ਪੰਜਾਬੀ ਵਿਕੀਪੀਡੀਆ ਦੇ ਸਭ ਤੋਂ ਜ਼ਿਆਦਾ ਵੇਖੇ ਜਾਣ ਵਾਲੇ ਲੇਖ, ਰੋਜ਼ਾਨਾ ਨਵਪੂਰਤ ਹੋਰ ਜਾਣੋ...
ਵਾਯੂਮੰਡਲ (ਅੰਗਰੇਜ਼ੀ: atmosphere ਫਰਮਾ:ISO 639 name ਯੂਨਾਨੀ ਤੋਂ ἀτμός (ਐਟਮੋਸ) 'ਜਲਕਣ', ਅਤੇ σφαῖρα (ਸਫੇਰਾ) 'ਮੰਡਲ') ਕਿਸੇ ਗ੍ਰਹਿ ਦੇ ਆਲੇ-ਦੁਆਲੇ ਗੈਸਾਂ ਦੀ ਪਰਤ ਜਾਂ ਹੋਰ ਠੋਸ ਪੁੰਜ ਵਾਲੇ ਪਦਾਰਥ ਨੂੰ ਕਹਿੰਦੇ ਹਨ, ਜਿਸ ਨੂੰ ਪੁਲਾੜੀ ਪਿੰਡ ਦੀ ਗਾਰੂਤਾ ਨੇ ਉਥੇ ਟਿਕਾਈ ਰੱਖਿਆ ਹੁੰਦਾ ਹੈ। ਵਾਯੂਮੰਡਲ ਵੱਖ-ਵੱਖ ਤਰ੍ਹਾਂ ਦੀਆਂ ਗੈਸਾਂ ਹਨ ਜੋ ਕਿ ਹਰ ਥਾਂ 'ਤੇ ਇੱਕ ਸਮਾਨ ਅਨੁਪਾਤ ਵਿੱਚ ਹੁੰਦੀਆਂ ਹਨ। ਲਗਪਗ 78 ਫੀਸਦੀ ਨਾਈਟ੍ਰੋਜਨ ਹੈ, ਲਗਪਗ 21 ਫੀਸਦੀ ਆਕਸੀਜਨ ਹੈ ਅਤੇ ਬਾਕੀ ਇੱਕ ਫੀਸਦੀ ਵਿੱਚ ਦੁਰਲੱਭ ਗੈਸਾਂ ਹਨ, ਜਿਵੇਂ ਆਰਗਨ, ਨੀਔਨ, ਹੀਲੀਅਮ, ਕ੍ਰਿਪਟਨ ਅਤੇ ਜ਼ੀਨਾਨ। ਧਰਤੀ ਨੂੰ ਜਿਸ ਹਵਾ ਨੇ ਢਕਿਆ ਹੋਇਆ ਹੈ, ਉਸ ਦੀ ਰਸਾਇਣਕ ਸੰਰਚਨਾ ਸਮਾਨ ਹੈ। ਇਹ 18 ਮੀਲ ਉੱਪਰ ਤੱਕ ਤੋਂ 44 ਮੀਲ ਉੱਪਰ ਵੀ ਜਾ ਸਕਦੀ ਹੈ ਇਹ ਟਰੋਪੋਸਫੀਅਰ ਹੈ। ਇਹ ਪਰਤ ਧਰਤੀ ਦੇ ਸਭ ਤੋਂ ਨੇੜਲੀ ਪਰਤ ਹੁੰਦੀ ਹੈ। ਇਸ ਤੋਂ ਬਾਅਦ ਵਾਲੀਆਂ ਪਰਤਾਂ ਵਿੱਚ ਧਰਤੀ ਦੀ ਸਤਹ ਤੋਂ 18 ਤੋਂ 31 ਮੀਲ ਉੱਪਰ ਤੱਕ ਗਰਮ ਹਵਾ ਦੀ ਪਰਤ ਹੈ। ਸ਼ਾਇਦ ਲਗਪਗ 42 ਡਿਗਰੀ ਸੈਂਟੀਗ੍ਰੇਡ। ਇਸ ਵਿੱਚ ਓਜ਼ੋਨ ਮੌਜੂਦ ਹੁੰਦੀ ਹੈ ਜੋ ਸੂਰਜ ਦੀ ਗਰਮੀ ਨੂੰ ਜਜ਼ਬ ਕਰਦੀ ਹੈ, ਜਿਸ ਨਾਲ ਇਹ ਪਰਤ ਗਰਮ ਹੋ ਜਾਂਦੀ ਹੈ। ਇਸ ਪਰਤ ਦੇ ਉੱਪਰ ਪਰਤਾਂ ਦੀ ਇੱਕ ਲੜੀ ਹੁੰਦੀ ਹੈ, ਜਿਸ ਨੂੰ ਆਈਨੋਸਫੀਅਰ ਕਹਿੰਦੇ ਹਨ, ਜੋ ਪ੍ਰਿਥਵੀ ਦੀ ਸਤਹ ਤੋਂ 44 ਮੀਲ ਤੋਂ 310 ਮੀਲ ਉੱਪਰ ਤੱਕ ਹੁੰਦੀ ਹੈ। ਇਸ ਦੇ ਕਣ ਸੂਰਜ ਤੋਂ ਭਰਪੂਰ ਬਿਜਲੀ ਨਾਲ ਚਾਰਜ ਹੁੰਦੇ ਹਨ। ਹਵਾ ਦੇ ਕਣ ਨਿਰੰਤਰ ਗਤੀ 'ਚ ਰਹਿੰਦੇ ਹਨ ਅਤੇ ਇਕ-ਦੂਜੇ ਨਾਲ ਟਕਰਾਉਂਦੇ ਰਹਿੰਦੇ ਹਨ, ਤਾਂ ਕਿ ਭੱਜ ਨਾ ਜਾਣ। ਪਰ ਜਿਵੇਂ-ਜਿਵੇਂ ਅਸੀਂ ਉੱਪਰ ਜਾਂਦੇ ਹਾਂ, ਹਵਾ ਪਤਲੀ ਹੁੰਦੀ ਜਾਂਦੀ ਹੈ। ਇਹ ਕਣ ਇਕ-ਦੂਜੇ ਨੂੰ ਰੋਕ ਨਹੀਂ ਪਾਉਂਦੇ ਅਤੇ ਵਾਤਾਵਰਨ ਸਿਥਰ ਹੋ ਜਾਂਦਾ ਹੈ। 400 ਤੋਂ 1500 ਮੀਲ ਉੱਪਰ ਮੁਕਤ ਹੋਏ ਕਣ ਆਜ਼ਾਦੀ ਨਾਲ ਘੁੰਮਦੇ ਹਨ। ਇਸ ਨੂੰ ਬ੍ਰਹਿਮੰਡ ਕਹਿੰਦੇ ਹਨ।
ਧਰਤੀ ਦਾ ਵਾਯੂਮੰਡਲ (ਅੰਗ੍ਰੇਜ਼ੀ: atmosphere of Earth) ਗੈਸਾਂ ਦੀ ਪਰਤ ਹੈ , ਆਮ ਤੌਰ ਤੇ ਹਵਾ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਜੋ ਕਿ ਗ੍ਰਹਿ ਧਰਤੀ ਦੁਆਲੇ ਘੁੰਮਦਾ ਹੈ ਅਤੇ ਧਰਤੀ ਦੀ ਗੁਰੁਕ੍ਰ੍ਸ਼ਤਾ ਦੁਆਰਾ ਬਰਕਰਾਰ ਰੱਖਿਆ ਜਾਂਦਾ ਹੈ। ਧਰਤੀ ਦਾ ਵਾਤਾਵਰਣ ਧਰਤੀ ਉੱਤੇ ਜੀਵਨ ਨੂੰ ਬਚਾਉਂਦਾ ਹੈ ਜਿਸ ਨਾਲ ਤਰਲ ਪਾਣੀ ਨੂੰ ਧਰਤੀ ਦੀ ਸਤਹ ਤੇ ਮੌਜੂਦ ਹੋਣ ਲਈ ਦਬਾਅ ਪੈਦਾ ਹੁੰਦਾ ਹੈ, ਅਲਟਰਾਵਾਇਲਟ ਸੂਰਜੀ ਰੇਡੀਏਸ਼ਨ ਨੂੰ ਸੋਖ ਰਿਹਾ ਹੈ, ਗਰਮੀ ਪ੍ਰਤੀਕਰਮ (ਗ੍ਰੀਨਹਾਊਸ ਪ੍ਰਭਾਵ) ਰਾਹੀਂ ਸਤਹ ਨੂੰ ਵਧਾਇਆ ਜਾ ਰਿਹਾ ਹੈ, ਅਤੇ ਦਿਨ ਅਤੇ ਰਾਤ ਦੇ ਦਰਮਿਆਨ ਤਾਪਮਾਨ ਨੂੰ ਵਧਾਉਣ ਲਈ (ਦਿਨ ਦਾ ਤਾਪਮਾਨ ਪਰਿਵਰਤਨ)। ਆਕਾਰ ਰਾਹੀਂ, ਸੁੱਕੀ ਹਵਾ ਵਿਚ 78.09% ਨਾਈਟ੍ਰੋਜਨ, 20.95% ਆਕਸੀਜਨ, 0.93% ਆਰਗੋਨ, 0.04% ਕਾਰਬਨ ਡਾਈਆਕਸਾਈਡ, ਅਤੇ ਕੁਝ ਹੋਰ ਗੈਸਾਂ ਦੀ ਮਾਤਰਾ ਸ਼ਾਮਿਲ ਹੈ। ਹਵਾ ਵਿਚ ਵੀ ਪਾਣੀ ਦੀ ਭੰਬਲ ਦੀ ਇਕ ਭਾਰੀ ਮਾਤਰਾ ਸ਼ਾਮਿਲ ਹੈ, ਔਸਤਨ 1% ਸਮੁੰਦਰੀ ਪੱਧਰ ਤੇ ਅਤੇ ਪੂਰੇ ਵਾਯੂਮੰਡਲ ਵਿਚ 0.4%। ਹਵਾ ਸਮੱਗਰੀ ਅਤੇ ਹਵਾ ਦੇ ਦਬਾਅ ਵੱਖ-ਵੱਖ ਪੱਧਰਾਂ ਤੇ ਵੱਖੋ-ਵੱਖਰੇ ਹੁੰਦੇ ਹਨ, ਅਤੇ ਪਥਰਾਅ ਦੇ ਪੌਦਿਆਂ ਦੁਆਰਾ ਪ੍ਰਕਾਸ਼ ਸੰਸ਼ਲੇਸ਼ਣ ਵਿਚ ਵਰਤਣ ਲਈ ਹਵਾ ਅਤੇ ਧਰਤੀ ਦੇ ਪਥਰੀਲੀ ਜਾਨਵਰਾਂ ਦੀ ਸਾਹ ਲੈਣ ਲਈ ਸਿਰਫ ਧਰਤੀ ਦੇ ਟਰੋਪਾਸਫੀਅਰ ਅਤੇ ਨਕਲੀ ਵਾਯੂਮੰਡਲ ਵਿਚ ਪਾਇਆ ਜਾਂਦਾ ਹੈ। ਵਾਤਾਵਰਣ ਦਾ ਮਾਸ ਵਿੱਚ ਲਗਭਗ 5.15×1018 ਕਿਲੋਗ੍ਰਾਮ ਹੈ, ਜਿਸ ਦੀ ਤਿੰਨ ਚੌਥਾਈ ਥਾਂ ਲਗਭਗ 11 ਕਿਲੋਮੀਟਰ (6.8 ਮੀਲ, 36,000 ਫੁੱਟ) ਦੇ ਅੰਦਰ ਹੈ। ਵਾਤਾਵਰਣ ਅਤੇ ਬਾਹਰਲੀ ਥਾਂ ਦੇ ਵਿਚਕਾਰ ਕੋਈ ਨਿਸ਼ਚਿਤ ਸੀਮਾ ਨਹੀਂ ਹੋਣ ਦੇ ਨਾਲ ਮਾਹੌਲ ਵਧਣ ਦੀ ਉਚਾਈ ਦੇ ਨਾਲ ਥਿਨਰ ਅਤੇ ਥਿਨਰ ਬਣ ਜਾਂਦਾ ਹੈ। ਕਰਮਾਨ ਲਾਈਨ, 100 ਕਿ.ਮੀ.
ਹਵਾ ਪ੍ਰਦੂਸ਼ਣ ਉਦੋਂ ਵਾਪਰਦਾ ਹੈ ਜਦੋਂ ਧਰਤੀ ਦੇ ਵਾਯੂਮੰਡਲ ਵਿੱਚ ਗੈਸਾਂ, ਧਾਤੂਆਂ ਅਤੇ ਜੈਵਕ ਅਣੂਆਂ ਸਮੇਤ ਪਦਾਰਥਾਂ ਦੇ ਨੁਕਸਾਨਦੇਹ ਜਾਂ ਜ਼ਿਆਦਾ ਮਾਤਰਾਵਾਂ ਹੁੰਦੀਆਂ ਹਨ। ਇਸ ਨਾਲ ਰੋਗ, ਅਲਰਜੀ ਅਤੇ ਮਨੁੱਖਾਂ ਦੀ ਮੌਤ ਵੀ ਹੋ ਸਕਦੀ ਹੈ; ਇਸ ਨਾਲ ਜਾਨਵਰਾਂ ਅਤੇ ਖਾਣੇ ਦੀ ਫਸਲ ਵਰਗੇ ਹੋਰ ਜੀਵਤ ਪ੍ਰਾਣੀਆਂ ਨੂੰ ਵੀ ਨੁਕਸਾਨ ਹੋ ਸਕਦਾ ਹੈ, ਅਤੇ ਕੁਦਰਤੀ ਜਾਂ ਨਿਰਮਾਣ ਮਾਹੌਲ ਨੂੰ ਨੁਕਸਾਨ ਪਹੁੰਚ ਸਕਦਾ ਹੈ। ਮਨੁੱਖੀ ਗਤੀਵਿਧੀ ਅਤੇ ਕੁਦਰਤੀ ਪ੍ਰਕਿਰਿਆ ਦੋਵੇਂ ਹਵਾ ਪ੍ਰਦੂਸ਼ਣ ਪੈਦਾ ਕਰ ਸਕਦੇ ਹਨ।
ਪ੍ਰਦੂਸ਼ਣ, ਕੁਦਰਤੀ ਵਾਤਾਵਰਨ ਵਿੱਚ ਗੰਦਗੀ ਦੀ ਪਛਾਣ ਹੈ ਜੋ ਵਾਤਾਵਰਨ ਦੀ ਉਲਟ ਤਬਦੀਲੀ ਦਾ ਕਾਰਨ ਬਣਦਾ ਹੈ। ਪ੍ਰਦੂਸ਼ਣ ਰਸਾਇਣਕ ਪਦਾਰਥਾਂ ਜਾਂ ਊਰਜਾ ਦੇ ਰੂਪ ਲੈ ਸਕਦਾ ਹੈ, ਜਿਵੇਂ ਕਿ ਰੌਲਾ, ਗਰਮੀ ਜਾਂ ਰੋਸ਼ਨੀ ਪ੍ਰਦੂਸ਼ਣ, ਪ੍ਰਦੂਸ਼ਣ ਦੇ ਹਿੱਸੇ, ਜਾਂ ਤਾਂ ਬਾਹਰਲੇ ਪਦਾਰਥ / ਊਰਜਾ ਜਾਂ ਕੁਦਰਤੀ ਤੌਰ ਤੇ ਪੈਦਾ ਹੋਣ ਵਾਲੀ ਗੰਦਗੀ ਹੋ ਸਕਦੀ ਹੈ। ਪ੍ਰਦੂਸ਼ਣ ਨੂੰ ਅਕਸਰ ਬਿੰਦੂ ਸਰੋਤ ਜਾਂ ਨਾਨ-ਪੁਆਇੰਟ ਸੋਰਸ ਪ੍ਰਦੂਸ਼ਣ ਵਜੋਂ ਸ਼੍ਰੇਣੀਬੱਧ ਕੀਤਾ ਜਾਂਦਾ ਹੈ। 2015 ਵਿੱਚ, ਸੰਸਾਰ ਵਿੱਚ 9 ਮਿਲੀਅਨ ਲੋਕ ਪ੍ਰਦੂਸ਼ਣ ਕਰਕੇ ਮਾਰੇ ਗਏ।ਪ੍ਰਦੂਸ਼ਣ ਦੀਆਂ ਮੁੱਖ ਕਿਸਮਾਂ ਵਿੱਚ ਸ਼ਾਮਲ ਹਨ:
ਧਰਤੀ (ਚਿੰਨ੍ਹ: ; 1 AU) ਅੰਦਰੂਨੀ ਗ੍ਰਹਿਆਂ ਵਿੱਚੋਂ ਵੱਡਾ ਗ੍ਰਹਿ ਹੈ ਅਤੇ ਸਿਰਫ ਇਸ ਦੇ ਹੀ ਅੰਦਰ ਭੂ-ਵਿਗਿਆਨਕ ਸਰਗਰਮੀ ਚੱਲ ਰਹੀ ਹੈ। ਧਰਤੀ ਦਾ ਵਾਯੂ ਮੰਡਲ ਬਾਕੀ ਗ੍ਰਹਿਆਂ ਤੋਂ ਵੱਖਰਾ ਹੈ, ਕਿਉਂਕਿ ਇਥੇ 12% ਆਕਸੀਜਨ ਮਿਲਦੀ ਹੈ। ਇਸਦਾ ਦਾ ਇੱਕ ਉਪਗ੍ਰਹਿ ਹੈ, ਚੰਦਰਮਾ। ਧਰਤੀ ਨੂੰ ਪ੍ਰਿਥਵੀ, ਪ੍ਰਿਥਵੀ ਗ੍ਰਹਿ ਸੰਸਾਰ, ਅਤੇ ਟੈਰਾ ਨਾਮਾਂ ਨਾਲ ਵੀ ਸੱਦਿਆ ਜਾਂਦਾ ਹੈ। ਕੇਵਲ ਧਰਤੀ ਹੀ ਬ੍ਰਹਿਮੰਡ ਵਿੱਚ ਇੱਕੋ ਇੱਕ ਗਿਆਤ ਗ੍ਰਹਿ ਹੈ, ਜਿਥੇ ਜੀਵਨ ਮਿਲਦਾ ਹੈ। ਮਨੁੱਖ ਸਹਿਤ ਧਰਤੀ ਲੱਖਾਂ ਪ੍ਰਜਾਤੀਆਂ ਦਾ ਘਰ ਹੈ। ਵਿਗਿਆਨਕ ਪ੍ਰਮਾਣਾਂ ਤੋਂ ਸੰਕੇਤ ਮਿਲਦੇ ਹਨ ਕਿ ਇਸ ਗ੍ਰਹਿ ਦਾ ਗਠਨ 4.54 ਅਰਬ ਸਾਲ ਪਹਿਲਾਂ, ਅਤੇ ਉਸਦੀ ਸਤ੍ਹਾ ਉੱਤੇ ਜੀਵਨ ਲਗਭਗ ਇੱਕ ਅਰਬ ਸਾਲ ਪਹਿਲਾਂ, ਵਿਦਮਾਨ ਹੋਇਆ। ਤਦ ਤੋਂ, ਧਰਤੀ ਦੇ ਜੀਵਮੰਡਲ ਨੇ ਗ੍ਰਹਿ ਉੱਤੇ ਪਰਿਆਵਰਣ ਅਤੇ ਹੋਰ ਅਜੈਵਕੀ ਪਰਿਸਥਿਤੀਆਂ ਨੂੰ ਬਦਲ ਦਿੱਤਾ ਹੈ ਅਤੇ ਇਸ ਤਰ੍ਹਾਂ ਵਾਯੂਜੀਵੀ ਜੀਵਾਂ ਦੇ ਪ੍ਰਸਾਰਣ ਨੂੰ, ਨਾਲ ਹੀ ਨਾਲ ਓਜੋਨ ਤਹਿ ਦੇ ਨਿਰਮਾਣ ਅਤੇ ਧਰਤੀ ਦੇ ਚੁੰਬਕੀ ਖੇਤਰ ਨੇ ਨੁਕਸਾਨਦਾਇਕ ਵਿਕਿਰਨਾਂ ਨੂੰ ਰੋਕ ਕੇ ਜਲ ਮੰਡਲ ਤੱਕ ਸੀਮਤ ਜੀਵਨ ਦੇ ਥਲ ਤੱਕ ਪਸਾਰ ਨੂੰ ਸੰਭਵ ਬਣਾਇਆ।
ਪੰਜਾਬੀ ਸੱਭਿਆਚਾਰ ਤੋਂ ਭਾਵ ਪੰਜਾਬੀ ਲੋਕ-ਸਮੂਹ ਦੁਆਰਾ ਸਿਰਜੀ ਵਿਸ਼ੇਸ਼ ਜੀਵਨ-ਜਾਂਚ ਜਿਸ ਵਿੱਚ ਉਨ੍ਹਾ ਲੋਕਾਂ ਦਾ ਰਹਿਣ-ਸਹਿਣ, ਕਿੱਤੇ, ਰਸਮ-ਰਿਵਾਜ, ਰਿਸ਼ਤੇ-ਨਾਤੇ, ਪਹਿਰਾਵਾ, ਵਿਸ਼ਵਾਸ਼, ਕੀਮਤਾਂ, ਮਨੋਰੰਜਨ ਦੇ ਸਾਧਨ, ਭਾਸ਼ਾ ਅਤੇ ਲੋਕ-ਸਾਹਿਤ ਆਦਿ ਸ਼ਾਮਿਲ ਹੁੰਦੇ ਹਨ। ਓਪਰੀ ਨਜ਼ਰੇ ਵੇਖਿਆਂ ਜਿੱਥੇ ਸੱਭਿਆਚਾਰ ਦੀ ਪ੍ਰਕਿਰਤੀ ਸਧਾਰਨ ਜਾਪਦੀ ਹੈ, ਉੱਥੇ ਇਸਦਾ ਅਧਿਐਨ ਕਰ ਦੇ ਹੋਏ ਅਸੀਂ ਮਹਿਸੂਸ ਕਰ ਸਕਦੇ ਹਾਂ ਕਿ ਇਹ ਆਪਣੇ ਆਪ ਵਿੱਚ ਇੱਕ ਜਟਿਲ ਵਰਤਾਰਾ ਵੀ ਹੈ।
ਪੰਜਾਬ ਉੱਤਰ-ਪੱਛਮੀ ਭਾਰਤ ਦਾ ਇੱਕ ਰਾਜ ਹੈ ਜੋ ਕਿ ਸਮੁੱਚੇ ਪੰਜਾਬ ਖੇਤਰ ਦਾ ਇੱਕ ਭਾਗ ਹੈ। ਇਸ ਦਾ ਦੂਸਰਾ ਭਾਗ ਪਾਕਿਸਤਾਨ ਵਿੱਚ ਹੈ। ਪੰਜਾਬ ਦੇ ਭਾਰਤੀ ਖੇਤਰ ਨੂੰ ਚੜ੍ਹਦਾ ਪੰਜਾਬ ਕਹਿੰਦੇ ਹਨ ਅਤੇ ਪਾਕਿਸਤਾਨ ਵਾਲੇ ਖੇਤਰ ਨੂੰ ਲਹਿੰਦਾ ਪੰਜਾਬ ਕਹਿੰਦੇ ਹਨ। ਇਸ ਦੀ ਸਰਹੱਦ ਉੱਤਰ ਵਿੱਚ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ, ਉੱਤਰ-ਪੂਰਬ ਵਿੱਚ ਹਿਮਾਚਲ ਪ੍ਰਦੇਸ਼, ਦੱਖਣ-ਪੂਰਬ ਵਿੱਚ ਹਰਿਆਣਾ, ਦੱਖਣ-ਪੱਛਮ ਵਿੱਚ ਰਾਜਸਥਾਨ ਅਤੇ ਪੱਛਮ ਵਿੱਚ ਪਾਕਿਸਤਾਨੀ ਪੰਜਾਬ ਨਾਲ ਲੱਗਦੀ ਹੈ। ਰਾਜ ਦਾ ਖੇਤਰਫਲ 50,362 ਵਰਗ ਕਿਲੋਮੀਟਰ (19,445 ਵਰਗ ਮੀਲ) ਦਾ ਹੈ ਜੋ ਕਿ ਭਾਰਤ ਦੇ ਕੁਲ ਭੂਗੋਲਿਕ ਖੇਤਰ ਦਾ 1.53% ਹੈ। ਇਹ ਭਾਰਤ ਦਾ ਖੇਤਰ ਵਜੋਂ 20ਵਾਂ ਸਭ ਤੋਂ ਵੱਡਾ ਰਾਜ ਹੈ। ਭਾਰਤੀ ਪੰਜਾਬ ਦੇ ਮੁੱਖ ਸ਼ਹਿਰ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਬਠਿੰਡਾ, ਮੋਗਾ, ਸੰਗਰੂਰ, ਮੋਹਾਲੀ ਅਤੇ ਪਟਿਆਲਾ ਹਨ। ਇਸ ਦੀ ਰਾਜਧਾਨੀ ਚੰਡੀਗੜ੍ਹ ਹੈ।
"ਲੋਕ-ਨਾਚ ਨਾਲ ਮਾਨਸਿਕਤਾ ਨਾਚ ਕਲਾ ਨੂੰ ਆਪਣੇ ਜੀਵਨ ਦਾ ਸੁਭਾਵਿਕ ਅਮਲ ਪ੍ਰਵਾਨ ਕਰਦੀ ਰਹੀ ਹੈ।" 'ਨੱਚਣ ਵਾਲੇ ਦੀ ਅੱਡੀ ਨਾ ਰਹਿੰਦੀ , ਗਾਉਣ ਵਾਲੇ ਦਾ ਮੂੰਹ' ਇਸ ਸੁਭਾਵਕ ਅਮਲ ਦੀ ਪੁਸ਼ਟੀ ਕਰਦੀ ਕਾਵਿ ਸਤਰ ਹੈ। ਨਾਚ ਕਲਾ ਕਿਸੇ ਵੀ ਸੂਰਤ ਵਿੱਚ ਮੂਕ ਪੇਸ਼ਕਾਰੀ ਨਹੀਂ ਹੈ। ਖ਼ਾਸਕਰ ਪੰਜਾਬੀ ਲੋਕ ਨਾਚ ਗਿੱਧਾ ਭੰਗੜਾ ਤਾਂ ਗੀਤਾਂ ਦੇ ਬੋਲ ਜਾਂ ਬੋਲੀਆਂ ਤੋਂ ਬਿਨਾਂ ਪੇਸ਼ ਕਿਤੇ ਜਾਣਾ ਸੰਭਵ ਹੀ ਨਹੀਂ। ਲੋਕ-ਸਮੂਹ ਦੀ ਸਿਰਜਨ-ਕਲਾ ਦੀ ਇੱਕ ਮਹੱਤਵਪੂਰਨ ਵੰਨਗੀ ਹੈ, ਜੋ ਲੋਕ-ਮਾਨਸ ਦੇ ਸਮੁਚੇ ਹਾਵਾਂ-ਭਾਵਾਂ ਨੂੰ ਸਰੀਰਕ ਮੁਦਰਾਵਾਂ ਦੇ ਪ੍ਰਗਟਾਉ-ਸੰਦਰਭ ਰਾਹੀਂ ਪੇਸ਼ ਕਰਦੀ ਹੈ। ਲੋਕ ਨਾਚ ਵੀ ਇਸੇ ਪ੍ਰਕਾਰ ਦੀ ਇੱਕ ਲੋਕ-ਕਲਾ ਹੈ। ਲੋਕ-ਨਾਚ ਮੰਨੋਰੰਜਨ ਦਾ ਸਾਧਨ ਹੀ ਨਹੀਂ, ਇਹ ਕਿਸੇ ਖਿੱਤੇ ਦੇ ਜਨ-ਸਮੂਹ ਦੀ ਸਮਾਜਿਕ, ਸੱਭਿਆਚਾਰਕ, ਨੈਤਿਕ, ਧਾਰਮਿਕ, ਰਾਜਸੀ ਅਤੇ ਇਤਹਾਸਿਕ ਜੀਵਨ-ਤੋਰ ਦੀਆਂ ਵਿਭਿੰਨ ਪਰਤਾਂ ਦਾ ਸਰੀਰਕ ਮੁਦਰਾਵਾਂ ਦੇ ਮਾਧਿਅਮ ਰਾਹੀਂ ਆਪ-ਮੁਹਾਰਾ, ਸਧਾਰਨ, ਖੁਸ਼ੀਆਂ-ਖੇੜਿਆਂ ਭਰਪੂਰ ਅੰਦਰੂਨੀ ਭਾਵਨਾਵਾਂ ਦਾ ਬਾਹਰੀ ਪ੍ਰਗਟਾਵਾ ਵੀ ਹੈ। ਪੰਜਾਬ ਦੇ ਲੋਕ-ਨਾਚ ਪੰਜਾਬ ਪੰਜਾਬ ਦੇ ਜਨ-ਜੀਵਨ ਦਾ ਮਹੱਤਪੂਰਨ ਅੰਗ ਹਨ।"ਪੰਜਾਬ ਦੇ ਲੋਕ-ਨਾਚਾਂ ਦਾ ਵਰਗੀਕਰਨ ਦੋ ਪੱਧਰਾਂ ਤੇ ਕੀਤਾ ਜਾ ਸਕਦਾ ਹੈ:
ਭਾਰਤ ਵਿੱਚ ਪਾਣੀ ਦਾ ਪ੍ਰਦੂਸ਼ਣ ਇੱਕ ਪ੍ਰਮੁੱਖ ਵਾਤਾਵਰਨ ਸਮੱਸਿਆ ਹੈ। ਭਾਰਤ ਵਿੱਚ ਜਲ ਪ੍ਰਦੂਸ਼ਣ ਦਾ ਸਭ ਤੋਂ ਵੱਡਾ ਸਰੋਤ ਅਣਸੋਧਿਆ ਸੀਵਰੇਜ ਹੈ। ਪ੍ਰਦੂਸ਼ਣ ਦੇ ਹੋਰ ਸਰੋਤਾਂ ਵਿੱਚ ਸ਼ਾਮਲ ਹਨ ਖੇਤੀਬਾੜੀ ਰਨ -ਆਫ ਅਤੇ ਅਨਿਯੰਤ੍ਰਿਤ ਛੋਟੇ-ਸਕੇਲ ਉਦਯੋਗ। ਭਾਰਤ ਵਿੱਚ ਜ਼ਿਆਦਾਤਰ ਨਦੀਆਂ, ਝੀਲਾਂ ਅਤੇ ਸਤਹ ਦਾ ਪਾਣੀ ਉਦਯੋਗਾਂ, ਅਣਸੋਧਿਆ ਸੀਵਰੇਜ ਅਤੇ ਠੋਸ ਰਹਿੰਦ-ਖੂੰਹਦ ਕਾਰਨ ਪ੍ਰਦੂਸ਼ਿਤ ਹੁੰਦਾ ਹੈ। ਹਾਲਾਂਕਿ ਭਾਰਤ ਵਿੱਚ ਔਸਤ ਸਾਲਾਨਾ ਵਰਖਾ ਲਗਭਗ 4000 ਬਿਲੀਅਨ ਕਿਊਬਿਕ ਮੀਟਰ ਹੈ, ਪਰ ਬੁਨਿਆਦੀ ਢਾਂਚੇ ਦੀ ਘਾਟ ਕਾਰਨ ਸਿਰਫ਼ 1122 ਬਿਲੀਅਨ ਘਣ ਮੀਟਰ ਜਲ ਸਰੋਤ ਵਰਤੋਂ ਲਈ ਉਪਲਬਧ ਹਨ। ਇਸ ਪਾਣੀ ਦਾ ਬਹੁਤਾ ਹਿੱਸਾ ਅਸੁਰੱਖਿਅਤ ਹੈ, ਕਿਉਂਕਿ ਪ੍ਰਦੂਸ਼ਣ ਪਾਣੀ ਦੀ ਗੁਣਵੱਤਾ ਨੂੰ ਘਟਾਉਂਦਾ ਹੈ। ਜਲ ਪ੍ਰਦੂਸ਼ਣ ਭਾਰਤੀ ਖਪਤਕਾਰਾਂ, ਇਸਦੇ ਉਦਯੋਗ ਅਤੇ ਇਸਦੀ ਖੇਤੀਬਾੜੀ ਲਈ ਉਪਲਬਧ ਪਾਣੀ ਦੀ ਮਾਤਰਾ ਨੂੰ ਬੁਰੀ ਤਰ੍ਹਾਂ ਸੀਮਤ ਕਰਦਾ ਹੈ।
ਚਿਪਕੋ ਅੰਦੋਲਨ ਦਰਖ਼ਤਾਂ ਨੂੰ ਕੱਟਣ ਤੋਂ ਬਚਾਉਣ ਲਈ ਉਹਨਾਂ ਨੂੰ ਜੱਫੀਆਂ ਪਾਉਣ ਵਾਲਾ ਗਾਂਧੀਵਾਦੀ ਧਾਰਨਾਵਾਂ ਸੱਤਿਆਗ੍ਰਹਿ ਅਤੇ ਅਹਿੰਸਾ ਉੱਤੇ ਅਧਾਰਤ ਇੱਕ ਅੰਦੋਲਨ ਸੀ। ਆਧੁਨਿਕ ਚਿਪਕੋ ਅੰਦੋਲਨ ਅਗੇਤਰੇ '70 ਦੇ ਦਹਾਕੇ ਵਿੱਚ ਉੱਤਰਾਖੰਡ (ਜੋ ਉਦੋਂ ਉੱਤਰ ਪ੍ਰਦੇਸ਼ ਵਿੱਚ ਸੀ) ਦੇ ਗੜ੍ਹਵਾਲ ਇਲਾਕੇ ਵਿੱਚ ਗਤੀਸ਼ੀਲ ਜੰਗਲ-ਵਾਢੇ ਖ਼ਿਲਾਫ਼ ਜਾਗਰੁਕਤਾ ਵਜੋਂ ਸ਼ੁਰੂ ਹੋਇਆ। ਇਸ ਸੰਘਰਸ਼ ਦੀ ਮਾਰਗ-ਦਰਸ਼ਕੀ ਵਾਰਦਾਤ 26 ਮਾਰਚ, 1974 ਨੂੰ ਹੋਈ ਜਦੋਂ ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਦੇ ਹੇਮਵਾਲਘਾਟੀ ਦੇ ਰੇਣੀ ਪਿੰਡ ਦੀਆਂ ਔਰਤਾਂ ਨੇ ਦਰਖ਼ਤ ਵੱਢਣ ਖ਼ਿਲਾਫ਼ ਕਦਮ ਚੁੱਕੇ ਅਤੇ ਰਾਜ ਦੇ ਜੰਗਲਾਤ ਮਹਿਕਮੇ ਦੀ ਠੇਕੇਦਾਰੀ ਪ੍ਰਨਾਲੀ ਕਰ ਕੇ ਖ਼ਤਰੇ ਵਿੱਚ ਆਏ ਰਿਵਾਇਤੀ ਜੰਗਲਾਤੀ ਹੱਕਾਂ ਨੂੰ ਮੁੜ-ਪ੍ਰਾਪਤ ਕੀਤਾ। ਇਹਨਾਂ ਕਾਰਵਾਈਆਂ ਨੇ ਪੂਰੇ ਖੇਤਰ ਵਿੱਚ ਸੈਂਕੜਿਆਂ ਜਨ ਸਧਾਰਨ ਲੋਕਾਂ ਅਤੇ ਹੋਰਾਂ ਨੂੰ ਪ੍ਰੇਰਿਤ ਕੀਤਾ। '80 ਦੇ ਦਹਾਕੇ ਤੱਕ ਇਹ ਅੰਦੋਲਨ ਪੂਰੇ ਭਾਰਤ ਵਿੱਚ ਫੈਲ ਚੁੱਕਾ ਸੀ ਜਿਸ ਕਰ ਕੇ ਲੋਕ-ਮਿਜ਼ਾਜ਼ ਜੰਗਲਾਤੀ ਨੀਤੀਆਂ ਬਣਨ ਲੱਗੀਆਂ ਅਤੇ ਜਿਸਨੇ ਖੁੱਲ੍ਹੇਆਮ ਦਰਖ਼ਤਾਂ ਦੀ ਕਟਾਈ ਉੱਤੇ ਵਿੰਧਿਆ ਅਤੇ ਪੱਛਮੀ ਘਾਟਾਂ ਤੱਕ ਰੋਕ ਲਾ ਦਿੱਤੀ। ਅੱਜਕੱਲ੍ਹ ਇਸਨੂੰ ਗੜ੍ਹਵਾਲ ਦੇ ਚਿਪਕੋ ਅੰਦੋਲਨ ਦਾ ਪੂਰਵਗਾਮੀ ਅਤੇ ਪ੍ਰੇਰਨਾ-ਸਰੋਤ ਮੰਨਿਆ ਜਾਂਦਾ ਹੈ। "ਮਾਤੂ ਹਮਰੂ, ਪਾਨੀ ਹਮਰੂ, ਹਮਰਾ ਹੀ ਛਾਂ ਈ ਬੌਨ ਭੀ...
ਭਾਈ ਵੀਰ ਸਿੰਘ (1872–1957) ਇੱਕ ਪੰਜਾਬੀ ਕਵੀ ਅਤੇ ਵਿਦਵਾਨ ਸੀ, ਜਿਸ ਨੂੰ ਅਜੋਕੇ ਪੰਜਾਬੀ ਸਾਹਿਤ ਦਾ ਮੋਢੀ ਵੀ ਕਿਹਾ ਜਾਂਦਾ ਹੈ। ਉਸ ਨੇ ਆਪਣੀ ਕਵਿਤਾ ਨੂੰ ਸਿੱਖ ਧਰਮ ਅਤੇ ਗੁਰਮਤਿ ਫਲਸਫਾ ਨਾਲ਼ ਜੋੜਿਆ ਜਿਸ ਕਰ ਕੇ ਉਸ ਨੂੰ ਭਾਈ ਜੀ ਆਖਿਆ ਜਾਣ ਲੱਗਾ। ਉਸ ਨੇ ਛੋਟੀ ਕਵਿਤਾ, ਮਹਾਂਕਾਵਿ ਤੋਂ ਇਲਾਵਾ ਵਾਰਤਕ ਵਿੱਚ ਨਾਵਲ, ਨਾਟਕ ਇਤਿਹਾਸ, ਜੀਵਨੀਆਂ, ਲੇਖਾਂ ਅਤੇ ਸਾਖੀਆਂ ਇਤਿਆਦਿ ਦੀ ਰਚਨਾ ਕਰਨ ਦੀ ਪਹਿਲ ਕੀਤੀ।
ਤਮਾਕੂ ਇੱਕ ਕਿਰਸਾਣੀ ਉਤਪਾਦ ਹੈ ਜੋ "ਨਿਕੋਟੀਆਨਾ" ਕੁਲ ਦੇ ਪੌਦਿਆਂ ਦੇ ਪੱਤਿਆਂ ਤੋਂ ਪ੍ਰਾਪਤ ਕੀਤਾ ਜਾਂਦਾ ਹੈ। ਇਸਨੂੰ ਖਾਇਆ, ਕੀਟਨਾਸ਼ਕ ਵਜੋਂ ਵਰਤਿਆ ਅਤੇ ਨਿਕੋਟੀਨ ਟਾਰਟਾਰੇਟ ਵਜੋਂ ਦਵਾਈਆਂ ਵਿੱਚ ਵਰਤਿਆ ਜਾ ਸਕਦਾ ਹੈ। ਇਸ ਦੀ ਸਭ ਤੋਂ ਵੱਧ ਵਰਤੋਂ ਨਸ਼ੇ ਦੇ ਤੌਰ ਉੱਤੇ ਹੁੰਦੀ ਹੈ ਅਤੇ ਕਿਊਬਾ, ਚੀਨ, ਭਾਰਤ ਅਤੇ ਸੰਯੁਕਤ ਰਾਜ ਵਰਗੇ ਦੇਸ਼ਾਂ ਦੀ ਇੱਕ ਨਫ਼ਾਦਾਇਕ ਫਸਲ ਹੈ। ਤਮਾਕੂ ਨਾਂ ਨਿਕੋਟੀਆਨਾ ਕੁਲ ਦੇ ਸੋਲਨਸੀਏ ਪਰਿਵਾਰ ਦੇ ਕਿਸੇ ਵੀ ਪੌਦੇ ਨੂੰ ਜਾਂ ਇਸ ਦੇ ਪੱਤਿਆਂ ਤੋਂ ਬਣੇ ਉਤਪਾਦਾਂ, ਜੋ ਸਿਗਰਟਾਂ ਆਦਿ ਵਿੱਚ ਵਰਤੇ ਜਾਂਦੇ ਹਨ, ਕਿਹਾ ਜਾਂਦਾ ਹੈ। ਤਮਾਕੂ ਦੇ ਬੂਟੇ ਪੌਦਾ ਜੀਵ-ਇੰਜਨੀਅਰੀ ਵਿੱਚ ਵੀ ਵਰਤੇ ਜਾਂਦੇ ਹਨ ਅਤੇ 70 ਤੋਂ ਵੱਧ ਪ੍ਰਜਾਤੀਆਂ ਵਿੱਚੋਂ ਕੁਝ ਸਜਾਵਟੀ ਤੌਰ ਉੱਤੇ ਵਰਤੇ ਜਾਂਦੇ ਹਨ। ਮੁੱਖ ਵਪਾਰਕ ਪ੍ਰਜਾਤੀ, ਐੱਨ. ਤਾਬਾਕੁਮ, ਨੂੰ ਜ਼ਿਆਦਾਤਰ ਨਿਕੋਟੀਆਨਾ ਪੌਦਿਆਂ ਵਾਂਗ ਤਪਤ-ਖੰਡੀ ਅਮਰੀਕਾ ਦਾ ਮੂਲ-ਵਾਸੀ ਮੰਨਿਆ ਜਾਂਦਾ ਹੈ ਪਰ ਇਹ ਇੰਨੇ ਚਿਰ ਤੋਂ ਵਾਹਿਆ ਜਾ ਰਹੇ ਹਨ ਕਿ ਹੁਣ ਇਸ ਦੀ ਕੋਈ ਜੰਗਲੀ ਪ੍ਰਜਾਤੀ ਪਤਾ ਨਹੀਂ ਹੈ। ਐੱਨ.
ਏਜੰਡੇ 21 ਟਿਕਾਊ ਵਿਕਾਸ ਦੇ ਸੰਬੰਧ ਵਿੱਚ ਸੰਯੁਕਤ ਰਾਸ਼ਟਰ ਦੀ ਇੱਕ ਗੈਰ-ਬੰਧੇਜੀ ਜਾਂ ਸਵੈ-ਇੱਛਕ ਐਕਸ਼ਨ ਪਲਾਨ ਹੈ। ਇਹ ਧਰਤ ਸੰਮੇਲਨ (ਯੂਐਨ ਕਾਨਫਰੰਸ ਆਨ ਐਨਵਾਇਰਮੈਂਟ ਐਂਡ ਡਿਵੈਲਪਮੈਂਟ) ਦਾ ਇੱਕ ਉਤਪਾਦ ਹੈ ਜੋ 1992 ਵਿੱਚ ਬ੍ਰਾਜ਼ੀਲ ਦੇ ਰਿਓ ਡੀ ਜਨੇਰੀਓ ਵਿੱਚ ਆਯੋਜਿਤ ਕੀਤਾ ਗਿਆ ਸੀ। ਇਹ ਸੰਯੁਕਤ ਰਾਸ਼ਟਰ, ਹੋਰ ਬਹੁ-ਪੱਖੀ ਸੰਗਠਨਾਂ ਅਤੇ ਸੰਸਾਰ ਭਰ ਦੀਆਂ ਵਿਅਕਤੀਗਤ ਸਰਕਾਰਾਂ ਲਈ ਇੱਕ ਐਕਸ਼ਨ ਏਜੰਡਾ ਹੈ, ਜਿਸ ਨੂੰ ਸਥਾਨਕ, ਕੌਮੀ ਅਤੇ ਵਿਸ਼ਵ ਪੱਧਰ ਤੇ ਲਾਗੂ ਕੀਤਾ ਜਾ ਸਕਦਾ ਹੈ।
ਨਵਿਆਉਣਯੋਗ ਊਰਜਾ (ਅੰਗਰੇਜ਼ੀ: renewable energy) ਵਿੱਚ ਉਹ ਸਾਰੇ ਉਰਜਾ ਰੂਪ ਸ਼ਾਮਿਲ ਹਨ ਜੋ ਪ੍ਰਦੂਸ਼ਣਕਾਰੀ ਨਹੀਂ ਹਨ ਅਤੇ ਜਿਹਨਾਂ ਦੇ ਸਰੋਤ ਦਾ ਖਾਤਮਾ ਕਦੇ ਨਹੀਂ ਹੁੰਦਾ, ਜਾਂ ਜਿਹਨਾਂ ਦੇ ਸਰੋਤ ਦੀ ਸਵੈ ਭਰਪਾਈ ਹੁੰਦੀ ਰਹਿੰਦੀ ਹੈ। ਸੂਰਜੀ ਊਰਜਾ, ਪੌਣ ਊਰਜਾ, ਜਲ ਉਰਜਾ, ਜਵਾਰ-ਜਵਾਰਭਾਟਾ ਤੋਂ ਪ੍ਰਾਪਤ ਉਰਜਾ, ਜੈਵਪੁੰਜ, ਜੈਵ ਬਾਲਣ ਆਦਿ ਨਵਿਆਉਣਯੋਗ ਊਰਜਾ ਦੇ ਕੁੱਝ ਉਦਾਹਰਨ ਹਨ।
ਇੱਕ ਜੀਵ-ਭੌਤਿਕ ਵਾਤਾਵਰਣ ਇੱਕ ਜੀਵ ਜਾਂ ਆਬਾਦੀ ਦੇ ਆਲੇ ਦੁਆਲੇ ਇੱਕ ਬਾਇਓਟਿਕ ਅਤੇ ਅਬਾਇਓਟਿਕ ਹੁੰਦਾ ਹੈ, ਅਤੇ ਨਤੀਜੇ ਵਜੋਂ ਉਹਨਾਂ ਕਾਰਕਾਂ ਨੂੰ ਸ਼ਾਮਲ ਕਰਦਾ ਹੈ ਜੋ ਉਹਨਾਂ ਦੇ ਬਚਾਅ, ਵਿਕਾਸ ਅਤੇ ਵਿਕਾਸ ਵਿੱਚ ਪ੍ਰਭਾਵ ਪਾਉਂਦੇ ਹਨ। ਇੱਕ ਜੀਵ-ਭੌਤਿਕ ਵਾਤਾਵਰਨ ਮਾਇਕਰੋਸਕੋਪਿਕ ਤੋਂ ਲੈ ਕੇ ਗਲੋਬਲ ਤੱਕ ਹੱਦ ਤੱਕ ਵੱਖ-ਵੱਖ ਹੋ ਸਕਦਾ ਹੈ। ਇਸ ਨੂੰ ਇਸਦੇ ਗੁਣਾਂ ਅਨੁਸਾਰ ਵੀ ਵੰਡਿਆ ਜਾ ਸਕਦਾ ਹੈ। ਉਦਾਹਰਨਾਂ ਵਿੱਚ ਸਮੁੰਦਰੀ ਵਾਤਾਵਰਣ, ਵਾਯੂਮੰਡਲ ਵਾਤਾਵਰਣ ਅਤੇ ਧਰਤੀ ਦਾ ਵਾਤਾਵਰਣ ਸ਼ਾਮਲ ਹਨ। ਜੀਵ-ਭੌਤਿਕ ਵਾਤਾਵਰਣਾਂ ਦੀ ਗਿਣਤੀ ਅਣਗਿਣਤ ਹੈ, ਕਿਉਂਕਿ ਹਰੇਕ ਜੀਵਿਤ ਜੀਵ ਦਾ ਆਪਣਾ ਵਾਤਾਵਰਣ ਹੁੰਦਾ ਹੈ।
ਗੁਰੂ ਨਾਨਕ ਦੇਵ ਜੀ (15 ਅਪ੍ਰੈਲ 1469 – 22 ਸਤੰਬਰ 1539) ਸਿੱਖੀ ਦੇ ਬਾਨੀ ਅਤੇ ਦਸਾਂ ਸਿੱਖ ਗੁਰੂਆਂ ਵਿਚੋਂ ਪਹਿਲੇ ਗੁਰੂ ਸਨ। ਇਹਨਾਂ ਦਾ ਜਨਮ ਦਿਨ ਦੁਨੀਆ ਵਿੱਚ ਗੁਰਪੁਰਬ ਵਜੋਂ ਮਨਾਇਆ ਜਾਂਦਾ ਹੈ, ਜੋ ਨਾਨਕਸ਼ਾਹੀ ਕਲੈਂਡਰ 2003 ਮਤਾਬਕ 1 ਵੈਸਾਖ ਅਤੇ ਬਿਕ੍ਰਮੀ ਨਾਨਕਸ਼ਾਹੀ ਕਲੈਂਡਰ ਮੁਤਾਬਿਕ ਕੱਤਕ ਦੀ ਪੂਰਨਮਾਸ਼ੀ ਨੂੰ ਹਰ ਸਾਲ ਅਕਤੂਬਰ-ਨਵੰਬਰ ਮਹੀਨਿਆਂ ਵਿਚਾਲ਼ੇ ਵੱਖਰੀ ਤਰੀਕ ਨੂੰ ਆਉਂਦਾ ਹੈ। ਗੁਰੂ ਨਾਨਕ ਦੇਵ ਜੀ ਦੇ ਜਨਮ ਅਤੇ ਜੋਤੀ-ਜੋਤ ਸਮਾੳਣ ਬਾਰੇ ਤਾਰੀਖ਼ਾਂ ਵਿਚ ਮਤਭੇਦ ਹੈ। ਸੁਖਬਾਸੀ ਰਾਮ ਬੇਦੀ, ਗਣੇਸ਼ਾ ਸਿੰਘ ਬੇਦੀ, ਡਾ.
ਰੀਤੀ ਰਿਵਾਜ ਸ਼ਬਦ ਅੰਗਰੇਜੀ ਦੇ ਪਦ ritual ਦੇ ਪੰਜਾਬੀ ਅਨੁਵਾਦ ਵਜੋਂ ਵਰਤਿਆ ਗਿਆ ਹੈ। ਸਮਾਜ ਦੇ ਸਮਾਂ ਵਿਹਾ ਚੁੱਕੇ ਕਾਰਜ ਜਦੋਂ ਆਪਣੇ ਸਾਰਥਕ ਪ੍ਰਕਾਰਜ ਤੋਂ ਮੁਕਤ ਹੋ ਕੇ ਪ੍ਰਤੀਕ ਰੂਪ ਵਿੱਚ ਕੀਤੇ ਜਾਂਦੇ ਹਨ, ਤਾਂ ਉਹ ਰਸਮਾਂ ਅਖਵਾਉਂਦੇ ਹਨ। ਪੰਜਾਬ ਵਿੱਚ ਅਜਿਹੇ ਅਨੇਕਾ ਕਾਰਜ ਹਨ, ਜਿਨਾ ਦੀ ਪਹਿਲਾ ਕਦੀ ਮਹੱਤਤਾ ਸੀ, ਪਰ ਹੁਣ ਉਹ ਵੇਲਾ ਵਿਹਾ ਚੁਕੇ ਹਨ ਪਰ ਇਹ ਪ੍ਰਕਾਰਜ ਪ੍ਰਤੀਕ ਰੂਪ ਵਿੱਚ ਅੱਜ ਵੀ ਨਿਭਾਏ ਜਾਂਦੇ ਹਨ। ਜਿਸ ਤਰਾਂ ਉਹਨਾਂ ਦਾ ਵਾਸਤਵਿਕ ਅਮਲ ਹੋਇਆ ਕਰਦਾ ਸੀ। ਵਿਅਕਤੀ ਜੀਵਨ ਨਾਲ ਸਬੰਧਿਤ ਅਜਿਹਾ ਕੋਈ ਮੌਕਾ ਨਹੀਂ ਜਦੋਂ ਕੋਈ ਰਸਮ ਨਾ ਕੀਤੀ ਜਾਂਦੀ ਹੋਵੇ। ਵਿਅਕਤੀ ਜੀਵਨ ਦੀਆਂ ਤਿੰਨ ਅਵਸਥਾਵਾਂ ਪ੍ਰਮੁੱਖ ਮੰਨੀਆਂ ਜਾਂਦੀਆਂ ਹਨ। ਜਨਮ ਵਿਆਹ ਮੌਤ ਉਹਨਾਂ ਨਾਲ ਸਬੰਧਿਤ ਰਸਮਾਂ ਹੇਠ ਲਿਖੇ ਹਨ: -
ਵਾਤਾਵਰਨ ਵਿਗਿਆਨ (ਅੰਗਰੇਜ਼ੀ: Echology ਇਕਾਲੋਜੀ) ਜੀਵ ਵਿਗਿਆਨ ਦੀ ਇੱਕ ਸ਼ਾਖਾ ਹੈ ਜਿਸ ਵਿੱਚ ਜੀਵ ਭਾਈਚਾਰਿਆਂ ਦਾ ਉਹਨਾਂ ਦੇ ਮਾਹੌਲ ਦੇ ਨਾਲ ਆਪਸੀ ਸਬੰਧਾਂ ਦੀ ਪੜ੍ਹਾਈ ਕੀਤੀ ਜਾਂਦੀ ਹੈ। ਹਰ ਇੱਕ ਜੰਤੂ ਜਾਂ ਬਨਸਪਤੀ ਇੱਕ ਖ਼ਾਸ ਮਾਹੌਲ ਵਿੱਚ ਰਹਿੰਦੇ ਹਨ। ਇਕਾਲੋਜੀ ਦੇ ਮਾਹਿਰ ਇਸ ਸਚਾਈ ਦਾ ਪਤਾ ਲਗਾਉਂਦੇ ਹਨ ਕਿ ਜੀਵ ਆਪਸ ਵਿੱਚ ਅਤੇ ਪਰਿਆਵਰਣ ਦੇ ਨਾਲ ਕਿਸ ਤਰ੍ਹਾਂ ਆਪਸੀ ਵਿਹਾਰ ਕਰਦੇ ਹਨ ਅਤੇ ਉਹ ਧਰਤੀ ਉੱਤੇ ਜੀਵਨ ਦੀ ਮੁਸ਼ਕਲ ਸੰਰਚਨਾ ਦਾ ਪਤਾ ਲਗਾਉਂਦੇ ਹਨ। ਇਕਾਲੋਜੀ ਨੂੰ (ਇਨਵਾਇਰਨਮੇਂਟਲ ਬਾਇਆਲੋਜੀ) ਵੀ ਕਿਹਾ ਜਾਂਦਾ ਹੈ। ਇਸ ਵਿਸ਼ੇ ਵਿੱਚ ਵਿਅਕਤੀ, ਜਨਸੰਖਿਆ, ਸਮੁਦਾਇਆਂ ਅਤੇ ਈਕੋਸਿਸਟਮ ਦਾ ਅਧਿਐਨ ਹੁੰਦਾ ਹੈ। ਈਕੋਲਾਜੀ (ਜਰਮਨ: Oekologie) ਸ਼ਬਦ ਦਾ ਪਹਿਲਾਂ ਪ੍ਰਯੋਗ 1866 ਵਿੱਚ ਜੈਮਨ ਜੀਵ-ਵਿਗਿਆਨੀ ਅਰਨੇਸਟ ਹੈਕਲ ਨੇ ਆਪਣੀ ਕਿਤਾਬ ਜਨਰੇਲ ਮੋਰਪੋਲਾਜੀ ਦੇਰ ਆਰਗੈਨਿਜਮੇਨ ਵਿੱਚ ਕੀਤਾ ਸੀ। ਕੁਦਰਤੀ ਮਾਹੌਲ ਬੇਹੱਦ ਜਟਿਲ ਹੈ ਇਸ ਲਈ ਖੋਜਕਾਰ ਆਮ ਤੌਰ ਤੇ ਕਿਸੇ ਇੱਕ ਕਿਸਮ ਦੇ ਪ੍ਰਾਣੀਆਂ ਜਾਂ ਬੂਟਿਆਂ ਬਾਰੇ ਜਾਂਚ ਕਰਦੇ ਹਨ। ਉਦਾਹਰਨ ਲਈ ਮਾਨਵਜਾਤੀ ਧਰਤੀ ਉੱਤੇ ਨਿਰਮਾਣ ਕਰਦੀ ਹੈ ਅਤੇ ਬਨਸਪਤੀ ਉੱਤੇ ਵੀ ਅਸਰ ਪਾਉਂਦੀ ਹੈ। ਮਨੁੱਖ ਬਨਸਪਤੀ ਦਾ ਕੁੱਝ ਭਾਗ ਸੇਵਨ ਕਰਦੇ ਹਨ, ਅਤੇ ਕੁੱਝ ਭਾਗ ਬਿਲਕੁੱਲ ਹੀ ਅਣਗੌਲਿਆ ਛੱਡ ਦਿੰਦੇ ਹਨ। ਉਹ ਬੂਟੇ ਲਗਾਤਾਰ ਆਪਣਾ ਫੈਲਾਓ ਕਰਦੇ ਰਹਿੰਦੇ ਹਨ।
ਪੰਜਾਬ ਵਿੱਚ ਮੇਲਿਆਂ ਵਾਂਗ ਤਿਉਹਾਰਾਂ ਦੀ ਲੜੀ ਵੀ ਤੁਰੀ ਰਹਿੰਦੀ ਹੈ। ਮੇਲਿਆਂ ਵਾਂਗ ਤਿਉਹਾਰ ਵੀ ਇੱਥੋਂ ਦੇ ਸਭ ਵਰਗਾਂ ਦੇ ਲੋਕ ਸਮੂਹਿਕ ਤੌਰ ਤੇ ਮਨਾਉਂਦੇ ਹਨ। ਜੋ ਇੱਥੋਂ ਦੀ ਭਾਈਚਾਰਕ ਸਾਂਝ ਅਤੇ ਫਿਰਕੂ ਸੋਚ ਦੇ ਗਵਾਹ ਹਨ ।ਡਾ ਵਣਜਾਰਾ ਬੇਦੀ ਅਨੁਸਾਰ ਤਿਉਹਾਰਾਂ ਦਾ ਮੁੱਢ ਪੰਜਾਬ ਦੀ ਸਮੂਹਿਕ ਵਿਕਾਸ ਦੀ ਭਾਵਨਾ ਵਿੱਚ ਬੱਝਿਆ ਅਤੇ ਹੌਲੀ ਹੌਲੀ ਇਨ੍ਹਾਂ ਰਾਂਗਲੀਆਂ ਚੂਲਾਂ ਦੁਆਲੇ ਜਾਤੀ ਦਾ ਸਾਰਾ ਸਮਾਜਿਕ ,ਧਾਰਮਿਕ ਅਤੇ ਭਾਈਚਾਰਕ ਜੀਵਨ ਚੱਕੀ ਦੇ ਪੁੜ ਵਾਂਗ ਘੁੰਮਣ ਲੱਗਾ। ਤਿਉਹਾਰ ਨਾਲ ਅੰਦਰਲਾ ਖਿੜਦਾ ਤੇ ਮਹਿਕਦਾ ਹੈ ਅਤੇ ਲੋਕਾਂ ਵਿੱਚ ਨਵੀਂ ਸ਼ਕਤੀ ਉੱਭਰਦੀ ਅਤੇ ਨਵੇਂ ਸੰਕਲਪ ਜਾਗਦੇ ਹਨ।
ਪੰਜਾਬੀ ਭਾਸ਼ਾ (ਸ਼ਾਹਮੁਖੀ: پنجابی, ਪੰਜਾਬੀ) ਪੰਜਾਬ ਦੀ ਭਾਸ਼ਾ ਹੈ, ਜਿਸ ਨੂੰ ਪੰਜਾਬ ਖੇਤਰ ਦੇ ਵਸਨੀਕ ਜਾਂ ਸੰਬੰਧਿਤ ਲੋਕ ਬੋਲਦੇ ਹਨ। ਇਹ ਭਾਸ਼ਾਵਾਂ ਦੇ ਹਿੰਦ-ਯੂਰਪੀ ਪਰਿਵਾਰ ਵਿੱਚੋਂ ਹਿੰਦ-ਇਰਾਨੀ ਪਰਿਵਾਰ ਨਾਲ਼ ਸਬੰਧ ਰੱਖਦੀ ਹੈ। ਇਹ ਪੰਜਾਬੀਆਂ ਦੀ ਮਾਂ ਬੋਲੀ ਹੈ ਅਤੇ ਸਿੱਖਾਂ ਦੀ ਧਾਰਮਿਕ ਭਾਸ਼ਾ ਵੀ ਹੈ। ਗੁਰਮੁਖੀ ਲਿਪੀ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕੀਤੀ ਗਈ ਹੈ। ਇਹ ਦੁਨੀਆਂ ਅਤੇ ਖ਼ਾਸ ਕਰ ਦੱਖਣੀ ਏਸ਼ੀਆ ਦੇ ਉੱਘੇ ਭੰਗੜਾ ਸੰਗੀਤ ਦੀ ਭਾਸ਼ਾ ਹੈ। ਪਾਕਿਸਤਾਨ ਵਿੱਚ ਇਹ ਸਭ ਤੋਂ ਵੱਧ ਬੋਲੀ ਜਾਣ ਵਾਲੀ ਬੋਲੀ ਹੈ।
ਉੜੀਸਾ (ਉੜੀਆ: ଓଡିଶା) ਜਿਸ ਨੂੰ ਪਹਿਲਾਂ ਉੜੀਸਾ (ਉੜੀਆ: ଓଡିଶା) ਦੇ ਨਾਮ ਨਾਲ ਜਾਣਿਆ ਜਾਂਦਾ ਸੀ, ਭਾਰਤ ਦੇ ਪੂਰਬੀ ਤੱਟ ਉੱਤੇ ਪੈਂਦਾ ਇੱਕ ਰਾਜ ਹੈ, ਜੋ ਭਾਰਤ ਦੇ 29 ਰਾਜਾਂ ਵਿੱਚੋਂ ਇੱਕ ਹੈ। ਉੜੀਸਾ ਉੱਤਰ ਵਿੱਚ ਝਾਰਖੰਡ, ਉੱਤਰ-ਪੂਰਬ ਵਿੱਚ ਪੱਛਮੀ ਬੰਗਾਲ, ਦੱਖਣ ਵਿੱਚ ਆਂਧਰਾ ਪ੍ਰਦੇਸ਼ ਅਤੇ ਪੱਛਮ ਵਿੱਚ ਛੱਤੀਸਗੜ੍ਹ ਨਾਲ ਘਿਰਿਆ ਹੈ ਅਤੇ ਪੂਰਬ ਵਿੱਚ ਬੰਗਾਲ ਦੀ ਖਾੜੀ ਹੈ। ਇਹ ਉਸੇ ਪ੍ਰਾਚੀਨ ਮੁਲਕ ਕਲਿੰਗਾ ਦਾ ਆਧੁਨਿਕ ਨਾਂਅ ਹੈ ਜਿਸ ਉੱਤੇ 261 ਈਃ ਪੂਃ ਵਿੱਚ ਮੌਰੀਆ ਸਮਰਾਟ ਅਸ਼ੋਕ ਨੇ ਹਮਲਾ ਕੀਤਾ ਸੀ, ਅਤੇ ਲੜਾਈ ਵਿੱਚ ਹੋਏ ਭਿਆਨਕ ਖ਼ੂਨ-ਖ਼ਰਾਬੇ ਤੋਂ ਦੁਖੀ ਹੋ ਕੇ ਆਖ਼ਰਕਾਰ ਬੁੱਧ ਧਰਮ ਸਵੀਕਾਰ ਕੀਤਾ ਸੀ। ਅਜੋਕੇ ਉੜੀਸਾ ਰਾਜ ਦੀ ਸਥਾਪਨਾ 1 ਅਪ੍ਰੈਲ 1936 ਨੂੰ ਕਟਕ ਦੇ ਕਨਿਕਾ ਪੈਲੇਸ ਵਿੱਚ ਭਾਰਤ ਦੇ ਇੱਕ ਰਾਜ ਦੇ ਰੂਪ ਵਜੋਂ ਹੋਈ ਸੀ ਅਤੇ ਇਸ ਨਵੇਂ ਰਾਜ ਦੇ ਸਾਰੇ ਨਾਗਰਿਕ ਉੜੀਆ ਭਾਸ਼ੀ ਸਨ। ਸਾਰੇ ਰਾਜ ਵਿੱਚ 1 ਅਪ੍ਰੈਲ ਨੂੰ ਉਤਕਲ ਦਿਹਾੜਾ (ਉੜੀਸਾ ਦਿਨ) ਮਨਾਇਆ ਜਾਂਦਾ ਹੈ।
ਕੀਟਨਾਸ਼ਕ (ਅੰਗਰੇਜ਼ੀ: Insecticide) ਇੱਕ ਕੀੜੇਮਾਰ ਹੈ ਜੋ ਕੀੜੇ-ਮਕੌੜਿਆਂ ਨੂੰ ਮਾਰਨ ਲਈ ਵਰਤਿਆ ਜਾਂਦਾ ਹੈ। ਇਹਨਾਂ ਵਿੱਚ ovicides ਅਤੇ larvicides ਸ਼ਾਮਲ ਹਨ ਜੋ ਕ੍ਰਮਵਾਰ ਕੀੜੇ ਆਂਡੇ ਅਤੇ ਲਾਰਵਾਈ ਦੇ ਵਿਰੁੱਧ ਵਰਤੇ ਜਾਂਦੇ ਹਨ। ਕੀੜੇਮਾਰ ਦਵਾਈਆਂ ਦੀ ਵਰਤੋਂ ਖੇਤੀਬਾੜੀ, ਦਵਾਈ, ਉਦਯੋਗ ਅਤੇ ਉਪਭੋਗਤਾਵਾਂ ਦੁਆਰਾ ਕੀਤੀ ਜਾਂਦੀ ਹੈ। 20 ਵੀਂ ਸਦੀ ਦੀ ਖੇਤੀਬਾੜੀ ਉਤਪਾਦਕਤਾ ਵਿੱਚ ਵਾਧੇ ਦੇ ਪਿੱਛੇ ਕੀਟਨਾਸ਼ਕ ਦਵਾਈਆਂ ਦਾ ਇੱਕ ਵੱਡਾ ਕਾਰਨ ਹੈ। ਤਕਰੀਬਨ ਸਾਰੇ ਕੀਟਨਾਸ਼ਕ ਕਿਸਾਨ ਨੂੰ ਵਾਤਾਵਰਣ ਤਬਦੀਲ ਕਰਨ ਦੀ ਸਮਰੱਥਾ ਰੱਖਦੇ ਹਨ; ਬਹੁਤ ਸਾਰੇ ਇਨਸਾਨਾਂ ਲਈ ਜ਼ਹਿਰੀਲੇ ਹਨ; ਕੁਝ ਭੋਜਨ ਚੇਨ ਦੇ ਵੱਲ ਧਿਆਨ ਕੇਂਦ੍ਰਤ ਕਰਦੇ ਹਨ। ਕੀਟਨਾਸ਼ਕ ਦਵਾਈਆਂ ਨੂੰ ਦੋ ਵੱਡੇ ਸਮੂਹਾਂ ਵਿੱਚ ਵੰਡਿਆ ਜਾ ਸਕਦਾ ਹੈ: ਸਿਸਟਮਿਕ ਕੀਟਨਾਸ਼ਕ, ਜੋ ਲੰਬੇ ਸਮੇਂ ਤੱਕ ਬਾਕੀ ਰਹਿੰਦੇ ਜਾਂ ਅਸਰ ਰੱਖਦੇ ਹਨ; ਅਤੇ ਕੰਟੈਕਟ (ਸੰਪਰਕ) ਕੀਟਨਾਸ਼ਕ, ਜੋ ਪੌਦੇ ਉੱਪਰ ਇੱਕ ਦਮ ਅਸਰ ਕਰਦੇ ਹਨ ਅਤੇ ਜਿਸ ਵਿੱਚ ਕੋਈ ਬਕਾਇਆ ਗਤੀਵਿਧੀ ਨਹੀਂ ਹੈ। ਇਸ ਤੋਂ ਇਲਾਵਾ, ਕੋਈ ਤਿੰਨ ਕਿਸਮ ਦੀਆਂ ਕੀਟਨਾਸ਼ਕੀਆਂ ਵਿੱਚ ਫਰਕ ਕਰ ਸਕਦਾ ਹੈ: 1. ਕੁਦਰਤੀ ਕੀਟਨਾਸ਼ਕ, ਜਿਵੇਂ ਕਿ ਨਿਕੋਟੀਨ, ਪਾਈਰੇਥ੍ਰਮ ਅਤੇ ਨੀਮ ਕੱਢੇ, ਪੌਦੇ ਦੁਆਰਾ ਕੀੜੇ ਦੇ ਪ੍ਰਤੀ ਰੱਖਿਆ ਲਈ ਬਣਾਏ ਗਏ ਹਨ। 2. ਅਨਾਜਿਕ (ਗੈਰ- ਜੈਵਿਕ) ਕੀਟਨਾਸ਼ਕ, ਜੋ ਕਿ ਧਾਤੂ ਹਨ। 3.
ਪੰਜਾਬ ਸ਼ਬਦ ਫ਼ਾਰਸੀ ਭਾਸ਼ਾ ਦੇ ਸ਼ਬਦ "ਪੰਜ" ਅਤੇ "ਆਬ" ਦੇ ਸੁਮੇਲ ਤੋਂ ਬਣਿਆ ਹੈ, ਜਿਸ ਵਿੱਚੋਂ ਪੰਜ ਦਾ ਅਰਥ ਪੰਜ ਅਤੇ ਆਬ ਦਾ ਅਰਥ ਪਾਣੀ ਹੈ, ਇਸ ਤਰ੍ਹਾਂ ਪੰਜ + ਆਬ ਦਾ ਅਰਥ ਹੋਇਆ ਪੰਜ ਪਾਣੀਆਂ ਦੀ ਧਰਤੀ (ਪੰਜ ਦਰਿਆਵਾਂ ਦੀ ਧਰਤੀ)। ਇਸ ਸ਼ਬਦ ਦੀ ਸਭ ਤੋਂ ਪਹਿਲੀ ਵਰਤੋਂ ਇਬਨ ਬਤੂਤਾ ਦੀਆਂ ਲਿਖਤਾਂ ਵਿੱਚ ਮਿਲਦੀ ਹੈ ਜੋ 14ਵੀਂ ਸਦੀ ਵਿੱਚ ਇਸ ਇਲਾਕੇ ਵਿੱਚ ਆਇਆ ਸੀ। ਇਸਦੀ ਵੱਡੇ ਪੱਧਰ ਉੱਤੇ ਵਰਤੋਂ 16ਵੀਂ ਸਦੀ ਦੇ ਦੂਜੇ ਹਿੱਸੇ ਦੀ ਕਿਤਾਬ "ਤਰੀਖ਼ ਸ਼ੇਰ ਸ਼ਾਹ ਸੂਰੀ" ਵਿੱਚ ਮਿਲਦੀ ਹੈ, ਜਿਸ ਵਿੱਚ ਪੰਜਾਬ ਸ਼ਬਦ ਸ਼ੇਰਖ਼ਾਨ ਦੇ ਕਿਲ੍ਹੇ ਦੀ ਉਸਾਰੀ ਦੇ ਹਵਾਲੇ ਨਾਲ ਆਉਂਦਾ ਹੈ। ਇਸ ਤੋਂ ਪਹਿਲਾਂ ਪੰਜਾਬ ਵਰਗਾ ਜ਼ਿਕਰ ਮਹਾਂਭਾਰਤ ਦੇ ਕਿੱਸੇ ਕਹਾਣੀਆਂ ਵਿੱਚ ਵੀ ਹੈ ਜੋ ਪੰਚ-ਨਦ (ਪੰਜ ਨਦੀਆਂ) ਦੇ ਹਵਾਲੇ ਨਾਲ਼ ਹੈ। ਇਸ ਦੇ ਮਗਰੋਂ ਆਈਨ-ਏ-ਅਕਬਰੀ ਵਿੱਚ ਅਬੁਲ ਫ਼ਜ਼ਲ ਨੇ ਲਿਖਿਆ ਹੈ ਕਿ ਇਹ ਇਲਾਕਾ ਦੋ ਹਿੱਸਿਆਂ ਵਿੱਚ ਵੰਡਿਆ ਸੀ, ਲਾਹੌਰ ਤੇ ਮੁਲਤਾਨ। ਇਸ ਆਈਨ ਅਕਬਰੀ ਦੇ ਦੂਜੇ ਹਿੱਸੇ ਵਿੱਚ ਅਬੁਲ ਫ਼ਜ਼ਲ ਨੇ ਪੰਜਾਬ ਨੂੰ ਪੰਜ-ਨਦ ਲਿਖਿਆ ਹੈ। ਇਸ ਦੇ ਇਲਾਵਾ ਮੁਗ਼ਲ ਬਾਦਸ਼ਾਹ ਜਹਾਂਗੀਰ ਨੇ ਆਪਣੀ "ਤਜ਼ਕ-ਏ-ਜਹਾਂਗੀਰੀ" ਵਿੱਚ ਵੀ ਪੰਜਾਬ ਲਫ਼ਜ਼ ਵਰਤਿਆ ਹੈ। ਪੰਜਾਬ ਫ਼ਾਰਸੀ ਦੇ ਪੰਜ ਯਾਨੀ ਪੰਚ ਅਤੇ ਆਬ ਯਾਨੀ ਪਾਣੀ ਤੋਂ ਲਿਆ ਹੈ, ਜਿਸਦਾ ਮਤਲਬ ਪੰਜ ਦਰਿਆਵਾਂ ਦੀ ਧਰਤੀ ਬਣਦਾ ਹੈ। ਇਹ ਉਹ ਪੰਜ ਦਰਿਆ ਹਨ ਜਿਹੜੇ ਇਸ ਇਲਾਕੇ ਵਿੱਚ ਵਗਦੇ ਹਨ। ਅੱਜ ਕੱਲ੍ਹ ਦੋ ਦਰਿਆ (ਚਨਾਬ ਅਤੇ ਜੇਹਲਮ) ਪਾਕਿਸਤਾਨ ਵਿੱਚ ਹੀ ਵਗਦੇ ਹਨ। ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿੱਚ ਬਾਕੀ ਤਿੰਨ ਦਰਿਆਵਾਂ (ਸਤਲੁਜ, ਬਿਆਸ ਅਤੇ ਰਾਵੀ) ਦਾ ਪਾਣੀ ਵਗਦਾ ਹੈ, ਜਿਹੜੇ ਭਾਰਤ ਵਿੱਚੋ ਹੁੰਦੇ ਹੋਏ ਪਾਕਿਸਤਾਨ ਵਿੱਚ ਪ੍ਰਵੇਸ਼ ਕਰਦੇ ਹਨ। ਇਸ ਤੋਂ ਪਹਿਲਾਂ ਇਸ ਦਾ ਨਾਂ "ਸਪਤ ਸੰਧੂ" ਯਾਨੀ ਸੱਤ ਦਰਿਆਵਾਂ ਦੀ ਸਰਜ਼ਮੀਨ ਸੀ। "ਤਰੀਖ਼ ਜਿਹਲਮ" ਵਿੱਚ ਅੰਜੁਮ ਸੁਲਤਾਨ ਸ਼ਹਿਬਾਜ਼ ਨੇ ਲਿਖਿਆ ਹੈ ਕਿ ਸਪਤ ਦਾ ਮਤਲਬ ਸੱਤ ਤੇ ਸੰਧੂ ਦਾ ਮਤਲਬ ਦਰਿਆ ਹੈ।
ਜੰਗਲ ਇੱਕ ਵਿਸ਼ਾਲ ਖੇਤਰ ਹੁੰਦਾ ਹੈ ਜਿਹੇ ਰੁੱਖਾਂ ਦਾ ਹਾਵੀ ਪ੍ਰਭਾਵ ਹੁੰਦਾ ਹੈ। ਜੰਗਲਾਂ ਦੀਆਂ ਸੈਂਕੜੇ ਹੋਰ ਵੀ ਸਹੀ ਪਰਿਭਾਸ਼ਾਵਾਂ ਦੀ ਵਰਤੋਂ ਦੁਨੀਆ ਭਰ ਵਿੱਚ ਕੀਤੀ ਜਾਂਦੀ ਹੈ, ਜਿਨ੍ਹਾਂ ਵਿੱਚ ਰੁੱਖਾਂ ਦੀ ਘਣਤਾ, ਰੁੱਖਾਂ ਦੀ ਉਚਾਈ, ਜ਼ਮੀਨ ਦੀ ਵਰਤੋਂ, ਕਾਨੂੰਨੀ ਸਥਿਤੀ ਅਤੇ ਵਾਤਾਵਰਣਕ ਕਾਰਜ ਵਰਗੇ ਗੁਣ ਸ਼ਾਮਲ ਹੁੰਦੇ ਹਨ। ਵਿਆਪਕ ਤੌਰ ਤੇ ਵਰਤੀ ਜਾਂਦੀ ਖੁਰਾਕ ਅਤੇ ਖੇਤੀਬਾੜੀ ਸੰਗਠਨ ਦੀ ਪਰਿਭਾਸ਼ਾ ਅਨੁਸਾਰ, 2006 ਵਿੱਚ ਜੰਗਲਾਂ ਦਾ ਢੱਕਿਆ ਹੋਇਆ ਖੇਤਰ 4 billion hectares (9.9×109 acres) (15 ਮਿਲੀਅਨ ਵਰਗ ਮੀਲ) ਜਾਂ ਦੁਨੀਆ ਦੀ ਲਗਭਗ 30 ਪ੍ਰਤੀਸ਼ਤ ਭੂਮੀ ਸੀ।
ਖੇਡਣਾ ਮਨੁੱਖ ਦੀ ਸਹਿਜ ਸੁਭਾਵਿਕ ਪ੍ਰਵਿਰਤੀ ਹੈ। ਮਨੁੱਖ ਆਦਿ-ਕਾਲ ਤੋਂ ਹੀ ਖੇਡਦਾ ਆਇਆ ਹੈ। ਕੁਦਰਤ ਨੇ ਹਰ ਪ੍ਰਾਣੀ ਵਿੱਚ ਖੇਡਣ ਦਾ ਗੁਣ ਭਰਿਆ ਹੈ। ਆਪਣੇ ਜੁੱਸੇ, ਵਿੱਤ ਤੇ ਸੁਭਾਅ ਅਨੁਸਾਰ ਉਸ ਨੇ ਆਪੋ-ਆਪਣੀਆਂ ਖੇਡਾਂ ਦੀ ਸਿਰਜਣਾ ਕੀਤੀ ਹੈ। ਖੇਡਾਂ ਮਨੋਰੰਜਨ ਦਾ ਅਤੇ ਵਿਹਲੇ ਸਮੇਂ ਦੀ ਉਚਿਤ ਵਰਤੋਂ ਦਾ ਸਭ ਤੋਂ ਵੱਡਾ ਸਾਧਨ ਹਨ। ਖੇਡਾਂ ਤੇ ਮਨਪ੍ਰਚਾਵੇ ਮਨੁੱਖ ਲਈ ਉਨੇ ਹੀ ਜਰੂਰੀ ਹਨ ਜਿਤਨੇ ਅੰਨ, ਪਾਣੀ ਅਤੇ ਹਵਾ। ਇਹ ਮਨੁੱਖ ਦੇ ਸਰਬ-ਪੱਖੀ ਵਿਕਾਸ ਦਾ ਮਹੱਤਵਪੂਰਨ ਸ੍ਰੋਤ ਹਨ। ਬੱਚੇ ਦੇ ਜਨਮ ਲੈਣ ਨਾਲ ਬੱਚੇ ਦੀ ਖੇਡ-ਪ੍ਰਕਿਰਿਆ ਆਰੰਭ ਹੋ ਜਾਂਦੀ ਹੈ; ਜਿਵੇਂ ਕੁੱਝ ਦਿਨਾਂ ਦਾ ਬੱਚਾ ਹੀ ਲੱਤਾਂ-ਬਾਹਾਂ ਮਾਰਨੀਆਂ ਸ਼ੁਰੂ ਕਰ ਦਿੰਦਾ ਹੈ। ਖੇਡ-ਰੁਚੀਆਂ ਹੀ ਬੱਚੇ ਦੇ ਸਰੀਰਿਕ, ਮਾਨਸਿਕ ਅਤੇ ਬੌਧਿਕ ਵਿਕਾਸ ਦੀਆਂ ਸੂਚਕ ਹਨ।‘ਲੋਕ ਖੇਡ’ ‘ਲੋਕ’ ਅਤੇ ‘ਖੇਡ’ ਸ਼ਬਦਾਂ ਦੇ ਮੇਲ ਨਾਲ ਬਣਿਆ ਹੈ। ਇਸਦਾ ਅਰਥ ਹੈ। ‘ਲੋਕ ਦੀ ਖੇਡ’। ‘ਲੋਕ’ ਸ਼ਬਦ ਵਾਸਤਵ ਵਿੱਚ ਅੰਗਰੇਜ਼ੀ ਦੇ ਫੋਕ ਦਾ ਪਰਿਯਾਇ ਹੈ। ਜੋ ਨਗਰ ਅਤੇ ਪਿੰਡ ਦੀ ਸਾਰੀ ਜਨਤਾ ਦਾ ਭਾਵ ਹੈ। ਇਸ ਤਰ੍ਹਾਂ ‘ਖੇਡ’ ਸ਼ਬਦ ਦਾ ਭਾਵ ਮਨ ਪਰਚਾਣਾ ਹੈ। ਲੋਕਖੇਡ ਦਾ ਮਨ ਪਰਚਾਵਾ ਹੋਣਾ ਬਹੁਤ ਜ਼ਰੂਰੀ ਹੈ। ਪਰ ਮਨ ਪਰਚਾਵੇ ਦੇ ਨਾਲ-ਨਾਲ ਇਹ ਮਨੁੱਖ ਨੂੰ ਸਰੀਰਿਕ ਤੇ ਮਾਨਸਿਕ ਸ਼ਕਤੀ ਵੀ ਦਿੰਦੀਆਂ ਹਨ। ਇਨ੍ਹਾਂ ਦਾ ਮਨੁੱਖ ਦੇ ਜੀਵਨ ਨਾਲ ਡੂੰਘਾ ਸੰਬੰਧ ਹੈ।ਲੋਕ-ਖੇਡਾਂ ਦੀ ਖ਼ਾਸੀਅਤ ਇਹ ਹੈ ਕਿ ਇਹ ਕਿਸੇ ਕਰੜੇ ਨਿਯਮਾਂ ਅਧੀਨ ਨਹੀਂ ਖੇਡੀਆਂ ਜਾਂਦੀਆਂ। ਕੋਈ ਸਮਾਂ-ਸਥਾਨ ਵੀ ਨਿਸ਼ਚਿਤ ਨਹੀਂ, ਗਰਮੀਆਂ ਨੂੰ ਦੁਪਿਹਰਾ ਸਮੇਂ, ਰਾਤ ਨੂੰ ਚਾਨਣੀਆਂ ਰਾਤਾਂ ਵਿਚ, ਖੁੱਲ੍ਹਿਆ ਵਿਹੜਿਆਂ, ਗਲੀਆਂ, ਜੂਹਾਂ, ਟਾਹਲੀਆਂ, ਬਰੋਟਿਆਂ ਦੀਆਂ ਛਾਂਵਾਂ ਅਤੇ ਕਿਸੇ ਵੀ ਮੋਕਲੀ ਥਾਂ 'ਤੇ ਇਹ ਖੇਡੀਆਂ ਜਾਂਦੀਆਂ ਹਨ। ਲੋਕ-ਖੇਡਾਂ ਖੇਡਣ ਲਈ ਸਮਾਨ ਖ਼ਰੀਦਣ ਦੀ ਵੀ ਲੋੜ ਨਹੀਂ, ਸਥਾਨਿਕ ਉਪਲਬਧ ਸਮਗਰੀ ਤੋਂ ਹੀ ਕੰਮ ਸਾਰ ਲਿਆ।
ਮਨੁੱਖੀ ਪ੍ਰਤੀਰੋਧਤਾ-ਘਾਟ ਵਾਇਰਸ ਲਾਗ/ਪ੍ਰਾਪਤ-ਕੀਤਾ ਪ੍ਰਤੀਰੋਧਤਾ-ਘਾਟ ਰੋਗ-ਲੱਛਣ(English: Human Immunodeficiency Virus Infection/Acquired Immunodeficiency Syndromeਜਾਂ ਐੱਚ.ਆਈ.ਵੀ./ਏਡਜ਼)ਮਨੁੱਖੀ ਰੋਗ-ਪ੍ਰਤੀਰੋਧੀ ਪ੍ਰਣਾਲੀ ਦਾ ਰੋਗ ਹੈ ਜੋ ਮਨੁੱਖੀ ਪ੍ਰਤੀਰੋਧਤਾ-ਘਾਟ ਵਾਇਰਸ (HIV) ਰਾਹੀਂ ਫੈਲਦਾ ਹੈ। ਮੁਢਲੀ ਲਾਗ ਸਮੇਂ ਇਨਸਾਨ ਨੂੰ ਨਜ਼ਲਾ ਵਰਗੀ ਬਿਮਾਰੀ ਮਹਿਸੂਸ ਹੋ ਸਕਦੀ ਹੈ। ਵਿਸ਼ੇਸ਼ ਤੌਰ ਉੱਤੇ ਇਸ ਤੋਂ ਬਾਅਦ ਬਿਨਾਂ ਕਿਸੇ ਲੱਛਣਾਂ ਵਾਲਾ ਲੰਮਾ ਸਮਾਂ ਆਉਂਦਾ ਹੈ। ਫੇਰ ਜਿਵੇਂ-ਜਿਵੇਂ ਬਿਮਾਰੀ ਅੱਗੇ ਵਧਦੀ ਹੈ, ਇਹ ਮੱਨੁਖ ਦੀ ਪ੍ਰਤੀਰੋਧੀ ਪ੍ਰਨਾਲੀ ਨਾਲ਼ ਹੋਰ ਛੇੜਛਾੜ ਕਰਨ ਲੱਗ ਪੈਂਦੀ ਹੈ ਜਿਸ ਕਰ ਕੇ ਮਨੁੱਖ ਨੂੰ ਹੋਰ ਕਈ ਲਾਗਾਂ ਲੱਗਣ ਦਾ ਖ਼ਤਰਾ ਵਧ ਜਾਂਦਾ ਹੈ ਜਿਵੇਂ ਕਿ ਮੌਕਾਪ੍ਰਸਤ ਛੂਤਾਂ ਅਤੇ ਗਿਲ੍ਹਟੀਆਂ, ਜੋ ਕਿਰਿਆਸ਼ੀਲ ਪ੍ਰਤੀਰੋਧੀ ਪ੍ਰਣਾਲੀ ਵਾਲੇ ਮਨੁੱਖਾਂ ਨੂੰ ਹਾਨੀ ਨਹੀਂ ਕਰਦੀਆਂ।
ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਇੱਕ ਭਾਰਤ ਸਰਕਾਰ ਦਾ ਮੰਤਰਾਲਾ ਹੈ ਜੋ ਭਾਰਤ ਵਿੱਚ ਸਿਹਤ ਨੀਤੀ ਦਾ ਚਾਰਜ ਰੱਖਦਾ ਹੈ। ਇਹ ਭਾਰਤ ਵਿੱਚ ਪਰਿਵਾਰ ਨਿਯੋਜਨ ਨਾਲ ਸਬੰਧਤ ਸਾਰੇ ਸਰਕਾਰੀ ਪ੍ਰੋਗਰਾਮਾਂ ਲਈ ਵੀ ਜ਼ਿੰਮੇਵਾਰ ਹੈ।ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਕੋਲ ਮੰਤਰੀ ਮੰਡਲ ਦੇ ਮੈਂਬਰ ਵਜੋਂ ਕੈਬਨਿਟ ਰੈਂਕ ਹੈ। ਮੌਜੂਦਾ ਮੰਤਰੀ ਮਨਸੁਖ ਐਲ. ਮਾਂਡਵੀਆ ਹਨ, ਜਦੋਂ ਕਿ ਮੌਜੂਦਾ ਸਿਹਤ ਰਾਜ ਮੰਤਰੀ (ਐਮ.ਓ.ਐਸ.: ਮੰਤਰੀ ਦਾ ਸਹਾਇਕ ਭਾਵ ਮਨਸੁਖ ਐਲ. ਮਾਂਡਵੀਆ ਦੀ ਮੌਜੂਦਾ ਸਹਾਇਕ) ਡਾ.
ਵਿਗਿਆਨ/ਸਾਇੰਸ ਦਾ ਇਤਿਹਾਸ ਵਿਗਿਆਨ ਅਤੇ ਵਿਗਿਆਨਿਕ ਗਿਆਨ, ਕੁਦਰਤੀ ਅਤੇ ਸਮਾਜਕ ਵਿਗਿਆਨ ਦੋਵਾਂ ਸਮੇਤ, ਦੇ ਵਿਕਾਸ ਦਾ ਅਧਿਐਨ ਹੈ। (ਕਲਾਵਾਂ ਅਤੇ ਹਿਊਮੈਨਟੀਜ਼ ਦੇ ਇਤਿਹਾਸ ਨੂੰ ਸਕਾਲਰਸ਼ਿਪ ਦਾ ਇਤਿਹਾਸ ਕਿਹਾ ਜਾਂਦਾ ਹੈ।) ਸਾਇੰਸ ਕੁਦਰਤੀ ਸੰਸਾਰ ਬਾਰੇ ਅਨੁਭਵੀ, ਸਿਧਾਂਤਕ ਅਤੇ ਵਿਵਹਾਰਕ ਗਿਆਨ ਦੀ ਇੱਕ ਸੰਸਥਾ ਹੈ, ਜੋ ਵਿਗਿਆਨੀਆਂ ਦੁਆਰਾ ਤਿਆਰ ਕੀਤਾ ਗਿਆ ਹੈ ਜੋ ਅਸਲ ਸੰਸਾਰ ਵਰਤਾਰਿਆਂ ਦੇ ਨਿਰੀਖਣ, ਸਪਸ਼ਟੀਕਰਨ ਅਤੇ ਪੂਰਵਕਥਨ ਤੇ ਜ਼ੋਰ ਦਿੰਦੇ ਹਨ। ਵਿਗਿਆਨ ਦੀ ਹਿਸਟੋਰੀਓਗ੍ਰਾਫੀ, ਇਸ ਦੇ ਟਾਕਰੇ ਤੇ, ਵਿਗਿਆਨ ਦੇ ਇਤਿਹਾਸਕਾਰਾਂ ਵਲੋਂ ਵਰਤੇ ਅਧਿਐਨ ਦੇ ਤਰੀਕਿਆਂ ਦਾ ਅਧਿਐਨ ਕਰਦੀ ਹੈ।
ਓਜ਼ੋਨ ਪਰਤ (O3) ਵਾਯੂਮੰਡਲ ਦੀ ਉੱਪਰਲੀ ਪਰਤ ਵਿੱਚ ਆਕਸੀਜਨ ਦੇ ਪ੍ਰਮਾਣੂ ਤਿੰਨ ਦੀ ਗਿਣਤੀ 'ਚ ਜੁੜ ਕੇ ਬੰਧਨ ਬਣਾਉਂਦੇ ਹਨ ਤੇ ਓਜ਼ੋਨ ਦਾ ਅਣੂ ਬਣਾਉਂਦੇ ਹਨ। ਇਹ ਵਾਯੂਮੰਡਲ ਦੀ ਸਭ ਤੋਂ ਉੱਪਰਲੀ ਪਰਤ ਵਿੱਚ ਹੁੰਦੀ ਹੈ ਜੋੋ ਸੂਰਜ ਦੀਆਂ ਹਾਨੀਕਾਰਕ ਪਰਾਬੈਂਗਣੀ ਕਿਰਨਾਂ ਤੋਂ ਧਰਤੀ ਨੂੰ ਬਚਾਉਂਦੀ ਹੈ। ਇਸ ਨਾਲ ਹੀ ਧਰਤੀ ਤੇ ਜੀਵਨ ਹੈ। ਇਹ ਪਰਤ ਧਰਤੀ ਤੋਂ 20 to 30 kilometres (12 to 19 mi) ਦੀ ਉੱਚਾਈ ਤੇ ਹੈ। ਇਸ ਦੀ ਮੋਟਾਈ ਬਦਲਦੀ ਰਹਿੰਦੀ ਹੈ। ਪਹਿਲੀ ਵਾਰ ਸੰਨ 1913 ਵਿੱਚ ਫ਼੍ਰਾਂਸ ਦੇ ਵਿਗਿਆਨੀ ਚਾਰਲਸ ਫੈਬਰੀ ਅਤੇ ਹੈਨਰੀ ਬਿਉਸ਼ਨ ਨੇ ਇਸ ਦੀ ਖੋਜ ਕੀਤੀ। ਇਹ ਗੈਸ 97–99% ਸੂਰਜ ਦੀਆਂ ਪਰਾਬੈਂਗਨੀ ਕਿਰਨਾ ਨੂੰ ਸੋਖ ਲੈਂਦੀ ਹੈ। ਯੂ.ਐਨ.ਓ ਵੱਲੋ 16 ਸਤੰਬਰ ਨੂੰ ਵਿਸ਼ਵ ਓਜ਼ੋਨ ਦਿਵਸ ਮਨਾਇਆ ਜਾਂਦਾ ਹੈ। ਧਰਤੀ ਤੋਂ 16 ਕਿਲੋਮੀਟਰ ਦੀ ਉਚਾਈ ’ਤੇ ਸੂਰਜ ਤੋਂ ਆਉਣ ਵਾਲੀਆਂ ਪਰਾਬੈਂਗਣੀ ਕਿਰਨਾਂ ਦੀ ਕਿਰਿਆ ਕਾਰਨ ਆਕਸੀਜਨ (02) ਓਜ਼ੋਨ (03) ਵਿੱਚ ਤਬਦੀਲ ਹੋ ਜਾਂਦੀ ਹੈ ਜਿਸ ਕਾਰਨ ਧਰਤੀ ਦੁਆਲੇ ਓਜ਼ੋਨ ਪਰਤ ਬਣ ਜਾਂਦੀ ਹੈ ਜੋ ਸਾਡੀ ਧਰਤੀ ਦੀ ਸੁਰੱਖਿਆ ਛੱਤਰੀ ਵਜੋਂ ਕੰਮ ਕਰਦੀ ਹੈ। ਸੂਰਜ ਦੀਆਂ ਪਰਾਬੈਂਗਣੀ ਕਿਰਨਾਂ ਹਾਨੀਕਾਰਕ ਹਨ। ਓਜ਼ੋਨ ਪਰਤ ਇਨ੍ਹਾਂ ਖਤਰਨਾਕ ਕਿਰਨਾਂ ਨੂੰ ਕਾ਼ਫ਼ੀ ਹੱਦ ਤਕ ਜਜ਼ਬ ਕਰਕੇ ਸਾਡੀ ਧਰਤੀ ਦੀ ਰੱਖਿਆ ਕਰਦੀ ਹੈ।
ਬੁਨਿਆਦੀ ਅਧਿਕਾਰ ਭਾਰਤੀ ਸੰਵਿਧਾਨ ਦਾ ਇੱਕ ਮਹੱਤਵਪੂਰਨ ਹਿੱਸਾ ਹਨ। ਇਹ ਭਾਰਤੀ ਨਾਗਰਿਕਾਂ ਨੂੰ ਸ਼ਾਂਤੀ ਅਤੇ ਸਦਭਾਵਨਾ ਨਾਲ ਜੀਵਨ ਜਿਉਣ ਦਾ ਅਧਿਕਾਰ ਦਿੰਦੇ ਹਨ। ਇਹ ਅਧਿਕਾਰ ਵਿਸ਼ਵ ਦੇ ਲਗਭਗ ਸਾਰੇ ਲੋਕਤੰਤਰਾਂ ਵਿੱਚ ਮੌਜੂਦ ਹੁੰਦੇ ਹਨ ਜਿਵੇਂ ਕਿ ਕਾਨੂੰਨ ਦੇ ਸਾਹਮਣੇ ਸਮਾਨਤਾ, ਬੋਲਣ ਦੀ ਆਜ਼ਾਦੀ, ਇਕੱਠੇ ਹੋਣ ਦੀ ਆਜ਼ਾਦੀ ਅਤੇ ਆਪਣੇ ਧਰਮ ਨੂੰ ਪੂਜਣ ਦੀ ਆਜ਼ਾਦੀ ਆਦਿ। ਇਹਨਾਂ ਅਧਿਕਾਰਾਂ ਦੀ ਉਲੰਘਣਾ ਕਰਨ ਤੇ ਭਾਰਤੀ ਦੰਡ ਵਿਧਾਨ ਅਧੀਨ ਸਜ਼ਾ ਹੋ ਸਕਦੀ ਹੈ।
ਭੁੱਖ ਲੱਗਣਾ ਤੇ ਕੁਝ ਖਾ ਲੈਣਾ ਦੇਖਣ ਵਿੱਚ ਇੱਕ ਸਰਲ ਅਤੇ ਸੁਭਾਵਿਕ ਜਿਹੀ ਪ੍ਰਕਿਰਿਆ ਲੱਗਦੀ ਹੈ। ਕਦੇ ਕਿਸੇ ਨੇ ਇਹ ਖਿਆਲ ਨਹੀਂ ਕੀਤਾ ਕਿ ਭੋਜਨ ਜੀਵਾਂ ਦੇ ਲਈ ਕਿੰਨੀ ਅਹਿਮੀਅਤ ਰੱਖਦਾ ਹੈ।ਉਝ ਤਾਂ ਭੋਜਨ ਸਮੁੱਚੀ ਕਾਇਨਾਤ ਦੇ ਜੀਵ ਜੰਤੂਆ ਪਸ਼ੂ ਪੰਛੀਆਂ ਅਤੇ ਬਨਸਪਤੀ ਲਈ ਬੇਹੱਦ ਜਰੂਰੀ ਹੈ।ਪ੍ਰਤੂ ਮਨੁੱਖ ਅਤੇ ਬਾਕੀ ਜੀਵ ਜੰਤੂਆਂ ਦੇ ਭੋਜਨ ਪ੍ਰਾਪਤ ਕਰਨ ਅਤੇ ਪ੍ਰਾਪਤ ਹੋਏ ਭੋਜਨ ਨੂੰ ਗ੍ਰਹਿਣ ਕਰਨ ਦੇ ਢੰਗਾਂ ਅਤੇ ਸਾਧਨਾ ਵਿੱਚ ਢੇਰ ਸਾਰਾ ਅੰਤਰ ਹੈ।ਮਨੁੱਖ ਜਾਤੀ ਕੇਵਲ ਪੇਟ ਭਰਨ ਦੇ ਲਈ ਹੀ ਭੋਜਨ ਨਹੀਂ ਖਾਂਦੀ ਸਗੋ ਮਨੁੱਖੀ ਨਸਲ ਨੇ ਸਮੁੱਚੀ ਭੋਜਨ ਪ੍ਰਣਾਲੀ ਨੂੰ ਇੱਕ ਸੱਭਿਆਚਾਰਕ ਅਮਲ ਵਜੋਂ ਅਪਣਾਇਆ ਹੋਇਆ ਹੈ।ਕੁੱਲੀ, ਗੁੱਲੀ,ਜੁੱਲੀ,ਦੀ ਬੁਨਿਆਦੀ ਲੋੜ ਤੋਂ ਲੈ ਕੇ ਅੰਨ ਜਲ ਮੁੱਕ ਜਾਣ ਤਕ ਭੋਜਨ ਨਾਲ ਕਿੰਨੀ ਹੀ ਸੱਭਿਆਚਾਰਕ ਕਦਰਾਂ ਮਨੁੱਖੀ ਨਸਲ ਦੇ ਨਾਲ ਜੋੜ ਲਈਆ ਹਨ। ਜੇ ਮਨੁੱਖ ਕੇਵਲ ਪੇਟ ਭਰਨ ਦੇ ਲਈ ਭੋਜਨ ਕਰਦਾ ਤਾਂ ਉਸ ਨੂੰ ਛੱਤੀ ਪਕਵਾਨਾਂ ਦੀ ਲਾਲਸਾ ਨਾ ਹੁੰਦੀ ਜੇ ਉਹ ਦਾਲ ਰੋਟੀ ਨਾਲ ਗੁਜ਼ਾਰਾ ਕਰ ਸਕਦਾ ਸੀ ਤਾਂ ਵੰਨ ਸਵੰਨੇ ਖਾਣ ਦਾ ਸਵਾਦ ਨਾ ਰੱਖਦਾ ਭੋਜਨ ਦਾ ਪ੍ਰਯੋਗ ਤਾਂ ਹਰ ਇੱਕ ਮਨੁੱਖੀ ਸਮਾਜ ਚ ਹੁੰਦਾ ਹੈ ਪ੍ਰੰਤੂ ਕੋਈ ਸਮਾਜ ਭੋਜਨ ਪ੍ਰਤੀ ਕਿਸ ਕਿਸਮ ਦੀ ਪਹੁੰਚ ਅਪਣਾਉਦਾ ਹੈ।ਅਰਥਾਤ ਕਿਸੇ ਸਮਾਜ ਦੇ ਲੋਕ ਭੋਜਨ ਕਿਸ ਸਮੇਂ ਗ੍ਰਹਿਣ ਕਰਦੇ ਹਨ।ਉਹਨਾ ਦੇ ਭੋਜਨ ਦੀ ਕਿਸਮ ਕਿਹੋ ਜਿਹੀ ਹੈ?ਇਹ ਸਾਰੇ ਪੱਖ ਮਿਲ ਕੇ ਸਬੰਧਿਤ ਸਮਾਜ ਦੇ ਸੱਭਿਆਚਾਰ ਦੀ ਭੋਜਨ ਪ੍ਰਣਾਲੀ ਬਣ ਜਾਂਦੇ ਹਨ।ਮਨੁੱਖ ਦੇ ਜੀਵਨ ਲਈ ਰੋਟੀ ਕੱਪੜਾ ਅਤੇ ਮਕਾਨ ਮਨੁੱਖ ਦੀਆਂ ਮੁੱਢਲੀਆਂ ਲੋੜਾ ਹਨ। ਮਨੁੱਖੀ ਜੀਵਨ ਦੀਆਂ ਲੋੜਾ ਅਤੇ ਸਹੂਲਤਾ ਲਈ ਵਰਤੋ ਵਿੱਚ ਆਉਣ ਵਾਲੀਆਂ ਵਸਤੂਆ ਸੱਭਿਆਚਾਰ ਦਾ ਪਦਾਰਥਕ ਪੱਖ ਪੇਸ ਕਰਦੀਆ ਹਨ ਖਾਣ ਪੀਣ ਵੀ ਲੋਕਾਂ ਦੇ ਜੀਵਨ ਦੀ ਮੁੱਢਲੀ ਤਸਵੀਰ ਪੇਸ ਕਰਦਾ ਹੈ ਇਹ ਤਿੰਨ ਮੁੱਖ ਲੋੜਾਂ ਹੀ ਮਨੁੱਖ ਦੇ ਕਾਰ-ਵਿਹਾਰ ਸਿਹਤ ਆਦਿ ਨੂੰ ਪ੍ਰਭਾਵਿਤ ਕਰਦੀਆਂ ਹਨ।ਇੱਥੋਂ ਤੱਕ ਕਿ ਮਨੁੱਖ ਦੇ ਖਾਣ ਪੀਣ ਤੋਂ ਹੀ ਉਸ ਦੀ ਕੰਮ ਪ੍ਰਤੀ ਲਗਨ ਜਾਂ ਸਮਰੱਥਾ ਦਾ ਅੰਦਾਜ਼ਾ ਲਗਾਇਆ ਜਾਂਦਾ ਹੈ। ਜਿਵੇਂ:- 'ਜਿਹਾ ਤੇਰਾ ਅੰਨ ਪਾਣੀ ਤੇਹਾ ਸਾਡਾ ਕੰਮ ਜਾਣੀ ਪੰਜਾਬੀ ਸੱਭਿਆਚਾਰ ਦੀ ਭੋਜਨ ਪ੍ਰਣਾਲੀ ਦੀ ਗੱਲ ਕਰਦਿਆ ਇਹ ਕਿਹਾ ਜਾ ਸਕਦਾ ਹੈ ਕਿ ਪੰਜਾਬੀਆਂ ਦਾ ਵਧੇਰਾ ਭੋਜਨ ਕਣਕ ਹੈ ਜਿਵੇਂ ਮੁਹਾਵਰਾ ਹੈ...
ਭਾਰਤ ਦੱਖਣੀ ਏਸ਼ੀਆ ਦਾ ਇੱਕ ਦੇਸ਼ ਹੈ। ਇਹ ਖੇਤਰਫਲ ਦੇ ਹਿਸਾਬ ਨਾਲ ਦੁਨੀਆਂ ਦਾ ਸੱਤਵਾਂ ਅਤੇ ਆਬਾਦੀ ਦੇ ਹਿਸਾਬ ਨਾਲ ਦੁਨੀਆਂ ਦਾ ਦੂਜਾ ਸਭ ਤੋਂ ਵੱਡਾ ਦੇਸ਼ ਹੈ। ਭਾਰਤ ਦੁਨੀਆਂ ਦਾ ਸਭ ਤੋਂ ਵੱਧ ਆਬਾਦੀ ਵਾਲਾ ਲੋਕਤੰਤਰ ਹੈ। ਇਹ ਦੱਖਣ ਵਿੱਚ ਹਿੰਦ ਮਹਾਂਸਾਗਰ, ਦੱਖਣ-ਪੱਛਮ ਵਿੱਚ ਅਰਬ ਸਾਗਰ ਅਤੇ ਦੱਖਣ-ਪੂਰਬ ਵਿੱਚ ਬੰਗਾਲ ਦੀ ਖਾੜੀ ਨਾਲ ਘਿਰਿਆ ਹੋਇਆ ਹੈ। ਭਾਰਤ ਪੱਛਮ ਵੱਲ ਪਾਕਿਸਤਾਨ ਅਤੇ ਅਫ਼ਗ਼ਾਨਿਸਤਾਨ, ਉੱਤਰ ਵੱਲ ਚੀਨ, ਨੇਪਾਲ ਅਤੇ ਭੂਟਾਨ, ਪੂਰਬ ਵੱਲ ਬਰਮਾ ਅਤੇ ਬੰਗਲਾਦੇਸ਼ ਆਦਿ ਦੇਸ਼ਾਂ ਨਾਲ ਜ਼ਮੀਨੀ ਸਰਹੱਦ ਸਾਂਝੀ ਕਰਦਾ ਹੈ ਅਤੇ ਦੱਖਣ ਵੱਲ ਮਾਲਦੀਵ ਅਤੇ ਸ੍ਰੀ ਲੰਕਾ ਨਾਲ ਸਮੁੰਦਰੀ ਸਰਹੱਦ ਸਾਂਝੀ ਕਰਦਾ ਹੈ। ਭਾਰਤ ਦੇ ਅੰਡੇਮਾਨ ਅਤੇ ਨਿਕੋਬਾਰ ਟਾਪੂ ਬਰਮਾ, ਥਾਈਲੈਂਡ ਅਤੇ ਇੰਡੋਨੇਸ਼ੀਆ ਨਾਲ ਸਮੁੰਦਰੀ ਸਰਹੱਦ ਸਾਂਝੀ ਕਰਦੇ ਹਨ।
ਅੰਮ੍ਰਿਤਾ ਪ੍ਰੀਤਮ (31 ਅਗਸਤ 1919 - 31 ਅਕਤੂਬਰ 2005) ਇੱਕ ਪੰਜਾਬੀ ਲੇਖਕ, ਕਵੀ, ਨਾਵਲਕਾਰ, ਕਹਾਣੀਕਾਰ ਅਤੇ ਵਾਰਤਕਕਾਰ ਸੀ ਜਿਸਨੇ ਪੰਜਾਬੀ ਅਤੇ ਹਿੰਦੀ ਭਾਸ਼ਾਵਾਂ ਵਿੱਚ ਸਾਹਿਤ ਰਚਨਾ ਕੀਤੀ। ਉਸਨੂੰ ਪੰਜਾਬੀ ਭਾਸ਼ਾ ਦੇ 20ਵੀਂ ਸਦੀ ਦੇ ਸਭ ਤੋਂ ਅਹਿਮ ਕਵੀਆਂ ਵਿੱਚ ਮੰਨਿਆ ਜਾਂਦਾ ਹੈ ਅਤੇ ਪਹਿਲੀ ਅਹਿਮ ਨਾਰੀ ਲੇਖਕ ਮੰਨਿਆ ਜਾਂਦਾ ਹੈ। ਛੇ ਦਹਾਕਿਆਂ ਵਿੱਚ ਫੈਲੇ ਆਪਣੇ ਸਾਹਿਤਕ ਸਫ਼ਰ ਦੌਰਾਨ, ਉਸਨੇ ਕਵਿਤਾ, ਨਾਵਲ, ਜੀਵਨੀ, ਨਿਬੰਧ ਵਰਗੀਆਂ ਵਿਧਾਵਾਂ ਦੇ ਅੰਦਰ 100 ਤੋਂ ਵੱਧ ਕਿਤਾਬਾਂ ਲਿਖੀਆਂ ਹਨ। ਇਨ੍ਹਾਂ ਰਚਨਾਵਾਂ ਵਿੱਚ ਪ੍ਰੀਤਮ ਦੇ 20 ਕਾਵਿ-ਸੰਗ੍ਰਹਿ, 13 ਕਹਾਣੀ-ਸੰਗ੍ਰਹਿ, ਵਾਰਤਕ ਦੀਆਂ ਕਿਤਾਬਾਂ, ਤਿੰਨ ਸਫ਼ਰਨਾਮੇ, ਦੋ ਸਵੈ-ਜੀਵਨੀਆਂ ਅਤੇ ਪੰਜਾਬੀ ਲੋਕ ਗੀਤਾਂ ਦਾ ਇੱਕ ਸੰਗ੍ਰਿਹ ਵੀ ਸ਼ਾਮਿਲ ਹਨ। ਉਸ ਦੀਆਂ ਕਿਤਾਬਾਂ ਨੂੰ ਕਈ ਭਾਰਤੀ ਅਤੇ ਵਿਦੇਸ਼ੀ ਭਾਸ਼ਾਵਾਂ ਵਿੱਚ ਅਨੁਵਾਦ ਵੀ ਕੀਤਾ ਗਿਆ ਹੈ। ਅੰਮ੍ਰਿਤਾ ਪ੍ਰੀਤਮ ਨੇ 1966 ਤੋਂ ਨਾਗਮਣੀ ਮਾਸਿਕ ਪੱਤਰ ਦੀ ਸੰਪਾਦਨਾ ਸ਼ੁਰੂ ਕੀਤੀ। ਪ੍ਰੀਤਮ ਨੂੰ ਸਾਹਿਤ ਅਕਾਦਮੀ ਇਨਾਮ, ਭਾਰਤੀ ਗਿਆਨਪੀਠ ਅਤੇ ਪਦਮ ਵਿਭੂਸ਼ਨ ਨਾਲ ਸਨਮਾਨਿਤ ਕੀਤਾ ਗਿਆ।ਅੰਮ੍ਰਿਤਾ ਪ੍ਰੀਤਮ ਦੀ ਸਭ ਤੋਂ ਮਸ਼ਹੂਰ ਕਵਿਤਾ ਅੱਜ ਆਖਾਂ ਵਾਰਿਸ ਸ਼ਾਹ ਨੂੰ ਹੈ ਜਿਸ ਵਿੱਚ ਉਹ ਹਿੰਦੁਸਤਾਨ ਦੀ ਵੰਡ ਤੋਂ ਬਾਅਦ ਹੋਏ ਕਤਲੇਆਮ ਪ੍ਰਤੀ ਆਪਣਾ ਰੋਸ ਦਿਖਾਉਂਦੇ ਹੋਏ ਵਾਰਿਸ ਸ਼ਾਹ ਨੂੰ ਵਾਪਸ ਆਉਣ ਦੀ ਦੁਹਾਈ ਪਾਉਂਦੀ ਹੈ। ਇੱਕ ਨਾਵਲਕਾਰ ਦੇ ਤੌਰ ਉੱਤੇ ਪਿੰਜਰ (1950) ਉਸਦਾ ਸਭ ਤੋਂ ਮਸ਼ਹੂਰ ਨਾਵਲ ਹੈ ਜਿਸ ਉੱਤੇ ਬਾਅਦ ਵਿੱਚ ਇੱਕ ਅਵਾਰਡ ਜੇਤੂ ਫ਼ਿਲਮ ਪਿੰਜਰ (2003) ਵੀ ਬਣੀ।1947 ਵਿੱਚ ਭਾਰਤ ਤੇ ਪਾਕਿਸਤਾਨ ਦੀ ਵੰਡ ਪਿੱਛੋਂ ਇਹ ਲਿਹੌਰ ਤੋਂ ਹਿੰਦੁਸਤਾਨ ਆ ਗਈ।
ਬੁੱਲ੍ਹੇ ਸ਼ਾਹ (1680-1758) ਇੱਕ ਸੂਫੀ ਸੰਤ ਅਤੇ ਪੰਜਾਬੀ ਦੇ ਵੱਡੇ ਕਵੀ ਸਨ। ਪੰਜਾਬੀ ਸੂਫ਼ੀ ਕਾਵਿ ਦੇ ਚਾਰ ਮੀਨਾਰਾਂ - ਬਾਬਾ ਫਰੀਦ, ਸ਼ਾਹ ਹੁਸੈਨ, ਸੁਲਤਾਨ ਬਾਹੂ ਅਤੇ ਬੁੱਲ੍ਹੇ ਸ਼ਾਹ- ਵਿੱਚ ਗਿਣਿਆ ਜਾਂਦਾ ਹੈ। ਉਹਨਾਂ ਦਾ ਅਸਲੀ ਨਾਮ "ਅਬਦੁੱਲਾ ਸ਼ਾਹ" ਸੀ ਅਤੇ ਉਹ ਇਸਲਾਮ ਦੇ ਅੰਤਿਮ ਨਬੀ ਮੁਹੰਮਦ ਦੀ ਪੁਤਰੀ ਫਾਤਿਮਾ ਦੇ ਬੰਸ ਵਿੱਚਂ ਸਨ। ਉਹਨਾਂ ਦੀਆਂ ਲਿਖੀਆਂ ਕਾਫੀਆਂ ਅੱਜ ਵੀ ਪਾਰ ਰਾਸ਼ਟਰੀ ਹਿੰਦੁਸਤਾਨੀ ਖਿੱਤੇ ਵਿੱਚ ਬੜੇ ਸ਼ੌਕ ਨਾਲ ਗਾਈਆਂ ਤੇ ਸੁਣੀਆਂ ਜਾਂਦੀਆਂ ਹਨ। ਪਾਕਿਸਤਾਨ ਦੇ ਸ਼ਹਿਰ ਕਸੂਰ ਵਿੱਚ ਬਾਬਾ ਬੁੱਲੇ ਬੁੱਲੇ ਸ਼ਾਹ ਦੀ ਮਜ਼ਾਰ ਵੀ ਬਣੀ ਹੋਈ ਹੈ ਜਿੱਥੇ ਹਰ ਸਾਲ ਮੇਲਾ ਲਗਦਾ ਹੈ।
ਗੁਰੂ ਅਮਰਦਾਸ ਜੀ (5 ਮਈ 1479 – 1 ਸਤੰਬਰ 1574) ਸਿੱਖਾਂ ਦੇ ਤੀਜੇ ਗੁਰੂ ਸਨ ਅਤੇ ਜੋ 26 ਮਈ 1552 ਨੂੰ 73 ਸਾਲ ਦੀ ਉਮਰੇ ਗੁਰੂ ਬਣੇ।ਸਿੱਖੀ ਨੂੰ ਕਬੂਲਣ ਤੋਂ ਪਹਿਲਾਂ, ਆਪਣੀ ਜ਼ਿੰਦਗੀ ਲਈ ਅਮਰਦਾਸ ਹਿੰਦੂ ਧਰਮ ਦੇ ਵੈਸ਼ਨਾ ਰੀਤ ਦੇ ਪੈਰੋਕਾਰ ਸਨ। ਇੱਕ ਰੋਜ਼ ਉਹਨਾ ਆਪਣੇ ਭਾਣਜੇ ਦੀ ਤੀਵੀਂ, ਬੀਬੀ ਅਮਰੋ ਤੋਂ, ਗੁਰ ਨਾਨਕ ਦੇ ਵਾਕ ਸੁਣੇ, ਅਤੇ ਉਸਦੇ ਅਸਰ ਨੂੰ ਮਹਿਸੂਸ ਕੀਤਾ। ਬੀਬੀ ਅਮਰੋ ਦੂਜੇ ਅਤੇ ਉਸ ਵਕ਼ਤ ਦੇ ਮੌਜੂਦਾ ਗੁਰੂ, ਗੁਰ ਅੰਗਦ ਦੀ ਧੀ ਸੀ। ਅਮਰਦਾਸ ਨੇ ਬੀਬੀ ਅਮਰੋ ਨੂੰ ਆਪਣੇ ਪਿਓ ਨਾਲ਼ ਮੁਲਾਕਾਤ ਕਰਵਾਉਣ ਲਈ ਮਨਾਇਆ ਅਤੇ 1539 ਵਿੱਚ, ਅਮਰਦਾਸ, 60 ਸਾਲ ਦੀ ਉਮਰੇ, ਗੁਰ ਅੰਗਦ ਨੂੰ ਮਿਲ ਸਿੱਖ ਬਣ, ਖ਼ੁਦ ਆਪ ਨੂੰ ਗੁਰੂ ਦੇ ਹਵਾਲੇ ਕੀਤਾ। 1552 ਵਿੱਚ, ਜਿਸਮਾਨੀ ਮਰਗ ਤੋਂ ਪਹਿਲਾਂ, ਗੁਰ ਅੰਗਦ ਸਾਹਿਬ ਨੇ ਅਮਰਦਾਸ ਨੂੰ ਗੁਰੂ ਤਖ਼ਤ ਸੌਂਪ ਗੁਰ ਅਮਰਦਾਸ ਐਲਾਨਿਆ, ਸਿੱਖਾਂ ਦੇ ਤੀਜੇ ਗੁਰੂ।ਗੁਰ ਅਮਰਦਾਸ ਸਾਹਿਬ ਸਿੱਖੀ ਦੇ ਖ਼ਾਸ ਨੁਹਾਰਕਾਰ ਸਨ, ਜਿਨ੍ਹਾਂ ਨੇ ਮਜ਼੍ਹਬੀ ਤਨਜ਼ੀਮ ਮੰਜੀ ਕਹਾਉਂਦੇ ਸਿਸਟਮ ਦਾ ਤਾਅਰਫ਼ ਕਰ ਟ੍ਰੇਨ ਹੋਏ ਸਰਬਰਾਹ ਮੁਕੱਰਰ ਕੀਤੇ, ਸਿਸਟਮ ਜੋ ਅਜੋਕੇ ਦੌਰ ਵਿੱਚ ਤਬਦੀਲ ਕਿਸਮ ਵਿੱਚ ਜਾਰੀ ਹੈ। ਉਹਨਾਂ ਆਪਣੇ ਵਾਕ ਕਿਤਾਬ ਵਿੱਚ ਲਿਖੇ ਜੋ ਆਖ਼ਰ ਆਦਿ ਗ੍ਰੰਥ ਦਾ ਹਿੱਸਾ ਬਣੇ। ਗੁਰ ਅਮਰਦਾਸ ਨੇ ਜਵਾਕਾਂ ਦੇ ਨਾਮਕਰਨ, ਵਿਆਹ (ਅਨੰਦ ਕਾਰਜ), ਅਤੇ ਮਰਗ ਵੇਲੇ ਫ਼ਿਊਨਰਲ ਵਰਗੇ ਸਿੱਖ ਰਿਵਾਜ਼ਾ ਦੇ ਨਾਲ਼ ਦਿਵਾਲੀ, ਮਾਘੀ ਅਤੇ ਵਿਸਾਖੀ ਨੂੰ ਸੰਗਤ ਦੇ ਰੂਪ ਵਿੱਚ ਇਕੱਤਰ ਹੋਣ ਦੇ ਦਸਤੂਰ ਨੂੰ ਕਾਇਮ ਕਰਨ ਵਿੱਚ ਮਦਦ ਕੀਤੀ। ਉਹਨਾਂ ਸਿੱਖ ਯਾਤਰਾ ਵਾਸਤੇ ਸੈਂਟਰ ਕਾਇਮ ਕੀਤੇ, ਅਤੇ ਦਰਬਾਰ ਸਾਹਿਬ ਵਾਸਤੇ ਜ਼ਮੀਨ ਚੁਣੀ।ਗੁਰ ਅਮਰਦਾਸ 95 ਸਾਲ ਦੀ ਉਮਰ ਤੱਕ ਸਿੱਖਾਂ ਦੇ ਰਹਿਬਰ ਰਹੇ, ਅਤੇ ਫ਼ਾਨੀ ਦੁਨੀਆ ਤੋਂ ਰੁਖ਼ਸਤ ਹੋਣ ਤੋਂ ਪਹਿਲਾਂ ਆਪਣੇ ਜਵਾਈ ਭਾਈ ਜੇਠਾ ਜੋ ਬਾਅਦ ਵਿੱਚ ਗੁਰ ਰਾਮਦਾਸ ਅਖਵਾਏ ਨੂੰ ਸਿੱਖਾਂ ਦਾ ਗੁਰੂ ਐਲਾਨਿਆ।
ਭਗਤ ਸਿੰਘ (28 ਸਤੰਬਰ 1907 - 23 ਮਾਰਚ 1931) ਭਾਰਤ ਦਾ ਇੱਕ ਅਜ਼ਾਦੀ ਘੁਲਾਟੀਆ ਸੀ। ਭਗਤ ਸਿੰਘ ਨੂੰ 23 ਮਾਰਚ 1931 ਨੂੰ ਉਸ ਦੇ ਸਾਥੀਆਂ, ਰਾਜਗੁਰੂ ਅਤੇ ਸੁਖਦੇਵ ਦੇ ਨਾਲ ਫ਼ਾਂਸੀ ਤੇ ਲਟਕਾ ਦਿੱਤਾ ਗਿਆ ਸੀ। ਉਹ ਹਿੰਦੁਸਤਾਨ ਸੋਸ਼ਲਿਸਟ ਰਿਪਬਲੀਕਨ ਐਸੋਸੀਏਸ਼ਨ ਦੇ ਸੰਸਥਾਪਕ ਮੈਬਰਾਂ ਵਿੱਚੋਂ ਇੱਕ ਸੀ। ਭਗਤ ਸਿੰਘ ਇਨਕਲਾਬੀ ਹੋਣ ਦੇ ਨਾਲ ਨਾਲ ਮੌਲਿਕ ਚਿੰਤਕ ਵੀ ਸੀ। ਉਸ ਨੇ ਸਮਾਜਿਕ, ਸਿਆਸੀ ਤੇ ਸਭਿਆਚਾਰਕ ਵਰਤਾਰਿਆਂ ਨੂੰ ਤਰਕਸ਼ੀਲ ਤਰੀਕੇ ਨਾਲ ਘੋਖਿਆ ਤੇ ਉਨ੍ਹਾਂ ਬਾਰੇ ਵਿਚਾਰ ਪ੍ਰਗਟਾਏ।1928 ਵਿੱਚ ਭਗਤ ਸਿੰਘ ਤੇ ਉਸਦੇ ਸਾਥੀ ਸ਼ਿਵਰਾਮ ਰਾਜਗੁਰੂ ਨੇ 21 ਸਾਲਾ ਬਰਤਾਨਵੀ ਪੁਲਿਸ ਅਫ਼ਸਰ ਜੌਨ ਸਾਂਡਰਸ ਦਾ ਲਾਹੌਰ ਵਿਖੇ ਗੋਲੀ ਮਾਰਕੇ ਕਤਲ ਕੀਤਾ ਜਦਕਿ ਉਹਨਾਂ ਦਾ ਮਕਸਦ ਜੇਮਜ਼ ਸਕੌਟ ਨਾਂ ਦੇ ਸੀਨੀਅਰ ਪੁਲਿਸ ਸੁਪਰਿਨਟੈਂਡੈਂਟ ਦਾ ਕਤਲ ਕਰਨਾ ਸੀ।
ਮਹਾਰਾਜਾ ਰਣਜੀਤ ਸਿੰਘ (1780-1839) ਪੰਜਾਬ ਦੀ ਸਿੱਖ ਸਲਤਨਤ ਦੀ ਨੀਂਹ ਰੱਖਣ ਵਾਲੇ ਇੱਕ ਸਿੱਖ ਮਹਾਰਾਜਾ ਸੀ ਜਿੰਨਾ ਨੂੰ ਸ਼ੇਰ-ਏ-ਪੰਜਾਬ (ਪੰਜਾਬ ਦਾ ਸ਼ੇਰ) ਦੇ ਨਾਂ ਨਾਲ਼ ਜਾਣਿਆ ਜਾਂਦਾ ਹੈ। ਮਹਾਰਾਜਾ ਰਣਜੀਤ ਸਿੰਘ ਨੂੰ ਪੰਜਾਬ ਦੇ ਇਤਿਹਾਸ ਵਿੱਚ ਬਹਾਦਰ ਜੰਗਜੂ, ਦਲੇਰ ਮਹਾਰਾਜੇ ਤੇ ਮਹਾਨ ਸ਼ਖ਼ਸੀਅਤ ਵਜੋਂ ਜਾਣਿਆ ਜਾਂਦਾ ਹੈ। ਅਤੇ ਉਹ ਭਾਰਤ ਦੇ ਉਹਨਾਂ ਤਿੰਨ ਸ਼ੇਰਾਂ, ਜਿਸ ਵਿੱਚ ਮੇਵਾੜ ਦਾ ਰਾਣਾ ਪਰਤਾਪ ਸਿੰਘ ਅਤੇ ਮਰਾਠਾ ਦੇਸ਼ ਦੇ ਸ਼ਿਵਾਜੀ ਸ਼ਾਮਲ ਹਨ, ਵਿੱਚ ਸਭ ਤੋਂ ਮਸ਼ਹੂਰ ਅਤੇ ਬਹਾਦਰ ਹੈ। ਸ਼ੇਰ-ਏ-ਪੰਜਾਬ ਦੀ ਪਦਵੀ ਹਾਲੇ ਵੀ ਸਭ ਤੋਂ ਤਾਕਤਵਰ ਵਿਅਕਤੀ ਨੂੰ ਸਨਮਾਨ ਦੇਣ ਲਈ ਵਰਤੀ ਜਾਂਦੀ ਹੈ।ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਵਿੱਚ ਸਿੱਖਾਂ, ਹਿੰਦੂਆਂ ਤੇ ਮੁਸਲਮਾਨਾਂ ਨੂੰ ਇੱਕ ਡੋਰ ਵਿੱਚ ਪਰੋਈ ਰੱਖਿਆ, ਜਿਸ ਕਰਕੇ ਖ਼ਾਲਸਾ ਰਾਜ ਦੀ ਹਰ ਥਾਂ ਸਿਫ਼ਤ ਕੀਤੀ ਜਾਂਦੀ ਸੀ।
ਸ਼ਰਾਬ ਦੀ ਦੁਰਵਰਤੋਂ ਇੱਕ ਮਾਨਸਿਕ ਰੋਗ ਦਾ ਨਿਦਾਨ ਹੁੰਦਾ ਹੈ ਜਿਸ ਵਿੱਚ ਇਸਦੇ ਨਕਾਰਾਤਮਕ ਨਤੀਜਿਆਂ ਦੇ ਬਾਵਜੂਦ ਵੀ ਸ਼ਰਾਬ ਨੂੰ ਲਗਾਤਾਰ ਉਪਯੋਗ ਕੀਤਾ ਜਾਂਦਾ ਹੈ। 2013 ਵਿੱਚ ਇਸ ਨੂੰ ਸ਼ਰਾਬ ਦੀ ਵਰਤੋਂ ਦੇ ਵਿਗਾੜ, ਜਾਂ ਸ਼ਰਾਬ ਦੀ ਨਿਰਭਰਤਾ ਦੇ ਤੌਰ ਤੇ ਦੁਬਾਰਾ ਵਰਗੀਕ੍ਰਿਤ ਕੀਤਾ ਗਿਆ ਸੀ। ਸ਼ਰਾਬ ਦੀ ਦੁਰਵਰਤੋਂ ਦੇ ਦੋ ਕਿਸਮ ਹੂੰਦੇ ਹਨ, ਉਹ ਜਿਹੜੇ ਸਮਾਜ-ਵਿਰੋਧੀ ਅਤੇ ਮਨਮੋਹਣੇ ਰੁਝਾਨਾਂ ਵਾਲੇ ਹੁੰਦੇ ਹਨ, ਅਤੇ ਜਿਹੜੇ ਚਿੰਤਾ-ਭਰੇ ਲੋਕ ਹੁੰਦੇ ਹਨ ਜੋ ਲੰਬੇ ਸਮੇਂ ਤੱਕ ਪੀਣ ਤੋਂ ਬਿਨਾਂ ਰਹਿੰਦੇ ਹਨ ਪਰ ਉਹ ਇੱਕ ਵਾਰ ਸ਼ੁਰੂ ਹੋਣ ਤੋਂ ਬਾਅਦ ਆਪਣੇ ਆਪ ਨੂੰ ਕਾਬੂ ਕਰਨ ਵਿੱਚ ਅਸਮਰਥ ਹਨ। ਅਲਕੋਹਲ ਦੀ ਦੁਰਵਰਤੋਂ ਸ਼ਰਾਬ ਪੀਣ ਤੋਂ ਲੈ ਕੇ ਗੈਰ-ਸਿਹਤਮੰਦ ਸ਼ਰਾਬ ਪੀਣ ਦੇ ਵਿਵਹਾਰ ਦਾ ਇੱਕ ਗੁਣ ਹੈ, ਬਹੁਤ ਸਾਰੇ ਮਾਮਲਿਆਂ ਵਿੱਚ ਵਿਅਕਤੀਆਂ ਲਈ ਸਿਹਤ ਸਮੱਸਿਆਵਾਂ ਅਤੇ ਵੱਡੇ ਪੱਧਰ 'ਤੇ ਸਮਾਜਿਕ ਸਮੱਸਿਆਵਾਂ ਜਿਵੇਂ ਕਿ ਅਲਕੋਹਲ ਨਾਲ ਜੁੜੇ ਅਪਰਾਧ ਹਨ। ਸ਼ਰਾਬ ਪੀਣਾ ਡੀ ਐਸ ਐਮ-IV ਵਿੱਚ ਇੱਕ ਮਾਨਸਿਕ ਰੋਗ ਸੀ, ਅਤੇ ਡੀ ਐਸ ਐਮ-5 ਵਿੱਚ ਅਲਕੋਹਲ ਦੀ ਵਰਤੋਂ ਦੇ ਵਿਗਾੜ ਵਿੱਚ ਸ਼ਰਾਬ ਦੀ ਨਿਰਭਰਤਾ ਦੇ ਨਾਲ ਅਭੇਦ ਹੋ ਗਿਆ।ਵਿਸ਼ਵਵਿਆਪੀ ਤੌਰ ਤੇ, ਅਲਕੋਹਲ ਦਾ ਸੇਵਨ ਮੌਤ ਅਤੇ ਬਿਮਾਰੀ ਅਤੇ ਸੱਟ ਦੇ ਬੋਝ ਲਈ ਸੱਤਵਾਂ ਮੋਹਰੀ ਜੋਖਮ ਵਾਲਾ ਕਾਰਕ ਹੈ. ਸੰਖੇਪ ਵਿੱਚ, ਤੰਬਾਕੂ ਨੂੰ ਛੱਡ ਕੇ, ਅਲਕੋਹਲ ਕਿਸੇ ਵੀ ਦੂਸਰੀ ਦਵਾਈ ਨਾਲੋਂ ਬਿਮਾਰੀ ਦਾ ਵਧੇਰੇ ਬੋਝ ਹੁੰਦਾ ਹੈ. ਅਲਕੋਹਲ ਦੀ ਵਰਤੋਂ ਵਿਸ਼ਵ ਭਰ ਵਿੱਚ ਜਿਗਰ ਦੀ ਬਿਮਾਰੀ ਨੂੰ ਰੋਕਣ ਦਾ ਇੱਕ ਵੱਡਾ ਕਾਰਨ ਹੈ, ਅਤੇ ਅਲਕੋਹਲ ਜਿਗਰ ਦੀ ਬਿਮਾਰੀ ਮੁੱਖ ਤੌਰ ਤੇ ਸ਼ਰਾਬ ਨਾਲ ਸੰਬੰਧਤ ਗੰਭੀਰ ਮੈਡੀਕਲ ਬਿਮਾਰੀ ਹੈ। ਅੱਲ੍ਹੜ ਉਮਰ ਤੋਂ ਲੈ ਕੇ ਬੁੱਢਿਆ, ਹਰ ਉਮਰ ਦੇ ਲੱਖਾਂ ਆਦਮੀ ਅਤੇ ਔਰਤਾਂ, ਸੰਯੁਕਤ ਰਾਜ ਵਿੱਚ ਗੈਰ-ਸਿਹਤਮੰਦ ਪੀਣ ਵਿੱਚ ਰੁੱਝੇ ਹੋਏ ਹਨ.
ਗੁਰੂ ਗੋਬਿੰਦ ਸਿੰਘ (ਉਚਾਰਨ: [gʊɾuː goːbɪn̪d̪ᵊ sɪ́ŋgᵊ]; 22 ਦਸੰਬਰ 1666 – 7 ਅਕਤੂਬਰ 1708; ਜਨਮ ਦਾ ਨਾਮ: ਗੋਬਿੰਦ ਦਾਸ ਜਾਂ ਗੋਬਿੰਦ ਰਾਏ) ਸਿੱਖਾਂ ਦੇ ਦਸਵੇਂ ਗੁਰੂ ਹੋਏ ਹਨ। ਓਹ ਇੱਕ ਅਧਿਆਤਮਿਕ ਗੁਰੂ, ਯੋਧਾ, ਕਵੀ ਅਤੇ ਦਾਰਸ਼ਨਿਕ ਸਨ। ਜਦੋਂ ਓਹਨਾਂ ਦੇ ਪਿਤਾ, ਗੁਰੂ ਤੇਗ ਬਹਾਦਰ ਨੂੰ ਔਰੰਗਜ਼ੇਬ ਦੁਆਰਾ ਸ਼ਹੀਦ ਕੀਤਾ ਗਿਆ ਸੀ, ਤਾਂ ਗੁਰੂ ਗੋਬਿੰਦ ਸਿੰਘ ਨੂੰ ਰਸਮੀ ਤੌਰ 'ਤੇ ਨੌਂ ਸਾਲ ਦੀ ਉਮਰ ਵਿੱਚ ਓਹਨਾਂ ਦੇ ਵਾਰਿਸ ਵਜੋਂ ਸਿੱਖਾਂ ਦੇ ਅਗਲੇ (ਦਸਵੇਂ) ਆਗੂ ਵਜੋਂ ਸਥਾਪਿਤ ਕੀਤਾ ਗਿਆ ਸੀ। ਓਹ ਸਿੱਖ ਕੌਮ ਦੇ ਅੰਤਿਮ ਮਨੁੱਖੀ ਸਿੱਖ ਗੁਰੂ ਹੋਏ ਹਨ। ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਕਾਲ ਦੌਰਾਨ ਓਹਨਾਂ ਦੇ ਚਾਰ ਜੀਵਿਤ ਪੁੱਤਰ ਸ਼ਹੀਦ ਹੋ ਗਏ - ਦੋ ਲੜਾਈ ਵਿੱਚ, ਦੋ ਨੂੰ ਮੁਗਲ ਗਵਰਨਰ ਵਜ਼ੀਰ ਖਾਨ ਦੁਆਰਾ ਸ਼ਹੀਦ ਕਰਵਾ ਦਿੱਤਾ ਗਿਆ।
ਅਡੋਲਫ ਹਿਟਲਰ (ਜਰਮਨ: [ˈadɔlf ˈhɪtlɐ] ( ਸੁਣੋ); 20 ਅਪ੍ਰੈਲ 1889 – 30 ਅਪ੍ਰੈਲ 1945) ਇੱਕ ਆਸਟ੍ਰੀਆ ਵਿੱਚ ਪੈਦਾ ਹੋਇਆ ਜਰਮਨ ਸਿਆਸਤਦਾਨ ਸੀ ਜੋ 1933 ਤੋਂ 1945 ਵਿੱਚ ਆਪਣੀ ਖੁਦਕੁਸ਼ੀ ਤੱਕ ਜਰਮਨੀ ਦਾ ਤਾਨਾਸ਼ਾਹ ਸੀ। ਉਹ ਨਾਜ਼ੀ ਪਾਰਟੀ ਦੇ ਆਗੂ ਵਜੋਂ ਸੱਤਾ ਵਿੱਚ ਆਇਆ, 1933 ਵਿੱਚ ਚਾਂਸਲਰ ਬਣਿਆ ਅਤੇ ਫਿਰ 1934 ਵਿੱਚ ਫੁਹਰਰ ਅੰਡ ਰੀਚਸਕੈਂਜ਼ਲਰ ਦਾ ਖਿਤਾਬ ਲੈ ਲਿਆ। ਆਪਣੀ ਤਾਨਾਸ਼ਾਹੀ ਦੇ ਦੌਰਾਨ, ਉਸਨੇ 1 ਸਤੰਬਰ 1939 ਨੂੰ ਪੋਲੈਂਡ 'ਤੇ ਹਮਲਾ ਕਰਕੇ ਯੂਰਪ ਵਿੱਚ ਦੂਜੇ ਵਿਸ਼ਵ ਯੁੱਧ ਦੀ ਸ਼ੁਰੂਆਤ ਕੀਤੀ। ਉਹ ਪੂਰੇ ਯੁੱਧ ਦੌਰਾਨ ਫੌਜੀ ਕਾਰਵਾਈਆਂ ਵਿੱਚ ਨੇੜਿਓਂ ਸ਼ਾਮਲ ਸੀ ਅਤੇ ਸਰਬਨਾਸ਼ ਦੇ ਅੰਜਾਮ ਵਿੱਚ ਕੇਂਦਰੀ ਸੀ: ਲਗਭਗ 60 ਲੱਖ ਯਹੂਦੀਆਂ ਅਤੇ ਲੱਖਾਂ ਹੋਰ ਲੋਕਾਂ ਦੀ ਨਸਲਕੁਸ਼ੀ। ਪੀੜਤ
ਊੜੀਆ ਇੱਕ ਭਾਰਤੀ ਭਾਸ਼ਾ ਹੈ, ਜ਼ੋ ਇੰਡੋ-ਯੂਰੋਪੀ ਭਾਸ਼ਾ ਪਰਵਾਰ ਦੀ ਸ਼ਾਖਾ ਇੰਡੋ-ਆਰਿਆਨ ਨਾਲ ਸੰਬਧ ਰਖਦੀ ਹੈ। ਇਹ ਭਾਰਤੀ ਦੇ ਰਾਜ ਓਡਿਸ਼ ਵਿੱਚ ਮੁੱਖ ਰੂਪ ਵਿਚੱ ਅਤੇ ਪੱਛਮੀ ਬੰਗਾਲ, ਝਾਰਖੰਡ, ਛੱਤੀਸਗੜ ਅਤੇ ਆਂਧਰਾ ਪ੍ਰਦੇਸ਼ ਦੇ ਕੁੱਝ ਹਿੱਸੀਆਂ ਵਿੱਚ ਬੋਲੀ ਜਾਂਦੀ ਹੈ। ਉੜਿਆ ਭਾਰਤ ਵਿੱਚ 22 ਆਧਿਕਾਰਿਕ ਭਾਸ਼ਾਵਾਂ ਵਿੱਚੋਂ ਇੱਕ ਹੈ। ਇਹ ਓਡਿਸ਼ਾ ਦੀ ਆਧਿਕਾਰਿਕ ਭਾਸ਼ਾ ਹੈ ਅਤੇ ਝਾਰਖੰਡ ਦੀ ਦੂਜੀ ਆਧਿਕਾਰਿਕ ਭਾਸ਼ਾ ਹੈ।
ਭੰਗੜਾ ਪੰਜਾਬ ਦੇ ਦੋ ਮੁੱਖ ਅਤੇ ਉੱਘੇ ਲੋਕ ਨਾਚਾਂ ਵਿੱਚੋਂ ਇੱਕ ਹੈ; ਦੂਜਾ ਮੁੱਖ ਨਾਚ ਗਿੱਧਾ ਹੈ। ਭੰਗੜਾ ਗੱਭਰੂਆਂ ਦਾ ਨਾਚ ਹੈ ਜਦਕਿ ਗਿੱਧਾ ਮੁਟਿਆਰਾਂ ਦਾ। ਭੰਗੜਾ ਤਕਰੀਬਨ ਹਰ ਖ਼ੁਸ਼ੀ ਦੇ ਮੌਕੇ ’ਤੇ ਪਾਇਆ ਜਾਂ ਨੱਚਿਆ ਜਾਂਦਾ ਹੈ ਜਿੰਨ੍ਹਾਂ ਵਿੱਚ ਕਣਕ ਦੀ ਵਾਢੀ ਭਾਵ ਵਿਸਾਖੀ ਆਦਿ ਮੇਲੇ, ਵਿਆਹ, ਮੰਗਣੇ ਅਤੇ ਤਿਉਹਾਰ ਆਦਿ ਸ਼ਾਮਲ ਹਨ। ਇਹ ਲੋਕ-ਨਾਚ ਪੰਜਾਬ ਦੀ ਕਿਸਾਨੀ ਸੰਸਕ੍ਰਿਤੀ ਜਿੰਨਾ ਹੀ ਪ੍ਰਾਚੀਨ ਹੈ। ਲੋਕਧਾਰਾ ਵਿਗਿਆਨੀ ਸੋਹਿੰਦਰ ਸਿੰਘ ਵਣਜਾਰਾ ਬੇਦੀ ਦੇ ਸ਼ਬਦਾਂ ਵਿੱਚ "ਪਹਿਲਾਂ ਪਹਿਲਾਂ ਜਦੋਂ ਪੰਜਾਬੀਆਂ ਨੇ ਹਰੀਆਂ ਫਸਲਾਂ ਨੂੰ ਸੁਨਹਿਰੀ ਸਿੱਟੇ ਪੈਂਦੇ ਵੇਖੇ ਤਾਂ ਉਹਨਾਂ ਦਾ ਮਨ ਹੁਲਾਰੇ ਵਿੱਚ ਆ ਕੇ ਨੱਚ ਖਲੋਤਾ। ਲੰਮੀ ਘਾਲਣਾ ਤੇ ਕਰੜੀ ਮਿਹਨਤ ਨੂੰ ਸੁਨਹਿਰੀ ਫਲ ਲੱਗਿਆ ਵੇਖ, ਕਿਸ ਦਾ ਦਿਲ ਨਹੀਂ ਨੱਚ ਉਠਦਾ?
ਕੈਲੀਫ਼ੋਰਨੀਆ ਅਮਰੀਕਾ ਦਾ ਇੱਕ ਰਾਜ ਹੈ। ਅਮਰੀਕਾ ਦੇ 50 ਵੱਡੇ ਸ਼ਹਿਰਾਂ ਵਿੱਚੋਂ 8 ਕੈਲੀਫ਼ੋਰਨੀਆ ਵਿੱਚ ਹਨ ਅਤੇ ਲਗਭਗ 163,696 ਵਰਗ ਮੀਲ (423,970 ਕਿਲੋਮੀਟਰ) ਦੇ ਕੁੱਲ ਖੇਤਰਫਲ ਵਿੱਚ 39.6 ਮਿਲੀਅਨ ਵਸਨੀਕਾਂ ਦੇ ਨਾਲ, ਕੈਲੀਫੋਰਨੀਆ ਸਭ ਤੋਂ ਵੱਧ ਅਬਾਦੀ ਵਾਲਾ ਸੰਯੁਕਤ ਰਾਜ ਰਾਜ ਹੈ ਅਤੇ ਖੇਤਰ ਦੇ ਅਨੁਸਾਰ ਤੀਜਾ ਸਭ ਤੋਂ ਵੱਡਾ ਹੈ। ਕੈਲੀਫ਼ੋਰਨੀਆ ਪਹਿਲਾਂ ਮੈਕਸੀਕੋ ਦੇ ਵਿੱਚ ਹੁੰਦਾ ਸੀ ਪਰ ਮਕਸੀਕਨ-ਅਮਰੀਕਨ ਲੜਾਈ ਦੇ ਬਾਅਦ ਮੈਕਸੀਕੋ ਨੂੰ ਕੈਲੀਫ਼ੋਰਨੀਆ ਅਮਰੀਕਾ ਨੂੰ ਦੇਣਾ ਪਿਆ। ਕੈਲੀਫ਼ੋਰਨੀਆ 9 ਸਤੰਬਰ 1850 ਨੂੰ ਅਮਰੀਕਾ ਦਾ 31ਵਾਂ ਰਾਜ ਬਣਾਇਆ ਗਿਆ। ਰਾਜ ਦੀ ਰਾਜਧਾਨੀ ਸੈਕਰਾਮੈਂਟੋ ਹੈ। ਗ੍ਰੇਟਰ ਲਾਸ ਏਂਜਲਸ ਏਰੀਆ ਅਤੇ ਸੈਨ ਫ੍ਰੈਨਸਿਸਕੋ ਬੇ ਏਰੀਆ ਕ੍ਰਮਵਾਰ 18.7 ਮਿਲੀਅਨ ਅਤੇ 9.7 ਮਿਲੀਅਨ ਵਸਨੀਕਾਂ ਨਾਲ ਦੂਸਰਾ ਅਤੇ ਪੰਜਵਾਂ ਸਭ ਤੋਂ ਵੱਧ ਆਬਾਦੀ ਵਾਲਾ ਸ਼ਹਿਰੀ ਖੇਤਰ ਹੈ। ਕੈਲੀਫੋਰਨੀਆ ਦਾ ਲਾਸ ਐਂਜਲਸ ਸਭ ਤੋਂ ਵੱਧ ਆਬਾਦੀ ਵਾਲਾ ਸ਼ਹਿਰ ਅਤੇ ਨਿਊ ਯਾਰਕ ਸਿਟੀ ਬਾਅਦ ਦੇਸ਼ ਦਾ ਦੂਜਾ ਸਭ ਤੋਂ ਵੱਧ ਆਬਾਦੀ ਵਾਲਾ ਸ਼ਹਿਰ ਹੈ। ਕੈਲੀਫੋਰਨੀਆ ਵਿੱਚ ਦੇਸ਼ ਦੀ ਸਭ ਤੋਂ ਵੱਧ ਅਬਾਦੀ ਵਾਲੀ ਕਾਉਂਟੀ, ਲਾਸ ਏਂਜਲਸ ਕਾਉਂਟੀ ਅਤੇ ਖੇਤਰ ਦੇ ਅਨੁਸਾਰ ਇਸਦਾ ਸਭ ਤੋਂ ਵੱਡਾ ਕਾਉਂਟੀ, ਸੈਨ ਬਰਨਾਰਡੀਨੋ ਕਾਉਂਟੀ ਹੈ। ਸੈਨ ਫਰਾਂਸਿਸਕੋ ਦਾ ਸਿਟੀ ਅਤੇ ਕਾਉਂਟੀ ਦੋਵੇਂ ਦੇਸ਼ ਦਾ ਦੂਜਾ ਸਭ ਤੋਂ ਸੰਘਣੀ ਆਬਾਦੀ ਵਾਲੇ ਵੱਡੇ ਸ਼ਹਿਰ ਨਿਊ ਯਾਰਕ ਸਿਟੀ ਤੋਂ ਬਾਅਦ ਅਤੇ ਪੰਜਵੀਂ-ਸੰਘਣੀ ਆਬਾਦੀ ਵਾਲੀ ਕਾਉਂਟੀ ਹੈ।
ਸੀ++ (ਉਚਾਰਨ: ਸੀ ਪਲੱਸ-ਪਲੱਸ) ਇੱਕ ਸਥੈਤਿਕ ਟਾਈਪ, ਅਜ਼ਾਦ - ਪ੍ਰਪਤਰ, ਬਹੁ-ਪ੍ਰਤੀਮਾਨ ਸੰਕਲਿਤ, ਇੱਕੋ ਜਿਹੀ ਵਰਤੋਂ ਵਾਲੀ ਪ੍ਰੋਗਰਾਮਿੰਗ ਭਾਸ਼ਾ ਹੈ। ਇਹ ਇੱਕ ਮੱਧਮ-ਪੱਧਰ ਦੀ ਭਾਸ਼ਾ ਦੇ ਰੂਪ ਵਿੱਚ ਜਾਣੀ ਜਾਂਦੀ ਹੈ, ਕਿਉਂਕਿ ਇਹ ਦੋਨਾਂ ਉੱਚ-ਪੱਧਰ ਅਤੇ ਹੇਠਲੇ-ਪੱਧਰ ਦੀ ਭਾਸ਼ਾ ਸਹੂਲਤਾਂ ਦਾ ਇੱਕ ਸੰਯੋਜਨ ਹੈ। ਇਸਨੂੰ ਬਜਾਰਨੇ ਸਟ੍ਰੋਸਟ੍ਰਪ (Bjarne Stroustrup) ਦੁਆਰਾ ਵਿਕਸਿਤ ਸੀ ਭਾਸ਼ਾ ਦੀ ਵਾਧੇ ਦੇ ਰੂਪ ਵਿੱਚ ਬੈੱਲ ਲੇਬੋਰਟਰੀਜ਼ ਵਿੱਚ 1979 ਵਿੱਚ ਸ਼ੁਰੂ ਕੀਤਾ ਗਿਆ ਸੀ। ਇਸ ਭਾਸ਼ਾ ਦਾ ਮੂਲ ਨਾਮ C With Classes ਸੀ, ਜਿਸਨੂੰ 1983 ਵਿੱਚ ਬਦਲ ਕਰ C++ ਕਰ ਦਿੱਤਾ ਗਿਆ। ਇਹ ਇੱਕ ਵਸਤੂ ਅਧਾਰਿਤ ਭਾਸ਼ਾ (Object Oriented Language) ਹੈ।
ਵਿੱਲਟਨ ਨੋਰਮਨ ਚੈਂਬਰਲੈਨ (21 ਅਗਸਤ 1936 - 12 ਅਕਤੂਬਰ 1999) ਇੱਕ ਅਮਰੀਕੀ ਬਾਸਕਟਬਾਲ ਖਿਡਾਰੀ ਸੀ। ਉਹ ਫਿਲਡੇਲ੍ਫਿਯਾ / ਸਾਨ ਫਰਾਂਸਿਸਕੋ ਵਾਰਰੀਜ਼, ਫਿਲਾਡੇਲਫਿਆ 76ਈਅਰਜ਼ ਅਤੇ ਨੈਸ਼ਨਲ ਬਾਸਕਟਬਾਲ ਐਸੋਸੀਏਸ਼ਨ (ਐਨ.ਬੀ.ਏ.) ਦੇ ਲੋਸ ਐਂਜੈਲਸ ਲੈਕਰਸ ਵਿੱਚ ਲੰਮਾ ਸਮਾਂ ਖੇਡਿਆ। ਉਹ ਐਨਐਸਏ ਵਿੱਚ ਖੇਡਣ ਤੋਂ ਪਹਿਲਾਂ ਕੰਸਾਸ ਯੂਨੀਵਰਸਿਟੀ ਅਤੇ ਹਾਰਲਮ ਗਲੋਬਟ੍ਰਾਟਰਜ਼ ਲਈ ਵੀ ਖੇਡਿਆ। ਉਹ ਸੈਂਟਰ ਦੀ ਸਥਿਤੀ ਤੇ ਖੇਡਿਆ। ਉਸਨੂੰ ਐਨਬੀਏ ਦੇ ਇਤਿਹਾਸ ਵਿੱਚ ਸਭ ਤੋਂ ਵੱਡਾ ਅਤੇ ਸਭ ਤੋਂ ਪ੍ਰਭਾਵਸ਼ਾਲੀ ਖਿਡਾਰੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਚੈਂਬਰਲਾਈਨ ਨੇ ਸਕੋਰਿੰਗ, ਰੀਬਊਂਸਿਂਗ, ਦੀਆਂ ਸ਼੍ਰੇਣੀਆਂ ਵਿੱਚ ਕਈ ਐੱਨਬੀਏ ਰਿਕਾਰਡ ਬਣਾਏ। ਉਹ ਸਿੰਗਲ ਐਨਬੀਏ ਖੇਡ ਵਿੱਚ 100 ਪੁਆਇੰਟ ਹਾਸਲ ਕਰਨ ਵਾਲਾ ਇੱਕਮਾਤਰ ਖਿਡਾਰੀ ਹੈ ਜਾਂ ਇੱਕ ਸੀਜ਼ਨ ਵਿੱਚ 40 ਅਤੇ 50 ਪੁਆਇੰਟ ਔਸਤ ਪ੍ਰਾਪਤ ਕਰਨ ਵਾਲਾ ਖਿਡਾਰੀ ਵੀ ਕਿਹਾ ਜਾ ਸਕਦਾ ਹੈ। ਉਸਨੇ ਸੱਤ ਸਕੋਰਿੰਗ, ਇਲੈਵਨ ਰੀਬੁਲਿੰਗ, 9 ਫੀਲਡ ਗੋਲ ਪ੍ਰਤੀਸ਼ਤ ਦੇ ਖਿਤਾਬ ਜਿੱਤੇ ਅਤੇ ਇੱਕ ਵਾਰ ਲੀਗ ਦੀ ਸਹਾਇਤਾ ਕੀਤੀ। ਚੈਂਬਰਲਾਈਨ ਐਨਬੀਏ ਦੇ ਇਤਿਹਾਸ ਵਿੱਚ ਇਕੋ-ਇਕ ਖਿਡਾਰੀ ਹੈ, ਜੋ ਇੱਕ ਖੇਡ ਵਿੱਚ ਘੱਟੋ-ਘੱਟ 30 ਪੁਆਇੰਟ ਅਤੇ 20 ਰੀਬੌਂਡ ਖੇਡਣ ਦੀ ਯੋਗਤਾ ਰਖਦਾ ਹੈ।ਉਹ ਐਨਬੀਏ ਕੈਰੀਅਰ ਦੇ ਪੂਰੇ ਕੋਰਸ ਵਿੱਚ ਘੱਟੋ ਘੱਟ 30 ਪੁਆਇੰਟ ਅਤੇ 20 ਪ੍ਰਤੀ ਗੇਮਾਂ ਦੀ ਔਸਤ ਵਾਲਾ ਖਿਡਾਰੀ ਹੈ। ਭਾਵੇਂ ਕਿ ਉਸ ਨੂੰ ਲੰਮੇ ਸਮੇਂ ਦੇ ਪ੍ਰੋਫੈਸ਼ਨਲ ਨੁਕਸਾਨਾਂ ਦਾ ਸਾਹਮਣਾ ਕਰਨਾ ਪਿਆ ਪਰ ਫਿਰ ਵੀ ਚੈਂਬਰਲਾਈਨ ਦਾ ਕੈਰੀਅਰ ਸਫਲ ਰਿਹਾ। ਉਸ ਨੇ ਦੋ ਵਾਰ ਐਨ.ਬੀ.ਏ. ਚੈਂਪੀਅਨਸ਼ਿਪ ਜਿੱਤੀ, ਚਾਰ ਰੈਗੂਲਰ-ਸੈਸ਼ਨ ਮੋਸਟ ਵੈੱਲਏਬਲ ਪਲੇਅਰ ਐਵਾਰਡਜ਼, ਸਾਲ ਦਾ ਰੂਕੀ ਅਵਾਰਡ, ਇੱਕ ਐਨ.ਏ.ਏ. ਫਾਈਨਲਜ਼ ਐਮਵੀਪੀ ਪੁਰਸਕਾਰ, ਅਤੇ ਸਟਾਰ ਗੇਮ ਅਤੇ ਦਸ ਆਲ-ਐਨ ਬੀ ਏ ਫਸਟ ਬਣਨ ਦਾ ਮਾਣ ਹਾਸਲ ਕੀਤਾ। ਚੈਂਬਰਲਾਈਨ ਨੂੰ 1978 ਵਿੱਚ ਨਾਸਿਤ ਮੈਮੋਰੀਅਲ ਬਾਸਕਟਬਾਲ ਹਾਲ ਆਫ ਫੇਮ ਵਿੱਚ ਸ਼ਾਮਲ ਕੀਤਾ ਗਿਆ ਸੀ। 1980 ਦੀ ਐਨ.ਬੀ.ਏ.
ਪਾਣੀ ਦੀ ਸੰਭਾਲ (ਅੰਗਰੇਜ਼ੀ ਵਿੱਚ: Water conservation) ਵਿੱਚ ਤਾਜ਼ੇ ਪਾਣੀ ਦੇ ਕੁਦਰਤੀ ਸਰੋਤਾਂ ਦਾ ਨਿਰੰਤਰ ਪ੍ਰਬੰਧਨ ਕਰਨ ਲਈ, ਪਣ (ਹਾਈਡ੍ਰੋਸਫੀਅਰ) ਨੂੰ ਬਚਾਉਣ ਲਈ, ਅਤੇ ਮੌਜੂਦਾ ਅਤੇ ਭਵਿੱਖ ਦੀ ਮਨੁੱਖੀ ਪਾਣੀ ਦੀ ਮੰਗ ਨੂੰ ਪੂਰਾ ਕਰਨ ਲਈ ਸਾਰੀਆਂ ਨੀਤੀਆਂ, ਰਣਨੀਤੀਆਂ ਅਤੇ ਗਤੀਵਿਧੀਆਂ ਸ਼ਾਮਲ ਹਨ। ਆਬਾਦੀ, ਘਰੇਲੂ ਆਕਾਰ ਅਤੇ ਵਿਕਾਸ ਅਤੇ ਅਮੀਰਤਾ ਸਭ ਇਸ ਨੂੰ ਪ੍ਰਭਾਵਤ ਕਰਦੇ ਹਨ ਕਿ ਪਾਣੀ ਦੀ ਵਰਤੋਂ ਕਿੰਨੀ ਕੀਤੀ ਜਾਂਦੀ ਹੈ। ਮੌਸਮ ਵਿੱਚ ਤਬਦੀਲੀ ਵਰਗੇ ਕਾਰਕਾਂ ਨੇ ਕੁਦਰਤੀ ਜਲ ਸਰੋਤਾਂ ਉੱਤੇ ਖਾਸ ਕਰਕੇ ਨਿਰਮਾਣ ਅਤੇ ਖੇਤੀਬਾੜੀ ਸਿੰਚਾਈ ਉੱਤੇ ਦਬਾਅ ਵਧਾਇਆ ਹੈ। ਯੂ.ਐਸ.
ਛਪਾਰ ਦਾ ਮੇਲਾ, ਪੰਜਾਬ ਦੇ ਸਮੂਹ ਮੇਲਿਆਂ ਵਿੱਚੋਂ ਇੱਕ ਵਿਲੱਖਣ ਅਤੇ ਸਰੂਪ ਵਿੱਚ ਸੁਚਿੱਤਰ ਮੇਲਾ ਹੈ। ਇਸ ਦਾ ਸਬੰਧ ਪੰਜਾਬੀਆਂ ਦੀ ਪੂਜਾ-ਬਿਰਤੀ ਨਾਲ ਜੁੜਿਆ ਹੋਇਆ ਹੈ। ਇਸ ਮੇਲੇ ਦਾ ਮੁੱਖ ਪ੍ਰਯੋਜਨ ਗੁੱਗੇ ਦੀ ਪੂਜਾ ਅਰਚਨਾ ਕਰਨ ਵਿੱਚ ਨਿਹਿਤ ਮੰਨਿਆ ਗਿਆ ਹੈ। ਗੁੱਗੇ ਦੀ ਪੂਜਾ ‘ਨਾਗ-ਪੂਜਾ’ ਵਰਗੀ ਹੀ ਕੀਤੀ ਜਾਂਦੀ ਹੈ ਜਾਂ ਇਉਂ ਵੀ ਕਹਿ ਸਕਦੇ ਹਾਂ ਕਿ ਨਾਗ ਪੂਜਾ ਦਾ ਕੁਝ ਸੋਧਿਆ ਹੋਇਆ ਰੂਪ ਹੀ ਗੁੱਗਾ ਪੂਜਾ ਹੈ। ਇਸੇ ਭਾਵਨਾ ਬਿਰਤੀ ਸਦਕਾ ਇਹ ਮੇਲਾ ਜ਼ਿਲ੍ਹਾ ਲੁਧਿਆਣਾ ਦੇ ਇੱਕ ਪਿੰਡ ਛਪਾਰ ਵਿਖੇ, ਹਰ ਸਾਲ ਭਾਦਰੋਂ ਮਹੀਨੇ ਦੀ ਚਾਣਨੀ-ਚੌਦਸ ਨੂੰ ਗੁੱਗੇ ਦੀ ਸਥਾਪਤ ਕੀਤੀ ਹੋਈ ਮਾੜੀ ਉੱਪਰ ਬੜੀ ਸੱਜ-ਧੱਜ ਨਾਲ ਲੱਗਦਾ ਹੈ ਅਤੇ ਲਗਪਗ ਤਿੰਨ ਦਿਨਾਂ ਤਕ ਖ਼ੂਬ ਭਰਦਾ ਹੈ। ਆਮ ਤੌਰ ਤੇ ਇਹ ਸਤੰਬਰ ਮਹੀਨਾ ਹੁੰਦਾ ਹੈ ਅਤੇ ਇਹ ਮੇਲਾ ਪੰਜਾਬ ਦੇ ਮਾਲਵਾ ਖੇਤਰ ਦੇ ਸਭ ਤੋਂ ਮਸ਼ਹੂਰ ਮੇਲਿਆਂ ਵਿੱਚੋਂ ਇੱਕ ਹੈ।
ਮੈਸਾਚੂਸਟਸ ਤਕਨਾਲੋਜੀ ਇੰਸਟੀਚਿਊਟ (ਅੰਗਰੇਜ਼ੀ: Massachusetts Institute of Technology ਗੁਰਮੁਖੀ: ਮੈਸਾਚੂਸਟਸ ਇੰਸਟੀਚਿਊਟ ਆਫ਼ ਟੈਕਨੋਲਾਜੀ) ਕੈਂਬਰਿਜ, ਮੈਸਾਚੂਸਟਸ ਵਿੱਚ ਸਥਿਤ ਇੱਕ ਪ੍ਰਾਈਵੇਟ ਖੋਜ ਯੂਨੀਵਰਸਿਟੀ ਹੈ। ਐਮਆਈਟੀ ਵਿੱਚ 32 ਵਿਭਾਗਾਂ ਨਾਲ ਯੁਕਤ ਪੰਜ ਸਕੂਲ ਹਨ ਅਤੇ ਇੱਕ ਕਾਲਜ ਹੈ। ਇਸ ਵਿੱਚ ਵਿਗਿਆਨਕ ਅਤੇ ਤਕਨੀਕੀ ਖੋਜ ਉੱਤੇ ਵਿਸ਼ੇਸ਼ ਜ਼ੋਰ ਦਿੱਤਾ ਜਾਂਦਾ ਹੈ।
ਫ਼ੇਸਬੁੱਕ ਇੱਕ ਆਜ਼ਾਦ ਸਮਾਜਿਕ ਨੈੱਟਵਰਕ ਅਮਰੀਕੀ ਆਨਲਾਈਨ ਸੋਸ਼ਲ ਨੈਟਵਰਕਿੰਗ ਸਰਵਿਸ ਹੈ, ਜੋ ਕਿ 'ਫ਼ੇਸਬੁੱਕ ਇਨਕੌਰਪੋਰੇਟਡ' ਦੁਆਰਾ ਚਲਾਈ ਜਾਂਦੀ ਹੈ। ਕੰਪਨੀ ਦਾ ਮੁੱਖ ਦਫਤਰ ਕੈਲੀਫੋਰਨੀਆ ਦੇ ਮੇਨਲੋ ਪਾਰਕ ਵਿੱਚ ਸਥਿਤ ਹੈ। ਫ਼ੇਸਬੁੱਕ ਨੂੰ ਮਾਰਕ ਜ਼ੁਕਰਬਰਗ ਨੇ ਆਪਣੇ ਹਾਰਵਰਡ ਕਾਲਜ਼ ਦੇ 4 ਜਮਾਤੀਆਂ ਏਡੁਆਰਦੋ ਸਵਰੇਨ, ਐਂਡ੍ਰਿਯੁ ਮਕਕੋੱਲੁਮ, ਡੁਸਟੀਨ ਮੋਸਕੋਵਿਟਜ਼ ਅਤੇ ਕ੍ਰਿਸ ਹੂਗੈਸ ਨਾਲ ਮਿਲ ਕੇ 4 ਫਰਵਰੀ 2004 ਨੂੰ ਜਾਰੀ ਕੀਤਾ ਸੀ।
ਏ.ਸੀ./ਡੀ.ਸੀ. (ਅੰਗ੍ਰੇਜ਼ੀ ਵਿੱਚ: AC/DC) ਇੱਕ ਆਸਟਰੇਲੀਆਈ ਰੌਕ ਸੰਗੀਤ ਬੈਂਡ ਹੈ, ਜੋ ਸਕਾਟਿਸ਼ ਵਿੱਚ ਪੈਦਾ ਹੋਏ ਭਰਾ ਮੈਲਕਮ ਅਤੇ ਐਂਗਸ ਯੰਗ ਦੁਆਰਾ 1973 ਵਿੱਚ ਸਿਡਨੀ ਵਿੱਚ ਬਣਾਇਆ ਗਿਆ ਸੀ। ਉਨ੍ਹਾਂ ਦੇ ਸੰਗੀਤ ਨੂੰ ਵੱਖੋ ਵੱਖਰੇ ਤੌਰ ਤੇ ਸਖਤ ਰੌਕ, ਬਲੂਜ਼ ਰਾਕ, ਅਤੇ ਹੈਵੀ ਮੈਟਲ ਵਜੋਂ ਦਰਸਾਇਆ ਗਿਆ ਹੈ; ਹਾਲਾਂਕਿ, ਬੈਂਡ ਆਪਣੇ ਆਪ ਵਿੱਚ ਉਨ੍ਹਾਂ ਦੇ ਸੰਗੀਤ ਨੂੰ ਸਿਰਫ਼ "ਰੌਕ ਅਤੇ ਰੋਲ" ਵਜੋਂ ਦਰਸਾਉਂਦਾ ਹੈ।1975 ਵਿੱਚ ਆਪਣੀ ਪਹਿਲੀ ਐਲਬਮ, ਹਾਈ ਵੋਲਟੇਜ ਜਾਰੀ ਕਰਨ ਤੋਂ ਪਹਿਲਾਂ AC/DC ਵਿੱਚ ਕਈ ਲਾਈਨ-ਅਪ ਤਬਦੀਲੀਆਂ ਹੋਈਆਂ। ਸਦੱਸਤਾ ਬਾਅਦ ਵਿੱਚ ਯੰਗ ਭਰਾਵਾਂ, ਗਾਇਕ ਬੌਨ ਸਕਾਟ, ਡਰੱਮਰ ਫਿਲ ਰੁਡ, ਅਤੇ ਬਾਸ ਪਲੇਅਰ ਮਾਰਕ ਇਵਾਨਜ਼ ਦੇ ਦੁਆਲੇ ਸਥਿਰ ਹੋਈ। ਇਵਾਨਜ਼ ਨੂੰ 1977 ਵਿੱਚ ਕਲਿਫ਼ ਵਿਲੀਅਮਜ਼ ਐਲਬਮ ਪਾਓਰੇਜ ਦੁਆਰਾ ਤਬਦੀਲ ਕੀਤਾ ਗਿਆ ਸੀ। ਫਰਵਰੀ 1980 ਵਿਚ, ਹਾਈਵੇ ਟੂ ਹੇਲਮ ਐਲਬਮ ਨੂੰ ਰਿਕਾਰਡ ਕਰਨ ਦੇ ਕੁਝ ਮਹੀਨਿਆਂ ਬਾਅਦ, ਲੀਡ ਗਾਇਕ ਅਤੇ ਸਹਿ-ਗੀਤਕਾਰ ਬੋਨ ਸਕੌਟ ਦੀ ਗੰਭੀਰ ਸ਼ਰਾਬ ਦੇ ਜ਼ਹਿਰ ਨਾਲ ਮੌਤ ਹੋ ਗਈ। ਸਮੂਹ ਨੇ ਭੰਗ ਕਰਨਾ ਮੰਨਿਆ ਪਰ ਇਕੱਠੇ ਰਹੇ, ਸਕਾਟ ਦੀ ਥਾਂ ਬ੍ਰਾਇਨ ਜਾਨਸਨ ਨੂੰ ਲਿਆਇਆ। ਉਸ ਸਾਲ ਬਾਅਦ ਵਿਚ, ਬੈਂਡ ਨੇ ਆਪਣੀ ਪਹਿਲੀ ਐਲਬਮ ਜਾਨਸਨ, ਬੈਕ ਇਨ ਬਲੈਕ ਨਾਲ ਜਾਰੀ ਕੀਤੀ, ਜਿਸ ਨੂੰ ਉਨ੍ਹਾਂ ਨੇ ਸਕਾਟ ਦੀ ਯਾਦ ਨੂੰ ਸਮਰਪਿਤ ਕੀਤਾ। ਐਲਬਮ ਨੇ ਉਨ੍ਹਾਂ ਨੂੰ ਸਫਲਤਾ ਦੀਆਂ ਨਵੀਆਂ ਸਿਖਰਾਂ 'ਤੇ ਲਾਂਚ ਕੀਤਾ ਅਤੇ ਹੁਣ ਤੱਕ ਦੀ ਸਭ ਤੋਂ ਵੱਧ ਵਿਕਣ ਵਾਲੀ ਐਲਬਮ ਬਣ ਗਈ। ਬੈਂਡ ਦੀ ਅਗਲੀ ਐਲਬਮ, ਫੌਰ ਦੋਜ਼ ਟੂ ਰਾਕ ਵੀ ਸਲੂਟ ਯੂ, ਉਨ੍ਹਾਂ ਦੀ ਸੰਯੁਕਤ ਰਾਜ ਅਮਰੀਕਾ ਵਿੱਚ ਪਹਿਲੇ ਨੰਬਰ 'ਤੇ ਪਹੁੰਚਣ ਵਾਲੀ ਪਹਿਲੀ ਐਲਬਮ ਸੀ.
ਧਰਤੀ ਤੋਂ ਬਾਹਰ ਅਤੇ ਆਕਾਸ਼ ਵਿਚਕਾਰ ਪੈਂਦੀ ਸੁੰਨੀ ਥਾਂ ਨੂੰ ਪੁਲਾੜ ਜਾਂ ਅੰਤਰਿਕਸ਼ ਕਿਹਾ ਜਾਂਦਾ ਹੈ। ਇਹ ਪੂਰੀ ਤਰ੍ਹਾਂ ਖ਼ਾਲੀ ਜਾਂ ਪਦਾਰਥ-ਰਹਿਤ ਨਹੀਂ ਹੈ ਸਗੋਂ ਅਣੂਆਂ ਦੇ ਘੱਟ ਸੰਘਣੇਪਣ ਵਾਲਾ ਕਾਫ਼ੀ ਡਾਢਾ ਖ਼ਾਲੀਪਣ ਹੈ। ਇਹਨਾਂ ਅਣੂਆਂ ਵਿੱਚ ਹਾਈਡਰੋਜਨ ਅਤੇ ਹੀਲੀਅਮ ਦਾ ਪਲਾਜ਼ਮਾ, ਨਿਊਟਰੀਨੋ ਅਤੇ ਬਿਜਲਈ ਅਤੇ ਚੁੰਬਕੀ ਤਰੰਗਾਂ ਸ਼ਾਮਲ ਹਨ। ਬਿਗ ਬੈਂਗ ਤੋਂ ਆਉਂਦੀਆਂ ਪਿਛੋਕੜੀ ਕਿਰਨਾਂ ਦੁਆਰਾ ਅਧਾਰ-ਲਕੀਰ ਤਾਪਮਾਨ 2.7 ਕੈਲਵਿਨ (K) ਰੱਖਿਆ ਗਿਆ ਹੈ। ਬਹੁਤੀਆਂ ਅਕਾਸ਼-ਗੰਗਾਵਾਂ ਵਿਚਲੇ ਨਿਰੀਖਣਾਂ ਨੇ ਇਹ ਸਾਬਤ ਕੀਤਾ ਹੈ ਕਿ ਦ੍ਰਵਮਾਣ ਦਾ 90% ਹਿੱਸਾ ਕਿਸੇ ਅਣਜਾਣ ਰੂਪ ਵਿੱਚ ਹੈ, ਜਿਹਨੂੰ ਹਨੇਰਾ ਪਦਾਰਥ ਆਖਿਆ ਜਾਂਦਾ ਹੈ ਅਤੇ ਜੋ ਬਾਕੀ ਪਦਾਰਥਾਂ ਨਾਲ਼ ਗੁਰੂਤਾ ਖਿੱਚ ਨਾਲ਼ (ਨਾ ਕਿ ਬਿਜਲਈ-ਚੁੰਬਕੀ ਬਲਾਂ ਨਾਲ਼) ਆਪਸੀ ਪ੍ਰਭਾਵ ਪਾਉਂਦਾ ਹੈ।ਰਾਕੇਸ਼ ਸ਼ਰਮਾ ਭਾਰਤ ਦਾ ਪਹਿਲਾ ਅਤੇ ਦੁਨੀਆ ਦਾ 138ਵਾਂ ਪੁਲਾੜ ਯਾਤਰੀ ਹੈ ਜੋ 2 ਅਪ੍ਰੈਲ 1984 ਨੂੰ ਪੁਲਾੜ ਵਿੱਚ ਗਿਆ ਸੀ|
ਹੱਕਲਬਰੀ ਫ਼ਿਨ ਦੇ ਕਾਰਨਾਮੇ (Adventures of Huckleberry Finn) (ਜਾਂ, ਨਵੇਂ ਅਡੀਸ਼ਨਾਂ ਵਿੱਚ, The Adventures of Huckleberry Finn) ਮਾਰਕ ਟਵੇਨ ਦਾ ਲਿਖਿਆ ਨਾਵਲ ਹੈ। ਇਹ ਪਹਿਲੀ ਵਾਰ ਦਸੰਬਰ 1884 ਵਿੱਚ ਇੰਗਲੈਂਡ ਅਤੇ ਫਰਵਰੀ 1885 ਵਿੱਚ ਯੂਨਾਈਟਡ ਸਟੇਟਸ ਵਿੱਚ ਛਪਿਆ ਸੀ। ਇਹ੍ ਮਹਾਨ ਅਮਰੀਕੀ ਨਾਵਲਾਂ ਵਿੱਚ ਗਿਣਿਆ ਜਾਂਦਾ ਹੈ ਅਤੇ ਇਹ ਵਰਨੈਕੂਲਰ ਅੰਗਰੇਜ਼ੀ ਵਿੱਚ ਲਿਖੀਆਂ ਅਮਰੀਕੀ ਸਾਹਿਤ ਦੀਆਂ ਪਹਿਲੀਆਂ ਵੱਡੀਆਂ ਰਚਨਾਵਾਂ ਵਿੱਚੋਂ ਇੱਕ ਹੈ ਅਤੇ ਇਸ ਵਿੱਚ ਸਥਾਨਕ ਅਮਰੀਕੀ ਆਂਚਲਿਕਤਾ ਦਾ ਰੰਗ ਬਹੁਤ ਗੂੜ੍ਹਾ ਹੈ। ਇਹ ਟਾਮ ਸਾਇਅਰ ਦੇ ਦੋਸਤ ਅਤੇ ਮਾਰਕ ਟਵੇਨ ਦੇ ਦੋ ਹੋਰ ਨਾਵਲਾਂ (ਟਾਮ ਸਾਇਅਰ ਅਬਰੋਡ ਅਤੇ ਟਾਮ ਸਾਇਅਰ, ਡਿਟੈਕਟਿਵ) ਦੇ ਨੈਰੇਟਰ ਹੱਕਲਬਰੀ "ਹੱਕ" ਫ਼ਿਨ ਦੇ ਉੱਤਮ ਪੁਰਖੀ ਬਿਰਤਾਂਤ ਵਿੱਚ ਲਿਖਿਆ ਗਿਆ ਹੈ। ਇਹ ਟਾਮ ਸਾਇਅਰ ਦੇ ਕਾਰਨਾਮੇ ਦਾ ਤੁਰਤ ਅਗਲਾ ਭਾਗ ਹੈ।
ਕਲਾ ਸਕੂਲ ਇੱਕ ਵਿਦਿਅਕ ਸੰਸਥਾ ਹੈ ਜਿਸਦਾ ਮੁੱਖ ਫੋਕਸ ਵਿਜ਼ੂਅਲ ਆਰਟਸ 'ਤੇ ਹੁੰਦਾ ਹੈ, ਜਿਸ ਵਿੱਚ ਲਲਿਤ ਕਲਾ ਵੀ ਸ਼ਾਮਲ ਹੈ - ਖਾਸ ਕਰਕੇ ਚਿੱਤਰਕਾਰੀ, ਪੇਂਟਿੰਗ, ਫੋਟੋਗ੍ਰਾਫੀ, ਮੂਰਤੀ, ਅਤੇ ਗ੍ਰਾਫਿਕ ਡਿਜ਼ਾਈਨ। ਆਰਟ ਸਕੂਲ ਐਲੀਮੈਂਟਰੀ, ਸੈਕੰਡਰੀ, ਪੋਸਟ-ਸੈਕੰਡਰੀ, ਜਾਂ ਅੰਡਰਗਰੈਜੂਏਟ ਪ੍ਰੋਗਰਾਮਾਂ ਦੀ ਪੇਸ਼ਕਸ਼ ਕਰ ਸਕਦੇ ਹਨ, ਅਤੇ ਪ੍ਰੋਗਰਾਮਾਂ ਦੀ ਇੱਕ ਵਿਆਪਕ-ਅਧਾਰਿਤ ਸ਼੍ਰੇਣੀ (ਜਿਵੇਂ ਕਿ ਉਦਾਰਵਾਦੀ ਕਲਾ ਅਤੇ ਵਿਗਿਆਨ) ਵੀ ਪੇਸ਼ ਕਰ ਸਕਦੇ ਹਨ। ਆਰਟ ਸਕੂਲ ਪਾਠਕ੍ਰਮ ਦੇ ਛੇ ਪ੍ਰਮੁੱਖ ਦੌਰ ਹਨ, ਅਤੇ ਹਰ ਇੱਕ ਨੇ ਸਿੱਖਿਆ ਦੇ ਸਾਰੇ ਪੱਧਰਾਂ ਵਿੱਚ ਦੁਨੀਆ ਭਰ ਵਿੱਚ ਆਧੁਨਿਕ ਸੰਸਥਾਵਾਂ ਨੂੰ ਵਿਕਸਤ ਕਰਨ ਵਿੱਚ ਆਪਣਾ ਹੱਥ ਰੱਖਿਆ ਹੈ। ਕਲਾ ਸਕੂਲ ਬਹੁਤ ਸਾਰੇ ਵਿਦਿਆਰਥੀਆਂ ਨੂੰ ਕਈ ਤਰ੍ਹਾਂ ਦੇ ਗੈਰ-ਅਕਾਦਮਿਕ ਹੁਨਰ ਵੀ ਸਿਖਾਉਂਦੇ ਹਨ।
ਖੇਤੀਬਾੜੀ (ਅੰਗ੍ਰੇਜ਼ੀ: Agriculture) ਵਿੱਚ ਖੇਤੀ ਦਾ ਵਿਗਿਆਨ ਜਾਂ ਅਭਿਆਸ, ਜਿਸ ਵਿੱਚ ਫਸਲਾਂ ਦੇ ਉਗਾਉਣ ਲਈ ਮਿੱਟੀ ਦੀ ਕਾਸ਼ਤ ਅਤੇ ਭੋਜਨ, ਉੱਨ ਅਤੇ ਹੋਰ ਉਤਪਾਦ ਪ੍ਰਦਾਨ ਕਰਨ ਲਈ ਪੌਦਿਆਂ ਅਤੇ ਜਾਨਵਰਾਂ ਦੀ ਪਰਵਰਿਸ਼ (ਪਾਲਣ-ਪੋਸ਼ਣ) ਸ਼ਾਮਲ ਹੈ। ਖੇਤੀਬਾੜੀ ਅਜਿਹੀ ਕਿਰਿਆ ਹੈ ਜੋ ਮਨੁੱਖੀ ਜੀਵਨ ਨੂੰ ਕਾਇਮ ਰੱਖਣ ਅਤੇ ਵਧਾਉਣ ਲਈ ਕੀਤੀ ਜਾਂਦੀ ਹੈ। ਖੇਤੀਬਾੜੀ ਵਿੱਚ ਫਸਲਾਂ ਅਤੇ ਪਸ਼ੂਆਂ ਦੇ ਉਤਪਾਦਨ, ਪਸ਼ੂ-ਪਾਲਣ, ਜਲ-ਖੇਤੀ, ਮੱਛੀ ਪਾਲਣ ਅਤੇ ਭੋਜਨ ਅਤੇ ਗੈਰ-ਭੋਜਨ ਉਤਪਾਦਾਂ ਲਈ ਜੰਗਲਾਤ ਸ਼ਾਮਲ ਹਨ। ਮਨੁੱਖੀ ਸਭਿਅਤਾ ਦੇ ਉਭਾਰ ਵਿੱਚ ਖੇਤੀਬਾੜੀ ਮੁੱਖ ਵਿਕਾਸ ਸੀ, ਜਿਸ ਨਾਲ ਪਾਲਤੂ ਨਸਲਾਂ ਦੀ ਖੇਤੀ ਨੇ ਵਾਧੂ ਭੋਜਨ ਪੈਦਾ ਕੀਤਾ, ਜਿਸ ਨਾਲ ਲੋਕਾਂ ਨੂੰ ਸ਼ਹਿਰਾਂ ਵਿੱਚ ਰਹਿਣ ਦੇ ਯੋਗ ਬਣਾਇਆ ਗਿਆ। ਖੇਤੀਬਾੜੀ ਦੇ ਅਧਿਐਨ ਨੂੰ ਖੇਤੀਬਾੜੀ ਵਿਗਿਆਨ ਵਜੋਂ ਜਾਣਿਆ ਜਾਂਦਾ ਹੈ। ਖੇਤੀਬਾੜੀ ਦਾ ਇਤਿਹਾਸ ਹਜ਼ਾਰਾਂ ਸਾਲ ਪੁਰਾਣਾ ਹੈ, ਅਤੇ ਇਸਦੇ ਵਿਕਾਸ ਨੂੰ ਬਹੁਤ ਸਾਰੇ ਵੱਖੋ-ਵੱਖਰੇ ਮਾਹੌਲ, ਸਭਿਆਚਾਰਾਂ ਅਤੇ ਤਕਨਾਲੋਜੀਆਂ ਦੁਆਰਾ ਚਲਾਇਆ ਅਤੇ ਪਰਿਭਾਸ਼ਤ ਕੀਤਾ ਗਿਆ ਹੈ। ਜਦੋਂ ਕਿ ਮਨੁੱਖਾਂ ਨੇ ਘੱਟੋ-ਘੱਟ 105,000 ਸਾਲ ਪਹਿਲਾਂ ਅਨਾਜ ਇਕੱਠਾ ਕਰਨਾ ਸ਼ੁਰੂ ਕੀਤਾ ਸੀ, ਨਵੇਂ ਕਿਸਾਨਾਂ ਨੇ ਉਨ੍ਹਾਂ ਨੂੰ ਲਗਭਗ 11,500 ਸਾਲ ਪਹਿਲਾਂ ਬੀਜਣਾ ਸ਼ੁਰੂ ਕੀਤਾ ਸੀ। ਭੇਡਾਂ, ਬੱਕਰੀਆਂ, ਸੂਰ ਅਤੇ ਪਸ਼ੂ 10,000 ਸਾਲ ਪਹਿਲਾਂ ਪਾਲਤੂ ਸਨ। ਦੁਨੀਆ ਦੇ ਘੱਟੋ-ਘੱਟ 11 ਖੇਤਰਾਂ ਵਿੱਚ ਪੌਦਿਆਂ ਦੀ ਸੁਤੰਤਰ ਤੌਰ 'ਤੇ ਕਾਸ਼ਤ ਕੀਤੀ ਗਈ ਸੀ। ਵੀਹਵੀਂ ਸਦੀ ਵਿੱਚ, ਵੱਡੇ ਪੈਮਾਨੇ ਦੇ ਮੋਨੋਕਲਚਰ 'ਤੇ ਆਧਾਰਿਤ ਉਦਯੋਗਿਕ ਖੇਤੀ ਖੇਤੀ ਉਤਪਾਦਨ 'ਤੇ ਹਾਵੀ ਹੋ ਗਈ। ਆਧੁਨਿਕ ਖੇਤੀਬਾੜੀ ਵਿਗਿਆਨ, ਪਲਾਂਟ ਬ੍ਰੀਡਿੰਗ, ਐਗਰੀਕੋਮਿਕਲ (ਕੀਟਨਾਸ਼ਕਾਂ ਅਤੇ ਖਾਦਾਂ), ਅਤੇ ਤਕਨੀਕੀ ਵਿਕਾਸ ਦੇ ਬਹੁਤ ਸਾਰੇ ਵਰਗਾਂ ਵਿੱਚ ਕਿਸਾਨ ਦੀ ਪੈਦਾਵਾਰ ਵਿੱਚ ਵਾਧਾ ਹੋਇਆ ਹੈ, ਪਰ ਉਸੇ ਸਮੇਂ ਵਿਆਪਕ ਵਾਤਾਵਰਣਕ ਨੁਕਸਾਨ ਅਤੇ ਨਕਾਰਾਤਮਕ ਮਨੁੱਖੀ ਸਿਹਤ ਪ੍ਰਭਾਵਾਂ ਦਾ ਕਾਰਨ ਵੀ ਸਾਹਮਨੇ ਆਇਆ ਹੈ। ਪਸ਼ੂ ਪਾਲਣ ਵਿੱਚ ਚੋਣਵੇਂ ਪ੍ਰਜਨਨ ਅਤੇ ਆਧੁਨਿਕ ਰਵਾਇਤਾਂ ਨੇ ਮੀਟ ਦੀ ਪੈਦਾਵਾਰ ਵਿੱਚ ਵੀ ਵਾਧਾ ਕੀਤਾ ਹੈ, ਪਰੰਤੂ ਜਾਨਵਰਾਂ ਦੀ ਭਲਾਈ ਅਤੇ ਐਂਟੀਬਾਇਓਟਿਕਸ, ਵਿਕਾਸ ਦੇ ਹਾਰਮੋਨਸ, ਅਤੇ ਉਦਯੋਗਿਕ ਮੀਟ ਦੇ ਉਤਪਾਦਨ ਵਿੱਚ ਆਮ ਤੌਰ ਤੇ ਵਰਤੇ ਜਾਂਦੇ ਹੋਰ ਰਸਾਇਣਾਂ ਦੇ ਸਿਹਤ ਪ੍ਰਭਾਵ ਬਾਰੇ ਚਿੰਤਾਵਾਂ ਨੂੰ ਉਠਾਇਆ ਹੈ। ਅਨੁਵੰਸ਼ਕ ਰੂਪ ਵਿੱਚ ਸੋਧੇ ਹੋਏ ਜੀਵ ਖੇਤੀਬਾੜੀ ਦੇ ਵਧ ਰਹੇ ਹਿੱਸੇ ਹਨ, ਭਾਵੇਂ ਕਿ ਇਹਨਾਂ ਨੂੰ ਕਈ ਦੇਸ਼ਾਂ ਵਿੱਚ ਪਾਬੰਦੀ ਲਗਾਈ ਗਈ ਹੈ ਖੇਤੀਬਾੜੀ ਫੂਡ ਉਤਪਾਦਨ ਅਤੇ ਪਾਣੀ ਪ੍ਰਬੰਧਨ ਵਿਸ਼ਵਵਿਆਪੀ ਮੁੱਦਿਆਂ ਨੂੰ ਵਧਾ ਰਹੇ ਹਨ ਜੋ ਕਈ ਮੋਰਚਿਆਂ 'ਤੇ ਬਹਿਸ ਨੂੰ ਵਧਾ ਰਹੇ ਹਨ। ਹਾਲ ਹੀ ਦਹਾਕਿਆਂ ਵਿੱਚ ਜੈਕਿਫਰਾਂ ਦੀ ਘਾਟ ਸਮੇਤ ਭੂਮੀ ਅਤੇ ਜਲ ਸਰੋਤ ਦੇ ਮਹੱਤਵਪੂਰਨ ਪਤਨ, ਅਤੇ ਗਲੋਬਲ ਵਾਰਮਿੰਗ ਬਾਰੇ ਖੇਤੀਬਾੜੀ ਅਤੇ ਖੇਤੀਬਾੜੀ ਵਿੱਚ ਗਲੋਬਲ ਵਾਰਮਿੰਗ ਦੇ ਪ੍ਰਭਾਵਾਂ ਨੂੰ ਹਾਲੇ ਵੀ ਪੂਰੀ ਤਰ੍ਹਾਂ ਸਮਝਿਆ ਨਹੀਂ ਗਿਆ। ਮੁੱਖ ਖੇਤੀਬਾੜੀ ਉਤਪਾਦਾਂ ਵਿੱਚ ਭੋਜਨ, ਫਾਈਬਰ, ਈਂਧਨ ਅਤੇ ਕੱਚੇ ਮਾਲ (ਜਿਵੇਂ ਕਿ ਰਬੜ) ਆਦਿ ਸ਼ਾਮਿਲ ਹਨ। ਖਾਸ ਭੋਜਨ ਵਿੱਚ ਅਨਾਜ (ਅਨਾਜ), ਸਬਜ਼ੀਆਂ, ਫਲ, ਤੇਲ, ਮੀਟ ਅਤੇ ਮਸਾਲੇ ਸ਼ਾਮਲ ਹਨ। ਫਾਈਬਰਸ ਵਿੱਚ ਕਪਾਹ, ਉੱਨ, ਭੰਗ, ਰੇਸ਼ਮ ਅਤੇ ਸਣ ਸ਼ਾਮਲ ਹੁੰਦੇ ਹਨ.
ਹਜਰਤ ਬਾਬਾ ਫ਼ਰੀਦ-ਉਦ-ਦੀਨ ਗੰਜਸ਼ਕਰ (ਉਰਦੂ: حضرت بابا فرید الدّین مسعود گنج شکر ਦੱਖਣੀ ਏਸ਼ੀਆ ਦੇ ਪੰਜਾਬ ਖੇਤਰ ਵਿੱਚ ਇੱਕ ਸੂਫ਼ੀ ਫਕੀਰ ਸੀ। ਹਜਰਤ ਫ਼ਰੀਦ-ਉਦ-ਦੀਨ ਗੰਜਸ਼ਕਰ (1173–1266) ਜਾਂ (1188 (584 ਹਿਜਰੀ) – 7 ਮਾਈ 1280 (679 ਹਿਜਰੀ)), ਜਿਸ ਨੂੰ ਆਮ ਤੌਰ 'ਤੇ ਬਾਬਾ ਫ਼ਰੀਦ (ਉਰਦੂ: بابا فرید) ਸੱਦਿਆ ਜਾਂਦਾ ਹੈ 12ਵੀਂ ਸਦੀ ਦਾ ਇੱਕ ਸੂਫ਼ੀ ਪ੍ਰਚਾਰਕ ਅਤੇ ਚਿਸ਼ਤੀ ਸੰਪਰਦਾ ਦੇ ਸੰਤ ਸਨ
ਇੱਕ ਸਹਾਇਕ, ਸਹਾਇਕ ਕੰਪਨੀ ਜਾਂ ਧੀ ਕੰਪਨੀ ਇੱਕ ਅਜਿਹੀ ਕੰਪਨੀ ਹੁੰਦੀ ਹੈ। ਸਹਾਇਕ ਕੰਪਨੀ ਦੀ ਮਾਲਕੀਅਤੀ ਮੂਲ ਕੰਪਨੀ (ਪੇਰੇਂਟ ਕੰਪਨੀ) ਦੀ ਹੁੰਦੀ ਹੈ ਅਤੇ ਨਿਯੰਤਰਣ ਹੋਲਡਿੰਗ ਕੰਪਨੀ ਦਾ ਹੁੰਦਾ ਹੈ। ਸਹਾਇਕ ਕੰਪਨੀ, ਇੱਕ ਕੰਪਨੀ, ਨਿਗਮ ਜਾਂ ਸੀਮਿਤ ਦੇਣਦਾਰੀ ਕੰਪਨੀ ਹੋ ਸਕਦੀ ਹੈ। ਕੁਝ ਮਾਮਲਿਆਂ ਵਿੱਚ ਇਹ ਇੱਕ ਸਰਕਾਰੀ ਜਾਂ ਸਰਕਾਰੀ ਮਾਲਕੀ ਵਾਲੀ ਸੰਸਥਾ ਵੀ ਹੁੰਦੀ ਹੈ। ਕੁਝ ਮਾਮਲਿਆਂ ਵਿੱਚ, ਖਾਸ ਤੌਰ 'ਤੇ ਸੰਗੀਤ ਅਤੇ ਬੁੱਕ ਪਬਲਿਸ਼ਿੰਗ ਉਦਯੋਗਾਂ ਵਿੱਚ, ਸਹਾਇਕ ਕੰਪਨੀਆਂ ਨੂੰ ਛਾਪਿਆਂ ਵਜੋਂ ਜਾਣਿਆ ਜਾਂਦਾ ਹੈ।
ਜੰਗ ਤੇ ਅਮਨ ਰੂਸੀ ਲੇਖਕ ਲਿਉ ਤਾਲਸਤਾਏ ਦੁਆਰਾ ਲਿਖਿਆ ਇੱਕ ਨਾਵਲ ਹੈ ਜੋ ਪਹਿਲੀ ਵਾਰ 1869 ਵਿੱਚ ਛਪਿਆ। ਇਸਨੂੰ ਵਿਸ਼ਵ ਸਾਹਿਤ ਦੀਆਂ ਸਭ ਤੋਂ ਮਹੱਤਵਪੂਰਨ ਰਚਨਾਵਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।ਇਸ ਵਿੱਚ 500 ਤੋਂ ਵੱਧ ਜਿਉਂਦੇ ਜਾਗਦੇ ਪਾਤਰ ਹਨ। ਲੈਨਿਨ ਨੇ ਤਾਲਸਤਾਏ ਨੂੰ 'ਰੂਸੀ ਇਨਕਲਾਬ ਦਾ ਸ਼ੀਸ਼ਾ' ਕਿਹਾ ਸੀ। ਇਸਨੂੰ ਤਾਲਸਤਾਏ ਦੀ ਦੂਜੀ ਰਚਨਾ ਅੰਨਾ ਕਾਰੇਨੀਨਾ (1873–1877) ਸਮੇਤ ਸਭ ਤੋਂ ਵਧੀਆ ਪ੍ਰਾਪਤੀ ਮੰਨਿਆ ਜਾਂਦਾ ਹੈ।
ਨੈਨਸੀ ਕਾਰਟਰਾਈਟ (ਜਨਮ 25 ਅਕਤੂਬਰ, 1957) ਅਮਰੀਕੀ ਅਭਿਨੇਤਰਿ, ਅਵਾਜ ਅਭਿਨੇਤਰੀ ਅਤੇ ਹਾਸਰਸ ਅਭਿਨੇਤਰੀ ਹੈ। ਜਿਸ ਨੂੰ ਭਾਰਟ ਸਿਮਪਸਨ ਦੇ ਸਭ ਤੋਂ ਲੰਬੇ ਰੋਲ ਲਈ ਯਾਦ ਕੀਤਾ ਜਾਂਦਾ ਹੈ। ਇਸ ਅਭਿਨੇਤਰੀ ਨੇ ਬਹੁਤ ਸਾਰੇ ਕਲਾਕਾਰਾਂ ਲਈ ਆਪਣੀ ਅਵਾਜ ਦਾ ਜਾਦੂ ਵਿਖੇਰਿਆ। ਕਾਰਟਰਾਈਦ ਦਾ ਜਨਮ ਡੇਟਨ ਓਹਾਇਓ ਵਿੱਖੇ ਹੋਇਆ। ਉਸ ਨੇ ਸੰਨ 1978 ਵਿੱਚ ਅਵਾਜ ਅਭਿਨੇਤਾ ਨਾਲ ਹਾਲੀਵੁਡ ਦਾ ਰੁਖ ਕੀਤਾ। ਉਸ ਨੇ ਬਤੌਰ ਪੇਸ਼ੇਵਾਰ ਆਪਣੀ ਅਵਾਜ ਐਨੀਮੇਟਿਡ ਲੜੀਵਾਰ ਰਿਚੀ ਰਿਚ ਵਿੱਚ ਦਿਤੀ। ਇਸ ਤੋਂ ਬਾਅਦ ਉਸ ਨੇ ਟੈਲੀਵਿਜ਼ਨ ਫ਼ਿਲਮ ਵਿੱਚ ਆਪਣੀ ਅਵਾਜ ਦਾ ਲੋਹਾ ਮਨਵਾਇਆ। ਸੰਨ 1987 ਵਿੱਚ ਲਗਾਤਾਰ ਆਪਣੇ ਕੰਮ ਦੀ ਸਫਲਤਾ ਤੋਂ ਬਾਅਦ ਉਸ ਨੇ ਐਨੀਮੇਟਿਡ ਛੋਟੀ ਫਿਲਮਾਂ ਲਈ ਆਪਣੇ ਆਪ ਨੂੰ ਪੇਸ਼ ਕੀਤਾ।
ਬੰਗਲਾ ਦੇਸ਼ ਗਣਤੰਤਰ (ਬੰਗਾਲੀ: গণপ্রজাতন্ত্রী বাংলাদেশ) ਦੱਖਣੀ ਏਸ਼ੀਆ ਦਾ ਇੱਕ ਰਾਸ਼ਟਰ ਹੈ। ਦੇਸ਼ ਦੀਆਂ ਉੱਤਰ, ਪੂਰਬ ਅਤੇ ਪੱਛਮ ਸੀਮਾਵਾਂ ਭਾਰਤ ਅਤੇ ਦੱਖਣੀ ਪੂਰਵ ਸੀਮਾ ਮਿਆਂਮਾਰ ਦੇਸ਼ਾਂ ਨਾਲ ਮਿਲਦੀ ਹੈ; ਦੱਖਣ ਵਿੱਚ ਬੰਗਾਲ ਦੀ ਖਾੜੀ ਹੈ। ਬੰਗਲਾ ਦੇਸ਼ ਅਤੇ ਭਾਰਤੀ ਰਾਜ ਪੱਛਮ ਬੰਗਾਲ ਇੱਕ ਬਾਂਗਲਾਭਾਸ਼ੀ ਅੰਚਲ, ਬੰਗਾਲ ਹਨ, ਜਿਸਦਾ ਇਤਿਹਾਸਿਕ ਨਾਮ “বঙ্গ” ਬਾਙਗੋ ਜਾਂ “বাংলা” ਬਾਂਗਲਾ ਹੈ। ਇਸ ਦੀ ਸੀਮਾ ਰੇਖਾ ਉਸ ਸਮੇਂ ਨਿਰਧਾਰਤ ਹੋਈ ਜਦੋਂ 1947 ਵਿੱਚ ਭਾਰਤ ਦੇ ਵਿਭਾਜਨ ਦੇ ਸਮੇਂ ਇਸਨੂੰ ਪੂਰਬੀ ਪਾਕਿਸਤਾਨ ਦੇ ਨਾਮ ਨਾਲ ਪਾਕਿਸਤਾਨ ਦਾ ਪੂਰਬੀ ਭਾਗ ਘੋਸ਼ਿਤ ਕੀਤਾ ਗਿਆ। ਪੂਰਬ ਅਤੇ ਪੱਛਮ ਪਾਕਿਸਤਾਨ ਦੇ ਵਿਚਕਾਰ ਲਗਭਗ 1600 ਕਿ ਮੀ (1000 ਮੀਲ) ਦੀ ਭੂਗੋਲਿਕ ਦੂਰੀ ਸੀ। ਪਾਕਿਸਤਾਨ ਦੇ ਦੋਨ੍ਹੋਂ ਭਾਗਾਂ ਦੀ ਜਨਤਾ ਦਾ ਧਰਮ (ਇਸਲਾਮ) ਇੱਕ ਸੀ, ਉੱਤੇ ਉਹਨਾਂ ਦੇ ਵਿੱਚ ਜਾਤੀ ਅਤੇ ਭਾਸ਼ਾਗਤ ਕਾਫ਼ੀ ਦੂਰੀਆਂ ਸਨ। ਪੱਛਮ ਪਾਕਿਸਤਾਨ ਦੀ ਤਤਕਾਲੀਨ ਸਰਕਾਰ ਦੇ ਬੇਇਨਸਾਫ਼ੀ ਦੇ ਵਿਰੁੱਧ 1971 ਵਿੱਚ ਭਾਰਤ ਦੇ ਸਹਿਯੋਗ ਨਾਲ ਇੱਕ ਲੜਾਈ ਤੋਂ ਬਾਅਦ ਬੰਗਲਾਦੇਸ਼ ਇੱਕ ਵੱਖਰਾ ਦੇਸ਼ ਬਣ ਗਿਆ। ਵੱਖਰਾ ਦੇਸ਼ ਬਣਨ ਤੋਂ ਬਾਅਦ ਬੰਗਲਾਦੇਸ਼ ਦੀ ਰਾਜਨੀਤਕ ਸਥਿਤੀ ਕੁਝ ਸਮੇਂ ਡੋਲਦੀ ਰਹੀ, ਦੇਸ਼ ਵਿੱਚ 13 ਰਾਸ਼ਟਰਸ਼ਾਸਕ ਬਦਲੇ ਗਏ ਅਤੇ 4 ਫੌਜੀ ਬਗਾਵਤਾਂ ਹੋਈਆਂ। ਸੰਸਾਰ ਦੇ ਸਭ ਤੋਂ ਜਨਬਹੁਲ ਦੇਸ਼ਾਂ ਵਿੱਚ ਬਾਂਗਲਾਦੇਸ਼ ਦਾ ਸਥਾਨ ਅੱਠਵਾਂ ਹੈ।
ਦ ਸਟੇਟ ਹਰਮੀਟੇਜ (ਰੂਸੀ: Госуда́рственный Эрмита́ж; IPA: [gəsʊˈdarstvʲɪnɨj ɪrmʲɪˈtaʂ], Gosudarstvenny Ermitazh) ਇੱਕ ਅਜਾਇਬਘਰ ਹੈ ਜੋ ਰੂਸ ਦੇ ਸੇਂਟ ਪੀਟਰਸਬਰਗ ਵਿੱਚ ਸਥਿਤ ਹੈ। ਇਹ ਦੁਨਿਆ ਦੇ ਸਬ ਤੋਂ ਵੱਡੇ ਅਤੇ ਪੁਰਾਣੇ ਅਜਾਇਬਘਰਾਂ ਵਿੱਚੋਂ ਇੱਕ ਹੈ। ਇਸ ਦੀ ਸਥਾਪਨਾ ਕੈਥੇਰੀਨ ਮਹਾਨ ਨੇ 1764 ਵਿੱਚ ਕੀਤੀ ਅਤੇ 1852 ਵਿੱਚ ਇਹ ਜਨਤਾ ਲਈ ਖੋਲਿਆ ਗਿਆ।
ਡਾਸ (ਅੰਗਰੇਜ਼ੀ:DOS) ਡਿਸਕ ਓਪਰੇਟਿੰਗ ਸਿਸਟਮ ਦਾ ਇੱਕ ਰੂਪ ਹੈ ਅਤੇ ਇੱਕ ਸਿਸਟਮ ਸਾਫਟਵੇਅਰ ਦੀ ਕਿਸਮ ਹੈ।ਇਹ ਇੱਕ ਤਰਾਂ ਦਾ ਯੂਟੀਲਿਟੀ ਪ੍ਰੋਗਰਾਮ ਹੈ ਕਿਓਂਕਿ ਇੱਕ ਸਿਸਟਮ ਦੀ ਦੇਖਭਾਲ ਰਖਦਾ ਹੈ।ਇਹ ਸਾਡੇ ਦੁਆਰਾ ਕੀ-ਬੋਰਡ ਦੇ ਜਰਿਏ ਦਿੱਤੇ ਹੋਏ ਨਿਰਦੇਸ਼ਾਂ ਨੂੰ ਬਿਜਲਈ ਸੰਕੇਤਾਂ ਵਿੱਚ ਬਦਲਦਾ ਹੈ।ਇਹਨਾਂ ਬਿਜਲਈ ਸੰਕੇਤਾਂ ਨੂੰ ਕੰਪਿਊਟਰ ਬਹੁਤ ਹੀ ਜਲਦੀ ਤੇ ਚੰਗੀ ਤਰਾਂ ਸਮਾਜ ਸਕਦਾ ਹੈ।ਇਹ ਦਿੱਤੇ ਗਏ ਨਿਰਦੇਸ਼ਾਂ ਦੀ ਸੀਪੀਯੂ ਵਿੱਚ ਪਰੋਸੈਸਸਿੰਗ ਕਰਨ ਦਾ ਉਦੇਸ਼ ਦਿੰਦਾ ਹੈ ਤੇ ਪਰੋਸੈਸਸਿੰਗ ਆਊਟਪੁਟ ਨੂੰ ਮੋਨੀਟਰ ਜਾ ਫਿਰ ਕਿਸੇ ਹੋਰ ਆਊਟਪੁਟ ਯੰਤਰ ਪਹੰਚਾਉਣ ਵਿੱਚ ਮਦਦ ਦਿੰਦਾ ਹੈ।ਇਹ ਮੈਮਰੀ ਡਿਸਕ ਉੱਤੇ ਸੰਭਾਲੀਆਂ ਹੋਈਆਂ ਫਾਈਲਾਂ ਅਤੇ ਡਾਇਰੈਕਟਰੀਆਂ ਦੀ ਸੂਚੀ ਤਿਆਰ ਕਰਦਾ ਹੈ ਤੇ ਮੈਮਰੀ ਦੇ ਵਰਤੋਂ ਯੋਗ ਅਤੇ ਖਾਲੀ ਪਈ ਮੈਮਰੀ ਦੀ ਵੀ ਸੂਚੀ ਤਿਆਰ ਕਰਦਾ ਹੈ।ਡਾਸ ਨੂੰ ਸਭ ਤੋ ਪਿਹਲਾਂ ਸੰਨ 1979 ਵਿੱਚ ਇੰਟਲ-8086 ਪਰੋਸੈਸਰ ਲਈ ਬਣਾਇਆ ਗਿਆ ਸੀ ਜਿਸ ਦਾ ਨਾਮ 86 ਡਾਸ ਸੀ।ਹੁਣ ਤੱਕ ਡਾਸ ਦੇ ਲਗਭਗ 6 ਸੰਸਕਰਨ ਆ ਚੁੱਕੇ ਹਨ।
ਬ੍ਰਿਟਨੀ ਸਪੀਅਰਸ (English: Britney Jean Spears, ਜਨਮ 2 ਦਸੰਬਰ 1981) ਇੱਕ ਅਮਰੀਕੀ ਗਾਇਕ,ਡਾਂਸਰ ਅਤੇ ਅਦਾਕਾਰਾ ਹੈ। ਬ੍ਰਿਟਨੀ ਦਾ ਜਨਮ ਮੈੱਕਮਬ, ਮਿਸੀਸਿਪੀ ਅਤੇ ਪਰਵਰਿਸ ਕੈਂਟਬੂੱਡ, ਲੁਈਸਿਆਨਾ ਵਿੱਚ ਹੋਈ। 1997 ਵਿੱਚ ਜੀਵਾ ਰਿਕਾਰਡ ਨਾਲ ਕੰਮ ਕਰਨ ਤੋ ਪਹਿਲਾ ਉਸਨੇ ਬਚਪਨ ਵਿੱਚ ਟੈਲੀਵਿਜ਼ਨ ਉਪਰ ਅਪਨੀ ਅਦਾਕਾਰੀ ਪੇਸ ਕੀਤੀ। ਸਪੀਅਰਸ ਨੂੰ ਅਤੰਰ-ਰਾਸ਼ਟਰੀ ਪੱਧਰ ਉਪਰ ਸਫਲਤਾ ਉਸਦੀ ਪਹਿਲੀ ਅਤੇ ਦੂਜੀ ਐਲਬਮ, ..ਬੇਬੀ ਵਨ ਮੋਰ ਟਾਇਮ (1999) ਅਤੇ ਉਪਸ!..ਆਈ ਡਿਡ ਇਟ ਅਗੇਨ (2000) ਨਾਲ ਮਿਲੀ। ਉਸ ਸਮੇਂ ਇਹ ਕਿਸੇ ਨੌਜਵਾਨ ਕੁੜੀ ਦੀਆਂ ਸਭ ਤੋ ਵੱਧ ਵਿਕਣ ਵਾਲੀ ਐਲਬਮਾਂ ਸੀ।
ਸਟਾਕਹੋਮ) ਸਵੀਡਨ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ ਅਤੇ ਸਕੈਂਡੀਨੇਵੀਆ ਦਾ ਸਭ ਤੋਂ ਵੱਧ ਅਬਾਦੀ ਵਾਲਾ ਸ਼ਹਿਰੀ ਇਲਾਕਾ ਹੈ। ਇਸ ਦੀ ਅਬਾਦੀ ਨਗਰਪਾਲਿਕਾ ਵਿੱਚ 871,952 (2010), ਸ਼ਹਿਰੀ ਇਲਾਕਾ ਵਿੱਚ 1,372,565 (2010) ਅਤੇ ਮਹਾਂਨਗਰ ਦੇ 6519 ਵਰਗ ਕਿਮੀ ਵਿੱਚ 2,119,760 ਹੈ। 2010 ਦੇ ਵੇਲੇ ਸਟਾਕਹੋਮ ਦੇ ਮਹਾਂਨਗਰੀ ਇਲਾਕਾ ਦੀ ਅਬਾਦੀ ਦੇਸ਼ ਦੀ ਅਬਾਦੀ ਦਾ 22% ਹੈ।
ਜੂਲੀ ਦਬੋਰਾਹ ਕਵਨੇਰ (ਜਨਮ 7 ਸਤੰਬਰ,1950) ਇੱਕ ਅਮਰੀਕੀ ਫਿਲਮ ਅਤੇ ਟੈਲੀਵਿਜ਼ਨ ਅਦਾਕਾਰਾ ਅਤੇ ਕਾਮੇਡੀਅਨ ਹੈ। ਉਹ ਪਹਿਲੀ ਵਾਰ ਵੈਲਰੀ ਹਾਰਪਰ ਦੇ ਪਾਤਰ ਬ੍ਰੇਂਦਾ ਦੀ ਛੋਟੀ ਭੈਣ ਦੀ ਭੂਮਿਕਾ ਵਿੱਚ ਹਸਾਉਣਾ ਵਾਲੇ ਸੀਰੀਅਲ ਰੋਦੋ ਲਈ ਚਰਚਾ ਵਿੱਚ ਆਈ। ਇਸ ਕਾਮੇਡੀ ਸੀਰੀਜ਼ ਵਿੱਚ ਬਕਾਇਦਾ ਸਹਾਇਕ ਅਭਿਨੇਤਰੀ ਵਜੋਂ ਅਦਾਕਾਰੀ ਲਈ ਉਸਨੂੰ ਪ੍ਰਾਇਮ ਟਾਈਮ ਏਮੇ ਅਵਾਰਡ ਮਿਲਿਆ। ਐਨੀਮੇਟਡ ਟੈਲੀਵਿਜ਼ਨ ਸੀਰੀਜ਼ ਦੀ ਮਰਜ ਸਿੰਪਸਨ ਵਿੱਚ ਅਵਾਜ ਨੂੰ ਪਸੰਦ ਕੀਤਾ ਗਿਆ।
ਜੂਆ ਇੱਕ ਖੇਡ ਜਾਂ ਲਤ ਹੈ, ਜੋ ਸ਼ਰਤ਼ ਲਗਾਕੇ ਖੇਡੀ ਜਾਂਦੀ ਹੈ। ਇਹਦੀ ਕਾਰਜਵਿਧੀ ਲਾਲਚ ਦੀ ਮਨੁੱਖੀ ਬਿਰਤੀ ਦੁਆਲੇ ਘੁੰਮਦੀ ਹੈ। ਕਿਰਤ ਕੀਤੇ ਬਗੈਰ ਜਲਦੀ ਅਮੀਰ ਹੋਣ ਦੀ ਜਾਂ ਪੈਸਾ ਕਮਾਉਣ ਦੀ ਤਾਂਘ ਇਸ ਦੀ ਮੁੱਖ ਪ੍ਰੇਰਕ ਸ਼ਕਤੀ ਹੁੰਦੀ ਹੈ। ਇਸ ਦਾ ਦੂਜਾ ਪੱਖ ਦਾਅ ਵਜੋਂ ਲਾਇਆ ਪੈਸਾ ਜਾਂ ਹੋਰ ਕੋਈ ਕੀਮਤੀ ਚੀਜ਼ ਹਾਰਨ ਦਾ ਖਤਰਾ ਮੁੱਲ ਲੈਣਾ ਹੈ। ਜੂਏ ਦਾ ਅਧਾਰ ਅਨੇਕ ਕਿਸਮ ਦੀਆਂ ਖੇਡਾਂ ਹੁੰਦੀਆਂ ਹਨ ਜਿਹਨਾਂ ਦੇ ਨਤੀਜੇ ਅਨਿਸਚਿਤ ਹੁੰਦੇ ਹਨ।
ਬਰੂਸ-ਲੀ (ਚੀਨੀ: 李小龍; ਜਨਮ ਸਮੇਂ ਲੀ ਜੂਨ-ਫਾਨ , ਚੀਨੀ: 李振藩; ਨਵੰਬਰ 27, 1940 – 20 ਜੁਲਾਈ 1973) ਅਮਰੀਕਾ ਵਿੱਚ ਜੰਮੇ, ਚੀਨੀ ਹਾਂਗਕਾਂਗ ਐਕਟਰ, ਮਾਰਸ਼ਲ ਕਲਾਕਾਰ, ਦਾਰਸ਼ਨਕ, ਫਿਲਮ ਨਿਰਦੇਸ਼ਕ, ਪਟਕਥਾ ਲੇਖਕ, ਵਿੰਗ ਚੁਨ ਦੇ ਅਭਿਆਸਕਰਤਾ ਅਤੇ ਜਿੱਤ ਕੁਨ ਡੋ ਅਵਧਾਰਨਾ ਦੇ ਸੰਸਥਾਪਕ ਸਨ। ਕਈ ਲੋਕ ਉਨ੍ਹਾਂ ਨੂੰ 20ਵੀਂ ਸਦੀ ਦੇ ਸਭ ਤੋਂ ਪ੍ਰਭਾਵਸ਼ਾਲੀ ਮਾਰਸ਼ਲ ਕਲਾਕਾਰ ਅਤੇ ਇੱਕ ਸਾਂਸਕ੍ਰਿਤਕ ਪ੍ਰਤੀਕ ਦੇ ਰੂਪ ਵਿੱਚ ਮੰਨਦੇ ਹਨ। ਉਹ ਐਕਟਰ ਬਰੈਨਡਨ ਲੀ ਅਤੇ ਐਕਟਰੈਸ ਸ਼ੈਨਨ ਲੀ ਦੇ ਪਿਤਾ ਵੀ ਸਨ। ਉਨ੍ਹਾਂ ਦਾ ਛੋਟਾ ਭਰਾ ਰਾਬਰਟ ਇੱਕ ਸੰਗੀਤਕਾਰ ਅਤੇ ਦ ਥੰਡਰਬਰਡਸ ਨਾਮਕ ਹਾਂਗਕਾਂਗ ਦੇ ਇੱਕ ਲੋਕਾਂ ਨੂੰ ਪਿਆਰਾ ਵਿੱਠ ਬੈਂਡ ਦਾ ਮੈਂਬਰ ਸੀ। ਬਰੂਸ-ਲੀ ਸਾਨ ਫਰਾਂਸਿਸਕੋ, ਕੈਲੀਫੋਰਨੀਆ ਵਿੱਚ ਪੈਦਾ ਹੋਏ ਸਨ ਅਤੇ ਕਿਸ਼ੋਰ ਅਵਸਥਾ ਦੇ ਅੰਤ ਤੋਂ ਕੁੱਝ ਪਹਿਲਾਂ ਤੱਕ ਹਾਂਗਕਾਂਗ ਵਿੱਚ ਪਲੇ - ਵਧੇ .
ਬਜ਼ਾਰ ਪੂੰਜੀਕਰਣ, ਕਈ ਵਾਰ ਮਾਰਕੀਟ ਕੈਪ ਵਜੋਂ ਜਾਣਿਆ ਜਾਂਦਾ ਹੈ, ਸ਼ੇਅਰਧਾਰਕਾਂ ਦੀ ਮਲਕੀਅਤ ਵਾਲੇ ਜਨਤਕ ਤੌਰ 'ਤੇ ਵਪਾਰ ਕਰਨ ਵਾਲੀ ਕੰਪਨੀ ਦੇ ਬਕਾਇਆ ਸਾਂਝੇ ਸ਼ੇਅਰਾਂ ਦਾ ਕੁੱਲ ਮੁੱਲ ਹੈ।ਬਜ਼ਾਰ ਪੂੰਜੀਕਰਣ ਬਕਾਇਆ ਸਾਂਝੇ ਸ਼ੇਅਰਾਂ ਦੀ ਸੰਖਿਆ ਨਾਲ ਗੁਣਾ ਕਰਕੇ ਪ੍ਰਤੀ ਸਾਂਝੇ ਸ਼ੇਅਰ ਦੀ ਮਾਰਕੀਟ ਕੀਮਤ ਦੇ ਬਰਾਬਰ ਹੁੰਦਾ ਹੈ। ਕਿਉਂਕਿ ਬਕਾਇਆ ਸਟਾਕ ਜਨਤਕ ਬਾਜ਼ਾਰਾਂ ਵਿੱਚ ਖਰੀਦਿਆ ਅਤੇ ਵੇਚਿਆ ਜਾਂਦਾ ਹੈ, ਇਸ ਲਈ ਪੂੰਜੀਕਰਣ ਨੂੰ ਇੱਕ ਕੰਪਨੀ ਦੀ ਕੁੱਲ ਕੀਮਤ ਬਾਰੇ ਜਨਤਕ ਰਾਏ ਦੇ ਇੱਕ ਸੂਚਕ ਵਜੋਂ ਵਰਤਿਆ ਜਾ ਸਕਦਾ ਹੈ ਅਤੇ ਇਹ ਸਟਾਕ ਮੁੱਲਾਂਕਣ ਦੇ ਕੁਝ ਰੂਪਾਂ ਵਿੱਚ ਇੱਕ ਨਿਰਣਾਇਕ ਕਾਰਕ ਹੈ।
ਹੈਕਟੇਅਰ (ਅੰਗਰੇਜ਼ੀ: hectare; ਚਿੰਨ: ha) ਇੱਕ ਐਸ.ਆਈ. ਤੋਂ ਸਵੀਕਾਰਤ ਮੀਟਰਿਕ ਸਿਸਟਮ ਯੂਨਿਟ ਹੈ, ਜੋ ਕਿ 100 ares (10,000 m2) ਜਾਂ 1 ਵਰਗ ਹੇਕਟੋਮੀਟਰ (hm2) ਦੇ ਬਰਾਬਰ ਹੈ ਅਤੇ ਮੁਢਲੇ ਤੌਰ ਤੇ ਜ਼ਮੀਨ ਦੇ ਮਾਪ ਵਿੱਚ ਵਰਤਿਆ ਜਾਂਦਾ ਹੈ। ਇੱਕ ਏਕੜ ਲਗਭਗ 0.405 ਹੈਕਟੇਅਰ ਅਤੇ ਇੱਕ ਹੈਕਟੇਅਰ ਵਿੱਚ 2.47 ਏਕੜ ਰਕਬਾ ਹੁੰਦਾ ਹੈ।1795 ਵਿੱਚ, ਜਦੋਂ ਮੈਟਰਿਕ ਪ੍ਰਣਾਲੀ ਲਾਗੂ ਕੀਤੀ ਗਈ ਸੀ, ਤਾਂ "100" ਮੀਟਰ ਦੇ ਤੌਰ ਤੇ ਪਰਿਭਾਸ਼ਿਤ ਕੀਤੇ ਗਏ "ਹੈ" ਅਤੇ ਹੈਕਟੇਅਰ ("ਹੈਕਟੋ-" + "ਹਨ") ਇਸ ਤਰ੍ਹਾਂ 100 "ਏਰੀਆ" ਜਾਂ 1/100 ਕਿਲੋਮੀਟਰ 2 ਸੀ। ਜਦੋਂ 1960 ਵਿੱਚ ਮੈਟ੍ਰਿਕ ਪ੍ਰਣਾਲੀ ਨੂੰ ਤਰਕਸੰਗਤ ਬਣਾਇਆ ਗਿਆ ਸੀ, ਜਿਸਦਾ ਨਤੀਜਾ ਇੰਟਰਨੈਸ਼ਨਲ ਸਿਸਟਮ ਆਫ ਯੂਨਿਟਸ (ਐਸਆਈ), ਇਹਨਾਂ ਨੂੰ ਇੱਕ ਮਾਨਤਾ ਪ੍ਰਾਪਤ ਇਕਾਈ ਵਜੋਂ ਸ਼ਾਮਲ ਨਹੀਂ ਕੀਤਾ ਗਿਆ ਸੀ। ਹਾਲਾਂਕਿ, ਹੈਕਟੇਅਰ ਐਸ.ਆਈ.
ਕੈਥਰੀਨ ਅਲਿਜ਼ਾਬੈਥ ਹਡਸਨ (ਜਨਮ 25 ਅਕਤੂਬਰ 1984), ਆਪਣੇ ਮੰਚੀ ਨਾਮ ਕੇਟੀ ਪੇਰੀ ਦੁਆਰਾ ਜ਼ਿਆਦਾ ਪ੍ਰਸਿੱਧ, ਇੱਕ ਅਮਰੀਕੀ ਗਾਇਕ, ਗੀਤਕਾਰ, ਸੰਗੀਤਕਾਰ, ਵਪਾਰੀ, ਸਮਾਜ ਸੇਵੀ, ਅਤੇ ਅਦਾਕਾਰਾ ਹੈ। ਪੇਰੀ 2007 ਵਿੱਚ ਆਪਣੇ ਇੰਟਰਨੈੱਟ ਹਿਟ ਯੂਰ ਸੋ ਗੇ ਨਾਲ ਪ੍ਰਸਿੱਧ ਹੋਈ ਅਤੇ 2008 ਵਿੱਚ ਉਸ ਨੇ ਆਪਣਾ ਸੋਲੋ ਗੀਤ ਆਈ ਕਿਸਡ ਅ ਗਰਲ ਪੇਸ਼ ਕੀਤਾ। ਇਸ ਦੇ 'ਡਾਰਕ ਹਊਸ' ਗੀਤ ਨੂੰ ਬਹੁਤ ਪ੍ਰਸੰਸਾ ਮਿਲੀ।
ਪੋਂਜ਼ੀ ਸਕੀਮ ਮਾਲੀ ਫ਼ਰਾਡ ਦਾ ਇੱਕ ਢਕਵੰਜ ਹੈ ਜਿਸ ਦੇ ਤਹਿਤ ਨਿਵੇਸ਼ਕਾਂ ਨੂੰ ਮੁਨਾਫ਼ਾ ਕਮਾਏ ਬਗੈਰ ਹੀ ਹੋਰਨਾਂ ਨਿਵੇਸ਼ਕਾਂ ਦੇ ਪੈਸਿਆਂ ਨਾਲ ਲੁਭਾਊ ਦਰਾਂ ਦੇ ਵਾਧੇ ਸਹਿਤ ਅਦਾਇਗੀ ਕਰ ਦਿੱਤੀ ਜਾਂਦੀ ਹੈ। ਇਨ੍ਹਾਂ ਆਰੰਭਿਕ ਅਦਾਇਗੀਆਂ ਨੂੰ ਵੇਖ ਕੇ ਲਾਲਚੀ ਨਿਵੇਸ਼ਕ ਧੜਾ-ਧੜ ਨਿਵੇਸ਼ ਕਰਨ ਲੱਗਦੇ ਹਨ।ਇਸ ਸਕੀਮ ਦਾ ਨਾਮ ਚਾਰਲਸ ਪੋਂਜ਼ੀ ਦੇ ਨਾਮ ਤੇ ਪਿਆ ਹੈ, ਜਿਸ ਨੇ ਇਹ ਸਕੀਮ ਵਰਤ ਕੇ 1920 ਵਿੱਚ ਵੱਡੀ ਠੱਗੀ ਮਾਰੀ ਸੀ। ਲੇਕਿਨ, ਆਖ਼ਿਰਕਾਰ ਅਜਿਹੀ ਸਕੀਮ ਲਿਆਉਣ ਵਾਲੀਆਂ ਕੰਪਨੀਆਂ ਜਾਂ ਫਰਮਾਂ ਕੁੱਝ ਮਹੀਨਿਆਂ ਜਾਂ ਸਾਲਾਂ ਵਿੱਚ ਨਿਵੇਸ਼ਕਾਂ ਦਾ ਲੱਖਾਂ-ਕਰੋੜਾਂ ਲੈ ਕੇ ਰਫੂਚੱਕਰ ਹੋ ਜਾਂਦੀਆਂ ਹਨ ਅਤੇ ਮੋਟਾ ਰਿਟਰਨ ਮਿਲਣ ਦੀ ਆਸ ਲਗਾਏ ਨਿਵੇਸ਼ਕ ਹੱਥ ਮਲਦੇ ਰਹਿ ਜਾਂਦੇ ਹਨ।
ਮਾਇਨਕ੍ਰਾਫਟ ਇੱਕ ਵੀਡੀਓ ਖੇਡ ਹੈ ਜਿਸਨੂੰ ਮੋਜੈਂਗ ਸਟੂਡੀਓਜ਼ ਨੇ ਸਿਰਜਿਆ ਹੈ। ਮਾਇਨਕ੍ਰਾਫਟ ਨੂੰ ਮਾਰਕਸ "ਨੌਚ" ਪਰਸਨ ਨੇ ਜਾਵਾ ਪ੍ਰੋਗਰਾਮਿੰਗ ਭਾਸ਼ਾ ਵਿੱਚ ਸਿਰਜਿਆ ਸੀ। ਕਈ ਇਮਤਿਹਾਨਾਂ ਤੋਂ ਬਾਅਦ ਇਸਨੂੰ ਨਵੰਬਰ 2011 ਵਿੱਚ ਪੂਰੀ ਤੌਰ ਤੇ ਜਨਤਕ ਕੀਤਾ ਗਿਆ, ਅਤੇ ਨੌਤ ਨੇ ਪ੍ਰਧਾਨਗੀ ਛੱਡਕੇ ਜੈਨਜ਼ "ਜੈੱਬ" ਬਰਗੈਨਸਟਨ ਨੂੰ ਨਵਾਂ ਪ੍ਰਧਾਨ ਬਣਾਇਆ। ਇਸਦੀਆਂ 2021 ਦੇ ਮੁਤਾਬਕ 238 ਮਿਲੀਅਨ ਕਾਪੀਆਂ ਵਿਕ ਚੁੱਕੀਆਂ ਹਨ ਅਤੇ ਇਸ ਨਾਲ ਇਹ ਦੁਨੀਆ ਦੀ ਸਭ ਤੋਂ ਵੱਧ ਵਿਕਣ ਵਾਲੀ ਵੀਡੀਓ ਖੇਡ ਹੈ ਅਤੇ ਇਸਦੇ ਤਕਰੀਬਨ 140 ਮਿਲੀਅਨ ਸੁਰਜੀਤ ਖਿਡਾਰੀ ਹਨ।
ਹੋਲਾ ਮਹੱਲਾ ਖ਼ਾਲਸਾਈ ਜਾਹੋ-ਜਲਾਲ ਦਾ ਪ੍ਰਤੀਕ ਅਤੇ ਕੌਮੀ ਜੋੜ ਮੇਲਾ ਹੈ। ਇਹ ਮੇਲਾ ਖ਼ਾਲਸਾ ਪੰਥ ਦੇ ਜਨਮ ਅਸਥਾਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਧਾਰਮਿਕ ਪ੍ਰੰਪਰਾਵਾਂ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਅਨੰਦਪੁਰ ਸਾਹਿਬ ਸਮੇਤ ਸਮੁੱਚਾ ਇਲਾਕਾ ਖ਼ਾਲਸਾਈ ਰੰਗ 'ਚ ਰੰਗਿਆ ਜਾਂਦਾ ਹੈ। ਖ਼ਾਲਸਾ ਪੰਥ ਹੋਲੀ ਨਹੀਂ, ਹੋਲਾ ਖੇਡਦਾ ਹੈ ਅਤੇ ਮਹੱਲਾ ਕੱਢਦਾ ਹੈ। ਹੋਲੀ ਤੋਂ ਅਗਲੇ ਦਿਨ, ਅਨੰਦਪੁਰ ਸਾਹਿਬ ਵਿੱਚ ਕੇਸਗੜ੍ਹ ਸਾਹਿਬ ਅਤੇ ਹੋਰ ਧਾਰਮਿਕ ਸਥਾਨਾਂ ਦੇ ਸਥਾਨ ਉਤੇ, ਇੱਕ ਮੇਲਾ ਭਰਦਾ ਹੈ, ਜਿਸ ਨੂੰ ‘ਹੋਲਾ ਮਹੱਲਾ` ਵੀ ਕਹਿੰਦੇ ਹਨ। ਇਸ ਮੇਲੇ ਦਾ ਮੁੱਢ ਗੁਰੂ ਗੋਬਿੰਦ ਸਿੰਘ ਨੇ ਸੰਮਤ 1701 ਚੇਤ ਦੀ ਇੱਕ ਤਰੀਕ ਨੂੰ ਰੱਖਿਆ। ਉਨ੍ਹਾਂ ਨੇ ਖਾਲਸੇ ਨੂੰ ਸਸ਼ਤਰ-ਵਿੱਦਿਆ ਤੇ ਯੁੱਧ-ਕਲਾ ਵਿੱਚ ਨਿਪੁੰਨ ਕਰਨ ਲਈ ਦੋ ਦਲ ਬਣਾ ਕੇ, ਉਨ੍ਹਾਂ ਵਿੱਚ ਮਸਨੂਈ ਲੜਾਈ ਕਰਵਾਈ ਤੇ ਬਹਾਦਰ ਯੋਧਿਆਂ ਨੂੰ ਸਿਰੋਪੇ ਬਖ਼ਸੇ। ਉਦੋਂ ਤੋਂ ਹਰ ਸਾਲ ਅਨੰਦਪੁਰ ਵਿੱਚ ਹੋਲੀ ਤੋਂ ਅਗਲੇ ਦਿਨ ਹੋਲਾ ਮਹੱਲਾ ਮਨਾਇਆ ਜਾਣ ਲੱਗਾ। ਇਸ ਦਿਨ ਸੰਗਤ ਦਾ ਇੱਕ ਵੱਡਾ ਇਕੱਠ ਹੂੰਦਾ ਹੈ ਜਿਸ ਨੂੰ ‘ਮਹੱਲਾ` ਕਹਿੰਦੇ ਹਨ, ਨਗਾਰਿਆਂ ਦੀ ਧੁਨੀ ਵਿਚ, ਸਜ-ਧਜ ਨਾਲ ਇੱਕ ਗੁਰਧਾਮ ਤੋਂ ਦੂਜੇ ਗੁਰਧਾਮ ਤੱਕ ਨਿਕਲਦਾ ਹੈ। ਇਸ ਮਹੱਲਾ ਵਿੱਚ ਨਿਹੰਗ ਸਿੰਘ, ਪੁਰਾਤਨ ਫ਼ੌਜੀ ਆਨ ਸ਼ਾਨ ਨਾਲ ਸ਼ਾਮਲ ਹੁੰਦੇ ਅਤੇ ਸ਼ਸਤਰਾਂ ਦੇ ਦਸਤਕਾਰ ਵਿਖਾਦੇ ਹਨ|
ਬ੍ਰਿਟਿਸ਼ ਬ੍ਰੌਡਕਾਸਟਿੰਗ ਕੌਰਪੋਰੇਸ਼ਨ (ਜਾਂ ਬੀ.ਬੀ.ਸੀ; ਅੰਗਰੇਜ਼ੀ: British Broadcasting Corporation (BBC)) ਇੱਕ ਉੱਘੀ ਪਬਲਿਕ ਪ੍ਰਸਾਰਣ ਸੇਵਾ ਹੈ ਜਿਸਦੇ ਹੈੱਡਕੁਆਟਰ ਲੰਡਨ (ਇੰਗਲੈਂਡ) ਵਿਖੇ ਹਨ। ਇਹ ਰੇਡੀਓ, ਟੈਲੀਵਿਜ਼ਨ ਅਤੇ ਔਨਲਾਈਨ ਪ੍ਰਸਾਰਣ ਸੇਵਾਵਾਂ ਦਿੰਦੀ ਹੈ। ਮੁਲਾਜ਼ਮਾਂ ਦੀ ਗਿਣਤੀ ਮੁਤਾਬਕ ਇਹ ਦੁਨੀਆ ਦੀ ਸਭ ਤੋਂ ਵੱਡੀ ਪ੍ਰਸਾਰਣ ਕੰਪਨੀ ਹੈ ਜਿਸਦੇ 23,000 ਮੁਲਾਜ਼ਮ ਹਨ।
ਨੀਲਸ ਬੋਰ ਜਾਂ ਨਿਲਸ ਹੈਨਰਿਕ ਡੇਵਿਡ ਬੋਰ (7 ਅਕਤੂਬਰ 1885 – 18 ਨਵੰਬਰ 1962) ਡੈਨਮਾਰਕ ਦੇ ਭੌਤਿਕ ਵਿਗਿਆਨੀ ਸਨ ਜਿਹਨਾਂ ਨੇ ਮਿਕਦਾਰ ਵਿਚਾਰਾਂ ਦੇ ਅਧਾਰ 'ਤੇ ਹਾਈਡਰੋਜਨ ਪਰਮਾਣੂ ਦੇ ਸਪੈਕਟਰਮ ਦੀ ਵਿਆਖਿਆ ਕੀਤੀ। ਨਿਊਕਲੀਅਸ ਦੇ ਦਰਵ-ਬੂੰਦ ਮਾਡਲ ਅਧਾਰ 'ਤੇ ਉਹਨਾਂ ਨੇ ਨਿਊਕਲੀ ਫੱਟ ਦਾ ਇੱਕ ਸਿੱਧਾਂਤ ਪੇਸ਼ ਕੀਤਾ। ਬੋਰ ਨੇ ਮਿਕਦਾਰ ਮਕੈਨਕੀ ਦੀਆਂ ਸੰਕਲਪਨਾਤਮਕ ਸਮਸਿਆਵਾਂ ਨੂੰ ਖਾਸ ਤੌਰ ਉੱਤੇ ਮੁਕੰਮਲਤਾ ਦੇ ਸਿਧਾਂਤ ਦੀ ਪੇਸ਼ਕਸ਼ ਰਾਹੀਂ ਸਪਸ਼ਟ ਕਰਨ ਵਿੱਚ ਯੋਗਦਾਨ ਦਿੱਤਾ।
ਐਂਪਾਇਰ ਸਟੇਟ ਬਿਲਡਿੰਗ ਜੋ ਕਿ ਨਿਊ ਯਾਰਕ ਦੀ 1931 ਤੋਂ 1970 ਤੱਕ ਲਗਭਗ 40 ਸਾਲ ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ਰਹੀ ਹੈ ਇਸ ਦੀਆਂ 102 ਮੰਜ਼ਲਾ ਹਨ। ਇਸ ਦੀ ਉੱਚਾਈ 1250 ਫੁੱਟ ਜਾਂ 381 ਮੀਟਰ ਹੈ। ਇਸ ਦੀ ਅੰਟੀਨੇ ਨਾਲ ਉੱਚਾਈ 1454 ਫੁੱਟ ਜਾਂ 443 ਮੀਟਰ ਹੈ। ਹੁਣ ਇਹ ਇਮਾਰਤ ਦੁਨੀਆਂ ਦੀ ਪੰਜਵੀ ਸਭ ਤੋਂ ਉਚੀ ਇਮਾਰਤ ਹੈ। 28 ਜੁਲਾਈ 1945 ਨੂੰ ਬੀ-25 ਮਿੱਸ਼ਲ ਬੰਬਾਰ ਜਹਾਜ਼ ਨਿਊਯਾਰਕ ਦੀ ਐਂਪਾਇਰ ਸਟੇਟ ਬਿਲਡਿੰਗ ਵਿੱਚ ਵੱਜਣ ਕਰ ਕੇ 14 ਲੋਕ ਮਾਰੇ ਗਏ। ਇਹ ਜਹਾਜ਼ ਧੁੰਧ ਕਾਰਨ 79ਵੀਂ ਅਤੇ 80ਵੀਂ ਮੰਜ਼ਿਲ ਵਿੱਚ ਜਾ ਵੱਜਾ ਸੀ। ਇਸ ਨਾਲ ਅੱਗ ਵੀ ਲਗ ਗਈ ਸੀ ਜਿਸ ਨੂੰ ਸਿਰਫ਼ 45 ਮਿੰਟ ਵਿੱਚ ਹੀ ਬੁਝਾ ਲਿਆ ਗਿਆ ਸੀ। 102 ਮੀਜ਼ਲਾਂ ਦੀ ਇਹ ਇਮਾਰਤ 381 ਮੀਟਰ ਉਚੀ ਹੈ ਤੇ 1931 ਵਿੱਚ ਬਣੀ ਸੀ। ਸੰਨ 1972 ਤਕ ਇਹ ਦੁਨੀਆ ਦੀ ਸਭ ਤੋਂ ਉਚੀ ਇਮਾਰਤ ਸੀ।
ਹੈਨਰੀ ਐਲਬਰਟ "ਹਾਂਕ" ਅਜ਼ਾਰੀਆ ( ਲਈ-ZAIR-ee-ਲਈ; ਜਨਮ ਅਪ੍ਰੈਲ 25, 1964) ਇੱਕ ਅਮਰੀਕੀ ਅਦਾਕਾਰ, ਅਵਾਜ਼ ਅਦਾਕਾਰ, ਕਮੇਡੀਅਨ ਅਤੇ ਨਿਰਮਾਤਾ ਹੈ। ਉਹ ਐਨੀਮੇਟਿਡ ਟੈਲੀਵਿਜ਼ਨ ਸਿਟਕੌਮ ਸਿਮਪਸਨਜ (1989-ਮੌਜੂਦਾ) ਵਿੱਚ ਅਭਿਨੈ ਕਰਨ ਲਈ ਮਸ਼ਹੂਰ ਹੈ, ਮੋ ਸਜ਼ੀਸਲਾਕ, ਅਪੂ ਨਾਹਾਸਪੀਮਾਪੇਟੀਲੋਨ, ਚੀਫ ਵਿਗਗਮ, ਕਾਮਿਕ ਬੁੱਕ ਗਾਇ, ਕਾਰਲ ਕਾਰਲਸਨ ਅਤੇ ਕਈ ਹੋਰਾਂ ਨੂੰ ਆਵਾਜ਼ ਦੇਣ ਲਈ ਜਾਣਿਆ ਜਾਂਦਾ ਹੈ। ਟਫਟਸ ਯੂਨੀਵਰਸਿਟੀ ਵਿੱਚ ਜਾਣ ਤੋਂ ਬਾਅਦ, ਅਜ਼ਾਰੀਆ ਨੇ ਆਵਾਜ਼ ਵਿੱਚ ਅਦਾਕਾਰੀ ਦੇ ਥੋੜ੍ਹੇ ਜਿਹੇ ਅਨੁਭਵ ਨਾਲ ਲੜੀ ਵਿੱਚ ਸ਼ਾਮਲ ਹੋ ਗਿਆ ਪਰੰਤੂ ਇਸਦੇ ਦੂਜੇ ਸੀਜ਼ਨ ਵਿੱਚ ਇੱਕ ਰੈਗੂਲਰ ਬਣ ਗਿਆ, ਜਿਸ ਵਿੱਚ ਉਸ ਦੀਆਂ ਬਹੁਤ ਸਾਰੀਆਂ ਪੇਸ਼ਕਾਰੀਆਂ ਪ੍ਰਸਿੱਧ ਅਦਾਕਾਰ ਅਤੇ ਪਾਤਰਾਂ ਤੇ ਆਧਾਰਿਤ ਸਨ।
ਸਪੇਨੀ ਭਾਸ਼ਾ (español ਏਸਪਾਨਿਓਲ / castellano ਕਾਸਤੇਲਿਆਨੋ) ਭਾਰਤੀ-ਯੂਰਪੀ ਭਾਸ਼ਾ-ਪਰਿਵਾਰ ਦੀ ਰੁਮਾਂਸ ਸ਼ਾਖਾ ਵਿੱਚ ਆਉਣ ਵਾਲੀ ਇੱਕ ਭਾਸ਼ਾ ਹੈ, ਜਿਹੜੀ ਕਿ ਇਬੇਰੀਆ ਪ੍ਰਾਇਦੀਪ ਵਿਚ ਬੋਲਚਾਲ ਦੀ ਲਾਤੀਨੀ ਭਾਸ਼ਾ ਤੋਂ ਪੈਦਾ ਹੋਈ ਹੈ। ਅੱਜ ਇਹ ਲਗਪਗ 500 ਮਿਲੀਅਨ ਜੱਦੀ ਬੁਲਾਰਿਆ ਦੁਆਰਾ ਬੋਲੀ ਜਾਣ ਵਾਲੀ ਸੰਸਾਰ ਭਾਸ਼ਾ ਹੈ। ਖਾਸ ਤੌਰ 'ਤੇ ਅਮਰੀਕਾ ਅਤੇ ਸਪੇਨ ਵਿਚ। ਇਹ ਜੱਦੀ ਬੁਲਾਰਿਆਂ ਦੀ ਗਿਣਤੀ ਦੇ ਹਿਸਾਬ ਨਾਲ ਚੀਨ ਦੀ ਮੰਡਾਰੀਅਨ ਭਾਸ਼ਾ ਤੋਂ ਬਾਅਦ ਸੰਸਾਰ ਦੀ ਦੂਜੇ ਨੰਬਰ ਦੀ ਭਾਸ਼ਾ ਹੈ। ਅਤੇ ਚੀਨ ਦੀ ਮੰਡਾਰੀਅਨ, ਅੰਗਰੇਜੀ ਅਤੇ ਹਿੰਦੀ ਤੋ ਬਾਅਦ ਇਹ ਸੰਸਾਰ ਵਿਚ ਬੋਲੀ ਜਾਣ ਵਾਲੀ ਚੌਥੀ ਭਾਸ਼ਾ ਹੈ। ਇਹ ਰੁਮਾਂਸ ਸ਼ਾਖਾਂ ਵਿੱਚੋਂ ਸਭ ਤੋਂ ਵੱਧ ਬੋਲੀ ਜਾਂਦੀ ਹੈ।