ਵਿਕੀਪੀਡੀਆ (ਅੰਗਰੇਜ਼ੀ: Wikipedia) ਇੱਕ ਬਹੁਭਾਸ਼ਾਈ ਆਨਲਾਈਨ ਵਿਸ਼ਵਕੋਸ਼ ਹੈ, ਜੋ ਇੱਕ ਖੁੱਲੇ ਸਹਿਯੋਗ ਪ੍ਰੋਜੈਕਟ ਵਜੋਂ ਬਣਾਇਆ ਗਿਆ ਹੈ ਅਤੇ ਵਾਲੰਟੀਅਰ ਸੰਪਾਦਕਾਂ ਦੇ ਸਮੂਹ ਦੁਆਰਾ ਵਿਕੀ-ਅਧਾਰਿਤ ਸੋਧ ਪ੍ਰਣਾਲੀ ਰਾਹੀਂ ਸਾਂਭਿਆ ਜਾਂਦਾ ਹੈ। ਇਹ ਵਰਲਡ ਵਾਈਡ ਵੈੱਬ 'ਤੇ ਸਭ ਤੋਂ ਵੱਡਾ ਅਤੇ ਸਭ ਤੋਂ ਮਸ਼ਹੂਰ, ਆਮ ਹਵਾਲਿਆਂ ਵਾਲਾ ਕੰਮ ਹੈ ਅਤੇ ਮਾਰਚ 2020 ਤੱਕ ਐਲੈਕਸਾ ਦੁਆਰਾ ਦਰਜਾ ਪ੍ਰਾਪਤ 20 ਸਭ ਤੋਂ ਪ੍ਰਸਿੱਧ ਵੈਬਸਾਈਟਾਂ ਵਿੱਚੋਂ ਇੱਕ ਹੈ। ਇਸ ਵਿੱਚ ਵਿਸ਼ੇਸ਼ ਤੌਰ 'ਤੇ ਮੁਫਤ ਸਮੱਗਰੀ ਹੁੰਦੀ ਹੈ ਅਤੇ ਕੋਈ ਵਪਾਰਕ ਵਿਗਿਆਪਨ ਨਹੀਂ ਹੁੰਦੇ ਹਨ, ਅਤੇ ਇਹ ਇੱਕ ਗੈਰ-ਮੁਨਾਫ਼ਾ ਅੰਤਰਰਾਸ਼ਟਰੀ ਸੰਸਥਾ ਵਿਕੀਮੀਡੀਆ ਫਾਊਂਡੇਸ਼ਨ ਦੁਆਰਾ ਚਲਾਇਆ ਜਾਂਦਾ ਹੈ। ਵਿਕੀਪੀਡੀਆ ਵਿੱਚ ਕੋਈ ਵੀ ਵਿਅਕਤੀ ਨਵੇਂ ਲੇਖ ਲਿਖ ਸਕਦਾ ਹੈ ਅਤੇ ਪਹਿਲਾਂ ਬਣੇ ਤਕਰੀਬਨ ਸਾਰੇ ਲੇਖਾਂ ਨੂੰ ਸੋਧ ਸਕਦਾ ਹੈ।
ਗੁਰੂ ਨਾਨਕ ਦੇਵ ਜੀ (15 ਅਪ੍ਰੈਲ 1469 – 22 ਸਤੰਬਰ 1539) ਸਿੱਖੀ ਦੇ ਬਾਨੀ ਅਤੇ ਦਸਾਂ ਸਿੱਖ ਗੁਰੂਆਂ ਵਿਚੋਂ ਪਹਿਲੇ ਗੁਰੂ ਸਨ। ਇਹਨਾਂ ਦਾ ਜਨਮ ਦਿਨ ਦੁਨੀਆ ਵਿੱਚ ਗੁਰਪੁਰਬ ਵਜੋਂ ਮਨਾਇਆ ਜਾਂਦਾ ਹੈ, ਜੋ ਨਾਨਕਸ਼ਾਹੀ ਕਲੈਂਡਰ 2003 ਮਤਾਬਕ 1 ਵੈਸਾਖ ਅਤੇ ਬਿਕ੍ਰਮੀ ਨਾਨਕਸ਼ਾਹੀ ਕਲੈਂਡਰ ਮੁਤਾਬਿਕ ਕੱਤਕ ਦੀ ਪੂਰਨਮਾਸ਼ੀ ਨੂੰ ਹਰ ਸਾਲ ਅਕਤੂਬਰ-ਨਵੰਬਰ ਮਹੀਨਿਆਂ ਵਿਚਾਲ਼ੇ ਵੱਖਰੀ ਤਰੀਕ ਨੂੰ ਆਉਂਦਾ ਹੈ। 1. ਗੁਰੂ ਨਾਨਕ ਸਾਹਿਬ ਦੇ ਜਨਮ ਅਤੇ ਜੋਤੀ-ਜੋਤ ਸਮਾੳਣ ਬਾਰੇ ਤਾਰੀਖ਼ਾਂ ਵਿਚ ਮਤਭੇਦ ਹੈ। ਸੁਖਬਾਸੀ ਰਾਮ ਬੇਦੀ, ਗਣੇਸ਼ਾ ਸਿੰਘ ਬੇਦੀ, ਡਾ. ਤਰਲੋਚਨ ਸਿੰਘ, ਡਾ ਹਰਜਿੰਦਰ ਸਿੰਘ ਦਿਲਗੀਰ ਵਰਗੇ ਇਤਿਹਾਸਕਾਰ ਉਨ੍ਹਾਂ ਦਾ ਜਨਮ 20 ਅਕਤੂਬਰ 1469 ਅਤੇ ਜੋਤੀ ਜੋਤ ਸਮਾਉਣਾ 7 ਸਤੰਬਰ 1539 ਦਾ ਮੰਨਦੇ ਹਨ (Sikh History in 10 Volume, vol 1) 2.
ਗੁਰਮੁਖੀ (ਪੰਜਾਬੀ: گُرمُکھی (ਸ਼ਾਹਮੁਖੀ)) ਇੱਕ ਸਿੱਖ ਲਿੱਪੀ ਹੈ ਜਿਸਨੂੰ ਦੂਜੇ ਸਿੱਖ ਗੁਰੂ, ਗੁਰੂ ਅੰਗਦ ਸਾਹਿਬ ਨੇ ਸੋਲ਼ਵੀਂ ਸਦੀ ਵਿੱਚ ਤਬਦੀਲ ਅਤੇ ਮਿਆਰਬੰਦ ਕਰਨ ਦੇ ਨਾਲ਼ ਇਸਤਿਮਾਲ ਕੀਤਾ। ਗੁਰਮੁਖੀ ਚੜ੍ਹਦੇ ਪੰਜਾਬ ਸੂਬੇ ਵਿੱਚ ਪੰਜਾਬੀ ਭਾਸ਼ਾ ਲਈ ਅਫ਼ਸਰਾਨਾ ਲਿੱਪੀ ਹੈ, ਜਿਸਨੂੰ ਫ਼ਾਰਸੀ-ਅਰਬੀ ਸ਼ਾਹਮੁਖੀ ਲਿੱਪੀ ਵਿੱਚ ਵੀ ਲਿਖਿਆ ਜਾਂਦਾ ਹੈ। ਮੌਜੂਦਾ ਗੁਰਮੁਖੀ ਦੇ ਇੱਕਤਾਲ਼ੀ ਅੱਖਰ, ਕਤਾਰ ਊੜੇ ਤੋਂ ਕੱਕੇ ਬਿੰਦੀ ਤੱਕ ਅਤੇ ਨੌਂ ਲਗਾਂ ਮਾਤਰਾਂ ਹਨ। ਇਹ ਇਕਤਾਲੀ ਹਰਫ਼ ਹਨ: ੳ, ਅ, ੲ, ਸ, ਹ, ਕ, ਖ, ਗ, ਘ, ਙ, ਚ, ਛ, ਜ, ਝ, ਞ, ਟ, ਠ, ਡ, ਢ, ਣ, ਤ, ਥ, ਦ, ਧ, ਨ, ਪ, ਫ, ਬ, ਭ, ਮ, ਯ, ਰ, ਲ, ਵ, ੜ, ਸ਼, ਖ਼, ਗ਼, ਜ਼, ਫ਼, ਅਤੇ ਲ਼। ਸਿੱਖੀ ਦੇ ਆਦਿ ਗ੍ਰੰਥ, ਗੁਰੂ ਗ੍ਰੰਥ ਸਾਹਿਬ ਵਿੱਚ ਕਈ ਜ਼ੁਬਾਨਾਂਂ ਅਤੇ ਲਹਿਜਿਆਂ ਵਿੱਚ ਬਾਣੀ ਲਿਖੀ ਗਈ ਹੈ ਜਿਸ ਨੂੰ ਗੁਰਮੁਖੀ ਭਾਸ਼ਾ ਆਖਿਆ ਜਾਂਦਾ ਹੈ।
ਪਨਾਮਾ, ਅਧਿਕਾਰਕ ਤੌਰ ਉੱਤੇ ਪਨਾਮਾ ਦਾ ਗਣਰਾਜ (ਸਪੇਨੀ: [República de Panamá] Error: {{Lang}}: text has italic markup (help) ਰੇਪੂਵਲਿਕਾ ਦੇ ਪਾਨਾਮਾ), ਮੱਧ ਅਮਰੀਕਾ ਦਾ ਸਭ ਤੋਂ ਦੱਖਣੀ ਦੇਸ਼ ਹੈ। ਇਹ ਉੱਤਰੀ ਅਤੇ ਦੱਖਣੀ ਅਮਰੀਕਾ ਮਹਾਂਦੀਪਾਂ ਨੂੰ ਜੋੜਨ ਵਾਲੇ ਥਲ-ਜੋੜ ਉੱਤੇ ਸਥਿਤ ਹੈ ਅਤੇ ਇਸ ਦੀਆਂ ਹੱਦਾਂ ਪੱਛਮ ਵੱਲ ਕੋਸਟਾ ਰੀਕਾ, ਦੱਖਣ-ਪੂਰਬ ਵੱਲ ਕੋਲੰਬੀਆ, ਉੱਤਰ ਵੱਲ ਕੈਰੀਬਿਆਈ ਸਾਗਰ ਅਤੇ ਦੱਖਣ ਵੱਲ ਪ੍ਰਸ਼ਾਂਤ ਮਹਾਂਸਾਗਰ ਨਾਲ ਲੱਗਦੀਆਂ ਹਨ। ਇਸ ਦੀ ਰਾਜਧਾਨੀ ਪਨਾਮਾ ਸ਼ਹਿਰ ਹੈ।
ਰਬਿੰਦਰਨਾਥ ਟੈਗੋਰ (ਬੰਗਾਲੀ: রবীন্দ্রনাথ ঠাকুর; 7 ਮਈ 1861 - 7 ਅਗਸਤ 1941) ਇੱਕ ਬੰਗਾਲੀ ਕਵੀ, ਨਾਟਕਕਾਰ, ਨਾਵਲਕਾਰ ਅਤੇ ਸੰਗੀਤਕਾਰ ਸੀ ਜਿਸਨੇ 19ਵੀਂ ਅਤੇ 20ਵੀਂ ਸਦੀ ਵਿੱਚ ਬੰਗਾਲੀ ਸਾਹਿਤ ਨੂੰ ਨਵੇਂ ਰਾਹਾਂ ਉੱਤੇ ਪਾਇਆ ਅਤੇ ਆਪਣੀ ਕਾਵਿ-ਪੁਸਤਕ ਗੀਤਾਂਜਲੀ ਲਈ 1913 ਦਾ ਸਾਹਿਤ ਦਾ ਨੋਬਲ ਇਨਾਮ ਹਾਸਲ ਕੀਤਾ। ਯੂਰਪ ਤੋਂ ਬਾਹਰ ਦਾ ਉਹ ਪਹਿਲਾ ਬੰਦਾ ਸੀ ਜਿਸਨੂੰ ਇਹ ਇਨਾਮ ਮਿਲਿਆ। ਟੈਗੋਰ ਬੰਗਾਲੀ ਸਾਹਿਤ ਦਾ ਸਭ ਤੋਂ ਵੱਡਾ ਨਾਂ ਸਮਝਿਆ ਜਾਂਦਾ ਹੈ। ਰਬਿੰਦਰਨਾਥ ਟੈਗੋਰ, ਦੇਬੇਂਦਰਨਾਥ ਟੈਗੋਰ ਤੇ ਸਾਰਦਾ ਦੇਵੀ ਦੇ 14 ਬੱਚਿਆਂ ਵਿਚੋਂ 13ਵਾਂ ਸੀ। ਉਹਦੀ ਨਿੱਕੀ ਉਮਰ ਸੀ ਜਦੋਂ ਉਹਦੀ ਮਾਂ ਮਰ ਗਈ ਤੇ ਉਹਨੂੰ ਨੌਕਰਾਂ ਨੇ ਪਾਲਿਆ। ਉਹ ਇੰਗਲੈਂਡ ਕਨੂੰਨ ਪੜ੍ਹਨ ਗਿਆ। ਟੈਗੋਰ ਨੇ ਮੁੱਢਲੀ ਸਿੱਖਿਆ ਘਰ ਵਿੱਚ ਹੀ ਪ੍ਰਾਪਤ ਕੀਤੀ। 1869 ਵਿੱਚ 8 ਸਾਲ ਦੀ ਉਮਰ ਵਿੱਚ ਉਸ ਨੇ ਕਵਿਤਾ ਲਿਖਣੀ ਸ਼ੁਰੂ ਕਰ ਦਿੱਤੀ ਸੀ। ਉਸ ਦੀਆਂ ਕੁਝ ਰਚਨਾਵਾਂ ਪੰਜਾਬੀ ਵਿੱਚ ਵੀ ਅਨੁਵਾਦ ਕੀਤੀਆਂ ਗਈਆਂ ਹਨ।
ਇੱਕ ਵੀਡਿਓ (ਅੰਗਰੇਜ਼ੀ: Video) ਵਿਜ਼ੂਅਲ ਮੀਡੀਆ ਰਿਕਾਰਡਿੰਗ, ਕਾਪੀ ਕਰਨ, ਪਲੇਬੈਕ, ਤੇ ਪ੍ਰਸਾਰਣ ਲਈ ਇੱਕ ਇਲੈਕਟ੍ਰਾਨਿਕ ਮਾਧਿਅਮ ਹੈ।ਵਿਡੀਓ ਸਭ ਤੋਂ ਪਹਿਲਾਂ ਮਕੈਨਿਕ ਟੈਲੀਵਿਜ਼ਨ ਪ੍ਰਣਾਲੀਆਂ ਲਈ ਤਿਆਰ ਕੀਤਾ ਗਿਆ ਸੀ, ਜੋ ਜਲਦੀ ਕੈਥੋਡ ਰੇ ਟਿਊਬ (ਸੀ.ਆਰ.ਟੀ.) ਪ੍ਰਣਾਲੀਆਂ ਦੁਆਰਾ ਬਦਲਿਆ ਗਿਆ ਸੀ, ਜਿਸ ਨੂੰ ਬਾਅਦ ਵਿੱਚ ਕਈ ਕਿਸਮਾਂ ਦੇ ਫਲੈਟ ਪੈਨਲ ਡਿਸਪਲੇ ਨਾਲ ਬਦਲਿਆ ਗਿਆ ਸੀ।
ਗੁਰੂ ਅਮਰਦਾਸ ਜੀ (5 ਮਈ 1479 – 1 ਸਤੰਬਰ 1574) ਸਿੱਖਾਂ ਦੇ ਤੀਜੇ ਗੁਰੂ ਸਨ ਅਤੇ ਜੋ 26 ਮਈ 1552 ਨੂੰ 73 ਸਾਲ ਦੀ ਉਮਰੇ ਗੁਰੂ ਬਣੇ।ਸਿੱਖੀ ਨੂੰ ਕਬੂਲਣ ਤੋਂ ਪਹਿਲਾਂ, ਆਪਣੀ ਜ਼ਿੰਦਗੀ ਲਈ ਅਮਰਦਾਸ ਹਿੰਦੂ ਧਰਮ ਦੇ ਵੈਸ਼ਨਾ ਰੀਤ ਦੇ ਪੈਰੋਕਾਰ ਸਨ। ਇੱਕ ਰੋਜ਼ ਉਹਨਾ ਆਪਣੇ ਭਾਣਜੇ ਦੀ ਤੀਵੀਂ, ਬੀਬੀ ਅਮਰੋ ਤੋਂ, ਗੁਰ ਨਾਨਕ ਦੇ ਵਾਕ ਸੁਣੇ, ਅਤੇ ਉਸਦੇ ਅਸਰ ਨੂੰ ਮਹਿਸੂਸ ਕੀਤਾ। ਬੀਬੀ ਅਮਰੋ ਦੂਜੇ ਅਤੇ ਉਸ ਵਕ਼ਤ ਦੇ ਮੌਜੂਦਾ ਗੁਰੂ, ਗੁਰ ਅੰਗਦ ਦੀ ਧੀ ਸੀ। ਅਮਰਦਾਸ ਨੇ ਬੀਬੀ ਅਮਰੋ ਨੂੰ ਆਪਣੇ ਪਿਓ ਨਾਲ਼ ਮੁਲਾਕਾਤ ਕਰਵਾਉਣ ਲਈ ਮਨਾਇਆ ਅਤੇ 1539 ਵਿੱਚ, ਅਮਰਦਾਸ, 60 ਸਾਲ ਦੀ ਉਮਰੇ, ਗੁਰ ਅੰਗਦ ਨੂੰ ਮਿਲ ਸਿੱਖ ਬਣ, ਖ਼ੁਦ ਆਪ ਨੂੰ ਗੁਰੂ ਦੇ ਹਵਾਲੇ ਕੀਤਾ। 1552 ਵਿੱਚ, ਜਿਸਮਾਨੀ ਮਰਗ ਤੋਂ ਪਹਿਲਾਂ, ਗੁਰ ਅੰਗਦ ਸਾਹਿਬ ਨੇ ਅਮਰਦਾਸ ਨੂੰ ਗੁਰੂ ਤਖ਼ਤ ਸੌਂਪ ਗੁਰ ਅਮਰਦਾਸ ਐਲਾਨਿਆ, ਸਿੱਖਾਂ ਦੇ ਤੀਜੇ ਗੁਰੂ।ਗੁਰ ਅਮਰਦਾਸ ਸਾਹਿਬ ਸਿੱਖੀ ਦੇ ਖ਼ਾਸ ਨੁਹਾਰਕਾਰ ਸਨ, ਜਿਨ੍ਹਾਂ ਨੇ ਮਜ਼੍ਹਬੀ ਤਨਜ਼ੀਮ ਮੰਜੀ ਕਹਾਉਂਦੇ ਸਿਸਟਮ ਦਾ ਤਾਅਰਫ਼ ਕਰ ਟ੍ਰੇਨ ਹੋਏ ਸਰਬਰਾਹ ਮੁਕੱਰਰ ਕੀਤੇ, ਸਿਸਟਮ ਜੋ ਅਜੋਕੇ ਦੌਰ ਵਿੱਚ ਤਬਦੀਲ ਕਿਸਮ ਵਿੱਚ ਜਾਰੀ ਹੈ। ਉਹਨਾਂ ਆਪਣੇ ਵਾਕ ਕਿਤਾਬ ਵਿੱਚ ਲਿਖੇ ਜੋ ਆਖ਼ਰ ਆਦਿ ਗ੍ਰੰਥ ਦਾ ਹਿੱਸਾ ਬਣੇ। ਗੁਰ ਅਮਰਦਾਸ ਨੇ ਜਵਾਕਾਂ ਦੇ ਨਾਮਕਰਨ, ਵਿਆਹ (ਅਨੰਦ ਕਾਰਜ), ਅਤੇ ਮਰਗ ਵੇਲੇ ਫ਼ਿਊਨਰਲ ਵਰਗੇ ਸਿੱਖ ਰਿਵਾਜ਼ਾ ਦੇ ਨਾਲ਼ ਦਿਵਾਲੀ, ਮਾਘੀ ਅਤੇ ਵਿਸਾਖੀ ਨੂੰ ਸੰਗਤ ਦੇ ਰੂਪ ਵਿੱਚ ਇਕੱਤਰ ਹੋਣ ਦੇ ਦਸਤੂਰ ਨੂੰ ਕਾਇਮ ਕਰਨ ਵਿੱਚ ਮਦਦ ਕੀਤੀ। ਉਹਨਾਂ ਸਿੱਖ ਯਾਤਰਾ ਵਾਸਤੇ ਸੈਂਟਰ ਕਾਇਮ ਕੀਤੇ, ਅਤੇ ਦਰਬਾਰ ਸਾਹਿਬ ਵਾਸਤੇ ਜ਼ਮੀਨ ਚੁਣੀ।ਗੁਰ ਅਮਰਦਾਸ 95 ਸਾਲ ਦੀ ਉਮਰ ਤੱਕ ਸਿੱਖਾਂ ਦੇ ਰਹਿਬਰ ਰਹੇ, ਅਤੇ ਫ਼ਾਨੀ ਦੁਨੀਆ ਤੋਂ ਰੁਖ਼ਸਤ ਹੋਣ ਤੋਂ ਪਹਿਲਾਂ ਆਪਣੇ ਜਵਾਈ ਭਾਈ ਜੇਠਾ ਜੋ ਬਾਅਦ ਵਿੱਚ ਗੁਰ ਰਾਮਦਾਸ ਅਖਵਾਏ ਨੂੰ ਸਿੱਖਾਂ ਦਾ ਗੁਰੂ ਐਲਾਨਿਆ।
ਅੰਗਰੇਜ਼ੀ ਜਾਂ ਅੰਗਰੇਜੀ (English ਇੰਗਲਿਸ਼) ਹਿੰਦ-ਯੂਰਪੀ ਭਾਸ਼ਾ-ਪਰਿਵਾਰ ਵਿੱਚ ਆਉਂਦੀ ਹੈ ਅਤੇ ਇਸ ਪੱਖੋਂ ਹਿੰਦੀ, ਉਰਦੂ, ਫ਼ਾਰਸੀ ਆਦਿ ਦੇ ਨਾਲ ਇਸਦਾ ਦੂਰ ਦਾ ਰਿਸ਼ਤਾ ਬਣਦਾ ਹੈ। ਇਹ ਇਸ ਪਰਿਵਾਰ ਦੀ ਜਰਮਨਿਕ ਸ਼ਾਖਾ ਵਿੱਚ ਰੱਖੀ ਜਾਂਦੀ ਹੈ। ਇਸ ਨੂੰ ਦੁਨੀਆ ਦੀ ਸਭ ਤੋਂ ਪਹਿਲੀ ਅੰਤਰਰਾਸ਼ਟਰੀ ਭਾਸ਼ਾ ਮੰਨਿਆ ਜਾਂਦਾ ਹੈ। ਇਹ ਦੁਨੀਆ ਦੇ ਕਈ ਦੇਸ਼ਾਂ ਦੀ ਮੁੱਖ ਰਾਜ ਭਾਸ਼ਾ ਹੈ ਅਤੇ ਅਜੋਕੇ ਦੌਰ ਵਿੱਚ ਕਈ ਦੇਸ਼ਾਂ ਵਿੱਚ ਵਿਗਿਆਨ, ਕੰਪਿਊਟਰ, ਸਾਹਿਤ, ਸਿਆਸਤ ਅਤੇ ਉੱਚ ਸਿੱਖਿਆ ਦੀ ਵੀ ਮੁੱਖ ਭਾਸ਼ਾ ਹੈ। ਅੰਗਰੇਜ਼ੀ ਭਾਸ਼ਾ ਰੋਮਨ ਲਿਪੀ ਵਿੱਚ ਲਿਖੀ ਜਾਂਦੀ ਹੈ।
ਨਿਕੋਲੋ ਮੈਕਿਆਵੇਲੀ (ਇਤਾਲਵੀ: [nikoˈlɔ makjaˈvɛli]; 3 ਮਈ 1469 – 21 ਜੂਨ 1527) ਇਟਲੀ ਦਾ ਡਿਪਲੋਮੈਟ ਅਤੇ ਰਾਜਨੀਤਕ ਚਿੰਤਕ, ਸੰਗੀਤਕਾਰ, ਕਵੀ ਅਤੇ ਨਾਟਕਕਾਰ ਸੀ। ਪੁਨਰਜਾਗਰਣ ਕਾਲ ਦੇ ਇਟਲੀ ਦੀ ਉਹ ਇੱਕ ਪ੍ਰਮੁੱਖ ਸ਼ਖਸੀਅਤ ਸੀ। ਉਹ ਕਈ ਸਾਲ ਫਲੋਰੈਂਸ ਰਿਪਬਲਿਕ ਦਾ ਅਧਿਕਾਰੀ ਰਿਹਾ। ਮੈਕਿਆਵੇਲੀ ਦੀ ਖਿਆਤੀ ਉਸ ਦੀ ਰਚਨਾ 'ਦ ਪ੍ਰਿੰਸ' ਦੇ ਕਾਰਨ ਹੈ ਜੋ ਕਿ ਵਿਵਹਾਰਕ ਰਾਜਨੀਤੀ ਦਾ ਮਹਾਨ ਗ੍ਰੰਥ ਸਵੀਕਾਰ ਕੀਤਾ ਜਾਂਦਾ ਹੈ। ਇਸਨੂੰ ਆਧੁਨਿਕ ਰਾਜਨੀਤੀ ਵਿਗਿਆਨ ਦਾ ਪਿਤਾ ਮੰਨਿਆ ਗਿਆ ਹੈ।ਕਈ ਸਾਲਾਂ ਤੱਕ ਉਸਨੇ ਫਲੋਰੈਂਟੀਨ ਰੀਪਬਲਿਕ ਵਿੱਚ ਕੂਟਨੀਤਕ ਅਤੇ ਫੌਜੀ ਮਾਮਲਿਆਂ ਦੀਆਂ ਜ਼ਿੰਮੇਵਾਰੀਆਂ ਦੇ ਨਾਲ ਇੱਕ ਸੀਨੀਅਰ ਅਧਿਕਾਰੀ ਵਜੋਂ ਸੇਵਾ ਨਿਭਾਈ। ਉਸਨੇ ਕਾਮੇਡੀਆਂ, ਕਾਰਨੀਵਲ ਗਾਣੇ ਅਤੇ ਕਵਿਤਾਵਾਂ ਲਿਖੀਆਂ। ਇਤਾਲਵੀ ਪੱਤਰ-ਵਿਹਾਰ ਦੇ ਇਤਿਹਾਸਕਾਰਾਂ ਅਤੇ ਵਿਦਵਾਨਾਂ ਲਈ ਉਸਦਾ ਨਿੱਜੀ ਪੱਤਰ-ਵਿਹਾਰ ਵੀ ਮਹੱਤਵਪੂਰਣ ਹੈ। ਉਸਨੇ 1498 ਤੋਂ 1512 ਤੱਕ, ਜਦੋਂ ਮੈਡੀਸੀ ਸੱਤਾ ਤੋਂ ਬਾਹਰ ਸੀ ਫਲੋਰੈਂਸ ਗਣਰਾਜ ਦੀ ਦੂਜੀ ਚਾਂਸਰੀ ਦੇ ਸਕੱਤਰ ਦੇ ਰੂਪ ਵਿੱਚ ਕੰਮ ਕੀਤਾ।
ਸਫ਼ਰਨਾਮਾ ਅੰਗਰੇਜ਼ੀ ਭਾਸ਼ਾ ਦੇ ਸ਼ਬਦ ਟਰੈਵਲੌਗ(travelogue) ਦਾ ਸਮਾਨਾਰਥੀ ਹੈ, ਜਿਸਦੇ ਅਰਥ ਹਨ-ਯਾਤਰਾ-ਅਨੁਭਵਾਂ ਨੂੰ ਬਿਆਨ ਕਰਨ ਵਾਲੀ ਪੁਸਤਕ। ਸਾਹਿਤ ਕੋਸ਼ ਅਨੁਸਾਰ ਜਿਸ ਸਾਹਿਤ ਵਿਧਾ ਵਿੱਚ ਸਫ਼ਰ ਬਾਰੇ ਵਿਵਰਣ ਦਿੱਤਾ ਗਿਆ ਹੋਵੇ, ਉਸ ਨੂੰ ਸਫ਼ਰਨਾਮਾ ਕਹਿੰਦੇ ਹਨ। ਪੰਜਾਬੀ ਕੋਸ਼ ਅਨੁਸਾਰ ਸਫ਼ਰਨਾਮਾ ਉਹ ਡਾਇਰੀ ਹੈ, ਜਿਸ ਵਿੱਚ ਸਫ਼ਰ ਦੇ ਹਾਲ-ਹਵਾਲ ਲਿਖੇ ਹੋਣ। ਜੀਤ ਸਿੰਘ ਸੀਤਲ ਸਫ਼ਰਨਾਮੇ ਬਾਰੇ ਲਿਖਦੇ ਹਨ ਕਿ ਇਸ ਵਿੱਚ ਕਿਸੇ ਵਿਅਕਤੀ ਦੇ ਯਾਤਰਾ ਸਮਾਚਾਰ ਵਰਣਨ ਕੀਤੇ ਜਾਂਦੇ ਹਨ। ਭਾਵੇਂ ਇਸ ਸਾਹਿਤਕ ਰੂਪ ਦਾ ਸਮਾਚਾਰ ਘਟਨਾਕ੍ਰਮ ਅਨੁਸਾਰ ਚੱਲਦਾ ਹੈ ਪਰ ਵਿਸ਼ੇਸ਼ ਉਤਸੁਕਤਾ ਉਸ ਵਿਅਕਤੀ ਬਾਰੇ ਨਹੀਂ ਹੁੰਦੀ ਸਗੋਂ ਉਸ ਵਿਸ਼ੇਸ਼ ਭੂਮੀ ਜਾਂ ਸਭਿਅਤਾ ਦੀ ਹੁੰਦੀ ਹੈ ਜੋ ਯਾਤਰਾ ਦਾ ਕੇਂਦਰ ਬਣਦੀ ਹੈ।ਇਸ ਤਰਾਂ ਸਫ਼ਰਨਾਮਾ ਕਿਸੇ ਲੇਖਕ ਦਾ ਉਸ ਦੇ ਕਿਸੇ ਸਫ਼ਰ ਬਾਰੇ ਤਜਰਬਿਆਂ ਦਾ ਰਿਕਾਰਡ ਹੁੰਦਾ ਹੈ। ਕਵਿਤਾ, ਨਾਵਲ ਆਦਿ ਵਾਂਗ ਇਹ ਵੀ ਸਾਹਿਤ ਦਾ ਇੱਕ ਰੂਪ ਅਤੇ ਕਿਸਮ ਹੈ। ਸਫ਼ਰਨਾਮੇ ਵਿੱਚ ਜਾਣਕਾਰੀ ਦਾ ਘੇਰਾ ਵਿਸ਼ਾਲ ਹੁੰਦਾ ਹੈ। ਪੰਜਾਬੀ ਦੇ ਸਫ਼ਰਨਾਮਿਆਂ ਵਿੱਚ ਬਲਰਾਜ ਸਾਹਨੀ ਦਾ ਮੇਰਾ ਪਾਕਿਸਤਾਨੀ ਸਫ਼ਰਨਾਮਾ ਅਤੇ ਲਾਲ ਸਿੰਘ ਕਮਲਾ ਅਕਾਲੀ ਦੇ ਸਫ਼ਰਨਾਮੇ ਜ਼ਿਕਰਯੋਗ ਹਨ।
ਕ੍ਰਿਕਟਅਰਕਾਈਵ ਇਕ ਖੇਡ ਵੈਬਸਾਈਟ ਹੈ ਜੋ ਕ੍ਰਿਕਟ ਖੇਡ ਲਈ ਰਿਕਾਰਡਾਂ ਅਤੇ ਅੰਕੜਿਆਂ ਦਾ ਇਕ ਵਿਸ਼ਾਲ ਪੁਰਾਲੇਖ ਪ੍ਰਦਾਨ ਕਰਦੀ ਹੈ। ਇਸ ਦੀ ਸਥਾਪਨਾ ਫਿਲਿਪਸ ਬੈਲੀ ਅਤੇ ਪੀਟਰ ਗ੍ਰਿਫਿਥਸ ਨੇ 2003 ਵਿੱਚ ਕੀਤੀ ਸੀ।ਇਸ ਵੈਬਸਾਈਟ ਵਿਚ ਕ੍ਰਮ ਦੇ ਅੰਕੜਾ ਫਿਲਪੀ ਬੈਲੀ ਦੁਆਰਾ ਤਿਆਰ ਕੀਤੇ 1.2 ਮਿਲੀਅਨ ਖਿਡਾਰੀਆਂ, 750,000 ਸਕੋਰ ਕਾਰਡਾਂ ਅਤੇ 14,000 ਮੈਦਾਨਾਂ ਨਾਲ ਸੰਬੰਧਿਤ ਡੇਟਾ ਸ਼ਾਮਿਲ ਹੈ।ਸਾਲਾਂ ਤੋਂ ਵੱਖ-ਵੱਖ ਕ੍ਰਿਕਟ ਲੇਖਕਾਂ ਨੇ ਇਸ ਨੂੰ ਕ੍ਰਿਕਟ ਦੇ ਅੰਕੜਿਆਂ ਲਈ ਪ੍ਰਮੁੱਖ ਓਨਲਾਈਨ ਸਰੋਤ ਵਜੋਂ ਮਾਨਤਾ ਦਿੱਤੀ ਹੈ। ਇੰਡੀਅਨ ਐਕਸਪ੍ਰੈਸ ਨੇ ਇਸ ਨੂੰ ਜਨੂੰਨ ਕ੍ਰਿਕਟ ਪ੍ਰਸ਼ੰਸਕਾਂ ਲਈ ਇਕ ਆਸਰਾ ਦੱਸਿਆ।
ਪੂਨਾ ਜਾਂ ਪੁਣੇ (ਮਰਾਠੀ: पुणे) ਸਾਹੇਦਰੀ ਪਹਾੜੀਆਂ ਵਿੱਚ ਘਿਰਿਆ, ਮੁੱਲਾ ਅਤੇ ਮੁੱਠਾ ਨਦੀਆਂ ਦੇ ਆਸ-ਪਾਸ ਵਸਿਆ ਸ਼ਹਿਰ ਹੈ। ਮਹਾਂਰਾਸ਼ਟਰ ਦਾ ਮੁੰਬਈ ਤੋਂ ਦੂਜੇ ਨੰਬਰ ’ਤੇ ਪੁਣੇ ਵੱਡਾ ਤੇ ਹਰਿਆ-ਭਰਿਆ ਖ਼ੂਬਸੂਰਤ ਸ਼ਹਿਰ ਹੈ। ਇੱਥੇ ਨਾ ਬਹੁਤੀ ਸਰਦੀ ਹੁੰਦੀ ਹੈ ਤੇ ਨਾ ਬਹੁਤੀ ਗਰਮੀ। ਬਾਰਾਂ ਮਹੀਨੇ ਖ਼ੁਸ਼ਗਵਾਰ ਮੌਸਮ ਤੇ ਰੁਮਕਦੀਆਂ ਠੰਢੀਆਂ ਹਵਾਵਾਂ ਇਸ ਨੂੰ ਮਨਮੋਹਕ ਬਣਾਉਂਦੀਆਂ ਹਨ। ਅਸਲ ’ਚ ਪੁਣੇ ਦੱਖਣ ਟਰੈਪ ਬਸਾਲਟ ਜਵਾਲਾਮੁਖੀ ’ਚੋਂ ਨਿਕਲਦੇ ਲਾਵੇ ਉੱਪਰ ਬਣਿਆ ਹੋਇਆ ਹੈ।
ਜੇਮਜ਼ ਡਗਲਸ "ਜਿਮ" ਮੋਰੀਸਨ (8 ਦਸੰਬਰ 1943 – 3 ਜੁਲਾਈ 1971) ਇੱਕ ਅਮਰੀਕੀ ਗਾਇਕ-ਗੀਤਕਾਰ ਅਤੇ ਕਵੀ ਸੀ ਜਿਸਨੂੰ ਦ ਡੋਰਜ਼ ਨਾਂ ਦੇ ਬੈਂਡ ਦੇ ਲੀਡ ਗਾਇਕ ਵਜੋਂ ਜਾਣਿਆ ਜਾਂਦਾ ਹੈ। ਛੋਟੀ ਉਮਰ ਤੋਂ ਹੀ ਜਿਮ ਫਰੈਡਰਿਕ ਨੀਤਸ਼ੇ, ਆਰਥਰ ਰਿਮਬੋ ਅਤੇ ਜੈਕ ਕਰੁਆਕ ਦੀਆਂ ਲਿਖਤਾਂ ਤੋਂ ਬਹੁਤ ਪ੍ਰਭਾਵਿਤ ਹੋਇਆ, ਇਸਨੇ ਉਹਨਾਂ ਦੀਆਂ ਲਿਖਤਾਂ ਨੂੰ ਆਪਣੇ ਗੀਤਾਂ ਦਾ ਹਿੱਸਾ ਵੀ ਬਣਾਇਆ ਅਤੇ ਇਸ ਕਰਕੇ ਇਸਨੂੰ ਦੁਨੀਆ ਦੇ ਸਭ ਤੋਂ ਜਿਆਦਾ ਪ੍ਰਭਾਵਸ਼ਾਲੀ ਗਾਇਕ-ਗੀਤਕਾਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।
ਵਿੰਸਟਨ ਚਰਚਿਲ (30 ਨਵੰਬਰ 1874 - 24 ਜਨਵਰੀ 1965) ਅੰਗਰੇਜ਼ ਰਾਜਨੀਤੀਵਾਨ, ਦੂਸਰੇ ਵਿਸ਼ਵਯੁੱਧ, 1940 - 1945 ਦੇ ਸਮੇਂ ਇੰਗਲੈਂਡ ਦੇ ਪ੍ਰਧਾਨਮੰਤਰੀ ਸੀ। ਚਰਚਿਲ ਪ੍ਰਸਿੱਧ ਕੂਟਨੀਤੀਵਾਨ ਅਤੇ ਤੇਜ਼ ਵਕਤਾ ਸੀ। ਉਹ ਫੌਜ ਵਿੱਚ ਅਧਿਕਾਰੀ ਰਹਿ ਚੁੱਕਿਆ ਸੀ, ਨਾਲ ਹੀ ਉਹ ਇਤਿਹਾਸਕਾਰ, ਲੇਖਕ ਅਤੇ ਕਲਾਕਾਰ ਵੀ ਸੀ। ਉਹ ਇੱਕਮਾਤਰ ਪ੍ਰਧਾਨਮੰਤਰੀ ਸੀ ਜਿਨੂੰ ਨੋਬਲ ਇਨਾਮ ਨਾਲ ਸਨਮਾਨਿਤ ਕੀਤਾ ਗਿਆ ਸੀ।
1912 ਓਲੰਪਿਕ ਖੇਡਾਂ ਜਾਂ V ਓਲੰਪੀਆਡ ਸਵੀਡਨ ਦੇ ਸ਼ਹਿਰ ਸਟਾਕਹੋਮ ਵਿੱਖੇ ਮਈ 5 ਤੋਂ 22 ਜੁਲਾਈ, 1912 ਨੂੰ ਹੋਈਆ। ਇਹਨਾਂ ਖੇਡਾਂ ਵਿੱਚ ਅਠਾਈ ਦੇਸ਼ਾ ਦੇ 2,408 ਖਿਡਾਰੀਆਂ ਜਿਹਨਾਂ ਵਿੱਚ 48 ਔਰਤਾਂ ਸਨ ਨੇ ਭਾਗ ਲਿਆ। ਇਸ ਓਲੰਪਿਕ ਖੇਡਾਂ ਵਿੱਚ ਕੁੱਲ 102 ਈਵੈਂਟ ਹੋਏ। ਇਹਨਾਂ ਖੇਡਾਂ ਵਿੱਚ ਏਸ਼ੀਆ ਦੇ ਦੇਸ਼ ਜਾਪਾਨ ਨੇ ਭਾਗ ਲਿਆ ਜੋ ਪਹਿਲਾ ਏਸ਼ੀਆ ਦੇਸ਼ ਬਣਿਆ। ਇਹਨਾਂ ਓਲੰਪਿਕ ਖੇਡਾਂ ਵਿੱਚ ਪਹਿਲੀ ਵਾਰ ਕਲਾ ਮੁਕਾਬਲਾ ਜਿਵੇਂ ਆਰਕੀਟੈਕਚਰ, ਲਿਟਰੇਚਰ, ਸੰਗੀਤ, ਪੈਂਟਿੰਗ ਅਤੇ ਬੁਤ ਤਰਾਸੀ ਆਦਿ, ਔਰਤਾਂ ਦੀ ਤੈਰਾਕੀ ਦੇ ਮਕਾਬਲੇ ਹੋਏ। ਪਹਿਲੀ ਵਾਰ ਇਲੈਕਟ੍ਰਾਨਿਕ ਸਮਾਂ ਵਾਲੀਆਂ ਘੜੀਆਂ ਦੀ ਵਰਤੋਂ ਕੀਤੀ ਗਈ। ਇਹਨਾਂ ਖੇਡਾਂ ਵਿੱਚ ਸਭ ਤੋਂ ਜ਼ਿਆਦਾ ਸੋਨ ਤਗਮੇ ਅਮਰੀਕਾ ਨੇ ਜਿੱਤੇ ਪਰ ਸਵੀਡਨ ਨੇ ਸਭ ਤੋਂ ਜ਼ਿਆਦਾ ਤਗਮੇ ਹਾਸਲ ਕੀਤੇ।
ਦ੍ਰਿਸ਼ ਬੋਧ ਅੱਖਾਂ ਵਿੱਚ ਪਹੁੰਚਣ ਵਾਲੇ ਪ੍ਰਕਾਸ਼ ਵਿੱਚ ਰਖਿਆ ਹੋਇਆ ਜਾਣਕਾਰੀ ਵਲੋਂ ਵੇਖੀ ਗਈ ਚੀਜਾਂ ਦੇ ਬਾਰੇ ਵਿੱਚ ਬੋਧ ਪੈਦਾ ਹੋਣ ਦੀ ਪਰਿਕ੍ਰੀਆ ਨੂੰ ਕਹਿੰਦੇ ਹਨ . ਇੱਕੋ ਜਿਹੇ ਪੰਜਾਬੀ ਵਿੱਚ ਦ੍ਰਿਸ਼ ਬੋਧ ਨੂੰ ਨਜ਼ਰ ਅਤੇ ਨਿਗਾਹ ਵੀ ਬੁਲਾਇਆ ਜਾਂਦਾ ਹੈ . ਦ੍ਰਿਸ਼ ਬੋਧ ਲਈ ਸਰੀਰ ਦੇ ਬਹੁਤ ਸਾਰੇ ਅੰਗਾਂ ਦਾ ਪ੍ਰਯੋਗ ਹੁੰਦਾ ਹੈ, ਜਿਵੇਂ ਦੀਆਂ ਅੱਖਾਂ ਅਤੇ ਮਸਤਸ਼ਕ ਦਾ ਪ੍ਰਮਸਤੀਸ਼ਕ ਪ੍ਰਾਂਤਸਥਾ (ਸਰੀਬਰਲ ਕੋਰਟੇਕਸ) .
ਹਰਬਟ ਜਾਰਜ ਵੈਲਜ (21 ਸਤੰਬਰ 1866 – 13 ਅਗਸਤ 1946) ਮਹਾਨ ਅੰਗਰੇਜ਼ੀ ਵਿਗਿਆਨਕ ਗਲਪਕਾਰ ਸਨ। ਵੈਲਜ ਨੂੰ ਗੰਭੀਰ ਵਿਗਿਆਨਕ ਗਲਪ ਸਾਹਿਤ ਦਾ ਜਨਕ ਮੰਨਿਆ ਜਾਂਦਾ ਹੈ। ਫਰਾਂਸੀਸੀ ਲੇਖਕ ਜੂਲਸ ਬਰਨ ਨੇ ਜਿਸ ਤਰ੍ਹਾਂ ਗੁਬਾਰਿਆਂ, ਪਨਡੁੱਬੀਆਂ ਆਦਿ ਵਿਗਿਆਨਕ ਆਵਿਸ਼ਕਾਰਾਂ ਦਾ ਸਹਾਰਾ ਲੈ ਕੇ ਰੋਮਾਂਚਕ ਯਾਤਰਾਵਾਂ ਦੀਆਂ ਕਹਾਣੀਆਂ ਲਿਖੀਆਂ। ਵੈਲਜ ਨੇ ਵਿਗਿਆਨ ਅਤੇ ਤਕਨੀਕੀ ਜੁੱਗ ਦੇ ਮਨੁੱਖ ਅਤੇ ਮਨੁੱਖੀ ਸਮਾਜ ਤੇ ਪੈਣ ਵਾਲੇ ਸੰਭਾਵੀ ਪ੍ਰਭਾਵਾਂ ਦਾ ਚਿਤਰਣ ਕੀਤਾ। ਅੱਜ ਵਰਨ ਅਤੇ ਵੈਲਜ ਵਿਗਿਆਨ ਕਥਾ ਸਾਹਿਤ ਦੇ ਜਨਕ ਮੰਨੇ ਜਾਂਦੇ ਹਨ।
ਇੱਕ ਭਾਈਵਾਲੀ ਜਾਂ ਸਾਂਝੇਦਾਰੀ ਇੱਕ ਵਿਵਸਥਾ ਹੈ ਜਿੱਥੇ ਪਾਰਟਨਰਸ ਵਜੋਂ ਜਾਣੀਆਂ ਜਾਂਦੀਆਂ ਪਾਰਟੀਆਂ, ਆਪਸੀ ਹਿੱਤਾਂ ਨੂੰ ਅੱਗੇ ਵਧਾਉਣ ਲਈ ਸਹਿਮਤ ਹਨ। ਕਿਸੇ ਸਾਂਝੇਦਾਰੀ ਵਿਚਲੇ ਸਹਿਭਾਗੀ ਵਿਅਕਤੀ, ਕਾਰੋਬਾਰ, ਵਿਆਜ-ਆਧਾਰਤ ਸੰਸਥਾਵਾਂ, ਸਕੂਲਾਂ, ਸਰਕਾਰਾਂ ਜਾਂ ਇਹਨਾਂ ਦਾ ਸੁਮੇਲ ਵੀ ਹੋ ਸਕਦਾ ਹੈ। ਸੰਗਠਨ ਆਪਣੇ ਮਿਸ਼ਨ ਨੂੰ ਪੂਰਾ ਕਰਨ ਅਤੇ ਆਪਣੀ ਪਹੁੰਚ ਵਧਾਉਣ ਦੀ ਸੰਭਾਵਨਾ ਵਧਾਉਣ ਲਈ ਸਹਿਭਾਗੀ ਹੋ ਸਕਦੇ ਹਨ। ਇੱਕ ਭਾਈਵਾਲੀ ਦੀ ਇਕਜੁੱਟ ਜਾਰੀ ਰੱਖੀ ਜਾ ਸਕਦੀ ਹੈ ਜਾਂ ਸਿਰਫ ਇਕਰਾਰਨਾਮੇ ਦੁਆਰਾ ਚਲਾਈ ਜਾ ਸਕਦੀ ਹੈ।
ਪੰਜਾਬੀ ਪੀਡੀਆ ਪੰਜਾਬ ਸਰਕਾਰ ਦੇ ਸੁਝਾਅ 'ਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੁਆਰਾ ਬਣਾਇਆ ਗਿਆ ਇੱਕ ਪੰਜਾਬੀ ਭਾਸ਼ਾ ਦਾ ਵਿਸ਼ਵਕੋਸ਼ ਹੈ। ਇਹ ਵਿਕੀਪੀਡੀਆ ਦੀ ਤਰਜ਼ 'ਤੇ ਵਿਕਸਤ ਕੀਤਾ ਗਿਆ ਹੈ ਜਿਸਦਾ ਮਕਸਦ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨਾ ਅਤੇ ਪੰਜਾਬੀ ਭਾਸ਼ਾ ਦੇ ਖੇਤਰ ਵਿੱਚ ਸਰਗਰਮ ਲੋਕਾਂ ਨੂੰ ਆਕਰਸ਼ਿਤ ਕਰਨਾ ਹੈ। ਇਸ ਦਾ ਐਲਾਨ 18 ਜਨਵਰੀ, 2014 ਨੂੰ ਪੰਜਾਬੀ ਵਿਕਾਸ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਯੂਨੀਵਰਸਿਟੀ ਆਫ਼ ਸਾਇੰਸ ਆਡੀਟੋਰੀਅਮ ਵਿਖੇ 'ਪੰਜਾਬੀ ਸਮਾਜ ਅਤੇ ਮੀਡੀਆ' ਵਿਸ਼ੇ 'ਤੇ 30ਵੀਂ ਤਿੰਨ ਰੋਜ਼ਾ ਅੰਤਰਰਾਸ਼ਟਰੀ ਪੰਜਾਬੀ ਕਾਨਫਰੰਸ ਦੌਰਾਨ ਕੀਤਾ ਗਿਆ।ਇਸ ਦੀ ਰਸਮੀ ਸ਼ੁਰੂਆਤ 26 ਫਰਵਰੀ 2014 ਨੂੰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਾਈਸ-ਚਾਂਸਲਰ ਜਸਪਾਲ ਸਿੰਘ ਨੇ ਕੀਤੀ ਸੀ। ਵਿਕੀਪੀਡੀਆ ਦੇ ਉਲਟ, ਸਾਰੀਆਂ ਐਂਟਰੀਆਂ ਦੀ ਸਮੀਖਿਆ, ਨਿਯੰਤਰਣ ਅਤੇ ਨਿਗਰਾਨੀ ਯੂਨੀਵਰਸਿਟੀ ਦੇ ਸਟਾਫ ਦੁਆਰਾ ਕੀਤੀ ਜਾਵੇਗੀ, ਨਾ ਕਿ ਵਿਕੀਪੀਡੀਆ ਦੇ ਮਾਮਲੇ ਵਿੱਚ ਜਨਤਾ ਦੁਆਰਾ। ਕਿਹਾ ਜਾਂਦਾ ਹੈ ਕਿ ਪੰਜਾਬੀ ਭਾਸ਼ਾ ਵਿਕੀਪੀਡੀਆ ਦੇ 8,200 ਸ਼ਬਦਾਂ ਦੇ ਮੁਕਾਬਲੇ ਪੰਜਾਬੀਪੀਡੀਆ ਵਿੱਚ 72,614 ਸ਼ਬਦ ਸ਼ਾਮਲ ਹਨ। ਇਸਨੂੰ "ਮਿਸ਼ਨ ਪੰਜਾਬੀ 2020" ਦੇ ਇੱਕ ਹਿੱਸੇ ਵਜੋਂ ਦਰਸਾਇਆ ਗਿਆ ਹੈ ਜਿਸਦਾ ਉਦੇਸ਼ ਪੰਜਾਬੀ ਭਾਸ਼ਾ ਨੂੰ ਉਤਸ਼ਾਹਿਤ ਕਰਨਾ ਅਤੇ ਇਸਨੂੰ ਵਿਸ਼ਵ ਦੀਆਂ ਪ੍ਰਮੁੱਖ ਭਾਸ਼ਾਵਾਂ ਵਿੱਚ ਸ਼ਾਮਲ ਕਰਨਾ ਹੈ।
ਕਹਾਣੀ, ਨਾਟਕ, ਇਤਿਹਾਸ, ਕਿਸੇ ਹੋਰ ਵੀ ਵਿੱਦਿਆ ਵਿੱਚ ਲੇਖਨ ਕਰਨ ਵਾਲੇ ਵਿਅਕਤੀ ਨੂੰ ਲੇਖਕ ਕਹਿੰਦੇ ਹਨ। ਬਹੁਤ ਸਾਰੇ ਲੋਕ ਆਪਣੀ ਖੁਸ਼ੀ ਲਈ ਲਿਖਦੇ ਹਨ, ਅਤੇ ਕਈ ਲੋਕ ਦੂਜਿਆਂ ਦੇ ਮੰਨੋਰਜਨ ਲਈ ਲਿਖਦੇ ਹਨ। ਕੁੱਝ ਲੇਖਕ ਇਸ ਤਰਾ ਦੇ ਵੀ ਨੇ ਜਿਹੜੇ ਕਿ ਲੋਕਾਂ ਦੇ ਕਲਿਆਣ ਲਈ ਲਿਖਦੇ ਹਨ।ਲੇਖਕ ਅਜ਼ਾਦ ਸੋਚ ਦਾ ਨੁਮਾਇੰਦਾ ਹੁੰਦਾ ਹੈ । ਸਮਾਜ ਵਿੱਚ ਪਨਪਦੀ ਅਸਹਿਮਤੀ ਦੀ ਸੋਚ ਲੇਖਕਾਂ ਤੇ ਚਿੰਤਕਾਂ ਦੀਆਂ ਲਿਖਤਾਂ ਵਿੱਚੋਂ ਉਜਾਗਰ ਹੁੰਦੀ ਹੈ।
ਸੱਭਿਆਚਾਰਕ ਕ੍ਰਾਂਤੀ (ਕਲਚਰਲ ਰੀਵੋਲੋਸ਼ਨ) ੧੯੬੬ ਤੋਂ ੧੯੭੬ ਤੱਕ ਚੀਨ ਵਿੱਚ ਹੋਣ ਵਾਲਾ ਇੱਕ ਇਨਕਲਾਬ ਹੈ। ਸੰਨ 1966 ਤੋਂ ਸ਼ੁਰੂ ਹੋਕੇ ਸੰਨ 1976 ਤੱਕ ਚੱਲਿਆ। ਮਾਓ ਉਸ ਸਮੇਂ ਚੀਨ ਦੀ ਕਮਿਊਨਿਸਟ ਪਾਰਟੀ ਦਾ ਚੇਅਰਮੈਨ ਸੀ। ਇਹ ਕ੍ਰਾਂਤੀ 16 ਮਈ 1966 ਨੂੰ ਸ਼ੁਰੂ ਹੋਈ10 ਸਾਲਾਂ ਤੱਕ ਚੱਲੀ ਅਤੇ ਇਸਨੇ ਚੀਨ ਦੇ ਸਮਾਜਕ ਢਾਂਚੇ ਵਿੱਚ ਕਈ ਵੱਡੀਆਂ ਤਬਦੀਲੀਆਂ ਲਿਆਂਦੀਆਂ। ਇਸ ਕ੍ਰਾਂਤੀ ਦੀ ਸ਼ੁਰੂਆਤ ਦੀ ਘੋਸ਼ਣਾ ਕਰਦੇ ਹੋਏ ਮਾਓ-ਤਸੇ-ਤੁੰਗ ਨੇ ਚਿਤਾਵਨੀ ਦਿੱਤੀ ਸੀ ਕਿ ਬੁਰਜੁਆ ਵਰਗ ਕਮਿਊਨਿਸਟ ਪਾਰਟੀ ਵਿੱਚ ਆਪਣਾ ਪ੍ਰਭਾਵ ਕਾਇਮ ਕਰਕੇ ਇੱਕ ਤਰ੍ਹਾਂ ਦੀ ਤਾਨਾਸ਼ਾਹੀ ਸਥਾਪਤ ਕਰਨਾ ਚਾਹੁੰਦਾ ਹੈ। ਵਾਸਤਵ ਵਿੱਚ ਇਹ ਸਭਿਆਚਾਰਕ ਕ੍ਰਾਂਤੀ ਮਾਓ ਨੇ ਆਪਣੀ ਪਾਰਟੀ ਨੂੰ ਆਪਣੇ ਵਿਰੋਧੀਆਂ ਤੋਂ ਛੁਟਕਾਰਾ ਦਵਾਉਣ ਲਈ ਸ਼ੁਰੂ ਕੀਤੀ ਸੀ।
ਐਲਫ਼ਰੈਡ ਬਰਨਹਾਰਡ ਨੋਬਲ (ਸਵੀਡਨੀ: [ˈǎlfrɛd nʊˈbɛlː] ( ਸੁਣੋ); 21 ਅਕਤੂਬਰ 1833 – 10 ਦਸੰਬਰ 1896) ਇੱਕ ਸਵੀਡਿਸ਼ ਕੈਮਿਸਟ, ਇੰਜੀਨੀਅਰ, ਖੋਜੀ, ਵਪਾਰੀ ਅਤੇ ਪਰਉਪਕਾਰੀ ਸੀ। ਉਹ ਨੋਬਲ ਪੁਰਸਕਾਰ ਸਥਾਪਤ ਕਰਨ ਲਈ ਆਪਣੀ ਕਿਸਮਤ ਨੂੰ ਸੌਂਪਣ ਲਈ ਸਭ ਤੋਂ ਵੱਧ ਜਾਣਿਆ ਜਾਂਦਾ ਹੈ, ਹਾਲਾਂਕਿ ਉਸਨੇ ਆਪਣੇ ਜੀਵਨ ਕਾਲ ਵਿੱਚ 355 ਪੇਟੈਂਟ ਰੱਖਦੇ ਹੋਏ ਵਿਗਿਆਨ ਵਿੱਚ ਕਈ ਮਹੱਤਵਪੂਰਨ ਯੋਗਦਾਨ ਵੀ ਦਿੱਤੇ। ਨੋਬਲ ਦੀ ਸਭ ਤੋਂ ਮਸ਼ਹੂਰ ਕਾਢ ਡਾਇਨਾਮਾਈਟ ਸੀ, ਜੋ ਕਿ ਨਾਈਟ੍ਰੋਗਲਿਸਰੀਨ ਦੀ ਵਿਸਫੋਟਕ ਸ਼ਕਤੀ ਨੂੰ ਵਰਤਣ ਦਾ ਇੱਕ ਸੁਰੱਖਿਅਤ ਅਤੇ ਆਸਾਨ ਸਾਧਨ ਸੀ; ਇਸਨੂੰ 1867 ਵਿੱਚ ਪੇਟੈਂਟ ਕੀਤਾ ਗਿਆ ਸੀ।
ਕਾਲੀ ਮੌਤ, ਜਿਸ ਨੂੰ ਵੀ ਪੈਸਟੀਲੈਂਸ (ਪੈਸਟ), ਮਹਾ ਪਲੇਗ ਜਾਂ ਪਲੇਗ, ਜਾਂ ਘੱਟ ਆਮ ਕਾਲੀ ਪਲੇਗ, ਮਨੁੱਖੀ ਇਤਿਹਾਸ, ਦੀਆਂ ਸਭ ਤੋਂ ਵੱਧ ਬਰਬਾਦੀ ਦਾ ਕਾਰਨ ਬਣੀਆਂ ਮਹਾਮਾਰੀਆਂ ਵਿੱਚੋਂ ਇੱਕ ਸੀ।ਇਸ ਦੇ ਨਤੀਜੇ ਵਜੋਂ ਅੰਦਾਜ਼ਨ 75 to 200 million ਯੂਰੇਸ਼ੀਆ ਦੇ 7.5 ਤੋਂ 20 ਕਰੋੜ ਲੋਕ ਮਾਰੇ ਗਏ ਸਨ ਅਤੇ ਇਹ 1347 ਤੋਂ 1351 ਤੱਕ ਯੂਰਪ ਵਿੱਚ ਫੈਲੀ ਸੀ। ਬੈਕਟੀਰੀਆ ਯੇਰਸੀਨੀਆ ਪੈਸਟਿਸ, ਨੂੰ ਇਸ ਦਾ ਕਾਰਨ ਮੰਨਿਆ ਜਾਂਦਾ ਹੈ, ਜਿਸ ਦੇ ਨਤੀਜੇ ਵਜੋਂ ਪਲੇਗ ਦੇ ਕਈ ਕਿਸਮਾਂ (ਸੈਪਟੀਸਮਿਕ, ਨਮੋਨਿਕ ਅਤੇ, ਸਭ ਤੋਂ ਆਮ, ਬੁਬੋਨਿਕ) ਫੈਲਦੀਆਂ ਹਨ। ਬਲੈਕ ਡੈਥ ਪਲੇਗ ਦਾ ਪਹਿਲਾ ਵੱਡਾ ਯੂਰਪੀਅਨ ਪ੍ਰਕੋਪ, ਅਤੇ ਦੂਜੀ ਪਲੇਗ ਮਹਾਂਮਾਰੀ ਸੀ। ਪਲੇਗ ਨੇ ਕਈਂ ਧਾਰਮਿਕ, ਸਮਾਜਿਕ ਅਤੇ ਆਰਥਿਕ ਉਤਰਾਅ-ਚੜ੍ਹਾਅ ਪੈਦਾ ਕੀਤੇ, ਯੂਰਪੀਅਨ ਇਤਿਹਾਸ ਤੇ ਡੂੰਘੇ ਪ੍ਰਭਾਵ ਪਾਏ।
ਅਲੈਗਜ਼ੈਂਡਰ ਸੇਰਗੇਏਵਿਚ ਪੁਸ਼ਕਿਨ (ਰੂਸੀ: Алекса́ндр Серге́евич Пу́шкин (6 ਜੂਨ [ਪੁਰਾਣਾ ਸਟਾਈਲ: ਮਈ 26 ] 1799 – 10 ਫਰਵਰੀ [ ਪੁਰਾਣਾ ਸਟਾਈਲ: ਜਨਵਰੀ 29 ] 1837) ਰੂਸੀ ਭਾਸ਼ਾ ਦੇ ਛਾਇਆਵਾਦੀ ਕਵੀਆਂ ਵਿੱਚੋਂ ਇੱਕ ਸਨ ਜਿਨ੍ਹਾਂ ਨੂੰ ਰੂਸੀ ਦਾ ਸਭ ਤੋਂ ਉੱਤਮ ਕਵੀ ਮੰਨਿਆ ਜਾਂਦਾ ਹੈ। ਉਨ੍ਹਾਂ ਨੂੰ ਆਧੁਨਿਕ ਰੂਸੀ ਕਵਿਤਾ ਦਾ ਸੰਸਥਾਪਕ ਵੀ ਮੰਨਿਆ ਜਾਂਦਾ ਹੈ।ਪੁਸ਼ਕਿਨ ਮਾਸਕੋ ਵਿੱਚ ਇੱਕ ਰੂਸੀ ਕੁਲੀਨ ਘਰਾਣੇ ਵਿੱਚ ਪੈਦਾ ਹੋਇਆ ਸੀ। ਉਸਦੇ ਖ਼ਾਨਦਾਨ ਦੇ ਬਾਰੇ ਇੱਕ ਉਲੇਖਣੀ ਤੱਥ ਇਹ ਹੈ ਕਿ ਇੱਕ ਉਸਦਾ ਪੜਦਾਦਾ - ਅਬਰਾਮ ਗੈਨੀਬਾਲ - ਅਫਰੀਕਾ ਤੋਂ ਏਕ ਦਾਸ ਵਜੋਂ ਲਿਆਂਦਾ ਗਿਆ ਸੀ ਅਤੇ ਬਾਅਦ ਵਿੱਚ ਇੱਕ ਰਈਸ ਬਣ ਗਿਆ ਸੀ। ਪੁਸ਼ਕਿਨ ਨੇ ਪੰਦਰਾਂ ਸਾਲ ਦੀ ਉਮਰ ਵਿੱਚ ਆਪਣੀ ਪਹਿਲੀ ਕਵਿਤਾ ਪ੍ਰਕਾਸ਼ਿਤ ਕੀਤੀ ਸੀ, ਅਤੇ ਜਾਰਸਕੋਏ ਸੇਲੋ ਲਾਏਸੀਅਮ ਤੋਂ ਆਪਣੀ ਗ੍ਰੈਜੁਏਸ਼ਨ ਦੀ ਪੜ੍ਹਾਈ ਮੁਕਾਉਣ ਦੇ ਸਮੇਂ ਤੱਕ ਉਨ੍ਹਾਂ ਨੂੰ ਸਥਾਪਤ ਸਾਹਿਤਕ ਹਲਕਿਆਂ ਤੋਂ ਮਾਨਤਾ ਪ੍ਰਾਪਤ ਹੋ ਚੁੱਕੀ ਸੀ।
ਗੁਜਰਾਤ(ਸੁਣੋ ਗੁਜਰਾਤੀ ਭਾਸ਼ਾ ਵਿੱਚ: ગુજરાત) ਭਾਰਤ ਦੇ ਵੱਡੇ ਰਾਜਾਂ ਵਿੱਚ ਸ਼ਾਮਿਲ ਹੈ। ਇਸ ਦੇ ਪੱਛਮ ਵੱਲ ਪਾਕਿਸਤਾਨ, ਦੱਖਣ ਵੱਲ ਮਹਾਰਾਸ਼ਟਰ, ਉੱਤਰ ਵਿੱਚ ਰਾਜਸਥਾਨ, ਉੱਤਰ-ਪੂਰਬ ਵਿੱਚ ਮੱਧ ਪ੍ਰਦੇਸ਼ ਹੈ। ਗੁਜਰਾਤ ਦੀ ਰਾਜਧਾਨੀ ਗਾਂਧੀਨਗਰ ਹੈ, ਅਤੇ ਇਸ ਦਾ ਸਭ ਤੋਂ ਵੱਡਾ ਸ਼ਹਿਰ ਅਹਿਮਦਾਬਾਦ ਹੈ। ਅਹਿਮਦਾਬਾਦ ਗੁਜਰਾਤ ਦਾ ਇੱਕਲਾ ਮਹਾਨਗਰ ਸ਼ਹਿਰ ਹੈ।ਗੁਜਰਾਤ ਰਾਜ ਮਈ 1, 1960 ਨੂੰ ਸਥਾਪਿਤ ਹੋਇਆ ਸੀ।
ਤੁਰਕ ਭਾਸ਼ਾ, ਆਧੁਨਿਕ ਤੁਰਕੀ ਅਤੇ ਸਾਈਪ੍ਰਸ ਦੀ ਪ੍ਰਮੁੱਖ ਭਾਸ਼ਾ ਹੈ ਐਪਰ ਯੂਨਾਨ ਅਤੇ ਮਧ ਯੂਰਪ ਦੇ ਇਲਾਵਾ ਪੱਛਮੀ ਯੂਰਪ ਖਾਸ ਕਰ ਜਰਮਨੀ ਵਿੱਚ ਰਹਿੰਦੇ ਪ੍ਰਵਾਸੀਆਂ ਦੀ ਵੱਡੀ ਤਾਦਾਦ ਵੀਤੁਰਕੀ ਜ਼ਬਾਨ ਬੋਲਦੀ ਹੈ। ਪੂਰੇ ਸੰਸਾਰ ਵਿੱਚ ਕੋਈ 7 ਕਰੋੜ ਤੋਂ ਵਧ ਲੋਕ ਜਿਹਨਾਂ ਦੀ ਅਕਸਰੀਅਤ ਤੁਰਕੀ ਵਿੱਚ ਰਹਿੰਦੀ ਹੈ ਇਸ ਨੂੰਮਾਤ ਭਾਸ਼ਾ ਦੇ ਰੂਪ ਵਿੱਚ ਬੋਲਦੇ ਹਨ। ਇਹ ਤੁਰਕ ਭਾਸ਼ਾ ਪਰਵਾਰ ਦੀ ਸਭ ਤੋਂ ਵਿਆਪਕ ਭਾਸ਼ਾ ਹੈ ਜਿਸਦਾ ਮੂਲ ਮਧ ਏਸ਼ੀਆ ਮੰਨਿਆ ਜਾਂਦਾ ਹੈ। ਬਾਬਰ, ਜੋ ਮੂਲ ਤੌਰ 'ਤੇ ਮਧ ਏਸ਼ੀਆ (ਆਧੁਨਿਕ ਉਜਬੇਕਿਸਤਾਨ) ਦਾ ਵਾਸੀ ਸੀ, ਚਾਗਤਾਈ ਭਾਸ਼ਾ ਬੋਲਦਾ ਸੀ ਜੋ ਤੁਰਕ ਭਾਸ਼ਾ ਪਰਵਾਰ ਵਿੱਚ ਹੀ ਆਉਂਦੀ ਹੈ।
ਵਰਲਡ ਵਾਈਡ ਵੈੱਬ ਜਾਂ ਵਿਸ਼ਵ-ਵਿਆਪੀ ਜਾਲ਼ ਭਾਵ ਦੁਨੀਆ ਭਾਰ ਦਾ ਜਾਲ਼ (ਛੋਟਾ ਰੂਪ WWW ਜਾਂ W3, ਆਮ ਤੌਰ ਉੱਤੇ ਦੀ ਵੈੱਬ) ਹਾਈਪਰਟੈਕਸਟ ਦਸਤਾਵੇਜ਼ਾਂ ਦਾ ਇੱਕ ਜੁੜਿਆ ਹੋਇਆ ਪ੍ਰਬੰਧ ਹੈ ਜਿਹਨਾਂ ਤੱਕ ਇੰਟਰਨੈੱਟ ਰਾਹੀਂ ਪਹੁੰਚ ਕੀਤੀ ਜਾਂਦੀ ਹੈ। ਇੱਕ ਵੈੱਬ ਫਰੋਲੂ ਰਾਹੀਂ ਕੋਈ ਵੀ ਵੈੱਬ ਸਫ਼ੇ ਵੇਖ ਸਕਦਾ ਹੈ ਜਿਹਨਾਂ ਵਿੱਚ ਲਿਖਤ, ਤਸਵੀਰਾਂ, ਵੀਡੀਓਆਂ ਅਤੇ ਹੋਰ ਮਲਟੀਮੀਡੀਆ ਹੋ ਸਕਦਾ ਹੈ ਅਤੇ ਹਾਈਪਰਲਿੰਕਾਂ ਰਾਹੀਂ ਉਹਨਾਂ ਦਰਮਿਆਨ ਆ-ਜਾ ਸਕਦਾ ਹੈ।
ਏਲਿਸ ਅਲੇਡਜ਼ੈਂਡਰਾ ਪੇਰੀ (ਜਨਮ 3 ਨਵੰਬਰ 1990) ਆਸਟ੍ਰੇਲੀਆਈ ਖਿਡਾਰੀ ਹੈ ਜਿਸ ਨੇ 16 ਸਾਲ ਦੀ ਉਮਰ ਵਿੱਚ ਆਸਟਰੇਲੀਅਨ ਕ੍ਰਿਕਟ ਅਤੇ ਆਸਟ੍ਰੇਲੀਆ ਦੀ ਮਹਿਲਾ ਕੌਮੀ ਫੁਟਬਾਲ ਟੀਮ ਦੋਵਾਂ ਲਈ ਆਪਣਾ ਕੈਰੀਅਰ ਬਣਾਇਆ ਸੀ। ਉਸਨੇ ਆਪਣੀ ਪਹਿਲੀ ਕ੍ਰਿਕੇਟ ਕੌਮਾਂਤਰੀ ਸਕੋਰ ਦੀ ਕਮਾਈ ਕਰਨ ਤੋਂ ਪਹਿਲਾਂ ਜੁਲਾਈ 2007 ਵਿੱਚ ਆਪਣਾ ਪਹਿਲਾ ਕ੍ਰਿਕੇਟ ਕੌਮਾਂਤਰੀ ਮੈਚ ਖੇਡਿਆ ਇੱਕ ਮਹੀਨੇ ਬਾਅਦ ਆਸਟਰੇਲੀਆ ਲਈ। ਪੇਰੀ ਕ੍ਰਿਕਟ ਵਿੱਚ ਆਸਟ੍ਰੇਲੀਆ ਦੀ ਨੁਮਾਇੰਦਗੀ ਕਰਨ ਵਾਲਾ ਸਭ ਤੋਂ ਘੱਟ ਉਮਰ ਵਾਲੀ ਹੈ ਅਤੇ ਪਹਿਲੀ ਆਸਟਰੇਲੀਅਨ ਜੋ ਕ੍ਰਿਕੇਟ ਅਤੇ ਫੁਟਬਾਲ ਵਿਸ਼ਵ ਕੱਪ ਦੋਹਾਂ ਵਿੱਚ ਪ੍ਰਗਟ ਹੋਇਆ ਹੈ।
ਉਸੈਨ ਬੋਲਟ ਇੱਕ ਜਮੈਕਨ ਦੌੜਾਕ ਹੈ। ਇਸਨੂੰ ਦੁਨੀਆ ਦਾ ਸਭ ਤੋਂ ਤੇਜ਼ ਮਨੁੱਖ ਮੰਨਿਆ ਜਾਂਦਾ ਹੈ। 1977 ਵਿੱਚ ਆਟੋਮੈਟਿਕ ਟਾਈਮ ਦੇ ਲਾਗੂ ਹੋਣ ਤੋਂ ਬਾਅਦ ਇਹ ਅਜਿਹਾ ਪਹਿਲਾ ਮਨੁੱਖ ਹੈ ਜਿਸਦੇ ਨਾਮ 100 ਮੀਟਰ ਦੌੜ ਅਤੇ 200 ਮੀਟਰ ਦੌੜ ਦੇ ਵਿਸ਼ਵ ਰਿਕਾਰਡ ਹਨ। ਇਸਨੇ ਆਪਣੇ ਸਾਥੀਆਂ ਦੇ ਨਾਲ 4×100 m ਰੀਲੇ ਦੌੜ ਦਾ ਵਿਸ਼ਵ ਰਿਕਾਰਡ ਵੀ ਬਣਾਇਆ ਹੈ। ਇਹ ਇਹਨਾਂ ਤਿੰਨੋਂ ਇਵੈਂਟਸ ਵਿੱਚ ਮੌਜੂਦਾ ਓਲਿੰਪਿਕ ਅਤੇ ਸੰਸਾਰ ਚੈਂਪੀਅਨ ਹੈ। ਇਹ ਅਜਿਹਾ ਪਹਿਲਾ ਆਦਮੀ ਹੈ ਜਿਸਨੇ ਤੇਜ਼ ਦੌੜਨ ਵਿੱਚ 9 ਓਲਿੰਪਿਕ ਸੋਨ ਤਮਗੇ ਜਿੱਤੇ ਹੋਣ ਅਤੇ ਇਹ 8 ਵਾਰ ਸੰਸਾਰ ਚੈਂਪੀਅਨ ਵੀ ਰਿਹਾ ਹੈ। ਇਹ ਅਜਿਹਾ ਪਹਿਲਾ ਦੌੜਾਕ ਹੈ ਜਿਸਨੇ "ਦੁੱਗਣੇ ਦੁੱਗਣੇ" ਪ੍ਰਾਪਤ ਕੀਤਾ ਹੋਵੇ, ਜੋ ਕਿ ਇਸਨੇ 100 m ਅਤੇ 200 m ਇਵੈਂਟਸ ਲਗਾਤਾਰ ਦੋ ਓਲਿੰਪਿਕਸ ਵਿੱਚ ਜਿੱਤਕੇ ਪ੍ਰਾਪਤ ਕੀਤਾ। ਜੇਕਰ 4×100 m ਰੀਲੇ ਨੂੰ ਸ਼ਾਮਿਲ ਕੀਤਾ ਜਾਵੇ ਤਾਂ ਇਹ "ਦੁੱਗਣੇ ਤਿੱਗਣੇ" ਪ੍ਰਾਪਤ ਕਰਨ ਵਾਲਾ ਦੁਨੀਆ ਦਾ ਪਹਿਲਾ ਦੌੜਾਕ ਹੈ।
ਪ੍ਰੈਪੋਜੀਸ਼ਨਾਂ ਅਤੇ ਪੋਸਟਪੋਜੀਸ਼ਨਾਂ,ਨੂੰ ਇਕੱਠਿਆਂ ਐਡਪੋਜੀਸ਼ਨਾਂ ਕਹਿੰਦੇ ਹਨ।ਇਹ ਇੱਕ ਕਲਾਸ ਦੇ ਸ਼ਬਦ ਹਨ, ਜੋ ਕਿ ਸਥਾਨ ਜਾਂ ਸਮੇਂ ਦੇ (ਜਿਵੇਂ ਅੰਗਰੇਜੀਵਿੱਚ in under, towards, before) ਜਾਂ ਵੱਖ-ਵੱਖ ਅਰਥ ਰੋਲ (of, for) ਦੇ ਸੰਬੰਧ ਪ੍ਰਗਟ ਕਰਦੇ ਹਨ। ਪ੍ਰੈਪੋਜੀਸ਼ਨ ਜਾਂ ਪੋਸਟਪੋਜੀਸ਼ਨ ਆਮ ਤੌਰ 'ਤੇ ਨਾਂਵ ਜਾਂ ਪੜਨਾਂਵ ਨਾਲ ਹੋਰ ਵੀ ਵਧੇਰੇ ਨਾਮ ਵਾਕੰਸ਼ ਨਾਲ ਜੁੜਦੀ ਹੈ ਜਿਸ ਨੂੰ ਇਸਦਾ ਪੂਰਕ ਜਾਂ ਕਈ ਵਾਰ ਔਬਜੈਕਟ ਕਿਹਾ ਜਾਂਦਾ ਹੈ। ਇੱਕ ਪ੍ਰੈਪੋਜੀਸ਼ਨ ਪੂਰਕ ਤੋਂ ਪਹਿਲਾਂ ਅਤੇ ਪੋਸਟਪੋਜੀਸ਼ਨ ਪੂਰਕ ਤੋਂ ਬਾਅਦ ਆਉਂਦੀ ਹੈ।ਅੰਗ੍ਰੇਜੀ ਵਿਚ ਆਮ ਤੌਰ 'ਤੇ ਪ੍ਰੈਪੋਜੀਸ਼ਨ ਦੀ ਜਗ੍ਹਾ ਤੇ ਪੋਸਟਪੋਜੀਸ਼ਨ ਆਉਂਦੀ ਹੈ,ਸ਼ਬਦ ਜਿਵੇਂ ਕਿ in, under ਔਬਜੈਕਟ ਤੋਂ ਪਹਿਲਾਂ ਆਉਂਦੇ ਹਨ ਜਿਵੇਂ ਕਿ in England,under the table, of Jane।,noun ਜ pronoun, ਜ ਹੋਰ ਆਮ ਤੌਰ ' ਤੇ ਇੱਕ ਸ਼ਬਦ noun, ਇਸ ਨੂੰ ਕਿਹਾ ਜਾ ਰਿਹਾ ਹੈ ਇਸ ਦੇ ਸਾਥ ਹੈ, ਜ ਕਈ ਵਾਰ ਇਕਾਈਹੈ। ਇੱਕ ਲਿਆਓਣਾ ਆਇਆ ਹੈ, ਅੱਗੇ ਨੂੰ ਇਸ ਦਾ ਸਾਥ; ਇੱਕ postposition ਆਇਆ ਹੈ, ਦੇ ਬਾਅਦ ਇਸ ਨੂੰ ਸਾਥ. ਅੰਗਰੇਜ਼ੀ ਆਮ ਤੌਰ ' ਤੇ ਹੈ prepositions ਦੀ ਬਜਾਏ postpositions – ਸ਼ਬਦ ਦੇ ਤੌਰ 'ਤੇ ਅਜਿਹੇ ਵਿਚ, ਦੇ ਅਧੀਨ ਹੈ ਅਤੇ ਦੇ ਚੁੱਕਣੇ ਆਪਣੇ ਇਕਾਈ ਦਾ ਅਜਿਹੇ ਹੋਣ ਦੇ ਨਾਤੇ, ਇੰਗਲਡ ਵਿੱਚ, ਮੇਜ਼ ਦੇ ਤਹਿਤ, ਦੇ ਜੇਨ – ਹੁੰਦੇ ਹਨ, ਪਰ ਇੱਕ ਛੋਟੇ ਮੁੱਠੀ ਦੇ ਅਪਵਾਦ ਵੀ ਸ਼ਾਮਲ ਹੈ, "ago" ਅਤੇ "ਦੇ ਬਾਵਜੂਦ" ਵਿੱਚ ਦੇ ਰੂਪ ਵਿੱਚ, "ਤਿੰਨ ਦਿਨ ago" ਅਤੇ "ਵਿੱਤੀ ਕਮੀ ਦੇ ਬਾਵਜੂਦ".
ਸ਼ਰਧਾਂਜਲੀ ਕਿਸੇ ਦੇ ਮਰਨ ਉਤੇ ਕਹੇ ਜਾਣ ਵਾਲੇ ਉਸਤਤੀ ਜਾਂ ਹਮਦਰਦੀ ਭਰੇ ਸ਼ਬਦਾਂ ਨੂਂ ਕਿਹਾ ਜਾਂਦਾ ਹੈ| ਭਾਰਤੀ ਸਮਾਜ ਵਿੱਚ ਮੌਤ ਉਪਰੰਤ ਸਮਾਜਿਕ ਰੀਤੀ-ਰਿਵਾਜਾਂ ਤੇ ਧਾਰਮਿਕ ਆਸਥਾਵਾਂ ਮੁਤਾਬਕ ਮਨੁੱਖ ਦੀਆਂ ਅੰਤਿਮ ਕਿਰਿਆਵਾਂ ਕੀਤੀਆਂ ਜਾਂਦੀਆਂ ਹਨ ਜਿਸ ਤੋਂ ਬਾਅਦ ਸਹਿਜ/ਅਖੰਡ ਪਾਠ ਜਾਂ ਗਰੁੜ ਪੁਰਾਣ ਦੇ ਪਾਠ ਦਾ ਭੋਗ ਪਾਇਆ ਜਾਂਦਾ ਹੈ। ਉਪਰੰਤ ਰਸਮ ਪਗੜੀ ਜਾਂ ਸ਼ਰਧਾਂਜਲੀਆਂ ਦਾ ਦੌਰ ਸ਼ੁਰੂ ਹੁੰਦਾ ਹੈ ਜਿਸ ਵਿੱਚ ਵਿਛੜੀ ਆਤਮਾ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਜਾਂਦੇ ਹਨ। ਸ਼ਰਧਾਂਜਲੀ ਦੇਣ ਵਾਲਾ ਕੋਈ ਮੰਤਰੀ, ਕਿਸੇ ਰਾਜਨੀਤਕ ਪਾਰਟੀ ਦਾ ਨੇਤਾ ਜਾਂ ਪ੍ਰਧਾਨ ਜਾਂ ਸਮਾਜ ਸੇਵੀ ਜਾਂ ਕੋਈ ਹੋਰ ਆਦਮੀ ਹੋ ਸਕਦਾ ਹੈ। ਕਈ ਵਾਰ ਸਮੇਂ ਦੀ ਘਾਟ ਕਾਰਨ ਜਾਂ ਬੁਲਾਰਿਆਂ ਦੀ ਬਹੁਤਾਤ ਕਾਰਨ ਪ੍ਰਬੰਧਕ ਸਾਰਿਆਂ ਨੂੰ ਸਮਾਂ ਨਹੀਂ ਦੇ ਸਕਦੇ ਤਾਂ ਉਹ ਇਨ੍ਹਾਂ ਤੋਂ ਮੁਆਫੀ ਮੰਗ ਲੈਂਦੇ ਹਨ। ਬਹੁਗਿਣਤੀ ਲੋਕ ਅਜਿਹੇ ਮੌਕਿਆਂ ’ਤੇ ਦੋ ਮਿੰਟ ਮੌਨ ਰੱਖ ਕੇ ਵਿਛੜੀ ਆਤਮਾ ਨੂੰ ਸ਼ਰਧਾਂਜਲੀ ਭੇਟ ਕਰਨ ਨੂੰ ਸਰਬ ਉੱਤਮ ਮੰਨਦੇ ਹਨ।
ਜੈਨੀਫਰ ਲਿਨ ਲੋਪੇਜ਼ (ਜਨਮ 24 ਜੁਲਾਈ, 1969) ਇੱਕ ਅਮਰੀਕੀ ਗਾਇਕਾ, ਗੀਤਕਾਰ, ਅਦਾਕਾਰਾ, ਨਚਾਰ ਅਤੇ ਨਿਰਮਾਤਾ ਹੈ। ਲੋਪੇਜ਼, ਇਨ ਲਿਵਿੰਗ ਕਲਰ ਵਿੱਚ ਫਲਾਈ ਗਰਲ ਡਾਂਸਰ ਦੇ ਤੌਰ 'ਤੇ ਦਿਖਾਈ ਦਿੱਤੀ ਅਤੇ ਇੱਥੇ ਉਸਨੇ 1993 ਵਿੱਚ ਅਦਾਕਾਰਾ ਬਣਨ ਦਾ ਫੈਸਲਾ ਲਿਆ। 1997 ਵਿੱਚ ਸੇਲੇਨਾ ਬਾਇਓਪਿਕ ਵਿੱਚ ਆਪਣੀ ਭੂਮਿਕਾ ਲਈ ਲੋਪੇਜ਼ ਨੂੰ ਗੋਲਡਨ ਗਲੋਬ ਨਾਮਜ਼ਦਗੀ ਪ੍ਰਾਪਤ ਹੋਈ ਅਤੇ ਇੱਕ ਫਿਲਮ ਲਈ 1 ਮਿਲੀਅਨ ਅਮਰੀਕੀ ਡਾਲਰ ਦੀ ਕਮਾਈ ਕਰਨ ਵਾਲੀ ਪਹਿਲੀ ਲਾਤੀਨੀ ਅਦਾਕਾਰਾ ਬਣ ਗਈ। ਐਨਾਕੌਂਡਾ (1997) ਅਤੇ ਆਊਟ ਆਫ ਸਾਈਟ (1998) ਵਿੱਚ ਕੰਮ ਕਰਨ 'ਤੇ ਉਸਨੇ ਆਪਣੇ ਆਪ ਨੂੰ ਹਾਲੀਵੁੱਡ ਵਿੱਚ ਸਭ ਤੋਂ ਵੱਧ ਤਨਖਾਹ ਪ੍ਰਾਪਤ ਕਰਨ ਵਾਲੀ ਲਾਤੀਨੀ ਅਦਾਕਾਰਾ ਵਜੋਂ ਸਥਾਪਤ ਕੀਤਾ ਸੀ।ਲੋਪੇਜ਼ ਨੇ ਆਪਣੀ ਪਹਿਲੀ ਸਟੂਡੀਓ ਐਲਬਮ ਆਨ ਦਿ 6 (1999) ਨਾਲ ਸੰਗੀਤ ਉਦਯੋਗ ਵਿੱਚ ਸ਼ੁਰੂਆਤ ਕੀਤੀ, ਜੋ ਬਿਲਬੋਰਡ ਹੌਟ 100 'ਤੇ ਰਹੀ। 2001 ਵਿੱਚ ਉਸ ਦੀ ਦੂਜੀ ਸਟੂਡੀਓ ਐਲਬਮ ਜੇ.ਲੇ. ਅਤੇ ਰੋਮਾਂਟਿਕ ਕਾਮੇਡੀ ਦਿ ਵੇਡਿੰਗ ਪਲੈਨਰ ਰਿਲੀਜ਼ ਹੋਈ, ਜਿਸ ਨਾਲ ਲੋਪੇਜ਼ ਇੱਕੋ ਹਫ਼ਤੇ ਵਿੱਚ ਐਲਬਮ ਅਤੇ ਫਿਲਮ ਨਾਲ ਨੰਬਰ 1 'ਤੇ ਆਉਣ ਵਾਲੀ ਪਹਿਲੀ ਮਹਿਲਾ ਬਣ ਗਈ। ਗਿੱਗਲੀ (2003) ਦੀ ਵਪਾਰਕ ਅਸਫਲਤਾ ਤੋਂ ਬਾਅਦ, ਲੋਪੇਜ਼ ਨੇ ਸਫਲ ਰੋਮਾਂਟਿਕ ਕਮੇਡੀਜ਼ ਸ਼ੈਲ ਵੀਂ ਡਾਂਸ?
ਇੱਕ ਬੈੱਡ (ਇੰਗ: Bed) ਜਾਂ ਮੰਜਾ ਇੱਕ ਫਰਨੀਚਰ ਦਾ ਇੱਕ ਟੁਕੜਾ ਹੁੰਦਾ ਹੈ ਜਿਸਨੂੰ ਸੌਣ ਜਾਂ ਆਰਾਮ ਕਰਨ ਲਈ ਜਗ੍ਹਾ ਵਜੋਂ ਵਰਤਿਆ ਜਾਂਦਾ ਹੈ।ਬਹੁਤੇ ਆਧੁਨਿਕ ਬੈੱਡਾਂ ਵਿੱਚ ਇੱਕ ਨਰਮ, ਆਸਾਨ ਗੱਦਾ ਤੇ ਬੈਡ ਫਰੇਮ ਸ਼ਾਮਲ ਹੁੰਦਾ ਹੈ, ਇੱਕ ਠੋਸ ਆਧਾਰ ਤੇ, ਅਕਸਰ ਲੱਕੜ ਦੀਆਂ ਸਮਤਲੀਆਂ ਤੇ ਸਪ੍ਰੂੰਜ ਬੇਸ। ਕਈ ਬਿਸਤਰੇ ਵਿੱਚ ਇੱਕ ਬਕਸੇ ਦੇ ਅੰਦਰੂਨੀ ਸਪਰਿੰਗ ਸੁੱਟੇ ਹੁੰਦੇ ਹਨ, ਜੋ ਕਿ ਇੱਕ ਵੱਡਾ ਗੱਤੇ ਦੇ ਆਕਾਰ ਦੇ ਬਾਕਸ ਹੁੰਦੇ ਹਨ ਜਿਸ ਵਿੱਚ ਲੱਕੜ ਅਤੇ ਚਸ਼ਮੇ ਹੁੰਦੇ ਹਨ ਜੋ ਗੱਦੇ ਲਈ ਵਾਧੂ ਸਹਾਇਤਾ ਅਤੇ ਮੁਅੱਤਲ ਮੁਹੱਈਆ ਕਰਦੇ ਹਨ। ਬਿਸਤਰੇ ਬਹੁਤ ਸਾਰੇ ਆਕਾਰਾਂ ਵਿੱਚ ਉਪਲਬਧ ਹਨ, ਜਿਵੇਂ ਕਿ ਬਾਲ-ਆਕਾਰ ਦੇ ਬੈਸਿਨਟਸ ਅਤੇ ਕ੍ਰਰੀਜ਼ ਤੋਂ, ਇੱਕ ਵਿਅਕਤੀ ਜਾਂ ਬਾਲਗ਼ ਲਈ ਛੋਟੇ ਪਿੰਡਾ ਤੱਕ, ਵੱਡੇ ਲੋਕ ਅਤੇ ਦੋ ਲੋਕਾਂ ਲਈ ਤਿਆਰ ਕੀਤੇ ਗਏ ਸ਼ਾਹੀ ਆਕਾਰ ਦੀਆਂ ਬਿਸਤਰੇ ਤਕ। ਸਭ ਬਿਸਤਰੇ ਇੱਕ ਫਰੇਮ ਫਰੇਮ 'ਤੇ ਇੱਕਲੇ ਗੱਦੇ ਹੁੰਦੇ ਹਨ, ਪਰ ਮੋਰਫੀ ਬਿੱਟ ਵਰਗੀਆਂ ਹੋਰ ਕਿਸਮਾਂ ਹਨ, ਜੋ ਇੱਕ ਕੰਧ ਵਿੱਚ ਘੁੰਮਦੀਆਂ ਹਨ, ਸੋਫਾ ਬੈੱਡ, ਜੋ ਸੋਫੇ ਤੋਂ ਬਾਹਰ ਆਉਂਦੀਆਂ ਹਨ, ਅਤੇ ਪਹੀਏ ਵਾਲੇ ਬੈੱਡ ਹਨ, ਜੋ ਕਿ ਦੋ ਗੱਦੇ ਦੋ ਤਹਿ ਆਰਜ਼ੀ ਬਿਸਤਰੇ ਵਿੱਚ ਫਲੈਟੇਬਲ ਏਅਰ ਗੱਦੇ ਅਤੇ ਫਿੰਗਿੰਗ ਕੈਪ ਪੇਟ ਸ਼ਾਮਲ ਹਨ। ਕੁਝ ਬਿਸਿਆਂ ਵਿੱਚ ਨਾ ਤਾਂ ਗਿੱਲੇ ਪੱਟੀ ਅਤੇ ਨਾ ਹੀ ਇੱਕ ਬਿਸਤਰਾ ਫਰੇਮ ਹੁੰਦਾ ਹੈ, ਜਿਵੇਂ ਕਿ ਹੈਮੌਕ, ਜਿਸ ਨੂੰ ਪਾਸੇ ਦੇ ਪਾਸੇ ਲੰਘਣ ਵੇਲੇ ਆਰਾਮ ਕਰਨ ਲਈ ਸਭ ਤੋਂ ਵਧੀਆ ਸਥਾਨ ਮੰਨਿਆ ਜਾਂਦਾ ਹੈ। ਕੁਝ ਬਿਸਤਰੇ ਖਾਸ ਤੌਰ ਤੇ ਜਾਨਵਰਾਂ ਲਈ ਬਣੇ ਹੁੰਦੇ ਹਨ।
ਅਰਬੀ (العربية) ਸਾਮੀ ਭਾਸ਼ਾ ਪਰਵਾਰ ਦੀ ਇੱਕ ਭਾਸ਼ਾ ਹੈ। ਇਹ ਹਿੰਦ-ਯੂਰਪੀ ਪਰਵਾਰ ਦੀਆਂ ਬੋਲੀਆਂ ਤੋਂ ਵੱਖਰੀ ਹੈ, ਇੱਥੋਂ ਤੱਕ ਕਿ ਫ਼ਾਰਸੀ ਤੋਂ ਵੀ। ਇਹ ਇਬਰਨੀ ਬੋਲੀ ਨਾਲ਼ ਸਬੰਧਤ ਹੈ। ਅਰਬੀ ਇਸਲਾਮ ਧਰਮ ਦੀ ਧਰਮਭਾਸ਼ਾ ਹੈ, ਜਿਸ ਵਿੱਚ ਕੁਰਾਨ ਲਿਖੀ ਗਈ ਹੈ ਇਸ ਕਰਕੇ ਮੁਸਲਮਾਨਾਂ ਵਾਸਤੇ ਇਹਦੀ ਬੜੀ ਅਹਿਮੀਅਤ ਹੈ। ਇਹ ਅਰਬ ਟਾਪੂ, ਲਹਿੰਦੇ ਏਸ਼ੀਆ, ਅਤੇ ਉੱਤਰੀ ਅਫ਼ਰੀਕਾ ਦਿਆਂ ਮੁਲਕਾਂ ਵਿੱਚ ਬੋਲੀ ਜਾਣ ਵਾਲ਼ੀ ਇੱਕ ਬੋਲੀ ਹੈ। ਇਹ ਸਾਉਦੀ ਅਰਬ, ਯਮਨ, ਓਮਾਨ, ਦੁਬਈ, ਬਹਿਰੀਨ, ਕੁਵੈਤ, ਇਰਾਕ, ਜੋਰਡਨ, ਸ਼ਾਮ (ਸੀਰੀਆ), ਲੈਬਨਾਨ, ਮਿਸਰ, ਲੀਬੀਆ, ਅਲਜੀਰੀਆ, ਮਰਾਕਸ਼, ਤਿਊਨਸ, ਸੂਡਾਨ ਅਤੇ ਸੋਮਾਲੀਆ ਦੀ ਸਰਕਾਰੀ ਜ਼ਬਾਨ ਹੈ।
ਬੋਰਿਸ ਨਿਕੋਲਾਏਵਿਚ ਯੈਲਤਸਿਨ (ਰੂਸੀ: Бори́с Никола́евич Е́льцин; IPA: [bɐˈrʲis nʲɪkɐˈlaɪvʲɪtɕ ˈjelʲtsɨn] ( ਸੁਣੋ)ਰੂਸੀ: Бори́с Никола́евич Е́льцин; IPA: [bɐˈrʲis nʲɪkɐˈlaɪvʲɪtɕ ˈjelʲtsɨn] ( ਸੁਣੋ); 1 ਫਰਵਰੀ 1931 – 23 ਅਪ੍ਰੈਲ 2007) ਇੱਕ ਸੋਵੀਅਤ ਅਤੇ ਰੂਸੀ ਸਿਆਸਤਦਾਨ ਅਤੇ ਰੂਸੀ ਫੈਡਰੇਸ਼ਨ ਦਾ ਪਹਿਲਾ ਰਾਸ਼ਟਰਪਤੀ ਸੀ, 1991 ਤੋਂ 1999 ਤੱਕ ਉਹ ਇਸ ਅਹੁਦੇ ਤੇ ਰਿਹਾ। ਉਹ ਮੂਲ ਤੌਰ 'ਤੇ ਮਿਖਾਇਲ ਗੋਰਬਾਚੇਵ, ਦਾ ਇੱਕ ਸਮਰਥਕ ਸੀ। ਯੈਲਤਸਿਨ ਪ੍ਰੇਸਤ੍ਰੋਇਕਾ ਸੁਧਾਰਾਂ ਦੇ ਤਹਿਤ ਉਭਰਿਆ ਗੋਰਬਾਚੇਬ ਦੇ ਸਭ ਤੋਂ ਸ਼ਕਤੀਸ਼ਾਲੀ ਸਿਆਸੀ ਵਿਰੋਧੀਆਂ ਵਿੱਚੋਂ ਇੱਕ ਸੀ। 1980 ਦੇ ਅਖੀਰ ਵਿੱਚ, ਯੈਲਤਸਿਨ ਪੋਲਿਟਬਿਊਰੋ ਦਾ ਮੈਂਬਰ ਰਿਹਾ ਅਤੇ 1987 ਦੇ ਅਖੀਰ ਵਿੱਚ ਉਸਨੇ ਰੋਸ ਪ੍ਰਗਟਾਵੇ ਵਜੋਂ ਅਸਤੀਫੇ ਦਾ ਇੱਕ ਪੱਤਰ ਪੇਸ਼ ਕੀਤਾ। ਇਸ ਤੋਂ ਪਹਿਲਾਂ ਕਿਸੇ ਨੇ ਪੋਲਿਟ ਬਿਊਰੋ ਤੋਂ ਅਸਤੀਫ਼ਾ ਨਹੀਂ ਦਿੱਤਾ ਸੀ। ਇਸ ਐਕਟ ਨੇ ਯੈਲਤਸਿਨ ਨੂੰ ਇੱਕ ਬਾਗੀ ਦਾ ਬ੍ਰਾਂਡ ਬਣਾ ਕੇ ਪੇਸ਼ ਕਰ ਦਿੱਤਾ ਅਤੇ ਉਹ ਸਥਾਪਤੀ ਵਿਰੋਧੀ ਵਿਅਕਤੀ ਦੇ ਤੌਰ 'ਤੇ ਮਸ਼ਹੂਰ ਹੋ ਗਿਆ। 29 ਮਈ 1990 ਨੂੰ ਉਹ ਰੂਸੀ ਸੁਪਰੀਮ ਸੋਵੀਅਤ ਦਾ ਚੇਅਰਮੈਨ ਚੁਣਿਆ ਗਿਆ ਸੀ। 12 ਜੂਨ 1991 ਨੂੰ ਉਹ ਸੰਘੀ ਸਮਾਜਵਾਦੀ ਗਣਤੰਤਰ (ਆਰਐਸਐਫਐਸਆਰ) ਦਾ ਲੋਕਾਂ ਦੀਆਂ ਵੋਟਾਂ ਦੁਆਰਾ ਪ੍ਰਧਾਨ (ਨਵਾਂ ਸਿਰਜਿਆ ਅਹੁਦਾ) ਚੁਣਿਆ ਗਿਆ। 25 ਦਸੰਬਰ, 1991 ਨੂੰ ਮਿਖਾਇਲ ਗੋਰਬਾਚੇਵ ਦੇ ਅਸਤੀਫੇ ਅਤੇ ਸੋਵੀਅਤ ਸੰਘ ਦੇ ਭੰਗ ਹੋਣ ਉੱਤੇ, ਆਰ.ਐੱਸ.ਐੱਫ. ਐੱਸ.
ਲੇਬਰੋਨ ਰੇਮੋਨ ਜੇਮਜ਼ ਸੀਨੀਅਰ (ਅੰਗ੍ਰੇਜ਼ੀ: LeBron Raymone James Sr.; ਜਨਮ 30 ਦਸੰਬਰ, 1984) ਇੱਕ ਰਾਸ਼ਟਰੀ ਬਾਸਕਿਟਬਾਲ ਐਸੋਸੀਏਸ਼ਨ (ਐਨ.ਬੀ.ਏ.) ਦੇ ਲਾਸ ਏਂਜਲਸ ਲੇਕਰਜ਼ ਲਈ ਇੱਕ ਅਮਰੀਕੀ ਪੇਸ਼ੇਵਰ ਬਾਸਕਟਬਾਲ ਖਿਡਾਰੀ ਹੈ। ਉਸਨੂੰ ਅਕਸਰ ਹਰ ਸਮੇਂ ਦਾ ਸਭ ਤੋਂ ਮਹਾਨ ਬਾਸਕਟਬਾਲ ਖਿਡਾਰੀ ਮੰਨਿਆ ਜਾਂਦਾ ਹੈ, ਜਿਸਦੇ ਨਤੀਜੇ ਵਜੋਂ ਮਾਈਕਲ ਜੌਰਡਨ ਨਾਲ ਅਕਸਰ ਤੁਲਨਾ ਕੀਤੀ ਜਾਂਦੀ ਹੈ। ਉਸ ਦੀਆਂ ਪ੍ਰਾਪਤੀਆਂ ਵਿੱਚ ਤਿੰਨ ਐਨ.ਬੀ.ਏ ਚੈਂਪੀਅਨਸ਼ਿਪ, ਚਾਰ ਐਨਬੀਏ ਮੋਸਟ ਵੈਲਯੂਏਬਲ ਪਲੇਅਰ ਐਵਾਰਡ, ਤਿੰਨ ਐਨਬੀਏ ਫਾਈਨਲਸ ਐਮਵੀਪੀ ਅਵਾਰਡ, ਅਤੇ ਦੋ ਓਲੰਪਿਕ ਸੋਨ ਤਗਮੇ ਸ਼ਾਮਲ ਹਨ। ਜੇਮਜ਼ ਪੰਦਰਾਂ ਐਨਬੀਏ ਆਲ-ਸਟਾਰ ਗੇਮਜ਼ ਵਿਚ ਪ੍ਰਗਟ ਹੋਇਆ ਹੈ ਅਤੇ ਤਿੰਨ ਵਾਰ ਐਨਬੀਏ ਆਲ-ਸਟਾਰ ਐਮਵੀਪੀ ਨਾਮਜ਼ਦ ਕੀਤਾ ਗਿਆ ਹੈ। ਉਸਨੇ 2008 ਦਾ ਐਨਬੀਏ ਸਕੋਰਿੰਗ ਖ਼ਿਤਾਬ ਜਿੱਤਿਆ, ਹਰ ਸਮੇਂ ਐਨਬੀਏ ਪਲੇਆਫ ਦਾ ਸਕੋਰ ਕਰਨ ਵਾਲਾ ਨੇਤਾ ਹੈ, ਅਤੇ ਕਰੀਅਰ ਦੇ ਸਰਬੋਤਮ ਸਕੋਰ ਵਿੱਚ ਅੰਕ ਪ੍ਰਾਪਤ ਕਰਨ ਵਾਲੇ ਚੌਥੇ ਸਥਾਨ ਉੱਤੇ ਹੈ। ਉਸਨੂੰ ਬਾਰਾਂ ਵਾਰ ਆਲ-ਐਨਬੀਏ ਪਹਿਲੀ ਟੀਮ ਅਤੇ ਪੰਜ ਵਾਰ ਆਲ-ਡੀਫੈਂਸਿਵ ਪਹਿਲੀ ਟੀਮ ਵਿੱਚ ਵੋਟ ਦਿੱਤੀ ਗਈ ਹੈ।
ਯੂਕਰੇਨ ਵਿੱਚ ਰੂਸੀ ਫੌਜੀ ਦਖਲ 2014
ਰੂਸੀ-ਯੂਕਰੇਨੀ ਯੁੱਧ, ਅਤੇ ਨਾਲ ਹੀ ਯੂਕਰੇਨ ਦੇ ਵਿਰੁੱਧ ਰੂਸੀ ਹਥਿਆਰਬੰਦ ਹਮਲਾ, ਅਤੇ ਯੂਕਰੇਨ ਦੀ ਆਜ਼ਾਦੀ ਦੀ ਜੰਗ, ਯੂਕਰੇਨ ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਦੇ ਵਿਰੁੱਧ ਰੂਸੀ ਸੰਘ ਦੁਆਰਾ ਹਥਿਆਰਬੰਦ ਬਲ ਦੀ ਸਿੱਧੀ ਅਤੇ ਅਸਿੱਧੀ ਵਰਤੋਂ ਹਨ। 2014 ਵਿੱਚ ਸ਼ੁਰੂ ਹੋਏ ਯੂਕਰੇਨ ਦੇ ਖਿਲਾਫ ਰੂਸ ਦੇ ਹਥਿਆਰਬੰਦ ਹਮਲੇ ਦੇ ਸਪੱਸ਼ਟ ਹਿੱਸੇ ਹਨ:ਫਰਵਰੀ-ਮਾਰਚ 2014 ਵਿੱਚ ਰੂਸ ਦੁਆਰਾ ਕ੍ਰੀਮੀਆ ਉੱਤੇ ਕਬਜ਼ਾ (20 ਫਰਵਰੀ, 2014 ਨੂੰ ਰੂਸ ਦੁਆਰਾ ਪ੍ਰਾਇਦੀਪ ਉੱਤੇ ਅਸਥਾਈ ਕਬਜ਼ੇ ਦੀ ਸ਼ੁਰੂਆਤ ਦੇ ਨਾਲ)
ਹਿੰਦੀ (हिन्दी) ਇੱਕ ਭਾਸ਼ਾ ਹੈ ਜਿਸਨੂੰ ਸਟੈਂਡਰਡ ਹਿੰਦੀ ਵੀ ਆਖਦੇ ਹਨ। ਇਹ ਭਾਰਤ ਦੇ ਉੱਤਰ ਅਤੇ ਮੱਧ-ਭਾਰਤ ਦੇ ਵੱਖ-ਵੱਖ ਸੂਬਿਆਂ ਵਿੱਚ ਬੋਲੀ ਜਾਂਦੀ ਹੈ। ਦਿੱਲੀ, ਉੱਤਰਾਖੰਡ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਹਰਿਆਣਾ, ਰਾਜਸਥਾਨ, ਛੱਤੀਸਗੜ੍ਹ, ਬਿਹਾਰ ਅਤੇ ਝਾਰਖੰਡ ਵਿੱਚ ਇਹ ਜੱਦੀ ਭਾਸ਼ਾ ਹੈ। ਇਹ ਭਾਰਤ ਦੀਆਂ ਸਰਕਾਰੀ ਬੋਲੀਆਂ ਚੋ ਇੱਕ ਹੈ। 2001 ਦੀ ਮਰਦਮਸ਼ੁਮਾਰੀ ਵਿੱਚ ਭਾਰਤ ਦੇ 42 ਕਰੋੜ 20 ਲੱਖ ਵਾਸੀਆਂ ਨੇ ਇਸਨੂੰ ਆਪਣੀ ਜੱਦੀ ਬੋਲੀ ਦੱਸਿਆ। ਭਾਰਤ ਅਤੇ ਹੋਰ ਦੇਸ਼ਾਂ ਵਿੱਚ ਵਿੱਚ 60 ਕਰੋੜ ਤੋਂ ਜ਼ਿਆਦਾ ਲੋਕ ਹਿੰਦੀ ਬੋਲਦੇ, ਪੜ੍ਹਦੇ ਅਤੇ ਲਿਖਦੇ ਹਨ।[ਸਰੋਤ ਚਾਹੀਦਾ] ਫ਼ਿਜੀ, ਮਾਰੀਸ਼ਸ, ਗਿਆਨਾ, ਸੂਰੀਨਾਮ ਦੀ ਜ਼ਿਆਦਾਤਰ ਅਤੇ ਨੇਪਾਲ ਦੀ ਕੁਝ ਜਨਤਾ ਹਿੰਦੀ ਬੋਲਦੀ ਹੈ।
ਰੈਡਿਟ ਇੱਕ ਅਮਰੀਕੀ ਸੋਸ਼ਲ ਮੀਡੀਆ ਵੈੱਬਸਾਈਟ ਹੈ, ਜਿਸ ਨੂੰ ਲੋਕ ਖ਼ਾਸ ਤੌਰ 'ਤੇ ਵਿਚਾਰ-ਵਟਾਂਦਰਾ ਕਰਨ ਲਈ ਵਰਤਦੇ ਹਨ। ਜਿਹਨਾਂ ਲੋਕਾਂ ਨੇ ਸਾਈਟ ਉੱਤੇ ਰੈਜਿਸਟਰ ਕੀਤਾ ਹੈ, ਉਹ ਸਾਈਟ ਉੱਤੇ ਕੜੀਆਂ (ਲਿੰਕਸ), ਲਿਖਤ ਪੋਸਟਾਂ, ਤਸਵੀਰਾਂ ਅਤੇ ਵੀਡੀਓਜ਼ ਚਾੜ੍ਹ ਸਕਦੇ ਹਨ, ਅਤੇ ਉਸਨੂੰ ਬਾਕੀ ਮੈਂਬਰ ਅੱਪ ਜਾਂ ਡਾਊਨ ਵੋਟ ਕਰਦੇ ਹਨ (ਜੇਕਰ ਪੋਸਟ ਵਧੀਆ ਲੱਗੇ ਤਾਂ ਅੱਪ-ਵੋਟ ਅਤੇ ਜੇ ਪੋਸਟ ਵਧੀਆ ਨਾ ਲੱਗੇ ਤਾਂ ਡਾਊਨ-ਵੋਟ)। ਪੋਸਟਾਂ ਨੂੰ ਉਪਯੋਗੀਆਂ ਵੱਲੋਂ ਬਣਾਏ "ਸਬਰੈਡਿਟਸ" 'ਤੇ ਰੱਖਿਆ ਜਾਂਦਾ ਹੈ। ਪੋਸਟਾਂ ਜਿਹਨਾਂ ਨੂੰ ਵੱਧ ਅੱਪ-ਵੋਟਾਂ ਮਿਲਦੀਆਂ ਹਨ ਉਹ ਸਬਰੈਡਿਟਸ ਦੇ ਉੱਤੇ ਵਿਖਾਈ ਦਿੰਦੀਆਂ ਹਨ ਅਤੇ, ਜੇਕਰ ਪੋਸਟ ਨੂੰ ਬਹੁਤੇਰੀਆਂ ਅੱਪ-ਵੋਟਾਂ ਮਿਲ਼ ਜਾਣ ਤਾਂ ਉਹ ਸਾਈਟ ਦੇ ਮੁੱਖ ਪੰਨੇ ਉੱਤੇ ਵਿਖਾਈ ਦਿੰਦੀਆਂ ਹਨ। ਰੈਡਿਟ ਪ੍ਰਬੰਧਕ ਸਬਰੈਡਿਟਸ ਨੂੰ ਕਾਬੂ ਕਰਦੇ ਹਨ।
ਲਾਸ ਐਂਜਲਸ (ਸਪੇਨੀ: [los ˈaŋxeles], ਜਿਸ ਨੂੰ Los Ángeles ਲਿਖਿਆ ਜਾਂਦਾ ਹੈ, ਫ਼ਰਿਸ਼ਤੇ ਦੀ ਸਪੇਨੀ), ਜਿਸ ਨੂੰ ਇਸ ਦੇ ਦਸਤਖ਼ਤੀ ਨਾਂ ਐੱਲ.ਏ. ਨਾਲ਼ ਵੀ ਜਾਣਿਆ ਜਾਂਦਾ ਹੈ, ਸੰਯੁਕਤ ਰਾਜ ਅਮਰੀਕਾ ਦਾ ਨਿਊਯਾਰਕ ਮਗਰੋਂ ਦੂਜਾ ਅਤੇ ਉਸ ਦੇ ਕੈਲੀਫ਼ੋਰਨੀਆ ਰਾਜ ਦਾ ਸਭ ਤੋਂ ਵੱਧ ਅਬਾਦੀ ਵਾਲਾ ਸ਼ਹਿਰ ਹੈ ਜਿਸਦੀ ਅਬਾਦੀ 2010 ਮਰਦਮਸ਼ੁਮਾਰੀ ਮੁਤਾਬਕ 3,792,621 ਸੀ। ਇਸ ਦਾ ਰਕਬਾ 469 ਵਰਗ ਕਿ.ਮੀ. ਹੈ ਅਤੇ ਇਹ ਦੱਖਣੀ ਕੈਲੀਫ਼ੋਰਨੀਆ ਵਿੱਚ ਸਥਿੱਤ ਹੈ। ਇਹ ਸ਼ਹਿਰ ਲਾਸ ਐਂਜਲਸ-ਲਾਂਗ ਬੀਚ-ਸਾਂਤਾ ਆਨਾ ਮਹਾਂਨਗਰੀ ਸਾਂਖਿਅਕੀ ਇਲਾਕਾ ਅਤੇ ਵਧੇਰਾ ਲਾਸ ਐਂਜਲਸ ਇਲਾਕਾ ਦਾ ਕੇਂਦਰੀ ਬਿੰਦੂ ਹੈ ਜਿਸਦੀ ਅਬਾਦੀ 2010 ਵਿੱਚ ਕ੍ਰਮਵਾਰ 12,828,837 ਅਤੇ 1.8 ਕਰੋੜ ਹੈ ਜਿਸ ਕਰ ਕੇ ਇਹ ਦੁਨੀਆਂ ਦੇ ਸਭ ਤੋਂ ਵੱਧ ਅਬਾਦੀ ਵਾਲਾ ਮਹਾਂਨਗਰੀ ਇਲਾਕਿਆਂ ਵਿੱਚੋਂ ਇੱਕ ਅਤੇ ਦੇਸ਼ ਵਿੱਚੋਂ ਦੂਜਾ ਸਭ ਤੋਂ ਵੱਡਾ ਹੈ। and the second largest in the United States.
ਐਸੋਸੀਏਸ਼ਨ ਫੁੱਟਬਾਲ, ਜਿਸਨੂੰ ਆਮ ਤੌਰ 'ਤੇ ਫੁੱਟਬਾਲ ਜਾਂ ਫੁਟਬਾਲ ਕਿਹਾ ਜਾਂਦਾ ਹੈ, 11 ਖਿਡਾਰੀਆਂ ਦੀਆਂ ਦੋ ਟੀਮਾਂ ਵਿਚਕਾਰ ਖੇਡੀ ਜਾਣ ਵਾਲੀ ਇੱਕ ਟੀਮ ਖੇਡ ਹੈ ਜੋ ਮੁੱਖ ਤੌਰ 'ਤੇ ਆਪਣੇ ਪੈਰਾਂ ਦੀ ਵਰਤੋਂ ਇੱਕ ਆਇਤਾਕਾਰ ਮੈਦਾਨ ਦੇ ਦੁਆਲੇ ਗੇਂਦ ਨੂੰ ਅੱਗੇ ਵਧਾਉਣ ਲਈ ਕਰਦੇ ਹਨ ਜਿਸਨੂੰ ਪਿੱਚ ਕਿਹਾ ਜਾਂਦਾ ਹੈ। ਖੇਡ ਦਾ ਉਦੇਸ਼ ਵਿਰੋਧੀ ਪੱਖ ਦੁਆਰਾ ਰੱਖਿਆ ਗਿਆ ਆਇਤਾਕਾਰ-ਫ੍ਰੇਮ ਵਾਲੇ ਗੋਲ ਵਿੱਚ ਗੇਂਦ ਨੂੰ ਗੋਲ-ਲਾਈਨ ਤੋਂ ਪਰੇ ਲੈ ਕੇ ਵਿਰੋਧੀ ਤੋਂ ਵੱਧ ਗੋਲ ਕਰਨਾ ਹੈ। ਰਵਾਇਤੀ ਤੌਰ 'ਤੇ, ਖੇਡ ਨੂੰ 90 ਮਿੰਟਾਂ ਦੇ ਕੁੱਲ ਮੈਚ ਸਮੇਂ ਲਈ, ਦੋ 45 ਮਿੰਟ ਦੇ ਅੱਧ ਵਿੱਚ ਖੇਡਿਆ ਜਾਂਦਾ ਹੈ। 200 ਤੋਂ ਵੱਧ ਦੇਸ਼ਾਂ ਅਤੇ ਪ੍ਰਦੇਸ਼ਾਂ ਵਿੱਚ ਸਰਗਰਮ 250 ਮਿਲੀਅਨ ਖਿਡਾਰੀਆਂ ਦੇ ਨਾਲ, ਇਸ ਨੂੰ ਦੁਨੀਆ ਦੀ ਸਭ ਤੋਂ ਪ੍ਰਸਿੱਧ ਖੇਡ ਮੰਨਿਆ ਜਾਂਦਾ ਹੈ। ਐਸੋਸੀਏਸ਼ਨ ਫੁੱਟਬਾਲ ਦੀ ਖੇਡ ਖੇਡ ਦੇ ਕਾਨੂੰਨਾਂ ਦੇ ਅਨੁਸਾਰ ਖੇਡੀ ਜਾਂਦੀ ਹੈ, ਨਿਯਮਾਂ ਦਾ ਇੱਕ ਸਮੂਹ ਜੋ 1863 ਤੋਂ ਪ੍ਰਭਾਵੀ ਹੈ, ਅੰਤਰਰਾਸ਼ਟਰੀ ਫੁੱਟਬਾਲ ਐਸੋਸੀਏਸ਼ਨ ਬੋਰਡ (IFAB) ਨੇ 1886 ਤੋਂ ਇਹਨਾਂ ਨੂੰ ਕਾਇਮ ਰੱਖਿਆ ਹੈ। ਇਹ ਖੇਡ ਇੱਕ ਫੁੱਟਬਾਲ ਨਾਲ ਖੇਡੀ ਜਾਂਦੀ ਹੈ ਜੋ 68–70 cm (27–28 in) ਹੈ ਘੇਰੇ ਵਿੱਚ.
ਰੌਬਰਟ ਲੇਵਾਂਡੋਵਸਕੀ ( ਪੋਲੈਂਡੀ ਉਚਾਰਨ: [ˈrɔbɛrt lɛvanˈdɔfskʲi] ( ਸੁਣੋ)</img> ; ਜਨਮ 21 ਅਗਸਤ 1988) ਇੱਕ ਪੋਲਿਸ਼ ਪੇਸ਼ੇਵਰ ਫੁੱਟਬਾਲਰ ਹੈ ਜੋ ਲਾ ਲੀਗਾ ਕਲੱਬ ਬਾਰਸੀਲੋਨਾ ਲਈ ਇੱਕ ਸਟ੍ਰਾਈਕਰ ਵਜੋਂ ਖੇਡਦਾ ਹੈ ਅਤੇ ਪੋਲੈਂਡ ਦੀ ਰਾਸ਼ਟਰੀ ਟੀਮ ਦੀ ਕਪਤਾਨੀ ਕਰਦਾ ਹੈ। ਆਪਣੀ ਸਥਿਤੀ, ਤਕਨੀਕ ਅਤੇ ਫਿਨਿਸ਼ਿੰਗ ਲਈ ਮਾਨਤਾ ਪ੍ਰਾਪਤ, ਲੇਵਾਂਡੋਵਸਕੀ ਨੂੰ ਹੁਣ ਤੱਕ ਦੇ ਸਭ ਤੋਂ ਵਧੀਆ ਸਟ੍ਰਾਈਕਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ, ਨਾਲ ਹੀ ਬੁੰਡੇਸਲੀਗਾ ਇਤਿਹਾਸ ਵਿੱਚ ਸਭ ਤੋਂ ਸਫਲ ਖਿਡਾਰੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਉਸਨੇ ਕਲੱਬ ਅਤੇ ਦੇਸ਼ ਲਈ 500 ਤੋਂ ਵੱਧ ਸੀਨੀਅਰ ਕੈਰੀਅਰ ਗੋਲ ਕੀਤੇ ਹਨ।
ਖ਼ਰਤੂਮ ਸੁਡਾਨ ਅਤੇ ਖ਼ਰਤੂਮ ਸੂਬੇ ਦੀ ਰਾਜਧਾਨੀ ਅਤੇ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ। ਇਹ ਉੱਤਰ ਵਿੱਚ ਵਿਕਟੋਰੀਆ ਝੀਲ ਵੱਲੋਂ ਆਉਂਦੀ ਚਿੱਟੀ ਨੀਲ ਅਤੇ ਪੱਛਮ ਵਿੱਚ ਇਥੋਪੀਆ ਤੋਂ ਆਉਂਦੀ ਨੀਲੀ ਨੀਲ ਦੇ ਸੰਗਮ ਉੱਤੇ ਸਥਿਤ ਹੈ। ਉਹ ਥਾਂ ਜਿੱਥੇ ਇਹ ਦੋਵੇਂ ਦਰਿਆ ਮਿਲਦੇ ਹਨ, ਉਸਨੂੰ "ਅਲ-ਮੋਗਰਨ" ਕਿਹਾ ਜਾਂਦਾ ਹੈ ਜਿਸਦਾ ਮਤਲਬ ਹੈ ਸਮਪ੍ਰਵਾਹ। ਮੁੱਖ ਨੀਲ ਦਰਿਆ ਅੱਗੋਂ ਉੱਤਰ ਨੂੰ ਮਿਸਰ ਅਤੇ ਭੂ ਮੱਧ ਸਾਗਰ ਵੱਲ ਵਗਦਾ ਹੈ।
ਚੈਪਲ ਪਹਾੜੀ ਤੇ ਉੱਤਰੀ ਕੈਰੋਲੀਨਾ ਯੂਨੀਵਰਸਿਟੀ
ਉੱਤਰੀ ਕੈਰੋਲੀਨਾ ਦੀ ਯੂਨੀਵਰਸਿਟੀ ਚੈਪਲ ਹਿੱਲ ਤੇ, ਯੂਐਨਸੀ, ਯੂਐਨਸੀ ਚੈਪਲ ਹਿੱਲ, ਉੱਤਰੀ ਕੈਰੋਲੀਨਾ ਦੀ ਯੂਨੀਵਰਸਿਟੀ, ਜਾਂ ਬਸ ਕੈਰੋਲੀਨਾ, ਇੱਕ ਜਨਤਕ ਖੋਜ ਦੀ ਯੂਨੀਵਰਸਿਟੀ ਚੈਪਲ ਹਿੱਲ, ਉੱਤਰੀ ਕੈਰੋਲੀਨਾ, ਸੰਯੁਕਤ ਰਾਜ ਅਮਰੀਕਾ ਵਿਚ ਸਥਿਤ ਹੈ। ਇਹ ਉੱਤਰੀ ਕੈਰੋਲਿਨਾ ਯੂਨੀਵਰਸਿਟੀ ਦੇ 17 ਕੈਂਪਸਾਂ ਦੇ ਫਲੈਗਸ਼ਿਪ ਹੈ। 1789 ਵਿੱਚ ਚਾਰਟਰ ਕੀਤੇ ਜਾਣ ਤੋਂ ਬਾਅਦ, ਯੂਨੀਵਰਸਿਟੀ ਨੇ ਪਹਿਲੀ ਵਾਰ 1795 ਵਿੱਚ ਵਿਦਿਆਰਥੀਆਂ ਦਾ ਦਾਖਲਾ ਸ਼ੁਰੂ ਕੀਤਾ ਸੀ, ਜੋ ਇਸ ਨੂੰ ਯੂਨਾਈਟਿਡ ਸਟੇਟਸ ਦੇ ਸਭ ਤੋਂ ਪੁਰਾਣੇ ਪਬਲਿਕ ਯੂਨੀਵਰਸਿਟੀ ਦੇ ਖਿਤਾਬ ਦਾ ਦਾਅਵਾ ਕਰਨ ਲਈ ਇਹ ਤਿੰਨ ਸਕੂਲਾਂ ਵਿੱਚੋਂ ਇੱਕ ਹੋਣ ਦੀ ਵੀ ਆਗਿਆ ਦਿੰਦਾ ਹੈ।
thumb| ਜਰਮਨੀ ਦੇ ਮਿਉੂਨਿਖ ਵਿੱਚ ਅਲਾਇੰਜ ਅਰੇਨਾ, ਜੋ ਆਪਣੇ ਬਾਹਰੀ ਰੰਗ ਨੂੰ ਬਦਲਣ ਦੇ ਯੋਗ ਹੋਣ ਵਾਲਾ ਪਹਿਲਾ ਸਟੇਡੀਅਮ ਸੀ। ਖੇਡ ਦਾ ਮੈਦਾਨ (ਬਹੁਵਚਨ ਮੈਦਾਨਾਂ ਜਾਂ ਮੈਦਾਨ) ਆਊਟਡੋਰ ਸਪੋਰਟਸ, ਸਮਾਰੋਹ, ਜਾਂ ਹੋਰ ਪ੍ਰੋਗਰਾਮਾਂ ਲਈ ਸਥਾਨ ਹੈ ਅਤੇ ਇਸ ਵਿੱਚ ਇੱਕ ਖੇਤਰ ਜਾਂ ਪੜਾਅ ਸ਼ਾਮਲ ਹੁੰਦਾ ਹੈ ਜਾਂ ਤਾਂ ਇੱਕ ਟਾਇਰਡ ਸਟ੍ਰੈਟ ਦੁਆਰਾ ਘੇਰਾਬੰਦੀ ਕੀਤੀ ਜਾਂਦੀ ਹੈ ਜੋ ਦਰਸ਼ਕਾਂ ਨੂੰ ਖੜ੍ਹੇ ਕਰਨ ਜਾਂ ਬੈਠਣ ਅਤੇ ਘਟਨਾ ਵੇਖਾਉਣ ਯੋਗ ਹੁੰਦਾ ਹੈ। ਪੌਸੀਨੀਅਸ ਨੇ ਕਿਹਾ ਕਿ ਲਗਭਗ ਅੱਧੀ ਸਦੀ ਲਈ ਪ੍ਰਾਚੀਨ ਯੂਨਾਨੀ ਓਲੰਪਿਕ ਤਿਉਹਾਰ ਦੀ ਇਕੋ ਇੱਕ ਅਜਿਹੀ ਘਟਨਾ ਸੀ ਜਿਸ ਵਿੱਚ ਓਲੰਪਿਆ ਵਿੱਚ ਸਟੈਡੇਸ ਦੀ ਇੱਕ ਲੰਬਾਈ ਸੀ, ਜਿੱਥੇ "ਸਟੇਡੀਅਮ", 'ਮੈਦਾਨ' ਸ਼ਬਦ ਦਾ ਜਨਮ ਹੋਇਆ ਸੀ। ਆਧੁਨਿਕ ਸਮੇਂ ਵਿੱਚ, ਇੱਕ ਮੈਦਾਨ ਸਰਕਾਰੀ ਤੌਰ 'ਤੇ ਇੱਕ ਮੈਦਾਨ ਹੁੰਦਾ ਹੈ ਜਦੋਂ ਘੱਟੋ ਘੱਟ 50% ਅਸਲ ਸਮਰੱਥਾ ਇੱਕ ਅਸਲ ਇਮਾਰਤ ਹੈ, ਜਿਵੇਂ ਕਿ ਠੋਸ ਸਟੈਂਡ ਜਾਂ ਸੀਟਾਂ ਜੇ ਵਧੇਰੇ ਸਮਰੱਥਾ ਨੂੰ ਘਾਹ-ਪਿਲਾਉਂਦਿਆਂ ਬਣਾਇਆ ਗਿਆ ਹੈ, ਤਾਂ ਸਪੋਰਟਸ ਸਥਾਨ ਨੂੰ ਅਧਿਕਾਰਤ ਤੌਰ ਤੇ ਇੱਕ ਮੈਦਾਨ ਨਹੀਂ ਮੰਨਿਆ ਜਾਂਦਾ ਹੈ।ਘੱਟੋ ਘੱਟ 10,000 ਦੀ ਸਮਰੱਥਾ ਵਾਲਾ ਜ਼ਿਆਦਾਤਰ ਸਟੇਡੀਅਮਾਂ ਨੂੰ ਐਸੋਸਿਏਸ਼ਨ ਫੁੱਟਬਾਲ, ਜਾਂ ਫੁੱਟਬਾਲ ਲਈ ਵਰਤਿਆਂ ਜਾਂਦਾ ਹੈ, ਜਿਹੜੀ ਕਿ ਸੰਸਾਰ ਵਿੱਚ ਸਭ ਤੋਂ ਵੱਧ ਪ੍ਰਸਿੱਧ ਖੇਡ ਹੈ. ਹੋਰ ਪ੍ਰਸਿੱਧ ਸਟੇਡੀਅਮ ਖੇਡ ਗ੍ਰਿਡੀਰਨ ਫੁੱਟਬਾਲ, ਬੇਸਬਾਲ, ਆਈਸ ਹਾਕੀ, ਬਾਸਕਟਬਾਲ, ਕ੍ਰਿਕਟ, ਰਗਬੀ ਯੂਨੀਅਨ, ਰਗਬੀ ਲੀਗ, ਆਸਟਰੇਲੀਆ ਦੇ ਫੁੱਟਬਾਲ, ਗੇਲੀ ਫੁੱਟਬਾਲ, ਰਗਬੀ ਸਦਮੇ ਵਿਚ, ਖੇਤ ਲਾਕਰੋਸਸ, ਅਖਾੜੇ ਫੁੱਟਬਾਲ, ਬਾਕਸ ਲਾਕਰੋਸਸ, ਫੁਟਸਲ, ਮਿੰਨੀ ਫੁਟਬਾਲ, ਬੈਂਡੀ, ਅਥਲੈਟਿਕਸ, ਵਾਲੀਬਾਲ ਵਿੱਚ ਸ਼ਾਮਲ ਹਨ, ਹੈਂਡਬਾਲ, ਸੁੱਟਣ, ਜਿਮਨਾਸਟਿਕ, ਸਕੀ ਜੰਪਿੰਗ, ਮੋਟਰਸਪੋਰਟਸ (ਫਾਰਮੂਲਾ 1, ਨਾਸਕਰ, ਇੰਦੀਕਰ, ਮੋਟਰਸਾਈਕਲ ਸੜਕ ਰੇਸਿੰਗ, ਮੋਟਰਸਾਈਕਲ ਸਪਿਡਵੇਅ, ਅਦਭੁਤ ਜੈਮ), ਕੁਸ਼ਤੀ, ਮੁੱਕੇਬਾਜ਼ੀ, ਮਿਕਸਡ ਮਾਰਸ਼ਲ ਆਰਟਸ, ਸੂਮੋ, ਨੈੱਟਬਾਲ, ਟੈਨਿਸ, ਟੇਬਲ ਟੈਨਿਸ, ਬੈਡਮਿੰਟਨ, ਸਾਈਕਲਿੰਗ, ਆਈਸ ਸਕੇਟਿੰਗ, ਗੋਲਫ, ਤੈਰਾਕੀ, ਫੀਲਡ ਹਾਕੀ, ਕਬੱਡੀ, ਬਲੌਫਾਈਟਿੰਗ, ਬਾਕਸ ਲੈਕਰੋਸ, ਕੌਮਾਂਤਰੀ ਨਿਯਮ ਫੁਟਬਾਲ, ਘੋੜਸਵਾਰੀ, ਪੋਲੋ, ਘੋੜ ਦੌੜ ਅਤੇ ਵੇਟ ਲਿਫਟਿੰਗ. ਵੱਡੀ ਖੇਡਾਂ ਦੇ ਸਥਾਨਾਂ ਦੀ ਇੱਕ ਵੱਡੀ ਗਿਣਤੀ ਸੰਗੀਤ ਸਮਾਰੋਹ ਲਈ ਵੀ ਵਰਤੀ ਜਾਂਦੀ ਹੈ.
ਉਰਜਿਤ ਪਟੇਲ (ਜਨਮ 28 ਅਕਤੂਬਰ 1963) ਇੱਕ ਭਾਰਤੀ ਅਰਥਸ਼ਾਸਤਰੀ ਹੈ, ਜਿਸਨੇ 4 ਸਤੰਬਰ 2016 ਤੋਂ 10 ਦਸੰਬਰ 2018 ਤੱਕ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੇ 24 ਵੇਂ ਗਵਰਨਰ ਵਜੋਂ ਸੇਵਾ ਨਿਭਾਈ। ਪਹਿਲਾਂ, ਯੂਪੀਏ ਸਰਕਾਰ ਦੁਆਰਾ ਨਿਯੁਕਤ ਆਰਬੀਆਈ ਦੇ ਡਿਪਟੀ ਗਵਰਨਰ ਵਜੋਂ, ਉਸਨੇ ਮੁਦਰਾ ਨੀਤੀ, ਆਰਥਿਕ ਖੋਜ, ਵਿੱਤੀ ਬਾਜ਼ਾਰ, ਅੰਕੜੇ ਅਤੇ ਜਾਣਕਾਰੀ ਪ੍ਰਬੰਧਨ ਦੀ ਦੇਖਭਾਲ ਕੀਤੀ। ਐਨਡੀਏ ਸਰਕਾਰ ਦੁਆਰਾ ਨਿਯੁਕਤ ਕੀਤੇ ਗਏ, ਪਟੇਲ ਨੇ 4 ਸਤੰਬਰ 2016 ਨੂੰ ਰਘੂਰਾਮ ਰਾਜਨ ਦੇ ਬਾਅਦ ਆਰਬੀਆਈ ਦੇ ਗਵਰਨਰ ਦੇ ਅਹੁਦੇ ਤੋਂ ਅਸਤੀਫਾ ਦਿੱਤਾ। ਉਸਨੇ 10 ਦਸੰਬਰ 2018 ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ, ਉਹ ਆਰਬੀਆਈ ਦੇ ਪਹਿਲੇ ਗਵਰਨਰ ਸਨ, ਜਿਨ੍ਹਾਂ ਨੇ ਨਿੱਜੀ ਕਾਰਨਾਂ ਨੂੰ ਅਸਤੀਫ਼ਾ ਦੇਣ ਦਾ ਕਾਰਨ ਦੱਸਿਆ। ਉਹ ਆਰਬੀਆਈ ਦੇ ਪੰਜਵੇਂ ਗਵਰਨਰ ਹਨ, ਜਿਨ੍ਹਾਂ ਨੇ ਸਤੰਬਰ 2019 ਵਿੱਚ ਆਪਣਾ ਕਾਰਜਕਾਲ ਖ਼ਤਮ ਹੋਣ ਤੋਂ ਪਹਿਲਾਂ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ।
ਸਫਾਵਿਦ ਵੰਸ਼ (; Persian: دودمان صفوی, romanized: Dudmâne Safavi, ਉਚਾਰਨ [d̪uːd̪ˈmɒːne sæfæˈviː]) 1501 ਤੋਂ 1736 ਤੱਕ ਰਾਜ ਕਰਨ ਵਾਲੇ ਈਰਾਨ ਦੇ ਸਭ ਤੋਂ ਮਹੱਤਵਪੂਰਨ ਸ਼ਾਸਕ ਰਾਜਵੰਸ਼ਾਂ ਵਿੱਚੋਂ ਇੱਕ ਸੀ। ਉਨ੍ਹਾਂ ਦੇ ਸ਼ਾਸਨ ਨੂੰ ਅਕਸਰ ਆਧੁਨਿਕ ਈਰਾਨੀ ਇਤਿਹਾਸ ਦੀ ਸ਼ੁਰੂਆਤ ਮੰਨਿਆ ਜਾਂਦਾ ਹੈ, ਨਾਲ ਹੀ ਬਾਰੂਦ ਦੇ ਸਾਮਰਾਜਾਂ ਵਿੱਚੋਂ ਇੱਕ। ਸਫਾਵਿਦ ਸ਼ਾਹ ਇਸਮਾਈਲ I ਨੇ ਸ਼ੀਆ ਇਸਲਾਮ ਦੇ ਬਾਰ੍ਹਵੀਂ ਸੰਪਰਦਾ ਨੂੰ ਫ਼ਾਰਸੀ ਸਾਮਰਾਜ ਦੇ ਅਧਿਕਾਰਤ ਧਰਮ ਵਜੋਂ ਸਥਾਪਿਤ ਕੀਤਾ, ਜੋ ਇਸਲਾਮ ਦੇ ਇਤਿਹਾਸ ਵਿੱਚ ਸਭ ਤੋਂ ਮਹੱਤਵਪੂਰਨ ਮੋੜਾਂ ਵਿੱਚੋਂ ਇੱਕ ਹੈ। ਸਫਾਵਿਦ ਰਾਜਵੰਸ਼ ਦੀ ਸ਼ੁਰੂਆਤ ਸੂਫੀਵਾਦ ਦੇ ਸਫਾਵਿਦ ਕ੍ਰਮ ਵਿੱਚ ਹੋਈ ਸੀ, ਜੋ ਕਿ ਈਰਾਨੀ ਅਜ਼ਰਬਾਈਜਾਨ ਖੇਤਰ ਵਿੱਚ ਅਰਦਾਬਿਲ ਸ਼ਹਿਰ ਵਿੱਚ ਸਥਾਪਿਤ ਕੀਤਾ ਗਿਆ ਸੀ। ਇਹ ਕੁਰਦ ਮੂਲ ਦਾ ਈਰਾਨੀ ਰਾਜਵੰਸ਼ ਸੀ, ਪਰ ਆਪਣੇ ਸ਼ਾਸਨ ਦੌਰਾਨ ਉਨ੍ਹਾਂ ਨੇ ਤੁਰਕੋਮਾਨ ਨਾਲ ਵਿਆਹ ਕਰਵਾ ਲਿਆ। ਜਾਰਜੀਅਨ, ਸਰਕੇਸੀਅਨ, ਅਤੇ ਪੋਂਟਿਕ ਯੂਨਾਨੀ ਪਤਵੰਤੇ, ਫਿਰ ਵੀ ਉਹ ਤੁਰਕੀ ਬੋਲਣ ਵਾਲੇ ਅਤੇ ਤੁਰਕੀ ਸਨ। ਅਰਦਾਬਿਲ ਵਿੱਚ ਆਪਣੇ ਬੇਸ ਤੋਂ, ਸਫਾਵਿਦਾਂ ਨੇ ਗ੍ਰੇਟਰ ਈਰਾਨ ਦੇ ਕੁਝ ਹਿੱਸਿਆਂ ਉੱਤੇ ਨਿਯੰਤਰਣ ਸਥਾਪਤ ਕੀਤਾ ਅਤੇ ਖੇਤਰ ਦੀ ਈਰਾਨੀ ਪਛਾਣ ਨੂੰ ਮੁੜ ਦੁਹਰਾਇਆ, ਇਸ ਤਰ੍ਹਾਂ ਸਾਸਾਨੀਅਨ ਸਾਮਰਾਜ ਤੋਂ ਬਾਅਦ ਇੱਕ ਰਾਸ਼ਟਰੀ ਰਾਜ ਸਥਾਪਤ ਕਰਨ ਵਾਲਾ ਪਹਿਲਾ ਮੂਲ ਰਾਜਵੰਸ਼ ਬਣ ਗਿਆ ਜਿਸਨੂੰ ਅਧਿਕਾਰਤ ਤੌਰ 'ਤੇ ਇਰਾਨ ਵਜੋਂ ਜਾਣਿਆ ਜਾਂਦਾ ਹੈ।ਸਫਾਵਿਦਾਂ ਨੇ 1501 ਤੋਂ 1722 ਤੱਕ ਸ਼ਾਸਨ ਕੀਤਾ (1729 ਤੋਂ 1736 ਅਤੇ 1750 ਤੋਂ 1773 ਤੱਕ ਇੱਕ ਸੰਖੇਪ ਬਹਾਲੀ ਦਾ ਅਨੁਭਵ ਕੀਤਾ) ਅਤੇ, ਉਹਨਾਂ ਦੀ ਉਚਾਈ 'ਤੇ, ਉਹਨਾਂ ਨੇ ਹੁਣ ਈਰਾਨ, ਅਜ਼ਰਬਾਈਜਾਨ ਗਣਰਾਜ, ਬਹਿਰੀਨ, ਅਰਮੀਨੀਆ, ਪੂਰਬੀ ਜਾਰਜੀਆ, ਦੇ ਕੁਝ ਹਿੱਸਿਆਂ ਨੂੰ ਕੰਟਰੋਲ ਕੀਤਾ। ਰੂਸ, ਇਰਾਕ, ਕੁਵੈਤ ਅਤੇ ਅਫਗਾਨਿਸਤਾਨ ਸਮੇਤ ਉੱਤਰੀ ਕਾਕੇਸ਼ਸ, ਨਾਲ ਹੀ ਤੁਰਕੀ, ਸੀਰੀਆ, ਪਾਕਿਸਤਾਨ, ਤੁਰਕਮੇਨਿਸਤਾਨ ਅਤੇ ਉਜ਼ਬੇਕਿਸਤਾਨ ਦੇ ਕੁਝ ਹਿੱਸੇ।
ਬਰੈਂਪਟਨ (Brampton) ਸ਼ਹਿਰ ਕੈਨੇਡਾ ਦੇ ਪ੍ਰਾਂਤ ਓਂਟਾਰੀਓ ਵਿੱਚ ਸਥਿਤ ਹੈ। 2006 ਦੀ ਜਨਗਣਨਾ ਦੇ ਅਨੁਸਾਰ ਇੱਥੇ ਦੀ ਕੁੱਲ ਆਬਾਦੀ 4,33,806 ਲੋਕਾਂ ਦੇ ਸੀ ਜੋ ਉਸਨੂੰ ਕੈਨੇਡਾ ਦਾ ਗਿਆਰਵਾਂ ਵੱਡਾ ਸ਼ਹਿਰ ਬਣਾਉਂਦੀ ਹੈ। ਬਰੈਂਪਟਨ ਕਸਬੇ ਦੇ ਰੂਪ 'ਚ 1853 ਵਿੱਚ ਵਸਾਇਆ ਗਿਆ ਅਤੇ ਇਸਦਾ ਨਾਮ ਇੰਗਲੈਂਡ ਦੇ ਸ਼ਹਿਰ ਬਰੈਂਪਟਨ ਦੇ ਨਾਮ ਉੱਤੇ ਰੱਖਿਆ ਗਿਆ। ਉਲੇਖਨੀਯ ਅਲਪ ਸੰਖਿਅਕ ਸ਼ਹਿਰੀ ਜਨਸੰਖਿਆ ਦਾ ਇੱਕ ਬਹੁਤ ਹਿੱਸਾ ਬਣਾਉਂਦੀਆਂ ਹਨ। ਬਰੈਂਪਟਨ ਕਦੇ ਕੈਨੇਡਾ ਦਾ ਫੁੱਲਾਂ ਦਾ ਸ਼ਹਿਰ ਕਿਹਾ ਜਾਂਦਾ ਸੀ ਕਿਉਂਕਿ ਪਹਿਲਾਂ ਇੱਥੇ ਫੁੱਲਾਂ ਉਦਯੋਗ ਬਹੁਤ ਅਹਿਮੀਅਤ ਰੱਖਦਾ ਸੀ। ਅਜੋਕੇ ਦੌਰ ਵਿੱਚ ਇੱਥੇ ਦੇ ਪ੍ਰਮੁੱਖ ਆਰਥਿਕ ਖੇਤਰਾਂ ਵਿੱਚ ਉੱਨਤ ਉਸਾਰੀ, ਵਪਾਰ ਅਤੇ ਆਵਾਜਾਈ, ਸੂਚਨਾ ਅਤੇ ਸੰਚਾਰ ਤਕਨੀਕੀ, ਖਾਧ ਅਤੇ ਪਾਣੀ, ਜੀਵਨ ਵਿਗਿਆਨ ਅਤੇ ਵਪਾਰ ਸੇਵਾਵਾਂ ਮਹੱਤਵਪੂਰਨ ਹਨ।
ਇੱਕ ਕਣ ਪਦਾਰਥ ਦਾ ਇੱਕ ਛੋਟਾ ਟੁਕੜਾ ਜਾਂ ਮਾਤਰਾ ਹੁੰਦੀ ਹੈ। ਭੌਤਿਕੀ ਵਿਗਿਆਨਾਂ ਅੰਦਰ, ਇੱਕ ਕਣ ਕੋਈ ਸੂਖਮ ਸਥਾਨ ਘੇਰਨ ਵਾਲ਼ੀ ਵਸਤੂ ਹੁੰਦੀ ਹੈ ਜਿਸਨੂੰ ਕਈ ਭੌਤਿਕੀ ਜਾਂ ਰਸਾਇਣਕ ਵਿਸ਼ੇਸ਼ਤਾਵਾਂ ਜਿਵੇਂ ਵੌਲੀਊਮ (ਘਣਤਾ) ਜਾਂ ਮਾਸ (ਭੌਤਿਕ ਵਿਗਿਆਨ) (ਪੁੰਜ) ਪ੍ਰਦਾਨ ਕੀਤੀਆਂ ਜਾ ਸਕਦੀਆਂ ਹਨ। ਇਹ ਅਕਾਰ ਵਿੱਚ ਇਲੈਕਟ੍ਰੌਨ ਵਰਗੇ ਉੱਪ-ਪ੍ਰਮਾਣੂ ਕਣਾਂ ਤੋਂ ਲੈ ਕੇ ਐਟਮਾਂ ਅਤੇ ਮੌਲੀਕਿਊਲਾਂ (ਅਣੂਆਂ) ਵਰਗੇ ਸੂਖਮ ਕਣਾਂ ਤੱਕ, ਪਾਊਡਰਾਂ ਵਰਗੇ ਅਸਥੂਲ ਕਣਾਂ ਅਤੇ ਹੋਰ ਦਾਣੇਦਾਰ ਪਦਾਰਥਾਂ ਤੱਕ ਭਾਰੀ ਅੰਤਰ ਨਾਲ ਬਦਲਦੇ ਹਨ। ਕਣਾਂ ਦੀ ਵਰਤੋਂ ਹੋਰ ਵੀ ਜਿਆਦਾ ਵੱਡੀਆਂ ਵਸਤੂਆਂ, ਜਿਵੇਂ ਕਿਸੇ ਭੀੜ ਵਿੱਚ ਚੱਲ ਰਿਹੇ ਇਨਸਾਨਾਂ ਦੇ ਵਿਗਿਆਨਿਕ ਮਾਡਲ ਰਚਣ ਵਾਸਤੇ ਕੀਤੀ ਜਾ ਸਕਦੀ ਹੈ।
ਚਿਹਨ (ਅੰਗਰੇਜੀ: Sign) ਇੱਕ ਅਜਿਹੀ ਭਾਸ਼ਾਈ ਚੀਜ਼ ਜਾਂ ਘਟਨਾ ਹੈ ਜੋ ਕਿਸੇ ਵਸਤੂ ਜਾਂ ਵਰਤਾਰੇ ਦੀ ਤਰਫ ਸੰਕੇਤ ਕਰਦੀ ਹੈ ਅਰਥਾਤ ਚਿਹਨ ਖੁਦ ਆਪਣੇ ਅਤੇ ਵਸਤੂ ਦੇ ਵਿੱਚ ਸੰਬੰਧ ਹੁੰਦਾ ਹੈ। ਕਿਸੇ ਚਿਹਨ ਤੋਂ ਸਾਡੇ ਮਨ ਵਿੱਚ ਕੁੱਝ ਸੰਕਲਪ ਆਉਂਦੇ ਹਨ, ਜਿਹਨਾਂ ਨੂੰ ਪ੍ਰਤੀਕ ਕਿਹਾ ਜਾਂਦਾ ਹੈ। ਉਦਾਹਰਣ ਵਜੋਂ ਗਾਂ ਸ਼ਬਦ ਇੱਕ ਚਿਹਨ ਹੈ ਕਿਉਂਕਿ ਗਾਂ ਸ਼ਬਦ ਨੂੰ ਪੜ੍ਹਕੇ ਜਾਂ ਸੁਣਕੇ ਸਾਡੇ ਮਨ ਵਿੱਚ ਕੁੱਝ ਸੰਕਲਪ ਆਉਂਦੇ ਹਨ। ਯਾਨੀ ਇਹ ਕਿ ਇਹ ਇੱਕ ਜਾਨਵਰ ਹੈ ਜਿਸਦੇ ਚਾਰ ਪੈਰ, ਦੋ ਕੰਨ, ਦੋ ਅੱਖਾਂ ਅਤੇ ਇੱਕ ਪੂਛ ਹੁੰਦੇ ਹਨ, ਆਦਿ। ਰਵਾਇਤੀ ਚਿਹਨ ਇਕਰਾਰ ਤੇ ਟਿਕਿਆ ਹੁੰਦਾ ਹੈ, ਜਿਵੇਂ ਵਿਸਰਾਮ ਚਿੰਨ੍ਹ ਵਾਕ ਦੀ ਸਮਾਪਤੀ ਦਾ ਚਿਹਨ ਹੈ। (ਇਹਦੇ ਟਾਕਰੇ ਤੇ ਪ੍ਰਤੀਕ ਕਿਸੇ ਐਸੇ ਸੰਕਲਪ ਦਾ ਚਿਹਨ ਹੁੰਦਾ ਹੈ ਜੋ ਉਸ ਸੰਕਲਪ ਦੇ ਰਾਹੀਂ ਕਿਸੇ ਹੋਰ ਸੰਕਲਪ ਵੱਲ ਸੰਕੇਤ ਕਰਦਾ ਹੋਵੇ, ਜਿਵੇਂ ਝੰਡਾ ਕਿਸੇ ਰਾਸ਼ਟਰ ਦਾ ਪ੍ਰਤੀਕ ਹੋ ਸਕਦਾ ਹੈ)।
ਫ਼ਰਾਂਸੀਸੀ (français, la langue française) ਇੱਕ ਰੁਮਾਂਸ ਬੋਲੀ ਹੈ ਜੋ ਮੁੱਖ ਰੂਪ ਵਿੱਚ ਫ਼੍ਰਾਂਸ ਵਿੱਚ ਬੋਲੀ ਜਾਂਦੀ ਹੈ ਜਿੱਥੇ ਇਸ ਬੋਲੀ ਦਾ ਜਨਮ ਹੋਇਆ ਸੀ। ਦੁਨੀਆ ਭਰ ਵਿੱਚ ਤਕਰੀਬਨ 9 ਕਰੋੜ ਲੋਕਾਂ ਦੁਆਰਾ ਇਹ ਪਹਿਲੀ ਬੋਲੀ ਦੇ ਰੂਪ ਵਿੱਚ ਬੋਲੀ ਜਾਂਦੀ ਹੈ, 19 ਕਰੋੜ ਦੁਆਰਾ ਦੂਜੀ ਅਤੇ ਹੋਰ 20 ਕਰੋੜ ਦੁਆਰਾ ਅਧਿਗਰਹਿਤ ਬੋਲੀ ਦੇ ਰੂਪ ਵਿੱਚ ਇਸਨੂੰ ਬੋਲਦੇ ਹਨ। ਇਸ ਤਰ੍ਹਾਂ ਕੈਨੇਡਾ, ਬੈਲਜੀਅਮ, ਸਵਿਟਜ਼ਰਲੈਂਡ, ਅਫ਼ਰੀਕੀ ਫਰੇਂਕੋਫੋਨ, ਲਕਜ਼ਮਬਰਗ ਅਤੇ ਮੋਨੇਕੋ ਸਮੇਤ ਦੁਨੀਆ ਦੇ 54 ਦੇਸ਼ਾਂ ਵਿੱਚ ਇਸਨੂੰ ਬੋਲਣ ਵਾਲੀਆਂ ਦੀ ਵੱਡੀ ਗਿਣਤੀ ਹੈ। ਇਹ ਸੰਯੁਕਤ ਰਾਸ਼ਟਰ ਦੀਆਂ ਸਾਰੀਆਂ ਸੰਸਥਾਵਾਂ ਦੀ ਅਤੇ ਹੋਰ ਬਹੁਤ ਸਾਰੇ ਅੰਤਰਰਾਸ਼ਟਰੀ ਸੰਗਠਨਾਂ ਦੀ ਵੀ ਆਧਿਕਾਰਕ ਬੋਲੀ ਹੈ।
ਸਟੀਵਨ ਜਾਰਜ ਜੈਰਾਰਡ ਐਮ.ਬੀ.ਈ ਜਾਂ ਸਟੀਵਨ ਜੈਰਾਡ (ਜਨਮ 30 ਮਈ 1980) ਇੱਕ ਅੰਗਰੇਜ਼ੀ ਦੇ ਪੇਸ਼ੇਵਰ ਫੁੱਟਬਾਲ ਕੋਚ ਅਤੇ ਸਾਬਕਾ ਪ੍ਰੋਫੈਸ਼ਨਲ ਫੁਟਬਾਲਰ ਹੈ ਜੋ ਲਿਵਰਪੂਲ ਐਫ ਸੀ ਦੇ ਅਕੈਡਮੀ ਕੋਚ ਦੇ ਤੌਰ ਤੇ ਕੰਮ ਕਰਦਾ ਹੈ। ਉਸ ਨੇ ਆਪਣੇ ਜ਼ਿਆਦਾਤਰ ਖੇਡ ਕੈਰੀਅਰ ਵਿੱਚ ਲਿਵਰਪੂਲ ਅਤੇ ਇੰਗਲੈਂਡ ਦੀ ਕੌਮੀ ਟੀਮ ਲਈ ਸੈਂਟਰ ਮਿਡਫੀਲਡਰ ਦੇ ਤੌਰ ਤੇ ਕੰਮ ਕੀਤਾ, ਜਿਸ ਵਿੱਚ ਜਿਆਦਾਤਰ ਸਮਾਂ ਉਹਨਾ ਕਲੱਬ ਦੇ ਕਪਤਾਨ ਦੇ ਰੂਪ ਵਿੱਚ ਬਿਤਾਇਆ। ਆਪਣੀ ਪੀੜ੍ਹੀ ਦੇ ਸਭ ਤੋਂ ਮਹਾਨ ਮਿਡਫੀਡਰਜ਼ ਦੇ ਤੌਰ 'ਤੇ ਜਾਣੇ ਜਾਂਦੇ ਹਨ, ਜੈਰਾਡ ਨੂੰ 2005 ਵਿੱਚ ਯੂਏਈਏਫਾ ਫੁਟਬਾਲਰ ਦਾ ਪੁਰਸਕਾਰ ਅਤੇ ਬਲੋਨ ਡੀ ਔਰ ਕਾਂਸੀ ਪੁਰਸਕਾਰ ਨਾਲ ਸਨਮਾਨਿਆ ਗਿਆ ਸੀ। 2009 ਵਿਚ, ਜ਼ਿਦਾਨੇ ਅਤੇ ਪੇਲੇ ਨੇ ਕਿਹਾ ਕਿ ਉਨ੍ਹਾਂ ਨੂੰ ਦੁਨੀਆ ਦੇ ਸਭ ਤੋਂ ਵਧੀਆ ਫੁੱਟਬਾਲ ਖਿਡਾਰੀ ਮੰਨਿਆ ਜਾ ਰਿਹਾ ਹੈ। ਉਸ ਦੇ ਲੀਡਰਸ਼ਿਪ ਲਈ ਬਹੁਤ ਹੀ ਸਤਿਕਾਰਤ ਇੱਕ ਖਿਡਾਰੀ ਹੈ, ਜੈਰਾਾਰਡ, ਐਫਏ ਕੱਪ ਫਾਈਨਲ, ਇੱਕ ਯੂਏਈਐੱਫਏ ਕੱਪ ਫਾਈਨਲ, ਅਤੇ ਯੂਈਐੱਫਏ ਚੈਂਪੀਅਨਜ਼ ਲੀਗ ਫ਼ਾਈਨਲ ਵਿੱਚ ਹਰੇਕ ਵਾਰ ਫਾਈਨਲ ਵਿੱਚ ਜਿੱਤਣ ਲਈ ਇਤਿਹਾਸ ਵਿੱਚ ਇਕੋ-ਇਕ ਫੁੱਟਬਾਲਰ ਹੈ। ਐਨਫਿਲਡ ਵਿੱਚ ਆਪਣੇ 17 ਮੌਸਮ ਵਿੱਚ, ਜੈਰਾਰਡ ਨੇ ਕੁੱਲ ਦੋ ਐਫ.ਏ. ਕੱਪ, ਤਿੰਨ ਲੀਗ ਕੱਪ, ਇੱਕ ਯੂਈਐੱਫਏ ਚੈਂਪੀਅਨਜ਼ ਲੀਗ, ਇੱਕ ਯੂਈਐਫਏ ਕੱਪ, ਇੱਕ ਐਫ.ਏ.
ਉਦਾਰਵਾਦ (ਅੰਗਰੇਜ਼ੀ:Liberalism) ਵਿਅਕਤੀਗਤ ਸੁਤੰਤਰਤਾ ਦੇ ਸਮਰਥਨ ਦਾ ਰਾਜਨੀਤਕ ਦਰਸ਼ਨ ਹੈ। ਵਰਤਮਾਨ ਵਿਸ਼ਵ ਵਿੱਚ ਇਹ ਅਤਿਅੰਤ ਪ੍ਰਤਿਸ਼ਠਿਤ ਧਾਰਨਾ ਹੈ। ਪੂਰੇ ਇਤਹਾਸ ਵਿੱਚ ਅਨੇਕਾਂ ਦਾਰਸ਼ਨਿਕਾਂ ਨੇ ਇਸਨੂੰ ਬਹੁਤ ਮਹੱਤਵ ਅਤੇ ਮਾਣ ਦਿੱਤਾ। ਉਦਾਰਵਾਦ ਦਾ ਮੁੱਖ ਕੇਂਦਰ ਇੱਕ ਸੁਤੰਤਰ ਵਿਅਕਤੀ ਹੈ। ਉਦਾਰਵਾਦ ਇੱਕ ਆਰਥਿਕ ਅਤੇ ਰਾਜਨੀਤਿਕ ਵਿਚਾਰਧਾਰਾ ਹੈ। ਇਸ ਵਿਚਾਰਧਾਰਾ ਦਾ ਆਰੰਭ 16ਵੀਂ ਸਦੀ ਵਿੱਚ ਹੋ ਗਿਆ ਸੀ ਅਤੇ 17ਵੀਂ, 18ਵੀਂ ਅਤੇ 19ਵੀਂ ਸਦੀ ਵਿੱਚ ਇਸਦਾ ਕਾਫੀ ਵਿਕਾਸ ਹੋਇਆ ਸੀ। ਉਦਾਰਵਾਦੀ ਵਿਚਾਰਧਾਰਾ ਵਿੱਚ ਸਮੇਂ ਦੇ ਨਾਲ ਪਰਿਵਰਤਨ ਆਉਂਦੇ ਰਹਿੰਦੇ ਹਨ। ਇਨ੍ਹਾਂ ਪਰਿਵਰਤਨਾਂ ਦੇ ਆਧਾਰ ਤੇ ਉਦਾਰਵਾਦ ਦੇ ਦੋ ਰੂਪ ਮੰਨੇ ਜਾਂਦੇ ਹਨ-
ਨੈਨੋਤਕਨਾਲੋਜੀ ‘ਨੈਨੋ’ ਤੋਂ ਭਾਵ ਬਹੁਤ ਹੀ ਛੋਟੇ ਆਕਾਰ ਵਿੱਚ ਮਾਦੇ ਦਾ ਵਿਚਰਨਾ ਹੈ। ਜਿਸ ਪਦਾਰਥ ਨੂੰ ਅਸੀਂ ਨੰਗੀ ਅੱਖ ਨਾਲ ਦੇਖਦੇ ਹਾਂ ਉਸ ਦੀ ਨਾਪ-ਲੰਬਾਈ ਜਾਂ ਵਿਸਤਾਰ ਹੁੰਦਾ ਹੈ ਪਰ ਮਾਈਕਰੋ ਅਤੇ ਨੈਨੋ ਆਕਾਰ ਵਿੱਚ ਵਿਚਰਨ ਵਾਲਾ ਪਦਾਰਥ ਅਸੀਂ ਨੰਗੀ ਅੱਖ ਨਾਲ ਨਹੀਂ ਦੇਖ ਸਕਦੇ ਕਿਉਂਕਿ ਉਸ ਦਾ ਵਿਸਥਾਰ 10−6 ਮੀਟਰ ਤੋਂ ਲੈ ਕੇ 10−9 ਮੀਟਰ ਤਕ ਹੁੰਦਾ ਹੈ। ਨੈਨੋਮੀਟਰ ਵਿਗਿਆਨਿਕ ਨੋਟੇਸ਼ਨ ਵਿੱਚ 1×10−9 m ਹੈ। ਪਰਮਾਣੂ ਦੇ ਵਿਸਥਾਰ ਦੀ ਇਕਾਈ ਐਂਗਸਟਰੋਮ (1) ਹੁੰਦੀ ਹੈ। ਇੱਕ ਐਂਗਸਟਰੋਮ 10−10 ਮੀਟਰ ਦੇ ਬਰਾਬਰ ਹੁੰਦਾ ਹੈ ਮਤਲਬ ਇੱਕ ਨੈਨੋਮੀਟਰ ਲੰਮੇ-ਚੌੜੇ ਪਦਾਰਥ ਵਿੱਚ 10 ਪਰਮਾਣੂ ਫਿੱਟ ਹੋ ਸਕਦੇ ਹਨ। ਮਨੁੱਖੀ ਸਰੀਰ ਦੇ ਡੀ.ਐੱਨ.ਏ., ਪ੍ਰੋਟੀਨ, ਵਾਇਰਸ ਅਤੇ ਇਲੈਕਟਰੌਨਿਕ ਚਿੱਪਾਂ ਵਿੱਚ ਵਰਤੇ ਜਾਣ ਵਾਲੇ ਟਰਾਂਸਿਸਟਰ ਸਭ ਨੈਨੋਮੀਟਰ ਸਕੇਲ ਵਿੱਚ ਹੀ ਮਾਪੇ ਜਾ ਸਕਦੇ ਹਨ। ਇੱਕ ਬਾਇਓਲੋਜੀਕਲ ਸੈੱਲ ਇੱਕ ਨੈਨੋਮੀਟਰ ਤੋਂ ਦਸ ਹਜ਼ਾਰ ਗੁਣਾਂ ਵੱਡਾ ਹੁੰਦਾ ਹੈ। ਅਸਲ ਵਿੱਚ ਦੇਖਿਆ ਜਾਵੇ ਤਾਂ ਨੈਨੋਤਕਨਾਲੋਜੀ ਵਿੱਚ ਵਰਤੇ ਜਾਣ ਵਾਲੇ ਪਦਾਰਥ ਦਾ ਆਕਾਰ 100 ਨੈਨੋਮੀਟਰ ਤੋਂ ਘੱਟ ਹੁੰਦਾ ਹੈ ਯਾਨੀ 100&10−9= 10−7 ਮੀਟਰ ਤੋਂ ਵੀ ਛੋਟਾ। ਅਜਿਹੀ ਤਕਨਾਲੋਜੀ ਰਾਹੀਂ ਪਦਾਰਥ ਦੀ ਅਤਿ ਸੂਖ਼ਮ ਪਰਮਾਣੂ ਸੰਰਚਨਾ ਅਤੇ ਕੁਆਂਟਮ ਪੱਧਰ ਦੀਆਂ ਚੁੰਬਕੀ, ਬਿਜਲਈ, ਪ੍ਰਕਾਸ਼ੀ ਅਤੇ ਯਾਂਤਰਿਕ ਵਿਗਿਆਨ ਸੰਬੰਧੀ ਵਿਸ਼ੇਸ਼ਤਾਵਾਂ ਦਾ ਨਿਰੀਖਣ ਅਤੇ ਪੜਚੋਲ ਕੀਤੀ ਜਾਂਦੀ ਹੈ।
ਮੈਨਹੈਟਨ ਪ੍ਰੋਜੈਕਟ ਨੂੰ ਇੱਕ ਖੋਜ ਅਤੇ ਵਿਕਾਸ ਪ੍ਰਾਜੈਕਟ ਸੀ, ਜਿਸਦੇ ਤਹਿਤ ਦੂਜੇ ਵਿਸ਼ਵ ਯੁੱਧ ਦੇ ਦੌਰਾਨ ਪਹਿਲੇ ਪ੍ਰਮਾਣੂ ਹਥਿਆਰ ਪੈਦਾ ਹੋਏ ਸੀ। ਇਹ ਯੂਨਾਈਟਡ ਕਿੰਗਡਮ ਅਤੇ ਕੈਨੇਡਾ ਦੇ ਸਹਿਯੋਗ ਨਾਲ ਸੰਯੁਕਤ ਰਾਜ ਅਮਰੀਕਾ ਦੀ ਅਗਵਾਈ ਕੀਤਾ ਗਿਆ ਸੀ। 1942 ਤੋਂ 1946 ਤੱਕ, ਇਸ ਪ੍ਰਾਜੈਕਟ ਦਾ ਨਿਰਦੇਸ਼ਨ ਇੰਜੀਨੀਅਰਾਂ ਦੀ ਅਮਰੀਕੀ ਆਰਮੀ ਕੋਰ ਦੇ ਮੇਜਰ ਜਨਰਲ ਲੈਸਲੀ ਗਰੋਵਜ ਕੋਲ ਸੀ; ਭੋਤਿਕ ਵਿਗਿਆਨੀ ਜੇ ਰਾਬਰਟ Oppenheimer, ਜਿਸਨੇ ਅਸਲ ਬੰਬ ਡਿਜ਼ਾਇਨ ਕੀਤੇ, ਲਾਸ ਅਲਾਮੋਸ ਨੈਸ਼ਨਲ ਲੈਬਾਰਟਰੀ ਦਾ ਡਾਇਰੈਕਟਰ ਸੀ। ਪ੍ਰਾਜੈਕਟ ਦੇ ਫੌਜੀ ਭਾਗ ਨੂੰ ਮੈਨਹੈਟਨ ਜ਼ਿਲ੍ਹਾ ਮਨੋਨੀਤ ਕੀਤਾ ਗਿਆ ਸੀ;ਹੌਲੀ ਹੌਲੀ ਸਮੁੱਚੇ ਪ੍ਰੋਜੈਕਟ ਲਈ ਦਫਤਰੀ ਕੋਡ ਨਾਮ, ਬਦਲਵੇਂ ਪਦਾਰਥਾਂ ਦਾ ਵਿਕਾਸ ਨੂੰ ਪਿੱਛੇ ਛੱਡ ਗਿਆ। ਚਲਦੇ ਚਲਦੇ ਇਸ ਪ੍ਰਾਜੈਕਟ ਨੇ ਇਸ ਦੇ ਪਹਿਲੇ ਬ੍ਰਿਟਿਸ਼ ਹਮਰੁਤਬਾ, ਟਿਊਬ ਇਲੌਏ ਨੂੰ ਸਮੋ ਲਿਆ। ਮੈਨਹੈਟਨ ਪ੍ਰਾਜੈਕਟ 1939 ਵਿਚ ਨਿਮਾਣੇ ਜਿਹੇ ਤੌਰ ਤੇ ਸ਼ੁਰੂ ਕੀਤਾ ਗਿਆ ਸੀ, ਪਰ ਜਲਦ ਇਹ ਵੱਡਾ ਹੋ ਗਿਆ ਅਤੇ 130,000 ਲੋਕਾਂ ਨੂੰ ਨੌਕਰੀ ਦਿੱਤੀ ਅਤੇ ਇਸਦੀ ਲਾਗਤ ਕਰੀਬ 2 ਅਰਬ ਅਮਰੀਕੀ ਡਾਲਰ (2016 ਵਿੱਚ ਲੱਗਪੱਗ $26 ਬਿਲੀਅਨ[1] ਡਾਲਰ) ਹੋ ਗਈ। 90% ਤੋਂ ਵੱਧ ਲਾਗਤ ਕਾਰਖਾਨੇ ਉਸਾਰਨ ਅਤੇ fissile ਸਮੱਗਰੀ ਪੈਦਾ ਕਰਨ ਲਈ ਸੀ। 10% ਤੋਂ ਘੱਟ ਹਥਿਆਰਾਂ ਦੇ ਵਿਕਾਸ ਅਤੇ ਉਤਪਾਦਨ ਲਈ ਸੀ। ਖੋਜ ਅਤੇ ਉਤਪਾਦਨ ਸੰਯੁਕਤ ਰਾਜ ਅਮਰੀਕਾ, ਸੰਯੁਕਤ ਬਾਦਸ਼ਾਹੀ ਅਤੇ ਕੈਨੇਡਾ ਵਿੱਚ 30 ਤੋਂ ਵਧ ਸਾਈਟਾਂ ਤੇ ਹੋ ਰਹੀ ਸੀ।
ਪੁਰਤਗਾਲੀ ਭਾਸ਼ਾ (Portugues ਪੋਰਤੁਗੇਸ਼) ਇੱਕ ਯੂਰਪੀ ਭਾਸ਼ਾ ਹੈ। ਇਹ ਮੂਲ ਰੂਪ ਤੇ ਪੁਰਤਗਾਲ ਦੀ ਭਾਸ਼ਾ ਹੈ ਅਤੇ ਇਸ ਦੇ ਕਈ ਭੂਤਪੂਰਵ ਉਪਨਿਵੇਸ਼ਾਂ ਵਿੱਚ ਵੀ ਬਹੁਮਤ ਭਾਸ਼ਾ ਹੈ, ਜਿਵੇਂ ਬ੍ਰਾਜ਼ੀਲ, ਅੰਗੋਲਾ, ਮੋਜਾਂਬੀਕ ਅਤੇ ਗੋਆ। ਇਹ ਹਿੰਦ-ਯੂਰਪੀ ਭਾਸ਼ਾ-ਪਰਿਵਾਰ ਦੀ ਰੁਮਾਂਸ ਸ਼ਾਖਾ ਵਿੱਚ ਆਉਂਦੀ ਹੈ। ਇਸ ਦੀ ਲਿਪੀ ਰੋਮਨ ਹੈ। ਇਸ ਭਾਸ਼ਾ ਨੂੰ ਆਪਣੀ ਮਾਂ ਬੋਲੀ ਵੱਜੋਂ ਬੋਲਣ ਵਾਲਿਆਂ ਦੀ ਗਿਣਤੀ ਲਗਭਗ 20 ਕਰੋੜ ਹੈ।
ਫ਼ਲਸਫ਼ੀ ਜਾਂ ਦਾਰਸ਼ਨਿਕ (ਅੰਗਰੇਜੀ: philosopher, ਫ਼ਿਲਾਸਫ਼ਰ) ਅਜਿਹਾ ਇਨਸਾਨ ਹੁੰਦਾ ਹੈ ਜਿਸ ਕੋਲ ਫ਼ਲਸਫ਼ੇ ਦਾ ਭਰਪੂਰ ਗਿਆਨ ਹੋਵੇ ਅਤੇ ਉਹ ਇਸ ਗਿਆਨ ਦੀ ਵਰਤੋਂ ਦਾਰਸ਼ਨਿਕ ਮਸਲੇ ਹੱਲ ਕਰਨ ਲਈ ਕਰਦਾ ਹੋਵੇ। ਫ਼ਲਸਫ਼ੇ ਦਾ ਕੰਮ ਸੁਹਜ ਸਾਸ਼ਤਰ, ਨੀਤੀ ਸਾਸ਼ਤਰ, ਸੰਗਿਆਨ, ਤਰਕ ਸਾਸ਼ਤਰ, ਪਰਾਭੌਤਿਕੀ, ਅਤੇ ਨਾਲ ਹੀ ਸਮਾਜਕ ਫ਼ਲਸਫ਼ਾ ਅਤੇ ਸਿਆਸੀ ਫ਼ਲਸਫ਼ਾ ਦੇ ਖੇਤਰਾਂ ਦੇ ਅਤਿਆਮ ਮਾਮਲਿਆਂ ਦਾ ਅਧਿਐਨ ਕਰਨਾ ਹੁੰਦਾ ਹੈ।
ਮਨੁੱਖੀ ਹੱਕ ਜਾਂ ਮਨੁੱਖੀ ਅਧਿਕਾਰ ਉਹ ਸਦਾਚਾਰੀ ਅਸੂਲ ਹਨ ਜੋ ਮਨੁੱਖੀ ਵਤੀਰੇ ਦੇ ਕੁਝ ਖ਼ਾਸ ਮਿਆਰਾਂ ਨੂੰ ਉਲੀਕਦੇ ਜਾਂ ਥਾਪਦੇ ਹਨ ਅਤੇ ਜਿਹਨਾਂ ਦੀ ਕੌਮੀ ਅਤੇ ਕੌਮਾਂਤਰੀ ਕਨੂੰਨ ਵਿੱਚ ਕਨੂੰਨੀ ਹੱਕਾਂ ਦੇ ਤੁੱਲ ਬਾਕਾਇਦਾ ਰਾਖੀ ਕੀਤੀ ਜਾਂਦੀ ਹੈ। ਇਹਨਾਂ ਨੂੰ ਆਮ ਤੌਰ 'ਤੇ ਨਾ-ਖੋਹਣਯੋਗ ਮੂਲ ਹੱਕ ਮੰਨਿਆ ਜਾਂਦਾ ਹੈ ਜੋ ਹਰੇਕ ਮਨੁੱਖ ਲਈ ਸੁਭਾਵਿਕ ਹੀ ਇਸ ਕਰਕੇ ਲਾਜ਼ਮੀ ਹਨ ਕਿਉਂਕਿ ਉਹ ਇੱਕ ਮਨੁੱਖ ਹੈ। ਭਾਵ ਮਨੁੱਖੀ ਹੱਕ ਸਰਬਵਿਆਪਕ (ਸਾਰੇ ਕਿਤੇ ਲਾਗੂ ਹੋਣ ਵਾਲ਼ੇ) ਅਤੇ ਸਮਾਨ (ਸਾਰਿਆਂ ਵਾਸਤੇ ਇੱਕੋ ਜਿਹੇ) ਸਮਝੇ ਜਾਂਦੇ ਹਨ। ਮਨੁੱਖੀ ਹੱਕਾਂ ਦਾ ਸਿਧਾਂਤ ਕੌਮਾਂਤਰੀ ਕਨੂੰਨ, ਸੰਸਾਰੀ ਅਤੇ ਖੇਤਰੀ ਅਦਾਰਿਆਂ ਵਿੱਚ ਕਾਫ਼ੀ ਪ੍ਰਭਾਵੀ ਰਿਹਾ ਹੈ। ਇੱਕ ਲੰਬਾ ਇਤਿਹਾਸਕ ਪੈਂਡਾ ਤੈਅ ਕਰਕੇ ਵਰਗ ਅਤੇ ਨਸਲ ਭੇਦ ਤੋਂ ਉਪਰ ਉਠ ਕੇ ਸਾਰੇ ਮਨੁੱਖਾਂ ਦੇ ਬਰਾਬਰ ਅਧਿਕਾਰਾਂ ਦੀ ਧਾਰਨਾ ਤਕ ਪੁੱਜੀ।
ਆਈ ਬੀ ਐਮ ਜੋ ਅੰਤਰਰਾਸ਼ਟਰੀ ਵਪਾਰ ਮਸ਼ੀਨ ਨਿਗਮ, ਦਾ ਸੰਖਿਪਤ ਰੂਪ ਹੈ ਅਤੇ ਬਿਗ ਬਲੂ, ਇਸ ਦਾ ਉਪਨਾਮ ਹੈ, ਬਹੁਰਾਸ਼ਟਰੀ ਕੰਪਿਊਟਰ ਤਕਨੀਕੀ ਅਤੇ ਸਲਾਹਕਾਰ (consulting) ਨਿਗਮ ਦਾ ਮੁੱਖਆਲਾ ਅਰਮੋਂਕ, ਨਿਊਯਾਰਕ (Armonk, New York), ਸੰਯੁਕਤ ਰਾਸ਼ਟਰ ਅਮਰੀਕਾ ਵਿੱਚ ਹੈ।19ਵੀਂ ਸਦੀ ਦੇ ਅਨਵਰਤ ਇਤਹਾਸ ਦੇ ਨਾਲ ਸੂਚਨਾ ਪ੍ਰੋਦਯੋਗਿਕੀ ਕੰਪਨੀਆਂ ਵਿੱਚੋਂ ਇਹ ਇੱਕ ਹੈ। ਆਈ ਬੀ ਐਮ ਕੰਪਿਊਟਰ ਹਾਰਡਵੇਅਰ ਅਤੇ ਸਾਫਟਵੇਅਰ ਬਣਾਉਂਦੀ ਅਤੇ ਬੇਚਦੀ ਹੈ, ਅਤੇ ਮੇਨਫਰੇਮ ਕੰਪਿਊਟਰ (mainframe computer) ਤੋਂ ਨੈਨੋ ਟੇਕਨੋਲਾਜੀ ਦੇ ਖੇਤਰ ਤੱਕ ਆਧਾਰ ਭੁਤ ਸੇਵਾਵਾਂ, ਹੋਸਟਿੰਗ ਸੇਵਾਵਾਂ (hosting services) ਅਤੇ ਸਲਾਹਕਾਰ ਸੇਵਾਵਾਂ (consulting services) ਵੀ ਪ੍ਰਦਾਨ ਕਰਦੀ ਹੈ। ਆਈ ਬੀ ਐਮ ਆਪਣੇ ਹਾਲ ਹੀ ਦੇ ਇਤਹਾਸ ਦੇ ਕਾਰਨ 388,000 ਕਰਮਚਾਰੀਆਂ ਦੇ ਨਾਲ ਦੁਨੀਆ ਦੀ ਸਭ ਤੋਂ ਵੱਡੀ ਕੰਪਿਊਟਰ ਕੰਪਨੀ ਵਜੋਂ ਜਾਣੀ ਜਾਂਦੀ ਹੈ, ਆਈ ਬੀ ਐਮ ਸੰਸਾਰ ਦੀ ਸਭ ਤੋਂ ਵੱਡੀ ਸੂਚਨਾ ਤਕਨੀਕੀ ਨਯੋਜਕ ਹੈ। ਹੇਵਲੇਟ ਪੇਕਾਰਡ (Hewlett - Packard) ਦੇ ਡਿੱਗਣ ਦੇ ਬਾਵਜੂਦ 2006, ਤੱਕ ਦੇ ਕੁਲ ਕਮਾਈ ਵਿੱਚ ਇਹ ਸਭ ਤੋਂ ਜਿਆਦਾ ਲਾਭਦਾਇਕ ਰਿਹਾ।ਅਮਰੀਕਾ ਉੱਤੇ ਆਧਾਰਿਤ ਹੋਰ ਪ੍ਰੋਦਯੋਗਿਕੀ ਕੰਪਨੀ ਵਿੱਚ ਆਈ ਬੀ ਏਂਸਭ ਤੋਂ ਜਿਆਦਾ ਪੇਟੰਟ ਹੈ . ਤਕਰੀਬਨ 170 ਦੇਸ਼ਾਂ ਵਿੱਚ ਇਸ ਦੇ ਇੰਜਿਨਿਅਰ ਅਤੇ ਸਲਾਹਕਾਰ ਹਨ, ਅਤੇ ਆਈ ਬੀ ਏਂਅਨੁਸੰਧਾਨ (IBM Research) ਲਈ ਦੁਨੀਆ ਭਰ ਵਿੱਚ ਅੱਠਪ੍ਰਯੋਗਸ਼ਾਲਾਵਾਂਹਨ . ਆਈ ਬੀ ਏਂਦੇ ਕਰਮਚਾਰੀਆਂ ਨੇ ਤਿੰਨ ਨੋਬੇਲ ਪੁਰਸਕਾਰ, ਚਾਰ ਟੂਰਿੰਗ ਪੁਰੂਸਕਾਰ (Turing Award), ਪੰਜ ਰਾਸ਼ਟਰੀ ਪ੍ਰੋਦਯੋਗਿਕੀ ਪਦਕ (National Medals of Technology), ਅਤੇ ਪੰਜ ਰਾਸ਼ਟਰੀ ਵਿਗਿਆਨਂ ਪਦਕ (National Medals of Science) ਅਰਜਿਤ ਕੀਤੀ ਹੈ .
ਇਮੈਨੁਅਲ ਕਾਂਤ (22 ਅਪਰੈਲ 1724 - 12 ਫ਼ਰਵਰੀ 1804) ਇੱਕ ਜਰਮਨ ਫਿਲਾਸਫਰ ਸੀ ਅਤੇ ਇਸਨੂੰ ਆਧੁਨਿਕ ਫਲਸਫੇ ਦੇ ਵਿੱਚ ਉੱਚਾ ਸਥਾਨ ਪ੍ਰਾਪਤ ਹੈ। ਉਹਦਾ ਮੱਤ ਸੀ ਕਿ ਮਾਨਵੀ ਸੰਕਲਪ ਅਤੇ ਪ੍ਰਾਵਰਗ ਜਗਤ ਅਤੇ ਇਸਦੇ ਨਿਯਮਾਂ ਦੇ ਸਾਡੇ ਨਜ਼ਰੀਏ ਦੀ ਰਚਨਾ ਕਰਦੇ ਹਨ, ਅਤੇ ਇਹ ਕਿ ਤਰਕ ਨੈਤਿਕਤਾ ਦਾ ਸਰੋਤ ਹੈ। ਸਮਕਾਲੀ ਚਿੰਤਨ ਤੇ ਉਸਦੇ ਵਿਚਾਰਾਂ ਦਾ, ਖਾਸਕਰ ਤੱਤ-ਮੀਮਾਂਸਾ, ਗਿਆਨ ਮੀਮਾਂਸਾ, ਨੀਤੀ ਸ਼ਾਸਤਰ, ਰਾਜਨੀਤਕ ਦਰਸ਼ਨ, ਅਤੇ ਸੁਹਜ ਸ਼ਾਸਤਰ ਵਰਗੇ ਖੇਤਰਾਂ ਵਿੱਚ ਅੱਜ ਵੀ ਵੱਡਾ ਪ੍ਰਭਾਵ ਹੈ।
ਜੈਕੀ ਚੈਨ (ਜਨਮ 7 ਅਪਰੈਲ 1954) ਇੱਕ ਹਾਂਗ ਕਾਂਗ ਦਾ ਅਭਿਨੇਤਾ, ਫਿਲਮ ਨਿਰਦੇਸ਼ਕ, ਫਿਲਮ ਨਿਰਮਾਤਾ, ਸਕਰੀਨਲੇਖਕ, ਮਾਰਸ਼ਲ ਆਰਟਿਸਟ, ਗਾਇਕ ਅਤੇ ਸਟੰਟ ਕਰਤਾ ਹੈ। ਇਹ ਆਪਣੀਆਂ ਫਿਲਮਾਂ ਵਿੱਚ ਆਪਣੇ ਸਟੰਟ ਅਤੇ ਲੜਨ ਦੇ ਤਰੀਕੇ ਲਈ ਮਸ਼ਹੂਰ ਹੈ। ਇਹ ਅਜਿਹੇ ਕੁਝ ਅਭਿਨੇਤਾਵਾਂ ਵਿੱਚੋਂ ਇੱਕ ਹੈ ਜੋ ਆਪਣੀਆਂ ਫਿਲਮਾਂ ਵਿੱਚ ਆਪਣੇ ਸਟੰਟ ਖੁਦ ਕਰਦੇ ਹਨ। ਇਹ 1960ਵਿਆਂ ਤੋਂ ਅਭਿਨੇ ਕਰ ਰਿਹਾ ਹੈ ਅਤੇ 150 ਤੋਂ ਵੱਧ ਫਿਲਮਾਂ ਕਰ ਚੁੱਕਿਆ ਹੈ।
ਨੇਮਾਰ ਡਾ ਸਿਲਵਾ ਸੈਂਟੋਸ ਜੁਨਿਔਰ (ਪੁਰਤਗਾਲੀ ਉਚਾਰਨ: [nejˈmaʁ dɐ ˈsiwvɐ ˈsɐ̃tus ˈʒũɲoʁ];ਜਨਮ 5 ਫ਼ਰਵਰੀ 1992) ਆਮ-ਤੌਰ 'ਤੇ ਨੇਮਾਰ ਦੇ ਨਾਮ ਨਾਲ ਜਾਣਿਆ ਜਾਂਦਾ, ਫੁੱਟਬਾਲ ਖਿਡਾਰੀ ਹੈ। ਜੋ ਲਾ-ਲੀਗਾ ਵਿੱਚ ਸਪੈਨਿਸ਼ ਕਲੱਬ ਬਾਰਸੀਲੋਨਾ ਵੱਲੋਂ ਖੇਡਦਾ ਹੈ ਅਤੇ ਅੰਤਰ-ਰਾਸ਼ਟਰੀ ਪੱਧਰ 'ਤੇ ਉਹ ਬ੍ਰਾਜ਼ੀਲ ਦੇਸ਼ ਵੱਲੋਂ ਖੇਡਦਾ ਹੈ। 19 ਸਾਲ ਦੀ ਉਮਰ ਵਿੱਚ ਨੇਮਾਰ ਨੇ 2011 ਵਿੱਚ ਦੱਖਣੀ ਅਮਰੀਕੀ ਫੁੱਟਬਾਲ ਖਿਡਾਰੀ ਦਾ ਪੁਰਸਕਾਰ ਜਿੱਤਿਆ ਸੀ ਅਤੇ ਦੁਬਾਰਾ 2012 ਵਿੱਚ ਵੀ ਇਹ ਪੁਰਸਕਾਰ ਜਿੱਤਿਆ ਸੀ। ਨੇਮਾਰ ਨੂੰ ਉਸਦੀ ਗਤੀ, ਤੀਬਰਤਾ, ਪ੍ਰੀਖਣ-ਸ਼ਕਤੀ ਅਤੇ ਦੋਵਾਂ ਪੈਰਾਂ ਦੀ ਸਮਰੱਥਾ ਕਰਕੇ ਜਾਣਿਆ ਜਾਂਦਾ ਹੈ। ਫੁੱਟਬਾਲ ਦੇ ਮਹਾਨ ਖਿਡਾਰੀ ਜਿਵੇਂ ਕਿ ਪੇਲੇ, ਰੋਨਾਲਡਿਨਹੋ ਆਦਿ ਵੀ ਉਸਦੀ ਖੇਡ ਦੀ ਪ੍ਰਸੰਸ਼ਾ ਕਰਦੇ ਹਨ।
ਮਾਨਚੈਸਟਰ ਯੂਨਾਈਟਿਡ ਫੁੱਟਬਾਲ ਕਲੱਬ
ਮਾਨਚੈਸਟਰ ਯੂਨਾਈਟਿਡ ਫੁੱਟਬਾਲ ਕਲੱਬ, ਓਲਡ ਟਰੈਫੋਰਡ, ਗ੍ਰੇਟਰ ਮੈਨਚੇਸ੍ਟਰ, ਇੰਗਲੈਂਡ ਵਿੱਚ ਅਧਾਰਿਤ ਇੱਕ ਪ੍ਰੋਫੈਸ਼ਨਲ ਫੁੱਟਬਾਲ ਕਲੱਬ ਹੈ, ਜੋ ਕਿ ਪ੍ਰੀਮੀਅਰ ਲੀਗ ਵਿੱਚ ਖੇਡਦਾ ਹੈ, ਇੰਗਲਿਸ਼ ਫੁਟਬਾਲ ਦੀ ਸਿਖਰ ਫਲਾਈਟ।"ਲਾਲ ਡੈਵਿਲਜ਼" ਦੇ ਉਪਨਾਮ, ਕਲੱਬ ਦੀ ਸਥਾਪਨਾ 1878 ਵਿੱਚ ਨਿਊਟਨ ਹੀਥ ਲੀਯਰ ਫੁੱਟਬਾਲ ਕਲੱਬ ਦੇ ਰੂਪ ਵਿੱਚ ਕੀਤੀ ਗਈ ਸੀ, ਇਸਦੇ ਨਾਂ ਨੂੰ 1902 ਵਿੱਚ ਆਪਣਾ ਨਾਮ ਬਦਲ ਕੇ ਮੈਨਚੇਸ੍ਟਰ ਯੂਨਾਈਟਡ ਕਰਕੇ 1910 ਵਿੱਚ ਆਪਣੇ ਮੌਜੂਦਾ ਸਟੇਡੀਅਮ ਓਲਡ ਟਰੈਫੋਰਡ ਵਿੱਚ ਬਦਲ ਦਿੱਤਾ। ਇੰਗਲੈਂਡ ਵਿੱਚ ਮਾਨਚੈਸਟਰ ਯੂਨਾਈਟਿਡ ਸਭ ਤੋਂ ਸਫ਼ਲ ਕਲੱਬ ਹੈ ਜਿਸ ਨੇ 20 ਲੀਗ ਖ਼ਿਤਾਬ, 12 ਐਫ.ਏ. ਕੱਪ, 5 ਲੀਗ ਕੱਪ ਅਤੇ ਇੱਕ ਰਿਕਾਰਡ 21 FA ਕਮਿਊਨਿਟੀ ਸ਼ੀਲਡ ਜਿੱਤਿਆ ਸੀ. ਕਲੱਬ ਨੇ ਤਿੰਨ ਯੂਈਐੱਫਏ ਚੈਂਪੀਅਨਜ਼ ਲੀਗਜ਼, ਇੱਕ ਯੂਈਐਫਏ ਯੂਰੋਪਾ ਲੀਗ, ਇੱਕ ਯੂਈਐਫਏ ਕੱਪ ਜੇਤੂ ਟੀਮ, ਇੱਕ ਯੂਈਐਫਏ ਸੁਪਰ ਕੱਪ, ਇੱਕ ਇੰਟਰਕਨਿੰਚੇਂਨਟਲ ਕੱਪ ਅਤੇ ਇੱਕ ਫੀਫਾ ਕਲੱਬ ਵਰਲਡ ਕੱਪ ਵੀ ਜਿੱਤੇ ਹਨ। 1998-99 ਵਿੱਚ, ਪ੍ਰੀਮੀਅਰ ਲੀਗ, ਐਫਐਫ ਕੱਪ ਅਤੇ ਯੂਈਐੱਫਏ ਚੈਂਪੀਅਨਜ਼ ਲੀਗ ਦੀ ਤੀਹਰੀ ਪ੍ਰਾਪਤੀ ਲਈ ਕਲੱਬ ਇੰਗਲਿਸ਼ ਫੁੱਟਬਾਲ ਦੇ ਇਤਿਹਾਸ ਵਿੱਚ ਪਹਿਲਾ ਸਥਾਨ ਬਣ ਗਿਆ। 2016-17 ਵਿਚ, ਉਹ ਯੂਈਐਫਏ ਯੂਰੋਪਾ ਲੀਗ ਵੀ ਜਿੱਤ ਕੇ, ਤਿੰਨ ਮੁੱਖ ਯੂਈਫਾ ਕਲੱਬ ਮੁਕਾਬਲਿਆਂ ਵਿੱਚ ਜਿੱਤਣ ਵਾਲੇ ਪੰਜ ਕਲੱਬਾਂ ਵਿਚੋਂ ਇੱਕ ਬਣ ਗਏ.
ਪੰਜਾਬ ਉੱਤਰ-ਪੱਛਮੀ ਭਾਰਤ ਦਾ ਇੱਕ ਰਾਜ ਹੈ ਜੋ ਕਿ ਸਮੁੱਚੇ ਪੰਜਾਬ ਖੇਤਰ ਦਾ ਇੱਕ ਭਾਗ ਹੈ। ਇਸ ਦਾ ਦੂਸਰਾ ਭਾਗ ਪਾਕਿਸਤਾਨ ਵਿੱਚ ਹੈ। ਪੰਜਾਬ ਦੇ ਭਾਰਤੀ ਖੇਤਰ ਨੂੰ ਚੜ੍ਹਦਾ ਪੰਜਾਬ ਕਹਿੰਦੇ ਹਨ ਅਤੇ ਪਾਕਿਸਤਾਨ ਵਾਲੇ ਖੇਤਰ ਨੂੰ ਲਹਿੰਦਾ ਪੰਜਾਬ ਕਹਿੰਦੇ ਹਨ। ਇਸ ਦੀ ਸਰਹੱਦ ਉੱਤਰ ਵਿੱਚ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ, ਉੱਤਰ-ਪੂਰਬ ਵਿੱਚ ਹਿਮਾਚਲ ਪ੍ਰਦੇਸ਼, ਦੱਖਣ-ਪੂਰਬ ਵਿੱਚ ਹਰਿਆਣਾ, ਦੱਖਣ-ਪੱਛਮ ਵਿੱਚ ਰਾਜਸਥਾਨ ਅਤੇ ਪੱਛਮ ਵਿੱਚ ਪਾਕਿਸਤਾਨੀ ਪੰਜਾਬ ਨਾਲ ਲੱਗਦੀ ਹੈ। ਰਾਜ ਦਾ ਖੇਤਰਫਲ 50,362 ਵਰਗ ਕਿਲੋਮੀਟਰ (19,445 ਵਰਗ ਮੀਲ) ਦਾ ਹੈ ਜੋ ਕਿ ਭਾਰਤ ਦੇ ਕੁਲ ਭੂਗੋਲਿਕ ਖੇਤਰ ਦਾ 1.53% ਹੈ। ਇਹ ਭਾਰਤ ਦਾ ਖੇਤਰ ਵਜੋਂ 20ਵਾਂ ਸਭ ਤੋਂ ਵੱਡਾ ਰਾਜ ਹੈ। ਭਾਰਤੀ ਪੰਜਾਬ ਦੇ ਮੁੱਖ ਸ਼ਹਿਰ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਬਠਿੰਡਾ, ਮੋਗਾ, ਸੰਗਰੂਰ, ਮੋਹਾਲੀ ਅਤੇ ਪਟਿਆਲਾ ਹਨ। ਇਸ ਦੀ ਰਾਜਧਾਨੀ ਚੰਡੀਗੜ੍ਹ ਹੈ।