ਪੰਜਾਬੀ ਵਿਕੀਪੀਡੀਆ ਦੇ ਸਭ ਤੋਂ ਜ਼ਿਆਦਾ ਵੇਖੇ ਜਾਣ ਵਾਲੇ ਲੇਖ, ਰੋਜ਼ਾਨਾ ਨਵਪੂਰਤ ਹੋਰ ਜਾਣੋ...
ਸਾਈਬਰ ਕ੍ਰਾਈਮ, ਜਾਂ ਕੰਪਿਊਟਰ-ਅਧਾਰਿਤ ਅਪਰਾਧ, ਇੱਕ ਜੁਰਮ ਹੈ ਜਿਸ ਵਿੱਚ ਕੰਪਿਊਟਰ ਅਤੇ ਇੱਕ ਨੈਟਵਰਕ ਦੀ ਵਰਤੋਂ ਹੁੰਦੀ ਹੈ। ਕੰਪਿਊਟਰ ਦੀ ਵਰਤੋਂ ਕਿਸੇ ਜੁਰਮ ਦੇ ਆਯੋਗ ਵਿੱਚ ਕੀਤੀ ਗਈ ਹੋ ਸਕਦੀ ਹੈ, ਜਾਂ ਇਹ ਟੀਚਾ ਹੋ ਸਕਦਾ ਹੈ। ਸਾਈਬਰ ਕ੍ਰਾਈਮ ਨੂੰ ਪਰਿਭਾਸ਼ਤ ਕੀਤਾ ਜਾ ਸਕਦਾ ਹੈ: “ਅਪਰਾਧ ਜੋ ਵਿਅਕਤੀ ਜਾਂ ਵਿਅਕਤੀਆਂ ਦੇ ਸਮੂਹਾਂ ਵਿਰੁੱਧ ਅਪਰਾਧਕ ਮਨੋਰਥ ਨਾਲ ਪੀੜਤ ਦੀ ਸਾਖ ਨੂੰ ਨੁਕਸਾਨ ਪਹੁੰਚਾਉਣ ਜਾਂ ਪੀੜਤ ਨੂੰ ਸਿੱਧੇ ਜਾਂ ਅਸਿੱਧੇ ਤਰੀਕੇ ਨਾਲ, ਸਰੀਰਕ ਜਾਂ ਮਾਨਸਿਕ ਨੁਕਸਾਨ ਲਈ ਨੈਟਵਰਕ ਦੀ ਵਰਤੋਂ ਕਰਕੇ ਕੀਤੇ ਜਾਂਦੇ ਹਨ। ਜਿਵੇਂ ਇੰਟਰਨੈਟ (ਨੈੱਟਵਰਕ ਜਿਵੇਂ ਚੈਟ ਰੂਮ, ਈਮੇਲਾਂ, ਨੋਟਿਸ ਬੋਰਡ ਅਤੇ ਸਮੂਹ) ਅਤੇ ਮੋਬਾਈਲ ਫੋਨ (ਬਲੂਟੁੱਥ / ਐਸ ਐਮ ਐਸ / ਐਮ ਐਮ ਐਸ) "। ਸਾਈਬਰ ਕ੍ਰਾਈਮ ਕਿਸੇ ਵਿਅਕਤੀ ਜਾਂ ਦੇਸ਼ ਦੀ ਸੁਰੱਖਿਆ ਅਤੇ ਵਿੱਤੀ ਸਿਹਤ ਲਈ ਖਤਰਾ ਪੈਦਾ ਕਰ ਸਕਦਾ ਹੈ।
ਇੰਟਰਨੈੱਟ ਜਾਂ ਅੰਤਰਜਾਲ ਆਪਸ ਵਿੱਚ ਜੁੜੇ ਕੰਪੀਊਟਰੀ ਜਾਲਾਂ ਦਾ ਇੱਕ ਸਰਬ-ਵਿਆਪੀ ਪ੍ਰਬੰਧ ਹੈ ਜੋ ਦੁਨੀਆ ਭਰ ਦੇ ਕਰੋੜਾਂ ਜੰਤਰਾਂ ਨੂੰ ਜੋੜਨ ਵਾਸਤੇ ਮਿਆਰੀ ਇੰਟਰਨੈੱਟ ਮਸੌਦੇ ਦੇ ਸਿਲਸਿਲੇ ਦੀ ਵਰਤੋਂ ਕਰਦਾ ਹੈ। ਇਹ ਇੱਕ ਕੌਮਾਂਤਰੀ ਜਾਲ਼ਾਂ ਦਾ ਜਾਲ਼ ਹੈ ਜਿਸ ਵਿੱਚ ਲੱਖਾਂ ਨਿੱਜੀ, ਜਨਤਕ, ਸਿੱਖਿਅਕ, ਕਾਰੋਬਾਰੀ ਅਤੇ ਸਰਕਾਰੀ ਜਾਲ਼ ਬਿਜਲਾਣੂ, ਤਾਰਹੀਣ ਅਤੇ ਪ੍ਰਕਾਸ਼ੀ ਜਾਲ਼ ਟੈਕਨਾਲੋਜੀਆਂ ਦੀ ਮੁਕੰਮਲ ਤਰਤੀਬ ਰਾਹੀਂ ਜੁੜੇ ਹੋਏ ਹਨ। ਇੰਟਰਨੈੱਟ ਉੱਤੇ ਜਾਣਕਾਰੀ ਸੋਮਿਆਂ ਅਤੇ ਸੇਵਾਵਾਂ ਦੀ ਖੁੱਲ੍ਹੀ-ਚੌੜੀ ਮੌਜੂਦਗੀ ਹੈ ਜਿਵੇਂ ਕਿ ਵਰਲਡ ਵਾਈਡ ਵੈੱਬ ਦੇ ਆਪਸ 'ਚ ਜੁੜੇ ਹੋਏ ਹਾਈਪਰਟੈਕਸਟ ਦਸਤਾਵੇਜ਼ ਅਤੇ ਐਪਲੀਕੇਸ਼ਨਾਂ, ਈਮੇਲ (ਬਿਜਲਾਣੂ ਡਾਕ) ਦੀ ਸਹਾਇਤਾ ਵਾਸਤੇ ਬੁਨਿਆਦੀ ਢਾਂਚਾ ਅਤੇ ਫ਼ਾਈਲਾਂ ਸਾਂਝੀਆਂ ਕਰਨ ਅਤੇ ਫ਼ੋਨ ਕਰਨ ਵਾਸਤੇ ਆਦਮੀ-ਤੋਂ-ਆਦਮੀ ਜਾਲ਼ ਇੰਟਰਨੈੱਟ ਦਾ ਜਾਲ
ਸਾਈਬਰ ਸੁਰੱਖਿਆ ਜਾਗਰੂਕਤਾ ਇਸ ਗੱਲ ਦਾ ਸੰਕੇਤ ਦਿੰਦੀ ਹੈ ਕਿ ਉਪਭੋਗਤਾ ਆਪਣੇ ਨੈਟਵਰਕ ਦੇ ਸਾਈਬਰ ਸੁਰੱਖਿਆ ਖ਼ਤਰੇ ਅਤੇ ਉਨ੍ਹਾਂ ਦੇ ਜੋਖਮ ਬਾਰੇ ਕਿੰਨਾ ਕੁ ਜਾਣਦਾ ਹੈ। ਅੰਤ ਵਾਲੇ ਉਪਭੋਗਤਾਵਾਂ ਨੂੰ ਇੱਕ ਨੈਟਵਰਕ ਦੇ ਅੰਦਰ ਕਮਜ਼ੋਰ ਲਿੰਕ ਅਤੇ ਪ੍ਰਾਇਮਰੀ ਕਮਜ਼ੋਰੀ ਮੰਨਿਆ ਜਾਂਦਾ ਹੈ। ਸੰਸਥਾਵਾਂ ਆਪਣੇ ਨੈਟਵਰਕ ਨੂੰ ਬਾਹਰੀ ਖਤਰੇ ਤੋਂ ਬਚਾਉਣ ਅਤੇ ਕਮਜ਼ੋਰੀਆਂ ਨੂੰ ਘਟਾਉਣ ਲਈ ਫੰਡ ਅਲਾਟ ਕਰਦੀਆਂ ਹਨ। ਇਸ ਦੇ ਨਤੀਜੇ ਵਜੋਂ ਉਪਭੋਗਤਾ ਇਕ ਵੱਡੀ ਕਮਜ਼ੋਰੀ ਹਨ, ਸੁਰੱਖਿਆ ਨੂੰ ਬਿਹਤਰ ਬਣਾਉਣ ਦੇ ਤਕਨੀਕੀ ਢੰਗ ਕਾਫ਼ੀ ਨਹੀਂ ਹਨ: ਸੰਗਠਨਾਂ ਨੂੰ ਸਾਈਬਰ ਸੁਰੱਖਿਆ ਦੀ ਨਿੱਜੀ ਜਾਗਰੂਕਤਾ ਲਈ ਸਿਖਲਾਈ ਵੀ ਪ੍ਰਦਾਨ ਕਰਨੀ ਚਾਹੀਦੀ ਹੈ। ਉਨ੍ਹਾਂ ਨੂੰ ਉਪਭੋਗਤਾ ਨੂੰ ਹਰ ਖਤਰੇ ਦੀ ਪ੍ਰਮੁੱਖ ਜਾਣਕਾਰੀ ਦੇਣੀ ਚਾਹੀਦੀ ਹੈ।
"ਲੋਕ-ਨਾਚ ਨਾਲ ਮਾਨਸਿਕਤਾ ਨਾਚ ਕਲਾ ਨੂੰ ਆਪਣੇ ਜੀਵਨ ਦਾ ਸੁਭਾਵਿਕ ਅਮਲ ਪ੍ਰਵਾਨ ਕਰਦੀ ਰਹੀ ਹੈ।" 'ਨੱਚਣ ਵਾਲੇ ਦੀ ਅੱਡੀ ਨਾ ਰਹਿੰਦੀ , ਗਾਉਣ ਵਾਲੇ ਦਾ ਮੂੰਹ' ਇਸ ਸੁਭਾਵਕ ਅਮਲ ਦੀ ਪੁਸ਼ਟੀ ਕਰਦੀ ਕਾਵਿ ਸਤਰ ਹੈ। ਨਾਚ ਕਲਾ ਕਿਸੇ ਵੀ ਸੂਰਤ ਵਿੱਚ ਮੂਕ ਪੇਸ਼ਕਾਰੀ ਨਹੀਂ ਹੈ। ਖ਼ਾਸਕਰ ਪੰਜਾਬੀ ਲੋਕ ਨਾਚ ਗਿੱਧਾ ਭੰਗੜਾ ਤਾਂ ਗੀਤਾਂ ਦੇ ਬੋਲ ਜਾਂ ਬੋਲੀਆਂ ਤੋਂ ਬਿਨਾਂ ਪੇਸ਼ ਕਿਤੇ ਜਾਣਾ ਸੰਭਵ ਹੀ ਨਹੀਂ। ਲੋਕ-ਸਮੂਹ ਦੀ ਸਿਰਜਨ-ਕਲਾ ਦੀ ਇੱਕ ਮਹੱਤਵਪੂਰਨ ਵੰਨਗੀ ਹੈ, ਜੋ ਲੋਕ-ਮਾਨਸ ਦੇ ਸਮੁਚੇ ਹਾਵਾਂ-ਭਾਵਾਂ ਨੂੰ ਸਰੀਰਕ ਮੁਦਰਾਵਾਂ ਦੇ ਪ੍ਰਗਟਾਉ-ਸੰਦਰਭ ਰਾਹੀਂ ਪੇਸ਼ ਕਰਦੀ ਹੈ। ਲੋਕ ਨਾਚ ਵੀ ਇਸੇ ਪ੍ਰਕਾਰ ਦੀ ਇੱਕ ਲੋਕ-ਕਲਾ ਹੈ। ਲੋਕ-ਨਾਚ ਮੰਨੋਰੰਜਨ ਦਾ ਸਾਧਨ ਹੀ ਨਹੀਂ, ਇਹ ਕਿਸੇ ਖਿੱਤੇ ਦੇ ਜਨ-ਸਮੂਹ ਦੀ ਸਮਾਜਿਕ, ਸੱਭਿਆਚਾਰਕ, ਨੈਤਿਕ, ਧਾਰਮਿਕ, ਰਾਜਸੀ ਅਤੇ ਇਤਹਾਸਿਕ ਜੀਵਨ-ਤੋਰ ਦੀਆਂ ਵਿਭਿੰਨ ਪਰਤਾਂ ਦਾ ਸਰੀਰਕ ਮੁਦਰਾਵਾਂ ਦੇ ਮਾਧਿਅਮ ਰਾਹੀਂ ਆਪ-ਮੁਹਾਰਾ, ਸਧਾਰਨ, ਖੁਸ਼ੀਆਂ-ਖੇੜਿਆਂ ਭਰਪੂਰ ਅੰਦਰੂਨੀ ਭਾਵਨਾਵਾਂ ਦਾ ਬਾਹਰੀ ਪ੍ਰਗਟਾਵਾ ਵੀ ਹੈ। ਪੰਜਾਬ ਦੇ ਲੋਕ-ਨਾਚ ਪੰਜਾਬ ਪੰਜਾਬ ਦੇ ਜਨ-ਜੀਵਨ ਦਾ ਮਹੱਤਪੂਰਨ ਅੰਗ ਹਨ।"ਪੰਜਾਬ ਦੇ ਲੋਕ-ਨਾਚਾਂ ਦਾ ਵਰਗੀਕਰਨ ਦੋ ਪੱਧਰਾਂ ਤੇ ਕੀਤਾ ਜਾ ਸਕਦਾ ਹੈ:
ਜਫਰ ਪਨਾਹੀ (Persian: جعفر پناهی; ਜਨਮ: 11 ਜੁਲਾਈ 1960) ਇਰਾਨੀ ਫਿਲਮ ਡਾਇਰੈਕਟਰ, ਪਟਕਥਾ ਲੇਖਕ, ਅਤੇ ਫਿਲਮ ਸੰਪਾਦਕ ਹੈ। ਜਫਰ ਪਨਾਹੀ ਫਿਲਮਾਂ ਲਈ ਕਈ ਕੌਮਾਂਤਰੀ ਪੁਰਸਕਾਰ ਜਿੱਤ ਚੁੱਕੇ ਹਨ। ਇਨ੍ਹਾਂ ਵਿਚੋਂ ਕਈਆਂ ਉੱਤੇ ਇਰਾਨ ਸਰਕਾਰ ਨੇ ਰੋਕ ਲਾਈ ਹੋਈ ਹੈ। ਉਸ ਦੀ ਇੱਕ ਦਸਤਾਵੇਜ਼ੀ ਫਿਲਮ ਦਾ ਨਾਂ ਸੀ: 'ਦਿਸ ਇਜ਼ ਨੋਟ ਏ ਫਿਲਮ’ ਇਸ ਫਿਲਮ ਵਿੱਚ ਜਫਰ ਦੀ ਜ਼ਿੰਦਗੀ ਦੇ ਆਪਣੀ ਪੇਸ਼ੀ ਵਾਲੇ ਇੱਕ ਦਿਨ ਦੀ ਕਹਾਣੀ ਦੱਸੀ ਗਈ ਹੈ।
ਮੈਰੀ ਮਗਦਲੀਨੀ 'ਮਾਰਲਿਨ' ਡੀਟਰਿਚ (ਜਰਮਨ ਉੱਚਾਰਣ: [maɐleːnə ਡੀ ː tʁɪç], 27 ਦਸੰਬਰ, 1901-6 ਮਈ 1992) ਇੱਕ ਜਰਮਨ ਅਭਿਨੇਤਰੀ ਅਤੇ ਗਾਇਕਾ ਸੀ, ਜਿਸਨੂੰ ਜਰਮਨੀ ਅਤੇ ਅਮਰੀਕੀ ਨਾਗਰਿਕਤਾ ਹਾਸਿਲ ਸੀ। ਆਪਣੇ ਲੰਬੇ ਕੈਰੀਅਰ ਦੌਰਾਨ, (ਜੋ 1910 ਤੋਂ 1980 ਦਹਾਕੇ ਤੱਕ ਫੈਲਿਆ ਹੋਇਆ ਸੀ) ਉਸਨੇ ਲਗਾਤਾਰ ਆਪਣੇ ਆਪ ਨੂੰ ਨਵੇਂ ਸਿਰਿਓਂ ਖੋਜ ਕੇ ਪ੍ਰਸਿੱਧ ਬਣਾਈ ਰੱਖਿਆ ਸੀ।1920 ਵਿੱਚ ਬਰਲਿਨ ਵਿੱਚ ਡੀਟਰਿਚ ਨੇ ਸਟੇਜ ਤੇ ਅਤੇ ਮੂਕ ਫਿਲਮਾਂ ਵਿੱਚ ਕੰਮ ਕੀਤਾ। ਬਲੂ ਐਂਜਲ (1930) ਵਿਚ ਲੋਲਾ-ਲੋਲਾ ਦੇ ਤੌਰ 'ਤੇ ਉਨ੍ਹਾਂ ਦੀ ਕਾਰਗੁਜ਼ਾਰੀ ਨੇ ਉਨ੍ਹਾਂ ਦੀ ਅੰਤਰਰਾਸ਼ਟਰੀ ਪ੍ਰਸਿੱਧੀ ਅਤੇ ਪੈਰਾਮਾਉਂਟ ਪਿਕਚਰ ਨਾਲ ਇਕਰਾਰਨਾਮਾ ਕੀਤਾ। ਡੀਟਰਿਚ ਨੇ ਮੌਰੋਕੋ (1930), ਸ਼ੰਘਾਈ ਐਕਸਪ੍ਰੈਸ (1932) ਅਤੇ ਡਿਜ਼ਾਇਰ (1936) ਵਰਗੀਆਂ ਹਾਲੀਵੁੱਡ ਫਿਲਮਾਂ ਵਿੱਚ ਕੰਮ ਕੀਤਾ। ਉਸਨੇ ਸਫਲਤਾਪੂਰਵਕ ਆਪਣੇ ਗਲੇਮਰਸ ਵਿਅਕਤੀ ਅਤੇ "ਵਿਦੇਸ਼ੀ" ਦਿੱਖਾਂ ਦਾ ਵਪਾਰ ਕੀਤਾ, ਅਤੇ ਇਸ ਸਮੇਂ ਦੇ ਸਭ ਤੋਂ ਵੱਧ ਤਨਖਾਹ ਵਾਲੀਆਂ ਅਭਿਨੇਤਰੀਆਂ ਵਿੱਚੋਂ ਇੱਕ ਬਣ ਗਈ। ਦੂਜੇ ਵਿਸ਼ਵ ਯੁੱਧ ਦੌਰਾਨ, ਉਹ ਅਮਰੀਕਾ ਵਿਚ ਇਕ ਉੱਚ ਪ੍ਰੋਫਾਈਲ ਮਨੋਰੰਜਕ ਸੀ। ਹਾਲਾਂਕਿ ਉਸਨੇ ਅਜੇ ਵੀ ਯੁੱਧ ਦੇ ਬਾਅਦ ਕਦੇ-ਕਦਾਈਂ ਫਿਲਮਾਂ ਬਣਾ ਦਿੱਤੀਆਂ। ਡੀਟਰਿਚ ਨੇ 1950 ਤੋਂ 1970 ਦੇ ਦਹਾਕੇ ਤੱਕ ਦੁਨੀਆਂ ਦਾ ਦੌਰਾ ਕੀਤਾ।
ਪੰਜਾਬੀ ਸੱਭਿਆਚਾਰ ਤੋਂ ਭਾਵ ਪੰਜਾਬੀ ਲੋਕ-ਸਮੂਹ ਦੁਆਰਾ ਸਿਰਜੀ ਵਿਸ਼ੇਸ਼ ਜੀਵਨ-ਜਾਂਚ ਜਿਸ ਵਿੱਚ ਉਨ੍ਹਾ ਲੋਕਾਂ ਦਾ ਰਹਿਣ-ਸਹਿਣ, ਕਿੱਤੇ, ਰਸਮ-ਰਿਵਾਜ, ਰਿਸ਼ਤੇ-ਨਾਤੇ, ਪਹਿਰਾਵਾ, ਵਿਸ਼ਵਾਸ਼, ਕੀਮਤਾਂ, ਮਨੋਰੰਜਨ ਦੇ ਸਾਧਨ, ਭਾਸ਼ਾ ਅਤੇ ਲੋਕ-ਸਾਹਿਤ ਆਦਿ ਸ਼ਾਮਿਲ ਹੁੰਦੇ ਹਨ। ਓਪਰੀ ਨਜ਼ਰੇ ਵੇਖਿਆਂ ਜਿੱਥੇ ਸੱਭਿਆਚਾਰ ਦੀ ਪ੍ਰਕਿਰਤੀ ਸਧਾਰਨ ਜਾਪਦੀ ਹੈ, ਉੱਥੇ ਇਸਦਾ ਅਧਿਐਨ ਕਰ ਦੇ ਹੋਏ ਅਸੀਂ ਮਹਿਸੂਸ ਕਰ ਸਕਦੇ ਹਾਂ ਕਿ ਇਹ ਆਪਣੇ ਆਪ ਵਿੱਚ ਇੱਕ ਜਟਿਲ ਵਰਤਾਰਾ ਵੀ ਹੈ।
ਰੀਤੀ ਰਿਵਾਜ ਸ਼ਬਦ ਅੰਗਰੇਜੀ ਦੇ ਪਦ ritual ਦੇ ਪੰਜਾਬੀ ਅਨੁਵਾਦ ਵਜੋਂ ਵਰਤਿਆ ਗਿਆ ਹੈ। ਸਮਾਜ ਦੇ ਸਮਾਂ ਵਿਹਾ ਚੁੱਕੇ ਕਾਰਜ ਜਦੋਂ ਆਪਣੇ ਸਾਰਥਕ ਪ੍ਰਕਾਰਜ ਤੋਂ ਮੁਕਤ ਹੋ ਕੇ ਪ੍ਰਤੀਕ ਰੂਪ ਵਿੱਚ ਕੀਤੇ ਜਾਂਦੇ ਹਨ, ਤਾਂ ਉਹ ਰਸਮਾਂ ਅਖਵਾਉਂਦੇ ਹਨ। ਪੰਜਾਬ ਵਿੱਚ ਅਜਿਹੇ ਅਨੇਕਾ ਕਾਰਜ ਹਨ, ਜਿਨਾ ਦੀ ਪਹਿਲਾ ਕਦੀ ਮਹੱਤਤਾ ਸੀ, ਪਰ ਹੁਣ ਉਹ ਵੇਲਾ ਵਿਹਾ ਚੁਕੇ ਹਨ ਪਰ ਇਹ ਪ੍ਰਕਾਰਜ ਪ੍ਰਤੀਕ ਰੂਪ ਵਿੱਚ ਅੱਜ ਵੀ ਨਿਭਾਏ ਜਾਂਦੇ ਹਨ। ਜਿਸ ਤਰਾਂ ਉਹਨਾਂ ਦਾ ਵਾਸਤਵਿਕ ਅਮਲ ਹੋਇਆ ਕਰਦਾ ਸੀ। ਵਿਅਕਤੀ ਜੀਵਨ ਨਾਲ ਸਬੰਧਿਤ ਅਜਿਹਾ ਕੋਈ ਮੌਕਾ ਨਹੀਂ ਜਦੋਂ ਕੋਈ ਰਸਮ ਨਾ ਕੀਤੀ ਜਾਂਦੀ ਹੋਵੇ। ਵਿਅਕਤੀ ਜੀਵਨ ਦੀਆਂ ਤਿੰਨ ਅਵਸਥਾਵਾਂ ਪ੍ਰਮੁੱਖ ਮੰਨੀਆਂ ਜਾਂਦੀਆਂ ਹਨ। ਜਨਮ ਵਿਆਹ ਮੌਤ ਉਹਨਾਂ ਨਾਲ ਸਬੰਧਿਤ ਰਸਮਾਂ ਹੇਠ ਲਿਖੇ ਹਨ: -
ਮੈਰੀ ਸਟੀਵਨਸਨ ਕੈਸਾਟ (ਮਈ 22, 1844 - 14 ਜੂਨ, 1926) ਇੱਕ ਅਮਰੀਕੀ ਚਿੱਤਰਕਾਰ ਅਤੇ ਪ੍ਰਿੰਟਮੇਕਰ ਸੀ। ਉਸਦਾ ਜਨਮ ਅਲੇਗੇਨੀ ਸਿਟੀ, ਪੈਨਸਿਲਵੇਨੀਆ (ਹੁਣ ਪਿਟਸਬਰਗ ਦੇ ਉੱਤਰੀ ਸਾਈਡ ਦਾ ਹਿੱਸਾ ਹੈ) ਵਿੱਚ ਹੋਇਆ ਸੀ, ਪਰ ਆਪਣੀ ਬਹੁਗਿਣਤੀ ਜ਼ਿੰਦਗੀ ਫਰਾਂਸ ਵਿੱਚ ਬਤੀਤ ਕੀਤੀ, ਜਿੱਥੇ ਉਸਨੇ ਪਹਿਲਾਂ ਐਡਗਰ ਡੇਗਾ ਨਾਲ ਦੋਸਤੀ ਕੀਤੀ ਅਤੇ ਬਾਅਦ ਵਿੱਚ ਪ੍ਰਭਾਵਸ਼ਾਲੀ ਲੋਕਾਂ ਵਿੱਚ ਪ੍ਰਦਰਸ਼ਿਤ ਹੋਈ। ਕੈਸਾਟ ਅਕਸਰ ਔਰਤਾਂ ਦੀ ਸਮਾਜਕ ਅਤੇ ਨਿਜੀ ਜ਼ਿੰਦਗੀ ਦੇ ਚਿੱਤਰ ਬਣਾਉਂਦੇ ਹਨ, ਖਾਸ ਤੌਰ 'ਤੇ ਮਾਵਾਂ ਅਤੇ ਬੱਚਿਆਂ ਵਿਚਕਾਰ ਗੂੜ੍ਹਾ ਬੰਧਨ' ਤੇ ਜ਼ੋਰ ਦਿੰਦੀ ਹੈ।
ਪੰਜਾਬ ਉੱਤਰ-ਪੱਛਮੀ ਭਾਰਤ ਦਾ ਇੱਕ ਰਾਜ ਹੈ ਜੋ ਕਿ ਸਮੁੱਚੇ ਪੰਜਾਬ ਖੇਤਰ ਦਾ ਇੱਕ ਭਾਗ ਹੈ। ਇਸ ਦਾ ਦੂਸਰਾ ਭਾਗ ਪਾਕਿਸਤਾਨ ਵਿੱਚ ਹੈ। ਪੰਜਾਬ ਦੇ ਭਾਰਤੀ ਖੇਤਰ ਨੂੰ ਚੜ੍ਹਦਾ ਪੰਜਾਬ ਕਹਿੰਦੇ ਹਨ ਅਤੇ ਪਾਕਿਸਤਾਨ ਵਾਲੇ ਖੇਤਰ ਨੂੰ ਲਹਿੰਦਾ ਪੰਜਾਬ ਕਹਿੰਦੇ ਹਨ। ਇਸ ਦੀ ਸਰਹੱਦ ਉੱਤਰ ਵਿੱਚ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ, ਉੱਤਰ-ਪੂਰਬ ਵਿੱਚ ਹਿਮਾਚਲ ਪ੍ਰਦੇਸ਼, ਦੱਖਣ-ਪੂਰਬ ਵਿੱਚ ਹਰਿਆਣਾ, ਦੱਖਣ-ਪੱਛਮ ਵਿੱਚ ਰਾਜਸਥਾਨ ਅਤੇ ਪੱਛਮ ਵਿੱਚ ਪਾਕਿਸਤਾਨੀ ਪੰਜਾਬ ਨਾਲ ਲੱਗਦੀ ਹੈ। ਰਾਜ ਦਾ ਖੇਤਰਫਲ 50,362 ਵਰਗ ਕਿਲੋਮੀਟਰ (19,445 ਵਰਗ ਮੀਲ) ਦਾ ਹੈ ਜੋ ਕਿ ਭਾਰਤ ਦੇ ਕੁਲ ਭੂਗੋਲਿਕ ਖੇਤਰ ਦਾ 1.53% ਹੈ। ਇਹ ਭਾਰਤ ਦਾ ਖੇਤਰ ਵਜੋਂ 20ਵਾਂ ਸਭ ਤੋਂ ਵੱਡਾ ਰਾਜ ਹੈ। ਭਾਰਤੀ ਪੰਜਾਬ ਦੇ ਮੁੱਖ ਸ਼ਹਿਰ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਬਠਿੰਡਾ, ਮੋਗਾ, ਸੰਗਰੂਰ, ਮੋਹਾਲੀ ਅਤੇ ਪਟਿਆਲਾ ਹਨ। ਇਸ ਦੀ ਰਾਜਧਾਨੀ ਚੰਡੀਗੜ੍ਹ ਹੈ।
ਸੈਮੂਅਲ ਲੈਂਗਹੋਰਨ ਕਲੇਮਨਜ਼ (30 ਨਵੰਬਰ 1835 - 21 ਅਪਰੈਲ 1910), ਜੋ ਜ਼ਿਆਦਾਤਰ ਆਪਣੇ ਕਲਮੀ ਨਾਮ ਮਾਰਕ ਟਵੇਨ (ਅੰਗਰੇਜ਼ੀ: Mark Twain) ਨਾਲ ਜਾਣੇ ਜਾਂਦੇ ਹਨ, ਇੱਕ ਅਮਰੀਕੀ ਪੱਤਰਕਾਰ, ਨਾਵਲਕਾਰ, ਵਿਅੰਗਕਾਰ, ਲੇਖਕ ਅਤੇ ਅਧਿਆਪਕ ਸਨ। ਟਵੇਨ ਆਪਣੇ ਨਾਵਲਾਂ ਟਾਮ ਸਾਇਅਰ ਦੇ ਕਾਰਨਾਮੇ (The Adventures of Tom Sawyer, 1876) ਅਤੇ ਹੱਕਲਬਰੀ ਫ਼ਿਨ ਦੇ ਕਾਰਨਾਮੇ (Adventures of Huckleberry Finn, 1885) ਕਾਰਨ ਸਾਰੇ ਸੰਸਾਰ ਵਿੱਚ ਜਾਣੇ ਜਾਂਦੇ ਹਨ। ਮਗਰ ਵਾਲੇ ਨੂੰ ਅਕਸਰ "ਮਹਾਨ ਅਮਰੀਕੀ ਨਾਵਲ" ਕਿਹਾ ਜਾਂਦਾ ਹੈ। ਉਹ ਮਿਸੀਸਿਪੀ ਦਰਿਆ ਦੇ ਕੰਢੇ ਵੱਸੇ ਇੱਕ ਸ਼ਹਿਰ, ਹਨੀਬਾਲ, ਮਿਸੂਰੀ, ਵਿੱਚ ਵੱਡਾ ਹੋਇਆ। ਮਾਰਕ ਟਵੇਨ ਇੱਕ ਛਾਪੇਖ਼ਾਨੇ ਵਿੱਚ ਕੰਮ ਸਿੱਖਣ ਤੋਂ ਬਾਅਦ ਉਹ ਟਾਈਪ ਸੈੱਟਰ ਵਜੋਂ ਕੰਮ ਕਰਨ ਲੱਗਾ ਅਤੇ ਆਪਣੇ ਵੱਡੇ ਭਰਾ ਦੇ ਅਖਬਾਰ ਵਿੱਚ ਹਾਸ-ਰਸੀ ਟੋਟਕੇ ਲਿਖਣੇ ਸ਼ੁਰੂ ਕਰ ਦਿੱਤੇ। ਫਿਰ ਉਹ ਪੱਛਮ ਵੱਲ ਨੇਵਾਡਾ ਜਾਣ ਤੋਂ ਪਹਿਲਾਂ ਮਿਸੀਸਿਪੀ ਦਰਿਆ ਤੇ ਇੱਕ ਪਾਣੀ ਵਾਲੇ ਜਹਾਜ਼ ਦਾ ਚਾਲਕ ਲੱਗ ਗਿਆ। ਫਿਰ ਉਸਨੇ ਵਰਜੀਨੀਆ ਸ਼ਹਿਰ, ਨੇਵਾਡਾ ਵਿੱਚ ਉਹ ਅਖ਼ਬਾਰਾਂ ਲਈ ਕੰਮ ਕੀਤਾ। ਇੱਥੇ ਹੀ ਉਸ ਨੇ 1865 ਵਿੱਚ ਕਲਮੀ ਨਾਂ ਮਾਰਕ ਟਵੇਨ ਥੱਲੇ ਆਪਣੀ ਡੱਡੂ ਬਾਰੇ ਹਾਸਰਸੀ ਕਹਾਣੀ ਪ੍ਰਕਾਸ਼ਿਤ ਕਰਵਾਈ ਜਿਸਨੇ ਅੰਤਰਰਾਸ਼ਟਰੀ ਧਿਆਨ ਖਿਚਿਆ, ਅਤੇ ਇਹ ਕਲਾਸਕੀ ਯੂਨਾਨੀ ਵਿੱਚ ਵੀ ਅਨੁਵਾਦ ਹੋਈ। ਉਸ ਦੀ ਲੇਖਣੀ ਨੇ ਉਸ ਨੂੰ ਖੂਬ ਹਰਮਨਪਿਆਰਾ ਬਣਾਇਆ। ਆਲੋਚਕਾਂ ਨੇ ਉਸ ਦੀਆਂ ਰਚਨਾਵਾਂ ਵਿੱਚ ਕਮੀਆਂ ਵੀ ਦਰਸਾਈਆਂ ਪਰ ਮਾਰਕ ਟਵੇਨ ਦੀ ਪ੍ਰਸਿੱਧੀ ਨਿਰੰਤਰ ਵੱਧਦੀ ਰਹੀ। ਉਸ ਦੀ ਨਿਆਰੀ ਸ਼ੈਲੀ ਨੇ ਉਸ ਨੂੰ ਵਿਸ਼ਵ ਦੇ ਮੋਹਰੀ ਸਾਹਿਤਕਾਰਾਂ ਵਿੱਚ ਲਿਆ ਖੜ੍ਹਾ ਕੀਤਾ।
ਗੁਰੂ ਨਾਨਕ ਦੇਵ ਜੀ (15 ਅਪ੍ਰੈਲ 1469 – 22 ਸਤੰਬਰ 1539) ਸਿੱਖੀ ਦੇ ਬਾਨੀ ਅਤੇ ਦਸਾਂ ਸਿੱਖ ਗੁਰੂਆਂ ਵਿਚੋਂ ਪਹਿਲੇ ਗੁਰੂ ਸਨ। ਇਹਨਾਂ ਦਾ ਜਨਮ ਦਿਨ ਦੁਨੀਆ ਵਿੱਚ ਗੁਰਪੁਰਬ ਵਜੋਂ ਮਨਾਇਆ ਜਾਂਦਾ ਹੈ, ਜੋ ਨਾਨਕਸ਼ਾਹੀ ਕਲੈਂਡਰ 2003 ਮਤਾਬਕ 1 ਵੈਸਾਖ ਅਤੇ ਬਿਕ੍ਰਮੀ ਨਾਨਕਸ਼ਾਹੀ ਕਲੈਂਡਰ ਮੁਤਾਬਿਕ ਕੱਤਕ ਦੀ ਪੂਰਨਮਾਸ਼ੀ ਨੂੰ ਹਰ ਸਾਲ ਅਕਤੂਬਰ-ਨਵੰਬਰ ਮਹੀਨਿਆਂ ਵਿਚਾਲ਼ੇ ਵੱਖਰੀ ਤਰੀਕ ਨੂੰ ਆਉਂਦਾ ਹੈ। ਗੁਰੂ ਨਾਨਕ ਦੇਵ ਜੀ ਦੇ ਜਨਮ ਅਤੇ ਜੋਤੀ-ਜੋਤ ਸਮਾੳਣ ਬਾਰੇ ਤਾਰੀਖ਼ਾਂ ਵਿਚ ਮਤਭੇਦ ਹੈ। ਸੁਖਬਾਸੀ ਰਾਮ ਬੇਦੀ, ਗਣੇਸ਼ਾ ਸਿੰਘ ਬੇਦੀ, ਡਾ.
ਸਪਾਇਡਰ-ਮੈਨ: ਹੋਮਕਮਿੰਗ 2017 ਦੀ ਇੱਕ ਅਮਰੀਕੀ ਸੂਪਰਹੀਰੋ ਫ਼ਿਲਮ ਹੈ ਜਿਹੜੀ ਕਿ ਮਾਰਵਲ ਕੌਮਿਕਸ ਦੇ ਕਿਰਦਾਰ ਸਪਾਇਡਰ-ਮੈਨ ਦੇ ਉੱਤੇ ਅਧਾਰਤ ਹੈ, ਇਹ ਫ਼ਿਲਮ ਕੋਲੰਬੀਆ ਪਿਕਚਰਜ਼ ਅਤੇ ਮਾਰਵਲ ਸਟੂਡੀਓਜ਼ ਵਲੋਂ ਰਲ਼ ਕੇ ਬਣਾਈ ਗਈ ਹੈ ਅਤੇ ਸੋਨੀ ਪਿਕਚਰਜ਼ ਰਿਲੀਜ਼ਿੰਗ ਨੇ ਅੱਗੇ ਵੰਡੀ ਹੈ। ਇਹ ਮਾਰਵਲ ਸਿਨੇਮੈਟਿਕ ਯੁਨੀਵਰਸ (ਐੱਮ.ਸੀ.ਯੂ) ਦੇ ਵਿੱਚ 16ਵੀਂ ਫ਼ਿਲਮ ਹੈ। ਜੌਨ ਵਾਟਸ ਵਲੋਂ ਨਿਰਦੇਸ਼ਤ ਅਤੇ ਸਕਰੀਨਪਲੇਅ, ਜੌਨਾਥਨ ਗੋਲਡਸਟੀਨ ਅਤੇ ਜ੍ਹੋਨ ਫਰਾਂਸਿਸ ਡੈਲੇ, ਵਾਟਸ ਅਤੇ ਕ੍ਰਿਸਟੋਫਰ ਫੋਰਡ, ਅਤੇ ਕ੍ਰਿਸ ਮੈੱਕੇਨਾ ਅਤੇ ਐਰਿਕ ਸਮਰਜ਼ ਨੇ ਕੀਤਾ ਹੈ। ਫ਼ਿਲਮ ਵਿੱਚ ਟੌਮ ਹੌਲੈਂਡ ਨੇ ਪੀਟਰ ਪਾਰਕਰ/ਸਪਾਇਡਰ-ਮੈਨ ਦਾ ਕਿਰਦਾਰ ਕੀਤਾ ਹੈ ਅਤੇ ਨਾਲ਼ ਹੀ ਨਾਲ਼ ਫ਼ਿਲਮ ਵਿੱਚ ਮਾਇਕਲ ਕੀਟਨ, ਜੌਨ ਫੈਵਰੋਉ, ਗਵਿਨੈੱਥ ਪੈਲਟ੍ਰੋ, ਜ਼ੈਂਡੇਆ, ਡੌਨਲਡ ਗਲੱਵਰ, ਜੇਕਬ ਬੈਟਾਲੌਨ, ਲੌਰਾ ਹੈਰੀਅਰ, ਟੋਨੀ ਰੈਵੋਲਰੀ, ਬੋਕੀਮ ਵੁੱਡਬਾਇਨ, ਟਾਈਨ ਡੈਲੀ, ਮਰਿੱਸਾ ਟੋਮੇਈ, ਅਤੇ ਰੋਬਰਟ ਡਾਉਨੀ ਜੂਨੀਅਰ ਹਨ। ਸਪਾਇਡਰ-ਮੈਨ ਹੋਮਕਮਿੰਗ ਵਿੱਚ, ਪੀਟਰ ਪਾਰਕਰ ਆਪਣੀ ਸਕੂਲੀ ਜ਼ਿੰਦਗੀ ਅਤੇ ਸਪਾਈਡਰ-ਮੈਨ ਦੀ ਜ਼ਿੰਦਗੀ ਵਿੱਚ ਸੰਤੁਲਨ ਬਣਾਉਣ ਦੀ ਕੋਸ਼ਸ਼ ਕਰਦਾ ਹੈ, ਜਿਸ ਵੇਲੇ ਉਹ ਵੱਲਚਰ (ਕੀਟਨ) ਨਾਲ਼ ਲੜ ਰਿਹਾ ਹੁੰਦਾ ਹੈ।
ਕਾਰਜਪਾਲਿਕਾ ਜਾਂ ਇੰਤਜ਼ਾਮੀਆ ਸਰਕਾਰ ਦਾ ਦੂਜਾ ਮਹੱਤਵਪੂਰਨ ਅੰਗ ਹੈ। ਇਹ ਵਿਧਾਨਪਾਲਿਕਾ ਜਾਂ ਵਿਧਾਨ ਸਭਾ ਦੁਆਰਾ ਬਣਾਏ ਕਾਨੂੰਨਾਂ ਨੂੰ ਲਾਗੂ ਕਰਦੀ ਹੈ ਅਤੇ ਦੇਸ਼ ਦਾ ਸ਼ਾਸਨ ਪ੍ਰਬੰਧ ਚਲਾਉਂਦੀ ਹੈ। ਸਧਾਰਨ ਤੌਰ 'ਤੇ ਲੋਕ ਕਾਰਜਪਾਲਿਕਾ ਨੂੰ ਹੀ ਸਰਕਾਰ ਸਮਝਦੇ ਹਨ। ਕਾਰਜਪਾਲਿਕਾ ਸ਼ਬਦ ਬੜੇ ਵਿਆਪਕ ਅਰਥਾਂ ਵਿੱਚ ਵਰਤਿਆ ਜਾਂਦਾ ਹੈ। ਰਾਜ ਦੇ ਸਰਵ-ਉੱਚ ਅਧਿਕਾਰੀ ਤੋਂ ਲੈ ਕੇ ਛੋਟੇ ਤੋਂ ਛੋਟਾ ਕਰਮਚਾਰੀ ਵੀ ਇਸ ਦਾ ਅੰਗ ਹੁੰਦੇ ਹਨ।
ਬਲੂ-ਰੇ ਡਿਸਕ (ਅੰਗਰੇਜ਼ੀ: Blu-ray Disc; BD) ਇੱਕ ਡਿਜੀਟਲ ਆਪਟੀਕਲ ਡਿਸਕ ਡੈਟਾ ਭੰਡਾਰਣ ਤਸ਼ਤਰੀ ਹੈ ਜੋ ਡੀਵੀਡੀ ਤੋਂ ਅਗਲੀ ਪੀੜ੍ਹੀ ਦੇ ਤੌਰ 'ਤੇ ਬਣਾਈ ਗਈ ਹੈ ਅਤੇ ਇਹ ਉੱਚ-ਡੈਫ਼ੀਨਿਸ਼ਨ ਵੀਡੀਓ (1080p) ਭੰਡਾਰਣ ਦੇ ਕਾਬਿਲ ਹੈ। ਇਹ 120 ਮਿਲੀਮੀਟਰ ਵਿਆਸ ਵਾਲ਼ੀ ਅਤੇ 1.2 ਮਿਲੀਮੀਟਰ ਮੋਟੀ, ਬਿਲਕੁਲ ਡੀਵੀਡੀ ਅਤੇ ਸੀਡੀ ਦੇ ਅਕਾਰ ਦੀ, ਪਲਾਸਟਿਕ ਦੀ ਇੱਕ ਤਸ਼ਤਰੀ ਹੈ। ਆਮ (pre-BD-XL) ਬਲੂ-ਰੇ ਤਸ਼ਤਰੀਆਂ 25 ਗੀਗਾਬਾਈਟ ਡੈਟਾ ਪ੍ਰਤੀ ਤਹਿ ਭੰਡਾਰ ਕਰਨ ਦੇ ਕਾਬਿਲ ਹੁੰਦੀਆਂ ਹਨ। ਦੂਹਰੀ ਤਹਿ ਡਿਸਕਾਂ 50 ਜੀਬੀ, ਤੀਹਰੀ ਤਹਿ 100 ਜੀਬੀ ਅਤੇ ਚੌਹਰੀ ਤਹਿ ਡਿਸਕਾਂ 128 ਜੀਬੀ ਡੈਟਾ ਸਟੋਰ ਕਰਨ ਦਾ ਕਾਬਿਲ ਹੁੰਦੀਆਂ ਹਨ। ਇਸ ਦਾ ਨਾਂ, ਬਲੂ-ਰੇ ਡਿਸਕ, ਇਸਨੂੰ ਪੜ੍ਹਨ ਲਈ ਵਰਤੀ ਜਾਂਦੀ ਨੀਲੀ ਲੇਜ਼ਰ ਵੱਲ ਇਸ਼ਾਰਾ ਹੈ ਜੋ ਡੈਟਾ ਨੂੰ ਵੱਡੀ ਘਣਤਾ ਉੱਪਰ ਭੰਡਾਰ ਕਰਨ ਦੀ ਸਹੂਲਤ ਦਿੰਦੀ ਹੈ ਜੋ ਡੀਵੀਡੀ ਲਈ ਵਰਤੀ ਜਾਂਦੀ ਲਾਲ ਲੇਜ਼ਰ ਨਾਲ਼ ਮੁਮਕਿਨ ਨਹੀਂ। ਬਲੂ-ਰੇ ਡਿਸਕਾਂ ਦੀ ਮੁੱਖ ਵਰਤੋਂ ਫ਼ੀਚਰ ਫ਼ਿਲਮਾਂ ਅਤੇ ਪਲੇਸਟੇਸ਼ਨ 3, ਪਲੇਸਟੇਸ਼ਨ 4 ਅਤੇ ਐਕਸਬਾਕਸ ਵਨ ਦੀਆਂ ਗੇਮਾਂ ਸਟੋਰ ਕਰਨ ਵਾਸਤੇ ਹੁੰਦੀ ਹੈ।
ਪੀਸਾ ਦੀ ਝੁਕੀ ਹੋਈ ਮੀਨਾਰ (ਅੰਗ੍ਰੇਜ਼ੀ ਵਿੱਚ Leaning Tower of Pisa ਜਾਂ The Tower of Pisa ਅਤੇ ਇਤਾਲਵੀ ਵਿੱਚ Torre pendente di Pisa ਜਾਂ La Torre di Pisa) ਇਟਲੀ ਦੇ ਪੀਸਾ ਸ਼ਹਿਰ ਵਿੱਚ ਸਥਿਤ ਹੈ। ਇਸ ਦੀ ਝੁਕੇ ਹਏ ਪਾਸੇ ਦੀ ਉਚਾਈ 55.86 ਮੀਟਰ ਅਤੇ ਦੂਜੇ ਪਾਸੇ ਇਸ ਦੀ ਉਚਾਈ 56.70 ਮੀਟਰ ਹੈ। ਥੱਲੇ ਤੋਂ ਇਸ ਦੀ ਚੌੜਾਈ 4.09 ਮੀਟਰ ਅਤੇ ਚੋਟੀ ਤੇ 2.48 ਮੀਟਰ ਹੈ। ਇਸ ਦਾ ਭਾਰ 14,500 ਮੇਟਰੀਕ ਟਨ ਅਤੇ 294 ਪੌੜੀਆਂ ਹਨ। ਇਹ 3.97 ਡਿਗਰੀ ਝੁਕੀ ਹੋਈ ਹੈ। ਇਸ ਦਾ ਮਤਲਬ ਇਹ ਹੈ, ਕਿ ਜੇ ਇਹ ਮਿਨਾਰ ਦੀ ਸਿਧਾ ਹੁੰਦਾ ਤਾਂ ਇਸ ਦੀ ਉਚਾਈ 3.9 ਮੀਟਰ ਹੋਰ ਹੁੰਦੀ।
ਪੰਜਾਬੀ ਭਾਸ਼ਾ (ਸ਼ਾਹਮੁਖੀ: پنجابی, ਪੰਜਾਬੀ) ਪੰਜਾਬ ਦੀ ਭਾਸ਼ਾ ਹੈ, ਜਿਸ ਨੂੰ ਪੰਜਾਬ ਖੇਤਰ ਦੇ ਵਸਨੀਕ ਜਾਂ ਸੰਬੰਧਿਤ ਲੋਕ ਬੋਲਦੇ ਹਨ। ਇਹ ਭਾਸ਼ਾਵਾਂ ਦੇ ਹਿੰਦ-ਯੂਰਪੀ ਪਰਿਵਾਰ ਵਿੱਚੋਂ ਹਿੰਦ-ਇਰਾਨੀ ਪਰਿਵਾਰ ਨਾਲ਼ ਸਬੰਧ ਰੱਖਦੀ ਹੈ। ਇਹ ਪੰਜਾਬੀਆਂ ਦੀ ਮਾਂ ਬੋਲੀ ਹੈ ਅਤੇ ਸਿੱਖਾਂ ਦੀ ਧਾਰਮਿਕ ਭਾਸ਼ਾ ਵੀ ਹੈ। ਗੁਰਮੁਖੀ ਲਿਪੀ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕੀਤੀ ਗਈ ਹੈ। ਇਹ ਦੁਨੀਆਂ ਅਤੇ ਖ਼ਾਸ ਕਰ ਦੱਖਣੀ ਏਸ਼ੀਆ ਦੇ ਉੱਘੇ ਭੰਗੜਾ ਸੰਗੀਤ ਦੀ ਭਾਸ਼ਾ ਹੈ। ਪਾਕਿਸਤਾਨ ਵਿੱਚ ਇਹ ਸਭ ਤੋਂ ਵੱਧ ਬੋਲੀ ਜਾਣ ਵਾਲੀ ਬੋਲੀ ਹੈ।
ਐਂਗ ਲੀ ਓਬੀਐਸ (ਚੀਨੀ: 李安; ਪਿਨਯਿਨ: Lǐ Ān; ਜਨਮ 23 ਅਕਤੂਬਰ, 1954) ਇੱਕ ਤਾਈਵਾਨੀ ਫ਼ਿਲਮ ਨਿਰਦੇਸ਼ਕ, ਸਕ੍ਰੀਨਲੇਖਕ ਅਤੇ ਨਿਰਮਾਤਾ ਹੈ।ਲੀ ਦੀਆਂ ਸ਼ੁਰੂਆਤੀ ਫ਼ਿਲਮਾਂ ਜਿਵੇਂ ਕਿ ਦ ਵੈਡਿੰਗ ਬੈਂਕੁਇਟ, ਪੁਸ਼ਿੰਗ ਹੈਂਡਸ ਅਤੇ ਈਟ ਡਰਿੰਗ ਮੈਨ ਵੂਮਨ, ਨੇ ਪਰੰਪਰਾ ਅਤੇ ਆਧੁਨਿਕਤਾ ਦੇ ਵਿਚਕਾਰ ਸਬੰਧਾਂ ਅਤੇ ਟਕਰਾਅ ਨੂੰ ਉਜਾਗਰ ਕੀਤਾ ਸੀ। ਲੀ ਨੇ ਆਪਣੀਆਂ ਕਈ ਫਿਲਮਾਂ ਵਿੱਚ ਦਮਨਕਾਰੀ, ਗੁਪਤ ਭਾਵਨਾਵਾਂ ਨੂੰ ਵੀ ਪੇਸ਼ ਕੀਤਾ ਹੈ, ਜਿਹਨਾਂ ਵਿੱਚ ਕਰਾਊਚਿੰਗ ਟਾਈਗਰ, ਹਿਡਨ ਡ੍ਰੈਗਨ, ਦ ਆਈਸ ਸਟੌਰਮ, ਹਲਕ ਅਤੇ ਬਰੋਕਬੈਕ ਮਾਊਨਟੇਨ ਜਿਹੀਆਂ ਫ਼ਿਲਮਾਂ ਸ਼ਾਮਿਲ ਹਨ। ਲੀ ਦੇ ਕੰਮ ਨੂੰ ਭਾਵਨਾਤਮਕ ਮੁੱਲਾਂ ਦੇ ਲਈ ਜਾਣਿਆ ਜਾਂਦਾ ਹੈ, ਅਤੇ ਸਮੀਖਕਾਂ ਦੇ ਮੁਤਾਬਕ ਇਹ ਉਸਦੀ ਸਫ਼ਲਤਾ ਦੇ ਲਈ ਜ਼ਿੰਮੇਵਾਰ ਹੈ ਜਿਸ ਵਿੱਚ ਉਸਨੇ ਸੱਭਿਆਚਾਰਕ ਰੁਕਾਵਟਾਂ ਨੂੰ ਤੋੜਿਆ ਹੈ ਅਤੇ ਅੰਤਰਰਾਸ਼ਟਰੀ ਮਾਨਤਾ ਹਾਸਿਲ ਕੀਤੀ ਹੈ।
ਕਾਲੀਆ (IAST: Kāliya, ਦੇਵਨਾਗਰੀ: कालिय), ਹਿੰਦੂ ਪਰੰਪਰਾਵਾਂ ਵਿੱਚ, ਇੱਕ ਜ਼ਹਿਰੀਲਾ ਨਾਗ ਸੀ ਜੋ ਯਮੁਨਾ ਨਦੀ ਵਿੱਚ, ਵਰਿੰਦਾਵਨ ਵਿੱਚ ਰਹਿੰਦਾ ਸੀ। ਉਸ ਦੇ ਆਲੇ-ਦੁਆਲੇ ਦੀਆਂ ਚਾਰ ਦਿਸ਼ਾਵਾਂ ਵਿਚ ਯਮੁਨਾ ਦਾ ਪਾਣੀ ਜ਼ਹਿਰੀਲਾ ਹੋ ਗਿਆ ਅਤੇ ਜ਼ਹਿਰ ਨਾਲ ਪਾਣੀ ਵਿਚਲੇ ਜੀਵ ਮਾਰੇ ਗਏ ਗਏ। ਕੋਈ ਵੀ ਪੰਛੀ ਜਾਂ ਜਾਨਵਰ ਨੇੜੇ ਨਹੀਂ ਜਾ ਸਕਦਾ ਸੀ, ਅਤੇ ਨਦੀ ਦੇ ਕੰਢੇ 'ਤੇ ਸਿਰਫ ਇਕ ਇਕੱਲਾ ਕਦੰਬਾ ਦਾ ਰੁੱਖ ਉੱਗਿਆ ਹੋਇਆ ਸੀ। ਨਾਗ ਨਥਾਈਆ ਜਾਂ ਨਾਗ ਨ੍ਰਿਤਿਆ ਦਾ ਜਸ਼ਨ ਭਗਵਾਨ ਕ੍ਰਿਸ਼ਨ ਦੇ ਕਾਲੀਆ 'ਤੇ ਨੱਚਣ ਅਤੇ ਉਸ ਨੂੰ ਆਪਣੇ ਅਧੀਨ ਕਰਨ ਦੀ ਕਹਾਣੀ ਨਾਲ ਜੁੜਿਆ ਹੋਇਆ ਹੈ।
ਐਡਗਰ ਐਲਨ ਪੋ (ਅੰਗਰੇਜ਼ੀ:Edgar Allan Poe, 19 ਜਨਵਰੀ 1809 – 7 ਅਕਤੂਬਰ 1849) ਅਮਰੀਕਨ ਰੋਮਾਂਸਵਾਦ ਦੇ ਕਵੀ, ਲੇਖਕ, ਸੰਪਾਦਕ ਅਤੇ ਆਲੋਚਕ ਸਨ। ਉਹ ਆਪਣੀ ਰਹਸਮਈ ਅਤੇ ਡਰਾਵਣੀਆਂ ਕਹਾਣੀਆਂ ਲਈ ਪ੍ਰਸਿੱਧ ਹਨ। ਜਾਸੂਸੀ ਕਹਾਣੀਆਂ ਦੀ ਸ਼ੁਰੂਆਤ ਉਹਨਾਂ ਨੇ ਹੀ ਕੀਤੀ, ਅਤੇ ਵਿਗਿਆਨਿਕ ਗਲਪ ਦੀ ਉਭਰਦੀ ਸ਼ੈਲੀ ਨੂੰ ਵੀ ਉਤਸਾਹਿਤ ਕੀਤਾ। ਉਹ ਪਹਿਲੇ ਪ੍ਰਸਿੱਧ ਅਮਰੀਕਨ ਲੇਖਕ ਸਨ ਜਿਹਨਾਂ ਨੇ ਲਿਖਾਈ ਤੋਂ ਹੀ ਰੁਜ਼ਗਾਰ ਕਮਾਉਣ ਦੀ ਕੋਸ਼ਿਸ਼ ਕੀਤੀ, ਲੇਕਿਨ ਉਹਨਾਂ ਨੂੰ ਹਮੇਸ਼ਾ ਗਰੀਬੀ ਅਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।
ਅਨੂਪਮ ਖੇਰ ਹਿੰਦੀ ਫਿਲਮਾਂ ਦਾ ਇੱਕ ਪ੍ਰਸਿੱਧ ਅਦਾਕਾਰ ਹੈ। ਉਹ ਕਿਰਨ ਖੇਰ ਦਾ ਪਤੀ ਹੈ। ਇਸਨੇ ਕਈ ਹਿੰਦੀ ਅਤੇ ਪੰਜਾਬੀ ਫ਼ਿਲਮਾਂ ਵਿੱਚ ਕੰਮ ਕੀਤਾ ਹੈ। ਇਸ ਤੋਂ ਇਲਾਵਾ ਛੋਟੇ ਪਰਦੇ ਭਾਵ ਟੀ.ਵੀ 'ਤੇ ਵੀ ਇਸਦਾ ਸ਼ੋਅ ਦ ਅਨੁਪਮ ਖੇਰ ਸ਼ੋਅ ਆਇਆ ਸੀ ਜਿਸਦਾ ਪ੍ਰਸਾਰਣ ਕਲਰਜ਼ 'ਤੇ ਹੋਇਆ ਸੀ। ਫਿਲਮਫੇਅਰ ਵਿੱਚ, ਉਸਨੇ ਸਾਰਾਂਸ਼ (1984) ਲਈ ਸਰਬੋਤਮ ਅਭਿਨੇਤਾ ਦਾ ਪੁਰਸਕਾਰ ਅਤੇ ਵਿਜੇ (1988) ਲਈ ਸਰਬੋਤਮ ਸਹਾਇਕ ਅਭਿਨੇਤਾ ਦਾ ਪੁਰਸਕਾਰ ਜਿੱਤਿਆ, ਅਤੇ ਰਾਮ ਲਖਨ (1989), ਲਮਹੇ (1991), ਖੇਲ (1992), ਡਾਰ (1993) ਅਤੇ ਦਿਲਵਾਲੇ ਦੁਲਹਨੀਆ ਲੇ ਜਾਏਂਗੇ (1995) ਲਈ ਪੰਜ ਵਾਰ ਸਰਬੋਤਮ ਕਾਮੇਡੀਅਨ ਲਈ ਫਿਲਮਫੇਅਰ ਪੁਰਸਕਾਰ ਜਿੱਤਣ ਦਾ ਰਿਕਾਰਡ ਵੀ ਰੱਖਦਾ ਹੈ। ਖੇਰ ਨੇ ਡੈਡੀ (1989) ਅਤੇ ਮੈਨੇ ਗਾਂਧੀ ਕੋ ਨਹੀਂ ਮਾਰਾ (2005) ਵਿੱਚ ਆਪਣੀ ਅਦਾਕਾਰੀ ਲਈ ਦੋ ਵਾਰ ਵਿਸ਼ੇਸ਼ ਜ਼ਿਕਰ ਲਈ ਰਾਸ਼ਟਰੀ ਫਿਲਮ ਪੁਰਸਕਾਰ ਵੀ ਜਿੱਤਿਆ।
ਯੂਨੀਫਾਰਮ ਰੀਸੋਰਸ ਲੌਕੇਟਰ (ਯੂਆਰਐਲ) ਹੈ , ਜੋ ਕਿ ਇਕ ਵੈਬ ਐਡਰੈੱਸ ਨੂੰ ਸੰਕੇਤ ਕਰਦਾ ਹੈ। ਇੱਕ ਵੈਬ ਵਸੀਲੇ ਦਾ ਹਵਾਲਾ ਹੈ ਜੋ ਕਿ ਕੰਪਿਊਟਰ ਨੈਟਵਰਕ ਤੇ ਇਸਦੀ ਥਾਂ ਨਿਰਧਾਰਤ ਕਰਦਾ ਹੈ ਅਤੇ ਇਸ ਨੂੰ ਪ੍ਰਾਪਤ ਕਰਨ ਲਈ ਇੱਕ ਵਿਧੀ ਹੈ। ਇੱਕ ਯੂਆਰਐਲ ਇੱਕ ਖਾਸ ਕਿਸਮ ਦਾ ਯੂਨੀਫਾਰਮ ਰੀਸੋਰਸ ਆਈਡੀਟੀਫਾਇਰ (URI) ਹੈ। ਹਾਲਾਂਕਿ ਬਹੁਤ ਸਾਰੇ ਲੋਕ ਦੋ ਸ਼ਬਦਾਂ ਨੂੰ ਬਦਲ ਕੇ ਬਦਲਦੇ ਹਨ। ਯੂਆਰਐਲ ਆਮ ਤੌਰ ਤੇ ਵੈਬ ਪੇਜਿਜ਼ (http) ਦਾ ਹਵਾਲਾ ਦੇਂਦੇ ਹਨ, ਪਰ ਫਾਈਲ ਲਈ ਵੀ ਵਰਤਿਆ ਜਾਂਦਾ ਹੈ ਟ੍ਰਾਂਸਫਰ (FTPਐੱਫਟੀਪੀ), ਈਮੇਲ (email), ਡਾਟਾਬੇਸ ਐਕਸੈਸ (JDBC), ਅਤੇ ਕਈ ਹੋਰ ਐਪਲੀਕੇਸ਼ਨਾਂ ਅਾਦਿ।
ਪਹਿਲਾ-ਦਰਜਾ ਕ੍ਰਿਕਟ ਕ੍ਰਿਕਟ ਦਾ ਇੱਕ ਪ੍ਰਾਰੂਪ ਹੈ, ਜਿਸ ਵਿੱਚ ਦੋਵਾਂ ਟੀਮਾਂ ਵੱਲੋਂ ਗਿਆਰਾਂ-ਗਿਆਰਾਂ ਖਿਡਾਰੀ ਖੇਡਦੇ ਹਨ। ਇਨ੍ਹਾਂ ਮੈਚਾਂ ਵਿੱਚ ਇੱਕ ਟੀਮ ਵੱਲੋਂ ਦੋ ਪਾਰੀਆਂ ਖੇਡੀਆਂ ਜਾਂਦੀਆਂ ਹਨ ਅਤੇ ਅਭਿਆਸ ਮੈਚਾਂ ਵਿੱਚ ਇੱਕ ਪਾਰੀ ਹੁੰਦੀ ਹੈ। ਇਸ ਤਰ੍ਹਾਂ ਇਹ ਅਭਿਆਸ ਮੈਚ ਤੋਂ ਭਿੰਨ ਹੈ। ਲਿਸਟ ਏ ਕ੍ਰਿਕੇਟ ਅਤੇ ਟਵੰਟੀ-20 ਕ੍ਰਿਕੇਟ ਦੇ ਨਾਲ ਪਹਿਲਾ ਦਰਜਾ ਕ੍ਰਿਕੇਟ, ਕ੍ਰਿਕੇਟ ਦੇ ਸਭ ਤੋਂ ਉੱਚੇ ਮਿਆਰੀ ਰੂਪਾਂ ਵਿੱਚੋਂ ਇੱਕ ਹੈ। ਇੱਕ ਪਹਿਲਾ ਦਰਜਾ ਮੈਚ ਗਿਆਰਾਂ ਖਿਡਾਰੀਆਂ ਦੀਆਂ ਦੋ ਧਿਰਾਂ ਵਿਚਕਾਰ ਤਿੰਨ ਜਾਂ ਵੱਧ ਦਿਨਾਂ ਦੀ ਨਿਰਧਾਰਤ ਅਵਧੀ ਵਿੱਚੋਂ ਇੱਕ ਹੁੰਦਾ ਹੈ ਅਤੇ ਅਧਿਕਾਰਤ ਤੌਰ 'ਤੇ ਪ੍ਰਤੀਯੋਗੀ ਟੀਮਾਂ ਦੇ ਮਿਆਰ ਦੇ ਅਧਾਰ 'ਤੇ ਸਥਿਤੀ ਦੇ ਯੋਗ ਮੰਨਿਆ ਜਾਂਦਾ ਹੈ। ਮੈਚਾਂ ਵਿੱਚ ਟੀਮਾਂ ਨੂੰ ਦੋ-ਦੋ ਪਾਰੀਆਂ ਖੇਡਣ ਦੀ ਇਜਾਜ਼ਤ ਦੇਣੀ ਚਾਹੀਦੀ ਹੈ, ਹਾਲਾਂਕਿ ਅਭਿਆਸ ਵਿੱਚ ਇੱਕ ਟੀਮ ਸਿਰਫ਼ ਇੱਕ ਹੀ ਪਾਰੀ ਖੇਡ ਸਕਦੀ ਹੈ ਜਾਂ ਕੋਈ ਵੀ ਨਹੀਂ। " ਪਹਿਲਾ ਦਰਜਾ ਕ੍ਰਿਕਟ" ਦੀ ਵਿਉਤਪਤੀ ਅਣਜਾਣ ਹੈ, ਪਰ ਪ੍ਰਮੁੱਖ ਅੰਗਰੇਜ਼ੀ ਕਲੱਬਾਂ ਦੀ ਇੱਕ ਮੀਟਿੰਗ ਤੋਂ ਬਾਅਦ, 1895 ਵਿੱਚ ਅਧਿਕਾਰਤ ਦਰਜਾ ਪ੍ਰਾਪਤ ਕਰਨ ਤੋਂ ਪਹਿਲਾਂ ਇਸਦੀ ਵਰਤੋਂ ਢਿੱਲੀ ਢੰਗ ਨਾਲ ਕੀਤੀ ਜਾਂਦੀ ਸੀ। 1947 ਵਿੱਚ ਇੰਪੀਰੀਅਲ ਕ੍ਰਿਕਟ ਕਾਨਫਰੰਸ (ICC) ਦੀ ਇੱਕ ਮੀਟਿੰਗ ਵਿੱਚ, ਇਸਨੂੰ ਰਸਮੀ ਤੌਰ 'ਤੇ ਵਿਸ਼ਵ ਪੱਧਰ 'ਤੇ ਪਰਿਭਾਸ਼ਿਤ ਕੀਤਾ ਗਿਆ ਸੀ। ਆਈ.ਸੀ.ਸੀ. ਦੇ ਫੈਸਲੇ ਦੀ ਇੱਕ ਮਹੱਤਵਪੂਰਨ ਭੁੱਲ ਪਹਿਲੀ-ਸ਼੍ਰੇਣੀ ਕ੍ਰਿਕਟ ਨੂੰ ਪਿਛਾਖੜੀ ਰੂਪ ਵਿੱਚ ਪਰਿਭਾਸ਼ਿਤ ਕਰਨ ਦੀ ਕੋਈ ਕੋਸ਼ਿਸ਼ ਸੀ। ਇਸਨੇ ਇਤਿਹਾਸਕਾਰਾਂ, ਅਤੇ ਖਾਸ ਤੌਰ 'ਤੇ ਅੰਕੜਾ ਵਿਗਿਆਨੀਆਂ ਨੂੰ ਇਸ ਸਮੱਸਿਆ ਦੇ ਨਾਲ ਛੱਡ ਦਿੱਤਾ ਹੈ ਕਿ ਪਹਿਲੇ ਮੈਚਾਂ ਨੂੰ ਕਿਵੇਂ ਸ਼੍ਰੇਣੀਬੱਧ ਕਰਨਾ ਹੈ, ਖਾਸ ਤੌਰ 'ਤੇ 1895 ਤੋਂ ਪਹਿਲਾਂ ਗ੍ਰੇਟ ਬ੍ਰਿਟੇਨ ਵਿੱਚ ਖੇਡੇ ਗਏ ਮੈਚਾਂ ਦੀ। ਇੱਕ ਉੱਚ ਮਿਆਰੀ ਸੀ.
"ਅੰਟੂ ਦਿਸ ਲਾਸਟ" (ਅੰਗਰੇਜ਼ੀ: Unto This Last) ਅੰਗਰੇਜ਼ ਲੇਖਕ ਜੌਨ ਰਸਕਿਨ ਦੀ ਇੱਕ ਕਿਤਾਬ ਹੈ। ਇਹ ਇੱਕ ਅਰਥਨੀਤੀ ਸੰਬੰਧੀ ਲੇਖ ਲੜੀ ਦੇ ਰੂਪ ਵਿੱਚ ਦਸੰਬਰ 1860 ਨੂੰ ਇੱਕ ਮਾਸਿਕ ਪਤ੍ਰਿਕਾ ਕੋਰਨਹਿੱਲ ਮੈਗਜ਼ੀਨ (Cornhill Magazine) ਵਿੱਚ ਪ੍ਰਕਾਸ਼ਿਤ ਹੋਈ ਸੀ। ਰਸਕਿਨ ਨੇ ਇਨ੍ਹਾਂ ਲੇਖਾਂ ਨੂੰ ਸੰਨ 1862 ਵਿੱਚ ਇੱਕ ਕਿਤਾਬ ਦੇ ਰੂਪ ਵਿੱਚ ਪ੍ਰਕਾਸ਼ਿਤ ਕੀਤਾ। ਇਹ ਕਿਤਾਬ 18ਵੀਂ ਅਤੇ 19ਵੀਂ ਸਦੀ ਦੇ ਪੂੰਜੀਵਾਦੀ ਚਿੰਤਕਾਂ ਦੀ ਤਿੱਖੀ ਆਲੋਚਨਾ ਕਰਦੀ ਹੈ। ਇਸ ਕਰ ਕੇ ਰਸਕਿਨ ਨੂੰ ਸਮਾਜਕ ਅਰਥਨੀਤੀ ਦਾ ਜਨਕ ਕਿਹਾ ਜਾ ਸਕਦਾ ਹੈ।
ਪੀਡਰੋ ਆਲਮੋਦੋਵਾਰ ਕਬਾਲੇਰੋ (ਸਪੇਨੀ ਉਚਾਰਨ: [ˈpeðɾo almoˈðoβar kaβaˈʝeɾo]; ਜਨਮ 25 ਸਤੰਬਰ 1949), ਜੀਸਨੂੰ ਪੇਸ਼ੇਵਰ ਤੌਰ 'ਤੇ ਪੀਡਰੋ ਆਲਮੋਦੋਵਾਰ ਕਿਹਾ ਜਾਂਦਾ ਹੈ, ਇੱਕ ਸਪੇਨੀ ਫ਼ਿਲਮਕਾਰ, ਨਿਰਦੇਸ਼ਕ, ਸਕ੍ਰੀਨਲੇਖਕ, ਨਿਰਮਾਤਾ ਅਤੇ ਇੱਕ ਸਾਬਕਾ ਅਦਾਕਾਰ ਹੈ। ਇੱਕ ਨਿਰਦੇਸ਼ਕ ਅਤੇ ਸਕ੍ਰੀਨਲੇਖਕ ਦੇ ਤੌਰ 'ਤੇ ਉਹ ਲਾ ਮੋਵੀਦਾ ਮਾਦਰੀਲੀਨਾ ਦੇ ਅੰਦੋਲਨ ਦੇ ਸਮੇਂ ਮਸ਼ਹੂਰ ਹੋਇਆ, ਜਿਹੜਾ ਕਿ ਇੱਕ ਸੱਭਿਆਚਾਰਕ ਪੁਨਰ-ਜਾਗਰਣ ਸੀ, ਜਿਸ ਦੇ ਨਤੀਜੇ ਵੱਜੋਂ ਤਾਨਾਸ਼ਾਹ ਫ਼ਰਾਂਸਿਸਕੋ ਫ਼ਰੈਂਕੋ ਦੀ ਮੌਤ ਹੋਈ ਸੀ। ਉਸਦੀਆਂ ਪਹਿਲੀਆਂ ਕੁਝ ਫ਼ਿਲਮਾਂ ਨੇ ਉਸ ਸਮੇਂ ਦੀ ਸੈਕਸ ਅਤੇ ਰਾਜਨੀਤਿਕ ਤੌਰ 'ਤੇ ਆਜ਼ਾਦੀ ਨੂੰ ਪੇਸ਼ ਕੀਤਾ ਹੈ। 1986 ਵਿੱਚ ਉਸਨੇ ਆਪਣੇ ਛੋਟੇ ਭਰਾ ਅਗਸਤੀਨ ਆਲਮੋਦੋਵਾਰ ਨਾਲ ਮਿਲ ਕੇ ਆਪਣੀ ਇੱਕ ਨਿੱਜੀ ਨਿਰਮਾਣ ਕੰਪਨੀ ਐਲ ਡੇਸੀਓ ਦੀ ਨੀਂਹ ਰੱਖੀ। ਲਾਅ ਔਫ਼ ਡਿਜ਼ਾਇਰ (1987) ਤੋਂ ਉਸਦੀ ਹਰੇਕ ਫ਼ਿਲਮ ਦਾ ਇਸੇ ਕੰਪਨੀ ਦੇ ਅਧੀਨ ਨਿਰਮਾਣ ਕੀਤਾ ਗਿਆ ਸੀ। ਆਲਮੋਦੋਵਾਰ ਨੂੰ ਅੰਤਰਰਾਸ਼ਟਰੀ ਮਾਨਤਾ ਉਸਦੀ ਬਲੈਕ ਕੌਮੇਡੀ ਡਰਾਮਾ ਫ਼ਿਲਮ ਵੂਮਨ ਔਨ ਦ ਵਰਜ ਔਫ਼ ਨਰਵਸ ਬਰੇਕਡਾਊਨ (1998) (Women on the Verge of a Nervous Breakdown) ਨਾਲ ਮਿਲੀ, ਜਿਸ ਨੂੰ ਸਭ ਤੋਂ ਵਧੀਆ ਵਿਦੇਸ਼ੀ ਭਾਸ਼ਾ ਵਾਲੀ ਫ਼ਿਲਮ ਦੀ ਸ਼੍ਰੇਣੀ ਵਿੱਚ ਅਕਾਦਮੀ ਅਵਾਰਡ ਲਈ ਨਾਮਜ਼ਦ ਵੀ ਕੀਤਾ ਗਿਆ ਸੀ। ਇਸ ਪਿੱਛੋਂ ਉਸਨੂੰ ਉਸਦੀਆਂ ਅਗਲੀਆਂ ਫ਼ਿਲਮਾਂ ਜਿਹਨਾਂ ਵਿੱਚ ਰੋਮਾਂਟਿਕ ਡਰਾਮਾ ਫ਼ਿਲਮ ਟਾਈ ਮੀ ਅਪ!
ਇੱਕ ਮੂਕ ਫ਼ਿਲਮ ਇੱਕ ਮੂਕ ਫਿਲਮ ਇੱਕ ਅਜਿਹੀ ਫਿਲਮ ਹੁੰਦੀ ਹੈ ਜਿਸ ਨਾਲ ਕੋਈ ਸਿੰਕਰੋਨਾਈਜ਼ ਕੀਤੀ ਰਿਕਾਰਡ ਆਵਾਜ਼ ਨਹੀਂ ਹੁੰਦੀ (ਅਤੇ ਖਾਸ ਤੌਰ ਤੇ, ਕੋਈ ਬੋਲੇ ਹੋਏ ਡਾਇਲਾਗ ਨਹੀਂ ਹੁੰਦੇ)। ਮਨੋਰੰਜਨ ਲਈ ਮੂਕ ਫਿਲਮਾਂ ਵਿੱਚ, ਡਾਇਲਾਗ ਦਰਸ਼ਕ ਤੱਕ ਪੁੱਜਦਾ ਕਰਨ ਲਈ ਮੂਕ ਸੰਕੇਤਾਂ ਅਤੇ ਮਾਈਮ ਦੀ ਅਤੇ ਨਾਲ ਟਾਈਟਲ ਕਾਰਡਾਂ ਅਤੇ ਪਲਾਟ ਦੇ ਲਿਖਤੀ ਸੰਕੇਤਾਂ ਅਤੇ ਮਹੱਤਵਪੂਰਣ ਵਾਰਤਾਲਾਪ ਲਾਈਨਾਂ ਦੀ ਵਰਤੋਂ ਕੀਤੀ ਜਾਂਦੀ ਹੈ। ਰਿਕਾਰਡ ਕੀਤੀ ਗਈ ਆਵਾਜ਼ ਨਾਲ ਮੋਸ਼ਨ ਪਿਕਚਰਾਂ ਨੂੰ ਜੋੜਨ ਦਾ ਵਿਚਾਰ ਲੱਗਪੱਗ ਖ਼ੁਦ ਫਿਲਮ ਜਿੰਨਾ ਹੀ ਪੁਰਾਣਾ ਹੈ, ਪਰ ਇਸ ਵਿੱਚ ਸ਼ਾਮਲ ਤਕਨੀਕੀ ਚੁਣੌਤੀਆਂ ਦੇ ਕਾਰਨ, ਸਿੰਕ੍ਰੋਨਾਈਜਡ ਵਾਰਤਾਲਾਪ ਦੀ ਸ਼ੁਰੂਆਤ ਸਿਰਫ 1920 ਦੇ ਦਹਾਕੇ ਦੇ ਅਖੀਰਲੇ ਸਾਲਾਂ ਵਿੱਚ ਆਡੀਓਨ ਐਂਪਲੀਫਾਇਰ ਟਿਊਬ ਦੀ ਪੂਰਨਤਾ ਅਤੇ ਵੀਟਾਫੋਨ ਸਿਸਟਮ ਦੇ ਆਗਮਨ ਦੇ ਨਾਲ ਹੀ ਵਿਵਹਾਰਕ ਹੋ ਸਕੀ ਸੀ। 1890 ਦੇ ਦਹਾਕੇ ਤੋਂ 1920 ਦੇ ਦਹਾਕੇ ਦੇ ਅਖੀਰਲੇ ਸਾਲਾਂ ਤੱਕ ਦੇ ਮੂਕ ਫ਼ਿਲਮ ਯੁੱਗ ਦੌਰਾਨ ਇੱਕ ਪਿਆਨੋਵਾਦਕ, ਥੀਏਟਰ ਆਰਗਨਿਸਟ ਜਾਂ ਵੱਡੇ ਸ਼ਹਿਰਾਂ ਵਿੱਚ ਇੱਕ ਛੋਟਾ ਆਰਕੈਸਟਰਾ - ਫਿਲਮਾਂ ਨਾਲ ਸਾਥ ਦੇਣ ਲਈ ਅਕਸਰ ਸੰਗੀਤ ਦਿੰਦਾ ਹੁੰਦਾ ਸੀ। ਪਿਆਨੋਵਾਦਕ ਅਤੇ ਆਰਗਨਿਸਟ ਸ਼ੀਟ ਸੰਗੀਤ ਤੋਂ ਜਾਂ ਮੌਕੇ ਅਨੁਸਾਰ ਢਾਲ ਕੇ ਸੰਗੀਤ ਦਿੰਦੇ ਹੁੰਦੇ ਸਨ।
PUBG ਮੋਬਾਈਲ ( ਚੀਨੀ : 和平精英; ਪਿਨਯਿਨ: Hé Píng Jīng Yīng) ਇੱਕ ਮੁਫ਼ਤ-ਟੂ-ਪਲੇ ਬੈਟਲ ਰਾਇਲ ਵੀਡੀਓ ਗੇਮ ਹੈ ਜੋ ਲਾਈਟਸਪੀਡ ਅਤੇ ਕੁਆਂਟਮ ਸਟੂਡੀਓ ਦੁਆਰਾ ਵਿਕਸਤ ਕੀਤੀ ਗਈ ਹੈ, ਜੋ ਕਿ Tencent ਗੇਮਾਂ ਦੀ ਇੱਕ ਵੰਡ ਹੈ। ਇਹ PUBG: Battlegrounds ਦਾ ਇੱਕ ਮੋਬਾਈਲ ਗੇਮ ਅਨੁਕੂਲਨ ਹੈ। ਇਹ ਸ਼ੁਰੂ ਵਿੱਚ 19 ਮਾਰਚ 2018 ਨੂੰ ਐਂਡਰਾਇਡ ਅਤੇ ਆਈਓਐਸ ਲਈ ਜਾਰੀ ਕੀਤਾ ਗਿਆ ਸੀ। ਇਹ ਵੱਖ-ਵੱਖ ਖੇਤਰਾਂ ਵਿੱਚ ਕਈ ਪ੍ਰਕਾਸ਼ਕਾਂ ਦੁਆਰਾ ਪ੍ਰਕਾਸ਼ਿਤ ਕੀਤਾ ਗਿਆ ਸੀ, ਜਿਸ ਵਿੱਚ ਕ੍ਰਾਫਟਨ, ਟੇਨਸੈਂਟ, ਅਤੇ VNG ਗੇਮਸ ਸ਼ਾਮਲ ਹਨ। ਮਈ 2022 ਤੱਕ, PUBG ਮੋਬਾਈਲ ਨੇ $8.42 billion ਤੋਂ ਵੱਧ ਦੀ ਕਮਾਈ ਕਰਦੇ ਹੋਏ ਇੱਕ ਬਿਲੀਅਨ ਤੋਂ ਵੱਧ ਡਾਊਨਲੋਡ ਇਕੱਠੇ ਕੀਤੇ ਸਨ, ਜਿਸ ਨਾਲ ਇਹ ਚੌਥੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਮੋਬਾਈਲ ਗੇਮ ਬਣ ਗਈ ਸੀ । ਇਹ ਹੁਣ ਤੱਕ ਦੀ ਸਭ ਤੋਂ ਵੱਧ ਖੇਡੀ ਜਾਣ ਵਾਲੀ ਮੋਬਾਈਲ ਵੀਡੀਓ ਗੇਮ ਵੀ ਹੈ । 2021 ਵਿੱਚ, ਗੇਮ ਨੇ ਇੱਕ ਭਾਰਤੀ ਸੰਸਕਰਣ, ਬੈਟਲਗ੍ਰਾਉਂਡਸ ਮੋਬਾਈਲ ਇੰਡੀਆ, ਅਤੇ <i id="mwLg">PUBG ਯੂਨੀਵਰਸ</i>, ਨਿਊ ਸਟੇਟ ਮੋਬਾਈਲ ਵਿੱਚ ਹੋਣ ਵਾਲੀ ਇੱਕ ਵੱਖਰੀ ਗੇਮ ਪੈਦਾ ਕੀਤੀ। PUBG ਮੋਬਾਈਲ ਵਿੱਚ ਅਸਲ PlayerUnknown's Battlegrounds ਦੇ ਸਮਾਨ ਗੇਮਪਲੇ ਦੀ ਵਿਸ਼ੇਸ਼ਤਾ ਹੈ। ਖਿਡਾਰੀ ਇੱਕ ਦੂਰ-ਦੁਰਾਡੇ ਟਾਪੂ 'ਤੇ ਪੈਰਾਸ਼ੂਟ ਕਰਦੇ ਹਨ ਅਤੇ ਮੈਚ ਤੋਂ ਪਹਿਲਾਂ ਚੁਣੇ ਗਏ ਗੇਮ ਮੋਡ 'ਤੇ ਨਿਰਭਰ ਕਰਦੇ ਹੋਏ, ਇਕੱਲੇ ਜਾਂ ਦੋ ਜਾਂ ਚਾਰ ਦੀਆਂ ਟੀਮਾਂ ਵਿੱਚ ਮੁਕਾਬਲਾ ਕਰਦੇ ਹੋਏ, ਆਖਰੀ ਖਿਡਾਰੀ ਵਜੋਂ ਖੜ੍ਹੇ ਰਹਿਣ ਲਈ ਲੜਦੇ ਹਨ। ਹਰ ਮੈਚ ਲਗਭਗ 30 ਮਿੰਟ ਚੱਲਦਾ ਹੈ। ਗੇਮ ਬਹੁਤ ਸਾਰੇ ਸੰਭਾਵਿਤ ਨਕਸ਼ਿਆਂ ਵਿੱਚੋਂ ਇੱਕ ਉੱਤੇ ਇੱਕ ਜਹਾਜ਼ ਵਿੱਚ ਉਡਾਣ ਭਰਨ ਵਾਲੇ ਭਾਗੀਦਾਰਾਂ ਨਾਲ ਸ਼ੁਰੂ ਹੁੰਦੀ ਹੈ, ਜੋ ਮੈਚ ਤੋਂ ਪਹਿਲਾਂ ਵੀ ਚੁਣਿਆ ਜਾਂਦਾ ਹੈ। ਜਿਵੇਂ ਹੀ ਉਹ ਨਕਸ਼ੇ ਨੂੰ ਪਾਰ ਕਰਦੇ ਹਨ, ਖਿਡਾਰੀ ਚੁਣਦੇ ਹਨ ਕਿ ਕਿੱਥੇ ਪੈਰਾਸ਼ੂਟ ਹੇਠਾਂ ਜਾਣਾ ਹੈ। ਜਦੋਂ ਜਹਾਜ਼ ਆਪਣੀ ਉਡਾਣ ਪੂਰੀ ਕਰਦਾ ਹੈ, ਤਾਂ ਟਾਪੂ ਦੇ ਘੇਰੇ ਦੇ ਆਲੇ-ਦੁਆਲੇ ਇੱਕ ਨੀਲੀ ਸਰਹੱਦ ਬਣ ਜਾਂਦੀ ਹੈ, ਸੁਰੱਖਿਅਤ ਜ਼ੋਨ ਅਤੇ ਬਾਹਰਲੇ ਨੀਲੇ ਜ਼ੋਨ ਦੇ ਵਿਚਕਾਰ ਦੀ ਸੀਮਾ ਨੂੰ ਚਿੰਨ੍ਹਿਤ ਕਰਦੀ ਹੈ। ਸੁਰੱਖਿਅਤ ਜ਼ੋਨ ਹਰ ਕੁਝ ਮਿੰਟਾਂ ਵਿੱਚ ਸੁੰਗੜਦਾ ਹੈ, ਅਤੇ ਬਲੂ ਜ਼ੋਨ ਵਿੱਚ ਛੱਡਿਆ ਕੋਈ ਵੀ ਵਿਅਕਤੀ ਉਦੋਂ ਤੱਕ ਸਿਹਤ ਨੂੰ ਗੁਆ ਦੇਵੇਗਾ ਜਦੋਂ ਤੱਕ ਉਹ ਉੱਥੇ ਰਹੇਗਾ, ਸੰਭਾਵਤ ਤੌਰ 'ਤੇ ਮੌਤ ਦੇ ਬਿੰਦੂ ਤੱਕ। ਜਦੋਂ ਸੁਰੱਖਿਅਤ ਜ਼ੋਨ ਸੁੰਗੜਦਾ ਹੈ ਤਾਂ ਸਿਹਤ ਦੇ ਨੁਕਸਾਨ ਦੀ ਦਰ ਵਧ ਜਾਂਦੀ ਹੈ। ਜਦੋਂ ਖਿਡਾਰੀ ਪਹਿਲਾਂ ਬਿਨਾਂ ਕਿਸੇ ਸਪਲਾਈ ਜਾਂ ਹਥਿਆਰਾਂ ਦੇ ਟਾਪੂ 'ਤੇ ਪਹੁੰਚਦੇ ਹਨ, ਤਾਂ ਉਨ੍ਹਾਂ ਨੂੰ ਉਨ੍ਹਾਂ ਨੂੰ ਆਪਣੇ ਵਾਤਾਵਰਣ ਦੇ ਆਲੇ ਦੁਆਲੇ ਲੱਭਣਾ ਚਾਹੀਦਾ ਹੈ ਜਾਂ ਉਨ੍ਹਾਂ ਨੂੰ ਡਿੱਗੇ ਹੋਏ ਖਿਡਾਰੀਆਂ ਤੋਂ ਲੁੱਟਣਾ ਚਾਹੀਦਾ ਹੈ। ਆਮ ਤੌਰ 'ਤੇ, ਨਕਸ਼ੇ ਦੇ ਵਧੇਰੇ ਖਤਰਨਾਕ ਹਿੱਸਿਆਂ ਵਿੱਚ ਬਿਹਤਰ ਹਥਿਆਰ ਅਤੇ ਉਪਕਰਣ ਪਾਏ ਜਾਂਦੇ ਹਨ। ਸੁਰੱਖਿਅਤ ਜ਼ੋਨ ਦੇ ਨਿਯਮਤ ਤੌਰ 'ਤੇ ਸੁੰਗੜਨ ਤੋਂ ਇਲਾਵਾ, ਅਸਥਾਈ ਲਾਲ ਜ਼ੋਨ ਬੇਤਰਤੀਬੇ ਤੌਰ 'ਤੇ ਬੰਬਾਂ ਨਾਲ ਬੰਨ੍ਹੇ ਹੋਏ ਦਿਖਾਈ ਦੇ ਸਕਦੇ ਹਨ, ਅਤੇ ਸਮੇਂ-ਸਮੇਂ 'ਤੇ, ਜਹਾਜ਼ ਵਿਸ਼ੇਸ਼ ਉਪਕਰਣਾਂ ਦੇ ਨਾਲ ਇੱਕ ਪੈਕੇਜ ਜਾਰੀ ਕਰਨ ਲਈ ਜੰਗ ਦੇ ਮੈਦਾਨ ਵਿੱਚ ਉੱਡਦਾ ਹੈ, ਸੰਭਾਵਤ ਤੌਰ 'ਤੇ ਉਹ ਚੀਜ਼ਾਂ ਵੀ ਸ਼ਾਮਲ ਹੁੰਦੀਆਂ ਹਨ ਜੋ ਨਹੀਂ ਮਿਲ ਸਕਦੀਆਂ। ਟਾਪੂ 'ਤੇ ਹੋਰ ਕਿਤੇ.
ਪਾਬਲੋ ਪਿਕਾਸੋ (; ਸਪੇਨੀ: [ˈpaβlo piˈkaso]; 25 ਅਕਤੂਬਰ 1881-8 ਅਪ੍ਰੈਲ 1973) ਇੱਕ ਮਹਾਨ ਚਿੱਤਰਕਾਰ, ਮੂਰਤੀਕਾਰ, ਪ੍ਰਿੰਟ-ਮੇਕਰ, ਸੀਰੈਮਿਕ ਡੀਜ਼ਾਈਨਰ ਅਤੇ ਸਟੇਜ ਡੀਜ਼ਾਈਨਰ ਵੀਂਹਵੀ ਸਦੀ ਦੇ ਮਹਾਨ ਚਿੱਤਰਕਾਰਾਂ ਵਿੱਚੋਂ ਇੱਕ ਨਾਂ ਹੈ। ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਪਿਕਾਸੋ ਤੋਂ ਬਿਨਾਂ ਆਧੁਨਿਕ ਆਰਟ ਕੁਝ ਵੀ ਨਹੀਂ ਹੈ। ਸਪੇਨ ਦੇ ਨਾਮਕਰਣ ਰਿਵਾਜ਼ ਅਨੁਸਾਰ ਹੀ ਆਪ ਦੇ ਨਾਮ ਵਿੱਚ ਰੂਈਜ਼ ਨਾਮ ਪਿਤਾ ਦੇ ਪਰਿਵਾਰ ਵੱਲੋਂ ਅਤੇ ਪਿਕਾਸੋ ਮਾਤਾ ਦੇ ਪਰਿਵਾਰ ਵੱਲੋਂ ਹੈ। ਸਵਾਦਲੀ ਗੱਲ ਇਹ ਹੈ ਕਿ ਆਪ ਦੇ ਨਾਮ ਵਿੱਚ ਹੋਰ ਰਿਸ਼ਤੇਦਾਰਾਂ ਦੇ ਨਾਮ ਵੀ ਜੁੜਦੇ ਹਨ ਅਤੇ ਇਸ ਤਰਾਂ ਉਹਨਾਂ ਦਾ ਪੂਰਾ ਨਾਂ ਇਸ ਤਰਾਂ ਹੈ:-“Pablo Deigo Jose Francisso de Paula Juan Nepomuceno Maria de los Remedias Cipriano de la Santisma Trinidad Ruiz Y Picasso” ਇਸ ਵੱਡੇ ਨਾਂ ਨੂੰ ਛੋਟਾ ਕਰਕੇ ਉਹਨਾਂ ਨੂੰ ਸਿਰਫ਼ ਪਾਬਲੋ ਪਿਕਾਸੋ ਨਾਲ਼ ਹੀ ਯਾਦ ਕੀਤਾ ਜਾਂਦਾ ਹੈ।
ਚਿਲੀ, ਅਧਿਕਾਰਕ ਤੌਰ ਉੱਤੇ ਚਿਲੀ ਦਾ ਗਣਰਾਜ (ਸਪੇਨੀ: [República de Chile] Error: {{Lang}}: text has italic markup (help), ਉਚਾਰਨ:ਚੀਲੇ ਮਾਪੂਦੁੰਗੁਨ: ਗੁਲੂਮਾਪੂ), ਦੱਖਣੀ ਅਮਰੀਕਾ ਦਾ ਇੱਕ ਦੇਸ਼ ਹੈ ਜਿਸਨੇ ਪੂਰਬ ਵਿੱਚ ਐਂਡੀਜ਼ ਪਹਾੜ ਅਤੇ ਪੱਛਮ ਵਿੱਚ ਪ੍ਰਸ਼ਾਂਤ ਮਹਾਂਸਾਗਰ ਵਿਚਲੀ ਇੱਕ ਲੰਮੀ ਅਤੇ ਪਤਲੀ ਪੱਟੀ ਨੂੰ ਮੱਲਿਆ ਹੋਇਆ ਹੈ। ਇਸਦੀਆਂ ਹੱਦਾ ਉੱਤਰ ਵੱਲ ਪੇਰੂ, ਉੱਤਰ-ਪੂਰਬ ਵੱਲ ਬੋਲੀਵੀਆ, ਪੂਰਬ ਵੱਲ ਅਰਜਨਟੀਨਾ ਅਤੇ ਦੁਰਾਡੇ ਦੱਖਣ ਵੱਲ ਡ੍ਰੇਕ ਰਾਹਦਾਰੀ ਨਾਲ ਲੱਗਦੀਆਂ ਹਨ। ਚਿਲੇਆਈ ਇਲਾਕੇ ਵਿੱਚ ਹੂਆਨ ਫ਼ਰਨਾਂਦੇਜ਼, ਸਾਲਾਸ ਈ ਗੋਮੇਸ, ਡੇਸਵੇਂਤੂਰਾਦਾਸ ਅਤੇ ਈਸਟਰ ਦੇ ਪ੍ਰਸ਼ਾਂਤ ਟਾਪੂ ਸ਼ਾਮਲ ਹਨ। ਚਿਲੇ ਅੰਟਾਰਕਟਿਕਾ ਦੇ 1,250,000 ਵਰਗ ਕਿ.ਮੀ.
ਅਮਰੀਕੀ ਹੋਰਰ ਸਟੋਰੀ, ਰਿਆਨ ਮਰਫੀ ਅਤੇ ਬ੍ਰਾਡ ਫਲਚੁਕ ਦੁਆਰਾ ਬਣਾਈ ਗਈ ਇੱਕ ਅਮਰੀਕੀ ਹੋਰਰ ਕਥਾਵਾਂ ਦੀ ਟੈਲੀਵਿਜ਼ਨ ਸੀਰੀਜ਼ ਹੈ। ਹਰੇਕ ਸੀਜ਼ਨ ਨੂੰ ਵੱਖਰੇ ਵੱਖਰੇ ਪਾਤਰਾਂ ਅਤੇ ਸੈਟਿੰਗਾਂ ਅਤੇ ਇੱਕ ਨਵੀਂ ਕਹਾਣੀ ਦੀ "ਸ਼ੁਰੂਆਤ, ਮੱਧ ਅਤੇ ਅੰਤ" ਵਜੋਂ ਦਰਸਾਇਆ ਜਾਂਦਾ ਹੈ। ਹਰੇਕ ਸੀਜ਼ਨ ਦੇ ਪਲਾਟਾਂ ਦੇ ਕੁਝ ਤੱਤਾਂ ਨੂੰ ਅਸਲ ਘਟਨਾਵਾਂ ਨਾਲ ਜੋੜਕੇ ਪੇਸ਼ ਕੀਤਾ ਜਾਂਦਾ ਹੈ। ਸਿਰਫ ਅਦਾਕਾਰ ਇਵੈਨ ਪੀਟਰਸ ਅਤੇ ਸਾਰਾਹ ਪਾਲਸਨ ਨੂੰ ਹੀ ਸਾਰੀਆਂ ਸੀਰੀਜ਼ ਵਿੱਚ ਦਿਖਾਇਆ ਜਾਂਦਾ ਹੈ ਬਾਕੀ ਸਾਰੇ ਪਾਤਰ ਬਦਲੇ ਹੋਏ ਹੁੰਦੇ ਹਨ।
ਥਣਧਾਰੀ (ਵਰਗ Mammalia ) ਜਾਨਵਰਾਂ ਦਾ ਉਹ ਸਮੂਹ ਹੈ ਜਿਹੜੇ ਆਪਣੇ ਬੱਚਿਆਂ ਨੂੰ ਦੁੱਧ ਪਿਲਾਉਂਦੇ ਹਨ ਜੋ ਇਹਨਾਂ ਦੇ ਥਣਾਂ 'ਚੋਂ ਨਿੱਕਲਦਾ ਹੈ। ਇਹਨਾਂ ਦੀ ਭੁਜੰਗੀਆਂ ਅਤੇ ਪੰਛੀਆਂ ਤੋਂ ਵੱਖਰੀ ਪਛਾਣ ਵਾਲਾਂ, ਕੰਨ ਦੀਆਂ ਤਿੰਨ ਹੱਡੀਆਂ, ਥਣਾਂ ਅਤੇ ਨਿਓਕੌਰਟੈਕਸ (ਦਿਮਾਗੀ ਹਿੱਸਾ) ਹੋਣ ਕਰ ਕੇ ਹੁੰਦੀ ਹੈ। ਇਹਨਾਂ ਦਾ ਦਿਮਾਗ ਸਰੀਰ ਦੇ ਤਾਪਮਾਨ ਅਤੇ ਦਿਲ ਸਮੇਤ ਲਹੂ ਦੇ ਦੌਰੇ ਨੂੰ ਦਰੁਸਤ ਰੱਖਦਾ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 15 ਨਵੰਬਰ 1920 ਨੂੰ ਹੋਂਦ ਵਿੱਚ ਆਈ ਸਿੱਖਾਂ ਦੀ ਪ੍ਰਮੁੱਖ ਧਾਰਮਿਕ ਸੰਸਥਾ ਹੈ, ਪਰ ਇਸ ਨੂੰ ਕਾਨੂੰਨੀ ਮਾਨਤਾ 1925 ਦੇ ਸਿੱਖ ਗੁਰਦੁਆਰਾ ਐਕਟ ਪਾਸ ਹੋਣ ਨਾਲ ਮਿਲੀ। ਪੰਜਾਬ ਵਿੱਚ 1920 ਤੋਂ ਲੈ ਕੇ 1925 ਈ.
ਭਾਈ ਵੀਰ ਸਿੰਘ (1872–1957) ਇੱਕ ਪੰਜਾਬੀ ਕਵੀ ਅਤੇ ਵਿਦਵਾਨ ਸੀ, ਜਿਸ ਨੂੰ ਅਜੋਕੇ ਪੰਜਾਬੀ ਸਾਹਿਤ ਦਾ ਮੋਢੀ ਵੀ ਕਿਹਾ ਜਾਂਦਾ ਹੈ। ਉਸ ਨੇ ਆਪਣੀ ਕਵਿਤਾ ਨੂੰ ਸਿੱਖ ਧਰਮ ਅਤੇ ਗੁਰਮਤਿ ਫਲਸਫਾ ਨਾਲ਼ ਜੋੜਿਆ ਜਿਸ ਕਰ ਕੇ ਉਸ ਨੂੰ ਭਾਈ ਜੀ ਆਖਿਆ ਜਾਣ ਲੱਗਾ। ਉਸ ਨੇ ਛੋਟੀ ਕਵਿਤਾ, ਮਹਾਂਕਾਵਿ ਤੋਂ ਇਲਾਵਾ ਵਾਰਤਕ ਵਿੱਚ ਨਾਵਲ, ਨਾਟਕ ਇਤਿਹਾਸ, ਜੀਵਨੀਆਂ, ਲੇਖਾਂ ਅਤੇ ਸਾਖੀਆਂ ਇਤਿਆਦਿ ਦੀ ਰਚਨਾ ਕਰਨ ਦੀ ਪਹਿਲ ਕੀਤੀ।
ਮਹਾਰਾਜਾ ਰਣਜੀਤ ਸਿੰਘ (1780-1839) ਪੰਜਾਬ ਦੀ ਸਿੱਖ ਸਲਤਨਤ ਦੀ ਨੀਂਹ ਰੱਖਣ ਵਾਲੇ ਇੱਕ ਸਿੱਖ ਮਹਾਰਾਜਾ ਸੀ ਜਿੰਨਾ ਨੂੰ ਸ਼ੇਰ-ਏ-ਪੰਜਾਬ (ਪੰਜਾਬ ਦਾ ਸ਼ੇਰ) ਦੇ ਨਾਂ ਨਾਲ਼ ਜਾਣਿਆ ਜਾਂਦਾ ਹੈ। ਮਹਾਰਾਜਾ ਰਣਜੀਤ ਸਿੰਘ ਨੂੰ ਪੰਜਾਬ ਦੇ ਇਤਿਹਾਸ ਵਿੱਚ ਬਹਾਦਰ ਜੰਗਜੂ, ਦਲੇਰ ਮਹਾਰਾਜੇ ਤੇ ਮਹਾਨ ਸ਼ਖ਼ਸੀਅਤ ਵਜੋਂ ਜਾਣਿਆ ਜਾਂਦਾ ਹੈ ਅਤੇ ਉਹਨਾਂ ਦਾ ਨਾਮ ਭਾਰਤ ਦੇ ਉਹਨਾਂ ਮਹਾਨ ਸ਼ਾਸਕਾਂ ਵਿੱਚ ਆਉਂਦਾ ਹੈ ਜਿਵੇ ਕਿ ਮਹਾਂਰਾਣਾ ਪ੍ਰਤਾਪ ਅਤੇ ਮਰਾਠਾ ਸਾਮਰਾਜ ਦੇ ਛੱਤਰਪਤੀ ਸ਼ਿਵਾਜੀ। ਉਹਨਾਂ ਨੂੰ ਸਾਲ 2020 ਵਿੱਚ ਬੀਬੀਸੀ ਨੇ ਦੁਨੀਆ ਦਾ ਸਭ ਤੋ ਮਹਾਨ ਆਗੂ ਦੱਸਿਆ ਸੀ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਵਿੱਚ ਸਿੱਖਾਂ, ਹਿੰਦੂਆਂ ਤੇ ਮੁਸਲਮਾਨਾਂ ਨੂੰ ਇੱਕ ਡੋਰ ਵਿੱਚ ਪਰੋਈ ਰੱਖਿਆ, ਜਿਸ ਕਰਕੇ ਖ਼ਾਲਸਾ ਰਾਜ ਦੀ ਹਰ ਥਾਂ ਸਿਫ਼ਤ ਕੀਤੀ ਜਾਂਦੀ ਸੀ।
ਗੁਰੂ ਗ੍ਰੰਥ ਸਾਹਿਬ ਸਿੱਖਾਂ ਦੇ ਗਿਆਰਵੇਂ ਗੁਰੂ ਹਨ। ਇਹ 1469 ਤੋਂ ਲੈ ਕੇ 1708 ਤੱਕ ਸਿੱਖ ਗੁਰੂਆਂ ਦੇ ਸਮੇਂ ਰਚੀ ਅਤੇ ਇਕੱਤਰ ਕੀਤੀ ਬਾਣੀ ਦਾ 1430 ਅੰਗਾਂ ਵਾਲਾ ਇੱਕ ਵਿਸਤਾਰਮਈ ਗ੍ਰੰਥ ਹੈ। ਇਹ ਅਨੇਕਾਂ ਸ਼ਬਦਾਂ ਭਾਵ ਬਾਣੀ ਦਾ ਅੰਬਾਰ ਹੈ ਜੋ ਕਿ ਰੱਬ ਦੇ ਗੁਣਾਂ ਅਤੇ ਉਸ ਦੇ ਨਾਮ ਜਪਣ ਦੇ ਕਾਰਨਾਂ ਦਾ ਵਰਨਣ ਕਰਦਾ ਹੈ। ਸਿੱਖਾਂ ਦੇ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ (1666-1708) ਨੇ ਜੋਤੀ-ਜੋਤਿ ਸਮਾਉਣ ਵੇਲੇ ਗੁਰਿਆਈ ਆਦਿ ਗ੍ਰੰਥ ਨੂੰ ਦਿੱਤੀ ਅਤੇ ਇਸ ਕਰ ਕੇ ਨਾਮ ਗੁਰੂ ਗ੍ਰੰਥ ਸਾਹਿਬ ਹੋ ਗਿਆ। ਇਹ ਸਿੱਖਾਂ ਦਾ ਸਭ ਤੋਂ ਪਵਿੱਤਰ ਗ੍ਰੰਥ ਅਤੇ ਇੱਕੋ-ਇੱਕ ਸਦੀਵੀ ਸ਼ਬਦ-ਰੂਪੀ ਗੁਰੂ ਹੈ ਜੋ ਕਿ ਸਿੱਖ ਗੁਰੂਆਂ ਅਤੇ ਹੋਰ ਸੰਤਾਂ-ਭਗਤਾਂ ਦੀ ਸਿੱਖਿਆਵਾਂ ਦਾ ਅੰਬਾਰ ਹੈ। ਅਰਦਾਸ ਦੇ ਸਰੋਤ ਜਾਂ ਮਾਰਗ-ਦਰਸ਼ਕ ਵਜੋਂ ਆਦਿ ਗ੍ਰੰਥ ਸਿੱਖੀ ਵਿੱਚ ਬੰਧਨਾ ਅਤੇ ਭਗਤੀ ਦਾ ਕੇਂਦਰੀ ਧੁਰਾ ਹੈ।ਆਦਿ ਗ੍ਰੰਥ ਦਾ ਸਭ ਤੋਂ ਪਹਿਲਾ ਸੰਕਲਨ ਪੰਜਵੇਂ ਗੁਰੂ, ਗੁਰੂ ਅਰਜਨ ਦੇਵ (1563-1606) ਨੇ ਪਹਿਲੇ ਪੰਜ ਗੁਰੂਆਂ ਅਤੇ ਹੋਰ ਮਹਾਨ ਸੰਤਾਂ ਜਾਂ ਭਗਤਾਂ, ਜਿਹਨਾਂ ਵਿੱਚੋਂ ਕਈਆਂ ਦਾ ਹਿੰਦੂ ਧਰਮ ਅਤੇ ਇਸਲਾਮ ਨਾਲ ਵਾਸਤਾ ਸੀ, ਦੀ ਬਾਣੀ ਇਕੱਤਰ ਕਰ ਕੇ ਕੀਤਾ ਅਤੇ ਇਸ ਪਵਿੱਤਰ ਬੀੜ ਨੂੰ ਭਾਈ ਗੁਰਦਾਸ ਜੀ ਦੇ ਹੱਥੋਂ ਲਿਖਵਾਇਆ। ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਤੇਗ ਬਹਾਦੁਰ ਜੀ ਦੀ ਬਾਣੀ ਨੂੰ ਇਕੱਤਰ ਕਰ ਕੇ ਤਲਵੰਡੀ ਸਾਬੋ ਵਿਖੇ ਭਾਈ ਮਨੀ ਸਿੰਘ ਜੀ ਪਾਸੋਂ ਆਦਿ ਗ੍ਰੰਥ ਵਿੱਚ ਦਰਜ ਕਰਵਾ ਕੇ ਆਦਿ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਦਾ ਦਰਜਾ ਦਿੱਤਾ। ਦਸਮ ਪਿਤਾ ਦੇ ਜੋਤੀ-ਜੋਤਿ ਸਮਾਉਣ ਪਿੱਛੋਂ ਬਾਬਾ ਦੀਪ ਸਿੰਘ ਵੱਲੋਂ ਗੁਰੂ ਗ੍ਰੰਥ ਸਾਹਿਬ ਦੇ ਬਹੁਤ ਸਾਰੇ ਉਤਾਰੇ ਵੰਡੇ ਗਏ। ਗੁਰੂ ਗ੍ਰੰਥ ਸਾਹਿਬ ਦੀ ਲਿਖਾਈ ਗੁਰਮੁਖੀ ਲਿਪੀ ਵਿੱਚ ਹੋਈ ਹੈ ਅਤੇ ਬਹੁਤ ਸਾਰੀਆਂ ਬੋਲੀਆਂ ਅਤੇ ਉਪ-ਬੋਲੀਆਂ– ਜਿਵੇਂ ਕਿ ਲਹਿੰਦੀ ਪੰਜਾਬੀ, ਬ੍ਰਜ ਭਾਸ਼ਾ, ਖੜ੍ਹੀ ਬੋਲੀ, ਸੰਸਕ੍ਰਿਤ ਅਤੇ ਫ਼ਾਰਸੀ – ਕਈ ਵਾਰ ਜਿਹਨਾਂ ਦੇ ਸਮੂਹ ਨੂੰ ਸੰਤ ਭਾਸ਼ਾ ਕਿਹਾ ਜਾਂਦਾ ਹੈ।.
ਖੇਡਣਾ ਮਨੁੱਖ ਦੀ ਸਹਿਜ ਸੁਭਾਵਿਕ ਪ੍ਰਵਿਰਤੀ ਹੈ। ਮਨੁੱਖ ਆਦਿ-ਕਾਲ ਤੋਂ ਹੀ ਖੇਡਦਾ ਆਇਆ ਹੈ। ਕੁਦਰਤ ਨੇ ਹਰ ਪ੍ਰਾਣੀ ਵਿੱਚ ਖੇਡਣ ਦਾ ਗੁਣ ਭਰਿਆ ਹੈ। ਆਪਣੇ ਜੁੱਸੇ, ਵਿੱਤ ਤੇ ਸੁਭਾਅ ਅਨੁਸਾਰ ਉਸ ਨੇ ਆਪੋ-ਆਪਣੀਆਂ ਖੇਡਾਂ ਦੀ ਸਿਰਜਣਾ ਕੀਤੀ ਹੈ। ਖੇਡਾਂ ਮਨੋਰੰਜਨ ਦਾ ਅਤੇ ਵਿਹਲੇ ਸਮੇਂ ਦੀ ਉਚਿਤ ਵਰਤੋਂ ਦਾ ਸਭ ਤੋਂ ਵੱਡਾ ਸਾਧਨ ਹਨ। ਖੇਡਾਂ ਤੇ ਮਨਪ੍ਰਚਾਵੇ ਮਨੁੱਖ ਲਈ ਉਨੇ ਹੀ ਜਰੂਰੀ ਹਨ ਜਿਤਨੇ ਅੰਨ, ਪਾਣੀ ਅਤੇ ਹਵਾ। ਇਹ ਮਨੁੱਖ ਦੇ ਸਰਬ-ਪੱਖੀ ਵਿਕਾਸ ਦਾ ਮਹੱਤਵਪੂਰਨ ਸ੍ਰੋਤ ਹਨ। ਬੱਚੇ ਦੇ ਜਨਮ ਲੈਣ ਨਾਲ ਬੱਚੇ ਦੀ ਖੇਡ-ਪ੍ਰਕਿਰਿਆ ਆਰੰਭ ਹੋ ਜਾਂਦੀ ਹੈ; ਜਿਵੇਂ ਕੁੱਝ ਦਿਨਾਂ ਦਾ ਬੱਚਾ ਹੀ ਲੱਤਾਂ-ਬਾਹਾਂ ਮਾਰਨੀਆਂ ਸ਼ੁਰੂ ਕਰ ਦਿੰਦਾ ਹੈ। ਖੇਡ-ਰੁਚੀਆਂ ਹੀ ਬੱਚੇ ਦੇ ਸਰੀਰਿਕ, ਮਾਨਸਿਕ ਅਤੇ ਬੌਧਿਕ ਵਿਕਾਸ ਦੀਆਂ ਸੂਚਕ ਹਨ।‘ਲੋਕ ਖੇਡ’ ‘ਲੋਕ’ ਅਤੇ ‘ਖੇਡ’ ਸ਼ਬਦਾਂ ਦੇ ਮੇਲ ਨਾਲ ਬਣਿਆ ਹੈ। ਇਸਦਾ ਅਰਥ ਹੈ। ‘ਲੋਕ ਦੀ ਖੇਡ’। ‘ਲੋਕ’ ਸ਼ਬਦ ਵਾਸਤਵ ਵਿੱਚ ਅੰਗਰੇਜ਼ੀ ਦੇ ਫੋਕ ਦਾ ਪਰਿਯਾਇ ਹੈ। ਜੋ ਨਗਰ ਅਤੇ ਪਿੰਡ ਦੀ ਸਾਰੀ ਜਨਤਾ ਦਾ ਭਾਵ ਹੈ। ਇਸ ਤਰ੍ਹਾਂ ‘ਖੇਡ’ ਸ਼ਬਦ ਦਾ ਭਾਵ ਮਨ ਪਰਚਾਣਾ ਹੈ। ਲੋਕਖੇਡ ਦਾ ਮਨ ਪਰਚਾਵਾ ਹੋਣਾ ਬਹੁਤ ਜ਼ਰੂਰੀ ਹੈ। ਪਰ ਮਨ ਪਰਚਾਵੇ ਦੇ ਨਾਲ-ਨਾਲ ਇਹ ਮਨੁੱਖ ਨੂੰ ਸਰੀਰਿਕ ਤੇ ਮਾਨਸਿਕ ਸ਼ਕਤੀ ਵੀ ਦਿੰਦੀਆਂ ਹਨ। ਇਨ੍ਹਾਂ ਦਾ ਮਨੁੱਖ ਦੇ ਜੀਵਨ ਨਾਲ ਡੂੰਘਾ ਸੰਬੰਧ ਹੈ।ਲੋਕ-ਖੇਡਾਂ ਦੀ ਖ਼ਾਸੀਅਤ ਇਹ ਹੈ ਕਿ ਇਹ ਕਿਸੇ ਕਰੜੇ ਨਿਯਮਾਂ ਅਧੀਨ ਨਹੀਂ ਖੇਡੀਆਂ ਜਾਂਦੀਆਂ। ਕੋਈ ਸਮਾਂ-ਸਥਾਨ ਵੀ ਨਿਸ਼ਚਿਤ ਨਹੀਂ, ਗਰਮੀਆਂ ਨੂੰ ਦੁਪਿਹਰਾ ਸਮੇਂ, ਰਾਤ ਨੂੰ ਚਾਨਣੀਆਂ ਰਾਤਾਂ ਵਿਚ, ਖੁੱਲ੍ਹਿਆ ਵਿਹੜਿਆਂ, ਗਲੀਆਂ, ਜੂਹਾਂ, ਟਾਹਲੀਆਂ, ਬਰੋਟਿਆਂ ਦੀਆਂ ਛਾਂਵਾਂ ਅਤੇ ਕਿਸੇ ਵੀ ਮੋਕਲੀ ਥਾਂ 'ਤੇ ਇਹ ਖੇਡੀਆਂ ਜਾਂਦੀਆਂ ਹਨ। ਲੋਕ-ਖੇਡਾਂ ਖੇਡਣ ਲਈ ਸਮਾਨ ਖ਼ਰੀਦਣ ਦੀ ਵੀ ਲੋੜ ਨਹੀਂ, ਸਥਾਨਿਕ ਉਪਲਬਧ ਸਮਗਰੀ ਤੋਂ ਹੀ ਕੰਮ ਸਾਰ ਲਿਆ।
ਸਤਲੁਜ, ਪੰਜਾਬ, ਉੱਤਰੀ ਭਾਰਤ ਦਾ ਸਭ ਤੋਂ ਲੰਮਾ ਦਰਿਆ ਹੈ। ਇਸ ਦਾ ਸਰੋਤ ਤਿੱਬਤ ਦੇ ਨੇੜੇ ਮਾਨਸਰੋਵਰ ਝੀਲ ਹੈ। ਇਸ ਵਿੱਚ ਬਿਆਸ ਭਾਰਤ ਦੇ ਪੰਜਾਬ ਸੂਬੇ ਵਿੱਚ ਮਿਲ ਜਾਂਦਾ ਹੈ ਅਤੇ ਇਹ ਪਾਕਿਸਤਾਨ ਦੇ ਪੰਜਾਬ ਦੇ ਵਿੱਚ ਵਗਦਾ ਹੋਇਆ ਚਨਾਬ ਦਰਿਆ ਨੂੰ ਨਾਲ ਮਿਲਾਉਂਦਾ ਹੋਇਆ ਪੰਜਨਦ ਦਰਿਆ ਬਣਾਉਦਾ ਹੈ, ਜੋ ਕਿ ਅੰਤ ਵਿੱਚ ਸਿੰਧ ਦਰਿਆ ਬਣਾਉਦਾ ਹੈ। ਸਤਲੁਜ ਨੂੰ ਭਾਰਤ ਵੈਦਿਕ ਸੱਭਿਅਤਾ ਕਾਲ ਦੌਰਾਨ ਸ਼ੁਤੁਦਰੂ ਜਾਂ ਸੁਤੂਦਰੀ ਅਤੇ ਗਰੀਕਾਂ ਵਲੋਂ ਜਾਰਾਡਰੋਸ ਕਿਹਾ ਜਾਂਦਾ ਸੀ। ਭਾਰਤ ਅਤੇ ਪਾਕਿਸਤਾਨ ਵਿੱਚ ਹੋਏ ਇਕਰਾਰਨਾਮੇ ਮੁਤਾਬਕ ਦਰਿਆ ਦਾ ਬਹੁਤਾ ਪਾਣੀ ਭਾਰਤ ਦੁਆਰਾ ਹੀ ਵਰਤਿਆ ਜਾਂਦਾ ਹੈ। ਸਤਲੁਜ ਦਰਿਆ ਉੱਤੇ ਬਣਿਆ ਭਾਖੜਾ ਨੰਗਲ ਪਰੋਜੈੱਕਟ [1] Archived 2005-08-31 at the Wayback Machine.
ਘੱਗਰ ਹਕਰਾ ਨਦੀ (ਦਰਿਆ) ਇੱਕ ਬਰਸਾਤੀ ਨਦੀ ਹੈ ਜੋ ਸਿਰਫ ਬਰਸਾਤੀ ਮੌਸਮ (monsoon) ਵਿੱਚ ਹੀ ਵਗਦੀ ਹੈ। ਇਹ ਨਦੀ ਭਾਰਤ ਦੇ ਹਰਿਆਣਾ ਅਤੇ ਰਾਜਸਥਾਨ ਰਾਜਾਂ ਵਿਚੋਂ ਹੋਕੇ ਪਾਕਿਸਤਾਨ ਤੱਕ ਵਗਦੀ ਹੈ। ਇਸ ਦਾ ਪੁਰਾਤਨ ਨਾਂ ਸਰਸਵਤੀ ਨਦੀ ਮੰਨਿਆ ਜਾਂਦਾ ਹੈ। ਇਸਨੂੰ ਹਰਿਆਣਾ ਦੇ ਓਟੂ ਵੀਅਰ (ਬੰਨ੍ਹ) ਤੋਂ ਪਹਿਲਾਂ ਘੱਗਰ ਨਦੀ ਦੇ ਨਾਮ ਨਾਲ ਅਤੇ ਉਸਦੇ ਅੱਗੇ ਹਕਰਾ ਨਦੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਕੁੱਝ ਵਿਦਵਾਨਾਂ ਦੇ ਹਿਸਾਬ ਨਾਲ ਇਹ ਪ੍ਰਾਚੀਨਕਾਲ ਵਿੱਚ ਵਗਣ ਵਾਲੀ ਮਹਾਨ ਸਰਸਵਤੀ ਨਦੀ ਹੀ ਦਾ ਬਚਿਆ ਹੋਇਆ ਰੂਪ ਹੈ ਹਾਲਾਂਕਿ ਇਸ ਬਾਰੇ ਮੱਤਭੇਦ ਹੈ ਅਤੇ ਹੋਰ ਵਿਦਵਾਨਾਂ ਦੇ ਅਨੁਸਾਰ ਰਿਗਵੇਦ ਵਿੱਚ ਕੁੱਝ ਸਥਾਨਾਂ ਉੱਤੇ ਜਿਸ ਸਰਸਵਤੀ ਨਦੀ ਦਾ ਜਿਕਰ ਹੈ ਉਹ ਇਹ ਨਦੀ ਨਹੀਂ ਸੀ।
ਕੰਪਿਊਟਰ ਦੀ ਧੋਖਾਧੜੀ ਇੱਕ ਸਾਈਬਰ ਕ੍ਰਾਈਮ ਹੈ ਅਤੇ ਇੱਕ ਕੰਪਿਊਟਰ ਦੀ ਵਰਤੋਂ ਇਲੈਕਟ੍ਰਾਨਿਕ ਡੇਟਾ ਲੈਣ ਜਾਂ ਬਦਲਣ ਲਈ, ਜਾਂ ਕੰਪਿਊਟਰ ਜਾਂ ਸਿਸਟਮ ਦੀ ਗੈਰਕਾਨੂੰਨੀ ਵਰਤੋਂ ਪ੍ਰਾਪਤ ਕਰਨ ਲਈ। ਸੰਯੁਕਤ ਰਾਜ ਵਿੱਚ, ਕੰਪਿਊਟਰ ਧੋਖਾਧੜੀ ਖਾਸ ਤੌਰ ਤੇ ਕੰਪਿਊਟਰ ਧੋਖਾਧੜੀ ਅਤੇ ਦੁਰਵਿਵਹਾਰ ਐਕਟ ਦੁਆਰਾ ਪ੍ਰਕਾਸ਼ਤ ਕੀਤੀ ਗਈ ਹੈ, ਜੋ ਕਿ ਸੰਘੀ ਅਧਿਕਾਰ ਖੇਤਰ ਵਿੱਚ ਕੰਪਿਊਟਰ ਨਾਲ ਜੁੜੇ ਕੰਮਾਂ ਨੂੰ ਅਪਰਾਧਿਤ ਕਰਦੀ ਹੈ। ਕੰਪਿਊਟਰ ਧੋਖਾਧੜੀ ਦੀਆਂ ਕਿਸਮਾਂ ਵਿੱਚ ਸ਼ਾਮਲ ਹਨ: ਛਾਪ ਈਮੇਲ ਵੰਡਣਾ ਅਣਅਧਿਕਾਰਤ ਕੰਪਿਊਟਰਾਂ ਤੱਕ ਪਹੁੰਚ ਸਪਾਈਵੇਅਰ ਅਤੇ ਮਾਲਵੇਅਰ ਦੁਆਰਾ ਡਾਟਾ ਮਾਈਨਿੰਗ ਵਿੱਚ ਸ਼ਾਮਲ ਕੰਪਿਊਟਰ ਪ੍ਰਣਾਲੀਆਂ ਵਿਚ ਹੈਕਿੰਗ ਗੈਰਕਾਨੂੰਨੀ lyੰਗ ਨਾਲ ਨਿੱਜੀ ਜਾਣਕਾਰੀ ਤਕ ਪਹੁੰਚਣ ਲਈ, ਜਿਵੇਂ ਕਿ ਕ੍ਰੈਡਿਟ ਕਾਰਡ ਜਾਂ ਸੋਸ਼ਲ ਸਿਕਿਓਰਿਟੀ ਨੰਬਰ ਕਿਸੇ ਹੋਰ ਪਾਰਟੀ ਦੇ ਕੰਪਿਊਟਰ ਜਾਂ ਸਿਸਟਮ ਨੂੰ ਨਸ਼ਟ ਜਾਂ ਵਿਗਾੜਣ ਦੇ ਇਰਾਦੇ ਨਾਲ ਕੰਪਿਊਟਰ ਵਾਇਰਸ ਜਾਂ ਕੀੜਿਆਂ ਨੂੰ ਭੇਜਣਾ.
ਪੰਜਾਬ ਸ਼ਬਦ ਫ਼ਾਰਸੀ ਭਾਸ਼ਾ ਦੇ ਸ਼ਬਦ "ਪੰਜ" ਅਤੇ "ਆਬ" ਦੇ ਸੁਮੇਲ ਤੋਂ ਬਣਿਆ ਹੈ, ਜਿਸ ਵਿੱਚੋਂ ਪੰਜ ਦਾ ਅਰਥ ਪੰਜ ਅਤੇ ਆਬ ਦਾ ਅਰਥ ਪਾਣੀ ਹੈ, ਇਸ ਤਰ੍ਹਾਂ ਪੰਜ + ਆਬ ਦਾ ਅਰਥ ਹੋਇਆ ਪੰਜ ਪਾਣੀਆਂ ਦੀ ਧਰਤੀ (ਪੰਜ ਦਰਿਆਵਾਂ ਦੀ ਧਰਤੀ)। ਇਸ ਸ਼ਬਦ ਦੀ ਸਭ ਤੋਂ ਪਹਿਲੀ ਵਰਤੋਂ ਇਬਨ ਬਤੂਤਾ ਦੀਆਂ ਲਿਖਤਾਂ ਵਿੱਚ ਮਿਲਦੀ ਹੈ ਜੋ 14ਵੀਂ ਸਦੀ ਵਿੱਚ ਇਸ ਇਲਾਕੇ ਵਿੱਚ ਆਇਆ ਸੀ। ਇਸਦੀ ਵੱਡੇ ਪੱਧਰ ਉੱਤੇ ਵਰਤੋਂ 16ਵੀਂ ਸਦੀ ਦੇ ਦੂਜੇ ਹਿੱਸੇ ਦੀ ਕਿਤਾਬ "ਤਰੀਖ਼ ਸ਼ੇਰ ਸ਼ਾਹ ਸੂਰੀ" ਵਿੱਚ ਮਿਲਦੀ ਹੈ, ਜਿਸ ਵਿੱਚ ਪੰਜਾਬ ਸ਼ਬਦ ਸ਼ੇਰਖ਼ਾਨ ਦੇ ਕਿਲ੍ਹੇ ਦੀ ਉਸਾਰੀ ਦੇ ਹਵਾਲੇ ਨਾਲ ਆਉਂਦਾ ਹੈ। ਇਸ ਤੋਂ ਪਹਿਲਾਂ ਪੰਜਾਬ ਵਰਗਾ ਜ਼ਿਕਰ ਮਹਾਂਭਾਰਤ ਦੇ ਕਿੱਸੇ ਕਹਾਣੀਆਂ ਵਿੱਚ ਵੀ ਹੈ ਜੋ ਪੰਚ-ਨਦ (ਪੰਜ ਨਦੀਆਂ) ਦੇ ਹਵਾਲੇ ਨਾਲ਼ ਹੈ। ਇਸ ਦੇ ਮਗਰੋਂ ਆਈਨ-ਏ-ਅਕਬਰੀ ਵਿੱਚ ਅਬੁਲ ਫ਼ਜ਼ਲ ਨੇ ਲਿਖਿਆ ਹੈ ਕਿ ਇਹ ਇਲਾਕਾ ਦੋ ਹਿੱਸਿਆਂ ਵਿੱਚ ਵੰਡਿਆ ਸੀ, ਲਾਹੌਰ ਤੇ ਮੁਲਤਾਨ। ਇਸ ਆਈਨ ਅਕਬਰੀ ਦੇ ਦੂਜੇ ਹਿੱਸੇ ਵਿੱਚ ਅਬੁਲ ਫ਼ਜ਼ਲ ਨੇ ਪੰਜਾਬ ਨੂੰ ਪੰਜ-ਨਦ ਲਿਖਿਆ ਹੈ। ਇਸ ਦੇ ਇਲਾਵਾ ਮੁਗ਼ਲ ਬਾਦਸ਼ਾਹ ਜਹਾਂਗੀਰ ਨੇ ਆਪਣੀ "ਤਜ਼ਕ-ਏ-ਜਹਾਂਗੀਰੀ" ਵਿੱਚ ਵੀ ਪੰਜਾਬ ਲਫ਼ਜ਼ ਵਰਤਿਆ ਹੈ। ਪੰਜਾਬ ਫ਼ਾਰਸੀ ਦੇ ਪੰਜ ਯਾਨੀ ਪੰਚ ਅਤੇ ਆਬ ਯਾਨੀ ਪਾਣੀ ਤੋਂ ਲਿਆ ਹੈ, ਜਿਸਦਾ ਮਤਲਬ ਪੰਜ ਦਰਿਆਵਾਂ ਦੀ ਧਰਤੀ ਬਣਦਾ ਹੈ। ਇਹ ਉਹ ਪੰਜ ਦਰਿਆ ਹਨ ਜਿਹੜੇ ਇਸ ਇਲਾਕੇ ਵਿੱਚ ਵਗਦੇ ਹਨ। ਅੱਜ ਕੱਲ੍ਹ ਦੋ ਦਰਿਆ (ਚਨਾਬ ਅਤੇ ਜੇਹਲਮ) ਪਾਕਿਸਤਾਨ ਵਿੱਚ ਹੀ ਵਗਦੇ ਹਨ। ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿੱਚ ਬਾਕੀ ਤਿੰਨ ਦਰਿਆਵਾਂ (ਸਤਲੁਜ, ਬਿਆਸ ਅਤੇ ਰਾਵੀ) ਦਾ ਪਾਣੀ ਵਗਦਾ ਹੈ, ਜਿਹੜੇ ਭਾਰਤ ਵਿੱਚੋ ਹੁੰਦੇ ਹੋਏ ਪਾਕਿਸਤਾਨ ਵਿੱਚ ਪ੍ਰਵੇਸ਼ ਕਰਦੇ ਹਨ। ਇਸ ਤੋਂ ਪਹਿਲਾਂ ਇਸ ਦਾ ਨਾਂ "ਸਪਤ ਸੰਧੂ" ਯਾਨੀ ਸੱਤ ਦਰਿਆਵਾਂ ਦੀ ਸਰਜ਼ਮੀਨ ਸੀ। "ਤਰੀਖ਼ ਜਿਹਲਮ" ਵਿੱਚ ਅੰਜੁਮ ਸੁਲਤਾਨ ਸ਼ਹਿਬਾਜ਼ ਨੇ ਲਿਖਿਆ ਹੈ ਕਿ ਸਪਤ ਦਾ ਮਤਲਬ ਸੱਤ ਤੇ ਸੰਧੂ ਦਾ ਮਤਲਬ ਦਰਿਆ ਹੈ।
ਪੰਜਾਬ ਵਿੱਚ ਮੇਲਿਆਂ ਵਾਂਗ ਤਿਉਹਾਰਾਂ ਦੀ ਲੜੀ ਵੀ ਤੁਰੀ ਰਹਿੰਦੀ ਹੈ। ਮੇਲਿਆਂ ਵਾਂਗ ਤਿਉਹਾਰ ਵੀ ਇੱਥੋਂ ਦੇ ਸਭ ਵਰਗਾਂ ਦੇ ਲੋਕ ਸਮੂਹਿਕ ਤੌਰ ਤੇ ਮਨਾਉਂਦੇ ਹਨ। ਜੋ ਇੱਥੋਂ ਦੀ ਭਾਈਚਾਰਕ ਸਾਂਝ ਅਤੇ ਫਿਰਕੂ ਸੋਚ ਦੇ ਗਵਾਹ ਹਨ ।ਡਾ ਵਣਜਾਰਾ ਬੇਦੀ ਅਨੁਸਾਰ ਤਿਉਹਾਰਾਂ ਦਾ ਮੁੱਢ ਪੰਜਾਬ ਦੀ ਸਮੂਹਿਕ ਵਿਕਾਸ ਦੀ ਭਾਵਨਾ ਵਿੱਚ ਬੱਝਿਆ ਅਤੇ ਹੌਲੀ ਹੌਲੀ ਇਨ੍ਹਾਂ ਰਾਂਗਲੀਆਂ ਚੂਲਾਂ ਦੁਆਲੇ ਜਾਤੀ ਦਾ ਸਾਰਾ ਸਮਾਜਿਕ ,ਧਾਰਮਿਕ ਅਤੇ ਭਾਈਚਾਰਕ ਜੀਵਨ ਚੱਕੀ ਦੇ ਪੁੜ ਵਾਂਗ ਘੁੰਮਣ ਲੱਗਾ। ਤਿਉਹਾਰ ਨਾਲ ਅੰਦਰਲਾ ਖਿੜਦਾ ਤੇ ਮਹਿਕਦਾ ਹੈ ਅਤੇ ਲੋਕਾਂ ਵਿੱਚ ਨਵੀਂ ਸ਼ਕਤੀ ਉੱਭਰਦੀ ਅਤੇ ਨਵੇਂ ਸੰਕਲਪ ਜਾਗਦੇ ਹਨ।
ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿੱਖਾਂ ਦੇ ਪ੍ਰਗਟ ਤੇ ਸਦੀਵੀ ਕਾਲ ਲਿਯੀ ਗੁਰੂ ਹਨ । ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਇਸ ਮਹਾਨ ਗ੍ਰੰਥ ਦਾ ਸੰਕਲਨ 1601 ਵਿੱਚ ਸ਼ੁਰੂ ਕੀਤਾ ਅਤੇ 2 ਅਗਸਤ 1604 ਨੂੰ ਸੰਪੰਨ ਕੀਤਾ। ਇਸ ਮਹਾਨ ਗ੍ਰੰਥ ਦੀ ਲੇਖਣੀ ਦਾ ਕਾਰਜ ਭਾਈ ਗੁਰਦਾਸ ਜੀ ਨੇ ਕੀਤਾ। ਇਸ ਵਿੱਚ ਪਹਿਲਾਂ ਪੰਜ ਗੁਰੂਆਂ ਦੀ ਬਾਣੀ ਦਰਜ ਸੀ; ਬਾਅਦ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਸ ਵਿੱਚ ਅਕਤੂਬਰ 1708 ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਸ਼ਾਮਲ ਕੀਤੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਛੇ ਗੁਰੂ ਸਹਿਬਾਨਾਂ ਤੋਂ ਇਲਾਵਾ 15 ਭਗਤਾਂ, 11 ਭੱਟਾਂ ਤੇ ਤਿੰਨ ਗੁਰੂ ਘਰ ਦੇ ਸਿੱਖ ਸ਼ਰਧਾਲੂਆਂ ਦੀ ਬਾਣੀ ਦਰਜ ਹੈ, ਜੋ ਹੇਠ ਲਿਖੇ ਪ੍ਰਕਾਰ ਹੈ-
ਅੰਮ੍ਰਿਤਾ ਪ੍ਰੀਤਮ (31 ਅਗਸਤ 1919 - 31 ਅਕਤੂਬਰ 2005) ਇੱਕ ਪੰਜਾਬੀ ਲੇਖਕ, ਕਵੀ, ਨਾਵਲਕਾਰ, ਕਹਾਣੀਕਾਰ ਅਤੇ ਵਾਰਤਕਕਾਰ ਸੀ ਜਿਸਨੇ ਪੰਜਾਬੀ ਅਤੇ ਹਿੰਦੀ ਭਾਸ਼ਾਵਾਂ ਵਿੱਚ ਸਾਹਿਤ ਰਚਨਾ ਕੀਤੀ। ਉਸਨੂੰ ਪੰਜਾਬੀ ਭਾਸ਼ਾ ਦੇ 20ਵੀਂ ਸਦੀ ਦੇ ਸਭ ਤੋਂ ਅਹਿਮ ਕਵੀਆਂ ਵਿੱਚ ਮੰਨਿਆ ਜਾਂਦਾ ਹੈ ਅਤੇ ਪਹਿਲੀ ਅਹਿਮ ਨਾਰੀ ਲੇਖਕ ਮੰਨਿਆ ਜਾਂਦਾ ਹੈ। ਛੇ ਦਹਾਕਿਆਂ ਵਿੱਚ ਫੈਲੇ ਆਪਣੇ ਸਾਹਿਤਕ ਸਫ਼ਰ ਦੌਰਾਨ, ਉਸਨੇ ਕਵਿਤਾ, ਨਾਵਲ, ਜੀਵਨੀ, ਨਿਬੰਧ ਵਰਗੀਆਂ ਵਿਧਾਵਾਂ ਦੇ ਅੰਦਰ 100 ਤੋਂ ਵੱਧ ਕਿਤਾਬਾਂ ਲਿਖੀਆਂ ਹਨ। ਇਨ੍ਹਾਂ ਰਚਨਾਵਾਂ ਵਿੱਚ ਪ੍ਰੀਤਮ ਦੇ 20 ਕਾਵਿ-ਸੰਗ੍ਰਹਿ, 13 ਕਹਾਣੀ-ਸੰਗ੍ਰਹਿ, ਵਾਰਤਕ ਦੀਆਂ ਕਿਤਾਬਾਂ, ਤਿੰਨ ਸਫ਼ਰਨਾਮੇ, ਦੋ ਸਵੈ-ਜੀਵਨੀਆਂ ਅਤੇ ਪੰਜਾਬੀ ਲੋਕ ਗੀਤਾਂ ਦਾ ਇੱਕ ਸੰਗ੍ਰਿਹ ਵੀ ਸ਼ਾਮਿਲ ਹਨ। ਉਸ ਦੀਆਂ ਕਿਤਾਬਾਂ ਨੂੰ ਕਈ ਭਾਰਤੀ ਅਤੇ ਵਿਦੇਸ਼ੀ ਭਾਸ਼ਾਵਾਂ ਵਿੱਚ ਅਨੁਵਾਦ ਵੀ ਕੀਤਾ ਗਿਆ ਹੈ। ਅੰਮ੍ਰਿਤਾ ਪ੍ਰੀਤਮ ਨੇ 1966 ਤੋਂ ਨਾਗਮਣੀ ਮਾਸਿਕ ਪੱਤਰ ਦੀ ਸੰਪਾਦਨਾ ਸ਼ੁਰੂ ਕੀਤੀ। ਪ੍ਰੀਤਮ ਨੂੰ ਸਾਹਿਤ ਅਕਾਦਮੀ ਇਨਾਮ, ਭਾਰਤੀ ਗਿਆਨਪੀਠ ਅਤੇ ਪਦਮ ਵਿਭੂਸ਼ਨ ਨਾਲ ਸਨਮਾਨਿਤ ਕੀਤਾ ਗਿਆ।ਅੰਮ੍ਰਿਤਾ ਪ੍ਰੀਤਮ ਦੀ ਸਭ ਤੋਂ ਮਸ਼ਹੂਰ ਕਵਿਤਾ ਅੱਜ ਆਖਾਂ ਵਾਰਿਸ ਸ਼ਾਹ ਨੂੰ ਹੈ ਜਿਸ ਵਿੱਚ ਉਹ ਹਿੰਦੁਸਤਾਨ ਦੀ ਵੰਡ ਤੋਂ ਬਾਅਦ ਹੋਏ ਕਤਲੇਆਮ ਪ੍ਰਤੀ ਆਪਣਾ ਰੋਸ ਦਿਖਾਉਂਦੇ ਹੋਏ ਵਾਰਿਸ ਸ਼ਾਹ ਨੂੰ ਵਾਪਸ ਆਉਣ ਦੀ ਦੁਹਾਈ ਪਾਉਂਦੀ ਹੈ। ਇੱਕ ਨਾਵਲਕਾਰ ਦੇ ਤੌਰ ਉੱਤੇ ਪਿੰਜਰ (1950) ਉਸਦਾ ਸਭ ਤੋਂ ਮਸ਼ਹੂਰ ਨਾਵਲ ਹੈ ਜਿਸ ਉੱਤੇ ਬਾਅਦ ਵਿੱਚ ਇੱਕ ਅਵਾਰਡ ਜੇਤੂ ਫ਼ਿਲਮ ਪਿੰਜਰ (2003) ਵੀ ਬਣੀ।1947 ਵਿੱਚ ਭਾਰਤ ਤੇ ਪਾਕਿਸਤਾਨ ਦੀ ਵੰਡ ਪਿੱਛੋਂ ਇਹ ਲਿਹੌਰ ਤੋਂ ਹਿੰਦੁਸਤਾਨ ਆ ਗਈ।
ਸ਼੍ਰੀ ਗੁਰੂ ਤੇਗ ਬਹਾਦਰ ਜੀ (1 ਅਪਰੈਲ 1621 – 24 ਨਵੰਬਰ 1675) ਸਿੱਖਾਂ ਦੇ ਨੌਵੇਂ ਗੁਰੂ ਸਨ। ਉਨ੍ਹਾਂ ਨੂੰ ਹਿੰਦ ਦੀ ਚਾਦਰ ਕਹਿ ਕੇ ਸਨਮਾਨਿਆ ਜਾਂਦਾ ਹੈ, ਕਿਉਂਕਿ ਉਨ੍ਹਾਂ ਨੇ ਧਰਮ ਦੀ ਰਾਖੀ ਲਈ ਮਹਾਨ ਕੁਰਬਾਨੀ ਦਿੱਤੀ। ਗੁਰੁ ਤੇਗ ਬਹਾਦਰ ਜੀ ਦੀ ਕੁਰਬਾਨੀ ਨਾਲ ਭਾਰਤ ਦੀ ਦੱਬੀ ਕੁਚਲੀ ਆਮ ਜਨਤਾ ਹਾਕਮਾਂ ਨਾਲ ਟੱਕਰ ਲੈਣ ਤੇ ਕੁਰਬਾਨੀਆਂ ਦੇਣ ਲਈ ਤਿਆਰ ਬਰ ਤਿਆਰ ਹੋ ਗਈ।
ਭੰਗੜਾ ਪੰਜਾਬ ਦੇ ਦੋ ਮੁੱਖ ਅਤੇ ਉੱਘੇ ਲੋਕ ਨਾਚਾਂ ਵਿੱਚੋਂ ਇੱਕ ਹੈ; ਦੂਜਾ ਮੁੱਖ ਨਾਚ ਗਿੱਧਾ ਹੈ। ਭੰਗੜਾ ਗੱਭਰੂਆਂ ਦਾ ਨਾਚ ਹੈ ਜਦਕਿ ਗਿੱਧਾ ਮੁਟਿਆਰਾਂ ਦਾ। ਭੰਗੜਾ ਤਕਰੀਬਨ ਹਰ ਖ਼ੁਸ਼ੀ ਦੇ ਮੌਕੇ ’ਤੇ ਪਾਇਆ ਜਾਂ ਨੱਚਿਆ ਜਾਂਦਾ ਹੈ ਜਿੰਨ੍ਹਾਂ ਵਿੱਚ ਕਣਕ ਦੀ ਵਾਢੀ ਭਾਵ ਵਿਸਾਖੀ ਆਦਿ ਮੇਲੇ, ਵਿਆਹ, ਮੰਗਣੇ ਅਤੇ ਤਿਉਹਾਰ ਆਦਿ ਸ਼ਾਮਲ ਹਨ। ਇਹ ਲੋਕ-ਨਾਚ ਪੰਜਾਬ ਦੀ ਕਿਸਾਨੀ ਸੰਸਕ੍ਰਿਤੀ ਜਿੰਨਾ ਹੀ ਪ੍ਰਾਚੀਨ ਹੈ। ਲੋਕਧਾਰਾ ਵਿਗਿਆਨੀ ਸੋਹਿੰਦਰ ਸਿੰਘ ਵਣਜਾਰਾ ਬੇਦੀ ਦੇ ਸ਼ਬਦਾਂ ਵਿੱਚ "ਪਹਿਲਾਂ ਪਹਿਲਾਂ ਜਦੋਂ ਪੰਜਾਬੀਆਂ ਨੇ ਹਰੀਆਂ ਫਸਲਾਂ ਨੂੰ ਸੁਨਹਿਰੀ ਸਿੱਟੇ ਪੈਂਦੇ ਵੇਖੇ ਤਾਂ ਉਹਨਾਂ ਦਾ ਮਨ ਹੁਲਾਰੇ ਵਿੱਚ ਆ ਕੇ ਨੱਚ ਖਲੋਤਾ। ਲੰਮੀ ਘਾਲਣਾ ਤੇ ਕਰੜੀ ਮਿਹਨਤ ਨੂੰ ਸੁਨਹਿਰੀ ਫਲ ਲੱਗਿਆ ਵੇਖ, ਕਿਸ ਦਾ ਦਿਲ ਨਹੀਂ ਨੱਚ ਉਠਦਾ?
ਸਚਖੰਡ ਸ਼੍ਰੀ ਹਰਿਮੰਦਰ ਸਾਹਿਬ ਜਾਂ ਸ਼੍ਰੀ ਦਰਬਾਰ ਸਾਹਿਬ (ਪੰਜਾਬੀ ਉਚਾਰਨ: [dəɾbaːɾ saːh(ɪ)b]; ਰੱਬ ਦਾ ਘਰ) ਭਾਰਤ ਦੇ ਪੰਜਾਬ ਸੂਬੇ ਦੇ ਸ਼ਹਿਰ ਅੰਮ੍ਰਿਤਸਰ ਵਿੱਚ ਸਥਿਤ ਇੱਕ ਗੁਰੂਦੁਆਰਾ ਹੈ। ਇਹ ਸਿੱਖਾਂ ਦਾ ਸਭ ਤੋਂ ਪਵਿੱਤਰ ਧਾਰਮਿਕ ਅਸਥਾਨ ਮੰਨਿਆ ਜਾਂਦਾ ਹੈ।ਇਹ ਗੁਰੂਦਵਾਰਾ ਚੌਥੇ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦੁਆਰਾ 1577 ਵਿੱਚ ਬਣਵਾਏ ਗਏ ਸਰੋਵਰ ਦੇ ਦੁਆਲੇ ਬਣਾਇਆ ਗਿਆ ਹੈ। ਇਸਦੀ ਨੀਂਹ 28 ਦਸੰਬਰ 1588 ਵਿੱਚ ਸਾਈਂ ਮੀਆਂ ਮੀਰ ਜੀ ਦੁਆਰਾ ਰੱਖਿਆ ਗਿਆ ਸੀ। 1604 ਵਿੱਚ ਪੰਜਵੇਂ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਇੱਥੇ ਆਦਿ ਗ੍ਰੰਥ ਦੇ ਇੱਕ ਖਰੜੇ ਦਾ ਪ੍ਰਕਾਸ਼ ਕੀਤਾ ਅਤੇ ਇਸ ਥਾਂ ਨੂੰ "ਅਠ ਸਠ ਤੀਰਥ" ਕਿਹਾ।ਦੋ ਸਾਲਾਂ ਬਾਅਦ ਸੰਨ 1606 ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਜੀ ਦਾ ਨੀਂਹ ਪੱਥਰ ਛੇਵੇਂ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੁਆਰਾ ਰੱਖਿਆ ਗਿਆ। ਇਸ ਤੋਂ ਇਲਾਵਾ 1757, 1762 ਅਤੇ 1764 ਵਰ੍ਹਿਆ ਦੇ ਅਫ਼ਗ਼ਾਨ ਹਮਲਿਆਂ ਦੌਰਾਨ ਸ਼੍ਰੀ ਹਰਿਮੰਦਰ ਸਾਹਿਬ ਦੀ ਇਮਾਰਤ ਨੂੰ ਨਸ਼ਟ ਕਰ ਦਿੱਤਾ ਗਿਆ ਸੀ। ਬਾਬਾ ਦੀਪ ਸਿੰਘ ਜੀ ਸ਼ਹੀਦ ਦੀ ਸ਼ਹੀਦੀ ਵੀ ੧੬੫੭ ਦੇ ਜਹਾਨ ਖ਼ਾਨ ਵਾਲੇ ਹਮਲੇ ਦੌਰਾਨ ਹੀ ਸ਼੍ਰੀ ਦਰਬਾਰ ਸਾਹਿਬ ਦੀ ਰਾਖੀ ਕਰਦਿਆ ਹੋਈ ਸੀ। ਅੱਜ ਬਾਬਾ ਜੀ ਦੀ ਯਾਦ ਵਿੱਚ ਸ਼੍ਰੀ ਹਰਿਮੰਦਰ ਸਾਹਿਬ ਜੀ ਦੀ ਪਰਿਕਰਮਾ ਵਿੱਚ ਸ਼ਹੀਦੀ ਬੁੰਗਾ ਸਥਿਤ ਹੈ, ਜਿੱਥੇ ਲੜੀਵਾਰ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਚਲਦੇ ਰਹਿੰਦੇ ਹਨ।
ਭੁੱਖ ਲੱਗਣਾ ਤੇ ਕੁਝ ਖਾ ਲੈਣਾ ਦੇਖਣ ਵਿੱਚ ਇੱਕ ਸਰਲ ਅਤੇ ਸੁਭਾਵਿਕ ਜਿਹੀ ਪ੍ਰਕਿਰਿਆ ਲੱਗਦੀ ਹੈ। ਕਦੇ ਕਿਸੇ ਨੇ ਇਹ ਖਿਆਲ ਨਹੀਂ ਕੀਤਾ ਕਿ ਭੋਜਨ ਜੀਵਾਂ ਦੇ ਲਈ ਕਿੰਨੀ ਅਹਿਮੀਅਤ ਰੱਖਦਾ ਹੈ।ਉਝ ਤਾਂ ਭੋਜਨ ਸਮੁੱਚੀ ਕਾਇਨਾਤ ਦੇ ਜੀਵ ਜੰਤੂਆ ਪਸ਼ੂ ਪੰਛੀਆਂ ਅਤੇ ਬਨਸਪਤੀ ਲਈ ਬੇਹੱਦ ਜਰੂਰੀ ਹੈ।ਪ੍ਰਤੂ ਮਨੁੱਖ ਅਤੇ ਬਾਕੀ ਜੀਵ ਜੰਤੂਆਂ ਦੇ ਭੋਜਨ ਪ੍ਰਾਪਤ ਕਰਨ ਅਤੇ ਪ੍ਰਾਪਤ ਹੋਏ ਭੋਜਨ ਨੂੰ ਗ੍ਰਹਿਣ ਕਰਨ ਦੇ ਢੰਗਾਂ ਅਤੇ ਸਾਧਨਾ ਵਿੱਚ ਢੇਰ ਸਾਰਾ ਅੰਤਰ ਹੈ।ਮਨੁੱਖ ਜਾਤੀ ਕੇਵਲ ਪੇਟ ਭਰਨ ਦੇ ਲਈ ਹੀ ਭੋਜਨ ਨਹੀਂ ਖਾਂਦੀ ਸਗੋ ਮਨੁੱਖੀ ਨਸਲ ਨੇ ਸਮੁੱਚੀ ਭੋਜਨ ਪ੍ਰਣਾਲੀ ਨੂੰ ਇੱਕ ਸੱਭਿਆਚਾਰਕ ਅਮਲ ਵਜੋਂ ਅਪਣਾਇਆ ਹੋਇਆ ਹੈ।ਕੁੱਲੀ, ਗੁੱਲੀ,ਜੁੱਲੀ,ਦੀ ਬੁਨਿਆਦੀ ਲੋੜ ਤੋਂ ਲੈ ਕੇ ਅੰਨ ਜਲ ਮੁੱਕ ਜਾਣ ਤਕ ਭੋਜਨ ਨਾਲ ਕਿੰਨੀ ਹੀ ਸੱਭਿਆਚਾਰਕ ਕਦਰਾਂ ਮਨੁੱਖੀ ਨਸਲ ਦੇ ਨਾਲ ਜੋੜ ਲਈਆ ਹਨ। ਜੇ ਮਨੁੱਖ ਕੇਵਲ ਪੇਟ ਭਰਨ ਦੇ ਲਈ ਭੋਜਨ ਕਰਦਾ ਤਾਂ ਉਸ ਨੂੰ ਛੱਤੀ ਪਕਵਾਨਾਂ ਦੀ ਲਾਲਸਾ ਨਾ ਹੁੰਦੀ ਜੇ ਉਹ ਦਾਲ ਰੋਟੀ ਨਾਲ ਗੁਜ਼ਾਰਾ ਕਰ ਸਕਦਾ ਸੀ ਤਾਂ ਵੰਨ ਸਵੰਨੇ ਖਾਣ ਦਾ ਸਵਾਦ ਨਾ ਰੱਖਦਾ ਭੋਜਨ ਦਾ ਪ੍ਰਯੋਗ ਤਾਂ ਹਰ ਇੱਕ ਮਨੁੱਖੀ ਸਮਾਜ ਚ ਹੁੰਦਾ ਹੈ ਪ੍ਰੰਤੂ ਕੋਈ ਸਮਾਜ ਭੋਜਨ ਪ੍ਰਤੀ ਕਿਸ ਕਿਸਮ ਦੀ ਪਹੁੰਚ ਅਪਣਾਉਦਾ ਹੈ।ਅਰਥਾਤ ਕਿਸੇ ਸਮਾਜ ਦੇ ਲੋਕ ਭੋਜਨ ਕਿਸ ਸਮੇਂ ਗ੍ਰਹਿਣ ਕਰਦੇ ਹਨ।ਉਹਨਾ ਦੇ ਭੋਜਨ ਦੀ ਕਿਸਮ ਕਿਹੋ ਜਿਹੀ ਹੈ?ਇਹ ਸਾਰੇ ਪੱਖ ਮਿਲ ਕੇ ਸਬੰਧਿਤ ਸਮਾਜ ਦੇ ਸੱਭਿਆਚਾਰ ਦੀ ਭੋਜਨ ਪ੍ਰਣਾਲੀ ਬਣ ਜਾਂਦੇ ਹਨ।ਮਨੁੱਖ ਦੇ ਜੀਵਨ ਲਈ ਰੋਟੀ ਕੱਪੜਾ ਅਤੇ ਮਕਾਨ ਮਨੁੱਖ ਦੀਆਂ ਮੁੱਢਲੀਆਂ ਲੋੜਾ ਹਨ। ਮਨੁੱਖੀ ਜੀਵਨ ਦੀਆਂ ਲੋੜਾ ਅਤੇ ਸਹੂਲਤਾ ਲਈ ਵਰਤੋ ਵਿੱਚ ਆਉਣ ਵਾਲੀਆਂ ਵਸਤੂਆ ਸੱਭਿਆਚਾਰ ਦਾ ਪਦਾਰਥਕ ਪੱਖ ਪੇਸ ਕਰਦੀਆ ਹਨ ਖਾਣ ਪੀਣ ਵੀ ਲੋਕਾਂ ਦੇ ਜੀਵਨ ਦੀ ਮੁੱਢਲੀ ਤਸਵੀਰ ਪੇਸ ਕਰਦਾ ਹੈ ਇਹ ਤਿੰਨ ਮੁੱਖ ਲੋੜਾਂ ਹੀ ਮਨੁੱਖ ਦੇ ਕਾਰ-ਵਿਹਾਰ ਸਿਹਤ ਆਦਿ ਨੂੰ ਪ੍ਰਭਾਵਿਤ ਕਰਦੀਆਂ ਹਨ।ਇੱਥੋਂ ਤੱਕ ਕਿ ਮਨੁੱਖ ਦੇ ਖਾਣ ਪੀਣ ਤੋਂ ਹੀ ਉਸ ਦੀ ਕੰਮ ਪ੍ਰਤੀ ਲਗਨ ਜਾਂ ਸਮਰੱਥਾ ਦਾ ਅੰਦਾਜ਼ਾ ਲਗਾਇਆ ਜਾਂਦਾ ਹੈ। ਜਿਵੇਂ:- 'ਜਿਹਾ ਤੇਰਾ ਅੰਨ ਪਾਣੀ ਤੇਹਾ ਸਾਡਾ ਕੰਮ ਜਾਣੀ ਪੰਜਾਬੀ ਸੱਭਿਆਚਾਰ ਦੀ ਭੋਜਨ ਪ੍ਰਣਾਲੀ ਦੀ ਗੱਲ ਕਰਦਿਆ ਇਹ ਕਿਹਾ ਜਾ ਸਕਦਾ ਹੈ ਕਿ ਪੰਜਾਬੀਆਂ ਦਾ ਵਧੇਰਾ ਭੋਜਨ ਕਣਕ ਹੈ ਜਿਵੇਂ ਮੁਹਾਵਰਾ ਹੈ...
ਸਿੱਧੂ ਮੂਸੇ ਵਾਲਾ ਜਾਂ ਸ਼ੁਭਦੀਪ ਸਿੰਘ ਸਿੱਧੂ (11 ਜੂਨ 1993 – 29 ਮਈ 2022), ਇੱਕ ਪੰਜਾਬੀ ਗਾਇਕ ਅਤੇ ਗੀਤਕਾਰ ਸੀ। ਉਸ ਨੇ ਆਪਣੇ ਸੰਗੀਤਕ ਕਰੀਅਰ ਦੀ ਸ਼ੁਰੂਆਤ 2017 ਵਿੱਚ "ਲਾਇਸੰਸ" ਗੀਤ ਨਾਲ ਕੀਤੀ। ਸਿੱਧੂ ਦੁਆਰਾ ਲਿਖਿਆ ਇਹ ਗੀਤ ਪੰਜਾਬੀ ਗਾਇਕ ਨਿੰਜਾ ਨੇ ਗਾਇਆ। ਇਸ ਤੋਂ ਬਾਅਦ ਅਗਲਾ ਗੀਤ "ਸੋ ਹਾਈ" ਸਿੱਧੂ ਨੇ ਆਪ ਲਿਖਿਆ ਅਤੇ ਗਾਇਆ। ਇਸ ਗੀਤ ਨਾਲ ਸ਼ੁੱਭਦੀਪ ਨੂੰ ਇੱਕ ਨਵੀਨ ਪਹਿਚਾਣ ਮਿਲੀ ਅਤੇ ਆਉਣ ਵਾਲੇ ਕੁਝ ਹੀ ਸਮੇਂ ਵਿੱਚ ਉਸਨੇ ਪੰਜਾਬੀ ਸੰਗੀਤ ਜਗਤ ਵਿੱਚ ਇੱਕ ਵੱਖਰਾ ਨਾਮ ਖੱਟਿਆ।
ਭਗਤ ਸਿੰਘ (28 ਸਤੰਬਰ 1907 - 23 ਮਾਰਚ 1931) ਭਾਰਤ ਦਾ ਇੱਕ ਅਜ਼ਾਦੀ ਘੁਲਾਟੀਆ ਸੀ। ਭਗਤ ਸਿੰਘ ਨੂੰ 23 ਮਾਰਚ 1931 ਨੂੰ ਉਸ ਦੇ ਸਾਥੀਆਂ, ਰਾਜਗੁਰੂ ਅਤੇ ਸੁਖਦੇਵ ਦੇ ਨਾਲ ਫ਼ਾਂਸੀ ਤੇ ਲਟਕਾ ਦਿੱਤਾ ਗਿਆ ਸੀ। ਉਹ ਹਿੰਦੁਸਤਾਨ ਸੋਸ਼ਲਿਸਟ ਰਿਪਬਲੀਕਨ ਐਸੋਸੀਏਸ਼ਨ ਦੇ ਸੰਸਥਾਪਕ ਮੈਬਰਾਂ ਵਿੱਚੋਂ ਇੱਕ ਸੀ। ਭਗਤ ਸਿੰਘ ਇਨਕਲਾਬੀ ਹੋਣ ਦੇ ਨਾਲ ਨਾਲ ਮੌਲਿਕ ਚਿੰਤਕ ਵੀ ਸੀ। ਉਸ ਨੇ ਸਮਾਜਿਕ, ਸਿਆਸੀ ਤੇ ਸਭਿਆਚਾਰਕ ਵਰਤਾਰਿਆਂ ਨੂੰ ਤਰਕਸ਼ੀਲ ਤਰੀਕੇ ਨਾਲ ਘੋਖਿਆ ਤੇ ਉਨ੍ਹਾਂ ਬਾਰੇ ਵਿਚਾਰ ਪ੍ਰਗਟਾਏ।1928 ਵਿੱਚ ਭਗਤ ਸਿੰਘ ਤੇ ਉਸਦੇ ਸਾਥੀ ਸ਼ਿਵਰਾਮ ਰਾਜਗੁਰੂ ਨੇ 21 ਸਾਲਾ ਬਰਤਾਨਵੀ ਪੁਲਿਸ ਅਫ਼ਸਰ ਜੌਨ ਸਾਂਡਰਸ ਦਾ ਲਾਹੌਰ ਵਿਖੇ ਗੋਲੀ ਮਾਰਕੇ ਕਤਲ ਕੀਤਾ ਜਦਕਿ ਉਹਨਾਂ ਦਾ ਮਕਸਦ ਜੇਮਜ਼ ਸਕੌਟ ਨਾਂ ਦੇ ਸੀਨੀਅਰ ਪੁਲਿਸ ਸੁਪਰਿਨਟੈਂਡੈਂਟ ਦਾ ਕਤਲ ਕਰਨਾ ਸੀ।
ਬੰਦਾ ਸਿੰਘ ਬਹਾਦਰ (27 ਅਕਤੂਬਰ 1670 –9 ਜੂਨ 1716) ਸਿੱਖਾਂ ਦੀ ਸੈਨਾ ਦਾ ਸੈਨਾਪਤੀ ਸੀ। ਉਸ ਦੇ ਬਚਪਨ ਦਾ ਨਾਂ ਲਛਮਣ ਦੇਵ ਸੀ ਪਰ ਓਹ ਲਛਮਣ ਦਾਸ ਅਤੇ ਮਾਧੋ ਦਾਸ ਦੇ ਨਾਵਾਂ ਨਾਲ ਵੀ ਜਾਣਿਆ ਜਾਂਦਾ ਸੀ। ਉਸਨੇ ਪੰਦਰਾਂ ਸਾਲ ਦੀ ਉਮਰ ਵਿੱਚ ਵੈਰਾਗੀ ਬਣਨ ਲਈ ਘਰ ਛੱਡ ਦਿਤਾ ਤਾਂ ਉਸਨੂੰ ਮਾਧੋ ਦਾਸ ਦੇ ਨਾਂ ਨਾਲ ਜਾਣਿਆ ਜਾਣ ਲਗਿਆ। ਉਸਨੇ ਗੋਦਾਵਰੀ ਨਦੀ ਦੇ ਕਿਨਾਰੇ ਆਪਣਾ ਆਸ਼ਰਮ ਬਣਾਇਆ। ਇੱਥੇ ਹੀ ਉਸ ਦੀ ਮੁਲਾਕਾਤ ਸਤੰਬਰ 1708 ਈ. ਵਿੱਚ ਗੁਰੂ ਗੋਬਿੰਦ ਸਿੰਘ ਜੀ ਨਾਲ ਹੋਈ ਅਤੇ ਉਹ ਉਨ੍ਹਾਂ ਦਾ ਸ਼ਰਧਾਲੂ ਬਣ ਗਿਆ। ਗੁਰੂ ਜੀ ਨੇ ਹੀ ਉਸਨੂੰ ਬੰਦਾ ਸਿੰਘ ਬਹਾਦਰ ਦਾ ਨਾਂ ਦਿਤਾ ਅਤੇ ਪੰਜਾਬ ਵਿੱਚ ਮੁਗਲਾਂ ਵਿਰੁੱਧ ਸਿੱਖਾਂ ਦੀ ਅਗਵਾਈ ਕਰਨ ਲਈ ਭੇਜਿਆ। ਗੁਰਦਾਸ ਨੰਗਲ ਵਿੱਚ ਦਸੰਬਰ 1715 ਵਿੱਚ ਗਿ੍ਫ਼ਤਾਰ ਕੀਤੇ ਬੰਦਾ ਸਿੰਘ ਅਤੇ ਉਸ ਦੇ ਸਾਥੀ ਅਤੇ ਮਗਰੋਂ ਗਿ੍ਫ਼ਤਾਰ ਕੀਤੇ ਸਿੱਖ ਕੈਦੀ 27 ਫ਼ਰਵਰੀ, 1716 ਦੇ ਦਿਨ ਦਿੱਲੀ ਦੇ ਬਾਹਰਵਾਰ ਪਿੰਡ ਅਗਰਾਬਾਦ ਕੋਲ ਪੁੱਜੇ। 29 ਫ਼ਰਵਰੀ, 1716 ਨੂੰ ਇਨ੍ਹਾਂ ਕੈਦੀਆਂ ਦਾ ਦਿੱਲੀ ਵਿੱਚ ਜਲੂਸ ਕਢਿਆ ਗਿਆ। ਜਲੂਸ ਦੇ ਸਭ ਤੋਂ ਅੱਗੇ ਇੱਕ ਬੈਂਡ-ਵਾਜਾ ਜਾ ਰਿਹਾ ਸੀ। ਇਹ ਜਲੂਸ ਦਿੱਲੀ ਨੇੜਲੇ ਪਿੰਡ ਅਗਰਾਬਾਦ ਤੋਂ ਸ਼ੁਰੂ ਹੋ ਕੇ, 10 ਕਿਲੋਮੀਟਰ ਦੂਰ, ਲਾਲ ਕਿਲਾ ਤਕ ਲਿਜਾਇਆ ਗਿਆ। ਇਸ ਬੈਂਡ ਦੇ ਪਿੱਛੇ ਦੋ ਹਜ਼ਾਰ ਸਿੱਖਾਂ ਦੇ ਸਿਰ, ਜਿਨ੍ਹਾਂ 'ਚ ਤੂੜੀ ਭਰ ਕੇ ਬਾਂਸਾਂ 'ਤੇ ਲਟਕਾਇਆ ਹੋਇਆ ਸੀ, ਜਾ ਰਹੇ ਸਨ। ਇਨ੍ਹਾਂ ਦੇ ਸਿਰਾਂ ਦੇ ਵਾਲ ਖੁਲ੍ਹੇ ਰੱਖੇ ਹੋਏ ਸਨ ਤਾਂ ਜੋ ਲੋਕ ਪਛਾਣ ਸਕਣ ਕਿ ਇਹ ਸਿੱਖਾਂ ਦੇ ਹੀ ਸਿਰ ਹਨ। ਇਨ੍ਹਾਂ ਦੀ ਗਿਣਤੀ ਵਧਾਉਣ ਵਾਸਤੇ ਕੁੱਝ ਔਰਤਾਂ ਦੇ ਸਿਰ ਵੱਢ ਕੇ ਵੀ ਸ਼ਾਮਲ ਕਰ ਦਿਤੇ ਗਏ ਸਨ, ਜੋ ਲੰਮੇ ਵਾਲਾਂ ਕਾਰਨ ਸਿੱਖ ਹੀ ਜਾਪਦੀਆਂ ਸਨ। ਇਸ ਮਗਰੋਂ ਇੱਕ ਹਾਥੀ ਸੀ, ਜਿਸ 'ਤੇ ਰੱਖੇ ਹੋਏ ਪਿੰਜਰੇ ਵਿੱਚ ਬੰਦਾ ਸਿੰਘ ਸੀ। ਬੰਦਾ ਸਿੰਘ ਦਾ ਮਜ਼ਾਕ ਉਡਾਉਣ ਵਾਸਤੇ ਉਸ ਨੂੰ ਇੱਕ ਲਾੜੇ ਵਾਂਗ ਸੁਨਹਿਰੀ ਜ਼ਰੀ ਵਾਲੀ ਲਾਲ ਪੱਗ, ਅਨਾਰ ਦੇ ਫ਼ੁਲਾਂ ਦੇ ਰੰਗ ਦਾ ਸ਼ਾਹੀ ਚੋਗਾ ਪਾਇਆ ਹੋਇਆ ਸੀ। ਉਸ ਦੇ ਸਿਰ 'ਤੇ ਇੱਕ ਲਕੜੀ ਦਾ ਖੋਖਾ ਤਿੰਨ-ਚਾਰ ਕਿਲੋ ਮਿੱਟੀ ਨਾਲ ਭਰ ਕੇ ਰਖਿਆ ਹੋਇਆ ਸੀ, ਜਿਸ ਦੇ ਭਾਰ ਨਾਲ ਉਹ ਗਰਦਨ ਝੁਕਾਈ ਟੇਢਾ ਬੈਠਾ ਸੀ। ਬੰਦਾ ਸਿੰਘ ਭਾਵੇਂ ਪਿੰਜਰੇ ਵਿੱਚ ਬੰਦ ਸੀ, ਪਰ ਫਿਰ ਵੀ ਉਸ ਪਿੱਛੇ ਨੰਗੀ ਤਲਵਾਰ ਹੱਥ ਵਿੱਚ ਫੜ ਕੇ ਇੱਕ ਸਿਪਾਹੀ ਖੜਾ ਕੀਤਾ ਹੋਇਆ ਸੀ ਕਿਉਂਕਿ ਮੁਗ਼ਲ ਡਰਦੇ ਸੀ ਕਿ ਕਿਤੇ ਬੰਦਾ ਜਾਦੂ ਨਾਲ ਉੱਡ ਹੀ ਨਾ ਜਾਵੇ। ਬੰਦਾ ਸਿੰਘ ਵਾਲੇ ਹਾਥੀ ਦੇ ਪਿੱਛੇ 740 ਕੈਦੀ ਸਨ। ਇਨ੍ਹਾਂ ਦੇ ਮੂੰਹਾਂ 'ਤੇ ਕਾਲਖ਼ ਮਲੀ ਹੋਈ ਸੀ। ਉਨ੍ਹਾਂ ਦਾ ਇਕ-ਇਕ ਹੱਥ ਗਰਦਨ ਦੇ ਪਿੱਛੇ ਕਰ ਕੇ ਸ਼ਿਕੰਜੇ ਵਿੱਚ ਕੱਸ ਕੇ ਬੰਨਿ੍ਹਆ ਹੋਇਆ ਸੀ। ਉਨ੍ਹਾਂ ਦੇ ਸਿਰਾਂ 'ਤੇ ਕਾਗ਼ਜ਼ਾਂ ਦੀਆਂ ਖੋਖਾ-ਟੋਪੀਆਂ ਰੱਖੀਆਂ ਹੋਈਆਂ ਸਨ ਤੇ ਉਨ੍ਹਾਂ ਦੇ ਜਿਸਮਾਂ 'ਤੇ ਭੇਡਾਂ ਦੀ ਖੱਲ ਲਵ੍ਹੇਟੀ ਹੋਈ ਸੀ। ਉਨ੍ਹਾਂ ਦਾ ਇਹ ਰੂਪ ਉਨ੍ਹਾਂ ਦਾ ਮਜ਼ਾਕ ਉਡਾਉਣ ਅਤੇ ਉਨ੍ਹਾਂ ਦੀ ਬੇਇਜ਼ਤੀ ਕਰਨ ਵਾਸਤੇ ਬਣਾਇਆ ਗਿਆ ਸੀ। ਉਨ੍ਹਾਂ ਨੂੰ ਦੋ-ਦੋ ਕਰ ਕੇ ਕਾਠੀਆਂ ਤੋਂ ਸੱਖਣੇ ਊਠਾਂ 'ਤੇ ਲੱਦਿਆ ਹੋਇਆ ਸੀ। ਇਸ ਜਲੂਸ ਪਿੱਛੇ ਮੁਹੰਮਦ ਅਮੀਨ ਖ਼ਾਨ, ਉਸ ਦਾ ਪੁੱਤਰ ਕਮਰ-ਉਦ-ਦੀਨ ਖ਼ਾਨ ਅਤੇ ਜ਼ਕਰੀਆ ਖ਼ਾਨ ਪੁੱਤਰ ਅਬਦੁਸ ਸਮਦ ਖ਼ਾਨ ਜੋ ਮਗਰੋਂ ਲਾਹੌਰ ਦਾ ਸੂਬੇਦਾਰ ਬਣਿਆ, ਜੇਤੂਆਂ ਵਾਂਗ ਆਕੜ-ਆਕੜ ਕੇ ਚੱਲ ਰਹੇ ਸਨ। ਇਹ ਜਲੂਸ ਲਾਹੌਰੀ ਗੇਟ ਦੇ ਰਸਤਿਉਂ ਦਿੱਲੀ ਸ਼ਹਿਰ ਵਿੱਚ ਦਾਖ਼ਲ ਹੋਇਆ। ਇਸ ਜਲੂਸ ਨੂੰ ਵੇਖਣ ਵਾਸਤੇ ਦਿੱਲੀ ਦੇ ਸਾਰੇ ਲੋਕ ਸੜਕਾਂ 'ਤੇ ਆਏ ਹੋਏ ਸਨ। ਸ਼ਹਿਰ ਵਿੱਚ ਕੋਈ ਵੀ ਸ਼ਖ਼ਸ ਐਸਾ ਨਹੀਂ ਸੀ ਰਿਹਾ, ਜਿਸ ਨੇ ਇਹ ਨਜ਼ਾਰਾ ਨਾ ਵੇਖਿਆ ਹੋਵੇ। ਲੱਖਾਂ ਲੋਕਾਂ ਦੀਆਂ ਭੀੜਾਂ ਕਾਰਨ ਏਨੀ ਘੁਟਣ ਸੀ ਕਿ ਇਸ ਮੌਕੇ 'ਤੇ ਸਾਹ ਲੈਣਾ ਵੀ ਮੁਸ਼ਕਲ ਹੋਇਆ ਪਿਆ ਸੀ। ਲੋਕ ਸਿੱਖਾਂ ਨੂੰ ਮਜ਼ਾਕ 'ਚ ਉਨ੍ਹਾਂ ਵਲ ਵੇਖ ਕੇ ਕੋਝੀਆਂ ਸੈਨਤਾਂ ਕਰ ਰਹੇ ਸਨ। ਜਦੋਂ ਬੰਦਾ ਸਿੰਘ ਨੂੰ ਬਾਦਸ਼ਾਹ ਫ਼ਰਖ਼ਸੀਅਰ ਕੋਲ ਪੇਸ਼ ਕੀਤਾ ਗਿਆ ਸੀ ਤਾਂ ਬਾਦਸ਼ਾਹ ਨੇ ਬੰਦਾ ਸਿੰਘ ਨੂੰ ਪੁਛਿਆ, ਤੂੰ ਆਪਣੇ ਵਾਸਤੇ ਕਿਹੋ ਜਹੀ ਮੌਤ ਚੁਣੇਂਗਾ?
ਵਹਿਮ ਭਰਮ ਦੀ ਆਧਾਰਸ਼ਿਲਾ ਡਰ ਹੈ। ਜਦੋਂ ਵਿਅਕਤੀ ਵੱਖ-ਵੱਖ ਕੁਦਰਤੀ ਸ਼ਕਤੀਆਂ ਤੋਂ ਡਰਨ ਲੱਗਾ ਤਾਂ ਉਸਨੇ ਆਪਣੀ ਮਾਨਸਿਕ ਕਮਜ਼ੋਰੀ ਨੂੰ ਸਹਾਰਾ ਦੇਣ ਲਈ ਅਨੇਕਾਂ ਪੂਜਾ ਵਿਧੀਆਂ ਨੂੰ ਅਪਣਾਉਣਾ ਸ਼ੁਰੂ ਕੀਤਾ ਜਿਸ ਨਾਲ ਵੱਖੋ-ਵੱਖਰੇ ਵਹਿਮ ਭਰਮ ਦੀ ਪ੍ਰਚਲਿਤ ਹੋ ਗਏ। ਮਨੁੱਖ ਪ੍ਰਕਿਰਤੀ ਦੇ ਪ੍ਰਭਾਵ ਨੂੰ ਸਮਝਣੋਂ ਅਸਮਰੱਥ ਹੋਣ ਕਰ ਕੇ ਡਰਿਆ ਤੇ ਸਹਿਮਿਆ ਰਹਿੰਦਾ ਸੀ, ਜਦੋਂ ਉਹ ਹਰ ਜੜ੍ਹ ਵਸਤੂ ਵਿੱਚ ਕਿਸੇ ਭਲੀ ਜਾਂ ਚੰਦਰੀ ਆਤਮਾ ਦੀ ਹੋਂਦ ਨੂੰ ਮੰਨ ਦੇ ਉਸ ਦੇ ਚੰਗੇ ਪ੍ਰਭਾਵ ਨੂੰ ਗ੍ਰਹਿਣ ਕਰਨ ਤੇ ਚੰਦਰੇ ਤੋਂ ਮੁਕਤੇ ਹੋਣ ਲਈ ਕਈ ਰੀਤਾਂ ਤੇ ਟੂਣੇ ਕਰਿਆ ਕਰਦਾ ਸੀ ਤੇ ਹਰ ਘਟਨਾ ਕਿਸੇ ਗੈਵੀ ਸ਼ਕਤੀ ਕਰ ਕੇ ਵਾਪਰਦੀ ਹੈ ਤਾਂ ਵਿਸ਼ਵਾਸ ਰੱਖਦਾ ਸੀ ਤਾਂ ਅਨੇਕਾਂ ਵਹਿਮ ਭਰਮਾਂ ਦਾ ਜਨਮ ਹੋਇਆ।" ਮਨੁੱਖ ਇੱਕ ਸਮਾਜਿਕ ਵਾਤਾਵਰਣ ਵਿੱਚ ਰਹਿੰਦਾ ਹੈ। ਵਿਸ਼ਵਾਸ ਇਸ ਵਾਤਾਵਰਣ ਦਾ ਮਹੱਤਵਪੂਰਨ ਭਾਗ ਹਨ ਜਿਹਨਾਂ ਵਿੱਚ ਸਭ ਕੁਝ ਸ਼ਾਮਿਲ ਹੈ ਜਿਸ ਨੂੰ ਅਸੀਂ ਵਹਿਮ, ਪਰੰਪਰਾ ਜਾ ਤੁਅੱਸਬ ਕਹਿੰਦੇ ਹਾਂ। ਡੰਡੀਜ਼ ਨੇ ਐਚ.ਜੇ.
ਹਜਰਤ ਬਾਬਾ ਫ਼ਰੀਦ-ਉਦ-ਦੀਨ ਗੰਜਸ਼ਕਰ (ਉਰਦੂ: حضرت بابا فرید الدّین مسعود گنج شکر ਦੱਖਣੀ ਏਸ਼ੀਆ ਦੇ ਪੰਜਾਬ ਖੇਤਰ ਵਿੱਚ ਇੱਕ ਸੂਫ਼ੀ ਫਕੀਰ ਸੀ। ਹਜਰਤ ਫ਼ਰੀਦ-ਉਦ-ਦੀਨ ਗੰਜਸ਼ਕਰ (1173–1266) ਜਾਂ (1188 (584 ਹਿਜਰੀ) – 7 ਮਾਈ 1280 (679 ਹਿਜਰੀ)), ਜਿਸ ਨੂੰ ਆਮ ਤੌਰ 'ਤੇ ਬਾਬਾ ਫ਼ਰੀਦ (ਉਰਦੂ: بابا فرید) ਸੱਦਿਆ ਜਾਂਦਾ ਹੈ 12ਵੀਂ ਸਦੀ ਦਾ ਇੱਕ ਸੂਫ਼ੀ ਪ੍ਰਚਾਰਕ ਅਤੇ ਚਿਸ਼ਤੀ ਸੰਪਰਦਾ ਦੇ ਸੰਤ ਸਨ
ਇੰਟਰਨੈੱਟ ਸਲੈਂਗ ਵਿੱਚ ਸ਼ਬਦ " ਵ੍ਹਾਈਟ ਹੈਟ " ਇੱਕ ਨੈਤਿਕ ਕੰਪਿਊਟਰ ਹੈਕਰ, ਜਾਂ ਇੱਕ ਕੰਪਿਊਟਰ ਸੁਰੱਖਿਆ ਮਾਹਰ ਨੂੰ ਦਰਸਾਉਂਦਾ ਹੈ, ਜੋ ਘੁਸਪੈਠ ਦੀ ਜਾਂਚ ਵਿੱਚ ਅਤੇ ਹੋਰ ਟੈਸਟਿੰਗ ਵਿਧੀਆਂ ਵਿੱਚ ਮੁਹਾਰਤ ਰੱਖਦਾ ਹੈ ਜੋ ਕਿਸੇ ਸੰਗਠਨ ਦੇ ਜਾਣਕਾਰੀ ਪ੍ਰਣਾਲੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਂਦਾ ਹੈ। ਨੈਤਿਕ ਹੈਕਿੰਗ ਇੱਕ ਸ਼ਬਦ ਹੈ ਜੋ ਸਿਰਫ ਘੁਸਪੈਠ ਦੇ ਟੈਸਟ ਦੀ ਬਜਾਏ ਇੱਕ ਵਿਸ਼ਾਲ ਸ਼੍ਰੇਣੀ ਨੂੰ ਦਰਸਾਉਂਦਾ ਹੈ। ਹਾਲਾਂਕਿ ਵ੍ਹਾਈਟ ਹੈਟ ਹੈਕਰ ਨੇ ਇਜ਼ਾਜ਼ਤ ਦੇ ਨਾਲ ਚੰਗੇ ਇਰਾਦਿਆਂ ਦੇ ਅਧੀਨ ਹੈਕ ਕਰਦਾ ਹੈ, ਅਤੇ ਇੱਕ ਬਲੈਕ ਹੈਟ ਹੈਕਰ, ਜਿਸਦਾ ਅਕਸਰ ਅਣਅਧਿਕਾਰਤ ਹੁੰਦਾ ਹੈ, ਗਲਤ ਇਰਾਦਾ ਰੱਖਦਾ ਹੈ, ਇੱਕ ਤੀਜੀ ਕਿਸਮ ਗਰੇਹ ਹੈਟ ਹੈਕਰ ਵਜੋਂ ਜਾਣੀ ਜਾਂਦੀ ਹੈ ਜੋ ਕਈ ਵਾਰ ਬਿਨਾਂ ਆਗਿਆ ਦੇ ਚੰਗੇ ਇਰਾਦਿਆਂ ਨਾਲ ਹੈਕ ਕਰਦਾ ਹੈ।
ਗੁਰੂ ਅਮਰਦਾਸ ਜੀ (5 ਮਈ 1479 – 1 ਸਤੰਬਰ 1574) ਸਿੱਖਾਂ ਦੇ ਤੀਜੇ ਗੁਰੂ ਸਨ ਅਤੇ ਜੋ 26 ਮਈ 1552 ਨੂੰ 73 ਸਾਲ ਦੀ ਉਮਰੇ ਗੁਰੂ ਬਣੇ।ਸਿੱਖੀ ਨੂੰ ਕਬੂਲਣ ਤੋਂ ਪਹਿਲਾਂ, ਆਪਣੀ ਜ਼ਿੰਦਗੀ ਲਈ ਅਮਰਦਾਸ ਹਿੰਦੂ ਧਰਮ ਦੇ ਵੈਸ਼ਨਾ ਰੀਤ ਦੇ ਪੈਰੋਕਾਰ ਸਨ। ਇੱਕ ਰੋਜ਼ ਉਹਨਾ ਆਪਣੇ ਭਾਣਜੇ ਦੀ ਤੀਵੀਂ, ਬੀਬੀ ਅਮਰੋ ਤੋਂ, ਗੁਰ ਨਾਨਕ ਦੇ ਵਾਕ ਸੁਣੇ, ਅਤੇ ਉਸਦੇ ਅਸਰ ਨੂੰ ਮਹਿਸੂਸ ਕੀਤਾ। ਬੀਬੀ ਅਮਰੋ ਦੂਜੇ ਅਤੇ ਉਸ ਵਕ਼ਤ ਦੇ ਮੌਜੂਦਾ ਗੁਰੂ, ਗੁਰ ਅੰਗਦ ਦੀ ਧੀ ਸੀ। ਅਮਰਦਾਸ ਨੇ ਬੀਬੀ ਅਮਰੋ ਨੂੰ ਆਪਣੇ ਪਿਓ ਨਾਲ਼ ਮੁਲਾਕਾਤ ਕਰਵਾਉਣ ਲਈ ਮਨਾਇਆ ਅਤੇ 1539 ਵਿੱਚ, ਅਮਰਦਾਸ, 60 ਸਾਲ ਦੀ ਉਮਰੇ, ਗੁਰ ਅੰਗਦ ਨੂੰ ਮਿਲ ਸਿੱਖ ਬਣ, ਖ਼ੁਦ ਆਪ ਨੂੰ ਗੁਰੂ ਦੇ ਹਵਾਲੇ ਕੀਤਾ। 1552 ਵਿੱਚ, ਜਿਸਮਾਨੀ ਮਰਗ ਤੋਂ ਪਹਿਲਾਂ, ਗੁਰ ਅੰਗਦ ਸਾਹਿਬ ਨੇ ਅਮਰਦਾਸ ਨੂੰ ਗੁਰੂ ਤਖ਼ਤ ਸੌਂਪ ਗੁਰ ਅਮਰਦਾਸ ਐਲਾਨਿਆ, ਸਿੱਖਾਂ ਦੇ ਤੀਜੇ ਗੁਰੂ।ਗੁਰ ਅਮਰਦਾਸ ਸਾਹਿਬ ਸਿੱਖੀ ਦੇ ਖ਼ਾਸ ਨੁਹਾਰਕਾਰ ਸਨ, ਜਿਨ੍ਹਾਂ ਨੇ ਮਜ਼੍ਹਬੀ ਤਨਜ਼ੀਮ ਮੰਜੀ ਕਹਾਉਂਦੇ ਸਿਸਟਮ ਦਾ ਤਾਅਰਫ਼ ਕਰ ਟ੍ਰੇਨ ਹੋਏ ਸਰਬਰਾਹ ਮੁਕੱਰਰ ਕੀਤੇ, ਸਿਸਟਮ ਜੋ ਅਜੋਕੇ ਦੌਰ ਵਿੱਚ ਤਬਦੀਲ ਕਿਸਮ ਵਿੱਚ ਜਾਰੀ ਹੈ। ਉਹਨਾਂ ਆਪਣੇ ਵਾਕ ਕਿਤਾਬ ਵਿੱਚ ਲਿਖੇ ਜੋ ਆਖ਼ਰ ਆਦਿ ਗ੍ਰੰਥ ਦਾ ਹਿੱਸਾ ਬਣੇ। ਗੁਰ ਅਮਰਦਾਸ ਨੇ ਜਵਾਕਾਂ ਦੇ ਨਾਮਕਰਨ, ਵਿਆਹ (ਅਨੰਦ ਕਾਰਜ), ਅਤੇ ਮਰਗ ਵੇਲੇ ਫ਼ਿਊਨਰਲ ਵਰਗੇ ਸਿੱਖ ਰਿਵਾਜ਼ਾ ਦੇ ਨਾਲ਼ ਦਿਵਾਲੀ, ਮਾਘੀ ਅਤੇ ਵਿਸਾਖੀ ਨੂੰ ਸੰਗਤ ਦੇ ਰੂਪ ਵਿੱਚ ਇਕੱਤਰ ਹੋਣ ਦੇ ਦਸਤੂਰ ਨੂੰ ਕਾਇਮ ਕਰਨ ਵਿੱਚ ਮਦਦ ਕੀਤੀ। ਉਹਨਾਂ ਸਿੱਖ ਯਾਤਰਾ ਵਾਸਤੇ ਸੈਂਟਰ ਕਾਇਮ ਕੀਤੇ, ਅਤੇ ਦਰਬਾਰ ਸਾਹਿਬ ਵਾਸਤੇ ਜ਼ਮੀਨ ਚੁਣੀ।ਗੁਰ ਅਮਰਦਾਸ 95 ਸਾਲ ਦੀ ਉਮਰ ਤੱਕ ਸਿੱਖਾਂ ਦੇ ਰਹਿਬਰ ਰਹੇ, ਅਤੇ ਫ਼ਾਨੀ ਦੁਨੀਆ ਤੋਂ ਰੁਖ਼ਸਤ ਹੋਣ ਤੋਂ ਪਹਿਲਾਂ ਆਪਣੇ ਜਵਾਈ ਭਾਈ ਜੇਠਾ ਜੋ ਬਾਅਦ ਵਿੱਚ ਗੁਰ ਰਾਮਦਾਸ ਅਖਵਾਏ ਨੂੰ ਸਿੱਖਾਂ ਦਾ ਗੁਰੂ ਐਲਾਨਿਆ।
ਮਧਾਣੀ ਇੱਕ ਯੰਤਰ ਹੈ ਜੋ ਦਹੀਂ ਨੂੰ ਮੱਖਣ ਵਿੱਚ ਬਦਲਣ ਲਈ ਵਰਤਿਆ ਜਾਂਦਾ ਹੈ। ਇਹ ਇੱਕ ਲੱਕੜ ਦਾ ਲਗਪਗ ਢਾਈ ਤਿੰਨ ਫੁੱਟ ਦਾ ਗੋਲ ਡੰਡਾ ਹੁੰਦਾ ਹੈ ਜਿਸ ਦੇ ਹੇਠਲੇ ਸਿਰੇ ਤੇ ਪੌਣੀ ਕੁ ਗਿੱਠ ਦੇ ਦੋ ਟੁੱਕੜੇ, ਚਰਖੜੀ (ਕਰਾਸ) ਵਰਗੇ ਫਿੱਟ ਕੀਤੇ ਹੁੰਦੇ ਹਨ। ਡੰਡੇ ਦੇ ਉੱਪਰਲੇ ਸਿਰੇ ਤੇ ਕੁਝ ਵੱਢੇ ਜਿਹੇ ਗੋਲਾਈ ਵਿੱਚ ਹੁੰਦੇ ਹਨ। ਇਹ ਡੋਰੀ ਭਾਵ ਨੇਤਰੇ ਦਾ ਆਲੇ ਦੁਆਲੇ ਵਲ਼ ਦੇ ਕੇ ਮਧਾਣੀ ਚਲਾਉਣ ਦੇ ਮੰਤਵ ਲਈ ਹੁੰਦੇ ਹਨ। ਇਸ ਦੇ ਬਾਅਦ ਵਾਰੀ ਆਉਂਦੀ ਹੈ ਚਾਟੀ ਦੀ, ਜੋ ਮਿੱਟੀ ਦਾ ਖੁਲ੍ਹਾ ਭਾਂਡਾ ਹੁੰਦਾ ਹੈ। ਇਸ ਵਿੱਚ ਜੰਮਿਆ ਹੋਇਆ ਦੁੱਧ ਉਲਟ ਕੇ ਦੁੱਧ ਰਿੜਕਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਂਦੀ ਹੈ। ਇਸ ਤੋਂ ਅੱਗੇ ਗੱਲ ਕਰੀਏ ਕੁੜ ਦੀ। ਇਹ ਇੱਕ ਲੱਕੜ ਦਾ ਯੂ ਸ਼ਕਲ ਦੀ ਬਣਾਵਟ ਦਾ ਹੋਲਡਰ ਹੁੰਦਾ ਹੈ ਜਿਸ ਦੇ ਦੋਹਾਂ ਸਿਰਿਆਂ ਤੇ ਇੱਕ ਪੱਕੀ ਡੋਰੀ ਬੰਨ੍ਹੀ ਹੁੰਦੀ ਹੈ,ਜਿਸ ਨੂੰ ਚਾਟੀ ਤੇ ਰੱਖ ਕੇ ਵਿੱਚੋਂ ਮਧਾਣੀ ਦਾ ਡੰਡਾ ਲੰਘਾ ਕੇ ਚਾਟੀ ਘੜਵੰਜੀ ਤੇ ਰੱਖ ਕੇ ਘੜਵੰਜੀ ਤੇ ਲੱਗੇ ਡੰਡੇ ਨਾਲ ਕੱਸ ਕੇ ਬੰਨ੍ਹ ਦਿੱਤਾ ਜਾਂਦਾ ਹੈ ਤਾਂਕਿ ਚਾਟੀ ਵਿੱਚ ਮਧਾਣੀ ਆਸਾਨੀ ਨਾਲ ਘੁੰਮ ਸਕੇ। ਮਧਾਣੀ ਘੁਮਾਉਣ ਲਈ ਨੇਤਰਾ ਭਾਵ ਇੱਕ ਡੋਰੀ ਮਧਾਣੀ ਦੇ ਉੱਪਰਲੇ ਸਿਰੇ ਕੋਲ ਵਲ਼ੀ ਹੁੰਦੀ ਹੈ,ਜਿਸ ਦੋਹਾਂ ਸਿਰਿਆਂ ਤੇ ਫੜਨ ਲਈ ਦੋ ਲੱਕੜ ਦੀਆਂ ਗੁੱਲੀਆਂ ਜਿਹੀਆਂ ਬੰਨ੍ਹੀਆਂ ਹੁੰਦੀਆਂ ਹਨ,ਜਿਹਨਾਂ ਵਿੱਚ ਉਂਗਲਾਂ ਫਸਾ ਕੇ ਮਧਾਣੀ ਚਲਾਉਣ ਦਾ ਕੰਮ ਸੌਖੀ ਤਰ੍ਹਾਂ ਹੁੰਦਾ ਹੈ। ਦੁੱਧ ਰਿੜਕਣ ਦਾ ਕੰਮ ਸਵੇਰੇ ਸਾਝਰੇ ਕੀਤਾ ਜਾਂਦਾ ਹੈ। ਚਿੜੀ ਚੂਕਦੀ ਨਾਲ ਜਾ ਤੁਰੇ ਪਾਂਧੀ,ਪਾਈਆਂ ਦੁੱਧ ਦੇ ਵਿੱਚ ਮਧਾਣੀਆਂ ਨੀਂ।
ਸਾਇਨਾ ਨੇਹਵਾਲ (ਜਨਮ 17 ਮਾਰਚ 1990) ਅੱਜ ਵਿਸ਼ਵ ਦੀ ਅੱਵਲ ਨੰਬਰ ਦੀ ਬੈਡਮਿੰਟਨ ਖਿਡਾਰਨ ਹੈ। ਬੈਡਮਿੰਟਨ ਓਲੰਪਿਕ ਵਿੱਚ ਇਹ ਰੈਂਕਿੰਗ ਹਾਸਲ ਕਰਨ ਵਾਲੀ ਉਹ ਪਹਿਲੀ ਭਾਰਤੀ ਖਿਡਾਰਨ ਹੈ।ਸਾਇਨਾ ਦਾ ਜਨਮ 17 ਮਾਰਚ 1990 ਨੂੰ ਹਿਸਾਰ (ਹਰਿਆਣਾ) 'ਚ ਹੋਇਆ ਅਤੇ ਉਸ ਦਾ ਬਚਪਨ ਹੈਦਰਾਬਾਦ 'ਚ ਬੀਤਿਆ। ਵਿਸ਼ਵ ਦੀ ਉਤਮ ਬੈਡਮਿੰਟਨ ਖਿਡਾਰਨ ਸਾਇਨਾ ਸਿਰਫ਼ 20 ਸਾਲ ਦੀ ਉਮਰ 'ਚ ਬੈਡਮਿੰਟਨ ਦੇ ਖੇਤਰ 'ਚ ਉਸ ਮੁਕਾਮ 'ਤੇ ਪਹੁੰਚ ਚੁੱਕੀ ਹੈ, ਜਿਥੇ ਪਹੁੰਚਣ ਦਾ ਸੁਪਨਾ ਵੇਖਣਾ ਵੀ ਅਰਥ ਰੱਖਦਾ ਹੈ। ਵਿਗਿਆਨਕ ਪਿਤਾ ਡਾ.
ਪੰਜਾਬੀ ਨਾਟਕ ਦਾ ਇਤਿਹਾਸ ਇੱਕ ਜਟਿਲ ਵਰਤਾਰਾ ਹੈ ਕਿਉਂਕਿ ਪੰਜਾਬੀ ਸਭਿਆਚਾਰ ਵਿੱਚ 'ਨਾਟਕ ਵਿਧਾ ਦੀ ਸਥਿਤੀ ਕਦੇ ਵੀ ਸੰਤੋਖਜਨਕ ਨਹੀਂ ਰਹੀਂ। ਇੱਕ ਤੋ ਵਧੀਕ ਕਾਰਨਾਂ ਕਰ ਕੇ ਇਹ ਵਿਧਾ ਪੰਜਾਬੀ ਸਮਾਜ ਵਿੱਚ ਵੱਕਾਰੀ ਸਥਾਨ ਗ੍ਰਹਿਣ ਨਹੀਂ ਕਰ ਸਕੀ। ਇਸ ਲਈ ਪੰਜਾਬੀ ਨਾਟਕ ਦਾ ਇਤਿਹਾਸ ਲੇਖਣ ਸੰਭਵ ਨਹੀਂ ਹੋਇਆ। ਇਸੇ ਲਈ ਪੰਜਾਬੀ ਨਾਟਕ ਦਾ ਇਤਿਹਾਸ ਲਿਖਦਿਆ ਉਸ ਸਭਿਆਚਾਰਕ, ਪਿਛੋਕੜ, ਲੋਕਧਾਰਾਈ ਵਿਹਾਰ ਤੇ ਮਾਨਸਿਕਤਾ ਨੂੰ ਸਮਝਣਾ ਅਵੱਸ਼ਕ ਹੈ।ਇਹ ਇਸ ਲਈ ਵੀ ਜਾਣਨਾ ਜਰੂਰੀ ਹੈ ਪੰਜਾਬੀ ਵਿੱਚ ਭਾਵੇਂ ਨਾਟਕ ਦਾ ਵਿਧੀਵਾਤ ਆਰੰਭ ਪੱਛਮ ਦੇ ਪ੍ਰਭਾਵ ਨਾਲ ਹੋਇਆ ਪਰੰਤੂ ਆਪਣੀ ਇੱਕ ਸਦੀ ਦੀ ਇਤਿਹਾਸ ਸਿਰਜਣਾ ਦੌਰਾਨ ਇਹ ਬਾਰ-ਬਾਰ ਕਿਸੇ ਨਾ ਕਿਸੇ ਰੂਪ ਵਿੱਚ ਆਪਣੇ ਪਿੱਛੇ ਵੱਲ ਅਹੁਲਦਾ ਭਾਵ ਪੰਜਾਬੀ ਲੋਕਧਾਰਾ ਤੇ ਸਭਿਆਚਾਰ ਨਾਲ ਵਾਸਤਾ ਹੋਣ ਦਾ ਯਤਨ ਕਰਦਾ ਰਿਹਾ ਹੈ।
ਸ਼ਿਵ ਕੁਮਾਰ ਬਟਾਲਵੀ (23 ਜੁਲਾਈ 1936 - 6 ਮਈ 1973) ਪੰਜਾਬੀ ਦਾ ਇੱਕ ਕਵੀ ਸੀ। ਉਸ ਨੂੰ ਪੰਜਾਬੀ ਦਾ 'ਸ਼ੈਲੇ' ਕਿਹਾ ਜਾਂਦਾ ਹੈ। ਉਸ ਦੀ ਵਿਸ਼ੇਸਤਾ ਸੀ ਕਿ ਉਹ ਸ਼ਬਦਾਂ ਨੂੰ ਰੋਜ਼ਾਨਾ ਜ਼ਿੰਦਗੀ ਵਿੱਚੋਂ ਚੁਣਦਾ ਅਤੇ ਉਹਨਾਂ ਨਾਲ਼ ਦਿਲ ਨੂੰ ਚੀਰ ਦੇਣ ਵਾਲ਼ੀਆਂ ਕਵਿਤਾਵਾਂ, ਗ਼ਜ਼ਲਾਂ ਲਿਖਦਾ ਸੀ। ਸ਼ਿਵ ਦੀ ਕਵਿਤਾ ਦੁੱਖ, ਨਿੱਜੀ ਦਰਦ ਅਤੇ ਵਿਛੋੜੇ 'ਤੇ ਕੇਂਦਰਿਤ ਹੈ। ਸ਼ਿਵ ਕੁਮਾਰ ਬਟਾਲਵੀ ਨੂੰ 'ਬਿਰਹਾ ਦਾ ਕਵੀ' ਵੀ ਕਿਹਾ ਜਾਂਦਾ ਹੈ।ਉਹ 1967 ਵਿੱਚ ਸਾਹਿਤ ਅਕਾਦਮੀ (ਭਾਰਤ ਦੀ ਨੈਸ਼ਨਲ ਅਕੈਡਮੀ ਆਫ਼ ਲੈਟਰਜ਼) ਦੁਆਰਾ ਦਿੱਤੇ ਗਏ ਸਾਹਿਤ ਅਕਾਦਮੀ ਪੁਰਸਕਾਰ ਦਾ ਸਭ ਤੋਂ ਘੱਟ ਉਮਰ ਦਾ ਪ੍ਰਾਪਤ ਕਰਤਾ ਬਣ ਗਿਆ, ਜੋ ਕਿ ਪੂਰਨ ਭਗਤ, 'ਲੂਣਾ(1965) ਦੀ ਪ੍ਰਾਚੀਨ ਕਥਾ 'ਤੇ ਆਧਾਰਿਤ ਉਸ ਦੇ ਮਹਾਂਕਾਵਿ ਨਾਟਕ ਲਈ ਮਿਲਿਆ ਸੀ । ਆਧੁਨਿਕ ਪੰਜਾਬੀ ਸਾਹਿਤ ਵਿੱਚ ਇੱਕ ਮਹਾਨ ਰਚਨਾ ਅਤੇ ਜਿਸਨੇ ਆਧੁਨਿਕ ਪੰਜਾਬੀ ਕਿੱਸੇ ਦੀ ਇੱਕ ਨਵੀਂ ਵਿਧਾ ਵੀ ਬਣਾਈ ਹੈ। ਅੱਜ, ਉਸ ਦੀ ਸ਼ਾਇਰੀ ਮੋਹਨ ਸਿੰਘ (ਕਵਿਤਾ) ਅਤੇ ਅੰਮ੍ਰਿਤਾ ਪ੍ਰੀਤਮ ਵਰਗੇ ਆਧੁਨਿਕ ਪੰਜਾਬੀ ਕਵਿਤਾ ਦੇ ਦਿੱਗਜਾਂ,ਦੇ ਨਾਲ ਬਰਾਬਰੀ 'ਤੇ ਖੜ੍ਹੀ ਹੈ, ਜੋ ਸਾਰੇ ਭਾਰਤ-ਪਾਕਿਸਤਾਨ ਸਰਹੱਦ ਦੇ ਦੋਵੇਂ ਪਾਸੇ ਪ੍ਰਸਿੱਧ ਹਨ।
ਭਾਰਤ ਦੱਖਣੀ ਏਸ਼ੀਆ ਦਾ ਇੱਕ ਦੇਸ਼ ਹੈ। ਇਹ ਖੇਤਰਫਲ ਦੇ ਹਿਸਾਬ ਨਾਲ ਦੁਨੀਆਂ ਦਾ ਸੱਤਵਾਂ ਅਤੇ ਆਬਾਦੀ ਦੇ ਹਿਸਾਬ ਨਾਲ ਦੁਨੀਆਂ ਦਾ ਦੂਜਾ ਸਭ ਤੋਂ ਵੱਡਾ ਦੇਸ਼ ਹੈ। ਭਾਰਤ ਦੁਨੀਆਂ ਦਾ ਸਭ ਤੋਂ ਵੱਧ ਆਬਾਦੀ ਵਾਲਾ ਲੋਕਤੰਤਰ ਹੈ। ਇਹ ਦੱਖਣ ਵਿੱਚ ਹਿੰਦ ਮਹਾਂਸਾਗਰ, ਦੱਖਣ-ਪੱਛਮ ਵਿੱਚ ਅਰਬ ਸਾਗਰ ਅਤੇ ਦੱਖਣ-ਪੂਰਬ ਵਿੱਚ ਬੰਗਾਲ ਦੀ ਖਾੜੀ ਨਾਲ ਘਿਰਿਆ ਹੋਇਆ ਹੈ। ਭਾਰਤ ਪੱਛਮ ਵੱਲ ਪਾਕਿਸਤਾਨ ਅਤੇ ਅਫ਼ਗ਼ਾਨਿਸਤਾਨ, ਉੱਤਰ ਵੱਲ ਚੀਨ, ਨੇਪਾਲ ਅਤੇ ਭੂਟਾਨ, ਪੂਰਬ ਵੱਲ ਬਰਮਾ ਅਤੇ ਬੰਗਲਾਦੇਸ਼ ਆਦਿ ਦੇਸ਼ਾਂ ਨਾਲ ਜ਼ਮੀਨੀ ਸਰਹੱਦ ਸਾਂਝੀ ਕਰਦਾ ਹੈ ਅਤੇ ਦੱਖਣ ਵੱਲ ਮਾਲਦੀਵ ਅਤੇ ਸ੍ਰੀ ਲੰਕਾ ਨਾਲ ਸਮੁੰਦਰੀ ਸਰਹੱਦ ਸਾਂਝੀ ਕਰਦਾ ਹੈ। ਭਾਰਤ ਦੇ ਅੰਡੇਮਾਨ ਅਤੇ ਨਿਕੋਬਾਰ ਟਾਪੂ ਬਰਮਾ, ਥਾਈਲੈਂਡ ਅਤੇ ਇੰਡੋਨੇਸ਼ੀਆ ਨਾਲ ਸਮੁੰਦਰੀ ਸਰਹੱਦ ਸਾਂਝੀ ਕਰਦੇ ਹਨ।
ਗੁਰੂ ਗੋਬਿੰਦ ਸਿੰਘ (ਉਚਾਰਨ: [gʊɾuː goːbɪn̪d̪ᵊ sɪ́ŋgᵊ]; 22 ਦਸੰਬਰ 1666 – 7 ਅਕਤੂਬਰ 1708; ਜਨਮ ਦਾ ਨਾਮ: ਗੋਬਿੰਦ ਦਾਸ ਜਾਂ ਗੋਬਿੰਦ ਰਾਏ) ਸਿੱਖਾਂ ਦੇ ਦਸਵੇਂ ਗੁਰੂ ਹੋਏ ਹਨ। ਓਹ ਇੱਕ ਅਧਿਆਤਮਿਕ ਗੁਰੂ, ਯੋਧਾ, ਕਵੀ ਅਤੇ ਦਾਰਸ਼ਨਿਕ ਸਨ। ਜਦੋਂ ਓਹਨਾਂ ਦੇ ਪਿਤਾ, ਗੁਰੂ ਤੇਗ ਬਹਾਦਰ ਨੂੰ ਔਰੰਗਜ਼ੇਬ ਦੁਆਰਾ ਸ਼ਹੀਦ ਕੀਤਾ ਗਿਆ ਸੀ, ਤਾਂ ਗੁਰੂ ਗੋਬਿੰਦ ਸਿੰਘ ਨੂੰ ਰਸਮੀ ਤੌਰ 'ਤੇ ਨੌਂ ਸਾਲ ਦੀ ਉਮਰ ਵਿੱਚ ਓਹਨਾਂ ਦੇ ਵਾਰਿਸ ਵਜੋਂ ਸਿੱਖਾਂ ਦੇ ਅਗਲੇ (ਦਸਵੇਂ) ਆਗੂ ਵਜੋਂ ਸਥਾਪਿਤ ਕੀਤਾ ਗਿਆ ਸੀ। ਓਹ ਸਿੱਖ ਕੌਮ ਦੇ ਅੰਤਿਮ ਮਨੁੱਖੀ ਸਿੱਖ ਗੁਰੂ ਹੋਏ ਹਨ। ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਕਾਲ ਦੌਰਾਨ ਓਹਨਾਂ ਦੇ ਚਾਰ ਜੀਵਿਤ ਪੁੱਤਰ ਸ਼ਹੀਦ ਹੋ ਗਏ - ਦੋ ਲੜਾਈ ਵਿੱਚ, ਦੋ ਨੂੰ ਮੁਗਲ ਗਵਰਨਰ ਵਜ਼ੀਰ ਖਾਨ ਦੁਆਰਾ ਸ਼ਹੀਦ ਕਰਵਾ ਦਿੱਤਾ ਗਿਆ।
ਲੋਹੜੀ ਉੱਤਰੀ ਭਾਰਤ ਦਾ, ਖ਼ਾਸ ਕਰ ਪੰਜਾਬ ਅਤੇ ਹਰਿਆਣੇ ਦਾ ਖੇਤੀਬਾੜੀ ਨਾਲ ਸਬੰਧਤ ਇੱਕ ਮਸ਼ਹੂਰ ਤਿਉਹਾਰ ਹੈ ਅਤੇ ਪੰਜਾਬ ਅਤੇ ਹਰਿਆਣਾ ਤੋਂ ਇਲਾਵਾ ਇਹ ਹਿਮਾਚਲ ਪ੍ਰਦੇਸ਼ ਅਤੇ ਦਿੱਲੀ ਵਿੱਚ ਵੀ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਇਹ ਸਰਦੀਆਂ ਦੇ ਅੰਤ ਅਤੇ ਹਾੜ੍ਹੀ ਦੀਆਂ ਫ਼ਸਲਾਂ ਦੇ ਪ੍ਰਫੁੱਲਤ ਹੋਣ ਦਾ ਤਿਉਹਾਰ ਹੈ। ਜਿਸ ਘਰ ਮੁੰਡੇ ਨੇ ਜਨਮ ਲਿਆ ਹੋਵੇ ਉਹਦੀ ਪਹਿਲੀ ਲੋਹੜੀ ਵਜੋਂ ਇਸ ਤਿਉਹਾਰ ਨੂੰ ਵੱਡੇ ਜੋਸ਼ ਨਾਲ ਮਨਾਇਆ ਜਾਂਦਾ ਹੈ। ਕੁਆਰੀਆਂ ਪੰਜਾਬੀ ਕੁੜੀਆਂ ਲਈ ਵੀ ਇਹ ਵਿਸ਼ੇਸ਼ ਅਹਿਮੀਅਤ ਦਾ ਧਾਰਨੀ ਹੈ। ਵਣਜਾਰਾ ਬੇਦੀ ਦਾ ਮੰਨਣਾ ਹੈ ਕਿ ‘ਲੋਹੜੀ ਪੰਜਾਬ ਵਿੱਚ ਪ੍ਰਚੱਲਿਤ ਕਿਸੇ ਸਮੇਂ ਸੂਰਜ ਦੇਵ ਦੀ ਪੂਜਾ ਦੀ ਹੀ ਰਹਿੰਦ ਹੈ। ਕੱਤਕ ਵਿੱਚ ਸੂਰਜ ਧਰਤੀ ਤੋਂ ਕਾਫ਼ੀ ਦੂਰ ਹੁੰਦਾ ਹੈ ਤੇ ਉਸ ਦੀਆਂ ਕਿਰਨਾਂ ਧਰਤੀ ਉੱਤੇ ਪਹੁੰਚਦਿਆਂ ਬਹੁਤੀਆਂ ਗਰਮ ਨਹੀਂ ਰਹਿੰਦੀਆਂ। ਪੁਰਾਤਨ ਕਾਲ ਵਿੱਚ ਲੋਕ ਇਸ ਪ੍ਰਕਿਰਿਆ ਨੂੰ ਸੂਰਜ ਦੀ ਤਪਸ਼ ਘਟ ਜਾਣ ਨਾਲ ਜੋੜਦੇ ਸਨ। ਸੂਰਜ ਦੇ ਚਾਨਣ ਤੇ ਤਪਸ਼ ਨੂੰ ਮੁੜ ਸੁਰਜੀਤ ਕਰਨ ਲਈ ਲੋਹੜੀ ਦੀ ਅੱਗ ਬਾਲ਼ੀ ਜਾਂਦੀ ਸੀ। ਇਹ ਲੋਕ ਮਨ ਦੀ ਹੀ ਇੱਕ ਪ੍ਰਵਿਰਤੀ ਸੂਰਜ ਨੂੰ ਰੌਸ਼ਨੀ ਤੇ ਗਰਮੀ ਦੇਣ ਦਾ ਪੁਰਾਤਨ ਲੋਕਧਾਰਾਈ ਢੰਗ ਸੀ।