ਪੰਜਾਬੀ ਵਿਕੀਪੀਡੀਆ ਦੇ ਸਭ ਤੋਂ ਜ਼ਿਆਦਾ ਵੇਖੇ ਜਾਣ ਵਾਲੇ ਲੇਖ, ਰੋਜ਼ਾਨਾ ਨਵਪੂਰਤ ਹੋਰ ਜਾਣੋ...
ਗੂਰੁ ਅੰਗਦ ਦੇਵ ਜੀ (31 ਮਾਰਚ 1504 – 29 ਮਾਰਚ 1552) ਸਿੱਖਾਂ ਦੇ ਦਸਾਂ ਵਿਚੋਂ ਦੂਜੇ ਗੁਰੂ ਸਨ। ਇਹਨਾਂ ਦਾ ਜਨਮ ਹਿੰਦੂ ਖ਼ਾਨਦਾਨ ਵਿੱਚ, ਜਮਾਂਦਰੂ ਨਾਮ ਲਹਿਣੇ ਨਾਲ਼, ਪਿੰਡ ਹਰੀਕੇ (ਹੁਣ ਸਰਾਏ ਨਾਗਾ, ਮੁਕਤਸਰ ਨੇੜੇ) ਪੰਜਾਬ ਵਿਖੇ ਹੋਇਆ। ਭਾਈ ਲਹਿਣਾ ਖੱਤਰੀ ਟੱਬਰ ਵਿੱਚ ਪਲ਼ਿਆ, ਜਿਸਦੇ ਪਿਓ ਨਿੱਕੇ ਸਕੇਲ ਦੇ ਸੁਦਾਗਰ ਸੀ, ਅਤੇ ਆਪ ਉਹ ਦੁਰਗਾ ਦੇ ਪੁਜਾਰੀ ਸਨ। ਇਹਨਾਂ ਦੀ ਮੁਲਾਕਾਤ ਗੁਰੂ ਨਾਨਕ, ਸਿੱਖੀ ਦੇ ਬਾਨੀ ਨਾਲ਼ ਹੋਣ ਤੋਂ ਬਾਅਦ ਇਹ ਸਿੱਖ ਬਣ ਗਏ। ਗੁਰੂ ਨਾਨਕ ਸਾਹਿਬ ਨੇ ਲਹਿਣਾ ਨਾਮ ਤਬਦੀਲ ਕਰ ਅੰਗਦ ("ਮੇਰਾ ਆਪਣਾ ਅੰਗ") ਰੱਖ ਦਿੱਤਾ, ਅਤੇ ਆਪਣੇ ਪੁੱਤਾਂ ਦੀ ਬਜਾਏ ਅੰਗਦ ਨੂੰ ਦੂਜਾ ਗੁਰੂ ਐਲਾਨ ਦਿੱਤਾ।
ਪੰਜਾਬੀ ਭਾਸ਼ਾ (ਸ਼ਾਹਮੁਖੀ: پنجابی, ਪੰਜਾਬੀ) ਪੰਜਾਬ ਦੀ ਭਾਸ਼ਾ ਹੈ, ਜਿਸ ਨੂੰ ਪੰਜਾਬ ਖੇਤਰ ਦੇ ਵਸਨੀਕ ਜਾਂ ਸੰਬੰਧਿਤ ਲੋਕ ਬੋਲਦੇ ਹਨ। ਇਹ ਭਾਸ਼ਾਵਾਂ ਦੇ ਹਿੰਦ-ਯੂਰਪੀ ਪਰਿਵਾਰ ਵਿੱਚੋਂ ਹਿੰਦ-ਇਰਾਨੀ ਪਰਿਵਾਰ ਨਾਲ਼ ਸਬੰਧ ਰੱਖਦੀ ਹੈ। ਇਹ ਪੰਜਾਬੀਆਂ ਦੀ ਮਾਂ ਬੋਲੀ ਹੈ ਅਤੇ ਸਿੱਖਾਂ ਦੀ ਧਾਰਮਿਕ ਭਾਸ਼ਾ ਵੀ ਹੈ। ਗੁਰਮੁਖੀ ਲਿਪੀ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕੀਤੀ ਗਈ ਹੈ। ਇਹ ਦੁਨੀਆਂ ਅਤੇ ਖ਼ਾਸ ਕਰ ਦੱਖਣੀ ਏਸ਼ੀਆ ਦੇ ਉੱਘੇ ਭੰਗੜਾ ਸੰਗੀਤ ਦੀ ਭਾਸ਼ਾ ਹੈ। ਪਾਕਿਸਤਾਨ ਵਿੱਚ ਇਹ ਸਭ ਤੋਂ ਵੱਧ ਬੋਲੀ ਜਾਣ ਵਾਲੀ ਬੋਲੀ ਹੈ।
ਪਰਸ਼ੂਰਾਮ ਭਗਵਾਨ ਵਿਸ਼ਨੂੰ ਦੇ ਛੇਵੇਂ ਅਵਤਾਰ ਮੰਨਿਆ ਜਾਂਦਾ ਹੈ। ਇਹ ਬ੍ਰਹਮਾ ਦੇ ਵੰਸ਼ਜ ਅਤੇ ਸ਼ਿਵ ਦੇ ਭਗਤ ਹਨ। ਇਹ ਤਰੇਤਾ ਯੁਗ ਵਿੱਚ ਰਹੇ ਅਤੇ ਹਿੰਦੂ ਮਿਥਿਹਾਸ ਦੇ ਸੱਤ ਚਿਰਨਜੀਵੀਆਂ (ਅਮਰ) ਵਿੱਚੋਂ ਇੱਕ ਹਨ। ਇਹਨਾਂ ਨੇ ਪਿਰਥਵੀ ਨੂੰ ਇੱਕੀ ਵਾਰ ਖਤਰੀਆਂ ਤੋਂ ਖਾਲੀ ਕੀਤਾ। ਇਹ ਮਾਹਾਂਭਾਰਤ ਵਿੱਚ ਕਰਨ ਅਤੇ ਦਰੋਣ ਦੇ ਗੁਰੂ ਸਨ। ਰਾਮਾਇਣ ਵਿੱਚ ਇਹਨਾਂ ਨੇ ਰਾਜਾ ਜਨਕ ਨੂੰ ਇੱਕ ਸ਼ਿਵ ਧਨੁਸ਼ ਭੇਟ ਕਿੱਤਾ। ਇਹ ਧਨੁਸ਼ ਨੂੰ ਸੀਤਾ ਦੇ ਸੁੰਅਵਰ ਦੌਰਾਨ ਤੋੜ ਕੇ ਰਾਮ ਨੇ ਸੀਤਾ ਨਾਲ ਵਿਵਾਹ ਕੀਤਾ।
ਗੁਰਮੁਖੀ (Punjabi: گُرمُکھی (ਸ਼ਾਹਮੁਖੀ)) ਇੱਕ ਪੰਜਾਬੀ ਭਾਸ਼ਾ ਦੀ ਲਿੱਪੀ ਹੈ ਜਿਸਨੂੰ ਦੂਜੇ ਸਿੱਖ ਗੁਰੂ, ਗੁਰੂ ਅੰਗਦ ਸਾਹਿਬ ਨੇ ਸੋਲ਼ਵੀਂ ਸਦੀ ਵਿੱਚ ਤਬਦੀਲ ਅਤੇ ਮਿਆਰਬੰਦ ਕਰਨ ਦੇ ਨਾਲ਼ ਇਸਤਿਮਾਲ ਕੀਤਾ। ਗੁਰਮੁਖੀ ਚੜ੍ਹਦੇ ਪੰਜਾਬ ਸੂਬੇ ਵਿੱਚ ਪੰਜਾਬੀ ਭਾਸ਼ਾ ਲਈ ਅਫ਼ਸਰਾਨਾ ਲਿੱਪੀ ਹੈ, ਜਿਸਨੂੰ ਫ਼ਾਰਸੀ-ਅਰਬੀ ਸ਼ਾਹਮੁਖੀ ਲਿੱਪੀ ਵਿੱਚ ਵੀ ਲਿਖਿਆ ਜਾਂਦਾ ਹੈ। ਮੌਜੂਦਾ ਗੁਰਮੁਖੀ ਦੇ ਇੱਕਤਾਲ਼ੀ ਅੱਖਰ, ਕਤਾਰ ਊੜੇ ਤੋਂ ਕੱਕੇ ਬਿੰਦੀ ਤੱਕ ਅਤੇ ਨੌਂ ਲਗਾਂ ਮਾਤਰਾਂ ਹਨ। ਇਹ ਇਕਤਾਲੀ ਹਰਫ਼ ਹਨ: ੳ, ਅ, ੲ, ਸ, ਹ, ਕ, ਖ, ਗ, ਘ, ਙ, ਚ, ਛ, ਜ, ਝ, ਞ, ਟ, ਠ, ਡ, ਢ, ਣ, ਤ, ਥ, ਦ, ਧ, ਨ, ਪ, ਫ, ਬ, ਭ, ਮ, ਯ, ਰ, ਲ, ਵ, ੜ, ਸ਼, ਖ਼, ਗ਼, ਜ਼, ਫ਼, ਅਤੇ ਲ਼। ਸਿੱਖੀ ਦੇ ਆਦਿ ਗ੍ਰੰਥ, ਗੁਰੂ ਗ੍ਰੰਥ ਸਾਹਿਬ ਵਿੱਚ ਕਈ ਜ਼ੁਬਾਨਾਂ ਅਤੇ ਲਹਿਜਿਆਂ ਵਿੱਚ ਬਾਣੀ ਲਿਖੀ ਗਈ ਹੈ ਜਿਸ ਨੂੰ ਗੁਰਮੁਖੀ ਭਾਸ਼ਾ ਆਖਿਆ ਜਾਂਦਾ ਹੈ।
ਭਾਈ ਵੀਰ ਸਿੰਘ (5 ਦਸੰਬਰ 1872 – 10 ਜੂਨ 1957) ਇੱਕ ਭਾਰਤੀ ਕਵੀ, ਵਿਦਵਾਨ, ਅਤੇ ਸਿੱਖ ਪੁਨਰ-ਸੁਰਜੀਤੀ ਲਹਿਰ ਦੇ ਸ਼ਾਸਤਰੀ ਸਨ, ਜਿਨ੍ਹਾਂ ਨੇ ਪੰਜਾਬੀ ਸਾਹਿਤਕ ਪਰੰਪਰਾ ਦੇ ਨਵੀਨੀਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਸਿੰਘ ਦੇ ਯੋਗਦਾਨ ਇੰਨੇ ਮਹੱਤਵਪੂਰਨ ਅਤੇ ਪ੍ਰਭਾਵਸ਼ਾਲੀ ਸਨ ਕਿ ਉਹ ਭਾਈ ਵਜੋਂ ਮਾਨਤਾ ਪ੍ਰਾਪਤ ਹੋ ਗਏ, ਇੱਕ ਸਨਮਾਨ ਅਕਸਰ ਉਹਨਾਂ ਲੋਕਾਂ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਨੂੰ ਸਿੱਖ ਧਰਮ ਦਾ ਸੰਤ ਮੰਨਿਆ ਜਾ ਸਕਦਾ ਹੈ।
ੴ (ਇੱਕ ਓਅੰਕਾਰ) ਸਿੱਖ ਧਰਮ ਦਾ ਨਿਸ਼ਾਨ ਹੈ ਅਤੇ ਸਿੱਖੀ ਦਰਸ਼ਨ ਦੀ ਨੀਂਹ ਹੈ। ਇਸ ਤੋਂ ਭਾਵ ਹੈ ਕਿ ਇੱਕ ਕਰਨਵਾਲਾ (ਕਰਤਾਰ) ਹੈ। ਇਹ ਗੁਰੂ ਨਾਨਕ ਸਾਹਿਬ ਜੀ ਦੀ ਗੁਰਬਾਣੀ ਜਪੁਜੀ ਸਾਹਿਬ ਦੇ ਸ਼ੁਰੂ ਵਿੱਚ ਹੈ। ਸਿੱਖੀ ਬਾਰੇ ਕਿਤਾਬਾਂ ਅਤੇ ਗੁਰਦਵਾਰਿਆਂ ਉੱਤੇ ਇਹ ਨਿਸ਼ਾਨ (ੴ) ਆਮ ਦੇਖਣ ਨੂੰ ਮਿਲਦਾ ਹੈ। ਗੁਰੂ ਨਾਨਕ ਜੀ ਨੇ ਇਸ ਅਦੁੱਤੀ ਨਿਸ਼ਾਨ ਦੀ ਰਚਨਾ ਕਰਕੇ ਸਿਖ ਪੰਥ ਦੀ ਨੀਂਹ ਰੱਖੀ। ਇਸ ਦਾ ਪਾਠ (ਉਚਾਰਨ ਜਾਂ ਬੋਲ) ਇੱਕ ਓਅੰਕਾਰ ਹੈ। ਗੁਰੂ ਨਾਨਕ ਸਾਹਿਬ ਜੀ ਨੇ ਇਸ ਨੂੰ 13 ਵਾਰ ਆਪਣੀ ਸਵੈ-ਰਚਿਤ ਬਾਣੀ ਵਿੱਚ ਲਿਖਿਆ ਹੈ, ਜਿਹੜੀ ਕਿ ਆਪ ਜੀ ਦੇ ਨਾਮ ਦੇ ਸਿਰਲੇਖ ਮਹਲਾ 1 ਹੇਠ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ। ਇੱਕ ਓਅੰਕਾਰ ਪੰਜਾਬੀ ਭਾਸ਼ਾ ਦਾ ਬੋਲ ਹੈ। ਇੱਕ ਓਅੰਕਾਰ ਮੂਲ ਮੰਤਰ ਅਤੇ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਅੰਕ ਤੇ ਬ੍ਰਹਮੰਡ ਦੇ ਬੇਅੰਤ ਪਸਾਰੇ ਤੇ ਇਸਦੇ ਇਕੋ ਇੱਕ ਕਰਤਾ (ਭਾਵ ਇੱਕ ਕਰਤਾਰ) ਦੇ ਨਿਸ਼ਾਨ ਦੇ ਸੂਚਕ ਵਜੋਂ ਦਰਜ ਹੈ।
ਲੋਕਧਾਰਾ (ਅੰਗਰੇਜ਼ੀ: 'folklore') ਕਿਸੇ ਲੋਕ ਭਾਈਚਾਰੇ ਵਿੱਚ ਪ੍ਰਵਾਹਮਾਨ ਲੋਕ ਗੀਤਾਂ, ਲੋਕ ਸੰਗੀਤ, ਲੋਕ ਨਾਚ, ਮਿਥਾਂ, ਲੋਕ ਕਹਾਣੀਆਂ, ਦੰਦ ਕਥਾਵਾਂ, ਜ਼ਬਾਨੀ ਇਤਿਹਾਸ, ਕਹਾਵਤਾਂ, ਵਿਅੰਗ, ਬੁਝਾਰਤਾਂ, ਲੋਕ ਧਰਮ, ਲੋਕ ਵਿਸ਼ਵਾਸ, ਜਾਦੂ-ਟੂਣੇ, ਵਹਿਮ-ਭਰਮ, ਲੋਕ ਸਾਜ਼, ਸੰਦ, ਬਰਤਨ ਭਾਂਡੇ ਅਤੇ ਲੋਕ ਹਥਿਆਰਾਂ ਆਦਿ ਦਾ ਇੱਕ ਜਟਿਲ ਤਾਣਾ ਬਾਣਾ ਹੁੰਦਾ ਹੈ। ਇਸ ਨੂੰ ਅਸੀਂ ਚਾਰ ਵੰਨਗੀਆਂ ਵਿੱਚ ਵੰਡਦੇ ਹਾਂ।
ਗੁਰੂ ਗੋਬਿੰਦ ਸਿੰਘ (ਉਚਾਰਨ: [gʊɾuː goːbɪn̪d̪ᵊ sɪ́ŋgᵊ]; 22 ਦਸੰਬਰ 1666 – 7 ਅਕਤੂਬਰ 1708; ਜਨਮ ਦਾ ਨਾਮ: ਗੋਬਿੰਦ ਦਾਸ ਜਾਂ ਗੋਬਿੰਦ ਰਾਏ) ਸਿੱਖਾਂ ਦੇ ਦਸਵੇਂ ਗੁਰੂ ਹੋਏ ਹਨ। ਓਹ ਇੱਕ ਅਧਿਆਤਮਿਕ ਗੁਰੂ, ਯੋਧਾ, ਕਵੀ ਅਤੇ ਦਾਰਸ਼ਨਿਕ ਸਨ। ਜਦੋਂ ਓਹਨਾਂ ਦੇ ਪਿਤਾ, ਗੁਰੂ ਤੇਗ ਬਹਾਦਰ ਨੂੰ ਔਰੰਗਜ਼ੇਬ ਦੁਆਰਾ ਸ਼ਹੀਦ ਕੀਤਾ ਗਿਆ ਸੀ, ਤਾਂ ਗੁਰੂ ਗੋਬਿੰਦ ਸਿੰਘ ਨੂੰ ਰਸਮੀ ਤੌਰ 'ਤੇ ਨੌਂ ਸਾਲ ਦੀ ਉਮਰ ਵਿੱਚ ਓਹਨਾਂ ਦੇ ਵਾਰਿਸ ਵਜੋਂ ਸਿੱਖਾਂ ਦੇ ਅਗਲੇ (ਦਸਵੇਂ) ਆਗੂ ਵਜੋਂ ਸਥਾਪਿਤ ਕੀਤਾ ਗਿਆ ਸੀ। ਓਹ ਸਿੱਖ ਕੌਮ ਦੇ ਅੰਤਿਮ ਮਨੁੱਖੀ ਸਿੱਖ ਗੁਰੂ ਹੋਏ ਹਨ। ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਕਾਲ ਦੌਰਾਨ ਓਹਨਾਂ ਦੇ ਚਾਰ ਜੀਵਿਤ ਪੁੱਤਰ ਸ਼ਹੀਦ ਹੋ ਗਏ - ਦੋ ਲੜਾਈ ਵਿੱਚ, ਦੋ ਨੂੰ ਮੁਗਲ ਗਵਰਨਰ ਵਜ਼ੀਰ ਖਾਨ ਦੁਆਰਾ ਸ਼ਹੀਦ ਕਰਵਾ ਦਿੱਤਾ ਗਿਆ।
ਪੰਜਾਬੀ ਨਾਟਕ ਦਾ ਇਤਿਹਾਸ ਇੱਕ ਜਟਿਲ ਵਰਤਾਰਾ ਹੈ ਕਿਉਂਕਿ ਪੰਜਾਬੀ ਸਭਿਆਚਾਰ ਵਿੱਚ 'ਨਾਟਕ ਵਿਧਾ ਦੀ ਸਥਿਤੀ ਕਦੇ ਵੀ ਸੰਤੋਖਜਨਕ ਨਹੀਂ ਰਹੀਂ। ਇੱਕ ਤੋ ਵਧੀਕ ਕਾਰਨਾਂ ਕਰ ਕੇ ਇਹ ਵਿਧਾ ਪੰਜਾਬੀ ਸਮਾਜ ਵਿੱਚ ਵੱਕਾਰੀ ਸਥਾਨ ਗ੍ਰਹਿਣ ਨਹੀਂ ਕਰ ਸਕੀ। ਇਸ ਲਈ ਪੰਜਾਬੀ ਨਾਟਕ ਦਾ ਇਤਿਹਾਸ ਲੇਖਣ ਸੰਭਵ ਨਹੀਂ ਹੋਇਆ। ਇਸੇ ਲਈ ਪੰਜਾਬੀ ਨਾਟਕ ਦਾ ਇਤਿਹਾਸ ਲਿਖਦਿਆ ਉਸ ਸਭਿਆਚਾਰਕ, ਪਿਛੋਕੜ, ਲੋਕਧਾਰਾਈ ਵਿਹਾਰ ਤੇ ਮਾਨਸਿਕਤਾ ਨੂੰ ਸਮਝਣਾ ਅਵੱਸ਼ਕ ਹੈ।ਇਹ ਇਸ ਲਈ ਵੀ ਜਾਣਨਾ ਜਰੂਰੀ ਹੈ ਪੰਜਾਬੀ ਵਿੱਚ ਭਾਵੇਂ ਨਾਟਕ ਦਾ ਵਿਧੀਵਾਤ ਆਰੰਭ ਪੱਛਮ ਦੇ ਪ੍ਰਭਾਵ ਨਾਲ ਹੋਇਆ ਪਰੰਤੂ ਆਪਣੀ ਇੱਕ ਸਦੀ ਦੀ ਇਤਿਹਾਸ ਸਿਰਜਣਾ ਦੌਰਾਨ ਇਹ ਬਾਰ-ਬਾਰ ਕਿਸੇ ਨਾ ਕਿਸੇ ਰੂਪ ਵਿੱਚ ਆਪਣੇ ਪਿੱਛੇ ਵੱਲ ਅਹੁਲਦਾ ਭਾਵ ਪੰਜਾਬੀ ਲੋਕਧਾਰਾ ਤੇ ਸਭਿਆਚਾਰ ਨਾਲ ਵਾਸਤਾ ਹੋਣ ਦਾ ਯਤਨ ਕਰਦਾ ਰਿਹਾ ਹੈ।
ਦੂਜੀ ਸੰਸਾਰ ਜੰਗ' (ਅੰਗਰੇਜੀ: World War II) 1939 ਤੋਂ 1945 ਤੱਕ ਚੱਲਣ ਵਾਲੀ ਸੰਸਾਰ-ਪੱਧਰ ਦੀ ਜੰਗ ਸੀ। ਲਗਪਗ 70 ਦੇਸ਼ਾਂ ਦੀਆਂ ਥਲ, ਜਲ ਅਤੇ ਹਵਾਈ ਸੈਨਾਵਾਂ ਇਸ ਯੁੱਧ ਵਿੱਚ ਸ਼ਾਮਿਲ ਸਨ।ਧੁਰੀ ਰਾਸਟਰਾਂ ਵਿੱਚ ਇੰਗਲੈਂਡ, ਫਰਾਂਸ, ਅਮਰੀਕਾ ਅਤੇ ਸੋਵੀਅਤ ਯੂਨੀਅਨ ਸ਼ਾਮਲ ਸੀ।ਇਹ 01/09/1939 ਤੋਂ 02/09/1945 ਤੱਕ ਚੱਲਿਆ ਸੀ। ਇਸ ਯੁੱਧ ਵਿੱਚ ਸੰਸਾਰ ਦੋ ਭਾਗਾਂ ਵਿੱਚ ਵੰਡਿਆ ਹੋਇਆ ਸੀ - ਮਿੱਤਰ ਰਾਸ਼ਟਰ ਅਤੇ ਧੁਰੀ ਰਾਸ਼ਟਰ। ਇਸ ਯੁੱਧ ਦੇ ਦੌਰਾਨ ਪੂਰਨ ਯੁੱਧ ਦਾ ਮਨੋਭਾਵ ਪ੍ਰਚਲਨ ਵਿੱਚ ਆਇਆ ਕਿਉਂਕਿ ਇਸ ਯੁੱਧ ਵਿੱਚ ਸ਼ਾਮਿਲ ਸਾਰੀਆਂ ਮਹਾਸ਼ਕਤੀਆਂ ਨੇ ਆਪਣੀ ਆਰਥਿਕ, ਉਦਯੋਗਿਕ ਅਤੇ ਵਿਗਿਆਨਕ ਸਮਰੱਥਾ ਇਸ ਯੁੱਧ ਵਿੱਚ ਝੋਂਕ ਦਿੱਤੀ ਸੀ। ਇਸ ਯੁੱਧ ਵਿੱਚ ਵੱਖ-ਵੱਖ ਰਾਸ਼ਟਰਾਂ ਦੇ ਲਗਪਗ 10 ਕਰੋੜ ਫੌਜੀਆਂ ਨੇ ਹਿੱਸਾ ਲਿਆ ਅਤੇ ਇਹ ਮਨੁੱਖੀ ਇਤਹਾਸ ਦਾ ਸਭ ਤੋਂ ਖੂਨੀ ਯੁੱਧ ਸਾਬਿਤ ਹੋਇਆ। ਇਸ ਮਹਾਂਯੁੱਧ ਵਿੱਚ 5 ਤੋਂ 7 ਕਰੋੜ ਮਨੁੱਖੀ ਜਾਨਾਂ ਗਈਆਂ ਕਿਉਂਕਿ ਇਸਦੇ ਮਹੱਤਵਪੂਰਨ ਘਟਨਾਕ੍ਰਮ ਵਿੱਚ ਗ਼ੈਰ-ਫ਼ੌਜੀ ਨਾਗਰਿਕਾਂ ਦਾ ਕਤਲ ਅਜ਼ਾਦੀ, ਜਿਸ ਵਿੱਚ ਹੋਲੋਕਾਸਟ ਵੀ ਸ਼ਾਮਿਲ ਹੈ, ਅਤੇ ਪਰਮਾਣੂ ਹਥਿਆਰਾਂ ਦਾ ਇੱਕਮਾਤਰ ਇਸਤੇਮਾਲ ਸ਼ਾਮਿਲ ਹੈ। ਇਸ ਕਾਰਨ ਇਹ ਮਨੁੱਖੀ ਇਤਿਹਾਸ ਦਾ ਸਭ ਤੋਂ ਭਿਆਨਕ ਯੁੱਧ ਸੀ।
ਆਧੁਨਿਕ ਪੰਜਾਬੀ ਕਹਾਣੀ ਪੰਜਾਬੀ ਸਾਹਿਤ ਦੀ ਇੱਕ ਰੂਪਗਤ ਵਿਧਾ ਹੈ। ਇਹ ਪੰਜਾਬੀ ਗਲਪ ਵਿੱਚ ਨਾਵਲ ਤੋਂ ਬਾਅਦ ਦੂਜੇ ਸਥਾਨ ਤੇ ਹੈ। ਆਧੁਨਿਕ ਕਹਾਣੀ ਵਿੱਚ ਆਮ ਮਨੁੱਖ ਦੇ ਮਾਨਵੀ ਸੰਦਰਭ ਨੂੰ ਚਿਤਰਿਆ ਗਿਆ ਹੈ। ਆਧੁਨਿਕ ਕਹਾਣੀ ਦੀ ਪੇਸ਼ਕਾਰੀ ਵਿੱਚ ਸੰਕੇਤਕ ਅਤੇ ਪ੍ਰਤੀਕਾਤਮਕ ਵਿਧੀ ਆਪਣਾਉਂਦੀ ਹੈ। ਸੰਕੇਤਾਂ ਅਤੇ ਪ੍ਰਤੀਕਾਂ ਦੀ ਵਰਤੋਂ ਆਧੁਨਿਕ ਪੰਜਾਬੀ ਕਹਾਣੀ ਸੁਚੇਤ ਪਾਠਕ ਦੀ ਮੰਗ ਕਰਦੀ ਹੈ।
ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿੱਖਾਂ ਦੇ ਪ੍ਰਗਟ ਤੇ ਸਦੀਵੀ ਕਾਲ ਲਈ ਗੁਰੂ ਹਨ । ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਇਸ ਮਹਾਨ ਗ੍ਰੰਥ ਦਾ ਸੰਕਲਨ 1601 ਵਿੱਚ ਸ਼ੁਰੂ ਕੀਤਾ ਅਤੇ 2 ਅਗਸਤ 1604 ਨੂੰ ਸੰਪੰਨ ਕੀਤਾ। ਇਸ ਮਹਾਨ ਗ੍ਰੰਥ ਦੀ ਲੇਖਣੀ ਦਾ ਕਾਰਜ ਭਾਈ ਗੁਰਦਾਸ ਜੀ ਨੇ ਕੀਤਾ। ਇਸ ਵਿੱਚ ਪਹਿਲਾਂ ਪੰਜ ਗੁਰੂਆਂ ਦੀ ਬਾਣੀ ਦਰਜ ਸੀ; ਬਾਅਦ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਸ ਵਿੱਚ 1705 ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਸ਼ਾਮਲ ਕੀਤੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਛੇ ਗੁਰੂ ਸਹਿਬਾਨਾਂ ਤੋਂ ਇਲਾਵਾ 15 ਭਗਤਾਂ, 11 ਭੱਟਾਂ ਤੇ ਤਿੰਨ ਗੁਰੂ ਘਰ ਦੇ ਸਿੱਖ ਸ਼ਰਧਾਲੂਆਂ ਦੀ ਬਾਣੀ ਦਰਜ ਹੈ, ਜੋ ਹੇਠ ਲਿਖੇ ਪ੍ਰਕਾਰ ਹੈ-
ਬੰਦਾ ਸਿੰਘ ਬਹਾਦਰ (27 ਅਕਤੂਬਰ 1670 –9 ਜੂਨ 1716) ਸਿੱਖਾਂ ਦੀ ਸੈਨਾ ਦਾ ਸੈਨਾਪਤੀ ਸੀ। ਉਸ ਦੇ ਬਚਪਨ ਦਾ ਨਾਂ ਲਛਮਣ ਦੇਵ ਸੀ ਪਰ ਓਹ ਲਛਮਣ ਦਾਸ ਅਤੇ ਮਾਧੋ ਦਾਸ ਦੇ ਨਾਵਾਂ ਨਾਲ ਵੀ ਜਾਣਿਆ ਜਾਂਦਾ ਸੀ। ਉਸਨੇ ਪੰਦਰਾਂ ਸਾਲ ਦੀ ਉਮਰ ਵਿੱਚ ਵੈਰਾਗੀ ਬਣਨ ਲਈ ਘਰ ਛੱਡ ਦਿਤਾ ਤਾਂ ਉਸਨੂੰ ਮਾਧੋ ਦਾਸ ਦੇ ਨਾਂ ਨਾਲ ਜਾਣਿਆ ਜਾਣ ਲਗਿਆ। ਉਸਨੇ ਗੋਦਾਵਰੀ ਨਦੀ ਦੇ ਕਿਨਾਰੇ ਆਪਣਾ ਆਸ਼ਰਮ ਬਣਾਇਆ। ਇੱਥੇ ਹੀ ਉਸ ਦੀ ਮੁਲਾਕਾਤ ਸਤੰਬਰ 1708 ਈ. ਵਿੱਚ ਗੁਰੂ ਗੋਬਿੰਦ ਸਿੰਘ ਜੀ ਨਾਲ ਹੋਈ ਅਤੇ ਉਹ ਉਨ੍ਹਾਂ ਦਾ ਸ਼ਰਧਾਲੂ ਬਣ ਗਿਆ। ਗੁਰੂ ਜੀ ਨੇ ਹੀ ਉਸਨੂੰ ਬੰਦਾ ਸਿੰਘ ਬਹਾਦਰ ਦਾ ਨਾਂ ਦਿਤਾ ਅਤੇ ਪੰਜਾਬ ਵਿੱਚ ਮੁਗਲਾਂ ਵਿਰੁੱਧ ਸਿੱਖਾਂ ਦੀ ਅਗਵਾਈ ਕਰਨ ਲਈ ਭੇਜਿਆ। ਗੁਰਦਾਸ ਨੰਗਲ ਵਿੱਚ ਦਸੰਬਰ 1715 ਵਿੱਚ ਗਿ੍ਫ਼ਤਾਰ ਕੀਤੇ ਬੰਦਾ ਸਿੰਘ ਅਤੇ ਉਸ ਦੇ ਸਾਥੀ ਅਤੇ ਮਗਰੋਂ ਗਿ੍ਫ਼ਤਾਰ ਕੀਤੇ ਸਿੱਖ ਕੈਦੀ 27 ਫ਼ਰਵਰੀ, 1716 ਦੇ ਦਿਨ ਦਿੱਲੀ ਦੇ ਬਾਹਰਵਾਰ ਪਿੰਡ ਅਗਰਾਬਾਦ ਕੋਲ ਪੁੱਜੇ। 29 ਫ਼ਰਵਰੀ, 1716 ਨੂੰ ਇਨ੍ਹਾਂ ਕੈਦੀਆਂ ਦਾ ਦਿੱਲੀ ਵਿੱਚ ਜਲੂਸ ਕਢਿਆ ਗਿਆ। ਜਲੂਸ ਦੇ ਸਭ ਤੋਂ ਅੱਗੇ ਇੱਕ ਬੈਂਡ-ਵਾਜਾ ਜਾ ਰਿਹਾ ਸੀ। ਇਹ ਜਲੂਸ ਦਿੱਲੀ ਨੇੜਲੇ ਪਿੰਡ ਅਗਰਾਬਾਦ ਤੋਂ ਸ਼ੁਰੂ ਹੋ ਕੇ, 10 ਕਿਲੋਮੀਟਰ ਦੂਰ, ਲਾਲ ਕਿਲਾ ਤਕ ਲਿਜਾਇਆ ਗਿਆ। ਇਸ ਬੈਂਡ ਦੇ ਪਿੱਛੇ ਦੋ ਹਜ਼ਾਰ ਸਿੱਖਾਂ ਦੇ ਸਿਰ, ਜਿਨ੍ਹਾਂ 'ਚ ਤੂੜੀ ਭਰ ਕੇ ਬਾਂਸਾਂ 'ਤੇ ਲਟਕਾਇਆ ਹੋਇਆ ਸੀ, ਜਾ ਰਹੇ ਸਨ। ਇਨ੍ਹਾਂ ਦੇ ਸਿਰਾਂ ਦੇ ਵਾਲ ਖੁਲ੍ਹੇ ਰੱਖੇ ਹੋਏ ਸਨ ਤਾਂ ਜੋ ਲੋਕ ਪਛਾਣ ਸਕਣ ਕਿ ਇਹ ਸਿੱਖਾਂ ਦੇ ਹੀ ਸਿਰ ਹਨ। ਇਨ੍ਹਾਂ ਦੀ ਗਿਣਤੀ ਵਧਾਉਣ ਵਾਸਤੇ ਕੁੱਝ ਔਰਤਾਂ ਦੇ ਸਿਰ ਵੱਢ ਕੇ ਵੀ ਸ਼ਾਮਲ ਕਰ ਦਿਤੇ ਗਏ ਸਨ, ਜੋ ਲੰਮੇ ਵਾਲਾਂ ਕਾਰਨ ਸਿੱਖ ਹੀ ਜਾਪਦੀਆਂ ਸਨ। ਇਸ ਮਗਰੋਂ ਇੱਕ ਹਾਥੀ ਸੀ, ਜਿਸ 'ਤੇ ਰੱਖੇ ਹੋਏ ਪਿੰਜਰੇ ਵਿੱਚ ਬੰਦਾ ਸਿੰਘ ਸੀ। ਬੰਦਾ ਸਿੰਘ ਦਾ ਮਜ਼ਾਕ ਉਡਾਉਣ ਵਾਸਤੇ ਉਸ ਨੂੰ ਇੱਕ ਲਾੜੇ ਵਾਂਗ ਸੁਨਹਿਰੀ ਜ਼ਰੀ ਵਾਲੀ ਲਾਲ ਪੱਗ, ਅਨਾਰ ਦੇ ਫ਼ੁਲਾਂ ਦੇ ਰੰਗ ਦਾ ਸ਼ਾਹੀ ਚੋਗਾ ਪਾਇਆ ਹੋਇਆ ਸੀ। ਉਸ ਦੇ ਸਿਰ 'ਤੇ ਇੱਕ ਲਕੜੀ ਦਾ ਖੋਖਾ ਤਿੰਨ-ਚਾਰ ਕਿਲੋ ਮਿੱਟੀ ਨਾਲ ਭਰ ਕੇ ਰਖਿਆ ਹੋਇਆ ਸੀ, ਜਿਸ ਦੇ ਭਾਰ ਨਾਲ ਉਹ ਗਰਦਨ ਝੁਕਾਈ ਟੇਢਾ ਬੈਠਾ ਸੀ। ਬੰਦਾ ਸਿੰਘ ਭਾਵੇਂ ਪਿੰਜਰੇ ਵਿੱਚ ਬੰਦ ਸੀ, ਪਰ ਫਿਰ ਵੀ ਉਸ ਪਿੱਛੇ ਨੰਗੀ ਤਲਵਾਰ ਹੱਥ ਵਿੱਚ ਫੜ ਕੇ ਇੱਕ ਸਿਪਾਹੀ ਖੜਾ ਕੀਤਾ ਹੋਇਆ ਸੀ ਕਿਉਂਕਿ ਮੁਗ਼ਲ ਡਰਦੇ ਸੀ ਕਿ ਕਿਤੇ ਬੰਦਾ ਜਾਦੂ ਨਾਲ ਉੱਡ ਹੀ ਨਾ ਜਾਵੇ। ਬੰਦਾ ਸਿੰਘ ਵਾਲੇ ਹਾਥੀ ਦੇ ਪਿੱਛੇ 740 ਕੈਦੀ ਸਨ। ਇਨ੍ਹਾਂ ਦੇ ਮੂੰਹਾਂ 'ਤੇ ਕਾਲਖ਼ ਮਲੀ ਹੋਈ ਸੀ। ਉਨ੍ਹਾਂ ਦਾ ਇਕ-ਇਕ ਹੱਥ ਗਰਦਨ ਦੇ ਪਿੱਛੇ ਕਰ ਕੇ ਸ਼ਿਕੰਜੇ ਵਿੱਚ ਕੱਸ ਕੇ ਬੰਨਿ੍ਹਆ ਹੋਇਆ ਸੀ। ਉਨ੍ਹਾਂ ਦੇ ਸਿਰਾਂ 'ਤੇ ਕਾਗ਼ਜ਼ਾਂ ਦੀਆਂ ਖੋਖਾ-ਟੋਪੀਆਂ ਰੱਖੀਆਂ ਹੋਈਆਂ ਸਨ ਤੇ ਉਨ੍ਹਾਂ ਦੇ ਜਿਸਮਾਂ 'ਤੇ ਭੇਡਾਂ ਦੀ ਖੱਲ ਲਵ੍ਹੇਟੀ ਹੋਈ ਸੀ। ਉਨ੍ਹਾਂ ਦਾ ਇਹ ਰੂਪ ਉਨ੍ਹਾਂ ਦਾ ਮਜ਼ਾਕ ਉਡਾਉਣ ਅਤੇ ਉਨ੍ਹਾਂ ਦੀ ਬੇਇਜ਼ਤੀ ਕਰਨ ਵਾਸਤੇ ਬਣਾਇਆ ਗਿਆ ਸੀ। ਉਨ੍ਹਾਂ ਨੂੰ ਦੋ-ਦੋ ਕਰ ਕੇ ਕਾਠੀਆਂ ਤੋਂ ਸੱਖਣੇ ਊਠਾਂ 'ਤੇ ਲੱਦਿਆ ਹੋਇਆ ਸੀ। ਇਸ ਜਲੂਸ ਪਿੱਛੇ ਮੁਹੰਮਦ ਅਮੀਨ ਖ਼ਾਨ, ਉਸ ਦਾ ਪੁੱਤਰ ਕਮਰ-ਉਦ-ਦੀਨ ਖ਼ਾਨ ਅਤੇ ਜ਼ਕਰੀਆ ਖ਼ਾਨ ਪੁੱਤਰ ਅਬਦੁਸ ਸਮਦ ਖ਼ਾਨ ਜੋ ਮਗਰੋਂ ਲਾਹੌਰ ਦਾ ਸੂਬੇਦਾਰ ਬਣਿਆ, ਜੇਤੂਆਂ ਵਾਂਗ ਆਕੜ-ਆਕੜ ਕੇ ਚੱਲ ਰਹੇ ਸਨ। ਇਹ ਜਲੂਸ ਲਾਹੌਰੀ ਗੇਟ ਦੇ ਰਸਤਿਉਂ ਦਿੱਲੀ ਸ਼ਹਿਰ ਵਿੱਚ ਦਾਖ਼ਲ ਹੋਇਆ। ਇਸ ਜਲੂਸ ਨੂੰ ਵੇਖਣ ਵਾਸਤੇ ਦਿੱਲੀ ਦੇ ਸਾਰੇ ਲੋਕ ਸੜਕਾਂ 'ਤੇ ਆਏ ਹੋਏ ਸਨ। ਸ਼ਹਿਰ ਵਿੱਚ ਕੋਈ ਵੀ ਸ਼ਖ਼ਸ ਐਸਾ ਨਹੀਂ ਸੀ ਰਿਹਾ, ਜਿਸ ਨੇ ਇਹ ਨਜ਼ਾਰਾ ਨਾ ਵੇਖਿਆ ਹੋਵੇ। ਲੱਖਾਂ ਲੋਕਾਂ ਦੀਆਂ ਭੀੜਾਂ ਕਾਰਨ ਏਨੀ ਘੁਟਣ ਸੀ ਕਿ ਇਸ ਮੌਕੇ 'ਤੇ ਸਾਹ ਲੈਣਾ ਵੀ ਮੁਸ਼ਕਲ ਹੋਇਆ ਪਿਆ ਸੀ। ਲੋਕ ਸਿੱਖਾਂ ਨੂੰ ਮਜ਼ਾਕ 'ਚ ਉਨ੍ਹਾਂ ਵਲ ਵੇਖ ਕੇ ਕੋਝੀਆਂ ਸੈਨਤਾਂ ਕਰ ਰਹੇ ਸਨ। ਜਦੋਂ ਬੰਦਾ ਸਿੰਘ ਨੂੰ ਬਾਦਸ਼ਾਹ ਫ਼ਰਖ਼ਸੀਅਰ ਕੋਲ ਪੇਸ਼ ਕੀਤਾ ਗਿਆ ਸੀ ਤਾਂ ਬਾਦਸ਼ਾਹ ਨੇ ਬੰਦਾ ਸਿੰਘ ਨੂੰ ਪੁਛਿਆ, ਤੂੰ ਆਪਣੇ ਵਾਸਤੇ ਕਿਹੋ ਜਹੀ ਮੌਤ ਚੁਣੇਂਗਾ?
ਗੁਰੂ ਗ੍ਰੰਥ ਸਾਹਿਬ ਸਿੱਖਾਂ ਦੇ ਗਿਆਰਵੇਂ ਗੁਰੂ ਹਨ। ਇਹ 1469 ਤੋਂ ਲੈ ਕੇ 1708 ਤੱਕ ਸਿੱਖ ਗੁਰੂਆਂ ਦੇ ਸਮੇਂ ਰਚੀ ਅਤੇ ਇਕੱਤਰ ਕੀਤੀ ਬਾਣੀ ਦਾ 1430 ਅੰਗਾਂ ਵਾਲਾ ਇੱਕ ਵਿਸਤਾਰਮਈ ਗ੍ਰੰਥ ਹੈ। ਇਹ ਅਨੇਕਾਂ ਸ਼ਬਦਾਂ ਭਾਵ ਬਾਣੀ ਦਾ ਅੰਬਾਰ ਹੈ ਜੋ ਕਿ ਰੱਬ ਦੇ ਗੁਣਾਂ ਅਤੇ ਉਸ ਦੇ ਨਾਮ ਜਪਣ ਦੇ ਕਾਰਨਾਂ ਦਾ ਵਰਨਣ ਕਰਦਾ ਹੈ। ਸਿੱਖਾਂ ਦੇ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ (1666-1708) ਨੇ ਜੋਤੀ-ਜੋਤਿ ਸਮਾਉਣ ਵੇਲੇ ਗੁਰਿਆਈ ਆਦਿ ਗ੍ਰੰਥ ਨੂੰ ਦਿੱਤੀ ਅਤੇ ਇਸ ਕਰ ਕੇ ਨਾਮ ਗੁਰੂ ਗ੍ਰੰਥ ਸਾਹਿਬ ਹੋ ਗਿਆ। ਇਹ ਸਿੱਖਾਂ ਦਾ ਸਭ ਤੋਂ ਪਵਿੱਤਰ ਗ੍ਰੰਥ ਅਤੇ ਇੱਕੋ-ਇੱਕ ਸਦੀਵੀ ਸ਼ਬਦ-ਰੂਪੀ ਗੁਰੂ ਹੈ ਜੋ ਕਿ ਸਿੱਖ ਗੁਰੂਆਂ ਅਤੇ ਹੋਰ ਸੰਤਾਂ-ਭਗਤਾਂ ਦੀ ਸਿੱਖਿਆਵਾਂ ਦਾ ਅੰਬਾਰ ਹੈ। ਅਰਦਾਸ ਦੇ ਸਰੋਤ ਜਾਂ ਮਾਰਗ-ਦਰਸ਼ਕ ਵਜੋਂ ਆਦਿ ਗ੍ਰੰਥ ਸਿੱਖੀ ਵਿੱਚ ਬੰਧਨਾ ਅਤੇ ਭਗਤੀ ਦਾ ਕੇਂਦਰੀ ਧੁਰਾ ਹੈ। ਆਦਿ ਗ੍ਰੰਥ ਦਾ ਸਭ ਤੋਂ ਪਹਿਲਾ ਸੰਕਲਨ ਪੰਜਵੇਂ ਗੁਰੂ, ਗੁਰੂ ਅਰਜਨ ਦੇਵ (1563-1606) ਨੇ ਪਹਿਲੇ ਪੰਜ ਗੁਰੂਆਂ ਅਤੇ ਹੋਰ ਮਹਾਨ ਸੰਤਾਂ ਜਾਂ ਭਗਤਾਂ, ਜਿਹਨਾਂ ਵਿੱਚੋਂ ਕਈਆਂ ਦਾ ਹਿੰਦੂ ਧਰਮ ਅਤੇ ਇਸਲਾਮ ਨਾਲ ਵਾਸਤਾ ਸੀ, ਦੀ ਬਾਣੀ ਇਕੱਤਰ ਕਰ ਕੇ ਕੀਤਾ ਅਤੇ ਇਸ ਪਵਿੱਤਰ ਬੀੜ ਨੂੰ ਭਾਈ ਗੁਰਦਾਸ ਜੀ ਦੇ ਹੱਥੋਂ ਲਿਖਵਾਇਆ। ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਤੇਗ ਬਹਾਦੁਰ ਜੀ ਦੀ ਬਾਣੀ ਨੂੰ ਇਕੱਤਰ ਕਰ ਕੇ ਤਲਵੰਡੀ ਸਾਬੋ ਵਿਖੇ ਭਾਈ ਮਨੀ ਸਿੰਘ ਜੀ ਪਾਸੋਂ ਆਦਿ ਗ੍ਰੰਥ ਵਿੱਚ ਦਰਜ ਕਰਵਾ ਕੇ ਆਦਿ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਦਾ ਦਰਜਾ ਦਿੱਤਾ। ਦਸਮ ਪਿਤਾ ਦੇ ਜੋਤੀ-ਜੋਤਿ ਸਮਾਉਣ ਪਿੱਛੋਂ ਬਾਬਾ ਦੀਪ ਸਿੰਘ ਵੱਲੋਂ ਗੁਰੂ ਗ੍ਰੰਥ ਸਾਹਿਬ ਦੇ ਬਹੁਤ ਸਾਰੇ ਉਤਾਰੇ ਵੰਡੇ ਗਏ। ਗੁਰੂ ਗ੍ਰੰਥ ਸਾਹਿਬ ਦੀ ਲਿਖਾਈ ਗੁਰਮੁਖੀ ਲਿਪੀ ਵਿੱਚ ਹੋਈ ਹੈ ਅਤੇ ਬਹੁਤ ਸਾਰੀਆਂ ਬੋਲੀਆਂ ਅਤੇ ਉਪ-ਬੋਲੀਆਂ– ਜਿਵੇਂ ਕਿ ਲਹਿੰਦੀ ਪੰਜਾਬੀ, ਬ੍ਰਜ ਭਾਸ਼ਾ, ਖੜ੍ਹੀ ਬੋਲੀ, ਸੰਸਕ੍ਰਿਤ ਅਤੇ ਫ਼ਾਰਸੀ – ਕਈ ਵਾਰ ਜਿਹਨਾਂ ਦੇ ਸਮੂਹ ਨੂੰ ਸੰਤ ਭਾਸ਼ਾ ਕਿਹਾ ਜਾਂਦਾ ਹੈ।.
"ਲੋਕ-ਨਾਚ ਨਾਲ ਮਾਨਸਿਕਤਾ ਨਾਚ ਕਲਾ ਨੂੰ ਆਪਣੇ ਜੀਵਨ ਦਾ ਸੁਭਾਵਿਕ ਅਮਲ ਪ੍ਰਵਾਨ ਕਰਦੀ ਰਹੀ ਹੈ।" 'ਨੱਚਣ ਵਾਲੇ ਦੀ ਅੱਡੀ ਨਾ ਰਹਿੰਦੀ , ਗਾਉਣ ਵਾਲੇ ਦਾ ਮੂੰਹ' ਇਸ ਸੁਭਾਵਕ ਅਮਲ ਦੀ ਪੁਸ਼ਟੀ ਕਰਦੀ ਕਾਵਿ ਸਤਰ ਹੈ। ਨਾਚ ਕਲਾ ਕਿਸੇ ਵੀ ਸੂਰਤ ਵਿੱਚ ਮੂਕ ਪੇਸ਼ਕਾਰੀ ਨਹੀਂ ਹੈ। ਖ਼ਾਸਕਰ ਪੰਜਾਬੀ ਲੋਕ ਨਾਚ ਗਿੱਧਾ ਭੰਗੜਾ ਤਾਂ ਗੀਤਾਂ ਦੇ ਬੋਲ ਜਾਂ ਬੋਲੀਆਂ ਤੋਂ ਬਿਨਾਂ ਪੇਸ਼ ਕਿਤੇ ਜਾਣਾ ਸੰਭਵ ਹੀ ਨਹੀਂ। ਲੋਕ-ਸਮੂਹ ਦੀ ਸਿਰਜਨ-ਕਲਾ ਦੀ ਇੱਕ ਮਹੱਤਵਪੂਰਨ ਵੰਨਗੀ ਹੈ, ਜੋ ਲੋਕ-ਮਾਨਸ ਦੇ ਸਮੁਚੇ ਹਾਵਾਂ-ਭਾਵਾਂ ਨੂੰ ਸਰੀਰਕ ਮੁਦਰਾਵਾਂ ਦੇ ਪ੍ਰਗਟਾਉ-ਸੰਦਰਭ ਰਾਹੀਂ ਪੇਸ਼ ਕਰਦੀ ਹੈ। ਲੋਕ ਨਾਚ ਵੀ ਇਸੇ ਪ੍ਰਕਾਰ ਦੀ ਇੱਕ ਲੋਕ-ਕਲਾ ਹੈ। ਲੋਕ-ਨਾਚ ਮੰਨੋਰੰਜਨ ਦਾ ਸਾਧਨ ਹੀ ਨਹੀਂ, ਇਹ ਕਿਸੇ ਖਿੱਤੇ ਦੇ ਜਨ-ਸਮੂਹ ਦੀ ਸਮਾਜਿਕ, ਸੱਭਿਆਚਾਰਕ, ਨੈਤਿਕ, ਧਾਰਮਿਕ, ਰਾਜਸੀ ਅਤੇ ਇਤਹਾਸਿਕ ਜੀਵਨ-ਤੋਰ ਦੀਆਂ ਵਿਭਿੰਨ ਪਰਤਾਂ ਦਾ ਸਰੀਰਕ ਮੁਦਰਾਵਾਂ ਦੇ ਮਾਧਿਅਮ ਰਾਹੀਂ ਆਪ-ਮੁਹਾਰਾ, ਸਧਾਰਨ, ਖੁਸ਼ੀਆਂ-ਖੇੜਿਆਂ ਭਰਪੂਰ ਅੰਦਰੂਨੀ ਭਾਵਨਾਵਾਂ ਦਾ ਬਾਹਰੀ ਪ੍ਰਗਟਾਵਾ ਵੀ ਹੈ। ਪੰਜਾਬ ਦੇ ਲੋਕ-ਨਾਚ ਪੰਜਾਬ ਪੰਜਾਬ ਦੇ ਜਨ-ਜੀਵਨ ਦਾ ਮਹੱਤਪੂਰਨ ਅੰਗ ਹਨ।"ਪੰਜਾਬ ਦੇ ਲੋਕ-ਨਾਚਾਂ ਦਾ ਵਰਗੀਕਰਨ ਦੋ ਪੱਧਰਾਂ ਤੇ ਕੀਤਾ ਜਾ ਸਕਦਾ ਹੈ:
ਪੰਜਾਬ ਉੱਤਰ-ਪੱਛਮੀ ਭਾਰਤ ਦਾ ਇੱਕ ਰਾਜ ਹੈ ਜੋ ਕਿ ਸਮੁੱਚੇ ਪੰਜਾਬ ਖੇਤਰ ਦਾ ਇੱਕ ਭਾਗ ਹੈ। ਇਸ ਦਾ ਦੂਸਰਾ ਭਾਗ ਪਾਕਿਸਤਾਨ ਵਿੱਚ ਹੈ। ਪੰਜਾਬ ਦੇ ਭਾਰਤੀ ਖੇਤਰ ਨੂੰ ਚੜ੍ਹਦਾ ਪੰਜਾਬ ਕਹਿੰਦੇ ਹਨ ਅਤੇ ਪਾਕਿਸਤਾਨ ਵਾਲੇ ਖੇਤਰ ਨੂੰ ਲਹਿੰਦਾ ਪੰਜਾਬ ਕਹਿੰਦੇ ਹਨ। ਇਸ ਦੀ ਸਰਹੱਦ ਉੱਤਰ ਵਿੱਚ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ, ਉੱਤਰ-ਪੂਰਬ ਵਿੱਚ ਹਿਮਾਚਲ ਪ੍ਰਦੇਸ਼, ਦੱਖਣ-ਪੂਰਬ ਵਿੱਚ ਹਰਿਆਣਾ, ਦੱਖਣ-ਪੱਛਮ ਵਿੱਚ ਰਾਜਸਥਾਨ ਅਤੇ ਪੱਛਮ ਵਿੱਚ ਪਾਕਿਸਤਾਨੀ ਪੰਜਾਬ ਨਾਲ ਲੱਗਦੀ ਹੈ। ਰਾਜ ਦਾ ਖੇਤਰਫਲ 50,362 ਵਰਗ ਕਿਲੋਮੀਟਰ (19,445 ਵਰਗ ਮੀਲ) ਦਾ ਹੈ ਜੋ ਕਿ ਭਾਰਤ ਦੇ ਕੁਲ ਭੂਗੋਲਿਕ ਖੇਤਰ ਦਾ 1.53% ਹੈ। ਇਹ ਭਾਰਤ ਦਾ ਖੇਤਰ ਵਜੋਂ 20ਵਾਂ ਸਭ ਤੋਂ ਵੱਡਾ ਰਾਜ ਹੈ। ਭਾਰਤੀ ਪੰਜਾਬ ਦੇ ਮੁੱਖ ਸ਼ਹਿਰ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਬਠਿੰਡਾ, ਮੋਗਾ, ਸੰਗਰੂਰ, ਮੋਹਾਲੀ ਅਤੇ ਪਟਿਆਲਾ ਹਨ। ਇਸ ਦੀ ਰਾਜਧਾਨੀ ਚੰਡੀਗੜ੍ਹ ਹੈ।
ਫ਼ਰੀਦਉਦਦੀਨ ਮਸੂਦ ਗੰਜਸ਼ਕਰ (ਅੰ. 4 ਅਪਰੈਲ 1173 – 7 ਮਈ 1266), ਆਮ ਤੌਰ 'ਤੇ ਬਾਬਾ ਫ਼ਰੀਦ ਜਾਂ ਸ਼ੇਖ ਫ਼ਰੀਦ ਵਜੋਂ ਜਾਣਿਆ ਜਾਂਦਾ ਹੈ, 13ਵੀਂ ਸਦੀ ਦਾ ਇੱਕ ਪੰਜਾਬੀ ਮੁਸਲਿਮ ਪ੍ਰਚਾਰਕ, ਕਵੀ ਅਤੇ ਰਹੱਸਵਾਦੀ ਸੀ, ਜੋ ਮੱਧ ਯੁੱਗ ਅਤੇ ਇਸਲਾਮੀ ਸੁਨਹਿਰੀ ਯੁੱਗ ਦੇ ਸਭ ਤੋਂ ਸਤਿਕਾਰਤ ਅਤੇ ਸਤਿਕਾਰਤ ਮੁਸਲਮਾਨ ਰਹੱਸਵਾਦੀਆਂ ਵਿੱਚੋਂ ਇੱਕ ਰਿਹਾ ਹੈ। ਉਹ ਪੰਜਾਬੀ ਮੁਸਲਮਾਨਾਂ, ਹਿੰਦੂਆਂ ਅਤੇ ਸਿੱਖਾਂ ਦੁਆਰਾ ਸਤਿਕਾਰਿਆ ਜਾਂਦਾ ਹੈ।
ਖੇਡਣਾ ਮਨੁੱਖ ਦੀ ਸਹਿਜ ਸੁਭਾਵਿਕ ਪ੍ਰਵਿਰਤੀ ਹੈ। ਮਨੁੱਖ ਆਦਿ-ਕਾਲ ਤੋਂ ਹੀ ਖੇਡਦਾ ਆਇਆ ਹੈ। ਕੁਦਰਤ ਨੇ ਹਰ ਪ੍ਰਾਣੀ ਵਿੱਚ ਖੇਡਣ ਦਾ ਗੁਣ ਭਰਿਆ ਹੈ। ਆਪਣੇ ਜੁੱਸੇ, ਵਿੱਤ ਤੇ ਸੁਭਾਅ ਅਨੁਸਾਰ ਉਸ ਨੇ ਆਪੋ-ਆਪਣੀਆਂ ਖੇਡਾਂ ਦੀ ਸਿਰਜਣਾ ਕੀਤੀ ਹੈ। ਖੇਡਾਂ ਮਨੋਰੰਜਨ ਦਾ ਅਤੇ ਵਿਹਲੇ ਸਮੇਂ ਦੀ ਉਚਿਤ ਵਰਤੋਂ ਦਾ ਸਭ ਤੋਂ ਵੱਡਾ ਸਾਧਨ ਹਨ। ਖੇਡਾਂ ਤੇ ਮਨਪ੍ਰਚਾਵੇ ਮਨੁੱਖ ਲਈ ਉਨੇ ਹੀ ਜਰੂਰੀ ਹਨ ਜਿਤਨੇ ਅੰਨ, ਪਾਣੀ ਅਤੇ ਹਵਾ। ਇਹ ਮਨੁੱਖ ਦੇ ਸਰਬ-ਪੱਖੀ ਵਿਕਾਸ ਦਾ ਮਹੱਤਵਪੂਰਨ ਸ੍ਰੋਤ ਹਨ। ਬੱਚੇ ਦੇ ਜਨਮ ਲੈਣ ਨਾਲ ਬੱਚੇ ਦੀ ਖੇਡ-ਪ੍ਰਕਿਰਿਆ ਆਰੰਭ ਹੋ ਜਾਂਦੀ ਹੈ; ਜਿਵੇਂ ਕੁੱਝ ਦਿਨਾਂ ਦਾ ਬੱਚਾ ਹੀ ਲੱਤਾਂ-ਬਾਹਾਂ ਮਾਰਨੀਆਂ ਸ਼ੁਰੂ ਕਰ ਦਿੰਦਾ ਹੈ। ਖੇਡ-ਰੁਚੀਆਂ ਹੀ ਬੱਚੇ ਦੇ ਸਰੀਰਿਕ, ਮਾਨਸਿਕ ਅਤੇ ਬੌਧਿਕ ਵਿਕਾਸ ਦੀਆਂ ਸੂਚਕ ਹਨ।
ਨਿਬੰਧ ਆਧੁਨਿਕ ਯੁੱਗ ਦੀ ਵਾਰਤਕ ਵਿੱਚ ਨਿਬੰਧ ਦਾ ਵਿਸ਼ੇਸ ਸਥਾਨ ਹੈ।ਇਸਦਾ ਜਨਮ ਅਤੇ ਵਿਕਾਸ ਵੀ ਇਸੇ ਯੁੱਗ ਵਿੱਚ ਹੋਇਆ ਹੈ।ਇਸਨੂੰ ਵਾਰਤਕ ਸਾਹਿਤ ਦੀ ਪ੍ਰੋੜਤਾ ਦੀ ਕਸਵੱਟੀ ਵੀ ਮੰਨਿਆਂ ਜਾਂਦਾ ਹੈ। ਨਿਬੰਧ ਕਿਸੇ ਵਸਤੂ,ਵਿਅਕਤੀ,ਘਟਨਾ ਜਾਂ ਸਿਧਾਂਤ ਦੇ ਸਬੰਧ ਵਿੱਚ ਆਪਣੇ ਵਿਚਾਰਾਂ ਨੂੰ ਲਿਪੀਬੱਧ ਕਰਨ ਦਾ ਨਾਂ ਹੈ।ਇਸ ਰਚਨਾ ਵਿੱਚ ਵਿਚਾਰਾਂ ਤੇ ਬੁੱਧੀ ਤੱਤਾਂ ਦੀ ਪ੍ਰਧਾਨਤਾ ਹੁੰਦੀ ਹੈ।ਮਨ ਦਿਮਾਗ ਦੇ ਅਧੀਨ ਕੰਮ ਕਰਦਾ ਹੈ। ਲੇਖਕ ਇਸ ਵਿੱਚ ਆਪਣੇ ਭਾਵਾਂ ਦੀ ਚਾਸ਼ਨੀ ਰੋਚਕ ਰੁਚੀ ਦੀ ਤ੍ਰਿਪਤੀ ਲਈ ਮਿਲਾਉਦਾ ਹੈ।,
ਰੀਤੀ ਰਿਵਾਜ ਸ਼ਬਦ ਅੰਗਰੇਜੀ ਦੇ ਪਦ ritual ਦੇ ਪੰਜਾਬੀ ਅਨੁਵਾਦ ਵਜੋਂ ਵਰਤਿਆ ਗਿਆ ਹੈ। ਸਮਾਜ ਦੇ ਸਮਾਂ ਵਿਹਾ ਚੁੱਕੇ ਕਾਰਜ ਜਦੋਂ ਆਪਣੇ ਸਾਰਥਕ ਪ੍ਰਕਾਰਜ ਤੋਂ ਮੁਕਤ ਹੋ ਕੇ ਪ੍ਰਤੀਕ ਰੂਪ ਵਿੱਚ ਕੀਤੇ ਜਾਂਦੇ ਹਨ, ਤਾਂ ਉਹ ਰਸਮਾਂ ਅਖਵਾਉਂਦੇ ਹਨ। ਪੰਜਾਬ ਵਿੱਚ ਅਜਿਹੇ ਅਨੇਕਾ ਕਾਰਜ ਹਨ, ਜਿਨਾ ਦੀ ਪਹਿਲਾ ਕਦੀ ਮਹੱਤਤਾ ਸੀ, ਪਰ ਹੁਣ ਉਹ ਵੇਲਾ ਵਿਹਾ ਚੁਕੇ ਹਨ ਪਰ ਇਹ ਪ੍ਰਕਾਰਜ ਪ੍ਰਤੀਕ ਰੂਪ ਵਿੱਚ ਅੱਜ ਵੀ ਨਿਭਾਏ ਜਾਂਦੇ ਹਨ। ਜਿਸ ਤਰਾਂ ਉਹਨਾਂ ਦਾ ਵਾਸਤਵਿਕ ਅਮਲ ਹੋਇਆ ਕਰਦਾ ਸੀ। ਵਿਅਕਤੀ ਜੀਵਨ ਨਾਲ ਸਬੰਧਿਤ ਅਜਿਹਾ ਕੋਈ ਮੌਕਾ ਨਹੀਂ ਜਦੋਂ ਕੋਈ ਰਸਮ ਨਾ ਕੀਤੀ ਜਾਂਦੀ ਹੋਵੇ। ਵਿਅਕਤੀ ਜੀਵਨ ਦੀਆਂ ਤਿੰਨ ਅਵਸਥਾਵਾਂ ਪ੍ਰਮੁੱਖ ਮੰਨੀਆਂ ਜਾਂਦੀਆਂ ਹਨ। ਜਨਮ ਵਿਆਹ ਮੌਤ ਉਹਨਾਂ ਨਾਲ ਸਬੰਧਿਤ ਰਸਮਾਂ ਹੇਠ ਲਿਖੇ ਹਨ: -
ਫੁਲਕਾਰੀ ਇੱਕ ਤਰ੍ਹਾਂ ਦੀ ਕਢਾਈ ਹੁੰਦੀ ਹੈ ਜੋ ਚੁੰਨੀਆਂ/ਦੁਪੱਟਿਆਂ ਉੱਤੇ ਹੱਥਾਂ ਰਾਹੀਂ ਕੀਤੀ ਜਾਂਦੀ ਹੈ। ਫੁਲਕਾਰੀ ਸ਼ਬਦ "ਫੁੱਲ" ਅਤੇ "ਕਾਰੀ" ਤੋਂ ਬਣਿਆ ਹੈ ਜਿਸਦਾ ਮਤਲਬ ਫੁੱਲਾਂ ਦੀ ਕਾਰੀਗਰੀ। ਪਹਿਲੋਂ ਪਹਿਲ ਇਹ ਸ਼ਬਦ ਹਰ ਤਰ੍ਹਾਂ ਦੀ ਬੁਣਾਈ / ਕਢਾਈ ਲਈ ਵਰਤਿਆ ਜਾਂਦਾ ਸੀ, ਪਰ ਬਾਅਦ ਵਿੱਚ ਇਹ ਸ਼ਾਲਾਂ ਅਤੇ ਸਿਰ ਤੇ ਲੈਣ ਵਾਲੀਆਂ ਚਾਦਰਾਂ ਲਈ ਰਾਖਵਾਂ ਹੋ ਗਿਆ। ਪੰਜਾਬੀ ਲੋਕ ਸ਼ਿਲਪ ਕਲਾ ਦੀਆਂ ਵਿਭਿੰਨ ਵੰਨਗੀਆਂ ਵਿੱਚ ਫੁਲਕਾਰੀ ਕਲਾ ਦਾ ਅਹਿਮ ਸਥਾਨ ਹੈ। ਫੁਲਕਾਰੀ ਪੰਜਾਬਣ ਦਾ ਕੱਜਣ ਹੈ ਜੋ ਉਸ ਦੇ ਮਨ ਦੇ ਵਲਵਲਿਆਂ, ਰੀਝਾਂ ਅਤੇ ਸਿਰਜਣਸ਼ਕਤੀ ਦਾ ਪ੍ਰਤੀਕ ਰਹੀ ਹੈ।
ਪੰਜਾਬੀ ਸਾਹਿਤ ਦਾ ਇਤਿਹਾਸ ਲਿਖਣ ਦਾ ਕਾਰਜ ਬਹੁਤ ਸਾਰੇ ਵਿਦਵਾਨਾਂ ਨੇ ਆਰੰਭਿਆ ਅਤੇ ਵਿਸ਼ੇਸ਼ ਨਜ਼ਰੀਏ ਤੋਂ ਇਤਿਹਾਸ ਲਿਖੇ। ਪੰਜਾਬੀ ਸਾਹਿਤ ਦਾ ਇਤਿਹਾਸ ਲਿਖਣ ਦੀ ਸਭ ਤੋਂ ਵੱਧ ਭੂਮਿਕਾ ਪੰਜਾਬੀ ਸਾਹਿਤ ਅਕਾਦਮੀ ਦਿੱਲੀ ਨੇ ਨਿਭਾਈ ਹੈ। ਪੰਜਾਬੀ ਸਾਹਿਤ ਅਕਾਦਮੀ ਦਿੱਲੀ ਪੰਜਾਬੀ ਭਾਸ਼ਾ, ਸਾਹਿਤ ਤੇ ਸੱਭਿਆਚਾਰ ਦੇ ਲਈ ਪਿਛਲੇ ਦੋ ਤੋਂ ਵੱਧ ਦਹਾਕਿਆ ਤੋਂ ਨਿਰੰਤਰ ਕਾਰਜਸ਼ੀਲ ਹੈ। ਭਾਵੇਂ ਇਹ ਅਕਾਦਮੀ ਦਿੱਲੀ ਸਰਕਾਰ ਵੱਲੋਂ, ਦਿੱਲੀ ਪ੍ਰਾਂਤ ਵਿੱਚ ਪੰਜਾਬੀ ਭਾਸ਼ਾ ਦੇ ਵਿਕਾਸ ਦੇ ਸੁਪਨੇ ਦੀ ਪੂਰਤੀ ਵੱਜੋਂ ਸਥਾਪਿਤ ਕੀਤੀ ਗਈ ਸੀ। ਪਰੰਤੂ ਇਸ ਅਕਾਦਮੀ ਨੇ ਨਾ ਕੇਵਲ ਦਿੱਲੀ ਪ੍ਰਾਂਤ ਵਿੱਚ ਹੀ ਪੰਜਾਬੀ ਨੂੰ ਫੈਲਾਇਆ ਤੇ ਸਥਾਪਿਤ ਕੀਤਾ ਸਗੋਂ ਸਮੁੱਚੇ ਪੰਜਾਬੀ ਜਗਤ ਵਿੱਚ ਆਪਣਾ ਵਕਾਰੀ ਸਥਾਨ ਵੀ ਬਣਾਇਆ। ਪ੍ਰੋ. ਰਵੇਲ ਸਿੰਘ ਅਤੇ ਉਹਨਾਂ ਦੇ ਸਾਥੀ ਵਿਦਵਾਨਾਂ ਨੇ ਆਪਸੀ ਮਸ਼ਵਰੇ ਨਾਲ।।ਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਦਾ ਇੱਕ ਵੱਡਾ ਪੋ੍ਜੈਕਟ ਹੱਥ ਵਿੱਚ ਲਿਆ ਜੋ ਕਿ ਨਾ ਕੇਵਲ ਵਿਉਂਤਿਆ ਗਿਆ ਸਗੋਂ ਸੰਪੂਰਨਤਾ ਦੇ ਰਾਹ ਵੀ ਪਿਆ। ਲੰਮੀਆਂ ਬੈਠਕਾਂ ਅਤੇ ਨਿਰੰਤਰ ਵਿਚਾਰ ਵਟਾਂਦਰੇ ਉਪਰੰਤ ਫੈਸਲਾ ਹੋਇਆ ਸੀ ਕਿ ਅਲੱਗ ਅਲੱਗ ਵਿਧਾਵਾਂ ਅਨੁਸਾਰ ਇਤਿਹਾਸ ਲਿਖਿਆ ਜਾਵੇ ਕਿਉਂਕਿ ਪਹਿਲਾਂ ਪ੍ਰਾਪਤ ਇਤਿਹਾਸਾਂ ਵਿੱਚ ਇਹ ਖੱਪਾ ਨਜ਼ਰ ਆਉਂਦਾ ਹੈ। ਇਸ ਪੋ੍ਜੈਕਟ ਅਧੀਨ ਲਿਖੀਆਂ ਪੰਜਾਬੀ ਸਾਹਿਤ ਦੇ ਇਤਿਹਾਸ ਦੀਆਂ ਜਿਲਦਾਂ ਵੱਖ ਵੱਖ ਵਿਧਾਵਾਂ ਅਨੁਸਾਰ ਵਿਉਂਤੀਆਂ ਗਈਆਂ ਹਨ:- 1. ਪੰਜਾਬੀ ਸਾਹਿਤ ਦਾ ਭਾਸ਼ਾਈ ਪਿਛੋਕੜ- ਪ੍ਰੇਮ ਸਿੰਘ 2.
ਸੂਫ਼ੀਵਾਦ ਇਸਲਾਮੀ ਗਿਆਨ ਦੀ ਰੌਸ਼ਨੀ ਤੇ ਇਸਦੀ ਇਤਿਹਾਸਕ ਅਸਲ ਵਿਚੋਂ ਹੀ ਪੈਦਾ ਹੋਈ ਇੱਕ ਰਹੱਸਵਾਦੀ ਲਹਿਰ ਹੈ ਜਿਸ ਨੇ ਹਮੇਸ਼ਾ ਕੁਰਾਨੀ ਫ਼ਲਸਫ਼ੇ ਦੀ ਰੂਹਾਨੀਅਤ ਤੋਂ ਵੀ ਪ੍ਰੇਰਨਾ ਲੈ ਕੇ ਸਮਾਜ ਨੂੰ ਸਹੀ ਰਾਹ ਦਿਖਾਉਣ ਦਾ ਬੀੜਾ ਚੁੱਕਿਆ। ਸੂਫ਼ੀਵਾਦ ਦੇ ਇਤਿਹਾਸਕ ਵਿਕਾਸ ਵਿੱਚ ਸੂਫ਼ੀ ਸਿਲਸਿਲੇ ਜਾਂ ਸੰਪਰਦਾਵਾਂ ਦੀ ਆਮਦ ਕੇਵਲ ਸੂਫ਼ੀਵਾਦ ਦੇ ਦੁਨੀਆ ਭਰ ਵਿੱਚ ਫੈਲਣ ਦਾ ਹੀ ਕਾਰਨ ਨਹੀਂ ਬਣੀ, ਸਗੋਂ ਇਸਲਾਮ ਦੇ ਪਾਸਾਰ ਤੇ ਪ੍ਰਚਾਰ ਦੀ ਵੀ ਬੁਨਿਆਦ ਬਣੀ। ਇਸਲਾਮੀ ਇਤਿਹਾਸ ਗਵਾਹ ਹੈ ਕਿ ਮੁੱਢਲੇ ਮੁਸਲਮਾਨ ਫ਼ਕੀਰਾਂ ਅਤੇ ਸੂਫ਼ੀਆਂ ਵਿੱਚ ਕੋਈ ਭਿੰਨਤਾ ਨਹੀਂ ਸੀ। ਇਹ ਸਾਰੇ ਲੋਕ ਰਹੱਸਵਾਦੀ ਰੁੱਚੀਆਂ ਦੇ ਧਾਰਨੀ ਹੋਣ ਕਾਰਨ ਦੁਨਿਆਵੀ ਮਸਲਿਆਂ ਤੋਂ ਦੂਰ ਰਹਿੰਦੇ ਸਨ। ਆਪਣੀ ਆਤਮਿਕ ਪ੍ਰਗਤੀ ਲਈ ਸਾਧਨਾ ਵਿੱਚ ਰੁੱਝੇ ਹੋਏ ਇਹ ਸੂਫ਼਼ੀ ਆਮ ਲੋਕਾਂ ਲਈ ਵੀ ਪ੍ਰੇਰਨਾਂ-ਸਰੋਤ ਸਨ। ਇਹੀ ਕਾਰਨ ਸੀ ਕਿ ਸਮੇਂ-ਸਮੇਂ ਰਾਜਨੀਤਕ ਸ਼ਕਤੀਆਂ ਇਨ੍ਹਾਂ ਨੂੰ ਇਸਲਾਮ ਦੇ ਪ੍ਰਚਾਰਕ ਸਮਝ ਦੇ ਆਪਣਾ ਸਮਰੱਥਣ ਤੇ ਸਤਿਕਾਰ ਦਿੰਦੀਆਂ ਰਹੀਆਂ। ਇਹਨਾਂ ਮੁੱਢਲੇ ਸੂਫ਼ੀਆਂ ਨੇ ਅਕਸਰ ਧਾਰਮਿਕ ਯਾਤਰਾਵਾਂ ਦੌਰਾਨ ਹੀ ਪ੍ਰਚਾਰ ਕੀਤਾ। ਇਨ੍ਹਾਂ ਦੀ ਨਾ ਕੋਈ ਵੱਡੀ ਜੱਥੇਬੰਦੀ ਸੀ ਤੇ ਨਾ ਹੀ ਕੋਈ ਨਿਸ਼ਚਿਤ ਟਿਕਾਣਾ। ਮੁੱਢਲੇ ਸੂਫ਼ੀ ਇਸਲਾਮੀ ਤਸੱਵੁਫ਼ ਦੇ ਰੂਹਾਨੀ ਅਨੁਭਵ ਉਤੇ ਜ਼ੋਰ ਦਿੰਦੇ ਸਨ ਸਿਧਾਂਤਕ ਜਾਂ ਪ੍ਰ਼ਚਾਰਕ ਰੁਚੀ ਨਹੀਂ ਰੱਖਦੇ ਸਨ। ਉਹ ਮੁਰੀਦਾਂ ਨੂੰ ਕੇਵਲ ਆਤਮਕ ਰਸਤਾ ਦੱਸ ਸਕਦੇ ਸਨ। ਪਰ ਮਾਰਗ ਦਾ ਅਨੁਭਵ ਖੁਦ ਮੁਰੀਦ ਨੂੰ ਕਰਨਾ ਪੈਂਦਾ ਸੀ। ਬਗਦਾਦ ਨਿਵਾਸੀ ਇਮਾਮ-ਅਬ-ਹਮੀਦ ਮੁਹੰਮਦ-ਅਲ-ਗ਼ੱਜ਼ਾਲੀ (1059-1111 ਈ.) ਵਰਗੇ ਸੂਫ਼ੀ ਸਿਧਾਂਤਕਾਰਾਂ ਨੇ ਕੁਰਾਨੀ ਫਲਸਫੇ ਦੀ ਪੁਨਰ ਵਿਆਖਿਆ ਕਰਕੇ ਸਾਧਨਾ-ਮਾਰਗ ਵਿੱਚ ਮੁਰਸ਼ਿਦ ਦੀ ਸਿੱਖਿਆ ਤੇ ਕਿਰਪਾ ਦੀ ਲੋੜ ਤੇ ਮਹੱਤਵ ਸਮਝਾਇਆ। ਇਮਾਮ-ਅਬੂ-ਹਮੀ਼ਦ ਅਲ-ਗੱਜ਼ਾਲੀ ਦੇ ਜ਼ੋਰਦਾਰ ਪ੍ਰਚਾਰ ਤੇ ਸੂਫ਼ੀਆਂ ਵਿੱਚ ਖੁੱਲੇਆਮ ਪੀਰੀ-ਮੁਰੀਦੀ ਪਰੰਪਰਾ ਨੂੰ ਮਾਨਤਾ ਦਿੱਤੀ ਤੇ ਇਸ ਪਰੰਪਰਾ ਦੇ ਵਿਰੋਧ ਕਰ ਰਹੇ ਮੁੱਲਾਂ-ਮੁਲਾਣਿਆਂ ਤੇ ਸ਼ਾਸਕਾ ਨੂੰ ਚੁੱਪ ਹੋਣਾ ਪਿਆ। ਗਿਆਰ੍ਹਵੀਂ ਸਦੀ ਇਸਲਾਮ ਤੇ ਸੂਫ਼ੀਵਾਦ ਦੇ ਇਤਿਹਾਸ ਨੂੰ ਨਵਾਂ ਮੋੜ ਦੇਣ ਵਾਲੀ ਸਦੀ ਸਵੀਕਾਰ ਕੀਤੀ ਜਾਂਦੀ ਹੈ। ਇਸ ਤੋਂ ਬਾਅਦ 1173 ਈ.
ਹਾਲਾਂਕਿ "ਸ਼ਬਦ" ਦੀ ਵਿਆਖਿਆ ਲਈ ਵਿਦਵਾਨਾਂ ਦੇ ਅਲੱਗ-ਅਲੱਗ ਵਿਚਾਰ ਹਨ। ਪ੍ਰਸਿੱਧ ਅਮਰੀਕੀ ਭਾਸ਼ਾ ਵਿਗਿਆਨੀ ਲਿਉਨਾਰਦ ਬਲੂਮਫ਼ੀਲਡ ਨੇ ਕਿ 'ਸ਼ਬਦ' ਬਾਰੇ ਕਿਹਾ ਹੈ: “ A word is a minimal free form” ਅਰਥਾਤ “ਸ਼ਬਦ ਇੱਕ ਲਘੂਤਮ ਸੁਤੰਤਰ ਇਕਾਈ ਹੈ।“ ਬਲੂਮਫ਼ੀਲਡ ਦੀ ਇਹ ਪਰਿਭਾਸ਼ਾ ਹੁਣ ਤੱਕ ਮਿਲਦੀਆਂ ਸਾਰੀਆਂ ਪਰਿਭਾਸ਼ਾਵਾਂ ਨਾਲੋਂ ਮੁਕਾਬਲਨ ਵਧੇਰੇ ਮਕਬੂਲ ਹੈ। ਇਸ ਪਰਿਭਾਸ਼ਾ ਨੂੰ ਚੰਗੀ ਤਰ੍ਹਾਂ ਸਮਝਣ ਲਈ ਸਾਨੂੰ ਸੁਤੰਤਰ ਬੰਧੇਜੀ ਰੂਪਾਂ ਦੀ ਪ੍ਰਕ੍ਰਿਤੀ ਸਮਝ ਲੈਣੀ ਚਾਹੀਦੀ ਹੈ।
ਮਹਾਰਾਜਾ ਰਣਜੀਤ ਸਿੰਘ (1780-1839) ਪੰਜਾਬ ਦੀ ਸਿੱਖ ਸਲਤਨਤ ਦੀ ਨੀਂਹ ਰੱਖਣ ਵਾਲੇ ਇੱਕ ਸਿੱਖ ਮਹਾਰਾਜਾ ਸੀ ਜਿੰਨਾ ਨੂੰ ਸ਼ੇਰ-ਏ-ਪੰਜਾਬ (ਪੰਜਾਬ ਦਾ ਸ਼ੇਰ) ਦੇ ਨਾਂ ਨਾਲ਼ ਜਾਣਿਆ ਜਾਂਦਾ ਹੈ। ਮਹਾਰਾਜਾ ਰਣਜੀਤ ਸਿੰਘ ਨੂੰ ਪੰਜਾਬ ਦੇ ਇਤਿਹਾਸ ਵਿੱਚ ਬਹਾਦਰ ਜੰਗਜੂ, ਦਲੇਰ ਮਹਾਰਾਜੇ ਤੇ ਮਹਾਨ ਸ਼ਖ਼ਸੀਅਤ ਵਜੋਂ ਜਾਣਿਆ ਜਾਂਦਾ ਹੈ ਅਤੇ ਉਹਨਾਂ ਦਾ ਨਾਮ ਭਾਰਤ ਦੇ ਉਹਨਾਂ ਮਹਾਨ ਸ਼ਾਸਕਾਂ ਵਿੱਚ ਆਉਂਦਾ ਹੈ ਜਿਵੇ ਕਿ ਮਹਾਂਰਾਣਾ ਪ੍ਰਤਾਪ ਅਤੇ ਮਰਾਠਾ ਸਾਮਰਾਜ ਦੇ ਛੱਤਰਪਤੀ ਸ਼ਿਵਾਜੀ। ਉਹਨਾਂ ਨੂੰ ਸਾਲ 2020 ਵਿੱਚ ਬੀਬੀਸੀ ਨੇ ਦੁਨੀਆ ਦਾ ਸਭ ਤੋ ਮਹਾਨ ਆਗੂ ਦੱਸਿਆ ਸੀ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਵਿੱਚ ਸਿੱਖਾਂ, ਹਿੰਦੂਆਂ ਤੇ ਮੁਸਲਮਾਨਾਂ ਨੂੰ ਇੱਕ ਡੋਰ ਵਿੱਚ ਪਰੋਈ ਰੱਖਿਆ, ਜਿਸ ਕਰਕੇ ਖ਼ਾਲਸਾ ਰਾਜ ਦੀ ਹਰ ਥਾਂ ਸਿਫ਼ਤ ਕੀਤੀ ਜਾਂਦੀ ਸੀ।
ਸ਼੍ਰੀ ਗੁਰੂ ਤੇਗ ਬਹਾਦਰ ਜੀ (1 ਅਪਰੈਲ 1621 – 24 ਨਵੰਬਰ 1675) ਸਿੱਖਾਂ ਦੇ ਨੌਵੇਂ ਗੁਰੂ ਸਨ। ਉਨ੍ਹਾਂ ਨੂੰ ਹਿੰਦ ਦੀ ਚਾਦਰ ਕਹਿ ਕੇ ਸਨਮਾਨਿਆ ਜਾਂਦਾ ਹੈ, ਕਿਉਂਕਿ ਉਨ੍ਹਾਂ ਨੇ ਧਰਮ ਦੀ ਰਾਖੀ ਲਈ ਮਹਾਨ ਕੁਰਬਾਨੀ ਦਿੱਤੀ। ਗੁਰੁ ਤੇਗ ਬਹਾਦਰ ਜੀ ਦੀ ਕੁਰਬਾਨੀ ਨਾਲ ਭਾਰਤ ਦੀ ਦੱਬੀ ਕੁਚਲੀ ਆਮ ਜਨਤਾ ਹਾਕਮਾਂ ਨਾਲ ਟੱਕਰ ਲੈਣ ਤੇ ਕੁਰਬਾਨੀਆਂ ਦੇਣ ਲਈ ਤਿਆਰ ਬਰ ਤਿਆਰ ਹੋ ਗਈ।
ਨਾਟਕ ਸਾਹਿਤ ਦਾ ਇੱਕ ਰੂਪ ਹੈ ਜਿਸ ਨੂੰ ਮੰਚ ਉੱਤੇ ਲਿਖੀ ਸਕ੍ਰਿਪਟ ਤੋਂ ਚੇਤੇ ਕੀਤੇ ਪਾਤਰਾਂ ਦੇ ਵਾਰਤਾਲਾਪ ਰਾਹੀਂ ਅਭਿਨੈ ਰੂਪ ਵਿੱਚ ਪੇਸ਼ ਕੀਤਾ ਜਾਂਦਾ ਹੈ। ਨਾਟਕ ਲਿਖਣ ਵਾਲੇ ਨੂੰ ਨਾਟਕਕਾਰ ਕਿਹਾ ਜਾਂਦਾ ਹੈ। "ਨਾਟਕ" ਤੋਂ ਭਾਵ ਲਿਖਤੀ ਰੂਪ ਵੀ ਹੋ ਸਕਦਾ ਹੈ ਅਤੇ ਉਸ ਦੀ ਮੰਚ ਤੇ ਪੇਸ਼ਕਾਰੀ ਵੀ। ਨਾਟਕ: ਨਾਟਕ ਸਾਹਿਤ ਦੀ ਇੱਕ ਸੁਤੰਤਰ, ਸੰਪੂਰਨ ਅਤੇ ਅਹਿਮ ਵੰਨਗੀ ਹੈ। ਸਾਹਿਤ ਦੇ ਹੋਰ ਰੂਪਾਂ ਜਿਵੇਂ ਗਦ, ਗਲਪ ਅਤੇ ਕਾਵਿ ਨਾਲੋਂ ਇਸ ਦੀ ਵਿਲੱਖਣ ਹੋਂਦ ਦਾ ਕਾਰਨ ਇਹ ਹੈ ਕਿ ਇਸ ਨੂੰ ਸਟੇਜ ਉੱਤੇ ਰੂਪਮਾਨ ਕੀਤਾ ਜਾਂਦਾ ਹੈ। ਇਸ ਵਿਚਲੇ ਪਾਤਰ ਜੀਵਿਤ ਰੂਪ ਵਿੱਚ ਸਾਮ੍ਹਣੇ ਆ ਕੇ ਦਰਸ਼ਕਾਂ ਦੇ ਮਨ ਤੇ ਸਿੱਧਾ ਪ੍ਰਭਾਵ ਪਾਉਂਦੇ ਹਨ। ਨਾਟਕ ਵਿੱਚ ਸਾਹਿਤ, ਕਲਾ ਅਤੇ ਪ੍ਰਦਰਸ਼ਨ ਸ਼ਾਮਲ ਹਨ ਜਿਸ ਕਰ ਕੇ ਇਹ ਦੂਹਰੇ ਚਰਿੱਤਰ ਵਾਲੀ ਸਾਹਿਤ ਵਿਧਾ ਹੈ। ਨਾਟਕ ਇੱਕੋ ਵੇਲੇ ਸਾਹਿਤ ਰੂਪ ਵੀ ਹੈ ਤੇ ਕਲਾ ਰੂਪ ਵੀ। ਇਸ ਦੇ ‘ਲਿਖਤ ਪਾਠ’ ਦੇ ਨਾਲ ‘ਖੇਡ ਪਾਠ’ ਵੀ ਸ਼ਾਮਲ ਹੁੰਦਾ ਹੈ, ਇਸ ਲਈ ਨਾਟਕਕਾਰ ਨੂੰ ਆਪਣੀ ਸਿਰਜਣਾ ਵੇਲੇ ਪਾਠਕ (reader) ਅਤੇ ਦਰਸ਼ਕ (audience) ਦੋਹਾਂ ਨੂੰ ਸਾਮ੍ਹਣੇ ਰੱਖਣਾ ਪੈਂਦਾ ਹੈ। ਨਾਟਕ ਕੋਈ ਨਵੀਨ ਸਾਹਿਤ ਰੂਪ ਨਹੀਂ। ਮਨੁੱਖ ਨੇ ਜਦੋਂ ਬੋਲਣਾ ਵੀ ਨਹੀਂ ਸੀ ਸਿੱਖਿਆ, ਓਦੋਂ ਵੀ ਉਹ ਆਪਣੇ ਹਾਵ-ਭਾਵ, ਕਾਰਜ (action), ਨਕਲ (imitation) ਅਤੇ ਅਦਾਵਾਂ (gestures) ਰਾਹੀਂ ਪ੍ਰਗਟ ਕਰਦਾ ਸੀ। ਇਹ ਤਿੰਨੇ ਕਰਮ ਹੀ ਨਾਟਕ ਕਲਾ ਦੇ ਬੁਨਿਆਦੀ ਤੱਤ ਹਨ। ਸੰਸਕ੍ਰਿਤ ਅਤੇ ਯੂਨਾਨੀ ਸਾਹਿਤ ਵਿੱਚ ਰਚੇ ਨਾਟਕ ਵਿਸ਼ਵ ਸਾਹਿਤ ਦਾ ਮਹੱਤਵਪੂਰਨ ਅੰਗ ਹਨ। ਨਾਟਕ ਸੰਸਕ੍ਰਿਤ ਸ਼ਬਦ ‘ਨਾਟਯ’ ਤੋਂ ਬਣਿਆ ਹੈ। ‘ਨਾਟਯ’ ‘ਨਟ’ ਅਤੇ ‘ਨਾਟ’ ਧਾਤੂਆਂ ਤੋਂ ਵਿਕਸਿਤ ਹੋਇਆ ਹੈ। ਭਾਈ ਕਾਨ੍ਹ ਸਿੰਘ ਨਾਭਾ ਨੇ ‘ਮਹਾਨ ਕੋਸ਼’ ਵਿੱਚ ‘ਨਟ’ ਸ਼ਬਦ ਦਾ ਅਰਥ ਨੱਚਣਾ, ਹੇਠਾਂ ਡਿਗਣਾ, ਭਾਵ ਦਿਖਾਉਣਾ, ਕੰਬਣਾ, ਸਰਕਣਾ ਅਤੇ ਨਾਟਕ ਦੇਖਣ ਵਾਲਾ ਦੱਸੇ ਹਨ। ‘ਨਾਟਯ’ ਸ਼ਬਦ ਤੋਂ ਭਾਵ ਨਾਟਕ ਜਾਂ ਸ੍ਵਾਂਗ ਵੀ ਮੰਨੇ ਗਏ ਹਨ। ਪੱਛਮ ਵਿੱਚ ਨਾਟਕ ਕਲਾ ਦਾ ਵਿਕਾਸ ਯੂਨਾਨ ਦੇਸ਼ ਵਿੱਚ ਹੋਇਆ। ਅੰਗਰੇਜ਼ੀ ਵਿੱਚ ਨਾਟਕ ਲਈ ‘ਡਰਾਮਾ’ ਸ਼ਬਦ ਵਰਤਿਆ ਜਾਂਦਾ ਹੈ। ‘ਡਰਾਮਾ’ ਸ਼ਬਦ ‘ਡਰਾਓ’ ਤੋਂ ਨਿਕਲਿਆ ਹੈ, ਜਿਸਦਾ ਭਾਵ ਕਾਰਜ ਜਾਂ ਕਰਮ ਰਾਹੀਂ ਕੁਝ ਕਰ ਕੇ ਦਰਸਾਉਣਾ ਹੈ। ਇੱਕ ਹੋਰ ਧਾਰਨਾ ਅਨੁਸਾਰ ‘ਡਰਾਮਾ’ ਸ਼ਬਦ ਯੂਨਾਨੀ ਸ਼ਬਦ ‘Dran’ ਤੋਂ ਨਿਕਲਿਆ ਹੈ, ਜਿਸਦਾ ਅਰਥ ‘To do’ (inaction) ਹੈ। ਜੋ ਵੀ ਹੈ ਡਰਾਮੇ ਵਿੱਚ ਕਾਰਜ ਜਾਂ ਕਿਰਿਆ ਸ਼ਾਮਲ ਹੈ ਅਤੇ ਇਹ ਨ੍ਰਿਤ, ਨਕਲ ਅਤੇ ਸ੍ਵਾਂਗ ਤੋਂ ਸ੍ਰੇਸ਼ਠ ਸਾਹਿਤ ਰੂਪ ਹੈ। ਨਾਟਕਕਾਰ ਮੌਲਿਕ ਲੇਖਕ ਦੇ ਨਾਲ-ਨਾਲ ਕਰਾਫ਼ਟਮੈਨ ਵੀ ਹੈ। ਇਸੇ ਲਈ ਅੰਗਰੇਜ਼ੀ ਵਿੱਚ ਨਾਟਕਕਾਰ ਲਈ ‘ਪਲੇਰਾਈਟ’ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਤੋਂ ਭਾਵ ‘ਨਾਟਕ ਘੜਨ ਵਾਲਾ’ ਦੇ ਹਨ। ਅੰਗਰੇਜ਼ੀ ਵਿੱਚ ‘ਡਰਾਮਾ’ ਦੇ ਬਰਾਬਰ ਦਾ ਇੱਕ ਸ਼ਬਦ ‘ਪਲੇ’ (play) ਹੈ, ਜੋ ਭਾਰਤੀ ਸ਼ਬਦ ‘ਰੂਪਕ’ ਨਾਲ ਮਿਲਦਾ ਹੈ। ‘ਡਰਾਮੇ’ ਅਤੇ ‘ਪਲੇ’ ਵਿੱਚ ਸੂਖਮ ਅੰਤਰ ਹੈ। ਨਾਟਕ ਇੱਕ ਮਿਸ਼ਰਿਤ ਕਲਾ ਹੈ। ਇਸ ਦੀ ਸਿਰਜਣਾ ਵਿੱਚ ਗੀਤ, ਕਾਵਿ ਆਦਿ ਅੰਸ਼ਾਂ ਤੋਂ ਬਿਨਾਂ ਨਾਟਕਕਾਰ, ਐਕਟਰ, ਸੂਤਰਧਾਰ, ਨਿਰਮਾਤਾ, ਪ੍ਰਬੰਧਕ ਅਤੇ ਦਰਸ਼ਕ ਯੋਗਦਾਨ ਪਾਉਂਦੇ ਹਨ। ਇਸ ਨੂੰ ਗਿਆਨ ਦਾ ਸੋਮਾ ਮੰਨਦਿਆਂ ਭਰਤਮੁਨੀ ਨੇ ਨਾਟਯ ਸ਼ਾਸਤ੍ਰ ਦੀ ਰਚਨਾ ਕੀਤੀ ਅਤੇ ਨਾਟਕ ਨੂੰ ‘ਪੰਚਮ ਵੇਦ’ ਹੋਣ ਦਾ ਗੌਰਵ ਬਖ਼ਸ਼ਿਆ। ਇਸ ਪੰਜਵੇਂ ਵੇਦ ਨਾਟਕ ਦੀ ਰਚਨਾ ਚੌਹ ਵੇਦਾਂ ਵਿੱਚੋਂ ਅੰਸ਼ ਲੈ ਕੇ ਕੀਤੀ ਗਈ। ਭਰਤ ਮੁਨੀ ਅਨੁਸਾਰ ਬ੍ਰਹਮਾ ਨੇ ਰਿਗਵੇਦ ਵਿੱਚੋਂ ਸੰਵਾਦ (ਪਾਤਰਾਂ ਵਿਚਲੀ ਗੱਲ ਕਥ), ਸਾਮਵੇਦ ਵਿੱਚੋਂ ਸੰਗੀਤ (ਨਾਚ, ਗਾਇਕ ਅਤੇ ਸਾਜ਼ਾਂ ਦੀਆਂ ਧੁਨਾਂ), ਯੁਜਰ ਵੇਦ ਵਿੱਚੋਂ ਬਾਤਾਵਾਂ (ਸਰੀਰ ਦੇ ਅੰਗਾਂ ਨੂੰ ਹਿਲਾ ਕੇ ਭਾਵ ਦਰਸਾਉਣੇ) ਅਤੇ ਅਥਰਵ ਵੇਦ ਵਿੱਚੋਂ ਰਸ ਤੱਤ (ਮਾਨਸਿਕ ਪ੍ਰਭਾਵ) ਸਮੋ ਕੇ ਨਾਟਕ ਦੀ ਰਚਨਾ ਕੀਤੀ। ਚਾਰ ਵੇਦਾਂ ਦੇ ਵਿਪਰੀਤ ਨਾਟਕ ਨਾਂ ਦਾ ਇਹ ਪੰਜਵਾਂ ਵੇਦ ਸਭ ਵਰਨਾਂ ਲਈ ਸਮਾਨ ਭਾਵ ਨਾਲ ਰਚਿਆ ਗਿਆ। ਮਾਨਵ ਜੀਵਨ ਦੇ ਵਿਸ਼ਾਲ ਵਿਸਤ੍ਰਿਤ ਰੰਗ-ਮੰਚ ਉੱਤੇ ਹੋਣ ਵਾਲੇ ਨਾਟਕ ਨੂੰ ਨਾਟਕ ਕਿਹਾ ਜਾਂਦਾ ਹੈ। ਮਨੁੱਖ ਦੇ ਕੰਮ-ਕਾਜ, ਦੈਨਿਕ ਜੀਵਨ ਦੀਆਂ ਗਤੀਵਿਧੀਆਂ, ਮਾਨਵ ਜੀਵਨ ਨਾਟਕ ਦੇ ਭਿੰਨ-ਭਿੰਨ ਅੰਗ ਅਤੇ ਦ੍ਰਿਸ਼ ਹੀ ਹਨ। ਨਾਟਕ ਕਿਸੇ ਜੀਵਨ ਦੀ ਨਕਲ ਹੈ ਪਰ ਇਹ ਨਕਲ ਅਸਲ ਤੋਂ ਵਧੇਰੇ ਯਥਾਰਥਿਕ ਚਿੱਤਰ ਪੇਸ਼ ਕਰਨ ਦੀ ਸਮਰੱਥਾ ਰੱਖਦੀ ਹੈ। ਨਾਟਕ ਮਨੁੱਖੀ ਸੁਭਾਅ ਦੀ ਨਕਲ ਹੈ, ਉਸ ਦੇ ਅੰਦਰਲੇ ਸੰਘਰਸ਼ ਦੀ ਕਹਾਣੀ ਹੈ, ਜੋ ਮੰਚ ਉੱਤੇ ਪੇਸ਼ ਕੀਤੀ ਜਾਂਦੀ ਹੈ। ਮੰਚਨ ਨਾਲ ਇਹ ਕਹਾਣੀ ਏਨੀ ਸ਼ਕਤੀਸ਼ਾਲੀ ਹੋ ਜਾਂਦੀ ਹੈ ਕਿ ਸਾਰੇ ਮਾਨਵ ਸਮਾਜ ਨੂੰ ਪ੍ਰਭਾਵਿਤ ਕਰ ਸਕਦੀ ਹੈ। ਨਾਟਕ ਮਨੋਰੰਜਨ ਦੇ ਮਾਧਿਅਮ ਦੇ ਨਾਲ-ਨਾਲ ਕਿਸੇ ਸਾਰਥਕ ਉਦੇਸ਼ ਦੀ ਧਾਰਨੀ ਵੀ ਹੈ। ਨਾਟਕ ਕਿਉਂਕਿ ਲਿਖੇ ਜਾਣ ਤੇ ਹੀ ਸਮਾਪਤ ਨਹੀਂ ਹੋ ਜਾਂਦਾ ਸਗੋਂ ਇਸਨੇ ਰੰਗ-ਮੰਚ ਤੇ ਜਾ ਕੇ ਸੰਪੂਰਨਤਾ ਗ੍ਰਹਿਣ ਕਰਨੀ ਹੁੰਦੀ ਹੈ। ਇਸ ਲਈ ਨਾਟਕ ਨੂੰ ਅਜਿਹੀ ਸਾਹਿਤ ਰਚਨਾ ਮੰਨਿਆ ਗਿਆ ਹੈ, ਜਿਸ ਦੇ ਅੰਤਹਕਰਨ ਦੀ ਸੂਖਮਤਾ ਨੂੰ ਅਸੀਂ ਰੰਗ-ਮੰਚ ਤੇ ਮੂਰਤ ਰੂਪ ਵਿੱਚ ਵੇਖ ਸਕਦੇ ਹਾਂ। ਖੇਡੇ ਜਾਣ ਸਮੇਂ ਉੱਭਰਨ ਵਾਲੇ ਤੱਤ ਨਾਟਕ ਦੀ ਲਿਖਤ ਵਿੱਚ ਮੌਜੂਦ ਹੁੰਦੇ ਹਨ। ਰੰਗ-ਮੰਚ ਤੋਂ ਸੁਚੇਤ ਨਾਟਕਕਾਰ ਦੇ ਲਿਖਤ ਪਾਠ ਵਿੱਚ ਖੇਡ ਪਾਠ ਲੁਪਤ ਹੁੰਦਾ ਹੈ ਜਿਸ ਨੂੰ ਰੰਗ-ਮੰਚ ਤੇ ਡੀਕੋਡ ਕਰਨਾ ਨਿਰਦੇਸ਼ਕ ਦਾ ਕਾਰਜ ਹੈ। ਮੰਚਨ ਯੋਗਤਾ ਕਾਰਨ ਹੀ ਨਾਟਕ ਦਰਸ਼ਕ ਨੂੰ ਪ੍ਰਭਾਵਿਤ ਕਰ ਸਕਦਾ ਹੈ। ਨਾਟਕ ਦੀ ਸੰਪੂਰਨਤਾ ਅਭਿਨੈ ਪ੍ਰਦਰਸ਼ਨ ਵਿੱਚ ਹੈ, ਅਭਿਨੈ ਇਸ ਦਾ ਕੇਂਦਰ ਬਿੰਦੂ ਹੈ। ਅਜੋਕੇ ਸਮੇਂ ਵਿੱਚ ਰੰਗ-ਮੰਚ ਵਿੱਚ ਬਹੁਭਾਂਤੀ ਵਿਕਾਸ ਆਉਣ ਕਾਰਨ ਨਾਟ-ਲਿਖਤ ਵਿੱਚ ਵਿਵਿਧਤਾ ਆਈ ਹੈ। ਰੇਡੀਓ, ਫ਼ਿਲਮ ਅਤੇ ਟੀ.ਵੀ. ਦੀ ਆਮਦ ਨਾਲ ਨਾਟ ਲਿਖਤ ਤੇ ਵਿਆਪਕ ਪ੍ਰਭਾਵ ਪਿਆ ਹੈ। ਇਸ ਨਾਲ ਨਾਟਕ ਆਪਣੇ ਪਰੰਪਰਿਕ ਰੂਪ ਬਦਲ ਕੇ ਨਵੇਂ ਰੂਪ ਅਖ਼ਤਿਆਰ ਕਰ ਰਿਹਾ ਹੈ। ਪਹਿਲਾਂ ਕੇਵਲ ਪੂਰੇ ਨਾਟਕ ਅਤੇ ਇਕਾਂਗੀ ਹੀ ਰਚੇ ਤੇ ਖੇਡੇ ਜਾਂਦੇ ਸਨ ਪਰੰਤੂ ਹੁਣ ਰੰਗ-ਮੰਚ ਵਿੱਚ ਰੋਸ਼ਨੀਆਂ ਦੀ ਵਰਤੋਂ ਅਤੇ ਪਿੱਠ- ਵਰਤੀ ਅਵਾਜ਼ਾਂ ਵਰਗੇ ਸਾਧਨਾਂ ਦੀ ਆਮਦ ਨਾਲ ਮੰਚ ਪੱਖ ਵੀ ਬਦਲ ਗਿਆ ਹੈ। ਨਤੀਜੇ ਵਜੋਂ ਕਾਵਿ- ਨਾਟਕ, ਲਘੂ-ਨਾਟਕ, ਨੁਕੜ-ਨਾਟਕ, ਬਾਲ- ਨਾਟਕ, ਸੰਗੀਤ- ਨਾਟਕ, ਨ੍ਰਿਤ-ਨਾਟਕ, ਕੋਰਿਓਗਰਾਫ਼ੀ, ਇੱਕ ਪਾਤਰੀ ਨਾਟਕ ਅਤੇ ਅਬੋਲ ਨਾਟਕ (Mime) ਆਦਿ ਨਾਟਕੀ ਸਰੂਪ ਉੱਘੜ ਕੇ ਸਾਮ੍ਹਣੇ ਆਏ ਹਨ। ਵਿਸ਼ਵ ਨਾਟ- ਸ਼ੈਲੀਆਂ ਨੇ ਇਹਨਾਂ ਤੇ ਵਿਆਪਕ ਪ੍ਰਭਾਵ ਵੀ ਪਾਇਆ ਹੈ। ਵਿਸ਼ਵੀਕਰਨ ਅਤੇ ਕੰਪਿਊਟਰੀਕਰਨ ਕਾਰਨ ਵੀ ਨਾਟਕ ਦੀ ਵਿਧਾ ਵਿੱਚ ਇਨਕਲਾਬੀ ਪਰਿਵਰਤਨ ਆਇਆ ਹੈ। ਇਸ ਸਾਰੀ ਰੱਦੋ-ਬਦਲ ਨੇ ਵਿਚਾਰ, ਪ੍ਰਕਾਰ ਅਤੇ ਸੰਚਾਰ ਦੀ ਦ੍ਰਿਸ਼ਟੀ ਤੋਂ ਨਾਟਕ ਦੇ ਨਵੇਂ ਪ੍ਰਤਿਮਾਨ ਸਿਰਜੇ ਹਨ। ਨਾਟਕ ਦੇ ਲੱਛਣ:- 1. ਨਾਟਕ ਨਿਰਾ ਦ੍ਰਿਸ਼ ਨਹੀਂ 2.
ਪੰਜਾਬ ਸ਼ਬਦ ਫ਼ਾਰਸੀ ਭਾਸ਼ਾ ਦੇ ਸ਼ਬਦ "ਪੰਜ" ਅਤੇ "ਆਬ" ਦੇ ਸੁਮੇਲ ਤੋਂ ਬਣਿਆ ਹੈ, ਜਿਸ ਵਿੱਚੋਂ ਪੰਜ ਦਾ ਅਰਥ ਪੰਜ ਅਤੇ ਆਬ ਦਾ ਅਰਥ ਪਾਣੀ ਹੈ, ਇਸ ਤਰ੍ਹਾਂ ਪੰਜ + ਆਬ ਦਾ ਅਰਥ ਹੋਇਆ ਪੰਜ ਪਾਣੀਆਂ ਦੀ ਧਰਤੀ (ਪੰਜ ਦਰਿਆਵਾਂ ਦੀ ਧਰਤੀ)। ਇਸ ਸ਼ਬਦ ਦੀ ਸਭ ਤੋਂ ਪਹਿਲੀ ਵਰਤੋਂ ਇਬਨ ਬਤੂਤਾ ਦੀਆਂ ਲਿਖਤਾਂ ਵਿੱਚ ਮਿਲਦੀ ਹੈ ਜੋ 14ਵੀਂ ਸਦੀ ਵਿੱਚ ਇਸ ਇਲਾਕੇ ਵਿੱਚ ਆਇਆ ਸੀ। ਇਸਦੀ ਵੱਡੇ ਪੱਧਰ ਉੱਤੇ ਵਰਤੋਂ 16ਵੀਂ ਸਦੀ ਦੇ ਦੂਜੇ ਹਿੱਸੇ ਦੀ ਕਿਤਾਬ "ਤਰੀਖ਼ ਸ਼ੇਰ ਸ਼ਾਹ ਸੂਰੀ" ਵਿੱਚ ਮਿਲਦੀ ਹੈ, ਜਿਸ ਵਿੱਚ ਪੰਜਾਬ ਸ਼ਬਦ ਸ਼ੇਰਖ਼ਾਨ ਦੇ ਕਿਲ੍ਹੇ ਦੀ ਉਸਾਰੀ ਦੇ ਹਵਾਲੇ ਨਾਲ ਆਉਂਦਾ ਹੈ। ਇਸ ਤੋਂ ਪਹਿਲਾਂ ਪੰਜਾਬ ਵਰਗਾ ਜ਼ਿਕਰ ਮਹਾਂਭਾਰਤ ਦੇ ਕਿੱਸੇ ਕਹਾਣੀਆਂ ਵਿੱਚ ਵੀ ਹੈ ਜੋ ਪੰਚ-ਨਦ (ਪੰਜ ਨਦੀਆਂ) ਦੇ ਹਵਾਲੇ ਨਾਲ਼ ਹੈ। ਇਸ ਦੇ ਮਗਰੋਂ ਆਈਨ-ਏ-ਅਕਬਰੀ ਵਿੱਚ ਅਬੁਲ ਫ਼ਜ਼ਲ ਨੇ ਲਿਖਿਆ ਹੈ ਕਿ ਇਹ ਇਲਾਕਾ ਦੋ ਹਿੱਸਿਆਂ ਵਿੱਚ ਵੰਡਿਆ ਸੀ, ਲਾਹੌਰ ਤੇ ਮੁਲਤਾਨ। ਇਸ ਆਈਨ ਅਕਬਰੀ ਦੇ ਦੂਜੇ ਹਿੱਸੇ ਵਿੱਚ ਅਬੁਲ ਫ਼ਜ਼ਲ ਨੇ ਪੰਜਾਬ ਨੂੰ ਪੰਜ-ਨਦ ਲਿਖਿਆ ਹੈ। ਇਸ ਦੇ ਇਲਾਵਾ ਮੁਗ਼ਲ ਬਾਦਸ਼ਾਹ ਜਹਾਂਗੀਰ ਨੇ ਆਪਣੀ "ਤਜ਼ਕ-ਏ-ਜਹਾਂਗੀਰੀ" ਵਿੱਚ ਵੀ ਪੰਜਾਬ ਲਫ਼ਜ਼ ਵਰਤਿਆ ਹੈ। ਪੰਜਾਬ ਫ਼ਾਰਸੀ ਦੇ ਪੰਜ ਯਾਨੀ ਪੰਚ ਅਤੇ ਆਬ ਯਾਨੀ ਪਾਣੀ ਤੋਂ ਲਿਆ ਹੈ, ਜਿਸਦਾ ਮਤਲਬ ਪੰਜ ਦਰਿਆਵਾਂ ਦੀ ਧਰਤੀ ਬਣਦਾ ਹੈ। ਇਹ ਉਹ ਪੰਜ ਦਰਿਆ ਹਨ ਜਿਹੜੇ ਇਸ ਇਲਾਕੇ ਵਿੱਚ ਵਗਦੇ ਹਨ। ਅੱਜ ਕੱਲ੍ਹ ਦੋ ਦਰਿਆ (ਚਨਾਬ ਅਤੇ ਜੇਹਲਮ) ਪਾਕਿਸਤਾਨ ਵਿੱਚ ਹੀ ਵਗਦੇ ਹਨ। ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿੱਚ ਬਾਕੀ ਤਿੰਨ ਦਰਿਆਵਾਂ (ਸਤਲੁਜ, ਬਿਆਸ ਅਤੇ ਰਾਵੀ) ਦਾ ਪਾਣੀ ਵਗਦਾ ਹੈ, ਜਿਹੜੇ ਭਾਰਤ ਵਿੱਚੋ ਹੁੰਦੇ ਹੋਏ ਪਾਕਿਸਤਾਨ ਵਿੱਚ ਪ੍ਰਵੇਸ਼ ਕਰਦੇ ਹਨ। ਇਸ ਤੋਂ ਪਹਿਲਾਂ ਇਸ ਦਾ ਨਾਂ "ਸਪਤ ਸੰਧੂ" ਯਾਨੀ ਸੱਤ ਦਰਿਆਵਾਂ ਦੀ ਸਰਜ਼ਮੀਨ ਸੀ। "ਤਰੀਖ਼ ਜਿਹਲਮ" ਵਿੱਚ ਅੰਜੁਮ ਸੁਲਤਾਨ ਸ਼ਹਿਬਾਜ਼ ਨੇ ਲਿਖਿਆ ਹੈ ਕਿ ਸਪਤ ਦਾ ਮਤਲਬ ਸੱਤ ਤੇ ਸੰਧੂ ਦਾ ਮਤਲਬ ਦਰਿਆ ਹੈ।
ਸਮਾਜਿਕ ਵਿਗਿਆਨ ਵਿੱਚ, ਸਮਾਜਿਕ ਸੰਰਚਨਾ ਸਮਾਜ ਵਿੱਚ ਪੈਟਰਨ ਵਿੱਚ ਰੂਪਮਾਨ ਸਮਾਜਿਕ ਤਾਣਾਬਾਣਾ ਹੁੰਦਾਹੈ ਜੋ ਵਿਅਕਤੀਆਂ ਦੀਆਂ ਕਾਰਵਾਈਆਂ ਤੋਂ ਪਨਪਦਾ ਵੀ ਹੈ ਅਤੇ ਉਨ੍ਹਾਂ ਦਾ ਨਿਰਧਾਰਣ ਵੀ ਕਰਦਾ ਹੈ। ਮੈਕਰੋ ਸਕੇਲ ਤੇ, ਸਮਾਜਿਕ ਸੰਰਚਨਾ ਸਮਾਜਿਕ ਆਰਥਿਕ ਸਤਰੀਕਰਨ ਦੀ ਵਿਵਸਥਾ (ਉਦਾਹਰਨ ਲਈ, ਜਮਾਤੀ ਬਣਤਰ), ਸਮਾਜਿਕ ਸੰਸਥਾਵਾਂ, ਜਾਂ ਵੱਡੇ ਸਮਾਜਿਕ ਸਮੂਹਾਂ ਦੇ ਵਿਚਕਾਰ ਹੋਰ ਪੈਟਰਨ-ਯੁਕਤ ਸਬੰਧਾਂ ਦੀ ਵਿਵਸਥਾ ਹੈ। ਵਿਚਕਾਰਲੇ ਪੈਮਾਨੇ ਤੇ, ਇਹ ਵਿਅਕਤੀਆਂ ਜਾਂ ਸੰਗਠਨਾਂ ਵਿਚਕਾਰ ਸੋਸ਼ਲ ਨੈਟਵਰਕ ਸਬੰਧਾਂ ਦਾ ਢਾਂਚਾ ਹੈ। ਮਾਈਕ੍ਰੋ ਪੈਮਾਨੇ ਤੇ, ਇਹ ਸਮਾਜਿਕ ਪ੍ਰਣਾਲੀ ਦੇ ਅੰਦਰ ਵਿਅਕਤੀਆਂ ਦੇ ਵਿਵਹਾਰ ਨੂੰ ਰੂਪਮਾਨ ਕਰਨ ਵਾਲੇ ਮਿਆਰਾਂ ਦਾ ਵਿਧੀ-ਵਿਧਾਨ ਹੋ ਸਕਦਾ ਹੈ।
ਆਧੁਨਿਕ ਪੰਜਾਬੀ ਆਲੋਚਨਾ ਦੇ ਖੇਤਰ ਵਿੱਚ ਪੱਛਮੀ ਸਿਧਾਂਤਾਂ ਦੇ ਪ੍ਰਭਾਵ ਸਦਕਾ ਵੱਖ-ਵੱਖ ਨਵੀਨ ਆਲੋਚਨਾ ਪ੍ਰਣਾਲੀਆਂ ਦਾ ਆਗ਼ਾਜ਼ ਹੁੰਦਾ ਹੈ। ਇਹਨਾਂ ਆਲੋਚਨਾ ਪ੍ਰਣਾਲੀਆਂ ਵਿੱਚ ਮਨੋਵਿਸ਼ਲੇਸ਼ਣਾਤਮਕ ਆਲੋਚਨਾ, ਚਿਹਨ ਵਿਗਿਆਨ ਆਲੋਚਨਾ, ਸੰਰਚਨਾਵਾਦੀ ਆਲੋਚਨਾ, ਸ਼ੈਲੀ ਵਿਗਿਆਨ ਆਲੋਚਨਾ, ਥੀਮ ਵਿਗਿਆਨ ਆਲੋਚਨਾ ਆਦਿ ਆਲੋਚਨਾ ਪ੍ਰਣਾਲੀਆਂ ਸ਼ਾਮਿਲ ਹਨ। ਥੀਮ ਵਿਗਿਆਨਕ ਆਲੋਚਨਾ ਪ੍ਰਣਾਲੀ ਇੱਕ ਅਜਿਹੀ ਵਿਲੱਖਣ ਤੇ ਨਿਵੇਕਲੀ ਕਿਸਮ ਦੀ ਆਲੋਚਨਾ ਪ੍ਰਣਾਲੀ ਹੈ ਜੋ ਰਚਨਾ ਦੇ ਥੀਮਕ ਅਧਿਐਨ ਦੁਆਰਾ ਰਚਨਾ ਦੇ ਆਂਤਰਿਕ ਸੰਗਠਨ ਵਿੱਚ ਕਾਰਜਸ਼ੀਲ ਅਰਥਾਂ ਨੂੰ ਵਿਗਿਆਨਕ ਢੰਗ ਨਾਲ ਉਜਾਗਰ ਕਰਦੀ ਹੈ। ‘ਥੀਮ ਵਿਗਿਆਨ’ ਤੋਂ ਭਾਵ ਥੀਮਕ ਅਧਿਐਨ ਮੰਨਿਆ ਜਾਂਦਾ ਹੈ। ਇਹ ਥੀਮਾਂ ਦੇ ਅਧਿਐਨ ਦੁਆਰਾ ਸਾਹਿਤ ਚਿੰਤਨ ਤੱਕ ਪਹੁੰਚਣ ਦੀ ਵਿਧੀ ਹੈ। ਥੀਮ ਰਚਨਾ ਦਾ ਉਹ ਕੇਂਦਰੀ ਤੱਤ ਹੈ ਜੋ ਉਸ ਨੂੰ ਰੂਪ ਪ੍ਰਦਾਨ ਕਰਦਾ ਹੈ। ਪੱਛਮੀ ਚਿੰਤਕਾਂ ਵਿੱਚ ਦੋ ਤਰ੍ਹਾਂ ਦੇ ਵਿਚਾਰ ਪ੍ਰਚਲਿਤ ਰਹੇ ਹਨ। ਪਹਿਲੇ ਵਿਚਾਰ ਅਧੀਨ ਥੀਮ ਕਿਸੇ ਵੀ ਸਾਹਿਤਕ ਕਿਰਤ ਦੇ ਅਪ੍ਰਸੰਗਿਕ ਸਾਹਿਤ ਬਾਹਰੇ ਵੇਰਵਿਆਂ ਵੱਲ ਉਲਾਰ ਹੋ ਜਾਂਦਾ ਹੈ। ਸਾਹਿਤਕ ਕਿਰਤ ਦੇ ਥੀਮ ਨੂੰ ਪਕੜਨ ਲਈ ਚਿੰਤਕ ਸਾਹਿਤ ਬਾਹਰੇ ਅਨੁਸ਼ਾਸਨਾ ਦੀ ਮਦਦ ਲੈਂਦੇ ਹਨ। ਦੂਜੇ ਵਿਚਾਰ ਅਧੀਨ ਸਾਹਿਤ ਨੂੰ ਇੱਕ ਜੁਜ਼ ਵਜੋਂ ਗ੍ਰਹਿਣ ਕੀਤਾ ਜਾਂਦਾ ਹੈ। ਇਸ ਵਿਚਾਰ ਤੋਂ ਪ੍ਰਭਾਵਿਤ ਚਿੰਤਕ ਸਾਹਿਤ ਬਾਹਰੇ ਵੇਰਵਿਆਂ ਨੂੰ ਵੀ ਸਾਹਿਤ ਦੀ ਸੰਰਚਨਾ ਵਿੱਚ ਕਾਰਜਸ਼ੀਲ ਹੋਰ ਤੱਤਾਂ ਦੇ ਨਾਲ ਹੀ ਵਿਚਾਰਦੇ ਹਨ। ਇਸ ਵਿਚਾਰ ਤੋਂ ਪ੍ਰਭਾਵਿਤ ਰੂਸੀ ਰੂਪਵਾਦੀ ਤੋਮਾਸ਼ੇਵਸਕੀ ਥੀਮ ਨੂੰ ਰਚਨਾ ਦੇ ਆਰ-ਪਾਰ ਫੈਲਣ ਵਾਲਾ ਅਤੇ ਰਚਨਾ ਨੂੰ ਏਕਤਾ ਪ੍ਰਦਾਨ ਕਰਨ ਵਾਲਾ ਤੱਤ ਮੰਨਦਾ ਹੈ।1 ਡਾ.ਹਰਿਭਜਨ ਸਿੰਘ ਦੇ ਵਿਚਾਰ ਅਨੁਸਾਰ: ਥੀਮ ਨਾ ਵਾਸਤਵਿਕ ਤੱਤ ਹੈ ਨਾ ਭਾਸ਼ਕ ਬਣਤਰ,ਥੀਮ ਸਾਹਿਤਕ ਹੋਂਦ ਹੈ।2 ਇਸ ਤਰ੍ਹਾਂ ਕਿਹਾ ਜਾ ਸਕਦਾ ਕਿ ਥੀਮ ਵਿਗਿਆਨ ਅਧਿਐਨ ਅਧੀਨ ਅਜਿਹੇ ਥੀਮ ਨੂੰ ਵਿਚਾਰਿਆ ਜਾਂਦਾ ਹੈ ਜੋ ਰਚਨਾ ਦੀ ਸੰਰਚਨਾਤਮਕ ਬਣਤਰ ਵਿੱਚ ਕਾਰਜਸ਼ੀਲ ਹੈ ਅਤੇ ਰਚਨਾ ਨੂੰ ਏਕਤਾ ਪ੍ਰਦਾਨ ਕਰਦਾ ਹੈ।ਇਹ ਰਚਨਾ ਦੇ ਆਦਿ ਤੋਂ ਅੰਤ ਤੱਕ ਆਰ-ਪਾਰ ਫੈਲਿਆ ਹੁੰਦਾ ਹੈ। ਥੀਮ ਨੂੰ ਸੰਗਠਨ ਕਰਨ ਲਈ ਭਿੰਨ-ਭਿੰਨ ਜੁਗਤਾਂ ਤੇ ਵਿਧੀਆਂ ਵਰਤੀਆਂ ਜਾਂਦੀਆਂ ਹਨ। ਥੀਮਕ ਸੰਗਠਨ ਦਾ ਜਿਸ ਵਿਧੀ ਰਾਹੀਂ ਵਿਗਿਆਨਕ ਅਧਿਐਨ ਕੀਤਾ ਜਾਂਦਾ ਹੈ ਉਸ ਵਿਧੀ ਨੂੰ ਹੀ ਥੀਮ-ਵਿਗਿਆਨ ਦਾ ਨਾਂ ਦਿੱਤਾ ਗਿਆ ਹੈ। ਥੀਮ-ਵਿਗਿਆਨ ਦੇ ਇਤਿਹਾਸਕ ਪਰਪੇਖ ਵਲ ਨਜ਼ਰ ਮਾਰਿਆਂ ਤਿੰਨ ਚਿੰਤਨ ਪੱਧਤੀਆਂ ਸਾਹਮਣੇ ਆਈਆਂ ਹਨ: 1. ਰੂਸੀ ਥੀਮਵਾਦੀ ਆਲੋਚਨਾ ਪ੍ਰਣਾਲੀ 2. ਅਮਰੀਕੀ ਥੀਮਵਾਦੀ ਆਲੋਚਨਾ ਪ੍ਰਣਾਲੀ 3.
ਭਗਤ ਸਿੰਘ (28 ਸਤੰਬਰ 1907 - 23 ਮਾਰਚ 1931) ਭਾਰਤ ਦਾ ਇੱਕ ਅਜ਼ਾਦੀ ਘੁਲਾਟੀਆ ਸੀ। ਭਗਤ ਸਿੰਘ ਨੂੰ 23 ਮਾਰਚ 1931 ਨੂੰ ਉਸ ਦੇ ਸਾਥੀਆਂ, ਰਾਜਗੁਰੂ ਅਤੇ ਸੁਖਦੇਵ ਦੇ ਨਾਲ ਫ਼ਾਂਸੀ ਤੇ ਲਟਕਾ ਦਿੱਤਾ ਗਿਆ ਸੀ। ਉਹ ਹਿੰਦੁਸਤਾਨ ਸੋਸ਼ਲਿਸਟ ਰਿਪਬਲੀਕਨ ਐਸੋਸੀਏਸ਼ਨ ਦੇ ਸੰਸਥਾਪਕ ਮੈਬਰਾਂ ਵਿੱਚੋਂ ਇੱਕ ਸੀ। ਭਗਤ ਸਿੰਘ ਇਨਕਲਾਬੀ ਹੋਣ ਦੇ ਨਾਲ ਨਾਲ ਮੌਲਿਕ ਚਿੰਤਕ ਵੀ ਸੀ। ਉਸ ਨੇ ਸਮਾਜਿਕ, ਸਿਆਸੀ ਤੇ ਸਭਿਆਚਾਰਕ ਵਰਤਾਰਿਆਂ ਨੂੰ ਤਰਕਸ਼ੀਲ ਤਰੀਕੇ ਨਾਲ ਘੋਖਿਆ ਤੇ ਉਨ੍ਹਾਂ ਬਾਰੇ ਵਿਚਾਰ ਪ੍ਰਗਟਾਏ।
ਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995)
ਪੰਜਾਬੀ ਸਾਹਿਤ ਦਾ ਇਤਿਹਾਸ ਆਧੁਨਿਕ ਕਾਲ (1901-1995) ਪੁਸਤਕ ਡਾ. ਜਸਵਿੰਦਰ ਸਿੰਘ ਅਤੇ ਡਾ.
ਭਾਰਤ, ਅਧਿਕਾਰਤ ਤੌਰ 'ਤੇ ਭਾਰਤ ਗਣਰਾਜ (ਆਈਐੱਸਓ: Bhārat Gaṇarājya), ਦੱਖਣੀ ਏਸ਼ੀਆ ਵਿੱਚ ਇੱਕ ਦੇਸ਼ ਹੈ। ਇਹ ਖੇਤਰ ਦੇ ਹਿਸਾਬ ਨਾਲ ਸੱਤਵਾਂ ਸਭ ਤੋਂ ਵੱਡਾ ਦੇਸ਼; ਜੂਨ 2023 ਤੱਕ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼; ਅਤੇ 1947 ਵਿੱਚ ਆਪਣੀ ਆਜ਼ਾਦੀ ਦੇ ਸਮੇਂ ਤੋਂ, ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਲੋਕਤੰਤਰ ਹੈ। ਦੱਖਣ ਵੱਲ ਹਿੰਦ ਮਹਾਸਾਗਰ, ਦੱਖਣ-ਪੱਛਮ ਵੱਲ ਅਰਬ ਸਾਗਰ ਅਤੇ ਦੱਖਣ-ਪੂਰਬ ਵੱਲ ਬੰਗਾਲ ਦੀ ਖਾੜੀ ਨਾਲ ਘਿਰਿਆ ਹੋਇਆ, ਇਹ ਪੱਛਮ ਵੱਲ ਪਾਕਿਸਤਾਨ ਨਾਲ ਜ਼ਮੀਨੀ ਸਰਹੱਦਾਂ ਸਾਂਝੀਆਂ ਕਰਦਾ ਹੈ।; ਉੱਤਰ ਵੱਲ ਚੀਨ, ਨੇਪਾਲ ਅਤੇ ਭੂਟਾਨ; ਅਤੇ ਪੂਰਬ ਵੱਲ ਬੰਗਲਾਦੇਸ਼ ਅਤੇ ਮਿਆਂਮਾਰ। ਹਿੰਦ ਮਹਾਸਾਗਰ ਵਿੱਚ, ਭਾਰਤ ਸ਼੍ਰੀਲੰਕਾ ਅਤੇ ਮਾਲਦੀਵ ਦੇ ਨੇੜੇ ਹੈ; ਇਸ ਦੇ ਅੰਡੇਮਾਨ ਅਤੇ ਨਿਕੋਬਾਰ ਟਾਪੂ ਥਾਈਲੈਂਡ, ਮਿਆਂਮਾਰ ਅਤੇ ਇੰਡੋਨੇਸ਼ੀਆ ਨਾਲ ਸਮੁੰਦਰੀ ਸਰਹੱਦ ਸਾਂਝੇ ਕਰਦੇ ਹਨ। ਆਧੁਨਿਕ ਮਨੁੱਖ 55,000 ਸਾਲ ਪਹਿਲਾਂ ਅਫ਼ਰੀਕਾ ਤੋਂ ਭਾਰਤੀ ਉਪ-ਮਹਾਂਦੀਪ 'ਤੇ ਆਏ ਸਨ। ਉਹਨਾਂ ਦੇ ਲੰਬੇ ਕਿੱਤੇ, ਸ਼ੁਰੂ ਵਿੱਚ ਵੱਖੋ-ਵੱਖਰੇ ਰੂਪਾਂ ਵਿੱਚ ਸ਼ਿਕਾਰੀ-ਇਕੱਠੇ ਕਰਨ ਵਾਲਿਆਂ ਦੇ ਰੂਪ ਵਿੱਚ, ਨੇ ਖੇਤਰ ਨੂੰ ਬਹੁਤ ਹੀ ਵਿਭਿੰਨਤਾ ਬਣਾ ਦਿੱਤਾ ਹੈ, ਮਨੁੱਖੀ ਜੈਨੇਟਿਕ ਵਿਭਿੰਨਤਾ ਵਿੱਚ ਅਫਰੀਕਾ ਤੋਂ ਬਾਅਦ ਦੂਜੇ ਸਥਾਨ 'ਤੇ ਹੈ। 9,000 ਸਾਲ ਪਹਿਲਾਂ ਸਿੰਧ ਨਦੀ ਬੇਸਿਨ ਦੇ ਪੱਛਮੀ ਹਾਸ਼ੀਏ ਵਿੱਚ ਉਪ-ਮਹਾਂਦੀਪ ਵਿੱਚ ਸੈਟਲਡ ਜੀਵਨ ਉਭਰਿਆ ਸੀ, ਹੌਲੀ ਹੌਲੀ ਤੀਜੀ ਹਜ਼ਾਰ ਸਾਲ ਬੀਸੀਈ ਦੀ ਸਿੰਧੂ ਘਾਟੀ ਸਭਿਅਤਾ ਵਿੱਚ ਵਿਕਸਤ ਹੋਇਆ। 12000 ਈਸਾ ਪੂਰਵ ਤੱਕ, ਸੰਸਕ੍ਰਿਤ ਦਾ ਇੱਕ ਪੁਰਾਤਨ ਰੂਪ, ਇੱਕ ਇੰਡੋ-ਯੂਰਪੀਅਨ ਭਾਸ਼ਾ, ਉੱਤਰ ਪੱਛਮ ਤੋਂ ਭਾਰਤ ਵਿੱਚ ਫੈਲ ਗਈ ਸੀ। ਇਸ ਦਾ ਪ੍ਰਮਾਣ ਅੱਜ ਰਿਗਵੇਦ ਦੇ ਭਜਨਾਂ ਵਿੱਚ ਮਿਲਦਾ ਹੈ। ਇੱਕ ਮੌਖਿਕ ਪਰੰਪਰਾ ਦੁਆਰਾ ਸੁਰੱਖਿਅਤ ਰੱਖਿਆ ਗਿਆ ਸੀ ਜੋ ਪੂਰੀ ਤਰ੍ਹਾਂ ਚੌਕਸ ਸੀ, ਰਿਗਵੇਦ ਭਾਰਤ ਵਿੱਚ ਹਿੰਦੂ ਧਰਮ ਦੀ ਸ਼ੁਰੂਆਤ ਨੂੰ ਰਿਕਾਰਡ ਕਰਦਾ ਹੈ। ਭਾਰਤ ਦੀਆਂ ਦ੍ਰਾਵਿੜ ਭਾਸ਼ਾਵਾਂ ਨੂੰ ਉੱਤਰੀ ਅਤੇ ਪੱਛਮੀ ਖੇਤਰਾਂ ਵਿੱਚ ਬਦਲ ਦਿੱਤਾ ਗਿਆ ਸੀ। 400 ਈਸਾ ਪੂਰਵ ਤੱਕ, ਹਿੰਦੂ ਧਰਮ ਦੇ ਅੰਦਰ ਜਾਤ ਦੁਆਰਾ ਪੱਧਰੀਕਰਨ ਅਤੇ ਬੇਦਖਲੀ ਉਭਰ ਕੇ ਸਾਹਮਣੇ ਆਈ ਸੀ, ਅਤੇ ਬੌਧ ਅਤੇ ਜੈਨ ਧਰਮ ਪੈਦਾ ਹੋ ਗਏ ਸਨ, ਸਮਾਜਿਕ ਵਿਵਸਥਾਵਾਂ ਨੂੰ ਖ਼ਾਨਦਾਨੀ ਨਾਲ ਜੋੜਿਆ ਨਹੀਂ ਗਿਆ ਸੀ। ਸ਼ੁਰੂਆਤੀ ਸਿਆਸੀ ਮਜ਼ਬੂਤੀ ਨੇ ਗੰਗਾ ਬੇਸਿਨ ਵਿੱਚ ਸਥਿਤ ਮੌਰੀਆ ਅਤੇ ਗੁਪਤ ਸਾਮਰਾਜ ਨੂੰ ਜਨਮ ਦਿੱਤਾ। ਉਹਨਾਂ ਦਾ ਸਮੂਹਿਕ ਯੁੱਗ ਵਿਆਪਕ ਰਚਨਾਤਮਕਤਾ ਨਾਲ ਭਰਿਆ ਹੋਇਆ ਸੀ, ਪਰ ਔਰਤਾਂ ਦੀ ਡਿੱਗਦੀ ਸਥਿਤੀ, ਅਤੇ ਵਿਸ਼ਵਾਸ ਦੀ ਇੱਕ ਸੰਗਠਿਤ ਪ੍ਰਣਾਲੀ ਵਿੱਚ ਛੂਤ-ਛਾਤ ਨੂੰ ਸ਼ਾਮਲ ਕਰਨ ਦੁਆਰਾ ਵੀ ਚਿੰਨ੍ਹਿਤ ਕੀਤਾ ਗਿਆ ਸੀ। ਦੱਖਣੀ ਭਾਰਤ ਵਿੱਚ, ਮੱਧ ਰਾਜਾਂ ਨੇ ਦੱਖਣ-ਪੂਰਬੀ ਏਸ਼ੀਆ ਦੇ ਰਾਜਾਂ ਨੂੰ ਦ੍ਰਾਵਿੜ-ਭਾਸ਼ਾ ਦੀਆਂ ਲਿਪੀਆਂ ਅਤੇ ਧਾਰਮਿਕ ਸਭਿਆਚਾਰਾਂ ਨੂੰ ਨਿਰਯਾਤ ਕੀਤਾ। ਸ਼ੁਰੂਆਤੀ ਮੱਧਕਾਲੀ ਯੁੱਗ ਵਿੱਚ, ਈਸਾਈ ਧਰਮ, ਇਸਲਾਮ, ਯਹੂਦੀ ਧਰਮ, ਅਤੇ ਜੋਰਾਸਟ੍ਰੀਅਨ ਧਰਮ ਭਾਰਤ ਦੇ ਦੱਖਣੀ ਅਤੇ ਪੱਛਮੀ ਤੱਟਾਂ ਉੱਤੇ ਸਥਾਪਿਤ ਹੋ ਗਏ ਸਨ। ਮੱਧ ਏਸ਼ੀਆ ਦੀਆਂ ਮੁਸਲਿਮ ਫੌਜਾਂ ਨੇ ਰੁਕ-ਰੁਕ ਕੇ ਭਾਰਤ ਦੇ ਉੱਤਰੀ ਮੈਦਾਨਾਂ ਨੂੰ ਆਪਣੇ ਕਬਜ਼ੇ ਵਿੱਚ ਕਰ ਲਿਆ, ਅੰਤ ਵਿੱਚ ਦਿੱਲੀ ਸਲਤਨਤ ਦੀ ਸਥਾਪਨਾ ਕੀਤੀ, ਅਤੇ ਉੱਤਰੀ ਭਾਰਤ ਨੂੰ ਮੱਧਕਾਲੀ ਇਸਲਾਮ ਦੇ ਬ੍ਰਹਿਮੰਡੀ ਨੈਟਵਰਕ ਵਿੱਚ ਖਿੱਚ ਲਿਆ। 15ਵੀਂ ਸਦੀ ਵਿੱਚ, ਵਿਜੈਨਗਰ ਸਾਮਰਾਜ ਨੇ ਦੱਖਣ ਭਾਰਤ ਵਿੱਚ ਇੱਕ ਲੰਬੇ ਸਮੇਂ ਤੱਕ ਚੱਲਣ ਵਾਲੇ ਸੰਯੁਕਤ ਹਿੰਦੂ ਸੱਭਿਆਚਾਰ ਦੀ ਸਿਰਜਣਾ ਕੀਤੀ। ਪੰਜਾਬ ਵਿੱਚ, ਸਿੱਖ ਧਰਮ ਦਾ ਉਭਾਰ ਹੋਇਆ, ਸੰਸਥਾਗਤ ਧਰਮ ਨੂੰ ਰੱਦ ਕਰਦਾ ਹੋਇਆ। ਮੁਗਲ ਸਾਮਰਾਜ, 1526 ਵਿੱਚ, ਦੋ ਸਦੀਆਂ ਦੀ ਸਾਪੇਖਿਕ ਸ਼ਾਂਤੀ ਦੀ ਸ਼ੁਰੂਆਤ ਕੀਤੀ, ਚਮਕਦਾਰ ਆਰਕੀਟੈਕਚਰ ਦੀ ਵਿਰਾਸਤ ਛੱਡ ਕੇ। ਹੌਲੀ-ਹੌਲੀ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੇ ਸ਼ਾਸਨ ਦਾ ਵਿਸਤਾਰ ਹੋਇਆ, ਜਿਸ ਨੇ ਭਾਰਤ ਨੂੰ ਇੱਕ ਬਸਤੀਵਾਦੀ ਆਰਥਿਕਤਾ ਵਿੱਚ ਬਦਲ ਦਿੱਤਾ, ਪਰ ਇਸਦੀ ਪ੍ਰਭੂਸੱਤਾ ਨੂੰ ਵੀ ਮਜ਼ਬੂਤ ਕੀਤਾ। ਬ੍ਰਿਟਿਸ਼ ਕ੍ਰਾਊਨ ਸ਼ਾਸਨ 1858 ਵਿੱਚ ਸ਼ੁਰੂ ਹੋਇਆ। ਭਾਰਤੀਆਂ ਨੂੰ ਦਿੱਤੇ ਗਏ ਅਧਿਕਾਰ ਹੌਲੀ-ਹੌਲੀ ਦਿੱਤੇ ਗਏ, ਪਰ ਤਕਨੀਕੀ ਤਬਦੀਲੀਆਂ ਪੇਸ਼ ਕੀਤੀਆਂ ਗਈਆਂ, ਅਤੇ ਸਿੱਖਿਆ ਅਤੇ ਜਨਤਕ ਜੀਵਨ ਦੇ ਆਧੁਨਿਕ ਵਿਚਾਰਾਂ ਨੇ ਜੜ੍ਹ ਫੜ ਲਈ। ਇੱਕ ਮੋਹਰੀ ਅਤੇ ਪ੍ਰਭਾਵਸ਼ਾਲੀ ਰਾਸ਼ਟਰਵਾਦੀ ਲਹਿਰ ਉਭਰੀ, ਜੋ ਅਹਿੰਸਕ ਵਿਰੋਧ ਲਈ ਮਸ਼ਹੂਰ ਸੀ ਅਤੇ ਬ੍ਰਿਟਿਸ਼ ਸ਼ਾਸਨ ਨੂੰ ਖਤਮ ਕਰਨ ਦਾ ਮੁੱਖ ਕਾਰਕ ਬਣ ਗਈ। 1947 ਵਿੱਚ ਬ੍ਰਿਟਿਸ਼ ਭਾਰਤੀ ਸਾਮਰਾਜ ਨੂੰ ਦੋ ਆਜ਼ਾਦ ਰਾਜਾਂ ਵਿੱਚ ਵੰਡਿਆ ਗਿਆ ਸੀ, ਹਿੰਦੂ-ਬਹੁਗਿਣਤੀ ਭਾਰਤ ਦਾ ਡੋਮੀਨੀਅਨ ਅਤੇ ਇੱਕ ਮੁਸਲਿਮ-ਬਹੁਗਿਣਤੀ ਪਾਕਿਸਤਾਨ ਦਾ ਡੋਮੀਨੀਅਨ, ਵੱਡੇ ਪੱਧਰ 'ਤੇ ਜਾਨੀ ਨੁਕਸਾਨ ਅਤੇ ਇੱਕ ਬੇਮਿਸਾਲ ਪਰਵਾਸ ਦੇ ਵਿਚਕਾਰ। ਭਾਰਤ 1950 ਤੋਂ ਇੱਕ ਸੰਘੀ ਗਣਰਾਜ ਰਿਹਾ ਹੈ, ਇੱਕ ਲੋਕਤੰਤਰੀ ਸੰਸਦੀ ਪ੍ਰਣਾਲੀ ਦੁਆਰਾ ਸ਼ਾਸਨ ਕੀਤਾ ਜਾਂਦਾ ਹੈ। ਇਹ ਬਹੁਲਵਾਦੀ, ਬਹੁ-ਭਾਸ਼ੀ ਅਤੇ ਬਹੁ-ਜਾਤੀ ਸਮਾਜ ਹੈ। ਭਾਰਤ ਦੀ ਆਬਾਦੀ 1951 ਵਿੱਚ 361 ਮਿਲੀਅਨ ਤੋਂ ਵਧ ਕੇ 2022 ਵਿੱਚ ਲਗਭਗ 1.4 ਬਿਲੀਅਨ ਹੋ ਗਈ। ਉਸੇ ਸਮੇਂ ਦੌਰਾਨ, ਇਸਦੀ ਨਾਮਾਤਰ ਪ੍ਰਤੀ ਵਿਅਕਤੀ ਆਮਦਨ US$64 ਸਾਲਾਨਾ ਤੋਂ US$2,601 ਤੱਕ ਵਧ ਗਈ, ਅਤੇ ਇਸਦੀ ਸਾਖਰਤਾ ਦਰ 16.6% ਤੋਂ 74% ਹੋ ਗਈ। 1951 ਵਿੱਚ ਮੁਕਾਬਲਤਨ ਬੇਸਹਾਰਾ ਦੇਸ਼ ਹੋਣ ਤੋਂ ਭਾਰਤ ਇੱਕ ਤੇਜ਼ੀ ਨਾਲ ਵਧ ਰਹੀ ਮੁੱਖ ਅਰਥਵਿਵਸਥਾ ਅਤੇ ਸੂਚਨਾ ਤਕਨਾਲੋਜੀ ਸੇਵਾਵਾਂ ਦਾ ਇੱਕ ਕੇਂਦਰ ਬਣ ਗਿਆ ਹੈ, ਇੱਕ ਵਿਸਤ੍ਰਿਤ ਮੱਧ ਵਰਗ ਦੇ ਨਾਲ। ਇਸਦਾ ਇੱਕ ਸਪੇਸ ਪ੍ਰੋਗਰਾਮ ਹੈ। ਭਾਰਤੀ ਫਿਲਮਾਂ, ਸੰਗੀਤ ਅਤੇ ਅਧਿਆਤਮਿਕ ਸਿੱਖਿਆਵਾਂ ਗਲੋਬਲ ਸੱਭਿਆਚਾਰ ਵਿੱਚ ਵਧਦੀ ਭੂਮਿਕਾ ਨਿਭਾਉਂਦੀਆਂ ਹਨ। ਭਾਰਤ ਨੇ ਆਪਣੀ ਗਰੀਬੀ ਦੀ ਦਰ ਨੂੰ ਕਾਫ਼ੀ ਹੱਦ ਤੱਕ ਘਟਾ ਦਿੱਤਾ ਹੈ, ਹਾਲਾਂਕਿ ਆਰਥਿਕ ਅਸਮਾਨਤਾ ਵਧਣ ਦੀ ਕੀਮਤ 'ਤੇ। ਭਾਰਤ ਇੱਕ ਪਰਮਾਣੂ-ਹਥਿਆਰ ਵਾਲਾ ਦੇਸ਼ ਹੈ, ਜੋ ਫੌਜੀ ਖਰਚਿਆਂ ਵਿੱਚ ਉੱਚ ਦਰਜੇ 'ਤੇ ਹੈ। ਇਸ ਦੇ ਆਪਣੇ ਗੁਆਂਢੀ ਦੇਸ਼ਾਂ ਪਾਕਿਸਤਾਨ ਅਤੇ ਚੀਨ ਨਾਲ ਕਸ਼ਮੀਰ ਨੂੰ ਲੈ ਕੇ ਵਿਵਾਦ ਹਨ, ਜੋ 20ਵੀਂ ਸਦੀ ਦੇ ਅੱਧ ਤੋਂ ਅਣਸੁਲਝੇ ਹੋਏ ਹਨ। ਭਾਰਤ ਨੂੰ ਜਿਨ੍ਹਾਂ ਸਮਾਜਿਕ-ਆਰਥਿਕ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਉਨ੍ਹਾਂ ਵਿੱਚ ਲਿੰਗ ਅਸਮਾਨਤਾ, ਬਾਲ ਕੁਪੋਸ਼ਣ, ਅਤੇ ਹਵਾ ਪ੍ਰਦੂਸ਼ਣ ਦੇ ਵਧਦੇ ਪੱਧਰ। ਭਾਰਤ ਦੀ ਧਰਤੀ ਮੈਗਾਡਾਇਵਰਸ ਹੈ, ਚਾਰ ਜੈਵ ਵਿਭਿੰਨਤਾ ਦੇ ਹੌਟਸਪੌਟਸ ਦੇ ਨਾਲ। ਇਸਦੇ ਜੰਗਲਾਂ ਵਿੱਚ ਇਸਦੇ ਖੇਤਰ ਦਾ 21.7% ਸ਼ਾਮਲ ਹੈ। ਭਾਰਤ ਦੇ ਜੰਗਲੀ ਜੀਵ, ਜਿਨ੍ਹਾਂ ਨੂੰ ਭਾਰਤ ਦੀ ਸੰਸਕ੍ਰਿਤੀ ਵਿੱਚ ਪਰੰਪਰਾਗਤ ਤੌਰ 'ਤੇ ਸਹਿਣਸ਼ੀਲਤਾ ਨਾਲ ਦੇਖਿਆ ਜਾਂਦਾ ਹੈ, ਨੂੰ ਇਹਨਾਂ ਜੰਗਲਾਂ ਵਿੱਚ, ਅਤੇ ਕਿਤੇ ਹੋਰ, ਸੁਰੱਖਿਅਤ ਨਿਵਾਸ ਸਥਾਨਾਂ ਵਿੱਚ ਸਮਰਥਨ ਪ੍ਰਾਪਤ ਹੈ।.
ਮਹਮੂਦ ਗਜ਼ਨਵੀ (ਫ਼ਾਰਸੀ: محمود غزنوی) ਸੁਬਕਤਗੀਨ ਦਾ ਪੁੱਤਰ ਅਤੇ ਗਜ਼ਨੀ ਦਾ ਬਾਦਸ਼ਾਹ ਸੀ, ਜੋ 997 ਈਸਵੀ ਵਿੱਚ ਤਖ਼ਤ 'ਤੇ ਬੈਠਿਆ ਸੀ। ਇਸ ਨੇ ਭਾਰਤ ਉੱਪਰ 17 ਹਮਲੇ ਕੀਤੇ ਅਤੇ ਬੇਅੰਤ ਧਨ ਲੁੱਟਿਆ। ਸਭ ਤੋਂ ਪਹਿਲਾ ਹਮਲਾ ਉਸਨੇ 1001 ਵਿੱਚ ਲਹੌਰ ਅਤੇ ਬਠਿੰਡਾ ਤੇ ਕੀਤਾ। ਮਾਰਚ 1024 ਵਿੱਚ ਇਸ ਨੇ ਸੋਮਨਾਥ ਦਾ ਜਗਤ-ਪ੍ਰਸਿੱਧ ਮੰਦਿਰ ਬਰਬਾਦ ਕੀਤਾ ਅਤੇ ਸ਼ਿਵਮੂਰਤੀ ਨੂੰ ਚੂਰਣ ਕਰ ਕੇ ਬੇਅੰਤ ਧਨ ਲੁੱਟਿਆ। ਮਹਿਮੂਦ ਦਾ ਦੇਹਾਂਤ 1030 ਨੂੰ ਗਜ਼ਨੀ ਵਿਖੇ ਹੋਇਆ, ਜਿੱਥੇ ਇਸ ਦਾ ਸੁੰਦਰ ਕੀਰਤੀਸਤੰਭ ਬਣਿਆ ਹੋਇਆ ਹੈ। ਮਹਿਮੂਦ ਗਜ਼ਨਵੀ ਨੇ ਲਹੌਰ ਜਿੱਤ ਕੇ ਉਸ ਦਾ ਨਾਮ ਮਹਮੂਦਪੁਰ ਰੱਖਿਆ ਸੀ, ਜੋ ਉਸ ਦੇ ਸਿੱਕਿਆਂ ਵਿੱਚ ਦੇਖਿਆ ਜਾਂਦਾ ਹੈ। ਪਰ ਮਹਮੂਦ ਪਿੱਛੋਂ ਪੁਰਾਣਾ ਨਾਮ ਲਹੌਰ ਹੀ ਪ੍ਰਸਿੱਧ ਰਿਹਾ। ਮਹਿਮੂਦ ਗਜ਼ਨਵੀ ਭਾਰਤ ਉੱਤੇ ਕੀਤੇ ਆਪਣੇ 17ਵੇਂ ਹਮਲੇ ਸਮੇਂ 1025 ਈਸਵੀ ਵਿੱਚ ਸੋਮਨਾਥ ਮੰਦਰ ਦੇ ਦਰਵਾਜ਼ੇ ਲੈ ਗਿਆ ਸੀ। ਪਰੰਪਰਾ ਅਨੁਸਾਰ ਉਸ ਦੇ ਮਰਨ ਉੱਪਰੰਤ ਉਹ ਦਰਵਾਜ਼ੇ ਗਜ਼ਨੀ ਵਿਖੇ ਉਸਾਰੇ ਉਸ ਦੇ ਮਕਬਰੇ ਵਿੱਚ ਲਾ ਦਿੱਤੇ ਗਏ ਸਨ।
ਵਿਕੀਪੀਡੀਆ (ਅੰਗਰੇਜ਼ੀ: Wikipedia) ਇੱਕ ਬਹੁਭਾਸ਼ਾਈ ਆਨਲਾਈਨ ਵਿਸ਼ਵਕੋਸ਼ ਹੈ, ਜੋ ਇੱਕ ਖੁੱਲੇ ਸਹਿਯੋਗ ਪ੍ਰੋਜੈਕਟ ਵਜੋਂ ਬਣਾਇਆ ਗਿਆ ਹੈ ਅਤੇ ਵਾਲੰਟੀਅਰ ਸੰਪਾਦਕਾਂ ਦੇ ਸਮੂਹ ਦੁਆਰਾ ਵਿਕੀ-ਅਧਾਰਿਤ ਸੋਧ ਪ੍ਰਣਾਲੀ ਰਾਹੀਂ ਸਾਂਭਿਆ ਜਾਂਦਾ ਹੈ। ਇਹ ਵਰਲਡ ਵਾਈਡ ਵੈੱਬ 'ਤੇ ਸਭ ਤੋਂ ਵੱਡਾ ਅਤੇ ਸਭ ਤੋਂ ਮਸ਼ਹੂਰ, ਆਮ ਹਵਾਲਿਆਂ ਵਾਲਾ ਕੰਮ ਹੈ ਅਤੇ ਮਾਰਚ 2020 ਤੱਕ ਐਲੈਕਸਾ ਦੁਆਰਾ ਦਰਜਾ ਪ੍ਰਾਪਤ 20 ਸਭ ਤੋਂ ਪ੍ਰਸਿੱਧ ਵੈਬਸਾਈਟਾਂ ਵਿੱਚੋਂ ਇੱਕ ਹੈ। ਇਸ ਵਿੱਚ ਵਿਸ਼ੇਸ਼ ਤੌਰ 'ਤੇ ਮੁਫਤ ਸਮੱਗਰੀ ਹੁੰਦੀ ਹੈ ਅਤੇ ਕੋਈ ਵਪਾਰਕ ਵਿਗਿਆਪਨ ਨਹੀਂ ਹੁੰਦੇ ਹਨ, ਅਤੇ ਇਹ ਇੱਕ ਗੈਰ-ਮੁਨਾਫ਼ਾ ਅੰਤਰਰਾਸ਼ਟਰੀ ਸੰਸਥਾ ਵਿਕੀਮੀਡੀਆ ਫਾਊਂਡੇਸ਼ਨ ਦੁਆਰਾ ਚਲਾਇਆ ਜਾਂਦਾ ਹੈ। ਵਿਕੀਪੀਡੀਆ ਵਿੱਚ ਕੋਈ ਵੀ ਵਿਅਕਤੀ ਨਵੇਂ ਲੇਖ ਲਿਖ ਸਕਦਾ ਹੈ ਅਤੇ ਪਹਿਲਾਂ ਬਣੇ ਤਕਰੀਬਨ ਸਾਰੇ ਲੇਖਾਂ ਨੂੰ ਸੋਧ ਸਕਦਾ ਹੈ।
ਪੰਜਾਬੀ ਸੂਫ਼ੀ ਕਾਵਿ ਪੰਜਾਬੀ ਸਾਹਿਤ, ਇਤਿਹਾਸ ਅਤੇ ਸੱਭਿਆਚਾਰ ਦਾ ਵਡਮੁੱਲਾ ਅਤੇ ਗੌਰਵਮਈ ਸਰਮਾਇਆ ਹੈ। ਪੰਜਾਬੀ ਸੂਫ਼ੀ ਕਵੀ ਮੁਸਲਮਾਨ ਹੋਣ ਦੇ ਨਾਤੇ ਵੀ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਪਸੰਦ ਕਰਦੇ ਸਨ। ਇਸ ਕਰਕੇ ਉਹਨਾਂ ਆਪਣੇ ਸੂਫ਼ੀਆਨਾ ਵਿਚਾਰਾਂ ਦਾ ਪ੍ਰਗਟਾਵਾ ਪੰਜਾਬੀ ਵਿੱਚ ਹੀ ਕੀਤੀ। ਸੂਫ਼ੀ ਮੱਤ ਅਤੇ ਸੂਫ਼ੀ ਦਰਸ਼ਨ ਸੰਬੰਧੀ ਭਾਵੇਂ ਵੱਖੋ-ਵੱਖ ਧਾਰਨਾਵਾਂ ਮਿਲਦੀਆਂ ਹਨ ਪ੍ਰੰਤੂ ਜਿੰਨਾਂ ਅਨੁਸਾਰ ਸੂਫ਼ੀ ਮੱਤ ਇਸਲਾਮੀ ਜੀਵਨ-ਜਾਂਚ ਦਾ ਦੂਜਾ ਅਤੇ ਬਾਹਰਲੇ ਦਿਖਾਵੇ, ਕਰਮਕਾਂਡ ਅਤੇ ਵਹਿਮ-ਭਰਮ ਦੀ ਥਾਂ ਅੰਦਰਲੇ ਮਨ ਨੂੰ ਸੁਆਰਨ ਦਾ ਪਹਿਲਾ ਨਾਂ ਹੈ। “ਸੂਫ਼ੀ ਮੱਤ ਇਸਲਾਮੀ ਸੰਤ ਮੱਤ ਹੈ ਤੇ ਸੂਫ਼ੀ ਵਿਚਾਰਧਾਰਾ ਰਹੱਸਵਾਦੀ ਵਿਚਾਰਧਾਰਾ ਹੈ ਜਾਂ ਇਹ ਕਹਿ ਲਿਆ ਜਾਵੇ ਕਿ ਇਸਲਾਮਿਕ ਰਹੱਸਵਾਦ ਨੂੰ ਸੂਫ਼ੀਵਾਦ ਜਾਂ ਤਸਉਫ਼ ਕਿਹਾ ਜਾਂਦਾ ਹੈ। ਇਸ ਵਿੱਚ ਮਸਤ ਹੋਣ ਵਾਲੇ ਸੂਫ਼ੀ ਨੂੰ ਅਹਿਲੇ ਹੱਕ ਆਖਦੇ ਹਨ।ਭਾਰਤੀ ਸੰਤਾਂ ਦੀ ਭਗਤੀ ਲਹਿਰ ਤੇ ਮੁਸਲਮਾਨੀ ਦਰਵੇਸ਼ਾਂ ਫ਼ਕੀਰਾਂ ਦੀ ਸੂਫ਼ੀ ਲਹਿਰ ਕਈਆਂ ਗੱਲਾਂ ਵਿੱਚ ਰਲਦੀ ਮਿਲਦੀ ਹੈ। ਪਹਿਲਾਂ ਤਾਂ ਦੋਹਾਂ ਦਾ ਜਨਮ ਮਜ਼੍ਹਬੀ ਕੱਟੜਤਾ ਦੀ ਪ੍ਰਤੀਕ੍ਰਿਆ ਵੱਜੋਂ ਹੋਇਆ ਫਿਰ ਇਹਨਾਂ ਦੋਹਾਂ ਦਾ ਨਿਸ਼ਾਨਾ ਵੀ ਰੱਬੀ ਪਿਆਰ ਤੇ ਮਨੁੱਖੀ ਪਿਆਰ ਦਾ ਪ੍ਰਚਾਰ ਇਕੋ ਜਿਹਾ ਹੀ ਸੀ ਫ਼ਰਕ ਕੇਵਲ ਇਤਨਾ ਸੀ ਭਗਤੀ ਲਹਿਰ ਸ਼ਰਧਾ-ਪ੍ਰਧਾਨ ਸੀ ਤੇ ਸੂਫ਼ੀ ਲਹਿਰ ਪ੍ਰੇਮ-ਪ੍ਰਧਾਨ ਸੀ। ਇੱਕ ਮਘਦੀ ਧੂਣੀ ਸੀ ਤੇ ਇੱਕ ਲਟਾ-ਲਟ ਬਲਦੀ ਲਾਟ।”
ਸਤਿ ਸ੍ਰੀ ਅਕਾਲ (listen ) ਪੰਜਾਬੀ ਲੋਕਾਂ ਵੱਲੋਂ ਕਿਸੇ ਨੂੰ ਮਿਲਣ ਵੇਲ਼ੇ ਵਰਤਿਆ ਜਾਣ ਵਾਲ਼ਾ ਫ਼ਿਕਰਾ ਹੈ। ਆਮ ਤੌਰ ਤੇ ਸਾਰੇ ਪੰਜਾਬੀ ਲੋਕਾਂ ਵੱਲੋਂ ਇਸ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਸਿੱਖ ਧਰਮ ਨੂੰ ਮੰਨਣ ਵਾਲ਼ਿਆਂ ਵਿੱਚ ਇਸ ਦੀ ਖ਼ਾਸ ਅਹਿਮੀਅਤ ਹੈ। ਸਤਿ ਦਾ ਮਾਇਨਾ ਹੈ ਸੱਚ, ਸ੍ਰੀ ਅਦਬ ਵਜੋਂ ਲਾਇਆ ਜਾਂਦਾ ਹੈ ਅਤੇ ਅਕਾਲ ਦਾ ਮਾਇਨਾ ਹੈ ਵਕਤ ਤੋਂ ਪਰ੍ਹੇ ਦਾ ਭਾਵ ਪਰਮਾਤਮਾ। ਸੋ ਇਸ ਪ੍ਰਕਾਰ ਇਸ ਫ਼ਿਕਰੇ ਦੇ ਮਾਇਨੇ ਹਨ, ਕੇਵਲ ਪਰਮਾਤਮਾ ਹੀ ਆਖ਼ਰੀ ਸੱਚ ਹੈ।
ਪੰਜਾਬੀ ਸੱਭਿਆਚਾਰ ਤੋਂ ਭਾਵ ਪੰਜਾਬੀ ਲੋਕ-ਸਮੂਹ ਦੁਆਰਾ ਸਿਰਜੀ ਵਿਸ਼ੇਸ਼ ਜੀਵਨ-ਜਾਂਚ ਜਿਸ ਵਿੱਚ ਉਨ੍ਹਾ ਲੋਕਾਂ ਦਾ ਰਹਿਣ-ਸਹਿਣ, ਕਿੱਤੇ, ਰਸਮ-ਰਿਵਾਜ, ਰਿਸ਼ਤੇ-ਨਾਤੇ, ਪਹਿਰਾਵਾ, ਵਿਸ਼ਵਾਸ਼, ਕੀਮਤਾਂ, ਮਨੋਰੰਜਨ ਦੇ ਸਾਧਨ, ਭਾਸ਼ਾ ਅਤੇ ਲੋਕ-ਸਾਹਿਤ ਆਦਿ ਸ਼ਾਮਿਲ ਹੁੰਦੇ ਹਨ। ਓਪਰੀ ਨਜ਼ਰੇ ਵੇਖਿਆਂ ਜਿੱਥੇ ਸੱਭਿਆਚਾਰ ਦੀ ਪ੍ਰਕਿਰਤੀ ਸਧਾਰਨ ਜਾਪਦੀ ਹੈ, ਉੱਥੇ ਇਸਦਾ ਅਧਿਐਨ ਕਰ ਦੇ ਹੋਏ ਅਸੀਂ ਮਹਿਸੂਸ ਕਰ ਸਕਦੇ ਹਾਂ ਕਿ ਇਹ ਆਪਣੇ ਆਪ ਵਿੱਚ ਇੱਕ ਜਟਿਲ ਵਰਤਾਰਾ ਵੀ ਹੈ।
ਸੁਰਜੀਤ ਪਾਤਰ (ਜਨਮ 14 ਜਨਵਰੀ 1945) ਇੱਕ ਪੰਜਾਬੀ ਸ਼ਾਇਰ ਹੈ। ਉਸਨੇ 1960ਵਿਆਂ ਵਿੱਚ ਆਪਣੀਆਂ ਕਵਿਤਾਵਾਂ ਪ੍ਰਕਾਸ਼ਿਤ ਕਰਨੀਆਂ ਸ਼ੁਰੂ ਕੀਤੀਆਂ ਸਨ ਅਤੇ ਅੱਜ ਤੱਕ ਨਿਰੰਤਰ ਕਾਵਿ-ਸਿਰਜਣਾ ਵਿੱਚ ਕਰਮਸ਼ੀਲ ਹੈ। ਉਹਦੀ ਸਖਸ਼ੀਅਤ 'ਕਵਿਤਾ ਦੀ ਵਿਆਪਕ ਸਮਾਜਿਕ ਅਪੀਲ ਤੇ ਗੰਭੀਰਤਾ' ਦਾ ਸੁੰਦਰ ਸੁਮੇਲ ਹੈ। ਆਲੋਚਕਾਂ ਨੇ ਉਸਨੂੰ ਖੂਬ ਸਰਾਹਿਆ ਹੈ। ਸਮਾਜ ਵਿੱਚ ਰਾਜਨੀਤਕ ਚੇਤਨਾ ਅਤੇ ਤਤਕਾਲੀ ਜ਼ਬਰ ਦੇ ਵਿਰੋਧ ਦੇ ਰੂਪ ਵਿੱਚ ਉਹਨਾਂ ਦੀ ਕਵਿਤਾ ਸਾਹਮਣੇ ਆਉਂਦੀ ਹੈ।
ਦਿਵਾਲੀ ਜਾਂ ਦੀਪਾਵਲੀ (ਜੈਨ ਦੀਵਾਲੀ, ਬੰਦੀ ਛੋੜ ਦਿਵਸ, ਤਿਹਾਰ, ਸੁਅੰਤੀ, ਸੋਹਰਾਈ ਅਤੇ ਬਾਂਦਨਾ ਤਿਉਹਾਰਾਂ ਨਾਲ਼ ਸਬੰਧਤ) ਹਿੰਦੂ, ਸਿੱਖ, ਜੈਨ ਅਤੇ ਕੁਝ ਬੋਧੀ ਲੋਕਾਂ ਦੇ ਮੁੱਖ ਤਿਉਹਾਰਾਂ ਵਿਚੋਂ ਇਕ ਹੈ ਜਿਹੜਾ ਨੂਰ ਦਾ ਤਿਉਹਾਰ ਵਜੋਂ ਜਾਣਿਆ ਜਾਂਦਾ ਹੈ। ਇਹ ਤਿਉਹਾਰ ਆਮ ਤੌਰ 'ਤੇ ਕੱਤਕ ਮਹੀਨੇ (ਅਕਤੂਬਰ ਅਤੇ ਨਵੰਬਰ ਵਿਚਕਾਰ) ਦੌਰਾਨ ਮਨਾਇਆ ਜਾਂਦਾ ਹੈ। ਦੀਵਾਲ਼ੀ ਹਨੇਰੇ 'ਤੇ ਚਾਨਣ, ਬੁਰਾਈ 'ਤੇ ਚੰਗਿਆਈ ਅਤੇ ਅਗਿਆਨਤਾ ਤੇ ਗਿਆਨ ਦੀ ਫ਼ਤਹਿ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਹ ਤਿਉਹਾਰ ਆਮ ਤੌਰ ਤੇ ਦੌਲਤ ਦੀ ਦੇਵੀ ਲੱਛਮੀ ਅਤੇ ਸਿਆਣਪ ਅਤੇ ਵਿਘਨਾਂ ਨੂੰ ਹਰਾਉਣ ਵਾਲ਼ੇ ਦੇਵਤੇ ਗਣੇਸ਼ ਨਾਲ਼ ਸਬੰਧਤ ਹੈ। ਕਈ ਖੇਤਰੀ ਪਰੰਪਰਾਵਾਂ ਮੁਤਾਬਕ ਇਹ ਤਿਉਹਾਰ ਸੀਤਾ ਅਤੇ ਰਾਮ, ਕ੍ਰਿਸ਼ਨ, ਦੁਰਗਾ, ਸ਼ਿਵ, ਕਾਲ਼ੀ, ਹਨੂੰਮਾਨ, ਕੁਬੇਰ, ਜਮ, ਜਮਨਾ, ਧੰਨਵੰਰਰੀ ਜਾਂ ਵਿਸ਼ਵਕਰਮਾ ਨਾਲ਼ ਜੋੜਿਆ ਹੈ। ਇਸ ਤੋਂ ਇਲਾਵਾ, ਇਹ ਉਸ ਦਿਨ ਦੀ ਯਾਦ ਚ ਮਨਾਉਇਆ ਜਾਣ ਵਾਲ਼ਾ ਜਸ਼ਨ ਹੈ ਜਦੋਂ ਰਾਜਾ ਰਾਮ ਆਪਣੀ ਪਤਨੀ ਸੀਤਾ ਅਤੇ ਆਪਣੇ ਭਰਾ ਲਛਮਣ ਨਾਲ਼ ਲੰਕਾ ਵਿਚ ਰਾਵਣ ਨੂੰ ਸ਼ਿਕਸਤ ਦੇਣ ਅਤੇ 14 ਸਾਲ ਦੀ ਜਲਾਵਤਨੀ ਉਪਰੰਤ ਅਯੁੱਧਿਆ ਵਾਪਸ ਆਇਆ ਸੀ।
ਭਾਰਤ ਦੀ ਰਾਜਨੀਤੀ ਦੇਸ਼ ਦੇ ਸੰਵਿਧਾਨ ਦੇ ਢਾਂਚੇ ਦੇ ਅੰਦਰ ਕੰਮ ਕਰਦੀ ਹੈ। ਭਾਰਤ ਇੱਕ ਸੰਸਦੀ ਧਰਮ ਨਿਰਪੱਖ ਲੋਕਤੰਤਰੀ ਗਣਰਾਜ ਹੈ ਜਿਸ ਵਿੱਚ ਭਾਰਤ ਦਾ ਰਾਸ਼ਟਰਪਤੀ ਰਾਜ ਦਾ ਮੁਖੀ ਅਤੇ ਭਾਰਤ ਦਾ ਪਹਿਲਾ ਨਾਗਰਿਕ ਹੈ ਅਤੇ ਭਾਰਤ ਦਾ ਪ੍ਰਧਾਨ ਮੰਤਰੀ ਸਰਕਾਰ ਦਾ ਮੁਖੀ ਹੈ। ਇਹ ਸਰਕਾਰ ਦੇ ਸੰਘੀ ਢਾਂਚੇ 'ਤੇ ਆਧਾਰਿਤ ਹੈ, ਹਾਲਾਂਕਿ ਇਹ ਸ਼ਬਦ ਸੰਵਿਧਾਨ ਵਿੱਚ ਹੀ ਨਹੀਂ ਵਰਤਿਆ ਗਿਆ ਹੈ। ਭਾਰਤ ਦੋਹਰੀ ਰਾਜਨੀਤਿਕ ਪ੍ਰਣਾਲੀ ਦਾ ਪਾਲਣ ਕਰਦਾ ਹੈ, ਭਾਵ ਸੰਘੀ ਸ਼ਾਸ਼ਨ ਪ੍ਰਣਾਲੀ, ਜਿਸ ਵਿੱਚ ਕੇਂਦਰ ਵਿੱਚ ਕੇਂਦਰੀ ਦੇ ਹੱਥ ਵਿੱਚ ਤਾਕਤ ਹੁੰਦੀ ਹੈ ਅਤੇ ਰਾਜ ਕੇਂਦਰ ਨੂੰ ਜਵਾਬਦੇਹ ਹੈ। ਸੰਵਿਧਾਨ ਕੇਂਦਰ ਅਤੇ ਰਾਜ ਸਰਕਾਰਾਂ ਦੋਵਾਂ ਦੀਆਂ ਸੰਗਠਨਾਤਮਕ ਸ਼ਕਤੀਆਂ ਅਤੇ ਸੀਮਾਵਾਂ ਨੂੰ ਪਰਿਭਾਸ਼ਿਤ ਕਰਦਾ ਹੈ।
ਆਧੁਨਿਕ ਪੰਜਾਬੀ ਸਾਹਿਤ ਦਾ ਅਰੰਭ 19ਵੀਂ ਸਦੀ ਦੇ ਦੂਜੇ ਅੱਧ ਤੋਂ ਮੰਨਿਆ ਜਾਂਦਾ ਹੈ। ਅੰਗਰੇਜ਼ੀ ਰਾਜ ਸਮੇਂ ਭਾਰਤੀ ਸਮਾਜ ਵਿੱਚ ਪੱਛਮੀ ਪ੍ਰਭਾਵ ਅਧੀਨ ਬਦਲਾਅ ਆਉਣਾ ਸ਼ੁਰੂ ਹੋਇਆ। ਇਸੇ ਤਰਾਂ ਦਾ ਪ੍ਰਭਾਵ ਸਾਹਿਤ 'ਤੇ ਵੀ ਪਿਆ। ਪੰਜਾਬੀ ਸਾਹਿਤ ਵਿੱਚ ਨਵੇਂ ਵਿਚਾਰ ਅਤੇ ਨਵੇਂ ਸਾਹਿਤ ਰੂਪਾਂ ਦਾ ਪਰਵੇਸ਼ ਹੋਣ ਲੱਗਾ। ਜਿੱਥੇ ਇਸ ਦਾ ਪ੍ਰਭਾਵ ਕਾਵਿ 'ਤੇ ਪਿਆ ਉੱਥੇ ਹੀ ਸਾਹਿਤ ਨੂੰ ਕਈ ਨਵੀਆਂ ਵਿਧਾਵਾਂ ਨਾਵਲ, ਨਾਟਕ, ਨਿਬੰਧ, ਆਦਿ ਮਿਲੀਆਂ।
ਕਿਸੇ ਵੀ ਭਾਸ਼ਾ ਦੇ ਅੰਗ ਪ੍ਰਤਿਅੰਗ ਦਾ ਵਿਸ਼ਲੇਸ਼ਣ ਅਤੇ ਵਿਵੇਚਨ ਵਿਆਕਰਨ (ਗਰਾਮਰ) ਕਹਾਂਦਾ ਹੈ। ਵਿਆਕਰਨ ਉਹ ਵਿਦਿਆ ਹੈ ਜਿਸਦੇ ਦੁਆਰਾ ਕਿਸੇ ਭਾਸ਼ਾ ਦਾ ਸ਼ੁੱਧ ਬੋਲਣਾ, ਸ਼ੁੱਧ ਪੜ੍ਹਨਾ ਅਤੇ ਸ਼ੁੱਧ ਲਿਖਣਾ ਆਉਂਦਾ ਹੈ। ਕਿਸੇ ਵੀ ਭਾਸ਼ਾ ਦੇ ਲਿਖਣ, ਪੜ੍ਹਨ ਅਤੇ ਬੋਲਣ ਦੇ ਨਿਸ਼ਚਿਤ ਨਿਯਮ ਹੁੰਦੇ ਹਨ ਭਾਸ਼ਾ ਦੀ ਸ਼ੁੱਧਤਾ ਅਤੇ ਸੁੰਦਰਤਾ ਨੂੰ ਬਣਾਏ ਰੱਖਣ ਲਈ ਇਨ੍ਹਾਂ ਨਿਯਮਾਂ ਦਾ ਪਾਲਣ ਕਰਨਾ ਜ਼ਰੂਰੀ ਹੁੰਦਾ ਹੈ। ਇਹ ਨਿਯਮ ਵੀ ਵਿਆਕਰਨ ਦੇ ਅਨੁਸਾਰ ਆਉਂਦੇ ਹਨ। ਵਿਆਕਰਨ ਭਾਸ਼ਾ ਦੇ ਅਧਿਐਨ ਦਾ ਮਹੱਤਵਪੂਰਣ ਹਿੱਸਾ ਹੈ।
ਕਬੀਰ (ਹਿੰਦੀ: कबीर) (1398-1518) ਭਾਰਤ ਦੇ ਇੱਕ ਤਤਬਦ੍ਰਸ਼ੀ ਸੰਤ ਅਤੇ ਕਵਿ ਸਨ। ਆਪਦੀਆਂ ਲਿਖਤਾਂ ਨੇ ਭਗਤੀ ਲਹਿਰ ਉੱਤੇ ਬਹੁਤ ਪ੍ਰਭਾਵ ਪਾਇਆ। ਕਬੀਰ ਅਰਬੀ ਸ਼ਬਦ ਹੈ ਜਿਸ ਦਾ ਅਰਥ ਮਹਾਨ ਅਤੇ ਵੱਡਾ ਹੈ। ਕਬੀਰ ਸਾਹਿਬ ਜੀ ਦਾ ਸਿੱਖ ਧਰਮ ਤੇ ਡੂੰਘਾ ਪ੍ਰਭਾਵ ਹੈ। ਕਬੀਰ ਸਾਹਿਬ ਜੀ ਦੇ ਵਿਰਸੇ ਨੂੰ ਅੱਜ ਕਬੀਰ ਪੰਥ ਅੱਗੇ ਲਿਜਾ ਰਿਹਾ ਹਨ। ਇਹ ਪੰਥ ਇੱਕ ਧਾਰਮਿਕ ਪੰਥ ਹੈ ਜਿਸ ਦੇ (1901 ਦੀ ਜਨਗਣਨਾ ਮੁਤਾਬਕ) 843,171 ਅਨੁਆਯੀ ਕਬੀਰ ਜੀ ਨੂੰ ਆਪਣਾ ਬਾਨੀ ਮੰਨਦੇ ਹਨ। ਇਹ ਸੰਤ ਮਤ ਪੰਥ ਪਰਮੇਸ਼ਵਰ ਕਬੀਰ ਜੀ ਦੇ ਸਮੇਂ ਤੋਂ ਸ਼ੁਰੂ ਹੋਇਆ ਅਤੇ ਵਰਤਮਾਨ ਵਿਚ ਸੰਤ ਰਾਮਪਾਲ ਜੀ ਮਹਾਰਾਜ ਜੀ ਇਸ ਸਤ ਕਬੀਰ ਪੰਥ ਦੇ ਸੰਚਾਲਕ ਹਨ ਕਬੀਰ ਪਰਮੇਸ਼ਵਰ ਜੀ ਦੇ ਅਨੁਆਈ ਉੱਤਰੀ ਅਤੇ ਕੇਂਦਰੀ ਭਾਰਤ ਵਿੱਚ ਫੈਲੇ ਹੋਏ ਹਨ। ਬੀਜਕ, ਕਬੀਰ ਗ੍ਰੰਥਾਵਲੀ, ਸਾਖੀ ਕਬੀਰ ,ਕਬੀਰ ਸਾਗਰ ਅਤੇ ਅਨੁਰਾਗ ਸਾਗਰ ਆਪ ਜੀ ਦੀਆਂ ਮੁੱਖ ਰਚਨਾਵਾਂ ਹਨ।ਕਬੀਰ ਸਾਹਿਬ ਦੇ ਮੂਲ ਗ੍ਰੰਥ ਬੀਜਕ ਦਾ ਪੰਜਾਬੀ ਅਨੁਵਾਦ ਪਹਿਲੀ ਵਾਰ ਸ੍ਰੀ ਜਗਦੀਸ਼ ਲਾਲ ਵਲੋਂ 'ਕਬੀਰ:ਜੀਵਨ ਤੇ ਬਾਣੀ'ਦੇ ਪਹਿਲੇ ਭਾਗ ਵਿੱਚ ਕੀਤਾ ਗਿਆ ਹੈ ।ਇਸ ਪੁਸਤਕ ਵਿੱਚ ਕਬੀਰ ਸਾਹਿਬ ਦਾ ਜੀਵਨ ਇਤਿਹਾਸ ਵੀ ਵਿਗਿਆਨਕ ਅਧਾਰ ਤੇ ਲਿਖਿਆ ਗਿਆ ਹੈ ।
ਅੰਮ੍ਰਿਤਾ ਪ੍ਰੀਤਮ (31 ਅਗਸਤ 1919 - 31 ਅਕਤੂਬਰ 2005) ਇੱਕ ਪੰਜਾਬੀ ਲੇਖਕ, ਕਵੀ, ਨਾਵਲਕਾਰ, ਕਹਾਣੀਕਾਰ ਅਤੇ ਵਾਰਤਕਕਾਰ ਸੀ ਜਿਸਨੇ ਪੰਜਾਬੀ ਅਤੇ ਹਿੰਦੀ ਭਾਸ਼ਾਵਾਂ ਵਿੱਚ ਸਾਹਿਤ ਰਚਨਾ ਕੀਤੀ। ਉਸਨੂੰ ਪੰਜਾਬੀ ਭਾਸ਼ਾ ਦੇ 20ਵੀਂ ਸਦੀ ਦੇ ਸਭ ਤੋਂ ਅਹਿਮ ਕਵੀਆਂ ਵਿੱਚ ਮੰਨਿਆ ਜਾਂਦਾ ਹੈ ਅਤੇ ਪਹਿਲੀ ਅਹਿਮ ਨਾਰੀ ਲੇਖਕ ਮੰਨਿਆ ਜਾਂਦਾ ਹੈ। ਛੇ ਦਹਾਕਿਆਂ ਵਿੱਚ ਫੈਲੇ ਆਪਣੇ ਸਾਹਿਤਕ ਸਫ਼ਰ ਦੌਰਾਨ, ਉਸਨੇ ਕਵਿਤਾ, ਨਾਵਲ, ਜੀਵਨੀ, ਨਿਬੰਧ ਵਰਗੀਆਂ ਵਿਧਾਵਾਂ ਦੇ ਅੰਦਰ 100 ਤੋਂ ਵੱਧ ਕਿਤਾਬਾਂ ਲਿਖੀਆਂ ਹਨ। ਇਨ੍ਹਾਂ ਰਚਨਾਵਾਂ ਵਿੱਚ ਪ੍ਰੀਤਮ ਦੇ 20 ਕਾਵਿ-ਸੰਗ੍ਰਹਿ, 13 ਕਹਾਣੀ-ਸੰਗ੍ਰਹਿ, ਵਾਰਤਕ ਦੀਆਂ ਕਿਤਾਬਾਂ, ਤਿੰਨ ਸਫ਼ਰਨਾਮੇ, ਦੋ ਸਵੈ-ਜੀਵਨੀਆਂ ਅਤੇ ਪੰਜਾਬੀ ਲੋਕ ਗੀਤਾਂ ਦਾ ਇੱਕ ਸੰਗ੍ਰਿਹ ਵੀ ਸ਼ਾਮਿਲ ਹਨ। ਉਸ ਦੀਆਂ ਕਿਤਾਬਾਂ ਨੂੰ ਕਈ ਭਾਰਤੀ ਅਤੇ ਵਿਦੇਸ਼ੀ ਭਾਸ਼ਾਵਾਂ ਵਿੱਚ ਅਨੁਵਾਦ ਵੀ ਕੀਤਾ ਗਿਆ ਹੈ। ਅੰਮ੍ਰਿਤਾ ਪ੍ਰੀਤਮ ਨੇ 1966 ਤੋਂ ਨਾਗਮਣੀ ਮਾਸਿਕ ਪੱਤਰ ਦੀ ਸੰਪਾਦਨਾ ਸ਼ੁਰੂ ਕੀਤੀ। ਪ੍ਰੀਤਮ ਨੂੰ ਸਾਹਿਤ ਅਕਾਦਮੀ ਇਨਾਮ, ਭਾਰਤੀ ਗਿਆਨਪੀਠ ਅਤੇ ਪਦਮ ਵਿਭੂਸ਼ਨ ਨਾਲ ਸਨਮਾਨਿਤ ਕੀਤਾ ਗਿਆ।
ਸਿੱਖਿਆ ਸਿੱਖਣ ਦੀ ਸਹੂਲਤ ਜਾਂ ਗਿਆਨ, ਹੁਨਰ, ਕਦਰਾਂ ਕੀਮਤਾਂ, ਨੈਤਿਕਤਾ, ਵਿਸ਼ਵਾਸਾਂ ਅਤੇ ਆਦਤਾਂ ਦੀ ਪ੍ਰਾਪਤੀ ਦੀ ਪ੍ਰਕਿਰਿਆ ਹੈ। ਵਿੱਦਿਅਕ ਢੰਗਾਂ ਵਿੱਚ ਸਿੱਖਿਆ, ਸਿਖਲਾਈ, ਕਹਾਣੀ ਸੁਣਾਉਣਾ, ਵਿਚਾਰ ਵਟਾਂਦਰੇ ਅਤੇ ਨਿਰਦੇਸ਼ਤ ਖੋਜ ਸ਼ਾਮਲ ਹਨ। ਸਿੱਖਿਆ ਅਕਸਰ ਸਿਖਿਅਕਾਂ ਦੀ ਰਹਿਨੁਮਾਈ ਅਧੀਨ ਹੁੰਦੀ ਹੈ, ਹਾਲਾਂਕਿ ਸਿਖਿਆਰਥੀ ਆਪਣੇ ਆਪ ਨੂੰ ਸਿੱਖਿਅਤ ਵੀ ਕਰ ਸਕਦੇ ਹਨ। ਸਿੱਖਿਆ ਨੂੰ ਰਸਮੀ ਜਾਂ ਗੈਰ-ਰਸਮੀ ਸ਼੍ਰੇਣੀਆਂ ਵਿੱਚ ਲਿਆ ਜਾ ਸਕਦਾ ਹੈ। ਕਿਸੇ ਵੀ ਅਨੁਭਵ ਨੂੰ, ਜਿਸਦਾ ਸੋਚਣ, ਮਹਿਸੂਸ ਕਰਨ ਜਾਂ ਕੰਮ ਕਰਨ ਦੇ ਢੰਗ ਤਰੀਕੇ ਵਿੱਚ ਬਦਲਾਅ ਆਵੇ,ਉਸ ਅਨੁਭਵ ਨੂੰ ਸਿੱਖਿਆ ਮੰਨਿਆ ਜਾ ਸਕਦਾ ਹੈ। ਸਿੱਖਿਆ ਦੀ ਕਾਰਜਪ੍ਰਣਾਲੀ ਨੂੰ ਸਿੱਖਿਆ ਸ਼ਾਸਤਰ (ਪੈਡਾਗੋਜੀ) ਕਿਹਾ ਜਾਂਦਾ ਹੈ।
ਭੂਚਾਲ ਇੱਕ ਐਸੀ ਕੁਦਰਤ ਦੀ ਆਫਤ ਹੈ ਜਿਸ ਬਾਰੇ ਪਹਿਲਾਂ ਪਤਾ ਨਹੀਂ ਲੱਗਦਾ। ਖੋਜਾਂ ਤੋਂ ਬਾਅਦ ਭੂਚਾਲ ਆਉਣ ਦਾ ਕਾਰਨ ਇਹ ਮੰਨਿਆ ਗਿਆ ਕਿ ਜ਼ਮੀਨ ਦੀ ਤਹਿ ਜੋ ਹੇਠਾਂ ਹੈ, ਉਹ ਸਖਤ ਸਲੈਬਾਂ ਦੀ ਬਣੀ ਹੋਈ ਹੈ। ਇਨ੍ਹਾਂ ਹੇਠਲੀਆਂ ਸਲੈਬਾਂ ਨੂੰ ਟੈਕਟੋਨਿਕ ਪਲੇਟਾਂ ਵੀ ਕਹਿੰਦੇ ਹਨ, ਇਹ ਪਲੇਟਾਂ ਆਪਸ 'ਚ ਜੁੜੀਆਂ ਹੋਈਆਂ ਹਨ ਜੋ ਉਪਰ ਥੱਲੇ ਹਰਕਤ ਕਰਦੀਆਂ ਰਹਿੰਦੀਆਂ ਹਨ। ਉਨ੍ਹਾਂ ਅੰਦਰ ਆਪਸੀ ਦਬਾਅ ਇੱਕ ਜਗ੍ਹਾ ਤੋਂ ਹਿੱਲ ਜਾਣ ਨਾਲ ਜਾਂ ਟੁੱਟ ਜਾਣ ਕਾਰਨ ਵਧ ਜਾਂਦਾ ਹੈ ਅਤੇ ਉਹ ਪਲੇਟਾਂ ਆਪਣੀ ਜਗ੍ਹਾ ਤੋਂ ਖਿਸਕ ਜਾਂਦੀਆਂ ਹਨ। ਇਨ੍ਹਾਂ ਪਲੇਟਾਂ ਦੀ ਜਗ੍ਹਾ 'ਚ ਬਦਲਾਅ ਆਉਣ ਕਾਰਨ ਆਪਸੀ ਟਕਰਾਅ ਵੀ ਹੁੰਦਾ ਹੈ ਜਾਂ ਆਪਸ ਵਿੱਚ ਖਹਿੰਦੀਆਂ ਹਨ ਜਿਸ ਕਾਰਨ ਧਰਤੀ ਅੰਦਰ ਝਟਕੇ ਲੱਗਦੇ ਹਨ ਜਿਸ ਨੂੰ ਭੂਚਾਲ ਕਹਿੰਦੇ ਹਨ ਜਿਸ ਨਾਲ ਧਰਤੀ ਕੰਬਦੀ ਹੈ।
ਮਹਾਰਾਣੀ ਜਿੰਦ ਕੌਰ (ਅੰ. 1817 – 1 ਅਗਸਤ 1863) 1843 ਤੋਂ 29 ਮਾਰਚ 1847 ਤੱਕ ਸਿੱਖ ਸਾਮਰਾਜ ਦੀ ਰੀਜੈਂਟ ਸੀ। 29 ਮਾਰਚ 1847 ਨੂੰ ਸਿੱਖ ਸਾਮਰਾਜ ਦੇ ਭੰਗ ਹੋਣ ਤੋਂ ਬਾਅਦ ਸਿੱਖਾਂ ਨੇ ਉਸ ਨੂੰ ਮਹਾਰਾਜਾ ਦਲੀਪ ਸਿੰਘ ਦੀ ਮਹਾਰਾਣੀ ਅਤੇ ਉੱਤਰਾਧਿਕਾਰੀ ਵਜੋਂ ਦਾਅਵਾ ਕੀਤਾ। ਹਾਲਾਂਕਿ, ਉਸੇ ਦਿਨ ਅੰਗਰੇਜ਼ਾਂ ਨੇ ਪੂਰਾ ਕਬਜ਼ਾ ਕਰ ਲਿਆ ਅਤੇ ਦਾਅਵਿਆਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ।
ਕੁਲਵੰਤ ਸਿੰਘ ਵਿਰਕ (20 ਮਈ 1921 – 24 ਦਸੰਬਰ 1987) ਇੱਕ ਪੰਜਾਬੀ ਕਹਾਣੀਕਾਰ ਸੀ। ਉਸ ਨੇ ਮੁੱਖ ਤੌਰ 'ਤੇ ਪੰਜਾਬੀ ਵਿੱਚ ਅਤੇ ਅੰਗਰੇਜ਼ੀ ਵਿੱਚ ਵੀ ਵੱਡੇ ਪੈਮਾਨੇ ਉੱਤੇ ਲਿਖਿਆ। ਵਿਰਕ ਨੂੰ 1968 ਵਿੱਚ ਕਹਾਣੀ ਸੰਗ੍ਰਹਿ ਨਵੇਂ ਲੋਕ ਲਈ ਸਾਹਿਤ ਅਕਾਦਮੀ ਇਨਾਮ ਨਾਲ ਸਨਮਾਨਿਤ ਕੀਤਾ ਗਿਆ। ਉਸ ਦੀਆਂ ਕਹਾਣੀਆਂ ਦਾ ਰੂਸੀ ਅਤੇ ਜਾਪਾਨੀ ਸਹਿਤ ਕਈ ਹੋਰ ਭਾਸ਼ਾਵਾਂ ਵਿੱਚ ਅਨੁਵਾਦ ਕੀਤਾ ਗਿਆ। ਲਿਉ ਟਾਲਸਟਾਏ ਦੀ ਪੋਤੀ ਨਤਾਸ਼ਾ ਟਾਲਸਟਾਏ ਨੇ ਰੂਸੀ ਵਿੱਚ ਅਤੇ ਓਸਾਕਾ ਯੂਨੀਵਰਸਿਟੀ ਵਿੱਚ ਭਾਰਤੀ ਭਾਸ਼ਾਵਾਂ ਦੇ ਪ੍ਰੋਫੈਸਰ ਡਾ.
ਜੀਵਨੀ ਰਚਨਾ ਦਾ ਮੂਲ ਅਧਾਰ ਜਨਮਸਾਖੀ ਮੰਨਿਆ ਗਿਆ ਹੈ। ਪੁਰਾਤਨ ਪੰਜਾਬੀਵਾਰਤਕ ਦਾ ਮੁੱਢ ਵੀ ਗੁਰੂ ਨਾਨਕ ਕਾਲ ਵਿੱਚ ਜਨਮਸਾਖੀ ਤੋਂ ਬੱਝਦਾ ਹੈ। ਜਨਮਸਾਖੀ ਤੇ ਬਚਨ ਪੰਜਾਬੀ ਵਾਰਤਕ ਦੇ ਪੁਰਾਤਨ ਰੂਪ ਹਨ,ਭਾਈ ਵੀਰ ਸਿੰਘ ਨੇ ਜਿਹਨਾਂ ਨੂੰ ਜੀਵਨੀ ਰੂਪ ਵਜੋਂ ਵਿਕਸਿਤ ਕੀਤਾ। ਆਧੁਨਿਕ ਪੰਜਾਬੀ ਵਾਰਤਕ ਅੱਜ ਬਹੁਤ ਵਿਕਸਤ ਹੋ ਚੁਕੀ ਹੈ,ਸਮਕਾਲ ਵਿੱਚ 600 ਦੇ ਲਗਭਗ ਜੀਵਨੀ ਰਚਨਾਵਾਂ ਇਸ ਵਰਗ ਅੰਦਰ ਮਿਲਦੀਆਂ ਹਨ।ਪਹਿਲਾਂ ਜੀਵਨੀ ਖੇਤਰ ਵਿੱਚ ਨਾਇਕ ਜਾਂ ਮਹਾਨ ਵਿਅਕਤੀ ਦੀ ਹੀ ਗੱਲ ਕੀਤੀ ਜਾਂਦੀ ਸੀ,ਸੁਤੰਤਰਤਾ ਤੋਂ ਮਗਰੋਂ ਸਧਾਰਨ ਵਿਅਕਤੀ ਨੂੰ ਵੀ ਮਹੱਤਵ ਮਿਲਣ ਲੱਗਿਆ।ਫਿਰ ਵੀ ਜੀਵਨੀ ਕਿਸੇ ਵਿਸ਼ੇਸ਼ ਵਿਅਕਤੀ ਨਾਲ ਸੰਬੰਧ ਰੱਖਦੀ ਹੈ,ਜਿਥੇ ਕੁਝ ਆਦਰਸ਼ ਮਹੱਤਵ ਰੱਖਦੇ ਹਨ।
ਪੰਜਾਬੀ ਸਵੈ-ਜੀਵਨੀ ਆਧੁਨਿਕ ਵਾਰਤਕ ਦੀ ਨਵੀਨ ਵੀਧਾ ਹੈ ਜਿਸਦਾ ਸੰਬੰਧ ਆਤਮ ਵਰਣਨ ਨਾਲ ਹੈ। 1947 ਤੋਂ 1980 ਤੱਕ ਪੰਜਾਬੀ ਸਵੈ- ਜੀਵਨੀ ਦਾ ਇਤਿਹਾਸ ਹੈ। ਪ੍ਰੀਭਾਸ਼ਾ: ਸਵੈ- ਜੀਵਨੀ, ਜੀਵਨੀ - ਸਾਹਿਤ ਦਾ ਇਕ ਅਜਿਹਾ ਰੂਪ ਹੈ, ਜਿਸ ਵਿਚ ਜੀਵਨੀਕਾਰ, ਕਿਸੇ ਦੂਜੇ ਵਿਅਕਤੀ ਦਾ ਜੀਵਨ - ਬਿਰਤਾਂਤ ਲਿਖਣ ਦੀ ਬਜਾਏ ਆਪਣਾ ਜੀਵਨ - ਬਿਰਤਾਂਤ ਲਿਖਦਾ ਹੈ। ਸਵੈ - ਜੀਵਨੀ ਦੀਆਂ ਕੁਝ ਪ੍ਰਮੁੱਖ ਪਰਿਭਾਸ਼ਾਵਾਂ ਇਸ ਪ੍ਰਕਾਰ ਹਨ: ੳ) " ਕਿਸੇ ਵਿਅਕਤੀ ਦੁਆਰਾ ਆਪਣੇ ਜੀਵਨ ਬਾਰੇ ਲਿਖੀ ਕਥਾ ਸਵੈ- ਜੀਵਨੀ ਹੁੰਦੀ ਹੈ।"( ਐਨਸਾਈਕਲਪੀਡੀਆ ਅਮੈਰੀਕਾੱਨ, ii, ਪੰਨਾ 639) ਅ) "ਸਵੈ- ਜੀਵਨੀ ਉਸ ਨੂੰ ਕਹਿੰਦੇ ਹਨ, ਜਿਸ ਵਿਚ ਲੇਖਕ ਆਪਣੇ ਸੰਪੂਰਨ ਜੀਵਨ ਦਾ ਵੇਰਵਾ ਪੇਸ਼ ਕਰਦਾ ਹੈ।"( ਡਾ. ਨਗੇਂਦ੍ਰ, ਭਾਰਤੀਯ ਸਾਹਿਤਯ ਕੋਸ਼) ਸਵੈ- ਜੀਵਨੀ ਵਾਰਤਕ ਸਾਹਿਤ ਦਾ ਇੱਕ ਵਿਸ਼ੇਸ਼ ਰੂਪ ਹੈ, ਜਿਸ ਵਿਚ ਲੇਖਕ ਆਪਣੇ ਨਿੱਜੀ ਜੀਵਨ ਦਾ ਬਿਉਰਾ ਪੇਸ਼ ਕਰਦਾ ਹੈ। ਲੇਖਕ ਆਪਣੀ ਜ਼ਿੰਦਗੀ ਬਾਰੇ ਜਦੋਂ ਆਪ ਲਿਖਦਾ ਹੈ ਤਾਂ ਉਸ ਨੂੰ ਆਪਣੇ ਆਪ ਉੱਤੇ ਪੂਰਨ ਵਿਸ਼ਵਾਸ ਹੁੰਦਾ ਹੈ ਕਿਉਂਕਿ ਉਹ ਆਪਣੇ ਬਾਰੇ ਹੋਰ ਲੋਕਾਂ ਤੋਂ ਵੱਧ ਜਾਣਕਾਰੀ ਰੱਖਦਾ ਹੈ। ਇਸ ਕਰਕੇ ਸਵੈ- ਜੀਵਨੀ ਬਾਰੇ ਇਹ ਕਿਹਾ ਜਾਂਦਾ ਹੈ ਕਿ ਇਸ ਵਿਚ ਆਪ ਹੰਢਾਏ ਅਤੇ ਭੋਗੇ ਪਲਾਂ ਦੀ ਦੀ ਪੁਨਰ ਉਸਾਰੀ ਹੁੰਦੀ ਹੈ। ਸੰਖੇਪ ਵਿਚ ਸਵੈ- ਜੀਵਨੀ , ਸਵੈ ਪ੍ਰਕਾਸ਼ ਹੈ। ਵਿਸ਼ਵ ਦੇ ਬਹੁਤ ਸਾਰੇ ਪ੍ਰਸਿੱਧ ਲੇਖਕਾਂ ਅਤੇ ਚਿੰਤਕਾਂ ਨੇ ਆਪਣੀਆਂ ਸਵੈ ਜੀਵਨੀਆਂ ਲਿਖੀਆਂ ਹਨ, ਜਿਹਨਾਂ ਦੀਆਂ ' ਅਦਿਕਾਵਾਂ ' ਵਿਚ ਸਵੈ ਜੀਵਨੀ ਦੀ ਪ੍ਰਕਿਰਤੀ , ਸਵੈ ਜੀਵਨੀ ਲਿਖਣ ਦੇ ਕਾਰਨ ਅਤੇ ਸਵੈ ਜੀਵਨੀ ਦੇ ਮਹੱਤਵ ਆਦਿ ਵਿਸ਼ਿਆਂ ਬਾਰੇ ਵਿਚਾਰ ਕੀਤੀ ਗਈ ਹੈ। * ਵਸਤੂ - ਸਮੱਗਰੀ: ਭਾਵੇਂ ਹਰ ਸਵੈ ਜੀਵਨੀ ਵਿਚ ਲੇਖਕ ਆਪਣੀ ਨਿੱਜੀ ਜ਼ਿੰਦਗੀ ਦੇ ਵੇਰਵਿਆਂ ਨੂੰ ਹੀ ਆਪਣੀ ਰਚਨਾ ਦੀ ਵਸਤੂ ਸਮੱਗਰੀ ਬਣਾਉਂਦਾ ਹੈ ਪਰ ਤਾਂ ਵੀ ਕਿਸੇ ਖੇਤਰ ਦੇ ਵਿਅਕਤੀ ਦੀ ਸਵੈ ਜੀਵਨੀ ਕਿਸੇ ਦੂਜੇ ਖੇਤਰ ਦੇ ਵਿਅਕਤੀ ਦੀ ਸਵੈ ਜੀਵਨੀ ਨਾਲੋਂ ਭਿੰਨ ਹੁੰਦੀ ਹੈ। ਜਿਵੇਂ ਕਿ ਕਿਸੇ ਰਾਜਸੀ ਨੇਤਾ ਦੀ ਸਵੈ ਜੀਵਨੀ ਵਿਚ ਉਸ ਦੇ ਰਾਜਸੀ ਸੰਘਰਸ਼ ਨਾਲ ਜੁੜੇ ਵੇਰਵੇ ਵਧੇਰੇ ਹੋਣਗੇ, ਇਕ ਖਿਡਾਰੀ ਦੀ ਸਵੈ ਜੀਵਨੀ ਵਿਚ ਖੇਡਾਂ ਨਾਲ ਜੁੜੇ ਪੱਖ ਉੱਭਰ ਕੇ ਸਾਹਮਣੇ ਆਉਣਗੇ, ਕਲਾਕਾਰਾਂ ਦੀਆਂ ਸਵੈ ਜੀਵਨੀਆਂ ਵਿਚ ਕਲਾ ਨਾਲ ਸੰਬੰਧਿਤ ਸੂਖਮ ਵੇਰਵਿਆਂ ਦੀ ਪੇਸ਼ਕਾਰੀ ਹੋਵੇਗੀ ਅਤੇ ਸਾਹਿਤਕਾਰਾਂ ਦੀਆਂ ਸਵੈ ਜੀਵਨੀਆਂ ਉਹਨਾਂ ਦੇ ਸਾਹਿਤ ਸਿਰਜਣਾ ਨਾਲ ਜੁੜੇ ਸਰੋਕਾਰ ਦੀ ਤਫ਼ਸੀਲ ਪੇਸ਼ ਕਰਨਗੀਆਂ।ਇੱਕ ਸਾਹਿਤਕਾਰ ਦੀ ਸਵੈ ਜੀਵਨੀ ਕਈ ਪੱਖਾਂ ਤੋਂ ਵਿਸ਼ੇਸ਼ ਹੁੰਦੀ ਹੈ। ਕਿਸੇ ਸਾਹਿਤਕਾਰ ਦੀ ਸ਼ਖਸ਼ੀਅਤ ਦਾ ਪ੍ਰਮੁੱਖ ਲੱਛਣ ਉਸ ਦੀ ਸੰਵੇਦਸ਼ੀਲਤਾ ਹੁੰਦੀ ਹੈ। * ਸਵੈ - ਜੀਵਨੀ ਦਾ ਪ੍ਰਯੋਜਨ: ਪੰਜਾਬੀ ਦੇ ਹਰ ਪ੍ਰਮੁੱਖ ਅਤੇ ਪ੍ਰਸਿੱਧ ਸਾਹਿਤਕਾਰ ਨੇ ਆਪਣੀ - ਆਪਣੀ ਸਵੈ - ਜੀਵਨੀ ਲਿਖੀ ਹੈ। ਇਹਨਾ ਦੀਆਂ ਸਵੈ ਜੀਵਨੀਆਂ ਦੀ ਭੂਮਿਕਾ ਵਿਚ ਉਹਨਾਂ ਨੇ ਆਪਣਾ - ਆਪਣਾ ਪ੍ਰਯੋਜਨ ਵੀ ਸਪੱਸ਼ਟ ਕੀਤਾ ਹੈ। ਪ੍ਰੋ.
ਮੇਲੇ ਅਤੇ ਤਿਉਹਾਰ ਸਮਾਜ ਦੇ ਹਰ ਵਰਗ ਦੇ ਲੋਕਾਂ ਦੀਆਂ ਭਾਵਨਾਵਾਂ, ਉਨ੍ਹਾਂ ਦੀਆਂ ਖੁਸ਼ੀਆਂ, ਚਾਅ ਮਲਾਰ, ਸੱਧਰਾਂ, ਯਾਦਾਂ, ਕਾਮਨਾਵਾਂ, ਮਨੌਤਾਂ ਅਤੇ ਪ੍ਰਤਿਭਾ ਦਾ ਪ੍ਰਗਟਾਵਾ ਕਰਨ ਵਾਲਾ ਇੱਕ ਸੋਮਾ ਹਨ। ਤਿਉਹਾਰ ਅਤੇ ਮੇਲੇ ਮਨੁੱਖ ਦੀਆਂ ਧਾਰਮਿਕ ਰਹੁ-ਰੀਤਾਂ ਤੇ ਜਜਬਾਤੀ ਰਹੁ-ਰੀਤਾਂ ਨਾਲ ਜੁੜੇ ਹੁੰਦੇ ਹਨ। ਕੁਝ ਇੱਕ ਤਿਉਹਾਰ ਕੁੜੀਆਂ ਮੁਟਿਆਰਾਂ ਦੇ ਹੁੰਦੇ ਹਨ। ਪੰਜਾਬ, ਮਨਮੋਹਕ ਖੇਤਾਂ ਅਤੇ ਦਿਲ ਨੂੰ ਪਿਆਰ ਕਰਨ ਵਾਲੇ ਲੋਕਾਂ ਦੀ ਧਰਤੀ ਹੈ, ਇਹ ਸਭਿਆਚਾਰਕ ਅਮੀਰੀ ਲਈ ਸਭ ਤੋਂ ਵੱਧ ਪ੍ਰਸ਼ੰਸਾ ਵਾਲਾ ਰਾਜ ਹੈ| ਉਹ ਰਾਜ ਜੋ 5 ਗਾਰਲਿੰਗ ਨਦੀਆਂ ਦੀ ਸੁੰਦਰਤਾ ਪ੍ਰਾਪਤ ਕਰਦਾ ਹੈ ਸੈਲਾਨੀਆਂ ਨੂੰ ਇਸ ਦੇ ਸੁੰਦਰਤਾ ਦੇ ਹੇਠਾਂ ਲਿਆਉਣ ਦਾ ਰਾਹ ਪੱਧਰਾ ਕਰਦਾ ਹੈ। ਇਸ ਸੁੰਦਰ ਅਵਸਥਾ ਦਾ ਸਾਰ ਆਪਣੇ ਤਿਉਹਾਰਾਂ ਦੁਆਰਾ ਸੱਚਮੁੱਚ ਅਨੁਭਵ ਕੀਤਾ ਜਾਂਦਾ ਹੈ|
ਟਿਕਾਊ ਵਿਕਾਸ ਟੀਚੇ,ਵਿਕਾਸ ਨਾਲ ਸੰਬੰਧਿਤ ਸਤਾਰਾਂ "ਆਲਮੀ ਟੀਚਿਆਂ" ਦਾ ਜੁੱਟ ਹੈ ਜਿਹਨਾਂ ਅੰਦਰ 169 ਨਿਸ਼ਾਨੇ ਸ਼ਾਮਲ ਹਨ ਜੋ ਦੁਨੀਆ ਦੀ ਕਾਇਆ ਕਲਪ ਲਈ: ਟਿਕਾਊ ਵਿਕਾਸ ਵਾਸਤੇ 2030 ਏਜੰਡਾ ਨਾਮ ਦੇ ਵਿਸ਼ਵ ਵਿਆਪੀ ਪ੍ਰੋਗਰਾਮ ਅਧੀਨ ਪ੍ਰਾਪਤ ਕੀਤੇ ਜਾਣੇ ਹਨ।ਸੰਯੁਕਤ ਰਾਸ਼ਟਰ ਦੀ ਅਗਵਾਈ ਹੇਠਲੇ ਇਹਨਾਂ ਟੀਚਿਆਂ ਨੂੰ 193 ਮੈਂਬਰ ਮੁਲਕਾਂ ਨੇ, ਆਲਮੀ ਲੋਕ-ਸਮਾਜ ਸਣੇ, ਲੰਮੇ-ਚੌੜੇ ਸਲਾਹ-ਮਸ਼ਵਰੇ ਮਗਰੋਂ ਤਿਆਰ ਕੀਤਾ ਹੈ ਜੋ ਕਿ ਸੰਯੁਕਤ ਰਾਸ਼ਟਰ ਦੇ 25 ਸਤੰਬਰ 2015 ਵਾਲ਼ੇ ਮਤੇ A/RES/70/1 ਦੇ ਪੈਰ੍ਹਾ 54 ਵਿੱਚ ਰੱਖੇ ਹੋਏ ਹਨ।
ਅਲੰਕਾਰ ਇੱਕ ਭਾਰਤੀ ਸਿਧਾਂਤ ਹੈ ਜਿਸ ਦੀ ਵਰਤੋਂ ਕਾਵਿ ਦੀ ਬਾਹਰੀ ਸੁੰਦਰਤਾ ਵਧਾਉਣ ਲਈ ਕੀਤੀ ਜਾਂਦੀ ਹੈ। ਇਸ ਸਿਧਾਂਤ ਨੂੰ ਪ੍ਰਾਚੀਨ ਸਿਧਾਂਤ ਮੰਨਿਆ ਜਾਂਦਾ ਹੈ ਜਿਸ ਨੂੰ ਘੜਨ ਵਾਲਾ ਸਿਧਾਂਤਕਾਰ ਆਨੰਦ ਵਰਧਨ ਹੈ। ਆਨੰਦ ਵਰਧਨ ਨੇ "ਅਲੰਕਾਰ" ਨੂੰ ਕਾਵਿ ਦੀ ਆਤਮਾ ਕਿਹਾ ਹੈ ਜੋ ਕਾਵਿ ਦੀ ਸ਼ੋਭਾ ਵਧਾਉਂਦੀ ਹੈ। ਅਲੰਕਾਰ ਸ਼ਬਦ ਦੀ ਉਤਪੱਤੀ ਸੰਸਕ੍ਰਿਤ ਸ਼ਬਦ "ਅਲੰ" ਤੋਂ ਹੋਈ ਜਿਸ ਤੋਂ ਭਾਵ ਗਹਿਣਾ ਹੈ। ਅਲੰਕਾਰ ਕਵਿਤਾ ਦੇ ਗਹਿਣੇ ਹਨ ਜੋ ਦੇ ਸਾਜ-ਸ਼ਿੰਗਾਰ ਬਣਦੇ ਹਨ। ਅਲੰਕਾਰ ਦੀ ਕਈ ਉਦਾਹਰਣ ਰਿਗਵੇਦ ਵਿੱਚ ਵੀ ਮਿਲਦੀ ਹੈ। ਅਲੰਕਾਰਾਂ ਨੂੰ ਔਰਤ ਦੇ ਗਹਿਣਿਆਂ ਦੀ ਸੰਗਿਆ ਦਿੱਤੀ ਗਈ ਹੈ ਕਿਉਂਕਿ ਭਾਰਤ ਵਿੱਚ ਗਹਿਣਿਆਂ ਨਾਲ ਸਜੀ ਔਰਤ ਨੂੰ ਖ਼ੁਬਸੂਰਤ ਮੰਨਿਆ ਜਾਂਦਾ ਹੈ।
ਸਵੈ-ਜੀਵਨੀ ਕਿਸੇ ਮਨੁੱਖ ਦੁਆਰਾ ਆਪਣੇ ਸਮੂਚੇ ਜੀਵਨ ਜਾਂ ਉਸਦੇ ਇੱਕ ਖ਼ਾਸ ਹਿੱਸੇ ਬਾਰੇ ਲਿਖੀ ਇੱਕ ਬਿਰਤਾਂਤਕ ਰਚਨਾ ਹੁੰਦੀ ਹੈ। ਇਹ ਅੰਗ੍ਰੇਜ਼ੀ ਪਦ “autobiography " ਦਾ ਪਰਿਆਇਵਾਚੀ ਹੈ ਜਿਸ ਦਾ ਸ਼ਾਬਦਿਕ ਅਰਥ ਹੈ ਸ੍ਵੈ-ਜੀਵਨੀ ਚਿਤਰ। ਐਨਸਾਈਕਲੋਪੀਡੀਆ ਬ੍ਰਿਟੇਨਿਕਾ ਅਨੁਸਾਰ- ਸਵੈ-ਜੀਵਨੀ ਵਿਅਕਤੀਗਤ ਮਾਨਵੀ ਅਨੁਭਵ ਦਾ ਬਿਉਰਾ ਹੈ ਜੋ ਕਰਤਾ ਦੁਆਰਾ ਲਿਖਿਆ ਜਾਂਦਾ ਹੈ। ਲੈਕਸੀਕਨ ਆਫ ਲਿਟਰੇਰੀ ਸਮਾਜ ਟਰਮਜ਼- ਸ੍ਵੈ-ਜੀਵਨੀ ਕਿਸੇ ਵਿਅਕਤੀ ਦਾ ਆਪਣੇ ਦੁਆਰਾ ਲਿਖਿਆ ਆਪਣੇ ਹੀ ਜੀਵਨ ਦਾ ਬਿਉਰਾ ਹੈ। ਸੰਸਮਰਣਾਂ, ਰੋਜ਼ਨਾਮਚਿਆਂ ਅਤੇ ਪੱਤਰਾਂ ਦੀ ਅਸੰਯੁਕਤ ਵੰਨਗੀ ਦੇ ਟਾਕਰੇ ਵਿਚ ਇਹ ਲੇਖਕ ਦੇ ਜੀਵਨ ਦਾ ਕ੍ਰਮਬੱਧ ਚਲਦਾ ਬਿਰਤਾਂਤ ਹੈ। ਵਿਸ਼ਵਕੋਸ਼ਾ ਤੇ ਡਿਕਸ਼ਨਰੀਆਂ ਵਿਚ ਵਰਵਿਤ ਪਰਿਭਾਸ਼ਾਵਾ ਦੇ ਅਧਿਐਨ ਤੋਂ ਇਹ ਤੱਥ ਸਪਸ਼ਟ ਹੋ ਜਾਂਦਾ ਹੈ ਕਿ ਇਹਨਾਂ ਵਿਚ ਸ੍ਵੈ-ਜੀਵਨੀ ਸੰਬੰਧੀ ਕੁਝ ਕੁ ਵਿਚਾਰਾਂ ਨੂੰ ਹੀ ਬਾਰ-ਬਾਰ ਦੁਹਰਾਇਆ ਗਿਆ ਹੈ ਅਰਥਾਤ ਸਵੈ-ਜੀਵਨੀ ਵਿਚ ਲੇਖਕ ਖੁਦ ਆਪਣੇ ਬਾਰੇ ਲਿਖਦਾ ਹੈ, ਅੰਦਰ ਝਾਤੀ ਪਾਉਂਦਾ ਹੈ, ਜੀਵਨ ਦਾ ਕ੍ਰਮਬੱਧ ਵਿਕਾਸ ਪੇਸ਼ ਕਰਦਾ ਹੈ ਅਤੇ ਆਪਣੇ ਹੀ ਜੀਵਨ ਨੂੰ ਵਿਸ਼ਾਲ ਪਿਛੋਕੜ ਵਿੱਚ ਰੱਖ ਕੇ ਪੇਸ਼ ਕਰਦਾ ਹੈ। ਸਵੈ-ਜੀਵਨੀ ਆਪਣੇ ਬੀਤੇ ਇਤਿਹਾਸ ਨੂੰ ਆਪਣੀ ਯਾਦ-ਸ਼ਕਤੀ ਰਾਹੀਂ ਸਾਕਾਰ ਕਰਕੇ ਉਸ ਨੂੰ ਕਲਾਤਮਕ ਢੰਗ ਨਾਲ ਪ੍ਰਸਤੁਤ ਕਰਨ ਦਾ ਹੁਨਰ ਹੈ। ਇਸ ਦਾ ਕੇਂਦਰ ਬਿੰਦੂ ਸ੍ਵੈ-ਜੀਵਨੀਕਾਰ ਆਪ ਹੁੰਦਾ ਹੈ। ਸਵੈ-ਜੀਵਨੀ ਨਾਇਕ ਦੇ ਆਪਣੇ ਮੂੰਹੋਂ ਬਿਆਨ ਕੀਤਾ ਆਪਣਾ ਜੀਵਨ ਇਤਿਹਾਸ ਹੈ। ਇਹ ਹੋ ਚੁੱਕੇ, ਲੰਘ ਚੁੱਕੇ ਜੀਵਨ ਦੀ ਪੁਨਰ ਸਿਰਜਣਾ ਦਾ ਉਪਰਾਲਾ ਹੈ। ਸ੍ਵੈ-ਜੀਵਨੀ ਦਾ ਕੇਂਦਰੀ ਧੁਰਾ ਲੇਖਕ ਖੁਦ ਹੁੰਦਾ ਹੈ ਪਰ ਇਸ ਦਾ ਇਹ ਅਰਥ ਕਦਾਚਿਤ ਨਹੀਂ ਕਿ ਇਸ ਵਿਚ ਇਤਿਹਾਸ ਦੀ ਕੋਈ ਦਖਲ ਅੰਦਾਜ਼ੀ ਨਹੀਂ, ਇਤਿਹਾਸ ਤਾਂ ਸਵੈ-ਜੀਵਨੀ ਦੀ ਸੰਰਚਨਾ ਦਾ ਇਕ ਲਾਜਮੀ ਜੁਜ਼ ਹੈ। ਜੀਵਨ ਇਤਿਹਾਸ ਵਿਚ ਲੇਖਕ ਦਾ ਸਮਕਾਲੀ ਇਤਿਹਾਸ ਵੀ ਜ਼ਜਬ ਹੋ ਜਾਂਦੀ ਹੈ। ਚੰਗੀ ਸਵੈ-ਜੀਵਨੀ ਜਿੱਥੇ ਲੇਖਕ ਦੇ ਵਿਅਕਤੀ ਬਿੰਬ ਦੀ ਪੁਨਰ-ਸਿਰਜਣਾ ਕਰਦੀ ਹੈ ਉੱਥੇ ਇਹ ਸਮਕਾਲੀ ਇਤਿਹਾਸ ਨੂੰ ਵੀ ਆਪਣੇ ਕਲਾਵੇ ਵਿਚ ਸਮੇਟਣ ਦੀ ਅਥਾਹ ਤੇ ਅਧਾਰ ਸਮਰੱਥਾ ਰੱਖਦੀ ਹੈ। ਸ੍ਵੈ-ਜੀਵਨੀ ਵਿਚ ਪ੍ਰਸਤੁਤ ਇਤਿਹਾਸ ਵੀ ਸ਼ੁੱਧ ਇਤਿਹਾਸ ਲੇਖਕ ਦੇ ਨਾਲ ਇਸ ਤਰ੍ਹਾਂ ਦੁੰਦਾਤਮਕ ਰਿਸ਼ਤੇ ਵਿਚ ਬੱਝਾ ਹੁੰਦਾ ਹੈ ਕਿ ਉਸਦੀ ਸ਼ੁੱਧ ਤੇ ਨਿਰਪੇਖ ਹੋਂਦ ਲਗਭਗ ਗਾਇਬ ਹੋਂਦ ਦੇ ਲੱਗਪਗ ਹੋ ਜਾਂਦੀ ਹੈ। ਇਸ ਵਿਚ ‘ਸਵੈ- ਤੇ ਇਤਿਹਾਸ ਇਕ ਦੂਜੇ ਨਾਲ ਦੰਦਾਤਮਕ ਰਿਸ਼ਤੇ ਵਿਚ ਬੱਝ ਕੇ ਇਕ ਦੂਜੇ ਨੂੰ ਅਸਲੋਂ ਨਵੀਂ ਸਾਰਥਕਤਾ ਪ੍ਰਦਾਨ ਕਰਦੇ ਹਨ। ਸਵੈ-ਜੀਵਨੀ ਵਿਚ ਪ੍ਰਸਤੁਤ ਨਾਇਕ ਕਿਸ ਭਾਂਤ ਦਾ ਹੁੰਦਾ ਹੈ ਜਾਂ ਕਿਸ ਭਾਤ ਦਾ ਹੋਣਾ ਚਾਹੀਦਾ ਹੈ? ਆਮ ਤੌਰ ਉਪਰ ਸਵੈ-ਜੀਵਨੀ ਦਾ ਨਾਇਕ ਐਸਾ ਵਿਅਕਤੀ ਹੁੰਦਾ ਹੈ। ਜਿਸ ਨੇ ਕਿਸੇ ਨੇ ਖੇਤਰ ਵਿੱਚ ਮਹੱਤਵਪੂਰਣ ਤੇ ਗਿਣਨਯੋਗ ਪ੍ਰਾਪਤੀਆਂ ਕੀਤੀਆਂ ਹੋਣ। ਉਹ ਖੇਤਰ ਚਾਹੇ ਰਾਜਨੀਤੀ ਦਾ ਹੋਵੇ ਧਰਮ ਦਾ, ਕਲਾ ਜਾਂ ਸਾਹਿਤ ਦਾ ਆਪਣੀਆਂ ਇਹਨਾਂ ਪ੍ਰਾਪਤੀਆਂ ਸਦਕਾ ਹੀ ਉਹ ਪ੍ਰਸਿੱਧ ਤੇ ਲੋਕਪ੍ਰਿਯਤ ਹੁੰਦਾ ਹੈ। ਸਵੈ-ਜੀਵਨੀ ਦਾ ਮਨੋਰਥ ਹੁੰਦਾ ਹੈ ਆਪਣੇ ਜੀਵਨ ਬਿੰਬ ਨੂੰ ਵੇਰਵਿਆਂ ਦੀ ਬਾਰੀਕੀ ਸਾਹਿਤ ਉਜਾਗਰ ਕਰਨਾ। ਇਸੇ ਰਾਹੀਂ ਹੀ ਸਵੈ-ਜੀਵਨੀਕਾਰ ਦੇ ਜੀਵਨ ਦਾ ਮਹਾਂਦ੍ਰਿਸ਼ ਉੱਘੜ ਕੇ ਸਾਹਮਣੇ ਆਉਂਦਾ ਹੈ। ਇਹ ਦ੍ਰਿਸ਼ ਸੰਪੂਰਣ ਤਾਂ ਹੀ ਹੁੰਦਾ ਹੈ ਜੇਕਰ ਉਹ ਆਪਣੇ ਬਚਪਨ, ਜਵਾਨੀ ਤੇ ਵਰਤਮਾਨ ਸਥਿਤੀ, ਸੁਭਾਅ, ਰੁਚੀਆ, ਆਦਤਾ, ਪ੍ਰਾਪਤੀਆਂ, ਅਪ੍ਰਾਪਤੀਆਂ ਨੂੰ ਉਭਾਰੇ। ਕਿਸੇ ਵਿਅਕਤੀ ਦੇ ਜੀਵਨ ਬਿੰਬ ਨੂੰ ਚਿਤਰਦੀ ਹੋਈ ਸਵੈ-ਜੀਵਨੀ ਦੀ ਵਿਧਾ ਉਸ ਤੋਂ ਪਾਰ ਫੈਲ ਕੇ ਮਾਨਣ ਦੀਆਂ ਭਾਵਨਾਵਾਂ, ਰੌਂਅ, ਪ੍ਰਾਪਤੀਆਂ ਵਿਸ਼ਾਦ ਸੰਕਟ ਦੇ ਪੀੜਾ ਆਦਿ ਨੂੰ ਪਕੜਣ ਦੀ ਕੋਸ਼ਿਸ਼ ਕਰਦੀ ਹੈ। ਸਵੈ-ਜੀਵਨੀ ਦੀ ਵਿਧਾ ਦੀ ਰੂਪਗਤ ਵਿਸ਼ੇਸ਼ਤਾ ਸੰਬੰਧੀ ਚਰਚਾ ਕਰਦੇ ਸਮੇਂ ਆਮ ਤੌਰ ਤੇ ਵਾਰਤਕ ਦੇ ਸਾਧਾਰਨ ਗੁਣਾਂ ਨੂੰ ਦੁਹਰਾਇਆ ਜਾਂਦਾ ਹੈ। ਅਰਥਾਤ ਸ੍ਵੈ-ਜੀਵਨੀ ਵਿਚ ਸਰਲਤਾ, ਸੰਖੇਪਤਾ, ਸੰਜਮ, ਸਪੱਸ਼ਟਤਾ ਤੇ ਰੌਚਕਤਾ ਆਦਿ ਗੁਣਾਂ ਦਾ ਹੋਣਾ ਜ਼ਰੂਰੀ ਹੈ। ਉਸ ਦੀ ਸਿਰਜਣਾ ਵਿਚ ਉਸ ਦਾ ਅਤੀਤ ਤੇ ਵਰਤਮਾਨ ਇਕ ਦੂਜੇ ਵਿਚ ਸਮੋਏ ਜਾਂਦੇ ਹਨ। ਉਹ ਕਈ ਤਰ੍ਹਾਂ ਦੀਆਂ ਸਾਹਿਤਕ ਜੁਗਤਾਂ ਜਿਵੇਂ ਪਿਰਤ ਝਾਤ, ਅਲੰਕਾਰ, ਬਿੰਬ, ਪ੍ਰਤੀਕ ਦੀ ਵਰਤੋਂ ਕਰਦਾ ਹੈ। 'ਸਵੈਜੀਵਨੀ ਸ਼ਾਸਤਰ' ਵਿਚ ੲਿਸ ਵਿਧਾ ਸੰਬੰਧੀ ਡਾ. ਧਰਮ ਚੰਦ ਵਾਤਿਸ਼ ਦੇ ਵਿਚਾਰ ਗੌਲਣਯੋਗ ਹਨ ਜਿਨ੍ਹਾਂ ਵਿਚੋਂ ਕੁਝ ਚੁਣਿੰਦਾ ਵਿਚਾਰ ਨਿਮਨ ਅਨੁਸਾਰ ਹਨ: "ਸਵੈਜੀਵਨੀ ਦਾ ਸ਼ਖਸੀਅਤੀ ਤੱਤ" ਸਵੈਜੀਵਨੀ ਕਲਾ ਦਾ ਵਿਕਾਸ ਅਜਿਹੀ ਚੀਜ ਹੈ ਜੋ ਰਚਣੲੀ ਵਿਅਕਤੀਅਾਂ ਦੇ ਪ੍ਰਗਟਾਅ ਨਾਲ ਮਿਲਾਪ ਤੋਂ ਬਿਨਾ ਚਿਤਵੀ ਨਹੀਂ ਜਾ ਸਕਦੀ। ਜੀਵਨ ਦਾ ਨੇੜਵਾਂ ਅਧਿਅੈਨ ਅਤੇ ਕਲਾਤਮਕ ਅਸਫਲਤਾਵਾਂ, ਦੁਖਦਾੲੀ ਸ਼ੱਕਾਂ ਤੇ ਖੁਸ਼ੀਅਾਂ ਭਰੀਅਾਂ ਜਿੱਤਾਂ ਦੇ ਨਾਲ ਨਾਲ ਰਚਨਾ ਕਰਨ ਅਤੇ ਅਗੇ ਵਧਣ ਦੇ ਨਵੇਂ ਕਾਰਾਗਰ ਢੰਗਾਂ ਦੀ ਅਣਥਕ ਖੋਜ- ੲਿਹ ਸਾਰਾ ਕੁਝ ਸਵੈਜੀਵਨੀ ਲੇਖਕ ਦੀ ਪ੍ਰੇਰਣਾ ਭਰਪੂਰ ਕਿਰਤ ਵਿਚ ਸ਼ਾਮਲ ਹੁੰਦਾ ਹੈ। ਸਵੈਜੀਵਨੀ ਲੇਖਕ ਅਾਪਣੀਅਾਂ ਨਜ਼ਰਾਂ ਸਾਹਮਣੇ ਵਾਪਰ ਚੁੱਕੇ ਅਤੀਤ ਨੂੰ ਕੇਵਲ ਨਿਸ਼ਚਿਤ ਹੀ ਨਹੀਂ ਕਰਦਾ ਸਗੋਂ ੳੁਸ ਅਤੀਤ ਵਿਚੋਂ ਵਿਸ਼ਲੇਸ਼ਣ ਕਰਨ ਚੋਣ ਕਰਨ ਅਤੇ ਜੋੜਨ ਦਾ ਯਤਨ ਵੀ ਕਰਦਾ ਹੈ। "ਸਵੈਜੀਵਨੀ ਦਾ ੲਿਤਹਾਸਕ ਤੱਤ" ੲਿਤਹਾਸ ਅਤੇ ਸਵੈਜੀਵਨੀ ਦਾ ਵਿਸ਼ੇਸ ਸੰਬੰਧ ਹੈ। ਦੋਵੇਂ ਹੀ ਅਾਪਣੀ ਸਮੱਗਰੀ ਬੀਤੇ ਸਮੇਂ ਚੋਂ ਲੈਂਦੇ ਹਨ। ਜਦੋਂ ਕੋੲੀ ਲੇਖਕ ਅਾਪਣੀ ਸਵੈਜੀਵਨੀ ਲਿਖ ਰਿਹਾ ਹੁੰਦਾ ਹੈ ਤਾਂ ਸਹਿਜ ਸੁਭਾਅ ੳੁਸ ਦੇ ਸਮੇਂ ਦੀਅਾਂ ਘਟਨਾਵਾਂ ੳੁਸ ਦੀ ਰਚਨਾ ਵਿਚ ਪ੍ਰਵੇਸ਼ ਕਰ ਜਾਂਦੀਅਾਂ ਹਨ। ਸਵੈਜੀਵਨੀ ਵਿਚ ੲਿਤਹਾਸਕ ਤੱਥ ਕਿਥੋਂ ਤਕ ਪ੍ਰਵੇਸ਼ ਕਰਦੇ ਹਨ, ੲਿਸ ਸੰਬੰਧ ਵਿਚ ਕਰਤਾਰ ਸਿੰਘ ਦੁਗਲ ਦਾ ਕਥਨ ੲਿਸ ਧਾਰਨਾ ਨੂੰ ਸਪਸ਼ਟ ਕਰਦਾ ਹੈ: ੲਿਹ ਸਵੈਜੀਵਨੀ ਮੇਰੀ ਕਹਾਣੀ ਹੈ। ਨਾਲੇ ਮੇਰੇ ਜਮਾਨੇ ਦੀ ਕਹਾਣੀ ਹੈ। ੳੁਸ ਹੱਦ ਤਕ ਜਿਥੋਂ ਤੀਕ ਸਮੇਂ ਦੇ ਹਾਲਾਤ ਮੇਰੇ ਜੀਵਨ ਵਿਚ ਦਾਖਲ ਰਖਦੇ ਸਨ। ਅੰਗਰੇ ਦੀ ਗੁਲਾਮੀ, ਜਿਥੋਂ ਤਕ ੳੁਸ ਨੇ ਮੈਨੂੰ ਪ੍ਰੇਸ਼ਾਨ ਕੀਤਾ, ਅਜਾਦੀ ਲੲੀ ਜੱਦੋ ਜਹਿਦ, ਜਿਥੋਂ ਤਕ ਸਾਡੇ ਟੱਬਰ ਨੇ ੳੁਸ ਵਿਚ ਹਿੱਸਾ ਪਾੲਿਅਾ। ਦੇਸ਼ ਦੀ ਵੰਡ ਜਿਥੋਂ ਤਕ ਅਸੀਂ ਲੁਟੇ ਪੁਟੇ ਗੲੇ।ਅਜਾਦੀ ਦਾ ਹਿਲੋਰਾ ਜਿਥੋਂ ਤਕ ਮੈਂ ੳੁਸ ਨੂੰ ਮਾਣਿਅਾ। ਸਰਮਾੲੇਦਾਰੀ ਦੀ ਬਦਜੋਕੀ, ਸਮਾਜ ਦੀ ਕਾਣੀਵੰਡ, ਫੀਤਾਸ਼ਾਹੀ, ਸਿਅਾਸੀ ਪੈਂਤੜਾਬਾਜ਼ੀ, ਸਰਕਾਰੀ ਢਾਂਚੇ ਦੀ ਨਿਰਮਮਤਾ, ਜਿਥੋਂ ਤੀਕ ਮੇਰੀ ਸ਼ਖਸੀਅਤ ਨੂੰ ਘੜਿਅਾ, ਭੰਨਿਅਾ, ਸੰਵਾਰਿਅਾ, ਮੈਨੂੰ ੳੁਹ ਕੁਝ ਬਣਨ ਵਿਚ ਹਿੱਸਾ ਪਾੲਿਅਾ ਜੋ ਕੁਝ ਮੈਂ ਹਾਂ। "ਸਵੈਜੀਵਨੀ ਦਾ ਸਾਹਿਤਕ ਤੱਤ" ਅਤੀਤ ਦੇ ਤ੍ੱਥਾਂ ਦਾ ਨਿਰੋਲ ਸੰਗ੍ਰਹਿ ੳੁਵੇਂ ਹੀ ਸਵੈਜੀਵਨੀ ਨਹੀਂ ਹੁੰਦੀ ਜਿਵੇਂ ਅੰਡਿਅਾਂ ਦੀ ਟੋਕਰੀ ਅਾਮਲੇਟ ਨਹੀਂ ਹੁੰਦੀ। ੲਿਸ ਵਿਚ ਬੀਤੇ ਦੀ ਪੇਸ਼ਕਾਰੀ ਸੁਹਜਮੲੀ ਤਰੀਕੇ ਨਾਲ ਹੋਣੀ ਚਾਹੀਦੀ ਹੈ। ੳੁਸ ਨੂੰ ਸਾਹਿਤਕ ਕਲਾਬਾਜੀਅਾਂ, ਕਲਪਨਾ ਅਤੇ ਸ਼ਬਦ ਅਾਡੰਬਰ ਦੀ ਵਰਤੋਂ ਬੜੀ ਸੋਚ ਸਮਝ ਨਾਲ ਕਰਨੀ ਚਾਹੀਦੀ ਹੈ। ਸਾਹਿਤ ਅਤੇ ਸਵੈਜੀਵਨੀ ਦੀ ੲਿਕ ਵਿਲੱਖਣ ਸਾਂਝ ਹੈ। ਜਦੋਂ ਅਸੀਂ ੲਿਹ ਮੰਨ ਕੇ ਚਲਦੇ ਹਾਂ ਕਿ ਹਰ ਸਾਹਿਤਕ ਸਿਰਜਣਾ ਵਿਚ ਸਵੈਜੀਵਨਤਮਕ ਤੱਤ ਹੁੰਦਾ ਹੈ ਤਾਂ ਫਿਰ ਸਵੈ ਜੀਵਨੀ ਸਾਹਿਤਕ ਤੱਤ ਦੀ ਮੇਜ਼ਬਾਨੀ ਤੋਂ ਕਿਵੇੰ ਬਚ ਸਕਦੀ ਹੈ?
ਸਿੱਖ ਗੁਰੂ ਸਾਹਿਬਾਨ ਸਿੱਖ ਧਰਮਦੇ ਰੂਹਾਨੀ ਮਾਲਕ ਹਨ, ਜਿਨਾਂ ਨੇ ੧੪੬੯ ਤੋਂ ਲੈ ਕੇ, ਲਗਪਗ ਢਾਈ ਸਦੀਆਂ ਵਿੱਚ ਇਸ ਧਰਮ ਦੀ ਸਥਾਪਨਾ ਕੀਤੀ। ੧੪੬੯ ਵਿੱਚ ਸਿੱਖ ਧਰਮਦੇ ਬਾਨੀ ਗੁਰੂ ਨਾਨਕ ਦੇਵ ਜੀ ਦਾ ਜਨਮ ਹੋੇਇਆ, ਜਿਨਾਂ ਤੋਂ ਬਾਅਦ ਨੌ ਹੋਰ ਗੁਰੂ ਸਾਹਿਬਾਨ ਹੋੇਏ| 1708 ਵਿੱਚ ਦਸਮ ਗੁਰੂ ਸਹਿਬਾਨ ਨੇ ਗੁਰਗੱਦੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਦਿੱਤੀ, ਜਿਨਾਂ ਨੂੰ ਹੁਣ ਸਿੱਖ ਧਰਮ ਦੇ ਗੁਰੂ ਮੰਨਿਆ ਜਾਂਦਾ ਹੈ।.
ਬਾਬਰ (Persian: بابر, romanized: Bābur, lit. 'tiger'; ਫ਼ਾਰਸੀ ਉਚਾਰਨ: [bɑːbʊr]; 14 ਫਰਵਰੀ 1483 – 26 ਦਸੰਬਰ 1530), ਜਨਮ ਮਿਰਜ਼ਾ ਜ਼ਹੀਰ-ਉਦ-ਦੀਨ ਮੁਹੰਮਦ, ਭਾਰਤੀ ਉਪਮਹਾਂਦੀਪ ਵਿੱਚ ਮੁਗਲ ਸਾਮਰਾਜ ਦਾ ਸੰਸਥਾਪਕ ਸੀ। ਉਹ ਆਪਣੇ ਪਿਤਾ ਅਤੇ ਮਾਤਾ ਦੁਆਰਾ ਕ੍ਰਮਵਾਰ ਤੈਮੂਰ ਅਤੇ ਚੰਗੇਜ਼ ਖਾਨ ਦਾ ਵੰਸ਼ਜ ਸੀ। ਉਸ ਨੂੰ ਮਰਨ ਉਪਰੰਤ ਫਿਰਦੌਸ ਮਾਕਾਨੀ ('ਸਵਰਗ ਵਿਚ ਨਿਵਾਸ') ਦਾ ਨਾਮ ਵੀ ਦਿੱਤਾ ਗਿਆ ਸੀ।.
ਸ਼ੁੱਭਦੀਪ ਸਿੰਘ ਸਿੱਧੂ (11 ਜੂਨ 1993 – 29 ਮਈ 2022), ਜਾਂ ਸਿੱਧੂ ਮੂਸੇ ਵਾਲਾ, ਇੱਕ ਭਾਰਤੀ ਰੈਪਰ ਅਤੇ ਗਾਇਕ ਸੀ। ਉਸਨੇ ਮੁੱਖ ਤੌਰ 'ਤੇ ਪੰਜਾਬੀ-ਭਾਸ਼ਾ ਦੇ ਸੰਗੀਤ ਅਤੇ ਸਿਨੇਮਾ ਵਿੱਚ ਕੰਮ ਕੀਤਾ। ਮੂਸੇ ਵਾਲਾ ਨੂੰ ਆਮ ਤੌਰ 'ਤੇ ਆਪਣੀ ਪੀੜ੍ਹੀ ਦੇ ਸਭ ਤੋਂ ਮਹਾਨ ਪੰਜਾਬੀ ਕਲਾਕਾਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਅਤੇ ਕਈ ਉਸਨੂੰ ਸਭ ਤੋਂ ਮਹਾਨ ਅਤੇ ਸਭ ਤੋਂ ਵਿਵਾਦਪੂਰਨ ਪੰਜਾਬੀ ਕਲਾਕਾਰਾਂ ਵਿੱਚੋਂ ਇੱਕ ਮੰਨਦੇ ਹਨ। ਇਸ ਤੋਂ ਇਲਾਵਾ, ਉਸ ਨੂੰ ਪੰਜਾਬੀ ਕਲਾਕਾਰਾਂ ਲਈ ਮੁੱਖ ਧਾਰਾ ਦੇ ਸੰਗੀਤ ਦੇ ਦਰਵਾਜ਼ੇ ਖੋਲ੍ਹਣ ਵਿੱਚ ਇੱਕ ਪ੍ਰਮੁੱਖ ਸ਼ਖਸੀਅਤ ਮੰਨਿਆ ਜਾਂਦਾ ਸੀ।
ਵਿਸ਼ਵਕੋਸ਼ ਇੱਕ ਅਜਿਹੀ ਕਿਤਾਬ ਨੂੰ ਕਿਹਾ ਜਾਂਦਾ ਹੈ ਜਿਸ ਵਿੱਚ ਦੁਨੀਆਂ ਭਰ ਦੇ ਵੱਖ-ਵੱਖ ਵਿਸ਼ਿਆਂ ਸੰਬੰਧੀ ਗਿਆਨ ਦਰਜ ਹੋਵੇ। ਇਸ ਵਿੱਚ ਗਿਆਨ ਦੀਆਂ ਕੁੱਲ ਸ਼ਾਖਾਵਾਂ ਦਾ ਸਮੂਹ ਹੁੰਦਾ ਹੈ। ਇਸ ਵਿੱਚ ਵਰਨਮਾਲਾ ਦੇ ਰੂਪ ਵਿੱਚ ਲੇਖ ਤੇ ਇੰਦਰਾਜ਼ ਹੁੰਦੇ ਹਨ ਜਿੰਨਾ ਉੱਤੇ ਸਾਰਹੀਣ ਤੇ ਸੰਖੇਪ ਵਿੱਚ ਜਾਣਕਾਰੀ ਦਿੱਤੀ ਹੁੰਦੀ ਹੈ। ਵਿਸ਼ਵਕੋਸ਼ ਅੰਗ੍ਰੇਜੀ ਸ਼ਬਦ "ਐਨਸਾਈਕਲੋਪੀਡੀਆ" ਦਾ ਸਮਾਂਤਰ ਹੈ ਜੋ ਕੀ (ਐਨ = ਏ ਸਰਕਲ ਤੇ ਪੀਡੀਆ = ਐਜੂਕੇਸ਼ਨ) ਤੋਂ ਲਿਆ ਗਿਆ ਹੈ। ਵਿਸ਼ਵਗਿਆਨ ਕੋਸ਼ ਨੂੰ ਕਦੇ ਵੀ ਪੂਰਾ ਹੋਇਆ ਘੋਸ਼ਿਤ ਨਹੀਂ ਕੀਤਾ ਜਾ ਸਕਦਾ ਕਿਓਂਕਿ ਗਿਆਨ ਦੀ ਸਿਰਜਣਾ ਇੱਕ ਲਗਾਤਾਰ ਅਤੇ ਹਮੇਸ਼ਾਂ ਨਵਿਆਉਦੇਂ ਰਹਿਣ ਵਾਲ਼ੀ ਕਿਰਿਆ ਹੈ । ਵਿਸ਼ਵਗਿਆਨ ਕੋਸ਼ ਵਿੱਚ ਸਾਰੇ ਵਿਸ਼ਿਆਂ ਤੇ ਲੇਖ ਹੋ ਸਕਦੇ ਹੈ ਪਰ ਇੱਕ ਵਿਸ਼ੇ ਵਾਲਾ ਵਿਸ਼ਵਕੋਸ਼ ਵੀ ਹੋ ਸਕਦਾ ਹੈ ਜੋ ਕੀ ਅੱਜ-ਕੱਲ੍ਹ ਆਨਲਾਈਨ ਵੀ ਉਪਲਬਧ ਹਨ । ਇਤਿਹਾਸਕ ਤੌਰ ਤੇ ਵਿਸ਼ਵਕੋਸ਼ਾਂ ਦਾ ਵਿਕਾਸ ਸ਼ਬਦਕੋਸ਼ਾਂ ਤੋਂ ਹੋਇਆ ਹੈ। ਗਿਆਨ ਦੇ ਵਿਕਾਸ ਦੇ ਨਾਲ ਅਜਿਹਾ ਅਨੁਭਵ ਹੋਇਆ ਕਿ ਸ਼ਬਦਾਂ ਦਾ ਅਰਥ ਤੇ ਉਨ੍ਹਾਂ ਦੀ ਪਰਿਭਾਸ਼ਾ ਦੇਣ ਹੀ ਨਾਲ ਉਨ੍ਹਾਂ ਵਿਸ਼ਿਆਂ ਬਾਰੇ ਪੂਰੀ ਜਾਣਕਾਰੀ ਨਹੀਂ ਮਿਲਦੀ ਜਿਸ ਕਾਰਣ ਵਿਸ਼ਵਕੋਸ਼ਾਂ ਦੀ ਸਿਰਜਣਾ ਹੋਈ। ਐਨਸਾਈਕਲੋਪੀਡੀਆ ਲਗਭਗ 2,000 ਸਾਲਾਂ ਤੋਂ ਮੌਜੂਦ ਹੈ ਅਤੇ ਉਸ ਸਮੇਂ ਦੌਰਾਨ ਭਾਸ਼ਾ (ਇਕ ਵਿਸ਼ਾਲ ਅੰਤਰਰਾਸ਼ਟਰੀ ਜਾਂ ਸਥਾਨਕ ਭਾਸ਼ਾ ਵਿਚ ਲਿਖੀ ਗਈ), ਅਕਾਰ (ਕੁਝ ਜਾਂ ਬਹੁਤ ਸਾਰੀਆਂ ਖੰਡਾਂ), ਉਦੇਸ਼ (ਵਿਸ਼ਵਵਿਆਪੀ ਜਾਂ ਗਿਆਨ ਦੀ ਇਕ ਸੀਮਤ ਸੀਮਾ ਦੀ ਪੇਸ਼ਕਾਰੀ) ਦੇ ਰੂਪ ਵਿਚ ਕਾਫ਼ੀ ਵਿਕਾਸ ਹੋਇਆ ਹੈ।), ਸਭਿਆਚਾਰਕ ਧਾਰਨਾ (ਅਧਿਕਾਰਤ, ਵਿਚਾਰਧਾਰਕ, ਸਿਧਾਂਤਕ, ਉਪਯੋਗੀ), ਲੇਖਕਤਾ (ਯੋਗਤਾਵਾਂ, ਸ਼ੈਲੀ), ਪਾਠਕ (ਸਿੱਖਿਆ ਦਾ ਪੱਧਰ, ਪਿਛੋਕੜ, ਰੁਚੀਆਂ, ਸਮਰੱਥਾਵਾਂ), ਅਤੇ ਉਨ੍ਹਾਂ ਦੇ ਉਤਪਾਦਨ ਅਤੇ ਵੰਡ ਲਈ ਉਪਲਬਧ ਤਕਨਾਲੋਜੀ (ਹੱਥ ਲਿਖਤ ਖਰੜੇ, ਛੋਟੇ ਜਾਂ ਵੱਡੇ ਪ੍ਰਿੰਟ ਰਨ, ਇੰਟਰਨੈਟ ਪ੍ਰੋਡਕਸ਼ਨ).
ਡਾ. ਜਸਵੰਤ ਸਿੰਘ ਨੇਕੀ (27 ਅਗਸਤ 1925 - 11 ਸਤੰਬਰ 2015) ਪੰਜਾਬੀ ਚਿੰਤਕ, ਨਵ-ਅਧਿਆਤਮਵਾਦੀ ਕਵੀ ਅਤੇ ਉਹ ੧੯੭੮ ਤੋਂ ੧੯੮੧ ਤੱਕ ਪੀ ਜੀ ਆਈ ਦੇ ਡਾਇਰੈਕਟਰ ਅਤੇ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ, ਦਿੱਲੀ ਦੇ ਮਨੋਚਕਿਤਸਾ ਵਿਭਾਗ ਦੇ ਮੁੱਖੀ ਵੀ ਰਹੇ। ਵਿਦਿਆਰਥੀ ਜੀਵਨ ਦੋਰਾਨ ਉਹ ਪੰਥਕ ਆਗੂ ਮਾਸਟਰ ਤਾਰਾ ਸਿੰਘ ਦੇ ਕਾਫੀ ਨਜਦੀਕ ਸਨ ਤੇ ਉਹ 20 ਨਵੰਬਰ 1948 ਤੋਂ 28 ਜਨਵਰੀ 1950 ਤੱਕ ਆਲ ਇੰਡੀਆ ਸਿੱਖ ਸਟੂਡੈਂਟ ਫ਼ੇਡਰੇਸ਼ਨ ਦੇ ਪਰਧਾਨ ਵੀ ਰਹੇ। ਡਾਕਟਰ ਨੇਕੀ ਭਾਈ ਵੀਰ ਸਿੰਘ ਸਾਹਿਤ ਸਦਨ ਦੇ ਉਪ-ਪਰਧਾਨ ਸਨ। ਉਹਨਾਂ ਸਿੱਖ ਧਰਮ ਸ਼ਾਸਤਰ ਤੇ ਵੀ ਕੰਮ ਕੀਤਾ। ਉਹ ਦੁਨੀਆ ਦੇ ਮਸ਼ਹੂਰ ਮਨੋਰੋਗ ਮਾਹਿਰ ਸਨ। ਉਨ੍ਹਾਂ ਨੂੰ 1979 ਵਿੱਚ ਆਪਣੀ ਰਚਨਾ, ਕਰੁਣਾ ਦੀ ਛੂਹ ਤੋਂ ਮਗਰੋਂ ਲਈ ਸਾਹਿਤ ਅਕਾਦਮੀ ਪੁਰਸਕਾਰ ਹਾਸਲ ਕੀਤਾ। ਆਧੁਨਿਕ ਪੰਜਾਬੀ ਕਾਵਿ ਦੀ ਨਵੀਂ ਤੇ ਵੱਖਰੀ ਨੁਹਾਰ ਘੜਨ ਵਾਲੇ ਤੇ ਇਸ ਨੂੰ ਨਵਾਂ ਦਿਸ਼ਾ ਬੋਧ ਦੇਣ ਵਾਲੇ ਕੁਝ ਚੋਣਵੇਂ ਕਵੀਆਂ ਵਿੱਚੋਂ ਡਾ.
ਲੋਕ ਸਭਾ, ਸੰਵਿਧਾਨਕ ਤੌਰ 'ਤੇ ਲੋਕਾਂ ਦਾ ਸਦਨ, ਭਾਰਤ ਦੀ ਦੋ-ਸਦਨੀ ਸੰਸਦ ਦਾ ਹੇਠਲਾ ਸਦਨ ਹੈ, ਜਿਸ ਦਾ ਉਪਰਲਾ ਸਦਨ ਰਾਜ ਸਭਾ ਹੈ। ਲੋਕ ਸਭਾ ਦੇ ਮੈਂਬਰ ਬਾਲਗ ਯੂਨੀਵਰਸਲ ਮਤਾਧਿਕਾਰ ਦੁਆਰਾ ਚੁਣੇ ਜਾਂਦੇ ਹਨ ਅਤੇ ਉਹਨਾਂ ਦੇ ਸਬੰਧਤ ਹਲਕਿਆਂ ਦੀ ਨੁਮਾਇੰਦਗੀ ਕਰਨ ਲਈ ਪਹਿਲੀ-ਪਾਸਟ-ਦ-ਪੋਸਟ ਪ੍ਰਣਾਲੀ ਦੁਆਰਾ ਚੁਣੇ ਜਾਂਦੇ ਹਨ, ਅਤੇ ਉਹ ਪੰਜ ਸਾਲਾਂ ਲਈ ਜਾਂ ਰਾਸ਼ਟਰਪਤੀ ਦੀ ਸਲਾਹ 'ਤੇ ਸੰਸਥਾ ਨੂੰ ਭੰਗ ਕਰਨ ਤੱਕ ਆਪਣੀਆਂ ਸੀਟਾਂ 'ਤੇ ਕਾਇਮ ਰਹਿੰਦੇ ਹਨ। ਮੰਤਰੀ ਮੰਡਲ.
ਨਾਂਵ (ਲਾਤੀਨੀ ਵਿੱਚ nōmen, ਸ਼ਾਬਦਿਕ 'ਨਾਮ') ਭਾਸ਼ਾ ਦੇ ਵਾਕ ਦੀ ਇੱਕ ਇਕਾਈ ਹੁੰਦੀ ਹੈ। ਕਿਸੇ ਥਾਂ, ਵਸਤੂ, ਸੰਕਲਪ, ਜੀਵ, ਗੁਣ, ਸਥਿਤੀ ਆਦਿ ਬਾਰੇ ਸੰਕੇਤਕ ਸ਼ਬਦਾਂ ਨੂੰ ਨਾਂਵ ਕਹਿੰਦੇ ਹਨ। ਭਾਸ਼ਾ ਵਿਗਿਆਨ ਵਿੱਚ ਨਾਂਵ ਇੱਕ ਵਿਸ਼ਾਲ ਅਤੇ ਖੁੱਲ੍ਹੀ ਸ਼ਬਦ ਸ਼੍ਰੇਣੀ ਦਾ ਮੈਂਬਰ ਹੈ ਜਿਸਦੇ ਮੈਂਬਰ ਵਾਕੰਸ਼ ਦੇ ਕਰਤਾ ਦੇ ਮੁੱਖ ਸ਼ਬਦ, ਕਿਰਿਆ ਦੇ ਕਰਮ, ਜਾਂ ਸੰਬੰਧਕ ਦੇ ਕਰਮ ਦੇ ਰੂਪ ਵਿੱਚ ਮੌਜੂਦ ਹੋ ਸਕਦੇ ਹਨ। ਨਾਂਵ ਦੀਆਂ ਪੰਜ ਕਿਸਮਾਂ ਹੁੰਦੀਆਂ ਹਨ:-
ਦਲੀਪ ਕੌਰ ਟਿਵਾਣਾ (4 ਮਈ 1935 - 31 ਜਨਵਰੀ 2020) ਇੱਕ ਪੰਜਾਬੀ ਨਾਵਲਕਾਰ ਤੇ ਨਿੱਕੀ ਕਹਾਣੀ ਦੀ ਲੇਖਿਕਾ ਸੀ। ਉਸ ਨੇ ਜ਼ਿਆਦਾਤਰ ਮਜ਼ਲੂਮ ਔਰਤਾਂ ਦੀ ਮਾਨਸਿਕਤਾ ਅਤੇ ਉਹਨਾਂ ਦੇ ਸਮਾਜ ਵਿੱਚ ਨੀਵੇਂ ਦਰਜੇ ਦੀ ਹਾਲਤ ਬਾਰੇ ਲਿਖਿਆ ਹੈ। ਉਸ ਦੇ ਨਾਵਲਾਂ ਦੀਆਂ ਕੁਝ ਔਰਤਾਂ ਪੜ੍ਹੀਆਂ-ਲਿਖੀਆਂ ਜਾਂ ਆਰਥਿਕ ਤੌਰ 'ਤੇ ਮਜ਼ਬੂਤ ਹੋਣ ਦੇ ਬਾਵਜੂਦ ਵੀ ਮਨੁੱਖਤਾ ਵਿੱਚ ਬਰਾਬਰੀ ਦਾ ਇਜ਼ਹਾਰ ਨਹੀਂ ਕਰ ਸਕੀਆਂ, ਨਾ ਹੀ ਉਹ ਇੱਕ ਡਰ ਥੱਲੇ ਰਹਿ ਕੇ ਪਰਿਵਾਰ ਤੇ ਸਮਾਜ ਵਿੱਚ ਬਰਾਬਰੀ ਦਾ ਦਾਅਵਾ ਕਰਦੀਆਂ ਹਨ।