ਮਾਤਰਾਂ ਹਨ। ਇਹ ਇਕਤਾਲੀ ਹਰਫ਼ ਹਨ: ੳ, ਅ, ੲ, ਸ, ਹ, ਕ, ਖ, ਗ, ਘ, ਙ, ਚ, ਛ, ਜ, ਝ, ਞ, ਟ, ਠ, ਡ, ਢ, ਣ, ਤ, ਥ, ਦ, ਧ, ਨ, ਪ, ਫ, ਬ, ਭ, ਮ, ਯ, ਰ, ਲ, ਵ, ੜ, ਸ਼, ਖ਼, ਗ਼, ਜ਼, ਫ਼, ਅਤੇ ਲ਼। ਸਿੱਖੀ ਦੇ ਆਦਿ ਗ੍ਰੰਥ, ਗੁਰੂ ਗ੍ਰੰਥ ਸਾਹਿਬ ਵਿੱਚ ਕਈ ਜ਼ੁਬਾਨਾਂਂ ਅਤੇ ਲਹਿਜਿਆਂ ਵਿੱਚ ਬਾਣੀ ਲਿਖੀ ਗਈ ਹੈ ਜਿਸ ਨੂੰ ਗੁਰਮੁਖੀ ਭਾਸ਼ਾ ਆਖਿਆ ਜਾਂਦਾ ਹੈ।
ਪਰਾਗ ਜਾਂ ਪ੍ਰਾਹਾ (ਚੈੱਕ: [Praha] Error: {{Lang}}: text has italic markup (help) ਉਚਾਰਨ [ˈpraɦa] ( ਸੁਣੋ)) ਚੈੱਕ ਗਣਰਾਜ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਹ ਯੂਰਪੀ ਸੰਘ ਦਾ ਚੌਦਵਾਂ ਸਭ ਤੋਂ ਵੱਡਾ ਸ਼ਹਿਰ ਹੈ। ਇਹ ਢੁਕਵੇਂ ਬੋਹੀਮੀਆ ਦੀ ਵੀ ਇਤਿਹਾਸਕ ਰਾਜਧਾਨੀ ਹੈ। ਇਹ ਦੇਸ਼ ਦੇ ਉੱਤਰ-ਪੱਛਮੀ ਹਿੱਸੇ ਵਿੱਚ ਵਲਤਾਵਾ ਦਰਿਆ ਕੰਢੇ ਵਸਿਆ ਹੋਇਆ ਹੈ ਜਿਸਦੀ ਅਬਾਦੀ ਲਗਭਗ 13 ਲੱਖ ਹੈ ਜਦਕਿ ਇਸ ਦੇ ਵਧੇਰੇ ਸ਼ਹਿਰੀ ਖੇਤਰ ਦੀ ਅਬਾਦੀ ਲਗਭਗ 20 ਲੱਖ ਹੈ। ਇਸ ਦੀ ਜਲਵਾਯੂ ਸੰਜਮੀ ਸਮੁੰਦਰੀ ਹੈ ਜਿੱਥੇ ਨਿੱਘੀਆਂ ਗਰਮੀਆਂ ਅਤੇ ਠੰਡੀਆਂ ਸਰਦੀਆਂ ਆਉਂਦੀਆਂ ਹਨ। ਪ੍ਰਾਗ ਦਾ ਪਹਿਲੀ ਵਾਰ ਤੋਲੇਮੇਓਸ ਦੇ ਨਕਸ਼ੇ ਉੱਤੇ ਕਸੂਰਗਿਸ, ਇੱਕ ਜਰਮੇਨੀ ਸ਼ਹਿਰ, ਵਜੋਂ ਜ਼ਿਕਰ ਕੀਤਾ ਗਿਆ ਹੈ।
ੴ (ਇੱਕ ਓਅੰਕਾਰ) ਸਿੱਖ ਧਰਮ ਦਾ ਨਿਸ਼ਾਨ ਹੈ ਅਤੇ ਸਿੱਖੀ ਦਰਸ਼ਨ ਦੀ ਨੀਂਹ ਹੈ। ਇਸ ਤੋਂ ਭਾਵ ਹੈ ਕਿ ਇੱਕ ਕਰਨਵਾਲਾ (ਕਰਤਾਰ) ਹੈ। ਇਹ ਗੁਰੂ ਨਾਨਕ ਸਾਹਿਬ ਜੀ ਦੀ ਗੁਰਬਾਣੀ ਜਪੁਜੀ ਸਾਹਿਬ ਦੇ ਸ਼ੁਰੂ ਵਿੱਚ ਹੈ। ਸਿੱਖੀ ਬਾਰੇ ਕਿਤਾਬਾਂ ਅਤੇ ਗੁਰਦਵਾਰਿਆਂ ਉੱਤੇ ਇਹ ਨਿਸ਼ਾਨ (ੴ) ਆਮ ਦੇਖਣ ਨੂੰ ਮਿਲਦਾ ਹੈ। ਗੁਰੂ ਨਾਨਕ ਜੀ ਨੇ ਇਸ ਅਦੁੱਤੀ ਨਿਸ਼ਾਨ ਦੀ ਰਚਨਾ ਕਰਕੇ ਸਿਖ ਪੰਥ ਦੀ ਨੀਂਹ ਰੱਖੀ। ਇਸ ਦਾ ਪਾਠ (ਉਚਾਰਨ ਜਾਂ ਬੋਲ) ਇੱਕ ਓਅੰਕਾਰ ਹੈ। ਗੁਰੂ ਨਾਨਕ ਸਾਹਿਬ ਜੀ ਨੇ ਇਸ ਨੂੰ 13 ਵਾਰ ਆਪਣੀ ਸਵੈ-ਰਚਿਤ ਬਾਣੀ ਵਿੱਚ ਲਿਖਿਆ ਹੈ, ਜਿਹੜੀ ਕਿ ਆਪ ਜੀ ਦੇ ਨਾਮ ਦੇ ਸਿਰਲੇਖ ਮਹਲਾ 1 ਹੇਠ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ। ਇੱਕ ਓਅੰਕਾਰ ਪੰਜਾਬੀ ਭਾਸ਼ਾ ਦਾ ਬੋਲ ਹੈ। ਇੱਕ ਓਅੰਕਾਰ ਮੂਲ ਮੰਤਰ ਅਤੇ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਅੰਕ ਤੇ ਬ੍ਰਹਮੰਡ ਦੇ ਬੇਅੰਤ ਪਸਾਰੇ ਤੇ ਇਸਦੇ ਇਕੋ ਇੱਕ ਕਰਤਾ (ਭਾਵ ਇੱਕ ਕਰਤਾਰ) ਦੇ ਨਿਸ਼ਾਨ ਦੇ ਸੂਚਕ ਵਜੋਂ ਦਰਜ ਹੈ।
ਸਿਏਰਾ ਲਿਓਨ, ਅਧਿਕਾਰਕ ਤੌਰ 'ਤੇ ਸਿਏਰਾ ਲਿਓਨ ਦਾ ਗਣਰਾਜ, ਪੱਛਮੀ ਅਫ਼ਰੀਕਾ ਦਾ ਇੱਕ ਦੇਸ਼ ਹੈ ਜਿਸਦੀਆਂ ਹੱਦਾਂ ਉੱਤਰ-ਪੂਰਬ ਵੱਲ ਗਿਨੀ, ਦੱਖਣ-ਪੂਰਬ ਵੱਲ ਲਿਬੇਰੀਆ ਅਤੇ ਦੱਖਣ-ਪੱਛਮ ਵੱਲ ਅੰਧ ਮਹਾਂਸਾਗਰ ਨਾਲ ਲੱਗਦੀਆਂ ਹਨ। ਇਸਦੀ ਜਲਵਾਯੂ ਤਪਤ-ਖੰਡੀ ਹੈ ਅਤੇ ਵਾਤਾਵਰਨ ਬਹੁ-ਭਾਂਤੀ ਹੈ ਜਿਸ ਵਿੱਚ ਸਾਵਨਾ (ਟਾਵੇਂ -ਟਾਵੇਂ ਬਿਰਛਾਂ ਵਾਲਾ ਘਾਹ ਦਾ ਮੈਦਾਨ) ਤੋਂ ਲੈ ਕੇ ਊਸ਼ਣ-ਕਟੀਬੰਧੀ ਖੇਤਰ ਦੇ ਸੰਘਣੇ ਜੰਗਲ ਸ਼ਾਮਲ ਹਨ। ਇਸਦਾ ਕੁੱਲ ਖੇਤਰਫਲ ੭੧,੭੪੦ ਵਰਗ ਕਿ.ਮੀ.
ਮਾਤਾ ਸਾਹਿਬ ਦੇਵਾਂ ਦਾ ਜਨਮ (18 ਕੱਤਕ ਸੰਮਤ 1738 ਅਰਥਾਤ (1681-1747)) ਈਸਵੀ ਪੰਡਿਤ ਰਾਮ ਦਾਸ ਜੀ ਦੇ ਘਰ ਮਾਤਾ ਜਸਦੇਵੀ ਜੀ ਦੀ ਕੁੱਖੋਂ ਰੋਹਤਾਸ ਜ਼ਿਲ੍ਹਾ ਜੇਹਲਮ (ਹੁਣ ਪਾਕਿਸਤਾਨ) ਵਿਖੇ ਹੋਇਆ ਸੀ। ਮਾਤਾ ਜੀ ਦਾ ਅਸਲ ਨਾਮ ਮਾਤਾ ਸਾਹਿਬ ਦੇਵਾਂ ਹੈ 'ਮਾਤਾ ਸਾਹਿਬ ਕੌਰ'ਨਹੀਂ | ਭਾਈ ਰਾਮੂ ਜੀ ਰੋਹਤਾਸ ਵਿਖੇ ਵਪਾਰ ਦਾ ਕੰਮ ਕਰਦੇ ਸਨ ਪਰ ਉਹਨਾਂ ਦੇ ਘਰ ਕੋਈ ਔਲਾਦ ਨਹੀਂ ਸੀ। ਸੰਮਤ 1736 ਵਿੱਚ ਪੋਠੋਹਾਰ ਦੀ ਸੰਗਤ ਨਾਲ ਆਪ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨਾਂ ਲਈ ਆਨੰਦਪੁਰ ਸਾਹਿਬ ਗਏ ਤੇ ਗੁਰੂ ਜੀ ਅੱਗੇ ਸੰਤਾਨ ਪ੍ਰਾਪਤੀ ਲਈ ਅਰਦਾਸ ਕੀਤੀ। ਆਪ ਨੇ ਗੁਰੂ ਸਾਹਿਬ ਨੂੰ ਵਚਨ ਦਿੱਤਾ ਕਿ ਗੁਰੂ ਜੀ ਵੱਲੋਂ ਬਖਸ਼ਿਸ਼ ਸੰਤਾਨ ਉਹਨਾਂ ਨੂੰ ਭੇਟ ਕੀਤੀ ਜਾਵੇਗੀ। ਗੁਰੂ ਜੀ ਦੇ ਵਰ ਸਦਕਾ ਭਾਈ ਰਾਮੂ ਦੇ ਘਰ ਇੱਕ ਪੁੱਤਰੀ ਤੇ ਇੱਕ ਪੁੱਤਰ ਨੇ ਜਨਮ ਲਿਆ, ਜਿਹਨਾਂ ਦੇ ਨਾਂ ਕ੍ਰਮਵਾਰ ਸਾਹਿਬ ਦੇਵਾ ਤੇ ਸਾਹਿਬ ਚੰਦ ਰੱਖੇ ਗਏ।
ਇਜ਼ੈਬੇਲ ਅਨੇ ਮੈਡਲੇਨ ਹੂਪਰਟ (ਫਰਾਂਸੀਸੀ ਉਚਾਰਨ: [izabɛl ypɛʁ]; ਜਨਮ 16 ਮਾਰਚ 1953) ਇੱਕ ਫ੍ਰੈਂਚ ਅਦਾਕਾਰਾ ਹੈ ਜੋ 1971 ਤੋਂ ਲੈ ਕੇ 110 ਫਿਲਮਾਂ ਅਤੇ ਟੈਲੀਵਿਜ਼ਨ ਪ੍ਰਸਾਰਣ ਵਿੱਚ ਕੰਮ ਕਰ ਚੁੱਕੀ ਹੈ। ਉਹ ਸੀਜ਼ਰ ਐਵਾਰਡ ਲਈ ਸਭ ਤੋਂ ਨਾਮਜ਼ਦ ਅਭਿਨੇਤਰੀ ਹੈ। 16 ਨਾਮਜ਼ਦਗੀਆਂ ਦੇ ਨਾਲ ਉਹ ਦੋ ਵਾਰ ਲਾਸੇਮੀਨੀ (1995) ਲਈ ਅਤੇ ਐਲੇ (2016) ਲਈ, ਬੇਸਟ ਐਕਟਰੈਸ ਲਈ ਸੀਜ਼ਰ ਐਵਾਰਡ ਜਿੱਤੀ। ਹੂਪਰਟ ਨੂੰ 1994 ਵਿੱਚ ਔਰਡਰੇ ਕੌਮੀ ਡੂ ਮੇਰਾਈਟ ਲਈ ਸ਼ਵੈਲਿਅਰ ਬਣਾਇਆ ਗਿਆ ਸੀ ਅਤੇ 2005 ਵਿੱਚ ਉਸਨੂੰ ਅਫਸਰ ਬਣਾ ਤਰੱਕੀ ਦੇ ਦਿੱਤੀ ਗਈ ਸੀ। ਹਾਪਪਰਟ ਦੀ ਪਹਿਲੀ ਸੀਜ਼ਰ ਨਾਮਜ਼ਦਗੀ 1975 ਦੀ ਫਿਲਮ ਅਲਓਇਸ ਲਈ ਸੀ। 1978 ਵਿੱਚ, ਉਸ ਨੇ ਲਾਸਮੇਕਰ ਲਈ ਸਭ ਤੋਂ ਵਧੀਆ ਨਿਊਕਮਰ ਲਈ ਬਾਫਟਾ ਅਵਾਰਡ ਜਿੱਤਿਆ। ਉਸਨੇ ਕੈਨ ਫ਼ਿਲਮ ਫੈਸਟੀਵਲ ਵਿੱਚ ਵੋਏਟ ਨੋਜਿਰੇ (1978) ਅਤੇ ਦ ਪਿਆਨਿਯਨ ਟੀਚਰ (2001) ਲਈ ਵਧੀਆ ਅਭਿਨੇਤਰੀ ਦਾ ਖਿਤਾਬ ਜਿੱਤਿਆ ਅਤੇ ਨਾਲ ਹੀ ਸਟੋਰੀ ਆਫ ਵੂਮੇਨ (1988) ਅਤੇ ਲਾ ਕੈਰੀਮਨੀ ਲਈ ਵੇਨਿਸ ਫਿਲਮ ਫੈਸਟੀਵਲ 'ਤੇ ਬਿਹਤਰੀਨ ਅਭਿਨੇਤਰੀ ਦੇ ਲਈ ਵੋਲਪੀ ਕੱਪ ਦੀ ਚੋਣ ਕੀਤੀ। ਫਰਾਂਸ ਵਿੱਚ ਉਸਦੀਆਂ ਹੋਰ ਫਿਲਮਾਂ ਵਿੱਚ ਲੌਲੋ (1980), ਲਾ ਸੈਪੇਰੇਸ਼ਨ (1994), 8 ਔਰਤਾਂ (2002), ਗੈਬਰੀਲ (2005), ਐਮੋਰ (2012) ਅਤੇ ਥਿੰਗਸ ਟੂ ਆਮੇ (2016) ਸ਼ਾਮਲ ਹਨ। ਅੰਤਰਰਾਸ਼ਟਰੀ ਫਿਲਮਾਂ ਦੀ ਸਭ ਤੋਂ ਵੱਧ ਕਿਰਦਾਰ ਅਭਿਨੇਤਰੀਆਂ ਵਿੱਚ ਹੁੱਪਰਟ ਨੇ ਇਟਲੀ, ਰੂਸ, ਮੱਧ ਯੂਰਪ, ਅਤੇ ਏਸ਼ੀਅਨ ਮਹਾਂਦੀਪ ਵਿੱਚ ਕੰਮ ਕੀਤਾ ਹੈ.
ਮਾਤਾ ਸੁੰਦਰੀ (ਗੁਰਮੁਖੀ ਅੱਖਰਾਂ ਵਿੱਚ: ਮਾਤਾ ਸੁੰਦਰੀ, ਸ਼ਾਹਮੁਖੀ ਅੱਖਰਾਂ ਵਿੱਚ: ماتا سندری) ਲਾਹੌਰ ਦੇ ਰਾਮ ਸ਼ਰਨ ਦੀ ਕੁੜੀ ਅਤੇ ਗੁਰੂ ਗੋਵਿੰਦ ਸਿੰਘ ਜੀ ਦੀ ਦੂਜੀ ਧਰਮ ਪਤਨੀ ਸੀ। ਉਨ੍ਹਾਂ ਦਾ ਵਿਆਹ 4 ਅਪ੍ਰੈਲ 1684 ਨੂੰ ਅਨੰਦਪੁਰ ਸਾਹਿਬ ਵਿਖੇ ਹੋਇਆ। ਉਨ੍ਹਾਂ ਦੇ ਘਰ ਪਾਉਂਟਾ ਸਾਹਿਬ ਵਿਖੇ 26 ਜਨਵਰੀ 1687 ਨੂੰ ਸਾਹਿਬਜਾਦਾ ਅਜੀਤ ਸਿੰਘ ਦਾ ਜਨਮ ਹੋਇਆ। ਸਿੱਖ ਧਰਮ ਵਿੱਚ ਉਨ੍ਹਾਂ ਦੀ ਖ਼ਾਸ ਥਾਂ ਸੀ। ਮਾਤਾ ਸੁੰਦਰੀ ਜੀ ਦੇ ਪਿਤਾ ਜੀ ਦਾ ਨਾਮ ਭਾਈ ਰਾਮ ਸਰਨ ਸੀ ਜੋ ਕੇ ਹੁਸ਼ਿਆਰਪੁਰ ਜ਼ਿਲੇ ਦੇ ਬਿਜਵਾੜਾ ਨਾਲ ਸੰਬੰਧ ਰਖਦੇ ਸਨ। ਮਾਤਾ ਸੁੰਦਰੀ ਜੀ ਦਾ ਵਿਆਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਚਾਰ ਅਪ੍ਰੈਲ 1684 ਨੂੰ ਹੋਇਆ ਸੀ। 26 ਜਨਵਰੀ 1687 ਨੂੰ ਸ਼੍ਰੀ ਪਾਉਂਟਾ ਸਾਹਿਬ ਵਿਖੇ ਮਾਤਾ ਜੀ ਦੀ ਕੁਖੋ ਸਾਹਿਬਜਾਦਾ ਅਜੀਤ ਸਿੰਘ ਜੀ ਦਾ ਜਨਮ ਹੋਇਆ, ਜੋ ਕੇ ਸਾਰੇ ਸਾਹਿਬਜਾਦਿਆਂ ਵਿੱਚੋਂ ਵੱਡੇ ਸਨ। ਅਨੰਦਪੁਰ ਸਾਹਿਬ ਦੇ ਵਿਛੋੜੇ ਮਗਰੋਂ 6 ਦਿਸੰਬਰ 1705 ਭਾਈ ਮਨੀ ਸਿੰਘ ਜੀ ਮਾਤਾ ਸੁੰਦਰੀ ਜੀ ਦੀ ਹਿਫਾਜਿਤ ਕਰਦੇ ਹੋਏ ਦਿੱਲੀ ਲੈ ਗਏ। ਸੰਨ 1706 ਵਿੱਚ ਮਾਤਾ ਸੁੰਦਰੀ ਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਨਾਲ ਤਖ਼ਤ ਸ਼੍ਰੀ ਦਮਦਮਾ ਸਾਹਿਬ ਵਿਖੇ ਮਿਲੇ, ਜਿਥੇ ਉਹਨਾਂ ਨੂੰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਬਾਰੇ ਪਤਾ ਲੱਗਾ। ਮਾਤਾ ਜੀ ਫੇਰ ਦਿੱਲੀ ਆ ਗਏ, ਜਦੋਂ ਗੁਰੂ ਗੋਬਿੰਦ ਸਿੰਘ ਜੀ ਦੱਖਣ ਵੱਲ ਰਵਾਨਾ ਹੋ ਗਏ। ਦਿੱਲੀ ਵਿਖੇ ਮਾਤਾ ਸੁੰਦਰੀ ਜੀ ਨੇ ਆਪਣੇ ਪੁੱਤਰ ਸਾਹਿਬਜਾਦਾ ਅਜੀਤ ਸਿੰਘ ਜੀ ਯਾਦ ਵਿੱਚ ਇੱਕ ਬੱਚੇ ਨੂੰ ਗੋਦ ਲਿਆ,ਜਿਸ ਦਾ ਨਾਮ ਓਹਨਾ ਨੇ ਅਜੀਤ ਸਿੰਘ ਰਖਿਆ। ਦੱਖਣ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਣ ਮਗਰੋ ਓਹਨਾ ਨੇ ਸਿੱਖਾਂ ਦੀ ਅਗਵਾਈ ਕੀਤੀ। ਓਹਨਾ ਨੇ ਭਾਈ ਮਨੀ ਸਿੰਘ ਜੀ ਨੂੰ ਅੰਮ੍ਰਿਤਸਰ ਦੇ ਪਵਿੱਤਰ ਅਸਥਾਨਾਂ ਦੀ ਦੇਖਭਾਲ ਕਰਨ ਨੂੰ ਕਿਹਾ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਹਥ ਲਿਖਤਾਂ ਕੱਠੀਆਂ ਕਰਨ ਨੂੰ ਕਿਹਾ। ਓਹਨਾ ਨੇ ਆਪਣੀ ਅਗਵਾਈ ਵਿੱਚ ਹੁਕਮਨਾਮੇ ਜਾਰੀ ਕੀਤੇ। ਮਾਤਾ ਜੀ ਵਲੋ ਗੋਦ ਲਏ ਪੁੱਤਰ ਅਜੀਤ ਸਿੰਘ ਨੂੰ ਬਹਾਦਰ ਸ਼ਾਹ ਜ਼ਫ਼ਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਵਾਰਿਸ ਮੰਨਦਾ ਸੀ,ਪਰ ਮਾਤਾ ਸੁੰਦਰੀ ਜੀ ਓਸ ਤੋਂ ਖਫਾ ਸਨ। ਬਹਾਦੁਰ ਸ਼ਾਹ ਨੇ 1710 ਵਿੱਚ ਅਜੀਤ ਸਿੰਘ ਨੂੰ ਆਪਣੇ ਦਰਬਾਰ ਵਿੱਚ ਬੁਲਾ ਕੇ ਸਨਮਾਨਿਤ ਵੀ ਕੀਤਾ। ਸ਼ਾਹੀ ਠਾਠ ਬਾਠ ਨਾਲ ਅਜੀਤ ਸਿੰਘ ਦਾ ਸੁਭਾ ਕੁਝ ਹੋਰ ਹੀ ਹੋ ਗਿਆ ਤੇ ਓਹ ਦਰਬਾਰੀ ਬਣ ਕੇ ਰਹਿਣ ਲੱਗਾ। ਅਜੀਤ ਸਿੰਘ ਨੂੰ ਬਾਅਦ ਵਿੱਚ ਕਤਲ ਲਈ ਦੋਸ਼ੀ ਠਹਿਰਾਇਆ ਗਿਆ ਅਤੇ 18 ਜਨਵਰੀ 1725 ਨੂੰ ਮੌਤ ਦੀ ਸਜ਼ਾ ਦਿੱਤੀ ਗਈ ਸੀ। ਸੰਨ 1747 ਵਿੱਚ ਮਾਤਾ ਸੁੰਦਰੀ ਜੀ ਵੀ ਜੋਤੀ ਜੋਤ ਸਮਾ ਗਏ। ਓਹਨਾ ਦੀ ਯਾਦ ਵਿੱਚ ਗੁਰੂਦਵਾਰਾ ਬਾਲਾ ਸਾਹਿਬ ਦਿੱਲੀ ਵਿੱਚ ਬਣਾਇਆ ਗਿਆ ਹੈ।
ਮਹਾਰਾਜਾ ਰਣਜੀਤ ਸਿੰਘ (1780-1839) ਪੰਜਾਬ ਦੀ ਸਿੱਖ ਸਲਤਨਤ ਦੀ ਨੀਂਹ ਰੱਖਣ ਵਾਲੇ ਇੱਕ ਸਿੱਖ ਮਹਾਰਾਜਾ ਸੀ ਜਿੰਨਾ ਨੂੰ ਸ਼ੇਰ-ਏ-ਪੰਜਾਬ (ਪੰਜਾਬ ਦਾ ਸ਼ੇਰ) ਦੇ ਨਾਂ ਨਾਲ਼ ਜਾਣਿਆ ਜਾਂਦਾ ਹੈ। ਮਹਾਰਾਜਾ ਰਣਜੀਤ ਸਿੰਘ ਨੂੰ ਪੰਜਾਬ ਦੇ ਇਤਿਹਾਸ ਵਿੱਚ ਬਹਾਦਰ ਜੰਗਜੂ, ਦਲੇਰ ਮਹਾਰਾਜੇ ਤੇ ਮਹਾਨ ਸ਼ਖ਼ਸੀਅਤ ਵਜੋਂ ਜਾਣਿਆ ਜਾਂਦਾ ਹੈ ਅਤੇ ਉਹਨਾਂ ਦਾ ਨਾਮ ਭਾਰਤ ਦੇ ਉਹਨਾਂ ਮਹਾਨ ਸ਼ਾਸਕਾਂ ਵਿੱਚ ਆਉਂਦਾ ਹੈ ਜਿਵੇ ਕਿ ਮਹਾਂਰਾਣਾ ਪ੍ਰਤਾਪ ਅਤੇ ਮਰਾਠਾ ਸਾਮਰਾਜ ਦੇ ਛੱਤਰਪਤੀ ਸ਼ਿਵਾਜੀ। ਉਹਨਾਂ ਨੂੰ ਸਾਲ 2020 ਵਿੱਚ ਬੀਬੀਸੀ ਨੇ ਦੁਨੀਆ ਦਾ ਸਭ ਤੋ ਮਹਾਨ ਆਗੂ ਦੱਸਿਆ ਸੀ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਵਿੱਚ ਸਿੱਖਾਂ, ਹਿੰਦੂਆਂ ਤੇ ਮੁਸਲਮਾਨਾਂ ਨੂੰ ਇੱਕ ਡੋਰ ਵਿੱਚ ਪਰੋਈ ਰੱਖਿਆ, ਜਿਸ ਕਰਕੇ ਖ਼ਾਲਸਾ ਰਾਜ ਦੀ ਹਰ ਥਾਂ ਸਿਫ਼ਤ ਕੀਤੀ ਜਾਂਦੀ ਸੀ।
ਸਰਦਾਰ ਹਰੀ ਸਿੰਘ ਨਲਵਾ ਸਿੱਖ ਇਤਿਹਾਸ ਵਿੱਚ ਪ੍ਰਮੁੱਖ ਯੋਧਾ ਤੇ ਜਰਨੈਲ ਹੋਇਆ ਹੈ। ਇਨ੍ਹਾਂ ਦੇ ਨਾਮ ਨਾਲ ਨਲਵਾ ਕਿਵੇਂ ਜੁੜਿਆ, ਇਸ ਬਾਰੇ ਬਾਬਾ ਪ੍ਰੇਮ ਸਿੰਘ ਹੋਤੀ ਲਿਖਦੇ ਹਨ- ਰਾਜਾ ਨਲ ਆਪਣੇ ਸਮੇਂ ਦਾ ਮਹਾਨ ਦਾਨੀ ਅਤੇ ਆਪਣੇ ਸਮੇਂ ਦਾ ਅਦੁੱਤੀ ਸੂਰਬੀਰ ਸੀ। ਉਹ ਸ਼ੇਰ ਨਾਲ ਲੜ ਕੇ ਉਸ ਨੂੰ ਮਾਰਨ ਵਿੱਚ ਪ੍ਰਸਿੱਧੀ ਰੱਖਦਾ ਸੀ। ਇਸੇ ਤਰ੍ਹਾਂ ਸਰਦਾਰ ਹਰੀ ਸਿੰਘ ਵਿੱਚ ਅਜਿਹੇ ਗੁਣ ਮੌਜੂਦ ਸਨ। ਇਸ ਤਰ੍ਹਾਂ ਆਪ ਜੀ ਦਾ ਨਾਮ ਵੀ ਰਾਜਾ ਨਲ ਸਾਨੀ ਪੈ ਗਿਆ। ਸਰਦਾਰ ਜੀ ਦੇ ਨਾਮ ਨਾਲ ਇਹ ਨਾਮ ਜੁੜ ਕੇ ਅਤੇ ਆਮ ਵਰਤੋਂ ਵਿੱਚ ਆਉਣ ਕਰਕੇ, ਇਸ ਵਿੱਚ ਥੋੜ੍ਹੀ ਜਿਹੀ ਤਬਦੀਲੀ ਹੋਣ ਕਰਕੇ ਨਲ ਤੋਂ ਨਲਵਾ ਪੈ ਗਿਆ। 1) ਮੌਲਾਨਾ ਅਹਿਮਦ ਦੀਨ ਆਪਣੀ ਪੁਸਤਕ ਮੁਕੰਮਲ ਤਾਰੀਖ- ਕਸ਼ਮੀਰ ਵਿੱਚ ਲਿਖਦੇ ਹਨ ਕਿ ਨਲਵਾ ਦੀ ਵਜ੍ਹਾ ਤਸਮੀਆ ਕੇ ਮੁਤੱਲਅਕ ਮਸ਼ਹੂਰ ਹੈ ਕਿ ਰਾਜਾ ਨਲ ਜ਼ਮਾਨਾ ਕਦੀਮ ਮੇਂ ਏਕ ਬਹਾਦਰ ਅਰ ਸੁਜਾਤ ਰਾਜਾ ਥਾ। ਲੋਗੋਂ ਨੇ ਹਰੀ ਸਿੰਘ ਕੋ ਨਲ ਸੇ ਨਲਵਾ ਬਨਾ ਦੀਆ। ਨਲਵਾ ਸੇ ਮੁਰਾਦ, ਸ਼ੇਰ ਕੋ ਮਾਰਨੇ ਵਾਲਾ ਯਾ ਸ਼ੇਰ ਅਫ਼ਗਾਨ ਹੈ। ਚੂੰਕਿ ਹਰੀ ਸਿੰਘ ਨੇ ਭੀ ਸ਼ੇਰ ਮਾਰੇ ਥੇ ਇਸੀ ਲੀਏ ਉਸਕਾ ਨਾਮ ਨਲਵਾ ਮਸ਼ਹੂਰ ਹੂਆ।2) ਇਸੇ ਤਰ੍ਹਾਂ ਮਿਸਟਰ ਐਂਨ. ਕੇ.
ਭਾਈ ਵੀਰ ਸਿੰਘ (5 ਦਸੰਬਰ 1872 – 10 ਜੂਨ 1957) ਇੱਕ ਭਾਰਤੀ ਕਵੀ, ਵਿਦਵਾਨ, ਅਤੇ ਸਿੱਖ ਪੁਨਰ-ਸੁਰਜੀਤੀ ਲਹਿਰ ਦੇ ਸ਼ਾਸਤਰੀ ਸਨ, ਜਿਨ੍ਹਾਂ ਨੇ ਪੰਜਾਬੀ ਸਾਹਿਤਕ ਪਰੰਪਰਾ ਦੇ ਨਵੀਨੀਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਸਿੰਘ ਦੇ ਯੋਗਦਾਨ ਇੰਨੇ ਮਹੱਤਵਪੂਰਨ ਅਤੇ ਪ੍ਰਭਾਵਸ਼ਾਲੀ ਸਨ ਕਿ ਉਹ ਭਾਈ ਵਜੋਂ ਮਾਨਤਾ ਪ੍ਰਾਪਤ ਹੋ ਗਏ, ਇੱਕ ਸਨਮਾਨ ਅਕਸਰ ਉਹਨਾਂ ਲੋਕਾਂ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਨੂੰ ਸਿੱਖ ਧਰਮ ਦਾ ਸੰਤ ਮੰਨਿਆ ਜਾ ਸਕਦਾ ਹੈ।
ਸ਼ਹੀਦੀ ਸਭਾ (ਪਹਿਲਾਂ ਸ਼ਹੀਦੀ ਜੋੜ ਮੇਲਾ) ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਹਿ ਸਿੰਘ, 10ਵੇਂ ਸਿੱਖ ਗੁਰੂ ਗੁਰੂ ਗੋਬਿੰਦ ਸਿੰਘ ਜੀ ਦੇ ਸਭ ਤੋਂ ਛੋਟੇ ਪੁੱਤਰ, ਦੀ ਸ਼ਹਾਦਤ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ ਹਰ ਸਾਲ ਦਸੰਬਰ ਵਿੱਚ ਪੰਜਾਬ, ਭਾਰਤ ਦੇ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਗੁਰਦੁਆਰਾ ਫ਼ਤਹਿਗੜ੍ਹ ਸਾਹਿਬ ਵਿਖੇ ਇੱਕ ਤਿੰਨ-ਰੋਜ਼ਾ ਸਾਲਾਨਾ ਧਾਰਮਿਕ ਇਕੱਠ (ਮਿਲਣ-ਮਿਲਣ) ਦਾ ਆਯੋਜਨ ਕੀਤਾ ਜਾਂਦਾ ਹੈ। ।
ਭਗਤ ਸਿੰਘ (28 ਸਤੰਬਰ 1907 - 23 ਮਾਰਚ 1931) ਭਾਰਤ ਦਾ ਇੱਕ ਅਜ਼ਾਦੀ ਘੁਲਾਟੀਆ ਸੀ। ਭਗਤ ਸਿੰਘ ਨੂੰ 23 ਮਾਰਚ 1931 ਨੂੰ ਉਸ ਦੇ ਸਾਥੀਆਂ, ਰਾਜਗੁਰੂ ਅਤੇ ਸੁਖਦੇਵ ਦੇ ਨਾਲ ਫ਼ਾਂਸੀ ਤੇ ਲਟਕਾ ਦਿੱਤਾ ਗਿਆ ਸੀ। ਉਹ ਹਿੰਦੁਸਤਾਨ ਸੋਸ਼ਲਿਸਟ ਰਿਪਬਲੀਕਨ ਐਸੋਸੀਏਸ਼ਨ ਦੇ ਸੰਸਥਾਪਕ ਮੈਬਰਾਂ ਵਿੱਚੋਂ ਇੱਕ ਸੀ। ਭਗਤ ਸਿੰਘ ਇਨਕਲਾਬੀ ਹੋਣ ਦੇ ਨਾਲ ਨਾਲ ਮੌਲਿਕ ਚਿੰਤਕ ਵੀ ਸੀ। ਉਸ ਨੇ ਸਮਾਜਿਕ, ਸਿਆਸੀ ਤੇ ਸਭਿਆਚਾਰਕ ਵਰਤਾਰਿਆਂ ਨੂੰ ਤਰਕਸ਼ੀਲ ਤਰੀਕੇ ਨਾਲ ਘੋਖਿਆ ਤੇ ਉਨ੍ਹਾਂ ਬਾਰੇ ਵਿਚਾਰ ਪ੍ਰਗਟਾਏ।1928 ਵਿੱਚ ਭਗਤ ਸਿੰਘ ਤੇ ਉਸਦੇ ਸਾਥੀ ਸ਼ਿਵਰਾਮ ਰਾਜਗੁਰੂ ਨੇ 21 ਸਾਲਾ ਬਰਤਾਨਵੀ ਪੁਲਿਸ ਅਫ਼ਸਰ ਜੌਨ ਸਾਂਡਰਸ ਦਾ ਲਾਹੌਰ ਵਿਖੇ ਗੋਲੀ ਮਾਰਕੇ ਕਤਲ ਕੀਤਾ ਜਦਕਿ ਉਹਨਾਂ ਦਾ ਮਕਸਦ ਜੇਮਜ਼ ਸਕੌਟ ਨਾਂ ਦੇ ਸੀਨੀਅਰ ਪੁਲਿਸ ਸੁਪਰਿਨਟੈਂਡੈਂਟ ਦਾ ਕਤਲ ਕਰਨਾ ਸੀ।
ਖੇਡਣਾ ਮਨੁੱਖ ਦੀ ਸਹਿਜ ਸੁਭਾਵਿਕ ਪ੍ਰਵਿਰਤੀ ਹੈ। ਮਨੁੱਖ ਆਦਿ-ਕਾਲ ਤੋਂ ਹੀ ਖੇਡਦਾ ਆਇਆ ਹੈ। ਕੁਦਰਤ ਨੇ ਹਰ ਪ੍ਰਾਣੀ ਵਿੱਚ ਖੇਡਣ ਦਾ ਗੁਣ ਭਰਿਆ ਹੈ। ਆਪਣੇ ਜੁੱਸੇ, ਵਿੱਤ ਤੇ ਸੁਭਾਅ ਅਨੁਸਾਰ ਉਸ ਨੇ ਆਪੋ-ਆਪਣੀਆਂ ਖੇਡਾਂ ਦੀ ਸਿਰਜਣਾ ਕੀਤੀ ਹੈ। ਖੇਡਾਂ ਮਨੋਰੰਜਨ ਦਾ ਅਤੇ ਵਿਹਲੇ ਸਮੇਂ ਦੀ ਉਚਿਤ ਵਰਤੋਂ ਦਾ ਸਭ ਤੋਂ ਵੱਡਾ ਸਾਧਨ ਹਨ। ਖੇਡਾਂ ਤੇ ਮਨਪ੍ਰਚਾਵੇ ਮਨੁੱਖ ਲਈ ਉਨੇ ਹੀ ਜਰੂਰੀ ਹਨ ਜਿਤਨੇ ਅੰਨ, ਪਾਣੀ ਅਤੇ ਹਵਾ। ਇਹ ਮਨੁੱਖ ਦੇ ਸਰਬ-ਪੱਖੀ ਵਿਕਾਸ ਦਾ ਮਹੱਤਵਪੂਰਨ ਸ੍ਰੋਤ ਹਨ। ਬੱਚੇ ਦੇ ਜਨਮ ਲੈਣ ਨਾਲ ਬੱਚੇ ਦੀ ਖੇਡ-ਪ੍ਰਕਿਰਿਆ ਆਰੰਭ ਹੋ ਜਾਂਦੀ ਹੈ; ਜਿਵੇਂ ਕੁੱਝ ਦਿਨਾਂ ਦਾ ਬੱਚਾ ਹੀ ਲੱਤਾਂ-ਬਾਹਾਂ ਮਾਰਨੀਆਂ ਸ਼ੁਰੂ ਕਰ ਦਿੰਦਾ ਹੈ। ਖੇਡ-ਰੁਚੀਆਂ ਹੀ ਬੱਚੇ ਦੇ ਸਰੀਰਿਕ, ਮਾਨਸਿਕ ਅਤੇ ਬੌਧਿਕ ਵਿਕਾਸ ਦੀਆਂ ਸੂਚਕ ਹਨ।‘ਲੋਕ ਖੇਡ’ ‘ਲੋਕ’ ਅਤੇ ‘ਖੇਡ’ ਸ਼ਬਦਾਂ ਦੇ ਮੇਲ ਨਾਲ ਬਣਿਆ ਹੈ। ਇਸਦਾ ਅਰਥ ਹੈ। ‘ਲੋਕ ਦੀ ਖੇਡ’। ‘ਲੋਕ’ ਸ਼ਬਦ ਵਾਸਤਵ ਵਿੱਚ ਅੰਗਰੇਜ਼ੀ ਦੇ ਫੋਕ ਦਾ ਪਰਿਯਾਇ ਹੈ। ਜੋ ਨਗਰ ਅਤੇ ਪਿੰਡ ਦੀ ਸਾਰੀ ਜਨਤਾ ਦਾ ਭਾਵ ਹੈ। ਇਸ ਤਰ੍ਹਾਂ ‘ਖੇਡ’ ਸ਼ਬਦ ਦਾ ਭਾਵ ਮਨ ਪਰਚਾਣਾ ਹੈ। ਲੋਕਖੇਡ ਦਾ ਮਨ ਪਰਚਾਵਾ ਹੋਣਾ ਬਹੁਤ ਜ਼ਰੂਰੀ ਹੈ। ਪਰ ਮਨ ਪਰਚਾਵੇ ਦੇ ਨਾਲ-ਨਾਲ ਇਹ ਮਨੁੱਖ ਨੂੰ ਸਰੀਰਿਕ ਤੇ ਮਾਨਸਿਕ ਸ਼ਕਤੀ ਵੀ ਦਿੰਦੀਆਂ ਹਨ। ਇਨ੍ਹਾਂ ਦਾ ਮਨੁੱਖ ਦੇ ਜੀਵਨ ਨਾਲ ਡੂੰਘਾ ਸੰਬੰਧ ਹੈ।ਲੋਕ-ਖੇਡਾਂ ਦੀ ਖ਼ਾਸੀਅਤ ਇਹ ਹੈ ਕਿ ਇਹ ਕਿਸੇ ਕਰੜੇ ਨਿਯਮਾਂ ਅਧੀਨ ਨਹੀਂ ਖੇਡੀਆਂ ਜਾਂਦੀਆਂ। ਕੋਈ ਸਮਾਂ-ਸਥਾਨ ਵੀ ਨਿਸ਼ਚਿਤ ਨਹੀਂ, ਗਰਮੀਆਂ ਨੂੰ ਦੁਪਿਹਰਾ ਸਮੇਂ, ਰਾਤ ਨੂੰ ਚਾਨਣੀਆਂ ਰਾਤਾਂ ਵਿਚ, ਖੁੱਲ੍ਹਿਆ ਵਿਹੜਿਆਂ, ਗਲੀਆਂ, ਜੂਹਾਂ, ਟਾਹਲੀਆਂ, ਬਰੋਟਿਆਂ ਦੀਆਂ ਛਾਂਵਾਂ ਅਤੇ ਕਿਸੇ ਵੀ ਮੋਕਲੀ ਥਾਂ 'ਤੇ ਇਹ ਖੇਡੀਆਂ ਜਾਂਦੀਆਂ ਹਨ। ਲੋਕ-ਖੇਡਾਂ ਖੇਡਣ ਲਈ ਸਮਾਨ ਖ਼ਰੀਦਣ ਦੀ ਵੀ ਲੋੜ ਨਹੀਂ, ਸਥਾਨਿਕ ਉਪਲਬਧ ਸਮਗਰੀ ਤੋਂ ਹੀ ਕੰਮ ਸਾਰ ਲਿਆ।
ਪੰਜਾਬ ਉੱਤਰ-ਪੱਛਮੀ ਭਾਰਤ ਦਾ ਇੱਕ ਰਾਜ ਹੈ ਜੋ ਕਿ ਸਮੁੱਚੇ ਪੰਜਾਬ ਖੇਤਰ ਦਾ ਇੱਕ ਭਾਗ ਹੈ। ਇਸ ਦਾ ਦੂਸਰਾ ਭਾਗ ਪਾਕਿਸਤਾਨ ਵਿੱਚ ਹੈ। ਪੰਜਾਬ ਦੇ ਭਾਰਤੀ ਖੇਤਰ ਨੂੰ ਚੜ੍ਹਦਾ ਪੰਜਾਬ ਕਹਿੰਦੇ ਹਨ ਅਤੇ ਪਾਕਿਸਤਾਨ ਵਾਲੇ ਖੇਤਰ ਨੂੰ ਲਹਿੰਦਾ ਪੰਜਾਬ ਕਹਿੰਦੇ ਹਨ। ਇਸ ਦੀ ਸਰਹੱਦ ਉੱਤਰ ਵਿੱਚ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ, ਉੱਤਰ-ਪੂਰਬ ਵਿੱਚ ਹਿਮਾਚਲ ਪ੍ਰਦੇਸ਼, ਦੱਖਣ-ਪੂਰਬ ਵਿੱਚ ਹਰਿਆਣਾ, ਦੱਖਣ-ਪੱਛਮ ਵਿੱਚ ਰਾਜਸਥਾਨ ਅਤੇ ਪੱਛਮ ਵਿੱਚ ਪਾਕਿਸਤਾਨੀ ਪੰਜਾਬ ਨਾਲ ਲੱਗਦੀ ਹੈ। ਰਾਜ ਦਾ ਖੇਤਰਫਲ 50,362 ਵਰਗ ਕਿਲੋਮੀਟਰ (19,445 ਵਰਗ ਮੀਲ) ਦਾ ਹੈ ਜੋ ਕਿ ਭਾਰਤ ਦੇ ਕੁਲ ਭੂਗੋਲਿਕ ਖੇਤਰ ਦਾ 1.53% ਹੈ। ਇਹ ਭਾਰਤ ਦਾ ਖੇਤਰ ਵਜੋਂ 20ਵਾਂ ਸਭ ਤੋਂ ਵੱਡਾ ਰਾਜ ਹੈ। ਭਾਰਤੀ ਪੰਜਾਬ ਦੇ ਮੁੱਖ ਸ਼ਹਿਰ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਬਠਿੰਡਾ, ਮੋਗਾ, ਸੰਗਰੂਰ, ਮੋਹਾਲੀ ਅਤੇ ਪਟਿਆਲਾ ਹਨ। ਇਸ ਦੀ ਰਾਜਧਾਨੀ ਚੰਡੀਗੜ੍ਹ ਹੈ।
ਪੰਜਾਬ ਵਿੱਚ ਮੇਲਿਆਂ ਵਾਂਗ ਤਿਉਹਾਰਾਂ ਦੀ ਲੜੀ ਵੀ ਤੁਰੀ ਰਹਿੰਦੀ ਹੈ। ਮੇਲਿਆਂ ਵਾਂਗ ਤਿਉਹਾਰ ਵੀ ਇੱਥੋਂ ਦੇ ਸਭ ਵਰਗਾਂ ਦੇ ਲੋਕ ਸਮੂਹਿਕ ਤੌਰ ਤੇ ਮਨਾਉਂਦੇ ਹਨ। ਜੋ ਇੱਥੋਂ ਦੀ ਭਾਈਚਾਰਕ ਸਾਂਝ ਅਤੇ ਫਿਰਕੂ ਸੋਚ ਦੇ ਗਵਾਹ ਹਨ ।ਡਾ ਵਣਜਾਰਾ ਬੇਦੀ ਅਨੁਸਾਰ ਤਿਉਹਾਰਾਂ ਦਾ ਮੁੱਢ ਪੰਜਾਬ ਦੀ ਸਮੂਹਿਕ ਵਿਕਾਸ ਦੀ ਭਾਵਨਾ ਵਿੱਚ ਬੱਝਿਆ ਅਤੇ ਹੌਲੀ ਹੌਲੀ ਇਨ੍ਹਾਂ ਰਾਂਗਲੀਆਂ ਚੂਲਾਂ ਦੁਆਲੇ ਜਾਤੀ ਦਾ ਸਾਰਾ ਸਮਾਜਿਕ ,ਧਾਰਮਿਕ ਅਤੇ ਭਾਈਚਾਰਕ ਜੀਵਨ ਚੱਕੀ ਦੇ ਪੁੜ ਵਾਂਗ ਘੁੰਮਣ ਲੱਗਾ। ਤਿਉਹਾਰ ਨਾਲ ਅੰਦਰਲਾ ਖਿੜਦਾ ਤੇ ਮਹਿਕਦਾ ਹੈ ਅਤੇ ਲੋਕਾਂ ਵਿੱਚ ਨਵੀਂ ਸ਼ਕਤੀ ਉੱਭਰਦੀ ਅਤੇ ਨਵੇਂ ਸੰਕਲਪ ਜਾਗਦੇ ਹਨ।
ਸਮਾਂ ਪੈਮਾਇਸ਼ੀ ਨਿਜ਼ਾਮ ਦਾ ਇੱਕ ਅੰਗ ਹੈ ਜਿਸ ਨਾਲ ਦੋ ਘਟਨਾਵਾਂ ਦੇ ਦਰਮਿਆਨ ਦਾ ਵਕਫ਼ਾ ਪਤਾ ਕੀਤਾ ਜਾਂਦਾ ਹੈ। ਪੁਲਾੜ ਦੇ ਤਿੰਨ ਪਾਸਾਰਾਂ ਦੇ ਨਾਲ ਸਮਾਂ ਚੌਥਾ ਪਾਸਾਰ ਹੈ। ਪ੍ਰਕਿਰਤਕ ਵਿਗਿਆਨਾਂ ਵਿੱਚ ਇਸ ਦੀ ਪਰਿਭਾਸ਼ਾ ਸਮੇਂ ਅਤੇ ਸਥਾਨ ਦੇ ਲਿਹਾਜ਼ ਨਾਲ ਇਵੇਂ ਕੀਤੀ ਜਾਂਦੀ ਹੈ: ਵਕ਼ਤ ਦਰਅਸਲ ਗ਼ੈਰ ਸਥਾਨਗਤ (nonspatial) ਅਤੇ ਕਾਲਗਤ (temporal) ਘਟਨਾਵਾਂ ਦਾ ਇੱਕ ਸਿਲਸਿਲਾ ਹੈ ਜੋ ਕਿ ਨਾਪਰਤਣਯੋਗ (irreversible) ਹੁੰਦੀਆਂ ਹਨ ਅਤੇ ਅਤੀਤ ਤੋਂ ਵਰਤਮਾਨ ਅਤੇ ਫਿਰ ਭਵਿੱਖ ਵੱਲ ਰਵਾਂ ਰਹਿੰਦੀਆਂ ਹਨ।
ਅੰਮ੍ਰਿਤਾ ਪ੍ਰੀਤਮ (31 ਅਗਸਤ 1919 - 31 ਅਕਤੂਬਰ 2005) ਇੱਕ ਪੰਜਾਬੀ ਲੇਖਕ, ਕਵੀ, ਨਾਵਲਕਾਰ, ਕਹਾਣੀਕਾਰ ਅਤੇ ਵਾਰਤਕਕਾਰ ਸੀ ਜਿਸਨੇ ਪੰਜਾਬੀ ਅਤੇ ਹਿੰਦੀ ਭਾਸ਼ਾਵਾਂ ਵਿੱਚ ਸਾਹਿਤ ਰਚਨਾ ਕੀਤੀ। ਉਸਨੂੰ ਪੰਜਾਬੀ ਭਾਸ਼ਾ ਦੇ 20ਵੀਂ ਸਦੀ ਦੇ ਸਭ ਤੋਂ ਅਹਿਮ ਕਵੀਆਂ ਵਿੱਚ ਮੰਨਿਆ ਜਾਂਦਾ ਹੈ ਅਤੇ ਪਹਿਲੀ ਅਹਿਮ ਨਾਰੀ ਲੇਖਕ ਮੰਨਿਆ ਜਾਂਦਾ ਹੈ। ਛੇ ਦਹਾਕਿਆਂ ਵਿੱਚ ਫੈਲੇ ਆਪਣੇ ਸਾਹਿਤਕ ਸਫ਼ਰ ਦੌਰਾਨ, ਉਸਨੇ ਕਵਿਤਾ, ਨਾਵਲ, ਜੀਵਨੀ, ਨਿਬੰਧ ਵਰਗੀਆਂ ਵਿਧਾਵਾਂ ਦੇ ਅੰਦਰ 100 ਤੋਂ ਵੱਧ ਕਿਤਾਬਾਂ ਲਿਖੀਆਂ ਹਨ। ਇਨ੍ਹਾਂ ਰਚਨਾਵਾਂ ਵਿੱਚ ਪ੍ਰੀਤਮ ਦੇ 20 ਕਾਵਿ-ਸੰਗ੍ਰਹਿ, 13 ਕਹਾਣੀ-ਸੰਗ੍ਰਹਿ, ਵਾਰਤਕ ਦੀਆਂ ਕਿਤਾਬਾਂ, ਤਿੰਨ ਸਫ਼ਰਨਾਮੇ, ਦੋ ਸਵੈ-ਜੀਵਨੀਆਂ ਅਤੇ ਪੰਜਾਬੀ ਲੋਕ ਗੀਤਾਂ ਦਾ ਇੱਕ ਸੰਗ੍ਰਿਹ ਵੀ ਸ਼ਾਮਿਲ ਹਨ। ਉਸ ਦੀਆਂ ਕਿਤਾਬਾਂ ਨੂੰ ਕਈ ਭਾਰਤੀ ਅਤੇ ਵਿਦੇਸ਼ੀ ਭਾਸ਼ਾਵਾਂ ਵਿੱਚ ਅਨੁਵਾਦ ਵੀ ਕੀਤਾ ਗਿਆ ਹੈ। ਅੰਮ੍ਰਿਤਾ ਪ੍ਰੀਤਮ ਨੇ 1966 ਤੋਂ ਨਾਗਮਣੀ ਮਾਸਿਕ ਪੱਤਰ ਦੀ ਸੰਪਾਦਨਾ ਸ਼ੁਰੂ ਕੀਤੀ। ਪ੍ਰੀਤਮ ਨੂੰ ਸਾਹਿਤ ਅਕਾਦਮੀ ਇਨਾਮ, ਭਾਰਤੀ ਗਿਆਨਪੀਠ ਅਤੇ ਪਦਮ ਵਿਭੂਸ਼ਨ ਨਾਲ ਸਨਮਾਨਿਤ ਕੀਤਾ ਗਿਆ।ਅੰਮ੍ਰਿਤਾ ਪ੍ਰੀਤਮ ਦੀ ਸਭ ਤੋਂ ਮਸ਼ਹੂਰ ਕਵਿਤਾ ਅੱਜ ਆਖਾਂ ਵਾਰਿਸ ਸ਼ਾਹ ਨੂੰ ਹੈ ਜਿਸ ਵਿੱਚ ਉਹ ਹਿੰਦੁਸਤਾਨ ਦੀ ਵੰਡ ਤੋਂ ਬਾਅਦ ਹੋਏ ਕਤਲੇਆਮ ਪ੍ਰਤੀ ਆਪਣਾ ਰੋਸ ਦਿਖਾਉਂਦੇ ਹੋਏ ਵਾਰਿਸ ਸ਼ਾਹ ਨੂੰ ਵਾਪਸ ਆਉਣ ਦੀ ਦੁਹਾਈ ਪਾਉਂਦੀ ਹੈ। ਇੱਕ ਨਾਵਲਕਾਰ ਦੇ ਤੌਰ ਉੱਤੇ ਪਿੰਜਰ (1950) ਉਸਦਾ ਸਭ ਤੋਂ ਮਸ਼ਹੂਰ ਨਾਵਲ ਹੈ ਜਿਸ ਉੱਤੇ ਬਾਅਦ ਵਿੱਚ ਇੱਕ ਅਵਾਰਡ ਜੇਤੂ ਫ਼ਿਲਮ ਪਿੰਜਰ (2003) ਵੀ ਬਣੀ।1947 ਵਿੱਚ ਭਾਰਤ ਤੇ ਪਾਕਿਸਤਾਨ ਦੀ ਵੰਡ ਪਿੱਛੋਂ ਇਹ ਲਿਹੌਰ ਤੋਂ ਹਿੰਦੁਸਤਾਨ ਆ ਗਈ।
ਜ਼ਫ਼ਰਨਾਮਾ (ਪਾਠ: zəfərnɑːmɑː; ਫ਼ਾਰਸੀ: ظفرنامہ; ਮਤਲਬ: ਜਿੱਤ ਦਾ ਖ਼ਤ) ਸਿੱਖਾਂ ਦੇ ਦਸਵੇਂ ਗੁਰੂ, ਗੋਬਿੰਦ ਸਿੰਘ ਦੁਆਰਾ ਮੁਗ਼ਲ ਸਾਮਰਾਜ ਔਰੰਗਜ਼ੇਬ ਨੂੰ 1705 ਵਿੱਚ ਭੇਜਿਆ ਖ਼ਤ ਜਾਂ ਚਿੱਠੀ ਹੈ। ਇਹ ਫ਼ਾਰਸੀ ਸ਼ਾਇਰੀ ਵਿੱਚ ਲਿਖਿਆ ਹੋਇਆ ਹੈ। ਗੁਰੂ ਜੀ ਨੇ ਇਸਨੂੰ ਪਿੰਡ ਕਾਂਗੜ ਦੀ ਧਰਤੀ 'ਤੇ 1705 ਈਸਵੀ ਵਿੱਚ ਲਿਖਿਆ ਜਿਸ ਵਿਚ ਪਿੰਡ ਕਾਂਗੜ ਦਾ ਵਿਸੇਸ ਤੌਰ ਤੇ ਜਿਕਰ ਕੀਤਾ ਹੋਇਆ ਹੈ ਅਤੇ ਭਾਈ ਦਇਆ ਸਿੰਘ ਅਤੇ ਭਾਈ ਧਰਮ ਸਿੰਘ ਨੇ ਇਸਨੂੰ ਅਹਿਮਦਨਗਰ ਵਿਖੇ ਔਰੰਗਜ਼ੇਬ ਤੱਕ ਪਹੁੰਚਾਇਆ।
ਗੂਰੁ ਅੰਗਦ ਦੇਵ ਜੀ (31 ਮਾਰਚ 1504 – 29 ਮਾਰਚ 1552) ਸਿੱਖਾਂ ਦੇ ਦਸਾਂ ਵਿਚੋਂ ਦੂਜੇ ਗੁਰੂ ਸਨ। ਇਹਨਾਂ ਦਾ ਜਨਮ ਹਿੰਦੂ ਖ਼ਾਨਦਾਨ ਵਿੱਚ, ਜਮਾਂਦਰੂ ਨਾਮ ਲਹਿਣੇ ਨਾਲ਼, ਪਿੰਡ ਹਰੀਕੇ (ਹੁਣ ਸਰਾਏ ਨਾਗਾ, ਮੁਕਤਸਰ ਨੇੜੇ) ਪੰਜਾਬ ਵਿਖੇ ਹੋਇਆ। ਭਾਈ ਲਹਿਣਾ ਖੱਤਰੀ ਟੱਬਰ ਵਿੱਚ ਪਲ਼ਿਆ, ਜਿਸਦੇ ਪਿਓ ਨਿੱਕੇ ਸਕੇਲ ਦੇ ਸੁਦਾਗਰ ਸੀ, ਅਤੇ ਆਪ ਉਹ ਦੁਰਗਾ ਦੇ ਪੁਜਾਰੀ ਸਨ। ਇਹਨਾਂ ਦੀ ਮੁਲਾਕਾਤ ਗੁਰੂ ਨਾਨਕ, ਸਿੱਖੀ ਦੇ ਬਾਨੀ ਨਾਲ਼ ਹੋਣ ਤੋਂ ਬਾਅਦ ਇਹ ਸਿੱਖ ਬਣ ਗਏ। ਗੁਰੂ ਨਾਨਕ ਸਾਹਿਬ ਨੇ ਲਹਿਣਾ ਨਾਮ ਤਬਦੀਲ ਕਰ ਅੰਗਦ ("ਮੇਰਾ ਆਪਣਾ ਅੰਗ") ਰੱਖ ਦਿੱਤਾ, ਅਤੇ ਆਪਣੇ ਪੁੱਤਾਂ ਦੀ ਬਜਾਏ ਅੰਗਦ ਨੂੰ ਦੂਜਾ ਗੁਰੂ ਐਲਾਨ ਦਿੱਤਾ।ਗੁਰੂ ਨਾਨਕ ਦੇ ਫ਼ਾਨੀ ਦੁਨੀਆ ਤੋਂ ਰੁਖ਼ਸਤ ਹੋਣ ਤੋਂ ਬਾਅਦ, 1539 ਵਿੱਚ ਗੁਰੂ ਅੰਗਦ ਸਿੱਖਾਂ ਦੇ ਰਹਿਬਰ ਬਣੇ। ਇਹ ਸਿੱਖੀ ਵਿੱਚ ਗੁਰਮੁਖੀ ਨੂੰ ਇਖਤਿਆਰ ਅਤੇ ਮਿਆਰਬੰਦ ਕਰਨ ਲਈ ਮਸ਼ਹੂਰ ਹਨ। ਇਹਨਾਂ ਨੇ ਨਾਨਕ ਦੇ ਵਾਕ ਇਕੱਤਰ ਕਰਨੇ ਸ਼ੁਰੂ ਕੀਤੇ, ਨਾਲ਼ 63 ਵਾਕ ਆਪ ਰਚੇ। ਆਪਣੇ ਪੁੱਤਾਂ ਦੀ ਬਜਾਏ, ਇਹਨਾਂ ਨੇ ਆਪਣੇ ਮੁਰੀਦ ਅਮਰਦਾਸ ਨੂੰ ਗੁਰੂ ਤਖ਼ਤ ਦਾ ਵਾਰਸ ਅਤੇ ਤੀਜਾ ਗੁਰੂ ਐਲਾਨਿਆ।
1919 ਦੇ ਅਰਾਜਕ ਅਤੇ ਕ੍ਰਾਂਤੀਕਾਰੀ ਅਪਰਾਧ ਕਾਨੂੰਨ(ਦਿ ਅਨਾਰਕੀਕਲ ਐਂਡ ਰੈਵੋਲਿਊਸ਼ਨਰੀ ਕ੍ਰਾਈਮਜ਼ ਬਿਲ’), ਜੋ ਰੌਲੈਟ ਐਕਟ ਜਾਂ ਬਲੈਕ ਐਕਟ ਦੇ ਤੌਰ ਤੇ ਜਾਣੇ ਜਾਂਦੇ ਹਨ, 10 ਮਾਰਚ 1919 ਨੂੰ ਦਿੱਲੀ ਵਿਚ ਸ਼ਾਹੀ ਵਿਧਾਨ ਪ੍ਰੀਸ਼ਦ ਦੁਆਰਾ ਪਾਸ ਕੀਤਾ ਗਿਆ ਇਕ ਵਿਧਾਨਕ ਕਾਨੂੰਨ ਸੀ ਜੋ ਨਿਰਣਾਇਕ ਤੌਰ ਤੇ ਨਿਰੋਧਕ ਹਿਰਾਸਤ, ਮੁਕੱਦਮੇ ਅਤੇ ਅਦਾਲਤੀ ਤਹਿਕੀਕਾਤ ਦੇ ਬਿਨਾਂ ਕੈਦ ਅਤੇ ਅਪਾਤਕਾਲ ਲਾਗੂ ਕਰਦਾ ਸੀ।ਇਹ ਪਹਿਲੀ ਸੰਸਾਰ ਜੰਗ ਦੌਰਾਨ ਭਾਰਤ ਦੀ ਰੱਖਿਆ ਕਾਨੂੰਨ ਐਕਟ 1915 ਦੀ ਅਦਾਲਤੀ ਸਮੀਖਿਆ ਕਰਕੇ ਬਣਾਇਆ ਗਿਆ। ਇਹ ਬਿਲ ਜਸਟਿਸ ਰੌਲਟ ਦੀ ਪ੍ਰਧਾਨਗੀ ਹੇਠਲੀ ਕਮੇਟੀ ਵੱਲੋਂ ਸੁਝਾਇਆ ਗਿਆ ਹੋਣ ਕਾਰਨ ਆਮ ਲੋਕਾਂ ਵਿਚ ਇਹ ‘ਰੌਲਟ ਬਿਲ’ ਨਾਂ ਨਾਲ ਜਾਣਿਆ ਗਿਆ। ਰੌਲੈਟ ਐਕਟ ਮਾਰਚ 1919 ਵਿਚ ਲਾਗੂ ਹੋਇਆ।ਉਸ ਸਮੇਂ ਪੰਜਾਬ ਵਿਚ ਰੋਸ ਲਹਿਰ ਬਹੁਤ ਸ਼ਕਤੀਸ਼ਾਲੀ ਸੀ ਅਤੇ 10 ਅਪਰੈਲ ਨੂੰ ਕਾਂਗਰਸ ਦੇ ਦੋ ਨੇਤਾ, ਡਾ. ਸਤਪਾਲ ਅਤੇ ਡਾ.
ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿੱਖਾਂ ਦੇ ਪ੍ਰਗਟ ਤੇ ਸਦੀਵੀ ਕਾਲ ਲਈ ਗੁਰੂ ਹਨ । ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਇਸ ਮਹਾਨ ਗ੍ਰੰਥ ਦਾ ਸੰਕਲਨ 1601 ਵਿੱਚ ਸ਼ੁਰੂ ਕੀਤਾ ਅਤੇ 2 ਅਗਸਤ 1604 ਨੂੰ ਸੰਪੰਨ ਕੀਤਾ। ਇਸ ਮਹਾਨ ਗ੍ਰੰਥ ਦੀ ਲੇਖਣੀ ਦਾ ਕਾਰਜ ਭਾਈ ਗੁਰਦਾਸ ਜੀ ਨੇ ਕੀਤਾ। ਇਸ ਵਿੱਚ ਪਹਿਲਾਂ ਪੰਜ ਗੁਰੂਆਂ ਦੀ ਬਾਣੀ ਦਰਜ ਸੀ; ਬਾਅਦ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਸ ਵਿੱਚ ਅਕਤੂਬਰ 1708 ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਸ਼ਾਮਲ ਕੀਤੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਛੇ ਗੁਰੂ ਸਹਿਬਾਨਾਂ ਤੋਂ ਇਲਾਵਾ 15 ਭਗਤਾਂ, 11 ਭੱਟਾਂ ਤੇ ਤਿੰਨ ਗੁਰੂ ਘਰ ਦੇ ਸਿੱਖ ਸ਼ਰਧਾਲੂਆਂ ਦੀ ਬਾਣੀ ਦਰਜ ਹੈ, ਜੋ ਹੇਠ ਲਿਖੇ ਪ੍ਰਕਾਰ ਹੈ-
ਭਾਰਤ, ਅਧਿਕਾਰਤ ਤੌਰ 'ਤੇ ਭਾਰਤ ਦਾ ਗਣਰਾਜ (ਆਈਐੱਸਓ: Bhārat Gaṇarājya), ਦੱਖਣੀ ਏਸ਼ੀਆ ਵਿੱਚ ਇੱਕ ਦੇਸ਼ ਹੈ। ਇਹ ਖੇਤਰ ਦੇ ਹਿਸਾਬ ਨਾਲ ਸੱਤਵਾਂ ਸਭ ਤੋਂ ਵੱਡਾ ਦੇਸ਼; ਜੂਨ 2023 ਤੱਕ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼; ਅਤੇ 1947 ਵਿੱਚ ਆਪਣੀ ਆਜ਼ਾਦੀ ਦੇ ਸਮੇਂ ਤੋਂ, ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਲੋਕਤੰਤਰ ਹੈ। ਦੱਖਣ ਵੱਲ ਹਿੰਦ ਮਹਾਸਾਗਰ, ਦੱਖਣ-ਪੱਛਮ ਵੱਲ ਅਰਬ ਸਾਗਰ ਅਤੇ ਦੱਖਣ-ਪੂਰਬ ਵੱਲ ਬੰਗਾਲ ਦੀ ਖਾੜੀ ਨਾਲ ਘਿਰਿਆ ਹੋਇਆ, ਇਹ ਪੱਛਮ ਵੱਲ ਪਾਕਿਸਤਾਨ ਨਾਲ ਜ਼ਮੀਨੀ ਸਰਹੱਦਾਂ ਸਾਂਝੀਆਂ ਕਰਦਾ ਹੈ।; ਉੱਤਰ ਵੱਲ ਚੀਨ, ਨੇਪਾਲ ਅਤੇ ਭੂਟਾਨ; ਅਤੇ ਪੂਰਬ ਵੱਲ ਬੰਗਲਾਦੇਸ਼ ਅਤੇ ਮਿਆਂਮਾਰ। ਹਿੰਦ ਮਹਾਸਾਗਰ ਵਿੱਚ, ਭਾਰਤ ਸ਼੍ਰੀਲੰਕਾ ਅਤੇ ਮਾਲਦੀਵ ਦੇ ਨੇੜੇ ਹੈ; ਇਸ ਦੇ ਅੰਡੇਮਾਨ ਅਤੇ ਨਿਕੋਬਾਰ ਟਾਪੂ ਥਾਈਲੈਂਡ, ਮਿਆਂਮਾਰ ਅਤੇ ਇੰਡੋਨੇਸ਼ੀਆ ਨਾਲ ਸਮੁੰਦਰੀ ਸਰਹੱਦ ਸਾਂਝੇ ਕਰਦੇ ਹਨ। ਆਧੁਨਿਕ ਮਨੁੱਖ 55,000 ਸਾਲ ਪਹਿਲਾਂ ਅਫ਼ਰੀਕਾ ਤੋਂ ਭਾਰਤੀ ਉਪ-ਮਹਾਂਦੀਪ 'ਤੇ ਆਏ ਸਨ। ਉਹਨਾਂ ਦੇ ਲੰਬੇ ਕਿੱਤੇ, ਸ਼ੁਰੂ ਵਿੱਚ ਵੱਖੋ-ਵੱਖਰੇ ਰੂਪਾਂ ਵਿੱਚ ਸ਼ਿਕਾਰੀ-ਇਕੱਠੇ ਕਰਨ ਵਾਲਿਆਂ ਦੇ ਰੂਪ ਵਿੱਚ, ਨੇ ਖੇਤਰ ਨੂੰ ਬਹੁਤ ਹੀ ਵਿਭਿੰਨਤਾ ਬਣਾ ਦਿੱਤਾ ਹੈ, ਮਨੁੱਖੀ ਜੈਨੇਟਿਕ ਵਿਭਿੰਨਤਾ ਵਿੱਚ ਅਫਰੀਕਾ ਤੋਂ ਬਾਅਦ ਦੂਜੇ ਸਥਾਨ 'ਤੇ ਹੈ। 9,000 ਸਾਲ ਪਹਿਲਾਂ ਸਿੰਧ ਨਦੀ ਬੇਸਿਨ ਦੇ ਪੱਛਮੀ ਹਾਸ਼ੀਏ ਵਿੱਚ ਉਪ-ਮਹਾਂਦੀਪ ਵਿੱਚ ਸੈਟਲਡ ਜੀਵਨ ਉਭਰਿਆ ਸੀ, ਹੌਲੀ ਹੌਲੀ ਤੀਜੀ ਹਜ਼ਾਰ ਸਾਲ ਬੀਸੀਈ ਦੀ ਸਿੰਧੂ ਘਾਟੀ ਸਭਿਅਤਾ ਵਿੱਚ ਵਿਕਸਤ ਹੋਇਆ। 12000 ਈਸਾ ਪੂਰਵ ਤੱਕ, ਸੰਸਕ੍ਰਿਤ ਦਾ ਇੱਕ ਪੁਰਾਤਨ ਰੂਪ, ਇੱਕ ਇੰਡੋ-ਯੂਰਪੀਅਨ ਭਾਸ਼ਾ, ਉੱਤਰ ਪੱਛਮ ਤੋਂ ਭਾਰਤ ਵਿੱਚ ਫੈਲ ਗਈ ਸੀ। ਇਸ ਦਾ ਪ੍ਰਮਾਣ ਅੱਜ ਰਿਗਵੇਦ ਦੇ ਭਜਨਾਂ ਵਿੱਚ ਮਿਲਦਾ ਹੈ। ਇੱਕ ਮੌਖਿਕ ਪਰੰਪਰਾ ਦੁਆਰਾ ਸੁਰੱਖਿਅਤ ਰੱਖਿਆ ਗਿਆ ਸੀ ਜੋ ਪੂਰੀ ਤਰ੍ਹਾਂ ਚੌਕਸ ਸੀ, ਰਿਗਵੇਦ ਭਾਰਤ ਵਿੱਚ ਹਿੰਦੂ ਧਰਮ ਦੀ ਸ਼ੁਰੂਆਤ ਨੂੰ ਰਿਕਾਰਡ ਕਰਦਾ ਹੈ। ਭਾਰਤ ਦੀਆਂ ਦ੍ਰਾਵਿੜ ਭਾਸ਼ਾਵਾਂ ਨੂੰ ਉੱਤਰੀ ਅਤੇ ਪੱਛਮੀ ਖੇਤਰਾਂ ਵਿੱਚ ਬਦਲ ਦਿੱਤਾ ਗਿਆ ਸੀ। 400 ਈਸਾ ਪੂਰਵ ਤੱਕ, ਹਿੰਦੂ ਧਰਮ ਦੇ ਅੰਦਰ ਜਾਤ ਦੁਆਰਾ ਪੱਧਰੀਕਰਨ ਅਤੇ ਬੇਦਖਲੀ ਉਭਰ ਕੇ ਸਾਹਮਣੇ ਆਈ ਸੀ, ਅਤੇ ਬੌਧ ਅਤੇ ਜੈਨ ਧਰਮ ਪੈਦਾ ਹੋ ਗਏ ਸਨ, ਸਮਾਜਿਕ ਵਿਵਸਥਾਵਾਂ ਨੂੰ ਖ਼ਾਨਦਾਨੀ ਨਾਲ ਜੋੜਿਆ ਨਹੀਂ ਗਿਆ ਸੀ। ਸ਼ੁਰੂਆਤੀ ਸਿਆਸੀ ਮਜ਼ਬੂਤੀ ਨੇ ਗੰਗਾ ਬੇਸਿਨ ਵਿੱਚ ਸਥਿਤ ਮੌਰੀਆ ਅਤੇ ਗੁਪਤ ਸਾਮਰਾਜ ਨੂੰ ਜਨਮ ਦਿੱਤਾ। ਉਹਨਾਂ ਦਾ ਸਮੂਹਿਕ ਯੁੱਗ ਵਿਆਪਕ ਰਚਨਾਤਮਕਤਾ ਨਾਲ ਭਰਿਆ ਹੋਇਆ ਸੀ, ਪਰ ਔਰਤਾਂ ਦੀ ਡਿੱਗਦੀ ਸਥਿਤੀ, ਅਤੇ ਵਿਸ਼ਵਾਸ ਦੀ ਇੱਕ ਸੰਗਠਿਤ ਪ੍ਰਣਾਲੀ ਵਿੱਚ ਛੂਤ-ਛਾਤ ਨੂੰ ਸ਼ਾਮਲ ਕਰਨ ਦੁਆਰਾ ਵੀ ਚਿੰਨ੍ਹਿਤ ਕੀਤਾ ਗਿਆ ਸੀ। ਦੱਖਣੀ ਭਾਰਤ ਵਿੱਚ, ਮੱਧ ਰਾਜਾਂ ਨੇ ਦੱਖਣ-ਪੂਰਬੀ ਏਸ਼ੀਆ ਦੇ ਰਾਜਾਂ ਨੂੰ ਦ੍ਰਾਵਿੜ-ਭਾਸ਼ਾ ਦੀਆਂ ਲਿਪੀਆਂ ਅਤੇ ਧਾਰਮਿਕ ਸਭਿਆਚਾਰਾਂ ਨੂੰ ਨਿਰਯਾਤ ਕੀਤਾ।ਸ਼ੁਰੂਆਤੀ ਮੱਧਕਾਲੀ ਯੁੱਗ ਵਿੱਚ, ਈਸਾਈ ਧਰਮ, ਇਸਲਾਮ, ਯਹੂਦੀ ਧਰਮ, ਅਤੇ ਜੋਰਾਸਟ੍ਰੀਅਨ ਧਰਮ ਭਾਰਤ ਦੇ ਦੱਖਣੀ ਅਤੇ ਪੱਛਮੀ ਤੱਟਾਂ ਉੱਤੇ ਸਥਾਪਿਤ ਹੋ ਗਏ ਸਨ।ਮੱਧ ਏਸ਼ੀਆ ਦੀਆਂ ਮੁਸਲਿਮ ਫੌਜਾਂ ਨੇ ਰੁਕ-ਰੁਕ ਕੇ ਭਾਰਤ ਦੇ ਉੱਤਰੀ ਮੈਦਾਨਾਂ ਨੂੰ ਆਪਣੇ ਕਬਜ਼ੇ ਵਿੱਚ ਕਰ ਲਿਆ, ਅੰਤ ਵਿੱਚ ਦਿੱਲੀ ਸਲਤਨਤ ਦੀ ਸਥਾਪਨਾ ਕੀਤੀ, ਅਤੇ ਉੱਤਰੀ ਭਾਰਤ ਨੂੰ ਮੱਧਕਾਲੀ ਇਸਲਾਮ ਦੇ ਬ੍ਰਹਿਮੰਡੀ ਨੈਟਵਰਕ ਵਿੱਚ ਖਿੱਚ ਲਿਆ। 15ਵੀਂ ਸਦੀ ਵਿੱਚ, ਵਿਜੈਨਗਰ ਸਾਮਰਾਜ ਨੇ ਦੱਖਣ ਭਾਰਤ ਵਿੱਚ ਇੱਕ ਲੰਬੇ ਸਮੇਂ ਤੱਕ ਚੱਲਣ ਵਾਲੇ ਸੰਯੁਕਤ ਹਿੰਦੂ ਸੱਭਿਆਚਾਰ ਦੀ ਸਿਰਜਣਾ ਕੀਤੀ।ਪੰਜਾਬ ਵਿੱਚ, ਸਿੱਖ ਧਰਮ ਦਾ ਉਭਾਰ ਹੋਇਆ, ਸੰਸਥਾਗਤ ਧਰਮ ਨੂੰ ਰੱਦ ਕਰਦਾ ਹੋਇਆ।ਮੁਗਲ ਸਾਮਰਾਜ, 1526 ਵਿੱਚ, ਦੋ ਸਦੀਆਂ ਦੀ ਸਾਪੇਖਿਕ ਸ਼ਾਂਤੀ ਦੀ ਸ਼ੁਰੂਆਤ ਕੀਤੀ, ਚਮਕਦਾਰ ਆਰਕੀਟੈਕਚਰ ਦੀ ਵਿਰਾਸਤ ਛੱਡ ਕੇ। ਹੌਲੀ-ਹੌਲੀ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੇ ਸ਼ਾਸਨ ਦਾ ਵਿਸਤਾਰ ਹੋਇਆ, ਜਿਸ ਨੇ ਭਾਰਤ ਨੂੰ ਇੱਕ ਬਸਤੀਵਾਦੀ ਆਰਥਿਕਤਾ ਵਿੱਚ ਬਦਲ ਦਿੱਤਾ, ਪਰ ਇਸਦੀ ਪ੍ਰਭੂਸੱਤਾ ਨੂੰ ਵੀ ਮਜ਼ਬੂਤ ਕੀਤਾ। ਬ੍ਰਿਟਿਸ਼ ਕ੍ਰਾਊਨ ਸ਼ਾਸਨ 1858 ਵਿੱਚ ਸ਼ੁਰੂ ਹੋਇਆ। ਭਾਰਤੀਆਂ ਨੂੰ ਦਿੱਤੇ ਗਏ ਅਧਿਕਾਰ ਹੌਲੀ-ਹੌਲੀ ਦਿੱਤੇ ਗਏ, ਪਰ ਤਕਨੀਕੀ ਤਬਦੀਲੀਆਂ ਪੇਸ਼ ਕੀਤੀਆਂ ਗਈਆਂ, ਅਤੇ ਸਿੱਖਿਆ ਅਤੇ ਜਨਤਕ ਜੀਵਨ ਦੇ ਆਧੁਨਿਕ ਵਿਚਾਰਾਂ ਨੇ ਜੜ੍ਹ ਫੜ ਲਈ। ਇੱਕ ਮੋਹਰੀ ਅਤੇ ਪ੍ਰਭਾਵਸ਼ਾਲੀ ਰਾਸ਼ਟਰਵਾਦੀ ਲਹਿਰ ਉਭਰੀ, ਜੋ ਅਹਿੰਸਕ ਵਿਰੋਧ ਲਈ ਮਸ਼ਹੂਰ ਸੀ ਅਤੇ ਬ੍ਰਿਟਿਸ਼ ਸ਼ਾਸਨ ਨੂੰ ਖਤਮ ਕਰਨ ਦਾ ਮੁੱਖ ਕਾਰਕ ਬਣ ਗਈ। 1947 ਵਿੱਚ ਬ੍ਰਿਟਿਸ਼ ਭਾਰਤੀ ਸਾਮਰਾਜ ਨੂੰ ਦੋ ਆਜ਼ਾਦ ਰਾਜਾਂ ਵਿੱਚ ਵੰਡਿਆ ਗਿਆ ਸੀ, ਹਿੰਦੂ-ਬਹੁਗਿਣਤੀ ਭਾਰਤ ਦਾ ਡੋਮੀਨੀਅਨ ਅਤੇ ਇੱਕ ਮੁਸਲਿਮ-ਬਹੁਗਿਣਤੀ ਪਾਕਿਸਤਾਨ ਦਾ ਡੋਮੀਨੀਅਨ, ਵੱਡੇ ਪੱਧਰ 'ਤੇ ਜਾਨੀ ਨੁਕਸਾਨ ਅਤੇ ਇੱਕ ਬੇਮਿਸਾਲ ਪਰਵਾਸ ਦੇ ਵਿਚਕਾਰ।ਭਾਰਤ 1950 ਤੋਂ ਇੱਕ ਸੰਘੀ ਗਣਰਾਜ ਰਿਹਾ ਹੈ, ਇੱਕ ਲੋਕਤੰਤਰੀ ਸੰਸਦੀ ਪ੍ਰਣਾਲੀ ਦੁਆਰਾ ਸ਼ਾਸਨ ਕੀਤਾ ਜਾਂਦਾ ਹੈ। ਇਹ ਬਹੁਲਵਾਦੀ, ਬਹੁ-ਭਾਸ਼ੀ ਅਤੇ ਬਹੁ-ਜਾਤੀ ਸਮਾਜ ਹੈ। ਭਾਰਤ ਦੀ ਆਬਾਦੀ 1951 ਵਿੱਚ 361 ਮਿਲੀਅਨ ਤੋਂ ਵਧ ਕੇ 2022 ਵਿੱਚ ਲਗਭਗ 1.4 ਬਿਲੀਅਨ ਹੋ ਗਈ। ਉਸੇ ਸਮੇਂ ਦੌਰਾਨ, ਇਸਦੀ ਨਾਮਾਤਰ ਪ੍ਰਤੀ ਵਿਅਕਤੀ ਆਮਦਨ US$64 ਸਾਲਾਨਾ ਤੋਂ US$2,601 ਤੱਕ ਵਧ ਗਈ, ਅਤੇ ਇਸਦੀ ਸਾਖਰਤਾ ਦਰ 16.6% ਤੋਂ 74% ਹੋ ਗਈ। 1951 ਵਿੱਚ ਮੁਕਾਬਲਤਨ ਬੇਸਹਾਰਾ ਦੇਸ਼ ਹੋਣ ਤੋਂ ਭਾਰਤ ਇੱਕ ਤੇਜ਼ੀ ਨਾਲ ਵਧ ਰਹੀ ਮੁੱਖ ਅਰਥਵਿਵਸਥਾ ਅਤੇ ਸੂਚਨਾ ਤਕਨਾਲੋਜੀ ਸੇਵਾਵਾਂ ਦਾ ਇੱਕ ਕੇਂਦਰ ਬਣ ਗਿਆ ਹੈ, ਇੱਕ ਵਿਸਤ੍ਰਿਤ ਮੱਧ ਵਰਗ ਦੇ ਨਾਲ। ਇਸਦਾ ਇੱਕ ਸਪੇਸ ਪ੍ਰੋਗਰਾਮ ਹੈ। ਭਾਰਤੀ ਫਿਲਮਾਂ, ਸੰਗੀਤ ਅਤੇ ਅਧਿਆਤਮਿਕ ਸਿੱਖਿਆਵਾਂ ਗਲੋਬਲ ਸੱਭਿਆਚਾਰ ਵਿੱਚ ਵਧਦੀ ਭੂਮਿਕਾ ਨਿਭਾਉਂਦੀਆਂ ਹਨ। ਭਾਰਤ ਨੇ ਆਪਣੀ ਗਰੀਬੀ ਦੀ ਦਰ ਨੂੰ ਕਾਫ਼ੀ ਹੱਦ ਤੱਕ ਘਟਾ ਦਿੱਤਾ ਹੈ, ਹਾਲਾਂਕਿ ਆਰਥਿਕ ਅਸਮਾਨਤਾ ਵਧਣ ਦੀ ਕੀਮਤ 'ਤੇ। ਭਾਰਤ ਇੱਕ ਪਰਮਾਣੂ-ਹਥਿਆਰ ਵਾਲਾ ਦੇਸ਼ ਹੈ, ਜੋ ਫੌਜੀ ਖਰਚਿਆਂ ਵਿੱਚ ਉੱਚ ਦਰਜੇ 'ਤੇ ਹੈ। ਇਸ ਦੇ ਆਪਣੇ ਗੁਆਂਢੀ ਦੇਸ਼ਾਂ ਪਾਕਿਸਤਾਨ ਅਤੇ ਚੀਨ ਨਾਲ ਕਸ਼ਮੀਰ ਨੂੰ ਲੈ ਕੇ ਵਿਵਾਦ ਹਨ, ਜੋ 20ਵੀਂ ਸਦੀ ਦੇ ਅੱਧ ਤੋਂ ਅਣਸੁਲਝੇ ਹੋਏ ਹਨ। ਭਾਰਤ ਨੂੰ ਜਿਨ੍ਹਾਂ ਸਮਾਜਿਕ-ਆਰਥਿਕ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਉਨ੍ਹਾਂ ਵਿੱਚ ਲਿੰਗ ਅਸਮਾਨਤਾ, ਬਾਲ ਕੁਪੋਸ਼ਣ, ਅਤੇ ਹਵਾ ਪ੍ਰਦੂਸ਼ਣ ਦੇ ਵਧਦੇ ਪੱਧਰ। ਭਾਰਤ ਦੀ ਧਰਤੀ ਮੈਗਾਡਾਇਵਰਸ ਹੈ, ਚਾਰ ਜੈਵ ਵਿਭਿੰਨਤਾ ਦੇ ਹੌਟਸਪੌਟਸ ਦੇ ਨਾਲ। ਇਸਦੇ ਜੰਗਲਾਂ ਵਿੱਚ ਇਸਦੇ ਖੇਤਰ ਦਾ 21.7% ਸ਼ਾਮਲ ਹੈ। ਭਾਰਤ ਦੇ ਜੰਗਲੀ ਜੀਵ, ਜਿਨ੍ਹਾਂ ਨੂੰ ਭਾਰਤ ਦੀ ਸੰਸਕ੍ਰਿਤੀ ਵਿੱਚ ਪਰੰਪਰਾਗਤ ਤੌਰ 'ਤੇ ਸਹਿਣਸ਼ੀਲਤਾ ਨਾਲ ਦੇਖਿਆ ਜਾਂਦਾ ਹੈ, ਨੂੰ ਇਹਨਾਂ ਜੰਗਲਾਂ ਵਿੱਚ, ਅਤੇ ਕਿਤੇ ਹੋਰ, ਸੁਰੱਖਿਅਤ ਨਿਵਾਸ ਸਥਾਨਾਂ ਵਿੱਚ ਸਮਰਥਨ ਪ੍ਰਾਪਤ ਹੈ।.
ਹੋਮ ਰੂਲ ਅੰਦੋਲਨ ਜਾਂ ਕੁੱਲ ਹਿੰਦ ਹੋਮ ਰੂਲ ਲੀਗ, ਇੱਕ ਰਾਸ਼ਟਰੀ ਰਾਜਨੀਤਕ ਸੰਗਠਨ ਸੀ ਜਿਸਦੀ ਸਥਾਪਨਾ 1916 ਵਿੱਚ ਬਾਲ ਗੰਗਾਧਰ ਤਿਲਕ ਭਾਰਤ ਵਿੱਚ ਸਵਰਾਜ ਲਈ ਰਾਸ਼ਟਰੀ ਮੰਗ ਦੀ ਅਗਵਾਈ ਕਰਨ ਲਈ ਹੋਮ ਰੂਲ ਦੇ ਨਾਮ ਨਾਲ ਕੀਤੀ ਗਈ ਸੀ। ਭਾਰਤ ਨੂੰ ਬਰਤਾਨਵੀ ਰਾਜ ਵਿੱਚ ਇੱਕ ਡੋਮੀਨੀਅਨ ਦਾ ਦਰਜਾ ਪ੍ਰਾਪਤ ਕਰਨ ਲਈ ਅਜਿਹਾ ਕੀਤਾ ਗਿਆ ਸੀ। ਉਸ ਸਮੇਂ ਬ੍ਰਿਟਿਸ਼ ਸਾਮਰਾਜ ਦੇ ਅੰਦਰ ਆਸਟਰੇਲੀਆ, ਕਨੇਡਾ, ਦੱਖਣ ਅਫਰੀਕਾ, ਨਿਊਜੀਲੈਂਡ ਅਤੇ ਨਿਊਫਾਉਂਡਲੈਂਡ ਡੋਮੀਨੀਅਨ ਦੇ ਰੂਪ ਵਿੱਚ ਸਥਾਪਤ ਸਨ।
ਪੰਜਾਬੀ ਸੂਫ਼ੀ ਕਾਵਿ ਪੰਜਾਬੀ ਸਾਹਿਤ, ਇਤਿਹਾਸ ਅਤੇ ਸੱਭਿਆਚਾਰ ਦਾ ਵਡਮੁੱਲਾ ਅਤੇ ਗੌਰਵਮਈ ਸਰਮਾਇਆ ਹੈ। ਪੰਜਾਬੀ ਸੂਫ਼ੀ ਕਵੀ ਮੁਸਲਮਾਨ ਹੋਣ ਦੇ ਨਾਤੇ ਵੀ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਪਸੰਦ ਕਰਦੇ ਸਨ। ਇਸ ਕਰਕੇ ਉਹਨਾਂ ਆਪਣੇ ਸੂਫ਼ੀਆਨਾ ਵਿਚਾਰਾਂ ਦਾ ਪ੍ਰਗਟਾਵਾ ਪੰਜਾਬੀ ਵਿੱਚ ਹੀ ਕੀਤੀ। ਸੂਫ਼ੀ ਮੱਤ ਅਤੇ ਸੂਫ਼ੀ ਦਰਸ਼ਨ ਸੰਬੰਧੀ ਭਾਵੇਂ ਵੱਖੋ-ਵੱਖ ਧਾਰਨਾਵਾਂ ਮਿਲਦੀਆਂ ਹਨ ਪ੍ਰੰਤੂ ਜਿੰਨਾਂ ਅਨੁਸਾਰ ਸੂਫ਼ੀ ਮੱਤ ਇਸਲਾਮੀ ਜੀਵਨ-ਜਾਂਚ ਦਾ ਦੂਜਾ ਅਤੇ ਬਾਹਰਲੇ ਦਿਖਾਵੇ, ਕਰਮਕਾਂਡ ਅਤੇ ਵਹਿਮ-ਭਰਮ ਦੀ ਥਾਂ ਅੰਦਰਲੇ ਮਨ ਨੂੰ ਸੁਆਰਨ ਦਾ ਪਹਿਲਾ ਨਾਂ ਹੈ। “ਸੂਫ਼ੀ ਮੱਤ ਇਸਲਾਮੀ ਸੰਤ ਮੱਤ ਹੈ ਤੇ ਸੂਫ਼ੀ ਵਿਚਾਰਧਾਰਾ ਰਹੱਸਵਾਦੀ ਵਿਚਾਰਧਾਰਾ ਹੈ ਜਾਂ ਇਹ ਕਹਿ ਲਿਆ ਜਾਵੇ ਕਿ ਇਸਲਾਮਿਕ ਰਹੱਸਵਾਦ ਨੂੰ ਸੂਫ਼ੀਵਾਦ ਜਾਂ ਤਸਉਫ਼ ਕਿਹਾ ਜਾਂਦਾ ਹੈ। ਇਸ ਵਿੱਚ ਮਸਤ ਹੋਣ ਵਾਲੇ ਸੂਫ਼ੀ ਨੂੰ ਅਹਿਲੇ ਹੱਕ ਆਖਦੇ ਹਨ।ਭਾਰਤੀ ਸੰਤਾਂ ਦੀ ਭਗਤੀ ਲਹਿਰ ਤੇ ਮੁਸਲਮਾਨੀ ਦਰਵੇਸ਼ਾਂ ਫ਼ਕੀਰਾਂ ਦੀ ਸੂਫ਼ੀ ਲਹਿਰ ਕਈਆਂ ਗੱਲਾਂ ਵਿੱਚ ਰਲਦੀ ਮਿਲਦੀ ਹੈ। ਪਹਿਲਾਂ ਤਾਂ ਦੋਹਾਂ ਦਾ ਜਨਮ ਮਜ਼੍ਹਬੀ ਕੱਟੜਤਾ ਦੀ ਪ੍ਰਤੀਕ੍ਰਿਆ ਵੱਜੋਂ ਹੋਇਆ ਫਿਰ ਇਹਨਾਂ ਦੋਹਾਂ ਦਾ ਨਿਸ਼ਾਨਾ ਵੀ ਰੱਬੀ ਪਿਆਰ ਤੇ ਮਨੁੱਖੀ ਪਿਆਰ ਦਾ ਪ੍ਰਚਾਰ ਇਕੋ ਜਿਹਾ ਹੀ ਸੀ ਫ਼ਰਕ ਕੇਵਲ ਇਤਨਾ ਸੀ ਭਗਤੀ ਲਹਿਰ ਸ਼ਰਧਾ-ਪ੍ਰਧਾਨ ਸੀ ਤੇ ਸੂਫ਼ੀ ਲਹਿਰ ਪ੍ਰੇਮ-ਪ੍ਰਧਾਨ ਸੀ। ਇੱਕ ਮਘਦੀ ਧੂਣੀ ਸੀ ਤੇ ਇੱਕ ਲਟਾ-ਲਟ ਬਲਦੀ ਲਾਟ।”