ਪੰਜਾਬੀ ਵਿਕੀਪੀਡੀਆ ਦੇ ਸਭ ਤੋਂ ਜ਼ਿਆਦਾ ਵੇਖੇ ਜਾਣ ਵਾਲੇ ਲੇਖ, ਰੋਜ਼ਾਨਾ ਨਵਪੂਰਤ ਹੋਰ ਜਾਣੋ...
ਪੰਜਾਬੀ ਸੱਭਿਆਚਾਰ ਤੋਂ ਭਾਵ ਪੰਜਾਬੀ ਲੋਕ-ਸਮੂਹ ਦੁਆਰਾ ਸਿਰਜੀ ਵਿਸ਼ੇਸ਼ ਜੀਵਨ-ਜਾਂਚ ਜਿਸ ਵਿੱਚ ਉਨ੍ਹਾ ਲੋਕਾਂ ਦਾ ਰਹਿਣ-ਸਹਿਣ, ਕਿੱਤੇ, ਰਸਮ-ਰਿਵਾਜ, ਰਿਸ਼ਤੇ-ਨਾਤੇ, ਪਹਿਰਾਵਾ, ਵਿਸ਼ਵਾਸ਼, ਕੀਮਤਾਂ, ਮਨੋਰੰਜਨ ਦੇ ਸਾਧਨ, ਭਾਸ਼ਾ ਅਤੇ ਲੋਕ-ਸਾਹਿਤ ਆਦਿ ਸ਼ਾਮਿਲ ਹੁੰਦੇ ਹਨ। ਓਪਰੀ ਨਜ਼ਰੇ ਵੇਖਿਆਂ ਜਿੱਥੇ ਸੱਭਿਆਚਾਰ ਦੀ ਪ੍ਰਕਿਰਤੀ ਸਧਾਰਨ ਜਾਪਦੀ ਹੈ, ਉੱਥੇ ਇਸਦਾ ਅਧਿਐਨ ਕਰ ਦੇ ਹੋਏ ਅਸੀਂ ਮਹਿਸੂਸ ਕਰ ਸਕਦੇ ਹਾਂ ਕਿ ਇਹ ਆਪਣੇ ਆਪ ਵਿੱਚ ਇੱਕ ਜਟਿਲ ਵਰਤਾਰਾ ਵੀ ਹੈ।
"ਲੋਕ-ਨਾਚ ਨਾਲ ਮਾਨਸਿਕਤਾ ਨਾਚ ਕਲਾ ਨੂੰ ਆਪਣੇ ਜੀਵਨ ਦਾ ਸੁਭਾਵਿਕ ਅਮਲ ਪ੍ਰਵਾਨ ਕਰਦੀ ਰਹੀ ਹੈ।" 'ਨੱਚਣ ਵਾਲੇ ਦੀ ਅੱਡੀ ਨਾ ਰਹਿੰਦੀ , ਗਾਉਣ ਵਾਲੇ ਦਾ ਮੂੰਹ' ਇਸ ਸੁਭਾਵਕ ਅਮਲ ਦੀ ਪੁਸ਼ਟੀ ਕਰਦੀ ਕਾਵਿ ਸਤਰ ਹੈ। ਨਾਚ ਕਲਾ ਕਿਸੇ ਵੀ ਸੂਰਤ ਵਿੱਚ ਮੂਕ ਪੇਸ਼ਕਾਰੀ ਨਹੀਂ ਹੈ। ਖ਼ਾਸਕਰ ਪੰਜਾਬੀ ਲੋਕ ਨਾਚ ਗਿੱਧਾ ਭੰਗੜਾ ਤਾਂ ਗੀਤਾਂ ਦੇ ਬੋਲ ਜਾਂ ਬੋਲੀਆਂ ਤੋਂ ਬਿਨਾਂ ਪੇਸ਼ ਕਿਤੇ ਜਾਣਾ ਸੰਭਵ ਹੀ ਨਹੀਂ। ਲੋਕ-ਸਮੂਹ ਦੀ ਸਿਰਜਨ-ਕਲਾ ਦੀ ਇੱਕ ਮਹੱਤਵਪੂਰਨ ਵੰਨਗੀ ਹੈ, ਜੋ ਲੋਕ-ਮਾਨਸ ਦੇ ਸਮੁਚੇ ਹਾਵਾਂ-ਭਾਵਾਂ ਨੂੰ ਸਰੀਰਕ ਮੁਦਰਾਵਾਂ ਦੇ ਪ੍ਰਗਟਾਉ-ਸੰਦਰਭ ਰਾਹੀਂ ਪੇਸ਼ ਕਰਦੀ ਹੈ। ਲੋਕ ਨਾਚ ਵੀ ਇਸੇ ਪ੍ਰਕਾਰ ਦੀ ਇੱਕ ਲੋਕ-ਕਲਾ ਹੈ। ਲੋਕ-ਨਾਚ ਮੰਨੋਰੰਜਨ ਦਾ ਸਾਧਨ ਹੀ ਨਹੀਂ, ਇਹ ਕਿਸੇ ਖਿੱਤੇ ਦੇ ਜਨ-ਸਮੂਹ ਦੀ ਸਮਾਜਿਕ, ਸੱਭਿਆਚਾਰਕ, ਨੈਤਿਕ, ਧਾਰਮਿਕ, ਰਾਜਸੀ ਅਤੇ ਇਤਹਾਸਿਕ ਜੀਵਨ-ਤੋਰ ਦੀਆਂ ਵਿਭਿੰਨ ਪਰਤਾਂ ਦਾ ਸਰੀਰਕ ਮੁਦਰਾਵਾਂ ਦੇ ਮਾਧਿਅਮ ਰਾਹੀਂ ਆਪ-ਮੁਹਾਰਾ, ਸਧਾਰਨ, ਖੁਸ਼ੀਆਂ-ਖੇੜਿਆਂ ਭਰਪੂਰ ਅੰਦਰੂਨੀ ਭਾਵਨਾਵਾਂ ਦਾ ਬਾਹਰੀ ਪ੍ਰਗਟਾਵਾ ਵੀ ਹੈ। ਪੰਜਾਬ ਦੇ ਲੋਕ-ਨਾਚ ਪੰਜਾਬ ਪੰਜਾਬ ਦੇ ਜਨ-ਜੀਵਨ ਦਾ ਮਹੱਤਪੂਰਨ ਅੰਗ ਹਨ।"ਪੰਜਾਬ ਦੇ ਲੋਕ-ਨਾਚਾਂ ਦਾ ਵਰਗੀਕਰਨ ਦੋ ਪੱਧਰਾਂ ਤੇ ਕੀਤਾ ਜਾ ਸਕਦਾ ਹੈ:
ਭਾਈ ਵੀਰ ਸਿੰਘ (1872–1957) ਇੱਕ ਪੰਜਾਬੀ ਕਵੀ ਅਤੇ ਵਿਦਵਾਨ ਸੀ, ਜਿਸ ਨੂੰ ਅਜੋਕੇ ਪੰਜਾਬੀ ਸਾਹਿਤ ਦਾ ਮੋਢੀ ਵੀ ਕਿਹਾ ਜਾਂਦਾ ਹੈ। ਉਸ ਨੇ ਆਪਣੀ ਕਵਿਤਾ ਨੂੰ ਸਿੱਖ ਧਰਮ ਅਤੇ ਗੁਰਮਤਿ ਫਲਸਫਾ ਨਾਲ਼ ਜੋੜਿਆ ਜਿਸ ਕਰ ਕੇ ਉਸ ਨੂੰ ਭਾਈ ਜੀ ਆਖਿਆ ਜਾਣ ਲੱਗਾ। ਉਸ ਨੇ ਛੋਟੀ ਕਵਿਤਾ, ਮਹਾਂਕਾਵਿ ਤੋਂ ਇਲਾਵਾ ਵਾਰਤਕ ਵਿੱਚ ਨਾਵਲ, ਨਾਟਕ ਇਤਿਹਾਸ, ਜੀਵਨੀਆਂ, ਲੇਖਾਂ ਅਤੇ ਸਾਖੀਆਂ ਇਤਿਆਦਿ ਦੀ ਰਚਨਾ ਕਰਨ ਦੀ ਪਹਿਲ ਕੀਤੀ।
ਗੁਰੂ ਨਾਨਕ ਦੇਵ ਜੀ (15 ਅਪ੍ਰੈਲ 1469 – 22 ਸਤੰਬਰ 1539) ਸਿੱਖੀ ਦੇ ਬਾਨੀ ਅਤੇ ਦਸਾਂ ਸਿੱਖ ਗੁਰੂਆਂ ਵਿਚੋਂ ਪਹਿਲੇ ਗੁਰੂ ਸਨ। ਇਹਨਾਂ ਦਾ ਜਨਮ ਦਿਨ ਦੁਨੀਆ ਵਿੱਚ ਗੁਰਪੁਰਬ ਵਜੋਂ ਮਨਾਇਆ ਜਾਂਦਾ ਹੈ, ਜੋ ਨਾਨਕਸ਼ਾਹੀ ਕਲੈਂਡਰ 2003 ਮਤਾਬਕ 1 ਵੈਸਾਖ ਅਤੇ ਬਿਕ੍ਰਮੀ ਨਾਨਕਸ਼ਾਹੀ ਕਲੈਂਡਰ ਮੁਤਾਬਿਕ ਕੱਤਕ ਦੀ ਪੂਰਨਮਾਸ਼ੀ ਨੂੰ ਹਰ ਸਾਲ ਅਕਤੂਬਰ-ਨਵੰਬਰ ਮਹੀਨਿਆਂ ਵਿਚਾਲ਼ੇ ਵੱਖਰੀ ਤਰੀਕ ਨੂੰ ਆਉਂਦਾ ਹੈ। ਗੁਰੂ ਨਾਨਕ ਦੇਵ ਜੀ ਦੇ ਜਨਮ ਅਤੇ ਜੋਤੀ-ਜੋਤ ਸਮਾੳਣ ਬਾਰੇ ਤਾਰੀਖ਼ਾਂ ਵਿਚ ਮਤਭੇਦ ਹੈ। ਸੁਖਬਾਸੀ ਰਾਮ ਬੇਦੀ, ਗਣੇਸ਼ਾ ਸਿੰਘ ਬੇਦੀ, ਡਾ.
ਰੀਤੀ ਰਿਵਾਜ ਸ਼ਬਦ ਅੰਗਰੇਜੀ ਦੇ ਪਦ ritual ਦੇ ਪੰਜਾਬੀ ਅਨੁਵਾਦ ਵਜੋਂ ਵਰਤਿਆ ਗਿਆ ਹੈ। ਸਮਾਜ ਦੇ ਸਮਾਂ ਵਿਹਾ ਚੁੱਕੇ ਕਾਰਜ ਜਦੋਂ ਆਪਣੇ ਸਾਰਥਕ ਪ੍ਰਕਾਰਜ ਤੋਂ ਮੁਕਤ ਹੋ ਕੇ ਪ੍ਰਤੀਕ ਰੂਪ ਵਿੱਚ ਕੀਤੇ ਜਾਂਦੇ ਹਨ, ਤਾਂ ਉਹ ਰਸਮਾਂ ਅਖਵਾਉਂਦੇ ਹਨ। ਪੰਜਾਬ ਵਿੱਚ ਅਜਿਹੇ ਅਨੇਕਾ ਕਾਰਜ ਹਨ, ਜਿਨਾ ਦੀ ਪਹਿਲਾ ਕਦੀ ਮਹੱਤਤਾ ਸੀ, ਪਰ ਹੁਣ ਉਹ ਵੇਲਾ ਵਿਹਾ ਚੁਕੇ ਹਨ ਪਰ ਇਹ ਪ੍ਰਕਾਰਜ ਪ੍ਰਤੀਕ ਰੂਪ ਵਿੱਚ ਅੱਜ ਵੀ ਨਿਭਾਏ ਜਾਂਦੇ ਹਨ। ਜਿਸ ਤਰਾਂ ਉਹਨਾਂ ਦਾ ਵਾਸਤਵਿਕ ਅਮਲ ਹੋਇਆ ਕਰਦਾ ਸੀ। ਵਿਅਕਤੀ ਜੀਵਨ ਨਾਲ ਸਬੰਧਿਤ ਅਜਿਹਾ ਕੋਈ ਮੌਕਾ ਨਹੀਂ ਜਦੋਂ ਕੋਈ ਰਸਮ ਨਾ ਕੀਤੀ ਜਾਂਦੀ ਹੋਵੇ। ਵਿਅਕਤੀ ਜੀਵਨ ਦੀਆਂ ਤਿੰਨ ਅਵਸਥਾਵਾਂ ਪ੍ਰਮੁੱਖ ਮੰਨੀਆਂ ਜਾਂਦੀਆਂ ਹਨ। ਜਨਮ ਵਿਆਹ ਮੌਤ ਉਹਨਾਂ ਨਾਲ ਸਬੰਧਿਤ ਰਸਮਾਂ ਹੇਠ ਲਿਖੇ ਹਨ: -
ਚੇਨੱਈ ਸੁਪਰ ਕਿੰਗਜ਼ (ਸੰਖੇਪ ਤੌਰ 'ਤੇ CSK) ਚੇਨਈ, ਤਾਮਿਲਨਾਡੂ, ਤੋਂ 20-20 ਕ੍ਰਿਕਟ ਦੀ ਇੱਕ ਫਰੈਂਚਾਈਜ਼ ਟੀਮ ਹੈ, ਜੋ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਵਿੱਚ ਖੇਡਦੀ ਹੈ। 2008 ਵਿੱਚ ਸਥਾਪਿਤ, ਟੀਮ ਚੇਨਈ ਦੇ ਐਮ ਏ ਏ ਚਿਦੰਬਰਮ ਸਟੇਡੀਅਮ ਵਿੱਚ ਆਪਣੇ ਘਰੇਲੂ ਮੈਚ ਖੇਡੇ। ਆਈਪੀਐਲ ਤੋਂ ਸ਼ੁਰੂ ਹੋ ਰਹੇ 2015 ਬੈਡਮਿੰਟਨ ਖਿਡਾਰਨ ਦੀ ਕਥਿਤ ਸ਼ਮੂਲੀਅਤ ਦੇ ਲਈ ਆਈਪੀਐਲ ਤੋਂ ਦੋ ਸਾਲ ਦੇ ਮੁਅੱਤਲ ਕੀਤੇ ਜਾਣ ਤੋਂ ਬਾਅਦ 2013 ਵਿੱਚ ਇੰਡੀਅਨ ਪ੍ਰੀਮੀਅਰ ਲੀਗ ਸੱਟੇਬਾਜ਼ੀ ਮਾਮਲੇ ਵਿੱਚ ਸੁਪਰ ਕਿੰਗਜ਼ 2018 ਵਿੱਚ ਲੀਗ ਵਿੱਚ ਆਵੇਗੀ। ਮੁਅੱਤਲ ਤੋਂ ਪਹਿਲਾਂ, ਮਹਿੰਦਰ ਸਿੰਘ ਧੋਨੀ ਨੇ ਟੀਮ ਦੀ ਕਪਤਾਨੀ ਕੀਤੀ ਸੀ ਅਤੇ ਸਟੀਫਨ ਫਲੇਮਿੰਗ ਦੁਆਰਾ ਕੋਚ ਕੀਤਾ ਸੀ.
ਪੰਜਾਬ ਵਿੱਚ ਮੇਲਿਆਂ ਵਾਂਗ ਤਿਉਹਾਰਾਂ ਦੀ ਲੜੀ ਵੀ ਤੁਰੀ ਰਹਿੰਦੀ ਹੈ। ਮੇਲਿਆਂ ਵਾਂਗ ਤਿਉਹਾਰ ਵੀ ਇੱਥੋਂ ਦੇ ਸਭ ਵਰਗਾਂ ਦੇ ਲੋਕ ਸਮੂਹਿਕ ਤੌਰ ਤੇ ਮਨਾਉਂਦੇ ਹਨ। ਜੋ ਇੱਥੋਂ ਦੀ ਭਾਈਚਾਰਕ ਸਾਂਝ ਅਤੇ ਫਿਰਕੂ ਸੋਚ ਦੇ ਗਵਾਹ ਹਨ ।ਡਾ ਵਣਜਾਰਾ ਬੇਦੀ ਅਨੁਸਾਰ ਤਿਉਹਾਰਾਂ ਦਾ ਮੁੱਢ ਪੰਜਾਬ ਦੀ ਸਮੂਹਿਕ ਵਿਕਾਸ ਦੀ ਭਾਵਨਾ ਵਿੱਚ ਬੱਝਿਆ ਅਤੇ ਹੌਲੀ ਹੌਲੀ ਇਨ੍ਹਾਂ ਰਾਂਗਲੀਆਂ ਚੂਲਾਂ ਦੁਆਲੇ ਜਾਤੀ ਦਾ ਸਾਰਾ ਸਮਾਜਿਕ ,ਧਾਰਮਿਕ ਅਤੇ ਭਾਈਚਾਰਕ ਜੀਵਨ ਚੱਕੀ ਦੇ ਪੁੜ ਵਾਂਗ ਘੁੰਮਣ ਲੱਗਾ। ਤਿਉਹਾਰ ਨਾਲ ਅੰਦਰਲਾ ਖਿੜਦਾ ਤੇ ਮਹਿਕਦਾ ਹੈ ਅਤੇ ਲੋਕਾਂ ਵਿੱਚ ਨਵੀਂ ਸ਼ਕਤੀ ਉੱਭਰਦੀ ਅਤੇ ਨਵੇਂ ਸੰਕਲਪ ਜਾਗਦੇ ਹਨ।
ਪੰਜਾਬ ਉੱਤਰ-ਪੱਛਮੀ ਭਾਰਤ ਦਾ ਇੱਕ ਰਾਜ ਹੈ ਜੋ ਕਿ ਸਮੁੱਚੇ ਪੰਜਾਬ ਖੇਤਰ ਦਾ ਇੱਕ ਭਾਗ ਹੈ। ਇਸ ਦਾ ਦੂਸਰਾ ਭਾਗ ਪਾਕਿਸਤਾਨ ਵਿੱਚ ਹੈ। ਪੰਜਾਬ ਦੇ ਭਾਰਤੀ ਖੇਤਰ ਨੂੰ ਚੜ੍ਹਦਾ ਪੰਜਾਬ ਕਹਿੰਦੇ ਹਨ ਅਤੇ ਪਾਕਿਸਤਾਨ ਵਾਲੇ ਖੇਤਰ ਨੂੰ ਲਹਿੰਦਾ ਪੰਜਾਬ ਕਹਿੰਦੇ ਹਨ। ਇਸ ਦੀ ਸਰਹੱਦ ਉੱਤਰ ਵਿੱਚ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ, ਉੱਤਰ-ਪੂਰਬ ਵਿੱਚ ਹਿਮਾਚਲ ਪ੍ਰਦੇਸ਼, ਦੱਖਣ-ਪੂਰਬ ਵਿੱਚ ਹਰਿਆਣਾ, ਦੱਖਣ-ਪੱਛਮ ਵਿੱਚ ਰਾਜਸਥਾਨ ਅਤੇ ਪੱਛਮ ਵਿੱਚ ਪਾਕਿਸਤਾਨੀ ਪੰਜਾਬ ਨਾਲ ਲੱਗਦੀ ਹੈ। ਰਾਜ ਦਾ ਖੇਤਰਫਲ 50,362 ਵਰਗ ਕਿਲੋਮੀਟਰ (19,445 ਵਰਗ ਮੀਲ) ਦਾ ਹੈ ਜੋ ਕਿ ਭਾਰਤ ਦੇ ਕੁਲ ਭੂਗੋਲਿਕ ਖੇਤਰ ਦਾ 1.53% ਹੈ। ਇਹ ਭਾਰਤ ਦਾ ਖੇਤਰ ਵਜੋਂ 20ਵਾਂ ਸਭ ਤੋਂ ਵੱਡਾ ਰਾਜ ਹੈ। ਭਾਰਤੀ ਪੰਜਾਬ ਦੇ ਮੁੱਖ ਸ਼ਹਿਰ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਬਠਿੰਡਾ, ਮੋਗਾ, ਸੰਗਰੂਰ, ਮੋਹਾਲੀ ਅਤੇ ਪਟਿਆਲਾ ਹਨ। ਇਸ ਦੀ ਰਾਜਧਾਨੀ ਚੰਡੀਗੜ੍ਹ ਹੈ।
ਖੇਡਣਾ ਮਨੁੱਖ ਦੀ ਸਹਿਜ ਸੁਭਾਵਿਕ ਪ੍ਰਵਿਰਤੀ ਹੈ। ਮਨੁੱਖ ਆਦਿ-ਕਾਲ ਤੋਂ ਹੀ ਖੇਡਦਾ ਆਇਆ ਹੈ। ਕੁਦਰਤ ਨੇ ਹਰ ਪ੍ਰਾਣੀ ਵਿੱਚ ਖੇਡਣ ਦਾ ਗੁਣ ਭਰਿਆ ਹੈ। ਆਪਣੇ ਜੁੱਸੇ, ਵਿੱਤ ਤੇ ਸੁਭਾਅ ਅਨੁਸਾਰ ਉਸ ਨੇ ਆਪੋ-ਆਪਣੀਆਂ ਖੇਡਾਂ ਦੀ ਸਿਰਜਣਾ ਕੀਤੀ ਹੈ। ਖੇਡਾਂ ਮਨੋਰੰਜਨ ਦਾ ਅਤੇ ਵਿਹਲੇ ਸਮੇਂ ਦੀ ਉਚਿਤ ਵਰਤੋਂ ਦਾ ਸਭ ਤੋਂ ਵੱਡਾ ਸਾਧਨ ਹਨ। ਖੇਡਾਂ ਤੇ ਮਨਪ੍ਰਚਾਵੇ ਮਨੁੱਖ ਲਈ ਉਨੇ ਹੀ ਜਰੂਰੀ ਹਨ ਜਿਤਨੇ ਅੰਨ, ਪਾਣੀ ਅਤੇ ਹਵਾ। ਇਹ ਮਨੁੱਖ ਦੇ ਸਰਬ-ਪੱਖੀ ਵਿਕਾਸ ਦਾ ਮਹੱਤਵਪੂਰਨ ਸ੍ਰੋਤ ਹਨ। ਬੱਚੇ ਦੇ ਜਨਮ ਲੈਣ ਨਾਲ ਬੱਚੇ ਦੀ ਖੇਡ-ਪ੍ਰਕਿਰਿਆ ਆਰੰਭ ਹੋ ਜਾਂਦੀ ਹੈ; ਜਿਵੇਂ ਕੁੱਝ ਦਿਨਾਂ ਦਾ ਬੱਚਾ ਹੀ ਲੱਤਾਂ-ਬਾਹਾਂ ਮਾਰਨੀਆਂ ਸ਼ੁਰੂ ਕਰ ਦਿੰਦਾ ਹੈ। ਖੇਡ-ਰੁਚੀਆਂ ਹੀ ਬੱਚੇ ਦੇ ਸਰੀਰਿਕ, ਮਾਨਸਿਕ ਅਤੇ ਬੌਧਿਕ ਵਿਕਾਸ ਦੀਆਂ ਸੂਚਕ ਹਨ।‘ਲੋਕ ਖੇਡ’ ‘ਲੋਕ’ ਅਤੇ ‘ਖੇਡ’ ਸ਼ਬਦਾਂ ਦੇ ਮੇਲ ਨਾਲ ਬਣਿਆ ਹੈ। ਇਸਦਾ ਅਰਥ ਹੈ। ‘ਲੋਕ ਦੀ ਖੇਡ’। ‘ਲੋਕ’ ਸ਼ਬਦ ਵਾਸਤਵ ਵਿੱਚ ਅੰਗਰੇਜ਼ੀ ਦੇ ਫੋਕ ਦਾ ਪਰਿਯਾਇ ਹੈ। ਜੋ ਨਗਰ ਅਤੇ ਪਿੰਡ ਦੀ ਸਾਰੀ ਜਨਤਾ ਦਾ ਭਾਵ ਹੈ। ਇਸ ਤਰ੍ਹਾਂ ‘ਖੇਡ’ ਸ਼ਬਦ ਦਾ ਭਾਵ ਮਨ ਪਰਚਾਣਾ ਹੈ। ਲੋਕਖੇਡ ਦਾ ਮਨ ਪਰਚਾਵਾ ਹੋਣਾ ਬਹੁਤ ਜ਼ਰੂਰੀ ਹੈ। ਪਰ ਮਨ ਪਰਚਾਵੇ ਦੇ ਨਾਲ-ਨਾਲ ਇਹ ਮਨੁੱਖ ਨੂੰ ਸਰੀਰਿਕ ਤੇ ਮਾਨਸਿਕ ਸ਼ਕਤੀ ਵੀ ਦਿੰਦੀਆਂ ਹਨ। ਇਨ੍ਹਾਂ ਦਾ ਮਨੁੱਖ ਦੇ ਜੀਵਨ ਨਾਲ ਡੂੰਘਾ ਸੰਬੰਧ ਹੈ।ਲੋਕ-ਖੇਡਾਂ ਦੀ ਖ਼ਾਸੀਅਤ ਇਹ ਹੈ ਕਿ ਇਹ ਕਿਸੇ ਕਰੜੇ ਨਿਯਮਾਂ ਅਧੀਨ ਨਹੀਂ ਖੇਡੀਆਂ ਜਾਂਦੀਆਂ। ਕੋਈ ਸਮਾਂ-ਸਥਾਨ ਵੀ ਨਿਸ਼ਚਿਤ ਨਹੀਂ, ਗਰਮੀਆਂ ਨੂੰ ਦੁਪਿਹਰਾ ਸਮੇਂ, ਰਾਤ ਨੂੰ ਚਾਨਣੀਆਂ ਰਾਤਾਂ ਵਿਚ, ਖੁੱਲ੍ਹਿਆ ਵਿਹੜਿਆਂ, ਗਲੀਆਂ, ਜੂਹਾਂ, ਟਾਹਲੀਆਂ, ਬਰੋਟਿਆਂ ਦੀਆਂ ਛਾਂਵਾਂ ਅਤੇ ਕਿਸੇ ਵੀ ਮੋਕਲੀ ਥਾਂ 'ਤੇ ਇਹ ਖੇਡੀਆਂ ਜਾਂਦੀਆਂ ਹਨ। ਲੋਕ-ਖੇਡਾਂ ਖੇਡਣ ਲਈ ਸਮਾਨ ਖ਼ਰੀਦਣ ਦੀ ਵੀ ਲੋੜ ਨਹੀਂ, ਸਥਾਨਿਕ ਉਪਲਬਧ ਸਮਗਰੀ ਤੋਂ ਹੀ ਕੰਮ ਸਾਰ ਲਿਆ।
ਭੁੱਖ ਲੱਗਣਾ ਤੇ ਕੁਝ ਖਾ ਲੈਣਾ ਦੇਖਣ ਵਿੱਚ ਇੱਕ ਸਰਲ ਅਤੇ ਸੁਭਾਵਿਕ ਜਿਹੀ ਪ੍ਰਕਿਰਿਆ ਲੱਗਦੀ ਹੈ। ਕਦੇ ਕਿਸੇ ਨੇ ਇਹ ਖਿਆਲ ਨਹੀਂ ਕੀਤਾ ਕਿ ਭੋਜਨ ਜੀਵਾਂ ਦੇ ਲਈ ਕਿੰਨੀ ਅਹਿਮੀਅਤ ਰੱਖਦਾ ਹੈ।ਉਝ ਤਾਂ ਭੋਜਨ ਸਮੁੱਚੀ ਕਾਇਨਾਤ ਦੇ ਜੀਵ ਜੰਤੂਆ ਪਸ਼ੂ ਪੰਛੀਆਂ ਅਤੇ ਬਨਸਪਤੀ ਲਈ ਬੇਹੱਦ ਜਰੂਰੀ ਹੈ।ਪ੍ਰਤੂ ਮਨੁੱਖ ਅਤੇ ਬਾਕੀ ਜੀਵ ਜੰਤੂਆਂ ਦੇ ਭੋਜਨ ਪ੍ਰਾਪਤ ਕਰਨ ਅਤੇ ਪ੍ਰਾਪਤ ਹੋਏ ਭੋਜਨ ਨੂੰ ਗ੍ਰਹਿਣ ਕਰਨ ਦੇ ਢੰਗਾਂ ਅਤੇ ਸਾਧਨਾ ਵਿੱਚ ਢੇਰ ਸਾਰਾ ਅੰਤਰ ਹੈ।ਮਨੁੱਖ ਜਾਤੀ ਕੇਵਲ ਪੇਟ ਭਰਨ ਦੇ ਲਈ ਹੀ ਭੋਜਨ ਨਹੀਂ ਖਾਂਦੀ ਸਗੋ ਮਨੁੱਖੀ ਨਸਲ ਨੇ ਸਮੁੱਚੀ ਭੋਜਨ ਪ੍ਰਣਾਲੀ ਨੂੰ ਇੱਕ ਸੱਭਿਆਚਾਰਕ ਅਮਲ ਵਜੋਂ ਅਪਣਾਇਆ ਹੋਇਆ ਹੈ।ਕੁੱਲੀ, ਗੁੱਲੀ,ਜੁੱਲੀ,ਦੀ ਬੁਨਿਆਦੀ ਲੋੜ ਤੋਂ ਲੈ ਕੇ ਅੰਨ ਜਲ ਮੁੱਕ ਜਾਣ ਤਕ ਭੋਜਨ ਨਾਲ ਕਿੰਨੀ ਹੀ ਸੱਭਿਆਚਾਰਕ ਕਦਰਾਂ ਮਨੁੱਖੀ ਨਸਲ ਦੇ ਨਾਲ ਜੋੜ ਲਈਆ ਹਨ। ਜੇ ਮਨੁੱਖ ਕੇਵਲ ਪੇਟ ਭਰਨ ਦੇ ਲਈ ਭੋਜਨ ਕਰਦਾ ਤਾਂ ਉਸ ਨੂੰ ਛੱਤੀ ਪਕਵਾਨਾਂ ਦੀ ਲਾਲਸਾ ਨਾ ਹੁੰਦੀ ਜੇ ਉਹ ਦਾਲ ਰੋਟੀ ਨਾਲ ਗੁਜ਼ਾਰਾ ਕਰ ਸਕਦਾ ਸੀ ਤਾਂ ਵੰਨ ਸਵੰਨੇ ਖਾਣ ਦਾ ਸਵਾਦ ਨਾ ਰੱਖਦਾ ਭੋਜਨ ਦਾ ਪ੍ਰਯੋਗ ਤਾਂ ਹਰ ਇੱਕ ਮਨੁੱਖੀ ਸਮਾਜ ਚ ਹੁੰਦਾ ਹੈ ਪ੍ਰੰਤੂ ਕੋਈ ਸਮਾਜ ਭੋਜਨ ਪ੍ਰਤੀ ਕਿਸ ਕਿਸਮ ਦੀ ਪਹੁੰਚ ਅਪਣਾਉਦਾ ਹੈ।ਅਰਥਾਤ ਕਿਸੇ ਸਮਾਜ ਦੇ ਲੋਕ ਭੋਜਨ ਕਿਸ ਸਮੇਂ ਗ੍ਰਹਿਣ ਕਰਦੇ ਹਨ।ਉਹਨਾ ਦੇ ਭੋਜਨ ਦੀ ਕਿਸਮ ਕਿਹੋ ਜਿਹੀ ਹੈ?ਇਹ ਸਾਰੇ ਪੱਖ ਮਿਲ ਕੇ ਸਬੰਧਿਤ ਸਮਾਜ ਦੇ ਸੱਭਿਆਚਾਰ ਦੀ ਭੋਜਨ ਪ੍ਰਣਾਲੀ ਬਣ ਜਾਂਦੇ ਹਨ।ਮਨੁੱਖ ਦੇ ਜੀਵਨ ਲਈ ਰੋਟੀ ਕੱਪੜਾ ਅਤੇ ਮਕਾਨ ਮਨੁੱਖ ਦੀਆਂ ਮੁੱਢਲੀਆਂ ਲੋੜਾ ਹਨ। ਮਨੁੱਖੀ ਜੀਵਨ ਦੀਆਂ ਲੋੜਾ ਅਤੇ ਸਹੂਲਤਾ ਲਈ ਵਰਤੋ ਵਿੱਚ ਆਉਣ ਵਾਲੀਆਂ ਵਸਤੂਆ ਸੱਭਿਆਚਾਰ ਦਾ ਪਦਾਰਥਕ ਪੱਖ ਪੇਸ ਕਰਦੀਆ ਹਨ ਖਾਣ ਪੀਣ ਵੀ ਲੋਕਾਂ ਦੇ ਜੀਵਨ ਦੀ ਮੁੱਢਲੀ ਤਸਵੀਰ ਪੇਸ ਕਰਦਾ ਹੈ ਇਹ ਤਿੰਨ ਮੁੱਖ ਲੋੜਾਂ ਹੀ ਮਨੁੱਖ ਦੇ ਕਾਰ-ਵਿਹਾਰ ਸਿਹਤ ਆਦਿ ਨੂੰ ਪ੍ਰਭਾਵਿਤ ਕਰਦੀਆਂ ਹਨ।ਇੱਥੋਂ ਤੱਕ ਕਿ ਮਨੁੱਖ ਦੇ ਖਾਣ ਪੀਣ ਤੋਂ ਹੀ ਉਸ ਦੀ ਕੰਮ ਪ੍ਰਤੀ ਲਗਨ ਜਾਂ ਸਮਰੱਥਾ ਦਾ ਅੰਦਾਜ਼ਾ ਲਗਾਇਆ ਜਾਂਦਾ ਹੈ। ਜਿਵੇਂ:- 'ਜਿਹਾ ਤੇਰਾ ਅੰਨ ਪਾਣੀ ਤੇਹਾ ਸਾਡਾ ਕੰਮ ਜਾਣੀ ਪੰਜਾਬੀ ਸੱਭਿਆਚਾਰ ਦੀ ਭੋਜਨ ਪ੍ਰਣਾਲੀ ਦੀ ਗੱਲ ਕਰਦਿਆ ਇਹ ਕਿਹਾ ਜਾ ਸਕਦਾ ਹੈ ਕਿ ਪੰਜਾਬੀਆਂ ਦਾ ਵਧੇਰਾ ਭੋਜਨ ਕਣਕ ਹੈ ਜਿਵੇਂ ਮੁਹਾਵਰਾ ਹੈ...
ਅੰਮ੍ਰਿਤਾ ਪ੍ਰੀਤਮ (31 ਅਗਸਤ 1919 - 31 ਅਕਤੂਬਰ 2005) ਇੱਕ ਪੰਜਾਬੀ ਲੇਖਕ, ਕਵੀ, ਨਾਵਲਕਾਰ, ਕਹਾਣੀਕਾਰ ਅਤੇ ਵਾਰਤਕਕਾਰ ਸੀ ਜਿਸਨੇ ਪੰਜਾਬੀ ਅਤੇ ਹਿੰਦੀ ਭਾਸ਼ਾਵਾਂ ਵਿੱਚ ਸਾਹਿਤ ਰਚਨਾ ਕੀਤੀ। ਉਸਨੂੰ ਪੰਜਾਬੀ ਭਾਸ਼ਾ ਦੇ 20ਵੀਂ ਸਦੀ ਦੇ ਸਭ ਤੋਂ ਅਹਿਮ ਕਵੀਆਂ ਵਿੱਚ ਮੰਨਿਆ ਜਾਂਦਾ ਹੈ ਅਤੇ ਪਹਿਲੀ ਅਹਿਮ ਨਾਰੀ ਲੇਖਕ ਮੰਨਿਆ ਜਾਂਦਾ ਹੈ। ਛੇ ਦਹਾਕਿਆਂ ਵਿੱਚ ਫੈਲੇ ਆਪਣੇ ਸਾਹਿਤਕ ਸਫ਼ਰ ਦੌਰਾਨ, ਉਸਨੇ ਕਵਿਤਾ, ਨਾਵਲ, ਜੀਵਨੀ, ਨਿਬੰਧ ਵਰਗੀਆਂ ਵਿਧਾਵਾਂ ਦੇ ਅੰਦਰ 100 ਤੋਂ ਵੱਧ ਕਿਤਾਬਾਂ ਲਿਖੀਆਂ ਹਨ। ਇਨ੍ਹਾਂ ਰਚਨਾਵਾਂ ਵਿੱਚ ਪ੍ਰੀਤਮ ਦੇ 20 ਕਾਵਿ-ਸੰਗ੍ਰਹਿ, 13 ਕਹਾਣੀ-ਸੰਗ੍ਰਹਿ, ਵਾਰਤਕ ਦੀਆਂ ਕਿਤਾਬਾਂ, ਤਿੰਨ ਸਫ਼ਰਨਾਮੇ, ਦੋ ਸਵੈ-ਜੀਵਨੀਆਂ ਅਤੇ ਪੰਜਾਬੀ ਲੋਕ ਗੀਤਾਂ ਦਾ ਇੱਕ ਸੰਗ੍ਰਿਹ ਵੀ ਸ਼ਾਮਿਲ ਹਨ। ਉਸ ਦੀਆਂ ਕਿਤਾਬਾਂ ਨੂੰ ਕਈ ਭਾਰਤੀ ਅਤੇ ਵਿਦੇਸ਼ੀ ਭਾਸ਼ਾਵਾਂ ਵਿੱਚ ਅਨੁਵਾਦ ਵੀ ਕੀਤਾ ਗਿਆ ਹੈ। ਅੰਮ੍ਰਿਤਾ ਪ੍ਰੀਤਮ ਨੇ 1966 ਤੋਂ ਨਾਗਮਣੀ ਮਾਸਿਕ ਪੱਤਰ ਦੀ ਸੰਪਾਦਨਾ ਸ਼ੁਰੂ ਕੀਤੀ। ਪ੍ਰੀਤਮ ਨੂੰ ਸਾਹਿਤ ਅਕਾਦਮੀ ਇਨਾਮ, ਭਾਰਤੀ ਗਿਆਨਪੀਠ ਅਤੇ ਪਦਮ ਵਿਭੂਸ਼ਨ ਨਾਲ ਸਨਮਾਨਿਤ ਕੀਤਾ ਗਿਆ।ਅੰਮ੍ਰਿਤਾ ਪ੍ਰੀਤਮ ਦੀ ਸਭ ਤੋਂ ਮਸ਼ਹੂਰ ਕਵਿਤਾ ਅੱਜ ਆਖਾਂ ਵਾਰਿਸ ਸ਼ਾਹ ਨੂੰ ਹੈ ਜਿਸ ਵਿੱਚ ਉਹ ਹਿੰਦੁਸਤਾਨ ਦੀ ਵੰਡ ਤੋਂ ਬਾਅਦ ਹੋਏ ਕਤਲੇਆਮ ਪ੍ਰਤੀ ਆਪਣਾ ਰੋਸ ਦਿਖਾਉਂਦੇ ਹੋਏ ਵਾਰਿਸ ਸ਼ਾਹ ਨੂੰ ਵਾਪਸ ਆਉਣ ਦੀ ਦੁਹਾਈ ਪਾਉਂਦੀ ਹੈ। ਇੱਕ ਨਾਵਲਕਾਰ ਦੇ ਤੌਰ ਉੱਤੇ ਪਿੰਜਰ (1950) ਉਸਦਾ ਸਭ ਤੋਂ ਮਸ਼ਹੂਰ ਨਾਵਲ ਹੈ ਜਿਸ ਉੱਤੇ ਬਾਅਦ ਵਿੱਚ ਇੱਕ ਅਵਾਰਡ ਜੇਤੂ ਫ਼ਿਲਮ ਪਿੰਜਰ (2003) ਵੀ ਬਣੀ।1947 ਵਿੱਚ ਭਾਰਤ ਤੇ ਪਾਕਿਸਤਾਨ ਦੀ ਵੰਡ ਪਿੱਛੋਂ ਇਹ ਲਿਹੌਰ ਤੋਂ ਹਿੰਦੁਸਤਾਨ ਆ ਗਈ।
ਭਗਤ ਸਿੰਘ (28 ਸਤੰਬਰ 1907 - 23 ਮਾਰਚ 1931) ਭਾਰਤ ਦਾ ਇੱਕ ਅਜ਼ਾਦੀ ਘੁਲਾਟੀਆ ਸੀ। ਭਗਤ ਸਿੰਘ ਨੂੰ 23 ਮਾਰਚ 1931 ਨੂੰ ਉਸ ਦੇ ਸਾਥੀਆਂ, ਰਾਜਗੁਰੂ ਅਤੇ ਸੁਖਦੇਵ ਦੇ ਨਾਲ ਫ਼ਾਂਸੀ ਤੇ ਲਟਕਾ ਦਿੱਤਾ ਗਿਆ ਸੀ। ਉਹ ਹਿੰਦੁਸਤਾਨ ਸੋਸ਼ਲਿਸਟ ਰਿਪਬਲੀਕਨ ਐਸੋਸੀਏਸ਼ਨ ਦੇ ਸੰਸਥਾਪਕ ਮੈਬਰਾਂ ਵਿੱਚੋਂ ਇੱਕ ਸੀ। ਭਗਤ ਸਿੰਘ ਇਨਕਲਾਬੀ ਹੋਣ ਦੇ ਨਾਲ ਨਾਲ ਮੌਲਿਕ ਚਿੰਤਕ ਵੀ ਸੀ। ਉਸ ਨੇ ਸਮਾਜਿਕ, ਸਿਆਸੀ ਤੇ ਸਭਿਆਚਾਰਕ ਵਰਤਾਰਿਆਂ ਨੂੰ ਤਰਕਸ਼ੀਲ ਤਰੀਕੇ ਨਾਲ ਘੋਖਿਆ ਤੇ ਉਨ੍ਹਾਂ ਬਾਰੇ ਵਿਚਾਰ ਪ੍ਰਗਟਾਏ।1928 ਵਿੱਚ ਭਗਤ ਸਿੰਘ ਤੇ ਉਸਦੇ ਸਾਥੀ ਸ਼ਿਵਰਾਮ ਰਾਜਗੁਰੂ ਨੇ 21 ਸਾਲਾ ਬਰਤਾਨਵੀ ਪੁਲਿਸ ਅਫ਼ਸਰ ਜੌਨ ਸਾਂਡਰਸ ਦਾ ਲਾਹੌਰ ਵਿਖੇ ਗੋਲੀ ਮਾਰਕੇ ਕਤਲ ਕੀਤਾ ਜਦਕਿ ਉਹਨਾਂ ਦਾ ਮਕਸਦ ਜੇਮਜ਼ ਸਕੌਟ ਨਾਂ ਦੇ ਸੀਨੀਅਰ ਪੁਲਿਸ ਸੁਪਰਿਨਟੈਂਡੈਂਟ ਦਾ ਕਤਲ ਕਰਨਾ ਸੀ।
ਸਟੀਵਨ ਵਿਲੀਅਮ ਹਾਕਿੰਗ (ਅੰਗਰੇਜ਼ੀ: Stephen William Hawking) (ਜਨਮ 8 ਜਨਵਰੀ 1942- 14 ਮਾਰਚ 2018) ਇੱਕ ਬਰਤਾਨਵੀ ਭੌਤਿਕ ਵਿਗਿਆਨੀ, ਬ੍ਰਹਿਮੰਡ ਵਿਗਿਆਨੀ ਅਤੇ ਲੇਖਕ ਸੀ। ਉਸਨੂੰ ਇੱਕ ਖ਼ਤਰਨਾਕ ਬਿਮਾਰੀ ਸੀ ਅਤੇ ਉਹ ਕੁਰਸੀ ਤੋਂ ਉੱਠ ਨਹੀਂ ਸਕਦਾ ਸੀ, ਹੱਥ ਪੈਰ ਨਹੀਂ ਹਿਲਾ ਸਕਦਾ ਸੀ ਅਤੇ ਬੋਲ ਵੀ ਨਹੀਂ ਸਕਦਾ ਸੀ। ਪਰ ਉਹ ਦਿਮਾਗ਼ੀ ਤੌਰ 'ਤੇ ਸਿਹਤਮੰਦ ਸੀ ਅਤੇ ਬੁਲੰਦ ਹੌਸਲੇ ਦੀ ਵਜ੍ਹਾ ਨਾਲ ਅਪਣਾ ਕੰਮ ਜਾਰੀ ਰੱਖ ਰੱਖਦਾ ਰਿਹਾ ਸੀ। ਉਹ ਆਪਣੇ ਖ਼ਿਆਲ ਦੂਸਰਿਆਂ ਤੱਕ ਪਹੁੰਚਾਣ ਅਤੇ ਉਨ੍ਹਾਂ ਨੂੰ ਸਫ਼ੇ 'ਤੇ ਉਤਾਰਨ ਲਈ ਇੱਕ ਖ਼ਾਸ ਕਿਸਮ ਦੇ ਕੰਪਿਊਟਰ ਦੀ ਵਰਤੋਂ ਕਰਦਾ ਸੀ।
ਇਜ਼ਰਾਇਲੀ ਨਵਾਂ ਸ਼ੇਕਲ (ਹਿਬਰੂ: שֶׁקֶל חָדָשׁ ਸ਼ੇਕਲ ਹਾਦਾਸ਼) (ਨਿਸ਼ਾਨ: ₪; ਐਕਰੋਨਿਮ: ש״ח ਅਤੇ ਅੰਗਰੇਜ਼ੀ ਵਿੱਚ NIS; code: ILS) (ਬਹੁ-ਵਚਨ shkalim/ਸ਼ੇਕਲਿਮ – שקלים; Arabic: شيكل جديد ਜਾਂ شيقل جديد ਸ਼ੇਕ਼ਲ ਗ਼ਦੀਦ) ਇਜ਼ਰਾਇਲ ਮੁਲਕ ਦੀ ਮੁਦਰਾ ਹੈ। ਇੱਕ ਸ਼ੇਕਲ ਵਿੱਚ 100 ਅਗੋਰੋਤ (אגורות) (ਇੱਕ-ਵਚਨ ਅਗੋਰਾ, אגורה) ਹੁੰਦੇ ਹਨ। ਇਹ ਮੁਦਰਾ 1 ਜਨਵਰੀ 1986 ਨੂੰ ਪੁਰਾਣਾ ਇਜ਼ਰਾਇਲੀ ਸ਼ੇਕਲ ਦੀ ਥਾਂ 1000:1 ਦੇ ਅਨੁਪਾਤ ਨਾਲ਼ ਜਾਰੀ ਕੀਤੀ ਗਈ ਸੀ ਜੋ 24 ਫ਼ਰਵਰੀ 1980 ਤੋਂ ਲੈ ਕੇ 31 ਦਸੰਬਰ 1985 ਤੱਕ ਵਰਤੀ ਜਾਂਦੀ ਸੀ।
ਕੇ2 (ਜਿਹਨੂੰ ਛੋਗੋਰੀ/ਕ਼ੋਗੀਰ, ਕੇਟੂ/ਕੇਚੂ, ਅਤੇ ਗਾਡਵਿਨ-ਔਸਟਨ ਪਹਾੜਾ ਵੀ ਆਖਿਆ ਜਾਂਦਾ ਹੈ) ਮਾਊਂਟ ਐਵਰੈਸਟ ਮਗਰੋਂ ਦੁਨੀਆਂ ਦਾ ਦੂਜਾ ਸਭ ਤੋਂ ਉੱਚਾ ਪਹਾੜ ਹੈ, ਜਿਸਦੀ ਉਚਾਈ 8611 ਮੀਟਰ ਅਥਵਾ 28251 ਫੁੱਟ ਹੈ। ਇਹ ਪਾਕਿਸਤਾਨ ਦੇ ਗਿਲਗਿਤ-ਬਾਲਤਿਸਤਾਨ ਖੇਤਰ ਵਿੱਚ ਬਾਲਤਿਸਤਾਨ ਅਤੇ ਸ਼ਿਨਜਿਆਂਗ, ਚੀਨ ਦੇ ਤਾਜਿਕ ਖ਼ੁਦਮੁਖ਼ਤਿਆਰ ਖੇਤਰ ਦੀ ਸਰਹੱਦ ਵਿਚਕਾਰ ਸਥਿਤ ਹੈ। ਇਹ ਚੋਟੀ ਚਡ਼੍ਹਾਈ ਦੇ ਮਾਮਲੇ ਵਿੱਚ ਮਾਊਂਟ ਐਵਰੈਸਟ ਤੋਂ ਵੀ ਔਖੀ ਹੈ ਜਿਸ ਦਾ ਅੰਦਾਜ਼ਾ ਇਸ ਗੱਲ ਤੋਂ ਸਹਿਜੇ ਹੀ ਲਗਾਇਆ ਜਾ ਸਕਦਾ ਹੈ ਕਿ ਇਸਤੇ ਚਡ਼੍ਹਾਈ ਦੌਰਾਨ ਮਰਨ ਵਾਲਿਆਂ ਦੀ ਦਰ ਐਵਰੈਸਟ ਤੋਂ ਕਿਤੇ ਜਿਆਦਾ ਹੈ। ਇਸ ਚੋਟੀ ਨੂੰ ਹਾਲੇ ਤੱਕ ਕੇਵਲ 302 ਲੋਕਾਂ ਨੇ ਹੀ ਸਰ ਕੀਤਾ ਹੈ 'ਤੇ 80 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਮਾਰਕ ਐਂਡਰੀਊ ਸਪਿਟਜ਼ (ਜਨਮ 10 ਫਰਵਰੀ 1950) ਇੱਕ ਅਮਰੀਕੀ ਤੈਰਾਕ, ਨੌਂ ਵਾਰ ਦੇ ਓਲੰਪਿਕ ਚੈਂਪੀਅਨ ਅਤੇ ਵਿਸ਼ਵ ਰਿਕਾਰਡ-ਪ੍ਰਾਪਤ ਕਰਤਾ ਹਨ। ਉਸਨੇ 1972 ਦੇ ਮੱਧਮ, ਪੱਛਮੀ ਜਰਮਨੀ ਵਿੱਚ ਖੇਡੀ ਓਲੰਪਿਕ ਵਿੱਚ ਸੱਤ ਸੋਨੇ ਦੇ ਤਗਮੇ ਜਿੱਤੇ, ਇੱਕ ਪ੍ਰਾਪਤੀ ਸਿਰਫ ਮਾਈਕਲ ਫਿਪਸ ਦੁਆਰਾ ਹੀ ਹੈ, ਜਿਸਨੇ ਬੀਜਿੰਗ ਵਿੱਚ 2008 ਦੇ ਓਲੰਪਿਕ ਸਮਾਰੋਹ ਵਿੱਚ ਅੱਠ ਸੋਨ ਜਿੱਤੇ ਸਨ। ਸਪਿਟਜ਼ ਨੇ ਉਹ ਸਾਰੇ ਸੱਤ ਈਵੈਂਟਸ ਵਿੱਚ ਨਵਾਂ ਵਿਸ਼ਵ ਰਿਕਾਰਡ ਕਾਇਮ ਕੀਤਾ ਜਿਸ ਵਿੱਚ ਉਨ੍ਹਾਂ ਨੇ 1972 ਵਿੱਚ ਹਿੱਸਾ ਲਿਆ ਸੀ। ਸਪਿੱਟਜ਼ ਨੂੰ ਓਲੰਪਿਕ ਦੇ ਇਤਿਹਾਸ ਵਿੱਚ ਕਿਸੇ ਹੋਰ ਯਹੂਦੀ ਅਥਲੀਟ ਨਾਲੋਂ ਜ਼ਿਆਦਾ ਮੈਡਲ ਪ੍ਰਾਪਤ ਹੋਏ ਹਨ।1968 ਅਤੇ 1972 ਦੇ ਵਿਚਕਾਰ, ਸਪਿਟਜ਼ ਨੇ 9 ਓਲੰਪਿਕ ਸੋਨੇ, ਇੱਕ ਚਾਂਦੀ ਅਤੇ ਇੱਕ ਕਾਂਸੇ ਦਾ ਤਮਗਾ ਜਿੱਤਿਆ। ਪੰਜ ਪੈਨ ਅਮਰੀਕੀ ਸੋਨੇ ਦੇ ਮੈਡਲ; 31ਅਥਲੈਟਿਕ ਯੂਨੀਅਨ (ਏ.ਏ.ਯੂ.) ਦੇ ਖ਼ਿਤਾਬ; ਅਤੇ ਅੱਠ ਨੈਸ਼ਨਲ ਕਾਲਜੀਏਟ ਅਥਲੈਟਿਕ ਐਸੋਸੀਏਸ਼ਨ (ਐਨਸੀਏਏ) ਦੇ ਖ਼ਿਤਾਬ ਜਿੱਤੇ। ਉਨ੍ਹਾਂ ਸਾਲਾਂ ਦੌਰਾਨ, ਉਸਨੇ 35 ਵਿਸ਼ਵ ਰਿਕਾਰਡ ਕਾਇਮ ਕੀਤੇ, ਪਰ ਉਨ੍ਹਾਂ ਵਿੱਚ ਦੋ ਪਰੀਖਣ ਅਤੇ ਗੈਰਸਰਕਾਰੀ ਸਨ। ਉਨ੍ਹਾਂ ਨੂੰ ਸਾਲ 1969, 1971 ਅਤੇ ਸਾਲ 1972 ਵਿੱਚ ਸਵਿੰਗ ਵਰਲਡ ਮੈਗਜ਼ੀਨ ਦੁਆਰਾ ਵਰਲਡ ਸਵੀਮਰ ਆਫ ਦ ਯੀਅਰ ਨਾਮ ਦਿੱਤਾ ਗਿਆ ਸੀ। ਉਹ 9 ਓਲੰਪਿਕ ਸੋਨ ਤਗਮੇ ਜਿੱਤਣ ਵਾਲਾ ਤੀਜਾ ਅਥਲੀਟ ਸੀ।
ਹੈਨਰੀ ਡੇਵਿਡ ਥੋਰੋ (12 ਜੁਲਾਈ 1817 - 6 ਮਈ 1862) ਇੱਕ ਅਮਰੀਕੀ ਲੇਖਕ, ਕਵੀ, ਦਾਰਸ਼ਨਕ, ਮਨੁੱਖੀ ਗੁਲਾਮੀ ਖਤਮ ਕਰਨ ਦਾ ਸਮਰਥਕ (abolitionist), ਪ੍ਰਕ੍ਰਿਤੀਵਾਦੀ, ਕਰ-ਵਿਰੋਧੀ, ਵਿਕਾਸ ਆਲੋਚਕ, ਸਰਵੇਖਿਅਕ, ਇਤਿਹਾਸਕਾਰ, ਅਤੇ ਆਗੂ ਅੰਤਰਗਿਆਨਵਾਦੀ (transcendentalist) ਸੀ। ਉਹ ਸਭ ਤੋਂ ਵਧ ਆਪਣੀ ਕਿਤਾਬ ਵਾਲਡਨ (Walden) ਕਰਕੇ ਮਸ਼ਹੂਰ ਹੈ। ਇਸ ਵਿੱਚ ਕੁਦਰਤੀ ਮਾਹੌਲ ਵਿੱਚ ਸਾਦਾ ਜੀਵਨ ਨੂੰ ਵਿਸ਼ਾ ਬਣਾਇਆ ਗਿਆ ਹੈ। ਇਸ ਦੇ ਇਲਾਵਾ ਉਸ ਦਾ ਲੇਖ ਸਿਵਲ ਨਾਫ਼ਰਮਾਨੀ (Civil Disobedience) ਪੁਰਅਮਨ ਵਿਅਕਤੀਗਤ ਸੰਘਰਸ਼ ਦੇ ਨਵੇਂ ਰਾਹ ਵਜੋਂ ਵਿਸ਼ਵ ਭਰ ਵਿੱਚ ਮੁਕਤੀ ਸੰਗਰਾਮ ਦੀ ਮੁੱਖ ਵਿਧੀ ਬਣ ਨਿਬੜਿਆ।
ਘਰੋਗੀ ਬਿੱਲੀ(Felis catus ਜਾਂ Felis silvestris catus) ਇੱਕ ਛੋਟਾ, ਆਮ ਤੌਰ ਉੱਤੇ ਸਮੂਰਦਾਰ ਪਾਲਤੂ ਮਾਸਖੋਰਾ ਥਣਧਾਰੀ ਹੈ। ਇਸਨੂੰ ਪਾਲਤੂ ਰੱਖਣ ਸਮੇਂ ਆਮ ਤੌਰ ਉੱਤੇ ਘਰੇਲੂ ਬਿੱਲੀ ਕਿਹਾ ਜਾਂਦਾ ਹੈ ਜਾਂ ਸਿਰਫ਼ ਬਿੱਲੀ ਜਦੋਂ ਇਸਨੂੰ ਹੋਰ ਕੋਈ ਬਿੱਲੀ-ਜਾਤੀ ਦੇ ਪ੍ਰਾਣੀਆਂ ਤੋਂ ਵੱਖ ਦੱਸਣ ਦੀ ਲੋੜ ਨਾ ਹੋਵੇ। ਇਹਨਾਂ ਦੀ ਮਨੁੱਖਾਂ ਨਾਲ ਜੋਟੀਦਾਰੀ ਅਤੇ ਚੂਹੇ ਆਦਿ ਜਾਨਵਰਾਂ ਨੂੰ ਮਾਰ ਸਕਣ ਦੀ ਕਾਬਲੀਅਤ ਕਰ ਕੇ ਕਦਰ ਕੀਤੀ ਜਾਂਦੀ ਹੈ।
ਐਲਨ ਮੂਰ (ਜਨਮ 18 ਨਵੰਬਰ 1953) ਇੱਕ ਅੰਗ੍ਰੇਜ਼ੀ ਲੇਖਕ ਹੈ ਜੋ ਮੁੱਖ ਤੌਰ ਤੇ ਆਪਣੀਆਂ ਕਾਮਿਕ ਕਿਤਾਬਾਂ ਲਈ ਮਸ਼ਹੂਰ ਹੈ, ਜਿਨ੍ਹਾਂ ਵਿੱਚ ਵਾਚਮੈਨ, ਵੀ ਫਾਰ ਵੈਂਡੇਟਾ, ਦ ਬੈਲਡ ਆਫ ਹਾਲੋ ਜੋਨਸ ਅਤੇ ਫਰੌਮ ਹੈੱਲ ਵੀ ਸ਼ਾਮਲ ਹਨ। ਅਕਸਰ ਇਤਿਹਾਸ ਵਿੱਚ ਬਿਹਤਰੀਨ ਗ੍ਰਾਫਿਕ ਲੇਖਕ ਦੇ ਤੌਰ ਤੇ ਉਸਦਾ ਜ਼ਿਕਰ ਕੀਤਾ ਜਾਂਦਾ ਹੈ, ਉਸ ਨੂੰ ਉਸਦੇ ਹਾਣੀ ਸਾਥੀਆਂ ਅਤੇ ਆਲੋਚਕਾਂ ਨੇ ਵਿਆਪਕ ਤੌਰ ਤੇ ਮਾਨਤਾ ਦਿੱਤੀ ਹੈ। ਉਸ ਨੇ ਕਦੇ ਕਦੇ ਕੁਰਟ ਵਿਲੇ, ਜਿੱਲ ਡੀ ਰੇ ਅਤੇ ਟ੍ਰਾਂਸਲੂਸੀਆ ਬਬੂਨ ਜਿਹੇ ਗੁਪਤ ਨਾਮ ਵੀ ਵਰਤੇ ਹਨ।ਇਸ ਦੇ ਨਾਲ ਹੀ, ਉਸ ਦੀਆਂ ਕੁਝ ਲਿਖਤਾਂ ਦਾ ਪ੍ਰਿੰਟ ਮੂਲ ਲੇਖਕ ਨੂੰ ਕ੍ਰੈਡਿਟ ਦੇ ਰੂਪ ਵਿੱਚ ਦਿੱਤਾ ਗਿਆ ਹੈ ਜਦੋਂ ਮੂਰ ਨੇ ਆਪਣਾ ਨਾਂ ਹਟਾਏ ਜਾਣ ਦੀ ਬੇਨਤੀ ਕੀਤੀ ਸੀ।ਮੂਰ ਨੇ ਪਹਿਲਾਂ ਬ੍ਰਿਟਿਸ਼ ਅੰਡਰਗ੍ਰਾਉਂਡ ਅਤੇ ਵਿਕਲਪਕ ਫੈਨਜੀਨਾਂ ਲਈ 1970ਵਿਆਂ ਦੇ ਅਖੀਰ ਵਿੱਚ ਲਿਖਣਾ ਸ਼ੁਰੂ ਕੀਤਾ ਸੀ। ਬਾਅਦ ਵਿੱਚ 2000 ਐਡੀ ਅਤੇ ਵਾਰੀਅਰ ਵਰਗੇ ਰਸਾਲਿਆਂ ਵਿੱਚ ਕਾਮੇਕ ਸਟ੍ਰਿੱਪਾਂ ਪ੍ਰਕਾਸ਼ਿਤ ਕਰਨ ਨਾਲ ਸਫ਼ਲਤਾ ਪ੍ਰਾਪਤ ਕੀਤੀ। ਬਾਅਦ ਵਿੱਚ ਉਸ ਨੂੰ ਅਮਰੀਕੀ ਡੀਸੀ ਕਾਮਿਕਸ ਨੇ ਚੁੱਕ ਲਿਆ ਸੀ ਅਤੇ "ਅਮਰੀਕਾ ਵਿੱਚ ਪ੍ਰਮੁੱਖ ਕੰਮ ਕਰਨ ਲਈ ਬਰਤਾਨੀਆ ਵਿੱਚ ਰਹਿਣ ਵਾਲੇ ਪਹਿਲੇ ਕਾਮਿਕ ਲੇਖਕ",} ਵਜੋਂ ਉਸਨੇ ਬੈਟਮੈਨ (ਬੈਟਮੈਨ: ਦ ਕਿਲਿੰਗ ਜੋਕ) ਅਤੇ ਸੁਪਰਮੈਨ:ਵੱਟਐਵਰ ਹੈਪਨਡ ਟੂ ਦ ਮੈਨ ਆਫ ਟੂਮਾਰੋ ਵਰਗੇ ਪਾਤਰਾਂ ਤੇ ਕੰਮ ਕੀਤਾ, ਹੌਲੀ ਹੌਲੀ ਸਵੈਂਪ ਥਿੰਗ ਪਾਤਰ ਨੂੰ ਵਿਕਸਤ ਕੀਤਾ ਅਤੇ ਵਾਚਮੈੱਨ ਵਰਗੇ ਮੂਲ ਸਿਰਲੇਖ ਲਿਖੇ। ਉਸ ਦਹਾਕੇ ਦੌਰਾਨ, ਮੂਰ ਨੇ ਅਮਰੀਕਾ ਅਤੇ ਯੁਨਾਈਟਡ ਕਿੰਗਡਮ ਵਿੱਚ ਕਾਮਿਕਸ ਲਈ ਜ਼ਿਆਦਾ ਸਮਾਜਕ ਸਨਮਾਨ ਲਿਆਉਣ ਵਿੱਚ ਮਦਦ ਕੀਤੀ। ਉਹ "ਕਾਮਿਕ" ਸ਼ਬਦ ਨੂੰ "ਗ੍ਰਾਫਿਕ ਨਾਵਲ" ਨਾਲੋਂ ਪਸੰਦ ਕਰਦੇ ਹਨ। 1980 ਦੇ ਦਹਾਕੇ ਦੇ ਅਖੀਰ ਵਿੱਚ ਅਤੇ 1990 ਦੇ ਦਹਾਕੇ ਵਿੱਚ ਉਸਨੇ ਕਾਮਿਕ ਇੰਡਸਟਰੀ ਦੀ ਮੁੱਖ ਧਾਰਾ ਨੂੰ ਛੱਡ ਦਿੱਤਾ ਅਤੇ ਕੁਝ ਸਮੇਂ ਲਈ ਸੁਤੰਤਰ ਹੋ ਗਿਆ, ਪ੍ਰਯੋਗਿਕ ਕੰਮ ਜਿਵੇਂ ਕਿ ਐਪਿਕ ਫਰੌਮ ਹੈੱਲ ਅਤੇ ਗਦ ਨਾਵਲ ਵਾਇਸ ਆਫ਼ ਦ ਫਾਇਰ ਵਰਗਾ ਕੰਮ ਕਰਦਾ ਰਿਹਾ। ਉਹ ਬਾਅਦ ਵਿੱਚ 1990 ਦੇ ਦਹਾਕੇ ਵਿੱਚ ਮੁੱਖ ਧਾਰਾ ਵਿੱਚ ਵਾਪਸ ਆ ਗਿਆ, ਉਹ ਇਮੇਜ਼ ਕਾਮਿਕਸ ਤੇ ਕੰਮ ਕੀਤਾ ਅਤੇ ਉਸ ਤੋਂ ਬਾਅਦ ਜੋ ਅਮਰੀਕਾ ਦੇ ਸਭ ਤੋਂ ਵਧੀਆ ਕਾਮਿਕਸ ਵਿਕਸਤ ਕੀਤਾ ਜਿਸ ਦੀ ਛਾਪ ਰਾਹੀਂ ਉਸ ਨੇ ਦ ਲੀਗ ਆਫ ਐਕਸਟਰਾਔਰਡੀਨਰੀ ਜੈਂਟਲਮੈਨ ਅਤੇ ਜਾਦੂ-ਆਧਾਰਿਤ ਪ੍ਰੋਮੇਥੀਆ ਵਰਗੇ ਕੰਮ ਪ੍ਰਕਾਸ਼ਿਤ ਕੀਤੇ।
ਇੱਕ ਝੰਡਾ ਇੱਕ ਵਿਲੱਖਣ ਡਿਜ਼ਾਇਨ ਅਤੇ ਰੰਗ ਵਾਲਾ ਫੈਬਰਿਕ ਦਾ ਇੱਕ ਟੁਕੜਾ (ਅਕਸਰ ਆਇਤਾਕਾਰ ਜਾਂ ਚਤੁਰਭੁਜ) ਹੁੰਦਾ ਹੈ। ਇਹ ਇੱਕ ਚਿੰਨ੍ਹ, ਇੱਕ ਸੰਕੇਤ ਦੇਣ ਵੇਲੇ ਉਪਕਰਣ, ਜਾਂ ਸਜਾਵਟ ਲਈ ਵਰਤਿਆ ਜਾਂਦਾ ਹੈ। ਸ਼ਬਦ ਫਲੈਗ ਨੂੰ ਵੀ ਗ੍ਰਾਫਿਕ ਡਿਜ਼ਾਇਨ ਦਾ ਇਸਤੇਮਾਲ ਕਰਨ ਲਈ ਵਰਤਿਆ ਜਾਂਦਾ ਹੈ, ਅਤੇ ਝੰਡਾ ਆਮ ਸੰਕੇਤ ਅਤੇ ਪਛਾਣ ਲਈ ਇੱਕ ਆਮ ਸਾਧਨ ਵਿੱਚ ਵਿਕਾਸ ਹੋ ਚੁੱਕਾ ਹੈ, ਖਾਸ ਤੌਰ 'ਤੇ ਵਾਤਾਵਰਨ ਵਿੱਚ ਜਿੱਥੇ ਸੰਚਾਰ ਚੁਣੌਤੀਪੂਰਨ ਹੈ (ਜਿਵੇਂ ਕਿ ਸਮੁੰਦਰੀ ਵਾਤਾਵਰਣ, ਜਿੱਥੇ ਸੈਮਾਫੋਰਰ ਵਰਤਿਆ ਜਾਂਦਾ ਹੈ).
ਐਡਵਰਡ ਜੋਸਫ਼ "ਐੱਡ" ਸਨੋਡਨ (ਅੰਗਰੇਜੀ: Edward Joseph Snowden, ਜਨਮ: ਜੂਨ 21, 1983) ਅਮਰੀਕੀ ਸਾਬਕਾ ਤਕਨੀਕੀ ਠੇਕੇਦਾਰ ਅਤੇ ਸੈਂਟਰਲ ਇੰਟੈਲੀਜੈਂਸ ਏਜੰਸੀ (ਸੀ ਆਈ ਏ) ਕਰਮਚਾਰੀ ਹੈ। ਇਹ ਅਮਰੀਕੀ ਨਿਗਰਾਨੀ ਪਰੋਗਰਾਮ ਦੀ ਜਾਣਕਾਰੀ ਜੱਗ-ਜ਼ਾਹਰ ਕਰਨ ਤੋਂ ਪਹਿਲਾਂ ਸਲਾਹਕਾਰੀ ਕੰਪਨੀ ਬੂਜ਼ ਐਲਨ ਹੈਮਿਲਟਨ ਵਿਖੇ ਕੰਮ ਕਰਦਾ ਸੀ, ਜੋ ਕੌਮੀ ਰੱਖਿਆ ਏਜੰਸੀ (ਐੱਨ ਐੱਸ ਏ) ਨੂੰ ਆਪਣੀ ਸੇਵਾਵਾਂ ਮੁਹਈਆ ਕਰਾਉਂਦੀ ਹੈ। ਮਈ 2013 ਵਿੱਚ ਸਨੋਡਨ ਅਮਰੀਕਾ ਤੋਂ ਰਵਾਨਾ ਹੋਇਆ। 14 ਜੂਨ 2013 ਨੂੰ ਸੰਯੁਕਤ ਰਾਜ ਅਮਰੀਕਾ ਦੇ ਸਰਕਾਰੀ ਵਕੀਲਾਂ ਨੇ ਸਨੋਡੇਨ ਉੱਤੇ ਸਰਕਾਰੀ ਜਾਇਦਾਦ ਦੀ ਜਾਸੂਸੀ ਅਤੇ ਚੋਰੀ ਦੇ ਇਲਜ਼ਾਮ ਲਗਾਏ ਹਨ। ਗੁਪਤ ਜਾਣਕਾਰੀ ਲੀਕ ਕਰਨ ਤੋਂ ਬਾਅਦ ਇਹ 23 ਜੂਨ 2013 ਨੂੰ ਹਾਂਗਕਾਂਗ ਛੱਡ ਕੇ ਮਾਸਕੋ ਚਲੇ ਗਿਆ ਸੀ। 1 ਅਗਸਤ 2013 ਨੂੰ ਸਨੋਡਨ ਨੂੰ ਰੂਸ ਦੀ ਸਰਕਾਰ ਵੱਲੋਂ ਇੱਕ ਸਾਲ ਲਈ ਆਰਜ਼ੀ ਸ਼ਰਨ ਦਿੱਤੀ ਗਈ ਸੀ।
ਹੈਨਰੀ ਆਲਫ਼ਰੈਡ ਕਿਸਿੰਜਰ (/ˈkɪsɪndʒər/; ਮਈ 27, 1923) ਇੱਕ ਅਮਰੀਕੀ ਸਫ਼ਾਰਤਕਾਰ ਅਤੇ ਰਾਜਨੀਤੀ ਵਿਗਿਆਨੀ ਹੈ। ਉਸਨੇ ਰਿਚਰਡ ਨਿਕਸਨ ਅਤੇ ਜੈਰਲਡ ਫ਼ੋਰਡ ਦੇ ਰਾਜ ਦੌਰਾਨ ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਤੇ ਸੈਕਰੇਟਰੀ ਆਫ਼ ਸਟੇਟ ਵੱਜੋਂ ਸੇਵਾ ਨਿਭਾਈ। ਵੀਅਤਨਾਮ ਵਿੱਚ ਗੋਲੀਬੰਦੀ ਲਈ ਉਸਦੀਆਂ ਕੋਸ਼ਿਸ਼ਾਂ ਨਾਕਾਮ ਹੋਣ ਦੇ ਬਾਵਜੂਦ ਉਸਨੂੰ ਵਿਵਾਦਤ ਹਾਲਾਤਾਂ ਵਿੱਚ 1973 ਦਾ ਨੋਬਲ ਸ਼ਾਂਤੀ ਇਨਾਮ ਦਿੱਤਾ ਗਿਆ।
ਦ ਐਡਵੇਂਚਰਜ਼ ਆਫ਼ ਸ਼ਰਲਾਕ ਹੋਲਮਜ਼ (ਸ਼ਰਲਾਕ ਹੋਲਮਜ਼ ਦੇ ਕਾਰਨਾਮੇ) ਆਰਥਰ ਕੌਨਨ ਡੋਇਲ ਦੀਆਂ ਲਿਖੀਆਂ ਬਾਰਾਂ ਨਿੱਕੀਆਂ ਕਹਾਣੀਆਂ ਦਾ ਇੱਕ ਸੰਗ੍ਰਹਿ ਹੈ। ਇਹ ਸਭ ਕਹਾਣੀਆਂ ਡੋਇਲ ਦੇ ਮਸ਼ਹੂਰ ਜਾਸੂਸੀ ਕਿਰਦਾਰ ਸ਼ਰਲਾਕ ਹੋਲਮਜ਼ ਉੱਤੇ ਅਧਾਰਿਤ ਹਨ।ਇਹ ਪਹਿਲੀ ਵਾਰ 14 ਅਕਤੂਬਰ 1892 ਨੂੰ ਛਪਿਆ ਸੀ; ਜੁਲਾਈ 1891 ਅਤੇ ਜੂਨ 1892 ਦਰਮਿਆਨ ਇਹ ਕਹਾਣੀਆਂ ਸਟ੍ਰੈਂਡ ਮੈਗਜ਼ੀਨ ਵਿੱਚ ਵਿਅਕਤੀਗਤ ਕਹਾਣੀਆਂ ਦੇ ਤੌਰ 'ਤੇ ਲੜੀਬੱਧ ਛਾਪੀਆਂ ਗਈਆਂ ਸਨ। ਕਹਾਣੀਆਂ ਕਾਲਕ੍ਰਮਿਕ ਕ੍ਰਮ ਵਿੱਚ ਨਹੀਂ ਹਨ, ਅਤੇ ਸਾਰੀਆਂ ਬਾਰਾਂ ਵਿੱਚ ਸਾਂਝੇ ਪਾਤਰ ਹੋਲਮਜ਼ ਅਤੇ ਡਾ.
ਜੂਡੀ ਗਾਰਲੈਂਡ (ਜਨਮ ਫ੍ਰਾਂਸਿਸ ਏਥਲ ਗੱਮ ; 10 ਜੂਨ, 1922 - 22 ਜੂਨ, 1969) ਇੱਕ ਅਮਰੀਕੀ ਅਭਿਨੇਤਰੀ, ਗਾਇਕਾ, ਡਾਂਸਰ ਅਤੇ ਵਾਡੇਵਿਲੀਅਨ ਸੀ। 45 ਸਾਲਾਂ ਦੇ ਕੈਰੀਅਰ ਦੇ ਦੌਰਾਨ, ਉਸਨੇ ਇੱਕ ਸੰਗੀਤਕ ਅਤੇ ਨਾਟਕੀ ਭੂਮਿਕਾਵਾਂ, ਇੱਕ ਰਿਕਾਰਡਿੰਗ ਕਲਾਕਾਰ ਦੇ ਰੂਪ ਵਿੱਚ, ਅਤੇ ਸੰਗੀਤ ਦੇ ਸਟੇਜ ਤੇ, ਇੱਕ ਅਭਿਨੇਤਰੀ ਦੇ ਰੂਪ ਵਿੱਚ ਅੰਤਰਰਾਸ਼ਟਰੀ ਸਟਾਰਡਮ ਪ੍ਰਾਪਤ ਕੀਤਾ। ਆਪਣੀ ਬਹੁਪੱਖਤਾ ਲਈ ਸਤਿਕਾਰਤ, ਉਸਨੂੰ ਜੁਵੇਨਾਈਲ ਅਕੈਡਮੀ ਪੁਰਸਕਾਰ, ਇੱਕ ਗੋਲਡਨ ਗਲੋਬ ਅਵਾਰਡ, ਅਤੇ ਇੱਕ ਵਿਸ਼ੇਸ਼ ਟੋਨੀ ਅਵਾਰਡ ਮਿਲਿਆ।।1962 ਵਿਚ, ਗਾਰਲੈਂਡ ਨੇ ਕਾਰਨੇਗੀ ਹਾਲ ਵਿਚ ਆਪਣੀ 1961 ਡਬਲ ਐਲਪੀ ਲਾਈਵ ਰਿਕਾਰਡਿੰਗ ਜੂਡੀ ਲਈ ਸਾਲ ਦੇ ਐਲਬਮ ਲਈ ਗ੍ਰੈਮੀ ਪੁਰਸਕਾਰ ਜਿੱਤਿਆ - ਇਸ ਸ਼੍ਰੇਣੀ ਵਿੱਚ ਜਿੱਤਣ ਵਾਲੀ ਪਹਿਲੀ ਔਰਤ। ਗਾਰਲੈਂਡ ਨੇ ਆਪਣੀ ਦੋ ਵੱਡੀਆਂ ਭੈਣਾਂ ਨਾਲ ਇੱਕ ਬੱਚੇ ਦੇ ਰੂਪ ਵਿੱਚ ਵੌਡੇਵਿਲੇ ਵਿੱਚ ਪ੍ਰਦਰਸ਼ਨ ਕਰਨਾ ਅਰੰਭ ਕੀਤਾ ਅਤੇ ਬਾਅਦ ਵਿੱਚ ਇੱਕ ਕਿਸ਼ੋਰ ਦੇ ਰੂਪ ਵਿੱਚ ਮੈਟਰੋ-ਗੋਲਡਵਿਨ-ਮੇਅਰ ਉੱਤੇ ਦਸਤਖਤ ਕੀਤੇ ਗਏ. ਹਾਲਾਂਕਿ ਉਹ ਐਮਜੀਐਮ ਲਈ ਦੋ ਦਰਜਨ ਤੋਂ ਵੱਧ ਫਿਲਮਾਂ ਵਿੱਚ ਦਿਖਾਈ ਦਿੱਤੀ, ਉਸ ਨੂੰ ਦਿ ਵਿਜ਼ਰਡ ਓਜ਼ਂ (1939) ਵਿੱਚ ਡੋਰਥੀ ਗੈਲ ਦੀ ਤਸਵੀਰ ਲਈ ਸਭ ਤੋਂ ਚੰਗੀ ਤਰ੍ਹਾਂ ਯਾਦ ਕੀਤਾ ਜਾਂਦਾ ਹੈ। ਗਾਰਲੈਂਡ ਮਿਕੀ ਰੂਨੀ ਅਤੇ ਜੀਨ ਕੈਲੀ ਦੋਵਾਂ ਦਾ ਅਕਸਰ ਸਕ੍ਰੀਨ ਸਾਥੀ ਸੀ ਅਤੇ ਨਿਯਮਿਤ ਤੌਰ 'ਤੇ ਨਿਰਦੇਸ਼ਕ ਅਤੇ ਦੂਜੇ ਪਤੀ ਵਿਨਸੈਂਟ ਮਿਨੇਲੀ ਨਾਲ ਮਿਲ ਕੇ ਕੰਮ ਕਰਦੀ ਸੀ।।ਇਸ ਅਰਸੇ ਦੌਰਾਨ ਉਸ ਦੀਆਂ ਕੁਝ ਫਿਲਮਾਂ ਦੇ ਪ੍ਰਦਰਸ਼ਨਾਂ ਵਿੱਚ ਮੀਟ ਮੀ ਇਨ ਸੇਂਟ ਲੂਯਿਸ (1944), ਦਿ ਹਾਰਵੇ ਗਰਲਜ਼ (1946), ਈਸਟਰ ਪਰੇਡ (1948), ਅਤੇ ਸਮਰ ਸਟਾਕ (1950) ਦੀਆਂ ਭੂਮਿਕਾਵਾਂ ਸ਼ਾਮਲ ਹਨ।ਗਾਰਲੈਂਡ ਨੂੰ ਸਟੂਡੀਓ ਨਾਲ 15 ਸਾਲਾਂ ਬਾਅਦ, 1950 ਵਿੱਚ ਐਮਜੀਐਮ ਤੋਂ ਰਿਹਾ ਕੀਤਾ ਗਿਆ ਸੀ, ਕਈ ਨਿੱਜੀ ਸੰਘਰਸ਼ਾਂ ਦੀ ਲੜੀ ਦੇ ਦੌਰਾਨ ਜੋ ਉਸਨੂੰ ਉਸਦੇ ਇਕਰਾਰਨਾਮੇ ਦੀਆਂ ਸ਼ਰਤਾਂ ਨੂੰ ਪੂਰਾ ਕਰਨ ਤੋਂ ਰੋਕਦਾ ਸੀ। ਹਾਲਾਂਕਿ ਉਸਦਾ ਫਿਲਮੀ ਕਰੀਅਰ ਇਸ ਤੋਂ ਬਾਅਦ ਰੁਕ ਗਿਆ, ਗਾਰਲੈਂਡ ਦੀਆਂ ਦੋ ਸਭ ਤੋਂ ਅਲੋਚਨਾਤਮਕ ਪ੍ਰਦਰਸ਼ਨ ਉਸ ਦੇ ਕਰੀਅਰ ਵਿੱਚ ਦੇਰ ਨਾਲ ਆਈ: ਉਸਨੇ ਏ ਸਟਾਰ ਇਜ਼ ਬਰਨ (1954) ਵਿੱਚ ਅਭਿਨੈ ਲਈ ਅਕਾਦਮੀ ਅਵਾਰਡ ਲਈ ਸਰਬੋਤਮ ਅਭਿਨੇਤਰੀ ਲਈ ਨਾਮਜ਼ਦਗੀ ਪ੍ਰਾਪਤ ਕੀਤੀ ਅਤੇ ਸਰਬੋਤਮ ਸਹਿਯੋਗੀ ਅਭਿਨੇਤਰੀ ਲਈ ਨਾਮਜ਼ਦਗੀ ਪ੍ਰਾਪਤ ਕੀਤੀ ਨੂਰਬਰਗ (1961) ਵਿਖੇ ਜੱਜਮੈਂਟ ਵਿਚ ਉਸਦੀ ਭੂਮਿਕਾ ਲਈ. ਉਸਨੇ ਰਿਕਾਰਡ ਤੋੜ ਕੰਸਰਟ ਪੇਸ਼ਕਾਰੀਆਂ ਕੀਤੀਆਂ, ਅੱਠ ਸਟੂਡੀਓ ਐਲਬਮਾਂ ਜਾਰੀ ਕੀਤੀਆਂ, ਅਤੇ ਆਪਣੀ ਐਮੀ -ਨਾਮੀ ਟੈਲੀਵਿਜ਼ਨ ਸੀਰੀਜ਼, ਦਿ ਜੁਡੀ ਗਾਰਲੈਂਡ ਸ਼ੋਅ (1963–1964) ਦੀ ਮੇਜ਼ਬਾਨੀ ਕੀਤੀ.
ਸਿਡਨੀ ਆਰਥਰ ਲੂਮੈਟ ( loo-MET; 25 ਜੂਨ, 1924 – 9 ਅਪਰੈਲ, 2011) ਇੱਕ ਅਮਰੀਕੀ ਨਿਰਦੇਸ਼ਕ, ਨਿਰਮਾਤਾ, ਸਕ੍ਰੀਨਲੇਖਕ ਅਤੇ ਅਦਾਕਾਰ ਸੀ ਜਿਸਦੇ ਨਾਮ ਹੇਠ 50 ਤੋਂ ਵਧੇਰੇ ਫ਼ਿਲਮਾਂ ਦੀ ਸੂਚੀ ਹੈ। ਉਸਨੂੰ 12 ਐਂਗਰੀ ਮੈਨ (1957), ਸਰਪਿਕੋ (1973), ਡੌਗ ਡੇ ਆਫ਼ਟਰਨੂਨ (1975), ਨੈੱਟਵਰਕ (1976) ਅਤੇ ਦ ਵਰਡਿਕਟ (1982) ਲਈ ਸਭ ਤੋਂ ਵਧੀਆ ਨਿਰਦੇਸ਼ਕ ਦੀ ਸ਼੍ਰੇਣੀ ਵਿੱਚ ਆਸਕਰ ਇਨਾਮਾਂ ਲਈ ਨਾਮਜ਼ਦ ਕੀਤਾ ਗਿਆ ਸੀ। ਉਸਨੇ ਵਿਅਕਤੀਗਤ ਤੌਰ ਤੇ ਕੋਈ ਆਸਕਰ ਇਨਾਮ ਨਹੀਂ ਜਿੱਤਿਆ ਪਰ ਉਸਨੂੰ ਅਕੈਡਮੀ ਆਨਰੇਰੀ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ ਅਤੇ ਉਸਦੀਆਂ 14 ਫ਼ਿਲਮਾਂ ਨੂੰ ਬਹੁਤ ਸਾਰੇ ਆਸਕਰ ਅਵਾਰਡਾਂ ਵਿੱਚ ਨਾਮਜ਼ਦ ਕੀਤਾ ਗਿਆ ਸੀ ਜਿਵੇਂ ਕਿ ਨੈੱਟਵਰਕ, ਜਿਸ ਨੂੰ ਦਸ ਸ਼੍ਰੇਣੀਆਂ ਵਿੱਚ ਨਾਮਜ਼ਦ ਕੀਤਾ ਗਿਆ ਸੀ ਅਤੇ ਉਸਨੇ 4 ਅਵਾਰਡ ਜਿੱਤੇ।
ਪ੍ਰਾਚੀਨ ਰੋਮਨ ਸਭਿਅਤਾ ਇਤਾਲਵੀ ਸਭਿਅਤਾ ਸੀ ਜੋ 8 ਵੀਂ ਸ਼ਤਾਬਦੀ ਈਪੂ ਵਿੱਚ ਇਤਾਲਵੀ ਪ੍ਰਾਯਦੀਪ ਵਿੱਚ ਵਿਕਸਿਤ ਹੋਣਾ ਸ਼ੁਰੂ ਹੋਈ। ਇਹ ਭੂ-ਮੱਧ ਸਾਗਰ ਦੇ ਕੰਢੇ ਸਥਿਤ ਅਤੇ ਰੋਮ ਦੇ ਆਲੇ ਦੁਆਲੇ ਕੇਂਦਰਿਤ ਸੀ ਅਤੇ ਇਹ ਪ੍ਰਾਚੀਨ ਦੁਨੀਆ ਦੇ ਸਭ ਤੋਂ ਵੱਡੇ ਸਮਰਾਜਾਂ ਵਿੱਚੋਂ ਇੱਕ ਸੀ। ਇੱਕ ਅਨੁਮਾਨ ਦੇ ਅਨੁਸਾਰ ਪਹਿਲੀ ਅਤੇ ਦੂਸਰੀ ਸ਼ਤਾਬਦੀ ਵਿੱਚ ਆਪਣੀ ਸਿਖਰ ਦੌਰਾਨ ਇਸ ਵਿੱਚ ਲਗਭਗ 5-9 ਕਰੋੜ ਨਿਵਾਸੀਆਂ (ਦੁਨੀਆ ਦੀ ਆਬਾਦੀ ਦਾ ਲਗਭਗ 20%) ਸਨ) ਅਤੇ ਇਸ ਦਾ ਖੇਤਰਫਲ 65 ਲੱਖ ਵਰਗ ਕਿਲੋਮੀਟਰ ਸੀ।(25 ਲੱਖ ਵਰਗ ਮੀਲ)
ਸਮਲਿੰਗਕਤਾ ਦਾ ਅਰਥ ਕਿਸੇ ਵਿਅਕਤੀ ਦਾ ਸਮਾਨ ਲਿੰਗ ਦੇ ਲੋਕਾਂ ਦੇ ਪ੍ਰਤੀ ਯੋਨ ਅਤੇ ਰੋਮਾਂਸਪੂਰਵਕ ਰੂਪ ’ਚ ਆਕਰਸ਼ਤ ਹੋਣਾ ਹੈ। ਉਹ ਪੁਰਸ਼, ਜੋ ਹੋਰ ਪੁਰਸ਼ਾਂ ਦੇ ਪ੍ਰਤੀ ਆਕਰਸ਼ਤ ਹੁੰਦੇ ਹਨ ਉਹਨਾਂ ਨੂੰ ਪੁਰਸ਼ ਸਮਲਿੰਗੀ ਜਾਂ ਗੇਅ, ਅਤੇ ਜੋ ਮਹਿਲਾ ਕਿਸੇ ਹੋਰ ਮਹਿਲਾ ਦੇ ਪ੍ਰਤੀ ਆਕਰਸ਼ਤ ਹੁੰਦੀਆਂ ਹਨ ਉਸਨੂੰ ਮਹਿਲਾ ਸਮਲਿੰਗੀ ਜਾਂ ਲੈਸਬੀਅਨ ਆਖਿਆ ਜਾਂਦਾ ਹੈ। ਜੋ ਲੋਕ ਮਹਿਲਾ ਅਤੇ ਪੁਰਸ਼ ਦੋਨ੍ਹੋਂ ਦੇ ਪ੍ਰਤੀ ਆਕਰਸ਼ਤ ਹੁੰਦੇ ਹਨ ਉਹਨਾਂ ਨੂੰ ਦੁਲਿੰਗੀ ਆਖਿਆ ਜਾਂਦਾ ਹੈ। ਕੁੱਲ ਮਿਲਾ ਕੇ ਸਮਲੈਂਗਿਕ, ਉਭਇਲੈਂਗਿਕ, ਅਤੇ ਲਿੰਗਪਰਿਵਰਤੀਤ ਲੋਕਾਂ ਨੂੰ ਮਿਲਾ ਕੇ ਐਲਜੀਬੀਟੀ (ਅੰਗਰੇਜੀ: LGBT) ਭਾਈਚਾਰਾ ਬਣਦਾ ਹੈ। ਇਹ ਕਹਿਣਾ ਔਖਾ ਹੈ ਕਿ ਕਿੰਨੇ ਲੋਕ ਸਮਲਿੰਗੀ ਹੈ। ਸਮਲੈਂਗਿਕਤਾ ਦਾ ਅਸਤੀਤਵ ਸਾਰੇ ਸਭਿਆਚਾਰਾਂ ਅਤੇ ਦੇਸ਼ਾਂ ਵਿੱਚ ਪਾਇਆ ਗਿਆ ਹੈ, ਹਾਲਾਂਕਿ ਕੁੱਝ ਦੇਸ਼ਾਂ ਦੀਆਂ ਸਰਕਾਰਾਂ ਇਸ ਗੱਲ ਦਾ ਖੰਡਨ ਕਰਦੀ ਹੈ।
ਇੰਗਮਾਰ ਬਰਗਮਾਨ; ਸਵੀਡਨੀ: [Ernst Ingmar Bergman] Error: {{Lang}}: text has italic markup (help) (14 ਜੁਲਾਈ 1918 – 30 ਜੁਲਾਈ 2007) ਇੱਕ ਸਵੀਡਿਸ਼ ਨਿਰਦੇਸ਼ਕ, ਲੇਖਕ ਅਤੇ ਨਿਰਮਾਤਾ ਸੀ ਜਿਸਨੇ ਫ਼ਿਲਮਾਂ, ਰੰਗ-ਮੰਚ ਅਤੇ ਟੈਲੀਵਿਜ਼ਨ ਦੇ ਖੇਤਰ ਵਿੱਚ ਕੰਮ ਕੀਤਾ ਹੈ। ਇਸਨੂੰ ਦੁਨੀਆ ਦੇ ਸਭ ਤੋਂ ਵੱਧ ਪ੍ਰਭਾਵਸ਼ਾਲੀ ਨਿਰਦੇਸ਼ਕਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।
ਆਸਕਰ-ਕਲੌਡ ਮੋਨੇਟ (ਯੂਕੇ: , ਯੂਐਸ: , ਫ਼ਰਾਂਸੀਸੀ: [klod mɔnɛ]; 14 ਨਵੰਬਰ 1840 ਈ ਤੋਂ 5 ਦਸੰਬਰ 1926) ਇੱਕ ਫਰਾਂਸੀਸੀ ਚਿੱਤਰਕਾਰ ਅਤੇ ਪ੍ਰਭਾਵਵਾਦੀ ਪੇਂਟਿੰਗ ਦਾ ਸੰਸਥਾਪਕ ਸੀ। ਜਿਸਨੂੰ ਆਧੁਨਿਕਤਾ ਦੇ ਮੁੱਖ ਪੂਰਵਗਾਮੀ ਵਜੋਂ ਦੇਖਿਆ ਜਾਂਦਾ ਹੈ। ਖਾਸ ਤੌਰ 'ਤੇ ਕੁਦਰਤ ਨੂੰ ਚਿੱਤਰਕਾਰੀ ਕਰਨ ਦੀ ਕੋਸ਼ਿਸ਼ਾਂ ਵਿੱਚ ਜਿਵੇਂ ਕਿ ਮੋਨੇਟ ਨੇ ਇਸਨੂੰ ਸਮਝਿਆ ਸੀ। ਆਪਣੇ ਲੰਬੇ ਕਰੀਅਰ ਦੇ ਸਮੇਂ, ਉਹ ਕੁਦਰਤ ਦੇ ਸਾਹਮਣੇ ਕਿਸੇ ਦੀਆਂ ਧਾਰਨਾਵਾਂ ਨੂੰ ਪ੍ਰਗਟ ਕਰਨ ਦੇ ਪ੍ਰਭਾਵਵਾਦ ਦੇ ਫਲਸਫ਼ੇ ਸਭ ਤੋਂ ਇਕਸਾਰ ਅਤੇ ਪ੍ਰਫੁੱਲਤ ਅਭਿਆਸੀ ਸੀ। ਖਾਸ ਤੌਰ 'ਤੇ ਜਿਵੇਂ ਕਿ ਪਲੀਨ ਏਅਰ (ਆਊਟਡੋਰ) ਲੈਂਡਸਕੇਪ ਪੇਂਟਿੰਗ 'ਤੇ ਲਾਗੂ ਹੁੰਦਾ ਹੈ। "ਇਮਪ੍ਰੈਸ਼ਨਿਜ਼ਮ" ਸ਼ਬਦ ਉਸਦੀ ਪੇਂਟਿੰਗ ਇਮਪ੍ਰੈਸ਼ਨ, ਸੋਲੀਲ ਲੇਵੈਂਟ, 1874 ਵਿੱਚ ਪ੍ਰਦਰਸ਼ਿਤ ("ਅਸਵੀਕਾਰੀਆਂ ਦੀ ਪ੍ਰਦਰਸ਼ਨੀ") ਦੇ ਸਿਰਲੇਖ ਤੋਂ ਲਿਆ ਗਿਆ ਹੈ। ਮੋਨੇਟ ਅਤੇ ਉਸਦੇ ਸਹਿਯੋਗੀਆਂ ਵੱਲੋਂ ਸੈਲੂਨ ਦੇ ਵਿਕਲਪ ਵਜੋਂ ਸ਼ੁਰੂ ਕੀਤਾ ਗਿਆ ਸੀ।
ਡੁਬਕਣੀ ਇਹ ਬੱਤਖਾਂ ਵਰਗੇ ਦਿਸਣ ਵਾਲੇ ਪੰਛੀ ਆਪਣਾ ਬਚਾਓ ਕਰਨ ਲਈ ਫਟਾਫਟ ਪਾਣੀ ਵਿੱਚ ਡੁੱਬ ਜਾਂਦੇ ਹਨ। ਇਸ ਕਾਰਨ ਇਨ੍ਹਾਂ ਨੂੰ ਡੁਬਕਣੀਆਂ ਕਿਹਾ ਜਾਂਦਾ ਹੈ। ਇਹ ਆਪਣੇ 22 ਜਾਤੀਆਂ ਦੇ ਪਰਿਵਾਰ ਦੀ ਸਭ ਤੋਂ ਛੋਟੇ ਕੱਦਕਾਠ ਵਾਲੀ ਹਨ। ਇਹ ਸਾਰੀ ਦੁਨੀਆ 'ਚ ਵਸਦੀਆਂ ਸਿਰਫ ਐਂਟਾਰਟਿਕਾ ਅਤੇ ਗਰਮ ਰੇਗਿਸਤਾਨੀ ਇਲਾਕਿਆਂ ਨਹੀਂ ਵਸਦੀਆਂ। ਇਹ ਤਾਜ਼ੇ ਪਾਣੀਆਂ ਜਿਵੇਂ ਪਿੰਡਾਂ ਦੇ ਛੱਪੜਾਂ, ਟੋਭਿਆਂ, ਝੀਲਾਂ, ਛੰਭਾਂ, ਨਹਿਰਾਂ ਅਤੇ ਦਰਿਆਵਾਂ ਦੇ ਕੰਢਿਆਂ ਆਦਿ ਵਿੱਚ ਜੋੜੀਆਂ ਦੇ ਰੂਪ ਵਿੱਚ ਜਾਂ ਵੱਡੀਆਂ ਝੀਲਾਂ ਉੱਤੇ 50 ਤਕ ਦੇ ਝੁੰਡਾਂ ਵਿੱਚ ਦੇਖਿਆ ਜਾ ਸਕਦਾ ਹੈ। ਇਹ ਡੁਬਕਣੀਆਂ ਬਹੁਤ ਚੁਕੰਨੇ ਅਤੇ ਖ਼ਬਰਦਾਰ ਪੰਛੀ ਹਨ। ਕਈ ਵਾਰ ਦੇਖਿਆ ਗਿਆ ਹੈ ਬੰਦੂਕ ਵਿੱਚੋਂ ਗੋਲੀ ਪਹੁਚਣ ਤੋਂ ਪਹਿਲਾ ਹੀ ਚੁੱਭੀ ਮਾਰ ਜਾਂਦੀਆਂ ਹਨ।
ਪੰਜਾਬੀ ਭਾਸ਼ਾ (ਸ਼ਾਹਮੁਖੀ: پنجابی, ਪੰਜਾਬੀ) ਪੰਜਾਬ ਦੀ ਭਾਸ਼ਾ ਹੈ, ਜਿਸ ਨੂੰ ਪੰਜਾਬ ਖੇਤਰ ਦੇ ਵਸਨੀਕ ਜਾਂ ਸੰਬੰਧਿਤ ਲੋਕ ਬੋਲਦੇ ਹਨ। ਇਹ ਭਾਸ਼ਾਵਾਂ ਦੇ ਹਿੰਦ-ਯੂਰਪੀ ਪਰਿਵਾਰ ਵਿੱਚੋਂ ਹਿੰਦ-ਇਰਾਨੀ ਪਰਿਵਾਰ ਨਾਲ਼ ਸਬੰਧ ਰੱਖਦੀ ਹੈ। ਇਹ ਪੰਜਾਬੀਆਂ ਦੀ ਮਾਂ ਬੋਲੀ ਹੈ ਅਤੇ ਸਿੱਖਾਂ ਦੀ ਧਾਰਮਿਕ ਭਾਸ਼ਾ ਵੀ ਹੈ। ਗੁਰਮੁਖੀ ਲਿਪੀ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕੀਤੀ ਗਈ ਹੈ। ਇਹ ਦੁਨੀਆਂ ਅਤੇ ਖ਼ਾਸ ਕਰ ਦੱਖਣੀ ਏਸ਼ੀਆ ਦੇ ਉੱਘੇ ਭੰਗੜਾ ਸੰਗੀਤ ਦੀ ਭਾਸ਼ਾ ਹੈ। ਪਾਕਿਸਤਾਨ ਵਿੱਚ ਇਹ ਸਭ ਤੋਂ ਵੱਧ ਬੋਲੀ ਜਾਣ ਵਾਲੀ ਬੋਲੀ ਹੈ।
ਮੀਲ ਪੱਥਰ ਜਾਂ ਸੰਗਮੀਲ ਅਜਿਹੇ ਪੱਥਰ ਜਾਂ ਨਿਸਾਨੀ ਨੂੰ ਕਿਹਾ ਜਾਂਦਾ ਹੈ ਜੋ ਕਿਸੇ ਰਸਤੇ ਜਾਂ ਸੜਕ ਤੇ ਹਰ ਮੀਲ, ਕਿਲੋਮੀਟਰ, ਕੋਹ ਜਾਂ ਕਿਸੇ ਨਿਸਚਿਤ ਦੂਰੀ ਉੱਤੇ ਲਗਿਆ ਹੋਵੇ। ਉਸ ਤੇ ਅਕਸਰ ਕੋਈ ਗਿਣਤੀ ਲਿਖੀ ਹੁੰਦੀ ਹੈ ਜਿਸ ਤੋਂ ਕਿਸੇ ਵਾਹਨ ਜਾਂ ਵਿਅਕਤੀ ਨੂੰ ਗਿਆਤ ਹੋ ਸਕਦਾ ਹੈ ਕਿ ਉਹ ਉਸ ਸੜਕ ਜਾਂ ਰਾਹ ਤੇ ਕਿੱਥੇ ਕੁ ਹੈ ਅਤੇ ਆਪਣੀ ਮੰਜ਼ਿਲ ਤੋਂ ਕਿੰਨਾ ਦੂਰ ਹੈ। ਕਿਸੇ ਦੁਰਘਟਨਾ ਦੀ ਹਾਲਤ ਵਿੱਚ ਪੁਲੀਸ ਜਾਂ ਸਹਾਇਤਾ ਪਹੁੰਚਾਣ ਲਈ ਵੀ ਇਨ੍ਹਾਂ ਮੀਲ ਪੱਥਰਾਂ ਦਾ ਹੋਣਾ ਅਤਿ ਜ਼ਰੂਰੀ ਹੈ।
ਹਾਇਪਰਟੈਕਸਟ ਟ੍ਰਾਂਸਫਰ ਪ੍ਰੋਟੋਕਾਲ (HTTP) ਵਰਲਡ ਵਾਈਡ ਵੈੱਬ ਲਈ ਡਾਟਾ ਸੰਚਾਰ ਦੀ ਬੁਨਿਆਦ ਹੈ। ਹਾਈਪਰਟੈਕਸਟ ਢਾਂਚਾਗਤ ਟੈਕਸਟ ਹੈ, ਜੋ ਟੈਕਸਟ ਨੂੰ ਰੱਖਣ ਵਾਲੀ ਨੋਡ ਵਿਚਕਾਰ ਲਾਜ਼ੀਕਲ ਲਿੰਕ (ਹਾਈਪਰਲਿੰਕਸ) ਦਾ ਇਸਤੇਮਾਲ ਕਰਦਾ ਹੈ। ਹਾਇਪਰਟੈਕਸਟ ਦੀ ਅਦਲਾ-ਬਦਲੀ ਜਾਂ ਟਰਾਂਸਫਰ ਕਰਨ ਲਈ ਪ੍ਰੋਟੋਕੋਲ HTTP ਹੈ। HTTP ਦਾ ਵਿਕਾਸ ਟਿਮ ਬਰਨਰਸ-ਲੀ (Tim Berners-Lee) ਦੁਆਰਾ ਸੀ.ਈ.ਆਰ.ਐਨ.
ਪੋਕੀਮੌਨ ਗੋ ਨਿਨਟੈਂਡੋ ਵੱਲੋਂ ਐਂਡਰੌਇਡ ਅਤੇ ਆਈਫ਼ੋਨ ਲਈ ਬਣਾਈ ਜਾਣ ਵਾਲੀ ਪੋਕੀਮੌਨ ਗੇਮ ਹੈ। ਇਹ ਪਹਿਲੀ ਅਜਿਹੀ ਪੋਕੀਮੌਨ ਗੇਮ ਹੈ ਜੋ ਕਿ ਨਿਨਟੈਂਡੋ 3ਡੀ.ਐਸ ਅਤੇ ਗੇਮਬੌਏ ਤੇ ਇਲਾਵਾ ਐਂਡਰੌਇਡ, ਆਈਫ਼ੋਨ ਵਰਤੋਂਕਾਰਾਂ ਲਈ ਬਣਾਈ ਗਈ ਹੈ। ਕੰਪਨੀ ਵੱਲੋਂ ਇਸ ਗੇਮ ਨੂੰ 6 ਜੁਲਾਈ 2016 ਨੂੰ ਕੁਝ ਕੁ ਦੇਸ਼ਾਂ ਵਿੱਚ ਹੀ ਜਾਰੀ ਕੀਤਾ ਸੀ ਜਿਹਨਾਂ ਵਿੱਚ ਜਪਾਨ, ਅਸਟ੍ਰੇਲੀਆ ਪ੍ਰਮੁੱਖ ਸਨ। 7 ਜੁਲਾਈ ਨੂੰ ਅਮਰੀਕਾ ਸਮੇਤ ਕਈ ਯੂਰਪੀ ਮੁਲਕਾਂ ਵਿੱਚ ਇਸਨੂੰ ਜਾਰੀ ਕੀਤਾ ਗਿਆ। ਪ੍ਰੰਤੂ ਭਾਰਤ ਵਿੱਚ ਇਸਨੂੰ ਹਾਲੇ ਤੱਕ ਅਧਿਕਾਰਕ ਤੌਰ 'ਤੇ ਜਾਰੀ ਨਹੀਂ ਕੀਤਾ ਹੈ।
ਐਲੀਸਨ ਬਰੂਕਸ ਜੈਨੀ (ਜਨਮ 19 ਨਵੰਬਰ, 1959) ਅਕਾਦਮੀ ਇਨਾਮ ਜੇਤੂ ਇੱਕ ਅਮਰੀਕੀ ਅਦਾਕਾਰਾ ਹੈ। ਉਹ ਇੱਕ ਅਦਾਕਾਰਾ ਦੇ ਰੂਪ ਵਿੱਚ ਕੁਸ਼ਲਤਾ ਅਤੇ ਪੇਸ਼ੇਵਰ ਮਹਿਲਾਵਾਂ ਵਿੱਚ ਆਪਣੇ ਪ੍ਰਦਰਸ਼ਨ ਦੇ ਨਾਲ ਆਪਣੀ ਬਹੁਮੁਖੀ ਪ੍ਰਤਿਭਾ ਦੇ ਲਈ ਜਾਣੀ ਜਾਂਦੀ ਹੈ। ਬੌਸਟਨ, ਮੈਸਾਚੂਸਟਸ ਵਿੱਚ ਜਨਮੀ, ਜੈਨੀ ਦਾ ਪਾਲਣ ਡੈਟਨ, ਓਹਾਇਓ ਵਿੱਚ ਹੋਇਆ। ਕੈਨਯਨ ਕਾਲਜ ਵਿੱਚ ਗਰੈਜੂਏਸ਼ਨ ਤੋਂ ਬਾਅਦ, 1984 ਦੀਆਂ ਗਰਮੀਆਂ ਵਿੱਚ ਉਸਨੇ ਰੌਇਲ ਅਕੈਡਮੀ ਔਫ਼ ਡਰਾਮੈਟਿਕ ਆਰਟ ਵਿੱਚ ਉਹ ਅਧਿਐਨ ਕਰਨ ਲਈ ਦਾਖਲਾ ਲਿਆ। ਟੈਲੀਵਿਜ਼ਨ ਵਿੱਚ ਅਦਾਕਾਰੀ ਦੇ ਲਈ ਉਸਨੂੰ ਸੱਤ ਵਾਰ ਪ੍ਰਾਈਮਟਾਈਮ ਐਮੀ ਅਵਾਰਡ ਪ੍ਰਾਪਤ ਹੋਇਆ, ਜਿਸ ਵਿੱਚ ਪਹਿਲੇ ਚਾਰ ਐਮੀ ਅਵਾਰਡ, ਐਨਬੀਸੀ ਦੇ ਨਾਟਕ ਦ ਵੇਸਟ ਰਿੰਗ (1999-2006) ਦੇ ਵਿੱਚ ਜੇ. ਕ੍ਰੇਗ ਦੇ ਰੂਪ ਵਿੱਚ ਉਸ ਦੁਆਰਾ ਨਿਭਾਈ ਗਈ ਭੂਮਿਕਾ ਲਈ ਮਿਲੇ ਸਨ। ਸੰਨ 2017 ਵਿੱਚ, ਬਲੈਕ ਕਾਮੇਡੀ ਆਈ.
ਸ਼ਕੀਰਾ ਇਸਾਬੇਲ ਮੇਬਾਰਕ ਰਿਪੋਲ (ਉਚਾਰਨ: [ʃaˈkiɾa isaˈβel meβaˈɾak riˈpol]; ਜਨਮ 2 ਫਰਵਰੀ,1977),(English: ) ਇਕ ਕੋਲੰਬੀਅਨ ਗਾਇਕ - ਗੀਤਕਾਰ, ਨਰਤਕੀ, ਰਿਕਾਰਡ ਦੇ ਨਿਰਮਾਤਾ, ਕੋਰੀਓਗ੍ਰਾਫਰ, ਤੇ ਮਾਡਲ ਹਨ ਜਿਨਾਂ ਦਾ ਜਨਮ ਬਰਾਂਕਿਲਾ ਵਿੱਚ ਹੋਇਆ। ਸ਼ਕੀਰਾ ਨੇ ਸਕੂਲ ਦੇ ਦੌਰਾਨ ਹੀ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਜਿਸ ਵਿੱਚ ਆਪਣੇ ਲਾਤੀਨੀ,ਅਰਬੀ ਰੋਕ ਐਂਡ ਰੋਲ ਪ੍ਰਭਾਵ ਤੇ ਬੈਲੇ ਡਾਂਸਿੰਗ ਸ਼ਾਮਲ ਹਨ। ਸ਼ਕੀਰਾ ਦੀ ਮਾਤਭਾਸ਼ਾ ਸਪੈਨਿਸ਼ ਹੈ ਪਰ ਇਹ ਸਹਿਜ ਤਰੀਕੇ ਨਾਲ ਅੰਗ੍ਰੇਜ਼ੀ, ਪੁਰਤਗਾਲੀ ਤੇ ਇਤਾਲਵੀ, ਫਰਾਂਸੀਸੀ ਤੇ ਕਾਤਾਲਾਨ ਵੀ ਬੋਲ ਲੈਂਦੀ ਹੈ। ਇਹ ਅਰਬੀ ਸ਼ਾਸਤਰੀ ਸੰਗੀਤ ਵੀ ਜਾਣਦੀ ਹੈ। ਸਥਾਨਕ ਨਿਰਮਾਤਵਾਂ ਦੇ ਨਾਲ ਉਸ ਦੀਆਂ ਪਹਿਲੀਆਂ ਦੋ ਐਲਬਮਾਂ ਮਸ਼ਹੂਰ ਨਹੀ ਹੋ ਸਕੀਆਂ। ਉਸ ਵਕਤ ਸ਼ਕੀਰਾ ਕੋਲੰਬੀਆ ਤੋਂ ਬਾਹਰ ਮਸ਼ਹੂਰ ਨਹੀ ਸੀ ਪਰ ਉਸ ਦੀ ਅਸਲੀ ਪ੍ਰਸਿਧੀ Pies Descalzos (1996),ਤੇ ਚੌਥੀ ਐਲਬਮ Dónde Están los Ladrones?
ਗੁਰੂ ਅਮਰਦਾਸ ਜੀ (5 ਮਈ 1479 – 1 ਸਤੰਬਰ 1574) ਸਿੱਖਾਂ ਦੇ ਤੀਜੇ ਗੁਰੂ ਸਨ ਅਤੇ ਜੋ 26 ਮਈ 1552 ਨੂੰ 73 ਸਾਲ ਦੀ ਉਮਰੇ ਗੁਰੂ ਬਣੇ।ਸਿੱਖੀ ਨੂੰ ਕਬੂਲਣ ਤੋਂ ਪਹਿਲਾਂ, ਆਪਣੀ ਜ਼ਿੰਦਗੀ ਲਈ ਅਮਰਦਾਸ ਹਿੰਦੂ ਧਰਮ ਦੇ ਵੈਸ਼ਨਾ ਰੀਤ ਦੇ ਪੈਰੋਕਾਰ ਸਨ। ਇੱਕ ਰੋਜ਼ ਉਹਨਾ ਆਪਣੇ ਭਾਣਜੇ ਦੀ ਤੀਵੀਂ, ਬੀਬੀ ਅਮਰੋ ਤੋਂ, ਗੁਰ ਨਾਨਕ ਦੇ ਵਾਕ ਸੁਣੇ, ਅਤੇ ਉਸਦੇ ਅਸਰ ਨੂੰ ਮਹਿਸੂਸ ਕੀਤਾ। ਬੀਬੀ ਅਮਰੋ ਦੂਜੇ ਅਤੇ ਉਸ ਵਕ਼ਤ ਦੇ ਮੌਜੂਦਾ ਗੁਰੂ, ਗੁਰ ਅੰਗਦ ਦੀ ਧੀ ਸੀ। ਅਮਰਦਾਸ ਨੇ ਬੀਬੀ ਅਮਰੋ ਨੂੰ ਆਪਣੇ ਪਿਓ ਨਾਲ਼ ਮੁਲਾਕਾਤ ਕਰਵਾਉਣ ਲਈ ਮਨਾਇਆ ਅਤੇ 1539 ਵਿੱਚ, ਅਮਰਦਾਸ, 60 ਸਾਲ ਦੀ ਉਮਰੇ, ਗੁਰ ਅੰਗਦ ਨੂੰ ਮਿਲ ਸਿੱਖ ਬਣ, ਖ਼ੁਦ ਆਪ ਨੂੰ ਗੁਰੂ ਦੇ ਹਵਾਲੇ ਕੀਤਾ। 1552 ਵਿੱਚ, ਜਿਸਮਾਨੀ ਮਰਗ ਤੋਂ ਪਹਿਲਾਂ, ਗੁਰ ਅੰਗਦ ਸਾਹਿਬ ਨੇ ਅਮਰਦਾਸ ਨੂੰ ਗੁਰੂ ਤਖ਼ਤ ਸੌਂਪ ਗੁਰ ਅਮਰਦਾਸ ਐਲਾਨਿਆ, ਸਿੱਖਾਂ ਦੇ ਤੀਜੇ ਗੁਰੂ।ਗੁਰ ਅਮਰਦਾਸ ਸਾਹਿਬ ਸਿੱਖੀ ਦੇ ਖ਼ਾਸ ਨੁਹਾਰਕਾਰ ਸਨ, ਜਿਨ੍ਹਾਂ ਨੇ ਮਜ਼੍ਹਬੀ ਤਨਜ਼ੀਮ ਮੰਜੀ ਕਹਾਉਂਦੇ ਸਿਸਟਮ ਦਾ ਤਾਅਰਫ਼ ਕਰ ਟ੍ਰੇਨ ਹੋਏ ਸਰਬਰਾਹ ਮੁਕੱਰਰ ਕੀਤੇ, ਸਿਸਟਮ ਜੋ ਅਜੋਕੇ ਦੌਰ ਵਿੱਚ ਤਬਦੀਲ ਕਿਸਮ ਵਿੱਚ ਜਾਰੀ ਹੈ। ਉਹਨਾਂ ਆਪਣੇ ਵਾਕ ਕਿਤਾਬ ਵਿੱਚ ਲਿਖੇ ਜੋ ਆਖ਼ਰ ਆਦਿ ਗ੍ਰੰਥ ਦਾ ਹਿੱਸਾ ਬਣੇ। ਗੁਰ ਅਮਰਦਾਸ ਨੇ ਜਵਾਕਾਂ ਦੇ ਨਾਮਕਰਨ, ਵਿਆਹ (ਅਨੰਦ ਕਾਰਜ), ਅਤੇ ਮਰਗ ਵੇਲੇ ਫ਼ਿਊਨਰਲ ਵਰਗੇ ਸਿੱਖ ਰਿਵਾਜ਼ਾ ਦੇ ਨਾਲ਼ ਦਿਵਾਲੀ, ਮਾਘੀ ਅਤੇ ਵਿਸਾਖੀ ਨੂੰ ਸੰਗਤ ਦੇ ਰੂਪ ਵਿੱਚ ਇਕੱਤਰ ਹੋਣ ਦੇ ਦਸਤੂਰ ਨੂੰ ਕਾਇਮ ਕਰਨ ਵਿੱਚ ਮਦਦ ਕੀਤੀ। ਉਹਨਾਂ ਸਿੱਖ ਯਾਤਰਾ ਵਾਸਤੇ ਸੈਂਟਰ ਕਾਇਮ ਕੀਤੇ, ਅਤੇ ਦਰਬਾਰ ਸਾਹਿਬ ਵਾਸਤੇ ਜ਼ਮੀਨ ਚੁਣੀ।ਗੁਰ ਅਮਰਦਾਸ 95 ਸਾਲ ਦੀ ਉਮਰ ਤੱਕ ਸਿੱਖਾਂ ਦੇ ਰਹਿਬਰ ਰਹੇ, ਅਤੇ ਫ਼ਾਨੀ ਦੁਨੀਆ ਤੋਂ ਰੁਖ਼ਸਤ ਹੋਣ ਤੋਂ ਪਹਿਲਾਂ ਆਪਣੇ ਜਵਾਈ ਭਾਈ ਜੇਠਾ ਜੋ ਬਾਅਦ ਵਿੱਚ ਗੁਰ ਰਾਮਦਾਸ ਅਖਵਾਏ ਨੂੰ ਸਿੱਖਾਂ ਦਾ ਗੁਰੂ ਐਲਾਨਿਆ।
ਇਜ਼ੈਬੇਲ ਅਨੇ ਮੈਡਲੇਨ ਹੂਪਰਟ (ਫਰਾਂਸੀਸੀ ਉਚਾਰਨ: [izabɛl ypɛʁ]; ਜਨਮ 16 ਮਾਰਚ 1953) ਇੱਕ ਫ੍ਰੈਂਚ ਅਦਾਕਾਰਾ ਹੈ ਜੋ 1971 ਤੋਂ ਲੈ ਕੇ 110 ਫਿਲਮਾਂ ਅਤੇ ਟੈਲੀਵਿਜ਼ਨ ਪ੍ਰਸਾਰਣ ਵਿੱਚ ਕੰਮ ਕਰ ਚੁੱਕੀ ਹੈ। ਉਹ ਸੀਜ਼ਰ ਐਵਾਰਡ ਲਈ ਸਭ ਤੋਂ ਨਾਮਜ਼ਦ ਅਭਿਨੇਤਰੀ ਹੈ। 16 ਨਾਮਜ਼ਦਗੀਆਂ ਦੇ ਨਾਲ ਉਹ ਦੋ ਵਾਰ ਲਾਸੇਮੀਨੀ (1995) ਲਈ ਅਤੇ ਐਲੇ (2016) ਲਈ, ਬੇਸਟ ਐਕਟਰੈਸ ਲਈ ਸੀਜ਼ਰ ਐਵਾਰਡ ਜਿੱਤੀ। ਹੂਪਰਟ ਨੂੰ 1994 ਵਿੱਚ ਔਰਡਰੇ ਕੌਮੀ ਡੂ ਮੇਰਾਈਟ ਲਈ ਸ਼ਵੈਲਿਅਰ ਬਣਾਇਆ ਗਿਆ ਸੀ ਅਤੇ 2005 ਵਿੱਚ ਉਸਨੂੰ ਅਫਸਰ ਬਣਾ ਤਰੱਕੀ ਦੇ ਦਿੱਤੀ ਗਈ ਸੀ। ਹਾਪਪਰਟ ਦੀ ਪਹਿਲੀ ਸੀਜ਼ਰ ਨਾਮਜ਼ਦਗੀ 1975 ਦੀ ਫਿਲਮ ਅਲਓਇਸ ਲਈ ਸੀ। 1978 ਵਿੱਚ, ਉਸ ਨੇ ਲਾਸਮੇਕਰ ਲਈ ਸਭ ਤੋਂ ਵਧੀਆ ਨਿਊਕਮਰ ਲਈ ਬਾਫਟਾ ਅਵਾਰਡ ਜਿੱਤਿਆ। ਉਸਨੇ ਕੈਨ ਫ਼ਿਲਮ ਫੈਸਟੀਵਲ ਵਿੱਚ ਵੋਏਟ ਨੋਜਿਰੇ (1978) ਅਤੇ ਦ ਪਿਆਨਿਯਨ ਟੀਚਰ (2001) ਲਈ ਵਧੀਆ ਅਭਿਨੇਤਰੀ ਦਾ ਖਿਤਾਬ ਜਿੱਤਿਆ ਅਤੇ ਨਾਲ ਹੀ ਸਟੋਰੀ ਆਫ ਵੂਮੇਨ (1988) ਅਤੇ ਲਾ ਕੈਰੀਮਨੀ ਲਈ ਵੇਨਿਸ ਫਿਲਮ ਫੈਸਟੀਵਲ 'ਤੇ ਬਿਹਤਰੀਨ ਅਭਿਨੇਤਰੀ ਦੇ ਲਈ ਵੋਲਪੀ ਕੱਪ ਦੀ ਚੋਣ ਕੀਤੀ। ਫਰਾਂਸ ਵਿੱਚ ਉਸਦੀਆਂ ਹੋਰ ਫਿਲਮਾਂ ਵਿੱਚ ਲੌਲੋ (1980), ਲਾ ਸੈਪੇਰੇਸ਼ਨ (1994), 8 ਔਰਤਾਂ (2002), ਗੈਬਰੀਲ (2005), ਐਮੋਰ (2012) ਅਤੇ ਥਿੰਗਸ ਟੂ ਆਮੇ (2016) ਸ਼ਾਮਲ ਹਨ। ਅੰਤਰਰਾਸ਼ਟਰੀ ਫਿਲਮਾਂ ਦੀ ਸਭ ਤੋਂ ਵੱਧ ਕਿਰਦਾਰ ਅਭਿਨੇਤਰੀਆਂ ਵਿੱਚ ਹੁੱਪਰਟ ਨੇ ਇਟਲੀ, ਰੂਸ, ਮੱਧ ਯੂਰਪ, ਅਤੇ ਏਸ਼ੀਅਨ ਮਹਾਂਦੀਪ ਵਿੱਚ ਕੰਮ ਕੀਤਾ ਹੈ.
ਬਿਲੀ ਆਇਲਿਸ਼ ਪਾਈਰੇਟ ਬੇਰਡ ਓ'ਕੌਨੈੱਲ (ਜਨਮ; 18 ਦਸੰਬਰ, 2001) ਇੱਕ ਅਮਰੀਕੀ ਗਾਇਕਾ ਅਤੇ ਗੀਤਕਾਰਾ ਹੈ। ਉਸਨੂੰ ਉਸਦੇ ਗੀਤ "ਓਸ਼ਨ ਆਈਜ਼" ਕਰਕੇ ਪ੍ਰਸਿੱਧੀ ਪ੍ਰਾਪਤ ਹੋਈ, ਜੋ ਕਿ 2015 ਵਿੱਚ ਜਾਰੀ ਹੋਇਆ ਸੀ। ਇਸ ਗੀਤ ਨੂੰ ਲਿਖਿਆ ਅਤੇ ਸਿਰਜਿਆ ਬਿਲੀ ਦੇ ਭਰਾ ਫਿਨੀਅਸ ਓ'ਕੌਨੈੱਲ ਨੇ ਸੀ, ਅਤੇ ਉਸ ਨਾਲ ਬਿਲੀ ਨੇ ਕਈ ਗੀਤ ਅਤੇ ਲਾਈਵ ਸ਼ੋਅਜ਼ ਕੀਤੇ। ਉਸਦੇ ਕਈ ਗੀਤ ਐਕਸਟੈਂਡੇਡ ਪਲੇਅ, ਡੋਂਟ ਸਮਾਇਲ ਐਟ ਮੀ (2017) ਸਫ਼ਲ ਰਹੇ ਸਨ, ਅਤੇ ਸੰਯੁਕਤ ਰਾਜ ਅਮਰੀਕਾ, ਸੰਯੁਕਤ ਰਾਸ਼ਟਰ, ਕੈਨੇਡਾ, ਔਸਟ੍ਰੇਲੀਆ ਦੇ ਚਾਰਟਾਂ 'ਤੇ ਚੋਟੀ ਦੇ 15 ਗੀਤਾਂ ਵਿੱਚ ਸ਼ਾਮਲ ਸਨ।
ਦਸਤਾਵੇਜ਼ੀ ਫਿਲਮ ਹੈ, ਇੱਕ ਗੈਰ-ਗਲਪ ਫ਼ਿਲਮ ਹੈ ਜਿਸਦਾ ਮਕਸਦ ਯਥਾਰਥ ਦੇ ਕਿਸੇ ਪਹਿਲੂ ਨੂੰ ਦਸਤਾਵੇਜ਼ ਵਜੋਂ ਸਾਂਭਣਾ ਹੁੰਦਾ ਹੈ, ਜਿਸਦੀ ਵਰਤੋਂ ਸਿੱਖਿਆ, ਇਤਿਹਾਸਕ ਰਿਕਾਰਡ ਰੱਖਣ ਲਈ ਕੀਤੀ ਜਾਂਦੀ ਹੈ। ਅਜਿਹੀਆਂ ਫਿਲਮਾਂ ਨੂੰ ਮੂਲ ਤੌਰ ਤੇ ਫਿਲਮ ਸਟਾਕ ਤੇ ਬਣਾਇਆ ਜਾਂਦਾ ਸੀ - ਉਦੋਂ ਇਹ ਇਕੋ ਇੱਕ ਮਾਧਿਅਮ ਉਪਲਬਧ ਸੀ - ਪਰ ਹੁਣ ਵੀਡੀਓ ਅਤੇ ਡਿਜ਼ੀਟਲ ਉਤਪਾਦਾਂ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ ਜਿਨ੍ਹਾਂ ਨੂੰ ਸਿੱਧੇ ਵੀਡੀਓ ਵਜੋਂ, ਇੱਕ ਟੀਵੀ ਸ਼ੋਅ ਵਿੱਚ ਜਾਂ ਸਿਨੇਮਾ ਵਿੱਚ ਸਕ੍ਰੀਨਿੰਗ ਲਈ ਰਿਲੀਜ ਕੀਤਾ ਜਾ ਸਕਦਾ ਹੈ। "ਦਸਤਾਵੇਜ਼ੀ" ਨੂੰ "ਫ਼ਿਲਮ ਬਣਾਉਣ ਦੇ ਅਭਿਆਸ, ਇੱਕ ਸਿਨੇਮਾ ਦੀ ਪਰੰਪਰਾ, ਅਤੇ ਦਰਸ਼ਕਾਂ ਦੀ ਰਿਸੈਪਸ਼ਨ ਦੇ ਮੋਡ" ਦੇ ਰੂਪ ਵਿੱਚ ਬਿਆਨ ਕੀਤਾ ਗਿਆ ਹੈ, ਜੋ ਕਿ ਲਗਾਤਾਰ ਵਿਕਸਤ ਹੋ ਰਹੀ ਕਲਾ ਹੈ ਅਤੇ ਇਸਦੀਆਂ ਕੋਈ ਸਪਸ਼ਟ ਸੀਮਾਵਾਂ ਨਹੀਂ ਹਨ।
ਬੰਗਾਲੀ ਭਾਸ਼ਾ ਜਾਂ ਬਾਂਗਲਾ ਭਾਸ਼ਾ (বাংলা ਬਾਙਲਾ [ˈbaŋla] ( ਸੁਣੋ)) ਬੰਗਲਾਦੇਸ਼ ਅਤੇ ਭਾਰਤ ਦੇ ਪੱਛਮੀ ਬੰਗਾਲ ਅਤੇ ਉੱਤਰ-ਪੂਰਬੀ ਭਾਰਤ ਦੇ ਤ੍ਰਿਪੁਰਾ ਅਤੇ ਅਸਮ ਰਾਜਾਂ ਦੇ ਕੁਝ ਪ੍ਰਾਂਤਾਂ ਵਿੱਚ ਬੋਲੀ ਜਾਣ ਵਾਲੀ ਇੱਕ ਪ੍ਰਮੁੱਖ ਭਾਸ਼ਾ ਹੈ। ਭਾਸ਼ਾਈ ਪਰਿਵਾਰ ਦੀ ਨਜ਼ਰ ਵਿੱਚ ਇਹ ਹਿੰਦ-ਯੂਰਪੀ ਭਾਸ਼ਾ ਪਰਿਵਾਰ ਦੀ ਮੈਂਬਰ ਹੈ। ਇਸ ਪਰਿਵਾਰ ਦੀਆਂ ਹੋਰ ਪ੍ਰਮੁੱਖ ਭਾਸ਼ਾਵਾਂ ਪੰਜਾਬੀ, ਹਿੰਦੀ, ਨੇਪਾਲੀ, ਗੁਜਰਾਤੀ, ਅਸਮੀਆ, ਉੜੀਆ, ਮੈਥਲੀ ਆਦਿ ਭਾਸ਼ਾਵਾਂ ਹਨ। ਬਾਂਗਲਾ ਬੋਲਣ ਵਾਲਿਆਂ ਦੀ ਗਿਣਤੀ ਲਗਭਗ 23 ਕਰੋੜ ਹੈ ਅਤੇ ਇਹ ਸੰਸਾਰ ਦੀ ਛੇਵੀਂ ਸਭ ਤੋਂ ਵੱਡੀ ਭਾਸ਼ਾ ਹੈ। ਇਸ ਨੂੰ ਬੋਲਣ ਵਾਲੇ ਬੰਗਲਾਦੇਸ਼ ਅਤੇ ਭਾਰਤ ਦੇ ਇਲਾਵਾ ਸੰਸਾਰ ਦੇ ਬਹੁਤ ਸਾਰੇ ਹੋਰ ਦੇਸ਼ਾਂ ਵਿੱਚ ਵੀ ਫੈਲੇ ਹਨ।
ਇਟਲੀ ਯੂਰਪ ਦਾ ਇੱਕ ਦੇਸ਼ ਹੈ। ਇਹਦੀ ਰਾਜਧਾਨੀ ਰੋਮ ਹੈ। ਇਟਲੀ ਦੇ ਉੱਤਰ ਵਿੱਚ ਐਲਪ ਪਰਬਤ-ਲੜੀ ਹੈ ਜਿਸ ਵਿੱਚ ਫ਼ਰਾਂਸ, ਸਵਿਟਜ਼ਰਲੈਂਡ, ਆਸਟਰੀਆ ਅਤੇ ਸਲੋਵੇਨੀਆ ਦੇਸ਼ ਸ਼ਾਮਲ ਹਨ। ਸਿਸਲੀ ਅਤੇ ਸਾਰਡੀਨੀਆ, ਜੋ ਭੂ-ਮੱਧ ਸਾਗਰ ਦੇ ਦੋ ਸਭ ਤੋਂ ਵੱਡੇ ਟਾਪੂ ਹਨ, ਇਟਲੀ ਦੇ ਹੀ ਅੰਗ ਹਨ। ਵੈਟੀਕਨ ਸਿਟੀ ਅਤੇ ਸੈਨ ਮਰੀਨੋ ਇਟਲੀ ਨਾਲ਼ ਘਿਰੇ ਹੋਏ ਦੋ ਅਜ਼ਾਦ ਦੇਸ਼ ਹਨ। ਇਟਲੀ, ਯੂਨਾਨ ਦੇ ਬਾਅਦ ਯੂਰਪ ਦਾ ਦੂਜਾ ਸਭ ਤੋਂ ਪੁਰਾਣਾ ਰਾਸ਼ਟਰ ਹੈ। ਰੋਮ ਦੀ ਸਭਿਅਤਾ ਅਤੇ ਇਟਲੀ ਦਾ ਇਤਹਾਸ ਦੇਸ਼ ਦੇ ਪ੍ਰਾਚੀਨ ਦੌਲਤ ਅਤੇ ਵਿਕਾਸ ਦਾ ਪ੍ਰਤੀਕ ਹੈ। ਆਧੁਨਿਕ ਇਟਲੀ 1861 ਈ.
ਸਚਖੰਡ ਸ਼੍ਰੀ ਹਰਿਮੰਦਰ ਸਾਹਿਬ ਜਾਂ ਸ਼੍ਰੀ ਦਰਬਾਰ ਸਾਹਿਬ (ਪੰਜਾਬੀ ਉਚਾਰਨ: [dəɾbaːɾ saːh(ɪ)b]; ਰੱਬ ਦਾ ਘਰ) ਭਾਰਤ ਦੇ ਪੰਜਾਬ ਸੂਬੇ ਦੇ ਸ਼ਹਿਰ ਅੰਮ੍ਰਿਤਸਰ ਵਿੱਚ ਸਥਿਤ ਇੱਕ ਗੁਰੂਦੁਆਰਾ ਹੈ। ਇਹ ਸਿੱਖਾਂ ਦਾ ਸਭ ਤੋਂ ਪਵਿੱਤਰ ਧਾਰਮਿਕ ਅਸਥਾਨ ਮੰਨਿਆ ਜਾਂਦਾ ਹੈ।ਇਹ ਗੁਰੂਦਵਾਰਾ ਚੌਥੇ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦੁਆਰਾ 1577 ਵਿੱਚ ਬਣਵਾਏ ਗਏ ਸਰੋਵਰ ਦੇ ਦੁਆਲੇ ਬਣਾਇਆ ਗਿਆ ਹੈ। ਇਸਦੀ ਨੀਂਹ 28 ਦਸੰਬਰ 1588 ਵਿੱਚ ਸਾਈਂ ਮੀਆਂ ਮੀਰ ਜੀ ਦੁਆਰਾ ਰੱਖਿਆ ਗਿਆ ਸੀ। 1604 ਵਿੱਚ ਪੰਜਵੇਂ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਇੱਥੇ ਆਦਿ ਗ੍ਰੰਥ ਦੇ ਇੱਕ ਖਰੜੇ ਦਾ ਪ੍ਰਕਾਸ਼ ਕੀਤਾ ਅਤੇ ਇਸ ਥਾਂ ਨੂੰ "ਅਠ ਸਠ ਤੀਰਥ" ਕਿਹਾ।ਦੋ ਸਾਲਾਂ ਬਾਅਦ ਸੰਨ 1606 ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਜੀ ਦਾ ਨੀਂਹ ਪੱਥਰ ਛੇਵੇਂ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੁਆਰਾ ਰੱਖਿਆ ਗਿਆ। ਇਸ ਤੋਂ ਇਲਾਵਾ 1757, 1762 ਅਤੇ 1764 ਵਰ੍ਹਿਆ ਦੇ ਅਫ਼ਗ਼ਾਨ ਹਮਲਿਆਂ ਦੌਰਾਨ ਸ਼੍ਰੀ ਹਰਿਮੰਦਰ ਸਾਹਿਬ ਦੀ ਇਮਾਰਤ ਨੂੰ ਨਸ਼ਟ ਕਰ ਦਿੱਤਾ ਗਿਆ ਸੀ। ਬਾਬਾ ਦੀਪ ਸਿੰਘ ਜੀ ਸ਼ਹੀਦ ਦੀ ਸ਼ਹੀਦੀ ਵੀ ੧੬੫੭ ਦੇ ਜਹਾਨ ਖ਼ਾਨ ਵਾਲੇ ਹਮਲੇ ਦੌਰਾਨ ਹੀ ਸ਼੍ਰੀ ਦਰਬਾਰ ਸਾਹਿਬ ਦੀ ਰਾਖੀ ਕਰਦਿਆ ਹੋਈ ਸੀ। ਅੱਜ ਬਾਬਾ ਜੀ ਦੀ ਯਾਦ ਵਿੱਚ ਸ਼੍ਰੀ ਹਰਿਮੰਦਰ ਸਾਹਿਬ ਜੀ ਦੀ ਪਰਿਕਰਮਾ ਵਿੱਚ ਸ਼ਹੀਦੀ ਬੁੰਗਾ ਸਥਿਤ ਹੈ, ਜਿੱਥੇ ਲੜੀਵਾਰ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਚਲਦੇ ਰਹਿੰਦੇ ਹਨ।
ਗੁਰੂ ਗੋਬਿੰਦ ਸਿੰਘ (ਉਚਾਰਨ: [gʊɾuː goːbɪn̪d̪ᵊ sɪ́ŋgᵊ]; 22 ਦਸੰਬਰ 1666 – 7 ਅਕਤੂਬਰ 1708; ਜਨਮ ਦਾ ਨਾਮ: ਗੋਬਿੰਦ ਦਾਸ ਜਾਂ ਗੋਬਿੰਦ ਰਾਏ) ਸਿੱਖਾਂ ਦੇ ਦਸਵੇਂ ਗੁਰੂ ਹੋਏ ਹਨ। ਓਹ ਇੱਕ ਅਧਿਆਤਮਿਕ ਗੁਰੂ, ਯੋਧਾ, ਕਵੀ ਅਤੇ ਦਾਰਸ਼ਨਿਕ ਸਨ। ਜਦੋਂ ਓਹਨਾਂ ਦੇ ਪਿਤਾ, ਗੁਰੂ ਤੇਗ ਬਹਾਦਰ ਨੂੰ ਔਰੰਗਜ਼ੇਬ ਦੁਆਰਾ ਸ਼ਹੀਦ ਕੀਤਾ ਗਿਆ ਸੀ, ਤਾਂ ਗੁਰੂ ਗੋਬਿੰਦ ਸਿੰਘ ਨੂੰ ਰਸਮੀ ਤੌਰ 'ਤੇ ਨੌਂ ਸਾਲ ਦੀ ਉਮਰ ਵਿੱਚ ਓਹਨਾਂ ਦੇ ਵਾਰਿਸ ਵਜੋਂ ਸਿੱਖਾਂ ਦੇ ਅਗਲੇ (ਦਸਵੇਂ) ਆਗੂ ਵਜੋਂ ਸਥਾਪਿਤ ਕੀਤਾ ਗਿਆ ਸੀ। ਓਹ ਸਿੱਖ ਕੌਮ ਦੇ ਅੰਤਿਮ ਮਨੁੱਖੀ ਸਿੱਖ ਗੁਰੂ ਹੋਏ ਹਨ। ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਕਾਲ ਦੌਰਾਨ ਓਹਨਾਂ ਦੇ ਚਾਰ ਜੀਵਿਤ ਪੁੱਤਰ ਸ਼ਹੀਦ ਹੋ ਗਏ - ਦੋ ਲੜਾਈ ਵਿੱਚ, ਦੋ ਨੂੰ ਮੁਗਲ ਗਵਰਨਰ ਵਜ਼ੀਰ ਖਾਨ ਦੁਆਰਾ ਸ਼ਹੀਦ ਕਰਵਾ ਦਿੱਤਾ ਗਿਆ।
ਬੰਦਾ ਸਿੰਘ ਬਹਾਦਰ (27 ਅਕਤੂਬਰ 1670 –9 ਜੂਨ 1716) ਸਿੱਖਾਂ ਦੀ ਸੈਨਾ ਦਾ ਸੈਨਾਪਤੀ ਸੀ। ਉਸ ਦੇ ਬਚਪਨ ਦਾ ਨਾਂ ਲਛਮਣ ਦੇਵ ਸੀ ਪਰ ਓਹ ਲਛਮਣ ਦਾਸ ਅਤੇ ਮਾਧੋ ਦਾਸ ਦੇ ਨਾਵਾਂ ਨਾਲ ਵੀ ਜਾਣਿਆ ਜਾਂਦਾ ਸੀ। ਉਸਨੇ ਪੰਦਰਾਂ ਸਾਲ ਦੀ ਉਮਰ ਵਿੱਚ ਵੈਰਾਗੀ ਬਣਨ ਲਈ ਘਰ ਛੱਡ ਦਿਤਾ ਤਾਂ ਉਸਨੂੰ ਮਾਧੋ ਦਾਸ ਦੇ ਨਾਂ ਨਾਲ ਜਾਣਿਆ ਜਾਣ ਲਗਿਆ। ਉਸਨੇ ਗੋਦਾਵਰੀ ਨਦੀ ਦੇ ਕਿਨਾਰੇ ਆਪਣਾ ਆਸ਼ਰਮ ਬਣਾਇਆ। ਇੱਥੇ ਹੀ ਉਸ ਦੀ ਮੁਲਾਕਾਤ ਸਤੰਬਰ 1708 ਈ. ਵਿੱਚ ਗੁਰੂ ਗੋਬਿੰਦ ਸਿੰਘ ਜੀ ਨਾਲ ਹੋਈ ਅਤੇ ਉਹ ਉਨ੍ਹਾਂ ਦਾ ਸ਼ਰਧਾਲੂ ਬਣ ਗਿਆ। ਗੁਰੂ ਜੀ ਨੇ ਹੀ ਉਸਨੂੰ ਬੰਦਾ ਸਿੰਘ ਬਹਾਦਰ ਦਾ ਨਾਂ ਦਿਤਾ ਅਤੇ ਪੰਜਾਬ ਵਿੱਚ ਮੁਗਲਾਂ ਵਿਰੁੱਧ ਸਿੱਖਾਂ ਦੀ ਅਗਵਾਈ ਕਰਨ ਲਈ ਭੇਜਿਆ। ਗੁਰਦਾਸ ਨੰਗਲ ਵਿੱਚ ਦਸੰਬਰ 1715 ਵਿੱਚ ਗਿ੍ਫ਼ਤਾਰ ਕੀਤੇ ਬੰਦਾ ਸਿੰਘ ਅਤੇ ਉਸ ਦੇ ਸਾਥੀ ਅਤੇ ਮਗਰੋਂ ਗਿ੍ਫ਼ਤਾਰ ਕੀਤੇ ਸਿੱਖ ਕੈਦੀ 27 ਫ਼ਰਵਰੀ, 1716 ਦੇ ਦਿਨ ਦਿੱਲੀ ਦੇ ਬਾਹਰਵਾਰ ਪਿੰਡ ਅਗਰਾਬਾਦ ਕੋਲ ਪੁੱਜੇ। 29 ਫ਼ਰਵਰੀ, 1716 ਨੂੰ ਇਨ੍ਹਾਂ ਕੈਦੀਆਂ ਦਾ ਦਿੱਲੀ ਵਿੱਚ ਜਲੂਸ ਕਢਿਆ ਗਿਆ। ਜਲੂਸ ਦੇ ਸਭ ਤੋਂ ਅੱਗੇ ਇੱਕ ਬੈਂਡ-ਵਾਜਾ ਜਾ ਰਿਹਾ ਸੀ। ਇਹ ਜਲੂਸ ਦਿੱਲੀ ਨੇੜਲੇ ਪਿੰਡ ਅਗਰਾਬਾਦ ਤੋਂ ਸ਼ੁਰੂ ਹੋ ਕੇ, 10 ਕਿਲੋਮੀਟਰ ਦੂਰ, ਲਾਲ ਕਿਲਾ ਤਕ ਲਿਜਾਇਆ ਗਿਆ। ਇਸ ਬੈਂਡ ਦੇ ਪਿੱਛੇ ਦੋ ਹਜ਼ਾਰ ਸਿੱਖਾਂ ਦੇ ਸਿਰ, ਜਿਨ੍ਹਾਂ 'ਚ ਤੂੜੀ ਭਰ ਕੇ ਬਾਂਸਾਂ 'ਤੇ ਲਟਕਾਇਆ ਹੋਇਆ ਸੀ, ਜਾ ਰਹੇ ਸਨ। ਇਨ੍ਹਾਂ ਦੇ ਸਿਰਾਂ ਦੇ ਵਾਲ ਖੁਲ੍ਹੇ ਰੱਖੇ ਹੋਏ ਸਨ ਤਾਂ ਜੋ ਲੋਕ ਪਛਾਣ ਸਕਣ ਕਿ ਇਹ ਸਿੱਖਾਂ ਦੇ ਹੀ ਸਿਰ ਹਨ। ਇਨ੍ਹਾਂ ਦੀ ਗਿਣਤੀ ਵਧਾਉਣ ਵਾਸਤੇ ਕੁੱਝ ਔਰਤਾਂ ਦੇ ਸਿਰ ਵੱਢ ਕੇ ਵੀ ਸ਼ਾਮਲ ਕਰ ਦਿਤੇ ਗਏ ਸਨ, ਜੋ ਲੰਮੇ ਵਾਲਾਂ ਕਾਰਨ ਸਿੱਖ ਹੀ ਜਾਪਦੀਆਂ ਸਨ। ਇਸ ਮਗਰੋਂ ਇੱਕ ਹਾਥੀ ਸੀ, ਜਿਸ 'ਤੇ ਰੱਖੇ ਹੋਏ ਪਿੰਜਰੇ ਵਿੱਚ ਬੰਦਾ ਸਿੰਘ ਸੀ। ਬੰਦਾ ਸਿੰਘ ਦਾ ਮਜ਼ਾਕ ਉਡਾਉਣ ਵਾਸਤੇ ਉਸ ਨੂੰ ਇੱਕ ਲਾੜੇ ਵਾਂਗ ਸੁਨਹਿਰੀ ਜ਼ਰੀ ਵਾਲੀ ਲਾਲ ਪੱਗ, ਅਨਾਰ ਦੇ ਫ਼ੁਲਾਂ ਦੇ ਰੰਗ ਦਾ ਸ਼ਾਹੀ ਚੋਗਾ ਪਾਇਆ ਹੋਇਆ ਸੀ। ਉਸ ਦੇ ਸਿਰ 'ਤੇ ਇੱਕ ਲਕੜੀ ਦਾ ਖੋਖਾ ਤਿੰਨ-ਚਾਰ ਕਿਲੋ ਮਿੱਟੀ ਨਾਲ ਭਰ ਕੇ ਰਖਿਆ ਹੋਇਆ ਸੀ, ਜਿਸ ਦੇ ਭਾਰ ਨਾਲ ਉਹ ਗਰਦਨ ਝੁਕਾਈ ਟੇਢਾ ਬੈਠਾ ਸੀ। ਬੰਦਾ ਸਿੰਘ ਭਾਵੇਂ ਪਿੰਜਰੇ ਵਿੱਚ ਬੰਦ ਸੀ, ਪਰ ਫਿਰ ਵੀ ਉਸ ਪਿੱਛੇ ਨੰਗੀ ਤਲਵਾਰ ਹੱਥ ਵਿੱਚ ਫੜ ਕੇ ਇੱਕ ਸਿਪਾਹੀ ਖੜਾ ਕੀਤਾ ਹੋਇਆ ਸੀ ਕਿਉਂਕਿ ਮੁਗ਼ਲ ਡਰਦੇ ਸੀ ਕਿ ਕਿਤੇ ਬੰਦਾ ਜਾਦੂ ਨਾਲ ਉੱਡ ਹੀ ਨਾ ਜਾਵੇ। ਬੰਦਾ ਸਿੰਘ ਵਾਲੇ ਹਾਥੀ ਦੇ ਪਿੱਛੇ 740 ਕੈਦੀ ਸਨ। ਇਨ੍ਹਾਂ ਦੇ ਮੂੰਹਾਂ 'ਤੇ ਕਾਲਖ਼ ਮਲੀ ਹੋਈ ਸੀ। ਉਨ੍ਹਾਂ ਦਾ ਇਕ-ਇਕ ਹੱਥ ਗਰਦਨ ਦੇ ਪਿੱਛੇ ਕਰ ਕੇ ਸ਼ਿਕੰਜੇ ਵਿੱਚ ਕੱਸ ਕੇ ਬੰਨਿ੍ਹਆ ਹੋਇਆ ਸੀ। ਉਨ੍ਹਾਂ ਦੇ ਸਿਰਾਂ 'ਤੇ ਕਾਗ਼ਜ਼ਾਂ ਦੀਆਂ ਖੋਖਾ-ਟੋਪੀਆਂ ਰੱਖੀਆਂ ਹੋਈਆਂ ਸਨ ਤੇ ਉਨ੍ਹਾਂ ਦੇ ਜਿਸਮਾਂ 'ਤੇ ਭੇਡਾਂ ਦੀ ਖੱਲ ਲਵ੍ਹੇਟੀ ਹੋਈ ਸੀ। ਉਨ੍ਹਾਂ ਦਾ ਇਹ ਰੂਪ ਉਨ੍ਹਾਂ ਦਾ ਮਜ਼ਾਕ ਉਡਾਉਣ ਅਤੇ ਉਨ੍ਹਾਂ ਦੀ ਬੇਇਜ਼ਤੀ ਕਰਨ ਵਾਸਤੇ ਬਣਾਇਆ ਗਿਆ ਸੀ। ਉਨ੍ਹਾਂ ਨੂੰ ਦੋ-ਦੋ ਕਰ ਕੇ ਕਾਠੀਆਂ ਤੋਂ ਸੱਖਣੇ ਊਠਾਂ 'ਤੇ ਲੱਦਿਆ ਹੋਇਆ ਸੀ। ਇਸ ਜਲੂਸ ਪਿੱਛੇ ਮੁਹੰਮਦ ਅਮੀਨ ਖ਼ਾਨ, ਉਸ ਦਾ ਪੁੱਤਰ ਕਮਰ-ਉਦ-ਦੀਨ ਖ਼ਾਨ ਅਤੇ ਜ਼ਕਰੀਆ ਖ਼ਾਨ ਪੁੱਤਰ ਅਬਦੁਸ ਸਮਦ ਖ਼ਾਨ ਜੋ ਮਗਰੋਂ ਲਾਹੌਰ ਦਾ ਸੂਬੇਦਾਰ ਬਣਿਆ, ਜੇਤੂਆਂ ਵਾਂਗ ਆਕੜ-ਆਕੜ ਕੇ ਚੱਲ ਰਹੇ ਸਨ। ਇਹ ਜਲੂਸ ਲਾਹੌਰੀ ਗੇਟ ਦੇ ਰਸਤਿਉਂ ਦਿੱਲੀ ਸ਼ਹਿਰ ਵਿੱਚ ਦਾਖ਼ਲ ਹੋਇਆ। ਇਸ ਜਲੂਸ ਨੂੰ ਵੇਖਣ ਵਾਸਤੇ ਦਿੱਲੀ ਦੇ ਸਾਰੇ ਲੋਕ ਸੜਕਾਂ 'ਤੇ ਆਏ ਹੋਏ ਸਨ। ਸ਼ਹਿਰ ਵਿੱਚ ਕੋਈ ਵੀ ਸ਼ਖ਼ਸ ਐਸਾ ਨਹੀਂ ਸੀ ਰਿਹਾ, ਜਿਸ ਨੇ ਇਹ ਨਜ਼ਾਰਾ ਨਾ ਵੇਖਿਆ ਹੋਵੇ। ਲੱਖਾਂ ਲੋਕਾਂ ਦੀਆਂ ਭੀੜਾਂ ਕਾਰਨ ਏਨੀ ਘੁਟਣ ਸੀ ਕਿ ਇਸ ਮੌਕੇ 'ਤੇ ਸਾਹ ਲੈਣਾ ਵੀ ਮੁਸ਼ਕਲ ਹੋਇਆ ਪਿਆ ਸੀ। ਲੋਕ ਸਿੱਖਾਂ ਨੂੰ ਮਜ਼ਾਕ 'ਚ ਉਨ੍ਹਾਂ ਵਲ ਵੇਖ ਕੇ ਕੋਝੀਆਂ ਸੈਨਤਾਂ ਕਰ ਰਹੇ ਸਨ। ਜਦੋਂ ਬੰਦਾ ਸਿੰਘ ਨੂੰ ਬਾਦਸ਼ਾਹ ਫ਼ਰਖ਼ਸੀਅਰ ਕੋਲ ਪੇਸ਼ ਕੀਤਾ ਗਿਆ ਸੀ ਤਾਂ ਬਾਦਸ਼ਾਹ ਨੇ ਬੰਦਾ ਸਿੰਘ ਨੂੰ ਪੁਛਿਆ, ਤੂੰ ਆਪਣੇ ਵਾਸਤੇ ਕਿਹੋ ਜਹੀ ਮੌਤ ਚੁਣੇਂਗਾ?
ਵਹਿਮ ਭਰਮ ਦੀ ਆਧਾਰਸ਼ਿਲਾ ਡਰ ਹੈ। ਜਦੋਂ ਵਿਅਕਤੀ ਵੱਖ-ਵੱਖ ਕੁਦਰਤੀ ਸ਼ਕਤੀਆਂ ਤੋਂ ਡਰਨ ਲੱਗਾ ਤਾਂ ਉਸਨੇ ਆਪਣੀ ਮਾਨਸਿਕ ਕਮਜ਼ੋਰੀ ਨੂੰ ਸਹਾਰਾ ਦੇਣ ਲਈ ਅਨੇਕਾਂ ਪੂਜਾ ਵਿਧੀਆਂ ਨੂੰ ਅਪਣਾਉਣਾ ਸ਼ੁਰੂ ਕੀਤਾ ਜਿਸ ਨਾਲ ਵੱਖੋ-ਵੱਖਰੇ ਵਹਿਮ ਭਰਮ ਦੀ ਪ੍ਰਚਲਿਤ ਹੋ ਗਏ। ਮਨੁੱਖ ਪ੍ਰਕਿਰਤੀ ਦੇ ਪ੍ਰਭਾਵ ਨੂੰ ਸਮਝਣੋਂ ਅਸਮਰੱਥ ਹੋਣ ਕਰ ਕੇ ਡਰਿਆ ਤੇ ਸਹਿਮਿਆ ਰਹਿੰਦਾ ਸੀ, ਜਦੋਂ ਉਹ ਹਰ ਜੜ੍ਹ ਵਸਤੂ ਵਿੱਚ ਕਿਸੇ ਭਲੀ ਜਾਂ ਚੰਦਰੀ ਆਤਮਾ ਦੀ ਹੋਂਦ ਨੂੰ ਮੰਨ ਦੇ ਉਸ ਦੇ ਚੰਗੇ ਪ੍ਰਭਾਵ ਨੂੰ ਗ੍ਰਹਿਣ ਕਰਨ ਤੇ ਚੰਦਰੇ ਤੋਂ ਮੁਕਤੇ ਹੋਣ ਲਈ ਕਈ ਰੀਤਾਂ ਤੇ ਟੂਣੇ ਕਰਿਆ ਕਰਦਾ ਸੀ ਤੇ ਹਰ ਘਟਨਾ ਕਿਸੇ ਗੈਵੀ ਸ਼ਕਤੀ ਕਰ ਕੇ ਵਾਪਰਦੀ ਹੈ ਤਾਂ ਵਿਸ਼ਵਾਸ ਰੱਖਦਾ ਸੀ ਤਾਂ ਅਨੇਕਾਂ ਵਹਿਮ ਭਰਮਾਂ ਦਾ ਜਨਮ ਹੋਇਆ।" ਮਨੁੱਖ ਇੱਕ ਸਮਾਜਿਕ ਵਾਤਾਵਰਣ ਵਿੱਚ ਰਹਿੰਦਾ ਹੈ। ਵਿਸ਼ਵਾਸ ਇਸ ਵਾਤਾਵਰਣ ਦਾ ਮਹੱਤਵਪੂਰਨ ਭਾਗ ਹਨ ਜਿਹਨਾਂ ਵਿੱਚ ਸਭ ਕੁਝ ਸ਼ਾਮਿਲ ਹੈ ਜਿਸ ਨੂੰ ਅਸੀਂ ਵਹਿਮ, ਪਰੰਪਰਾ ਜਾ ਤੁਅੱਸਬ ਕਹਿੰਦੇ ਹਾਂ। ਡੰਡੀਜ਼ ਨੇ ਐਚ.ਜੇ.
ਗੁਰੂ ਗ੍ਰੰਥ ਸਾਹਿਬ ਸਿੱਖਾਂ ਦੇ ਗਿਆਰਵੇਂ ਗੁਰੂ ਹਨ। ਇਹ 1469 ਤੋਂ ਲੈ ਕੇ 1708 ਤੱਕ ਸਿੱਖ ਗੁਰੂਆਂ ਦੇ ਸਮੇਂ ਰਚੀ ਅਤੇ ਇਕੱਤਰ ਕੀਤੀ ਬਾਣੀ ਦਾ 1430 ਅੰਗਾਂ ਵਾਲਾ ਇੱਕ ਵਿਸਤਾਰਮਈ ਗ੍ਰੰਥ ਹੈ। ਇਹ ਅਨੇਕਾਂ ਸ਼ਬਦਾਂ ਭਾਵ ਬਾਣੀ ਦਾ ਅੰਬਾਰ ਹੈ ਜੋ ਕਿ ਰੱਬ ਦੇ ਗੁਣਾਂ ਅਤੇ ਉਸ ਦੇ ਨਾਮ ਜਪਣ ਦੇ ਕਾਰਨਾਂ ਦਾ ਵਰਨਣ ਕਰਦਾ ਹੈ। ਸਿੱਖਾਂ ਦੇ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ (1666-1708) ਨੇ ਜੋਤੀ-ਜੋਤਿ ਸਮਾਉਣ ਵੇਲੇ ਗੁਰਿਆਈ ਆਦਿ ਗ੍ਰੰਥ ਨੂੰ ਦਿੱਤੀ ਅਤੇ ਇਸ ਕਰ ਕੇ ਨਾਮ ਗੁਰੂ ਗ੍ਰੰਥ ਸਾਹਿਬ ਹੋ ਗਿਆ। ਇਹ ਸਿੱਖਾਂ ਦਾ ਸਭ ਤੋਂ ਪਵਿੱਤਰ ਗ੍ਰੰਥ ਅਤੇ ਇੱਕੋ-ਇੱਕ ਸਦੀਵੀ ਸ਼ਬਦ-ਰੂਪੀ ਗੁਰੂ ਹੈ ਜੋ ਕਿ ਸਿੱਖ ਗੁਰੂਆਂ ਅਤੇ ਹੋਰ ਸੰਤਾਂ-ਭਗਤਾਂ ਦੀ ਸਿੱਖਿਆਵਾਂ ਦਾ ਅੰਬਾਰ ਹੈ। ਅਰਦਾਸ ਦੇ ਸਰੋਤ ਜਾਂ ਮਾਰਗ-ਦਰਸ਼ਕ ਵਜੋਂ ਆਦਿ ਗ੍ਰੰਥ ਸਿੱਖੀ ਵਿੱਚ ਬੰਧਨਾ ਅਤੇ ਭਗਤੀ ਦਾ ਕੇਂਦਰੀ ਧੁਰਾ ਹੈ।ਆਦਿ ਗ੍ਰੰਥ ਦਾ ਸਭ ਤੋਂ ਪਹਿਲਾ ਸੰਕਲਨ ਪੰਜਵੇਂ ਗੁਰੂ, ਗੁਰੂ ਅਰਜਨ ਦੇਵ (1563-1606) ਨੇ ਪਹਿਲੇ ਪੰਜ ਗੁਰੂਆਂ ਅਤੇ ਹੋਰ ਮਹਾਨ ਸੰਤਾਂ ਜਾਂ ਭਗਤਾਂ, ਜਿਹਨਾਂ ਵਿੱਚੋਂ ਕਈਆਂ ਦਾ ਹਿੰਦੂ ਧਰਮ ਅਤੇ ਇਸਲਾਮ ਨਾਲ ਵਾਸਤਾ ਸੀ, ਦੀ ਬਾਣੀ ਇਕੱਤਰ ਕਰ ਕੇ ਕੀਤਾ ਅਤੇ ਇਸ ਪਵਿੱਤਰ ਬੀੜ ਨੂੰ ਭਾਈ ਗੁਰਦਾਸ ਜੀ ਦੇ ਹੱਥੋਂ ਲਿਖਵਾਇਆ। ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਤੇਗ ਬਹਾਦੁਰ ਜੀ ਦੀ ਬਾਣੀ ਨੂੰ ਇਕੱਤਰ ਕਰ ਕੇ ਤਲਵੰਡੀ ਸਾਬੋ ਵਿਖੇ ਭਾਈ ਮਨੀ ਸਿੰਘ ਜੀ ਪਾਸੋਂ ਆਦਿ ਗ੍ਰੰਥ ਵਿੱਚ ਦਰਜ ਕਰਵਾ ਕੇ ਆਦਿ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਦਾ ਦਰਜਾ ਦਿੱਤਾ। ਦਸਮ ਪਿਤਾ ਦੇ ਜੋਤੀ-ਜੋਤਿ ਸਮਾਉਣ ਪਿੱਛੋਂ ਬਾਬਾ ਦੀਪ ਸਿੰਘ ਵੱਲੋਂ ਗੁਰੂ ਗ੍ਰੰਥ ਸਾਹਿਬ ਦੇ ਬਹੁਤ ਸਾਰੇ ਉਤਾਰੇ ਵੰਡੇ ਗਏ। ਗੁਰੂ ਗ੍ਰੰਥ ਸਾਹਿਬ ਦੀ ਲਿਖਾਈ ਗੁਰਮੁਖੀ ਲਿਪੀ ਵਿੱਚ ਹੋਈ ਹੈ ਅਤੇ ਬਹੁਤ ਸਾਰੀਆਂ ਬੋਲੀਆਂ ਅਤੇ ਉਪ-ਬੋਲੀਆਂ– ਜਿਵੇਂ ਕਿ ਲਹਿੰਦੀ ਪੰਜਾਬੀ, ਬ੍ਰਜ ਭਾਸ਼ਾ, ਖੜ੍ਹੀ ਬੋਲੀ, ਸੰਸਕ੍ਰਿਤ ਅਤੇ ਫ਼ਾਰਸੀ – ਕਈ ਵਾਰ ਜਿਹਨਾਂ ਦੇ ਸਮੂਹ ਨੂੰ ਸੰਤ ਭਾਸ਼ਾ ਕਿਹਾ ਜਾਂਦਾ ਹੈ।.
ਪੰਜਾਬੀ ਵਿਚ ਅਲੋਪ ਹੋ ਰਹੇ ਪੰਜਾਬੀ ਸ਼ਬਦਾ ਦਾ ਅੰਗਰੇਜ਼ੀ ਰੂਪ
*ਬੰਦੂਕ* ਅਰਬੀ ਸ਼ਬਦ ਹੈ 'ਫੁੰਦੁਕ' فُنْدُق (funduq) ਭਾਵ 'ਜੰਗਲੀ ਬਦਾਮ' ਜਾਂ ਅੰਗਰੇਜ਼ੀ ਵਿਚ 'hazelnut'. ਇਸਦਾ ਇਕ ਹੋਰ ਅਰਥ ਸੀ ਗੋਲ਼ੀ (Round or Bullet or Cartridge), ਪਹਿਲੇ ਪਹਿਲ ਦੀਆਂ ਗੋਲ਼ੀਆਂ ਦਾ ਆਕਾਰ ਗੋਲ ਸੀ ਜੰਗਲੀ ਬਦਾਮ ਵਰਗਾ; ਇਸੇ ਕਰਕੇ ਰੌਂਦ (round ਤੋਂ ਵਿਗੜ ਕੇ ਬਣਿਆ) ਸ਼ਬਦ ਪੰਜਾਬੀ ਵਿਚ ਅੱਜ ਵੀ ਪ੍ਰਚਲਿਤ ਹੈ, ਹੁਣ ਭਾਵੇਂ ਗੋਲ਼ੀ ਦਾ ਆਕਾਰ ਗੋਲ ਨਹੀਂ ਵੀ ਰਿਹਾ। ਹੌਲੀ ਹੌਲੀ ਜਿਸ ਜੰਤਰ ਵਿਚ ਪਾ ਕੇ ਇਹ ਚਲਾਈ ਜਾਂਦੀ ਸੀ ਉਸਦਾ ਨਾਂ ਹੀ ਬੰਦੂਕ ਪੈ ਗਿਆ। ਜਿਸਨੂੰ ਅਜਕਲ ਅਸੀਂ ਬੰਦੂਕ/ਰਾਈਫ਼ਲ ਆਖਦੇ ਹਾਂ ਇਸਦੇ ਲਈ ਪੰਜਾਬੀ ਪੁਰਾਤਨ ਸ਼ਬਦ ਹੈ 'ਤੁਫ਼ੰਗ' (ਫ਼ਾਰਸੀ) ਜੋ ਤੋਰਕੀ 'ਤੁਫ਼ੇਕ' (ਪੰਜਾਬੀ ਵਿਚ ਤੁਪਕ ਬਣਿਆ) ਤੋਂ ਅਨੁਨਾਸਿਕਤਾ ਲੈ ਕੇ ਫ਼ਾਰਸੀ ਰਾਹੀਂ ਪੰਜਾਬੀ ਵਿਚ ਤਤਸਮ ਆਇਆ। ਤੁਪਕ ਸ਼ਬਦ ਬੰਦੂਕ ਦੇ ਅਰਥਾਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਇਕ ਵਾਰ ਵਰਤਿਆ ਹੈ। ਦਸਮ ਗ੍ਰੰਥ ਜੀ ਵਿਚ ਤੁਪਕ ਅਤੇ ਤੁਫ਼ੰਗ ਦੋਵੇਂ ਕਈ ਥਾਂ ਤੇ ਵਰਤੇ ਗਏ ਪੰਜਾਬੀ ਦੇ ਕੁੱਝ ਅਲੋਪ ਹੋ ਰਹੇ ਸ਼ਬਦਾਂ ਦੀ ਇੰਗਲਿਸ਼ ਜੂਤ ਪਤਾਣ - scufle with shoes, ਲੁੱਚ ਘੜਿੱਚੀਆਂ- trickery, ਖੇਖਣ - pretence, ਫੱਫੇਕੁੱਟਣੀ- cunning, ਧਮੱਚੜ -frolic, ਧੂਮਧੜੱਕਾ-bustle, ਐਡਾ -so much of this, ਐਵੇਂ -purposelessly , ਯੱਕੜ ਵੱਢਣਾ- gossip, ਹੱਥ ਪੜੱਥੀ- collectively, ਹਰਲ ਹਰਲ -excited activity, ਹਫੜਾ ਦਫੜੀ - stampede, ਹੱਕਾ ਬੱਕਾ - taken aback, ਰੰਡੀ ਰੋਣਾ- constant whimpering, ਵਿੰਗ ਤੜਿੰਗਾ- crooked, ਵਿਰਲਾ ਵਾਂਝਾ- exceptional, ਲੰਡੀ ਬੁੱਚੀ -every tom, ਲੱਲੂ ਪੰਜੂ- any tom, ਲਾਹ ਪਾਹ ਕਰਨੀ- vituperate, ਮੈਲੀ ਅੱਖ- lascivious look, ਵਲਫੇਰ- pettifogery, ਲਾਗਾਬੰਨਾ-surroundings, ਨਵਾਂ ਨਕੋਰ -brand new, ਗਿੱਦੜ ਭਬਕੀ - bluster, ਕਚਿਆਣ ਆਉਣੀ - feel nausea, ਕੁਰਬਲ ਕੁਰਬਲ ਕਰਨਾ - to mill around, ਕਾਣੋਂ - obliquity, ਖੱਚ ਦੀ ਖੱਚ- meanest of the mean, ਕੁੜ ਕੁੜ ਕਰਨੀ - to cackle, ਫੋਕਾ ਡਰਾਵਾ - bluster, ਮਰਨੇ ਪਰਨੇ- customery social functions, ਖੇਚਲ- inconvenience, ਫਾਨਾ - wedge, ਫਰੋਲਾ ਫਰਾਲੀ - rummage, ਨਿੱਮੋਝੂਣਾ- crest fallen, ਝਕਦੇ ਝਕਦੇ- reluctantly, ਚੁਰੜ ਮੁਰੜ - crumpled, ਕੱਚ ਘਰੜ - ill trained, ਭੰਬਲਭੂਸੇ -bewilderment, ਕਚੀਚੀ ਵੱਟਣੀ - to gnash, ਕਚੂਮਰ ਕੱਢਣਾ - crush thoroughly, ਝੂੰਗਾ -bonus, ਚਿੱਬ ਖੜਿੱਬਾ- crooked, ਚੱਪਾ ਕੁ - just a bit, ਛਾਹ ਵੇਲਾ- break fast time, ਕੋੜਕੂ- odd ਖਰੇਪੜ- scale, ਖੁਤਖੁਤੀ - tickle, ਖਰੀਂਢ -scab, ਤੰਗੜ - Orion's belt, ਘੁਣਖਾਧਾ- worm eaten, ਕੱਖ ਭਰ - very little, ਥੱਬੀ - pile, ਥਹੀ ਲਾਉਣੀ - to pile up, ਦਬਕਾ- verbal threat, ਝੱਟ ਟਪਾਉਣਾ -to scrape a living, ਘਰਕਣਾ - pant, ਅੱਧੋਰਾਣਾ- part worn, ਅੱਧੜਵੰਜਾ-Half naked, ਫਲਾਣਾ- such and such, ਆਹਰ ਪਾਹਰ-arrangements, ਉੱਘੜ ਦੁੱਘੜ -helter skelter, ਉਤੋੜਿੱਤੀ-successively, ਉਧੇੜਬੁਣ-perplexity, ਉੂਭੜ ਖਾਭੜ-uneven, ਉੱਭੇ ਸਾਹੀਂ-sobbingly, ਉਰਲ-ਪਰਲ- odds and ends, ਉਰਲਾ ਪਰਲਾ-miscellaneous, ਉੱਲਰਨਾ-to lean, ਉੱਲੂ ਬਾਟਾ-silly, ਓਦਣ-on that day, ਉਵੇਂ-in that way, ਓਹੜ ਪੋਹੜ ਜਾਂ ਜੁਗਾੜ ਕਰਨਾ-unprofessional remedy, ਬੌਂਕੇ ਦਿਹਾੜੇ-hard times, ਬਚਿਆ ਖੁਚਿਆ-leftovers, ਪਾਂ ਪੈਣੀ-suppurate, ਕਿਆਰਾ - plot, ਕੂਚੀ -soft brush, ਟਿੱਬਾ-mound, ਟਿੱਬੀ-small dune, ਟੋਕਰਾ-wicker basket, ਟੋਕਰੀ-frail, ਟੋਕਾ-choper, ਬੱਠਲ- trough, ਚੁਬੱਚਾ-masonary trough, ਟਿੱਲਾ-hillock, ਬਨੇਰਾ -battlement, ਅੱਧ ਪਚੱਧ-nearly half, ਅਰੜਾਉਣਾ- to blubber, ਆਕੜਨਾ- to stifen, ਅਕੜੇਵਾਂ -uppishness, ਢਿੱਡਲ -pot bellied, ਅਕਲ ਦਾ ਅੰਨਾ- muddle headed, ਲੱਠਾ -long cloth, ਘਚੋਲਣਾ - foul up, ਮੱਥਾ ਠਣਕਣਾ -feel suspicion , ਫੌੜੀ -crutch, ਮਸਾਂ ਮਸਾਂ -With great difficulty, ਹਮਾਤੜ- poor me, ਹੰਘਾਲਣਾ- to ringe, ਕਮਲ ਕੁੱਟਣਾ - to act foolishly, ਕਿਰਕਿਰਾ- gritty, ਢਿੱਲੜ - sluggish, ਦਰੜਨਾ - crush, ਨਾਗਾ ਪਾਉਣਾ - omit a routine, ਧੂੰਆਂ ਧਾਰ ਭਾਸ਼ਣ -high flown speech, ਕਾਣੀ ਵੰਡ -mal distribution, ਵਾਂਢੇ ਜਾਣਾ -to go away, ਪੰਡ- bale, ਭਾਂਡਾ ਟੀਂਡਾ - kitchen ware, ਬਰੜਾਉਣਾ -mumble, ਬਿੰਦ ਝੱਟ -a short while, ਬੁੱਕਲ ਮਾਰਨੀ - to wear a wrapper, ਭਸੂੜੀ ਪਾਉਣੀ -to raise trouble, ਝੱਖੜ ਝੋਲਾ- rain storm, ਟਾਵਾਂ ਟੱਲਾ - very few, ਤਾਬੜਤੋੜ -willful force, ਰੇੜਕਾ -a long drown wrangle, ਰੀਂ ਰੀਂ ਕਰਨਾ- whimper, ਰੁੱਗ ਭਰਨਾ -clutch, ਅੱਜ ਭਲਕ -any day now, ਇੱਕਮਿੱਕ -completely united, ਏਦੂੰ -from this, ਸਣੇ- along with, ਦਗਦਗ ਕਰਦਾ -glimmering, ਟਿੱਲ ਲਾਉਣਾ -try hard, ਝਾਕਾ ਖੁਲਣਾ- to become familiar, ਟਾਲ-ਮਟੋਲ -dilly dallying, ਘੁਸਮੁਸਾ- dusky, ਘੁੱਪ ਹਨੇਰਾ -pitch dark, ਝਰਨਾਟ- quiver, ਬੁੜਬੁੜਾਹਟ- mumbo-jumbo, ਹਮਾਤੜ ਤੁਮਾਤੜ ਵਰਗੇ - the likes of us , sty _ ਗੁਹਾਰਨੀ , ਅੱਖ ਪਲਕ ਤੇ ਫਿਨਸੀ , ਜ਼ਖ਼ਮ , sweat _ ਪਸੀਨਾ , ਮੁੜਕਾ _ syncope ਗ਼ਸ਼ , ਬੋਹੋਸੀ ; Throb ਟੀਸ , ਧੜਕਣ , ulcer ਫੋੜਾ , Tingling - ਝਰਨਾਹਟ , ਝੁਣਝਣੀ , ulceration ਫੋੜੇ ਦਾ ਬਣਨਾ ਜਾ ਨਿਕਲਣਾ wisdom tooth ਅਕਲ ਜਾੜ੍ਹ , unconscious ਬੇਮੁਧ , ਬੇਸੁਰਤ , Aias ਉਰਫ / ਉਪਨਾਮ / ਅੱਲ / ਕਲਪਿਤ ਨਾਂਮ , uvula ਘੰਡੀ , ਕਾਂ , ਮੂੰਹ ਦੇ ਅੰਦਰ ਦਾ ਮਾਸ ਦਾ ਟੁਕੜਾ , DoE ਬੇਨਾਮ / ਬਿਨਾਂ ਨਾਂਮ ਦੇ scab ਖਰੀਂਢ , ਪੇਪੜੀ , ਜ਼ਖ਼ਮ ਦੀ ਪਰਤ , scold ਭਾਫ਼ , ਗਰਮ ਪਾਣੀ ਨਾਲ !
ਉੜੀਸਾ (ਉੜੀਆ: ଓଡିଶା) ਜਿਸ ਨੂੰ ਪਹਿਲਾਂ ਉੜੀਸਾ (ਉੜੀਆ: ଓଡିଶା) ਦੇ ਨਾਮ ਨਾਲ ਜਾਣਿਆ ਜਾਂਦਾ ਸੀ, ਭਾਰਤ ਦੇ ਪੂਰਬੀ ਤੱਟ ਉੱਤੇ ਪੈਂਦਾ ਇੱਕ ਰਾਜ ਹੈ, ਜੋ ਭਾਰਤ ਦੇ 29 ਰਾਜਾਂ ਵਿੱਚੋਂ ਇੱਕ ਹੈ। ਉੜੀਸਾ ਉੱਤਰ ਵਿੱਚ ਝਾਰਖੰਡ, ਉੱਤਰ-ਪੂਰਬ ਵਿੱਚ ਪੱਛਮੀ ਬੰਗਾਲ, ਦੱਖਣ ਵਿੱਚ ਆਂਧਰਾ ਪ੍ਰਦੇਸ਼ ਅਤੇ ਪੱਛਮ ਵਿੱਚ ਛੱਤੀਸਗੜ੍ਹ ਨਾਲ ਘਿਰਿਆ ਹੈ ਅਤੇ ਪੂਰਬ ਵਿੱਚ ਬੰਗਾਲ ਦੀ ਖਾੜੀ ਹੈ। ਇਹ ਉਸੇ ਪ੍ਰਾਚੀਨ ਮੁਲਕ ਕਲਿੰਗਾ ਦਾ ਆਧੁਨਿਕ ਨਾਂਅ ਹੈ ਜਿਸ ਉੱਤੇ 261 ਈਃ ਪੂਃ ਵਿੱਚ ਮੌਰੀਆ ਸਮਰਾਟ ਅਸ਼ੋਕ ਨੇ ਹਮਲਾ ਕੀਤਾ ਸੀ, ਅਤੇ ਲੜਾਈ ਵਿੱਚ ਹੋਏ ਭਿਆਨਕ ਖ਼ੂਨ-ਖ਼ਰਾਬੇ ਤੋਂ ਦੁਖੀ ਹੋ ਕੇ ਆਖ਼ਰਕਾਰ ਬੁੱਧ ਧਰਮ ਸਵੀਕਾਰ ਕੀਤਾ ਸੀ। ਅਜੋਕੇ ਉੜੀਸਾ ਰਾਜ ਦੀ ਸਥਾਪਨਾ 1 ਅਪ੍ਰੈਲ 1936 ਨੂੰ ਕਟਕ ਦੇ ਕਨਿਕਾ ਪੈਲੇਸ ਵਿੱਚ ਭਾਰਤ ਦੇ ਇੱਕ ਰਾਜ ਦੇ ਰੂਪ ਵਜੋਂ ਹੋਈ ਸੀ ਅਤੇ ਇਸ ਨਵੇਂ ਰਾਜ ਦੇ ਸਾਰੇ ਨਾਗਰਿਕ ਉੜੀਆ ਭਾਸ਼ੀ ਸਨ। ਸਾਰੇ ਰਾਜ ਵਿੱਚ 1 ਅਪ੍ਰੈਲ ਨੂੰ ਉਤਕਲ ਦਿਹਾੜਾ (ਉੜੀਸਾ ਦਿਨ) ਮਨਾਇਆ ਜਾਂਦਾ ਹੈ।
ਛਪਾਰ ਦਾ ਮੇਲਾ, ਪੰਜਾਬ ਦੇ ਸਮੂਹ ਮੇਲਿਆਂ ਵਿੱਚੋਂ ਇੱਕ ਵਿਲੱਖਣ ਅਤੇ ਸਰੂਪ ਵਿੱਚ ਸੁਚਿੱਤਰ ਮੇਲਾ ਹੈ। ਇਸ ਦਾ ਸਬੰਧ ਪੰਜਾਬੀਆਂ ਦੀ ਪੂਜਾ-ਬਿਰਤੀ ਨਾਲ ਜੁੜਿਆ ਹੋਇਆ ਹੈ। ਇਸ ਮੇਲੇ ਦਾ ਮੁੱਖ ਪ੍ਰਯੋਜਨ ਗੁੱਗੇ ਦੀ ਪੂਜਾ ਅਰਚਨਾ ਕਰਨ ਵਿੱਚ ਨਿਹਿਤ ਮੰਨਿਆ ਗਿਆ ਹੈ। ਗੁੱਗੇ ਦੀ ਪੂਜਾ ‘ਨਾਗ-ਪੂਜਾ’ ਵਰਗੀ ਹੀ ਕੀਤੀ ਜਾਂਦੀ ਹੈ ਜਾਂ ਇਉਂ ਵੀ ਕਹਿ ਸਕਦੇ ਹਾਂ ਕਿ ਨਾਗ ਪੂਜਾ ਦਾ ਕੁਝ ਸੋਧਿਆ ਹੋਇਆ ਰੂਪ ਹੀ ਗੁੱਗਾ ਪੂਜਾ ਹੈ। ਇਸੇ ਭਾਵਨਾ ਬਿਰਤੀ ਸਦਕਾ ਇਹ ਮੇਲਾ ਜ਼ਿਲ੍ਹਾ ਲੁਧਿਆਣਾ ਦੇ ਇੱਕ ਪਿੰਡ ਛਪਾਰ ਵਿਖੇ, ਹਰ ਸਾਲ ਭਾਦਰੋਂ ਮਹੀਨੇ ਦੀ ਚਾਣਨੀ-ਚੌਦਸ ਨੂੰ ਗੁੱਗੇ ਦੀ ਸਥਾਪਤ ਕੀਤੀ ਹੋਈ ਮਾੜੀ ਉੱਪਰ ਬੜੀ ਸੱਜ-ਧੱਜ ਨਾਲ ਲੱਗਦਾ ਹੈ ਅਤੇ ਲਗਪਗ ਤਿੰਨ ਦਿਨਾਂ ਤਕ ਖ਼ੂਬ ਭਰਦਾ ਹੈ। ਆਮ ਤੌਰ ਤੇ ਇਹ ਸਤੰਬਰ ਮਹੀਨਾ ਹੁੰਦਾ ਹੈ ਅਤੇ ਇਹ ਮੇਲਾ ਪੰਜਾਬ ਦੇ ਮਾਲਵਾ ਖੇਤਰ ਦੇ ਸਭ ਤੋਂ ਮਸ਼ਹੂਰ ਮੇਲਿਆਂ ਵਿੱਚੋਂ ਇੱਕ ਹੈ।
ਪਿਤਾ ਦਿਵਸ (ਅੰਗਰੇਜ਼ੀ ਵਿੱਚ Father's Day) ਜੂਨ ਦੇ ਤੀਸਰੇ ਐਤਵਾਰ ਨੂੰ ਭਾਰਤ ਵਿੱਚ ਮਨਾਇਆ ਜਾਂਦਾ ਹੈ। ਯੂਰਪ ਦੇ ਕੈਥੋਲਿਕ ਦੇਸ਼ਾਂ ਵਿਚ, ਇਹ ਮੱਧ ਯੁੱਗ ਤੋਂ 19 ਮਾਰਚ (ਸੇਂਟ ਜੋਸਫ਼ ਡੇ) ਮਨਾਇਆ ਜਾਂਦਾ ਹੈ। ਇਹ ਜਸ਼ਨ ਸਪੈਨਿਸ਼ ਅਤੇ ਪੁਰਤਗਾਲੀ ਦੁਆਰਾ ਲੈਟਿਨ ਅਮਰੀਕਾ ਲਿਆਂਦਾ ਗਿਆ, ਜਿੱਥੇ 19 ਮਾਰਚ ਹਾਲੇ ਵੀ ਇਸਦੀ ਵਰਤੋਂ ਕੀਤੀ ਜਾਂਦੀ ਹੈ। ਹਾਲਾਂਕਿ ਯੂਰਪ ਅਤੇ ਅਮਰੀਕਾ ਦੇ ਬਹੁਤ ਸਾਰੇ ਦੇਸ਼ਾਂ ਨੇ ਸੰਯੁਕਤ ਰਾਜ ਦੀ ਤਾਰੀਖ ਅਪਣਾ ਲਈ ਹੈ, ਜੋ ਕਿ ਜੂਨ ਦਾ ਤੀਜਾ ਐਤਵਾਰ ਹੈ। ਇਹ ਵਿਸ਼ਵ ਦੇ ਕਈ ਹਿੱਸਿਆਂ ਵਿੱਚ ਵੱਖ ਵੱਖ ਦਿਨਾਂ ਤੇ ਮਨਾਇਆ ਜਾਂਦਾ ਹੈ, ਆਮ ਤੌਰ ਤੇ ਘਰੇਲੂ ਦੇਸ਼ ਦੇ ਰਿਵਾਜ ਅਨੁਸਾਰ ਮਾਰਚ, ਅਪ੍ਰੈਲ ਅਤੇ ਜੂਨ ਦੇ ਮਹੀਨਿਆਂ ਵਿੱਚ.
ਭੰਗੜਾ ਪੰਜਾਬ ਦੇ ਦੋ ਮੁੱਖ ਅਤੇ ਉੱਘੇ ਲੋਕ ਨਾਚਾਂ ਵਿੱਚੋਂ ਇੱਕ ਹੈ; ਦੂਜਾ ਮੁੱਖ ਨਾਚ ਗਿੱਧਾ ਹੈ। ਭੰਗੜਾ ਗੱਭਰੂਆਂ ਦਾ ਨਾਚ ਹੈ ਜਦਕਿ ਗਿੱਧਾ ਮੁਟਿਆਰਾਂ ਦਾ। ਭੰਗੜਾ ਤਕਰੀਬਨ ਹਰ ਖ਼ੁਸ਼ੀ ਦੇ ਮੌਕੇ ’ਤੇ ਪਾਇਆ ਜਾਂ ਨੱਚਿਆ ਜਾਂਦਾ ਹੈ ਜਿੰਨ੍ਹਾਂ ਵਿੱਚ ਕਣਕ ਦੀ ਵਾਢੀ ਭਾਵ ਵਿਸਾਖੀ ਆਦਿ ਮੇਲੇ, ਵਿਆਹ, ਮੰਗਣੇ ਅਤੇ ਤਿਉਹਾਰ ਆਦਿ ਸ਼ਾਮਲ ਹਨ। ਇਹ ਲੋਕ-ਨਾਚ ਪੰਜਾਬ ਦੀ ਕਿਸਾਨੀ ਸੰਸਕ੍ਰਿਤੀ ਜਿੰਨਾ ਹੀ ਪ੍ਰਾਚੀਨ ਹੈ। ਲੋਕਧਾਰਾ ਵਿਗਿਆਨੀ ਸੋਹਿੰਦਰ ਸਿੰਘ ਵਣਜਾਰਾ ਬੇਦੀ ਦੇ ਸ਼ਬਦਾਂ ਵਿੱਚ "ਪਹਿਲਾਂ ਪਹਿਲਾਂ ਜਦੋਂ ਪੰਜਾਬੀਆਂ ਨੇ ਹਰੀਆਂ ਫਸਲਾਂ ਨੂੰ ਸੁਨਹਿਰੀ ਸਿੱਟੇ ਪੈਂਦੇ ਵੇਖੇ ਤਾਂ ਉਹਨਾਂ ਦਾ ਮਨ ਹੁਲਾਰੇ ਵਿੱਚ ਆ ਕੇ ਨੱਚ ਖਲੋਤਾ। ਲੰਮੀ ਘਾਲਣਾ ਤੇ ਕਰੜੀ ਮਿਹਨਤ ਨੂੰ ਸੁਨਹਿਰੀ ਫਲ ਲੱਗਿਆ ਵੇਖ, ਕਿਸ ਦਾ ਦਿਲ ਨਹੀਂ ਨੱਚ ਉਠਦਾ?
ਅੰਮ੍ਰਿਤਸਰ (ਜਾਂ ਅੰਮ੍ਰਿਤਸਰ; ਮਤਲਬ: "ਅੰਮ੍ਰਿਤ ਦਾ ਸਰੋਵਰ") ਚੜ੍ਹਦੇ ਪੰਜਾਬ ਦਾ ਇੱਕ ਸਰਹੱਦੀ ਸ਼ਹਿਰ ਹੈ ਜੋ ਪੰਜਾਬ ਦੇ ਉੱਤਰ-ਪੱਛਮੀ ਹਿੱਸੇ ਵਿੱਚ ਸਥਿੱਤ ਹੈ। ਇਹ ਲਾਹੌਰ ਤੋਂ 67 ਕਿਲੋਮੀਟਰ ਦੂਰ ਹੈ। ਇਹ ਸਿੱਖ ਧਰਮ ਦਾ ਧਾਰਮਿਕ ਅਤੇ ਸੱਭਿਆਚਾਰਕ ਕੇਂਦਰ ਹੈ। ਪੰਜਾਬੀ ਇੱਥੋਂ ਦੀ ਮੁੱਖ ਜਾਂ ਪਹਿਲੀ ਬੋਲੀ ਹੈ | ਇਸ ਦਾ ਸਰਕਾਰੀ ਮੁੱਖ ਦਫ਼ਤਰ ਅੰਮ੍ਰਿਤਸਰ ਜ਼ਿਲ੍ਹਾ ਹੈ। ਇਸ ਦੀ ਆਬਾਦੀ ਕਰੀਬ ੨੦੦੦੦੦੦ ਸ਼ਹਿਰੀ ਅਤੇ ੩,੦੦੦,੦੦੦ ਦੇ ਕਰੀਬ ਅੰਮ੍ਰਿਤਸਰ ਜ਼ਿਲੇ ਵਿੱਚ ੨੦੧੧ ਦੀ ਭਾਰਤੀ ਮਰਦਮਸ਼ੁਮਾਰੀ ਮੁਤਾਬਕ ਹੈ। ਯਾਤਰਾ ਲਈ ਸਭ ਤੋਂ ਵਧੀਆ ਸਮਾਂ ਅਕਤੂਬਰ ਅਤੇ ਮਾਰਚ ਵਿੱਚ ਹੈ।
ਸ਼੍ਰੀ ਗੁਰੂ ਤੇਗ ਬਹਾਦਰ ਜੀ (1 ਅਪਰੈਲ 1621 – 24 ਨਵੰਬਰ 1675) ਸਿੱਖਾਂ ਦੇ ਨੌਵੇਂ ਗੁਰੂ ਸਨ। ਉਨ੍ਹਾਂ ਨੂੰ ਹਿੰਦ ਦੀ ਚਾਦਰ ਕਹਿ ਕੇ ਸਨਮਾਨਿਆ ਜਾਂਦਾ ਹੈ, ਕਿਉਂਕਿ ਉਨ੍ਹਾਂ ਨੇ ਧਰਮ ਦੀ ਰਾਖੀ ਲਈ ਮਹਾਨ ਕੁਰਬਾਨੀ ਦਿੱਤੀ। ਗੁਰੁ ਤੇਗ ਬਹਾਦਰ ਜੀ ਦੀ ਕੁਰਬਾਨੀ ਨਾਲ ਭਾਰਤ ਦੀ ਦੱਬੀ ਕੁਚਲੀ ਆਮ ਜਨਤਾ ਹਾਕਮਾਂ ਨਾਲ ਟੱਕਰ ਲੈਣ ਤੇ ਕੁਰਬਾਨੀਆਂ ਦੇਣ ਲਈ ਤਿਆਰ ਬਰ ਤਿਆਰ ਹੋ ਗਈ।
ਹਜਰਤ ਬਾਬਾ ਫ਼ਰੀਦ-ਉਦ-ਦੀਨ ਗੰਜਸ਼ਕਰ (ਉਰਦੂ: حضرت بابا فرید الدّین مسعود گنج شکر ਦੱਖਣੀ ਏਸ਼ੀਆ ਦੇ ਪੰਜਾਬ ਖੇਤਰ ਵਿੱਚ ਇੱਕ ਸੂਫ਼ੀ ਫਕੀਰ ਸੀ। ਹਜਰਤ ਫ਼ਰੀਦ-ਉਦ-ਦੀਨ ਗੰਜਸ਼ਕਰ (1173–1266) ਜਾਂ (1188 (584 ਹਿਜਰੀ) – 7 ਮਾਈ 1280 (679 ਹਿਜਰੀ)), ਜਿਸ ਨੂੰ ਆਮ ਤੌਰ 'ਤੇ ਬਾਬਾ ਫ਼ਰੀਦ (ਉਰਦੂ: بابا فرید) ਸੱਦਿਆ ਜਾਂਦਾ ਹੈ 12ਵੀਂ ਸਦੀ ਦਾ ਇੱਕ ਸੂਫ਼ੀ ਪ੍ਰਚਾਰਕ ਅਤੇ ਚਿਸ਼ਤੀ ਸੰਪਰਦਾ ਦੇ ਸੰਤ ਸਨ
ਲੋਹੜੀ ਉੱਤਰੀ ਭਾਰਤ ਦਾ, ਖ਼ਾਸ ਕਰ ਪੰਜਾਬ ਅਤੇ ਹਰਿਆਣੇ ਦਾ ਖੇਤੀਬਾੜੀ ਨਾਲ ਸਬੰਧਤ ਇੱਕ ਮਸ਼ਹੂਰ ਤਿਉਹਾਰ ਹੈ ਅਤੇ ਪੰਜਾਬ ਅਤੇ ਹਰਿਆਣਾ ਤੋਂ ਇਲਾਵਾ ਇਹ ਹਿਮਾਚਲ ਪ੍ਰਦੇਸ਼ ਅਤੇ ਦਿੱਲੀ ਵਿੱਚ ਵੀ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਇਹ ਸਰਦੀਆਂ ਦੇ ਅੰਤ ਅਤੇ ਹਾੜ੍ਹੀ ਦੀਆਂ ਫ਼ਸਲਾਂ ਦੇ ਪ੍ਰਫੁੱਲਤ ਹੋਣ ਦਾ ਤਿਉਹਾਰ ਹੈ। ਜਿਸ ਘਰ ਮੁੰਡੇ ਨੇ ਜਨਮ ਲਿਆ ਹੋਵੇ ਉਹਦੀ ਪਹਿਲੀ ਲੋਹੜੀ ਵਜੋਂ ਇਸ ਤਿਉਹਾਰ ਨੂੰ ਵੱਡੇ ਜੋਸ਼ ਨਾਲ ਮਨਾਇਆ ਜਾਂਦਾ ਹੈ। ਕੁਆਰੀਆਂ ਪੰਜਾਬੀ ਕੁੜੀਆਂ ਲਈ ਵੀ ਇਹ ਵਿਸ਼ੇਸ਼ ਅਹਿਮੀਅਤ ਦਾ ਧਾਰਨੀ ਹੈ। ਵਣਜਾਰਾ ਬੇਦੀ ਦਾ ਮੰਨਣਾ ਹੈ ਕਿ ‘ਲੋਹੜੀ ਪੰਜਾਬ ਵਿੱਚ ਪ੍ਰਚੱਲਿਤ ਕਿਸੇ ਸਮੇਂ ਸੂਰਜ ਦੇਵ ਦੀ ਪੂਜਾ ਦੀ ਹੀ ਰਹਿੰਦ ਹੈ। ਕੱਤਕ ਵਿੱਚ ਸੂਰਜ ਧਰਤੀ ਤੋਂ ਕਾਫ਼ੀ ਦੂਰ ਹੁੰਦਾ ਹੈ ਤੇ ਉਸ ਦੀਆਂ ਕਿਰਨਾਂ ਧਰਤੀ ਉੱਤੇ ਪਹੁੰਚਦਿਆਂ ਬਹੁਤੀਆਂ ਗਰਮ ਨਹੀਂ ਰਹਿੰਦੀਆਂ। ਪੁਰਾਤਨ ਕਾਲ ਵਿੱਚ ਲੋਕ ਇਸ ਪ੍ਰਕਿਰਿਆ ਨੂੰ ਸੂਰਜ ਦੀ ਤਪਸ਼ ਘਟ ਜਾਣ ਨਾਲ ਜੋੜਦੇ ਸਨ। ਸੂਰਜ ਦੇ ਚਾਨਣ ਤੇ ਤਪਸ਼ ਨੂੰ ਮੁੜ ਸੁਰਜੀਤ ਕਰਨ ਲਈ ਲੋਹੜੀ ਦੀ ਅੱਗ ਬਾਲ਼ੀ ਜਾਂਦੀ ਸੀ। ਇਹ ਲੋਕ ਮਨ ਦੀ ਹੀ ਇੱਕ ਪ੍ਰਵਿਰਤੀ ਸੂਰਜ ਨੂੰ ਰੌਸ਼ਨੀ ਤੇ ਗਰਮੀ ਦੇਣ ਦਾ ਪੁਰਾਤਨ ਲੋਕਧਾਰਾਈ ਢੰਗ ਸੀ।
ਸ਼ਿਵ ਕੁਮਾਰ ਬਟਾਲਵੀ (23 ਜੁਲਾਈ 1936 - 6 ਮਈ 1973) ਪੰਜਾਬੀ ਦਾ ਇੱਕ ਕਵੀ ਸੀ। ਉਸ ਨੂੰ ਪੰਜਾਬੀ ਦਾ 'ਸ਼ੈਲੇ' ਕਿਹਾ ਜਾਂਦਾ ਹੈ। ਉਸ ਦੀ ਵਿਸ਼ੇਸਤਾ ਸੀ ਕਿ ਉਹ ਸ਼ਬਦਾਂ ਨੂੰ ਰੋਜ਼ਾਨਾ ਜ਼ਿੰਦਗੀ ਵਿੱਚੋਂ ਚੁਣਦਾ ਅਤੇ ਉਹਨਾਂ ਨਾਲ਼ ਦਿਲ ਨੂੰ ਚੀਰ ਦੇਣ ਵਾਲ਼ੀਆਂ ਕਵਿਤਾਵਾਂ, ਗ਼ਜ਼ਲਾਂ ਲਿਖਦਾ ਸੀ। ਸ਼ਿਵ ਦੀ ਕਵਿਤਾ ਦੁੱਖ, ਨਿੱਜੀ ਦਰਦ ਅਤੇ ਵਿਛੋੜੇ 'ਤੇ ਕੇਂਦਰਿਤ ਹੈ। ਸ਼ਿਵ ਕੁਮਾਰ ਬਟਾਲਵੀ ਨੂੰ 'ਬਿਰਹਾ ਦਾ ਕਵੀ' ਵੀ ਕਿਹਾ ਜਾਂਦਾ ਹੈ।ਉਹ 1967 ਵਿੱਚ ਸਾਹਿਤ ਅਕਾਦਮੀ (ਭਾਰਤ ਦੀ ਨੈਸ਼ਨਲ ਅਕੈਡਮੀ ਆਫ਼ ਲੈਟਰਜ਼) ਦੁਆਰਾ ਦਿੱਤੇ ਗਏ ਸਾਹਿਤ ਅਕਾਦਮੀ ਪੁਰਸਕਾਰ ਦਾ ਸਭ ਤੋਂ ਘੱਟ ਉਮਰ ਦਾ ਪ੍ਰਾਪਤ ਕਰਤਾ ਬਣ ਗਿਆ, ਜੋ ਕਿ ਪੂਰਨ ਭਗਤ, 'ਲੂਣਾ(1965) ਦੀ ਪ੍ਰਾਚੀਨ ਕਥਾ 'ਤੇ ਆਧਾਰਿਤ ਉਸ ਦੇ ਮਹਾਂਕਾਵਿ ਨਾਟਕ ਲਈ ਮਿਲਿਆ ਸੀ । ਆਧੁਨਿਕ ਪੰਜਾਬੀ ਸਾਹਿਤ ਵਿੱਚ ਇੱਕ ਮਹਾਨ ਰਚਨਾ ਅਤੇ ਜਿਸਨੇ ਆਧੁਨਿਕ ਪੰਜਾਬੀ ਕਿੱਸੇ ਦੀ ਇੱਕ ਨਵੀਂ ਵਿਧਾ ਵੀ ਬਣਾਈ ਹੈ। ਅੱਜ, ਉਸ ਦੀ ਸ਼ਾਇਰੀ ਮੋਹਨ ਸਿੰਘ (ਕਵਿਤਾ) ਅਤੇ ਅੰਮ੍ਰਿਤਾ ਪ੍ਰੀਤਮ ਵਰਗੇ ਆਧੁਨਿਕ ਪੰਜਾਬੀ ਕਵਿਤਾ ਦੇ ਦਿੱਗਜਾਂ,ਦੇ ਨਾਲ ਬਰਾਬਰੀ 'ਤੇ ਖੜ੍ਹੀ ਹੈ, ਜੋ ਸਾਰੇ ਭਾਰਤ-ਪਾਕਿਸਤਾਨ ਸਰਹੱਦ ਦੇ ਦੋਵੇਂ ਪਾਸੇ ਪ੍ਰਸਿੱਧ ਹਨ।
ਪੰਜਾਬ ਸ਼ਬਦ ਫ਼ਾਰਸੀ ਭਾਸ਼ਾ ਦੇ ਸ਼ਬਦ "ਪੰਜ" ਅਤੇ "ਆਬ" ਦੇ ਸੁਮੇਲ ਤੋਂ ਬਣਿਆ ਹੈ, ਜਿਸ ਵਿੱਚੋਂ ਪੰਜ ਦਾ ਅਰਥ ਪੰਜ ਅਤੇ ਆਬ ਦਾ ਅਰਥ ਪਾਣੀ ਹੈ, ਇਸ ਤਰ੍ਹਾਂ ਪੰਜ + ਆਬ ਦਾ ਅਰਥ ਹੋਇਆ ਪੰਜ ਪਾਣੀਆਂ ਦੀ ਧਰਤੀ (ਪੰਜ ਦਰਿਆਵਾਂ ਦੀ ਧਰਤੀ)। ਇਸ ਸ਼ਬਦ ਦੀ ਸਭ ਤੋਂ ਪਹਿਲੀ ਵਰਤੋਂ ਇਬਨ ਬਤੂਤਾ ਦੀਆਂ ਲਿਖਤਾਂ ਵਿੱਚ ਮਿਲਦੀ ਹੈ ਜੋ 14ਵੀਂ ਸਦੀ ਵਿੱਚ ਇਸ ਇਲਾਕੇ ਵਿੱਚ ਆਇਆ ਸੀ। ਇਸਦੀ ਵੱਡੇ ਪੱਧਰ ਉੱਤੇ ਵਰਤੋਂ 16ਵੀਂ ਸਦੀ ਦੇ ਦੂਜੇ ਹਿੱਸੇ ਦੀ ਕਿਤਾਬ "ਤਰੀਖ਼ ਸ਼ੇਰ ਸ਼ਾਹ ਸੂਰੀ" ਵਿੱਚ ਮਿਲਦੀ ਹੈ, ਜਿਸ ਵਿੱਚ ਪੰਜਾਬ ਸ਼ਬਦ ਸ਼ੇਰਖ਼ਾਨ ਦੇ ਕਿਲ੍ਹੇ ਦੀ ਉਸਾਰੀ ਦੇ ਹਵਾਲੇ ਨਾਲ ਆਉਂਦਾ ਹੈ। ਇਸ ਤੋਂ ਪਹਿਲਾਂ ਪੰਜਾਬ ਵਰਗਾ ਜ਼ਿਕਰ ਮਹਾਂਭਾਰਤ ਦੇ ਕਿੱਸੇ ਕਹਾਣੀਆਂ ਵਿੱਚ ਵੀ ਹੈ ਜੋ ਪੰਚ-ਨਦ (ਪੰਜ ਨਦੀਆਂ) ਦੇ ਹਵਾਲੇ ਨਾਲ਼ ਹੈ। ਇਸ ਦੇ ਮਗਰੋਂ ਆਈਨ-ਏ-ਅਕਬਰੀ ਵਿੱਚ ਅਬੁਲ ਫ਼ਜ਼ਲ ਨੇ ਲਿਖਿਆ ਹੈ ਕਿ ਇਹ ਇਲਾਕਾ ਦੋ ਹਿੱਸਿਆਂ ਵਿੱਚ ਵੰਡਿਆ ਸੀ, ਲਾਹੌਰ ਤੇ ਮੁਲਤਾਨ। ਇਸ ਆਈਨ ਅਕਬਰੀ ਦੇ ਦੂਜੇ ਹਿੱਸੇ ਵਿੱਚ ਅਬੁਲ ਫ਼ਜ਼ਲ ਨੇ ਪੰਜਾਬ ਨੂੰ ਪੰਜ-ਨਦ ਲਿਖਿਆ ਹੈ। ਇਸ ਦੇ ਇਲਾਵਾ ਮੁਗ਼ਲ ਬਾਦਸ਼ਾਹ ਜਹਾਂਗੀਰ ਨੇ ਆਪਣੀ "ਤਜ਼ਕ-ਏ-ਜਹਾਂਗੀਰੀ" ਵਿੱਚ ਵੀ ਪੰਜਾਬ ਲਫ਼ਜ਼ ਵਰਤਿਆ ਹੈ। ਪੰਜਾਬ ਫ਼ਾਰਸੀ ਦੇ ਪੰਜ ਯਾਨੀ ਪੰਚ ਅਤੇ ਆਬ ਯਾਨੀ ਪਾਣੀ ਤੋਂ ਲਿਆ ਹੈ, ਜਿਸਦਾ ਮਤਲਬ ਪੰਜ ਦਰਿਆਵਾਂ ਦੀ ਧਰਤੀ ਬਣਦਾ ਹੈ। ਇਹ ਉਹ ਪੰਜ ਦਰਿਆ ਹਨ ਜਿਹੜੇ ਇਸ ਇਲਾਕੇ ਵਿੱਚ ਵਗਦੇ ਹਨ। ਅੱਜ ਕੱਲ੍ਹ ਦੋ ਦਰਿਆ (ਚਨਾਬ ਅਤੇ ਜੇਹਲਮ) ਪਾਕਿਸਤਾਨ ਵਿੱਚ ਹੀ ਵਗਦੇ ਹਨ। ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿੱਚ ਬਾਕੀ ਤਿੰਨ ਦਰਿਆਵਾਂ (ਸਤਲੁਜ, ਬਿਆਸ ਅਤੇ ਰਾਵੀ) ਦਾ ਪਾਣੀ ਵਗਦਾ ਹੈ, ਜਿਹੜੇ ਭਾਰਤ ਵਿੱਚੋ ਹੁੰਦੇ ਹੋਏ ਪਾਕਿਸਤਾਨ ਵਿੱਚ ਪ੍ਰਵੇਸ਼ ਕਰਦੇ ਹਨ। ਇਸ ਤੋਂ ਪਹਿਲਾਂ ਇਸ ਦਾ ਨਾਂ "ਸਪਤ ਸੰਧੂ" ਯਾਨੀ ਸੱਤ ਦਰਿਆਵਾਂ ਦੀ ਸਰਜ਼ਮੀਨ ਸੀ। "ਤਰੀਖ਼ ਜਿਹਲਮ" ਵਿੱਚ ਅੰਜੁਮ ਸੁਲਤਾਨ ਸ਼ਹਿਬਾਜ਼ ਨੇ ਲਿਖਿਆ ਹੈ ਕਿ ਸਪਤ ਦਾ ਮਤਲਬ ਸੱਤ ਤੇ ਸੰਧੂ ਦਾ ਮਤਲਬ ਦਰਿਆ ਹੈ।
ਸਰਦਾਰ ਹਰੀ ਸਿੰਘ ਨਲਵਾ ਸਿੱਖ ਇਤਿਹਾਸ ਵਿੱਚ ਪ੍ਰਮੁੱਖ ਯੋਧਾ ਤੇ ਜਰਨੈਲ ਹੋਇਆ ਹੈ। ਇਨ੍ਹਾਂ ਦੇ ਨਾਮ ਨਾਲ ਨਲਵਾ ਕਿਵੇਂ ਜੁੜਿਆ, ਇਸ ਬਾਰੇ ਬਾਬਾ ਪ੍ਰੇਮ ਸਿੰਘ ਜੀ ਹੋਤੀ ਲਿਖਦੇ ਹਨ- ਰਾਜਾ ਨਲ ਆਪਣੇ ਸਮੇਂ ਦਾ ਮਹਾਨ ਦਾਨੀ ਅਤੇ ਆਪਣੇ ਸਮੇਂ ਦਾ ਅਦੁੱਤੀ ਸੂਰਬੀਰ ਸੀ। ਉਹ ਸ਼ੇਰ ਨਾਲ ਲੜ ਕੇ ਉਸ ਨੂੰ ਮਾਰਨ ਵਿੱਚ ਪ੍ਰਸਿੱਧੀ ਰੱਖਦਾ ਸੀ। ਇਸੇ ਤਰ੍ਹਾਂ ਸਰਦਾਰ ਹਰੀ ਸਿੰਘ ਵਿੱਚ ਅਜਿਹੇ ਗੁਣ ਮੌਜੂਦ ਸਨ। ਇਸ ਤਰ੍ਹਾਂ ਆਪ ਜੀ ਦਾ ਨਾਮ ਵੀ ਰਾਜਾ ਨਲ ਸਾਨੀ ਪੈ ਗਿਆ। ਸਰਦਾਰ ਜੀ ਦੇ ਨਾਮ ਨਾਲ ਇਹ ਨਾਮ ਜੁੜ ਕੇ ਅਤੇ ਆਮ ਵਰਤੋਂ ਵਿੱਚ ਆਉਣ ਕਰਕੇ, ਇਸ ਵਿੱਚ ਥੋੜ੍ਹੀ ਜਿਹੀ ਤਬਦੀਲੀ ਹੋਣ ਕਰਕੇ ਨਲ ਤੋਂ ਨਲਵਾ ਪੈ ਗਿਆ। 1) ਮੌਲਾਨਾ ਅਹਿਮਦ ਦੀਨ ਆਪਣੀ ਪੁਸਤਕ ਮੁਕੰਮਲ ਤਾਰੀਖ- ਕਸ਼ਮੀਰ ਵਿੱਚ ਲਿਖਦੇ ਹਨ ਕਿ ਨਲਵਾ ਦੀ ਵਜ੍ਹਾ ਤਸਮੀਆ ਕੇ ਮੁਤੱਲਅਕ ਮਸ਼ਹੂਰ ਹੈ ਕਿ ਰਾਜਾ ਨਲ ਜ਼ਮਾਨਾ ਕਦੀਮ ਮੇਂ ਏਕ ਬਹਾਦਰ ਅਰ ਸੁਜਾਤ ਰਾਜਾ ਥਾ। ਲੋਗੋਂ ਨੇ ਹਰੀ ਸਿੰਘ ਕੋ ਨਲ ਸੇ ਨਲਵਾ ਬਨਾ ਦੀਆ। ਨਲਵਾ ਸੇ ਮੁਰਾਦ, ਸ਼ੇਰ ਕੋ ਮਾਰਨੇ ਵਾਲਾ ਯਾ ਸ਼ੇਰ ਅਫ਼ਗਾਨ ਹੈ। ਚੂੰਕਿ ਹਰੀ ਸਿੰਘ ਨੇ ਭੀ ਸ਼ੇਰ ਮਾਰੇ ਥੇ ਇਸੀ ਲੀਏ ਉਸਕਾ ਨਾਮ ਨਲਵਾ ਮਸ਼ਹੂਰ ਹੂਆ।2) ਇਸੇ ਤਰ੍ਹਾਂ ਮਿਸਟਰ ਐਂਨ. ਕੇ.
ਮਹਾਰਾਜਾ ਰਣਜੀਤ ਸਿੰਘ (1780-1839) ਪੰਜਾਬ ਦੀ ਸਿੱਖ ਸਲਤਨਤ ਦੀ ਨੀਂਹ ਰੱਖਣ ਵਾਲੇ ਇੱਕ ਸਿੱਖ ਮਹਾਰਾਜਾ ਸੀ ਜਿੰਨਾ ਨੂੰ ਸ਼ੇਰ-ਏ-ਪੰਜਾਬ (ਪੰਜਾਬ ਦਾ ਸ਼ੇਰ) ਦੇ ਨਾਂ ਨਾਲ਼ ਜਾਣਿਆ ਜਾਂਦਾ ਹੈ। ਮਹਾਰਾਜਾ ਰਣਜੀਤ ਸਿੰਘ ਨੂੰ ਪੰਜਾਬ ਦੇ ਇਤਿਹਾਸ ਵਿੱਚ ਬਹਾਦਰ ਜੰਗਜੂ, ਦਲੇਰ ਮਹਾਰਾਜੇ ਤੇ ਮਹਾਨ ਸ਼ਖ਼ਸੀਅਤ ਵਜੋਂ ਜਾਣਿਆ ਜਾਂਦਾ ਹੈ। ਅਤੇ ਉਹ ਭਾਰਤ ਦੇ ਉਹਨਾਂ ਤਿੰਨ ਸ਼ੇਰਾਂ, ਜਿਸ ਵਿੱਚ ਮੇਵਾੜ ਦਾ ਰਾਣਾ ਪਰਤਾਪ ਸਿੰਘ ਅਤੇ ਮਰਾਠਾ ਦੇਸ਼ ਦੇ ਸ਼ਿਵਾਜੀ ਸ਼ਾਮਲ ਹਨ, ਵਿੱਚ ਸਭ ਤੋਂ ਮਸ਼ਹੂਰ ਅਤੇ ਬਹਾਦਰ ਹੈ। ਸ਼ੇਰ-ਏ-ਪੰਜਾਬ ਦੀ ਪਦਵੀ ਹਾਲੇ ਵੀ ਸਭ ਤੋਂ ਤਾਕਤਵਰ ਵਿਅਕਤੀ ਨੂੰ ਸਨਮਾਨ ਦੇਣ ਲਈ ਵਰਤੀ ਜਾਂਦੀ ਹੈ।ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਵਿੱਚ ਸਿੱਖਾਂ, ਹਿੰਦੂਆਂ ਤੇ ਮੁਸਲਮਾਨਾਂ ਨੂੰ ਇੱਕ ਡੋਰ ਵਿੱਚ ਪਰੋਈ ਰੱਖਿਆ, ਜਿਸ ਕਰਕੇ ਖ਼ਾਲਸਾ ਰਾਜ ਦੀ ਹਰ ਥਾਂ ਸਿਫ਼ਤ ਕੀਤੀ ਜਾਂਦੀ ਸੀ।
ਲਾਲਾ ਧਨੀ ਰਾਮ ਚਾਤ੍ਰਿਕ (4 ਅਕਤੂਬਰ 1876– 18 ਦਸੰਬਰ 1954) ਆਧੁਨਿਕ ਪੰਜਾਬੀ ਕਵਿਤਾ ਦੇ ਸੰਸਥਾਪਕ ਮੰਨੇ ਜਾਂਦੇ ਹਨ। ਉਹਨਾਂ ਦੀਆਂ ਰਚਨਾਵਾਂ ਪ੍ਰਾਚੀਨ ਅਤੇ ਨਵੀਂ ਪੰਜਾਬੀ ਕਵਿਤਾ ਵਿਚਕਾਰ ਕੜੀ ਹਨ। ਗੁਰਮੁਖੀ ਲਿਪੀ ਲਈ ਟਾਈਪ ਸੈੱਟ ਨੂੰ ਮਿਆਰੀ ਬਣਾਉਣ ਦਾ ਸਿਹਰਾ ਵੀ ਉਹਨਾਂ ਨੂੰ ਜਾਂਦਾ ਹੈ। ਉਹ ਹੀ ਸਭ ਤੋਂ ਪਹਿਲੇ ਵਿਦਵਾਨ ਹਨ, ਜਿਹਨਾਂ ਨੂੰ ਸਾਹਿਤ ਸੇਵਾ ਦੇ ਬਦਲੇ ਉਹਨਾਂ ਦੀ 75ਵੀਂ ਬਰਸੀ ਉੱਤੇ ਅਭਿਨੰਦਨ ਗਰੰਥ ਸਮਰਪਤ ਕਰਕੇ ਸਨਮਾਨਿਤ ਕੀਤਾ ਗਿਆ।