ਪੰਜਾਬੀ ਵਿਕੀਪੀਡੀਆ ਦੇ ਸਭ ਤੋਂ ਜ਼ਿਆਦਾ ਵੇਖੇ ਜਾਣ ਵਾਲੇ ਲੇਖ, ਰੋਜ਼ਾਨਾ ਨਵਪੂਰਤ ਹੋਰ ਜਾਣੋ...
ਵਿਸਾਖੀ ਨਾਮ ਵੈਸਾਖ ਤੋਂ ਬਣਿਆ ਹੈ। ਪੰਜਾਬ ਅਤੇ ਹਰਿਆਣੇ ਦੇ ਕਿਸਾਨ ਸਰਦੀਆਂ ਦੀ ਫਸਲ ਕੱਟਣ ਦਾ ਸਮਾਂ ਆਉਣ ਤੇ ਖੁਸ਼ੀਆਂ ਮਨਾਉਂਦੇ ਹਨ। ਇਸ ਲਈ ਵਿਸਾਖੀ ਪੰਜਾਬ ਅਤੇ ਆਸ-ਪਾਸ ਦੇ ਪ੍ਰਦੇਸਾਂ ਦਾ ਸਭ ਤੋਂ ਵੱਡਾ ਤਿਉਹਾਰ ਹੈ। ਇਹ ਖ਼ਰੀਫ਼ ਦੀ ਫਸਲ ਦੇ ਪੱਕਣ ਦੀ ਖੁਸ਼ੀ ਦਾ ਪ੍ਰਤੀਕ ਹੈ। ਇਸ ਦਿਨ, 13 ਅਪ੍ਰੈਲ 1699 ਨੂੰ ਸਿੱਖਾਂ ਦੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ। ਸਿੱਖ ਇਸ ਤਿਉਹਾਰ ਨੂੰ ਸਾਮੂਹਕ ਜਨਮਦਿਵਸ ਦੇ ਰੂਪ ਵਿੱਚ ਮਨਾਉਂਦੇ ਹਨ।
ਸ਼੍ਰੀ ਗੁਰੂ ਤੇਗ ਬਹਾਦਰ ਜੀ (1 ਅਪਰੈਲ 1621 – 24 ਨਵੰਬਰ 1675) ਸਿੱਖਾਂ ਦੇ ਨੌਵੇਂ ਗੁਰੂ ਸਨ। ਉਨ੍ਹਾਂ ਨੂੰ ਹਿੰਦ ਦੀ ਚਾਦਰ ਕਹਿ ਕੇ ਸਨਮਾਨਿਆ ਜਾਂਦਾ ਹੈ, ਕਿਉਂਕਿ ਉਨ੍ਹਾਂ ਨੇ ਧਰਮ ਦੀ ਰਾਖੀ ਲਈ ਮਹਾਨ ਕੁਰਬਾਨੀ ਦਿੱਤੀ। ਗੁਰੁ ਤੇਗ ਬਹਾਦਰ ਜੀ ਦੀ ਕੁਰਬਾਨੀ ਨਾਲ ਭਾਰਤ ਦੀ ਦੱਬੀ ਕੁਚਲੀ ਆਮ ਜਨਤਾ ਹਾਕਮਾਂ ਨਾਲ ਟੱਕਰ ਲੈਣ ਤੇ ਕੁਰਬਾਨੀਆਂ ਦੇਣ ਲਈ ਤਿਆਰ ਬਰ ਤਿਆਰ ਹੋ ਗਈ।
ਪੰਜਾਬ ਉੱਤਰ-ਪੱਛਮੀ ਭਾਰਤ ਦਾ ਇੱਕ ਰਾਜ ਹੈ ਜੋ ਕਿ ਸਮੁੱਚੇ ਪੰਜਾਬ ਖੇਤਰ ਦਾ ਇੱਕ ਭਾਗ ਹੈ। ਇਸ ਦਾ ਦੂਸਰਾ ਭਾਗ ਪਾਕਿਸਤਾਨ ਵਿੱਚ ਹੈ। ਪੰਜਾਬ ਦੇ ਭਾਰਤੀ ਖੇਤਰ ਨੂੰ ਚੜ੍ਹਦਾ ਪੰਜਾਬ ਕਹਿੰਦੇ ਹਨ ਅਤੇ ਪਾਕਿਸਤਾਨ ਵਾਲੇ ਖੇਤਰ ਨੂੰ ਲਹਿੰਦਾ ਪੰਜਾਬ ਕਹਿੰਦੇ ਹਨ। ਇਸ ਦੀ ਸਰਹੱਦ ਉੱਤਰ ਵਿੱਚ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ, ਉੱਤਰ-ਪੂਰਬ ਵਿੱਚ ਹਿਮਾਚਲ ਪ੍ਰਦੇਸ਼, ਦੱਖਣ-ਪੂਰਬ ਵਿੱਚ ਹਰਿਆਣਾ, ਦੱਖਣ-ਪੱਛਮ ਵਿੱਚ ਰਾਜਸਥਾਨ ਅਤੇ ਪੱਛਮ ਵਿੱਚ ਪਾਕਿਸਤਾਨੀ ਪੰਜਾਬ ਨਾਲ ਲੱਗਦੀ ਹੈ। ਰਾਜ ਦਾ ਖੇਤਰਫਲ 50,362 ਵਰਗ ਕਿਲੋਮੀਟਰ (19,445 ਵਰਗ ਮੀਲ) ਦਾ ਹੈ ਜੋ ਕਿ ਭਾਰਤ ਦੇ ਕੁਲ ਭੂਗੋਲਿਕ ਖੇਤਰ ਦਾ 1.53% ਹੈ। ਇਹ ਭਾਰਤ ਦਾ ਖੇਤਰ ਵਜੋਂ 20ਵਾਂ ਸਭ ਤੋਂ ਵੱਡਾ ਰਾਜ ਹੈ। ਭਾਰਤੀ ਪੰਜਾਬ ਦੇ ਮੁੱਖ ਸ਼ਹਿਰ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਬਠਿੰਡਾ, ਫ਼ਿਰੋਜ਼ਪੁਰ, ਸੰਗਰੂਰ, ਮੋਹਾਲੀ ਅਤੇ ਪਟਿਆਲਾ ਹਨ। ਇਸ ਦੀ ਰਾਜਧਾਨੀ ਚੰਡੀਗੜ੍ਹ ਹੈ।
ਗ਼ਜ਼ਲ (ਅਰਬੀ/ਫ਼ਾਰਸੀ/ਉਰਦੂ : غزل) ਮੂਲ ਤੌਰ 'ਤੇ ਅਰਬੀ ਸ਼ਾਇਰੀ ਦੀ ਇੱਕ ਵਿਧਾ ਹੈ। ਬਾਅਦ ਵਿੱਚ ਇਹ ਇਰਾਨ ਤੋਂ ਹੁੰਦੀ ਹੋਈ ਭਾਰਤ ਪਹੁੰਚੀ ਅਤੇ ਫ਼ਾਰਸੀ ਅਤੇ ਉਰਦੂ ਸ਼ਾਇਰੀ ਵਿੱਚ ਰਚਮਿਚ ਗਈ। ਇਸ ਕਾਵਿ-ਵਿਧਾ ਵਿੱਚ ‘ਅਰੂਜ਼’ ਦੇ ਨਿਯਮਾਂ ਦੀ ਬੰਦਸ਼ ਨੇ ਇਸ ਨੂੰ ਸੰਗੀਤ ਨਾਲ ਇੱਕਸੁਰ ਕਰ ਦਿੱਤਾ। ਇਸ ਲਈ ਇਹ ਗਾਇਕੀ ਦੇ ਖੇਤਰ ਵਿੱਚ ਸੁਹਜਾਤਮਕ ਬੁਲੰਦੀਆਂ ਛੂਹ ਗਈ। ਚੌਧਵੀਂ ਸਦੀ ਦੇ ਫ਼ਾਰਸੀ ਸ਼ਾਇਰ ਹਾਫਿਜ਼ ਸ਼ਿਰਾਜ਼ੀ ਦੀ ਕਾਵਿਕ ਜਾਦੂਗਰੀ ਨੇ ਯੂਰਪ ਵਿੱਚ ਮਹਾਨ ਜਰਮਨ ਕਵੀ ਗੇਟੇ ਅਤੇ ਸਪੇਨੀ ਕਵੀ ਲੋਰਕਾ ਤੱਕ ਨੂੰ ਇਸ ਵਿਧਾ ਵਿੱਚ ਸ਼ਾਇਰੀ ਕਰਨ ਲਈ ਪ੍ਰੇਰ ਲਿਆ।
ਟੈਕਸਸ ਸੰਯੁਕਤ ਰਾਜ ਅਮਰੀਕਾ ਦੇ ਪੰਜਾਹ ਰਾਜਾਂ ਵਿੱਚੋਂ ਦੂਜਾ ਸਭ ਤੋਂ ਵੱਡਾ ਅਤੇ ਵੱਧ ਅਬਾਦੀ ਵਾਲਾ ਰਾਜ ਹੈ ਅਤੇ 48 ਇਕਸਾਰ ਵਸੇ ਰਾਜਾਂ ਵਿੱਚੋਂ ਸਭ ਤੋਂ ਵੱਡਾ। ਇਹ ਪੱਛਮ-ਦੱਖਣ ਕੇਂਦਰੀ ਸੰਯੁਕਤ ਰਾਜ ਵਿੱਚ ਸਥਿਤ ਹੈ, ਜਿਸਦੀਆਂ ਅੰਤਰਰਾਸ਼ਟਰੀ ਹੱਦਾਂ ਦੱਖਣ ਵੱਲ ਮੈਕਸੀਕੋ ਦੇ ਰਾਜਾਂ ਚਿਊਆਊਆ, ਕੋਆਊਈਲਾ, ਨੁਏਵੋ ਲੇਓਨ ਅਤੇ ਤਮਾਊਲੀਪਾਸ ਨਾਲ਼ ਅਤੇ ਅੰਦਰੂਨੀ ਹੱਦਾਂ ਸੰਯੁਕਤ ਰਾਜਾਂ; ਪੱਛਮ ਵੱਲ ਨਿਊ ਮੈਕਸੀਕੋ, ਉੱਤਰ ਵੱਲ ਓਕਲਾਹੋਮਾ, ਉੱਤਰ-ਪੂਰਬ ਵੱਲ ਅਰਕਾਂਸਸ ਅਤੇ ਪੂਰਬ ਵੱਲ ਲੂਈਜ਼ੀਆਨਾ ਨਾਲ਼ ਲੱਗਦੀਆਂ ਹਨ। ਇਸ ਦਾ ਖੇਤਰਫਲ 268,820 ਵਰਗ ਕਿ.ਮੀ.
ਵਿੰਸਟਨ ਚਰਚਿਲ (30 ਨਵੰਬਰ 1874 - 24 ਜਨਵਰੀ 1965) ਅੰਗਰੇਜ਼ ਰਾਜਨੀਤੀਵਾਨ, ਦੂਸਰੇ ਵਿਸ਼ਵਯੁੱਧ, 1940 - 1945 ਦੇ ਸਮੇਂ ਇੰਗਲੈਂਡ ਦੇ ਪ੍ਰਧਾਨਮੰਤਰੀ ਸੀ। ਚਰਚਿਲ ਪ੍ਰਸਿੱਧ ਕੂਟਨੀਤੀਵਾਨ ਅਤੇ ਤੇਜ਼ ਵਕਤਾ ਸੀ। ਉਹ ਫੌਜ ਵਿੱਚ ਅਧਿਕਾਰੀ ਰਹਿ ਚੁੱਕਿਆ ਸੀ, ਨਾਲ ਹੀ ਉਹ ਇਤਿਹਾਸਕਾਰ, ਲੇਖਕ ਅਤੇ ਕਲਾਕਾਰ ਵੀ ਸੀ। ਉਹ ਇੱਕਮਾਤਰ ਪ੍ਰਧਾਨਮੰਤਰੀ ਸੀ ਜਿਨੂੰ ਨੋਬਲ ਇਨਾਮ ਨਾਲ ਸਨਮਾਨਿਤ ਕੀਤਾ ਗਿਆ ਸੀ।
ਐਮਿਲੀ ਜੀਨ "ਐਮਾ" ਸਟੋਨ (ਜਨਮ 6 ਨਵੰਬਰ, 1988) ਇੱਕ ਅਮਰੀਕੀ ਅਦਾਕਾਰਾ ਹੈ। 2015 ਵਿੱਚ ਦੁਨੀਆ ਦੇ ਸਭ ਤੋਂ ਵੱਧ ਤਨਖਾਹ ਵਾਲੀਆਂ ਅਭਿਨੇਤਰੀਆਂ ਵਿੱਚੋਂ ਇੱਕ ਸੀ। ਸਟੋਨ ਨੂੰ ਅਕਾਦਮੀ ਅਵਾਰਡ, ਇੱਕ ਬਾੱਫਟਾ ਅਵਾਰਡ, ਇੱਕ ਗੋਲਡਨ ਗਲੋਬ ਅਵਾਰਡ ਅਤੇ ਤਿੰਨ ਸਕ੍ਰੀਨ ਐਕਟਰਸ ਗਿਲਡ ਅਵਾਰਡ, ਬਹੁਤ ਸਾਰੇ ਪ੍ਰਸ਼ੰਸਾ ਪ੍ਰਾਪਤ ਹੋ ਚੁੱਕੇ ਹਨ। ਉਹ 2013 ਵਿੱਚ ਫੋਬਰਜ਼ ਸੇਲਿਬ੍ਰਟੀ 100 ਅਤੇ 2017 ਵਿੱਚ ਟਾਈਮ 100 ਵਿੱਚ ਪੇਸ਼ ਕੀਤੀ ਗਈ ਸੀ ਅਤੇ ਮੀਡੀਆ ਨੇ ਉਸ ਦੀ ਪੀੜ੍ਹੀ ਦੇ ਸਭ ਤੋਂ ਪ੍ਰਤਿਭਾਸ਼ਾਲੀ ਅਦਾਕਾਰੀਆਂ ਵਿਚੋਂ ਇੱਕ ਵਜੋਂ ਉਸਦਾ ਜ਼ਿਕਰ ਕੀਤਾ ਹੈ।
ਐਂਬ੍ਰੋਜ਼ ਐਵਰੈੱਟ ਬਰਨਸਾਈਡ (23 ਮਈ 1824 - 13 ਸਤੰਬਰ 1881) ਇੱਕ ਅਮਰੀਕੀ ਸਿਪਾਹੀ, ਰੇਲ ਕਾਰਜਕਾਰੀ, ਕਾਢਕਾਰ, ਉਦਯੋਗਪਤੀ ਤੇ ਸਿਆਸਤਦਾਨ ਸੀ ਜੋ ਕਿ ਰੋਡ ਟਾਪੂ ਨਾਲ ਸਬੰਧ ਰੱਖਦਾ ਸੀ। ਉਹ ਗਵਰਨਰ ਤੇ ਸੰਯੁਕਤ ਅਮਰੀਕੀ ਸੈਨੇਟਰ ਵੀ ਰਹਿ ਚੁੱਕਿਆ ਸੀ। ਅਮਰੀਕੀ ਗ੍ਰਹਿ ਯੁੱਧ ਦੌਰਾਨ ਉਸਨੇ ਬਤੌਰ ਯੂਨੀਅਨ ਆਰਮੀ ਜਰਨੈਲ ਉੱਤਰੀ ਕੈਰੋਲੀਨਾ ਅਤੇ ਪੂਰਬੀ ਟੈਨੇਸੀ ਵਿੱਚ ਕੋਈ ਮੋਰਚਿਆਂ ਨੂੰ ਫਤਹਿ ਕੀਤਾ; ਕਾਨਫੈਡਰੇਟਜਰਨੈਲ ਜੌਹਨ ਹੰਟ ਮੌਰਗਨ ਦੀ ਛਾਪੇਮਾਰੀ ਦਾ ਮੁਕਾਬਲਾ ਕੀਤਾ, ਪਰ ਫ਼੍ਰੈਡਰਿਕਸਬਰਗ ਤੇ ਕ੍ਰੇਟਰ ਦੀ ਲੜਾਈ ਵਿੱਚ ਜ਼ਬਰਦਸਤ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਉਸਦਾ ਦਾੜ੍ਹੀ ਰੱਖਣ ਦਾ ਸਟਾਈਲ ਸਾਈਡਬਰਨਨਾਉਂ ਨਾਲ ਪ੍ਰਚਲਿਤ ਹੋਇਆ ਜੋ ਕਿ ਉਸਦੀ ਗੋਤ ਸੀ। ਉਸਨੂੰ ਨੈਸ਼ਨਲ ਰਾਈਫ਼ਲ ਐਸੋਸੀਏਸ਼ਨ ਦਾ ਪਹਿਲਾ ਪ੍ਰਧਾਨ ਬਣਨ ਦਾ ਸੁਭਾਗ ਵੀ ਪ੍ਰਾਪਤ ਹੋਇਆ ਹੈ।
ਅੰਗਰੇਜ਼ੀ ਜਾਂ ਅੰਗਰੇਜੀ (English ਇੰਗਲਿਸ਼) ਹਿੰਦ-ਯੂਰਪੀ ਭਾਸ਼ਾ-ਪਰਿਵਾਰ ਵਿੱਚ ਆਉਂਦੀ ਹੈ ਅਤੇ ਇਸ ਪੱਖੋਂ ਹਿੰਦੀ, ਉਰਦੂ, ਫ਼ਾਰਸੀ ਆਦਿ ਦੇ ਨਾਲ ਇਸਦਾ ਦੂਰ ਦਾ ਰਿਸ਼ਤਾ ਬਣਦਾ ਹੈ। ਇਹ ਇਸ ਪਰਿਵਾਰ ਦੀ ਜਰਮਨਿਕ ਸ਼ਾਖਾ ਵਿੱਚ ਰੱਖੀ ਜਾਂਦੀ ਹੈ। ਇਸ ਨੂੰ ਦੁਨੀਆ ਦੀ ਸਭ ਤੋਂ ਪਹਿਲੀ ਅੰਤਰਰਾਸ਼ਟਰੀ ਭਾਸ਼ਾ ਮੰਨਿਆ ਜਾਂਦਾ ਹੈ। ਇਹ ਦੁਨੀਆ ਦੇ ਕਈ ਦੇਸ਼ਾਂ ਦੀ ਮੁੱਖ ਰਾਜ ਭਾਸ਼ਾ ਹੈ ਅਤੇ ਅਜੋਕੇ ਦੌਰ ਵਿੱਚ ਕਈ ਦੇਸ਼ਾਂ ਵਿੱਚ ਵਿਗਿਆਨ, ਕੰਪਿਊਟਰ, ਸਾਹਿਤ, ਸਿਆਸਤ ਅਤੇ ਉੱਚ ਸਿੱਖਿਆ ਦੀ ਵੀ ਮੁੱਖ ਭਾਸ਼ਾ ਹੈ। ਅੰਗਰੇਜ਼ੀ ਭਾਸ਼ਾ ਰੋਮਨ ਲਿਪੀ ਵਿੱਚ ਲਿਖੀ ਜਾਂਦੀ ਹੈ।
ਗੋਥਿਕ ਕਲਾ (Gothic art) 12 ਵੀਂ ਸਦੀ ਦੇ ਮੱਧ ਵਿੱਚ ਫਰਾਂਸ ਵਿੱਚ ਪੈਦਾ ਹੋਈ ਮੱਧਕਾਲੀ ਯੂਰਪੀ ਆਰਕੀਟੈਕਚਰ ਦੀ ਇੱਕ ਸ਼ੈਲੀ ਇਹ ਰੋਮਾਂਸ ਆਰਕੀਟੈਕਚਰ ਤੋਂ ਵਿਕਸਿਤ ਕੀਤਾ ਗਿਆ ਸੀ। ਇਹ ਪੂਰੇ ਪੱਛਮੀ ਯੂਰਪ ਵਿੱਚ ਫੈਲਿਆ, ਪਰ ਇਸਦੇ ਅਸਰ ਐਲਪਸ ਦੇ ਦੱਖਣ ਵਿੱਚ ਘੱਟ ਸੀ। ਇਸਨੇ ਇਟਲੀ ਦੀ ਕਲਾਸਿਕ ਸਟਾਈਲ ਨੂੰ ਪ੍ਰਭਾਵਿਤ ਨਹੀਂ ਕੀਤਾ ਇਸ ਸ਼ੈਲੀ ਦੀਆਂ ਇਮਾਰਤਾਂ ਕਲਾਸੀਕਲ ਸਟਾਈਲ ਦੀ ਬਜਾਏ ਇਸ ਤੋਂ ਵੱਖਰੀਆਂ ਸਨ। ਇਸ ਸ਼ੈਲੀ ਦੀ ਸ਼ੈਲੀ 12 ਵੀਂ ਤੋਂ 15 ਵੀਂ ਤੱਕ ਚਾਰ ਸਦੀਆਂ ਤੱਕ ਰਹੀ ਅਤੇ ਅੰਤ ਵਿੱਚ ਰੈਨੇਜ਼ੈਂਸੀ ਕਲਾ ਨੇ ਆਪਣੀ ਥਾਂ ਲੈ ਲਈ।
ਨਾਸਤਿਕਤਾ ਜਾਂ ਅਨੀਸ਼ਵਰਵਾਦ ਵਿੱਚਾਰਾਂ ਦੀ ਇੱਕ ਪ੍ਰਣਾਲ਼ੀ ਹੈ ਰੱਬ ਦੀ ਹੋਂਦ ਅਤੇ ਧਾਰਮਿਕ ਵਿਸ਼ਵਾਸਾਂ ਤੋਂ ਜਾਂ ਕਿਸੀ ਉੱਪਰੀ ਤਾਕਤ ਜਾਂ ਦੇਵੀ-ਦੇਵਤਿਆਂ ਦੀ ਹਸਤੀ ਤੋਂ ਇਨਕਾਰੀ ਹੈ। ਸੌੜੇ ਅਰਥਾਂ ਵਿੱਚ ਇਹ ਪੁਜੀਸ਼ਨ ਹੈ ਕਿ ਕੋਈ ਦੇਵੀ-ਦੇਵਤੇ ਨਹੀਂ ਹੁੰਦੇ, ਕੋਈ ਦੈਵੀ ਸ਼ਕਤੀ ਨਹੀਂ ਹੁੰਦੀ। ਵਧੇਰੇ ਵਿਆਪਕ ਅਰਥਾਂ ਵਿੱਚ ਇਸ ਤੋਂ ਭਾਵ ਕਿਸੇ ਦੈਵੀ ਸ਼ਕਤੀ ਦੇ ਵਜੂਦ ਵਿੱਚ ਕੋਈ ਵਿਸ਼ਵਾਸ ਨਾ ਹੋਣਾ ਹੈ। ਇਤਹਾਸਕ ਤੌਰ 'ਤੇ ਨਾਸਤਿਕਤਾ ਰਾਜਨੀਤਕ ਬੇਦਾਰੀ ਨਾਲ ਸੰਬੰਧਤ ਹੈ। ਇਹ ਫ਼ਲਸਫ਼ਾ ਇਸ ਗੱਲ ਨੂੰ ਮੰਨਣ ਤੋਂ ਇਨਕਾਰ ਕਰਦਾ ਹੈ ਕਿ ਕੋਈ ਓਪਰੀ ਸ਼ੈਅ ਹੈ ਜੋ ਇਨਸਾਨੀ ਇਬਾਦਤ ਦਾ ਫਲ ਕਾਰਾਂ, ਘਰ, ਸੋਹਣੇ ਮੁੰਡੇ/ਕੁੜੀ ਦੇ ਰੂਪ ਵਿੱਚ ਦਿੰਦੀ ਹੈ, ਅਤੇ ਇਹ ਕਰਨ ਦੌਰਾਨ ਫ਼ਿਜ਼ਿਕਸ ਦੇ ਅਸੂਲਾ ਨੂੰ ਦਰਕਿਨਾਰ ਕਰ ਦਿੰਦੀ ਹੈ।
ਖੇਡ ਲੀਗ ਜਾਂ ਸਪੋਰਟਸ ਲੀਗ ਵਿਅਕਤੀਗਤ ਐਥਲੀਟਾਂ, ਖੇਡ ਟੀਮਾਂ ਜਾਂ ਕਲੱਬਾਂ ਦਾ ਇੱਕ ਸਮੂਹ ਹੈ ਜੋ ਇੱਕ ਦੂਜੇ ਦੇ ਵਿਰੁੱਧ ਮੁਕਾਬਲਾ ਕਰਨ ਅਤੇ ਇੱਕ ਖਾਸ ਖੇਡ ਵਿੱਚ ਅੰਕ ਹਾਸਲ ਕਰਨ ਲਈ ਇੱਕ ਲੀਗ ਬਣਾਉਂਦੇ ਹਨ। ਇਸ ਦੇ ਸਭ ਤੋਂ ਸਰਲ ਰੂਪ ਵਿੱਚ, ਇਹ ਸ਼ੁਕੀਨ ਅਥਲੀਟਾਂ ਦਾ ਇੱਕ ਸਥਾਨਕ ਸਮੂਹ ਹੋ ਸਕਦਾ ਹੈ ਜੋ ਆਪਸ ਵਿੱਚ ਟੀਮਾਂ ਬਣਾਉਂਦੇ ਹਨ ਅਤੇ ਵੀਕਐਂਡ 'ਤੇ ਮੁਕਾਬਲਾ ਕਰਦੇ ਹਨ; ਇਸਦੇ ਸਭ ਤੋਂ ਗੁੰਝਲਦਾਰ ਰੂਪ ਵਿੱਚ, ਇਹ ਇੱਕ ਅੰਤਰਰਾਸ਼ਟਰੀ ਪੇਸ਼ੇਵਰ ਲੀਗ ਹੋ ਸਕਦੀ ਹੈ ਜੋ ਵੱਡੀ ਮਾਤਰਾ ਵਿੱਚ ਪੈਸਾ ਕਮਾਉਂਦੀ ਹੈ ਅਤੇ ਦਰਜਨਾਂ ਟੀਮਾਂ ਅਤੇ ਹਜ਼ਾਰਾਂ ਖਿਡਾਰੀਆਂ ਨੂੰ ਸ਼ਾਮਲ ਕਰਦੀ ਹੈ।
ਵਾਲਮਾਰਟ ਇੰਕ (ਪੁਰਾਣਾ ਵਾਲਮਾਰਟ ਸਟੋਰ, ਇੰਕ) ਇੱਕ ਅਮਰੀਕੀ ਬਹੁਕੌਮੀ ਪ੍ਰਚੂਨ ਦੀ ਕਾਰਪੋਰੇਸ਼ਨ ਹੈ, ਜੋ ਹਾਈਪਰ ਮਾਰਕਿਟ ਦੀ ਇੱਕ ਚੇਨ, ਡਿਪਾਰਟਮੈਂਟ ਸਟੋਰਾਂ, ਅਤੇ ਕਰਿਆਨੇ ਦੀਆਂ ਦੁਕਾਨਾਂ ਚਲਾਉਂਦੀ ਹੈ। ਕੰਪਨੀ ਦਾ ਹੈੱਡਕੁਆਟਰਡ ਬੈਨਟਨਵਿਲ, ਅਰਕਾਨਸਸ ਹੈ ਅਤੇ ਇਸਦੀ ਸਥਾਪਨਾ ਸੈਮ ਵਾਲਟਨ ਨੇ 1962 ਵਿੱਚ ਚਲਾਈ ਸੀ ਅਤੇ 31 ਅਕਤੂਬਰ, 1969 ਨੂੰ ਸਥਾਪਿਤ ਕੀਤੀ ਗਈ ਸੀ.ਇਹ ਸੈਮ ਦੇ ਕਲੱਬ ਦੇ ਰੀਟੇਲ ਵੇਅਰਹਾਉਸਾਂ ਦਾ ਵੀ ਮਾਲਕ ਹੈ ਅਤੇ ਉਹਨਾਂ ਦਾ ਸੰਚਾਲਨ ਕਰਦਾ ਹੈ। 31 ਜਨਵਰੀ 2018 ਤੱਕ ਵਾਲਮਾਰਟ ਦੇ 11,718 ਸਟੋਰ ਅਤੇ 28 ਦੇਸ਼ਾਂ ਵਿੱਚ ਕਲੱਬ ਹਨ ਜੋ ਕੀ 59 ਵੱਖ-ਵੱਖ ਨਾਮਾਂ ਤੇ ਚਲਦੇ ਹਨ. ਕੰਪਨੀ ਅਮਰੀਕਾ ਅਤੇ ਕਨੇਡਾ ਵਿੱਚ ਵਾਲਮਾਰਟ ਦੇ ਨਾਂ ਹੇਠ ਕੰਮ ਕਰਦੀ ਹੈ, ਮੈਕਸੀਕੋ ਅਤੇ ਮੱਧ ਅਮਰੀਕਾ ਵਿੱਚ ਵਾਲਮਾਰਟ ਡੀ ਮੇਕਸਿਕੋ ਸੈਂਟਰਮੈਰੀਕਾ, ਇੰਗਲੈਂਡ ਵਿੱਚ ਅਸਡਾ, ਜਪਾਨ ਵਿੱਚ ਸੇਈੂ ਗਰੁਪ ਅਤੇ ਭਾਰਤ ਵਿੱਚ ਬੇਸਟ ਪ੍ਰਾਈਸ ਦੇ ਨਾਮ ਤੇ ਕੰਮ ਕਰਦੀ ਹੈ. ਇਸਦੇ ਕੋਲ ਅਰਜਨਟਾਈਨਾ, ਚਿਲੀ, ਬ੍ਰਾਜ਼ੀਲ, ਅਤੇ ਕੈਨੇਡਾ ਵਿੱਚ ਪੂਰੀ ਮਲਕੀਅਤ ਵਾਲੀ ਕੰਪਨੀ ਹਨ.ਸਾਲ 2016 ਵਿੱਚ ਫਾਰਚੂਨ ਗਲੋਬਲ 500 ਦੀ ਸੂਚੀ ਅਨੁਸਾਰ ਵਾਲਮਾਰਟ ਦੁਨੀਆ ਦੀ ਸਭ ਤੋਂ ਵੱਡੀ ਕੰਪਨੀ ਹੈ- ਕੁਲ 480 ਅਰਬ ਡਾਲਰ ਦੀ ਹੈ ਅਤੇ ਅਤੇ ਦੁਨਿਆ ਦੇ ਸਭ ਤੋਂ ਵੱਡੇ ਪ੍ਰਾਈਵੇਟ ਕੰਪਨੀ ਜਿਸਦੇ 2.3 ਮਿਲੀਅਨ ਕਰਮਚਾਰੀ ਹਨ.ਇਹ ਇੱਕ ਜਨਤਕ ਵਪਾਰਕ ਪਰਿਵਾਰ-ਮਲਕੀਅਤ ਕਾਰੋਬਾਰ ਹੈ ਜਿਸਨੂੰ ਵਾਲਟਨ ਪਰਿਵਾਰ ਚਲਾਉਂਦੀ ਹੈ।ਸੈਮ ਵਾਲਟਨ ਦੇ ਵਾਰਿਸ ਆਪਣੇ ਕੋਲ ਆਪਣੀ ਹੋਲਡਿੰਗ ਕੰਪਨੀ, ਵਾਲਟਨ ਐਂਟਰਪ੍ਰਾਈਜਿਜ਼ ਅਤੇ ਆਪਣੇ ਵਿਅਕਤੀਗਤ ਹੋਲਡਿੰਗਾਂ ਰਾਹੀਂ 50% ਵਾਲਮਾਰਟ ਦੇ ਮਾਲਕ ਹਨ। ਸਾਲ 2016 ਵਿੱਚ ਵਾਲਮਾਰਟ ਅਮਰੀਕਾ ਦਾ ਸਭ ਤੋਂ ਵੱਡਾ ਕਰਿਆਨੇ ਦੀ ਰਿਟੇਲਰ ਸੀ ਅਤੇ ਵਾਲਮਾਰਟ ਦੀ 62.3 ਪ੍ਰਤੀਸ਼ਤ 478.614 ਅਰਬ ਡਾਲਰ ਦੀ ਵਿਕਰੀ ਅਮਰੀਕੀ ਕਾਰੋਬਾਰਾਂ ਤੋਂ ਆਈ ਸੀ.
ਓਪੇਰਾ (ਇਤਾਲਵੀ: Opera) ਇੱਕ ਕਲਾ-ਰੂਪ ਹੈ ਜਿਸ ਵਿੱਚ ਗਾਇਕ ਅਤੇ ਸੰਗੀਤਕਾਰ ਗੀਤ-ਨਾਟ ਦੇ ਪਾਠ (ਲਿਬ੍ਰੇਟੋ) ਨੂੰ ਆਮ ਤੌਰ 'ਤੇ ਰੰਗਮੰਚੀ ਸੈੱਟਿੰਗ ਵਿੱਚ ਸੰਗੀਤ ਨਾਲ ਸੰਜੋ ਕੇ ਪੇਸ਼ ਕਰਦੇ ਹਨ। ਓਪੇਰਾ ਕਲਾ ਦੀ ਉਹ ਸਾਖਾ ਹੈ ਜਿਸ ਵਿੱਚ ਸੰਗੀਤ ਨਾਟਕੀ ਪੇਸ਼ਕਾਰੀ ਅਭਿੰਨ ਅੰਗ ਹੋਵੇ ਅਤੇ ਡਾਇਲਾਗ ਦੀ ਥਾਂ ਗੀਤ ਗੱਲਬਾਤ ਦਾ ਵਾਹਕ ਹੋਣ। ਇਸ ਵਿੱਚ ਅਦਾਕਾਰੀ, ਦ੍ਰਿਸ਼ਾਵਲੀ, ਅਤੇ ਪਹਿਰਾਵਾ ਆਦਿ ਵਰਗੇ ਥੀਏਟਰ ਦੇ ਕਈ ਪਹਿਲੂ ਜੁੜੇ ਹੁੰਦੇ ਹਨ ਅਤੇ ਕਈ ਵਾਰ ਤਾਂ ਨਾਚ ਵੀ ਇਸ ਵਿੱਚ ਸ਼ਾਮਲ ਹੁੰਦਾ ਹੈ। ਓਪੇਰਾ ਦਾ ਜਨਮ 1594 ਵਿੱਚ ਇਟਲੀ ਦੇ ਫਲੋਰੈਂਸ ਨਗਰ ਵਿੱਚ ਜੈਕੋਪੋ ਪੇਰੀ ਦੇ ਦਾਫਨੇ ਨਾਮਕ ਓਪੇਰੇ ਦੀ ਪੇਸ਼ਕਾਰੀ ਨਾਲ ਹੋਇਆ ਸੀ। ਇਹ ਫਲੋਰੈਂਸ ਦੇ ਮਾਨਵਵਾਦੀਆਂ ਦੀ ਕਲਾਮੰਡਲੀ ("ਕਾਮਰੇਤਾ ਦੀ ਬਰਦੀ") ਦੀ ਪਰੇਰਨਾ ਤਹਿਤ 1597 ਦੇ ਲਾਗੇ ਚਾਗੇ ਕਿਸੇ ਵਕਤ ਲਿਖਿਆ ਗਿਆ ਸੀ। ਇਹ ਪੁਨਰ-ਜਾਗਰਣ ਦੀ ਇੱਕ ਅਹਿਮ ਪ੍ਰਵਿਰਤੀ ਦੇ ਅੰਗ ਵਜੋਂ ਕਲਾਸੀਕਲ ਯੂਨਾਨੀ ਨਾਟ-ਕਲਾ ਨੂੰ ਸੁਰਜੀਤ ਕਰਨ ਦਾ ਯਤਨ ਸੀ।
ਜਲਥਲੀ ਜਾਂ ਦੁਪਾਸੀ ਜਾਨਵਰ ਐਮਫ਼ੀਬੀਆ ਵਰਗ ਦੇ ਬਾਹਰ-ਤਾਪੀ, ਚੁਪਾਏ ਅਤੇ ਕੰਗਰੋੜਧਾਰੀ ਜਾਨਵਰਾਂ ਨੂੰ ਆਖਿਆ ਜਾਂਦਾ ਹੈ। ਅਜੋਕੇ ਜੁੱਗ ਦੇ ਸਾਰੇ ਜਲਥਲੀਏ ਲਿਸਮਫ਼ੀਬੀਆ ਹਨ। ਇਹ ਕਈ ਕਿਸਮਾਂ ਦੇ ਪੌਣ-ਪਾਣੀਆਂ ਵਿੱਚ ਰਹਿਣ ਦੇ ਕਾਬਲ ਹਨ ਜਿਹਨਾਂ 'ਚੋਂ ਬਹੁਤੀਆਂ ਜਾਤੀਆਂ ਜ਼ਮੀਨੀ, ਜ਼ਮੀਨਦੋਜ਼ੀ, ਦਰਖਤੀ ਜਾਂ ਤਾਜ਼ਾ-ਪਾਣੀ ਮਾਹੌਲਾਂ ਵਿੱਚ ਮਿਲਦੀਆਂ ਹਨ। ਆਮ ਤੌਰ ਉੱਤੇ ਜਲਥਲੀਏ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਪਾਣੀ ਵਿੱਚ ਭਿੰਡ (ਲਾਰਵਾ) ਵਜੋਂ ਕਰਦੇ ਹਨ ਪਰ ਕੁਝ ਜਾਤੀਆਂ ਵਤੀਰਕ ਤਬਦੀਲੀਆਂ ਰਾਹੀਂ ਇਸ ਪੜਾਅ ਨੂੰ ਕਤਰਾਉਣ ਭਾਵ ਇਹਨੂੰ ਬਾਈਪਾਸ ਕਰਨ ਦੇ ਕਾਬਲ ਹੋ ਗਈਆਂ ਹਨ।
ਜੂਲ ( ਜਾਂ ਕਈ ਵਾਰ ਜਾਊਲ ), ਨਿਸ਼ਾਨ J, ਕੌਮਾਂਤਰੀ ਇਕਾਈ ਢਾਂਚੇ ਵਿੱਚ ਊਰਜਾ, ਕੰਮ ਜਾਂ ਤਾਪ ਦੀ ਮਾਤਰਾ ਦੀ ਇੱਕ ਇਕਾਈ ਹੈ। ਇਹ ਉਸ ਕੀਤੇ ਹੋਏ ਕੰਮ (ਜਾਂ ਵਟਾਈ ਹੋਈ ਊਰਜਾ) ਦੇ ਬਰਾਬਰ ਹੈ ਜਦੋਂ ਇੱਕ ਨਿਊਟਨ ਦਾ ਬਲ 1 ਮੀਟਰ ਦੇ ਪੈਂਡੇ ਤੱਕ ਲਾਇਆ ਜਾਵੇ (1 ਨਿਊਟਨ ਮੀਟਰ ਜਾਂ N·m), ਜਾਂ ਇੱਕ ਸਕਿੰਟ ਲਈ ਇੱਕ ਓਮ ਦੇ [[ਅੜਿੰਗਾ (ਬਿਜਲੀ)|ਅੜਿੰਗੇ) ਵਿੱਚੋਂ ਇੱਕ ਅੰਪੀਅਰ ਦਾ ਬਿਜਲਈ ਕਰੰਟ ਲੰਘਾਇਆ ਜਾਵੇ। ਇਹਦਾ ਨਾਂ ਅੰਗਰੇਜ਼ੀ ਭੌਤਿਕ ਵਿਗਿਆਨੀ ਜੇਮਜ਼ ਪ੍ਰੈਸਕਟ ਜੂਲ (1818-1889) ਮਗਰੋਂ ਪਿਆ ਹੈ।
ਟੋਟਮ ਕਿਸੇ ਕਬੀਲਾ ਸਮਾਜ ਸਭਿਆਚਾਰ ਵਿੱਚ ਲੋਕ ਧਰਮ ਵਿੱਚ ਦੇਵੀ-ਦੇਵਤਿਆਂ ਦੀ ਪੂਜਾ ਤੋਂ ਇਲਾਵਾ ਟੋਟਮ ਵੀ ਇੱਕ ਵਿਸ਼ੇਸ਼ ਮਹੱਤਤਾ ਰੱਖਦਾ ਹੈ।ਟੋਟਮ ਕਿਸੇ ਮਨੁੱਖੀ ਕਬੀਲੇ ਦਾ ਇੱਕ ਸਾਂਝਾ ਚਿੰਨ੍ਹ ਹੁੰਦਾ ਹੈ ਜਿਸ ਨੂੰ ਸਮੂਹਿਕ ਤੌਰ ਉੱਤੇ ਪ੍ਰਵਾਨ ਕੀਤਾ ਜਾਂਦਾ ਹੈ। ਇਹ ਕਿਸੇ ਕਬੀਲੇ ਦੁਆਰਾ ਚੁਣਿਆ ਗਿਆ ਕੋਈ ਰੁੱਖ, ਜਾਨਵਰ ਜਾਂ ਪੰਛੀ ਹੁੰਦਾ ਹੈ।ਟੋਟਮ ਵਿੱਚ ਜਾਨਵਰ ਜਾਂ ਪੰਛੀ ਨੂੰ ਮਰਿਆ ਨਹੀਂ ਜਾਂਦਾ ਭਾਵੇਂ ਕਿ ਉਹ ਜ਼ਹਿਰੀਲਾ ਹੀ ਕਿਓਂ ਨਾ ਹੋਵੇ।ਟੋਟਮ ਪ੍ਰਤੀ ਕੋਈ ਕਬੀਲੇ ਦਾ ਵਿਅਕਤੀ ਨਾਹ ਪੱਖੀ ਵਤੀਰਾ ਵੀ ਨਹੀਂ ਅਪਣਾ ਸਕਦਾ।ਜੇਕਰ ਕੋਈ ਇੰਜ ਕਰੇ ਤਾਂ ਉਸ ਵਿਅਕਤੀ ਨੂੰ ਕਬੀਲੇ ਵਿਚੋਂ ਬੇਦਖ਼ਲ ਜਾਂ ਵਿਛੁੰਨ ਦਿੱਤਾ ਜਾਂਦਾ ਹੈ।ਮਾਨਵ ਵਿਗਿਆਨੀਆਂ ਨੇ ਟੋਟਮ ਦੇ ਸਾਰੇ ਢਾਂਚੇ ਦੇ ਨਾਲ ਜੁੜੇ ਪਰਸੰਗਾਂ ਦੇ ਅਧਿਐਨ ਨੂੰ ਟੋਟਮਵਾਦ ਆਖਿਆ ਹੈ। ਪਰਸਿੱਧ ਚਿੰਤਕ. ਏ. ਆਰ.
ਜੈਨੀਫਰ ਲਿਨ ਲੋਪੇਜ਼ (ਜਨਮ 24 ਜੁਲਾਈ, 1969) ਇੱਕ ਅਮਰੀਕੀ ਗਾਇਕਾ, ਗੀਤਕਾਰ, ਅਦਾਕਾਰਾ, ਨਚਾਰ ਅਤੇ ਨਿਰਮਾਤਾ ਹੈ। ਲੋਪੇਜ਼, ਇਨ ਲਿਵਿੰਗ ਕਲਰ ਵਿੱਚ ਫਲਾਈ ਗਰਲ ਡਾਂਸਰ ਦੇ ਤੌਰ 'ਤੇ ਦਿਖਾਈ ਦਿੱਤੀ ਅਤੇ ਇੱਥੇ ਉਸਨੇ 1993 ਵਿੱਚ ਅਦਾਕਾਰਾ ਬਣਨ ਦਾ ਫੈਸਲਾ ਲਿਆ। 1997 ਵਿੱਚ ਸੇਲੇਨਾ ਬਾਇਓਪਿਕ ਵਿੱਚ ਆਪਣੀ ਭੂਮਿਕਾ ਲਈ ਲੋਪੇਜ਼ ਨੂੰ ਗੋਲਡਨ ਗਲੋਬ ਨਾਮਜ਼ਦਗੀ ਪ੍ਰਾਪਤ ਹੋਈ ਅਤੇ ਇੱਕ ਫਿਲਮ ਲਈ 1 ਮਿਲੀਅਨ ਅਮਰੀਕੀ ਡਾਲਰ ਦੀ ਕਮਾਈ ਕਰਨ ਵਾਲੀ ਪਹਿਲੀ ਲਾਤੀਨੀ ਅਦਾਕਾਰਾ ਬਣ ਗਈ। ਐਨਾਕੌਂਡਾ (1997) ਅਤੇ ਆਊਟ ਆਫ ਸਾਈਟ (1998) ਵਿੱਚ ਕੰਮ ਕਰਨ 'ਤੇ ਉਸਨੇ ਆਪਣੇ ਆਪ ਨੂੰ ਹਾਲੀਵੁੱਡ ਵਿੱਚ ਸਭ ਤੋਂ ਵੱਧ ਤਨਖਾਹ ਪ੍ਰਾਪਤ ਕਰਨ ਵਾਲੀ ਲਾਤੀਨੀ ਅਦਾਕਾਰਾ ਵਜੋਂ ਸਥਾਪਤ ਕੀਤਾ ਸੀ।ਲੋਪੇਜ਼ ਨੇ ਆਪਣੀ ਪਹਿਲੀ ਸਟੂਡੀਓ ਐਲਬਮ ਆਨ ਦਿ 6 (1999) ਨਾਲ ਸੰਗੀਤ ਉਦਯੋਗ ਵਿੱਚ ਸ਼ੁਰੂਆਤ ਕੀਤੀ, ਜੋ ਬਿਲਬੋਰਡ ਹੌਟ 100 'ਤੇ ਰਹੀ। 2001 ਵਿੱਚ ਉਸ ਦੀ ਦੂਜੀ ਸਟੂਡੀਓ ਐਲਬਮ ਜੇ.ਲੇ. ਅਤੇ ਰੋਮਾਂਟਿਕ ਕਾਮੇਡੀ ਦਿ ਵੇਡਿੰਗ ਪਲੈਨਰ ਰਿਲੀਜ਼ ਹੋਈ, ਜਿਸ ਨਾਲ ਲੋਪੇਜ਼ ਇੱਕੋ ਹਫ਼ਤੇ ਵਿੱਚ ਐਲਬਮ ਅਤੇ ਫਿਲਮ ਨਾਲ ਨੰਬਰ 1 'ਤੇ ਆਉਣ ਵਾਲੀ ਪਹਿਲੀ ਮਹਿਲਾ ਬਣ ਗਈ। ਗਿੱਗਲੀ (2003) ਦੀ ਵਪਾਰਕ ਅਸਫਲਤਾ ਤੋਂ ਬਾਅਦ, ਲੋਪੇਜ਼ ਨੇ ਸਫਲ ਰੋਮਾਂਟਿਕ ਕਮੇਡੀਜ਼ ਸ਼ੈਲ ਵੀਂ ਡਾਂਸ?
ਮੁਹੰਮਦ ਅਸ਼ਰਫ਼ ਗਨੀ ਅਹਿਮਦਜ਼ਈ ((ਪਸ਼ਤੋ/ਦਰੀ: محمد اشرف غني احمدزی; ਜਨਮ 19 ਮਈ 1949) ਇੱਕ ਅਫ਼ਗਾਨ ਸਿਆਸਤਦਾਨ, ਅਕਾਦਮਿਕ ਅਤੇ ਅਰਥ ਸ਼ਾਸਤਰੀ ਹੈ ਜੋ ਸਤੰਬਰ 2014 ਤੋਂ ਅਗਸਤ 2021 ਤੱਕ ਅਫ਼ਗ਼ਾਨਿਸਤਾਨ ਦੇ 14ਵੇਂ ਰਾਸ਼ਟਰਪਤੀ ਸਨ ਜਦੋਂ ਉਹ ਦੇਸ਼ ਛੱਡ ਕੇ ਭੱਜ ਗਏ ਸਨ। ਉਹ ਪਹਿਲੀ ਵਾਰ 20 ਸਤੰਬਰ 2014 ਨੂੰ ਚੁਣੇ ਗਏ ਸਨ ਅਤੇ 28 ਸਤੰਬਰ 2019 ਦੀ ਰਾਸ਼ਟਰਪਤੀ ਚੋਣ ਵਿੱਚ ਦੁਬਾਰਾ ਚੁਣੇ ਗਏ ਸਨ। ਫਰਵਰੀ 2020 ਵਿੱਚ ਇੱਕ ਲੰਮੀ ਪ੍ਰਕਿਰਿਆ ਦੇ ਬਾਅਦ ਉਸਨੂੰ ਜੇਤੂ ਘੋਸ਼ਿਤ ਕੀਤਾ ਗਿਆ ਸੀ ਅਤੇ 9 ਮਾਰਚ 2020 ਨੂੰ ਦੂਜੇ ਕਾਰਜਕਾਲ ਲਈ ਸਹੁੰ ਚੁੱਕੀ ਗਈ ਸੀ। ਉਸਨੇ ਪਹਿਲਾਂ ਵਿੱਤ ਮੰਤਰੀ ਅਤੇ ਕਾਬੁਲ ਯੂਨੀਵਰਸਿਟੀ ਦੇ ਚਾਂਸਲਰ ਵਜੋਂ ਵੀ ਸੇਵਾ ਨਿਭਾਈ ਸੀ।
ਮੋਲਦੋਵਾ(ਅਧਿਕਾਰਕ ਤੌਰ ਤੇ ਮੋਲਦੋਵਾ ਦਾ ਗਣਤੰਤਰ) ਪੂਰਬੀ ਯੂਰਪ ਵਿੱਚ ਪੈਂਦਾ ਇੱਕ ਮੁਲਕ ਹੈ ਜਿਹੜਾ ਕਿ ਪੱਛਮ ਵਿੱਚ ਰੋਮਾਨੀਆ ਅਤੇ ਬਾਕੀ ਤਿੰਨੋਂ ਪਾਸਿਓਂ ਯੂਕਰੇਨ ਨਾਲ ਘਿਰਿਆ ਹੋਇਆ ਹੈ। ਇਸਨੇ 1991 ਵਿੱਚ ਸੋਵੀਅਤ ਸੰਘ ਦੀ ਬਰਖਾਸਤਗੀ ਮੌਕੇ "ਮੋਲਦਾਵੀਅਨ ਸੋਵੀਅਤ ਸਮਾਜਵਾਦੀ ਗਣਤੰਤਰ" ਵਾਲੀਆਂ ਹੱਦਾਂ ਕਾਇਮ ਰੱਖ ਕੇ ਆਪਣੀ ਅਜ਼ਾਦੀ ਘੋਸ਼ਿਤ ਕੀਤੀ ਸੀ। 29 ਜੁਲਾਈ, 1994 ਨੂੰ ਮੋਲਦੋਵਾ ਦਾ ਨਵਾਂ ਸੰਵਿਧਾਨ ਲਾਗੂ ਹੋਇਆ ਸੀ। ਮੋਲਦੋਵਾ ਦੇ ਅੰਤਰਰਾਸ਼ਟਰੀ ਪੱਧਰ ਉੱਤੇ ਪ੍ਰਵਾਨਿਤ ਇਲਾਕੇ ਦੀ ਇੱਕ ਪੱਟੀ, ਜਿਹੜੀ ਕਿ ਨਿਸਟਰ ਨਦੀ ਦੇ ਪੂਰਬੀ ਕੰਢੇ 'ਤੇ ਹੈ, ਦਾ ਵਾਸਤਵਿਕ ਕਬਜਾ 1990 ਤੋਂ ਟ੍ਰਾਂਸਨਿਸਟੀਰਿਆ ਦੀ ਅਲੱਗ ਹੋਈ ਸਰਕਾਰ ਕੋਲ ਹੈ।
ਗੁਰੂ ਨਾਨਕ ਦੇਵ ਜੀ (15 ਅਪ੍ਰੈਲ 1469 – 22 ਸਤੰਬਰ 1539) ਸਿੱਖੀ ਦੇ ਬਾਨੀ ਅਤੇ ਦਸਾਂ ਸਿੱਖ ਗੁਰੂਆਂ ਵਿਚੋਂ ਪਹਿਲੇ ਗੁਰੂ ਸਨ। ਇਹਨਾਂ ਦਾ ਜਨਮ ਦਿਨ ਦੁਨੀਆ ਵਿੱਚ ਗੁਰਪੁਰਬ ਵਜੋਂ ਮਨਾਇਆ ਜਾਂਦਾ ਹੈ, ਜੋ ਨਾਨਕਸ਼ਾਹੀ ਕਲੈਂਡਰ 2003 ਮਤਾਬਕ 1 ਵੈਸਾਖ ਅਤੇ ਬਿਕ੍ਰਮੀ ਨਾਨਕਸ਼ਾਹੀ ਕਲੈਂਡਰ ਮੁਤਾਬਿਕ ਕੱਤਕ ਦੀ ਪੂਰਨਮਾਸ਼ੀ ਨੂੰ ਹਰ ਸਾਲ ਅਕਤੂਬਰ-ਨਵੰਬਰ ਮਹੀਨਿਆਂ ਵਿਚਾਲ਼ੇ ਵੱਖਰੀ ਤਰੀਕ ਨੂੰ ਆਉਂਦਾ ਹੈ। 1. ਗੁਰੂ ਨਾਨਕ ਸਾਹਿਬ ਦੇ ਜਨਮ ਅਤੇ ਜੋਤੀ-ਜੋਤ ਸਮਾੳਣ ਬਾਰੇ ਤਾਰੀਖ਼ਾਂ ਵਿਚ ਮਤਭੇਦ ਹੈ। ਸੁਖਬਾਸੀ ਰਾਮ ਬੇਦੀ, ਗਣੇਸ਼ਾ ਸਿੰਘ ਬੇਦੀ, ਡਾ. ਤਰਲੋਚਨ ਸਿੰਘ, ਡਾ ਹਰਜਿੰਦਰ ਸਿੰਘ ਦਿਲਗੀਰ ਵਰਗੇ ਇਤਿਹਾਸਕਾਰ ਉਨ੍ਹਾਂ ਦਾ ਜਨਮ 20 ਅਕਤੂਬਰ 1469 ਅਤੇ ਜੋਤੀ ਜੋਤ ਸਮਾਉਣਾ 7 ਸਤੰਬਰ 1539 ਦਾ ਮੰਨਦੇ ਹਨ (Sikh History in 10 Volume, vol 1) 2.
ਆਰਟ ਐਂਡ ਫੈਮੀਨਿਜ਼ਮ (ਢੰਗ ਆਰਟ +ਫੈਮੀਨਿਜ਼ਮ) ਇੱਕ ਸਾਲਾਨਾ ਵਿਸ਼ਵ-ਵਿਆਪੀ ਐਡਿਟ-ਏ-ਥਾਨ ਹੈ ਜਿਸ ਦੌਰਾਨ ਵਿਕੀਪੀਡੀਆ 'ਤੇ ਕਲਾਕਾਰ ਔਰਤਾਂ ਬਾਰੇ ਸਮੱਗਰੀ ਸ਼ਾਮਿਲ ਕੀਤੀ ਜਾਂਦੀ ਹੈ। ਇਹ ਪ੍ਰਾਜੈਕਟ ਸਿਆਨ ਐਵਨਜ਼, ਜੈਕਲੀਨ ਮੈਬੇ, ਮਾਈਕਲ ਮੰਦੀਬਰਗ ਅਤੇ ਲੌਰਲ ਪਟਾਕ ਦੁਆਰਾ ਸ਼ੁਰੂ ਕੀਤਾ ਗਿਆ, ਜਿਸ ਦਾ ਮਕਸਦ ਵਿਕੀਪੀਡੀਆ 'ਤੇ ਲਗਾਤਾਰ ਹੋ ਰਹੇ ਵਿਤਕਰੇ ਨੂੰ ਖਤਮ ਕਰਨਾ ਹੈ, ਕਿਉਂਕਿ ਵਿਕੀਪੀਡੀਆ 'ਤੇ ਮਰਦਾਂ ਦੁਆਰਾ ਮਰਦਾਂ ਬਾਰੇ ਲਿਖਿਆ ਜਾਂਦਾ ਰਿਹਾ ਹੈ।2014 ਵਿੱਚ, ਆਰਟ+ਫੈਮੀਨਿਜ਼ਮ ਦੀ ਉਦਘਾਟਨੀ ਮੁਹਿੰਮ ਨੇ 30 ਅਲੱਗ-ਅਲੱਗ ਪ੍ਰੋਗਰਾਮਾਂ 'ਤੇ 600 ਵਾਲੰਟੀਅਰਾਂ ਨੂੰ ਆਕਰਸ਼ਿਤ ਕੀਤਾ। ਅਗਲੇ ਸਾਲ, ਚਾਰ ਮਹਾਂਦੀਪਾਂ ਦੇ, 17 ਦੇਸ਼ਾਂ 'ਚ 1,400 ਵਾਲੰਟੀਅਰਾਂ ਨੇ 70 ਪ੍ਰੋਗਰਾਮਾਂ ਦਾ ਆਯੋਜਨ ਕੀਤਾ।
ਬ੍ਰਿਟਿਸ਼ ਬ੍ਰੌਡਕਾਸਟਿੰਗ ਕੌਰਪੋਰੇਸ਼ਨ (ਜਾਂ ਬੀ.ਬੀ.ਸੀ; ਅੰਗਰੇਜ਼ੀ: British Broadcasting Corporation (BBC)) ਇੱਕ ਉੱਘੀ ਪਬਲਿਕ ਪ੍ਰਸਾਰਣ ਸੇਵਾ ਹੈ ਜਿਸਦੇ ਹੈੱਡਕੁਆਟਰ ਲੰਡਨ (ਇੰਗਲੈਂਡ) ਵਿਖੇ ਹਨ। ਇਹ ਰੇਡੀਓ, ਟੈਲੀਵਿਜ਼ਨ ਅਤੇ ਔਨਲਾਈਨ ਪ੍ਰਸਾਰਣ ਸੇਵਾਵਾਂ ਦਿੰਦੀ ਹੈ। ਮੁਲਾਜ਼ਮਾਂ ਦੀ ਗਿਣਤੀ ਮੁਤਾਬਕ ਇਹ ਦੁਨੀਆ ਦੀ ਸਭ ਤੋਂ ਵੱਡੀ ਪ੍ਰਸਾਰਣ ਕੰਪਨੀ ਹੈ ਜਿਸਦੇ 23,000 ਮੁਲਾਜ਼ਮ ਹਨ।
ਜਾਸੂਸੀ ਗਲਪ ਅਪਰਾਧ ਗਲਪ ਅਤੇ ਰਹੱਸਮਈ ਕਥਾ ਦੀ ਇੱਕ ਉੱਪ-ਵਿਧਾ ਹੈ ਜਿਸ ਵਿੱਚ ਇੱਕ ਜਾਂਚਕਰਤਾ ਜਾਂ ਇੱਕ ਜਾਸੂਸ - ਪੇਸ਼ੇਵਰ, ਸ਼ੌਕੀਆ ਜਾਂ ਰਿਟਾਇਰਡ - ਜਾਂ ਕਿਸੇ ਜੁਰਮ, ਅਕਸਰ ਕਤਲ ਦੀ ਪੈੜ ਕਢਦਾ ਹੈ। ਜਾਸੂਸ ਸ਼ੈਲੀ ਦੀ ਸ਼ੁਰੂਆਤ ਉਨੀਵੀਂ ਸਦੀ ਦੇ ਮੱਧ ਵਿੱਚ ਅਟਕਲਬਾਜ਼ ਗਲਪ ਅਤੇ ਹੋਰ ਵਿਧਾ ਗਲਪ ਵਾਂਗ ਹੀ ਹੋਈ ਸੀ ਅਤੇ ਖ਼ਾਸਕਰ ਨਾਵਲਾਂ ਵਿੱਚ ਇਹ ਬਹੁਤ ਮਸ਼ਹੂਰ ਰਹੀ ਹੈ। ਜਾਸੂਸੀ ਗਲਪ ਦੇ ਸਭ ਤੋਂ ਮਸ਼ਹੂਰ ਨਾਇਕਾਂ ਵਿੱਚ ਸੀ ਔਗਗਸਟ ਡੁਪਿਨ, ਸ਼ੇਰਲੌਕ ਹੋਮਸ ਅਤੇ ਹਰਕੂਲ ਪੋਇਰੋਟ ਸ਼ਾਮਲ ਹਨ। ਹਾਰਡੀ ਬੁਆਏਜ਼, ਨੈਨਸੀ ਡਰਿਊ ਅਤੇ ਦਿ ਬਾਕਸਕਾਰ ਬੱਚੇ ਵਾਲੀਆਂ ਕਿਸ਼ੋਰ ਕਹਾਣੀਆਂ ਵੀ ਕਈ ਦਹਾਕਿਆਂ ਤੋਂ ਛਾਪੀਆਂ ਜਾਂਦੀਆਂ ਰਹੀਆਂ ਹਨ।
Starring ਏਲਨ ਪੋਂਪੋ ਸੈਂਡਰਾ ਓ ਕੈਥਰੀਨ ਹਿਗੇਲ ਜਸਟਿਨ ਚੈਂਬਰਜ਼ ਟੀ. ਆਰ. ਨਾਈਟ ਚੰਦਰਾ ਵਿਲਸਨ ਜੇਮਸ ਪਿਕਨੇਜ, ਜੂਨੀਅਰ ਯਸਾਯਾਹ ਵਾਸ਼ਿੰਗਟਨ ਪੈਟਰਿਕ ਡੈਮਪਸੇ ਕੇਟ ਵਾਲਸ਼ ਸਾਰਾ ਰਾਮੇਰਜ਼ ਐਰਿਕ ਡੈਨ ਚਾਈਲਰ ਲੇਹ ਬਰੁਕ ਸਮਿਥ ਕੇਵਿਨ ਮੈਕਕਿਡ ਜੈਸਿਕਾ ਕਪਾਸ਼ੋ ਕਿਮ ਰਵੇਰ ਸੇਰਾ ਡਰੂ ਜੇਸੀ ਵਿਲੀਅਮਜ਼ ਕੈਮਿਲਾ ਲੁਡਿੰਗਟਨ ਗਾਯੁਸ ਚਾਰਲਸ ਜੇਰਿਕਾ ਹਿੰਟਨ ਟੇਸਾ ਫੇਰਰ Caterina Scorsone ਕੈਲੀ McCreary ਜੇਸਨ ਜਾਰਜ ਮਾਰਟਿਨ ਹੈਡਰਸਨ ਗੀਕੋਮੋ ਜੀਆਨਯੋਤੀNarrated byਏਲਨ ਪੋਂਪੋTheme music composerPsappOpening theme"Cosy in the Rocket"(seasons 1–2, 14)Ending theme"Cosy in the Rocket" (instrumental)Composersਡੈਨੀ ਲਕਸCountry of originਸੰਯੁਕਤ ਪ੍ਰਾਂਤOriginal languageਅੰਗ੍ਰੇਜ਼ੀNo.
ਜਿਨਸੀ ਛੇੜ-ਛਾੜ ਧੌਂਸਬਾਜ਼ੀ ਜਾਂ ਇੱਕ ਜਿਨਸੀ ਕੁਦਰਤ ਨਾਲ ਜ਼ਬਰਦਸਤੀ ਅਤੇ ਅਣਚਾਹਿਆ ਜਾਂ ਇਨਾਮ ਦੇ ਬਦਲੇ ਜਿਨਸੀ ਸੰਬੰਧਾਂ ਲਈ ਜਿਨਸੀ ਸੰਬੰਧ ਪੂਰਦਾ ਹੈ। ਜਿਨਸੀ ਛੇੜ-ਛਾੜ ਵਿੱਚ ਮਾਮੂਲੀ ਉਲੰਘਣਾਵਾਂ ਤੋਂ ਲਿੰਗੀ ਬਦਸਲੂਕੀ ਜਾਂ ਹਮਲੇ ਤੱਕ ਕਈ ਕਿਰਿਆਵਾਂ ਸ਼ਾਮਿਲ ਹਨ। ਛੇੜ-ਛਾੜ ਵਿੱਚ ਵੱਖ-ਵੱਖ ਸਮਾਜਿਕ ਸਥਿਤੀਆਂ ਜਿਵੇਂ ਕਿ ਕਾਰਜ ਸਥਾਨ, ਘਰ, ਸਕੂਲ, ਚਰਚਾਂ ਆਦਿ ਵਿੱਚ ਵਾਪਰ ਸਕਦੀ ਹੈ। ਛੇੜ-ਛਾੜ ਕਰਨ ਵਾਲੇ ਜਾਂ ਪੀੜਤ ਕਿਸੇ ਵੀ ਲਿੰਗ ਦੇ ਹੋ ਸਕਦੇ ਹਨ।ਜ਼ਿਆਦਾਤਰ ਆਧੁਨਿਕ ਕਾਨੂੰਨੀ ਸੰਦਰਭਾਂ ਵਿੱਚ, ਜਿਨਸੀ ਛੇੜ-ਛਾੜ ਗੈਰ ਕਾਨੂੰਨੀ ਹੈ ਜਿਨਸੀ ਛੇੜ-ਛਾੜ ਦੇ ਆਲੇ ਦੁਆਲੇ ਦੇ ਨਿਯਮ ਆਮ ਤੌਰ 'ਤੇ ਸਖ਼ਤੀਆਂ ਨੂੰ ਚਿਤਰਨ, ਬੰਦ ਟਿੱਪਣੀਆਂ, ਜਾਂ ਛੋਟੀਆਂ ਵੱਖਰੀਆਂ ਘਟਨਾਵਾਂ ਨੂੰ ਨਹੀਂ ਰੋਕਦੇ - ਇਹ ਇਸ ਤੱਥ ਦੇ ਕਾਰਨ ਹੈ ਕਿ ਉਹ ਇੱਕ "ਆਮ ਸੀਵੀਲਿਟੀ ਕੋਡ" ਲਾਗੂ ਨਹੀਂ ਕਰਦੇ।
ਲਿੰਗਕ ਅਨੁਸਥਾਪਨ ਰੁਮਾਂਟਿਕ ਜਾਂ ਲਿੰਗਕ ਖਿੱਚ ਦਾ ਇੱਕ ਪ੍ਰਾਰੂਪ ਹੈ ਜਿਸ ਵਿੱਚ ਕੋਈ ਵਿਅਕਤੀ ਵਿਸ਼ੇਸ਼ ਸਮ ਜਾਂ ਵਿਰੋਧੀ ਲਿੰਗ ਜਾਂ ਜੈਂਡਰ ਪ੍ਰਤੀ ਆਕਰਸ਼ਣ ਮਹਿਸੂਸ ਕਰਦਾ ਹੈ। ਇਹ ਆਕਰਸ਼ਣ ਮੁੱਖ ਤੌਰ ਉੱਤੇ ਅਸਮਲਿੰਗਕਤਾ, ਸਮਲਿੰਗਕਤਾ ਅਤੇ ਦੁਲਿੰਗਕਤਾ ਪ੍ਰਤੀ ਹੁੰਦਾ ਹੈ। ਜਦਕਿ ਇੱਕ ਹੋਰ ਸਥਿਤੀ ਅਲਿੰਗਕਤਾ (ਲਿੰਗਕ ਖਿੱਚ ਦੀ ਅਣਹੋਂਦ)ਵੀ ਹੈ ਜੋ ਇਸ ਪਰਸੰਗ ਵਿੱਚ ਚੌਥੀ ਸ਼੍ਰੇਣੀ ਹੈ।
ਮਹਾਂਸੰਘ ਜਿਹਨੂੰ ਰਾਜਸੰਘ ਜਾਂ ਲੀਗ ਵੀ ਕਿਹਾ ਜਾਂਦਾ ਹੈ, ਸਿਆਸੀ ਇਕਾਈਆਂ ਦਾ ਹੋਰ ਇਕਾਈਆਂ ਦੀ ਤੁਲਨਾ ਵਿੱਚ ਸਾਂਝੇ ਕਾਰਜਾਂ ਨੂੰ ਨੇਪਰੇ ਚਾੜ੍ਹਨ ਲਈ ਇੱਕ ਮੇਲ ਜਾਂ ਸੰਧੀ ਹੁੰਦੀ ਹੈ। ਇਹ ਆਮ ਤੌਰ ਉੱਤੇ ਸੰਧੀ ਸਦਕਾ ਬਣਦੇ ਹਨ ਪਰ ਬਹੁਤੀ ਵਾਰ ਬਾਅਦ ਵਿੱਚ ਇੱਕ ਸਾਂਝਾ ਸੰਵਿਧਾਨ ਅਪਣਾ ਲੈਂਦੇ ਹਨ। ਇਹਨਾਂ ਦੀ ਰਚਨਾ ਕੁਝ ਨਾਜ਼ਕ ਮੁੱਦਿਆਂ (ਜਿਵੇਂ ਕਿ ਰੱਖਿਆ, ਵਿਦੇਸ਼ੀ ਕਾਰ-ਵਿਹਾਰ ਜਾਂ ਸਾਂਝੀ ਮੁਦਰਾ) ਨਾਲ਼ ਨਜਿੱਠਣ ਲਈ ਕੀਤੀ ਜਾਂਦੀ ਹੈ ਅਤੇ ਕੇਂਦਰੀ ਸਰਕਾਰ ਨੂੰ ਸਾਰੇ ਮੈਂਬਰਾਂ ਨੂੰ ਸਹਾਇਤਾ ਦੇਣ ਦੀ ਲੋੜ ਹੁੰਦੀ ਹੈ।
"ਓ ਕੈਨੇਡਾ" (ਅੰਗਰੇਜ਼ੀ: O Canada, ਫ਼ਰਾਂਸੀਸੀ: [Ô Canada] Error: {{Lang}}: text has italic markup (help)) ਕੈਨੇਡਾ ਦਾ ਕੌਮੀ ਗੀਤ ਹੈ। ਇਸ ਗੀਤ ਦੇ ਬੋਲ ਪਹਿਲਾਂ ਫਰਾਂਸੀਸੀ ਵਿੱਚ ਹੀ ਲਿਖੇ ਗਏ ਸਨ ਪਰ ਅੰਗਰੇਜ਼ੀ ਗੀਤ 1906 ਵਿੱਚ ਬਣਾਇਆ ਗਿਆ ਸੀ। ਜਦ ਕਿ ਅਸਲ ਵਿੱਚ ਇਹ ਗੀਤ ਕੈਨੇਡਾ ਦੇ ਕੌਮੀ ਗੀਤ ਦੇ ਤੌਰ 'ਤੇ 1939 ਤੋਂ ਵਰਤਿਆ ਜਾ ਰਿਹਾ ਹੈ, ਅਧਿਕਾਰਕ ਤੌਰ 'ਤੇ ਇਸ ਨੂੰ ਕੌਮੀ ਗੀਤ ਦਾ ਦਰਜਾ 1980 ਵਿੱਚ ਹੀ ਮਿਲਿਆ ਸੀ ਜਦੋਂ ਇਸ ਨੂੰ ਸ਼ਾਹੀ ਮਨਜੂਰੀ ਮਿਲੀ ਸੀ।
ਪੀਸੋ (ਫ਼ਿਲਪੀਨੋ: piso) (ਨਿਸ਼ਾਨ: ₱; ਕੋਡ: PHP) ਫ਼ਿਲਪੀਨਜ਼ ਦੀ ਮੁਦਰਾ ਹੈ। ਇੱਕ ਪੀਸੋ ਵਿੱਚ 100 ਸਿੰਤਾਵੋ (ਫ਼ਿਲਪੀਨੋ: sentimo, ਵਿਸਾਇਅਨ: sentabo)। 1967 ਤੋਂ ਪਹਿਲਾਂ ਨੋਟਾਂ ਅਤੇ ਸਿੱਕਿਆਂ ਉੱਤੇ ਲਿਖੀ ਜਾਂਦੀ ਭਾਸ਼ਾ ਅੰਗਰੇਜ਼ੀ ਸੀ ਅਤੇ ਇਸੇ ਕਰ ਕੇ "peso" ਨਾਂ ਵਰਤਿਆ ਜਾਂਦਾ ਸੀ। ਜਦੋਂ ਭਾਸ਼ਾ ਬਦਲ ਕੇ ਫ਼ਿਲਪੀਨੋ ਹੋ ਗਈ ਇਹ ਨਾਂ "piso" ਲਿਖਿਆ ਜਾਣ ਲੱਗਿਆ। ਫ਼ਿਲਪੀਨੀ ਪੀਸੋ ਦੇ ਕੁਝ ਹੋਰ ਚਿੰਨ੍ਹ "PHP", "PhP", "Php", ਅਤੇ/ਜਾਂ "P" ਹਨ।
ਬਾਤਾਂ ਪਾਉਣਾ ਜਾਂ ਕਹਾਣੀਆਂ ਸੁਣਾਉਣਾ (storytelling), ਸ਼ਬਦਾਂ ਅਤੇ ਬਿੰਬਾਂ ਦੀ ਬੋਲੀ ਵਿੱਚ ਹੱਡਬੀਤੀਆਂ ਜਾਂ ਜੱਗਬੀਤੀਆਂ ਘਟਨਾਵਾਂ ਨੂੰ ਨਾਲੋਂ ਨਾਲ ਜੋੜ-ਤੋੜ ਕਰਦਿਆਂ ਬੋਲ ਕੇ ਸੁਣਾਉਣ ਦੀ ਕਲਾ ਨੂੰ ਕਹਿੰਦੇ ਹਨ। ਇਹ ਕਲਾ ਲਿਖਣ-ਕਲਾ ਦੀ ਕਾਢ ਤੋਂ ਬਹੁਤ ਪਹਿਲਾਂ ਤੋਂ ਸਾਰੇ ਮਨੁੱਖੀ ਸੱਭਿਆਚਾਰਾਂ ਵਿੱਚ ਸੱਭਿਆਚਾਰੀਕਰਨ ਦਾ ਇੱਕ ਮਹੱਤਵਪੂਰਨ ਸਾਧਨ ਵਜੋਂ ਚਲੀ ਆ ਰਹੀ ਹੈ। ਬਾਤਾਂ ਦੇ ਅਹਿਮ ਤੱਤਾਂ ਵਿੱਚ ਪਲਾਟ, ਪਾਤਰ, ਅਤੇ ਦ੍ਰਿਸ਼ਟੀਕੋਣ ਸ਼ਾਮਲ ਹਨ। ਬਾਤ ਸੁਣਨ ਵਾਲਿਆਂ ਵਿਚੋਂ ਕਿਸੇ ਇੱਕ ਦਾ ਹੁੰਗਾਰਾ ਭਰਨਾ ਵੀ ਕਹਾਣੀ ਅੱਗੇ ਤੋਰਨ ਲਈ ਪਰੇਰਕ ਦੀ ਭੂਮਿਕਾ ਨਿਭਾਉਂਦਾ ਹੈ। ਆਵਾਜ਼ ਦੀ ਥਾਂ ਚੱਟਾਨਾਂ ਅਤੇ ਕੰਧਾਂ ਤੇ ਬਹੁਤ ਪੁਰਾਣੇ ਸਮੇਂ ਤੋਂ ਚਿਤਰੀਆਂ ਜਾਂਦੀਆਂ ਰਹੀਆਂ ਕਹਾਣੀਆਂ ਵੀ ਮਿਲਦੀਆਂ ਹਨ।
ਫ਼ਰਾਂਸੇ ਪਰੇਸੇਰਨਫਰਮਾ:Efn-lr (ਉਚਾਰਨ [fɾanˈtsɛ pɾɛˈʃeːɾən] ( ਸੁਣੋ)ਉਚਾਰਨ [fɾanˈtsɛ pɾɛˈʃeːɾən] ( ਸੁਣੋ)) (2 ਜਾਂ 3 ਦਸੰਬਰ 1800ਫਰਮਾ:Efn-lr – 8 ਫਰਵਰੀ 1849) ਇੱਕ 19 ਵੀਂ ਸਦੀ ਦੇ ਰੋਮਾਂਟਿਕ ਸਲੋਵਨ ਕਵੀ ਸੀ, ਜਿਸ ਨੂੰ ਐਸੇ ਕਵੀ ਵਜੋਂ ਬਿਹਤਰੀਨ ਜਾਣਿਆ ਜਾਂਦਾ ਹੈ ਜਿਸ ਨੇ ਆਪ ਤੋਂ ਬਾਅਦ ਦੇ ਦਰਅਸਲ ਸਾਰੇ ਸਲੋਵੇਨ ਸਾਹਿਤ ਨੂੰ ਪ੍ਰੇਰਿਤ ਕੀਤਾ ਹੈ ਅਤੇ ਆਮ ਤੌਰ 'ਤੇ ਉਹ ਸਭ ਤੋਂ ਵੱਡੇ ਸਲੋਵਨ ਕਲਾਸੀਕਲ ਲੇਖਕ ਵਜੋਂ ਜਾਣਿਆ ਜਾਂਦਾ ਹੈ। ਉਸ ਨੇ ਕੁਝ ਉੱਚ ਕੁਆਲਿਟੀ ਦੀਆਂ ਮਹਾਂਕਾਵਿ ਕਵਿਤਾਵਾਂ ਲਿਖੀਆਂ, ਉਦਾਹਰਨ ਲਈ, ਪਹਿਲਾ ਸਲੋਵਨ ਬੈਲਡ ਅਤੇ ਪਹਿਲਾ ਸਲੋਵੇਨ ਮਹਾਂਕਾਵਿ। ਮੌਤ ਦੇ ਬਾਅਦ, ਉਹ ਸਲੋਵੇਨ ਲਿਟਰੇਰੀ ਕੈਨਨ ਦਾ ਮੋਹਰੀ ਨਾਮ ਬਣ ਗਿਆ।ਉਸ ਨੇ ਆਪਣੇ ਨਾਖ਼ੁਸ਼ ਪਿਆਰ ਦੇ ਮੋਟਿਫ਼ ਇੱਕ ਦੁਖੀ, ਗ਼ੁਲਾਮ ਮਾਤਭੂਮੀ ਨਾਲ ਜੋੜ ਕੇ ਇੱਕ ਕੀਤ੍ਵ। ਖ਼ਾਸ ਕਰਕੇ ਸਲੋਵੇਨ ਭੂਮੀਆਂ ਵਿੱਚ ਦੂਜੇ ਵਿਸ਼ਵ ਯੁੱਧ ਤੋਂ ਬਾਅਦ, ਪਰੇਸੇਰਨ ਦੇ ਮੋਟਿਫ਼ਾਂਂ ਵਿਚੋਂ ਇਕ, "ਦੁਸ਼ਮਣ ਕਿਸਮਤ", ਨੂੰ ਸਲੋਵੇਨੀਆ ਦੇ ਲੋਕਾਂ ਨੇ ਇੱਕ ਰਾਸ਼ਟਰੀ ਮਿਥ ਵਜੋਂ ਅਪਣਾ ਲਿਆ, ਅਤੇ ਪਰੇਸੇਰਨ ਨੂੰ ਸਲੋਵੇਨ ਸੱਭਿਆਚਾਰ ਵਿੱਚ ਹਵਾ ਵਾਂਗ ਹਰ ਥਾਂ ਵਿਆਪਕ ਮੰਨਿਆ ਜਾਣ ਲੱਗ ਪਿਆ। ਆਪਣੇ ਜੀਵਨ ਕਾਲ ਦੇ ਦੌਰਾਨ, ਪਰੇਸੇਰਨ ਸਿਵਲ ਅਤੇ ਧਾਰਮਿਕ ਸਥਾਪਤੀ ਦੇ ਨਾਲ-ਨਾਲ ਲੁਵਲੀਜਾਨਾ ਦੀ ਸੂਬਾਈ ਬੁਰਜ਼ਵਾਜ਼ੀ ਦੇ ਨਾਲ ਟਕਰਾ ਵਿੱਚ ਹੀ ਰਿਹਾ। ਉਹ ਸ਼ਰਾਬ ਪੀਣ ਦੀਆਂ ਗੰਭੀਰ ਸਮੱਸਿਆਵਾਂ ਦਾ ਸ਼ਿਕਾਰ ਹੋ ਗਿਆ ਅਤੇ ਵਾਰ ਵਾਰ ਠੁਕਰਾਏ ਜਾਣ ਦਾ ਸਾਹਮਣਾ ਕਰਦੇ ਹੋਏ ਅਤੇ ਆਪਣੇ ਸਭ ਤੋਂ ਨਜ਼ਦੀਕੀ ਦੋਸਤਾਂ ਵਿੱਚੋਂ ਬਹੁਤਿਆਂ ਨੂੰ ਦੁਖਦਾਈ ਤੌਰ 'ਤੇ ਮਰਦੇ ਵੇਖਦਿਆਂ ਉਸਨੇ ਘੱਟੋ-ਘੱਟ ਦੋ ਮੌਕਿਆਂ ਤੇ ਆਪਣੀ ਜਾਨ ਲੈਣ ਦੀ ਕੋਸ਼ਿਸ਼ ਕੀਤੀ। ਉਸ ਦੀ ਪ੍ਰਗੀਤਕ ਕਵਿਤਾ ਆਪਣੀ ਮਾਤਭੂਮੀ ਲਈ, ਪੀੜਤ ਮਾਨਵਤਾ ਲਈ ਪ੍ਰੇਮ ਅਤੇ ਉਸ ਦੀ ਪ੍ਰੇਮਿਕਾ ਜੁਲੀਜਾ ਪ੍ਰਾਇਮਿਕ ਨਾਲ ਨਾਕਾਮ ਪਿਆਰ ਨੂੰ ਸਮਰਪਿਤ ਸੀ। ਹਾਲਾਂਕਿ ਉਸਨੇ ਸਲੋਵੀਨ ਵਿੱਚ ਲਿਖਿਆ, ਪਰ ਕੁਝ ਕਵਿਤਾਵਾਂ ਜਰਮਨ ਵਿੱਚ ਲਿਖੀਆਂ। ਉਹ ਕਾਰਨੀਓਲਾ ਵਿੱਚ ਰਹਿੰਦਾ ਸੀ, ਇਸ ਲਈ ਉਸ ਨੇ ਪਹਿਲਾਂ ਆਪਣੇ ਆਪ ਨੂੰ ਇੱਕ ਕਾਰਨੀਓਲਨ ਸਮਝਦਾ ਸੀ, ਪਰ ਹੌਲੀ ਹੌਲੀ ਉਸ ਨੇ ਵਧੇਰੇ ਵਿਆਪਕ ਸਲੋਵੇਨ ਪਛਾਣ ਆਪਣਾ ਲਈ। ਉਸ ਦੀਆਂ ਕਵਿਤਾਵਾਂ ਅੰਗਰੇਜ਼ੀ, ਫਰਾਂਸੀਸੀ, ਜਰਮਨ, ਇਤਾਲਵੀ, ਸਪੈਨਿਸ਼, ਹੰਗਰੀ, ਸਲੋਵਾਕ, ਪੋਲਿਸ਼, ਰੂਸੀ, ਯੂਕਰੇਨੀ, ਬੇਲਾਰੂਸੀ, ਬੰਗਾਲੀ ਅਤੇ ਨਾਲ ਹੀ ਸਾਬਕਾ ਯੂਗੋਸਲਾਵੀਆ ਦੀਆਂ ਸਾਰੀਆਂ ਭਾਸ਼ਾਵਾਂ ਵਿੱਚ ਅਨੁਵਾਦ ਕੀਤੀਆਂ ਗਈਆਂ ਹਨ ਅਤੇ 2013 ਵਿੱਚ ਉਸ ਦੀਆਂ ਸਮੁਚੀਆਂ ਕਵਿਤਾਵਾਂ ਦਾ ਸੰਗ੍ਰਹਿ ਫਰਾਂਸੀਸੀ ਵਿੱਚ ਅਨੁਵਾਦ ਕੀਤਾ ਗਿਆ ਸੀ। .
ਸੰਯੁਕਤ ਰਾਸ਼ਟਰ ਵਿੱਦਿਅਕ, ਵਿਗਿਆਨਕ ਅਤੇ ਸੱਭਿਆਚਾਰਕ ਸੰਗਠਨ (ਯੁਨੈਸਕੋ) ਵਿਸ਼ਵ ਵਿਰਾਸਤ ਟਿਕਾਣਾ ਉਹ ਥਾਂ (ਜਿਵੇਂ ਕਿ ਜੰਗਲ, ਪਹਾੜ, ਝੀਲ, ਮਾਰੂਥਲ, ਸਮਾਰਕ, ਇਮਾਰਤ, ਭਵਨ ਸਮੂਹ ਜਾਂ ਸ਼ਹਿਰ) ਹੁੰਦੀ ਹੈ ਜਿਸ ਨੂੰ ਯੁਨੈਸਕੋ ਵੱਲੋਂ ਵਿਸ਼ੇਸ਼ ਸੱਭਿਆਚਾਰਕ ਜਾਂ ਭੌਤਿਕੀ ਮਹੱਤਤਾ ਕਰ ਕੇ ਸੂਚੀਬੱਧ ਕੀਤਾ ਗਿਆ ਹੋਵੇ। ਇਹ ਸੂਚੀ ਨੂੰ ਯੁਨੈਸਕੋ ਵਿਸ਼ਵ ਵਿਰਾਸਤ ਕਮੇਟੀ ਹੇਠ ਅੰਤਰਰਾਸ਼ਟਰੀ ਵਿਸ਼ਵ ਵਿਰਾਸਤ ਪ੍ਰੋਗਰਾਮ ਵਜੋਂ ਸੰਭਾਲਿਆ ਜਾਂਦਾ ਹੈ, ਜਿਸ ਵਿੱਚ 21 ਮੁਲਕਾਂ ਦੀਆਂ ਪਾਰਟੀਆਂ ਹੁੰਦੀਆਂ ਹਨ ਜੋ ਉਹਨਾਂ ਦੀ ਸਧਾਰਨ ਸਭਾ ਵੱਲੋਂ ਚੁਣੇ ਜਾਂਦੇ ਹਨ।
ਰੈਮਬਰਾਂ ਹਰਮੇਨਸਜੂਨ ਵਾਨ ਰਿਜਨ (ਡੱਚ: [ˈrɛmbrɑnt ˈɦɑrmə(n)soːn vɑn ˈrɛin] ( ਸੁਣੋ); 15 ਜੁਲਾਈ 1606 – 4 ਅਕਤੂਬਰ 1669) ਇੱਕ ਪ੍ਰਸਿੱਧ ਡੱਚ ਚਿੱਤਰਕਾਰ ਸੀ। ਉਸ ਨੂੰ ਯੂਰਪੀ ਕਲਾ ਇਤਹਾਸ ਵਿੱਚ ਸਭ ਤੋਂ ਮਹੱਤਵਪੂਰਣ ਚਿੱਤਰਕਾਰਾਂ ਵਿੱਚੋਂ ਇੱਕ ਅਤੇ ਡਚ ਇਤਹਾਸ ਵਿੱਚ ਸਭ ਤੋਂ ਮਹੱਤਵਪੂਰਣ ਚਿੱਤਰਕਾਰ ਮੰਨਿਆ ਜਾਂਦਾ ਹੈ। ਕਲਾ ਵਿੱਚ ਉਸ ਦਾ ਯੋਗਦਾਨ ਡਚ ਗੋਲਡਨ ਏਜ ਦੌਰਾਨ ਰੂਪਮਾਨ ਹੋਇਆ, ਜਦੋਂ ਡਚ ਗੋਲਡਨ ਏਜ ਚਿਤਰਕਲਾ (ਹਾਲਾਂਕਿ ਯੂਰਪ ਵਿੱਚ ਗਾਲਿਬ ਬਾਰੋਕ ਸ਼ੈਲੀ ਨਾਲੋਂ ਕਈ ਪੱਖਾਂ ਤੋਂ ਬਹੁਤ ਭਿੰਨ ਸੀ) ਬੇਹੱਦ ਉਪਜਾਊ ਅਤੇ ਨਵੀਨਤਾ-ਜਾਚਕ ਸੀ।
ਸਿਆਲ ਜਾਂ ਸ਼ਰਦੀਆਂ (ਪਾਲ਼ਾ ਅਤੇ ਜਾੜਾ ਵੀ ਕਹਿੰਦੇ ਹਨ) ਦੀ ਰੁੱਤ ਸਾਲ ਦੀਆਂ ਚਾਰ ਪ੍ਰਮੁੱਖ ਰੁੱਤਾਂ ਵਿੱਚੋਂ ਇੱਕ ਰੁੱਤ ਹੈ, ਜਿਸ ਵਿੱਚ ਵਾਤਾਵਰਣ ਦਾ ਤਾਪਮਾਨ ਬਹੁਤ ਘੱਟ ਰਹਿੰਦਾ ਹੈ। ਇਹ ਪਤਝੜ ਅਤੇ ਬਸੰਤ ਬਸੰਤ ਦੇ ਵਿੱਚਕਾਰ ਸਾਲ ਦੀ ਸਭ ਤੋਂ ਠੰਡੀ ਰੁੱਤ ਹੁੰਦੀ ਹੈ। ਹੋਰ ਪ੍ਰਮੁੱਖ ਰੁੱਤਾਂ ਹਨ:- ਗਰਮੀਆਂ ਦੀ ਰੁੱਤ, ਵਰਖਾ ਰੁੱਤ, ਬਸੰਤ ਰੁੱਤ। ਸ਼ਰਦੀਆਂ ਦੀ ਰੁੱਤ ਭਾਰਤ ਵਿੱਚ ਨਵੰਬਰ ਤੋਂ ਫਰਵਰੀ ਤੱਕ ਹੁੰਦੀ ਹੈ। ਹੋਰ ਦੇਸ਼ਾਂ ਵਿੱਚ ਇਹ ਵੱਖ ਸਮਿਆਂ ਉੱਤੇ ਹੋ ਸਕਦੀ ਹੈ।
ਸਰ ਐਲਫ਼ਰੈੱਡ ਜੋਜ਼ਫ਼ ਹਿਚਕੌਕ (ਅੰਗਰੇਜ਼ੀ: Sir Alfred Joseph Hitchcock; 13 ਅਗਸਤ 1899 – 29 ਅਪਰੈਲ 1980) ਇੱਕ ਅੰਗਰੇਜ਼ੀ ਫ਼ਿਲਮ ਨਿਰਦੇਸ਼ਕ ਅਤੇ ਨਿਰਮਾਤਾ ਸੀ। ਇਸਨੂੰ "ਸਸਪੈਂਸ ਦਾ ਉਸਤਾਦ" ਵੀ ਕਿਹਾ ਜਾਂਦਾ ਹੈ। ਇਸਨੇ ਸਸਪੈਂਸ ਅਤੇ ਮਨੋਵਿਗਿਆਨਿਕ ਫ਼ਿਲਮਾਂ ਵਿੱਚ ਨਵੀਆਂ ਤਕਨੀਕਾਂ ਈਜਾਦ ਕੀਤੀਆਂ। ਬਰਤਾਨਵੀ ਸਿਨੇਮਾ ਵਿੱਚ ਇਸ ਦੀਆਂ ਫ਼ਿਲਮਾਂ ਤੋਂ ਬਾਅਦ ਇਸਨੂੰ ਇੰਗਲੈਂਡ ਦਾ ਸਭ ਤੋਂ ਮਹਾਨ ਫ਼ਿਲਮ ਨਿਰਦੇਸ਼ਕ ਕਿਹਾ ਗਿਆ। 1939 ਵਿੱਚ ਇਹ ਹਾਲੀਵੁੱਡ ਵਿੱਚ ਚਲਾ ਗਿਆ ਅਤੇ 1955 ਵਿੱਚ ਅਮਰੀਕੀ ਨਾਗਰਿਕ ਬਣਿਆ।
ਗਰੇਟ ਰੀਫ ਬੈਰੀਅਰ ਤੋਂ ਭਾਵ ਹੈ ਸ਼ੈਲ-ਪਥਰਾਂ ਜਾਂ ਮੋਂਗਿਆਂ ਤੋਂ ਸਮੁੰਦਰ ਤਲ ਤੇ ਬਣਿਆ ਹਹੋਇਆ ਵਿਸ਼ਾਲ ਦੀਵਾਰ ਨੁਮਾ ਢਾਂਚਾ। ਗਰੇਟ ਰੀਫ ਬੈਰੀਅਰ ਅਸਟਰੇਲੀਆ ਦੇ ਕੁਇਨਸਲੈਂਡ ਸੂਬੇ ਵਿੱਚ ਤਟੀ ਖੇਤਰ ਵਿੱਚ ਸਥਿਤ ਹੈ ਜੋ ਸ਼ੈਲ-ਪਥਰਾਂ ਜਾਂ ਮੋਂਗਿਆਂ ਨਾਲ ਬਣਿਆ ਹੋਇਆ ਵਿਸ਼ਵ ਦਾ ਸਭ ਤੋਂ ਵੱਡਾ ਪ੍ਰਬੰਧ ਹੈ। ਜੋ 2900 ਸ਼ੈਲ-ਪੱਥਰਾਂ/ਮੋਂਗਿਆਂ ਦੀਆਂ ਬਸਤੀਆਂ ਨੂੰ ਜੋੜ ਕੇ ਬਣਿਆ ਹੈ। ਅਤੇ 900 ਦੇ ਕਰੀਬ ਦੀਪ-ਸਮੂਹਾਂ ਵਿੱਚ 2300 ਕਿਲੋਮੀਟਰ ਦੀ ਲੰਬਾਈ ਅਤੇ 344400 ਵਰਗ ਕਿਲੋਮੀਟਰ ਦੇ ਖੇਤਰਫਲ ਵਿੱਚ ਫੈਲਿਆ ਹੋਇਆ ਹੈ। ਇਸ ਨੂੰ ਯੂਨੇਸਕੋਵਲੋਂ ਵਿਸ਼ਵ ਵਿਰਸਤ ਦਾ ਦਰਜਾ ਪ੍ਰਾਪਤ ਹੈ।
ਹੈਨਰੀ ਐਲਬਰਟ "ਹਾਂਕ" ਅਜ਼ਾਰੀਆ ( ਲਈ-ZAIR-ee-ਲਈ; ਜਨਮ ਅਪ੍ਰੈਲ 25, 1964) ਇੱਕ ਅਮਰੀਕੀ ਅਦਾਕਾਰ, ਅਵਾਜ਼ ਅਦਾਕਾਰ, ਕਮੇਡੀਅਨ ਅਤੇ ਨਿਰਮਾਤਾ ਹੈ। ਉਹ ਐਨੀਮੇਟਿਡ ਟੈਲੀਵਿਜ਼ਨ ਸਿਟਕੌਮ ਸਿਮਪਸਨਜ (1989-ਮੌਜੂਦਾ) ਵਿੱਚ ਅਭਿਨੈ ਕਰਨ ਲਈ ਮਸ਼ਹੂਰ ਹੈ, ਮੋ ਸਜ਼ੀਸਲਾਕ, ਅਪੂ ਨਾਹਾਸਪੀਮਾਪੇਟੀਲੋਨ, ਚੀਫ ਵਿਗਗਮ, ਕਾਮਿਕ ਬੁੱਕ ਗਾਇ, ਕਾਰਲ ਕਾਰਲਸਨ ਅਤੇ ਕਈ ਹੋਰਾਂ ਨੂੰ ਆਵਾਜ਼ ਦੇਣ ਲਈ ਜਾਣਿਆ ਜਾਂਦਾ ਹੈ। ਟਫਟਸ ਯੂਨੀਵਰਸਿਟੀ ਵਿੱਚ ਜਾਣ ਤੋਂ ਬਾਅਦ, ਅਜ਼ਾਰੀਆ ਨੇ ਆਵਾਜ਼ ਵਿੱਚ ਅਦਾਕਾਰੀ ਦੇ ਥੋੜ੍ਹੇ ਜਿਹੇ ਅਨੁਭਵ ਨਾਲ ਲੜੀ ਵਿੱਚ ਸ਼ਾਮਲ ਹੋ ਗਿਆ ਪਰੰਤੂ ਇਸਦੇ ਦੂਜੇ ਸੀਜ਼ਨ ਵਿੱਚ ਇੱਕ ਰੈਗੂਲਰ ਬਣ ਗਿਆ, ਜਿਸ ਵਿੱਚ ਉਸ ਦੀਆਂ ਬਹੁਤ ਸਾਰੀਆਂ ਪੇਸ਼ਕਾਰੀਆਂ ਪ੍ਰਸਿੱਧ ਅਦਾਕਾਰ ਅਤੇ ਪਾਤਰਾਂ ਤੇ ਆਧਾਰਿਤ ਸਨ।
ਜੇਮਜ਼ ਡਗਲਸ "ਜਿਮ" ਮੋਰੀਸਨ (8 ਦਸੰਬਰ 1943 – 3 ਜੁਲਾਈ 1971) ਇੱਕ ਅਮਰੀਕੀ ਗਾਇਕ-ਗੀਤਕਾਰ ਅਤੇ ਕਵੀ ਸੀ ਜਿਸਨੂੰ ਦ ਡੋਰਜ਼ ਨਾਂ ਦੇ ਬੈਂਡ ਦੇ ਲੀਡ ਗਾਇਕ ਵਜੋਂ ਜਾਣਿਆ ਜਾਂਦਾ ਹੈ। ਛੋਟੀ ਉਮਰ ਤੋਂ ਹੀ ਜਿਮ ਫਰੈਡਰਿਕ ਨੀਤਸ਼ੇ, ਆਰਥਰ ਰਿਮਬੋ ਅਤੇ ਜੈਕ ਕਰੁਆਕ ਦੀਆਂ ਲਿਖਤਾਂ ਤੋਂ ਬਹੁਤ ਪ੍ਰਭਾਵਿਤ ਹੋਇਆ, ਇਸਨੇ ਉਹਨਾਂ ਦੀਆਂ ਲਿਖਤਾਂ ਨੂੰ ਆਪਣੇ ਗੀਤਾਂ ਦਾ ਹਿੱਸਾ ਵੀ ਬਣਾਇਆ ਅਤੇ ਇਸ ਕਰਕੇ ਇਸਨੂੰ ਦੁਨੀਆ ਦੇ ਸਭ ਤੋਂ ਜਿਆਦਾ ਪ੍ਰਭਾਵਸ਼ਾਲੀ ਗਾਇਕ-ਗੀਤਕਾਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।
ਕਾਂਸਟੇਂਟਾਈਨ ਪੀਟਰ ਕਾਵੇਫੀ (ਅੰਗ੍ਰੇਜ਼ੀ: Constantine Peter Cavafy; 29 ਅਪ੍ਰੈਲ, 1863 - 29 ਅਪ੍ਰੈਲ 1933) ਇੱਕ ਮਿਸਰੀ ਯੂਨਾਨੀ ਕਵੀ, ਪੱਤਰਕਾਰ ਅਤੇ ਸਿਵਲ ਸੇਵਕ ਸੀ। ਉਸਦੀ ਚੇਤੰਨਤਾਪੂਰਵਕ ਵਿਅਕਤੀਗਤ ਸ਼ੈਲੀ ਕਰਕੇ ਉਸਨੂੰ ਨਾ ਸਿਰਫ ਯੂਨਾਨੀ ਕਵਿਤਾ ਵਿੱਚ, ਬਲਕਿ ਪੱਛਮੀ ਕਵਿਤਾ ਵਿੱਚ ਵੀ ਸਭ ਤੋਂ ਮਹੱਤਵਪੂਰਨ ਸ਼ਖਸੀਅਤਾਂ ਵਿੱਚ ਥਾਂ ਪ੍ਰਾਪਤ ਹੋਈ।ਕਾਵੇਫੀ ਨੇ 154 ਕਵਿਤਾਵਾਂ ਲਿਖੀਆਂ, ਜਦੋਂ ਕਿ ਦਰਜਨਾਂ ਹੋਰ ਅਧੂਰੇ ਜਾਂ ਸਕੈੱਚ ਦੇ ਰੂਪ ਵਿੱਚ ਰਹੀਆਂ। ਆਪਣੇ ਜੀਵਨ ਕਾਲ ਦੇ ਦੌਰਾਨ, ਉਸਨੇ ਨਿਰੰਤਰ ਰੂਪ ਵਿੱਚ ਆਪਣੇ ਕੰਮ ਨੂੰ ਪ੍ਰਕਾਸ਼ਤ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਇਸਨੂੰ ਸਥਾਨਕ ਅਖਬਾਰਾਂ ਅਤੇ ਰਸਾਲਿਆਂ ਰਾਹੀਂ ਸਾਂਝਾ ਕਰਨ ਨੂੰ ਤਰਜੀਹ ਦਿੱਤੀ, ਜਾਂ ਇਸਨੂੰ ਖੁਦ ਛਾਪ ਕੇ ਇਸ ਨੂੰ ਦਿਲਚਸਪੀ ਵਾਲੇ ਕਿਸੇ ਨੂੰ ਵੀ ਦੇ ਦਿੱਤੀ। ਉਸ ਦੀਆਂ ਸਭ ਤੋਂ ਮਹੱਤਵਪੂਰਣ ਕਵਿਤਾਵਾਂ ਉਸ ਦੇ ਚਾਲੀਵੇਂ ਜਨਮਦਿਨ ਤੋਂ ਬਾਅਦ ਲਿਖੀਆਂ ਗਈਆਂ ਸਨ, ਅਤੇ ਆਪਣੀ ਮੌਤ ਦੇ ਦੋ ਸਾਲ ਬਾਅਦ ਅਧਿਕਾਰਤ ਤੌਰ ਤੇ ਪ੍ਰਕਾਸ਼ਤ ਹੋਈਆਂ।
ਜੂਡੀ ਗਾਰਲੈਂਡ (ਜਨਮ ਫ੍ਰਾਂਸਿਸ ਏਥਲ ਗੱਮ ; 10 ਜੂਨ, 1922 - 22 ਜੂਨ, 1969) ਇੱਕ ਅਮਰੀਕੀ ਅਭਿਨੇਤਰੀ, ਗਾਇਕਾ, ਡਾਂਸਰ ਅਤੇ ਵਾਡੇਵਿਲੀਅਨ ਸੀ। 45 ਸਾਲਾਂ ਦੇ ਕੈਰੀਅਰ ਦੇ ਦੌਰਾਨ, ਉਸਨੇ ਇੱਕ ਸੰਗੀਤਕ ਅਤੇ ਨਾਟਕੀ ਭੂਮਿਕਾਵਾਂ, ਇੱਕ ਰਿਕਾਰਡਿੰਗ ਕਲਾਕਾਰ ਦੇ ਰੂਪ ਵਿੱਚ, ਅਤੇ ਸੰਗੀਤ ਦੇ ਸਟੇਜ ਤੇ, ਇੱਕ ਅਭਿਨੇਤਰੀ ਦੇ ਰੂਪ ਵਿੱਚ ਅੰਤਰਰਾਸ਼ਟਰੀ ਸਟਾਰਡਮ ਪ੍ਰਾਪਤ ਕੀਤਾ। ਆਪਣੀ ਬਹੁਪੱਖਤਾ ਲਈ ਸਤਿਕਾਰਤ, ਉਸਨੂੰ ਜੁਵੇਨਾਈਲ ਅਕੈਡਮੀ ਪੁਰਸਕਾਰ, ਇੱਕ ਗੋਲਡਨ ਗਲੋਬ ਅਵਾਰਡ, ਅਤੇ ਇੱਕ ਵਿਸ਼ੇਸ਼ ਟੋਨੀ ਅਵਾਰਡ ਮਿਲਿਆ।।1962 ਵਿਚ, ਗਾਰਲੈਂਡ ਨੇ ਕਾਰਨੇਗੀ ਹਾਲ ਵਿਚ ਆਪਣੀ 1961 ਡਬਲ ਐਲਪੀ ਲਾਈਵ ਰਿਕਾਰਡਿੰਗ ਜੂਡੀ ਲਈ ਸਾਲ ਦੇ ਐਲਬਮ ਲਈ ਗ੍ਰੈਮੀ ਪੁਰਸਕਾਰ ਜਿੱਤਿਆ - ਇਸ ਸ਼੍ਰੇਣੀ ਵਿੱਚ ਜਿੱਤਣ ਵਾਲੀ ਪਹਿਲੀ ਔਰਤ। ਗਾਰਲੈਂਡ ਨੇ ਆਪਣੀ ਦੋ ਵੱਡੀਆਂ ਭੈਣਾਂ ਨਾਲ ਇੱਕ ਬੱਚੇ ਦੇ ਰੂਪ ਵਿੱਚ ਵੌਡੇਵਿਲੇ ਵਿੱਚ ਪ੍ਰਦਰਸ਼ਨ ਕਰਨਾ ਅਰੰਭ ਕੀਤਾ ਅਤੇ ਬਾਅਦ ਵਿੱਚ ਇੱਕ ਕਿਸ਼ੋਰ ਦੇ ਰੂਪ ਵਿੱਚ ਮੈਟਰੋ-ਗੋਲਡਵਿਨ-ਮੇਅਰ ਉੱਤੇ ਦਸਤਖਤ ਕੀਤੇ ਗਏ. ਹਾਲਾਂਕਿ ਉਹ ਐਮਜੀਐਮ ਲਈ ਦੋ ਦਰਜਨ ਤੋਂ ਵੱਧ ਫਿਲਮਾਂ ਵਿੱਚ ਦਿਖਾਈ ਦਿੱਤੀ, ਉਸ ਨੂੰ ਦਿ ਵਿਜ਼ਰਡ ਓਜ਼ਂ (1939) ਵਿੱਚ ਡੋਰਥੀ ਗੈਲ ਦੀ ਤਸਵੀਰ ਲਈ ਸਭ ਤੋਂ ਚੰਗੀ ਤਰ੍ਹਾਂ ਯਾਦ ਕੀਤਾ ਜਾਂਦਾ ਹੈ। ਗਾਰਲੈਂਡ ਮਿਕੀ ਰੂਨੀ ਅਤੇ ਜੀਨ ਕੈਲੀ ਦੋਵਾਂ ਦਾ ਅਕਸਰ ਸਕ੍ਰੀਨ ਸਾਥੀ ਸੀ ਅਤੇ ਨਿਯਮਿਤ ਤੌਰ 'ਤੇ ਨਿਰਦੇਸ਼ਕ ਅਤੇ ਦੂਜੇ ਪਤੀ ਵਿਨਸੈਂਟ ਮਿਨੇਲੀ ਨਾਲ ਮਿਲ ਕੇ ਕੰਮ ਕਰਦੀ ਸੀ।।ਇਸ ਅਰਸੇ ਦੌਰਾਨ ਉਸ ਦੀਆਂ ਕੁਝ ਫਿਲਮਾਂ ਦੇ ਪ੍ਰਦਰਸ਼ਨਾਂ ਵਿੱਚ ਮੀਟ ਮੀ ਇਨ ਸੇਂਟ ਲੂਯਿਸ (1944), ਦਿ ਹਾਰਵੇ ਗਰਲਜ਼ (1946), ਈਸਟਰ ਪਰੇਡ (1948), ਅਤੇ ਸਮਰ ਸਟਾਕ (1950) ਦੀਆਂ ਭੂਮਿਕਾਵਾਂ ਸ਼ਾਮਲ ਹਨ।ਗਾਰਲੈਂਡ ਨੂੰ ਸਟੂਡੀਓ ਨਾਲ 15 ਸਾਲਾਂ ਬਾਅਦ, 1950 ਵਿੱਚ ਐਮਜੀਐਮ ਤੋਂ ਰਿਹਾ ਕੀਤਾ ਗਿਆ ਸੀ, ਕਈ ਨਿੱਜੀ ਸੰਘਰਸ਼ਾਂ ਦੀ ਲੜੀ ਦੇ ਦੌਰਾਨ ਜੋ ਉਸਨੂੰ ਉਸਦੇ ਇਕਰਾਰਨਾਮੇ ਦੀਆਂ ਸ਼ਰਤਾਂ ਨੂੰ ਪੂਰਾ ਕਰਨ ਤੋਂ ਰੋਕਦਾ ਸੀ। ਹਾਲਾਂਕਿ ਉਸਦਾ ਫਿਲਮੀ ਕਰੀਅਰ ਇਸ ਤੋਂ ਬਾਅਦ ਰੁਕ ਗਿਆ, ਗਾਰਲੈਂਡ ਦੀਆਂ ਦੋ ਸਭ ਤੋਂ ਅਲੋਚਨਾਤਮਕ ਪ੍ਰਦਰਸ਼ਨ ਉਸ ਦੇ ਕਰੀਅਰ ਵਿੱਚ ਦੇਰ ਨਾਲ ਆਈ: ਉਸਨੇ ਏ ਸਟਾਰ ਇਜ਼ ਬਰਨ (1954) ਵਿੱਚ ਅਭਿਨੈ ਲਈ ਅਕਾਦਮੀ ਅਵਾਰਡ ਲਈ ਸਰਬੋਤਮ ਅਭਿਨੇਤਰੀ ਲਈ ਨਾਮਜ਼ਦਗੀ ਪ੍ਰਾਪਤ ਕੀਤੀ ਅਤੇ ਸਰਬੋਤਮ ਸਹਿਯੋਗੀ ਅਭਿਨੇਤਰੀ ਲਈ ਨਾਮਜ਼ਦਗੀ ਪ੍ਰਾਪਤ ਕੀਤੀ ਨੂਰਬਰਗ (1961) ਵਿਖੇ ਜੱਜਮੈਂਟ ਵਿਚ ਉਸਦੀ ਭੂਮਿਕਾ ਲਈ. ਉਸਨੇ ਰਿਕਾਰਡ ਤੋੜ ਕੰਸਰਟ ਪੇਸ਼ਕਾਰੀਆਂ ਕੀਤੀਆਂ, ਅੱਠ ਸਟੂਡੀਓ ਐਲਬਮਾਂ ਜਾਰੀ ਕੀਤੀਆਂ, ਅਤੇ ਆਪਣੀ ਐਮੀ -ਨਾਮੀ ਟੈਲੀਵਿਜ਼ਨ ਸੀਰੀਜ਼, ਦਿ ਜੁਡੀ ਗਾਰਲੈਂਡ ਸ਼ੋਅ (1963–1964) ਦੀ ਮੇਜ਼ਬਾਨੀ ਕੀਤੀ.
ਮੈਥਿਊ ਪੇਜ ਡੈਮਨ ਜਾਂ ਮੈਟ ਡੈਮਨ (Eng: Matt Damon) ਇੱਕ ਅਮਰੀਕੀ ਅਭਿਨੇਤਾ, ਫਿਲਮ ਨਿਰਮਾਤਾ, ਸਮਾਜ ਸੇਵਕ ਅਤੇ ਲੇਖਕ ਹਨ। ਉਸ ਨੂੰ ਫੋਰਬਸ ਮੈਗਜ਼ੀਨ ਦੇ ਸਭ ਤੋਂ ਵੱਧ ਭਰੋਸੇਮੰਦ ਸਿਤਾਰਿਆਂ ਵਿੱਚੋਂ ਦਰਜਾ ਦਿੱਤਾ ਗਿਆ ਹੈ ਅਤੇ ਉਹ ਹਰ ਸਮੇਂ ਸਭ ਤੋਂ ਉੱਚੇ ਅਦਾਕਾਰਾਂ ਵਿਚੋਂ ਇਕ ਹੈ। ਡੈਮਨ ਨੂੰ ਬਹੁਤ ਸਾਰੇ ਪ੍ਰਸ਼ੰਸਾ ਪ੍ਰਾਪਤ ਹੋਏ, ਜਿਨ੍ਹਾਂ ਵਿੱਚ ਪੰਜ ਨਾਮਜ਼ਦਗੀਆਂ ਵਿੱਚੋਂ ਇਕ ਅਕਾਦਮੀ ਪੁਰਸਕਾਰ, ਅੱਠ ਨਾਮਜ਼ਦਗੀਆਂ ਵਿੱਚੋਂ ਦੋ ਗੋਲਡਨ ਗਲੋਬ ਪੁਰਸਕਾਰ ਅਤੇ ਦੋ ਬ੍ਰਿਟਿਸ਼ ਅਕਾਦਮੀ ਫਿਲਮ ਪੁਰਸਕਾਰ ਅਤੇ ਛੇ ਐਮੀ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹੈ।
ਲਲੋਤਜ਼ਾ ਦੇ ਲਾ ਸੀਦਾ (ਵਲੀਸੀਅਨ ਉਚਾਰਨ: [ˈʎɔdʒa ðe la ˈseða], ਸਪੈਨਿਸ਼: Lonja de la Seda, ਅੰਗਰੇਜ਼ੀ "Silk Exchange") ਵਾਲੈਂਸੀਆ ਸਪੇਨ ਵਿੱਚ ਇੱਕ ਪੁਰਾਣੀ ਵਲੀਸੀਅਨ ਸ਼ੈਲੀ ਦੀ ਇਮਾਰਤ ਹੈ। ਇਹ 1482 ਤੋਂ 1548 ਦਰਮਿਆਨ ਬਣਾਈ ਗਈ। ਇਹ ਸ਼ਹਿਰ ਦੀ ਸਭ ਤੋਂ ਵੱਧ ਯਾਤਰੀਆਂ ਦੁਆਰਾ ਦੇਖੀ ਜਾਣ ਵਾਲੀ ਥਾਂ ਹੈ। ਯੂਨੇਸਕੋ ਵਲੋਂ ਇਸ ਨੂੰ 1996 ਵਿੱਚ ਸੰਸਾਰ ਵਿਰਾਸਤ ਟਿਕਾਣਿਆਂ ਵਿੱਚ ਸ਼ਾਮਿਲ ਕੀਤਾ ਗਇਆ ਹੈ। ਇਸ ਇਮਾਰਤ ਦੇ ਪਿਛੇ ਵਾਲੀ ਇਮਾਰਤ, 14ਵੀਂ ਸਦੀ ਵਿੱਚ ਬਣੀ ਇੱਕ ਪੁਰਾਣੀ ਇਮਾਰਤ, ਤੇਲ ਵਟਾਂਦਰੇ ਲਈ ਵਰਤੀ ਜਾਂਦੀ ਸੀ। ਨਾ ਸਿਰਫ ਤੇਲ ਵਟਾਂਦਰੇ ਲਈ ਬਲਕਿ ਹਰ ਤਰਾਂ ਦੇ ਵਪਾਰ ਲਈ ਵਰਤੀ ਜਾਂਦੀ ਸੀ। 1348 ਵਿੱਚ ਇਥੇ ਮੋਟੇ ਸੂਤੀ ਕਪੜੇ (Percale) ਦਾ ਵਪਾਰ ਵੀ ਹੁੰਦਾ ਸੀ।'
ਫ਼ਰੈਂਕ ਜ਼ਾਪਾ ਇੱਕ ਅਮਰੀਕੀ ਸੰਗੀਤਕਾਰ, ਗੀਤਕਾਰ ਅਤੇ ਫ਼ਿਲਮ ਨਿਰਦੇਸ਼ਕ ਸੀ। ਆਪਣੇ 30 ਸਾਲਾਂ ਤੋਂ ਵੱਧ ਦੇ ਕਰੀਅਰ ਵਿੱਚ ਇਸਨੇ ਰੌਕ, ਜਾਜ਼, ਓਰਕੈਸਟਰਲ ਅਤੇ ਮੂਜ਼ੀਕ ਕੌਨਕਰੇਤ ਵਰਗੇ ਕੰਮ ਕੀਤੇ। ਇਸਨੇ ਫ਼ਿਲਮਾਂ ਅਤੇ ਸੰਗੀਤ ਵੀਡੀਓਜ਼ ਦੀ ਨਿਰਦੇਸ਼ਨਾ ਵੀ ਕੀਤੀ। ਮਦਰ ਆਫ਼ ਇੰਵੈਨਸ਼ਨ ਨਾਂ ਦੇ ਬੈਂਡ ਨਾਲ ਰਿਲੀਜ਼ ਕੀਤੀਆਂ 60 ਐਲਬਮਾਂ ਵਿੱਚੋਂ ਲਗਭਗ ਸਾਰੀਆਂ ਦਾ ਨਿਰਮਾਤਾ ਜ਼ਾਪਾ ਹੀ ਸੀ।
ਕਮਿਊਨਿਟੀ ਇੱਕ ਅਮਰੀਕੀ ਕਾਮੇਡੀ ਟੀਵੀ ਲੜੀ ਹੈ, ਜਿਸ ਨੂੰ ਡਾਨ ਹਰਮਾਨ ਨੇ ਸਿਰਜਿਆ ਅਤੇ ਪੇਸ਼ ਕੀਤਾ ਹੈ। ਇਹ ਲੜੀਵਾਰ ਪਹਿਲੀ ਵਾਰ NBC ਉੱਤੇ 17 ਸਤੰਬਰ 2009 ਨੂੰ ਪੇਸ਼ ਕੀਤੀ ਗਈ। ਇਸ ਟੀਵੀ ਲੜੀ ਵਿੱਚ ਇੱਕ ਕਾਲਜ ਜਿਸਦਾ ਨਾਮ ਗਰੀਨਡੇਲ ਕਾਲਜ ਹੈ ਉਸ ਦੇ ਵਿਦਿਆਰਥੀਆਂ ਦਾ ਜੀਵਨ ਕਾਮੇਡੀ ਦੀ ਵਰਤੋ ਨਾਲ ਦਰਸਾਇਆ ਗਿਆ ਹੈ। ਕਮਿਊਨਿਟੀ ਦੀ 6ਵੀ ਰੁੱਤ NBC ਦੀ ਜਗਹਾ ਯਾਹੂ ਸਕਰੀਨ ਉੱਤੇ 17 ਮਾਰਚ, 2015 ਤੋਂ ਪੇਸ਼ ਹੋਵੇਗੀ।
ਯੋਹਾਨ ਵੁਲਫਗੈਂਗ ਵਾਨ ਗੇਟੇ (28 ਅਗਸਤ 1749 – 22 ਮਾਰਚ 1832) ਇੱਕ ਜਰਮਨ ਲੇਖਕ, ਕਲਾਕਾਰ ਅਤੇ ਸਿਆਸਤਦਾਨ ਸੀ। ਉਸ ਨੇ ਕਵਿਤਾ, ਡਰਾਮਾ, ਧਰਮ, ਮਨੁੱਖਤਾ ਅਤੇ ਵਿਗਿਆਨ ਵਰਗੇ ਵਿਵਿਧ ਖੇਤਰਾਂ ਵਿੱਚ ਕਾਰਜ ਕੀਤਾ। ਉਸ ਦਾ ਲਿਖਿਆ ਡਰਾਮਾ ਫਾਉਸਟ (Faust) ਸੰਸਾਰ ਸਾਹਿਤ ਵਿੱਚ ਉੱਚ ਸਥਾਨ ਰੱਖਦਾ ਹੈ। ਗੇਟੇ ਦੀਆਂ ਦੂਜੀਆਂ ਰਚਨਾਵਾਂ ਵਿੱਚ 'ਸਾਰੋ ਆਫ ਯੰਗ ਵਰਦਰ' ਸ਼ਾਮਿਲ ਹਨ। ਗੇਟੇ ਜਰਮਨੀ ਦੀਆਂ ਸਭ ਤੋਂ ਮਹਾਨ ਸਾਹਿਤਕ ਹਸਤੀਆਂ ਵਿੱਚੋਂ ਇੱਕ ਹੈ, ਜਿਸ ਨੇ ਅਠਾਰਵੀਂ ਅਤੇ ਉਂਨੀਵੀਂ ਸਦੀ ਵਿੱਚ ਵੇਮਰ ਕਲਾਸਿਸਿਜਮ (Weimar Classicism) ਨਾਮ ਨਾਲ ਪ੍ਰਸਿੱਧ ਅੰਦੋਲਨ ਦੀ ਸ਼ੁਰੁਆਤ ਕੀਤੀ। ਵੇਮਰ ਅੰਦੋਲਨ ਬੋਧ, ਸੰਵੇਦਨਾ ਅਤੇ ਰੋਮਾਂਸਵਾਦ ਦਾ ਰਲਿਆ-ਮਿਲਿਆ ਰੂਪ ਹੈ।
ਫੈਬਰੀਕੇਟਰ ਵੈੱਬ-ਅਧਾਰਿਤ ਸਾਫਟਵੇਅਰ ਵਿਕਾਸ ਸਹਿਯੋਗ ਸੰਦ (development collaboration tools) ਦਾ ਇੱਕ ਸੂਟ ਹੈ। ਇਸ ਵਿੱਚਅੰਤਰ ਵੀ ਸ਼ਾਮਲ ਹਨ, ਡਿਫਰੈਨਸ਼ੀਅਲ ਕੋਡ ਸਮੀਖਿਆ ਸੰਦ, ਡਿਫਯੂਜ਼ਨ ਰਿਪੋਜ਼ਟਰੀ ਬਰਾਊਜ਼ਰ, ਹੈਰਲਡ ਤਬਦੀਲੀ ਦੀ ਨਿਗਰਾਨੀ ਸੰਦ, ਮਨੀਫੇਸਟ ਬੱਗ ਟਰੈਕਰ, ਅਤੇ ਫਰੀਕਸ਼ਨ ਵਿਕੀ ਵੀ ਸ਼ਾਮਿਲ ਹਨ। ਫੈਬਰੀਕੇਟਰ ਗਿਟ, ਮੇਰਕਿਊਰੀਅਲ, ਅਤੇ ਸਬਵਰਜਨ ਨਾਲ ਜੁੜਿਆ ਹੋਇਆ ਹੈ। ਇਹ ਅਪਾਚੇ ਲਾਇਸੈਂਸ 2.0 ਦੇ ਤਹਿਤ ਮੁਫਤ ਸਾੱਫਟਵੇਅਰ ਵਜੋਂ ਉਪਲਬਧ ਹੈ।
arXiv ਜਿਸ ਨੂੰ ਆਰਕਾਇਵ ਉੱਚਾਰਿਆ ਕਰਦੇ ਹਨ ਹਿਸਾਬ, ਭੌਤਿਕੀ, ਰਸਾਇਣਕੀ, ਖਗੋਲਿਕੀ, ਸੰਗਣਿਕੀ (ਕੰਪਿਊਟਰ ਸਾਇੰਸ), ਮਾਤਰਾਤਮਿਕ (ਕਵਾਂਟੀਟੇਟਿਵ)ਜੀਵ ਵਿਗਿਆਨ, ਸੰਖਿਅਕੀ (ਸਟੈਟਿਸਟਿਕਸ) ਅਤੇ ਮਾਤਰਾਤਮਿਕ ਵਿੱਤ (ਫਾਇਨੈਂਸ) ਦੇ ਖੇਤਰਾਂ ਵਿੱਚ ਵਿਗਿਆਨਕ ਲੇਖਾਂ ਦਾ ਇੱਕ ਕੋਸ਼ ਹੈ ਜਿਸ ਨੂੰ ਇੰਟਰਨੇਟ ਉੱਤੇ ਖੋਜਿਆ ਅਤੇ ਪੜ੍ਹਿਆ ਜਾ ਸਕਦਾ ਹੈ। ਸੰਨ 1991 ਵਿੱਚ ਇਸ ਦੀ ਸਥਾਪਨਾ ਹੋਈ ਅਤੇ ਇਹ ਤੇਜੀ ਨਾਲ ਵਧਣ ਲਗਾ। ਵਰਤਮਾਨ ਵਿੱਚ ਬਹੁਤ ਸਾਰੇ ਵਿਦਵਾਨ ਕਿਸੇ ਨਵੀਂ ਖੋਜ ਜਾਂ ਸੋਚ ਉੱਤੇ ਲੇਖ ਲਿਖਣ ਦੇ ਬਾਅਦ ਆਪ ਹੀ ਉਸਨੂੰ ਆਰਕਾਇਵ-ਕੋਸ਼ ਉੱਤੇ ਪਾ ਦਿੰਦੇ ਹਨ। ਅਕਤੂਬਰ 3,2008 ਤੱਕ ਇਸ ਵਿੱਚ 5 ਲੱਖ ਤੋਂ ਜਿਆਦਾ ਲੇਖ ਸਨ। 2012 ਤੱਕ ਇਸ ਵਿੱਚ ਹਰ ਮਹੀਨੇ 7,000 ਤੋਂ ਜਿਆਦਾ ਨਵੇਂ ਲੇਖ ਜੋੜੇ ਜਾ ਰਹੇ ਸਨ।
"ਅੰਟੂ ਦਿਸ ਲਾਸਟ" (ਅੰਗਰੇਜ਼ੀ: Unto This Last) ਅੰਗਰੇਜ਼ ਲੇਖਕ ਜੌਨ ਰਸਕਿਨ ਦੀ ਇੱਕ ਕਿਤਾਬ ਹੈ। ਇਹ ਇੱਕ ਅਰਥਨੀਤੀ ਸੰਬੰਧੀ ਲੇਖ ਲੜੀ ਦੇ ਰੂਪ ਵਿੱਚ ਦਸੰਬਰ 1860 ਨੂੰ ਇੱਕ ਮਾਸਿਕ ਪਤ੍ਰਿਕਾ ਕੋਰਨਹਿੱਲ ਮੈਗਜ਼ੀਨ (Cornhill Magazine) ਵਿੱਚ ਪ੍ਰਕਾਸ਼ਿਤ ਹੋਈ ਸੀ। ਰਸਕਿਨ ਨੇ ਇਨ੍ਹਾਂ ਲੇਖਾਂ ਨੂੰ ਸੰਨ 1862 ਵਿੱਚ ਇੱਕ ਕਿਤਾਬ ਦੇ ਰੂਪ ਵਿੱਚ ਪ੍ਰਕਾਸ਼ਿਤ ਕੀਤਾ। ਇਹ ਕਿਤਾਬ 18ਵੀਂ ਅਤੇ 19ਵੀਂ ਸਦੀ ਦੇ ਪੂੰਜੀਵਾਦੀ ਚਿੰਤਕਾਂ ਦੀ ਤਿੱਖੀ ਆਲੋਚਨਾ ਕਰਦੀ ਹੈ। ਇਸ ਕਰ ਕੇ ਰਸਕਿਨ ਨੂੰ ਸਮਾਜਕ ਅਰਥਨੀਤੀ ਦਾ ਜਨਕ ਕਿਹਾ ਜਾ ਸਕਦਾ ਹੈ।
ਮਹਾਨ ਚੀਨੀ ਗਿਆਨਕੋਸ਼ (ਚੀਨੀ: 中国大百科全书, ਚੁੰਗ ਗਵੋ ਤਾ ਪਾਏ ਖ ਚੁਆਨ ਸ਼ੂ) ਅੱਜ ਦੇ ਦੌਰ ਵਿਚ ਚੀਨ ਵਿੱਚ ਛਪਿਆ ਸਭ ਤੋਂ ਵੱਡਾ ਗਿਆਨਕੋਸ਼ ਹੈ। ਗਿਆਨਕੋਸ਼ ਉੱਤੇ ਕੰਮ 1978 ਵਿਚ ਸ਼ੁਰੂ ਹੋਇਆ ਸੀ। ਪਹਿਲੀ ਛਪਾਈ ਵਿਚ ਕੁਲ੍ਹ 73 ਜਿਲਦਾਂ ਅਤੇ 80 ਹਜ਼ਾਰ ਤੋਂ ਵੱਧ ਲੇਖ ਸਨ। ਇੱਕ ਜਿਲਦ ਵਿਚ ਤਾਂ ਕੇਵਲ ਤਤਕਰਾ ਸੀ। ਪਹਿਲੀ ਛਪਾਈ ਦਾ ਕੰਮ 1980 ਤੋਂ ਲੈ ਕੇ 1993 ਤਕ ਚਲਿਆ। ਪੱਛਮ ਦੇ ਗਿਆਨਕੋਸ਼ਾਂ ਤੋਂ ਵੱਖਰਾ, ਮਹਾਨ ਚੀਨੀ ਗਿਆਨਕੋਸ਼ ਵਿਚ ਲੇਖਾ ਨੂੰ ਉ-ੜ (A-Z) ਦੀ ਤਰਤੀਬ ਵਿਚ ਨਹੀ ਰੱਖਿਆ ਗਿਆ ਸੀ। ਬਲਿਕ ਹਰ ਵਿਗਿਆਨ ਦੀਆਂ ਆਪਣੀਆ ਇੱਕ ਜਾਂ ਦੋ ਜਿਲਦਾਂ ਸਨ। ਮਸਲਨ ਖਗੋਲ ਵਿਗਿਆਨ ਦੀ ਇੱਕ ਜਿਲਦ ਅਤੇ ਚੀਨੀ ਅਦਬ ਦੀਆਂ ਦੋ ਜਿਲਦਾਂ। ਦੂਜੀ ਛਪਾਈ ਦਾ ਕੰਮ 1995 ਤੋਂ ਲੈ ਕੇ 2009 ਤਕ ਚਲਿਆ। ਇਸ ਵਾਰ 32 ਜਿਲਦਾਂ ਛਾਪੀਆਂ ਗਈਆਂ ਜਿਨ੍ਹਾ ਵਿਚ 60 ਹਜ਼ਾਰ ਤੋਂ ਵੱਧ ਲੇਖ ਅਤੇ 60 ਕਰੋੜ ਤੋਂ ਵੱਧ ਚੀਨੀ ਚਿਨ੍ਹ ਸ਼ੁਮਾਰ ਸਨ। ਇਸ ਛਪਾਈ ਵਿਚ ਲੇਖਾ ਦੀ ਤਰਤੀਬ ਪੱਛਮੀ ਮੁਲਕਾਂ ਤੇ ਗਿਆਨਕੋਸ਼ਾ ਵਾਂਗੂ ਸੀ, ਓ ਤੋਂ ਲੈ ਕੇ ੜ ਤਕ। ਤੀਸਰੀ ਛਪਾਈ ਉੱਤੇ ਕੰਮ 2017 ਤੋਂ ਚੱਲ ਰਿਹਾ ਹੈ ਅਤੇ ਇਹ ਛਪਾਈ 80 ਜਿਲਦਾਂ ਵਿਚ ਹੋਵੇਗੀ ਜਿਸ ਵਿਚੋਂ ਪੰਜ ਜਿਲਦਾਂ ਦਾ ਰੂਸੀ ਤਰਜੁਮਾ ਕੀਤਾ ਜਾਵੇਗਾ। 2021 ਵਿਚ ਇਹ ਛਪਾਈ ਇੰਟਰਨੇਟ ਉੱਤੇ ਮੌਜੂਦ ਹੈ।
ਰੌਕ ਸੰਗੀਤ ਸੰਸਾਰ ਪ੍ਰਸਿੱਧ ਪੱਛਮੀ ਸੰਗੀਤ ਦੀ ਇੱਕ ਕਿਸਮ ਦੀ ਹੈ। ਇਹ ਨਾਬਰੀ ਦਾ ਸੰਗੀਤ ਮੰਨਿਆ ਜਾਂਦਾ ਹੈ ਜੋ ਸੱਭਿਆਚਾਰਕ, ਸਮਾਜਿਕ ਅਤੇ ਸਿਆਸੀ ਲਹਿਰਾਂ ਵਿੱਚ ਹਰਮਨਪਿਆਰਾ ਰਿਹਾ ਹੈ। ਇਹ 1950ਵਿਆਂ ਵਿੱਚ ਰੌਕ ਅਤੇ ਰੋਲ ਦੇ ਮੁੱਢਲੇ ਰੂਪ ਤੋਂ ਨਿਕਲ ਕੇ 1960ਵਿਆਂ ਵਿੱਚ ਅਨੇਕ ਵੱਖ-ਵੱਖ ਸ਼ੈਲੀਆਂ ਵਿੱਚ ਅਤੇ ਬਾਅਦ ਵਿੱਚ, ਖਾਸ ਤੌਰ ਤੇ ਸੰਯੁਕਤ ਬਾਦਸ਼ਾਹੀ ਅਤੇ ਸੰਯੁਕਤ ਰਾਜ ਅਮਰੀਕਾ ਵਿੱਚ ਵਿਕਸਤ ਹੋ ਗਿਆ।.
ਪਾਲ ਕਰੂਗਮੈਨ ਅਮਰੀਕਾ ਦੀ ਪ੍ਰਿੰਸਟਨ ਯੂਨੀਵਰਸਿਟੀ ਵਿੱਚ ਅਰਥ ਸ਼ਾਸਤਰ ਅਤੇ ਅੰਤਰਰਾਸ਼ਟਰੀ ਮਾਮਲਿਆਂ ਦੇ ਪ੍ਰੋਫੈਸਰ ਅਤੇ ਲੰਦਨ ਸਕੂਲ ਆਫ਼ ਇਕਨਾਮਿਕਸ ਵਿਖੇ ਸ਼ਤਾਬਦੀ ਪ੍ਰੋਫੈਸਰ ਹਨ। ਉਹ ਨਿਊਯਾਰਕ ਟਾਈਮਸ ਅਖ਼ਬਾਰ ਵਿੱਚ ਨੇਮੀ ਕਾਲਮ ਵੀ ਲਿਖਦੇ ਹਨ। ਉਹਨਾਂ ਨੂੰ ਅਰਥ ਸ਼ਾਸਤਰ ਦੇ ਖੇਤਰ ਵਿੱਚ ਸਾਲ 2008 ਦੇ ਨੋਬਲ ਇਨਾਮ ਲਈ ਚੁਣਿਆ ਗਿਆ ਹੈ। ਇਸ ਇਨਾਮ ਵਿੱਚ 14 ਲੱਖ ਡਾਲਰ ਦੀ ਰਾਸ਼ੀ ਦਿੱਤੀ ਜਾਂਦੀ ਹੈ। ਇਸ ਇਨਾਮ ਦੀ ਸ਼ੁਰੂਆਤ ਮੂਲ ਨੋਬਲ ਪੁਰਸਕਾਰਾਂ ਤੋਂ ਕਾਫ਼ੀ ਬਾਅਦ ਵਿੱਚ 1960 ਵਿੱਚ ਕੀਤੀ ਗਈ ਸੀ ਅਤੇ ਇਸਨੂੰ ਆਰਥਕ ਜਗਤ ਵਿੱਚ ਸਵਿਰਿਜਸ ਰਿਕਸਬੈਂਕ ਪ੍ਰਾਈਜ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਨੋਬਲ ਇਨਾਮ ਕਮੇਟੀ ਦੇ ਨਿਰਣਾਇਕ ਮੰਡਲ ਦੇ ਮੈਬਰਾਂ ਦਾ ਕਹਿਣਾ ਹੈ ਕਿ ਅਜ਼ਾਦ ਵਪਾਰ, ਭੂਮੰਡਲੀਕਰਣ ਦੇ ਪ੍ਰਭਾਵਾਂ ਅਤੇ ਦੁਨੀਆ ਵਿੱਚ ਸ਼ਹਰੀਕਰਣ ਦੇ ਪਿੱਛੇ ਕੰਮ ਕਰ ਰਹੀ ਸ਼ਕਤੀਆਂ ਦੇ ਵਿਸ਼ਲੇਸ਼ਣ ਵਿੱਚ ਕਰੂਗਮੈਨ ਦਾ ਦਿੱਤਾ ਸਿਧਾਂਤ ਕਾਰਗਰ ਹੈ।
ਮਾਰਸ਼ਲ ਟਾਪੂ, ਅਧਿਕਾਰਕ ਤੌਰ ਉੱਤੇ ਮਾਰਸ਼ਲ ਟਾਪੂਆਂ ਦਾ ਗਣਰਾਜ (ਮਾਰਸ਼ਲੀ: Aolepān Aorōkin M̧ajeļ), ਉੱਤਰੀ ਪ੍ਰਸ਼ਾਂਤ ਮਹਾਂਸਾਗਰ ਵਿੱਚ ਇੱਕ ਟਾਪੂਨੁਮ ਦੇਸ਼ ਹੈ। ਭੂਗੋਲਕ ਤੌਰ ਉੱਤੇ ਇਹ ਮਾਈਕ੍ਰੋਨੇਸ਼ੀਆ ਟਾਪੂ-ਸਮੂਹ ਦੇ ਵਡੇਰੇ ਖੇਤਰ ਦਾ ਇੱਕ ਹਿੱਸਾ ਹੈ ਜਿਸਦੀ 68,000 ਦੀ ਅਬਾਦੀ 34 ਨੀਵੇਂ ਮੂੰਗਾ-ਪਹਾੜਾਂ ਉੱਤੇ ਵਸੀ ਹੋਈ ਹੈ ਜਿਸ ਵਿੱਚ 1,156 ਟਾਪੂ ਅਤੇ ਹੋਰ ਬਹੁਤ ਸਾਰੇ ਲਘੂ-ਟਾਪੂ ਹਨ। ਇਸ ਦੀਆਂ ਸਮੁੰਦਰੀ ਹੱਦਾਂ ਪੱਛਮ ਵੱਲ ਮਾਈਕ੍ਰੋਨੇਸ਼ੀਆ, ਉੱਤਰ ਵੱਲ ਵੇਕ ਟਾਪੂ, ਦੱਖਣ-ਪੂਰਬ ਵੱਲ ਕਿਰੀਬਾਸ ਅਤੇ ਦੱਖਣ ਵੱਲ ਨਾਉਰੂ ਨਾਲ ਲੱਗਦੀਆਂ ਹਨ। ਸਭ ਤੋਂ ਵੱਧ ਅਬਾਦੀ ਵਾਲ ਮੂੰਗਾ-ਟਾਪੂ ਮਜੂਰੋ ਹੈ ਜੋ ਇਸ ਦੀ ਰਾਜਧਾਨੀ ਵੀ ਹੈ।
ਲੂ ਸ਼ੁਨ (ਚੀਨੀ: 魯迅) (25 ਸਤੰਬਰ, 1881 - 19 ਅਕਤੂਬਰ, 1936) ਚੀਨੀ ਲਿਖਾਰੀ ਛੋਉ ਸ਼ੁਰਨ (ਚੀਨੀ: 周樹人) ਦਾ ਕਲਮੀ ਨਾਂ ਹੈ। 20ਵੀਂ ਸਦੀ ਦੇ ਸਾਹਿਤ ਵਿੱਚ ਇੱਕ ਅਹਿਮ ਕਿਰਦਾਰ ਅਦਾ ਕਰਨ ਵਾਲੇ ਲੂ ਸ਼ੁਨ ਆਪਣੀਆਂ ਛੋਟੀਆਂ ਕਹਾਣੀਆਂ ਕਰ ਕੇ ਮਸ਼ਹੂਰ ਹਨ; ਉਨ੍ਹਾਂ ਦੀਆਂ ਕਿਤਾਬਾਂ ਦਾ ਤਰਜੁਮਾ ਦਰਜਨ ਤੋਂ ਜ਼ਿਆਦਾ ਭਾਸ਼ਾਵਾਂ ਵਿੱਚ ਹੋ ਚੁੱਕਾ ਹੈ। ਖਾਸ ਤੌਰ ਉੱਤੇ ਉਨ੍ਹਾਂ ਦੀ ਕਿਤਾਬ 'ਇੱਕ ਪਾਗਲ ਦੀ ਡਾਇਰੀ' (狂人日記) ਕਾਫ਼ੀ ਪੰਸਦ ਕੀਤੀ ਜਾਂਦੀ ਹੈ।
ਖਪਤਕਾਰ ਸੁਰੱਖਿਆ ਐਕਟ 1986 ਖਪਤਕਾਰਾਂ ਦੇ ਹੱਕਾਂ ਦੀ ਰਾਖੀ ਕਰਦਾ ਐਕਟ ਹੈ। ਇਸ ਕਾਨੂੰਨ ਦਾ ਉਦੇਸ਼ ਖਪਤਕਾਰਾਂ ਲਈ ਸੁਰੱਖਿਆ, ਸ਼ਿਕਾਇਤਾਂ ਦਾ ਸੌਖਾ, ਤੁਰੰਤ ਅਤੇ ਸਸਤਾ ਹੱਲ ਪ੍ਰਦਾਨ ਕਰਨਾ ਹੈ। ਇਸ ਉਦੇਸ਼ ਦੀ ਪੂਰਤੀ ਲਈ ਇਹ ਐਕਟ ਕੌਮੀ, ਰਾਜ ਅਤੇ ਜ਼ਿਲ੍ਹਾ ਪੱਧਰ ’ਤੇ ਅਰਧ-ਨਿਆਂਇਕ ਮਸ਼ੀਨਰੀ ਦੀ ਵਿਵਸਥਾ ਕਰਦਾ ਹੈ। ਐਕਟ ਵਿੱਚ ਖਪਤਕਾਰਾਂ ਦੇ ਅਧਿਕਾਰਾਂ ਅਨੁਸਾਰ ਕੇਂਦਰ, ਰਾਜਾਂ ਅਤੇ ਜ਼ਿਲ੍ਹਾ ਪੱਧਰ ’ਤੇ ਖਪਤਕਾਰਾਂ ਦੀਆਂ ਸੁਰੱਖਿਆ ਕੌਸਲਾਂ ਦੀ ਸਥਾਪਨਾ ਸ਼ਾਮਲ ਹੈ। ਇਹ ਐਕਟ ਸਾਰੀਆਂ ਵਸਤਾਂ ਅਤੇ ਸੇਵਾਵਾਂ ’ਤੇ ਲਾਗੂ ਹੁੰਦਾ ਹੈ। ਇਸ ਐਕਟ ਅਧੀਨ ਨਿੱਜੀ, ਸਰਕਾਰੀ ਅਤੇ ਸਹਿਕਾਰੀ ਖੇਤਰ ਆਉਂਦੇ ਹਨ। ਇਹ ਐਕਟ ਉਦੋਂ ਲਾਗੂ ਨਹੀਂ ਹੁੰਦਾ ਜਦੋਂ ਕੇਂਦਰ ਸਰਕਾਰ ਜਾਂ ਕਿਸੇ ਉੱਚ ਅਦਾਲਤ ਦੁਆਰਾ ਕੋਈ ਵਿਸ਼ੇਸ਼ ਛੋਟ ਨਾ ਦਿੱਤੀ ਗਈ ਹੋਵੇ ਜਾਂ ਰੋਕ ਨਾ ਲਗਾਈ ਹੋਵੇ।
ਮਾਈਕ੍ਰੋਨੇਸ਼ੀਆ ਦੇ ਸੰਘੀ ਰਾਜ ਪੱਛਮੀ ਪ੍ਰਸ਼ਾਂਤ ਮਹਾਂਸਾਗਰ ਵਿੱਚ ਪੱਛਮ ਤੋਂ ਪੂਰਬ ਵੱਲ ਫੈਲੇ ਹੋਏ ਚਾਰ ਸੂਬਿਆਂ - ਯਾਪ, ਚੂਕ, ਪੋਨਪੇਈ ਅਤੇ ਕੋਸਰਾਏ - ਵਾਲਾ ਇੱਕ ਅਜ਼ਾਦ ਖ਼ੁਦਮੁਖਤਿਆਰ ਟਾਪੂਨੁਮਾ ਦੇਸ਼ ਹੈ। ਕੁੱਲ ਮਿਲਾ ਕੇ ਇਹਨਾਂ ਰਾਜਾਂ ਵਿੱਚ ਲਗਭਗ 607 ਟਾਪੂ (ਕੁੱਲ ਖੇਤਰਫਲ ਲਗਭਗ 702 ਵਰਗ ਕਿ.ਮੀ.) ਹਨ ਜੋ ਭੂ-ਮੱਧ ਰੇਖਾ ਉੱਪਰ ਲਗਭਗ 2700 ਕਿਮੀ ਦੀ ਰੇਖ਼ਾਂਸ਼ੀ ਵਿੱਥ ਰੋਕਦੇ ਹਨ। ਇਹ ਨਿਊ ਗਿਨੀ ਦੇ ਉੱਤਰ-ਪੂਰਬ, ਗੁਆਮ ਅਤੇ ਮਾਰੀਆਨਾਸ ਦੇ ਦੱਖਣ, ਨਾਉਰੂ ਦੇ ਪੱਛਮ, ਪਲਾਊ ਅਤੇ ਫ਼ਿਲਪੀਨਜ਼ ਦੇ ਪੂਰਬ ਵੱਲ ਪੈਂਦੇ ਹਨ ਅਤੇ ਪੂਰਬੀ ਆਸਟਰੇਲੀਆ ਤੋਂ 2900 ਕਿ.ਮੀ. ਉੱਤਰ ਵੱਲ ਅਤੇ ਹਵਾਈ ਦੇ ਮੁੱਖ ਟਾਪੂਆਂ ਤੋਂ ਲਗਭਗ 4,000 ਕਿ.ਮੀ.
ਤਾਓਵਾਦ (ਚੀਨੀ: 道教 ਦਾਓ - ਜਿਆਓ) ਚੀਨ ਦਾ ਇੱਕ ਮੂਲ ਧਰਮ ਅਤੇ ਦਰਸ਼ਨ ਹੈ। ਅਸਲ ਵਿੱਚ ਪਹਿਲਾਂ ਤਾਓ ਇੱਕ ਧਰਮ ਨਹੀਂ ਸਗੋਂ ਇੱਕ ਦਰਸ਼ਨ ਅਤੇ ਜੀਵਨਸ਼ੈਲੀ ਸੀ। ਬਾਅਦ ਵਿੱਚ ਬੋਧੀ ਧਰਮ ਦੇ ਚੀਨ ਪਹੁੰਚਣ ਦੇ ਬਾਅਦ ਤਾਓ ਨੇ ਬੋਧੀਆਂ ਤੋਂ ਕਈ ਧਾਰਨਾਵਾਂ ਉਧਾਰ ਲਈਆਂ ਅਤੇ ਇਹ ਇੱਕ ਧਰਮ ਬਣ ਗਿਆ। ਬੋਧੀ ਧਰਮ ਅਤੇ ਤਾਓ ਧਰਮ ਦਰਮਿਆਨ ਆਪਸ ਵਿੱਚ ਸਮੇਂ ਸਮੇਂ ਤੇ ਅਹਿੰਸਾਤਮਕ ਸੰਘਰਸ਼ ਵੀ ਹੁੰਦਾ ਰਿਹਾ ਹੈ। ਤਾਓ ਧਰਮ ਅਤੇ ਦਰਸ਼ਨ, ਦੋਨਾਂ ਦਾ ਸਰੋਤ ਦਾਰਸ਼ਨਕ ਲਿਆਓ -ਤਸੇ ਦੁਆਰਾ ਰਚਿਤ ਗਰੰਥ ਦਾਓ-ਦੇ-ਚਿੰਗ ਅਤੇ ਜੁਆਂਗ-ਜ਼ੀ ਹੈ। ਸਰਵੋੱਚ ਦੇਵੀ ਅਤੇ ਦੇਵਤਾ ਯਿਨ ਅਤੇ ਯਾਂਗ ਹਨ। ਦੇਵ-ਪੂਜਾ ਲਈ ਕਰਮਕਾਂਡ ਕੀਤੇ ਜਾਂਦੇ ਹਨ ਅਤੇ ਪਸ਼ੂਆਂ ਅਤੇ ਹੋਰ ਚੀਜਾਂ ਦੀ ਕੁਰਬਾਨੀ ਦਿੱਤੀ ਜਾਂਦੀ ਹੈ।
ਡਾਕਟਰ ਭੀਮਰਾਉ ਅੰਬੇਡਕਰ (14 ਅਪ੍ਰੈਲ 1891 - 6 ਦਸੰਬਰ 1956), ਡਾਕਟਰ ਬਾਬਾਸਾਹਿਬ ਅੰਬੇਡਕਰ ਨਾਮ ਨਾਲ ਪ੍ਰਸਿੱਧ ਇੱਕ ਭਾਰਤੀ ਕਾਨੂੰਨਸਾਜ਼, ਅਰਥਸ਼ਾਸਤਰੀ, ਰਾਜਨੀਤੀਵਾਨ ਅਤੇ ਸਮਾਜ ਸੁਧਾਰਕ ਸਨ ਜਿਨ੍ਹਾਂ ਨੇ ਦਲਿਤ ਬੋਧੀ ਲਹਿਰ ਨੂੰ ਪ੍ਰੇਰਿਤ ਕੀਤਾ ਅਤੇ (ਬਹੁਜਨ) ਨਾਲ ਹੁੰਦੇ ਸਮਾਜਿਕ ਭੇਦਭਾਵ ਦੇ ਖਿਲਾਫ ਪ੍ਰਚਾਰ ਕੀਤਾ, ਜਦਕਿ ਔਰਤਾਂ ਅਤੇ ਕਿਰਤ ਦੇ ਅਧਿਕਾਰਾਂ ਦਾ ਸਮਰਥਨ ਵੀ ਕੀਤਾ। ਉਹ ਆਜ਼ਾਦ ਭਾਰਤ ਦੇ ਪਹਿਲੇ ਕਾਨੂੰਨ ਅਤੇ ਨਿਆਂ ਮੰਤਰੀ, ਭਾਰਤੀ ਸੰਵਿਧਾਨ ਦੇ ਨਿਰਮਾਤਾ ਅਤੇ ਭਾਰਤ ਗਣਤੰਤਰ ਦੇ ਮੋਢੀ ਸਨ। ਭਾਰਤ ਅਤੇ ਹੋਰ ਕਿਤੇ, ਉਹਨਾਂ ਨੂੰ ਅਕਸਰ ਬਾਬਾ ਸਾਹਿਬ, ਮਰਾਠੀ ਵਿਚ ਭਾਵ "ਆਦਰਯੋਗ ਪਿਤਾ" ਕਹਿੰਦੇ ਸਨ।
ਭਗਤ ਸਿੰਘ (28 ਸਤੰਬਰ 1907 - 23 ਮਾਰਚ 1931) ਭਾਰਤ ਦਾ ਇੱਕ ਅਜ਼ਾਦੀ ਘੁਲਾਟੀਆ ਸੀ। ਭਗਤ ਸਿੰਘ ਨੂੰ 23 ਮਾਰਚ 1931 ਨੂੰ ਉਸ ਦੇ ਸਾਥੀਆਂ, ਰਾਜਗੁਰੂ ਅਤੇ ਸੁਖਦੇਵ ਦੇ ਨਾਲ ਫ਼ਾਂਸੀ ਤੇ ਲਟਕਾ ਦਿੱਤਾ ਗਿਆ ਸੀ। ਉਹ ਹਿੰਦੁਸਤਾਨ ਸੋਸ਼ਲਿਸਟ ਰਿਪਬਲੀਕਨ ਐਸੋਸੀਏਸ਼ਨ ਦੇ ਸੰਸਥਾਪਕ ਮੈਬਰਾਂ ਵਿੱਚੋਂ ਇੱਕ ਸੀ। ਭਗਤ ਸਿੰਘ ਇਨਕਲਾਬੀ ਹੋਣ ਦੇ ਨਾਲ ਨਾਲ ਮੌਲਿਕ ਚਿੰਤਕ ਵੀ ਸੀ। ਉਸ ਨੇ ਸਮਾਜਿਕ, ਸਿਆਸੀ ਤੇ ਸਭਿਆਚਾਰਕ ਵਰਤਾਰਿਆਂ ਨੂੰ ਤਰਕਸ਼ੀਲ ਤਰੀਕੇ ਨਾਲ ਘੋਖਿਆ ਤੇ ਉਨ੍ਹਾਂ ਬਾਰੇ ਵਿਚਾਰ ਪ੍ਰਗਟਾਏ।1928 ਵਿੱਚ ਭਗਤ ਸਿੰਘ ਤੇ ਉਸਦੇ ਸਾਥੀ ਸ਼ਿਵਰਾਮ ਰਾਜਗੁਰੂ ਨੇ 21 ਸਾਲਾ ਬਰਤਾਨਵੀ ਪੁਲਿਸ ਅਫ਼ਸਰ ਜੌਨ ਸਾਂਡਰਸ ਦਾ ਲਾਹੌਰ ਵਿਖੇ ਗੋਲੀ ਮਾਰਕੇ ਕਤਲ ਕੀਤਾ ਜਦਕਿ ਉਹਨਾਂ ਦਾ ਮਕਸਦ ਜੇਮਜ਼ ਸਕੌਟ ਨਾਂ ਦੇ ਸੀਨੀਅਰ ਪੁਲਿਸ ਸੁਪਰਿਨਟੈਂਡੈਂਟ ਦਾ ਕਤਲ ਕਰਨਾ ਸੀ।
ਭਾਰਤ, ਸੰਸਦੀ ਪ੍ਰਣਾਲੀ ਦੀ ਸਰਕਾਰ ਵਾਲਾ ਇੱਕ ਆਜਾਦ, ਪ੍ਰਭੁਸੱਤਾਸੰਪੰਨ, ਸਮਾਜਵਾਦੀ ਲੋਕਤੰਤਰਾਤਮਕ ਲੋਕ-ਰਾਜ ਹੈ। ਇਹ ਲੋਕ-ਰਾਜ ਭਾਰਤ ਦੇ ਸੰਵਿਧਾਨ ਦੇ ਅਨੁਸਾਰ ਸ਼ਾਸਿਤ ਹੈ। ਭਾਰਤ ਦਾ ਸੰਵਿਧਾਨ ਸੰਵਿਧਾਨ ਸਭਾ ਦੁਆਰਾ 26 ਨਵੰਬਰ 1949 ਨੂੰ ਪਾਰਿਤ ਹੋਇਆ ਅਤੇ 26 ਜਨਵਰੀ 1950 ਨੂੰ ਲਾਗੂ ਹੋਇਆ। 26 ਜਨਵਰੀ ਦਾ ਦਿਨ ਭਾਰਤ ਵਿੱਚ ਗਣਤੰਤਰ ਦਿਨ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ।
ਗੁਰੂ ਗ੍ਰੰਥ ਸਾਹਿਬ ਸਿੱਖਾਂ ਦੇ ਗਿਆਰਵੇਂ ਗੁਰੂ ਹਨ। ਇਹ 1469 ਤੋਂ ਲੈ ਕੇ 1708 ਤੱਕ ਸਿੱਖ ਗੁਰੂਆਂ ਦੇ ਸਮੇਂ ਰਚੀ ਅਤੇ ਇਕੱਤਰ ਕੀਤੀ ਬਾਣੀ ਦਾ 1430 ਅੰਗਾਂ ਵਾਲਾ ਇੱਕ ਵਿਸਤਾਰਮਈ ਗ੍ਰੰਥ ਹੈ। ਇਹ ਅਨੇਕਾਂ ਸ਼ਬਦਾਂ ਭਾਵ ਬਾਣੀ ਦਾ ਅੰਬਾਰ ਹੈ ਜੋ ਕਿ ਰੱਬ ਦੇ ਗੁਣਾਂ ਅਤੇ ਉਸ ਦੇ ਨਾਮ ਜਪਣ ਦੇ ਕਾਰਨਾਂ ਦਾ ਵਰਨਣ ਕਰਦਾ ਹੈ। ਸਿੱਖਾਂ ਦੇ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ (1666-1708) ਨੇ ਜੋਤੀ-ਜੋਤਿ ਸਮਾਉਣ ਵੇਲੇ ਗੁਰਿਆਈ ਆਦਿ ਗ੍ਰੰਥ ਨੂੰ ਦਿੱਤੀ ਅਤੇ ਇਸ ਕਰ ਕੇ ਨਾਮ ਗੁਰੂ ਗ੍ਰੰਥ ਸਾਹਿਬ ਹੋ ਗਿਆ। ਇਹ ਸਿੱਖਾਂ ਦਾ ਸਭ ਤੋਂ ਪਵਿੱਤਰ ਗ੍ਰੰਥ ਅਤੇ ਇੱਕੋ-ਇੱਕ ਸਦੀਵੀ ਸ਼ਬਦ-ਰੂਪੀ ਗੁਰੂ ਹੈ ਜੋ ਕਿ ਸਿੱਖ ਗੁਰੂਆਂ ਅਤੇ ਹੋਰ ਸੰਤਾਂ-ਭਗਤਾਂ ਦੀ ਸਿੱਖਿਆਵਾਂ ਦਾ ਅੰਬਾਰ ਹੈ। ਅਰਦਾਸ ਦੇ ਸਰੋਤ ਜਾਂ ਮਾਰਗ-ਦਰਸ਼ਕ ਵਜੋਂ ਆਦਿ ਗ੍ਰੰਥ ਸਿੱਖੀ ਵਿੱਚ ਬੰਧਨਾ ਅਤੇ ਭਗਤੀ ਦਾ ਕੇਂਦਰੀ ਧੁਰਾ ਹੈ।ਆਦਿ ਗ੍ਰੰਥ ਦਾ ਸਭ ਤੋਂ ਪਹਿਲਾ ਸੰਕਲਨ ਪੰਜਵੇਂ ਗੁਰੂ, ਗੁਰੂ ਅਰਜਨ ਦੇਵ (1563-1606) ਨੇ ਪਹਿਲੇ ਪੰਜ ਗੁਰੂਆਂ ਅਤੇ ਹੋਰ ਮਹਾਨ ਸੰਤਾਂ ਜਾਂ ਭਗਤਾਂ, ਜਿਹਨਾਂ ਵਿੱਚੋਂ ਕਈਆਂ ਦਾ ਹਿੰਦੂ ਧਰਮ ਅਤੇ ਇਸਲਾਮ ਨਾਲ ਵਾਸਤਾ ਸੀ, ਦੀ ਬਾਣੀ ਇਕੱਤਰ ਕਰ ਕੇ ਕੀਤਾ ਅਤੇ ਇਸ ਪਵਿੱਤਰ ਬੀੜ ਨੂੰ ਭਾਈ ਗੁਰਦਾਸ ਜੀ ਦੇ ਹੱਥੋਂ ਲਿਖਵਾਇਆ। ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਤੇਗ ਬਹਾਦੁਰ ਜੀ ਦੀ ਬਾਣੀ ਨੂੰ ਇਕੱਤਰ ਕਰ ਕੇ ਤਲਵੰਡੀ ਸਾਬੋ ਵਿਖੇ ਭਾਈ ਮਨੀ ਸਿੰਘ ਜੀ ਪਾਸੋਂ ਆਦਿ ਗ੍ਰੰਥ ਵਿੱਚ ਦਰਜ ਕਰਵਾ ਕੇ ਆਦਿ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਦਾ ਦਰਜਾ ਦਿੱਤਾ। ਦਸਮ ਪਿਤਾ ਦੇ ਜੋਤੀ-ਜੋਤਿ ਸਮਾਉਣ ਪਿੱਛੋਂ ਬਾਬਾ ਦੀਪ ਸਿੰਘ ਵੱਲੋਂ ਗੁਰੂ ਗ੍ਰੰਥ ਸਾਹਿਬ ਦੇ ਬਹੁਤ ਸਾਰੇ ਉਤਾਰੇ ਵੰਡੇ ਗਏ। ਗੁਰੂ ਗ੍ਰੰਥ ਸਾਹਿਬ ਦੀ ਲਿਖਾਈ ਗੁਰਮੁਖੀ ਲਿਪੀ ਵਿੱਚ ਹੋਈ ਹੈ ਅਤੇ ਬਹੁਤ ਸਾਰੀਆਂ ਬੋਲੀਆਂ ਅਤੇ ਉਪ-ਬੋਲੀਆਂ– ਜਿਵੇਂ ਕਿ ਲਹਿੰਦੀ ਪੰਜਾਬੀ, ਬ੍ਰਜ ਭਾਸ਼ਾ, ਖੜ੍ਹੀ ਬੋਲੀ, ਸੰਸਕ੍ਰਿਤ ਅਤੇ ਫ਼ਾਰਸੀ – ਕਈ ਵਾਰ ਜਿਹਨਾਂ ਦੇ ਸਮੂਹ ਨੂੰ ਸੰਤ ਭਾਸ਼ਾ ਕਿਹਾ ਜਾਂਦਾ ਹੈ।.
ਪੰਜਾਬ ਸ਼ਬਦ ਫ਼ਾਰਸੀ ਦੇ ਸ਼ਬਦ "ਪੰਜ" ਅਤੇ "ਆਬ" ਦੇ ਸੁਮੇਲ ਤੋਂ ਬਣਿਆ ਹੈ। ਇਸ ਸ਼ਬਦ ਦੀ ਸਭ ਤੋਂ ਪਹਿਲੀ ਵਰਤੋਂ ਇਬਨ ਬਤੂਤਾ ਦੀਆਂ ਲਿਖਤਾਂ ਵਿੱਚ ਮਿਲਦੀ ਹੈ ਜੋ 14ਵੀਂ ਸਦੀ ਵਿੱਚ ਇਸ ਇਲਾਕੇ ਵਿੱਚ ਆਇਆ ਸੀ। ਇਸਦੀ ਵੱਡੇ ਪੱਧਰ ਉੱਤੇ ਵਰਤੋਂ 16ਵੀਂ ਸਦੀ ਦੇ ਦੂਜੇ ਹਿੱਸੇ ਦੀ ਕਿਤਾਬ "ਤਰੀਖ਼ ਸ਼ੇਰ ਸ਼ਾਹ ਸੂਰੀ" ਵਿੱਚ ਮਿਲਦੀ ਹੈ, ਜਿਸ ਵਿੱਚ ਪੰਜਾਬ ਸ਼ਬਦ ਸ਼ੇਰਖ਼ਾਨ ਦੇ ਕਿਲ੍ਹੇ ਦੀ ਉਸਾਰੀ ਦੇ ਹਵਾਲੇ ਨਾਲ ਆਉਂਦਾ ਹੈ। ਇਸ ਤੋਂ ਪਹਿਲਾਂ ਪੰਜਾਬ ਵਰਗਾ ਜ਼ਿਕਰ ਮਹਾਂਭਾਰਤ ਦੇ ਕਿੱਸੇ ਕਹਾਣੀਆਂ ਵਿੱਚ ਵੀ ਹੈ ਜੋ ਪੰਚ-ਨਦ (ਪੰਜ ਨਦੀਆਂ) ਦੇ ਹਵਾਲੇ ਨਾਲ਼ ਹੈ। ਇਸ ਦੇ ਮਗਰੋਂ ਆਈਨ-ਏ-ਅਕਬਰੀ ਵਿੱਚ ਅਬੁਲ ਫ਼ਜ਼ਲ ਨੇ ਲਿਖਿਆ ਹੈ ਕਿ ਇਹ ਇਲਾਕਾ ਦੋ ਹਿੱਸਿਆਂ ਵਿੱਚ ਵੰਡਿਆ ਸੀ, ਲਾਹੌਰ ਤੇ ਮੁਲਤਾਨ। ਇਸ ਆਈਨ ਅਕਬਰੀ ਦੇ ਦੂਜੇ ਹਿੱਸੇ ਵਿੱਚ ਅਬੁਲ ਫ਼ਜ਼ਲ ਨੇ ਪੰਜਾਬ ਨੂੰ ਪੰਜ-ਨਦ ਲਿਖਿਆ ਹੈ। ਇਸ ਦੇ ਇਲਾਵਾ ਮੁਗ਼ਲ ਬਾਦਸ਼ਾਹ ਜਹਾਂਗੀਰ ਨੇ ਆਪਣੀ "ਤਜ਼ਕ-ਏ-ਜਹਾਂਗੀਰੀ" ਵਿੱਚ ਵੀ ਪੰਜਾਬ ਲਫ਼ਜ਼ ਵਰਤਿਆ ਹੈ। ਪੰਜਾਬ ਫ਼ਾਰਸੀ ਦੇ ਪੰਜ ਯਾਨੀ ਪੰਚ ਅਤੇ ਆਬ ਯਾਨੀ ਪਾਣੀ ਤੋਂ ਲਿਆ ਹੈ, ਜਿਸਦਾ ਮਤਲਬ ਪੰਜ ਦਰਿਆਵਾਂ ਦੀ ਧਰਤੀ ਬਣਦਾ ਹੈ। ਇਹ ਉਹ ਪੰਜ ਦਰਿਆ ਹਨ ਜਿਹੜੇ ਇਸ ਇਲਾਕੇ ਵਿੱਚ ਵਗਦੇ ਹਨ। ਅੱਜ ਕੱਲ੍ਹ ਦੋ ਦਰਿਆ (ਚਨਾਬ ਅਤੇ ਜੇਹਲਮ) ਪਾਕਿਸਤਾਨ ਵਿੱਚ ਹੀ ਵਗਦੇ ਹਨ। ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿੱਚ ਬਾਕੀ ਤਿੰਨ ਦਰਿਆਵਾਂ (ਸਤਲੁਜ, ਬਿਆਸ ਅਤੇ ਰਾਵੀ) ਦਾ ਪਾਣੀ ਵਗਦਾ ਹੈ, ਜਿਹੜੇ ਭਾਰਤ ਵਿੱਚੋ ਹੁੰਦੇ ਹੋਏ ਪਾਕਿਸਤਾਨ ਵਿੱਚ ਪ੍ਰਵੇਸ਼ ਕਰਦੇ ਹਨ। ਇਸ ਤੋਂ ਪਹਿਲਾਂ ਇਸ ਦਾ ਨਾਂ "ਸਪਤ ਸੰਧੂ" ਯਾਨੀ ਸੱਤ ਦਰਿਆਵਾਂ ਦੀ ਸਰਜ਼ਮੀਨ ਸੀ। "ਤਰੀਖ਼ ਜਿਹਲਮ" ਵਿੱਚ ਅੰਜੁਮ ਸੁਲਤਾਨ ਸ਼ਹਿਬਾਜ਼ ਨੇ ਲਿਖਿਆ ਹੈ ਕਿ ਸਪਤ ਦਾ ਮਤਲਬ ਸੱਤ ਤੇ ਸੰਧੂ ਦਾ ਮਤਲਬ ਦਰਿਆ ਹੈ।
ਸਮਾਂ ਪੈਮਾਇਸ਼ੀ ਨਿਜ਼ਾਮ ਦਾ ਇੱਕ ਅੰਗ ਹੈ ਜਿਸ ਨਾਲ ਦੋ ਘਟਨਾਵਾਂ ਦੇ ਦਰਮਿਆਨ ਦਾ ਵਕਫ਼ਾ ਪਤਾ ਕੀਤਾ ਜਾਂਦਾ ਹੈ। ਪੁਲਾੜ ਦੇ ਤਿੰਨ ਪਾਸਾਰਾਂ ਦੇ ਨਾਲ ਸਮਾਂ ਚੌਥਾ ਪਾਸਾਰ ਹੈ। ਪ੍ਰਕਿਰਤਕ ਵਿਗਿਆਨਾਂ ਵਿੱਚ ਇਸ ਦੀ ਪਰਿਭਾਸ਼ਾ ਸਮੇਂ ਅਤੇ ਸਥਾਨ ਦੇ ਲਿਹਾਜ਼ ਨਾਲ ਇਵੇਂ ਕੀਤੀ ਜਾਂਦੀ ਹੈ: ਵਕ਼ਤ ਦਰਅਸਲ ਗ਼ੈਰ ਸਥਾਨਗਤ (nonspatial) ਅਤੇ ਕਾਲਗਤ (temporal) ਘਟਨਾਵਾਂ ਦਾ ਇੱਕ ਸਿਲਸਿਲਾ ਹੈ ਜੋ ਕਿ ਨਾਪਰਤਣਯੋਗ (irreversible) ਹੁੰਦੀਆਂ ਹਨ ਅਤੇ ਅਤੀਤ ਤੋਂ ਵਰਤਮਾਨ ਅਤੇ ਫਿਰ ਭਵਿੱਖ ਵੱਲ ਰਵਾਂ ਰਹਿੰਦੀਆਂ ਹਨ।
ਵਿਕੀਮੀਡੀਆ ਫ਼ਾਊਂਡੇਸ਼ਨ, ਇਨਕੌਰਪੋਰੇਟਡ (ਅੰਗਰੇਜ਼ੀ: Wikimedia Foundation, Inc.) ਇੱਕ ਗੈਰ-ਲਾਭਕਾਰੀ ਸੰਸਥਾ, ਅਮਰੀਕੀ ਕੰਪਨੀ ਹੈ ਜਿਸਦੇ ਹੈਡਕੁਆਟਰ ਕੈਲੇਫ਼ੋਰਨੀਆ ਦੇ ਸੈਨ ਫ਼ਰਾਂਸਿਸਕੋ ਵਿਖੇ ਸਥਿਤ ਹਨ। ਇਹ ਫ਼ਲੋਰੀਡਾ ਸੂਬੇ ਦੇ ਕਾਨੂੰਨਾਂ ਮੁਤਾਬਕ ਕੰਮ ਕਰਦੀ ਹੈ ਜਿੱਥੇ ਇਹ ਸ਼ੁਰੂ ਵਿੱਚ ਸਥਿਤ ਸੀ। ਇਹ ਕਈ ਮਿਲ ਕੇ ਲਿਖੀਆਂ ਜਾਣ ਵਾਲੀਆਂ ਵਿਕੀ ਪਰਿਯੋਜਨਾਵਾਂ ਚਲਾਉਂਦੀ ਹੈ ਜਿੰਨ੍ਹਾਂ ਵਿੱਚ ਵਿਕੀਪੀਡੀਆ, ਵਿਕਸ਼ਨਰੀ, ਵਿਕੀਬੁਕਸ, ਵਿਕੀਨਿਊਜ਼, ਵਿਕੀਮੀਡੀਆ ਕਾੱਮਨਜ਼, ਵਿਕੀਸੋਰਸ, ਵਿਕੀਸਪੀਸੀਜ਼, ਵਿਕੀਵਰਸਿਟੀ, ਵਿਕੀਮੀਡੀਆ ਇਨਕੂਬੇਟਰ ਅਤੇ ਮੈਟਾ ਵਿਕੀ ਸ਼ਾਮਿਲ ਹਨ। ਇਸ ਦੇ ਇਹਨਾਂ ਪਰਿਯੋਜਨਾਵਾਂ ਵਿਚੋਂ ਵਿਕੀਪੀਡੀਆ ਦੁਨੀਆ ਦੀਆਂ ਸਭ ਤੋਂ ਵੱਧ ਵੇਖੀਆਂ ਜਾਂਦੀਆਂ ਦਸ ਵੈੱਬਸਾਈਟਾਂ ਵਿੱਚ ਸ਼ਾਮਿਲ ਹੈ। ਇਸ ਦੀ ਸਥਾਪਨਾ ਦਾ ਐਲਾਨ ਵਿਕੀਪੀਡੀਆ ਬਣਾਉਣ ਵਾਲ਼ਿਆਂ ਵਿਚੋਂ ਜਿੰਮੀ ਵੇਲਸ ਨੇ 20 ਜੂਨ 2003 ਨੂੰ ਕੀਤਾ।
ਪੰਜਾਬੀ ਭਾਸ਼ਾ (ਸ਼ਾਹਮੁਖੀ: پنجابی) (ਗੁਰਮੁਖੀ: ਪੰਜਾਬੀ) ਪੰਜਾਬ ਦੀ ਭਾਸ਼ਾ, ਜਿਸ ਨੂੰ ਪੰਜਾਬ ਖੇਤਰ ਦੇ ਵਸਨੀਕ ਜਾਂ ਸੰਬੰਧਿਤ ਲੋਕ ਬੋਲਦੇ ਹਨ। ਇਹ ਭਾਸ਼ਾਵਾਂ ਦੇ ਹਿੰਦ-ਯੂਰਪੀ ਪਰਿਵਾਰ ਵਿੱਚੋਂ ਹਿੰਦ-ਇਰਾਨੀ ਪਰਿਵਾਰ ਨਾਲ਼ ਸਬੰਧ ਰੱਖਦੀ ਹੈ। ਇਹ ਪੰਜਾਬੀਆਂ ਦੀ ਮਾਂ ਬੋਲੀ ਹੈ ਅਤੇ ਸਿੱਖਾਂ ਦੀ ਧਾਰਮਿਕ ਭਾਸ਼ਾ ਵੀ ਹੈ। ਗੁਰਮੁਖੀ ਲਿਪੀ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕੀਤੀ ਗਈ ਹੈ। ਇਹ ਦੁਨੀਆਂ ਅਤੇ ਖ਼ਾਸ ਕਰ ਦੱਖਣੀ ਏਸ਼ੀਆ ਦੇ ਉੱਘੇ ਭੰਗੜਾ ਸੰਗੀਤ ਦੀ ਭਾਸ਼ਾ ਹੈ। ਪਾਕਿਸਤਾਨ ਵਿੱਚ ਇਹ ਸਭ ਤੋਂ ਵੱਧ ਬੋਲੀ ਜਾਣ ਵਾਲੀ ਬੋਲੀ ਹੈ।
ਭਾਈ ਵੀਰ ਸਿੰਘ (1872–1957) ਇੱਕ ਪੰਜਾਬੀ ਕਵੀ ਅਤੇ ਵਿਦਵਾਨ ਸੀ, ਜਿਸ ਨੂੰ ਅਜੋਕੇ ਪੰਜਾਬੀ ਸਾਹਿਤ ਦਾ ਮੋਢੀ ਵੀ ਕਿਹਾ ਜਾਂਦਾ ਹੈ। ਉਸ ਨੇ ਆਪਣੀ ਕਵਿਤਾ ਨੂੰ ਸਿੱਖ ਧਰਮ ਅਤੇ ਗੁਰਮਤਿ ਫਲਸਫਾ ਨਾਲ਼ ਜੋੜਿਆ ਜਿਸ ਕਰ ਕੇ ਉਸ ਨੂੰ ਭਾਈ ਜੀ ਆਖਿਆ ਜਾਣ ਲੱਗਾ। ਉਸ ਨੇ ਛੋਟੀ ਕਵਿਤਾ, ਮਹਾਂਕਾਵਿ ਤੋਂ ਇਲਾਵਾ ਵਾਰਤਕ ਵਿੱਚ ਨਾਵਲ, ਨਾਟਕ ਇਤਿਹਾਸ, ਜੀਵਨੀਆਂ, ਲੇਖਾਂ ਅਤੇ ਸਾਖੀਆਂ ਇਤਿਆਦਿ ਦੀ ਰਚਨਾ ਕਰਨ ਦੀ ਪਹਿਲ ਕੀਤੀ।
ਸਿਕੰਦਰ ਖਾਨ ਲੋਧੀ (ਮੌਤ 21 ਨਵੰਬਰ 1517), ਜਨਮ ਨਿਜ਼ਾਮ ਖਾਨ, ਦਿੱਲੀ ਸਲਤਨਤ ਵਿੱਚ 1489 ਤੋਂ 1517 ਦੇ ਤੱਕ ਇੱਕ ਪਸ਼ਤੂਨ ਸੁਲਤਾਨ ਸੀ। ਉਹ ਜੁਲਾਈ 1489 ਵਿਚ ਆਪਣੇ ਪਿਤਾ ਬਹਿਲੂਲ ਖਾਨ ਲੋਧੀ ਦੀ ਮੌਤ ਤੋਂ ਬਾਅਦ ਲੋਧੀ ਖ਼ਾਨਦਾਨ ਦਾ ਸ਼ਾਸਕ ਬਣਿਆ। ਦਿੱਲੀ ਸਲਤਨਤ ਦੇ ਲੋਧੀ ਖ਼ਾਨਦਾਨ ਦਾ ਦੂਜਾ ਅਤੇ ਸਭ ਤੋਂ ਸਫ਼ਲ ਸ਼ਾਸਕ, ਉਹ ਫ਼ਾਰਸੀ ਭਾਸ਼ਾ ਦਾ ਕਵੀ ਵੀ ਸੀ ਅਤੇ ਇਸਨੇ 9000 ਆਇਤਾਂ ਦਾ ਦੀਵਾਨ ਤਿਆਰ ਕੀਤਾ। ਉਸਨੇ ਗੁਆਚੇ ਇਲਾਕਿਆਂ ਨੂੰ ਮੁੜ ਪ੍ਰਾਪਤ ਕਰਨ ਦੀ ਕੋਸ਼ਿਸ਼ ਕੀਤੀ ਜੋ ਕਦੇ ਦਿੱਲੀ ਸਲਤਨਤ ਦਾ ਹਿੱਸਾ ਸਨ ਅਤੇ ਲੋਧੀ ਰਾਜਵੰਸ਼ ਦੁਆਰਾ ਨਿਯੰਤਰਿਤ ਖੇਤਰ ਦਾ ਵਿਸਥਾਰ ਕਰਨ ਦੇ ਯੋਗ ਸੀ।