ਪੰਜਾਬੀ ਵਿਕੀਪੀਡੀਆ ਦੇ ਸਭ ਤੋਂ ਜ਼ਿਆਦਾ ਵੇਖੇ ਜਾਣ ਵਾਲੇ ਲੇਖ, ਰੋਜ਼ਾਨਾ ਨਵਪੂਰਤ ਹੋਰ ਜਾਣੋ...
ਗੁਰੂ ਨਾਨਕ ਦੇਵ ਜੀ (ਜੂਲੀਅਨ ਕਲੰਡਰ ਮੁਤਾਬਿਕ 15 ਅਪ੍ਰੈਲ 1469 – 22 ਸਤੰਬਰ 1539) ਸਿੱਖੀ ਦੇ ਬਾਨੀ ਅਤੇ ਦਸਾਂ ਸਿੱਖ ਗੁਰੂਆਂ ਵਿਚੋਂ ਪਹਿਲੇ ਗੁਰੂ ਸਨ। ਇਹਨਾਂ ਦਾ ਜਨਮ ਦਿਨ ਦੁਨੀਆ ਵਿੱਚ ਗੁਰਪੁਰਬ ਵਜੋਂ ਮਨਾਇਆ ਜਾਂਦਾ ਹੈ, ਜੋ ਨਾਨਕਸ਼ਾਹੀ ਕਲੈਂਡਰ 2003 ਮਤਾਬਕ 1 ਵੈਸਾਖ ਅਤੇ ਬਿਕ੍ਰਮੀ ਨਾਨਕਸ਼ਾਹੀ ਕਲੈਂਡਰ ਮੁਤਾਬਿਕ ਕੱਤਕ ਦੀ ਪੂਰਨਮਾਸ਼ੀ ਨੂੰ ਹਰ ਸਾਲ ਅਕਤੂਬਰ-ਨਵੰਬਰ ਮਹੀਨਿਆਂ ਵਿਚਾਲ਼ੇ ਵੱਖਰੀ ਤਰੀਕ ਨੂੰ ਆਉਂਦਾ ਹੈ। ਗੁਰੂ ਨਾਨਕ ਦੇਵ ਜੀ ਦੇ ਜਨਮ ਅਤੇ ਜੋਤੀ-ਜੋਤ ਸਮਾੳਣ ਬਾਰੇ ਤਾਰੀਖ਼ਾਂ ਵਿਚ ਮਤਭੇਦ ਹੈ। ਸੁਖਬਾਸੀ ਰਾਮ ਬੇਦੀ, ਗਣੇਸ਼ਾ ਸਿੰਘ ਬੇਦੀ, ਡਾ.
ਜਥੇਦਾਰ ਬਾਬਾ ਹਨੂੰਮਾਨ ਸਿੰਘ (1755 – 1846), ਅਕਾਲੀ ਹਨੂੰਮਾਨ ਸਿੰਘ ਜਾਂ ਅਮਰ ਸ਼ਹੀਦ ਬਾਬਾ ਹਨੂੰਮਾਨ ਸਿੰਘ ਵਜੋਂ ਵੀ ਜਾਣੇ ਜਾਂਦੇ ਹਨ, ਇੱਕ ਨਿਹੰਗ ਸਿੱਖ ਸਨ ਅਤੇ ਬੁੱਢਾ ਦਲ ਦੇ 7ਵੇਂ ਜਥੇਦਾਰ ਅਤੇ ਅਕਾਲ ਤਖਤ ਦੇ ਜਥੇਦਾਰ ਸਨ। ਉਹ ਅਕਾਲੀ ਫੂਲਾ ਸਿੰਘ ਦੇ ਵਾਰਿਸ ਸਨ। ਉਹ ਪਹਿਲੇ ਵਿਅਕਤੀ ਸਨ ਜਿਹਨਾਂ ਨੇ ਅੰਗਰੇਜ਼ਾਂ ਵਿਰੁੱਧ ਲੜਾਈ ਲੜੀ ਸੀ। ਉਹਨਾਂ ਨੇ 1846 ਵਿੱਚ ਅੰਗਰੇਜ਼ਾਂ ਅਤੇ ਪਟਿਆਲਾ ਰਿਆਸਤ ਨਾਲ ਲੜਾਈ ਦੌਰਾਨ ਸ਼ਹੀਦੀ ਪ੍ਰਾਪਤ ਕੀਤੀ।
ਮਹਾਰਾਸ਼ਟਰ (ਮਰਾਠੀ: ਅੰਗਰੇਜ਼ੀ ਉਚਾਰਨ: /məhɑːˈrɑːʃtrə/; महाराष्ट्र, [məharaːʂʈrə] ( ਸੁਣੋ)) ਭਾਰਤ ਦਾ ਇੱਕ ਰਾਜ ਹੈ ਜੋ ਭਾਰਤ ਦੇ ਪੱਛਮ ਵਿੱਚ ਸਥਿਤ ਹੈ। ਇਸਦੀ ਗਿਣਤੀ ਭਾਰਤ ਦੇ ਸਭ ਤੋਂ ਧਨੀ ਰਾਜਾਂ ਵਿੱਚ ਕੀਤੀ ਜਾਂਦੀ ਹੈ। ਇਸਦੀ ਰਾਜਧਾਨੀ ਮੁੰਬਈ ਹੈ ਜੋ ਭਾਰਤ ਦਾ ਸਭ ਤੋਂ ਵੱਡਾ ਸ਼ਹਿਰ ਅਤੇ ਦੇਸ਼ ਦੀ ਆਰਥਕ ਰਾਜਧਾਨੀ ਵਜੋਂ ਵੀ ਜਾਣੀ ਜਾਂਦੀ ਹੈ। ਅਤੇ ਇਥੋਂ ਦਾ ਪੂਨਾ ਸ਼ਹਿਰ ਵੀ ਭਾਰਤ ਦੇ ਵੱਡੇ ਮਹਾਨਗਰਾਂ ਵਿੱਚ ਗਿਣਿਆ ਜਾਂਦਾ ਹੈ। ਇਹ ਸ਼ਹਿਰ ਭਾਰਤ ਦਾ ਛੇਵਾਂ ਸਭ ਤੋਂ ਵੱਡਾ ਸ਼ਹਿਰ ਹੈ।
ਦ ਗ੍ਰੇਟ ਡਿਕਟੇਟਰ 1940 ਦੀ ਅਮਰੀਕੀ ਕਮੇਡੀ- ਡਰਾਮਾ ਫ਼ਿਲਮ ਹੈ ਜਿਸਦੇ ਡਾਇਰੈਕਟਰ, ਪ੍ਰੋਡਿਊਸਰ ਅਤੇ ਲੇਖਕ ਆਪਣੀਆਂ ਦੂਜੀਆਂ ਅਨੇਕ ਫ਼ਿਲਮਾਂ ਵਾਂਗੂੰ ਖੁਦ ਆਪ ਚਾਰਲੀ ਚੈਪਲਿਨ ਸਨ। ਉਹ ਹਾੱਲੀਵੁੱਡ ਦਾ ਇੱਕੋ ਇੱਕ ਫ਼ਿਲਮ-ਨਿਰਮਾਤਾ ਸੀ ਜਿਸਨੇ ਆਵਾਜ਼ ਫ਼ਿਲਮਾਂ ਦੇ ਦੌਰ ਵਿੱਚ ਵੀ ਮੂਕ ਫ਼ਿਲਮਾਂ ਬਣਾਉਣਾ ਜਾਰੀ ਰੱਖਿਆ ਸੀ। ਪਰ ਇਹ ਚੈਪਲਿਨ ਦੀ ਪਹਿਲੀ ਆਵਾਜ਼ ਵਾਲੀ ਫ਼ਿਲਮ ਸੀ ਅਤੇ ਇਹ ਕਮਰਸ਼ੀਅਲ ਪੱਖੋਂ ਬਹੁਤ ਕਾਮਯਾਬ ਰਹੀ।
ਕੁੱਤੇ ਦੀ ਨਸਲ ਕੁੱਤੇ ਦੀ ਇੱਕ ਖਾਸ ਕਿਸਮ ਹੁੰਦੀ ਹੈ ਜਿਸ ਨੂੰ ਮਨੁੱਖਾਂ ਦੁਆਰਾ ਖਾਸ ਕੰਮ ਕਰਨ ਲਈ, ਜਿਵੇਂ ਕਿ ਪਸ਼ੂ ਪਾਲਣ, ਸ਼ਿਕਾਰ ਅਤੇ ਰਾਖੀ ਕਰਨ ਲਈ ਸੋਚ ਸਮਝ ਕੇ ਰੱਖਿਆ ਜਾਂ ਪੈਦਾ ਕੀਤਾ ਜਾਂਦਾ ਸੀ। ਕੁੱਤੇ ਧਰਤੀ 'ਤੇ ਸਭ ਤੋਂ ਵੱਧ ਪਰਿਵਰਤਨਸ਼ੀਲ ਥਣਧਾਰੀ ਜਾਨਵਰ ਹਨ, ਜਿਸ ਵਿੱਚ ਚੋਣਵੀਂ ਨਸਲਕਸ਼ੀ ਵਿਸ਼ਵ ਪੱਧਰ 'ਤੇ ਲਗਭਗ 450 ਮਾਨਤਾ ਪ੍ਰਾਪਤ ਨਸਲਾਂ ਪੈਦਾ ਕਰਦੀ ਹੈ। ਇਨ੍ਹਾਂ ਨਸਲਾਂ ਵਿੱਚ ਰੂਪ-ਵਿਗਿਆਨ ਨਾਲ ਸੰਬੰਧਤ ਵੱਖੋ-ਵੱਖਰੇ ਗੁਣ ਹੁੰਦੇ ਹਨ, ਜਿਸ ਵਿੱਚ ਸਰੀਰ ਦਾ ਆਕਾਰ, ਖੋਪੜੀ ਦੀ ਆਕਾਰ, ਪੁੰਛ ਦੀ ਦਿੱਖ, ਫਰ ਦੀ ਕਿਸਮ ਅਤੇ ਫਰ ਦਾ ਰੰਗ ਸ਼ਾਮਲ ਹੁੰਦਾ ਹੈ। ਉਨ੍ਹਾਂ ਦੇ ਵਿਹਾਰਕ ਗੁਣਾਂ ਵਿੱਚ ਪਹਿਰਾ ਦੇਣਾ, ਪਸ਼ੂ-ਪਾਲਣ ਅਤੇ ਸ਼ਿਕਾਰ ਕਰਨਾ, ਅਤੇ ਸ਼ਖਸੀਅਤ ਦੇ ਗੁਣ ਜਿਵੇਂ ਕਿ ਅਤਿ-ਸਮਾਜਿਕ ਵਿਵਹਾਰ, ਦਲੇਰੀ, ਅਤੇ ਹਮਲਾਵਰਤਾ ਸ਼ਾਮਲ ਹਨ। ਜ਼ਿਆਦਾਤਰ ਨਸਲਾਂ ਪਿਛਲੇ 200 ਸਾਲਾਂ ਦੇ ਅੰਦਰ ਬਹੁਤ ਘੱਟ ਸੰਸਥਾਪਕਾਂ ਤੋਂ ਪ੍ਰਾਪਤ ਕੀਤੀਆਂ ਗਈਆਂ ਸਨ। ਨਤੀਜੇ ਵਜੋਂ, ਅੱਜ ਕੁੱਤੇ ਸਭ ਤੋਂ ਵੱਧ ਭਰਪੂਰ ਮਾਸਾਹਾਰੀ ਪ੍ਰਜਾਤੀਆਂ ਹਨ ਅਤੇ ਦੁਨੀਆ ਭਰ ਵਿੱਚ ਖਿੰਡੇ ਹੋਏ ਹਨ।
ਜਰਮਨ (Deutsch ਡੋਇਚ) ਗਿਣਤੀ ਦੇ ਅਨੁਸਾਰ ਯੂਰਪ ਦੀ (ਰੂਸੀ ਨੂੰ ਛੱਡ ਕੇ) ਸਭ ਵਲੋਂ ਜਿਆਦਾ ਬੋਲੀ ਜਾਣ ਵਾਲੀ ਭਾਸ਼ਾ ਹੈ। ਇਹ ਜਰਮਨੀ, ਸਵਿਟਜਰਲੈਂਡ ਅਤੇ ਆਸਟਰੀਆ ਦੀ ਮੁੱਖ ਅਤੇ ਰਾਜਭਾਸ਼ਾ ਹੈ। ਇਹ ਰੋਮਨ ਲਿਪੀ ਵਿੱਚ (ਕੁਝ ਹੋਰ ਵਾਧੂ ਚਿੰਨਾਂ ਨਾਲ) ਲਿਖੀ ਜਾਂਦੀ ਹੈ। ਇਹ ਹਿੰਦ-ਯੂਰੋਪੀ ਬੋਲੀ- ਪਰਵਾਰ ਵਿੱਚ ਜਰਮਨਿਕ ਸ਼ਾਖਾ ਵਿੱਚ ਆਉਂਦੀ ਹੈ। ਅੰਗਰੇਜ਼ੀ ਨਾਲ ਇਸਦਾ ਕਰੀਬੀ ਰਿਸ਼ਤਾ ਹੈ। ਲੇਕਿਨ ਰੋਮਨ ਲਿਪੀ ਦੇ ਅੱਖਰਾਂ ਦਾ ਇਸ ਦੀਆਂ ਧੁਨੀਆਂ ਦੇ ਨਾਲ ਮੇਲ ਅੰਗਰੇਜ਼ੀ ਦੇ ਮੁਕ਼ਾਬਲੇ ਕਿਤੇ ਬਿਹਤਰ ਹੈ। ਆਧੁਨਿਕ ਮਾਨਕੀਕ੍ਰਿਤ ਜਰਮਨ ਨੂੰ ਉੱਚ ਜਰਮਨ ਕਹਿੰਦੇ ਹਨ। ਜਰਮਨ ਭਾਸ਼ਾ ਭਾਰੋਪੀ ਪਰਵਾਰ ਦੇ ਜਰਮੇਨਿਕ ਵਰਗ ਦੀ ਭਾਸ਼ਾ, ਆਮ ਤੌਰ 'ਤੇ ਉੱਚ ਜਰਮਨ ਦਾ ਉਹ ਰੂਪ ਹੈ ਜੋ ਜਰਮਨੀ ਵਿੱਚ ਸਰਕਾਰੀ, ਸਿੱਖਿਆ, ਪ੍ਰੈਸ ਆਦਿ ਦਾ ਮਾਧਿਅਮ ਹੈ। ਇਹ ਆਸਟਰੀਆ ਵਿੱਚ ਵੀ ਬੋਲੀ ਜਾਂਦੀ ਹੈ। ਇਸਦਾ ਉਚਾਰਣ 1898 ਈ. ਦੇ ਇੱਕ ਕਮਿਸ਼ਨ ਦੁਆਰਾ ਨਿਸ਼ਚਿਤ ਹੈ। ਲਿਪੀ ਫਰਾਂਸੀਸੀ ਅਤੇ ਅੰਗਰੇਜ਼ੀ ਨਾਲ ਮਿਲਦੀ ਜੁਲਦੀ ਹੈ। ਰਤਮਾਨ ਜਰਮਨ ਦੇ ਸ਼ਬਦ ਦੇ ਸ਼ੁਰੂ ਵਿੱਚ ਅਘਾਤ ਹੋਣ ਉੱਤੇ ਕਾਕਲਿਅ ਸਪਰਸ਼ ਹਨ। ਤਾਨ (ਟੋਨ) ਅੰਗਰੇਜ਼ੀ ਵਰਗੀ ਹੈ। ਉਚਾਰਣ ਜਿਆਦਾ ਬਲਸ਼ਾਲੀ ਅਤੇ ਸ਼ਬਦਕਰਮ ਜਿਆਦਾ ਨਿਸ਼ਚਿਤ ਹੈ। ਦਾਰਸ਼ਨਕ ਅਤੇ ਵਿਗਿਆਨਕ ਸ਼ਬਦਾਵਲੀ ਨਾਲ ਪਰਿਪੂਰਣ ਹੈ। ਸ਼ਬਦਰਾਸ਼ੀ ਅਨੇਕ ਸਰੋਤਾਂ ਤੋਂ ਲਈ ਗਈ ਹੈ। ਉੱਚ ਜਰਮਨ, ਕੇਂਦਰ, ਉੱਤਰ ਅਤੇ ਦੱਖਣ ਵਿੱਚ ਬੋਲੀ ਜਾਣ ਵਾਲੀ ਆਪਣੀ ਪੱਛਮੀ ਸ਼ਾਖਾ (ਲਓ ਜਰਮਨ - ਫਰਿਜਿਅਨ, ਅੰਗਰੇਜ਼ੀ) ਤੋਂ ਲਗਭਗ ਛੇਵੀਂ ਸ਼ਤਾਬਦੀ ਵਿੱਚ ਵੱਖ ਹੋਣ ਲੱਗੀ ਸੀ। ਭਾਸ਼ਾ ਦੀ ਦ੍ਰਿਸ਼ਟੀ ਤੋਂ ਪ੍ਰਾਚੀਨ ਹਾਈ ਜਰਮਨ (750-1050), ਕੇਂਦਰੀ ਹਾਈ ਜਰਮਨ (1350 ਈ . ਤੱਕ), ਆਧੁਨਿ ਹਾਈ ਜਰਮਨ (1200 ਈ .
ਮਰਾਠੀ (English: ( ਸੁਣੋ); मराठी Marāṭhī [məˈɾaʈʰi]) ਭਾਰਤ ਦੇ ਮਹਾਂਰਾਸ਼ਟਰ ਅਤੇ ਗੋਆ ਸੂਬਿਆਂ ਦੀ ਸਰਕਾਰੀ ਭਾਸ਼ਾ ਹੈ। ਭਾਸ਼ਾਈ ਪਰਿਵਾਰ ਦੇ ਪੱਖੋਂ ਇਹ ਇੱਕ ਆਰੀਆਈ ਭਾਸ਼ਾ ਹੈ ਜਿਸਦਾ ਵਿਕਾਸ ਸੰਸਕ੍ਰਿਤ ਤੋਂ ਅਪਭ੍ਰੰਸ਼ ਤੱਕ ਦਾ ਸਫਰ ਪੂਰਾ ਹੋਣ ਦੇ ਬਾਅਦ ਸ਼ੁਰੂ ਹੋਇਆ। ਇਹ ਭਾਰਤ ਦੀਆਂ ਮੁੱਖ ਭਾਸ਼ਵਾਂ ਵਿੱਚੋਂ ਇੱਕ ਹੈ ਅਤੇ ਮਹਾਂਰਾਸ਼ਟਰ ਅਤੇ ਗੋਆ ਵਿੱਚ ਰਾਜਭਾਸ਼ਾ ਹੈ। ਮਾਤ੍ਰਭਾਸ਼ੀਆਂ ਦੀ ਗਿਣਤੀ ਦੇ ਆਧਾਰ ਉੱਤੇ ਮਰਾਠੀ ਸੰਸਾਰ ਵਿੱਚ 15ਵੇਂ ਅਤੇ ਭਾਰਤ ਵਿੱਚ 4ਥੇ ਸਥਾਨ ਉੱਤੇ ਹੈ। ਇਸਨੂੰ ਬੋਲਣ ਵਾਲਿਆਂ ਦੀ ਕੁਲ ਗਿਣਤੀ ਲਗਭਗ 9 ਕਰੋੜ ਹੈ। ਇਹ ਭਾਸ਼ਾ 1300 ਸਾਲਾਂ ਤੋਂ ਪ੍ਰਚਲਿਤ ਹੈ, ਅਤੇ ਇਹ ਵੀ ਹਿੰਦੀ, ਉਰਦੂ ਅਤੇ ਪੰਜਾਬੀ ਵਾਂਗ ਆਧੁਨਿਕ ਭਾਰਤੀ ਭਾਸ਼ਾ ਹੈ।
ਮਨੁੱਖੀ ਹੱਕ ਜਾਂ ਮਨੁੱਖੀ ਅਧਿਕਾਰ ਉਹ ਸਦਾਚਾਰੀ ਅਸੂਲ ਹਨ ਜੋ ਮਨੁੱਖੀ ਵਤੀਰੇ ਦੇ ਕੁਝ ਖ਼ਾਸ ਮਿਆਰਾਂ ਨੂੰ ਉਲੀਕਦੇ ਜਾਂ ਥਾਪਦੇ ਹਨ ਅਤੇ ਜਿਹਨਾਂ ਦੀ ਕੌਮੀ ਅਤੇ ਕੌਮਾਂਤਰੀ ਕਨੂੰਨ ਵਿੱਚ ਕਨੂੰਨੀ ਹੱਕਾਂ ਦੇ ਤੁੱਲ ਬਾਕਾਇਦਾ ਰਾਖੀ ਕੀਤੀ ਜਾਂਦੀ ਹੈ। ਇਹਨਾਂ ਨੂੰ ਆਮ ਤੌਰ 'ਤੇ ਨਾ-ਖੋਹਣਯੋਗ ਮੂਲ ਹੱਕ ਮੰਨਿਆ ਜਾਂਦਾ ਹੈ ਜੋ ਹਰੇਕ ਮਨੁੱਖ ਲਈ ਸੁਭਾਵਿਕ ਹੀ ਇਸ ਕਰਕੇ ਲਾਜ਼ਮੀ ਹਨ ਕਿਉਂਕਿ ਉਹ ਇੱਕ ਮਨੁੱਖ ਹੈ। ਭਾਵ ਮਨੁੱਖੀ ਹੱਕ ਸਰਬਵਿਆਪਕ (ਸਾਰੇ ਕਿਤੇ ਲਾਗੂ ਹੋਣ ਵਾਲ਼ੇ) ਅਤੇ ਸਮਾਨ (ਸਾਰਿਆਂ ਵਾਸਤੇ ਇੱਕੋ ਜਿਹੇ) ਸਮਝੇ ਜਾਂਦੇ ਹਨ। ਮਨੁੱਖੀ ਹੱਕਾਂ ਦਾ ਸਿਧਾਂਤ ਕੌਮਾਂਤਰੀ ਕਨੂੰਨ, ਸੰਸਾਰੀ ਅਤੇ ਖੇਤਰੀ ਅਦਾਰਿਆਂ ਵਿੱਚ ਕਾਫ਼ੀ ਪ੍ਰਭਾਵੀ ਰਿਹਾ ਹੈ। ਇੱਕ ਲੰਬਾ ਇਤਿਹਾਸਕ ਪੈਂਡਾ ਤੈਅ ਕਰਕੇ ਵਰਗ ਅਤੇ ਨਸਲ ਭੇਦ ਤੋਂ ਉਪਰ ਉਠ ਕੇ ਸਾਰੇ ਮਨੁੱਖਾਂ ਦੇ ਬਰਾਬਰ ਅਧਿਕਾਰਾਂ ਦੀ ਧਾਰਨਾ ਤਕ ਪੁੱਜੀ।
mai apne youtube channel te add laoni chahnda ja Kis tra laoni hai ਇਸ਼ਤਿਹਾਰਬਾਜ਼ੀ (ਜਾਂ ਮਸ਼ਹੂਰੀਕਰਨ) ਵਪਾਰਕ ਸੰਚਾਰ ਦਾ ਇੱਕ ਰੂਪ ਹੈ ਜਿਸ ਰਾਹੀਂ ਸਰੋਤਿਆਂ ਨੂੰ ਕੋਈ ਕਾਰਵਾਈ ਕਰਨ ਜਾਂ ਕਰਦੇ ਰਹਿਣ ਵਾਸਤੇ ਰਾਜ਼ੀ ਕੀਤਾ ਜਾਂਦਾ ਹੈ, ਖ਼ਾਸ ਤੌਰ ਉੱਤੇ ਕਿਸੇ ਤਜਾਰਤੀ ਪੇਸ਼ਕਸ਼ ਜਾਂ ਸਿਆਸੀ ਜਾਂ ਵਿਚਾਰਕ ਸਹਾਇਤਾ ਦੇ ਸਬੰਧ ਵਿੱਚ। ਇਸ਼ਤਿਹਾਰਬਾਜ਼ੀ ਇੱਕ ਅਜਿਹੇ ਸੁਨੇਹੇ ਹਨ ਜਿਹੜੇ ਲੋਕਾਂ ਦੁਆਰਾ ਭੇਜੇ ਜਾਂਦੇ ਹਨ ਅਤੇ ਪ੍ਰਭਾਵੀ ਲੋਕਾਂ ਦੁਆਰਾ ਪ੍ਰਾਪਤ ਕੀਤੇ ਜ਼ਾਦੇ ਹਨ। ਇਸ਼ਤਿਹਾਰਬਾਜ਼ੀ ਸੇਵਾ ਨੂੰ ਵਰਤਣ ਵਾਲਿਆਂ ਵਿਚਕਾਰ ਸੰਚਾਰ ਦਾ ਸਾਧਨ ਹੈ। ਇਸ਼ਤਿਹਾਰਬਾਜ਼ੀ ਦੀ ਯੂ.ਕੇ ਐਸੋਸੀਏਸ਼ਨ ਦੁਆਰਾ ਵਿਆਖਿਆ ਕੀਤੀ ਜ਼ਾਦੀ ਹੈ। ਇਸ਼ਤਿਹਾਰਬਾਜ਼ੀ ਉੱਥੇ ਪੇਸ਼ ਕੀਤੀ ਜ਼ਾਦੀ ਹੈ ਜਿਹੜੇ ਲੋਕ ਇਸ ਤੋਂ ਜਾਗਰੂਕ ਨਹੀਂ ਹੁੰਦੇ। ਅੱਜ ਦੇ ਸੰਸਾਰ ਵਿੱਚ ਇਸ਼ਤਿਹਾਰਬਾਜ਼ੀ ਲੋਕਾਂ ਤੱਕ ਪਹੁੰਚਾਉਣ ਲਈ ਹਰ ਇੱਕ ਤਰ੍ਹਾਂ ਦਾ ਸੰਭਵ ਮੀਡੀਆ ਵਰਤੋਂ ਕਰਦੀ ਹੈ। ਪ੍ਰੈਸ, ਇੰਟਰਨੈਟ, ਮੇਲ, ਪੋਸਟਰਾਂ ਰਾਹੀਂ ਲੋਕਾਂ ਕੋਲ ਪੇਸ਼ ਕੀਤੀ ਜ਼ਾਦੀ ਹੈ। ਇਸ਼ਤਿਹਾਰਬਾਜ਼ੀ ਉਹਨਾਂ ਕੰਪਨੀਆਂ ਦੁਆਰਾ ਬਣੀ ਹੁੰਦੀ ਹੈ ਜਿਸ ਵਿੱਚ ਉਹ ਸੰਸਥਾਵਾਂ ਆ ਜਾਂਦੀਆਂ ਹਨ ਜੋ ਇਸ਼ਤਿਹਾਰਬਾਜ਼ੀ ਬਣਾਉਦੀਆਂ ਹਨ। ਮੀਡੀਆਂ ਇਸ਼ਤਿਹਾਰਬਾਜ਼ੀ ਨੂੰ ਲੋਕਾਂ ਤੱਕ ਪਹੁੰਚਾਉਦਾ ਹੈ। ਜਿਸ ਵਿੱਚ ਸੰਪਾਦਕ, ਮੈਨੇਜਰ, ਖੋਜਾਰਥੀ ਤੇ ਡਿਜ਼ਾਇਨਰ ਆ ਜਾਂਦੇ ਹਨ ਜੋ ਕਿ ਇਸ ਨੂੰ ਗਾਹਕਾਂ ਤੱਕ ਪਹੁੰਚਾਉਂਦੇ ਹਨ। ਇੱਕ ਕੰਪਨੀ ਇੱਕ ਉਤਪਾਦਨ ਦਾ ਬ੍ਰੈਡ, ਉਸਦੀ ਦਿਖ, ਉਸਦੇ ਪ੍ਰਭਾਵ ਤੇ ਉਸਦਾ ਮੁਲ ਤਹਿ ਕਰਦੀ ਹੈ। ਜਦੋਂ ਕਲਾਇਟ ਦੀ ਸਹਿਮਤੀ ਮਿਲ ਜ਼ਾਦੀ ਹੈ ਤਾਂ ਇਸ਼ਤਿਹਾਰਬਾਜ਼ੀ ਦੀ ਬਹੁਤ ਜਲਦੀ ਮਸ਼ਹੂਰੀ ਹੋ ਜ਼ਾਦੀ ਹੈ। Advertising Educational Foundation Archived 2009-04-20 at the Wayback Machine., archived advertising exhibits and classroom resources Hartman Center for Sales, Advertising & Marketing History at Duke University Archived 2014-01-06 at the Wayback Machine. Duke University Libraries Digital Collections: Ad*Access, over 7,000 U.S. and Canadian advertisements, dated 1911–1955, includes World War II propaganda. Emergence of Advertising in America, 9,000 advertising items and publications dating from 1850 to 1940, illustrating the rise of consumer culture and the birth of a professionalized advertising industry in the United States.
ਨਾਮ ਕਰਨ (ਯੂਕੇ: , ਯੂਐਸ: ) ਨਾਮਾਂ ਜਾਂ ਸ਼ਬਦਾਂ ਦੀ ਇੱਕ ਪ੍ਰਣਾਲੀ ਹੈ, ਜਾਂ ਕਲਾ ਜਾਂ ਵਿਗਿਆਨ ਦੇ ਕਿਸੇ ਖਾਸ ਖੇਤਰ ਵਿੱਚ ਇਹਨਾਂ ਸ਼ਰਤਾਂ ਨੂੰ ਬਣਾਉਣ ਲਈ ਨਿਯਮ ਹੈ। Tਨਾਮਕਰਨ ਦੇ ਸਿਧਾਂਤ ਰੋਜ਼ਾਨਾ ਭਾਸ਼ਣ ਦੇ ਮੁਕਾਬਲਤਨ ਗੈਰ-ਰਸਮੀ ਸੰਮੇਲਨਾਂ ਤੋਂ ਲੈ ਕੇ ਅੰਤਰਰਾਸ਼ਟਰੀ ਤੌਰ 'ਤੇ ਸਹਿਮਤ ਸਿਧਾਂਤਾਂ, ਨਿਯਮਾਂ ਅਤੇ ਸਿਫ਼ਾਰਸ਼ਾਂ ਤੱਕ ਵੱਖੋ ਵੱਖਰੇ ਹੁੰਦੇ ਹਨ ਜੋ ਵਿਗਿਆਨਕ ਅਤੇ ਕਿਸੇ ਹੋਰ ਵਿਸ਼ਿਆਂ ਵਿੱਚ ਵਰਤੀ ਜਾਣ ਵਾਲੀ ਮਾਹਰ ਸ਼ਬਦਾਵਲੀ ਦੇ ਗਠਨ ਅਤੇ ਵਰਤੋਂ ਨੂੰ ਨਿਯੰਤ੍ਰਿਤ ਕਰਦੇ ਹਨ।
ਬੈਨਜ਼ੀਨ ਜਾਂ ਬੈੱਨਜ਼ੀਨ ਇੱਕ ਕਾਰਬਨੀ ਰਸਾਇਣਕ ਯੋਗ ਹੈ ਜੀਹਦਾ ਰਸਾਇਣਕ ਫ਼ਾਰਮੂਲਾ C6H6 ਹੁੰਦਾ ਹੈ। ਇਹਦੇ ਅਣੂ ਵਿੱਚ 6 ਕਾਰਬਨ ਪਰਮਾਣੂ ਇੱਕ ਚੱਕਰ ਦੇ ਰੂਪ ਵਿੱਚ ਜੁੜੇ ਹੋਏ ਹੁੰਦੇ ਹਨ ਅਤੇ ਹਰੇਕ ਕਾਰਬਨ ਪਰਮਾਣੂ ਨਾਲ਼ ਇੱਕ ਹਾਈਡਰੋਜਨ ਪਰਮਾਣੂ ਲੱਗਿਆ ਹੁੰਦਾ ਹੈ। ਕਿਉਂਕਿ ਇਹਦੇ ਅਣੂ ਵਿੱਚ ਸਿਰਫ਼ ਕਾਰਬਨ ਅਤੇ ਹਾਈਡਰੋਜਨ ਹੀ ਮੌਜੂਦ ਹੁੰਦੇ ਹਨ, ਇਸ ਕਰ ਕੇ ਇਹਨੂੰ ਇੱਕ ਹਾਈਡਰੋਕਾਰਬਨ ਮੰਨਿਆ ਜਾਂਦਾ ਹੈ।
PUBG ਮੋਬਾਈਲ ( ਚੀਨੀ : 和平精英; ਪਿਨਯਿਨ: Hé Píng Jīng Yīng) ਇੱਕ ਮੁਫ਼ਤ-ਟੂ-ਪਲੇ ਬੈਟਲ ਰਾਇਲ ਵੀਡੀਓ ਗੇਮ ਹੈ ਜੋ ਲਾਈਟਸਪੀਡ ਅਤੇ ਕੁਆਂਟਮ ਸਟੂਡੀਓ ਦੁਆਰਾ ਵਿਕਸਤ ਕੀਤੀ ਗਈ ਹੈ, ਜੋ ਕਿ Tencent ਗੇਮਾਂ ਦੀ ਇੱਕ ਵੰਡ ਹੈ। ਇਹ PUBG: Battlegrounds ਦਾ ਇੱਕ ਮੋਬਾਈਲ ਗੇਮ ਅਨੁਕੂਲਨ ਹੈ। ਇਹ ਸ਼ੁਰੂ ਵਿੱਚ 19 ਮਾਰਚ 2018 ਨੂੰ ਐਂਡਰਾਇਡ ਅਤੇ ਆਈਓਐਸ ਲਈ ਜਾਰੀ ਕੀਤਾ ਗਿਆ ਸੀ। ਇਹ ਵੱਖ-ਵੱਖ ਖੇਤਰਾਂ ਵਿੱਚ ਕਈ ਪ੍ਰਕਾਸ਼ਕਾਂ ਦੁਆਰਾ ਪ੍ਰਕਾਸ਼ਿਤ ਕੀਤਾ ਗਿਆ ਸੀ, ਜਿਸ ਵਿੱਚ ਕ੍ਰਾਫਟਨ, ਟੇਨਸੈਂਟ, ਅਤੇ VNG ਗੇਮਸ ਸ਼ਾਮਲ ਹਨ। ਮਈ 2022 ਤੱਕ, PUBG ਮੋਬਾਈਲ ਨੇ $8.42 billion ਤੋਂ ਵੱਧ ਦੀ ਕਮਾਈ ਕਰਦੇ ਹੋਏ ਇੱਕ ਬਿਲੀਅਨ ਤੋਂ ਵੱਧ ਡਾਊਨਲੋਡ ਇਕੱਠੇ ਕੀਤੇ ਸਨ, ਜਿਸ ਨਾਲ ਇਹ ਚੌਥੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਮੋਬਾਈਲ ਗੇਮ ਬਣ ਗਈ ਸੀ । ਇਹ ਹੁਣ ਤੱਕ ਦੀ ਸਭ ਤੋਂ ਵੱਧ ਖੇਡੀ ਜਾਣ ਵਾਲੀ ਮੋਬਾਈਲ ਵੀਡੀਓ ਗੇਮ ਵੀ ਹੈ । 2021 ਵਿੱਚ, ਗੇਮ ਨੇ ਇੱਕ ਭਾਰਤੀ ਸੰਸਕਰਣ, ਬੈਟਲਗ੍ਰਾਉਂਡਸ ਮੋਬਾਈਲ ਇੰਡੀਆ, ਅਤੇ <i id="mwLg">PUBG ਯੂਨੀਵਰਸ</i>, ਨਿਊ ਸਟੇਟ ਮੋਬਾਈਲ ਵਿੱਚ ਹੋਣ ਵਾਲੀ ਇੱਕ ਵੱਖਰੀ ਗੇਮ ਪੈਦਾ ਕੀਤੀ। PUBG ਮੋਬਾਈਲ ਵਿੱਚ ਅਸਲ PlayerUnknown's Battlegrounds ਦੇ ਸਮਾਨ ਗੇਮਪਲੇ ਦੀ ਵਿਸ਼ੇਸ਼ਤਾ ਹੈ। ਖਿਡਾਰੀ ਇੱਕ ਦੂਰ-ਦੁਰਾਡੇ ਟਾਪੂ 'ਤੇ ਪੈਰਾਸ਼ੂਟ ਕਰਦੇ ਹਨ ਅਤੇ ਮੈਚ ਤੋਂ ਪਹਿਲਾਂ ਚੁਣੇ ਗਏ ਗੇਮ ਮੋਡ 'ਤੇ ਨਿਰਭਰ ਕਰਦੇ ਹੋਏ, ਇਕੱਲੇ ਜਾਂ ਦੋ ਜਾਂ ਚਾਰ ਦੀਆਂ ਟੀਮਾਂ ਵਿੱਚ ਮੁਕਾਬਲਾ ਕਰਦੇ ਹੋਏ, ਆਖਰੀ ਖਿਡਾਰੀ ਵਜੋਂ ਖੜ੍ਹੇ ਰਹਿਣ ਲਈ ਲੜਦੇ ਹਨ। ਹਰ ਮੈਚ ਲਗਭਗ 30 ਮਿੰਟ ਚੱਲਦਾ ਹੈ। ਗੇਮ ਬਹੁਤ ਸਾਰੇ ਸੰਭਾਵਿਤ ਨਕਸ਼ਿਆਂ ਵਿੱਚੋਂ ਇੱਕ ਉੱਤੇ ਇੱਕ ਜਹਾਜ਼ ਵਿੱਚ ਉਡਾਣ ਭਰਨ ਵਾਲੇ ਭਾਗੀਦਾਰਾਂ ਨਾਲ ਸ਼ੁਰੂ ਹੁੰਦੀ ਹੈ, ਜੋ ਮੈਚ ਤੋਂ ਪਹਿਲਾਂ ਵੀ ਚੁਣਿਆ ਜਾਂਦਾ ਹੈ। ਜਿਵੇਂ ਹੀ ਉਹ ਨਕਸ਼ੇ ਨੂੰ ਪਾਰ ਕਰਦੇ ਹਨ, ਖਿਡਾਰੀ ਚੁਣਦੇ ਹਨ ਕਿ ਕਿੱਥੇ ਪੈਰਾਸ਼ੂਟ ਹੇਠਾਂ ਜਾਣਾ ਹੈ। ਜਦੋਂ ਜਹਾਜ਼ ਆਪਣੀ ਉਡਾਣ ਪੂਰੀ ਕਰਦਾ ਹੈ, ਤਾਂ ਟਾਪੂ ਦੇ ਘੇਰੇ ਦੇ ਆਲੇ-ਦੁਆਲੇ ਇੱਕ ਨੀਲੀ ਸਰਹੱਦ ਬਣ ਜਾਂਦੀ ਹੈ, ਸੁਰੱਖਿਅਤ ਜ਼ੋਨ ਅਤੇ ਬਾਹਰਲੇ ਨੀਲੇ ਜ਼ੋਨ ਦੇ ਵਿਚਕਾਰ ਦੀ ਸੀਮਾ ਨੂੰ ਚਿੰਨ੍ਹਿਤ ਕਰਦੀ ਹੈ। ਸੁਰੱਖਿਅਤ ਜ਼ੋਨ ਹਰ ਕੁਝ ਮਿੰਟਾਂ ਵਿੱਚ ਸੁੰਗੜਦਾ ਹੈ, ਅਤੇ ਬਲੂ ਜ਼ੋਨ ਵਿੱਚ ਛੱਡਿਆ ਕੋਈ ਵੀ ਵਿਅਕਤੀ ਉਦੋਂ ਤੱਕ ਸਿਹਤ ਨੂੰ ਗੁਆ ਦੇਵੇਗਾ ਜਦੋਂ ਤੱਕ ਉਹ ਉੱਥੇ ਰਹੇਗਾ, ਸੰਭਾਵਤ ਤੌਰ 'ਤੇ ਮੌਤ ਦੇ ਬਿੰਦੂ ਤੱਕ। ਜਦੋਂ ਸੁਰੱਖਿਅਤ ਜ਼ੋਨ ਸੁੰਗੜਦਾ ਹੈ ਤਾਂ ਸਿਹਤ ਦੇ ਨੁਕਸਾਨ ਦੀ ਦਰ ਵਧ ਜਾਂਦੀ ਹੈ। ਜਦੋਂ ਖਿਡਾਰੀ ਪਹਿਲਾਂ ਬਿਨਾਂ ਕਿਸੇ ਸਪਲਾਈ ਜਾਂ ਹਥਿਆਰਾਂ ਦੇ ਟਾਪੂ 'ਤੇ ਪਹੁੰਚਦੇ ਹਨ, ਤਾਂ ਉਨ੍ਹਾਂ ਨੂੰ ਉਨ੍ਹਾਂ ਨੂੰ ਆਪਣੇ ਵਾਤਾਵਰਣ ਦੇ ਆਲੇ ਦੁਆਲੇ ਲੱਭਣਾ ਚਾਹੀਦਾ ਹੈ ਜਾਂ ਉਨ੍ਹਾਂ ਨੂੰ ਡਿੱਗੇ ਹੋਏ ਖਿਡਾਰੀਆਂ ਤੋਂ ਲੁੱਟਣਾ ਚਾਹੀਦਾ ਹੈ। ਆਮ ਤੌਰ 'ਤੇ, ਨਕਸ਼ੇ ਦੇ ਵਧੇਰੇ ਖਤਰਨਾਕ ਹਿੱਸਿਆਂ ਵਿੱਚ ਬਿਹਤਰ ਹਥਿਆਰ ਅਤੇ ਉਪਕਰਣ ਪਾਏ ਜਾਂਦੇ ਹਨ। ਸੁਰੱਖਿਅਤ ਜ਼ੋਨ ਦੇ ਨਿਯਮਤ ਤੌਰ 'ਤੇ ਸੁੰਗੜਨ ਤੋਂ ਇਲਾਵਾ, ਅਸਥਾਈ ਲਾਲ ਜ਼ੋਨ ਬੇਤਰਤੀਬੇ ਤੌਰ 'ਤੇ ਬੰਬਾਂ ਨਾਲ ਬੰਨ੍ਹੇ ਹੋਏ ਦਿਖਾਈ ਦੇ ਸਕਦੇ ਹਨ, ਅਤੇ ਸਮੇਂ-ਸਮੇਂ 'ਤੇ, ਜਹਾਜ਼ ਵਿਸ਼ੇਸ਼ ਉਪਕਰਣਾਂ ਦੇ ਨਾਲ ਇੱਕ ਪੈਕੇਜ ਜਾਰੀ ਕਰਨ ਲਈ ਜੰਗ ਦੇ ਮੈਦਾਨ ਵਿੱਚ ਉੱਡਦਾ ਹੈ, ਸੰਭਾਵਤ ਤੌਰ 'ਤੇ ਉਹ ਚੀਜ਼ਾਂ ਵੀ ਸ਼ਾਮਲ ਹੁੰਦੀਆਂ ਹਨ ਜੋ ਨਹੀਂ ਮਿਲ ਸਕਦੀਆਂ। ਟਾਪੂ 'ਤੇ ਹੋਰ ਕਿਤੇ.
ਜੂਲੀ ਦਬੋਰਾਹ ਕਵਨੇਰ (ਜਨਮ 7 ਸਤੰਬਰ,1950) ਇੱਕ ਅਮਰੀਕੀ ਫਿਲਮ ਅਤੇ ਟੈਲੀਵਿਜ਼ਨ ਅਦਾਕਾਰਾ ਅਤੇ ਕਾਮੇਡੀਅਨ ਹੈ। ਉਹ ਪਹਿਲੀ ਵਾਰ ਵੈਲਰੀ ਹਾਰਪਰ ਦੇ ਪਾਤਰ ਬ੍ਰੇਂਦਾ ਦੀ ਛੋਟੀ ਭੈਣ ਦੀ ਭੂਮਿਕਾ ਵਿੱਚ ਹਸਾਉਣਾ ਵਾਲੇ ਸੀਰੀਅਲ ਰੋਦੋ ਲਈ ਚਰਚਾ ਵਿੱਚ ਆਈ। ਇਸ ਕਾਮੇਡੀ ਸੀਰੀਜ਼ ਵਿੱਚ ਬਕਾਇਦਾ ਸਹਾਇਕ ਅਭਿਨੇਤਰੀ ਵਜੋਂ ਅਦਾਕਾਰੀ ਲਈ ਉਸਨੂੰ ਪ੍ਰਾਇਮ ਟਾਈਮ ਏਮੇ ਅਵਾਰਡ ਮਿਲਿਆ। ਐਨੀਮੇਟਡ ਟੈਲੀਵਿਜ਼ਨ ਸੀਰੀਜ਼ ਦੀ ਮਰਜ ਸਿੰਪਸਨ ਵਿੱਚ ਅਵਾਜ ਨੂੰ ਪਸੰਦ ਕੀਤਾ ਗਿਆ।
ਪੈਂਗੋਲਿਨ ਇੱਕ ਕੀੜੇ ਖਾਣ ਵਾਲਾ ਜੰਗਲੀ ਜਾਨਵਰ ਹੈ, ਜੋ ਕਿ ਭਾਰਤ ਦੀਆਂ ਸ਼ਿਵਾਲਿਕ ਦੀਆਂ ਪਹਾੜੀਆਂ, ਹੁਸ਼ਿਆਰਪੁਰ, ਰੋਪੜ, ਗੁਰਦਾਸਪੁਰ ਜਿਹੇ ਇਲਾਕਿਆਂ ਵਿੱਚ ਮਿਲਦਾ ਹੈ। ਜਿਸ ਨੂੰ ਆਮ ਤੌਰ 'ਤੇ ਸੱਲੇਹ ਵੀ ਕਹਿੰਦੇ ਹਾਂ। ਇਸ ਜਾਨਵਰ ਦੇ ਮੂੰਹ ਵਿੱਚ ਕੋਈ ਦੰਦ ਨਹੀਂ ਹੁੰਦਾ। ਇਸ ਦਾ ਭੋਜਨ ਰਾਤ ਵੇਲੇ ਜਾਗਣ ਵਾਲੇ ਜਾਨਵਰਾਂ, ਕੀੜੇ-ਮਕੌੜੇ, ਸਿਉਂਕ ਹੈ। ਪੈਂਗੋਲਿਨ ਜ਼ਿਆਦਾਤਰ ਕੀੜਿਆਂ, ਸਿਉਂਕ ਦੀਆਂ ਢੇਰੀਆਂ ਪੁੱਟਣ, ਸੁੱਕੇ ਹੋਏ ਦਰੱਖਤਾਂ ਦੇ ਛਿੱਲੜ ਲਾਹ ਕੇ ਸਿਉਂਕ ਵਰਗੇ ਨੁਕਸਾਨ ਦੇਣ ਵਾਲੇ ਕੀੜੇ ਕੱਢਦਾ ਤੇ ਖਾਂਦਾ ਹੈ। ਇਸ ਦੀ ਜੀਭ 15 ਤੋਂ 16 ਇੰਚ ਦੇ ਲਗਪਗ ਲੰਮੀ ਹੁੰਦੀ ਹੈ ਤੇ ਬਹੁਤ ਚਿਪਚਿਪੀ ਹੁੰਦੀ ਹੈ। ਜਿਸ ਵੀ ਕੀੜੇ ਨੂੰ ਪੈਂਗੋਲਿਨ ਆਪਣੀ ਜੀਭ ਲਾਉਂਦਾ ਜਾਂਦਾ ਹੈ, ਉਹ ਜੀਭ ਨਾਲ ਚਿੰਬੜਦਾ ਜਾਂਦਾ ਹੈ ਤੇ ਭੱਜ ਨਹੀਂ ਸਕਦਾ। ਇਸ ਜਾਨਵਰ ਦਾ ਸਾਰਾ ਜਿਸਮ ਸਕੇਲਜ਼ ਨਾਲ ਭਰਿਆ ਹੁੰਦਾ ਹੈ। ਇਹ ਸਕੇਲਜ਼ ਬਹੁਤ ਸਖ਼ਤ ਤੇ ਪ੍ਰੋਟੀਨ ਨਾਲ ਭਰਪੂਰ ਹੁੰਦੇ ਹਨ। ਇਸ ਜਾਨਵਰ ਦੇ ਜਿਸਮ 'ਤੇ ਸਕੇਲਜ਼ ਦਾ ਭਾਰ ਦਾ 20 ਫੀਸਦੀ ਹੁੰਦਾ ਹੈ। ਇਹ ਜਾਨਵਰ ਇਕੱਲਾ ਰਹਿਣਾ ਜ਼ਿਆਦਾ ਪਸੰਦ ਕਰਦਾ ਹੈ। ਇਸ ਜਾਨਵਰ ਦੇ ਮਾਸ ਤੇ ਖੂਨ ਤੋਂ ਤਾਕਤ ਦੇ ਕੈਪਸੂਲ ਬਣਾਏ ਜਾਂਦੇ ਹਨ।
ਇਨਸੈਪਸ਼ਨ 2010 ਦੀ ਇੱਕ ਵਿਗਿਆਨਕ ਗਲਪ ਵਾਲ਼ੀ ਰੋਮਾਂਚਕ ਫ਼ਿਲਮ ਹੈ ਜਿਸ ਨੂੰ ਕ੍ਰਿਸਟੋਫ਼ਰ ਨੋਲਾਨ ਨੇ ਲਿਖਿਆ, ਬਣਾਇਆ ਅਤੇ ਦਿਸ਼ਾ ਦਿੱਤੀ ਹੈ। ਇਸ ਫ਼ਿਲਮ ਵਿੱਚ ਕਈ ਨਾਮਵਰ ਅਦਾਕਾਰ ਹਨ ਜਿਹਨਾਂ ਵਿੱਚ ਲੀਓਨਾਰਡੋ ਡੀਕੈਪਰੀਓ, ਐਲਨ ਪੇਜ, ਜੌਸਫ਼ ਗਾਰਡਨ-ਲੈਵਿਟ, ਮਾਰੀਓਂ ਕੋਤੀਯਾਰ, ਕੈਨ ਵਾਟਾਨਾਬੇ, ਟਾਮ ਹਾਰਡੀ, ਦਲੀਪ ਰਾਓ, ਸਿਲੀਅਨ ਮਰਫ਼ੀ, ਟਾਮ ਬਿਰੈਂਜਰ ਅਤੇ ਮਾਈਕਲ ਕੇਨ ਸ਼ਾਮਲ ਹਨ। ਡੀਕੈਪਰੀਓ, ਡੌਮ ਕੌਬ ਨਾਮਕ ਪੇਸ਼ਾਵਰ ਚੋਰ ਦਾ ਰੋਲ ਅਦਾ ਕਰਦਾ ਹੈ ਜੋ ਆਪਣੇ ਨਿਸ਼ਾਨਿਆਂ ਦੇ ਅਵਚੇਤਨਾ ਅੰਦਰ ਵੜ ਕੇ ਨਿਗਮਤ ਤੋੜ-ਫੋੜ ਕਰਦਾ ਹੈ। ਇਹਨੂੰ ਛੁਟਕਾਰੇ ਦਾ ਇੱਕ ਮੌਕਾ ਦਿੱਤਾ ਜਾਂਦਾ ਹੈ ਜਿਸ ਵਿੱਚ ਇਹਨੂੰ ਅਜਿਹਾ ਕੰਮ ਕਰਨਾ ਹੁੰਦਾ ਹੈ ਜੋ ਨਾਮੁਮਕਿਨ ਸਮਝਿਆ ਜਾਂਦਾ ਹੈ: "ਇਨਸੈਪਸ਼ਨ/ਮੁੱਢ", ਨਿਸ਼ਾਨੇ ਦੀ ਅਵਚੇਤਨਾ ਵਿੱਚ ਕਿਸੇ ਦੂਜੇ ਬੰਦੇ ਦੇ ਖ਼ਿਆਲ ਨੂੰ ਗੱਡਣਾ।
ਐਡਮੰਡ ਹਿਲੇਰੀ (19 ਜੁਲਾਈ 1919 - 11 ਜਨਵਰੀ 2008) ਔਕਲੈਂਡ ਦੇ ਇੱਕ ਪ੍ਰਮੁੱਖ ਅੰਵੇਸ਼ਕ ਹਨ। ਏਡਮੰਡ ਹਿਲੇਰੀ ਅਤੇ ਨੇਪਾਲ ਦੇ ਤੇਨਜ਼ਿੰਗ ਨੋਰਗੇ ਸ਼ੇਰਪਾ ਦੋਨਾਂ ਸੰਸਾਰ ਦੇ ਸਰਵੋੱਚ ਸਿਖਰ ਸਾਗਰਮਾਥਾ ਉੱਤੇ ਪੁੱਜਣ ਵਾਲੇ ਪਹਿਲਾਂ ਲੋਕ ਸਨ। ਪੇਸ਼ੇ ਵਲੋਂ ਉਹ ਇੱਕ ਮਧੁਮੱਖੀ ਪਾਲਕ ਸਨ। ਉਹਨਾਂ ਨੂੰ ਨੇਪਾਲ ਅਤੇ ਵਲਾਇਤ ਵਿੱਚ ਬਹੁਤ ਸਨਮਾਨ ਦਿੱਤਾ ਗਿਆ। ਉਹਨਾਂ ਨੇ ਨੇਪਾਲ ਅਤੇ ਸਾਗਰਮਾਥਾ ਦੇ ਕੋਲ ਰਹਿਣ ਵਾਲੇ ਸ਼ੇਰਪਾ ਲੋਕਾਂ ਦੇ ਜੀਵਨਸਤਰ ਦੇ ਵਿਕਾਸ ਅਤੇ ਹੋਰ ਬਹੁਤ ਖੇਤਰਾਂ ਵਿੱਚ ਯੋਗਦਾਨ ਦਿੱਤਾ ਹੈ। ਜੁਲਾਈ 20, 1919 ਨੂੰ ਨਿਊਜੀਲੈਂਡ ਵਿੱਚ ਜੰਮੇ ਸਰ ਏਡਮੰਡ ਹਿਲੇਰੀ, ਕੇਜੀ, ਓਏਨਜੇਡ, ਕੇਬੀਈ, ਇੱਕ ਪਹੜੀ ਅਤੇ ਖੋਜਕਰੱਤਾ ਸਨ। ਐਵਰੈਸਟ ਸਿਖਰ ਉੱਤੇ ਸਰਵਪ੍ਰਥਮ ਪਹੁੰਚਕੇ ਸੁਰੱਖਿਅਤ ਵਾਪਸ ਆਉਣ ਵਾਲੇ ਹਿਲੇਰੀ ਅਤੇ ਸ਼ੇਰਪਾ ਤੇਨ ਜਿੰਗ ਨੋਰਵੇ ਹੀ ਸਨ ਜਿਸਨੂੰ ਉਸਨੇ ਮਈ 29, 1953 ਨੂੰ ਪੂਰਾ ਕੀਤਾ। ਉਹ ਲੋਕ ਜਾਨ ਹੰਟ ਦੇ ਅਗਵਾਈ ਵਿੱਚ ਏਵਰੇਸਟ ਉੱਤੇ 9ਵੀਆਂ ਚੜਾਈ ਵਿੱਚ ਭਾਗ ਲੈ ਰਹੇ ਸਨ।
ਲਾਲ ਰੌਸ਼ਨੀ ਦਾ ਇੱਕ ਰੰਗ ਹੈ ਜੋ ਕਿ ਮੁੱਢਲੇ ਤਿੰਨ ਰੰਗਾਂ ਵਿੱਚੋਂ ਇੱਕ ਹੈ ਦੂਜੇ ਦੋ ਮੁੱਢਲੇ ਰੰਗ ਨੀਲਾ ਅਤੇ ਪੀਲਾ ਹਨ। ਰੌਸ਼ਨੀ ਦੇ ਸੱਤ ਰੰਗਾਂ ਵਿੱਚੋਂ ਇਹਦੀ ਛੱਲ-ਲੰਬਾਈ ਸਭ ਤੋਂ ਵੱਧ – ਕਰੀਬ 625–740 nm ਤੱਕ ਹੁੰਦੀ ਹੈ। ਸੱਤ ਰੰਗਾਂ ਦੀ ਤਰਤੀਬ ਵਿੱਚ ਇਹ ਇੱਕ ਸਿਰੇ ਉੱਤੇ ਸਥਿੱਤ ਹੈ। ਲਾਲ ਰੰਗ ਆਮ ਤੌਰ ਤੇ ਰੁਕਣ ਦੇ ਇਸ਼ਾਰੇ ਅਤੇ ਗ਼ਲਤ ਕੰਮਾਂ ਅਤੇ ਚੀਜ਼ਾਂ ਦੀ ਨਿਸ਼ਾਨਦੇਹੀ ਕਰਨ ਲਈ ਵਰਤਿਆ ਜਾਂਦਾ ਹੈ। ਇਸਤੋਂ ਬਿਨਾਂ ਇਸ ਰੰਗ ਨੂੰ ਗ਼ੁੱਸੇ ਅਤੇ ਪਿਆਰ ਦਾ ਰੰਗ ਵੀ ਮੰਨਿਆ ਜਾਂਦਾ ਹੈ। ਸਿਆਸਤ ਵਿੱਚ ਇਸ ਦਾ ਮਤਲਬ ਕਮਿਊਨਿਜ਼ਮ ਤੋਂ ਵੀ ਲਿਆ ਜਾਂਦਾ ਹੈ ਜਿਵੇਂ ਕਿ ਸੋਵੀਅਤ ਯੂਨੀਅਨ ਦੀ ਲਾਲ ਫ਼ੌਜ।ਲਾਲ ਰੰਗ ਖੂਨ ਦਾ ਵੀ ਬੋਧ ਕਰਦਾ ਹੈ।
ਝੀਲ ਖੜੇ ਪਾਣੀ ਦਾ ਉਹ ਵੱਡਾ ਸਾਰਾ ਭੰਡਾਰ ਹੁੰਦਾ ਹੈ ਜੋ ਚਾਰਾਂ ਪਾਸਿਆਂ ਤੋਂ ਜ਼ਮੀਨ ਨਾਲ ਘਿਰਿਆ ਹੁੰਦਾ ਹੈ। ਝੀਲ ਦੀ ਦੂਜੀ ਵਿਸ਼ੇਸ਼ਤਾ ਉਸ ਦਾ ਵਗਦੇ ਨਾ ਹੋਣਾ ਹੈ। ਆਮ ਤੌਰ 'ਤੇ ਝੀਲਾਂ ਧਰਤੀ ਦੇ ਉਹ ਵੱਡੇ ਖੱਡੇ ਹਨ ਜਿਹਨਾਂ ਵਿੱਚ ਪਾਣੀ ਭਰਿਆ ਹੁੰਦਾ ਹੈ। ਝੀਲਾਂ ਦਾ ਪਾਣੀ ਅਕਸਰ ਸਥਿਰ ਹੁੰਦਾ ਹੈ। ਝੀਲਾਂ ਦੀ ਇੱਕ ਮਹੱਤਵਪੂਰਨ ਵਿਸ਼ੇਸ਼ਤਾ ਉਹਨਾਂ ਦਾ ਖਾਰਾਪਣ ਹੁੰਦਾ ਹੈ ਲੇਕਿਨ ਅਨੇਕ ਝੀਲਾਂ ਮਿੱਠੇ ਪਾਣੀ ਦੀਆਂ ਵੀ ਹੁੰਦੀਆਂ ਹਨ। ਝੀਲਾਂ ਭੂਪਟਲ ਦੇ ਕਿਸੇ ਵੀ ਭਾਗ ਉੱਤੇ ਹੋ ਸਕਦੀਆਂ ਹਨ। ਇਹ ਉੱਚ ਪਰਬਤਾਂ ਉੱਤੇ ਮਿਲਦੀਆਂ ਹਨ, ਪਠਾਰਾਂ ਅਤੇ ਮੈਦਾਨਾਂ ਉੱਤੇ ਵੀ ਮਿਲਦੀਆਂ ਹਨ ਅਤੇ ਕੀ ਥਾਵਾਂ ਉੱਤੇ ਸਾਗਰ ਤਲ ਤੋਂ ਹੇਠਾਂ ਵੀ ਮਿਲਦੀਆਂ ਹਨ। ਝੀਲਾਂ ਸਾਗਰ ਦਾ ਹਿੱਸਾ ਨਹੀਂ ਹੁੰਦੀਆਂ ਅਤੇ ਲੈਗੂਨਾਂ ਤੋਂ ਅੱਡਰੀਆਂ ਹੁੰਦੀਆਂ ਹਨ। ਇਹ ਤਲਾਬਾਂ ਨਾਲੋਂ ਵੱਡੀਆਂ ਅਤੇ ਡੂੰਘੀਆਂ ਹੁੰਦੀਆਂ ਹਨ।ਝੀਲਾਂ ਬਣਦੀਆਂ ਹਨ, ਵਿਕਸਿਤ ਹੁੰਦੀਆਂ ਹਨ, ਹੌਲੀ-ਹੌਲੀ ਤਲਛਟ ਨਾਲ ਭਰਕੇ ਦਲਦਲ ਵਿੱਚ ਬਦਲ ਜਾਂਦੀਆਂ ਹਨ ਅਤੇ ਉੱਨਤੀ ਹੋਣ ਤੇ ਸਮੀਪੀ ਥਾਂ ਦੇ ਬਰਾਬਰ ਹੋ ਜਾਂਦੀਆਂ ਹਨ। ਅਜਿਹਾ ਸੰਦੇਹ ਹੈ ਕਿ ਸੰਯੁਕਤ ਰਾਜ ਅਮਰੀਕਾ ਦੀਆਂ ਅਕਸਰ ਝੀਲਾਂ 45,000 ਸਾਲਾਂ ਵਿੱਚ ਖ਼ਤਮ ਹੋ ਜਾਣਗੀਆਂ। ਧਰਤੀ - ਤਲ ਉੱਤੇ ਬਹੁਤੀਆਂ ਝੀਲਾਂ ਉੱਤਰੀ ਗੋਲਾਰਧ ਵਿੱਚ ਸਥਿਤ ਹਨ। ਫਿਨਲੈਂਡ ਵਿੱਚ ਤਾਂ ਇੰਨੀਆਂ ਜਿਆਦਾ ਝੀਲਾਂ ਹਨ ਕਿ ਇਸਨੂੰ ਝੀਲਾਂ ਦਾ ਦੇਸ਼ ਹੀ ਕਿਹਾ ਜਾਂਦਾ ਹੈ। ਇੱਥੇ 1,87,888 ਝੀਲਾਂ ਹਨ ਜਿਸ ਵਿਚੋਂ 60,000 ਝੀਲਾਂ ਬੇਹੱਦ ਵੱਡੀਆਂ ਹਨ। ਧਰਤੀ ਉੱਤੇ ਅਨੇਕ ਝੀਲਾਂ ਬਣਾਉਟੀ ਹਨ ਜਿਹਨਾਂ ਨੂੰ ਮਨੁੱਖ ਨੇ ਬਿਜਲਈ ਉਤਪਾਦਨ ਦੇ ਲਈ, ਖੇਤੀਬਾੜੀ - ਕੰਮਾਂ ਲਈ ਜਾਂ ਆਪਣੇ ਮਨੋਰੰਜਨ ਲਈ ਬਣਾਇਆ ਹੈ।
ਮੈਰੀ ਸਟੀਵਨਸਨ ਕੈਸਾਟ (ਮਈ 22, 1844 - 14 ਜੂਨ, 1926) ਇੱਕ ਅਮਰੀਕੀ ਚਿੱਤਰਕਾਰ ਅਤੇ ਪ੍ਰਿੰਟਮੇਕਰ ਸੀ। ਉਸਦਾ ਜਨਮ ਅਲੇਗੇਨੀ ਸਿਟੀ, ਪੈਨਸਿਲਵੇਨੀਆ (ਹੁਣ ਪਿਟਸਬਰਗ ਦੇ ਉੱਤਰੀ ਸਾਈਡ ਦਾ ਹਿੱਸਾ ਹੈ) ਵਿੱਚ ਹੋਇਆ ਸੀ, ਪਰ ਆਪਣੀ ਬਹੁਗਿਣਤੀ ਜ਼ਿੰਦਗੀ ਫਰਾਂਸ ਵਿੱਚ ਬਤੀਤ ਕੀਤੀ, ਜਿੱਥੇ ਉਸਨੇ ਪਹਿਲਾਂ ਐਡਗਰ ਡੇਗਾ ਨਾਲ ਦੋਸਤੀ ਕੀਤੀ ਅਤੇ ਬਾਅਦ ਵਿੱਚ ਪ੍ਰਭਾਵਸ਼ਾਲੀ ਲੋਕਾਂ ਵਿੱਚ ਪ੍ਰਦਰਸ਼ਿਤ ਹੋਈ। ਕੈਸਾਟ ਅਕਸਰ ਔਰਤਾਂ ਦੀ ਸਮਾਜਕ ਅਤੇ ਨਿਜੀ ਜ਼ਿੰਦਗੀ ਦੇ ਚਿੱਤਰ ਬਣਾਉਂਦੇ ਹਨ, ਖਾਸ ਤੌਰ 'ਤੇ ਮਾਵਾਂ ਅਤੇ ਬੱਚਿਆਂ ਵਿਚਕਾਰ ਗੂੜ੍ਹਾ ਬੰਧਨ' ਤੇ ਜ਼ੋਰ ਦਿੰਦੀ ਹੈ।
ਜੌਨ ਮਾਈਕਲ ਕਰਾਈਟਨ ( ; ਅਕਤੂਬਰ 23, 1942 – 4 ਨਵੰਬਰ, 2008) ਇੱਕ ਅਮਰੀਕੀ ਲੇਖਕ ਅਤੇ ਫ਼ਿਲਮ ਨਿਰਮਾਤਾ ਸੀ। ਉਸਦੀਆਂ ਕਿਤਾਬਾਂ ਦੀਆਂ ਦੁਨੀਆ ਭਰ ਵਿੱਚ 20 ਕਰੋੜ ਤੋਂ ਵੱਧ ਕਾਪੀਆਂ ਵਿਕੀਆਂ ਹਨ, ਅਤੇ ਇੱਕ ਦਰਜਨ ਤੋਂ ਵੱਧ ਫ਼ਿਲਮਾਂ ਦੀਆਂ ਕਹਾਣੀਆਂ ਬਣੀਆਂ ਹਨ। ਉਸਦੀਆਂ ਸਾਹਿਤਕ ਰਚਨਾਵਾਂ ਵਿੱਚ ਤਕਨਾਲੋਜੀ ਦੀ ਬਹੁਤ ਜ਼ਿਆਦਾ ਹੁੰਦੀ ਹੈ ਅਤੇ ਇਹ ਆਮ ਤੌਰ 'ਤੇ ਵਿਗਿਆਨ ਗਲਪ, ਟੈਕਨੋ-ਥ੍ਰਿਲਰ, ਅਤੇ ਮੈਡੀਕਲ ਫਿਕਸ਼ਨ ਸ਼ੈਲੀਆਂ ਦੇ ਤਹਿਤ ਆਉਂਦੀਆਂ ਹਨ। ਉਸਦੇ ਨਾਵਲ ਅਕਸਰ ਤਕਨਾਲੋਜੀ ਅਤੇ ਇਸਦੇ ਨਾਲ ਮਨੁੱਖੀ ਅੰਤਰ-ਕਿਰਿਆ ਦੀਆਂ ਅਸਫਲਤਾਵਾਂ ਦੀ , ਖ਼ਾਸ ਕਰਕੇ ਬਾਇਓਟੈਕਨਾਲੋਜੀ ਦੇ ਨਾਲ ਹੁੰਦੀਆਂ ਤਬਾਹੀਆਂ ਦੀ ਪੜਚੋਲ ਕਰਦੇ ਹਨ। ਉਸਦੇ ਬਹੁਤ ਸਾਰੇ ਨਾਵਲਾਂ ਦੇ ਡਾਕਟਰੀ ਜਾਂ ਵਿਗਿਆਨਕ ਅਧਾਰ ਹਨ, ਜੋ ਉਸਦੀ ਡਾਕਟਰੀ ਸਿਖਲਾਈ ਅਤੇ ਵਿਗਿਆਨਕ ਪਿਛੋਕੜ ਦੇ ਲਖਾਇਕ ਹਨ।
ਭਾਰਤੀ ਲਿਪੀਆਂ ਨੂੰ ਬਰੇਲ ਲਿਪੀ ਬਣਾਉਣ ਲਈ ਇਕਰੂਪ ਕਰਣ ਦੀ ਵਿਵਸਥਾ ਨੂੰ ਭਾਰਤੀ ਬਰੇਲ ਕਹਿੰਦੇ ਹੈ। ਭਾਰਤ ਦੀ ਆਜ਼ਾਦੀ ਦੇ ਸਮੇਂ 11 ਬਰੇਲ ਲਿਪੀਆਂ ਦੀ ਵਰਤੋ ਦੇਸ਼ ਦੇ ਭਿੰਨ ਭਿੰਨ ਥਾਵਾਂ ਤੇ ਅਲਗ ਲਾਗ ਭਾਸ਼ਾਵਾਂ ਲਈ ਹੁੰਦੀ ਸੀ। ਸਨ 1951 ਦੇ ਆਸਪਾਸ ਭਾਰਤੀ ਲਿਪੀਆਂ ਨੂੰ ਲਿਖਣ ਲਈ ਇਕਸਮਾਨ ਵਿਵਸਥਾ ਦੀ ਰਜ਼ਾਮੰਦੀ ਲੈ ਲਈ ਗਈ ਸੀ ਜੋ ਕੀ ਸ਼੍ਰੀ ਲੰਕਾ, ਨੇਪਾਲ, ਬੰਗਲਾਦੇਸ਼ ਨੇ ਵੀ ਹਾਮੀ ਭਰ ਲਈ ਹੈ।
ਇੱਕ ਸਾਲ ਇੱਕ ਗ੍ਰਹਿ ਦੇ ਸਰੀਰ ਦੀ ਚੱਕਰੀ ਮਿਆਦ ਹੈ, ਉਦਾਹਰਨ ਲਈ, ਧਰਤੀ, ਸੂਰਜ ਦੇ ਦੁਆਲੇ ਆਪਣੇ ਚੱਕਰ ਵਿੱਚ ਘੁੰਮਦੀ ਹੈ। ਧਰਤੀ ਦੇ ਧੁਰੀ ਝੁਕਾਅ ਦੇ ਕਾਰਨ, ਇੱਕ ਸਾਲ ਦੇ ਦੌਰਾਨ ਮੌਸਮ ਵਿੱਚ ਤਬਦੀਲੀ, ਦਿਨ ਦੇ ਪ੍ਰਕਾਸ਼ ਦੇ ਘੰਟੇ, ਅਤੇ ਨਤੀਜੇ ਵਜੋਂ, ਬਨਸਪਤੀ ਅਤੇ ਮਿੱਟੀ ਦੀ ਉਪਜਾਊ ਸ਼ਕਤੀ ਦੁਆਰਾ ਚਿੰਨ੍ਹਿਤ ਮੌਸਮਾਂ ਦੇ ਬੀਤਣ ਨੂੰ ਦੇਖਿਆ ਜਾਂਦਾ ਹੈ। ਗ੍ਰਹਿ ਦੇ ਆਲੇ ਦੁਆਲੇ ਤਪਸ਼ ਅਤੇ ਉਪ-ਧਰੁਵੀ ਖੇਤਰਾਂ ਵਿੱਚ, ਚਾਰ ਮੌਸਮਾਂ ਨੂੰ ਆਮ ਤੌਰ 'ਤੇ ਮਾਨਤਾ ਦਿੱਤੀ ਜਾਂਦੀ ਹੈ: ਬਸੰਤ, ਗਰਮੀ, ਪਤਝੜ ਅਤੇ ਸਰਦੀ। ਗਰਮ ਖੰਡੀ ਅਤੇ ਉਪ-ਉਪਖੰਡੀ ਖੇਤਰਾਂ ਵਿੱਚ, ਕਈ ਭੂਗੋਲਿਕ ਖੇਤਰ ਪਰਿਭਾਸ਼ਿਤ ਮੌਸਮਾਂ ਨੂੰ ਪੇਸ਼ ਨਹੀਂ ਕਰਦੇ; ਪਰ ਮੌਸਮੀ ਗਰਮ ਦੇਸ਼ਾਂ ਵਿੱਚ, ਸਾਲਾਨਾ ਗਿੱਲੇ ਅਤੇ ਸੁੱਕੇ ਮੌਸਮਾਂ ਨੂੰ ਪਛਾਣਿਆ ਅਤੇ ਟਰੈਕ ਕੀਤਾ ਜਾਂਦਾ ਹੈ।
ਐੱਸਪੇਰਾਂਤੁਜੋ (IPA: [e̞spe̞ranˈtujo̞]) ਜਾਂ ਐੱਸਪੇਰਾਂਤੂਇਓ [e̞spe̞ranˈti.o̞] ਇੱਕ ਸੰਕਲਪ (ਅਰਥ: "ਐੱਸਪੇਰਾਂਤੋ ਦੀ ਧਰਤੀ") ਹੈ ਜੋ ਐੱਸਪੇਰਾਂਤੋ ਭਾਸ਼ਾ ਦੇ ਬੁਲਾਰਿਆਂ ਵਲੋਂ ਐੱਸਪੇਰਾਂਤੋ ਭਾਈਚਾਰੇ ਅਤੇ ਭਾਈਚਾਰੇ ਵਿੱਚ ਹੋ ਰਹੀਆਂ ਗਤੀਵਿਧੀਆਂ ਲਈ ਵਰਤਿਆ ਜਾਂਦਾ ਹੈ। ਜਦੋਂ ਦੋ ਲੋਕ ਆਪਸ ਵਿੱਚ ਐੱਸਪੇਰਾਂਤੋ ਵਿੱਚ ਗੱਲ ਕਰਦੇ ਹਨ ਤਾਂ ਉਹ ਐੱਸਪੇਰਾਂਤੁਜੋ/ਐੱਸਪੇਰਾਂਤੂਇਓ ਵਿੱਚ ਹੁੰਦੇ ਹਨ।
ਕੈਸਪੀਅਨ ਸਮੁੰਦਰ (ਸੰਸਕ੍ਰਿਤ: कश्यप सागर, ਫਾਰਸੀ - دریای مازندران ਦਰਆ ਏ ਮਜੰਦਰਾਨ), ਏਸ਼ਿਆ ਦੀ ਇੱਕ ਝੀਲ ਹੈ, ਪਰ ਇਸਦੇ ਵ੍ਰਹਤ ਸਰੂਪ ਦੇ ਕਾਰਨ ਇਸਨੂੰ ਸਮੁੰਦਰ ਕਿਹਾ ਜਾਂਦਾ ਹੈ। ਵਿਚਕਾਰ ਏਸ਼ਿਆ ਵਿੱਚ ਸਥਿਤ ਇਹ ਝੀਲ ਖੇਤਰਫਲ ਦੇ ਹਿਸਾਬ ਤੋਂ ਸੰਸਾਰ ਦੀ ਸਭ ਤੋਂ ਵੱਡੀ ਝੀਲ ਹੈ। ਇਸਦਾ ਖੇਤਰਫਲ ੪, ੩੦, ੦੦੦ ਵਰਗ ਕਿਲੋਮੀਟਰ ਅਤੇ ਆਸਰਾ ੭੮, ੨੦੦ ਘਨ ਕਿਲੋਮੀਟਰ ਹੈ। ਇਸਦਾ ਕੋਈ ਬਾਹਿਅਗਮਨ ਨਹੀਂ ਹੈ ਅਤੇ ਪਾਣੀ ਸਿਰਫ ਤਬਖ਼ੀਰ ਦੇ ਦੁਆਰੇ ਬਾਹਰ ਜਾ ਸਕਦਾ ਹੈ। ਇਤਿਹਾਸਿਕ ਰੂਪ ਤੋਂ ਇਹ ਕਾਲ਼ਾ ਸਮੁੰਦਰ ਦੇ ਦੁਆਰੇ ਬੋਸਫੋਰਸ, ਏਜਿਅਨ ਸਮੁੰਦਰ ਅਤੇ ਇਸ ਤਰ੍ਹਾਂ ਭੂਮਧਿਅ ਸਮੁੰਦਰ ਨੂੰ ਜੁੜਿਆ ਹੋਇਆ ਮੰਨਿਆ ਜਾਂਦਾ ਹੈ ਜਿਸਦੇ ਕਾਰਨ ਇਸਨੂੰ ਜਿਅਚਨਾ ਦੇ ਆਧਾਰ ਪਰ ਝੀਲ ਕਹਿਣਾ ਉਚਿਤ ਨਹੀਂ ਹੈ। ਇਸਦਾ ਖਾਰਾਪਣ ੧ . ੨ ਫ਼ੀਸਦੀ ਹੈ ਜੋ ਸੰਸਾਰ ਦੇ ਸਾਰੇ ਸਮੁਦਰੋਂ ਦੇ ਕੁਲ ਖਾਰੇਪਨ ਦਾ ਇੱਕ ਤਿਹਾਈ ਹੈ। ਇਸਦੇ ਨਾਮ ਦੇ ਬਾਰੇ ਵਿੱਚ ਜੋ ਧਾਰਨਾਵਾਂ ਪ੍ਰਚੱਲਤ ਹਨ ਉਨਮੇਂ ਰਿਸ਼ੀ ਕਸ਼ਿਅਪ ਦਾ ਨਾਮ ਪ੍ਰਮੁੱਖ ਹੈ। ਕੈਸਪਿਅਨ ਸਮੁੰਦਰ ਸੰਸਾਰ ਵਿੱਚ ਸੰਸਾਰ ਦੇ ਸਾਰੇ ਝੀਲਾਂ ਦੇ ਕੁਲ ਪਾਣੀ ਦਾ ੪੦ - ੪੪ % ਪਾਣੀ ਹੈ। [ turkmanistan ], ਕਜਾਖਸਤਾਨ, ਰੂਸ, ਅਜਰਬੈਜਾਨ, ਈਰਾਨ ਇਸਦੇ ਤੱਟਵਰਤੀ ਦੇਸ਼ ਹਨ। ਇਸਦਾ ਉੱਤਰੀ ਭਾਗ ਬਹੁਤ ਛਿਛਲਾ ਹੈ ਜਿੱਥੇ ਇਸਦੀ ਗਹਿਰਾਈ ੫ - ੬ ਮੀਟਰ ਹੈ, ਜਦੋਂ ਕਿ ਦੱਖਣ ਭਾਗ ਦੀ ਔਸਤ ਗਹਿਰਾਈ ੧੦੦੦ ਮੀਟਰ ਦੇ ਆਸਪਾਸ ਹੈ। ਕੈਸਪਿਅਨ ਸਮੁੰਦਰ ਨੂੰ ਪ੍ਰਾਚੀਨ ਮਾਨਚਿਤਰੋਂ ਵਿੱਚ ਕਾਜਵਿਨ ਵੀ ਕਿਹਾ ਗਿਆ ਹੈ। ਇਸਦੇ ਇਲਾਵਾ ਇਸਨੂੰ ਈਰਾਨ ਵਿੱਚ ਦਰਆ - ਏ - ਮਜੰਦਰਾਂ ਵੀ ਕਹਿੰਦੇ ਹਨ। ਕਾਲੇ ਸਮੁੰਦਰ ਦੀ ਹੀ ਤਰ੍ਹਾਂ ਇਹ ਵੀ ਇਤਿਹਾਸਿਕ ਅਤੇ ਵਿਲੁਪਤ ਪੈੜਾ ਟਿਥਾਇਸ ਸਮੁੰਦਰ ਦਾ ਰਹਿੰਦ ਖੂਹੰਦ ਹੈ ਜੋ ਲਗਭਗ ੫੫ ਲੱਖ ਸਾਲਾਂ ਪੂਰਵ ਧਰਤੀ ਦੀ ਵਿਵਰਤਨਿਕ (ਟੇਕਟੋਨਿਕ) ਪਰਤਾਂ ਦੀਆਂ ਗਤੀਵਿਧੀਆਂ ਦੇ ਕਾਰਨ ਭੂਮੀ - ਬੰਨ ਹੋ ਗਿਆ ਸੀ। ਯੂਰੋਪ ਤੋਂ ਆਉਂਦੀ ਵੋਲਗਾ ਨਦੀ ਜੋ ਯੂਰੋਪ ਦੇ ੨੦ % ਭੂਮੀ ਖੇਤਰ ਨੂੰ ਸੀਂਚਤੀ ਹੈ, ਕੈਸਪਿਅਨ ਸਮੁੰਦਰ ਦੇ ੮੦ % ਪਾਣੀ ਦਾ ਸਰੋਤ ਹੈ। ਇਸਦੇ ਇਲਾਵਾ ਹੋਰ ਮੁੱਖ ਸਰੋਤ ਯੁਰਾਲ ਨਦੀ ਹੈ। ਇਸ ਸਮੁੰਦਰ ਵਿੱਚ ਬਹੁਤ ਸਾਰੇ ਟਾਪੂ ਹਨ, ਜਿਨ੍ਹਾਂ ਵਿੱਚ ਆਗੁਰਜਾ ਆਡਾ ਸਭ ਤੋਂ ਬਹੁਤ ਟਾਪੂ ਹੈ ਜਿਸਦੀ ਲੰਮਾਈ ੪੭ ਕਿ .
ਉਜ਼ਬੇਕ ਭਾਸ਼ਾ (ਲਾਤੀਨੀ ਲਿਪੀ ਵਿੱਚ: oʻzbek tili ਜਾਂ oʻzbekcha; ਸਿਰਿਲਿਕ: Ўзбек тили; ਅਰਬੀ: أۇزبېكچا) ਇੱਕ ਤੁਰਕੀ ਭਾਸ਼ਾ ਹੈ ਅਤੇ ਇਹ ਉਜਬੇਕਿਸਤਾਨ ਦੀ ਸਰਕਾਰੀ ਭਾਸ਼ਾ ਹੈ। ਉਜ਼ਬੇਕ ਅਤੇ ਮੱਧ ਏਸ਼ੀਆ ਖੇਤਰ ਦੇ 1.85 ਕਰੋੜ ਲੋਕ ਇਸ ਭਾਸ਼ਾ ਦੀ ਵਰਤੋਂ ਕਰਦੇ ਹਨ। ਉਜ਼ਬੇਕੀ ਅਲਟਾਇਆਕ ਭਾਸ਼ਾ ਪਰਵਾਰ ਦੇ ਪੂਰਬੀ ਤੁਰਕੀ, ਜਾਂ ਕਾਰਲੁਕ ਭਾਸ਼ਾ ਸਮੂਹ ਨਾਲ ਸੰਬੰਧਿਤ ਹੈ। ਉਜਬੇਕ ਭਾਸ਼ਾ ਆਪਣਾ ਜਿਆਦਾਤਰ ਸ਼ਬਦਕੋਸ਼ ਅਤੇ ਵਿਆਕਰਨ ਤੁਰਕੀ ਭਾਸ਼ਾ ਤੋਂ ਲੈਂਦੀ ਹੈ। ਹੋਰ ਪ੍ਰਭਾਵ ਫਾਰਸੀ, ਅਰਬੀ ਅਤੇ ਰੂਸੀ ਦੇ ਹਨ। ਹੋਰ ਤੁਰਕੀ ਭਾਸ਼ਾਵਾਂ ਨਾਲੋਂ ਇਸ ਦੇ ਸਭ ਤੋਂ ਖਾਸ ਪਹਿਲੂਆਂ ਵਿੱਚੋਂ ਇੱਕ ਸਵਰ ਦੀ ਗੋਲਾਈ ਹੈ। ਇਹ ਵਿਸ਼ੇਸ਼ਤਾ ਫਾਰਸੀ ਦੇ ਪ੍ਰਭਾਵ ਨਾਲ ਆਈ। 1927 ਤੱਕ ਉਜ਼ਬੇਕ ਨੂੰ ਲਿਖਣ ਲਈ ਅਰਬੀ - ਫਾਰਸੀ ਵਰਨਮਾਲਾ ਦਾ ਪ੍ਰਯੋਗ ਕੀਤਾ ਜਾਂਦਾ ਸੀ, ਲੇਕਿਨ ਉਸ ਦੇ ਬਾਅਦ ਉਜਬੇਕਿਸਤਾਨ ਦਾ ਸੋਵੀਅਤ ਸੰਘ ਵਿੱਚ ਰਲਾ ਹੋਣ ਨਾਲ ਉੱਥੇ ਸਿਰਿਲਿਕ ਲਿਪੀ ਇਸਤੇਮਾਲ ਕਰਨ ਉੱਤੇ ਜ਼ੋਰ ਦਿੱਤਾ ਗਿਆ। ਚੀਨ ਦੇ ਉਜਬੇਕ ਸਮੁਦਾਏ ਅਜੇ ਵੀ ਅਰਬੀ - ਫਾਰਸੀ ਲਿਪੀ ਵਿੱਚ ਉਜਬੇਕ ਲਿਖਦੇ ਹਨ। ਸੋਵੀਅਤ ਸੰਘ ਦਾ ਅੰਤ ਹੋਣ ਦੇ ਬਾਅਦ ਉਜਬੇਕਿਸਤਾਨ ਵਿੱਚ ਕੁੱਝ ਲੋਕ 1992 ਦੇ ਬਾਅਦ ਲਾਤੀਨੀ ਵਰਣਮਾਲਾ ਦਾ ਵੀ ਪ੍ਰਯੋਗ ਕਰਨ ਲੱਗੇ।
ਮੋਜ਼ਿਲਾ ਫ਼ਾਇਰਫ਼ੌਕਸ (ਆਮ ਤੌਰ ’ਤੇ ਫ਼ਾਇਰਫ਼ੌਕਸ) ਇੱਕ ਅਜ਼ਾਦ ਅਤੇ ਖੁੱਲ੍ਹਾ-ਸਰੋਤ ਵੈੱਬ ਬ੍ਰਾਊਜ਼ਰ ਜਿਸ ਨੂੰ ਮੋਜ਼ਿਲਾ ਫ਼ਾਊਂਡੇਸ਼ਨ ਅਤੇ ਇਸ ਦੀ ਸਹਾਇਕ ਮੋਜ਼ਿਲਾ ਕਾਰਪੋਰੇਸ਼ਨ ਨੇ ਵਿੰਡੋਜ਼, OS X, ਅਤੇ ਲਿਨਕਸ ਲਈ ਬਣਾਇਆ ਹੈ। ਐਂਡ੍ਰਾਇਡ ਲਈ ਇਸ ਦਾ ਇੱਕ ਮੋਬਾਇਲ ਵਰਜਨ ਵੀ ਹੈ। ਵੈੱਬ ਸਫ਼ੇ ਵਿਖਾਉਣ ਲਈ ਇਹ Gecko ਲੇਆਊਟ ਇੰਜਨ ਦੀ ਵਰਤੋਂ ਕਰਦਾ ਹੈ।ਫ਼ਰਵਰੀ 2014 ਮੁਤਾਬਕ ਦੁਨੀਆ ਭਰ ਵਿੱਚ ਫ਼ਾਇਰਫ਼ੌਕਸ ਦੀ ਵਰਤੋਂ 12% ਤੋਂ 22% ਦੇ ਵਿਚਕਾਰ ਹੈ, ਜੋ ਕਿ, ਵੱਖ-ਵੱਖ ਸਰੋਤਾਂ ਮੁਤਾਬਕ, ਇਸਨੂੰ ਤੀਜਾ ਸਭ ਤੋਂ ਮਸ਼ਹੂਰ ਵੈੱਬ ਬ੍ਰਾਊਜ਼ਰ ਬਣਾਉਂਦੀ ਹੈ।
ਮਹਾਨ ਚੀਨੀ ਗਿਆਨਕੋਸ਼ (ਚੀਨੀ: 中国大百科全书, ਚੁੰਗ ਗਵੋ ਤਾ ਪਾਏ ਖ ਚੁਆਨ ਸ਼ੂ) ਅੱਜ ਦੇ ਦੌਰ ਵਿਚ ਚੀਨ ਵਿੱਚ ਛਪਿਆ ਸਭ ਤੋਂ ਵੱਡਾ ਗਿਆਨਕੋਸ਼ ਹੈ। ਗਿਆਨਕੋਸ਼ ਉੱਤੇ ਕੰਮ 1978 ਵਿਚ ਸ਼ੁਰੂ ਹੋਇਆ ਸੀ। ਪਹਿਲੀ ਛਪਾਈ ਵਿਚ ਕੁਲ੍ਹ 73 ਜਿਲਦਾਂ ਅਤੇ 80 ਹਜ਼ਾਰ ਤੋਂ ਵੱਧ ਲੇਖ ਸਨ। ਇੱਕ ਜਿਲਦ ਵਿਚ ਤਾਂ ਕੇਵਲ ਤਤਕਰਾ ਸੀ। ਪਹਿਲੀ ਛਪਾਈ ਦਾ ਕੰਮ 1980 ਤੋਂ ਲੈ ਕੇ 1993 ਤਕ ਚਲਿਆ। ਪੱਛਮ ਦੇ ਗਿਆਨਕੋਸ਼ਾਂ ਤੋਂ ਵੱਖਰਾ, ਮਹਾਨ ਚੀਨੀ ਗਿਆਨਕੋਸ਼ ਵਿਚ ਲੇਖਾ ਨੂੰ ਉ-ੜ (A-Z) ਦੀ ਤਰਤੀਬ ਵਿਚ ਨਹੀ ਰੱਖਿਆ ਗਿਆ ਸੀ। ਬਲਿਕ ਹਰ ਵਿਗਿਆਨ ਦੀਆਂ ਆਪਣੀਆ ਇੱਕ ਜਾਂ ਦੋ ਜਿਲਦਾਂ ਸਨ। ਮਸਲਨ ਖਗੋਲ ਵਿਗਿਆਨ ਦੀ ਇੱਕ ਜਿਲਦ ਅਤੇ ਚੀਨੀ ਅਦਬ ਦੀਆਂ ਦੋ ਜਿਲਦਾਂ। ਦੂਜੀ ਛਪਾਈ ਦਾ ਕੰਮ 1995 ਤੋਂ ਲੈ ਕੇ 2009 ਤਕ ਚਲਿਆ। ਇਸ ਵਾਰ 32 ਜਿਲਦਾਂ ਛਾਪੀਆਂ ਗਈਆਂ ਜਿਨ੍ਹਾ ਵਿਚ 60 ਹਜ਼ਾਰ ਤੋਂ ਵੱਧ ਲੇਖ ਅਤੇ 60 ਕਰੋੜ ਤੋਂ ਵੱਧ ਚੀਨੀ ਚਿਨ੍ਹ ਸ਼ੁਮਾਰ ਸਨ। ਇਸ ਛਪਾਈ ਵਿਚ ਲੇਖਾ ਦੀ ਤਰਤੀਬ ਪੱਛਮੀ ਮੁਲਕਾਂ ਤੇ ਗਿਆਨਕੋਸ਼ਾ ਵਾਂਗੂ ਸੀ, ਓ ਤੋਂ ਲੈ ਕੇ ੜ ਤਕ। ਤੀਸਰੀ ਛਪਾਈ ਉੱਤੇ ਕੰਮ 2017 ਤੋਂ ਚੱਲ ਰਿਹਾ ਹੈ ਅਤੇ ਇਹ ਛਪਾਈ 80 ਜਿਲਦਾਂ ਵਿਚ ਹੋਵੇਗੀ ਜਿਸ ਵਿਚੋਂ ਪੰਜ ਜਿਲਦਾਂ ਦਾ ਰੂਸੀ ਤਰਜੁਮਾ ਕੀਤਾ ਜਾਵੇਗਾ। 2021 ਵਿਚ ਇਹ ਛਪਾਈ ਇੰਟਰਨੇਟ ਉੱਤੇ ਮੌਜੂਦ ਹੈ।
ਮਿਸਰ (ਅਰਬੀ; مصر, ਅੰਗਰੇਜੀ: Egypt), ਦਫ਼ਤਰੀ ਤੌਰ ’ਤੇ ਮਿਸਰ ਅਰਬ ਗਣਰਾਜ, ਇੱਕ ਦੇਸ ਹੈ ਜਿਹੜਾ ਮੁੱਖ ਤੌਰ 'ਤੇ ਉੱਤਰੀ ਅਫਰੀਕਾ ਵਿੱਚ ਸਥਿਤ ਹੈ ਪਰ ਇਹਦਾ ਸਿਨਾਈ ਪਰਾਇਦੀਪ ਦੱਖਣ-ਪੱਛਮੀ ਏਸ਼ੀਆ ਵਿੱਚ ਇੱਕ ਥਾਂ ਥਲਜੋੜ ਬਣਾਉਂਦਾ ਹੈ। ਇਸ ਪ੍ਰਕਾਰ ਮਿਸਰ ਇੱਕ ਅੰਤਰ-ਮਹਾਂਦੀਪੀ ਦੇਸ਼ ਹੈ, ਅਤੇ ਅਫ਼ਰੀਕਾ, ਭੂ-ਮੱਧ ਖੇਤਰ, ਮੱਧ ਪੂਰਬ ਅਤੇ ਇਸਲਾਮੀ ਜਗਤ ਦੀ ਇਹ ਇੱਕ ਪ੍ਰਮੁੱਖ ਤਾਕਤ ਹੈ। ਇਹਦਾ ਖੇਤਰਫਲ 1010000 ਵਰਗ ਕਿਲੋਮੀਟਰ ਹੈ, ਅਤੇ ਇਹਦੇ ਉੱਤਰ ਵੱਲ ਭੂ-ਮੱਧ ਸਾਗਰ, ਪੂਰਬ-ਉੱਤਰ ਵੱਲ ਗਾਜ਼ਾ ਪੱਟੀ ਅਤੇ ਇਜ਼ਰਾਇਲ, ਪੂਰਬ ਵੱਲ ਲਾਲ ਸਾਗਰ, ਦੱਖਣ ਵੱਲ ਸੁਡਾਨ ਅਤੇ ਪੱਛਮ ਵੱਲ ਲੀਬੀਆ ਸਥਿਤ ਹੈ।
ਰੀਡਰ'ਜ਼ ਡਾਈਜੈਸਟ ਇੱਕ ਅਮਰੀਕੀ ਆਮ-ਦਿਲਚਸਪੀਆਂ ਲਈ ਪਰਿਵਾਰਕ ਮੈਗਜ਼ੀਨ ਹੈ, ਜੋ ਸਾਲ ਵਿੱਚ ਦਸ ਵਾਰ ਪ੍ਰਕਾਸ਼ਿਤ ਹੁੰਦਾ ਹੈ। ਪਹਿਲਾਂ ਚੱਪੇਕੁਆ, ਨਿਊ ਯਾਰਕ ਵਿੱਚ ਅਧਾਰਤ ਸੀ, ਹੁਣ ਇਸਦੇ ਹੈੱਡਕੁਆਟਰ ਮਿਡਟਾਊਨ ਮੈਨਹਟਨ ਵਿੱਚ ਹਨ। ਮੈਗਜ਼ੀਨ ਦੀ ਸਥਾਪਨਾ 1920 ਵਿੱਚ ਡੀਵਿਟ ਵਾਲੇਸ ਅਤੇ ਲੀਲਾ ਬੈੱਲ ਵਾਲੇਸ ਨੇ ਕੀਤੀ ਸੀ। ਕਈ ਸਾਲਾਂ ਤੋਂ, ਰੀਡਰਜ਼ ਡਾਈਜੈਸਟ ਅਮਰੀਕਾ ਵਿਚ ਸਭ ਤੋਂ ਵਧੀਆ ਵਿਕਣ ਵਾਲੇ ਖਪਤ ਮੈਗਜ਼ੀਨਾਂ ਦੀ ਸੂਚੀ ਸੀ; 2009 ਵਿਚ ਬੈਟਰ ਹੋਮਸ ਐਂਡ ਗਾਰਡਨਜ਼ ਨੇ ਇਹ ਜਗਾਹ ਲੈ ਲਈ ਅਤੇ ਇਸ ਇਹ ਵਿਸ਼ੇਸ਼ਤਾ ਖਤਮ ਹੋ ਗਈ। ਮੀਡਿਆਮਾਰਕ ਰਿਸਰਚ (2006) ਦੇ ਅਨੁਸਾਰ, ਰੀਡਰਜ਼ ਡਾਈਜੈਸਟ $100,000+ ਆਮਦਨ ਵਾਲੇ ਘਰਾਂ ਵਿੱਚ ਫਾਰਚੂਨ, ਵਾਲ ਸਟਰੀਟ ਜਰਨਲ, ਬਿਜ਼ਨਸ ਵੀਕ, ਅਤੇ ਇੰਕ.
ਮੰਗੋਲੀਆ (English: ( ਸੁਣੋ); ਮੰਗੋਲੀ: ᠮᠤᠩᠭᠤᠯᠤᠯᠤᠰ ਮੰਗੋਲ ਲਿਪੀ ਵਿੱਚ ਮੰਗੋਲ ਉਲੁਸ) ਪੂਰਬੀ ਏਸ਼ੀਆ ਵਿੱਚ ਇੱਕ ਖ਼ੁਦਮੁਖ਼ਤਿਆਰ ਤੇ ਬੰਦ-ਹੱਦ ਵਾਲਾ ਦੇਸ਼ ਹੈ। ਇਸ ਦੀ ਉੱਤਰੀ ਸਰਹੱਦ ਰੂਸ ਤੇ ਦੱਖਣੀ ਸਰਹੱਦ ਚੀਨ ਨਾਲ ਲੱਗਦੀ ਹੈ। ਹਾਲਾਂਕਿ ਮੰਗੋਲੀਆ ਦੀ ਹੱਦ ਕਜ਼ਾਖਿਸਤਾਨ ਨਾਲ ਨਹੀਂ ਲੱਗਦੀ ਪਰ ਇਸ ਦੀ ਸਭ ਤੋਂ ਪੱਛਮੀ ਨੋਕ ਕਜ਼ਾਖਿਸਤਾਨ ਦੇ ਪੂਰਬੀ ਸਿਰੇ ਤੋਂ ਸਿਰਫ਼ 36.76 ਕਿ.ਮੀ. (22.84 ਮੀਲ) ਦੂਰ ਹੈ। ਮੰਗੋਲੀਆ ਦਾ ਕੁੱਲ ਖੇਤਰਫ਼ਲ 1,564,116 ਵਰਗ ਕਿ.ਮੀ.
ਜਾਮਨੀਨੀਲੇ ਅਤੇ ਲਾਲ ਰੰਗ ਦਾ ਵਿਚਕਾਰਲਾ ਰੰਗ ਹੈ। ਇਹ ਬਿਲਕੁਲ (ਵਾਇਲਟ) ਬੈਂਗਣੀ ਰੰਗਾਂ ਵਾਲੇ ਫੁੱਲਾਂ ਵਰਗਾ ਹੈ ਪਰੰਤੂ ਵਾਈਲੇਟ ਦੇ ਉਲਟ ਜੋ ਪ੍ਰਕਾਸ਼ ਦੇ ਦਿਖਾਈ ਦੇਣ ਵਾਲੇ ਸਪੈਕਟ੍ਰਮ 'ਤੇ ਆਪਣੀ ਵੇਵੈਲਥ ਲੰਬਾਈ ਦੇ ਨਾਲ ਇਹ ਇੱਕ ਪ੍ਰਤੀਬਿੰਬਤ ਰੰਗ ਹੈ। ਜਾਮਨੀ ਲਾਲ ਅਤੇ ਨੀਲੇ ਦੇ ਜੋੜ ਨਾਲ ਬਣਾਇਆ ਗਿਆ ਇੱਕ ਸੰਯੁਕਤ ਰੰਗ ਹੈ। ਯੂਰਪ ਅਤੇ ਅਮਰੀਕਾ ਦੇ ਸਰਵੇਖਣਾਂ ਅਨੁਸਾਰ, ਜਾਮਨੀ ਰੰਗ ਅਕਸਰ ਰਾਇਲਟੀ, ਜਾਦੂ, ਰਹੱਸ ਅਤੇ ਪਵਿੱਤਰਤਾ ਨਾਲ ਜੁੜਿਆ ਹੁੰਦਾ ਹੈ, ਜਦੋਂ ਇਸ ਨੂੰ ਗੁਲਾਬੀ ਰੰਗ ਨਾਲ ਮਿਲਾਇਆ ਜਾਂਦਾ ਹੈ ਤਾਂ ਇਹ ਲਿੰਗਕਤਾ, ਨਾਰੀਵਾਦ ਅਤੇ ਲਾਲਚ ਨਾਲ ਸੰਬੰਧਤ ਹੁੰਦਾ ਹੈ।
ਲਾਤੀਨੀ (ਲਾਤੀਨੀ ਭਾਸ਼ਾ ਵਿੱਚ: Lingua Latina) ਪ੍ਰਾਚੀਨ ਰੋਮਨ ਸਾਮਰਾਜ ਅਤੇ ਪ੍ਰਾਚੀਨ ਰੋਮਨ ਧਰਮ ਦੀ ਰਾਜਭਾਸ਼ਾ ਸੀ। ਅੱਜ ਇਹ ਇੱਕ ਮੁਰਦਾ ਭਾਸ਼ਾ ਹੈ, ਲੇਕਿਨ ਫਿਰ ਵੀ ਰੋਮਨ ਕੈਥੋਲਿਕ ਗਿਰਜਾ ਘਰ ਦੀ ਧਰਮਭਾਸ਼ਾ ਅਤੇ ਵੈਟੀਕਨ ਸਿਟੀ ਨਾਮੀ ਸ਼ਹਿਰ ਦੀ ਰਾਜਭਾਸ਼ਾ ਹੈ। ਇਹ ਪ੍ਰਾਚੀਨ ਕਲਾਸੀਕਲ ਭਾਸ਼ਾ ਹੈ ਜੋ ਸੰਸਕ੍ਰਿਤ ਨਾਲ ਇਹ ਬਹੁਤ ਜ਼ਿਆਦਾ ਮੇਲ ਖਾਂਦੀ ਹੈ ਅਤੇ ਹਿੰਦ-ਯੂਰਪੀ ਭਾਸ਼ਾ-ਪਰਵਾਰ ਦੀ ਰੁਮਾਂਸ ਸ਼ਾਖਾ ਵਿੱਚ ਆਉਂਦੀ ਹੈ। ਇਸ ਤੋਂ ਫਰਾਂਸੀਸੀ, ਇਤਾਲਵੀ, ਸਪੇਨੀ, ਰੋਮਾਨਿਆਈ ਅਤੇ ਪੁਰਤਗਾਲੀ ਭਾਸ਼ਾਵਾਂ ਵਿਕਸਿਤ ਹੋਈਆਂ। ਯੂਰਪ ਵਿੱਚ ਈਸਾਈ ਧਰਮ ਦੇ ਪ੍ਰਭੁਤਵ ਕਰਕੇ ਲਾਤੀਨੀ ਮਧਯੁਗ ਅਤੇ ਪੂਰਬ-ਆਧੁਨਿਕ ਕਾਲ ਵਿੱਚ ਲਗਭਗ ਸਾਰੇ ਯੂਰਪ ਦੀ ਅੰਤਰਰਾਸ਼ਟਰੀ ਭਾਸ਼ਾ ਸੀ, ਜਿਸ ਵਿੱਚ ਕੁਲ ਧਰਮ, ਵਿਗਿਆਨ, ਉੱਚ ਸਾਹਿਤ, ਦਰਸ਼ਨ ਅਤੇ ਹਿਸਾਬ ਦੀਆਂ ਕਿਤਾਬਾਂ ਲਿਖੀ ਜਾਂਦੀਆਂ ਸਨ।
ਹੇਲੋਵੀਨ ਜਾਂ ਹੇਲੋਵੀਨ (ਘੱਟ ਆਮ ਤੌਰ 'ਤੇ ਆਲਹਾਲੋਵੀਨ, ਆਲ ਹੈਲੋਜ਼ ਈਵ, ਜਾਂ ਆਲ ਸੇਂਟਸ ਈਵ ਵਜੋਂ ਜਾਣਿਆ ਜਾਂਦਾ ਹੈ) ਪੱਛਮੀ ਈਸਾਈ ਤਿਉਹਾਰ ਦੀ ਪੂਰਵ ਸੰਧਿਆ, 31 ਅਕਤੂਬਰ ਨੂੰ ਬਹੁਤ ਸਾਰੇ ਦੇਸ਼ਾਂ ਵਿੱਚ ਮਨਾਇਆ ਜਾਣ ਵਾਲਾ ਇੱਕ ਜਸ਼ਨ ਹੈ। ਆਲ ਸੇਂਟਸ ਡੇ ਦਾ ਇਹ ਅੱਲਹਾਲੋਟਾਈਡ ਦਾ ਪਾਲਣ ਸ਼ੁਰੂ ਕਰਦਾ ਹੈ, ਉਹ ਸਮਾਂ ਜੋ ਮਰੇ ਹੋਏ ਲੋਕਾਂ ਨੂੰ ਯਾਦ ਕਰਨ ਲਈ ਸਮਰਪਿਤ ਹੁੰਦਾ ਹੈ, ਜਿਸ ਵਿੱਚ ਸੰਤਾਂ ( ਹੇਲੋਜ਼ ), ਸ਼ਹੀਦਾਂ, ਅਤੇ ਸਾਰੇ ਵਫ਼ਾਦਾਰ ਵਿਛੜੇ ਹੁੰਦੇ ਹਨ।
ਤਿਮੂਰਿਦ ਸਾਮਰਾਜ (Persian: تیموریان), ਗੁਰਕਣੀ ਵਜੋਂ ਸਵੈ-ਨਿਯੁਕਤ (Persian: گورکانیان Gūrkāniyān), ਇੱਕ ਅੰਤਮ ਮੱਧਕਾਲੀ, ਸੱਭਿਆਚਾਰਕ ਤੌਰ 'ਤੇ ਫਾਰਸੀ-ਮੰਗੋਲ ਸਾਮਰਾਜ ਸੀ ਜਿਸਨੇ 15ਵੀਂ ਸਦੀ ਦੇ ਸ਼ੁਰੂ ਵਿੱਚ ਗ੍ਰੇਟਰ ਈਰਾਨ 'ਤੇ ਦਬਦਬਾ ਬਣਾਇਆ, ਜਿਸ ਵਿੱਚ ਆਧੁਨਿਕ ਈਰਾਨ, ਇਰਾਕ, ਅਫਗਾਨਿਸਤਾਨ, ਮੱਧ ਏਸ਼ੀਆ, ਦੱਖਣੀ ਕਾਕੇਸ਼ਸ, ਅਤੇ ਨਾਲ ਹੀ ਸਮਕਾਲੀ ਪਾਕਿਸਤਾਨ, ਉੱਤਰੀ ਭਾਰਤ ਅਤੇ ਤੁਰਕੀ ਦੇ ਕੁਝ ਹਿੱਸੇ ਸ਼ਾਮਲ ਸਨ। ਸਾਮਰਾਜ ਸੱਭਿਆਚਾਰਕ ਤੌਰ 'ਤੇ ਹਾਈਬ੍ਰਿਡ ਸੀ, ਤੁਰਕੋ-ਮੰਗੋਲੀਆਈ ਅਤੇ ਫਾਰਸੀ ਪ੍ਰਭਾਵ ਨੂੰ ਜੋੜਦਾ ਹੋਇਆ, ਰਾਜਵੰਸ਼ ਦੇ ਆਖ਼ਰੀ ਮੈਂਬਰਾਂ ਨੂੰ "ਆਦਰਸ਼ ਪਰਸੋ-ਇਸਲਾਮਿਕ ਸ਼ਾਸਕ" ਮੰਨਿਆ ਜਾਂਦਾ ਹੈ।ਸਾਮਰਾਜ ਦੀ ਸਥਾਪਨਾ ਤੈਮੂਰ (ਜਿਸਨੂੰ ਟੈਮਰਲੇਨ ਵੀ ਕਿਹਾ ਜਾਂਦਾ ਹੈ), ਤੁਰਕੋ-ਮੰਗੋਲ ਵੰਸ਼ ਦੇ ਇੱਕ ਯੋਧੇ ਨੇ ਕੀਤਾ ਸੀ, ਜਿਸਨੇ 1370 ਅਤੇ 1405 ਵਿੱਚ ਉਸਦੀ ਮੌਤ ਦੇ ਵਿਚਕਾਰ ਸਾਮਰਾਜ ਦੀ ਸਥਾਪਨਾ ਕੀਤੀ ਸੀ। ਉਸਨੇ ਆਪਣੇ ਆਪ ਨੂੰ ਚੰਗੇਜ਼ ਖਾਨ ਦੇ ਮੰਗੋਲ ਸਾਮਰਾਜ ਦੇ ਮਹਾਨ ਬਹਾਲ ਕਰਨ ਵਾਲੇ ਦੇ ਰੂਪ ਵਿੱਚ ਕਲਪਨਾ ਕੀਤੀ ਸੀ, ਆਪਣੇ ਆਪ ਨੂੰ ਮੰਨਦਾ ਸੀ। ਚੰਗੀਜ਼ ਦੇ ਵਾਰਸ ਵਜੋਂ, ਅਤੇ ਬੋਰਜਿਗਿਨ ਨਾਲ ਨੇੜਿਓਂ ਜੁੜਿਆ ਹੋਇਆ ਹੈ। ਤੈਮੂਰ ਨੇ ਮਿੰਗ ਚੀਨ ਅਤੇ ਗੋਲਡਨ ਹੌਰਡ ਨਾਲ ਜੋਰਦਾਰ ਵਪਾਰਕ ਸਬੰਧ ਜਾਰੀ ਰੱਖੇ, ਚੀਨੀ ਡਿਪਲੋਮੈਟ ਜਿਵੇਂ ਕਿ ਮਾ ਹੁਆਨ ਅਤੇ ਚੇਨ ਚੇਂਗ ਨਿਯਮਤ ਤੌਰ 'ਤੇ ਸਮਾਨ ਖਰੀਦਣ ਅਤੇ ਵੇਚਣ ਲਈ ਪੱਛਮ ਵੱਲ ਸਮਰਕੰਦ ਦੀ ਯਾਤਰਾ ਕਰਦੇ ਰਹੇ। ਸਾਮਰਾਜ ਨੇ ਤਿਮੁਰਿਦ ਪੁਨਰਜਾਗਰਣ ਦੀ ਅਗਵਾਈ ਕੀਤੀ, ਖਾਸ ਤੌਰ 'ਤੇ ਖਗੋਲ-ਵਿਗਿਆਨੀ ਅਤੇ ਗਣਿਤ-ਸ਼ਾਸਤਰੀ ਉਲੁਗ ਬੇਗ ਦੇ ਰਾਜ ਦੌਰਾਨ।
ਸ਼੍ਰੀ ਗੁਰੂ ਤੇਗ ਬਹਾਦਰ ਜੀ (1 ਅਪਰੈਲ 1621 – 24 ਨਵੰਬਰ 1675) ਸਿੱਖਾਂ ਦੇ ਨੌਵੇਂ ਗੁਰੂ ਸਨ। ਉਨ੍ਹਾਂ ਨੂੰ ਹਿੰਦ ਦੀ ਚਾਦਰ ਕਹਿ ਕੇ ਸਨਮਾਨਿਆ ਜਾਂਦਾ ਹੈ, ਕਿਉਂਕਿ ਉਨ੍ਹਾਂ ਨੇ ਧਰਮ ਦੀ ਰਾਖੀ ਲਈ ਮਹਾਨ ਕੁਰਬਾਨੀ ਦਿੱਤੀ। ਗੁਰੁ ਤੇਗ ਬਹਾਦਰ ਜੀ ਦੀ ਕੁਰਬਾਨੀ ਨਾਲ ਭਾਰਤ ਦੀ ਦੱਬੀ ਕੁਚਲੀ ਆਮ ਜਨਤਾ ਹਾਕਮਾਂ ਨਾਲ ਟੱਕਰ ਲੈਣ ਤੇ ਕੁਰਬਾਨੀਆਂ ਦੇਣ ਲਈ ਤਿਆਰ ਬਰ ਤਿਆਰ ਹੋ ਗਈ।
ਤਿਰਮਿਜ਼ (ਉਜ਼ਬੇਕ: Termiz/Термиз; ਰੂਸੀ: Термез; ਤਾਜਿਕ: [Тирмиз] Error: {{Lang}}: text has italic markup (help); Persian: ترمذ Termez, Tirmiz; Arabic: ترمذ Tirmidh) ਉਜ਼ਬੇਕਿਸਤਾਨ ਦੇ ਦੱਖਣੀ ਹਿੱਸੇ ਵਿੱਚ ਇੱਕ ਸ਼ਹਿਰ ਹੈ ਜਿਹੜਾ ਕਿ ਅਫ਼ਗਾਨਿਸਤਾਨ ਦੀ ਹੈਰਤਨ ਸਰਹੱਦ ਲਾਂਘੇ ਕੋਲ ਹੈ। ਇਹ ਉਜ਼ਬੇਕਿਸਤਾਨ ਦਾ ਸਭ ਤੋਂ ਗਰਮ ਸ਼ਹਿਰ ਹੈ। ਇਸਦੀ ਅਬਾਦੀ 1 ਜਨਵਰੀ 2005 ਨੂੰ 140404 ਸੀ ਅਤੇ ਇਹ ਸੁਰਖਾਨਦਰਿਆ ਖੇਤਰ ਦੀ ਰਾਜਧਾਨੀ ਹੈ।
ਯੂਨਾਨੀ ਮਿਥਿਹਾਸ, ਮਿਥਾਂ ਅਤੇ ਸਿਖਿਆਵਾਂ ਦਾ ਸਮੂਹ ਹੈ ਜੋ ਪ੍ਰਾਚੀਨ ਯੂਨਾਨੀਆਂ, ਉਨ੍ਹਾਂ ਦੇ ਦੇਵਤਿਆਂ ਅਤੇ ਨਾਇਕਾਂ, ਸੰਸਾਰ ਦੀ ਪ੍ਰਕਿਰਤੀ, ਅਤੇ ਉਨ੍ਹਾਂ ਦੇ ਆਪਣੇ ਕਲਟ ਅਤੇ ਰੀਤੀ ਰਿਵਾਜਾਂ ਦੇ ਮੂਲ ਅਤੇ ਮਹੱਤਤਾ ਸੰਬੰਧੀ ਦੱਸਦਾ ਹੈ। ਇਹ ਪ੍ਰਾਚੀਨ ਯੂਨਾਨ ਵਿੱਚ ਧਰਮ ਦਾ ਇੱਕ ਹਿੱਸਾ ਸੀ। ਆਧੁਨਿਕ ਵਿਦਵਾਨ ਪ੍ਰਾਚੀਨ ਯੂਨਾਨ ਦੇ ਧਾਰਮਿਕ ਅਤੇ ਰਾਜਨੀਤਕ ਸੰਸਥਾਨਾਂ ਅਤੇ ਇਸ ਦੀ ਸਭਿਅਤਾ ਦੇ ਉੱਤੇ ਰੌਸ਼ਨੀ ਪਾਉਣ ਲਈ ਅਤੇ ਇਸ ਮਿਥ ਸਿਰਜਣਾ ਦੀ ਪ੍ਰਕਿਰਤੀ ਨੂੰ ਸਮਝਣ ਲਈ ਮਿਥਿਹਾਸ ਦੇ ਹਵਾਲੇ ਵਰਤਦੇ ਹਨ ਅਤੇ ਇਸਦਾ ਅਧਿਅਨ ਕਰਦੇ ਹਨ।
ਫ਼ਿਲਪੀਨਜ਼, ਆਧਿਕਾਰਿਕ ਤੌਰ ਉੱਤੇ ਫ਼ਿਲਪੀਨਜ਼ ਗਣਤੰਤਰ, ਦੱਖਣ ਪੂਰਬ ਏਸ਼ੀਆ ਵਿੱਚ ਸਥਿਤ ਇੱਕ ਦੇਸ਼ ਹੈ। ਇਸ ਦੀ ਰਾਜਧਾਨੀ ਮਨੀਲਾ ਹੈ। ਪੱਛਮੀ ਪ੍ਰਸ਼ਾਂਤ ਮਹਾਸਾਗਰ ਵਿੱਚ ਸਥਿਤ 7107 ਟਾਪੂਆਂ ਤੋਂ ਮਿਲ ਕੇ ਇਹ ਦੇਸ਼ ਬਣਿਆ ਹੈ। ਫ਼ਿਲਪੀਨਜ਼ ਟਾਪੂ-ਸਮੂਹ ਪੂਰਬ ਵਿੱਚ ਫ਼ਿਲਪੀਨਜ਼ ਮਹਾਸਾਗਰ ਨਾਲ, ਪੱਛਮ ਵਿੱਚ ਦੱਖਣ ਚੀਨ ਸਾਗਰ ਨਾਲ ਅਤੇ ਦੱਖਣ ਵਿੱਚ ਸੇਲੇਬਸ ਸਾਗਰ ਨਾਲ ਘਿਰਿਆ ਹੋਇਆ ਹੈ। ਇਸ ਟਾਪੂ-ਸਮੂਹ ਤੋਂ ਦੱਖਣ ਪੱਛਮ ਵਿੱਚ ਦੇਸ਼ ਬੋਰਨਯੋ ਟਾਪੂ ਦੇ ਕਰੀਬਨ ਸੌ ਕਿਲੋਮੀਟਰ ਦੀ ਦੂਰੀ ਉੱਤੇ ਬੋਰਨਯੋ ਟਾਪੂ ਅਤੇ ਸਿੱਧੇ ਉੱਤਰ ਦੇ ਵੱਲ ਤਾਇਵਾਨ ਹੈ। ਫ਼ਿਲਪੀਨਜ਼ ਮਹਾਸਾਗਰ ਦੇ ਪੂਰਵੀ ਹਿੱਸੇ ਉੱਤੇ ਪਲਾਊ ਹੈ।
ਅਵਤਾਰ (ਸੰਸਕ੍ਰਿਤ: अवतार, avatāra), ਹਿੰਦੂ ਧਰਮ ਦੇ ਅੰਦਰ ਇੱਕ ਸੰਕਲਪ ਹੈ ਜਿਸਦਾ ਸੰਸਕ੍ਰਿਤ ਵਿੱਚ ਸ਼ਾਬਦਿਕ ਅਰਥ ਹੈ "ਵੰਸ਼"। ਇਹ ਧਰਤੀ 'ਤੇ ਕਿਸੇ ਦੇਵਤੇ ਦੀ ਪਦਾਰਥਕ ਦਿੱਖ ਜਾਂ ਅਵਤਾਰ/ਜਨਮ ਨੂੰ ਦਰਸਾਉਂਦਾ ਹੈ। "ਅਗੁ ਨ ਜਾਈ, ਆਪਣਾ ਰੂਪ ਬਨਾਉ" ਵਾਲੀ ਸੰਬੰਧਕੀ ਕਿਰਿਆ ਕਈ ਵਾਰ ਕਿਸੇ ਗੁਰੂ ਜਾਂ ਸਤਿਕਾਰਤ ਮਨੁੱਖ ਨੂੰ ਦਰਸਾਉਣ ਲਈ ਵਰਤੀ ਜਾਂਦੀ ਹੈ।ਵੈਦਿਕ ਸਾਹਿਤ ਵਿੱਚ ਅਵਤਾਰ ਸ਼ਬਦ ਨਹੀਂ ਆਉਂਦਾ; ਹਾਲਾਂਕਿ, ਇਹ ਉੱਤਰ-ਵੈਦਿਕ ਸਾਹਿਤ ਵਿੱਚ ਵਿਕਸਤ ਰੂਪਾਂ ਵਿੱਚ ਪ੍ਰਗਟ ਹੁੰਦਾ ਹੈ, ਅਤੇ ਇੱਕ ਨਾਉਂ ਦੇ ਰੂਪ ਵਿੱਚ, ਖਾਸ ਕਰਕੇ 6 ਵੀਂ ਸਦੀ ਈਸਵੀ ਤੋਂ ਬਾਅਦ ਪੁਰਾਣਿਕ ਸਾਹਿਤ ਵਿੱਚ। ਇਸ ਦੇ ਬਾਵਜੂਦ, ਇੱਕ ਅਵਤਾਰ ਦਾ ਸੰਕਲਪ ਉਪਨਿਸ਼ਦਾਂ ਦੀ ਤਰ੍ਹਾਂ ਵੈਦਿਕ ਸਾਹਿਤ ਦੀ ਸਮੱਗਰੀ ਦੇ ਅਨੁਕੂਲ ਹੈ ਕਿਉਂਕਿ ਇਹ ਹਿੰਦੂ ਧਰਮ ਦੇ ਦਰਸ਼ਨ ਵਿੱਚ ਸਗੁਨਾ ਬ੍ਰਾਹਮਣ ਸੰਕਲਪ ਦੀ ਪ੍ਰਤੀਕਾਤਮਕ ਕਲਪਨਾ ਹੈ। ਰਿਗਵੇਦ ਨੇ ਇੰਦਰ ਦਾ ਵਰਣਨ ਕੀਤਾ ਹੈ ਕਿ ਉਹ ਆਪਣੀ ਮਰਜ਼ੀ ਨਾਲ ਕਿਸੇ ਵੀ ਰੂਪ ਨੂੰ ਗ੍ਰਹਿਣ ਕਰਨ ਦੀ ਰਹੱਸਮਈ ਸ਼ਕਤੀ ਨਾਲ ਸੰਪੰਨ ਹੈ। ਭਗਵਦ ਗੀਤਾ ਅਵਤਾਰ ਦੇ ਸਿਧਾਂਤ ਦੀ ਵਿਆਖਿਆ ਕਰਦੀ ਹੈ ਪਰ ਅਵਤਾਰ ਤੋਂ ਇਲਾਵਾ ਹੋਰ ਸ਼ਬਦਾਂ ਨਾਲ ਇਸ ਦੀ ਵਿਆਖਿਆ ਕੀਤੀ ਗਈ ਹੈ।
ਫਰੈਂਡਜ਼ ਜਾਂ ਫਰੈਂਡਸ (ਅਕਸਰ ਅੰਗ੍ਰੇਜ਼ੀ ਵਿੱਚ F•R•I•E•N•D•S ਦੀ ਰੂਪਰੇਖਾ ਵਿੱਚ ਲਿਖਿਆ ਜਾਂਦਾ ਹੈ) ਇੱਕ ਅਮਰੀਕੀ ਟੈਲੀਵਿਜ਼ਨ ਸਿਟਕਾਮ ਹੈ, ਜਿਹੜਾ ਕਿ ਡੇਵਿਡ ਕਰੇਨ ਅਤੇ ਮਾਰਤਾ ਕੌਫਮੈਨ ਦੁਆਰ ਬਣਾਇਆ ਗਿਆ ਹੈ। ਇਹ ਸ਼ੋਅ 22 ਸਤੰਬਰ 1994 ਤੋਂ 6 ਮਈ 2004 ਤੱਕ ਐਨ.ਬੀ.ਸੀ ਤੇ 10 ਸਾਲਾਂ ਲਈ 10 ਬਾਬਾਂ ਵਿੱਚ ਪ੍ਰਸਾਰਿਤ ਕੀਤਾ ਗਿਆ ਸੀ। ਕੇਵਿਨ ਐਸ.ਬਰਾਇਟ ਅਤੇ ਵਾਰਨਰ ਬ੍ਰਦਰਜ਼ ਟੈਲੀਵਿਜ਼ਨ ਇਸ ਸ਼ੋ ਦੇ ਨਿਰਮਾਤਾ ਹਨ। ਇਸ ਦੇ ਕਾਰਜਕਾਰੀ ਨਿਰਮਾਤਾ ਕੇਵਿਨ ਐਸ.ਬਰਾਇਟ, ਡੇਵਿਡ ਕਰੇਨ ਅਤੇ ਮਾਰਤਾ ਕੌਫਮੈਨ ਸਨ।
ਮੈਕਸੀਕੋ (ਸਪੇਨੀ: México) ਉੱਤਰੀ ਅਮਰੀਕਾ ਦਾ ਇੱਕ ਦੇਸ਼ ਹੈ। ਇਸ ਦੇ ਉੱਤਰ ਵਿੱਚ ਅਮਰੀਕਾ, ਦੱਖਣ ਅਤੇ ਪੱਛਮ ਵਿੱਚ ਪ੍ਰਸ਼ਾਂਤ ਮਹਾਂਸਾਗਰ, ਦੱਖਣ-ਪੂਰਬ ਵਿੱਚ ਗੁਆਟੇਮਾਲਾ ਅਤੇ ਕੈਰੀਬੀਅਨ ਸਾਗਰ ਅਤੇ ਪੂਰਬ ਵਿੱਚ ਮੈਕਸੀਕੋ ਦੀ ਖਾੜੀ ਹੈ। ਇਹ ਤਕਰੀਬਨ ਦੋ ਮਿਲੀਅਨ ਵਰਗ ਕਿਲੋਮੀਟਰ ਦੇ ਇਲਾਕੇ ਵਿੱਚ ਫੈਲਿਆ ਹੋਇਆ ਹੈ ਅਤੇ 113 ਮਿਲੀਅਨ ਦੀ ਅਬਾਦੀ ਨਾਲ ਦੁਨੀਆਂ ਦਾ ਗਿਆਰਵਾਂ ਸਭ ਤੋਂ ਵੱਧ ਅਬਾਦੀ ਵਾਲਾ ਅਤੇ ਦੁਨੀਆਂ ਦਾ ਸਭ ਤੋਂ ਸਪੈਨਿਸ਼ ਬੋਲਦੀ ਅਬਾਦੀ ਵਾਲਾ ਦੇਸ਼ ਹੈ।
ਕੁਦਰਤੀ ਉਪਗ੍ਰਹਿ ਜਾਂ ਚੰਦਰਮਾ ਅਜਿਹੀ ਖਗੋਲੀ ਚੀਜ਼ ਨੂੰ ਕਿਹਾ ਜਾਂਦਾ ਹੈ ਜੋ ਕਿਸੇ ਗ੍ਰਹਿ, ਬੌਣੇ ਗ੍ਰਹਿ ਜਾਂ ਹੋਰ ਸੂਰਜੀ ਪਿੰਡ ਦੇ ਇਰਦ-ਗਿਰਦ ਪਰਿਕਰਮਾ ਕਰਦਾ ਹੋ। ਜੁਲਾਈ 2009 ਤੱਕ ਸਾਡੇ ਸੌਰ ਮੰਡਲ ਵਿੱਚ 336 ਵਸਤਾਂ ਨੂੰ ਇਸ ਸ਼੍ਰੇਣੀ ਵਿੱਚ ਪਾਇਆ ਗਿਆ ਸੀ, ਜਿਸ ਵਿਚੋਂ 168 ਗਰਹੋਂ ਕੀਤੀ, 6 ਬੌਣੇ ਗਰਹੋਂ ਕੀਤੀ, 104 ਕਸ਼ੁਦਰਗਰਹੋਂ ਕੀਤੀ ਅਤੇ 58 ਵਰੁਣ (ਨਪਟਿਊਨ) ਵਲੋਂ ਅੱਗੇ ਪਾਈ ਜਾਣ ਵਾਲੀ ਵੱਡੀ ਵਸਤਾਂ ਦੀ ਪਰਿਕਰਮਾ ਕਰ ਰਹੇ ਸਨ। ਕਰੀਬ 150 ਇਲਾ ਵਾਵਸਤੁਵਾਂ ਸ਼ਨੀ ਦੇ ਉਪਗਰਹੀ ਛੱਲੋਂ ਵਿੱਚ ਵੀ ਵੇਖੀ ਗਈਆਂ ਹਨ ਲੇਕਿਨ ਇਹ ਠੀਕ ਵਲੋਂ ਅਂਦਾਜਾ ਨਹੀਂ ਲੱਗ ਪਾਇਆ ਹੈ ਦੇ ਉਹ ਸ਼ਨੀ ਦੀਆਂ ਉਪਗਰਹੋਂ ਦੀ ਤਰ੍ਹਾਂ ਪਰਿਕਰਮਾ ਕਰ ਰਹੀ ਹੈ ਜਾਂ ਨਹੀਂ। ਸਾਡੇ ਸੌਰ ਮੰਡਲ ਵਲੋਂ ਬਾਹਰ ਮਿਲੇ ਗਰਹੋਂ ਦੇ ਈਦ - ਗਿਰਦ ਹੁਣੇ ਕੋਈ ਉਪਗਰਹ ਨਹੀਂ ਮਿਲਿਆ ਹੈ ਲੇਕਿਨ ਵਿਗਿਆਨੀਆਂ ਦਾ ਵਿਸ਼ਵਾਸ ਹੈ ਦੇ ਅਜਿਹੇ ਉਪਗਰਹ ਵੀ ਵੱਡੀ ਗਿਣਤੀ ਵਿੱਚ ਜਰੂਰ ਮੌਜੂਦ ਹੋਣਗੇ।
'ਐਂਤਰਨਾਸੀਓਨਾਲ ਜਾਂ ਐਂਤੈਰਨਾਸੀਓਨਾਲ (ਫ਼ਰਾਂਸੀਸੀ: "L'Internationale"; ਲੈਂਤੈਖ਼ਨਾਸੀਓਨਾਲਅ) 19ਵੀਂ ਸਦੀ ਦੇ ਅੰਤਮ ਭਾਗ ਤੋਂ ਵਿਸ਼ਵਭਰ ਵਿੱਚ ਸਮਾਜਵਾਦੀ ਵਿਚਾਰਧਾਰਾ ਨਾਲ ਜੁੜੇ ਹੋਏ ਲੋਕਾਂ ਦਾ ਇੱਕ ਮਹਿਬੂਬ ਗੀਤ ਰਿਹਾ ਹੈ। ਐਂਤਰਨਾਸੀਓਨਾਲ ਸ਼ਬਦ ਦਾ ਮਤਲਬ ਅੰਤਰਰਾਸ਼ਟਰੀ ਜਾਂ ਕੌਮਾਂਤਰੀ ਹੈ ਅਤੇ ਇਸ ਗੀਤ ਦਾ ਕੇਂਦਰੀ ਸੰਦੇਸ਼ ਹੈ ਕਿ ਦੁਨੀਆ ਭਰ ਦੇ ਲੋਕ ਇੱਕੋ ਜਿਹੇ ਹੀ ਹਨ ਅਤੇ ਉਹਨਾਂ ਨੂੰ ਮਿਲ ਕੇ ਜੁਲਮ ਨਾਲ ਲੜਕੇ ਉਸਦਾ ਨਾਸ ਕਰਨਾ ਚਾਹੀਦਾ ਹੈ। ਇਹ ਗੀਤ ਮੂਲ ਤੌਰ 'ਤੇ 1871 ਵਿੱਚ ਫ਼ਰਾਂਸੀਸੀ ਭਾਸ਼ਾ ਵਿੱਚ ਅਜੈੱਨ ਪੋਤੀਏ ਨੇ ਲਿਖਿਆ ਸੀ ਪਰ ਉਦੋਂ ਤੋਂ ਇਸਦਾ ਕਈ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਜਾ ਚੁੱਕਿਆ ਹੈ। ਇਸਨੂੰ ਅਕਸਰ ਇੱਕ ਹੱਥ ਨੂੰ ਮੁੱਠੀ ਮੀਚ ਕੇ ਹਵਾ ਵਿੱਚ ਸਲਾਮ ਵਜੋਂ ਲਹਿਰਾਉਂਦੇ ਹੋਏ ਗਾਇਆ ਜਾਂਦਾ ਹੈ।
ਜੀਵ ਵਿਗਿਆਨ ਜੀਵਨ ਅਤੇ ਜੀਵਤ ਪ੍ਰਾਣੀਆਂ ਦੇ ਅਧਿਐਨ ਨਾਲ ਸਬੰਧਤ ਕੁਦਰਤੀ ਵਿਗਿਆਨ ਹੈ। ਜਿਸ ਵਿੱਚ ਉਹਨਾਂ ਦੀ ਬਣਤਰ, ਬਿਰਤੀ, ਮੂਲ ਉਤਪਤੀ, ਵਿਕਾਸ, ਵਰਗੀਕਰਨ ਅਤੇ ਵਿਭਾਜਨ ਵੀ ਸ਼ਾਮਲ ਹੈ। ਇਹ ਇੱਕ ਵਿਸ਼ਾਲ ਵਿਸ਼ਾ ਹੈ, ਜਿਸ ਵਿੱਚ ਅਨੇਕਾਂ ਉਪ-ਖੰਡ, ਮਜ਼ਮੂਨ ਅਤੇ ਵਿਸ਼ਾ-ਖੇਤਰ ਸ਼ਾਮਲ ਹਨ। ਸਭ ਤੋਂ ਮਹੱਤਵਪੂਰਨ ਮਜ਼ਮੂਨਾਂ ਵਿੱਚੋਂ ਪੰਜ ਇਕਰੂਪੀ ਸਿਧਾਂਤ ਅਜਿਹੇ ਹਨ, ਜਿਹਨਾਂ ਨੂੰ ਆਧੁਨਿਕ ਜੀਵ ਵਿਗਿਆਨ ਦੇ ਮੂਲਭੂਤ ਸਿਧਾਂਤ ਕਿਹਾ ਜਾ ਸਕਦਾ ਹੈ:
ਸਿਓਲ (ਕੋਰੀਆਈ ਉਚਾਰਨ: [sʌ.ul] ( ਸੁਣੋ), "ਰਾਜਧਾਨੀ ਸ਼ਹਿਰ", ਪੁਰਾਤਨ ਸਿੱਲਾਈ "ਸਿਓਰਾਬਿਓਲ" ਤੋਂ), ਅਧਿਕਾਰਕ ਤੌਰ 'ਤੇ ਸਿਓਲ ਵਿਸ਼ੇਸ਼ ਸ਼ਹਿਰ, ਦੱਖਣੀ ਕੋਰੀਆ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਮਹਾਂਨਗਰ ਹੈ। ੧ ਕਰੋੜ ਤੋਂ ਵੱਧ ਅਬਾਦੀ ਵਾਲਾ ਇਹ ਮਹਾਂਨਗਰ, ਆਰਥਕ ਸਹਿਕਾਰਤਾ ਅਤੇ ਵਿਕਾਸ ਸੰਸਥਾ ਦੇ ਵਿਕਸਤ ਮੈਂਬਰਾਂ ਦਾ ਸਭ ਤੋਂ ਵੱਡਾ ਢੁਕਵਾਂ ਸ਼ਹਿਰ ਹੈ। ਸਿਓਲ ਰਾਸ਼ਟਰੀ ਰਾਜਧਾਨੀ ਖੇਤਰ, ਜਿਸ ਵਿੱਚ ਨੇੜਲੇ ਇੰਚਿਓਨ ਮਹਾਂਨਗਰ ਅਤੇ ਗਿਓਨਗੀ ਸੂਬਾ ਸ਼ਾਮਲ ਹਨ, ਦੁਨੀਆ ਦਾ ਦੂਜਾ ਸਭ ਤੋਂ ਵੱਡਾ ਮਹਾਂਨਗਰੀ ਖੇਤਰ ਹੈ। ਜਿਸਦੀ ਅਬਾਦੀ ਢਾਈ ਕਰੋੜ ਤੋਂ ਉੱਤੇ ਹੈ, ਅਤੇ ਜਿੱਥੇ ੩੬੬,੦੦੦ ਅੰਤਰਰਾਸ਼ਟਰੀ ਵਾਸੀਆਂ ਸਮੇਤ ਦੇਸ਼ ਦੇ ਅੱਧੇ ਲੋਕ ਅਬਾਦ ਹਨ।
ਪੈਟ੍ਰਿਕਾ ਲੀ ਸਮਿਥ (ਜਨਮ 30 ਦਸੰਬਰ, 1946) ਇੱਕ ਅਮਰੀਕੀ ਗਾਇਕ-ਗੀਤਕਾਰ, ਕਵੀ, ਅਤੇ ਵਿਜ਼ੁਅਲ ਕਲਾਕਾਰ ਹੈ ਜੋ 1975 ਵਿੱਚ ਪਹਿਲੇ ਐਲਬਮ "ਹੋਰਸਿਸ" ਨਾਲ ਨਿਊ ਯਾਰਕ ਸਿਟੀ ਵਿੱਚ ਪੰਕ ਰੌਕ ਅੰਦੋਲਨ ਦਾ ਪ੍ਰਭਾਵਸ਼ਾਲੀ ਹਿੱਸਾ ਬਣੀ।"ਪੰਕ ਕਵੀ ਵਿਜੇਤਾ" ਵਜੋਂ ਬੁਲਾਇਆ ਜਾਂਦਾ ਸੀ, "ਸਮਿਥ ਨੇ ਆਪਣੇ ਕੰਮ ਵਿੱਚ ਰੌਕ ਅਤੇ ਕਾਵਿ ਨਾਲ ਜੁੜੀ। ਉਸਦਾ ਸਭ ਤੋਂ ਵੱਧ ਪ੍ਰਸਿੱਧ ਗਾਣਾ "ਬਿਕੌਜ਼ ਦ ਨਾਈਟ" ਹੈ, ਜਿਸਨੇ ਬਰੂਸ ਸਪ੍ਰਿੰਗਸਟਨ ਨਾਲ ਸਹਿ-ਲਿਖਿਆ ਸੀ।ਇਹ 1978 ਵਿੱਚ ਬਿਲਬੋਰਡ ਹੋਸਟ 100 ਦੇ ਸੰਦਰਭ ਤੇ ਨੰਬਰ 13 ਤੱਕ ਅਤੇ ਯੂ.ਕੇ ਵਿੱਚ ਨੰਬਰ ਪੰਜ ਉੱਪਰ ਪਹੁੰਚੀ ਸੀ। 2005 ਵਿੱਚ, ਫਰਾਂਸ ਦੇ ਸੱਭਿਆਚਾਰਕ ਮੰਤਰਾਲੇ ਨੇ ਸਮਿਥ ਨੂੰ ਆਰਡਰ ਡੇਅ ਆਰਟਸ ਐਟ ਡੇਸ ਲੈਟਰੇਸ ਦੇ ਕਮਾਂਡਰ ਦਾ ਨਾਮ ਦਿੱਤਾ ਸੀ। 2007 ਵਿੱਚ, ਉਸ ਨੂੰ ਰੈਕ ਐਂਡ ਰੋਲ ਹਾਲ ਆਫ ਫੇਮ ਵਿੱਚ ਸ਼ਾਮਲ ਕੀਤਾ ਗਿਆ ਸੀ।17 ਨੰਵਬਰ, 2010 ਨੂੰ, ਉਸਨੂੰ ਉਸਦੇ ਸੰਸਮਰਨ "ਜਸਟ ਕਿਡਸ" ਲਈ "ਨੈਸ਼ਨਲ ਬੁੱਕ ਅਵਾਰਡ" ਮਿਲਿਆ। ਕਿਤਾਬ ਨੇ ਇੱਕ ਵਾਅਦਾ ਪੂਰਾ ਕੀਤਾ ਜੋ ਉਸਨੇ ਆਪਣੇ ਪੁਰਾਣੇ ਲੰਮੇ ਸਮੇਂ ਦੇ ਰੂਮਮੇਟ ਅਤੇ ਸਾਥੀ ਰੌਬਰਟ ਮੈਪਲੇਥੋਰਪੇ ਨਾਲ ਕੀਤਾ ਸੀ।ਉਸਨੂੰ ਦਸੰਬਰ 2010 ਨੂੰ, "ਰੋਲਿੰਗ ਸਟੋਨ" ਮੈਗਜ਼ੀਨ'ਸ ਦੀ "100 ਮਹਾਨ ਕਲਾਕਾਰਾਂ ਦੀ ਸੂਚੀ" ਵਿੱਚ 47ਵੇਂ ਨੰਬਰ ਉੱਪਰ ਰੱਖਿਆ ਗਿਆ ਅਤੇ 2011 ਵਿੱਚ ਉਸਨੇ ਪੋਲਰ ਸੰਗੀਤ ਪੁਰਸਕਾਰ ਵੀ ਪ੍ਰਾਪਤ ਕੀਤਾ ਸੀ।
ਆਇਰਨ ਮੈਨ 2 2010 ਮਾਰਵਲ ਕਾਮਿਕਸ ਦੇ ਪਾਤਰ ਆਇਰਨ ਮੈਨ 'ਤੇ ਅਧਾਰਤ ਇੱਕ ਅਮਰੀਕੀ ਸੁਪਰਹੀਰੋ ਫ਼ਿਲਮ ਹੈ ਜੋ ਮਾਰਵਲ ਸਟੂਡੀਓ ਦੁਆਰਾ ਬਣਾਈ ਗਈ ਹੈ। ਇਹ 2008 ਦੇ ਆਇਰਨ ਮੈਨ ਦਾ ਸੀਕਵਲ ਹੈ, ਅਤੇ ਮਾਰਵਲ ਸਿਨੇਮੈਟਿਕ ਯੂਨੀਵਰਸ (ਐਮਸੀਯੂ) ਦੀ ਤੀਜੀ ਫ਼ਿਲਮ ਹੈ। ਜੌਨ ਫਾਵਰੌ ਦੁਆਰਾ ਨਿਰਦੇਸ਼ਿਤ ਅਤੇ ਜਸਟਿਨ ਥਰੋਕਸ ਦੁਆਰਾ ਲਿਖੀ ਫ਼ਿਲਮ ਵਿੱਚ ਰਾਬਰਟ ਡਾਉਨੀ ਜੂਨੀਅਰ, ਗਵਿੱਨੇਥ ਪੈਲਟਰੋ, ਡੌਨ ਚੈਡਲ, ਸਕਾਰਲੈਟ ਜੋਹਾਨਸਨ, ਸੈਮ ਰੌਕਵੈਲ, ਮਿਕੀ ਰਾਉਰਕੇ, ਅਤੇ ਸਮੂਏਲ ਐੱਲ ਜੈਕਸਨ ਮੁੱਖ ਭੂਮਿਕਾਵਾਂ ਵਿੱਚ ਹਨ। ਆਇਰਨ ਮੈਨ ਦੀ ਘਟਨਾ ਦੇ ਛੇ ਮਹੀਨਿਆਂ ਬਾਅਦ, ਟੋਨੀ ਸਟਾਰਕ, ਸੰਯੁਕਤ ਰਾਜ ਸਰਕਾਰ ਦੁਆਰਾ ਆਇਰਨ ਮੈਨ ਟੈਕਨਾਲੋਜੀ ਨੂੰ ਸੌਂਪਣ ਲਈ ਕਿਤੇ ਪ੍ਰਸਤਾਵ ਦਾ ਵਿਰੋਧ ਕਰ ਰਿਹਾ ਹੈ, ਜਦਕਿ ਉਹ ਆਪਣੀ ਛਾਤੀ ਵਿੱਚ ਲੱਗੇ ਆਰਕ ਰਿਐਕਟਰ ਕਾਰਨ ਉਸਦੀ ਵਿਗੜਦੀ ਸਿਹਤ ਨਾਲ ਵੀ ਲੜ ਰਿਹਾ ਹੈ। ਇਸ ਦੌਰਾਨ, ਰੂਸ ਦੇ ਵਿਗਿਆਨੀ ਇਵਾਨ ਵੈਂਕੋ ਨੇ ਸਟਾਰਕ ਦੇ ਪਰਿਵਾਰ ਤੋਂ ਬਦਲਾ ਲੈਣ ਲਈ ਆਪਣੇ ਖੁਦ ਦੇ ਹਥਿਆਰ ਬਣਾਏ ਹਨ ਇਕੋ ਉਸੇ ਨਾਲ ਦੀ ਤਕਨੀਕ ਵਿਕਸਤ ਕੀਤੀ ਹੈ। ਇਸ ਪ੍ਰਕਿਰਿਆ ਵਿੱਚ ਸਟਾਰਕ ਦਾ ਕਾਰੋਬਾਰੀ ਵਿਰੋਧੀ, ਜਸਟਿਨ ਹੈਮਰ ਵੀ ਆਪਣੀਆਂ ਫੌਜਾਂ ਨਾਲ ਸ਼ਾਮਲ ਹੈ।
ਜਦੋਂ ਨੈਸ਼ਨਲ ਪੀਪਲਜ਼ ਕਾਂਗਰਸ ਦੀ ਸਥਾਈ ਕਮੇਟੀ ਨੇ ਆਉਣ ਵਾਲੇ 2017 ਨੂੰ ਹਾਂਗਕਾਂਗ ਦੇ ਮੁੱਖ ਕਾਰਜਕਾਰੀ ਅਧਿਕਾਰੀ ਦੀ ਚੋਣ ਦੇ ਲਈ ਪ੍ਰਸਤਾਵਿਤ ਚੋਣ ਸੁਧਾਰਾਂ ਬਾਰੇ ਆਪਣੇ ਫੈਸਲੇ ਦਾ ਐਲਾਨ ਕੀਤਾ ਉਸਦੇ ਜਲਦ ਬਾਅਦ ਹਾਂਗਕਾਂਗ ਵਿੱਚ ਰੋਸ ਮੁਜਾਹਰਿਆਂ ਅਤੇ ਜਨਤਕ ਸਿਵਲ ਨਾਫਰਮਾਨੀ ਦਾ ਦੌਰ ਸ਼ੁਰੂ ਹੋ ਗਿਆ। ਲੋਕਤੰਤਰ ਦੀ ਰੱਖਿਆ ਦੀ ਮੰਗ ਕਰਨ ਲਈ ਲਗਪਗ 80,000 ਨਾਗਰਿਕ ਲਗਾਤਾਰ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਨੂੰ ਸੜਕਾਂ ਤੋਂ ਹਟਾਉਣ ਲਈ ਪੁਲੀਸ ਅੱਥਰੂ ਗੈਸ, ਮਿਰਚਾਂ ਦੇ ਪਾਊਡਰ ਦੀ ਸਪਰੇਅ ਅਤੇ ਲਾਠੀਚਾਰਜ ਦੀ ਵਰਤੋਂ ਕਰ ਰਹੀ ਹੈ।
ਲੰਬੇ ਵਾਲ਼ ਇਕ ਸਟਾਈਲ ਹੈ ਜਿੱਥੇ ਸਿਰ ਦੇ ਵਾਲਾਂ ਦੀ ਲੰਬਾਈ ਵਧਾ ਲਈ ਜਾਂਦੀ ਹੈ। ਲੰਮੇ ਵਾਲ਼ ਤੋਂ ਕੀ ਭਾਵ ਹੈ, ਇਹ ਸਭਿਆਚਾਰ ਤੋਂ ਸੱਭਿਆਚਾਰ, ਜਾਂ ਸੱਭਿਆਚਾਰਾਂ ਦੇ ਅੰਦਰ ਵੀ ਬਦਲ ਸਕਦਾ ਹੈ। ਉਦਾਹਰਣ ਵਜੋਂ, ਕੁਝ ਸਭਿਆਚਾਰਾਂ ਵਿੱਚ ਠੋਡੀ ਤੱਕ ਲੰਬੇ ਵਾਲ਼ਾਂ ਵਾਲੀ ਇੱਕ ਔਰਤ ਨੂੰ ਛੋਟੇ ਵਾਲ਼ਾਂ ਵਾਲੀ ਕਿਹਾ ਜਾ ਸਕਦਾ ਹੈ, ਜਦੋਂ ਕਿ ਏਨੀ ਹੀ ਲੰਬਾਈ ਵਾਲ਼ੇ ਵਾਲ਼ਾਂ ਵਾਲੇ ਬੰਦੇ ਨੂੰ ਉਸੇ ਹੀ ਸਭਿਆਚਾਰ ਵਿੱਚ ਲੰਬੇ ਵਾਲ਼ਾਂ ਵਾਲਾ ਕਿਹਾ ਜਾਂਦਾ ਹੋ ਸਕਦਾ
ਪੰਜਾਬੀ ਭਾਸ਼ਾ (ਸ਼ਾਹਮੁਖੀ: پنجابی, ਪੰਜਾਬੀ) ਪੰਜਾਬ ਦੀ ਭਾਸ਼ਾ ਹੈ, ਜਿਸ ਨੂੰ ਪੰਜਾਬ ਖੇਤਰ ਦੇ ਵਸਨੀਕ ਜਾਂ ਸੰਬੰਧਿਤ ਲੋਕ ਬੋਲਦੇ ਹਨ। ਇਹ ਭਾਸ਼ਾਵਾਂ ਦੇ ਹਿੰਦ-ਯੂਰਪੀ ਪਰਿਵਾਰ ਵਿੱਚੋਂ ਹਿੰਦ-ਇਰਾਨੀ ਪਰਿਵਾਰ ਨਾਲ਼ ਸਬੰਧ ਰੱਖਦੀ ਹੈ। ਇਹ ਪੰਜਾਬੀਆਂ ਦੀ ਮਾਂ ਬੋਲੀ ਹੈ ਅਤੇ ਸਿੱਖਾਂ ਦੀ ਧਾਰਮਿਕ ਭਾਸ਼ਾ ਵੀ ਹੈ। ਗੁਰਮੁਖੀ ਲਿਪੀ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕੀਤੀ ਗਈ ਹੈ। ਇਹ ਦੁਨੀਆਂ ਅਤੇ ਖ਼ਾਸ ਕਰ ਦੱਖਣੀ ਏਸ਼ੀਆ ਦੇ ਉੱਘੇ ਭੰਗੜਾ ਸੰਗੀਤ ਦੀ ਭਾਸ਼ਾ ਹੈ। ਪਾਕਿਸਤਾਨ ਵਿੱਚ ਇਹ ਸਭ ਤੋਂ ਵੱਧ ਬੋਲੀ ਜਾਣ ਵਾਲੀ ਬੋਲੀ ਹੈ।
ੴ (ਇੱਕ ਓਅੰਕਾਰ) ਸਿੱਖ ਧਰਮ ਦਾ ਨਿਸ਼ਾਨ ਹੈ ਅਤੇ ਸਿੱਖੀ ਦਰਸ਼ਨ ਦੀ ਨੀਂਹ ਹੈ। ਇਸ ਤੋਂ ਭਾਵ ਹੈ ਕਿ ਇੱਕ ਕਰਨਵਾਲਾ (ਕਰਤਾਰ) ਹੈ। ਇਹ ਗੁਰੂ ਨਾਨਕ ਸਾਹਿਬ ਜੀ ਦੀ ਗੁਰਬਾਣੀ ਜਪੁਜੀ ਸਾਹਿਬ ਦੇ ਸ਼ੁਰੂ ਵਿੱਚ ਹੈ। ਸਿੱਖੀ ਬਾਰੇ ਕਿਤਾਬਾਂ ਅਤੇ ਗੁਰਦਵਾਰਿਆਂ ਉੱਤੇ ਇਹ ਨਿਸ਼ਾਨ (ੴ) ਆਮ ਦੇਖਣ ਨੂੰ ਮਿਲਦਾ ਹੈ। ਗੁਰੂ ਨਾਨਕ ਜੀ ਨੇ ਇਸ ਅਦੁੱਤੀ ਨਿਸ਼ਾਨ ਦੀ ਰਚਨਾ ਕਰਕੇ ਸਿਖ ਪੰਥ ਦੀ ਨੀਂਹ ਰੱਖੀ। ਇਸ ਦਾ ਪਾਠ (ਉਚਾਰਨ ਜਾਂ ਬੋਲ) ਇੱਕ ਓਅੰਕਾਰ ਹੈ। ਗੁਰੂ ਨਾਨਕ ਸਾਹਿਬ ਜੀ ਨੇ ਇਸ ਨੂੰ 13 ਵਾਰ ਆਪਣੀ ਸਵੈ-ਰਚਿਤ ਬਾਣੀ ਵਿੱਚ ਲਿਖਿਆ ਹੈ, ਜਿਹੜੀ ਕਿ ਆਪ ਜੀ ਦੇ ਨਾਮ ਦੇ ਸਿਰਲੇਖ ਮਹਲਾ 1 ਹੇਠ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ। ਇੱਕ ਓਅੰਕਾਰ ਪੰਜਾਬੀ ਭਾਸ਼ਾ ਦਾ ਬੋਲ ਹੈ। ਇੱਕ ਓਅੰਕਾਰ ਮੂਲ ਮੰਤਰ ਅਤੇ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਅੰਕ ਤੇ ਬ੍ਰਹਮੰਡ ਦੇ ਬੇਅੰਤ ਪਸਾਰੇ ਤੇ ਇਸਦੇ ਇਕੋ ਇੱਕ ਕਰਤਾ (ਭਾਵ ਇੱਕ ਕਰਤਾਰ) ਦੇ ਨਿਸ਼ਾਨ ਦੇ ਸੂਚਕ ਵਜੋਂ ਦਰਜ ਹੈ।
ਭਾਈ ਵੀਰ ਸਿੰਘ (1872–1957) ਇੱਕ ਪੰਜਾਬੀ ਕਵੀ ਅਤੇ ਵਿਦਵਾਨ ਸੀ, ਜਿਸ ਨੂੰ ਅਜੋਕੇ ਪੰਜਾਬੀ ਸਾਹਿਤ ਦਾ ਮੋਢੀ ਵੀ ਕਿਹਾ ਜਾਂਦਾ ਹੈ। ਉਸ ਨੇ ਆਪਣੀ ਕਵਿਤਾ ਨੂੰ ਸਿੱਖ ਧਰਮ ਅਤੇ ਗੁਰਮਤਿ ਫਲਸਫਾ ਨਾਲ਼ ਜੋੜਿਆ ਜਿਸ ਕਰ ਕੇ ਉਸ ਨੂੰ ਭਾਈ ਜੀ ਆਖਿਆ ਜਾਣ ਲੱਗਾ। ਉਸ ਨੇ ਛੋਟੀ ਕਵਿਤਾ, ਮਹਾਂਕਾਵਿ ਤੋਂ ਇਲਾਵਾ ਵਾਰਤਕ ਵਿੱਚ ਨਾਵਲ, ਨਾਟਕ ਇਤਿਹਾਸ, ਜੀਵਨੀਆਂ, ਲੇਖਾਂ ਅਤੇ ਸਾਖੀਆਂ ਇਤਿਆਦਿ ਦੀ ਰਚਨਾ ਕਰਨ ਦੀ ਪਹਿਲ ਕੀਤੀ।
ਪੰਜਾਬੀ ਸੱਭਿਆਚਾਰ ਤੋਂ ਭਾਵ ਪੰਜਾਬੀ ਲੋਕ-ਸਮੂਹ ਦੁਆਰਾ ਸਿਰਜੀ ਵਿਸ਼ੇਸ਼ ਜੀਵਨ-ਜਾਂਚ ਜਿਸ ਵਿੱਚ ਉਨ੍ਹਾ ਲੋਕਾਂ ਦਾ ਰਹਿਣ-ਸਹਿਣ, ਕਿੱਤੇ, ਰਸਮ-ਰਿਵਾਜ, ਰਿਸ਼ਤੇ-ਨਾਤੇ, ਪਹਿਰਾਵਾ, ਵਿਸ਼ਵਾਸ਼, ਕੀਮਤਾਂ, ਮਨੋਰੰਜਨ ਦੇ ਸਾਧਨ, ਭਾਸ਼ਾ ਅਤੇ ਲੋਕ-ਸਾਹਿਤ ਆਦਿ ਸ਼ਾਮਿਲ ਹੁੰਦੇ ਹਨ। ਓਪਰੀ ਨਜ਼ਰੇ ਵੇਖਿਆਂ ਜਿੱਥੇ ਸੱਭਿਆਚਾਰ ਦੀ ਪ੍ਰਕਿਰਤੀ ਸਧਾਰਨ ਜਾਪਦੀ ਹੈ, ਉੱਥੇ ਇਸਦਾ ਅਧਿਐਨ ਕਰ ਦੇ ਹੋਏ ਅਸੀਂ ਮਹਿਸੂਸ ਕਰ ਸਕਦੇ ਹਾਂ ਕਿ ਇਹ ਆਪਣੇ ਆਪ ਵਿੱਚ ਇੱਕ ਜਟਿਲ ਵਰਤਾਰਾ ਵੀ ਹੈ।
ਗੁਰਮੁਖੀ (ਪੰਜਾਬੀ: گُرمُکھی (ਸ਼ਾਹਮੁਖੀ)) ਇੱਕ ਸਿੱਖ ਲਿੱਪੀ ਹੈ ਜਿਸਨੂੰ ਦੂਜੇ ਸਿੱਖ ਗੁਰੂ, ਗੁਰੂ ਅੰਗਦ ਸਾਹਿਬ ਨੇ ਸੋਲ਼ਵੀਂ ਸਦੀ ਵਿੱਚ ਤਬਦੀਲ ਅਤੇ ਮਿਆਰਬੰਦ ਕਰਨ ਦੇ ਨਾਲ਼ ਇਸਤਿਮਾਲ ਕੀਤਾ। ਗੁਰਮੁਖੀ ਚੜ੍ਹਦੇ ਪੰਜਾਬ ਸੂਬੇ ਵਿੱਚ ਪੰਜਾਬੀ ਭਾਸ਼ਾ ਲਈ ਅਫ਼ਸਰਾਨਾ ਲਿੱਪੀ ਹੈ, ਜਿਸਨੂੰ ਫ਼ਾਰਸੀ-ਅਰਬੀ ਸ਼ਾਹਮੁਖੀ ਲਿੱਪੀ ਵਿੱਚ ਵੀ ਲਿਖਿਆ ਜਾਂਦਾ ਹੈ। ਮੌਜੂਦਾ ਗੁਰਮੁਖੀ ਦੇ ਇੱਕਤਾਲ਼ੀ ਅੱਖਰ, ਕਤਾਰ ਊੜੇ ਤੋਂ ਕੱਕੇ ਬਿੰਦੀ ਤੱਕ ਅਤੇ ਨੌਂ ਲਗਾਂ ਮਾਤਰਾਂ ਹਨ। ਇਹ ਇਕਤਾਲੀ ਹਰਫ਼ ਹਨ: ੳ, ਅ, ੲ, ਸ, ਹ, ਕ, ਖ, ਗ, ਘ, ਙ, ਚ, ਛ, ਜ, ਝ, ਞ, ਟ, ਠ, ਡ, ਢ, ਣ, ਤ, ਥ, ਦ, ਧ, ਨ, ਪ, ਫ, ਬ, ਭ, ਮ, ਯ, ਰ, ਲ, ਵ, ੜ, ਸ਼, ਖ਼, ਗ਼, ਜ਼, ਫ਼, ਅਤੇ ਲ਼। ਸਿੱਖੀ ਦੇ ਆਦਿ ਗ੍ਰੰਥ, ਗੁਰੂ ਗ੍ਰੰਥ ਸਾਹਿਬ ਵਿੱਚ ਕਈ ਜ਼ੁਬਾਨਾਂਂ ਅਤੇ ਲਹਿਜਿਆਂ ਵਿੱਚ ਬਾਣੀ ਲਿਖੀ ਗਈ ਹੈ ਜਿਸ ਨੂੰ ਗੁਰਮੁਖੀ ਭਾਸ਼ਾ ਆਖਿਆ ਜਾਂਦਾ ਹੈ।
"ਲੋਕ-ਨਾਚ ਨਾਲ ਮਾਨਸਿਕਤਾ ਨਾਚ ਕਲਾ ਨੂੰ ਆਪਣੇ ਜੀਵਨ ਦਾ ਸੁਭਾਵਿਕ ਅਮਲ ਪ੍ਰਵਾਨ ਕਰਦੀ ਰਹੀ ਹੈ।" 'ਨੱਚਣ ਵਾਲੇ ਦੀ ਅੱਡੀ ਨਾ ਰਹਿੰਦੀ , ਗਾਉਣ ਵਾਲੇ ਦਾ ਮੂੰਹ' ਇਸ ਸੁਭਾਵਕ ਅਮਲ ਦੀ ਪੁਸ਼ਟੀ ਕਰਦੀ ਕਾਵਿ ਸਤਰ ਹੈ। ਨਾਚ ਕਲਾ ਕਿਸੇ ਵੀ ਸੂਰਤ ਵਿੱਚ ਮੂਕ ਪੇਸ਼ਕਾਰੀ ਨਹੀਂ ਹੈ। ਖ਼ਾਸਕਰ ਪੰਜਾਬੀ ਲੋਕ ਨਾਚ ਗਿੱਧਾ ਭੰਗੜਾ ਤਾਂ ਗੀਤਾਂ ਦੇ ਬੋਲ ਜਾਂ ਬੋਲੀਆਂ ਤੋਂ ਬਿਨਾਂ ਪੇਸ਼ ਕਿਤੇ ਜਾਣਾ ਸੰਭਵ ਹੀ ਨਹੀਂ। ਲੋਕ-ਸਮੂਹ ਦੀ ਸਿਰਜਨ-ਕਲਾ ਦੀ ਇੱਕ ਮਹੱਤਵਪੂਰਨ ਵੰਨਗੀ ਹੈ, ਜੋ ਲੋਕ-ਮਾਨਸ ਦੇ ਸਮੁਚੇ ਹਾਵਾਂ-ਭਾਵਾਂ ਨੂੰ ਸਰੀਰਕ ਮੁਦਰਾਵਾਂ ਦੇ ਪ੍ਰਗਟਾਉ-ਸੰਦਰਭ ਰਾਹੀਂ ਪੇਸ਼ ਕਰਦੀ ਹੈ। ਲੋਕ ਨਾਚ ਵੀ ਇਸੇ ਪ੍ਰਕਾਰ ਦੀ ਇੱਕ ਲੋਕ-ਕਲਾ ਹੈ। ਲੋਕ-ਨਾਚ ਮੰਨੋਰੰਜਨ ਦਾ ਸਾਧਨ ਹੀ ਨਹੀਂ, ਇਹ ਕਿਸੇ ਖਿੱਤੇ ਦੇ ਜਨ-ਸਮੂਹ ਦੀ ਸਮਾਜਿਕ, ਸੱਭਿਆਚਾਰਕ, ਨੈਤਿਕ, ਧਾਰਮਿਕ, ਰਾਜਸੀ ਅਤੇ ਇਤਹਾਸਿਕ ਜੀਵਨ-ਤੋਰ ਦੀਆਂ ਵਿਭਿੰਨ ਪਰਤਾਂ ਦਾ ਸਰੀਰਕ ਮੁਦਰਾਵਾਂ ਦੇ ਮਾਧਿਅਮ ਰਾਹੀਂ ਆਪ-ਮੁਹਾਰਾ, ਸਧਾਰਨ, ਖੁਸ਼ੀਆਂ-ਖੇੜਿਆਂ ਭਰਪੂਰ ਅੰਦਰੂਨੀ ਭਾਵਨਾਵਾਂ ਦਾ ਬਾਹਰੀ ਪ੍ਰਗਟਾਵਾ ਵੀ ਹੈ। ਪੰਜਾਬ ਦੇ ਲੋਕ-ਨਾਚ ਪੰਜਾਬ ਪੰਜਾਬ ਦੇ ਜਨ-ਜੀਵਨ ਦਾ ਮਹੱਤਪੂਰਨ ਅੰਗ ਹਨ।"ਪੰਜਾਬ ਦੇ ਲੋਕ-ਨਾਚਾਂ ਦਾ ਵਰਗੀਕਰਨ ਦੋ ਪੱਧਰਾਂ ਤੇ ਕੀਤਾ ਜਾ ਸਕਦਾ ਹੈ:
ਪੰਜਾਬੀ (ਸ਼ਾਹਮੁਖੀ: پنجابی) ਪੰਜਾਬ ਦੇ ਵਾਸੀਆਂ ਨੂੰ ਪੰਜਾਬੀ ਆਖਦੇ ਹਨ। ਪੰਜਾਬੀ ਲੋਕ ਮੂਲ ਰੂਪ ਵਿੱਚ ਭਾਰਤੀ ਉਪ-ਮਹਾਂਦੀਪ ਦੇ ਉੱਤਰ-ਪੱਛਮੀ ਖੇਤਰ ਨਾਲ ਸਬੰਧ ਰੱਖਦੇ ਹਨ। ਇਸ ਇਲਾਕੇ ਦਾ ਨਾਂ ਪੰਜਾਬ ਫ਼ਾਰਸੀ ਦੇ ਦੋ ਸ਼ਬਦਾਂ - ਪੰਜ ਅਤੇ ਆਬ (ਫ਼ਾਰਸੀ: پنج آب ਪੰਜ ("ਪੰਜ") ਆਬ ("ਪਾਣੀ")) ਨੂੰ ਜੋੜ ਕੇ ਬਣਿਆ ਹੈ। ਇਸ ਦਾ ਮਤਲਬ ਹੈ: ਪੰਜ ਪਾਣੀ, ਯਾਨੀ ਪੰਜ ਦਰਿਆਵਾਂ ਦੀ ਧਰਤੀ।
ਗੁਰੂ ਗੋਬਿੰਦ ਸਿੰਘ (ਉਚਾਰਨ: [gʊɾuː goːbɪn̪d̪ᵊ sɪ́ŋgᵊ]; 22 ਦਸੰਬਰ 1666 – 7 ਅਕਤੂਬਰ 1708; ਜਨਮ ਦਾ ਨਾਮ: ਗੋਬਿੰਦ ਦਾਸ ਜਾਂ ਗੋਬਿੰਦ ਰਾਏ) ਸਿੱਖਾਂ ਦੇ ਦਸਵੇਂ ਗੁਰੂ ਹੋਏ ਹਨ। ਓਹ ਇੱਕ ਅਧਿਆਤਮਿਕ ਗੁਰੂ, ਯੋਧਾ, ਕਵੀ ਅਤੇ ਦਾਰਸ਼ਨਿਕ ਸਨ। ਜਦੋਂ ਓਹਨਾਂ ਦੇ ਪਿਤਾ, ਗੁਰੂ ਤੇਗ ਬਹਾਦਰ ਨੂੰ ਔਰੰਗਜ਼ੇਬ ਦੁਆਰਾ ਸ਼ਹੀਦ ਕੀਤਾ ਗਿਆ ਸੀ, ਤਾਂ ਗੁਰੂ ਗੋਬਿੰਦ ਸਿੰਘ ਨੂੰ ਰਸਮੀ ਤੌਰ 'ਤੇ ਨੌਂ ਸਾਲ ਦੀ ਉਮਰ ਵਿੱਚ ਓਹਨਾਂ ਦੇ ਵਾਰਿਸ ਵਜੋਂ ਸਿੱਖਾਂ ਦੇ ਅਗਲੇ (ਦਸਵੇਂ) ਆਗੂ ਵਜੋਂ ਸਥਾਪਿਤ ਕੀਤਾ ਗਿਆ ਸੀ। ਓਹ ਸਿੱਖ ਕੌਮ ਦੇ ਅੰਤਿਮ ਮਨੁੱਖੀ ਸਿੱਖ ਗੁਰੂ ਹੋਏ ਹਨ। ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਕਾਲ ਦੌਰਾਨ ਓਹਨਾਂ ਦੇ ਚਾਰ ਜੀਵਿਤ ਪੁੱਤਰ ਸ਼ਹੀਦ ਹੋ ਗਏ - ਦੋ ਲੜਾਈ ਵਿੱਚ, ਦੋ ਨੂੰ ਮੁਗਲ ਗਵਰਨਰ ਵਜ਼ੀਰ ਖਾਨ ਦੁਆਰਾ ਸ਼ਹੀਦ ਕਰਵਾ ਦਿੱਤਾ ਗਿਆ।
ਪੰਜਾਬ ਉੱਤਰ-ਪੱਛਮੀ ਭਾਰਤ ਦਾ ਇੱਕ ਰਾਜ ਹੈ ਜੋ ਕਿ ਸਮੁੱਚੇ ਪੰਜਾਬ ਖੇਤਰ ਦਾ ਇੱਕ ਭਾਗ ਹੈ। ਇਸ ਦਾ ਦੂਸਰਾ ਭਾਗ ਪਾਕਿਸਤਾਨ ਵਿੱਚ ਹੈ। ਪੰਜਾਬ ਦੇ ਭਾਰਤੀ ਖੇਤਰ ਨੂੰ ਚੜ੍ਹਦਾ ਪੰਜਾਬ ਕਹਿੰਦੇ ਹਨ ਅਤੇ ਪਾਕਿਸਤਾਨ ਵਾਲੇ ਖੇਤਰ ਨੂੰ ਲਹਿੰਦਾ ਪੰਜਾਬ ਕਹਿੰਦੇ ਹਨ। ਇਸ ਦੀ ਸਰਹੱਦ ਉੱਤਰ ਵਿੱਚ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ, ਉੱਤਰ-ਪੂਰਬ ਵਿੱਚ ਹਿਮਾਚਲ ਪ੍ਰਦੇਸ਼, ਦੱਖਣ-ਪੂਰਬ ਵਿੱਚ ਹਰਿਆਣਾ, ਦੱਖਣ-ਪੱਛਮ ਵਿੱਚ ਰਾਜਸਥਾਨ ਅਤੇ ਪੱਛਮ ਵਿੱਚ ਪਾਕਿਸਤਾਨੀ ਪੰਜਾਬ ਨਾਲ ਲੱਗਦੀ ਹੈ। ਰਾਜ ਦਾ ਖੇਤਰਫਲ 50,362 ਵਰਗ ਕਿਲੋਮੀਟਰ (19,445 ਵਰਗ ਮੀਲ) ਦਾ ਹੈ ਜੋ ਕਿ ਭਾਰਤ ਦੇ ਕੁਲ ਭੂਗੋਲਿਕ ਖੇਤਰ ਦਾ 1.53% ਹੈ। ਇਹ ਭਾਰਤ ਦਾ ਖੇਤਰ ਵਜੋਂ 20ਵਾਂ ਸਭ ਤੋਂ ਵੱਡਾ ਰਾਜ ਹੈ। ਭਾਰਤੀ ਪੰਜਾਬ ਦੇ ਮੁੱਖ ਸ਼ਹਿਰ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਬਠਿੰਡਾ, ਮੋਗਾ, ਸੰਗਰੂਰ, ਮੋਹਾਲੀ ਅਤੇ ਪਟਿਆਲਾ ਹਨ। ਇਸ ਦੀ ਰਾਜਧਾਨੀ ਚੰਡੀਗੜ੍ਹ ਹੈ।
ਸਰਦਾਰ ਹਰੀ ਸਿੰਘ ਨਲਵਾ ਸਿੱਖ ਇਤਿਹਾਸ ਵਿੱਚ ਪ੍ਰਮੁੱਖ ਯੋਧਾ ਤੇ ਜਰਨੈਲ ਹੋਇਆ ਹੈ। ਇਨ੍ਹਾਂ ਦੇ ਨਾਮ ਨਾਲ ਨਲਵਾ ਕਿਵੇਂ ਜੁੜਿਆ, ਇਸ ਬਾਰੇ ਬਾਬਾ ਪ੍ਰੇਮ ਸਿੰਘ ਹੋਤੀ ਲਿਖਦੇ ਹਨ- ਰਾਜਾ ਨਲ ਆਪਣੇ ਸਮੇਂ ਦਾ ਮਹਾਨ ਦਾਨੀ ਅਤੇ ਆਪਣੇ ਸਮੇਂ ਦਾ ਅਦੁੱਤੀ ਸੂਰਬੀਰ ਸੀ। ਉਹ ਸ਼ੇਰ ਨਾਲ ਲੜ ਕੇ ਉਸ ਨੂੰ ਮਾਰਨ ਵਿੱਚ ਪ੍ਰਸਿੱਧੀ ਰੱਖਦਾ ਸੀ। ਇਸੇ ਤਰ੍ਹਾਂ ਸਰਦਾਰ ਹਰੀ ਸਿੰਘ ਵਿੱਚ ਅਜਿਹੇ ਗੁਣ ਮੌਜੂਦ ਸਨ। ਇਸ ਤਰ੍ਹਾਂ ਆਪ ਜੀ ਦਾ ਨਾਮ ਵੀ ਰਾਜਾ ਨਲ ਸਾਨੀ ਪੈ ਗਿਆ। ਸਰਦਾਰ ਜੀ ਦੇ ਨਾਮ ਨਾਲ ਇਹ ਨਾਮ ਜੁੜ ਕੇ ਅਤੇ ਆਮ ਵਰਤੋਂ ਵਿੱਚ ਆਉਣ ਕਰਕੇ, ਇਸ ਵਿੱਚ ਥੋੜ੍ਹੀ ਜਿਹੀ ਤਬਦੀਲੀ ਹੋਣ ਕਰਕੇ ਨਲ ਤੋਂ ਨਲਵਾ ਪੈ ਗਿਆ। 1) ਮੌਲਾਨਾ ਅਹਿਮਦ ਦੀਨ ਆਪਣੀ ਪੁਸਤਕ ਮੁਕੰਮਲ ਤਾਰੀਖ- ਕਸ਼ਮੀਰ ਵਿੱਚ ਲਿਖਦੇ ਹਨ ਕਿ ਨਲਵਾ ਦੀ ਵਜ੍ਹਾ ਤਸਮੀਆ ਕੇ ਮੁਤੱਲਅਕ ਮਸ਼ਹੂਰ ਹੈ ਕਿ ਰਾਜਾ ਨਲ ਜ਼ਮਾਨਾ ਕਦੀਮ ਮੇਂ ਏਕ ਬਹਾਦਰ ਅਰ ਸੁਜਾਤ ਰਾਜਾ ਥਾ। ਲੋਗੋਂ ਨੇ ਹਰੀ ਸਿੰਘ ਕੋ ਨਲ ਸੇ ਨਲਵਾ ਬਨਾ ਦੀਆ। ਨਲਵਾ ਸੇ ਮੁਰਾਦ, ਸ਼ੇਰ ਕੋ ਮਾਰਨੇ ਵਾਲਾ ਯਾ ਸ਼ੇਰ ਅਫ਼ਗਾਨ ਹੈ। ਚੂੰਕਿ ਹਰੀ ਸਿੰਘ ਨੇ ਭੀ ਸ਼ੇਰ ਮਾਰੇ ਥੇ ਇਸੀ ਲੀਏ ਉਸਕਾ ਨਾਮ ਨਲਵਾ ਮਸ਼ਹੂਰ ਹੂਆ।2) ਇਸੇ ਤਰ੍ਹਾਂ ਮਿਸਟਰ ਐਂਨ. ਕੇ.
ਪੰਜਾਬ ਦੇ ਲੋਕ ਸਾਹਿਤ ਦੀ ਇਸ ਵੰਨਗੀ ਵਿੱਚ ਬਹੁਤ ਕੁਝ ਏ, ਪੰਜਾਬ ਦੀਆਂ ਇਨ੍ਹਾਂ ਬੋਲੀਆਂ ਵਿੱਚ ਪੂਰੀ ਪੰਜਾਬੀ ਕੌਮ ਦਾ ਦਿਲ ਧੜਕਦਾ ਹੈ ਸਮਾਜ ਦਾ ਚਿਹਰਾ, ਸਮਾਂ -ਕਾਲ ਝਾਤੀ ਮਾਰਦਾ ਹੈ। ਇਹ ਬੋਲੀਆਂ ਪੰਜਾਬੀ ਕੌਮ ਦਾ ਮੁਹਾਂਦਰਾ ਨੇ। ਇਹਨਾਂ ਵਿੱਚ ਪਿਆਰ ਦੇ ਭਾਵ, ਨਫ਼ਰਤ ਦੇ ਭਾਵ , ਮੇਲ - ਮਿਲਾਪ ਅਤੇ ਜੁਦਾਈ ਹੈ। ਬੋਲੀਆਂ ਵਿੱਚ ਲੜਾਈ ਹੈ ਸੁਲਹ ਹੈ। ਇਸ ਵਿੱਚ ਗਰੂਰ ਹੈ ਤਾਬੋਰ ਹੈ ਦੇਸ਼ ਭਗਤੀ ਹੈ। ਇਨ੍ਹਾਂ ਵਿੱਚ ਹੰਝੂਆਂ ਦੀਆਂ ਬਰਸਾਤਾਂ ਤੇ ਹਾਸਿਆਂ ਦੀ ਚਮਕਾਰ ਏ। ਰੁਸਣ ਤੇ ਮਨਾਉਣ ਦੀ ਗੱਲ੍ਹ ਕਰਦੀਆਂ ਏਹ ਬੋਲੀਆਂ ਕਿਤੇ ਢੋਲ ਨੂੰ ਤੋਰ ਕੇ ਵਿਹੜੇ ਵਿੱਚ ਬੈਠੀਆਂ ਐਸੀਆਂ ਪਾਟਦੀਆਂ ਨੇ। ਇਨ੍ਹਾਂ ਬੋਲੀਆਂ ਵਿੱਚ ਜ਼ਾਲਮ ਹਾਕਮਾਂ ਲਈ ਵੰਗਾਰ ਅਤੇ ਬੇਸਹਾਰਿਆਂ ਪ੍ਰਤੀ ਹਮਾਇਤ ਦੇ ਭਾਵ ਵੀ ਸ਼ਾਮਿਲ ਹੁੰਦੇ ਹਨ ਹਾਸ-ਵਿਅੰਗ, ਮਿੱਠੀਆਂ ਤੇ ਪਿਆਰੀਆਂ ਗਾਲ੍ਹਾਂ ਵੀ ਨੇ। ਹਰੀਆਂ ਫਸਲਾਂ, ਸੋਕੇ ਦੀਆਂ ਗੱਲ੍ਹਾਂ ਆ ਜਾਂਦੀਆਂ ਹਨ। ਬੋਲੀਆਂ ਵਿੱਚ ਪੰਜਾਬੀ ਸਭਿਆਚਾਰ ਦੇ ਕੀਮਤੀ ਲਿਬਾਸ ਵੱਡਮੁੱਲੇ ਗਹਿਣਿਆਂ ਦਾ ਜ਼ਿਕਰ ਛੇਡ- ਛਾੜ ਤੇ ਰੁਮਾਂਸ, ਦੁਆਲੇ ਤੇ ਬੱਦ ਦੁਆਵਾਂ ਵੀ ਸ਼ਾਮਿਲ ਹਨ। ਇਨ੍ਹਾਂ ਵਿੱਚ ਰਿਸ਼ਤੇ ਨਾਤੇ ਤੇ ਉਨ੍ਹਾਂ ਦੇ ਗੁਣ ਤੇ ਅਉਗੁਣ ਵੀ ਦਿਖਾਈ ਦਿੰਦੇ ਹਨ। ਇਨ੍ਹਾਂ ਵਿੱਚ ਪੰਛੀਆਂ ਦੀਆਂ ਓਸਾਰੀਆ ਤੇ ਰੁੱਖਾਂ ਦੀਆਂ ਗੱਲਾਂ ਨੇ। ਪਿਆਰ ਦੇ ਗਿਲੇ- ਸ਼ਿਕਵੇ ਤੇ ਇਸ਼ਕੀਆ ਤਰਲੇ ਵੀ ਨੇ। ਇਨ੍ਹਾਂ ਵਿੱਚ ਸੁਰਾਂ ਵੀ ਨੇ ਤਾਲ ਹੋਕੇ ਤੇ ਹਟਕੋਰੇ ਵੀ ਨੇ। ਸਰਘੀ ਵੇਲੇ ਤੋਂ ਲੈਕੇ ਰਾਤ ਦੇ ਪਿਛਲੇ ਪਹਿਰ ਤੱਕ ਪੰਜਾਬੀ ਕੌਮ ਜੋ ਘਾਲਣਾ ਘਾਲਦੀ ਹੈ ਉਹ ਇੰਨ੍ਹਾਂ ਬੋਲੀਆਂ ਵਿੱਚ ਹੈ। ਗਿੱਧਾ ਅਤੇ ਕਈ ਹੋਰ ਲੋਕ ਨਾਚਾਂ ਨੂੰ ਮਹਾਨ ਕਲਾਕ੍ਰਿਤ ਬਣਾਉਣ ਵਿੱਚ ਲੋਕ ਬੋਲੀਆਂ ਦਾ ਵਿਸ਼ੇਸ਼ ਸਥਾਨ ਹੈ। ਖ਼ਾਸ ਕਰਕੇ ਗਿੱਧਾ ਪਾਉਣ ਸਮੇਂ ਮੁਟਿਆਰਾਂ ਇਨ੍ਹਾਂ ਬੋਲੀਆਂ ਰਾਹੀਂ ਹੀ ਜ਼ਿੰਦਗੀ ਦੇ ਹਰ ਰੰਗ ਨੂੰ ਪੇਸ਼ ਕਰਦੀਆਂ ਹਨ ਲੋਕ ਬੋਲੀਆਂ ਪੰਜਾਬੀ ਸੱਭਿਆਚਾਰ ਦੀ ਮੂੰਹ ਬੋਲਦੀ ਤਸਵੀਰ ਹਨ। ਇੰਨ੍ਹਾਂ ਵਿੱਚ ਜ਼ਿੰਦਗੀ ਦੇ ਕਈ ਤਜ਼ਰਬੇ, ਸਮਾਜਿਕ ਆਰਥਿਕ ਅਤੇ ਇਤਿਹਾਸਕ ਜਾਣਕਾਰੀ ਸਮਾਈ ਹੋਈ ਹੈ। ਬੋਲੀਆਂ ਕਿਸੇ ਵਿਸ਼ੇਸ਼ ਲੇਖਕ ਦੀਆਂ ਲਿਖੀਆਂ ਨਹੀਂ ਹੁੰਦੀਆਂ ਇੰਨ੍ਹਾਂ ਵਿੱਚ ਸਮੇਂ ਅਤੇ ਸਥਾਨ ਦੇ ਹਿਸਾਬ ਨਾਲ ਵਾਧਾ - ਘਾਟਾ ਹੁੰਦਾ ਰਹਿੰਦਾ ਹੈ। ਤ੍ਰਿੰਞਣਾ ਵਿੱਚ ਕੱਤਦੀਆਂ ਮੁਟਿਆਰਾਂ ਦੁੱਧ ਰਿੜਕਦੀਆਂ ਸੁਆਣੀਆਂ, ਫੁਲਕਾਰੀਆਂ ਕੱਢਦੀਆਂ ਨੱਢੀਆਂ ਪਤਾ ਨਹੀਂ ਲੋਕ ਬੋਲੀਆਂ ਰੂਪੀ ਖਜ਼ਾਨਾ ਕਿੰਨਾ ਵਧਾ ਦਿੰਦੀਆਂ ਹਨ।
ਗੁਰੂ ਗ੍ਰੰਥ ਸਾਹਿਬ ਸਿੱਖਾਂ ਦੇ ਗਿਆਰਵੇਂ ਗੁਰੂ ਹਨ। ਇਹ 1469 ਤੋਂ ਲੈ ਕੇ 1708 ਤੱਕ ਸਿੱਖ ਗੁਰੂਆਂ ਦੇ ਸਮੇਂ ਰਚੀ ਅਤੇ ਇਕੱਤਰ ਕੀਤੀ ਬਾਣੀ ਦਾ 1430 ਅੰਗਾਂ ਵਾਲਾ ਇੱਕ ਵਿਸਤਾਰਮਈ ਗ੍ਰੰਥ ਹੈ। ਇਹ ਅਨੇਕਾਂ ਸ਼ਬਦਾਂ ਭਾਵ ਬਾਣੀ ਦਾ ਅੰਬਾਰ ਹੈ ਜੋ ਕਿ ਰੱਬ ਦੇ ਗੁਣਾਂ ਅਤੇ ਉਸ ਦੇ ਨਾਮ ਜਪਣ ਦੇ ਕਾਰਨਾਂ ਦਾ ਵਰਨਣ ਕਰਦਾ ਹੈ। ਸਿੱਖਾਂ ਦੇ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ (1666-1708) ਨੇ ਜੋਤੀ-ਜੋਤਿ ਸਮਾਉਣ ਵੇਲੇ ਗੁਰਿਆਈ ਆਦਿ ਗ੍ਰੰਥ ਨੂੰ ਦਿੱਤੀ ਅਤੇ ਇਸ ਕਰ ਕੇ ਨਾਮ ਗੁਰੂ ਗ੍ਰੰਥ ਸਾਹਿਬ ਹੋ ਗਿਆ। ਇਹ ਸਿੱਖਾਂ ਦਾ ਸਭ ਤੋਂ ਪਵਿੱਤਰ ਗ੍ਰੰਥ ਅਤੇ ਇੱਕੋ-ਇੱਕ ਸਦੀਵੀ ਸ਼ਬਦ-ਰੂਪੀ ਗੁਰੂ ਹੈ ਜੋ ਕਿ ਸਿੱਖ ਗੁਰੂਆਂ ਅਤੇ ਹੋਰ ਸੰਤਾਂ-ਭਗਤਾਂ ਦੀ ਸਿੱਖਿਆਵਾਂ ਦਾ ਅੰਬਾਰ ਹੈ। ਅਰਦਾਸ ਦੇ ਸਰੋਤ ਜਾਂ ਮਾਰਗ-ਦਰਸ਼ਕ ਵਜੋਂ ਆਦਿ ਗ੍ਰੰਥ ਸਿੱਖੀ ਵਿੱਚ ਬੰਧਨਾ ਅਤੇ ਭਗਤੀ ਦਾ ਕੇਂਦਰੀ ਧੁਰਾ ਹੈ।ਆਦਿ ਗ੍ਰੰਥ ਦਾ ਸਭ ਤੋਂ ਪਹਿਲਾ ਸੰਕਲਨ ਪੰਜਵੇਂ ਗੁਰੂ, ਗੁਰੂ ਅਰਜਨ ਦੇਵ (1563-1606) ਨੇ ਪਹਿਲੇ ਪੰਜ ਗੁਰੂਆਂ ਅਤੇ ਹੋਰ ਮਹਾਨ ਸੰਤਾਂ ਜਾਂ ਭਗਤਾਂ, ਜਿਹਨਾਂ ਵਿੱਚੋਂ ਕਈਆਂ ਦਾ ਹਿੰਦੂ ਧਰਮ ਅਤੇ ਇਸਲਾਮ ਨਾਲ ਵਾਸਤਾ ਸੀ, ਦੀ ਬਾਣੀ ਇਕੱਤਰ ਕਰ ਕੇ ਕੀਤਾ ਅਤੇ ਇਸ ਪਵਿੱਤਰ ਬੀੜ ਨੂੰ ਭਾਈ ਗੁਰਦਾਸ ਜੀ ਦੇ ਹੱਥੋਂ ਲਿਖਵਾਇਆ। ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਤੇਗ ਬਹਾਦੁਰ ਜੀ ਦੀ ਬਾਣੀ ਨੂੰ ਇਕੱਤਰ ਕਰ ਕੇ ਤਲਵੰਡੀ ਸਾਬੋ ਵਿਖੇ ਭਾਈ ਮਨੀ ਸਿੰਘ ਜੀ ਪਾਸੋਂ ਆਦਿ ਗ੍ਰੰਥ ਵਿੱਚ ਦਰਜ ਕਰਵਾ ਕੇ ਆਦਿ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਦਾ ਦਰਜਾ ਦਿੱਤਾ। ਦਸਮ ਪਿਤਾ ਦੇ ਜੋਤੀ-ਜੋਤਿ ਸਮਾਉਣ ਪਿੱਛੋਂ ਬਾਬਾ ਦੀਪ ਸਿੰਘ ਵੱਲੋਂ ਗੁਰੂ ਗ੍ਰੰਥ ਸਾਹਿਬ ਦੇ ਬਹੁਤ ਸਾਰੇ ਉਤਾਰੇ ਵੰਡੇ ਗਏ। ਗੁਰੂ ਗ੍ਰੰਥ ਸਾਹਿਬ ਦੀ ਲਿਖਾਈ ਗੁਰਮੁਖੀ ਲਿਪੀ ਵਿੱਚ ਹੋਈ ਹੈ ਅਤੇ ਬਹੁਤ ਸਾਰੀਆਂ ਬੋਲੀਆਂ ਅਤੇ ਉਪ-ਬੋਲੀਆਂ– ਜਿਵੇਂ ਕਿ ਲਹਿੰਦੀ ਪੰਜਾਬੀ, ਬ੍ਰਜ ਭਾਸ਼ਾ, ਖੜ੍ਹੀ ਬੋਲੀ, ਸੰਸਕ੍ਰਿਤ ਅਤੇ ਫ਼ਾਰਸੀ – ਕਈ ਵਾਰ ਜਿਹਨਾਂ ਦੇ ਸਮੂਹ ਨੂੰ ਸੰਤ ਭਾਸ਼ਾ ਕਿਹਾ ਜਾਂਦਾ ਹੈ।.
ਸਿੰਧੂ ਘਾਟੀ ਸੱਭਿਅਤਾ ਸੰਸਾਰ ਦੀਆਂ ਪ੍ਰਾਚੀਨ ਸੱਭਿਅਤਾਵਾਂ ਵਿੱਚੋਂ ਇੱਕ ਪ੍ਰਮੁੱਖ ਸੱਭਿਅਤਾ ਸੀ। ਇਹ ਹੜੱਪਾ ਸੱਭਿਅਤਾ ਦੇ ਨਾਮ ਨਾਲ ਵੀ ਜਾਣੀ ਜਾਂਦੀ ਹੈ ਕਿਉਂਕਿ ਇਸ ਦੇ ਵਜੂਦ ਦੇ ਪਹਿਲੇ ਖੰਡਰ ਹੜੱਪਾ ਨਾਂ ਦੇ ਨਗਰ ਵਿੱਚ ਮਿਲੇ ਸਨ। ਇਹ ਹਿੰਦ ਉਪ-ਮਹਾਂਦੀਪ ਦੇ ਉੱਤਰ ਪੱਛਮੀ ਭਾਗ ਵਿੱਚ ਸਥਿਤ ਸੀ। ਇਸਦਾ ਸਥਾਨ ਅੱਜ ਦਾ ਪਾਕਿਸਤਾਨ ਅਤੇ ਭਾਰਤ ਦਾ ਉੱਤਰ ਪੱਛਮੀ ਹਿੱਸਾ ਸੀ। ਇਹ ਸਿੰਧ ਦਰਿਆ ਤੋਂ ਲੈ ਕੇ ਅਤੇ ਘੱਗਰ-ਹਕਰਾ (ਪ੍ਰਾਚੀਨ ਸਰਸਵਤੀ) ਦੀ ਘਾਟੀ ਅਤੇ ਉਸ ਤੋਂ ਅੱਗੇ ਗੰਗਾ - ਜਮਨਾ ਦੋਆਬ ਦੀਆਂ ਉਪਰਲੀਆਂ ਹੱਦਾਂ ਤੱਕ ਫੈਲੀ ਹੋਈ ਸੀ। ਇਹਦਾ ਖੇਤਰਫਲ ਲਗਪਗ 12,60,000 ਵਰਗ ਕਿ.
ਮਹਾਰਾਜਾ ਰਣਜੀਤ ਸਿੰਘ (1780-1839) ਪੰਜਾਬ ਦੀ ਸਿੱਖ ਸਲਤਨਤ ਦੀ ਨੀਂਹ ਰੱਖਣ ਵਾਲੇ ਇੱਕ ਸਿੱਖ ਮਹਾਰਾਜਾ ਸੀ ਜਿੰਨਾ ਨੂੰ ਸ਼ੇਰ-ਏ-ਪੰਜਾਬ (ਪੰਜਾਬ ਦਾ ਸ਼ੇਰ) ਦੇ ਨਾਂ ਨਾਲ਼ ਜਾਣਿਆ ਜਾਂਦਾ ਹੈ। ਮਹਾਰਾਜਾ ਰਣਜੀਤ ਸਿੰਘ ਨੂੰ ਪੰਜਾਬ ਦੇ ਇਤਿਹਾਸ ਵਿੱਚ ਬਹਾਦਰ ਜੰਗਜੂ, ਦਲੇਰ ਮਹਾਰਾਜੇ ਤੇ ਮਹਾਨ ਸ਼ਖ਼ਸੀਅਤ ਵਜੋਂ ਜਾਣਿਆ ਜਾਂਦਾ ਹੈ ਅਤੇ ਉਹਨਾਂ ਦਾ ਨਾਮ ਭਾਰਤ ਦੇ ਉਹਨਾਂ ਮਹਾਨ ਸ਼ਾਸਕਾਂ ਵਿੱਚ ਆਉਂਦਾ ਹੈ ਜਿਵੇ ਕਿ ਮਹਾਂਰਾਣਾ ਪ੍ਰਤਾਪ ਅਤੇ ਮਰਾਠਾ ਸਾਮਰਾਜ ਦੇ ਛੱਤਰਪਤੀ ਸ਼ਿਵਾਜੀ। ਉਹਨਾਂ ਨੂੰ ਸਾਲ 2020 ਵਿੱਚ ਬੀਬੀਸੀ ਨੇ ਦੁਨੀਆ ਦਾ ਸਭ ਤੋ ਮਹਾਨ ਆਗੂ ਦੱਸਿਆ ਸੀ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਵਿੱਚ ਸਿੱਖਾਂ, ਹਿੰਦੂਆਂ ਤੇ ਮੁਸਲਮਾਨਾਂ ਨੂੰ ਇੱਕ ਡੋਰ ਵਿੱਚ ਪਰੋਈ ਰੱਖਿਆ, ਜਿਸ ਕਰਕੇ ਖ਼ਾਲਸਾ ਰਾਜ ਦੀ ਹਰ ਥਾਂ ਸਿਫ਼ਤ ਕੀਤੀ ਜਾਂਦੀ ਸੀ।
ਅਵੁਰ ਪਕੀਰ ਜੈਨੁਲਾਬਦੀਨ ਅਬਦੁਲ ਕਲਾਮ ਭਾਰਤ ਰਤਨ (15 ਅਕਤੂਬਰ 1931 – 27 ਜੁਲਾਈ 2015) ਇੱਕ ਭਾਰਤੀ ਵਿਗਿਆਨੀ ਸਨ, ਜਿਨ੍ਹਾ ਨੇ ਭਾਰਤ ਦੇ 11ਵੇਂ ਰਾਸ਼ਟਰਪਤੀ ਵਜੋ ਸੇਵਾ ਨਿਭਾਈ। ਅਬਦੁੱਲ ਕਲਾਮ ਭਾਰਤ ਦੇ ਪਹਿਲੇ ਗੈਰ-ਸਿਆਸੀ ਰਾਸ਼ਟਰਪਤੀ ਸਨ, ਜਿਨ੍ਹਾਂ ਨੂੰ ਤਕਨਾਲੋਜੀ ਅਤੇ ਵਿਗਿਆਨ ਵਿੱਚ ਉਨ੍ਹਾਂ ਦੇ ਵਿਸ਼ੇਸ਼ ਯੋਗਦਾਨ ਕਾਰਨ ਇਹ ਅਹੁਦਾ ਮਿਲਿਆ ਸੀ। ਉਹ ਇੱਕ ਇੰਜੀਨੀਅਰ ਅਤੇ ਵਿਗਿਆਨੀ ਸਨ। ਰਾਸ਼ਟਰਪਤੀ ਬਣਨ ਤੋਂ ਬਾਅਦ ਕਲਾਮ ਜੀ ਸਾਰੇ ਦੇਸ਼ ਵਾਸੀਆਂ ਦੀਆਂ ਨਜ਼ਰਾਂ ਵਿੱਚ ਬਹੁਤ ਹੀ ਸਤਿਕਾਰਤ ਅਤੇ ਨਿਪੁੰਨ ਵਿਅਕਤੀ ਰਹੇ ਹਨ। ਉਹਨਾਂ ਨੂੰ ਲੋਕ ਦਿ ਮਿਜ਼ਾਇਲ ਮੈਨ ਆਫ ਇੰਡੀਆ ਅਤੇ ਪੀਪਲਜ਼ ਪ੍ਰੇਜੀਡੇਂਟ ਵੀ ਕਹਿੰਦੇ ਹਨ ।ਕਲਾਮ ਜੀ ਨੇ ਲਗਭਗ ਚਾਰ ਦਹਾਕਿਆਂ ਤੱਕ ਇੱਕ ਵਿਗਿਆਨੀ ਵਜੋਂ ਕੰਮ ਕੀਤਾ ਹੈ, ਉਹ ਕਈ ਵੱਕਾਰੀ ਸੰਸਥਾਵਾਂ ਦੇ ਪ੍ਰਸ਼ਾਸਕ ਵੀ ਰਹੇ ਹਨ। ਭਾਰਤ ਨੂੰ ਪ੍ਰਮਾਣੂ ਸ਼ਕਤੀ ਦੇਸ਼ ਬਣਾਉਣ ਵਿੱਚ ਉਹਨਾਂ ਦਾ ਇੱਕ ਮਹੱਤਵਪੂਰਨ ਯੋਗਦਾਨ ਹੈ।
ਬੰਦਾ ਸਿੰਘ ਬਹਾਦਰ (27 ਅਕਤੂਬਰ 1670 –9 ਜੂਨ 1716) ਸਿੱਖਾਂ ਦੀ ਸੈਨਾ ਦਾ ਸੈਨਾਪਤੀ ਸੀ। ਉਸ ਦੇ ਬਚਪਨ ਦਾ ਨਾਂ ਲਛਮਣ ਦੇਵ ਸੀ ਪਰ ਓਹ ਲਛਮਣ ਦਾਸ ਅਤੇ ਮਾਧੋ ਦਾਸ ਦੇ ਨਾਵਾਂ ਨਾਲ ਵੀ ਜਾਣਿਆ ਜਾਂਦਾ ਸੀ। ਉਸਨੇ ਪੰਦਰਾਂ ਸਾਲ ਦੀ ਉਮਰ ਵਿੱਚ ਵੈਰਾਗੀ ਬਣਨ ਲਈ ਘਰ ਛੱਡ ਦਿਤਾ ਤਾਂ ਉਸਨੂੰ ਮਾਧੋ ਦਾਸ ਦੇ ਨਾਂ ਨਾਲ ਜਾਣਿਆ ਜਾਣ ਲਗਿਆ। ਉਸਨੇ ਗੋਦਾਵਰੀ ਨਦੀ ਦੇ ਕਿਨਾਰੇ ਆਪਣਾ ਆਸ਼ਰਮ ਬਣਾਇਆ। ਇੱਥੇ ਹੀ ਉਸ ਦੀ ਮੁਲਾਕਾਤ ਸਤੰਬਰ 1708 ਈ. ਵਿੱਚ ਗੁਰੂ ਗੋਬਿੰਦ ਸਿੰਘ ਜੀ ਨਾਲ ਹੋਈ ਅਤੇ ਉਹ ਉਨ੍ਹਾਂ ਦਾ ਸ਼ਰਧਾਲੂ ਬਣ ਗਿਆ। ਗੁਰੂ ਜੀ ਨੇ ਹੀ ਉਸਨੂੰ ਬੰਦਾ ਸਿੰਘ ਬਹਾਦਰ ਦਾ ਨਾਂ ਦਿਤਾ ਅਤੇ ਪੰਜਾਬ ਵਿੱਚ ਮੁਗਲਾਂ ਵਿਰੁੱਧ ਸਿੱਖਾਂ ਦੀ ਅਗਵਾਈ ਕਰਨ ਲਈ ਭੇਜਿਆ। ਗੁਰਦਾਸ ਨੰਗਲ ਵਿੱਚ ਦਸੰਬਰ 1715 ਵਿੱਚ ਗਿ੍ਫ਼ਤਾਰ ਕੀਤੇ ਬੰਦਾ ਸਿੰਘ ਅਤੇ ਉਸ ਦੇ ਸਾਥੀ ਅਤੇ ਮਗਰੋਂ ਗਿ੍ਫ਼ਤਾਰ ਕੀਤੇ ਸਿੱਖ ਕੈਦੀ 27 ਫ਼ਰਵਰੀ, 1716 ਦੇ ਦਿਨ ਦਿੱਲੀ ਦੇ ਬਾਹਰਵਾਰ ਪਿੰਡ ਅਗਰਾਬਾਦ ਕੋਲ ਪੁੱਜੇ। 29 ਫ਼ਰਵਰੀ, 1716 ਨੂੰ ਇਨ੍ਹਾਂ ਕੈਦੀਆਂ ਦਾ ਦਿੱਲੀ ਵਿੱਚ ਜਲੂਸ ਕਢਿਆ ਗਿਆ। ਜਲੂਸ ਦੇ ਸਭ ਤੋਂ ਅੱਗੇ ਇੱਕ ਬੈਂਡ-ਵਾਜਾ ਜਾ ਰਿਹਾ ਸੀ। ਇਹ ਜਲੂਸ ਦਿੱਲੀ ਨੇੜਲੇ ਪਿੰਡ ਅਗਰਾਬਾਦ ਤੋਂ ਸ਼ੁਰੂ ਹੋ ਕੇ, 10 ਕਿਲੋਮੀਟਰ ਦੂਰ, ਲਾਲ ਕਿਲਾ ਤਕ ਲਿਜਾਇਆ ਗਿਆ। ਇਸ ਬੈਂਡ ਦੇ ਪਿੱਛੇ ਦੋ ਹਜ਼ਾਰ ਸਿੱਖਾਂ ਦੇ ਸਿਰ, ਜਿਨ੍ਹਾਂ 'ਚ ਤੂੜੀ ਭਰ ਕੇ ਬਾਂਸਾਂ 'ਤੇ ਲਟਕਾਇਆ ਹੋਇਆ ਸੀ, ਜਾ ਰਹੇ ਸਨ। ਇਨ੍ਹਾਂ ਦੇ ਸਿਰਾਂ ਦੇ ਵਾਲ ਖੁਲ੍ਹੇ ਰੱਖੇ ਹੋਏ ਸਨ ਤਾਂ ਜੋ ਲੋਕ ਪਛਾਣ ਸਕਣ ਕਿ ਇਹ ਸਿੱਖਾਂ ਦੇ ਹੀ ਸਿਰ ਹਨ। ਇਨ੍ਹਾਂ ਦੀ ਗਿਣਤੀ ਵਧਾਉਣ ਵਾਸਤੇ ਕੁੱਝ ਔਰਤਾਂ ਦੇ ਸਿਰ ਵੱਢ ਕੇ ਵੀ ਸ਼ਾਮਲ ਕਰ ਦਿਤੇ ਗਏ ਸਨ, ਜੋ ਲੰਮੇ ਵਾਲਾਂ ਕਾਰਨ ਸਿੱਖ ਹੀ ਜਾਪਦੀਆਂ ਸਨ। ਇਸ ਮਗਰੋਂ ਇੱਕ ਹਾਥੀ ਸੀ, ਜਿਸ 'ਤੇ ਰੱਖੇ ਹੋਏ ਪਿੰਜਰੇ ਵਿੱਚ ਬੰਦਾ ਸਿੰਘ ਸੀ। ਬੰਦਾ ਸਿੰਘ ਦਾ ਮਜ਼ਾਕ ਉਡਾਉਣ ਵਾਸਤੇ ਉਸ ਨੂੰ ਇੱਕ ਲਾੜੇ ਵਾਂਗ ਸੁਨਹਿਰੀ ਜ਼ਰੀ ਵਾਲੀ ਲਾਲ ਪੱਗ, ਅਨਾਰ ਦੇ ਫ਼ੁਲਾਂ ਦੇ ਰੰਗ ਦਾ ਸ਼ਾਹੀ ਚੋਗਾ ਪਾਇਆ ਹੋਇਆ ਸੀ। ਉਸ ਦੇ ਸਿਰ 'ਤੇ ਇੱਕ ਲਕੜੀ ਦਾ ਖੋਖਾ ਤਿੰਨ-ਚਾਰ ਕਿਲੋ ਮਿੱਟੀ ਨਾਲ ਭਰ ਕੇ ਰਖਿਆ ਹੋਇਆ ਸੀ, ਜਿਸ ਦੇ ਭਾਰ ਨਾਲ ਉਹ ਗਰਦਨ ਝੁਕਾਈ ਟੇਢਾ ਬੈਠਾ ਸੀ। ਬੰਦਾ ਸਿੰਘ ਭਾਵੇਂ ਪਿੰਜਰੇ ਵਿੱਚ ਬੰਦ ਸੀ, ਪਰ ਫਿਰ ਵੀ ਉਸ ਪਿੱਛੇ ਨੰਗੀ ਤਲਵਾਰ ਹੱਥ ਵਿੱਚ ਫੜ ਕੇ ਇੱਕ ਸਿਪਾਹੀ ਖੜਾ ਕੀਤਾ ਹੋਇਆ ਸੀ ਕਿਉਂਕਿ ਮੁਗ਼ਲ ਡਰਦੇ ਸੀ ਕਿ ਕਿਤੇ ਬੰਦਾ ਜਾਦੂ ਨਾਲ ਉੱਡ ਹੀ ਨਾ ਜਾਵੇ। ਬੰਦਾ ਸਿੰਘ ਵਾਲੇ ਹਾਥੀ ਦੇ ਪਿੱਛੇ 740 ਕੈਦੀ ਸਨ। ਇਨ੍ਹਾਂ ਦੇ ਮੂੰਹਾਂ 'ਤੇ ਕਾਲਖ਼ ਮਲੀ ਹੋਈ ਸੀ। ਉਨ੍ਹਾਂ ਦਾ ਇਕ-ਇਕ ਹੱਥ ਗਰਦਨ ਦੇ ਪਿੱਛੇ ਕਰ ਕੇ ਸ਼ਿਕੰਜੇ ਵਿੱਚ ਕੱਸ ਕੇ ਬੰਨਿ੍ਹਆ ਹੋਇਆ ਸੀ। ਉਨ੍ਹਾਂ ਦੇ ਸਿਰਾਂ 'ਤੇ ਕਾਗ਼ਜ਼ਾਂ ਦੀਆਂ ਖੋਖਾ-ਟੋਪੀਆਂ ਰੱਖੀਆਂ ਹੋਈਆਂ ਸਨ ਤੇ ਉਨ੍ਹਾਂ ਦੇ ਜਿਸਮਾਂ 'ਤੇ ਭੇਡਾਂ ਦੀ ਖੱਲ ਲਵ੍ਹੇਟੀ ਹੋਈ ਸੀ। ਉਨ੍ਹਾਂ ਦਾ ਇਹ ਰੂਪ ਉਨ੍ਹਾਂ ਦਾ ਮਜ਼ਾਕ ਉਡਾਉਣ ਅਤੇ ਉਨ੍ਹਾਂ ਦੀ ਬੇਇਜ਼ਤੀ ਕਰਨ ਵਾਸਤੇ ਬਣਾਇਆ ਗਿਆ ਸੀ। ਉਨ੍ਹਾਂ ਨੂੰ ਦੋ-ਦੋ ਕਰ ਕੇ ਕਾਠੀਆਂ ਤੋਂ ਸੱਖਣੇ ਊਠਾਂ 'ਤੇ ਲੱਦਿਆ ਹੋਇਆ ਸੀ। ਇਸ ਜਲੂਸ ਪਿੱਛੇ ਮੁਹੰਮਦ ਅਮੀਨ ਖ਼ਾਨ, ਉਸ ਦਾ ਪੁੱਤਰ ਕਮਰ-ਉਦ-ਦੀਨ ਖ਼ਾਨ ਅਤੇ ਜ਼ਕਰੀਆ ਖ਼ਾਨ ਪੁੱਤਰ ਅਬਦੁਸ ਸਮਦ ਖ਼ਾਨ ਜੋ ਮਗਰੋਂ ਲਾਹੌਰ ਦਾ ਸੂਬੇਦਾਰ ਬਣਿਆ, ਜੇਤੂਆਂ ਵਾਂਗ ਆਕੜ-ਆਕੜ ਕੇ ਚੱਲ ਰਹੇ ਸਨ। ਇਹ ਜਲੂਸ ਲਾਹੌਰੀ ਗੇਟ ਦੇ ਰਸਤਿਉਂ ਦਿੱਲੀ ਸ਼ਹਿਰ ਵਿੱਚ ਦਾਖ਼ਲ ਹੋਇਆ। ਇਸ ਜਲੂਸ ਨੂੰ ਵੇਖਣ ਵਾਸਤੇ ਦਿੱਲੀ ਦੇ ਸਾਰੇ ਲੋਕ ਸੜਕਾਂ 'ਤੇ ਆਏ ਹੋਏ ਸਨ। ਸ਼ਹਿਰ ਵਿੱਚ ਕੋਈ ਵੀ ਸ਼ਖ਼ਸ ਐਸਾ ਨਹੀਂ ਸੀ ਰਿਹਾ, ਜਿਸ ਨੇ ਇਹ ਨਜ਼ਾਰਾ ਨਾ ਵੇਖਿਆ ਹੋਵੇ। ਲੱਖਾਂ ਲੋਕਾਂ ਦੀਆਂ ਭੀੜਾਂ ਕਾਰਨ ਏਨੀ ਘੁਟਣ ਸੀ ਕਿ ਇਸ ਮੌਕੇ 'ਤੇ ਸਾਹ ਲੈਣਾ ਵੀ ਮੁਸ਼ਕਲ ਹੋਇਆ ਪਿਆ ਸੀ। ਲੋਕ ਸਿੱਖਾਂ ਨੂੰ ਮਜ਼ਾਕ 'ਚ ਉਨ੍ਹਾਂ ਵਲ ਵੇਖ ਕੇ ਕੋਝੀਆਂ ਸੈਨਤਾਂ ਕਰ ਰਹੇ ਸਨ। ਜਦੋਂ ਬੰਦਾ ਸਿੰਘ ਨੂੰ ਬਾਦਸ਼ਾਹ ਫ਼ਰਖ਼ਸੀਅਰ ਕੋਲ ਪੇਸ਼ ਕੀਤਾ ਗਿਆ ਸੀ ਤਾਂ ਬਾਦਸ਼ਾਹ ਨੇ ਬੰਦਾ ਸਿੰਘ ਨੂੰ ਪੁਛਿਆ, ਤੂੰ ਆਪਣੇ ਵਾਸਤੇ ਕਿਹੋ ਜਹੀ ਮੌਤ ਚੁਣੇਂਗਾ?
ਅੰਮ੍ਰਿਤਾ ਪ੍ਰੀਤਮ (31 ਅਗਸਤ 1919 - 31 ਅਕਤੂਬਰ 2005) ਇੱਕ ਪੰਜਾਬੀ ਲੇਖਕ, ਕਵੀ, ਨਾਵਲਕਾਰ, ਕਹਾਣੀਕਾਰ ਅਤੇ ਵਾਰਤਕਕਾਰ ਸੀ ਜਿਸਨੇ ਪੰਜਾਬੀ ਅਤੇ ਹਿੰਦੀ ਭਾਸ਼ਾਵਾਂ ਵਿੱਚ ਸਾਹਿਤ ਰਚਨਾ ਕੀਤੀ। ਉਸਨੂੰ ਪੰਜਾਬੀ ਭਾਸ਼ਾ ਦੇ 20ਵੀਂ ਸਦੀ ਦੇ ਸਭ ਤੋਂ ਅਹਿਮ ਕਵੀਆਂ ਵਿੱਚ ਮੰਨਿਆ ਜਾਂਦਾ ਹੈ ਅਤੇ ਪਹਿਲੀ ਅਹਿਮ ਨਾਰੀ ਲੇਖਕ ਮੰਨਿਆ ਜਾਂਦਾ ਹੈ। ਛੇ ਦਹਾਕਿਆਂ ਵਿੱਚ ਫੈਲੇ ਆਪਣੇ ਸਾਹਿਤਕ ਸਫ਼ਰ ਦੌਰਾਨ, ਉਸਨੇ ਕਵਿਤਾ, ਨਾਵਲ, ਜੀਵਨੀ, ਨਿਬੰਧ ਵਰਗੀਆਂ ਵਿਧਾਵਾਂ ਦੇ ਅੰਦਰ 100 ਤੋਂ ਵੱਧ ਕਿਤਾਬਾਂ ਲਿਖੀਆਂ ਹਨ। ਇਨ੍ਹਾਂ ਰਚਨਾਵਾਂ ਵਿੱਚ ਪ੍ਰੀਤਮ ਦੇ 20 ਕਾਵਿ-ਸੰਗ੍ਰਹਿ, 13 ਕਹਾਣੀ-ਸੰਗ੍ਰਹਿ, ਵਾਰਤਕ ਦੀਆਂ ਕਿਤਾਬਾਂ, ਤਿੰਨ ਸਫ਼ਰਨਾਮੇ, ਦੋ ਸਵੈ-ਜੀਵਨੀਆਂ ਅਤੇ ਪੰਜਾਬੀ ਲੋਕ ਗੀਤਾਂ ਦਾ ਇੱਕ ਸੰਗ੍ਰਿਹ ਵੀ ਸ਼ਾਮਿਲ ਹਨ। ਉਸ ਦੀਆਂ ਕਿਤਾਬਾਂ ਨੂੰ ਕਈ ਭਾਰਤੀ ਅਤੇ ਵਿਦੇਸ਼ੀ ਭਾਸ਼ਾਵਾਂ ਵਿੱਚ ਅਨੁਵਾਦ ਵੀ ਕੀਤਾ ਗਿਆ ਹੈ। ਅੰਮ੍ਰਿਤਾ ਪ੍ਰੀਤਮ ਨੇ 1966 ਤੋਂ ਨਾਗਮਣੀ ਮਾਸਿਕ ਪੱਤਰ ਦੀ ਸੰਪਾਦਨਾ ਸ਼ੁਰੂ ਕੀਤੀ। ਪ੍ਰੀਤਮ ਨੂੰ ਸਾਹਿਤ ਅਕਾਦਮੀ ਇਨਾਮ, ਭਾਰਤੀ ਗਿਆਨਪੀਠ ਅਤੇ ਪਦਮ ਵਿਭੂਸ਼ਨ ਨਾਲ ਸਨਮਾਨਿਤ ਕੀਤਾ ਗਿਆ।ਅੰਮ੍ਰਿਤਾ ਪ੍ਰੀਤਮ ਦੀ ਸਭ ਤੋਂ ਮਸ਼ਹੂਰ ਕਵਿਤਾ ਅੱਜ ਆਖਾਂ ਵਾਰਿਸ ਸ਼ਾਹ ਨੂੰ ਹੈ ਜਿਸ ਵਿੱਚ ਉਹ ਹਿੰਦੁਸਤਾਨ ਦੀ ਵੰਡ ਤੋਂ ਬਾਅਦ ਹੋਏ ਕਤਲੇਆਮ ਪ੍ਰਤੀ ਆਪਣਾ ਰੋਸ ਦਿਖਾਉਂਦੇ ਹੋਏ ਵਾਰਿਸ ਸ਼ਾਹ ਨੂੰ ਵਾਪਸ ਆਉਣ ਦੀ ਦੁਹਾਈ ਪਾਉਂਦੀ ਹੈ। ਇੱਕ ਨਾਵਲਕਾਰ ਦੇ ਤੌਰ ਉੱਤੇ ਪਿੰਜਰ (1950) ਉਸਦਾ ਸਭ ਤੋਂ ਮਸ਼ਹੂਰ ਨਾਵਲ ਹੈ ਜਿਸ ਉੱਤੇ ਬਾਅਦ ਵਿੱਚ ਇੱਕ ਅਵਾਰਡ ਜੇਤੂ ਫ਼ਿਲਮ ਪਿੰਜਰ (2003) ਵੀ ਬਣੀ।1947 ਵਿੱਚ ਭਾਰਤ ਤੇ ਪਾਕਿਸਤਾਨ ਦੀ ਵੰਡ ਪਿੱਛੋਂ ਇਹ ਲਿਹੌਰ ਤੋਂ ਹਿੰਦੁਸਤਾਨ ਆ ਗਈ।
ਛਪਾਰ ਦਾ ਮੇਲਾ, ਪੰਜਾਬ ਦੇ ਸਮੂਹ ਮੇਲਿਆਂ ਵਿੱਚੋਂ ਇੱਕ ਵਿਲੱਖਣ ਅਤੇ ਸਰੂਪ ਵਿੱਚ ਸੁਚਿੱਤਰ ਮੇਲਾ ਹੈ। ਇਸ ਦਾ ਸਬੰਧ ਪੰਜਾਬੀਆਂ ਦੀ ਪੂਜਾ-ਬਿਰਤੀ ਨਾਲ ਜੁੜਿਆ ਹੋਇਆ ਹੈ। ਇਸ ਮੇਲੇ ਦਾ ਮੁੱਖ ਪ੍ਰਯੋਜਨ ਗੁੱਗੇ ਦੀ ਪੂਜਾ ਅਰਚਨਾ ਕਰਨ ਵਿੱਚ ਨਿਹਿਤ ਮੰਨਿਆ ਗਿਆ ਹੈ। ਗੁੱਗੇ ਦੀ ਪੂਜਾ ‘ਨਾਗ-ਪੂਜਾ’ ਵਰਗੀ ਹੀ ਕੀਤੀ ਜਾਂਦੀ ਹੈ ਜਾਂ ਇਉਂ ਵੀ ਕਹਿ ਸਕਦੇ ਹਾਂ ਕਿ ਨਾਗ ਪੂਜਾ ਦਾ ਕੁਝ ਸੋਧਿਆ ਹੋਇਆ ਰੂਪ ਹੀ ਗੁੱਗਾ ਪੂਜਾ ਹੈ। ਇਸੇ ਭਾਵਨਾ ਬਿਰਤੀ ਸਦਕਾ ਇਹ ਮੇਲਾ ਜ਼ਿਲ੍ਹਾ ਲੁਧਿਆਣਾ ਦੇ ਇੱਕ ਪਿੰਡ ਛਪਾਰ (ਲੁਧਿਆਣਾ ਪੱਛਮ) ਵਿਖੇ, ਹਰ ਸਾਲ ਭਾਦਰੋਂ ਮਹੀਨੇ ਦੀ ਚਾਣਨੀ-ਚੌਦਸ ਨੂੰ ਗੁੱਗੇ ਦੀ ਸਥਾਪਤ ਕੀਤੀ ਹੋਈ ਮਾੜੀ ਉੱਪਰ ਬੜੀ ਸੱਜ-ਧੱਜ ਨਾਲ ਲੱਗਦਾ ਹੈ ਅਤੇ ਲਗਪਗ ਸਤ ਦਿਨਾਂ ਤਕ ਖ਼ੂਬ ਭਰਦਾ ਹੈ। ਆਮ ਤੌਰ ਤੇ ਇਹ ਸਤੰਬਰ ਮਹੀਨਾ ਹੁੰਦਾ ਹੈ ਅਤੇ ਇਹ ਮੇਲਾ ਪੰਜਾਬ ਦੇ ਮਾਲਵਾ ਖੇਤਰ ਦੇ ਸਭ ਤੋਂ ਮਸ਼ਹੂਰ ਮੇਲਿਆਂ ਵਿੱਚੋਂ ਇੱਕ ਹੈ। ਇਸ ਮੇਲੇ ਤੇ ਅੱਡ ਅੱਡ ਤਰ੍ਹਾਂ ਦੇ ਝੁਲੇ ਲਗਦੇ ਹਨ ਜਿਵੇ ਕੇ ਚੰਡੋਲ,ਕਿਸ਼ਤੀ,ਮੌਤ ਦਾ ਖੂਹ ਆਦਿ। ਮੇਲੇ ਤੇ ਕਈ ਪ੍ਰਕਾਰ ਦੀਆਂ ਮਠਿਆਈਆਂ ਹੁੰਦੀਆਂ ਹਨ ਜੋ ਕੇ ਖਾਣ ਵਿੱਚ ਸਵਾਦ ਹੁੰਦੀਆਂ ਹਨ ਜਿਵੇ ਕੇ ਪਾਥੀਆਂ, ਗੁਲਾਬ ਜਾਮੁਨ, ਰਸਗੁੱਲੇ ਆਦਿ।