ਪੰਜਾਬੀ ਵਿਕੀਪੀਡੀਆ ਦੇ ਸਭ ਤੋਂ ਜ਼ਿਆਦਾ ਵੇਖੇ ਜਾਣ ਵਾਲੇ ਲੇਖ, ਰੋਜ਼ਾਨਾ ਨਵਪੂਰਤ ਹੋਰ ਜਾਣੋ...
ਨਿਕੋਲ ਕਿਡਮੈਨ ਅਸਟ੍ਰੇਲੀਅਨ ਫ਼ਿਲਮੀ ਕਲਾਕਾਰ ਅਤੇ ਨਿਰਮਾਤਾ ਹੈ। ਉਸ ਨੇ 1989 ਵਿੱਚ ਥਰਿਲਰ ਫ਼ਿਲਮ ਡੈਡ ਕਾਮ ਵਿੱਚ ਆਪਣੀ ਜਿਵਨ ਦੀ ਸ਼ੁਰੂਆਤ ਕੀਤੀ ਅਤੇ ਬੰਕੋਕ ਦੇ ਮਿਨੀ ਲੜੀਵਾਰ ਰਾਹੀ। ਕਿਡਮੈਨ ਆਸਕਰ ਸਨਮਾਨ ਜੇਤੂ ਕਲਾਕਾਰ ਹੈ। ਕਿਡਮੈਨ ਦਾ ਜਨਮ ਅਸਟ੍ਰੇਲੀਆ ਵਿੱਚ ਹੋਇਆ। ਸਾਲ 2014 'ਚ ਪਿਤਾ ਦੇ ਦਿਹਾਂਤ ਦੀ ਵਜ੍ਹਾ ਕਾਰਨ ਉਸ ਦੀ ਪੇਸ਼ੇਵਰ ਤੇ ਨਿੱਜੀ ਜ਼ਿੰਦਗੀ ਕਾਫੀ ਮੁਸ਼ਕਿਲ ਰਹੀ। 47 ਸਾਲਾ ਨਿਕੋਲ ਕਿਡਮੈਨ ਪੈਂਡੀਗਟਨ ਫਿਲਮ ਦੇ ਆਸਟ੍ਰੇਲੀਆਈ ਪ੍ਰੀਮੀਅਰ ਮੌਕੇ ਹਾਜ਼ਰ ਸੀ ਜੋ ਕਿ ਸਾਲ 2014 ਉਸ ਦਾ ਮਨਪਸੰਦ ਸਾਲ ਨਹੀਂ ਰਿਹਾ। ਉਸ ਦੇ ਪਿਤਾ ਦੀ ਮੌਤ ਨਾਲ ਉਸ ਦਾ ਪਰਿਵਾਰ ਇੱਕ ਬਹੁਤ ਵੱਡੇ ਦੁੱਖ 'ਚੋਂ ਲੰਘਿਆ। ਅਭਿਨੇਤਰੀ ਨਿਕੋਲ ਕਿਡਮੈਨ ਦੇ 4 ਬੱਚੇ ਹਨ। ਇਨ੍ਹਾਂ ’ਚੋਂ ਇਸਾਬੇਲਾ ਉਸ ਦੀ ਗੋਦ ਲਈ ਬੇਟੀ ਹੈ। ਉਸ ਦੇ ਪਹਿਲੇ ਪਤੀ ਟਾੱਮ ਕਰੂਜ਼ ’ਚੋਂ ਇੱਕ ਬੇਟਾ ਹੈ। ਕੀਥ ਅਰਬਨ ’ਚੋਂ 2 ਬੱਚਿਆਂ ’ਚ ਇੱਕ ਬੇਟਾ ਅਤੇ ਬੇਟੀ ਹੈ। ਟਾੱਮ ਕਰੂਜ਼ ਤੋਂ ਤਲਾਕ ਦੇ ਬਾਅਦ ਨਿਕੋਲ ਕਿਡਮੈਨ ਨੇ ਗਾਇਕ ਕੀਥ ਅਰਬਨ ਤੋਂ ਸ਼ਾਦੀ ਕਰ ਲਈ ਸੀ। ਭਾਰਤੀ ਫ਼ਿਲਮ ਦੇ ਬਾਲੀਵੁੱਡ ਦੇ ਸਿੰਘਮ ਸਟਾਰ ਅਜੇ ਦੇਵਗਨ ਆਪਣੀ ਆਉਣ ਵਾਲੀ ਫਿਲਮ 'ਸ਼ਿਵਾਏ' ਵਿੱਚ ਹਾਲੀਵੁੱਡ ਅਦਾਕਾਰਾ ਨਿਕੋਲ ਕਿਡਮੈਨ ਨਾਲ ਕੰਮ ਕੀਤਾ ਹੈ। ਅਜੇ ਇਸ ਫਿਲਮ ਵਿੱਚ ਅਦਾਕਾਰੀ ਕਰਨ ਦੇ ਨਾਲ ਹੀ ਇਸਦਾ ਨਿਰਦੇਸ਼ਨ ਵੀ ਕਰਨਗੇ।
ਫੈਬਰੀਕੇਟਰ ਵੈੱਬ-ਅਧਾਰਿਤ ਸਾਫਟਵੇਅਰ ਵਿਕਾਸ ਸਹਿਯੋਗ ਸੰਦ (development collaboration tools) ਦਾ ਇੱਕ ਸੂਟ ਹੈ। ਇਸ ਵਿੱਚਅੰਤਰ ਵੀ ਸ਼ਾਮਲ ਹਨ, ਡਿਫਰੈਨਸ਼ੀਅਲ ਕੋਡ ਸਮੀਖਿਆ ਸੰਦ, ਡਿਫਯੂਜ਼ਨ ਰਿਪੋਜ਼ਟਰੀ ਬਰਾਊਜ਼ਰ, ਹੈਰਲਡ ਤਬਦੀਲੀ ਦੀ ਨਿਗਰਾਨੀ ਸੰਦ, ਮਨੀਫੇਸਟ ਬੱਗ ਟਰੈਕਰ, ਅਤੇ ਫਰੀਕਸ਼ਨ ਵਿਕੀ ਵੀ ਸ਼ਾਮਿਲ ਹਨ। ਫੈਬਰੀਕੇਟਰ ਗਿਟ, ਮੇਰਕਿਊਰੀਅਲ, ਅਤੇ ਸਬਵਰਜਨ ਨਾਲ ਜੁੜਿਆ ਹੋਇਆ ਹੈ। ਇਹ ਅਪਾਚੇ ਲਾਇਸੈਂਸ 2.0 ਦੇ ਤਹਿਤ ਮੁਫਤ ਸਾੱਫਟਵੇਅਰ ਵਜੋਂ ਉਪਲਬਧ ਹੈ।
ਫੁੱਟਸਾਲ (ਪੁਰਤਗਾਲੀ ਉਚਾਰਨ: [futˈsal]) ਇੱਕ ਅੰਦਰਵਰਤੀ ਖੇਡ ਹੈ। ਫੁੱਟਬਾਲ ਦੀ ਇੱਕ ਕਿਸਮ ਹੈ ਜੋ ਉਸ ਨਾਲੋਂ ਛੋਟੇ ਮੈਦਾਨ ਵਿੱਚ ਖੇਡੀ ਜਾਂਦੀ ਹੈ ਅਤੇ ਇਹ ਜ਼ਿਆਦਾਤਰ ਕਿਸੇ ਖੇਡ ਹਾਲ ਵਿੱਚ ਖੇਡੀ ਜਾਂਦੀ ਹੈ। ਇਹ ਹਰ ਟੀਮ ਵਿੱਚ 5 ਮੈਂਬਰਾਂ ਵਾਲੀ ਫੁੱਟਬਾਲ ਦੀ ਇੱਕ ਕਿਸਮ ਹੈ। ਇਸ ਦਾ ਨਾਲ ਪੁਰਤਗੇਜ਼ੀ "ਫੁਤੇਬਾਲ ਦੇ ਸਾਲਾਓ" (Futebol de salão) ਤੋਂ ਲਿੱਤਾ ਗਿਆ ਹੈ ਜਿਸਦਾ ਅਰਥ ਹੈ "ਕਮਰੇ ਵਿੱਚ ਖੇਡੀ ਜਾਣ ਵਾਲੀ ਫੁੱਟਬਾਲ"। ਬਰਾਜ਼ੀਲ ਵਿੱਚ ਇਹ ਖੇਡ 1930ਵਿਆਂ ਅਤੇ 1940ਵਿਆਂ ਵਿੱਚ ਵਿਕਸਿਤ ਹੋਈ।
ਵੀਚੈਟ (ਚੀਨੀ: 微信; ਪਿਨਯਿਨ: Wēixìn pronunciation ; literally "ਛੋਟਾ ਮੈਸੇਜ") ਇੱਕ ਚੀਨੀ ਤਤਕਾਲ ਮੈਸੇਜਿੰਗ, ਸੋਸ਼ਲ ਮੀਡੀਆ, ਅਤੇ ਮੋਬਾਈਲ ਭੁਗਤਾਨ ਐਪ ਹੈ ਜੋ ਟੈਨਸੈਂਟ ਦੁਆਰਾ ਵਿਕਸਤ ਕੀਤੀ ਗਈ ਹੈ। ਪਹਿਲੀ ਵਾਰ 2011 ਵਿੱਚ ਜਾਰੀ ਕੀਤਾ ਗਿਆ, ਇਹ 2018 ਵਿੱਚ 1 ਬਿਲੀਅਨ ਤੋਂ ਵੱਧ ਮਾਸਿਕ ਸਰਗਰਮ ਉਪਭੋਗਤਾਵਾਂ ਦੇ ਨਾਲ ਵਿੱਚ ਦੁਨੀਆ ਦਾ ਸਭ ਤੋਂ ਵੱਡਾ ਸਟੈਂਡਅਲੋਨ ਮੋਬਾਈਲ ਐਪ ਬਣ ਗਿਆ ਹੈ। ਵੀਚੈਟ ਨੂੰ ਇਸਦੇ ਵਿਆਪਕ ਕਾਰਜਾਂ ਦੇ ਕਾਰਨ ਚੀਨ ਦੀ "ਹਰ ਚੀਜ਼ ਲਈ ਐਪ" ਅਤੇ ਇੱਕ ਸੁਪਰ-ਐਪ ਦੱਸਿਆ ਗਿਆ ਹੈ। ਵੀਚੈਟ ਟੈਕਸਟ ਮੈਸੇਜਿੰਗ, ਹੋਲਡ-ਟੂ-ਟਾਕ ਵੌਇਸ ਮੈਸੇਜਿੰਗ, ਬ੍ਰੌਡਕਾਸਟ (ਇੱਕ-ਤੋਂ-ਬਹੁਤ) ਮੈਸੇਜਿੰਗ, ਵੀਡੀਓ ਕਾਨਫਰੰਸਿੰਗ, ਵੀਡੀਓ ਗੇਮਾਂ, ਫੋਟੋਆਂ ਅਤੇ ਵੀਡੀਓ ਦੀ ਸ਼ੇਅਰਿੰਗ ਅਤੇ ਸਥਾਨ ਸ਼ੇਅਰਿੰਗ ਪ੍ਰਦਾਨ ਕਰਦਾ ਹੈ।
ਹਿੰਦ ਮਹਾਂਸਾਗਰ ਦੁਨੀਆਂ ਦਾ ਤੀਜਾ ਸਭ ਤੋਂ ਵੱਡਾ ਸਮੁੰਦਰੀ-ਖੰਡ (ਮਹਾਂਸਾਗਰ) ਹੈ ਜਿਸ ਵਿੱਚ ਧਰਤੀ ਦੇ ਤਲ ਉਤਲੇ ਪਾਣੀ ਦਾ 20% ਹਿੱਸਾ ਮੌਜੂਦ ਹੈ। ਇਸਦੀਆਂ ਹੱਦਾਂ ਉੱਤਰ ਵੱਲ ਏਸ਼ੀਆ— ਭਾਰਤ ਸਮੇਤ, ਜਿੱਥੋਂ ਇਸਦਾ ਨਾਮ ਆਇਆ ਹੈ ਨਾਲ, ਪੱਛਮ ਵੱਲ ਅਫ਼ਰੀਕਾ ਨਾਲ, ਪੂਰਬ ਵੱਲ ਆਸਟ੍ਰੇਲੀਆ ਨਾਲ ਅਤੇ ਦੱਖਣ ਵੱਲ ਦੱਖਣੀ ਮਹਾਂਸਾਗਰ (ਜਾਂ, ਪਰਿਭਾਸ਼ਾ ਮੁਤਾਬਕ, ਅੰਟਾਰਕਟਿਕਾ) ਨਾਲ ਲੱਗਦੀਆਂ ਹਨ।ਜਗਤ ਮਹਾਂਸਾਗਰ ਦੇ ਇੱਕ ਅੰਗ ਵਜੋਂ, ਹਿੰਦ ਮਹਾਂਸਾਗਰ ਨੂੰ ਅੰਧ ਮਹਾਂਸਾਗਰ ਨਾਲੋਂ 20° ਪੂਰਬ ਦੁਪਹਿਰ-ਰੇਖਾ, ਜੋ ਅਗੁਲਹਾਸ ਅੰਤਰੀਪ ਤੋਂ ਦੱਖਣ ਵੱਲ ਨੂੰ ਜਾਂਦੀ ਹੈ, ਅਤੇ ਪ੍ਰਸ਼ਾਂਤ ਮਹਾਂਸਾਗਰ ਨਾਲੋਂ 146°55' ਪੂਰਬ ਦੁਪਹਿਰ-ਰੇਖਾ ਦੀ ਮਦਦ ਨਾਲ ਰੇਖਾਂਕਤ ਕੀਤਾ ਗਿਆ ਹੈ। ਇਸਦੀ ਸਭ ਤੋਂ ਉੱਤਰੀ ਪਹੁੰਚ ਫ਼ਾਰਸੀ ਖਾੜੀ ਵਿੱਚ ਤਕਰੀਬਨ 30° ਉੱਤਰ ਅਕਸ਼ਾਂਸ਼ ਤੱਕ ਹੈ। ਅਫ਼ਰੀਕਾ ਅਤੇ ਆਸਟ੍ਰੇਲੀਆ ਦੀਆਂ ਸਭ ਤੋਂ ਹੇਠਲੀਆਂ ਨੋਕਾਂ ਵਿਚਕਾਰ ਇਸ ਮਹਾਂਸਾਗਰ ਦੀ ਚੌੜਾਈ ਲਗਭਗ 10,000 ਕਿ.ਮੀ. ਹੈ ਅਤੇ ਇਸਦਾ ਖੇਤਰਫਲ ਫ਼ਾਰਸੀ ਖਾੜੀ ਅਤੇ ਲਾਲ ਸਾਗਰ ਸਮੇਤ 73,556,000 ਵਰਗ ਕਿ.ਮੀ. ਹੈ। ਅੰਦਾਜ਼ੇ ਮੁਤਾਬਕ ਇਸਦਾ ਘਣ-ਫ਼ਲ 292,131,000 ਘਣ ਕਿ.ਮੀ.
ਮੈਕਡੋਨਲਡ’ਜ਼ ਦੁਨੀਆ ਦੀ ਫਾਸਟ ਫੂਡ ਦੀ ਮਸ਼ਹੂਰ ਕੰਪਨੀ ਹੈ। ਇਸ ਕੰਪਨੀ ਆਪਣਾ ਕੁਝ ਢਾਂਚਾ ਭਾਰਤ ਵਿੱਚ ਵੀ ਹੈ। ਭਾਰਤ ਵਿੱਚ ਮੈਕਡੋਨਲਡਨੇ ਦਿੱਲੀ ਦੇ ਕਾਰੋਬਾਰੀ ਵਿਕਰਮ ਬਖਸ਼ੀ ਦੀ ਕੰਪਨੀ ਬਖਸ਼ੀ ਹੋਲਡਿੰਗਸ ਨਾਲ ਹੱਥ ਮਿਲਾ ਕੇ ਇਕ ਨਵੀਂ ਕੰਪਨੀ ਕਨਾਟ ਪਲਾਜ਼ਾ ਰੈਸਟੋਰੈਂਟ ਪ੍ਰਾਈਵੇਟ ਲਿਮਟਿਡ ਦਾ ਗਠਨ ਕੀਤਾ। ਇਸ ਨੂੰ ਪੂਰੇ ਉੱਤਰ ਭਾਰਤ ਤੇ ਪੂਰਬੀ ਭਾਰਤ ਵਿੱਚ ਰੈਸਟੋਰੈਂਟ ਖੋਲ੍ਹਣ ਦਾ ਅਧਿਕਾਰ ਹੈ।
ਫ਼ਰੈਂਕ ਜ਼ਾਪਾ ਇੱਕ ਅਮਰੀਕੀ ਸੰਗੀਤਕਾਰ, ਗੀਤਕਾਰ ਅਤੇ ਫ਼ਿਲਮ ਨਿਰਦੇਸ਼ਕ ਸੀ। ਆਪਣੇ 30 ਸਾਲਾਂ ਤੋਂ ਵੱਧ ਦੇ ਕਰੀਅਰ ਵਿੱਚ ਇਸਨੇ ਰੌਕ, ਜਾਜ਼, ਓਰਕੈਸਟਰਲ ਅਤੇ ਮੂਜ਼ੀਕ ਕੌਨਕਰੇਤ ਵਰਗੇ ਕੰਮ ਕੀਤੇ। ਇਸਨੇ ਫ਼ਿਲਮਾਂ ਅਤੇ ਸੰਗੀਤ ਵੀਡੀਓਜ਼ ਦੀ ਨਿਰਦੇਸ਼ਨਾ ਵੀ ਕੀਤੀ। ਮਦਰ ਆਫ਼ ਇੰਵੈਨਸ਼ਨ ਨਾਂ ਦੇ ਬੈਂਡ ਨਾਲ ਰਿਲੀਜ਼ ਕੀਤੀਆਂ 60 ਐਲਬਮਾਂ ਵਿੱਚੋਂ ਲਗਭਗ ਸਾਰੀਆਂ ਦਾ ਨਿਰਮਾਤਾ ਜ਼ਾਪਾ ਹੀ ਸੀ।
ਮਹਾਨ ਚੀਨੀ ਗਿਆਨਕੋਸ਼ (ਚੀਨੀ: 中国大百科全书, ਚੁੰਗ ਗਵੋ ਤਾ ਪਾਏ ਖ ਚੁਆਨ ਸ਼ੂ) ਅੱਜ ਦੇ ਦੌਰ ਵਿਚ ਚੀਨ ਵਿੱਚ ਛਪਿਆ ਸਭ ਤੋਂ ਵੱਡਾ ਗਿਆਨਕੋਸ਼ ਹੈ। ਗਿਆਨਕੋਸ਼ ਉੱਤੇ ਕੰਮ 1978 ਵਿਚ ਸ਼ੁਰੂ ਹੋਇਆ ਸੀ। ਪਹਿਲੀ ਛਪਾਈ ਵਿਚ ਕੁਲ੍ਹ 73 ਜਿਲਦਾਂ ਅਤੇ 80 ਹਜ਼ਾਰ ਤੋਂ ਵੱਧ ਲੇਖ ਸਨ। ਇੱਕ ਜਿਲਦ ਵਿਚ ਤਾਂ ਕੇਵਲ ਤਤਕਰਾ ਸੀ। ਪਹਿਲੀ ਛਪਾਈ ਦਾ ਕੰਮ 1980 ਤੋਂ ਲੈ ਕੇ 1993 ਤਕ ਚਲਿਆ। ਪੱਛਮ ਦੇ ਗਿਆਨਕੋਸ਼ਾਂ ਤੋਂ ਵੱਖਰਾ, ਮਹਾਨ ਚੀਨੀ ਗਿਆਨਕੋਸ਼ ਵਿਚ ਲੇਖਾ ਨੂੰ ਉ-ੜ (A-Z) ਦੀ ਤਰਤੀਬ ਵਿਚ ਨਹੀ ਰੱਖਿਆ ਗਿਆ ਸੀ। ਬਲਿਕ ਹਰ ਵਿਗਿਆਨ ਦੀਆਂ ਆਪਣੀਆ ਇੱਕ ਜਾਂ ਦੋ ਜਿਲਦਾਂ ਸਨ। ਮਸਲਨ ਖਗੋਲ ਵਿਗਿਆਨ ਦੀ ਇੱਕ ਜਿਲਦ ਅਤੇ ਚੀਨੀ ਅਦਬ ਦੀਆਂ ਦੋ ਜਿਲਦਾਂ। ਦੂਜੀ ਛਪਾਈ ਦਾ ਕੰਮ 1995 ਤੋਂ ਲੈ ਕੇ 2009 ਤਕ ਚਲਿਆ। ਇਸ ਵਾਰ 32 ਜਿਲਦਾਂ ਛਾਪੀਆਂ ਗਈਆਂ ਜਿਨ੍ਹਾ ਵਿਚ 60 ਹਜ਼ਾਰ ਤੋਂ ਵੱਧ ਲੇਖ ਅਤੇ 60 ਕਰੋੜ ਤੋਂ ਵੱਧ ਚੀਨੀ ਚਿਨ੍ਹ ਸ਼ੁਮਾਰ ਸਨ। ਇਸ ਛਪਾਈ ਵਿਚ ਲੇਖਾ ਦੀ ਤਰਤੀਬ ਪੱਛਮੀ ਮੁਲਕਾਂ ਤੇ ਗਿਆਨਕੋਸ਼ਾ ਵਾਂਗੂ ਸੀ, ਓ ਤੋਂ ਲੈ ਕੇ ੜ ਤਕ। ਤੀਸਰੀ ਛਪਾਈ ਉੱਤੇ ਕੰਮ 2017 ਤੋਂ ਚੱਲ ਰਿਹਾ ਹੈ ਅਤੇ ਇਹ ਛਪਾਈ 80 ਜਿਲਦਾਂ ਵਿਚ ਹੋਵੇਗੀ ਜਿਸ ਵਿਚੋਂ ਪੰਜ ਜਿਲਦਾਂ ਦਾ ਰੂਸੀ ਤਰਜੁਮਾ ਕੀਤਾ ਜਾਵੇਗਾ। 2021 ਵਿਚ ਇਹ ਛਪਾਈ ਇੰਟਰਨੇਟ ਉੱਤੇ ਮੌਜੂਦ ਹੈ।
ਸ਼ੈਰ (; ਜਨਮ ਸਮੇਂ ਸ਼ੈਰੀਲਿਨ ਸਰਕੀਸੀਅਨ; 20 ਮਈ, 1946) ਇੱਕ ਅਮਰੀਕੀ ਗਾਇਕ ਅਤੇ ਅਭਿਨੇਤਰੀ ਹੈ ਜਿਸਨੂੰ ਅਕਸਰ ਪੌਪ ਦੀ ਦੇਵੀ ਵੀ ਕਿਹਾ ਜਾਂਦਾ ਹੈ। ਇੱਕ ਮਰਦ-ਪ੍ਰਧਾਨ ਉਦਯੋਗ ਵਿੱਚ ਉਸਨੂੰ ਔਰਤ ਦੀ ਖੁਦਮੁਖਤਿਆਰੀ ਦੀ ਅਵਤਾਰ ਮੰਨਿਆ ਜਾਂਦਾ ਹੈ। ਉਸਨੂੰ ਉਸ ਦੀ ਵਿਲੱਖਣ ਕੋਂਤਰਾਲਤੋ ਗਾਉਣ ਦੀ ਆਵਾਜ਼ ਲਈ ਜਾਣਿਆ ਜਾਂਦਾ ਹੈ ਅਤੇ ਅਤੇ ਉਸਨੇ ਮਨੋਰੰਜਨ ਦੇ ਅਨੇਕ ਖੇਤਰਾਂ ਵਿੱਚ ਸ਼ਲਾਘਾਯੋਗ ਕੰਮ ਕੀਤਾ ਹੈ ਅਤੇ ਆਪਣੇ ਛੇ ਦਹਾਕੇ-ਲੰਬੇ ਕੈਰੀਅਰ ਦੇ ਦੌਰਾਨ ਉਸਨੇ ਰੰਗ ਰੰਗੀਆਂ ਸ਼ੈਲੀਆਂ ਅਤੇ ਅਦਾਕਾਰੀਆਂ ਨੂੰ ਅਪਣਾਇਆ ਹੈ।
ਡੋਟਾ 2 ਇੱਕ ਮਲਟੀਪਲੇਅਰ ਆਨਲਾਈਨ ਲੜਾਈ ਦਾ ਅਖਾੜਾ (ਐਮਓਬੀਏ) ਵੀਡੀਓ ਗੇਮ ਹੈ ਜੋ ਵਾਲਵ ਕਾਰਪੋਰੇਸ਼ਨ ਦੁਆਰਾ ਵਿਕਸਤ ਅਤੇ ਪ੍ਰਕਾਸ਼ਤ ਕੀਤਾ ਗਿਆ ਹੈ। ਇਹ ਖੇਡ ਡਿਫੈਂਸ ਆਫ਼ ਦ ਐਨਸੀਐਂਟਸ (ਡੋਟਾ) ਦਾ ਇੱਕ ਸੀਕੁਅਲ ਹੈ, ਜੋ ਕਿ ਬਰਫੀਲੇਡ ਐਂਟਰਟੇਨਮੈਂਟ ਦੇ ਵਾਰਕਰਾਫਟ III: ਰੀਜਿਨ ਆਫ ਚਾਓਸ ਅਤੇ ਇਸ ਦੇ ਐਕਸਪੈਂਸ਼ਨ ਪੈਕ, ਫ੍ਰੋਜ਼ਨ ਥ੍ਰੋਨ ਲਈ ਕਮਿਊਨਿਟੀ ਦੁਆਰਾ ਤਿਆਰ ਕੀਤਾ ਮਾਡਲ ਸੀ। ਡੋਟਾ 2 ਪੰਜ ਖਿਡਾਰੀਆਂ ਦੀਆਂ ਦੋ ਟੀਮਾਂ ਵਿਚਾਲੇ ਮੈਚਾਂ ਵਿੱਚ ਖੇਡਿਆ ਜਾਂਦਾ ਹੈ, ਹਰੇਕ ਟੀਮ ਨੇ ਨਕਸ਼ੇ ਉੱਤੇ ਆਪਣਾ ਵੱਖਰਾ ਅਧਾਰ ਆਪਣੇ ਕਬਜ਼ੇ ਵਿੱਚ ਲੈ ਕੇ ਰੱਖਿਆ ਕਰਨ ਦੇ ਨਾਲ ਖੇਡਿਆ ਜਾਂਦਾ ਹੈ। ਹਰ ਦਸ ਖਿਡਾਰੀ ਸੁਤੰਤਰ ਤੌਰ 'ਤੇ ਇੱਕ ਸ਼ਕਤੀਸ਼ਾਲੀ ਕਿਰਦਾਰ ਨੂੰ ਨਿਯੰਤਰਿਤ ਕਰਦੇ ਹਨ, ਜਿਸ ਨੂੰ "ਨਾਇਕ" ਵਜੋਂ ਜਾਣਿਆ ਜਾਂਦਾ ਹੈ, ਜਿਸ ਕੋਲ ਸਾਰੀਆਂ ਵਿਲੱਖਣ ਯੋਗਤਾਵਾਂ ਅਤੇ ਖੇਡ ਦੀਆਂ ਵੱਖੋ ਵੱਖਰੀਆਂ ਸ਼ੈਲੀ ਹਨ। ਇੱਕ ਮੈਚ ਦੇ ਦੌਰਾਨ, ਖਿਡਾਰੀ ਖਿਡਾਰੀ ਬਨਾਮ ਲੜਾਈ ਵਿੱਚ ਵਿਰੋਧੀ ਟੀਮ ਦੇ ਨਾਇਕਾਂ ਨੂੰ ਸਫਲਤਾਪੂਰਵਕ ਹਰਾਉਣ ਲਈ ਆਪਣੇ ਨਾਇਕਾਂ ਲਈ ਤਜਰਬੇ ਦੇ ਅੰਕ ਅਤੇ ਚੀਜ਼ਾਂ ਇਕੱਤਰ ਕਰਦੇ ਹਨ। ਇੱਕ ਟੀਮ ਦੂਜੀ ਟੀਮ ਦੇ "ਪ੍ਰਾਚੀਨ" ਨੂੰ ਤਬਾਹ ਕਰਨ ਵਾਲੀ ਪਹਿਲੀ ਟੀਮ ਬਣ ਕੇ ਜਿੱਤੀ, ਉਨ੍ਹਾਂ ਦੇ ਅਧਾਰ ਵਿੱਚ ਸਥਿਤ ਇੱਕ ਵੱਡਾ ਢਾਂਚਾ ਹੈ।
ਬੈਨਜ਼ੀਨ ਜਾਂ ਬੈੱਨਜ਼ੀਨ ਇੱਕ ਕਾਰਬਨੀ ਰਸਾਇਣਕ ਯੋਗ ਹੈ ਜੀਹਦਾ ਰਸਾਇਣਕ ਫ਼ਾਰਮੂਲਾ C6H6 ਹੁੰਦਾ ਹੈ। ਇਹਦੇ ਅਣੂ ਵਿੱਚ 6 ਕਾਰਬਨ ਪਰਮਾਣੂ ਇੱਕ ਚੱਕਰ ਦੇ ਰੂਪ ਵਿੱਚ ਜੁੜੇ ਹੋਏ ਹੁੰਦੇ ਹਨ ਅਤੇ ਹਰੇਕ ਕਾਰਬਨ ਪਰਮਾਣੂ ਨਾਲ਼ ਇੱਕ ਹਾਈਡਰੋਜਨ ਪਰਮਾਣੂ ਲੱਗਿਆ ਹੁੰਦਾ ਹੈ। ਕਿਉਂਕਿ ਇਹਦੇ ਅਣੂ ਵਿੱਚ ਸਿਰਫ਼ ਕਾਰਬਨ ਅਤੇ ਹਾਈਡਰੋਜਨ ਹੀ ਮੌਜੂਦ ਹੁੰਦੇ ਹਨ, ਇਸ ਕਰ ਕੇ ਇਹਨੂੰ ਇੱਕ ਹਾਈਡਰੋਕਾਰਬਨ ਮੰਨਿਆ ਜਾਂਦਾ ਹੈ।
ਬਲਖਸ਼ ਝੀਲ (ਕਜ਼ਾਖ਼: Балқаш көлі, ਕਜ਼ਾਖ਼ ਉਚਾਰਨ: [bɑɫqɑʃ kyʉlɘ]; ਰੂਸੀ: Озеро Балхаш, Ozero Balhaš) ਮੱਧ ਏਸ਼ੀਆ ਵਿੱਚ ਕਜ਼ਾਕਿਸਤਾਨ ਦੇਸ ਦੇ ਦੱਖਣਪੂਰਬੀ ਹਿੱਸੇ ਵਿੱਚ ਸਥਿਤ ਇੱਕ ਵੱਡੀ ਝੀਲ ਹੈ। ਇਹ ਏਸ਼ੀਆ ਦੀਆਂ ਸਭ ਤੋਂ ਵੱਡੀਆਂ ਝੀਲਾਂ ਵਿੱਚੋਂ ਇੱਕ ਹੈ। ਅਤੇ ਇੱਕ ਬੰਦ ਤਲਹਟੀ ਦਾ ਹਿੱਸਾ ਹੈ ਜੋ ਕਜ਼ਾਖਸਤਾਨ ਅਤੇ ਚੀਨ ਦਾ ਸਾਂਝਾ ਹੈ, ਇੱਕ ਛੋਟਾ ਜਿਹਾ ਹਿੱਸਾ ਕਿਰਗਿਜ਼ਸਤਾਨ ਵਿੱਚ ਵੀ ਹੈ। ਇਹ ਬੇਸਿਨ, ਸੱਤ ਦਰਿਆਵਾਂ ਦੇ ਜ਼ਰੀਏ ਝੀਲ ਨੂੰ ਭਰਦਾ ਹੈ, ਜਿਸਦਾ ਮੁੱਖ ਹਿੱਸਾ ਇਲੀ ਦਰਿਆ ਪਾਉਂਦਾ ਹੈ; ਦੂਜੀਆਂ ਨਦੀਆਂ, ਜਿਵੇਂ ਕਿ ਕਰਾਟਲ, ਦੋਵਾਂ ਤਰ੍ਹਾਂ ਸਤਹ ਅਤੇ ਸਤਹ ਹੇਠ ਪ੍ਰਵਾਹ ਪ੍ਰਦਾਨ ਕਰਦੀਆਂ ਹਨ। ਇਲੀ ਮੁੱਖ ਤੌਰ 'ਤੇ ਚੀਨ ਦੇ ਜ਼ਿਨਜਿਆਂਗ ਖੇਤਰ ਦੇ ਪਹਾੜਾਂ ਤੋਂ, ਵੱਡੇ ਪੱਧਰ ਤੇ ਬਰਫ਼ ਪਿਘਲਣ ਤੋਂ ਪਾਣੀ ਲੈਂਦੀ ਹੈ।
ਵਿਕੀਵਰਸਟੀ ਵਿਕੀਮੀਡੀਆ ਫਾਉਂਡੇਸ਼ਨ ਦਾ ਇੱਕ ਪ੍ਰੋਜੈਕਟ ਹੈ। ਇਹ ਮੁਫ਼ਤ ਪੜ੍ਹਾਈ ਸਮੱਗਰੀ ਅਤੇ ਗਤੀਵਿਧੀਆਂ ਦੀ ਪੈਦਾਵਾਰ ਅਤੇ ਵਰਤੋਂ ਵਾਸਤੇ ਇੱਕ ਕੇਂਦਰ ਹੈ। ਅਸੀਂ ਮੁਫ਼ਤ ਸਿੱਖਿਆ ਸੋਮੇ ਅਤੇ ਸਕੂਲੀ ਪ੍ਰੋਜੈਕਟਾਂ ਦੀ ਮੇਜ਼ਬਾਨੀ ਕਰਦੇ ਹਾਂ। ਸਾਡਾ ਮਕਸਦ ਹੋਰ ਵਿਕੀਮੀਡੀਆ ਪ੍ਰੋਜੈਕਟਾਂ ਨਾਲ ਮੇਲਜੋਲ ਕਰਨਾ ਅਤੇ ਉਹਨਾਂ ਦੇ ਸਮੱਗਰੀ ਵਿਕਾਸਾਂ ਦਾ ਸਮਰਥਨ ਕਰਨਾ ਹੈ। ਹੁਣ ਤੱਕ, ਅੰਗਰੇਜ਼ੀ, ਜਰਮਨ, ਸਪੈਨਿਸ਼, ਫ੍ਰੈਂਚ, ਇਟਾਲੀਅਨ, ਗ੍ਰੀਕ, ਜਪਾਨੀ, ਕੋਰੀਅਨ, ਪੋਰਤਗੀਜ਼, ਜ਼ੇਹ, ਫਿੱਨਿਸ਼ and ਰਸ਼ੀਅਨ, ਵੱਖਰੇ ਪ੍ਰੋਜੈਕਟਾਂ ਵਿੱਚ ਵਿਕਸਿਤ ਹੋ ਚੁੱਕੇ ਹਨ।
ਧਰਤਰੂਪ ਧਰਤੀ ਦੀ ਸਤ੍ਹਾ ਉਤਲਾ ਕੋਈ ਕੁਦਰਤੀ ਚਿਹਰਾ-ਮੋਹਰਾ ਹੁੰਦਾ ਹੈ।ਕਈ ਸਾਰੇ ਧਰਤਰੂਪ ਰਲ਼ ਕੇ ਧਰਾਤਲ ਬਣਾਉਂਦੇ ਹਨ। ਆਮ ਤੌਰ 'ਤੇ ਟਿੱਬਿਆਂ, ਪਹਾੜਾਂ, ਪੱਬੀਆਂ, ਖੱਡਾਂ, ਘਾਟੀਆਂ ਅਤੇ ਤੱਟੀ ਮੁਹਾਂਦਰੇ ਜਿਵੇਂ ਖਾੜੀਆਂ, ਟਾਪੂਨੁਮੇ ਅਤੇ ਸਮੁੰਦਰਾਂ ਨੂੰ ਮੱਧ-ਸਮੁੰਦਰੀ ਵੱਟਾਂ, ਜੁਆਲਾਮੁਖੀਆਂ ਅਤੇ ਵੱਡੀਆਂ ਸਮੁੰਦਰੀ ਹੌਜ਼ੀਆਂ ਵਰਗੇ ਪਾਣੀ ਹੇਠਲੇ ਮੁਹਾਂਦਰਿਆਂ ਸਣੇ, ਧਰਤਰੂਪ ਗਿਣਿਆ ਜਾਂਦਾ ਹੈ।
ਵੈਨਿਸ (ਇਤਾਲਵੀ: Venezia [veˈnɛttsja] ( ਸੁਣੋ), ਵੈਨਿਸੀਆਈ: Venexia [veˈnɛsja]; (ਲਾਤੀਨੀ: Venetia)) ਉੱਤਰ-ਪੂਰਬੀ ਇਟਲੀ ਵਿੱਚ 118 ਛੋਟੇ ਨਹਿਰਾਂ ਨਾਲ਼ ਵੰਡੇ ਹੋਏ ਅਤੇ ਪੁਲਾਂ ਨਾਲ਼ ਜੁੜੇ ਹੋਏ ਟਾਪੂਆਂ ਉੱਤੇ ਸਥਿਤ ਹੈ। ਇਹ ਦਲਦਲੀ ਵੈਨਿਸੀਆਈ ਖਾਰੀ ਝੀਲ ਉੱਤੇ ਵਸਿਆ ਹੋਇਆ ਹੈ ਜੋ ਪੋ ਅਤੇ ਪਿਆਵੇ ਦਰਿਆਵਾਂ ਦੇ ਦਹਾਨੇ ਵਿਚਕਾਰ ਫੈਲੀ ਹੋਈ ਹੈ। ਇਸਨੂੰ ਇਸ ਦੀ ਸਥਿਤੀ ਦੀ ਖੂਬਸੂਰਤੀ, ਭਵਨ-ਨਿਰਮਾਣ ਕਲਾ ਅਤੇ ਸ਼ੈਲੀ ਕਰ ਕੇ ਜਾਣਿਆ ਜਾਂਦਾ ਹੈ। ਇਹ ਪੂਰਾ ਸ਼ਹਿਰ, ਖਾਰੀ ਝੀਲ ਸਮੇਤ, ਵਿਸ਼ਵ ਵਿਰਾਸਤ ਟਿਕਾਣਾ ਮੰਨਿਆ ਜਾਂਦਾ ਹੈ।
ਬਰਲਿਨ ਦੀ ਕੰਧ (ਜਰਮਨ: Berliner Mauer) 1961 ਤੋਂ 1990 ਤੱਕ ਰਿਹਾ ਇੱਕ ਰੋਕ/ਨਾਕਾ ਸੀ, ਜਿਸ ਨੂੰ ਪੂਰਬੀ ਜਰਮਨੀ ਯਾਨੀ ਜਰਮਨ ਜਮਹੂਰੀ ਗਣਰਾਜ (ਜੀਡੀਆਰ) ਨੇ 13 ਅਗਸਤ 1961 ਨੂੰ ਖੜੀ ਕੀਤੀ ਸੀ। ਇਸਨੇ ਪੂਰਬੀ ਬਰਲਿਨ ਅਤੇ ਪੱਛਮੀ ਬਰਲਿਨ ਨੂੰ 1989 ਵਿੱਚ ਕੰਧ ਢਾਹ ਦਿੱਤੇ ਜਾਣ ਤੱਕ, ਜ਼ਮੀਨੀ ਤੌਰ 'ਤੇ ਪੂਰੀ ਤਰ੍ਹਾਂ ਅੱਡ ਅੱਡ ਕਰ ਰੱਖਿਆ ਸੀ। ਪਹਿਰੇ ਲਈ ਕੰਕਰੀਟ ਦੇ ਗੁੰਬਦ ਵੀ ਕੰਧ ਦਾ ਹਿੱਸਾ ਸਨ। ਇਨ੍ਹਾਂ ਨੇ ਵੱਡਾ ਖੇਤਰ ਮੱਲ ਰੱਖਿਆ ਸੀ, ਜਿਸ ਨੂੰ ਬਾਅਦ ਵਿੱਚ ਮੱਤ ਦੀ ਪੱਟੀ ਕਿਹਾ ਜਾਣ ਲੱਗ ਪਿਆ ਸੀ। ਇਸ ਵਿੱਚ ਗੱਡੀ-ਰੋਕ ਖਾਈਆਂ, ਫ਼ਾਕਿਰ ਬੈਡਜ਼ ਅਤੇ ਹੋਰ ਬਚਾਊ ਸਾਧਨ ਉਸਰੇ ਹੋਏ ਸਨ। ਸੋਵੀਅਤ-ਗਲਬੇ ਅਧੀਨ ਪੂਰਬੀ ਬਲਾਕ ਨੇ ਸਰਕਾਰੀ ਤੌਰ 'ਤੇ ਦਾਅਵਾ ਕੀਤਾ ਕਿ ਕੰਧ ਪੂਰਬੀ ਜਰਮਨੀ ਵਿੱਚ ਸਮਾਜਵਾਦੀ ਰਾਜ ਸਥਾਪਤ ਕਰਨ ਦੀ ਲੋਕਾਂ ਦੀ ਖਾਹਿਸ਼ ਨੂੰ ਫਾਸ਼ੀ ਸਾਜ਼ਿਸ਼ਾਂ ਤੋਂ ਬਚਾ ਕੇ ਨੇਪਰੇ ਚਾੜ੍ਹਨ ਲਈ ਖੜੀ ਕੀਤੀ ਹੈ। ਲੁਕਵਾਂ ਮਕਸਦ ਸੀਤ ਯੁਧ ਦੇ ਦੌਰ ਵਿੱਚ ਪੂਰਬੀ ਜਰਮਨੀ ਛੱਡ ਕੇ ਜਾ ਰਹੇ ਲੋਕਾਂ ਦੇ ਤਾਂਤੇ ਨੂੰ ਰੋਕਣਾ ਸੀ।
ਟੈਨਸੈਂਟ ਕਿਊਕਿਊ (ਚੀਨੀ: 腾讯QQ), ਕਿਊਕਿਊ ਵਜੋਂ ਵੀ ਜਾਣਿਆ ਜਾਂਦਾ ਹੈ, ਇੱਕ ਇੰਸਟੈਂਟ ਮੈਸੇਜਿੰਗ ਸੌਫਟਵੇਅਰ ਸੇਵਾ ਅਤੇ ਵੈੱਬ ਪੋਰਟਲ ਹੈ ਜੋ ਚੀਨੀ ਤਕਨੀਕੀ ਕੰਪਨੀ ਟੈਨਸੈਂਟ ਦੁਆਰਾ ਵਿਕਸਤ ਕੀਤਾ ਗਿਆ ਹੈ। ਕਿਊਕਿਊ ਸੇਵਾਵਾਂ ਦੀ ਪੇਸ਼ਕਸ਼ ਕਰਦਾ ਹੈ ਜੋ ਔਨਲਾਈਨ ਸਮਾਜਿਕ ਖੇਡਾਂ, ਸੰਗੀਤ, ਖਰੀਦਦਾਰੀ, ਮਾਈਕ੍ਰੋਬਲਾਗਿੰਗ, ਫਿਲਮਾਂ, ਅਤੇ ਸਮੂਹ ਅਤੇ ਵੌਇਸ ਚੈਟ ਸੌਫਟਵੇਅਰ ਪ੍ਰਦਾਨ ਕਰਦੇ ਹਨ। ਮਾਰਚ 2022 ਤੱਕ, 563.8 ਮਿਲੀਅਨ ਮਾਸਿਕ ਕਿਰਿਆਸ਼ੀਲ ਕਿਊਕਿਊ ਖਾਤੇ ਸਨ।
ਪਲੇਅਸਟੇਸ਼ਨ 4 (ਸੰਖੇਪ ਨਾਮ PS4 ਦੁਆਰਾ ਵੀ ਜਾਣਿਆ ਜਾਂਦਾ ਹੈ) ਸੋਨੀ ਕੰਪਿਊਟਰ ਐਂਟਰਟੇਨਮੈਂਟ ਦੁਆਰਾ ਤਿਆਰ ਕੀਤਾ ਗਿਆ ਚੌਥਾ ਹੋਮ ਵੀਡੀਓ ਗੇਮ ਕੰਸੋਲ ਹੈ ਅਤੇ ਪਲੇਅਸਟੇਸ 3 ਦੇ ਅਨੁਕੂਲ ਹੈ। ਇਸ ਦੀ ਅਧਿਕਾਰਤ ਤੌਰ 'ਤੇ 20 ਫਰਵਰੀ, 2013 ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ ਘੋਸ਼ਣਾ ਕੀਤੀ ਗਈ ਸੀ ਅਤੇ 15 ਨਵੰਬਰ 2013 ਨੂੰ ਲਾਂਚ ਕੀਤੀ ਗਈ ਸੀ। ਪੀਐਸ 4 ਕੰਸੋਲ ਵਿੱਚ ਮਾਈਨਕਰਾਫਟ, ਜਸਟ ਕੋਜ 3 ਅਤੇ ਕਾਲ ਆਫ ਡਿਊਟੀ ਆਦਿ ਸਮੇਤ ਬਹੁਤ ਸਾਰੀਆਂ ਗੇਮਾਂ ਸ਼ਾਮਲ ਹਨ। ਇਹ ਕਿਸੇ ਵੀ ਆਡੀਓ ਸਟ੍ਰੀਮਿੰਗ ਬਲਿਊਟੁੱਥ ਪ੍ਰੋਫਾਈਲ ਜਾਂ ਅਡਵਾਂਸ ਆਡੀਓ ਡਿਸਟਰੀਬਿਊਸ਼ਨ ਪ੍ਰੋਫਾਈਲ ਦਾ ਸਮਰਥਨ ਨਹੀਂ ਕਰਦਾ ਹੈ। ਇਸੇ ਕਰਕੇ ਇੱਥੇ ਬਹੁਤ ਸਾਰੇ ਬਲਿਊਟੁੱਥ ਉਪਕਰਣਾਂ ਨੂੰ ਤੁਸੀਂ PS4 ਨਾਲ ਕਨੈਕਟ ਨਹੀਂ ਕਰ ਸਕਦੇ। ਇਹ ਪਹਿਲਾਂ 9 ਜਨਵਰੀ, 2016 ਨੂੰ ਬ੍ਰਾਜ਼ੀਲ ਵਿੱਚ ਬੰਦ ਕੀਤਾ ਗਿਆ ਸੀ।
ਪਣਡੁੱਬੀ (submarine) ਇੱਕ ਵਾਟਰਕਰਾਫਟ ਜੋ ਪਾਣੀ ਦੇ ਹੇਠਾਂ ਸੁਤੰਤਰ ਆਪਰੇਸ਼ਨ ਕਰਨ ਵਿੱਚ ਸਮਰੱਥ ਹੈ। ਇਹ ਸਬਮਰਸੀਬਲ, ਜਿਸ ਦੀ ਪਾਣੀ ਦੇ ਹੇਠਾਂ ਬਹੁਤ ਸੀਮਤ ਸਮਰੱਥਾ ਹੁੰਦੀ ਹੈ, ਨਾਲੋਂ ਭਿੰਨ ਹੈ। ਪਣਡੁੱਬੀ ਸ਼ਬਦ ਦੀ ਵਰਤੋਂ ਆਮ ਤੌਰ 'ਤੇ ਵੱਡੇ, ਜਹਾਜ਼ੀ ਅਮਲੇ ਨਾਲ ਲੈਸ, ਆਟੋਨੋਮਸ ਪਾਣੀ ਥੱਲੇ ਚੱਲਣ ਵਾਲੇ ਜਹਾਜ਼ ਲਈ ਕੀਤੀ ਜਾਂਦੀ ਹੈ। ਇਹ ਸ਼ਬਦ ਇਤਿਹਾਸਕ ਜਾਂ ਬੋਲ-ਚਾਲ ਦੀ ਭਾਸ਼ਾ ਵਿੱਚ ਕਦੇ ਕਦੇ ਦੂਰ ਸੰਚਾਲਿਤ ਵਾਹਨ।ਦੂਰ ਸੰਚਾਲਿਤ ਵਾਹਨਾਂ, ਆਟੋਨੋਮਸ ਜ਼ਮੀਨਦੋਜ਼ ਵਾਹਨ। ਰੋਬੋਆਂ, ਦਰਮਿਆਨੇ ਆਕਾਰ ਦੇ ਜਾਂ ਛੋਟੇ ਜਹਾਜ਼ਾਂ ਦੇ ਇਸਤੇਮਾਲ ਲਈ ਵੀ ਵਰਤਿਆ ਜਾਂਦਾ ਹੈ। ਪਾਣੀ ਹੇਠਾਂ ਚੱਲਣ ਵਾਲੀ ਬੰਦ ਕਿਸ਼ਤੀ ਨੂੰ ਪਣਡੁੱਬੀ ਆਖਦੇ ਹਨ। ਇਸ ਦੀ ਵਰਤੋਂ ਸੁਰੱਖਿਆ ਅਤੇ ਖੋਜ ਕਾਰਜਾਂ ਲਈ ਕੀਤੀ ਜਾਂਦੀ ਹੈ। ਮਨੁੱਖ ਦੇ ਮਨ ਅੰਦਰ ਜਲ ਜੀਵਾਂ ਦੇ ਵਾਂਗ ਪਾਣੀ ਦੇ ਹੇਠਾਂ ਤੈਰਨ ਦੀ ਇੱਛਾ ਸੀ।
ਬੇਈ ਦਾਓ (ਸਰਲ ਚੀਨੀ: 北岛; ਰਿਵਾਇਤੀ ਚੀਨੀ: 北島; ਪਿਨਯਿਨ: Běi Dǎo; literally "ਉੱਤਰੀ ਟਾਪੂ", ਜਨਮ 2 ਅਗਸਤ 1949) ਚੀਨੀ ਕਵੀ ਝਾਓ ਝੇਂਕਾਈ (S: 赵振开, T: 趙振開, P: Zhào Zhènkāi) ਦਾ ਕਲਮੀ ਨਾਮ ਹੈ। ਉਸ ਦਾ ਜਨਮ ਬੀਜਿੰਗ ਵਿੱਚ ਹੋਇਆ ਸੀ। ਉਸਨੇ ਉੱਤਰ ਤੋਂ ਹੋਣ ਕਰ ਕੇ ਅਤੇ ਇਕੱਲ-ਪਸੰਦ ਤਬੀਅਤ ਦਾ ਮਾਲਕ ਹੋਣ ਕਰ ਕੇ ਆਪਣਾ ਕਲਮੀ ਨਾਮ ਬੇਈ ਦਾਓ ਚੁਣਿਆ। ਬੇਈ ਦਾਓ ਸੱਭਿਆਚਾਰਕ ਇਨਕਲਾਬ ਦੀਆਂ ਪਾਬੰਦੀਆਂ ਦੇ ਖਿਲਾਫ਼ ਪ੍ਰਤੀਕਰਮ ਪ੍ਰਗਟ ਕਰਨ ਵਾਲੇ ਚੀਨੀ ਸ਼ਾਇਰਾਂ ਦੇ ਗਰੁੱਪ, ਮਿਸਟੀ ਪੋਇਟਸ ਦੇ ਸਭ ਤੋਂ ਨਾਮੀ ਪ੍ਰਤੀਨਿਧ ਮੰਨੇ ਜਾਂਦੇ ਹਨ।
ਰੂਪੀਆ (Rp) ਇੰਡੋਨੇਸ਼ੀਆ ਦੀ ਸਰਕਾਰੀ ਮੁਦਰਾ ਹੈ। ਇਹ ਬੈਂਕ ਆਫ਼ ਇੰਡੋਨੇਸ਼ੀਆ ਦੁਆਰਾ ਜਾਰੀ ਅਤੇ ਨਿਅੰਤਰਿਤ ਕੀਤਾ ਜਾਂਦਾ ਹੈ। ਇੰਡੋਨੇਸ਼ੀਆਈ ਰੂਪੀਆ ਲਈ ਆਈ ਐੱਸ ਓ 4,217 ਮੁਦਰਾ ਕੋਡ IDR ਹੈ। ਸਾਰੇ ਬੈਂਕਨੋਟ ਅਤੇ ਸਿੱਕਿਆਂ ਉੱਤੇ ਪ੍ਰਤੀਕ ਚਿਹਨ ਦੇ ਰੂਪ ਵਿੱਚ Rp ਦਾ ਇਸਤੇਮਾਲ਼ ਕੀਤਾ ਜਾਂਦਾ ਹੈ। ਇਹ ਸ਼ਬਦ ਭਾਰਤ ਦੀ ਮੌਦਰਿਕ ਇਕਾਈ ਰੁਪਏ ਤੋਂ ਲਿਆ ਗਿਆ ਹੈ। ਅਨੌਪਚਾਰਿਕ ਤੌਰ ਉੱਤੇ ਇੰਡੋਨੇਸ਼ਿਆਈ ਰੁਪਏ ਲਈ ਪਿਰਾਕ (ਇੰਡੋਨੇਸ਼ਿਆਈ ਭਾਸ਼ਾ ਵਿੱਚ ਚਾਂਦੀ) ਸ਼ਬਦ ਦੀ ਵੀ ਵਰਤੋ ਕਰਦੇ ਹਨ। ਰੁਪਿਆ 100 ਸੇਨ ਵਿੱਚ ਸਮਵਿਭਾਜਿਤ ਹੈ, ਹਾਲਾਂਕਿ ਮੁਦਰਾਸਫੀਤੀ ਨੇ ਸੇਨ ਵਿੱਚ ਚਲ਼ਣ ਵਾਲ਼ੇ ਸਾਰੇ ਸਿੱਕੇ ਅਤੇ ਬੈਂਕਨੋਟ ਨੂੰ ਚਲਨ ਤੋਂ ਬਾਹਰ ਕਰ ਦਿੱਤੇ ਹਨ।
ਬਾਸਕਟਬਾਲ ਪੰਜ ਖਿਡਾਰੀਆਂ ਦੇ ਦੋ ਜੁੱਟਾਂ ਵੱਲੋਂ ਕਿਸੇ ਚੌਭੁਜੀ ਮੈਦਾਨ ਉੱਤੇ ਖੇਡੀ ਜਾਣ ਵਾਲ਼ੀ ਇੱਕ ਖੇਡ ਹੈ। ਮੁੱਖ ਮਕਸਦ ਦੋਹੇਂ ਸਿਰਿਆਂ ਉੱਤੇ ਗੱਡੇ ਇੱਕ ਖੰਭੇ ਉੱਤੇ ਲੱਗੀ 10 ਫੁੱਟ (3 ਮੀ.) ਉੱਚੀ ਅਤੇ 18 ਇੰਚ (46 ਸੈ.ਮੀ.) ਦੇ ਵਿਆਸ ਵਾਲ਼ੀ ਬਿਨਾਂ ਤਲੇ ਵਾਲ਼ੀ ਜਾਲ਼ੀਦਾਰ ਟੋਕਰੀ ਵਿੱਚ ਗੇਂਦ ਮਾਰਨਾ ਹੁੰਦਾ ਹੈ।ਬਾਸਕਟਬਾਲ ਦੇ ਗ੍ਰਾਉੰਡ ਦੀ ਲੰਬਾਈ 28 ਮੀ: ਤੇ ਚੌੜਾਈ 15 ਮੀ: ਹੁੰਦੀ ਹੈ।ਬਾਸਕਟਬਾਲ ਦੁਨੀਆ ਦੀਆਂ ਸਭ ਤੋਂ ਮਸ਼ਹੂਰ ਅਤੇ ਮਕਬੂਲ ਖੇਡਾਂ ਵਿੱਚੋਂ ਇੱਕ ਹੈ।ਬਾਸਕਟਬਾਲ ਇੱਕ ਟੀਮ ਖੇਡ ਹੈ ਜਿਸ ਵਿੱਚ ਦੋ ਟੀਮਾਂ, ਆਮ ਤੌਰ 'ਤੇ ਪੰਜ ਖਿਡਾਰੀ, ਇੱਕ ਆਇਤਾਕਾਰ ਅਦਾਲਤ ਵਿੱਚ ਇੱਕ ਦੂਜੇ ਦਾ ਵਿਰੋਧ ਕਰਨ ਵਾਲੀਆਂ, ਇੱਕ ਬਾਸਕਟਬਾਲ (ਲਗਭਗ 9.4 ਇੰਚ (24 ਸੈ) ਵਿਆਸ) ਵਿੱਚ ਨਿਸ਼ਾਨਾ ਲਗਾਉਣ ਦੇ ਮੁੱਢਲੇ ਉਦੇਸ਼ ਨਾਲ ਮੁਕਾਬਲਾ ਕਰਦੇ ਹਨ। ਇੱਕ ਟੋਕਰੀ 18 ਇੰਚ (46 ਸੈਂਟੀਮੀਟਰ) ਵਿਆਸ ਵਾਲੀ ਇੱਕ ਫੁੱਟ 10 ਫੁੱਟ (3.048 ਮੀਟਰ) ਉੱਚੀ ਇੱਕ ਅਦਾਲਤ ਦੇ ਹਰ ਸਿਰੇ 'ਤੇ ਇੱਕ ਬਕਬੋਰਡ ਤੇ ਪਈ) ਜਦੋਂ ਕਿ ਵਿਰੋਧੀ ਟੀਮ ਨੂੰ ਉਨ੍ਹਾਂ ਦੇ ਆਪਣੇ ਹੂਪ ਦੁਆਰਾ ਗੋਲੀ ਮਾਰਨ ਤੋਂ ਰੋਕਿਆ। ਇੱਕ ਫੀਲਡ ਟੀਚਾ ਦੋ ਪੁਆਇੰਟਾਂ ਦਾ ਮੁੱਲਵਾਨ ਹੁੰਦਾ ਹੈ, ਜਦੋਂ ਤੱਕ ਕਿ ਤਿੰਨ-ਪੁਆਇੰਟ ਦੀ ਰੇਖਾ ਦੇ ਪਿੱਛੇ ਨਹੀਂ ਬਣਾਇਆ ਜਾਂਦਾ, ਜਦੋਂ ਇਹ ਤਿੰਨ ਦੀ ਕੀਮਤ ਵਾਲਾ ਹੁੰਦਾ ਹੈ। ਇੱਕ ਅਸ਼ੁੱਧ ਦੇ ਬਾਅਦ, ਸਮੇਂ ਸਿਰ ਖੇਡ ਰੁਕ ਜਾਂਦੀ ਹੈ ਅਤੇ ਖਿਡਾਰੀ ਨੂੰ ਤਕਨੀਕੀ ਫਾ .ਲ ਸ਼ੂਟ ਕਰਨ ਲਈ ਨਿਰਧਾਰਤ ਕੀਤਾ ਜਾਂਦਾ ਹੈ ਜਿਸ ਨੂੰ ਇੱਕ ਜਾਂ ਵਧੇਰੇ ਇੱਕ-ਪੁਆਇੰਟ ਮੁਫਤ ਥ੍ਰੋਅ ਦਿੱਤਾ ਜਾਂਦਾ ਹੈ। ਖੇਡ ਦੇ ਅੰਤ ਵਿੱਚ ਸਭ ਤੋਂ ਜ਼ਿਆਦਾ ਪੁਆਇੰਟਾਂ ਵਾਲੀ ਟੀਮ ਜਿੱਤ ਜਾਂਦੀ ਹੈ, ਪਰ ਜੇ ਨਿਯਮਿਤ ਖੇਡ ਸਕੋਰ ਦੇ ਬਰਾਬਰੀ ਨਾਲ ਖਤਮ ਹੋ ਜਾਂਦੀ ਹੈ, ਤਾਂ ਵਾਧੂ ਸਮੇਂ ਦਾ ਖੇਡ (ਓਵਰਟਾਈਮ) ਲਾਜ਼ਮੀ ਹੁੰਦਾ ਹੈ।
ਕ੍ਰਿਸਟੀਆਨੋ ਰੋਨਾਲਡੋ ਦੋਸ ਸੈਂਟੋਸ ਆਵਿਏਰੋ, (ਜਨਮ: 5 ਫਰਵਰੀ 1985), ਜਿਸਨੂੰ ਆਮ ਤੌਰ ਤੇ ਕਰਿਸਟਿਆਨੋ ਰੋਨਾਲਡੋ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਇੱਕ ਪੁਰਤਗਾਲੀ ਪੇਸ਼ੇਵਰ ਫੁੱਟਬਾਲ ਖਿਡਾਰੀ ਹੈ ਜੋ ਰਿਆਲ ਮਾਦਰੀਦ ਫੁੱਟਬਾਲ ਕਲੱਬ ਲਈ ਖੇਡਦਾ ਹੈ ਅਤੇ ਪੁਰਤਗਾਲ ਦੀ ਰਾਸ਼ਟਰੀ ਫੁੱਟਬਾਲ ਟੀਮ ਦਾ ਕਪਤਾਨ ਹੈ। ਰੋਨਾਲਡੋ ਨੂੰ ਫੁੱਟਬਾਲ ਦੇ ਸਰਬੋਤਮ ਖਿਡਾਰੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਰੋਨਾਲਡੋ ਨੇ 2008 ਅਤੇ 2014 ਵਿੱਚ ਬੈਲਨ ਦਿ ਆਰ(ਸੋਨੇ ਦੀ ਗੇਂਦ) ਪੁਰਸਕਾਰ ਜਿੱਤਿਆ ਸੀ।
ਗੁਰੂ ਨਾਨਕ ਦੇਵ ਜੀ (15 ਅਪ੍ਰੈਲ 1469 – 22 ਸਤੰਬਰ 1539) ਸਿੱਖੀ ਦੇ ਬਾਨੀ ਅਤੇ ਦਸਾਂ ਸਿੱਖ ਗੁਰੂਆਂ ਵਿਚੋਂ ਪਹਿਲੇ ਗੁਰੂ ਸਨ। ਇਹਨਾਂ ਦਾ ਜਨਮ ਦਿਨ ਦੁਨੀਆ ਵਿੱਚ ਗੁਰਪੁਰਬ ਵਜੋਂ ਮਨਾਇਆ ਜਾਂਦਾ ਹੈ, ਜੋ ਨਾਨਕਸ਼ਾਹੀ ਕਲੈਂਡਰ 2003 ਮਤਾਬਕ 1 ਵੈਸਾਖ ਅਤੇ ਬਿਕ੍ਰਮੀ ਨਾਨਕਸ਼ਾਹੀ ਕਲੈਂਡਰ ਮੁਤਾਬਿਕ ਕੱਤਕ ਦੀ ਪੂਰਨਮਾਸ਼ੀ ਨੂੰ ਹਰ ਸਾਲ ਅਕਤੂਬਰ-ਨਵੰਬਰ ਮਹੀਨਿਆਂ ਵਿਚਾਲ਼ੇ ਵੱਖਰੀ ਤਰੀਕ ਨੂੰ ਆਉਂਦਾ ਹੈ। 1. ਗੁਰੂ ਨਾਨਕ ਸਾਹਿਬ ਦੇ ਜਨਮ ਅਤੇ ਜੋਤੀ-ਜੋਤ ਸਮਾੳਣ ਬਾਰੇ ਤਾਰੀਖ਼ਾਂ ਵਿਚ ਮਤਭੇਦ ਹੈ। ਸੁਖਬਾਸੀ ਰਾਮ ਬੇਦੀ, ਗਣੇਸ਼ਾ ਸਿੰਘ ਬੇਦੀ, ਡਾ. ਤਰਲੋਚਨ ਸਿੰਘ, ਡਾ ਹਰਜਿੰਦਰ ਸਿੰਘ ਦਿਲਗੀਰ ਵਰਗੇ ਇਤਿਹਾਸਕਾਰ ਉਨ੍ਹਾਂ ਦਾ ਜਨਮ 20 ਅਕਤੂਬਰ 1469 ਅਤੇ ਜੋਤੀ ਜੋਤ ਸਮਾਉਣਾ 7 ਸਤੰਬਰ 1539 ਦਾ ਮੰਨਦੇ ਹਨ (Sikh History in 10 Volume, vol 1) 2.
ਮੈਕਬਥ (ਅੰਗਰੇਜੀ: ਦ ਟਰੈਜਡੀ ਆਫ ਮੈਕਬੇਥ) ਵਿਲੀਅਮ ਸ਼ੈਕਸਪੀਅਰ ਦਾ ਸਭ ਤੋਂ ਛੋਟਾ ਪਰ ਸਭ ਤੋਂ ਪ੍ਰਭਾਵਸ਼ਾਲੀ ਦੁਖਾਂਤ ਡਰਾਮਾ ਹੈ ਅਤੇ ਮੰਨਿਆ ਜਾਂਦਾ ਹੈ ਕਿ ਇਸਨੂੰ 1603 ਤੋਂ 1607 ਦੇ ਵਿੱਚਕਾਰ ਕਿਸੇ ਸਮੇਂ ਲਿਖਿਆ ਗਿਆ ਸੀ। ਸ਼ੈਕਸਪੀਅਰ ਦਾ ਇਹ ਡਰਾਮਾ ਸ਼ਾਇਦ ਸਭ ਤੋਂ ਪਹਿਲੀ ਵਾਰ ਅਪਰੈਲ 1611 ਵਿੱਚ ਖੇਡਿਆ ਗਿਆ ਜਦੋਂ ਸਾਈਮਨ ਫੋਰਮੈਨ ਨੇ ਅਜਿਹਾ ਹੀ ਇੱਕ ਡਰਾਮਾ ਗਲੋਬ ਥਿਏਟਰ ਵਿੱਚ ਦੇਖਣ ਦਾ ਜ਼ਿਕਰ ਕੀਤਾ ਸੀ। ਇਹ ਪਹਿਲੀ ਵਾਰ 1623 ਦੇ ਫੋਲੀਓ ਵਿੱਚ ਪ੍ਰਕਾਸ਼ਿਤ ਹੋਇਆ ਸੀ ਜੋ ਸ਼ਾਇਦ ਇੱਕ ਵਿਸ਼ੇਸ਼ ਸ਼ੋ ਲਈ ਇੱਕ ਡਾਇਲਾਗ ਦੱਸਣ ਵਾਲੀ ਕਿਤਾਬ (ਪ੍ਰਾਮਪਟ ਬੁੱਕ) ਸੀ।ਇਸ ਡਰਾਮੇ ਲਈ ਸ਼ੈਕਸਪੀਅਰ ਦੇ ਸਰੋਤ 'ਹੋਲਿੰਸ਼ੇਡਸ ਕਰਾਨੀਕਲਸ' (1587) ਵਿੱਚ ਸਕਾਟਲੈਂਡ ਦੇ ਬਾਦਸ਼ਾਹ ਮੈਕਬਥ, ਮੈਕਡਫ ਅਤੇ ਡੰਕਨ ਦੇ ਬਿਰਤਾਂਤ ਹਨ। ਇਹ ਰਚਨਾ ਇੰਗਲੈਂਡ, ਸਕਾਟਲੈਂਡ ਅਤੇ ਆਇਰਲੈਂਡ ਦਾ ਇਤਹਾਸ ਹੈ। ਸ਼ੈਕਸਪੀਅਰ ਅਤੇ ਉਸ ਦੇ ਸਮਕਾਲੀ ਇਸ ਤੋਂ ਵਾਕਫ਼ ਸਨ। ਐਪਰ ਸ਼ੈਕਸਪੀਅਰ ਦੁਆਰਾ ਬਿਆਨ ਕੀਤੀ ਗਈ ਮੈਕਬਥ ਦੀ ਕਹਾਣੀ ਦਾ ਸਕਾਟਿਸ਼ ਇਤਿਹਾਸ ਦੀਆਂ ਅਸਲੀ ਘਟਨਾਵਾਂ ਨਾਲ ਕੋਈ ਸੰਬੰਧ ਨਹੀਂ ਹੈ ਕਿਉਂਕਿ ਇਤਿਹਾਸਕ ਮੈਕਬਥ ਇੱਕ ਖੁਸ਼ਹਾਲ ਅਤੇ ਸਮਰੱਥ ਸਮਰਾਟ ਸੀ।
"ਲੋਕ-ਨਾਚ ਨਾਲ ਮਾਨਸਿਕਤਾ ਨਾਚ ਕਲਾ ਨੂੰ ਆਪਣੇ ਜੀਵਨ ਦਾ ਸੁਭਾਵਿਕ ਅਮਲ ਪ੍ਰਵਾਨ ਕਰਦੀ ਰਹੀ ਹੈ।" 'ਨੱਚਣ ਵਾਲੇ ਦੀ ਅੱਡੀ ਨਾ ਰਹਿੰਦੀ , ਗਾਉਣ ਵਾਲੇ ਦਾ ਮੂੰਹ' ਇਸ ਸੁਭਾਵਕ ਅਮਲ ਦੀ ਪੁਸ਼ਟੀ ਕਰਦੀ ਕਾਵਿ ਸਤਰ ਹੈ। ਨਾਚ ਕਲਾ ਕਿਸੇ ਵੀ ਸੂਰਤ ਵਿੱਚ ਮੂਕ ਪੇਸ਼ਕਾਰੀ ਨਹੀਂ ਹੈ। ਖ਼ਾਸਕਰ ਪੰਜਾਬੀ ਲੋਕ ਨਾਚ ਗਿੱਧਾ ਭੰਗੜਾ ਤਾਂ ਗੀਤਾਂ ਦੇ ਬੋਲ ਜਾਂ ਬੋਲੀਆਂ ਤੋਂ ਬਿਨਾਂ ਪੇਸ਼ ਕਿਤੇ ਜਾਣਾ ਸੰਭਵ ਹੀ ਨਹੀਂ। ਲੋਕ-ਸਮੂਹ ਦੀ ਸਿਰਜਨ-ਕਲਾ ਦੀ ਇੱਕ ਮਹੱਤਵਪੂਰਨ ਵੰਨਗੀ ਹੈ, ਜੋ ਲੋਕ-ਮਾਨਸ ਦੇ ਸਮੁਚੇ ਹਾਵਾਂ-ਭਾਵਾਂ ਨੂੰ ਸਰੀਰਕ ਮੁਦਰਾਵਾਂ ਦੇ ਪ੍ਰਗਟਾਉ-ਸੰਦਰਭ ਰਾਹੀਂ ਪੇਸ਼ ਕਰਦੀ ਹੈ। ਲੋਕ ਨਾਚ ਵੀ ਇਸੇ ਪ੍ਰਕਾਰ ਦੀ ਇੱਕ ਲੋਕ-ਕਲਾ ਹੈ। ਲੋਕ-ਨਾਚ ਮੰਨੋਰੰਜਨ ਦਾ ਸਾਧਨ ਹੀ ਨਹੀਂ, ਇਹ ਕਿਸੇ ਖਿੱਤੇ ਦੇ ਜਨ-ਸਮੂਹ ਦੀ ਸਮਾਜਿਕ, ਸੱਭਿਆਚਾਰਕ, ਨੈਤਿਕ, ਧਾਰਮਿਕ, ਰਾਜਸੀ ਅਤੇ ਇਤਹਾਸਿਕ ਜੀਵਨ-ਤੋਰ ਦੀਆਂ ਵਿਭਿੰਨ ਪਰਤਾਂ ਦਾ ਸਰੀਰਕ ਮੁਦਰਾਵਾਂ ਦੇ ਮਾਧਿਅਮ ਰਾਹੀਂ ਆਪ-ਮੁਹਾਰਾ, ਸਧਾਰਨ, ਖੁਸ਼ੀਆਂ-ਖੇੜਿਆਂ ਭਰਪੂਰ ਅੰਦਰੂਨੀ ਭਾਵਨਾਵਾਂ ਦਾ ਬਾਹਰੀ ਪ੍ਰਗਟਾਵਾ ਵੀ ਹੈ। ਪੰਜਾਬ ਦੇ ਲੋਕ-ਨਾਚ ਪੰਜਾਬ ਪੰਜਾਬ ਦੇ ਜਨ-ਜੀਵਨ ਦਾ ਮਹੱਤਪੂਰਨ ਅੰਗ ਹਨ।"ਪੰਜਾਬ ਦੇ ਲੋਕ-ਨਾਚਾਂ ਦਾ ਵਰਗੀਕਰਨ ਦੋ ਪੱਧਰਾਂ ਤੇ ਕੀਤਾ ਜਾ ਸਕਦਾ ਹੈ:
ਚੀਨ ਦੀ ਮਹਾਨ ਦਿਵਾਰ (ਗਰੇਟ ਵਾਲ ਆਫ਼ ਚਾਇਨਾ) ਚੀਨ ਦੇ ਪੂਰਬ ਤੋਂ ਲੈਕੇ ਪੱਛਮ ਤੱਕ ਮਾਰੂ ਥਲਾਂ, ਚਰਾਂਦਾਂ, ਪਹਾੜਾਂ ਅਤੇ ਪਠਾਰਾਂ ਵਿੱਚ ਦੀ ਸੱਪ ਵਾਂਗ ਮੇਲ੍ਹਦੀ ਹੋਈ ਤਕਰੀਬਨ 6700 ਕਿਲੋਮੀਟਰ ਦਾ ਸਫ਼ਰ ਤੈਅ ਕਰਦੀ ਹੈ। ਇਸ ਦਾ ਇਤਿਹਾਸ 2000 ਸਾਲਾਂ ਤੋਂ ਵੀ ਜ਼ਿਆਦਾ ਪੁਰਾਣਾ ਹੈ। ਹੁਣ ਇਸ ਦੇ ਬਹੁਤ ਸਾਰੇ ਹਿੱਸੇ ਖੰਡਰ ਬਣ ਚੁੱਕੇ ਹਨ ਅਤੇ ਤਕਰੀਬਨ ਅਲੋਪ ਹੋ ਚੁੱਕੇ ਹਨ। ਫਿਰ ਵੀ ਇਹ ਦੁਨੀਆ ਦੇ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਹੈ। ਇਸ ਦੀ ਇਤਿਹਾਸਿਕ ਮਹੱਤਤਾ ਹੈ ਅਤੇ ਇਹ ਵਿਸ਼ਵ ਦੀ ਪੁਰਾਤਨ ਨਿਰਮਾਣ-ਕਲਾ ਦਾ ਇੱਕ ਉੱਘਾ ਅਜੂਬਾ ਹੈ।
ਵਾਲੀਬਾਲ ਇੱਕ ਟੀਮ ਖੇਡ ਹੈ। ਹਰ ਟੀਮ ਵਿੱਚ ਛੇ-ਛੇ ਖਿਡਾਰੀ ਹੁੰਦੇ ਹਨ। ਮੈਦਾਨ ਦੀ ਲੰਬਾਈ 18 ਮੀਟਰ ਅਤੇ ਚੋੜਾਈ 9 ਮੀਟਰ ਹੁੰਦੀ ਹੈ। ਗਰਾਊਂਡ ਦੇ ਵਿਚਕਾਰ ਇੱਕ ਜਾਲ ਲਗਾ ਹੁੰਦਾ ਹੈ ਜੋ ਦੋਵਾਂ ਟੀਮਾਂ ਦੇ ਪਾੜੇ ਨਿਸਚਿਤ ਕਰਦਾ ਹੈ ਅਤੇ ਇਸ ਤਰ੍ਹਾਂ ਇੱਕ ਪਾਸਾ 9 ਮੀਟਰ ਦਾ ਵਰਗਾਕਾਰ ਹੁੰਦਾ ਹੈ। ਹਰੇਕ ਟੀਮ ਦੇ ਖਿਡਾਰੀ ਵਿਰੋਧੀ ਟੀਮ ਦੇ ਪਾੜੇ ਵਿੱਚ ਗੇਂਦ ਸੁਟ ਕੇ ਆਪਣਾ ਪੂਆਇਟ ਲੈਣ ਦਾ ਯਤਨ ਕਰਦੇ ਹਨ। ਇਹ ਖੇਡ 1964 ਤੋਂ ਲੈ ਕੇ ਹੁਣ ਤਕ ਓਲੰਪਿਕ ਖੇਡਾਂ ਦਾ ਹਿੱਸਾ ਹੈ।
ਗੁਰੂ ਗ੍ਰੰਥ ਸਾਹਿਬ ਸਿੱਖਾਂ ਦੇ ਗਿਆਰਵੇਂ ਗੁਰੂ ਹਨ। ਇਹ 1469 ਤੋਂ ਲੈ ਕੇ 1708 ਤੱਕ ਸਿੱਖ ਗੁਰੂਆਂ ਦੇ ਸਮੇਂ ਰਚੀ ਅਤੇ ਇਕੱਤਰ ਕੀਤੀ ਬਾਣੀ ਦਾ 1430 ਅੰਗਾਂ ਵਾਲਾ ਇੱਕ ਵਿਸਤਾਰਮਈ ਗ੍ਰੰਥ ਹੈ। ਇਹ ਅਨੇਕਾਂ ਸ਼ਬਦਾਂ ਭਾਵ ਬਾਣੀ ਦਾ ਅੰਬਾਰ ਹੈ ਜੋ ਕਿ ਰੱਬ ਦੇ ਗੁਣਾਂ ਅਤੇ ਉਸ ਦੇ ਨਾਮ ਜਪਣ ਦੇ ਕਾਰਨਾਂ ਦਾ ਵਰਨਣ ਕਰਦਾ ਹੈ। ਸਿੱਖਾਂ ਦੇ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ (1666-1708) ਨੇ ਜੋਤੀ-ਜੋਤਿ ਸਮਾਉਣ ਵੇਲੇ ਗੁਰਿਆਈ ਆਦਿ ਗ੍ਰੰਥ ਨੂੰ ਦਿੱਤੀ ਅਤੇ ਇਸ ਕਰ ਕੇ ਨਾਮ ਗੁਰੂ ਗ੍ਰੰਥ ਸਾਹਿਬ ਹੋ ਗਿਆ। ਇਹ ਸਿੱਖਾਂ ਦਾ ਸਭ ਤੋਂ ਪਵਿੱਤਰ ਗ੍ਰੰਥ ਅਤੇ ਇੱਕੋ-ਇੱਕ ਸਦੀਵੀ ਸ਼ਬਦ-ਰੂਪੀ ਗੁਰੂ ਹੈ ਜੋ ਕਿ ਸਿੱਖ ਗੁਰੂਆਂ ਅਤੇ ਹੋਰ ਸੰਤਾਂ-ਭਗਤਾਂ ਦੀ ਸਿੱਖਿਆਵਾਂ ਦਾ ਅੰਬਾਰ ਹੈ। ਅਰਦਾਸ ਦੇ ਸਰੋਤ ਜਾਂ ਮਾਰਗ-ਦਰਸ਼ਕ ਵਜੋਂ ਆਦਿ ਗ੍ਰੰਥ ਸਿੱਖੀ ਵਿੱਚ ਬੰਧਨਾ ਅਤੇ ਭਗਤੀ ਦਾ ਕੇਂਦਰੀ ਧੁਰਾ ਹੈ।ਆਦਿ ਗ੍ਰੰਥ ਦਾ ਸਭ ਤੋਂ ਪਹਿਲਾ ਸੰਕਲਨ ਪੰਜਵੇਂ ਗੁਰੂ, ਗੁਰੂ ਅਰਜਨ ਦੇਵ (1563-1606) ਨੇ ਪਹਿਲੇ ਪੰਜ ਗੁਰੂਆਂ ਅਤੇ ਹੋਰ ਮਹਾਨ ਸੰਤਾਂ ਜਾਂ ਭਗਤਾਂ, ਜਿਹਨਾਂ ਵਿੱਚੋਂ ਕਈਆਂ ਦਾ ਹਿੰਦੂ ਧਰਮ ਅਤੇ ਇਸਲਾਮ ਨਾਲ ਵਾਸਤਾ ਸੀ, ਦੀ ਬਾਣੀ ਇਕੱਤਰ ਕਰ ਕੇ ਕੀਤਾ ਅਤੇ ਇਸ ਪਵਿੱਤਰ ਬੀੜ ਨੂੰ ਭਾਈ ਗੁਰਦਾਸ ਜੀ ਦੇ ਹੱਥੋਂ ਲਿਖਵਾਇਆ। ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਤੇਗ ਬਹਾਦੁਰ ਜੀ ਦੀ ਬਾਣੀ ਨੂੰ ਇਕੱਤਰ ਕਰ ਕੇ ਤਲਵੰਡੀ ਸਾਬੋ ਵਿਖੇ ਭਾਈ ਮਨੀ ਸਿੰਘ ਜੀ ਪਾਸੋਂ ਆਦਿ ਗ੍ਰੰਥ ਵਿੱਚ ਦਰਜ ਕਰਵਾ ਕੇ ਆਦਿ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਦਾ ਦਰਜਾ ਦਿੱਤਾ। ਦਸਮ ਪਿਤਾ ਦੇ ਜੋਤੀ-ਜੋਤਿ ਸਮਾਉਣ ਪਿੱਛੋਂ ਬਾਬਾ ਦੀਪ ਸਿੰਘ ਵੱਲੋਂ ਗੁਰੂ ਗ੍ਰੰਥ ਸਾਹਿਬ ਦੇ ਬਹੁਤ ਸਾਰੇ ਉਤਾਰੇ ਵੰਡੇ ਗਏ। ਗੁਰੂ ਗ੍ਰੰਥ ਸਾਹਿਬ ਦੀ ਲਿਖਾਈ ਗੁਰਮੁਖੀ ਲਿਪੀ ਵਿੱਚ ਹੋਈ ਹੈ ਅਤੇ ਬਹੁਤ ਸਾਰੀਆਂ ਬੋਲੀਆਂ ਅਤੇ ਉਪ-ਬੋਲੀਆਂ– ਜਿਵੇਂ ਕਿ ਲਹਿੰਦੀ ਪੰਜਾਬੀ, ਬ੍ਰਜ ਭਾਸ਼ਾ, ਖੜ੍ਹੀ ਬੋਲੀ, ਸੰਸਕ੍ਰਿਤ ਅਤੇ ਫ਼ਾਰਸੀ – ਕਈ ਵਾਰ ਜਿਹਨਾਂ ਦੇ ਸਮੂਹ ਨੂੰ ਸੰਤ ਭਾਸ਼ਾ ਕਿਹਾ ਜਾਂਦਾ ਹੈ।.
ਪੰਜਾਬ ਉੱਤਰ-ਪੱਛਮੀ ਭਾਰਤ ਦਾ ਇੱਕ ਰਾਜ ਹੈ ਜੋ ਕਿ ਸਮੁੱਚੇ ਪੰਜਾਬ ਖੇਤਰ ਦਾ ਇੱਕ ਭਾਗ ਹੈ। ਇਸ ਦਾ ਦੂਸਰਾ ਭਾਗ ਪਾਕਿਸਤਾਨ ਵਿੱਚ ਹੈ। ਪੰਜਾਬ ਦੇ ਭਾਰਤੀ ਖੇਤਰ ਨੂੰ ਚੜ੍ਹਦਾ ਪੰਜਾਬ ਕਹਿੰਦੇ ਹਨ ਅਤੇ ਪਾਕਿਸਤਾਨ ਵਾਲੇ ਖੇਤਰ ਨੂੰ ਲਹਿੰਦਾ ਪੰਜਾਬ ਕਹਿੰਦੇ ਹਨ। ਇਸ ਦੀ ਸਰਹੱਦ ਉੱਤਰ ਵਿੱਚ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ, ਉੱਤਰ-ਪੂਰਬ ਵਿੱਚ ਹਿਮਾਚਲ ਪ੍ਰਦੇਸ਼, ਦੱਖਣ-ਪੂਰਬ ਵਿੱਚ ਹਰਿਆਣਾ, ਦੱਖਣ-ਪੱਛਮ ਵਿੱਚ ਰਾਜਸਥਾਨ ਅਤੇ ਪੱਛਮ ਵਿੱਚ ਪਾਕਿਸਤਾਨੀ ਪੰਜਾਬ ਨਾਲ ਲੱਗਦੀ ਹੈ। ਰਾਜ ਦਾ ਖੇਤਰਫਲ 50,362 ਵਰਗ ਕਿਲੋਮੀਟਰ (19,445 ਵਰਗ ਮੀਲ) ਦਾ ਹੈ ਜੋ ਕਿ ਭਾਰਤ ਦੇ ਕੁਲ ਭੂਗੋਲਿਕ ਖੇਤਰ ਦਾ 1.53% ਹੈ। ਇਹ ਭਾਰਤ ਦਾ ਖੇਤਰ ਵਜੋਂ 20ਵਾਂ ਸਭ ਤੋਂ ਵੱਡਾ ਰਾਜ ਹੈ। ਭਾਰਤੀ ਪੰਜਾਬ ਦੇ ਮੁੱਖ ਸ਼ਹਿਰ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਬਠਿੰਡਾ, ਫ਼ਿਰੋਜ਼ਪੁਰ, ਸੰਗਰੂਰ, ਮੋਹਾਲੀ ਅਤੇ ਪਟਿਆਲਾ ਹਨ। ਇਸ ਦੀ ਰਾਜਧਾਨੀ ਚੰਡੀਗੜ੍ਹ ਹੈ।
ਵਾਟਰ ਪੋਲੋ ਇੱਕ ਗੇਮ ਹੈ ਜੋ ਕਿ ਪਾਣੀ ਵਿੱਚ ਖੇਡੀ ਜਾਂਦੀ ਹੈ।ਵਾਟਰ ਪੋਲੋ ਇੱਕ ਅੰਤਰਰਾਸ਼ਟਰੀ ਖੇਡ ਹੈ।ਇਸ ਗੇਮ ਲਈ ਗਰਾਊਂਡ ਪਾਣੀ ਵਿੱਚ ਹੀ ਬਣਾਇਆ ਜਾਂਦਾ ਹੈ।ਇਸ ਖੇਡ ਵਿੱਚ ਦੋ ਟੀਮਾਂ ਆਪਸ ਵਿੱਚ ਖੇਡਦੀਆਂ ਹਨ।ਹਰ ਇੱਕ ਟੀਮ ਦੇ ਸੱਤ ਖਿਡਾਰੀ ਹੁੰਦੇ ਹਨ।ਇਸ ਗੇਮ ਲਈ ਗਰਾਊਂਡ 8 ਤੋ 20 ਮੀਟਰ ਦੀ ਚੌੜਾਈ ਦਾ ਬਣਾਇਆ ਜਾਂਦਾ ਹੈ।ਪਾਣੀ ਦੀ ਗਹਿਰਾਈ 1.8 ਮੀਟਰ ਤੱਕ ਹੋਣੀ ਚਾਹੀਦੀ ਹੈ।ਗੇਂਦ 68 ਸੈਂਟੀਮੀਟਰ ਦੇ ਵਿਆਸ ਦੀ ਹੋਣੀ ਚਾਹੀਦੀ ਹੈ।ਉਸ ਦਾ ਭਾਰ 450 ਗਰਾਮ ਹੋਣਾ ਚਾਹਿਦਾ ਹੈ।ਵਾਟਰ ਪੋਲੋ ਗੇਮ ਵਿੱਚ ਚਾਰ ਹਾਫ਼ ਹੁੰਦੇ ਹਨ।ਹਰ ਹਾਫ਼ ਪੰਜ ਮਿੰਟਾ ਦਾ ਹੁੰਦਾ ਹੈ।ਹਰ ਹਾਫ਼ ਵਿੱਚ ਦੋ ਮਿੰਟ ਦਾ ਸਮਾਂ ਆਰਾਮ ਲਈ ਦਿੱਤਾ ਜਾਂਦਾ ਹੈ।ਖੇਡ ਦੀ ਸ਼ੁਰੂਆਤ ਦੋਹਾਂ ਟੀਮਾਂ ਦੇ ਕਪਤਾਨਾਂ ਵਲੋਂ ਗਰਾਊਂਡ ਦੇ ਵਿਚਕਾਰ ਤੋ ਬਾਲ ਸੁੱਟਣ ਨਾਲ ਹੁੰਦੀ ਹੈ।ਫ਼ਿਰ ਖਿਡਾਰੀ ਚੁਸਤੀ ਨਾਲ ਆਪਣੇ ਟੀਮ ਦੇ ਦੂਸਰੇ ਖਿਡਾਰੀ ਵੱਲ ਸੁੱਟਦਾ ਹੈ।ਦੂਸਰੇ ਟੀਮ ਦੇ ਖਿਡਾਰੀ ਓਹਨਾ ਤੋ ਬਾਲ ਖੋਹਣ ਦੀ ਕੋਸ਼ਿਸ ਕਰਦੇ ਹਨ।ਗੋਲ ਰੇਖਾ ਤੋ ਪਾਰ ਗਈ ਬਾਲ ਨੂੰ ਗੋਲਚੀ ਜਾਣੀ ਗੋਲ ਰਖਿਅਕ ਸੰਭਾਲਦਾ ਹੈ।ਇਕ ਟੀਮ ਚਿੱਟੀਆਂ ਟੋਪੀਆਂ ਪਹਿਣਦੀ ਹੈ ਤੇ ਦੂਸਰੀ ਟੀਮ ਨੀਲੀਆਂ ਟੋਪੀਆਂ ਪਹਿਣਦੀ ਹੈ।ਹਰ ਟੋਪੀ ਦੇ ਦੋਨੋਂ ਪਾਸੇ ਨੰਬਰ ਲਿਖਿਆ ਹੁੰਦਾ ਹੈ।ਗੋਲਚੀ ਹਮੇਸ਼ਾ ਇੱਕ ਨੰਬਰ ਵਾਲੀ ਟੋਪੀ ਪਹਿਣਦਾ ਹੈ।ਬਾਲ ਸਿਰਫ਼ ਹਥੇਲੀਆਂ ਨਾਲ ਹੀ ਫੜੀ ਜਾਂਦੀ ਹੈ।ਵੱਧ ਗੋਲ ਕਰਨ ਵਾਲੀ ਟੀਮ ਨੂੰ ਜੇਤੂ ਕਰਾਰ ਦਿੱਤਾ ਜਾਂਦਾ ਹੈ।
ਸੂਜ਼ਨ ਸਾਨਟੈਗ (; 16 ਜਨਵਰੀ 1933 – 28 ਦਸੰਬਰ, 2004) ਇੱਕ ਅਮਰੀਕੀ ਲੇਖਕ, ਫਿਲਮ-ਮੇਕਰ, ਅਧਿਆਪਕ, ਅਤੇ ਸਿਆਸੀ ਕਾਰਕੁਨ ਸੀ। ਉਸਨੇ ਆਪਣਾ ਪਹਿਲਾ ਮੁੱਖ ਕੰਮ, "ਨੋਟਸ ਆਨ ਕੈਮਪ" 1964 ਵਿੱਚ ਪ੍ਰਕਾਸ਼ਿਤ ਕੀਤਾ। ਉਨ੍ਹਾਂ ਦੇ ਸਭ ਤੋਂ ਮਸ਼ਹੂਰ ਕੰਮਾਂ ਵਿੱਚ ਸ਼ਾਮਲ ਹਨ ਔਨ ਫੋਟੋਗ੍ਰਾਫੀ, ਅਗੇਂਸਟ ਇੰਟਰਪਰਟੇਸ਼ਨ, ਸਟਾਈਲਜ਼ ਆਫ਼ ਰੈਡੀਕਲ ਵਿਲ, ਵੇ ਵੀ ਲਿਵ ਨਾਓ, ਇਲਨੈਸ ਐਜ ਮੈਟਾਫਰ, ਰੇਗਾਰਡਿੰਗ ਦ ਪੇਨ ਆਫ਼ ਅਦਰਜ, ਵੋਲਕਨੋ ਲਵਰਜ, ਅਤੇ ਇਨ ਅਮੇਰੀਕਾ।
ਪੰਜਾਬੀ ਭਾਸ਼ਾ (ਸ਼ਾਹਮੁਖੀ: پنجابی) (ਗੁਰਮੁਖੀ: ਪੰਜਾਬੀ) ਪੰਜਾਬ ਦੀ ਭਾਸ਼ਾ, ਜਿਸ ਨੂੰ ਪੰਜਾਬ ਖੇਤਰ ਦੇ ਵਸਨੀਕ ਜਾਂ ਸੰਬੰਧਿਤ ਲੋਕ ਬੋਲਦੇ ਹਨ। ਇਹ ਭਾਸ਼ਾਵਾਂ ਦੇ ਹਿੰਦ-ਯੂਰਪੀ ਪਰਿਵਾਰ ਵਿੱਚੋਂ ਹਿੰਦ-ਇਰਾਨੀ ਪਰਿਵਾਰ ਨਾਲ਼ ਸਬੰਧ ਰੱਖਦੀ ਹੈ। ਇਹ ਪੰਜਾਬੀਆਂ ਦੀ ਮਾਂ ਬੋਲੀ ਹੈ ਅਤੇ ਸਿੱਖਾਂ ਦੀ ਧਾਰਮਿਕ ਭਾਸ਼ਾ ਵੀ ਹੈ। ਗੁਰਮੁਖੀ ਲਿਪੀ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕੀਤੀ ਗਈ ਹੈ। ਇਹ ਦੁਨੀਆਂ ਅਤੇ ਖ਼ਾਸ ਕਰ ਦੱਖਣੀ ਏਸ਼ੀਆ ਦੇ ਉੱਘੇ ਭੰਗੜਾ ਸੰਗੀਤ ਦੀ ਭਾਸ਼ਾ ਹੈ। ਪਾਕਿਸਤਾਨ ਵਿੱਚ ਇਹ ਸਭ ਤੋਂ ਵੱਧ ਬੋਲੀ ਜਾਣ ਵਾਲੀ ਬੋਲੀ ਹੈ।
ਅਥਲੈਟਿਕਸ ਦੌੜਾਂ, ਛਾਲਾਂ, ਥਰੋ ਅਤੇ ਹੋਰ ਬਹੁਤ ਸਾਰੀਆਂ ਖੇਡਾਂ ਨੂੰ ਕਿਹਾ ਜਾਂਦਾ ਹੈ। ਇਸ ਸਭ ਟ੍ਰੈਕ ਐਂਡ ਫੀਲਡ ਵਿੱਚ ਹੁੰਦੀਆਂ ਹਨ। ਮਰਦਾਂ ਤੇ ਔਰਤਾਂ ਦੇ ਅਥਲੈਟਿਕਸ ਮੁਕਾਬਲਿਆਂ ਵਿੱਚ ਜਿਹੜੇ ਈਵੈਂਟਸ ਹੁੰਦੇ ਹਨ, ਉਹਨਾਂ ਵਿੱਚ ਦੌੜ ਦੇ ਅੰਤਰਗਤ 60ਮੀਟਰ ਦੌੜ, 100 ਮੀਟਰ ਦੌੜ, 200 ਮੀਟਰ ਦੌੜ, 400 ਮੀਟਰ ਦੌੜ, 800 ਮੀਟਰ ਦੌੜ, 1500 ਮੀਟਰ ਦੌੜ, 5000 ਮੀਟਰ ਦੌੜ, 10,000 ਮੀਟਰ ਦੌੜ, 110 ਮੀਟਰ (ਅੜਿੱਕਾ ਦੌੜ) ਤੇ400 ਮੀਟਰ(ਅੜਿੱਕਾ ਦੌੜ), 3000ਮੀਟਰ ਸਟੈਪਲ ਚੇਜ਼, 4×100 ਮੀਟਰ(ਰਿਲੇਅ ਦੌੜ), 4×400 ਮੀਟਰ(ਰਿਲੇਅ ਦੌੜ) ਛਾਲ ਦੇ ਮੁਕਬਾਲਿਆ ਵਿੱਚ ਉੱਚੀ ਛਾਲ, ਲੰਬੀ ਛਾਲ, ਪੋਲ ਵਾਲਟ, ਤਿਹਰੀ ਛਾਲ, ਥਰੋਅ ਵਿੱਚ ਗੋਲਾ ਸੁੱਟਣਾ, ਚੱਕਾ ਸੁੱਟਣਾ, ਨੇਜਾਬਾਜ਼ੀ, ਹੈਮਰ, ਰੋਡ ਈਵੇਂਟ ਵਿੱਚ ਮੈਰਾਥਨ, [[20 ਕਿਟਗਬਣਡ
ਪੰਜਾਬੀ ਸੱਭਿਆਚਾਰ ਤੋਂ ਭਾਵ ਪੰਜਾਬੀ ਲੋਕ-ਸਮੂਹ ਦੁਆਰਾ ਸਿਰਜੀ ਵਿਸ਼ੇਸ਼ ਜੀਵਨ-ਜਾਂਚ ਜਿਸ ਵਿੱਚ ਉਨ੍ਹਾ ਲੋਕਾਂ ਦਾ ਰਹਿਣ-ਸਹਿਣ, ਕਿੱਤੇ, ਰਸਮ-ਰਿਵਾਜ, ਰਿਸ਼ਤੇ-ਨਾਤੇ, ਪਹਿਰਾਵਾ, ਵਿਸ਼ਵਾਸ਼, ਕੀਮਤਾਂ, ਮਨੋਰੰਜਨ ਦੇ ਸਾਧਨ, ਭਾਸ਼ਾ ਅਤੇ ਲੋਕ-ਸਾਹਿਤ ਆਦਿ ਸ਼ਾਮਿਲ ਹੁੰਦੇ ਹਨ। ਓਪਰੀ ਨਜ਼ਰੇ ਵੇਖਿਆਂ ਜਿੱਥੇ ਸੱਭਿਆਚਾਰ ਦੀ ਪ੍ਰਕਿਰਤੀ ਸਧਾਰਨ ਜਾਪਦੀ ਹੈ, ਉੱਥੇ ਇਸਦਾ ਅਧਿਐਨ ਕਰ ਦੇ ਹੋਏ ਅਸੀਂ ਮਹਿਸੂਸ ਕਰ ਸਕਦੇ ਹਾਂ ਕਿ ਇਹ ਆਪਣੇ ਆਪ ਵਿੱਚ ਇੱਕ ਜਟਿਲ ਵਰਤਾਰਾ ਵੀ ਹੈ।
ਭਗਤ ਸਿੰਘ (28 ਸਤੰਬਰ 1907 - 23 ਮਾਰਚ 1931) ਭਾਰਤ ਦਾ ਇੱਕ ਅਜ਼ਾਦੀ ਘੁਲਾਟੀਆ ਸੀ। ਭਗਤ ਸਿੰਘ ਨੂੰ 23 ਮਾਰਚ 1931 ਨੂੰ ਉਸ ਦੇ ਸਾਥੀਆਂ, ਰਾਜਗੁਰੂ ਅਤੇ ਸੁਖਦੇਵ ਦੇ ਨਾਲ ਫ਼ਾਂਸੀ ਤੇ ਲਟਕਾ ਦਿੱਤਾ ਗਿਆ ਸੀ। ਉਹ ਹਿੰਦੁਸਤਾਨ ਸੋਸ਼ਲਿਸਟ ਰਿਪਬਲੀਕਨ ਐਸੋਸੀਏਸ਼ਨ ਦੇ ਸੰਸਥਾਪਕ ਮੈਬਰਾਂ ਵਿੱਚੋਂ ਇੱਕ ਸੀ। ਭਗਤ ਸਿੰਘ ਇਨਕਲਾਬੀ ਹੋਣ ਦੇ ਨਾਲ ਨਾਲ ਮੌਲਿਕ ਚਿੰਤਕ ਵੀ ਸੀ। ਉਸ ਨੇ ਸਮਾਜਿਕ, ਸਿਆਸੀ ਤੇ ਸਭਿਆਚਾਰਕ ਵਰਤਾਰਿਆਂ ਨੂੰ ਤਰਕਸ਼ੀਲ ਤਰੀਕੇ ਨਾਲ ਘੋਖਿਆ ਤੇ ਉਨ੍ਹਾਂ ਬਾਰੇ ਵਿਚਾਰ ਪ੍ਰਗਟਾਏ।1928 ਵਿੱਚ ਭਗਤ ਸਿੰਘ ਤੇ ਉਸਦੇ ਸਾਥੀ ਸ਼ਿਵਰਾਮ ਰਾਜਗੁਰੂ ਨੇ 21 ਸਾਲਾ ਬਰਤਾਨਵੀ ਪੁਲਿਸ ਅਫ਼ਸਰ ਜੌਨ ਸਾਂਡਰਸ ਦਾ ਲਾਹੌਰ ਵਿਖੇ ਗੋਲੀ ਮਾਰਕੇ ਕਤਲ ਕੀਤਾ ਜਦਕਿ ਉਹਨਾਂ ਦਾ ਮਕਸਦ ਜੇਮਜ਼ ਸਕੌਟ ਨਾਂ ਦੇ ਸੀਨੀਅਰ ਪੁਲਿਸ ਸੁਪਰਿਨਟੈਂਡੈਂਟ ਦਾ ਕਤਲ ਕਰਨਾ ਸੀ।
ਪੰਜਾਬ ਦੇ ਲੋਕ ਸਾਹਿਤ ਦੀ ਇਸ ਵੰਨਗੀ ਵਿੱਚ ਬਹੁਤ ਕੁਝ ਏ, ਪੰਜਾਬ ਦੀਆਂ ਇਨ੍ਹਾਂ ਬੋਲੀਆਂ ਵਿੱਚ ਪੂਰੀ ਪੰਜਾਬੀ ਕੌਮ ਦਾ ਦਿਲ ਧੜਕਦਾ ਹੈ ਸਮਾਜ ਦਾ ਚਿਹਰਾ, ਸਮਾਂ -ਕਾਲ ਝਾਤੀ ਮਾਰਦਾ ਹੈ। ਇਹ ਬੋਲੀਆਂ ਪੰਜਾਬੀ ਕੌਮ ਦਾ ਮੁਹਾਂਦਰਾ ਨੇ। ਇਹਨਾਂ ਵਿੱਚ ਪਿਆਰ ਦੇ ਭਾਵ, ਨਫ਼ਰਤ ਦੇ ਭਾਵ , ਮੇਲ - ਮਿਲਾਪ ਅਤੇ ਜੁਦਾਈ ਹੈ। ਬੋਲੀਆਂ ਵਿੱਚ ਲੜਾਈ ਹੈ ਸੁਲਹ ਹੈ। ਇਸ ਵਿੱਚ ਗਰੂਰ ਹੈ ਤਾਬੋਰ ਹੈ ਦੇਸ਼ ਭਗਤੀ ਹੈ। ਇਨ੍ਹਾਂ ਵਿੱਚ ਹੰਝੂਆਂ ਦੀਆਂ ਬਰਸਾਤਾਂ ਤੇ ਹਾਸਿਆਂ ਦੀ ਚਮਕਾਰ ਏ। ਰੁਸਣ ਤੇ ਮਨਾਉਣ ਦੀ ਗੱਲ੍ਹ ਕਰਦੀਆਂ ਏਹ ਬੋਲੀਆਂ ਕਿਤੇ ਢੋਲ ਨੂੰ ਤੋਰ ਕੇ ਵਿਹੜੇ ਵਿੱਚ ਬੈਠੀਆਂ ਐਸੀਆਂ ਪਾਟਦੀਆਂ ਨੇ। ਇਨ੍ਹਾਂ ਬੋਲੀਆਂ ਵਿੱਚ ਜ਼ਾਲਮ ਹਾਕਮਾਂ ਲਈ ਵੰਗਾਰ ਅਤੇ ਬੇਸਹਾਰਿਆਂ ਪ੍ਰਤੀ ਹਮਾਇਤ ਦੇ ਭਾਵ ਵੀ ਸ਼ਾਮਿਲ ਹੁੰਦੇ ਹਨ ਹਾਸ-ਵਿਅੰਗ, ਮਿੱਠੀਆਂ ਤੇ ਪਿਆਰੀਆਂ ਗਾਲ੍ਹਾਂ ਵੀ ਨੇ। ਹਰੀਆਂ ਫਸਲਾਂ, ਸੋਕੇ ਦੀਆਂ ਗੱਲ੍ਹਾਂ ਆ ਜਾਂਦੀਆਂ ਹਨ। ਬੋਲੀਆਂ ਵਿੱਚ ਪੰਜਾਬੀ ਸਭਿਆਚਾਰ ਦੇ ਕੀਮਤੀ ਲਿਬਾਸ ਵੱਡਮੁੱਲੇ ਗਹਿਣਿਆਂ ਦਾ ਜ਼ਿਕਰ ਛੇਡ- ਛਾੜ ਤੇ ਰੁਮਾਂਸ, ਦੁਆਲੇ ਤੇ ਬੱਦ ਦੁਆਵਾਂ ਵੀ ਸ਼ਾਮਿਲ ਹਨ। ਇਨ੍ਹਾਂ ਵਿੱਚ ਰਿਸ਼ਤੇ ਨਾਤੇ ਤੇ ਉਨ੍ਹਾਂ ਦੇ ਗੁਣ ਤੇ ਅਉਗੁਣ ਵੀ ਦਿਖਾਈ ਦਿੰਦੇ ਹਨ। ਇਨ੍ਹਾਂ ਵਿੱਚ ਪੰਛੀਆਂ ਦੀਆਂ ਓਸਾਰੀਆ ਤੇ ਰੁੱਖਾਂ ਦੀਆਂ ਗੱਲਾਂ ਨੇ। ਪਿਆਰ ਦੇ ਗਿਲੇ- ਸ਼ਿਕਵੇ ਤੇ ਇਸ਼ਕੀਆ ਤਰਲੇ ਵੀ ਨੇ। ਇਨ੍ਹਾਂ ਵਿੱਚ ਸੁਰਾਂ ਵੀ ਨੇ ਤਾਲ ਹੋਕੇ ਤੇ ਹਟਕੋਰੇ ਵੀ ਨੇ। ਸਰਘੀ ਵੇਲੇ ਤੋਂ ਲੈਕੇ ਰਾਤ ਦੇ ਪਿਛਲੇ ਪਹਿਰ ਤੱਕ ਪੰਜਾਬੀ ਕੌਮ ਜੋ ਘਾਲਣਾ ਘਾਲਦੀ ਹੈ ਉਹ ਇੰਨ੍ਹਾਂ ਬੋਲੀਆਂ ਵਿੱਚ ਹੈ। ਗਿੱਧਾ ਅਤੇ ਕਈ ਹੋਰ ਲੋਕ ਨਾਚਾਂ ਨੂੰ ਮਹਾਨ ਕਲਾਕ੍ਰਿਤ ਬਣਾਉਣ ਵਿੱਚ ਲੋਕ ਬੋਲੀਆਂ ਦਾ ਵਿਸ਼ੇਸ਼ ਸਥਾਨ ਹੈ। ਖ਼ਾਸ ਕਰਕੇ ਗਿੱਧਾ ਪਾਉਣ ਸਮੇਂ ਮੁਟਿਆਰਾਂ ਇਨ੍ਹਾਂ ਬੋਲੀਆਂ ਰਾਹੀਂ ਹੀ ਜ਼ਿੰਦਗੀ ਦੇ ਹਰ ਰੰਗ ਨੂੰ ਪੇਸ਼ ਕਰਦੀਆਂ ਹਨ ਲੋਕ ਬੋਲੀਆਂ ਪੰਜਾਬੀ ਸੱਭਿਆਚਾਰ ਦੀ ਮੂੰਹ ਬੋਲਦੀ ਤਸਵੀਰ ਹਨ। ਇੰਨ੍ਹਾਂ ਵਿੱਚ ਜ਼ਿੰਦਗੀ ਦੇ ਕਈ ਤਜ਼ਰਬੇ, ਸਮਾਜਿਕ ਆਰਥਿਕ ਅਤੇ ਇਤਿਹਾਸਕ ਜਾਣਕਾਰੀ ਸਮਾਈ ਹੋਈ ਹੈ। ਬੋਲੀਆਂ ਕਿਸੇ ਵਿਸ਼ੇਸ਼ ਲੇਖਕ ਦੀਆਂ ਲਿਖੀਆਂ ਨਹੀਂ ਹੁੰਦੀਆਂ ਇੰਨ੍ਹਾਂ ਵਿੱਚ ਸਮੇਂ ਅਤੇ ਸਥਾਨ ਦੇ ਹਿਸਾਬ ਨਾਲ ਵਾਧਾ - ਘਾਟਾ ਹੁੰਦਾ ਰਹਿੰਦਾ ਹੈ। ਤ੍ਰਿੰਞਣਾ ਵਿੱਚ ਕੱਤਦੀਆਂ ਮੁਟਿਆਰਾਂ ਦੁੱਧ ਰਿੜਕਦੀਆਂ ਸੁਆਣੀਆਂ, ਫੁਲਕਾਰੀਆਂ ਕੱਢਦੀਆਂ ਨੱਢੀਆਂ ਪਤਾ ਨਹੀਂ ਲੋਕ ਬੋਲੀਆਂ ਰੂਪੀ ਖਜ਼ਾਨਾ ਕਿੰਨਾ ਵਧਾ ਦਿੰਦੀਆਂ ਹਨ।
ਲੀਜ਼ਾ ਮੇ ਮਿਨੇਲੀ (ਅੰਗ੍ਰੇਜ਼ੀ: Liza May Minnelli; ਜਨਮ 12 ਮਾਰਚ 1946) ਇੱਕ ਅਮਰੀਕੀ ਅਭਿਨੇਤਰੀ ਅਤੇ ਗਾਇਕਾ ਹੈ। ਕੈਬਰੇਟ (1972) ਵਿਚ ਉਸਦੀ ਅਕਾਦਮੀ ਅਵਾਰਡ- ਜਿੱਤ ਕਾਰਗੁਜ਼ਾਰੀ ਲਈ ਸਭ ਤੋਂ ਮਸ਼ਹੂਰ ਐਲਬਮ ਨਾਲ ਉਹ ਆਪਣੀ ਊਰਜਾਵਾਨ ਸਟੇਜ ਦੀ ਮੌਜੂਦਗੀ ਅਤੇ ਉਸ ਦੀ ਸ਼ਕਤੀਸ਼ਾਲੀ ਮੇਜੋ-ਸੋਪ੍ਰਾਨੋ ਗਾਇਨ ਆਵਾਜ਼ ਲਈ ਮਸ਼ਹੂਰ ਹੈ। ਉਹ ਜੂਡੀ ਗਾਰਲੈਂਡ ਅਤੇ ਵਿਨਸੈਂਟ ਮਿਨੇਲੀ ਦੀ ਧੀ ਹੈ। 1972 ਵਿਚ, ਉਹ ਇਕਲੌਤੀ ਆਸਕਰ ਪ੍ਰਾਪਤ ਕਰਨ ਵਾਲੀ ਬਣ ਗਈ ਜਿਸ ਦੇ ਮਾਪਿਆਂ ਨੇ ਆਸਕਰ ਪੁਰਸਕਾਰ ਵੀ ਜਿੱਤੇ।
ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿੱਖਾਂ ਦੇ ਪ੍ਰਗਟ ਤੇ ਸਦੀਵੀ ਕਾਲ ਲਿਯੀ ਗੁਰੂ ਹਨ । ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਇਸ ਮਹਾਨ ਗ੍ਰੰਥ ਦਾ ਸੰਕਲਨ 1601 ਵਿੱਚ ਸ਼ੁਰੂ ਕੀਤਾ ਅਤੇ 2 ਅਗਸਤ 1604 ਨੂੰ ਸੰਪੰਨ ਕੀਤਾ। ਇਸ ਮਹਾਨ ਗ੍ਰੰਥ ਦੀ ਲੇਖਣੀ ਦਾ ਕਾਰਜ ਭਾਈ ਗੁਰਦਾਸ ਜੀ ਨੇ ਕੀਤਾ। ਇਸ ਵਿੱਚ ਪਹਿਲਾਂ ਪੰਜ ਗੁਰੂਆਂ ਦੀ ਬਾਣੀ ਦਰਜ ਸੀ; ਬਾਅਦ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਸ ਵਿੱਚ ਅਕਤੂਬਰ 1708 ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਸ਼ਾਮਲ ਕੀਤੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਛੇ ਗੁਰੂ ਸਹਿਬਾਨਾਂ ਤੋਂ ਇਲਾਵਾ 15 ਭਗਤਾਂ, 11 ਭੱਟਾਂ ਤੇ ਤਿੰਨ ਗੁਰੂ ਘਰ ਦੇ ਸਿੱਖ ਸ਼ਰਧਾਲੂਆਂ ਦੀ ਬਾਣੀ ਦਰਜ ਹੈ, ਜੋ ਹੇਠ ਲਿਖੇ ਪ੍ਰਕਾਰ ਹੈ-
ਗੁਰੂ ਗੋਬਿੰਦ ਸਿੰਘ (ਪੰਜਾਬੀ ਉਚਾਰਨ: [gʊɾuː goːbɪn̪d̪ᵊ sɪ́ŋgᵊ] ; 22 ਦਸੰਬਰ 1666 – 7 ਅਕਤੂਬਰ 1708), ਗੋਬਿੰਦ ਦਾਸ ਜਾਂ ਗੋਬਿੰਦ ਰਾਏ ਦਾ ਜਨਮ ਦਸਵੇਂ ਸਿੱਖ ਗੁਰੂ, ਇੱਕ ਅਧਿਆਤਮਿਕ ਗੁਰੂ, ਯੋਧਾ, ਕਵੀ ਅਤੇ ਦਾਰਸ਼ਨਿਕ । ਜਦੋਂ ਉਸਦੇ ਪਿਤਾ, ਗੁਰੂ ਤੇਗ ਬਹਾਦਰ ਨੂੰ ਔਰੰਗਜ਼ੇਬ ਦੁਆਰਾ ਸ਼ਹੀਦ ਕੀਤਾ ਗਿਆ ਸੀ, ਗੁਰੂ ਗੋਬਿੰਦ ਸਿੰਘ ਨੂੰ ਰਸਮੀ ਤੌਰ 'ਤੇ ਨੌਂ ਸਾਲ ਦੀ ਉਮਰ ਵਿੱਚ ਸਿੱਖਾਂ ਦੇ ਆਗੂ ਵਜੋਂ ਸਥਾਪਿਤ ਕੀਤਾ ਗਿਆ ਸੀ, ਦਸਵੇਂ ਅਤੇ ਅੰਤਿਮ ਮਨੁੱਖੀ ਸਿੱਖ ਗੁਰੂ ਬਣ ਗਏ ਸਨ। ਉਸਦੇ ਜੀਵਨ ਕਾਲ ਦੌਰਾਨ ਉਸਦੇ ਚਾਰ ਜੈਵਿਕ ਪੁੱਤਰਾਂ ਦੀ ਮੌਤ ਹੋ ਗਈ - ਦੋ ਲੜਾਈ ਵਿੱਚ, ਦੋ ਨੂੰ ਮੁਗਲ ਗਵਰਨਰ ਵਜ਼ੀਰ ਖਾਨ ਦੁਆਰਾ ਮਾਰ ਦਿੱਤਾ ਗਿਆ।ਸਿੱਖ ਧਰਮ ਵਿੱਚ ਉਹਨਾਂ ਦੇ ਮਹੱਤਵਪੂਰਨ ਯੋਗਦਾਨਾਂ ਵਿੱਚ 1699 ਵਿੱਚ ਖਾਲਸਾ ਨਾਮਕ ਸਿੱਖ ਯੋਧੇ ਭਾਈਚਾਰੇ ਦੀ ਸਥਾਪਨਾ ਅਤੇ Ks, ਵਿਸ਼ਵਾਸ ਲੇਖਾਂ ਨੂੰ ਪੇਸ਼ ਕਰਨਾ ਹੈ ਜੋ ਖਾਲਸਾ ਸਿੱਖ ਹਰ ਸਮੇਂ ਪਹਿਨਦੇ ਹਨ। ਗੁਰੂ ਗੋਬਿੰਦ ਸਿੰਘ ਜੀ ਨੂੰ ਦਸਮ ਗ੍ਰੰਥ ਦਾ ਸਿਹਰਾ ਦਿੱਤਾ ਜਾਂਦਾ ਹੈ ਜਿਸ ਦੀ ਬਾਣੀ ਸਿੱਖ ਅਰਦਾਸਾਂ ਅਤੇ ਖ਼ਾਲਸਾ ਰੀਤੀ ਰਿਵਾਜਾਂ ਦਾ ਪਵਿੱਤਰ ਅੰਗ ਹੈ। ਉਸ ਨੂੰ ਇਹ ਵੀ ਮੰਨਿਆ ਜਾਂਦਾ ਹੈ ਕਿ ਜਿਸ ਨੇ ਗੁਰੂ ਗ੍ਰੰਥ ਸਾਹਿਬ ਨੂੰ ਸਿੱਖ ਧਰਮ ਦੇ ਪ੍ਰਾਇਮਰੀ ਗ੍ਰੰਥ ਅਤੇ ਸਦੀਵੀ ਗੁਰੂ ਵਜੋਂ ਅੰਤਮ ਰੂਪ ਦਿੱਤਾ ਅਤੇ ਨਿਸ਼ਚਿਤ ਕੀਤਾ।
ਭਾਰਤ ਦੱਖਣੀ ਏਸ਼ੀਆ ਦਾ ਇੱਕ ਦੇਸ਼ ਹੈ। ਇਹ ਖੇਤਰਫਲ ਦੇ ਹਿਸਾਬ ਨਾਲ ਦੁਨੀਆਂ ਦਾ ਸੱਤਵਾਂ ਅਤੇ ਆਬਾਦੀ ਦੇ ਹਿਸਾਬ ਨਾਲ ਦੁਨੀਆਂ ਦਾ ਦੂਜਾ ਸਭ ਤੋਂ ਵੱਡਾ ਦੇਸ਼ ਹੈ। ਭਾਰਤ ਦੁਨੀਆਂ ਦਾ ਸਭ ਤੋਂ ਵੱਧ ਆਬਾਦੀ ਵਾਲਾ ਲੋਕਤੰਤਰ ਹੈ। ਇਹ ਦੱਖਣ ਵਿੱਚ ਹਿੰਦ ਮਹਾਂਸਾਗਰ, ਦੱਖਣ-ਪੱਛਮ ਵਿੱਚ ਅਰਬ ਸਾਗਰ ਅਤੇ ਦੱਖਣ-ਪੂਰਬ ਵਿੱਚ ਬੰਗਾਲ ਦੀ ਖਾੜੀ ਨਾਲ ਘਿਰਿਆ ਹੋਇਆ ਹੈ। ਭਾਰਤ ਪੱਛਮ ਵੱਲ ਪਾਕਿਸਤਾਨ ਅਤੇ ਅਫ਼ਗ਼ਾਨਿਸਤਾਨ, ਉੱਤਰ ਵੱਲ ਚੀਨ, ਨੇਪਾਲ ਅਤੇ ਭੂਟਾਨ, ਪੂਰਬ ਵੱਲ ਬਰਮਾ ਅਤੇ ਬੰਗਲਾਦੇਸ਼ ਆਦਿ ਦੇਸ਼ਾਂ ਨਾਲ ਜ਼ਮੀਨੀ ਸਰਹੱਦ ਸਾਂਝੀ ਕਰਦਾ ਹੈ ਅਤੇ ਦੱਖਣ ਵੱਲ ਮਾਲਦੀਵ ਅਤੇ ਸ੍ਰੀ ਲੰਕਾ ਨਾਲ ਸਮੁੰਦਰੀ ਸਰਹੱਦ ਸਾਂਝੀ ਕਰਦਾ ਹੈ। ਭਾਰਤ ਦੇ ਅੰਡੇਮਾਨ ਅਤੇ ਨਿਕੋਬਾਰ ਟਾਪੂ ਬਰਮਾ, ਥਾਈਲੈਂਡ ਅਤੇ ਇੰਡੋਨੇਸ਼ੀਆ ਨਾਲ ਸਮੁੰਦਰੀ ਸਰਹੱਦ ਸਾਂਝੀ ਕਰਦੇ ਹਨ।
ਭਾਰਤ, ਸੰਸਦੀ ਪ੍ਰਣਾਲੀ ਦੀ ਸਰਕਾਰ ਵਾਲਾ ਇੱਕ ਆਜਾਦ, ਪ੍ਰਭੁਸੱਤਾਸੰਪੰਨ, ਸਮਾਜਵਾਦੀ ਲੋਕਤੰਤਰਾਤਮਕ ਲੋਕ-ਰਾਜ ਹੈ। ਇਹ ਲੋਕ-ਰਾਜ ਭਾਰਤ ਦੇ ਸੰਵਿਧਾਨ ਦੇ ਅਨੁਸਾਰ ਸ਼ਾਸਿਤ ਹੈ। ਭਾਰਤ ਦਾ ਸੰਵਿਧਾਨ ਸੰਵਿਧਾਨ ਸਭਾ ਦੁਆਰਾ 26 ਨਵੰਬਰ 1949 ਨੂੰ ਪਾਰਿਤ ਹੋਇਆ ਅਤੇ 26 ਜਨਵਰੀ 1950 ਨੂੰ ਲਾਗੂ ਹੋਇਆ। 26 ਜਨਵਰੀ ਦਾ ਦਿਨ ਭਾਰਤ ਵਿੱਚ ਗਣਤੰਤਰ ਦਿਨ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ।
ਖੇਤੀਬਾੜੀ (ਅੰਗਰੇਜ਼ੀ: Agriculture) ਜਾਨਵਰਾਂ, ਪੌਦਿਆਂ ਅਤੇ ਭੋਜਨ, ਫਾਈਬਰ, ਬਾਇਓਫੂਲ, ਚਿਕਿਤਸਕ ਪੌਦਿਆਂ ਅਤੇ ਹੋਰ ਉਤਪਾਦਾਂ ਲਈ ਫੰਗੀ ਦੀ ਕਾਸ਼ਤ ਅਤੇ ਪ੍ਰਜਨਨ ਹੈ ਜੋ ਮਨੁੱਖੀ ਜੀਵਨ ਨੂੰ ਕਾਇਮ ਰੱਖਣ ਅਤੇ ਵਧਾਉਣ ਲਈ ਵਰਤੀ ਜਾਂਦੀ ਹੈ। ਸੁਸਾਇਤੀ ਮਨੁੱਖੀ ਸਭਿਅਤਾ ਦੇ ਉਤਰਾਧਿਕਾਰ ਵਿੱਚ ਖੇਤੀਬਾੜੀ ਮੁੱਖ ਵਿਕਾਸ ਸੀ, ਜਿਸ ਵਿੱਚ ਪਾਲਤੂ ਜਾਨਵਰਾਂ ਦੀ ਖੇਤੀ ਵਿੱਚ ਭੋਜਨ ਦੀ ਬਹੁਤਾਤ ਪੈਦਾ ਕੀਤੀ ਗਈ ਜੋ ਕਿ ਸਭਿਆਚਾਰ ਦੇ ਵਿਕਾਸ ਨੂੰ ਉਤਸ਼ਾਹਤ ਕਰਦੀ ਸੀ। ਖੇਤੀਬਾੜੀ ਦਾ ਅਧਿਐਨ ਖੇਤੀਬਾੜੀ ਵਿਗਿਆਨ ਵਜੋਂ ਜਾਣਿਆ ਜਾਂਦਾ ਹੈ. ਖੇਤੀਬਾੜੀ ਦਾ ਇਤਿਹਾਸ ਹਜ਼ਾਰਾਂ ਸਾਲ ਪੁਰਾਣਾ ਬਣਾਉਂਦਾ ਹੈ, ਅਤੇ ਇਸਦੇ ਵਿਕਾਸ ਨੂੰ ਬਹੁਤ ਸਾਰੇ ਵੱਖੋ-ਵੱਖਰੇ ਮਾਹੌਲ, ਸਭਿਆਚਾਰਾਂ ਅਤੇ ਤਕਨਾਲੋਜੀਆਂ ਦੁਆਰਾ ਚਲਾਇਆ ਅਤੇ ਪਰਿਭਾਸ਼ਤ ਕੀਤਾ ਗਿਆ ਹੈ। ਵੱਡੀ ਪੱਧਰ 'ਤੇ ਮੋਨੋਕਲਕ ਖੇਤੀ ਲਈ ਖੇਤੀਬਾੜੀ ਅਧਾਰਤ ਸਨਅਤੀ ਖੇਤੀ ਪ੍ਰਮੁੱਖ ਖੇਤੀਬਾੜੀ ਵਿਧੀ ਹੈ। ਆਧੁਨਿਕ ਖੇਤੀਬਾੜੀ ਵਿਗਿਆਨ, ਪਲਾਂਟ ਬ੍ਰੀਡਿੰਗ, ਐਗਰੀਕੋਮਿਕਲ (ਕੀਟਨਾਸ਼ਕਾਂ ਅਤੇ ਖਾਦਾਂ), ਅਤੇ ਤਕਨੀਕੀ ਵਿਕਾਸ ਦੇ ਬਹੁਤ ਸਾਰੇ ਵਰਗਾਂ ਵਿੱਚ ਕਿਸਾਨ ਦੀ ਪੈਦਾਵਾਰ ਵਿੱਚ ਵਾਧਾ ਹੋਇਆ ਹੈ, ਪਰ ਉਸੇ ਸਮੇਂ ਵਿਆਪਕ ਵਾਤਾਵਰਣਕ ਨੁਕਸਾਨ ਅਤੇ ਨਕਾਰਾਤਮਕ ਮਨੁੱਖੀ ਸਿਹਤ ਪ੍ਰਭਾਵਾਂ ਦਾ ਕਾਰਨ ਵੀ ਸਾਹਮਨੇ ਆਇਆ ਹੈ। ਪਸ਼ੂ ਪਾਲਣ ਵਿੱਚ ਚੋਣਵੇਂ ਪ੍ਰਜਨਨ ਅਤੇ ਆਧੁਨਿਕ ਰਵਾਇਤਾਂ ਨੇ ਮੀਟ ਦੀ ਪੈਦਾਵਾਰ ਵਿੱਚ ਵੀ ਵਾਧਾ ਕੀਤਾ ਹੈ, ਪਰੰਤੂ ਜਾਨਵਰਾਂ ਦੀ ਭਲਾਈ ਅਤੇ ਐਂਟੀਬਾਇਓਟਿਕਸ, ਵਿਕਾਸ ਦੇ ਹਾਰਮੋਨਸ, ਅਤੇ ਉਦਯੋਗਿਕ ਮੀਟ ਦੇ ਉਤਪਾਦਨ ਵਿੱਚ ਆਮ ਤੌਰ ਤੇ ਵਰਤੇ ਜਾਂਦੇ ਹੋਰ ਰਸਾਇਣਾਂ ਦੇ ਸਿਹਤ ਪ੍ਰਭਾਵ ਬਾਰੇ ਚਿੰਤਾਵਾਂ ਨੂੰ ਉਠਾਇਆ ਹੈ। ਅਨੁਵੰਸ਼ਕ ਰੂਪ ਵਿੱਚ ਸੋਧੇ ਹੋਏ ਜੀਵ ਖੇਤੀਬਾੜੀ ਦੇ ਵਧ ਰਹੇ ਹਿੱਸੇ ਹਨ, ਭਾਵੇਂ ਕਿ ਇਹਨਾਂ ਨੂੰ ਕਈ ਦੇਸ਼ਾਂ ਵਿੱਚ ਪਾਬੰਦੀ ਲਗਾਈ ਗਈ ਹੈ ਖੇਤੀਬਾੜੀ ਫੂਡ ਉਤਪਾਦਨ ਅਤੇ ਪਾਣੀ ਪ੍ਰਬੰਧਨ ਵਿਸ਼ਵਵਿਆਪੀ ਮੁੱਦਿਆਂ ਨੂੰ ਵਧਾ ਰਹੇ ਹਨ ਜੋ ਕਈ ਮੋਰਚਿਆਂ 'ਤੇ ਬਹਿਸ ਨੂੰ ਵਧਾ ਰਹੇ ਹਨ। ਹਾਲ ਹੀ ਦਹਾਕਿਆਂ ਵਿੱਚ ਜੈਕਿਫਰਾਂ ਦੀ ਘਾਟ ਸਮੇਤ ਭੂਮੀ ਅਤੇ ਜਲ ਸਰੋਤ ਦੇ ਮਹੱਤਵਪੂਰਨ ਪਤਨ, ਅਤੇ ਗਲੋਬਲ ਵਾਰਮਿੰਗ ਬਾਰੇ ਖੇਤੀਬਾੜੀ ਅਤੇ ਖੇਤੀਬਾੜੀ ਵਿੱਚ ਗਲੋਬਲ ਵਾਰਮਿੰਗ ਦੇ ਪ੍ਰਭਾਵਾਂ ਨੂੰ ਹਾਲੇ ਵੀ ਪੂਰੀ ਤਰ੍ਹਾਂ ਸਮਝਿਆ ਨਹੀਂ ਗਿਆ। ਪ੍ਮੁੱਖ ਖੇਤੀਬਾੜੀ ਉਤਪਾਦਾਂ ਨੂੰ ਆਮ ਤੌਰ 'ਤੇ ਭੋਜਨ, ਰੇਸ਼ੇ, ਫਿਊਲ ਅਤੇ ਕੱਚੇ ਮਾਲ ਵਿੱਚ ਵੰਡਿਆ ਜਾ ਸਕਦਾ ਹੈ। ਖਾਸ ਭੋਜਨ ਵਿੱਚ ਅਨਾਜ (ਅਨਾਜ), ਸਬਜ਼ੀਆਂ, ਫਲ, ਤੇਲ, ਮੀਟ ਅਤੇ ਮਸਾਲੇ ਸ਼ਾਮਲ ਹਨ। ਫਾਈਬਰਸ ਵਿੱਚ ਕਪਾਹ, ਉੱਨ, ਭੰਗ, ਰੇਸ਼ਮ ਅਤੇ ਸਣ ਸ਼ਾਮਲ ਹੁੰਦੇ ਹਨ.
ਸੁਰਜੀਤ ਪਾਤਰ (ਜਨਮ 14 ਜਨਵਰੀ 1945) ਇੱਕ ਪੰਜਾਬੀ ਸ਼ਾਇਰ ਹੈ। ਉਸਨੇ 1960ਵਿਆਂ ਵਿੱਚ ਆਪਣੀਆਂ ਕਵਿਤਾਵਾਂ ਪ੍ਰਕਾਸ਼ਿਤ ਕਰਨੀਆਂ ਸ਼ੁਰੂ ਕੀਤੀਆਂ ਸਨ ਅਤੇ ਅੱਜ ਤੱਕ ਨਿਰੰਤਰ ਕਾਵਿ-ਸਿਰਜਣਾ ਵਿੱਚ ਕਰਮਸ਼ੀਲ ਹੈ। ਉਹਦੀ ਸਖਸ਼ੀਅਤ 'ਕਵਿਤਾ ਦੀ ਵਿਆਪਕ ਸਮਾਜਿਕ ਅਪੀਲ ਤੇ ਗੰਭੀਰਤਾ' ਦਾ ਸੁੰਦਰ ਸੁਮੇਲ ਹੈ। ਆਲੋਚਕਾਂ ਨੇ ਉਸਨੂੰ ਖੂਬ ਸਰਾਹਿਆ ਹੈ। ਸਮਾਜ ਵਿੱਚ ਰਾਜਨੀਤਕ ਚੇਤਨਾ ਅਤੇ ਤਤਕਾਲੀ ਜ਼ਬਰ ਦੇ ਵਿਰੋਧ ਦੇ ਰੂਪ ਵਿੱਚ ਉਹਨਾਂ ਦੀ ਕਵਿਤਾ ਸਾਹਮਣੇ ਆਉਂਦੀ ਹੈ।
ਸਚਖੰਡ ਸ਼੍ਰੀ ਹਰਿਮੰਦਰ ਸਾਹਿਬ ਜਾਂ ਸ਼੍ਰੀ ਦਰਬਾਰ ਸਾਹਿਬ (ਪੰਜਾਬੀ ਉਚਾਰਨ: [dəɾbaːɾ saːh(ɪ)b]; ਰੱਬ ਦਾ ਘਰ) ਭਾਰਤ ਦੇ ਪੰਜਾਬ ਸੂਬੇ ਦੇ ਸ਼ਹਿਰ ਅੰਮ੍ਰਿਤਸਰ ਵਿੱਚ ਸਥਿਤ ਇੱਕ ਗੁਰੂਦਵਾਰਾ ਹੈ। ਇਹ ਸਿੱਖਾਂ ਦਾ ਸਭ ਤੋਂ ਪਵਿੱਤਰ ਧਾਰਮਿਕ ਅਸਥਾਨ ਮੰਨਿਆ ਜਾਂਦਾ ਹੈ।ਇਹ ਗੁਰੂਦਵਾਰਾ ਚੌਥੇ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦੁਆਰਾ 1577 ਵਿੱਚ ਬਣਵਾਏ ਗਏ ਸਰੋਵਰ ਦੇ ਦੁਆਲੇ ਬਣਾਇਆ ਗਿਆ ਹੈ। ਇਸਦੀ ਨੀਂਹ 28 ਦਸੰਬਰ 1588 ਵਿੱਚ ਸਾਈਂ ਮੀਆਂ ਮੀਰ ਜੀ ਦੁਆਰਾ ਰੱਖਿਆ ਗਿਆ ਸੀ। 1604 ਵਿੱਚ ਪੰਜਵੇਂ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਇੱਥੇ ਆਦਿ ਗ੍ਰੰਥ ਦੇ ਇੱਕ ਖਰੜੇ ਦਾ ਪ੍ਰਕਾਸ਼ ਕੀਤਾ ਅਤੇ ਇਸ ਥਾਂ ਨੂੰ "ਅਠ ਸਠ ਤੀਰਥ" ਕਿਹਾ।ਦੋ ਸਾਲਾਂ ਬਾਅਦ ਸੰਨ 1606 ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਜੀ ਦਾ ਨੀਂਹ ਪੱਥਰ ਛੇਵੇਂ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੁਆਰਾ ਰੱਖਿਆ ਗਿਆ। ਇਸ ਤੋਂ ਇਲਾਵਾ 1757, 1762 ਅਤੇ 1764 ਵਰ੍ਹਿਆ ਦੇ ਅਫ਼ਗ਼ਾਨ ਹਮਲਿਆਂ ਦੌਰਾਨ ਸ਼੍ਰੀ ਹਰਿਮੰਦਰ ਸਾਹਿਬ ਦੀ ਇਮਾਰਤ ਨੂੰ ਨਸ਼ਟ ਕਰ ਦਿੱਤਾ ਗਿਆ ਸੀ। ਬਾਬਾ ਦੀਪ ਸਿੰਘ ਜੀ ਸ਼ਹੀਦ ਦੀ ਸ਼ਹੀਦੀ ਵੀ ੧੬੫੭ ਦੇ ਜਹਾਨ ਖ਼ਾਨ ਵਾਲੇ ਹਮਲੇ ਦੌਰਾਨ ਹੀ ਸ਼੍ਰੀ ਦਰਬਾਰ ਸਾਹਿਬ ਦੀ ਰਾਖੀ ਕਰਦਿਆ ਹੋਈ ਸੀ। ਅੱਜ ਬਾਬਾ ਜੀ ਦੀ ਯਾਦ ਵਿੱਚ ਸ਼੍ਰੀ ਹਰਿਮੰਦਰ ਸਾਹਿਬ ਜੀ ਦੀ ਪਰਿਕਰਮਾ ਵਿੱਚ ਸ਼ਹੀਦੀ ਬੁੰਗਾ ਸਥਿਤ ਹੈ, ਜਿੱਥੇ ਲੜੀਵਾਰ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਚਲਦੇ ਰਹਿੰਦੇ ਹਨ।
ਖੇਡਣਾ ਮਨੁੱਖ ਦੀ ਸਹਿਜ ਸੁਭਾਵਿਕ ਪ੍ਰਵਿਰਤੀ ਹੈ। ਮਨੁੱਖ ਆਦਿ-ਕਾਲ ਤੋਂ ਹੀ ਖੇਡਦਾ ਆਇਆ ਹੈ। ਕੁਦਰਤ ਨੇ ਹਰ ਪ੍ਰਾਣੀ ਵਿੱਚ ਖੇਡਣ ਦਾ ਗੁਣ ਭਰਿਆ ਹੈ। ਆਪਣੇ ਜੁੱਸੇ, ਵਿੱਤ ਤੇ ਸੁਭਾਅ ਅਨੁਸਾਰ ਉਸ ਨੇ ਆਪੋ-ਆਪਣੀਆਂ ਖੇਡਾਂ ਦੀ ਸਿਰਜਣਾ ਕੀਤੀ ਹੈ। ਖੇਡਾਂ ਮਨੋਰੰਜਨ ਦਾ ਅਤੇ ਵਿਹਲੇ ਸਮੇਂ ਦੀ ਉਚਿਤ ਵਰਤੋਂ ਦਾ ਸਭ ਤੋਂ ਵੱਡਾ ਸਾਧਨ ਹਨ। ਖੇਡਾਂ ਤੇ ਮਨਪ੍ਰਚਾਵੇ ਮਨੁੱਖ ਲਈ ਉਨੇ ਹੀ ਜਰੂਰੀ ਹਨ ਜਿਤਨੇ ਅੰਨ, ਪਾਣੀ ਅਤੇ ਹਵਾ। ਇਹ ਮਨੁੱਖ ਦੇ ਸਰਬ-ਪੱਖੀ ਵਿਕਾਸ ਦਾ ਮਹੱਤਵਪੂਰਨ ਸ੍ਰੋਤ ਹਨ। ਬੱਚੇ ਦੇ ਜਨਮ ਲੈਣ ਨਾਲ ਬੱਚੇ ਦੀ ਖੇਡ-ਪ੍ਰਕਿਰਿਆ ਆਰੰਭ ਹੋ ਜਾਂਦੀ ਹੈ; ਜਿਵੇਂ ਕੁੱਝ ਦਿਨਾਂ ਦਾ ਬੱਚਾ ਹੀ ਲੱਤਾਂ-ਬਾਹਾਂ ਮਾਰਨੀਆਂ ਸ਼ੁਰੂ ਕਰ ਦਿੰਦਾ ਹੈ। ਖੇਡ-ਰੁਚੀਆਂ ਹੀ ਬੱਚੇ ਦੇ ਸਰੀਰਿਕ, ਮਾਨਸਿਕ ਅਤੇ ਬੌਧਿਕ ਵਿਕਾਸ ਦੀਆਂ ਸੂਚਕ ਹਨ।‘ਲੋਕ ਖੇਡ’ ‘ਲੋਕ’ ਅਤੇ ‘ਖੇਡ’ ਸ਼ਬਦਾਂ ਦੇ ਮੇਲ ਨਾਲ ਬਣਿਆ ਹੈ। ਇਸਦਾ ਅਰਥ ਹੈ। ‘ਲੋਕ ਦੀ ਖੇਡ’। ‘ਲੋਕ’ ਸ਼ਬਦ ਵਾਸਤਵ ਵਿੱਚ ਅੰਗਰੇਜ਼ੀ ਦੇ ਫੋਕ ਦਾ ਪਰਿਯਾਇ ਹੈ। ਜੋ ਨਗਰ ਅਤੇ ਪਿੰਡ ਦੀ ਸਾਰੀ ਜਨਤਾ ਦਾ ਭਾਵ ਹੈ। ਇਸ ਤਰ੍ਹਾਂ ‘ਖੇਡ’ ਸ਼ਬਦ ਦਾ ਭਾਵ ਮਨ ਪਰਚਾਣਾ ਹੈ। ਲੋਕਖੇਡ ਦਾ ਮਨ ਪਰਚਾਵਾ ਹੋਣਾ ਬਹੁਤ ਜ਼ਰੂਰੀ ਹੈ। ਪਰ ਮਨ ਪਰਚਾਵੇ ਦੇ ਨਾਲ-ਨਾਲ ਇਹ ਮਨੁੱਖ ਨੂੰ ਸਰੀਰਿਕ ਤੇ ਮਾਨਸਿਕ ਸ਼ਕਤੀ ਵੀ ਦਿੰਦੀਆਂ ਹਨ। ਇਨ੍ਹਾਂ ਦਾ ਮਨੁੱਖ ਦੇ ਜੀਵਨ ਨਾਲ ਡੂੰਘਾ ਸੰਬੰਧ ਹੈ।ਲੋਕ-ਖੇਡਾਂ ਦੀ ਖ਼ਾਸੀਅਤ ਇਹ ਹੈ ਕਿ ਇਹ ਕਿਸੇ ਕਰੜੇ ਨਿਯਮਾਂ ਅਧੀਨ ਨਹੀਂ ਖੇਡੀਆਂ ਜਾਂਦੀਆਂ। ਕੋਈ ਸਮਾਂ-ਸਥਾਨ ਵੀ ਨਿਸ਼ਚਿਤ ਨਹੀਂ, ਗਰਮੀਆਂ ਨੂੰ ਦੁਪਿਹਰਾ ਸਮੇਂ, ਰਾਤ ਨੂੰ ਚਾਨਣੀਆਂ ਰਾਤਾਂ ਵਿਚ, ਖੁੱਲ੍ਹਿਆ ਵਿਹੜਿਆਂ, ਗਲੀਆਂ, ਜੂਹਾਂ, ਟਾਹਲੀਆਂ, ਬਰੋਟਿਆਂ ਦੀਆਂ ਛਾਂਵਾਂ ਅਤੇ ਕਿਸੇ ਵੀ ਮੋਕਲੀ ਥਾਂ 'ਤੇ ਇਹ ਖੇਡੀਆਂ ਜਾਂਦੀਆਂ ਹਨ। ਲੋਕ-ਖੇਡਾਂ ਖੇਡਣ ਲਈ ਸਮਾਨ ਖ਼ਰੀਦਣ ਦੀ ਵੀ ਲੋੜ ਨਹੀਂ, ਸਥਾਨਿਕ ਉਪਲਬਧ ਸਮਗਰੀ ਤੋਂ ਹੀ ਕੰਮ ਸਾਰ ਲਿਆ।
ਭਾਈ ਵੀਰ ਸਿੰਘ (1872–1957) ਇੱਕ ਪੰਜਾਬੀ ਕਵੀ ਅਤੇ ਵਿਦਵਾਨ ਸੀ, ਜਿਸ ਨੂੰ ਅਜੋਕੇ ਪੰਜਾਬੀ ਸਾਹਿਤ ਦਾ ਮੋਢੀ ਵੀ ਕਿਹਾ ਜਾਂਦਾ ਹੈ। ਉਸ ਨੇ ਆਪਣੀ ਕਵਿਤਾ ਨੂੰ ਸਿੱਖ ਧਰਮ ਅਤੇ ਗੁਰਮਤਿ ਫਲਸਫਾ ਨਾਲ਼ ਜੋੜਿਆ ਜਿਸ ਕਰ ਕੇ ਉਸ ਨੂੰ ਭਾਈ ਜੀ ਆਖਿਆ ਜਾਣ ਲੱਗਾ। ਉਸ ਨੇ ਛੋਟੀ ਕਵਿਤਾ, ਮਹਾਂਕਾਵਿ ਤੋਂ ਇਲਾਵਾ ਵਾਰਤਕ ਵਿੱਚ ਨਾਵਲ, ਨਾਟਕ ਇਤਿਹਾਸ, ਜੀਵਨੀਆਂ, ਲੇਖਾਂ ਅਤੇ ਸਾਖੀਆਂ ਇਤਿਆਦਿ ਦੀ ਰਚਨਾ ਕਰਨ ਦੀ ਪਹਿਲ ਕੀਤੀ।
ਮਹਾਰਾਜਾ ਰਣਜੀਤ ਸਿੰਘ (1780-1839) ਪੰਜਾਬ ਦੀ ਸਿੱਖ ਸਲਤਨਤ ਦੀ ਨੀਂਹ ਰੱਖਣ ਵਾਲੇ ਇੱਕ ਸਿੱਖ ਮਹਾਰਾਜਾ ਸੀ ਜਿੰਨਾ ਨੂੰ ਸ਼ੇਰ-ਏ-ਪੰਜਾਬ (ਪੰਜਾਬ ਦਾ ਸ਼ੇਰ) ਦੇ ਨਾਂ ਨਾਲ਼ ਜਾਣਿਆ ਜਾਂਦਾ ਹੈ। ਮਹਾਰਾਜਾ ਰਣਜੀਤ ਸਿੰਘ ਨੂੰ ਪੰਜਾਬ ਦੇ ਇਤਿਹਾਸ ਵਿੱਚ ਬਹਾਦਰ ਜੰਗਜੂ, ਦਲੇਰ ਮਹਾਰਾਜੇ ਤੇ ਮਹਾਨ ਸ਼ਖ਼ਸੀਅਤ ਵਜੋਂ ਜਾਣਿਆ ਜਾਂਦਾ ਹੈ। ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਵਿੱਚ ਸਿੱਖਾਂ, ਹਿੰਦੂਆਂ ਤੇ ਮੁਸਲਮਾਨਾਂ ਨੂੰ ਇੱਕ ਡੋਰ ਵਿੱਚ ਪਰੋਈ ਰੱਖਿਆ, ਜਿਸ ਕਰਕੇ ਖ਼ਾਲਸਾ ਰਾਜ ਦੀ ਹਰ ਥਾਂ ਸਿਫ਼ਤ ਕੀਤੀ ਜਾਂਦੀ ਸੀ।
ਗੁਰੂ ਅਮਰਦਾਸ ਜੀ (5 ਮਈ 1479 – 1 ਸਤੰਬਰ 1574) ਸਿੱਖਾਂ ਦੇ ਤੀਜੇ ਗੁਰੂ ਸਨ ਅਤੇ ਜੋ 26 ਮਈ 1552 ਨੂੰ 73 ਸਾਲ ਦੀ ਉਮਰੇ ਗੁਰੂ ਬਣੇ।ਸਿੱਖੀ ਨੂੰ ਕਬੂਲਣ ਤੋਂ ਪਹਿਲਾਂ, ਆਪਣੀ ਜ਼ਿੰਦਗੀ ਲਈ ਅਮਰਦਾਸ ਹਿੰਦੂ ਧਰਮ ਦੇ ਵੈਸ਼ਨਾ ਰੀਤ ਦੇ ਪੈਰੋਕਾਰ ਸਨ। ਇੱਕ ਰੋਜ਼ ਉਹਨਾ ਆਪਣੇ ਭਾਣਜੇ ਦੀ ਤੀਵੀਂ, ਬੀਬੀ ਅਮਰੋ ਤੋਂ, ਗੁਰ ਨਾਨਕ ਦੇ ਵਾਕ ਸੁਣੇ, ਅਤੇ ਉਸਦੇ ਅਸਰ ਨੂੰ ਮਹਿਸੂਸ ਕੀਤਾ। ਬੀਬੀ ਅਮਰੋ ਦੂਜੇ ਅਤੇ ਉਸ ਵਕ਼ਤ ਦੇ ਮੌਜੂਦਾ ਗੁਰੂ, ਗੁਰ ਅੰਗਦ ਦੀ ਧੀ ਸੀ। ਅਮਰਦਾਸ ਨੇ ਬੀਬੀ ਅਮਰੋ ਨੂੰ ਆਪਣੇ ਪਿਓ ਨਾਲ਼ ਮੁਲਾਕਾਤ ਕਰਵਾਉਣ ਲਈ ਮਨਾਇਆ ਅਤੇ 1539 ਵਿੱਚ, ਅਮਰਦਾਸ, 60 ਸਾਲ ਦੀ ਉਮਰੇ, ਗੁਰ ਅੰਗਦ ਨੂੰ ਮਿਲ ਸਿੱਖ ਬਣ, ਖ਼ੁਦ ਆਪ ਨੂੰ ਗੁਰੂ ਦੇ ਹਵਾਲੇ ਕੀਤਾ। 1552 ਵਿੱਚ, ਜਿਸਮਾਨੀ ਮਰਗ ਤੋਂ ਪਹਿਲਾਂ, ਗੁਰ ਅੰਗਦ ਸਾਹਿਬ ਨੇ ਅਮਰਦਾਸ ਨੂੰ ਗੁਰੂ ਤਖ਼ਤ ਸੌਂਪ ਗੁਰ ਅਮਰਦਾਸ ਐਲਾਨਿਆ, ਸਿੱਖਾਂ ਦੇ ਤੀਜੇ ਗੁਰੂ।ਗੁਰ ਅਮਰਦਾਸ ਸਾਹਿਬ ਸਿੱਖੀ ਦੇ ਖ਼ਾਸ ਨੁਹਾਰਕਾਰ ਸਨ, ਜਿਨ੍ਹਾਂ ਨੇ ਮਜ਼੍ਹਬੀ ਤਨਜ਼ੀਮ ਮੰਜੀ ਕਹਾਉਂਦੇ ਸਿਸਟਮ ਦਾ ਤਾਅਰਫ਼ ਕਰ ਟ੍ਰੇਨ ਹੋਏ ਸਰਬਰਾਹ ਮੁਕੱਰਰ ਕੀਤੇ, ਸਿਸਟਮ ਜੋ ਅਜੋਕੇ ਦੌਰ ਵਿੱਚ ਤਬਦੀਲ ਕਿਸਮ ਵਿੱਚ ਜਾਰੀ ਹੈ। ਉਹਨਾਂ ਆਪਣੇ ਵਾਕ ਕਿਤਾਬ ਵਿੱਚ ਲਿਖੇ ਜੋ ਆਖ਼ਰ ਆਦਿ ਗ੍ਰੰਥ ਦਾ ਹਿੱਸਾ ਬਣੇ। ਗੁਰ ਅਮਰਦਾਸ ਨੇ ਜਵਾਕਾਂ ਦੇ ਨਾਮਕਰਨ, ਵਿਆਹ (ਅਨੰਦ ਕਾਰਜ), ਅਤੇ ਮਰਗ ਵੇਲੇ ਫ਼ਿਊਨਰਲ ਵਰਗੇ ਸਿੱਖ ਰਿਵਾਜ਼ਾ ਦੇ ਨਾਲ਼ ਦਿਵਾਲੀ, ਮਾਘੀ ਅਤੇ ਵਿਸਾਖੀ ਨੂੰ ਸੰਗਤ ਦੇ ਰੂਪ ਵਿੱਚ ਇਕੱਤਰ ਹੋਣ ਦੇ ਦਸਤੂਰ ਨੂੰ ਕਾਇਮ ਕਰਨ ਵਿੱਚ ਮਦਦ ਕੀਤੀ। ਉਹਨਾਂ ਸਿੱਖ ਯਾਤਰਾ ਵਾਸਤੇ ਸੈਂਟਰ ਕਾਇਮ ਕੀਤੇ, ਅਤੇ ਦਰਬਾਰ ਸਾਹਿਬ ਵਾਸਤੇ ਜ਼ਮੀਨ ਚੁਣੀ।ਗੁਰ ਅਮਰਦਾਸ 95 ਸਾਲ ਦੀ ਉਮਰ ਤੱਕ ਸਿੱਖਾਂ ਦੇ ਰਹਿਬਰ ਰਹੇ, ਅਤੇ ਫ਼ਾਨੀ ਦੁਨੀਆ ਤੋਂ ਰੁਖ਼ਸਤ ਹੋਣ ਤੋਂ ਪਹਿਲਾਂ ਆਪਣੇ ਜਵਾਈ ਭਾਈ ਜੇਠਾ ਜੋ ਬਾਅਦ ਵਿੱਚ ਗੁਰ ਰਾਮਦਾਸ ਅਖਵਾਏ ਨੂੰ ਸਿੱਖਾਂ ਦਾ ਗੁਰੂ ਐਲਾਨਿਆ।
ਸਿੱਖਿਆ ਸਿੱਖਣ ਦੀ ਸਹੂਲਤ ਜਾਂ ਗਿਆਨ, ਹੁਨਰ, ਕਦਰਾਂ ਕੀਮਤਾਂ, ਨੈਤਿਕਤਾ, ਵਿਸ਼ਵਾਸਾਂ ਅਤੇ ਆਦਤਾਂ ਦੀ ਪ੍ਰਾਪਤੀ ਦੀ ਪ੍ਰਕਿਰਿਆ ਹੈ। ਵਿੱਦਿਅਕ ਢੰਗਾਂ ਵਿੱਚ ਸਿੱਖਿਆ, ਸਿਖਲਾਈ, ਕਹਾਣੀ ਸੁਣਾਉਣਾ, ਵਿਚਾਰ ਵਟਾਂਦਰੇ ਅਤੇ ਨਿਰਦੇਸ਼ਤ ਖੋਜ ਸ਼ਾਮਲ ਹਨ। ਸਿੱਖਿਆ ਅਕਸਰ ਸਿਖਿਅਕਾਂ ਦੀ ਰਹਿਨੁਮਾਈ ਅਧੀਨ ਹੁੰਦੀ ਹੈ, ਹਾਲਾਂਕਿ ਸਿਖਿਆਰਥੀ ਆਪਣੇ ਆਪ ਨੂੰ ਸਿੱਖਿਅਤ ਵੀ ਕਰ ਸਕਦੇ ਹਨ। ਸਿੱਖਿਆ ਨੂੰ ਰਸਮੀ ਜਾਂ ਗੈਰ-ਰਸਮੀ ਸ਼੍ਰੇਣੀਆਂ ਵਿੱਚ ਲਿਆ ਜਾ ਸਕਦਾ ਹੈ। ਕਿਸੇ ਵੀ ਅਨੁਭਵ ਨੂੰ, ਜਿਸਦਾ ਸੋਚਣ, ਮਹਿਸੂਸ ਕਰਨ ਜਾਂ ਕੰਮ ਕਰਨ ਦੇ ਢੰਗ ਤਰੀਕੇ ਵਿੱਚ ਬਦਲਾਅ ਆਵੇ,ਉਸ ਅਨੁਭਵ ਨੂੰ ਸਿੱਖਿਆ ਮੰਨਿਆ ਜਾ ਸਕਦਾ ਹੈ। ਸਿੱਖਿਆ ਦੀ ਕਾਰਜਪ੍ਰਣਾਲੀ ਨੂੰ ਸਿੱਖਿਆ ਸ਼ਾਸਤਰ (ਪੈਡਾਗੋਜੀ) ਕਿਹਾ ਜਾਂਦਾ ਹੈ।ਸਿੱਖਿਆ ਨੂੰ ਆਮ ਤੌਰ ਤੇ ਪ੍ਰੀ ਪ੍ਰਾਇਮਰੀ ਸਕੂਲ ਜਾਂ ਕਿੰਡਰਗਾਰਟਨ, ਪ੍ਰਾਇਮਰੀ ਸਕੂਲ, ਸੈਕੰਡਰੀ ਸਕੂਲ ਅਤੇ ਫਿਰ ਕਾਲਜ, ਯੂਨੀਵਰਸਿਟੀ, ਜਾਂ ਅਪ੍ਰੈਂਟਿਸਸ਼ਿਪ ਦੇ ਪੜਾਵਾਂ ਵਿੱਚ ਵੰਡਿਆ ਜਾਂਦਾ ਹੈ।
ਸਰਦਾਰ ਹਰੀ ਸਿੰਘ ਨਲਵਾ ਸਿੱਖ ਇਤਿਹਾਸ ਵਿੱਚ ਪ੍ਰਮੁੱਖ ਯੋਧਾ ਤੇ ਜਰਨੈਲ ਹੋਇਆ ਹੈ। ਇਨ੍ਹਾਂ ਦੇ ਨਾਮ ਨਾਲ ਨਲਵਾ ਕਿਵੇਂ ਜੁੜਿਆ, ਇਸ ਬਾਰੇ ਬਾਬਾ ਪ੍ਰੇਮ ਸਿੰਘ ਜੀ ਹੋਤੀ ਲਿਖਦੇ ਹਨ- ਰਾਜਾ ਨਲ ਆਪਣੇ ਸਮੇਂ ਦਾ ਮਹਾਨ ਦਾਨੀ ਅਤੇ ਆਪਣੇ ਸਮੇਂ ਦਾ ਅਦੁੱਤੀ ਸੂਰਬੀਰ ਸੀ। ਉਹ ਸ਼ੇਰ ਨਾਲ ਲੜ ਕੇ ਉਸ ਨੂੰ ਮਾਰਨ ਵਿੱਚ ਪ੍ਰਸਿੱਧੀ ਰੱਖਦਾ ਸੀ। ਇਸੇ ਤਰ੍ਹਾਂ ਸਰਦਾਰ ਹਰੀ ਸਿੰਘ ਵਿੱਚ ਅਜਿਹੇ ਗੁਣ ਮੌਜੂਦ ਸਨ। ਇਸ ਤਰ੍ਹਾਂ ਆਪ ਜੀ ਦਾ ਨਾਮ ਵੀ ਰਾਜਾ ਨਲ ਸਾਨੀ ਪੈ ਗਿਆ। ਸਰਦਾਰ ਜੀ ਦੇ ਨਾਮ ਨਾਲ ਇਹ ਨਾਮ ਜੁੜ ਕੇ ਅਤੇ ਆਮ ਵਰਤੋਂ ਵਿੱਚ ਆਉਣ ਕਰਕੇ, ਇਸ ਵਿੱਚ ਥੋੜ੍ਹੀ ਜਿਹੀ ਤਬਦੀਲੀ ਹੋਣ ਕਰਕੇ ਨਲ ਤੋਂ ਨਲਵਾ ਪੈ ਗਿਆ। ਇਸ ਬਾਰੇ ਹੋਰ ਵੀ ਪੁਸ਼ਟੀਆਂ ਮਿਲਦੀਆਂ ਹਨ, ਜੋ ਇਸ ਤਰ੍ਹਾਂ ਹਨ: 1) ਮੌਲਾਨਾ ਅਹਿਮਦ ਦੀਨ ਆਪਣੀ ਪੁਸਤਕ ਮੁਕੰਮਲ ਤਾਰੀਖ- ਕਸ਼ਮੀਰ ਵਿੱਚ ਲਿਖਦੇ ਹਨ ਕਿ ਨਲਵਾ ਦੀ ਵਜ੍ਹਾ ਤਸਮੀਆ ਕੇ ਮੁਤੱਲਅਕ ਮਸ਼ਹੂਰ ਹੈ ਕਿ ਰਾਜਾ ਨਲ ਜ਼ਮਾਨਾ ਕਦੀਮ ਮੇਂ ਏਕ ਬਹਾਦਰ ਅਰ ਸੁਜਾਤ ਰਾਜਾ ਥਾ। ਲੋਗੋਂ ਨੇ ਹਰੀ ਸਿੰਘ ਕੋ ਨਲ ਸੇ ਨਲਵਾ ਬਨਾ ਦੀਆ। ਨਲਵਾ ਸੇ ਮੁਰਾਦ, ਸ਼ੇਰ ਕੋ ਮਾਰਨੇ ਵਾਲਾ ਯਾ ਸ਼ੇਰ ਅਫ਼ਗਾਨ ਹੈ। ਚੂੰਕਿ ਹਰੀ ਸਿੰਘ ਨੇ ਭੀ ਸ਼ੇਰ ਮਾਰੇ ਥੇ ਇਸੀ ਲੀਏ ਉਸਕਾ ਨਾਮ ਨਲਵਾ ਮਸ਼ਹੂਰ ਹੂਆ। 2) ਇਸੇ ਤਰ੍ਹਾਂ ਮਿਸਟਰ ਐਂਨ. ਕੇ.
ਸ਼੍ਰੀ ਗੁਰੂ ਤੇਗ ਬਹਾਦਰ ਜੀ (1 ਅਪਰੈਲ 1621 – 24 ਨਵੰਬਰ 1675) ਸਿੱਖਾਂ ਦੇ ਨੌਵੇਂ ਗੁਰੂ ਸਨ। ਉਨ੍ਹਾਂ ਨੂੰ ਹਿੰਦ ਦੀ ਚਾਦਰ ਕਹਿ ਕੇ ਸਨਮਾਨਿਆ ਜਾਂਦਾ ਹੈ, ਕਿਉਂਕਿ ਉਨ੍ਹਾਂ ਨੇ ਧਰਮ ਦੀ ਰਾਖੀ ਲਈ ਮਹਾਨ ਕੁਰਬਾਨੀ ਦਿੱਤੀ। ਗੁਰੁ ਤੇਗ ਬਹਾਦਰ ਜੀ ਦੀ ਕੁਰਬਾਨੀ ਨਾਲ ਭਾਰਤ ਦੀ ਦੱਬੀ ਕੁਚਲੀ ਆਮ ਜਨਤਾ ਹਾਕਮਾਂ ਨਾਲ ਟੱਕਰ ਲੈਣ ਤੇ ਕੁਰਬਾਨੀਆਂ ਦੇਣ ਲਈ ਤਿਆਰ ਬਰ ਤਿਆਰ ਹੋ ਗਈ।
ਪੰਜਾਬੀ ਸਾਹਿਤ ਦਾ ਇਤਿਹਾਸ ਲਿਖਣ ਦਾ ਕਾਰਜ ਬਹੁਤ ਸਾਰੇ ਵਿਦਵਾਨਾਂ ਨੇ ਆਰੰਭਿਆ ਅਤੇ ਵਿਸ਼ੇਸ਼ ਨਜ਼ਰੀਏ ਤੋਂ ਇਤਿਹਾਸ ਲਿਖੇ। ਪੰਜਾਬੀ ਸਾਹਿਤ ਦਾ ਇਤਿਹਾਸ ਲਿਖਣ ਦੀ ਸਭ ਤੋਂ ਵੱਧ ਭੂਮਿਕਾ ਪੰਜਾਬੀ ਸਾਹਿਤ ਅਕਾਦਮੀ ਦਿੱਲੀ ਨੇ ਨਿਭਾਈ ਹੈ। ਪੰਜਾਬੀ ਸਾਹਿਤ ਅਕਾਦਮੀ ਦਿੱਲੀ ਪੰਜਾਬੀ ਭਾਸ਼ਾ, ਸਾਹਿਤ ਤੇ ਸੱਭਿਆਚਾਰ ਦੇ ਲਈ ਪਿਛਲੇ ਦੋ ਤੋਂ ਵੱਧ ਦਹਾਕਿਆ ਤੋਂ ਨਿਰੰਤਰ ਕਾਰਜਸ਼ੀਲ ਹੈ। ਭਾਵੇਂ ਇਹ ਅਕਾਦਮੀ ਦਿੱਲੀ ਸਰਕਾਰ ਵੱਲੋਂ, ਦਿੱਲੀ ਪ੍ਰਾਂਤ ਵਿੱਚ ਪੰਜਾਬੀ ਭਾਸ਼ਾ ਦੇ ਵਿਕਾਸ ਦੇ ਸੁਪਨੇ ਦੀ ਪੂਰਤੀ ਵੱਜੋਂ ਸਥਾਪਿਤ ਕੀਤੀ ਗਈ ਸੀ। ਪਰੰਤੂ ਇਸ ਅਕਾਦਮੀ ਨੇ ਨਾ ਕੇਵਲ ਦਿੱਲੀ ਪ੍ਰਾਂਤ ਵਿੱਚ ਹੀ ਪੰਜਾਬੀ ਨੂੰ ਫੈਲਾਇਆ ਤੇ ਸਥਾਪਿਤ ਕੀਤਾ ਸਗੋਂ ਸਮੁੱਚੇ ਪੰਜਾਬੀ ਜਗਤ ਵਿੱਚ ਆਪਣਾ ਵਕਾਰੀ ਸਥਾਨ ਵੀ ਬਣਾਇਆ। ਪ੍ਰੋ. ਰਵੇਲ ਸਿੰਘ ਅਤੇ ਉਹਨਾਂ ਦੇ ਸਾਥੀ ਵਿਦਵਾਨਾਂ ਨੇ ਆਪਸੀ ਮਸ਼ਵਰੇ ਨਾਲ।।ਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਦਾ ਇੱਕ ਵੱਡਾ ਪੋ੍ਜੈਕਟ ਹੱਥ ਵਿੱਚ ਲਿਆ ਜੋ ਕਿ ਨਾ ਕੇਵਲ ਵਿਉਂਤਿਆ ਗਿਆ ਸਗੋਂ ਸੰਪੂਰਨਤਾ ਦੇ ਰਾਹ ਵੀ ਪਿਆ। ਲੰਮੀਆਂ ਬੈਠਕਾਂ ਅਤੇ ਨਿਰੰਤਰ ਵਿਚਾਰ ਵਟਾਂਦਰੇ ਉਪਰੰਤ ਫੈਸਲਾ ਹੋਇਆ ਸੀ ਕਿ ਅਲੱਗ ਅਲੱਗ ਵਿਧਾਵਾਂ ਅਨੁਸਾਰ ਇਤਿਹਾਸ ਲਿਖਿਆ ਜਾਵੇ ਕਿਉਂਕਿ ਪਹਿਲਾਂ ਪ੍ਰਾਪਤ ਇਤਿਹਾਸਾਂ ਵਿੱਚ ਇਹ ਖੱਪਾ ਨਜ਼ਰ ਆਉਂਦਾ ਹੈ। ਇਸ ਪੋ੍ਜੈਕਟ ਅਧੀਨ ਲਿਖੀਆਂ ਪੰਜਾਬੀ ਸਾਹਿਤ ਦੇ ਇਤਿਹਾਸ ਦੀਆਂ ਜਿਲਦਾਂ ਵੱਖ ਵੱਖ ਵਿਧਾਵਾਂ ਅਨੁਸਾਰ ਵਿਉਂਤੀਆਂ ਗਈਆਂ ਹਨ:- 1. ਪੰਜਾਬੀ ਸਾਹਿਤ ਦਾ ਭਾਸ਼ਾਈ ਪਿਛੋਕੜ- ਪ੍ਰੇਮ ਸਿੰਘ 2.
ਡਾਕਟਰ ਭੀਮਰਾਉ ਅੰਬੇਡਕਰ (14 ਅਪ੍ਰੈਲ 1891 - 6 ਦਸੰਬਰ 1956), ਡਾਕਟਰ ਬਾਬਾਸਾਹਿਬ ਅੰਬੇਡਕਰ ਨਾਮ ਨਾਲ ਪ੍ਰਸਿੱਧ ਇੱਕ ਭਾਰਤੀ ਕਾਨੂੰਨਸਾਜ਼, ਅਰਥਸ਼ਾਸਤਰੀ, ਰਾਜਨੀਤੀਵਾਨ ਅਤੇ ਸਮਾਜ ਸੁਧਾਰਕ ਸਨ ਜਿਨ੍ਹਾਂ ਨੇ ਦਲਿਤ ਬੋਧੀ ਲਹਿਰ ਨੂੰ ਪ੍ਰੇਰਿਤ ਕੀਤਾ ਅਤੇ (ਬਹੁਜਨ) ਨਾਲ ਹੁੰਦੇ ਸਮਾਜਿਕ ਭੇਦਭਾਵ ਦੇ ਖਿਲਾਫ ਪ੍ਰਚਾਰ ਕੀਤਾ, ਜਦਕਿ ਔਰਤਾਂ ਅਤੇ ਕਿਰਤ ਦੇ ਅਧਿਕਾਰਾਂ ਦਾ ਸਮਰਥਨ ਵੀ ਕੀਤਾ। ਉਹ ਆਜ਼ਾਦ ਭਾਰਤ ਦੇ ਪਹਿਲੇ ਕਾਨੂੰਨ ਅਤੇ ਨਿਆਂ ਮੰਤਰੀ, ਭਾਰਤੀ ਸੰਵਿਧਾਨ ਦੇ ਨਿਰਮਾਤਾ ਅਤੇ ਭਾਰਤ ਗਣਤੰਤਰ ਦੇ ਮੋਢੀ ਸਨ। ਭਾਰਤ ਅਤੇ ਹੋਰ ਕਿਤੇ, ਉਹਨਾਂ ਨੂੰ ਅਕਸਰ ਬਾਬਾ ਸਾਹਿਬ, ਮਰਾਠੀ ਵਿਚ ਭਾਵ "ਆਦਰਯੋਗ ਪਿਤਾ" ਕਹਿੰਦੇ ਸਨ।
ਲਾਲਾ ਧਨੀ ਰਾਮ ਚਾਤ੍ਰਿਕ (4 ਅਕਤੂਬਰ 1876– 18 ਦਸੰਬਰ 1954) ਆਧੁਨਿਕ ਪੰਜਾਬੀ ਕਵਿਤਾ ਦੇ ਸੰਸਥਾਪਕ ਮੰਨੇ ਜਾਂਦੇ ਹਨ। ਉਹਨਾਂ ਦੀਆਂ ਰਚਨਾਵਾਂ ਪ੍ਰਾਚੀਨ ਅਤੇ ਨਵੀਂ ਪੰਜਾਬੀ ਕਵਿਤਾ ਵਿਚਕਾਰ ਕੜੀ ਹਨ। ਗੁਰਮੁਖੀ ਲਿਪੀ ਲਈ ਟਾਈਪ ਸੈੱਟ ਨੂੰ ਮਿਆਰੀ ਬਣਾਉਣ ਦਾ ਸਿਹਰਾ ਵੀ ਉਹਨਾਂ ਨੂੰ ਜਾਂਦਾ ਹੈ। ਉਹ ਹੀ ਸਭ ਤੋਂ ਪਹਿਲੇ ਵਿਦਵਾਨ ਹਨ, ਜਿਹਨਾਂ ਨੂੰ ਸਾਹਿਤ ਸੇਵਾ ਦੇ ਬਦਲੇ ਉਹਨਾਂ ਦੀ 75ਵੀਂ ਬਰਸੀ ਉੱਤੇ ਅਭਿਨੰਦਨ ਗਰੰਥ ਸਮਰਪਤ ਕਰਕੇ ਸਨਮਾਨਿਤ ਕੀਤਾ ਗਿਆ।
ਪੰਜਾਬੀ ਸੂਫ਼ੀ ਕਾਵਿ ਪੰਜਾਬੀ ਸਾਹਿਤ, ਇਤਿਹਾਸ ਅਤੇ ਸੱਭਿਆਚਾਰ ਦਾ ਵਡਮੁੱਲਾ ਅਤੇ ਗੌਰਵਮਈ ਸਰਮਾਇਆ ਹੈ। ਪੰਜਾਬੀ ਸੂਫ਼ੀ ਕਵੀ ਮੁਸਲਮਾਨ ਹੋਣ ਦੇ ਨਾਤੇ ਵੀ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਪਸੰਦ ਕਰਦੇ ਸਨ। ਇਸ ਕਰਕੇ ਉਹਨਾਂ ਆਪਣੇ ਸੂਫ਼ੀਆਨਾ ਵਿਚਾਰਾਂ ਦਾ ਪ੍ਰਗਟਾਵਾ ਪੰਜਾਬੀ ਵਿੱਚ ਹੀ ਕੀਤੀ। ਸੂਫ਼ੀ ਮੱਤ ਅਤੇ ਸੂਫ਼ੀ ਦਰਸ਼ਨ ਸੰਬੰਧੀ ਭਾਵੇਂ ਵੱਖੋ-ਵੱਖ ਧਾਰਨਾਵਾਂ ਮਿਲਦੀਆਂ ਹਨ ਪ੍ਰੰਤੂ ਜਿੰਨਾਂ ਅਨੁਸਾਰ ਸੂਫ਼ੀ ਮੱਤ ਇਸਲਾਮੀ ਜੀਵਨ-ਜਾਂਚ ਦਾ ਦੂਜਾ ਅਤੇ ਬਾਹਰਲੇ ਦਿਖਾਵੇ, ਕਰਮਕਾਂਡ ਅਤੇ ਵਹਿਮ-ਭਰਮ ਦੀ ਥਾਂ ਅੰਦਰਲੇ ਮਨ ਨੂੰ ਸੁਆਰਨ ਦਾ ਪਹਿਲਾ ਨਾਂ ਹੈ। “ਸੂਫ਼ੀ ਮੱਤ ਇਸਲਾਮੀ ਸੰਤ ਮੱਤ ਹੈ ਤੇ ਸੂਫ਼ੀ ਵਿਚਾਰਧਾਰਾ ਰਹੱਸਵਾਦੀ ਵਿਚਾਰਧਾਰਾ ਹੈ ਜਾਂ ਇਹ ਕਹਿ ਲਿਆ ਜਾਵੇ ਕਿ ਇਸਲਾਮਿਕ ਰਹੱਸਵਾਦ ਨੂੰ ਸੂਫ਼ੀਵਾਦ ਜਾਂ ਤਸਉਫ਼ ਕਿਹਾ ਜਾਂਦਾ ਹੈ। ਇਸ ਵਿੱਚ ਮਸਤ ਹੋਣ ਵਾਲੇ ਸੂਫ਼ੀ ਨੂੰ ਅਹਿਲੇ ਹੱਕ ਆਖਦੇ ਹਨ।ਭਾਰਤੀ ਸੰਤਾਂ ਦੀ ਭਗਤੀ ਲਹਿਰ ਤੇ ਮੁਸਲਮਾਨੀ ਦਰਵੇਸ਼ਾਂ ਫ਼ਕੀਰਾਂ ਦੀ ਸੂਫ਼ੀ ਲਹਿਰ ਕਈਆਂ ਗੱਲਾਂ ਵਿੱਚ ਰਲਦੀ ਮਿਲਦੀ ਹੈ। ਪਹਿਲਾਂ ਤਾਂ ਦੋਹਾਂ ਦਾ ਜਨਮ ਮਜ਼੍ਹਬੀ ਕੱਟੜਤਾ ਦੀ ਪ੍ਰਤੀਕ੍ਰਿਆ ਵੱਜੋਂ ਹੋਇਆ ਫਿਰ ਇਹਨਾਂ ਦੋਹਾਂ ਦਾ ਨਿਸ਼ਾਨਾ ਵੀ ਰੱਬੀ ਪਿਆਰ ਤੇ ਮਨੁੱਖੀ ਪਿਆਰ ਦਾ ਪ੍ਰਚਾਰ ਇਕੋ ਜਿਹਾ ਹੀ ਸੀ ਫ਼ਰਕ ਕੇਵਲ ਇਤਨਾ ਸੀ ਭਗਤੀ ਲਹਿਰ ਸ਼ਰਧਾ-ਪ੍ਰਧਾਨ ਸੀ ਤੇ ਸੂਫ਼ੀ ਲਹਿਰ ਪ੍ਰੇਮ-ਪ੍ਰਧਾਨ ਸੀ। ਇੱਕ ਮਘਦੀ ਧੂਣੀ ਸੀ ਤੇ ਇੱਕ ਲਟਾ-ਲਟ ਬਲਦੀ ਲਾਟ।”
ਮੋਹਨਦਾਸ ਕਰਮਚੰਦ ਗਾਂਧੀ (2 ਅਕਤੂਬਰ 1869 - 30 ਜਨਵਰੀ 1948), ਜਾਂ ਮਹਾਤਮਾ ਗਾਂਧੀ, ਭਾਰਤ ਦੀ ਆਜ਼ਾਦੀ ਦਾ ਇੱਕ ਪ੍ਰਮੁੱਖ ਰਾਜਨੀਤਕ ਅਤੇ ਅਧਿਆਤਮਕ ਨੇਤਾ ਸੀ। ਉਹਨਾਂ ਨੂੰ ਮਹਾਤਮਾ (ਸੰਸਕ੍ਰਿਤ: ਮਹਾਨ ਆਤਮਾ) ਦਾ ਖਿਤਾਬ 1914 ਵਿੱਚ ਦੱਖਣੀ ਅਫਰੀਕਾ ਵਿੱਚ ਦਿੱਤਾ ਗਿਆ ਜੋ ਕਿ ਹੁਣ ਦੁਨੀਆ ਭਰ ਵਿੱਚ ਮਸ਼ਹੂਰ ਹੈ। ਇਹਨੂੰ ਭਾਰਤ ਵਿੱਚ ਬਾਪੂ (ਗੁਜਰਾਤੀ ਭਾਸ਼ਾ: ਪਿਤਾ ਦੇ ਲਈ ਵਰਤਿਆ ਜਾਂਦਾ ਸ਼ਬਦ) ਕਹਿਕੇ ਵੀ ਸੰਬੋਧਤ ਕੀਤਾ ਜਾਂਦਾ ਹੈ।
ਬਾਬਾ ਦੀਪ ਸਿੰਘ ਜੀ (26 ਜਨਵਰੀ 1682 – 13 ਨਵੰਬਰ 1757) ਦਾ ਜਨਮ 26 ਜਨਵਰੀ 1682 ਨੂੰ ਪਿੰਡ ਪਹੂਵਿੰਡ,ਜ਼ਿਲ੍ਹਾ ਤਰਨ ਤਾਰਨ ਦੇ ਸੰਧੂ ਜੱਟ ਪਰਿਵਾਰ ਵਿੱਚ ਮਾਤਾ ਜੀਉਣੀ ਜੀ ਦੀ ਕੁੱਖੋਂ ਪਿਤਾ ਭਗਤਾ ਜੀ ਅਤੇ ਮਾਤਾ ਜਿਓਣੀ ਜੀ ਦੇ ਘਰ ਹੋਇਆ। ਮਾਤਾ-ਪਿਤਾ ਨੇ ਬਾਲਕ ਦਾ ਨਾਮ 'ਦੀਪਾ' ਰੱਖਿਆ। ਥੋੜ੍ਹੀ ਸੁਰਤ ਸੰਭਾਲਣ ਤੋਂ ਬਾਅਦ ਇਹ ਨੌਜਵਾਨ ਅਵਸਥਾ ਵਿੱਚ ਵਿਚਰਦਿਆਂ ਬਾਲਕ 'ਦੀਪਾ' ਸਤਿਗੁਰਾਂ ਦੇ ਪਾਵਨ ਅਸਥਾਨ ਸ੍ਰੀ ਅਨੰਦਪੁਰ ਸਾਹਿਬ ਵਿਖੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਚਰਨਾਂ ਵਿੱਚ ਜਾ ਹਾਜ਼ਰ ਹੋਇਆ। ਇਥੇ ਹੀ ਸਤਿਗੁਰਾਂ ਦੇ ਪਵਿੱਤਰ ਕਰ-ਕਮਲਾਂ ਰਾਹੀਂ ਨੌਜਵਾਨ 'ਦੀਪੇ' ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ। ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨ ਤੋਂ ਬਾਅਦ ਆਪ ਜੀ ਦਾ ਨਾਮ 'ਦੀਪ ਸਿੰਘ' ਰੱਖਿਆ ਗਿਆ। ਆਪ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਅੰਦਰ ਰਹਿੰਦਿਆਂ ਭਾਈ ਮਨੀ ਸਿੰਘ ਜੀ ਦੀ ਦੇਖ-ਰੇਖ ਹੇਠ ਪਵਿੱਤਰ ਧਾਰਮਿਕ ਗ੍ਰੰਥਾਂ ਤੇ ਗੁਰਬਾਣੀ ਦਾ ਡੂੰਘਾ ਅਧਿਐਨ ਕੀਤਾ। ਆਪ ਹਮੇਸ਼ਾ ਪਾਵਨ ਬਾਣੀ ਦੇ ਪਾਠ, ਭਜਨ-ਬੰਦਗੀ ਵਿੱਚ ਮਸਤ ਰਹਿੰਦੇ ਸਨ। ਆਪ ਸਰੀਰ ਦੇ ਸੁਡੌਲ ਅਤੇ ਦ੍ਰਿੜ੍ਹ ਇਰਾਦੇ ਵਾਲੇ ਭਜਨੀਕ ਅਤੇ ਧਾਰਮਿਕ ਬਿਰਤੀ ਵਾਲੇ ਪੁਰਸ਼ ਸਨ।