ਪੰਜਾਬੀ ਵਿਕੀਪੀਡੀਆ ਦੇ ਸਭ ਤੋਂ ਜ਼ਿਆਦਾ ਵੇਖੇ ਜਾਣ ਵਾਲੇ ਲੇਖ, ਰੋਜ਼ਾਨਾ ਨਵਪੂਰਤ ਹੋਰ ਜਾਣੋ...
ਰਾਮਨੌਮੀ ਸ਼੍ਰੀ ਰਾਮ ਚੰਦਰ ਜੀ ਦਾ ਜਨਮ ਦਿਨ ਹੈ। ਹਿੰਦੂਆਂ ਦਾ ਤਿਉਹਾਰ ਹੈ। ਹਿੰਦੂ ਮਿਥਿਹਾਸ ਅਨੁਸਾਰ ਮਰਿਆਦਾ ਪੁਰਸ਼ੋਤਮ ਸ਼੍ਰੀ ਰਾਮ ਚੰਦਰ ਜੀ ਦਾ ਜਨਮ ਸ਼੍ਰੀ ਵਿਸ਼ਣੂ ਜੀ ਦੇ ਬਾਈਵੇਂ ਅਵਤਾਰ ਦੇ ਰੂਪ ਵਿੱਚ ਚੇਤ ਮਹੀਨੇ ਦੇ ਚਾਨਣੇ ਪੱਖ ਦੀ ਨੌਮੀ ਨੂੰ ਬਿਕਰਮੀ ਸੰਮਤ 2070 (20 ਅਪਰੈਲ, ਸੰਨ 2013) ਤੋਂ ਅੱਠ ਲੱਖ ਅੱਸੀ ਹਜ਼ਾਰ ਇੱਕ ਸੌ ਤੇਰਾਂ ਸਾਲ ਪਹਿਲਾਂ ਹੋਇਆ ਸੀ।ਉਹ ਅਯੁੱਧਿਆ ਦੇ ਰਾਜਾ ਦਸ਼ਰਥ ਦੇ ਜੇਠੇ ਪੁੱਤਰ ਸਨ ਜੋ ਮਹਾਰਾਣੀ ਕੌਸ਼ਲਿਆ ਜੀ ਦੀ ਕੁੱਖੋਂ ਪੈਦਾ ਹੋਏ ਸਨ। ਮਹਾਂਰਿਸ਼ੀ ਵਾਲਮੀਕਿ ਨੇ ਅਯੁੱਧਿਆ (ਪੱਛਮੀ ਉੱਤਰ ਪ੍ਰਦੇਸ਼ ਦੇ ਪ੍ਰਸਿੱਧ ਨਗਰ) ਨੂੰ ਭਾਰਤ ਦੇ ਸਭ ਤੋਂ ਪਹਿਲੇ ਰਾਜੇ ਇਕਸ਼ਵਾਕ ਦੀ ਰਾਜਧਾਨੀ ਦੱਸਿਆ ਹੈ।
ਡਾਕਟਰ ਭੀਮਰਾਉ ਅੰਬੇਡਕਰ (14 ਅਪ੍ਰੈਲ 1891 - 6 ਦਸੰਬਰ 1956), ਡਾਕਟਰ ਬਾਬਾਸਾਹਿਬ ਅੰਬੇਡਕਰ ਨਾਮ ਨਾਲ ਪ੍ਰਸਿੱਧ ਇੱਕ ਭਾਰਤੀ ਕਾਨੂੰਨਸਾਜ਼, ਅਰਥਸ਼ਾਸਤਰੀ, ਰਾਜਨੀਤੀਵਾਨ ਅਤੇ ਸਮਾਜ ਸੁਧਾਰਕ ਸਨ ਜਿਨ੍ਹਾਂ ਨੇ ਦਲਿਤ ਬੋਧੀ ਲਹਿਰ ਨੂੰ ਪ੍ਰੇਰਿਤ ਕੀਤਾ ਅਤੇ (ਬਹੁਜਨ) ਨਾਲ ਹੁੰਦੇ ਸਮਾਜਿਕ ਭੇਦਭਾਵ ਦੇ ਖਿਲਾਫ ਪ੍ਰਚਾਰ ਕੀਤਾ, ਜਦਕਿ ਔਰਤਾਂ ਅਤੇ ਕਿਰਤ ਦੇ ਅਧਿਕਾਰਾਂ ਦਾ ਸਮਰਥਨ ਵੀ ਕੀਤਾ। ਉਹ ਆਜ਼ਾਦ ਭਾਰਤ ਦੇ ਪਹਿਲੇ ਕਾਨੂੰਨ ਅਤੇ ਨਿਆਂ ਮੰਤਰੀ, ਭਾਰਤੀ ਸੰਵਿਧਾਨ ਦੇ ਨਿਰਮਾਤਾ ਅਤੇ ਭਾਰਤ ਗਣਤੰਤਰ ਦੇ ਮੋਢੀ ਸਨ। ਭਾਰਤ ਅਤੇ ਹੋਰ ਕਿਤੇ, ਉਹਨਾਂ ਨੂੰ ਅਕਸਰ ਬਾਬਾ ਸਾਹਿਬ, ਮਰਾਠੀ ਵਿਚ ਭਾਵ "ਆਦਰਯੋਗ ਪਿਤਾ" ਕਹਿੰਦੇ ਸਨ।
ਪੰਜਾਬੀ ਭਾਸ਼ਾ (ਸ਼ਾਹਮੁਖੀ: پنجابی, ਪੰਜਾਬੀ) ਪੰਜਾਬ ਦੀ ਭਾਸ਼ਾ ਹੈ, ਜਿਸ ਨੂੰ ਪੰਜਾਬ ਖੇਤਰ ਦੇ ਵਸਨੀਕ ਜਾਂ ਸੰਬੰਧਿਤ ਲੋਕ ਬੋਲਦੇ ਹਨ। ਇਹ ਭਾਸ਼ਾਵਾਂ ਦੇ ਹਿੰਦ-ਯੂਰਪੀ ਪਰਿਵਾਰ ਵਿੱਚੋਂ ਹਿੰਦ-ਇਰਾਨੀ ਪਰਿਵਾਰ ਨਾਲ਼ ਸਬੰਧ ਰੱਖਦੀ ਹੈ। ਇਹ ਪੰਜਾਬੀਆਂ ਦੀ ਮਾਂ ਬੋਲੀ ਹੈ ਅਤੇ ਸਿੱਖਾਂ ਦੀ ਧਾਰਮਿਕ ਭਾਸ਼ਾ ਵੀ ਹੈ। ਗੁਰਮੁਖੀ ਲਿਪੀ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕੀਤੀ ਗਈ ਹੈ। ਇਹ ਦੁਨੀਆਂ ਅਤੇ ਖ਼ਾਸ ਕਰ ਦੱਖਣੀ ਏਸ਼ੀਆ ਦੇ ਉੱਘੇ ਭੰਗੜਾ ਸੰਗੀਤ ਦੀ ਭਾਸ਼ਾ ਹੈ। ਪਾਕਿਸਤਾਨ ਵਿੱਚ ਇਹ ਸਭ ਤੋਂ ਵੱਧ ਬੋਲੀ ਜਾਣ ਵਾਲੀ ਬੋਲੀ ਹੈ।
ਗੁਰੂ ਗੋਬਿੰਦ ਸਿੰਘ (ਉਚਾਰਨ: [gʊɾuː goːbɪn̪d̪ᵊ sɪ́ŋgᵊ]; 22 ਦਸੰਬਰ 1666 – 7 ਅਕਤੂਬਰ 1708; ਜਨਮ ਦਾ ਨਾਮ: ਗੋਬਿੰਦ ਦਾਸ ਜਾਂ ਗੋਬਿੰਦ ਰਾਏ) ਸਿੱਖਾਂ ਦੇ ਦਸਵੇਂ ਗੁਰੂ ਹੋਏ ਹਨ। ਓਹ ਇੱਕ ਅਧਿਆਤਮਿਕ ਗੁਰੂ, ਯੋਧਾ, ਕਵੀ ਅਤੇ ਦਾਰਸ਼ਨਿਕ ਸਨ। ਜਦੋਂ ਓਹਨਾਂ ਦੇ ਪਿਤਾ, ਗੁਰੂ ਤੇਗ ਬਹਾਦਰ ਨੂੰ ਔਰੰਗਜ਼ੇਬ ਦੁਆਰਾ ਸ਼ਹੀਦ ਕੀਤਾ ਗਿਆ ਸੀ, ਤਾਂ ਗੁਰੂ ਗੋਬਿੰਦ ਸਿੰਘ ਨੂੰ ਰਸਮੀ ਤੌਰ 'ਤੇ ਨੌਂ ਸਾਲ ਦੀ ਉਮਰ ਵਿੱਚ ਓਹਨਾਂ ਦੇ ਵਾਰਿਸ ਵਜੋਂ ਸਿੱਖਾਂ ਦੇ ਅਗਲੇ (ਦਸਵੇਂ) ਆਗੂ ਵਜੋਂ ਸਥਾਪਿਤ ਕੀਤਾ ਗਿਆ ਸੀ। ਓਹ ਸਿੱਖ ਕੌਮ ਦੇ ਅੰਤਿਮ ਮਨੁੱਖੀ ਸਿੱਖ ਗੁਰੂ ਹੋਏ ਹਨ। ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਕਾਲ ਦੌਰਾਨ ਓਹਨਾਂ ਦੇ ਚਾਰ ਜੀਵਿਤ ਪੁੱਤਰ ਸ਼ਹੀਦ ਹੋ ਗਏ - ਦੋ ਲੜਾਈ ਵਿੱਚ, ਦੋ ਨੂੰ ਮੁਗਲ ਗਵਰਨਰ ਵਜ਼ੀਰ ਖਾਨ ਦੁਆਰਾ ਸ਼ਹੀਦ ਕਰਵਾ ਦਿੱਤਾ ਗਿਆ।
ਮਹਾਰਾਜਾ ਰਣਜੀਤ ਸਿੰਘ (1780-1839) ਪੰਜਾਬ ਦੀ ਸਿੱਖ ਸਲਤਨਤ ਦੀ ਨੀਂਹ ਰੱਖਣ ਵਾਲੇ ਇੱਕ ਸਿੱਖ ਮਹਾਰਾਜਾ ਸੀ ਜਿੰਨਾ ਨੂੰ ਸ਼ੇਰ-ਏ-ਪੰਜਾਬ (ਪੰਜਾਬ ਦਾ ਸ਼ੇਰ) ਦੇ ਨਾਂ ਨਾਲ਼ ਜਾਣਿਆ ਜਾਂਦਾ ਹੈ। ਮਹਾਰਾਜਾ ਰਣਜੀਤ ਸਿੰਘ ਨੂੰ ਪੰਜਾਬ ਦੇ ਇਤਿਹਾਸ ਵਿੱਚ ਬਹਾਦਰ ਜੰਗਜੂ, ਦਲੇਰ ਮਹਾਰਾਜੇ ਤੇ ਮਹਾਨ ਸ਼ਖ਼ਸੀਅਤ ਵਜੋਂ ਜਾਣਿਆ ਜਾਂਦਾ ਹੈ ਅਤੇ ਉਹਨਾਂ ਦਾ ਨਾਮ ਭਾਰਤ ਦੇ ਉਹਨਾਂ ਮਹਾਨ ਸ਼ਾਸਕਾਂ ਵਿੱਚ ਆਉਂਦਾ ਹੈ ਜਿਵੇ ਕਿ ਮਹਾਂਰਾਣਾ ਪ੍ਰਤਾਪ ਅਤੇ ਮਰਾਠਾ ਸਾਮਰਾਜ ਦੇ ਛੱਤਰਪਤੀ ਸ਼ਿਵਾਜੀ। ਉਹਨਾਂ ਨੂੰ ਸਾਲ 2020 ਵਿੱਚ ਬੀਬੀਸੀ ਨੇ ਦੁਨੀਆ ਦਾ ਸਭ ਤੋ ਮਹਾਨ ਆਗੂ ਦੱਸਿਆ ਸੀ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਵਿੱਚ ਸਿੱਖਾਂ, ਹਿੰਦੂਆਂ ਤੇ ਮੁਸਲਮਾਨਾਂ ਨੂੰ ਇੱਕ ਡੋਰ ਵਿੱਚ ਪਰੋਈ ਰੱਖਿਆ, ਜਿਸ ਕਰਕੇ ਖ਼ਾਲਸਾ ਰਾਜ ਦੀ ਹਰ ਥਾਂ ਸਿਫ਼ਤ ਕੀਤੀ ਜਾਂਦੀ ਸੀ।
ਭਾਈ ਵੀਰ ਸਿੰਘ (5 ਦਸੰਬਰ 1872 – 10 ਜੂਨ 1957) ਇੱਕ ਭਾਰਤੀ ਕਵੀ, ਵਿਦਵਾਨ, ਅਤੇ ਸਿੱਖ ਪੁਨਰ-ਸੁਰਜੀਤੀ ਲਹਿਰ ਦੇ ਸ਼ਾਸਤਰੀ ਸਨ, ਜਿਨ੍ਹਾਂ ਨੇ ਪੰਜਾਬੀ ਸਾਹਿਤਕ ਪਰੰਪਰਾ ਦੇ ਨਵੀਨੀਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਸਿੰਘ ਦੇ ਯੋਗਦਾਨ ਇੰਨੇ ਮਹੱਤਵਪੂਰਨ ਅਤੇ ਪ੍ਰਭਾਵਸ਼ਾਲੀ ਸਨ ਕਿ ਉਹ ਭਾਈ ਵਜੋਂ ਮਾਨਤਾ ਪ੍ਰਾਪਤ ਹੋ ਗਏ, ਇੱਕ ਸਨਮਾਨ ਅਕਸਰ ਉਹਨਾਂ ਲੋਕਾਂ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਨੂੰ ਸਿੱਖ ਧਰਮ ਦਾ ਸੰਤ ਮੰਨਿਆ ਜਾ ਸਕਦਾ ਹੈ।
ਗੁਰੂ ਗ੍ਰੰਥ ਸਾਹਿਬ ਸਿੱਖਾਂ ਦੇ ਗਿਆਰਵੇਂ ਗੁਰੂ ਹਨ। ਇਹ 1469 ਤੋਂ ਲੈ ਕੇ 1708 ਤੱਕ ਸਿੱਖ ਗੁਰੂਆਂ ਦੇ ਸਮੇਂ ਰਚੀ ਅਤੇ ਇਕੱਤਰ ਕੀਤੀ ਬਾਣੀ ਦਾ 1430 ਅੰਗਾਂ ਵਾਲਾ ਇੱਕ ਵਿਸਤਾਰਮਈ ਗ੍ਰੰਥ ਹੈ। ਇਹ ਅਨੇਕਾਂ ਸ਼ਬਦਾਂ ਭਾਵ ਬਾਣੀ ਦਾ ਅੰਬਾਰ ਹੈ ਜੋ ਕਿ ਰੱਬ ਦੇ ਗੁਣਾਂ ਅਤੇ ਉਸ ਦੇ ਨਾਮ ਜਪਣ ਦੇ ਕਾਰਨਾਂ ਦਾ ਵਰਨਣ ਕਰਦਾ ਹੈ। ਸਿੱਖਾਂ ਦੇ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ (1666-1708) ਨੇ ਜੋਤੀ-ਜੋਤਿ ਸਮਾਉਣ ਵੇਲੇ ਗੁਰਿਆਈ ਆਦਿ ਗ੍ਰੰਥ ਨੂੰ ਦਿੱਤੀ ਅਤੇ ਇਸ ਕਰ ਕੇ ਨਾਮ ਗੁਰੂ ਗ੍ਰੰਥ ਸਾਹਿਬ ਹੋ ਗਿਆ। ਇਹ ਸਿੱਖਾਂ ਦਾ ਸਭ ਤੋਂ ਪਵਿੱਤਰ ਗ੍ਰੰਥ ਅਤੇ ਇੱਕੋ-ਇੱਕ ਸਦੀਵੀ ਸ਼ਬਦ-ਰੂਪੀ ਗੁਰੂ ਹੈ ਜੋ ਕਿ ਸਿੱਖ ਗੁਰੂਆਂ ਅਤੇ ਹੋਰ ਸੰਤਾਂ-ਭਗਤਾਂ ਦੀ ਸਿੱਖਿਆਵਾਂ ਦਾ ਅੰਬਾਰ ਹੈ। ਅਰਦਾਸ ਦੇ ਸਰੋਤ ਜਾਂ ਮਾਰਗ-ਦਰਸ਼ਕ ਵਜੋਂ ਆਦਿ ਗ੍ਰੰਥ ਸਿੱਖੀ ਵਿੱਚ ਬੰਧਨਾ ਅਤੇ ਭਗਤੀ ਦਾ ਕੇਂਦਰੀ ਧੁਰਾ ਹੈ।ਆਦਿ ਗ੍ਰੰਥ ਦਾ ਸਭ ਤੋਂ ਪਹਿਲਾ ਸੰਕਲਨ ਪੰਜਵੇਂ ਗੁਰੂ, ਗੁਰੂ ਅਰਜਨ ਦੇਵ (1563-1606) ਨੇ ਪਹਿਲੇ ਪੰਜ ਗੁਰੂਆਂ ਅਤੇ ਹੋਰ ਮਹਾਨ ਸੰਤਾਂ ਜਾਂ ਭਗਤਾਂ, ਜਿਹਨਾਂ ਵਿੱਚੋਂ ਕਈਆਂ ਦਾ ਹਿੰਦੂ ਧਰਮ ਅਤੇ ਇਸਲਾਮ ਨਾਲ ਵਾਸਤਾ ਸੀ, ਦੀ ਬਾਣੀ ਇਕੱਤਰ ਕਰ ਕੇ ਕੀਤਾ ਅਤੇ ਇਸ ਪਵਿੱਤਰ ਬੀੜ ਨੂੰ ਭਾਈ ਗੁਰਦਾਸ ਜੀ ਦੇ ਹੱਥੋਂ ਲਿਖਵਾਇਆ। ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਤੇਗ ਬਹਾਦੁਰ ਜੀ ਦੀ ਬਾਣੀ ਨੂੰ ਇਕੱਤਰ ਕਰ ਕੇ ਤਲਵੰਡੀ ਸਾਬੋ ਵਿਖੇ ਭਾਈ ਮਨੀ ਸਿੰਘ ਜੀ ਪਾਸੋਂ ਆਦਿ ਗ੍ਰੰਥ ਵਿੱਚ ਦਰਜ ਕਰਵਾ ਕੇ ਆਦਿ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਦਾ ਦਰਜਾ ਦਿੱਤਾ। ਦਸਮ ਪਿਤਾ ਦੇ ਜੋਤੀ-ਜੋਤਿ ਸਮਾਉਣ ਪਿੱਛੋਂ ਬਾਬਾ ਦੀਪ ਸਿੰਘ ਵੱਲੋਂ ਗੁਰੂ ਗ੍ਰੰਥ ਸਾਹਿਬ ਦੇ ਬਹੁਤ ਸਾਰੇ ਉਤਾਰੇ ਵੰਡੇ ਗਏ। ਗੁਰੂ ਗ੍ਰੰਥ ਸਾਹਿਬ ਦੀ ਲਿਖਾਈ ਗੁਰਮੁਖੀ ਲਿਪੀ ਵਿੱਚ ਹੋਈ ਹੈ ਅਤੇ ਬਹੁਤ ਸਾਰੀਆਂ ਬੋਲੀਆਂ ਅਤੇ ਉਪ-ਬੋਲੀਆਂ– ਜਿਵੇਂ ਕਿ ਲਹਿੰਦੀ ਪੰਜਾਬੀ, ਬ੍ਰਜ ਭਾਸ਼ਾ, ਖੜ੍ਹੀ ਬੋਲੀ, ਸੰਸਕ੍ਰਿਤ ਅਤੇ ਫ਼ਾਰਸੀ – ਕਈ ਵਾਰ ਜਿਹਨਾਂ ਦੇ ਸਮੂਹ ਨੂੰ ਸੰਤ ਭਾਸ਼ਾ ਕਿਹਾ ਜਾਂਦਾ ਹੈ।.
ਸ਼੍ਰੀ ਗੁਰੂ ਤੇਗ ਬਹਾਦਰ ਜੀ (1 ਅਪਰੈਲ 1621 – 24 ਨਵੰਬਰ 1675) ਸਿੱਖਾਂ ਦੇ ਨੌਵੇਂ ਗੁਰੂ ਸਨ। ਉਨ੍ਹਾਂ ਨੂੰ ਹਿੰਦ ਦੀ ਚਾਦਰ ਕਹਿ ਕੇ ਸਨਮਾਨਿਆ ਜਾਂਦਾ ਹੈ, ਕਿਉਂਕਿ ਉਨ੍ਹਾਂ ਨੇ ਧਰਮ ਦੀ ਰਾਖੀ ਲਈ ਮਹਾਨ ਕੁਰਬਾਨੀ ਦਿੱਤੀ। ਗੁਰੁ ਤੇਗ ਬਹਾਦਰ ਜੀ ਦੀ ਕੁਰਬਾਨੀ ਨਾਲ ਭਾਰਤ ਦੀ ਦੱਬੀ ਕੁਚਲੀ ਆਮ ਜਨਤਾ ਹਾਕਮਾਂ ਨਾਲ ਟੱਕਰ ਲੈਣ ਤੇ ਕੁਰਬਾਨੀਆਂ ਦੇਣ ਲਈ ਤਿਆਰ ਬਰ ਤਿਆਰ ਹੋ ਗਈ।
ਪੰਜਾਬ ਉੱਤਰ-ਪੱਛਮੀ ਭਾਰਤ ਦਾ ਇੱਕ ਰਾਜ ਹੈ ਜੋ ਕਿ ਸਮੁੱਚੇ ਪੰਜਾਬ ਖੇਤਰ ਦਾ ਇੱਕ ਭਾਗ ਹੈ। ਇਸ ਦਾ ਦੂਸਰਾ ਭਾਗ ਪਾਕਿਸਤਾਨ ਵਿੱਚ ਹੈ। ਪੰਜਾਬ ਦੇ ਭਾਰਤੀ ਖੇਤਰ ਨੂੰ ਚੜ੍ਹਦਾ ਪੰਜਾਬ ਕਹਿੰਦੇ ਹਨ ਅਤੇ ਪਾਕਿਸਤਾਨ ਵਾਲੇ ਖੇਤਰ ਨੂੰ ਲਹਿੰਦਾ ਪੰਜਾਬ ਕਹਿੰਦੇ ਹਨ। ਇਸ ਦੀ ਸਰਹੱਦ ਉੱਤਰ ਵਿੱਚ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ, ਉੱਤਰ-ਪੂਰਬ ਵਿੱਚ ਹਿਮਾਚਲ ਪ੍ਰਦੇਸ਼, ਦੱਖਣ-ਪੂਰਬ ਵਿੱਚ ਹਰਿਆਣਾ, ਦੱਖਣ-ਪੱਛਮ ਵਿੱਚ ਰਾਜਸਥਾਨ ਅਤੇ ਪੱਛਮ ਵਿੱਚ ਪਾਕਿਸਤਾਨੀ ਪੰਜਾਬ ਨਾਲ ਲੱਗਦੀ ਹੈ। ਰਾਜ ਦਾ ਖੇਤਰਫਲ 50,362 ਵਰਗ ਕਿਲੋਮੀਟਰ (19,445 ਵਰਗ ਮੀਲ) ਦਾ ਹੈ ਜੋ ਕਿ ਭਾਰਤ ਦੇ ਕੁਲ ਭੂਗੋਲਿਕ ਖੇਤਰ ਦਾ 1.53% ਹੈ। ਇਹ ਭਾਰਤ ਦਾ ਖੇਤਰ ਵਜੋਂ 20ਵਾਂ ਸਭ ਤੋਂ ਵੱਡਾ ਰਾਜ ਹੈ। ਭਾਰਤੀ ਪੰਜਾਬ ਦੇ ਮੁੱਖ ਸ਼ਹਿਰ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਬਠਿੰਡਾ, ਮੋਗਾ, ਸੰਗਰੂਰ, ਮੋਹਾਲੀ ਅਤੇ ਪਟਿਆਲਾ ਹਨ। ਇਸ ਦੀ ਰਾਜਧਾਨੀ ਚੰਡੀਗੜ੍ਹ ਹੈ।
ੴ (ਇੱਕ ਓਅੰਕਾਰ) ਸਿੱਖ ਧਰਮ ਦਾ ਨਿਸ਼ਾਨ ਹੈ ਅਤੇ ਸਿੱਖੀ ਦਰਸ਼ਨ ਦੀ ਨੀਂਹ ਹੈ। ਇਸ ਤੋਂ ਭਾਵ ਹੈ ਕਿ ਇੱਕ ਕਰਨਵਾਲਾ (ਕਰਤਾਰ) ਹੈ। ਇਹ ਗੁਰੂ ਨਾਨਕ ਸਾਹਿਬ ਜੀ ਦੀ ਗੁਰਬਾਣੀ ਜਪੁਜੀ ਸਾਹਿਬ ਦੇ ਸ਼ੁਰੂ ਵਿੱਚ ਹੈ। ਸਿੱਖੀ ਬਾਰੇ ਕਿਤਾਬਾਂ ਅਤੇ ਗੁਰਦਵਾਰਿਆਂ ਉੱਤੇ ਇਹ ਨਿਸ਼ਾਨ (ੴ) ਆਮ ਦੇਖਣ ਨੂੰ ਮਿਲਦਾ ਹੈ। ਗੁਰੂ ਨਾਨਕ ਜੀ ਨੇ ਇਸ ਅਦੁੱਤੀ ਨਿਸ਼ਾਨ ਦੀ ਰਚਨਾ ਕਰਕੇ ਸਿਖ ਪੰਥ ਦੀ ਨੀਂਹ ਰੱਖੀ। ਇਸ ਦਾ ਪਾਠ (ਉਚਾਰਨ ਜਾਂ ਬੋਲ) ਇੱਕ ਓਅੰਕਾਰ ਹੈ। ਗੁਰੂ ਨਾਨਕ ਸਾਹਿਬ ਜੀ ਨੇ ਇਸ ਨੂੰ 13 ਵਾਰ ਆਪਣੀ ਸਵੈ-ਰਚਿਤ ਬਾਣੀ ਵਿੱਚ ਲਿਖਿਆ ਹੈ, ਜਿਹੜੀ ਕਿ ਆਪ ਜੀ ਦੇ ਨਾਮ ਦੇ ਸਿਰਲੇਖ ਮਹਲਾ 1 ਹੇਠ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ। ਇੱਕ ਓਅੰਕਾਰ ਪੰਜਾਬੀ ਭਾਸ਼ਾ ਦਾ ਬੋਲ ਹੈ। ਇੱਕ ਓਅੰਕਾਰ ਮੂਲ ਮੰਤਰ ਅਤੇ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਅੰਕ ਤੇ ਬ੍ਰਹਮੰਡ ਦੇ ਬੇਅੰਤ ਪਸਾਰੇ ਤੇ ਇਸਦੇ ਇਕੋ ਇੱਕ ਕਰਤਾ (ਭਾਵ ਇੱਕ ਕਰਤਾਰ) ਦੇ ਨਿਸ਼ਾਨ ਦੇ ਸੂਚਕ ਵਜੋਂ ਦਰਜ ਹੈ।
ਦੂਜੀ ਸੰਸਾਰ ਜੰਗ' (ਅੰਗਰੇਜੀ: World War II) 1939 ਤੋਂ 1945 ਤੱਕ ਚੱਲਣ ਵਾਲੀ ਸੰਸਾਰ-ਪੱਧਰ ਦੀ ਜੰਗ ਸੀ। ਲਗਪਗ 70 ਦੇਸ਼ਾਂ ਦੀਆਂ ਥਲ, ਜਲ ਅਤੇ ਹਵਾਈ ਸੈਨਾਵਾਂ ਇਸ ਯੁੱਧ ਵਿੱਚ ਸ਼ਾਮਿਲ ਸਨ।ਧੁਰੀ ਰਾਸਟਰਾਂ ਵਿੱਚ ਇੰਗਲੈਂਡ, ਫਰਾਂਸ, ਅਮਰੀਕਾ ਅਤੇ ਸੋਵੀਅਤ ਯੂਨੀਅਨ ਸ਼ਾਮਲ ਸੀ।ਇਹ 01/09/1939 ਤੋਂ 02/09/1945 ਤੱਕ ਚੱਲਿਆ ਸੀ। ਇਸ ਯੁੱਧ ਵਿੱਚ ਸੰਸਾਰ ਦੋ ਭਾਗਾਂ ਵਿੱਚ ਵੰਡਿਆ ਹੋਇਆ ਸੀ - ਮਿੱਤਰ ਰਾਸ਼ਟਰ ਅਤੇ ਧੁਰੀ ਰਾਸ਼ਟਰ। ਇਸ ਯੁੱਧ ਦੇ ਦੌਰਾਨ ਪੂਰਨ ਯੁੱਧ ਦਾ ਮਨੋਭਾਵ ਪ੍ਰਚਲਨ ਵਿੱਚ ਆਇਆ ਕਿਉਂਕਿ ਇਸ ਯੁੱਧ ਵਿੱਚ ਸ਼ਾਮਿਲ ਸਾਰੀਆਂ ਮਹਾਸ਼ਕਤੀਆਂ ਨੇ ਆਪਣੀ ਆਰਥਿਕ, ਉਦਯੋਗਿਕ ਅਤੇ ਵਿਗਿਆਨਕ ਸਮਰੱਥਾ ਇਸ ਯੁੱਧ ਵਿੱਚ ਝੋਂਕ ਦਿੱਤੀ ਸੀ। ਇਸ ਯੁੱਧ ਵਿੱਚ ਵੱਖ-ਵੱਖ ਰਾਸ਼ਟਰਾਂ ਦੇ ਲਗਪਗ 10 ਕਰੋੜ ਫੌਜੀਆਂ ਨੇ ਹਿੱਸਾ ਲਿਆ ਅਤੇ ਇਹ ਮਨੁੱਖੀ ਇਤਹਾਸ ਦਾ ਸਭ ਤੋਂ ਖੂਨੀ ਯੁੱਧ ਸਾਬਿਤ ਹੋਇਆ। ਇਸ ਮਹਾਂਯੁੱਧ ਵਿੱਚ 5 ਤੋਂ 7 ਕਰੋੜ ਮਨੁੱਖੀ ਜਾਨਾਂ ਗਈਆਂ ਕਿਉਂਕਿ ਇਸਦੇ ਮਹੱਤਵਪੂਰਨ ਘਟਨਾਕ੍ਰਮ ਵਿੱਚ ਗ਼ੈਰ-ਫ਼ੌਜੀ ਨਾਗਰਿਕਾਂ ਦਾ ਕਤਲ ਅਜ਼ਾਦੀ, ਜਿਸ ਵਿੱਚ ਹੋਲੋਕਾਸਟ ਵੀ ਸ਼ਾਮਿਲ ਹੈ, ਅਤੇ ਪਰਮਾਣੂ ਹਥਿਆਰਾਂ ਦਾ ਇੱਕਮਾਤਰ ਇਸਤੇਮਾਲ ਸ਼ਾਮਿਲ ਹੈ। ਇਸ ਕਾਰਨ ਇਹ ਮਨੁੱਖੀ ਇਤਿਹਾਸ ਦਾ ਸਭ ਤੋਂ ਭਿਆਨਕ ਯੁੱਧ ਸੀ।ਹਾਲਾਂਕਿ ਜਾਪਾਨ ਚੀਨ ਨਾਲ 1937 ਤੋਂ ਯੁੱਧ ਦੀ ਸਥਿਤੀ ਵਿੱਚ ਸੀ ਪਰ ਦੂਜੀ ਸੰਸਾਰ ਜੰਗ ਦੀ ਸ਼ੁਰੂਆਤ 01 ਸਤੰਬਰ 1939 ਵਿੱਚ ਜਾਣੀ ਜਾਂਦੀ ਹੈ ਜਦੋਂ ਜਰਮਨੀ ਨੇ ਪੋਲੈਂਡ ਉੱਤੇ ਹਮਲਾ ਕੀਤਾ ਅਤੇ ਉਸਦੇ ਬਾਅਦ ਫ਼ਰਾਂਸ ਨੇ ਜਰਮਨੀ ਵਿਰੁੱਧ ਯੁੱਧ ਦੀ ਘੋਸ਼ਣਾ ਕਰ ਦਿੱਤੀ ਅਤੇ ਇੰਗਲੈਂਡ ਤੇ ਹੋਰ ਰਾਸ਼ਟਰਮੰਡਲ ਦੇਸ਼ਾਂ ਨੇ ਵੀ ਇਸਦਾ ਸਾਥ ਦਿੱਤਾ। ਜਰਮਨੀ ਨੇ 1939 ਵਿੱਚ ਯੂਰਪ ਵਿੱਚ ਇੱਕ ਵੱਡਾ ਸਾਮਰਾਜ ਬਣਾਉਣ ਦੇ ਉਦੇਸ਼ ਨਾਲ ਪੋਲੈਂਡ ਉੱਤੇ ਹਮਲਾ ਕੀਤਾ। 1939 ਦੇ ਅੰਤ ਤੋਂ 1941 ਦੀ ਸ਼ੁਰੂਆਤ ਤੱਕ, ਅਭਿਆਨ ਅਤੇ ਸੰਧੀ ਦੀ ਇੱਕ ਲੜੀ ਵਿੱਚ ਜਰਮਨੀ ਨੇ ਮਹਾਦੀਪੀ ਯੂਰਪ ਦਾ ਵੱਡਾ ਭਾਗ ਜਾਂ ਤਾਂ ਆਪਣੇ ਅਧੀਨ ਕਰ ਲਿਆ ਸੀ ਜਾਂ ਉਸਨੂੰ ਜਿੱਤ ਲਿਆ ਸੀ। ਨਾਜ਼ੀ-ਸੋਵੀਅਤ ਸਮਝੌਤੇ ਦੇ ਤਹਿਤ ਸੋਵੀਅਤ ਰੂਸ ਆਪਣੇ ਛੇ ਗੁਆਂਢੀ ਮੁਲਕਾਂ, ਜਿਸ ਵਿੱਚ ਪੋਲੈਂਡ ਵੀ ਸ਼ਾਮਿਲ ਸੀ, ਉੱਤੇ ਕਾਬਜ ਹੋ ਗਿਆ। ਫ਼ਰਾਂਸ ਦੀ ਹਾਰ ਦੇ ਬਾਅਦ ਯੂ.ਕੇ ਅਤੇ ਹੋਰ ਰਾਸ਼ਟਰਮੰਡਲ ਦੇਸ਼ ਹੀ ਧੁਰੀ ਰਾਸ਼ਟਰਾਂ ਨਾਲ ਸੰਘਰਸ਼ ਕਰ ਰਹੇ ਸਨ, ਜਿਸ ਵਿੱਚ ਉੱਤਰੀ ਅਫਰੀਕਾ ਦੀਆਂ ਲੜਾਈਆਂ ਅਤੇ ਲੰਬੀ ਚੱਲੀ ਅਟਲਾਂਟਿਕ ਦੀ ਜੰਗ ਸ਼ਾਮਿਲ ਸੀ। ਜੂਨ 1941 ਵਿੱਚ ਯੂਰਪੀ ਧੁਰੀ ਰਾਸ਼ਟਰਾਂ ਨੇ ਸੋਵੀਅਤ ਸੰਘ ਉੱਤੇ ਹਮਲਾ ਬੋਲ ਦਿੱਤਾ ਅਤੇ ਇਸਨੇ ਮਨੁੱਖੀ ਇਤਿਹਾਸ ਵਿੱਚ ਜ਼ਮੀਨੀ ਯੁੱਧ ਦੇ ਸਭ ਤੋਂ ਵੱਡੇ ਯੁੱਧਖੇਤਰ ਨੂੰ ਜਨਮ ਦਿੱਤਾ। ਦਸੰਬਰ 1941 ਨੂੰ ਜਾਪਾਨੀ ਸਾਮਰਾਜ ਵੀ ਧੁਰੀ ਰਾਸ਼ਟਰਾਂ ਨਾਲ ਇਸ ਯੁੱਧ ਵਿੱਚ ਕੁੱਦ ਗਿਆ। ਦਰਅਸਲ ਜਾਪਾਨ ਦਾ ਉਦੇਸ਼ ਪੂਰਬੀ ਏਸ਼ੀਆ ਅਤੇ ਇੰਡੋ-ਚਾਇਨਾ ਵਿੱਚ ਆਪਣਾ ਪ੍ਰਭਾਵ ਸਥਾਪਤ ਕਰਨ ਦਾ ਸੀ। ਉਸਨੇ ਪ੍ਰਸ਼ਾਂਤ ਮਹਾਸਾਗਰ ਵਿੱਚ ਯੂਰਪੀ ਦੇਸ਼ਾਂ ਦੇ ਗਲਬੇ ਵਾਲੇ ਖੇਤਰਾਂ ਅਤੇ ਸੰਯੁਕਤ ਰਾਜ ਅਮਰੀਕਾ ਦੇ ਪਰਲ ਹਾਰਬਰ ਉੱਤੇ ਹਮਲਾ ਕਰ ਦਿੱਤਾ ਅਤੇ ਛੇਤੀ ਹੀ ਪੱਛਮੀ ਪ੍ਰਸ਼ਾਂਤ ਉੱਤੇ ਕਬਜ਼ਾ ਕਰ ਲਿਆ। 1942 ਵਿੱਚ ਅੱਗੇ ਵੱਧਦੀ ਧੁਰੀ ਫੌਜ ਉੱਤੇ ਲਗਾਮ ਉਦੋਂ ਲੱਗੀ ਜਦੋਂ ਪਹਿਲਾਂ ਤਾਂ ਜਾਪਾਨ ਸਿਲਸਿਲੇਵਾਰ ਕਈ ਨੌਸੈਨਿਕ ਝੜਪਾਂ ਹਾਰਿਆ ਯੂਰਪੀ ਧੁਰੀ ਤਾਕਤਾਂ ਉੱਤਰੀ ਅਫਰੀਕਾ ਵਿੱਚ ਹਾਰੀਆਂ ਅਤੇ ਨਿਰਣਾਇਕ ਮੋੜ ਤਦ ਆਇਆ ਜਦੋਂ ਉਨ੍ਹਾਂ ਨੂੰ ਸਟਾਲਿਨਗਰਾਡ ਵਿੱਚ ਹਾਰ ਦਾ ਮੂੰਹ ਵੇਖਣਾ ਪਿਆ।
ਪੰਜਾਬੀ ਨਾਟਕ ਦਾ ਇਤਿਹਾਸ ਇੱਕ ਜਟਿਲ ਵਰਤਾਰਾ ਹੈ ਕਿਉਂਕਿ ਪੰਜਾਬੀ ਸਭਿਆਚਾਰ ਵਿੱਚ 'ਨਾਟਕ ਵਿਧਾ ਦੀ ਸਥਿਤੀ ਕਦੇ ਵੀ ਸੰਤੋਖਜਨਕ ਨਹੀਂ ਰਹੀਂ। ਇੱਕ ਤੋ ਵਧੀਕ ਕਾਰਨਾਂ ਕਰ ਕੇ ਇਹ ਵਿਧਾ ਪੰਜਾਬੀ ਸਮਾਜ ਵਿੱਚ ਵੱਕਾਰੀ ਸਥਾਨ ਗ੍ਰਹਿਣ ਨਹੀਂ ਕਰ ਸਕੀ। ਇਸ ਲਈ ਪੰਜਾਬੀ ਨਾਟਕ ਦਾ ਇਤਿਹਾਸ ਲੇਖਣ ਸੰਭਵ ਨਹੀਂ ਹੋਇਆ। ਇਸੇ ਲਈ ਪੰਜਾਬੀ ਨਾਟਕ ਦਾ ਇਤਿਹਾਸ ਲਿਖਦਿਆ ਉਸ ਸਭਿਆਚਾਰਕ, ਪਿਛੋਕੜ, ਲੋਕਧਾਰਾਈ ਵਿਹਾਰ ਤੇ ਮਾਨਸਿਕਤਾ ਨੂੰ ਸਮਝਣਾ ਅਵੱਸ਼ਕ ਹੈ।ਇਹ ਇਸ ਲਈ ਵੀ ਜਾਣਨਾ ਜਰੂਰੀ ਹੈ ਪੰਜਾਬੀ ਵਿੱਚ ਭਾਵੇਂ ਨਾਟਕ ਦਾ ਵਿਧੀਵਾਤ ਆਰੰਭ ਪੱਛਮ ਦੇ ਪ੍ਰਭਾਵ ਨਾਲ ਹੋਇਆ ਪਰੰਤੂ ਆਪਣੀ ਇੱਕ ਸਦੀ ਦੀ ਇਤਿਹਾਸ ਸਿਰਜਣਾ ਦੌਰਾਨ ਇਹ ਬਾਰ-ਬਾਰ ਕਿਸੇ ਨਾ ਕਿਸੇ ਰੂਪ ਵਿੱਚ ਆਪਣੇ ਪਿੱਛੇ ਵੱਲ ਅਹੁਲਦਾ ਭਾਵ ਪੰਜਾਬੀ ਲੋਕਧਾਰਾ ਤੇ ਸਭਿਆਚਾਰ ਨਾਲ ਵਾਸਤਾ ਹੋਣ ਦਾ ਯਤਨ ਕਰਦਾ ਰਿਹਾ ਹੈ।
ਗੁਰਮੁਖੀ (Punjabi: گُرمُکھی (ਸ਼ਾਹਮੁਖੀ)) ਇੱਕ ਸਿੱਖ ਲਿੱਪੀ ਹੈ ਜਿਸਨੂੰ ਦੂਜੇ ਸਿੱਖ ਗੁਰੂ, ਗੁਰੂ ਅੰਗਦ ਸਾਹਿਬ ਨੇ ਸੋਲ਼ਵੀਂ ਸਦੀ ਵਿੱਚ ਤਬਦੀਲ ਅਤੇ ਮਿਆਰਬੰਦ ਕਰਨ ਦੇ ਨਾਲ਼ ਇਸਤਿਮਾਲ ਕੀਤਾ। ਗੁਰਮੁਖੀ ਚੜ੍ਹਦੇ ਪੰਜਾਬ ਸੂਬੇ ਵਿੱਚ ਪੰਜਾਬੀ ਭਾਸ਼ਾ ਲਈ ਅਫ਼ਸਰਾਨਾ ਲਿੱਪੀ ਹੈ, ਜਿਸਨੂੰ ਫ਼ਾਰਸੀ-ਅਰਬੀ ਸ਼ਾਹਮੁਖੀ ਲਿੱਪੀ ਵਿੱਚ ਵੀ ਲਿਖਿਆ ਜਾਂਦਾ ਹੈ। ਮੌਜੂਦਾ ਗੁਰਮੁਖੀ ਦੇ ਇੱਕਤਾਲ਼ੀ ਅੱਖਰ, ਕਤਾਰ ਊੜੇ ਤੋਂ ਕੱਕੇ ਬਿੰਦੀ ਤੱਕ ਅਤੇ ਨੌਂ ਲਗਾਂ ਮਾਤਰਾਂ ਹਨ। ਇਹ ਇਕਤਾਲੀ ਹਰਫ਼ ਹਨ: ੳ, ਅ, ੲ, ਸ, ਹ, ਕ, ਖ, ਗ, ਘ, ਙ, ਚ, ਛ, ਜ, ਝ, ਞ, ਟ, ਠ, ਡ, ਢ, ਣ, ਤ, ਥ, ਦ, ਧ, ਨ, ਪ, ਫ, ਬ, ਭ, ਮ, ਯ, ਰ, ਲ, ਵ, ੜ, ਸ਼, ਖ਼, ਗ਼, ਜ਼, ਫ਼, ਅਤੇ ਲ਼। ਸਿੱਖੀ ਦੇ ਆਦਿ ਗ੍ਰੰਥ, ਗੁਰੂ ਗ੍ਰੰਥ ਸਾਹਿਬ ਵਿੱਚ ਕਈ ਜ਼ੁਬਾਨਾਂ ਅਤੇ ਲਹਿਜਿਆਂ ਵਿੱਚ ਬਾਣੀ ਲਿਖੀ ਗਈ ਹੈ ਜਿਸ ਨੂੰ ਗੁਰਮੁਖੀ ਭਾਸ਼ਾ ਆਖਿਆ ਜਾਂਦਾ ਹੈ।
ਸਤਿ ਸ੍ਰੀ ਅਕਾਲ (listen ) ਪੰਜਾਬੀ ਲੋਕਾਂ ਵੱਲੋਂ ਕਿਸੇ ਨੂੰ ਮਿਲਣ ਵੇਲ਼ੇ ਵਰਤਿਆ ਜਾਣ ਵਾਲ਼ਾ ਫ਼ਿਕਰਾ ਹੈ। ਆਮ ਤੌਰ ਤੇ ਸਾਰੇ ਪੰਜਾਬੀ ਲੋਕਾਂ ਵੱਲੋਂ ਇਸ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਸਿੱਖ ਧਰਮ ਨੂੰ ਮੰਨਣ ਵਾਲ਼ਿਆਂ ਵਿੱਚ ਇਸ ਦੀ ਖ਼ਾਸ ਅਹਿਮੀਅਤ ਹੈ। ਸਤਿ ਦਾ ਮਾਇਨਾ ਹੈ ਸੱਚ, ਸ੍ਰੀ ਅਦਬ ਵਜੋਂ ਲਾਇਆ ਜਾਂਦਾ ਹੈ ਅਤੇ ਅਕਾਲ ਦਾ ਮਾਇਨਾ ਹੈ ਵਕਤ ਤੋਂ ਪਰ੍ਹੇ ਦਾ ਭਾਵ ਪਰਮਾਤਮਾ। ਸੋ ਇਸ ਪ੍ਰਕਾਰ ਇਸ ਫ਼ਿਕਰੇ ਦੇ ਮਾਇਨੇ ਹਨ, ਕੇਵਲ ਪਰਮਾਤਮਾ ਹੀ ਆਖ਼ਰੀ ਸੱਚ ਹੈ।
ਗੁਰੂ ਅਮਰਦਾਸ ਜੀ (5 ਮਈ 1479 – 1 ਸਤੰਬਰ 1574) ਸਿੱਖਾਂ ਦੇ ਤੀਜੇ ਗੁਰੂ ਸਨ ਅਤੇ ਜੋ 26 ਮਈ 1552 ਨੂੰ 73 ਸਾਲ ਦੀ ਉਮਰੇ ਗੁਰੂ ਬਣੇ।ਸਿੱਖੀ ਨੂੰ ਕਬੂਲਣ ਤੋਂ ਪਹਿਲਾਂ, ਆਪਣੀ ਜ਼ਿੰਦਗੀ ਲਈ ਅਮਰਦਾਸ ਹਿੰਦੂ ਧਰਮ ਦੇ ਵੈਸ਼ਨਾ ਰੀਤ ਦੇ ਪੈਰੋਕਾਰ ਸਨ। ਇੱਕ ਰੋਜ਼ ਉਹਨਾ ਆਪਣੇ ਭਾਣਜੇ ਦੀ ਘਰਵਾਲੀ,ਬੀਬੀ ਅਮਰੋ ਤੋਂ, ਗੁਰ ਨਾਨਕ ਦੇਵਜੀ ਦੇ ਵਾਕ ਸੁਣੇ, ਅਤੇ ਉਸਦੇ ਅਸਰ ਨੂੰ ਮਹਿਸੂਸ ਕੀਤਾ। ਬੀਬੀ ਅਮਰੋ ਦੂਜੇ ਅਤੇ ਉਸ ਵਕ਼ਤ ਦੇ ਮੌਜੂਦਾ ਗੁਰੂ, ਗੁਰ ਅੰਗਦਦੇਵ ਜੀ ਦੀ ਧੀ ਸੀ। ਅਮਰਦਾਸ ਨੇ ਬੀਬੀ ਅਮਰੋ ਨੂੰ ਆਪਣੇ ਪਿਤਾਜੀ ਨਾਲ਼ ਮੁਲਾਕਾਤ ਕਰਵਾਉਣ ਲਈ ਮਨਾਇਆ ਅਤੇ 1539 ਵਿੱਚ, ਅਮਰਦਾਸ, 60 ਸਾਲ ਦੀ ਉਮਰੇ, ਗੁਰ ਅੰਗਦ ਨੂੰ ਮਿਲ ਸਿੱਖ ਬਣ, ਖ਼ੁਦ ਆਪ ਨੂੰ ਗੁਰੂ ਦੇ ਹਵਾਲੇ ਕੀਤਾ। 1552 ਵਿੱਚ, ਜਿਸਮਾਨੀ ਮਰਗ ਤੋਂ ਪਹਿਲਾਂ, ਗੁਰ ਅੰਗਦ ਸਾਹਿਬ ਨੇ ਅਮਰਦਾਸ ਨੂੰ ਗੁਰੂ ਤਖ਼ਤ ਸੌਂਪ ਗੁਰ ਅਮਰਦਾਸ ਐਲਾਨਿਆ, ਸਿੱਖਾਂ ਦੇ ਤੀਜੇ ਗੁਰੂ।ਗੁਰ ਅਮਰਦਾਸ ਸਾਹਿਬ ਸਿੱਖੀ ਦੇ ਖ਼ਾਸ ਨੁਹਾਰਕਾਰ ਸਨ, ਜਿਨ੍ਹਾਂ ਨੇ ਮਜ਼੍ਹਬੀ ਤਨਜ਼ੀਮ ਮੰਜੀ ਕਹਾਉਂਦੇ ਸਿਸਟਮ ਦਾ ਤਾਅਰਫ਼ ਕਰ ਟ੍ਰੇਨ ਹੋਏ ਸਰਬਰਾਹ ਮੁਕੱਰਰ ਕੀਤੇ, ਸਿਸਟਮ ਜੋ ਅਜੋਕੇ ਦੌਰ ਵਿੱਚ ਤਬਦੀਲ ਕਿਸਮ ਵਿੱਚ ਜਾਰੀ ਹੈ। ਉਹਨਾਂ ਆਪਣੇ ਵਾਕ ਕਿਤਾਬ ਵਿੱਚ ਲਿਖੇ ਜੋ ਆਖ਼ਰ ਆਦਿ ਗ੍ਰੰਥ ਦਾ ਹਿੱਸਾ ਬਣੇ। ਗੁਰ ਅਮਰਦਾਸ ਨੇ ਜਵਾਕਾਂ ਦੇ ਨਾਮਕਰਨ, ਵਿਆਹ (ਅਨੰਦ ਕਾਰਜ), ਅਤੇ ਮਰਗ ਵੇਲੇ ਫ਼ਿਊਨਰਲ ਵਰਗੇ ਸਿੱਖ ਰਿਵਾਜ਼ਾ ਦੇ ਨਾਲ਼ ਦਿਵਾਲੀ, ਮਾਘੀ ਅਤੇ ਵਿਸਾਖੀ ਨੂੰ ਸੰਗਤ ਦੇ ਰੂਪ ਵਿੱਚ ਇਕੱਤਰ ਹੋਣ ਦੇ ਦਸਤੂਰ ਨੂੰ ਕਾਇਮ ਕਰਨ ਵਿੱਚ ਮਦਦ ਕੀਤੀ। ਉਹਨਾਂ ਸਿੱਖ ਯਾਤਰਾ ਵਾਸਤੇ ਸੈਂਟਰ ਕਾਇਮ ਕੀਤੇ, ਅਤੇ ਦਰਬਾਰ ਸਾਹਿਬ ਵਾਸਤੇ ਜ਼ਮੀਨ ਚੁਣੀ।ਗੁਰ ਅਮਰਦਾਸ 95 ਸਾਲ ਦੀ ਉਮਰ ਤੱਕ ਸਿੱਖਾਂ ਦੇ ਰਹਿਬਰ ਰਹੇ, ਅਤੇ ਫ਼ਾਨੀ ਦੁਨੀਆ ਤੋਂ ਰੁਖ਼ਸਤ ਹੋਣ ਤੋਂ ਪਹਿਲਾਂ ਆਪਣੇ ਜਵਾਈ ਭਾਈ ਜੇਠਾ ਜੋ ਬਾਅਦ ਵਿੱਚ ਗੁਰ ਰਾਮਦਾਸ ਅਖਵਾਏ ਨੂੰ ਸਿੱਖਾਂ ਦਾ ਗੁਰੂ ਐਲਾਨਿਆ।
ਹਰਬਿਲਾਸ ਸੰਘਾ (English: Harby Sangha, ਜਨਮ 19 ਮਈ 1986), ਆਮ ਤੌਰ 'ਤੇ ਹਰਬੀ ਸੰਘਾ ਵਜੋਂ ਜਾਣਿਆ ਜਾਂਦਾ ਇੱਕ ਪੰਜਾਬੀ ਫ਼ਿਲਮ ਅਦਾਕਾਰ ਅਤੇ ਕਾਮੇਡੀਅਨ ਹੈ। ਉਹ ਆਪਣੇ ਸਕੂਲ ਅਤੇ ਕਾਲਜ ਦੇ ਦਿਨਾਂ ਦੌਰਾਨ ਬਹੁਤ ਸਾਰੇ ਕਾਮੇਡੀ ਸਮਾਗਮਾਂ ਵਿੱਚ ਭਾਗ ਲੈਂਦਾ ਸੀ ਅਤੇ ਆਪਣੇ ਕਾਲਜ ਦੇ ਯੂਥ ਫੈਸਟੀਵਲਸ ਵਿੱਚ ਬਹੁਤ ਸਾਰੇ ਇਨਾਮ ਜਿੱਤਦਾ ਹੁੰਦਾ ਸੀ। ਉਸ ਨੇ ਪੰਜਾਬੀ ਫ਼ਿਲਮ ਅਸਾਂ ਨੂੰ ਮਾਣ ਵਤਨਾਂ ਦਾ (2004) ਨਾਲ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ। ਹਰਬੀ ਸੰਘਾ ਨੇ ਕਈ ਫਿਲਮਾਂ ਵਿੱਚ ਵੱਖਰੇ-ਵੱਖਰੇ ਕਿਰਦਾਰ ਖੇਡ ਕੇ ਦਰਸ਼ਕਾਂ ਨੂੰ ਹੈਰਾਨ ਕੀਤਾ ਹੈ।ਹਰਬੀ ਮੁੱਖ ਤੌਰ ਤੇ ਪੰਜਾਬੀ ਸਿਨੇਮਾ ਵਿੱਚ ਸਹਾਇਕ ਭੂਮਿਕਾਵਾਂ ਵਿੱਚ ਦਿਖਾਈ ਦਿੰਦਾ ਹੈ। ਉਸ ਦੀਆਂ ਸਭ ਤੋਂ ਜ਼ਿਆਦਾ ਪ੍ਰਸਿੱਧ ਭੂਮਿਕਾਵਾਂ ਬੰਬੂਕਾਟ (2016), ਨਿੱਕਾ ਜ਼ੈਲਦਾਰ (2016) ਅਤੇ ਇਸਦੇ ਸੀਕੁਲ ਨਿੱਕਾ ਜ਼ੈਲਦਾਰ 2 (2017) ਵਰਗੀਆਂ ਫਿਲਮਾਂ ਵਿੱਚ ਹਨ। ਹੋਰ ਮਹੱਤਵਪੂਰਣ ਅਦਾਕਾਰੀ ਵਿੱਚ ਉਡੀਕਾਂ (2009), ਦਿਲਦਾਰੀਆਂ (2015), ਲਵ ਪੰਜਾਬ (2016), ਲਾਵਾਂ ਫੇਰੇ (2018), ਕਿਸਮਤ (2018) ਅਤੇ ਵਿਲੇਨ (2018) ਸ਼ਾਮਲ ਹਨ।
ਗੂਰੁ ਅੰਗਦ ਦੇਵ ਜੀ (31 ਮਾਰਚ 1504 – 29 ਮਾਰਚ 1552) ਸਿੱਖਾਂ ਦੇ ਦਸਾਂ ਵਿਚੋਂ ਦੂਜੇ ਗੁਰੂ ਸਨ। ਇਹਨਾਂ ਦਾ ਜਨਮ ਹਿੰਦੂ ਖ਼ਾਨਦਾਨ ਵਿੱਚ, ਜਮਾਂਦਰੂ ਨਾਮ ਲਹਿਣੇ ਨਾਲ਼, ਪਿੰਡ ਹਰੀਕੇ (ਹੁਣ ਸਰਾਏ ਨਾਗਾ, ਮੁਕਤਸਰ ਨੇੜੇ) ਪੰਜਾਬ ਵਿਖੇ ਹੋਇਆ। ਭਾਈ ਲਹਿਣਾ ਖੱਤਰੀ ਟੱਬਰ ਵਿੱਚ ਪਲ਼ਿਆ, ਜਿਸਦੇ ਪਿਓ ਨਿੱਕੇ ਸਕੇਲ ਦੇ ਸੁਦਾਗਰ ਸੀ, ਅਤੇ ਆਪ ਉਹ ਦੁਰਗਾ ਦੇ ਪੁਜਾਰੀ ਸਨ। ਇਹਨਾਂ ਦੀ ਮੁਲਾਕਾਤ ਗੁਰੂ ਨਾਨਕ, ਸਿੱਖੀ ਦੇ ਬਾਨੀ ਨਾਲ਼ ਹੋਣ ਤੋਂ ਬਾਅਦ ਇਹ ਸਿੱਖ ਬਣ ਗਏ। ਗੁਰੂ ਨਾਨਕ ਸਾਹਿਬ ਨੇ ਲਹਿਣਾ ਨਾਮ ਤਬਦੀਲ ਕਰ ਅੰਗਦ ("ਮੇਰਾ ਆਪਣਾ ਅੰਗ") ਰੱਖ ਦਿੱਤਾ, ਅਤੇ ਆਪਣੇ ਪੁੱਤਾਂ ਦੀ ਬਜਾਏ ਅੰਗਦ ਨੂੰ ਦੂਜਾ ਗੁਰੂ ਐਲਾਨ ਦਿੱਤਾ।ਗੁਰੂ ਨਾਨਕ ਦੇ ਫ਼ਾਨੀ ਦੁਨੀਆ ਤੋਂ ਰੁਖ਼ਸਤ ਹੋਣ ਤੋਂ ਬਾਅਦ, 1539 ਵਿੱਚ ਗੁਰੂ ਅੰਗਦ ਸਿੱਖਾਂ ਦੇ ਰਹਿਬਰ ਬਣੇ। ਇਹ ਸਿੱਖੀ ਵਿੱਚ ਗੁਰਮੁਖੀ ਨੂੰ ਇਖਤਿਆਰ ਅਤੇ ਮਿਆਰਬੰਦ ਕਰਨ ਲਈ ਮਸ਼ਹੂਰ ਹਨ। ਇਹਨਾਂ ਨੇ ਨਾਨਕ ਦੇ ਵਾਕ ਇਕੱਤਰ ਕਰਨੇ ਸ਼ੁਰੂ ਕੀਤੇ, ਨਾਲ਼ 63 ਵਾਕ ਆਪ ਰਚੇ। ਆਪਣੇ ਪੁੱਤਾਂ ਦੀ ਬਜਾਏ, ਇਹਨਾਂ ਨੇ ਆਪਣੇ ਮੁਰੀਦ ਅਮਰਦਾਸ ਨੂੰ ਗੁਰੂ ਤਖ਼ਤ ਦਾ ਵਾਰਸ ਅਤੇ ਤੀਜਾ ਗੁਰੂ ਐਲਾਨਿਆ।
ਸ਼ੁੱਭਦੀਪ ਸਿੰਘ ਸਿੱਧੂ (11 ਜੂਨ 1993 – 29 ਮਈ 2022), ਜਾਂ ਸਿੱਧੂ ਮੂਸੇ ਵਾਲਾ, ਇੱਕ ਭਾਰਤੀ ਰੈਪਰ ਅਤੇ ਗਾਇਕ ਸੀ। ਉਸਨੇ ਮੁੱਖ ਤੌਰ 'ਤੇ ਪੰਜਾਬੀ-ਭਾਸ਼ਾ ਦੇ ਸੰਗੀਤ ਅਤੇ ਸਿਨੇਮਾ ਵਿੱਚ ਕੰਮ ਕੀਤਾ। ਮੂਸੇ ਵਾਲਾ ਨੂੰ ਆਮ ਤੌਰ 'ਤੇ ਆਪਣੀ ਪੀੜ੍ਹੀ ਦੇ ਸਭ ਤੋਂ ਮਹਾਨ ਪੰਜਾਬੀ ਕਲਾਕਾਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਅਤੇ ਕਈ ਉਸਨੂੰ ਸਭ ਤੋਂ ਮਹਾਨ ਅਤੇ ਸਭ ਤੋਂ ਵਿਵਾਦਪੂਰਨ ਪੰਜਾਬੀ ਕਲਾਕਾਰਾਂ ਵਿੱਚੋਂ ਇੱਕ ਮੰਨਦੇ ਹਨ। ਇਸ ਤੋਂ ਇਲਾਵਾ, ਉਸ ਨੂੰ ਪੰਜਾਬੀ ਕਲਾਕਾਰਾਂ ਲਈ ਮੁੱਖ ਧਾਰਾ ਦੇ ਸੰਗੀਤ ਦੇ ਦਰਵਾਜ਼ੇ ਖੋਲ੍ਹਣ ਵਿੱਚ ਇੱਕ ਪ੍ਰਮੁੱਖ ਸ਼ਖਸੀਅਤ ਮੰਨਿਆ ਜਾਂਦਾ ਸੀ।
ਪੰਜਾਬ ਸ਼ਬਦ ਫ਼ਾਰਸੀ ਭਾਸ਼ਾ ਦੇ ਸ਼ਬਦ "ਪੰਜ" ਅਤੇ "ਆਬ" ਦੇ ਸੁਮੇਲ ਤੋਂ ਬਣਿਆ ਹੈ, ਜਿਸ ਵਿੱਚੋਂ ਪੰਜ ਦਾ ਅਰਥ ਪੰਜ ਅਤੇ ਆਬ ਦਾ ਅਰਥ ਪਾਣੀ ਹੈ, ਇਸ ਤਰ੍ਹਾਂ ਪੰਜ + ਆਬ ਦਾ ਅਰਥ ਹੋਇਆ ਪੰਜ ਪਾਣੀਆਂ ਦੀ ਧਰਤੀ (ਪੰਜ ਦਰਿਆਵਾਂ ਦੀ ਧਰਤੀ)। ਇਸ ਸ਼ਬਦ ਦੀ ਸਭ ਤੋਂ ਪਹਿਲੀ ਵਰਤੋਂ ਇਬਨ ਬਤੂਤਾ ਦੀਆਂ ਲਿਖਤਾਂ ਵਿੱਚ ਮਿਲਦੀ ਹੈ ਜੋ 14ਵੀਂ ਸਦੀ ਵਿੱਚ ਇਸ ਇਲਾਕੇ ਵਿੱਚ ਆਇਆ ਸੀ। ਇਸਦੀ ਵੱਡੇ ਪੱਧਰ ਉੱਤੇ ਵਰਤੋਂ 16ਵੀਂ ਸਦੀ ਦੇ ਦੂਜੇ ਹਿੱਸੇ ਦੀ ਕਿਤਾਬ "ਤਰੀਖ਼ ਸ਼ੇਰ ਸ਼ਾਹ ਸੂਰੀ" ਵਿੱਚ ਮਿਲਦੀ ਹੈ, ਜਿਸ ਵਿੱਚ ਪੰਜਾਬ ਸ਼ਬਦ ਸ਼ੇਰਖ਼ਾਨ ਦੇ ਕਿਲ੍ਹੇ ਦੀ ਉਸਾਰੀ ਦੇ ਹਵਾਲੇ ਨਾਲ ਆਉਂਦਾ ਹੈ। ਇਸ ਤੋਂ ਪਹਿਲਾਂ ਪੰਜਾਬ ਵਰਗਾ ਜ਼ਿਕਰ ਮਹਾਂਭਾਰਤ ਦੇ ਕਿੱਸੇ ਕਹਾਣੀਆਂ ਵਿੱਚ ਵੀ ਹੈ ਜੋ ਪੰਚ-ਨਦ (ਪੰਜ ਨਦੀਆਂ) ਦੇ ਹਵਾਲੇ ਨਾਲ਼ ਹੈ। ਇਸ ਦੇ ਮਗਰੋਂ ਆਈਨ-ਏ-ਅਕਬਰੀ ਵਿੱਚ ਅਬੁਲ ਫ਼ਜ਼ਲ ਨੇ ਲਿਖਿਆ ਹੈ ਕਿ ਇਹ ਇਲਾਕਾ ਦੋ ਹਿੱਸਿਆਂ ਵਿੱਚ ਵੰਡਿਆ ਸੀ, ਲਾਹੌਰ ਤੇ ਮੁਲਤਾਨ। ਇਸ ਆਈਨ ਅਕਬਰੀ ਦੇ ਦੂਜੇ ਹਿੱਸੇ ਵਿੱਚ ਅਬੁਲ ਫ਼ਜ਼ਲ ਨੇ ਪੰਜਾਬ ਨੂੰ ਪੰਜ-ਨਦ ਲਿਖਿਆ ਹੈ। ਇਸ ਦੇ ਇਲਾਵਾ ਮੁਗ਼ਲ ਬਾਦਸ਼ਾਹ ਜਹਾਂਗੀਰ ਨੇ ਆਪਣੀ "ਤਜ਼ਕ-ਏ-ਜਹਾਂਗੀਰੀ" ਵਿੱਚ ਵੀ ਪੰਜਾਬ ਲਫ਼ਜ਼ ਵਰਤਿਆ ਹੈ। ਪੰਜਾਬ ਫ਼ਾਰਸੀ ਦੇ ਪੰਜ ਯਾਨੀ ਪੰਚ ਅਤੇ ਆਬ ਯਾਨੀ ਪਾਣੀ ਤੋਂ ਲਿਆ ਹੈ, ਜਿਸਦਾ ਮਤਲਬ ਪੰਜ ਦਰਿਆਵਾਂ ਦੀ ਧਰਤੀ ਬਣਦਾ ਹੈ। ਇਹ ਉਹ ਪੰਜ ਦਰਿਆ ਹਨ ਜਿਹੜੇ ਇਸ ਇਲਾਕੇ ਵਿੱਚ ਵਗਦੇ ਹਨ। ਅੱਜ ਕੱਲ੍ਹ ਦੋ ਦਰਿਆ (ਚਨਾਬ ਅਤੇ ਜੇਹਲਮ) ਪਾਕਿਸਤਾਨ ਵਿੱਚ ਹੀ ਵਗਦੇ ਹਨ। ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿੱਚ ਬਾਕੀ ਤਿੰਨ ਦਰਿਆਵਾਂ (ਸਤਲੁਜ, ਬਿਆਸ ਅਤੇ ਰਾਵੀ) ਦਾ ਪਾਣੀ ਵਗਦਾ ਹੈ, ਜਿਹੜੇ ਭਾਰਤ ਵਿੱਚੋ ਹੁੰਦੇ ਹੋਏ ਪਾਕਿਸਤਾਨ ਵਿੱਚ ਪ੍ਰਵੇਸ਼ ਕਰਦੇ ਹਨ। ਇਸ ਤੋਂ ਪਹਿਲਾਂ ਇਸ ਦਾ ਨਾਂ "ਸਪਤ ਸੰਧੂ" ਯਾਨੀ ਸੱਤ ਦਰਿਆਵਾਂ ਦੀ ਸਰਜ਼ਮੀਨ ਸੀ। "ਤਰੀਖ਼ ਜਿਹਲਮ" ਵਿੱਚ ਅੰਜੁਮ ਸੁਲਤਾਨ ਸ਼ਹਿਬਾਜ਼ ਨੇ ਲਿਖਿਆ ਹੈ ਕਿ ਸਪਤ ਦਾ ਮਤਲਬ ਸੱਤ ਤੇ ਸੰਧੂ ਦਾ ਮਤਲਬ ਦਰਿਆ ਹੈ।
ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿੱਖਾਂ ਦੇ ਪ੍ਰਗਟ ਤੇ ਸਦੀਵੀ ਕਾਲ ਲਈ ਗੁਰੂ ਹਨ । ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਇਸ ਮਹਾਨ ਗ੍ਰੰਥ ਦਾ ਸੰਕਲਨ 1601 ਵਿੱਚ ਸ਼ੁਰੂ ਕੀਤਾ ਅਤੇ 2 ਅਗਸਤ 1604 ਨੂੰ ਸੰਪੰਨ ਕੀਤਾ। ਇਸ ਮਹਾਨ ਗ੍ਰੰਥ ਦੀ ਲੇਖਣੀ ਦਾ ਕਾਰਜ ਭਾਈ ਗੁਰਦਾਸ ਜੀ ਨੇ ਕੀਤਾ। ਇਸ ਵਿੱਚ ਪਹਿਲਾਂ ਪੰਜ ਗੁਰੂਆਂ ਦੀ ਬਾਣੀ ਦਰਜ ਸੀ; ਬਾਅਦ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਸ ਵਿੱਚ 1705 ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਸ਼ਾਮਲ ਕੀਤੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਛੇ ਗੁਰੂ ਸਹਿਬਾਨਾਂ ਤੋਂ ਇਲਾਵਾ 15 ਭਗਤਾਂ, 11 ਭੱਟਾਂ ਤੇ ਤਿੰਨ ਗੁਰੂ ਘਰ ਦੇ ਸਿੱਖ ਸ਼ਰਧਾਲੂਆਂ ਦੀ ਬਾਣੀ ਦਰਜ ਹੈ, ਜੋ ਹੇਠ ਲਿਖੇ ਪ੍ਰਕਾਰ ਹੈ-
ਪੰਜਾਬ ਦੇ ਲੋਕ ਸਾਹਿਤ ਦੀ ਇਸ ਵੰਨਗੀ ਵਿੱਚ ਬਹੁਤ ਕੁਝ ਏ, ਪੰਜਾਬ ਦੀਆਂ ਇਨ੍ਹਾਂ ਬੋਲੀਆਂ ਵਿੱਚ ਪੂਰੀ ਪੰਜਾਬੀ ਕੌਮ ਦਾ ਦਿਲ ਧੜਕਦਾ ਹੈ ਸਮਾਜ ਦਾ ਚਿਹਰਾ, ਸਮਾਂ -ਕਾਲ ਝਾਤੀ ਮਾਰਦਾ ਹੈ। ਇਹ ਬੋਲੀਆਂ ਪੰਜਾਬੀ ਕੌਮ ਦਾ ਮੁਹਾਂਦਰਾ ਨੇ। ਇਹਨਾਂ ਵਿੱਚ ਪਿਆਰ ਦੇ ਭਾਵ, ਨਫ਼ਰਤ ਦੇ ਭਾਵ , ਮੇਲ - ਮਿਲਾਪ ਅਤੇ ਜੁਦਾਈ ਹੈ। ਬੋਲੀਆਂ ਵਿੱਚ ਲੜਾਈ ਹੈ ਸੁਲਹ ਹੈ। ਇਸ ਵਿੱਚ ਗਰੂਰ ਹੈ ਤਾਬੋਰ ਹੈ ਦੇਸ਼ ਭਗਤੀ ਹੈ। ਇਨ੍ਹਾਂ ਵਿੱਚ ਹੰਝੂਆਂ ਦੀਆਂ ਬਰਸਾਤਾਂ ਤੇ ਹਾਸਿਆਂ ਦੀ ਚਮਕਾਰ ਏ। ਰੁਸਣ ਤੇ ਮਨਾਉਣ ਦੀ ਗੱਲ੍ਹ ਕਰਦੀਆਂ ਏਹ ਬੋਲੀਆਂ ਕਿਤੇ ਢੋਲ ਨੂੰ ਤੋਰ ਕੇ ਵਿਹੜੇ ਵਿੱਚ ਬੈਠੀਆਂ ਐਸੀਆਂ ਪਾਟਦੀਆਂ ਨੇ। ਇਨ੍ਹਾਂ ਬੋਲੀਆਂ ਵਿੱਚ ਜ਼ਾਲਮ ਹਾਕਮਾਂ ਲਈ ਵੰਗਾਰ ਅਤੇ ਬੇਸਹਾਰਿਆਂ ਪ੍ਰਤੀ ਹਮਾਇਤ ਦੇ ਭਾਵ ਵੀ ਸ਼ਾਮਿਲ ਹੁੰਦੇ ਹਨ ਹਾਸ-ਵਿਅੰਗ, ਮਿੱਠੀਆਂ ਤੇ ਪਿਆਰੀਆਂ ਗਾਲ੍ਹਾਂ ਵੀ ਨੇ। ਹਰੀਆਂ ਫਸਲਾਂ, ਸੋਕੇ ਦੀਆਂ ਗੱਲ੍ਹਾਂ ਆ ਜਾਂਦੀਆਂ ਹਨ। ਬੋਲੀਆਂ ਵਿੱਚ ਪੰਜਾਬੀ ਸਭਿਆਚਾਰ ਦੇ ਕੀਮਤੀ ਲਿਬਾਸ ਵੱਡਮੁੱਲੇ ਗਹਿਣਿਆਂ ਦਾ ਜ਼ਿਕਰ ਛੇਡ- ਛਾੜ ਤੇ ਰੁਮਾਂਸ, ਦੁਆਲੇ ਤੇ ਬੱਦ ਦੁਆਵਾਂ ਵੀ ਸ਼ਾਮਿਲ ਹਨ। ਇਨ੍ਹਾਂ ਵਿੱਚ ਰਿਸ਼ਤੇ ਨਾਤੇ ਤੇ ਉਨ੍ਹਾਂ ਦੇ ਗੁਣ ਤੇ ਅਉਗੁਣ ਵੀ ਦਿਖਾਈ ਦਿੰਦੇ ਹਨ। ਇਨ੍ਹਾਂ ਵਿੱਚ ਪੰਛੀਆਂ ਦੀਆਂ ਓਸਾਰੀਆ ਤੇ ਰੁੱਖਾਂ ਦੀਆਂ ਗੱਲਾਂ ਨੇ। ਪਿਆਰ ਦੇ ਗਿਲੇ- ਸ਼ਿਕਵੇ ਤੇ ਇਸ਼ਕੀਆ ਤਰਲੇ ਵੀ ਨੇ। ਇਨ੍ਹਾਂ ਵਿੱਚ ਸੁਰਾਂ ਵੀ ਨੇ ਤਾਲ ਹੋਕੇ ਤੇ ਹਟਕੋਰੇ ਵੀ ਨੇ। ਸਰਘੀ ਵੇਲੇ ਤੋਂ ਲੈਕੇ ਰਾਤ ਦੇ ਪਿਛਲੇ ਪਹਿਰ ਤੱਕ ਪੰਜਾਬੀ ਕੌਮ ਜੋ ਘਾਲਣਾ ਘਾਲਦੀ ਹੈ ਉਹ ਇੰਨ੍ਹਾਂ ਬੋਲੀਆਂ ਵਿੱਚ ਹੈ। ਗਿੱਧਾ ਅਤੇ ਕਈ ਹੋਰ ਲੋਕ ਨਾਚਾਂ ਨੂੰ ਮਹਾਨ ਕਲਾਕ੍ਰਿਤ ਬਣਾਉਣ ਵਿੱਚ ਲੋਕ ਬੋਲੀਆਂ ਦਾ ਵਿਸ਼ੇਸ਼ ਸਥਾਨ ਹੈ। ਖ਼ਾਸ ਕਰਕੇ ਗਿੱਧਾ ਪਾਉਣ ਸਮੇਂ ਮੁਟਿਆਰਾਂ ਇਨ੍ਹਾਂ ਬੋਲੀਆਂ ਰਾਹੀਂ ਹੀ ਜ਼ਿੰਦਗੀ ਦੇ ਹਰ ਰੰਗ ਨੂੰ ਪੇਸ਼ ਕਰਦੀਆਂ ਹਨ ਲੋਕ ਬੋਲੀਆਂ ਪੰਜਾਬੀ ਸੱਭਿਆਚਾਰ ਦੀ ਮੂੰਹ ਬੋਲਦੀ ਤਸਵੀਰ ਹਨ। ਇੰਨ੍ਹਾਂ ਵਿੱਚ ਜ਼ਿੰਦਗੀ ਦੇ ਕਈ ਤਜ਼ਰਬੇ, ਸਮਾਜਿਕ ਆਰਥਿਕ ਅਤੇ ਇਤਿਹਾਸਕ ਜਾਣਕਾਰੀ ਸਮਾਈ ਹੋਈ ਹੈ। ਬੋਲੀਆਂ ਕਿਸੇ ਵਿਸ਼ੇਸ਼ ਲੇਖਕ ਦੀਆਂ ਲਿਖੀਆਂ ਨਹੀਂ ਹੁੰਦੀਆਂ ਇੰਨ੍ਹਾਂ ਵਿੱਚ ਸਮੇਂ ਅਤੇ ਸਥਾਨ ਦੇ ਹਿਸਾਬ ਨਾਲ ਵਾਧਾ - ਘਾਟਾ ਹੁੰਦਾ ਰਹਿੰਦਾ ਹੈ। ਤ੍ਰਿੰਞਣਾ ਵਿੱਚ ਕੱਤਦੀਆਂ ਮੁਟਿਆਰਾਂ ਦੁੱਧ ਰਿੜਕਦੀਆਂ ਸੁਆਣੀਆਂ, ਫੁਲਕਾਰੀਆਂ ਕੱਢਦੀਆਂ ਨੱਢੀਆਂ ਪਤਾ ਨਹੀਂ ਲੋਕ ਬੋਲੀਆਂ ਰੂਪੀ ਖਜ਼ਾਨਾ ਕਿੰਨਾ ਵਧਾ ਦਿੰਦੀਆਂ ਹਨ।
ਸਚਖੰਡ ਸ਼੍ਰੀ ਹਰਿਮੰਦਰ ਸਾਹਿਬ ਜਾਂ ਸ਼੍ਰੀ ਦਰਬਾਰ ਸਾਹਿਬ (ਪੰਜਾਬੀ ਉਚਾਰਨ: [dəɾbaːɾ saːh(ɪ)b]; ਰੱਬ ਦਾ ਘਰ) ਭਾਰਤ ਦੇ ਪੰਜਾਬ ਸੂਬੇ ਦੇ ਸ਼ਹਿਰ ਅੰਮ੍ਰਿਤਸਰ ਵਿੱਚ ਸਥਿਤ ਇੱਕ ਗੁਰੂਦੁਆਰਾ ਹੈ। ਇਹ ਸਿੱਖਾਂ ਦਾ ਸਭ ਤੋਂ ਪਵਿੱਤਰ ਧਾਰਮਿਕ ਅਸਥਾਨ ਮੰਨਿਆ ਜਾਂਦਾ ਹੈ।ਇਹ ਗੁਰੂਦਵਾਰਾ ਚੌਥੇ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਦੁਆਰਾ 1577 ਵਿੱਚ ਬਣਵਾਏ ਗਏ ਸਰੋਵਰ ਦੇ ਦੁਆਲੇ ਬਣਾਇਆ ਗਿਆ ਹੈ। ਇਸਦੀ ਨੀਂਹ 28 ਦਸੰਬਰ 1588 ਵਿੱਚ ਸਾਈਂ ਮੀਆਂ ਮੀਰ ਜੀ ਦੁਆਰਾ ਰੱਖਿਆ ਗਿਆ ਸੀ। 1604 ਵਿੱਚ ਪੰਜਵੇਂ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਇੱਥੇ ਆਦਿ ਗ੍ਰੰਥ ਦੇ ਇੱਕ ਖਰੜੇ ਦਾ ਪ੍ਰਕਾਸ਼ ਕੀਤਾ ਅਤੇ ਇਸ ਥਾਂ ਨੂੰ "ਅਠ ਸਠ ਤੀਰਥ" ਕਿਹਾ।ਦੋ ਸਾਲਾਂ ਬਾਅਦ ਸੰਨ 1606 ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਜੀ ਦਾ ਨੀਂਹ ਪੱਥਰ ਛੇਵੇਂ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੁਆਰਾ ਰੱਖਿਆ ਗਿਆ। ਇਸ ਤੋਂ ਇਲਾਵਾ 1757, 1762 ਅਤੇ 1764 ਵਰ੍ਹਿਆ ਦੇ ਅਫ਼ਗ਼ਾਨ ਹਮਲਿਆਂ ਦੌਰਾਨ ਸ਼੍ਰੀ ਹਰਿਮੰਦਰ ਸਾਹਿਬ ਦੀ ਇਮਾਰਤ ਨੂੰ ਨਸ਼ਟ ਕਰ ਦਿੱਤਾ ਗਿਆ ਸੀ। ਬਾਬਾ ਦੀਪ ਸਿੰਘ ਜੀ ਸ਼ਹੀਦ ਦੀ ਸ਼ਹੀਦੀ ਵੀ ੧੬੫੭ ਦੇ ਜਹਾਨ ਖ਼ਾਨ ਵਾਲੇ ਹਮਲੇ ਦੌਰਾਨ ਹੀ ਸ਼੍ਰੀ ਦਰਬਾਰ ਸਾਹਿਬ ਦੀ ਰਾਖੀ ਕਰਦਿਆ ਹੋਈ ਸੀ। ਅੱਜ ਬਾਬਾ ਜੀ ਦੀ ਯਾਦ ਵਿੱਚ ਸ਼੍ਰੀ ਹਰਿਮੰਦਰ ਸਾਹਿਬ ਜੀ ਦੀ ਪਰਿਕਰਮਾ ਵਿੱਚ ਸ਼ਹੀਦੀ ਬੁੰਗਾ ਸਥਿਤ ਹੈ, ਜਿੱਥੇ ਲੜੀਵਾਰ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਚਲਦੇ ਰਹਿੰਦੇ ਹਨ।
ਪੂਰਨ ਗੁਰਸਿੱਖ ਬਾਬਾ ਬੁੱਢਾ ਜੀ' ਦਾ ਜਨਮ (7 ਕੱਤਕ 1563 ਬਿਕਰਮੀ) ਜਾਂ (22 ਅਕਤੂਬਰ, 1506-16 ਨਵੰਬਰ 1631) ਨੂੰ ਪਿੰਡ ਗੱਗੋਨੰਗਲ, ਜਿਸ ਨੂੰ ਹੁਣ ਕੱਥੂਨੰਗਲ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਦੇ ਸ਼ਾਹੀ ਕਿਲ੍ਹਾ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਭਾਈ ਸੁੱਘਾ ਜੀ ਰੰਧਾਵਾ ਦੇ ਗ੍ਰਹਿ ਵਿਖੇ ਹੋਇਆ। ਆਪ ਜੀ ਦੇ ਪਿਤਾ 22 ਪਿੰਡਾਂ ਦੇ ਮਾਲਕ ਸਨ। ਆਪ ਜੀ ਦੀ ਮਾਤਾ ਗੌਰਾਂ ਬਹੁਤ ਹੀ ਭਜਨ ਬੰਦਗੀ ਵਾਲੀ ਇਸਤਰੀ ਸੀ, ਜਿਸ ਕਰ ਕੇ ਉਹਨਾਂ ਦੀ ਭਜਨ ਬੰਦਗੀ ਦਾ ਪ੍ਰਭਾਵ ਬਾਬਾ ਬੁੱਢਾ ਜੀ ’ਤੇ ਵੀ ਪਿਆ।
ਹਾੜੀ ਦੀਆਂ ਫ਼ਸਲਾਂ (ਜਾਂ ਰਬੀ ਫਸਲਾਂ; ਅੰਗ੍ਰੇਜ਼ੀ ਵਿੱਚ: Rabi Crops) ਸਰਦੀ ਵਿੱਚ ਬੀਜੀਆਂ ਜਾਂਦੀਆਂ ਖੇਤੀਬਾੜੀ ਦੀਆਂ ਫਸਲਾਂ ਹਨ ਅਤੇ ਦੱਖਣੀ ਏਸ਼ੀਆ ਵਿੱਚ ਬਸੰਤ ਰੁੱਤ ਵਿੱਚ ਇਹਨਾਂ ਦੀ ਕਟਾਈ ਹੁੰਦੀ ਹੈ। ਇਹ ਸ਼ਬਦ "ਬਸੰਤ" ਲਈ ਅਰਬੀ ਸ਼ਬਦ ਤੋਂ ਬਣਿਆ ਹੋਇਆ ਹੈ, ਜੋ ਭਾਰਤੀ ਉਪ-ਮਹਾਂਦੀਪ ਵਿੱਚ ਵਰਤਿਆ ਜਾਂਦਾ ਹੈ, ਜਿਥੇ ਇਹ ਬਸੰਤ ਰੁੱਤ ਹੁੰਦੀ ਹੈ (ਜਿਸ ਨੂੰ "ਸਰਦੀਆਂ ਦੀ ਫਸਲ" ਵੀ ਕਿਹਾ ਜਾਂਦਾ ਹੈ)।
ਹਾਲਾਂਕਿ "ਸ਼ਬਦ" ਦੀ ਵਿਆਖਿਆ ਲਈ ਵਿਦਵਾਨਾਂ ਦੇ ਅਲੱਗ-ਅਲੱਗ ਵਿਚਾਰ ਹਨ। ਪ੍ਰਸਿੱਧ ਅਮਰੀਕੀ ਭਾਸ਼ਾ ਵਿਗਿਆਨੀ ਲਿਉਨਾਰਦ ਬਲੂਮਫ਼ੀਲਡ ਨੇ ਕਿ 'ਸ਼ਬਦ' ਬਾਰੇ ਕਿਹਾ ਹੈ: “ A word is a minimal free form” ਅਰਥਾਤ “ਸ਼ਬਦ ਇੱਕ ਲਘੂਤਮ ਸੁਤੰਤਰ ਇਕਾਈ ਹੈ।“ ਬਲੂਮਫ਼ੀਲਡ ਦੀ ਇਹ ਪਰਿਭਾਸ਼ਾ ਹੁਣ ਤੱਕ ਮਿਲਦੀਆਂ ਸਾਰੀਆਂ ਪਰਿਭਾਸ਼ਾਵਾਂ ਨਾਲੋਂ ਮੁਕਾਬਲਨ ਵਧੇਰੇ ਮਕਬੂਲ ਹੈ। ਇਸ ਪਰਿਭਾਸ਼ਾ ਨੂੰ ਚੰਗੀ ਤਰ੍ਹਾਂ ਸਮਝਣ ਲਈ ਸਾਨੂੰ ਸੁਤੰਤਰ ਬੰਧੇਜੀ ਰੂਪਾਂ ਦੀ ਪ੍ਰਕ੍ਰਿਤੀ ਸਮਝ ਲੈਣੀ ਚਾਹੀਦੀ ਹੈ।
ਭਗਤ ਸਿੰਘ (28 ਸਤੰਬਰ 1907 - 23 ਮਾਰਚ 1931) ਭਾਰਤ ਦਾ ਇੱਕ ਅਜ਼ਾਦੀ ਘੁਲਾਟੀਆ ਸੀ। ਭਗਤ ਸਿੰਘ ਨੂੰ 23 ਮਾਰਚ 1931 ਨੂੰ ਉਸ ਦੇ ਸਾਥੀਆਂ, ਰਾਜਗੁਰੂ ਅਤੇ ਸੁਖਦੇਵ ਦੇ ਨਾਲ ਫ਼ਾਂਸੀ ਤੇ ਲਟਕਾ ਦਿੱਤਾ ਗਿਆ ਸੀ। ਉਹ ਹਿੰਦੁਸਤਾਨ ਸੋਸ਼ਲਿਸਟ ਰਿਪਬਲੀਕਨ ਐਸੋਸੀਏਸ਼ਨ ਦੇ ਸੰਸਥਾਪਕ ਮੈਬਰਾਂ ਵਿੱਚੋਂ ਇੱਕ ਸੀ। ਭਗਤ ਸਿੰਘ ਇਨਕਲਾਬੀ ਹੋਣ ਦੇ ਨਾਲ ਨਾਲ ਮੌਲਿਕ ਚਿੰਤਕ ਵੀ ਸੀ। ਉਸ ਨੇ ਸਮਾਜਿਕ, ਸਿਆਸੀ ਤੇ ਸਭਿਆਚਾਰਕ ਵਰਤਾਰਿਆਂ ਨੂੰ ਤਰਕਸ਼ੀਲ ਤਰੀਕੇ ਨਾਲ ਘੋਖਿਆ ਤੇ ਉਨ੍ਹਾਂ ਬਾਰੇ ਵਿਚਾਰ ਪ੍ਰਗਟਾਏ।1928 ਵਿੱਚ ਭਗਤ ਸਿੰਘ ਤੇ ਉਸਦੇ ਸਾਥੀ ਸ਼ਿਵਰਾਮ ਰਾਜਗੁਰੂ ਨੇ 21 ਸਾਲਾ ਬਰਤਾਨਵੀ ਪੁਲਿਸ ਅਫ਼ਸਰ ਜੌਨ ਸਾਂਡਰਸ ਦਾ ਲਾਹੌਰ ਵਿਖੇ ਗੋਲੀ ਮਾਰਕੇ ਕਤਲ ਕੀਤਾ ਜਦਕਿ ਉਹਨਾਂ ਦਾ ਮਕਸਦ ਜੇਮਜ਼ ਸਕੌਟ ਨਾਂ ਦੇ ਸੀਨੀਅਰ ਪੁਲਿਸ ਸੁਪਰਿਨਟੈਂਡੈਂਟ ਦਾ ਕਤਲ ਕਰਨਾ ਸੀ।
ਜਪੁ ਜੀ ਸਾਹਿਬ (ਜਾਂ ਜਪੁ ਜੀ) ਗੁਰੂ ਨਾਨਕ ਦੇਵ ਦੀ ਲਿਖੀ ਬਾਣੀ ਹੈ, ਜੋ ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਪਹਿਲਾਂ ਦਰਜ ਹੈ। ਇਸ ਵਿੱਚ ਮੂਲ ਮੰਤਰ, 38 ਪੌੜੀਆਂ ਅਤੇ 2 ਸਲੋਕ ਹਨ। ਇਹ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਅੰਗ 1 ਤੋਂ ਅੰਗ 8 ਤੱਕ ਸੁਭਾਇਮਾਨ ਹੈ। ਇਹ ਇੱਕ ਪ੍ਰਬੰਧ ਕਾਵਿ ਹੈ ਭਾਵ ਕਿ ਇਸ ਵਿੱਚ ਵਿਚਾਰਾਂ ਨੂੰ ਇੱਕ ਕਾਵਿਕ ਲੜੀ ਵਿੱਚ ਪਰੋਇਆ ਗਿਆ ਹੈ। ਇਸ ਦੇ ਸ਼ੁਰੂ ਵਿੱਚ ਮੂਲ ਮੰਤਰ ਪਰਮਾਤਮਾ ਦੇ ਗੁਣ, ਮਿਜ਼ਾਜ ਅਤੇ ਸਰੂਪ ਬਾਰੇ ਦੱਸਦਾ ਹੈ। ਜਪੁਜੀ ਦਾ ਅਰਥ ਪਵਿੱਤਰ ਜਾਪ, ਅਦਵੈਤਵਾਦ ਅਤੇ ਇੱਕ-ਈਸ਼ਵਰਵਾਦ ਦਾ ਗੀਤ ਹੈ। ਇਹ ਰਚਨਾ ਗੁਰੂ ਗ੍ਰੰਥ ਸਾਹਿਬ ਦਾ ਸਾਰ ਹੈ। ਜਪੁਜੀ ਸਾਹਿਬ ਦੀ ਵਿਆਖਿਆ ਗੁਰੂ ਗ੍ਰੰਥ ਸਾਹਿਬ ਦਾ ਕੇਂਦਰੀ ਭਾਵ ਸਪਸ਼ਟ ਕਰ ਦਿੰਦੀ ਹੈ।
ਪੰਜਾਬੀ ਸੱਭਿਆਚਾਰ ਤੋਂ ਭਾਵ ਪੰਜਾਬੀ ਲੋਕ-ਸਮੂਹ ਦੁਆਰਾ ਸਿਰਜੀ ਵਿਸ਼ੇਸ਼ ਜੀਵਨ-ਜਾਂਚ ਜਿਸ ਵਿੱਚ ਉਨ੍ਹਾ ਲੋਕਾਂ ਦਾ ਰਹਿਣ-ਸਹਿਣ, ਕਿੱਤੇ, ਰਸਮ-ਰਿਵਾਜ, ਰਿਸ਼ਤੇ-ਨਾਤੇ, ਪਹਿਰਾਵਾ, ਵਿਸ਼ਵਾਸ਼, ਕੀਮਤਾਂ, ਮਨੋਰੰਜਨ ਦੇ ਸਾਧਨ, ਭਾਸ਼ਾ ਅਤੇ ਲੋਕ-ਸਾਹਿਤ ਆਦਿ ਸ਼ਾਮਿਲ ਹੁੰਦੇ ਹਨ। ਓਪਰੀ ਨਜ਼ਰੇ ਵੇਖਿਆਂ ਜਿੱਥੇ ਸੱਭਿਆਚਾਰ ਦੀ ਪ੍ਰਕਿਰਤੀ ਸਧਾਰਨ ਜਾਪਦੀ ਹੈ, ਉੱਥੇ ਇਸਦਾ ਅਧਿਐਨ ਕਰ ਦੇ ਹੋਏ ਅਸੀਂ ਮਹਿਸੂਸ ਕਰ ਸਕਦੇ ਹਾਂ ਕਿ ਇਹ ਆਪਣੇ ਆਪ ਵਿੱਚ ਇੱਕ ਜਟਿਲ ਵਰਤਾਰਾ ਵੀ ਹੈ।
ਪਰਿਵਰਤਨ ਕਾਲ ਦੀ ਵਾਰਤਕ ਪੁਰਾਤਨ ਜਨਮ ਸਾਖੀ ਤੋਂ ਪੂਰਵ ਜਿਸ ਵਾਰਤਕ ਦੇ ਅੰਦਾਜ਼ੇ ਲਗਾਏ ਜਾਂਦੇ ਹਨ ਉਹ ਅਨੁਮਾਨ ਸਹੀ ਜਾਪਦੇ ਪੰਜਾਬੀ ਹਨ। ਪੰਜਾਬੀ ਵਿਚ ਜਨਮ ਸਾਖੀ ਵਰਗਾ ਸਮਰੱਥ ਵਾਰਤਕ ਰੂਪ ਇਕਦਮ ਜਾਂ ਖਲਾਅ ਵਿਚੋਂ ਨਹੀਂ ਪੈਂਦਾ ਹੋ ਸਕਦਾ।ਇਸ ਨੂੰ ਸਮਰੱਥ ਬਣਾਉਣ ਵਿੱਚ ਸੰਸਕ੍ਰਿਤ,ਪ੍ਰਾਕਿਰਤਾਂ, ਬ੍ਰਜ ਅਤੇ ਅਰਬੀ ਫਾਰਸੀ ਭਾਸ਼ਾਵਾਂ ਦੇ ਵਾਰਤਕ ਸਾਹਿਤ ਦਾ ਮਹੱਤਵਪੂਰਨ ਯੋਗਦਾਨ ਰਿਹਾ ਹੈ। ਇਹਨਾਂ ਭਾਸ਼ਾਵਾਂ ਦੇ ਪ੍ਰਭਾਵ ਸਦਕਾ ਮੱਧਕਾਲੀ ਪੰਜਾਬੀ ਵਾਰਤਕ ਦੇ ਹੇਠ ਲਿਖੇ ਰੂਪਾਂ ਨੇ ਜਨਮ ਲਿਆ: ਜਨਮ ਸਾਖੀਆਂ: ਜਨਮ ਸਾਖੀਆਂ ਮੱਧਕਾਲੀ ਪੰਜਾਬੀ ਵਾਰਤਕ ਦਾ ਸਭ ਤੋਂ ਪ੍ਰਾਚੀਨ ਪ੍ਰਮੁੱਖ ਅਤੇ ਮਹੱਤਵਪੂਰਨ ਰੂਪ ਹਨ। 'ਜਨਮ ਸਾਖੀ' ਸ਼ਬਦ ਦਾ ਮੂਲ 'ਸਾਖੀ' ਹੈ। ਸਾਖੀ ਸ਼ਬਦ ਦਾ ਸ਼ਾਬਦਿਕ ਅਰਥ ਹੈ ਗਵਾਹੀ।ਪਰ ਇਥੇ ਸਾਖੀ ਸਾਹਿਤ ਰੂਪ ਤੋਂ ਭਾਵ ਹੈ ਅੱਖੀਂ ਦੇਖੀ ਕਹਾਣੀ। ਜਨਮ ਸਾਖੀ ਸਾਹਿਤ ਰੂਪ ਆਪਣੇ ਮੁੱਢਲੇ ਰੂਪ ਵਿਚ ਗੁਰੂ ਨਾਨਕ ਨਾਲ ਸੰਬੰਧਿਤ ਸਨ।ਉਹ ਆਪਣੇ ਆਪ ਵਿੱਚ ਇੱਕ ਮਹਾਨ ਸ਼ਖ਼ਸੀਅਤ ਸਨ। ਇਸ ਲਈ ਮੱਧਕਾਲੀ ਪਾਠਕ ਇਸ ਗੱਲ ਵਿਚ ਵਿਸ਼ਵਾਸ ਨਹੀਂ ਕਰਦਾ ਸੀ ਕਿ ਲੇਖਕ ਵੱਲੋਂ ਰਚੀ ਗਈ ਰਚਨਾ ਸੱਚ ਅਧਾਰਿਤ ਹੈ। ਉਸ ਨੂੰ ਵਿਸ਼ਵਾਸ ਦਿਵਾਉਣ ਲਈ ਹੀ ਇਸ ਸਾਹਿਤ ਰੂਪ ਦਾ ਨਾਮ' ਸਾਖੀ' ਰੱਖਿਆ ਗਿਆ। ਇਸ ਸਾਹਿਤ ਰੂਪ ਦਾ ਭਾਵ ਇਹ ਸੀ ਉਹ ਕਹਾਣੀ ਜਿਸ ਵਿੱਚ ਇਤਿਹਾਸਕ ਗਵਾਹੀ ਮਿਲੇ। 'ਸਾਖੀ ਅਤੇ ਜਨਮਸਾਖੀ' ਵਿਚ ਹਲਕਾ ਜਿਹਾ ਭੇਦ ਹੈ। ਸਾਖੀ ਵਿੱਚ ਕਿਸੇ ਘਟਨਾ ਨੂੰ ਜਾਂ ਕਿਸੇ ਇੱਕ ਕਹਾਣੀ ਨੂੰ ਅਧਾਰ ਬਣਾਇਆ ਜਾਂਦਾ ਹੈ। ਇਸ ਤਰ੍ਹਾਂ ਜੇਕਰ ਕਿਸੇ ਮਹਾਨ ਵਿਅਕਤੀ ਦੇ ਜੀਵਨ ਨੂੰ ਵਿਸਥਾਰ ਪੂਰਵਕ ਅਤੇ ਤਰਤੀਬ ਵਿੱਚ ਪੇਸ਼ ਨਾ ਕੀਤਾ ਜਾਵੇ ਤਾਂ ਵੀ ਅਜਿਹੀ ਰਚਨਾ 'ਸਾਖੀ ਸੰਗ੍ਰਹਿ ਹੀ ਹੋਵੇਗੀ 'ਜਨਮ ਸਾਖੀ ਨਹੀਂ। ' ਜਨਮ ਸਾਖੀ' ਵਿਚ ਕਿਸੇ ਮਹਾਨ ਵਿਅਕਤੀ ਦੇ ਜੀਵਨ ਬਿਰਤਾਂਤ ਨੂੰ ਜਨਮ ਤੋਂ ਲੈ ਕੇ ਉਸ ਦੀ ਜੀਵਨ ਲੀਲ੍ਹਾ ਸਮਾਪਤ ਹੋਣ ਤੱਕ ਪੇਸ਼ ਕੀਤਾ ਜਾਂਦਾ ਹੈ। ਪੰਜਾਬੀ ਵਿਚ ਜਨਮ ਸਾਖੀ ਸਾਹਿਤ ਰੂਪ ਗੁਰੂ ਨਾਨਕ ਦੇ ਜੀਵਨ ਵੇਰਵਿਆਂ ਨਾਲ ਹੀ ਸੰਬੰਧਿਤ ਹੋ ਗਿਆ। ਦੂਸਰੀ ਮਹਾਨ ਵਿਅਕਤੀਆਂ ਲਈ ਸਾਖੀਆਂ ਤਾਂ ਹਨ ਪਰ ਜਨਮ ਸਾਖੀਆਂ ਨਹੀਂ। ਮੱਧਕਾਲੀ ਜਨਮ ਸਾਖੀ ਸਾਹਿਤ ਵਿੱਚ ਪੁਰਾਤਨ ਜਨਮ ਸਾਖੀ, ਸੋਢੀ ਮਿਹਰਬਾਨ ਵਾਲੀ ਸਾਖੀ,ਭਾਈ ਬਾਲੇ ਵਾਲੀ ਜਨਮ ਸਾਖੀ,ਭਾਈ ਮਨੀ ਸਿੰਘ ਵਾਲੀ ਜਨਮ ਸਾਖੀ,ਆਦਿ ਸਾਖੀਆਂ ਅਤੇ ਭਾਈ ਬਿਧੀ ਚੰਦ ਵਾਲੀ ਜਨਮ ਸਾਖੀ ਪ੍ਰਮੁੱਖ ਹਨ। ਇਹ ਸਾਰੀਆਂ 16ਵੀਂ ਸਦੀ ਤੋਂ 18 ਵੀ ਸਦੀ ਦੇ ਵਿਚਕਾਰ ਲਿਖੀਆਂ ਗਈਆਂ ਹਨ। ਸਾਖੀਆਂ: ਸਾਖੀ ਅਤੇ ਜਨਮ ਸਾਖੀ ਵਿਚਲਾ ਅੰਤਰ ਉੱਪਰ ਸਪੱਸ਼ਟ ਕਰ ਦਿੱਤਾ ਗਿਆ ਹੈ। ਅਰਥਾਤ ਸਾਖੀਆਂ ਵਿੱਚ ਘਟਨਾ ਜ਼ਰੂਰੀ ਤੌਰ ਤੇ ਕਿਸੇ ਗੁਰੂ ਨਾਲ ਸੰਬੰਧਿਤ ਨਹੀਂ ਹੁੰਦੀ। ਸਾਖੀ ਵਿੱਚ ਗੁਰੂ ਤੋਂ ਇਲਾਵਾ ਕੋਈ ਸਾਧ,ਸੰਤ, ਜਾਂ ਸਿੱਖ ਵੀ ਨਾਇਕ ਹੋ ਸਕਦਾ ਹੈ। 'ਸਿੱਖਾ ਦੀ ਭਗਤਮਾਲਾ', 'ਸੌ ਸਾਖੀ' ਅਤੇ ਅੱਡਣ ਸ਼ਾਹ ਦੀਆਂ ਸਾਖੀਆਂ' ਇਸ ਕਿਸਮ ਦੀਆਂ ਰਚਨਾਵਾਂ ਹਨ। ਇਹਨਾਂ ਤੋਂ ਇਲਾਵਾ ਗੁਰੂ ਤੇਗ ਬਹਾਦਰ ਜੀ ਦੀਆਂ ਸਾਖੀਆਂ ਅਤੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਸਾਖੀਆਂ ਵੀ ਮਿਲਦੀਆਂ ਹਨ। ਪਰਚੀ ਸਾਹਿਤ: 'ਪਰਚੀ' ਸ਼ਬਦ ਸੰਸਕ੍ਰਿਤ ਦੇ ਪਰਿਚਯ ਤੋਂ ਬਣਿਆ ਹੈ ਜਿਸ ਦਾ ਅਰਥ ਹੈ ਜਾਣ ਪਛਾਣ। ਇਹ ਸਾਹਿਤ ਰੂਪ ਕਿਸੇ ਮਹਾਨ ਵਿਅਕਤੀ ਦੇ ਉਪਦੇਸ਼ ਜਾਂ ਸਿਖਿਆ ਰਾਹੀਂ ਉਸ ਦਾ ਪਰਿਚਯ ਜਾਂ ਜਾਣ ਪਛਾਣ ਕਰਵਾਉਂਦਾ ਹੈ। ਇਸ ਦੀ ਸੁਰ ਉਪਦੇਸ਼ਾਤਮਕ ਹੁੰਦੀ ਹੈ। ਇਸ ਦੀ ਪ੍ਰਾਕਿਰਤੀ ਵਿਸ਼ਲੇਸ਼ਣਾਤਮਿਕ ਹੈ। ਇਹ ਧਾਰਮਿਕ ਵਿਚਾਰਧਾਰਾ ਨਾਲ ਸੰਬੰਧ ਰੱਖਣ ਵਾਲਾ ਸਾਹਿਤ ਰੂਪ ਹੈ। ਮੱਧਕਾਲੀ ਪੰਜਾਬੀ ਸਾਹਿਤ ਵਿੱਚ ਪਰਚੀਆਂ ਸੇਵਾ ਦਾਸ ਅਤੇ ਪਰਚੀਆਂ ਭਾਈ ਕਨੱਈਆ ਜੀ ਪ੍ਰਮੱਖ ਹਨ। ਰਹਿਤਨਾਮਾ ਸਾਹਿਤ: ਰਹਿਤਨਾਮਾ ਅਜਿਹਾ ਸਾਹਿਤ ਰੂਪ ਹੈ ਸੋ ਕਿਸੇ ਵਿਸ਼ੇਸ਼ ਧਰਮ ਜਾਂ ਸ੍ਰੰਪਦਾਇ ਦੇ ਲੋਕਾਂ ਦੇ ਜੀਵਨ ਢੰਗ ਨੂੰ ਨਿਯੰਤਰਿਤ ਕਰਦਾ ਹੈ। ਇਸ ਵਿੱਚ ਕਿਸੇ ਖਾਸ ਧਰਮ ਦੇ ਮੰਨਣ ਵਾਲੇ ਲੋਕਾਂ ਦੀ ਰਹਿਣੀ-ਬਹਿਣੀ, ਖਾਸ ਤੌਰ ਤੇ ਧਾਰਮਿਕ ਰਹਿਣੀ-ਬਹਿਣੀ ਨੂੰ ਠੀਕ ਰੱਖਣ ਲਈ ਨਿਰਦੇਸ਼ ਹੁੰਂਦੇ ਹਨ। ਇਸ ਦੀ ਵਿਸ਼ੇਸ਼ ਲੋੜ ਉਦੋਂ ਪਈ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸੇ ਦੀ ਸਿਰਜਣਾ ਕੀਤੀ। ਇਸ ਨਿਯਮ ਬੱਧਤਾ ਨੂੰ ਵਾਰਤਕ ਵਿਚ ਅੰਕਿਤ ਕਰਨ ਵਾਲੀ ਵੰਨਗੀ ਨੂੰ ਰਹਿਤਨਾਮਾ ਕਿਹਾ ਜਾਂਦਾ ਹੈ। ਗੁਰੂ ਗੋਬਿੰਦ ਸਿੰਘ ਵਲੋਂ ਸਥਾਪਤ ਕੀਤੀ ਸਿੱਖ ਰਹਿਤ ਮਰਿਯਾਦਾ ਨੂੰ ਭਾਈ ਦਇਆ ਸਿੰਘ ਵਲੋਂ ਸਥਾਪਤ ਕੀਤੀ ਸਿੱਖ ਰਹਿਤ ਮਰਿਆਦਾ ਨੂੰ ਭਾਈ ਦਇਆ ਸਿੰਘ,ਦੇਸ਼ਾਂ ਸਿੰਘ,ਚੌਪਾ ਸਿੰਘ ਆਦਿ ਸਿੱਖਾਂ ਨੇ ਲਿਖਿਆ। ਮੁਸਲਮਾਨਾਂ ਨੇ ਨਵ ਮੁਸਲਮਾਨਾਂ ਨੂੰ ਇਸਲਾਮੀ ਰਹਿਤ ਮਰਿਆਦਾ ਸਮਝਾਉਣ ਲਈ 'ਪੱਕੀ ਰੋਟੀ' ਨਾਮ ਦੀ ਵਾਰਤਕ ਪੁਸਤਕ ਲਿਖੀ ਜੋ ਰਹਿਤਨਾਮਾ ਸਾਹਿਤ ਦੀ ਇਕ ਹੋਰ ਵੰਨਗੀ। ਇਸ ਸਾਹਿਤ ਰੂਪ ਨੂੰ ਵੀ ਮੱਧਕਾਲ ਵਿੱਚ ਕਾਫੀ ਮਕਬੂਲੀਅਤ ਪ੍ਰਾਪਤ ਹੋਈ ਕਿਉਂਕਿ ਗੁਰੂ ਗੋਬਿੰਦ ਸਿੰਘ ਨੇ ਆਪਣੇ ਕਥਨ ਰਾਹੀਂ ਇਹ ਸਥਾਪਨਾ ਪੇਸ਼ ਕਰ ਦਿੱਤੀ ਸੀ "ਰਹਿਤ ਪਿਆਰੀ ਮੁਝ ਕਉ, ਸਿੱਖੁ ਪਿਆਰਾ ਨਾਹਿ।" ਹੁਕਮਨਾਮਾ ਸਾਹਿਤ: ਹੁਕਮਨਾਮਾ ਸਾਹਿਤ ਮੱਧਕਾਲੀ ਵਾਰਤਕ ਦੀ ਅਜਿਹੀ ਵੰਨਗੀ ਹੈ ਸੋ ਗੁਰੂ ਗੋਬਿੰਦ ਸਿੰਘ ਤੋਂ ਬਾਅਦ ਵਿਚ ਹੋਂਦ ਵਿੱਚ ਆਈ। ਇਸ ਦੀ ਪ੍ਰਾਕਿਰਤੀ ਬੜੀ ਸੰਖੇਪ ਸੀ। ਇਹ ਆਦੇਸ਼ਮਈ ਸ਼ੈਲੀ ਵਿਚ ਲਿਖੇ ਜਾਂਦੇ ਸਨ। ਇਹ ਗੁਰੂ ਵੱਲੋਂ ਸਿੱਖਾਂ ਨੂੰ ਲਿਖੇ ਗਏ ਅਜਿਹੇ ਪੱਤਰ ਹੁੰਦੇ ਸਨ ਜਿਨ੍ਹਾਂ ਵਿੱਚ ਕੋਈ ਸੂਚਨਾ ਦਿੱਤੀ ਹੁੰਦੀ ਸੀ ਜਾਂ ਕੋਈ ਫਰਮਾਇਸ਼ ਕੀਤੀ ਸੀ ਜਾਂ ਫਿਰ ਤਾਕੀਦ ਕੀਤੀ ਹੁੰਦੀ ਸੀ। ਸੰਖੇਪ ਹੋਣ ਦੇ ਬਾਵਜੂਦ ਇਹ ਭਾਸ਼ਾ,ਧਰਮ, ਗੁਰੂ ਸਿੱਖ ਸੰਬੰਧਾਂ ਦੀ ਆਰਥਿਕ, ਸਮਾਜਿਕ ਅਤੇ ਧਾਰਮਿਕ ਸਥਿਤੀ ਬਾਰੇ ਕਾਫੀ ਜਾਣਕਾਰੀ ਉਪਲੱਬਧ ਕਰਵਾਉਂਦੇ ਸਨ। ਬਚਨ ਅਤੇ ਸੁਖ਼ਨ: ਬਚਨ ਅਤੇ ਸੁਖ਼ਨ ਅਤਿ ਸੰਖੇਪ ਵਾਰਤਕ ਰੂਪ ਸਨ। ਇਹ ਕੁਝ ਕੁਝ ਅਤੇ ਸੀਮਤ ਸਤਰਾਂ ਦੇ ਹੁੰਦੇ ਸਨ। ਬਚਨ ਆਮ ਤੌਰ ਤੇ ਹਿੰਦੂ ਸਾਧਾਂ ਦੇ ਹੁੰਦੇ ਸਨ ਅਤੇ ਸੁਖ਼ਨ ਮੁਸਲਮਾਨ ਫ਼ਕੀਰਾਂ ਦੇ ਹੁੰਦੇ ਸਨ। ਇਹ ਦੋਵੇਂ ਧਰਮ ਗੁਰੂਆਂ ਵੱਲੋਂ ਮਨੁੱਖੀ ਕਲਿਆਣ ਲਈ ਦਿੱਤੇ ਗਏ ਮਹਾਨ ਵਿਚਾਰ ਸਨ। ਇੱਕ ਇੱਕ ਜਾਂ ਦੋ ਦੋ ਵਾਕਾਂ ਵਿਚ ਇਹ ਜੀਵਨ ਦਾ ਸਾਰ ਤੱਤ ਪੇਸ਼ ਕਰਦੇਂ ਸਨ। ਬਚਨ ਅਤੇ ਸੁਖਮ ਮਿਲਵੇ ਰੂਪ ਵਿਚ ਵੀ ਮਿਲਦੇ ਹਨ। ਕਿਉਂਕਿ ਇਹ ਆਪਣੀ ਮੂਲ ਪ੍ਰਕਿਰਤੀ ਵਿੱਚ ਅਧਿਆਤਮਕ ਹੁੰਦੇ ਹਨ, ਸੰਪਰਦਾਇ ਨਹੀਂ। ਪੰਜਾਬੀ ਵਾਰਤਕ ਵਿਚ ਇਸ ਵੰਨਗੀ ਦੇ ਸੰਗ੍ਰਹਿ ਵੀ ਮਿਲਦੇ ਹਨ। ਸਾਰ : ਮੱਧਕਾਲੀ ਸਾਹਿਤ ਵਿੱਚ ਔਖੀਆਂ ਧਾਰਮਿਕ ਸਾਰ ਰਚਨਾਵਾਂ ਦੇ ਸਾਰ ਵੀ ਆਮ ਲੋਕਾਂ ਨੂੰ ਉਪਲੱਬਧ ਕਰਵਾਏ ਗਏ। ਇਹ ਸਾਰੇ ਔਖੀਆਂ, ਮੁਸ਼ਕਿਲ ਅਤੇ ਗੁੰਝਲਦਾਰ ਧਾਰਮਿਕ ਰਚਨਾਵਾਂ ਨੂੰ ਲੋਕਾਂ ਦੀ ਭਾਸ਼ਾ ਵਿਚ ਅਤੇ ਲੋਕਾਂ ਦੀ ਮਨੋ ਸਥਿਤੀ ਅਨੁਸਾਰ ਸੰਖੇਪ ਰੂਪ ਵਿੱਚ ਪੇਸ਼ ਕਰਦੇ ਸਨ। ਸਾਰ ਕਿਸੇ ਦਰਸ਼ਨ ਜਾਂ ਸਿਧਾਂਤ ਦੇ ਤੱਤ ਨੂੰ ਨਿਚੋੜ ਰੂਪ ਵਿਚ ਪੇਸ਼ ਕਰਦੇਂ ਸਨ। ਕਥਾਵਾਂ ਅਤੇ ਮਸਲੇ: ਕਥਾਵਾਂ ਅਤੇ ਮਸਲਿਆਂ ਦੀ ਸ਼ੈਲੀ ਜਾਣੀ ਪਛਾਣੀ ਕਥਾ ਵਾਲੀ ਹੁੰਦੀ ਸੀ। ਇਸ ਵਿੱਚ ਕਿਸੇ ਮਹਾਂਪੁਰਖ ਨਾਲ ਸੰਬੰਧਿਤ ਘਟਨਾ ਨੂੰ ਸੁਣਾਇਆ ਜਾਂਦਾ ਸੀ। ਵਾਰਤਾਲਾਪ ਅਤੇ ਬਿਰਤਾਂਤ ਇਸ ਦੇ ਪ੍ਰਮੁੱਖ ਅੰਗ ਸਨ। ਕੲੀ ਵਾਰ ਕਥਾ ਨੂੰ ਮਿਥਿਹਾਸ ਵਿੱਚ ਲਿਆ ਹੁੰਦਾ ਸੀ। ਪੁਰਾਤਨ ਪੰਜਾਬੀ ਵਾਰਤਕ ਵਿਚ ਕਥਾ ਆਦਿ ਰਮਾਇਣ ਕੀ, ਨਿਰੰਕਾਰ ਅਤੇ ਬਿਹੰਗਮ ਦੀ ਕਥਾ, ਮਸਲੇ ਸ਼ੇਖ ਫਰੀਦ ਦੇ ਪ੍ਰਮੁੱਖ ਰਚਨਾਵਾਂ ਸਨ। ਇਹਨਾਂ ਵਿਚੋਂ ਕਥਾਵਾਂ ਉਤੇ ਸਾਧ ਭਾਸ਼ਾ ਦਾ ਪ੍ਰਭਾਵ ਹੈ ਜਦ ਕਿ ਮਸਲੇ ਇਸ ਪ੍ਰਭਾਵ ਤੋਂ ਮੁਕਤ ਹਨ ਅਤੇ ਪੰਜਾਬੀ ਦੇ ਬਹੁਤ ਨੇੜੇ ਹਨ। ਪਰਮਾਰਥ: ਪਰਮਾਰਥ ਦੀ ਰਚਨਾ ਸ਼ਬਦ ਪਰਮੈਂਅਰਥ ਤੋਂ ਹੋਈ ਹੈ ਜਿਸ ਦਾ ਅਰਥ ਹੈ ਕਠਿਨ ਲਿਖਤਾਂ ਦੇ ਅਰਥ ਸਮਝਾਉਣਾ। ਇਹ ਉਹ ਡੂੰਘੇਰੇ ਅਰਥ ਹੁੰਦੇ ਹਨ ਜੋਂ ਕਿਸੇ ਰਚਨਾ ਦੇ ਅੰਤਰੀਵ ਵਿਚ ਲੁਕੇ ਹੁੰਦੇ ਹਨ।ਇਸ ਕਿਸਮ ਦੀ ਵਾਰਤਕ ਕੋਈ ਗਲਪੀ ਪ੍ਰਸੰਗ ਰਚਕੇ ਕਿਸੇ ਇੱਕ ਧਿਰ ਪਾਸੋਂ, ਦੂਸਰੀ ਧਿਰ ਨੂੰ ਕਿਸੇ ਵਿਸ਼ੇਸ਼ ਲਿਖਤ ਦੇ ਅਰਥ ਸਮਝਾਉਣ ਦੀ ਬੇਨਤੀ ਕੀਤੀ ਜਾਂਦੀ ਹੈ।ਪਰਮਾਰਥ ਵੀ ਬਾਕੀ ਸਾਹਿਤ ਦੀਆਂ ਵੰਨਗੀਆਂ ਵਾਂਗ ਜਨਮ ਸਾਖੀਆਂ ਦਾ ਭਾਗ ਬਣਾ ਕੇ ਪੇਸ਼ ਹੋਏ ਹਨ ਪਰ ਇਹਨਾਂ ਦੀ ਰਚਨਾ ਸੁਤੰਤਰ ਰੂਪ ਵਿੱਚ ਵੀ ਹੋਈ ਹੈ। ਪੁਰਾਤਨ ਪੰਜਾਬੀ ਵਾਰਤਕ ਵਿਚ ਮਿਹਰਬਾਨ ਦੇ ਲਿਖੇ ਜਪੁਜੀ ਦੇ ਪਰਮਾਰਥ ਮਿਲਦੇ ਹਨ। ਇਸ ਤੋਂ ਇਲਾਵਾ ਗਿਆਨੀ ਰਤਨਾਵਲੀ, ਸਿੱਖਾਂ ਦੀ ਭਗਤਮਾਲਾ ਜਾਂ ਟੀਕੇ ਮਾਰਤੰਡ ਪੁਰਾਣ ਕਾ ਪਰਮਾਰਥਾਂ ਦੇ ਪ੍ਰਮੁੱਖ ਨਮੂਨੇ ਹਨ। ਅਨੁਵਾਦ: ਅਨੁਵਾਦ ਵੀ ਮੱਧਕਾਲੀ ਪੰਜਾਬੀ ਵਾਰਤਕ ਵਿਚ ਮਹੱਤਵਪੂਰਨ ਸਥਾਨ ਰੱਖਦੇ ਹਨ। ਇਸ ਸਮੇਂ ਤੱਕ ਦੂਸਰੀ ਭਾਸ਼ਾਵਾਂ ਵਿੱਚ ਰਚੀਆਂ ਕਲਾਸੀਕਲ ਰਚਨਾਵਾਂ ਦੇ ਮਹੱਤਵ ਨੂੰ ਸਵੀਕਾਰ ਕਰਦਿਆਂ ਉਨ੍ਹਾਂ ਦੇ ਅਨੁਵਾਦ ਵਿੱਚ ਲਿਖੇ ਗਏ। ਇਹ ਅਨੁਵਾਦ ਪੰਜਾਬੀ ਜਾਂ ਬ੍ਰਜ ਰਲੀ ਪੰਜਾਬੀ ਵਿਚ ਕੀਤਾ ਗਿਆ। ਅਨੁਵਾਦਾਂ ਨੇ ਅੰਤਰ ਭਾਸ਼ਾਈ ਪੱਧਰ ਉੱਤੇ ਵਿਚਾਰਧਾਰਾ ਦੇ ਰਾਹ ਖੋਲ੍ਹੇ ਅਤੇ ਇਹਨਾਂ ਵਿਚਾਰਧਾਰਵਾਂ ਨੂੰ ਸਰਲਤਾ ਨਾਲ ਆਮ ਵਿਅਕਤੀ ਤੱਕ ਵੀ ਪਹੁੰਚਾਇਆ। ਇਹਨਾਂ ਸਾਰੀਆਂ ਵਾਰਤਕ ਵੰਨਗੀਆਂ ਨੂੰ ਬਿਰਤਾਂਤਕ ਅਤੇ ਵਿਆਖਿਆਤਮਕ ਦੋ ਕਿਸਮਾਂ ਵਿੱਚ ਵੰਡਿਆ ਜਾ ਸਕਦਾ ਹੈ। ਜਨਮ ਸਾਖੀਆਂ, ਸਾਖੀਆਂ, ਕਥਾਵਾਂ, ਮਸਲੇ ਆਦਿ ਬਿਰਤਾਂਤਕ ਸ਼ੈਲੀ ਵਿੱਚ ਲਿਖੇ ਗਏ। ਇਸੇ ਤਰ੍ਹਾਂ ਪਰਚੀਆਂ ਪਰਮਾਰਥ, ਅਨੁਵਾਦ, ਰਹਿਤਨਾਮੇ, ਸਾਰ ਆਦਿ ਵਿਆਖਿਆਤਮਕ ਸ਼ੈਲੀ ਵਿਚ ਰਚੇ ਜਾਂਦੇ ਸਨ। ਇਹਨਾਂ ਦਾ ਸਰੂਪ ਵਿਸ਼ਲੇਸ਼ਣਾਤਮਿਕ ਸੀ। ਪੁਰਾਤਨ ਪੰਜਾਬੀ ਵਾਰਤਕ ਦੀ ਸ਼ੈਲੀ ਖੜੋਤ ਦਾ ਸ਼ਿਕਾਰ ਨਹੀਂ ਸੀ ਕਿਉਂਕਿ ਸਮੇਂ ਦੇ ਬੀਤਣ ਨਾਲ ਇਸ ਪਰਿਵਰਤਨ ਤੇ ਵਿਕਾਸ ਆਉਂਦਾ ਰਿਹਾ ਹੈ। ਹਵਾਲੇ ਡਾ.
ਭਾਰਤ, ਅਧਿਕਾਰਤ ਤੌਰ 'ਤੇ ਭਾਰਤ ਗਣਰਾਜ (ਆਈਐੱਸਓ: Bhārat Gaṇarājya), ਦੱਖਣੀ ਏਸ਼ੀਆ ਵਿੱਚ ਇੱਕ ਦੇਸ਼ ਹੈ। ਇਹ ਖੇਤਰ ਦੇ ਹਿਸਾਬ ਨਾਲ ਸੱਤਵਾਂ ਸਭ ਤੋਂ ਵੱਡਾ ਦੇਸ਼; ਜੂਨ 2023 ਤੱਕ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼; ਅਤੇ 1947 ਵਿੱਚ ਆਪਣੀ ਆਜ਼ਾਦੀ ਦੇ ਸਮੇਂ ਤੋਂ, ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਲੋਕਤੰਤਰ ਹੈ। ਦੱਖਣ ਵੱਲ ਹਿੰਦ ਮਹਾਸਾਗਰ, ਦੱਖਣ-ਪੱਛਮ ਵੱਲ ਅਰਬ ਸਾਗਰ ਅਤੇ ਦੱਖਣ-ਪੂਰਬ ਵੱਲ ਬੰਗਾਲ ਦੀ ਖਾੜੀ ਨਾਲ ਘਿਰਿਆ ਹੋਇਆ, ਇਹ ਪੱਛਮ ਵੱਲ ਪਾਕਿਸਤਾਨ ਨਾਲ ਜ਼ਮੀਨੀ ਸਰਹੱਦਾਂ ਸਾਂਝੀਆਂ ਕਰਦਾ ਹੈ।; ਉੱਤਰ ਵੱਲ ਚੀਨ, ਨੇਪਾਲ ਅਤੇ ਭੂਟਾਨ; ਅਤੇ ਪੂਰਬ ਵੱਲ ਬੰਗਲਾਦੇਸ਼ ਅਤੇ ਮਿਆਂਮਾਰ। ਹਿੰਦ ਮਹਾਸਾਗਰ ਵਿੱਚ, ਭਾਰਤ ਸ਼੍ਰੀਲੰਕਾ ਅਤੇ ਮਾਲਦੀਵ ਦੇ ਨੇੜੇ ਹੈ; ਇਸ ਦੇ ਅੰਡੇਮਾਨ ਅਤੇ ਨਿਕੋਬਾਰ ਟਾਪੂ ਥਾਈਲੈਂਡ, ਮਿਆਂਮਾਰ ਅਤੇ ਇੰਡੋਨੇਸ਼ੀਆ ਨਾਲ ਸਮੁੰਦਰੀ ਸਰਹੱਦ ਸਾਂਝੇ ਕਰਦੇ ਹਨ। ਆਧੁਨਿਕ ਮਨੁੱਖ 55,000 ਸਾਲ ਪਹਿਲਾਂ ਅਫ਼ਰੀਕਾ ਤੋਂ ਭਾਰਤੀ ਉਪ-ਮਹਾਂਦੀਪ 'ਤੇ ਆਏ ਸਨ। ਉਹਨਾਂ ਦੇ ਲੰਬੇ ਕਿੱਤੇ, ਸ਼ੁਰੂ ਵਿੱਚ ਵੱਖੋ-ਵੱਖਰੇ ਰੂਪਾਂ ਵਿੱਚ ਸ਼ਿਕਾਰੀ-ਇਕੱਠੇ ਕਰਨ ਵਾਲਿਆਂ ਦੇ ਰੂਪ ਵਿੱਚ, ਨੇ ਖੇਤਰ ਨੂੰ ਬਹੁਤ ਹੀ ਵਿਭਿੰਨਤਾ ਬਣਾ ਦਿੱਤਾ ਹੈ, ਮਨੁੱਖੀ ਜੈਨੇਟਿਕ ਵਿਭਿੰਨਤਾ ਵਿੱਚ ਅਫਰੀਕਾ ਤੋਂ ਬਾਅਦ ਦੂਜੇ ਸਥਾਨ 'ਤੇ ਹੈ। 9,000 ਸਾਲ ਪਹਿਲਾਂ ਸਿੰਧ ਨਦੀ ਬੇਸਿਨ ਦੇ ਪੱਛਮੀ ਹਾਸ਼ੀਏ ਵਿੱਚ ਉਪ-ਮਹਾਂਦੀਪ ਵਿੱਚ ਸੈਟਲਡ ਜੀਵਨ ਉਭਰਿਆ ਸੀ, ਹੌਲੀ ਹੌਲੀ ਤੀਜੀ ਹਜ਼ਾਰ ਸਾਲ ਬੀਸੀਈ ਦੀ ਸਿੰਧੂ ਘਾਟੀ ਸਭਿਅਤਾ ਵਿੱਚ ਵਿਕਸਤ ਹੋਇਆ। 12000 ਈਸਾ ਪੂਰਵ ਤੱਕ, ਸੰਸਕ੍ਰਿਤ ਦਾ ਇੱਕ ਪੁਰਾਤਨ ਰੂਪ, ਇੱਕ ਇੰਡੋ-ਯੂਰਪੀਅਨ ਭਾਸ਼ਾ, ਉੱਤਰ ਪੱਛਮ ਤੋਂ ਭਾਰਤ ਵਿੱਚ ਫੈਲ ਗਈ ਸੀ। ਇਸ ਦਾ ਪ੍ਰਮਾਣ ਅੱਜ ਰਿਗਵੇਦ ਦੇ ਭਜਨਾਂ ਵਿੱਚ ਮਿਲਦਾ ਹੈ। ਇੱਕ ਮੌਖਿਕ ਪਰੰਪਰਾ ਦੁਆਰਾ ਸੁਰੱਖਿਅਤ ਰੱਖਿਆ ਗਿਆ ਸੀ ਜੋ ਪੂਰੀ ਤਰ੍ਹਾਂ ਚੌਕਸ ਸੀ, ਰਿਗਵੇਦ ਭਾਰਤ ਵਿੱਚ ਹਿੰਦੂ ਧਰਮ ਦੀ ਸ਼ੁਰੂਆਤ ਨੂੰ ਰਿਕਾਰਡ ਕਰਦਾ ਹੈ। ਭਾਰਤ ਦੀਆਂ ਦ੍ਰਾਵਿੜ ਭਾਸ਼ਾਵਾਂ ਨੂੰ ਉੱਤਰੀ ਅਤੇ ਪੱਛਮੀ ਖੇਤਰਾਂ ਵਿੱਚ ਬਦਲ ਦਿੱਤਾ ਗਿਆ ਸੀ। 400 ਈਸਾ ਪੂਰਵ ਤੱਕ, ਹਿੰਦੂ ਧਰਮ ਦੇ ਅੰਦਰ ਜਾਤ ਦੁਆਰਾ ਪੱਧਰੀਕਰਨ ਅਤੇ ਬੇਦਖਲੀ ਉਭਰ ਕੇ ਸਾਹਮਣੇ ਆਈ ਸੀ, ਅਤੇ ਬੌਧ ਅਤੇ ਜੈਨ ਧਰਮ ਪੈਦਾ ਹੋ ਗਏ ਸਨ, ਸਮਾਜਿਕ ਵਿਵਸਥਾਵਾਂ ਨੂੰ ਖ਼ਾਨਦਾਨੀ ਨਾਲ ਜੋੜਿਆ ਨਹੀਂ ਗਿਆ ਸੀ। ਸ਼ੁਰੂਆਤੀ ਸਿਆਸੀ ਮਜ਼ਬੂਤੀ ਨੇ ਗੰਗਾ ਬੇਸਿਨ ਵਿੱਚ ਸਥਿਤ ਮੌਰੀਆ ਅਤੇ ਗੁਪਤ ਸਾਮਰਾਜ ਨੂੰ ਜਨਮ ਦਿੱਤਾ। ਉਹਨਾਂ ਦਾ ਸਮੂਹਿਕ ਯੁੱਗ ਵਿਆਪਕ ਰਚਨਾਤਮਕਤਾ ਨਾਲ ਭਰਿਆ ਹੋਇਆ ਸੀ, ਪਰ ਔਰਤਾਂ ਦੀ ਡਿੱਗਦੀ ਸਥਿਤੀ, ਅਤੇ ਵਿਸ਼ਵਾਸ ਦੀ ਇੱਕ ਸੰਗਠਿਤ ਪ੍ਰਣਾਲੀ ਵਿੱਚ ਛੂਤ-ਛਾਤ ਨੂੰ ਸ਼ਾਮਲ ਕਰਨ ਦੁਆਰਾ ਵੀ ਚਿੰਨ੍ਹਿਤ ਕੀਤਾ ਗਿਆ ਸੀ। ਦੱਖਣੀ ਭਾਰਤ ਵਿੱਚ, ਮੱਧ ਰਾਜਾਂ ਨੇ ਦੱਖਣ-ਪੂਰਬੀ ਏਸ਼ੀਆ ਦੇ ਰਾਜਾਂ ਨੂੰ ਦ੍ਰਾਵਿੜ-ਭਾਸ਼ਾ ਦੀਆਂ ਲਿਪੀਆਂ ਅਤੇ ਧਾਰਮਿਕ ਸਭਿਆਚਾਰਾਂ ਨੂੰ ਨਿਰਯਾਤ ਕੀਤਾ।ਸ਼ੁਰੂਆਤੀ ਮੱਧਕਾਲੀ ਯੁੱਗ ਵਿੱਚ, ਈਸਾਈ ਧਰਮ, ਇਸਲਾਮ, ਯਹੂਦੀ ਧਰਮ, ਅਤੇ ਜੋਰਾਸਟ੍ਰੀਅਨ ਧਰਮ ਭਾਰਤ ਦੇ ਦੱਖਣੀ ਅਤੇ ਪੱਛਮੀ ਤੱਟਾਂ ਉੱਤੇ ਸਥਾਪਿਤ ਹੋ ਗਏ ਸਨ।ਮੱਧ ਏਸ਼ੀਆ ਦੀਆਂ ਮੁਸਲਿਮ ਫੌਜਾਂ ਨੇ ਰੁਕ-ਰੁਕ ਕੇ ਭਾਰਤ ਦੇ ਉੱਤਰੀ ਮੈਦਾਨਾਂ ਨੂੰ ਆਪਣੇ ਕਬਜ਼ੇ ਵਿੱਚ ਕਰ ਲਿਆ, ਅੰਤ ਵਿੱਚ ਦਿੱਲੀ ਸਲਤਨਤ ਦੀ ਸਥਾਪਨਾ ਕੀਤੀ, ਅਤੇ ਉੱਤਰੀ ਭਾਰਤ ਨੂੰ ਮੱਧਕਾਲੀ ਇਸਲਾਮ ਦੇ ਬ੍ਰਹਿਮੰਡੀ ਨੈਟਵਰਕ ਵਿੱਚ ਖਿੱਚ ਲਿਆ। 15ਵੀਂ ਸਦੀ ਵਿੱਚ, ਵਿਜੈਨਗਰ ਸਾਮਰਾਜ ਨੇ ਦੱਖਣ ਭਾਰਤ ਵਿੱਚ ਇੱਕ ਲੰਬੇ ਸਮੇਂ ਤੱਕ ਚੱਲਣ ਵਾਲੇ ਸੰਯੁਕਤ ਹਿੰਦੂ ਸੱਭਿਆਚਾਰ ਦੀ ਸਿਰਜਣਾ ਕੀਤੀ।ਪੰਜਾਬ ਵਿੱਚ, ਸਿੱਖ ਧਰਮ ਦਾ ਉਭਾਰ ਹੋਇਆ, ਸੰਸਥਾਗਤ ਧਰਮ ਨੂੰ ਰੱਦ ਕਰਦਾ ਹੋਇਆ।ਮੁਗਲ ਸਾਮਰਾਜ, 1526 ਵਿੱਚ, ਦੋ ਸਦੀਆਂ ਦੀ ਸਾਪੇਖਿਕ ਸ਼ਾਂਤੀ ਦੀ ਸ਼ੁਰੂਆਤ ਕੀਤੀ, ਚਮਕਦਾਰ ਆਰਕੀਟੈਕਚਰ ਦੀ ਵਿਰਾਸਤ ਛੱਡ ਕੇ। ਹੌਲੀ-ਹੌਲੀ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੇ ਸ਼ਾਸਨ ਦਾ ਵਿਸਤਾਰ ਹੋਇਆ, ਜਿਸ ਨੇ ਭਾਰਤ ਨੂੰ ਇੱਕ ਬਸਤੀਵਾਦੀ ਆਰਥਿਕਤਾ ਵਿੱਚ ਬਦਲ ਦਿੱਤਾ, ਪਰ ਇਸਦੀ ਪ੍ਰਭੂਸੱਤਾ ਨੂੰ ਵੀ ਮਜ਼ਬੂਤ ਕੀਤਾ। ਬ੍ਰਿਟਿਸ਼ ਕ੍ਰਾਊਨ ਸ਼ਾਸਨ 1858 ਵਿੱਚ ਸ਼ੁਰੂ ਹੋਇਆ। ਭਾਰਤੀਆਂ ਨੂੰ ਦਿੱਤੇ ਗਏ ਅਧਿਕਾਰ ਹੌਲੀ-ਹੌਲੀ ਦਿੱਤੇ ਗਏ, ਪਰ ਤਕਨੀਕੀ ਤਬਦੀਲੀਆਂ ਪੇਸ਼ ਕੀਤੀਆਂ ਗਈਆਂ, ਅਤੇ ਸਿੱਖਿਆ ਅਤੇ ਜਨਤਕ ਜੀਵਨ ਦੇ ਆਧੁਨਿਕ ਵਿਚਾਰਾਂ ਨੇ ਜੜ੍ਹ ਫੜ ਲਈ। ਇੱਕ ਮੋਹਰੀ ਅਤੇ ਪ੍ਰਭਾਵਸ਼ਾਲੀ ਰਾਸ਼ਟਰਵਾਦੀ ਲਹਿਰ ਉਭਰੀ, ਜੋ ਅਹਿੰਸਕ ਵਿਰੋਧ ਲਈ ਮਸ਼ਹੂਰ ਸੀ ਅਤੇ ਬ੍ਰਿਟਿਸ਼ ਸ਼ਾਸਨ ਨੂੰ ਖਤਮ ਕਰਨ ਦਾ ਮੁੱਖ ਕਾਰਕ ਬਣ ਗਈ। 1947 ਵਿੱਚ ਬ੍ਰਿਟਿਸ਼ ਭਾਰਤੀ ਸਾਮਰਾਜ ਨੂੰ ਦੋ ਆਜ਼ਾਦ ਰਾਜਾਂ ਵਿੱਚ ਵੰਡਿਆ ਗਿਆ ਸੀ, ਹਿੰਦੂ-ਬਹੁਗਿਣਤੀ ਭਾਰਤ ਦਾ ਡੋਮੀਨੀਅਨ ਅਤੇ ਇੱਕ ਮੁਸਲਿਮ-ਬਹੁਗਿਣਤੀ ਪਾਕਿਸਤਾਨ ਦਾ ਡੋਮੀਨੀਅਨ, ਵੱਡੇ ਪੱਧਰ 'ਤੇ ਜਾਨੀ ਨੁਕਸਾਨ ਅਤੇ ਇੱਕ ਬੇਮਿਸਾਲ ਪਰਵਾਸ ਦੇ ਵਿਚਕਾਰ।ਭਾਰਤ 1950 ਤੋਂ ਇੱਕ ਸੰਘੀ ਗਣਰਾਜ ਰਿਹਾ ਹੈ, ਇੱਕ ਲੋਕਤੰਤਰੀ ਸੰਸਦੀ ਪ੍ਰਣਾਲੀ ਦੁਆਰਾ ਸ਼ਾਸਨ ਕੀਤਾ ਜਾਂਦਾ ਹੈ। ਇਹ ਬਹੁਲਵਾਦੀ, ਬਹੁ-ਭਾਸ਼ੀ ਅਤੇ ਬਹੁ-ਜਾਤੀ ਸਮਾਜ ਹੈ। ਭਾਰਤ ਦੀ ਆਬਾਦੀ 1951 ਵਿੱਚ 361 ਮਿਲੀਅਨ ਤੋਂ ਵਧ ਕੇ 2022 ਵਿੱਚ ਲਗਭਗ 1.4 ਬਿਲੀਅਨ ਹੋ ਗਈ। ਉਸੇ ਸਮੇਂ ਦੌਰਾਨ, ਇਸਦੀ ਨਾਮਾਤਰ ਪ੍ਰਤੀ ਵਿਅਕਤੀ ਆਮਦਨ US$64 ਸਾਲਾਨਾ ਤੋਂ US$2,601 ਤੱਕ ਵਧ ਗਈ, ਅਤੇ ਇਸਦੀ ਸਾਖਰਤਾ ਦਰ 16.6% ਤੋਂ 74% ਹੋ ਗਈ। 1951 ਵਿੱਚ ਮੁਕਾਬਲਤਨ ਬੇਸਹਾਰਾ ਦੇਸ਼ ਹੋਣ ਤੋਂ ਭਾਰਤ ਇੱਕ ਤੇਜ਼ੀ ਨਾਲ ਵਧ ਰਹੀ ਮੁੱਖ ਅਰਥਵਿਵਸਥਾ ਅਤੇ ਸੂਚਨਾ ਤਕਨਾਲੋਜੀ ਸੇਵਾਵਾਂ ਦਾ ਇੱਕ ਕੇਂਦਰ ਬਣ ਗਿਆ ਹੈ, ਇੱਕ ਵਿਸਤ੍ਰਿਤ ਮੱਧ ਵਰਗ ਦੇ ਨਾਲ। ਇਸਦਾ ਇੱਕ ਸਪੇਸ ਪ੍ਰੋਗਰਾਮ ਹੈ। ਭਾਰਤੀ ਫਿਲਮਾਂ, ਸੰਗੀਤ ਅਤੇ ਅਧਿਆਤਮਿਕ ਸਿੱਖਿਆਵਾਂ ਗਲੋਬਲ ਸੱਭਿਆਚਾਰ ਵਿੱਚ ਵਧਦੀ ਭੂਮਿਕਾ ਨਿਭਾਉਂਦੀਆਂ ਹਨ। ਭਾਰਤ ਨੇ ਆਪਣੀ ਗਰੀਬੀ ਦੀ ਦਰ ਨੂੰ ਕਾਫ਼ੀ ਹੱਦ ਤੱਕ ਘਟਾ ਦਿੱਤਾ ਹੈ, ਹਾਲਾਂਕਿ ਆਰਥਿਕ ਅਸਮਾਨਤਾ ਵਧਣ ਦੀ ਕੀਮਤ 'ਤੇ। ਭਾਰਤ ਇੱਕ ਪਰਮਾਣੂ-ਹਥਿਆਰ ਵਾਲਾ ਦੇਸ਼ ਹੈ, ਜੋ ਫੌਜੀ ਖਰਚਿਆਂ ਵਿੱਚ ਉੱਚ ਦਰਜੇ 'ਤੇ ਹੈ। ਇਸ ਦੇ ਆਪਣੇ ਗੁਆਂਢੀ ਦੇਸ਼ਾਂ ਪਾਕਿਸਤਾਨ ਅਤੇ ਚੀਨ ਨਾਲ ਕਸ਼ਮੀਰ ਨੂੰ ਲੈ ਕੇ ਵਿਵਾਦ ਹਨ, ਜੋ 20ਵੀਂ ਸਦੀ ਦੇ ਅੱਧ ਤੋਂ ਅਣਸੁਲਝੇ ਹੋਏ ਹਨ। ਭਾਰਤ ਨੂੰ ਜਿਨ੍ਹਾਂ ਸਮਾਜਿਕ-ਆਰਥਿਕ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਉਨ੍ਹਾਂ ਵਿੱਚ ਲਿੰਗ ਅਸਮਾਨਤਾ, ਬਾਲ ਕੁਪੋਸ਼ਣ, ਅਤੇ ਹਵਾ ਪ੍ਰਦੂਸ਼ਣ ਦੇ ਵਧਦੇ ਪੱਧਰ। ਭਾਰਤ ਦੀ ਧਰਤੀ ਮੈਗਾਡਾਇਵਰਸ ਹੈ, ਚਾਰ ਜੈਵ ਵਿਭਿੰਨਤਾ ਦੇ ਹੌਟਸਪੌਟਸ ਦੇ ਨਾਲ। ਇਸਦੇ ਜੰਗਲਾਂ ਵਿੱਚ ਇਸਦੇ ਖੇਤਰ ਦਾ 21.7% ਸ਼ਾਮਲ ਹੈ। ਭਾਰਤ ਦੇ ਜੰਗਲੀ ਜੀਵ, ਜਿਨ੍ਹਾਂ ਨੂੰ ਭਾਰਤ ਦੀ ਸੰਸਕ੍ਰਿਤੀ ਵਿੱਚ ਪਰੰਪਰਾਗਤ ਤੌਰ 'ਤੇ ਸਹਿਣਸ਼ੀਲਤਾ ਨਾਲ ਦੇਖਿਆ ਜਾਂਦਾ ਹੈ, ਨੂੰ ਇਹਨਾਂ ਜੰਗਲਾਂ ਵਿੱਚ, ਅਤੇ ਕਿਤੇ ਹੋਰ, ਸੁਰੱਖਿਅਤ ਨਿਵਾਸ ਸਥਾਨਾਂ ਵਿੱਚ ਸਮਰਥਨ ਪ੍ਰਾਪਤ ਹੈ।.
ਪੰਜਾਬੀ ਸਾਹਿਤ ਵਿੱਚ ਕਿੱਸਿਆਂ ਦਾ ਇੱਕ ਵਿਸ਼ੇਸ਼ ਸਥਾਨ ਹੈ।ਵੱਖ-ਵੱਖ ਕਵੀਆਂ ਵੱਲੋਂ ਲਗਭਗ ਹਰ ਕਾਲ ਵਿੱਚ ਲਿਖੀਆਂ ਅਨੇਕਾਂ ਪ੍ਰੇਮ ਕਥਾਵਾਂ ਸਾਨੂੰ ਕਿੱਸਾ ਰੂਪ ਵਿੱਚ ਮਿਲਦੀਆਂ ਹਨ। ਕਹਾਣੀਆਂ ਸੁਣਾਉਣ ਦਾ ਰਿਵਾਜ਼ ਬਹੁਤ ਪੁਰਾਣਾ ਹੈ। ਇਹਨਾਂ ਕਹਾਣੀਆਂ ਨੂੰ ਸਾਹਿਤ ਵਿੱਚ ਲਿਆਉਣ ਲਈ ਕਵਿਤਾ ਨੂੰ ਮਾਧਿਅਮ ਬਣਾਇਆ ਗਿਆ ਸੀ ਅਤੇ ਇਹਨਾਂ ਕਵਿਤਾਵਾਂ ਵਿੱਚ ਲਿਖੀਆਂ ਗਈਆਂ ਕਹਾਣੀਆਂ ਨੂੰ ਹੀ ਕਿੱਸਾ ਕਿਹਾ ਜਾਣ ਲੱਗਾ। ਪੰਜਾਬੀ ਵਿੱਚ ਹੀਰ ਰਾਂਝਾ, ਸੱਸੀ ਪੁਨੂੰ, ਸੋਹਣੀ-ਮਹਿਵਾਲ, ਮਿਰਜ਼ਾਂ ਸਾਹਿਬਾ ਆਦਿ ਕਿੱਸੇ ਮਿਲਦੇ ਹਨ। ਜਿਹੜੇ ਅੱਜ ਵੀ ਪੰਜਾਬ ਦੇ ਲੋਕਾਂ ਦੀਆਂ ਜ਼ੁਬਾਨਾ ਉੱਪਰ ਚੜੇ ਹੋਏ ਹਨ। ਇਹਨਾਂ ਕਿੱਸਿਆਂ ਦੀਆਂ ਜੜ੍ਹਾ ਪੂਰੇ ਪੰਜਾਬ ਵਿੱਚ ਬਹੁਤ ਡੂੰਘੀਆਂ ਹਨ।
ਪਾਣੀ ਦੀ ਸੰਭਾਲ (ਅੰਗਰੇਜ਼ੀ ਵਿੱਚ: Water conservation) ਵਿੱਚ ਤਾਜ਼ੇ ਪਾਣੀ ਦੇ ਕੁਦਰਤੀ ਸਰੋਤਾਂ ਦਾ ਨਿਰੰਤਰ ਪ੍ਰਬੰਧਨ ਕਰਨ ਲਈ, ਪਣ (ਹਾਈਡ੍ਰੋਸਫੀਅਰ) ਨੂੰ ਬਚਾਉਣ ਲਈ, ਅਤੇ ਮੌਜੂਦਾ ਅਤੇ ਭਵਿੱਖ ਦੀ ਮਨੁੱਖੀ ਪਾਣੀ ਦੀ ਮੰਗ ਨੂੰ ਪੂਰਾ ਕਰਨ ਲਈ ਸਾਰੀਆਂ ਨੀਤੀਆਂ, ਰਣਨੀਤੀਆਂ ਅਤੇ ਗਤੀਵਿਧੀਆਂ ਸ਼ਾਮਲ ਹਨ। ਆਬਾਦੀ, ਘਰੇਲੂ ਆਕਾਰ ਅਤੇ ਵਿਕਾਸ ਅਤੇ ਅਮੀਰਤਾ ਸਭ ਇਸ ਨੂੰ ਪ੍ਰਭਾਵਤ ਕਰਦੇ ਹਨ ਕਿ ਪਾਣੀ ਦੀ ਵਰਤੋਂ ਕਿੰਨੀ ਕੀਤੀ ਜਾਂਦੀ ਹੈ। ਮੌਸਮ ਵਿੱਚ ਤਬਦੀਲੀ ਵਰਗੇ ਕਾਰਕਾਂ ਨੇ ਕੁਦਰਤੀ ਜਲ ਸਰੋਤਾਂ ਉੱਤੇ ਖਾਸ ਕਰਕੇ ਨਿਰਮਾਣ ਅਤੇ ਖੇਤੀਬਾੜੀ ਸਿੰਚਾਈ ਉੱਤੇ ਦਬਾਅ ਵਧਾਇਆ ਹੈ। ਯੂ.ਐਸ.
ਹੋਲਾ ਮਹੱਲਾ ਖ਼ਾਲਸਾਈ ਜਾਹੋ-ਜਲਾਲ ਦਾ ਪ੍ਰਤੀਕ ਅਤੇ ਕੌਮੀ ਜੋੜ ਮੇਲਾ ਹੈ। ਇਹ ਮੇਲਾ ਖ਼ਾਲਸਾ ਪੰਥ ਦੇ ਜਨਮ ਅਸਥਾਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਧਾਰਮਿਕ ਪ੍ਰੰਪਰਾਵਾਂ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਅਨੰਦਪੁਰ ਸਾਹਿਬ ਸਮੇਤ ਸਮੁੱਚਾ ਇਲਾਕਾ ਖ਼ਾਲਸਾਈ ਰੰਗ 'ਚ ਰੰਗਿਆ ਜਾਂਦਾ ਹੈ। ਖ਼ਾਲਸਾ ਪੰਥ ਹੋਲੀ ਨਹੀਂ, ਹੋਲਾ ਖੇਡਦਾ ਹੈ ਅਤੇ ਮਹੱਲਾ ਕੱਢਦਾ ਹੈ। ਹੋਲੀ ਤੋਂ ਅਗਲੇ ਦਿਨ, ਅਨੰਦਪੁਰ ਸਾਹਿਬ ਵਿੱਚ ਕੇਸਗੜ੍ਹ ਸਾਹਿਬ ਅਤੇ ਹੋਰ ਧਾਰਮਿਕ ਸਥਾਨਾਂ ਦੇ ਸਥਾਨ ਉਤੇ, ਇੱਕ ਮੇਲਾ ਭਰਦਾ ਹੈ, ਜਿਸ ਨੂੰ ‘ਹੋਲਾ ਮਹੱਲਾ` ਵੀ ਕਹਿੰਦੇ ਹਨ। ਇਸ ਮੇਲੇ ਦਾ ਮੁੱਢ ਗੁਰੂ ਗੋਬਿੰਦ ਸਿੰਘ ਨੇ ਸੰਮਤ 1701 ਚੇਤ ਦੀ ਇੱਕ ਤਰੀਕ ਨੂੰ ਰੱਖਿਆ। ਉਨ੍ਹਾਂ ਨੇ ਖਾਲਸੇ ਨੂੰ ਸਸ਼ਤਰ-ਵਿੱਦਿਆ ਤੇ ਯੁੱਧ-ਕਲਾ ਵਿੱਚ ਨਿਪੁੰਨ ਕਰਨ ਲਈ ਦੋ ਦਲ ਬਣਾ ਕੇ, ਉਨ੍ਹਾਂ ਵਿੱਚ ਮਸਨੂਈ ਲੜਾਈ ਕਰਵਾਈ ਤੇ ਬਹਾਦਰ ਯੋਧਿਆਂ ਨੂੰ ਸਿਰੋਪੇ ਬਖ਼ਸੇ। ਉਦੋਂ ਤੋਂ ਹਰ ਸਾਲ ਅਨੰਦਪੁਰ ਵਿੱਚ ਹੋਲੀ ਤੋਂ ਅਗਲੇ ਦਿਨ ਹੋਲਾ ਮਹੱਲਾ ਮਨਾਇਆ ਜਾਣ ਲੱਗਾ। ਇਸ ਦਿਨ ਸੰਗਤ ਦਾ ਇੱਕ ਵੱਡਾ ਇਕੱਠ ਹੂੰਦਾ ਹੈ ਜਿਸ ਨੂੰ ‘ਮਹੱਲਾ` ਕਹਿੰਦੇ ਹਨ, ਨਗਾਰਿਆਂ ਦੀ ਧੁਨੀ ਵਿਚ, ਸਜ-ਧਜ ਨਾਲ ਇੱਕ ਗੁਰਧਾਮ ਤੋਂ ਦੂਜੇ ਗੁਰਧਾਮ ਤੱਕ ਨਿਕਲਦਾ ਹੈ। ਇਸ ਮਹੱਲਾ ਵਿੱਚ ਨਿਹੰਗ ਸਿੰਘ, ਪੁਰਾਤਨ ਫ਼ੌਜੀ ਆਨ ਸ਼ਾਨ ਨਾਲ ਸ਼ਾਮਲ ਹੁੰਦੇ ਅਤੇ ਸ਼ਸਤਰਾਂ ਦੇ ਦਸਤਕਾਰ ਵਿਖਾਦੇ ਹਨ|
ਨਿਬੰਧ ਆਧੁਨਿਕ ਯੁੱਗ ਦੀ ਵਾਰਤਕ ਵਿੱਚ ਨਿਬੰਧ ਦਾ ਵਿਸ਼ੇਸ ਸਥਾਨ ਹੈ।ਇਸਦਾ ਜਨਮ ਅਤੇ ਵਿਕਾਸ ਵੀ ਇਸੇ ਯੁੱਗ ਵਿੱਚ ਹੋਇਆ ਹੈ।ਇਸਨੂੰ ਵਾਰਤਕ ਸਾਹਿਤ ਦੀ ਪ੍ਰੋੜਤਾ ਦੀ ਕਸਵੱਟੀ ਵੀ ਮੰਨਿਆਂ ਜਾਂਦਾ ਹੈ। ਨਿਬੰਧ ਕਿਸੇ ਵਸਤੂ,ਵਿਅਕਤੀ,ਘਟਨਾ ਜਾਂ ਸਿਧਾਂਤ ਦੇ ਸਬੰਧ ਵਿੱਚ ਆਪਣੇ ਵਿਚਾਰਾਂ ਨੂੰ ਲਿਪੀਬੱਧ ਕਰਨ ਦਾ ਨਾਂ ਹੈ।ਇਸ ਰਚਨਾ ਵਿੱਚ ਵਿਚਾਰਾਂ ਤੇ ਬੁੱਧੀ ਤੱਤਾਂ ਦੀ ਪ੍ਰਧਾਨਤਾ ਹੁੰਦੀ ਹੈ।ਮਨ ਦਿਮਾਗ ਦੇ ਅਧੀਨ ਕੰਮ ਕਰਦਾ ਹੈ। ਲੇਖਕ ਇਸ ਵਿੱਚ ਆਪਣੇ ਭਾਵਾਂ ਦੀ ਚਾਸ਼ਨੀ ਰੋਚਕ ਰੁਚੀ ਦੀ ਤ੍ਰਿਪਤੀ ਲਈ ਮਿਲਾਉਦਾ ਹੈ।,
ਨਾਵਲ (ਅੰਗਰੇਜ਼ੀ: Novel) ਸਾਹਿਤ ਦਾ ਇੱਕ ਰੂਪ ਹੈ। ਇਹ ਕਾਲਪਨਿਕ ਪਾਤਰਾਂ ਅਤੇ ਆਮ ਤੌਰ 'ਤੇ ਇੱਕ ਤਰਤੀਬ ਵਿੱਚ ਘਟਨਾਵਾਂ ਦਾ ਵਰਣਨ ਕਰਦਾ ਇੱਕ ਲੰਬੀ ਗਦ-ਵਾਰਤਾ ਹੁੰਦਾ ਹੈ। ਇਸ ਗਲਪੀ ਵਿਧਾ ਦੀਆਂ ਇਤਿਹਾਸਕ ਜੜਾਂ ਪੁਰਾਤਨਤਾ ਅਤੇ ਮਧਕਾਲੀ ਤੇ ਆਰੰਭਿਕ ਆਧੁਨਿਕ ਕਾਲ ਦੇ ਰੋਮਾਂਸ ਦੇ ਖੇਤਰਾਂ ਵਿੱਚ ਅਤੇ ਨੋਵਲਾ ਦੀ ਪਰੰਪਰਾ ਵਿੱਚ ਹਨ। ਇਹ ਨੋਵਲਾ ਛੋਟੀਆਂ ਕਹਾਣੀਆਂ ਲਈ ਇਸਤੇਮਾਲ ਇੱਕ ਇਤਾਲਵੀ ਸ਼ਬਦ ਹੈ, ਜਿਸ ਤੋਂ 18 ਵੀਂ ਸਦੀ ਵਿੱਚ ਮੌਜੂਦ ਆਮ ਅੰਗਰੇਜ਼ੀ ਪਦ ਦੀ ਸਿਰਜਣਾ ਹੋਈ ਹੈ। ਸਾਹਿਤ ਵਿੱਚ ਨਾਵਲ ਅਠਾਰ੍ਹਵੀ ਸਦੀ ਤੋਂ ਹੀ ਵਧੇਰੇ ਪ੍ਰਚਲਿਤ ਹੋਇਆ।
ਚੋਣ ਫ਼ੈਸਲਾ ਕਰਨ ਦੀ ਇੱਕ ਰਸਮੀ ਕਾਰਵਾਈ ਹੁੰਦੀ ਹੈ ਜਿਸ ਵਿੱਚ ਲੋਕ ਕਿਸੇ ਇਨਸਾਨ ਨੂੰ ਕਿਸੇ ਸਰਕਾਰੀ ਦ਼ਫਤਰ ਵਾਸਤੇ ਚੁਣਦੇ ਹਨ। 17ਵੀਂ ਸਦੀ ਤੋਂ ਲੈ ਕੇ ਚੋਣਾਂ ਅਜੋਕੇ ਪ੍ਰਤੀਨਿਧੀ ਲੋਕਰਾਜ ਦੀ ਕਾਰਜ-ਪ੍ਰਨਾਲੀ ਦਾ ਆਮ ਤਰੀਕਾ ਰਹੀਆਂ ਹਨ। ਇਹ ਚੋਣਾਂ ਵਿਧਾਨ ਸਭਾ, ਇਲਾਕਾਈ ਜਾਂ ਸਥਾਨਕ ਸਰਕਾਰ ਦੇ ਅਹੁਦਿਆਂ ਲਈ ਹੋ ਸਕਦੀਆਂ ਹਨ ਅਤੇ ਕਈ ਵਾਰ ਸਰਕਾਰ ਦੇ ਕਨੂੰਨੀ ਅਤੇ ਪ੍ਰਬੰਧਕੀ ਅੰਗਾਂ ਵਾਸਤੇ ਵੀ ਹੋ ਸਕਦੀਆਂ ਹਨ। ਇਹ ਕਾਰਵਾਈ ਹੋਰ ਕਈ ਨਿੱਜੀ ਅਤੇ ਕਾਰੋਬਾਰੀ ਜੱਥੇਬੰਦੀਆਂ ਵਿੱਚ ਵੀ ਵਰਤੀ ਜਾਂਦੀ ਹੈ ਜਿਵੇਂ ਕਿ ਕਲੱਬ, ਐਸੋਸੀਏਸ਼ਨਾਂ ਅਤੇ ਨਿਗਮ।
ਅੰਮ੍ਰਿਤਾ ਪ੍ਰੀਤਮ (31 ਅਗਸਤ 1919 - 31 ਅਕਤੂਬਰ 2005) ਇੱਕ ਪੰਜਾਬੀ ਲੇਖਕ, ਕਵੀ, ਨਾਵਲਕਾਰ, ਕਹਾਣੀਕਾਰ ਅਤੇ ਵਾਰਤਕਕਾਰ ਸੀ ਜਿਸਨੇ ਪੰਜਾਬੀ ਅਤੇ ਹਿੰਦੀ ਭਾਸ਼ਾਵਾਂ ਵਿੱਚ ਸਾਹਿਤ ਰਚਨਾ ਕੀਤੀ। ਉਸਨੂੰ ਪੰਜਾਬੀ ਭਾਸ਼ਾ ਦੇ 20ਵੀਂ ਸਦੀ ਦੇ ਸਭ ਤੋਂ ਅਹਿਮ ਕਵੀਆਂ ਵਿੱਚ ਮੰਨਿਆ ਜਾਂਦਾ ਹੈ ਅਤੇ ਪਹਿਲੀ ਅਹਿਮ ਨਾਰੀ ਲੇਖਕ ਮੰਨਿਆ ਜਾਂਦਾ ਹੈ। ਛੇ ਦਹਾਕਿਆਂ ਵਿੱਚ ਫੈਲੇ ਆਪਣੇ ਸਾਹਿਤਕ ਸਫ਼ਰ ਦੌਰਾਨ, ਉਸਨੇ ਕਵਿਤਾ, ਨਾਵਲ, ਜੀਵਨੀ, ਨਿਬੰਧ ਵਰਗੀਆਂ ਵਿਧਾਵਾਂ ਦੇ ਅੰਦਰ 100 ਤੋਂ ਵੱਧ ਕਿਤਾਬਾਂ ਲਿਖੀਆਂ ਹਨ। ਇਨ੍ਹਾਂ ਰਚਨਾਵਾਂ ਵਿੱਚ ਪ੍ਰੀਤਮ ਦੇ 20 ਕਾਵਿ-ਸੰਗ੍ਰਹਿ, 13 ਕਹਾਣੀ-ਸੰਗ੍ਰਹਿ, ਵਾਰਤਕ ਦੀਆਂ ਕਿਤਾਬਾਂ, ਤਿੰਨ ਸਫ਼ਰਨਾਮੇ, ਦੋ ਸਵੈ-ਜੀਵਨੀਆਂ ਅਤੇ ਪੰਜਾਬੀ ਲੋਕ ਗੀਤਾਂ ਦਾ ਇੱਕ ਸੰਗ੍ਰਿਹ ਵੀ ਸ਼ਾਮਿਲ ਹਨ। ਉਸ ਦੀਆਂ ਕਿਤਾਬਾਂ ਨੂੰ ਕਈ ਭਾਰਤੀ ਅਤੇ ਵਿਦੇਸ਼ੀ ਭਾਸ਼ਾਵਾਂ ਵਿੱਚ ਅਨੁਵਾਦ ਵੀ ਕੀਤਾ ਗਿਆ ਹੈ। ਅੰਮ੍ਰਿਤਾ ਪ੍ਰੀਤਮ ਨੇ 1966 ਤੋਂ ਨਾਗਮਣੀ ਮਾਸਿਕ ਪੱਤਰ ਦੀ ਸੰਪਾਦਨਾ ਸ਼ੁਰੂ ਕੀਤੀ। ਪ੍ਰੀਤਮ ਨੂੰ ਸਾਹਿਤ ਅਕਾਦਮੀ ਇਨਾਮ, ਭਾਰਤੀ ਗਿਆਨਪੀਠ ਅਤੇ ਪਦਮ ਵਿਭੂਸ਼ਨ ਨਾਲ ਸਨਮਾਨਿਤ ਕੀਤਾ ਗਿਆ।ਅੰਮ੍ਰਿਤਾ ਪ੍ਰੀਤਮ ਦੀ ਸਭ ਤੋਂ ਮਸ਼ਹੂਰ ਕਵਿਤਾ ਅੱਜ ਆਖਾਂ ਵਾਰਿਸ ਸ਼ਾਹ ਨੂੰ ਹੈ ਜਿਸ ਵਿੱਚ ਉਹ ਹਿੰਦੁਸਤਾਨ ਦੀ ਵੰਡ ਤੋਂ ਬਾਅਦ ਹੋਏ ਕਤਲੇਆਮ ਪ੍ਰਤੀ ਆਪਣਾ ਰੋਸ ਦਿਖਾਉਂਦੇ ਹੋਏ ਵਾਰਿਸ ਸ਼ਾਹ ਨੂੰ ਵਾਪਸ ਆਉਣ ਦੀ ਦੁਹਾਈ ਪਾਉਂਦੀ ਹੈ। ਇੱਕ ਨਾਵਲਕਾਰ ਦੇ ਤੌਰ ਉੱਤੇ ਪਿੰਜਰ (1950) ਉਸਦਾ ਸਭ ਤੋਂ ਮਸ਼ਹੂਰ ਨਾਵਲ ਹੈ ਜਿਸ ਉੱਤੇ ਬਾਅਦ ਵਿੱਚ ਇੱਕ ਅਵਾਰਡ ਜੇਤੂ ਫ਼ਿਲਮ ਪਿੰਜਰ (2003) ਵੀ ਬਣੀ।1947 ਵਿੱਚ ਭਾਰਤ ਤੇ ਪਾਕਿਸਤਾਨ ਦੀ ਵੰਡ ਪਿੱਛੋਂ ਇਹ ਲਿਹੌਰ ਤੋਂ ਹਿੰਦੁਸਤਾਨ ਆ ਗਈ।
ਨਾਂਵ (ਲਾਤੀਨੀ ਵਿੱਚ nōmen, ਸ਼ਾਬਦਿਕ 'ਨਾਮ') ਭਾਸ਼ਾ ਦੇ ਵਾਕ ਦੀ ਇੱਕ ਇਕਾਈ ਹੁੰਦੀ ਹੈ। ਕਿਸੇ ਥਾਂ, ਵਸਤੂ, ਸੰਕਲਪ, ਜੀਵ, ਗੁਣ, ਸਥਿਤੀ ਆਦਿ ਬਾਰੇ ਸੰਕੇਤਕ ਸ਼ਬਦਾਂ ਨੂੰ ਨਾਂਵ ਕਹਿੰਦੇ ਹਨ। ਭਾਸ਼ਾ ਵਿਗਿਆਨ ਵਿੱਚ ਨਾਂਵ ਇੱਕ ਵਿਸ਼ਾਲ ਅਤੇ ਖੁੱਲ੍ਹੀ ਸ਼ਬਦ ਸ਼੍ਰੇਣੀ ਦਾ ਮੈਂਬਰ ਹੈ ਜਿਸਦੇ ਮੈਂਬਰ ਵਾਕੰਸ਼ ਦੇ ਕਰਤਾ ਦੇ ਮੁੱਖ ਸ਼ਬਦ, ਕਿਰਿਆ ਦੇ ਕਰਮ, ਜਾਂ ਸੰਬੰਧਕ ਦੇ ਕਰਮ ਦੇ ਰੂਪ ਵਿੱਚ ਮੌਜੂਦ ਹੋ ਸਕਦੇ ਹਨ। ਨਾਂਵ ਦੀਆਂ ਪੰਜ ਕਿਸਮਾਂ ਹੁੰਦੀਆਂ ਹਨ:-
ਜਰਨੈਲ ਸਿੰਘ ਭਿੰਡਰਾਂਵਾਲਾ (ਜਨਮ ਨਾਮ: ਜਰਨੈਲ ਸਿੰਘ ਬਰਾੜ; 2 ਜੂਨ, 1947 - 6 ਜੂਨ, 1984) ਸਿੱਖ ਧਾਰਮਿਕ ਸੰਗਠਨ ਦਮਦਮੀ ਟਕਸਾਲ ਦੇ ਇੱਕ ਆਗੂ ਸਨ। 1978 ਦੇ ਸਿੱਖ-ਨਿਰੰਕਾਰੀ ਸੰਘਰਸ਼ ਵਿੱਚ ਸ਼ਾਮਲ ਹੋਣ ਕਰਕੇ ਉਹਨਾਂ ਨੂੰ ਪ੍ਰਮੁੱਖਤਾ ਮਿਲੀ। ਉਹ ਪੰਜਾਬ ਵਿੱਚ ਮੁੜ-ਸੁਰਜੀਤੀਵਾਦੀ ਅਤੇ ਬਾਗ਼ੀ ਲਹਿਰ ਦਾ ਪ੍ਰਤੀਕ ਬਣੇ। ਉਹਨਾਂ ਨੂੰ ਅਤੇ ਉਹਨਾਂ ਦੇ ਹਥਿਆਰਬੰਦ ਸਾਥੀਆਂ ਨੂੰ ਗੋਲਡਨ ਟੈਂਪਲ ਕੰਪਲੈਕਸ ਤੋਂ ਹਟਾਉਣ ਲਈ ਆਪ੍ਰੇਸ਼ਨ ਬਲਿਊਸਟਾਰ ਸ਼ੁਰੂ ਕੀਤਾ ਗਿਆ ਸੀ।
ਸ਼੍ਰੋਮਣੀ ਅਕਾਲੀ ਦਲ ਇੱਕ ਸਿੱਖ ਧਰਮ ਕੇਂਦਰਿਤ ਭਾਰਤੀ ਸਿਆਸੀ ਦਲ ਹੈ। ਇਹ ਦੁਨੀਆ ਦਾ ਸਭ ਤੋਂ ਵੱਡਾ ਅਤੇ ਸਭ ਤੋਂ ਪ੍ਰਭਾਵਸ਼ਾਲੀ ਸਿੱਖ ਦਲ ਹੈ। ਅਕਾਲੀ ਦਲ ਦੇ ਮੂਲ ਮਕਸਦ ਸਿੱਖ ਮੁੱਦਿਆਂ ਨੂੰ ਸਿਆਸੀ ਅਵਾਜ਼ ਦੇਣਾ ਹੈ ਅਤੇ ਇਸਦਾ ਮੰਨਣਾ ਹੈ ਕਿ ਧਰਮ ਅਤੇ ਸਿਆਸਤ ਇਕੱਠੇ ਚਲਦੇ ਹਨ। 1972 ਦੀਆਂ ਪੰਜਾਬ ਅਸੈਂਬਲੀ ਦੀਆਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਜ਼ਬਰਦਸਤ ਹਾਰ ਹੋਈ। ਇਸ ਨਾਲ ਅਕਾਲੀ ਆਗੂਆਂ ਅਤੇ ਵਰਕਰਾਂ ਵਿੱਚ ਨਮੋਸ਼ੀ ਆਉਣੀ ਲਾਜ਼ਮੀ ਸੀ। ਅਕਾਲੀ ਦਲ ਵਲੋਂ ਪੰਜਾਬ ਦੀ ਖ਼ੁਸ਼ਹਾਲੀ ਵਿੱਚ ਜਮ੍ਹਾਂ-ਪੱਖੀ ਰੋਲ ਅਦਾ ਕੀਤੇ ਜਾਣ ਦੇ ਬਾਵਜੂਦ, ਅਕਾਲੀ ਦਲ ਦੀ ਹਾਰ ਦਾ ਕਾਰਨ ਵਰਕਰਾਂ ਦਾ ਪੁਰਾਣੀ ਲੀਡਰਸ਼ਿਪ ਤੋਂ ਯਕੀਨ ਉਠ ਚੁਕਿਆ ਸੀ। ਉਹ ਮਹਿਸੂਸ ਕਰਦੇ ਸਨ ਕਿ ਇਹ ਆਗੂ ਕੌਮ ਦਾ ਕੁੱਝ ਨਹੀਂ ਸੰਵਾਰ ਸਕਦੇ। ਆਮ ਅਕਾਲੀ ਵਰਕਰ ਚਾਹੁੰਦਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਨੌਜੁਆਨ ਆਗੂਆਂ ਕੋਲ ਹੋਣੀ ਚਾਹੀਦੀ ਹੈ। ਕੁੱਝ ਅਕਾਲੀ ਆਗੂਆਂ ਨੇ ਚੋਣਾਂ ਵਿੱਚ ਹੋਈ ਹਾਰ ਨੂੰ ਸੰਤ ਫ਼ਤਿਹ ਸਿੰਘ ਦੀ ਲੀਡਰਸ਼ਿਪ ਦੀ ਹਾਰ ਆਖ ਕੇ ਉਸ ਤੋਂ ਅਸਤੀਫ਼ੇ ਦੀ ਮੰਗ ਕੀਤੀ, 17 ਮਾਰਚ, 1972 ਦੇ ਦਿਨ, ਨੌਜੁਆਨ ਆਗੂ ਗੁਰਚਰਨ ਸਿੰਘ ਟੌਹੜਾ ਨੇ ਫ਼ਤਿਹ ਸਿੰਘ ਤੋਂ ਮੰਗ ਕੀਤੀ ਕਿ ਉਹ ਸਰਗਰਮ ਸਿਆਸਤ ਤੋਂ ਪਿੱਛੇ ਹਟ ਜਾਵੇ। ਮਜਬੂਰ ਹੋ ਕੇ, 19 ਮਾਰਚ, 1972 ਦੇ ਦਿਨ, ਫ਼ਤਿਹ ਸਿੰਘ ਨੇ ਸਿਆਸਤ ਛੱਡਣ ਦਾ ਐਲਾਨ ਕਰ ਦਿਤਾ। ਉਸ ਨੇ 25 ਮਾਰਚ ਨੂੰ ਮੋਹਨ ਸਿੰਘ ਤੁੜ ਨੂੰ ਅਕਾਲੀ ਦਲ ਦਾ ਕਾਰਜਕਾਰੀ ਪ੍ਰਧਾਨ ਬਣਾ ਦਿਤਾ। ਮਗਰੋਂ, 11 ਅਕਤੂਬਰ ਦੇ ਦਿਨ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਇਜਲਾਸ ਨੇ ਤੁੜ ਨੂੰ ਰਸਮੀ ਤੌਰ 'ਤੇ ਅਕਾਲੀ ਦਲ ਦਾ ਪ੍ਰਧਾਨ ਚੁਣ ਲਿਆ। ਫ਼ਤਿਹ ਸਿੰਘ ਨੂੰ ਆਸ ਸੀ ਕਿ ਜਨਰਲ ਇਜਲਾਸ 'ਚ ਉਸ ਨੂੰ ਸਰਪ੍ਰਸਤ, ਚੇਅਰਮੈਨ ਜਾਂ ਕੁੱਝ ਅਜਿਹਾ 'ਰਸਮੀ ਸਨਮਾਨ' ਜ਼ਰੂਰ ਦਿਤਾ ਜਾਏਗਾ ਪਰ ਜਦੋਂ ਅਜਿਹਾ ਕੁੱਝ ਨਾ ਹੋਇਆ ਤਾਂ ਫ਼ਤਿਹ ਸਿੰਘ ਨੂੰ ਬੜਾ ਸਦਮਾ ਲੱਗਾ। ਇਸ ਬੇਇਜ਼ਤੀ ਨੇ ਉਸ ਦਾ ਦਿਲ ਤੋੜ ਦਿਤਾ। ਇਸ ਵੇਲੇ ਉਹ ਇੱਕ ਨਿੰਮੋਝੂਣਾ, ਉਦਾਸ, ਹਾਰਿਆ ਹੋਇਆ, ਬੇਬਸ, ਮੁਰਝਾਇਆ, ਬੇਦਿਲ, ਬੇਜਾਨ ਤੇ ਬਦਨਾਮ ਸ਼ਖ਼ਸ ਸੀ। ਇਸ ਹਾਲਤ ਵਿੱਚ ਉਹ 20 ਦਿਨ ਵੀ ਨਾ ਕੱਢ ਸਕਿਆ। 30 ਅਕਤੂਬਰ ਦੇ ਦਿਨ ਉਸ ਦੀ ਮੌਤ ਹੋ ਗਈ। ਇਸ ਵੇਲੇ ਅਕਾਲੀ ਦਲ ਕੇਂਦਰ ਸਰਕਾਰ ਵਿੱਚ ਭਾਈਵਾਲ ਹੈ ਅਤੇ 1966 ਤੋਂ ਬਾਅਦ ਕਈ ਕੇਂਦਰੀ ਸਰਕਾਰਾਂ ਵਿੱਚ ਭਾਈਵਾਲ ਰਿਹਾ ਹੈ ਪਰ ਉਨ੍ਹਾਂ ਮੁੱਦਿਆਂ ਵਿਚੋਂ ਇੱਕ ਦਾ ਵੀ ਹੱਲ ਨਹੀਂ ਹੋਇਆ ਜਿਨ੍ਹਾਂ ਉੱਤੇ ਸ਼੍ਰੋਮਣੀ ਅਕਾਲੀ ਦਲ ਨੇ ਕਈ ਮੋਰਚੇ ਲਾਏ ਅਤੇ ਇਨ੍ਹਾਂ ਮੋਰਚਿਆਂ ਵਿੱਚ ਸੈਂਕੜੇ ਪੰਜਾਬੀਆਂ ਨੇ ਜਾਨਾਂ ਦਿੱਤੀਆਂ।
ਸ਼ਿਵ ਕੁਮਾਰ ਬਟਾਲਵੀ (23 ਜੁਲਾਈ 1936 - 6 ਮਈ 1973) ਪੰਜਾਬੀ ਭਾਸ਼ਾ ਦਾ ਇੱਕ ਭਾਰਤੀ ਕਵੀ, ਲੇਖਕ ਅਤੇ ਨਾਟਕਕਾਰ ਸੀ। ਉਹ ਆਪਣੀ ਰੋਮਾਂਟਿਕ ਕਵਿਤਾ ਲਈ ਸਭ ਤੋਂ ਵੱਧ ਜਾਣਿਆ ਜਾਂਦਾ ਸੀ, ਇਸਦੇ ਉੱਚੇ ਜਨੂੰਨ, ਦੁਖਦਾਈ, ਵਿਛੋੜੇ ਅਤੇ ਪ੍ਰੇਮੀ ਦੀ ਪੀੜਾ ਲਈ ਜਾਣਿਆ ਜਾਂਦਾ ਸੀ, ਇਸ ਕਾਰਨ ਉਸਨੂੰ ਬਿਰਹਾ ਦਾ ਸੁਲਤਾਨ ਵੀ ਕਿਹਾ ਜਾਂਦਾ ਸੀ।ਉਹ 1967 ਵਿੱਚ ਸਾਹਿਤ ਅਕਾਦਮੀ ਅਵਾਰਡ ਦਾ ਸਭ ਤੋਂ ਘੱਟ ਉਮਰ ਦਾ ਪ੍ਰਾਪਤਕਰਤਾ ਬਣ ਗਿਆ, ਜੋ ਕਿ ਸਾਹਿਤ ਅਕਾਦਮੀ (ਭਾਰਤ ਦੀ ਨੈਸ਼ਨਲ ਅਕੈਡਮੀ ਆਫ਼ ਲੈਟਰਜ਼) ਦੁਆਰਾ ਦਿੱਤਾ ਗਿਆ ਸੀ, ਜੋ ਕਿ ਪੂਰਨ ਭਗਤ ਦੀ ਪ੍ਰਾਚੀਨ ਕਥਾ, ਲੂਣਾ (1965) 'ਤੇ ਆਧਾਰਿਤ ਉਸ ਦੇ ਮਹਾਂਕਾਵਿ ਨਾਟਕ ਲਈ, ਜੋ ਹੁਣ ਇੱਕ ਮਾਸਟਰਪੀਸ ਮੰਨਿਆ ਜਾਂਦਾ ਹੈ। ਆਧੁਨਿਕ ਪੰਜਾਬੀ ਸਾਹਿਤ, ਅਤੇ ਜਿਸ ਨੇ ਆਧੁਨਿਕ ਪੰਜਾਬੀ ਕਿੱਸੇ ਦੀ ਇੱਕ ਨਵੀਂ ਵਿਧਾ ਵੀ ਬਣਾਈ ਹੈ। ਅੱਜ, ਉਸ ਦੀ ਸ਼ਾਇਰੀ, ਮੋਹਨ ਸਿੰਘ (ਕਵੀ) ਅਤੇ ਅੰਮ੍ਰਿਤਾ ਪ੍ਰੀਤਮ ਵਰਗੇ ਆਧੁਨਿਕ ਪੰਜਾਬੀ ਕਵਿਤਾ ਦੇ ਦਿੱਗਜਾਂ, ਜੋ ਕਿ ਸਾਰੇ ਭਾਰਤ-ਪਾਕਿਸਤਾਨ ਸਰਹੱਦ ਦੇ ਦੋਵੇਂ ਪਾਸੇ ਪ੍ਰਸਿੱਧ ਹਨ, ਦੇ ਵਿਚਕਾਰ ਬਰਾਬਰੀ 'ਤੇ ਖੜ੍ਹੀ ਹੈ।
ਜਲ੍ਹਿਆਂਵਾਲਾ ਬਾਗ ਹੱਤਿਆਕਾਂਡ, ਜਿਸ ਨੂੰ ਅੰਮ੍ਰਿਤਸਰ ਹੱਤਿਆਕਾਂਡ ਵੀ ਕਿਹਾ ਜਾਂਦਾ ਹੈ, 13 ਅਪ੍ਰੈਲ 1919 ਨੂੰ ਵਾਪਰਿਆ ਸੀ। ਰੌਲਟ ਐਕਟ ਦਾ ਵਿਰੋਧ ਕਰਨ ਲਈ, ਸਾਲਾਨਾ ਵਿਸਾਖੀ ਮੇਲੇ ਦੌਰਾਨ, ਅੰਮ੍ਰਿਤਸਰ, ਪੰਜਾਬ, ਬ੍ਰਿਟਿਸ਼ ਇੰਡੀਆ ਦੇ ਜਲ੍ਹਿਆਂਵਾਲਾ ਬਾਗ ਵਿਖੇ ਇੱਕ ਵੱਡੀ, ਸ਼ਾਂਤਮਈ ਭੀੜ ਇਕੱਠੀ ਹੋਈ ਸੀ। ਸੁਤੰਤਰਤਾ ਪੱਖੀ ਕਾਰਕੁਨਾਂ ਡਾ. ਸੈਫੂਦੀਨ ਕਿਚਲੂ ਅਤੇ ਡਾ. ਸੱਤਿਆ ਪਾਲ ਦੀ ਗ੍ਰਿਫਤਾਰੀ। ਜਨਤਕ ਇਕੱਠ ਦੇ ਜਵਾਬ ਵਿੱਚ, ਅਸਥਾਈ ਬ੍ਰਿਗੇਡੀਅਰ ਜਨਰਲ ਆਰ.ਈ.ਐਚ.
ਬਾਬਾ ਦੀਪ ਸਿੰਘ ਜੀ (26 ਜਨਵਰੀ 1682 – 13 ਨਵੰਬਰ 1757) ਉਹਨਾਂ ਦਾ ਜਨਮ ਸਿੱਖ ਪਰਿਵਾਰ ਵਿਚ ਪਹੂਵਿੰਡ ਪਿੰਡ ਹੋਇਆ।ਜਿੰਨ੍ਹਾਂ ਨੂੰ ਅਕਸਰ ਸ਼ਹੀਦ ਅਤੇ ਬਾਬਾ ਨਾਲ ਸਤਿਕਾਰਿਆ ਜਾਂਦਾ ਹੈ 18ਵੀਂ ਸਦੀ ਦੇ ਇਕ ਸਿੱਖ ਵਿਦਵਾਨ, ਆਗੂ ਅਤੇ ਜੰਗੀ ਜਰਨੈਲ ਸਨ। ਉਹ ਗੁਰੂ ਗੋਬਿੰਦ ਸਿੰਘ ਜੀ ਵੇਲੇ ਦੇ ਇੱਕ ਪ੍ਰਮੁੱਖ ਸਿੱਖ ਸਨ। ਉਹਨਾਂ ਨੂੰ ਸਿੱਖੀ ਦੇ ਸਭ ਤੋ ਪਵਿੱਤਰ ਸ਼ਹੀਦ ਮੰਨਿਆ ਜਾਂਦਾ ਹੈ।
ਅੰਮ੍ਰਿਤਸਰ ਜਾਂ (ਅੰਬਰਸਰ) ਮਤਲਬ: "ਅੰਮ੍ਰਿਤ ਦਾ ਸਰੋਵਰ") ਚੜ੍ਹਦੇ ਪੰਜਾਬ ਦਾ ਇੱਕ ਸਰਹੱਦੀ ਸ਼ਹਿਰ ਹੈ ਜੋ ਪੰਜਾਬ ਦੇ ਉੱਤਰ-ਪੱਛਮੀ ਹਿੱਸੇ ਵਿੱਚ ਸਥਿੱਤ ਹੈ। ਇਹ ਲਾਹੌਰ ਤੋਂ 67 ਕਿਲੋਮੀਟਰ ਦੂਰ ਹੈ। ਇਹ ਸਿੱਖ ਧਰਮ ਦਾ ਧਾਰਮਿਕ ਅਤੇ ਸੱਭਿਆਚਾਰਕ ਕੇਂਦਰ ਹੈ। ਪੰਜਾਬੀ ਇੱਥੋਂ ਦੀ ਮੁੱਖ ਜਾਂ ਪਹਿਲੀ ਬੋਲੀ ਹੈ | ਇਸ ਦਾ ਸਰਕਾਰੀ ਮੁੱਖ ਦਫ਼ਤਰ ਅੰਮ੍ਰਿਤਸਰ ਜ਼ਿਲ੍ਹਾ ਹੈ। ਇਸ ਦੀ ਆਬਾਦੀ ਕਰੀਬ ੨੦੦੦੦੦੦ ਸ਼ਹਿਰੀ ਅਤੇ ੩,੦੦੦,੦੦੦ ਦੇ ਕਰੀਬ ਅੰਮ੍ਰਿਤਸਰ ਜ਼ਿਲੇ ਵਿੱਚ ੨੦੧੧ ਦੀ ਭਾਰਤੀ ਮਰਦਮਸ਼ੁਮਾਰੀ ਮੁਤਾਬਕ ਹੈ। ਯਾਤਰਾ ਲਈ ਸਭ ਤੋਂ ਵਧੀਆ ਸਮਾਂ ਅਕਤੂਬਰ ਅਤੇ ਮਾਰਚ ਵਿੱਚ ਹੈ।
ਸੰਸਮਰਣ ਆਧੁਨਿਕ ਵਾਰਤਕ ਦੀ ਲੋਕਪ੍ਰਿਯ ਵੰਨਗੀ ਹੈ। ਜਿਸ ਵਿੱਚ ਲੇਖਕ ਬੀਤੇ ਸਮੇਂ ਦੇ ਅਨੁਭਵਾਂ ਅਤੇ ਘਟਨਾਵਾਂ ਨੂੰ ਅਧਾਰ ਬਣਾ ਕੇ ਵਾਰਤਕ ਰਚਦਾ ਹੈ,ਮਿੱਠੀਆਂ ਕੋੜ੍ਹੀਆਂ,ਅਭੁੱਲ,ਰੌਚਕ ਯਾਦਾਂ ਵਿਚੋਂ ਕੋਈ ਵੰਨਗੀ ਪੇਸ਼ ਕੀਤੀ ਜਾਂਦੀ ਹੈ। ਲੇਖਕ ਦੇ ਜੀਵਨ ਨਾਲ ਸੰਬੰਧਿਤ ਕੁਝ ਅਜਿਹੇ ਪਲਾਂ ਜਾਂ ਘਟਨਾਵਾਂ ਦਾ ਚਿਤਰਣ ਹੁੰਦਾ ਹੈ ਜੋ ਭੁਲਾਏ ਨਾਂ ਜਾ ਸਕਦੇ ਹੋਣ,ਜਿਨਾਂ ਵਿੱਚ ਕੁਝ ਵਰਣਨ ਕਰਨ ਯੋਗ ਗੱਲ ਹੋਵੇ। ਉਨ੍ਹਾ ਦਾ ਰੌਚਕ ਬਿਆਨ ਹੀ ਸੰਸਮਰਣ ਹੁੰਦਾ ਹੈ। ਸੰਸਮਰਣ ਲੇਖਕ ਦੀਆਂ ਮਾਨਸਿਕ ਪ੍ਰਤੀਕਿਰਿਆਵਾਂ ਦਾ ਰੌਚਕ ਸੰਗ੍ਰਹਿ ਹੈ।,
ਚੰਡੀ ਦੀ ਵਾਰ ਜਿਸ ਨੂੰ ਵਾਰ ਦੁਰਗਾ ਕੀ ਜਾਂ ਵਾਰ ਸ੍ਰੀ ਭਗਉਤੀ ਜੀ ਕੀ ਵੀ ਕਹਿੰਦੇ ਹਨ ਦਸਮ ਗ੍ਰੰਥ ਵਿੱਚ ਸ਼ਾਮਿਲ ਗੁਰੂ ਗੋਬਿੰਦ ਸਿੰਘ ਦੀ ਰਚਨਾ ਹੈ। ਇਹ ਸੰਸਕ੍ਰਿਤ ਦੀ ਇੱਕ ਰਚਨਾ ਮਾਰਕੰਡੇ ਪੁਰਾਣ, ਵਿੱਚ ਦਰਜ ਦੇਵਤਿਆਂ ਅਤੇ ਦੈਂਤਾਂ ਦੇ ਯੁੱਧ ਨਾਲ ਜੁੜੀਆਂ ਕੁਝ ਘਟਨਾਵਾਂ ਨੂੰ ਅਧਾਰ ਬਣਾ ਕੇ ਲਿਖੀ ਬੀਰ ਰਸੀ ਸ਼ਾਹਕਾਰ ਹੈ। ਇਸ ਵਿੱਚ ਚੰਡੀ ਦੇਵੀ ਨੂੰ ਭਗੌਤੀ ਦੇ ਰੂਪ ਵਿੱਚ, ਦੈਂਤਾਂ ਦਾ ਨਾਸ ਕਰਨ ਵਾਲੀ ਦੈਵੀ ਸ਼ਕਤੀ ਵਜੋਂ ਰੂਪਾਤ੍ਰਿਤ ਕੀਤਾ ਗਿਆ ਹੈ।ਇਸ ਰਚਨਾ ਦਾ ਮੁੱਖ ਉਦੇਸ਼ ਮੁਸਲਿਮ ਫ਼ੋਜਾਂ ਦੀ ਵੱਡੀ ਗਿਣਤੀ ਦੇਖ ਕੇ ਸਿਹਮੀ ਹੋਈ ਸਿੱਖ ਫ਼ੋਜਾਂ ਦਾ ਹੌਸਲਾਂ ਵਧਾਉਣਾ ਸੀ।ਇਸ ਰਚਨਾ ਦਾ ਨਤੀਜਾ ਇਹ ਨਿਕਲਿਆ ਕਿ ਸਿੱਖ ਫ਼ੋਜਾਂ ਨੇ ਮੁਸਲਿਮ ਫ਼ੋਜਾਂ ਨਾਲ ਬਿਨਾਂ ਡਰੇ ਡਟ ਕੇ ਯੁੱਧ ਕੀਤਾ। ਡਾ. ਬਿਕਰਮ ਸਿੰਘ ਘੁੰਮਣ, ਡਾ.
ਸੁਖਮਨੀ ਸਾਹਿਬ ਇੱਕ ਪ੍ਰਾਰਥਨਾ ਹੈ ਜੋ ਕਿ ਗੀਤ ਦੇ ਰੂਪ ਵਿੱਚ ਹੈ ਤੇ ਸ਼ਾਂਤੀ ਅਤੇ ਮਨ ਨੂੰ ਸੁੱਖ ਦੇਣ ਵਾਲ਼ੀ ਬਾਣੀ ਹੈ। ਸੁਖਮਨੀ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸਭ ਤੋਂ ਵੱਡੀ ਰਚਨਾ ਹੈ। ਗੁਰੂ ਸਾਹਿਬ ਜੀ ਨੇ ਜਦੋਂ ਇੱਕ ਦੁਖੀ ਵਿਅਕਤੀ ਦੀ ਪੁਕਾਰ ਸੁਣੀ ਤਾਂ ਉਸ ਦੀ ਸਰੀਰਕ ਤੇ ਮਾਨਸਿਕ ਦੁੱਖ ਨੂੰ ਦੂਰ ਕਰਨ ਲਈ ਇਸ ਬਾਣੀ ਦੀ ਰਚਨਾ ਕੀਤੀ। ਇਥੋ ਤੱਕ ਕਿ ਇਸ ਦੇ ਪਾਠ ਕਰਨ ਨਾਲ ਲਾਹੌਰ ਦੇ ਹਾਕਮ ਅਲਾਇਮ ਉਦ ਦੀਨ ਦੀ ਜਾਨਲੇਵਾ ਪੇਟ ਦਾ ਦਰਦ ਵੀ ਠੀਕ ਹੋ ਗਿਆ। ਇਸ ਤੋ ਬਾਅਦ ਉਹ ਇਸ ਦਾ ਰੋਜ ਪਾਠ ਕਰਨ ਲੱਗਾ। ਸੁਖਮਨੀ ਸਾਹਿਬ ਵਿੱਚ ਸੰਰਚਾਤਮਕ ਏਕਤਾ ਹੈ ਤੇ ਇਸ ਦੇ 24 ਸਲੋਕ ਹਨ ਤੇ ਇਸ ਵਿੱਚ 8 ਛੰਦ ਹਨ ਤੇ ਹਰੇਕ ਛੰਦ ਦੀਆਂ ਦਸ ਸਤਰਾਂ ਹਨ। ਤਾਂ ਆਓ ਅਸੀਂ ਆਪਣੀਆ ਧਰਮ ਦੀਆਂ ਖੋਖਲੀਆਂ ਦੀਵਾਰਾਂ ਨੂੰ ਤੋੜ ਕੇ ਇੱਕ ਮਹਾਨ ਤੇ ਸੱਚੀ ਬਾਣੀ ਦਾ ਪਾਠ ਕਰਨਾ ਸ਼ੁਰੂ ਕਰੀਏ ਜੋ ਹਰ ਧਰਮ ਦਾ ਵਿਆਕਤੀ ਉਪਰੋਕਤ ਉਦੇਸ਼ਾਂ ਦੀ ਪ੍ਰਾਪਤੀ ਲਈ ਕਰ ਸਕਦਾ ਹੈ ਅਰਥ:- (ਮੇਰੀ) ਉਸ ਸਭ ਤੋਂ ਵੱਡੇ (ਅਕਾਲ ਪੁਰਖ) ਨੂੰ ਨਮਸਕਾਰ ਹੈ ਜੋ (ਸਭ ਦਾ) ਮੁੱਢ ਹੈ, ਅਤੇ ਜੋ ਜੁਗਾਂ ਦੇ ਮੁੱਢ ਤੋਂ ਹੈ। ਸਤਿਗੁਰੂ ਨੂੰ (ਮੇਰੀ) ਨਮਸਕਾਰ ਹੈ ਸ੍ਰੀ ਗੁਰਦੇਵ ਜੀ ਨੂੰ (ਮੇਰੀ) ਨਮਸਕਾਰ ਹੈ।੧। ਅਸਟਪਦੀ ॥ ਅਰਥ:- ਪ੍ਰਭੂ ਦਾ ਅਮਰ ਕਰਨ ਵਾਲਾ ਤੇ ਸੁਖਦਾਈ ਨਾਮ (ਸਭ) ਸੁਖਾਂ ਦੀ ਮਣੀ ਹੈ, ਇਸ ਦਾ ਟਿਕਾਣਾ ਭਗਤਾਂ ਦੇ ਹਿਰਦੇ ਵਿੱਚ ਹੈ। ਅਰਥ:- ਪ੍ਰਭੂ ਦਾ ਸਿਮਰਨ ਕਰਨ ਨਾਲ (ਜੀਵ) ਜਨਮ ਵਿੱਚ ਨਹੀਂ ਆਉਂਦਾ, (ਜੀਵ ਦਾ) ਦੁਖ ਤੇ ਜਮ (ਦਾ ਡਰ) ਦੂਰ ਹੋ ਜਾਂਦਾ ਹੈ। ਮੌਤ (ਦਾ ਭਉ) ਪਰੇ ਹਟ ਜਾਂਦਾ ਹੈ, (ਵਿਕਾਰ ਰੂਪੀ) ਦੁਸ਼ਮਨ ਟਲ ਜਾਂਦਾ ਹੈ। ਪ੍ਰਭੂ ਨੂੰ ਸਿਮਰਿਆਂ (ਜ਼ਿੰਦਗੀ ਦੇ ਰਾਹ ਵਿਚ) ਕੋਈ ਰੁਕਾਵਟ ਨਹੀਂ ਪੈਂਦੀ, (ਕਿਉਂਕਿ) ਪ੍ਰਭੂ ਦਾ ਸਿਮਰਨ ਕਰਨ ਨਾਲ (ਮਨੁੱਖ) ਹਰ ਵੇਲੇ (ਵਿਕਾਰਾਂ ਵਲੋਂ) ਸੁਚੇਤ ਰਹਿੰਦਾ ਹੈ।ਪ੍ਰਭੂ ਦਾ ਸਿਮਰਨ ਕਰਨ ਨਾਲ (ਕੋਈ) ਡਰ (ਜੀਵ ਉਤੇ) ਦਬਾਉ ਨਹੀਂ ਪਾ ਸਕਦਾ ਤੇ (ਕੋਈ) ਦੁੱਖ ਵਿਆਕੁਲ ਨਹੀਂ ਕਰ ਸਕਦਾ। ਅਕਾਲ ਪੁਰਖ ਦਾ ਸਿਮਰਨ ਗੁਰਮਖਿ ਦੀ ਸੰਗਤਿ ਵਿੱਚ (ਮਿਲਦਾ ਹੈ); (ਅਤੇ ਜੋ ਮਨੁੱਖ ਸਿਮਰਨ ਕਰਦਾ ਹੈ,ਉਸ ਨੂੰ) ਹੇ ਨਾਨਕ!
ਵਿਕੀਪੀਡੀਆ (ਅੰਗਰੇਜ਼ੀ: Wikipedia) ਇੱਕ ਬਹੁਭਾਸ਼ਾਈ ਆਨਲਾਈਨ ਵਿਸ਼ਵਕੋਸ਼ ਹੈ, ਜੋ ਇੱਕ ਖੁੱਲੇ ਸਹਿਯੋਗ ਪ੍ਰੋਜੈਕਟ ਵਜੋਂ ਬਣਾਇਆ ਗਿਆ ਹੈ ਅਤੇ ਵਾਲੰਟੀਅਰ ਸੰਪਾਦਕਾਂ ਦੇ ਸਮੂਹ ਦੁਆਰਾ ਵਿਕੀ-ਅਧਾਰਿਤ ਸੋਧ ਪ੍ਰਣਾਲੀ ਰਾਹੀਂ ਸਾਂਭਿਆ ਜਾਂਦਾ ਹੈ। ਇਹ ਵਰਲਡ ਵਾਈਡ ਵੈੱਬ 'ਤੇ ਸਭ ਤੋਂ ਵੱਡਾ ਅਤੇ ਸਭ ਤੋਂ ਮਸ਼ਹੂਰ, ਆਮ ਹਵਾਲਿਆਂ ਵਾਲਾ ਕੰਮ ਹੈ ਅਤੇ ਮਾਰਚ 2020 ਤੱਕ ਐਲੈਕਸਾ ਦੁਆਰਾ ਦਰਜਾ ਪ੍ਰਾਪਤ 20 ਸਭ ਤੋਂ ਪ੍ਰਸਿੱਧ ਵੈਬਸਾਈਟਾਂ ਵਿੱਚੋਂ ਇੱਕ ਹੈ। ਇਸ ਵਿੱਚ ਵਿਸ਼ੇਸ਼ ਤੌਰ 'ਤੇ ਮੁਫਤ ਸਮੱਗਰੀ ਹੁੰਦੀ ਹੈ ਅਤੇ ਕੋਈ ਵਪਾਰਕ ਵਿਗਿਆਪਨ ਨਹੀਂ ਹੁੰਦੇ ਹਨ, ਅਤੇ ਇਹ ਇੱਕ ਗੈਰ-ਮੁਨਾਫ਼ਾ ਅੰਤਰਰਾਸ਼ਟਰੀ ਸੰਸਥਾ ਵਿਕੀਮੀਡੀਆ ਫਾਊਂਡੇਸ਼ਨ ਦੁਆਰਾ ਚਲਾਇਆ ਜਾਂਦਾ ਹੈ। ਵਿਕੀਪੀਡੀਆ ਵਿੱਚ ਕੋਈ ਵੀ ਵਿਅਕਤੀ ਨਵੇਂ ਲੇਖ ਲਿਖ ਸਕਦਾ ਹੈ ਅਤੇ ਪਹਿਲਾਂ ਬਣੇ ਤਕਰੀਬਨ ਸਾਰੇ ਲੇਖਾਂ ਨੂੰ ਸੋਧ ਸਕਦਾ ਹੈ।
ਨਿੱਕੀ ਕਹਾਣੀ ਆਧੁਨਿਕ ਗਲਪ ਸਾਹਿਤ ਦੀ ਇੱਕ ਵਿਧਾ ਹੈ। ਇਹ ਆਮ ਤੌਰ ਤੇ ਬਿਰਤਾਂਤਕ ਵਾਰਤਕ ਵਿੱਚ ਲਿਖੀ ਜਾਂਦੀ ਸੰਖੇਪ ਸਾਹਿਤਕ ਸਿਰਜਣਾ ਹੁੰਦੀ ਹੈ। ਨਿੱਕੀ ਕਹਾਣੀ 19 ਵੀਂ ਸਦੀ ਵਿੱਚ ਪਤ੍ਰਿਕਾ ਪ੍ਰਕਾਸ਼ਨ ਨਾਲ ਉਭਰੀ, ਚੈਖਵ ਦੇ ਨਾਲ ਆਪਣੀ ਸਿਖਰ ਤੱਕ ਪਹੁੰਚ ਗਈ, ਅਤੇ 20ਵੀਂ ਸਦੀ ਦੇ ਕਲਾ ਰੂਪਾਂ ਵਿੱਚ ਇੱਕ ਅਹਿਮ ਰੂਪ ਬਣ ਗਈ ਨਿੱਕੀ ਕਹਾਣੀ ਵਿੱਚ ਇੱਕ ਘਟਨਾ/ਅਨੁਭਵ ਨੂੰ ਥੋੜੇ ਪਾਤਰਾਂ ਰਾਹੀ ਪੇਸ਼ ਕੀਤਾ ਜਾਂਦਾ ਹੈ। ਇਸ ਵਿੱਚ ਕਿਸੇ ਅਨੁਭਵ ਨੂੰ ਮਾਨਵੀ ਸੰਦਰਭ ਵਿੱਚ ਪੇਸ਼ ਕੀਤਾ ਜਾਂਦਾ ਹੈ।
ਕਾਵਿ ਸ਼ਾਸਤਰ (Poetics) ਕਵਿਤਾ ਅਤੇ ਸਾਹਿਤ ਦਾ ਫਲਸਫਾ ਅਤੇ ਵਿਗਿਆਨ ਹੈ। ਇਹ ਕਾਵਿ ਕ੍ਰਿਤੀਆਂ ਅਤੇ ਪ੍ਰਵਚਨਾਂ ਦੇ ਵਿਸ਼ਲੇਸ਼ਣ ਦੇ ਆਧਾਰ ਉੱਤੇ ਸਮੇਂ-ਸਮੇਂ ਸਾਹਮਣੇ ਆਏ ਸਿਧਾਂਤਾਂ ਦਾ ਗਿਆਨ ਹੈ। ਪਰ ਕੁਝ ਵਿਦਵਾਨ ਇਸ ਦੀ ਵਰਤੋਂ ਏਨੇ ਵਿਆਪਕ ਅਧਾਰ ਤੇ ਕਰਦੇ ਹਨ ਕਿ ਖੁਦ ਸਿਧਾਂਤ ਵੀ ਇਸ ਦੇ ਕਲਾਵੇ ਵਿੱਚ ਆ ਜਾਂਦਾ ਹੈ।ਯੁੱਗ ਪ੍ਰਸਥਿਤੀਆਂ ਦੇ ਅਨੁਸਾਰ ਕਵਿਤਾ ਅਤੇ ਸਾਹਿਤ ਦਾ ਕੰਟੈਂਟ ਅਤੇ ਰੂਪ ਬਦਲਦਾ ਰਹਿੰਦਾ ਹੈ; ਨਤੀਜੇ ਵਜੋਂ ਕਾਵਿ-ਸ਼ਾਸਤਰੀ ਸਿਧਾਂਤਾਂ ਵਿੱਚ ਵੀ ਲਗਾਤਾਰ ਤਬਦੀਲੀ ਹੁੰਦੀ ਰਹੀ ਹੈ। ਭਾਰਤ ਵਿੱਚ ਭਰਤ ਦੇ ਸਿਧਾਂਤਾਂ ਤੋਂ ਲੈ ਕੇ ਅੱਜ ਤੱਕ ਅਤੇ ਪੱਛਮ ਵਿੱਚ ਸੁਕਰਾਤ ਅਤੇ ਉਸਦੇ ਚੇਲੇ ਅਫਲਾਤੂਨ ਤੋਂ ਲੈ ਕੇ ਨਵਆਲੋਚਨਾ ਤੱਕ ਦੇ ਸਿਧਾਂਤਾਂ ਦੇ ਇਤਿਹਾਸਿਕ ਸਰਵੇ ਤੋਂ ਇਹ ਗੱਲ ਸਾਫ਼ ਹੋ ਜਾਂਦੀ ਹੈ। ਭਾਰਤ ਵਿੱਚ ਕਵਿਤਾ ਨਾਟਕ ਆਦਿ ਕ੍ਰਿਤੀਆਂ ਨੂੰ ਲਕਸ਼ ਗਰੰਥ ਅਤੇ ਸਿਧਾਂਤਕ ਗ੍ਰੰਥਾਂ ਨੂੰ ਲੱਛਣ ਗਰੰਥ ਕਿਹਾ ਜਾਂਦਾ ਹੈ। ਇਹ ਲੱਛਣ ਗਰੰਥ ਹਮੇਸ਼ਾ ਲਕਸ਼ ਗਰੰਥਾਂ ਦੇ ਅਨੁਗਾਮੀ ਹੁੰਦੇ ਹਨ ਅਤੇ ਮਹਾਨ ਕਵੀ ਇਹਨਾਂ ਦੀਆਂ ਦਸੀਆਂ ਲੀਹਾਂ ਨੂੰ ਚੁਣੌਤੀ ਦਿੰਦੇ ਵੇਖੇ ਜਾਂਦੇ ਹਨ। ਕਾਵਿ ਸ਼ਾਸਤਰ ਲਈ ਪੁਰਾਣੇ ਨਾਮ ਸਾਹਿਤਸ਼ਾਸਤਰ ਅਤੇ ਅਲੰਕਾਰਸ਼ਾਸਤਰ ਹਨ ਅਤੇ ਸਾਹਿਤ ਦੇ ਵਿਆਪਕ ਰਚਨਾਤਮਕ ਖੇਤਰ ਨੂੰ ਅਪਣਾ ਲੈਣ ਉੱਤੇ ਇਸਨੂੰ ਸਮੀਖਿਆ ਸ਼ਾਸਤਰ ਵੀ ਕਿਹਾ ਜਾਣ ਲਗਾ। ਮੂਲ ਤੌਰ ਤੇ ਕਾਵਿ ਸ਼ਾਸਤਰੀ ਚਿੰਤਨ ਸ਼ਬਦ ਕਾਵਿ ਅਤੇ ਨਾਟਕ ਦੇ ਹੀ ਸੰਬੰਧ ਵਿੱਚ ਸਿਧਾਂਤ ਨਿਰਮਾਣ ਕਰਦਾ ਮਿਲਦਾ ਹੈ। ਅਰਸਤੂ ਦੀ ਰਚਨਾ ਪੋਇਟਿਕਸ ਵਿੱਚ ਕਾਮੇਡੀ, ਟਰੈਜੇਡੀ, ਅਤੇ ਐਪਿਕ ਦੀ ਸਮੀਖਿਆਤਮਕ ਕਸੌਟੀ ਦਾ ਆਕਲਨ ਹੈ ਅਤੇ ਭਰਤ ਦਾ ਨਾਟਸ਼ਾਸਤਰ ਕੇਵਲ ਰੂਪਕ ਜਾਂ ਨਾਟਕ ਦੇ ਹੀ ਸਮੀਖਿਆ ਸਿਧਾਂਤ ਪੇਸ਼ ਕਰਦਾ ਹੈ। ਭਾਰਤ ਅਤੇ ਪੱਛਮ ਵਿੱਚ ਇਹ ਚਿੰਤਨ ਈ. ਪੂ.
ਜਗਦੀਪ ਸਿੰਘ, ਜਿਸ ਨੂੰ ਜਗਦੀਪ ਸਿੰਘ ਕਾਕਾ ਬਰਾੜ ਜਾਂ ਕਾਕਾ ਬਰਾੜ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਪੰਜਾਬ, ਭਾਰਤ ਦਾ ਇੱਕ ਸਿਆਸਤਦਾਨ ਹੈ ਅਤੇ ਪੰਜਾਬ ਵਿਧਾਨ ਸਭਾ ਵਿੱਚ ਮੁਕਤਸਰ ਵਿਧਾਨ ਸਭਾ ਹਲਕੇ ਦੀ ਪ੍ਰਤੀਨਿਧਤਾ ਕਰਨ ਵਾਲਾ ਵਿਧਾਨ ਸਭਾ ਦਾ ਮੈਂਬਰ ਹੈ। ਉਹ ਆਮ ਆਦਮੀ ਪਾਰਟੀ ਦਾ ਮੈਂਬਰ ਹੈ। ਉਹ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਵਿਧਾਇਕ ਚੁਣੇ ਗਏ ਸਨ। ਬਰਾੜ ਮਾਰਚ, 2022 ਵਿੱਚ ਪੰਜਾਬ ਵਿਧਾਨ ਸਭਾ ਦੀ 16ਵੀਂ ਵਿਧਾਨ ਸਭਾ ਲਈ ਚੁਣੇ ਗਏ ਸਨ। ਉਸ ਨੇ 34,194 ਵੋਟਾਂ ਦੇ ਫਰਕ ਨਾਲ ਆਪਣੇ ਨਜ਼ਦੀਕੀ ਵਿਰੋਧੀ ਸ਼੍ਰੋਮਣੀ ਅਕਾਲੀ ਦਲ ਦੇ ਕੰਵਰਜੀਤ ਸਿੰਘ ਨੂੰ ਹਰਾਇਆ। ਬਰਾੜ ਨੂੰ ਕੁੱਲ 76,321 ਵੋਟਾਂ ਮਿਲੀਆਂ, ਜੋ ਹਲਕੇ ਵਿੱਚ ਕੁੱਲ ਪੋਲ ਹੋਈਆਂ ਵੋਟਾਂ ਦਾ 51.09% ਹੈ।
ਰਾਘਵਨ ( ਮਲਿਆਲਮ : രാഘവൻ ; ਜਨਮ 12 ਦਸੰਬਰ 1941) ਇੱਕ ਭਾਰਤੀ ਅਭਿਨੇਤਾ ਹੈ ਜਿਸਨੇ ਮਲਿਆਲਮ ਵਿੱਚ ਤੇਲਗੂ ਅਤੇ ਕੰਨੜ ਫ਼ਿਲਮਾਂ ਸਮੇਤ 100 ਤੋਂ ਵੱਧ ਫ਼ਿਲਮਾਂ ਵਿੱਚ ਕੰਮ ਕੀਤਾ ਹੈ। 2000 ਦੇ ਦਹਾਕੇ ਦੇ ਸ਼ੁਰੂ ਤੋਂ ਉਹ ਮਲਿਆਲਮ ਅਤੇ ਤਾਮਿਲ ਟੈਲੀਵਿਜ਼ਨ ਸੀਰੀਅਲਾਂ 'ਤੇ ਵਧੇਰੇ ਸਰਗਰਮ ਹੈ । ਉਸਨੇ ਕਿਲੀਪੱਟੂ (1987) ਵਿੱਚ ਆਪਣੇ ਨਿਰਦੇਸ਼ਨ ਦੀ ਸ਼ੁਰੂਆਤ ਕੀਤੀ ਅਤੇ ਨਾਲ ਹੀ ਉਹ ਕੇਰਲਾ ਸਟੇਟ ਟੈਲੀਵਿਜ਼ਨ ਅਵਾਰਡ ਅਤੇ ਏਸ਼ੀਆਨੇਟ ਟੈਲੀਵਿਜ਼ਨ ਅਵਾਰਡਾਂ ਦਾ ਪ੍ਰਾਪਤਕਰਤਾ ਹੈ ।
ਚਿੱਟਾ ਲਹੂ ਨਾਨਕ ਸਿੰਘ ਦਾ ਲਿਖਿਆ ਇੱਕ ਪੰਜਾਬੀ ਨਾਵਲ ਹੈ। ਇਹ ਪਹਿਲੀ ਵਾਰ 1932 ਵਿੱਚ ਪ੍ਰਕਾਸ਼ਿਤ ਹੋਇਆ ਸੀ। ਰੂਸੀ ਅਨੁਵਾਦਕ ਨਤਾਲੀਆ ਤਾਲਸਤਾਏ (ਜਿਸਦਾ ਲੀਓ ਤਾਲਸਤਾਏ ਨਾਲ ਕੋਈ ਸੰਬੰਧ ਨਹੀਂ) ਨੇ ਇਸ ਨਾਵਲ "ਚਿੱਟਾ ਲਹੂ" ਦਾ ਰੂਸੀ ਵਿੱਚ ਅਨੁਵਾਦ ਕੀਤਾ। "ਚਿੱਟਾ ਲਹੂ" ਦੇ ਮੁਖਬੰਦ ਵਿੱਚ ਨਾਨਕ ਸਿੰਘ ਲਿਖਦੇ ਹਨ, "ਇੰਞ ਜਾਪਦਾ ਹੈ ਕਿ ਸਾਡੇ ਸਮਾਜ ਦੇ ਖੂਨ ਵਿੱਚ ਲਾਲ ਰਕਤਾਣੂ ਖਤਮ ਹੋ ਗਏ ਹਨ।"
ਕਣਕ (ਅੰਗਰੇਜ਼ੀ ਨਾਮ: Wheat), ਇੱਕ ਤਰ੍ਹਾਂ ਦੀ ਘਾਹ ਪ੍ਰਜਾਤੀ ਦੀ ਫ਼ਸਲ ਹੈ, ਜੋ ਕਿ ਪੂਰੀ ਦੁਨੀਆਂ ਵਿੱਚ ਇੱਕ ਵਿਸ਼ਵਵਿਆਪੀ ਮੁੱਖ ਭੋਜਨ ਹੈ। ਮੱਕੀ ਤੋਂ ਬਾਦ ਇਹ ਦੁਨੀਆ ਭਰ ਵਿੱਚ ਉਗਾਈ ਜਾਣ ਵਾਲੀ ਦੂਸਰੀ ਵੱਡੀ ਅਨਾਜ ਦੀ ਫਸਲ ਹੈ। ਤੀਸਰੇ ਪੱਧਰ 'ਤੇ ਝੋਨੇ (ਚੌਲ) ਦੀ ਫ਼ਸਲ ਆਉਂਦੀ ਹੈ। ਕਣਕ, ਕਿਸੇ ਵੀ ਹੋਰ ਖੁਰਾਕੀ ਫਸਲ (220.4 ਮਿਲੀਅਨ ਹੈਕਟੇਅਰ ਜਾਂ 545 ਮਿਲੀਅਨ ਏਕੜ, 2014) ਨਾਲੋਂ ਵੱਧ ਜ਼ਮੀਨੀ ਖੇਤਰ 'ਤੇ ਉਗਾਈ ਜਾਂਦੀ ਹੈ। ਕਣਕ ਦਾ ਵਿਸ਼ਵ ਵਪਾਰ ਬਾਕੀ ਸਾਰੀਆਂ ਫ਼ਸਲਾਂ ਨਾਲੋਂ ਵੱਧ ਹੈ। ਕਣਕ ਆਟਾ ਬਣਾਉਣ ਲਈ ਵਰਤੀ ਜਾਂਦੀ ਹੈ ਜੋ ਇੱਕ ਮਨਭਾਉਂਦਾ ਖਾਣਾ ਹੈ, ਇਹ ਜਾਨਵਰ ਖੁਰਾਕ ਲਈ ਵੀ ਵਰਤੀ ਜਾਂਦੀ ਹੈ ਅਤੇ ਬੀਅਰ ਕੱਢਣ ਵਿੱਚ ਵੀ ਇੱਕ ਜ਼ਰੂਰੀ ਅੰਗ ਦੇ ਤੌਰ 'ਤੇ ਵਰਤੀ ਜਾਂਦੀ ਹੈ। ਛਿਲਕਾ ਵਖਰਾ ਕਰਕੇ ਛਾਣਬੂਰਾ ਪੀਹ ਕੇ ਵੀ ਵਰਤੋਂ ਵਿੱਚ ਲਿਆਂਦਾ ਜਾਂਦਾ ਹੈ। ਕਣਕ ਦੀ ਬਿਜਾਈ ਹਰੇ ਜਾਂ ਸੁੱਕੇ ਚਾਰੇ (forage crop) ਦੇ ਤੌਰ 'ਤੇ ਵੀ ਕੀਤੀ ਜਾਂਦੀ ਹੈ।
ਗੁਰੂ ਰਵਿਦਾਸ ਜਾਂ ਰਾਇਦਾਸ 15ਵੀਂ ਤੋਂ 16ਵੀਂ ਸਦੀ ਈਸਵੀ ਦੌਰਾਨ ਭਗਤੀ ਲਹਿਰ ਦੇ ਇੱਕ ਭਾਰਤੀ ਰਹੱਸਵਾਦੀ ਕਵੀ-ਸੰਤ ਸਨ। ਉੱਤਰ ਪ੍ਰਦੇਸ਼, ਬਿਹਾਰ, ਰਾਜਸਥਾਨ, ਗੁਜਰਾਤ, ਮਹਾਰਾਸ਼ਟਰ, ਮੱਧ ਪ੍ਰਦੇਸ਼, ਪੰਜਾਬ ਅਤੇ ਹਰਿਆਣਾ ਦੇ ਆਧੁਨਿਕ ਖੇਤਰਾਂ ਵਿੱਚ ਇੱਕ ਗੁਰੂ (ਅਧਿਆਤਮਿਕ ਅਧਿਆਪਕ) ਵਜੋਂ ਸਤਿਕਾਰਿਆ ਗਿਆ, ਉਹ ਇੱਕ ਕਵੀ, ਸਮਾਜ ਸੁਧਾਰਕ ਅਤੇ ਅਧਿਆਤਮਿਕ ਹਸਤੀ ਸੀ। ਗੁਰੂ ਰਵਿਦਾਸ ਜੀ ਨੇ ਗੁਰੂ ਨਾਨਕ ਦੇਵ ਜੀ ਦੇ ਨਾਲ ਮਿਲਕੇ ਗੁਰਦੁਆਰਾ ਸਾਹਿਬ ਦੀ ਸਥਪਨਾ ਕੀਤਾ ਸੀ ।
ਚੰਡੀਗੜ੍ਹ ਭਾਰਤ ਦਾ ਇੱਕ ਕੇਂਦਰੀ ਸ਼ਾਸ਼ਤ ਪ੍ਰਦੇਸ ਹੈ। ਇਹ ਭਾਰਤ ਦੇ ਦੋ ਸੂਬਿਆਂ, ਪੰਜਾਬ ਅਤੇ ਹਰਿਆਣਾ, ਦੀ ਸਾਂਝੀ ਰਾਜਧਾਨੀ ਹੈ। ਸ਼ਹਿਰ ਦੇ ਨਾਲ ਲੱਗਦੇ ਜ਼ਿਲ੍ਹਿਆਂ ਵਿੱਚ ਪੰਜਾਬ ਦੇ ਮੋਹਾਲੀ, ਪਟਿਆਲਾ ਅਤੇ ਰੋਪੜ ਜ਼ਿਲ੍ਹੇ ਅਤੇ ਹਰਿਆਣਾ ਦੇ ਅੰਬਾਲਾ ਅਤੇ ਪੰਚਕੁਲਾ ਸ਼ਾਮਿਲ ਹਨ। ਇਸਦੇ ਉੱਤਰੀ ਹਿੱਸੇ ਤੋਂ ਹਿਮਾਚਲ ਪ੍ਰਦੇਸ਼ ਦੀ ਸੀਮਾ ਵੀ ਨੇੜੇ ਹੈ। ਚੰਡੀਗੜ੍ਹ ਪੂਰੇ ਵਿਸ਼ਵ ਵਿੱਚ ਆਪਣੇ ਆਰਕੀਟੈਕਚਰ ਡਿਜ਼ਾਇਨ ਅਤੇ ਚੰਗੀ ਆਬੋ-ਹਵਾ ਲਈ ਮਸ਼ਹੂਰ ਹੈ । ਸ਼ਹਿਰ ਦਾ ਮਾਸਟਰ ਪਲਾਨ ਫਰਾਂਸੀਸੀ ਆਰਕੀਟੈਕਟ ਲ ਕਾਰਬੂਜ਼ੀਏ ਨੇ ਬਣਾਇਆ ਸੀ। ਸਾਲ 2015 ਵਿੱਚ ਬੀ.ਬੀ.ਸੀ. ਦੇ ਇੱਕ ਲੇਖ ਵਿੱਚ ਚੰਡੀਗੜ੍ਹ ਨੂੰ ਦੁਨੀਆ ਦੇ ਸਾਰੇ ਸ਼ਹਿਰਾਂ ਵਿੱਚੋ ਇੱਕ ਇਹੋ ਜੇਹਾ ਸ਼ਹਿਰ ਕਿਹਾ ਗਿਆ ਜਿੱਥੇ ਆਰਕੀਟੈਕਚਰ, ਸੱਭਿਆਚਾਰ ਅਤੇ ਆਧੁਨਿਕੀਕਰਨ ਇੱਕ ਦਾ ਵਧੀਆ ਤਾਲਮੇਲ ਹੈ। ਸ਼ਹਿਰ ਦੀ ਆਬੋ-ਹਵਾ ਸਿੱਲ੍ਹੀ ਉਪ-ਤਪਤ-ਖੰਡੀ (humid subtropical) ਕਿਸਮ ਦੀ ਹੈ; ਜਿਸ ਵਿੱਚ ਗਰਮੀਆਂ ਵਿੱਚ ਬਹੁਤ ਗਰਮੀ, ਸਿਆਲ਼ ਵਿੱਚ ਨਿੱਘ, ਬੇਅਤਬਾਰੀ ਬਰਸਾਤ ਅਤੇ ਤਾਪਮਾਨ ਵਿੱਚ ਵੱਡੇ ਫ਼ਰਕ (-1° ਤੋਂ 41.2°) ਦਾ ਅੰਦਾਜ਼ਾ ਰਹਿੰਦਾ ਹੈ। ਸਿਆਲ਼ ਵਿੱਚ ਦਸੰਬਰ ਅਤੇ ਜਨਵਰੀ ਦੇ ਮਹੀਨੇ ਵਿੱਚ ਕਦੇ-ਕਦੇ ਕੋਹਰਾ ਹੋ ਸਕਦਾ ਹੈ। ਔਸਤ ਸਾਲਾਨਾ ਬਰਸਾਤ 1110.7 m.m.
ਬਾਬਰ (Persian: بابر, romanized: Bābur, lit. 'tiger'; ਫ਼ਾਰਸੀ ਉਚਾਰਨ: [bɑːbʊr]; 14 ਫਰਵਰੀ 1483 – 26 ਦਸੰਬਰ 1530), ਜਨਮ ਮਿਰਜ਼ਾ ਜ਼ਹੀਰ-ਉਦ-ਦੀਨ ਮੁਹੰਮਦ, ਭਾਰਤੀ ਉਪਮਹਾਂਦੀਪ ਵਿੱਚ ਮੁਗਲ ਸਾਮਰਾਜ ਦਾ ਸੰਸਥਾਪਕ ਸੀ। ਉਹ ਆਪਣੇ ਪਿਤਾ ਅਤੇ ਮਾਤਾ ਦੁਆਰਾ ਕ੍ਰਮਵਾਰ ਤੈਮੂਰ ਅਤੇ ਚੰਗੇਜ਼ ਖਾਨ ਦਾ ਵੰਸ਼ਜ ਸੀ। ਉਸ ਨੂੰ ਮਰਨ ਉਪਰੰਤ ਫਿਰਦੌਸ ਮਾਕਾਨੀ ('ਸਵਰਗ ਵਿਚ ਨਿਵਾਸ') ਦਾ ਨਾਮ ਵੀ ਦਿੱਤਾ ਗਿਆ ਸੀ।.ਚਗਤਾਈ ਤੁਰਕੀ ਮੂਲ ਦਾ ਅਤੇ ਫਰਗਾਨਾ ਘਾਟੀ (ਅਜੋਕੇ ਉਜ਼ਬੇਕਿਸਤਾਨ ਵਿੱਚ) ਵਿੱਚ ਅੰਦੀਜਾਨ ਵਿੱਚ ਪੈਦਾ ਹੋਇਆ, ਬਾਬਰ ਉਮਰ ਸ਼ੇਖ ਮਿਰਜ਼ਾ (1456-1494, 1469 ਤੋਂ 1494 ਤੱਕ ਫਰਗਾਨਾ ਦਾ ਗਵਰਨਰ) ਦਾ ਸਭ ਤੋਂ ਵੱਡਾ ਪੁੱਤਰ ਅਤੇ ਤੈਮੂਰ (1336-1405) ਦਾ ਪੜਪੋਤਾ ਸੀ। ਬਾਬਰ ਨੇ ਬਾਰਾਂ ਸਾਲ ਦੀ ਉਮਰ ਵਿੱਚ 1494 ਵਿੱਚ ਆਪਣੀ ਰਾਜਧਾਨੀ ਅਖਸੀਕੇਂਤ ਵਿੱਚ ਫਰਗਾਨਾ ਦੇ ਸਿੰਘਾਸਣ ਉੱਤੇ ਚੜ੍ਹਿਆ ਅਤੇ ਬਗਾਵਤ ਦਾ ਸਾਹਮਣਾ ਕੀਤਾ। ਉਸ ਨੇ ਦੋ ਸਾਲ ਬਾਅਦ ਸਮਰਕੰਦ ਨੂੰ ਜਿੱਤ ਲਿਆ, ਉਸ ਤੋਂ ਬਾਅਦ ਹੀ ਫਰਗਾਨਾ ਨੂੰ ਗੁਆ ਦਿੱਤਾ। ਫਰਗਾਨਾ ਨੂੰ ਮੁੜ ਜਿੱਤਣ ਦੀ ਕੋਸ਼ਿਸ਼ ਵਿੱਚ, ਉਸਨੇ ਸਮਰਕੰਦ ਦਾ ਕੰਟਰੋਲ ਗੁਆ ਦਿੱਤਾ। 1501 ਵਿੱਚ, ਦੋਵਾਂ ਖੇਤਰਾਂ ਉੱਤੇ ਮੁੜ ਕਬਜ਼ਾ ਕਰਨ ਦੀ ਉਸਦੀ ਕੋਸ਼ਿਸ਼ ਅਸਫਲ ਹੋ ਗਈ ਜਦੋਂ ਮੁਹੰਮਦ ਸ਼ੈਬਾਨੀ ਖਾਨ ਨੇ ਉਸਨੂੰ ਹਰਾਇਆ। 1504 ਵਿੱਚ ਉਸਨੇ ਕਾਬੁਲ ਨੂੰ ਜਿੱਤ ਲਿਆ, ਜੋ ਕਿ ਅਬਦੁਰ ਰਜ਼ਾਕ ਮਿਰਜ਼ਾ ਦੇ ਸ਼ਾਸਨ ਅਧੀਨ ਸੀ, ਜੋ ਉਲੁਗ ਬੇਗ II ਦੇ ਨਵਜੰਮੇ ਵਾਰਸ ਸੀ। ਬਾਬਰ ਨੇ ਸਫਾਵਿਦ ਸ਼ਾਸਕ ਇਸਮਾਈਲ ਪਹਿਲੇ ਨਾਲ ਸਾਂਝੇਦਾਰੀ ਕੀਤੀ ਅਤੇ ਤੁਰਕਿਸਤਾਨ ਦੇ ਕੁਝ ਹਿੱਸਿਆਂ ਨੂੰ ਮੁੜ ਜਿੱਤ ਲਿਆ, ਜਿਸ ਵਿੱਚ ਸਮਰਕੰਦ ਵੀ ਸ਼ਾਮਲ ਸੀ, ਸਿਰਫ ਇਸਨੂੰ ਦੁਬਾਰਾ ਗੁਆਉਣ ਲਈ ਅਤੇ ਹੋਰ ਨਵੀਆਂ ਜਿੱਤੀਆਂ ਹੋਈਆਂ ਜ਼ਮੀਨਾਂ ਨੂੰ ਸ਼ੇਬਾਨੀਆਂ ਦੇ ਹੱਥਾਂ ਵਿੱਚ ਗੁਆ ਦਿੱਤਾ।
ਕੰਪਿਊਟਰ ਇੱਕ ਯੰਤਰ ਜਾਂ ਮਸ਼ੀਨ ਹੈ, ਜੋ ਕਿ ਜਾਣਕਾਰੀ ਉੱਤੇ ਇੱਕ ਪ੍ਰੋਗਰਾਮ — ਹਦਾਇਤਾਂ ਦੀ ਇੱਕ ਤਿਆਰ ਸੂਚੀ ਦੇ ਤਹਿਤ ਕਾਰਵਾਈ ਕਰਦਾ ਹੈ। ਕਾਰਵਾਈ ਅਧੀਨ ਆਉਣ ਵਾਲੀ ਜਾਣਕਾਰੀ ਅੰਕ, ਪਾਠ, ਤਸਵੀਰਾਂ, ਧੁਨੀ ਸਮੇਤ ਕਈ ਹੋਰ ਕਿਸਮਾਂ ਦੀ ਹੋ ਸਕਦੀ ਹੈ।ਕੰਪਿਊਟਰ ਬਹੁਤ ਹੀ ਜਿਆਦਾ ਬਹੁਮੁਖੀ ਹੈ। ਅਸਲ ਵਿੱਚ ਇਹ ਵਿਆਪਕ ਜਾਣਕਾਰੀ ਉੱਤੇ ਕਾਰਵਾਈ ਕਰਨ ਵਾਲੀਆਂ ਮਸ਼ੀਨਾਂ ਹਨ। ਚਰਚ-ਟਰਨਿੰਗ ਸਿਧਾਂਤ Church-Turing thesis ਦੇ ਅਨੁਸਾਰ, ਇੱਕ ਕੰਪਿਊਟਰ ਕੁਝ ਮੁੱਢਲੀਆਂ ਸਮੱਰਥਾ ਨਾਲ (ਤਕਨੀਕੀ ਸਬਦਾਂ ਵਿੱਚ, ਇੱਕ ਵਿਆਪਕ ਟਰਨਿੰਗ ਮਸ਼ੀਨ ਦੇ ਬਰਾਬਰ ਕੰਮ ਕਰਨ ਵਾਲੀ ਮਸ਼ੀਨ ਦੀ ਸਮੱਰਥਾ) ਇੱਕ ਸਿਧਾਂਤ ਹੈ, ਜੋ ਕਿ ਕੋਈ ਹੋਰ ਕੰਪਿਊਟਰ ਵੀ ਕਰ ਸਕਦਾ ਹੈ, ਜੋ ਕਿ ਇੱਕ ਨਿੱਜੀ ਡਿਜ਼ੀਟਲ ਸਹਾਇਕ ਤੋਂ ਲੈ ਕੇ ਸੁਪਰ ਕੰਪਿਊਟਰ ਹੋ ਸਕਦਾ ਹੈ। ਇਸ ਕਰਕੇ, ਇੱਕੋ ਕੰਪਿਊਟਰ ਡਿਜ਼ਾਇਨ ਹੀ ਆਮ ਕੰਪਨੀ ਦੀ ਤਨਖਾਹ ਬਿੱਲ ਤਿਆਰ ਕਰਨ ਤੋਂ ਲੈ ਕੇ ਉਦਯੋਗਾਂ ਨੂੰ ਕਾਬੂ ਕਰਨ ਦੇ ਯੋਗ ਹੈ। ਆਧੁਨਿਕ ਬਿਜਲਈ ਕੰਪਿਊਟਰਾਂ ਨੇ ਪੁਰਾਣੇ ਡਿਜ਼ਾਇਨ੍ਹਾਂ ਦੇ ਮੁਕਾਬਲੇ ਗਤੀ ਅਤੇ ਜਾਣਕਾਰੀ ਉੱਤੇ ਕੰਮ ਕਰਨ ਦੀ ਸਮੱਰਥਾ ਵਿੱਚ ਵੱਡਾ ਇਨਕਲਾਬ ਲੈ ਆਂਦਾ ਹੈ। ਇਸ ਸਮੇਂ ਮੂਰੇ ਦਾ ਨਿਯਮ ਪ੍ਰਭਾਵੀ ਰਿਹਾ ਹੈ।
ਬੰਦਾ ਸਿੰਘ ਬਹਾਦਰ (27 ਅਕਤੂਬਰ 1670 –9 ਜੂਨ 1716) ਸਿੱਖਾਂ ਦੀ ਸੈਨਾ ਦਾ ਸੈਨਾਪਤੀ ਸੀ। ਉਸ ਦੇ ਬਚਪਨ ਦਾ ਨਾਂ ਲਛਮਣ ਦੇਵ ਸੀ ਪਰ ਓਹ ਲਛਮਣ ਦਾਸ ਅਤੇ ਮਾਧੋ ਦਾਸ ਦੇ ਨਾਵਾਂ ਨਾਲ ਵੀ ਜਾਣਿਆ ਜਾਂਦਾ ਸੀ। ਉਸਨੇ ਪੰਦਰਾਂ ਸਾਲ ਦੀ ਉਮਰ ਵਿੱਚ ਵੈਰਾਗੀ ਬਣਨ ਲਈ ਘਰ ਛੱਡ ਦਿਤਾ ਤਾਂ ਉਸਨੂੰ ਮਾਧੋ ਦਾਸ ਦੇ ਨਾਂ ਨਾਲ ਜਾਣਿਆ ਜਾਣ ਲਗਿਆ। ਉਸਨੇ ਗੋਦਾਵਰੀ ਨਦੀ ਦੇ ਕਿਨਾਰੇ ਆਪਣਾ ਆਸ਼ਰਮ ਬਣਾਇਆ। ਇੱਥੇ ਹੀ ਉਸ ਦੀ ਮੁਲਾਕਾਤ ਸਤੰਬਰ 1708 ਈ. ਵਿੱਚ ਗੁਰੂ ਗੋਬਿੰਦ ਸਿੰਘ ਜੀ ਨਾਲ ਹੋਈ ਅਤੇ ਉਹ ਉਨ੍ਹਾਂ ਦਾ ਸ਼ਰਧਾਲੂ ਬਣ ਗਿਆ। ਗੁਰੂ ਜੀ ਨੇ ਹੀ ਉਸਨੂੰ ਬੰਦਾ ਸਿੰਘ ਬਹਾਦਰ ਦਾ ਨਾਂ ਦਿਤਾ ਅਤੇ ਪੰਜਾਬ ਵਿੱਚ ਮੁਗਲਾਂ ਵਿਰੁੱਧ ਸਿੱਖਾਂ ਦੀ ਅਗਵਾਈ ਕਰਨ ਲਈ ਭੇਜਿਆ। ਗੁਰਦਾਸ ਨੰਗਲ ਵਿੱਚ ਦਸੰਬਰ 1715 ਵਿੱਚ ਗਿ੍ਫ਼ਤਾਰ ਕੀਤੇ ਬੰਦਾ ਸਿੰਘ ਅਤੇ ਉਸ ਦੇ ਸਾਥੀ ਅਤੇ ਮਗਰੋਂ ਗਿ੍ਫ਼ਤਾਰ ਕੀਤੇ ਸਿੱਖ ਕੈਦੀ 27 ਫ਼ਰਵਰੀ, 1716 ਦੇ ਦਿਨ ਦਿੱਲੀ ਦੇ ਬਾਹਰਵਾਰ ਪਿੰਡ ਅਗਰਾਬਾਦ ਕੋਲ ਪੁੱਜੇ। 29 ਫ਼ਰਵਰੀ, 1716 ਨੂੰ ਇਨ੍ਹਾਂ ਕੈਦੀਆਂ ਦਾ ਦਿੱਲੀ ਵਿੱਚ ਜਲੂਸ ਕਢਿਆ ਗਿਆ। ਜਲੂਸ ਦੇ ਸਭ ਤੋਂ ਅੱਗੇ ਇੱਕ ਬੈਂਡ-ਵਾਜਾ ਜਾ ਰਿਹਾ ਸੀ। ਇਹ ਜਲੂਸ ਦਿੱਲੀ ਨੇੜਲੇ ਪਿੰਡ ਅਗਰਾਬਾਦ ਤੋਂ ਸ਼ੁਰੂ ਹੋ ਕੇ, 10 ਕਿਲੋਮੀਟਰ ਦੂਰ, ਲਾਲ ਕਿਲਾ ਤਕ ਲਿਜਾਇਆ ਗਿਆ। ਇਸ ਬੈਂਡ ਦੇ ਪਿੱਛੇ ਦੋ ਹਜ਼ਾਰ ਸਿੱਖਾਂ ਦੇ ਸਿਰ, ਜਿਨ੍ਹਾਂ 'ਚ ਤੂੜੀ ਭਰ ਕੇ ਬਾਂਸਾਂ 'ਤੇ ਲਟਕਾਇਆ ਹੋਇਆ ਸੀ, ਜਾ ਰਹੇ ਸਨ। ਇਨ੍ਹਾਂ ਦੇ ਸਿਰਾਂ ਦੇ ਵਾਲ ਖੁਲ੍ਹੇ ਰੱਖੇ ਹੋਏ ਸਨ ਤਾਂ ਜੋ ਲੋਕ ਪਛਾਣ ਸਕਣ ਕਿ ਇਹ ਸਿੱਖਾਂ ਦੇ ਹੀ ਸਿਰ ਹਨ। ਇਨ੍ਹਾਂ ਦੀ ਗਿਣਤੀ ਵਧਾਉਣ ਵਾਸਤੇ ਕੁੱਝ ਔਰਤਾਂ ਦੇ ਸਿਰ ਵੱਢ ਕੇ ਵੀ ਸ਼ਾਮਲ ਕਰ ਦਿਤੇ ਗਏ ਸਨ, ਜੋ ਲੰਮੇ ਵਾਲਾਂ ਕਾਰਨ ਸਿੱਖ ਹੀ ਜਾਪਦੀਆਂ ਸਨ। ਇਸ ਮਗਰੋਂ ਇੱਕ ਹਾਥੀ ਸੀ, ਜਿਸ 'ਤੇ ਰੱਖੇ ਹੋਏ ਪਿੰਜਰੇ ਵਿੱਚ ਬੰਦਾ ਸਿੰਘ ਸੀ। ਬੰਦਾ ਸਿੰਘ ਦਾ ਮਜ਼ਾਕ ਉਡਾਉਣ ਵਾਸਤੇ ਉਸ ਨੂੰ ਇੱਕ ਲਾੜੇ ਵਾਂਗ ਸੁਨਹਿਰੀ ਜ਼ਰੀ ਵਾਲੀ ਲਾਲ ਪੱਗ, ਅਨਾਰ ਦੇ ਫ਼ੁਲਾਂ ਦੇ ਰੰਗ ਦਾ ਸ਼ਾਹੀ ਚੋਗਾ ਪਾਇਆ ਹੋਇਆ ਸੀ। ਉਸ ਦੇ ਸਿਰ 'ਤੇ ਇੱਕ ਲਕੜੀ ਦਾ ਖੋਖਾ ਤਿੰਨ-ਚਾਰ ਕਿਲੋ ਮਿੱਟੀ ਨਾਲ ਭਰ ਕੇ ਰਖਿਆ ਹੋਇਆ ਸੀ, ਜਿਸ ਦੇ ਭਾਰ ਨਾਲ ਉਹ ਗਰਦਨ ਝੁਕਾਈ ਟੇਢਾ ਬੈਠਾ ਸੀ। ਬੰਦਾ ਸਿੰਘ ਭਾਵੇਂ ਪਿੰਜਰੇ ਵਿੱਚ ਬੰਦ ਸੀ, ਪਰ ਫਿਰ ਵੀ ਉਸ ਪਿੱਛੇ ਨੰਗੀ ਤਲਵਾਰ ਹੱਥ ਵਿੱਚ ਫੜ ਕੇ ਇੱਕ ਸਿਪਾਹੀ ਖੜਾ ਕੀਤਾ ਹੋਇਆ ਸੀ ਕਿਉਂਕਿ ਮੁਗ਼ਲ ਡਰਦੇ ਸੀ ਕਿ ਕਿਤੇ ਬੰਦਾ ਜਾਦੂ ਨਾਲ ਉੱਡ ਹੀ ਨਾ ਜਾਵੇ। ਬੰਦਾ ਸਿੰਘ ਵਾਲੇ ਹਾਥੀ ਦੇ ਪਿੱਛੇ 740 ਕੈਦੀ ਸਨ। ਇਨ੍ਹਾਂ ਦੇ ਮੂੰਹਾਂ 'ਤੇ ਕਾਲਖ਼ ਮਲੀ ਹੋਈ ਸੀ। ਉਨ੍ਹਾਂ ਦਾ ਇਕ-ਇਕ ਹੱਥ ਗਰਦਨ ਦੇ ਪਿੱਛੇ ਕਰ ਕੇ ਸ਼ਿਕੰਜੇ ਵਿੱਚ ਕੱਸ ਕੇ ਬੰਨਿ੍ਹਆ ਹੋਇਆ ਸੀ। ਉਨ੍ਹਾਂ ਦੇ ਸਿਰਾਂ 'ਤੇ ਕਾਗ਼ਜ਼ਾਂ ਦੀਆਂ ਖੋਖਾ-ਟੋਪੀਆਂ ਰੱਖੀਆਂ ਹੋਈਆਂ ਸਨ ਤੇ ਉਨ੍ਹਾਂ ਦੇ ਜਿਸਮਾਂ 'ਤੇ ਭੇਡਾਂ ਦੀ ਖੱਲ ਲਵ੍ਹੇਟੀ ਹੋਈ ਸੀ। ਉਨ੍ਹਾਂ ਦਾ ਇਹ ਰੂਪ ਉਨ੍ਹਾਂ ਦਾ ਮਜ਼ਾਕ ਉਡਾਉਣ ਅਤੇ ਉਨ੍ਹਾਂ ਦੀ ਬੇਇਜ਼ਤੀ ਕਰਨ ਵਾਸਤੇ ਬਣਾਇਆ ਗਿਆ ਸੀ। ਉਨ੍ਹਾਂ ਨੂੰ ਦੋ-ਦੋ ਕਰ ਕੇ ਕਾਠੀਆਂ ਤੋਂ ਸੱਖਣੇ ਊਠਾਂ 'ਤੇ ਲੱਦਿਆ ਹੋਇਆ ਸੀ। ਇਸ ਜਲੂਸ ਪਿੱਛੇ ਮੁਹੰਮਦ ਅਮੀਨ ਖ਼ਾਨ, ਉਸ ਦਾ ਪੁੱਤਰ ਕਮਰ-ਉਦ-ਦੀਨ ਖ਼ਾਨ ਅਤੇ ਜ਼ਕਰੀਆ ਖ਼ਾਨ ਪੁੱਤਰ ਅਬਦੁਸ ਸਮਦ ਖ਼ਾਨ ਜੋ ਮਗਰੋਂ ਲਾਹੌਰ ਦਾ ਸੂਬੇਦਾਰ ਬਣਿਆ, ਜੇਤੂਆਂ ਵਾਂਗ ਆਕੜ-ਆਕੜ ਕੇ ਚੱਲ ਰਹੇ ਸਨ। ਇਹ ਜਲੂਸ ਲਾਹੌਰੀ ਗੇਟ ਦੇ ਰਸਤਿਉਂ ਦਿੱਲੀ ਸ਼ਹਿਰ ਵਿੱਚ ਦਾਖ਼ਲ ਹੋਇਆ। ਇਸ ਜਲੂਸ ਨੂੰ ਵੇਖਣ ਵਾਸਤੇ ਦਿੱਲੀ ਦੇ ਸਾਰੇ ਲੋਕ ਸੜਕਾਂ 'ਤੇ ਆਏ ਹੋਏ ਸਨ। ਸ਼ਹਿਰ ਵਿੱਚ ਕੋਈ ਵੀ ਸ਼ਖ਼ਸ ਐਸਾ ਨਹੀਂ ਸੀ ਰਿਹਾ, ਜਿਸ ਨੇ ਇਹ ਨਜ਼ਾਰਾ ਨਾ ਵੇਖਿਆ ਹੋਵੇ। ਲੱਖਾਂ ਲੋਕਾਂ ਦੀਆਂ ਭੀੜਾਂ ਕਾਰਨ ਏਨੀ ਘੁਟਣ ਸੀ ਕਿ ਇਸ ਮੌਕੇ 'ਤੇ ਸਾਹ ਲੈਣਾ ਵੀ ਮੁਸ਼ਕਲ ਹੋਇਆ ਪਿਆ ਸੀ। ਲੋਕ ਸਿੱਖਾਂ ਨੂੰ ਮਜ਼ਾਕ 'ਚ ਉਨ੍ਹਾਂ ਵਲ ਵੇਖ ਕੇ ਕੋਝੀਆਂ ਸੈਨਤਾਂ ਕਰ ਰਹੇ ਸਨ। ਜਦੋਂ ਬੰਦਾ ਸਿੰਘ ਨੂੰ ਬਾਦਸ਼ਾਹ ਫ਼ਰਖ਼ਸੀਅਰ ਕੋਲ ਪੇਸ਼ ਕੀਤਾ ਗਿਆ ਸੀ ਤਾਂ ਬਾਦਸ਼ਾਹ ਨੇ ਬੰਦਾ ਸਿੰਘ ਨੂੰ ਪੁਛਿਆ, ਤੂੰ ਆਪਣੇ ਵਾਸਤੇ ਕਿਹੋ ਜਹੀ ਮੌਤ ਚੁਣੇਂਗਾ?
20ਵੀਂ ਸਦੀ ਦੇ ਦੂਜੇ ਦਹਾਕੇ ਵਿਚ ਨੌਰਾ ਰਿਚਰਡਜ਼ ਦੇ ਯਤਨਾਂ ਸਦਕਾ ਲਾਹੌਰ ਕਾਲਜ ਦੇ ਮੰਚ ਤੇ ਪੰਜਾਬੀ ਵਿਚ ਨਾਟ ਮੰਚਣ ਦੀ ਪਿਰਤ ਸ਼ੁਰੂ ਹੋਈ। ਪੰਜਾਬੀ ਨਾਟਕ ਦੇ ਇਤਿਹਾਸ ਵਿਚ ਇਸ ਤੱਥ ਨੂੰ ਸਰਬਪ੍ਰਵਾਨਿਤ ਰੂਪ ਵਿਚ ਗ੍ਰਹਿਣ ਕੀਤਾ ਜਾ ਚੁੱਕਾ ਹੈ ਕਿ ਆਧੁਨਿਕ ਭਾਂਤ ਦੇ ਸਾਹਿਤਕ ਨਾਟਕ ਦਾ ਆਰੰਭ ਆਈ. ਸੀ. ਨੰਦਾ ਰਾਹੀਂ ਮਿਸਿਜ਼ ਨੋਰ੍ਹਾ ਰਿਚਰਡਜ਼ ਦੀ ਪ੍ਰੇਰਨਾ ਨਾਲ 1913 ਵਿਚ ਛਪੇ ਨਾਟਕ 'ਦੁਲਹਨ' ਤੋਂ ਹੋਇਆ। ਭਾਵੇਂ ਇਹ ਇਕ ਫ਼ੈਸਲਾਕੁੰਨ ਘਟਨਾ ਸੀ ਪਰੰਤੂ ਇਸ ਤੋਂ ਪਹਿਲਾਂ ਪੰਜਾਬੀ ਵਿਚ ਪਈ ਨਾਟਕੀਅਤਾ, ਲੋਕ ਨਾਟਪਰੰਪਰਾ, ਈਸਾਈ ਮਿਸ਼ਨਰੀਆ ਦੇ ਯਤਨ, ਸੰਸਕ੍ਰਿਤ ਨਾਟਕਾਂ ਦੇ ਅਨੁਵਾਦ, ਟੈਪਰੈਂਸ ਸੁਸਾਇਟੀ ਅਤੇ ਪਾਰਸੀ ਥੀਏਟਰੀਕਲ ਕੰਪਨੀਆਂ ਦੀਆਂ ਨਾਟਮਸ਼ਕਾਂ, ਭਾਰਤੀ ਨਾਟ ਪਰੰਪਰਾ ਦੇ ਅੰਸ਼ਕ ਪ੍ਰਭਾਵ ਰਾਹੀਂ ਭਾਈ ਵੀਰ ਸਿੰਘ ਤੇ ਬਾਵਾ ਬੁੱਧ ਸਿੰਘ ਦੇ ਨਾਟ ਯਤਨ ਆਪਣਾ ਅਰਥ ਗ੍ਰਹਿਣ ਕਰਦੇ ਹਨ। 1913 ਤੋਂ ਪਹਿਲਾ ਅਤੇ ਉਸਦੇ ਸਮਾਨਾਂਤਰ ਚਾਰ ਤਰ੍ਹਾਂ ਦੀਆਂ ਨਾਟਕੀ ਅਤੇ ਰੰਗਮੰਚੀ ਸਰਗਰਮੀਆਂ/ ਸਥਿਤੀਆਂ ਸਪਸ਼ਟ ਦੇਖੀਆ ਜਾ ਸਕਦੀਆਂ ਹਨ: 1) ਲੋਕਨਾਟ ਪਰੰਪਰਾ ਦੇ ਰਾਮਲੀਲ੍ਹਾ/ਰਾਸ ਲੀਲ੍ਹਾ ਅਤੇ ਭੰਡ ਤਮਾਸ਼ਿਆਂ ਵਰਗੇ ਰੂਪ। 2) ਪੁਸਤਕ ਰੂਪ ਵਿਚ ਪ੍ਰਾਪਤ ਸੰਸਕ੍ਰਿਤ ਨਾਟਕ। 3) ਪਾਰਸੀ ਰੰਗਮੰਚ 4) ਪੰਜਾਬ ਵਿਚ ਰਹਿੰਦੇ ਅੰਗਰੇਜ਼ਾਂ ਦੀਆਂ ਅੰਗਰੇਜ਼ੀ ਪੇਸ਼ਾਵਰ ਜਾਂ ਸ਼ੌਕੀਆਂ ਨਾਟਮੰਡਲੀਆਂ ਜਾਂ ਸਕੂਲਕਾਲਜਾਂ ਦੇ ਅਧਿਆਪਕਾਂ ਵਿਦਿਆਰਥੀਆਂ ਦੇ ਯਤਨਾਂ ਨਾਲ ਹੁੰਦੀਆਂ ਸਨ। ਇਹ ਨਾਟਕ (ਜਿਵੇਂ ਕਿ ਸ਼ੈਕਸਪੀਅਰ ਅਤੇ ਇਬਸਨ ਦੀਆਂ ਰਚਨਾਵਾਂ) ਪੁਸਤਕ ਰੂਪ ਵਿਚ ਵੀ ਸਕੂਲਾਂਕਾਲਜਾਂ ਦੀਆਂ ਲਾਇਬ੍ਰੇਰੀਆਂ ਵਿਚ ਆਮ ਪ੍ਰਾਪਤ ਸਨ। ਪੰਜਾਬੀ ਦਾ ਪਹਿਲਾ ਮੌਲਿਕ ਨਾਟਕ 'ਚੰਦਰ ਹਰੀ'(1909) ਪਾਰਸੀ ਸ਼ੈਲੀ ਦੀ ਰਚਨਾ ਹੈ। ਪਾਰਸੀ ਰੰਗਮੰਚ ਨਵੀਂ ਜਨਮੀ ਪੰਜਾਬੀ ਚੇਤਨਾ ਨਾਟਕ ਰੰਗਮੰਚ ਦੀ ਪਹਿਲੀ ਪਛਾਣ ਹੈ, ਜਿਸਦਾ ਵਜੂਦ ਇਪਟਾ ਲਹਿਰ ਦੇ ਉਭਾਰ ਤੱਕ ਨਜ਼ਰ ਆਉਂਦਾ ਰਹਿੰਦਾ ਹੈ। ਪਾਰਸੀ ਰੰਗਮੰਚ ਨੇ ਪੰਜਾਬੀ ਨਾਟਮੰਚ ਦੇ ਵਿਕਾਸ ਕ੍ਰਮ ਵਿਚ ਮਹੱਤਵਪੂਰਨ ਭੂਮਿਕਾ ਅਦਾ ਕੀਤੀ ਹੈ। ਪੰਜਾਬੀ ਨਾਟਕ ਦੇ ਬਦਲਦੇ ਪਰਿਪੇਖ ਨੂੰ ਵੱਖਵੱਖ ਪੜਾਵਾਂ ਤੋਂ ਵਾਚਣ ਲਈ ਇਸਦੇ ਇਤਿਹਾਸਕ ਸਫ਼ਰ ਦੇ ਬਾਰੇ ਜਾਣਕਾਰੀ ਹੋਣਾ ਜ਼ਰੂਰੀ ਹੈ। ਪੰਜਾਬੀ ਨਾਟਕ ਦੇ ਹੁਣ ਤੱਕ ਦੀਆਂ ਪ੍ਰਾਪਤੀਆਂ ਦੇ ਗਹਿਨ ਅਧਿਐਨ ਲਈ ਦੋ ਵਿਦਵਾਨਾਂ ਡਾ.
ਛਪਾਰ ਦਾ ਮੇਲਾ, ਪੰਜਾਬ ਦੇ ਸਮੂਹ ਮੇਲਿਆਂ ਵਿੱਚੋਂ ਇੱਕ ਵਿਲੱਖਣ ਅਤੇ ਸਰੂਪ ਵਿੱਚ ਸੁਚਿੱਤਰ ਮੇਲਾ ਹੈ। ਇਸ ਦਾ ਸਬੰਧ ਪੰਜਾਬੀਆਂ ਦੀ ਪੂਜਾ-ਬਿਰਤੀ ਨਾਲ ਜੁੜਿਆ ਹੋਇਆ ਹੈ। ਇਸ ਮੇਲੇ ਦਾ ਮੁੱਖ ਪ੍ਰਯੋਜਨ ਗੁੱਗੇ ਦੀ ਪੂਜਾ ਅਰਚਨਾ ਕਰਨ ਵਿੱਚ ਨਿਹਿਤ ਮੰਨਿਆ ਗਿਆ ਹੈ। ਗੁੱਗੇ ਦੀ ਪੂਜਾ ‘ਨਾਗ-ਪੂਜਾ’ ਵਰਗੀ ਹੀ ਕੀਤੀ ਜਾਂਦੀ ਹੈ ਜਾਂ ਇਉਂ ਵੀ ਕਹਿ ਸਕਦੇ ਹਾਂ ਕਿ ਨਾਗ ਪੂਜਾ ਦਾ ਕੁਝ ਸੋਧਿਆ ਹੋਇਆ ਰੂਪ ਹੀ ਗੁੱਗਾ ਪੂਜਾ ਹੈ। ਇਸੇ ਭਾਵਨਾ ਬਿਰਤੀ ਸਦਕਾ ਇਹ ਮੇਲਾ ਜ਼ਿਲ੍ਹਾ ਲੁਧਿਆਣਾ ਦੇ ਇੱਕ ਪਿੰਡ ਛਪਾਰ (ਲੁਧਿਆਣਾ ਪੱਛਮ) ਵਿਖੇ, ਹਰ ਸਾਲ ਭਾਦਰੋਂ ਮਹੀਨੇ ਦੀ ਚਾਣਨੀ-ਚੌਦਸ ਨੂੰ ਗੁੱਗੇ ਦੀ ਸਥਾਪਤ ਕੀਤੀ ਹੋਈ ਮਾੜੀ ਉੱਪਰ ਬੜੀ ਸੱਜ-ਧੱਜ ਨਾਲ ਲੱਗਦਾ ਹੈ ਅਤੇ ਲਗਪਗ ਸਤ ਦਿਨਾਂ ਤਕ ਖ਼ੂਬ ਭਰਦਾ ਹੈ। ਆਮ ਤੌਰ ਤੇ ਇਹ ਸਤੰਬਰ ਮਹੀਨਾ ਹੁੰਦਾ ਹੈ ਅਤੇ ਇਹ ਮੇਲਾ ਪੰਜਾਬ ਦੇ ਮਾਲਵਾ ਖੇਤਰ ਦੇ ਸਭ ਤੋਂ ਮਸ਼ਹੂਰ ਮੇਲਿਆਂ ਵਿੱਚੋਂ ਇੱਕ ਹੈ। ਇਸ ਮੇਲੇ ਤੇ ਅੱਡ ਅੱਡ ਤਰ੍ਹਾਂ ਦੇ ਝੁਲੇ ਲਗਦੇ ਹਨ ਜਿਵੇ ਕੇ ਚੰਡੋਲ,ਕਿਸ਼ਤੀ,ਮੌਤ ਦਾ ਖੂਹ ਆਦਿ। ਮੇਲੇ ਤੇ ਕਈ ਪ੍ਰਕਾਰ ਦੀਆਂ ਮਠਿਆਈਆਂ ਹੁੰਦੀਆਂ ਹਨ ਜੋ ਕੇ ਖਾਣ ਵਿੱਚ ਸਵਾਦ ਹੁੰਦੀਆਂ ਹਨ ਜਿਵੇ ਕੇ ਪਾਥੀਆਂ, ਗੁਲਾਬ ਜਾਮੁਨ, ਰਸਗੁੱਲੇ ਆਦਿ।
ਸਰਦਾਰ ਹਰੀ ਸਿੰਘ ਨਲਵਾ ਸਿੱਖ ਇਤਿਹਾਸ ਵਿੱਚ ਪ੍ਰਮੁੱਖ ਯੋਧਾ ਤੇ ਜਰਨੈਲ ਹੋਇਆ ਹੈ। ਇਨ੍ਹਾਂ ਦੇ ਨਾਮ ਨਾਲ ਨਲਵਾ ਕਿਵੇਂ ਜੁੜਿਆ, ਇਸ ਬਾਰੇ ਬਾਬਾ ਪ੍ਰੇਮ ਸਿੰਘ ਹੋਤੀ ਲਿਖਦੇ ਹਨ- ਰਾਜਾ ਨਲ ਆਪਣੇ ਸਮੇਂ ਦਾ ਮਹਾਨ ਦਾਨੀ ਅਤੇ ਆਪਣੇ ਸਮੇਂ ਦਾ ਅਦੁੱਤੀ ਸੂਰਬੀਰ ਸੀ। ਉਹ ਸ਼ੇਰ ਨਾਲ ਲੜ ਕੇ ਉਸ ਨੂੰ ਮਾਰਨ ਵਿੱਚ ਪ੍ਰਸਿੱਧੀ ਰੱਖਦਾ ਸੀ। ਇਸੇ ਤਰ੍ਹਾਂ ਸਰਦਾਰ ਹਰੀ ਸਿੰਘ ਵਿੱਚ ਅਜਿਹੇ ਗੁਣ ਮੌਜੂਦ ਸਨ। ਇਸ ਤਰ੍ਹਾਂ ਆਪ ਜੀ ਦਾ ਨਾਮ ਵੀ ਰਾਜਾ ਨਲ ਸਾਨੀ ਪੈ ਗਿਆ। ਸਰਦਾਰ ਜੀ ਦੇ ਨਾਮ ਨਾਲ ਇਹ ਨਾਮ ਜੁੜ ਕੇ ਅਤੇ ਆਮ ਵਰਤੋਂ ਵਿੱਚ ਆਉਣ ਕਰਕੇ, ਇਸ ਵਿੱਚ ਥੋੜ੍ਹੀ ਜਿਹੀ ਤਬਦੀਲੀ ਹੋਣ ਕਰਕੇ ਨਲ ਤੋਂ ਨਲਵਾ ਪੈ ਗਿਆ। 1) ਮੌਲਾਨਾ ਅਹਿਮਦ ਦੀਨ ਆਪਣੀ ਪੁਸਤਕ ਮੁਕੰਮਲ ਤਾਰੀਖ- ਕਸ਼ਮੀਰ ਵਿੱਚ ਲਿਖਦੇ ਹਨ ਕਿ ਨਲਵਾ ਦੀ ਵਜ੍ਹਾ ਤਸਮੀਆ ਕੇ ਮੁਤੱਲਅਕ ਮਸ਼ਹੂਰ ਹੈ ਕਿ ਰਾਜਾ ਨਲ ਜ਼ਮਾਨਾ ਕਦੀਮ ਮੇਂ ਏਕ ਬਹਾਦਰ ਅਰ ਸੁਜਾਤ ਰਾਜਾ ਥਾ। ਲੋਗੋਂ ਨੇ ਹਰੀ ਸਿੰਘ ਕੋ ਨਲ ਸੇ ਨਲਵਾ ਬਨਾ ਦੀਆ। ਨਲਵਾ ਸੇ ਮੁਰਾਦ, ਸ਼ੇਰ ਕੋ ਮਾਰਨੇ ਵਾਲਾ ਯਾ ਸ਼ੇਰ ਅਫ਼ਗਾਨ ਹੈ। ਚੂੰਕਿ ਹਰੀ ਸਿੰਘ ਨੇ ਭੀ ਸ਼ੇਰ ਮਾਰੇ ਥੇ ਇਸੀ ਲੀਏ ਉਸਕਾ ਨਾਮ ਨਲਵਾ ਮਸ਼ਹੂਰ ਹੂਆ।2) ਇਸੇ ਤਰ੍ਹਾਂ ਮਿਸਟਰ ਐਂਨ. ਕੇ.
ਭਾਸ਼ਾ ਜਾਂ ਬੋਲੀ ਇੱਕ ਅਜਿਹੀ ਪ੍ਰਣਾਲੀ ਹੈ ਜਿਸ ਵਿੱਚ ਮਨੁੱਖ ਦੀ ਸੰਚਾਰ ਦੀਆਂ ਪੇਚੀਦਾ ਪ੍ਰਣਾਲੀਆਂ ਦਾ ਵਿਕਾਸ, ਪ੍ਰਾਪਤੀ, ਰੱਖ-ਰਖਾਵ ਅਤੇ ਵਰਤੋਂ ਸ਼ਾਮਲ ਹਨ ; ਇੱਕ ਭਾਸ਼ਾ ਅਜਿਹੀ ਪ੍ਰਣਾਲੀ ਦਾ ਕੋਈ ਖਾਸ ਉਦਾਹਰਨ ਹੈ।ਭਾਸ਼ਾ ਦੀ ਵਿਗਿਆਨਿਕ ਖੋਜ ਨੂੰ ਭਾਸ਼ਾ ਵਿਗਿਆਨ ਕਿਹਾ ਜਾਂਦਾ ਹੈ।ਪ੍ਰਾਚੀਨ ਗ੍ਰੀਸ ਵਿੱਚ ਗੋਰਗੀਜ਼ ਅਤੇ ਪਲੈਟੋ ਦੇ ਸਮੇਂ ਤੋਂ ਭਾਸ਼ਾ ਦੇ ਫ਼ਲਸਫ਼ੇ ਬਾਰੇ ਸਵਾਲ, ਜਿਵੇਂ ਕਿ ਕੀ ਸ਼ਬਦ ਤਜਰਬੇ ਦਾ ਪ੍ਰਗਟਾਵਾ ਕਰ ਸਕਦੇ ਹਨ, ਬਹਿਸ ਦਾ ਵਿਸ਼ਾ ਰਹੇ ਹਨ। ਰੂਸੋ ਵਰਗੇ ਵਿਚਾਰਕਾਂ ਨੇ ਦਲੀਲ ਦਿੱਤੀ ਹੈ ਕਿ ਭਾਸ਼ਾ ਜਜ਼ਬੇ ਤੋਂ ਉਤਪੰਨ ਹੋਈ ਹੈ ਜਦਕਿ ਕਾਂਟ ਵਰਗੇ ਹੋਰਾਂ ਨੇ ਇਹ ਮੰਨਿਆ ਹੈ ਕਿ ਇਹ ਤਰਕਸ਼ੀਲ ਅਤੇ ਤਰਕਪੂਰਨ ਵਿਚਾਰਾਂ ਤੋਂ ਪੈਦਾ ਹੋਈ ਹੈ। 20ਵੀਂ ਸਦੀ ਦੇ ਫ਼ਿਲਾਸਫ਼ਰ ਵਿਟਜੇਂਨਸਟੀਨ ਨੇ ਦਲੀਲ ਦਿੱਤੀ ਕਿ ਫ਼ਲਸਫ਼ਾ ਅਸਲ ਵਿੱਚ ਭਾਸ਼ਾ ਦਾ ਅਧਿਐਨ ਹੈ। ਭਾਸ਼ਾ ਵਿਗਿਆਨ ਦੇ ਪ੍ਰਮੁੱਖ ਵਿਦਵਾਨਾਂ ਵਿੱਚ ਫੇਰਡੀਨੈਂਡ ਡੀ ਸੌੁਸੂਰ ਅਤੇ ਨੌਮ ਚੋਮਸਕੀ ਸ਼ਾਮਲ ਹਨ। ਭਾਸ਼ਾ ਦਾ ਵਿਗਿਆਨਕ ਅਧਿਐਨ ਕਰਨ ਵਾਲੇ ਵਿਗਿਆਨ ਨੂੰ ਭਾਸ਼ਾ ਵਿਗਿਆਨ ਕਿਹਾ ਜਾਂਦਾ ਹੈ।ਬੋਲੀ/ਭਾਸ਼ਾ ਇੱਕ ਦਿਨ ਵਿੱਚ ਨਹੀਂ ਬਣ ਜਾਂਦੀ। ਇਹ ਕਿਸੇ ਖ਼ਿੱਤੇ ਵਿੱਚ ਵਸਦੇ ਲੋਕਾਂ ਦੀ ਸਦੀਆਂ ਦੀ ਸਮੂਹਿਕ ਮਾਨਸਿਕ ਸਾਧਨਾ ਰਾਹੀਂ ਹੋਂਦ ਵਿੱਚ ਆਉਂਦੀ ਹੈ। ਇਹ ਸਿਰਫ਼ ਰੋਜ਼ਮਰ੍ਹਾ ਦੀ ਜ਼ਿੰਦਗੀ ਵਿੱਚ ਗੱਲਬਾਤ ਕਰਨ ਦਾ ਸਾਧਨ ਹੀ ਨਹੀਂ ਹੁੰਦੀ ਸਗੋਂ ਲੋਕ-ਗੀਤਾਂ, ਬਾਤਾਂ ਤੇ ਸਾਹਿਤਕ ਕਿਰਤਾਂ ਰਾਹੀਂ ਉਸ ਇਲਾਕੇ ਦੇ ਜਨ-ਜੀਵਨ ਨੂੰ ਨਵੀਂ ਊਰਜਾ ਵੀ ਦਿੰਦੀ ਹੈ। ਸ਼ਬਦ ਅਰਸ਼ਾਂ ਤੋਂ ਨਹੀਂ ਉਤਰਦੇ ਸਗੋਂ ਕਿਰਤ ਕਰਦੇ ਔਰਤਾਂ ਤੇ ਮਰਦਾਂ ਵਿੱਚ ਆਪਸੀ ਸੰਚਾਰ ਦੀ ਲੋੜ ’ਚੋਂ ਪੈਦਾ ਹੁੰਦੇ ਹਨ। ਮਰਦ ਤੇ ਔਰਤ ਵਿਚਲੇ ਆਪਸੀ ਰਿਸ਼ਤੇ, ਬਿਰਹਾ ਤੇ ਮਿਲਣ ਦੀਆਂ ਘੜੀਆਂ, ਪਿਆਰਿਆਂ ਦੀਆਂ ਉਡੀਕਾਂ ਤੇ ਤਾਂਘਾਂ, ਭੈਣਾਂ-ਭਰਾਵਾਂ ਵਿਚਲਾ ਪਿਆਰ, ਮਾਵਾਂ ਤੇ ਧੀਆਂ-ਪੁੱਤਾਂ ਵਿਚਲਾ ਮੋਹ, ਦਾਦਿਆਂ/ਪਿਓਆਂ ਤੇ ਸੰਤਾਨ ਵਿਚਲੇ ਡੂੰਘੇ ਸਨੇਹ ਦੇ ਨਾਤੇ ਬੋਲੀ ਦੀ ਨੁਹਾਰ ਘੜਦੇ ਹਨ। ਜ਼ੁਲਮ ਵਿਰੁੱਧ ਲੜਦੇ ਹੋਏ ਲੋਕ, ਆਪਣੇ ਦੁੱਖਾਂ, ਸੰਘਰਸ਼ਾਂ ਤੇ ਜਿੱਤਾਂ-ਹਾਰਾਂ ਦੀਆਂ ਵਾਰਾਂ ਲਿਖਦੇ ਹਨ। ਕਵੀ, ਢਾਡੀ, ਅਫ਼ਸਾਨਾਨਿਗਾਰ, ਨਾਵਲਕਾਰ, ਗ਼ਲਪ ਲੇਖਕ, ਨਾਟਕਕਾਰ, ਭਾਸ਼ਾ ਮਾਹਿਰ ਆਦਿ ਉਸ ਦੇ ਨੈਣ-ਨਕਸ਼ਾਂ ਨੂੰ ਤਿੱਖਾ ਕਰਦੇ ਹਨ।ਇਹ ਪਤਾ ਕਰਨਾ ਅਸੰਭਵ ਹੈ ਕਿ ਦੁਨੀਆ ਵਿੱਚ ਠੀਕ ਕਿੰਨੀਆਂ ਭਾਸ਼ਾਵਾਂ ਹਨ, ਅਤੇ ਇਹ ਗਿਣਤੀ ਭਾਸ਼ਾਵਾਂ ਅਤੇ ਉਪਭਾਸ਼ਾਵਾਂ ਵਿਚਕਾਰ ਅੰਸ਼ਕ ਤੌਰ 'ਤੇ ਮਨਮਾਨੇ ਭੇਦ ਉੱਤੇ ਨਿਰਭਰ ਕਰਦੀ ਹੈ। ਵੈਸੇ, ਅਨੁਮਾਨਾਂ ਅਨੁਸਾਰ ਇਹ ਗਿਣਤੀ 6000 ਅਤੇ 7000 ਦੇ ਵਿੱਚਕਾਰ ਹੈ। ਕੁਦਰਤੀ ਭਾਸ਼ਾਵਾਂ ਆਵਾਜ਼ਾਂ ਅਤੇ ਇਸ਼ਾਰਿਆਂ ਉੱਤੇ ਨਿਰਭਰ ਹੁੰਦੀਆਂ ਹਨ ਪਰ ਅੱਗੇ ਇਨ੍ਹਾਂ ਨੂੰ ਦੇਖਣ, ਸੁਣਨ ਅਤੇ ਸਪਰਸ਼ ਆਧਾਰਿਤ ਦੁਜੈਲੇ ਮਾਧਿਅਮਾਂ ਰਾਹੀਂ ਕੋਡਬੰਦ ਕੀਤਾ ਜਾ ਸਕਦਾ ਹੈ, ਮਿਸਾਲ ਲਈ ਅੱਖਰੀ ਲੇਖਣੀ, ਬਰੇਲ ਅਤੇ ਸੀਟੀਆਂ
ਫ਼ਰੀਦਉਦਦੀਨ ਮਸੂਦ ਗੰਜਸ਼ਕਰ (ਅੰ. 4 ਅਪਰੈਲ 1173 – 7 ਮਈ 1266), ਆਮ ਤੌਰ 'ਤੇ ਬਾਬਾ ਫ਼ਰੀਦ ਜਾਂ ਸ਼ੇਖ ਫ਼ਰੀਦ ਵਜੋਂ ਜਾਣਿਆ ਜਾਂਦਾ ਹੈ, 13ਵੀਂ ਸਦੀ ਦਾ ਇੱਕ ਪੰਜਾਬੀ ਮੁਸਲਿਮ ਪ੍ਰਚਾਰਕ, ਕਵੀ ਅਤੇ ਰਹੱਸਵਾਦੀ ਸੀ, ਜੋ ਮੱਧ ਯੁੱਗ ਅਤੇ ਇਸਲਾਮੀ ਸੁਨਹਿਰੀ ਯੁੱਗ ਦੇ ਸਭ ਤੋਂ ਸਤਿਕਾਰਤ ਅਤੇ ਸਤਿਕਾਰਤ ਮੁਸਲਮਾਨ ਰਹੱਸਵਾਦੀਆਂ ਵਿੱਚੋਂ ਇੱਕ ਰਿਹਾ ਹੈ। ਉਹ ਪੰਜਾਬੀ ਮੁਸਲਮਾਨਾਂ, ਹਿੰਦੂਆਂ ਅਤੇ ਸਿੱਖਾਂ ਦੁਆਰਾ ਸਤਿਕਾਰਿਆ ਜਾਂਦਾ ਹੈ।
ਅਲੰਕਾਰ ਇੱਕ ਭਾਰਤੀ ਸਿਧਾਂਤ ਹੈ ਜਿਸ ਦੀ ਵਰਤੋਂ ਕਾਵਿ ਦੀ ਬਾਹਰੀ ਸੁੰਦਰਤਾ ਵਧਾਉਣ ਲਈ ਕੀਤੀ ਜਾਂਦੀ ਹੈ। ਇਸ ਸਿਧਾਂਤ ਨੂੰ ਪ੍ਰਾਚੀਨ ਸਿਧਾਂਤ ਮੰਨਿਆ ਜਾਂਦਾ ਹੈ ਜਿਸ ਨੂੰ ਘੜਨ ਵਾਲਾ ਸਿਧਾਂਤਕਾਰ ਆਨੰਦ ਵਰਧਨ ਹੈ। ਆਨੰਦ ਵਰਧਨ ਨੇ "ਅਲੰਕਾਰ" ਨੂੰ ਕਾਵਿ ਦੀ ਆਤਮਾ ਕਿਹਾ ਹੈ ਜੋ ਕਾਵਿ ਦੀ ਸ਼ੋਭਾ ਵਧਾਉਂਦੀ ਹੈ। ਅਲੰਕਾਰ ਸ਼ਬਦ ਦੀ ਉਤਪੱਤੀ ਸੰਸਕ੍ਰਿਤ ਸ਼ਬਦ "ਅਲੰ" ਤੋਂ ਹੋਈ ਜਿਸ ਤੋਂ ਭਾਵ ਗਹਿਣਾ ਹੈ। ਅਲੰਕਾਰ ਕਵਿਤਾ ਦੇ ਗਹਿਣੇ ਹਨ ਜੋ ਦੇ ਸਾਜ-ਸ਼ਿੰਗਾਰ ਬਣਦੇ ਹਨ। ਅਲੰਕਾਰ ਦੀ ਕਈ ਉਦਾਹਰਣ ਰਿਗਵੇਦ ਵਿੱਚ ਵੀ ਮਿਲਦੀ ਹੈ। ਅਲੰਕਾਰਾਂ ਨੂੰ ਔਰਤ ਦੇ ਗਹਿਣਿਆਂ ਦੀ ਸੰਗਿਆ ਦਿੱਤੀ ਗਈ ਹੈ ਕਿਉਂਕਿ ਭਾਰਤ ਵਿੱਚ ਗਹਿਣਿਆਂ ਨਾਲ ਸਜੀ ਔਰਤ ਨੂੰ ਖ਼ੁਬਸੂਰਤ ਮੰਨਿਆ ਜਾਂਦਾ ਹੈ।
ਐਸੋਸੀਏਸ਼ਨ ਫੁੱਟਬਾਲ, ਜਿਸਨੂੰ ਆਮ ਤੌਰ 'ਤੇ ਫੁੱਟਬਾਲ ਜਾਂ ਫੁਟਬਾਲ ਕਿਹਾ ਜਾਂਦਾ ਹੈ, 11 ਖਿਡਾਰੀਆਂ ਦੀਆਂ ਦੋ ਟੀਮਾਂ ਵਿਚਕਾਰ ਖੇਡੀ ਜਾਣ ਵਾਲੀ ਇੱਕ ਟੀਮ ਖੇਡ ਹੈ ਜੋ ਮੁੱਖ ਤੌਰ 'ਤੇ ਆਪਣੇ ਪੈਰਾਂ ਦੀ ਵਰਤੋਂ ਇੱਕ ਆਇਤਾਕਾਰ ਮੈਦਾਨ ਦੇ ਦੁਆਲੇ ਗੇਂਦ ਨੂੰ ਅੱਗੇ ਵਧਾਉਣ ਲਈ ਕਰਦੇ ਹਨ ਜਿਸਨੂੰ ਪਿੱਚ ਕਿਹਾ ਜਾਂਦਾ ਹੈ। ਖੇਡ ਦਾ ਉਦੇਸ਼ ਵਿਰੋਧੀ ਪੱਖ ਦੁਆਰਾ ਰੱਖਿਆ ਗਿਆ ਆਇਤਾਕਾਰ-ਫ੍ਰੇਮ ਵਾਲੇ ਗੋਲ ਵਿੱਚ ਗੇਂਦ ਨੂੰ ਗੋਲ-ਲਾਈਨ ਤੋਂ ਪਰੇ ਲੈ ਕੇ ਵਿਰੋਧੀ ਤੋਂ ਵੱਧ ਗੋਲ ਕਰਨਾ ਹੈ। ਰਵਾਇਤੀ ਤੌਰ 'ਤੇ, ਖੇਡ ਨੂੰ 90 ਮਿੰਟਾਂ ਦੇ ਕੁੱਲ ਮੈਚ ਸਮੇਂ ਲਈ, ਦੋ 45 ਮਿੰਟ ਦੇ ਅੱਧ ਵਿੱਚ ਖੇਡਿਆ ਜਾਂਦਾ ਹੈ। 200 ਤੋਂ ਵੱਧ ਦੇਸ਼ਾਂ ਅਤੇ ਪ੍ਰਦੇਸ਼ਾਂ ਵਿੱਚ ਸਰਗਰਮ 250 ਮਿਲੀਅਨ ਖਿਡਾਰੀਆਂ ਦੇ ਨਾਲ, ਇਸ ਨੂੰ ਦੁਨੀਆ ਦੀ ਸਭ ਤੋਂ ਪ੍ਰਸਿੱਧ ਖੇਡ ਮੰਨਿਆ ਜਾਂਦਾ ਹੈ। ਐਸੋਸੀਏਸ਼ਨ ਫੁੱਟਬਾਲ ਦੀ ਖੇਡ ਖੇਡ ਦੇ ਕਾਨੂੰਨਾਂ ਦੇ ਅਨੁਸਾਰ ਖੇਡੀ ਜਾਂਦੀ ਹੈ, ਨਿਯਮਾਂ ਦਾ ਇੱਕ ਸਮੂਹ ਜੋ 1863 ਤੋਂ ਪ੍ਰਭਾਵੀ ਹੈ, ਅੰਤਰਰਾਸ਼ਟਰੀ ਫੁੱਟਬਾਲ ਐਸੋਸੀਏਸ਼ਨ ਬੋਰਡ (IFAB) ਨੇ 1886 ਤੋਂ ਇਹਨਾਂ ਨੂੰ ਕਾਇਮ ਰੱਖਿਆ ਹੈ। ਇਹ ਖੇਡ ਇੱਕ ਫੁੱਟਬਾਲ ਨਾਲ ਖੇਡੀ ਜਾਂਦੀ ਹੈ ਜੋ 68–70 cm (27–28 in) ਹੈ ਘੇਰੇ ਵਿੱਚ.
ਦੁਆਬਾ ਜਿਸ ਨੂੰ ਪੰਜਾਬ ਦੇ ਬਿਆਸ ਅਤੇ ਸਤਲੁਜ ਦਰਿਆਵਾਂ ਦੇ ਇਲਾਕੇ ਵਿੱਚ ਬਿਸਟ ਦੁਆਬ ਜਾਂ ਜਲੰਧਰ ਦੁਆਬ ਵੀ ਕਿਹਾ ਜਾਂਦਾ ਹੈ। ਹੁਸ਼ਿਆਰਪੁਰ, ਕਪੂਰਥਲਾ, ਜਲੰਧਰ, ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਿਆਂ ਦੇ ਇਸ ਇਲਾਕੇ ਦੇ ਲੋਕਾਂ ਨੂੰ ਦੁਆਬੀਏ ਕਿਹਾ ਜਾਂਦਾ ਹੈ। ਇਹ ਸ਼ਬਦ ਦੋ+ਆਬ ਮਤਲਵ ਦੋ ਪਾਣੀਆਂ ਦੀ ਧਰਤੀ ਤੋਂ ਬਣਿਆ ਹੈ। ਇਸ ਇਲਾਕੇ ਵਿੱਚ 35% ਅਬਾਦੀ ਪਛੜੀਆਂ ਸ਼੍ਰੇਣੀਆਂ ਲੋਕਾਂ ਦੀ ਹੈ। ਇਸ ਨੂੰ ਐਨਆਰ ਆਈ ਦਾ ਇਲਾਕਾ ਵੀ ਕਿਹਾ ਜਾਂਦਾ ਹੈ। ਆਮ ਤੌਰ 'ਤੇ ਦੁਆਬੇ ਦੇ ਇਲਾਕੇ ਨੂੰ ਮੰਜਕੀ, ਦੋਨਾ, ਧੱਕ, ਸਿਰੋਵਾਲ, ਕੰਡੀ ਅਤੇ ਬੇਟ ਵੰਡਿਆ ਗਿਆ ਹੈ। ਦੋਨਾ, ਮੰਜਕੀ ਅਤੇ ਧੱਕ ਦੇ ਇਲਾਕਿਆ ਦੀ ਕੋਈ ਸੀਮਾ ਨਹੀਂ ਹੈ ਤਾਂ ਵੀ ਨੈਸ਼ਨਲ ਹਾਈਵੇ 1 (ਭਾਰਤ) ਮੰਜਕੀ ਅਤੇ ਧੱਕ ਨੂੰ ਵੰਡਦੀ ਹੈ। ਹਰੇਕ ਇਲਾਕੇ ਦਾ ਆਪਣਾ ਸੱਭਿਆਚਾਰ ਹੈ।