ਪੰਜਾਬੀ ਵਿਕੀਪੀਡੀਆ ਦੇ ਸਭ ਤੋਂ ਜ਼ਿਆਦਾ ਵੇਖੇ ਜਾਣ ਵਾਲੇ ਲੇਖ, ਰੋਜ਼ਾਨਾ ਨਵਪੂਰਤ ਹੋਰ ਜਾਣੋ...
ਐਲਨ ਸਿਡਨੀ ਪੈਟਰਿਕ ਰਿਕਮੈਨ ਜਾਂ ਐਲਨ ਰਿਕਮੈਨ (21 ਫਰਵਰੀ 1946 – 14 ਜਨਵਰੀ 2016) ਇੱਕ ਅੰਗਰੇਜ਼ ਅਦਾਕਾਰ ਅਤੇ ਨਿਰਦੇਸ਼ਕ ਹੈ ਜੋ ਮੰਚ ਅਤੇ ਪਰਦੇ ਉੱਪਰ ਆਪਣੀਆਂ ਵੱਖ-ਵੱਖ ਭੂਮਿਕਾਵਾਂ ਵਿਸ਼ੇਸ਼ਤਰ ਖਲਨਾਇਕ ਕਰਕੇ ਜਾਣਿਆ ਜਾਂਦਾ ਹੈ। ਰਿਕਮੈਨ ਨੇ ਆਪਣੀ ਸਿੱਖਿਆ ਰੌਇਲ ਅਕੈਡਮੀ ਔਫ ਡਰਾਮੈਟਿਕ ਆਰਟ ਤੋਂ ਪੂਰੀ ਕੀਤੀ ਅਤੇ ਉਹ ਰੌਇਲ ਸ਼ੇਕਸਪੀਅਰ ਕੰਪਨੀ ਦਾ ਮੈਂਬਰ ਸੀ ਅਤੇ ਮੌਡਰਨ ਅਤੇ ਕਲਾਸਿਕ ਥੀਏਟਰ ਪ੍ਰੋਡਕਸ਼ਨਸ ਵਿੱਚ ਰੰਗਕਰਮੀ ਸੀ। ਉਸਦੀ ਪਹਿਲੀ ਵੱਡੀ ਟੈਲੀਵਿਜ਼ਨ ਲੜੀ 1982 ਵਿੱਚ ਆਈ ਪਰ ਉਹ ਪਹਿਲੀ ਵਾਰ ਜਿਆਦਾ ਚਰਚਾ ਵਿੱਚ ਵਿਆਕੋਮਤੇ ਦੀ ਵਾਲਮੋਂਟ ਦੇ ਪਾਤਰ ਤੋਂ ਮਿਲੀ ਜੋ 1985 ਵਿੱਚ ਦਾ ਡੇਂਜਰਸ ਲਿਆਸਨਸ ਵਿੱਚ ਸੀ। ਇਸਲਈ ਉਸਨੂੰ ਟੋਨੀ ਅਵਾਰਡ ਵੀ ਮਿਲਿਆ। ਇਸ ਤੋਂ ਇਲਾਵਾ ਉਸਦੇ ਹੋਰ ਚਰਚਿਤ ਭੂਮਿਕਾਵਾਂ ਹੰਸ ਗਰਬਰ ਅਤੇ ਹੈਰੀ ਪੌਟਰ ਫਿਲਮ ਲੜੀ ਵਿੱਚ ਸਰਵਸ ਸਨੇਪ ਦੀ ਸੀ।
ਸਰਦਾਰ ਹਰੀ ਸਿੰਘ ਨਲਵਾ ਸਿੱਖ ਇਤਿਹਾਸ ਵਿੱਚ ਪ੍ਰਮੁੱਖ ਯੋਧਾ ਤੇ ਜਰਨੈਲ ਹੋਇਆ ਹੈ। ਇਨ੍ਹਾਂ ਦੇ ਨਾਮ ਨਾਲ ਨਲਵਾ ਕਿਵੇਂ ਜੁੜਿਆ, ਇਸ ਬਾਰੇ ਬਾਬਾ ਪ੍ਰੇਮ ਸਿੰਘ ਜੀ ਹੋਤੀ ਲਿਖਦੇ ਹਨ- ਰਾਜਾ ਨਲ ਆਪਣੇ ਸਮੇਂ ਦਾ ਮਹਾਨ ਦਾਨੀ ਅਤੇ ਆਪਣੇ ਸਮੇਂ ਦਾ ਅਦੁੱਤੀ ਸੂਰਬੀਰ ਸੀ। ਉਹ ਸ਼ੇਰ ਨਾਲ ਲੜ ਕੇ ਉਸ ਨੂੰ ਮਾਰਨ ਵਿੱਚ ਪ੍ਰਸਿੱਧੀ ਰੱਖਦਾ ਸੀ। ਇਸੇ ਤਰ੍ਹਾਂ ਸਰਦਾਰ ਹਰੀ ਸਿੰਘ ਵਿੱਚ ਅਜਿਹੇ ਗੁਣ ਮੌਜੂਦ ਸਨ। ਇਸ ਤਰ੍ਹਾਂ ਆਪ ਜੀ ਦਾ ਨਾਮ ਵੀ ਰਾਜਾ ਨਲ ਸਾਨੀ ਪੈ ਗਿਆ। ਸਰਦਾਰ ਜੀ ਦੇ ਨਾਮ ਨਾਲ ਇਹ ਨਾਮ ਜੁੜ ਕੇ ਅਤੇ ਆਮ ਵਰਤੋਂ ਵਿੱਚ ਆਉਣ ਕਰਕੇ, ਇਸ ਵਿੱਚ ਥੋੜ੍ਹੀ ਜਿਹੀ ਤਬਦੀਲੀ ਹੋਣ ਕਰਕੇ ਨਲ ਤੋਂ ਨਲਵਾ ਪੈ ਗਿਆ। 1) ਮੌਲਾਨਾ ਅਹਿਮਦ ਦੀਨ ਆਪਣੀ ਪੁਸਤਕ ਮੁਕੰਮਲ ਤਾਰੀਖ- ਕਸ਼ਮੀਰ ਵਿੱਚ ਲਿਖਦੇ ਹਨ ਕਿ ਨਲਵਾ ਦੀ ਵਜ੍ਹਾ ਤਸਮੀਆ ਕੇ ਮੁਤੱਲਅਕ ਮਸ਼ਹੂਰ ਹੈ ਕਿ ਰਾਜਾ ਨਲ ਜ਼ਮਾਨਾ ਕਦੀਮ ਮੇਂ ਏਕ ਬਹਾਦਰ ਅਰ ਸੁਜਾਤ ਰਾਜਾ ਥਾ। ਲੋਗੋਂ ਨੇ ਹਰੀ ਸਿੰਘ ਕੋ ਨਲ ਸੇ ਨਲਵਾ ਬਨਾ ਦੀਆ। ਨਲਵਾ ਸੇ ਮੁਰਾਦ, ਸ਼ੇਰ ਕੋ ਮਾਰਨੇ ਵਾਲਾ ਯਾ ਸ਼ੇਰ ਅਫ਼ਗਾਨ ਹੈ। ਚੂੰਕਿ ਹਰੀ ਸਿੰਘ ਨੇ ਭੀ ਸ਼ੇਰ ਮਾਰੇ ਥੇ ਇਸੀ ਲੀਏ ਉਸਕਾ ਨਾਮ ਨਲਵਾ ਮਸ਼ਹੂਰ ਹੂਆ।2) ਇਸੇ ਤਰ੍ਹਾਂ ਮਿਸਟਰ ਐਂਨ. ਕੇ.
ਪੰਜਾਬੀ ਦੀ ਟਕਸਾਲੀ ਭਾਸਾ਼ ਮਲਵਈ ਹੈਟਕਸਾਲੀ ਭਾਸ਼ਾ ਕਿਸੇ ਵੀ ਖੇਤਰ ਦੀ ਉਹ ਭਾਸ਼ਾ ਹੁੰਦੀ ਹੈ ਜੋ ਉਸ ਖਿਤੇ ਵਿੱਚ ਲਿਖਤੀ ਅਤੇ ਮੌਖਿਕ ਰੂਪ ਵਿੱਚ ਸਿੱਕੇਬੰਦ ਰੂਪ ਵਿੱਚ ਪ੍ਰਵਾਨਤ ਹੁੰਦੀ ਹੈ। ਇਹ ਉਸ ਖਿੱਤੇ ਦੀਆਂ ਵੱਖ-ਵੱਖ ਪ੍ਰਚਲਤ ਭਾਸ਼ਾਈ ਰੂਪਾਂ ਦਾ ਸਾਂਝਾ ਅਤੇ ਸਰਬ ਪ੍ਰਵਾਨਤ ਰੂਪ ਹੁੰਦਾ ਹੈ। ਇਸ ਵਿੱਚ "ਟਕਸਾਲੀ", ਸ਼ਬਦ ਸਿੱਕਿਆਂ ਦੀ ਟਕਸਾਲ ਤੋਂ ਲਿਆ ਗਿਆ ਜਾਪਦਾ ਹੈ ਜੋ ਕਿਸੇ ਦੇਸ ਜਾਂ ਖਿੱਤੇ ਵਿੱਚ ਪ੍ਰਵਾਨਤ ਹੁੰਦੇ ਹਨ, ਉਵੇਂ ਹੀ ਟਕਸਾਲੀ ਭਾਸ਼ਾ ਵੀ ਕਿਸੇ ਖਿਤੇ ਦੀ ਸਰਬ ਪ੍ਰਵਾਨਤ ਭਾਸ਼ਾ ਹੁੰਦੀ ਹੈ। ਟਕਸਾਲੀ ਭਾਸ਼ਾ ਆਮ ਤੌਰ 'ਤੇ ਉਸ ਖਿਤੇ ਦੇ ਸਮਾਜਕ-ਆਰਥਕ ਤੌਰ 'ਤੇ ਵਿਕਸਤ ਹਿੱਸੇ ਦੀ ਹੀ ਬਣਦੀ ਹੈ ਅਤੇ ਇਹ ਰੁਤਬਾ ਸਮੇਂ ਨਾਲ਼ ਬਦਲਦਾ ਰਹਿੰਦਾ ਹੈ।ਦੂਜੇ ਸ਼ਬਦਾਂ ਵਿੱਚ ਟਕਸਾਲੀ ਭਾਸ਼ਾ ਕਿਸੇ ਖਿਤੇ ਦੇ ਲੋਕਾਂ ਵਲੋਂ ਬੋਲੀਆਂ ਜਾਂਦੀਆਂ ਵਿਲਖਣ ਭਾਸ਼ਾਈ ਕਿਸਮਾਂ ਵਿਚੋਂ ਕੇਂਦਰੀ ਰੂਪ ਵਾਲੀ ਭਾਸਾ ਹੁੰਦੀ ਹੈ। ਇਹ ਭਾਸ਼ਾ ਵਿਆਕਰਨ ਦੇ ਨਿਯਮਾਂ ਅਤੇ ਡਿਕਸ਼ਨਰੀ ਰੂਪ ਵਾਲੀ ਬਣ ਜਾਂਦੀ ਹੈ ਜਿਸ ਨਾਲ ਇਹ ਹੋਰ ਵੀ ਮਿਆਰੀ ਰੂਪ ਵਾਲੀ ਹੋ ਜਾਂਦੀ ਹੈ ਅਤੇ ਹਵਾਲਾ ਸ੍ਰੋਤਾਂ ਵਜੋਂ ਵਰਤੀ ਜਾਣ ਲੱਗ ਪੈਂਦੀ ਹੈ। ਟਕਸਾਲੀ ਭਾਸ਼ਾ ਉਹ ਭਾਸ਼ਾ ਹੈ ਜਿਸ ਨੂੰ ਸਮਾਜਿਕ ਤੌਰ ਉੱਤੇ ਮਾਨਤਾ ਪ੍ਰਾਪਤ ਹੋਵੇ। ਜੋ ਮਾਂਝੀ ਸਵਾਰੀ ਹੋਵੇ ਤੇ ਵਿਆਕਰਨਿਕ ਨਿਯਮਾਂ ਦੇ ਅਨੁਸਾਰ ਹੋਵੇ, ਉਸ ਭਾਸ਼ਾ ਦੇ ਸ਼ੁੱਧ ਯਾ ਉਤਮ ਰੂਪ ਨੂੰ ਟਕਸਾਲੀ ਭਾਸ਼ਾ ਕਹਿੰਦੇ ਹਨ।
ਅੰਤਰਰਾਸ਼ਟਰੀ ਮਜ਼ਦੂਰ ਦਿਵਸ ਨੂੰ ਮਨਾਉਣ ਦੀ ਸ਼ੁਰੂਆਤ 1 ਮਈ 1886 ਤੋਂ ਮੰਨੀ ਜਾਂਦੀ ਹੈ ਜਦੋਂ ਅਮਰੀਕਾ ਦੀਆਂ ਮਜ਼ਦੂਰ ਯੂਨੀਅਨਾਂ ਨੇ ਕੰਮ ਦਾ ਸਮਾਂ 8 ਘੰਟੇ ਤੋਂ ਵੱਧ ਨਾ ਰੱਖੇ ਜਾਣ ਲਈ ਹੜਤਾਲ ਕੀਤੀ ਸੀ। ਇਸ ਹੜਤਾਲ ਦੌਰਾਨ ਸ਼ਿਕਾਗੋ ਦੀ ਹੇਅ ਮਾਰਕੀਟ ਵਿੱਚ ਬੰਬ ਧਮਾਕਾ ਹੋਇਆ ਸੀ। ਇਹ ਬੰਬ ਕਿਸ ਨੇ ਸੁੱਟਿਆ ਕੋਈ ਪਤਾ ਨਹੀਂ। ਇਸ ਦੇ ਸਿੱਟੇ ਵਜੋਂ ਪੁਲੀਸ ਨੇ ਮਜਦੂਰਾਂ ਉੱਤੇ ਗੋਲੀ ਚਲਾ ਦਿੱਤੀ ਅਤੇ ਸੱਤ ਮਜਦੂਰ ਮਾਰ ਦਿੱਤੇ। "ਭਰੋਸੇਯੋਗ ਗਵਾਹਾਂ ਨੇ ਤਸਦੀਕ ਕੀਤੀ ਕਿ ਪਿਸਟਲਾਂ ਦੀਆਂ ਸਾਰੀਆਂ ਫਲੈਸ਼ਾਂ ਗਲੀ ਦੇ ਕੇਂਦਰ ਵਲੋਂ ਆਈਆਂ ਜਿਥੇ ਪੁਲਿਸ ਖੜੀ ਸੀ, ਅਤੇ ਭੀੜ ਵਲੋਂ ਇੱਕ ਵੀ ਫ੍ਲੈਸ਼ ਨਹੀਂ ਆਈ। ਇਸ ਤੋਂ ਵੀ ਅਗਲੀ ਗੱਲ, ਮੁਢਲੀਆਂ ਅਖਬਾਰੀ ਰਿਪੋਰਟਾਂ ਵਿੱਚ ਭੀੜ ਵਲੋਂ ਗੋਲੀਬਾਰੀ ਦਾ ਕੋਈ ਜ਼ਿਕਰ ਨਹੀਂ। ਮੌਕੇ ਤੇ ਇੱਕ ਟੈਲੀਗ੍ਰਾਫ ਖੰਭਾ ਗੋਲੀਆਂ ਨਾਲ ਹੋਈਆਂ ਮੋਰੀਆਂ ਨਾਲ ਪੁਰ ਹੋਇਆ ਸੀ, ਜੋ ਸਾਰੀਆਂ ਦੀਆਂ ਸਾਰੀਆਂ ਪੁਲਿਸ ਵਾਲੇ ਪਾਸੇ ਤੋਂ ਆਈਆਂ ਸਨ।" ਭਾਵੇਂ ਇਨ੍ਹਾਂ ਘਟਨਾਵਾਂ ਦਾ ਅਮਰੀਕਾ ਉੱਤੇ ਇਕਦਮ ਕੋਈ ਵੱਡਾ ਪ੍ਰਭਾਵ ਨਹੀਂ ਪਿਆ ਸੀ ਪਰ ਕੁਝ ਸਮੇਂ ਬਾਅਦ ਅਮਰੀਕਾ ਵਿੱਚ 8 ਘੰਟੇ ਕੰਮ ਕਰਨ ਦਾ ਸਮਾਂ ਨਿਸ਼ਚਿਤ ਕਰ ਦਿੱਤਾ ਗਿਆ ਸੀ। ਮੌਜੂਦਾ ਸਮੇਂ ਭਾਰਤ ਅਤੇ ਹੋਰ ਮੁਲਕਾਂ ਵਿੱਚ ਮਜ਼ਦੂਰਾਂ ਦੇ 8 ਘੰਟੇ ਕੰਮ ਕਰਨ ਸੰਬੰਧੀ ਕਾਨੂੰਨ ਲਾਗੂ ਹੈ।
ਗੁਰੂ ਨਾਨਕ ਦੇਵ ਜੀ (15 ਅਪ੍ਰੈਲ 1469 – 22 ਸਤੰਬਰ 1539) ਸਿੱਖੀ ਦੇ ਬਾਨੀ ਅਤੇ ਦਸਾਂ ਸਿੱਖ ਗੁਰੂਆਂ ਵਿਚੋਂ ਪਹਿਲੇ ਗੁਰੂ ਸਨ। ਇਹਨਾਂ ਦਾ ਜਨਮ ਦਿਨ ਦੁਨੀਆ ਵਿੱਚ ਗੁਰਪੁਰਬ ਵਜੋਂ ਮਨਾਇਆ ਜਾਂਦਾ ਹੈ, ਜੋ ਨਾਨਕਸ਼ਾਹੀ ਕਲੈਂਡਰ 2003 ਮਤਾਬਕ 1 ਵੈਸਾਖ ਅਤੇ ਬਿਕ੍ਰਮੀ ਨਾਨਕਸ਼ਾਹੀ ਕਲੈਂਡਰ ਮੁਤਾਬਿਕ ਕੱਤਕ ਦੀ ਪੂਰਨਮਾਸ਼ੀ ਨੂੰ ਹਰ ਸਾਲ ਅਕਤੂਬਰ-ਨਵੰਬਰ ਮਹੀਨਿਆਂ ਵਿਚਾਲ਼ੇ ਵੱਖਰੀ ਤਰੀਕ ਨੂੰ ਆਉਂਦਾ ਹੈ। 1. ਗੁਰੂ ਨਾਨਕ ਸਾਹਿਬ ਦੇ ਜਨਮ ਅਤੇ ਜੋਤੀ-ਜੋਤ ਸਮਾੳਣ ਬਾਰੇ ਤਾਰੀਖ਼ਾਂ ਵਿਚ ਮਤਭੇਦ ਹੈ। ਸੁਖਬਾਸੀ ਰਾਮ ਬੇਦੀ, ਗਣੇਸ਼ਾ ਸਿੰਘ ਬੇਦੀ, ਡਾ. ਤਰਲੋਚਨ ਸਿੰਘ, ਡਾ ਹਰਜਿੰਦਰ ਸਿੰਘ ਦਿਲਗੀਰ ਵਰਗੇ ਇਤਿਹਾਸਕਾਰ ਉਨ੍ਹਾਂ ਦਾ ਜਨਮ 20 ਅਕਤੂਬਰ 1469 ਅਤੇ ਜੋਤੀ ਜੋਤ ਸਮਾਉਣਾ 7 ਸਤੰਬਰ 1539 ਦਾ ਮੰਨਦੇ ਹਨ (Sikh History in 10 Volume, vol 1) 2.
ਇੰਗਮਾਰ ਬਰਗਮਾਨ; ਸਵੀਡਨੀ: [Ernst Ingmar Bergman] Error: {{Lang}}: text has italic markup (help) (14 ਜੁਲਾਈ 1918 – 30 ਜੁਲਾਈ 2007) ਇੱਕ ਸਵੀਡਿਸ਼ ਨਿਰਦੇਸ਼ਕ, ਲੇਖਕ ਅਤੇ ਨਿਰਮਾਤਾ ਸੀ ਜਿਸਨੇ ਫ਼ਿਲਮਾਂ, ਰੰਗ-ਮੰਚ ਅਤੇ ਟੈਲੀਵਿਜ਼ਨ ਦੇ ਖੇਤਰ ਵਿੱਚ ਕੰਮ ਕੀਤਾ ਹੈ। ਇਸਨੂੰ ਦੁਨੀਆ ਦੇ ਸਭ ਤੋਂ ਵੱਧ ਪ੍ਰਭਾਵਸ਼ਾਲੀ ਨਿਰਦੇਸ਼ਕਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।
ਪੰਜਾਬੀ ਭਾਸ਼ਾ (ਸ਼ਾਹਮੁਖੀ: پنجابی, ਪੰਜਾਬੀ) ਪੰਜਾਬ ਦੀ ਭਾਸ਼ਾ ਹੈ, ਜਿਸ ਨੂੰ ਪੰਜਾਬ ਖੇਤਰ ਦੇ ਵਸਨੀਕ ਜਾਂ ਸੰਬੰਧਿਤ ਲੋਕ ਬੋਲਦੇ ਹਨ। ਇਹ ਭਾਸ਼ਾਵਾਂ ਦੇ ਹਿੰਦ-ਯੂਰਪੀ ਪਰਿਵਾਰ ਵਿੱਚੋਂ ਹਿੰਦ-ਇਰਾਨੀ ਪਰਿਵਾਰ ਨਾਲ਼ ਸਬੰਧ ਰੱਖਦੀ ਹੈ। ਇਹ ਪੰਜਾਬੀਆਂ ਦੀ ਮਾਂ ਬੋਲੀ ਹੈ ਅਤੇ ਸਿੱਖਾਂ ਦੀ ਧਾਰਮਿਕ ਭਾਸ਼ਾ ਵੀ ਹੈ। ਗੁਰਮੁਖੀ ਲਿਪੀ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕੀਤੀ ਗਈ ਹੈ। ਇਹ ਦੁਨੀਆਂ ਅਤੇ ਖ਼ਾਸ ਕਰ ਦੱਖਣੀ ਏਸ਼ੀਆ ਦੇ ਉੱਘੇ ਭੰਗੜਾ ਸੰਗੀਤ ਦੀ ਭਾਸ਼ਾ ਹੈ। ਪਾਕਿਸਤਾਨ ਵਿੱਚ ਇਹ ਸਭ ਤੋਂ ਵੱਧ ਬੋਲੀ ਜਾਣ ਵਾਲੀ ਬੋਲੀ ਹੈ।
ਇਨਟੈੱਲ ਕਾਰਪੋਰੇਸ਼ਨ ਇੱਕ ਅਮਰੀਕੀ ਬਹੁ-ਰਾਸ਼ਟਰੀ ਕੰਪਨੀ ਹੈ ਜਿਸਦਾ ਹੈਡਕੁਆਰਟਰ ਕੈਲੇਫ਼ੋਰਨੀਆ ਵਿੱਚ ਸਥਿਤ ਹਨ। ਕਮਾਈ ਦੇ ਹਿਸਾਬ ਨਾਲ ਇਹ ਦੁਨੀਆ ਦੀ ਸਭ ਤੋਂ ਵੱਡੀ ਅਤੇ ਉੱਚੀ ਕੀਮਤ ਦੀ ਅਰਧ-ਸੁਚਾਲਕ ਚਿੱਪਾਂ (ਸੈਮੀਕੰਡਕਟਰ ਚਿੱਪ) ਬਣਾਉਣ ਵਾਲੀ ਕੰਪਨੀ ਹੈ। ਇਹ ਮਾਈਕ੍ਰੋਪ੍ਰੋਸੈਸਰਾਂ ਦੀ x86 ਲੜੀ ਦੀ ਖੋਜਕਰਤਾ ਹੈ ਜੋ ਨਿੱਜੀ ਕੰਪਿਊਟਰਾਂ ਵਿੱਚ ਸਭ ਤੋਂ ਵੱਧ ਪਾਏ ਜਾਂਦੇ ਹਨ। ਇਸ ਤੋਂ ਬਿਨਾਂ ਕੰਪਨੀ ਮਦਰਬੋਰਡ ਵੀ ਬਣਾਉਂਦੀ ਹੈ।
ਨਿਕੋਲ ਕਿਡਮੈਨ ਅਸਟ੍ਰੇਲੀਅਨ ਫ਼ਿਲਮੀ ਕਲਾਕਾਰ ਅਤੇ ਨਿਰਮਾਤਾ ਹੈ। ਉਸ ਨੇ 1989 ਵਿੱਚ ਥਰਿਲਰ ਫ਼ਿਲਮ ਡੈਡ ਕਾਮ ਵਿੱਚ ਆਪਣੀ ਜਿਵਨ ਦੀ ਸ਼ੁਰੂਆਤ ਕੀਤੀ ਅਤੇ ਬੰਕੋਕ ਦੇ ਮਿਨੀ ਲੜੀਵਾਰ ਰਾਹੀ। ਕਿਡਮੈਨ ਆਸਕਰ ਸਨਮਾਨ ਜੇਤੂ ਕਲਾਕਾਰ ਹੈ। ਕਿਡਮੈਨ ਦਾ ਜਨਮ ਅਸਟ੍ਰੇਲੀਆ ਵਿੱਚ ਹੋਇਆ। ਸਾਲ 2014 'ਚ ਪਿਤਾ ਦੇ ਦਿਹਾਂਤ ਦੀ ਵਜ੍ਹਾ ਕਾਰਨ ਉਸ ਦੀ ਪੇਸ਼ੇਵਰ ਤੇ ਨਿੱਜੀ ਜ਼ਿੰਦਗੀ ਕਾਫੀ ਮੁਸ਼ਕਿਲ ਰਹੀ। 47 ਸਾਲਾ ਨਿਕੋਲ ਕਿਡਮੈਨ ਪੈਂਡੀਗਟਨ ਫਿਲਮ ਦੇ ਆਸਟ੍ਰੇਲੀਆਈ ਪ੍ਰੀਮੀਅਰ ਮੌਕੇ ਹਾਜ਼ਰ ਸੀ ਜੋ ਕਿ ਸਾਲ 2014 ਉਸ ਦਾ ਮਨਪਸੰਦ ਸਾਲ ਨਹੀਂ ਰਿਹਾ। ਉਸ ਦੇ ਪਿਤਾ ਦੀ ਮੌਤ ਨਾਲ ਉਸ ਦਾ ਪਰਿਵਾਰ ਇੱਕ ਬਹੁਤ ਵੱਡੇ ਦੁੱਖ 'ਚੋਂ ਲੰਘਿਆ। ਅਭਿਨੇਤਰੀ ਨਿਕੋਲ ਕਿਡਮੈਨ ਦੇ 4 ਬੱਚੇ ਹਨ। ਇਨ੍ਹਾਂ ’ਚੋਂ ਇਸਾਬੇਲਾ ਉਸ ਦੀ ਗੋਦ ਲਈ ਬੇਟੀ ਹੈ। ਉਸ ਦੇ ਪਹਿਲੇ ਪਤੀ ਟਾੱਮ ਕਰੂਜ਼ ’ਚੋਂ ਇੱਕ ਬੇਟਾ ਹੈ। ਕੀਥ ਅਰਬਨ ’ਚੋਂ 2 ਬੱਚਿਆਂ ’ਚ ਇੱਕ ਬੇਟਾ ਅਤੇ ਬੇਟੀ ਹੈ। ਟਾੱਮ ਕਰੂਜ਼ ਤੋਂ ਤਲਾਕ ਦੇ ਬਾਅਦ ਨਿਕੋਲ ਕਿਡਮੈਨ ਨੇ ਗਾਇਕ ਕੀਥ ਅਰਬਨ ਤੋਂ ਸ਼ਾਦੀ ਕਰ ਲਈ ਸੀ। ਭਾਰਤੀ ਫ਼ਿਲਮ ਦੇ ਬਾਲੀਵੁੱਡ ਦੇ ਸਿੰਘਮ ਸਟਾਰ ਅਜੇ ਦੇਵਗਨ ਆਪਣੀ ਆਉਣ ਵਾਲੀ ਫਿਲਮ 'ਸ਼ਿਵਾਏ' ਵਿੱਚ ਹਾਲੀਵੁੱਡ ਅਦਾਕਾਰਾ ਨਿਕੋਲ ਕਿਡਮੈਨ ਨਾਲ ਕੰਮ ਕੀਤਾ ਹੈ। ਅਜੇ ਇਸ ਫਿਲਮ ਵਿੱਚ ਅਦਾਕਾਰੀ ਕਰਨ ਦੇ ਨਾਲ ਹੀ ਇਸਦਾ ਨਿਰਦੇਸ਼ਨ ਵੀ ਕਰਨਗੇ।
ਐਂਗ ਲੀ ਓਬੀਐਸ (ਚੀਨੀ: 李安; ਪਿਨਯਿਨ: Lǐ Ān; ਜਨਮ 23 ਅਕਤੂਬਰ, 1954) ਇੱਕ ਤਾਈਵਾਨੀ ਫ਼ਿਲਮ ਨਿਰਦੇਸ਼ਕ, ਸਕ੍ਰੀਨਲੇਖਕ ਅਤੇ ਨਿਰਮਾਤਾ ਹੈ।ਲੀ ਦੀਆਂ ਸ਼ੁਰੂਆਤੀ ਫ਼ਿਲਮਾਂ ਜਿਵੇਂ ਕਿ ਦ ਵੈਡਿੰਗ ਬੈਂਕੁਇਟ, ਪੁਸ਼ਿੰਗ ਹੈਂਡਸ ਅਤੇ ਈਟ ਡਰਿੰਗ ਮੈਨ ਵੂਮਨ, ਨੇ ਪਰੰਪਰਾ ਅਤੇ ਆਧੁਨਿਕਤਾ ਦੇ ਵਿਚਕਾਰ ਸਬੰਧਾਂ ਅਤੇ ਟਕਰਾਅ ਨੂੰ ਉਜਾਗਰ ਕੀਤਾ ਸੀ। ਲੀ ਨੇ ਆਪਣੀਆਂ ਕਈ ਫਿਲਮਾਂ ਵਿੱਚ ਦਮਨਕਾਰੀ, ਗੁਪਤ ਭਾਵਨਾਵਾਂ ਨੂੰ ਵੀ ਪੇਸ਼ ਕੀਤਾ ਹੈ, ਜਿਹਨਾਂ ਵਿੱਚ ਕਰਾਊਚਿੰਗ ਟਾਈਗਰ, ਹਿਡਨ ਡ੍ਰੈਗਨ, ਦ ਆਈਸ ਸਟੌਰਮ, ਹਲਕ ਅਤੇ ਬਰੋਕਬੈਕ ਮਾਊਨਟੇਨ ਜਿਹੀਆਂ ਫ਼ਿਲਮਾਂ ਸ਼ਾਮਿਲ ਹਨ। ਲੀ ਦੇ ਕੰਮ ਨੂੰ ਭਾਵਨਾਤਮਕ ਮੁੱਲਾਂ ਦੇ ਲਈ ਜਾਣਿਆ ਜਾਂਦਾ ਹੈ, ਅਤੇ ਸਮੀਖਕਾਂ ਦੇ ਮੁਤਾਬਕ ਇਹ ਉਸਦੀ ਸਫ਼ਲਤਾ ਦੇ ਲਈ ਜ਼ਿੰਮੇਵਾਰ ਹੈ ਜਿਸ ਵਿੱਚ ਉਸਨੇ ਸੱਭਿਆਚਾਰਕ ਰੁਕਾਵਟਾਂ ਨੂੰ ਤੋੜਿਆ ਹੈ ਅਤੇ ਅੰਤਰਰਾਸ਼ਟਰੀ ਮਾਨਤਾ ਹਾਸਿਲ ਕੀਤੀ ਹੈ।
ਡਾਸ (ਅੰਗਰੇਜ਼ੀ:DOS) ਡਿਸਕ ਓਪਰੇਟਿੰਗ ਸਿਸਟਮ ਦਾ ਇੱਕ ਰੂਪ ਹੈ ਅਤੇ ਇੱਕ ਸਿਸਟਮ ਸਾਫਟਵੇਅਰ ਦੀ ਕਿਸਮ ਹੈ।ਇਹ ਇੱਕ ਤਰਾਂ ਦਾ ਯੂਟੀਲਿਟੀ ਪ੍ਰੋਗਰਾਮ ਹੈ ਕਿਓਂਕਿ ਇੱਕ ਸਿਸਟਮ ਦੀ ਦੇਖਭਾਲ ਰਖਦਾ ਹੈ।ਇਹ ਸਾਡੇ ਦੁਆਰਾ ਕੀ-ਬੋਰਡ ਦੇ ਜਰਿਏ ਦਿੱਤੇ ਹੋਏ ਨਿਰਦੇਸ਼ਾਂ ਨੂੰ ਬਿਜਲਈ ਸੰਕੇਤਾਂ ਵਿੱਚ ਬਦਲਦਾ ਹੈ।ਇਹਨਾਂ ਬਿਜਲਈ ਸੰਕੇਤਾਂ ਨੂੰ ਕੰਪਿਊਟਰ ਬਹੁਤ ਹੀ ਜਲਦੀ ਤੇ ਚੰਗੀ ਤਰਾਂ ਸਮਾਜ ਸਕਦਾ ਹੈ।ਇਹ ਦਿੱਤੇ ਗਏ ਨਿਰਦੇਸ਼ਾਂ ਦੀ ਸੀਪੀਯੂ ਵਿੱਚ ਪਰੋਸੈਸਸਿੰਗ ਕਰਨ ਦਾ ਉਦੇਸ਼ ਦਿੰਦਾ ਹੈ ਤੇ ਪਰੋਸੈਸਸਿੰਗ ਆਊਟਪੁਟ ਨੂੰ ਮੋਨੀਟਰ ਜਾ ਫਿਰ ਕਿਸੇ ਹੋਰ ਆਊਟਪੁਟ ਯੰਤਰ ਪਹੰਚਾਉਣ ਵਿੱਚ ਮਦਦ ਦਿੰਦਾ ਹੈ।ਇਹ ਮੈਮਰੀ ਡਿਸਕ ਉੱਤੇ ਸੰਭਾਲੀਆਂ ਹੋਈਆਂ ਫਾਈਲਾਂ ਅਤੇ ਡਾਇਰੈਕਟਰੀਆਂ ਦੀ ਸੂਚੀ ਤਿਆਰ ਕਰਦਾ ਹੈ ਤੇ ਮੈਮਰੀ ਦੇ ਵਰਤੋਂ ਯੋਗ ਅਤੇ ਖਾਲੀ ਪਈ ਮੈਮਰੀ ਦੀ ਵੀ ਸੂਚੀ ਤਿਆਰ ਕਰਦਾ ਹੈ।ਡਾਸ ਨੂੰ ਸਭ ਤੋ ਪਿਹਲਾਂ ਸੰਨ 1979 ਵਿੱਚ ਇੰਟਲ-8086 ਪਰੋਸੈਸਰ ਲਈ ਬਣਾਇਆ ਗਿਆ ਸੀ ਜਿਸ ਦਾ ਨਾਮ 86 ਡਾਸ ਸੀ।ਹੁਣ ਤੱਕ ਡਾਸ ਦੇ ਲਗਭਗ 6 ਸੰਸਕਰਨ ਆ ਚੁੱਕੇ ਹਨ।
ਜੇਮਜ਼ ਬੌਂਡ, ਕੋਡ ਨਾਮ 007, ਈਆਨ ਫ਼ਲੈਮਿੰਗ ਦਾ 1953 ਵਿੱਚ ਬਣਾਇਆ ਇੱਕ ਗਲਪੀ ਜਾਂ ਮਨਘੜ੍ਹਤ ਕਿਰਦਾਰ ਹੈ ਜਿਸ ਨੂੰ ਫ਼ਲੈਮਿੰਗ ਨੇ ਬਾਰਾਂ ਨਾਵਲਾਂ ਅਤੇ ਦੋ ਛੋਟੀ ਕਹਾਣੀ ਸੰਗ੍ਰਹਿਆਂ ਵਿੱਚ ਪੇਸ਼ ਕੀਤਾ। 1964 ਵਿੱਚ ਫ਼ਲੈਮਿੰਗ ਦੀ ਮੌਤ ਤੋਂ ਬਾਅਦ ਛੇ ਹੋਰ ਲੇਖਕਾਂ ਨੇ ਬੌਂਡ ਨਾਵਲ ਲਿਖੇ ਰਹੇ ਹਨ ਅਤੇ ਵਿਲੀਅਮ ਬੋਇਡ ਦਾ ਲਿਖਿਆ ਇੱਕ ਨਵਾਂ ਨਾਵਲ 2013 ’ਚ ਜਾਰੀ ਹੋਣ ਲਈ ਤਿਆਰ ਹੈ।
ਸ਼ਿਵ ਹਿੰਦੂ ਧਰਮ ਦੇ ਪ੍ਰਮੁੱਖ ਦੇਵਤਿਆਂ ਵਿੱਚੋਂ ਇੱਕ ਹੈ। ਵੇਦ ਵਿੱਚ ਇਹਨਾਂ ਦਾ ਨਾਮ ਰੁਦਰ ਹੈ। ਇਹ ਵਿਅਕਤੀ ਦੀ ਚੇਤਨਾ ਦੇ ਅੰਤਰਿਆਮੀ ਹਨ। ਇਹਨਾਂ ਦੀ ਅਰਧਾਙਗਿਨੀ (ਸ਼ਕਤੀ) ਦਾ ਨਾਮ ਪਾਰਵਤੀ ਹੈ। ਇਹਨਾਂ ਦੇ ਪੁੱਤਰ ਕਾਰਤੀਕੈ ਅਤੇ ਗਣੇਸ਼ ਹਨ। ਸ਼ਿਵ ਅਧਿਕਤਰ ਚਿੱਤਰਾਂ ਵਿੱਚ ਯੋਗੀ ਦੇ ਰੂਪ ਵਿੱਚ ਵੇਖੇ ਜਾਂਦੇ ਹਨ ਅਤੇ ਓਹਨਾਂ ਦੀ ਪੂਜਾ ਸ਼ਿਵਲਿੰਗ ਅਤੇ ਮੂਰਤ ਦੋਨ੍ਹਾਂ ਰੂਪਾਂ ਵਿੱਚ ਕੀਤੀ ਜਾਂਦੀ ਹੈ। ਭਗਵਾਨ ਸ਼ਿਵ ਨੂੰ ਸੰਹਾਰ ਦਾ ਦੇਵਤਾ ਕਿਹਾ ਜਾਂਦਾ ਹੈ। ਭਗਵਾਨ ਸ਼ਿਵ ਸੌੰਮਿਅ ਆਕ੍ਰਿਤੀ ਅਤੇ ਰੌਦਰਰੂਪ ਦੋਨ੍ਹਾਂ ਲਈ ਪ੍ਰਸਿੱਧ ਹਨ। ਹੋਰ ਦੇਵਾਂ ਵਲੋਂ ਸ਼ਿਵ ਨੂੰ ਭਿੰਨ ਮੰਨਿਆ ਗਿਆ ਹੈ। ਸ੍ਰਸ਼ਟਿ ਦੀ ਉਤਪੱਤੀ, ਸਥਿਤੀ ਅਤੇ ਸੰਹਾਰ ਦੇ ਅਧਿਪਤੀ ਸ਼ਿਵ ਹਨ। ਤਰਿਦੇਵਾਂ ਵਿੱਚ ਭਗਵਾਨ ਸ਼ਿਵ ਸੰਹਾਰ ਦੇ ਦੇਵਤੇ ਮੰਨੇ ਗਏ ਹਨ। ਸ਼ਿਵ ਅਨਾਦੀ ਅਤੇ ਸ੍ਰਸ਼ਟੀ ਪਰਿਕ੍ਰੀਆ ਦੇ ਆਦਿਸਰੋਤ ਹਨ ਅਤੇ ਇਹ ਕਾਲ ਮਹਾਂਕਾਲ ਹੀ ਜੋਤੀਸ਼ਸ਼ਾਸਤਰ ਦੇ ਅਧਾਰ ਹਨ। ਸ਼ਿਵ ਦਾ ਅਰਥ ਕਲਿਆਣਕਾਰੀ ਮੰਨਿਆ ਗਿਆ ਹੈ, ਪਰ ਉਹ ਹਮੇਸ਼ਾ ਲੋ ਅਤੇ ਪਰਲੋ ਦੋਨਾਂ ਨੂੰ ਆਪਣੇ ਅਧੀਨ ਕੀਤੇ ਹੋਏ ਹੈ।
ਗਰਭ ਅਵਸਥਾ ਉਸਨੂੰ ਕਹਿੰਦੇ ਹਨ, ਜਿਸ ਵਿੱਚ ਇੱਕ ਔਰਤ ਬੱਚੇ ਨੂੰ ਜਨਮ ਦਿੰਦੇ ਹੈ। ਕਈ ਗਰਭ ਅਵਸਥਾ ਵਿੱਚ ਔਰਤ ਇੱਕ ਤੋਂ ਵਧੇਰੇ ਬੱਚੇ ਨੂੰ ਜਨਮ ਦਿੰਦੀ ਹੈ ਜਿਸਨੂੰ ਜੁੜਵਾਂ ਬੱਚਾ ਕਿਹਾ ਜਾਂਦਾ ਹੈ ਗਰਭ ਅਵਸਥਾ ਜਿਨਸੀ ਸੰਬੰਧ ਜਾਂ ਸਹਾਇਤਾ ਪ੍ਰਜਨਨ ਤਕਨਾਲੋਜੀ ਦੁਆਰਾ ਹੋ ਸਕਦੀ ਹੈ। ਇੱਕ ਗਰਭ ਅਵਸਥਾ ਇੱਕ ਸਿੱਧੇ ਜਨਮ, ਗਰਭਪਾਤ ਜਾਂ ਗਰਭਪਾਤ ਵਿੱਚ ਖਤਮ ਹੋ ਸਕਦੀ ਹੈ, ਹਾਲਾਂਕਿ ਸੁਰੱਖਿਅਤ ਗਰਭਪਾਤ ਦੇਖਭਾਲ ਦੀ ਪਹੁੰਚ ਵਿਸ਼ਵਵਿਆਪੀ ਤੌਰ ਤੇ ਵੱਖੋ ਵੱਖਰੀ ਹੈ। ਜਣੇਪੇ ਆਮ ਤੌਰ ਤੇ 40 ਦੇ ਆਸ ਪਾਸ ਹੁੰਦੇ ਹਨ। ਪਿਛਲੇ ਮਾਹਵਾਰੀ (ਐਲਐਮਪੀ) ਦੇ ਸ਼ੁਰੂ ਹੋਣ ਤੋਂ ਹਫ਼ਤੇ. ਇਹ ਨੌਂ ਤੋਂ ਉੱਪਰ ਹੈ ਮਹੀਨੇ, ਜਿੱਥੇ ਹਰ ਮਹੀਨੇ 31ਸਤਨ 31 ਦਿਨ ਹੁੰਦੇ ਹਨ. ਜਦੋਂ ਗਰੱਭਧਾਰਣ ਕਰਨ ਤੋਂ ਮਾਪਿਆ ਜਾਂਦਾ ਹੈ ਤਾਂ ਇਹ ਲਗਭਗ 38 ਹਫ਼ਤਿਆਂ ਦੀ ਹੁੰਦੀ ਹੈ.
ਦਹਿਸ਼ਤਵਾਦ, ਅੱਤਵਾਦ ਜਾਂ ਆਤੰਕਵਾਦ, ਦਹਿਸ਼ਤ ਦੀ ਯੋਜਨਾਬੱਧ ਵਰਤੋਂ ਤੇ ਆਧਾਰਿਤ ਇੱਕ ਨੀਤੀ ਨੂੰ ਕਿਹਾ ਜਾਂਦਾ ਹੈ। ਇਸ ਕੋਈ ਅਜਿਹੀ ਪਰਿਭਾਸ਼ਾ ਕਰਨਾ ਜਿਹੜੇ ਹਰ ਰੂਪ ਵੱਜੋਂ ਸੰਪੂਰਨ ਅਤੇ ਹਰ ਮੌਕੇ ਤੇ ਇੱਕ ਜੁੱਟ ਰਾਏ ਨਾਲ ਲਾਗੂ ਕੀਤੀ ਜਾ ਸਕੇ, ਜੇ ਅਸੰਭਵ ਨਹੀਂ ਤਾਂ ਬਹੁਤ ਔਖੀ ਹੈ। ਜੇ ਹਰ ਕਿਸਮ ਦੇ ਸੰਦਰਭ ਨੂੰ ਲਾਂਭੇ ਰੱਖ ਦਿੱਤਾ ਜਾਏ ਤਾਂ ਫਿਰ ਇਸ ਸ਼ਬਦ ਦੀ ਕੋਸ਼ਗਤ ਪਰਿਭਾਸ਼ਾ ਇਸ ਤਰ੍ਹਾਂ ਹੋ ਸਕਦੀ ਹੈ: ਡਰ ਅਤੇ ਦਹਿਸ਼ਤ ਪੈਦਾ ਕਰਕੇ ਆਪਣੇ ਮੰਤਵ ਹਾਸਲ ਕਰਨ ਹੇਤ ਅਜਿਹੇ ਢੰਗ-ਤਰੀਕੇ ਜਾਂ ਸਾਧਨ ਉਪਯੋਗ ਕਰਨਾ ਕਿ ਉਹਨਾਂ ਨਾਲ ਕਸੂਰਵਾਰ ਅਤੇ ਬੇਕਸੂਰ ਦੀ ਤਮੀਜ਼ ਤੋਂ ਬਗ਼ੈਰ, (ਆਮ ਨਾਗਰਿਕਾਂ ਸਮੇਤ) ਹਰ ਸੰਭਵ ਹਰਬਾ ਵਰਤਦੇ ਹੋਏ, ਵਿਆਪਕ ਪੈਮਾਣੇ ਤੇ ਦਹਿਸ਼ਤ, ਡਰ ਅਤੇ ਚਿੰਤਾ ਫੈਲਾਈ ਜਾਏ।
ਟੁਪਾਕ ਅਮਰੂ ਸ਼ਾਕੁਰ ਜਨਮ ਦਾ ਨਾਮ ਲੇਸੇਨ ਪਾਰਿਸ਼ ਕਰੁੱਕ (16 ਜੂਨ, 1971 ਤੋਂ ਸਤੰਬਰ 13, 1996) ਸਟੇਜੀ ਨਾਮ 2ਪਾਕ, ਪਾਕ, ਮਾਕਵੇਲੀ ਇੱਕ ਅਮਰੀਕੀ ਰੈਪਰ ਅਤੇ ਅਦਾਕਾਰ ਸੀ। ਦੁਨੀਆ ਭਰ ਵਿੱਚ ਉਸਦੇ ਲਗਭਗ 75 ਮਿਲੀਅਨ ਰਿਕਾਰਡ ਵਿਕ ਚੁੱਕੇ ਹਨ ਅਤੇ ਉਹ ਦੁਨੀਆ ਦੇ ਸਭ ਤੋਂ ਵੱਧ ਵਿਕਣ ਵਾਲੇ ਸੰਗੀਤ ਕਲਾਕਾਰਾਂ ਵਿੱਚੋਂ ਇੱਕ ਹੈ। ਉਸਦੀ ਡਬਲ-ਡਿਸਕ ਐਲਬਮ ਆਲ ਆਈਜ਼ ਆਨ ਮੀ (1996) ਅਤੇ ਗ੍ਰੇਟਿਸਟਹਿੱਟ (1998) ਸੰਯੁਕਤ ਰਾਜ ਅਮਰੀਕਾ ਵਿੱਚ ਸਭ ਤੋਂ ਵੱਧ ਵਿਕਣ ਵਾਲੀਆਂ ਐਲਬਮਾਂ ਵਿੱਚੋਂ ਇੱਕ ਹਨ। ਸ਼ਾਕੁਰ ਨੂੰ ਲਗਾਤਾਰ ਮਹਾਨ ਅਤੇ ਸਭ ਤੋਂ ਪ੍ਰਭਾਵਸ਼ਾਲੀ ਰੈਪਰਾਂ ਵਿੱਚੋਂ ਇੱਕ ਦਰਸਾਇਆ ਜਾਂਦਾ ਹੈ ਅਤੇ ਅਤੇ ਉਹ ਬਹੁਤ ਸਾਰੇ ਪ੍ਰਕਾਸ਼ਨਾਂ ਦੁਆਰਾ ਕਿਸੇ ਵੀ ਸ਼ੈਲੀ ਦੇ ਸਭ ਤੋਂ ਮਹਾਨ ਕਲਾਕਾਰਾਂ ਵਿੱਚੋਂ ਇੱਕ ਵਜੋਂ ਸੂਚੀਬੱਧ ਕੀਤਾ ਜਾਂਦਾ ਹੈ। ਰੋਲਿੰਗ ਸਟੋਨ ਮੈਗਜ਼ੀਨ ਵੱਲੋਂ ਉਸ ਨੂੰ 100 ਸਭ ਤੋਂ ਮਹਾਨ ਕਲਾਕਾਰਾਂ ਦੀ ਸੂਚੀ ਵਿੱਚ 86 ਵੇਂ ਸਥਾਨ 'ਤੇ ਰੱਖਿਆ ਗਿਆ ਹੈ। ਅਪ੍ਰੈਲ 7, 2017 ਨੂੰ, ਸ਼ਾਕੁਰ ਨੂੰ ਰੌਕ ਐਂਡ ਰੋਲ ਹਾਲ ਆਫ ਫੇਮ ਵਿੱਚ ਸ਼ਾਮਲ ਕੀਤਾ ਗਿਆ ਸੀ।ਸ਼ਾਕੁਰ ਨੇ ਆਪਣਾ ਕੈਰੀਅਰ ਸੜਕਛਾਪ, ਬੈਕਪੈਕ ਡਾਂਸਰ ਵਜੋਂ ਹਿੱਪ-ਹਾਪ ਗਰੁੱਪ ਡਿਜੀਟਲ ਅੰਡਰਗ੍ਰਾਉਂਡ ਲਈ ਸ਼ੁਰੂ ਕੀਤਾ। ਸ਼ਾਕੁਰ ਦੇ ਜ਼ਿਆਦਾਤਰ ਗਾਣਿਆਂ ਦਾ ਵਿਸ਼ਾ ਅੰਦਰੂਨੀ ਸ਼ਹਿਰਾਂ ਵਿੱਚ ਹੋ ਰਹੀ ਨਸਲਵਾਦ, ਹਿੰਸਾ, ਤੰਗੀ ਅਤੇ ਹੋਰ ਸਮਾਜਿਕ ਮੁੱਦੇ ਰਿਹਾ ਹੈ। ਉਸਦੇ ਮਾਪੇ ਅਤੇ ਉਸ ਦੇ ਪਰਿਵਾਰ ਦੇ ਕਈ ਹੋਰ ਲੋਕ ਬਲੈਕ ਪੈਂਥਰ ਪਾਰਟੀ ਦੇ ਮੈਂਬਰ ਸਨ ਅਤੇ ਉਹਨਾਂ ਦੇ ਵਿਚਾਰ ਉਸ ਦੇ ਗਾਣੇ ਵਿੱਚ ਝਲਕਦੇ ਸਨ। ਆਪਣੇ ਕਰੀਅਰ ਦੇ ਆਖ਼ਰੀ ਹਿੱਸੇ ਦੇ ਦੌਰਾਨ, ਸ਼ੁਾਕਰ ਈਸਟ ਕੋਸਟ-ਵੈਸਟ ਕੋਸਟ ਹਿਟਹੋਪ ਰਾਈਵਲਰੀ' ਦਾ ਇੱਕ ਵੋਕਲ ਭਾਗੀਦਾਰ ਸੀ ਅਤੇ ਹੋਰ ਰੈਪਰਾਂ, ਨਿਰਮਾਤਾਵਾਂ, ਅਤੇ ਰਿਕਾਰਡ ਲੇਬਲ ਵਾਲੇ ਸਟਾਫ ਮੈਂਬਰਾਂ ਨਾਲ ਝਗੜੇ ਵਿੱਚ ਸ਼ਾਮਲ ਸੀ। ਆਪਣੇ ਸੰਗੀਤਕ ਕਰੀਅਰ ਤੋਂ ਇਲਾਵਾ, ਸ਼ਾਕੁਰ ਇੱਕ ਅਭਿਨੇਤਾ ਵੀ ਸੀ, ਉਸਨੇ 1990 ਦੇ ਦਹਾਕੇ ਵਿੱਚ ਛੇ ਫਿਲਮਾਂ ਵਿੱਚ ਕੰਮ ਕੀਤਾ ਅਤੇ ਇੱਕ ਟੀਵੀ ਸ਼ੋਅ ਵਿੱਚ ਨਜ਼ਰ ਆਇਆ ਸੀ।
ਰੌਸਨੀ ਦੀ ਗਤੀ ਖਲਾਅ ਵਿੱਚ ਜਿਸ ਨੂੰ c ਨਾਲ ਦਰਸਾਇਆ ਜਾਂਦਾ ਹੈ ਇੱਕ ਸਰਬਵਿਆਪਕ ਭੌਤਿਕ ਸਥਿਰ ਅੰਕ ਹੈ ਜਿਸ ਦੀ ਭੌਤਿਕ ਵਿਗਿਆਨ ਦੇ ਬਹੁਤ ਖੇਤਰਾਂ ਵਿੱਚ ਵਰਤੋਂ ਹੁੰਦੀ ਹੈ। ਇਸ ਦੀ ਅਸਲ ਮੁੱਲ 29,97,92,458 ਮੀਟਰ ਪਰ ਸੈਕਿੰਡ (≈3.00×108 ਮੀ/ਸੈ), c ਉਹ ਵੱਧ ਤੋਂ ਵੱਧ ਗਤੀ ਹੈ ਜਿਸ ਗਤੀ ਨਾਲ ਸਾਰੇ ਬ੍ਰਹਿਮੰਡ ਵਿੱਚ ਮਾਦਾ ਜਾਂ ਹੋਰ ਭੌਤਿਕ ਵਸਤੂਆਂ ਗਤੀ ਕਰਦੀਆਂ ਹਨ। ਇਹ ਉਹ ਗਤੀ ਹੈ ਜਿਸ ਨਾਲ ਸਾਰੇ ਪੁੰਜ ਰਹਿਤ ਕਣ ਜਿਵੇ, ਰੋਸ਼ਨੀ, ਇਲੈਕਟ੍ਰੋਮੈਗਨੇਟਿਕ ਵਿਕਰਨਾ ਅਤੇ ਗਰੂਤਾ ਕਿਰਨਾ ਅਾਦਿ, ਖਲਾਅ ਵਿੱਚ ਗਤੀ ਕਰਦੇ ਹਨ।ਸਾਪੇਖਤਾ ਸਿਧਾਂਤ ਅਨੁਸਾਰ c ਦਾ ਸਬੰਧ ਸਮਾਂ ਅਤੇ ਅਕਾਸ਼ ਨਾਲ ਹੈ ਅਤੇ ਇਹ ਅਲਬਰਟ ਆਈਨਸਟਾਈਨ ਦੇ ਮਸ਼ਹੂਰ ਸਮੀਕਰਨ E = mc2 ਪਾਰਦਰਸ਼ੀ ਪਦਾਰਥਾਂ ਜਿਵੇ ਕੱਚ ਜਾਂ ਹਵਾ ਵਿੱਚ ਰੋਸ਼ਨੀ ਦੀ ਗਤੀ, c ਨਾਲੋਂ ਘੱਟ ਹੁੰਦੀ ਹੈ। c ਅਤੇ ਗਤੀ v ਦੇ ਅਨੁਪਾਤ ਨੂੰ ਅਪਵਰਤਿਤ ਅੰਕ n ਕਿਹਾ ਜਾਂਦਾ ਹੈ। ਜਿਵੇ, (n = c / v).ਜਿਵੇ ਦ੍ਰਿਸ਼ ਪ੍ਰਕਾਸ਼ ਦਾ ਕੰਚ ਵਿੱਚ ਅਪਵਰਤਿਤ ਅੰਕ 1.5 ਹੈ। ਜਿਸ ਦਾ ਮਤਲਵ ਹੈ ਕਿ ਰੌਸ਼ਨੀ ਕੰਚ ਵਿੱਚ c / 1.5 ≈ 2,00,000 km/s; ਗਤੀ ਨਾਲ ਦੌੜਦੀ ਹੈ ਅਤੇ ਰੌਸਨੀ ਦਾ ਹਵਾ ਵਿੱਚ ਅਪਵਰਤਿਤ ਅੰਕ 1.0003 ਹ। ਇਸਲਈ ਹਵਾ ਵਿੱਚ ਰੌਸ਼ਨੀ ਦੀ ਗਤੀ c ਨਾਲੋਂ ਲਗਭਗ 2,99,700 km/s ਜਾਂ 90 km/s ਘੱਟ ਹੈ।.
ਕੌਮਾਂਤਰੀ ਸੰਸਕ੍ਰਿਤ ਲਿਪੀਅੰਤਰਨ ਵਰਨਮਾਲਾ
ਅੰਤਰਰਾਸ਼ਟਰੀ ਸੰਸਕ੍ਰਿਤ ਲਿਪੀਅੰਤਰਨ ਵਰਣਮਾਲਾ (ਅੰਗਰੇਜ਼ੀ:।AST -।nternational Alphabet of Sanskrit Transliteration) ਇੱਕ ਹਰਮਨਪਿਆਰੀ ਲਿਪੀਅੰਤਰਨ ਸਕੀਮ ਹੈ ਜੋ ਕਿ ਇੰਡਿਕ ਲਿਪੀਆਂ ਦੇ ਹਾਨੀਰਹਿਤ ਰੋਮਨਕਰਨ ਹੇਤੁ ਵਰਤੀ ਜਾਂਦੀ ਹੈ। ਇਸ ਦਾ ਪ੍ਰਯੋਗ ਕੀਤਾ ਪਾਲੀ, ਪ੍ਰਕਿਰਤਾਂ ਅਤੇ ਅਪਭ੍ਰੰਸ਼ਾਂ ਦੇ ਰੋਮਨਕਰਨ ਲਈ ਵੀ ਕੀਤਾ ਜਾਂਦਾ ਹੈ।
ਇੱਕ ਟ੍ਰੇਲ ਆਮ ਤੌਰ ਤੇ ਇੱਕ ਮਾਰਗ, ਟਰੈਕ ਜਾਂ ਅਣਪਛਾਤੀ ਮਾਰਗ ਜਾਂ ਸੜਕ ਹੁੰਦਾ ਹੈ। ਯੂਨਾਈਟਿਡ ਕਿੰਗਡਮ ਅਤੇ ਰੀਪਬਲਿਕ ਆਫ ਆਇਰਲੈਂਡ ਦੇ ਪਥ ਜਾਂ ਫੁੱਟਪਾਥ ਵਿੱਚ ਇੱਕ ਪੈਦਲ ਟ੍ਰੇਲ ਲਈ ਪਸੰਦੀਦਾ ਸ਼ਬਦ ਹੈ। ਇਹ ਸ਼ਬਦ ਉੱਤਰੀ ਅਮਰੀਕਾ ਵਿੱਚ ਵੀ ਨਦੀਆਂ ਦੇ ਨਾਲ-ਨਾਲ ਚੱਲਣ ਲਈ ਅਤੇ ਕਦੇ-ਕਦੇ ਹਾਈਵੇਅ ਤੇ ਲਾਗੂ ਹੁੰਦਾ ਹੈ। ਅਮਰੀਕਾ ਵਿਚ, ਇਹ ਸ਼ਬਦ ਇਤਿਹਾਸਿਕ ਤੌਰ 'ਤੇ ਪ੍ਰਵਾਸੀ (ਜਿਵੇਂ ਕਿ ਓਰੇਗਨ ਟ੍ਰੇਲ) ਦੁਆਰਾ ਵਰਤੀ ਗਈ ਜੰਗਲੀ ਖੇਤਰ ਵਿੱਚ ਜਾਂ ਰਸਤੇ ਰਾਹੀਂ ਵਰਤਿਆ ਜਾਂਦਾ ਸੀ। ਕੁਝ ਟ੍ਰੇਲਾਂ ਇਕੱਲੇ ਹਨ ਅਤੇ ਸਿਰਫ ਸੈਰ ਕਰਨ, ਸਾਈਕਲਿੰਗ, ਘੁੜਸਵਾਰੀ, ਸਨੋਸ਼ੂਇੰਗ ਅਤੇ ਕਰੌਸ-ਕੰਟਰੀ ਸਕੀਇੰਗ ਲਈ ਵਰਤੀਆਂ ਜਾ ਸਕਦੀਆਂ ਹਨ; ਹੋਰਨਾਂ, ਜਿਵੇਂ ਕਿ ਯੂਕੇ ਵਿੱਚ ਬ੍ਰਿੱਡਵੇਅ ਦੇ ਮਾਮਲੇ ਵਿੱਚ, ਬਹੁ-ਵਰਤੋਂ ਹਨ, ਅਤੇ ਵਾਕ, ਸਾਈਕਲ ਸਵਾਰਾਂ ਅਤੇ ਸਮਾਰੋਹਾਂ ਦੁਆਰਾ ਵਰਤਿਆ ਜਾ ਸਕਦਾ ਹੈ ਗੰਦਗੀ ਵਾਲੀਆਂ ਸਾਈਕਲਾਂ ਅਤੇ ਹੋਰ ਸੜਕਾਂ ਦੇ ਵਾਹਨਾਂ ਅਤੇ ਕੁਝ ਥਾਵਾਂ ਜਿਵੇਂ ਕਿ ਐਲਪਸ, ਦੁਆਰਾ ਵਰਤੇ ਗਏ ਢਿਲਵੇ ਟਿਕਾਣੇ ਵੀ ਹਨ ਅਤੇ ਪਸ਼ੂਆਂ ਅਤੇ ਹੋਰ ਪਸ਼ੂਆਂ ਨੂੰ ਚਲਾਉਣ ਲਈ ਟ੍ਰੇਲ ਵਰਤੇ ਜਾਂਦੇ ਹਨ।
ਆਸਟਰੋਏਸ਼ੀਆਈ ਭਾਸ਼ਾਵਾਂ, ਹਾਲੀਆ ਵਰਗੀਕਰਨ ਵਿੱਚ ਮੌਨ-ਖ਼ਮੇਰ ਦੇ ਤੁੱਲ, ਦੱਖਣ-ਪੂਰਬੀ ਏਸ਼ੀਆ ਦੀਆਂ ਬੋਲੀਆਂ ਦਾ ਇੱਕ ਵੱਡਾ ਪਰਿਵਾਰ ਹੈ, ਜੋ ਭਾਰਤ, ਬੰਗਲਾਦੇਸ਼ ਅਤੇ ਚੀਨ ਦੀ ਦੱਖਣੀ ਸਰਹੱਦ ਵਿੱਚ ਵੀ ਖਿੰਡੀਆਂ ਹੋਈਆਂ ਹਨ। ਆਸਟਰੋ-ਏਸ਼ੀਆਈ ਨਾਂ "ਦੱਖਣ" ਅਤੇ "ਏਸ਼ੀਆ" ਦੇ ਲੈਟਿਨ ਸ਼ਬਦਾਂ ਤੋਂ ਆਇਆ ਹੈ ਮਤਲਬ "ਦੱਖਣੀ ਏਸ਼ੀਆ"। ਇਹਨਾਂ ਬੋਲੀਆਂ ਵਿੱਚੋਂ ਸਿਰਫ਼ ਖ਼ਮੇਰ, ਵੀਅਤਨਾਮੀ ਅਤੇ ਮੌਨ ਦਾ ਇਤਿਹਾਸ ਹੀ ਲੰਮੇ ਸਮਿਆਂ ਤੋਂ ਦਰਜਾ ਕੀਤਾ ਗਿਆ ਹੈ ਅਤੇ ਸਿਰਫ਼ ਵੀਅਤਨਾਮੀ ਅਤੇ ਖ਼ਮੇਰ ਨੂੰ ਹੀ ਦਫ਼ਤਰੀ ਬੋਲੀਆਂ (ਤਰਤੀਬਵਾਰ ਵੀਅਤਨਾਮ ਅਤੇ ਕੰਬੋਡੀਆ ਵਿੱਚ) ਹੋਣ ਦਾ ਮਾਣ ਹਾਸਲ ਹੈ। ਬਾਕੀ ਦੀਆਂ ਬੋਲੀਆਂ ਘੱਟ-ਗਿਣਤੀਆਂ ਵੱਲੋਂ ਬੋਲੀਆਂ ਜਾਂਦੀਆਂ ਹਨ। ਐਥਨੋਲੌਗ ਮੁਤਾਬਕ ਇਹਨਾਂ ਦੀ ਗਿਣਤੀ 168 ਹੈ।
ਨੀਲਸ ਬੋਰ ਜਾਂ ਨਿਲਸ ਹੈਨਰਿਕ ਡੇਵਿਡ ਬੋਰ (7 ਅਕਤੂਬਰ 1885 – 18 ਨਵੰਬਰ 1962) ਡੈਨਮਾਰਕ ਦੇ ਭੌਤਿਕ ਵਿਗਿਆਨੀ ਸਨ ਜਿਹਨਾਂ ਨੇ ਮਿਕਦਾਰ ਵਿਚਾਰਾਂ ਦੇ ਅਧਾਰ 'ਤੇ ਹਾਈਡਰੋਜਨ ਪਰਮਾਣੂ ਦੇ ਸਪੈਕਟਰਮ ਦੀ ਵਿਆਖਿਆ ਕੀਤੀ। ਨਿਊਕਲੀਅਸ ਦੇ ਦਰਵ-ਬੂੰਦ ਮਾਡਲ ਅਧਾਰ 'ਤੇ ਉਹਨਾਂ ਨੇ ਨਿਊਕਲੀ ਫੱਟ ਦਾ ਇੱਕ ਸਿੱਧਾਂਤ ਪੇਸ਼ ਕੀਤਾ। ਬੋਰ ਨੇ ਮਿਕਦਾਰ ਮਕੈਨਕੀ ਦੀਆਂ ਸੰਕਲਪਨਾਤਮਕ ਸਮਸਿਆਵਾਂ ਨੂੰ ਖਾਸ ਤੌਰ ਉੱਤੇ ਮੁਕੰਮਲਤਾ ਦੇ ਸਿਧਾਂਤ ਦੀ ਪੇਸ਼ਕਸ਼ ਰਾਹੀਂ ਸਪਸ਼ਟ ਕਰਨ ਵਿੱਚ ਯੋਗਦਾਨ ਦਿੱਤਾ।
ਸੁੰਦਰਤਾ (English: Beauty) ਕਿਸੇ ਵਿਅਕਤੀ, ਜਾਨਵਰ, ਸਥਾਨ, ਬਨਸਪਤੀ, ਜਾਂ ਕਿਸੇ ਕੁਦਰਤੀ ਚੀਜ਼ ਦੀ ਵਿਸ਼ੇਸ਼ਤਾਈ ਹੈ ਜਿਸਨੂੰ ਵੇਖਕੇ ਖੁਸ਼ੀ ਅਤੇ ਸੰਤੋਖ ਦਾ ਅਨੁਭਵ ਹੁੰਦਾ ਹੈ। ਸੁੰਦਰਤਾ ਦਾ ਅਧਿਐਨ ਸੁਹਜ ਸ਼ਾਸਤਰ, ਸਮਾਜ ਸ਼ਾਸਤਰ, ਸਮਾਜਕ ਮਨੋਵਿਗਿਆਨ, ਅਤੇ ਸੰਸਕ੍ਰਿਤੀ ਦੇ ਇੱਕ ਭਾਗ ਵਜੋਂ ਕੀਤਾ ਜਾਂਦਾ ਹੈ। ਆਦਰਸ਼ ਸੁੰਦਰਤਾ ਇੱਕ ਐਸੀ ਵਸਤ ਹੁੰਦੀ ਹੈ ਜੋ ਸੰਪੂਰਨਤਾ ਸਦਕਾ ਸਲਾਹੀ ਜਾਂਦੀ ਹੈ, ਜਾਂ ਇੱਕ ਵਿਸ਼ੇਸ਼ ਸੰਸਕ੍ਰਿਤੀ ਵਿੱਚ ਸੁੰਦਰਤਾ ਵਿਸ਼ੇਸ਼ ਸਿਫਤਾਂ ਨਾਲ ਭਰਪੂਰ ਹੁੰਦੀ ਹੈ।
ਮੈਡ ਮੈਕਸ: ਫਿਊਰੀ ਰੋਡ 2015 ਵਰ੍ਹੇ ਦੀ ਇੱਕ ਐਕਸ਼ਨ ਫ਼ਿਲਮਹੈ। ਫਿਲਮ ਦੀ ਕਹਾਣੀ ਮਿੱਲਰ, ਬਰੈਂਡਨ ਮੈਕਾਰਥੀ ਤੇ ਨਾਇਕੋ ਲਾਥੋਰਿਸ ਨੇ ਲਿਖੀ ਹੈ। ਫਿਲਮ ਵਿੱਚ ਟੌਮ ਹਾਰਡੀ, ਸ਼ੈਰਲਿਜ਼ ਥੈਰੋਨ, ਨਿਕਲਸ ਹੋਲਟ, ਹਗ ਕੀਜ਼ ਬਾਇਰਨ, ਰੋਸੀ ਵਿਟਲੇ, ਐੱਬ ਲੀ ਮੁੱਖ ਕਿਰਦਾਰਾਂ ਵਿੱਚ ਸ਼ੁਮਾਰ ਹਨ। ਫਿਲਮ ਆਸਟਰੇਲੀਆ ਤੇ ਅਮਰੀਕਾ ਦਾ ਸਾਂਝਾ ਉਦਮ ਹੈ। ਇਸ ਵਿੱਚ ਰੇਗਿਸਤਾਨ ਦਾ ਅਜਿਹਾ ਭਵਿੱਖੀ ਨਜ਼ਾਰਾ ਪੇਸ਼ ਕੀਤਾ ਗਿਆ ਹੈ ਜਿੱਥੇ ਪੈਟਰੋਲ ਤੇ ਪਾਣੀ ਨਾਂਮਾਤਰ ਹੈ, ਤੇ ਇਸ ਨੂੰ ਪਾਉਣ ਲਈ ਸੜਕ ਉੱਤੇ ਹੁੰਦੀ ਜੰਗ ਨੂੰ ਵਿਖਾਇਆ ਗਿਆ ਹੈ। 150 ਮਿਲੀਅਨ ਦੇ ਵੱਡੇ ਬਜਟ ਨਾਲ ਤਿਆਰ ਇਸ ਫਿਲਮ ਨੂੰ ਸਰਵੋਤਮ ਫ਼ਿਲਮ ਤੇ ਨਿਰਦੇਸ਼ਨ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ।
ਜੀਵਾਣੂ ਇੱਕ ਇੱਕਕੋਸ਼ਕੀ ਜੀਵ ਹੈ। ਇਸਦਾ ਆਕਾਰ ਕੁੱਝ ਮਿਲੀਮੀਟਰ ਤੱਕ ਹੀ ਹੁੰਦਾ ਹੈ। ਇਹਨਾਂ ਦੀ ਆਕ੍ਰਿਤੀ ਗੋਲ ਜਾਂ ਅਜ਼ਾਦ - ਗੋਲ ਮੋਲ ਤੋਂ ਲੈ ਕੇ ਛਙ, ਆਦਿ ਸਰੂਪ ਦੀ ਹੋ ਸਕਦੀ ਹੈ। ਇਹ ਪ੍ਰੋਕੈਰਯੋਟਿਕ, ਕੋਸ਼ਿਕਾ ਭਿੱਤੀਯੁਕਤ, ਇੱਕਕੋਸ਼ਕੀ ਸਰਲ ਜੀਵ ਹਨ ਜੋ ਅਕਸਰ ਸਭਨੀ ਥਾਈਂ ਪਾਏ ਜਾਂਦੇ ਹਨ। ਇਹ ਧਰਤੀ ਉੱਤੇ ਮਿੱਟੀ ਵਿੱਚ, ਤੇਜਾਬੀ ਗਰਮ ਪਾਣੀ ਦੀਆਂ ਧਾਰਾਵਾਂ ਵਿੱਚ, ਪਰਮਾਣੂ ਰਹਿੰਦ ਖੂੰਹਦ ਪਦਾਰਥਾਂ ਵਿੱਚ, ਪਾਣੀ ਵਿੱਚ, ਧਰਤੀ - ਪੇਪੜੀ ਵਿੱਚ, ਇੱਥੇ ਤੱਕ ਦੀ ਕਾਰਬਨਿਕ ਪਦਾਰਥਾਂ ਵਿੱਚ ਅਤੇ ਪੌਦਿਆਂ ਅਤੇ ਜੰਤੂਆਂ ਦੇ ਸਰੀਰ ਦੇ ਅੰਦਰ ਵੀ ਪਾਏ ਜਾਂਦੇ ਹਨ। ਸਾਧਾਰਣ ਤੌਰ ਤੇ ਇੱਕ ਗਰਾਮ ਮਿੱਟੀ ਵਿੱਚ ੪ ਕਰੋੜ ਜੀਵਾਣੂ ਕੋਸ਼ ਅਤੇ ੧ ਮਿਲੀਲੀਟਰ ਪਾਣੀ ਵਿੱਚ ੧੦ ਲੱਖ ਜੀਵਾਣੂ ਪਾਏ ਜਾਂਦੇ ਹਨ। ਸੰਪੂਰਣ ਧਰਤੀ ਉੱਤੇ ਅਨੁਮਾਨਤ ਲਗਭਗ ੫X੧੦੩੦ ਜੀਵਾਣੂ ਪਾਏ ਜਾਂਦੇ ਹਨ। ਜੋ ਸੰਸਾਰ ਦੇ ਜੀਵਪੁੰਜ ਦਾ ਇੱਕ ਬਹੁਤ ਵੱਡਾ ਭਾਗ ਹੈ। ਇਹ ਕਈ ਤੱਤਾਂ ਦੇ ਚੱਕਰ ਵਿੱਚ ਬਹੁਤ ਮਹੱਤਵਪੂਰਣ ਭੂਮਿਕਾ ਅਦਾ ਕਰਦੇ ਹਨ, ਜਿਵੇਂ ਕਿ ਵਾਯੂਮੰਡਲੀ ਨਾਇਟਰੋਜਨ ਦੇ ਸਥਿਰੀਕਰਣ ਵਿੱਚ। ਹਾਲਾਂਕਿ ਬਹੁਤ ਸਾਰੇ ਖ਼ਾਨਦਾਨਾਂ ਦੇ ਜੀਵਾਣੂਆਂ ਦਾ ਸ਼੍ਰੇਣੀ ਵਿਭਾਜਨ ਵੀ ਨਹੀਂ ਹੋਇਆ ਹੈ ਤਦ ਵੀ ਲਗਭਗ ਅੱਧੀਆਂ ਪ੍ਰਜਾਤੀਆਂ ਨੂੰ ਕਿਸੇ ਨਾ ਕਿਸੇ ਪ੍ਰਯੋਗਸ਼ਾਲਾ ਵਿੱਚ ਉਗਾਇਆ ਜਾ ਚੁੱਕਿਆ ਹੈ। ਜੀਵਾਣੂਆਂ ਦਾ ਅਧਿਐਨ ਬੈਕਟੀਰੀਆਲੋਜੀ ਦੇ ਅੰਤਰਗਤ ਕੀਤਾ ਜਾਂਦਾ ਹੈ ਜੋ ਕਿ ਸੂਖਮਜੈਵਿਕੀ ਦੀ ਹੀ ਇੱਕ ਸ਼ਾਖਾ ਹੈ। ਮਨੁੱਖ ਸਰੀਰ ਵਿੱਚ ਜਿੰਨੀਆਂ ਮਨੁੱਖ ਕੋਸ਼ਿਕਾਵਾਂ ਹਨ, ਉਸ ਤੋਂ ਲਗਭਗ ੧੦ ਗੁਣਾ ਜਿਆਦਾ ਤਾਂ ਜੀਵਾਣੂ ਕੋਸ਼ ਹਨ। ਇਹਨਾਂ ਵਿਚੋਂ ਬਹੁਤ ਸਾਰੇ ਜੀਵਾਣੂ ਤਵਚਾ ਅਤੇ ਅਹਾਰ ਨਾਲ ਵਿੱਚ ਪਾਏ ਜਾਂਦੇ ਹਨ। ਨੁਕਸਾਨਦਾਇਕ ਜੀਵਾਣੂ ਇੰਮਿਉਨ ਤੰਤਰ ਦੇ ਰਖਿਅਕ ਪ੍ਰਭਾਵ ਦੇ ਕਾਰਨ ਸਰੀਰ ਦਾ ਨੁਕਸਾਨ ਨਹੀਂ ਅੱਪੜਿਆ ਪਾਂਦੇ ਹੈ। ਕੁੱਝ ਜੀਵਾਣੂ ਲਾਭਦਾਇਕ ਵੀ ਹੁੰਦੇ ਹਨ। ਅਨੇਕ ਪ੍ਰਕਾਰ ਦੇ ਪਰਪੋਸ਼ੀ ਜੀਵਾਣੂ ਕਈ ਰੋਗ ਪੈਦਾ ਕਰਦੇ ਹਨ, ਜਿਵੇਂ - ਹੈਜਾ, ਮਿਆਦੀ ਬੁਖਾਰ, ਨਿਮਨਿਆ, ਤਪਦਿਕ ਜਾਂ ਕਸ਼ੈਰੋਗ, ਪਲੇਗ ਇਤਆਦਿ.
ਆਸਟਰੀਆ (ਅੰਗਰੇਜੀ: Austria ਅਤੇ ਜਰਮਨ: Österreich) ਯੂਰਪ ਦਾ ਇੱਕ ਦੇਸ਼ ਹੈ। ਇਸ ਦੀ ਰਾਜਧਾਨੀ ਵਿਆਨਾ ਹੈ। ਇਹ ਚਾਰੇ ਪਾਸੇਓਂ ਬਾਕੀ ਦੇਸ਼ਾਂ ਨਾਲ ਘਿਰਿਆ ਹੈ ਅਤੇ ਇਸ ਨਾਲ ਕੋਈ ਦੀ ਸਮੁੰਦਰ ਨਹੀਂ ਲੱਗਦਾ। ਉੱਤਰੀ ਦਿਸ਼ਾ ਤੋਂ ਇਸ ਦੇ ਨਾਲ ਜਰਮਨੀ ਅਤੇ ਚੈੱਕ ਰਿਪਬਲਿਕ, ਪੂਰਬੀ ਦਿਸ਼ਾ ਤੋਂ ਸਲੋਵਾਕੀਆ ਅਤੇ ਹੰਗਰੀ, ਦੱਖਣੀ ਦਿਸ਼ਾ ਤੋਂ ਸਲੋਵੇਨੀਂਆਂ ਅਤੇ ਇਟਲੀ, ਅਤੇ ਪੱਛਮੀ ਦਿਸ਼ਾ ਤੋਂ ਸਵੀਟਜ਼ਰਲੈਂਡ ਲੱਗਦੇ ਹਨ।
ਦ ਟਰਮੀਨੇਟਰ 1984 ਵਿੱਚ ਰਿਲੀਜ਼ ਹੋਈ ਵਿਗਿਆਨਿਕ ਕਲਪਨਾ ਤੇ ਅਧਾਰਿਤ ਐਕਸ਼ਨ ਫ਼ਿਲਮ ਹੈ ਜਿਸਨੂੰ ਜੇਮਜ਼ ਕੈਮਰੂਨ ਦੁਆਰਾ ਨਿਰਦੇਸ਼ਿਤ ਕੀਤਾ ਗਿਆ ਹੈ। ਇਸ ਫ਼ਿਲਮ ਵਿੱਚ ਟਰਮੀਨੇਟਰ ਦੇ ਰੋਲ ਵਿੱਚ ਆਰਨੋਲਡ ਸ਼ਵਾਜ਼ਨੇਗਰ ਨੇ ਭੂਮਿਕਾ ਨਿਭਾਈ ਹੈ, ਜਿਹੜਾ ਕਿ 2029 ਤੋਂ ਭੂਤਕਾਲ 1984 ਵਿੱਚ ਭੇਜਿਆ ਗਿਆ ਹਤਿਆਰਾ ਹੈ। ਉਹ ਸਾਰਾਹ ਕੌਨਰ (ਲਿੰਡਾ ਹੈਮਿਲਟਨ) ਦੀ ਹੱਤਿਆ ਕਰਨ ਲਈ ਭੇਜਿਆ ਗਿਆ ਹੈ, ਜਿਸਦਾ ਪੁੱਤਰ ਵੱਡਾ ਹੋ ਕੇ ਤਬਾਹਕੁੰਨ ਭਵਿੱਖ ਵਿੱਚ ਮਸ਼ੀਨਾਂ ਦੇ ਵਿਰੁੱਧ ਜੰਗ ਲੜੇਗਾ ਅਤੇ ਮਨੁੱਖਤਾ ਨੂੰ ਬਚਾਵੇਗਾ। ਮਾਈਕਲ ਬੀਹਨ ਨੇ ਕਾਈਲ ਰੀਸ ਦੀ ਭੂਮਿਕਾ ਅਦਾ ਕਰਦਾ ਹੈ, ਜਿਹੜਾ ਕਿ ਸਿਪਾਹੀ ਹੈ ਜਿਸਨੂੰ ਕੌਨਰ ਨੂੰ ਬਚਾਉਣ ਲਈ ਭਵਿੱਖ ਤੋਂ ਭੇਜਿਆ ਗਿਆ ਹੈ। ਇਸ ਫ਼ਿਲਮ ਦਾ ਸਕ੍ਰੀਨਪਲੇ ਕੈਮਰੂਨ ਨੇ ਨਿਰਮਾਤਾ ਗੇਲ ਐਨੀ ਹਰਡ ਦੇ ਨਾਲ ਮਿਲ ਕੇ ਲਿਖੀ ਹੈ। ਹੈਮਡੇਲ ਫ਼ਿਲਮ ਕਾਰਪੋਰੇਸ਼ਨ ਦੇ ਐਗਜ਼ੈਕਟਿਵ ਪ੍ਰੋਡਿਊਸਰ ਜੌਨ ਡੇਲੀ ਅਤੇ ਡੈਰੇਕ ਗਿਬਸਨ ਨੇ ਫ਼ਿਲਮ ਦੇ ਵਿੱਤੀ ਵਿਭਾਗ ਅਤੇ ਨਿਰਮਾਣ ਦਾ ਕੰਮ ਕੀਤਾ ਹੈ।ਦ ਟਰਮੀਨੇਟਰ ਰਿਲੀਜ਼ ਹੋਣ ਤੇ ਅਮਰੀਕੀ ਬੌਕਸ ਆਫ਼ਿਸ ਤੋ ਦੋ ਹਫ਼ਤਿਆਂ ਤੱਕ ਸਿਖ਼ਰ ਤੇ ਰਹੀ। ਇਸ ਫ਼ਿਲਮ ਨਾਲ ਕੈਮਰੂਨ ਦਾ ਫ਼ਿਲਮ ਕੈਰੀਅਰ ਉਚਾਈਆਂ ਤੇ ਪਹੁੰਚ ਗਿਆ ਅਤੇ ਸ਼ਵਾਜ਼ਨੈਗਰ ਦਾ ਕੈਰੀਅਰ ਵੀ ਹੋਰ ਪੁਖ਼ਤਾ ਹੋ ਗਿਆ। ਇਸ ਫ਼ਿਲਮ ਨੂੰ ਆਲੋਚਨਾਤਮਕ ਪੱਧਰ ਤੇ ਬਹੁਤ ਸਰਾਹਿਆ ਗਿਆ ਜਿਸ ਵਿੱਚ ਇਸਦੀ ਗਤੀ, ਐਕਸ਼ਨ ਸੀਨਾਂ ਅਤੇ ਸ਼ਵਾਜ਼ਨੈਗਰ ਦੀ ਅਦਾਕਾਰੀ ਦੀ ਖ਼ਾਸ ਕਰਕੇ ਤਾਰੀਫ਼ ਹੋਈ। ਇਸ ਫ਼ਿਲਮ ਦੀ ਸਫ਼ਲਤਾ ਤੋਂ ਪ੍ਰਭਾਵਿਤ ਹੋ ਕੇ ਇਸਨੂੰ ਬਣਾਉਣ ਵਾਲੇ ਫ਼ਿਲਮ ਮੇਕਰਾਂ ਨੇ ਇਸਦੇ ਹੋਰ ਚਾਰ ਅਗਲੇ ਭਾਗ ਬਣਾਏ ਜਿਹਨਾਂ ਦੇ ਨਾਮ ਹਨ, ਟਰਮੀਨੇਟਰ 2: ਜੱਜਮੈਂਟ ਡੇ, ਟਰਮੀਨੇਟਰ 3: ਰਾਈਜ਼ ਔਫ਼ ਦ ਮਸ਼ੀਨਸ, ਟਰਮੀਨੇਟਰ ਸਾਲਵੇਸ਼ਨ ਅਤੇ ਟਰਮੀਨੇਟਰ ਜੈਨੇਸਿਸ। ਇਸ ਤੋਂ ਇਲਾਵਾ ਇਸ ਤੇ ਅਧਾਰਿਤ ਟੀਵੀ ਲੜੀਵਾਰ, ਕੌਮਿਕ ਕਿਤਾਬਾਂ, ਨਾਵਲ ਅਤੇ ਵੀਡੀਓ ਗੇਮਾਂ ਵੀ ਬਣਾਈਆਂ ਗਈਆਂ ਸਨ। ਇਸ ਫ਼ਿਲਮ ਨੂੰ ਲਾਈਬ੍ਰੇਰੀ ਔਫ਼ ਕੌਂਗਰੈਸ ਦੁਆਰਾ ਨੈਸ਼ਨਲ ਫ਼ਿਲਮ ਰਜਿਸਟਰੀ ਵਿੱਚ ਵੀ ਸੰਭਾਲ ਕੇ ਰੱਖਿਆ ਗਿਆ ਹੈ।
ਪੈਂਗੁਇਨ ਉਹਨਾਂ ਨਾ-ਉੱਡ ਸਕਣ ਵਾਲੇ ਸਮੁੰਦਰੀ ਪੰਛੀਆਂ ਦਾ ਸਮੂਹ ਹੈ ਜੋ ਦੱਖਣੀ ਅਰਧਗੋਲੇ, ਖਾਸ ਕਰ ਕੇ ਅੰਟਾਰਕਟਿਕਾ ਵਿੱਚ ਪਾਏ ਜਾਂਦੇ ਹਨ। ਜਿਆਦਾ ਸਮਾਂ ਇਹ ਪਾਣੀ ਵਿੱਚ ਬਿਤਾਉਂਦੇ ਹਨ ਅਤੇ ਇਹ ਬਹੁਰੰਗੇ ਹਨ ਜਿੰਨਾ ਦਾ ਰੰਗ ਚਿੱਟਾ ਅਤੇ ਕਲਾ ਹੁੰਦਾ ਹੈ ਅਤੇ ਇਹਨਾਂ ਦੇ ਖੰਭ ਫਲਿੱਪਰ ਵਿੱਚ ਤਬਦੀਲ ਹੋ ਗਏ ਹਨ। ਇਹ ਜ਼ਿਆਦਾ ਕ੍ਰਿੱਲ, ਮੱਛੀਆਂ, ਸ੍ਕੁਇਦ ਅਤੇ ਹੋਰ ਸਮੁੰਦਰੀ ਚੀਜ਼ਾਂ ਪਾਣੀ ਵਿੱਚ ਤੈਰਦੇ ਹੋਏ ਖਾਂਦੇ ਹਨ। ਇਹ ਆਪਣੀ ਅੱਧੀ ਜ਼ਿੰਦਗੀ ਸਮੁੰਦਰ ਵਿੱਚ ਅਤੇ ਅੱਧੀ ਜ਼ਿੰਦਗੀ ਧਰਤੀ ਉੱਤੇ ਬਿਤਾਉਂਦੇ ਹਨ।
18ਵੀਂ ਸ਼ਤਾਬਦੀ ਦੇ ਪਿਛਲੇ ਅੱਧ ਅਤੇ 19ਵੀਂ ਸ਼ਤਾਬਦੀ ਦੇ ਪਹਿਲੇ ਅੱਧ ਵਿੱਚ ਕੁਝ ਪੱਛਮੀ ਦੇਸ਼ਾਂ ਦੀ ਤਕਨੀਕੀ, ਸਮਾਜਕ, ਆਰਥਕ ਅਤੇ ਸਾਂਸਕ੍ਰਿਤਕ ਹਾਲਤ ਵਿੱਚ ਕਾਫ਼ੀ ਵੱਡਾ ਬਦਲਾਓ ਆਇਆ। ਇਸਨੂੰ ਹੀ ਸਨਅਤੀ ਇਨਕਲਾਬ (Industrial Revolution) ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਹ ਸਿਲਸਿਲਾ ਬ੍ਰਿਟੇਨ ਤੋਂ ਸ਼ੁਰੂ ਹੋਕੇ ਪੂਰੇ ਸੰਸਾਰ ਵਿੱਚ ਫੈਲ ਗਿਆ। ਸਨਅਤੀ ਇਨਕਲਾਬ ਸ਼ਬਦ ਦੀ ਇਸ ਸੰਦਰਭ ਵਿੱਚ ਵਰਤੋ ਸਭ ਤੋਂ ਪਹਿਲਾਂ ਆਰਨੋਲਡ ਟਾਇਨਬੀ ਨੇ ਆਪਣੀ ਕਿਤਾਬ ਲੈਕਚਰਸ ਆਨ ਦ ਇੰਡਸਟਰੀਅਲ ਰੈਵੋਲਿਊਸ਼ਨ ਇਨ ਇੰਗਲੈਂਡ ਵਿੱਚ ਸੰਨ 1844 ਵਿੱਚ ਕੀਤਾ।
π ਇੱਕ ਹਿਸਾਬੀ ਸਥਾਈ ਅੰਕ ਹੈ, ਜੋ ਕਿਸੇ ਚੱਕਰ ਦੇ ਘੇਰੇ ਦੀ ਉਹਦੇ ਵਿਆਸ ਨਾਲ਼ ਅਨੁਪਾਤ ਬਰਾਬਰ ਹੁੰਦਾ ਹੈ ਭਾਵ ਤਕਰੀਬਨ 3.14159 ਦੇ ਬਰਾਬਰ। ਇਹਨੂੰ ਵਿਚਕਾਰਲੇ 18ਵੇਂ ਸੈਂਕੜੇ ਤੋਂ ਹੀ ਯੂਨਾਨੀ ਅੱਖਰ "π" ਨਾਲ਼ ਦਰਸਾਇਆ ਜਾਂਦਾ ਹੈ ਭਾਵੇਂ ਕਈ ਵਾਰ ਇਹਨੂੰ ਹਿੱਜਿਆਂ ਮੁਤਾਬਕ "ਪਾਈ" ਕਰ ਕੇ ਲਿਖਿਆ ਜਾਂਦਾ ਹੈ। ਇਸ ਦੇ ਦਸ਼ਮਲਵ ਦੇ ਅੰਕ ਨਾ ਮੁੱਕਦੇ ਹਨ ਤੇ ਨਾ ਹੀ ਮੁੜ ਮੁੜ ਆਉਂਦੇ ਹਨ। ਇਸ ਅੰਕ ਨੂੰ ਭਿੰਨ ਦੇ ਰੂਪ ਵਿੱਚ ਨਹੀਂ ਦਰਸਾਇਆ ਜਾ ਸਕਦਾ ਯਾਨੀ ਇਹ ਸੰਖਿਆ ਬਟੇਨੁਮਾ ਸੰਖਿਆ ਨਹੀਂ ਹੈ।
ਸਿਡਨੀ ਆਰਥਰ ਲੂਮੈਟ ( loo-MET; 25 ਜੂਨ, 1924 – 9 ਅਪਰੈਲ, 2011) ਇੱਕ ਅਮਰੀਕੀ ਨਿਰਦੇਸ਼ਕ, ਨਿਰਮਾਤਾ, ਸਕ੍ਰੀਨਲੇਖਕ ਅਤੇ ਅਦਾਕਾਰ ਸੀ ਜਿਸਦੇ ਨਾਮ ਹੇਠ 50 ਤੋਂ ਵਧੇਰੇ ਫ਼ਿਲਮਾਂ ਦੀ ਸੂਚੀ ਹੈ। ਉਸਨੂੰ 12 ਐਂਗਰੀ ਮੈਨ (1957), ਸਰਪਿਕੋ (1973), ਡੌਗ ਡੇ ਆਫ਼ਟਰਨੂਨ (1975), ਨੈੱਟਵਰਕ (1976) ਅਤੇ ਦ ਵਰਡਿਕਟ (1982) ਲਈ ਸਭ ਤੋਂ ਵਧੀਆ ਨਿਰਦੇਸ਼ਕ ਦੀ ਸ਼੍ਰੇਣੀ ਵਿੱਚ ਆਸਕਰ ਇਨਾਮਾਂ ਲਈ ਨਾਮਜ਼ਦ ਕੀਤਾ ਗਿਆ ਸੀ। ਉਸਨੇ ਵਿਅਕਤੀਗਤ ਤੌਰ ਤੇ ਕੋਈ ਆਸਕਰ ਇਨਾਮ ਨਹੀਂ ਜਿੱਤਿਆ ਪਰ ਉਸਨੂੰ ਅਕੈਡਮੀ ਆਨਰੇਰੀ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ ਅਤੇ ਉਸਦੀਆਂ 14 ਫ਼ਿਲਮਾਂ ਨੂੰ ਬਹੁਤ ਸਾਰੇ ਆਸਕਰ ਅਵਾਰਡਾਂ ਵਿੱਚ ਨਾਮਜ਼ਦ ਕੀਤਾ ਗਿਆ ਸੀ ਜਿਵੇਂ ਕਿ ਨੈੱਟਵਰਕ, ਜਿਸ ਨੂੰ ਦਸ ਸ਼੍ਰੇਣੀਆਂ ਵਿੱਚ ਨਾਮਜ਼ਦ ਕੀਤਾ ਗਿਆ ਸੀ ਅਤੇ ਉਸਨੇ 4 ਅਵਾਰਡ ਜਿੱਤੇ।
ਰੋਨ (ਫ਼ਰਾਂਸੀਸੀ: [Rhône] Error: {{Lang}}: text has italic markup (help), IPA: [ʁon]; ਜਰਮਨ: [Rhone] Error: {{Lang}}: text has italic markup (help); ਵਾਲੀਸਰ ਜਰਮਨ: Rotten; ਇਤਾਲਵੀ: [Rodano] Error: {{Lang}}: text has italic markup (help); ਆਰਪੀਤਾਈ: [Rôno] Error: {{Lang}}: text has italic markup (help); ਓਕਸੀਤਾਈ: [Ròse] Error: {{Lang}}: text has italic markup (help)) [[ਯੂਰਪ ਦੇ ਦਰਿਆ|ਯੂਰਪ ਦੇ ਦਰਿਆਵਾਂ 'ਚੋਂ ਇੱਕ ਪ੍ਰਮੁੱਖ ਦਰਿਆ ਹੈ ਜੋ ਸਵਿਟਜ਼ਰਲੈਂਡ ਤੋਂ ਸ਼ੁਰੂ ਹੁੰਦਾ ਹੈ ਅਤੇ ਫੇਰ ਦੱਖਣ-ਪੂਰਬੀ ਫ਼ਰਾਂਸ ਵਿੱਚੋਂ ਵਗਦਾ ਹੈ। ਆਰਲ, ਜਿੱਥੇ ਇਹਦਾ ਭੂ-ਮੱਧ ਸਾਗਰ ਉੱਤੇ ਦਹਾਨਾ ਹੈ, ਵਿਖੇ ਇਹ ਦੋ ਸ਼ਾਖਾਵਾਂ ਵਿੱਚ ਵੰਡਿਆ ਜਾਂਦਾ ਹੈ ਜਿਹਨਾਂ ਨੂੰ ਵਡੇਰਾ ਰੋਨ (ਫ਼ਰਾਂਸੀਸੀF: Grand Rhône) ਅਤੇ ਛੁਟੇਰਾ ਰੋਨ (Petit Rhône) ਆਖਿਆ ਜਾਂਦਾ ਹੈ। ਇਹਨਾਂ ਕਰ ਕੇ ਬਣਦੇ ਡੈਲਟਾਈ ਇਲਾਕੇ ਨੂੰ ਕੈਮਾਰਗ ਕਿਹਾ ਜਾਂਦਾ ਹੈ।
ਬਰੁਕਲਿਨ ਬ੍ਰਿਜ (ਅੰਗ੍ਰੇਜ਼ੀ: Brooklyn Bridge) ਨਿਊ ਯਾਰਕ ਸਿਟੀ ਵਿਚ ਇਕ ਹਾਈਬ੍ਰਿਡ ਕੇਬਲ-ਸਟੇਅਡ/ਸਸਪੈਂਸ਼ਨ ਵਾਲਾ ਪੁਲ ਹੈ। ਇਹ ਮੈਨਹੱਟਨ ਅਤੇ ਬਰੁਕਲਿਨ ਦੇ ਕਿਨਾਰਿਆਂ ਨੂੰ ਜੋੜਦਾ ਹੈ, ਜੋ ਪੂਰਬੀ ਨਦੀ 'ਤੇ ਫੈਲਿਆ ਹੋਇਆ ਹੈ। ਬਰੁਕਲਿਨ ਬ੍ਰਿਜ ਦਾ ਮੁੱਖ ਹਿੱਸਾ 1,595.5 ਫੁੱਟ (486.3 ਮੀਟਰ) ਹੈ ਅਤੇ ਮੀਨ ਹਾਈ ਪਾਣੀ ਦੇ ਉੱਪਰ 127 ਫੁੱਟ (38.7 ਮੀਟਰ) ਦੀ ਡੇਕ ਉਚਾਈ ਹੈ। ਇਹ ਸੰਯੁਕਤ ਰਾਜ ਵਿੱਚ ਸਭ ਤੋਂ ਪੁਰਾਣੇ ਸੜਕ ਮਾਰਗਾਂ ਵਿੱਚੋਂ ਇੱਕ ਹੈ ਅਤੇ ਦੁਨੀਆ ਦਾ ਪਹਿਲਾ ਸਟੀਲ-ਤਾਰ ਮੁਅੱਤਲ ਕਰਨ ਵਾਲਾ ਪੁਲ ਸੀ, ਅਤੇ ਨਾਲ ਹੀ ਪੂਰਬੀ ਨਦੀ ਦੇ ਪਾਰ ਪਹਿਲਾ ਨਿਰਧਾਰਤ ਪਾਰ ਸੀ। ਇਸ ਸਪੈਨ ਨੂੰ ਪਹਿਲਾਂ ਨਿਊ ਯਾਰਕ ਅਤੇ ਬਰੁਕਲਿਨ ਬ੍ਰਿਜ ਅਤੇ ਈਸਟ ਰਿਵਰ ਬ੍ਰਿਜ ਕਿਹਾ ਜਾਂਦਾ ਸੀ, ਪਰੰਤੂ 1915 ਵਿਚ ਇਸ ਨੂੰ ਅਧਿਕਾਰਤ ਤੌਰ 'ਤੇ ਬਰੁਕਲਿਨ ਬ੍ਰਿਜ ਦਾ ਨਾਮ ਦਿੱਤਾ ਗਿਆ।
ਡੋਟਾ 2 ਇੱਕ ਮਲਟੀਪਲੇਅਰ ਆਨਲਾਈਨ ਲੜਾਈ ਦਾ ਅਖਾੜਾ (ਐਮਓਬੀਏ) ਵੀਡੀਓ ਗੇਮ ਹੈ ਜੋ ਵਾਲਵ ਕਾਰਪੋਰੇਸ਼ਨ ਦੁਆਰਾ ਵਿਕਸਤ ਅਤੇ ਪ੍ਰਕਾਸ਼ਤ ਕੀਤਾ ਗਿਆ ਹੈ। ਇਹ ਖੇਡ ਡਿਫੈਂਸ ਆਫ਼ ਦ ਐਨਸੀਐਂਟਸ (ਡੋਟਾ) ਦਾ ਇੱਕ ਸੀਕੁਅਲ ਹੈ, ਜੋ ਕਿ ਬਰਫੀਲੇਡ ਐਂਟਰਟੇਨਮੈਂਟ ਦੇ ਵਾਰਕਰਾਫਟ III: ਰੀਜਿਨ ਆਫ ਚਾਓਸ ਅਤੇ ਇਸ ਦੇ ਐਕਸਪੈਂਸ਼ਨ ਪੈਕ, ਫ੍ਰੋਜ਼ਨ ਥ੍ਰੋਨ ਲਈ ਕਮਿਊਨਿਟੀ ਦੁਆਰਾ ਤਿਆਰ ਕੀਤਾ ਮਾਡਲ ਸੀ। ਡੋਟਾ 2 ਪੰਜ ਖਿਡਾਰੀਆਂ ਦੀਆਂ ਦੋ ਟੀਮਾਂ ਵਿਚਾਲੇ ਮੈਚਾਂ ਵਿੱਚ ਖੇਡਿਆ ਜਾਂਦਾ ਹੈ, ਹਰੇਕ ਟੀਮ ਨੇ ਨਕਸ਼ੇ ਉੱਤੇ ਆਪਣਾ ਵੱਖਰਾ ਅਧਾਰ ਆਪਣੇ ਕਬਜ਼ੇ ਵਿੱਚ ਲੈ ਕੇ ਰੱਖਿਆ ਕਰਨ ਦੇ ਨਾਲ ਖੇਡਿਆ ਜਾਂਦਾ ਹੈ। ਹਰ ਦਸ ਖਿਡਾਰੀ ਸੁਤੰਤਰ ਤੌਰ 'ਤੇ ਇੱਕ ਸ਼ਕਤੀਸ਼ਾਲੀ ਕਿਰਦਾਰ ਨੂੰ ਨਿਯੰਤਰਿਤ ਕਰਦੇ ਹਨ, ਜਿਸ ਨੂੰ "ਨਾਇਕ" ਵਜੋਂ ਜਾਣਿਆ ਜਾਂਦਾ ਹੈ, ਜਿਸ ਕੋਲ ਸਾਰੀਆਂ ਵਿਲੱਖਣ ਯੋਗਤਾਵਾਂ ਅਤੇ ਖੇਡ ਦੀਆਂ ਵੱਖੋ ਵੱਖਰੀਆਂ ਸ਼ੈਲੀ ਹਨ। ਇੱਕ ਮੈਚ ਦੇ ਦੌਰਾਨ, ਖਿਡਾਰੀ ਖਿਡਾਰੀ ਬਨਾਮ ਲੜਾਈ ਵਿੱਚ ਵਿਰੋਧੀ ਟੀਮ ਦੇ ਨਾਇਕਾਂ ਨੂੰ ਸਫਲਤਾਪੂਰਵਕ ਹਰਾਉਣ ਲਈ ਆਪਣੇ ਨਾਇਕਾਂ ਲਈ ਤਜਰਬੇ ਦੇ ਅੰਕ ਅਤੇ ਚੀਜ਼ਾਂ ਇਕੱਤਰ ਕਰਦੇ ਹਨ। ਇੱਕ ਟੀਮ ਦੂਜੀ ਟੀਮ ਦੇ "ਪ੍ਰਾਚੀਨ" ਨੂੰ ਤਬਾਹ ਕਰਨ ਵਾਲੀ ਪਹਿਲੀ ਟੀਮ ਬਣ ਕੇ ਜਿੱਤੀ, ਉਨ੍ਹਾਂ ਦੇ ਅਧਾਰ ਵਿੱਚ ਸਥਿਤ ਇੱਕ ਵੱਡਾ ਢਾਂਚਾ ਹੈ।
ਫ਼ਰਾਂਸ (ਫ਼ਰਾਂਸੀਸੀ: [fʁɑ̃s] ( ਸੁਣੋ)), ਦਫ਼ਤਰੀ ਤੌਰ 'ਤੇ ਫ਼ਰਾਂਸੀਸੀ ਗਣਰਾਜ (ਫ਼ਰਾਂਸੀਸੀ: République française [ʁepyblik fʁɑ̃sɛz]), ਪੱਛਮੀ ਯੂਰਪ ਦਾ ਇੱਕ ਖ਼ੁਦਮੁਖ਼ਤਿਆਰ ਦੇਸ਼ ਹੈ ਜਿਸ ਵਿੱਚ ਕਈ ਸਮੁੰਦਰੋਂ-ਪਾਰ ਵਿਭਾਗ ਅਤੇ ਰਾਜਖੇਤਰ ਸ਼ਾਮਿਲ ਹਨ। ਮਹਾਂਨਗਰੀ ਫ਼ਰਾਂਸ ਭੂ-ਮੱਧ ਸਮੁੰਦਰ ਤੋਂ ਲੈ ਕੇ ਅੰਗਰੇਜ਼ੀ ਖਾੜੀ ਅਤੇ ਉੱਤਰੀ ਸਮੁੰਦਰ ਤੱਕ, ਰਾਈਨ ਤੋਂ ਲੈ ਕੇ ਅੰਧ ਮਹਾਂਸਾਗਰ ਤੱਕ ਫੈਲਿਆ ਹੋਇਆ ਹੈ। ਇਹ ਅਜਿਹੇ ਤਿੰਨ ਦੇਸ਼ਾਂ 'ਚੋਂ ਹੈ (ਬਾਕੀ ਦੋ ਮੋਰਾਕੋ ਅਤੇ ਸਪੇਨ ਹਨ) ਜਿਹਨਾਂ ਦੇ ਤੱਟ ਅੰਧ ਅਤੇ ਭੂ-ਮੱਧ, ਦੋਹਾਂ ਸਮੁੰਦਰਾਂ ਨਾਲ਼ ਲੱਗਦੇ ਹਨ। ਆਪਣੀ ਰੂਪ-ਰੇਖਾ ਕਰਕੇ ਇਹਨੂੰ ਕਈ ਵਾਰ ਫ਼ਰਾਂਸੀਸੀ ਵਿੱਚ l’Hexagone ("ਛੇਭੁਜ") ਵੀ ਆਖ ਦਿੱਤਾ ਜਾਂਦਾ ਹੈ।
ਕਾਰਟੂਨਿਸਟ ਇੱਕ ਵਿਜ਼ੂਅਲ ਕਲਾਕਾਰ ਹੁੰਦਾ ਹੈ ਜੋ ਡਰਾਇੰਗ (ਚਿੱਤਰਕਾਰੀ) ਅਤੇ ਕਾਰਟੂਨ (ਵਿਅਕਤੀਗਤ ਚਿੱਤਰ) ਜਾਂ ਕਾਮਿਕਸ (ਕ੍ਰਮਿਕ ਚਿੱਤਰ) ਦੋਵਾਂ ਵਿੱਚ ਮੁਹਾਰਤ ਰੱਖਦਾ ਹੈ। ਕਾਰਟੂਨਿਸਟ ਕਾਮਿਕਸ ਲੇਖਕਾਂ ਜਾਂ ਕਾਮਿਕ ਕਿਤਾਬ ਦੇ ਚਿੱਤਰਕਾਰਾਂ ਤੋਂ ਵੱਖਰੇ ਹੁੰਦੇ ਹਨ ਕਿਉਂਕਿ ਉਹ ਆਪਣੇ ਅਭਿਆਸ ਦੇ ਹਿੱਸੇ ਵਜੋਂ ਕੰਮ ਦੇ ਸਾਹਿਤਕ ਅਤੇ ਗ੍ਰਾਫਿਕ ਭਾਗਾਂ ਨੂੰ ਤਿਆਰ ਕਰਦੇ ਹਨ। ਕਾਰਟੂਨਿਸਟ ਕਈ ਤਰ੍ਹਾਂ ਦੇ ਫਾਰਮੈਟਾਂ ਵਿੱਚ ਕੰਮ ਕਰ ਸਕਦੇ ਹਨ, ਜਿਸ ਵਿੱਚ ਕਿਤਾਬਚੇ, ਕਾਮਿਕ ਸਟ੍ਰਿਪਸ, ਕਾਮਿਕ ਕਿਤਾਬਾਂ, ਸੰਪਾਦਕੀ ਕਾਰਟੂਨ, ਗ੍ਰਾਫਿਕ ਨਾਵਲ, ਮੈਨੂਅਲ, ਗੈਗ ਕਾਰਟੂਨ, ਸਟੋਰੀਬੋਰਡ, ਪੋਸਟਰ, ਸ਼ਰਟ, ਕਿਤਾਬਾਂ, ਇਸ਼ਤਿਹਾਰ, ਗ੍ਰੀਟਿੰਗ ਕਾਰਡ, ਮੈਗਜ਼ੀਨ, ਵੈਬਕਾਮ, ਵੈਬਕਾਮ ਵੀਡੀਓ ਖੇਡ ਪੈਕੇਜਿੰਗ ਸ਼ਾਮਲ ਹਨ।
ਪੀਟਰ ਸੈਲਰਸ, ਸੀਬੀਈ (ਜਨਮ ਰਿਚਰਡ ਹੈਨਰੀ ਸੈਲਰਸ; 8 ਸਤੰਬਰ 1925 – 24 ਜੁਲਾਈ 1980) ਇੱਕ ਅੰਗਰੇਜ਼ੀ ਫ਼ਿਲਮ ਅਦਾਕਾਰ, ਕਮੇਡੀਅਨ ਅਤੇ ਗਾਇਕ ਸੀ। ਉਸਨੇ ਬੀਬੀਸੀ ਕਾਮੇਡੀ ਲੜੀ ਦ ਗੂਨ ਸ਼ੋਅ ਵਿੱਚ ਕੰਮ ਕੀਤਾ ਸੀ। ਉਹ ਬਹੁਤ ਸਾਰੇ ਹਿੱਟ ਕੌਮਿਕ ਗੀਤਾਂ ਲਈ ਵਿਸ਼ਵਭਰ ਵਿੱਚ ਜਾਣਿਆ ਜਾਂਦਾ ਹੈ। ਇਸ ਤੋਂ ਇਲਾਵਾ ਕਈ ਫ਼ਿਲਮ ਪਾਤਰਾਂ ਦੇ ਕਿਰਦਾਰਾਂ ਲਈ ਵੀ ਉਹ ਬਹੁਤ ਪ੍ਰਸਿੱਧ ਹੋਇਆ ਜਿਸ ਵਿੱਚ ਦ ਪਿੰਕ ਪੈਂਥਰ ਫ਼ਿਲਮ ਲ਼ੜੀ ਵਿੱਚ ਇੰਸਪੈਕਟਰ ਕਲੌਸ਼ੋ ਦਾ ਰੋਲ ਵੀ ਸ਼ਾਮਿਲ ਹੈ। ਉਸਦਾ ਜਨਮ ਪੋਰਟਸਮਾਊਥ ਵਿੱਚ ਹੋਇਆ ਸੀ। ਸੈਲਰਸ ਨੇ ਆਪਣੇ ਸਟੇਜੀ ਕੈਰੀਅਰ ਦੀ ਸ਼ੁਰੂਆਤ ਕਿੰਗਜ਼ ਥੀਏਟਰ, ਸਾਊਥਸੀ ਤੋਂ ਕੀਤੀ ਸੀ, ਜਦੋਂ ਉਹ ਦੋ ਹਫ਼ਤਿਆਂ ਦਾ ਹੀ ਸੀ। ਉਸਨੇ ਸਭ ਤੋਂ ਪਹਿਲਾਂ ਇੱਕ ਡਰਮਰ ਦੇ ਤੌਰ ਕੰਮ ਕੀਤਾ ਜਿਸ ਵਿੱਚ ਐਂਟਰਟੇਨਮੈਂਟਸ ਨੈਸ਼ਨਲਸ ਸਰਵਿਸ ਐਸੋਸੀਏਸ਼ਨ (ENSA) ਦੇ ਤੌਰ 'ਤੇ ਇੰਗਲੈਂਡ ਵਿੱਚ ਘੁੰਮਿਆ। ਉਸਨੇ ਰਾਲਫ ਰੀਡਰ ਦੇ ਗੈਂਗ ਸ਼ੋਅ ਤੋਂ ਪ੍ਰਭਾਵਿਤ ਹੋ ਕੇ ਆਪਣੀਆਂ ਨਕਲ ਅਤੇ ਇੰਮਪਰੋਵਾਈਸੇਸ਼ਨ ਤਕਨੀਕਾਂ ਵਿੱਚ ਬਹੁਤ ਸੁਧਾਰ ਕੀਤਾ। ਦੂਜੀ ਸੰਸਾਰ ਜੰਗ ਤੋਂ ਬਾਅਦ ਸੈਲਰਸ ਨੇ ਆਪਣੇ ਰੇਡੀਏ ਕੈਰੀਅਰ ਦੀ ਸ਼ੁਰੂਆਤ ਸ਼ੋਅਟਾਈਮ ਤੋਂ ਕੀਤੀ ਅਤੇ ਇਸ ਪਿੱਛੋਂ ਉਹ ਬੀਬੀਸੀ ਰੇਡੀਓ ਦੇ ਬਹੁਤ ਸਾਰੇ ਨਾਟਕਾਂ ਵਿੱਚ ਲਗਾਤਾਰ ਕੰਮ ਕਰਨ ਲੱਗ ਗਿਆ। 1950 ਦੇ ਪਹਿਲੇ ਸਾਲਾਂ ਦੌਰਾਨ, ਸੈਲਰਸ ਨੇ ਸਪਾਈਕ ਮਿਲੀਗਨ, ਹੈਰੀ ਸੇਕੌਂਬੇ ਅਤੇ ਮਾਈਕਲ ਬੈਨਟਾਈਮ ਦੇ ਨਾਲ ਮਿਲ ਕੇ ਬਹੁਤ ਸਫਲ ਰੇਡੀਓ ਲੜੀ ਦ ਗੂਨ ਸ਼ੋਅ ਵਿੱਚ ਕੰਮ ਕੀਤਾ ਜੋ ਕਿ 1960 ਵਿੱਚ ਖ਼ਤਮ ਹੋਈ ਸੀ। ਸੈਲਰਸ ਨੇ ਆਪਣੇ ਫ਼ਿਲਮੀ ਕੈਰੀਅਰ ਦੀ ਸ਼ੁਰੂਆਤ 1950 ਦੇ ਦਹਾਕੇ ਤੋਂ ਕੀਤੀ ਸੀ। ਭਾਵੇਂ ਉਸਦਾ ਬਹੁਤਾ ਕੰਮ ਕਾਮੇਡੀ ਵਾਲਾ ਹੁੰਦਾ ਸੀ ਜਿਸ ਵਿੱਚ ਮਿਲਟਰੀ ਦੇ ਅਫ਼ਸਰਾਂ ਜਾਂ ਪੁਲਿਸ ਵਾਲਿਆਂ ਦੀ ਪੈਰੋਡੀ ਕਰਦਾ ਸੀ, ਪਰ ਇਸ ਤੋਂ ਇਲਾਵਾ ਉਸਨੇ ਹੋਰ ਕਿਸਮਾਂ ਦੀਆਂ ਫ਼ਿਲਮਾਂ ਅਤੇ ਰੋਲ ਵੀ ਨਿਭਾਏ ਸਨ। ਉਸਦੀ ਕਲਾ ਦੀ ਡੂੰਘਾਈ ਨੂੰ ਬਹੁਤ ਸਾਰੀਆਂ ਵੱਖੋ-ਵੱਖ ਫ਼ਿਲਮਾਂ ਵਿੱਚ ਵੇਖਿਆ ਜਾ ਸਕਦਾ ਹੈ, ਜਿਸ ਵਿੱਚ ਆਈ ਐਮ ਆਲ ਰਾਈਟ ਜੈਕ (1959), ਸਟੈਨਲੀ ਕੁਬਰਿਕ ਦੀ ਲੋਲਿਤਾ (1962), ਡਾ. ਸਟ੍ਰੇਂਜਲਵ (1964), ਵਾਟਸ ਨਿਊ, ਪੂਸੀਕੈਟ? (1965), ਕਸੀਨੋ ਰੋਯਾਲ (1967), ਦ ਪਾਰਟੀ (1968), ਬੀਂਗ ਦੇਅਰ (1979) ਅਤੇ ਪਿੰਕ ਪੈਂਥਰ ਲੜੀ ਦੀਆਂ ਪੰਜ ਫ਼ਿਲਮਾਂ ਸ਼ਾਮਿਲ ਹਨ। ਸੈਲਰਸ ਆਪਣੀ ਪ੍ਰਤਿਭਾ ਕਰਕੇ ਉਹ ਬਹੁਤ ਸਾਰੇ ਕੌਮਿਕ ਕਿਰਦਾਰਾਂ ਵਿੱਚ ਆਪਣੀ ਆਵਾਜ਼ ਕਰਕੇ ਬੜੀ ਅਸਾਨੀ ਨਾਲ ਰੋਲ ਕਰ ਦਿੰਦਾ ਸੀ। ਇਸ ਤੋਂ ਇਲਾਵਾ ਉਸਨੇ ਇੱਕੋ ਫ਼ਿਲਮ ਵਿੱਚ ਵੱਖ-ਵੱਖ ਰੋਲ ਵੀ ਕੀਤੇ। ਵਿਅੰਗ ਅਤੇ ਬਲੈਕ ਕਾਮੇਡੀ ਉਸਦੀਆਂ ਫ਼ਿਲਮਾਂ ਦੀ ਮੁੱਖ ਖ਼ਾਸੀਅਤ ਹੁੰਦੀ ਸੀ ਅਤੇ ਉਸਦੇ ਪ੍ਰਦਰਸ਼ਨ ਨੇ ਆਉਣ ਵਾਲੇ ਕਾਮੇਡੀਅਨਾਂ ਦੇ ਬਹੁਤ ਪ੍ਰਭਾਵ ਪਾਇਆ। ਸੈਲਰ ਨੂੰ ਤਿੰਨ ਵਾਰ ਅਕਾਦਮੀ ਇਨਾਮ ਲਈ ਨਾਮਜ਼ਦ ਕੀਤਾ ਗਿਆ ਸੀ, ਜਿਸ ਵਿੱਚ ਉਸਨੂੰ "ਡਾ.
ਸਿੱਖਿਆ ਸਿੱਖਣ ਦੀ ਸਹੂਲਤ ਜਾਂ ਗਿਆਨ, ਹੁਨਰ, ਕਦਰਾਂ ਕੀਮਤਾਂ, ਨੈਤਿਕਤਾ, ਵਿਸ਼ਵਾਸਾਂ ਅਤੇ ਆਦਤਾਂ ਦੀ ਪ੍ਰਾਪਤੀ ਦੀ ਪ੍ਰਕਿਰਿਆ ਹੈ। ਵਿੱਦਿਅਕ ਢੰਗਾਂ ਵਿੱਚ ਸਿੱਖਿਆ, ਸਿਖਲਾਈ, ਕਹਾਣੀ ਸੁਣਾਉਣਾ, ਵਿਚਾਰ ਵਟਾਂਦਰੇ ਅਤੇ ਨਿਰਦੇਸ਼ਤ ਖੋਜ ਸ਼ਾਮਲ ਹਨ। ਸਿੱਖਿਆ ਅਕਸਰ ਸਿਖਿਅਕਾਂ ਦੀ ਰਹਿਨੁਮਾਈ ਅਧੀਨ ਹੁੰਦੀ ਹੈ, ਹਾਲਾਂਕਿ ਸਿਖਿਆਰਥੀ ਆਪਣੇ ਆਪ ਨੂੰ ਸਿੱਖਿਅਤ ਵੀ ਕਰ ਸਕਦੇ ਹਨ। ਸਿੱਖਿਆ ਨੂੰ ਰਸਮੀ ਜਾਂ ਗੈਰ-ਰਸਮੀ ਸ਼੍ਰੇਣੀਆਂ ਵਿੱਚ ਲਿਆ ਜਾ ਸਕਦਾ ਹੈ। ਕਿਸੇ ਵੀ ਅਨੁਭਵ ਨੂੰ, ਜਿਸਦਾ ਸੋਚਣ, ਮਹਿਸੂਸ ਕਰਨ ਜਾਂ ਕੰਮ ਕਰਨ ਦੇ ਢੰਗ ਤਰੀਕੇ ਵਿੱਚ ਬਦਲਾਅ ਆਵੇ,ਉਸ ਅਨੁਭਵ ਨੂੰ ਸਿੱਖਿਆ ਮੰਨਿਆ ਜਾ ਸਕਦਾ ਹੈ। ਸਿੱਖਿਆ ਦੀ ਕਾਰਜਪ੍ਰਣਾਲੀ ਨੂੰ ਸਿੱਖਿਆ ਸ਼ਾਸਤਰ (ਪੈਡਾਗੋਜੀ) ਕਿਹਾ ਜਾਂਦਾ ਹੈ।ਸਿੱਖਿਆ ਨੂੰ ਆਮ ਤੌਰ ਤੇ ਪ੍ਰੀ ਪ੍ਰਾਇਮਰੀ ਸਕੂਲ ਜਾਂ ਕਿੰਡਰਗਾਰਟਨ, ਪ੍ਰਾਇਮਰੀ ਸਕੂਲ, ਸੈਕੰਡਰੀ ਸਕੂਲ ਅਤੇ ਫਿਰ ਕਾਲਜ, ਯੂਨੀਵਰਸਿਟੀ, ਜਾਂ ਅਪ੍ਰੈਂਟਿਸਸ਼ਿਪ ਦੇ ਪੜਾਵਾਂ ਵਿੱਚ ਵੰਡਿਆ ਜਾਂਦਾ ਹੈ।
ਗੁਰੂ ਗ੍ਰੰਥ ਸਾਹਿਬ ਸਿੱਖਾਂ ਦੇ ਗਿਆਰਵੇਂ ਗੁਰੂ ਹਨ। ਇਹ 1469 ਤੋਂ ਲੈ ਕੇ 1708 ਤੱਕ ਸਿੱਖ ਗੁਰੂਆਂ ਦੇ ਸਮੇਂ ਰਚੀ ਅਤੇ ਇਕੱਤਰ ਕੀਤੀ ਬਾਣੀ ਦਾ 1430 ਅੰਗਾਂ ਵਾਲਾ ਇੱਕ ਵਿਸਤਾਰਮਈ ਗ੍ਰੰਥ ਹੈ। ਇਹ ਅਨੇਕਾਂ ਸ਼ਬਦਾਂ ਭਾਵ ਬਾਣੀ ਦਾ ਅੰਬਾਰ ਹੈ ਜੋ ਕਿ ਰੱਬ ਦੇ ਗੁਣਾਂ ਅਤੇ ਉਸ ਦੇ ਨਾਮ ਜਪਣ ਦੇ ਕਾਰਨਾਂ ਦਾ ਵਰਨਣ ਕਰਦਾ ਹੈ। ਸਿੱਖਾਂ ਦੇ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ (1666-1708) ਨੇ ਜੋਤੀ-ਜੋਤਿ ਸਮਾਉਣ ਵੇਲੇ ਗੁਰਿਆਈ ਆਦਿ ਗ੍ਰੰਥ ਨੂੰ ਦਿੱਤੀ ਅਤੇ ਇਸ ਕਰ ਕੇ ਨਾਮ ਗੁਰੂ ਗ੍ਰੰਥ ਸਾਹਿਬ ਹੋ ਗਿਆ। ਇਹ ਸਿੱਖਾਂ ਦਾ ਸਭ ਤੋਂ ਪਵਿੱਤਰ ਗ੍ਰੰਥ ਅਤੇ ਇੱਕੋ-ਇੱਕ ਸਦੀਵੀ ਸ਼ਬਦ-ਰੂਪੀ ਗੁਰੂ ਹੈ ਜੋ ਕਿ ਸਿੱਖ ਗੁਰੂਆਂ ਅਤੇ ਹੋਰ ਸੰਤਾਂ-ਭਗਤਾਂ ਦੀ ਸਿੱਖਿਆਵਾਂ ਦਾ ਅੰਬਾਰ ਹੈ। ਅਰਦਾਸ ਦੇ ਸਰੋਤ ਜਾਂ ਮਾਰਗ-ਦਰਸ਼ਕ ਵਜੋਂ ਆਦਿ ਗ੍ਰੰਥ ਸਿੱਖੀ ਵਿੱਚ ਬੰਧਨਾ ਅਤੇ ਭਗਤੀ ਦਾ ਕੇਂਦਰੀ ਧੁਰਾ ਹੈ।ਆਦਿ ਗ੍ਰੰਥ ਦਾ ਸਭ ਤੋਂ ਪਹਿਲਾ ਸੰਕਲਨ ਪੰਜਵੇਂ ਗੁਰੂ, ਗੁਰੂ ਅਰਜਨ ਦੇਵ (1563-1606) ਨੇ ਪਹਿਲੇ ਪੰਜ ਗੁਰੂਆਂ ਅਤੇ ਹੋਰ ਮਹਾਨ ਸੰਤਾਂ ਜਾਂ ਭਗਤਾਂ, ਜਿਹਨਾਂ ਵਿੱਚੋਂ ਕਈਆਂ ਦਾ ਹਿੰਦੂ ਧਰਮ ਅਤੇ ਇਸਲਾਮ ਨਾਲ ਵਾਸਤਾ ਸੀ, ਦੀ ਬਾਣੀ ਇਕੱਤਰ ਕਰ ਕੇ ਕੀਤਾ ਅਤੇ ਇਸ ਪਵਿੱਤਰ ਬੀੜ ਨੂੰ ਭਾਈ ਗੁਰਦਾਸ ਜੀ ਦੇ ਹੱਥੋਂ ਲਿਖਵਾਇਆ। ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਤੇਗ ਬਹਾਦੁਰ ਜੀ ਦੀ ਬਾਣੀ ਨੂੰ ਇਕੱਤਰ ਕਰ ਕੇ ਤਲਵੰਡੀ ਸਾਬੋ ਵਿਖੇ ਭਾਈ ਮਨੀ ਸਿੰਘ ਜੀ ਪਾਸੋਂ ਆਦਿ ਗ੍ਰੰਥ ਵਿੱਚ ਦਰਜ ਕਰਵਾ ਕੇ ਆਦਿ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਦਾ ਦਰਜਾ ਦਿੱਤਾ। ਦਸਮ ਪਿਤਾ ਦੇ ਜੋਤੀ-ਜੋਤਿ ਸਮਾਉਣ ਪਿੱਛੋਂ ਬਾਬਾ ਦੀਪ ਸਿੰਘ ਵੱਲੋਂ ਗੁਰੂ ਗ੍ਰੰਥ ਸਾਹਿਬ ਦੇ ਬਹੁਤ ਸਾਰੇ ਉਤਾਰੇ ਵੰਡੇ ਗਏ। ਗੁਰੂ ਗ੍ਰੰਥ ਸਾਹਿਬ ਦੀ ਲਿਖਾਈ ਗੁਰਮੁਖੀ ਲਿਪੀ ਵਿੱਚ ਹੋਈ ਹੈ ਅਤੇ ਬਹੁਤ ਸਾਰੀਆਂ ਬੋਲੀਆਂ ਅਤੇ ਉਪ-ਬੋਲੀਆਂ– ਜਿਵੇਂ ਕਿ ਲਹਿੰਦੀ ਪੰਜਾਬੀ, ਬ੍ਰਜ ਭਾਸ਼ਾ, ਖੜ੍ਹੀ ਬੋਲੀ, ਸੰਸਕ੍ਰਿਤ ਅਤੇ ਫ਼ਾਰਸੀ – ਕਈ ਵਾਰ ਜਿਹਨਾਂ ਦੇ ਸਮੂਹ ਨੂੰ ਸੰਤ ਭਾਸ਼ਾ ਕਿਹਾ ਜਾਂਦਾ ਹੈ।.
ਗੁਰੂ ਅਮਰਦਾਸ ਜੀ (5 ਮਈ 1479 – 1 ਸਤੰਬਰ 1574) ਸਿੱਖਾਂ ਦੇ ਤੀਜੇ ਗੁਰੂ ਸਨ ਅਤੇ ਜੋ 26 ਮਈ 1552 ਨੂੰ 73 ਸਾਲ ਦੀ ਉਮਰੇ ਗੁਰੂ ਬਣੇ।ਸਿੱਖੀ ਨੂੰ ਕਬੂਲਣ ਤੋਂ ਪਹਿਲਾਂ, ਆਪਣੀ ਜ਼ਿੰਦਗੀ ਲਈ ਅਮਰਦਾਸ ਹਿੰਦੂ ਧਰਮ ਦੇ ਵੈਸ਼ਨਾ ਰੀਤ ਦੇ ਪੈਰੋਕਾਰ ਸਨ। ਇੱਕ ਰੋਜ਼ ਉਹਨਾ ਆਪਣੇ ਭਾਣਜੇ ਦੀ ਤੀਵੀਂ, ਬੀਬੀ ਅਮਰੋ ਤੋਂ, ਗੁਰ ਨਾਨਕ ਦੇ ਵਾਕ ਸੁਣੇ, ਅਤੇ ਉਸਦੇ ਅਸਰ ਨੂੰ ਮਹਿਸੂਸ ਕੀਤਾ। ਬੀਬੀ ਅਮਰੋ ਦੂਜੇ ਅਤੇ ਉਸ ਵਕ਼ਤ ਦੇ ਮੌਜੂਦਾ ਗੁਰੂ, ਗੁਰ ਅੰਗਦ ਦੀ ਧੀ ਸੀ। ਅਮਰਦਾਸ ਨੇ ਬੀਬੀ ਅਮਰੋ ਨੂੰ ਆਪਣੇ ਪਿਓ ਨਾਲ਼ ਮੁਲਾਕਾਤ ਕਰਵਾਉਣ ਲਈ ਮਨਾਇਆ ਅਤੇ 1539 ਵਿੱਚ, ਅਮਰਦਾਸ, 60 ਸਾਲ ਦੀ ਉਮਰੇ, ਗੁਰ ਅੰਗਦ ਨੂੰ ਮਿਲ ਸਿੱਖ ਬਣ, ਖ਼ੁਦ ਆਪ ਨੂੰ ਗੁਰੂ ਦੇ ਹਵਾਲੇ ਕੀਤਾ। 1552 ਵਿੱਚ, ਜਿਸਮਾਨੀ ਮਰਗ ਤੋਂ ਪਹਿਲਾਂ, ਗੁਰ ਅੰਗਦ ਸਾਹਿਬ ਨੇ ਅਮਰਦਾਸ ਨੂੰ ਗੁਰੂ ਤਖ਼ਤ ਸੌਂਪ ਗੁਰ ਅਮਰਦਾਸ ਐਲਾਨਿਆ, ਸਿੱਖਾਂ ਦੇ ਤੀਜੇ ਗੁਰੂ।ਗੁਰ ਅਮਰਦਾਸ ਸਾਹਿਬ ਸਿੱਖੀ ਦੇ ਖ਼ਾਸ ਨੁਹਾਰਕਾਰ ਸਨ, ਜਿਨ੍ਹਾਂ ਨੇ ਮਜ਼੍ਹਬੀ ਤਨਜ਼ੀਮ ਮੰਜੀ ਕਹਾਉਂਦੇ ਸਿਸਟਮ ਦਾ ਤਾਅਰਫ਼ ਕਰ ਟ੍ਰੇਨ ਹੋਏ ਸਰਬਰਾਹ ਮੁਕੱਰਰ ਕੀਤੇ, ਸਿਸਟਮ ਜੋ ਅਜੋਕੇ ਦੌਰ ਵਿੱਚ ਤਬਦੀਲ ਕਿਸਮ ਵਿੱਚ ਜਾਰੀ ਹੈ। ਉਹਨਾਂ ਆਪਣੇ ਵਾਕ ਕਿਤਾਬ ਵਿੱਚ ਲਿਖੇ ਜੋ ਆਖ਼ਰ ਆਦਿ ਗ੍ਰੰਥ ਦਾ ਹਿੱਸਾ ਬਣੇ। ਗੁਰ ਅਮਰਦਾਸ ਨੇ ਜਵਾਕਾਂ ਦੇ ਨਾਮਕਰਨ, ਵਿਆਹ (ਅਨੰਦ ਕਾਰਜ), ਅਤੇ ਮਰਗ ਵੇਲੇ ਫ਼ਿਊਨਰਲ ਵਰਗੇ ਸਿੱਖ ਰਿਵਾਜ਼ਾ ਦੇ ਨਾਲ਼ ਦਿਵਾਲੀ, ਮਾਘੀ ਅਤੇ ਵਿਸਾਖੀ ਨੂੰ ਸੰਗਤ ਦੇ ਰੂਪ ਵਿੱਚ ਇਕੱਤਰ ਹੋਣ ਦੇ ਦਸਤੂਰ ਨੂੰ ਕਾਇਮ ਕਰਨ ਵਿੱਚ ਮਦਦ ਕੀਤੀ। ਉਹਨਾਂ ਸਿੱਖ ਯਾਤਰਾ ਵਾਸਤੇ ਸੈਂਟਰ ਕਾਇਮ ਕੀਤੇ, ਅਤੇ ਦਰਬਾਰ ਸਾਹਿਬ ਵਾਸਤੇ ਜ਼ਮੀਨ ਚੁਣੀ।ਗੁਰ ਅਮਰਦਾਸ 95 ਸਾਲ ਦੀ ਉਮਰ ਤੱਕ ਸਿੱਖਾਂ ਦੇ ਰਹਿਬਰ ਰਹੇ, ਅਤੇ ਫ਼ਾਨੀ ਦੁਨੀਆ ਤੋਂ ਰੁਖ਼ਸਤ ਹੋਣ ਤੋਂ ਪਹਿਲਾਂ ਆਪਣੇ ਜਵਾਈ ਭਾਈ ਜੇਠਾ ਜੋ ਬਾਅਦ ਵਿੱਚ ਗੁਰ ਰਾਮਦਾਸ ਅਖਵਾਏ ਨੂੰ ਸਿੱਖਾਂ ਦਾ ਗੁਰੂ ਐਲਾਨਿਆ।
ਪੰਜਾਬ ਉੱਤਰ-ਪੱਛਮੀ ਭਾਰਤ ਦਾ ਇੱਕ ਰਾਜ ਹੈ ਜੋ ਕਿ ਸਮੁੱਚੇ ਪੰਜਾਬ ਖੇਤਰ ਦਾ ਇੱਕ ਭਾਗ ਹੈ। ਇਸ ਦਾ ਦੂਸਰਾ ਭਾਗ ਪਾਕਿਸਤਾਨ ਵਿੱਚ ਹੈ। ਪੰਜਾਬ ਦੇ ਭਾਰਤੀ ਖੇਤਰ ਨੂੰ ਚੜ੍ਹਦਾ ਪੰਜਾਬ ਕਹਿੰਦੇ ਹਨ ਅਤੇ ਪਾਕਿਸਤਾਨ ਵਾਲੇ ਖੇਤਰ ਨੂੰ ਲਹਿੰਦਾ ਪੰਜਾਬ ਕਹਿੰਦੇ ਹਨ। ਇਸ ਦੀ ਸਰਹੱਦ ਉੱਤਰ ਵਿੱਚ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ, ਉੱਤਰ-ਪੂਰਬ ਵਿੱਚ ਹਿਮਾਚਲ ਪ੍ਰਦੇਸ਼, ਦੱਖਣ-ਪੂਰਬ ਵਿੱਚ ਹਰਿਆਣਾ, ਦੱਖਣ-ਪੱਛਮ ਵਿੱਚ ਰਾਜਸਥਾਨ ਅਤੇ ਪੱਛਮ ਵਿੱਚ ਪਾਕਿਸਤਾਨੀ ਪੰਜਾਬ ਨਾਲ ਲੱਗਦੀ ਹੈ। ਰਾਜ ਦਾ ਖੇਤਰਫਲ 50,362 ਵਰਗ ਕਿਲੋਮੀਟਰ (19,445 ਵਰਗ ਮੀਲ) ਦਾ ਹੈ ਜੋ ਕਿ ਭਾਰਤ ਦੇ ਕੁਲ ਭੂਗੋਲਿਕ ਖੇਤਰ ਦਾ 1.53% ਹੈ। ਇਹ ਭਾਰਤ ਦਾ ਖੇਤਰ ਵਜੋਂ 20ਵਾਂ ਸਭ ਤੋਂ ਵੱਡਾ ਰਾਜ ਹੈ। ਭਾਰਤੀ ਪੰਜਾਬ ਦੇ ਮੁੱਖ ਸ਼ਹਿਰ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਬਠਿੰਡਾ, ਫ਼ਿਰੋਜ਼ਪੁਰ, ਸੰਗਰੂਰ, ਮੋਹਾਲੀ ਅਤੇ ਪਟਿਆਲਾ ਹਨ। ਇਸ ਦੀ ਰਾਜਧਾਨੀ ਚੰਡੀਗੜ੍ਹ ਹੈ।
ਮੈਥਿਊ ਪੇਜ ਡੈਮਨ ਜਾਂ ਮੈਟ ਡੈਮਨ (Eng: Matt Damon) ਇੱਕ ਅਮਰੀਕੀ ਅਭਿਨੇਤਾ, ਫਿਲਮ ਨਿਰਮਾਤਾ, ਸਮਾਜ ਸੇਵਕ ਅਤੇ ਲੇਖਕ ਹਨ। ਉਸ ਨੂੰ ਫੋਰਬਸ ਮੈਗਜ਼ੀਨ ਦੇ ਸਭ ਤੋਂ ਵੱਧ ਭਰੋਸੇਮੰਦ ਸਿਤਾਰਿਆਂ ਵਿੱਚੋਂ ਦਰਜਾ ਦਿੱਤਾ ਗਿਆ ਹੈ ਅਤੇ ਉਹ ਹਰ ਸਮੇਂ ਸਭ ਤੋਂ ਉੱਚੇ ਅਦਾਕਾਰਾਂ ਵਿਚੋਂ ਇਕ ਹੈ। ਡੈਮਨ ਨੂੰ ਬਹੁਤ ਸਾਰੇ ਪ੍ਰਸ਼ੰਸਾ ਪ੍ਰਾਪਤ ਹੋਏ, ਜਿਨ੍ਹਾਂ ਵਿੱਚ ਪੰਜ ਨਾਮਜ਼ਦਗੀਆਂ ਵਿੱਚੋਂ ਇਕ ਅਕਾਦਮੀ ਪੁਰਸਕਾਰ, ਅੱਠ ਨਾਮਜ਼ਦਗੀਆਂ ਵਿੱਚੋਂ ਦੋ ਗੋਲਡਨ ਗਲੋਬ ਪੁਰਸਕਾਰ ਅਤੇ ਦੋ ਬ੍ਰਿਟਿਸ਼ ਅਕਾਦਮੀ ਫਿਲਮ ਪੁਰਸਕਾਰ ਅਤੇ ਛੇ ਐਮੀ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹੈ।
ਦ ਸਟੇਟ ਹਰਮੀਟੇਜ (ਰੂਸੀ: Госуда́рственный Эрмита́ж; IPA: [gəsʊˈdarstvʲɪnɨj ɪrmʲɪˈtaʂ], Gosudarstvenny Ermitazh) ਇੱਕ ਅਜਾਇਬਘਰ ਹੈ ਜੋ ਰੂਸ ਦੇ ਸੇਂਟ ਪੀਟਰਸਬਰਗ ਵਿੱਚ ਸਥਿਤ ਹੈ। ਇਹ ਦੁਨਿਆ ਦੇ ਸਬ ਤੋਂ ਵੱਡੇ ਅਤੇ ਪੁਰਾਣੇ ਅਜਾਇਬਘਰਾਂ ਵਿੱਚੋਂ ਇੱਕ ਹੈ। ਇਸ ਦੀ ਸਥਾਪਨਾ ਕੈਥੇਰੀਨ ਮਹਾਨ ਨੇ 1764 ਵਿੱਚ ਕੀਤੀ ਅਤੇ 1852 ਵਿੱਚ ਇਹ ਜਨਤਾ ਲਈ ਖੋਲਿਆ ਗਿਆ।
ਗੁਰਮੁਖੀ (ਪੰਜਾਬੀ: گُرمُکھی (ਸ਼ਾਹਮੁਖੀ)) ਇੱਕ ਸਿੱਖ ਲਿੱਪੀ ਹੈ ਜਿਸਨੂੰ ਦੂਜੇ ਸਿੱਖ ਗੁਰੂ, ਗੁਰੂ ਅੰਗਦ ਸਾਹਿਬ ਨੇ ਸੋਲ਼ਵੀਂ ਸਦੀ ਵਿੱਚ ਤਬਦੀਲ ਅਤੇ ਮਿਆਰਬੰਦ ਕਰਨ ਦੇ ਨਾਲ਼ ਇਸਤਿਮਾਲ ਕੀਤਾ। ਗੁਰਮੁਖੀ ਚੜ੍ਹਦੇ ਪੰਜਾਬ ਸੂਬੇ ਵਿੱਚ ਪੰਜਾਬੀ ਭਾਸ਼ਾ ਲਈ ਅਫ਼ਸਰਾਨਾ ਲਿੱਪੀ ਹੈ, ਜਿਸਨੂੰ ਫ਼ਾਰਸੀ-ਅਰਬੀ ਸ਼ਾਹਮੁਖੀ ਲਿੱਪੀ ਵਿੱਚ ਵੀ ਲਿਖਿਆ ਜਾਂਦਾ ਹੈ। ਮੌਜੂਦਾ ਗੁਰਮੁਖੀ ਦੇ ਇੱਕਤਾਲ਼ੀ ਅੱਖਰ, ਕਤਾਰ ਊੜੇ ਤੋਂ ਕੱਕੇ ਬਿੰਦੀ ਤੱਕ ਅਤੇ ਨੌਂ ਲਗਾਂ ਮਾਤਰਾਂ ਹਨ। ਇਹ ਇਕਤਾਲੀ ਹਰਫ਼ ਹਨ: ੳ, ਅ, ੲ, ਸ, ਹ, ਕ, ਖ, ਗ, ਘ, ਙ, ਚ, ਛ, ਜ, ਝ, ਞ, ਟ, ਠ, ਡ, ਢ, ਣ, ਤ, ਥ, ਦ, ਧ, ਨ, ਪ, ਫ, ਬ, ਭ, ਮ, ਯ, ਰ, ਲ, ਵ, ੜ, ਸ਼, ਖ਼, ਗ਼, ਜ਼, ਫ਼, ਅਤੇ ਲ਼। ਸਿੱਖੀ ਦੇ ਆਦਿ ਗ੍ਰੰਥ, ਗੁਰੂ ਗ੍ਰੰਥ ਸਾਹਿਬ ਵਿੱਚ ਕਈ ਜ਼ੁਬਾਨਾਂਂ ਅਤੇ ਲਹਿਜਿਆਂ ਵਿੱਚ ਬਾਣੀ ਲਿਖੀ ਗਈ ਹੈ ਜਿਸ ਨੂੰ ਗੁਰਮੁਖੀ ਭਾਸ਼ਾ ਆਖਿਆ ਜਾਂਦਾ ਹੈ।
ਪੰਜਾਬੀ ਸੱਭਿਆਚਾਰ ਤੋਂ ਭਾਵ ਪੰਜਾਬੀ ਲੋਕ-ਸਮੂਹ ਦੁਆਰਾ ਸਿਰਜੀ ਵਿਸ਼ੇਸ਼ ਜੀਵਨ-ਜਾਂਚ ਜਿਸ ਵਿੱਚ ਉਨ੍ਹਾ ਲੋਕਾਂ ਦਾ ਰਹਿਣ-ਸਹਿਣ, ਕਿੱਤੇ, ਰਸਮ-ਰਿਵਾਜ, ਰਿਸ਼ਤੇ-ਨਾਤੇ, ਪਹਿਰਾਵਾ, ਵਿਸ਼ਵਾਸ਼, ਕੀਮਤਾਂ, ਮਨੋਰੰਜਨ ਦੇ ਸਾਧਨ, ਭਾਸ਼ਾ ਅਤੇ ਲੋਕ-ਸਾਹਿਤ ਆਦਿ ਸ਼ਾਮਿਲ ਹੁੰਦੇ ਹਨ। ਓਪਰੀ ਨਜ਼ਰੇ ਵੇਖਿਆਂ ਜਿੱਥੇ ਸੱਭਿਆਚਾਰ ਦੀ ਪ੍ਰਕਿਰਤੀ ਸਧਾਰਨ ਜਾਪਦੀ ਹੈ, ਉੱਥੇ ਇਸਦਾ ਅਧਿਐਨ ਕਰ ਦੇ ਹੋਏ ਅਸੀਂ ਮਹਿਸੂਸ ਕਰ ਸਕਦੇ ਹਾਂ ਕਿ ਇਹ ਆਪਣੇ ਆਪ ਵਿੱਚ ਇੱਕ ਜਟਿਲ ਵਰਤਾਰਾ ਵੀ ਹੈ।
ੴ (ਇੱਕ ਓਅੰਕਾਰ) ਸਿੱਖ ਧਰਮ ਦਾ ਨਿਸ਼ਾਨ ਹੈ ਅਤੇ ਸਿੱਖੀ ਦਰਸ਼ਨ ਦੀ ਨੀਂਹ ਹੈ। ਇਸ ਤੋਂ ਭਾਵ ਹੈ ਕਿ ਇੱਕ ਕਰਨਵਾਲਾ (ਕਰਤਾਰ) ਹੈ। ਇਹ ਗੁਰੂ ਨਾਨਕ ਸਾਹਿਬ ਜੀ ਦੀ ਗੁਰਬਾਣੀ ਜਪੁਜੀ ਸਾਹਿਬ ਦੇ ਸ਼ੁਰੂ ਵਿੱਚ ਹੈ। ਸਿੱਖੀ ਬਾਰੇ ਕਿਤਾਬਾਂ ਅਤੇ ਗੁਰਦਵਾਰਿਆਂ ਉੱਤੇ ਇਹ ਨਿਸ਼ਾਨ (ੴ) ਆਮ ਦੇਖਣ ਨੂੰ ਮਿਲਦਾ ਹੈ। ਗੁਰੂ ਨਾਨਕ ਜੀ ਨੇ ਇਸ ਅਦੁੱਤੀ ਨਿਸ਼ਾਨ ਦੀ ਰਚਨਾ ਕਰਕੇ ਸਿਖ ਪੰਥ ਦੀ ਨੀਂਹ ਰੱਖੀ। ਇਸ ਦਾ ਪਾਠ (ਉਚਾਰਨ ਜਾਂ ਬੋਲ) ਇੱਕ ਓਅੰਕਾਰ ਹੈ। ਗੁਰੂ ਨਾਨਕ ਸਾਹਿਬ ਜੀ ਨੇ ਇਸ ਨੂੰ 13 ਵਾਰ ਆਪਣੀ ਸਵੈ-ਰਚਿਤ ਬਾਣੀ ਵਿੱਚ ਲਿਖਿਆ ਹੈ, ਜਿਹੜੀ ਕਿ ਆਪ ਜੀ ਦੇ ਨਾਮ ਦੇ ਸਿਰਲੇਖ ਮਹਲਾ 1 ਹੇਠ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ। ਇੱਕ ਓਅੰਕਾਰ ਪੰਜਾਬੀ ਭਾਸ਼ਾ ਦਾ ਬੋਲ ਹੈ। ਇੱਕ ਓਅੰਕਾਰ ਮੂਲ ਮੰਤਰ ਅਤੇ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਅੰਕ ਤੇ ਬ੍ਰਹਮੰਡ ਦੇ ਬੇਅੰਤ ਪਸਾਰੇ ਤੇ ਇਸਦੇ ਇਕੋ ਇੱਕ ਕਰਤਾ (ਭਾਵ ਇੱਕ ਕਰਤਾਰ) ਦੇ ਨਿਸ਼ਾਨ ਦੇ ਸੂਚਕ ਵਜੋਂ ਦਰਜ ਹੈ।
ਇੱਕ ਟੈਸਟ ਜਾਂ ਇਮਤਿਹਾਨ (ਗੈਰ-ਰਸਮੀ ਤੌਰ ਤੇ ਮੁਲਾਂਕਣ) ਵਿੱਚ ਟੈਸਟ-ਲੈਣ ਵਾਲੇ ਦੇ ਗਿਆਨ, ਹੁਨਰ, ਕੁਸ਼ਲਤਾ, ਸਰੀਰਕ ਤੰਦਰੁਸਤੀ ਜਾਂ ਕੋਈ ਹੋਰ ਵਿਸ਼ਲੇਸ਼ਣ ਕਲਾਸੀਫਿਕੇਸ਼ਨ (ਉਦਾਹਰਣ ਲਈ, ਵਿਸ਼ਵਾਸ) ਨੂੰ ਮਾਪਣ ਦਾ ਇਰਾਦਾ ਹੈ।ਇੱਕ ਟੈਸਟ, ਇੱਕ ਕੰਪਿਊਟਰ ਤੇ, ਜਾਂ ਪੂਰਵ ਨਿਰਧਾਰਤ ਖੇਤਰ ਵਿੱਚ ਕੀਤਾ ਜਾ ਸਕਦਾ ਹੈ ਜਿਸ ਵਿੱਚ ਟੈਸਟ ਲੈਣ ਵਾਲੇ ਨੂੰ ਹੁਨਰ ਦੇ ਇੱਕ ਸਮੂਹ ਦਾ ਪ੍ਰਦਰਸ਼ਨ ਜਾਂ ਕਾਬਲੀਅਤ ਪ੍ਰਦਰਸ਼ਨ ਕਰਨ ਦੀ ਲੋੜ ਹੁੰਦੀ ਹੈ। ਟੈਸਟ ਸਟਾਈਲ, ਕਠੋਰਤਾ ਅਤੇ ਲੋੜਾਂ ਅਨੁਸਾਰ ਬਦਲਦੇ ਹਨ। ਉਦਾਹਰਨ ਲਈ, ਇੱਕ ਬੰਦ ਬੁੱਕ ਟੈਸਟ ਵਿੱਚ, ਇੱਕ ਟੈਸਟ ਲੈਣ ਵਾਲੇ ਨੂੰ ਆਮ ਤੌਰ ਤੇ ਖਾਸ ਚੀਜ਼ਾਂ ਦਾ ਜਵਾਬ ਦੇਣ ਲਈ ਮੈਮੋਰੀ ਉੱਤੇ ਨਿਰਭਰ ਕਰਨਾ ਪੈਂਦਾ ਹੈ ਜਦੋਂ ਕਿ ਇੱਕ ਖੁੱਲ੍ਹੀ ਕਿਤਾਬ ਦੇ ਟੈਸਟ ਵਿੱਚ, ਇੱਕ ਟੈਸਟ ਲੈਣ ਵਾਲਾ ਇੱਕ ਜਾਂ ਵਧੇਰੇ ਪੂਰਕ ਸੰਦਾਂ ਜਿਵੇਂ ਕਿ ਇੱਕ ਸੰਦਰਭ ਪੁਸਤਕ ਜਾਂ ਕੈਲਕੁਲੇਟਰ ਦੀ ਵਰਤੋਂ ਕਰ ਸਕਦਾ ਹੈ। ਇੱਕ ਟੈਸਟ ਰਸਮੀ ਤੌਰ 'ਤੇ ਜਾਂ ਅਨੌਪਚਾਰਿਕ ਕੀਤਾ ਜਾ ਸਕਦਾ ਹੈ। ਇੱਕ ਅਨੌਪਚਾਰਕ ਟੈਸਟ ਦਾ ਇੱਕ ਉਦਾਹਰਣ ਮਾਪਿਆਂ ਦੁਆਰਾ ਇੱਕ ਬੱਚੇ ਦੁਆਰਾ ਪਾਲਣ ਲਈ ਇੱਕ ਪੜਣ ਦਾ ਟੈਸਟ ਹੋਵੇਗਾ। ਇੱਕ ਰਸਮੀ ਪਰੀਖਿਆ ਇੱਕ ਅਧਿਆਪਕ ਦੁਆਰਾ ਇੱਕ ਕਲਾਸਰੂਮ ਜਾਂ ਆਈ.ਕਿਊ.
ਪਰਕਾਸ਼ ਸਿੰਘ ਬਾਦਲ ਦਾ ਜਨਮ (8 ਦਸੰਬਰ 1927 – 25 ਅਪ੍ਰੈਲ 2023) ਇੱਕ ਭਾਰਤੀ ਸਿਆਸਤਦਾਨ ਸੀ। ਉਸਨੇ 1970 ਤੋਂ 1971 ਤੱਕ, 1977 ਤੋਂ 1980 ਤੱਕ, 1997 ਤੋਂ 2002 ਤੱਕ ਅਤੇ 2007 ਤੋਂ 2017 ਤੱਕ ਪੰਜਾਬ ਦੇ ਮੁੱਖ ਮੰਤਰੀ ਵਜੋਂ ਸੇਵਾ ਨਿਭਾਈ। ਉਹ ਇੱਕ ਸਿੱਖ ਕੇਂਦਰਿਤ ਪੰਜਾਬੀ ਖੇਤਰੀ ਰਾਜਨੀਤਕ ਦਲ ਸ਼੍ਰੋਮਣੀ ਅਕਾਲੀ ਦਲ ਦਾ ਸਰਪ੍ਰਸਤ ਸੀ ਅਤੇ 1995 ਤੋਂ 31 ਜਨਵਰੀ 2008 ਤੱਕ ਪਾਰਟੀ ਦਾ ਪ੍ਰਧਾਨ ਰਿਹਾ। ਉਹ 1972 ਤੋਂ 1977, 1980 ਤੋਂ 1983 ਅਤੇ 2002 ਤੋਂ 2007 ਤੱਕ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦਾ ਨੇਤਾ ਵੀ ਰਿਹਾ ਅਤੇ 1977 ਤੋਂ 1977 ਤੱਕ ਮੋਰਾਰਜੀ ਦੇਸਾਈ ਦੇ ਮੰਤਰਾਲੇ ਵਿੱਚ 11ਵੇਂ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਰਿਹਾ। ਉਹ ਸ਼੍ਰੋਮਣੀ ਅਕਾਲੀ ਦਲ (SAD) ਪਾਰਟੀ ਦਾ 1995 ਤੋਂ 2008 ਤੱਕ ਪ੍ਰਧਾਨ ਰਿਹਾ ਅਤੇ ਫਿਰ ਉਸਦੇ ਪੁੱਤਰ ਸੁਖਬੀਰ ਸਿੰਘ ਬਾਦਲ ਨੂੰ ਇਸ ਅਹੁਦੇ ਉੱਤੇ ਨਿਯੁਕਤ ਕੀਤਾ ਗਿਆ। ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਹੋਣ ਦੇ ਨਾਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਤੇ ਇਸਦਾ ਬਹੁਤ ਪ੍ਰਭਾਵ ਰਿਹਾ। ਭਾਰਤ ਸਰਕਾਰ ਨੇ ਉਸਨੂੰ 2015 ਵਿੱਚ ਦੂਜੇ-ਸਭ ਤੋਂ ਉੱਚੇ ਨਾਗਰਿਕ ਪੁਰਸਕਾਰ, ਪਦਮ ਵਿਭੂਸ਼ਨ, ਨਾਲ ਸਨਮਾਨਿਤ ਕੀਤਾ।
ਨਾਟਕ ਸਾਹਿਤ ਦਾ ਇੱਕ ਰੂਪ ਹੈ ਜਿਸ ਨੂੰ ਮੰਚ ਉੱਤੇ ਲਿਖੀ ਸਕ੍ਰਿਪਟ ਤੋਂ ਚੇਤੇ ਕੀਤੇ ਪਾਤਰਾਂ ਦੇ ਵਾਰਤਾਲਾਪ ਰਾਹੀਂ ਅਭਿਨੈ ਰੂਪ ਵਿੱਚ ਪੇਸ਼ ਕੀਤਾ ਜਾਂਦਾ ਹੈ। ਨਾਟਕ ਲਿਖਣ ਵਾਲੇ ਨੂੰ ਨਾਟਕਕਾਰ ਕਿਹਾ ਜਾਂਦਾ ਹੈ। "ਨਾਟਕ" ਤੋਂ ਭਾਵ ਲਿਖਤੀ ਰੂਪ ਵੀ ਹੋ ਸਕਦਾ ਹੈ ਅਤੇ ਉਸ ਦੀ ਮੰਚ ਤੇ ਪੇਸ਼ਕਾਰੀ ਵੀ। ਨਾਟਕ: ਨਾਟਕ ਸਾਹਿਤ ਦੀ ਇੱਕ ਸੁਤੰਤਰ, ਸੰਪੂਰਨ ਅਤੇ ਅਹਿਮ ਵੰਨਗੀ ਹੈ। ਸਾਹਿਤ ਦੇ ਹੋਰ ਰੂਪਾਂ ਜਿਵੇਂ ਗਦ, ਗਲਪ ਅਤੇ ਕਾਵਿ ਨਾਲੋਂ ਇਸ ਦੀ ਵਿਲੱਖਣ ਹੋਂਦ ਦਾ ਕਾਰਨ ਇਹ ਹੈ ਕਿ ਇਸ ਨੂੰ ਸਟੇਜ ਉੱਤੇ ਰੂਪਮਾਨ ਕੀਤਾ ਜਾਂਦਾ ਹੈ। ਇਸ ਵਿਚਲੇ ਪਾਤਰ ਜੀਵਿਤ ਰੂਪ ਵਿੱਚ ਸਾਮ੍ਹਣੇ ਆ ਕੇ ਦਰਸ਼ਕਾਂ ਦੇ ਮਨ ਤੇ ਸਿੱਧਾ ਪ੍ਰਭਾਵ ਪਾਉਂਦੇ ਹਨ। ਨਾਟਕ ਵਿੱਚ ਸਾਹਿਤ, ਕਲਾ ਅਤੇ ਪ੍ਰਦਰਸ਼ਨ ਸ਼ਾਮਲ ਹਨ ਜਿਸ ਕਰ ਕੇ ਇਹ ਦੂਹਰੇ ਚਰਿੱਤਰ ਵਾਲੀ ਸਾਹਿਤ ਵਿਧਾ ਹੈ। ਨਾਟਕ ਇੱਕੋ ਵੇਲੇ ਸਾਹਿਤ ਰੂਪ ਵੀ ਹੈ ਤੇ ਕਲਾ ਰੂਪ ਵੀ। ਇਸ ਦੇ ‘ਲਿਖਤ ਪਾਠ’ ਦੇ ਨਾਲ ‘ਖੇਡ ਪਾਠ’ ਵੀ ਸ਼ਾਮਲ ਹੁੰਦਾ ਹੈ, ਇਸ ਲਈ ਨਾਟਕਕਾਰ ਨੂੰ ਆਪਣੀ ਸਿਰਜਣਾ ਵੇਲੇ ਪਾਠਕ (reader) ਅਤੇ ਦਰਸ਼ਕ (audience) ਦੋਹਾਂ ਨੂੰ ਸਾਮ੍ਹਣੇ ਰੱਖਣਾ ਪੈਂਦਾ ਹੈ। ਨਾਟਕ ਕੋਈ ਨਵੀਨ ਸਾਹਿਤ ਰੂਪ ਨਹੀਂ। ਮਨੁੱਖ ਨੇ ਜਦੋਂ ਬੋਲਣਾ ਵੀ ਨਹੀਂ ਸੀ ਸਿੱਖਿਆ, ਓਦੋਂ ਵੀ ਉਹ ਆਪਣੇ ਹਾਵ-ਭਾਵ, ਕਾਰਜ (action), ਨਕਲ (imitation) ਅਤੇ ਅਦਾਵਾਂ (gestures) ਰਾਹੀਂ ਪ੍ਰਗਟ ਕਰਦਾ ਸੀ। ਇਹ ਤਿੰਨੇ ਕਰਮ ਹੀ ਨਾਟਕ ਕਲਾ ਦੇ ਬੁਨਿਆਦੀ ਤੱਤ ਹਨ। ਸੰਸਕ੍ਰਿਤ ਅਤੇ ਯੂਨਾਨੀ ਸਾਹਿਤ ਵਿੱਚ ਰਚੇ ਨਾਟਕ ਵਿਸ਼ਵ ਸਾਹਿਤ ਦਾ ਮਹੱਤਵਪੂਰਨ ਅੰਗ ਹਨ। ਨਾਟਕ ਸੰਸਕ੍ਰਿਤ ਸ਼ਬਦ ‘ਨਾਟਯ’ ਤੋਂ ਬਣਿਆ ਹੈ। ‘ਨਾਟਯ’ ‘ਨਟ’ ਅਤੇ ‘ਨਾਟ’ ਧਾਤੂਆਂ ਤੋਂ ਵਿਕਸਿਤ ਹੋਇਆ ਹੈ। ਭਾਈ ਕਾਨ੍ਹ ਸਿੰਘ ਨਾਭਾ ਨੇ ‘ਮਹਾਨ ਕੋਸ਼’ ਵਿੱਚ ‘ਨਟ’ ਸ਼ਬਦ ਦਾ ਅਰਥ ਨੱਚਣਾ, ਹੇਠਾਂ ਡਿਗਣਾ, ਭਾਵ ਦਿਖਾਉਣਾ, ਕੰਬਣਾ, ਸਰਕਣਾ ਅਤੇ ਨਾਟਕ ਦੇਖਣ ਵਾਲਾ ਦੱਸੇ ਹਨ। ‘ਨਾਟਯ’ ਸ਼ਬਦ ਤੋਂ ਭਾਵ ਨਾਟਕ ਜਾਂ ਸ੍ਵਾਂਗ ਵੀ ਮੰਨੇ ਗਏ ਹਨ। ਪੱਛਮ ਵਿੱਚ ਨਾਟਕ ਕਲਾ ਦਾ ਵਿਕਾਸ ਯੂਨਾਨ ਦੇਸ਼ ਵਿੱਚ ਹੋਇਆ। ਅੰਗਰੇਜ਼ੀ ਵਿੱਚ ਨਾਟਕ ਲਈ ‘ਡਰਾਮਾ’ ਸ਼ਬਦ ਵਰਤਿਆ ਜਾਂਦਾ ਹੈ। ‘ਡਰਾਮਾ’ ਸ਼ਬਦ ‘ਡਰਾਓ’ ਤੋਂ ਨਿਕਲਿਆ ਹੈ, ਜਿਸਦਾ ਭਾਵ ਕਾਰਜ ਜਾਂ ਕਰਮ ਰਾਹੀਂ ਕੁਝ ਕਰ ਕੇ ਦਰਸਾਉਣਾ ਹੈ। ਇੱਕ ਹੋਰ ਧਾਰਨਾ ਅਨੁਸਾਰ ‘ਡਰਾਮਾ’ ਸ਼ਬਦ ਯੂਨਾਨੀ ਸ਼ਬਦ ‘Dran’ ਤੋਂ ਨਿਕਲਿਆ ਹੈ, ਜਿਸਦਾ ਅਰਥ ‘To do’ (inaction) ਹੈ। ਜੋ ਵੀ ਹੈ ਡਰਾਮੇ ਵਿੱਚ ਕਾਰਜ ਜਾਂ ਕਿਰਿਆ ਸ਼ਾਮਲ ਹੈ ਅਤੇ ਇਹ ਨ੍ਰਿਤ, ਨਕਲ ਅਤੇ ਸ੍ਵਾਂਗ ਤੋਂ ਸ੍ਰੇਸ਼ਠ ਸਾਹਿਤ ਰੂਪ ਹੈ। ਨਾਟਕਕਾਰ ਮੌਲਿਕ ਲੇਖਕ ਦੇ ਨਾਲ-ਨਾਲ ਕਰਾਫ਼ਟਮੈਨ ਵੀ ਹੈ। ਇਸੇ ਲਈ ਅੰਗਰੇਜ਼ੀ ਵਿੱਚ ਨਾਟਕਕਾਰ ਲਈ ‘ਪਲੇਰਾਈਟ’ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਤੋਂ ਭਾਵ ‘ਨਾਟਕ ਘੜਨ ਵਾਲਾ’ ਦੇ ਹਨ। ਅੰਗਰੇਜ਼ੀ ਵਿੱਚ ‘ਡਰਾਮਾ’ ਦੇ ਬਰਾਬਰ ਦਾ ਇੱਕ ਸ਼ਬਦ ‘ਪਲੇ’ (play) ਹੈ, ਜੋ ਭਾਰਤੀ ਸ਼ਬਦ ‘ਰੂਪਕ’ ਨਾਲ ਮਿਲਦਾ ਹੈ। ‘ਡਰਾਮੇ’ ਅਤੇ ‘ਪਲੇ’ ਵਿੱਚ ਸੂਖਮ ਅੰਤਰ ਹੈ। ਨਾਟਕ ਇੱਕ ਮਿਸ਼ਰਿਤ ਕਲਾ ਹੈ। ਇਸ ਦੀ ਸਿਰਜਣਾ ਵਿੱਚ ਗੀਤ, ਕਾਵਿ ਆਦਿ ਅੰਸ਼ਾਂ ਤੋਂ ਬਿਨਾਂ ਨਾਟਕਕਾਰ, ਐਕਟਰ, ਸੂਤਰਧਾਰ, ਨਿਰਮਾਤਾ, ਪ੍ਰਬੰਧਕ ਅਤੇ ਦਰਸ਼ਕ ਯੋਗਦਾਨ ਪਾਉਂਦੇ ਹਨ। ਇਸ ਨੂੰ ਗਿਆਨ ਦਾ ਸੋਮਾ ਮੰਨਦਿਆਂ ਭਰਤਮੁਨੀ ਨੇ ਨਾਟਯ ਸ਼ਾਸਤ੍ਰ ਦੀ ਰਚਨਾ ਕੀਤੀ ਅਤੇ ਨਾਟਕ ਨੂੰ ‘ਪੰਚਮ ਵੇਦ’ ਹੋਣ ਦਾ ਗੌਰਵ ਬਖ਼ਸ਼ਿਆ। ਇਸ ਪੰਜਵੇਂ ਵੇਦ ਨਾਟਕ ਦੀ ਰਚਨਾ ਚੌਹ ਵੇਦਾਂ ਵਿੱਚੋਂ ਅੰਸ਼ ਲੈ ਕੇ ਕੀਤੀ ਗਈ। ਭਰਤ ਮੁਨੀ ਅਨੁਸਾਰ ਬ੍ਰਹਮਾ ਨੇ ਰਿਗਵੇਦ ਵਿੱਚੋਂ ਸੰਵਾਦ (ਪਾਤਰਾਂ ਵਿਚਲੀ ਗੱਲ ਕਥ), ਸਾਮਵੇਦ ਵਿੱਚੋਂ ਸੰਗੀਤ (ਨਾਚ, ਗਾਇਕ ਅਤੇ ਸਾਜ਼ਾਂ ਦੀਆਂ ਧੁਨਾਂ), ਯੁਜਰ ਵੇਦ ਵਿੱਚੋਂ ਬਾਤਾਵਾਂ (ਸਰੀਰ ਦੇ ਅੰਗਾਂ ਨੂੰ ਹਿਲਾ ਕੇ ਭਾਵ ਦਰਸਾਉਣੇ) ਅਤੇ ਅਥਰਵ ਵੇਦ ਵਿੱਚੋਂ ਰਸ ਤੱਤ (ਮਾਨਸਿਕ ਪ੍ਰਭਾਵ) ਸਮੋ ਕੇ ਨਾਟਕ ਦੀ ਰਚਨਾ ਕੀਤੀ। ਚਾਰ ਵੇਦਾਂ ਦੇ ਵਿਪਰੀਤ ਨਾਟਕ ਨਾਂ ਦਾ ਇਹ ਪੰਜਵਾਂ ਵੇਦ ਸਭ ਵਰਨਾਂ ਲਈ ਸਮਾਨ ਭਾਵ ਨਾਲ ਰਚਿਆ ਗਿਆ। ਮਾਨਵ ਜੀਵਨ ਦੇ ਵਿਸ਼ਾਲ ਵਿਸਤ੍ਰਿਤ ਰੰਗ-ਮੰਚ ਉੱਤੇ ਹੋਣ ਵਾਲੇ ਨਾਟਕ ਨੂੰ ਨਾਟਕ ਕਿਹਾ ਜਾਂਦਾ ਹੈ। ਮਨੁੱਖ ਦੇ ਕੰਮ-ਕਾਜ, ਦੈਨਿਕ ਜੀਵਨ ਦੀਆਂ ਗਤੀਵਿਧੀਆਂ, ਮਾਨਵ ਜੀਵਨ ਨਾਟਕ ਦੇ ਭਿੰਨ-ਭਿੰਨ ਅੰਗ ਅਤੇ ਦ੍ਰਿਸ਼ ਹੀ ਹਨ। ਨਾਟਕ ਕਿਸੇ ਜੀਵਨ ਦੀ ਨਕਲ ਹੈ ਪਰ ਇਹ ਨਕਲ ਅਸਲ ਤੋਂ ਵਧੇਰੇ ਯਥਾਰਥਿਕ ਚਿੱਤਰ ਪੇਸ਼ ਕਰਨ ਦੀ ਸਮਰੱਥਾ ਰੱਖਦੀ ਹੈ। ਨਾਟਕ ਮਨੁੱਖੀ ਸੁਭਾਅ ਦੀ ਨਕਲ ਹੈ, ਉਸ ਦੇ ਅੰਦਰਲੇ ਸੰਘਰਸ਼ ਦੀ ਕਹਾਣੀ ਹੈ, ਜੋ ਮੰਚ ਉੱਤੇ ਪੇਸ਼ ਕੀਤੀ ਜਾਂਦੀ ਹੈ। ਮੰਚਨ ਨਾਲ ਇਹ ਕਹਾਣੀ ਏਨੀ ਸ਼ਕਤੀਸ਼ਾਲੀ ਹੋ ਜਾਂਦੀ ਹੈ ਕਿ ਸਾਰੇ ਮਾਨਵ ਸਮਾਜ ਨੂੰ ਪ੍ਰਭਾਵਿਤ ਕਰ ਸਕਦੀ ਹੈ। ਨਾਟਕ ਮਨੋਰੰਜਨ ਦੇ ਮਾਧਿਅਮ ਦੇ ਨਾਲ-ਨਾਲ ਕਿਸੇ ਸਾਰਥਕ ਉਦੇਸ਼ ਦੀ ਧਾਰਨੀ ਵੀ ਹੈ। ਨਾਟਕ ਕਿਉਂਕਿ ਲਿਖੇ ਜਾਣ ਤੇ ਹੀ ਸਮਾਪਤ ਨਹੀਂ ਹੋ ਜਾਂਦਾ ਸਗੋਂ ਇਸਨੇ ਰੰਗ-ਮੰਚ ਤੇ ਜਾ ਕੇ ਸੰਪੂਰਨਤਾ ਗ੍ਰਹਿਣ ਕਰਨੀ ਹੁੰਦੀ ਹੈ। ਇਸ ਲਈ ਨਾਟਕ ਨੂੰ ਅਜਿਹੀ ਸਾਹਿਤ ਰਚਨਾ ਮੰਨਿਆ ਗਿਆ ਹੈ, ਜਿਸ ਦੇ ਅੰਤਹਕਰਨ ਦੀ ਸੂਖਮਤਾ ਨੂੰ ਅਸੀਂ ਰੰਗ-ਮੰਚ ਤੇ ਮੂਰਤ ਰੂਪ ਵਿੱਚ ਵੇਖ ਸਕਦੇ ਹਾਂ। ਖੇਡੇ ਜਾਣ ਸਮੇਂ ਉੱਭਰਨ ਵਾਲੇ ਤੱਤ ਨਾਟਕ ਦੀ ਲਿਖਤ ਵਿੱਚ ਮੌਜੂਦ ਹੁੰਦੇ ਹਨ। ਰੰਗ-ਮੰਚ ਤੋਂ ਸੁਚੇਤ ਨਾਟਕਕਾਰ ਦੇ ਲਿਖਤ ਪਾਠ ਵਿੱਚ ਖੇਡ ਪਾਠ ਲੁਪਤ ਹੁੰਦਾ ਹੈ ਜਿਸ ਨੂੰ ਰੰਗ-ਮੰਚ ਤੇ ਡੀਕੋਡ ਕਰਨਾ ਨਿਰਦੇਸ਼ਕ ਦਾ ਕਾਰਜ ਹੈ। ਮੰਚਨ ਯੋਗਤਾ ਕਾਰਨ ਹੀ ਨਾਟਕ ਦਰਸ਼ਕ ਨੂੰ ਪ੍ਰਭਾਵਿਤ ਕਰ ਸਕਦਾ ਹੈ। ਨਾਟਕ ਦੀ ਸੰਪੂਰਨਤਾ ਅਭਿਨੈ ਪ੍ਰਦਰਸ਼ਨ ਵਿੱਚ ਹੈ, ਅਭਿਨੈ ਇਸ ਦਾ ਕੇਂਦਰ ਬਿੰਦੂ ਹੈ। ਅਜੋਕੇ ਸਮੇਂ ਵਿੱਚ ਰੰਗ-ਮੰਚ ਵਿੱਚ ਬਹੁਭਾਂਤੀ ਵਿਕਾਸ ਆਉਣ ਕਾਰਨ ਨਾਟ-ਲਿਖਤ ਵਿੱਚ ਵਿਵਿਧਤਾ ਆਈ ਹੈ। ਰੇਡੀਓ, ਫ਼ਿਲਮ ਅਤੇ ਟੀ.ਵੀ. ਦੀ ਆਮਦ ਨਾਲ ਨਾਟ ਲਿਖਤ ਤੇ ਵਿਆਪਕ ਪ੍ਰਭਾਵ ਪਿਆ ਹੈ। ਇਸ ਨਾਲ ਨਾਟਕ ਆਪਣੇ ਪਰੰਪਰਿਕ ਰੂਪ ਬਦਲ ਕੇ ਨਵੇਂ ਰੂਪ ਅਖ਼ਤਿਆਰ ਕਰ ਰਿਹਾ ਹੈ। ਪਹਿਲਾਂ ਕੇਵਲ ਪੂਰੇ ਨਾਟਕ ਅਤੇ ਇਕਾਂਗੀ ਹੀ ਰਚੇ ਤੇ ਖੇਡੇ ਜਾਂਦੇ ਸਨ ਪਰੰਤੂ ਹੁਣ ਰੰਗ-ਮੰਚ ਵਿੱਚ ਰੋਸ਼ਨੀਆਂ ਦੀ ਵਰਤੋਂ ਅਤੇ ਪਿੱਠ- ਵਰਤੀ ਅਵਾਜ਼ਾਂ ਵਰਗੇ ਸਾਧਨਾਂ ਦੀ ਆਮਦ ਨਾਲ ਮੰਚ ਪੱਖ ਵੀ ਬਦਲ ਗਿਆ ਹੈ। ਨਤੀਜੇ ਵਜੋਂ ਕਾਵਿ- ਨਾਟਕ, ਲਘੂ-ਨਾਟਕ, ਨੁਕੜ-ਨਾਟਕ, ਬਾਲ- ਨਾਟਕ, ਸੰਗੀਤ- ਨਾਟਕ, ਨ੍ਰਿਤ-ਨਾਟਕ, ਕੋਰਿਓਗਰਾਫ਼ੀ, ਇੱਕ ਪਾਤਰੀ ਨਾਟਕ ਅਤੇ ਅਬੋਲ ਨਾਟਕ (Mime) ਆਦਿ ਨਾਟਕੀ ਸਰੂਪ ਉੱਘੜ ਕੇ ਸਾਮ੍ਹਣੇ ਆਏ ਹਨ। ਵਿਸ਼ਵ ਨਾਟ- ਸ਼ੈਲੀਆਂ ਨੇ ਇਹਨਾਂ ਤੇ ਵਿਆਪਕ ਪ੍ਰਭਾਵ ਵੀ ਪਾਇਆ ਹੈ। ਵਿਸ਼ਵੀਕਰਨ ਅਤੇ ਕੰਪਿਊਟਰੀਕਰਨ ਕਾਰਨ ਵੀ ਨਾਟਕ ਦੀ ਵਿਧਾ ਵਿੱਚ ਇਨਕਲਾਬੀ ਪਰਿਵਰਤਨ ਆਇਆ ਹੈ। ਇਸ ਸਾਰੀ ਰੱਦੋ-ਬਦਲ ਨੇ ਵਿਚਾਰ, ਪ੍ਰਕਾਰ ਅਤੇ ਸੰਚਾਰ ਦੀ ਦ੍ਰਿਸ਼ਟੀ ਤੋਂ ਨਾਟਕ ਦੇ ਨਵੇਂ ਪ੍ਰਤਿਮਾਨ ਸਿਰਜੇ ਹਨ। ਨਾਟਕ ਦੇ ਲੱਛਣ:- 1. ਨਾਟਕ ਨਿਰਾ ਦ੍ਰਿਸ਼ ਨਹੀਂ 2.
ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿੱਖਾਂ ਦੇ ਪ੍ਰਗਟ ਤੇ ਸਦੀਵੀ ਕਾਲ ਲਿਯੀ ਗੁਰੂ ਹਨ । ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਇਸ ਮਹਾਨ ਗ੍ਰੰਥ ਦਾ ਸੰਕਲਨ 1601 ਵਿੱਚ ਸ਼ੁਰੂ ਕੀਤਾ ਅਤੇ 2 ਅਗਸਤ 1604 ਨੂੰ ਸੰਪੰਨ ਕੀਤਾ। ਇਸ ਮਹਾਨ ਗ੍ਰੰਥ ਦੀ ਲੇਖਣੀ ਦਾ ਕਾਰਜ ਭਾਈ ਗੁਰਦਾਸ ਜੀ ਨੇ ਕੀਤਾ। ਇਸ ਵਿੱਚ ਪਹਿਲਾਂ ਪੰਜ ਗੁਰੂਆਂ ਦੀ ਬਾਣੀ ਦਰਜ ਸੀ; ਬਾਅਦ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਸ ਵਿੱਚ ਅਕਤੂਬਰ 1708 ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਸ਼ਾਮਲ ਕੀਤੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਛੇ ਗੁਰੂ ਸਹਿਬਾਨਾਂ ਤੋਂ ਇਲਾਵਾ 15 ਭਗਤਾਂ, 11 ਭੱਟਾਂ ਤੇ ਤਿੰਨ ਗੁਰੂ ਘਰ ਦੇ ਸਿੱਖ ਸ਼ਰਧਾਲੂਆਂ ਦੀ ਬਾਣੀ ਦਰਜ ਹੈ, ਜੋ ਹੇਠ ਲਿਖੇ ਪ੍ਰਕਾਰ ਹੈ-
ਖ਼ਾਲਸਾ ਰਾਜ ਜਾਂ ਸਰਕਾਰ-ਏ-ਖ਼ਾਲਸਾ (ਅੰਗਰੇਜ਼ੀ: Sikh Empire) ਇੱਕ ਤਾਕਤਵਰ ਅਤੇ ਨਿਰਪੱਖ ਮੀਰੀ ਸੀ ਜਿਸ ਦਾ ਆਗਾਜ਼ ਦੱਖਣੀ ਏਸ਼ੀਆ ਦੇ ਪੰਜਾਬ ਖੇਤਰ ਦੁਆਲੇ ਮਹਾਰਾਜਾ ਰਣਜੀਤ ਸਿੰਘ ਅਧੀਨ ਹੋਇਆ। ਇਹ ਸਲਤਨਤ 1801 ਵਿੱਚ ਰਣਜੀਤ ਸਿੰਘ ਦੇ ਲਾਹੌਰ ਉੱਤੇ ਕਬਜ਼ੇ ਤੋਂ 1849 ਤੱਕ ਰਿਹਾ, ਜਿਸਦੀ ਜੜ੍ਹ ਸਮੂਹ ਸੁਤੰਤਰ ਸਿੱਖ ਮਿਸਲਾਂ ਦੇ ਖਾਲਸਾਈ ਸਿਧਾਂਤਾਂ 'ਤੇ ਅਧਾਰਿਤ ਸੀ। 19ਵੀਂ ਸਦੀ ਵਿੱਚ ਬੁਲੰਦੀਆਂ ਵੇਲੇ, ਇਹ ਰਾਜ ਲਹਿੰਦੇ ਵੱਲ ਦੱਰਾ-ਏ-ਖ਼ੈਬਰ ਤੋਂ ਚੜ੍ਹਦੇ ਪਾਸੇ ਲਹਿੰਦੇ-ਤਿਬਤ, ਅਤੇ ਦੱਖਣ ਵੱਲ ਮਿਠਾਨਕੋਟ ਤੋਂ ਉੱਤਰ ਕੰਨੀ ਕਸ਼ਮੀਰ ਤੱਕ ਫੈਲਿਆ। ਇਹ ਅੰਗਰੇਜ਼ਾ ਦੇ ਬ੍ਰਿਟਿਸ਼ ਰਾਜ ਹਿੱਸੇ ਆਉਣ ਵਾਲਾ ਦੱਖਣੀ ਏਸ਼ੀਆ ਦਾ ਸਭ ਤੋਂ ਆਖਰੀ ਨਰੋਆ ਖੇਤਰ ਸੀ।
"ਲੋਕ-ਨਾਚ ਨਾਲ ਮਾਨਸਿਕਤਾ ਨਾਚ ਕਲਾ ਨੂੰ ਆਪਣੇ ਜੀਵਨ ਦਾ ਸੁਭਾਵਿਕ ਅਮਲ ਪ੍ਰਵਾਨ ਕਰਦੀ ਰਹੀ ਹੈ।" 'ਨੱਚਣ ਵਾਲੇ ਦੀ ਅੱਡੀ ਨਾ ਰਹਿੰਦੀ , ਗਾਉਣ ਵਾਲੇ ਦਾ ਮੂੰਹ' ਇਸ ਸੁਭਾਵਕ ਅਮਲ ਦੀ ਪੁਸ਼ਟੀ ਕਰਦੀ ਕਾਵਿ ਸਤਰ ਹੈ। ਨਾਚ ਕਲਾ ਕਿਸੇ ਵੀ ਸੂਰਤ ਵਿੱਚ ਮੂਕ ਪੇਸ਼ਕਾਰੀ ਨਹੀਂ ਹੈ। ਖ਼ਾਸਕਰ ਪੰਜਾਬੀ ਲੋਕ ਨਾਚ ਗਿੱਧਾ ਭੰਗੜਾ ਤਾਂ ਗੀਤਾਂ ਦੇ ਬੋਲ ਜਾਂ ਬੋਲੀਆਂ ਤੋਂ ਬਿਨਾਂ ਪੇਸ਼ ਕਿਤੇ ਜਾਣਾ ਸੰਭਵ ਹੀ ਨਹੀਂ। ਲੋਕ-ਸਮੂਹ ਦੀ ਸਿਰਜਨ-ਕਲਾ ਦੀ ਇੱਕ ਮਹੱਤਵਪੂਰਨ ਵੰਨਗੀ ਹੈ, ਜੋ ਲੋਕ-ਮਾਨਸ ਦੇ ਸਮੁਚੇ ਹਾਵਾਂ-ਭਾਵਾਂ ਨੂੰ ਸਰੀਰਕ ਮੁਦਰਾਵਾਂ ਦੇ ਪ੍ਰਗਟਾਉ-ਸੰਦਰਭ ਰਾਹੀਂ ਪੇਸ਼ ਕਰਦੀ ਹੈ। ਲੋਕ ਨਾਚ ਵੀ ਇਸੇ ਪ੍ਰਕਾਰ ਦੀ ਇੱਕ ਲੋਕ-ਕਲਾ ਹੈ। ਲੋਕ-ਨਾਚ ਮੰਨੋਰੰਜਨ ਦਾ ਸਾਧਨ ਹੀ ਨਹੀਂ, ਇਹ ਕਿਸੇ ਖਿੱਤੇ ਦੇ ਜਨ-ਸਮੂਹ ਦੀ ਸਮਾਜਿਕ, ਸੱਭਿਆਚਾਰਕ, ਨੈਤਿਕ, ਧਾਰਮਿਕ, ਰਾਜਸੀ ਅਤੇ ਇਤਹਾਸਿਕ ਜੀਵਨ-ਤੋਰ ਦੀਆਂ ਵਿਭਿੰਨ ਪਰਤਾਂ ਦਾ ਸਰੀਰਕ ਮੁਦਰਾਵਾਂ ਦੇ ਮਾਧਿਅਮ ਰਾਹੀਂ ਆਪ-ਮੁਹਾਰਾ, ਸਧਾਰਨ, ਖੁਸ਼ੀਆਂ-ਖੇੜਿਆਂ ਭਰਪੂਰ ਅੰਦਰੂਨੀ ਭਾਵਨਾਵਾਂ ਦਾ ਬਾਹਰੀ ਪ੍ਰਗਟਾਵਾ ਵੀ ਹੈ। ਪੰਜਾਬ ਦੇ ਲੋਕ-ਨਾਚ ਪੰਜਾਬ ਪੰਜਾਬ ਦੇ ਜਨ-ਜੀਵਨ ਦਾ ਮਹੱਤਪੂਰਨ ਅੰਗ ਹਨ।"ਪੰਜਾਬ ਦੇ ਲੋਕ-ਨਾਚਾਂ ਦਾ ਵਰਗੀਕਰਨ ਦੋ ਪੱਧਰਾਂ ਤੇ ਕੀਤਾ ਜਾ ਸਕਦਾ ਹੈ:
ਗੂਰੁ ਅੰਗਦ ਦੇਵ ਜੀ (31 ਮਾਰਚ 1504 – 29 ਮਾਰਚ 1552) ਸਿੱਖਾਂ ਦੇ ਦਸਾਂ ਵਿਚੋਂ ਦੂਜੇ ਗੁਰੂ ਸਨ। ਇਹਨਾਂ ਦਾ ਜਨਮ ਹਿੰਦੂ ਖ਼ਾਨਦਾਨ ਵਿੱਚ, ਜਮਾਂਦਰੂ ਨਾਮ ਲਹਿਣੇ ਨਾਲ਼, ਪਿੰਡ ਹਰੀਕੇ (ਹੁਣ ਸਰਾਏ ਨਾਗਾ, ਮੁਕਤਸਰ ਨੇੜੇ) ਪੰਜਾਬ ਵਿਖੇ ਹੋਇਆ। ਭਾਈ ਲਹਿਣਾ ਖੱਤਰੀ ਟੱਬਰ ਵਿੱਚ ਪਲ਼ਿਆ, ਜਿਸਦੇ ਪਿਓ ਨਿੱਕੇ ਸਕੇਲ ਦੇ ਸੁਦਾਗਰ ਸੀ, ਅਤੇ ਆਪ ਉਹ ਦੁਰਗਾ ਦੇ ਪੁਜਾਰੀ ਸਨ। ਇਹਨਾਂ ਦੀ ਮੁਲਾਕਾਤ ਗੁਰੂ ਨਾਨਕ, ਸਿੱਖੀ ਦੇ ਬਾਨੀ ਨਾਲ਼ ਹੋਣ ਤੋਂ ਬਾਅਦ ਇਹ ਸਿੱਖ ਬਣ ਗਏ। ਗੁਰੂ ਨਾਨਕ ਸਾਹਿਬ ਨੇ ਲਹਿਣਾ ਨਾਮ ਤਬਦੀਲ ਕਰ ਅੰਗਦ ("ਮੇਰਾ ਆਪਣਾ ਅੰਗ") ਰੱਖ ਦਿੱਤਾ, ਅਤੇ ਆਪਣੇ ਪੁੱਤਾਂ ਦੀ ਬਜਾਏ ਅੰਗਦ ਨੂੰ ਦੂਜਾ ਗੁਰੂ ਐਲਾਨ ਦਿੱਤਾ।ਗੁਰੂ ਨਾਨਕ ਦੇ ਫ਼ਾਨੀ ਦੁਨੀਆ ਤੋਂ ਰੁਖ਼ਸਤ ਹੋਣ ਤੋਂ ਬਾਅਦ, 1539 ਵਿੱਚ ਗੁਰੂ ਅੰਗਦ ਸਿੱਖਾਂ ਦੇ ਰਹਿਬਰ ਬਣੇ। ਇਹ ਸਿੱਖੀ ਵਿੱਚ ਗੁਰਮੁਖੀ ਨੂੰ ਇਖਤਿਆਰ ਅਤੇ ਮਿਆਰਬੰਦ ਕਰਨ ਲਈ ਮਸ਼ਹੂਰ ਹਨ। ਇਹਨਾਂ ਨੇ ਨਾਨਕ ਦੇ ਵਾਕ ਇਕੱਤਰ ਕਰਨੇ ਸ਼ੁਰੂ ਕੀਤੇ, ਨਾਲ਼ 63 ਵਾਕ ਆਪ ਰਚੇ। ਆਪਣੇ ਪੁੱਤਾਂ ਦੀ ਬਜਾਏ, ਇਹਨਾਂ ਨੇ ਆਪਣੇ ਮੁਰੀਦ ਅਮਰਦਾਸ ਨੂੰ ਗੁਰੂ ਤਖ਼ਤ ਦਾ ਵਾਰਸ ਅਤੇ ਤੀਜਾ ਗੁਰੂ ਐਲਾਨਿਆ।
ਡਾਕਟਰ ਭੀਮਰਾਉ ਅੰਬੇਡਕਰ (14 ਅਪ੍ਰੈਲ 1891 - 6 ਦਸੰਬਰ 1956), ਡਾਕਟਰ ਬਾਬਾਸਾਹਿਬ ਅੰਬੇਡਕਰ ਨਾਮ ਨਾਲ ਪ੍ਰਸਿੱਧ ਇੱਕ ਭਾਰਤੀ ਕਾਨੂੰਨਸਾਜ਼, ਅਰਥਸ਼ਾਸਤਰੀ, ਰਾਜਨੀਤੀਵਾਨ ਅਤੇ ਸਮਾਜ ਸੁਧਾਰਕ ਸਨ ਜਿਨ੍ਹਾਂ ਨੇ ਦਲਿਤ ਬੋਧੀ ਲਹਿਰ ਨੂੰ ਪ੍ਰੇਰਿਤ ਕੀਤਾ ਅਤੇ (ਬਹੁਜਨ) ਨਾਲ ਹੁੰਦੇ ਸਮਾਜਿਕ ਭੇਦਭਾਵ ਦੇ ਖਿਲਾਫ ਪ੍ਰਚਾਰ ਕੀਤਾ, ਜਦਕਿ ਔਰਤਾਂ ਅਤੇ ਕਿਰਤ ਦੇ ਅਧਿਕਾਰਾਂ ਦਾ ਸਮਰਥਨ ਵੀ ਕੀਤਾ। ਉਹ ਆਜ਼ਾਦ ਭਾਰਤ ਦੇ ਪਹਿਲੇ ਕਾਨੂੰਨ ਅਤੇ ਨਿਆਂ ਮੰਤਰੀ, ਭਾਰਤੀ ਸੰਵਿਧਾਨ ਦੇ ਨਿਰਮਾਤਾ ਅਤੇ ਭਾਰਤ ਗਣਤੰਤਰ ਦੇ ਮੋਢੀ ਸਨ। ਭਾਰਤ ਅਤੇ ਹੋਰ ਕਿਤੇ, ਉਹਨਾਂ ਨੂੰ ਅਕਸਰ ਬਾਬਾ ਸਾਹਿਬ, ਮਰਾਠੀ ਵਿਚ ਭਾਵ "ਆਦਰਯੋਗ ਪਿਤਾ" ਕਹਿੰਦੇ ਸਨ।
ਭਾਸ਼ਾ ਇੱਕ ਅਜਿਹੀ ਪ੍ਰਣਾਲੀ ਹੈ ਜਿਸ ਵਿੱਚ ਮਨੁੱਖ ਦੀ ਸੰਚਾਰ ਦੀਆਂ ਪੇਚੀਦਾ ਪ੍ਰਣਾਲੀਆਂ ਦਾ ਵਿਕਾਸ, ਪ੍ਰਾਪਤੀ, ਰੱਖ-ਰਖਾਵ ਅਤੇ ਵਰਤੋਂ ਸ਼ਾਮਲ ਹਨ ; ਇੱਕ ਭਾਸ਼ਾ ਅਜਿਹੀ ਪ੍ਰਣਾਲੀ ਦਾ ਕੋਈ ਖਾਸ ਉਦਾਹਰਨ ਹੈ।ਭਾਸ਼ਾ ਦੀ ਵਿਗਿਆਨਿਕ ਖੋਜ ਨੂੰ ਭਾਸ਼ਾ ਵਿਗਿਆਨ ਕਿਹਾ ਜਾਂਦਾ ਹੈ।ਪ੍ਰਾਚੀਨ ਗ੍ਰੀਸ ਵਿੱਚ ਗੋਰਗੀਜ਼ ਅਤੇ ਪਲੈਟੋ ਦੇ ਸਮੇਂ ਤੋਂ ਭਾਸ਼ਾ ਦੇ ਫ਼ਲਸਫ਼ੇ ਬਾਰੇ ਸਵਾਲ, ਜਿਵੇਂ ਕਿ ਕੀ ਸ਼ਬਦ ਤਜਰਬੇ ਦਾ ਪ੍ਰਗਟਾਵਾ ਕਰ ਸਕਦੇ ਹਨ, ਬਹਿਸ ਦਾ ਵਿਸ਼ਾ ਰਹੇ ਹਨ। ਰੂਸੋ ਵਰਗੇ ਵਿਚਾਰਕਾਂ ਨੇ ਦਲੀਲ ਦਿੱਤੀ ਹੈ ਕਿ ਭਾਸ਼ਾ ਜਜ਼ਬੇ ਤੋਂ ਉਤਪੰਨ ਹੋਈ ਹੈ ਜਦਕਿ ਕਾਂਟ ਵਰਗੇ ਹੋਰਾਂ ਨੇ ਇਹ ਮੰਨਿਆ ਹੈ ਕਿ ਇਹ ਤਰਕਸ਼ੀਲ ਅਤੇ ਤਰਕਪੂਰਨ ਵਿਚਾਰਾਂ ਤੋਂ ਪੈਦਾ ਹੋਈ ਹੈ। 20ਵੀਂ ਸਦੀ ਦੇ ਫ਼ਿਲਾਸਫ਼ਰ ਵਿਟਜੇਂਨਸਟੀਨ ਨੇ ਦਲੀਲ ਦਿੱਤੀ ਕਿ ਫ਼ਲਸਫ਼ਾ ਅਸਲ ਵਿੱਚ ਭਾਸ਼ਾ ਦਾ ਅਧਿਐਨ ਹੈ। ਭਾਸ਼ਾ ਵਿਗਿਆਨ ਦੇ ਪ੍ਰਮੁੱਖ ਵਿਦਵਾਨਾਂ ਵਿੱਚ ਫੇਰਡੀਨੈਂਡ ਡੀ ਸੌੁਸੂਰ ਅਤੇ ਨੌਮ ਚੋਮਸਕੀ ਸ਼ਾਮਲ ਹਨ। ਭਾਸ਼ਾ ਦਾ ਵਿਗਿਆਨਕ ਅਧਿਐਨ ਕਰਨ ਵਾਲੇ ਵਿਗਿਆਨ ਨੂੰ ਭਾਸ਼ਾ ਵਿਗਿਆਨ ਕਿਹਾ ਜਾਂਦਾ ਹੈ।ਬੋਲੀ/ਭਾਸ਼ਾ ਇੱਕ ਦਿਨ ਵਿੱਚ ਨਹੀਂ ਬਣ ਜਾਂਦੀ। ਇਹ ਕਿਸੇ ਖ਼ਿੱਤੇ ਵਿੱਚ ਵਸਦੇ ਲੋਕਾਂ ਦੀ ਸਦੀਆਂ ਦੀ ਸਮੂਹਿਕ ਮਾਨਸਿਕ ਸਾਧਨਾ ਰਾਹੀਂ ਹੋਂਦ ਵਿੱਚ ਆਉਂਦੀ ਹੈ। ਇਹ ਸਿਰਫ਼ ਰੋਜ਼ਮਰ੍ਹਾ ਦੀ ਜ਼ਿੰਦਗੀ ਵਿੱਚ ਗੱਲਬਾਤ ਕਰਨ ਦਾ ਸਾਧਨ ਹੀ ਨਹੀਂ ਹੁੰਦੀ ਸਗੋਂ ਲੋਕ-ਗੀਤਾਂ, ਬਾਤਾਂ ਤੇ ਸਾਹਿਤਕ ਕਿਰਤਾਂ ਰਾਹੀਂ ਉਸ ਇਲਾਕੇ ਦੇ ਜਨ-ਜੀਵਨ ਨੂੰ ਨਵੀਂ ਊਰਜਾ ਵੀ ਦਿੰਦੀ ਹੈ। ਸ਼ਬਦ ਅਰਸ਼ਾਂ ਤੋਂ ਨਹੀਂ ਉਤਰਦੇ ਸਗੋਂ ਕਿਰਤ ਕਰਦੇ ਔਰਤਾਂ ਤੇ ਮਰਦਾਂ ਵਿੱਚ ਆਪਸੀ ਸੰਚਾਰ ਦੀ ਲੋੜ ’ਚੋਂ ਪੈਦਾ ਹੁੰਦੇ ਹਨ। ਮਰਦ ਤੇ ਔਰਤ ਵਿਚਲੇ ਆਪਸੀ ਰਿਸ਼ਤੇ, ਬਿਰਹਾ ਤੇ ਮਿਲਣ ਦੀਆਂ ਘੜੀਆਂ, ਪਿਆਰਿਆਂ ਦੀਆਂ ਉਡੀਕਾਂ ਤੇ ਤਾਂਘਾਂ, ਭੈਣਾਂ-ਭਰਾਵਾਂ ਵਿਚਲਾ ਪਿਆਰ, ਮਾਵਾਂ ਤੇ ਧੀਆਂ-ਪੁੱਤਾਂ ਵਿਚਲਾ ਮੋਹ, ਦਾਦਿਆਂ/ਪਿਓਆਂ ਤੇ ਸੰਤਾਨ ਵਿਚਲੇ ਡੂੰਘੇ ਸਨੇਹ ਦੇ ਨਾਤੇ ਬੋਲੀ ਦੀ ਨੁਹਾਰ ਘੜਦੇ ਹਨ। ਜ਼ੁਲਮ ਵਿਰੁੱਧ ਲੜਦੇ ਹੋਏ ਲੋਕ, ਆਪਣੇ ਦੁੱਖਾਂ, ਸੰਘਰਸ਼ਾਂ ਤੇ ਜਿੱਤਾਂ-ਹਾਰਾਂ ਦੀਆਂ ਵਾਰਾਂ ਲਿਖਦੇ ਹਨ। ਕਵੀ, ਢਾਡੀ, ਅਫ਼ਸਾਨਾਨਿਗਾਰ, ਨਾਵਲਕਾਰ, ਗ਼ਲਪ ਲੇਖਕ, ਨਾਟਕਕਾਰ, ਭਾਸ਼ਾ ਮਾਹਿਰ ਆਦਿ ਉਸ ਦੇ ਨੈਣ-ਨਕਸ਼ਾਂ ਨੂੰ ਤਿੱਖਾ ਕਰਦੇ ਹਨ।ਇਹ ਪਤਾ ਕਰਨਾ ਅਸੰਭਵ ਹੈ ਕਿ ਦੁਨੀਆ ਵਿੱਚ ਠੀਕ ਕਿੰਨੀਆਂ ਭਾਸ਼ਾਵਾਂ ਹਨ, ਅਤੇ ਇਹ ਗਿਣਤੀ ਭਾਸ਼ਾਵਾਂ ਅਤੇ ਉਪਭਾਸ਼ਾਵਾਂ ਵਿਚਕਾਰ ਅੰਸ਼ਕ ਤੌਰ 'ਤੇ ਮਨਮਾਨੇ ਭੇਦ ਉੱਤੇ ਨਿਰਭਰ ਕਰਦੀ ਹੈ। ਵੈਸੇ, ਅਨੁਮਾਨਾਂ ਅਨੁਸਾਰ ਇਹ ਗਿਣਤੀ 6000 ਅਤੇ 7000 ਦੇ ਵਿੱਚਕਾਰ ਹੈ। ਕੁਦਰਤੀ ਭਾਸ਼ਾਵਾਂ ਆਵਾਜ਼ਾਂ ਅਤੇ ਇਸ਼ਾਰਿਆਂ ਉੱਤੇ ਨਿਰਭਰ ਹੁੰਦੀਆਂ ਹਨ ਪਰ ਅੱਗੇ ਇਨ੍ਹਾਂ ਨੂੰ ਦੇਖਣ, ਸੁਣਨ ਅਤੇ ਸਪਰਸ਼ ਆਧਾਰਿਤ ਦੁਜੈਲੇ ਮਾਧਿਅਮਾਂ ਰਾਹੀਂ ਕੋਡਬੰਦ ਕੀਤਾ ਜਾ ਸਕਦਾ ਹੈ, ਮਿਸਾਲ ਲਈ ਅੱਖਰੀ ਲੇਖਣੀ, ਬਰੇਲ ਅਤੇ ਸੀਟੀਆਂ
ਸਚਖੰਡ ਸ਼੍ਰੀ ਹਰਿਮੰਦਰ ਸਾਹਿਬ ਜਾਂ ਸ਼੍ਰੀ ਦਰਬਾਰ ਸਾਹਿਬ (ਪੰਜਾਬੀ ਉਚਾਰਨ: [dəɾbaːɾ saːh(ɪ)b]; ਰੱਬ ਦਾ ਘਰ) ਭਾਰਤ ਦੇ ਪੰਜਾਬ ਸੂਬੇ ਦੇ ਸ਼ਹਿਰ ਅੰਮ੍ਰਿਤਸਰ ਵਿੱਚ ਸਥਿਤ ਇੱਕ ਗੁਰੂਦਵਾਰਾ ਹੈ। ਇਹ ਸਿੱਖਾਂ ਦਾ ਸਭ ਤੋਂ ਪਵਿੱਤਰ ਧਾਰਮਿਕ ਅਸਥਾਨ ਮੰਨਿਆ ਜਾਂਦਾ ਹੈ।ਇਹ ਗੁਰੂਦਵਾਰਾ ਚੌਥੇ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦੁਆਰਾ 1577 ਵਿੱਚ ਬਣਵਾਏ ਗਏ ਸਰੋਵਰ ਦੇ ਦੁਆਲੇ ਬਣਾਇਆ ਗਿਆ ਹੈ। ਇਸਦੀ ਨੀਂਹ 28 ਦਸੰਬਰ 1588 ਵਿੱਚ ਸਾਈਂ ਮੀਆਂ ਮੀਰ ਜੀ ਦੁਆਰਾ ਰੱਖਿਆ ਗਿਆ ਸੀ। 1604 ਵਿੱਚ ਪੰਜਵੇਂ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਇੱਥੇ ਆਦਿ ਗ੍ਰੰਥ ਦੇ ਇੱਕ ਖਰੜੇ ਦਾ ਪ੍ਰਕਾਸ਼ ਕੀਤਾ ਅਤੇ ਇਸ ਥਾਂ ਨੂੰ "ਅਠ ਸਠ ਤੀਰਥ" ਕਿਹਾ।ਦੋ ਸਾਲਾਂ ਬਾਅਦ ਸੰਨ 1606 ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਜੀ ਦਾ ਨੀਂਹ ਪੱਥਰ ਛੇਵੇਂ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੁਆਰਾ ਰੱਖਿਆ ਗਿਆ। ਇਸ ਤੋਂ ਇਲਾਵਾ 1757, 1762 ਅਤੇ 1764 ਵਰ੍ਹਿਆ ਦੇ ਅਫ਼ਗ਼ਾਨ ਹਮਲਿਆਂ ਦੌਰਾਨ ਸ਼੍ਰੀ ਹਰਿਮੰਦਰ ਸਾਹਿਬ ਦੀ ਇਮਾਰਤ ਨੂੰ ਨਸ਼ਟ ਕਰ ਦਿੱਤਾ ਗਿਆ ਸੀ। ਬਾਬਾ ਦੀਪ ਸਿੰਘ ਜੀ ਸ਼ਹੀਦ ਦੀ ਸ਼ਹੀਦੀ ਵੀ ੧੬੫੭ ਦੇ ਜਹਾਨ ਖ਼ਾਨ ਵਾਲੇ ਹਮਲੇ ਦੌਰਾਨ ਹੀ ਸ਼੍ਰੀ ਦਰਬਾਰ ਸਾਹਿਬ ਦੀ ਰਾਖੀ ਕਰਦਿਆ ਹੋਈ ਸੀ। ਅੱਜ ਬਾਬਾ ਜੀ ਦੀ ਯਾਦ ਵਿੱਚ ਸ਼੍ਰੀ ਹਰਿਮੰਦਰ ਸਾਹਿਬ ਜੀ ਦੀ ਪਰਿਕਰਮਾ ਵਿੱਚ ਸ਼ਹੀਦੀ ਬੁੰਗਾ ਸਥਿਤ ਹੈ, ਜਿੱਥੇ ਲੜੀਵਾਰ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਚਲਦੇ ਰਹਿੰਦੇ ਹਨ।
ਭਾਈ ਵੀਰ ਸਿੰਘ (1872–1957) ਇੱਕ ਪੰਜਾਬੀ ਕਵੀ ਅਤੇ ਵਿਦਵਾਨ ਸੀ, ਜਿਸ ਨੂੰ ਅਜੋਕੇ ਪੰਜਾਬੀ ਸਾਹਿਤ ਦਾ ਮੋਢੀ ਵੀ ਕਿਹਾ ਜਾਂਦਾ ਹੈ। ਉਸ ਨੇ ਆਪਣੀ ਕਵਿਤਾ ਨੂੰ ਸਿੱਖ ਧਰਮ ਅਤੇ ਗੁਰਮਤਿ ਫਲਸਫਾ ਨਾਲ਼ ਜੋੜਿਆ ਜਿਸ ਕਰ ਕੇ ਉਸ ਨੂੰ ਭਾਈ ਜੀ ਆਖਿਆ ਜਾਣ ਲੱਗਾ। ਉਸ ਨੇ ਛੋਟੀ ਕਵਿਤਾ, ਮਹਾਂਕਾਵਿ ਤੋਂ ਇਲਾਵਾ ਵਾਰਤਕ ਵਿੱਚ ਨਾਵਲ, ਨਾਟਕ ਇਤਿਹਾਸ, ਜੀਵਨੀਆਂ, ਲੇਖਾਂ ਅਤੇ ਸਾਖੀਆਂ ਇਤਿਆਦਿ ਦੀ ਰਚਨਾ ਕਰਨ ਦੀ ਪਹਿਲ ਕੀਤੀ।
ਸੁਰਜੀਤ ਪਾਤਰ (ਜਨਮ 14 ਜਨਵਰੀ 1945) ਇੱਕ ਪੰਜਾਬੀ ਸ਼ਾਇਰ ਹੈ। ਉਸਨੇ 1960ਵਿਆਂ ਵਿੱਚ ਆਪਣੀਆਂ ਕਵਿਤਾਵਾਂ ਪ੍ਰਕਾਸ਼ਿਤ ਕਰਨੀਆਂ ਸ਼ੁਰੂ ਕੀਤੀਆਂ ਸਨ ਅਤੇ ਅੱਜ ਤੱਕ ਨਿਰੰਤਰ ਕਾਵਿ-ਸਿਰਜਣਾ ਵਿੱਚ ਕਰਮਸ਼ੀਲ ਹੈ। ਉਹਦੀ ਸਖਸ਼ੀਅਤ 'ਕਵਿਤਾ ਦੀ ਵਿਆਪਕ ਸਮਾਜਿਕ ਅਪੀਲ ਤੇ ਗੰਭੀਰਤਾ' ਦਾ ਸੁੰਦਰ ਸੁਮੇਲ ਹੈ। ਆਲੋਚਕਾਂ ਨੇ ਉਸਨੂੰ ਖੂਬ ਸਰਾਹਿਆ ਹੈ। ਸਮਾਜ ਵਿੱਚ ਰਾਜਨੀਤਕ ਚੇਤਨਾ ਅਤੇ ਤਤਕਾਲੀ ਜ਼ਬਰ ਦੇ ਵਿਰੋਧ ਦੇ ਰੂਪ ਵਿੱਚ ਉਹਨਾਂ ਦੀ ਕਵਿਤਾ ਸਾਹਮਣੇ ਆਉਂਦੀ ਹੈ।
ਭਗਤ ਸਿੰਘ (28 ਸਤੰਬਰ 1907 - 23 ਮਾਰਚ 1931) ਭਾਰਤ ਦਾ ਇੱਕ ਅਜ਼ਾਦੀ ਘੁਲਾਟੀਆ ਸੀ। ਭਗਤ ਸਿੰਘ ਨੂੰ 23 ਮਾਰਚ 1931 ਨੂੰ ਉਸ ਦੇ ਸਾਥੀਆਂ, ਰਾਜਗੁਰੂ ਅਤੇ ਸੁਖਦੇਵ ਦੇ ਨਾਲ ਫ਼ਾਂਸੀ ਤੇ ਲਟਕਾ ਦਿੱਤਾ ਗਿਆ ਸੀ। ਉਹ ਹਿੰਦੁਸਤਾਨ ਸੋਸ਼ਲਿਸਟ ਰਿਪਬਲੀਕਨ ਐਸੋਸੀਏਸ਼ਨ ਦੇ ਸੰਸਥਾਪਕ ਮੈਬਰਾਂ ਵਿੱਚੋਂ ਇੱਕ ਸੀ। ਭਗਤ ਸਿੰਘ ਇਨਕਲਾਬੀ ਹੋਣ ਦੇ ਨਾਲ ਨਾਲ ਮੌਲਿਕ ਚਿੰਤਕ ਵੀ ਸੀ। ਉਸ ਨੇ ਸਮਾਜਿਕ, ਸਿਆਸੀ ਤੇ ਸਭਿਆਚਾਰਕ ਵਰਤਾਰਿਆਂ ਨੂੰ ਤਰਕਸ਼ੀਲ ਤਰੀਕੇ ਨਾਲ ਘੋਖਿਆ ਤੇ ਉਨ੍ਹਾਂ ਬਾਰੇ ਵਿਚਾਰ ਪ੍ਰਗਟਾਏ।1928 ਵਿੱਚ ਭਗਤ ਸਿੰਘ ਤੇ ਉਸਦੇ ਸਾਥੀ ਸ਼ਿਵਰਾਮ ਰਾਜਗੁਰੂ ਨੇ 21 ਸਾਲਾ ਬਰਤਾਨਵੀ ਪੁਲਿਸ ਅਫ਼ਸਰ ਜੌਨ ਸਾਂਡਰਸ ਦਾ ਲਾਹੌਰ ਵਿਖੇ ਗੋਲੀ ਮਾਰਕੇ ਕਤਲ ਕੀਤਾ ਜਦਕਿ ਉਹਨਾਂ ਦਾ ਮਕਸਦ ਜੇਮਜ਼ ਸਕੌਟ ਨਾਂ ਦੇ ਸੀਨੀਅਰ ਪੁਲਿਸ ਸੁਪਰਿਨਟੈਂਡੈਂਟ ਦਾ ਕਤਲ ਕਰਨਾ ਸੀ।
ਭਾਈ ਲਾਲੋ ਸੱਚੀ ਮਿਹਨਤ ਕਰਨ ਵਾਲੇ ਗੁਰੂ ਦੇ ਸਿੱਖ ਸਨ। ਜਿਨ੍ਹਾਂ ਦਾ ਜਨਮ 1452 ਵਿੱਚ ਸੈਦਪੁਰ ਜਿਸ ਨੂੰ ਹੁਣ ਏਮਨਾਬਾਦ {ਹੁਣ ਪਾਕਿਸਤਾਨ} ਵਿੱਖੇ ਹੋਇਆ। ਆਪ ਸੱਚੀ ਮਿਹਨਤ ਕਰਨ ਵਾਲੇ ਤਰਖਾਨ ਸਨ। ਆਪਜੀ ਦੇ ਪਿਤਾ ਭਾਈ ਜਗਤ ਰਾਮ ਘਟੌੜਾ ਜਾਤੀ ਦੇ ਸਨ ਜੋ ਤਰਖਾਣ ਦਾ ਕੰਮ ਕਰ ਕੇ ਆਪਣਾ ਅਤੇ ਆਪਣੇ ਪਰਿਵਾਰ ਦਾ ਪੇਟ ਪਾਲਦੇ ਸਨ। ਆਪ ਜੀ ਦਸਾਂ ਨੌਂਹਾਂ ਦੀ ਕਿਰਤ ਕਰਦੇ ਸਨ ਅਤੇ ਉਸ ਕਮਾਈ ਵਿੱਚੋਂ ਲੋੜਵੰਦਾਂ ਦੀ ਮਦਦ ਕਰਦੇ ਸਨ ਅਤੇ ਲੰਗਰ ਛਕਾਉਦੇ ਸਨ।
ਪੰਜਾਬੀ ਨਾਟਕ ਦਾ ਇਤਿਹਾਸ ਇੱਕ ਜਟਿਲ ਵਰਤਾਰਾ ਹੈ ਕਿਉਂਕਿ ਪੰਜਾਬੀ ਸਭਿਆਚਾਰ ਵਿੱਚ 'ਨਾਟਕ ਵਿਧਾ ਦੀ ਸਥਿਤੀ ਕਦੇ ਵੀ ਸੰਤੋਖਜਨਕ ਨਹੀਂ ਰਹੀਂ। ਇੱਕ ਤੋ ਵਧੀਕ ਕਾਰਨਾਂ ਕਰ ਕੇ ਇਹ ਵਿਧਾ ਪੰਜਾਬੀ ਸਮਾਜ ਵਿੱਚ ਵੱਕਾਰੀ ਸਥਾਨ ਗ੍ਰਹਿਣ ਨਹੀਂ ਕਰ ਸਕੀ। ਇਸ ਲਈ ਪੰਜਾਬੀ ਨਾਟਕ ਦਾ ਇਤਿਹਾਸ ਲੇਖਣ ਸੰਭਵ ਨਹੀਂ ਹੋਇਆ। ਇਸੇ ਲਈ ਪੰਜਾਬੀ ਨਾਟਕ ਦਾ ਇਤਿਹਾਸ ਲਿਖਦਿਆ ਉਸ ਸਭਿਆਚਾਰਕ, ਪਿਛੋਕੜ, ਲੋਕਧਾਰਾਈ ਵਿਹਾਰ ਤੇ ਮਾਨਸਿਕਤਾ ਨੂੰ ਸਮਝਣਾ ਅਵੱਸ਼ਕ ਹੈ।ਇਹ ਇਸ ਲਈ ਵੀ ਜਾਣਨਾ ਜਰੂਰੀ ਹੈ ਪੰਜਾਬੀ ਵਿੱਚ ਭਾਵੇਂ ਨਾਟਕ ਦਾ ਵਿਧੀਵਾਤ ਆਰੰਭ ਪੱਛਮ ਦੇ ਪ੍ਰਭਾਵ ਨਾਲ ਹੋਇਆ ਪਰੰਤੂ ਆਪਣੀ ਇੱਕ ਸਦੀ ਦੀ ਇਤਿਹਾਸ ਸਿਰਜਣਾ ਦੌਰਾਨ ਇਹ ਬਾਰ-ਬਾਰ ਕਿਸੇ ਨਾ ਕਿਸੇ ਰੂਪ ਵਿੱਚ ਆਪਣੇ ਪਿੱਛੇ ਵੱਲ ਅਹੁਲਦਾ ਭਾਵ ਪੰਜਾਬੀ ਲੋਕਧਾਰਾ ਤੇ ਸਭਿਆਚਾਰ ਨਾਲ ਵਾਸਤਾ ਹੋਣ ਦਾ ਯਤਨ ਕਰਦਾ ਰਿਹਾ ਹੈ।
ਹਾੜੀ ਦੀਆਂ ਫ਼ਸਲਾਂ (ਜਾਂ ਰਬੀ ਫਸਲਾਂ; ਅੰਗ੍ਰੇਜ਼ੀ ਵਿੱਚ: Rabi Crops) ਸਰਦੀ ਵਿੱਚ ਬੀਜੀਆਂ ਜਾਂਦੀਆਂ ਖੇਤੀਬਾੜੀ ਦੀਆਂ ਫਸਲਾਂ ਹਨ ਅਤੇ ਦੱਖਣੀ ਏਸ਼ੀਆ ਵਿੱਚ ਬਸੰਤ ਰੁੱਤ ਵਿੱਚ ਇਹਨਾਂ ਦੀ ਕਟਾਈ ਹੁੰਦੀ ਹੈ। ਇਹ ਸ਼ਬਦ "ਬਸੰਤ" ਲਈ ਅਰਬੀ ਸ਼ਬਦ ਤੋਂ ਬਣਿਆ ਹੋਇਆ ਹੈ, ਜੋ ਭਾਰਤੀ ਉਪ-ਮਹਾਂਦੀਪ ਵਿੱਚ ਵਰਤਿਆ ਜਾਂਦਾ ਹੈ, ਜਿਥੇ ਇਹ ਬਸੰਤ ਰੁੱਤ ਹੁੰਦੀ ਹੈ (ਜਿਸ ਨੂੰ "ਸਰਦੀਆਂ ਦੀ ਫਸਲ" ਵੀ ਕਿਹਾ ਜਾਂਦਾ ਹੈ)।