ਪੰਜਾਬੀ ਵਿਕੀਪੀਡੀਆ ਦੇ ਸਭ ਤੋਂ ਜ਼ਿਆਦਾ ਵੇਖੇ ਜਾਣ ਵਾਲੇ ਲੇਖ, ਰੋਜ਼ਾਨਾ ਨਵਪੂਰਤ ਹੋਰ ਜਾਣੋ...
ਪੰਜਾਬੀ ਸੱਭਿਆਚਾਰ ਤੋਂ ਭਾਵ ਪੰਜਾਬੀ ਲੋਕ-ਸਮੂਹ ਦੁਆਰਾ ਸਿਰਜੀ ਵਿਸ਼ੇਸ਼ ਜੀਵਨ-ਜਾਂਚ ਜਿਸ ਵਿੱਚ ਉਨ੍ਹਾ ਲੋਕਾਂ ਦਾ ਰਹਿਣ-ਸਹਿਣ, ਕਿੱਤੇ, ਰਸਮ-ਰਿਵਾਜ, ਰਿਸ਼ਤੇ-ਨਾਤੇ, ਪਹਿਰਾਵਾ, ਵਿਸ਼ਵਾਸ਼, ਕੀਮਤਾਂ, ਮਨੋਰੰਜਨ ਦੇ ਸਾਧਨ, ਭਾਸ਼ਾ ਅਤੇ ਲੋਕ-ਸਾਹਿਤ ਆਦਿ ਸ਼ਾਮਿਲ ਹੁੰਦੇ ਹਨ। ਓਪਰੀ ਨਜ਼ਰੇ ਵੇਖਿਆਂ ਜਿੱਥੇ ਸੱਭਿਆਚਾਰ ਦੀ ਪ੍ਰਕਿਰਤੀ ਸਧਾਰਨ ਜਾਪਦੀ ਹੈ, ਉੱਥੇ ਇਸਦਾ ਅਧਿਐਨ ਕਰ ਦੇ ਹੋਏ ਅਸੀਂ ਮਹਿਸੂਸ ਕਰ ਸਕਦੇ ਹਾਂ ਕਿ ਇਹ ਆਪਣੇ ਆਪ ਵਿੱਚ ਇੱਕ ਜਟਿਲ ਵਰਤਾਰਾ ਵੀ ਹੈ।
"ਲੋਕ-ਨਾਚ ਨਾਲ ਮਾਨਸਿਕਤਾ ਨਾਚ ਕਲਾ ਨੂੰ ਆਪਣੇ ਜੀਵਨ ਦਾ ਸੁਭਾਵਿਕ ਅਮਲ ਪ੍ਰਵਾਨ ਕਰਦੀ ਰਹੀ ਹੈ।" 'ਨੱਚਣ ਵਾਲੇ ਦੀ ਅੱਡੀ ਨਾ ਰਹਿੰਦੀ , ਗਾਉਣ ਵਾਲੇ ਦਾ ਮੂੰਹ' ਇਸ ਸੁਭਾਵਕ ਅਮਲ ਦੀ ਪੁਸ਼ਟੀ ਕਰਦੀ ਕਾਵਿ ਸਤਰ ਹੈ। ਨਾਚ ਕਲਾ ਕਿਸੇ ਵੀ ਸੂਰਤ ਵਿੱਚ ਮੂਕ ਪੇਸ਼ਕਾਰੀ ਨਹੀਂ ਹੈ। ਖ਼ਾਸਕਰ ਪੰਜਾਬੀ ਲੋਕ ਨਾਚ ਗਿੱਧਾ ਭੰਗੜਾ ਤਾਂ ਗੀਤਾਂ ਦੇ ਬੋਲ ਜਾਂ ਬੋਲੀਆਂ ਤੋਂ ਬਿਨਾਂ ਪੇਸ਼ ਕਿਤੇ ਜਾਣਾ ਸੰਭਵ ਹੀ ਨਹੀਂ। ਲੋਕ-ਸਮੂਹ ਦੀ ਸਿਰਜਨ-ਕਲਾ ਦੀ ਇੱਕ ਮਹੱਤਵਪੂਰਨ ਵੰਨਗੀ ਹੈ, ਜੋ ਲੋਕ-ਮਾਨਸ ਦੇ ਸਮੁਚੇ ਹਾਵਾਂ-ਭਾਵਾਂ ਨੂੰ ਸਰੀਰਕ ਮੁਦਰਾਵਾਂ ਦੇ ਪ੍ਰਗਟਾਉ-ਸੰਦਰਭ ਰਾਹੀਂ ਪੇਸ਼ ਕਰਦੀ ਹੈ। ਲੋਕ ਨਾਚ ਵੀ ਇਸੇ ਪ੍ਰਕਾਰ ਦੀ ਇੱਕ ਲੋਕ-ਕਲਾ ਹੈ। ਲੋਕ-ਨਾਚ ਮੰਨੋਰੰਜਨ ਦਾ ਸਾਧਨ ਹੀ ਨਹੀਂ, ਇਹ ਕਿਸੇ ਖਿੱਤੇ ਦੇ ਜਨ-ਸਮੂਹ ਦੀ ਸਮਾਜਿਕ, ਸੱਭਿਆਚਾਰਕ, ਨੈਤਿਕ, ਧਾਰਮਿਕ, ਰਾਜਸੀ ਅਤੇ ਇਤਹਾਸਿਕ ਜੀਵਨ-ਤੋਰ ਦੀਆਂ ਵਿਭਿੰਨ ਪਰਤਾਂ ਦਾ ਸਰੀਰਕ ਮੁਦਰਾਵਾਂ ਦੇ ਮਾਧਿਅਮ ਰਾਹੀਂ ਆਪ-ਮੁਹਾਰਾ, ਸਧਾਰਨ, ਖੁਸ਼ੀਆਂ-ਖੇੜਿਆਂ ਭਰਪੂਰ ਅੰਦਰੂਨੀ ਭਾਵਨਾਵਾਂ ਦਾ ਬਾਹਰੀ ਪ੍ਰਗਟਾਵਾ ਵੀ ਹੈ। ਪੰਜਾਬ ਦੇ ਲੋਕ-ਨਾਚ ਪੰਜਾਬ ਪੰਜਾਬ ਦੇ ਜਨ-ਜੀਵਨ ਦਾ ਮਹੱਤਪੂਰਨ ਅੰਗ ਹਨ।"ਪੰਜਾਬ ਦੇ ਲੋਕ-ਨਾਚਾਂ ਦਾ ਵਰਗੀਕਰਨ ਦੋ ਪੱਧਰਾਂ ਤੇ ਕੀਤਾ ਜਾ ਸਕਦਾ ਹੈ:
ਭਾਈ ਵੀਰ ਸਿੰਘ (1872–1957) ਇੱਕ ਪੰਜਾਬੀ ਕਵੀ ਅਤੇ ਵਿਦਵਾਨ ਸੀ, ਜਿਸ ਨੂੰ ਅਜੋਕੇ ਪੰਜਾਬੀ ਸਾਹਿਤ ਦਾ ਮੋਢੀ ਵੀ ਕਿਹਾ ਜਾਂਦਾ ਹੈ। ਉਸ ਨੇ ਆਪਣੀ ਕਵਿਤਾ ਨੂੰ ਸਿੱਖ ਧਰਮ ਅਤੇ ਗੁਰਮਤਿ ਫਲਸਫਾ ਨਾਲ਼ ਜੋੜਿਆ ਜਿਸ ਕਰ ਕੇ ਉਸ ਨੂੰ ਭਾਈ ਜੀ ਆਖਿਆ ਜਾਣ ਲੱਗਾ। ਉਸ ਨੇ ਛੋਟੀ ਕਵਿਤਾ, ਮਹਾਂਕਾਵਿ ਤੋਂ ਇਲਾਵਾ ਵਾਰਤਕ ਵਿੱਚ ਨਾਵਲ, ਨਾਟਕ ਇਤਿਹਾਸ, ਜੀਵਨੀਆਂ, ਲੇਖਾਂ ਅਤੇ ਸਾਖੀਆਂ ਇਤਿਆਦਿ ਦੀ ਰਚਨਾ ਕਰਨ ਦੀ ਪਹਿਲ ਕੀਤੀ।
ਗੁਰੂ ਨਾਨਕ ਦੇਵ ਜੀ (15 ਅਪ੍ਰੈਲ 1469 – 22 ਸਤੰਬਰ 1539) ਸਿੱਖੀ ਦੇ ਬਾਨੀ ਅਤੇ ਦਸਾਂ ਸਿੱਖ ਗੁਰੂਆਂ ਵਿਚੋਂ ਪਹਿਲੇ ਗੁਰੂ ਸਨ। ਇਹਨਾਂ ਦਾ ਜਨਮ ਦਿਨ ਦੁਨੀਆ ਵਿੱਚ ਗੁਰਪੁਰਬ ਵਜੋਂ ਮਨਾਇਆ ਜਾਂਦਾ ਹੈ, ਜੋ ਨਾਨਕਸ਼ਾਹੀ ਕਲੈਂਡਰ 2003 ਮਤਾਬਕ 1 ਵੈਸਾਖ ਅਤੇ ਬਿਕ੍ਰਮੀ ਨਾਨਕਸ਼ਾਹੀ ਕਲੈਂਡਰ ਮੁਤਾਬਿਕ ਕੱਤਕ ਦੀ ਪੂਰਨਮਾਸ਼ੀ ਨੂੰ ਹਰ ਸਾਲ ਅਕਤੂਬਰ-ਨਵੰਬਰ ਮਹੀਨਿਆਂ ਵਿਚਾਲ਼ੇ ਵੱਖਰੀ ਤਰੀਕ ਨੂੰ ਆਉਂਦਾ ਹੈ। ਗੁਰੂ ਨਾਨਕ ਦੇਵ ਜੀ ਦੇ ਜਨਮ ਅਤੇ ਜੋਤੀ-ਜੋਤ ਸਮਾੳਣ ਬਾਰੇ ਤਾਰੀਖ਼ਾਂ ਵਿਚ ਮਤਭੇਦ ਹੈ। ਸੁਖਬਾਸੀ ਰਾਮ ਬੇਦੀ, ਗਣੇਸ਼ਾ ਸਿੰਘ ਬੇਦੀ, ਡਾ.
ਰੀਤੀ ਰਿਵਾਜ ਸ਼ਬਦ ਅੰਗਰੇਜੀ ਦੇ ਪਦ ritual ਦੇ ਪੰਜਾਬੀ ਅਨੁਵਾਦ ਵਜੋਂ ਵਰਤਿਆ ਗਿਆ ਹੈ। ਸਮਾਜ ਦੇ ਸਮਾਂ ਵਿਹਾ ਚੁੱਕੇ ਕਾਰਜ ਜਦੋਂ ਆਪਣੇ ਸਾਰਥਕ ਪ੍ਰਕਾਰਜ ਤੋਂ ਮੁਕਤ ਹੋ ਕੇ ਪ੍ਰਤੀਕ ਰੂਪ ਵਿੱਚ ਕੀਤੇ ਜਾਂਦੇ ਹਨ, ਤਾਂ ਉਹ ਰਸਮਾਂ ਅਖਵਾਉਂਦੇ ਹਨ। ਪੰਜਾਬ ਵਿੱਚ ਅਜਿਹੇ ਅਨੇਕਾ ਕਾਰਜ ਹਨ, ਜਿਨਾ ਦੀ ਪਹਿਲਾ ਕਦੀ ਮਹੱਤਤਾ ਸੀ, ਪਰ ਹੁਣ ਉਹ ਵੇਲਾ ਵਿਹਾ ਚੁਕੇ ਹਨ ਪਰ ਇਹ ਪ੍ਰਕਾਰਜ ਪ੍ਰਤੀਕ ਰੂਪ ਵਿੱਚ ਅੱਜ ਵੀ ਨਿਭਾਏ ਜਾਂਦੇ ਹਨ। ਜਿਸ ਤਰਾਂ ਉਹਨਾਂ ਦਾ ਵਾਸਤਵਿਕ ਅਮਲ ਹੋਇਆ ਕਰਦਾ ਸੀ। ਵਿਅਕਤੀ ਜੀਵਨ ਨਾਲ ਸਬੰਧਿਤ ਅਜਿਹਾ ਕੋਈ ਮੌਕਾ ਨਹੀਂ ਜਦੋਂ ਕੋਈ ਰਸਮ ਨਾ ਕੀਤੀ ਜਾਂਦੀ ਹੋਵੇ। ਵਿਅਕਤੀ ਜੀਵਨ ਦੀਆਂ ਤਿੰਨ ਅਵਸਥਾਵਾਂ ਪ੍ਰਮੁੱਖ ਮੰਨੀਆਂ ਜਾਂਦੀਆਂ ਹਨ। ਜਨਮ ਵਿਆਹ ਮੌਤ ਉਹਨਾਂ ਨਾਲ ਸਬੰਧਿਤ ਰਸਮਾਂ ਹੇਠ ਲਿਖੇ ਹਨ: -
ਖੇਡਣਾ ਮਨੁੱਖ ਦੀ ਸਹਿਜ ਸੁਭਾਵਿਕ ਪ੍ਰਵਿਰਤੀ ਹੈ। ਮਨੁੱਖ ਆਦਿ-ਕਾਲ ਤੋਂ ਹੀ ਖੇਡਦਾ ਆਇਆ ਹੈ। ਕੁਦਰਤ ਨੇ ਹਰ ਪ੍ਰਾਣੀ ਵਿੱਚ ਖੇਡਣ ਦਾ ਗੁਣ ਭਰਿਆ ਹੈ। ਆਪਣੇ ਜੁੱਸੇ, ਵਿੱਤ ਤੇ ਸੁਭਾਅ ਅਨੁਸਾਰ ਉਸ ਨੇ ਆਪੋ-ਆਪਣੀਆਂ ਖੇਡਾਂ ਦੀ ਸਿਰਜਣਾ ਕੀਤੀ ਹੈ। ਖੇਡਾਂ ਮਨੋਰੰਜਨ ਦਾ ਅਤੇ ਵਿਹਲੇ ਸਮੇਂ ਦੀ ਉਚਿਤ ਵਰਤੋਂ ਦਾ ਸਭ ਤੋਂ ਵੱਡਾ ਸਾਧਨ ਹਨ। ਖੇਡਾਂ ਤੇ ਮਨਪ੍ਰਚਾਵੇ ਮਨੁੱਖ ਲਈ ਉਨੇ ਹੀ ਜਰੂਰੀ ਹਨ ਜਿਤਨੇ ਅੰਨ, ਪਾਣੀ ਅਤੇ ਹਵਾ। ਇਹ ਮਨੁੱਖ ਦੇ ਸਰਬ-ਪੱਖੀ ਵਿਕਾਸ ਦਾ ਮਹੱਤਵਪੂਰਨ ਸ੍ਰੋਤ ਹਨ। ਬੱਚੇ ਦੇ ਜਨਮ ਲੈਣ ਨਾਲ ਬੱਚੇ ਦੀ ਖੇਡ-ਪ੍ਰਕਿਰਿਆ ਆਰੰਭ ਹੋ ਜਾਂਦੀ ਹੈ; ਜਿਵੇਂ ਕੁੱਝ ਦਿਨਾਂ ਦਾ ਬੱਚਾ ਹੀ ਲੱਤਾਂ-ਬਾਹਾਂ ਮਾਰਨੀਆਂ ਸ਼ੁਰੂ ਕਰ ਦਿੰਦਾ ਹੈ। ਖੇਡ-ਰੁਚੀਆਂ ਹੀ ਬੱਚੇ ਦੇ ਸਰੀਰਿਕ, ਮਾਨਸਿਕ ਅਤੇ ਬੌਧਿਕ ਵਿਕਾਸ ਦੀਆਂ ਸੂਚਕ ਹਨ।‘ਲੋਕ ਖੇਡ’ ‘ਲੋਕ’ ਅਤੇ ‘ਖੇਡ’ ਸ਼ਬਦਾਂ ਦੇ ਮੇਲ ਨਾਲ ਬਣਿਆ ਹੈ। ਇਸਦਾ ਅਰਥ ਹੈ। ‘ਲੋਕ ਦੀ ਖੇਡ’। ‘ਲੋਕ’ ਸ਼ਬਦ ਵਾਸਤਵ ਵਿੱਚ ਅੰਗਰੇਜ਼ੀ ਦੇ ਫੋਕ ਦਾ ਪਰਿਯਾਇ ਹੈ। ਜੋ ਨਗਰ ਅਤੇ ਪਿੰਡ ਦੀ ਸਾਰੀ ਜਨਤਾ ਦਾ ਭਾਵ ਹੈ। ਇਸ ਤਰ੍ਹਾਂ ‘ਖੇਡ’ ਸ਼ਬਦ ਦਾ ਭਾਵ ਮਨ ਪਰਚਾਣਾ ਹੈ। ਲੋਕਖੇਡ ਦਾ ਮਨ ਪਰਚਾਵਾ ਹੋਣਾ ਬਹੁਤ ਜ਼ਰੂਰੀ ਹੈ। ਪਰ ਮਨ ਪਰਚਾਵੇ ਦੇ ਨਾਲ-ਨਾਲ ਇਹ ਮਨੁੱਖ ਨੂੰ ਸਰੀਰਿਕ ਤੇ ਮਾਨਸਿਕ ਸ਼ਕਤੀ ਵੀ ਦਿੰਦੀਆਂ ਹਨ। ਇਨ੍ਹਾਂ ਦਾ ਮਨੁੱਖ ਦੇ ਜੀਵਨ ਨਾਲ ਡੂੰਘਾ ਸੰਬੰਧ ਹੈ।ਲੋਕ-ਖੇਡਾਂ ਦੀ ਖ਼ਾਸੀਅਤ ਇਹ ਹੈ ਕਿ ਇਹ ਕਿਸੇ ਕਰੜੇ ਨਿਯਮਾਂ ਅਧੀਨ ਨਹੀਂ ਖੇਡੀਆਂ ਜਾਂਦੀਆਂ। ਕੋਈ ਸਮਾਂ-ਸਥਾਨ ਵੀ ਨਿਸ਼ਚਿਤ ਨਹੀਂ, ਗਰਮੀਆਂ ਨੂੰ ਦੁਪਿਹਰਾ ਸਮੇਂ, ਰਾਤ ਨੂੰ ਚਾਨਣੀਆਂ ਰਾਤਾਂ ਵਿਚ, ਖੁੱਲ੍ਹਿਆ ਵਿਹੜਿਆਂ, ਗਲੀਆਂ, ਜੂਹਾਂ, ਟਾਹਲੀਆਂ, ਬਰੋਟਿਆਂ ਦੀਆਂ ਛਾਂਵਾਂ ਅਤੇ ਕਿਸੇ ਵੀ ਮੋਕਲੀ ਥਾਂ 'ਤੇ ਇਹ ਖੇਡੀਆਂ ਜਾਂਦੀਆਂ ਹਨ। ਲੋਕ-ਖੇਡਾਂ ਖੇਡਣ ਲਈ ਸਮਾਨ ਖ਼ਰੀਦਣ ਦੀ ਵੀ ਲੋੜ ਨਹੀਂ, ਸਥਾਨਿਕ ਉਪਲਬਧ ਸਮਗਰੀ ਤੋਂ ਹੀ ਕੰਮ ਸਾਰ ਲਿਆ।
ਪੰਜਾਬ ਉੱਤਰ-ਪੱਛਮੀ ਭਾਰਤ ਦਾ ਇੱਕ ਰਾਜ ਹੈ ਜੋ ਕਿ ਸਮੁੱਚੇ ਪੰਜਾਬ ਖੇਤਰ ਦਾ ਇੱਕ ਭਾਗ ਹੈ। ਇਸ ਦਾ ਦੂਸਰਾ ਭਾਗ ਪਾਕਿਸਤਾਨ ਵਿੱਚ ਹੈ। ਪੰਜਾਬ ਦੇ ਭਾਰਤੀ ਖੇਤਰ ਨੂੰ ਚੜ੍ਹਦਾ ਪੰਜਾਬ ਕਹਿੰਦੇ ਹਨ ਅਤੇ ਪਾਕਿਸਤਾਨ ਵਾਲੇ ਖੇਤਰ ਨੂੰ ਲਹਿੰਦਾ ਪੰਜਾਬ ਕਹਿੰਦੇ ਹਨ। ਇਸ ਦੀ ਸਰਹੱਦ ਉੱਤਰ ਵਿੱਚ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ, ਉੱਤਰ-ਪੂਰਬ ਵਿੱਚ ਹਿਮਾਚਲ ਪ੍ਰਦੇਸ਼, ਦੱਖਣ-ਪੂਰਬ ਵਿੱਚ ਹਰਿਆਣਾ, ਦੱਖਣ-ਪੱਛਮ ਵਿੱਚ ਰਾਜਸਥਾਨ ਅਤੇ ਪੱਛਮ ਵਿੱਚ ਪਾਕਿਸਤਾਨੀ ਪੰਜਾਬ ਨਾਲ ਲੱਗਦੀ ਹੈ। ਰਾਜ ਦਾ ਖੇਤਰਫਲ 50,362 ਵਰਗ ਕਿਲੋਮੀਟਰ (19,445 ਵਰਗ ਮੀਲ) ਦਾ ਹੈ ਜੋ ਕਿ ਭਾਰਤ ਦੇ ਕੁਲ ਭੂਗੋਲਿਕ ਖੇਤਰ ਦਾ 1.53% ਹੈ। ਇਹ ਭਾਰਤ ਦਾ ਖੇਤਰ ਵਜੋਂ 20ਵਾਂ ਸਭ ਤੋਂ ਵੱਡਾ ਰਾਜ ਹੈ। ਭਾਰਤੀ ਪੰਜਾਬ ਦੇ ਮੁੱਖ ਸ਼ਹਿਰ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਬਠਿੰਡਾ, ਮੋਗਾ, ਸੰਗਰੂਰ, ਮੋਹਾਲੀ ਅਤੇ ਪਟਿਆਲਾ ਹਨ। ਇਸ ਦੀ ਰਾਜਧਾਨੀ ਚੰਡੀਗੜ੍ਹ ਹੈ।
ਐਡਮੰਡ ਹਿਲੇਰੀ (19 ਜੁਲਾਈ 1919 - 11 ਜਨਵਰੀ 2008) ਔਕਲੈਂਡ ਦੇ ਇੱਕ ਪ੍ਰਮੁੱਖ ਅੰਵੇਸ਼ਕ ਹਨ। ਏਡਮੰਡ ਹਿਲੇਰੀ ਅਤੇ ਨੇਪਾਲ ਦੇ ਤੇਨਜ਼ਿੰਗ ਨੋਰਗੇ ਸ਼ੇਰਪਾ ਦੋਨਾਂ ਸੰਸਾਰ ਦੇ ਸਰਵੋੱਚ ਸਿਖਰ ਸਾਗਰਮਾਥਾ ਉੱਤੇ ਪੁੱਜਣ ਵਾਲੇ ਪਹਿਲਾਂ ਲੋਕ ਸਨ। ਪੇਸ਼ੇ ਵਲੋਂ ਉਹ ਇੱਕ ਮਧੁਮੱਖੀ ਪਾਲਕ ਸਨ। ਉਹਨਾਂ ਨੂੰ ਨੇਪਾਲ ਅਤੇ ਵਲਾਇਤ ਵਿੱਚ ਬਹੁਤ ਸਨਮਾਨ ਦਿੱਤਾ ਗਿਆ। ਉਹਨਾਂ ਨੇ ਨੇਪਾਲ ਅਤੇ ਸਾਗਰਮਾਥਾ ਦੇ ਕੋਲ ਰਹਿਣ ਵਾਲੇ ਸ਼ੇਰਪਾ ਲੋਕਾਂ ਦੇ ਜੀਵਨਸਤਰ ਦੇ ਵਿਕਾਸ ਅਤੇ ਹੋਰ ਬਹੁਤ ਖੇਤਰਾਂ ਵਿੱਚ ਯੋਗਦਾਨ ਦਿੱਤਾ ਹੈ। ਜੁਲਾਈ 20, 1919 ਨੂੰ ਨਿਊਜੀਲੈਂਡ ਵਿੱਚ ਜੰਮੇ ਸਰ ਏਡਮੰਡ ਹਿਲੇਰੀ, ਕੇਜੀ, ਓਏਨਜੇਡ, ਕੇਬੀਈ, ਇੱਕ ਪਹੜੀ ਅਤੇ ਖੋਜਕਰੱਤਾ ਸਨ। ਐਵਰੈਸਟ ਸਿਖਰ ਉੱਤੇ ਸਰਵਪ੍ਰਥਮ ਪਹੁੰਚਕੇ ਸੁਰੱਖਿਅਤ ਵਾਪਸ ਆਉਣ ਵਾਲੇ ਹਿਲੇਰੀ ਅਤੇ ਸ਼ੇਰਪਾ ਤੇਨ ਜਿੰਗ ਨੋਰਵੇ ਹੀ ਸਨ ਜਿਸਨੂੰ ਉਸਨੇ ਮਈ 29, 1953 ਨੂੰ ਪੂਰਾ ਕੀਤਾ। ਉਹ ਲੋਕ ਜਾਨ ਹੰਟ ਦੇ ਅਗਵਾਈ ਵਿੱਚ ਏਵਰੇਸਟ ਉੱਤੇ 9ਵੀਆਂ ਚੜਾਈ ਵਿੱਚ ਭਾਗ ਲੈ ਰਹੇ ਸਨ।
ਪੰਜਾਬ ਵਿੱਚ ਮੇਲਿਆਂ ਵਾਂਗ ਤਿਉਹਾਰਾਂ ਦੀ ਲੜੀ ਵੀ ਤੁਰੀ ਰਹਿੰਦੀ ਹੈ। ਮੇਲਿਆਂ ਵਾਂਗ ਤਿਉਹਾਰ ਵੀ ਇੱਥੋਂ ਦੇ ਸਭ ਵਰਗਾਂ ਦੇ ਲੋਕ ਸਮੂਹਿਕ ਤੌਰ ਤੇ ਮਨਾਉਂਦੇ ਹਨ। ਜੋ ਇੱਥੋਂ ਦੀ ਭਾਈਚਾਰਕ ਸਾਂਝ ਅਤੇ ਫਿਰਕੂ ਸੋਚ ਦੇ ਗਵਾਹ ਹਨ ।ਡਾ ਵਣਜਾਰਾ ਬੇਦੀ ਅਨੁਸਾਰ ਤਿਉਹਾਰਾਂ ਦਾ ਮੁੱਢ ਪੰਜਾਬ ਦੀ ਸਮੂਹਿਕ ਵਿਕਾਸ ਦੀ ਭਾਵਨਾ ਵਿੱਚ ਬੱਝਿਆ ਅਤੇ ਹੌਲੀ ਹੌਲੀ ਇਨ੍ਹਾਂ ਰਾਂਗਲੀਆਂ ਚੂਲਾਂ ਦੁਆਲੇ ਜਾਤੀ ਦਾ ਸਾਰਾ ਸਮਾਜਿਕ ,ਧਾਰਮਿਕ ਅਤੇ ਭਾਈਚਾਰਕ ਜੀਵਨ ਚੱਕੀ ਦੇ ਪੁੜ ਵਾਂਗ ਘੁੰਮਣ ਲੱਗਾ। ਤਿਉਹਾਰ ਨਾਲ ਅੰਦਰਲਾ ਖਿੜਦਾ ਤੇ ਮਹਿਕਦਾ ਹੈ ਅਤੇ ਲੋਕਾਂ ਵਿੱਚ ਨਵੀਂ ਸ਼ਕਤੀ ਉੱਭਰਦੀ ਅਤੇ ਨਵੇਂ ਸੰਕਲਪ ਜਾਗਦੇ ਹਨ।
ਪੰਜਾਬੀ ਭਾਸ਼ਾ (ਸ਼ਾਹਮੁਖੀ: پنجابی, ਪੰਜਾਬੀ) ਪੰਜਾਬ ਦੀ ਭਾਸ਼ਾ ਹੈ, ਜਿਸ ਨੂੰ ਪੰਜਾਬ ਖੇਤਰ ਦੇ ਵਸਨੀਕ ਜਾਂ ਸੰਬੰਧਿਤ ਲੋਕ ਬੋਲਦੇ ਹਨ। ਇਹ ਭਾਸ਼ਾਵਾਂ ਦੇ ਹਿੰਦ-ਯੂਰਪੀ ਪਰਿਵਾਰ ਵਿੱਚੋਂ ਹਿੰਦ-ਇਰਾਨੀ ਪਰਿਵਾਰ ਨਾਲ਼ ਸਬੰਧ ਰੱਖਦੀ ਹੈ। ਇਹ ਪੰਜਾਬੀਆਂ ਦੀ ਮਾਂ ਬੋਲੀ ਹੈ ਅਤੇ ਸਿੱਖਾਂ ਦੀ ਧਾਰਮਿਕ ਭਾਸ਼ਾ ਵੀ ਹੈ। ਗੁਰਮੁਖੀ ਲਿਪੀ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕੀਤੀ ਗਈ ਹੈ। ਇਹ ਦੁਨੀਆਂ ਅਤੇ ਖ਼ਾਸ ਕਰ ਦੱਖਣੀ ਏਸ਼ੀਆ ਦੇ ਉੱਘੇ ਭੰਗੜਾ ਸੰਗੀਤ ਦੀ ਭਾਸ਼ਾ ਹੈ। ਪਾਕਿਸਤਾਨ ਵਿੱਚ ਇਹ ਸਭ ਤੋਂ ਵੱਧ ਬੋਲੀ ਜਾਣ ਵਾਲੀ ਬੋਲੀ ਹੈ।
ਭੁੱਖ ਲੱਗਣਾ ਤੇ ਕੁਝ ਖਾ ਲੈਣਾ ਦੇਖਣ ਵਿੱਚ ਇੱਕ ਸਰਲ ਅਤੇ ਸੁਭਾਵਿਕ ਜਿਹੀ ਪ੍ਰਕਿਰਿਆ ਲੱਗਦੀ ਹੈ। ਕਦੇ ਕਿਸੇ ਨੇ ਇਹ ਖਿਆਲ ਨਹੀਂ ਕੀਤਾ ਕਿ ਭੋਜਨ ਜੀਵਾਂ ਦੇ ਲਈ ਕਿੰਨੀ ਅਹਿਮੀਅਤ ਰੱਖਦਾ ਹੈ।ਉਝ ਤਾਂ ਭੋਜਨ ਸਮੁੱਚੀ ਕਾਇਨਾਤ ਦੇ ਜੀਵ ਜੰਤੂਆ ਪਸ਼ੂ ਪੰਛੀਆਂ ਅਤੇ ਬਨਸਪਤੀ ਲਈ ਬੇਹੱਦ ਜਰੂਰੀ ਹੈ।ਪ੍ਰਤੂ ਮਨੁੱਖ ਅਤੇ ਬਾਕੀ ਜੀਵ ਜੰਤੂਆਂ ਦੇ ਭੋਜਨ ਪ੍ਰਾਪਤ ਕਰਨ ਅਤੇ ਪ੍ਰਾਪਤ ਹੋਏ ਭੋਜਨ ਨੂੰ ਗ੍ਰਹਿਣ ਕਰਨ ਦੇ ਢੰਗਾਂ ਅਤੇ ਸਾਧਨਾ ਵਿੱਚ ਢੇਰ ਸਾਰਾ ਅੰਤਰ ਹੈ।ਮਨੁੱਖ ਜਾਤੀ ਕੇਵਲ ਪੇਟ ਭਰਨ ਦੇ ਲਈ ਹੀ ਭੋਜਨ ਨਹੀਂ ਖਾਂਦੀ ਸਗੋ ਮਨੁੱਖੀ ਨਸਲ ਨੇ ਸਮੁੱਚੀ ਭੋਜਨ ਪ੍ਰਣਾਲੀ ਨੂੰ ਇੱਕ ਸੱਭਿਆਚਾਰਕ ਅਮਲ ਵਜੋਂ ਅਪਣਾਇਆ ਹੋਇਆ ਹੈ।ਕੁੱਲੀ, ਗੁੱਲੀ,ਜੁੱਲੀ,ਦੀ ਬੁਨਿਆਦੀ ਲੋੜ ਤੋਂ ਲੈ ਕੇ ਅੰਨ ਜਲ ਮੁੱਕ ਜਾਣ ਤਕ ਭੋਜਨ ਨਾਲ ਕਿੰਨੀ ਹੀ ਸੱਭਿਆਚਾਰਕ ਕਦਰਾਂ ਮਨੁੱਖੀ ਨਸਲ ਦੇ ਨਾਲ ਜੋੜ ਲਈਆ ਹਨ। ਜੇ ਮਨੁੱਖ ਕੇਵਲ ਪੇਟ ਭਰਨ ਦੇ ਲਈ ਭੋਜਨ ਕਰਦਾ ਤਾਂ ਉਸ ਨੂੰ ਛੱਤੀ ਪਕਵਾਨਾਂ ਦੀ ਲਾਲਸਾ ਨਾ ਹੁੰਦੀ ਜੇ ਉਹ ਦਾਲ ਰੋਟੀ ਨਾਲ ਗੁਜ਼ਾਰਾ ਕਰ ਸਕਦਾ ਸੀ ਤਾਂ ਵੰਨ ਸਵੰਨੇ ਖਾਣ ਦਾ ਸਵਾਦ ਨਾ ਰੱਖਦਾ ਭੋਜਨ ਦਾ ਪ੍ਰਯੋਗ ਤਾਂ ਹਰ ਇੱਕ ਮਨੁੱਖੀ ਸਮਾਜ ਚ ਹੁੰਦਾ ਹੈ ਪ੍ਰੰਤੂ ਕੋਈ ਸਮਾਜ ਭੋਜਨ ਪ੍ਰਤੀ ਕਿਸ ਕਿਸਮ ਦੀ ਪਹੁੰਚ ਅਪਣਾਉਦਾ ਹੈ।ਅਰਥਾਤ ਕਿਸੇ ਸਮਾਜ ਦੇ ਲੋਕ ਭੋਜਨ ਕਿਸ ਸਮੇਂ ਗ੍ਰਹਿਣ ਕਰਦੇ ਹਨ।ਉਹਨਾ ਦੇ ਭੋਜਨ ਦੀ ਕਿਸਮ ਕਿਹੋ ਜਿਹੀ ਹੈ?ਇਹ ਸਾਰੇ ਪੱਖ ਮਿਲ ਕੇ ਸਬੰਧਿਤ ਸਮਾਜ ਦੇ ਸੱਭਿਆਚਾਰ ਦੀ ਭੋਜਨ ਪ੍ਰਣਾਲੀ ਬਣ ਜਾਂਦੇ ਹਨ।ਮਨੁੱਖ ਦੇ ਜੀਵਨ ਲਈ ਰੋਟੀ ਕੱਪੜਾ ਅਤੇ ਮਕਾਨ ਮਨੁੱਖ ਦੀਆਂ ਮੁੱਢਲੀਆਂ ਲੋੜਾ ਹਨ। ਮਨੁੱਖੀ ਜੀਵਨ ਦੀਆਂ ਲੋੜਾ ਅਤੇ ਸਹੂਲਤਾ ਲਈ ਵਰਤੋ ਵਿੱਚ ਆਉਣ ਵਾਲੀਆਂ ਵਸਤੂਆ ਸੱਭਿਆਚਾਰ ਦਾ ਪਦਾਰਥਕ ਪੱਖ ਪੇਸ ਕਰਦੀਆ ਹਨ ਖਾਣ ਪੀਣ ਵੀ ਲੋਕਾਂ ਦੇ ਜੀਵਨ ਦੀ ਮੁੱਢਲੀ ਤਸਵੀਰ ਪੇਸ ਕਰਦਾ ਹੈ ਇਹ ਤਿੰਨ ਮੁੱਖ ਲੋੜਾਂ ਹੀ ਮਨੁੱਖ ਦੇ ਕਾਰ-ਵਿਹਾਰ ਸਿਹਤ ਆਦਿ ਨੂੰ ਪ੍ਰਭਾਵਿਤ ਕਰਦੀਆਂ ਹਨ।ਇੱਥੋਂ ਤੱਕ ਕਿ ਮਨੁੱਖ ਦੇ ਖਾਣ ਪੀਣ ਤੋਂ ਹੀ ਉਸ ਦੀ ਕੰਮ ਪ੍ਰਤੀ ਲਗਨ ਜਾਂ ਸਮਰੱਥਾ ਦਾ ਅੰਦਾਜ਼ਾ ਲਗਾਇਆ ਜਾਂਦਾ ਹੈ। ਜਿਵੇਂ:- 'ਜਿਹਾ ਤੇਰਾ ਅੰਨ ਪਾਣੀ ਤੇਹਾ ਸਾਡਾ ਕੰਮ ਜਾਣੀ ਪੰਜਾਬੀ ਸੱਭਿਆਚਾਰ ਦੀ ਭੋਜਨ ਪ੍ਰਣਾਲੀ ਦੀ ਗੱਲ ਕਰਦਿਆ ਇਹ ਕਿਹਾ ਜਾ ਸਕਦਾ ਹੈ ਕਿ ਪੰਜਾਬੀਆਂ ਦਾ ਵਧੇਰਾ ਭੋਜਨ ਕਣਕ ਹੈ ਜਿਵੇਂ ਮੁਹਾਵਰਾ ਹੈ...
ਭਗਤ ਸਿੰਘ (28 ਸਤੰਬਰ 1907 - 23 ਮਾਰਚ 1931) ਭਾਰਤ ਦਾ ਇੱਕ ਅਜ਼ਾਦੀ ਘੁਲਾਟੀਆ ਸੀ। ਭਗਤ ਸਿੰਘ ਨੂੰ 23 ਮਾਰਚ 1931 ਨੂੰ ਉਸ ਦੇ ਸਾਥੀਆਂ, ਰਾਜਗੁਰੂ ਅਤੇ ਸੁਖਦੇਵ ਦੇ ਨਾਲ ਫ਼ਾਂਸੀ ਤੇ ਲਟਕਾ ਦਿੱਤਾ ਗਿਆ ਸੀ। ਉਹ ਹਿੰਦੁਸਤਾਨ ਸੋਸ਼ਲਿਸਟ ਰਿਪਬਲੀਕਨ ਐਸੋਸੀਏਸ਼ਨ ਦੇ ਸੰਸਥਾਪਕ ਮੈਬਰਾਂ ਵਿੱਚੋਂ ਇੱਕ ਸੀ। ਭਗਤ ਸਿੰਘ ਇਨਕਲਾਬੀ ਹੋਣ ਦੇ ਨਾਲ ਨਾਲ ਮੌਲਿਕ ਚਿੰਤਕ ਵੀ ਸੀ। ਉਸ ਨੇ ਸਮਾਜਿਕ, ਸਿਆਸੀ ਤੇ ਸਭਿਆਚਾਰਕ ਵਰਤਾਰਿਆਂ ਨੂੰ ਤਰਕਸ਼ੀਲ ਤਰੀਕੇ ਨਾਲ ਘੋਖਿਆ ਤੇ ਉਨ੍ਹਾਂ ਬਾਰੇ ਵਿਚਾਰ ਪ੍ਰਗਟਾਏ।1928 ਵਿੱਚ ਭਗਤ ਸਿੰਘ ਤੇ ਉਸਦੇ ਸਾਥੀ ਸ਼ਿਵਰਾਮ ਰਾਜਗੁਰੂ ਨੇ 21 ਸਾਲਾ ਬਰਤਾਨਵੀ ਪੁਲਿਸ ਅਫ਼ਸਰ ਜੌਨ ਸਾਂਡਰਸ ਦਾ ਲਾਹੌਰ ਵਿਖੇ ਗੋਲੀ ਮਾਰਕੇ ਕਤਲ ਕੀਤਾ ਜਦਕਿ ਉਹਨਾਂ ਦਾ ਮਕਸਦ ਜੇਮਜ਼ ਸਕੌਟ ਨਾਂ ਦੇ ਸੀਨੀਅਰ ਪੁਲਿਸ ਸੁਪਰਿਨਟੈਂਡੈਂਟ ਦਾ ਕਤਲ ਕਰਨਾ ਸੀ।
ਨੈਟਫਲਿਕਸ, ਇੰਕ. ਇੱਕ ਅਮਰੀਕੀ ਮੀਡੀਆ-ਸੇਵਾ ਪ੍ਰਦਾਨ ਕਰਤਾ ਹੈ, ਜੋ ਕਿ ਕੈਲੀਫੋਰਨੀਆ ਦੇ ਸਕਾਟਸ ਘਾਟੀ ਵਿੱਚ ਰੀਡ ਹੇਸਟਿੰਗਜ਼ ਅਤੇ ਮਾਰਕ ਰੈਂਡੋਲਫ ਦੁਆਰਾ ਸਥਾਪਿਤ ਕੀਤੀ ਗਈ ਅਤੇ ਇਸਦਾ ਮੁੱਖ ਦਫਤਰ ਲੋਸ ਗੇਟਸ,ਕੈਲੀਫੋਰਨੀਆ ਵਿਖੇ ਹੈ,। ਕੰਪਨੀ ਦਾ ਪ੍ਰਾਮੁਢਲਾ ਕਾਰੋਬਾਰ ਉਸਦੀ ਗਾਹਕੀ-ਅਧਾਰਿਤ ਸਟਰੀਮਿੰਗ ਓ.ਟੀ.ਟੀ. ਸੇਵਾ ਹੈ ਜੋ ਫਿਲਮਾਂ ਅਤੇ ਟੈਲੀਵਿਜ਼ਨ ਪ੍ਰੋਗਰਾਮਾਂ ਦੇ ਲਾਇਬ੍ਰੇਰੀ ਦੀ ਆਨਲਾਈਨ ਸਟ੍ਰੀਮਿੰਗ ਦੀ ਪੇਸ਼ਕਸ਼ ਕਰਦੀ ਹੈ, ਜਿਨ੍ਹਾਂ ਵਿੱਚ ਇਸ ਵੱਲੋਂ ਨਿਰਮਿਤ ਉਤਪਾਦ ਸ਼ਾਮਲ ਹਨ। ਅਕਤੂਬਰ 2018 ਦੇ ਤੱਕ, ਨੈਟਫਲਿਕਸ ਦੇ ਦੁਨੀਆ ਭਰ ਵਿੱਚ ਕੁੱਲ 137 ਮਿਲੀਅਨ ਗ੍ਰਾਹਕ ਹਨ, ਜਿਸ ਵਿੱਚ 58.46 ਮਿਲੀਅਨ ਸੰਯੁਕਤ ਰਾਜ ਅਮਰੀਕਾ ਦੇ ਸ਼ਾਮਲ ਹਨ। ਇਹ ਚੀਨ, ਸੀਰੀਆ, ਉੱਤਰੀ ਕੋਰੀਆ ਅਤੇ ਕ੍ਰਿਮਮੀਆ ਨੂੰ ਛੱਡ ਕੇ ਦੁਨੀਆ ਭਰ ਵਿੱਚ ਉਪਲਬਧ ਹੈ। ਕੰਪਨੀ ਦੇ ਨੀਦਰਲੈਂਡਜ਼, ਬ੍ਰਾਜ਼ੀਲ, ਭਾਰਤ, ਜਾਪਾਨ ਅਤੇ ਦੱਖਣੀ ਕੋਰੀਆ ਵਿਖੇ ਵੀ ਦਫਤਰ ਹਨ।ਨੈਟਫਲਿਕਸ ਦੇ ਸ਼ੁਰੂਆਤੀ ਕਾਰੋਬਾਰੀ ਮਾਡਲ ਵਿੱਚ ਡੀਵੀਡੀ ਦੀ ਵਿਕਰੀ ਅਤੇ ਡਾਕ ਦੁਆਰਾ ਕਿਰਾਏ 'ਤੇ ਸ਼ਾਮਲ ਸਨ, ਪਰ ਹੈਸਟਿੰਗਜ਼ ਨੇ ਡੀਵੀਡੀ ਕਿਰਾਏ ਦੇ ਕਾਰੋਬਾਰ 'ਤੇ ਧਿਆਨ ਕੇਂਦਰਿਤ ਕਰਨ ਲਈ ਕੰਪਨੀ ਦੀ ਸਥਾਪਨਾ ਤੋਂ ਬਾਅਦ ਇੱਕ ਸਾਲ ਦੇ ਅੰਦਰ ਵਿਕਰੀ 'ਤੇ ਰੋਕ ਲਗਾ ਦਿੱਤੀ। ਡੀਵੀਡੀ ਅਤੇ ਬਲੂ-ਰੇ ਕਿਰਾਇਆ ਸੇਵਾ ਨੂੰ ਕਾਇਮ ਰੱਖਣ ਦੌਰਾਨ, ਨੈਟਫਲਿਕਸ ਨੇ 2007 ਵਿੱਚ ਸਟ੍ਰੀਮਿੰਗ ਮੀਡੀਆ ਦੀ ਸ਼ੁਰੂਆਤ ਦੇ ਨਾਲ ਇਸ ਦੇ ਕਾਰੋਬਾਰ ਦਾ ਵਿਸਥਾਰ ਕੀਤਾ। ਕੰਪਨੀ ਨੇ 2010 ਵਿੱਚ ਕੈਨੇਡਾ ਅਤੇ ਬਾਅਦ ਵਿੱਚ ਲਾਤੀਨੀ ਅਮਰੀਕਾ ਅਤੇ ਕੈਰੀਬੀਅਨ ਵਿੱਚ ਉਪਲੱਬਧ ਸਟਰੀਮਿੰਗ ਨਾਲ ਅੰਤਰਰਾਸ਼ਟਰੀ ਪੱਧਰ ਦਾ ਵਿਸਥਾਰ ਕੀਤਾ। ਨੈਟਫਲਿਕਸ 2012 ਵਿੱਚ ਸਮੱਗਰੀ-ਉਤਪਾਦਨ ਦੇ ਉਦਯੋਗ ਵਿੱਚ ਦਾਖਲ ਹੋਈ, ਇਸ ਦੀ ਪਹਿਲੀ ਲੜੀ ਲਿਲੀਹੈਮਰ ਸੀ। 2012 ਦੇ ਬਾਅਦ ਨੈਟਫਲਿਕਸ ਨੇ ਫਿਲਮ ਅਤੇ ਟੈਲੀਵਿਜ਼ਨ ਲੜੀ ਦੇ ਉਤਪਾਦਨ ਅਤੇ ਵੰਡ (ਡਿਸਟਰੀਬਿਊਸ਼ਨ) ਦਾ ਵਿਸਥਾਰ ਬਹੁਤ ਵਧਾ ਦਿੱਤਾ ਹੈ, ਅਤੇ ਆਪਣੀ ਆਨਲਾਈਨ ਲਾਇਬਰੇਰੀ ਦੇ ਦੁਆਰਾ ਕਈ "ਨੈਟਫਲਿਕਸ ਓਰਿਜਿਨਲ" ਸਮੱਗਰੀ ਦੀ ਪੇਸ਼ਕਸ਼ ਕਰਦਾ ਹੈ। ਜਨਵਰੀ 2016 ਤੱਕ, 190 ਤੋਂ ਵੱਧ ਦੇਸ਼ਾਂ ਵਿੱਚ ਨੈਟਫਲਿਕਸ ਸੇਵਾਵਾਂ ਚਲਦੀਆਂ ਹਨ। ਨੈਟਫਲਿਕਸ ਨੇ 2016 ਵਿੱਚ ਇੱਕ ਅੰਦਾਜ਼ਨ 126 ਅਸਲੀ ਲੜੀ (ਓਰਿਜਿਨਲ ਸੀਰੀਜ਼) ਅਤੇ ਫਿਲਮਾਂ ਰਿਲੀਜ਼ ਕੀਤੀ, ਜੋ ਕਿਸੇ ਵੀ ਹੋਰ ਨੈੱਟਵਰਕ ਜਾਂ ਕੇਬਲ ਚੈਨਲ ਤੋਂ ਵੱਧ ਸਨ। ਨਵੀਂ ਸਮੱਗਰੀ ਤਿਆਰ ਕਰਨ ਲਈ, ਵਾਧੂ ਸਮੱਗਰੀ ਲਈ ਅਧਿਕਾਰਾਂ ਦੀ ਸੁਰੱਖਿਆ ਦੀਆਂ ਉਨ੍ਹਾਂ ਦੀਆਂ ਕੋਸ਼ਿਸ਼ਾਂ ਅਤੇ 190 ਦੇਸ਼ਾਂ ਦੇ ਵਿਭਿੰਨਤਾ ਦੇ ਕਾਰਨ ਕੰਪਨੀ ਨੇ ਕਰਜ਼ਿਆਂ ਵਿੱਚ ਅਰਬਾਂ ਡਾਲਰ ਦੀ ਛਾਂਟੀ ਕਰ ਦਿੱਤੀ ਹੈ: ਸਤੰਬਰ 2017 ਤਕ 21.9 ਅਰਬ ਡਾਲਰ, ਜੋ ਕਿ ਪਿਛਲੇ ਸਾਲ ਦੇ 16.8 ਅਰਬ ਡਾਲਰ ਤੋਂ ਵੱਧ ਹੈ.
ਫ਼ਰਾਂਸੇ ਪਰੇਸੇਰਨਫਰਮਾ:Efn-lr (ਉਚਾਰਨ [fɾanˈtsɛ pɾɛˈʃeːɾən] ( ਸੁਣੋ)ਉਚਾਰਨ [fɾanˈtsɛ pɾɛˈʃeːɾən] ( ਸੁਣੋ)) (2 ਜਾਂ 3 ਦਸੰਬਰ 1800ਫਰਮਾ:Efn-lr – 8 ਫਰਵਰੀ 1849) ਇੱਕ 19 ਵੀਂ ਸਦੀ ਦੇ ਰੋਮਾਂਟਿਕ ਸਲੋਵਨ ਕਵੀ ਸੀ, ਜਿਸ ਨੂੰ ਐਸੇ ਕਵੀ ਵਜੋਂ ਬਿਹਤਰੀਨ ਜਾਣਿਆ ਜਾਂਦਾ ਹੈ ਜਿਸ ਨੇ ਆਪ ਤੋਂ ਬਾਅਦ ਦੇ ਦਰਅਸਲ ਸਾਰੇ ਸਲੋਵੇਨ ਸਾਹਿਤ ਨੂੰ ਪ੍ਰੇਰਿਤ ਕੀਤਾ ਹੈ ਅਤੇ ਆਮ ਤੌਰ 'ਤੇ ਉਹ ਸਭ ਤੋਂ ਵੱਡੇ ਸਲੋਵਨ ਕਲਾਸੀਕਲ ਲੇਖਕ ਵਜੋਂ ਜਾਣਿਆ ਜਾਂਦਾ ਹੈ। ਉਸ ਨੇ ਕੁਝ ਉੱਚ ਕੁਆਲਿਟੀ ਦੀਆਂ ਮਹਾਂਕਾਵਿ ਕਵਿਤਾਵਾਂ ਲਿਖੀਆਂ, ਉਦਾਹਰਨ ਲਈ, ਪਹਿਲਾ ਸਲੋਵਨ ਬੈਲਡ ਅਤੇ ਪਹਿਲਾ ਸਲੋਵੇਨ ਮਹਾਂਕਾਵਿ। ਮੌਤ ਦੇ ਬਾਅਦ, ਉਹ ਸਲੋਵੇਨ ਲਿਟਰੇਰੀ ਕੈਨਨ ਦਾ ਮੋਹਰੀ ਨਾਮ ਬਣ ਗਿਆ।ਉਸ ਨੇ ਆਪਣੇ ਨਾਖ਼ੁਸ਼ ਪਿਆਰ ਦੇ ਮੋਟਿਫ਼ ਇੱਕ ਦੁਖੀ, ਗ਼ੁਲਾਮ ਮਾਤਭੂਮੀ ਨਾਲ ਜੋੜ ਕੇ ਇੱਕ ਕੀਤ੍ਵ। ਖ਼ਾਸ ਕਰਕੇ ਸਲੋਵੇਨ ਭੂਮੀਆਂ ਵਿੱਚ ਦੂਜੇ ਵਿਸ਼ਵ ਯੁੱਧ ਤੋਂ ਬਾਅਦ, ਪਰੇਸੇਰਨ ਦੇ ਮੋਟਿਫ਼ਾਂਂ ਵਿਚੋਂ ਇਕ, "ਦੁਸ਼ਮਣ ਕਿਸਮਤ", ਨੂੰ ਸਲੋਵੇਨੀਆ ਦੇ ਲੋਕਾਂ ਨੇ ਇੱਕ ਰਾਸ਼ਟਰੀ ਮਿਥ ਵਜੋਂ ਅਪਣਾ ਲਿਆ, ਅਤੇ ਪਰੇਸੇਰਨ ਨੂੰ ਸਲੋਵੇਨ ਸੱਭਿਆਚਾਰ ਵਿੱਚ ਹਵਾ ਵਾਂਗ ਹਰ ਥਾਂ ਵਿਆਪਕ ਮੰਨਿਆ ਜਾਣ ਲੱਗ ਪਿਆ। ਆਪਣੇ ਜੀਵਨ ਕਾਲ ਦੇ ਦੌਰਾਨ, ਪਰੇਸੇਰਨ ਸਿਵਲ ਅਤੇ ਧਾਰਮਿਕ ਸਥਾਪਤੀ ਦੇ ਨਾਲ-ਨਾਲ ਲੁਵਲੀਜਾਨਾ ਦੀ ਸੂਬਾਈ ਬੁਰਜ਼ਵਾਜ਼ੀ ਦੇ ਨਾਲ ਟਕਰਾ ਵਿੱਚ ਹੀ ਰਿਹਾ। ਉਹ ਸ਼ਰਾਬ ਪੀਣ ਦੀਆਂ ਗੰਭੀਰ ਸਮੱਸਿਆਵਾਂ ਦਾ ਸ਼ਿਕਾਰ ਹੋ ਗਿਆ ਅਤੇ ਵਾਰ ਵਾਰ ਠੁਕਰਾਏ ਜਾਣ ਦਾ ਸਾਹਮਣਾ ਕਰਦੇ ਹੋਏ ਅਤੇ ਆਪਣੇ ਸਭ ਤੋਂ ਨਜ਼ਦੀਕੀ ਦੋਸਤਾਂ ਵਿੱਚੋਂ ਬਹੁਤਿਆਂ ਨੂੰ ਦੁਖਦਾਈ ਤੌਰ 'ਤੇ ਮਰਦੇ ਵੇਖਦਿਆਂ ਉਸਨੇ ਘੱਟੋ-ਘੱਟ ਦੋ ਮੌਕਿਆਂ ਤੇ ਆਪਣੀ ਜਾਨ ਲੈਣ ਦੀ ਕੋਸ਼ਿਸ਼ ਕੀਤੀ। ਉਸ ਦੀ ਪ੍ਰਗੀਤਕ ਕਵਿਤਾ ਆਪਣੀ ਮਾਤਭੂਮੀ ਲਈ, ਪੀੜਤ ਮਾਨਵਤਾ ਲਈ ਪ੍ਰੇਮ ਅਤੇ ਉਸ ਦੀ ਪ੍ਰੇਮਿਕਾ ਜੁਲੀਜਾ ਪ੍ਰਾਇਮਿਕ ਨਾਲ ਨਾਕਾਮ ਪਿਆਰ ਨੂੰ ਸਮਰਪਿਤ ਸੀ। ਹਾਲਾਂਕਿ ਉਸਨੇ ਸਲੋਵੀਨ ਵਿੱਚ ਲਿਖਿਆ, ਪਰ ਕੁਝ ਕਵਿਤਾਵਾਂ ਜਰਮਨ ਵਿੱਚ ਲਿਖੀਆਂ। ਉਹ ਕਾਰਨੀਓਲਾ ਵਿੱਚ ਰਹਿੰਦਾ ਸੀ, ਇਸ ਲਈ ਉਸ ਨੇ ਪਹਿਲਾਂ ਆਪਣੇ ਆਪ ਨੂੰ ਇੱਕ ਕਾਰਨੀਓਲਨ ਸਮਝਦਾ ਸੀ, ਪਰ ਹੌਲੀ ਹੌਲੀ ਉਸ ਨੇ ਵਧੇਰੇ ਵਿਆਪਕ ਸਲੋਵੇਨ ਪਛਾਣ ਆਪਣਾ ਲਈ। ਉਸ ਦੀਆਂ ਕਵਿਤਾਵਾਂ ਅੰਗਰੇਜ਼ੀ, ਫਰਾਂਸੀਸੀ, ਜਰਮਨ, ਇਤਾਲਵੀ, ਸਪੈਨਿਸ਼, ਹੰਗਰੀ, ਸਲੋਵਾਕ, ਪੋਲਿਸ਼, ਰੂਸੀ, ਯੂਕਰੇਨੀ, ਬੇਲਾਰੂਸੀ, ਬੰਗਾਲੀ ਅਤੇ ਨਾਲ ਹੀ ਸਾਬਕਾ ਯੂਗੋਸਲਾਵੀਆ ਦੀਆਂ ਸਾਰੀਆਂ ਭਾਸ਼ਾਵਾਂ ਵਿੱਚ ਅਨੁਵਾਦ ਕੀਤੀਆਂ ਗਈਆਂ ਹਨ ਅਤੇ 2013 ਵਿੱਚ ਉਸ ਦੀਆਂ ਸਮੁਚੀਆਂ ਕਵਿਤਾਵਾਂ ਦਾ ਸੰਗ੍ਰਹਿ ਫਰਾਂਸੀਸੀ ਵਿੱਚ ਅਨੁਵਾਦ ਕੀਤਾ ਗਿਆ ਸੀ। .
ਰੀਡਰ'ਜ਼ ਡਾਈਜੈਸਟ ਇੱਕ ਅਮਰੀਕੀ ਆਮ-ਦਿਲਚਸਪੀਆਂ ਲਈ ਪਰਿਵਾਰਕ ਮੈਗਜ਼ੀਨ ਹੈ, ਜੋ ਸਾਲ ਵਿੱਚ ਦਸ ਵਾਰ ਪ੍ਰਕਾਸ਼ਿਤ ਹੁੰਦਾ ਹੈ। ਪਹਿਲਾਂ ਚੱਪੇਕੁਆ, ਨਿਊ ਯਾਰਕ ਵਿੱਚ ਅਧਾਰਤ ਸੀ, ਹੁਣ ਇਸਦੇ ਹੈੱਡਕੁਆਟਰ ਮਿਡਟਾਊਨ ਮੈਨਹਟਨ ਵਿੱਚ ਹਨ। ਮੈਗਜ਼ੀਨ ਦੀ ਸਥਾਪਨਾ 1920 ਵਿੱਚ ਡੀਵਿਟ ਵਾਲੇਸ ਅਤੇ ਲੀਲਾ ਬੈੱਲ ਵਾਲੇਸ ਨੇ ਕੀਤੀ ਸੀ। ਕਈ ਸਾਲਾਂ ਤੋਂ, ਰੀਡਰਜ਼ ਡਾਈਜੈਸਟ ਅਮਰੀਕਾ ਵਿਚ ਸਭ ਤੋਂ ਵਧੀਆ ਵਿਕਣ ਵਾਲੇ ਖਪਤ ਮੈਗਜ਼ੀਨਾਂ ਦੀ ਸੂਚੀ ਸੀ; 2009 ਵਿਚ ਬੈਟਰ ਹੋਮਸ ਐਂਡ ਗਾਰਡਨਜ਼ ਨੇ ਇਹ ਜਗਾਹ ਲੈ ਲਈ ਅਤੇ ਇਸ ਇਹ ਵਿਸ਼ੇਸ਼ਤਾ ਖਤਮ ਹੋ ਗਈ। ਮੀਡਿਆਮਾਰਕ ਰਿਸਰਚ (2006) ਦੇ ਅਨੁਸਾਰ, ਰੀਡਰਜ਼ ਡਾਈਜੈਸਟ $100,000+ ਆਮਦਨ ਵਾਲੇ ਘਰਾਂ ਵਿੱਚ ਫਾਰਚੂਨ, ਵਾਲ ਸਟਰੀਟ ਜਰਨਲ, ਬਿਜ਼ਨਸ ਵੀਕ, ਅਤੇ ਇੰਕ.
ਕਤਸੁਸ਼ਿਕਾ ਹੋਕੂਸਾਈ (, also ਯੂਐਸ: ; ਜਪਾਨੀ: 葛飾 北斎, ਉਚਾਰਨ [katsɯɕi̥ka hokɯ̥sai] ( ਸੁਣੋ); ਅੰ. 31 ਅਕਤੂਬਰ 1760 - 10 ਮਈ 1849) ਇੱਕ ਜਪਾਨੀ ਕਲਾਕਾਰ, ਉਕੀਓ-ਈ ਪੇਂਟਰ ਅਤੇ ਈਦੋ ਪੀਰੀਅਡ ਦਾ ਪ੍ਰਿੰਟਮੇਕਰ ਸੀ। ਈਦੋ (ਹੁਣ ਟੋਕੀਓ) ਵਿੱਚ ਪੈਦਾ ਹੋਇਆ ਹੋਕੂਸਾਈ ਲੱਕੜ ਦੇ ਗੁਟਕਿਆਂ ਦੀ ਪ੍ਰਿੰਟ ਲੜੀ ਮਾਊਂਟ ਫੂਜੀ ਦੇ ਛੱਤੀ ਦ੍ਰਿਸ਼ (富嶽三十六景, Fugaku Sanjūroku-kei, c.
ਭਾਰਤੀ ਜਨਤਾ ਪਾਰਟੀ (BJP - ਬੀ॰ਜੇ॰ਪੀ) ਭਾਰਤ ਦਾ ਇੱਕ ਰਾਸ਼ਟਰਵਾਦੀ ਰਾਜਨੀਤਕ ਦਲ ਹੈ। ਇਸ ਦਲ ਦੀ ਸਥਾਪਨਾ 6 ਅਪਰੈਲ 1980 ਵਿੱਚ ਹੋਈ ਸੀ। ਇਸ ਦਲ ਦੇ ਵਰਤਮਾਨ ਪ੍ਰਧਾਨ ਅਮਿਤ ਸ਼ਾਹ ਹੈ। ਭਾਰਤੀ ਜਨਤਾ ਯੁਵਾ ਮੋਰਚਾ ਇਸ ਦਲ ਦਾ ਯੁਵਾ ਸੰਗਠਨ ਹੈ। 2004 ਦੇ ਸੰਸਦੀ ਚੋਣ ਵਿੱਚ ਇਸ ਦਲ ਨੂੰ 85 866 593 ਮਤ (22 %, 138 ਸੀਟਾਂ) ਮਿਲੇ ਸਨ। ਭਾਜਪਾ ਦਾ ਮੁੱਖਪੱਤਰ ਕਮਲ ਸੰਦੇਸ਼ Archived 2009-02-20 at the Wayback Machine.
ਟੈਨਸੈਂਟ ਕਿਊਕਿਊ (ਚੀਨੀ: 腾讯QQ), ਕਿਊਕਿਊ ਵਜੋਂ ਵੀ ਜਾਣਿਆ ਜਾਂਦਾ ਹੈ, ਇੱਕ ਇੰਸਟੈਂਟ ਮੈਸੇਜਿੰਗ ਸੌਫਟਵੇਅਰ ਸੇਵਾ ਅਤੇ ਵੈੱਬ ਪੋਰਟਲ ਹੈ ਜੋ ਚੀਨੀ ਤਕਨੀਕੀ ਕੰਪਨੀ ਟੈਨਸੈਂਟ ਦੁਆਰਾ ਵਿਕਸਤ ਕੀਤਾ ਗਿਆ ਹੈ। ਕਿਊਕਿਊ ਸੇਵਾਵਾਂ ਦੀ ਪੇਸ਼ਕਸ਼ ਕਰਦਾ ਹੈ ਜੋ ਔਨਲਾਈਨ ਸਮਾਜਿਕ ਖੇਡਾਂ, ਸੰਗੀਤ, ਖਰੀਦਦਾਰੀ, ਮਾਈਕ੍ਰੋਬਲਾਗਿੰਗ, ਫਿਲਮਾਂ, ਅਤੇ ਸਮੂਹ ਅਤੇ ਵੌਇਸ ਚੈਟ ਸੌਫਟਵੇਅਰ ਪ੍ਰਦਾਨ ਕਰਦੇ ਹਨ। ਮਾਰਚ 2022 ਤੱਕ, 563.8 ਮਿਲੀਅਨ ਮਾਸਿਕ ਕਿਰਿਆਸ਼ੀਲ ਕਿਊਕਿਊ ਖਾਤੇ ਸਨ।
ਗੇਮ (game) ਜਾਂ ਬਾਜ਼ੀ, ਤੋਂ ਮੁਰਾਦ ਇੱਕ ਐਸੀ ਵਿਉਂਤਬੱਧ ਜਾਂ ਸੰਰਚਨਾਬੱਧ (structured) ਸਰਗਰਮੀ ਹੈ ਜਿਸ ਨੂੰ ਆਮ ਤੌਰ 'ਤੇ ਲੁਤਫ਼ ਦੇ ਲਈ ਕੀਤਾ ਜਾਂਦਾ ਹੈ, ਜਦਕਿ ਬਹੁਤ ਵਾਰ ਇਸ ਦੀ ਵਰਤੋਂ ਇੱਕ ਅਧਿਆਪਨ ਦੇ ਔਜ਼ਾਰ ਦੇ ਤੌਰ 'ਤੇ ਵੀ ਕੀਤੀ ਜਾਂਦੀ ਹੈ। ਖੇਡ ਵਧੇਰੇ ਆਮ ਲਫਜ਼ ਹੈ। ਮਿਸਾਲ ਲਈ ਤਾਸ ਦੀ ਖੇਡ ਵਾਕੰਸ਼ ਵਧੇਰੇ ਵਿਆਪਕ ਵਰਤਾਰੇ ਦਾ ਲਖਾਇਕ ਹੈ, ਜਦਕਿ ਤਾਸ ਦੀ ਬਾਜ਼ੀ ਇੱਕ ਖਾਸ ਸਮੇਂ ਤਾਸ ਦੀ ਖੇਡ ਵਿੱਚ ਇੱਕ ਇਕਾਈ ਦੀ ਲਖਾਇਕ ਹੈ। ਸਤਰੰਜ ਬਾਰੇ ਵੀ ਇਹ ਗੱਲ ਢੁਕਦੀ ਹੈ।
ਜੇਨੋਆ ( JEN-oh-ə; ਇਤਾਲਵੀ: [Genova] Error: {{Lang}}: text has italic markup (help) [ˈdʒɛːnova] ( ਸੁਣੋ), ਇਤਾਲਵੀ ਉਚਾਰਨ: [ˈdʒeːnova]; ਲਿਗੂਰੀ: [Zêna] Error: {{Lang}}: text has italic markup (help) ਫਰਮਾ:IPA-lij; ਅੰਗਰੇਜ਼ੀ, ਇਤਿਹਾਸਿਕ ਅਤੇ ਲਾਤੀਨੀ ਵਿੱਚ Genua) ਲਿਗੂਰੀਆ ਦੇ ਇਤਾਲਵੀ ਖੇਤਰ ਦੀ ਦੀ ਰਾਜਧਾਨੀ ਹੈ ਅਤੇ ਇਹ ਇਟਲੀ ਦਾ ਛੇਵਾਂ ਸਭ ਤੋਂ ਵੱਡਾ ਸ਼ਹਿਰ ਹੈ। 2015 ਵਿੱਚ ਸ਼ਹਿਰ ਦੀਆਂ ਪ੍ਰਸ਼ਾਸਕੀ ਹੱਦਾਂ ਵਿੱਚ 594,733 ਲੋਕ ਰਹਿੰਦੇ ਸਨ। 2011 ਦੀ ਇਤਾਲਵੀ ਜਨਗਣਨਾ ਦੇ ਮੁਤਾਬਿਕ ਜੇਨੋਆ ਪ੍ਰਾਂਤ, ਜਿਹੜਾ ਕਿ 2015 ਵਿੱਚ ਜੇਨੋਆ ਦਾ ਮੁੱਖ ਨਗਰ ਬਣ ਗਿਆ ਸੀ, ਸ਼ਹਿਰ ਦੀ ਅਬਾਦੀ 855,834 ਸੀ ਅਤੇ ਅਤੇ ਵੱਡੇ ਖੇਤਰ ਵਿੱਚ 1.5 ਮਿਲੀਅਨ ਲੋਕ ਰਹਿੰਦੇ ਸਨ, ਜਿਹੜਾ ਇਟਾਲੀਅਨ ਰਿਵੀਰਾ ਤੱਕ ਫੈਲਿਆ ਹੋਇਆ ਹੈ।ਜੇਨੋਆ ਸ਼ਹਿਰ ਲਿਗੂਰੀਆਈ ਸਾਗਰ ਵਿੱਚ ਜੇਨੋਆ ਦੀ ਖਾੜੀ ਉੱਪਰ ਸਥਿਤ ਹੈ। ਇਹ ਇਤਿਹਾਸਿਕ ਤੌਰ 'ਤੇ ਭੂ-ਮੱਧ ਸਾਗਰ ਦੇ ਸਭ ਤੋਂ ਮਹੱਤਵਪੂਰਨ ਬੰਦਰਗਾਹਾਂ ਵਿੱਚੋਂ ਇੱਕ ਹੈ। ਇਹ ਅੱਜਕੱਲ੍ਹ ਭੂ-ਮੱਧ ਸਾਗਰ ਵਿੱਚ ਇਟਲੀ ਦਾ ਸਭ ਤੋਂ ਵੱਧ ਰੁਝੇਵੇਂ ਵਾਲਾ ਅਤੇ ਯੂਰਪੀ ਯੂਨੀਅਨ ਦਾ 12ਵਾਂ ਸਭ ਤੋਂ ਰੁਝੇਵੇਂ ਵਾਲੀ ਬੰਦਰਗਾਹ ਹੈ। ਜੇਨੋਆ ਨੂੰ ਲਾ ਸੁਪਰਬਾ ਵੀ ਕਿਹਾ ਜਾਂਦਾ ਹੈ ਜਿਸਦਾ ਮਤਲਬ ਮਾਣਮੱਤਾ ਹੈ ਕਿਉਂਕਿ ਇਸਦਾ ਇਤਿਹਾਸ ਬਹੁਤ ਵਧੀਆ ਹੈ ਅਤੇ ਇਹ ਬਹੁਤ ਸ਼ਾਨਦਾਰ ਖੇਤਰ ਵਿੱਚ ਪੈਂਦਾ ਹੈ। ਜੇਨੋਆ ਦੇ ਪੁਰਾਣੇ ਕਸਬੇ ਦੇ ਇੱਕ ਹਿੱਸੇ ਨੂੰ 2006 ਵਿੱਚ ਯੂਨੈਸਕੋ ਦੇ ਵਿਸ਼ਵ ਵਿਰਾਸਤ ਟਿਕਾਣਿਆਂ ਦੀ ਸੂਚੀ ਵਿੱਚ ਵੀ ਰੱਖਿਆ ਗਿਆ ਹੈ। ਇਸ ਸ਼ਹਿਰ ਦੇ ਕਲਾ, ਸੰਗੀਤ, ਕੁਈਜ਼ਾਈਨ ਦੇ ਅਮੀਰ ਸੱਭਿਆਚਾਰਕ ਇਤਿਹਾਸ ਦੇ ਕਾਰਨ ਇਹ 2004 ਯੂਰਪੀ ਸੱਭਿਆਚਾਰਕ ਰਾਜਧਾਨੀ ਬਣ ਗਿਆ ਸੀ। ਇਹ ਬਹੁਤ ਸਾਰੀਆਂ ਪ੍ਰਸਿੱਧ ਸ਼ਖ਼ਸੀਅਤਾਂ ਜਿਵੇਂ ਕਿ ਕ੍ਰਿਸਟੋਫ਼ਰ ਕੋਲੰਬਸ, ਨਿਕੋਲੋ ਪਗਾਨਿਨੀ, ਜਿਓਸੇਪ ਮਾਜ਼ੀਨੀ, ਰੈਂਜ਼ੋ ਪਿਆਨੋ ਅਤੇ ਗ੍ਰਿਮਾਲਡੋ ਕਾਨੈਲਾ (ਹਾਊਸ ਔਫ਼ ਗ੍ਰਿਮਾਲਡੀ ਦਾ ਸੰਸਥਾਪਕ) ਦਾ ਜਨਮ-ਸਥਾਨ ਹੈ।
ਦੀਵਾਨ ਏ ਗ਼ਾਲਿਬ ਫ਼ਾਰਸੀ ਅਤੇ ਉਰਦੂ ਸ਼ਾਇਰ ਮਿਰਜ਼ਾ ਅਸਦਉੱਲਾਹ ਖਾਂ ਗ਼ਾਲਿਬ ਦੀਆਂ ਕਵਿਤਾਵਾਂ (ਗਜ਼ਲਾਂ)ਦਾ ਸੰਗ੍ਰਹਿ ਹੈ। ਭਾਵੇਂ ਇਸ ਵਿੱਚ ਗ਼ਾਲਿਬ ਦੀਆਂ ਸਾਰੀਆਂ ਗਜ਼ਲਾਂ ਸ਼ਾਮਲ ਨਹੀਂ ਹਨ ਕਿਉਂ ਜੋ ਉਹ ਗਜ਼ਲਾਂ ਦੀ ਚੋਣ ਕਰਨ ਵਿੱਚ ਕੁਝ ਵਧੇਰੇ ਹੀ ਦਿਲਚਸਪੀ ਲੈਂਦੇ ਸਨ। ਪਰ ਹੋਰ ਦੀਵਾਨ ਏ ਗ਼ਾਲਿਬ ਵੀ ਹਨ ਜਿਹਨਾਂ ਵਿੱਚ ਉਰਦੂ ਵਿਦਵਾਨਾਂ ਨੇ ਉਹਨਾਂ ਦੀਆਂ ਸਾਰੀਆਂ ਵਡਮੁੱਲੀਆਂ ਰਚਨਾਵਾਂ ਨੂੰ ਇਕੱਤਰ ਕਰਨ ਦਾ ਯਤਨ ਕੀਤਾ ਹੈ। ਦੀਵਾਨ ਏ ਗ਼ਾਲਿਬ ਦੀਆਂ ਨੁਕਸ਼ਾ ਏ ਨਿਜ਼ਾਮੀ, ਨੁਕਸ਼ਾ ਏ ਆਰਸ਼ੀ, ਨੁਕਸ਼ਾ ਏ ਹਮਿਦਿਆ (ਭੂਪਾਲ), ਨੁਕਸ਼ਾ ਅਜ਼ ਗ਼ੁਲਾਮ ਮੇਹਰ ਵਰਗੀਆਂ ਅਨੇਕ ਠੇਠ ਨਕਲਾਂ ਮੌਜੂਦ ਹਨ।.
ਕੌਮਾਂਤਰੀ ਸੰਸਕ੍ਰਿਤ ਲਿਪੀਅੰਤਰਨ ਵਰਨਮਾਲਾ
ਅੰਤਰਰਾਸ਼ਟਰੀ ਸੰਸਕ੍ਰਿਤ ਲਿਪੀਅੰਤਰਨ ਵਰਣਮਾਲਾ (ਅੰਗਰੇਜ਼ੀ:।AST -।nternational Alphabet of Sanskrit Transliteration) ਇੱਕ ਹਰਮਨਪਿਆਰੀ ਲਿਪੀਅੰਤਰਨ ਸਕੀਮ ਹੈ ਜੋ ਕਿ ਇੰਡਿਕ ਲਿਪੀਆਂ ਦੇ ਹਾਨੀਰਹਿਤ ਰੋਮਨਕਰਨ ਹੇਤੁ ਵਰਤੀ ਜਾਂਦੀ ਹੈ। ਇਸ ਦਾ ਪ੍ਰਯੋਗ ਕੀਤਾ ਪਾਲੀ, ਪ੍ਰਕਿਰਤਾਂ ਅਤੇ ਅਪਭ੍ਰੰਸ਼ਾਂ ਦੇ ਰੋਮਨਕਰਨ ਲਈ ਵੀ ਕੀਤਾ ਜਾਂਦਾ ਹੈ।
ਵਾਟ (ਚਿੰਨ:W) ਸ਼ਕਤੀ ਦੀ ਕੌਮਾਂਤਰੀ ਇਕਾਈ ਹੈ। ਇਹ ਊਰਜਾ ਦੀ ਤਬਦੀਲੀ ਜਾਂ ਰੂਪਾਂਤਰਣ ਦੀ ਦਰ ਮਿਣਦੀ ਹੈ। ਇੱਕ ਵਾਟ-੧ ਜੂਲ(Joule) ਊਰਜਾ ਪ੍ਰਤੀ ਸੈਕੰਡ ਦੇ ਸਮਾਨ ਹੁੰਦੀ ਹੈ। ਜੰਤਰਿਕ ਊਰਜਾ ਦੇ ਸੰਬੰਧ ਵਿੱਚ, ਇੱਕ ਵਾਟ ਉਸ ਕਾਰਜ ਨੂੰ ਕਰਨ ਦੀ ਦਰ ਹੁੰਦੀ ਹੈ, ਜਦੋਂ ਇੱਕ ਚੀਜ਼ ਨੂੰ ਇੱਕ ਮੀਟਰ ਪ੍ਰਤੀ ਸੈਕੰਡ ਦੀ ਰਫ਼ਤਾਰ ਨਾਲ ੧ ਨਿਊਟਨ ਦੇ ਜੋਰ ਦੇ ਵਿਰੁੱਧ ਲੈ ਜਾਇਆ ਜਾਵੇ।
ਇਮਾਮ ਅਹਿਮਦ ਰਜਾ ਖਾਨ ਫਾਜਿਲੇ ਬਰੇਲਵੀ (ਉਰਦੂ: احمد رضاخان, ਹਿੰਦੀ: अहमद रज़ा खान, 1856–1921) ਹਨਾਫੀ ਸੁੰਨੀ ਸੀ ਜਿਸਨੇ ਦੱਖਣ ਏਸ਼ੀਆ ਦੀ ਬਰੇਲਵੀ ਲਹਿਰ ਦੀ ਬੁਨਿਆਦ ਰੱਖੀ। ਉਸਦਾ ਜਨਮ 10 ਸ਼ੱਵਾਲ 1672 ਹਿਜਰੀ ਮੁਤਾਬਕ 14 ਜੂਨ 1856 ਨੂੰ ਬਰੇਲੀ ਵਿੱਚ ਹੋਇਆ। ਉਸਦੇ ਪੂਰਵਜ ਕੰਧਾਰ ਦੇ ਪਠਾਨ ਸਨ ਜੋ ਮੁਗ਼ਲਾਂ ਦੇ ਸਮੇਂ ਵਿੱਚ ਹਿੰਦੁਸਤਾਨ ਆਏ ਸਨ। ਇਮਾਮ ਅਹਿਮਦ ਰਜਾ ਖਾਨ ਫਾਜਿਲੇ ਬਰੇਲਵੀ ਦੇ ਮੰਨਣ ਵਾਲੇ ਉਸ ਨੂੰ ਆਲਾਹਜਰਤ ਦੇ ਨਾਮ ਨਾਲ ਯਾਦ ਕਰਦੇ ਹਨ। ਆਲਾ ਹਜਰਤ ਬਹੁਤ ਵੱਡੇ ਮੁਫਤੀ, ਵਿਦਵਾਨ, ਹਾਫਿਜ, ਲੇਖਕ, ਸ਼ਾਇਰ, ਧਰਮਗੁਰੁ, ਭਾਸ਼ਾਵਿਦ, ਯੁਗਪਰਿਵਰਤਕ ਅਤੇ ਸਮਾਜ ਸੁਧਾਰਕ ਸਨ।
ਅੰਮ੍ਰਿਤਾ ਪ੍ਰੀਤਮ (31 ਅਗਸਤ 1919 - 31 ਅਕਤੂਬਰ 2005) ਇੱਕ ਪੰਜਾਬੀ ਲੇਖਕ, ਕਵੀ, ਨਾਵਲਕਾਰ, ਕਹਾਣੀਕਾਰ ਅਤੇ ਵਾਰਤਕਕਾਰ ਸੀ ਜਿਸਨੇ ਪੰਜਾਬੀ ਅਤੇ ਹਿੰਦੀ ਭਾਸ਼ਾਵਾਂ ਵਿੱਚ ਸਾਹਿਤ ਰਚਨਾ ਕੀਤੀ। ਉਸਨੂੰ ਪੰਜਾਬੀ ਭਾਸ਼ਾ ਦੇ 20ਵੀਂ ਸਦੀ ਦੇ ਸਭ ਤੋਂ ਅਹਿਮ ਕਵੀਆਂ ਵਿੱਚ ਮੰਨਿਆ ਜਾਂਦਾ ਹੈ ਅਤੇ ਪਹਿਲੀ ਅਹਿਮ ਨਾਰੀ ਲੇਖਕ ਮੰਨਿਆ ਜਾਂਦਾ ਹੈ। ਛੇ ਦਹਾਕਿਆਂ ਵਿੱਚ ਫੈਲੇ ਆਪਣੇ ਸਾਹਿਤਕ ਸਫ਼ਰ ਦੌਰਾਨ, ਉਸਨੇ ਕਵਿਤਾ, ਨਾਵਲ, ਜੀਵਨੀ, ਨਿਬੰਧ ਵਰਗੀਆਂ ਵਿਧਾਵਾਂ ਦੇ ਅੰਦਰ 100 ਤੋਂ ਵੱਧ ਕਿਤਾਬਾਂ ਲਿਖੀਆਂ ਹਨ। ਇਨ੍ਹਾਂ ਰਚਨਾਵਾਂ ਵਿੱਚ ਪ੍ਰੀਤਮ ਦੇ 20 ਕਾਵਿ-ਸੰਗ੍ਰਹਿ, 13 ਕਹਾਣੀ-ਸੰਗ੍ਰਹਿ, ਵਾਰਤਕ ਦੀਆਂ ਕਿਤਾਬਾਂ, ਤਿੰਨ ਸਫ਼ਰਨਾਮੇ, ਦੋ ਸਵੈ-ਜੀਵਨੀਆਂ ਅਤੇ ਪੰਜਾਬੀ ਲੋਕ ਗੀਤਾਂ ਦਾ ਇੱਕ ਸੰਗ੍ਰਿਹ ਵੀ ਸ਼ਾਮਿਲ ਹਨ। ਉਸ ਦੀਆਂ ਕਿਤਾਬਾਂ ਨੂੰ ਕਈ ਭਾਰਤੀ ਅਤੇ ਵਿਦੇਸ਼ੀ ਭਾਸ਼ਾਵਾਂ ਵਿੱਚ ਅਨੁਵਾਦ ਵੀ ਕੀਤਾ ਗਿਆ ਹੈ। ਅੰਮ੍ਰਿਤਾ ਪ੍ਰੀਤਮ ਨੇ 1966 ਤੋਂ ਨਾਗਮਣੀ ਮਾਸਿਕ ਪੱਤਰ ਦੀ ਸੰਪਾਦਨਾ ਸ਼ੁਰੂ ਕੀਤੀ। ਪ੍ਰੀਤਮ ਨੂੰ ਸਾਹਿਤ ਅਕਾਦਮੀ ਇਨਾਮ, ਭਾਰਤੀ ਗਿਆਨਪੀਠ ਅਤੇ ਪਦਮ ਵਿਭੂਸ਼ਨ ਨਾਲ ਸਨਮਾਨਿਤ ਕੀਤਾ ਗਿਆ।ਅੰਮ੍ਰਿਤਾ ਪ੍ਰੀਤਮ ਦੀ ਸਭ ਤੋਂ ਮਸ਼ਹੂਰ ਕਵਿਤਾ ਅੱਜ ਆਖਾਂ ਵਾਰਿਸ ਸ਼ਾਹ ਨੂੰ ਹੈ ਜਿਸ ਵਿੱਚ ਉਹ ਹਿੰਦੁਸਤਾਨ ਦੀ ਵੰਡ ਤੋਂ ਬਾਅਦ ਹੋਏ ਕਤਲੇਆਮ ਪ੍ਰਤੀ ਆਪਣਾ ਰੋਸ ਦਿਖਾਉਂਦੇ ਹੋਏ ਵਾਰਿਸ ਸ਼ਾਹ ਨੂੰ ਵਾਪਸ ਆਉਣ ਦੀ ਦੁਹਾਈ ਪਾਉਂਦੀ ਹੈ। ਇੱਕ ਨਾਵਲਕਾਰ ਦੇ ਤੌਰ ਉੱਤੇ ਪਿੰਜਰ (1950) ਉਸਦਾ ਸਭ ਤੋਂ ਮਸ਼ਹੂਰ ਨਾਵਲ ਹੈ ਜਿਸ ਉੱਤੇ ਬਾਅਦ ਵਿੱਚ ਇੱਕ ਅਵਾਰਡ ਜੇਤੂ ਫ਼ਿਲਮ ਪਿੰਜਰ (2003) ਵੀ ਬਣੀ।1947 ਵਿੱਚ ਭਾਰਤ ਤੇ ਪਾਕਿਸਤਾਨ ਦੀ ਵੰਡ ਪਿੱਛੋਂ ਇਹ ਲਿਹੌਰ ਤੋਂ ਹਿੰਦੁਸਤਾਨ ਆ ਗਈ।
ਅਵੈਂਜਰਜ਼: ਐਂਡਗੇਮ 2019 ਦੀ ਇੱਕ ਅਮਰੀਕੀ ਸੂਪਰਹੀਰੋ ਫ਼ਿਲਮ ਹੈ ਜਿਹੜੀ ਕਿ ਮਾਰਵਲ ਕੌਮਿਕਸ ਦੀ ਸੂਪਰਹੀਰੋ ਟੀਮ ਅਵੈਂਜਰਜ਼ 'ਤੇ ਅਧਾਰਤ ਹੈ। ਮਾਰਵਲ ਸਟੂਡੀਓਜ਼ ਵਲੋਂ ਸਿਰਜੀ ਗਈ ਅਤੇ ਵਾਲਟ ਡਿਜ਼ਨੀ ਸਟੂਡੀਓਜ਼ ਮੋਸ਼ਨ ਪਿਕਚਰਜ਼ ਵਲੋਂ ਵੰਡੀ ਗਈ ਇਹ ਫ਼ਿਲਮ ਅਵੈਜਰਜ਼: ਇਨਫਿਨਿਟੀ ਵਾਰ ਦਾ ਅਗਲਾ ਭਾਗ ਅਤੇ ਮਾਰਵਲ ਸਿਨੇਮੈਟਿਕ ਯੁਨੀਵਰਸ (ਐੱਮ.ਸੀ.ਯੂ.) ਦੀ 22ਵੀਂ ਫ਼ਿਲਮ ਹੈ। ਐਂਥਨੀ ਅਤੇ ਜੋ ਰੂਸੋ ਵੱਲੋਂ ਨਿਰਦੇਸ਼ਤ ਅਤੇ ਕ੍ਰਿਸਟੋਫਰ ਮਾਰਕਸ ਅਤੇ ਸਟੀਫਨ ਮੈੱਕਫਿਲੀ ਨੇ ਇਸ ਫ਼ਿਲਮ ਨੂੰ ਲਿਖਿਆ ਹੈ। ਫ਼ਿਲਮ ਵਿੱਚ ਰੌਬਰਟ ਡਾਊਨੀ ਜੂਨੀਅਰ, ਕ੍ਰਿਸ ਐਵੰਜ਼, ਮਾਰਕ ਰਫ਼ਾਲੋ, ਕ੍ਰਿਸ ਹੈੱਮਜ਼ਵਰਥ, ਸਕਾਰਲੈੱਟ ਜੋਹੈਨਸਨ, ਜੈਰੇਮੀ ਰੈੱਨਰ, ਡੌਨ ਚੀਡਲ, ਪੌਲ ਰੱਡ, ਬ੍ਰੀ ਲਾਰਸਨ, ਕੈਰਨ ਗਿਲਨ, ਡਨਾਈ ਗੁਰੀਰਾ, ਬੈਨੇਡਿਕਟ ਵੌਂਗ, ਜੌਨ ਫੈਵਰੋਉ, ਬਰੈਡਲੇ ਕੂਪਰ, ਗਵਿਨਿਥ ਪੈਲਟਰੋ, ਅਤੇ ਜੌਸ਼ ਬਰੋਲਿਨ ਨੇ ਵੱਖ-ਵੱਖ ਕਿਰਦਾਰ ਕੀਤੇ ਹਨ। ਫ਼ਿਲਮ ਵਿੱਚ, ਇਨਫਿਨਿਟੀ ਵਾਰ ਤੋਂ ਬਾਅਦ ਦੇ ਬਚੇ ਹੋਏ ਅਵੈਂਜਰਜ਼ ਇਕੱਠੇ ਹੁੰਦੇ ਹਨ ਅਤੇ ਥੈਨੋਸ ਦੀ ਕੀਤੀ ਹੋਈ ਤਬਾਹੀ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰਦੇ ਹਨ।
ਪੀਸੋ (ਫ਼ਿਲਪੀਨੋ: piso) (ਨਿਸ਼ਾਨ: ₱; ਕੋਡ: PHP) ਫ਼ਿਲਪੀਨਜ਼ ਦੀ ਮੁਦਰਾ ਹੈ। ਇੱਕ ਪੀਸੋ ਵਿੱਚ 100 ਸਿੰਤਾਵੋ (ਫ਼ਿਲਪੀਨੋ: sentimo, ਵਿਸਾਇਅਨ: sentabo)। 1967 ਤੋਂ ਪਹਿਲਾਂ ਨੋਟਾਂ ਅਤੇ ਸਿੱਕਿਆਂ ਉੱਤੇ ਲਿਖੀ ਜਾਂਦੀ ਭਾਸ਼ਾ ਅੰਗਰੇਜ਼ੀ ਸੀ ਅਤੇ ਇਸੇ ਕਰ ਕੇ "peso" ਨਾਂ ਵਰਤਿਆ ਜਾਂਦਾ ਸੀ। ਜਦੋਂ ਭਾਸ਼ਾ ਬਦਲ ਕੇ ਫ਼ਿਲਪੀਨੋ ਹੋ ਗਈ ਇਹ ਨਾਂ "piso" ਲਿਖਿਆ ਜਾਣ ਲੱਗਿਆ। ਫ਼ਿਲਪੀਨੀ ਪੀਸੋ ਦੇ ਕੁਝ ਹੋਰ ਚਿੰਨ੍ਹ "PHP", "PhP", "Php", ਅਤੇ/ਜਾਂ "P" ਹਨ।
2010 ਵਿੱਚ ਖੇਡਿਆ ਗਿਆ ਫੀਫਾ ਵਿਸ਼ਵ ਕੱਪ 19ਵਾਂ ਫੀਫਾ ਵਿਸ਼ਵ ਕੱਪ ਸੀ ਜੋ ਮਰਦਾਂ ਦੀ ਫੁੱਟਬਾਲ ਦਾ ਅੰਤਰਰਾਸ਼ਟਰੀ ਟੂਰਨਾਮੈਂਟ ਹੈ। ਇਹ 11 ਜੂਨ ਤੋਂ ਲੈਕੇ 11 ਜੁਲਾਈ ਤੱਕ ਚੱਲਿਆ ਸੀ। ਇਸ ਟੂਰਨਾਮੈਂਟ ਦੇ ਨਾਲ ਦੱਖਣੀ ਅਫਰੀਕਾ ਅਜਿਹਾ ਪਹਿਲਾ ਅਫਰੀਕੀ ਦੇਸ਼ ਬਣਿਆ ਜਿਸਨੇ ਫੀਫਾ ਵਿਸ਼ਵ ਕੱਪ ਕੀ ਮੇਜ਼ਬਾਨੀ ਕੀਤੀ ਹੋਵੇ। ਇਹ ਟੂਰਨਾਮੈਂਟ ਦੇਸ਼ ਦੇ 9 ਸ਼ਹਿਰਾਂ ਵਿੱਚ 10 ਸਟੇਡੀਅਮਾਂ ਵਿੱਚ ਖੇਡਿਆ ਗਿਆ ਅਤੇ ਆਖਰੀ ਮੈਚ ਦੱਖਣੀ ਅਫਰੀਕਾ ਦੇ ਸਭ ਤੋਂ ਵੱਡੇ ਸ਼ਹਿਰ ਜੋਹਾਨਿਸਬਰਗ ਦੇ ਸਟੇਡੀਅਮ ਸਾਕਰ ਸਿਟੀ ਵਿੱਚ ਖੇਡਿਆ ਗਿਆ ਸੀ। ਦੱਖਣੀ ਅਫਰੀਕਾ-2010 ਸੰਸਾਰ ਫੁਟਬਾਲ ਕੱਪ ’ਚ ਜਿਥੇ ਸਪੇਨ ਨੇ ਪਹਿਲੀ ਵਾਰ ਵਿਸ਼ਵ ਫੁਟਬਾਲ ਚੈਂਪੀਅਨਸ਼ਿਪ ਜਿੱਤੀ ਉਥੇ ਸਟਰਾਈਕਰ ਡੇਵਿਡ ਵਿੱਲਾ, ਜਰਮਨ ਦੇ ਥੋਮਸ ਮੂਲਰ ਤੇ ਉਰੂਗੁਏ ਦੇ ਕਪਤਾਨ ਡਿਆਗੋ ਫੋਰਲਾਨ ਨਾਲ ਪੰਜ ਗੋਲ ਦਾਗਣ ਸਦਕਾ ਸਾਂਝੇ ਰੂਪ ’ਚ ‘ਸਰਵੋਤਮ ਸਕੋਰਰ’ ਨਾਮਜ਼ਦ ਹੋਇਆ। ਵਿੱਲਾ ਨੂੰ ‘ਫੀਫਾ ਦੀ ਵਿਸ਼ਵ ਕੱਪ ਆਲ ਸਟਾਰ ਫੁਟਬਾਲ ਟੀਮ’ ਲਈ ਵੀ ਚੁਣਿਆ ਗਿਆ। 2010 ਦੇ ਵਿਸ਼ਵ ਫੁਟਬਾਲ ਕੱਪ ’ਚ ਭਾਵੇਂ ਸੈਮੀਫਾਈਨਲ ਹਾਲੈਂਡ ਦੇ ਡੱਚ ਖਿਡਾਰੀਆਂ ਤੋਂ ਹਾਰਨ ਸਦਕਾ ਜਰਮਨ ਟੀਮ ਦੇ ਹੱਥ ਤਾਂਬੇ ਦਾ ਮੈਡਲ ਲੱਗਿਆ ਪਰ ਆਪਣੀ ਚੁੰਬਕੀ ਖੇਡ ਨਾਲ ਫੁਟਬਾਲ ਪ੍ਰੇਮੀਆਂ ਦਾ ਮਨ ਜਿੱਤਣ ਵਾਲੇ ਥੋਮਸ ਮੂਲਰ ਦੀ ਫੁਟਬਾਲ ਦੀ ਗੱਲ ਚਹੁੰ ਕੂੰਟਾਂ ’ਚ ਚੱਲਣ ਦਾ ਸਬੱਬ ਜ਼ਰੂਰ ਬਣੀ।
ਨਾਈਟ ਕਲੱਬ (ਜਿਹਨੂੰ ਡਿਸਕੋਥੈੱਕ, ਡਾਂਸ ਕਲੱਬ, ਨਾਚ ਕਲੱਬ ਜਾਂ ਸਿਰਫ਼ ਕਲੱਬ ਜਾਂ ਡਿਸਕੋ ਵੀ ਆਖਿਆ ਜਾਂਦਾ ਹੈ) ਮਨ-ਪਰਚਾਵੇ ਦੀ ਇੱਕ ਥਾਂ ਹੁੰਦੀ ਹੈ ਜੋ ਆਮ ਤੌਰ ਉੱਤੇ ਦੇਰ ਰਾਤ ਤੱਕ ਖੁੱਲ੍ਹੀ ਰਹਿੰਦੀ ਹੈ। ਨਾਈਟ ਕਲੱਬ ਬਾਰ, ਪੱਬ ਜਾਂ ਟੈਵਨ ਵਰਗੀਆਂ ਉਸਾਰੀਆਂ ਤੋਂ ਵੱਖ ਹੁੰਦੀ ਹੈ ਕਿਉਂਕਿ ਏਸ ਵਿੱਚ ਡਾਂਸ ਫ਼ਲੋਰ (ਨਾਚ ਵਿਹੜਾ) ਅਤੇ ਡੀਜੇ ਬੂਥ ਹੁੰਦੇ ਹਨ ਜਿੱਥੇ ਇੱਕ ਡੀਜੇ ਭਰੇ ਹੋਏ ਗਾਣੇ ਚਲਾਉਂਦਾ ਹੈ।
ਨੀਲੀ ਵ੍ਹੇਲ (ਅੰਗਰੇਜ਼ੀ ਵਿੱਚ: blue whale; ਬੈਲੇਨੋਪਟੇਰਾ ਮਸਕੂਲਸ) ਇੱਕ ਸਮੁੰਦਰੀ ਥਣਧਾਰੀ ਜੀਵ ਹੈ, ਜੋ ਬਲੇਨ ਵ੍ਹੇਲ ਪਾਰਵਆਰਡਰ, ਮਾਇਸਟੀਸੀਟੀ ਨਾਲ ਸਬੰਧਤ ਹੈ। 29.9 meters (98 ft) ਤੱਕ ਦੀ ਲੰਬਾਈ ਅਤੇ ਵੱਧ ਤੋਂ ਵੱਧ 173 ਟੰਨ ਦੇ ਭਾਰ, ਦੇ ਰਿਕਾਰਡ ਵਾਲਾ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਜਾਣਿਆ ਜਾਂਦਾ ਜਾਨਵਰ ਹੈ।ਲੰਬਾ ਅਤੇ ਪਤਲਾ, ਨੀਲੀ ਵ੍ਹੇਲ ਦਾ ਸਰੀਰ ਨੀਲੇ-ਸਲੇਟੀ ਡਾਰਸਲੀ ਦੇ ਵੱਖ ਵੱਖ ਸ਼ੇਡ ਅਤੇ ਹੇਠਾਂ ਤੋਂ ਕੁਝ ਹਲਕਾ ਹੋ ਸਕਦਾ ਹੈ। ਇੱਥੇ ਘੱਟੋ ਘੱਟ ਤਿੰਨ ਵੱਖਰੀਆਂ ਉਪ-ਪ੍ਰਜਾਤੀਆਂ ਹਨ: ਬੀ. ਐਮ. ਉੱਤਰੀ ਅਟਲਾਂਟਿਕ ਅਤੇ ਉੱਤਰੀ ਪ੍ਰਸ਼ਾਂਤ ਦੇ ਮਾਸਕੂਲਸ, ਬੀ.
ਲਿੰਗ ਜੀਵ ਵਿਗਿਆਨ ਵਿੱਚ ਜੱਦੀ ਲੱਛਣਾਂ ਦੇ ਸੰਯੋਜਨ ਅਤੇ ਮਿਸ਼ਰਣ ਦਾ ਇੱਕ ਅਮਲ ਹੈ ਜੋ ਕਿਸੇ ਜੀਵ ਦੇ ਨਰ ਜਾਂ ਮਾਦਾ (ਜੀਵ ਦਾ ਲਿੰਗ) ਹੋਣਾ ਨਿਰਧਾਰਤ ਕਰਦਾ ਹੈ। ਇਹ ਸਜੀਵਾਂ ਵਿਚਕਾਰ ਆਮ ਪ੍ਰਜਣਨ ਦੀ ਇੱਕ ਕਿਸਮ ਹੈ। ਸੰਭੋਗ ਦੌਰਾਨ ਵਿਸ਼ੇਸ਼ ਕੋਸ਼ਿਕਾਵਾਂ (ਗੈਮੀਟ) ਦੇ ਮਿਲਣ ਨਾਲ ਜਿਸ ਨਵੇਂ ਜੀਵ ਦਾ ਜਨਮ ਹੁੰਦਾ ਹੈ, ਉਸ ਵਿੱਚ ਮਾਤਾ ਪਿਤਾ ਦੋਨਾਂ ਦੇ ਲੱਛਣ ਹੁੰਦੇ ਹਨ। ਗੈਮੀਟ ਰੂਪ ਅਤੇ ਸਰੂਪ ਵਿੱਚ ਬਰਾਬਰ ਹੋ ਸਕਦੇ ਹਨ ਪਰ ਮਨੁੱਖਾਂ ਵਿੱਚ ਨਰ ਗੈਮੀਟ (ਸ਼ੁਕਰਾਣੂ) ਛੋਟਾ ਹੁੰਦਾ ਹੈ ਜਦੋਂ ਕਿ ਮਾਦਾ ਗੈਮੀਟ (ਅੰਡਾਣੁ) ਵੱਡਾ ਹੁੰਦਾ ਹੈ।
ਆਕਲੈਂਡ ਮਹਾਂਨਗਰੀ ਇਲਾਕਾ (, AWK-lənd), ਜੋ ਨਿਊਜ਼ੀਲੈਂਡ ਦੇ ਉੱਤਰੀ ਟਾਪੂ ਵਿੱਚ ਵਸਿਆ ਹੈ, ਦੇਸ਼ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਵੱਧ ਅਬਾਦੀ ਵਾਲਾ ਸ਼ਹਿਰੀ ਖੇਤਰ ਹੈ। ਇਹਦੀ ਅਬਾਦੀ 1,397,300 ਹੈ ਜੋ ਦੇਸ਼ ਦੀ ਅਬਾਦੀ ਦਾ 32% ਹਿੱਸਾ ਹੈ। ਇਸ ਸ਼ਹਿਰ ਵਿੱਚ ਦੁਨੀਆ ਦੀ ਸਭ ਤੋਂ ਵੱਧ ਪਾਲੀਨੇਸ਼ੀਆਈ ਅਬਾਦੀ ਹੈ। ਮਾਓਰੀ ਬੋਲੀ ਵਿੱਚ ਆਕਲੈਂਡ ਦਾ ਨਾਂ ਤਾਮਕੀ ਮਕਾਉਰੂ ਹੈ ਅਤੇ ਇਹਦਾ ਲਿਪੀਅੰਤਰਨ ਕੀਤਾ ਹੋਇਆ ਰੂਪ ਆਕਰਨ ਹੈ।
ਗ੍ਰੈਂਡ ਥੈਫ਼ਟ ਆਟੋ 5 ਇੱਕ ਐਕਸ਼ਨ-ਐਡਵੈਂਚਰ ਵੀਡੀਓ ਗੇਮ ਹੈ ਜੋ ਰੌਕਸਟਾਰ ਨੌਰਥ ਦੁਆਰਾ ਵਿਕਸਤ ਕੀਤੀ ਗਈ ਹੈ ਅਤੇ ਰੌਕਸਟਾਰ ਗੇਮਜ਼ ਦੁਆਰਾ ਪ੍ਰਕਾਸ਼ਤ ਕੀਤੀ ਗਈ ਹੈ. ਇਹ ਸਤੰਬਰ 2013 ਵਿੱਚ ਪਲੇਅਸਟੇਸ਼ਨ 3 ਅਤੇ ਐਕਸਬਾਕਸ 360 ਲਈ, ਨਵੰਬਰ 2014 ਵਿੱਚ ਪਲੇਅਸਟੇਸ਼ਨ 4 ਅਤੇ ਐਕਸਬਾਕਸ ਵਨ ਲਈ, ਅਤੇ ਮਾਈਕਰੋਸਾਫਟ ਵਿੰਡੋਜ਼ ਲਈ ਅਪ੍ਰੈਲ 2015 ਵਿੱਚ ਜਾਰੀ ਕੀਤਾ ਗਿਆ ਸੀ. ਇਹ <i id="mwGw">ਗ੍ਰੈਂਡ ਥੈਫ਼ਟ ਆਟੋ</i> ਲੜੀ ਵਿੱਚ ਸਾਲ 2008 ਦੀ ਗ੍ਰੈਂਡ ਥੈਫ਼ਟ ਆਟੋ 4 ਤੋਂ ਬਾਅਦ ਦੀ ਪਹਿਲੀ ਮੁੱਖ ਪ੍ਰਵੇਸ਼ ਹੈ.
ਸਚਖੰਡ ਸ਼੍ਰੀ ਹਰਿਮੰਦਰ ਸਾਹਿਬ ਜਾਂ ਸ਼੍ਰੀ ਦਰਬਾਰ ਸਾਹਿਬ (ਪੰਜਾਬੀ ਉਚਾਰਨ: [dəɾbaːɾ saːh(ɪ)b]; ਰੱਬ ਦਾ ਘਰ) ਭਾਰਤ ਦੇ ਪੰਜਾਬ ਸੂਬੇ ਦੇ ਸ਼ਹਿਰ ਅੰਮ੍ਰਿਤਸਰ ਵਿੱਚ ਸਥਿਤ ਇੱਕ ਗੁਰੂਦੁਆਰਾ ਹੈ। ਇਹ ਸਿੱਖਾਂ ਦਾ ਸਭ ਤੋਂ ਪਵਿੱਤਰ ਧਾਰਮਿਕ ਅਸਥਾਨ ਮੰਨਿਆ ਜਾਂਦਾ ਹੈ।ਇਹ ਗੁਰੂਦਵਾਰਾ ਚੌਥੇ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦੁਆਰਾ 1577 ਵਿੱਚ ਬਣਵਾਏ ਗਏ ਸਰੋਵਰ ਦੇ ਦੁਆਲੇ ਬਣਾਇਆ ਗਿਆ ਹੈ। ਇਸਦੀ ਨੀਂਹ 28 ਦਸੰਬਰ 1588 ਵਿੱਚ ਸਾਈਂ ਮੀਆਂ ਮੀਰ ਜੀ ਦੁਆਰਾ ਰੱਖਿਆ ਗਿਆ ਸੀ। 1604 ਵਿੱਚ ਪੰਜਵੇਂ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਇੱਥੇ ਆਦਿ ਗ੍ਰੰਥ ਦੇ ਇੱਕ ਖਰੜੇ ਦਾ ਪ੍ਰਕਾਸ਼ ਕੀਤਾ ਅਤੇ ਇਸ ਥਾਂ ਨੂੰ "ਅਠ ਸਠ ਤੀਰਥ" ਕਿਹਾ।ਦੋ ਸਾਲਾਂ ਬਾਅਦ ਸੰਨ 1606 ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਜੀ ਦਾ ਨੀਂਹ ਪੱਥਰ ਛੇਵੇਂ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੁਆਰਾ ਰੱਖਿਆ ਗਿਆ। ਇਸ ਤੋਂ ਇਲਾਵਾ 1757, 1762 ਅਤੇ 1764 ਵਰ੍ਹਿਆ ਦੇ ਅਫ਼ਗ਼ਾਨ ਹਮਲਿਆਂ ਦੌਰਾਨ ਸ਼੍ਰੀ ਹਰਿਮੰਦਰ ਸਾਹਿਬ ਦੀ ਇਮਾਰਤ ਨੂੰ ਨਸ਼ਟ ਕਰ ਦਿੱਤਾ ਗਿਆ ਸੀ। ਬਾਬਾ ਦੀਪ ਸਿੰਘ ਜੀ ਸ਼ਹੀਦ ਦੀ ਸ਼ਹੀਦੀ ਵੀ ੧੬੫੭ ਦੇ ਜਹਾਨ ਖ਼ਾਨ ਵਾਲੇ ਹਮਲੇ ਦੌਰਾਨ ਹੀ ਸ਼੍ਰੀ ਦਰਬਾਰ ਸਾਹਿਬ ਦੀ ਰਾਖੀ ਕਰਦਿਆ ਹੋਈ ਸੀ। ਅੱਜ ਬਾਬਾ ਜੀ ਦੀ ਯਾਦ ਵਿੱਚ ਸ਼੍ਰੀ ਹਰਿਮੰਦਰ ਸਾਹਿਬ ਜੀ ਦੀ ਪਰਿਕਰਮਾ ਵਿੱਚ ਸ਼ਹੀਦੀ ਬੁੰਗਾ ਸਥਿਤ ਹੈ, ਜਿੱਥੇ ਲੜੀਵਾਰ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਚਲਦੇ ਰਹਿੰਦੇ ਹਨ।
ਲਰਨਡ ਸੁਸਾਇਟੀ (ਸਿੱਖਿਅਤ ਸਮਾਜ) (/L ɜːr n ɪ d /; ਲਰਨਡ ਅਕੈਡਮੀ, ਸਕੌਲਰੀ ਸੁਸਾਇਟੀ, ਜਾਂ ਅਕਾਦਮਿਕ ਐਸੋਸੀਏਸ਼ਨ ਦੇ ਤੌਰ ਤੇ ਵੀ ਜਾਣਿਆ ਜਾਂਦਾ ਹੈ) ਇੱਕ ਸੰਗਠਨ ਹੈ, ਜੋ ਅਕਾਦਮਿਕ ਅਨੁਸ਼ਾਸਨ, ਪੇਸ਼ੇ ਜਾਂ ਅਜਿਹੇ ਸੰਬੰਧਿਤ ਅਨੁਸ਼ਾਸਨਾਂ ਦੇ ਇੱਕ ਗਰੁੱਪ ਜਿਵੇਂ ਆਰਟਸ ਅਤੇ ਵਿਗਿਆਨ ਨੂੰ ਉਤਸਾਹਿਤ ਕਰਨ ਲਈ ਬਣਾਇਆ ਗਿਆ ਹੈ। ਮੈਂਬਰਸ਼ਿਪ ਸਾਰਿਆਂ ਲਈ ਖੁੱਲੀ ਹੋ ਸਕਦੀ ਹੈ, ਕੁਝ ਯੋਗਤਾ ਵਾਲੇ ਪੇਸ਼ੇ ਦੀ ਜ਼ਰੂਰਤ ਹੋ ਸਕਦੀ ਹੈ, ਜਾਂ ਚੋਣ ਦੁਆਰਾ ਸਨਮਾਨ ਵਜੋਂ ਹੋ ਸਕਦੀ ਹੈ। ਬਹੁਤੀਆਂ ਲਰਨਡ ਸੁਸਾਇਟੀਆਂ ਗੈਰ-ਲਾਭਕਾਰੀ ਸੰਸਥਾਵਾਂ ਹੁੰਦੀਆਂ ਹਨ, ਅਤੇ ਬਹੁਤ ਸਾਰੀਆਂ ਪੇਸ਼ੇਵਰ ਐਸੋਸੀਏਸ਼ਨਾਂ ਹੁੰਦੀਆਂ ਹਨ। ਉਹਨਾਂ ਦੀਆਂ ਗਤੀਵਿਧੀਆਂ ਵਿੱਚ ਵਿਸ਼ੇਸ਼ ਤੌਰ ਤੇ ਨਵੇਂ ਖੋਜ ਨਤੀਜਿਆਂ ਦੀ ਪੇਸ਼ਕਾਰੀ ਅਤੇ ਵਿਚਾਰ ਵਟਾਂਦਰੇ ਲਈ ਨਿਯਮਤ ਕਾਨਫਰੰਸਾਂ ਕਰਨਾ ਅਤੇ ਆਪਣੇ ਆਪਣੇ ਅਨੁਸ਼ਾਸਨ ਵਿੱਚ ਅਕਾਦਮਿਕ ਰਸਾਲਿਆਂ ਨੂੰ ਪ੍ਰਕਾਸ਼ਤ ਕਰਨਾ ਜਾਂ ਸਪਾਂਸਰ ਕਰਨਾ ਸ਼ਾਮਲ ਹੁੰਦਾ ਹੈ। ਕੁਝ ਪੇਸ਼ੇਵਰ ਸੰਸਥਾਵਾਂ ਵਜੋਂ ਵੀ ਕੰਮ ਕਰਦੀਆਂ ਹਨ, ਜਨਤਕ ਹਿੱਤ ਜਾਂ ਸਮੂਹਕ ਹਿੱਤ ਵਿੱਚ ਆਪਣੇ ਮੈਂਬਰਾਂ ਦੀਆਂ ਗਤੀਵਿਧੀਆਂ ਨੂੰ ਨਿਯਮਤ ਕਰਦੀਆਂ ਹਨ।
ਗ੍ਰਿਮ ਭਰਾ (die Brüder Grimm ਜਾਂ die Gebrüder Grimm), ਜੈਕਬ ਅਤੇ ਵਿਲਹੇਮ ਗ੍ਰਿਮ, ਜਰਮਨ ਵਿਦਵਾਨ, ਭਾਸ਼ਾ ਸ਼ਾਸਤਰੀ, ਸੱਭਿਆਚਾਰਕ ਖੋਜਕਾਰ, ਕੋਸ਼ ਵਿਗਿਆਨੀ ਅਤੇ ਲੇਖਕ ਸਨ, ਜਿਹਨਾਂ ਨੇ 19ਵੀਂ ਸਦੀ ਦੌਰਾਨ ਲੋਕਧਾਰਾ ਇਕੱਠੀ ਅਤੇ ਪ੍ਰਕਾਸ਼ਿਤ ਕੀਤੀ। ਇਹ ਕਈ ਲੋਕ ਕਥਾਵਾਂ ਨੂੰ ਪਹਿਲੀ ਵਾਰ ਇਕੱਠਾ ਕਰਨ ਵਾਲਿਆਂ ਵਿੱਚੋਂ ਸਨ ਅਤੇ ਇਹ ਕਈ ਰਵਾਇਤੀ ਬਾਤਾਂ ਨੂੰ ਪ੍ਰਚਲਿਤ ਕਰਨ ਲਈ ਮਸ਼ਹੂਰ ਹਨ ਜਿਵੇਂ ਕਿ "ਸਿੰਡਰੇਲਾ" ("Aschenputtel"), "ਡੱਡੂ ਰਾਜਕੁਮਾਰ" ("Der Froschkönig"), "ਹੰਸ-ਕੁੜੀ" ("ਮਰ Gänsemagd"), "ਹੈਂਸਲ ਅਤੇ ਗ੍ਰੇਟਲ" ("Hänsel und Gretel"), "ਰਪੁੰਜ਼ਲ", "ਰੰਪਲਸਟਿਲਸਕਿਨ" ("Rumpelstilzchen"), "ਸਲੀਪਿੰਗ ਬਿਊਟੀ" ("Dornröschen"), ਅਤੇ "ਸਨੋਅ ਵਾਈਟ" ("Schneewittchen")। ਉਹਨਾਂ ਦੀ ਕਲਾਸਿਕ ਕਲੈਕਸ਼ਨ ਦਾ ਨਾਂ ਬੱਚਿਆਂ ਦੇ ਅਤੇ ਪਰਿਵਾਰ ਦੇ ਕਿੱਸੇ (Kinder- und Hausmärchen), 1812 ਅਤੇ 1815 ਵਿੱਚ ਦੋ ਭਾਗਾਂ ਵਿੱਚ ਪ੍ਰਕਾਸ਼ਿਤ ਹੋਈ।
ਸਪੋਟੀਫਾਈ ( /ˈ s p ɒ t ɪ f aɪ / ; ਸਵੀਡਨੀ: [ˈspɔ̂tːɪfaj] ) ਇੱਕ ਮਲਕੀਅਤ ਸਵੀਡਿਸ਼ ਆਡੀਓ ਸਟ੍ਰੀਮਿੰਗ ਅਤੇ ਮੀਡੀਆ ਸੇਵਾਵਾਂ ਪ੍ਰਦਾਤਾ ਹੈ ਜਿਸਦੀ ਸਥਾਪਨਾ 23 ਅਪ੍ਰੈਲ 2006 ਨੂੰ ਡੈਨੀਅਲ ਏਕ ਅਤੇ ਮਾਰਟਿਨ ਲੋਰੇਂਟਜ਼ੋਨ ਦੁਆਰਾ ਕੀਤੀ ਗਈ ਸੀ। ਇਹ ਸਤੰਬਰ 2022 ਤੱਕ 195 ਮਿਲੀਅਨ ਭੁਗਤਾਨ ਕਰਨ ਵਾਲੇ ਗਾਹਕਾਂ ਸਮੇਤ 456 ਮਿਲੀਅਨ ਤੋਂ ਵੱਧ ਮਾਸਿਕ ਸਰਗਰਮ ਉਪਭੋਗਤਾਵਾਂ ਦੇ ਨਾਲ ਸਭ ਤੋਂ ਵੱਡੇ ਸੰਗੀਤ ਸਟ੍ਰੀਮਿੰਗ ਸੇਵਾ ਪ੍ਰਦਾਤਾਵਾਂ ਵਿੱਚੋਂ ਇੱਕ ਹੈ ਸਪੋਟੀਫਾਈ ਅਮਰੀਕੀ ਡਿਪਾਜ਼ਿਟਰੀ ਰਸੀਦਾਂ ਦੇ ਰੂਪ ਵਿੱਚ ਨਿਊਯਾਰਕ ਸਟਾਕ ਐਕਸਚੇਂਜ ਉੱਤੇ ( ਲਕਸਮਬਰਗ ਸਿਟੀ -ਨਿਵਾਸੀ ਹੋਲਡਿੰਗ ਕੰਪਨੀ, ਸਪੋਟੀਫਾਈ ਟੈਕਨਾਲੋਜੀ SA ਦੁਆਰਾ) ਸੂਚੀਬੱਧ ਹੈ।
ਅੰਟਾਰਕਟਿਕਾ ਇੱਕ ਵਿਲੱਖਣ ਮਹਾਂਦੀਪ ਹੈ। ਇਸ ਦਾ ਜ਼ਿਆਦਾਤਰ ਭਾਗ ਬਰਫ਼ ਦੀ ਮੋਟੀ ਪੱਥਰ ਰੂਪੀ ਪਰਤ ਨਾਲ ਢਕਿਆ ਹੈ। ਐਂਟਾਰਕਟਿਕਾ ਦਾ ਇਤਿਹਾਸ 100 ਕਰੋੜ ਸਾਲ ਪੁਰਾਣਾ ਮੰਨਿਆ ਜਾਂਦਾ ਹੈ। ਇਸ ਦੀ ਖੋਜ ਸੰਨ 1772 ਤੋਂ 1775 ਈਸਵੀ ਵਿੱਚ ਬਰਤਾਨੀਆ ਦੇ ਖੋਜੀ ਕੈਪਟਨ ਜੇਮਜ਼ ਕੁੱਕ ਨੇ ਕੀਤੀ ਸੀ। 15 ਜਨਵਰੀ, 1912 ਵਿੱਚ ਪਹਿਲੀ ਵਾਰ ਕੈਪਟਨ ਸਕਾਟ ਦੱਖਣੀ ਧਰੁਵ ਤੱਕ ਗਿਆ ਸੀ। ਇਸ ਤੋਂ ਬਾਅਦ 60 ਸਾਲਾਂ ਵਿੱਚ ਕਈ ਯਾਤਰਾਵਾਂ ਹੋਈਆਂ ਪਰ ਸਾਰੇ ਇਸ ਮਹਾਂਦੀਪ ਦੇ ਤਟ ਦੇ ਨੇੜੇ ਤੋਂ ਹੋ ਕੇ ਵਾਪਸ ਆ ਗਏ। ਐਂਟਾਰਕਟਿਕਾ ਸਮੁੰਦਰੀ ਮਾਰਗ ਦੇ ਆਧਾਰ 'ਤੇ ਦੱਖਣੀ ਅਮਰੀਕਾ ਦੇ ਦੱਖਣੀ ਭਾਗ ਤੋਂ 900 ਕਿੱਲੋਮੀਟਰ, ਆਸਟ੍ਰੇਲੀਆ ਤੋਂ 2500 ਕਿੱਲੋਮੀਟਰ, ਦੱਖਣੀ ਅਫਰੀਕਾ ਤੋਂ 3800 ਕਿੱਲੋਮੀਟਰ ਅਤੇ ਭਾਰਤ ਤੋਂ ਲਗਪਗ 13000 ਕਿੱਲੋਮੀਟਰ ਦੂਰ ਹੈ। ਇਹ ਬਰਫ਼ ਨਾਲ ਢੱਕਿਆ ਇਲਾਕਾ ਹੈ। ਇਸ ਦਾ ਖੇਤਰਫਲ 1 ਕਰੋੜ 40 ਲੱਖ ਵਰਗ ਕਿੱਲੋਮੀਟਰ ਹੈ ਜਿਸ ਦੇ 98 ਫ਼ੀਸਦੀ ਤੋਂ ਵਧੇਰੇ 2000 ਤੋਂ 3000 ਮੀਟਰ ਮੋਟੀ ਬਰਫ਼ ਨਾਲ ਭਰੀ ਹੋਈ ਹੈ। ਇਥੇ ਪਾਣੀ ਦੀ ਦੀ 3 ਕਰੋੜ ਕਿਊਬਿਕ ਕਿਮੀ ਜਾਂ 72 ਲੱਖ ਕਿਊਬੀਕ ਹੈ। ਐਂਟਾਰਕਟਿਕਾ ਸਮੁੰਦਰੀ ਤੱਟ 32 ਹਜ਼ਾਰ ਕਿੱਲੋਮੀਟਰ ਲੰਮਾ ਹੈ ਇਸ ਦੇ ਇਲਾਕਾ ਦਾ 13 ਫ਼ੀਸਦੀ ਹਿੱਸਾ ਗਲੇਸ਼ੀਅਰਾਂ ਨਾਲ ਘਿਰਿਆ ਹੋਇਆ ਹੈ, 5 ਫ਼ੀਸਦੀ ਹਿੱਸੇ ਵਿੱਚ ਗਲੇਸ਼ੀਅਰਾਂ ਵਾਲੀਆਂ ਝੀਲਾਂ ਅਤੇ ਤਲਾਬ ਹਨ। ਐਂਟਾਰਕਟਿਕਾ ਵਿਸ਼ਵ ਦਾ ਸਭ ਤੋਂ ਵੱਡਾ ਗਲੇਸ਼ੀਅਰ ਐਂਟਾਰਕਟਿਕਾ ਲੈਮਬਰਟ ਗਲੇਸ਼ੀਅਰ ਹੈ ਜੋ 40 ਕਿੱਲੋਮੀਟਰ ਲੰਮਾ ਹੈ। ਐਂਟਾਰਕਟਿਕਾ ਦੇ ਗਰਮੀਆਂ ਅਤੇ ਸਰਦੀਆਂ ਦੇ ਤਾਪਮਾਨ ਵਿੱਚ ਬਹੁਤ ਅੰਤਰ ਹੁੰਦਾ ਹੈ ਇਸ ਮਹਾਂਦੀਪ ਵਿੱਚ 6 ਮਹੀਨੇ ਦਿਨ ਅਤੇ ਰਾਤ ਹੁੰਦੇ ਹਨ।
ਗਣਿਤ ਅੰਦਰ, ਇੱਕ ਲਾਈਨ ਇੰਟਗ੍ਰਲ ਅਜਿਹਾ ਇੰਟਗ੍ਰਲ ਹੁੰਦਾ ਹੈ ਜਿੱਥੇ ਇੰਟੀਗ੍ਰੇਟ ਕੀਤੇ ਜਾਣ ਵਾਲ਼ੇ ਫੰਕਸ਼ਨ ਨੂੰ ਕਿਸੇ ਕਰਵ ਦੇ ਨਾਲ ਨਾਲ ਮੁੱਲ ਭਰਕੇ ਕੈਲਕੁਲੇਟ (ਇਵੈਲੀਊਏਟ) ਕੀਤਾ ਜਾਂਦਾ ਹੈ। ਸ਼ਬਦ ਪਾਥ ਇੰਟਗ੍ਰਲ, ਕਰਵ ਇੰਟਗ੍ਰਲ, ਅਤੇ ਕਰਵੀਲੀਨੀਅਰ ਇੰਟਗ੍ਰਲ ਵੀ ਵਰਤੇ ਜਾਂਦੇ ਹਨ; ਕੰਟੂਰ ਇੰਟਗ੍ਰਲ ਵੀ ਵਰਤਿਆ ਜਾਂਦਾ ਹੈ, ਭਾਵੇਂ ਇਹ ਖਾਸ ਤੌਰ ਤੇ ਕੰਪਲੈਕਸ ਪਲੇਨ ਅੰਦਰ ਲਾਈਨ ਇੰਟਗ੍ਰਲ ਵਾਸਤੇ ਰਿਜ਼ਰਵ ਰੱਖਿਆ ਜਾਂਦਾ ਹੈ।
ਮੈਥਿਊ ਪੇਜ ਡੈਮਨ ਜਾਂ ਮੈਟ ਡੈਮਨ (Eng: Matt Damon) ਇੱਕ ਅਮਰੀਕੀ ਅਭਿਨੇਤਾ, ਫਿਲਮ ਨਿਰਮਾਤਾ, ਸਮਾਜ ਸੇਵਕ ਅਤੇ ਲੇਖਕ ਹਨ। ਉਸ ਨੂੰ ਫੋਰਬਸ ਮੈਗਜ਼ੀਨ ਦੇ ਸਭ ਤੋਂ ਵੱਧ ਭਰੋਸੇਮੰਦ ਸਿਤਾਰਿਆਂ ਵਿੱਚੋਂ ਦਰਜਾ ਦਿੱਤਾ ਗਿਆ ਹੈ ਅਤੇ ਉਹ ਹਰ ਸਮੇਂ ਸਭ ਤੋਂ ਉੱਚੇ ਅਦਾਕਾਰਾਂ ਵਿਚੋਂ ਇਕ ਹੈ। ਡੈਮਨ ਨੂੰ ਬਹੁਤ ਸਾਰੇ ਪ੍ਰਸ਼ੰਸਾ ਪ੍ਰਾਪਤ ਹੋਏ, ਜਿਨ੍ਹਾਂ ਵਿੱਚ ਪੰਜ ਨਾਮਜ਼ਦਗੀਆਂ ਵਿੱਚੋਂ ਇਕ ਅਕਾਦਮੀ ਪੁਰਸਕਾਰ, ਅੱਠ ਨਾਮਜ਼ਦਗੀਆਂ ਵਿੱਚੋਂ ਦੋ ਗੋਲਡਨ ਗਲੋਬ ਪੁਰਸਕਾਰ ਅਤੇ ਦੋ ਬ੍ਰਿਟਿਸ਼ ਅਕਾਦਮੀ ਫਿਲਮ ਪੁਰਸਕਾਰ ਅਤੇ ਛੇ ਐਮੀ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹੈ।
ਇੱਕ ਸੁਪਰੀਮ ਕੋਰਟ ਜ਼ਿਆਦਾਤਰ ਕਾਨੂੰਨੀ ਅਧਿਕਾਰ ਖੇਤਰਾਂ ਵਿੱਚ ਅਦਾਲਤਾਂ ਦੀ ਲੜੀ ਦੇ ਅੰਦਰ ਸਭ ਤੋਂ ਉੱਚੀ ਅਦਾਲਤ ਹੈ। ਅਜਿਹੀਆਂ ਅਦਾਲਤਾਂ ਦੇ ਹੋਰ ਵੇਰਵਿਆਂ ਵਿੱਚ ਆਖਰੀ ਸਹਾਰੇ ਦੀ ਅਦਾਲਤ, ਅਪੇਕਸ ਕੋਰਟ, ਅਤੇ ਅਪੀਲ ਦੀ ਉੱਚ (ਜਾਂ ਅੰਤਮ) ਅਦਾਲਤ ਸ਼ਾਮਲ ਹੈ। ਮੋਟੇ ਤੌਰ 'ਤੇ, ਸੁਪਰੀਮ ਕੋਰਟ ਦੇ ਫੈਸਲੇ ਕਿਸੇ ਹੋਰ ਅਦਾਲਤ ਦੁਆਰਾ ਹੋਰ ਸਮੀਖਿਆ ਦੇ ਅਧੀਨ ਨਹੀਂ ਹਨ। ਸੁਪਰੀਮ ਕੋਰਟਾਂ ਆਮ ਤੌਰ 'ਤੇ ਮੁੱਖ ਤੌਰ 'ਤੇ ਅਪੀਲੀ ਅਦਾਲਤਾਂ ਦੇ ਤੌਰ 'ਤੇ ਕੰਮ ਕਰਦੀਆਂ ਹਨ, ਹੇਠਲੀਆਂ ਮੁਕੱਦਮੇ ਅਦਾਲਤਾਂ ਦੇ ਫੈਸਲਿਆਂ ਜਾਂ ਵਿਚਕਾਰਲੇ ਪੱਧਰ ਦੀਆਂ ਅਪੀਲੀ ਅਦਾਲਤਾਂ ਤੋਂ ਅਪੀਲਾਂ ਦੀ ਸੁਣਵਾਈ ਕਰਦੀਆਂ ਹਨ।ਹਾਲਾਂਕਿ, ਸਾਰੀਆਂ ਉੱਚ ਅਦਾਲਤਾਂ ਦਾ ਨਾਂ ਇਸ ਤਰ੍ਹਾਂ ਨਹੀਂ ਹੈ। ਸਿਵਲ ਕਾਨੂੰਨ ਰਾਜਾਂ ਵਿੱਚ ਇੱਕ ਵੀ ਉੱਚ ਅਦਾਲਤ ਨਹੀਂ ਹੁੰਦੀ ਹੈ। ਇਸ ਤੋਂ ਇਲਾਵਾ, ਕੁਝ ਅਧਿਕਾਰ ਖੇਤਰਾਂ ਵਿੱਚ ਸਰਵਉੱਚ ਅਦਾਲਤ ਦਾ ਨਾਮ "ਸੁਪਰੀਮ ਕੋਰਟ" ਨਹੀਂ ਹੈ, ਉਦਾਹਰਨ ਲਈ, ਆਸਟ੍ਰੇਲੀਆ ਦੀ ਹਾਈ ਕੋਰਟ। ਦੂਜੇ ਪਾਸੇ, ਕੁਝ ਥਾਵਾਂ 'ਤੇ "ਸੁਪਰੀਮ ਕੋਰਟ" ਨਾਮ ਦੀ ਅਦਾਲਤ ਅਸਲ ਵਿੱਚ ਸਰਵਉੱਚ ਅਦਾਲਤ ਨਹੀਂ ਹੈ; ਉਦਾਹਰਨਾਂ ਵਿੱਚ ਨਿਊਯਾਰਕ ਸੁਪਰੀਮ ਕੋਰਟ, ਕਈ ਕੈਨੇਡੀਅਨ ਸੂਬਿਆਂ/ਖੇਤਰਾਂ ਦੀਆਂ ਸੁਪਰੀਮ ਕੋਰਟਾਂ, ਅਤੇ ਇੰਗਲੈਂਡ ਅਤੇ ਵੇਲਜ਼ ਦੀ ਸਾਬਕਾ ਸੁਪਰੀਮ ਕੋਰਟ ਆਫ਼ ਨਿਆਂਇਕ ਅਦਾਲਤ ਅਤੇ ਉੱਤਰੀ ਆਇਰਲੈਂਡ ਦੀ ਸੁਪਰੀਮ ਕੋਰਟ ਆਫ਼ ਨਿਆਂਕਾਰ ਸ਼ਾਮਲ ਹਨ, ਜੋ ਸਾਰੀਆਂ ਅਪੀਲਾਂ ਦੀਆਂ ਉੱਚ ਅਦਾਲਤਾਂ ਦੇ ਅਧੀਨ ਹਨ।
ਪੰਜਾਬੀ ਪੀਡੀਆ ਪੰਜਾਬ ਸਰਕਾਰ ਦੇ ਸੁਝਾਅ 'ਤੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੁਆਰਾ ਬਣਾਇਆ ਗਿਆ ਇੱਕ ਪੰਜਾਬੀ ਭਾਸ਼ਾ ਦਾ ਵਿਸ਼ਵਕੋਸ਼ ਹੈ। ਇਹ ਵਿਕੀਪੀਡੀਆ ਦੀ ਤਰਜ਼ 'ਤੇ ਵਿਕਸਤ ਕੀਤਾ ਗਿਆ ਹੈ ਜਿਸਦਾ ਮਕਸਦ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨਾ ਅਤੇ ਪੰਜਾਬੀ ਭਾਸ਼ਾ ਦੇ ਖੇਤਰ ਵਿੱਚ ਸਰਗਰਮ ਲੋਕਾਂ ਨੂੰ ਆਕਰਸ਼ਿਤ ਕਰਨਾ ਹੈ। ਇਸ ਦਾ ਐਲਾਨ 18 ਜਨਵਰੀ, 2014 ਨੂੰ ਪੰਜਾਬੀ ਵਿਕਾਸ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਵੱਲੋਂ ਯੂਨੀਵਰਸਿਟੀ ਆਫ਼ ਸਾਇੰਸ ਆਡੀਟੋਰੀਅਮ ਵਿਖੇ 'ਪੰਜਾਬੀ ਸਮਾਜ ਅਤੇ ਮੀਡੀਆ' ਵਿਸ਼ੇ 'ਤੇ 30ਵੀਂ ਤਿੰਨ ਰੋਜ਼ਾ ਅੰਤਰਰਾਸ਼ਟਰੀ ਪੰਜਾਬੀ ਕਾਨਫਰੰਸ ਦੌਰਾਨ ਕੀਤਾ ਗਿਆ।ਇਸ ਦੀ ਰਸਮੀ ਸ਼ੁਰੂਆਤ 26 ਫਰਵਰੀ 2014 ਨੂੰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਾਈਸ-ਚਾਂਸਲਰ ਜਸਪਾਲ ਸਿੰਘ ਨੇ ਕੀਤੀ ਸੀ। ਵਿਕੀਪੀਡੀਆ ਦੇ ਉਲਟ, ਸਾਰੀਆਂ ਐਂਟਰੀਆਂ ਦੀ ਸਮੀਖਿਆ, ਨਿਯੰਤਰਣ ਅਤੇ ਨਿਗਰਾਨੀ ਯੂਨੀਵਰਸਿਟੀ ਦੇ ਸਟਾਫ ਦੁਆਰਾ ਕੀਤੀ ਜਾਵੇਗੀ, ਨਾ ਕਿ ਵਿਕੀਪੀਡੀਆ ਦੇ ਮਾਮਲੇ ਵਿੱਚ ਜਨਤਾ ਦੁਆਰਾ। ਕਿਹਾ ਜਾਂਦਾ ਹੈ ਕਿ ਪੰਜਾਬੀ ਭਾਸ਼ਾ ਵਿਕੀਪੀਡੀਆ ਦੇ 8,200 ਸ਼ਬਦਾਂ ਦੇ ਮੁਕਾਬਲੇ ਪੰਜਾਬੀਪੀਡੀਆ ਵਿੱਚ 72,614 ਸ਼ਬਦ ਸ਼ਾਮਲ ਹਨ। ਇਸਨੂੰ "ਮਿਸ਼ਨ ਪੰਜਾਬੀ 2020" ਦੇ ਇੱਕ ਹਿੱਸੇ ਵਜੋਂ ਦਰਸਾਇਆ ਗਿਆ ਹੈ ਜਿਸਦਾ ਉਦੇਸ਼ ਪੰਜਾਬੀ ਭਾਸ਼ਾ ਨੂੰ ਉਤਸ਼ਾਹਿਤ ਕਰਨਾ ਅਤੇ ਇਸਨੂੰ ਵਿਸ਼ਵ ਦੀਆਂ ਪ੍ਰਮੁੱਖ ਭਾਸ਼ਾਵਾਂ ਵਿੱਚ ਸ਼ਾਮਲ ਕਰਨਾ ਹੈ।
ਜੰਗ ਤੇ ਅਮਨ ਰੂਸੀ ਲੇਖਕ ਲਿਉ ਤਾਲਸਤਾਏ ਦੁਆਰਾ ਲਿਖਿਆ ਇੱਕ ਨਾਵਲ ਹੈ ਜੋ ਪਹਿਲੀ ਵਾਰ 1869 ਵਿੱਚ ਛਪਿਆ। ਇਸਨੂੰ ਵਿਸ਼ਵ ਸਾਹਿਤ ਦੀਆਂ ਸਭ ਤੋਂ ਮਹੱਤਵਪੂਰਨ ਰਚਨਾਵਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।ਇਸ ਵਿੱਚ 500 ਤੋਂ ਵੱਧ ਜਿਉਂਦੇ ਜਾਗਦੇ ਪਾਤਰ ਹਨ। ਲੈਨਿਨ ਨੇ ਤਾਲਸਤਾਏ ਨੂੰ 'ਰੂਸੀ ਇਨਕਲਾਬ ਦਾ ਸ਼ੀਸ਼ਾ' ਕਿਹਾ ਸੀ। ਇਸਨੂੰ ਤਾਲਸਤਾਏ ਦੀ ਦੂਜੀ ਰਚਨਾ ਅੰਨਾ ਕਾਰੇਨੀਨਾ (1873–1877) ਸਮੇਤ ਸਭ ਤੋਂ ਵਧੀਆ ਪ੍ਰਾਪਤੀ ਮੰਨਿਆ ਜਾਂਦਾ ਹੈ।
ਫੈਬਰੀਕੇਟਰ ਵੈੱਬ-ਅਧਾਰਿਤ ਸਾਫਟਵੇਅਰ ਵਿਕਾਸ ਸਹਿਯੋਗ ਸੰਦ (development collaboration tools) ਦਾ ਇੱਕ ਸੂਟ ਹੈ। ਇਸ ਵਿੱਚਅੰਤਰ ਵੀ ਸ਼ਾਮਲ ਹਨ, ਡਿਫਰੈਨਸ਼ੀਅਲ ਕੋਡ ਸਮੀਖਿਆ ਸੰਦ, ਡਿਫਯੂਜ਼ਨ ਰਿਪੋਜ਼ਟਰੀ ਬਰਾਊਜ਼ਰ, ਹੈਰਲਡ ਤਬਦੀਲੀ ਦੀ ਨਿਗਰਾਨੀ ਸੰਦ, ਮਨੀਫੇਸਟ ਬੱਗ ਟਰੈਕਰ, ਅਤੇ ਫਰੀਕਸ਼ਨ ਵਿਕੀ ਵੀ ਸ਼ਾਮਿਲ ਹਨ। ਫੈਬਰੀਕੇਟਰ ਗਿਟ, ਮੇਰਕਿਊਰੀਅਲ, ਅਤੇ ਸਬਵਰਜਨ ਨਾਲ ਜੁੜਿਆ ਹੋਇਆ ਹੈ। ਇਹ ਅਪਾਚੇ ਲਾਇਸੈਂਸ 2.0 ਦੇ ਤਹਿਤ ਮੁਫਤ ਸਾੱਫਟਵੇਅਰ ਵਜੋਂ ਉਪਲਬਧ ਹੈ।
ਸਕੁਇਡ ਗੇਮ ਇੱਕ ਦੱਖਣੀ ਕੋਰੀਅਨ ਡਰਾਮਾ ਟੀਵੀ ਲੜ੍ਹੀ ਹੈ ਜਿਸ ਨੂੰ ਹਵਾਂਗ ਡੋਂਗ-ਹਯੂਕ ਨੇ ਨੈੱਟਫਲਿਕਸ ਲਈ ਬਣਾਇਆ ਹੈ। ਇਸ ਲੜ੍ਹੀ ਵਿੱਚ 456 ਖਿਡਾਰੀ ਹੁੰਦੇ ਹਨ, ਜਿਹਨਾਂ ਨੂੰ ਜ਼ਿੰਦਗੀ ਦੇ ਵੱਖ-ਵੱਖ ਖੇਤਰਾਂ ਵਿੱਚੋਂ ਚੁੱਕਿਆ ਗਿਆ ਹੁੰਦਾ ਹੈ ਪਰ ਉਨ੍ਹਾਂ ਵਿੱਚ ਹਰ ਇੱਕ ਬਹੁਤ ਜ਼ਿਆਦਾ ਕਰਜ਼ੇ ਥੱਲੇ ਦੱਬਿਆ ਹੋਇਆ ਹੁੰਦਾ ਹੈ। ਖਿਡਾਰੀ ਇਸ ਲੜ੍ਹੀ ਵਿੱਚ ਕਈ ਤਰ੍ਹਾਂ ਦੀਆਂ ਨਿਆਣਿਆਂ ਵਾਲੀਆਂ ਵੱਖ-ਵੱਖ ਖੇਡਾਂ ਖੇਡਦੇ ਹਨ ਤਾਂ ਕਿ ਉਹ 45.6 ਬਿਲੀਅਨ ਵੌਨ ਦਾ ਇਨਾਮ ਜਿੱਤ ਸਕਣ, ਪਰ ਜੇ ਕੋਈ ਹਾਰ ਜਾਵੇ ਤਾਂ ਉਸਦਾ ਨਤੀਜਾ ਮੌਤ ਹੁੰਦਾ ਹੈ। ਲੜ੍ਹੀ ਦਾ ਨਾਮ ਇੱਕ ਇਸ ਹੀ ਨਾਮ ਦੀ ਨਿਆਣਿਆਂ ਵਾਲੀ ਕੋਰੀਅਨ ਖੇਡ 'ਤੇ ਰੱਖਿਆ ਗਿਆ ਹੈ। ਲੜ੍ਹੀ ਵਿੱਚ ਲੀ ਜੰਗ-ਜਾਏ, ਪਾਰਕ ਹਾਏ-ਸੂ, ਵੀ ਹਾ-ਜੂੰ, ਜੰਗ ਹੋ-ਯਿਓਂ, ਓ ਯਿਔਂਗ-ਸੂ, ਹਿਓ ਸੰਗ-ਤਾਏ, ਅਨੁਪਮ ਤ੍ਰਿਪਾਠੀ, ਅਤੇ ਕਿਮ ਜੂ-ਰਯੋਂਗ।
ਛਪਾਰ ਦਾ ਮੇਲਾ, ਪੰਜਾਬ ਦੇ ਸਮੂਹ ਮੇਲਿਆਂ ਵਿੱਚੋਂ ਇੱਕ ਵਿਲੱਖਣ ਅਤੇ ਸਰੂਪ ਵਿੱਚ ਸੁਚਿੱਤਰ ਮੇਲਾ ਹੈ। ਇਸ ਦਾ ਸਬੰਧ ਪੰਜਾਬੀਆਂ ਦੀ ਪੂਜਾ-ਬਿਰਤੀ ਨਾਲ ਜੁੜਿਆ ਹੋਇਆ ਹੈ। ਇਸ ਮੇਲੇ ਦਾ ਮੁੱਖ ਪ੍ਰਯੋਜਨ ਗੁੱਗੇ ਦੀ ਪੂਜਾ ਅਰਚਨਾ ਕਰਨ ਵਿੱਚ ਨਿਹਿਤ ਮੰਨਿਆ ਗਿਆ ਹੈ। ਗੁੱਗੇ ਦੀ ਪੂਜਾ ‘ਨਾਗ-ਪੂਜਾ’ ਵਰਗੀ ਹੀ ਕੀਤੀ ਜਾਂਦੀ ਹੈ ਜਾਂ ਇਉਂ ਵੀ ਕਹਿ ਸਕਦੇ ਹਾਂ ਕਿ ਨਾਗ ਪੂਜਾ ਦਾ ਕੁਝ ਸੋਧਿਆ ਹੋਇਆ ਰੂਪ ਹੀ ਗੁੱਗਾ ਪੂਜਾ ਹੈ। ਇਸੇ ਭਾਵਨਾ ਬਿਰਤੀ ਸਦਕਾ ਇਹ ਮੇਲਾ ਜ਼ਿਲ੍ਹਾ ਲੁਧਿਆਣਾ ਦੇ ਇੱਕ ਪਿੰਡ ਛਪਾਰ ਵਿਖੇ, ਹਰ ਸਾਲ ਭਾਦਰੋਂ ਮਹੀਨੇ ਦੀ ਚਾਣਨੀ-ਚੌਦਸ ਨੂੰ ਗੁੱਗੇ ਦੀ ਸਥਾਪਤ ਕੀਤੀ ਹੋਈ ਮਾੜੀ ਉੱਪਰ ਬੜੀ ਸੱਜ-ਧੱਜ ਨਾਲ ਲੱਗਦਾ ਹੈ ਅਤੇ ਲਗਪਗ ਤਿੰਨ ਦਿਨਾਂ ਤਕ ਖ਼ੂਬ ਭਰਦਾ ਹੈ। ਆਮ ਤੌਰ ਤੇ ਇਹ ਸਤੰਬਰ ਮਹੀਨਾ ਹੁੰਦਾ ਹੈ ਅਤੇ ਇਹ ਮੇਲਾ ਪੰਜਾਬ ਦੇ ਮਾਲਵਾ ਖੇਤਰ ਦੇ ਸਭ ਤੋਂ ਮਸ਼ਹੂਰ ਮੇਲਿਆਂ ਵਿੱਚੋਂ ਇੱਕ ਹੈ।
ਗੁਰੂ ਅਮਰਦਾਸ ਜੀ (5 ਮਈ 1479 – 1 ਸਤੰਬਰ 1574) ਸਿੱਖਾਂ ਦੇ ਤੀਜੇ ਗੁਰੂ ਸਨ ਅਤੇ ਜੋ 26 ਮਈ 1552 ਨੂੰ 73 ਸਾਲ ਦੀ ਉਮਰੇ ਗੁਰੂ ਬਣੇ।ਸਿੱਖੀ ਨੂੰ ਕਬੂਲਣ ਤੋਂ ਪਹਿਲਾਂ, ਆਪਣੀ ਜ਼ਿੰਦਗੀ ਲਈ ਅਮਰਦਾਸ ਹਿੰਦੂ ਧਰਮ ਦੇ ਵੈਸ਼ਨਾ ਰੀਤ ਦੇ ਪੈਰੋਕਾਰ ਸਨ। ਇੱਕ ਰੋਜ਼ ਉਹਨਾ ਆਪਣੇ ਭਾਣਜੇ ਦੀ ਤੀਵੀਂ, ਬੀਬੀ ਅਮਰੋ ਤੋਂ, ਗੁਰ ਨਾਨਕ ਦੇ ਵਾਕ ਸੁਣੇ, ਅਤੇ ਉਸਦੇ ਅਸਰ ਨੂੰ ਮਹਿਸੂਸ ਕੀਤਾ। ਬੀਬੀ ਅਮਰੋ ਦੂਜੇ ਅਤੇ ਉਸ ਵਕ਼ਤ ਦੇ ਮੌਜੂਦਾ ਗੁਰੂ, ਗੁਰ ਅੰਗਦ ਦੀ ਧੀ ਸੀ। ਅਮਰਦਾਸ ਨੇ ਬੀਬੀ ਅਮਰੋ ਨੂੰ ਆਪਣੇ ਪਿਓ ਨਾਲ਼ ਮੁਲਾਕਾਤ ਕਰਵਾਉਣ ਲਈ ਮਨਾਇਆ ਅਤੇ 1539 ਵਿੱਚ, ਅਮਰਦਾਸ, 60 ਸਾਲ ਦੀ ਉਮਰੇ, ਗੁਰ ਅੰਗਦ ਨੂੰ ਮਿਲ ਸਿੱਖ ਬਣ, ਖ਼ੁਦ ਆਪ ਨੂੰ ਗੁਰੂ ਦੇ ਹਵਾਲੇ ਕੀਤਾ। 1552 ਵਿੱਚ, ਜਿਸਮਾਨੀ ਮਰਗ ਤੋਂ ਪਹਿਲਾਂ, ਗੁਰ ਅੰਗਦ ਸਾਹਿਬ ਨੇ ਅਮਰਦਾਸ ਨੂੰ ਗੁਰੂ ਤਖ਼ਤ ਸੌਂਪ ਗੁਰ ਅਮਰਦਾਸ ਐਲਾਨਿਆ, ਸਿੱਖਾਂ ਦੇ ਤੀਜੇ ਗੁਰੂ।ਗੁਰ ਅਮਰਦਾਸ ਸਾਹਿਬ ਸਿੱਖੀ ਦੇ ਖ਼ਾਸ ਨੁਹਾਰਕਾਰ ਸਨ, ਜਿਨ੍ਹਾਂ ਨੇ ਮਜ਼੍ਹਬੀ ਤਨਜ਼ੀਮ ਮੰਜੀ ਕਹਾਉਂਦੇ ਸਿਸਟਮ ਦਾ ਤਾਅਰਫ਼ ਕਰ ਟ੍ਰੇਨ ਹੋਏ ਸਰਬਰਾਹ ਮੁਕੱਰਰ ਕੀਤੇ, ਸਿਸਟਮ ਜੋ ਅਜੋਕੇ ਦੌਰ ਵਿੱਚ ਤਬਦੀਲ ਕਿਸਮ ਵਿੱਚ ਜਾਰੀ ਹੈ। ਉਹਨਾਂ ਆਪਣੇ ਵਾਕ ਕਿਤਾਬ ਵਿੱਚ ਲਿਖੇ ਜੋ ਆਖ਼ਰ ਆਦਿ ਗ੍ਰੰਥ ਦਾ ਹਿੱਸਾ ਬਣੇ। ਗੁਰ ਅਮਰਦਾਸ ਨੇ ਜਵਾਕਾਂ ਦੇ ਨਾਮਕਰਨ, ਵਿਆਹ (ਅਨੰਦ ਕਾਰਜ), ਅਤੇ ਮਰਗ ਵੇਲੇ ਫ਼ਿਊਨਰਲ ਵਰਗੇ ਸਿੱਖ ਰਿਵਾਜ਼ਾ ਦੇ ਨਾਲ਼ ਦਿਵਾਲੀ, ਮਾਘੀ ਅਤੇ ਵਿਸਾਖੀ ਨੂੰ ਸੰਗਤ ਦੇ ਰੂਪ ਵਿੱਚ ਇਕੱਤਰ ਹੋਣ ਦੇ ਦਸਤੂਰ ਨੂੰ ਕਾਇਮ ਕਰਨ ਵਿੱਚ ਮਦਦ ਕੀਤੀ। ਉਹਨਾਂ ਸਿੱਖ ਯਾਤਰਾ ਵਾਸਤੇ ਸੈਂਟਰ ਕਾਇਮ ਕੀਤੇ, ਅਤੇ ਦਰਬਾਰ ਸਾਹਿਬ ਵਾਸਤੇ ਜ਼ਮੀਨ ਚੁਣੀ।ਗੁਰ ਅਮਰਦਾਸ 95 ਸਾਲ ਦੀ ਉਮਰ ਤੱਕ ਸਿੱਖਾਂ ਦੇ ਰਹਿਬਰ ਰਹੇ, ਅਤੇ ਫ਼ਾਨੀ ਦੁਨੀਆ ਤੋਂ ਰੁਖ਼ਸਤ ਹੋਣ ਤੋਂ ਪਹਿਲਾਂ ਆਪਣੇ ਜਵਾਈ ਭਾਈ ਜੇਠਾ ਜੋ ਬਾਅਦ ਵਿੱਚ ਗੁਰ ਰਾਮਦਾਸ ਅਖਵਾਏ ਨੂੰ ਸਿੱਖਾਂ ਦਾ ਗੁਰੂ ਐਲਾਨਿਆ।
ਤਿੱਬਤੀ ਪਿਨਯਿਨ ਤਿੱਬਤੀ ਭਾਸ਼ਾ ਲਈ ਸਰਕਾਰੀ ਮਾਨਤਾ ਪ੍ਰਾਪਤ ਲਿਪੀਅੰਤਰ ਪ੍ਰਣਾਲੀ ਹੈ, ਜਿਸਨੂੰ ਚੀਨ ਵਿੱਚ ਲੋਕਾਂ ਅਤੇ ਸਥਾਨਾਂ ਦੇ ਨਾਵਾਂ ਲਈ ਵਰਤਿਆ ਜਾਂਦਾ ਹੈ। ਇਹ ਲਾਸਾ ਖੇਤਰ ਦੀ ਤਿੱਬਤੀ ਬੋਲੀ ਉੱਤੇ ਅਧਾਰਿਤ ਹੈ ਅਤੇ ਇਹ ਉਚਾਰਨ ਤੈਅ ਕਰਦੀ ਹੈ ਪਰ ਧੁਨੀ ਬਾਰੇ ਜਾਣਕਾਰੀ ਨਹੀਂ ਦਿੰਦੀ। ਇਸਨੂੰ ਅਕਾਦਮਿਕ ਖੇਤਰ ਵਿੱਚ ਵਰਤੇ ਜਾਣ ਲਈ ਵਾਇਲੀ ਦੇ ਬਦਲ ਵੱਜੋਂ ਵਿਕਸਿਤ ਕੀਤਾ ਗਿਆ ਸੀ।
ਕ੍ਰਿਸਟੋਫਰ ਕੌਮਸਟੌਕ (ਜਨਮ 19 ਮਈ 1992), ਪੇਸ਼ੇਵਰ ਤੌਰ 'ਤੇ ਮਾਰਸ਼ਮੇਲੋ ਵਜੋਂ ਜਾਣਿਆ ਜਾਂਦਾ, ਇੱਕ ਅਮਰੀਕੀ ਇਲੈਕਟ੍ਰਾਨਿਕ ਸੰਗੀਤ ਨਿਰਮਾਤਾ ਅਤੇ ਡੀਜੇ ਹੈ। ਉਸਨੇ ਸਭ ਤੋਂ ਪਹਿਲਾਂ ਅਮਰੀਕੀ ਡੀਜੇ ਜੋੜੀ ਜੈਕ ਰਸ਼ੀਅਨ ਅਤੇ ਰੂਸੀ-ਜਰਮਨ ਡੀਜੇ ਜੇਡ ਦੁਆਰਾ ਗਾਏ ਗਏ ਗੀਤਾਂ ਦੇ ਰੀਮਿਕਸ ਜਾਰੀ ਕਰਕੇ ਅੰਤਰਰਾਸ਼ਟਰੀ ਪੱਧਰ 'ਤੇ ਮਾਨਤਾ ਪ੍ਰਾਪਤ ਕੀਤੀ। ਉਹ "ਸਾਈਲੈਂਸ", "ਵੂਲਵ", "ਫਰੈਂਡਜ਼", ਅਤੇ "ਹੈਪੀਅਰ " ਗਾਣਿਆਂ ਲਈ ਸਭ ਤੋਂ ਜਾਣਿਆ ਜਾਂਦਾ ਹੈ, ਇਹ ਸਾਰੇ ਕਈ ਦੇਸ਼ਾਂ ਵਿੱਚ ਮਲਟੀ-ਪਲੈਟੀਨਮ ਪ੍ਰਮਾਣਿਤ ਹਨ (ਭਾਵ ਇਹਨਾਂ ਗਾਣਿਆਂ ਦੀਆਂ ਦੱਸ-ਲੱਖ ਤੋਂ ਵੱਧ ਕਾਪੀਆਂ ਵਿਕੀਆਂ ਜਾਂ ਆਨਲਾਈਨ ਸਟਰੀਮ ਹੋਈਆਂ ਹਨ) ਅਤੇ ਬਿਲਬੋਰਡ ਹਾਟ 100 ਦੇ ਸਿਖਰਲੇ 30 ਵਿੱਚ ਪ੍ਰਦਰਸ਼ਿਤ ਹੋਏ ਹਨ।
ਪੇਸੋ (ਮੁਦਰਾ: $; ਕੋਡ: MXN) ਮੈਕਸੀਕੋ ਦੀ ਮੁਦਰਾ ਹੈ। ਆਧੁਨਿਕ ਪੇਸੋ ਅਤੇ ਡਾਲਰ ਮੁਦਰਾਵਾਂ ਦਾ ਸਰੋਤ 15ਵੀਂ-19ਵੀਂ ਸਦੀ ਦੇ ਸਪੇਨੀ ਡਾਲਰ ਵਿੱਚ ਸਾਂਝਾ ਹੈ ਭਾਵੇਂ ਬਹੁਤੀਆਂ ਮੁਦਰਾਵਾਂ ਡਾਲਰ ਚਿੰਨ੍ਹ "$" ਵਰਤਣ ਲੱਗ ਪਈਆਂ। ਇਹ ਦੁਨੀਆਂ ਦੇ ਵਪਾਰ ਵਿੱਚ 13ਵੀਂ ਅਤੇ ਅਮਰੀਕਾ ਵਿੱਚ ਤੀਜੀ ਅਤੇ ਲਾਤੀਨੀ ਅਮਰੀਕਾ ਵਿੱਚ ਸਭ ਤੋਂ ਵੱਧ ਵਰਤੀ ਜਾਣ ਵਾਲੀ ਮੁਦਰਾ ਹੈ। ਇਹਦਾ ਵਰਤਮਾਨ ISO 4217 ਕੋਡ MXN ਹੈ; 1993 ਦੇ ਸੁਧਾਰ ਤੋਂ ਪਹਿਲਾਂ ਇਹ ਕੋਡ MXP ਹੁੰਦਾ ਸੀ। ਇੱਕ ਪੇਸੋ ਵਿੱਚ 100 ਸਿੰਤਾਵੋ "¢" ਹੁੰਦੇ ਹਨ। ਇਹ ਨਾਂ ਪਹਿਲਾਂ ਪੇਸੋਸ ਓਰੋ (ਸੋਨੇ ਦੇ ਵੱਟੇ) ਜਾਂ ਪੇਸੋਸ ਪਲਾਤਾ (ਚਾਂਦੀ ਦੇ ਵੱਟੇ) ਦੇ ਸੰਦਰਭ ਵਿੱਚ ਵਰਤਿਆ ਜਾਂਦਾ ਸੀ। ਸਪੇਨੀ ਸ਼ਬਦ peso ਦਾ ਅੱਖਰੀ ਪੰਜਾਬੀ ਤਰਜਮਾ ਵਜ਼ਨੀ ਵੱਟਾ ਹੈ। 4 ਜਨਵਰੀ 2013 ਨੂੰ ਪੇਸੋ ਦੀ ਵਟਾਂਦਰਾ ਦਰ $16.5914 ਪ੍ਰਤੀ ਯੂਰੋ ਅਤੇ $12.7597 ਪ੍ਰਤੀ ਯੂ.ਐੱਸ.
ਮਿਸਰੀ ਪਾਊਂਡ (Arabic: جنيه مصرى ਜਨੀਹ ਮਸਰੀ ਮਿਸਰੀ ਅਰਬੀ ਉਚਾਰਨ: [ɡeˈneː(h) ˈmɑsˤɾi] ਜਾਂ ਸਿਕੰਦਰੀਆਈ ਲਹਿਜ਼ੇ ਵਿੱਚ: ਜੇਨੀ ਮਸਰੀ [ˈɡeni ˈmɑsˤɾi]) (ਨਿਸ਼ਾਨ: E£ ਜਾਂ ج.م; ਕੋਡ: EGP) ਮਿਸਰ ਦੀ ਮੁਦਰਾ ਹੈ। ਇੱਕ ਪਾਊਂਡ ਵਿੱਚ 100 ਪਿਆਸਤਰੇ ਜਾਂ ਕਿਰਸ਼ (قرش [ʔeɾʃ]; ਬਹੁ-ਵਚਨ قروش [ʔʊˈɾuːʃ]; ਤੁਰਕੀ: [Kuruş] Error: {{Lang}}: text has italic markup (help)), ਜਾਂ 1,000 ਮਿਲੀਅਮ (Arabic: مليم [mælˈliːm]; ਫ਼ਰਾਂਸੀਸੀ: Millième) ਹੁੰਦੇ ਹਨ।
ਰੂਸੀ ਸਾਮਰਾਜ (ਪੂਰਵ-ਸੁਧਾਰ ਰੂਸੀ ਲੇਖਣ: Россійская Имперія, ਆਧੁਨਿਕ ਰੂਸੀ: Российская Империя, ਲਿਪਾਂਤਰਨ: ਰੋਸੀਸਕਾਇਆ ਇੰਪੇਰੀਆ) ਇੱਕ ਮੁਲਕ ਸੀ ਜੋ 1721 ਤੋਂ ਲੈ ਕੇ 1917 ਦੇ ਰੂਸੀ ਇਨਕਲਾਬ ਤੱਕ ਕਾਇਮ ਰਿਹਾ। ਇਹ ਰੂਸ ਦੀ ਜ਼ਾਰਸ਼ਾਹੀ ਦਾ ਵਾਰਸ ਅਤੇ ਛੁਟ-ਉਮਰੇ ਰੂਸੀ ਗਣਰਾਜ ਦਾ ਪੂਰਵਜ ਸੀ ਜਿਸ ਤੋਂ ਬਾਅਦ ਸੋਵੀਅਤ ਸੰਘ ਦਾ ਜਨਮ ਹੋਇਆ। ਇਹ ਬਰਤਨਵੀ ਅਤੇ ਮੁਗ਼ਲ ਸਾਮਰਾਜਾਂ ਮਗਰੋਂ ਇਤਿਹਾਸ ਦਾ ਤੀਜਾ ਸਭ ਤੋਂ ਵੱਡਾ ਸਾਮਰਾਜ ਸੀ। 1866 ਦੇ ਨੇੜ-ਤੇੜ ਇੱਕ ਸਮੇਂ ਇਸ ਦਾ ਫੈਲਾਅ ਪੂਰਬੀ ਯੂਰਪ ਤੋਂ ਲੈ ਕੇ ਏਸ਼ੀਆਂ ਵਿੱਚੋਂ ਹੁੰਦੇ ਹੋਏ ਉੱਤਰੀ ਅਮਰੀਕਾ ਤੱਕ ਸੀ।
ਕੀਵ ਜਾਂ ਕੀਇਵ (ਯੂਕਰੇਨੀ: [Київ (ਕਈਵ)] Error: {{Lang}}: text has italic markup (help); [Киев (ਕੀਵ)] Error: {{Lang-xx}}: text has italic markup (help)) ਯੂਕ੍ਰੇਨ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ ਜੋ ਦੇਸ਼ ਦੇ ਮੱਧ-ਉੱਤਰੀ ਹਿੱਸੇ ਵਿੱਚ ਦਨੀਪਰ ਦਰਿਆ ਦੇ ਕੰਢੇ ਸਥਿਤ ਹੈ। 2001 ਦੀ ਮਰਦਮਸ਼ੁਮਾਰੀ ਮੁਤਾਬਕ ਇਸ ਦੀ ਅਬਾਦੀ 2,611,300 ਸੀ ਪਰ ਪ੍ਰੈੱਸ ਵਿੱਚ ਵਧੇਰੀ ਗਿਣਤੀ ਦੱਸੀ ਜਾਂਦੀ ਹੈ।ਕੀਵ ਪੂਰਬੀ ਯੂਰਪ ਦਾ ਇੱਕ ਪ੍ਰਮੁੱਖ ਉਦਯੋਗਿਕ, ਵਿਗਿਆਨਕ, ਵਿੱਦਿਅਕ ਅਤੇ ਸੱਭਿਆਚਾਰਕ ਕੇਂਦਰ ਹੈ। ਇਹ ਬਹੁਤ ਸਾਰੇ ਉੱਚ-ਤਕਨੀਕੀ ਉਦਯੋਗਾਂ, ਉੱਚ ਪੱਧਰੀ ਵਿਦਿਆਲਿਆਂ ਅਤੇ ਵਿਸ਼ਵ-ਪ੍ਰਸਿੱਧ ਇਤਿਹਾਸਕ ਸਮਾਰਕਾਂ ਦਾ ਸ਼ਹਿਰ ਹੈ। ਇਸ ਦਾ ਬੁਨਿਆਦੀ ਢਾਂਚਾ ਅਤੇ ਲੋਕ ਢੁਆਈ ਪ੍ਰਣਾਲੀ ਬਹੁਤ ਹੀ ਵਿਕਸਤ ਹੈ ਜਿਸ ਵਿੱਚ ਕੀਵ ਮੈਟਰੋ ਵੀ ਸ਼ਾਮਲ ਹੈ।
ਮੈਕਬਥ (ਅੰਗਰੇਜੀ: ਦ ਟਰੈਜਡੀ ਆਫ ਮੈਕਬੇਥ) ਵਿਲੀਅਮ ਸ਼ੈਕਸਪੀਅਰ ਦਾ ਸਭ ਤੋਂ ਛੋਟਾ ਪਰ ਸਭ ਤੋਂ ਪ੍ਰਭਾਵਸ਼ਾਲੀ ਦੁਖਾਂਤ ਡਰਾਮਾ ਹੈ ਅਤੇ ਮੰਨਿਆ ਜਾਂਦਾ ਹੈ ਕਿ ਇਸਨੂੰ 1603 ਤੋਂ 1607 ਦੇ ਵਿੱਚਕਾਰ ਕਿਸੇ ਸਮੇਂ ਲਿਖਿਆ ਗਿਆ ਸੀ। ਸ਼ੈਕਸਪੀਅਰ ਦਾ ਇਹ ਡਰਾਮਾ ਸ਼ਾਇਦ ਸਭ ਤੋਂ ਪਹਿਲੀ ਵਾਰ ਅਪਰੈਲ 1611 ਵਿੱਚ ਖੇਡਿਆ ਗਿਆ ਜਦੋਂ ਸਾਈਮਨ ਫੋਰਮੈਨ ਨੇ ਅਜਿਹਾ ਹੀ ਇੱਕ ਡਰਾਮਾ ਗਲੋਬ ਥਿਏਟਰ ਵਿੱਚ ਦੇਖਣ ਦਾ ਜ਼ਿਕਰ ਕੀਤਾ ਸੀ। ਇਹ ਪਹਿਲੀ ਵਾਰ 1623 ਦੇ ਫੋਲੀਓ ਵਿੱਚ ਪ੍ਰਕਾਸ਼ਿਤ ਹੋਇਆ ਸੀ ਜੋ ਸ਼ਾਇਦ ਇੱਕ ਵਿਸ਼ੇਸ਼ ਸ਼ੋ ਲਈ ਇੱਕ ਡਾਇਲਾਗ ਦੱਸਣ ਵਾਲੀ ਕਿਤਾਬ (ਪ੍ਰਾਮਪਟ ਬੁੱਕ) ਸੀ।ਇਸ ਡਰਾਮੇ ਲਈ ਸ਼ੈਕਸਪੀਅਰ ਦੇ ਸਰੋਤ 'ਹੋਲਿੰਸ਼ੇਡਸ ਕਰਾਨੀਕਲਸ' (1587) ਵਿੱਚ ਸਕਾਟਲੈਂਡ ਦੇ ਬਾਦਸ਼ਾਹ ਮੈਕਬਥ, ਮੈਕਡਫ ਅਤੇ ਡੰਕਨ ਦੇ ਬਿਰਤਾਂਤ ਹਨ। ਇਹ ਰਚਨਾ ਇੰਗਲੈਂਡ, ਸਕਾਟਲੈਂਡ ਅਤੇ ਆਇਰਲੈਂਡ ਦਾ ਇਤਹਾਸ ਹੈ। ਸ਼ੈਕਸਪੀਅਰ ਅਤੇ ਉਸ ਦੇ ਸਮਕਾਲੀ ਇਸ ਤੋਂ ਵਾਕਫ਼ ਸਨ। ਐਪਰ ਸ਼ੈਕਸਪੀਅਰ ਦੁਆਰਾ ਬਿਆਨ ਕੀਤੀ ਗਈ ਮੈਕਬਥ ਦੀ ਕਹਾਣੀ ਦਾ ਸਕਾਟਿਸ਼ ਇਤਿਹਾਸ ਦੀਆਂ ਅਸਲੀ ਘਟਨਾਵਾਂ ਨਾਲ ਕੋਈ ਸੰਬੰਧ ਨਹੀਂ ਹੈ ਕਿਉਂਕਿ ਇਤਿਹਾਸਕ ਮੈਕਬਥ ਇੱਕ ਖੁਸ਼ਹਾਲ ਅਤੇ ਸਮਰੱਥ ਸਮਰਾਟ ਸੀ।
ਰੇਨੇ ਕਾਰਲ ਵਿਲਹੇਲਮ ਜੋਹਾਨ ਜੋਸੇਫ ਮਾਰਿਆ ਰਿਲਕੇ (4 ਦਸੰਬਰ 1875- 29 ਦਸੰਬਰ 1926) ਜਿਸ ਨੂੰ ਕਿ ਰੇਨਰ ਮਾਰਿਆ ਰਿਲਕੇ (ਜਰਮਨ: [ˈʁaɪnɐ maˈʁiːa ˈʁɪlkə]) ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਇੱਕ ਆਸਟਰੀਅਨ ਕਵੀ ਅਤੇ ਨਾਵਲਕਾਰ ਸੀ। ਉਸ ਨੂੰ ਜਰਮਨ ਭਾਸ਼ਾ ਦੇ ਸਭ ਤੋਂ ਗੂੜ੍ਹ ਪ੍ਰਗੀਤਕ ਕਵੀਆਂ ਵਿੱਚੋਂ ਇੱਕ ਵਜੋਂ ਵਿਆਪਕ ਮਾਨਤਾ ਪ੍ਰਾਪਤ ਹੈ। ਉਸ ਨੇ ਪਦ ਅਤੇ ਬਹੁਤ ਜ਼ਿਆਦਾ ਪ੍ਰਗੀਤਕ ਗਦ ਦੋਨਾਂ ਲਿਖੇ। ਕਈ ਆਲੋਚਕਾਂ ਨੇ ਰਿਲਕੇ ਦੇ ਕੰਮ ਨੂੰ ਸੁਭਾਵਕ ਤੌਰ ਤੇ ਰਹੱਸਮਈ ਦੱਸਿਆ ਹੈ। ਉਸ ਦੀਆਂ ਰਚਨਾਵਾ ਵਿੱਚ ਇੱਕ ਨਾਵਲ, ਕਵਿਤਾ ਦੇ ਕਈ ਸੰਗ੍ਰਿਹ ਅਤੇ ਚਿੱਠੀ-ਪਤਰ ਦੇ ਕਈ ਖੰਡ ਸ਼ਾਮਿਲ ਹਨ, ਜਿਨ੍ਹਾਂ ਵਿੱਚ ਉਹ ਅਮਿੱਟ ਬਿੰਬਾਂ ਦੀ ਸਿਰਜਨਾ ਕਰਦਾ ਹੈ ਜੋ ਅਵਿਸ਼ਵਾਸ, ਏਕਾਂਤ ਅਤੇ ਗਹਿਰੀ ਚਿੰਤਾ ਦੇ ਯੁੱਗ ਵਿੱਚ ਸ਼ਬਦਾਂ ਵਿੱਚ ਬਿਆਨ ਤੋਂ ਪਰੇ ਦੇ ਯਥਾਰਥ ਨਾਲ ਮੇਲਜੋਲ ਦੀ ਕਠਿਨਾਈ ਉੱਤੇ ਧਿਆਨ ਕੇਂਦਰਿਤ ਕਰਦਾ ਹੈ। ਇਹ ਡੂੰਘੀ ਤਰ੍ਹਾਂ ਹੋਂਦਵਾਦੀ ਥੀਮ ਉਸ ਨੂੰ ਰਵਾਇਤੀ ਅਤੇ ਆਧੁਨਿਕਵਾਦੀ ਲੇਖਕਾਂ ਦਰਮਿਆਨ ਇੱਕ ਪਰਿਵਰਤਨਸ਼ੀਲ ਹਸਤੀ ਵਜੋਂ ਸਥਾਪਤ ਕਰਦੇ ਹਨ।