ਪੰਜਾਬੀ ਵਿਕੀਪੀਡੀਆ ਦੇ ਸਭ ਤੋਂ ਜ਼ਿਆਦਾ ਵੇਖੇ ਜਾਣ ਵਾਲੇ ਲੇਖ, ਰੋਜ਼ਾਨਾ ਨਵਪੂਰਤ ਹੋਰ ਜਾਣੋ...
"ਲੋਕ-ਨਾਚ ਨਾਲ ਮਾਨਸਿਕਤਾ ਨਾਚ ਕਲਾ ਨੂੰ ਆਪਣੇ ਜੀਵਨ ਦਾ ਸੁਭਾਵਿਕ ਅਮਲ ਪ੍ਰਵਾਨ ਕਰਦੀ ਰਹੀ ਹੈ।" 'ਨੱਚਣ ਵਾਲੇ ਦੀ ਅੱਡੀ ਨਾ ਰਹਿੰਦੀ , ਗਾਉਣ ਵਾਲੇ ਦਾ ਮੂੰਹ' ਇਸ ਸੁਭਾਵਕ ਅਮਲ ਦੀ ਪੁਸ਼ਟੀ ਕਰਦੀ ਕਾਵਿ ਸਤਰ ਹੈ। ਨਾਚ ਕਲਾ ਕਿਸੇ ਵੀ ਸੂਰਤ ਵਿੱਚ ਮੂਕ ਪੇਸ਼ਕਾਰੀ ਨਹੀਂ ਹੈ। ਖ਼ਾਸਕਰ ਪੰਜਾਬੀ ਲੋਕ ਨਾਚ ਗਿੱਧਾ ਭੰਗੜਾ ਤਾਂ ਗੀਤਾਂ ਦੇ ਬੋਲ ਜਾਂ ਬੋਲੀਆਂ ਤੋਂ ਬਿਨਾਂ ਪੇਸ਼ ਕਿਤੇ ਜਾਣਾ ਸੰਭਵ ਹੀ ਨਹੀਂ। ਲੋਕ-ਸਮੂਹ ਦੀ ਸਿਰਜਨ-ਕਲਾ ਦੀ ਇੱਕ ਮਹੱਤਵਪੂਰਨ ਵੰਨਗੀ ਹੈ, ਜੋ ਲੋਕ-ਮਾਨਸ ਦੇ ਸਮੁਚੇ ਹਾਵਾਂ-ਭਾਵਾਂ ਨੂੰ ਸਰੀਰਕ ਮੁਦਰਾਵਾਂ ਦੇ ਪ੍ਰਗਟਾਉ-ਸੰਦਰਭ ਰਾਹੀਂ ਪੇਸ਼ ਕਰਦੀ ਹੈ। ਲੋਕ ਨਾਚ ਵੀ ਇਸੇ ਪ੍ਰਕਾਰ ਦੀ ਇੱਕ ਲੋਕ-ਕਲਾ ਹੈ। ਲੋਕ-ਨਾਚ ਮੰਨੋਰੰਜਨ ਦਾ ਸਾਧਨ ਹੀ ਨਹੀਂ, ਇਹ ਕਿਸੇ ਖਿੱਤੇ ਦੇ ਜਨ-ਸਮੂਹ ਦੀ ਸਮਾਜਿਕ, ਸੱਭਿਆਚਾਰਕ, ਨੈਤਿਕ, ਧਾਰਮਿਕ, ਰਾਜਸੀ ਅਤੇ ਇਤਹਾਸਿਕ ਜੀਵਨ-ਤੋਰ ਦੀਆਂ ਵਿਭਿੰਨ ਪਰਤਾਂ ਦਾ ਸਰੀਰਕ ਮੁਦਰਾਵਾਂ ਦੇ ਮਾਧਿਅਮ ਰਾਹੀਂ ਆਪ-ਮੁਹਾਰਾ, ਸਧਾਰਨ, ਖੁਸ਼ੀਆਂ-ਖੇੜਿਆਂ ਭਰਪੂਰ ਅੰਦਰੂਨੀ ਭਾਵਨਾਵਾਂ ਦਾ ਬਾਹਰੀ ਪ੍ਰਗਟਾਵਾ ਵੀ ਹੈ। ਪੰਜਾਬ ਦੇ ਲੋਕ-ਨਾਚ ਪੰਜਾਬ ਪੰਜਾਬ ਦੇ ਜਨ-ਜੀਵਨ ਦਾ ਮਹੱਤਪੂਰਨ ਅੰਗ ਹਨ।"ਪੰਜਾਬ ਦੇ ਲੋਕ-ਨਾਚਾਂ ਦਾ ਵਰਗੀਕਰਨ ਦੋ ਪੱਧਰਾਂ ਤੇ ਕੀਤਾ ਜਾ ਸਕਦਾ ਹੈ:
ਖੇਡਣਾ ਮਨੁੱਖ ਦੀ ਸਹਿਜ ਸੁਭਾਵਿਕ ਪ੍ਰਵਿਰਤੀ ਹੈ। ਮਨੁੱਖ ਆਦਿ-ਕਾਲ ਤੋਂ ਹੀ ਖੇਡਦਾ ਆਇਆ ਹੈ। ਕੁਦਰਤ ਨੇ ਹਰ ਪ੍ਰਾਣੀ ਵਿੱਚ ਖੇਡਣ ਦਾ ਗੁਣ ਭਰਿਆ ਹੈ। ਆਪਣੇ ਜੁੱਸੇ, ਵਿੱਤ ਤੇ ਸੁਭਾਅ ਅਨੁਸਾਰ ਉਸ ਨੇ ਆਪੋ-ਆਪਣੀਆਂ ਖੇਡਾਂ ਦੀ ਸਿਰਜਣਾ ਕੀਤੀ ਹੈ। ਖੇਡਾਂ ਮਨੋਰੰਜਨ ਦਾ ਅਤੇ ਵਿਹਲੇ ਸਮੇਂ ਦੀ ਉਚਿਤ ਵਰਤੋਂ ਦਾ ਸਭ ਤੋਂ ਵੱਡਾ ਸਾਧਨ ਹਨ। ਖੇਡਾਂ ਤੇ ਮਨਪ੍ਰਚਾਵੇ ਮਨੁੱਖ ਲਈ ਉਨੇ ਹੀ ਜਰੂਰੀ ਹਨ ਜਿਤਨੇ ਅੰਨ, ਪਾਣੀ ਅਤੇ ਹਵਾ। ਇਹ ਮਨੁੱਖ ਦੇ ਸਰਬ-ਪੱਖੀ ਵਿਕਾਸ ਦਾ ਮਹੱਤਵਪੂਰਨ ਸ੍ਰੋਤ ਹਨ। ਬੱਚੇ ਦੇ ਜਨਮ ਲੈਣ ਨਾਲ ਬੱਚੇ ਦੀ ਖੇਡ-ਪ੍ਰਕਿਰਿਆ ਆਰੰਭ ਹੋ ਜਾਂਦੀ ਹੈ; ਜਿਵੇਂ ਕੁੱਝ ਦਿਨਾਂ ਦਾ ਬੱਚਾ ਹੀ ਲੱਤਾਂ-ਬਾਹਾਂ ਮਾਰਨੀਆਂ ਸ਼ੁਰੂ ਕਰ ਦਿੰਦਾ ਹੈ। ਖੇਡ-ਰੁਚੀਆਂ ਹੀ ਬੱਚੇ ਦੇ ਸਰੀਰਿਕ, ਮਾਨਸਿਕ ਅਤੇ ਬੌਧਿਕ ਵਿਕਾਸ ਦੀਆਂ ਸੂਚਕ ਹਨ।
ਪੰਜਾਬੀ ਸੱਭਿਆਚਾਰ ਤੋਂ ਭਾਵ ਪੰਜਾਬੀ ਲੋਕ-ਸਮੂਹ ਦੁਆਰਾ ਸਿਰਜੀ ਵਿਸ਼ੇਸ਼ ਜੀਵਨ-ਜਾਂਚ ਜਿਸ ਵਿੱਚ ਉਨ੍ਹਾ ਲੋਕਾਂ ਦਾ ਰਹਿਣ-ਸਹਿਣ, ਕਿੱਤੇ, ਰਸਮ-ਰਿਵਾਜ, ਰਿਸ਼ਤੇ-ਨਾਤੇ, ਪਹਿਰਾਵਾ, ਵਿਸ਼ਵਾਸ਼, ਕੀਮਤਾਂ, ਮਨੋਰੰਜਨ ਦੇ ਸਾਧਨ, ਭਾਸ਼ਾ ਅਤੇ ਲੋਕ-ਸਾਹਿਤ ਆਦਿ ਸ਼ਾਮਿਲ ਹੁੰਦੇ ਹਨ। ਓਪਰੀ ਨਜ਼ਰੇ ਵੇਖਿਆਂ ਜਿੱਥੇ ਸੱਭਿਆਚਾਰ ਦੀ ਪ੍ਰਕਿਰਤੀ ਸਧਾਰਨ ਜਾਪਦੀ ਹੈ, ਉੱਥੇ ਇਸਦਾ ਅਧਿਐਨ ਕਰ ਦੇ ਹੋਏ ਅਸੀਂ ਮਹਿਸੂਸ ਕਰ ਸਕਦੇ ਹਾਂ ਕਿ ਇਹ ਆਪਣੇ ਆਪ ਵਿੱਚ ਇੱਕ ਜਟਿਲ ਵਰਤਾਰਾ ਵੀ ਹੈ।
ਭਾਈ ਵੀਰ ਸਿੰਘ (5 ਦਸੰਬਰ 1872 – 10 ਜੂਨ 1957) ਇੱਕ ਭਾਰਤੀ ਕਵੀ, ਵਿਦਵਾਨ, ਅਤੇ ਸਿੱਖ ਪੁਨਰ-ਸੁਰਜੀਤੀ ਲਹਿਰ ਦੇ ਸ਼ਾਸਤਰੀ ਸਨ, ਜਿਨ੍ਹਾਂ ਨੇ ਪੰਜਾਬੀ ਸਾਹਿਤਕ ਪਰੰਪਰਾ ਦੇ ਨਵੀਨੀਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਸਿੰਘ ਦੇ ਯੋਗਦਾਨ ਇੰਨੇ ਮਹੱਤਵਪੂਰਨ ਅਤੇ ਪ੍ਰਭਾਵਸ਼ਾਲੀ ਸਨ ਕਿ ਉਹ ਭਾਈ ਵਜੋਂ ਮਾਨਤਾ ਪ੍ਰਾਪਤ ਹੋ ਗਏ, ਇੱਕ ਸਨਮਾਨ ਅਕਸਰ ਉਹਨਾਂ ਲੋਕਾਂ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਨੂੰ ਸਿੱਖ ਧਰਮ ਦਾ ਸੰਤ ਮੰਨਿਆ ਜਾ ਸਕਦਾ ਹੈ।
ਛਪਾਰ ਦਾ ਮੇਲਾ, ਪੰਜਾਬ ਦੇ ਸਮੂਹ ਮੇਲਿਆਂ ਵਿੱਚੋਂ ਇੱਕ ਵਿਲੱਖਣ ਅਤੇ ਸਰੂਪ ਵਿੱਚ ਸੁਚਿੱਤਰ ਮੇਲਾ ਹੈ। ਇਸ ਦਾ ਸਬੰਧ ਪੰਜਾਬੀਆਂ ਦੀ ਪੂਜਾ-ਬਿਰਤੀ ਨਾਲ ਜੁੜਿਆ ਹੋਇਆ ਹੈ। ਇਸ ਮੇਲੇ ਦਾ ਮੁੱਖ ਪ੍ਰਯੋਜਨ ਗੁੱਗੇ ਦੀ ਪੂਜਾ ਅਰਚਨਾ ਕਰਨ ਵਿੱਚ ਨਿਹਿਤ ਮੰਨਿਆ ਗਿਆ ਹੈ। ਗੁੱਗੇ ਦੀ ਪੂਜਾ ‘ਨਾਗ-ਪੂਜਾ’ ਵਰਗੀ ਹੀ ਕੀਤੀ ਜਾਂਦੀ ਹੈ ਜਾਂ ਇਉਂ ਵੀ ਕਹਿ ਸਕਦੇ ਹਾਂ ਕਿ ਨਾਗ ਪੂਜਾ ਦਾ ਕੁਝ ਸੋਧਿਆ ਹੋਇਆ ਰੂਪ ਹੀ ਗੁੱਗਾ ਪੂਜਾ ਹੈ। ਇਸੇ ਭਾਵਨਾ ਬਿਰਤੀ ਸਦਕਾ ਇਹ ਮੇਲਾ ਜ਼ਿਲ੍ਹਾ ਲੁਧਿਆਣਾ ਦੇ ਇੱਕ ਪਿੰਡ ਛਪਾਰ (ਲੁਧਿਆਣਾ ਪੱਛਮ) ਵਿਖੇ, ਹਰ ਸਾਲ ਭਾਦਰੋਂ ਮਹੀਨੇ ਦੀ ਚਾਣਨੀ-ਚੌਦਸ ਨੂੰ ਗੁੱਗੇ ਦੀ ਸਥਾਪਤ ਕੀਤੀ ਹੋਈ ਮਾੜੀ ਉੱਪਰ ਬੜੀ ਸੱਜ-ਧੱਜ ਨਾਲ ਲੱਗਦਾ ਹੈ ਅਤੇ ਲਗਪਗ ਸਤ ਦਿਨਾਂ ਤਕ ਖ਼ੂਬ ਭਰਦਾ ਹੈ। ਆਮ ਤੌਰ ਤੇ ਇਹ ਸਤੰਬਰ ਮਹੀਨਾ ਹੁੰਦਾ ਹੈ ਅਤੇ ਇਹ ਮੇਲਾ ਪੰਜਾਬ ਦੇ ਮਾਲਵਾ ਖੇਤਰ ਦੇ ਸਭ ਤੋਂ ਮਸ਼ਹੂਰ ਮੇਲਿਆਂ ਵਿੱਚੋਂ ਇੱਕ ਹੈ। ਇਸ ਮੇਲੇ ਤੇ ਅੱਡ ਅੱਡ ਤਰ੍ਹਾਂ ਦੇ ਝੁਲੇ ਲਗਦੇ ਹਨ ਜਿਵੇ ਕੇ ਚੰਡੋਲ,ਕਿਸ਼ਤੀ,ਮੌਤ ਦਾ ਖੂਹ ਆਦਿ। ਮੇਲੇ ਤੇ ਕਈ ਪ੍ਰਕਾਰ ਦੀਆਂ ਮਠਿਆਈਆਂ ਹੁੰਦੀਆਂ ਹਨ ਜੋ ਕੇ ਖਾਣ ਵਿੱਚ ਸਵਾਦ ਹੁੰਦੀਆਂ ਹਨ ਜਿਵੇ ਕੇ ਪਾਥੀਆਂ, ਗੁਲਾਬ ਜਾਮੁਨ, ਰਸਗੁੱਲੇ ਆਦਿ।
ਰੀਤੀ ਰਿਵਾਜ ਸ਼ਬਦ ਅੰਗਰੇਜੀ ਦੇ ਪਦ ritual ਦੇ ਪੰਜਾਬੀ ਅਨੁਵਾਦ ਵਜੋਂ ਵਰਤਿਆ ਗਿਆ ਹੈ। ਸਮਾਜ ਦੇ ਸਮਾਂ ਵਿਹਾ ਚੁੱਕੇ ਕਾਰਜ ਜਦੋਂ ਆਪਣੇ ਸਾਰਥਕ ਪ੍ਰਕਾਰਜ ਤੋਂ ਮੁਕਤ ਹੋ ਕੇ ਪ੍ਰਤੀਕ ਰੂਪ ਵਿੱਚ ਕੀਤੇ ਜਾਂਦੇ ਹਨ, ਤਾਂ ਉਹ ਰਸਮਾਂ ਅਖਵਾਉਂਦੇ ਹਨ। ਪੰਜਾਬ ਵਿੱਚ ਅਜਿਹੇ ਅਨੇਕਾ ਕਾਰਜ ਹਨ, ਜਿਨਾ ਦੀ ਪਹਿਲਾ ਕਦੀ ਮਹੱਤਤਾ ਸੀ, ਪਰ ਹੁਣ ਉਹ ਵੇਲਾ ਵਿਹਾ ਚੁਕੇ ਹਨ ਪਰ ਇਹ ਪ੍ਰਕਾਰਜ ਪ੍ਰਤੀਕ ਰੂਪ ਵਿੱਚ ਅੱਜ ਵੀ ਨਿਭਾਏ ਜਾਂਦੇ ਹਨ। ਜਿਸ ਤਰਾਂ ਉਹਨਾਂ ਦਾ ਵਾਸਤਵਿਕ ਅਮਲ ਹੋਇਆ ਕਰਦਾ ਸੀ। ਵਿਅਕਤੀ ਜੀਵਨ ਨਾਲ ਸਬੰਧਿਤ ਅਜਿਹਾ ਕੋਈ ਮੌਕਾ ਨਹੀਂ ਜਦੋਂ ਕੋਈ ਰਸਮ ਨਾ ਕੀਤੀ ਜਾਂਦੀ ਹੋਵੇ। ਵਿਅਕਤੀ ਜੀਵਨ ਦੀਆਂ ਤਿੰਨ ਅਵਸਥਾਵਾਂ ਪ੍ਰਮੁੱਖ ਮੰਨੀਆਂ ਜਾਂਦੀਆਂ ਹਨ। ਜਨਮ ਵਿਆਹ ਮੌਤ ਉਹਨਾਂ ਨਾਲ ਸਬੰਧਿਤ ਰਸਮਾਂ ਹੇਠ ਲਿਖੇ ਹਨ: -
ਪੰਜਾਬੀ ਭਾਸ਼ਾ (ਸ਼ਾਹਮੁਖੀ ਲਿਪੀ: پنجابی, ਪੰਜਾਬੀ) ਪੰਜਾਬ ਦੀ ਭਾਸ਼ਾ ਹੈ, ਜਿਸ ਨੂੰ ਪੰਜਾਬ ਖੇਤਰ ਦੇ ਵਸਨੀਕ ਜਾਂ ਸੰਬੰਧਿਤ ਲੋਕ ਬੋਲਦੇ ਹਨ। ਇਹ ਭਾਸ਼ਾਵਾਂ ਦੇ ਹਿੰਦ-ਯੂਰਪੀ ਪਰਿਵਾਰ ਵਿੱਚੋਂ ਹਿੰਦ-ਇਰਾਨੀ ਪਰਿਵਾਰ ਨਾਲ਼ ਸਬੰਧ ਰੱਖਦੀ ਹੈ। ਇਹ ਪੰਜਾਬੀਆਂ ਦੀ ਮਾਂ ਬੋਲੀ ਹੈ ਅਤੇ ਸਿੱਖਾਂ ਦੀ ਧਾਰਮਿਕ ਭਾਸ਼ਾ ਵੀ ਹੈ। ਗੁਰਮੁਖੀ ਲਿਪੀ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕੀਤੀ ਗਈ ਹੈ। ਇਹ ਦੁਨੀਆਂ ਅਤੇ ਖ਼ਾਸ ਕਰ ਦੱਖਣੀ ਏਸ਼ੀਆ ਦੇ ਉੱਘੇ ਭੰਗੜਾ ਸੰਗੀਤ ਦੀ ਭਾਸ਼ਾ ਹੈ। ਪਾਕਿਸਤਾਨ ਵਿੱਚ ਇਹ ਸਭ ਤੋਂ ਵੱਧ ਬੋਲੀ ਜਾਣ ਵਾਲੀ ਬੋਲੀ ਹੈ।
ਗੂਰੁ ਅੰਗਦ ਦੇਵ ਜੀ (31 ਮਾਰਚ 1504 – 29 ਮਾਰਚ 1552) ਸਿੱਖਾਂ ਦੇ ਦਸਾਂ ਵਿਚੋਂ ਦੂਜੇ ਗੁਰੂ ਸਨ। ਇਹਨਾਂ ਦਾ ਜਨਮ ਹਿੰਦੂ ਖ਼ਾਨਦਾਨ ਵਿੱਚ, ਜਮਾਂਦਰੂ ਨਾਮ ਲਹਿਣੇ ਨਾਲ਼, ਪਿੰਡ ਹਰੀਕੇ (ਹੁਣ ਸਰਾਏ ਨਾਗਾ, ਮੁਕਤਸਰ ਨੇੜੇ) ਪੰਜਾਬ ਵਿਖੇ ਹੋਇਆ। ਭਾਈ ਲਹਿਣਾ ਖੱਤਰੀ ਟੱਬਰ ਵਿੱਚ ਪਲ਼ਿਆ, ਜਿਸਦੇ ਪਿਓ ਨਿੱਕੇ ਸਕੇਲ ਦੇ ਸੁਦਾਗਰ ਸੀ, ਅਤੇ ਆਪ ਉਹ ਦੁਰਗਾ ਦੇ ਪੁਜਾਰੀ ਸਨ। ਇਹਨਾਂ ਦੀ ਮੁਲਾਕਾਤ ਗੁਰੂ ਨਾਨਕ, ਸਿੱਖੀ ਦੇ ਬਾਨੀ ਨਾਲ਼ ਹੋਣ ਤੋਂ ਬਾਅਦ ਇਹ ਸਿੱਖ ਬਣ ਗਏ। ਗੁਰੂ ਨਾਨਕ ਸਾਹਿਬ ਨੇ ਲਹਿਣਾ ਨਾਮ ਤਬਦੀਲ ਕਰ ਅੰਗਦ ("ਮੇਰਾ ਆਪਣਾ ਅੰਗ") ਰੱਖ ਦਿੱਤਾ, ਅਤੇ ਆਪਣੇ ਪੁੱਤਾਂ ਦੀ ਬਜਾਏ ਅੰਗਦ ਨੂੰ ਦੂਜਾ ਗੁਰੂ ਐਲਾਨ ਦਿੱਤਾ।
ਮੇਲੇ ਅਤੇ ਤਿਉਹਾਰ ਸਮਾਜ ਦੇ ਹਰ ਵਰਗ ਦੇ ਲੋਕਾਂ ਦੀਆਂ ਭਾਵਨਾਵਾਂ, ਉਨ੍ਹਾਂ ਦੀਆਂ ਖੁਸ਼ੀਆਂ, ਚਾਅ ਮਲਾਰ, ਸੱਧਰਾਂ, ਯਾਦਾਂ, ਕਾਮਨਾਵਾਂ, ਮਨੌਤਾਂ ਅਤੇ ਪ੍ਰਤਿਭਾ ਦਾ ਪ੍ਰਗਟਾਵਾ ਕਰਨ ਵਾਲਾ ਇੱਕ ਸੋਮਾ ਹਨ। ਤਿਉਹਾਰ ਅਤੇ ਮੇਲੇ ਮਨੁੱਖ ਦੀਆਂ ਧਾਰਮਿਕ ਰਹੁ-ਰੀਤਾਂ ਤੇ ਜਜਬਾਤੀ ਰਹੁ-ਰੀਤਾਂ ਨਾਲ ਜੁੜੇ ਹੁੰਦੇ ਹਨ। ਕੁਝ ਇੱਕ ਤਿਉਹਾਰ ਕੁੜੀਆਂ ਮੁਟਿਆਰਾਂ ਦੇ ਹੁੰਦੇ ਹਨ। ਪੰਜਾਬ, ਮਨਮੋਹਕ ਖੇਤਾਂ ਅਤੇ ਦਿਲ ਨੂੰ ਪਿਆਰ ਕਰਨ ਵਾਲੇ ਲੋਕਾਂ ਦੀ ਧਰਤੀ ਹੈ, ਇਹ ਸਭਿਆਚਾਰਕ ਅਮੀਰੀ ਲਈ ਸਭ ਤੋਂ ਵੱਧ ਪ੍ਰਸ਼ੰਸਾ ਵਾਲਾ ਰਾਜ ਹੈ| ਉਹ ਰਾਜ ਜੋ 5 ਗਾਰਲਿੰਗ ਨਦੀਆਂ ਦੀ ਸੁੰਦਰਤਾ ਪ੍ਰਾਪਤ ਕਰਦਾ ਹੈ ਸੈਲਾਨੀਆਂ ਨੂੰ ਇਸ ਦੇ ਸੁੰਦਰਤਾ ਦੇ ਹੇਠਾਂ ਲਿਆਉਣ ਦਾ ਰਾਹ ਪੱਧਰਾ ਕਰਦਾ ਹੈ। ਇਸ ਸੁੰਦਰ ਅਵਸਥਾ ਦਾ ਸਾਰ ਆਪਣੇ ਤਿਉਹਾਰਾਂ ਦੁਆਰਾ ਸੱਚਮੁੱਚ ਅਨੁਭਵ ਕੀਤਾ ਜਾਂਦਾ ਹੈ|
ਅੰਮ੍ਰਿਤਾ ਪ੍ਰੀਤਮ (31 ਅਗਸਤ 1919 - 31 ਅਕਤੂਬਰ 2005) ਇੱਕ ਪੰਜਾਬੀ ਲੇਖਕ, ਕਵੀ, ਨਾਵਲਕਾਰ, ਕਹਾਣੀਕਾਰ ਅਤੇ ਵਾਰਤਕਕਾਰ ਸੀ ਜਿਸਨੇ ਪੰਜਾਬੀ ਅਤੇ ਹਿੰਦੀ ਭਾਸ਼ਾਵਾਂ ਵਿੱਚ ਸਾਹਿਤ ਰਚਨਾ ਕੀਤੀ। ਉਸਨੂੰ ਪੰਜਾਬੀ ਭਾਸ਼ਾ ਦੇ 20ਵੀਂ ਸਦੀ ਦੇ ਸਭ ਤੋਂ ਅਹਿਮ ਕਵੀਆਂ ਵਿੱਚ ਮੰਨਿਆ ਜਾਂਦਾ ਹੈ ਅਤੇ ਪਹਿਲੀ ਅਹਿਮ ਨਾਰੀ ਲੇਖਕ ਮੰਨਿਆ ਜਾਂਦਾ ਹੈ। ਛੇ ਦਹਾਕਿਆਂ ਵਿੱਚ ਫੈਲੇ ਆਪਣੇ ਸਾਹਿਤਕ ਸਫ਼ਰ ਦੌਰਾਨ, ਉਸਨੇ ਕਵਿਤਾ, ਨਾਵਲ, ਜੀਵਨੀ, ਨਿਬੰਧ ਵਰਗੀਆਂ ਵਿਧਾਵਾਂ ਦੇ ਅੰਦਰ 100 ਤੋਂ ਵੱਧ ਕਿਤਾਬਾਂ ਲਿਖੀਆਂ ਹਨ। ਇਨ੍ਹਾਂ ਰਚਨਾਵਾਂ ਵਿੱਚ ਪ੍ਰੀਤਮ ਦੇ 20 ਕਾਵਿ-ਸੰਗ੍ਰਹਿ, 13 ਕਹਾਣੀ-ਸੰਗ੍ਰਹਿ, ਵਾਰਤਕ ਦੀਆਂ ਕਿਤਾਬਾਂ, ਤਿੰਨ ਸਫ਼ਰਨਾਮੇ, ਦੋ ਸਵੈ-ਜੀਵਨੀਆਂ ਅਤੇ ਪੰਜਾਬੀ ਲੋਕ ਗੀਤਾਂ ਦਾ ਇੱਕ ਸੰਗ੍ਰਿਹ ਵੀ ਸ਼ਾਮਿਲ ਹਨ। ਉਸ ਦੀਆਂ ਕਿਤਾਬਾਂ ਨੂੰ ਕਈ ਭਾਰਤੀ ਅਤੇ ਵਿਦੇਸ਼ੀ ਭਾਸ਼ਾਵਾਂ ਵਿੱਚ ਅਨੁਵਾਦ ਵੀ ਕੀਤਾ ਗਿਆ ਹੈ। ਅੰਮ੍ਰਿਤਾ ਪ੍ਰੀਤਮ ਨੇ 1966 ਤੋਂ ਨਾਗਮਣੀ ਮਾਸਿਕ ਪੱਤਰ ਦੀ ਸੰਪਾਦਨਾ ਸ਼ੁਰੂ ਕੀਤੀ। ਪ੍ਰੀਤਮ ਨੂੰ ਸਾਹਿਤ ਅਕਾਦਮੀ ਇਨਾਮ, ਭਾਰਤੀ ਗਿਆਨਪੀਠ ਅਤੇ ਪਦਮ ਵਿਭੂਸ਼ਨ ਨਾਲ ਸਨਮਾਨਿਤ ਕੀਤਾ ਗਿਆ।
ਹੇਮਕੁੰਟ ਸਾਹਿਬ ਚਮੋਲੀ ਜ਼ਿਲ੍ਹਾ, ਉੱਤਰਾਖੰਡ, ਭਾਰਤ ਵਿੱਚ ਸਥਿਤ ਸਿੱਖਾਂ ਦਾ ਇੱਕ ਪ੍ਰਸਿੱਧ ਤੀਰਥ ਅਸਥਾਨ ਹੈ। ਭਾਰਤ ਦੇ ਨਿਰੀਖਣ ਮੁਤਾਬਕ ਇਹ ਹਿਮਾਲਾ ਪਰਬਤਾਂ ਵਿੱਚ ੪੬੩੨ ਮੀਟਰ (੧੫,੨੦੦ ਫੁੱਟ) ਦੀ ਉਚਾਈ 'ਤੇ ਇੱਕ ਬਰਫ਼ਾਨੀ ਝੀਲ ਕੰਢੇ ਸੱਤ ਪਹਾੜਾਂ ਵਿਚਕਾਰ ਬਿਰਾਜਮਾਨ ਹੈ; ਇਹਨਾਂ ਸੱਤਾਂ ਪਹਾੜਾਂ ਉੱਤੇ ਨਿਸ਼ਾਨ ਸਾਹਿਬ ਝੂਲਦੇ ਹਨ। ਇਸ ਤੱਕ ਰਿਸ਼ੀਕੇਸ਼-ਬਦਰੀਨਾਥ ਸ਼ਾਹ-ਰਾਹ ਉੱਤੇ ਪੈਂਦੇ ਗੋਬਿੰਦਘਾਟ ਤੋਂ ਸਿਰਫ਼ ਪੈਦਲ ਚੜ੍ਹਾਈ ਰਾਹੀਂ ਹੀ ਪਹੁੰਚਿਆ ਜਾ ਸਕਦਾ ਹੈ।
ਗੁਰੂ ਗੋਬਿੰਦ ਸਿੰਘ (ਉਚਾਰਨ: [gʊɾuː goːbɪn̪d̪ᵊ sɪ́ŋgᵊ]; 22 ਦਸੰਬਰ 1666 – 7 ਅਕਤੂਬਰ 1708; ਜਨਮ ਦਾ ਨਾਮ: ਗੋਬਿੰਦ ਦਾਸ ਜਾਂ ਗੋਬਿੰਦ ਰਾਏ) ਸਿੱਖਾਂ ਦੇ ਦਸਵੇਂ ਗੁਰੂ ਹੋਏ ਹਨ। ਓਹ ਇੱਕ ਅਧਿਆਤਮਿਕ ਗੁਰੂ, ਯੋਧਾ, ਕਵੀ ਅਤੇ ਦਾਰਸ਼ਨਿਕ ਸਨ। ਜਦੋਂ ਓਹਨਾਂ ਦੇ ਪਿਤਾ, ਗੁਰੂ ਤੇਗ ਬਹਾਦਰ ਨੂੰ ਔਰੰਗਜ਼ੇਬ ਦੁਆਰਾ ਸ਼ਹੀਦ ਕੀਤਾ ਗਿਆ ਸੀ, ਤਾਂ ਗੁਰੂ ਗੋਬਿੰਦ ਸਿੰਘ ਨੂੰ ਰਸਮੀ ਤੌਰ 'ਤੇ ਨੌਂ ਸਾਲ ਦੀ ਉਮਰ ਵਿੱਚ ਓਹਨਾਂ ਦੇ ਵਾਰਸ ਵਜੋਂ ਸਿੱਖਾਂ ਦੇ ਅਗਲੇ (ਦਸਵੇਂ) ਆਗੂ ਵਜੋਂ ਸਥਾਪਿਤ ਕੀਤਾ ਗਿਆ ਸੀ। ਓਹ ਸਿੱਖ ਕੌਮ ਦੇ ਅੰਤਿਮ ਮਨੁੱਖੀ ਸਿੱਖ ਗੁਰੂ ਹੋਏ ਹਨ। ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਕਾਲ ਦੌਰਾਨ ਓਹਨਾਂ ਦੇ ਚਾਰ ਜੀਵਿਤ ਪੁੱਤਰ ਸ਼ਹੀਦ ਹੋ ਗਏ - ਦੋ ਲੜਾਈ ਵਿੱਚ, ਦੋ ਨੂੰ ਮੁਗਲ ਗਵਰਨਰ ਵਜ਼ੀਰ ਖਾਨ ਦੁਆਰਾ ਸ਼ਹੀਦ ਕਰਵਾ ਦਿੱਤਾ ਗਿਆ।
ਭਗਤ ਸਿੰਘ (28 ਸਤੰਬਰ 1907 - 23 ਮਾਰਚ 1931) ਭਾਰਤ ਦਾ ਇੱਕ ਅਜ਼ਾਦੀ ਘੁਲਾਟੀਆ ਸੀ। ਭਗਤ ਸਿੰਘ ਨੂੰ 23 ਮਾਰਚ 1931 ਨੂੰ ਉਸ ਦੇ ਸਾਥੀਆਂ, ਰਾਜਗੁਰੂ ਅਤੇ ਸੁਖਦੇਵ ਦੇ ਨਾਲ ਫ਼ਾਂਸੀ ਤੇ ਲਟਕਾ ਦਿੱਤਾ ਗਿਆ ਸੀ। ਉਹ ਹਿੰਦੁਸਤਾਨ ਸੋਸ਼ਲਿਸਟ ਰਿਪਬਲੀਕਨ ਐਸੋਸੀਏਸ਼ਨ ਦੇ ਸੰਸਥਾਪਕ ਮੈਬਰਾਂ ਵਿੱਚੋਂ ਇੱਕ ਸੀ। ਭਗਤ ਸਿੰਘ ਇਨਕਲਾਬੀ ਹੋਣ ਦੇ ਨਾਲ ਨਾਲ ਮੌਲਿਕ ਚਿੰਤਕ ਵੀ ਸੀ। ਉਸ ਨੇ ਸਮਾਜਿਕ, ਸਿਆਸੀ ਤੇ ਸਭਿਆਚਾਰਕ ਵਰਤਾਰਿਆਂ ਨੂੰ ਤਰਕਸ਼ੀਲ ਤਰੀਕੇ ਨਾਲ ਘੋਖਿਆ ਤੇ ਉਨ੍ਹਾਂ ਬਾਰੇ ਵਿਚਾਰ ਪ੍ਰਗਟਾਏ।
ਪੰਜਾਬ ਉੱਤਰ-ਪੱਛਮੀ ਭਾਰਤ ਦਾ ਇੱਕ ਰਾਜ ਹੈ ਜੋ ਕਿ ਸਮੁੱਚੇ ਪੰਜਾਬ ਖੇਤਰ ਦਾ ਇੱਕ ਭਾਗ ਹੈ। ਇਸ ਦਾ ਦੂਸਰਾ ਭਾਗ ਪਾਕਿਸਤਾਨ ਵਿੱਚ ਹੈ। ਪੰਜਾਬ ਦੇ ਭਾਰਤੀ ਖੇਤਰ ਨੂੰ ਚੜ੍ਹਦਾ ਪੰਜਾਬ ਕਹਿੰਦੇ ਹਨ ਅਤੇ ਪਾਕਿਸਤਾਨ ਵਾਲੇ ਖੇਤਰ ਨੂੰ ਲਹਿੰਦਾ ਪੰਜਾਬ ਕਹਿੰਦੇ ਹਨ। ਇਸ ਦੀ ਸਰਹੱਦ ਉੱਤਰ ਵਿੱਚ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ, ਉੱਤਰ-ਪੂਰਬ ਵਿੱਚ ਹਿਮਾਚਲ ਪ੍ਰਦੇਸ਼, ਦੱਖਣ-ਪੂਰਬ ਵਿੱਚ ਹਰਿਆਣਾ, ਦੱਖਣ-ਪੱਛਮ ਵਿੱਚ ਰਾਜਸਥਾਨ ਅਤੇ ਪੱਛਮ ਵਿੱਚ ਪਾਕਿਸਤਾਨੀ ਪੰਜਾਬ ਨਾਲ ਲੱਗਦੀ ਹੈ। ਰਾਜ ਦਾ ਖੇਤਰਫਲ 50,362 ਵਰਗ ਕਿਲੋਮੀਟਰ (19,445 ਵਰਗ ਮੀਲ) ਦਾ ਹੈ ਜੋ ਕਿ ਭਾਰਤ ਦੇ ਕੁਲ ਭੂਗੋਲਿਕ ਖੇਤਰ ਦਾ 1.53% ਹੈ। ਇਹ ਭਾਰਤ ਦਾ ਖੇਤਰ ਵਜੋਂ 20ਵਾਂ ਸਭ ਤੋਂ ਵੱਡਾ ਰਾਜ ਹੈ। ਭਾਰਤੀ ਪੰਜਾਬ ਦੇ ਮੁੱਖ ਸ਼ਹਿਰ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਬਠਿੰਡਾ, ਮੋਗਾ, ਸੰਗਰੂਰ, ਮੋਹਾਲੀ ਅਤੇ ਪਟਿਆਲਾ ਹਨ। ਇਸ ਦੀ ਰਾਜਧਾਨੀ ਚੰਡੀਗੜ੍ਹ ਹੈ।
ਪ੍ਰਦੂਸ਼ਣ, ਕੁਦਰਤੀ ਵਾਤਾਵਰਨ ਵਿੱਚ ਗੰਦਗੀ ਦੀ ਪਛਾਣ ਹੈ ਜੋ ਵਾਤਾਵਰਨ ਦੀ ਉਲਟ ਤਬਦੀਲੀ ਦਾ ਕਾਰਨ ਬਣਦਾ ਹੈ। ਪ੍ਰਦੂਸ਼ਣ ਰਸਾਇਣਕ ਪਦਾਰਥਾਂ ਜਾਂ ਊਰਜਾ ਦੇ ਰੂਪ ਲੈ ਸਕਦਾ ਹੈ, ਜਿਵੇਂ ਕਿ ਰੌਲਾ, ਗਰਮੀ ਜਾਂ ਰੋਸ਼ਨੀ ਪ੍ਰਦੂਸ਼ਣ, ਪ੍ਰਦੂਸ਼ਣ ਦੇ ਹਿੱਸੇ, ਜਾਂ ਤਾਂ ਬਾਹਰਲੇ ਪਦਾਰਥ / ਊਰਜਾ ਜਾਂ ਕੁਦਰਤੀ ਤੌਰ ਤੇ ਪੈਦਾ ਹੋਣ ਵਾਲੀ ਗੰਦਗੀ ਹੋ ਸਕਦੀ ਹੈ। ਪ੍ਰਦੂਸ਼ਣ ਨੂੰ ਅਕਸਰ ਬਿੰਦੂ ਸਰੋਤ ਜਾਂ ਨਾਨ-ਪੁਆਇੰਟ ਸੋਰਸ ਪ੍ਰਦੂਸ਼ਣ ਵਜੋਂ ਸ਼੍ਰੇਣੀਬੱਧ ਕੀਤਾ ਜਾਂਦਾ ਹੈ। 2015 ਵਿੱਚ, ਸੰਸਾਰ ਵਿੱਚ 9 ਮਿਲੀਅਨ ਲੋਕ ਪ੍ਰਦੂਸ਼ਣ ਕਰਕੇ ਮਾਰੇ ਗਏ।
ਪੰਜਾਬ ਦੇ ਲੋਕ ਸਾਹਿਤ ਦੀ ਇਸ ਵੰਨਗੀ ਵਿੱਚ ਬਹੁਤ ਕੁਝ ਏ, ਪੰਜਾਬ ਦੀਆਂ ਇਨ੍ਹਾਂ ਬੋਲੀਆਂ ਵਿੱਚ ਪੂਰੀ ਪੰਜਾਬੀ ਕੌਮ ਦਾ ਦਿਲ ਧੜਕਦਾ ਹੈ ਸਮਾਜ ਦਾ ਚਿਹਰਾ, ਸਮਾਂ -ਕਾਲ ਝਾਤੀ ਮਾਰਦਾ ਹੈ। ਇਹ ਬੋਲੀਆਂ ਪੰਜਾਬੀ ਕੌਮ ਦਾ ਮੁਹਾਂਦਰਾ ਨੇ। ਇਹਨਾਂ ਵਿੱਚ ਪਿਆਰ ਦੇ ਭਾਵ, ਨਫ਼ਰਤ ਦੇ ਭਾਵ , ਮੇਲ - ਮਿਲਾਪ ਅਤੇ ਜੁਦਾਈ ਹੈ। ਬੋਲੀਆਂ ਵਿੱਚ ਲੜਾਈ ਹੈ ਸੁਲਹ ਹੈ। ਇਸ ਵਿੱਚ ਗਰੂਰ ਹੈ ਤਾਬੋਰ ਹੈ ਦੇਸ਼ ਭਗਤੀ ਹੈ। ਇਨ੍ਹਾਂ ਵਿੱਚ ਹੰਝੂਆਂ ਦੀਆਂ ਬਰਸਾਤਾਂ ਤੇ ਹਾਸਿਆਂ ਦੀ ਚਮਕਾਰ ਏ। ਰੁਸਣ ਤੇ ਮਨਾਉਣ ਦੀ ਗੱਲ੍ਹ ਕਰਦੀਆਂ ਏਹ ਬੋਲੀਆਂ ਕਿਤੇ ਢੋਲ ਨੂੰ ਤੋਰ ਕੇ ਵਿਹੜੇ ਵਿੱਚ ਬੈਠੀਆਂ ਐਸੀਆਂ ਪਾਟਦੀਆਂ ਨੇ। ਇਨ੍ਹਾਂ ਬੋਲੀਆਂ ਵਿੱਚ ਜ਼ਾਲਮ ਹਾਕਮਾਂ ਲਈ ਵੰਗਾਰ ਅਤੇ ਬੇਸਹਾਰਿਆਂ ਪ੍ਰਤੀ ਹਮਾਇਤ ਦੇ ਭਾਵ ਵੀ ਸ਼ਾਮਿਲ ਹੁੰਦੇ ਹਨ ਹਾਸ-ਵਿਅੰਗ, ਮਿੱਠੀਆਂ ਤੇ ਪਿਆਰੀਆਂ ਗਾਲ੍ਹਾਂ ਵੀ ਨੇ। ਹਰੀਆਂ ਫਸਲਾਂ, ਸੋਕੇ ਦੀਆਂ ਗੱਲ੍ਹਾਂ ਆ ਜਾਂਦੀਆਂ ਹਨ। ਬੋਲੀਆਂ ਵਿੱਚ ਪੰਜਾਬੀ ਸਭਿਆਚਾਰ ਦੇ ਕੀਮਤੀ ਲਿਬਾਸ ਵੱਡਮੁੱਲੇ ਗਹਿਣਿਆਂ ਦਾ ਜ਼ਿਕਰ ਛੇਡ- ਛਾੜ ਤੇ ਰੁਮਾਂਸ, ਦੁਆਲੇ ਤੇ ਬੱਦ ਦੁਆਵਾਂ ਵੀ ਸ਼ਾਮਿਲ ਹਨ। ਇਨ੍ਹਾਂ ਵਿੱਚ ਰਿਸ਼ਤੇ ਨਾਤੇ ਤੇ ਉਨ੍ਹਾਂ ਦੇ ਗੁਣ ਤੇ ਅਉਗੁਣ ਵੀ ਦਿਖਾਈ ਦਿੰਦੇ ਹਨ। ਇਨ੍ਹਾਂ ਵਿੱਚ ਪੰਛੀਆਂ ਦੀਆਂ ਓਸਾਰੀਆ ਤੇ ਰੁੱਖਾਂ ਦੀਆਂ ਗੱਲਾਂ ਨੇ। ਪਿਆਰ ਦੇ ਗਿਲੇ- ਸ਼ਿਕਵੇ ਤੇ ਇਸ਼ਕੀਆ ਤਰਲੇ ਵੀ ਨੇ। ਇਨ੍ਹਾਂ ਵਿੱਚ ਸੁਰਾਂ ਵੀ ਨੇ ਤਾਲ ਹੋਕੇ ਤੇ ਹਟਕੋਰੇ ਵੀ ਨੇ। ਸਰਘੀ ਵੇਲੇ ਤੋਂ ਲੈਕੇ ਰਾਤ ਦੇ ਪਿਛਲੇ ਪਹਿਰ ਤੱਕ ਪੰਜਾਬੀ ਕੌਮ ਜੋ ਘਾਲਣਾ ਘਾਲਦੀ ਹੈ ਉਹ ਇੰਨ੍ਹਾਂ ਬੋਲੀਆਂ ਵਿੱਚ ਹੈ। ਗਿੱਧਾ ਅਤੇ ਕਈ ਹੋਰ ਲੋਕ ਨਾਚਾਂ ਨੂੰ ਮਹਾਨ ਕਲਾਕ੍ਰਿਤ ਬਣਾਉਣ ਵਿੱਚ ਲੋਕ ਬੋਲੀਆਂ ਦਾ ਵਿਸ਼ੇਸ਼ ਸਥਾਨ ਹੈ। ਖ਼ਾਸ ਕਰਕੇ ਗਿੱਧਾ ਪਾਉਣ ਸਮੇਂ ਮੁਟਿਆਰਾਂ ਇਨ੍ਹਾਂ ਬੋਲੀਆਂ ਰਾਹੀਂ ਹੀ ਜ਼ਿੰਦਗੀ ਦੇ ਹਰ ਰੰਗ ਨੂੰ ਪੇਸ਼ ਕਰਦੀਆਂ ਹਨ ਲੋਕ ਬੋਲੀਆਂ ਪੰਜਾਬੀ ਸੱਭਿਆਚਾਰ ਦੀ ਮੂੰਹ ਬੋਲਦੀ ਤਸਵੀਰ ਹਨ। ਇੰਨ੍ਹਾਂ ਵਿੱਚ ਜ਼ਿੰਦਗੀ ਦੇ ਕਈ ਤਜ਼ਰਬੇ, ਸਮਾਜਿਕ ਆਰਥਿਕ ਅਤੇ ਇਤਿਹਾਸਕ ਜਾਣਕਾਰੀ ਸਮਾਈ ਹੋਈ ਹੈ। ਬੋਲੀਆਂ ਕਿਸੇ ਵਿਸ਼ੇਸ਼ ਲੇਖਕ ਦੀਆਂ ਲਿਖੀਆਂ ਨਹੀਂ ਹੁੰਦੀਆਂ ਇੰਨ੍ਹਾਂ ਵਿੱਚ ਸਮੇਂ ਅਤੇ ਸਥਾਨ ਦੇ ਹਿਸਾਬ ਨਾਲ ਵਾਧਾ - ਘਾਟਾ ਹੁੰਦਾ ਰਹਿੰਦਾ ਹੈ। ਤ੍ਰਿੰਞਣਾ ਵਿੱਚ ਕੱਤਦੀਆਂ ਮੁਟਿਆਰਾਂ ਦੁੱਧ ਰਿੜਕਦੀਆਂ ਸੁਆਣੀਆਂ, ਫੁਲਕਾਰੀਆਂ ਕੱਢਦੀਆਂ ਨੱਢੀਆਂ ਪਤਾ ਨਹੀਂ ਲੋਕ ਬੋਲੀਆਂ ਰੂਪੀ ਖਜ਼ਾਨਾ ਕਿੰਨਾ ਵਧਾ ਦਿੰਦੀਆਂ ਹਨ।
ਭੁੱਖ ਲੱਗਣਾ ਤੇ ਕੁਝ ਖਾ ਲੈਣਾ ਦੇਖਣ ਵਿੱਚ ਇੱਕ ਸਰਲ ਅਤੇ ਸੁਭਾਵਿਕ ਜਿਹੀ ਪ੍ਰਕਿਰਿਆ ਲੱਗਦੀ ਹੈ। ਕਦੇ ਕਿਸੇ ਨੇ ਇਹ ਖਿਆਲ ਨਹੀਂ ਕੀਤਾ ਕਿ ਭੋਜਨ ਜੀਵਾਂ ਦੇ ਲਈ ਕਿੰਨੀ ਅਹਿਮੀਅਤ ਰੱਖਦਾ ਹੈ।ਉਝ ਤਾਂ ਭੋਜਨ ਸਮੁੱਚੀ ਕਾਇਨਾਤ ਦੇ ਜੀਵ ਜੰਤੂਆ ਪਸ਼ੂ ਪੰਛੀਆਂ ਅਤੇ ਬਨਸਪਤੀ ਲਈ ਬੇਹੱਦ ਜਰੂਰੀ ਹੈ।ਪ੍ਰਤੂ ਮਨੁੱਖ ਅਤੇ ਬਾਕੀ ਜੀਵ ਜੰਤੂਆਂ ਦੇ ਭੋਜਨ ਪ੍ਰਾਪਤ ਕਰਨ ਅਤੇ ਪ੍ਰਾਪਤ ਹੋਏ ਭੋਜਨ ਨੂੰ ਗ੍ਰਹਿਣ ਕਰਨ ਦੇ ਢੰਗਾਂ ਅਤੇ ਸਾਧਨਾ ਵਿੱਚ ਢੇਰ ਸਾਰਾ ਅੰਤਰ ਹੈ।ਮਨੁੱਖ ਜਾਤੀ ਕੇਵਲ ਪੇਟ ਭਰਨ ਦੇ ਲਈ ਹੀ ਭੋਜਨ ਨਹੀਂ ਖਾਂਦੀ ਸਗੋ ਮਨੁੱਖੀ ਨਸਲ ਨੇ ਸਮੁੱਚੀ ਭੋਜਨ ਪ੍ਰਣਾਲੀ ਨੂੰ ਇੱਕ ਸੱਭਿਆਚਾਰਕ ਅਮਲ ਵਜੋਂ ਅਪਣਾਇਆ ਹੋਇਆ ਹੈ।ਕੁੱਲੀ, ਗੁੱਲੀ,ਜੁੱਲੀ,ਦੀ ਬੁਨਿਆਦੀ ਲੋੜ ਤੋਂ ਲੈ ਕੇ ਅੰਨ ਜਲ ਮੁੱਕ ਜਾਣ ਤਕ ਭੋਜਨ ਨਾਲ ਕਿੰਨੀ ਹੀ ਸੱਭਿਆਚਾਰਕ ਕਦਰਾਂ ਮਨੁੱਖੀ ਨਸਲ ਦੇ ਨਾਲ ਜੋੜ ਲਈਆ ਹਨ। ਜੇ ਮਨੁੱਖ ਕੇਵਲ ਪੇਟ ਭਰਨ ਦੇ ਲਈ ਭੋਜਨ ਕਰਦਾ ਤਾਂ ਉਸ ਨੂੰ ਛੱਤੀ ਪਕਵਾਨਾਂ ਦੀ ਲਾਲਸਾ ਨਾ ਹੁੰਦੀ ਜੇ ਉਹ ਦਾਲ ਰੋਟੀ ਨਾਲ ਗੁਜ਼ਾਰਾ ਕਰ ਸਕਦਾ ਸੀ ਤਾਂ ਵੰਨ ਸਵੰਨੇ ਖਾਣ ਦਾ ਸਵਾਦ ਨਾ ਰੱਖਦਾ ਭੋਜਨ ਦਾ ਪ੍ਰਯੋਗ ਤਾਂ ਹਰ ਇੱਕ ਮਨੁੱਖੀ ਸਮਾਜ ਚ ਹੁੰਦਾ ਹੈ ਪ੍ਰੰਤੂ ਕੋਈ ਸਮਾਜ ਭੋਜਨ ਪ੍ਰਤੀ ਕਿਸ ਕਿਸਮ ਦੀ ਪਹੁੰਚ ਅਪਣਾਉਦਾ ਹੈ।ਅਰਥਾਤ ਕਿਸੇ ਸਮਾਜ ਦੇ ਲੋਕ ਭੋਜਨ ਕਿਸ ਸਮੇਂ ਗ੍ਰਹਿਣ ਕਰਦੇ ਹਨ।ਉਹਨਾ ਦੇ ਭੋਜਨ ਦੀ ਕਿਸਮ ਕਿਹੋ ਜਿਹੀ ਹੈ?ਇਹ ਸਾਰੇ ਪੱਖ ਮਿਲ ਕੇ ਸਬੰਧਿਤ ਸਮਾਜ ਦੇ ਸੱਭਿਆਚਾਰ ਦੀ ਭੋਜਨ ਪ੍ਰਣਾਲੀ ਬਣ ਜਾਂਦੇ ਹਨ।ਮਨੁੱਖ ਦੇ ਜੀਵਨ ਲਈ ਰੋਟੀ ਕੱਪੜਾ ਅਤੇ ਮਕਾਨ ਮਨੁੱਖ ਦੀਆਂ ਮੁੱਢਲੀਆਂ ਲੋੜਾ ਹਨ। ਮਨੁੱਖੀ ਜੀਵਨ ਦੀਆਂ ਲੋੜਾ ਅਤੇ ਸਹੂਲਤਾ ਲਈ ਵਰਤੋ ਵਿੱਚ ਆਉਣ ਵਾਲੀਆਂ ਵਸਤੂਆ ਸੱਭਿਆਚਾਰ ਦਾ ਪਦਾਰਥਕ ਪੱਖ ਪੇਸ ਕਰਦੀਆ ਹਨ ਖਾਣ ਪੀਣ ਵੀ ਲੋਕਾਂ ਦੇ ਜੀਵਨ ਦੀ ਮੁੱਢਲੀ ਤਸਵੀਰ ਪੇਸ ਕਰਦਾ ਹੈ ਇਹ ਤਿੰਨ ਮੁੱਖ ਲੋੜਾਂ ਹੀ ਮਨੁੱਖ ਦੇ ਕਾਰ-ਵਿਹਾਰ ਸਿਹਤ ਆਦਿ ਨੂੰ ਪ੍ਰਭਾਵਿਤ ਕਰਦੀਆਂ ਹਨ।ਇੱਥੋਂ ਤੱਕ ਕਿ ਮਨੁੱਖ ਦੇ ਖਾਣ ਪੀਣ ਤੋਂ ਹੀ ਉਸ ਦੀ ਕੰਮ ਪ੍ਰਤੀ ਲਗਨ ਜਾਂ ਸਮਰੱਥਾ ਦਾ ਅੰਦਾਜ਼ਾ ਲਗਾਇਆ ਜਾਂਦਾ ਹੈ। ਜਿਵੇਂ:- 'ਜਿਹਾ ਤੇਰਾ ਅੰਨ ਪਾਣੀ ਤੇਹਾ ਸਾਡਾ ਕੰਮ ਜਾਣੀ ਪੰਜਾਬੀ ਸੱਭਿਆਚਾਰ ਦੀ ਭੋਜਨ ਪ੍ਰਣਾਲੀ ਦੀ ਗੱਲ ਕਰਦਿਆ ਇਹ ਕਿਹਾ ਜਾ ਸਕਦਾ ਹੈ ਕਿ ਪੰਜਾਬੀਆਂ ਦਾ ਵਧੇਰਾ ਭੋਜਨ ਕਣਕ ਹੈ ਜਿਵੇਂ ਮੁਹਾਵਰਾ ਹੈ...
ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿੱਖਾਂ ਦੇ ਪ੍ਰਗਟ ਤੇ ਸਦੀਵੀ ਕਾਲ ਲਈ ਗੁਰੂ ਹਨ । ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਇਸ ਮਹਾਨ ਗ੍ਰੰਥ ਦਾ ਸੰਕਲਨ 1601 ਵਿੱਚ ਸ਼ੁਰੂ ਕੀਤਾ ਅਤੇ 2 ਅਗਸਤ 1604 ਨੂੰ ਸੰਪੰਨ ਕੀਤਾ। ਇਸ ਮਹਾਨ ਗ੍ਰੰਥ ਦੀ ਲੇਖਣੀ ਦਾ ਕਾਰਜ ਭਾਈ ਗੁਰਦਾਸ ਜੀ ਨੇ ਕੀਤਾ। ਇਸ ਵਿੱਚ ਪਹਿਲਾਂ ਪੰਜ ਗੁਰੂਆਂ ਦੀ ਬਾਣੀ ਦਰਜ ਸੀ; ਬਾਅਦ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਸ ਵਿੱਚ 1705 ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਸ਼ਾਮਲ ਕੀਤੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਛੇ ਗੁਰੂ ਸਹਿਬਾਨਾਂ ਤੋਂ ਇਲਾਵਾ 15 ਭਗਤਾਂ, 11 ਭੱਟਾਂ ਤੇ ਤਿੰਨ ਗੁਰੂ ਘਰ ਦੇ ਸਿੱਖ ਸ਼ਰਧਾਲੂਆਂ ਦੀ ਬਾਣੀ ਦਰਜ ਹੈ, ਜੋ ਹੇਠ ਲਿਖੇ ਪ੍ਰਕਾਰ ਹੈ-
ਬੰਦਾ ਸਿੰਘ ਬਹਾਦਰ (27 ਅਕਤੂਬਰ 1670 –9 ਜੂਨ 1716) ਸਿੱਖਾਂ ਦੀ ਸੈਨਾ ਦਾ ਸੈਨਾਪਤੀ ਸੀ। ਉਸ ਦੇ ਬਚਪਨ ਦਾ ਨਾਂ ਲਛਮਣ ਦੇਵ ਸੀ ਪਰ ਓਹ ਲਛਮਣ ਦਾਸ ਅਤੇ ਮਾਧੋ ਦਾਸ ਦੇ ਨਾਵਾਂ ਨਾਲ ਵੀ ਜਾਣਿਆ ਜਾਂਦਾ ਸੀ। ਉਸਨੇ ਪੰਦਰਾਂ ਸਾਲ ਦੀ ਉਮਰ ਵਿੱਚ ਵੈਰਾਗੀ ਬਣਨ ਲਈ ਘਰ ਛੱਡ ਦਿਤਾ ਤਾਂ ਉਸਨੂੰ ਮਾਧੋ ਦਾਸ ਦੇ ਨਾਂ ਨਾਲ ਜਾਣਿਆ ਜਾਣ ਲਗਿਆ। ਉਸਨੇ ਗੋਦਾਵਰੀ ਨਦੀ ਦੇ ਕਿਨਾਰੇ ਆਪਣਾ ਆਸ਼ਰਮ ਬਣਾਇਆ। ਇੱਥੇ ਹੀ ਉਸ ਦੀ ਮੁਲਾਕਾਤ ਸਤੰਬਰ 1708 ਈ. ਵਿੱਚ ਗੁਰੂ ਗੋਬਿੰਦ ਸਿੰਘ ਜੀ ਨਾਲ ਹੋਈ ਅਤੇ ਉਹ ਉਨ੍ਹਾਂ ਦਾ ਸ਼ਰਧਾਲੂ ਬਣ ਗਿਆ। ਗੁਰੂ ਜੀ ਨੇ ਹੀ ਉਸਨੂੰ ਬੰਦਾ ਸਿੰਘ ਬਹਾਦਰ ਦਾ ਨਾਂ ਦਿਤਾ ਅਤੇ ਪੰਜਾਬ ਵਿੱਚ ਮੁਗਲਾਂ ਵਿਰੁੱਧ ਸਿੱਖਾਂ ਦੀ ਅਗਵਾਈ ਕਰਨ ਲਈ ਭੇਜਿਆ। ਗੁਰਦਾਸ ਨੰਗਲ ਵਿੱਚ ਦਸੰਬਰ 1715 ਵਿੱਚ ਗਿ੍ਫ਼ਤਾਰ ਕੀਤੇ ਬੰਦਾ ਸਿੰਘ ਅਤੇ ਉਸ ਦੇ ਸਾਥੀ ਅਤੇ ਮਗਰੋਂ ਗਿ੍ਫ਼ਤਾਰ ਕੀਤੇ ਸਿੱਖ ਕੈਦੀ 27 ਫ਼ਰਵਰੀ, 1716 ਦੇ ਦਿਨ ਦਿੱਲੀ ਦੇ ਬਾਹਰਵਾਰ ਪਿੰਡ ਅਗਰਾਬਾਦ ਕੋਲ ਪੁੱਜੇ। 29 ਫ਼ਰਵਰੀ, 1716 ਨੂੰ ਇਨ੍ਹਾਂ ਕੈਦੀਆਂ ਦਾ ਦਿੱਲੀ ਵਿੱਚ ਜਲੂਸ ਕਢਿਆ ਗਿਆ। ਜਲੂਸ ਦੇ ਸਭ ਤੋਂ ਅੱਗੇ ਇੱਕ ਬੈਂਡ-ਵਾਜਾ ਜਾ ਰਿਹਾ ਸੀ। ਇਹ ਜਲੂਸ ਦਿੱਲੀ ਨੇੜਲੇ ਪਿੰਡ ਅਗਰਾਬਾਦ ਤੋਂ ਸ਼ੁਰੂ ਹੋ ਕੇ, 10 ਕਿਲੋਮੀਟਰ ਦੂਰ, ਲਾਲ ਕਿਲਾ ਤਕ ਲਿਜਾਇਆ ਗਿਆ। ਇਸ ਬੈਂਡ ਦੇ ਪਿੱਛੇ ਦੋ ਹਜ਼ਾਰ ਸਿੱਖਾਂ ਦੇ ਸਿਰ, ਜਿਨ੍ਹਾਂ 'ਚ ਤੂੜੀ ਭਰ ਕੇ ਬਾਂਸਾਂ 'ਤੇ ਲਟਕਾਇਆ ਹੋਇਆ ਸੀ, ਜਾ ਰਹੇ ਸਨ। ਇਨ੍ਹਾਂ ਦੇ ਸਿਰਾਂ ਦੇ ਵਾਲ ਖੁਲ੍ਹੇ ਰੱਖੇ ਹੋਏ ਸਨ ਤਾਂ ਜੋ ਲੋਕ ਪਛਾਣ ਸਕਣ ਕਿ ਇਹ ਸਿੱਖਾਂ ਦੇ ਹੀ ਸਿਰ ਹਨ। ਇਨ੍ਹਾਂ ਦੀ ਗਿਣਤੀ ਵਧਾਉਣ ਵਾਸਤੇ ਕੁੱਝ ਔਰਤਾਂ ਦੇ ਸਿਰ ਵੱਢ ਕੇ ਵੀ ਸ਼ਾਮਲ ਕਰ ਦਿਤੇ ਗਏ ਸਨ, ਜੋ ਲੰਮੇ ਵਾਲਾਂ ਕਾਰਨ ਸਿੱਖ ਹੀ ਜਾਪਦੀਆਂ ਸਨ। ਇਸ ਮਗਰੋਂ ਇੱਕ ਹਾਥੀ ਸੀ, ਜਿਸ 'ਤੇ ਰੱਖੇ ਹੋਏ ਪਿੰਜਰੇ ਵਿੱਚ ਬੰਦਾ ਸਿੰਘ ਸੀ। ਬੰਦਾ ਸਿੰਘ ਦਾ ਮਜ਼ਾਕ ਉਡਾਉਣ ਵਾਸਤੇ ਉਸ ਨੂੰ ਇੱਕ ਲਾੜੇ ਵਾਂਗ ਸੁਨਹਿਰੀ ਜ਼ਰੀ ਵਾਲੀ ਲਾਲ ਪੱਗ, ਅਨਾਰ ਦੇ ਫ਼ੁਲਾਂ ਦੇ ਰੰਗ ਦਾ ਸ਼ਾਹੀ ਚੋਗਾ ਪਾਇਆ ਹੋਇਆ ਸੀ। ਉਸ ਦੇ ਸਿਰ 'ਤੇ ਇੱਕ ਲਕੜੀ ਦਾ ਖੋਖਾ ਤਿੰਨ-ਚਾਰ ਕਿਲੋ ਮਿੱਟੀ ਨਾਲ ਭਰ ਕੇ ਰਖਿਆ ਹੋਇਆ ਸੀ, ਜਿਸ ਦੇ ਭਾਰ ਨਾਲ ਉਹ ਗਰਦਨ ਝੁਕਾਈ ਟੇਢਾ ਬੈਠਾ ਸੀ। ਬੰਦਾ ਸਿੰਘ ਭਾਵੇਂ ਪਿੰਜਰੇ ਵਿੱਚ ਬੰਦ ਸੀ, ਪਰ ਫਿਰ ਵੀ ਉਸ ਪਿੱਛੇ ਨੰਗੀ ਤਲਵਾਰ ਹੱਥ ਵਿੱਚ ਫੜ ਕੇ ਇੱਕ ਸਿਪਾਹੀ ਖੜਾ ਕੀਤਾ ਹੋਇਆ ਸੀ ਕਿਉਂਕਿ ਮੁਗ਼ਲ ਡਰਦੇ ਸੀ ਕਿ ਕਿਤੇ ਬੰਦਾ ਜਾਦੂ ਨਾਲ ਉੱਡ ਹੀ ਨਾ ਜਾਵੇ। ਬੰਦਾ ਸਿੰਘ ਵਾਲੇ ਹਾਥੀ ਦੇ ਪਿੱਛੇ 740 ਕੈਦੀ ਸਨ। ਇਨ੍ਹਾਂ ਦੇ ਮੂੰਹਾਂ 'ਤੇ ਕਾਲਖ਼ ਮਲੀ ਹੋਈ ਸੀ। ਉਨ੍ਹਾਂ ਦਾ ਇਕ-ਇਕ ਹੱਥ ਗਰਦਨ ਦੇ ਪਿੱਛੇ ਕਰ ਕੇ ਸ਼ਿਕੰਜੇ ਵਿੱਚ ਕੱਸ ਕੇ ਬੰਨਿ੍ਹਆ ਹੋਇਆ ਸੀ। ਉਨ੍ਹਾਂ ਦੇ ਸਿਰਾਂ 'ਤੇ ਕਾਗ਼ਜ਼ਾਂ ਦੀਆਂ ਖੋਖਾ-ਟੋਪੀਆਂ ਰੱਖੀਆਂ ਹੋਈਆਂ ਸਨ ਤੇ ਉਨ੍ਹਾਂ ਦੇ ਜਿਸਮਾਂ 'ਤੇ ਭੇਡਾਂ ਦੀ ਖੱਲ ਲਵ੍ਹੇਟੀ ਹੋਈ ਸੀ। ਉਨ੍ਹਾਂ ਦਾ ਇਹ ਰੂਪ ਉਨ੍ਹਾਂ ਦਾ ਮਜ਼ਾਕ ਉਡਾਉਣ ਅਤੇ ਉਨ੍ਹਾਂ ਦੀ ਬੇਇਜ਼ਤੀ ਕਰਨ ਵਾਸਤੇ ਬਣਾਇਆ ਗਿਆ ਸੀ। ਉਨ੍ਹਾਂ ਨੂੰ ਦੋ-ਦੋ ਕਰ ਕੇ ਕਾਠੀਆਂ ਤੋਂ ਸੱਖਣੇ ਊਠਾਂ 'ਤੇ ਲੱਦਿਆ ਹੋਇਆ ਸੀ। ਇਸ ਜਲੂਸ ਪਿੱਛੇ ਮੁਹੰਮਦ ਅਮੀਨ ਖ਼ਾਨ, ਉਸ ਦਾ ਪੁੱਤਰ ਕਮਰ-ਉਦ-ਦੀਨ ਖ਼ਾਨ ਅਤੇ ਜ਼ਕਰੀਆ ਖ਼ਾਨ ਪੁੱਤਰ ਅਬਦੁਸ ਸਮਦ ਖ਼ਾਨ ਜੋ ਮਗਰੋਂ ਲਾਹੌਰ ਦਾ ਸੂਬੇਦਾਰ ਬਣਿਆ, ਜੇਤੂਆਂ ਵਾਂਗ ਆਕੜ-ਆਕੜ ਕੇ ਚੱਲ ਰਹੇ ਸਨ। ਇਹ ਜਲੂਸ ਲਾਹੌਰੀ ਗੇਟ ਦੇ ਰਸਤਿਉਂ ਦਿੱਲੀ ਸ਼ਹਿਰ ਵਿੱਚ ਦਾਖ਼ਲ ਹੋਇਆ। ਇਸ ਜਲੂਸ ਨੂੰ ਵੇਖਣ ਵਾਸਤੇ ਦਿੱਲੀ ਦੇ ਸਾਰੇ ਲੋਕ ਸੜਕਾਂ 'ਤੇ ਆਏ ਹੋਏ ਸਨ। ਸ਼ਹਿਰ ਵਿੱਚ ਕੋਈ ਵੀ ਸ਼ਖ਼ਸ ਐਸਾ ਨਹੀਂ ਸੀ ਰਿਹਾ, ਜਿਸ ਨੇ ਇਹ ਨਜ਼ਾਰਾ ਨਾ ਵੇਖਿਆ ਹੋਵੇ। ਲੱਖਾਂ ਲੋਕਾਂ ਦੀਆਂ ਭੀੜਾਂ ਕਾਰਨ ਏਨੀ ਘੁਟਣ ਸੀ ਕਿ ਇਸ ਮੌਕੇ 'ਤੇ ਸਾਹ ਲੈਣਾ ਵੀ ਮੁਸ਼ਕਲ ਹੋਇਆ ਪਿਆ ਸੀ। ਲੋਕ ਸਿੱਖਾਂ ਨੂੰ ਮਜ਼ਾਕ 'ਚ ਉਨ੍ਹਾਂ ਵਲ ਵੇਖ ਕੇ ਕੋਝੀਆਂ ਸੈਨਤਾਂ ਕਰ ਰਹੇ ਸਨ। ਜਦੋਂ ਬੰਦਾ ਸਿੰਘ ਨੂੰ ਬਾਦਸ਼ਾਹ ਫ਼ਰਖ਼ਸੀਅਰ ਕੋਲ ਪੇਸ਼ ਕੀਤਾ ਗਿਆ ਸੀ ਤਾਂ ਬਾਦਸ਼ਾਹ ਨੇ ਬੰਦਾ ਸਿੰਘ ਨੂੰ ਪੁਛਿਆ, ਤੂੰ ਆਪਣੇ ਵਾਸਤੇ ਕਿਹੋ ਜਹੀ ਮੌਤ ਚੁਣੇਂਗਾ?
ਭੰਗੜਾ ਪੰਜਾਬ ਦੇ ਦੋ ਮੁੱਖ ਅਤੇ ਉੱਘੇ ਲੋਕ ਨਾਚਾਂ ਵਿੱਚੋਂ ਇੱਕ ਹੈ; ਦੂਜਾ ਮੁੱਖ ਨਾਚ ਗਿੱਧਾ ਹੈ। ਭੰਗੜਾ ਗੱਭਰੂਆਂ ਦਾ ਨਾਚ ਹੈ ਜਦਕਿ ਗਿੱਧਾ ਮੁਟਿਆਰਾਂ ਦਾ। ਭੰਗੜਾ ਤਕਰੀਬਨ ਹਰ ਖ਼ੁਸ਼ੀ ਦੇ ਮੌਕੇ ’ਤੇ ਪਾਇਆ ਜਾਂ ਨੱਚਿਆ ਜਾਂਦਾ ਹੈ ਜਿੰਨ੍ਹਾਂ ਵਿੱਚ ਕਣਕ ਦੀ ਵਾਢੀ ਭਾਵ ਵਿਸਾਖੀ ਆਦਿ ਮੇਲੇ, ਵਿਆਹ, ਮੰਗਣੇ ਅਤੇ ਤਿਉਹਾਰ ਆਦਿ ਸ਼ਾਮਲ ਹਨ। ਇਹ ਲੋਕ-ਨਾਚ ਪੰਜਾਬ ਦੀ ਕਿਸਾਨੀ ਸੰਸਕ੍ਰਿਤੀ ਜਿੰਨਾ ਹੀ ਪ੍ਰਾਚੀਨ ਹੈ। ਲੋਕਧਾਰਾ ਵਿਗਿਆਨੀ ਸੋਹਿੰਦਰ ਸਿੰਘ ਵਣਜਾਰਾ ਬੇਦੀ ਦੇ ਸ਼ਬਦਾਂ ਵਿੱਚ "ਪਹਿਲਾਂ ਪਹਿਲਾਂ ਜਦੋਂ ਪੰਜਾਬੀਆਂ ਨੇ ਹਰੀਆਂ ਫਸਲਾਂ ਨੂੰ ਸੁਨਹਿਰੀ ਸਿੱਟੇ ਪੈਂਦੇ ਵੇਖੇ ਤਾਂ ਉਹਨਾਂ ਦਾ ਮਨ ਹੁਲਾਰੇ ਵਿੱਚ ਆ ਕੇ ਨੱਚ ਖਲੋਤਾ। ਲੰਮੀ ਘਾਲਣਾ ਤੇ ਕਰੜੀ ਮਿਹਨਤ ਨੂੰ ਸੁਨਹਿਰੀ ਫਲ ਲੱਗਿਆ ਵੇਖ, ਕਿਸ ਦਾ ਦਿਲ ਨਹੀਂ ਨੱਚ ਉਠਦਾ?
ਸ਼੍ਰੀ ਗੁਰੂ ਤੇਗ ਬਹਾਦਰ ਜੀ (1 ਅਪਰੈਲ 1621 – 24 ਨਵੰਬਰ 1675) ਸਿੱਖਾਂ ਦੇ ਨੌਵੇਂ ਗੁਰੂ ਸਨ। ਉਨ੍ਹਾਂ ਨੂੰ ਹਿੰਦ ਦੀ ਚਾਦਰ ਕਹਿ ਕੇ ਸਨਮਾਨਿਆ ਜਾਂਦਾ ਹੈ, ਕਿਉਂਕਿ ਉਨ੍ਹਾਂ ਨੇ ਧਰਮ ਦੀ ਰਾਖੀ ਲਈ ਮਹਾਨ ਕੁਰਬਾਨੀ ਦਿੱਤੀ। ਗੁਰੁ ਤੇਗ ਬਹਾਦਰ ਜੀ ਦੀ ਕੁਰਬਾਨੀ ਨਾਲ ਭਾਰਤ ਦੀ ਦੱਬੀ ਕੁਚਲੀ ਆਮ ਜਨਤਾ ਹਾਕਮਾਂ ਨਾਲ ਟੱਕਰ ਲੈਣ ਤੇ ਕੁਰਬਾਨੀਆਂ ਦੇਣ ਲਈ ਤਿਆਰ ਬਰ ਤਿਆਰ ਹੋ ਗਈ।
ਪੰਜਾਬ ਦੀਆਂ ਪੇਂਡੂ ਖੇਡਾਂ ਜਿਹੜੀਆਂ ਪੰਜਾਬੀ ਲੋਕਧਾਰਾ ਵਿੱਚ ਪੰਜਾਬੀ ਲੋਕ ਖੇਡਾਂ ਵਜੋਂ ਜਾਣੀਆਂ ਜਾਂਦੀਆਂ ਹਨ ਇਹ ਖੇਡਾਂ ਪਿੰਡਾਂ ਵਿੱਚ ਬੱਚਿਆਂ ਤੋਂ ਲੈ ਕੇ ਬਜੁਰਗਾਂ ਤੱਕ ਦੁਆਰਾ ਖੇਡੀਆਂ ਜਾਂਦੀਆਂ ਹਨ। ਖੇਡਾਂ ਖੇਡਣ ਲਈ ਜਿਆਦਾ ਉਤਸ਼ਾਹ ਅਤੇ ਸ਼ੋਂਕ ਬਚਪਨ ਵਿੱਚ ਹੁੰਦਾ ਹੈ। ਛੋਟੀ ਉਮਰ ਦੇ ਮੁੰਡੇ ਤੇ ਕੁੜੀਆਂ ਇੱਕਠੇ ਖੇਡਦੇ ਹਨ। ਖੇਡਾਂ ਬੱਚੇ ਦੇ ਬੋਧਿਕ ਪੱਧਰ ਨੂੰ ਵਧਾਉਂਦੀਆਂ ਹਨ। ਤਿੰਨ ਚਾਰ ਸਾਲ ਦੇ ਬੱਚਿਆਂ ਦੀ ਕੋਈ ਨਿਸਚਿਤ ਖੇਡ ਨਹੀਂ ਹੁੰਦੀ। ਉਮਰ ਵਧਣ ਦੇ ਨਾਲ ਨਾਲ ਮੁੰਡੇ ਕੁੜੀਆਂ ਦੀਆਂ ਰੁਚੀਆਂ ਵਿੱਚ ਫ਼ਰਕ ਆਉਣ ਨਾਲ ਉਹਨਾ ਦੀਆਂ ਖੇਡਾਂ ਵਿੱਚ ਵੀ ਵੱਖਰਤਾ ਆਉਂਦੀ ਜਾਂਦੀ ਹੈ। ਇਹਨਾਂ ਖੇਡਾਂ ਨੂੰ ਮਨੋਰੰਜਨ ਲਈ ਖੇਡਿਆ ਜਾਂਦਾ ਹੈ। ਮੁੰਡਿਆ ਦੀਆਂ ਖੇਡਾਂ ਵਧੇਰੇ ਜ਼ੋਰ ਵਾਲੀਆਂ ਹੁੰਦੀਆਂ ਹਨ ਜਦਕਿ ਕੁੜੀਆਂ ਦੀਆਂ ਖੇਡਾਂ ਕੋਮਲ ਭਾਵਨਾਵਾਂ ਵਾਲੀਆਂ ਹੁੰਦੀਆਂ ਹੁੰਦੀਆਂ ਹਨ। ਖੇਡ ਸਮਗਰੀ ਵਿੱਚ ਸੋਟੀ,ਪੱਥਰ, ਰੱਸਾ, ਡੰਡਾ, ਪਲਾਸਟਿਕ, ਲੱਕੜ ਦਾ ਕੋਈ ਟੁੱਕੜਾ, ਗੋਲ ਆਕਾਰ ਦੀ ਕੋਈ ਵਸਤੂ ਕਾਗਜ਼ ਆਦਿ ਚੀਜਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ ਖੇਡਾਂ ਦਾ ਮੁੱਖ ਮਨੋਰਥ ਮਨਪ੍ਰਚਾਵਾ ਹੁੰਦਾ ਹੈ। ਮਨ ਪ੍ਰਚਾਵੇ ਲਈ ਬਹੁਤ ਸਾਰੀਆਂ ਖੇਡਾਂ ਦੀ ਸਿਰਜਨਾ ਕੀਤੀ ਜਾਂਦੀ ਹੈ। ਇਹਨਾਂ ਵਿੱਚੋਂ ਕੁਝ ਖੇਡਾਂ ਕਿਸੇ ਵਿਸੇਸ਼ ਭੂਗੋਲਿਕ ਖਿੱਤੇ ਲਈ ਸੀਮਤ ਹੋ ਜਾਂਦੀਆਂ ਹਨ। ਕੁਝ ਵਿਸ਼ਾਲ ਘੇਰਾ ਹਾਸਲ ਕਰ ਲੈਂਦੀਆਂ ਹਨ ਅਤੇ ਕੁਝ ਘੱਟ ਲੋਕਪ੍ਰਿਯਤਾ ਕਾਰਨ ਅਲੋਪ ਹੋ ਜਾਂਦੀਆਂ ਹਨ।ਮਾਝੇ, ਮਾਲਵੇ, ਦੁਆਬੇ ਦੇ ਖੇਤਰਾਂ ਵਿੱਚ ਸ਼ਬਦਾਵਲੀ ਜਾਂ ਕਾਰਜ ਦੀ ਵਖਰਤਾ ਕਾਰਨ ਇਹ ਖੇਡਾਂ ਕੁਝ ਕੁ ਭਿੰਨਤਾ ਨਾਲ ਖੇਡੀਆਂ ਜਾਂਦੀਆਂ ਹਨ। ਇਹ ਖੇਡਾਂ ਬੱਚਿਆਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਵਿੱਚ ਹਿੱਸਾ ਪਾਉਂਦੀਆਂ ਹਨ ਅਤੇ ਪੰਜਾਬੀ ਸੱਭਿਆਚਾਰ ਦੇ ਵੱਖ ਵੱਖ ਪੱਖਾਂ ਨੂੰ ਵੀ ਪੇਸ਼ ਕਰਦੀਆਂ ਹਨ।।
ਦਿਵਾਲੀ ਜਾਂ ਦੀਪਾਵਲੀ (ਜੈਨ ਦੀਵਾਲੀ, ਬੰਦੀ ਛੋੜ ਦਿਵਸ, ਤਿਹਾਰ, ਸੁਅੰਤੀ, ਸੋਹਰਾਈ ਅਤੇ ਬਾਂਦਨਾ ਤਿਉਹਾਰਾਂ ਨਾਲ਼ ਸਬੰਧਤ) ਹਿੰਦੂ, ਸਿੱਖ, ਜੈਨ ਅਤੇ ਕੁਝ ਬੋਧੀ ਲੋਕਾਂ ਦੇ ਮੁੱਖ ਤਿਉਹਾਰਾਂ ਵਿਚੋਂ ਇਕ ਹੈ ਜਿਹੜਾ ਨੂਰ ਦਾ ਤਿਉਹਾਰ ਵਜੋਂ ਜਾਣਿਆ ਜਾਂਦਾ ਹੈ। ਇਹ ਤਿਉਹਾਰ ਆਮ ਤੌਰ 'ਤੇ ਕੱਤਕ ਮਹੀਨੇ (ਅਕਤੂਬਰ ਅਤੇ ਨਵੰਬਰ ਵਿਚਕਾਰ) ਦੌਰਾਨ ਮਨਾਇਆ ਜਾਂਦਾ ਹੈ। ਦੀਵਾਲ਼ੀ ਹਨੇਰੇ 'ਤੇ ਚਾਨਣ, ਬੁਰਾਈ 'ਤੇ ਚੰਗਿਆਈ ਅਤੇ ਅਗਿਆਨਤਾ ਤੇ ਗਿਆਨ ਦੀ ਫ਼ਤਹਿ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਹ ਤਿਉਹਾਰ ਆਮ ਤੌਰ ਤੇ ਦੌਲਤ ਦੀ ਦੇਵੀ ਲੱਛਮੀ ਅਤੇ ਸਿਆਣਪ ਅਤੇ ਵਿਘਨਾਂ ਨੂੰ ਹਰਾਉਣ ਵਾਲ਼ੇ ਦੇਵਤੇ ਗਣੇਸ਼ ਨਾਲ਼ ਸਬੰਧਤ ਹੈ। ਕਈ ਖੇਤਰੀ ਪਰੰਪਰਾਵਾਂ ਮੁਤਾਬਕ ਇਹ ਤਿਉਹਾਰ ਸੀਤਾ ਅਤੇ ਰਾਮ, ਕ੍ਰਿਸ਼ਨ, ਦੁਰਗਾ, ਸ਼ਿਵ, ਕਾਲ਼ੀ, ਹਨੂੰਮਾਨ, ਕੁਬੇਰ, ਜਮ, ਜਮਨਾ, ਧੰਨਵੰਰਰੀ ਜਾਂ ਵਿਸ਼ਵਕਰਮਾ ਨਾਲ਼ ਜੋੜਿਆ ਹੈ। ਇਸ ਤੋਂ ਇਲਾਵਾ, ਇਹ ਉਸ ਦਿਨ ਦੀ ਯਾਦ ਚ ਮਨਾਉਇਆ ਜਾਣ ਵਾਲ਼ਾ ਜਸ਼ਨ ਹੈ ਜਦੋਂ ਰਾਜਾ ਰਾਮ ਆਪਣੀ ਪਤਨੀ ਸੀਤਾ ਅਤੇ ਆਪਣੇ ਭਰਾ ਲਛਮਣ ਨਾਲ਼ ਲੰਕਾ ਵਿਚ ਰਾਵਣ ਨੂੰ ਸ਼ਿਕਸਤ ਦੇਣ ਅਤੇ 14 ਸਾਲ ਦੀ ਜਲਾਵਤਨੀ ਉਪਰੰਤ ਅਯੁੱਧਿਆ ਵਾਪਸ ਆਇਆ ਸੀ।
ਵਹਿਮ ਭਰਮ ਦੀ ਆਧਾਰਸ਼ਿਲਾ ਡਰ ਹੈ। ਜਦੋਂ ਵਿਅਕਤੀ ਵੱਖ-ਵੱਖ ਕੁਦਰਤੀ ਸ਼ਕਤੀਆਂ ਤੋਂ ਡਰਨ ਲੱਗਾ ਤਾਂ ਉਸਨੇ ਆਪਣੀ ਮਾਨਸਿਕ ਕਮਜ਼ੋਰੀ ਨੂੰ ਸਹਾਰਾ ਦੇਣ ਲਈ ਅਨੇਕਾਂ ਪੂਜਾ ਵਿਧੀਆਂ ਨੂੰ ਅਪਣਾਉਣਾ ਸ਼ੁਰੂ ਕੀਤਾ ਜਿਸ ਨਾਲ ਵੱਖੋ-ਵੱਖਰੇ ਵਹਿਮ ਭਰਮ ਦੀ ਪ੍ਰਚਲਿਤ ਹੋ ਗਏ। ਮਨੁੱਖ ਪ੍ਰਕਿਰਤੀ ਦੇ ਪ੍ਰਭਾਵ ਨੂੰ ਸਮਝਣੋਂ ਅਸਮਰੱਥ ਹੋਣ ਕਰ ਕੇ ਡਰਿਆ ਤੇ ਸਹਿਮਿਆ ਰਹਿੰਦਾ ਸੀ, ਜਦੋਂ ਉਹ ਹਰ ਜੜ੍ਹ ਵਸਤੂ ਵਿੱਚ ਕਿਸੇ ਭਲੀ ਜਾਂ ਚੰਦਰੀ ਆਤਮਾ ਦੀ ਹੋਂਦ ਨੂੰ ਮੰਨ ਦੇ ਉਸ ਦੇ ਚੰਗੇ ਪ੍ਰਭਾਵ ਨੂੰ ਗ੍ਰਹਿਣ ਕਰਨ ਤੇ ਚੰਦਰੇ ਤੋਂ ਮੁਕਤੇ ਹੋਣ ਲਈ ਕਈ ਰੀਤਾਂ ਤੇ ਟੂਣੇ ਕਰਿਆ ਕਰਦਾ ਸੀ ਤੇ ਹਰ ਘਟਨਾ ਕਿਸੇ ਗੈਵੀ ਸ਼ਕਤੀ ਕਰ ਕੇ ਵਾਪਰਦੀ ਹੈ ਤਾਂ ਵਿਸ਼ਵਾਸ ਰੱਖਦਾ ਸੀ ਤਾਂ ਅਨੇਕਾਂ ਵਹਿਮ ਭਰਮਾਂ ਦਾ ਜਨਮ ਹੋਇਆ।" ਮਨੁੱਖ ਇੱਕ ਸਮਾਜਿਕ ਵਾਤਾਵਰਣ ਵਿੱਚ ਰਹਿੰਦਾ ਹੈ। ਵਿਸ਼ਵਾਸ ਇਸ ਵਾਤਾਵਰਣ ਦਾ ਮਹੱਤਵਪੂਰਨ ਭਾਗ ਹਨ ਜਿਹਨਾਂ ਵਿੱਚ ਸਭ ਕੁਝ ਸ਼ਾਮਿਲ ਹੈ ਜਿਸ ਨੂੰ ਅਸੀਂ ਵਹਿਮ, ਪਰੰਪਰਾ ਜਾ ਤੁਅੱਸਬ ਕਹਿੰਦੇ ਹਾਂ। ਡੰਡੀਜ਼ ਨੇ ਐਚ.ਜੇ.
ਗੁਰੂ ਗ੍ਰੰਥ ਸਾਹਿਬ ਸਿੱਖਾਂ ਦੇ ਗਿਆਰਵੇਂ ਗੁਰੂ ਹਨ। ਇਹ 1469 ਤੋਂ ਲੈ ਕੇ 1708 ਤੱਕ ਸਿੱਖ ਗੁਰੂਆਂ ਦੇ ਸਮੇਂ ਰਚੀ ਅਤੇ ਇਕੱਤਰ ਕੀਤੀ ਬਾਣੀ ਦਾ 1430 ਅੰਗਾਂ ਵਾਲਾ ਇੱਕ ਵਿਸਤਾਰਮਈ ਗ੍ਰੰਥ ਹੈ। ਇਹ ਅਨੇਕਾਂ ਸ਼ਬਦਾਂ ਭਾਵ ਬਾਣੀ ਦਾ ਅੰਬਾਰ ਹੈ ਜੋ ਕਿ ਰੱਬ ਦੇ ਗੁਣਾਂ ਅਤੇ ਉਸ ਦੇ ਨਾਮ ਜਪਣ ਦੇ ਕਾਰਨਾਂ ਦਾ ਵਰਨਣ ਕਰਦਾ ਹੈ। ਸਿੱਖਾਂ ਦੇ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ (1666-1708) ਨੇ ਜੋਤੀ-ਜੋਤਿ ਸਮਾਉਣ ਵੇਲੇ ਗੁਰਿਆਈ ਆਦਿ ਗ੍ਰੰਥ ਨੂੰ ਦਿੱਤੀ ਅਤੇ ਇਸ ਕਰ ਕੇ ਨਾਮ ਗੁਰੂ ਗ੍ਰੰਥ ਸਾਹਿਬ ਹੋ ਗਿਆ। ਇਹ ਸਿੱਖਾਂ ਦਾ ਸਭ ਤੋਂ ਪਵਿੱਤਰ ਗ੍ਰੰਥ ਅਤੇ ਇੱਕੋ-ਇੱਕ ਸਦੀਵੀ ਸ਼ਬਦ-ਰੂਪੀ ਗੁਰੂ ਹੈ ਜੋ ਕਿ ਸਿੱਖ ਗੁਰੂਆਂ ਅਤੇ ਹੋਰ ਸੰਤਾਂ-ਭਗਤਾਂ ਦੀ ਸਿੱਖਿਆਵਾਂ ਦਾ ਅੰਬਾਰ ਹੈ। ਅਰਦਾਸ ਦੇ ਸਰੋਤ ਜਾਂ ਮਾਰਗ-ਦਰਸ਼ਕ ਵਜੋਂ ਆਦਿ ਗ੍ਰੰਥ ਸਿੱਖੀ ਵਿੱਚ ਬੰਧਨਾ ਅਤੇ ਭਗਤੀ ਦਾ ਕੇਂਦਰੀ ਧੁਰਾ ਹੈ। ਆਦਿ ਗ੍ਰੰਥ ਦਾ ਸਭ ਤੋਂ ਪਹਿਲਾ ਸੰਕਲਨ ਪੰਜਵੇਂ ਗੁਰੂ, ਗੁਰੂ ਅਰਜਨ ਦੇਵ (1563-1606) ਨੇ ਪਹਿਲੇ ਪੰਜ ਗੁਰੂਆਂ ਅਤੇ ਹੋਰ ਮਹਾਨ ਸੰਤਾਂ ਜਾਂ ਭਗਤਾਂ, ਜਿਹਨਾਂ ਵਿੱਚੋਂ ਕਈਆਂ ਦਾ ਹਿੰਦੂ ਧਰਮ ਅਤੇ ਇਸਲਾਮ ਨਾਲ ਵਾਸਤਾ ਸੀ, ਦੀ ਬਾਣੀ ਇਕੱਤਰ ਕਰ ਕੇ ਕੀਤਾ ਅਤੇ ਇਸ ਪਵਿੱਤਰ ਬੀੜ ਨੂੰ ਭਾਈ ਗੁਰਦਾਸ ਜੀ ਦੇ ਹੱਥੋਂ ਲਿਖਵਾਇਆ। ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਤੇਗ ਬਹਾਦੁਰ ਜੀ ਦੀ ਬਾਣੀ ਨੂੰ ਇਕੱਤਰ ਕਰ ਕੇ ਤਲਵੰਡੀ ਸਾਬੋ ਵਿਖੇ ਭਾਈ ਮਨੀ ਸਿੰਘ ਜੀ ਪਾਸੋਂ ਆਦਿ ਗ੍ਰੰਥ ਵਿੱਚ ਦਰਜ ਕਰਵਾ ਕੇ ਆਦਿ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਦਾ ਦਰਜਾ ਦਿੱਤਾ। ਦਸਮ ਪਿਤਾ ਦੇ ਜੋਤੀ-ਜੋਤਿ ਸਮਾਉਣ ਪਿੱਛੋਂ ਬਾਬਾ ਦੀਪ ਸਿੰਘ ਵੱਲੋਂ ਗੁਰੂ ਗ੍ਰੰਥ ਸਾਹਿਬ ਦੇ ਬਹੁਤ ਸਾਰੇ ਉਤਾਰੇ ਵੰਡੇ ਗਏ। ਗੁਰੂ ਗ੍ਰੰਥ ਸਾਹਿਬ ਦੀ ਲਿਖਾਈ ਗੁਰਮੁਖੀ ਲਿਪੀ ਵਿੱਚ ਹੋਈ ਹੈ ਅਤੇ ਬਹੁਤ ਸਾਰੀਆਂ ਬੋਲੀਆਂ ਅਤੇ ਉਪ-ਬੋਲੀਆਂ– ਜਿਵੇਂ ਕਿ ਲਹਿੰਦੀ ਪੰਜਾਬੀ, ਬ੍ਰਜ ਭਾਸ਼ਾ, ਖੜ੍ਹੀ ਬੋਲੀ, ਸੰਸਕ੍ਰਿਤ ਅਤੇ ਫ਼ਾਰਸੀ – ਕਈ ਵਾਰ ਜਿਹਨਾਂ ਦੇ ਸਮੂਹ ਨੂੰ ਸੰਤ ਭਾਸ਼ਾ ਕਿਹਾ ਜਾਂਦਾ ਹੈ।.
ਸਰਦਾਰ ਹਰੀ ਸਿੰਘ ਨਲਵਾ ਸਿੱਖ ਇਤਿਹਾਸ ਵਿੱਚ ਪ੍ਰਮੁੱਖ ਯੋਧਾ ਤੇ ਜਰਨੈਲ ਹੋਇਆ ਹੈ। ਇਨ੍ਹਾਂ ਦੇ ਨਾਮ ਨਾਲ ਨਲਵਾ ਕਿਵੇਂ ਜੁੜਿਆ, ਇਸ ਬਾਰੇ ਬਾਬਾ ਪ੍ਰੇਮ ਸਿੰਘ ਹੋਤੀ ਲਿਖਦੇ ਹਨ- ਰਾਜਾ ਨਲ ਆਪਣੇ ਸਮੇਂ ਦਾ ਮਹਾਨ ਦਾਨੀ ਅਤੇ ਆਪਣੇ ਸਮੇਂ ਦਾ ਅਦੁੱਤੀ ਸੂਰਬੀਰ ਸੀ। ਉਹ ਸ਼ੇਰ ਨਾਲ ਲੜ ਕੇ ਉਸ ਨੂੰ ਮਾਰਨ ਵਿੱਚ ਪ੍ਰਸਿੱਧੀ ਰੱਖਦਾ ਸੀ। ਇਸੇ ਤਰ੍ਹਾਂ ਸਰਦਾਰ ਹਰੀ ਸਿੰਘ ਵਿੱਚ ਅਜਿਹੇ ਗੁਣ ਮੌਜੂਦ ਸਨ। ਇਸ ਤਰ੍ਹਾਂ ਆਪ ਜੀ ਦਾ ਨਾਮ ਵੀ ਰਾਜਾ ਨਲ ਸਾਨੀ ਪੈ ਗਿਆ। ਸਰਦਾਰ ਜੀ ਦੇ ਨਾਮ ਨਾਲ ਇਹ ਨਾਮ ਜੁੜ ਕੇ ਅਤੇ ਆਮ ਵਰਤੋਂ ਵਿੱਚ ਆਉਣ ਕਰਕੇ, ਇਸ ਵਿੱਚ ਥੋੜ੍ਹੀ ਜਿਹੀ ਤਬਦੀਲੀ ਹੋਣ ਕਰਕੇ ਨਲ ਤੋਂ ਨਲਵਾ ਪੈ ਗਿਆ। 1) ਮੌਲਾਨਾ ਅਹਿਮਦ ਦੀਨ ਆਪਣੀ ਪੁਸਤਕ ਮੁਕੰਮਲ ਤਾਰੀਖ- ਕਸ਼ਮੀਰ ਵਿੱਚ ਲਿਖਦੇ ਹਨ ਕਿ ਨਲਵਾ ਦੀ ਵਜ੍ਹਾ ਤਸਮੀਆ ਕੇ ਮੁਤੱਲਅਕ ਮਸ਼ਹੂਰ ਹੈ ਕਿ ਰਾਜਾ ਨਲ ਜ਼ਮਾਨਾ ਕਦੀਮ ਮੇਂ ਏਕ ਬਹਾਦਰ ਅਰ ਸੁਜਾਤ ਰਾਜਾ ਥਾ। ਲੋਗੋਂ ਨੇ ਹਰੀ ਸਿੰਘ ਕੋ ਨਲ ਸੇ ਨਲਵਾ ਬਨਾ ਦੀਆ। ਨਲਵਾ ਸੇ ਮੁਰਾਦ, ਸ਼ੇਰ ਕੋ ਮਾਰਨੇ ਵਾਲਾ ਯਾ ਸ਼ੇਰ ਅਫ਼ਗਾਨ ਹੈ। ਚੂੰਕਿ ਹਰੀ ਸਿੰਘ ਨੇ ਭੀ ਸ਼ੇਰ ਮਾਰੇ ਥੇ ਇਸੀ ਲੀਏ ਉਸਕਾ ਨਾਮ ਨਲਵਾ ਮਸ਼ਹੂਰ ਹੂਆ।2) ਇਸੇ ਤਰ੍ਹਾਂ ਮਿਸਟਰ ਐਂਨ. ਕੇ.
ਹੇਲੋਵੀਨ ਜਾਂ ਹੇਲੋਵੀਨ (ਘੱਟ ਆਮ ਤੌਰ 'ਤੇ ਆਲਹਾਲੋਵੀਨ, ਆਲ ਹੈਲੋਜ਼ ਈਵ, ਜਾਂ ਆਲ ਸੇਂਟਸ ਈਵ ਵਜੋਂ ਜਾਣਿਆ ਜਾਂਦਾ ਹੈ) ਪੱਛਮੀ ਈਸਾਈ ਤਿਉਹਾਰ ਦੀ ਪੂਰਵ ਸੰਧਿਆ, 31 ਅਕਤੂਬਰ ਨੂੰ ਬਹੁਤ ਸਾਰੇ ਦੇਸ਼ਾਂ ਵਿੱਚ ਮਨਾਇਆ ਜਾਣ ਵਾਲਾ ਇੱਕ ਜਸ਼ਨ ਹੈ। ਆਲ ਸੇਂਟਸ ਡੇ ਦਾ ਇਹ ਅੱਲਹਾਲੋਟਾਈਡ ਦਾ ਪਾਲਣ ਸ਼ੁਰੂ ਕਰਦਾ ਹੈ, ਉਹ ਸਮਾਂ ਜੋ ਮਰੇ ਹੋਏ ਲੋਕਾਂ ਨੂੰ ਯਾਦ ਕਰਨ ਲਈ ਸਮਰਪਿਤ ਹੁੰਦਾ ਹੈ, ਜਿਸ ਵਿੱਚ ਸੰਤਾਂ ( ਹੇਲੋਜ਼ ), ਸ਼ਹੀਦਾਂ, ਅਤੇ ਸਾਰੇ ਵਫ਼ਾਦਾਰ ਵਿਛੜੇ ਹੁੰਦੇ ਹਨ।
ਗੁੱਲੀ ਡੰਡਾ ਪੰਜਾਬ ਅਤੇ ਹਿੰਦ-ਉਪਮਹਾਦੀਪ ਦੇ ਕਈ ਦੂਜੇ ਇਲਾਕਿਆਂ ਵਿੱਚ ਮੁੰਡਿਆਂ ਦੀ ਖੇਡ ਹੈ। ਇਹ ਇੱਕ ਡੰਡੇ ਅਤੇ ਇੱਕ ਗੁੱਲੀ ਦੀ ਮਦਦ ਨਾਲ ਇੱਕ ਖੁੱਲੇ ਮੈਦਾਨ ਵਿੱਚ ਖੇਡੀ ਜਾਂਦੀ ਹੈ। ਖਿਡਾਰੀਆਂ ਦੀ ਤਾਦਾਦ ਉੱਤੇ ਕੋਈ ਰੋਕ ਨਹੀਂ। ਡੰਡਾ ਕਿਸੇ ਵੀ ਮਾਪ ਦਾ ਹੋਸਕਦਾ ਹੈ। ਗੁੱਲੀ ਵੀ ਡੰਡੇ ਦਾ ਇੱਕ ਅਲਹਿਦਾ ਛੋਟਾ ਟੁਕੜਾ ਹੁੰਦਾ ਹੈ ਜਿਸ ਦੀ ਲੰਮਾਈ 9 ਇੰਚ ਦੇ ਲੱਗ ਭਗ ਹੁੰਦੀ ਹੈ। ਗੁੱਲੀ ਦੇ ਦੋਨਾਂ ਸਿਰੇ ਤਰਾਸ਼ੇ ਹੋਏ ਅਤੇ ਨੋਕਦਾਰ ਹੁੰਦੇ ਹਨ। ਇਸ ਖੇਲ ਵਿੱਚ ਪਹਿਲੀ ਪੀਤੀ ਦਾ ਨਿਰਣਾ ਕਰਨ ਲਈ ਬੱਚੀਆਂ ਪਾਈਆਂ ਜਾਂਦੀਆਂ ਹਨ। ਵਧ ਬੱਚੀਆਂ ਪਾਉਣ ਵਾਲਾ ਖਿਡਾਰੀ ਪਹਿਲੀ ਵਾਰੀ ਲੈਂਦਾ ਹੈ। ਉਹ ਖੁੱਤੀ ਉਪਰ ਗੁੱਲੀ ਰੱਖ ਕੇ ਡੰਡੇ ਨਾਲ ਗੁੱਲੀ ਨੂੰ ਦੂਰ ਸੁੱਟਦਾ ਹੈ। ਵਿਰੋਧੀ ਖਿਡਾਰੀ ਉਸ ਗੁੱਲੀ ਨੂੰ ਚੁੱਕ ਕੇ ਖੁੱਤੀ ਵੱਲ ਸੁੱਟਦਾ ਹੈ ਅਤੇ ਖੁੱਤੀ ਤੇ ਰੱਖੇ ਡੰਡੇ ਨੂੰ ਨਿਸ਼ਾਨਾ ਬਣਾਉਂਦਾ ਹੈ। ਡੰਡੇ ਵਿੱਚ ਨਿਸ਼ਾਨਾ ਲੱਗ ਜਾਵੇ ਜਾਂ ਕਈ ਥਾਈਂ ਖੁੱਤੀ ਕੋਲ ਮਿਥੇ ਖਾਨੇ ਵਿੱਚ ਪੈ ਜਾਵੇ ਤਾਂ ਵਾਰੀ ਬਦਲ ਜਾਂਦੀ ਹੈ। ਜੇ ਇਹ ਸਫਲਤਾ ਨਾ ਮਿਲੇ ਕਾਇਮ ਖਿਡਾਰੀ ਵਲੋਂ ਗੁੱਲੀ ਦੇ ਨੋਕਦਾਰ ਹਿੱਸੇ ਉੱਤੇ ਡੰਡਾ ਮਾਰਿਆ ਜਾਂਦਾ ਹੈ ਜਿਸ ਨਾਲ ਗੁੱਲੀ ਉੱਤੇ ਨੂੰ ਬੁੜਕਦੀ ਹੈ ਅਤੇ ਇਸ ਦੌਰਾਨ ਜਦੋਂ ਅਜੇ ਉਹ ਹਵਾ ਵਿੱਚ ਹੁੰਦੀ ਹੈ ਗੁੱਲੀ ਨੂੰ ਫਿਰ ਜ਼ੋਰ ਨਾਲ ਡੰਡਾ (ਬੱਘ) ਮਾਰਦਾ ਹੈ ਜਿਸ ਦੇ ਨਤੀਜੇ ਵਿੱਚ ਗੁੱਲੀ ਨੇੜੇ ਜਾਂ ਦੂਰ ਚੱਲੀ ਜਾਂਦੀ ਹੈ। ਜੇਕਰ ਕੋਈ ਮੁਖ਼ਾਲਿਫ਼ ਖਿਡਾਰੀ ਇਸ ਗੁੱਲੀ ਨੂੰ ਹਵਾ ਵਿੱਚ ਦਬੋਚ ਲਵੇ ਜਿਸ ਤਰ੍ਹਾਂ ਕ੍ਰਿਕਟ ਵਿੱਚ ਕੈਚ ਲਿਆ ਜਾਂਦਾ ਹੈ ਜਾਂ ਉਸਨੂੰ ਇੱਕ ਖੁੱਤੀ ਦੇ ਕੋਲ ਨਿਸ਼ਾਨਦੇਹੀ ਵਾਲੀ ਥੋੜੀ ਜਿਹੀ ਖਾਸ ਜਗ੍ਹਾ ਉੱਤੇ ਸੁੱਟ ਦੇਵੇ ਤਾਂ ਡੰਡੇ ਨਾਲ ਗੁੱਲੀ ਨੂੰ ਮਾਰਨ ਵਾਲੇ ਮੁੰਡੇ ਦੀ ਵਾਰੀ ਮੁੱਕ ਜਾਂਦੀ ਹੈ ਅਤੇ ਅਗਲੇ ਖਿਡਾਰੀ ਦੀ ਵਾਰੀ ਆ ਜਾਂਦੀ ਹੈ।
ਪਾਣੀ ਦੀ ਸੰਭਾਲ (ਅੰਗਰੇਜ਼ੀ ਵਿੱਚ: Water conservation) ਵਿੱਚ ਤਾਜ਼ੇ ਪਾਣੀ ਦੇ ਕੁਦਰਤੀ ਸਰੋਤਾਂ ਦਾ ਨਿਰੰਤਰ ਪ੍ਰਬੰਧਨ ਕਰਨ ਲਈ, ਪਣ (ਹਾਈਡ੍ਰੋਸਫੀਅਰ) ਨੂੰ ਬਚਾਉਣ ਲਈ, ਅਤੇ ਮੌਜੂਦਾ ਅਤੇ ਭਵਿੱਖ ਦੀ ਮਨੁੱਖੀ ਪਾਣੀ ਦੀ ਮੰਗ ਨੂੰ ਪੂਰਾ ਕਰਨ ਲਈ ਸਾਰੀਆਂ ਨੀਤੀਆਂ, ਰਣਨੀਤੀਆਂ ਅਤੇ ਗਤੀਵਿਧੀਆਂ ਸ਼ਾਮਲ ਹਨ। ਆਬਾਦੀ, ਘਰੇਲੂ ਆਕਾਰ ਅਤੇ ਵਿਕਾਸ ਅਤੇ ਅਮੀਰਤਾ ਸਭ ਇਸ ਨੂੰ ਪ੍ਰਭਾਵਤ ਕਰਦੇ ਹਨ ਕਿ ਪਾਣੀ ਦੀ ਵਰਤੋਂ ਕਿੰਨੀ ਕੀਤੀ ਜਾਂਦੀ ਹੈ। ਮੌਸਮ ਵਿੱਚ ਤਬਦੀਲੀ ਵਰਗੇ ਕਾਰਕਾਂ ਨੇ ਕੁਦਰਤੀ ਜਲ ਸਰੋਤਾਂ ਉੱਤੇ ਖਾਸ ਕਰਕੇ ਨਿਰਮਾਣ ਅਤੇ ਖੇਤੀਬਾੜੀ ਸਿੰਚਾਈ ਉੱਤੇ ਦਬਾਅ ਵਧਾਇਆ ਹੈ। ਯੂ.ਐਸ.
ਓਡੀਸ਼ਾ (ਉੜੀਆ: ଓଡିଶା) ਜਿਸ ਨੂੰ ਪਹਿਲਾਂ ਉੜੀਸਾ (ਉੜੀਆ: ଓଡିଶା) ਦੇ ਨਾਮ ਨਾਲ ਜਾਣਿਆ ਜਾਂਦਾ ਸੀ, ਭਾਰਤ ਦੇ ਪੂਰਬੀ ਤੱਟ ਉੱਤੇ ਪੈਂਦਾ ਇੱਕ ਰਾਜ ਹੈ, ਜੋ ਭਾਰਤ ਦੇ 29 ਰਾਜਾਂ ਵਿੱਚੋਂ ਇੱਕ ਹੈ। ਓਡੀਸ਼ਾ ਦੇ ਉੱਤਰ ਵਿੱਚ ਝਾਰਖੰਡ, ਉੱਤਰ-ਪੂਰਬ ਵਿੱਚ ਪੱਛਮੀ ਬੰਗਾਲ, ਦੱਖਣ ਵਿੱਚ ਆਂਧਰਾ ਪ੍ਰਦੇਸ਼ ਅਤੇ ਪੱਛਮ ਵਿੱਚ ਛੱਤੀਸਗੜ੍ਹ ਨਾਲ ਘਿਰਿਆ ਹੈ ਅਤੇ ਪੂਰਬ ਵਿੱਚ ਬੰਗਾਲ ਦੀ ਖਾੜੀ ਹੈ। ਇਹ ਉਸੇ ਪ੍ਰਾਚੀਨ ਮੁਲਕ ਕਲਿੰਗਾ ਦਾ ਆਧੁਨਿਕ ਨਾਂਅ ਹੈ ਜਿਸ ਉੱਤੇ 261 ਈਃ ਪੂਃ ਵਿੱਚ ਮੌਰੀਆ ਸਮਰਾਟ ਅਸ਼ੋਕ ਨੇ ਹਮਲਾ ਕੀਤਾ ਸੀ ਅਤੇ ਲੜਾਈ ਵਿੱਚ ਹੋਏ ਭਿਆਨਕ ਖ਼ੂਨ-ਖ਼ਰਾਬੇ ਤੋਂ ਦੁਖੀ ਹੋ ਕੇ ਆਖ਼ਰਕਾਰ ਬੁੱਧ ਧਰਮ ਸਵੀਕਾਰ ਕੀਤਾ ਸੀ। ਅਜੋਕੇ ਓਡੀਸ਼ਾ ਰਾਜ ਦੀ ਸਥਾਪਨਾ 1 ਅਪ੍ਰੈਲ 1936 ਨੂੰ ਕਟਕ ਦੇ ਕਨਿਕਾ ਪੈਲੇਸ ਵਿੱਚ ਭਾਰਤ ਦੇ ਇੱਕ ਰਾਜ ਦੇ ਰੂਪ ਵਜੋਂ ਹੋਈ ਸੀ ਅਤੇ ਇਸ ਨਵੇਂ ਰਾਜ ਦੇ ਸਾਰੇ ਨਾਗਰਿਕ ਉੜੀਆ ਭਾਸ਼ੀ ਸਨ। ਸਾਰੇ ਰਾਜ ਵਿੱਚ 1 ਅਪ੍ਰੈਲ ਨੂੰ ਉਤਕਲ ਦਿਹਾੜਾ (ਉੜੀਸਾ ਦਿਨ) ਮਨਾਇਆ ਜਾਂਦਾ ਹੈ।
ਪੰਜਾਬ ਦੇ ਮੇਲਿਆਂ ਅਤੇ ਤਿਉਹਾਰਾਂ ਦੀ ਸੂਚੀ (ਭਾਰਤ)
ਪੰਜਾਬ ਵਿੱਚ ਪੂਰੇ ਸਾਲ ਵਿੱਚ ਬਹੁਤ ਮੇਲੇ ਅਤੇ ਤਿਉਹਾਰ ਮਨਾਏ ਜਾਂਦੇ ਹਨ। ਜਿੰਨ੍ਹਾ ਵਿੱਚੋ ਕੁਝ ਅੱਗੇ ਦਿੱਤੇ ਗਏ ਹਨ।[1]
ੴ (ਇੱਕ ਓਅੰਕਾਰ) ਸਿੱਖ ਧਰਮ ਦਾ ਨਿਸ਼ਾਨ ਹੈ ਅਤੇ ਸਿੱਖੀ ਦਰਸ਼ਨ ਦੀ ਨੀਂਹ ਹੈ। ਇਸ ਤੋਂ ਭਾਵ ਹੈ ਕਿ ਇੱਕ ਕਰਨਵਾਲਾ (ਕਰਤਾਰ) ਹੈ। ਇਹ ਗੁਰੂ ਨਾਨਕ ਸਾਹਿਬ ਜੀ ਦੀ ਗੁਰਬਾਣੀ ਜਪੁਜੀ ਸਾਹਿਬ ਦੇ ਸ਼ੁਰੂ ਵਿੱਚ ਹੈ। ਸਿੱਖੀ ਬਾਰੇ ਕਿਤਾਬਾਂ ਅਤੇ ਗੁਰਦਵਾਰਿਆਂ ਉੱਤੇ ਇਹ ਨਿਸ਼ਾਨ (ੴ) ਆਮ ਦੇਖਣ ਨੂੰ ਮਿਲਦਾ ਹੈ। ਗੁਰੂ ਨਾਨਕ ਜੀ ਨੇ ਇਸ ਅਦੁੱਤੀ ਨਿਸ਼ਾਨ ਦੀ ਰਚਨਾ ਕਰਕੇ ਸਿਖ ਪੰਥ ਦੀ ਨੀਂਹ ਰੱਖੀ। ਇਸ ਦਾ ਪਾਠ (ਉਚਾਰਨ ਜਾਂ ਬੋਲ) ਇੱਕ ਓਅੰਕਾਰ ਹੈ। ਗੁਰੂ ਨਾਨਕ ਸਾਹਿਬ ਜੀ ਨੇ ਇਸ ਨੂੰ 13 ਵਾਰ ਆਪਣੀ ਸਵੈ-ਰਚਿਤ ਬਾਣੀ ਵਿੱਚ ਲਿਖਿਆ ਹੈ, ਜਿਹੜੀ ਕਿ ਆਪ ਜੀ ਦੇ ਨਾਮ ਦੇ ਸਿਰਲੇਖ ਮਹਲਾ 1 ਹੇਠ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ। ਇੱਕ ਓਅੰਕਾਰ ਪੰਜਾਬੀ ਭਾਸ਼ਾ ਦਾ ਬੋਲ ਹੈ। ਇੱਕ ਓਅੰਕਾਰ ਮੂਲ ਮੰਤਰ ਅਤੇ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਅੰਕ ਤੇ ਬ੍ਰਹਮੰਡ ਦੇ ਬੇਅੰਤ ਪਸਾਰੇ ਤੇ ਇਸਦੇ ਇਕੋ ਇੱਕ ਕਰਤਾ (ਭਾਵ ਇੱਕ ਕਰਤਾਰ) ਦੇ ਨਿਸ਼ਾਨ ਦੇ ਸੂਚਕ ਵਜੋਂ ਦਰਜ ਹੈ।
ਦੂਜੀ ਸੰਸਾਰ ਜੰਗ' (ਅੰਗਰੇਜੀ: World War II) 1939 ਤੋਂ 1945 ਤੱਕ ਚੱਲਣ ਵਾਲੀ ਸੰਸਾਰ-ਪੱਧਰ ਦੀ ਜੰਗ ਸੀ। ਲਗਪਗ 70 ਦੇਸ਼ਾਂ ਦੀਆਂ ਥਲ, ਜਲ ਅਤੇ ਹਵਾਈ ਸੈਨਾਵਾਂ ਇਸ ਯੁੱਧ ਵਿੱਚ ਸ਼ਾਮਿਲ ਸਨ।ਧੁਰੀ ਰਾਸਟਰਾਂ ਵਿੱਚ ਇੰਗਲੈਂਡ, ਫਰਾਂਸ, ਅਮਰੀਕਾ ਅਤੇ ਸੋਵੀਅਤ ਯੂਨੀਅਨ ਸ਼ਾਮਲ ਸੀ।ਇਹ 01/09/1939 ਤੋਂ 02/09/1945 ਤੱਕ ਚੱਲਿਆ ਸੀ। ਇਸ ਯੁੱਧ ਵਿੱਚ ਸੰਸਾਰ ਦੋ ਭਾਗਾਂ ਵਿੱਚ ਵੰਡਿਆ ਹੋਇਆ ਸੀ - ਮਿੱਤਰ ਰਾਸ਼ਟਰ ਅਤੇ ਧੁਰੀ ਰਾਸ਼ਟਰ। ਇਸ ਯੁੱਧ ਦੇ ਦੌਰਾਨ ਪੂਰਨ ਯੁੱਧ ਦਾ ਮਨੋਭਾਵ ਪ੍ਰਚਲਨ ਵਿੱਚ ਆਇਆ ਕਿਉਂਕਿ ਇਸ ਯੁੱਧ ਵਿੱਚ ਸ਼ਾਮਿਲ ਸਾਰੀਆਂ ਮਹਾਸ਼ਕਤੀਆਂ ਨੇ ਆਪਣੀ ਆਰਥਿਕ, ਉਦਯੋਗਿਕ ਅਤੇ ਵਿਗਿਆਨਕ ਸਮਰੱਥਾ ਇਸ ਯੁੱਧ ਵਿੱਚ ਝੋਂਕ ਦਿੱਤੀ ਸੀ। ਇਸ ਯੁੱਧ ਵਿੱਚ ਵੱਖ-ਵੱਖ ਰਾਸ਼ਟਰਾਂ ਦੇ ਲਗਪਗ 10 ਕਰੋੜ ਫੌਜੀਆਂ ਨੇ ਹਿੱਸਾ ਲਿਆ ਅਤੇ ਇਹ ਮਨੁੱਖੀ ਇਤਹਾਸ ਦਾ ਸਭ ਤੋਂ ਖੂਨੀ ਯੁੱਧ ਸਾਬਿਤ ਹੋਇਆ। ਇਸ ਮਹਾਂਯੁੱਧ ਵਿੱਚ 5 ਤੋਂ 7 ਕਰੋੜ ਮਨੁੱਖੀ ਜਾਨਾਂ ਗਈਆਂ ਕਿਉਂਕਿ ਇਸਦੇ ਮਹੱਤਵਪੂਰਨ ਘਟਨਾਕ੍ਰਮ ਵਿੱਚ ਗ਼ੈਰ-ਫ਼ੌਜੀ ਨਾਗਰਿਕਾਂ ਦਾ ਕਤਲ ਅਜ਼ਾਦੀ, ਜਿਸ ਵਿੱਚ ਹੋਲੋਕਾਸਟ ਵੀ ਸ਼ਾਮਿਲ ਹੈ, ਅਤੇ ਪਰਮਾਣੂ ਹਥਿਆਰਾਂ ਦਾ ਇੱਕਮਾਤਰ ਇਸਤੇਮਾਲ ਸ਼ਾਮਿਲ ਹੈ। ਇਸ ਕਾਰਨ ਇਹ ਮਨੁੱਖੀ ਇਤਿਹਾਸ ਦਾ ਸਭ ਤੋਂ ਭਿਆਨਕ ਯੁੱਧ ਸੀ।
ਪੰਜਾਬੀ ਲਈ ਸਾਹਿਤ ਅਕਾਦਮੀ ਇਨਾਮ ਜੇਤੂਆਂ ਦੀ ਸੂਚੀ
ਸਾਹਿਤ ਅਕਾਦਮੀ ਇਨਾਮ ਹਰ ਸਾਲ, 1955 ਤੋਂ, ਸਾਹਿਤ ਅਕਾਦਮੀ, ਭਾਰਤ ਦੀ ਨੈਸ਼ਨਲ ਅਕੈਡਮੀ ਆਫ਼ ਲੈਟਰਜ਼ ਦੁਆਰਾ, ਲੇਖਕਾਂ ਅਤੇ ਉਹਨਾਂ ਦੀਆਂ ਰਚਨਾਵਾਂ ਨੂੰ, ਭਾਰਤੀ ਸਾਹਿਤ ਦੇ ਵਿਕਾਸ ਵਿੱਚ ਉਹਨਾਂ ਦੇ ਸ਼ਾਨਦਾਰ ਯੋਗਦਾਨ ਲਈ ਦਿੱਤਾ ਜਾਂਦਾ ਹੈ। ਅਤੇ ਪੰਜਾਬੀ ਸਾਹਿਤ ਵਿਸ਼ੇਸ਼ ਤੌਰ 'ਤੇ। ਇਸ ਦੇ ਨਾਲ ਨਾਲ ਅਨੁਵਾਦਾਂ ਲਈ। ਗਿਆਨਪੀਠ ਇਨਾਮ ਤੋਂ ਬਾਅਦ ਇਹ ਭਾਰਤ ਦਾ ਦੂਜਾ ਸਭ ਤੋਂ ਵੱਡਾ ਸਾਹਿਤਕ ਪੁਰਸਕਾਰ ਹੈ। ਸਾਲ 1957, 1958, 1960, 1966 ਵਿੱਚ ਕੋਈ ਇਨਾਮ ਨਹੀਂ ਦਿੱਤਾ ਗਿਆ।
ਹੋਲਾ ਮਹੱਲਾ ਖ਼ਾਲਸਾਈ ਜਾਹੋ-ਜਲਾਲ ਦਾ ਪ੍ਰਤੀਕ ਅਤੇ ਕੌਮੀ ਜੋੜ ਮੇਲਾ ਹੈ। ਇਹ ਮੇਲਾ ਖ਼ਾਲਸਾ ਪੰਥ ਦੇ ਜਨਮ ਅਸਥਾਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਧਾਰਮਿਕ ਪ੍ਰੰਪਰਾਵਾਂ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਅਨੰਦਪੁਰ ਸਾਹਿਬ ਸਮੇਤ ਸਮੁੱਚਾ ਇਲਾਕਾ ਖ਼ਾਲਸਾਈ ਰੰਗ 'ਚ ਰੰਗਿਆ ਜਾਂਦਾ ਹੈ। ਖ਼ਾਲਸਾ ਪੰਥ ਹੋਲੀ ਨਹੀਂ, ਹੋਲਾ ਖੇਡਦਾ ਹੈ ਅਤੇ ਮਹੱਲਾ ਕੱਢਦਾ ਹੈ। ਹੋਲੀ ਤੋਂ ਅਗਲੇ ਦਿਨ, ਅਨੰਦਪੁਰ ਸਾਹਿਬ ਵਿੱਚ ਕੇਸਗੜ੍ਹ ਸਾਹਿਬ ਅਤੇ ਹੋਰ ਧਾਰਮਿਕ ਸਥਾਨਾਂ ਦੇ ਸਥਾਨ ਉਤੇ, ਇੱਕ ਮੇਲਾ ਭਰਦਾ ਹੈ, ਜਿਸ ਨੂੰ ‘ਹੋਲਾ ਮਹੱਲਾ` ਵੀ ਕਹਿੰਦੇ ਹਨ। ਇਸ ਮੇਲੇ ਦਾ ਮੁੱਢ ਗੁਰੂ ਗੋਬਿੰਦ ਸਿੰਘ ਨੇ ਸੰਮਤ 1701 ਚੇਤ ਦੀ ਇੱਕ ਤਰੀਕ ਨੂੰ ਰੱਖਿਆ। ਉਨ੍ਹਾਂ ਨੇ ਖਾਲਸੇ ਨੂੰ ਸਸ਼ਤਰ-ਵਿੱਦਿਆ ਤੇ ਯੁੱਧ-ਕਲਾ ਵਿੱਚ ਨਿਪੁੰਨ ਕਰਨ ਲਈ ਦੋ ਦਲ ਬਣਾ ਕੇ, ਉਨ੍ਹਾਂ ਵਿੱਚ ਮਸਨੂਈ ਲੜਾਈ ਕਰਵਾਈ ਤੇ ਬਹਾਦਰ ਯੋਧਿਆਂ ਨੂੰ ਸਿਰੋਪੇ ਬਖ਼ਸੇ। ਉਦੋਂ ਤੋਂ ਹਰ ਸਾਲ ਅਨੰਦਪੁਰ ਵਿੱਚ ਹੋਲੀ ਤੋਂ ਅਗਲੇ ਦਿਨ ਹੋਲਾ ਮਹੱਲਾ ਮਨਾਇਆ ਜਾਣ ਲੱਗਾ। ਇਸ ਦਿਨ ਸੰਗਤ ਦਾ ਇੱਕ ਵੱਡਾ ਇਕੱਠ ਹੂੰਦਾ ਹੈ ਜਿਸ ਨੂੰ ‘ਮਹੱਲਾ` ਕਹਿੰਦੇ ਹਨ, ਨਗਾਰਿਆਂ ਦੀ ਧੁਨੀ ਵਿਚ, ਸਜ-ਧਜ ਨਾਲ ਇੱਕ ਗੁਰਧਾਮ ਤੋਂ ਦੂਜੇ ਗੁਰਧਾਮ ਤੱਕ ਨਿਕਲਦਾ ਹੈ। ਇਸ ਮਹੱਲਾ ਵਿੱਚ ਨਿਹੰਗ ਸਿੰਘ, ਪੁਰਾਤਨ ਫ਼ੌਜੀ ਆਨ ਸ਼ਾਨ ਨਾਲ ਸ਼ਾਮਲ ਹੁੰਦੇ ਅਤੇ ਸ਼ਸਤਰਾਂ ਦੇ ਦਸਤਕਾਰ ਵਿਖਾਦੇ ਹਨ|
ਅਨਮੋਲ ਗਗਨ ਮਾਨ ਪੰਜਾਬ ਭਾਰਤ ਦੀ ਇੱਕ ਸਿਆਸਤਦਾਨ ਅਤੇ ਗਾਇਕਾ ਹੈ। ਉਹ ਪੰਜਾਬ ਵਿਧਾਨ ਸਭਾ ਵਿੱਚ ਖਰੜ ਵਿਧਾਨ ਸਭਾ ਹਲਕੇ ਦੀ ਨੁਮਾਇੰਦਗੀ ਕਰਨ ਵਾਲੀ ਵਿਧਾਇਕ ਹੈ। ਉਹ ਆਮ ਆਦਮੀ ਪਾਰਟੀ ਦੀ ਮੌਜੂਦਾ ਮੈਂਬਰ ਹੈ। ਉਹ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਵਿਧਾਇਕ ਵਜੋਂ ਚੁਣੀ ਗਈ ਸੀ। ਅਨਮੋਲ ਗਗਨ ਮਾਨ ਨੂੰ ਗਗਨਦੀਪ ਕੌਰ ਮਾਨ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਉਹ ਇੱਕ ਪੰਜਾਬੀ ਗਾਇਕਾ ਹੈ ਜੋ ਆਪਣੇ ਪੰਜਾਬੀ ਲੋਕ ਅਤੇ ਭੰਗੜੇ ਗੀਤਾਂ ਲਈ ਜਾਣੀ ਜਾਂਦੀ ਹੈ।
ਜਲ੍ਹਿਆਂਵਾਲਾ ਬਾਗ ਹੱਤਿਆਕਾਂਡ, ਜਿਸ ਨੂੰ ਅੰਮ੍ਰਿਤਸਰ ਹੱਤਿਆਕਾਂਡ ਵੀ ਕਿਹਾ ਜਾਂਦਾ ਹੈ, 13 ਅਪ੍ਰੈਲ 1919 ਨੂੰ ਵਾਪਰਿਆ ਸੀ। ਰੌਲਟ ਐਕਟ ਦਾ ਵਿਰੋਧ ਕਰਨ ਲਈ, ਸਾਲਾਨਾ ਵਿਸਾਖੀ ਮੇਲੇ ਦੌਰਾਨ, ਅੰਮ੍ਰਿਤਸਰ, ਪੰਜਾਬ, ਬ੍ਰਿਟਿਸ਼ ਇੰਡੀਆ ਦੇ ਵਿਰੋਧ ਵਿਚ ਜਲ੍ਹਿਆਂਵਾਲਾ ਬਾਗ ਵਿਖੇ ਇੱਕ ਵੱਡੀ, ਸ਼ਾਂਤਮਈ ਭੀੜ ਇਕੱਠੀ ਹੋਈ ਸੀ। ਸੁਤੰਤਰਤਾ ਪੱਖੀ ਕਾਰਕੁਨਾਂ ਡਾ. ਸੈਫੂਦੀਨ ਕਿਚਲੂ ਅਤੇ ਡਾ. ਸੱਤਿਆ ਪਾਲ ਦੀ ਗ੍ਰਿਫਤਾਰੀ। ਜਨਤਕ ਇਕੱਠ ਦੇ ਜਵਾਬ ਵਿੱਚ, ਅਸਥਾਈ ਬ੍ਰਿਗੇਡੀਅਰ ਜਨਰਲ ਆਰ.ਈ.ਐਚ.
ਨਾਂਵ (ਲਾਤੀਨੀ ਵਿੱਚ nōmen, ਸ਼ਾਬਦਿਕ 'ਨਾਮ') ਭਾਸ਼ਾ ਦੇ ਵਾਕ ਦੀ ਇੱਕ ਇਕਾਈ ਹੁੰਦੀ ਹੈ। ਕਿਸੇ ਥਾਂ, ਵਸਤੂ, ਸੰਕਲਪ, ਜੀਵ, ਗੁਣ, ਸਥਿਤੀ ਆਦਿ ਬਾਰੇ ਸੰਕੇਤਕ ਸ਼ਬਦਾਂ ਨੂੰ ਨਾਂਵ ਕਹਿੰਦੇ ਹਨ। ਭਾਸ਼ਾ ਵਿਗਿਆਨ ਵਿੱਚ ਨਾਂਵ ਇੱਕ ਵਿਸ਼ਾਲ ਅਤੇ ਖੁੱਲ੍ਹੀ ਸ਼ਬਦ ਸ਼੍ਰੇਣੀ ਦਾ ਮੈਂਬਰ ਹੈ ਜਿਸਦੇ ਮੈਂਬਰ ਵਾਕੰਸ਼ ਦੇ ਕਰਤਾ ਦੇ ਮੁੱਖ ਸ਼ਬਦ, ਕਿਰਿਆ ਦੇ ਕਰਮ, ਜਾਂ ਸੰਬੰਧਕ ਦੇ ਕਰਮ ਦੇ ਰੂਪ ਵਿੱਚ ਮੌਜੂਦ ਹੋ ਸਕਦੇ ਹਨ। ਨਾਂਵ ਦੀਆਂ ਪੰਜ ਕਿਸਮਾਂ ਹੁੰਦੀਆਂ ਹਨ:-
ਅੰਮ੍ਰਿਤਸਰ ਜਾਂ (ਅੰਬਰਸਰ) ਮਤਲਬ: "ਅੰਮ੍ਰਿਤ ਦਾ ਸਰੋਵਰ") ਚੜ੍ਹਦੇ ਪੰਜਾਬ ਦਾ ਇੱਕ ਸਰਹੱਦੀ ਸ਼ਹਿਰ ਹੈ ਜੋ ਪੰਜਾਬ ਦੇ ਉੱਤਰ-ਪੱਛਮੀ ਹਿੱਸੇ ਵਿੱਚ ਸਥਿੱਤ ਹੈ। ਇਹ ਲਾਹੌਰ ਤੋਂ 67 ਕਿਲੋਮੀਟਰ ਦੂਰ ਹੈ। ਇਹ ਸਿੱਖ ਧਰਮ ਦਾ ਧਾਰਮਿਕ ਅਤੇ ਸੱਭਿਆਚਾਰਕ ਕੇਂਦਰ ਹੈ। ਪੰਜਾਬੀ ਇੱਥੋਂ ਦੀ ਮੁੱਖ ਜਾਂ ਪਹਿਲੀ ਬੋਲੀ ਹੈ | ਇਸ ਦਾ ਸਰਕਾਰੀ ਮੁੱਖ ਦਫ਼ਤਰ ਅੰਮ੍ਰਿਤਸਰ ਜ਼ਿਲ੍ਹਾ ਹੈ। ਇਸ ਦੀ ਆਬਾਦੀ ਕਰੀਬ ੨੦੦੦੦੦੦ ਸ਼ਹਿਰੀ ਅਤੇ ੩,੦੦੦,੦੦੦ ਦੇ ਕਰੀਬ ਅੰਮ੍ਰਿਤਸਰ ਜ਼ਿਲੇ ਵਿੱਚ ੨੦੧੧ ਦੀ ਭਾਰਤੀ ਮਰਦਮਸ਼ੁਮਾਰੀ ਮੁਤਾਬਕ ਹੈ। ਯਾਤਰਾ ਲਈ ਸਭ ਤੋਂ ਵਧੀਆ ਸਮਾਂ ਅਕਤੂਬਰ ਅਤੇ ਮਾਰਚ ਵਿੱਚ ਹੈ।
ਪੰਜਾਬ ਸ਼ਬਦ ਫ਼ਾਰਸੀ ਭਾਸ਼ਾ ਦੇ ਸ਼ਬਦ "ਪੰਜ" ਅਤੇ "ਆਬ" ਦੇ ਸੁਮੇਲ ਤੋਂ ਬਣਿਆ ਹੈ, ਜਿਸ ਵਿੱਚੋਂ ਪੰਜ ਦਾ ਅਰਥ ਪੰਜ ਅਤੇ ਆਬ ਦਾ ਅਰਥ ਪਾਣੀ ਹੈ, ਇਸ ਤਰ੍ਹਾਂ ਪੰਜ + ਆਬ ਦਾ ਅਰਥ ਹੋਇਆ ਪੰਜ ਪਾਣੀਆਂ ਦੀ ਧਰਤੀ (ਪੰਜ ਦਰਿਆਵਾਂ ਦੀ ਧਰਤੀ)। ਇਸ ਸ਼ਬਦ ਦੀ ਸਭ ਤੋਂ ਪਹਿਲੀ ਵਰਤੋਂ ਇਬਨ ਬਤੂਤਾ ਦੀਆਂ ਲਿਖਤਾਂ ਵਿੱਚ ਮਿਲਦੀ ਹੈ ਜੋ 14ਵੀਂ ਸਦੀ ਵਿੱਚ ਇਸ ਇਲਾਕੇ ਵਿੱਚ ਆਇਆ ਸੀ। ਇਸਦੀ ਵੱਡੇ ਪੱਧਰ ਉੱਤੇ ਵਰਤੋਂ 16ਵੀਂ ਸਦੀ ਦੇ ਦੂਜੇ ਹਿੱਸੇ ਦੀ ਕਿਤਾਬ "ਤਰੀਖ਼ ਸ਼ੇਰ ਸ਼ਾਹ ਸੂਰੀ" ਵਿੱਚ ਮਿਲਦੀ ਹੈ, ਜਿਸ ਵਿੱਚ ਪੰਜਾਬ ਸ਼ਬਦ ਸ਼ੇਰਖ਼ਾਨ ਦੇ ਕਿਲ੍ਹੇ ਦੀ ਉਸਾਰੀ ਦੇ ਹਵਾਲੇ ਨਾਲ ਆਉਂਦਾ ਹੈ। ਇਸ ਤੋਂ ਪਹਿਲਾਂ ਪੰਜਾਬ ਵਰਗਾ ਜ਼ਿਕਰ ਮਹਾਂਭਾਰਤ ਦੇ ਕਿੱਸੇ ਕਹਾਣੀਆਂ ਵਿੱਚ ਵੀ ਹੈ ਜੋ ਪੰਚ-ਨਦ (ਪੰਜ ਨਦੀਆਂ) ਦੇ ਹਵਾਲੇ ਨਾਲ਼ ਹੈ। ਇਸ ਦੇ ਮਗਰੋਂ ਆਈਨ-ਏ-ਅਕਬਰੀ ਵਿੱਚ ਅਬੁਲ ਫ਼ਜ਼ਲ ਨੇ ਲਿਖਿਆ ਹੈ ਕਿ ਇਹ ਇਲਾਕਾ ਦੋ ਹਿੱਸਿਆਂ ਵਿੱਚ ਵੰਡਿਆ ਸੀ, ਲਾਹੌਰ ਤੇ ਮੁਲਤਾਨ। ਇਸ ਆਈਨ ਅਕਬਰੀ ਦੇ ਦੂਜੇ ਹਿੱਸੇ ਵਿੱਚ ਅਬੁਲ ਫ਼ਜ਼ਲ ਨੇ ਪੰਜਾਬ ਨੂੰ ਪੰਜ-ਨਦ ਲਿਖਿਆ ਹੈ। ਇਸ ਦੇ ਇਲਾਵਾ ਮੁਗ਼ਲ ਬਾਦਸ਼ਾਹ ਜਹਾਂਗੀਰ ਨੇ ਆਪਣੀ "ਤਜ਼ਕ-ਏ-ਜਹਾਂਗੀਰੀ" ਵਿੱਚ ਵੀ ਪੰਜਾਬ ਲਫ਼ਜ਼ ਵਰਤਿਆ ਹੈ। ਪੰਜਾਬ ਫ਼ਾਰਸੀ ਦੇ ਪੰਜ ਯਾਨੀ ਪੰਚ ਅਤੇ ਆਬ ਯਾਨੀ ਪਾਣੀ ਤੋਂ ਲਿਆ ਹੈ, ਜਿਸਦਾ ਮਤਲਬ ਪੰਜ ਦਰਿਆਵਾਂ ਦੀ ਧਰਤੀ ਬਣਦਾ ਹੈ। ਇਹ ਉਹ ਪੰਜ ਦਰਿਆ ਹਨ ਜਿਹੜੇ ਇਸ ਇਲਾਕੇ ਵਿੱਚ ਵਗਦੇ ਹਨ। ਅੱਜ ਕੱਲ੍ਹ ਦੋ ਦਰਿਆ (ਚਨਾਬ ਅਤੇ ਜੇਹਲਮ) ਪਾਕਿਸਤਾਨ ਵਿੱਚ ਹੀ ਵਗਦੇ ਹਨ। ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿੱਚ ਬਾਕੀ ਤਿੰਨ ਦਰਿਆਵਾਂ (ਸਤਲੁਜ, ਬਿਆਸ ਅਤੇ ਰਾਵੀ) ਦਾ ਪਾਣੀ ਵਗਦਾ ਹੈ, ਜਿਹੜੇ ਭਾਰਤ ਵਿੱਚੋ ਹੁੰਦੇ ਹੋਏ ਪਾਕਿਸਤਾਨ ਵਿੱਚ ਪ੍ਰਵੇਸ਼ ਕਰਦੇ ਹਨ। ਇਸ ਤੋਂ ਪਹਿਲਾਂ ਇਸ ਦਾ ਨਾਂ "ਸਪਤ ਸੰਧੂ" ਯਾਨੀ ਸੱਤ ਦਰਿਆਵਾਂ ਦੀ ਸਰਜ਼ਮੀਨ ਸੀ। "ਤਰੀਖ਼ ਜਿਹਲਮ" ਵਿੱਚ ਅੰਜੁਮ ਸੁਲਤਾਨ ਸ਼ਹਿਬਾਜ਼ ਨੇ ਲਿਖਿਆ ਹੈ ਕਿ ਸਪਤ ਦਾ ਮਤਲਬ ਸੱਤ ਤੇ ਸੰਧੂ ਦਾ ਮਤਲਬ ਦਰਿਆ ਹੈ।
ਹੋਲੀ ਬਸੰਤ ਰੁੱਤ ਵਿੱਚ ਮਨਾਇਆ ਜਾਣ ਵਾਲਾ ਇੱਕ ਮਹੱਤਵਪੂਰਣ ਭਾਰਤੀ ਤਿਉਹਾਰ ਹੈ। ਇਹ ਪਰਵ ਹਿੰਦੂ ਪੰਚਾਂਗ ਦੇ ਅਨੁਸਾਰ ਫ਼ਾਲਗੁਨ ਮਹੀਨਾ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ। ਰੰਗਾਂ ਦਾ ਤਿਉਹਾਰ ਕਿਹਾ ਜਾਣ ਵਾਲਾ ਇਹ ਪਰਵ ਪਾਰੰਪਰਕ ਰੂਪ ਤੋਂ ਦੋ ਦਿਨ ਮਨਾਇਆ ਜਾਂਦਾ ਹੈ। ਪਹਿਲਾਂ ਦਿਨ ਨੂੰ "ਹੋਲਿਕਾ ਜਲਾਈ" ਜਾਂਦੀ ਹੈ, ਜਿਸਨੂੰ "ਹੋਲਿਕਾ ਦਹਿਨ" ਵੀ ਕਹਿੰਦੇ ਹੈ। ਦੂੱਜੇ ਦਿਨ, ਜਿਸਨੂੰ ਧੁਰੱਡੀ, ਧੁਲੇਂਡੀ, ਧੁਰਖੇਲ ਜਾਂ ਧੂਲਿਵੰਦਨ ਕਿਹਾ ਜਾਂਦਾ ਹੈ, ਲੋਕ ਇੱਕ ਦੂੱਜੇ ’ਤੇ ਰੰਗ, ਗੁਲਾਲ-ਗੁਲਾਲ ਇਤਆਦਿ ਸੁੱਟਦੇ ਹਨ, ਢੋਲ ਵਜਾ ਕੇ ਹੋਲੀ ਦੇ ਗੀਤ ਗਾਏ ਜਾਂਦੇ ਹੈ, ਅਤੇ ਘਰ-ਘਰ ਜਾ ਕੇ ਲੋਕਾਂ ਨੂੰ ਰੰਗ ਲਗਾਇਆ ਜਾਂਦਾ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਹੋਲੀ ਦੇ ਦਿਨ ਲੋਕ ਪੁਰਾਣੀ ਕੜਵਾਹਟ ਨੂੰ ਭੁੱਲ ਕੇ ਗਲੇ ਮਿਲਦੇ ਹਨ ਅਤੇ ਫਿਰ ਤੋਂ ਦੋਸਤ ਬੰਨ ਜਾਂਦੇ ਹਨ। ਇੱਕ ਦੂੱਜੇ ਨੂੰ ਰੰਗਣੇ ਅਤੇ ਗਾਨੇ-ਵਜਾਉਣੇ ਦਾ ਦੌਰ ਦੁਪਹਿਰ ਤੱਕ ਚੱਲਦਾ ਹੈ। ਇਸਦੇ ਬਾਅਦ ਸਨਾਨ ਕਰਕੇ ਅਰਾਮ ਕਰਨ ਦੇ ਬਾਅਦ ਨਵੇਂ ਕੱਪੜੇ ਪੱਥਰ ਕੇ ਸ਼ਾਮ ਨੂੰ ਲੋਕ ਇੱਕ ਦੂੱਜੇ ਦੇ ਘਰ ਮਿਲਣ ਜਾਂਦੇ ਹਨ, ਗਲੇ ਮਿਲਦੇ ਹਨ ਅਤੇ ਮਿਠਾਈਆਂ ਖਿਡਾਉਂਦੇ ਹਨ।
ਪੁਰਾਤਨ ਸੱਭਿਆਚਾਰ ਦੀ ਸ਼ੁਰੂਆਤ ਸਿੰਧ ਘਾਟੀ ਸੱਭਿਅਤਾ ਦੇ ਆਉਣ ਨਾਲ ਮੰਨੀ ਜਾਂਦੀ ਹੈ। ਸਿੰਧ ਦਰਿਆ ਤੇ ਨੇੜੇ ਤੇੜੇ ਕੁੱਝ ਭਾਈਚਾਰਿਆਂ ਦਾ ਵਿਕਾਸ ਹੋਇਆ ਜਿਹਨਾਂ ਨੇ ਮਿਲ ਕੇ ਸਿੰਧ ਘਾਟੀ ਸੱਭਿਅਤਾ ਦਾ ਨਿਰਮਾਣ ਕੀਤਾ ਜੋ ਕਿ ਮਨੁੱਖ ਇਤਿਹਾਸ ਦੀ ਸਭ ਤੋਂ ਪਹਿਲੀ ਸੱਭਿਅਤਾ ਵਿੱਚੋਂ ਇੱਕ ਮੰਨੀ ਜਾਂਦੀ ਹੈ ਸਿੰਧੂ ਘਾਟੀ ਤੋਂ ਬਾਅਦ ਆਰੀਆ ਲੋਕ ਭਾਰਤ ਵਿੱਚ ਆਏ ਉਨ੍ਨਾਂ ਨੇ ਇਥੋਂ ਦੇ ਮੂਲ ਨਿਵਾਸੀਆਂ ਤੇ ਹਮਲਾ ਕਰਕੇ ਆਪਣੀ ਸੱਤਾ ਨੂੰ ਕਾਇਮ ਕੀਤਾ। ਆਰੀਅਨਾਂ ਦੀ ਗਿਣਤੀ ਦਰਾਵਿੜਾਂ ਨਾਲ਼ੋਂ ਜਿਆਦਾ ਸੀ। ਜਿਸ ਕਰਕੇ ਦ੍ਰਾਵਿੜਾਂ ਦਾ ਨਾਮ ਨਿਸ਼ਾਨ ਹੌਲੀ-ਹੌਲੀ ਮਿਟ ਗਿਆ ਅਤੇ ਜਿਹੜੇ ਕੁਝ ਦ੍ਰਵਿੜ ਲੋਕ ਬਚੇ ਉਹਨਾਂ ਨੇ ਆਰੀਅਨ ਦਾ ਪ੍ਰਭਾਵ ਕਬੂਲਿਆ ਜਦੋਂ ਆਰੀਆ ਭਾਰਤ ਵਿੱਚ ਆਏ ਤਾਂ ਉਹ ਆਪਣੀਆਂ ਰੋਹ-ਰੀਤਾਂ, ਰਸਮੋ ਰਿਵਾਜ, ਪਹਿਰਾਵਾ,ਵਰਣ ਵਿਵਸਥਾ ਅਤੇ ਹੋਰ ਅਨੇਕਾਂ ਰਸਮਾਂ ਨੂੰ ਆਪਣੇ ਨਾਲ ਲਿਆਏ। ਇਸ ਪ੍ਰਕਾਰ ਭਾਰਤ ਵਿੱਚ ਅਨੇਕਾਂ ਧਰਮ ਫ਼ਿਰਕੇ ਦੇ ਲੋਕ ਆ ਜੁੜੇ। ਆਰੀਆ ਤੋਂ ਬਾਅਦ ਭਾਰਤ ਵਿੱਚ ਹੋਰ ਅਨੇਕਾਂ ਲੋਕ ਆਏ ਜਿਹੜੇ ਕੇ ਆਪਣੇ ਨਾਲ ਆਪਣਾ ਸੱਭਿਆਚਾਰ ਵੀ ਪੰਜਾਬ ਲੈ ਕੇ ਆਏ। ਜਿਵੇਂ ਮੁਗ਼ਲ ਅਫਗਾਨੀ,ਤੁਰਕੀ,ਇਰਾਨੀ,ਇਨ੍ਹਾਂ ਦੇ ਆਉਣ ਨਾਲ ਭਾਰਤ ਦੇ ਲੋਕਾਂ ਦੇ ਰਹਿਣ ਸਹਿਣ ਵਿੱਚ ਬਹੁਤ ਬਦਲਾਅ ਆਇਆ। ਇਸ ਤਰ੍ਰਾਂ ਇੱਥੋਂ ਦੇ ਮੂਲ ਨਿਵਾਸੀਆਂ ਦੀ ਸ਼ੁਰੂ ਤੋਂ ਹੀ ਇਹ ਖਾਸੀਅਤ ਰਹੀ ਹੈ ਕਿ ਉਹ ਹਰ ਨਵੀਂ ਚੀਜ਼ ਨੂੰ ਬਹੁਤ ਜਲਦ ਹੀ ਅਪਣਾ ਲੈਂਦੇ ਹਨ। ਭਾਵੇਂ ਕਿ ਉਹ ਦੂਜੇ ਲੋਕਾਂ ਦੇ ਰਸਮੋ ਰਿਵਾਜ ਹੋਣ, ਰਹਿਣ ਸਹਿਣ, ਖਾਣ ਪੀਣ ਜਾਂ ਪਹਿਰਾਵਾ ਆਦਿ ਹੋਵੇ।ਜਿਸ ਤਰ੍ਹਾਂ ਆਦਿ ਕਾਲ ਵਿੱਚ ਲੋਕ ਨੰਗੇ ਰਹਿੰਦੇ ਸਨ ਅਤੇ ਖਾਣ ਦੇ ਲਈ ਜੰਗਲਾਂ ਉੱਪਰ ਨਿਰਭਰ ਕਰਦੇ ਸਨ। ਉੱਥੇ ਉਹ ਹੌਲੀ ਹੌਲੀ ਤਨ ਢੱਕਣ ਦੇ ਲਈ ਪੱਤਿਆਂ ਦਾ ਪ੍ਰਯੋਗ ਕਰਨ ਲੱਗੇ ਅਤੇ ਫਿਰ ਭੋਜਨ ਨੂੰ ਵੀ ਪਕਾ ਕੇ ਖਾਣ ਲੱਗੇ। ਇਸ ਪ੍ਰਕਾਰ ਹੌਲੀ ਹੌਲੀ ਉਹਨਾਂ ਦੇ ਜੀਵਨ ਜ਼ਾਂਚ ਬਦਲੀ ਗਈ ਉਹਨਾਂ ਦੇ ਸੱਭਿਆਚਾਰ ਵਿੱਚ ਤਬਦੀਲੀ ਆਉਂਦੀ ਗਈ।ਮਨੁੱਖੀ ਜੀਵਨ ਦੀਆਂ ਕਦਰਾਂ ਕੀਮਤਾਂ ਰਹਿਣ ਸਹਿਣ ਵਿੱਚ ਸ਼ੁਰੂ ਤੋਂ ਹੀ ਪਰਿਵਰਤਨ ਆਉਂਦਾ ਰਿਹਾ।
ਪਿਤਾ ਦਿਵਸ (ਅੰਗਰੇਜ਼ੀ ਵਿੱਚ Father's Day) ਜੂਨ ਦੇ ਤੀਸਰੇ ਐਤਵਾਰ ਨੂੰ ਭਾਰਤ ਵਿੱਚ ਮਨਾਇਆ ਜਾਂਦਾ ਹੈ। ਯੂਰਪ ਦੇ ਕੈਥੋਲਿਕ ਦੇਸ਼ਾਂ ਵਿਚ, ਇਹ ਮੱਧ ਯੁੱਗ ਤੋਂ 19 ਮਾਰਚ (ਸੇਂਟ ਜੋਸਫ਼ ਡੇ) ਮਨਾਇਆ ਜਾਂਦਾ ਹੈ। ਇਹ ਜਸ਼ਨ ਸਪੈਨਿਸ਼ ਅਤੇ ਪੁਰਤਗਾਲੀ ਦੁਆਰਾ ਲੈਟਿਨ ਅਮਰੀਕਾ ਲਿਆਂਦਾ ਗਿਆ, ਜਿੱਥੇ 19 ਮਾਰਚ ਹਾਲੇ ਵੀ ਇਸਦੀ ਵਰਤੋਂ ਕੀਤੀ ਜਾਂਦੀ ਹੈ। ਹਾਲਾਂਕਿ ਯੂਰਪ ਅਤੇ ਅਮਰੀਕਾ ਦੇ ਬਹੁਤ ਸਾਰੇ ਦੇਸ਼ਾਂ ਨੇ ਸੰਯੁਕਤ ਰਾਜ ਦੀ ਤਾਰੀਖ ਅਪਣਾ ਲਈ ਹੈ, ਜੋ ਕਿ ਜੂਨ ਦਾ ਤੀਜਾ ਐਤਵਾਰ ਹੈ। ਇਹ ਵਿਸ਼ਵ ਦੇ ਕਈ ਹਿੱਸਿਆਂ ਵਿੱਚ ਵੱਖ ਵੱਖ ਦਿਨਾਂ ਤੇ ਮਨਾਇਆ ਜਾਂਦਾ ਹੈ, ਆਮ ਤੌਰ ਤੇ ਘਰੇਲੂ ਦੇਸ਼ ਦੇ ਰਿਵਾਜ ਅਨੁਸਾਰ ਮਾਰਚ, ਅਪ੍ਰੈਲ ਅਤੇ ਜੂਨ ਦੇ ਮਹੀਨਿਆਂ ਵਿੱਚ.
ਫੁਲਕਾਰੀ ਇੱਕ ਤਰ੍ਹਾਂ ਦੀ ਕਢਾਈ ਹੁੰਦੀ ਹੈ ਜੋ ਚੁੰਨੀਆਂ/ਦੁਪੱਟਿਆਂ ਉੱਤੇ ਹੱਥਾਂ ਰਾਹੀਂ ਕੀਤੀ ਜਾਂਦੀ ਹੈ। ਫੁਲਕਾਰੀ ਸ਼ਬਦ "ਫੁੱਲ" ਅਤੇ "ਕਾਰੀ" ਤੋਂ ਬਣਿਆ ਹੈ ਜਿਸਦਾ ਮਤਲਬ ਫੁੱਲਾਂ ਦੀ ਕਾਰੀਗਰੀ। ਪਹਿਲੋਂ ਪਹਿਲ ਇਹ ਸ਼ਬਦ ਹਰ ਤਰ੍ਹਾਂ ਦੀ ਬੁਣਾਈ / ਕਢਾਈ ਲਈ ਵਰਤਿਆ ਜਾਂਦਾ ਸੀ, ਪਰ ਬਾਅਦ ਵਿੱਚ ਇਹ ਸ਼ਾਲਾਂ ਅਤੇ ਸਿਰ ਤੇ ਲੈਣ ਵਾਲੀਆਂ ਚਾਦਰਾਂ ਲਈ ਰਾਖਵਾਂ ਹੋ ਗਿਆ। ਪੰਜਾਬੀ ਲੋਕ ਸ਼ਿਲਪ ਕਲਾ ਦੀਆਂ ਵਿਭਿੰਨ ਵੰਨਗੀਆਂ ਵਿੱਚ ਫੁਲਕਾਰੀ ਕਲਾ ਦਾ ਅਹਿਮ ਸਥਾਨ ਹੈ। ਫੁਲਕਾਰੀ ਪੰਜਾਬਣ ਦਾ ਕੱਜਣ ਹੈ ਜੋ ਉਸ ਦੇ ਮਨ ਦੇ ਵਲਵਲਿਆਂ, ਰੀਝਾਂ ਅਤੇ ਸਿਰਜਣਸ਼ਕਤੀ ਦਾ ਪ੍ਰਤੀਕ ਰਹੀ ਹੈ।
ਗੁਰਮੁਖੀ (Punjabi: گُرمُکھی (ਸ਼ਾਹਮੁਖੀ)) ਇੱਕ ਪੰਜਾਬੀ ਭਾਸ਼ਾ ਦੀ ਲਿੱਪੀ ਹੈ ਜਿਸਨੂੰ ਦੂਜੇ ਸਿੱਖ ਗੁਰੂ, ਗੁਰੂ ਅੰਗਦ ਸਾਹਿਬ ਨੇ ਸੋਲ਼ਵੀਂ ਸਦੀ ਵਿੱਚ ਤਬਦੀਲ ਅਤੇ ਮਿਆਰਬੰਦ ਕਰਨ ਦੇ ਨਾਲ਼ ਇਸਤਿਮਾਲ ਕੀਤਾ। ਗੁਰਮੁਖੀ ਚੜ੍ਹਦੇ ਪੰਜਾਬ ਸੂਬੇ ਵਿੱਚ ਪੰਜਾਬੀ ਭਾਸ਼ਾ ਲਈ ਅਫ਼ਸਰਾਨਾ ਲਿੱਪੀ ਹੈ, ਜਿਸਨੂੰ ਫ਼ਾਰਸੀ-ਅਰਬੀ ਸ਼ਾਹਮੁਖੀ ਲਿੱਪੀ ਵਿੱਚ ਵੀ ਲਿਖਿਆ ਜਾਂਦਾ ਹੈ। ਮੌਜੂਦਾ ਗੁਰਮੁਖੀ ਦੇ ਇੱਕਤਾਲ਼ੀ ਅੱਖਰ, ਕਤਾਰ ਊੜੇ ਤੋਂ ਕੱਕੇ ਬਿੰਦੀ ਤੱਕ ਅਤੇ ਨੌਂ ਲਗਾਂ ਮਾਤਰਾਂ ਹਨ। ਇਹ ਇਕਤਾਲੀ ਹਰਫ਼ ਹਨ: ੳ, ਅ, ੲ, ਸ, ਹ, ਕ, ਖ, ਗ, ਘ, ਙ, ਚ, ਛ, ਜ, ਝ, ਞ, ਟ, ਠ, ਡ, ਢ, ਣ, ਤ, ਥ, ਦ, ਧ, ਨ, ਪ, ਫ, ਬ, ਭ, ਮ, ਯ, ਰ, ਲ, ਵ, ੜ, ਸ਼, ਖ਼, ਗ਼, ਜ਼, ਫ਼, ਅਤੇ ਲ਼। ਸਿੱਖੀ ਦੇ ਆਦਿ ਗ੍ਰੰਥ, ਗੁਰੂ ਗ੍ਰੰਥ ਸਾਹਿਬ ਵਿੱਚ ਕਈ ਜ਼ੁਬਾਨਾਂ ਅਤੇ ਲਹਿਜਿਆਂ ਵਿੱਚ ਬਾਣੀ ਲਿਖੀ ਗਈ ਹੈ ਜਿਸ ਨੂੰ ਗੁਰਮੁਖੀ ਭਾਸ਼ਾ ਆਖਿਆ ਜਾਂਦਾ ਹੈ।
ਸਿੱਖ ਗੁਰੂ ਸਾਹਿਬਾਨ ਸਿੱਖ ਧਰਮਦੇ ਰੂਹਾਨੀ ਮਾਲਕ ਹਨ, ਜਿਨਾਂ ਨੇ ੧੪੬੯ ਤੋਂ ਲੈ ਕੇ, ਲਗਪਗ ਢਾਈ ਸਦੀਆਂ ਵਿੱਚ ਇਸ ਧਰਮ ਦੀ ਸਥਾਪਨਾ ਕੀਤੀ। ੧੪੬੯ ਵਿੱਚ ਸਿੱਖ ਧਰਮਦੇ ਬਾਨੀ ਗੁਰੂ ਨਾਨਕ ਦੇਵ ਜੀ ਦਾ ਜਨਮ ਹੋੇਇਆ, ਜਿਨਾਂ ਤੋਂ ਬਾਅਦ ਨੌ ਹੋਰ ਗੁਰੂ ਸਾਹਿਬਾਨ ਹੋੇਏ| 1708 ਵਿੱਚ ਦਸਮ ਗੁਰੂ ਸਹਿਬਾਨ ਨੇ ਗੁਰਗੱਦੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਦਿੱਤੀ, ਜਿਨਾਂ ਨੂੰ ਹੁਣ ਸਿੱਖ ਧਰਮ ਦੇ ਗੁਰੂ ਮੰਨਿਆ ਜਾਂਦਾ ਹੈ।.
ਰੂਸੀ ਭਾਸ਼ਾ (ਸਿਰੀਲਿਕ ਵਿੱਚ: русский язык, ਗੁਰਮੁਖੀ: ਰੂਸਕੀ ਯਾਜ਼ਿਕ, IPA: [ˈruskʲɪj jɪˈzɨk]) ਰੂਸ, ਬੈਲਾਰੂਸ, ਯੂਕਰੇਨ, ਕਜ਼ਾਖ਼ਸਤਾਨ, ਅਤੇ ਕਿਰਗਿਜ਼ਸਤਾਨ ਦੇਸ਼ਾਂ ਵਿੱਚ ਬੋਲੀ ਜਾਣ ਵਾਲੀ ਇੱਕ ਭਾਸ਼ਾ ਹੈ। ਇਸ ਦੇ ਬੋਲਣ ਵਾਲੇ ਮੱਧ ਏਸ਼ੀਆ ਅਤੇ ਪੂਰਬੀ ਯੂਰਪ ਦੇ ਉਨ੍ਹਾਂ ਮੁਲਕਾਂ, ਜੋ ਕਿ ਸੋਵਿਅਤ ਸੰਘ ਜਾਂ ਵਾਰਸਾ ਸੰਧੀ ਦਾ ਹਿੱਸਾ ਸਨ, ਵਿੱਚ ਵੀ ਰਹਿੰਦੇ ਹਨ। ਸੋਵੀਅਤ ਸੰਘ ਦੇ ਟੁੱਟਣ ਤੋਂ ਬਾਅਦ ਬਹੁਤ ਸਾਰੇ ਸੋਵੀਅਤ ਯਹੂਦੀ ਇਜ਼ਰਾਈਲ ਵਿੱਚ ਆ ਵਸੇ ਸਨ, ਇਸ ਲਈ ਉੱਥੇ ਵੀ ਇਸ ਦੇ ਬੋਲਣ ਵਾਲੇ ਵੱਧ ਹਨ। ਦੁਨੀਆਂ ਵਿੱਚ 22 ਕਰੋੜ ਤੋਂ ਜ਼ਿਆਦਾ ਲੋਕ ਰੂਸੀ ਬੋਲਦੇ ਹਨ।
ਪੂਰਨ ਗੁਰਸਿੱਖ ਬਾਬਾ ਬੁੱਢਾ ਜੀ' ਦਾ ਜਨਮ (7 ਕੱਤਕ 1563 ਬਿਕਰਮੀ) ਜਾਂ (22 ਅਕਤੂਬਰ, 1506-16 ਨਵੰਬਰ 1631) ਨੂੰ ਪਿੰਡ ਗੱਗੋਨੰਗਲ, ਜਿਸ ਨੂੰ ਹੁਣ ਕੱਥੂਨੰਗਲ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਦੇ ਸ਼ਾਹੀ ਕਿਲ੍ਹਾ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਭਾਈ ਸੁੱਘਾ ਜੀ ਰੰਧਾਵਾ ਦੇ ਗ੍ਰਹਿ ਵਿਖੇ ਹੋਇਆ। ਆਪ ਜੀ ਦੇ ਪਿਤਾ 22 ਪਿੰਡਾਂ ਦੇ ਮਾਲਕ ਸਨ। ਆਪ ਜੀ ਦੀ ਮਾਤਾ ਗੌਰਾਂ ਬਹੁਤ ਹੀ ਭਜਨ ਬੰਦਗੀ ਵਾਲੀ ਇਸਤਰੀ ਸੀ, ਜਿਸ ਕਰ ਕੇ ਉਹਨਾਂ ਦੀ ਭਜਨ ਬੰਦਗੀ ਦਾ ਪ੍ਰਭਾਵ ਬਾਬਾ ਬੁੱਢਾ ਜੀ ’ਤੇ ਵੀ ਪਿਆ।
ਸਤਿ ਸ੍ਰੀ ਅਕਾਲ (listen ) ਪੰਜਾਬੀ ਲੋਕਾਂ ਵੱਲੋਂ ਕਿਸੇ ਨੂੰ ਮਿਲਣ ਵੇਲ਼ੇ ਵਰਤਿਆ ਜਾਣ ਵਾਲ਼ਾ ਫ਼ਿਕਰਾ ਹੈ। ਆਮ ਤੌਰ ਤੇ ਸਾਰੇ ਪੰਜਾਬੀ ਲੋਕਾਂ ਵੱਲੋਂ ਇਸ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਸਿੱਖ ਧਰਮ ਨੂੰ ਮੰਨਣ ਵਾਲ਼ਿਆਂ ਵਿੱਚ ਇਸ ਦੀ ਖ਼ਾਸ ਅਹਿਮੀਅਤ ਹੈ। ਸਤਿ ਦਾ ਮਾਇਨਾ ਹੈ ਸੱਚ, ਸ੍ਰੀ ਅਦਬ ਵਜੋਂ ਲਾਇਆ ਜਾਂਦਾ ਹੈ ਅਤੇ ਅਕਾਲ ਦਾ ਮਾਇਨਾ ਹੈ ਵਕਤ ਤੋਂ ਪਰ੍ਹੇ ਦਾ ਭਾਵ ਪਰਮਾਤਮਾ। ਸੋ ਇਸ ਪ੍ਰਕਾਰ ਇਸ ਫ਼ਿਕਰੇ ਦੇ ਮਾਇਨੇ ਹਨ, ਕੇਵਲ ਪਰਮਾਤਮਾ ਹੀ ਆਖ਼ਰੀ ਸੱਚ ਹੈ।
ਬਾਬਾ ਦੀਪ ਸਿੰਘ ਜੀ (26 ਜਨਵਰੀ 1682 – 13 ਨਵੰਬਰ 1757) ਉਹਨਾਂ ਦਾ ਜਨਮ ਸਿੱਖ ਪਰਿਵਾਰ ਵਿਚ ਪਹੂਵਿੰਡ ਪਿੰਡ ਹੋਇਆ।ਜਿੰਨ੍ਹਾਂ ਨੂੰ ਅਕਸਰ ਸ਼ਹੀਦ ਅਤੇ ਬਾਬਾ ਨਾਲ ਸਤਿਕਾਰਿਆ ਜਾਂਦਾ ਹੈ 18ਵੀਂ ਸਦੀ ਦੇ ਇਕ ਸਿੱਖ ਵਿਦਵਾਨ, ਆਗੂ ਅਤੇ ਜੰਗੀ ਜਰਨੈਲ ਸਨ। ਉਹ ਗੁਰੂ ਗੋਬਿੰਦ ਸਿੰਘ ਜੀ ਵੇਲੇ ਦੇ ਇੱਕ ਪ੍ਰਮੁੱਖ ਸਿੱਖ ਸਨ। ਉਹਨਾਂ ਨੂੰ ਸਿੱਖੀ ਦੇ ਸਭ ਤੋ ਪਵਿੱਤਰ ਸ਼ਹੀਦ ਮੰਨਿਆ ਜਾਂਦਾ ਹੈ।
ਰਣਜੀਤ ਸਿੰਘ (1780-1839) ਪੰਜਾਬ ਦੀ ਸਿੱਖ ਸਲਤਨਤ ਦੀ ਨੀਂਹ ਰੱਖਣ ਵਾਲੇ ਇੱਕ ਸਿੱਖ ਮਹਾਰਾਜਾ ਸੀ ਜਿੰਨਾ ਨੂੰ ਸ਼ੇਰ-ਏ-ਪੰਜਾਬ (ਪੰਜਾਬ ਦਾ ਸ਼ੇਰ) ਦੇ ਨਾਂ ਨਾਲ਼ ਜਾਣਿਆ ਜਾਂਦਾ ਹੈ। ਮਹਾਰਾਜਾ ਰਣਜੀਤ ਸਿੰਘ ਨੂੰ ਪੰਜਾਬ ਦੇ ਇਤਿਹਾਸ ਵਿੱਚ ਬਹਾਦਰ ਜੰਗਜੂ, ਦਲੇਰ ਮਹਾਰਾਜੇ ਤੇ ਮਹਾਨ ਸ਼ਖ਼ਸੀਅਤ ਵਜੋਂ ਜਾਣਿਆ ਜਾਂਦਾ ਹੈ ਅਤੇ ਉਹਨਾਂ ਦਾ ਨਾਮ ਭਾਰਤ ਦੇ ਉਹਨਾਂ ਮਹਾਨ ਸ਼ਾਸਕਾਂ ਵਿੱਚ ਆਉਂਦਾ ਹੈ ਜਿਵੇ ਕਿ ਮਹਾਂਰਾਣਾ ਪ੍ਰਤਾਪ ਅਤੇ ਮਰਾਠਾ ਸਾਮਰਾਜ ਦੇ ਛੱਤਰਪਤੀ ਸ਼ਿਵਾਜੀ। ਉਹਨਾਂ ਨੂੰ ਸਾਲ 2020 ਵਿੱਚ ਬੀਬੀਸੀ ਨੇ ਦੁਨੀਆ ਦਾ ਸਭ ਤੋ ਮਹਾਨ ਆਗੂ ਦੱਸਿਆ ਸੀ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਵਿੱਚ ਸਿੱਖਾਂ, ਹਿੰਦੂਆਂ ਤੇ ਮੁਸਲਮਾਨਾਂ ਨੂੰ ਇੱਕ ਡੋਰ ਵਿੱਚ ਪਰੋਈ ਰੱਖਿਆ, ਜਿਸ ਕਰਕੇ ਖ਼ਾਲਸਾ ਰਾਜ ਦੀ ਹਰ ਕੀਤੀ ਜਾਂਦੀ ਸੀ।
ਲੋਹੜੀ ਉੱਤਰੀ ਭਾਰਤ ਦਾ, ਖ਼ਾਸ ਕਰ ਪੰਜਾਬ ਅਤੇ ਹਰਿਆਣੇ ਦਾ ਖੇਤੀਬਾੜੀ ਨਾਲ ਸਬੰਧਤ ਇੱਕ ਮਸ਼ਹੂਰ ਤਿਉਹਾਰ ਹੈ ਅਤੇ ਪੰਜਾਬ ਅਤੇ ਹਰਿਆਣਾ ਤੋਂ ਇਲਾਵਾ ਇਹ ਹਿਮਾਚਲ ਪ੍ਰਦੇਸ਼ ਅਤੇ ਦਿੱਲੀ ਵਿੱਚ ਵੀ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਇਹ ਸਰਦੀਆਂ ਦੇ ਅੰਤ ਅਤੇ ਹਾੜ੍ਹੀ ਦੀਆਂ ਫ਼ਸਲਾਂ ਦੇ ਪ੍ਰਫੁੱਲਤ ਹੋਣ ਦਾ ਤਿਉਹਾਰ ਹੈ। ਜਿਸ ਘਰ ਮੁੰਡੇ ਨੇ ਜਨਮ ਲਿਆ ਹੋਵੇ ਉਹਦੀ ਪਹਿਲੀ ਲੋਹੜੀ ਵਜੋਂ ਇਸ ਤਿਉਹਾਰ ਨੂੰ ਵੱਡੇ ਜੋਸ਼ ਨਾਲ ਮਨਾਇਆ ਜਾਂਦਾ ਹੈ। ਕੁਆਰੀਆਂ ਪੰਜਾਬੀ ਕੁੜੀਆਂ ਲਈ ਵੀ ਇਹ ਵਿਸ਼ੇਸ਼ ਅਹਿਮੀਅਤ ਦਾ ਧਾਰਨੀ ਹੈ। ਵਣਜਾਰਾ ਬੇਦੀ ਦਾ ਮੰਨਣਾ ਹੈ ਕਿ ‘ਲੋਹੜੀ ਪੰਜਾਬ ਵਿੱਚ ਪ੍ਰਚੱਲਿਤ ਕਿਸੇ ਸਮੇਂ ਸੂਰਜ ਦੇਵ ਦੀ ਪੂਜਾ ਦੀ ਹੀ ਰਹਿੰਦ ਹੈ। ਕੱਤਕ ਵਿੱਚ ਸੂਰਜ ਧਰਤੀ ਤੋਂ ਕਾਫ਼ੀ ਦੂਰ ਹੁੰਦਾ ਹੈ ਤੇ ਉਸ ਦੀਆਂ ਕਿਰਨਾਂ ਧਰਤੀ ਉੱਤੇ ਪਹੁੰਚਦਿਆਂ ਬਹੁਤੀਆਂ ਗਰਮ ਨਹੀਂ ਰਹਿੰਦੀਆਂ। ਪੁਰਾਤਨ ਕਾਲ ਵਿੱਚ ਲੋਕ ਇਸ ਪ੍ਰਕਿਰਿਆ ਨੂੰ ਸੂਰਜ ਦੀ ਤਪਸ਼ ਘਟ ਜਾਣ ਨਾਲ ਜੋੜਦੇ ਸਨ। ਸੂਰਜ ਦੇ ਚਾਨਣ ਤੇ ਤਪਸ਼ ਨੂੰ ਮੁੜ ਸੁਰਜੀਤ ਕਰਨ ਲਈ ਲੋਹੜੀ ਦੀ ਅੱਗ ਬਾਲ਼ੀ ਜਾਂਦੀ ਸੀ। ਇਹ ਲੋਕ ਮਨ ਦੀ ਹੀ ਇੱਕ ਪ੍ਰਵਿਰਤੀ ਸੂਰਜ ਨੂੰ ਰੌਸ਼ਨੀ ਤੇ ਗਰਮੀ ਦੇਣ ਦਾ ਪੁਰਾਤਨ ਲੋਕਧਾਰਾਈ ਢੰਗ ਸੀ।
ਆਂਧਰਾ ਪ੍ਰਦੇਸ਼ (ਤੇਲਗੁ: ఆంధ్ర ప్రదేశ్), ਭਾਰਤ ਦੇ ਦੱਖਣ-ਪੂਰਬੀ ਤਟ ਉੱਤੇ ਸਥਿਤ ਰਾਜ ਹੈ। ਖੇਤਰ ਦੇ ਅਨੁਸਾਰ ਭਾਰਤ ਦਾ ਇਹ ਚੌਥਾ ਸਭ ਤੋਂ ਵੱਡਾ ਅਤੇ ਅਬਾਦੀ ਪੱਖੋਂ ਪੰਜਵਾਂ ਸਭ ਤੋਂ ਵੱਡਾ ਰਾਜ ਹੈ। ਇਸ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈਦਰਾਬਾਦ ਹੈ। ਭਾਰਤ ਦੇ ਸਾਰੇ ਰਾਜਾਂ ਵਿੱਚ ਸਭ ਤੋਂ ਲੰਮਾ ਸਮੁੰਦਰ ਤਟ ਗੁਜਰਾਤ ਵਿੱਚ (1600 ਕਿ.ਮੀ.) ਹੁੰਦੇ ਹੋਏ, ਦੂਜੇ ਸਥਾਨ ਉੱਤੇ ਇਸ ਰਾਜ ਦਾ ਸਮੁੰਦਰ ਤਟ (972 ਕਿ.ਮੀ.) ਹੈ। ਆਂਦਰਾ ਪ੍ਰਦੇਸ਼ 12°41 ਅਤੇ 22°ਉ . ਅਕਸ਼ਾਂਸ਼ ਅਤੇ 77° ਅਤੇ 84°40 ਪੂ.
ਕੰਗਨਾ ਰਣਾਵਤ (ਜਨਮ 23 ਮਾਰਚ 1987) ਇੱਕ ਭਾਰਤੀ ਫਿਲਮ ਅਦਾਕਾਰਾ ਹੈ। ਉਸਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਬਾਲੀਵੁਡ ਤੋਂ ਕੀਤੀ ਜਿਸਨੇ ਦੋ ਨੈਸ਼ਨਲ ਫਿਲਮ ਅਵਾਰਡ ਅਤੇ ਤਿੰਨ ਵਰਗਾਂ ਲਈ ਫਿਲਮਫ਼ੇਅਰ ਅਵਾਰਡ ਦੀ ਜੇਤੂ ਰਹੀ। 2020 ਵਿੱਚ, ਭਾਰਤ ਸਰਕਾਰ ਨੇ ਉਸ ਨੂੰ ਦੇਸ਼ ਦੇ ਚੌਥੇ ਸਭ ਤੋਂ ਵੱਡੇ ਨਾਗਰਿਕ ਪੁਰਸਕਾਰ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ। ਹਿਮਾਚਲ ਪ੍ਰਦੇਸ਼ ਦੇ ਇੱਕ ਛੋਟੇ ਜਿਹੇ ਕਸਬੇ ਭੰਬਲਾ ਵਿੱਚ ਜਨਮੀ, ਰਣਾਵਤ ਸ਼ੁਰੂ ਵਿੱਚ ਆਪਣੇ ਮਾਪਿਆਂ ਦੇ ਜ਼ੋਰ 'ਤੇ ਡਾਕਟਰ ਬਣਨ ਦੀ ਇੱਛਾ ਰੱਖਦੀ ਸੀ। ਆਪਣੇ ਕੈਰੀਅਰ ਨੂੰ ਬਣਾਉਣ ਦਾ ਪੱਕਾ ਇਰਾਦਾ ਕਰਦਿਆਂ, ਉਹ 16 ਸਾਲ ਦੀ ਉਮਰ ਵਿੱਚ ਦਿੱਲੀ ਚਲੀ ਗਈ, ਜਿੱਥੇ ਉਹ ਇੱਕ ਮਾਡਲ ਬਣ ਗਈ। ਥੀਏਟਰ ਨਿਰਦੇਸ਼ਕ ਅਰਵਿੰਦ ਗੌੜ ਦੀ ਸਿਖਲਾਈ ਤੋਂ ਬਾਅਦ, ਰਣਾਵਤ ਨੇ ਆਪਣੀ ਫੀਚਰ ਫਿਲਮ ਦੀ ਸ਼ੁਰੂਆਤ 2006 ਦੀ ਥ੍ਰਿਲਰ ਗੈਂਗਸਟਰ ਤੋਂ ਕੀਤੀ, ਜਿਸ ਲਈ ਉਸ ਨੂੰ ਸਰਬੋਤਮ ਮਹਿਲਾ ਡੈਬਿਊ ਲਈ ਫਿਲਮਫੇਅਰ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। "ਵੋ ਲਮਹੇ" (2006), "ਲਾਈਫ ਇਨ ਏ ... ਮੈਟਰੋ" (2007) ਅਤੇ "ਫੈਸ਼ਨ" (2008) ਨਾਟਕਾਂ ਵਿੱਚ ਭਾਵਨਾਤਮਕ ਤੌਰ 'ਤੇ ਤੀਬਰ ਕਿਰਦਾਰਾਂ ਨੂੰ ਦਰਸਾਉਣ ਲਈ ਉਸ ਨੂੰ ਪ੍ਰਸੰਸਾ ਮਿਲੀ। ਇਨ੍ਹਾਂ ਵਿਚੋਂ ਆਖਰੀ ਸਮੇਂ ਲਈ, ਉਸ ਨੇ ਸਰਬੋਤਮ ਸਹਿਯੋਗੀ ਅਭਿਨੇਤਰੀ ਦਾ ਰਾਸ਼ਟਰੀ ਫਿਲਮ ਪੁਰਸਕਾਰ ਜਿੱਤਿਆ। ਰਣਾਵਤ ਵਪਾਰਕ ਤੌਰ 'ਤੇ ਸਫਲ ਫਿਲਮਾਂ 'ਰਾਜ਼: ਦਿ ਮਿਸਟਰੀ ਕੰਟੀਨਿਉਸ'(2009) ਅਤੇ "ਵਨਸ ਅਪੌਨ ਏ ਟਾਈਮ ਇਨ ਮੁੰਬਈ: (2010) ਵਿੱਚ ਦਿਖਾਈ ਦਿੱਤੀ, ਹਾਲਾਂਕਿ ਉਸ ਨੂੰ ਨਿਊਰੋਟਿਕ ਭੂਮਿਕਾਵਾਂ ਵਿੱਚ ਟਾਈਪਕਾਸਟ ਹੋਣ ਲਈ ਅਲੋਚਨਾ ਕੀਤੀ ਗਈ ਸੀ। "ਤਨੂ ਵੇਡਜ਼ ਮੰਨੂ (2011) ਵਿੱਚ ਆਰ.
ਸਾਹਿਬਜ਼ਾਦਾ ਅਜੀਤ ਸਿੰਘ (11 ਫਰਵਰੀ 1687 – 23 ਦਸੰਬਰ 1704), ਜਿਨ੍ਹਾ ਨੂੰ ਅਜੀਤ ਸਿੰਘ ਅਤੇ ਬਾਬਾ ਅਜੀਤ ਸਿੰਘ ਵੀ ਕਿਹਾ ਜਾਂਦਾ ਹੈ, ਗੁਰੂ ਗੋਬਿੰਦ ਸਿੰਘ ਜੀ ਦੇ ਸਭ ਤੋਂ ਵੱਡੇ ਪੁੱਤਰ ਅਤੇ ਮਾਤਾ ਸੁੰਦਰੀ ਦੇ ਪੁੱਤਰ ਸਨ। ਉਨ੍ਹਾਂ ਦੇ ਛੋਟੇ ਭਰਾ ਜੁਝਾਰ ਸਿੰਘ, ਜ਼ੋਰਾਵਰ ਸਿੰਘ ਅਤੇ ਫ਼ਤਿਹ ਸਿੰਘ ਸਨ, ਪਰ ਉਨ੍ਹਾਂ ਦਾ ਜਨਮ ਮਾਤਾ ਜੀਤੋ ਦੀ ਕੁੱਖੋਂ ਹੋਇਆ ਸੀ। ਉਹ ਚਮਕੌਰ ਦੀ ਦੂਜੀ ਜੰਗ ਵਿੱਚ ਆਪਣੇ ਭਰਾ ਜੁਝਾਰ ਸਿੰਘ ਸਮੇਤ ਸ਼ਹਾਦਤ ਪ੍ਰਾਪਤ ਕੀਤੀ ਸੀ। ਉਨ੍ਹਾਂ ਦੇ ਹੋਰ ਦੋ ਭਰਾ ਜ਼ੋਰਾਵਰ ਸਿੰਘ ਅਤੇ ਫ਼ਤਹਿ ਸਿੰਘ, ਕ੍ਰਮਵਾਰ ਨੌਂ ਅਤੇ ਸੱਤ ਸਾਲ ਦੇ ਸਨ, ਨੂੰ ਸਰਹਿੰਦ - ਫ਼ਤਿਹਗੜ੍ਹ ਦੇ ਸੂਬੇਦਾਰ ਵਜ਼ੀਰ ਖ਼ਾਨ ਦੇ ਹੁਕਮ 'ਤੇ ਫ਼ਤਹਿਗੜ੍ਹ ਸਾਹਿਬ ਵਿਖੇ ਜਿੰਦਾ ਚਿਣਵਾ ਦਿੱਤਾ ਸੀ। ਇਹਨਾਂ ਦੀ ਸਿਖਲਾਈ-ਪੜ੍ਹਾਈ ਗੁਰੂ ਸਾਹਿਬ ਜੀ ਦੀ ਨਿਗਰਾਨੀ ਵਿੱਚ ਹੋਈ। ਘੋੜ ਸਵਾਰੀ, ਸ਼ਸਤਰ-ਵਿੱਦਿਆ, ਤੀਰ-ਅੰਦਾਜ਼ੀ ਵਿੱਚ ਸਾਹਿਬਜ਼ਾਦਿਆਂ ਨੂੰ ਨਿਪੁੰਨ ਕਰ ਦਿੱਤਾ ਗਿਆ ਸੀ।
ਮੁਕਤਸਰ ਦੀ ਮਾਘੀ ਦੇ ਨਾਂ ਨਾਲ ਜਾਣਿਆ ਜਾਂਦਾ ਮਾਘੀ ਦਾ ਮੇਲਾ ਪੰਜਾਬੀਆਂ ਲਈ ਖਾਸ ਇਤਿਹਾਸਕ ਅਤੇ ਧਾਰਮਿਕ ਮਹੱਤਵ ਰਖਦਾ ਹੈ | ਜਿਸ ਨੂੰ ਪੰਜਾਬ ਵਿੱਚ ਸ਼ਰਧਾ ਭਾਵਨਾਂ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਹ ਮੇਲਾ ਸ਼੍ਰੀ ਮੁਕਤਸਰ ਸਾਹਿਬ ਵਿਖੇ ਮਾਘ ਦੇ ਮਹੀਨੇ ਦੀ ਪਹਿਲੀ ਤਾਰੀਖ਼ ਅਥਵਾ ਮਾਘ ਦੀ ਸੰਗਰਾਂਦ ਨੂੰ ਮਨਾਇਆ ਜਾਂਦਾ ਹੈ। ਇਸ ਮੇਲੇ ਨੂੰ ਚਾਲੀ ਮੁਕਤਿਆਂ ਦੀ ਸ਼ਹੀਦੀ ਨੂੰ ਯਾਦ ਕਰਨ ਦੇ ਪ੍ਰਯੋਜਨ ਵਜੋਂ ਵੀ ਮਨਾਇਆ ਜਾਂਦਾ ਹੈ। ਮੁਕਤਸਰ ਦੀ ਮਾਘੀ ਦਾ ਮੇਲਾ ਪੁਰਾਤਨ ਸਮੇਂ ਤੋ ਹੀ ਖਿੱਚ ਦਾ ਕੇਂਦਰ ਰਿਹਾ ਹੈ। ਲੋਕ ਵੰਨ-ਸੁਵੰਨੀ ਸੁੰਦਰ ਵੇਸ਼-ਭੂਸ਼ਾ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਮੁਕਤਸਰ ਦੇ ਮੇਲੇ ਵਿੱਚ ਪਹੁੰਚਦੇ ਹਨ।
ਬਾਂਦਰ ਕਿੱਲਾ ਖੇਡ ਟੋਲੀ ਦੇ ਰੂਪ ਵਿੱਚ ਖੇਡੀ ਜਾਂਦੀ ਹੈ। ਇਸ ਟੋਲੀ ਵਿੱਚ ਖਿਡਾਰੀਆਂ ਦੀ ਗਿਣਤੀ ਨਿਸ਼ਚਿਤ ਨਹੀਂ ਹੁੰਦੀ। ਪਹਿਲਾਂ ਇਸ ਖੇਡ ਨੂੰ ਖੇਡਣ ਵਾਸਤੇ ਸਿਰਾਂ ਉਪਰ ਬੰਨੇ ਪਰਨਿਆਂ ਦੇ ਕੋਟਲੇ ਵੱਟ ਲਏ ਜਾਂਦੇ ਸਨ। ਇਕ ਖਿਡਾਰੀ ਨੂੰ ਕਿੱਲੇ ਦੇ ਰੂਪ ਵਿੱਚ ਬੈਠਾ ਕੇ ਪੱਗ ਦਾ ਜਾਂ ਲੰਬੇ ਪਰਨੇ ਜਾਂ ਰੱਸੇ ਦੇ ਇੱਕ ਸਿਰੇ ਨੂੰ ਉਸ ਹੱਥ ਵਿੱਚ ਫੜਾ ਦਿੱਤਾ ਜਾਂਦਾ ਸੀ ਤੇ ਦੂਜਾ ਸਿਰਾ ਵਾਰੀ ਜਾਂ ਦਾਈ ਦੇਣ ਵਾਲੇ ਦੇ ਹੱਥ ਹੁੰਦਾ ਸੀ। ਵੱਟੇ ਹੋਏ ਕੋਟਲੇ ਕਿੱਲੇ ਦੇ ਕੋਲ ਰੱਖ ਦਿੱਤੇ ਜਾਂਦੇ ਸਨ।
ਲੋਕ ਮੇਲੇ ਤੋਂ ਭਾਵ ਪੰਜਾਬ ਮੇਲਿਆਂ ਅਤੇ ਤਿਉਹਾਰਾਂ ਦਾ ਦੇਸ ਹੈ। ਇਸ ਦੀ ਪਾਵਨ ਧਰਤੀ ਤੇ ਲੱਗਦੇ ਮੇਲੇ ਪੰਜਾਬੀ ਜਨ ਜੀਵਨ ਵਿੱਚ ਨਿੱਤ ਨਵਾਂ ਰੰਗ ਭਰਦੇ ਹਨ। ਡਾ.ਭੁਪਿੰਦਰ ਸਿੰਘ ਖਹਿਰਾ ਅਨੁਸਾਰ, “ ਮੇਲਾ ਕਿਸੇ ਤਿਉਹਾਰ, ਰੀਤ ਜਾਂ ਕਥਾ ਦਾ ਤੋੜਾ ਹੁੰਦਾ ਹੈ ਜਿਸ ਵਿੱਚ ਲੋਕ ਇਕੱਠੇ ਹੁੰਦੇ ਹਨ ਅਤੇ ਵਸਤੂਆਂ ਦਾ ਅਦਾਨ ਪ੍ਰਦਾਨ ਕਰਦੇ ਹਨ। ਸੁਖਦੇਵ ਮਾਦਪੁਰੀ ਅਨੁਸਾਰ, “ ਇਹ ਉਹ ਅਖਾੜੇ ਹਨ ਜਿੱਥੇ ਪੰਜਾਬੀ ਆਪਣੀ ਕਠੋਰ ਅਤੇ ਹੱਡ ਭੰਨਵੀਂ ਜ਼ਿੰਦਗੀ ਨੂੰ ਭੁੱਲਕੇ ਖਿੜਵੇਂ ਰੌਂ ਵਿੱਚ ਪ੍ਰਗਟ ਹੁੰਦੇ ਹਨ।ਇਹ ਲੋਕ ਮਾਨਸਿਕਤਾ ਦਾ ਆਪ ਮੁਹਾਰਾ ਪ੍ਰਵਾਹ ਹਨ ਜਿੱਥੇ ਪੰਜਾਬ ਦੀ ਨੱਚਦੀ ਗਾਉੰਦੀ ਸੰਸਕ੍ਰਿਤੀ ਸਾਫ਼ ਦਿਸ ਆਉਂਦੀ ਹੈ। ਬਣਜਾਰਾ ਬੇਦੀ ਅਨੁਸਾਰ ਮੇਲੇ ਕਿਸੇ ਜਾਤੀ ਦੇ ਲੋਕਾਂ ਦੀਆਂ ਨਿੱਜੀ ਤੇ ਸਮੂਹਿਕ ਸਧਰਾਂ,ਭਾਵਨਾਵਾਂ ਤੇ ਚੇਸ਼ਟਾਵਾਂ ਦੀ ਸਹਿਜ ਪ੍ਰਭਾਵਮਈ ਇਕਸੁਰਤਾ ਹਨ।ਮੇਲਿਆਂ ਵਿੱਚ ਜਾਤੀ ਖੁੱਲ ਕੇ ਸਾਹ ਲੈਂਦੀ,ਲੋਕ ਪ੍ਰਤਿਭਾ ਨਿਖਰਦੀ ਤੇ ਚਰਿਤਰ ਦਾ ਨਿਰਮਾਣ ਹੁੰਦਾ ਹੈ ਛਪਾਰ ਦਾ ਮੇਲਾ, ਪੰਜਾਬ ਦੇ ਸਮੂਹ ਮੇਲਿਆਂ ਵਿੱਚੋਂ ਇੱਕ ਵਿਲੱਖਣ ਅਤੇ ਸਰੂਪ ਵਿੱਚ ਸੁਚਿੱਤਰ ਮੇਲਾ ਹੈ। ਇਸ ਦਾ ਸਬੰਧ ਪੰਜਾਬੀਆਂ ਦੀ ਪੂਜਾ-ਬਿਰਤੀ ਨਾਲ ਜੁੜਿਆ ਹੋਇਆ ਹੈ। ਇਸ ਮੇਲੇ ਦਾ ਮੁੱਖ ਪ੍ਰਯੋਜਨ ਗੁੱਗੇ ਦੀ ਪੂਜਾ ਅਰਚਨਾ ਕਰਨ ਵਿੱਚ ਨਿਹਿਤ ਮੰਨਿਆ ਗਿਆ ਹੈ। ਗੁੱਗੇ ਦੀ ਪੂਜਾ ‘ਨਾਗ-ਪੂਜਾ’ ਵਰਗੀ ਹੀ ਕੀਤੀ ਜਾਂਦੀ ਹੈ ਜਾਂ ਇਉਂ ਵੀ ਕਹਿ ਸਕਦੇ ਹਾਂ ਕਿ ਨਾਗ ਪੂਜਾ ਦਾ ਕੁਝ ਸੋਧਿਆ ਹੋਇਆ ਰੂਪ ਹੀ ਗੁੱਗਾ ਪੂਜਾ ਹੈ। ਇਸੇ ਭਾਵਨਾ ਬਿਰਤੀ ਸਦਕਾ ਇਹ ਮੇਲਾ ਜ਼ਿਲ੍ਹਾ ਲੁਧਿਆਣਾ ਦੇ ਇੱਕ ਪਿੰਡ ਛਪਾਰ ਵਿਖੇ, ਹਰ ਸਾਲ ਭਾਦਰੋਂ ਮਹੀਨੇ ਦੀ ਚਾਣਨੀ-ਚੌਦਸ ਨੂੰ ਗੁੱਗੇ ਦੀ ਸਥਾਪਤ ਕੀਤੀ ਹੋਈ ਮਾੜੀ ਉੱਪਰ ਬੜੀ ਸੱਜ-ਧੱਜ ਨਾਲ ਲੱਗਦਾ ਹੈ ਅਤੇ ਲਗਪਗ ਤਿੰਨ ਦਿਨਾਂ ਤਕ ਖ਼ੂਬ ਭਰਦਾ ਹੈ। ਆਮ ਤੌਰ ਤੇ ਇਹ ਸਤੰਬਰ ਮਹੀਨਾ ਹੁੰਦਾ ਹੈ ਅਤੇ ਇਹ ਮੇਲਾ ਪੰਜਾਬ ਦੇ ਮਾਲਵਾ ਖੇਤਰ ਦੇ ਸਭ ਤੋਂ ਮਸ਼ਹੂਰ ਮੇਲਿਆਂ ਵਿੱਚੋਂ ਇੱਕ ਹੈ। ਪੰਜਾਬ ਦੇ ਜ਼ਿਲੇ ਫ਼ਤਹਿਗੜ੍ਹ ਸਾਹਿਬ ਵਿੱਚ, ਗੁਰੂਦੁਆਰਾ ਸ਼੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਜ਼ੋਰਾਵਰ ਸਿੰਘ ਅਤੇ ਫ਼ਤਿਹ ਸਿੰਘ ਦੀ ਸ਼ਹਾਦਤ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ, ਸ਼ਹੀਦੀ ਜ਼ੋੜ ਮੇਲਾ ਦਸੰਬਰ ਦੇ ਮਹੀਨੇ ਵਿੱਚ ਕਰਵਾਇਆ ਜਾਂਦਾ ਹੈ| ਸਿਰਹਿੰਦ ਦੇ ਰਾਜਪਾਲ ਵਜ਼ੀਰ ਖਾਨ ਨੇ ਸਾਹਿਬਜ਼ਾਦੇ ਜ਼ੋਰਾਵਾਰ ਸਿੰਘ ਅਤੇ ਫਤਿਹ ਸਿੰਘ ਜੀ ਨੂੰ ਇਸਲਾਮ ਧਰਮ ਵਿੱਚ ਤਬਦੀਲ ਕਰਨ ਲਈ ਕੈਦ ਕਰ ਲਿਆ ਸੀ ਪਰ . ਉਹਨਾਂ ਨੇ ਉਨ੍ਹਾਂ ਨੂੰ ਖਜਾਨਾ ਅਤੇ ਆਸਾਨ ਜੀਵਨ ਪ੍ਰਦਾਨ ਕਰਨ ਦੀ ਪੇਸ਼ਕਸ਼ ਕੀਤੀ ਜੇ ਉਹ ਕੇਵਲ ਨੂੰ ਬਦਲ ਦੇਣਗੇ, ਪਰ ਸਾਹਿਬਜ਼ਾਦਿਆ ਦੇ ਇਨਕਾਰ ਕਰਨ ਤੇ ਓਹਨਾ ਨੂੰ ਜਿਉਂਦੇ ਇੱਟਾਂ ਦੀ ਦਿਵਾਰ ਵਿੱਚ ਚਿਣਵਾ ਦਿੱਤਾ ਗਿਆ ਅਤੇ ਉਹ ਕੰਧ ਢਹਿ ਗਈ | 26 ਦਸੰਬਰ 1705 ਨੂੰ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆ ਨੇ ਸ਼ਹਾਦਤ ਪ੍ਰਾਪਤ ਕੀਤੀ | ਸਿਰਹਿੰਦ ਦੇ ਉੱਤਰ ਵੱਲ 5 ਕਿਲੋਮੀਟਰ ਦੀ ਦੂਰੀ ਤੇ ਸਥਿਤ ਗੁਰੂਦੁਆਰਾ ਸ਼੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਤਿੰਨ ਦਿਨਾਂ ਸ਼ਹੀਦੀ ਜ਼ੋਰ ਮੇਲਾ ਕਰਵਾਇਆ ਜਾਂਦਾ ਹੈ | ਮੇਲੇ ਦੇ ਦੌਰਾਨ, ਪੰਜ ਪਿਆਰਿਆਂ ਤੇ ਇੱਕ ਵੱਡਾ ਪਾਲਕ ਸਜ਼ਾ ਕੇ ਗੁਰੂਦੁਆਰੇ ਫਤਿਹਗੜ੍ਹ ਸਾਹਿਬ ਤੋਂ ਜੋਤੀ ਸਵਰੂਪ ਗੁਰਦੁਆਰੇ ਤੱਕ ਨਗਰ ਕੀਰਤਨ ਕੱਢਿਆ ਜਾਂਦਾ ਹੈ | ਜਗਰਾਵਾਂ ਦਾ ਰੋਸ਼ਨੀ ਮੇਲਾ ਪੰਜਾਬ ਦੇ ਸੂਬੇ ਦੇ ਮੂਹਰਲੀ ਕਤਾਰ ਵਿੱਚ ਮੇਲਿਆਂ ’ਚ ਸ਼ੁਮਾਰ ਹੈ। ਪੰਜਾਬ ਦੇ ਲੋਕ ਗੀਤ, ਲੋਕ ਬੋਲੀਆਂ ਵੀ ਇਸ ਗੱਲ ਦੀਆਂ ਗਵਾਹ ਹਨ। ਦੇਸੀ ਮਹੀਨਿਆਂ ਮੁਤਾਬਕ ਹਰ ਸਾਲ 13 ਤੋਂ 15 ਫੱਗਣ (25, 26 ਅਤੇ 27 ਫਰਵਰੀ) ਤੱਕ ਲੱਗਣ ਵਾਲੇ ਇਸ ਮੇਲੇ ਦੌਰਾਨ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਪ੍ਰਸਿੱਧ ਕੱਵਾਲ ਆਪਣੀ ਕਲਾ ਨਾਲ ਪੀਰ ਬਾਬਾ ਮੋਹਕਮਦੀਨ ਦੀ ਮਜ਼ਾਰ ’ਤੇ ਇਬਾਦਤ ਕਰਨ ਦਾ ਅਨੋਖਾ ਜ਼ਰੀਆ ਪ੍ਰਦਾਨ ਕਰਦੇ ਹਨ। ਧਾਰਮਿਕ ਉਤਸਵ ਨੂੰ ਸਮਾਜਿਕ ਮੇਲੇ ’ਚ ਬਦਲਿਆਂ ਤਾਂ ਲੰਬਾ ਸਮਾਂ ਹੋ ਗਿਆ ਹੈ। ਮੁਕਤਸਰ ਦੀ ਮਾਘੀ ਮੁਕਤਸਰ ਦੀ ਮਾਘੀ ਦੇ ਨਾਂ ਨਾਲ ਜਾਣਿਆ ਜਾਂਦਾ ਮਾਘੀ ਦਾ ਮੇਲਾ ਪੰਜਾਬੀਆਂ ਲਈ ਖਾਸ ਇਤਿਹਾਸਕ ਅਤੇ ਧਾਰਮਿਕ ਮਹੱਤਵ ਰੱਖਦਾ ਹੈ | ਜਿਸ ਨੂੰ ਪੰਜਾਬ ਵਿੱਚ ਬਿਨਾਂ ਕਿਸੇ ਜਾਤ ਪਾਤ ਅਤੇ ਵਿਤਕਰੇ ਬਗੈਰ ਸ਼ਰਧਾ ਭਾਵਨਾਂ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਇਹ ਮੇਲਾ ਸ਼੍ਰੀ ਮੁਕਤਸਰ ਸਾਹਿਬ ਵਿਖੇ ਮਾਘ ਦੇ ਮਹੀਨੇ ਦੀ ਪਹਿਲੀ ਤਾਰੀਖ਼ ਅਥਵਾ ਮਾਘ ਦੀ ਸੰਗਰਾਂਦ ਨੂੰ ਮਨਾਇਆ ਜਾਂਦਾ ਹੈ। ਇਸ ਮੇਲੇ ਨੂੰ ਚਾਲੀ ਮੁਕਤਿਆਂ ਦੀ ਸ਼ਹੀਦੀ ਨੂੰ ਯਾਦ ਕਰਨ ਦੇ ਪ੍ਰਯੋਜਨ ਵਜੋਂ ਵੀ ਮਨਾਇਆ ਜਾਂਦਾ ਹੈ| ਮੁਕਤਸਰ ਦੇ ਮੇਲੇ ਦਾ ਜ਼ਿਕਰ ਕਈ ਲੋਕ ਗੀਤਾਂ ਵਿੱਚ ਆਉਂਦਾ ਹੈ ਜਿਵੇਂ ਹੇਠਾਂ ਲਿਖੇ ਲੋਕ-ਗੀਤ ਅਤੇ ਬੋਲੀ ਵਿੱਚ ਦੇਖਇਆ ਜਾ ਸਕਦਾ ਹੈ। 1.ਲੈ ਚੱਲ ਵੇ ਨਣਦ ਦਿਆ ਵੀਰਾ ਮੇਲੇ ਮੁਕਸਰ ਦੇ.......
ਜਰਨੈਲ ਸਿੰਘ ਭਿੰਡਰਾਂਵਾਲਾ (ਜਨਮ ਨਾਮ: ਜਰਨੈਲ ਸਿੰਘ ਬਰਾੜ; 2 ਜੂਨ, 1947 - 6 ਜੂਨ, 1984) ਸਿੱਖ ਧਾਰਮਿਕ ਸੰਗਠਨ ਦਮਦਮੀ ਟਕਸਾਲ ਦੇ ਇੱਕ ਆਗੂ ਸਨ। 1978 ਦੇ ਸਿੱਖ-ਨਿਰੰਕਾਰੀ ਸੰਘਰਸ਼ ਵਿੱਚ ਸ਼ਾਮਲ ਹੋਣ ਕਰਕੇ ਉਹਨਾਂ ਨੂੰ ਪ੍ਰਮੁੱਖਤਾ ਮਿਲੀ। ਉਹ ਪੰਜਾਬ ਵਿੱਚ ਮੁੜ-ਸੁਰਜੀਤੀਵਾਦੀ ਅਤੇ ਬਾਗ਼ੀ ਲਹਿਰ ਦਾ ਪ੍ਰਤੀਕ ਬਣੇ। ਉਹਨਾਂ ਨੂੰ ਅਤੇ ਉਹਨਾਂ ਦੇ ਹਥਿਆਰਬੰਦ ਸਾਥੀਆਂ ਨੂੰ ਗੋਲਡਨ ਟੈਂਪਲ ਕੰਪਲੈਕਸ ਤੋਂ ਹਟਾਉਣ ਲਈ ਆਪ੍ਰੇਸ਼ਨ ਬਲਿਊਸਟਾਰ ਸ਼ੁਰੂ ਕੀਤਾ ਗਿਆ ਸੀ।
ਬਸੰਤ ਪੰਚਮੀ (ਦੇਵਨਾਗਰੀ: वसन्त पञ्चमी) ਬਸੰਤ ਵਿੱਚ ਮਨਾਏ ਜਾਣ ਵਾਲਾ ਬਸੰਤ ਰੁੱਤ ਦਾ ਸਵਾਗਤੀ ਤਿਉਹਾਰ ਹੈ। ਇਸਨੂੰ ਕਈ ਲੋਕ ਸਰਸਵਤੀ ਪੂਜਾ ਜਾਂ ਸ਼੍ਰੀਪੰਚਮੀ (ਦੇਵਨਾਗਰੀ:श्रीपञ्चमी) ਵੀ ਕਹਿੰਦੇ ਹਨ ਅਤੇ ਵੇਦਾਂ ਵਿੱਚ ਇਸਨੂੰ ਸੰਗੀਤ ਅਤੇ ਕਲਾ ਦੀ ਦੇਵੀ ਮੰਨੀ ਜਾਂਦੀ ਹੈ। ਬਹਾਰ ਰੁੱਤ ਨਾਲ਼ ਸੰਬੰਧਿਤ ਇਹ ਪ੍ਰਸਿੱਧ ਤਿਉਹਾਰ ਜੋ ਮਾਘ ਦੇ ਸੁਦੀ ਪੰਜ ਨੂੰ ਸਾਰੇ ਪੰਜਾਬ ਵਿੱਚ ਬੜੇ ਚਾਅ ਤੇ ਮਲਾਹ ਨਾਲ਼ ਮਨਾਇਆ ਜਾਂਦਾ ਹੈ। ਬਸੰਤ ਪੰਚਮੀ ਤੋਂ ਬਹਾਰ ਰੁੱਤ ਦਾ ਅਨੁਮਾਨ ਲਗਾਇਆ ਜਾਂਦਾ ਹੈ। ਇਹ ਤਿਉਹਾਰ ਮੁੱਢ ਕਦੀਮ ਤੋਂ ਚੱਲਿਆ ਆ ਰਿਹਾ ਹੈ। ਸਾਡੇ ਵਡਿੱਕਿਆਂ ਵਿੱਚ ਇਹ ਤਿਉਹਾਰ ‘ਸੁਵੰਨਤਾ’ ਦੇ ਨਾਂ ਨਾਲ਼ ਪ੍ਰਸਿੱਧ ਸੀ। ਉਹ ਇਸ ਮੌਕੇ ਉੱਤੇ ਕਾਮ ਦੇਵ ਦੀ ਉਪਾਸਨਾ ਕਰਦੇ ਅਤੇ ਗੁਲਾਬੀ ਰੰਗ ਦੇ ਕੱਪੜੇ ਪਹਿਨ ਕੇ ਟੋਲੀਆਂ ਵਿੱਚ ਤੇ ਗਾਉਂਦੇ ਸਨ। ਅੱਜ ਕੱਲ੍ਹ ਬਸੰਤ ਵਾਲ਼ੇ ਦਿਨ ਪੀਲੇ ਕੱਪੜੇ ਪਹਿਨਣ ਦਾ ਰਿਵਾਜ ਹੈ। ਬਸੰਤ ਦੇ ਆਗਮਨ ਦੇ ਨਾਲ਼ ਸਾਰੇ ਪੰਜਾਬ ਦੇ ਵਿੱਚ ਨਵੀਂ ਜ਼ਿੰਦਗੀ ਧੜਕ ਉੱਠਦੀ ਹੈ। ਥਾਂ ਥਾਂ ਤੇ ਪਿੰਡਾਂ ਵਿੱਚ ਨਿੱਕੇ ਵੱਡੇ ਮੇਲੇ ਲੱਗਦੇ ਹਨ ਤੇ ਲੋਕੀਂ ਸਰ੍ਹੋਂ ਦੇ ਫੁੱਲ ਵਾਂਗ ਖਿੜ ਕੇ ਇਨ੍ਹਾਂ ਮੇਲਿਆਂ ਦੀ ਰੌਣਕ ਵਧਾਉਂਦੇ ਹਨ। ਪਟਿਆਲ਼ੇ ਤੇ ਛਿਹਰਟੇ ਦੀ ਬਸੰਤ ਪੰਚਮੀ ਖ਼ਾਸ ਤੌਰ 'ਤੇ ਪ੍ਰਸਿੱਧ ਹੈ। ਦੇਸ਼ ਵੰਡ ਤੋਂ ਪਹਿਲਾਂ ਬਸੰਤ ਪੰਚਮੀ ਦਾ ਇੱਕ ਵੱਡਾ ਮੇਲਾ ਹਕੀਕਤ ਰਾਏ ਦੀ ਸਮਾਧ ਉੱਤੇ ਲਾਹੌਰ ਵਿੱਚ ਲੱਗਿਆ ਕਰਦਾ ਸੀ। ਧਰਮੀ ਹਕੀਕਤ ਰਾਏ ਬਸੰਤ ਪੰਚਮੀ ਵਾਲ਼ੇ ਦਿਨ ਲਾਹੌਰ ਵਿੱਚ ਮੁਗ਼ਲ ਹਾਕਮਾਂ ਦੇ ਤੁਅੱਸਬ ਦਾ ਸ਼ਿਕਾਰ ਹੋਇਆ ਸੀ ਅਤੇ ਉਸ ਨੇ ਇਸਲਾਮ ਮੱਤ ਗ੍ਰਹਿਣ ਕਰਨ ਦੀ ਥਾਂ ਸ਼ਹੀਦ ਹੋਣਾ ਵਧੇਰੇ ਪਸੰਦ ਕੀਤਾ। ਭਾਵੇਂ ਇਹ ਮੇਲਾ ਨਿਰੋਲ ਮੌਸਮੀ ਸੀ। ਪਰ ਹਕੀਕਤ ਰਾਏ ਦੀ ਸ਼ਹੀਦੀ ਨੇ ਇਸ ਨਾਲ਼ ਧਾਰਮਿਕ ਅਤੇ ਇਤਿਹਾਸਕ ਭਾਵਨਾ ਵੀ ਜੋੜ ਦਿੱਤੀ। ਬਸੰਤ ਪੰਚਮੀ ਨੂੰ ਲੋਕੀਂ ਆਪਣੀ ਦਿਲਾਂ ਦਾ ਹੁਲਾਸ ਪਤੰਗਾਂ ਉਡਾ ਕੇ ਕਰਦੇ ਹਨ। ਉਸ ਦਿਨ ਸਾਰਾ ਆਕਾਸ਼ ਰੰਗ ਬਰੰਗੀਆਂ ਹਵਾ ਵਿੱਤ ਤਰਦੀਆਂ ਤੇ ਨ੍ਰਿਤ ਕਰਦੀਆਂ ਗੁੱਡੀਆਂ ਨਾਲ਼ ਭਰ ਜਾਂਦਾ ਹੈ। ਇੱਕ ਦਿਨ ਆਕਾਸ਼ ਇੱਕ ਅਥਾਹ ਰੰਗਮੰਚ ਲੱਗਦਾ ਹੈ, ਜਿਸ ਤੇ ਵੰਨ ਸੁਵੰਨੀਆਂ ਗੁੱਡੀਆਂ ਦੇ ਰੂਪ ਵਿੱਚ ਪੰਜਾਬੀਆਂ ਦੇ ਮਨ ਤਰੰਗਿਤ ਹੋਇਆ ਅਠਖੇਲੀਆਂ ਭਰ ਰਿਹਾ ਹੁੰਦਾ ਹੈ। ਬਸੰਤ ਪੰਚਮੀ ਵਾਲ਼ੇ ਦਿਨ ਤੀਵੀਆਂ ਬਸੰਤੀ ਕੱਪੜੇ ਪਹਿਨ ਕੇ ਗਿੱਧਾ ਪਾਉਂਦੀਆਂ ਤੇ ਗੀਤ ਗਾਉਂਦੀਆਂ ਹਨ। ਬਸੰਤ ਪੰਚਮੀ ਦੇ ਗਿੱਧੇ ਨੂੰ ‘ਬਸੰਤੀ ਗਿੱਧਾ’ ਕਿਹਾ ਜਾਂਦਾ ਹੈ। ਬਸੰਤ ਪੰਚਮੀ ਰੁੱਤਾਂ ਦੀ ਤਬਦੀਲੀ ਨਾਲ਼ ਸੰਬੰਧਿਤ ਇੱਕ ਪਰਬ ਹੈ ਜੋ ਮਾਘ ਸੁਦੀ ਪੰਜਵੀਂ ਨੂੰ ਸਾਰੇ ਪੰਜਾਬ ਵਿੱਚ ਧੂਮ ਧਾਮ ਨਾਲ਼ ਮਨਾਇਆ ਜਾਂਦਾ ਹੈ। ‘ ਆਈ ਬਸੰਤ ਪਾਲ਼ਾ ਉਡੰਤ’ ਬਸੰਤ ਆਉਣ ਨਾਲ਼ ਪਾਲ਼ਾ ਖ਼ਤਮ ਹੋਣਾ ਆਰੰਭ ਹੋ ਜਾਂਦਾ ਹੈ ਅਤੇ ਬਹਾਰ ਆ ਜਾਂਦੀ ਹੈ। ਬਸੰਤ ਸਦਾ ਦੀਵਾਲੀ ਸਾਧ ਦੀ ਅੱਠੋਂ ਪਹਿਰ ਬਸੰਤ ਦੀ ਉਕਤੀ ਬਸੰਤ ਰੁੱਤ ਦੀ ਖ਼ੁਸ਼ੀਆਂ ਖੇੜਿਆਂ ਨਾਲ਼ ਜੁੜੇ ਰਹਿਣ ਦਾ ਸੰਕੇਤ ਦਿੰਦੀ ਹੈ। ਭਾਰਤ ਵਿੱਚ ਛੇ ਰੁੱਤਾਂ ਮੰਨੀਆਂ ਜਾਂਦੀਆਂ ਹਨ। ਉਹਨਾਂ ਵਿੱਚੋਂ ਬਸੰਤ ਰੁੱਤ ਨੂੰ ਰਿਤੂ ਰਾਜ ਕਿਹਾ ਜਾਂਦਾ ਹੈ ਕਿਉਂਕਿ ਬਸੰਤ ਰੁੱਤ ਸਭ ਰੁੱਤਾਂ ਤੋਂ ਉੱਤਮ ਗਿਣੀ ਜਾਂਦੀ ਹੈ। ਇਹ ਰੁੱਤ ਚੇਤ ਤੇ ਵਿਸਾਖ ਦੇ ਮਹੀਨੇ ਹੀ ਰਹਿੰਦੀ ਹੈ। ਮਜ਼ੇ ਦੀ ਗੱਲ ਇਹ ਹੈ ਕਿ ਬਸੰਤ ਪੰਚਮੀ ਮਹੀਨਾ ਪੈਂਤੀ ਕੁ ਦਿਨ ਪਹਿਲਾਂ ਹੀ ਆ ਜਾਂਦੀ ਹੈ। ਇਸ ਸੰਬੰਧ ਇਹ ਕਥਾ ਇਉਂ ਪ੍ਰਚੱਲਿਤ ਹੈ। ਇੱਕ ਵਾਰ ਰੁੱਤਾਂ ਨੇ ਰਿਤੂ ਰਾਜ ਬਸੰਤ ਦਾ ਅਭਿਨੰਦਨ ਕੀਤਾ ਅਤੇ ਆਪਣੇ ਵੱਲੋਂ ਹਰੇਕ ਨੇ ਆਪਣੀ ਉਮਰ ਦੇ ਅੱਠ ਦਿਨ ਬਣਦੇ ਹਨ ਤੇ ਇੱਕ ਮਾਘ ਸ਼ੁਕਲ ਪੰਜਵੀਂ ਅਤੇ ਚੇਤ ਵਦੀ ਪਹਿਲੀ ਵਿੱਚ ਇਤਨੇ ਹੀ ਦਿਨ ਆਉਂਦੇ ਹਨ। ਮਾਘ ਮਹੀਨੇ ਦੇ ਚਾਨਣੇ ਪੱਖ ਦੀ ਪੰਚਮੀ ਨੂੰ ਮਨਾਏ ਜਾਂਦੇ ਪ੍ਰਸਿੱਧ ਤਿਉਹਾਰ ਨੂੰ ਬਸੰਤ ਪੰਚਮੀ ਕਹਿੰਦੇ ਹਨ। ਬਹਾਰ ਦੇ ਮੌਸਮ ਨੂੰ ਬਸੰਤ ਰੁੱਤ ਕਹਿੰਦੇ ਹਨ। ਬਸੰਤ ਰੁੱਤ ਹੱਸਣ, ਖੇਡਣ, ਨੱਚਣ, ਗਾਉਣ ਤੇ ਖੁਸ਼ੀਆਂ ਮਨਾਉਣ ਦੀ ਰੁੱਤ ਮੰਨੀ ਜਾਂਦੀ ਹੈ। ਬਸੰਤ ਰੁੱਤ ਵਿਚ ਸਰ੍ਹੋਂ ਦੇ ਪੀਲੇ ਫੁੱਲਾਂ ਨਾਲ ਧਰਤੀ ਪੀਲੀ ਹੋਈ ਨਜ਼ਰ ਆਉਂਦੀ ਹੈ। ਏਸੇ ਕਰਕੇ ਬਸੰਤ ਰੁੱਤ ਨੂੰ ਸੁਗੰਧੀਆਂ ਦੀ ਰੁੱਤ ਕਹਿੰਦੇ ਹਨ। ਗੀਤਾਂ ਦੀ ਰੁੱਤ ਕਹਿੰਦੇ ਹਨ। ਰੁੱਤਾਂ ਦੀ ਰਾਣੀ ਕਹਿੰਦੇ ਹਨ। ਬਸੰਤ ਪੰਚਮੀ ਵਾਲੇ ਦਿਨ ਇਸ਼ਨਾਨ ਕਰਕੇ ਪੁੰਨ-ਦਾਨ ਕਰਨਾ ਸ਼ੁਭ ਮੰਨਿਆ ਜਾਂਦਾ ਹੈ। ਪੀਲੇ ਕਪੜੇ ਪਹਿਨੇ ਜਾਂਦੇ ਹਨ। ਜਨਾਨੀਆਂ ਪੀਲੇ ਸੂਟ ਪਾਉਂਦੀਆਂ ਹਨ।ਮਰਦ ਪੀਲੀਆਂ ਪੱਗਾਂ ਬਣਦੇ ਹਨ। ਬਸੰਤੀ ਰੰਗ ਦੇ ਮਿੱਠੇ ਚੌਲ ਬਣਾ ਕੇ ਖਾਧੇ ਜਾਂਦੇ ਹਨ। ਕਈ ਪਰਿਵਾਰ ਪੀਲਾ ਰੰਗ ਪਾ ਕੇ ਹੱਥ ਦੇ ਪੋਟਿਆਂ ਨਾਲ ਸੇਵੀਆਂ ਵੱਟ ਕੇ, ਬਣਾ ਕੇ ਖਾਂਦੇ ਹਨ। ਬਸੰਤ ਪੰਚਮੀ ਵਾਲੇ ਦਿਨ ਮਹਾਰਾਜਾ ਰਣਜੀਤ ਸਿੰਘ ਦਰਬਾਰ ਲਾਉਂਦਾ ਸੀ। ਫੌਜੀ ਪੀਲੇ ਕੱਪੜੇ ਪਾ ਕੇ ਪਰੇਡ ਕਰਦੇ ਸਨ। ਨਾਮਧਾਰੀ ਪੰਥ ਦੇ ਮੋਢੀ ਬਾਬਾ ਰਾਮ ਸਿੰਘ ਦਾ ਜਨਮ ਬਸੰਤ ਪੰਚਮੀ ਨੂੰ ਹੋਇਆ ਸੀ। ਅੰਗਰੇਜਾਂ ਨੇ ਉਨ੍ਹਾਂ ਨੂੰ ਸਾਲ 1873 ਵਿਚ ਬਸੰਤ ਪੰਚਮੀ ਵਾਲੇ ਦਿਨ ਹੀ ਬਰਮਾ ਵਿਚ ਦੇਸ- ਨਿਕਾਲਾ ਦਿੱਤਾ ਸੀ। ਸ਼ਹੀਦ ਭਗਤ ਸਿੰਘ “ਮੇਰਾ ਰੰਗ ਦੇ ਬਸੰਤੀ ਚੋਲਾ, ਮਾਏ !
ਮਧਾਣੀ ਇੱਕ ਯੰਤਰ ਹੈ ਜੋ ਦਹੀਂ ਨੂੰ ਮੱਖਣ ਵਿੱਚ ਬਦਲਣ ਲਈ ਵਰਤਿਆ ਜਾਂਦਾ ਹੈ। ਇਹ ਇੱਕ ਲੱਕੜ ਦਾ ਲਗਪਗ ਢਾਈ ਤਿੰਨ ਫੁੱਟ ਦਾ ਗੋਲ ਡੰਡਾ ਹੁੰਦਾ ਹੈ ਜਿਸ ਦੇ ਹੇਠਲੇ ਸਿਰੇ ਤੇ ਪੌਣੀ ਕੁ ਗਿੱਠ ਦੇ ਦੋ ਟੁੱਕੜੇ, ਚਰਖੜੀ (ਕਰਾਸ) ਵਰਗੇ ਫਿੱਟ ਕੀਤੇ ਹੁੰਦੇ ਹਨ। ਡੰਡੇ ਦੇ ਉੱਪਰਲੇ ਸਿਰੇ ਤੇ ਕੁਝ ਵੱਢੇ ਜਿਹੇ ਗੋਲਾਈ ਵਿੱਚ ਹੁੰਦੇ ਹਨ। ਇਹ ਡੋਰੀ ਭਾਵ ਨੇਤਰੇ ਦਾ ਆਲੇ ਦੁਆਲੇ ਵਲ਼ ਦੇ ਕੇ ਮਧਾਣੀ ਚਲਾਉਣ ਦੇ ਮੰਤਵ ਲਈ ਹੁੰਦੇ ਹਨ। ਇਸ ਦੇ ਬਾਅਦ ਵਾਰੀ ਆਉਂਦੀ ਹੈ ਚਾਟੀ ਦੀ, ਜੋ ਮਿੱਟੀ ਦਾ ਖੁਲ੍ਹਾ ਭਾਂਡਾ ਹੁੰਦਾ ਹੈ। ਇਸ ਵਿੱਚ ਜੰਮਿਆ ਹੋਇਆ ਦੁੱਧ ਉਲਟ ਕੇ ਦੁੱਧ ਰਿੜਕਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਂਦੀ ਹੈ। ਇਸ ਤੋਂ ਅੱਗੇ ਗੱਲ ਕਰੀਏ ਕੁੜ ਦੀ। ਇਹ ਇੱਕ ਲੱਕੜ ਦਾ ਯੂ ਸ਼ਕਲ ਦੀ ਬਣਾਵਟ ਦਾ ਹੋਲਡਰ ਹੁੰਦਾ ਹੈ ਜਿਸ ਦੇ ਦੋਹਾਂ ਸਿਰਿਆਂ ਤੇ ਇੱਕ ਪੱਕੀ ਡੋਰੀ ਬੰਨ੍ਹੀ ਹੁੰਦੀ ਹੈ,ਜਿਸ ਨੂੰ ਚਾਟੀ ਤੇ ਰੱਖ ਕੇ ਵਿੱਚੋਂ ਮਧਾਣੀ ਦਾ ਡੰਡਾ ਲੰਘਾ ਕੇ ਚਾਟੀ ਘੜਵੰਜੀ ਤੇ ਰੱਖ ਕੇ ਘੜਵੰਜੀ ਤੇ ਲੱਗੇ ਡੰਡੇ ਨਾਲ ਕੱਸ ਕੇ ਬੰਨ੍ਹ ਦਿੱਤਾ ਜਾਂਦਾ ਹੈ ਤਾਂਕਿ ਚਾਟੀ ਵਿੱਚ ਮਧਾਣੀ ਆਸਾਨੀ ਨਾਲ ਘੁੰਮ ਸਕੇ। ਮਧਾਣੀ ਘੁਮਾਉਣ ਲਈ ਨੇਤਰਾ ਭਾਵ ਇੱਕ ਡੋਰੀ ਮਧਾਣੀ ਦੇ ਉੱਪਰਲੇ ਸਿਰੇ ਕੋਲ ਵਲ਼ੀ ਹੁੰਦੀ ਹੈ,ਜਿਸ ਦੋਹਾਂ ਸਿਰਿਆਂ ਤੇ ਫੜਨ ਲਈ ਦੋ ਲੱਕੜ ਦੀਆਂ ਗੁੱਲੀਆਂ ਜਿਹੀਆਂ ਬੰਨ੍ਹੀਆਂ ਹੁੰਦੀਆਂ ਹਨ,ਜਿਹਨਾਂ ਵਿੱਚ ਉਂਗਲਾਂ ਫਸਾ ਕੇ ਮਧਾਣੀ ਚਲਾਉਣ ਦਾ ਕੰਮ ਸੌਖੀ ਤਰ੍ਹਾਂ ਹੁੰਦਾ ਹੈ। ਦੁੱਧ ਰਿੜਕਣ ਦਾ ਕੰਮ ਸਵੇਰੇ ਸਾਝਰੇ ਕੀਤਾ ਜਾਂਦਾ ਹੈ। ਚਿੜੀ ਚੂਕਦੀ ਨਾਲ ਜਾ ਤੁਰੇ ਪਾਂਧੀ,ਪਾਈਆਂ ਦੁੱਧ ਦੇ ਵਿੱਚ ਮਧਾਣੀਆਂ ਨੀਂ।
ਹਾਲਾਂਕਿ "ਸ਼ਬਦ" ਦੀ ਵਿਆਖਿਆ ਲਈ ਵਿਦਵਾਨਾਂ ਦੇ ਅਲੱਗ-ਅਲੱਗ ਵਿਚਾਰ ਹਨ। ਪ੍ਰਸਿੱਧ ਅਮਰੀਕੀ ਭਾਸ਼ਾ ਵਿਗਿਆਨੀ ਲਿਉਨਾਰਦ ਬਲੂਮਫ਼ੀਲਡ ਨੇ ਕਿ 'ਸ਼ਬਦ' ਬਾਰੇ ਕਿਹਾ ਹੈ: “ A word is a minimal free form” ਅਰਥਾਤ “ਸ਼ਬਦ ਇੱਕ ਲਘੂਤਮ ਸੁਤੰਤਰ ਇਕਾਈ ਹੈ।“ ਬਲੂਮਫ਼ੀਲਡ ਦੀ ਇਹ ਪਰਿਭਾਸ਼ਾ ਹੁਣ ਤੱਕ ਮਿਲਦੀਆਂ ਸਾਰੀਆਂ ਪਰਿਭਾਸ਼ਾਵਾਂ ਨਾਲੋਂ ਮੁਕਾਬਲਨ ਵਧੇਰੇ ਮਕਬੂਲ ਹੈ। ਇਸ ਪਰਿਭਾਸ਼ਾ ਨੂੰ ਚੰਗੀ ਤਰ੍ਹਾਂ ਸਮਝਣ ਲਈ ਸਾਨੂੰ ਸੁਤੰਤਰ ਬੰਧੇਜੀ ਰੂਪਾਂ ਦੀ ਪ੍ਰਕ੍ਰਿਤੀ ਸਮਝ ਲੈਣੀ ਚਾਹੀਦੀ ਹੈ।
ਲਾਲਾ ਧਨੀ ਰਾਮ ਚਾਤ੍ਰਿਕ (4 ਅਕਤੂਬਰ 1876– 18 ਦਸੰਬਰ 1954) ਆਧੁਨਿਕ ਪੰਜਾਬੀ ਕਵਿਤਾ ਦੇ ਸੰਸਥਾਪਕ ਮੰਨੇ ਜਾਂਦੇ ਹਨ। ਉਹਨਾਂ ਦੀਆਂ ਰਚਨਾਵਾਂ ਪ੍ਰਾਚੀਨ ਅਤੇ ਨਵੀਂ ਪੰਜਾਬੀ ਕਵਿਤਾ ਵਿਚਕਾਰ ਕੜੀ ਹਨ। ਗੁਰਮੁਖੀ ਲਿਪੀ ਲਈ ਟਾਈਪ ਸੈੱਟ ਨੂੰ ਮਿਆਰੀ ਬਣਾਉਣ ਦਾ ਸਿਹਰਾ ਵੀ ਉਹਨਾਂ ਨੂੰ ਜਾਂਦਾ ਹੈ। ਉਹ ਹੀ ਸਭ ਤੋਂ ਪਹਿਲੇ ਵਿਦਵਾਨ ਹਨ, ਜਿਹਨਾਂ ਨੂੰ ਸਾਹਿਤ ਸੇਵਾ ਦੇ ਬਦਲੇ ਉਹਨਾਂ ਦੀ 75ਵੀਂ ਬਰਸੀ ਉੱਤੇ ਅਭਿਨੰਦਨ ਗਰੰਥ ਸਮਰਪਤ ਕਰਕੇ ਸਨਮਾਨਿਤ ਕੀਤਾ ਗਿਆ।
ਪੰਜਾਬੀ ਪਕਵਾਨ ਭਾਰਤ ਅਤੇ ਪਾਕਿਸਤਾਨ ਦੇ ਪੰਜਾਬ ਖੇਤਰ ਤੱਕ ਭੋਜਨ ਦੇ ਨਾਲ ਸੰਬੰਧਿਤ ਹੈ। ਇਹ ਪਕਵਾਨ ਖਾਣਾ ਪਕਾਉਣ ਦੇ ਬਹੁਤ ਸਾਰੇ ਵੱਖ ਅਤੇ ਸਥਾਨਕ ਤਰੀਕੇ ਦੇ ਇੱਕ ਪਰੰਪਰਾ ਹੈ। ਤੰਦੂਰੀ ਕਲਾ ਪਕਵਾਨ ਪਕਾਉਣ ਦੀ ਸ਼ੈਲੀ ਦਾ ਇੱਕ ਵਿਸ਼ੇਸ਼ ਰੂਪ ਹੈ। ਹੁਣ ਜੋ ਕਿ ਭਾਰਤ ਦੇ ਕਈ ਹਿਸੇਆ, ਯੂਕੇ, ਕੈਨੇਡਾ ਅਤੇ ਸੰਸਾਰ ਦੇ ਬਹੁਤ ਸਾਰੇ ਹਿੱਸੇ ਵਿੱਚ ਪ੍ਰਸਿੱਧ ਹੈ। ਪੰਜਾਬ ਦੇ ਸਥਾਨਕ ਪਕਵਾਨ ਖੇਤੀਬਾੜੀ ਅਤੇ ਖੇਤੀ -ਸ਼ੈਲੀ ਦੁਆਰਾ ਪ੍ਰਭਾਵਿਤ ਹੁੰਦੇ ਹਨ ਜੋ ਕੀ ਪ੍ਰਾਚੀਨ ਹੜੱਪਾ ਸਭਿਅਤਾ ਦੇ ਸਮੇਂ ਤੋਂ ਪ੍ਰਚਲਿਤ ਹੈ।
ਪੰਜਾਬੀ ਵਿਆਹ ਦੇ ਰਸਮ-ਰਿਵਾਜ਼ .................................................. ਅਰੰਭ ਤੋਂ ਅਖ਼ੀਰ ਦੇ ਕ੍ਰਮ ਅਨੁਸਾਰ: ਰੋਕਾ: ਧੀ/ਪੁੱਤ ਲਈ ਵਰ/ਕੰਨਿਆ ਤਲਾਸ਼ ਕਰਦਿਆਂ ਜਦੋਂ ਸਭ ਕੁਝ ਦੇਖ-ਭਾਲ਼ ਕੇ ਆਪਣੀ ਮਰਜ਼ੀ ਦੇ ਮੇਚ ਦਾ ਰਿਸ਼ਤਾ ਲੱਭ ਜਾਂਦਾ ਹੈ ਤਾਂ ਕੋਈ ਦਿਨ, ਸਮਾਂ, ਸਥਾਨ ਮਿਥ ਕੇ ਕੁੜੀ-ਮੁੰਡੇ ਦੀ ਦੇਖ-ਦਿਖਾਈ ਤੇ ਆਪਸ ਵਿੱਚ ਗੱਲ-ਬਾਤ ਹੁੰਦੀ ਹੈ। ਜਦੋਂ ਦੋਵੇਂ ਪੱਖ ਇਸ ਸ਼ਾਦੀ ਲਈ ਸਹਿਮਤ ਹੋ ਜਾਂਦੇ ਹਨ ਤਾਂ ਕੁੜੀ ਵਾਲ਼ਿਆਂ ਵੱਲੋਂ ਮੁੰਡੇ ਦੇ ਹੱਥ ਉੱਤੇ ਜਾਂ ਝੋਲ਼ੀ ਵਿੱਚ ਤੇ ਮੁੰਡੇ ਵਾਲ਼ਿਆਂ ਵੱਲੋਂ ਕੁੜੀ ਦੇ ਹੱਥ ਉੱਤੇ ਜਾਂ ਝੋਲ਼ੀ ਵਿੱਚ ਸ਼ਗਨ ਦੇ ਰੁਪਏ ਰੱਖੇ ਜਾਂਦੇ ਹਨ ਤੇ ਉਹਨਾਂ ਦਾ ਮੂੰਹ ਮਿੱਠਾ ਕਰਵਾਇਆ ਜਾਂਦਾ ਹੈ। ਫਿਰ ਸਾਰਿਆਂ ਨੂੰ ਹੀ ਵਧਾਈਆਂ ਦੇ ਨਾਲ਼ ਨਾਲ਼ ਮਿਠਾਈ ਵਰਤਾਈ ਜਾਂਦੀ ਹੈ। ਜੇ ਇਹ ਮਿਲਣੀ ਕਿਸੇ ਹੋਟਲ ਜਾਂ ਗੁਰਦੁਆਰੇ/ਮੰਦਿਰ ਆਦਿ ਵਿੱਚ ਹੋਵੇ ਤਾਂ ਓਥੋਂ ਹੀ ਖੰਡ, ਪਤਾਸੇ ਜਾਂ ਪ੍ਰਸ਼ਾਦ ਲੈ ਕੇ ਮੂੰਹ ਮਿੱਠਾ ਕਰ ਲਿਆ ਜਾਂਦਾ ਹੈ। ਇਸ ਦੇ ਨਾਲ਼ ਹੀ ਵਰ/ਕੰਨਿਆ ਲਈ ਤਲਾਸ਼, ਭਟਕਣ, ਭੱਜ-ਦੌੜ ਖ਼ਤਮ ਹੋ ਜਾਂਦੀ ਹੈ, ਰਿਸ਼ਤਾ ਰੋਕ ਲਿਆ ਜਾਂਦਾ ਹੈ ਤੇ ਸਾਰੇ ਅੰਤਾਂ ਦੀ ਰਾਹਤ ਅਤੇ ਸ਼ਾਂਤੀ ਮਹਿਸੂਸ ਕਰਦੇ ਹਨ। ਜਿੱਥੇ ਮਾਪਿਆਂ ਦੀ ਰਜ਼ਾਮੰਦੀ ਨਾਲ਼ ਪ੍ਰੀਤ-ਵਿਆਹ ਹੁੰਦੇ ਹਨ, ਓਥੇ ਵੀ ਰਿਵਾਜ਼ਨ ਇਹ ਰਸਮ ਨਿਭਾ ਹੀ ਲਈ ਜਾਂਦੀ ਹੈ। ਹਿੰਦੂ-ਪਰਿਵਾਰਾਂ ਵਿੱਚ ਪਹਿਲਾਂ ਦੋਵਾਂ ਦੇ ਟੇਵੇ ਜਾਂਚ ਕੇ ਗੁਣ ਮਿਲ਼ਾਏ ਜਾਂਦੇ ਹਨ, ਮੰਗਲੀਕ, ਨਾ-ਮੰਗਲੀਕ ਬਾਰੇ ਪਤਾ ਕੀਤਾ ਜਾਂਦਾ ਹੈ ਤੇ ਉਸ ਅਨੁਸਾਰ ਹੀ ਸ਼ਾਦੀ ਲਈ ਸਹਿਮਤੀ ਦਿੱਤੀ ਜਾਂਦੀ ਹੈ। ਠਾਕਾ: ਇਹ ਰਸਮ ‘ਰੋਕੇ’ ਉੱਤੇ ਪੱਕੀ ਮੋਹਰ ਲਾਉਣ ਵਾਂਗ ਹੀ ਹੈ। ਲੜਕੇ ਦੇ ਸਾਕ-ਸਬੰਧੀ ਲੜਕੀ ਵਾਲ਼ਿਆਂ ਦੇ ਘਰ ਜਾਂਦੇ ਹਨ, ਕਈ ਵਾਰ ਇਸ ਦੇ ਉਲਟ ਵੀ ਹੁੰਦਾ ਹੈ। ਲੜਕੀ ਦੀ ਮਾਂ ਲੜਕੇ ਵਾਲ਼ਿਆਂ ਨੂੰ ਬਦਾਮਾਂ-ਛੁਹਾਰਿਆਂ ਵਾਲ਼ਾ ਦੁੱਧ ਪੇਸ਼ ਕਰਦੀ ਹੈ, ਚਾਹ-ਪਾਣੀ, ਪ੍ਰਸ਼ਾਦੇ ਨਾਲ਼ ਆਓ-ਭਗਤ ਕਰਦੀ ਹੈ। ਲੜਕੇ ਦਾ ਲੱਡੂਆਂ ਜਾਂ ਬਰਫ਼ੀ ਨਾਲ਼ ਮੂੰਹ ਮਿੱਠਾ ਕਰਵਾ ਕੇ ਉਹਨੂੰ ਸ਼ਗਨ ਦੇ ਤੌਰ ’ਤੇ ਚਾਂਦੀ ਦਾ ਰੁਪਈਆ, ਕੁਝ ਹੋਰ ਨਕਦੀ, ਕੱਪੜੇ ਆਦਿ ਦਿੱਤੇ ਜਾਂਦੇ ਹਨ। ਲੜਕੇ ਦੇ ਬਾਕੀ ਰਿਸ਼ਤੇਦਾਰਾਂ ਨੂੰ ਵੀ ਕੱਪੜੇ, ਰੁਪਏ, ਮਿਠਾਈ ਦੇ ਡੱਬੇ ਦਿੱਤੇ ਜਾਂਦੇ ਹਨ। ਲੜਕੇ ਵਾਲ਼ੇ ਵੀ ਲੜਕੀ ਨੂੰ ਸ਼ਗਨ ਵਜੋਂ ਰੁਪਏ ਜਾਂ ਕੋਈ ਤੋਹਫ਼ਾ ਦਿੰਦੇ ਹਨ। ਇਸ ਵਕਤ ਵਿਆਹ ਦੇ ਬਾਕੀ ਪ੍ਰੋਗਰਾਮਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਜਾਂਦਾ ਹੈ ਤੇ ਸਾਰੇ ਇੱਕ ਮਨ ਹੋ ਕੇ ਵਿਆਹ ਦੀ ਤਿਆਰੀ ਵਿੱਚ ਜੁਟ ਜਾਂਦੇ ਹਨ। ਸਾਹਾ ਕਢਾਉਣਾ: ਇਹ ਆਮ ਤੌਰ ’ਤੇ ਕੁੜਮਾਈ ਤੋਂ ਪਹਿਲਾਂ ਤੇ ਜੇ ਵਿਆਹ ਕਾਫੀ ਦੇਰ ਬਾਅਦ ਹੋਣਾ ਹੋਵੇ ਤਾਂ ਕੁੜਮਾਈ ਤੋਂ ਪਿੱਛੋਂ ਕੀਤਾ ਜਾਂਦਾ ਹੈ। ਸਿੱਖ-ਪਰਿਵਾਰਾਂ ਵਿੱਚ ਦੋਵੇਂ ਧਿਰਾਂ ਬੈਠ ਕੇ ਛੁੱਟੀ ਦਾ ਦਿਨ, ਬੱਚਿਆਂ ਦੇ ਇਮਤਹਾਨ, ਪਰਵਾਸੀ ਪਿਆਰਿਆਂ ਦੀ ਆਮਦ ਬਾਰੇ ਵਿਚਾਰ ਕੇ ਸ਼ਾਦੀ ਦੇ ਦਿਨ ਦਾ ਫ਼ੈਸਲਾ ਲੈ ਲੈਂਦੀਆਂ ਹਨ, ਜੋ ਅਕਸਰ ਸਨਿੱਚਰ-ਐਤਵਾਰ ਹੀ ਹੁੰਦਾ ਹੈ। ਇੱਥੇ ਤਾਰਾ ਡੁੱਬਣ ਜਾਂ ਸਰਾਧਾਂ ਆਦਿ ਦਾ ਕੋਈ ਵਿਚਾਰ ਨਹੀਂ ਕੀਤਾ ਜਾਂਦਾ, ਗੁਰਮਤਿ ਅਨੁਸਾਰ ਸਾਰੇ ਦਿਨ ਹੀ ਸ਼ੁੱਭ ਮੰਨੇ ਜਾਂਦੇ ਹਨ। ਹਿੰਦੂ ਪਰਿਵਾਰਾਂ ਵਿੱਚ ਪਾਂਧੇ ਜਾਂ ਪੰਡਿਤ ਤੋਂ ਪੱਤਰੀ ਖੁਲ੍ਹਵਾ ਕੇ ਸ਼ੁੱਭ-ਮਹੂਰਤ ਅਨੁਸਾਰ ਵਿਆਹ ਦਾ ਦਿਨ ਮੁਕੱਰਰ ਕੀਤਾ ਜਾਂਦਾ ਹੈ। ਸਰਾਧ, ਤਾਰਾ-ਡੁੱਬਣਾ, ਅਮਾਵਸ, ਕੱਤਕ ਤੇ ਪੋਹ ਦੇ ਮਹੀਨੇ ਆਦਿ ਵਿੱਚ ਲਗਨ ਨਹੀਂ ਕੀਤਾ ਜਾਂਦਾ। ਸੰਗਰਾਂਦ, ਇਕਾਦਸ਼ੀ, ਪੂਰਨਮਾਸ਼ੀ ਨੂੰ ਸ਼ਾਦੀ ਲਈ ਸ਼ੁੱਭ ਮੰਨਿਆ ਜਾਂਦਾ ਹੈ। ਸਾਹਾ-ਚਿੱਠੀ:' ਇਹ ਚਿੱਠੀ ਲੜਕੀ ਦੇ ਪਿਤਾ, ਨਾਤੇਦਾਰਾਂ, ਪੰਚਾਇਤ ਵੱਲੋਂ ਲੜਕੀ ਦੇ ਸਹੁਰਾ ਪਰਿਵਾਰ ਨੂੰ ਘੱਲੀ ਜਾਂਦੀ ਹੈ। ਇਸ ਵਿੱਚ ਉਹਨਾਂ ਨੂੰ ਰਸਮੀ ਤੌਰ ’ਤੇ ਵਿਆਹ ਦੀ ਤਾਰੀਖ, ਦਿਨ, ਸਥਾਨ ਆਦਿ ਬਾਰੇ ਸੂਚਨਾ ਦਿੰਦਿਆਂ ਨਿਯਤ ਸਮੇਂ ਢੁੱਕਣ ਲਈ ਅਰਜ਼ ਗੁਜ਼ਾਰੀ ਜਾਂਦੀ ਹੈ। ਹੇਠਾਂ ਲੜਕੀ ਦੇ ਮਾਤਾ-ਪਿਤਾ/ਰਿਸ਼ਤੇਦਾਰਾਂ/ਪੰਚਾਇਤ/ ਜਾਂ ਮੁਹੱਲੇਦਾਰਾਂ ਦੇ ਨਾਮ, ਦਸਤਖ਼ਤ ਹੁੰਦੇ ਹਨ। ਇਹ ਚਿੱਠੀ ਪਾਂਧਾ ਕੇਸਰ ਦੀ ਸਿਆਹੀ ਨਾਲ਼ ਲਿਖਦਾ ਹੈ, ਕਈ ਵਾਰ ਕਲਮ ਨਾਲ਼ ਲਿਖ ਕੇ ਉੱਤੇ ਕੇਸਰ ਦੇ ਟਿੱਕੇ ਲਾ ਦਿੱਤੇ ਜਾਂਦੇ ਹਨ। ਅੱਜ-ਕੱਲ੍ਹ ਤਾਂ ਵਿਆਹ ਦੇ ਕਾਰਡਾਂ ਵਾਂਗ ਸਾਹੇ-ਚਿੱਠੀਆਂ ਵੀ ਛਪਾ ਲਈਆਂ ਜਾਂਦੀਆਂ ਹਨ, ਜਿਹਨਾਂ ਨੂੰ ਸ਼ਨੀਲ, ਵੈਲਵਟ, ਤਿੱਲੇ ਗੋਟੇ ਆਦਿ ਨਾਲ਼ ਸ਼ਿੰਗਾਰ ਦਿੱਤਾ ਜਾਂਦਾ ਹੈ। ਸਾਹੇ-ਚਿੱਠੀ ਦੇ ਨਾਲ਼ ਮਿਸ਼ਰੀ, ਖੰਡ, ਚੌਲ਼, ਹਲ਼ਦੀ ਦੀ ਪੁੜੀ ਤੇ ਹਰੇਵਾਈ ਵਜੋਂ ਸਾਵੇ ਘਾਹ ਦੀਆਂ ਤਿੜਾਂ ਦੀ ਗੁੱਛੀ ਵੀ ਭੇਜੀ ਜਾਂਦੀ ਹੈ। ਕੁਝ ਲੋਕ ਇਹਨਾਂ ਦੇ ਨਾਲ਼ ਜਾਂ ਇਹਨਾਂ ਦੀ ਥਾਵੇਂ ਮਿਠਿਆਈ, ਫ਼ਲ਼, ਸੁੱਕੇ ਮੇਵੇ ਵੀ ਭੇਜ ਦਿੰਦੇ ਹਨ। ਆਮ ਤੌਰ ’ਤੇ ਇਹ ਚਿੱਠੀ ਲਾਗੀ ਹੱਥ ਹੀ ਭੇਜੀ ਜਾਂਦੀ ਹੈ, ਪਰ ਕਦੀ ਕਦੀ ਲੜਕੀ ਦਾ ਕੋਈ ਸਬੰਧੀ ਜਾਂ ਵਿਚੋਲਾ ਵੀ ਇਹਨੂੰ ਲੈ ਜਾਂਦਾ ਹੈ। ਸਾਹਾ-ਚਿੱਠੀ ਪਹੁੰਚਣ ’ਤੇ ਲੜਕੇ ਦਾ ਬਾਪ ਬਰਾਦਰੀ ਨੂੰ ਸੱਦ ਕੇ ਸਭ ਦੇ ਸਾਹਮਣੇ ਇਹਨੂੰ ਪੜ੍ਹਾਉਂਦਾ ਹੈ। ਸਾਰੇ ਵਧਾਈਆਂ ਦਿੰਦੇ ਹਨ, ਮੂੰਹ ਮਿੱਠਾ ਕਰਦੇ ਹਨ। ਚਿੱਠੀ ਲਿਆਉਣ ਵਾਲ਼ੇ ਨੂੰ ਲਾਗ, ਕੰਬਲ਼, ਨਕਦੀ ਆਦਿ ਦੇ ਕੇ ਵਾਪਿਸ ਤੋਰਿਆ ਜਾਂਦਾ ਹੈ। ਗੰਢਾਂ ਦੇਣੀਆਂ/ਸੱਦਾ ਪੱਤਰ: ਪਹਿਲੇ ਸਮਿਆਂ ਵਿੱਚ ਵਿਆਹ ਦੀ ਸੂਚਨਾ ਗੰਢਾਂ ਰਾਹੀਂ ਦਿੱਤੀ ਜਾਂਦੀ ਸੀ। ਖੰਮ੍ਹਣੀ ਨੂੰ ਸੱਤ ਗੰਢਾਂ ਦੇ ਕੇ ਲਾਗੀ ਹੱਥ ਭੇਜਿਆ ਜਾਂਦਾ ਸੀ, ਬਾਕੀ ਸਾਰੀ ਜਾਣਕਾਰੀ ਉਹ ਮੂੰਹ ਜ਼ੁਬਾਨੀ ਦਿੰਦਾ, ਫਿਰ ਪੋਸਟ-ਕਾਰਡਾਂ ਉੱਤੇ ਵਿਆਹ ਦਾ ਵੇਰਵਾ ਲਿਖ ਕੇ ਉਹਨੂੰ ਹਲਦੀ ਜਾਂ ਕੇਸਰ ਲਗਾ ਕੇ ਭੇਜਿਆ ਜਾਣ ਲੱਗਿਆ ਜੋ ਅਜੋਕੇ ਕਾਰਡਾਂ ਦਾ ਰੂਪ ਧਾਰ ਗਿਆ ਹੈ। ਕੁੜਮਾਈ, ਪਾਠ, ਕਥਾ, ਭਜਨ-ਕੀਰਤਨ, ਸੁਹਾਗ-ਸੰਗੀਤ, ਵਿਆਹ, ਸਵਾਗਤੀ ਸਮਾਰੋਹ ਦੇ ਸੱਦਾ-ਪੱਤਰ ਛਪਵਾ ਲਏ ਜਾਂਦੇ ਹਨ, ਜਿਹਨਾਂ ਵਿੱਚ ਸਬੰਧਤ ਪ੍ਰੋਗਰਾਮਾਂ ਦਾ ਵੇਰਵਾ ਹੁੰਦਾ ਹੈ। ਬਹੁਤੀ ਵਾਰ ਪ੍ਰਾਹੁਣਿਆਂ ਨੂੰ ਅਲੱਗ ਅਲੱਗ ਸਮਾਗਮਾਂ ’ਤੇ ਸੱਦਿਆ ਜਾਂਦਾ ਹੈ ਤੇ ਉਹਨਾਂ ਨੂੰ ਉਹੀ ਸੱਦਾ-ਪੱਤਰ ਦਿੱਤਾ ਜਾਂਦਾ ਹੈ, ਜਿਸ ’ਤੇ ਬੁਲਾਉਣ ਦੀ ਇੱਛਾ ਹੋਵੇ। ਇਹ ਕਾਰਡ ਉਸੇ ਨਾਲ਼ ਮੇਲ਼ ਖਾਂਦੇ ਲਿਫਾਫੇ ਅੰਦਰ ਪਾ ਕੇ ਡਾਕ ਵਿੱਚ ਪਾਏ ਜਾਂਦੇ ਹਨ ਜਾਂ ਕਿਸੇ ਹੱਥ ਘੱਲੇ ਜਾਂਦੇ ਹਨ। ਹੱਥੀਂ ਘੱਲਣ ਵੇਲ਼ੇ ਨਾਲ਼ ਮਿਠਾਈ, ਸੁੱਕੇ ਮੇਵਿਆਂ, ਭਾਜੀ ਜਾਂ ਪੰਜੀਰੀ ਦਾ ਖ਼ੂਬਸੂਰਤ ਡੱਬਾ ਦਿੱਤਾ ਜਾਂਦਾ ਹੈ, ਜੋ ਮਾਪਿਆਂ ਦੀ ਪੁੱਜਤ ਅਨੁਸਾਰ ਕੀਮਤੀ ਤੋਂ ਕੀਮਤੀ ਹੁੰਦਾ ਹੈ। ਬਹੁਤੀ ਵਾਰ ਇਸ ਡੱਬੇ ਵਿੱਚ ਹੀ ਇੱਕ ਜੇਬ੍ਹ ਬਣੀ ਹੁੰਦੀ ਹੈ, ਜਿਸ ਵਿੱਚ ਸੱਦਾ-ਪੱਤਰ ਪਾ ਦਿੱਤਾ ਜਾਂਦਾ ਹੈ ਤੇ ਡੱਬੇ ਉੱਤੇ ਵਿਆਹ ਵਾਲ਼ੀ ਜੋੜੀ ਅਤੇ ਮਾਤਾ-ਪਿਤਾ ਦਾ ਨਾਂ, ਸਿਰਨਾਵਾਂ, ਫੋਨ ਆਦਿ ਛਪਿਆ ਹੁੰਦਾ ਹੈ। ਪਰ ਅਜੇ ਵੀ ਵਿਆਂਹਦੜ ਦੀ ਮਾਂ ਆਪਣੇ ਪੇਕਿਆਂ ਦੇ ਘਰ ਕਾਰਡ ਅਤੇ ਮਿਠਾਈ ਲੈ ਕੇ ਆਪ ਗੰਢ ਦੇਣ ਜਾਂਦੀ ਹੈ, ਅੱਗੋਂ ਉਹ ਉਹਨੂੰ ਸੂਟ ਤੇ ਰੁਪਏ ਦੇ ਕੇ ਵਿਦਾ ਕਰਦੇ ਹਨ। ਇਸ ਵੇਲ਼ੇ ਨਾਨਕੀਛੱਕ ਬਾਰੇ ਵੀ ਵਿਚਾਰ-ਵਟਾਂਦਰਾ ਕਰ ਲਿਆ ਜਾਂਦਾ ਹੈ। ਕੁੜਮਾਈ/ਰੋਪਨਾ/ਮੰਗਣਾ/ਸਗਾਈ (Engagement): ਅਜੋਕੇ ਸਮਿਆਂ ਵਿੱਚ ਇਹ ਸ਼ਾਦੀ ਤੋਂ ਕੁਝ ਦਿਨ ਪਹਿਲਾਂ ਹੀ ਕੀਤੀ ਜਾਂਦੀ ਹੈ, ਪਰ ਕਿਤੇ ਕਿਤੇ ਕਈ ਮਹੀਨੇ, ਸਾਲ ਪਹਿਲਾਂ ਵੀ ਇਹ ਰੀਤ ਨਿਭਾ ਲਈ ਜਾਂਦੀ ਹੈ। ਕੁੜੀ ਦੇ ਸਾਕ-ਸਬੰਧੀ ਮੁੰਡੇ ਵਾਲ਼ਿਆਂ ਦੇ ਘਰ ਜਾਂ ਹੋਰ ਕਿਸੇ ਨਿਸਚਤ ਸਥਾਨ ’ਤੇ ਜੋ ਅਕਸਰ ਕੋਈ ਹੋਟਲ, ਪੈਲੇਸ ਜਾਂ ਬੈਂਕੁਇਟ ਹਾਲ ਹੁੰਦਾ ਹੈ, ਜਾਂਦੇ ਹਨ। ਇਸ ਸਮੇਂ ਮੁੰਡੇ ਵਾਲ਼ਿਆਂ ਦੇ ਰਿਸ਼ਤੇਦਾਰ ਵੀ ਹਾਜ਼ਿਰ ਹੁੰਦੇ ਹਨ। ਕੁੜੀ ਦਾ ਪਿਤਾ ਨਾਲ਼ ਲਿਆਂਦੀ ਕੁੜਮਾਈ ਦੀ ਥਾਲ਼ੀ ਵਿੱਚੋਂ ਕੇਸਰ ਤੇ ਚਾਵਲ ਲੈ ਕੇ ਮੁੰਡੇ ਦੇ ਮੱਥੇ ’ਤੇ ਟਿੱਕਾ ਲਗਾਉਂਦਾ ਹੈ, ਫਿਰ ਉਸ ਦੇ ਮੂੰਹ ਨੂੰ ਛੁਹਾਰਾ ਲਾਉਂਦਾ ਹੈ ਤੇ ਝੋਲ਼ੀ ਵਿੱਚ ਸ਼ਗਨ ਵਜੋਂ ਰੁਪਏ ਪਾ ਦਿੰਦਾ ਹੈ, ਦਿਖਾਵੇ ਦੇ ਇਸ ਯੁੱਗ ਵਿੱਚ ਇਹ ਰੁਪਏ ਆਪਣੀ ਆਪਣੀ ਪਰੋਖੋਂ ਮੁਤਾਬਿਕ ਬਹੁਤ ਸਾਰੇ ਹੁੰਦੇ ਹਨ, ਨਾਲ਼ ਚਾਂਦੀ ਦੇ ਸਿੱਕੇ, ਸੋਨੇ ਦੀਆਂ ਮੋਹਰਾਂ ਤੇ ਕੋਈ ਜ਼ੇਵਰ ਵੀ ਜ਼ਰੂਰ ਹੁੰਦਾ ਹੈ। ਥੋੜ੍ਹਾ ਜਿਹਾ ਕੇਸਰ ਪਾਣੀ ਵਿੱਚ ਘੋਲ਼ ਕੇ ਵਰ-ਪੱਖ ਦੇ ਲੋਕਾਂ ਦੇ ਕੱਪੜਿਆਂ ’ਤੇ ਵੀ ਤਰੌਂਕਿਆ ਜਾਂਦਾ ਹੈ। ਸਾਰੇ ਮਿਲ਼ ਕੇ ਨੱਚਦੇ-ਗਾਉਂਦੇ ਹਨ, ਖਾਂਦੇ-ਪੀਂਦੇ ਹਨ ਤੇ ਜਾਣ ਵੇਲੇ ਮੁੰਡੇ ਵਾਲ਼ਿਆਂ ਨੂੰ ਮਿਠਾਈ ਦੇ ਡੱਬੇ ਦਿੱਤੇ ਜਾਂਦੇ ਹਨ। ਆਪਣੀ ਆਪਣੀ ਸਹੂਲਤ ਜਾਂ ਇਲਾਕੇ ਅਨੁਸਾਰ ਇਹ ਰਸਮ ਪੁਰਾਣੇ ਤਰੀਕਿਆਂ ਨਾਲ਼ ਵੀ ਮਨਾਈ ਜਾਂਦੀ ਹੈ। ਕੁੜੀ ਵਾਲ਼ੇ ਸ਼ਗਨਾਂ ਦੇ ਪੰਜ, ਸੱਤ ਜਾਂ ਗਿਆਰਾਂ ਥਾਲ਼ ਲੈ ਕੇ ਮੁੰਡੇ ਦੇ ਘਰ ਜਾਂਦੇ ਹਨ। ਇਹਨਾਂ ਥਾਲ਼ਾਂ ਵਿੱਚ ਖੋਪਾ, ਛੁਹਾਰੇ, ਕੂਜਾ-ਮਿਸ਼ਰੀ, ਗੁੜ, ਮਿਠਾਈਆਂ, ਸੁੱਕੇ ਮੇਵੇ, ਫ਼ਲ਼, ਇੱਕ ਕਟੋਰੀ ਵਿੱਚ ਕੇਸਰ ਤੇ ਇੱਕ ਪੁੜੀ ਵਿੱਚ ਚੌਲ਼ ਹੁੰਦੇ ਹਨ। ਬਰਾਦਰੀ ਅਤੇ ਪੰਚਾਇਤ ਦੇ ਸਾਹਮਣੇ ਮੁੰਡੇ ਨੂੰ ਚੌਂਕੀ ਉੱਤੇ ਬਿਠਾ ਕੇ ਕੁੜੀ ਦਾ ਪਿਤਾ ਉਹਦੇ ਕੇਸਰ ਦਾ ਤਿਲਕ ਲਾ ਕੇ ਮੂੰਹ ਨੂੰ ਛੁਹਾਰਾ ਲਾਉਂਦਾ ਹੈ ਤੇ ਫਿਰ ਲੱਡੂ ਜਾਂ ਮਿਸ਼ਰੀ ਨਾਲ਼ ਮੂੰਹ ਮਿੱਠਾ ਕਰਾ ਕੇ ਸ਼ਗਨ ਵਜੋਂ ਰੁਪਏ ਦਿੰਦਾ ਹੈ। ਇਸ ਮੌਕੇ ਹਿੰਦੂ-ਪਰਿਵਾਰਾਂ ਵਿੱਚ ਕੁੱਲ-ਪਰੋਹਤ ਜਾਂ ਪੰਡਿਤ ਨੂੰ ਸੱਦਿਆ ਜਾਂਦਾ ਹੈ ਜੋ ਹਵਨ ਕਰਕੇ ਮੰਤਰ ਉਚਾਰਦਾ ਹੈ ਤੇ ਫਿਰ ਲੜਕੇ ਨੂੰ ਤਿਲਕ ਲਗਾਇਆ ਜਾਂਦਾ ਹੈ। ਸਿੱਖ-ਪਰਿਵਾਰਾਂ ਵਿੱਚ ਗੁਰਦੁਆਰੇ ਦੇ ਗ੍ਰੰਥੀ ਨੂੰ ਬੁਲਾ ਲਿਆ ਜਾਂਦਾ ਹੈ, ਜੋ ਜਪੁਜੀ ਸਾਹਿਬ ਦੀਆਂ ਪੰਜ ਪੌੜੀਆਂ ਪੜ੍ਹਕੇ ਅਰਦਾਸ ਕਰਦਾ ਹੈ ਤੇ ਫਿਰ ਮੁੰਡੇ ਦੇ ਮੱਥੇ ’ਤੇ ਟਿੱਕਾ ਲਾ ਕੇ ਸ਼ਗਨ ਕੀਤਾ ਜਾਂਦਾ ਹੈ। ਕਈ ਵਾਰ ਸ੍ਰੀ ਅਖੰਡ-ਪਾਠ, ਸਹਿਜ-ਪਾਠ ਜਾਂ ਸੁਖਮਨੀ ਸਾਹਿਬ ਦਾ ਭੋਗ ਪੁਆ ਕੇ ਵੀ ਇਹ ਰਸਮ ਕੀਤੀ ਜਾਂਦੀ ਹੈ। ਅਗਾਂਹ ਵਧੂ ਸਿੱਖ-ਪਰਿਵਾਰਾਂ ਵਿੱਚ ਟਿੱਕਾ ਨਹੀਂ ਲਗਾਇਆ ਜਾਂਦਾ, ਬਾਕੀ ਰਸਮ ਉਵੇਂ ਹੀ ਕੀਤੀ ਜਾਂਦੀ ਹੈ। ਮੁੰਡੇ ਵਾਲ਼ੇ ਉਸੇ ਦਿਨ ਕੁੜੀ ਲਈ ਸ਼ਗਨ ਵਜੋਂ ਖੰਡ, ਚਾਵਲ, ਛੁਹਾਰੇ, ਸੁੱਕੇ ਮੇਵੇ, ਕੋਈ ਗਹਿਣਾ, ਤਿਉਰ ਤੇ ‘ਸੁਹਾਗ-ਪਟਾਰੀ’ ਭੇਜ ਦਿੰਦੇ ਹਨ। ਇਸ ਸੁਹਾਗ-ਪਟਾਰੀ ਵਿੱਚ ਮਹਿੰਦੀ, ਖੰਮ੍ਹਣੀ, ਪਰਾਂਦੀ, ਬਿੰਦੀ-ਸੁਰਖੀ, ਨਹੁੰ-ਪਾਲਿਸ਼, ਲਾਲ-ਗੁਲਾਬੀ ਰਿਬਨ ਆਦਿ ਹੁੰਦੇ ਹਨ। ਕੁੜੀ ਵਾਲ਼ੇ ਕਿਸੇ ਸ਼ੁੱਭ-ਦਿਹਾੜੇ ਨੈਣ ਨੂੰ ਬੁਲਾਉਂਦੇ ਹਨ, ਕੁੜੀ ਨੂੰ ਇਸ਼ਨਾਨ ਪਿੱਛੋਂ ਸਹੁਰਿਆਂ ਤੋਂ ਆਏ ਕੱਪੜੇ ਗਹਿਣੇ ਪਹਿਨਾ ਕੇ, ਚੜ੍ਹਦੇ ਵੱਲ ਮੂੰਹ ਕਰਕੇ ਚੌਂਕੀ ਜਾਂ ਪੀਹੜੇ ਉੱਤੇ ਬਿਠਾ ਦਿੱਤਾ ਜਾਂਦਾ ਹੈ। ਸੁਹਾਗ-ਪਟਾਰੀ ਵਿਚੋਂ ਲੈ ਕੇ ਮਹਿੰਦੀ ਲਾਈ ਜਾਂਦੀ ਹੈ, ਹਾਰ-ਸ਼ਿੰਗਾਰ ਕੀਤਾ ਜਾਂਦਾ ਹੈ ਤੇ ਨੈਣ ਉਹਦੀ ਝੋਲ਼ੀ ਵਿੱਚ ਸਹੁਰਿਆਂ ਵੱਲੋਂ ਆਈਆਂ ਵਸਤਾਂ ਪਾ ਕੇ ਉਹਦੇ ਮੂੰਹ ਨੂੰ, ਖੰਡ, ਮਿਸ਼ਰੀ, ਛੁਹਾਰੇ ਲਾਉਂਦੀ ਹੈ। ਆਧੁਨਿਕ ਸਮੇਂ ਵਿੱਚ ਇਹ ਸਭ ਕੁਝ ਕੁੜਮਾਈ ਵੇਲ਼ੇ ਮੁੰਡੇ ਦੀਆਂ ਭੈਣਾਂ ਵੱਲੋਂ ਮੰਚ ਉੱਤੇ ਹੀ ਕਰ ਦਿੱਤਾ ਜਾਂਦਾ ਹੈ, ਜਦੋਂ ਕੁੜੀ-ਮੁੰਡਾ ਉੱਥੇ ਹੀ ਸੋਫ਼ੇ ਉੱਤੇ ਇਕੱਠੇ ਬਿਠਾਏ ਹੁੰਦੇ ਹਨ। ਇੱਥੋਂ ਤੱਕ ਤਾਂ ਸਭ ਬਹੁਤ ਸੋਹਣਾ ਸੁਹਾਵਣਾ ਹੈ, ਪਰ ਅੱਜ-ਕੱਲ੍ਹ ਕੁਝ ਕੁਰੀਤੀਆਂ ਨੇ ਇਸ ਰਿਵਾਜ਼ ਨੂੰ ਮਾਪਿਆਂ ਲਈ ਸਾਹ-ਸੂਤਵਾਂ ਬਣਾ ਦਿੱਤਾ ਹੈ, ਮੁੰਡੇ ਦੀ ਝੋਲ਼ੀ ਵਿੱਚ ਪਾਇਆ ਸ਼ਗਨ ਦਾ ਰੁਪੱਈਆ, ਜੋ ਕਦੀ ਸਿਰਫ਼ ਇੱਕ ਰੁਪੱਈਆ ਜਾਂ ਵੱਧ ਤੋਂ ਵੱਧ ਇੱਕ ਸੌ ਇੱਕ ਰੁਪੱਈਆ ਹੁੰਦਾ ਸੀ, ਹੁਣ ਹਜ਼ਾਰਾਂ ਲੱਖਾਂ ਤੱਕ ਪਹੁੰਚ ਗਿਆ ਹੈ। ਇਸ ਦੇ ਨਾਲ਼ ਨਾਲ਼ ਮੁੰਡੇ ਲਈ ਕੜਾ, ਜ਼ੰਜੀਰੀ, ਛਾਪ, ਕੀਮਤੀ ਘੜੀ ਤੇ ਉਹਦੇ ਮਾਤਾ-ਪਿਤਾ ਤੇ ਹੋਰ ਰਿਸ਼ਤੇਦਾਰਾਂ ਲਈ, ਸੂਟ, ਕੰਬਲ਼, ਗਹਿਣੇ ਤੇ ਹੋਰ ਕੀਮਤੀ ਤੋਹਫ਼ੇ ਮਾਪਿਆਂ ਦੀ ਵਿੱਤੋਂ ਬਾਹਰ ਹੋਣ ਕਰਕੇ ਧੀਆਂ ਨੂੰ ਜੰਮਣੋਂ ਪਹਿਲਾਂ ਹੀ ਮਾਰ ਦੇਣ ਦਾ ਕਾਰਨ ਬਣ ਗਏ ਹਨ। ਮੁੰਦਰੀ ਦੀ ਰਸਮ (Ring ceremony): ਇਹ ਰਸਮ ਪੱਛਮੀ ਸੱਭਿਅਤਾ ਦੀ ਦੇਣ ਹੈ ਤੇ ਹੁਣ ਸਾਡੇ ਵਿਆਹਾਂ ਦਾ ਹਿੱਸਾ ਹੋ ਗਈ ਹੈ, ਜਿਸ ਵਿੱਚ ਮੰਗੇਤਰ ਇੱਕ ਦੂਜੇ ਨੂੰ ਮੁੰਦਰੀ ਪਾਉਂਦੇ ਹਨ। ਇਹ ਰਸਮ ਕੁੜਮਾਈ ਸਮਾਗਮ ਵਿੱਚ ਹੀ ਕਰ ਲਈ ਜਾਂਦੀ ਹੈ ਤੇ ਕਈ ਵਾਰ ਸਹੁਰੇ ਚੁੰਨੀ ਚੜ੍ਹਾਉਣ ਦੀ ਰਸਮ ਵੀ ਇਸੇ ਵੇਲ਼ੇ ਕਰ ਲੈਂਦੇ ਹਨ। ਚੁੰਨੀ-ਚੜ੍ਹਾਉਣਾ: ਅਕਸਰ ਇਹ ਰਸਮ ਠਾਕੇ ਜਾਂ ਕੁੜਮਾਈ ਵਾਲ਼ੇ ਦਿਨ ਹੀ ਕਰ ਲਈ ਜਾਂਦੀ ਹੈ ਤੇ ਕਈ ਵਾਰ ਕੋਈ ਹੋਰ ਦਿਨ ਮਿਥ ਲਿਆ ਜਾਂਦਾ ਹੈ। ਮੁੰਡੇ ਵਾਲ਼ੇ ਕੁੜੀ ਦੇ ਘਰ ਆਉਂਦੇ ਹਨ, ਮੁੰਡੇ ਦੀ ਭੈਣ ਜਾਂ ਭਰਜਾਈ ਕੁੜੀ ਦੇ ਸਿਰ ’ਤੇ ਗੋਟੇਦਾਰ ਸਿਲਮੇ-ਸਿਤਾਰਿਆਂ ਵਾਲ਼ੀ ਜਾਂ ਫੁਲਕਾਰੀ ਦੀ ਕਢਾਈ ਵਾਲ਼ੀ ਲਾਲ, ਗੁਲਾਬੀ, ਗੁਲਾਨਾਰੀ, ਸੰਦਲੀ ਜਾਂ ਸੁਨਹਿਰੀ ਚੁੰਨੀ ਦਿੰਦੀ ਹੈ, ਉਹਦੇ ਨਹੁੰ ਪਾਲਿਸ਼ ਲਾਉਂਦੀ ਹੈ, ਕੋਈ ਜ਼ੇਵਰ ਪਾਉਂਦੀ ਹੈ ਤੇ ਉਹਦੀ ਝੋਲ਼ੀ ਵਿੱਚ ਤਿਉਰ, ਮੌਲੀ, ਬਦਾਮ-ਛੁਹਾਰੇ ਜਾਂ ਹੋਰ ਸੁੱਕੇ ਮੇਵੇ ਪਾ ਕੇ ਸੁਹਾਗ-ਪਟਾਰੀ ਦੇ ਦਿੰਦੀ ਹੈ। ਕਈ ਵਾਰ ਕੁੜੀ ਨੂੰ ਪਹਿਲਾਂ ਸਹੁਰਿਆਂ ਵੱਲੋਂ ਲਿਆਂਦਾ ਤਿਉਰ ਪਹਿਨਾਇਆ ਜਾਂਦਾ ਹੈ ਤੇ ਫੇਰ ਬਾਕੀ ਸਭ ਕੁਝ ਕੀਤਾ ਜਾਂਦਾ ਹੈ। ਇਹ ਰਵਾਇਤ ਕੁੜੀ ਨੂੰ ਮੁਹੱਬਤੀ ਸੁਫ਼ਨਿਆਂ ਤੇ ਸਤਰੰਗੀਆਂ ਸੱਧਰਾਂ ਦੇ ਹੁਲ੍ਹਾਰੇ ਬਖਸ਼ਣ ਵਾਲ਼ੀ ਤੇ ਉਸਦੇ ਪੇਕੜਿਆਂ ਨੂੰ ਆਪਣੀ ਧੀ ਲਈ ਸੋਹਣਾ ਵਰ-ਘਰ ਲੱਭ ਜਾਣ ਦਾ ਚਾਅ ਦੇਣ ਵਾਲ਼ੀ ਹੈ, ਪਰ ਲੋਭ-ਲਾਲਚ ਨੇ ਇਸ ਨੂੰ ਵੀ ਗ੍ਰਹਿਣ ਲਾ ਦਿੱਤਾ ਹੈ। ਜਿੰਨੇ ਵੀ ਰਿਸ਼ਤੇਦਾਰ ਚੁੰਨੀ ਚੜ੍ਹਾਉਣ ਲਈ ਆਉਂਦੇ ਨੇ, ਉਹਨਾਂ ਸਾਰਿਆਂ ਦੀ ਵਧੀਆ ਸੂਟ,ਕੀਮਤੀ ਤੋਹਫ਼ੇ ਆਦਿ ਲੈਣ ਦੀ ਤ੍ਰਿਸ਼ਨਾ ਨੇ ਮਾਪਿਆਂ ਦਾ ਦਮ ਘੁੱਟ ਦਿੱਤਾ ਹੈ। ਇਹਨਾਂ ਸਭ ਰੀਤਾਂ ਤੋਂ ਬਾਅਦ ਵਿਆਹ ਦੇ ਕਾਰਜ ਅਰੰਭ ਹੋ ਜਾਂਦੇ ਹਨ: ਗੌਣ ਬਿਠਾਉਣਾ: ਵਿਆਹ ਤੋਂ ਸੱਤ ਜਾਂ ਗਿਆਰਾਂ ਦਿਨ ਪਹਿਲਾਂ ਗੌਣ ਬਿਠਾਇਆ ਜਾਂਦਾ ਹੈ, ਜਿਸ ਜਿਸ ਨੂੰ ਬੁਲਾਉਣਾ ਹੋਵੇ, ਉਸ ਘਰ ਨੈਣ ਜਾਂ ਲਾਗਣ ਦੇ ਹੱਥ ‘ਗੌਣ ਦੇ ਸੱਦੇ’ ਦੇ ਨਾਲ਼ ਗੁੜ ਜਾਂ ਕੋਈ ਮਿਠਾਈ ਘੱਲੀ ਜਾਂਦੀ ਹੈ। ਭੈਣਾਂ-ਭਰਜਾਈਆਂ, ਸਖੀਆਂ-ਸਹੇਲੀਆਂ, ਤਾਈਆਂ-ਚਾਚੀਆਂ, ਆਂਢਣਾਂ-ਗਵਾਂਢਣਾਂ ਇਕੱਠੀਆਂ ਹੋ ਕੇ ਗੀਤ ਗਾਉਂਦੀਆਂ ਹਨ, ਜਾਣ ਲੱਗੀਆਂ ਨੂੰ ਲੱਡੂ ਦਿੱਤੇ ਜਾਂਦੇ ਹਨ। ਉਹ ਵਿਆਹ ਦੇ ਦਿਨ ਤੱਕ ਹਰ ਰਾਤ ਨੂੰ ਗੀਤ ਗਾਉਣ ਆਉਂਦੀਆਂ ਹਨ। ਪਰ ਸ਼ਹਿਰੀ ਜੀਵਨ ਦੀ ਕਾਹਲ਼-ਭਰੀ ਜ਼ਿੰਦਗੀ ਨੇ ਫ਼ਿਜ਼ਾਵਾਂ ਵਿੱਚ ਸੰਗੀਤ ਛਿੜਕਦਾ ਇਹ ਪਿਆਰਾ ਰਿਵਾਜ਼ ਲੱਗਭਗ ਖਤਮ ਕਰ ਦਿੱਤਾ ਹੈ, ਇਸ ਨੂੰ ਫਿਰ ਤੋਂ ਸੁਰਜੀਤ ਕਰਕੇ ਮੋਹ ਦੀਆਂ ਸਾਂਝਾਂ ਪੁਆਣਾ ਸਮੇਂ ਦੀ ਲੋੜ ਹੈ। ਵਿਆਹ ਦੇ ਕੰਮ-ਕਾਜ: ਉਪ੍ਰੋਕਤ ‘ਗੌਣ ਵਾਲ਼ੇ’ ਦਿਨਾਂ ਵਿੱਚ ਹੀ ਸੁਆਣੀਆਂ ਵਿਆਹ ਵਾਲ਼ੇ ਘਰ ਦੇ ਛੋਟੇ-ਮੋਟੇ ਕੰਮਾਂ ਵਿੱਚ ਹੱਥ ਵਟਾਉਂਦੀਆਂ ਹਨ, ਇਹ ਸੱਤ-ਸੁਹਾਗਣਾਂ ਦੇ ਹੱਥੋਂ ਹੀ ਕਰਵਾਏ ਜਾਂਦੇ ਹਨ, ਜਿਹੜੀਆਂ ਤਾਈਆਂ-ਚਾਚੀਆਂ, ਆਂਢਣਾਂ-ਗਵਾਂਢਣਾਂ ਵਿੱਚੋਂ ਹੁੰਦੀਆਂ ਹਨ। ਮੁੱਖ ਤੌਰ ’ਤੇ ਹੇਠ ਲਿਖੇ ਕਾਰਜ ਹੁੰਦੇ ਹਨ: ਵੜੀਆਂ ਟੁੱਕਣਾ: ਰਾਤ ਨੂੰ ਮਾਂਹ ਦਾ ਆਟਾ, ਨਮਕ-ਮਿਰਚ, ਜ਼ੀਰਾ, ਹਿੰਗ ਆਦਿ ਭਿਉਂ ਦਿੱਤੇ ਜਾਂਦੇ ਹਨ ਤੇ ਸਵੇਰੇ ਵੜੀਆਂ ਟੁਕੀਆਂ ਜਾਂਦੀਆਂ ਹਨ। ਸੁਕਾਈਆਂ ਗਈਆਂ ਵੜੀਆਂ ਦੀ ਸਬਜ਼ੀ ਵਿਆਹ ਵਾਲ਼ੇ ਦਿਨਾਂ ਵਿੱਚ ਇਕ ਡੰਗ ਜ਼ਰੂਰ ਬਣਾਈ ਜਾਂਦੀ ਹੈ, ਕੁਝ ਵੜੀਆਂ ਲਾੜੀ ਦੇ ਸਹੁਰੇ ਭੇਜੀਆਂ ਜਾਂਦੀਆਂ ਹਨ, ਆਂਢ-ਗਵਾਂਢ ਤੇ ਸਾਕ-ਸਬੰਧੀਆਂ ਵਿੱਚ ਵੰਡੀਆਂ ਜਾਂਦੀਆਂ ਹਨ। ਪੁਰਾਣੇ ਸਮਿਆਂ ਵਿੱਚ ਇਹਦਾ ਖ਼ਾਸ ਮਹੱਤਵ ਸੀ, ਕਿਉਂਕਿ ੳਦੋਂ ਅੱਜ ਵਾਂਗ ਤਰ੍ਹਾਂ ਤਰ੍ਹਾਂ ਦੀਆਂ ਸਬਜ਼ੀਆਂ ਨਹੀਂ ਬਣਾਈਆਂ ਜਾਂਦੀਆਂ ਸਨ ਤੇ ਆਲੂ ਵੜੀਆਂ ਦੀ ਸਬਜ਼ੀ ਵਿਸ਼ੇਸ਼ ਪ੍ਰਾਹੁਣਿਆਂ ਨੂੰ ਪਰੋਸੀ ਜਾਂਦੀ ਸੀ। ਚੱਕੀ-ਹੱਥ (ਗਲ਼ਾ-ਪਾਉਣਾ): ਇਹ ਪੁਰਾਣੇ ਵਕਤਾਂ ਵਿੱਚ ਕੀਤਾ ਜਾਂਦਾ ਸੀ, ਤੀਵੀਂਆਂ ਚੱਕੀ ਵਿੱਚ ਕਣਕ ਦਾ ਗਲ਼ਾ ਪਾ ਕੇ ਪੀਂਹਦੀਆਂ ਸਨ। ਪਰ ਹੁਣ ਆਟੇ-ਚੱਕੀ ਤੋਂ ਮਿਲ਼ਦੇ ਜਾਂ ਪਿਹਾਏ ਜਾਂਦੇ ਆਟੇ ਕਰਕੇ ਇਹ ਰਸਮ ਕਿਤੇ ਕਿਤੇ ਇੱਕ ਚਿੰਨ ਵਾਂਗ ਹੀ ਮਨਾਈ ਜਾਂਦੀ ਹੈ, ‘ਕਣਕ ਛੱਟਣ’,‘ਦਾਲ਼ ਚੁਗਣ’ ਤੇ ‘ਆਟਾ ਛਾਣਨ’ ਦੇ ਕਾਰਜ ਅਜੇ ਵੀ ਕਿਤੇ ਕਿਤੇ ਕੀਤੇ ਜਾਂਦੇ ਹਨ। ਦਾਲ਼-ਦਲਣਾ: ਇਹ ਪਿਰਤ ਵੀ ਦੂਰ-ਦੁਰਾਡੇ ਇਲਾਕਿਆਂ ਵਿੱਚ ਲੱਭਦੀ ਹੈ, ਚੱਕੀ ਨਾਲ਼ ਦਾਲ਼ ਦਲ਼ੀ ਜਾਂਦੀ ਹੈ। ਇਹ ਛੋਲਿਆਂ ਦੀ ਦਾਲ਼ ਹੁੰਦੀ ਹੈ, ਜਿਸ ਨੂੰ ਪੀਹ ਕੇ ਵਿਆਹ ਵਿੱਚ ਵਰਤਣ ਲਈ ਵੇਸਣ ਬਣਾਇਆ ਜਾਂਦਾ ਹੈ। ਆਟੇ-ਪਾਣੀ: ਆਮ ਤੌਰ ’ਤੇ ਇਹ ਪਿੰਡ ਨੂੰ ‘ਰੋਟੀ’ ਵਾਲ਼ੇ ਦਿਨ ਹੁੰਦਾ ਹੈ। ਸੱਤ ਸੁਹਾਗਣਾਂ ਵੱਲੋਂ ਗੀਤਾਂ ਦੇ ਨਾਲ਼ ਨਾਲ਼ ਵੱਡੀ ਪਰਾਂਤ ਵਿੱਚ ਆਟਾ ਪਾ ਕੇ ਗੁੰਨ੍ਹਿਆ ਜਾਂਦਾ ਹੈ, ਜਿਸਦੇ ਬਾਅਦ ਵਿੱਚ ਫੁਲਕੇ ਪਕਾਏ ਜਾਂਦੇ ਹਨ, ਪਹਿਲੀਆਂ ਵਿੱਚ ਮੰਡੇ ਪਕਾਏ ਜਾਂਦੇ ਸਨ। ਇਸ ਦੇ ਨਾਲ਼ ਹੀ ਉਹ ਰਜ਼ਾਈਆਂ ਨਗੰਦਦੀਆਂ, ਗੋਟਾ-ਕਿਨਾਰੀ ਲਾਉਂਦੀਆਂ, ਮਟਰ ਕੱਢਦੀਆਂ, ਸਬਜ਼ੀ ਚੀਰਦੀਆਂ ਹਨ। ਇਹ ਸਾਰੇ ਕਾਰਜ ਉਹ ਗੀਤ ਗਾਉਂਦੀਆਂ, ਹੱਸਦੀਆਂ-ਖੇਡਦੀਆਂ ਕਰਦੀਆਂ ਹਨ, ਕਿਸੇ ਨੂੰ ਕੰਮ ਦਾ ਬੋਝ ਵੀ ਮਹਿਸੂਸ ਨਹੀਂ ਹੁੰਦਾ ਤੇ ਵਿਆਹ ਵਾਲ਼ੇ ਪਰਿਵਾਰ ਦੀ ਬਹੁਤ ਵੱਡੀ ਸਹਾਇਤਾ ਹੋ ਜਾਂਦੀ ਹੈ। ਇਹ ਰਸਮਾਂ ਦੂਰ-ਦੁਰਾਡੇ ਪਿੰਡਾਂ ਵਿੱਚ ਅਜੇ ਵੀ ਪ੍ਰਚੱਲਿਤ ਹਨ ਪਰ ਸ਼ਹਿਰਾਂ, ਕਸਬਿਆਂ ਤੇ ਸ਼ਹਿਰਾਂ ਦੇ ਨੇੜਲੇ ਪਿੰਡਾਂ ਵਿੱਚ ਕੇਟਰਿੰਗ-ਸੇਵਾਵਾਂ ਉਪਲੱਬਧ ਹੋਣ ਕਰਕੇ ਇਹ ਹੁਣ ਕਿਤੇ ਨਹੀਂ ਦਿਸਦੀਆਂ। ਲੱਡੂ ਵੱਟਣੇ: ਤਿੰਨ-ਚਾਰ ਦਿਨ ਪਹਿਲਾਂ ਵਿਆਹ ਵਾਲ਼ੇ ਘਰ ਹਲਵਾਈ ਬਿਠਾਏ ਜਾਂਦੇ ਹਨ, ਜਿਹੜੇ ਵਿਆਹ ਦੀ ਭਾਜੀ ਤੇ ਲੱਡੂਆਂ ਵਾਲ਼ੀ ਮਿੱਠੀ ਬੂੰਦੀ ਤਿਆਰ ਕਰਦੇ ਹਨ, ਸ਼ਰੀਕੇ ਕਬੀਲੇ ਦੇ ਮਰਦ ਇਕੱਠੇ ਬਹਿ ਕੇ ਹਾਸਾ-ਠੱਠਾ ਕਰਦੇ ਹੋਏ ਲੱਡੂ ਵੱਟਦੇ ਹਨ। ਸਾਹਾਂ ਵਿੱਚ ਮਿੱਠਤ ਭਰਨ ਵਾਲ਼ੀ ਇਹ ਪਰੰਪਰਾ ਪਿੰਡਾਂ ਵਿੱਚ ਅਜੇ ਵੀ ਜਿਉਂਦੀ ਹੈ, ਪਰ ਸ਼ਹਿਰੀਏ ਇਸ ਤੋਂ ਪਾਸਾ ਵੱਟ ਗਏ ਹਨ। ਬਾਜਰਾ-ਚੂਰੀ: ਤਿੰਨ ਕੁ ਦਿਨ ਪਹਿਲਾਂ ਰਾਤ ਨੂੰ ਸੱਤ ਜਣੀਆਂ, ਇਕ ਵਿਆਹੁਲੀ ਕੁੜੀ ਤੇ ਛੇ ਸੁਹਾਗਣਾਂ ਵੱਲੋਂ ਸੱਤ-ਸੱਤ ਮੁੱਠਾਂ ਪਾ ਕੇ ਇਕ ਗਾਗਰ ਜਾਂ ਘੜੇ ਵਿੱਚ ਬਾਜਰਾ ਭਿਉਂਇਆ ਜਾਂਦਾ ਹੈ। ਸਵੇਰੇ ਇਹਨੂੰ ਕੁੜੀ ਦੀ ਚੁੰਨੀ ਵਿੱਚ ਪਾ ਕੇ ਛਾਣਿਆ/ਨਿਚੋੜਿਆ ਜਾਂਦਾ ਹੈ, ਲਾਗਣ ਇਸ ਵਿੱਚ ਭੋਰਿਆ ਹੋਇਆ ਗੁੜ ਰਲ਼ਾ ਕੇ ਫਿਰ ਤੋਂ ਕੁੜੀ ਦੇ ਪੱਲੇ ਵਿੱਚ ਪਾ ਦਿੰਦੀ ਹੈ ਤੇ ਅੱਗੋਂ ਉਹ ਇਹ ਚੂਰੀ ਉੱਥੇ ਹਾਜ਼ਿਰ ਕੁਆਰੀਆਂ ਨੂੰ ਦਿੰਦੀ ਹੈ, ਜਿਹੜੀਆਂ ਇਸ ਆਸ ਨਾਲ਼ ਇਹਨੂੰ ਖਾਂਦੀਆਂ ਹਨ ਕਿ ਹੁਣ ਉਹਨਾਂ ਦੀ ਸ਼ਾਦੀ ਵੀ ਛੇਤੀ ਹੋ ਜਾਏਗੀ। ਇਹਨਾਂ ਦਿਨਾਂ ਵਿੱਚ ਕੁੜੀ ਨੂੰ ਨਾਨਕਿਆਂ, ਭੂਆ ਜਾਂ ਹੋਰ ਕਿਸੇ ਸਾਕ-ਸਕੀਰੀ ਵੱਲੋਂ ਆਈ ਬਦਾਮ, ਖੋਪਿਆਂ ਵਾਲ਼ੀ ਪੰਜੀਰੀ ਵੀ ਖੁਆਈ ਜਾਂਦੀ ਹੈ। ਇਹ ਸਭ ਉਹਨੂੰ ਵਿਆਹੁਤਾ-ਜੀਵਨ ਵਿੱਚ ਦਾਖ਼ਿਲ ਹੋਣ ਤੋਂ ਪਹਿਲਾਂ ਤਨੋਂ-ਮਨੋਂ ਤਕੜੀ ਕਰਨ ਦੇ ਚਾਰੇ ਹਨ। ਥਾਪਾ: ਕੁਝ ਹਿੰਦੂ ਪਰਿਵਾਰਾਂ ਵਿੱਚ ਵਿਆਹ ਤੋਂ ਤਿੰਨ ਚਾਰ ਦਿਨ ਪਹਿਲਾਂ ਭਾਬੀ ‘ਥਾਪਾ’ ਤਿਆਰ ਕਰਦੀ ਹੈ, ਜੇ ਸਾਰੀਆਂ ਰਸਮਾਂ ਘਰ ਵਿੱਚ ਕਰਨੀਆਂ ਹੋਣ ਤਾਂ ਇਹ ਇੱਕ ਕੰਧ ’ਤੇ ਬਣਾਇਆ ਜਾਂਦਾ ਹੈ, ਪਰ ਕਿਉਂਕਿ ਅੱਜਕੱਲ੍ਹ ਵਿਆਹ ਮੈਰਿਜ-ਪੈਲੇਸ ਜਾਂ ਹੋਟਲ ਵਿੱਚ ਹੁੰਦੇ ਹਨ, ਇਸ ਲਈ ਇਹ ਕੈਲੰਡਰ ਦੇ ਖ਼ਾਲੀ ਸਫ਼ੇ ਜਾਂ ਗੱਤੇ ਆਦਿ ਉੱਤੇ ਕਾਗ਼ਜ਼ ਚਿਪਕਾ ਕੇ, ਉਸ ਉੱਤੇ ਬਣਾ ਕੇ ਵਿਆਹ-ਸਥਾਨ ’ਤੇ ਲਿਜਾਇਆ ਜਾਂਦਾ ਹੈ। ਗਿੱਲੀ ਹਲ਼ਦੀ ਉੱਤੇ ਹੱਥ ਲਗਾ ਕੇ, ਕੰਧ (ਜਾਂ ਕਾਗ਼ਜ਼) ਉੱਤੇ ਥਾਪਾ ਲਗਾਇਆ ਜਾਂਦਾ ਹੈ, ਉਸ ਉੱਤੇ ਮਹਿੰਦੀ ਅਤੇ ਰੋਲੀ ਦੇ ਟਿੱਕੇ ਲਗਾਏ ਜਾਂਦੇ ਹਨ, ਦਵਾਲ਼ੇ ਸੱਤ ਚੱਕਰ ਖਿੱਚੇ ਜਾਂਦੇ ਹਨ। ਇਸ ਗੋਲ਼ ਚੱਕਰ ਦੀਆਂ ਲੱਤਾਂ ਬਾਹਾਂ ਵਰਗੀਆਂ ਲਕੀਰਾਂ ਖਿੱਚ ਕੇ ਇਹਨੂੰ ਮਨੁੱਖੀ-ਆਕਾਰ ਦੇ ਦਿੱਤਾ ਜਾਂਦਾ ਹੈ। ਇਹ ਥਾਪਾ ਪਰਮ-ਸ਼ਕਤੀ ਦਾ ਪਰਤੀਕ ਮੰਨਿਆ ਜਾਂਦਾ ਹੈ, ਜਿਸਦੀ ਛਤਰ-ਛਾਇਆ ਹੇਠ ਸਾਰੇ ਕਾਰਜ ਸਿਰੇ ਚੜ੍ਹਦੇ ਹਨ। ਮਹਿੰਦੀ: ਵਿਆਹ ਤੋਂ ਇੱਕ-ਦੋ ਦਿਨ ਪਹਿਲਾਂ, ਤੇ ਜੇ ‘ਵਟਣਾ’ ਸ਼ਾਮ ਨੂੰ ਹੈ ਤਾਂ ਸਵੇਰੇ ਇਹ ਕਾਰਜ ਕਰ ਲਿਆ ਜਾਂਦਾ ਹੈ। ਪਹਿਲਾਂ ਤਾਂ ਲੜਕੀ ਦੇ ਸੁਹਰਿਆਂ ਤੋਂ ਆਈ ਮਹਿੰਦੀ ਸਖੀਆਂ-ਸਹੇਲੀਆਂ ਦਵਾਰਾ ਲਗਾਈ ਜਾਂਦੀ ਸੀ। ਅੱਜ ਕੱਲ੍ਹ ਮਹਿੰਦੀ-ਲਗਾਉਣ ਵਾਲ਼ੇ ਆ ਗਏ ਹਨ, ਜੋ ਆਪਣੇ ਕੋਲ਼ੋਂ ਹੀ ਸਾਰਾ ਸਮਾਨ ਵਰਤਦੇ ਹਨ ਤੇ ਵੱਖ-ਵੱਖ ਨਮੂਨਿਆਂ ਦੀਆਂ ਮਹਿੰਦੀਆਂ ਲਗਾ ਕੇ ਮੇਲਣਾਂ ਨੂੰ ਖ਼ੁਸ਼ ਕਰਦੇ ਹਨ। ਇਸ ਮੌਕੇ ਨੂੰ ਮਹਿੰਦੀ ਦੇ ਗੀਤ, ਸੁਹਾਗ, ਘੋੜੀਆਂ ਆਦਿ ਹੋਰ ਮਹਿਕਮਈ ਕਰਦੇ ਹਨ। ਸਿੱਖ ਪਰਿਵਾਰਾਂ ਵਿੱਚ ਅੱਵਲ ਤਾਂ ਮਰਦਾਂ ਦੇ ਮਹਿੰਦੀ ਨਹੀਂ ਲਾਉਂਦੇ, ਪਰ ਕਿਧਰੇ ਕਿਧਰੇ ਹਥੇਲੀ ਉੱਤੇ ਟਿੱਕਾ ਲਗਾ ਦਿੱਤਾ ਜਾਂਦਾ ਹੈ। ਹਿੰਦੂ ਪਰਿਵਾਰਾਂ ਵਿੱਚ ਵਰ ਤੇ ਕੰਨਿਆ ਦੋਵਾਂ ਦੇ ਮਹਿੰਦੀ ਲਗਾਈ ਜਾਂਦੀ ਹੈ। ਵਿਆਂਹਦੜ ਨੂੰ ਚੌਂਕੀ ਉੱਤੇ ਬਿਠਾ ਕੇ ਤੇ ਚੜ੍ਹਦੇ ਵੱਲ ਮੂੰਹ ਕਰਕੇ ਮਹਿੰਦੀ ਲਾਉਂਦੇ ਹਨ, ਫਿਰ ਉਸ ਵੱਲੋਂ ਮਹਿੰਦੀ ਵਾਲ਼ੇ ਹੱਥਾਂ ਨਾਲ ਕੰਧ ਉੱਤੇ ਥਾਪਾ ਲਾਇਆ ਜਾਂਦਾ ਹੈ। ਪਰ ਅੱਜ ਕੱਲ੍ਹ ਮੁਟਿਆਰਾਂ ਮਹਿੰਦੀ ਦਾ ਨਮੂਨਾ ਖਰਾਬ ਹੋ ਜਾਣ ਦੇ ਡਰੋਂ ਇਹ ਥਾਪਾ ਨਹੀਂ ਲਗਾਉਂਦੀਆਂ ਜਾਂ ਹੱਥ ਧੋ ਕੇ ਦੁਬਾਰਾ ਮਹਿੰਦੀ ਲਗਵਾਉਂਦੀਆਂ ਹਨ। ਰਾਤ-ਜਗਾ/ਰੱਤ-ਜਗਾ: ਕੁਝ ਹਿੰਦੂ ਸ਼ਾਦੀਆਂ ਵਿੱਚ ਮਹਿੰਦੀ ਰਾਤ-ਜਗਾ/ਰੱਤ-ਜਗਾ ਵੇਲ਼ੇ ਲਗਾਈ ਜਾਂਦੀ ਹੈ। ਸ਼ਾਦੀ ਤੋਂ ਤਿੰਨ ਚਾਰ ਦਿਨ ਪਹਿਲਾਂ ਇਕੋ ਗੋਤ/ਕਬੀਲੇ ਦੇ ਲੋਕ ਇਕੱਠੇ ਹੁੰਦੇ ਹਨ ਤੇ ਭਾਬੀ ਦੇ ਬਣਾਏ ‘ਥਾਪੇ’ ਨੂੰ ਮੱਥਾ ਟੇਕਦੇ ਹਨ, ਉਹਨਾਂ ਨੂੰ ਘੋਲ਼ੀ ਹੋਈ ਮਹਿੰਦੀ ਦਿੱਤੀ ਜਾਂਦੀ ਹੈ, ਜਾਂ ਹੱਥਾਂ ਉੱਤੇ ਲਗਾਈ ਜਾਂਦੀ ਹੈ। ਉਸੇ ਵੇਲ਼ੇ ਵਿਆਂਹਦੜ ਦੇ ਮਹਿੰਦੀ ਲਗਾ ਕੇ ‘ਥਾਪਾ’ ਲਗਵਾਇਆ ਜਾਂਦਾ ਹੈ, ਜਿਹੜਾ ਕਈ ਸਾਲਾਂ ਤੱਕ ਘਰ ਦੀ ਕੰਧ ’ਤੇ ਸ਼ੋਭਾ ਦਿੰਦਾ ਰਹਿੰਦਾ ਹੈ। ਇਸੇ ਵਕਤ ਸਰੀਕੇ-ਕਬੀਲੇ ਨੂੰ ‘ਰੋਟੀ’ ਖੁਆ ਦਿੱਤੀ ਜਾਂਦੀ ਹੈ। ਗਾਨਾ-ਬੰਨ੍ਹਾਈ: ਆਮ ਤੌਰ ’ਤੇ ਇਹ ਰਸਮ ਵਟਣਾ ਮਲਣ ਤੋਂ ਐਨ ਪਹਿਲਾਂ ਕੀਤੀ ਜਾਂਦੀ ਹੈ, ਪਰ ਕਈ ਵਾਰ ਕਿਸੇ ਹੋਰ ਦਿਨ ਵੀ ਕਰ ਲਈ ਜਾਂਦੀ ਹੈ। ਮੁੰਡੇ ਦੀ ਸੱਜੀ ਬਾਂਹ ਅਤੇ ਕੁੜੀ ਦੀ ਖੱਬੀ ਬਾਂਹ ਉੱਤੇ ਗਾਨਾ ਬੰਨ੍ਹਿਆ ਜਾਂਦਾ ਹੈ। ਇਹ ਗਾਨਾ ਪਹਿਲਾਂ ਸਿਰਫ਼ ਮੌਲੀ ਹੋਇਆ ਕਰਦੀ ਸੀ, ਪਰ ਅੱਜ ਕੱਲ੍ਹ ਬਜ਼ਾਰ ਵਿੱਚ ਨਿੱਕੇ-ਨਿੱਕੇ ਘੁੰਗਰੂਆਂ ਵਾਲ਼ੇ ਰੰਗ-ਬਿਰੰਗੇ ਗਾਨੇ ਮਿਲ਼ਦੇ ਹਨ। ਇਸ ਗਾਨੇ ਦੇ ਨਾਲ਼ ਹੀ ਗੁੱਟ ਉੱਤੇ ਕੌਡੀਆਂ ਵਾਲ਼ਾ ਗਾਨਾ, ਲੋਹੇ ਦਾ ਕੜਾ, ਛੱਲਾ ਜਾਂ ਪੁਰਾਣੇ ਕੰਬਲ਼ ਵਿਚੋਂ ਇੱਕ ਪਤਲਾ ਫੀਤਾ ਕੱਟ ਕੇ ਬੰਨ੍ਹਿਆ ਜਾਂਦਾ ਹੈ ਤੇ ਕਈ ਜਗਾਹ ਇੱਕ ਟਾਕੀ ਵਿੱਚ ਚੌਲ਼, ਖੰਡ ਜਾਂ ਸ਼ੱਕਰ ਬੰਨ੍ਹ ਕੇ ਉਸ ਨੂੰ ਗੁੱਟ ਉੱਤੇ ਗੰਢ ਦੇ ਦਿੱਤੀ ਜਾਂਦੀ ਹੈ। ਇਹ ਇਕ ਤਰ੍ਹਾਂ ਦੀ ‘ਰੱਖ’ ਹੈ, ਜੋ ਵਿਆਂਹਦੜ ਨੂੰ ਪ੍ਰੇਤ ਆਤਮਾਵਾਂ, ਮਾੜੀਆਂ ਨਜ਼ਰਾਂ ਤੋਂ ਬਚਾਉਣ ਲਈ ਬੰਨ੍ਹੀ ਸਮਝੀ ਜਾਂਦੀ ਹੈ। ਬਹੁਤੇ ਹਿੰਦੂ ਪਰਿਵਾਰਾਂ ਵਿੱਚ ਭਰਜਾਈ ਵੱਲੋਂ ਵਿਆਂਹਦੜ ਦੇ ਗੁੱਟ ਉੱਤੇ ਸੱਤ ਗੰਢਾਂ ਦੇ ਕੇ ਮੌਲੀ ਦਾ ਗਾਨਾ ਬੰਨ੍ਹਿਆ ਜਾਂਦਾ ਹੈ ਤੇ ਕੰਗਣਾ ਖੇਲ੍ਹਣ ਵੇਲੇ ਗੱਭਰੂ-ਵਹੁਟੀ ਇੱਕ ਦੂਜੇ ਦਾ ਗਾਨਾ ਖੋਲ੍ਹਦੇ ਹਨ। ਮਾਈਂਆਂ/ਵਟਣਾ/ਹਲ਼ਦੀ-ਹੱਥ: ਵਿਆਹ ਤੋਂ ਇੱਕ-ਦੋ ਦਿਨ ਪਹਿਲਾਂ ਜਾਂ ਕਿਤੇ ਕਿਤੇ ਉਸੇ ਦਿਨ ਸਵੇਰੇ ਇੱਕ ਚੌਂਕੀ ਰੱਖ ਕੇ ਉਹਦੇ ਸਾਹਮਣੇ ਆਟੇ ਅਤੇ ਹੋਰ ਰੰਗਾਂ ਦੀ ਰੰਗੋਲੀ ਬਣਾਈ ਜਾਂਦੀ ਹੈ, ਵਿੱਚ ਦੀਵਾ ਜਗਾ ਕੇ ਰੱਖਿਆ ਜਾਂਦਾ ਹੈ, ਜਿਹੜਾ ਪਹਿਲਾਂ ਆਟੇ ਦਾ ਹੁੰਦਾ ਸੀ, ਪਰ ਹੁਣ ਮਿੱਟੀ ਦਾ ਰੰਗਲਾ ਦੀਵਾ ਹੀ ਰੱਖਣ ਲੱਗ ਪਏ ਹਨ। ਚੌਂਕੀ ਉੱਤੇ ਵਿਆਂਹਦੜ ਨੂੰ ਬਿਠਾ ਕੇ ਨੈਣ/ਲਾਗਣ ਜਾਂ ਕੋਈ ਭੈਣ-ਭਰਜਾਈ ਉਹਦੇ ਗਾਨਾ ਬੰਨ੍ਹਦੀ ਹੈ। ਵਿਆਂਹਦੜ ਦੀ ਮਾਂ ਅਤੇ ਹੋਰ ਮੇਲਣਾਂ ਦੇ ਵੀ ਗਾਨੇ ਬੰਨ੍ਹੇ ਜਾਂਦੇ ਹਨ, ਜਿਹਨਾਂ ਨੂੰ ਤੋੜਨਾ ਜਾਂ ਕੱਟਣਾ ਕੁਸ਼ਗਨੀ ਸਮਝਿਆ ਜਾਂਦਾ ਹੈ, ਇਸ ਲਈ ਵਿਆਹ ਤੋਂ ਕਾਫ਼ੀ ਦਿਨ ਪਿਛੋਂ ਤੱਕ ਇਸ ਜਸ਼ਨ ਦੀਆਂ ਦਿਲਕਸ਼ ਯਾਦਾਂ ਨੂੰ ਚੇਤੇ ਕਰਵਾਉਂਦੇ ਰਹਿੰਦੇ ਹਨ। ਵਿਆਂਹਦੜ ਦੇ ਸਿਰ ਉੱਪਰ ਬਾਗ-ਫੁਲਕਾਰੀ ਤਾਣ ਕੇ ਮੇਲਣਾਂ ਵਟਣੇ ਦੇ ਗੀਤ ਛੋਂਹਦੀਆਂ ਵਾਰੀ ਵਾਰੀ ਵਿਆਂਹਦੜ ਦੇ ਚਿਹਰੇ, ਲੱਤਾਂ, ਬਾਹਾਂ ਉੱਤੇ ਵਟਣਾ ਮਲ਼ਦੀਆਂ ਹਨ, ਨਾਲ਼ ਨਾਲ਼ ਮੌਲੀ ਵਿੱਚ ਬੰਨ੍ਹੀਆਂ ਘਾਹ ਦੀਆਂ ਤਿੜਾਂ ਨੂੰ ਸਰ੍ਹੋਂ ਦੇ ਤੇਲ ਵਿੱਚ ਭਿਉਂ ਕੇ ਉਹਦੇ ਵਾਲ਼ਾਂ ਨੂੰ ਲਾਉਂਦੀਆਂ ਹਨ। ਵਟਣੇ ਦੀ ਇਹ ਰਵਾਇਤ ਇੱਕ ਤਰ੍ਹਾਂ ਨਾਲ਼ ਘਰ ਦਾ ਬਿਊਟੀ ਪਾਰਲਰ ਹੁੰਦੀ ਹੈ, ਜਿਸ ਨਾਲ਼ ਵਿਆਂਹਦੜ ਲਿਸ਼ਕ-ਪੁਸ਼ਕ ਜਾਂਦਾ ਹੈ। ਵਟਣੇ ਪਿੱਛੋਂ ਸਿਰ ਉਤਲੀ ਫੁਲਕਾਰੀ ਉਸ ਦਵਾਲ਼ੇ ਲਪੇਟ ਕੇ ਮਾਮਾ ਉਹਨੂੰ ਚੌਂਕੀ ਤੋਂ ਲਾਹ ਲੈਂਦਾ ਹੈ। ਮਾਂ ਚੌਂਕੀ ਦੇ ਸੱਤ ਵਾਰ ਆਰ-ਪਾਰ ਜਾਂਦੀ ਹੈ ਤੇ ਬਾਕੀ ਬਚਿਆ ਵਟਣਾ ਰੰਗੋਲੀ ਵਿੱਚ ਰਲ਼ਾ ਕੇ ਉੱਥੇ ਪੋਚਾ ਫੇਰਦੀ ਹੈ ਤੇ ਇਹਨਾਂ ਹੱਥਾਂ ਨਾਲ਼ ਕੰਧ ਉੱਤੇ ਥਾਪਾ ਲਾਉਂਦੀ ਹੈ। ਇਸ ਮੌਕੇ ਪੀਲ਼ੇ ਮਿੱਠੇ ਚੌਲ਼ ਬਣਾਏ ਜਾਂਦੇ ਹਨ, ਜੋ ਪਹਿਲਾਂ ਵਿਆਂਹਦੜ ਤੇ ਉਹਦੀਆਂ ਸਖੀਆਂ/ਦੋਸਤਾਂ ਨੂੰ ਦਿੱਤੇ ਜਾਂਦੇ ਹਨ ਤੇ ਫਿਰ ਸਾਰੇ ਪ੍ਰਾਹੁਣਿਆਂ ਨੂੰ ਵਰਤਾਏ ਜਾਂਦੇ ਹਨ। ਮਾਈਂਏ ਤੋਂ ਪਿਛੋਂ ਵਿਆਂਹਦੜ ਨੂੰ ਘਰੋਂ ਬਾਹਰ ਨਹੀਂ ਜਾਣ ਦਿੱਤਾ ਜਾਂਦਾ, ਜੇ ਜਾਣਾ ਹੀ ਪਵੇ ਤਾਂ ਕੋਈ ਦੋਸਤ/ਸਖੀ ਹਮੇਸ਼ਾ ਨਾਲ਼ ਹੁੰਦਾ ਹੈ। ਇਸ ਨੂੰ ‘ਸਾਹੇ-ਪੈਣਾ’ ਵੀ ਆਖਦੇ ਹਨ। ਕੁਝ ਥਾਵਾਂ ’ਤੇ ‘ਸਾਹਾ-ਚਿੱਠੀ’ ਤੋ ਬਾਅਦ ਦਾ ਵਕਤ ਵਿਆਹੁਲੇ ਮੁੰਡੇ-ਕੁੜੀ ਲਈ ‘ਸਾਹੇ-ਪੈਣਾ’ ਮੰਨਿਆ ਜਾਂਦਾ ਹੈ। ਇਹ ਚੰਗੀ ਰੀਤ ਹੈ, ਇਸ ਤਰ੍ਹਾਂ ਦੁਰਘਟਨਾ, ਪ੍ਰਦੂਸ਼ਣ ਜਾਂ ਬੀਮਾਰੀ ਦੀ ਲਾਗ ਤੋਂ ਬਚਾਅ ਰਹਿੰਦਾ ਹੈ, ਪਰ ਅੱਜ ਕੱਲ੍ਹ ਦੇ ਰੁਝੇਂਵਿਆਂ ਵਿੱਚ ਇਹ ਰੀਤ ਵੀ ਪੇਤਲੀ ਪੈ ਗਈ ਹੈ। ਨਿਉਂਦਾ: ਇਹ ਪਰੰਪਰਾ ਵੀ ਵਿਆਹ ਤੋਂ ਇਕ ਅੱਧ ਦਿਨ ਪਹਿਲਾਂ ਨਿਭਾਈ ਜਾਂਦੀ ਹੈ, ਜਿਸ ਵਿੱਚ ਸਰੀਕੇ-ਕਬੀਲੇ ਵਾਲ਼ੇ, ਵਿਆਂਹਦੜ ਦੇ ਤਾਏ ਚਾਚੇ ਤੇ ਹੋਰ ਰਿਸ਼ਤੇਦਾਰ ਨਕਦੀ ਦਿੰਦੇ ਹਨ। ਇਸ ਵੇਲ਼ੇ ਪਿਤਾ ਜਾਂ ਕੋਈ ਹੋਰ ਸਬੰਧੀ ਕਾਪੀ/ਡਾਇਰੀ ਲੈ ਕੇ ਹਰੇਕ ਦਾ ਨਾਂ ਲਿਖ ਕੇ ਉਹਦੇ ਅੱਗੇ ਦਿੱਤੇ ਰੁਪਿਆਂ ਦਾ ਵੇਰਵਾ ਲਿਖਦਾ ਹੈ। ਇਹ ਇੱਕ ਦੂਜੇ ਦੀ ਮੱਦਦ ਕਰਨ ਦੀ ਬਹੁਤ ਹੀ ਵਧੀਆ ਰਵਾਇਤ ਹੈ, ਜਦੋਂ ਨਿਉਂਦਾ ਪਾਉਣ ਵਾਲ਼ੇ ਦੇ ਘਰ ਸ਼ਾਦੀ ਹੋਵੇ ਤਾਂ ਇਸ ਕਾਪੀ/ਡਾਇਰੀ ਵਿੱਚੋਂ ਪੜ੍ਹ ਕੇ ਉਨੇ ਹੀ ਰੁਪਏ ਜਾਂ ਉਸ ਤੋਂ ਕੁਝ ਵੱਧ ਦੇ ਕੇ ਅਗਲੇ ਨੂੰ ਨਿਉਂਦਾ ਮੋੜ ਦਿੱਤਾ ਜਾਂਦਾ ਹੈ। ਅੱਜ ਕੱਲ੍ਹ ਬਹੁਤੀ ਵਾਰ ਇਸ ਤਰ੍ਹਾਂ ਨਿਉਂਦਾ ਨਹੀਂ ਪਾਇਆ ਜਾਂਦਾ, ਵਿਆਹੁਤਾ ਜੋੜੇ ਨੂੰ ਹੀ ਸ਼ਗਨ ਵਾਲ਼ੇ ਲਿਫ਼ਾਫ਼ੇ ਵਿੱਚ ਰੁਪਏ ਪਾ ਕੇ ਤੇ ਉੱਤੇ ਆਪਣਾ ਨਾਮ-ਪਤਾ ਲਿਖ ਕੇ ਦੇ ਦਿੱਤੇ ਜਾਂਦੇ ਹਨ, ਜਿਸਨੂੰ ਘਰ ਵਾਲ਼ੇ ਬਾਅਦ ਵਿੱਚ ਖੋਲ੍ਹ ਕੇ ਡਾਇਰੀ ਵਿੱਚ ਉਤਾਰਦੇ ਜਾਂਦੇ ਹਨ ਤੇ ਅਗਲੇ ਦੇ ਵਿਆਹ ਵਿੱਚ ਉਸੇ ਹਿਸਾਬ ਨਾਲ਼ ਸ਼ਗਨ ਪਾ ਦਿੰਦੇ ਹਨ। ਨਾਨਕਾ-ਮੇਲ਼: ਇਹ ਨਾਨਕੇ-ਪਰਿਵਾਰ ਵੱਲੋਂ ਆਏ ਸਾਰੇ ਸਬੰਧੀ ਹੁੰਦੇ ਨੇ, ਵਿਆਹ ਵਿੱਚ ਨਾਨਕਾ-ਮੇਲ਼ ਦੀ ਵਿਸ਼ੇਸ਼ ਮਹੱਤਤਾ ਹੈ ਤੇ ਉਹਨਾਂ ਦੇ ਆਗਮਨ ਤੋਂ ਬਿਨਾਂ ਵਿਆਹ ਸਿਰੇ ਨਹੀਂ ਚੜ੍ਹ ਸਕਦਾ। ਜੇ ਕਿਸੇ ਮਜਬੂਰੀ ਵੱਸ ਉਹ ਹਾਜ਼ਿਰ ਨਾ ਹੋ ਸਕਦੇ ਹੋਣ ਤਾਂ ਹੋਰ ਕਿਸੇ ਨੂੰ ਉਹਨਾਂ ਦੀ ਭੂਮਿਕਾ ਨਿਭਾਉਣੀ ਪੈਂਦੀ ਹੈ। ਉਂਝ ਉਹ ਸੱਤ ਸਮੁੰਦਰ ਪਾਰ ਕਰ ਕੇ, ਹਰ ਕਿਸਮ ਦੀ ਰੁਕਾਵਟ ਨੂੰ ਉਲੰਘ ਕੇ ਪਹੁੰਚ ਹੀ ਜਾਂਦੇ ਹਨ। ਨਾਨਕੀਆਂ ਹੇਕਾਂ ਲਾਉਂਦੀਆਂ ਦੂਰੋਂ ਹੀ ਆਪਣੀ ਪਹੁੰਚ ਦਾ ਹੋਕਾ ਦੇ ਦਿੰਦੀਆਂ ਹਨ ਤੇ ਧੀ ਦੇ ਦਰਵਾਜ਼ੇ ’ਤੇ ਖੜੋ ਕੇ ਬੰਬੀਹਾ ਬੁਲਾਉਂਦੀਆਂ ਹਨ, ਬੰਬੀਹਾ ਖੜਕਾ ਕੇ ਗਾਏ ਜਾਂਦੇ ਟਿੱਚਰਾਂ-ਮਖੌਲਾਂ ਵਾਲ਼ੇ ਗੀਤਾਂ ਜਿਵੇਂ: ‘ਬੋਲੇ ਨੀ ਬੰਬੀਹਾ ਬੋਲੇ………’ ਨੂੰ ਬੰਬੀਹਾ ਬੁਲਾਉਣਾ ਆਖਿਆ ਜਾਂਦਾ ਹੈ। ਧੀ ਤੇਲ ਚੋ ਕੇ ਆਪਣੀ ਭਾਬੀ ਜਾਂ ਕਿਸੇ ਹੋਰ ਮੁਰੈਲ੍ਹਣ ਰਿਸ਼ਤੇਦਾਰਨ ਦੇ ਪੱਲੇ ਵਿੱਚ ਲੱਡੂ ਪਾ ਕੇ ਉਹਨਾਂ ਨੂੰ ਸ਼ਗਨਾਂ ਨਾਲ਼ ਅੰਦਰ ਵਾੜਦੀ ਹੈ। ਮਢਾ ਬੰਨ੍ਹਣਾ: ਇਹ ਨਾਨਕਿਆਂ ਦੀ ਰਸਮ ਹੈ, ਜੋ ਆਮ ਤੌਰ ’ਤੇ ਵਿਆਹ ਤੋਂ ਇੱਕ ਦਿਨ ਪਹਿਲਾਂ ਕੀਤੀ ਜਾਂਦੀ ਹੈ। ਵਿਆਂਹਦੜ ਦੀ ਮਾਂ ਭਾਈਚਾਰੇ ਵਿੱਚ ਮਢਾ ਬੰਨ੍ਹਣ ਦਾ ਸੱਦਾ ਭੇਜਦੀ ਹੈ। ਜਦੋਂ ਸਾਰੇ ਇਕੱਠੇ ਹੋ ਜਾਂਦੇ ਹਨ ਤਾਂ ਉਹ ਹਰੇਕ ਨਾਨਕੀ ਦੇ ਪੱਲੇ ਵਿੱਚ ਦੋ ਲੱਡੂ, ਇੱਕ ਮਹਿੰਦੀ ਦੀ ਪੁੜੀ, ਜਿਹਨੂੰ ਮੌਲੀ ਬੰਨ੍ਹੀ ਹੁੰਦੀ ਹੈ ਤੇ ਕੁਝ ਰੁਪਏ ਪਾਉਂਦੀ ਹੈ। ਉਪਰੰਤ ਨਾਨਕੀਆਂ ਟਰੰਕ ਖੋਲ੍ਹ ਕੇ ਨਾਨਕੀਛੱਕ ਵਿੱਚ ਲਿਆਂਦੀ ਇੱਕ ਇੱਕ ਚੀਜ਼ ਵਸਤ ਦਿਖਾਉਂਦੀਆਂ ਹਨ, ਜਿਸ ਵਿੱਚ ਵਿਆਂਹਦੜ ਲਈ ਤਿਉਰ, ਗਹਿਣੇ, ਭਾਂਡੇ, ਬਿਸਤਰੇ ਜਾਂ ਘਰੇਲੂ ਵਰਤੋਂ ਦਾ ਹੋਰ ਸਮਾਨ ਹੁੰਦਾ ਹੈ। ਇਸ ਦੇ ਨਾਲ਼ ਉਹਨਾਂ ਦੀ ਧੀ (ਵਿਆਂਹਦੜ ਦੀ ਮਾਂ), ਉਹਦੀ ਸੱਸ, ਦਰਾਣੀਆਂ-ਜਠਾਣੀਆਂ, ਨਣਾਨਾਂ ਤੇ ਉਹਨਾਂ ਦੇ ਪਤੀਆਂ ਲਈ ਕੱਪੜੇ-ਲੀੜੇ ਵੀ ਹੁੰਦੇ ਹਨ। ਸਾਂਤ: ਇਹ ਹਿੰਦੂ ਪਰਿਵਾਰਾਂ ਵਿੱਚ ਹੁੰਦੀ ਹੈ, ਜੇ ਵਿਆਹ ਰਾਤ ਨੂੰ ਹੈ ਤਾਂ ਉਸੇ ਦਿਨ ਸਵੇਰੇ, ਜੇ ਦਿਨ ਵੇਲ਼ੇ ਹੈ ਤਾਂ ਉਸ ਤੋਂ ਪਹਿਲੀ ਰਾਤ ਨੂੰ ਕੀਤੀ ਜਾਂਦੀ ਹੈ। ਕਾਰਜ ਦੀ ਨਿਰਵਿਘਨ ਸਮਾਪਤੀ ਲਈ ਨੌਂ ਗ੍ਰਹਿਾਂ ਦੀ ਪੂਜਾ ਕਰਵਾਈ ਜਾਂਦੀ ਹੈ, ਹਵਨ ਕੀਤਾ ਜਾਂਦਾ ਹੈ ਤੇ ਪੰਡਿਤ ਜੀ ਵੱਲੋਂ ਮਾਮਾ-ਮਾਮੀ ਤੋਂ ਕੁਝ ਰਸਮਾਂ ਕਰਵਾਈਆਂ ਜਾਂਦੀਆਂ ਹਨ। ਇਸ ਵਿੱਚ ਮਾਮੇ-ਮਾਮੀ ਦਾ ਹਾਜ਼ਿਰ ਹੋਣਾ ਅਤੀ ਜ਼ਰੂਰੀ ਹੁੰਦਾ ਹੈ, ਉਂਝ ਲੜਕੀ ਦੇ ਮਾਤਾ-ਪਿਤਾ ਤੇ ਸਾਰੇ ਹੀ ਸਬੰਧੀ ਇਸ ਵਿੱਚ ਭਾਗ ਲੈਂਦੇ ਹਨ। ਚੂੜਾ-ਚੜ੍ਹਾਈ: ਹਿੰਦੂਆਂ ਵਿੱਚ ਸਾਂਤ ਮੌਕੇ ਹੀ ਚੂੜਾ ਚੜ੍ਹਾ ਦਿੱਤਾ ਜਾਂਦਾ ਹੈ, ਜਦੋਂ ਕਿ ਸਿੱਖਾਂ ਵਿੱਚ ਸਹੂਲਤ ਮੁਤਾਬਿਕ ਵਟਣੇ ਵੇਲ਼ੇ, ਸੁਹਾਗ ਸੰਗੀਤ ਵੇਲ਼ੇ, ਜਾਂ ਨ੍ਹਾਈ-ਧੋਈ ਤੋਂ ਬਾਅਦ ਚੂੜਾ ਚੜ੍ਹਾਇਆ ਜਾਂਦਾ ਹੈ। ਇਹ ਚੂੜਾ ਨਾਨਕਿਆਂ ਵੱਲੋਂ ਲਿਆਂਦਾ ਜਾਂਦਾ ਹੈ ਅਤੇ ਇਸ ਤੋਂ ਬਿਨਾਂ ਕੁੜੀ ਦਾ ਵਿਆਹ ਸੰਪੂਰਨ ਨਹੀਂ ਹੁੰਦਾ। ਖੁੱਲ੍ਹੇ ਭਾਂਡੇ ਵਿੱਚ ਕੱਚੀ ਲੱਸੀ ਪਾ ਕੇ ਉਸ ਅੰਦਰ ਇਹ ਚੂੜਾ ਰੱਖ ਦਿੱਤਾ ਜਾਂਦਾ ਹੈ। ਮਾਮਾ, ਮਾਮੀ ਜਾਂ ਹੋਰ ਨਾਨਕੇ ਤੇ ਕਈ ਵਾਰ ਕੁੜੀ ਦੀਆਂ ਭੈਣਾਂ, ਭਾਬੀਆਂ, ਸਖੀਆਂ ਸੁਹਾਗਾਂ ਤੇ ਹੋਰ ਗੀਤਾਂ ਦੀ ਛਾਂ ਹੇਠ ਇਹ ਚੂੜ੍ਹਾ ਚੜ੍ਹਾਉਂਦੀਆਂ ਹਨ। ਇਸ ਪਿਛੋਂ ਕਲ਼੍ਹੀਰੇ ਬੰਨ੍ਹ ਦਿੱਤੇ ਜਾਂਦੇ ਹਨ। ਕੁੜੀ ਦਾ ਮੂੰਹ ਲੱਡੂਆਂ ਨਾਲ ਮਿੱਠਾ ਕਰਾ ਕੇ ਉਹਨੂੰ ਸ਼ਗਨ ਦਿੱਤੇ ਜਾਂਦੇ ਹਨ, ਅਸੀਸਾਂ ਦਾ ਮੀਂਹ ਵਰਸਦਾ ਹੈ ਤੇ ਵਧਾਈਆਂ ਲਈਆਂ/ਦਿੱਤੀਆਂ ਜਾਂਦੀਆਂ ਹਨ। ਰੋਟੀ/ ਬ੍ਰਹਮਭੋਜ: ਇਸ ਦਿਨ ਸਾਰੇ ਸਰੀਕੇ ਕਬੀਲੇ ਜਾਂ ਪੂਰੇ ਪਿੰਡ ਨੂੰ ਰੋਟੀ ਕੀਤੀ ਜਾਂਦੀ ਹੈ, ਜਿਹੜੀ ਆਮ ਤੌਰ ਤੇ ਸ਼ਾਦੀ ਤੋਂ ਇੱਕ ਦਿਨ ਪਹਿਲਾਂ ਜਾਂ ਸਾਂਤ ਵਾਲ਼ੇ ਦਿਨ ਹੁੰਦੀ ਹੈ ਤੇ ਜਿਹੜੇ ਘਰ ਰਾਤ-ਜਗਾ/ਰੱਤ-ਜਗਾ ਕਰਦੇ ਹਨ, ਉਹ ਆਪਣੇ ਭਾਈਚਾਰੇ ਨੂੰ ਉਸੇ ਦਿਨ ਬ੍ਰਹਮਭੋਜ ਕਰਵਾ ਦਿੰਦੇ ਹਨ। ਚੁੱਲ੍ਹੇ ਨਿਉਂਦ: ਸਕੇ ਘਰਾਂ ਜਾਂ ਲਿਹਾਜ਼ੀਆਂ/ਗਵਾਂਢੀਆਂ ਨੂੰ ਵਿਆਹ ਦੇ ਕੁਝ ਦਿਨਾਂ ਲਈ ਚੁੱਲ੍ਹੇ ਨਿਉਂਦ ਕੀਤੀ ਜਾਂਦੀ ਹੈ। ਇਸ ਵਿੱਚ ਟੱਬਰ ਦੇ ਸਾਰੇ ਜੀਆਂ ਨੂੰ ਰੋਟੀ ਲਈ ਬੁਲਾਇਆ ਗਿਆ ਹੁੰਦਾ ਹੈ, ਜੇ ਅਗਲਿਆਂ ਦੇ ਕੋਈ ਪ੍ਰਾਹੁਣਾ ਆਇਆ ਹੋਵੇ ਉਸ ਨੂੰ ਵੀ, ਕਿਉਂਕ ਜਿਸ ਘਰ ਨੂੰ ਚੁੱਲ੍ਹੇ-ਨਿਉਂਦ ਹੁੰਦੀ ਹੈ, ਉਹਨਾਂ ਦਾ ਚੁੱਲ੍ਹਾ ਨਹੀਂ ਬਲਣਾ ਹੁੰਦਾ। ਇਹਨਾਂ ਦਿਨਾਂ ਵਿੱਚ ਉਹ ਵਿਆਹ ਵਾਲ਼ੇ ਘਰ ਹੀ ਮੇਲ੍ਹਦੇ ਫਿਰਦੇ ਕੰਮਾਂ-ਕਾਜਾਂ ਵਿੱਚ ਮੱਦਦ ਕਰਾਉਂਦੇ ਹਨ। ਇਹ ਇਕ ਦੂਜੇ ਨੂੰ ਸਹਿਯੋਗ ਦੇਣ ਦਾ ਬਹੁਤ ਕਮਾਲ ਦਾ ਰਿਵਾਜ਼ ਹੈ, ਜਿਸ ਨਾਲ਼ ਵਿਆਹ ਦੇ ਜ਼ਰੂਰੀ ਕਾਰਜਾਂ ਵਿੱਚ ਰੁੱਝੇ ਘਰ ਦੇ ਜੀਅ ਤਨਾਅ-ਮੁਕਤ ਹੋ ਕੇ ਵਿਚਰਦੇ ਹਨ। ਗੀਤ-ਸੰਗੀਤ (Lady Sangeet) ਇਹ ਜਸ਼ਨ ਸਾਰੇ ਪੰਜਾਬੀ ਵਿਆਹਾਂ ਵਿੱਚ ਹੁੰਦਾ ਹੈ, ਵਿਆਹ ਤੋਂ ਇੱਕ ਦੋ ਦਿਨ ਪਹਿਲਾਂ ਆਮ ਤੌਰ ’ਤੇ ਰਾਤ ਨੂੰ, ਤੇ ਕਦੀ ਕਦੀ ਦਿਨ ਵੇਲ਼ੇ ਵੀ। ਕੁੜੀ ਦੇ ਵਿਆਹ ਸਮੇਂ ‘ਸੁਹਾਗ’ ਅਤੇ ਮੁੰਡੇ ਦੇ ਵਿਆਹ ਸਮੇਂ ‘ਘੋੜੀਆਂ’ ਗਾਈਆਂ ਜਾਂਦੀਆਂ ਹਨ। ਢੋਲਕੀ ਦੇ ਗੀਤ, ਗਿੱਧਾ, ਡੀ.ਜੇ ਦੇ ਗੀਤ ਤੇ ਭੰਗੜਾ ਇਸ ਸਮਾਰੋਹ ਦੀ ਰੌਣਕ ਹੁੰਦੇ ਹਨ। ਇਸ ਸਮੇਂ ਨਾਨਕੀਆਂ ਵੱਲੋਂ ‘ਜਾਗੋ’ ਵੀ ਕੱਢੀ ਜਾਂਦੀ ਹੈ ਤੇ ਨਾਲ਼ ‘ਬੰਬੀਹਾ’ ਵਜਾਇਆ ਜਾਂਦਾ ਹੈ। ਕਈ ਵਾਰ ਇਸ ਸਮੇਂ ਕੋਈ ਰਕਾਨ ‘ਗੱਡੀਆਂ ਵਾਲ਼ੀ’,‘ਸਾਧ-ਸਾਧਣੀ’, ‘ਚੁੜੇਲ’ ਜਾਂ ਹੋਰ ਕੋਈ ਸਵਾਂਗ ਰਚਾ ਕੇ ਸਭ ਦਾ ਦਿਲ-ਪਰਚਾਵਾ ਕਰਦੀ ਹੈ। ‘ਜਾਗੋ’: ‘ਜਾਗੋ’ ਗੀਤ -ਸੰਗੀਤ ਵਾਲ਼ੀ ਰਾਤ ਨੂੰ ਜਾਂ ਕਦੀ ਕਦੀ ਇਸ ਤੋਂ ਪਹਿਲਾਂ ਜਾਂ ਪਿੱਛੋਂ ਵੀ ਕੱਢੀ ਜਾਂਦੀ ਹੈ। ‘ਜਾਗੋ’ ਮੁੱਖ ਤੌਰ ’ਤੇ ਮਾਮੀ ਚੁੱਕਦੀ ਹੈ, ਪਰ ਅੱਜ ਕੱਲ੍ਹ ਸਾਰੇ ਹੀ ਚੁੱਕ ਲੈਂਦੇ ਹਨ ਤੇ ਢੋਲ ਵਜਾਉਂਦੇ, ਬੋਲੀਆਂ ਪਾਉਂਦੇ, ਬੰਬੀਹਾ ਖੜਕਾਉਂਦੇ ਪਿੰਡ ਵਿੱਚ ਜਾਂ ਸ਼ਹਿਰੀ ਮੁਹੱਲੇ ਵਿੱਚ ਗੇੜਾ ਦਿੰਦੇ ਹਨ, ਜਿਹਨਾਂ ਘਰਾਂ ਨਾਲ਼ ਮੋਹ ਦੇ ਸਬੰਧ ਹੁੰਦੇ ਹਨ, ਉਹਨੀਂ ਘਰੀਂ ਜਾ ਕੇ ਗਿੱਧਾ ਪਾਇਆ ਜਾਂਦਾ ਹੈ, ਉਹ ਘਰ ‘ਜਾਗੋ’ ਵਿੱਚ ਤੇਲ ਪਾਉਂਦੇ ਹਨ, ਸ਼ਗਨ ਦਿੰਦੇ ਹਨ, ਚਾਹ-ਪਾਣੀ ਵੀ ਪਿਆਉਂਦੇ ਹਨ। ਜਾਗੋ ਦੇ ਕਈ ਮੰਤਵ ਹੁੰਦੇ ਹਨ, ਇੱਕ ਤਾਂ ਸਾਰੇ ਪਿੰਡ ਜਾਂ ਮੁਹੱਲੇ ਵਿੱਚ ਵਿਆਹ ਦਾ ਹੋਕਾ ਫਿਰ ਜਾਂਦਾ ਹੈ, ਦੂਜਾ ਛੋਟੇ-ਮੋਟੇ ਗਿਲੇ-ਸ਼ਿਕਵੇ ਵੀ ਦੂਰ ਹੋ ਜਾਂਦੇ ਹਨ ,ਘਰ ਅੱਗੋਂ ਜਾਗੋ ਨਿੱਕਲਦੀ ਦੇਖ ਰੁੱਸਿਆ ਸਬੰਧੀ ਪਿਘਲ ਜਾਂਦਾ ਹੈ, ਤੇ ਜੇ ਕਦੀ ਮੇਲਣਾਂ ਮਾੜਾ ਜਿਹਾ ਪੈਰ ਮਲ਼ ਕੇ ਉਸ ਸਬੰਧੀ ਦਾ ਨਾਂ ਲੈ ਕੇ ਹੇਕ ਲਾ ਦੇਣ, ਤਾਂ ਉਹ ਰੋਸੇ ਦੀ ਪੌੜੀ ਤੋਂ ਹੇਠਾਂ ਉੱਤਰ ਕੇ ਬੂਹਾ ਖੋਲ੍ਹ ਦਿੰਦਾ ਹੈ, ਜਾਗੋ ਉਹਦੇ ਵਿਹੜੇ ਜਗਮਗਾਉਂਦੀ ਹੈ, ਜੱਫ਼ੀਆਂ ਪੈ ਜਾਂਦੀਆਂ ਹਨ ਤੇ ਉਹ ਪੂਰੇ ਉਤਸ਼ਾਹ ਨਾਲ ਵਿਆਹ ਵਿੱਚ ਸ਼ਾਮਿਲ ਹੋ ਜਾਂਦਾ ਹੈ। ਪਿੰਡ ਜਾਂ ਸ਼ਹਿਰੀ ਮੁਹੱਲੇ ਦੇ ਉਭੜ-ਖਾਭੜ ਹਨ੍ਹੇਰੇ ਰਾਹਾਂ ਵਿੱਚ ਇਹ ਜਾਗੋ ਚਾਨਣ ਕਰਦੀ ਜਾਂਦੀ ਹੈ ਤੇ ਗੀਤ ਬੋਲੀਆਂ ਫਿਜ਼ਾਵਾਂ ਵਿੱਚ ਮਿਸ਼ਰੀ ਘੋਲਦੇ ਹੋਏ ਮੇਲੀਆਂ ਦਾ ਤੇ ਪਿੰਡ ਵਾਲ਼ਿਆਂ ਦਾ ਮਨੋਰੰਜਨ ਕਰਕੇ ਉਹਨਾਂ ਵਿੱਚ ਨਵੀਂ ਰੂਹ ਫੂਕ ਦਿੰਦੇ ਹਨ। ਘੜੋਲੀ ਭਰਨਾ: ਕਈ ਪਿੰਡਾਂ ਵਿੱਚ ਕੁੜੀ/ਮੁੰਡੇ ਦੇ ਮਾਮਾ-ਮਾਮੀ ਤੇ ਬਾਕੀ ਨਾਨਕੇ ਅਤੇ ਕਈ ਪਿੰਡਾਂ ਵਿੱਚ, ਸਖੀਆਂ, ਭਾਬੀਆਂ, ਦਾਦਕੀਆਂ ਗੀਤਾਂ ਦੀਆਂ ਹੇਕਾਂ ਲਾਉਂਦੀਆਂ ਗੁਰਦੁਆਰੇ/ਮੰਦਿਰ/ਬਾਉਲੀ ਜਾਂ ਕਿਸੇ ਹੋਰ ਮੁਕੱਰਰ ਥਾਂ ਤੋਂ ਪਾਣੀ ਦਾ ਘੜਾ ਭਰ ਕੇ ਲਿਆਉਂਦੀਆਂ ਹਨ, ਜਿਸ ਨਾਲ਼ ਵਿਆਹੁਲੇ ਮੁੰਡੇ-ਕੁੜੀ ਨੂੰ ਨੁਹਾਇਆ ਜਾਦਾ ਹੈ। ਨ੍ਹਾਈ-ਧੋਈ/ਖਾਰੇ ਚੜ੍ਹਨਾ: ਇਹ ਵਿਆਹ ਵਾਲ਼ੇ ਦਿਨ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਹੁੰਦੀ ਹੈ। ਪਹਿਲੇ ਜ਼ਮਾਨੇ ਵਿੱਚ ਵਿਹੜੇ ਵਿਚਾਲ਼ੇ ਰੱਖੇ ਪਟੜੇ ਉੱਤੇ ਬੰਨੇ ਨੂੰ ਬਿਠਾ ਕੇ ਨਾਈ ਜਾਂ ਕਿਸੇ ਹੋਰ ਲਾਗੀ ਦਵਾਰਾ ਨੁਹਾਇਆ ਜਾਂਦਾ ਸੀ ਤੇ ਆਲ਼ੇ-ਦਵਾਲ਼ੇ ਖੜ੍ਹੀਆਂ ਮੇਲਣਾਂ ਦੋਹੇ ਲਾਉਂਦੀਆਂ, ਗੀਤ ਗਾਉਂਦੀਆਂ ਸਨ ਤੇ ਫਿਰ ਉਸ ਦਵਾਲ਼ੇ ਬਾਗ, ਫੁਲਕਾਰੀ ਲਪੇਟ ਕੇ ਮਾਮਾ ਚੁੱਕ ਕੇ ਪਟੜੇ ਤੋਂ ਉਤਾਰਦਾ ਸੀ, ਦੂਰ-ਦੁਰਾਡੇ ਇਲਾਕਿਆ ਵਿੱਚ ਅਜੇ ਵੀ ਇਉਂ ਹੁੰਦਾ ਹੈ। ਇਸੇ ਪਟੜੇ ਨੂੰ ‘ਖਾਰਾ’ ਕਹਿੰਦੇ ਹਨ। ਇਸ ਵਕਤ ਮਾਮੇ, ਬਾਪ ਜਾਂ ਹੋਰ ਸਕੇ ਸੋਧਰਿਆਂ ਵੱਲੋਂ ਰੁਪੈ ਵਾਰ ਕੇ ਲਾੜੇ ਤੇ ਲਾਗੀ/ਨਾਈ ਨੂੰ ਦਿੱਤੇ ਜਾਂਦੇ ਸਨ। ਪਰ ਅੱਜ-ਕੱਲ੍ਹ ਮੁੰਡਾ ਕੁੜੀ ਗੁਸਲਖਾਨੇ ਵਿੱਚੋਂ ਹੀ ਨਹਾ ਕੇ ਆਉਂਦੇ ਹਨ ਤੇ ਖਾਰੇ ਦੇ ਰੂਪ ਵਿੱਚ ਬਾਹਰ ਪਰਾਂਤ ਜਾਂ ਪਟੜੀ ਮੂਧੀ ਮਾਰ ਕੇ ਰੱਖੀ ਹੁੰਦੀ ਹੈ, ਜਿਸ ਉੱਤੇ ਵਿਆਂਹਦੜ ਨੇ ਨਿੱਕਲ਼ ਕੇ ਖੜ੍ਹਨਾ ਹੁੰਦਾ ਹੈ, ਮਾਮਾ ਇਸ ਵੇਲ਼ੇ ਉਹਨੂੰ ਬਾਗ ਜਾਂ ਫੁਲਕਾਰੀ ਵਿੱਚ ਲਪੇਟ ਦਿੰਦਾ ਹੈ, ਪਹਿਲੀਆਂ ਵਿੱਚ ਕੁੜੀ ਵਾਸਤੇ ਨਾਨਕਿਆਂ ਵੱਲੋਂ ਸੁੱਭਰ ਲਿਆਂਦਾ ਜਾਂਦਾ ਸੀ। ਇਸ ਪਿੱਛੋਂ ਮਾਮਾ ਲੱਡੂ ਖੁਆ ਕੇ ਸ਼ਗਨ ਦਿੰਦਾ ਹੈ ਤੇ ਉਹਨੂੰ ਚੁੱਕ ਕੇ ਖਾਰੇ ਤੋਂ ਹੇਠਾਂ ਰੱਖੀਆਂ ਸੱਤ ਚੱਪਣੀਆਂ/ਠੂਠੀਆਂ ਛਾਲ਼ ਮਾਰ ਕੇ ਤੋੜਦਾ ਹੈ। ਕਈ ਥਾਈਂ ਮਾਮਾ ਲੱਡੂ ਖੁਆ ਕੇ ਪਾਸੇ ਹਟ ਜਾਂਦਾ ਹੈ ਤੇ ਵਿਆਂਹਦੜ ਨੂੰ ਆਪ ਹੀ ਛਾਲ਼ ਮਾਰ ਕੇ ਇਹਨਾਂ ਨੂੰ ਤੋੜਨਾ ਪੈਂਦਾ ਹੈ। ਚੱਪਣੀਆਂ/ਠੂਠੀਆਂ ਤੋੜਨ ਦਾ ਅਰਥ ਪਹਿਲੇ ਜੀਵਨ ਨਾਲ਼ੋਂ ਨਾਤਾ ਤੋੜ ਕੇ ਗ੍ਰਹਿਸਤ ਜੀਵਨ ਵਿੱਚ ਪਰਵੇਸ਼ ਕਰਨਾ ਤੇ ਕੁੜੀਆਂ ਲਈ ਮਾਪਿਆਂ ਨਾਲ਼ੋਂ ਮੋਹ ਤੋੜ ਕੇ ਅਗਲੇ ਘਰ ਜਾਣ ਦਾ ਸੂਚਕ ਹੁੰਦਾ ਹੈ। ਸਿਹਰਾਬੰਦੀ: ਨ੍ਹਾਈ ਧੋਈ ਤੋਂ ਬਾਅਦ ਹਿੰਦੂ ਪਰਿਵਾਰਾਂ ਵਿੱਚ ਲਾੜੇ ਦੇ ਟਿੱਕਾ ਲਾਇਆ ਜਾਂਦਾ ਹੈ, ਭੈਣਾਂ ਤੇ ਜੀਜੇ ਸਿਹਰਾ ਬੰਨ੍ਹਦੇ ਹਨ ਤੇ ਸਾਰੇ ਰਿਸ਼ਤੇਦਾਰ, ਵਿਸ਼ੇਸ਼ ਕਰ ਕੇ ਜੀਜੇ ਉਸ ਦੇ ਗਲ਼ ਵਿੱਚ ਨੋਟਾਂ ਦੇ ਹਾਰ ਪਾਉਂਦੇ ਹਨ, ਨਾਲ਼ ਬੈਠੇ ਸਰਵ੍ਹਾਲੇ ਨੂੰ ਵੀ ਸ਼ਗਨ ਦੇ ਰੁਪੈ ਦਿੱਤੇ ਜਾਂਦੇ ਹਨ। ਸਿੱਖ ਪਰਿਵਾਰਾਂ ਵਿੱਚ ਭੈਣਾਂ ਲਾੜੇ ਦੇ ਸਿਹਰਾ ਬੰਨ੍ਹਦੀਆਂ ਹਨ, ਕਲਗੀ ਲਾਉਂਦੀਆਂ ਹਨ ਤੇ ਰਿਸ਼ਤੇਦਾਰ ਉਸ ਦੀ ਝੋਲ਼ੀ ਵਿੱਚ ਨੋਟ ਪਾਉਂਦੇ ਹਨ। ਛੋਟੇ ਨੋਟ ਸਰਵ੍ਹਾਲੇ ਦੀ ਝੋਲ਼ੀ ਵਿੱਚ ਵੀ ਪੈ ਜਾਂਦੇ ਹਨ। ਸਿਹਰੇ ਦੇ ਗੀਤ ਗਾਏ ਜਾਂਦੇ ਹਨ, ਦੋਹੇ ਲਾਏ ਜਾਂਦੇ ਹਨ। ਸਿਹਰਾ ਲਾੜੇ ਦੀ ਖ਼ੂਬਸੂਰਤੀ ਵਿੱਚ ਵਾਧਾ ਕਰਦਾ ਹੈ, ਨਾਲ਼ ਹੀ ਉਹਦੇ ਚਿਹਰੇ ਨੂੰ ਧੁੱਪ, ਮਿੱਟੀ-ਘੱਟੇ ਆਦਿ ਤੋਂ ਬਚਾਉਂਦਾ ਹੈ ਅਤੇ ਉਸ ਦਾ ਚਿਹਰਾ ਦੇਖਣ ਦੀ ਉਤਸੁਕਤਾ ਚਾਅਵਾਂ ਨੂੰ ਚਾਰ ਚੰਨ ਲਾਉਂਦੀ ਹੈ। ਇਸ ਵੇਲ਼ੇ ਭਾਬੀ ਲਾੜੇ ਦੇ ਸੁਰਮਾ ਪਾਉਂਦੀ ਹੈ, ਇਵਜ਼ ਵਿੱਚ ਉਸ ਤੋਂ ਨਕਦੀ ਵਸੂਲਦੀ ਹੈ। ਜੰਝ/ਜੰਨ ਦਾ ਚੜ੍ਹਾਅ/ਬਰਾਤ ਚੜ੍ਹਨੀ: ਲਾੜੇ ਦੇ ਸਿਰ ’ਤੇ ਬਾਗ-ਫੁਲਕਾਰੀ ਜਾਂ ਤਿੱਲੇਦਾਰ ਲਾਲ ਦੁਪੱਟਾ ਤਾਣ ਕੇ ਜੰਨ-ਚੜ੍ਹਾਈ ਦੇ ਗੀਤ/ਸਿਹਰੇ ਗਾਉਂਦਿਆਂ ਮੇਲੀ-ਮੇਲਣਾਂ ਨੇੜੇ ਦੇ ਮੰਦਿਰ-ਗੁਰਦੁਆਰੇ ਤੱਕ ਪੈਦਲ ਜਾਂਦੇ ਹਨ, ਇਸ ਦੌਰਾਨ ਲਾੜਾ ਆਪਣੀ ਕਿਰਪਾਨ ਨਾਲ਼ ਫੁਲਕਾਰੀ ਨੂੰ ਉੱਚੀ ਕਰੀ ਰੱਖਦਾ ਹੈ, ਕੁਝ ਹਿੰਦੂ ਪਰਿਵਾਰ ਇਸੇ ਤਰ੍ਹਾਂ ਲਾੜੇ ਨੂੰ ਲਿਜਾਂਦੇ ਹਨ ਪਰ ਬਹੁਤਿਆਂ ਵਿੱਚ ਲਾੜੇ ਦੇ ਸਿਰ ਉੱਤੇ ਛਤਰ ਤਾਣਿਆ ਹੁੰਦਾ ਹੈ। ਹਿੰਦੂ ਮੰਦਿਰ ਵਿੱਚ ਮੱਥਾ ਟੇਕਦੇ ਹਨ, ਚੁਰਾਹੇ ਵਿੱਚ ਲੱਡੂ ਅਤੇ ਚਾਵਲ ਰੱਖਦੇ ਹਨ, ਜਿਸ ਦਾ ਆਸ਼ਾ ਇਹ ਸਮਝਿਆ ਜਾਂਦਾ ਹੈ ਕਿ ਪਸ਼ੂ-ਪੰਛੀ ਖਾਣਗੇ, ਖ਼ੁਸ਼ ਹੋਣਗੇ, ਦੁਆ ਦੇਣਗੇ ਤੇ ਇੰਝ ਵਿਆਹ ਸੁੱਖੀ-ਸਾਂਦੀ ਨੇਪਰੇ ਚੜ੍ਹੇਗਾ। ਲਾੜਾ ਘੋੜੀ ਚੜ੍ਹਦਾ ਹੈ, ਸਰ੍ਹਵਾਲਾ ਉਸਦੇ ਅੱਗੇ ਜਾਂ ਪਿੱਛੇ ਬੈਠਦਾ ਹੈ, ਭੈਣਾਂ ਘੋੜੀ ਦੀਆਂ ਵਾਗਾਂ ਫੜ ਲੈਂਦੀਆਂ ਹਨ ਤੇ ਸ਼ਗਨ ਲੈ ਕੇ ਛੱਡਦੀਆਂ ਹਨ, ਪੀਲ਼ੀ ਦਾਲ/ਛੋਲਿਆਂ ਦੀ ਦਾਲ਼ ਚਾਰਦੀਆਂ ਹਨ। ਦਾਲ਼ ਚਾਰਨ ਦਾ ਮੰਤਵ ਹੁੰਦਾ ਹੈ ਕਿ ਘੋੜੀ ਰੱਜੀ ਰਹੇ ਤਾਂ ਕਿ ਰਸਤੇ ਵਿੱਚ ਥੱਕੇ ਨਾ ਤੇ ਉਨ੍ਹਾਂ ਦੇ ਵੀਰ ਨੂੰ ਪੂਰੀ ਚੁਸਤੀ-ਫੁਰਤੀ ਨਾ ਨਾਲ਼ ਭਾਬੀ ਦੇ ਦਰ ਤੱਕ ਲਿਜਾਵੇ। ਕਿਉਂਕਿ ਬਰਾਤਾਂ ਦੂਰ ਜਾਂਦੀਆਂ ਹਨ, ਇਸ ਲਈ ਨਵੇਂ ਢੰਗ ਤਰੀਕੇ ਵੀ ਨਿੱਕਲ਼ ਆਏ ਹਨ, ਮੰਦਿਰ ਦੇ ਬੂਹੇ ’ਤੇ ਹੀ ਘੋੜੀ ਛੱਡ ਕੇ ਲਾੜੇ ਨੂੰ ਕਾਰ ਵਿੱਚ ਬਿਠਾ ਦਿੱਤਾ ਜਾਂਦਾ ਹੈ ਤੇ ਬਰਾਤ ਦੇ ਢੁਕਾਅ ਤੋਂ ਕੁਝ ਦੂਰੀ ਪਹਿਲਾਂ ਕਿਸੇ ਮੁਕੱਰਰ ਥਾਂ ’ਤੇ ਉਸ ਸ਼ਹਿਰ ਦੀ ਘੋੜੀ ਲਿਆਂਦੀ ਜਾਂਦੀ ਹੈ, ਜਿਸ ਉੱਤੇ ਬੈਠ ਕੇ ਲਾੜਾ, ਲਾੜੀ ਦੇ ਦਰ ਤੱਕ ਪਹੁੰਚਦਾ ਹੈ। ਕਈ ਥਾਈਂ ਲਾੜੇ ਨੂੰ ਰਥ ਵਿੱਚ ਚੜ੍ਹਾ ਕੇ ਵੀ ਲਿਜਾਣ ਲੱਗ ਪਏ ਹਨ। ਸਿੱਖ ਗੁਰਦੁਆਰੇ ਜਾਂਦੇ ਹਨ, ਅਰਦਾਸ ਕਰਾਉਂਦੇ ਹਨ, ਬਾਹਰ ਆ ਕੇ ਲਾੜਾ ਡੋਲੀ ਵਾਲ਼ੀ ਕਾਰ ਵਿੱਚ ਬਹਿ ਜਾਂਦਾ ਹੈ। ਭੈਣਾਂ ਕਾਰ ਨੂੰ ਵਾਗਾਂ ਬੰਨ੍ਹਦੀਆਂ ਹਨ, ਲਾੜਾ ਭੈਣਾਂ ਨੂੰ ਸ਼ਗਨ ਵਜੋਂ ਰੁਪਏ ਦਿੰਦਾ ਹੈ ਤੇ ਜੰਨ ਵਾਜਿਆਂ-ਗਾਜਿਆਂ ਦੀ ਗੂੰਜ ਵਿੱਚ ਰਵਾਨਾ ਹੋ ਜਾਂਦੀ ਹੈ। ਕਿਧਰੇ ਕਿਧਰੇ ਜੰਡੀ ਵੱਢਣ ਦੀ ਪਰੰਪਰਾ ਵੀ ਜਾਰੀ ਹੈ, ਇਸ ਅਨੁਸਾਰ ਲਾੜਾ ਤਲਵਾਰ ਨਾਲ਼ ਜੰਡੀ ਦੇ ਰੁੱਖ ਨੂੰ ਟੱਕ ਲਾਉਂਦਾ ਹੈ, ਕੁਝ ਟਾਹਣੀਆਂ ਵੱਢਦਾ ਹੈ। ਇਹ ਉਹਦੀ ਬੀਰਤਾ ਅਤੇ ਜਿੱਤ ਦਾ ਚਿੰਨ ਮੰਨਿਆ ਜਾਂਦਾ ਹੈ। ਲਾੜੇ ਨੂੰ ਤਲਵਾਰ ਤੇ ਬਾਕੀ ਜਾਨੀਆਂ/ਜਾਂਝੀਆਂ ਨੂੰ ਹਥਿਆਰ ਦੇਣ ਦੀ ਪਿਰਤ ਵੀ ਸਫ਼ਰ ਵਿੱਚ ਭੈੜੇ ਅਨਸਰਾਂ ਦਾ ਟਾਕਰਾ ਕਰਨ ਲਈ ਪਈ ਸੀ। ਵਿਆਹ ਦੇ ਨਿਸਚਿਤ ਸਥਾਨ ਤੋਂ ਕੁਝ ਫ਼ਾਸਲੇ ’ਤੇ ਜਾਨੀ/ਜਾਂਝੀ ਕਾਰਾਂ ਵਿੱਚੋਂ ਉੱਤਰ ਆਉਂਦੇ ਹਨ ਤੇ ਪੂਰੇ ਢੋਲ-ਢਮੱਕੇ ਨਾਲ਼ ਨੱਚਦੇ, ਭੰਗੜਾ ਪਾਉਂਦੇ ਉਡੀਕ ਕਰ ਰਹੇ ਲੜਕੀ ਵਾਲ਼ਿਆਂ ਤੱਕ ਪਹੁੰਚਦੇ ਹਨ। ਬਹੁਤੀ ਵਾਰ ਆਪਣੀ ਆਪਣੀ ਪੁੱਜਤ ਅਨੁਸਾਰ ਕੀਤੇ ਵਿਸ਼ੇਸ਼ ਬੈਂਡ ਵਾਜੇ ਵਾਲ਼ੇ ਜੰਨ ਦੀ ਅਗਵਾਨੀ ਕਰਦੇ ਹਨ। ਮਿਲਣੀ: ਜੰਨ ਢੁੱਕਣ ਸਮੇਂ ਕੁੜੀ ਦੇ ਸਾਕ-ਸਕੀਰੀ ਤੇ ਜੇ ਵਿਆਹ ਪਿੰਡ ਵਿੱਚ ਹੈ ਤਾਂ ਨਾਲ਼ ਪੰਚਾਇਤ ਵੀ, ਜੰਨ ਦੇ ਸਵਾਗਤ ਲਈ ਖੜ੍ਹੇ ਹੁੰਦੇ ਹਨ। ਸਿੱਖ-ਵਿਆਹਾਂ ਵਿੱਚ ਅਰਦਾਸ ਪਿੱਛੋਂ ਤੇ ਹਿੰਦੂ-ਵਿਆਹਾਂ ਵਿੱਚ ਲਾੜੀ ਦੇ ਭਰਾ ਵੱਲੋਂ ਲਾੜੇ ਨੂੰ ਘੋੜੀ ਜਾਂ ਰਥ ਤੋਂ ਉਤਾਰਨ ਪਿਛੋਂ ਕੁੜਮਾਂ ਨਾਲ਼ ਮਿਲਣੀ ਕੀਤੀ ਜਾਂਦੀ ਹੈ, ਜਿਸ ਵਿੱਚ ਦੋਹਾਂ ਧਿਰਾਂ ਦੇ ਬਰਾਬਰ ਦੇ ਸਾਕ ਇੱਕ ਦੂਜੇ ਦੇ ਗਲ਼ ਹਾਰ ਪਾ ਕੇ ਜੱਫ਼ੀਆਂ ਪਾਉਂਦੇ ਹਨ। ਲਾੜੇ ਦੇ ਸਬੰਧੀਆਂ ਨੂੰ ਕੰਬਲ, ਛਾਪਾਂ ਆਦਿ ਭੇਟ ਕੀਤੀਆਂ ਜਾਂਦੀਆਂ ਹਨ। ਇਹ ਰਸਮ ਬਹੁਤ ਪਿਆਰੀ ਤੇ ਲੁਭਾਵਣੀ ਹੈ, ਸਾਕਾਂ-ਸਬੰਧੀਆਂ ਦੀ ਇਕ ਦੂਜੇ ਨਾਲ਼ ਮੋਹ-ਭਿੱਜੀ ਜਾਣ-ਪਛਾਣ ਕਰਵਾਉਂਦੀ ਹੈ, ਪਰ ਇਸ ਦੀ ਮਿਠਾਸ ਵਿੱਚ ਵਧੀਆ ਕੰਬਲਾਂ, ਛਾਪਾਂ ਤੇ ਨਕਦੀ ਦੇ ਲੋਭ ਨੇ ਫਿੱਕਾਪਨ ਭਰ ਦਿੱਤਾ ਹੈ, ਜਿਸ ਨੂੰ ਦੂਰ ਕੀਤਾ ਜਾਣਾ ਚਾਹੀਦਾ ਹੈ ਤਾਂ ਕਿ ਸ਼ਾਦੀ ਅਸਲੀ ਅਰਥਾਂ ਵਿੱਚ ਦਿਲਾਂ ਨੂੰ ਸ਼ਾਦ ਕਰ ਸਕੇ। ਪਿੰਡਾਂ ਵਿੱਚ ਮਿਲਣੀ ਸਮੇਂ ਮਸ਼ਕਰੀਆਂ ਭਰੀਆਂ ਸਿੱਠਣੀਆਂ ਦੇ ਕੇ ਰੰਗ ਹੋਰ ਗੂੜ੍ਹਾ ਕੀਤਾ ਜਾਂਦਾ ਹੈ, ਇਹਨਾਂ ਦਾ ਕੋਈ ਗੁੱਸਾ ਨਹੀਂ ਮਨਾਉਂਦਾ, ਸਾਰੇ ਹੀ ਰਸ ਲੈਂਦੇ ਹਨ, ਅਪਣੱਤ ਮਹਿਸੂਸ ਕਰਦੇ ਹਨ, ਪਰ ਬਹੁਤੀ ਵਾਰ ਇਹਨਾਂ ਦੀ ਥਾਂ ਬੈਂਡ-ਵਾਜੇ ਦਾ ਸ਼ੋਰ ਲੈ ਲੈਂਦਾ ਹੈ। ਸਾਲ਼ੀਆਂ ਦਾ ਨਾਕਾ/ਰਿਬਨ-ਕਟਾਈ: ਲਾੜੀ ਦੀਆਂ ਭੈਣਾਂ, ਸਹੇਲੀਆਂ, ਭਾਬੀਆਂ ਰਿਬਨ ਬੰਨ੍ਹ ਕੇ ਜੰਨ ਦਾ ਰਾਹ ਰੋਕ ਲੈਂਦੀਆਂ ਹਨ ਤੇ ਕਾਫੀ ਮੁੱਲ-ਭਾਅ ਕਰਨ ਤੋਂ ਬਾਅਦ ਤੈਅ ਹੋਏ ਰੁਪਏ ਲੈ ਕੇ ਹੀ ਲਾੜੇ ਤੋਂ ਰਿਬਨ ਕਟਾ ਕੇ ਰਾਹ ਖੋਲ੍ਹਦੀਆਂ ਹਨ। ਮਿਣਤੀ: ਕੁਝ ਹਿੰਦੂ-ਵਿਆਹਾਂ ਵਿੱਚ ਲਾੜੇ ਵਾਲ਼ੇ ਇੱਕ ਸਾੜ੍ਹੀ ਲਿਆ ਕੇ ਲਾੜੀ ਦੀ ਭਾਬੀ ਨੂੰ ਦਿੰਦੇ ਹਨ ਤੇ ਭਾਬੀ ਲਾੜੇ ਨੂੰ ਚੌਕੀ ’ਤੇ ਖੜ੍ਹਾ ਕਰਕੇ ਉਸ ਸਾੜ੍ਹੀ ਨਾਲ਼ ਉਹਦੀ ਮਿਣਤੀ ਕਰਦੀ ਹੈ ਤੇ ਲਾੜਾ ਲਾੜੀ ਦੀ ਭਾਬੀ ਨੂੰ ਸ਼ਗਨ ਦਿੰਦਾ ਹੈ। ਜੈਮਾਲ਼ਾ/ਵਰਮਾਲ਼ਾ: ਲਾੜੀ ਨੂੰ ਬਾਗ-ਫੁਲਕਾਰੀ ਜਾਂ ਫੁੱਲਾਂ ਦੇ ਜਾਲ਼ ਹੇਠਾਂ ਸਟੇਜ ਉੱਤੇ ਜਾਂ ਮੰਡਪ ਵਿੱਚ ਲਿਆਂਦਾ ਜਾਂਦਾ ਹੈ। ਲਾੜਾ ਲਾੜੀ ਇੱਕ ਦੂਜੇ ਨੂੰ ਅਸਲੀ/ਨਕਲੀ ਫੁੱਲਾਂ ਦੇ ਹਾਰ ਪਾਉਂਦੇ ਹਨ। ਇਸ ਸਮੇਂ ਕਾਫੀ ਹਾਸਾ-ਮਖੌਲ ਤੇ ਛੇੜ-ਛਾੜ ਹੁੰਦੀ ਹੈ। ਇਹ ਆਮ ਕਰਕੇ ਹਿੰਦੂ-ਪਰੰਪਰਾ ਹੈ, ਪਰ ਟਾਵੇਂ ਟਾਵੇਂ ਸਿੱਖਾਂ ਵਿੱਚ ਵੀ ਕੀਤੀ ਜਾਂਦੀ ਹੈ। ਅਨੰਦ-ਕਾਰਜ: ਸਿੱਖਾਂ ਵਿੱਚ ਵਿਆਹ ਅਨੰਦ-ਕਾਰਜ ਨਾਲ਼ ਸੰਪੂਰਨ ਹੁੰਦੇ ਹਨ, ਜਿਹੜੇ ਕਿ ਪੁਰਾਣੇ ਵਕਤਾਂ ਵਿੱਚ ਅੰਮ੍ਰਿਤ ਵੇਲ਼ੇ, ਖ਼ਾਸ ਕਰਕੇ ਬਾਰਾਂ ਵਜੇ ਤੋਂ ਪਹਿਲਾਂ ਕਰਨ ਦਾ ਰਿਵਾਜ਼ ਸੀ। ਅੱਜ-ਕੱਲ੍ਹ ਜੰਨ ਉਸੇ ਦਿਨ ਢੁਕਦੀ ਹੈ ਤੇ ਅਕਸਰ ਦੇਰ ਹੋ ਜਾਂਦੀ ਹੈ, ਇਸ ਲਈ ਲਾਵਾਂ ਬਾਰਾਂ ਵਜੇ ਤੋਂ ਬਾਅਦ ਵੀ ਕਰਵਾਈਆਂ ਜਾਣ ਲੱਗੀਆਂ ਨੇ, ਪਰ ਕੋਸ਼ਿਸ਼ ਪਹਿਲਾਂ ਕਰਵਾਉਣ ਦੀ ਹੀ ਹੁੰਦੀ ਹੈ। ਲਾੜਾ-ਲਾੜੀ ਨੇੜਲੇ ਗੁਰਦਾਵਾਰੇ ਜਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰ ਬੈਠਦੇ ਹਨ, ਲਾੜੀ ਦਾ ਪਿਤਾ ਲਾੜੇ ਦਾ ਸਿਹਰਾ ਵਧਾਉਂਦਾ ਹੈ, ਕੀਰਤਨ-ਪਰਵਾਹ ਮਾਹੌਲ ਨੂੰ ਵਿਸਮਾਦੀ ਕਰਦਾ ਹੈ। ਸੁਭਾਗ-ਜੋੜੀ ਨੂੰ ਤੇ ਉਹਨਾਂ ਦੇ ਮਾਤਾ-ਪਿਤਾ ਨੂੰ ਖੜ੍ਹੇ ਕਰਕੇ ਅਰਦਾਸ ਹੁੰਦੀ ਹੈ, ਪਿਤਾ ਬੇਟੀ ਦਾ ਪੱਲਾ ਲਾੜੇ ਨੂੰ ਫੜਾਉਂਦਾ ਹੈ, ‘ਪੱਲੇ ਤੈਂਡੇ ਲਾਗੀ’ ਦਾ ਸ਼ਬਦ ਗਾਇਆ ਜਾਂਦਾ ਹੈ। ਫਿਰ ਚਾਰ ਲਾਵਾਂ ਪੜ੍ਹੀਆਂ ਜਾਂਦੀਆਂ ਹਨ, ਹਰ ਵਾਰ ਲਾਵ ਸੁਣਨ ਪਿੱਛੋਂ ਲਾੜਾ-ਲਾੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਵਾਲ਼ੇ ਪਰਿਕਰਮਾ ਕਰ ਕੇ ਮੱਥਾ ਟੇਕਦੇ ਹਨ, ਸਾਰੀਆਂ ਲਾਵਾਂ ਵਿੱਚ ਲਾੜਾ ਅੱਗੇ ਹੁੰਦਾ ਹੈ, ਇਸ ਦੌਰਾਨ ਰਾਗੀ ਸਿੰਘ ਲਾਵ ਗਾਉਂਦੇ ਰਹਿੰਦੇ ਹਨ। ਉਪਰੰਤ ‘ਵਿਆਹ ਹੋਆ ਮੇਰੇ ਬਾਬਲਾ’ ਦਾ ਸ਼ਬਦ ਪੜ੍ਹਿਆ ਜਾਂਦਾ ਹੈ ਤੇ ਸ੍ਰੀ ਅਨੰਦੁ-ਸਾਹਿਬ ਦੇ ਪਾਠ ਤੋਂ ਬਾਅਦ ਸਾਰੀ ਸੰਗਤ ਵੱਲੋਂ ਅਰਦਾਸ ਕੀਤੀ ਜਾਂਦੀ ਹੈ ਅਤੇ ਗੁਰੂ ਦਾ ਵਾਕ ਲਿਆ ਜਾਂਦਾ ਹੈ। ਦੇਗ ਵਰਤਣ ਵਕਤ ਗ੍ਰੰਥੀ ਜਾਂ ਕੋਈ ਹੋਰ ਸੇਵਾਦਾਰ ਗੁਰਦੁਆਰੇ ਦੇ ਸ਼ਾਦੀ-ਰਜਿਸਟਰ ਉੱਤੇ ਲਾੜਾ ਲਾੜੀ, ਅਤੇ ਉਹਨਾਂ ਦੇ ਪਿਤਾਵਾਂ ਦੇ ਦਸਤਖ਼ਤ ਕਰਾ ਲੈਂਦਾ ਹੈ, ਜਿਸ ਦੇ ਅਧਾਰ 'ਤੇ ਸ਼ਾਦੀ ਕਾਨੂੰਨੀ ਤੌਰ 'ਤੇ ਰਜਿਸਟਰ ਕਰਵਾ ਲਈ ਜਾਂਦੀ ਹੈ। ਫੇਰੇ/ਕੰਨਿਆ-ਦਾਨ: ਹਿੰਦੂ ਵਿਆਹਾਂ ਵਿੱਚ ਫੇਰੇ ਆਮ ਤੌਰ ’ਤੇ ਤਾਰਿਆਂ ਦੀ ਛਾਵੇਂ ਹੀ ਹੁੰਦੇ ਹਨ, ਪਰ ਹੁਣ ਕਿਤੇ ਕਿਤੇ ਦਿਨ ਵੇਲ਼ੇ ਵੀ ਹੋਣ ਲੱਗ ਪਏ ਹਨ। ਇਹ ਘਰ ਵਿੱਚ, ਮੰਦਿਰ ਜਾਂ ਮੈਰਿਜ-ਪੈਲੇਸ ਵਿੱਚ ਹੁੰਦੇ ਹਨ। ਘਰ ਦੇ ਕਿਸੇ ਖੂੰਜੇ ਚਾਰ ਬਾਂਸ ਗੱਡ ਕੇ, ਫੁੱਲ-ਪੱਤੇ ਟੰਗ ਕੇ ‘ਵੇਦੀ’ ਬਣਾ ਲਈ ਜਾਂਦੀ ਹੈ, ਮੰਦਿਰ ਵਿੱਚ ਪਹਿਲਾਂ ਹੀ ਬਣੀ ਹੁੰਦੀ ਹੈ ਤੇ ਮੈਰਿਜ ਪੈਲੇਸ ਵਾਲਿਆਂ ਨੇ ਤਾਂ ਵਿਸ਼ੇਸ਼ ਸਜਾਵਟਾਂ ਨਾਲ਼ ਬਣਾਈ ਹੁੰਦੀ ਹੈ। ਪੰਡਿਤ ਜਾਂ ਕੁੱਲ-ਪੁਰੋਹਿਤ ਆਟੇ ਨਾਲ਼ ਚੌਂਕ ਪੂਰਦਾ ਹੈ। ਵਰ ਤੇ ਕੰਨਿਆ ਨੂੰ ਪੂਰਬ ਵੱਲ ਮੂੰਹ ਕਰਾ ਕੇ ਬਿਠਾਇਆ ਜਾਂਦਾ ਹੈ, ਹਵਨ ਹੁੰਦਾ ਹੈ, ਦੋਵਾਂ ਧਿਰਾਂ ਦੇ ਪੁਰੋਹਿਤ ਆਪਣੀ ਧਿਰ ਦਾ ਗੋਤਾਚਾਰ ਪੜ੍ਹਦੇ ਹਨ, ਫਿਰ ‘ਕੰਨਿਆ-ਦਾਨ’ ਹੁੰਦਾ ਹੈ, ਜਿਸ ਵਿੱਚ ਕੰਨਿਆ ਦਾ ਪਿਤਾ ਵੇਦ-ਮੰਤਰਾਂ ਦੇ ਨਾਲ਼ ਨਾਲ਼ ਕੰਨਿਆ ਦਾ ਹੱਥ ਵਰ ਦੇ ਹੱਥਾਂ ਵਿੱਚ ਫੜਾਉਂਦਾ ਹੈ, ਦੋਵਾਂ ਦੇ ਪੱਲਿਆਂ ਨੂੰ ਗੰਢ ਦਿੱਤੀ ਜਾਂਦੀ ਹੈ, ਫਿਰ ਉਹ ਅਗਨੀ ਦਵਾਲ਼ੇ ਚਾਰ ਜਾਂ ਕਿਧਰੇ ਕਿਧਰੇ ਸੱਤ ਫੇਰੇ ਲੈਂਦੇ ਹਨ, ਆਖ਼ਰੀ ਫੇਰੇ ਵਿੱਚ ਲਾੜੀ ਅੱਗੇ ਹੁੰਦੀ ਹੈ, ਇਸ ਦੌਰਾਨ ਪੰਡਿਤ ਮੰਤਰ/ਜਾਪ ਆਦਿ ਕਰਦਾ ਕੁਝ ਰਸਮਾਂ ਵੀ ਕਰਵਾਉਂਦਾ ਰਹਿੰਦਾ ਹੈ। ਇਹ ਕੰਨਿਆ-ਦਾਨ ਮਾਤਾ-ਪਿਤਾ ਵੱਲੋਂ ਹੁੰਦਾ ਹੈ, ਇਸ ਲਈ ਇਸ ਸਮੇਂ ਉਹਨਾਂ ਦੀ ਹਾਜ਼ਿਰੀ ਅਤਿ ਜ਼ਰੂਰੀ ਹੁੰਦੀ ਹੈ। ਮਾਮਾ-ਮਾਮੀ ਜਾਂ ਹੋਰ ਨੇੜਲੇ ਸਬੰਧੀ ਵੀ ਮੌਜੂਦ ਰਹਿੰਦੇ ਹਨ। ਕੁਝ ਇਲਾਕਿਆਂ ਵਿੱਚ ਜਿਸ ਥਾਂ ’ਤੇ ਵਰ-ਕੰਨਿਆ ਨੂੰ ਬਿਠਾਇਆ ਹੁੰਦਾ ਹੈ, ਉਸੇ ਨੂੰ ‘ਖਾਰਾ’ ਕਹਿੰਦੇ ਹਨ। ਫੇਰਿਆਂ ਤੋਂ ਬਾਅਦ ਕੁੜੀ ਦਾ ਮਾਮਾ ਉਹਨੂੰ ਖਾਰੇ ਤੋਂ ਲਾਹ ਕੇ ਅੰਦਰ ਲੈ ਜਾਂਦਾ ਹੈ। ਜੁੱਤੀ-ਲੁਕਾਈ: ਲਾਂਵਾਂ/ਫੇਰਿਆਂ ਵੇਲ਼ੇ, ਜਾਂ ਜਦੋਂ ਵੀ ਮੌਕਾ ਮਿਲ਼ੇ, ਸਾਲੀਆਂ ਜੀਜੇ ਦੀ ਜੁੱਤੀ ਚੁੱਕ ਕੇ ਲੁਕਾਅ ਲੈਂਦੀਆਂ ਹਨ, ਇੱਥੇ ਵੀ ਕਾਫੀ ਸੌਦੇਬਾਜ਼ੀ ਤੇ ਸ਼ੁਗਲ-ਮੇਲਾ ਹੁੰਦਾ ਹੈ, ਆਖ਼ਿਰ ਉਹ ਮਨ-ਮਰਜ਼ੀ ਦੀ ਜਾਂ ਕਿਸੇ ਸਮਝੌਤੇ ਅਧੀਨ ਰਕਮ ਲੈ ਕੇ ਜੁੱਤੀ ਮੋੜ ਦਿੰਦੀਆਂ ਹਨ। ਵਿਖਾਲ਼ਾ: ਵਿਆਹ ਪਿੱਛੋਂ ਪਿੰਡਾਂ ਵਿੱਚ ਅਕਸਰ ਤੇ ਸ਼ਹਿਰਾਂ ਵਿੱਚ ਕਿਤੇ ਕਿਤੇ ਇਸ ਵਿਖਾਲ਼ੇ ਦਾ ਰਿਵਾਜ ਹੈ, ਜਿਸ ਵਿੱਚ ਸਭ ਨੂੰ ਵਰੀ ਅਤੇ ਦਾਜ ਦਿਖਾਏ ਜਾਂਦੇ ਹਨ: ਵਰੀ/ਖੱਟ: ਇਹ ਲੜਕੇ ਵਾਲ਼ੇ ਢੋਂਦੇ ਹਨ, ਜਿਹਨਾਂ ਵਿੱਚ ਵਹੁਟੀ ਲਈ ਸੂਟ, ਗਹਿਣੇ, ਜੁੱਤੀ ਤੇ ਹਾਰ-ਸ਼ਿੰਗਾਰ ਦਾ ਸਮਾਨ ਹੁੰਦਾ ਹੈ। ਕੁਝ ਇਲਾਕਿਆਂ ਵਿੱਚ ‘ਖੱਟ’ ਦਾਜ ਨੂੰ ਵੀ ਆਖਿਆ ਜਾਂਦਾ ਹੈ। ਦਾਜ/ਦਹੇਜ: ਇਹ ਲੜਕੀ ਦੇ ਮਾਪਿਆਂ ਵੱਲੋਂ ਦਿੱਤਾ ਜਾਂਦਾ ਸਮਾਨ ਹੁੰਦਾ ਹੈ, ਜਿਸ ਵਿੱਚ ਲੜਕੀ ਲਈ ਸੂਟ, ਗਹਿਣੇ, ਭਾਂਡੇ, ਬਿਸਤਰੇ, ਫਰਨੀਚਰ ਤੇ ਹੋਰ ਵਰਤੋਂ ਦੀਆਂ ਚੀਜ਼ਾਂ ਹੁੰਦੀਆਂ ਹਨ, ਇਸ ਵਿੱਚ ਲਾੜੇ ਦੇ ਸਬੰਧੀਆਂ ਨੂੰ ਸੂਟ, ਕੰਬਲ਼, ਗਹਿਣੇ ਆਦਿ ਵੀ ਸ਼ਾਮਿਲ ਹੁੰਦੇ ਹਨ। ਨਣਦ ਲਈ ‘ਪੇਟੀ ਖੁਲ੍ਹਾਈ’ ਦਾ ਸੂਟ ਹੁੰਦਾ ਹੈ, ਕਿਉਂਕਿ ਉਸ ਕੋਲ਼ੋਂ ਹੀ ਦਾਜ ਵਾਲ਼ੀ ਪੇਟੀ ਖੁਲ੍ਹਾਈ ਜਾਂਦੀ ਹੈ। ਕਦੀ ਇਹ ਚੰਗੀ ਰੀਤ ਸੀ, ਜਿਸ ਵਿੱਚ ਮਾਪੇ ਵਿਦਾ ਹੋ ਰਹੀ ਲਾਡਲੀ ਨੂੰ ਆਪਣੀ ਹੈਸੀਅਤ ਅਨੁਸਾਰ ਸੁਗਾਤਾਂ ਦਿੰਦੇ ਸਨ ਤੇ ਲੜਕੀ ਨੂੰ ਆਪਣੀ ਘਰ ਗ੍ਰਹਿਸਤੀ ਚਲਾਉਣ ਲਈ ਸਹਾਰਾ ਮਿਲਦਾ ਸੀ, ਪਰ ਹੁਣ ਇਸ ‘ਦਾਜ’ ਨੇ ਭਿਆਨਕ ਰੂਪ ਧਾਰ ਲਿਆ ਹੈ, ਸਹੁਰੇ ਲਾਲਚ ਵੱਸ ਜਾਂ ਫੋਕੀ ਸ਼ਾਨ ਦਿਖਾਉਣ ਲਈ ਕੀਮਤੀ ਗਹਿਣੇ, ਅੱਤ ਮਹਿੰਗੀਆਂ ਚੀਜ਼ਾਂ, ਸਕੂਟਰ, ਮੋਟਰ-ਸਾਈਕਲ, ਫਰਿੱਜ, ਏਅਰ-ਕੰਡੀਸ਼ਨਰ, ਵੱਡੀਆਂ ਵੱਡੀਆਂ ਕਾਰਾਂ, ਏਥੋਂ ਤੱਕ ਕਿ ਲੱਖਾਂ ਵਿੱਚ ਨਕਦੀ, ਪਲਾਟ ਜਾਂ ਕੋਠੀ ਆਦਿ ਵੀ ਮੰਗਣ ਲੱਗ ਪਏ ਹਨ ਤੇ ਇਹ ਲੋਭ ਬਹੁਤ ਸਾਰੀਆਂ ਮਾਸੂਮ ਧੀਆਂ ਦੀ ਮੌਤ ਜਾਂ ਮੌਤ ਵਰਗੀ ਜ਼ਿੰਦਗੀ ਦਾ ਕਾਰਨ ਬਣ ਰਿਹਾ ਹੈ। ਮਾਪੇ ਇਸ ਦਾਜ ਦੇ ਦੈਂਤ ਤੋਂ ਡਰਦੇ ਉਹਨਾਂ ਨੂੰ ਕੁੱਖ ਵਿੱਚ ਹੀ ਮਾਰ ਦਿੰਦੇ ਹਨ ਜਾਂ ਨਵ-ਜੰਮੀਆਂ ਨੂੰ ਸੜਕਾਂ/ਰੂੜੀਆਂ ’ਤੇ ਸੁੱਟ ਦਿੰਦੇ ਹਨ। ਜਿਹੜੀਆਂ ਬਚ ਜਾਂਦੀਆਂ ਹਨ, ਜੇ ਉਹਨਾਂ ਦੇ ਮਾਪੇ ਸਹੁਰਿਆਂ ਦੀ ਮੰਗ ਪੂਰੀ ਨਾ ਕਰ ਸਕਣ ਤਾਂ ਉਹਨਾਂ ਨੂੰ ਸਹੁਰੇ ਮਾਰ ਦਿੰਦੇ ਹਨ ਜਾਂ ਆਤਮ-ਹੱਤਿਆ ਲਈ ਮਜਬੂਰ ਕਰ ਦਿੰਦੇ ਹਨ। ਸਮੇਂ ਦੀ ਪੁਕਾਰ ਹੈ ਕਿ ਹਰ ਕੋਈ ਦਾਜ ਨੂੰ ਬਿਲਕੁਲ ਹੀ ਮਨਫ਼ੀ ਕਰਕੇ ਸ਼ਾਦੀ ਨੂੰ ਖ਼ੁਸ਼ਹਾਲ ਜ਼ਿੰਦਗੀ ਵੱਲ ਤੋਰੇ, ਮੌਤ ਵੱਲ ਨਹੀਂ, ਨਹੀਂ ਤਾਂ ਜਿਹੜੇ ਲੋਕ ਕੁੜੀ ਦੇ ਨਾਲ਼ ਲੱਖਾਂ ਕਰੋੜਾਂ ਦਾ ਦਾਜ ਭਾਲ਼ਦੇ ਹਨ, ਕੱਲ੍ਹ ਉਹਨਾਂ ਦੇ ਪੋਤਰਿਆਂ-ਦੋਹਤਰਿਆਂ ਜਾਂ ਅਗਲੀਆਂ ਨਸਲਾਂ ਨੂੰ ਸ਼ਾਦੀ ਲਈ ਕੁੜੀ ਵੀ ਨਹੀਂ ਮਿਲ਼ੇਗੀ। ਥਾਪਾ ਛੰਦ-ਸੁਣਾਈ: ਇਹ ਰਹੁ-ਰੀਤ ਆਮ ਤੌਰ ’ਤੇ ਹਿੰਦੂ-ਵਿਆਹ ਵਿੱਚ ਹੁੰਦੀ ਹੈ। ਸ਼ਾਦੀ ਪਿੱਛੋਂ ਲਾੜੇ-ਲਾੜੀ ਨੂੰ ਘਰ ਲਿਆ ਕੇ ਉਸ ‘ਥਾਪੇ’ ਦੇ ਸਾਹਮਣੇ ਬਿਠਾਇਆ ਜਾਂਦਾ ਹੈ, ਜੋ ਲਾੜੀ ਦੀ ਭਾਬੀ ਨੇ ਬਣਾਇਆ ਹੁੰਦਾ ਹੈ, ਜਦੋਂ ਇਹ ਰਸਮ ਮੈਰਿਜ-ਪੈਲੇਸ ਵਿੱਚ ਹੀ ਹੋਣੀ ਹੋਵੇ ਤਾਂ ਥਾਪੇ ਵਾਲ਼ਾ ਕੈਲੰਡਰ ਉੱਥੇ ਲਿਆ ਕੇ ਟੰਗ ਦਿੱਤਾ ਜਾਂਦਾ ਹੈ। ਇਸ ਸਮੇਂ ਲਾੜਾ ਉਸ ਥਾਪੇ ਨੂੰ ਮੱਥਾ ਟੇਕਦਾ ਹੈ, ਛੰਦ ਸੁਣਾਉਂਦਾ ਹੈ ਤੇ ਸਾਲੀਆਂ ਨੂੰ ਕਲੀਚੜੀਆਂ ਦਿੰਦਾ ਹੈ। ਲਾੜੇ-ਲਾੜੀ ਨੂੰ ਮੂੰਹ ਮਿੱਠਾ ਕਰਾ ਕੇ ਸ਼ਗਨ ਦਿੱਤੇ ਜਾਂਦੇ ਹਨ ਤੇ ਲਾੜੇ ਦਾ ਬਾਪ ਲਾੜੀ ਦੀ ਮਾਂ ਨੂੰ ਭਾਨ ਦੀ ਥੈਲੀ ਦਿੰਦਾ ਹੈ, ਜੋ ਉਹ ਲਾੜੀ ਉੱਤੋਂ ਵਾਰ ਦਿੰਦੀ ਹੈ, ਇਸ ਤੋਂ ਬਾਅਦ ਡੋਲੀ ਤੋਰ ਦਿੱਤੀ ਜਾਂਦੀ ਹੈ। ਸਲਾਮੀ/ਮੱਠਰੀਆਂ/ਛੰਦ-ਸੁਣਾਈ: ਇਹ ਰਸਮ ਆਮ ਤੌਰ ’ਤੇ ਸਿੱਖ-ਵਿਆਹਾਂ ਵਿੱਚ ਹੁੰਦੀ ਹੈ, ਵਿਆਹ ਸੰਪੂਰਨ ਹੋਣ ਤੋਂ ਬਾਅਦ ਲਾੜੇ-ਲਾੜੀ ਨੂੰ ਲਾੜੀ ਦੇ ਘਰ ਲਿਆ ਕੇ ਇਕੱਠੇ ਬਿਠਾਇਆ ਜਾਂਦਾ ਹੈ ਜਾਂ ਇਹ ਰਸਮ ਮੈਰਿਜ ਪੈਲੇਸ ਵਿੱਚ ਹੀ ਕਰ ਲਈ ਜਾਂਦੀ ਹੈ। ਲਾੜੀ ਦੀ ਮਾਂ ਸਿਰ ’ਤੇ ਦੋਸੜਾ ਲੈ ਕੇ, ਥਾਲ਼ੀ ਵਿੱਚ ਮੌਲੀ ਬੰਨ੍ਹੀ ਨਰੇਲ ਅਤੇ ਲੱਡੂ ਰੱਖ ਕੇ ਲਿਆਉਂਦੀ ਹੈ, ਇਸ ਨਰੇਲ ਨੂੰ ਲਾੜੇ ਦੇ ਸਿਰ ਤੋਂ ਸੱਤ ਵਾਰੀ ਵਾਰ ਕੇ ਉਹਦੀ ਝੋਲ਼ੀ ਪਾ ਦਿੰਦੀ ਹੈ, ਲੱਡੂਆਂ ਨਾਲ ਮੂੰਹ ਮਿੱਠਾ ਕਰਾਉਂਦੀ ਹੈ। ਫਿਰ ਉਹ ਲਾੜੇ ਦੀ ਝੋਲ਼ੀ ਵਿੱਚ ਲਾਲ ਗੁਥਲੀ ਪਾਉਂਦੀ ਹੈ, ਜਿਸ ਅੰਦਰ ਮਖਾਣੇ, ਖੋਪੇ, ਛੁਹਾਰੇ, ਬਦਾਮ, ਫੁੱਲੀਆਂ, ਪਤਾਸੇ ਆਦਿ ਹੁੰਦੇ ਹਨ। ਕਿਤੇ ਕਿਤੇ ਇਹ ਗੁਥਲੀ ਕੁੜਮਾਈ ਵੇਲ਼ੇ ਹੀ ਪਾ ਦਿੱਤੀ ਜਾਂਦੀ ਹੈ। ਲਾੜੇ ਤੋਂ ਛੰਦ ਸੁਣੇ ਜਾਂਦੇ ਹਨ, ਉਹ ਸਾਲ਼ੀਆਂ ਨੂੰ ਕਲੀਚੜੀਆਂ ਦਿੰਦਾ ਹੈ, ਸਾਲ਼ੀਆਂ ਉਹਨੂੰ ਮੱਠਰੀਆਂ ਚਬਾਉਂਦੀਆਂ ਹਨ, ਦੁੱਧ ਪਿਆਉਂਦੀਆਂ ਹਨ । ਕੁਝ ਇਲਾਕਿਆਂ ਵਿੱਚ ਲਾੜੇ ਦੇ ਹੱਥ ’ਤੇ ਮਹਿੰਦੀ ਦਾ ਟਿੱਕਾ ਜਾਂ ਚੀਚੀ ’ਤੇ ਨਹੁੰ-ਪਾਲਿਸ਼ ਵੀ ਲਾਉਂਦੀਆਂ ਹਨ। ਡੋਲੀ: ਕੁਝ ਹਿੰਦੂ ਪਰਿਵਾਰਾਂ ਵਿੱਚ ਵਿਦਾ ਹੋਣ ਤੋਂ ਪਹਿਲਾਂ ਲਾੜੀ ਆਪਣੇ ਦੋਵੇਂ ਹੱਥ ਰੋਲੀ ਜਾਂ ਸੰਧੂਰ ਨਾਲ਼ ਲਾਲ ਕੀਤੇ ਪਾਣੀ ਵਿੱਚ ਡੁਬੋਂਦੀ ਹੈ ਤੇ ਫਿਰ ਕੰਧ ਉੱਤੇ ਪੰਜ ਵਾਰ ਥਾਪਾ ਲਾਉਂਦੀ ਹੈ ਤੇ ਇੰਝ ਉੱਥੇ ਦਸ ਹੱਥਾਂ ਦੇ ਨਿਸ਼ਾਨ ਛਪ ਜਾਂਦੇ ਹਨ। ਹਿੰਦੂ-ਸਿੱਖ ਦੋਵਾਂ ਵਿਆਹਾਂ ਵਿੱਚ ਲਾੜੀ ਬਾਬਲ ਦੇ ਬੂਹੇ ਵਿਚੋਂ ਬਾਹਰ ਨਿੱਕਲਣ ਵੇਲ਼ੇ ਦੋਵਾਂ ਹੱਥਾਂ ਨਾਲ਼ ਚੌਲਾਂ, ਖਿੱਲਾਂ ਜਾਂ ਕਣਕ ਦੇ ਬੁੱਕ ਭਰ ਕੇ ਆਪਣੇ ਸਿਰ ਦੇ ਉੱਤੋਂ ਪਿੱਛੇ ਵੱਲ ਸੁੱਟਦੀ ਹੈ, ਜਿਹਨਾਂ ਨੂੰ ਉਹਦੀ ਮਾਂ ਜਾਂ ਘਰ ਦਾ ਕੋਈ ਹੋਰ ਜੀਅ ਆਪਣੀ ਬੁੱਕਲ਼ ਵਿੱਚ ਬੋਚਦਾ ਹੈ, ਇਹ ਸ਼ਗਨ ਆਪਣੇ ਅੰਮੀ-ਬਾਬਲ ਦਾ ਘਰ ਅਨਾਜ ਤੇ ਖੁਸ਼ੀਆਂ ਨਾਲ਼ ਭਰਿਆ ਭਕੁੰਨਾ ਰਹਿਣ ਦੀ ਦੁਆ ਦਾ ਪ੍ਰਤੀਕ ਹੁੰਦਾ ਹੈ, ਇਸ ਨੂੰ ‘ਘਰ ਵਧਾਣਾ’ ਆਖਦੇ ਹਨ। ਕਈ ਘਰਾਂ ਵਿੱਚ ਵਿਦਾ ਹੋਣ ਤੋਂ ਪਹਿਲਾਂ ਲੜਕੀ ਵੱਲੋਂ ਦੀਵਾ ਬਾਲਣ ਦੀ ਵੀ ਰੀਤ ਹੈ, ਜਿਸ ਅਨੁਸਾਰ ਉਹ ਆਪਣੇ ਪੇਕੇ-ਘਰ ਲਈ ਸੁੱਖਾਂ ਦਾ ਚਾਨਣ ਮੰਗਦੀ ਹੈ। ਸ਼ਗਨਾਂ ਤੋਂ ਬਾਅਦ ਸਾਰੇ ਲੜਕੀ ਨੂੰ ਵਾਰੀ-ਵਾਰੀ ਬੁੱਕਲ਼ ਵਿੱਚ ਲੈਂਦੇ ਹਨ, ਪਿਆਰ ਭਰੀਆਂ ਅਸੀਸਾਂ ਦਿੰਦੇ ਹਨ ਤੇ ਮਾਮਾ ਜਾਂ ਭਰਾ ਉਹਨੂੰ ਡੋਲੀ ਵਿੱਚ ਬਿਠਾ ਦਿੰਦਾ ਹੈ, ਮਾਂ ਅੰਦਰ ਬੈਠੀ ਧੀ ਦੇ ਪੱਲੇ ਵਿੱਚ ਲੱਡੂ ਪਾਉਂਦੀ ਹੈ। ਇਸਦਾ ਲੁਕਵਾਂ ਮਕਸਦ ਸਫ਼ਰ ਵਿੱਚ ਕੁਝ ਖਾਣ ਲਈ ਦੇਣ ਵਾਸਤੇ ਹੈ। ਜਲੇਬਾਂ ਦੀ ਪਰਾਂਤ ਜਾਂ ਮੱਠਰੀਆਂ, ਲੱਡੂਆਂ ਦੀ ਟੋਕਰੀ ਵੀ ਡੋਲੀ ਵਿੱਚ ਰੱਖੀ ਜਾਂਦੀ ਹੈ। ਵਿਦਾਇਗੀ ਦੀ ਇਸ ਨਾਜ਼ੁਕ ਘੜੀ ਸਾਰੀਆਂ ਅੱਖਾਂ ਵਿਚੋਂ ਕਿਰਦੇ ਵਿਛੋੜੇ ਦੇ ਹੰਝੂ ਵਾਤਾਵਰਨ ਨੂੰ ਸਿੱਲ੍ਹਾ ਕਰ ਦਿੰਦੇ ਹਨ। ਹਿੰਦੂ-ਵਿਆਹ ਆਮ ਤੌਰ ’ਤੇ ਰਾਤ ਨੂੰ ਹੀ ਹੁੰਦੇ ਹਨ ਤੇ ਡੋਲੀ ਤਾਰਿਆਂ ਦੀ ਛਾਵੇਂ ਤੋਰੀ ਜਾਂਦੀ ਹੈ, ਪਰ ਕਿਧਰੇ ਕਿਧਰੇ ਜੇ ਵਿਆਹ ਦਿਨੇ ਹੋਵੇ ਤਾਂ ਡੋਲੀ ਸ਼ਾਮ ਨੂੰ ਤੋਰੀ ਜਾਦੀ ਹੈ। ਸਿੱਖ-ਵਿਆਹਾਂ ਵਿੱਚ ਡੋਲੀ ਸ਼ਾਮ ਨੂੰ ਤੋਰੀ ਜਾਂਦੀ ਹੈ, ਭਰਾ ਡੋਲੀ ਨੂੰ ਕੁਝ ਦੂਰ ਤੱਕ ਧੱਕ ਕੇ ਤੋਰਦੇ ਹਨ। ਇਹ ਡੋਲੀ ਫੁੱਲਾਂ, ਫੁਲਕਾਰੀਆਂ, ਜਾਂ ਗੋਟੇ ਦੇ ਜਾਲ਼ ਨਾਲ਼ ਸਜੀ ਕਾਰ ਹੁੰਦੀ ਹੈ, ਕੁਝ ਪਰਿਵਾਰ ਪਹਿਲੇ ਸਮਿਆਂ ਵਾਂਗ ਕੁੜੀ ਨੂੰ ਪਾਲਕੀ ਜਾਂ ਰਥ ਦੀ ਡੋਲੀ ਵਿੱਚ ਬਿਠਾਉਂਦੇ ਹਨ, ਫਿਰ ਕੁਝ ਦੂਰ ਅੱਗੇ ਜਾ ਕੇ ਕਾਰ ਵਿੱਚ ਬਿਠਾ ਦਿੰਦੇ ਹਨ। ਅਕਸਰ ਇੱਕ ਜਾਂ ਦੋ ਭਰਾ ਵੀ ਡੋਲੀ ਦੇ ਨਾਲ਼ ਜਾਂਦੇ ਹਨ, ਇਸ ਦਾ ਅੰਦਰੂਨੀ ਮੰਤਵ ਪਹਿਲੀ ਵਾਰ ਸਹੁਰੇ ਘਰ ਵਿੱਚਰਦੀ ਮੁਟਿਆਰ ਨੂੰ ਸਹਾਰੇ ਦਾ ਅਹਿਸਾਸ ਦੇਣਾ ਹੈ। ਅੱਗੇ ਰਾਹ ਵਿੱਚ ਹੁੰਦੀਆਂ ਲੁੱਟਾਂ-ਖੋਹਾਂ ਕਰਕੇ ਮੱਦਦ ਲਈ ਵੀ ਭਰਾਵਾਂ ਨੂੰ ਭੇਜਿਆ ਜਾਂਦਾ ਸੀ। ਪਹਿਲਾਂ ਨੈਣ ਵੀ ਨਾਲ਼ ਜਾਂਦੀ ਸੀ ਤੇ ਸੰਗਦੀ ਹੋਈ ਨਵ-ਵਿਆਹੀ ਦੀਆਂ ਲੋੜਾਂ ਪੂਰੀਆਂ ਕਰਨ ਵਿੱਚ ਸਹਾਈ ਹੁੰਦੀ ਸੀ, ਪਰ ਹੁਣ ਉਸ ਨੂੰ ਹਰ ਸ਼ਾਦੀ ਵਿੱਚ ਨਹੀਂ, ਕਿਤੇ ਕਿਤੇ ਹੀ ਡੋਲੀ ਦੇ ਨਾਲ਼ ਭੇਜਿਆ ਜਾਂਦਾ ਹੈ। ਸੋਟ: ਲਾੜੇ ਦਾ ਬਾਪ ਸਰਕ ਰਹੀ ਡੋਲੀ ਦੇ ਉੱਤੋਂ ਭਾਨ ਦੀ ਸੋਟ ਸੁੱਟਦਾ ਹੈ, ਕੁਝ ਵਿਆਹਾਂ ਵਿੱਚ ਇਹ ਸੋਟ ਲਾੜੀ ਦੀ ਮਾਂ ਵੱਲੋਂ ਵੀ ਸੁੱਟੀ ਜਾਂਦੀ ਹੈ। ਇਹਨਾਂ ਪੈਸਿਆਂ ਨੂੰ ਗਰੀਬ-ਗੁਰਬੇ ਚੁੱਕਦੇ ਹਨ। ਇਸ ਪਿੱਛੇ ਇਹੀ ਚਾਹਨਾ ਹੁੰਦੀ ਹੈ ਕਿ ਉਹਨਾਂ ਦੀਆਂ ਅਸੀਸਾਂ ਨਾਲ਼ ਵਿਆਹੁਤਾ ਜੋੜੀ ਸੁਖੀ ਰਹੇ ਤੇ ਵਧੇ-ਫੁੱਲੇ। ਕਿਤੇ ਕਿਤੇ ਇਸ ਦਾ ਮਤਲਬ ਸਹੁਰੇ ਪਰਿਵਾਰ ਦਾ ਵਹੁਟੀ ਉੱਤੋਂ ਵਾਰੇ-ਵਾਰੇ ਜਾਣਾ ਤੇ ਉਹਦੇ ਸਾਹਮਣੇ ਧਨ ਨੂੰ ਨਖਿੱਧ ਸਮਝਣਾ ਵੀ ਮੰਨਿਆ ਜਾਂਦਾ ਹੈ। ਕਾਸ਼! ਇੰਝ ਸੱਚਮੁਚ ਹੀ ਹੋ ਸਕੇ ਕਿ ਸਹੁਰੇ ਨੂੰਹ ਦੇ ਸਾਹਮਣੇ ਧਨ ਨੂੰ ਨਖਿੱਧ ਸਮਝਣ ਤੇ ਉਹਨੂੰ ਪੂਰਾ ਇਜ਼ਤ-ਮਾਣ ਤੇ ਪਿਆਰ ਦੇਣ!
ਊਧਮ ਸਿੰਘ (ਜਨਮ ਸ਼ੇਰ ਸਿੰਘ; 26 ਦਸੰਬਰ 1899 — 31 ਜੁਲਾਈ 1940) ਗਦਰ ਪਾਰਟੀ ਅਤੇ HSRA ਨਾਲ ਸਬੰਧਤ ਇੱਕ ਭਾਰਤੀ ਕ੍ਰਾਂਤੀਕਾਰੀ ਸੀ, ਜੋ 13 ਮਾਰਚ 1940 ਨੂੰ ਭਾਰਤ ਵਿੱਚ ਪੰਜਾਬ ਦੇ ਸਾਬਕਾ ਲੈਫਟੀਨੈਂਟ ਗਵਰਨਰ ਮਾਈਕਲ ਓਡਵਾਇਰ ਦੀ ਹੱਤਿਆ ਲਈ ਸਭ ਤੋਂ ਵੱਧ ਜਾਣਿਆ ਜਾਂਦਾ ਸੀ। ਇਹ ਕਤਲ 1919 ਵਿੱਚ ਅੰਮ੍ਰਿਤਸਰ ਵਿੱਚ ਜਲ੍ਹਿਆਂਵਾਲਾ ਬਾਗ ਦੇ ਸਾਕੇ ਦਾ ਬਦਲਾ ਲੈਣ ਲਈ ਕੀਤਾ ਗਿਆ ਸੀ। , ਜਿਸ ਲਈ ਓਡਵਾਇਰ ਜਿੰਮੇਵਾਰ ਸੀ ਅਤੇ ਜਿਸ ਵਿਚੋਂ ਸਿੰਘ ਆਪ ਬਚਿਆ ਹੋਇਆ ਸੀ। ਸਿੰਘ ਨੂੰ ਬਾਅਦ ਵਿੱਚ ਕਤਲ ਦਾ ਮੁਕੱਦਮਾ ਅਤੇ ਦੋਸ਼ੀ ਠਹਿਰਾਇਆ ਗਿਆ ਅਤੇ ਜੁਲਾਈ 1940 ਵਿੱਚ ਫਾਂਸੀ ਦਿੱਤੀ ਗਈ। ਹਿਰਾਸਤ ਵਿੱਚ ਰਹਿਣ ਦੌਰਾਨ, ਉਸਨੇ 'ਰਾਮ ਮੁਹੰਮਦ ਸਿੰਘ ਆਜ਼ਾਦ' ਨਾਮ ਦੀ ਵਰਤੋਂ ਕੀਤੀ, ਜੋ ਭਾਰਤ ਵਿੱਚ ਤਿੰਨ ਪ੍ਰਮੁੱਖ ਧਰਮਾਂ ਅਤੇ ਉਸਦੀ ਬਸਤੀਵਾਦੀ ਵਿਰੋਧੀ ਭਾਵਨਾ ਨੂੰ ਦਰਸਾਉਂਦਾ ਹੈ।
ਕਬੱਡੀ ਇੱਕ ਖੇਡ ਹੈ ਜੋ ਮੁੱਖ ਤੌਰ ’ਤੇ ਭਾਰਤੀ ਉਪ-ਮਹਾਦੀਪ ਵਿੱਚ ਖੇਡੀ ਜਾਂਦੀ ਹੈ। ਪੰਜਾਬ ਵਿੱਚ ਇਸ ਖੇਡ ਨੂੰ ਵਧੇਰੇ ਅਹਿਮੀਅਤ ਹਾਸਲ ਹੈ। ਇੱਥੇ ਇਸਨੂੰ ਮਾਂ ਖੇਡ ਦਾ ਦਰਜਾ ਹਾਸਲ ਹੈ। ਇਸ ਤੋਂ ਬਿਨਾਂ ਇਹ ਭਾਰਤ, ਨੇਪਾਲ, ਬੰਗਲਾਦੇਸ਼, ਸ਼੍ਰੀ ਲੰਕਾ, ਪਾਕਿਸਤਾਨ, ਇਰਾਨ, ਕੈਨੇਡਾ, ਅਤੇ ਅਮਰੀਕਾ ਆਦਿ ਮੁਲਕਾਂ ਵਿੱਚ ਵੀ ਖੇਡੀ ਜਾਂਦੀ ਹੈ। ਚੜ੍ਹਦੇ ਪੰਜਾਬ ਵਿੱਚ ਹੋਏ ਕਬੱਡੀ ਵਰਲਡ ਕੱਪ ਵਿੱਚ ਕਾਫ਼ੀ ਦੇਸ਼ਾਂ ਦੀਆਂ ਟੀਮਾਂ ਨੇ ਹਿੱਸਾ ਲਿਆ। ਕਬੱਡੀ ਨਾਮ ਦੀ ਵਰਤੋਂ ਆਮ ਤੌਰ 'ਤੇ ਉੱਤਰ ਭਾਰਤ ਵਿੱਚ ਕੀਤੀ ਜਾਂਦੀ ਹੈ, ਇਸ ਖੇਡ ਨੂੰ ਦੱਖਣ ਵਿੱਚ ਚੇਡੁਗੁਡੁ ਅਤੇ ਪੂਰਬ ਵਿੱਚ ਵੀ ਤੂੰ ਤੂੰ ਦੇ ਨਾਮ ਨਾਲ ਵੀ ਜਾਣਦੇ ਹਨ।
ਰੀਤੀ ਰਿਵਾਜਾਂ ਦਾ ਬਹੁਤ ਵਿਸਾਲ ਘੇਰਾ ਹੈ ਇਸ ਵਿੱਚ ਜਨਮ, ਵਿਆਹ ਅਤੇ ਮਰਨ ਸੰਬੰਧੀ ਰੀਤੀ-ਰਿਵਾਜਾਂ ਬਾਰੇ ਜਾਣਕਾਰੀ ਪ੍ਰਦਾਨ ਕਰਨ ਤੱਕ ਹੀ ਸੀਮਤ ਰਖਿਆ ਗਿਆ ਹੈ । ਰੀਤੀ ਰਿਵਾਜ ਸਮਾਜਕ ਅਤੇ ਸਭਿਆਚਾਾਰਕ ਤੌਰ ਤੇ ਹੀ ਭੂਮਿਕਾ ਨਿਭਾਉਂਦੇ ਹਨ । ਇਹ ਰਸਮਾਂ ਜਨਮ ਸਮੇਂ ਤੋਂ ਮਰਨ ਸਮੇਂ ਤੱਕ ਤਕਰੀਬਨ ਇੱਕੋ ਜਿਹੀ ਹੁੰਦੀਆਂ ਹਨ ਇਲਾਕੇ ਅਨੁਸਾਰ ਇਨ੍ਹਾਂ ਵਿੱਚ ਭਿੰਨਤਾ ਹੋ ਸਕਦੀ ਹੈ । ਇਸ ਤੋਂ ਬਾਅਦ ਵਿਆਹ ਸਮੇਂ ਦੀਆ ਰਸਮਾਂ ਦਾ ਉਲੇਖ ਕੀਤਾ ਗਿਆ ਹੈ । ਵਿਆਹ ਸਮੇਂ ਦੀਆ ਰਸਮਾਂ ਵੀ ਖ਼ਿੱਤੇ ਅਨੁਸਾਰ ਬਦਲਦੀਆਂ ਹਨ । ਅੰਤ ਵਿੱਚ ਮਰਨ ਸਮੇਂ ਦੀਆ ਰਸਮਾਂ ਦਾ ਉਲੇਖ ਕੀਤਾ ਗਿਆ ਹੈ ਅਤੇ ਇਹਨਾਂ ਰਸਮਾਂ ਦਾ ਸਮਾਜਿਕ ਅਤੇ ਸੱਭਿਆਚਾਰਿਕ ਮਹੱਤਵ ਵੀ ਦਰਸਾਇਆ ਗਿਆ ਹੈ । ਪੰਜਾਬੀ ਰੀਤਾਂ ਵਿੱਚ ਹੀ ਜੰਮਦਾ , ਪ੍ਰਵਾਨ ਚੜ੍ਹਦਾ ਤੇ ਆਪਣੇ ਅੰਤਿਮ ਸੁਆਸ ਪੂਰੇ ਕਰਦਾ ਹੈ । ਸਾਡਾ ਜੀਵਨ ਹੀ ਰਹੁ- ਰੀਤਾਂ ਦੀ ਮਰਯਾਦਾ ਵਿੱਚ ਬੱਝਾ ਹੋਇਆਂ ਹੈ । ਇਹ ਮਰਯਾਦਾਵਾਂ ਪੰਜਾਬੀ ਭਾਈਚਾਰੇ ਦੇ ਨੱਕ ਨਾਲ ਗਹਿਰੇ ਤੌਰ ਤੇ ਜੁੜੀਆਂ ਹੋਈਆ ਹਨ । ਇਨਾਂ ਉੱਪਰ ਪਹਿਰਾ ਦੇਣ ਜਾਂ ਇੰਨਾਂ ਦੇ ਪਾਲਣ ਨਾਲ ਹੀ ਬੰਦੇ ਦੇ ਨੱਕ ਨਾਲ ਗਹਿਰੇ ਤੌਰ ਤੇ ਜੁੜਿਆਂ ਹੋਇਆਂ ਹਨ । ਇਨਾਂ ਉੱਪਰ ਪਹਿਰਾ ਦੇਣ ਜਾਂ ਇੰਨਾਂ ਦੇ ਪਾਲਣ ਨਾਲ ਹੀ ਬੰਦੇ ਦਾ ਨੱਕ ਰਹਿੰਦਾ ਕਿਹਾ ਜਾਂਦਾ ਹੈ । ਕੋਈ ਬੰਦਾ ਸਹਿਜੇ ਕੀਤੇ ਆਪਣਾ ਨੱਕ ਵਢਾਉਣ ਨਹੀਂ ਚਾਹੁੰਦਾ । ਇਸ ਲਈ ਉਹ ਔਖਾ ਸੌਖਾ ਆਪਣੇ ਵਿੱਤ ਤੋਂ ਬਾਹਰ ਜਾ ਕੇ ਇਸ ਲੋਕਾਚਾਰੀ ਦੀ ਪਾਲਣਾ ਕਰਦਾ ਹੈ।
ਕੋਟਲਾ ਛਪਾਕੀ ਜਾਂ ਕਾਜੀ ਕੋਟਲੇ ਦੀ ਮਾਰ ਇੱਕ ਖੇਡ ਹੈ। ਇਹ ਮੁੰਡੇ-ਕੁੜੀਆਂ ਵੱਲੋਂ ਮਿਲ ਕੇ ਜਾਂ ਇਕੱਲੇ ਮੁੰਡੇ ਜਾਂ ਇਕੱਲੀਆਂ ਕੁਡੀਆਂ ਵੱਲੋਂ ਖੇਡੀ ਜਾਂਦੀ ਹੈ। ਇਹ ਖੇਡ ਨੂੰ ਘੱਟ ਤੋਂ ਘੱਟ 7-15 ਬੱਚੇ ਖੇਡਦੇ ਹਨ ਗਿਣਤੀ ਜ਼ਿਆਦਾ ਵੀ ਹੋ ਸਕਦੀ ਹੈ। ਕੱਪੜੇ ਦੇ ਇੱਕ ਟੁਕੜੇ ਨੂੰ ਵੱਟ ਚੜ੍ਹਾ ਕੇ, ਦੂਹਰਾ ਕਰ ਕੇ, ਇੱਕ ਪੋਲਾ ਜਿਹਾ ਦੋ-ਤਿੰਨ ਫੁੱਟ ਦਾ ਰੱਸਾ ਤਿਆਰ ਕੀਤਾ ਜਾਂਦਾ ਹੈ ਜਿਸ ਨੂੰ ਕੋਟਲਾ ਕਹਿੰਦੇ ਹਨ ਇਹ ਕੋਟਲਾ ਦਾਈ ਦੇਣ ਵਾਲੇ ਕੋਲ ਹੁੰਦਾ ਹੈ। ਵਾਰੀ (ਦਾਈ) ਦੇਣ ਵਾਲੇ ਬੱਚੇ ਦੀ ਚੋਣ ਛੋਟੇ ਟੈਸਟ ਰਾਹੀ ਕੀਤੀ ਜਾਂਦੀ ਹੈ ਜੋ ਹਾਰ ਜਾਂਦਾ ਹੈ ਉਸ ਦੀ ਦਾਈ ਮਤਲਵ ਵਾਰੀ ਆ ਜਾਂਦੀ ਹੈ। ਸਾਰੇ ਬੱਚੇ ਇੱਕ ਚੱਕਰ ਦੇ ਰੂਪ ਵਿੱਚ ਮੂੰਹ ਹੇਠਾਂ ਅਤੇ ਮੂੰਹ ਦੀ ਦਿਸ਼ਾ ਚੱਕਰ ਦੇ ਕੇਂਦਰ ਵੱਲ ਕਰ ਕੇ ਬੈਠ ਜਾਂਦੇ ਹਨ ਅਤੇ ਵਾਰੀ ਦੇਣ ਵਾਲਾ ਹੱਥ ਵਿੱਚ ਕੋਟਲਾ ਫੜ੍ਹ ਉਸ ਚੱਕਰ ਦੇ ਦੁਆਲੇ ਘੁੰਮਦਾ ਹੈ।