ਪੰਜਾਬੀ ਵਿਕੀਪੀਡੀਆ ਦੇ ਸਭ ਤੋਂ ਜ਼ਿਆਦਾ ਵੇਖੇ ਜਾਣ ਵਾਲੇ ਲੇਖ, ਰੋਜ਼ਾਨਾ ਨਵਪੂਰਤ ਹੋਰ ਜਾਣੋ...
ਜਥੇਦਾਰ ਬਾਬਾ ਹਨੂੰਮਾਨ ਸਿੰਘ (1755 – 1846), ਅਕਾਲੀ ਹਨੂੰਮਾਨ ਸਿੰਘ ਜਾਂ ਅਮਰ ਸ਼ਹੀਦ ਬਾਬਾ ਹਨੂੰਮਾਨ ਸਿੰਘ ਵਜੋਂ ਵੀ ਜਾਣੇ ਜਾਂਦੇ ਹਨ, ਇੱਕ ਨਿਹੰਗ ਸਿੱਖ ਸਨ ਅਤੇ ਬੁੱਢਾ ਦਲ ਦੇ 7ਵੇਂ ਜਥੇਦਾਰ ਅਤੇ ਅਕਾਲ ਤਖਤ ਦੇ ਜਥੇਦਾਰ ਸਨ। ਉਹ ਅਕਾਲੀ ਫੂਲਾ ਸਿੰਘ ਦੇ ਵਾਰਿਸ ਸਨ। ਉਹ ਪਹਿਲੇ ਵਿਅਕਤੀ ਸਨ ਜਿਹਨਾਂ ਨੇ ਅੰਗਰੇਜ਼ਾਂ ਵਿਰੁੱਧ ਲੜਾਈ ਲੜੀ ਸੀ। ਉਹਨਾਂ ਨੇ 1846 ਵਿੱਚ ਅੰਗਰੇਜ਼ਾਂ ਅਤੇ ਪਟਿਆਲਾ ਰਿਆਸਤ ਨਾਲ ਲੜਾਈ ਦੌਰਾਨ ਸ਼ਹੀਦੀ ਪ੍ਰਾਪਤ ਕੀਤੀ।
ਸ਼੍ਰੀ ਗੁਰੂ ਤੇਗ ਬਹਾਦਰ ਜੀ (1 ਅਪਰੈਲ 1621 – 11 ਨਵੰਬਰ 1675 ਜੂਲੀਅਨ ਕੈਲੰਡਰ ਅਨੁਸਾਰ) ਸਿੱਖਾਂ ਦੇ ਨੌਵੇਂ ਗੁਰੂ ਸਨ। ਉਨ੍ਹਾਂ ਨੂੰ ਹਿੰਦ ਦੀ ਚਾਦਰ ਕਹਿ ਕੇ ਸਨਮਾਨਿਆ ਜਾਂਦਾ ਹੈ, ਕਿਉਂਕਿ ਉਨ੍ਹਾਂ ਨੇ ਧਰਮ ਦੀ ਰਾਖੀ ਲਈ ਮਹਾਨ ਕੁਰਬਾਨੀ ਦਿੱਤੀ। ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਨਾਲ ਭਾਰਤ ਦੀ ਦੱਬੀ ਕੁਚਲੀ ਆਮ ਜਨਤਾ ਹਾਕਮਾਂ ਨਾਲ ਟੱਕਰ ਲੈਣ ਤੇ ਕੁਰਬਾਨੀਆਂ ਦੇਣ ਲਈ ਤਿਆਰ ਬਰ ਤਿਆਰ ਹੋ ਗਈ।
ਸਫ਼ਰਨਾਮਾ ਅੰਗਰੇਜ਼ੀ ਭਾਸ਼ਾ ਦੇ ਸ਼ਬਦ ਟਰੈਵਲੌਗ(travelogue) ਦਾ ਸਮਾਨਾਰਥੀ ਹੈ, ਜਿਸਦੇ ਅਰਥ ਹਨ-ਯਾਤਰਾ-ਅਨੁਭਵਾਂ ਨੂੰ ਬਿਆਨ ਕਰਨ ਵਾਲੀ ਪੁਸਤਕ। ਸਾਹਿਤ ਕੋਸ਼ ਅਨੁਸਾਰ ਜਿਸ ਸਾਹਿਤ ਵਿਧਾ ਵਿੱਚ ਸਫ਼ਰ ਬਾਰੇ ਵਿਵਰਣ ਦਿੱਤਾ ਗਿਆ ਹੋਵੇ, ਉਸ ਨੂੰ ਸਫ਼ਰਨਾਮਾ ਕਹਿੰਦੇ ਹਨ। ਪੰਜਾਬੀ ਕੋਸ਼ ਅਨੁਸਾਰ ਸਫ਼ਰਨਾਮਾ ਉਹ ਡਾਇਰੀ ਹੈ, ਜਿਸ ਵਿੱਚ ਸਫ਼ਰ ਦੇ ਹਾਲ-ਹਵਾਲ ਲਿਖੇ ਹੋਣ। ਜੀਤ ਸਿੰਘ ਸੀਤਲ ਸਫ਼ਰਨਾਮੇ ਬਾਰੇ ਲਿਖਦੇ ਹਨ ਕਿ ਇਸ ਵਿੱਚ ਕਿਸੇ ਵਿਅਕਤੀ ਦੇ ਯਾਤਰਾ ਸਮਾਚਾਰ ਵਰਣਨ ਕੀਤੇ ਜਾਂਦੇ ਹਨ। ਭਾਵੇਂ ਇਸ ਸਾਹਿਤਕ ਰੂਪ ਦਾ ਸਮਾਚਾਰ ਘਟਨਾਕ੍ਰਮ ਅਨੁਸਾਰ ਚੱਲਦਾ ਹੈ ਪਰ ਵਿਸ਼ੇਸ਼ ਉਤਸੁਕਤਾ ਉਸ ਵਿਅਕਤੀ ਬਾਰੇ ਨਹੀਂ ਹੁੰਦੀ ਸਗੋਂ ਉਸ ਵਿਸ਼ੇਸ਼ ਭੂਮੀ ਜਾਂ ਸਭਿਅਤਾ ਦੀ ਹੁੰਦੀ ਹੈ ਜੋ ਯਾਤਰਾ ਦਾ ਕੇਂਦਰ ਬਣਦੀ ਹੈ।
ਵਰਿਆਮ ਸਿੰਘ ਸੰਧੂ (ਜਨਮ: 10 ਸਤੰਬਰ 1945) ਇੱਕ ਪੰਜਾਬੀ ਕਹਾਣੀਕਾਰ ਹੈ। 2000 ਵਿੱਚ, ਇਨ੍ਹਾਂ ਆਪਣੇ ਕਹਾਣੀ ਸੰਗ੍ਰਹਿ ਚੌਥੀ ਕੂਟ ਲਈ ਸਾਹਿਤ ਅਕਾਦਮੀ ਇਨਾਮ ਮਿਲਿਆ। ਇਹ ਮੂਲ ਰੂਪ 'ਚ ਪੰਜਾਬੀ ਲੇਖਕ ਹੈ, ਇਨ੍ਹਾਂ ਦੀਆਂ ਰਚਨਾਵਾਂ ਹਿੰਦੀ, ਬੰਗਾਲੀ, ਉਰਦੂ ਅਤੇ ਅੰਗਰੇਜ਼ੀ ਵਿੱਚ ਅਨੁਵਾਦ ਹੋ ਚੁੱਕੀਆਂ ਹਨ। ਇਹਨਾਂ ਦੀਆਂ ਦੀ ਦੋ ਕਹਾਣੀਆਂ- 'ਚੌਥੀ ਕੂਟ' ਅਤੇ ‘ਮੈਂ ਹੁਣ ਠੀਕ ਠਾਕ ਹਾਂ’, ਦੇ ਆਧਾਰ 'ਤੇ ਚੌਥੀ ਕੂਟ (ਫ਼ਿਲਮ) ਵੀ ਬਣੀ ਹੈ ਜਿਸਨੂੰ ਨਿਰਦੇਸ਼ਕ ਗੁਰਵਿੰਦਰ ਸਿੰਘ ਨੇ ਨਿਰਦੇਸ਼ਤ ਕੀਤਾ ਹੈ। ਇਹ ਫ਼ਿਲਮ ਮਈ 2015 ਨੂੰ ਫ਼ਰਾਂਸ ਵਿੱਚ ਕਾਨ ਵਿਖੇ ਹੋਣ ਵਾਲੇ ਕੌਮਾਂਤਰੀ ਫਿਲਮ ਉਤਸਵ ਲਈ ਚੁਣੀ ਗਈ ਇਹ ਪਹਿਲੀ ਪੰਜਾਬੀ ਫਿਲਮ ਹੈ।
ਸਿੰਧੂ ਘਾਟੀ ਸੱਭਿਅਤਾ (ਅੰਗ੍ਰੇਜ਼ੀ: Indus Valley Civilisation) ਸੰਸਾਰ ਦੀਆਂ ਪ੍ਰਾਚੀਨ ਸੱਭਿਅਤਾਵਾਂ ਵਿੱਚੋਂ ਇੱਕ ਪ੍ਰਮੁੱਖ ਸੱਭਿਅਤਾ ਸੀ। ਇਹ ਹੜੱਪਾ ਸੱਭਿਅਤਾ ਦੇ ਨਾਮ ਨਾਲ ਵੀ ਜਾਣੀ ਜਾਂਦੀ ਹੈ ਕਿਉਂਕਿ ਇਸ ਦੇ ਵਜੂਦ ਦੇ ਪਹਿਲੇ ਖੰਡਰ ਹੜੱਪਾ ਨਾਂ ਦੇ ਨਗਰ ਵਿੱਚ ਮਿਲੇ ਸਨ। ਇਹ ਹਿੰਦ ਉਪ-ਮਹਾਂਦੀਪ ਦੇ ਉੱਤਰ ਪੱਛਮੀ ਭਾਗ ਵਿੱਚ ਸਥਿਤ ਸੀ। ਇਸਦਾ ਸਥਾਨ ਅੱਜ ਦਾ ਪਾਕਿਸਤਾਨ ਅਤੇ ਭਾਰਤ ਦਾ ਉੱਤਰ ਪੱਛਮੀ ਹਿੱਸਾ ਸੀ। ਇਹ ਸਿੰਧ ਦਰਿਆ ਤੋਂ ਲੈ ਕੇ ਅਤੇ ਘੱਗਰ-ਹਕਰਾ (ਪ੍ਰਾਚੀਨ ਸਰਸਵਤੀ) ਦੀ ਘਾਟੀ ਅਤੇ ਉਸ ਤੋਂ ਅੱਗੇ ਗੰਗਾ - ਜਮਨਾ ਦੋਆਬ ਦੀਆਂ ਉਪਰਲੀਆਂ ਹੱਦਾਂ ਤੱਕ ਫੈਲੀ ਹੋਈ ਸੀ। ਇਹਦਾ ਖੇਤਰਫਲ ਲਗਪਗ 12,60,000 ਵਰਗ ਕਿ.
ਜੀਵਨੀ ਰਚਨਾ ਦਾ ਮੂਲ ਅਧਾਰ ਜਨਮਸਾਖੀ ਮੰਨਿਆ ਗਿਆ ਹੈ। ਪੁਰਾਤਨ ਪੰਜਾਬੀਵਾਰਤਕ ਦਾ ਮੁੱਢ ਵੀ ਗੁਰੂ ਨਾਨਕ ਕਾਲ ਵਿੱਚ ਜਨਮਸਾਖੀ ਤੋਂ ਬੱਝਦਾ ਹੈ। ਜਨਮਸਾਖੀ ਤੇ ਬਚਨ ਪੰਜਾਬੀ ਵਾਰਤਕ ਦੇ ਪੁਰਾਤਨ ਰੂਪ ਹਨ,ਭਾਈ ਵੀਰ ਸਿੰਘ ਨੇ ਜਿਹਨਾਂ ਨੂੰ ਜੀਵਨੀ ਰੂਪ ਵਜੋਂ ਵਿਕਸਿਤ ਕੀਤਾ। ਆਧੁਨਿਕ ਪੰਜਾਬੀ ਵਾਰਤਕ ਅੱਜ ਬਹੁਤ ਵਿਕਸਤ ਹੋ ਚੁਕੀ ਹੈ,ਸਮਕਾਲ ਵਿੱਚ 600 ਦੇ ਲਗਭਗ ਜੀਵਨੀ ਰਚਨਾਵਾਂ ਇਸ ਵਰਗ ਅੰਦਰ ਮਿਲਦੀਆਂ ਹਨ।ਪਹਿਲਾਂ ਜੀਵਨੀ ਖੇਤਰ ਵਿੱਚ ਨਾਇਕ ਜਾਂ ਮਹਾਨ ਵਿਅਕਤੀ ਦੀ ਹੀ ਗੱਲ ਕੀਤੀ ਜਾਂਦੀ ਸੀ,ਸੁਤੰਤਰਤਾ ਤੋਂ ਮਗਰੋਂ ਸਧਾਰਨ ਵਿਅਕਤੀ ਨੂੰ ਵੀ ਮਹੱਤਵ ਮਿਲਣ ਲੱਗਿਆ।ਫਿਰ ਵੀ ਜੀਵਨੀ ਕਿਸੇ ਵਿਸ਼ੇਸ਼ ਵਿਅਕਤੀ ਨਾਲ ਸੰਬੰਧ ਰੱਖਦੀ ਹੈ,ਜਿਥੇ ਕੁਝ ਆਦਰਸ਼ ਮਹੱਤਵ ਰੱਖਦੇ ਹਨ।
ਆਧੁਨਿਕ ਪੰਜਾਬੀ ਵਾਰਤਕ ਦੇ ਇਤਿਹਾਸ ਵਿੱਚ ਡਾ: ਸਤਿੰਦਰ ਸਿੰਘ ਨੇ ਆਧੁਨਿਕ ਪੰਜਾਬੀ ਵਾਰਤਕ ਸਾਹਿਤ ਦੇ ਨਵੇਂ ਰੂਪ ਪੇਸ਼ ਕੀਤੇ ਹਨ। ਇਤਿਹਾਸਕ ਤੌਰ ਤੇ ਆਧੁਨਿਕ ਪੰਜਾਬੀ ਵਾਰਤਕ ਦਾ ਆਰੰਭ 19ਵੀਂ ਸਦੀ ਦੇ ਮਗਰਲੇ ਅੱਧ ਤੋਂ ਹੋਇਆ ਹੈ। ਮਸਲਨ ਸਾਹਿਤ ਵਿੱਚ ਵਾਰਤਕ ਨੂੰ ਆਮਤੋਰ ਤੇ ਤਰਕ-ਯੁਕਤ ਅਤੇ ਵਿਚਾਰ ਪ੍ਰਧਾਨ ਰੂਪ ਮੰਨਿਆ ਜਾਂਦਾ ਹੈ। ਕਿਉਂਕਿ ਇਸ ਵਿੱਚ ਮਨੋਭਾਵ ਤੇ ਕਲਪਨਾ ਨਾਲੋਂ ਬੁੱਧੀ ਤੇ ਨਿਆਇ ਉੱਪਰ ਵਧੇਰੇ ਬਲ ਦਿੱਤਾ ਜਾਂਦਾ ਹੈ।
ਗੁਰੂ ਗੋਬਿੰਦ ਸਿੰਘ (ਅੰਗ੍ਰੇਜ਼ੀ: Guru Gobind Singh; ਉਚਾਰਨ: [gʊɾuː goːbɪn̪d̪ᵊ sɪ́ŋgᵊ]; 22 ਦਸੰਬਰ 1666 –7 ਅਕਤੂਬਰ 1708; ਜਨਮ ਦਾ ਨਾਮ: ਗੋਬਿੰਦ ਦਾਸ ਜਾਂ ਗੋਬਿੰਦ ਰਾਏ) ਸਿੱਖਾਂ ਦੇ ਦਸਵੇਂ ਗੁਰੂ ਹੋਏ ਹਨ। ਓਹ ਇੱਕ ਅਧਿਆਤਮਿਕ ਗੁਰੂ, ਯੋਧਾ, ਕਵੀ ਅਤੇ ਦਾਰਸ਼ਨਿਕ ਸਨ। ਜਦੋਂ ਓਹਨਾਂ ਦੇ ਪਿਤਾ, ਗੁਰੂ ਤੇਗ ਬਹਾਦਰ ਨੂੰ ਔਰੰਗਜ਼ੇਬ ਦੁਆਰਾ ਸ਼ਹੀਦ ਕੀਤਾ ਗਿਆ ਸੀ ਤਾਂ ਗੁਰੂ ਗੋਬਿੰਦ ਸਿੰਘ ਨੂੰ ਰਸਮੀ ਤੌਰ 'ਤੇ ਨੌਂ ਸਾਲ ਦੀ ਉਮਰ ਵਿੱਚ ਓਹਨਾਂ ਦੇ ਵਾਰਸ ਵਜੋਂ ਸਿੱਖਾਂ ਦੇ ਅਗਲੇ (ਦਸਵੇਂ) ਆਗੂ ਵਜੋਂ ਸਥਾਪਿਤ ਕੀਤਾ ਗਿਆ ਸੀ। ਓਹ ਸਿੱਖ ਕੌਮ ਦੇ ਅੰਤਿਮ ਮਨੁੱਖੀ ਸਿੱਖ ਗੁਰੂ ਹੋਏ ਹਨ। ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਕਾਲ ਦੌਰਾਨ ਓਹਨਾਂ ਦੇ ਚਾਰ ਜੀਵਿਤ ਪੁੱਤਰ ਸ਼ਹੀਦ ਹੋ ਗਏ - ਦੋ ਲੜਾਈ ਵਿੱਚ, ਦੋ ਨੂੰ ਮੁਗਲ ਗਵਰਨਰ ਵਜ਼ੀਰ ਖਾਨ ਦੁਆਰਾ ਸ਼ਹੀਦ ਕਰਵਾ ਦਿੱਤਾ ਗਿਆ।
ਪੰਜਾਬੀ ਸਵੈ-ਜੀਵਨੀ ਆਧੁਨਿਕ ਵਾਰਤਕ ਦੀ ਨਵੀਨ ਵੀਧਾ ਹੈ ਜਿਸਦਾ ਸੰਬੰਧ ਆਤਮ ਵਰਣਨ ਨਾਲ ਹੈ। 1947 ਤੋਂ 1980 ਤੱਕ ਪੰਜਾਬੀ ਸਵੈ- ਜੀਵਨੀ ਦਾ ਇਤਿਹਾਸ ਹੈ। ਪ੍ਰੀਭਾਸ਼ਾ: ਸਵੈ- ਜੀਵਨੀ, ਜੀਵਨੀ - ਸਾਹਿਤ ਦਾ ਇਕ ਅਜਿਹਾ ਰੂਪ ਹੈ, ਜਿਸ ਵਿਚ ਜੀਵਨੀਕਾਰ, ਕਿਸੇ ਦੂਜੇ ਵਿਅਕਤੀ ਦਾ ਜੀਵਨ - ਬਿਰਤਾਂਤ ਲਿਖਣ ਦੀ ਬਜਾਏ ਆਪਣਾ ਜੀਵਨ - ਬਿਰਤਾਂਤ ਲਿਖਦਾ ਹੈ। ਸਵੈ - ਜੀਵਨੀ ਦੀਆਂ ਕੁਝ ਪ੍ਰਮੁੱਖ ਪਰਿਭਾਸ਼ਾਵਾਂ ਇਸ ਪ੍ਰਕਾਰ ਹਨ: ੳ) " ਕਿਸੇ ਵਿਅਕਤੀ ਦੁਆਰਾ ਆਪਣੇ ਜੀਵਨ ਬਾਰੇ ਲਿਖੀ ਕਥਾ ਸਵੈ- ਜੀਵਨੀ ਹੁੰਦੀ ਹੈ।"( ਐਨਸਾਈਕਲਪੀਡੀਆ ਅਮੈਰੀਕਾੱਨ, ii, ਪੰਨਾ 639) ਅ) "ਸਵੈ- ਜੀਵਨੀ ਉਸ ਨੂੰ ਕਹਿੰਦੇ ਹਨ, ਜਿਸ ਵਿਚ ਲੇਖਕ ਆਪਣੇ ਸੰਪੂਰਨ ਜੀਵਨ ਦਾ ਵੇਰਵਾ ਪੇਸ਼ ਕਰਦਾ ਹੈ।"( ਡਾ. ਨਗੇਂਦ੍ਰ, ਭਾਰਤੀਯ ਸਾਹਿਤਯ ਕੋਸ਼) ਸਵੈ- ਜੀਵਨੀ ਵਾਰਤਕ ਸਾਹਿਤ ਦਾ ਇੱਕ ਵਿਸ਼ੇਸ਼ ਰੂਪ ਹੈ, ਜਿਸ ਵਿਚ ਲੇਖਕ ਆਪਣੇ ਨਿੱਜੀ ਜੀਵਨ ਦਾ ਬਿਉਰਾ ਪੇਸ਼ ਕਰਦਾ ਹੈ। ਲੇਖਕ ਆਪਣੀ ਜ਼ਿੰਦਗੀ ਬਾਰੇ ਜਦੋਂ ਆਪ ਲਿਖਦਾ ਹੈ ਤਾਂ ਉਸ ਨੂੰ ਆਪਣੇ ਆਪ ਉੱਤੇ ਪੂਰਨ ਵਿਸ਼ਵਾਸ ਹੁੰਦਾ ਹੈ ਕਿਉਂਕਿ ਉਹ ਆਪਣੇ ਬਾਰੇ ਹੋਰ ਲੋਕਾਂ ਤੋਂ ਵੱਧ ਜਾਣਕਾਰੀ ਰੱਖਦਾ ਹੈ। ਇਸ ਕਰਕੇ ਸਵੈ- ਜੀਵਨੀ ਬਾਰੇ ਇਹ ਕਿਹਾ ਜਾਂਦਾ ਹੈ ਕਿ ਇਸ ਵਿਚ ਆਪ ਹੰਢਾਏ ਅਤੇ ਭੋਗੇ ਪਲਾਂ ਦੀ ਦੀ ਪੁਨਰ ਉਸਾਰੀ ਹੁੰਦੀ ਹੈ। ਸੰਖੇਪ ਵਿਚ ਸਵੈ- ਜੀਵਨੀ , ਸਵੈ ਪ੍ਰਕਾਸ਼ ਹੈ। ਵਿਸ਼ਵ ਦੇ ਬਹੁਤ ਸਾਰੇ ਪ੍ਰਸਿੱਧ ਲੇਖਕਾਂ ਅਤੇ ਚਿੰਤਕਾਂ ਨੇ ਆਪਣੀਆਂ ਸਵੈ ਜੀਵਨੀਆਂ ਲਿਖੀਆਂ ਹਨ, ਜਿਹਨਾਂ ਦੀਆਂ ' ਅਦਿਕਾਵਾਂ ' ਵਿਚ ਸਵੈ ਜੀਵਨੀ ਦੀ ਪ੍ਰਕਿਰਤੀ , ਸਵੈ ਜੀਵਨੀ ਲਿਖਣ ਦੇ ਕਾਰਨ ਅਤੇ ਸਵੈ ਜੀਵਨੀ ਦੇ ਮਹੱਤਵ ਆਦਿ ਵਿਸ਼ਿਆਂ ਬਾਰੇ ਵਿਚਾਰ ਕੀਤੀ ਗਈ ਹੈ। * ਵਸਤੂ - ਸਮੱਗਰੀ: ਭਾਵੇਂ ਹਰ ਸਵੈ ਜੀਵਨੀ ਵਿਚ ਲੇਖਕ ਆਪਣੀ ਨਿੱਜੀ ਜ਼ਿੰਦਗੀ ਦੇ ਵੇਰਵਿਆਂ ਨੂੰ ਹੀ ਆਪਣੀ ਰਚਨਾ ਦੀ ਵਸਤੂ ਸਮੱਗਰੀ ਬਣਾਉਂਦਾ ਹੈ ਪਰ ਤਾਂ ਵੀ ਕਿਸੇ ਖੇਤਰ ਦੇ ਵਿਅਕਤੀ ਦੀ ਸਵੈ ਜੀਵਨੀ ਕਿਸੇ ਦੂਜੇ ਖੇਤਰ ਦੇ ਵਿਅਕਤੀ ਦੀ ਸਵੈ ਜੀਵਨੀ ਨਾਲੋਂ ਭਿੰਨ ਹੁੰਦੀ ਹੈ। ਜਿਵੇਂ ਕਿ ਕਿਸੇ ਰਾਜਸੀ ਨੇਤਾ ਦੀ ਸਵੈ ਜੀਵਨੀ ਵਿਚ ਉਸ ਦੇ ਰਾਜਸੀ ਸੰਘਰਸ਼ ਨਾਲ ਜੁੜੇ ਵੇਰਵੇ ਵਧੇਰੇ ਹੋਣਗੇ, ਇਕ ਖਿਡਾਰੀ ਦੀ ਸਵੈ ਜੀਵਨੀ ਵਿਚ ਖੇਡਾਂ ਨਾਲ ਜੁੜੇ ਪੱਖ ਉੱਭਰ ਕੇ ਸਾਹਮਣੇ ਆਉਣਗੇ, ਕਲਾਕਾਰਾਂ ਦੀਆਂ ਸਵੈ ਜੀਵਨੀਆਂ ਵਿਚ ਕਲਾ ਨਾਲ ਸੰਬੰਧਿਤ ਸੂਖਮ ਵੇਰਵਿਆਂ ਦੀ ਪੇਸ਼ਕਾਰੀ ਹੋਵੇਗੀ ਅਤੇ ਸਾਹਿਤਕਾਰਾਂ ਦੀਆਂ ਸਵੈ ਜੀਵਨੀਆਂ ਉਹਨਾਂ ਦੇ ਸਾਹਿਤ ਸਿਰਜਣਾ ਨਾਲ ਜੁੜੇ ਸਰੋਕਾਰ ਦੀ ਤਫ਼ਸੀਲ ਪੇਸ਼ ਕਰਨਗੀਆਂ।ਇੱਕ ਸਾਹਿਤਕਾਰ ਦੀ ਸਵੈ ਜੀਵਨੀ ਕਈ ਪੱਖਾਂ ਤੋਂ ਵਿਸ਼ੇਸ਼ ਹੁੰਦੀ ਹੈ। ਕਿਸੇ ਸਾਹਿਤਕਾਰ ਦੀ ਸ਼ਖਸ਼ੀਅਤ ਦਾ ਪ੍ਰਮੁੱਖ ਲੱਛਣ ਉਸ ਦੀ ਸੰਵੇਦਸ਼ੀਲਤਾ ਹੁੰਦੀ ਹੈ। * ਸਵੈ - ਜੀਵਨੀ ਦਾ ਪ੍ਰਯੋਜਨ: ਪੰਜਾਬੀ ਦੇ ਹਰ ਪ੍ਰਮੁੱਖ ਅਤੇ ਪ੍ਰਸਿੱਧ ਸਾਹਿਤਕਾਰ ਨੇ ਆਪਣੀ - ਆਪਣੀ ਸਵੈ - ਜੀਵਨੀ ਲਿਖੀ ਹੈ। ਇਹਨਾ ਦੀਆਂ ਸਵੈ ਜੀਵਨੀਆਂ ਦੀ ਭੂਮਿਕਾ ਵਿਚ ਉਹਨਾਂ ਨੇ ਆਪਣਾ - ਆਪਣਾ ਪ੍ਰਯੋਜਨ ਵੀ ਸਪੱਸ਼ਟ ਕੀਤਾ ਹੈ। ਪ੍ਰੋ.
ਮਸ਼ੀਨੀ ਬੁੱਧ, ਮਸ਼ੀਨੀ ਬੁੱਧੀਮਾਨਤਾ, ਮਸਨੂਈ ਬੁੱਧੀ ਜਾਂ ਬਣਾਉਟੀ ਬੁੱਧੀ ,ਬਣਾਵਟੀ ਬੌਧਿਕਤਾ, ਜਾਂ ਆਰਟੀਫੀਸ਼ਲ ਇੰਟੈਲਜੈਂਸ (AI), ਤਕਨੀਕ ਦੀ ਇੱਕ ਪਰਣਾਲੀ ਹੈ ਜਿਸ ਵਿੱਚ ਮਸ਼ੀਨਾਂ ਅਤੇ ਕੰਪਿਊਟਰ ਸਿਸਟਮ ਐਸੀ ਖੁਬੀਆਂ ਦੇ ਨਾਲ ਬਣਾਏ ਜਾਂਦੇ ਹਨ ਜੋ ਕਿ ਮਨੁੱਖੀ ਬੌਧਿਕਤਾ ਨੂੰ ਨਕਲ ਕਰਨ ਦੀ ਯੋਗਤਾ ਰੱਖਦੇ ਹਨ। ਇਸ ਵਿੱਚ ਮਸ਼ੀਨਾਂ ਨੂੰ ਸਿੱਖਣ, ਸਮਝਣ, ਸਵੀਕਾਰ ਕਰਨ, ਅਤੇ ਅਨੁਮਾਨ ਲਗਾਉਣ ਦੀ ਕਾਬਲੀਅਤ ਸ਼ਾਮਲ ਹੁੰਦੀ ਹੈ। ਮੈਕਾਰਥੀ ਦੀ ਪ੍ਰੀਭਾਸ਼ਾ ਦਾ ਭਾਵ ਮਸ਼ੀਨਾਂ ਅਤੇ ਸਾਫ਼ਟਵੇਅਰ ਵਿੱਚ ਸਥਾਪਿਤ ਬੁੱਧੀ ਹੈ। ਮਨੁੱਖ ਸੋਚਣ, ਵਿਸ਼ਲੇਸ਼ਣ ਕਰਨ ਅਤੇ ਯਾਦ ਰੱਖਣ ਦਾ ਕੰਮ ਵੀ ਆਪਣੀ ਬੁੱਧੀ ਦੀ ਥਾਂ ਤੇ ਕੰਪਿਊਟਰ ਤੋਂ ਕਰਾਉਣ ਵੱਲ ਵਧ ਰਿਹਾ ਹੈ।
ਮਿਲਖਾ ਸਿੰਘ (ਜਨਮ 20 ਨਵੰਬਰ 1929 - 18 ਜੂਨ 2021) ਜੋ ਉਡਣੇ ਸਿੱਖ (ਫਲਾਇੰਗ ਸਿੱਖ) ਵਜੋਂ ਜਾਣਿਆ ਜਾਂਦਾ ਭਾਰਤੀ ਦੌੜਾਕ ਸੀ, ਜਿਹਨਾਂ ਨੇ 1960 ਸਮਰ ਓਲੰਪਿਕ ਵਿੱਚ ਰੋਮ ਵਿਖੇ ਅਤੇ 1964 ਸਮਰ ਓਲੰਪਿਕ ਵਿੱਚ ਟੋਕੀਓ ਵਿਖੇ ਭਾਰਤ ਦੀ ਨੁਮਾਇੰਦਗੀ ਕੀਤੀ। 2010 ਤੱਕ ਜਦੋ ਕ੍ਰਿਸ਼ਨਾ ਪੂਨੀਆ ਨੇ ਡਿਸਕਸ ਵਿਚ ਰਾਸ਼ਟਰਮੰਡਲ ਖੇਡਾਂ ਵਿਚ ਭਾਰਤ ਨੂੰ ਸੋਨੇ ਦਾ ਤਗਮਾ ਦਿਵਾਇਆ ਸੀ, ਉਹ ਭਾਰਤ ਦਾ ਅਜਿਹਾ ਇੱਕਲਾ ਅਥਲੀਟ ਸਨ ਜਿਸ ਨੇ ਭਾਰਤ ਨੂੰ ਅਥਲੈਟਿਕ ਵਿਚ ਵਿਅਕਤੀਗਤ ਸੋਨੇ ਦਾ ਤਗਮਾ ਦਿਵਾਇਆ। ਮਿਲਖਾ ਸਿੰਘ ਨੂੰ ਖੇਡਾਂ ਵਿਚ ਉਹਨਾਂ ਦੀ ਪ੍ਰਾਪਤੀਆਂ ਕਰ ਕੇ ਭਾਰਤ ਦਾ ਚੌਥਾ ਸਭ ਤੋਂ ਉਚਾ ਨਾਗਰਿਕ ਐਵਾਰਡ ਪਦਮ ਸ਼੍ਰੀ ਨਾਲ ਨਿਵਾਜ਼ਿਆ ਗਿਆ। ਇਹ ਗੌਲਫ ਖਿਡਾਰੀ ਜੀਵ ਮਿਲਖਾ ਸਿੰਘ ਦੇ ਪਿਤਾ ਹਨ।
ਪੰਜਾਬੀ ਭਾਸ਼ਾ (ਸ਼ਾਹਮੁਖੀ ਲਿਪੀ: پنجابی, ਗੁਰਮੁਖੀ ਲਿਪੀ: ਪੰਜਾਬੀ) ਪੰਜਾਬ ਰਾਜ ਦੀ ਭਾਸ਼ਾ ਹੈ, ਜਿਸ ਨੂੰ ਪੰਜਾਬ ਖੇਤਰ ਦੇ ਵਸਨੀਕ ਜਾਂ ਸੰਬੰਧਿਤ ਲੋਕ ਬੋਲਦੇ ਹਨ। ਇਹ ਭਾਸ਼ਾਵਾਂ ਦੇ ਹਿੰਦ-ਯੂਰਪੀ ਪਰਿਵਾਰ ਵਿੱਚੋਂ ਹਿੰਦ-ਇਰਾਨੀ ਪਰਿਵਾਰ ਨਾਲ਼ ਸੰਬੰਧ ਰੱਖਦੀ ਹੈ। ਇਹ ਪੰਜਾਬੀਆਂ ਦੀ ਮਾਂ ਬੋਲੀ ਹੈ। ਗੁਰਮੁਖੀ ਲਿਪੀ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕੀਤੀ ਗਈ ਹੈ। ਇਹ ਦੁਨੀਆਂ ਅਤੇ ਖ਼ਾਸ ਕਰ ਦੱਖਣੀ ਏਸ਼ੀਆ ਦੇ ਉੱਘੇ ਭੰਗੜਾ ਸੰਗੀਤ ਦੀ ਭਾਸ਼ਾ ਹੈ। ਪਾਕਿਸਤਾਨ ਵਿੱਚ ਇਹ ਸਭ ਤੋਂ ਵੱਧ ਬੋਲੀ ਜਾਣ ਵਾਲੀ ਬੋਲੀ ਹੈ।
ਪੰਜਾਬ ਸ਼ਬਦ ਫ਼ਾਰਸੀ ਭਾਸ਼ਾ ਦੇ ਸ਼ਬਦ "ਪੰਜ" ਅਤੇ "ਆਬ" ਦੇ ਸੁਮੇਲ ਤੋਂ ਬਣਿਆ ਹੈ, ਜਿਸ ਵਿੱਚੋਂ ਪੰਜ ਦਾ ਅਰਥ ਪੰਜ ਅਤੇ ਆਬ ਦਾ ਅਰਥ ਪਾਣੀ ਹੈ, ਇਸ ਤਰ੍ਹਾਂ ਪੰਜ + ਆਬ ਦਾ ਅਰਥ ਹੋਇਆ ਪੰਜ ਪਾਣੀਆਂ ਦੀ ਧਰਤੀ (ਪੰਜ ਦਰਿਆਵਾਂ ਦੀ ਧਰਤੀ)। ਇਸ ਸ਼ਬਦ ਦੀ ਸਭ ਤੋਂ ਪਹਿਲੀ ਵਰਤੋਂ ਇਬਨ ਬਤੂਤਾ ਦੀਆਂ ਲਿਖਤਾਂ ਵਿੱਚ ਮਿਲਦੀ ਹੈ ਜੋ 14ਵੀਂ ਸਦੀ ਵਿੱਚ ਇਸ ਇਲਾਕੇ ਵਿੱਚ ਆਇਆ ਸੀ। ਇਸਦੀ ਵੱਡੇ ਪੱਧਰ ਉੱਤੇ ਵਰਤੋਂ 16ਵੀਂ ਸਦੀ ਦੇ ਦੂਜੇ ਹਿੱਸੇ ਦੀ ਕਿਤਾਬ "ਤਰੀਖ਼ ਸ਼ੇਰ ਸ਼ਾਹ ਸੂਰੀ" ਵਿੱਚ ਮਿਲਦੀ ਹੈ, ਜਿਸ ਵਿੱਚ ਪੰਜਾਬ ਸ਼ਬਦ ਸ਼ੇਰਖ਼ਾਨ ਦੇ ਕਿਲ੍ਹੇ ਦੀ ਉਸਾਰੀ ਦੇ ਹਵਾਲੇ ਨਾਲ ਆਉਂਦਾ ਹੈ। ਇਸ ਤੋਂ ਪਹਿਲਾਂ ਪੰਜਾਬ ਵਰਗਾ ਜ਼ਿਕਰ ਮਹਾਂਭਾਰਤ ਦੇ ਕਿੱਸੇ ਕਹਾਣੀਆਂ ਵਿੱਚ ਵੀ ਹੈ ਜੋ ਪੰਚ-ਨਦ (ਪੰਜ ਨਦੀਆਂ) ਦੇ ਹਵਾਲੇ ਨਾਲ਼ ਹੈ। ਇਸ ਦੇ ਮਗਰੋਂ ਆਈਨ-ਏ-ਅਕਬਰੀ ਵਿੱਚ ਅਬੁਲ ਫ਼ਜ਼ਲ ਨੇ ਲਿਖਿਆ ਹੈ ਕਿ ਇਹ ਇਲਾਕਾ ਦੋ ਹਿੱਸਿਆਂ ਵਿੱਚ ਵੰਡਿਆ ਸੀ, ਲਾਹੌਰ ਤੇ ਮੁਲਤਾਨ। ਇਸ ਆਈਨ ਅਕਬਰੀ ਦੇ ਦੂਜੇ ਹਿੱਸੇ ਵਿੱਚ ਅਬੁਲ ਫ਼ਜ਼ਲ ਨੇ ਪੰਜਾਬ ਨੂੰ ਪੰਜ-ਨਦ ਲਿਖਿਆ ਹੈ। ਇਸ ਦੇ ਇਲਾਵਾ ਮੁਗ਼ਲ ਬਾਦਸ਼ਾਹ ਜਹਾਂਗੀਰ ਨੇ ਆਪਣੀ "ਤਜ਼ਕ-ਏ-ਜਹਾਂਗੀਰੀ" ਵਿੱਚ ਵੀ ਪੰਜਾਬ ਲਫ਼ਜ਼ ਵਰਤਿਆ ਹੈ। ਪੰਜਾਬ ਫ਼ਾਰਸੀ ਦੇ ਪੰਜ ਯਾਨੀ ਪੰਚ ਅਤੇ ਆਬ ਯਾਨੀ ਪਾਣੀ ਤੋਂ ਲਿਆ ਹੈ, ਜਿਸਦਾ ਮਤਲਬ ਪੰਜ ਦਰਿਆਵਾਂ ਦੀ ਧਰਤੀ ਬਣਦਾ ਹੈ। ਇਹ ਉਹ ਪੰਜ ਦਰਿਆ ਹਨ ਜਿਹੜੇ ਇਸ ਇਲਾਕੇ ਵਿੱਚ ਵਗਦੇ ਹਨ। ਅੱਜ ਕੱਲ੍ਹ ਦੋ ਦਰਿਆ (ਚਨਾਬ ਅਤੇ ਜੇਹਲਮ) ਪਾਕਿਸਤਾਨ ਵਿੱਚ ਹੀ ਵਗਦੇ ਹਨ। ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿੱਚ ਬਾਕੀ ਤਿੰਨ ਦਰਿਆਵਾਂ (ਸਤਲੁਜ, ਬਿਆਸ ਅਤੇ ਰਾਵੀ) ਦਾ ਪਾਣੀ ਵਗਦਾ ਹੈ, ਜਿਹੜੇ ਭਾਰਤ ਵਿੱਚੋ ਹੁੰਦੇ ਹੋਏ ਪਾਕਿਸਤਾਨ ਵਿੱਚ ਪ੍ਰਵੇਸ਼ ਕਰਦੇ ਹਨ। ਇਸ ਤੋਂ ਪਹਿਲਾਂ ਇਸ ਦਾ ਨਾਂ "ਸਪਤ ਸੰਧੂ" ਯਾਨੀ ਸੱਤ ਦਰਿਆਵਾਂ ਦੀ ਸਰਜ਼ਮੀਨ ਸੀ। "ਤਰੀਖ਼ ਜਿਹਲਮ" ਵਿੱਚ ਅੰਜੁਮ ਸੁਲਤਾਨ ਸ਼ਹਿਬਾਜ਼ ਨੇ ਲਿਖਿਆ ਹੈ ਕਿ ਸਪਤ ਦਾ ਮਤਲਬ ਸੱਤ ਤੇ ਸੰਧੂ ਦਾ ਮਤਲਬ ਦਰਿਆ ਹੈ।
ਸਫ਼ਰਨਾਮਿਆਂ ਦੀ ਪਰੰਪਰਾ ਸਾਹਿਤ ਵਿੱਚ ਆਦਿ ਕਾਲ ਤੋਂ ਚਲੀ ਆ ਰਹੀ ਹੈ। ਭਾਰਤੀ ਸਾਹਿਤ ਵਿੱਚ ਸਭ ਤੋਂ ਪਹਿਲਾ ਸਫ਼ਰਨਾਮਿਆਂ ਦੀ ਝਲਕ ਸੰਸਕ੍ਰਿਤ ਸਾਹਿਤ ਵਿੱਚ ਦੇਖਣ ਜਾਂ ਪੜ੍ਹਨ ਨੂੰ ਮਿਲਦੀ ਹੈ। ਪੂਰਵ ਇਤਿਹਾਸਕ ਕਾਲ ਵਿੱਚ ਮਨੁੱਖ ਦੀ ਯਾਤਰਾ ਕਰਨ ਦੀ ਪ੍ਰਵਿਰਤੀ ਦੀ ਅਨੇਕਾਂ ਉਦਾਹਰਨਾਂ ਮਿਲਦੀਆਂ ਹਨ। ਬੁੱਧ ਧਰਮ ਦੇ ਭਿਖਸ਼ੂ ਤੇ ਭਿਕਸ਼ਣੀਆਂ, ਜੈਨ ਮਤ ਦੇ ਦਿਗੰਬਰ ਆਮ ਜਨਤਾ ਵਿੱਚ ਧਰਮ ਦਾ ਪ੍ਰਚਾਰ ਕਰਨ ਲਈ ਦੂਰ-ਦੂਰ ਤੱਕ ਯਾਤਰਾ ਕਰਦੇ ਸਨ। ਕਾਲੀਦਾਸ ਦਾ ਵਿਭਿੰਨ ਦੇਸ਼ਾਂ ਦੇ ਪ੍ਰਕਿਰਤੀ ਚਿਤਰਨ ਤੋਂ ਉਸ ਦੀ ਯਾਤਰਾ ਮਨੋਵਿਰਤੀਆਂ ਦਾ ਪਤਾ ਲਗਦਾ ਹੈ। ਅਜਨਬੀ ਅਤੇ ਬੇਗਾਨੀਆਂ ਧਰਤੀਆਂ ਦੀ ਯਾਤਰਾ ਕਰਨਾ ਵੱਖਰੇ-ਵੱਖਰੇ ਸੱਭਿਆਚਾਰਾਂ ਨੂੰ ਦੇਖਣਾ ਘੋਖਣਾ ਮਨੁੱਖ ਦੀ ਸ਼ੁਰੂ ਤੋਂ ਪ੍ਰਵਿਰਤੀ ਰਹੀ ਹੈ। ਮੈਗਸਥਨੀਜ਼, ਹਿਊਨਸਾਂਗ, ਇਬਨ ਬਤੂਤਾ, ਫਾਹੀਆਨ ਆਦਿ ਸੈਲਾਨੀ ਵਿਸ਼ਵ ਭਰ ਵਿੱਚ ਪ੍ਰਸਿਧ ਰਹੇ ਹਨ। ਇਹਨਾਂ ਨੇ ਆਪਣੀਆਂ ਯਾਤਰਾਵਾਂ ਦਾ ਵਰਣਨ ‘ਸਫ਼ਰਨਾਮਿਆਂ` ਦੇ ਰੂਪ ਵਿੱਚ ਕੀਤਾ ਹੈ ਤਾਂ ਜੋ ਲੋਕ ਬੇਗਾਨੀਆਂ ਤੇ ਅਜਨਬੀ ਧਰਤੀਆਂ ਸੱਭਿਆਚਾਰਾਂ ਬਾਰੇ ਜਾਣ ਸਕਣ ਕਿਉਂਕਿ ਸਫ਼ਨਾਮਾ ਇੱਕ ਅਜਿਹੀ ਸਿਰਜਨ ਪ੍ਰਕਿਰਿਆ ਹੈ ਜਿਸ ਵਿੱਚ ਲੇਖਕ ਆਪਣੇ ਆਪ ਨਾਲ ਜੁੜੀਆਂ ਘਟਨਾਵਾਂ ਦੇ ਰਾਹੀਂ ਆਪਣੇ ਸਮੇਂ, ਸਥਾਨ ਅਤੇ ਦੇਸ਼ ਦੀਆਂ ਰਾਜਨੀਤਿਕ, ਸਮਾਜਿਕ, ਧਾਰਮਿਕ, ਸੱਭਿਆਚਾਾਰਕ ਪ੍ਰਸਥਿਤੀਆਂ ਦਾ ਗਿਆਨ ਕਰਾਵਉਂਦਾ ਹੈ। ਆਧੁਨਿਕ ਸਮੇਂ ਵਿੱਚ ਆਵਾਜਾਈ ਦੇ ਸਾਧਨਾਂ ਵਿੱਚ ਕ੍ਰਾਂਤੀ ਆਉਣ ਅਤੇ ਸੂਚਨਾ ਤਕਨਾਲੋਜੀ ਦੇ ਵਿਕਸਿਤ ਹੋਣ ਨਾਲ ਅਸੀਂ ਦੁਨੀਆ ਦੇ ਹਰ ਕੋਨੇ ਵਿਚਲੀਆਂ ਸਰਗਰਮੀਆਂ ਤੇ ਘਟਨਾਵਾਂ ਬਾਰੇ ਸੂਚਨਾ ਪ੍ਰਾਪਤ ਕਰ ਸਕਦੇ ਹਾਂ, ਪ੍ਰੰਤੂ ਮੱਧਕਾਲ ਵਿੱਚ ਅਜਿਹਾ ਸੰਭਵ ਨਹੀਂ ਸੀ। ਇਸ ਕਰਕੇ ਸਫ਼ਰਨਾਮੇ ਨੂੰ ਦੂਜੀਆਂ ਥਾਵਾਂ ਦੀਆਂ ਸੂਚਨਾਵਾਂ ਪ੍ਰਾਪਤ ਕਰਨ ਦਾ ਪ੍ਰਮਾਣਿਕ ਸ੍ਰੋਤ ਮੰਨਿਆ ਜਾਂਦਾ ਸੀ।
ਮਹਾਰਾਜਾ ਰਣਜੀਤ ਸਿੰਘ (13 ਨਵੰਬਰ 1780 – 27 ਜੂਨ 1839) ਸਿੱਖ ਸਾਮਰਾਜ ਦੇ ਬਾਨੀ ਅਤੇ ਪਹਿਲਾ ਮਹਾਰਾਜਾ ਸੀ, ਜਿਸਨੇ 1801 ਤੋਂ 1839 ਵਿੱਚ ਆਪਣੀ ਮੌਤ ਤੱਕ ਰਾਜ ਕੀਤਾ। ਉਸਨੇ 19ਵੀਂ ਸਦੀ ਦੇ ਆਰੰਭ ਵਿੱਚ ਉੱਤਰ-ਪੱਛਮੀ ਭਾਰਤੀ ਉਪ ਮਹਾਂਦੀਪ ਉੱਤੇ ਰਾਜ ਕੀਤਾ। ਉਹ ਬਚਪਨ ਵਿੱਚ ਚੇਚਕ ਤੋਂ ਬਚ ਗਿਆ ਪਰ ਆਪਣੀ ਖੱਬੀ ਅੱਖ ਦੀ ਨਜ਼ਰ ਗੁਆ ਬੈਠਾ। ਉਸਨੇ 10 ਸਾਲ ਦੀ ਉਮਰ ਵਿੱਚ ਆਪਣੇ ਪਿਤਾ ਦੇ ਨਾਲ ਆਪਣੀ ਪਹਿਲੀ ਲੜਾਈ ਲੜੀ ਸੀ।
ਪੰਜਾਬੀ ਸੱਭਿਆਚਾਰ ਤੋਂ ਭਾਵ ਪੰਜਾਬੀ ਲੋਕ-ਸਮੂਹ ਦੁਆਰਾ ਸਿਰਜੀ ਵਿਸ਼ੇਸ਼ ਜੀਵਨ-ਜਾਂਚ ਜਿਸ ਵਿੱਚ ਉਨ੍ਹਾ ਲੋਕਾਂ ਦਾ ਰਹਿਣ-ਸਹਿਣ, ਕਿੱਤੇ, ਰਸਮ-ਰਿਵਾਜ, ਰਿਸ਼ਤੇ-ਨਾਤੇ, ਪਹਿਰਾਵਾ, ਵਿਸ਼ਵਾਸ਼, ਕੀਮਤਾਂ, ਮਨੋਰੰਜਨ ਦੇ ਸਾਧਨ, ਭਾਸ਼ਾ ਅਤੇ ਲੋਕ-ਸਾਹਿਤ ਆਦਿ ਸ਼ਾਮਿਲ ਹੁੰਦੇ ਹਨ। ਹਰ ਇਕ ਕੌਮ ਜਾਂ ਜਨ-ਸਮੂਹ, ਜਿਹੜਾ ਸਮਾਜ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਉਸਦਾ ਆਪਣਾ ਇੱਕ ਸੱਭਿਆਚਾਰ ਹੁੰਦਾ ਹੈ, ਭਾਵੇਂ ਉਹ ਵਿਕਾਸ ਦੇ ਕਿਸੇ ਵੀ ਪੜਾਅ ਉੱਤੇ ਕਿਉ ਨਾ ਹੋਵੇ।
ਭਾਰਤ ਵਿੱਚ ਪੁਰਾਤੱਤਵ ਵਿਗਿਆਨ ਦਾ ਕੰਮ ਮੁੱਖ ਤੌਰ 'ਤੇ ਭਾਰਤੀ ਪੁਰਾਤੱਤਵ ਸਰਵੇਖਣ ਵਿਭਾਗ ਦੀ ਨਿਗਰਾਨੀ ਹੇਠ ਕੀਤਾ ਜਾਂਦਾ ਹੈ। 12ਵੀਂ ਸਦੀ ਦੇ ਭਾਰਤੀ ਵਿਦਵਾਨ ਕਲਹਣ ਦੀਆਂ ਲਿਖਤਾਂ ਵਿੱਚ ਸਥਾਨਕ ਪਰੰਪਰਾਵਾਂ ਦੀ ਰਿਕਾਰਡਿੰਗ, ਹੱਥ-ਲਿਖਤਾਂ, ਸ਼ਿਲਾਲੇਖਾਂ, ਸਿੱਕਿਆਂ ਅਤੇ ਦੀ ਜਾਂਚ ਕਰਨਾ ਸ਼ਾਮਲ ਹੈ, ਜਿਸ ਨੂੰ ਪੁਰਾਤੱਤਵ ਵਿਗਿਆਨ ਦੇ ਸਭ ਤੋਂ ਪੁਰਾਣੇ ਨਿਸ਼ਾਨਾਂ ਵਿੱਚੋਂ ਇੱਕ ਦੱਸਿਆ ਗਿਆ ਹੈ। ਉਸਦੀ ਇੱਕ ਮਹੱਤਵਪੂਰਨ ਰਚਨਾ ਰਾਜਤਰੰਗਨੀ ਹੈ ਅਤੇ ਇਸਨੂੰ ਭਾਰਤ ਦੀਆਂ ਪਹਿਲੀਆਂ ਇਤਿਹਾਸ ਦੀਆਂ ਕਿਤਾਬਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।
ਅਜਾਇਬਘਰ ਜਾਂ ਅਜਾਇਬਖ਼ਾਨਾ ਇੱਕ ਸੰਸਥਾ ਹੈ ਜੋ ਉਹਨਾਂ ਵਸਤਾਂ ਨੂੰ ਸੰਭਾਲਦੀ ਹੈ ਜਿਸ ਦੀ ਵਿਗਿਆਨਕ, ਕਲਾਤਮਿਕ, ਸੱਭਿਆਚਾਰਕ ਜਾਂ ਇਤਿਹਾਸਕ ਪੱਖ ਤੋਂ ਮਹੱਤਤਾ ਹੈ ਅਤੇ ਉਹਨਾਂ ਨੂੰ ਆਮ ਲੋਕਾਂ ਨੂੰ ਦਿਖਾਉਣ ਵਾਸਤੇ ਪੱਕੀ ਜਾਂ ਕੱਚੀ ਪਰਦਰਸ਼ਨੀ ਲਗਾਉਂਦੀ ਹੈ। ਲਗਭਗ ਸਾਰੇ ਹੀ ਅਜਾਇਬਘਰ ਵੱਡੇ ਸ਼ਹਿਰਾਂ ਵਿੱਚ ਮੌਜੂਦ ਹਨ, ਪਰ ਅੱਜ ਕਲ ਛੋਟੇ ਸ਼ਹਿਰ 'ਚ ਵੀ ਅਜਾਇਬਘਰ ਮੌਜੂਦ ਹੋਣ ਲੱਗੇ ਹਨ। ਇਹਨਾਂ ਦੀ ਮਹੱਤਤਾ ਖੋਜੀ ਵਿਦਿਆਰਥੀਆਂ ਅਤੇ ਆਪ ਲੋਕਾਂ ਨੂੰ ਜਾਣਕਾਰੀ ਦੇਣਾ ਹੈ। ਦੁਨੀਆ ਵਿੱਚ ਲਗਭਗ 55,000 ਅਜਾਇਬਘਰ ਹਨ।
ੴ (ਇੱਕ ਓਅੰਕਾਰ), ਜਿਸਨੂੰ ਏਕ ਓਂਕਾਰ ਵੀ ਕਿਹਾ ਜਾਂਦਾ ਹੈ (ਅੰਗ੍ਰੇਜ਼ੀ: Ik Onkar ਗੁਰਮੁਖੀ: ੴ ਜਾਂ ਇੱਕ ਓਂਕਾਰ; ਸ਼ਾਬਦਿਕ ਤੌਰ 'ਤੇ ਭਾਵ, "ਇੱਕ ਪਰਮਾਤਮਾ", ਇਸ ਲਈ "ਕੇਵਲ ਇੱਕ ਪਰਮਾਤਮਾ" ਜਾਂ ਇੱਕ ਸਿਰਜਣਹਾਰ ਹੈ" ਵਜੋਂ ਵਿਆਖਿਆ ਕੀਤੀ ਜਾਂਦੀ ਹੈ) ਸਿੱਖ ਧਰਮ ਵਿੱਚ ਇੱਕ ਵਾਕੰਸ਼ ਨਿਸ਼ਾਨ ਹੈ ਜੋ ਇੱਕ ਪਰਮ ਅਸਲੀਅਤ ਨੂੰ ਦਰਸਾਉਂਦਾ ਹੈ। ਇਹ ਸਿੱਖ ਧਾਰਮਿਕ ਦਰਸ਼ਨ ਦਾ ਇੱਕ ਕੇਂਦਰੀ ਸਿਧਾਂਤ ਹੈ।
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿੱਖਾਂ ਦੇ ਗਿਆਰਵੇਂ ਅਤੇ ਸਦੀਵੀ ਗੁਰੂ ਹਨ। ਇਹ 1469 ਤੋਂ ਲੈ ਕੇ 1708 ਤੱਕ ਸਿੱਖ ਗੁਰੂਆਂ ਦੇ ਸਮੇਂ ਰਚੀ ਅਤੇ ਇਕੱਤਰ ਕੀਤੀ ਬਾਣੀ ਦਾ 1430 ਅੰਗਾਂ (ਸਫਿਆਂ) ਵਾਲਾ ਇੱਕ ਵਿਸਥਾਰਮਈ ਗ੍ਰੰਥ ਹੈ। ਇਹ ਅਨੇਕਾਂ ਸ਼ਬਦਾਂ ਭਾਵ ਬਾਣੀ ਦਾ ਅੰਬਾਰ ਹੈ, ਜੋ ਕਿ ਰੱਬ ਦੇ ਗੁਣਾਂ ਅਤੇ ਉਸ ਦੇ ਨਾਮ ਜਪਣ ਦੇ ਕਾਰਨਾਂ ਦਾ ਵਰਨਣ ਕਰਦਾ ਹੈ। ਸਿੱਖਾਂ ਦੇ ਦਸਵੇਂ ਗੁਰੂ, ਸ੍ਰੀ ਗੁਰੂ ਗੋਬਿੰਦ ਸਿੰਘ (1666-1708) ਨੇ ਜੋਤੀ-ਜੋਤਿ ਸਮਾਉਣ ਵੇਲੇ ਆਪਣੀ ਗੁਰਿਆਈ ਆਦਿ ਗ੍ਰੰਥ ਨੂੰ ਦਿੱਤੀ ਅਤੇ ਇਸ ਕਰਕੇ ਨਾਮ ਗੁਰੂ ਗ੍ਰੰਥ ਸਾਹਿਬ ਹੋ ਗਿਆ। ਇਹ ਸਿੱਖਾਂ ਦਾ ਸਭ ਤੋਂ ਪਵਿੱਤਰ ਗ੍ਰੰਥ ਅਤੇ ਇੱਕੋ-ਇੱਕ ਸਦੀਵੀ ਸ਼ਬਦ-ਰੂਪੀ ਗੁਰੂ ਹੈ, ਜੋ ਕਿ ਸਿੱਖ ਗੁਰੂਆਂ ਅਤੇ ਹੋਰ ਸੰਤਾਂ-ਭਗਤਾਂ ਦੀਆਂ ਸਿੱਖਿਆਵਾਂ ਦਾ ਅੰਬਾਰ ਹੈ। ਅਰਦਾਸ ਦੇ ਸਰੋਤ ਜਾਂ ਮਾਰਗ-ਦਰਸ਼ਕ ਵਜੋਂ ਆਦਿ ਗ੍ਰੰਥ ਸਿੱਖੀ ਵਿੱਚ ਬੰਧਨਾ ਅਤੇ ਭਗਤੀ ਦਾ ਕੇਂਦਰੀ ਧੁਰਾ ਹੈ।
ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀ
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ (ਅੰਗ੍ਰੇਜ਼ੀ: Guru Granth Sahib Ji), ਸਿੱਖਾਂ ਦਾ ਕੇਂਦਰੀ ਧਾਰਮਿਕ ਗਰੰਥ ਹੈ, ਸਿੱਖ ਧਰਮ ਦੇ ਪ੍ਰਗਟ ਅਤੇ ਸਦੀਵੀ ਕਾਲ ਗੁਰੂ ਹਨ। ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਇਸ ਮਹਾਨ ਗ੍ਰੰਥ ਦਾ ਸੰਕਲਨ ਸੰਨ 1601 ਵਿੱਚ ਸ਼ੁਰੂ ਕੀਤਾ ਅਤੇ 2 ਅਗਸਤ 1604 ਨੂੰ ਸੰਪੰਨ ਕੀਤਾ। ਇਸ ਵਿਚ 1430 ਅੰਗ (ਪੰਨੇ) ਹਨ, ਜਿਨ੍ਹਾਂ ਵਿਚ 35 ਸੰਤਾਂ ਦੀ ਬਾਣੀ ਹੈ ਜਿਸ ਵਿਚ ਸਿੱਖ ਗੁਰੂ ਸਾਹਿਬ (6 ਗੁਰੂ), ਭਗਤ (15 ਭਗਤ), ਭੱਟ (11 ਭੱਟ) ਅਤੇ ਗੁਰਸਿੱਖ (3 ਗੁਰਸਿੱਖ) ਸ਼ਾਮਲ ਹਨ। ਇਹ ਦੁਨੀਆ ਦੀ ਇਕੋ ਇਕ ਧਾਰਮਿਕ ਲਿਪੀ ਹੈ ਜਿਸ ਵਿਚ ਦੂਜੇ ਧਰਮਾਂ, ਜਾਤੀਆਂ ਅਤੇ ਧਰਮਾਂ ਦੇ ਲੋਕਾਂ ਦੇ ਵਿਚਾਰ ਅਤੇ ਵਿਚਾਰਧਾਰਾ ਸ਼ਾਮਲ ਹੈ। ਇਸ ਵਿਚ ਆਪਣੇ ਆਪ ਸਿੱਖ ਗੁਰੂਆਂ ਦੀਆਂ ਸਿੱਖਿਆਵਾਂ ਵੀ ਸ਼ਾਮਲ ਹਨ ਅਤੇ ਇਸਦਾ ਪਹਿਲਾਂ ਸੰਸਕਰਣ ਭਾਈ ਗੁਰਦਾਸ ਜੀ ਅਤੇ ਦੂਸਰਾ ਸੰਸਕਰਣ ਭਾਈ ਮਨੀ ਸਿੰਘ ਜੀ ਦੁਆਰਾ ਲਿਖਿਆ ਗਿਆ ਸੀ। ਇਸ ਮਹਾਨ ਗ੍ਰੰਥ ਦੀ ਲੇਖਣੀ ਦਾ ਕਾਰਜ ਭਾਈ ਗੁਰਦਾਸ ਜੀ ਨੇ ਕੀਤਾ। ਇਸ ਵਿੱਚ ਪਹਿਲਾਂ ਪੰਜ ਗੁਰੂਆਂ ਦੀ ਬਾਣੀ ਦਰਜ ਸੀ; ਬਾਅਦ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਸ ਵਿੱਚ 1705 ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਸ਼ਾਮਲ ਕੀਤੀ।
ਭਾਈ ਵੀਰ ਸਿੰਘ (5 ਦਸੰਬਰ 1872 – 10 ਜੂਨ 1957) ਇੱਕ ਭਾਰਤੀ ਕਵੀ, ਵਿਦਵਾਨ, ਅਤੇ ਸਿੱਖ ਪੁਨਰ-ਸੁਰਜੀਤੀ ਲਹਿਰ ਦੇ ਸ਼ਾਸਤਰੀ ਸਨ, ਜਿਨ੍ਹਾਂ ਨੇ ਪੰਜਾਬੀ ਸਾਹਿਤਿਕ ਪਰੰਪਰਾ ਦੇ ਨਵੀਨੀਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਸਿੰਘ ਦੇ ਯੋਗਦਾਨ ਇੰਨੇ ਮਹੱਤਵਪੂਰਨ ਅਤੇ ਪ੍ਰਭਾਵਸ਼ਾਲੀ ਸਨ ਕਿ ਉਨ੍ਹਾਂ ਨੂੰ ਭਾਈ ਵਜੋਂ ਮਾਨਤਾ ਪ੍ਰਾਪਤ ਹੋਈ। ਇਹ ਸਨਮਾਨ ਅਕਸਰ ਉਨ੍ਹਾਂ ਲੋਕਾਂ ਨੂੰ ਦਿੱਤਾ ਜਾਂਦਾ ਹੈ, ਜਿਨ੍ਹਾਂ ਨੂੰ ਸਿੱਖ ਧਰਮ ਦਾ ਸੰਤ ਮੰਨਿਆ ਜਾ ਸਕਦਾ ਹੈ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੁਨੀਆ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਦਰਦਨਾਕ ਘਟਨਾ ਤੇ ਦਿਲ ਨੂੰ ਕੰਬਾ ਦੇਣ ਵਾਲਾ ਘੋਰ ਪਾਪ ਦਾ ਸਾਕਾ ਹੈ। ਇੱਕ ਪਾਸੇ ਇਹ ਘਟਨਾ ਮਨੁੱਖੀ ਦਰਿੰਦਗੀ ਦਾ ਘਿਨਾਉਣਾ ਚਿੱਤਰ ਪੇਸ਼ ਕਰਦੀ ਹੈ, ਦੂਜੇ ਪਾਸੇ ਸਾਹਿਬਜ਼ਾਦਿਆਂ ਦੇ ਅੰਦਰ ਜੂਝ ਮਰਨ ਅਤੇ ਸਿੱਖੀ ਸਿਦਕ ਦੀ ਭਾਵਨਾ ਨਾਲ, ਜ਼ੁਲਮ ਤੇ ਤਸ਼ੱਦਦ ਵਿਰੁੱਧ, ਧਾਰਮਿਕ ਸੁਤੰਤਰਤਾ ਲਈ ਡਟ ਕੇ ਮੁਕਾਬਲਾ ਕਰਨ ਦੇ ਸਿਖਰ ਨੂੰ ਪ੍ਰਗਟ ਕਰਦੀ ਹੈ।
ਸ਼ਹੀਦ ਬਾਬਾ ਦੀਪ ਸਿੰਘ ਜੀ (26 ਜਨਵਰੀ 1682 - 13 ਨਵੰਬਰ 1757) ਸਿੱਖਾਂ ਵਿੱਚ ਸਿੱਖ ਧਰਮ ਦੇ ਸਭ ਤੋਂ ਪਵਿੱਤਰ ਸ਼ਹੀਦਾਂ ਵਿੱਚੋਂ ਇੱਕ ਵਜੋਂ ਸਤਿਕਾਰੇ ਜਾਂਦੇ ਹਨ। ਉਹਨਾਂ ਨੂੰ ਸਿੱਖ ਗੁਰੂਆਂ ਦੀਆਂ ਸਿੱਖਿਆਵਾਂ ਪ੍ਰਤੀ ਉਹਨਾਂ ਦੀ ਕੁਰਬਾਨੀ ਅਤੇ ਸ਼ਰਧਾ ਲਈ ਯਾਦ ਕੀਤਾ ਜਾਂਦਾ ਹੈ। ਉਹ ਗੁਰੂ ਗੋਬਿੰਦ ਸਿੰਘ ਜੀ ਵੇਲੇ ਦੇ ਇੱਕ ਪ੍ਰਮੁੱਖ ਸਿੱਖ ਵਿਦਵਾਨ, ਆਗੂ ਅਤੇ ਜੰਗੀ ਜਰਨੈਲ ਸਨ। ਬਾਬਾ ਦੀਪ ਸਿੰਘ ਮਿਸਲ ਸ਼ਹੀਦਾਂ ਤਰਨਾ ਦਲ ਦੇ ਪਹਿਲੇ ਮੁਖੀ ਸਨ - ਜੋ ਕਿ ਸ਼੍ਰੋਮਣੀ ਪੰਥ ਅਕਾਲੀ ਬੁੱਧ ਦਲ ਦੇ ਉਸ ਸਮੇਂ ਦੇ ਮੁਖੀ ਨਵਾਬ ਕਪੂਰ ਸਿੰਘ ਦੁਆਰਾ ਸਥਾਪਿਤ ਖਾਲਸਾ ਫੌਜ ਦਾ ਇੱਕ ਕ੍ਰਮ ਸੀ। ਦਮਦਮੀ ਟਕਸਾਲ ਇਹ ਵੀ ਕਹਿੰਦੀ ਹੈ ਕਿ ਉਹ ਉਹਨਾਂ ਦੇ ਕ੍ਰਮ ਦੇ ਪਹਿਲੇ ਮੁਖੀ ਸਨ। ਸਿੱਖਾਂ ਦੁਆਰਾ ਉਹਨਾਂ ਨੂੰ 18ਵੀਂ ਸਦੀ ਦੇ ਆਪਣੇ ਮਹੱਤਵਪੂਰਨ ਸ਼ਹੀਦਾਂ ਵਿੱਚੋਂ ਇੱਕ ਵਜੋਂ ਯਾਦ ਕੀਤਾ ਜਾਂਦਾ ਹੈ।
ਜੀਵਨੀ ਸਾਹਿਤ ਵਿਵਿਧ ਭਾਂਤ ਦੀ ਵਾਰਤਕ ਰਚਨਾ ਹੈ, ਜਿਸ ਦਾ ਮੂਲ ਆਧਾਰ ਮਨੁੱਖ ਦੀ ਸੈ੍ਵ-ਪ੍ਰਗਟਾਉ ਦੀ ਰੁਚੀ ਅਤੇ ਇੱਕ ਦੂਜੇ ਬਾਰੇ ਜਾਨਣ ਦੀ ਇੱਛਾ ਤੇ ਦਿਲਚਸਪੀ ਹੈ। ਇਨ੍ਹਾਂ ਰਚਨਾਵਾਂ ਦਾ ਮੰਤਵ ਲੇਖਕ/ਨਾਇਕ ਦੇ ਵਿਅਕਤੀਤਵ ਦੀ ਪੁਨਰ ਉਸਾਰੀ ਕਰਨਾ ਅਤੇ ਉਸਦੇ ਜੀਵਨ ਬਿੰਬ ਦਾ ਨਿਰਮਾਣ ਕਰਨਾ ਹੈ, ਮੈਂ ਇਨ੍ਹਾਂ ਰਚਨਾਵਾਂ ਵਿੱਚ ਕਿਸੇ ਉੱਚ ਸ਼ਖ਼ਸੀਅਤ ਦੀ ਵਿਲੱਖਣਤਾ ਉੱਤਸਤਾ, ਸੰਘਰਸ, ਅਨੁਭਵ, ਪ੍ਰਾਪਤੀ ਆਦਿ ਦੇ ਦਿਗ ਦਰਸ਼ਨ ਹੁੰਦੇ ਹਨ। ਜੀਵਨੀ ਸਾਹਿਤ ਦੇ ਅਗਾਂਹ ਕਈ ਰੂਪ-ਉਪਰੂਪ ਹਨ। ਜਿਵੇਂ:- 1. ਜੀਵਨੀ ਜੋ ਕਿਸੇ ਲੇਖਕ ਵਲੋਂ ਕਿਸੇ ਮਹਾਨ ਵਿਅਕਤੀ ਜਾਂ ਨਾਇਕ ਦੇ ਜੀਵਨ ਅਤੇ ਵਿਅਕਤੀਤਵ ਦੀ ਪੁਨਰ ਉਸਾਰੀ ਕਰਨ ਵਾਲੀ ਸਾਹਿਤਕ ਰਚਨਾ ਹੈ। 2. ਸੰਸਮਰਣ ਜਾਂ ਯਾਦਾਂ: ਇਥੇ ਖ਼ੁਦ ਨਾਇਕ ਜਾਂ ਲੇਖਕ ਆਪਣੀਆਂ ਯਾਦਾਂ ਦੇ ਆਧਾਰ ’ਤੇ ਸਾਹਿਤਿਕ ਰਚਨਾ ਕਰਦਾ ਹੈ। 3. ਰੇਖਾ ਚਿੱਤਰ: ਇਸ ਵਿੱਚ ਵੀ ਆਪਣੇ ਜਾਂ ਕਿਸੇ ਹੋਰ ਦੇ ਜੀਵਨ ਜਾਂ ਸੁਭਾਅ ਅਤੇ ਪ੍ਰਭਾਵ ਆਦਿ ਦਾ ਆਂਸ਼ਿਕ ਜਾਂ ਪ੍ਰਤਿਨਿਧ ਪੱਖਾਂ ਦਾ ਚਿੱਤਰ ਪੇਸ਼ ਕੀਤਾ ਜਾਂਦਾ ਹੈ। 4. ਮੁਲਾਕਾਤ: ਇਥੇ ਮੁਲਾਕਾਤ ਜਾਂ ਇੰਟਰਵਿਊ ਆਦਿ ਦੇ ਆਧਾਰ ’ਤੇ ਕਿਸੇ ਸਿਰਕੱਢ ਸ਼ਖ਼ਸੀਅਤ ਦੇ ਪੱਖ ਅਤੇ ਪ੍ਰਭਾਵ ਆਦਿ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। 5. ਡਾਇਰੀ: ਇਸ ਵਿੱਚ ਰੋਜ਼ਾਨਾ ਦੇ ਜੀਵਨ ਅਨੁਭਵਾਂ ਨੂੰ ਡਾਇਰੀ ਬੱਧ ਢੰਗ ਰਾਹੀਂ ਪੇਸ਼ ਕੀਤਾ ਜਾਂਦਾ ਹੈ। ਪੰਜਾਬੀ ਵਿੱਚ ਜੀਵਨੀ ਰਚਨਾ ਦਾ ਆਰੰਭ ਮੱਧਕਾਲੀਨ ਵਾਰਤਕ ਵਿੱਚ ਜਨਮਸਾਖੀ, ਬਚਨ ਆਦਿ ਦੇ ਰੂਪ ਵਿੱਚ ਹੋਇਆ, ਜਦ ਕਿ ਆਧੁਨਿਕ ਜੀਵਨੀ-ਰੂਪ ਦਾ ਆਰੰਭ ਵੀਹਵੀਂ ਸਦੀ ਦੀ ਵਾਰਤਕ ਵਿੱਚ ਭਾਈ ਵੀਰ ਸਿੰਘ ਦੀਆਂ ਰਚਨਾਵਾਂ ਤੋਂ ਹੋਇਆ ਅਤੇ ਇਹ ਰੂਪ ਅਗਾਂਹ ਖਾਸਾ ਵਿਕਸਿਤ ਵੀ ਹੋਇਆ। ਆਧੁਨਿਕ ਪੰਜਾਬੀ ਸਾਹਿਤ ਵਿੱਚ ਜੀਵਨੀ ਰੂਪ ਦੀ ਰਚਨਾ ਏਨੀ ਪ੍ਰੱਫੁਲਿਤ ਹੋਈ ਹੈ ਕਿ ਅੱਜ 600 ਤੋਂ ਵੀ ਵੱਧ ਰਚਨਾਵਾਂ ਇਸ ਵਰਗ ਵਿੱਚ ਆਉਂਦੀਆਂ ਹਨ ਅਤੇ ਪ੍ਰਾਪਤ ਹਨ। ਮੱਧ ਕਾਲ ਦੇ ਸਾਹਿਤ ਵਾਂਗ ਆਧੁਨਿਕ ਕਾਲ ਵਿੱਚ ਜੀਵਨੀ ਸਾਹਿਤ ਦੀ ਪਰੰਪਰਾ ਵਿਕਿਸਿਤ ਹੋਈ ਹੈ। ਪ੍ਰਧਾਨ ਰੂਪ ਵਿੱਚ ਜੋ ਜੀਵਨੀਆਂ ਲਿਖੀਆਂ ਗਈਆਂ ਹਨ। ਉਹਨਾਂ ਨੂੰ ਦੋ ਮੁੱਖ ਸ਼੍ਰੇਣੀਆਂ ਵਿੱਚ ਵੰਡਿਆ ਜਾ ਸਕਦਾ ਹੈ। (ੳ) ਇਤਿਹਾਸਕ ਜੀਵਨੀਆਂ (ਅ) ਸਾਹਿਤਕ ਜੀਵਨੀਆਂ (ੳ) ਇਤਿਹਾਸਕ ਜੀਵਨੀਆਂ ਵਿੱਚ ਕਿਸੇ ਵਿਸ਼ੇਸ਼ ਵਿਅਕਤੀ ਦੇ ਜੀਵਨ ਸਮਾਚਾਰ ਤੇ ਪ੍ਰਮਾਣਿਕ ਤੱਥਾਂ ਨੂੰ ਉਸ ਕਾਲ ਦੇ ਵਾਸਤਵਿਕ ਪਿਛੋਕੜ ਵਿੱਚ ਰੱਖ ਕੇ ਪੇਸ਼ ਕੀਤਾ ਜਾਂਦਾ ਹੈ। ਬਾਬਾ ਪ੍ਰੇਮ ਸਿੰਘ ਹੋਤੀ ਕਰਤਾ ‘ਜੀਵਨ ਬਿਰਤਾਂਤ ਸ੍ਰ: ਹਰੀ ਸਿੰਘ ਨਲੂਆਂ, ‘ਜੀਵਨ ਬਿਰਤਾਂਤ ਮਹਾਰਾਜਾ ਰਣਜੀਤ ਸਿੰਘ, ‘ਜੀਵਨ ਬਿਰਤਾਂਤ ਕੰਵਰ ਨੋਨਿਹਾਲ ਸਿੰਘ ਕਰਤਾ, ‘ਸ੍ਰ: ਸ਼ਾਮ ਸਿੰਘ ਅਵਾਰੀ ਤੇ ਬਾਬਾ ਬੰਦਾ ਬਹਾਦਰ’ ਇਤਿਹਾਸਕ ਜੀਵਨੀ ਕਾਗ ਵਿੱਚ ਮੁੱਖ ਲੇਖਕ ਹਨ। (ਅ) ਸਾਹਿਤਕ ਜੀਵਨੀਆਂ ਵਿੱਚ ਸਾਹਿਤਕ ਸ਼ੈਲੀ ਅੰਗ ਹੁੰਦਾ ਹੈ। ਭਾਈ ਵੀਰ ਸਿੰਘ ਦੇ ਚਮਤਕਾਰ ਰੂਪੀ ਗ੍ਰੰਥ ਜਨਮ ਸਾਖੀਆਂ ਦੀ ਸ਼ੈਲੀ ਦਾ ਆਧੁਨਿਕ ਵਿਸਤਾਰ ਹਨ। ਪਰ ਇੱਕ ਆਦਰਸ਼ਕ ਗੱਦਕਾਰ ਦੀ ਸਾਹਿਤਕ ਘਾਲਣਾ ਜਿਸ ਤਰ੍ਹਾਂ ਇੱਥੇ ਸਫਲ ਹੋਈ ਹੈ, ਉਹ ਆਪਦੀ ਮਿਸਾਲ ਆਪ ਹੈ। ਇਸੇ ਲਈ ਤਿੰਨੇ ਗ੍ਰੰਥ ਪੰਜਾਬੀ ਗੱਦ ਸਾਹਿਤ ਦਾ ਸਰਵ ਉੱਤਮ ਵਿਸ਼ਾ ਹਨ ਕੁਝ ਜੀਵਨੀਆਂ ਤੇ ਜਨਮ ਸਾਖੀਆਂ ਭਗਤ ਨਾਮਦੇਵ ਤੇ ਕਬੀਰ ਜੀ ਦੀਆਂ ਵੀ ਲਿਖੀਆਂ ਗਈਆਂ ਹਨ। ਜਿੰਨਾਂ ਦਾ ਲਿਖਣ ਦਾ ਢੰਗ ਸਾਧਾਰਣ ਪੱਧਰ ਦਾ ਹੈ। ਕੁਝ ਸਾਹਿਤਕਾਰਾਂ ਦੀਆਂ ਜੀਵਨੀਆਂ ਵੀ ਲਿਖੀਆਂ ਗਈਆਂ ਹਨ। ਜਿੰਨਾ ਵਿਚੋਂ ਭਾਈ ਮੋਹਨ ਸਿੰਘ ਵੈਦ ਦੀ ਜੀਵਨੀ ਜੋ ਮੁਨਸ਼ਾ ਸਿੰਘ ਦੁਖੀ ਤੇ ਸ.ਸ. ਅਮੋਲ ਨੇ ਲਿਖੀਆਂ ‘ਇਕ ਸੁਨਹਿਰੀ ਦਿਲ’ (ਡਾ. ਦੀਵਾਨ ਸਿੰਘ ਕਾਲੇਪਾਣੀ ਦੀ ਜੀਵਨੀ) ਹਰਿਦਿਆਲ ਸਿੰਘ ਨੇ ਤੇ ‘ਗਜ ਹੰਸ’ (ਜੀਵਨੀ ਪ੍ਰੋ ਪੂਰਨ ਸਿੰਘ ਕਿਰਪਾਲ ਕਸੇਲ ਨੇ ਲਿਖੀਆਂ ਹਨ। ਏਸੇ ਕਾਲ ਵਿੱਚ ਕੁਝ ਲੇਖਕਾਂ ਦੇ ਰੇਖਾ ਚਿੱਤਰ ਤੇ ਮੁਲਾਕਾਤਾਂ ਵੀ ਛਾਪੀਆ ਜੋ ਉਹਨਾਂ ਦੀ ਰਚਨਾ ਤੇ ਸੁਭਾਅ ਉੱਤੇ ਅੰਸ਼ਕ ਪ੍ਰਕਾਸ਼ ਪਾਉਣ ਵਿੱਚ ਸਹਾਈ ਹੋਈਆਂ ਹਨ ਦੇਵਿੰਦਰ ਸਤਿਆਰਥੀ ਦੀ ਪੁਸਤਕ ‘ਦੰਦ ਕਥਾ’ ਵੀ ਇੱਕ ਅਜਿਹੀ ਵਿਅੰਗ-ਆਤਮਕ ਅਤੇ ਵਾਸਤਵਿਕ ਭਾਂਤ ਦੀ ਰਚਨਾ ਹੈ। 1. 1850 ਤੋਂ 1900 ਈਂ ਤਕ ਪੰਜਾਬੀ ਵਿੱਚ ਮੁੱਖ ਰੂਪ ਵਿੱਚ ਧਾਰਮਿਕ ਜੀਵਨੀਆਂ ਦੀ ਰਚਨਾ ਹੋਈ ਸੀ। ਜਿਹਨਾਂ ਦਾ ਕੇਂਦਰ ਸਿੱਖ ਗੁਰੂ ਸਾਹਿਬਾਨ, ਜਾਂ ਹੋਰ ਧਾਰਮਿਕ ਮਹਾਪੁਰਸ਼ ਸਨ। ਇਨ੍ਹਾਂ ਦਾ ਉਦੇਸ਼ ਧਾਰਮਿਕ-ਨੈਤਿਕ ਆਦਰਸ਼ ਅਤੇ ਉਪਦੇਸ਼ ਆਦਿ ਉੇਤੇ ਆਧਾਰਿਤ ਸੀ ਇਥੇ ਇਸ ਕਾਲ ਦੀਆਂ ਪ੍ਰਮੁੱਖ ਜੀਵਨੀ ਰਚਨਾਵਾਂ ਦਾ ਵਰਣਨ/ਵਿਵਰਣ ਪੇਸ਼ ਕੀਤਾ ਜਾਂਦਾ ਹੈ। ਗਿਆਨੀ ਹਜ਼ਾਰਾ ਸਿੰਘ ਰਚਿਤ ‘ਸੂਰਜ ਪ੍ਰਕਾਸ਼ ਚੁਗੰਣਕਾ’। ਗਿਆਨੀ ਗਿਆਨ ਸਿੰਘ ਦੀ ਰਚਨਾ ‘ਸ੍ਰੀ ਭੁਪਿੰਦਰਾ ਨੰਦ,’ ਜੋ ਬੜ੍ਹੀ ਸਰਲ ਤੇ ਸਪਸ਼ਟ ਸ਼ੈਲੀ ਵਿੱਚ ਲਿਖੀ ਜੀਵਨੀ ਹੈ। ਗਿਆਨੀ ਦੱਤ ਸਿੰਘ ਦੀਆਂ ਜੀਵਨੀ ਰਚਨਾਵਾਂ ‘ਜਨਮਸਾਖੀ ਸ੍ਰੀ ਗੁਰੂ ਨਾਨਕ ਹਰਿਕ੍ਰਿਸਨ ਜੀ, ਭਾਈ ਤਾਰੂ ਸਿੰਘ ਦੀ ਸ਼ਹੀਦੀ, ‘ਜੀਵਨੀ ਕਥਾ ਸ੍ਰੀ ਗੁਰੂ ਤੇਗ ਬਹਾਦਰ ਜੀ’ ਆਦਿ ਪ੍ਰਾਪਤ ਹਨ। ਡਾ.
ਨਿਬੰਧ ਆਧੁਨਿਕ ਯੁੱਗ ਦੀ ਵਾਰਤਕ ਵਿੱਚ ਨਿਬੰਧ ਦਾ ਵਿਸ਼ੇਸ ਸਥਾਨ ਹੈ।ਇਸਦਾ ਜਨਮ ਅਤੇ ਵਿਕਾਸ ਵੀ ਇਸੇ ਯੁੱਗ ਵਿੱਚ ਹੋਇਆ ਹੈ।ਇਸਨੂੰ ਵਾਰਤਕ ਸਾਹਿਤ ਦੀ ਪ੍ਰੋੜਤਾ ਦੀ ਕਸਵੱਟੀ ਵੀ ਮੰਨਿਆਂ ਜਾਂਦਾ ਹੈ। ਨਿਬੰਧ ਕਿਸੇ ਵਸਤੂ,ਵਿਅਕਤੀ,ਘਟਨਾ ਜਾਂ ਸਿਧਾਂਤ ਦੇ ਸਬੰਧ ਵਿੱਚ ਆਪਣੇ ਵਿਚਾਰਾਂ ਨੂੰ ਲਿਪੀਬੱਧ ਕਰਨ ਦਾ ਨਾਂ ਹੈ।ਇਸ ਰਚਨਾ ਵਿੱਚ ਵਿਚਾਰਾਂ ਤੇ ਬੁੱਧੀ ਤੱਤਾਂ ਦੀ ਪ੍ਰਧਾਨਤਾ ਹੁੰਦੀ ਹੈ।ਮਨ ਦਿਮਾਗ ਦੇ ਅਧੀਨ ਕੰਮ ਕਰਦਾ ਹੈ। ਲੇਖਕ ਇਸ ਵਿੱਚ ਆਪਣੇ ਭਾਵਾਂ ਦੀ ਚਾਸ਼ਨੀ ਰੋਚਕ ਰੁਚੀ ਦੀ ਤ੍ਰਿਪਤੀ ਲਈ ਮਿਲਾਉਦਾ ਹੈ।,
ਮਨੁੱਖੀ ਪ੍ਰਤੀਰੋਧਤਾ-ਘਾਟ ਵਾਇਰਸ ਲਾਗ/ਪ੍ਰਾਪਤ-ਕੀਤਾ ਪ੍ਰਤੀਰੋਧਤਾ-ਘਾਟ ਰੋਗ-ਲੱਛਣ(ਅੰਗਰੇਜ਼ੀ: Human Immunodeficiency Virus Infection/Acquired Immunodeficiency Syndromeਜਾਂ ਐੱਚ.ਆਈ.ਵੀ./ਏਡਜ਼)ਮਨੁੱਖੀ ਰੋਗ-ਪ੍ਰਤੀਰੋਧੀ ਪ੍ਰਣਾਲੀ ਦਾ ਰੋਗ ਹੈ ਜੋ ਮਨੁੱਖੀ ਪ੍ਰਤੀਰੋਧਤਾ-ਘਾਟ ਵਾਇਰਸ (HIV) ਰਾਹੀਂ ਫੈਲਦਾ ਹੈ। ਮੁਢਲੀ ਲਾਗ ਸਮੇਂ ਇਨਸਾਨ ਨੂੰ ਨਜ਼ਲਾ ਵਰਗੀ ਬਿਮਾਰੀ ਮਹਿਸੂਸ ਹੋ ਸਕਦੀ ਹੈ। ਵਿਸ਼ੇਸ਼ ਤੌਰ ਉੱਤੇ ਇਸ ਤੋਂ ਬਾਅਦ ਬਿਨਾਂ ਕਿਸੇ ਲੱਛਣਾਂ ਵਾਲਾ ਲੰਮਾ ਸਮਾਂ ਆਉਂਦਾ ਹੈ। ਫੇਰ ਜਿਵੇਂ-ਜਿਵੇਂ ਬਿਮਾਰੀ ਅੱਗੇ ਵਧਦੀ ਹੈ, ਇਹ ਮੱਨੁਖ ਦੀ ਪ੍ਰਤੀਰੋਧੀ ਪ੍ਰਨਾਲੀ ਨਾਲ਼ ਹੋਰ ਛੇੜਛਾੜ ਕਰਨ ਲੱਗ ਪੈਂਦੀ ਹੈ ਜਿਸ ਕਰ ਕੇ ਮਨੁੱਖ ਨੂੰ ਹੋਰ ਕਈ ਲਾਗਾਂ ਲੱਗਣ ਦਾ ਖ਼ਤਰਾ ਵਧ ਜਾਂਦਾ ਹੈ ਜਿਵੇਂ ਕਿ ਮੌਕਾਪ੍ਰਸਤ ਛੂਤਾਂ ਅਤੇ ਗਿਲ੍ਹਟੀਆਂ, ਜੋ ਕਿਰਿਆਸ਼ੀਲ ਪ੍ਰਤੀਰੋਧੀ ਪ੍ਰਣਾਲੀ ਵਾਲੇ ਮਨੁੱਖਾਂ ਨੂੰ ਹਾਨੀ ਨਹੀਂ ਕਰਦੀਆਂ।
ਸਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣ ਨੂੰ ਮੁੱਖ ਰੱਖ ਕੇ ਬਹੁਤ ਸਾਰੇ ਵਿਦਵਾਨਾਂ ਨੇ ਇਸ ਨੂੰ ਬਿਆਨਿਆ ਹੈ। 'ਸਭਿਆਚਾਰ' ਸ਼ਬਦ ਮੂਲ ਰੂਪ ਵਿੱਚ ਦੋ ਸ਼ਬਦਾਂ "ਸਭਿਯ+ਆਚਾਰ" ਦਾ ਸਮਾਸ ਹੈ, ਪੰਜਾਬੀ ਭਾਸ਼ਾ ਵਿੱਚ ਇਹ ਹਿੰਦੀ ਭਾਸ਼ਾ ਦੇ ਸ਼ਬਦ ਸੰਸਕ੍ਰਿਤੀ ਦੇ ਪਰਿਆਇ ਵਜੋਂ ਪ੍ਰਚਲਿਤ ਹੈ। ਅੰਗਰੇਜ਼ੀ ਭਾਸ਼ਾ ਵਿੱਚ ਇਸਦਾ ਸਮਾਨਾਰਥਕ ਸ਼ਬਦ 'Culture' ਮੰਨਿਆ ਜਾਂਦਾ ਹੈ। "Culture" ਵੀ ਮੂਲ ਰੂਪ ਵਿੱਚ ਲਾਤੀਨੀ ਭਾਸ਼ਾ ਦੇ ਸ਼ਬਦ "Cultura"' ਤੋਂ ਫਰਾਂਸੀਸੀ ਭਾਸ਼ਾ ਰਾਹੀਂ ਅੰਗਰੇਜ਼ੀ ਵਿੱਚ ਆਇਆ। ਜਿਥੇ ਇਸਦੇ ਸ਼ਾਬਦਿਕ ਅਰਥ ਵਿਸ਼ੇਸ਼ ਪ੍ਰਕਾਰ ਦੇ ਵਿਕਾਸ ਜਾਂ ਉਪਜਾਊ ਕਾਰਜ ਦੇ ਹਨ। ਸਭਿਆਚਾਰ ਤਿੰਨ ਸਬਦਾਂ "ਸ +ਭੈ+ਆਚਾਰ" ਦਾ ਮੇਲ ਹੈ। 'ਸ' ਦਾ ਅਰਥ ਪੂਰਵ, 'ਭੈ' ਦਾ ਅਰਥ ਨਿਯਮ, 'ਆਚਾਰ' ਦਾ ਅਰਥ ਵਿਵਹਾਰ ਤੇ ਵਿਹਾਰ ਹੈ। ਇਸ ਤਰ੍ਹਾਂ ਪੂਰਵ ਨਿਸ਼ਚਿਤ ਨੇਮਾਂ ਦੁਆਰਾ ਕੀਤਾ ਗਿਆ ਵਿਵਹਾਰ ਤੇ ਵਿਹਾਰ ਸਭਿਆਚਾਰ ਹੈ।
ਸੁਖਮਨੀ ਸਾਹਿਬ (ਅੰਗਰੇਜ਼ੀ: Sukhmani Sahib), ਜਿਸਨੂੰ ਗ੍ਰੰਥ ਵਿੱਚ ਗਉੜੀ ਸੁਖਮਨੀ ਦੇ ਸਿਰਲੇਖ ਹੇਠ ਵੀ ਜਾਣਿਆ ਜਾਂਦਾ ਹੈ (ਜਿਸ ਗੌਰੀ ਰਾਗ ਸੰਗੀਤਕ ਮਾਪ ਦੇ ਨਾਮ ਤੇ ਰੱਖਿਆ ਗਿਆ ਹੈ), ਆਮ ਤੌਰ 'ਤੇ ਇਸਦਾ ਅਰਥ ਹੈ ਸ਼ਾਂਤੀ ਦੀ ਪ੍ਰਾਰਥਨਾ, ਇਹ 192 ਪਦਾਂ (10 ਭਜਨਾਂ ਦੇ ਪਉੜੀਆਂ) ਦੀ ਬਾਣੀ ਦਾ ਇੱਕ ਸਮੂਹ ਹੈ ਜੋ ਪਵਿੱਤਰ ਗੁਰੂ ਗ੍ਰੰਥ ਸਾਹਿਬ ਵਿੱਚ ਮੌਜੂਦ ਹਨ, ਜੋ ਕਿ ਮੁੱਖ ਗ੍ਰੰਥ ਅਤੇ ਅੰਗ 262 ਤੋਂ ਅੰਗ 296 (ਲਗਭਗ 35 ਗਿਣਤੀ) ਤੱਕ ਸਿੱਖ ਧਰਮ ਦੇ ਜੀਵਤ ਗੁਰੂ ਹਨ। ਇਹ ਗੁਰਬਾਣੀ ਪਾਠ (ਗੁਰੂਆਂ ਦੀ ਲਿਖਤ) 5ਵੇਂ ਗੁਰੂ, ਗੁਰੂ ਅਰਜਨ ਦੇਵ (1563–1606) ਦੁਆਰਾ ਲਗਭਗ 1602 ਵਿੱਚ ਅੰਮ੍ਰਿਤਸਰ ਵਿਖੇ ਲਿਖਿਆ ਗਿਆ ਸੀ। ਗੁਰੂ ਅਰਜਨ ਦੇਵ ਜੀ ਨੇ ਸਭ ਤੋਂ ਪਹਿਲਾਂ ਭਾਰਤ ਦੇ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਗੁਰਦੁਆਰਾ ਬਰਥ ਸਾਹਿਬ ਵਿਖੇ ਬਾਣੀ ਦਾ ਪਾਠ ਕੀਤਾ ਸੀ।
ਪੰਜਾਬੀ ਸੂਫ਼ੀ ਕਾਵਿ ਪੰਜਾਬੀ ਸਾਹਿਤ, ਇਤਿਹਾਸ ਅਤੇ ਸੱਭਿਆਚਾਰ ਦਾ ਵਡਮੁੱਲਾ ਅਤੇ ਗੌਰਵਮਈ ਸਰਮਾਇਆ ਹੈ। ਪੰਜਾਬੀ ਸੂਫ਼ੀ ਕਵੀ ਮੁਸਲਮਾਨ ਹੋਣ ਦੇ ਨਾਤੇ ਵੀ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਪਸੰਦ ਕਰਦੇ ਸਨ। ਇਸ ਕਰਕੇ ਉਹਨਾਂ ਆਪਣੇ ਸੂਫ਼ੀਆਨਾ ਵਿਚਾਰਾਂ ਦਾ ਪ੍ਰਗਟਾਵਾ ਪੰਜਾਬੀ ਵਿੱਚ ਹੀ ਕੀਤੀ। ਸੂਫ਼ੀ ਮੱਤ ਅਤੇ ਸੂਫ਼ੀ ਦਰਸ਼ਨ ਸੰਬੰਧੀ ਭਾਵੇਂ ਵੱਖੋ-ਵੱਖ ਧਾਰਨਾਵਾਂ ਮਿਲਦੀਆਂ ਹਨ ਪ੍ਰੰਤੂ ਜਿੰਨਾਂ ਅਨੁਸਾਰ ਸੂਫ਼ੀ ਮੱਤ ਇਸਲਾਮੀ ਜੀਵਨ-ਜਾਂਚ ਦਾ ਦੂਜਾ ਅਤੇ ਬਾਹਰਲੇ ਦਿਖਾਵੇ, ਕਰਮਕਾਂਡ ਅਤੇ ਵਹਿਮ-ਭਰਮ ਦੀ ਥਾਂ ਅੰਦਰਲੇ ਮਨ ਨੂੰ ਸੁਆਰਨ ਦਾ ਪਹਿਲਾ ਨਾਂ ਹੈ। “ਸੂਫ਼ੀ ਮੱਤ ਇਸਲਾਮੀ ਸੰਤ ਮੱਤ ਹੈ ਤੇ ਸੂਫ਼ੀ ਵਿਚਾਰਧਾਰਾ ਰਹੱਸਵਾਦੀ ਵਿਚਾਰਧਾਰਾ ਹੈ ਜਾਂ ਇਹ ਕਹਿ ਲਿਆ ਜਾਵੇ ਕਿ ਇਸਲਾਮਿਕ ਰਹੱਸਵਾਦ ਨੂੰ ਸੂਫ਼ੀਵਾਦ ਜਾਂ ਤਸਉਫ਼ ਕਿਹਾ ਜਾਂਦਾ ਹੈ। ਇਸ ਵਿੱਚ ਮਸਤ ਹੋਣ ਵਾਲੇ ਸੂਫ਼ੀ ਨੂੰ ਅਹਿਲੇ ਹੱਕ ਆਖਦੇ ਹਨ।ਭਾਰਤੀ ਸੰਤਾਂ ਦੀ ਭਗਤੀ ਲਹਿਰ ਤੇ ਮੁਸਲਮਾਨੀ ਦਰਵੇਸ਼ਾਂ ਫ਼ਕੀਰਾਂ ਦੀ ਸੂਫ਼ੀ ਲਹਿਰ ਕਈਆਂ ਗੱਲਾਂ ਵਿੱਚ ਰਲਦੀ ਮਿਲਦੀ ਹੈ। ਪਹਿਲਾਂ ਤਾਂ ਦੋਹਾਂ ਦਾ ਜਨਮ ਮਜ਼੍ਹਬੀ ਕੱਟੜਤਾ ਦੀ ਪ੍ਰਤੀਕ੍ਰਿਆ ਵੱਜੋਂ ਹੋਇਆ ਫਿਰ ਇਹਨਾਂ ਦੋਹਾਂ ਦਾ ਨਿਸ਼ਾਨਾ ਵੀ ਰੱਬੀ ਪਿਆਰ ਤੇ ਮਨੁੱਖੀ ਪਿਆਰ ਦਾ ਪ੍ਰਚਾਰ ਇਕੋ ਜਿਹਾ ਹੀ ਸੀ ਫ਼ਰਕ ਕੇਵਲ ਇਤਨਾ ਸੀ ਭਗਤੀ ਲਹਿਰ ਸ਼ਰਧਾ-ਪ੍ਰਧਾਨ ਸੀ ਤੇ ਸੂਫ਼ੀ ਲਹਿਰ ਪ੍ਰੇਮ-ਪ੍ਰਧਾਨ ਸੀ। ਇੱਕ ਮਘਦੀ ਧੂਣੀ ਸੀ ਤੇ ਇੱਕ ਲਟਾ-ਲਟ ਬਲਦੀ ਲਾਟ।”
ਫ਼ਰੀਦਉਦੀਨ ਮਸੂਦ ਗੰਜਸ਼ਕਰ (ਅੰਗ੍ਰੇਜ਼ੀ ਵਿੱਚ: Farīduddīn Masūd Ganjshakar; 4 ਅਪ੍ਰੈਲ 1188 – 7 ਮਈ 1266), ਆਮ ਤੌਰ 'ਤੇ ਬਾਬਾ ਫ਼ਰੀਦ ਜਾਂ ਸ਼ੇਖ ਫ਼ਰੀਦ ਵਜੋਂ ਜਾਣਿਆ ਜਾਂਦਾ ਹੈ, 13ਵੀਂ ਸਦੀ ਦਾ ਇੱਕ ਪੰਜਾਬੀ ਮੁਸਲਿਮ ਰਹੱਸਵਾਦੀ, ਪ੍ਰਚਾਰਕ, ਕਵੀ ਅਤੇ ਧਾਰਮਿਕ ਉਪਦੇਸ਼ਕ ਸੀ। ਉਹ ਮੁਸਲਮਾਨਾਂ ਅਤੇ ਸਿੱਖਾਂ ਦੋਵਾਂ ਦੁਆਰਾ ਸਤਿਕਾਰਿਆ ਜਾਂਦਾ ਹੈ ਅਤੇ ਇਸਲਾਮੀ ਸੁਨਹਿਰੀ ਯੁੱਗ ਦੌਰਾਨ ਦੱਖਣੀ ਏਸ਼ੀਆ ਦੇ ਸਭ ਤੋਂ ਸਤਿਕਾਰਯੋਗ ਮੁਸਲਿਮ ਰਹੱਸਵਾਦੀਆਂ ਵਿੱਚੋਂ ਇੱਕ ਹੈ।
ਬਾਬਾ ਬੰਦਾ ਸਿੰਘ ਬਹਾਦਰ (ਅੰਗ੍ਰੇਜ਼ੀ: Banda Singh Bahadur; 27 ਅਕਤੂਬਰ 1670 – 9 ਜੂਨ 1716) ਸਿੱਖਾਂ ਦੀ ਸੈਨਾ ਦੇ ਸੈਨਾਪਤੀ ਸੀ। ਉਸ ਦੇ ਬਚਪਨ ਦਾ ਨਾਂ ਲਛਮਣ ਦੇਵ ਸੀ ਅਤੇ ਉਹ ਲਛਮਣ ਦਾਸ ਅਤੇ ਮਾਧੋ ਦਾਸ ਦੇ ਨਾਵਾਂ ਨਾਲ ਵੀ ਜਾਣਿਆ ਜਾਂਦਾ ਸੀ। ਉਸਨੇ ਪੰਦਰਾਂ ਸਾਲ ਦੀ ਉਮਰ ਵਿੱਚ ਵੈਰਾਗੀ ਬਣਨ ਲਈ ਘਰ ਛੱਡ ਦਿੱਤਾ ਸੀ, ਇਸ ਕਾਰਨ ਉਸਨੂੰ ਮਾਧੋ ਦਾਸ ਦੇ ਨਾਮ ਨਾਲ ਜਾਣਿਆ ਜਾਣ ਲੱਗਿਆ। ਉਸਨੇ ਗੋਦਾਵਰੀ ਨਦੀ ਦੇ ਕੰਢੇ ਆਪਣਾ ਆਸ਼ਰਮ ਬਣਾਇਆ। ਇੱਥੇ ਹੀ ਉਸ ਦੀ ਮੁਲਾਕਾਤ ਸਤੰਬਰ 1708 ਈ. ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਹੋਈ ਅਤੇ ਉਹ ਉਨ੍ਹਾਂ ਦਾ ਸ਼ਰਧਾਲੂ ਬਣ ਗਿਆ। ਗੁਰੂ ਜੀ ਨੇ ਹੀ ਉਸਨੂੰ ਬੰਦਾ ਸਿੰਘ ਬਹਾਦਰ ਦਾ ਨਾਂ ਦਿੱਤਾ ਅਤੇ ਪੰਜਾਬ ਵਿੱਚ ਮੁਗਲਾਂ ਵਿਰੁੱਧ ਸਿੱਖਾਂ ਦੀ ਅਗਵਾਈ ਕਰਨ ਲਈ ਭੇਜਿਆ। ਗੁਰਦਾਸ ਨੰਗਲ ਵਿੱਚ ਦਸੰਬਰ 1715 ਵਿੱਚ ਗ੍ਰਿਫ਼ਤਾਰ ਕੀਤੇ ਬੰਦਾ ਸਿੰਘ ਅਤੇ ਉਸ ਦੇ ਸਾਥੀ ਅਤੇ ਮਗਰੋਂ ਗ੍ਰਿਫ਼ਤਾਰ ਕੀਤੇ ਸਿੱਖ ਕੈਦੀ 27 ਫ਼ਰਵਰੀ, 1716 ਦੇ ਦਿਨ ਦਿੱਲੀ ਦੇ ਬਾਹਰਵਾਰ ਪਿੰਡ ਅਗਰਾਬਾਦ ਕੋਲ ਪੁੱਜੇ। ਕੁਝ ਦਿਨ ਬਾਅਦ ਇਨ੍ਹਾਂ ਕੈਦੀਆਂ ਦਾ ਦਿੱਲੀ ਵਿੱਚ ਜਲੂਸ ਕਢਿਆ ਗਿਆ। ਜਲੂਸ ਦੇ ਸਭ ਤੋਂ ਅੱਗੇ ਇੱਕ ਬੈਂਡ-ਵਾਜਾ ਜਾ ਰਿਹਾ ਸੀ। ਇਹ ਜਲੂਸ ਦਿੱਲੀ ਨੇੜਲੇ ਪਿੰਡ ਅਗਰਾਬਾਦ ਤੋਂ ਸ਼ੁਰੂ ਹੋ ਕੇ, 10 ਕਿਲੋਮੀਟਰ ਦੂਰ, ਲਾਲ ਕਿਲ੍ਹਾ ਤੱਕ ਲਿਜਾਇਆ ਗਿਆ। ਇਸ ਬੈਂਡ ਦੇ ਪਿੱਛੇ ਦੋ ਹਜ਼ਾਰ ਸਿੱਖਾਂ ਦੇ ਸਿਰ, ਜਿਨ੍ਹਾਂ 'ਚ ਤੂੜੀ ਭਰ ਕੇ ਬਾਂਸਾਂ 'ਤੇ ਲਟਕਾਇਆ ਹੋਇਆ ਸੀ, ਜਾ ਰਹੇ ਸਨ। ਇਨ੍ਹਾਂ ਦੇ ਸਿਰਾਂ ਦੇ ਵਾਲ ਖੁਲ੍ਹੇ ਰੱਖੇ ਹੋਏ ਸਨ ਤਾਂ ਜੋ ਲੋਕ ਪਛਾਣ ਸਕਣ ਕਿ ਇਹ ਸਿੱਖਾਂ ਦੇ ਹੀ ਸਿਰ ਹਨ। ਇਨ੍ਹਾਂ ਦੀ ਗਿਣਤੀ ਵਧਾਉਣ ਵਾਸਤੇ ਕੁੱਝ ਔਰਤਾਂ ਦੇ ਸਿਰ ਵੱਢ ਕੇ ਵੀ ਸ਼ਾਮਲ ਕਰ ਦਿਤੇ ਗਏ ਸਨ, ਜੋ ਲੰਮੇ ਵਾਲਾਂ ਕਾਰਨ ਸਿੱਖ ਹੀ ਜਾਪਦੀਆਂ ਸਨ। ਇਸ ਮਗਰੋਂ ਇੱਕ ਹਾਥੀ ਸੀ, ਜਿਸ 'ਤੇ ਰੱਖੇ ਹੋਏ ਪਿੰਜਰੇ ਵਿੱਚ ਬੰਦਾ ਸਿੰਘ ਸੀ। ਬੰਦਾ ਸਿੰਘ ਦਾ ਮਜ਼ਾਕ ਉਡਾਉਣ ਵਾਸਤੇ ਉਸ ਨੂੰ ਇੱਕ ਲਾੜੇ ਵਾਂਗ ਸੁਨਹਿਰੀ ਜ਼ਰੀ ਵਾਲੀ ਲਾਲ ਪੱਗ, ਅਨਾਰ ਦੇ ਫੁੱਲਾਂ ਦੇ ਰੰਗ ਦਾ ਸ਼ਾਹੀ ਚੋਗਾ ਪਾਇਆ ਹੋਇਆ ਸੀ। ਉਸ ਦੇ ਸਿਰ 'ਤੇ ਇੱਕ ਲਕੜੀ ਦਾ ਖੋਖਾ ਤਿੰਨ-ਚਾਰ ਕਿਲੋ ਮਿੱਟੀ ਨਾਲ ਭਰ ਕੇ ਰਖਿਆ ਹੋਇਆ ਸੀ, ਜਿਸ ਦੇ ਭਾਰ ਨਾਲ ਉਹ ਗਰਦਨ ਝੁਕਾਈ ਟੇਢਾ ਬੈਠਾ ਸੀ। ਬੰਦਾ ਸਿੰਘ ਭਾਵੇਂ ਪਿੰਜਰੇ ਵਿੱਚ ਬੰਦ ਸੀ, ਪਰ ਫਿਰ ਵੀ ਉਸ ਪਿੱਛੇ ਨੰਗੀ ਤਲਵਾਰ ਹੱਥ ਵਿੱਚ ਫੜ ਕੇ ਇੱਕ ਸਿਪਾਹੀ ਖੜਾ ਕੀਤਾ ਹੋਇਆ ਸੀ ਕਿਉਂਕਿ ਮੁਗ਼ਲ ਡਰਦੇ ਸੀ ਕਿ ਕਿਤੇ ਬੰਦਾ ਜਾਦੂ ਨਾਲ ਉੱਡ ਹੀ ਨਾ ਜਾਵੇ। ਬੰਦਾ ਸਿੰਘ ਵਾਲੇ ਹਾਥੀ ਦੇ ਪਿੱਛੇ 740 ਕੈਦੀ ਸਨ। ਇਨ੍ਹਾਂ ਦੇ ਮੂੰਹਾਂ 'ਤੇ ਕਾਲਖ਼ ਮਲੀ ਹੋਈ ਸੀ। ਉਨ੍ਹਾਂ ਦਾ ਇਕ-ਇਕ ਹੱਥ ਗਰਦਨ ਦੇ ਪਿੱਛੇ ਕਰ ਕੇ ਸ਼ਿਕੰਜੇ ਵਿੱਚ ਕੱਸ ਕੇ ਬੰਨ੍ਹਿਆ ਹੋਇਆ ਸੀ। ਉਨ੍ਹਾਂ ਦੇ ਸਿਰਾਂ 'ਤੇ ਕਾਗ਼ਜ਼ਾਂ ਦੀਆਂ ਖੋਖਾ-ਟੋਪੀਆਂ ਰੱਖੀਆਂ ਹੋਈਆਂ ਸਨ ਤੇ ਉਨ੍ਹਾਂ ਦੇ ਜਿਸਮਾਂ 'ਤੇ ਭੇਡਾਂ ਦੀ ਖੱਲ ਵਲ੍ਹੇਟੀ ਹੋਈ ਸੀ। ਉਨ੍ਹਾਂ ਦਾ ਇਹ ਰੂਪ ਉਨ੍ਹਾਂ ਦਾ ਮਜ਼ਾਕ ਉਡਾਉਣ ਅਤੇ ਉਨ੍ਹਾਂ ਦੀ ਬੇਇਜ਼ਤੀ ਕਰਨ ਵਾਸਤੇ ਬਣਾਇਆ ਗਿਆ ਸੀ। ਉਨ੍ਹਾਂ ਨੂੰ ਦੋ-ਦੋ ਕਰ ਕੇ ਕਾਠੀਆਂ ਤੋਂ ਸੱਖਣੇ ਊਠਾਂ 'ਤੇ ਲੱਦਿਆ ਹੋਇਆ ਸੀ। ਇਸ ਜਲੂਸ ਪਿੱਛੇ ਮੁਹੰਮਦ ਅਮੀਨ ਖ਼ਾਨ, ਉਸ ਦਾ ਪੁੱਤਰ ਕਮਰ-ਉਦ-ਦੀਨ ਖ਼ਾਨ ਅਤੇ ਜ਼ਕਰੀਆ ਖ਼ਾਨ ਪੁੱਤਰ ਅਬਦੁਸ ਸਮਦ ਖ਼ਾਨ ਜੋ ਮਗਰੋਂ ਲਾਹੌਰ ਦਾ ਸੂਬੇਦਾਰ ਬਣਿਆ, ਜੇਤੂਆਂ ਵਾਂਗ ਆਕੜ-ਆਕੜ ਕੇ ਚੱਲ ਰਹੇ ਸਨ। ਇਹ ਜਲੂਸ ਲਾਹੌਰੀ ਗੇਟ ਦੇ ਰਸਤੇ ਤੋਂ ਦਿੱਲੀ ਸ਼ਹਿਰ ਵਿੱਚ ਦਾਖ਼ਲ ਹੋਇਆ। ਇਸ ਜਲੂਸ ਨੂੰ ਵੇਖਣ ਵਾਸਤੇ ਦਿੱਲੀ ਦੇ ਸਾਰੇ ਲੋਕ ਸੜਕਾਂ 'ਤੇ ਆਏ ਹੋਏ ਸਨ। ਸ਼ਹਿਰ ਵਿੱਚ ਕੋਈ ਵੀ ਸ਼ਖ਼ਸ ਅਜਿਹਾ ਨਹੀਂ ਸੀ ਰਿਹਾ, ਜਿਸ ਨੇ ਇਹ ਨਜ਼ਾਰਾ ਨਾ ਵੇਖਿਆ ਹੋਵੇ। ਲੱਖਾਂ ਲੋਕਾਂ ਦੀਆਂ ਭੀੜਾਂ ਕਾਰਨ ਏਨੀ ਘੁਟਣ ਸੀ ਕਿ ਇਸ ਮੌਕੇ 'ਤੇ ਸਾਹ ਲੈਣਾ ਵੀ ਮੁਸ਼ਕਲ ਹੋਇਆ ਪਿਆ ਸੀ। ਲੋਕ ਸਿੱਖਾਂ ਨੂੰ ਮਜ਼ਾਕ 'ਚ ਉਨ੍ਹਾਂ ਵਲ ਵੇਖ ਕੇ ਕੋਝੀਆਂ ਸੈਨਤਾਂ ਕਰ ਰਹੇ ਸਨ। ਜਦੋਂ ਬੰਦਾ ਸਿੰਘ ਨੂੰ ਬਾਦਸ਼ਾਹ ਫ਼ਰਖ਼ਸੀਅਰ ਕੋਲ ਪੇਸ਼ ਕੀਤਾ ਗਿਆ ਸੀ ਤਾਂ ਬਾਦਸ਼ਾਹ ਨੇ ਬੰਦਾ ਸਿੰਘ ਨੂੰ ਪੁਛਿਆ, ਤੂੰ ਆਪਣੇ ਵਾਸਤੇ ਕਿਹੋ ਜਹੀ ਮੌਤ ਚੁਣੇਂਗਾ?
ਪੰਜਾਬ ਦੇ ਲੋਕ ਸਾਹਿਤ ਦੀ ਇਸ ਵੰਨਗੀ ਵਿੱਚ ਬਹੁਤ ਕੁਝ ਏ, ਪੰਜਾਬ ਦੀਆਂ ਇਨ੍ਹਾਂ ਬੋਲੀਆਂ ਵਿੱਚ ਪੂਰੀ ਪੰਜਾਬੀ ਕੌਮ ਦਾ ਦਿਲ ਧੜਕਦਾ ਹੈ ਸਮਾਜ ਦਾ ਚਿਹਰਾ, ਸਮਾਂ -ਕਾਲ ਝਾਤੀ ਮਾਰਦਾ ਹੈ। ਇਹ ਬੋਲੀਆਂ ਪੰਜਾਬੀ ਕੌਮ ਦਾ ਮੁਹਾਂਦਰਾ ਨੇ। ਇਹਨਾਂ ਵਿੱਚ ਪਿਆਰ ਦੇ ਭਾਵ, ਨਫ਼ਰਤ ਦੇ ਭਾਵ , ਮੇਲ - ਮਿਲਾਪ ਅਤੇ ਜੁਦਾਈ ਹੈ। ਬੋਲੀਆਂ ਵਿੱਚ ਲੜਾਈ ਹੈ ਸੁਲਹ ਹੈ। ਇਸ ਵਿੱਚ ਗਰੂਰ ਹੈ ਤਾਬੋਰ ਹੈ ਦੇਸ਼ ਭਗਤੀ ਹੈ। ਇਨ੍ਹਾਂ ਵਿੱਚ ਹੰਝੂਆਂ ਦੀਆਂ ਬਰਸਾਤਾਂ ਤੇ ਹਾਸਿਆਂ ਦੀ ਚਮਕਾਰ ਏ। ਰੁਸਣ ਤੇ ਮਨਾਉਣ ਦੀ ਗੱਲ੍ਹ ਕਰਦੀਆਂ ਏਹ ਬੋਲੀਆਂ ਕਿਤੇ ਢੋਲ ਨੂੰ ਤੋਰ ਕੇ ਵਿਹੜੇ ਵਿੱਚ ਬੈਠੀਆਂ ਐਸੀਆਂ ਪਾਟਦੀਆਂ ਨੇ। ਇਨ੍ਹਾਂ ਬੋਲੀਆਂ ਵਿੱਚ ਜ਼ਾਲਮ ਹਾਕਮਾਂ ਲਈ ਵੰਗਾਰ ਅਤੇ ਬੇਸਹਾਰਿਆਂ ਪ੍ਰਤੀ ਹਮਾਇਤ ਦੇ ਭਾਵ ਵੀ ਸ਼ਾਮਿਲ ਹੁੰਦੇ ਹਨ ਹਾਸ-ਵਿਅੰਗ, ਮਿੱਠੀਆਂ ਤੇ ਪਿਆਰੀਆਂ ਗਾਲ੍ਹਾਂ ਵੀ ਨੇ। ਹਰੀਆਂ ਫਸਲਾਂ, ਸੋਕੇ ਦੀਆਂ ਗੱਲ੍ਹਾਂ ਆ ਜਾਂਦੀਆਂ ਹਨ। ਬੋਲੀਆਂ ਵਿੱਚ ਪੰਜਾਬੀ ਸਭਿਆਚਾਰ ਦੇ ਕੀਮਤੀ ਲਿਬਾਸ ਵੱਡਮੁੱਲੇ ਗਹਿਣਿਆਂ ਦਾ ਜ਼ਿਕਰ ਛੇਡ- ਛਾੜ ਤੇ ਰੁਮਾਂਸ, ਦੁਆਲੇ ਤੇ ਬੱਦ ਦੁਆਵਾਂ ਵੀ ਸ਼ਾਮਿਲ ਹਨ। ਇਨ੍ਹਾਂ ਵਿੱਚ ਰਿਸ਼ਤੇ ਨਾਤੇ ਤੇ ਉਨ੍ਹਾਂ ਦੇ ਗੁਣ ਤੇ ਅਉਗੁਣ ਵੀ ਦਿਖਾਈ ਦਿੰਦੇ ਹਨ। ਇਨ੍ਹਾਂ ਵਿੱਚ ਪੰਛੀਆਂ ਦੀਆਂ ਓਸਾਰੀਆ ਤੇ ਰੁੱਖਾਂ ਦੀਆਂ ਗੱਲਾਂ ਨੇ। ਪਿਆਰ ਦੇ ਗਿਲੇ- ਸ਼ਿਕਵੇ ਤੇ ਇਸ਼ਕੀਆ ਤਰਲੇ ਵੀ ਨੇ। ਇਨ੍ਹਾਂ ਵਿੱਚ ਸੁਰਾਂ ਵੀ ਨੇ ਤਾਲ ਹੋਕੇ ਤੇ ਹਟਕੋਰੇ ਵੀ ਨੇ। ਸਰਘੀ ਵੇਲੇ ਤੋਂ ਲੈਕੇ ਰਾਤ ਦੇ ਪਿਛਲੇ ਪਹਿਰ ਤੱਕ ਪੰਜਾਬੀ ਕੌਮ ਜੋ ਘਾਲਣਾ ਘਾਲਦੀ ਹੈ ਉਹ ਇੰਨ੍ਹਾਂ ਬੋਲੀਆਂ ਵਿੱਚ ਹੈ। ਗਿੱਧਾ ਅਤੇ ਕਈ ਹੋਰ ਲੋਕ ਨਾਚਾਂ ਨੂੰ ਮਹਾਨ ਕਲਾਕ੍ਰਿਤ ਬਣਾਉਣ ਵਿੱਚ ਲੋਕ ਬੋਲੀਆਂ ਦਾ ਵਿਸ਼ੇਸ਼ ਸਥਾਨ ਹੈ। ਖ਼ਾਸ ਕਰਕੇ ਗਿੱਧਾ ਪਾਉਣ ਸਮੇਂ ਮੁਟਿਆਰਾਂ ਇਨ੍ਹਾਂ ਬੋਲੀਆਂ ਰਾਹੀਂ ਹੀ ਜ਼ਿੰਦਗੀ ਦੇ ਹਰ ਰੰਗ ਨੂੰ ਪੇਸ਼ ਕਰਦੀਆਂ ਹਨ ਲੋਕ ਬੋਲੀਆਂ ਪੰਜਾਬੀ ਸੱਭਿਆਚਾਰ ਦੀ ਮੂੰਹ ਬੋਲਦੀ ਤਸਵੀਰ ਹਨ। ਇੰਨ੍ਹਾਂ ਵਿੱਚ ਜ਼ਿੰਦਗੀ ਦੇ ਕਈ ਤਜ਼ਰਬੇ, ਸਮਾਜਿਕ ਆਰਥਿਕ ਅਤੇ ਇਤਿਹਾਸਕ ਜਾਣਕਾਰੀ ਸਮਾਈ ਹੋਈ ਹੈ। ਬੋਲੀਆਂ ਕਿਸੇ ਵਿਸ਼ੇਸ਼ ਲੇਖਕ ਦੀਆਂ ਲਿਖੀਆਂ ਨਹੀਂ ਹੁੰਦੀਆਂ ਇੰਨ੍ਹਾਂ ਵਿੱਚ ਸਮੇਂ ਅਤੇ ਸਥਾਨ ਦੇ ਹਿਸਾਬ ਨਾਲ ਵਾਧਾ - ਘਾਟਾ ਹੁੰਦਾ ਰਹਿੰਦਾ ਹੈ। ਤ੍ਰਿੰਞਣਾ ਵਿੱਚ ਕੱਤਦੀਆਂ ਮੁਟਿਆਰਾਂ ਦੁੱਧ ਰਿੜਕਦੀਆਂ ਸੁਆਣੀਆਂ, ਫੁਲਕਾਰੀਆਂ ਕੱਢਦੀਆਂ ਨੱਢੀਆਂ ਪਤਾ ਨਹੀਂ ਲੋਕ ਬੋਲੀਆਂ ਰੂਪੀ ਖਜ਼ਾਨਾ ਕਿੰਨਾ ਵਧਾ ਦਿੰਦੀਆਂ ਹਨ।
ਪੰਜਾਬ ਉੱਤਰ-ਪੱਛਮੀ ਭਾਰਤ ਦਾ ਇੱਕ ਰਾਜ ਹੈ ਜੋ ਕਿ ਸਮੁੱਚੇ ਪੰਜਾਬ ਖੇਤਰ ਦਾ ਇੱਕ ਭਾਗ ਹੈ। ਇਸ ਦਾ ਦੂਸਰਾ ਭਾਗ ਪਾਕਿਸਤਾਨ ਵਿੱਚ ਹੈ। ਪੰਜਾਬ ਦੇ ਭਾਰਤੀ ਖੇਤਰ ਨੂੰ ਚੜ੍ਹਦਾ ਪੰਜਾਬ ਕਹਿੰਦੇ ਹਨ ਅਤੇ ਪਾਕਿਸਤਾਨ ਵਾਲੇ ਖੇਤਰ ਨੂੰ ਲਹਿੰਦਾ ਪੰਜਾਬ ਕਹਿੰਦੇ ਹਨ। ਇਸ ਦੀ ਸਰਹੱਦ ਉੱਤਰ ਵਿੱਚ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ, ਉੱਤਰ-ਪੂਰਬ ਵਿੱਚ ਹਿਮਾਚਲ ਪ੍ਰਦੇਸ਼, ਦੱਖਣ-ਪੂਰਬ ਵਿੱਚ ਹਰਿਆਣਾ, ਦੱਖਣ-ਪੱਛਮ ਵਿੱਚ ਰਾਜਸਥਾਨ ਅਤੇ ਪੱਛਮ ਵਿੱਚ ਪਾਕਿਸਤਾਨੀ ਪੰਜਾਬ ਨਾਲ ਲੱਗਦੀ ਹੈ। ਰਾਜ ਦਾ ਖੇਤਰਫਲ 50,362 ਵਰਗ ਕਿਲੋਮੀਟਰ (19,445 ਵਰਗ ਮੀਲ) ਦਾ ਹੈ ਜੋ ਕਿ ਭਾਰਤ ਦੇ ਕੁਲ ਭੂਗੋਲਿਕ ਖੇਤਰ ਦਾ 1.53% ਹੈ। ਇਹ ਭਾਰਤ ਦਾ ਖੇਤਰ ਵਜੋਂ 20ਵਾਂ ਸਭ ਤੋਂ ਵੱਡਾ ਰਾਜ ਹੈ। ਭਾਰਤੀ ਪੰਜਾਬ ਦੇ ਮੁੱਖ ਸ਼ਹਿਰ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਬਠਿੰਡਾ, ਮੋਗਾ, ਸੰਗਰੂਰ, ਮੋਹਾਲੀ ਅਤੇ ਪਟਿਆਲਾ ਹਨ। ਇਸ ਦੀ ਰਾਜਧਾਨੀ ਚੰਡੀਗੜ੍ਹ ਹੈ।
ਗੁਰੂ ਅੰਗਦ ਦੇਵ ਜੀ (31 ਮਾਰਚ 1504 – 29 ਮਾਰਚ 1552) ਸਿੱਖਾਂ ਦੇ ਦੂਜੇ ਗੁਰੂ ਸਨ। ਗੁਰੂ ਸਾਹਿਬ ਦਾ ਬਚਪਨ ਦਾ ਨਾਮ ਭਾਈ ਲਹਿਣਾ ਜੀ ਸੀ, ਪਿੰਡ ਹਰੀਕੇ (ਹੁਣ ਸਰਾਏ ਨਾਗਾ, ਮੁਕਤਸਰ ਸਾਹਿਬ ਨੇੜੇ) ਪੰਜਾਬ ਵਿਖੇ ਹੋਇਆ। ਆਪ ਜੀ ਇੱਕ ਖੱਤਰੀ ਪਰਿਵਾਰ ਨਾਲ ਸੰਬੰਧ ਰੱਖਦੇ ਸੀ। ਆਪ ਜੀ ਦੇ ਪਿਤਾ ਜੀ ਇੱਕ ਛੋਟੇ ਪੱਧਰ ਦੇ ਸੁਦਾਗਰ ਸੀ, ਅਤੇ ਉਹ ਦੁਰਗਾ ਦੇ ਪੁਜਾਰੀ ਸਨ। ਆਪ ਜੀ ਦੀ ਮੁਲਾਕਾਤ ਸ਼੍ਰੀ ਗੁਰੂ ਨਾਨਕ ਦੇਵ ,ਸਿੱਖੀ ਦੇ ਬਾਨੀ ਨਾਲ ਹੋਣ ਤੋਂ ਬਾਅਦ ਸਿੱਖ ਬਣ ਗਏ। ਗੁਰੂ ਨਾਨਕ ਦੇਵ ਜੀ ਨੇ ਆਪ ਜੀ ਦਾ ਨਾ ਭਾਈ ਲਹਿਣਾ ਤੋਂ ਬਦਲਕੇ ਅੰਗਦ ਦੇਵ ਰੱਖ ਦਿੱਤਾ (ਜਿਸ ਦਾ ਅਰਥ ਹੈ ਮੇਰੇ ਸਰੀਰ ਦਾ ਅੰਗ) ਅਤੇ ਆਪਣੇ ਪੁੱਤਰਾਂ ਦੀ ਬਜਾਏ ਸ਼੍ਰੀ ਗੁਰੂ ਅੰਗਦ ਦੇਵ ਜੀ ਨੂੰ ਦੂਜਾ ਗੁਰੂ ਐਲਾਨ ਦਿੱਤਾ।
ਭਾਰਤ, ਅਧਿਕਾਰਤ ਤੌਰ 'ਤੇ ਭਾਰਤ ਗਣਰਾਜ (ਆਈਐੱਸਓ: Bhārat Gaṇarājya), ਦੱਖਣੀ ਏਸ਼ੀਆ ਵਿੱਚ ਇੱਕ ਦੇਸ਼ ਹੈ। ਇਹ ਖੇਤਰ ਦੇ ਹਿਸਾਬ ਨਾਲ ਸੱਤਵਾਂ ਸਭ ਤੋਂ ਵੱਡਾ ਦੇਸ਼; ਜੂਨ 2023 ਤੱਕ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼; ਅਤੇ 1947 ਵਿੱਚ ਆਪਣੀ ਆਜ਼ਾਦੀ ਦੇ ਸਮੇਂ ਤੋਂ, ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਲੋਕਤੰਤਰ ਹੈ। ਦੱਖਣ ਵੱਲ ਹਿੰਦ ਮਹਾਸਾਗਰ, ਦੱਖਣ-ਪੱਛਮ ਵੱਲ ਅਰਬ ਸਾਗਰ ਅਤੇ ਦੱਖਣ-ਪੂਰਬ ਵੱਲ ਬੰਗਾਲ ਦੀ ਖਾੜੀ ਨਾਲ ਘਿਰਿਆ ਹੋਇਆ, ਇਹ ਪੱਛਮ ਵੱਲ ਪਾਕਿਸਤਾਨ ਨਾਲ ਜ਼ਮੀਨੀ ਸਰਹੱਦਾਂ ਸਾਂਝੀਆਂ ਕਰਦਾ ਹੈ।; ਉੱਤਰ ਵੱਲ ਚੀਨ, ਨੇਪਾਲ ਅਤੇ ਭੂਟਾਨ; ਅਤੇ ਪੂਰਬ ਵੱਲ ਬੰਗਲਾਦੇਸ਼ ਅਤੇ ਮਿਆਂਮਾਰ। ਹਿੰਦ ਮਹਾਸਾਗਰ ਵਿੱਚ, ਭਾਰਤ ਸ਼੍ਰੀਲੰਕਾ ਅਤੇ ਮਾਲਦੀਵ ਦੇ ਨੇੜੇ ਹੈ; ਇਸ ਦੇ ਅੰਡੇਮਾਨ ਅਤੇ ਨਿਕੋਬਾਰ ਟਾਪੂ ਥਾਈਲੈਂਡ, ਮਿਆਂਮਾਰ ਅਤੇ ਇੰਡੋਨੇਸ਼ੀਆ ਨਾਲ ਸਮੁੰਦਰੀ ਸਰਹੱਦ ਸਾਂਝੇ ਕਰਦੇ ਹਨ।
ਪੰਜਾਬੀ ਦੇ ਮੱਧਕਾਲੀਨ ਸਾਹਿਤ ਵਿੱਚ ਪੰਜਾਬੀ ਸਫਰਨਾਮਾ ਦਾ ਵਿਕਾਸ ਇੱਕ ਸੁਤੰਤਰ ਸਾਹਿਤਕ ਰੂਪ ਵਜੋ ਨਹੀਂ ਹੋਇਆ ਸਗੋ ਇਹ ਦੂਜੇ ਸਾਹਿਤਕ ਰੂਪਾਂ ਦਾ ਹੀ ਇੱਕ ਅੰਗ ਹੁੰਦਾ। ਪੰਜਾਬੀ ਸਫਰਨਾਮਾ ਸਾਹਿਤ ਵਿੱਚ ਇਹ ਰੂਪ ਪੱਛਮੀ ਸਾਹਿਤ ਦੇ ਵਿਸ਼ੇਸ਼ ਰੂਪ ਨੂੰ ਅਪਣਾਉਣ ਦੇ ਫਲਸਰੂਪ ਹੋਂਦ ਵਿੱਚ ਆਇਆ। ਸਫਰਨਾਮਾ ਪੰਜਾਬੀ ਸਾਹਿਤ ਦਾ ਪ੍ਰਭਾਵਸ਼ਾਲੀ ਆਧੁਨਿਕ ਰੂਪ ਹੈ ਨਵ ਜਾਗ੍ਰਤੀ ਕਾਲ ਤੋਂ ਪਿਛੋਂ ਸਫਰਨਾਮਾ ਸਾਹਿਤ ਬੜੇ ਵਿਸਥਾਰ ਨਾਲ ਲਿਖੇ ਜਾਣ ਲੱਗ ਪਿਆ ਪੰਜਾਬੀ ਸਫਰਨਾਮਾ ਸਾਹਿਤ ਦਾ ਬੀਜ ਰੂਪ ਪੁਰਾਤਨ ਸਾਹਿਤ ਵਿੱਚ ਵਿਦਮਾਨ ਸੀ। ਵੀਹਵੀਂ ਸਦੀ ਵਿੱਚ ਬਾਕੀ ਸਾਹਿਤ ਰੂਪਾਂ ਦੀ ਤਰ੍ਹਾਂ ਇਹ ਪੁੰਗਰਿਆ ਤੇ ਪ੍ਰਫੁਲਤ ਹੋਇਆ, ਇਸ ਦੀ ਸੀਮਾ ਦਾ ਸਮਾਂ ਇੱਕ ਸਦੀ ਹੋ ਨਿਬੜਦਾ ਹੈ। ਪੰਜਾਬੀ ਸਫਰਨਾਮਾ ਦੇ ਉਦਭਵ ਅਤੇ ਪੰਜਾਬੀ ਦੇ ਪਹਿਲੇ ਸਫਰਨਾਮਾ ਬਾਰੇ ਵਿਦਵਾਨਾਂ ਦੀ ਰਾਇ ਇੱਕ ਮਤ ਨਹੀਂ ਹੈ। ਡਾ. ਗੁਰਚਰਨ ਸਿੰਘ ਅਰਸ਼ੀ "ਏਸ਼ੀਆ ਦੀ ਸੈਲ" ਨੂੰ ਪੰਜਾਬੀ ਦਾ ਪਹਿਲਾ ਸਫਰਨਾਮਾ ਮੰਨਦਾ ਹੈ, ਪਰ ਡਾ. ਗੋਬਿੰਦ ਸਿੰਘ ਲਾਂਬਾ, ਡਾ.
ਸਵੈ-ਜੀਵਨੀ ਕਿਸੇ ਮਨੁੱਖ ਦੁਆਰਾ ਆਪਣੇ ਸਮੂਚੇ ਜੀਵਨ ਜਾਂ ਉਸਦੇ ਇੱਕ ਖ਼ਾਸ ਹਿੱਸੇ ਬਾਰੇ ਲਿਖੀ ਇੱਕ ਬਿਰਤਾਂਤਕ ਰਚਨਾ ਹੁੰਦੀ ਹੈ। ਇਹ ਅੰਗ੍ਰੇਜ਼ੀ ਪਦ “autobiography " ਦਾ ਪਰਿਆਇਵਾਚੀ ਹੈ ਜਿਸ ਦਾ ਸ਼ਾਬਦਿਕ ਅਰਥ ਹੈ ਸ੍ਵੈ-ਜੀਵਨੀ ਚਿਤਰ। ਐਨਸਾਈਕਲੋਪੀਡੀਆ ਬ੍ਰਿਟੇਨਿਕਾ ਅਨੁਸਾਰ- ਸਵੈ-ਜੀਵਨੀ ਵਿਅਕਤੀਗਤ ਮਾਨਵੀ ਅਨੁਭਵ ਦਾ ਬਿਉਰਾ ਹੈ ਜੋ ਕਰਤਾ ਦੁਆਰਾ ਲਿਖਿਆ ਜਾਂਦਾ ਹੈ। ਲੈਕਸੀਕਨ ਆਫ ਲਿਟਰੇਰੀ ਸਮਾਜ ਟਰਮਜ਼- ਸ੍ਵੈ-ਜੀਵਨੀ ਕਿਸੇ ਵਿਅਕਤੀ ਦਾ ਆਪਣੇ ਦੁਆਰਾ ਲਿਖਿਆ ਆਪਣੇ ਹੀ ਜੀਵਨ ਦਾ ਬਿਉਰਾ ਹੈ। ਸੰਸਮਰਣਾਂ, ਰੋਜ਼ਨਾਮਚਿਆਂ ਅਤੇ ਪੱਤਰਾਂ ਦੀ ਅਸੰਯੁਕਤ ਵੰਨਗੀ ਦੇ ਟਾਕਰੇ ਵਿਚ ਇਹ ਲੇਖਕ ਦੇ ਜੀਵਨ ਦਾ ਕ੍ਰਮਬੱਧ ਚਲਦਾ ਬਿਰਤਾਂਤ ਹੈ। ਵਿਸ਼ਵਕੋਸ਼ਾ ਤੇ ਡਿਕਸ਼ਨਰੀਆਂ ਵਿਚ ਵਰਵਿਤ ਪਰਿਭਾਸ਼ਾਵਾ ਦੇ ਅਧਿਐਨ ਤੋਂ ਇਹ ਤੱਥ ਸਪਸ਼ਟ ਹੋ ਜਾਂਦਾ ਹੈ ਕਿ ਇਹਨਾਂ ਵਿਚ ਸ੍ਵੈ-ਜੀਵਨੀ ਸੰਬੰਧੀ ਕੁਝ ਕੁ ਵਿਚਾਰਾਂ ਨੂੰ ਹੀ ਬਾਰ-ਬਾਰ ਦੁਹਰਾਇਆ ਗਿਆ ਹੈ ਅਰਥਾਤ ਸਵੈ-ਜੀਵਨੀ ਵਿਚ ਲੇਖਕ ਖੁਦ ਆਪਣੇ ਬਾਰੇ ਲਿਖਦਾ ਹੈ, ਅੰਦਰ ਝਾਤੀ ਪਾਉਂਦਾ ਹੈ, ਜੀਵਨ ਦਾ ਕ੍ਰਮਬੱਧ ਵਿਕਾਸ ਪੇਸ਼ ਕਰਦਾ ਹੈ ਅਤੇ ਆਪਣੇ ਹੀ ਜੀਵਨ ਨੂੰ ਵਿਸ਼ਾਲ ਪਿਛੋਕੜ ਵਿੱਚ ਰੱਖ ਕੇ ਪੇਸ਼ ਕਰਦਾ ਹੈ। ਸਵੈ-ਜੀਵਨੀ ਆਪਣੇ ਬੀਤੇ ਇਤਿਹਾਸ ਨੂੰ ਆਪਣੀ ਯਾਦ-ਸ਼ਕਤੀ ਰਾਹੀਂ ਸਾਕਾਰ ਕਰਕੇ ਉਸ ਨੂੰ ਕਲਾਤਮਕ ਢੰਗ ਨਾਲ ਪ੍ਰਸਤੁਤ ਕਰਨ ਦਾ ਹੁਨਰ ਹੈ। ਇਸ ਦਾ ਕੇਂਦਰ ਬਿੰਦੂ ਸ੍ਵੈ-ਜੀਵਨੀਕਾਰ ਆਪ ਹੁੰਦਾ ਹੈ। ਸਵੈ-ਜੀਵਨੀ ਨਾਇਕ ਦੇ ਆਪਣੇ ਮੂੰਹੋਂ ਬਿਆਨ ਕੀਤਾ ਆਪਣਾ ਜੀਵਨ ਇਤਿਹਾਸ ਹੈ। ਇਹ ਹੋ ਚੁੱਕੇ, ਲੰਘ ਚੁੱਕੇ ਜੀਵਨ ਦੀ ਪੁਨਰ ਸਿਰਜਣਾ ਦਾ ਉਪਰਾਲਾ ਹੈ। ਸ੍ਵੈ-ਜੀਵਨੀ ਦਾ ਕੇਂਦਰੀ ਧੁਰਾ ਲੇਖਕ ਖੁਦ ਹੁੰਦਾ ਹੈ ਪਰ ਇਸ ਦਾ ਇਹ ਅਰਥ ਕਦਾਚਿਤ ਨਹੀਂ ਕਿ ਇਸ ਵਿਚ ਇਤਿਹਾਸ ਦੀ ਕੋਈ ਦਖਲ ਅੰਦਾਜ਼ੀ ਨਹੀਂ, ਇਤਿਹਾਸ ਤਾਂ ਸਵੈ-ਜੀਵਨੀ ਦੀ ਸੰਰਚਨਾ ਦਾ ਇਕ ਲਾਜਮੀ ਜੁਜ਼ ਹੈ। ਜੀਵਨ ਇਤਿਹਾਸ ਵਿਚ ਲੇਖਕ ਦਾ ਸਮਕਾਲੀ ਇਤਿਹਾਸ ਵੀ ਜ਼ਜਬ ਹੋ ਜਾਂਦੀ ਹੈ। ਚੰਗੀ ਸਵੈ-ਜੀਵਨੀ ਜਿੱਥੇ ਲੇਖਕ ਦੇ ਵਿਅਕਤੀ ਬਿੰਬ ਦੀ ਪੁਨਰ-ਸਿਰਜਣਾ ਕਰਦੀ ਹੈ ਉੱਥੇ ਇਹ ਸਮਕਾਲੀ ਇਤਿਹਾਸ ਨੂੰ ਵੀ ਆਪਣੇ ਕਲਾਵੇ ਵਿਚ ਸਮੇਟਣ ਦੀ ਅਥਾਹ ਤੇ ਅਧਾਰ ਸਮਰੱਥਾ ਰੱਖਦੀ ਹੈ। ਸ੍ਵੈ-ਜੀਵਨੀ ਵਿਚ ਪ੍ਰਸਤੁਤ ਇਤਿਹਾਸ ਵੀ ਸ਼ੁੱਧ ਇਤਿਹਾਸ ਲੇਖਕ ਦੇ ਨਾਲ ਇਸ ਤਰ੍ਹਾਂ ਦੁੰਦਾਤਮਕ ਰਿਸ਼ਤੇ ਵਿਚ ਬੱਝਾ ਹੁੰਦਾ ਹੈ ਕਿ ਉਸਦੀ ਸ਼ੁੱਧ ਤੇ ਨਿਰਪੇਖ ਹੋਂਦ ਲਗਭਗ ਗਾਇਬ ਹੋਂਦ ਦੇ ਲੱਗਪਗ ਹੋ ਜਾਂਦੀ ਹੈ। ਇਸ ਵਿਚ ‘ਸਵੈ- ਤੇ ਇਤਿਹਾਸ ਇਕ ਦੂਜੇ ਨਾਲ ਦੰਦਾਤਮਕ ਰਿਸ਼ਤੇ ਵਿਚ ਬੱਝ ਕੇ ਇਕ ਦੂਜੇ ਨੂੰ ਅਸਲੋਂ ਨਵੀਂ ਸਾਰਥਕਤਾ ਪ੍ਰਦਾਨ ਕਰਦੇ ਹਨ। ਸਵੈ-ਜੀਵਨੀ ਵਿਚ ਪ੍ਰਸਤੁਤ ਨਾਇਕ ਕਿਸ ਭਾਂਤ ਦਾ ਹੁੰਦਾ ਹੈ ਜਾਂ ਕਿਸ ਭਾਤ ਦਾ ਹੋਣਾ ਚਾਹੀਦਾ ਹੈ? ਆਮ ਤੌਰ ਉਪਰ ਸਵੈ-ਜੀਵਨੀ ਦਾ ਨਾਇਕ ਐਸਾ ਵਿਅਕਤੀ ਹੁੰਦਾ ਹੈ। ਜਿਸ ਨੇ ਕਿਸੇ ਨੇ ਖੇਤਰ ਵਿੱਚ ਮਹੱਤਵਪੂਰਣ ਤੇ ਗਿਣਨਯੋਗ ਪ੍ਰਾਪਤੀਆਂ ਕੀਤੀਆਂ ਹੋਣ। ਉਹ ਖੇਤਰ ਚਾਹੇ ਰਾਜਨੀਤੀ ਦਾ ਹੋਵੇ ਧਰਮ ਦਾ, ਕਲਾ ਜਾਂ ਸਾਹਿਤ ਦਾ ਆਪਣੀਆਂ ਇਹਨਾਂ ਪ੍ਰਾਪਤੀਆਂ ਸਦਕਾ ਹੀ ਉਹ ਪ੍ਰਸਿੱਧ ਤੇ ਲੋਕਪ੍ਰਿਯਤ ਹੁੰਦਾ ਹੈ। ਸਵੈ-ਜੀਵਨੀ ਦਾ ਮਨੋਰਥ ਹੁੰਦਾ ਹੈ ਆਪਣੇ ਜੀਵਨ ਬਿੰਬ ਨੂੰ ਵੇਰਵਿਆਂ ਦੀ ਬਾਰੀਕੀ ਸਾਹਿਤ ਉਜਾਗਰ ਕਰਨਾ। ਇਸੇ ਰਾਹੀਂ ਹੀ ਸਵੈ-ਜੀਵਨੀਕਾਰ ਦੇ ਜੀਵਨ ਦਾ ਮਹਾਂਦ੍ਰਿਸ਼ ਉੱਘੜ ਕੇ ਸਾਹਮਣੇ ਆਉਂਦਾ ਹੈ। ਇਹ ਦ੍ਰਿਸ਼ ਸੰਪੂਰਣ ਤਾਂ ਹੀ ਹੁੰਦਾ ਹੈ ਜੇਕਰ ਉਹ ਆਪਣੇ ਬਚਪਨ, ਜਵਾਨੀ ਤੇ ਵਰਤਮਾਨ ਸਥਿਤੀ, ਸੁਭਾਅ, ਰੁਚੀਆ, ਆਦਤਾ, ਪ੍ਰਾਪਤੀਆਂ, ਅਪ੍ਰਾਪਤੀਆਂ ਨੂੰ ਉਭਾਰੇ। ਕਿਸੇ ਵਿਅਕਤੀ ਦੇ ਜੀਵਨ ਬਿੰਬ ਨੂੰ ਚਿਤਰਦੀ ਹੋਈ ਸਵੈ-ਜੀਵਨੀ ਦੀ ਵਿਧਾ ਉਸ ਤੋਂ ਪਾਰ ਫੈਲ ਕੇ ਮਾਨਣ ਦੀਆਂ ਭਾਵਨਾਵਾਂ, ਰੌਂਅ, ਪ੍ਰਾਪਤੀਆਂ ਵਿਸ਼ਾਦ ਸੰਕਟ ਦੇ ਪੀੜਾ ਆਦਿ ਨੂੰ ਪਕੜਣ ਦੀ ਕੋਸ਼ਿਸ਼ ਕਰਦੀ ਹੈ। ਸਵੈ-ਜੀਵਨੀ ਦੀ ਵਿਧਾ ਦੀ ਰੂਪਗਤ ਵਿਸ਼ੇਸ਼ਤਾ ਸੰਬੰਧੀ ਚਰਚਾ ਕਰਦੇ ਸਮੇਂ ਆਮ ਤੌਰ ਤੇ ਵਾਰਤਕ ਦੇ ਸਾਧਾਰਨ ਗੁਣਾਂ ਨੂੰ ਦੁਹਰਾਇਆ ਜਾਂਦਾ ਹੈ। ਅਰਥਾਤ ਸ੍ਵੈ-ਜੀਵਨੀ ਵਿਚ ਸਰਲਤਾ, ਸੰਖੇਪਤਾ, ਸੰਜਮ, ਸਪੱਸ਼ਟਤਾ ਤੇ ਰੌਚਕਤਾ ਆਦਿ ਗੁਣਾਂ ਦਾ ਹੋਣਾ ਜ਼ਰੂਰੀ ਹੈ। ਉਸ ਦੀ ਸਿਰਜਣਾ ਵਿਚ ਉਸ ਦਾ ਅਤੀਤ ਤੇ ਵਰਤਮਾਨ ਇਕ ਦੂਜੇ ਵਿਚ ਸਮੋਏ ਜਾਂਦੇ ਹਨ। ਉਹ ਕਈ ਤਰ੍ਹਾਂ ਦੀਆਂ ਸਾਹਿਤਕ ਜੁਗਤਾਂ ਜਿਵੇਂ ਪਿਰਤ ਝਾਤ, ਅਲੰਕਾਰ, ਬਿੰਬ, ਪ੍ਰਤੀਕ ਦੀ ਵਰਤੋਂ ਕਰਦਾ ਹੈ। 'ਸਵੈਜੀਵਨੀ ਸ਼ਾਸਤਰ' ਵਿਚ ੲਿਸ ਵਿਧਾ ਸੰਬੰਧੀ ਡਾ. ਧਰਮ ਚੰਦ ਵਾਤਿਸ਼ ਦੇ ਵਿਚਾਰ ਗੌਲਣਯੋਗ ਹਨ ਜਿਨ੍ਹਾਂ ਵਿਚੋਂ ਕੁਝ ਚੁਣਿੰਦਾ ਵਿਚਾਰ ਨਿਮਨ ਅਨੁਸਾਰ ਹਨ: "ਸਵੈਜੀਵਨੀ ਦਾ ਸ਼ਖਸੀਅਤੀ ਤੱਤ" ਸਵੈਜੀਵਨੀ ਕਲਾ ਦਾ ਵਿਕਾਸ ਅਜਿਹੀ ਚੀਜ ਹੈ ਜੋ ਰਚਣੲੀ ਵਿਅਕਤੀਅਾਂ ਦੇ ਪ੍ਰਗਟਾਅ ਨਾਲ ਮਿਲਾਪ ਤੋਂ ਬਿਨਾ ਚਿਤਵੀ ਨਹੀਂ ਜਾ ਸਕਦੀ। ਜੀਵਨ ਦਾ ਨੇੜਵਾਂ ਅਧਿਅੈਨ ਅਤੇ ਕਲਾਤਮਕ ਅਸਫਲਤਾਵਾਂ, ਦੁਖਦਾੲੀ ਸ਼ੱਕਾਂ ਤੇ ਖੁਸ਼ੀਅਾਂ ਭਰੀਅਾਂ ਜਿੱਤਾਂ ਦੇ ਨਾਲ ਨਾਲ ਰਚਨਾ ਕਰਨ ਅਤੇ ਅਗੇ ਵਧਣ ਦੇ ਨਵੇਂ ਕਾਰਾਗਰ ਢੰਗਾਂ ਦੀ ਅਣਥਕ ਖੋਜ- ੲਿਹ ਸਾਰਾ ਕੁਝ ਸਵੈਜੀਵਨੀ ਲੇਖਕ ਦੀ ਪ੍ਰੇਰਣਾ ਭਰਪੂਰ ਕਿਰਤ ਵਿਚ ਸ਼ਾਮਲ ਹੁੰਦਾ ਹੈ। ਸਵੈਜੀਵਨੀ ਲੇਖਕ ਅਾਪਣੀਅਾਂ ਨਜ਼ਰਾਂ ਸਾਹਮਣੇ ਵਾਪਰ ਚੁੱਕੇ ਅਤੀਤ ਨੂੰ ਕੇਵਲ ਨਿਸ਼ਚਿਤ ਹੀ ਨਹੀਂ ਕਰਦਾ ਸਗੋਂ ੳੁਸ ਅਤੀਤ ਵਿਚੋਂ ਵਿਸ਼ਲੇਸ਼ਣ ਕਰਨ ਚੋਣ ਕਰਨ ਅਤੇ ਜੋੜਨ ਦਾ ਯਤਨ ਵੀ ਕਰਦਾ ਹੈ। "ਸਵੈਜੀਵਨੀ ਦਾ ੲਿਤਹਾਸਕ ਤੱਤ" ੲਿਤਹਾਸ ਅਤੇ ਸਵੈਜੀਵਨੀ ਦਾ ਵਿਸ਼ੇਸ ਸੰਬੰਧ ਹੈ। ਦੋਵੇਂ ਹੀ ਅਾਪਣੀ ਸਮੱਗਰੀ ਬੀਤੇ ਸਮੇਂ ਚੋਂ ਲੈਂਦੇ ਹਨ। ਜਦੋਂ ਕੋੲੀ ਲੇਖਕ ਅਾਪਣੀ ਸਵੈਜੀਵਨੀ ਲਿਖ ਰਿਹਾ ਹੁੰਦਾ ਹੈ ਤਾਂ ਸਹਿਜ ਸੁਭਾਅ ੳੁਸ ਦੇ ਸਮੇਂ ਦੀਅਾਂ ਘਟਨਾਵਾਂ ੳੁਸ ਦੀ ਰਚਨਾ ਵਿਚ ਪ੍ਰਵੇਸ਼ ਕਰ ਜਾਂਦੀਅਾਂ ਹਨ। ਸਵੈਜੀਵਨੀ ਵਿਚ ੲਿਤਹਾਸਕ ਤੱਥ ਕਿਥੋਂ ਤਕ ਪ੍ਰਵੇਸ਼ ਕਰਦੇ ਹਨ, ੲਿਸ ਸੰਬੰਧ ਵਿਚ ਕਰਤਾਰ ਸਿੰਘ ਦੁਗਲ ਦਾ ਕਥਨ ੲਿਸ ਧਾਰਨਾ ਨੂੰ ਸਪਸ਼ਟ ਕਰਦਾ ਹੈ: ੲਿਹ ਸਵੈਜੀਵਨੀ ਮੇਰੀ ਕਹਾਣੀ ਹੈ। ਨਾਲੇ ਮੇਰੇ ਜਮਾਨੇ ਦੀ ਕਹਾਣੀ ਹੈ। ੳੁਸ ਹੱਦ ਤਕ ਜਿਥੋਂ ਤੀਕ ਸਮੇਂ ਦੇ ਹਾਲਾਤ ਮੇਰੇ ਜੀਵਨ ਵਿਚ ਦਾਖਲ ਰਖਦੇ ਸਨ। ਅੰਗਰੇ ਦੀ ਗੁਲਾਮੀ, ਜਿਥੋਂ ਤਕ ੳੁਸ ਨੇ ਮੈਨੂੰ ਪ੍ਰੇਸ਼ਾਨ ਕੀਤਾ, ਅਜਾਦੀ ਲੲੀ ਜੱਦੋ ਜਹਿਦ, ਜਿਥੋਂ ਤਕ ਸਾਡੇ ਟੱਬਰ ਨੇ ੳੁਸ ਵਿਚ ਹਿੱਸਾ ਪਾੲਿਅਾ। ਦੇਸ਼ ਦੀ ਵੰਡ ਜਿਥੋਂ ਤਕ ਅਸੀਂ ਲੁਟੇ ਪੁਟੇ ਗੲੇ।ਅਜਾਦੀ ਦਾ ਹਿਲੋਰਾ ਜਿਥੋਂ ਤਕ ਮੈਂ ੳੁਸ ਨੂੰ ਮਾਣਿਅਾ। ਸਰਮਾੲੇਦਾਰੀ ਦੀ ਬਦਜੋਕੀ, ਸਮਾਜ ਦੀ ਕਾਣੀਵੰਡ, ਫੀਤਾਸ਼ਾਹੀ, ਸਿਅਾਸੀ ਪੈਂਤੜਾਬਾਜ਼ੀ, ਸਰਕਾਰੀ ਢਾਂਚੇ ਦੀ ਨਿਰਮਮਤਾ, ਜਿਥੋਂ ਤੀਕ ਮੇਰੀ ਸ਼ਖਸੀਅਤ ਨੂੰ ਘੜਿਅਾ, ਭੰਨਿਅਾ, ਸੰਵਾਰਿਅਾ, ਮੈਨੂੰ ੳੁਹ ਕੁਝ ਬਣਨ ਵਿਚ ਹਿੱਸਾ ਪਾੲਿਅਾ ਜੋ ਕੁਝ ਮੈਂ ਹਾਂ। "ਸਵੈਜੀਵਨੀ ਦਾ ਸਾਹਿਤਕ ਤੱਤ" ਅਤੀਤ ਦੇ ਤ੍ੱਥਾਂ ਦਾ ਨਿਰੋਲ ਸੰਗ੍ਰਹਿ ੳੁਵੇਂ ਹੀ ਸਵੈਜੀਵਨੀ ਨਹੀਂ ਹੁੰਦੀ ਜਿਵੇਂ ਅੰਡਿਅਾਂ ਦੀ ਟੋਕਰੀ ਅਾਮਲੇਟ ਨਹੀਂ ਹੁੰਦੀ। ੲਿਸ ਵਿਚ ਬੀਤੇ ਦੀ ਪੇਸ਼ਕਾਰੀ ਸੁਹਜਮੲੀ ਤਰੀਕੇ ਨਾਲ ਹੋਣੀ ਚਾਹੀਦੀ ਹੈ। ੳੁਸ ਨੂੰ ਸਾਹਿਤਕ ਕਲਾਬਾਜੀਅਾਂ, ਕਲਪਨਾ ਅਤੇ ਸ਼ਬਦ ਅਾਡੰਬਰ ਦੀ ਵਰਤੋਂ ਬੜੀ ਸੋਚ ਸਮਝ ਨਾਲ ਕਰਨੀ ਚਾਹੀਦੀ ਹੈ। ਸਾਹਿਤ ਅਤੇ ਸਵੈਜੀਵਨੀ ਦੀ ੲਿਕ ਵਿਲੱਖਣ ਸਾਂਝ ਹੈ। ਜਦੋਂ ਅਸੀਂ ੲਿਹ ਮੰਨ ਕੇ ਚਲਦੇ ਹਾਂ ਕਿ ਹਰ ਸਾਹਿਤਕ ਸਿਰਜਣਾ ਵਿਚ ਸਵੈਜੀਵਨਤਮਕ ਤੱਤ ਹੁੰਦਾ ਹੈ ਤਾਂ ਫਿਰ ਸਵੈ ਜੀਵਨੀ ਸਾਹਿਤਕ ਤੱਤ ਦੀ ਮੇਜ਼ਬਾਨੀ ਤੋਂ ਕਿਵੇੰ ਬਚ ਸਕਦੀ ਹੈ?
ਪੰਜਾਬੀ ਸਾਹਿਤ ਵਿੱਚ ਕਿੱਸਿਆਂ ਦਾ ਇੱਕ ਵਿਸ਼ੇਸ਼ ਸਥਾਨ ਹੈ।ਵੱਖ-ਵੱਖ ਕਵੀਆਂ ਵੱਲੋਂ ਲਗਭਗ ਹਰ ਕਾਲ ਵਿੱਚ ਲਿਖੀਆਂ ਅਨੇਕਾਂ ਪ੍ਰੇਮ ਕਥਾਵਾਂ ਸਾਨੂੰ ਕਿੱਸਾ ਰੂਪ ਵਿੱਚ ਮਿਲਦੀਆਂ ਹਨ। ਕਹਾਣੀਆਂ ਸੁਣਾਉਣ ਦਾ ਰਿਵਾਜ਼ ਬਹੁਤ ਪੁਰਾਣਾ ਹੈ। ਇਹਨਾਂ ਕਹਾਣੀਆਂ ਨੂੰ ਸਾਹਿਤ ਵਿੱਚ ਲਿਆਉਣ ਲਈ ਕਵਿਤਾ ਨੂੰ ਮਾਧਿਅਮ ਬਣਾਇਆ ਗਿਆ ਸੀ ਅਤੇ ਇਹਨਾਂ ਕਵਿਤਾਵਾਂ ਵਿੱਚ ਲਿਖੀਆਂ ਗਈਆਂ ਕਹਾਣੀਆਂ ਨੂੰ ਹੀ ਕਿੱਸਾ ਕਿਹਾ ਜਾਣ ਲੱਗਾ। ਪੰਜਾਬੀ ਵਿੱਚ ਹੀਰ ਰਾਂਝਾ, ਸੱਸੀ ਪੁਨੂੰ, ਸੋਹਣੀ-ਮਹਿਵਾਲ, ਮਿਰਜ਼ਾਂ ਸਾਹਿਬਾ ਆਦਿ ਕਿੱਸੇ ਮਿਲਦੇ ਹਨ। ਜਿਹੜੇ ਅੱਜ ਵੀ ਪੰਜਾਬ ਦੇ ਲੋਕਾਂ ਦੀਆਂ ਜ਼ੁਬਾਨਾ ਉੱਪਰ ਚੜੇ ਹੋਏ ਹਨ। ਇਹਨਾਂ ਕਿੱਸਿਆਂ ਦੀਆਂ ਜੜ੍ਹਾ ਪੂਰੇ ਪੰਜਾਬ ਵਿੱਚ ਬਹੁਤ ਡੂੰਘੀਆਂ ਹਨ।
ਹੋਲੀ ਬਸੰਤ ਰੁੱਤ ਵਿੱਚ ਮਨਾਇਆ ਜਾਣ ਵਾਲਾ ਇੱਕ ਮਹੱਤਵਪੂਰਣ ਭਾਰਤੀ ਤਿਉਹਾਰ ਹੈ। ਇਹ ਪਰਵ ਹਿੰਦੂ ਪੰਚਾਂਗ ਦੇ ਅਨੁਸਾਰ ਫ਼ਾਲਗੁਨ ਮਹੀਨਾ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ। ਰੰਗਾਂ ਦਾ ਤਿਉਹਾਰ ਕਿਹਾ ਜਾਣ ਵਾਲਾ ਇਹ ਪਰਵ ਪਾਰੰਪਰਕ ਰੂਪ ਤੋਂ ਦੋ ਦਿਨ ਮਨਾਇਆ ਜਾਂਦਾ ਹੈ। ਪਹਿਲਾਂ ਦਿਨ ਨੂੰ "ਹੋਲਿਕਾ ਜਲਾਈ" ਜਾਂਦੀ ਹੈ, ਜਿਸਨੂੰ "ਹੋਲਿਕਾ ਦਹਿਨ" ਵੀ ਕਹਿੰਦੇ ਹੈ। ਦੂੱਜੇ ਦਿਨ, ਜਿਸਨੂੰ ਧੁਰੱਡੀ, ਧੁਲੇਂਡੀ, ਧੁਰਖੇਲ ਜਾਂ ਧੂਲਿਵੰਦਨ ਕਿਹਾ ਜਾਂਦਾ ਹੈ, ਲੋਕ ਇੱਕ ਦੂੱਜੇ ’ਤੇ ਰੰਗ, ਗੁਲਾਲ-ਗੁਲਾਲ ਇਤਆਦਿ ਸੁੱਟਦੇ ਹਨ, ਢੋਲ ਵਜਾ ਕੇ ਹੋਲੀ ਦੇ ਗੀਤ ਗਾਏ ਜਾਂਦੇ ਹੈ, ਅਤੇ ਘਰ-ਘਰ ਜਾ ਕੇ ਲੋਕਾਂ ਨੂੰ ਰੰਗ ਲਗਾਇਆ ਜਾਂਦਾ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਹੋਲੀ ਦੇ ਦਿਨ ਲੋਕ ਪੁਰਾਣੀ ਕੜਵਾਹਟ ਨੂੰ ਭੁੱਲ ਕੇ ਗਲੇ ਮਿਲਦੇ ਹਨ ਅਤੇ ਫਿਰ ਤੋਂ ਦੋਸਤ ਬੰਨ ਜਾਂਦੇ ਹਨ। ਇੱਕ ਦੂੱਜੇ ਨੂੰ ਰੰਗਣੇ ਅਤੇ ਗਾਨੇ-ਵਜਾਉਣੇ ਦਾ ਦੌਰ ਦੁਪਹਿਰ ਤੱਕ ਚੱਲਦਾ ਹੈ। ਇਸਦੇ ਬਾਅਦ ਸਨਾਨ ਕਰਕੇ ਅਰਾਮ ਕਰਨ ਦੇ ਬਾਅਦ ਨਵੇਂ ਕੱਪੜੇ ਪੱਥਰ ਕੇ ਸ਼ਾਮ ਨੂੰ ਲੋਕ ਇੱਕ ਦੂੱਜੇ ਦੇ ਘਰ ਮਿਲਣ ਜਾਂਦੇ ਹਨ, ਗਲੇ ਮਿਲਦੇ ਹਨ ਅਤੇ ਮਿਠਾਈਆਂ ਖਿਡਾਉਂਦੇ ਹਨ।
ਭਾਰਤੀ ਕਾਵਿ ਸ਼ਾਸਤਰ ਵਿੱਚ ਚਾਹੇ ਆਚਾਰੀਆ ਵਾਮਨ ਤੋਂ ਪਹਿਲਾਂ ਰੀਤੀ ਤੱਤ ਦੀ ਖੋਜ਼ ਹੋ ਚੁੱਕੀ ਸੀ,ਫਿਰ ਵੀ ਵਾਮਨ ਨੇ ਸਭ ਤੋਂ ਪਹਿਲਾਂ ਰੀਤੀ ਦਾ ਸਪਸ਼ਟ ਵਿਵੇਚਨ ਕਰਦੇ ਹੋਏ ਰੀਤੀ ਨੂੰ "ਕਾਵਿ ਦੀ ਆਤਮਾ" ਕਿਹਾ ਹੈ। ਆਚਾਰੀਆ ਵਾਮਨ ਦੇ ਗਰੰਥ 'ਕਾਵ੍ਯ ਅਲੰਕਾਰ ਸੂਤ੍ਰ ਵਿਤ੍ਰਿ' ਵਿੱਚ ਇਹ ਜ਼ਿਕਰ ਹੈ, "ਰੀਤੀ ਰੀਤਿਰਾਤਮਾ ਕਾਵਯਸਯ" ਰੀਤੀ ਦੀ ਲੱਛਣ ਵਿਸ਼ਿਸ਼ਟ ਪਦ ਰਚਨਾ ਕਿਹਾ ਹੈ। ਵਾਮਨ ਅਨੁਸਾਰ ਵਿਸ਼ਿਸ਼ਟ ਪਦ ਰਚਨਾ ਰੀਤੀ ਅਖਵਾਉਂਦੀ ਹੈ ('ਵਸ਼ਿਸ਼ਟ ਪਦਰਚਨਾ ਰੀਤੀ')। ਸੰਪ੍ਰਾਦਾਇ ਦੀ ਮਹੱਤਤਾ ਰਸ, ਧੁਨੀ ਸੰਪ੍ਰਦਾਵਾਂ ਦੀ ਤੁਲਨਾ ਵਿੱਚ ਭਾਵੇਂ ਵਧੇਰੇ ਨਹੀ, ਪ੍ਰੰਤੂ ਕਾਵਿ-ਸ਼ਾਸਤਰ ਦੇ ਇਤਿਹਾਸ ਵਿੱਚ ਇਹ ਸੰਪ੍ਰਾਦਾਇ ਇੱਕ ਉਲੇਖਨੀ ਸੰਪ੍ਰਾਦਾਇ ਰਹੀ ਹੈ।
ਸਰਦਾਰ ਹਰੀ ਸਿੰਘ ਨਲੂਆ (ਅੰਗ੍ਰੇਜ਼ੀ ਵਿੱਚ: Hari Singh Nalwa; 29 ਅਪ੍ਰੈਲ 1791 - 30 ਅਪ੍ਰੈਲ 1837) ਸਿੱਖ ਸਾਮਰਾਜ ਦੀ ਫੌਜ ਦੇ ਜਰਨੈਲ, ਸਿੱਖ ਖਾਲਸਾ ਫੌਜ ਦੇ ਕਮਾਂਡਰ-ਇਨ-ਚੀਫ਼ ਸਨ। ਉਹ ਕਸੂਰ, ਸਿਆਲਕੋਟ, ਅਟਕ, ਮੁਲਤਾਨ, ਕਸ਼ਮੀਰ, ਪੇਸ਼ਾਵਰ ਅਤੇ ਜਮਰੌਦ ਦੀਆਂ ਜਿੱਤਾਂ ਵਿੱਚ ਆਪਣੀ ਮੁੱਖ ਭੂਮਿਕਾ ਲਈ ਜਾਣੇ ਜਾਂਦੇ ਹਨ। ਹਰੀ ਸਿੰਘ ਨਲਵਾ ਸਿੱਖ ਸਾਮਰਾਜ ਦੀ ਸਰਹੱਦ ਨੂੰ ਸਿੰਧ ਦਰਿਆ ਤੋਂ ਪਾਰ ਖੈਬਰ ਦੱਰੇ ਦੇ ਮੂੰਹ ਤੱਕ ਫੈਲਾਉਣ ਲਈ ਜ਼ਿੰਮੇਵਾਰ ਸਨ। ਆਪਣੀ ਮੌਤ ਦੇ ਸਮੇਂ, ਜਮਰੌਦ ਸਾਮਰਾਜ ਦੀ ਪੱਛਮੀ ਸੀਮਾ ਦਾ ਗਠਨ ਕਰਦਾ ਸੀ। ਉਸਨੇ ਕਸ਼ਮੀਰ, ਪੇਸ਼ਾਵਰ ਅਤੇ ਹਜ਼ਾਰਾ ਦੇ ਗਵਰਨਰ ਵਜੋਂ ਸੇਵਾ ਨਿਭਾਈ। ਉਸਨੇ ਕਸ਼ਮੀਰ ਅਤੇ ਪੇਸ਼ਾਵਰ ਵਿੱਚ ਮਾਲੀਆ ਇਕੱਠਾ ਕਰਨ ਦੀ ਸਹੂਲਤ ਲਈ ਸਿੱਖ ਸਾਮਰਾਜ ਵੱਲੋਂ ਇੱਕ ਟਕਸਾਲ ਦੀ ਸਥਾਪਨਾ ਕੀਤੀ।
ਅੰਮ੍ਰਿਤਾ ਪ੍ਰੀਤਮ (31 ਅਗਸਤ 1919 - 31 ਅਕਤੂਬਰ 2005) ਇੱਕ ਪੰਜਾਬੀ ਲੇਖਕ, ਕਵੀ, ਨਾਵਲਕਾਰ, ਕਹਾਣੀਕਾਰ ਅਤੇ ਵਾਰਤਕਕਾਰ ਸੀ ਜਿਸਨੇ ਪੰਜਾਬੀ ਅਤੇ ਹਿੰਦੀ ਭਾਸ਼ਾਵਾਂ ਵਿੱਚ ਸਾਹਿਤ ਰਚਨਾ ਕੀਤੀ। ਉਸਨੂੰ ਪੰਜਾਬੀ ਭਾਸ਼ਾ ਦੇ 20ਵੀਂ ਸਦੀ ਦੇ ਸਭ ਤੋਂ ਅਹਿਮ ਕਵੀਆਂ ਵਿੱਚ ਮੰਨਿਆ ਜਾਂਦਾ ਹੈ ਅਤੇ ਪਹਿਲੀ ਅਹਿਮ ਨਾਰੀ ਲੇਖਕ ਮੰਨਿਆ ਜਾਂਦਾ ਹੈ। ਛੇ ਦਹਾਕਿਆਂ ਵਿੱਚ ਫੈਲੇ ਆਪਣੇ ਸਾਹਿਤਕ ਸਫ਼ਰ ਦੌਰਾਨ ਉਸਨੇ ਕਵਿਤਾ, ਨਾਵਲ, ਜੀਵਨੀ, ਨਿਬੰਧ ਵਰਗੀਆਂ ਵਿਧਾਵਾਂ ਦੀਆਂ 100 ਤੋਂ ਵੱਧ ਕਿਤਾਬਾਂ ਲਿਖੀਆਂ ਹਨ। ਇਨ੍ਹਾਂ ਰਚਨਾਵਾਂ ਵਿੱਚ ਅੰਮ੍ਰਿਤਾ ਦੇ 20 ਕਾਵਿ-ਸੰਗ੍ਰਹਿ, 13 ਕਹਾਣੀ-ਸੰਗ੍ਰਹਿ, ਵਾਰਤਕ ਦੀਆਂ ਕਿਤਾਬਾਂ, ਤਿੰਨ ਸਫ਼ਰਨਾਮੇ, ਦੋ ਸਵੈ-ਜੀਵਨੀਆਂ ਅਤੇ ਪੰਜਾਬੀ ਲੋਕ ਗੀਤਾਂ ਦਾ ਇੱਕ ਸੰਗ੍ਰਿਹ ਵੀ ਸ਼ਾਮਿਲ ਹਨ। ਉਸ ਦੀਆਂ ਕਿਤਾਬਾਂ ਨੂੰ ਕਈ ਭਾਰਤੀ ਅਤੇ ਵਿਦੇਸ਼ੀ ਭਾਸ਼ਾਵਾਂ ਵਿੱਚ ਅਨੁਵਾਦ ਵੀ ਕੀਤਾ ਗਿਆ ਹੈ। ਅੰਮ੍ਰਿਤਾ ਪ੍ਰੀਤਮ ਨੇ 1966 ਤੋਂ ਨਾਗਮਣੀ ਮਾਸਿਕ ਪੱਤਰ ਦੀ ਸੰਪਾਦਨਾ ਸ਼ੁਰੂ ਕੀਤੀ। ਅੰਮ੍ਰਿਤਾ ਨੂੰ ਸਾਹਿਤ ਅਕਾਦਮੀ ਇਨਾਮ, ਭਾਰਤੀ ਗਿਆਨਪੀਠ ਅਤੇ ਪਦਮ ਵਿਭੂਸ਼ਨ ਨਾਲ ਸਨਮਾਨਿਤ ਕੀਤਾ ਗਿਆ।
‘ਲੋਕ ਖੇਡ’ ਦਾ ਅਰਥ ਹੈ: ‘ਲੋਕਾਂ ਦੀ ਖੇਡ’। ਇਸ ਤਰ੍ਹਾਂ ‘ਖੇਡ’ ਸ਼ਬਦ ਦਾ ਭਾਵ 'ਮਨ ਪਰਚਾਉਣਾ' ਹੈ। ਲੋਕ ਖੇਡਾਂ ਦਾ ਮਨੁੱਖੀ ਜੀਵਨ ਨਾਲ ਡੂੰਘਾ ਸੰਬੰਧ ਹੈ। ਲੋਕ-ਖੇਡਾਂ ਸਖ਼ਤ ਨਿਯਮਾਂ ਅਧੀਨ ਨਹੀਂ ਖੇਡੀਆਂ ਜਾਂਦੀਆਂ, ਇਹ ਸਮਾਂ-ਸਥਾਨ ਅਨੁਸਾਰ ਖੇਡੀਆਂ ਜਾਂਦੀਆਂ ਹਨ। ਜਿਆਦਾਤਰ ਲੋਕ-ਖੇਡਾਂ ਖੇਡਣ ਲਈ ਸਮਾਨ ਖ਼ਰੀਦਣ ਦੀ ਵੀ ਲੋੜ ਨਹੀਂ ਪੈਂਦੀ, ਇਹਨਾਂ ਦੀ ਉਪਜ ਸਥਾਨਕ ਉਪਲਬਧ ਸਮਗਰੀ ਤੋਂ ਹੀ ਹੁੰਦੀ ਹੈ।
"ਕਾਮਾਗਾਟਾਮਾਰੂ ਕਾਂਡ" ਵਿੱਚ ਜਾਪਾਨੀ ਭਾਫ ਸਟੀਮਰ ਕਾਮਾਗਾਟਾਮਾਰੂ ਸ਼ਾਮਲ ਸੀ, ਜਿਸ 'ਤੇ ਬ੍ਰਿਟਿਸ਼ ਭਾਰਤ ਦੇ ਲੋਕਾਂ ਦੇ ਇੱਕ ਸਮੂਹ ਨੇ ਅਪ੍ਰੈਲ 1914 ਵਿੱਚ ਕੈਨੇਡਾ ਆਵਾਸ ਕਰਨ ਦੀ ਕੋਸ਼ਿਸ਼ ਕੀਤੀ, ਪਰ ਜ਼ਿਆਦਾਤਰ ਲੋਕਾਂ ਨੂੰ ਦਾਖਲੇ ਤੋਂ ਇਨਕਾਰ ਕਰ ਦਿੱਤਾ ਗਿਆ ਅਤੇ ਬਜ ਬਜ, ਕਲਕੱਤਾ ਵਾਪਸ ਜਾਣ ਲਈ ਮਜਬੂਰ ਕੀਤਾ ਗਿਆ। ਉੱਥੇ, ਭਾਰਤੀ ਇੰਪੀਰੀਅਲ ਪੁਲਿਸ ਨੇ ਸਮੂਹ ਆਗੂਆਂ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ। ਸਿੱਟੇ ਵਜੋਂ ਦੰਗਾ ਹੋਇਆ ਅਤੇ ਪੁਲਿਸ ਦੁਆਰਾ ਉਹਨਾਂ 'ਤੇ ਗੋਲੀਬਾਰੀ ਕੀਤੀ ਗਈ, ਨਤੀਜੇ ਵਜੋਂ 22 ਲੋਕਾਂ ਦੀ ਮੌਤ ਹੋ ਗਈ।
ਨਾਂਵ (ਲਾਤੀਨੀ ਵਿੱਚ nōmen, ਸ਼ਾਬਦਿਕ 'ਨਾਮ') ਭਾਸ਼ਾ ਦੇ ਵਾਕ ਦੀ ਇੱਕ ਇਕਾਈ ਹੁੰਦੀ ਹੈ। ਕਿਸੇ ਥਾਂ, ਵਸਤੂ, ਸੰਕਲਪ, ਜੀਵ, ਗੁਣ, ਸਥਿਤੀ ਆਦਿ ਬਾਰੇ ਸੰਕੇਤਕ ਸ਼ਬਦਾਂ ਨੂੰ ਨਾਂਵ ਕਹਿੰਦੇ ਹਨ। ਭਾਸ਼ਾ ਵਿਗਿਆਨ ਵਿੱਚ ਨਾਂਵ ਇੱਕ ਵਿਸ਼ਾਲ ਅਤੇ ਖੁੱਲ੍ਹੀ ਸ਼ਬਦ ਸ਼੍ਰੇਣੀ ਦਾ ਮੈਂਬਰ ਹੈ ਜਿਸਦੇ ਮੈਂਬਰ ਵਾਕੰਸ਼ ਦੇ ਕਰਤਾ ਦੇ ਮੁੱਖ ਸ਼ਬਦ, ਕਿਰਿਆ ਦੇ ਕਰਮ, ਜਾਂ ਸੰਬੰਧਕ ਦੇ ਕਰਮ ਦੇ ਰੂਪ ਵਿੱਚ ਮੌਜੂਦ ਹੋ ਸਕਦੇ ਹਨ।
ਇਲੂਮੀਨਾਤੀ ਜਾਂ ਇਲੂਮਿਨਾਟੀ (ਅੰਗ੍ਰੇਜ਼ੀ: Illuminati; /əˌluːmɪˈnɑːti/; ਲਾਤੀਨੀ: ਇਲੂਮਿਨਾਟਸ ਦਾ ਬਹੁਵਚਨ, 'ਪ੍ਰਕਾਸ਼ਵਾਨ') ਕਈ ਸਮੂਹਾਂ ਨੂੰ ਦਿੱਤਾ ਗਿਆ ਇੱਕ ਨਾਮ ਹੈ, ਅਸਲ ਅਤੇ ਕਾਲਪਨਿਕ ਦੋਵੇਂ। ਇਤਿਹਾਸਕ ਤੌਰ 'ਤੇ, ਇਹ ਨਾਮ ਆਮ ਤੌਰ 'ਤੇ ਬਾਵੇਰੀਅਨ ਇਲੂਮਿਨਾਟੀ ਨੂੰ ਦਰਸਾਉਂਦਾ ਹੈ, ਇੱਕ ਗਿਆਨ-ਯੁੱਗ ਗੁਪਤ ਸਮਾਜ ਜੋ 1 ਮਈ 1776 ਨੂੰ ਬਾਵੇਰੀਆ ਦੇ ਚੋਣ ਖੇਤਰ ਵਿੱਚ ਸਥਾਪਿਤ ਕੀਤਾ ਗਿਆ ਸੀ। ਸਮਾਜ ਦੇ ਦੱਸੇ ਗਏ ਟੀਚੇ ਅੰਧਵਿਸ਼ਵਾਸ, ਅਸ਼ਲੀਲਤਾ, ਜਨਤਕ ਜੀਵਨ ਉੱਤੇ ਧਾਰਮਿਕ ਪ੍ਰਭਾਵ ਅਤੇ ਰਾਜਿਆਂ ਦੁਆਰਾ ਰਾਜ ਸ਼ਕਤੀ ਦੀ ਦੁਰਵਰਤੋਂ ਦਾ ਵਿਰੋਧ ਕਰਨਾ ਸਨ। "ਦਿਨ ਦਾ ਕ੍ਰਮ", ਉਨ੍ਹਾਂ ਨੇ ਆਪਣੇ ਆਮ ਕਾਨੂੰਨਾਂ ਵਿੱਚ ਲਿਖਿਆ, "ਬੇਇਨਸਾਫ਼ੀ ਦੇ ਭੰਡਾਰੀਆਂ ਦੀਆਂ ਚਾਲਾਂ ਨੂੰ ਖਤਮ ਕਰਨਾ ਹੈ, ਉਨ੍ਹਾਂ 'ਤੇ ਹਾਵੀ ਹੋਏ ਬਿਨਾਂ ਉਨ੍ਹਾਂ ਨੂੰ ਕੰਟਰੋਲ ਕਰਨਾ ਹੈ।"
ਪੰਜਾਬੀ ਸਾਹਿਤ ਦਾ ਇਤਿਹਾਸ ਲਿਖਣ ਦਾ ਕਾਰਜ ਬਹੁਤ ਸਾਰੇ ਵਿਦਵਾਨਾਂ ਨੇ ਆਰੰਭਿਆ ਅਤੇ ਵਿਸ਼ੇਸ਼ ਨਜ਼ਰੀਏ ਤੋਂ ਇਤਿਹਾਸ ਲਿਖੇ। ਪੰਜਾਬੀ ਸਾਹਿਤ ਦਾ ਇਤਿਹਾਸ ਲਿਖਣ ਦੀ ਸਭ ਤੋਂ ਵੱਧ ਭੂਮਿਕਾ ਪੰਜਾਬੀ ਸਾਹਿਤ ਅਕਾਦਮੀ ਦਿੱਲੀ ਨੇ ਨਿਭਾਈ ਹੈ। ਪੰਜਾਬੀ ਸਾਹਿਤ ਅਕਾਦਮੀ ਦਿੱਲੀ ਪੰਜਾਬੀ ਭਾਸ਼ਾ, ਸਾਹਿਤ ਤੇ ਸੱਭਿਆਚਾਰ ਦੇ ਲਈ ਪਿਛਲੇ ਦੋ ਤੋਂ ਵੱਧ ਦਹਾਕਿਆ ਤੋਂ ਨਿਰੰਤਰ ਕਾਰਜਸ਼ੀਲ ਹੈ। ਭਾਵੇਂ ਇਹ ਅਕਾਦਮੀ ਦਿੱਲੀ ਸਰਕਾਰ ਵੱਲੋਂ, ਦਿੱਲੀ ਪ੍ਰਾਂਤ ਵਿੱਚ ਪੰਜਾਬੀ ਭਾਸ਼ਾ ਦੇ ਵਿਕਾਸ ਦੇ ਸੁਪਨੇ ਦੀ ਪੂਰਤੀ ਵੱਜੋਂ ਸਥਾਪਿਤ ਕੀਤੀ ਗਈ ਸੀ। ਪਰੰਤੂ ਇਸ ਅਕਾਦਮੀ ਨੇ ਨਾ ਕੇਵਲ ਦਿੱਲੀ ਪ੍ਰਾਂਤ ਵਿੱਚ ਹੀ ਪੰਜਾਬੀ ਨੂੰ ਫੈਲਾਇਆ ਤੇ ਸਥਾਪਿਤ ਕੀਤਾ ਸਗੋਂ ਸਮੁੱਚੇ ਪੰਜਾਬੀ ਜਗਤ ਵਿੱਚ ਆਪਣਾ ਵਕਾਰੀ ਸਥਾਨ ਵੀ ਬਣਾਇਆ। ਪ੍ਰੋ. ਰਵੇਲ ਸਿੰਘ ਅਤੇ ਉਹਨਾਂ ਦੇ ਸਾਥੀ ਵਿਦਵਾਨਾਂ ਨੇ ਆਪਸੀ ਮਸ਼ਵਰੇ ਨਾਲ।।ਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਦਾ ਇੱਕ ਵੱਡਾ ਪੋ੍ਜੈਕਟ ਹੱਥ ਵਿੱਚ ਲਿਆ ਜੋ ਕਿ ਨਾ ਕੇਵਲ ਵਿਉਂਤਿਆ ਗਿਆ ਸਗੋਂ ਸੰਪੂਰਨਤਾ ਦੇ ਰਾਹ ਵੀ ਪਿਆ। ਲੰਮੀਆਂ ਬੈਠਕਾਂ ਅਤੇ ਨਿਰੰਤਰ ਵਿਚਾਰ ਵਟਾਂਦਰੇ ਉਪਰੰਤ ਫੈਸਲਾ ਹੋਇਆ ਸੀ ਕਿ ਅਲੱਗ ਅਲੱਗ ਵਿਧਾਵਾਂ ਅਨੁਸਾਰ ਇਤਿਹਾਸ ਲਿਖਿਆ ਜਾਵੇ ਕਿਉਂਕਿ ਪਹਿਲਾਂ ਪ੍ਰਾਪਤ ਇਤਿਹਾਸਾਂ ਵਿੱਚ ਇਹ ਖੱਪਾ ਨਜ਼ਰ ਆਉਂਦਾ ਹੈ। ਇਸ ਪੋ੍ਜੈਕਟ ਅਧੀਨ ਲਿਖੀਆਂ ਪੰਜਾਬੀ ਸਾਹਿਤ ਦੇ ਇਤਿਹਾਸ ਦੀਆਂ ਜਿਲਦਾਂ ਵੱਖ ਵੱਖ ਵਿਧਾਵਾਂ ਅਨੁਸਾਰ ਵਿਉਂਤੀਆਂ ਗਈਆਂ ਹਨ:- 1. ਪੰਜਾਬੀ ਸਾਹਿਤ ਦਾ ਭਾਸ਼ਾਈ ਪਿਛੋਕੜ- ਪ੍ਰੇਮ ਸਿੰਘ 2.
ਮੋਹਨਦਾਸ ਕਰਮਚੰਦ ਗਾਂਧੀ (2 ਅਕਤੂਬਰ 1869 - 30 ਜਨਵਰੀ 1948), ਜਾਂ ਮਹਾਤਮਾ ਗਾਂਧੀ, ਭਾਰਤ ਦੀ ਆਜ਼ਾਦੀ ਦਾ ਇੱਕ ਪ੍ਰਮੁੱਖ ਰਾਜਨੀਤਕ ਅਤੇ ਅਧਿਆਤਮਕ ਨੇਤਾ ਸੀ। ਉਹਨਾਂ ਨੂੰ ਮਹਾਤਮਾ (ਸੰਸਕ੍ਰਿਤ: ਮਹਾਨ ਆਤਮਾ) ਦਾ ਖਿਤਾਬ 1914 ਵਿੱਚ ਦੱਖਣੀ ਅਫਰੀਕਾ ਵਿੱਚ ਦਿੱਤਾ ਗਿਆ ਜੋ ਕਿ ਹੁਣ ਦੁਨੀਆ ਭਰ ਵਿੱਚ ਮਸ਼ਹੂਰ ਹੈ। ਇਹਨੂੰ ਭਾਰਤ ਵਿੱਚ ਬਾਪੂ (ਗੁਜਰਾਤੀ ਭਾਸ਼ਾ: ਪਿਤਾ ਦੇ ਲਈ ਵਰਤਿਆ ਜਾਂਦਾ ਸ਼ਬਦ) ਕਹਿਕੇ ਵੀ ਸੰਬੋਧਤ ਕੀਤਾ ਜਾਂਦਾ ਹੈ।
ਜ਼ਿਲ੍ਹਾ ਪੰਚਾਇਤ ਜਾਂ ਜ਼ਿਲ੍ਹਾ ਵਿਕਾਸ ਕੌਂਸਲ ਜਾਂ ਜ਼ਿਲ੍ਹਾ ਪ੍ਰੀਸ਼ਦ ਜਾਂ ਪੰਚਾਇਤੀ ਰਾਜ ਪ੍ਰਣਾਲੀ ਦਾ ਤੀਜਾ ਦਰਜਾ ਹੈ ਅਤੇ ਸਾਰੇ ਰਾਜਾਂ ਵਿੱਚ ਜ਼ਿਲ੍ਹਾ ਪੱਧਰ 'ਤੇ ਕੰਮ ਕਰਦਾ ਹੈ। ਜ਼ਿਲ੍ਹਾ ਪ੍ਰੀਸ਼ਦ ਇੱਕ ਚੁਣੀ ਹੋਈ ਸੰਸਥਾ ਹੈ ਜੋ ਇੱਕ ਜ਼ਿਲ੍ਹੇ ਦੇ ਸਮੁੱਚੇ ਪੇਂਡੂ ਖੇਤਰ ਦੀ ਨੁਮਾਇੰਦਗੀ ਕਰਦੀ ਹੈ। ਇੱਕ ਜ਼ਿਲ੍ਹਾ ਪੰਚਾਇਤ ਦੀ ਅਗਵਾਈ ਇੱਕ ਪ੍ਰਧਾਨ ਕਰਦਾ ਹੈ, ਜੋ ਇੱਕ ਚੁਣਿਆ ਹੋਇਆ ਮੈਂਬਰ ਹੁੰਦਾ ਹੈ। ਬਲਾਕ ਪੰਚਾਇਤ ਦੇ ਬਲਾਕ ਪ੍ਰਧਾਨ ਵੀ ਜ਼ਿਲ੍ਹਾ ਪ੍ਰੀਸ਼ਦ ਵਿੱਚ ਨੁਮਾਇੰਦਗੀ ਕਰਦੇ ਹਨ। ਰਾਜ ਵਿਧਾਨ ਸਭਾ ਦੇ ਮੈਂਬਰ ਅਤੇ ਭਾਰਤ ਦੀ ਸੰਸਦ ਦੇ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਹਨ। ਜ਼ਿਲ੍ਹਾ ਪ੍ਰੀਸ਼ਦ ਰਾਜ ਸਰਕਾਰ ਅਤੇ ਪਿੰਡ ਪੱਧਰੀ ਗ੍ਰਾਮ ਪੰਚਾਇਤ ਵਿਚਕਾਰ ਕੜੀ ਵਜੋਂ ਕੰਮ ਕਰਦੀ ਹੈ।
ਦਮਦਮਾ ਸਾਹਿਬ ਜਾਂ ਤਲਵੰਡੀ ਸਾਬੋ ਪਿੰਡ ਸਾਬੋ ਕੀ ਤਲਵੰਡੀ ਨੇੜੇ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪ੍ਰਸਿੱਧ ਅਸਥਾਨ, ਜਿਸ ਨੂੰ ਗੁਰੂ ਕੀ ਕਾਸ਼ੀ ਵੀ ਕਿਹਾ ਜਾਂਦਾ ਹੈ। ਡੱਲੇ ਸਿੱਖ ਦਾ ਪ੍ਰੇਮ ਦੇਖਕੇ ਕਲਗੀਧਰ ਨੇ ਇਥੇ ਕ਼ਰੀਬ ਸਾਢੇ ਨੌ ਮਹੀਨੇ ਨਿਵਾਸ ਕੀਤਾ। ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬ ਕੌਰ ਜੀ, ਭਾਈ ਮਨੀ ਸਿੰਘ ਜੀ ਨੂੰ ਨਾਲ ਲੈ ਕੇ ਇਸ ਥਾਂ ਦਿੱਲੀ ਤੋਂ ਦਸਮ ਗੁਰੂ ਦੇ ਦਰਸ਼ਨ ਕਰਨ ਆਏ। ਗੁਰੂ ਗੋਬਿੰਦ ਸਿੰਘ ਜੀ ਨੇ ਇਸੇ ਥਾਂ ਆਤਮਿਕ ਸ਼ਕਤੀ ਨਾਲ ਆਪਂਣੇ ਅਨੁਭਵ ਤੋਂ ਗੁਰੂ ਗ੍ਰੰਥ ਸਾਹਿਬ ਦਾ ਸੰਪੂਰਨ ਪਾਠ ਲਿਖਵਾਇਆ। ਫੂਲਵੰਸ਼ ਦੇ ਰਤਨ ਤਿਲੋਕ ਸਿੰਘ ਤੇ ਰਾਮ ਸਿੰਘ ਜੀ ਨੇ ਇੱਥੇ ਹੀ ਦਸ਼ਮੇਸ਼ ਪਿਤਾ ਤੋਂ ਤੋਂ ਅੰਮ੍ਰਿਤ ਪਾਨ ਕੀਤਾ। ਮਾਲਵੇ ਦੇ ਜੰਗਲ ਨੂੰ ਸਰਸਬਜ਼ (ਹਰਿਆ ਭਰਿਆ) ਕਰਨ ਲਈ ਨਹਿਰਾਂ ਦਾ ਵਰ ਵੀ ਇਸੇ ਥਾਂ ਤੇ ਬਖਸ਼ਿਆ ਹੈ। ਇਸ ਦਰਬਾਰ ਦੀ ਸੇਵਾ ਪੰਥ ਨੇ ਬਾਬਾ ਦੀਪ ਸਿੰਘ ਜੀ ਸ਼ਹੀਦ ਦੇ ਸਪੁਰਦ ਕੀਤੀ ਸੀ, ਜੋ ਹੁਣ ਉਸ ਦੀ ਵੰਸ਼ ਦੇ ਰਈਸ ਸ਼ਾਹਗ਼ਾਦਪੁਰ ਦੇ ਹੱਥ ਹੈ। ਸਾਡੇ ਵੱਡੇ ਵਡੇਰੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਫੌਜ ਦੇ ਸਿਪਾਹੀ ਸਨ। ਪਰ ਹੁਣ ਕਿਸੇ ਕਾਰਨਾਂ ਕਰਕੇ ਸਿਰਫ ਏਨੀ ਹੀ ਜਾਣਕਾਰੀ ਮਿਲ ਸਕੀ ਹੈ (ਕਿਉਂਕਿ ਕਈ ਗਦਾਰ ਤੇ ਪੰਥ ਵਿਰੋਧੀ ਇਹ ਤਖ਼ਤ ਦੇਖਣਾ ਨਹੀਂ ਚਾਹੁੰਦੇ ਸੀ) ਬਾਕੀ ਜਾਣਕਾਰੀ ਇਸ ਪ੍ਰਕਾਰ ਹੈ ਕਿ ਉਹਨਾਂ ਨੇ ਜੰਗਲਾਂ ਤੇ ਪਹਾੜਾਂ ਵਿੱਚ ਘਰ ਬਣਾਏ ਹੋਏ ਸਨ, ਪਰ ਜਾਲਮਾਂ ਮੂਹਰੇ ਸਿਰ ਨਹੀਂ ਝੁਕਾਏ ਸਮੇਂ ਸਮੇਂ ਤੇ ਹੋਰ ਸਿੰਘਾਂ ਨੂੰ ਵੀ ਉਹਨਾਂ ਦੀ ਗੁਲਾਮੀ ਤੋਂ ਮੁਕਤ ਕਰਵਾਇਆ ਤੇ ਹੌਲੀ ਹੌਲੀ ਆਪਣੀ ਸਥਿੱਤੀ ਨੂੰ ਦੁਬਾਰਾ ਕਾਇਮ ਕਰਿਆ । ਜਦੋਂ ਉਹਨਾਂ ਨੂੰ ਸੁਣਨ ਚ ਆਇਆ ਕਿ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣ ਕੇ ਸ਼ਹੀਦ ਕੀਤਾ ਹੈ, ਤਾ 12 ਮਿਸਲਾਂ ਬਾਣੀਆਂ ਤੇ ਓਹਨਾਂ ਨੇ ਜਾਕੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਬਦਲੇ ਵਿੱਚ ਅਹਿਮ ਰੋਲ ਸੀ। ਉਸ ਤੋਂ ਬਾਅਦ ਸਾਰੀਆਂ ਮਿਸਲਾਂ ਤੇ ਓਹਨਾਂ ਦੇ ਆਗੂਆਂ ਨੇ ਆਪਣੇ ਆਪਣੇ ਹਿੱਸੇ ਬਣਦੀ ਜ਼ਮੀਨ ਤੇ ਹੋਰ ਲੋੜੀਦਾ ਸਾਮਾਨ ਕੋਲ ਰੱਖ ਕੇ ਓਥੇ ਸਾਸ਼ਨ ਸ਼ੁਰੂ ਕਰ ਦਿਤਾ। ਪਰ ਸ਼ਹੀਦ ਮਿਸਲ ਦੇ ਆਗੂ ਜਾਣੀ ਕਿ ਸਾਡੇ ਵਡੇਰਿਆਂ ਨੇ ਇਹ ਸਭ ਦੀ ਥਾਂ ਸੇਵਾ ਦੀ ਸੋਚੀ ਤੇ ਉਹ ਗੁਰੂ ਸਾਹਿਬ ਦਾ ਹੁਕਮ ਨਾਮਾ ਤੇ ਹੱਥ ਲਿਖਤ ਗੁਰੂ ਗਰੰਥ ਸਾਹਿਬ ਜੀ ਨਾਲ ਤਲਵੰਡੀ ਸਾਬੋ ਵੱਲ ਰਵਾਨਾ ਹੋ ਗਏ। ਇਥੇ ਆਕੇ ਉਹਨਾਂ ਨੇ ਗੁਰੂ ਘਰ ਦੀ ਸੇਵਾ ਕੀਤੀ ਤੇ ਨਾਲ ਨਾਲ ਬੱਚਿਆਂ ਤੇ ਹੋਰ ਸਿੱਖਣ ਦੇ ਚਾਹਵਾਨਾਂ ਲਈ ਬੂਗੇ (ਸਕੂਲ) ਖੋਲ੍ਹੇ ਤਾ ਕਿ ਉਹ ਸ਼ੁੱਧ ਬਾਣੀ ਪੜ੍ਹ ਅਤੇ ਸੁਣ ਸਕਣ। ਜਦੋਂ ਇਹ ਗੱਲ ਪੰਜਾਬ ਦੇ ਮੌਜੂਦਾ ਰਾਜੇ ਨੂੰ ਪਤਾ ਚੱਲੀ ਕੀ ਸ਼ਹੀਦ ਮਿਸਲ ਦੇ ਆਗੂ ਹਾਲੇ ਤੱਕ ਪੰਥ ਦੀ ਸੇਵਾ ਕਰ ਰਹੇ ਹਨ ਤਾਂ ਉਹਨਾਂ ਨੇ ਇਕ ਪਟਾਨਾਮਾ (ਇਕ ਪਟੇ ਉਤੇ ਆਦੇਸ਼ ਜਾਂ ਸੁਨੇਹਾ) ਲਿਖਿਆ ਜਿਸ ਅਨੁਸਾਰ ਉਹਨਾਂ ਨੂੰ ਤਲਵੰਡੀ ਸਾਬੋ ਦਾ ਜੱਥੇਦਾਰ ਨਿਯੁਕਤ ਕੀਤਾ ਗਿਆ ਤੇ ਨਾਲ ਕਿਹਾ ਗਿਆ ਕੀ ਜੇ ਏਦਾਂ ਹੀ ਤੂੰ ਕਰਦਾ ਰਿਹਾ ਫੇਰ ਓਣ ਵਾਲੇ ਸਮੇਂ ਚ ਤੇਰੀ ਔਲਾਦ ਕਿ ਕਰੂ ਇਸ ਕਰਕੇ ਮੈ ਇਕ ਇਲਾਕਾ ਤੇਰੇ ਨਾਮ ਕਰਦਾ ਹਾਂ ਤੇ ਤੂੰ ਉਸ ਸਾਰੀ ਜਮੀਨ (ਤਿਉਣਾ ਪੁਜਾਰੀਆਂ) ਦਾ ਮਾਲਕ ਹੋਏਗਾ। ਤਲਵੰਡੀ ਸਾਬੋ ਜਾਨੀ ਕੇ ਤਖ਼ਤ ਸ਼੍ਰੀ ਦਮਦਮਾ ਸਾਹਿਬ ਨੂੰ ਤਖ਼ਤ ਵੀ ਉਸੇ ਹੁਕਮਨਾਮੇ ਦਾ ਸਦਕਾ ਬਣਾਇਆ ਗਿਆ ਜੋ ਗੁਰੂ ਜੀ ਨੇ ਉਹਨਾਂ ਨੂੰ ਦਿੱਤਾ ਸੀ ਤੇ ਉਹਨਾਂ ਦੇ ਹੁਕਮਾਂ ਕਾਰਨ ਹੀ ਉਹ ਇਥੇ ਵਸੇ। ਇਥੇ ਵਿਸਾਖੀ ਨੂੰ ਭਾਰੀ ਮੇਲਾ ਹੁੰਦਾ ਹੈ। ਗੁਰਪੁਰ ਨਿਵਾਸੀ ਸੰਤ ਅਤਰ ਸਿੰਘ ਜੀ ਨੇ ਇਸ ਗੁਰਧਾਮ ਦੀ ਬਹੁਤ ਸੇਵਾ ਕਰਵਾਈ ਹੈ। ਦਮਦਮਾ ਸਾਹਿਬ ਸਿੱਖ ਲਿਖਾਰੀਆਂ ਤੇ ਗਿਆਨੀਆਂ ਦੀ ਟਕਸਾਲ ਹੈ। ਕਿਸੇ ਸਮੇ ਮਹਾਰਾਜਾ ਨਾਭਾ ਵਲੋਂ ਇਸ ਅਸਥਾਨ ਨੂੰ ਸੌ ਰੁਪਏ ਮਹੀਨਾ ਲੰਗਰ ਲਈ ਮਿਲਦਾ ਹੈ। ਇਹ ਗੁਰਦ੍ਵਾਰਾ ਰੇਲਵੇ ਸਟੇਸ਼ਨ ਮਾਈਸਰਖਾਨੇ ਤੋਂ ਸੱਤ ਮੀਲ ਦਖਣ ਪੱਛਮ ਵਲ ਹੈ, ਰਾਮਾ ਸਟੇਸ਼ਨ ਬੀ. ਬੀ. ਐਂਡ ਸੀ.
ਭਾਈ ਮਤੀ ਦਾਸ (ਅੰਗ੍ਰੇਜ਼ੀ ਵਿੱਚ: Bhai Mati Das; ਮੌਤ 11 ਨਵੰਬਰ 1675; ਦੀਵਾਨ ਮਤੀ ਦਾਸ ਵਜੋਂ ਵੀ ਜਾਣਿਆ ਜਾਂਦਾ ਹੈ), ਆਪਣੇ ਛੋਟੇ ਭਰਾ ਭਾਈ ਸਤੀ ਦਾਸ ਸਮੇਤ ਮੁੱਢਲੇ ਸਿੱਖ ਇਤਿਹਾਸ ਦੇ ਸ਼ਹੀਦ ਸਨ। ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਤੋਂ ਠੀਕ ਪਹਿਲਾਂ ਬਾਦਸ਼ਾਹ ਔਰੰਗਜ਼ੇਬ ਦੇ ਸਪੱਸ਼ਟ ਹੁਕਮਾਂ ਹੇਠ, ਭਾਈ ਮਤੀ ਦਾਸ, ਭਾਈ ਦਿਆਲਾ ਅਤੇ ਭਾਈ ਸਤੀ ਦਾਸ ਨੂੰ ਦਿੱਲੀ ਦੇ ਚਾਂਦਨੀ ਚੌਕ ਖੇਤਰ ਵਿੱਚ ਇੱਕ ਕੋਤਵਾਲੀ (ਪੁਲਿਸ-ਸਟੇਸ਼ਨ) ਵਿਖੇ ਵੱਖ ਵੱਖ ਜੁਲਮੀ ਤਰੀਕਿਆਂ ਨਾਲ ਫਾਂਸੀ ਦੇ ਦਿੱਤੀ ਗਈ ਸੀ। ਭਾਈ ਮਤੀ ਦਾਸ ਨੂੰ ਦੋ ਥੰਮ੍ਹਾਂ ਵਿਚਕਾਰ ਬੰਨ੍ਹ ਕੇ ਅਤੇ ਦੋ ਹਿੱਸਿਆਂ ਵਿੱਚ ਕੱਟ ਕੇ ਫਾਂਸੀ ਦਿੱਤੀ ਗਈ ਸੀ।
ਲੋਹੜੀ ਉੱਤਰੀ ਭਾਰਤ ਦਾ, ਖ਼ਾਸ ਕਰ ਪੰਜਾਬ ਅਤੇ ਹਰਿਆਣੇ ਦਾ ਖੇਤੀਬਾੜੀ ਨਾਲ ਸਬੰਧਤ ਇੱਕ ਮਸ਼ਹੂਰ ਤਿਉਹਾਰ ਹੈ ਅਤੇ ਪੰਜਾਬ ਅਤੇ ਹਰਿਆਣਾ ਤੋਂ ਇਲਾਵਾ ਇਹ ਹਿਮਾਚਲ ਪ੍ਰਦੇਸ਼ ਅਤੇ ਦਿੱਲੀ ਵਿੱਚ ਵੀ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਇਹ ਸਰਦੀਆਂ ਦੇ ਅੰਤ ਅਤੇ ਹਾੜ੍ਹੀ ਦੀਆਂ ਫ਼ਸਲਾਂ ਦੇ ਪ੍ਰਫੁੱਲਤ ਹੋਣ ਦਾ ਤਿਉਹਾਰ ਹੈ। ਜਿਸ ਘਰ ਮੁੰਡੇ ਨੇ ਜਨਮ ਲਿਆ ਹੋਵੇ ਉਹਦੀ ਪਹਿਲੀ ਲੋਹੜੀ ਵਜੋਂ ਇਸ ਤਿਉਹਾਰ ਨੂੰ ਵੱਡੇ ਜੋਸ਼ ਨਾਲ ਮਨਾਇਆ ਜਾਂਦਾ ਹੈ। ਕੁਆਰੀਆਂ ਪੰਜਾਬੀ ਕੁੜੀਆਂ ਲਈ ਵੀ ਇਹ ਵਿਸ਼ੇਸ਼ ਅਹਿਮੀਅਤ ਦਾ ਧਾਰਨੀ ਹੈ। ਵਣਜਾਰਾ ਬੇਦੀ ਦਾ ਮੰਨਣਾ ਹੈ ਕਿ ‘ਲੋਹੜੀ ਪੰਜਾਬ ਵਿੱਚ ਪ੍ਰਚੱਲਿਤ ਕਿਸੇ ਸਮੇਂ ਸੂਰਜ ਦੇਵ ਦੀ ਪੂਜਾ ਦੀ ਹੀ ਰਹਿੰਦ ਹੈ। ਕੱਤਕ ਵਿੱਚ ਸੂਰਜ ਧਰਤੀ ਤੋਂ ਕਾਫ਼ੀ ਦੂਰ ਹੁੰਦਾ ਹੈ ਤੇ ਉਸ ਦੀਆਂ ਕਿਰਨਾਂ ਧਰਤੀ ਉੱਤੇ ਪਹੁੰਚਦਿਆਂ ਬਹੁਤੀਆਂ ਗਰਮ ਨਹੀਂ ਰਹਿੰਦੀਆਂ। ਪੁਰਾਤਨ ਕਾਲ ਵਿੱਚ ਲੋਕ ਇਸ ਪ੍ਰਕਿਰਿਆ ਨੂੰ ਸੂਰਜ ਦੀ ਤਪਸ਼ ਘਟ ਜਾਣ ਨਾਲ ਜੋੜਦੇ ਸਨ। ਸੂਰਜ ਦੇ ਚਾਨਣ ਤੇ ਤਪਸ਼ ਨੂੰ ਮੁੜ ਸੁਰਜੀਤ ਕਰਨ ਲਈ ਲੋਹੜੀ ਦੀ ਅੱਗ ਬਾਲ਼ੀ ਜਾਂਦੀ ਸੀ। ਇਹ ਲੋਕ ਮਨ ਦੀ ਹੀ ਇੱਕ ਪ੍ਰਵਿਰਤੀ ਸੂਰਜ ਨੂੰ ਰੌਸ਼ਨੀ ਤੇ ਗਰਮੀ ਦੇਣ ਦਾ ਪੁਰਾਤਨ ਲੋਕਧਾਰਾਈ ਢੰਗ ਸੀ।
"ਲੋਕ-ਨਾਚ ਨਾਲ ਮਾਨਸਿਕਤਾ ਨਾਚ ਕਲਾ ਨੂੰ ਆਪਣੇ ਜੀਵਨ ਦਾ ਸੁਭਾਵਿਕ ਅਮਲ ਪ੍ਰਵਾਨ ਕਰਦੀ ਰਹੀ ਹੈ।" 'ਨੱਚਣ ਵਾਲੇ ਦੀ ਅੱਡੀ ਨਾ ਰਹਿੰਦੀ , ਗਾਉਣ ਵਾਲੇ ਦਾ ਮੂੰਹ' ਇਸ ਸੁਭਾਵਕ ਅਮਲ ਦੀ ਪੁਸ਼ਟੀ ਕਰਦੀ ਕਾਵਿ ਸਤਰ ਹੈ। ਨਾਚ ਕਲਾ ਕਿਸੇ ਵੀ ਸੂਰਤ ਵਿੱਚ ਮੂਕ ਪੇਸ਼ਕਾਰੀ ਨਹੀਂ ਹੈ। ਖ਼ਾਸਕਰ ਪੰਜਾਬੀ ਲੋਕ ਨਾਚ ਗਿੱਧਾ ਭੰਗੜਾ ਤਾਂ ਗੀਤਾਂ ਦੇ ਬੋਲ ਜਾਂ ਬੋਲੀਆਂ ਤੋਂ ਬਿਨਾਂ ਪੇਸ਼ ਕਿਤੇ ਜਾਣਾ ਸੰਭਵ ਹੀ ਨਹੀਂ। ਲੋਕ-ਸਮੂਹ ਦੀ ਸਿਰਜਨ-ਕਲਾ ਦੀ ਇੱਕ ਮਹੱਤਵਪੂਰਨ ਵੰਨਗੀ ਹੈ, ਜੋ ਲੋਕ-ਮਾਨਸ ਦੇ ਸਮੁਚੇ ਹਾਵਾਂ-ਭਾਵਾਂ ਨੂੰ ਸਰੀਰਕ ਮੁਦਰਾਵਾਂ ਦੇ ਪ੍ਰਗਟਾਉ-ਸੰਦਰਭ ਰਾਹੀਂ ਪੇਸ਼ ਕਰਦੀ ਹੈ। ਲੋਕ ਨਾਚ ਵੀ ਇਸੇ ਪ੍ਰਕਾਰ ਦੀ ਇੱਕ ਲੋਕ-ਕਲਾ ਹੈ। ਲੋਕ-ਨਾਚ ਮੰਨੋਰੰਜਨ ਦਾ ਸਾਧਨ ਹੀ ਨਹੀਂ, ਇਹ ਕਿਸੇ ਖਿੱਤੇ ਦੇ ਜਨ-ਸਮੂਹ ਦੀ ਸਮਾਜਿਕ, ਸੱਭਿਆਚਾਰਕ, ਨੈਤਿਕ, ਧਾਰਮਿਕ, ਰਾਜਸੀ ਅਤੇ ਇਤਹਾਸਿਕ ਜੀਵਨ-ਤੋਰ ਦੀਆਂ ਵਿਭਿੰਨ ਪਰਤਾਂ ਦਾ ਸਰੀਰਕ ਮੁਦਰਾਵਾਂ ਦੇ ਮਾਧਿਅਮ ਰਾਹੀਂ ਆਪ-ਮੁਹਾਰਾ, ਸਧਾਰਨ, ਖੁਸ਼ੀਆਂ-ਖੇੜਿਆਂ ਭਰਪੂਰ ਅੰਦਰੂਨੀ ਭਾਵਨਾਵਾਂ ਦਾ ਬਾਹਰੀ ਪ੍ਰਗਟਾਵਾ ਵੀ ਹੈ। ਪੰਜਾਬ ਦੇ ਲੋਕ-ਨਾਚ ਪੰਜਾਬ ਪੰਜਾਬ ਦੇ ਜਨ-ਜੀਵਨ ਦਾ ਮਹੱਤਪੂਰਨ ਅੰਗ ਹਨ।" ਪੰਜਾਬ ਦੇ ਲੋਕ-ਨਾਚਾਂ ਦਾ ਵਰਗੀਕਰਨ ਦੋ ਪੱਧਰਾਂ ਤੇ ਕੀਤਾ ਜਾ ਸਕਦਾ ਹੈ:
ਪਾਲੀ ਭੁਪਿੰਦਰ ਸਿੰਘ (ਜਨਮ: 6 ਸਤੰਬਰ 1965) ਇੱਕ ਪੰਜਾਬੀ ਨਾਟਕਾਰ ਅਤੇ ਰੰਗਮੰਚ ਨਿਰਦੇਸ਼ਕ ਹੈ। ਉਸਨੇ ਤਿੰਨ ਦਰਜਨ ਦੇ ਕਰੀਬ ਪੰਜਾਬੀ ਨਾਟਕ ਲਿਖੇ ਹਨ। ਉਸਦੇ ਕਈ ਨਾਟਕ ਹਿੰਦੀ, ਉਰਦੂ, ਮਰਾਠੀ ਅਤੇ ਸੰਸਕ੍ਰਿਤ ਵਿੱਚ ਅਨੁਵਾਦ ਹੋ ਕੇ ਪ੍ਰਕਾਸ਼ਿਤ ਹੋ ਚੁੱਕੇ ਹਨ ਅਤੇ ਦੇਸ਼-ਵਿਦੇਸਾਂ ਅੰਦਰ ਮੰਚਿਤ ਹੋ ਰਹੇ ਹਨ। ਉੱਤਰ ਭਾਰਤ ਦੀਆਂ ਅਨੇਕ ਯੂਨੀਵਰਸਿਟੀਆਂ ਦੇ ਸਿਲੇਬਸਾਂ ਵਿੱਚ ਇਹ ਨਾਟਕ ਪੜ੍ਹਾਏ ਜਾ ਰਹੇ ਹਨ ਅਤੇ ਕਈਆਂ ਵਿੱਚ ਇਨ੍ਹਾਂ ਉੱਤੇ ਅਕਾਦਮਿਕ ਖੋਜ ਹੋ ਰਹੀ ਹੈ। ਬਤੌਰ ਨਿਰਦੇਸ਼ਕ ਪਾਲੀ ਨੇ ਦੇਸ਼ ਦੇ ਬਾਕੀ ਹਿੱਸਿਆਂ ਦੇ ਇਲਾਵਾ ਕਨੇਡਾ ਅਤੇ ਪਾਕਿਸਤਾਨ ਅੰਦਰ ਆਪਣੇ ਨਾਟਕਾਂ ਦੀਆਂ ਸਫ਼ਲ ਪੇਸ਼ਕਾਰੀਆਂ ਕੀਤੀਆਂ ਹਨ।
1857 ਦਾ ਭਾਰਤੀ ਵਿਦਰੋਹ, ਜਿਸਨੂੰ ਭਾਰਤ ਦੀ ਪਹਿਲੀ ਆਜ਼ਾਦੀ ਦੀ ਜੰਗ, ਸਿਪਾਹੀ ਬਗ਼ਾਵਤ ਅਤੇ ਭਾਰਤੀ ਗਦਰ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਬਰਤਾਂਵੀ ਸ਼ਾਸਨ ਦੇ ਵਿਰੁੱਧ ਇੱਕ ਸ਼ਸਤਰਬੰਦ ਵਿਦਰੋਹ ਸੀ। 10 ਮਈ, 1857 ਨੂੰ ਭਾਰਤ ਦਾ ਪਹਿਲਾ ਆਜ਼ਾਦੀ ਸੰਗਰਾਮ 'ਚ ਮੇਰਠ ਵਿੱਚ ਭਾਰਤੀ ਫ਼ੌਜੀਆਂ ਨੇ ਅੰਗਰੇਜ਼ਾਂ ਦੇ ਖ਼ਿਲਾਫ਼ ਬਗ਼ਾਵਤ ਕਰ ਦਿਤੀ। ਇਹ ਵਿਦਰੋਹ ਦੋ ਸਾਲਾਂ ਤੱਕ ਭਾਰਤ ਦੇ ਵੱਖ ਵੱਖ ਖੇਤਰਾਂ ਵਿੱਚ ਚੱਲਿਆ। ਇਹ ਬਗ਼ਾਵਤ ਛਾਉਣੀ ਖੇਤਰਾਂ ਵਿੱਚ ਛੋਟੀਆਂ ਮੋਟੀਆਂ ਝੜਪਾਂ ਅਤੇ ਆਗਜਨੀ ਨਾਲ ਸ਼ੁਰੂ ਹੋਈ ਸੀ ਪਰ ਜਨਵਰੀ ਮਹੀਨੇ ਤੱਕ ਇਸਨੇ ਵਿਸ਼ਾਲ ਰੂਪ ਧਾਰ ਲਿਆ ਸੀ। ਵਿਦਰੋਹ ਦਾ ਅੰਤ ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੇ ਸ਼ਾਸਨ ਦੇ ਅੰਤ ਨਾਲ ਹੋਇਆ, ਅਤੇ ਪੂਰੇ ਭਾਰਤ ਉੱਤੇ ਬਰਤਾਨਵੀ ਤਾਜ ਦੀ ਹਕੂਮਤ ਹੋ ਗਈ ਜੋ ਅਗਲੇ 90 ਸਾਲਾਂ ਤੱਕ ਰਹੀ।
ਬਾਬਾ ਗੁਰਬਖਸ਼ ਸਿੰਘ (ਵਿਕਲਪਿਕ ਤੌਰ 'ਤੇ ਗੁਰਬਖਸ਼ ਵਜੋਂ ਸ਼ਬਦ-ਜੋੜ) 18ਵੀਂ ਸਦੀ ਦਾ ਇੱਕ ਸਿੱਖ ਯੋਧਾ ਸੀ ਜਿਸਨੇ ਸਿੱਖ ਸੰਘ ਦੀ ਸ਼ਹੀਦਾਂ ਮਿਸਲ ਦੇ ਅਧੀਨ ਸੇਵਾ ਕੀਤੀ ਸੀ। ਗੁਰਬਖਸ਼ ਸਿੰਘ ਨੇ 29 ਹੋਰ ਸਿੱਖ ਯੋਧਿਆਂ ਦੇ ਨਾਲ 1 ਦਸੰਬਰ, 1764 ਨੂੰ ਅੰਮ੍ਰਿਤਸਰ ਵਿਖੇ ਅਫਗਾਨ ਅਤੇ ਬਲੋਚ ਫੌਜਾਂ ਵਿਰੁੱਧ ਆਖਰੀ ਸਟੈਂਡ ਲਿਆ। ਇਸ ਝੜਪ ਵਿੱਚ ਬਾਬਾ ਗੁਰਬਖਸ਼ ਸਿੰਘ ਸਮੇਤ 29 ਹੋਰ ਸਿੱਖ ਮਾਰੇ ਗਏ ਸਨ।
ਜ਼ਫ਼ਰਨਾਮਾ (ਪਾਠ: zəfərnɑːmɑː; ਫ਼ਾਰਸੀ: ظفرنامہ; ਮਤਲਬ: ਜਿੱਤ ਦਾ ਖ਼ਤ) ਸਿੱਖਾਂ ਦੇ ਦਸਵੇਂ ਗੁਰੂ, ਗੋਬਿੰਦ ਸਿੰਘ ਦੁਆਰਾ ਮੁਗ਼ਲ ਸਾਮਰਾਜ ਔਰੰਗਜ਼ੇਬ ਨੂੰ 1705 ਵਿੱਚ ਭੇਜਿਆ ਖ਼ਤ ਜਾਂ ਚਿੱਠੀ ਹੈ। ਇਹ ਫ਼ਾਰਸੀ ਸ਼ਾਇਰੀ ਵਿੱਚ ਲਿਖਿਆ ਹੋਇਆ ਹੈ। ਗੁਰੂ ਜੀ ਨੇ ਇਸਨੂੰ ਪਿੰਡ ਕਾਂਗੜ ਦੀ ਧਰਤੀ 'ਤੇ 1705 ਈਸਵੀ ਵਿੱਚ ਲਿਖਿਆ ਜਿਸ ਵਿਚ ਪਿੰਡ ਕਾਂਗੜ ਦਾ ਵਿਸੇਸ ਤੌਰ ਤੇ ਜਿਕਰ ਕੀਤਾ ਹੋਇਆ ਹੈ ਅਤੇ ਭਾਈ ਦਇਆ ਸਿੰਘ ਅਤੇ ਭਾਈ ਧਰਮ ਸਿੰਘ ਨੇ ਇਸਨੂੰ ਅਹਿਮਦਨਗਰ ਵਿਖੇ ਔਰੰਗਜ਼ੇਬ ਤੱਕ ਪਹੁੰਚਾਇਆ।
ਜਪੁ ਜੀ ਸਾਹਿਬ (ਜਾਂ ਜਪੁ ਜੀ) ਗੁਰੂ ਨਾਨਕ ਦੇਵ ਦੀ ਲਿਖੀ ਬਾਣੀ ਹੈ, ਜੋ ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਪਹਿਲਾਂ ਦਰਜ ਹੈ। ਇਸ ਵਿੱਚ ਮੂਲ ਮੰਤਰ, 38 ਪੌੜੀਆਂ ਅਤੇ 2 ਸਲੋਕ ਹਨ। ਇਹ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਅੰਗ 1 ਤੋਂ ਅੰਗ 8 ਤੱਕ ਸੁਭਾਇਮਾਨ ਹੈ। ਇਹ ਇੱਕ ਪ੍ਰਬੰਧ ਕਾਵਿ ਹੈ ਭਾਵ ਕਿ ਇਸ ਵਿੱਚ ਵਿਚਾਰਾਂ ਨੂੰ ਇੱਕ ਕਾਵਿਕ ਲੜੀ ਵਿੱਚ ਪਰੋਇਆ ਗਿਆ ਹੈ। ਇਸ ਦੇ ਸ਼ੁਰੂ ਵਿੱਚ ਮੂਲ ਮੰਤਰ ਪਰਮਾਤਮਾ ਦੇ ਗੁਣ, ਮਿਜ਼ਾਜ ਅਤੇ ਸਰੂਪ ਬਾਰੇ ਦੱਸਦਾ ਹੈ। ਜਪੁਜੀ ਦਾ ਅਰਥ ਪਵਿੱਤਰ ਜਾਪ, ਅਦਵੈਤਵਾਦ ਅਤੇ ਇੱਕ-ਈਸ਼ਵਰਵਾਦ ਦਾ ਗੀਤ ਹੈ। ਇਹ ਰਚਨਾ ਗੁਰੂ ਗ੍ਰੰਥ ਸਾਹਿਬ ਦਾ ਸਾਰ ਹੈ। ਜਪੁਜੀ ਸਾਹਿਬ ਦੀ ਵਿਆਖਿਆ ਗੁਰੂ ਗ੍ਰੰਥ ਸਾਹਿਬ ਦਾ ਕੇਂਦਰੀ ਭਾਵ ਸਪਸ਼ਟ ਕਰ ਦਿੰਦੀ ਹੈ।
ਭਾਰਤ ਛੱਡੋ ਅੰਦੋਲਨ, ਜਿਸ ਨੂੰ ਅਗਸਤ ਅੰਦੋਲਨ ਵੀ ਕਿਹਾ ਜਾਂਦਾ ਹੈ, ਮਹਾਤਮਾ ਗਾਂਧੀ ਦੁਆਰਾ ਦੂਜੇ ਵਿਸ਼ਵ ਯੁੱਧ ਦੌਰਾਨ 9 ਅਗਸਤ 1942 ਨੂੰ ਆਲ ਇੰਡੀਆ ਕਾਂਗਰਸ ਕਮੇਟੀ ਦੇ ਬੰਬਈ ਸੈਸ਼ਨ ਵਿੱਚ ਸ਼ੁਰੂ ਕੀਤਾ ਗਿਆ ਇੱਕ ਅੰਦੋਲਨ ਸੀ, ਜਿਸ ਵਿੱਚ ਭਾਰਤ ਵਿੱਚ ਬ੍ਰਿਟਿਸ਼ ਸ਼ਾਸਨ ਦੇ ਅੰਤ ਦੀ ਮੰਗ ਕੀਤੀ ਗਈ ਸੀ। ਬ੍ਰਿਟਿਸ਼ ਦੁਆਰਾ ਕ੍ਰਿਪਸ ਮਿਸ਼ਨ ਨਾਲ ਬ੍ਰਿਟਿਸ਼ ਯੁੱਧ ਦੇ ਯਤਨਾਂ ਲਈ ਭਾਰਤੀ ਸਮਰਥਨ ਪ੍ਰਾਪਤ ਕਰਨ ਵਿੱਚ ਅਸਫਲ ਹੋਣ ਤੋਂ ਬਾਅਦ, ਗਾਂਧੀ ਨੇ ਗੋਵਾਲੀਆ ਟੈਂਕ ਮੈਦਾਨ ਵਿੱਚ 9 ਅਗਸਤ 1942 ਨੂੰ ਬੰਬਈ ਵਿੱਚ ਦਿੱਤੇ ਆਪਣੇ ਭਾਰਤ ਛੱਡੋ ਅੰਦੋਲਨ ਵਿੱਚ ਕਰੋ ਜਾਂ ਮਰੋ ਦਾ ਸੱਦਾ ਦਿੱਤਾ। ਵਾਇਸਰਾਏ ਲਿਨਲਿਥਗੋ ਨੇ ਇਸ ਅੰਦੋਲਨ ਨੂੰ "1857 ਤੋਂ ਹੁਣ ਤੱਕ ਦੀ ਸਭ ਤੋਂ ਗੰਭੀਰ ਬਗਾਵਤ" ਵਜੋਂ ਟਿੱਪਣੀ ਕੀਤੀ। ਆਲ ਇੰਡੀਆ ਕਾਂਗਰਸ ਕਮੇਟੀ ਨੇ ਗਾਂਧੀ ਜੀ ਨੇ ਭਾਰਤ ਤੋਂ "ਐਨ ਆਰਡਰਲੀ ਬ੍ਰਿਟਿਸ਼ ਵਾਢੀ" ਦੀ ਮੰਗ ਕਰਨ ਲਈ ਇੱਕ ਵਿਸ਼ਾਲ ਵਿਰੋਧ ਸ਼ੁਰੂ ਕੀਤਾ। ਭਾਵੇਂ ਇਹ ਜੰਗ ਵਿੱਚ ਸੀ, ਅੰਗਰੇਜ਼ ਕਾਰਵਾਈ ਕਰਨ ਲਈ ਤਿਆਰ ਸਨ। ਗਾਂਧੀ ਦੇ ਭਾਸ਼ਣ ਦੇ ਕੁਝ ਘੰਟਿਆਂ ਦੇ ਅੰਦਰ ਹੀ ਭਾਰਤੀ ਰਾਸ਼ਟਰੀ ਕਾਂਗਰਸ ਦੀ ਲਗਭਗ ਸਮੁੱਚੀ ਲੀਡਰਸ਼ਿਪ ਨੂੰ ਬਿਨਾਂ ਮੁਕੱਦਮੇ ਦੇ ਕੈਦ ਕਰ ਦਿੱਤਾ ਗਿਆ ਸੀ। ਜ਼ਿਆਦਾਤਰ ਨੇ ਬਾਕੀ ਦੀ ਲੜਾਈ ਜੇਲ੍ਹ ਵਿੱਚ ਅਤੇ ਜਨਤਾ ਦੇ ਸੰਪਰਕ ਤੋਂ ਬਾਹਰ ਬਿਤਾਈ। ਅੰਗਰੇਜ਼ਾਂ ਨੂੰ ਵਾਇਸਰਾਏ ਕੌਂਸਲ, ਆਲ ਇੰਡੀਆ ਮੁਸਲਿਮ ਲੀਗ, ਹਿੰਦੂ ਮਹਾਸਭਾ, ਰਿਆਸਤਾਂ, ਇੰਡੀਅਨ ਇੰਪੀਰੀਅਲ ਪੁਲਿਸ, ਬ੍ਰਿਟਿਸ਼ ਇੰਡੀਅਨ ਆਰਮੀ, ਅਤੇ ਇੰਡੀਅਨ ਸਿਵਲ ਸਰਵਿਸ ਦਾ ਸਮਰਥਨ ਪ੍ਰਾਪਤ ਸੀ। ਬਹੁਤ ਸਾਰੇ ਭਾਰਤੀ ਕਾਰੋਬਾਰੀਆਂ ਨੇ ਭਾਰੀ ਯੁੱਧ ਸਮੇਂ ਦੇ ਖਰਚਿਆਂ ਤੋਂ ਲਾਭ ਉਠਾਇਆ, ਭਾਰਤ ਛੱਡੋ ਅੰਦੋਲਨ ਦਾ ਸਮਰਥਨ ਨਹੀਂ ਕੀਤਾ। ਮੁੱਖ ਬਾਹਰੀ ਸਮਰਥਨ ਅਮਰੀਕੀਆਂ ਤੋਂ ਆਇਆ, ਕਿਉਂਕਿ ਰਾਸ਼ਟਰਪਤੀ ਫਰੈਂਕਲਿਨ ਡੀ. ਰੂਜ਼ਵੈਲਟ ਨੇ ਪ੍ਰਧਾਨ ਮੰਤਰੀ ਵਿੰਸਟਨ ਚਰਚਿਲ 'ਤੇ ਕੁਝ ਭਾਰਤੀ ਮੰਗਾਂ ਨੂੰ ਮੰਨਣ ਲਈ ਦਬਾਅ ਪਾਇਆ। ਅੰਗਰੇਜ਼ ਹਕੂਮਤ ਵਿਰੁੱਧ ਦੇਸ਼ ਭਰ ਵਿੱਚ ਕਈ ਤਰ੍ਹਾਂ ਦੀਆਂ ਹਿੰਸਕ ਘਟਨਾਵਾਂ ਵਾਪਰੀਆਂ। ਅੰਗਰੇਜ਼ਾਂ ਨੇ ਹਜ਼ਾਰਾਂ ਨੇਤਾਵਾਂ ਨੂੰ ਗ੍ਰਿਫਤਾਰ ਕਰ ਲਿਆ, ਉਹਨਾਂ ਨੂੰ 1945 ਤੱਕ ਜੇਲ੍ਹ ਵਿੱਚ ਰੱਖਿਆ। ਅੰਤ ਵਿੱਚ, ਬ੍ਰਿਟਿਸ਼ ਸਰਕਾਰ ਨੇ ਮਹਿਸੂਸ ਕੀਤਾ ਕਿ ਭਾਰਤ ਲੰਬੇ ਸਮੇਂ ਵਿੱਚ ਅਰਾਜਕ ਹੈ, ਅਤੇ ਯੁੱਧ ਤੋਂ ਬਾਅਦ ਦੇ ਯੁੱਗ ਲਈ ਸਵਾਲ ਇਹ ਬਣ ਗਿਆ ਕਿ ਕਿਵੇਂ ਸ਼ਾਨਦਾਰ ਅਤੇ ਸ਼ਾਂਤੀ ਨਾਲ ਬਾਹਰ ਨਿਕਲਣਾ ਹੈ। 1945 ਵਿੱਚ ਜੇਲ੍ਹਾਂ ਵਿੱਚ ਬੰਦ ਆਜ਼ਾਦੀ ਘੁਲਾਟੀਆਂ ਦੀ ਰਿਹਾਈ ਨਾਲ ਅੰਦੋਲਨ ਦਾ ਅੰਤ ਹੋਇਆ। ਇਸ ਆਜ਼ਾਦੀ ਅੰਦੋਲਨ ਦੇ ਸ਼ਹੀਦਾਂ ਵਿੱਚ ਮੁਕੁੰਦ ਕਾਕਤੀ, ਮਾਤੰਗਿਨੀ ਹਾਜ਼ਰਾ, ਕਨਕਲਤਾ ਬਰੂਆ, ਕੁਸ਼ਲ ਕੋਂਵਰ, ਭੋਗੇਸ਼ਵਰੀ ਫੁਕਨਾਨੀ ਅਤੇ ਹੋਰ ਸ਼ਾਮਲ ਹਨ। 1992 ਵਿੱਚ, ਭਾਰਤੀ ਰਿਜ਼ਰਵ ਬੈਂਕ ਨੇ ਭਾਰਤ ਛੱਡੋ ਅੰਦੋਲਨ ਦੀ ਗੋਲਡਨ ਜੁਬਲੀ ਨੂੰ ਮਨਾਉਣ ਲਈ 1 ਰੁਪਏ ਦਾ ਯਾਦਗਾਰੀ ਸਿੱਕਾ ਜਾਰੀ ਕੀਤਾ। ਉਸ (ਮਹਾਤਮਾ ਗਾਂਧੀ) ਨੂੰ ਤਿਆਰ ਹੋਣ ਲਈ ਇਕ ਘੰਟਾ ਦਿੱਤਾ ਗਿਆ। ਉਸ ਨੇ ਸੰਸਕ੍ਰਿਤ ਦਾ ਸਲੋਕ ਸੁਣਿਆ ਅਤੇ ਨੌਜਵਾਨ ਮੁਸਲਿਮ ਕੁੜੀ ਤੋਂ ਕੁਰਾਨ। ਉਸ ਨੇ ਆਪਣੇ ਸਾਥੀਆਂ ਲਈ ਸੁਨੇਹਾ ਲਿਖਿਆ। ਉਸ ਕੋਲ ਭਗਵਦ ਗੀਤਾ (ਪਵਿੱਤਰ ਹਿੰਦੂ ਗ੍ਰੰਥ), ਕੁਰਾਨ ਅਤੇ ਉਰਦੂ ਦੇ ਕਾਇਦੇ ਸਨ, ਗਲ ਵਿਚ ਫੁੱਲਾਂ ਦਾ ਹਾਰ ਸੀ ਅਤੇ ਉਸ ਨੂੰ ਕਮਿਸ਼ਨਰ ਦੀ ਕਾਰ ਵਿਚ ਵਿਕਟੋਰੀਆ ਸਟੇਸ਼ਨ (ਥਾਣੇ) ਲੈ ਜਾਇਆ ਗਿਆ..
ਮੌਸਮ ਹਵਾ-ਮੰਡਲ ਦੀ ਹਾਲਤ ਹੁੰਦੀ ਹੈ ਭਾਵ ਉਹ ਠੰਢਾ ਹੈ ਕਿ ਗਰਮ, ਗਿੱਲਾ ਹੈ ਕਿ ਸੁੱਕਾ, ਸ਼ਾਂਤ ਹੈ ਕਿ ਤੂਫ਼ਾਨੀ, ਸਾਫ਼ ਹੈ ਜਾਂ ਬੱਦਲਵਾਈ ਵਾਲ਼ਾ। ਜੇਕਰ ਮੌਸਮ ਨੂੰ ਮਨੁੱਖੀ ਅੱਖੋਂ ਵੇਖਿਆ ਜਾਵੇ ਤਾਂ ਇਹ ਅਜਿਹੀ ਸ਼ੈਅ ਹੈ ਦੁਨੀਆਂ ਦੇ ਸਾਰੇ ਮਨੁੱਖ ਆਪਣੀਆਂ ਇੰਦਰੀਆਂ ਨਾਲ਼ ਮਹਿਸੂਸ ਕਰਦੇ ਹਨ, ਘੱਟੋ-ਘੱਟ ਜਦੋਂ ਉਹ ਘਰੋਂ ਬਾਹਰ ਹੁੰਦੇ ਹਨ। ਮੌਸਮ ਕੀ ਹੈ, ਇਹ ਕਿਵੇਂ ਬਦਲਦਾ ਹੈ, ਵੱਖ-ਵੱਖ ਹਲਾਤਾਂ ਵਿੱਚ ਇਹਦਾ ਮਨੁੱਖਾਂ ਉੱਤੇ ਕੀ ਅਸਰ ਪੈਂਦਾ ਹੈ, ਬਾਬਤ ਸਮਾਜਕ ਅਤੇ ਵਿਗਿਆਨਕ ਤੌਰ ਉੱਤੇ ਸਿਰਜੇ ਗਏ ਕਈ ਪਰਿਭਾਸ਼ਾਵਾਂ ਅਤੇ ਮਾਇਨੇ ਹਨ। ਵਿਗਿਆਨਕ ਪੱਖੋਂ ਮੌਸਮ ਮੁੱਖ ਤੌਰ ਉੱਤੇ ਤਾਪ-ਮੰਡਲ ਵਿੱਚ ਵਾਪਰਦਾ ਹੈ ਜੋ ਹਵਾਮੰਡਲ ਦੀ ਤਹਿਮੰਡਲ ਤੋਂ ਹੇਠਲੀ ਪਰਤ ਹੁੰਦੀ ਹੈ। ਮੌਸਮ ਆਮ ਤੌਰ ਉੱਤੇ ਦਿਨ-ਬ-ਦਿਨ ਵਾਪਰਣ ਵਾਲ਼ੇ ਤਾਪਮਾਨ ਅਤੇ ਬਰਸਾਤ ਨੂੰ ਆਖਿਆ ਜਾਂਦਾ ਹੈ ਜਦਕਿ ਪੌਣਪਾਣੀ ਲੰਮੇਰੇ ਸਮੇਂ ਵਾਸਤੇ ਹਵਾਮੰਡਲੀ ਹਲਾਤਾਂ ਲਈ ਵਰਤਿਆ ਜਾਂਦਾ ਸ਼ਬਦ ਹੈ।
ਗੁਰਦੁਆਰਾ ਸੀਸ ਗੰਜ ਸਾਹਿਬ ਦਿੱਲੀ ਦੇ ਨੌਂ ਇਤਿਹਾਸਕ ਗੁਰੂਦੁਆਰਿਆਂ ਵਿਚੋਂ ਇੱਕ ਹੈ। ਇਹ ਗੁਰੂਦੁਆਰਾ ਭਾਈ ਬਘੇਲ ਸਿੰਘ ਦੁਆਰਾ 1783 ਵਿਚ ਗੁਰੂ ਤੇਗ਼ ਬਹਾਦਰ ਜੀ ਦੇ ਸ਼ਹੀਦੀ ਥਾਂ ਚਾਂਦਨੀ ਚੌਂਕ,ਪੁਰਾਣੀ ਦਿੱਲੀ ਵਿੱਚ ਬਣਵਾਇਆ ਗਿਆ। ਗੁਰੂ ਤੇਗ਼ ਬਹਾਦਰ ਜੀ ਨੂੰ ਮੁਗ਼ਲ ਬਾਦਸ਼ਾਹ ਔਰੰਗਜੇਬ ਦੇ ਹੁਕਮ 'ਤੇ ਧਰਮ ਪਰਿਵਰਤਨ ਕਰਕੇ ਮੁਸਲਮਾਨ ਬਣਨ ਤੋਂ ਇੰਨਕਾਰ ਕਰਨ 'ਤੇ 11 ਨਵੰਬਰ 1675 ਵਿੱਚ ਸ਼ਹੀਦ ਕਰਵਾ ਦਿੱਤਾ ਗਿਆ।
ਲੋਕ ਕਾਵਿ ਹਰਮਨ ਪਿਆਰਾ ਸਾਹਿਤ ਹੁੰਦਾ ਹੈ। ਇਸ ਦਾ ਸਥਾਨ ਲੋਕਧਾਰਾ ਅਤੇ ਵਿਸ਼ਿਸ਼ਟ ਸਾਹਿਤ ਦੇ ਵਿਚਕਾਰ ਜਿਹੇ ਆ ਜਾਂਦਾ ਹੈ। ਇਸ ਦਾ ਪ੍ਰਮੁੱਖ ਕਾਰਨ ਇਹ ਹੈ ਕਿ ਇਸ ਕਾਵਿ ਦੇ ਰੂਪ ਵਿਧਾਨ ਦੀ ਜੁਗਤ ਤਾਂ ਪਰੰਪਰਾ ਦੇ ਨਿਯਮਾਂ ਦਾ ਪਾਲਣਾ ਕਰਦੀ ਹੈ, ਪਰ ਇਸ ਦੀ ਸਾਰ ਜੁਗਤ ਸਮੂਹਕ ਨਾ ਹੋ ਕੇ, ਲੋਕ ਗੀਤ ਲੋਕਧਾਰਾ ਦੀ ਇੱਕ ਪਰਪੱਕ ਅਤੇ ਸ੍ਰੇਸ਼ਟ ਰਚਨਾ ਹੈ। ਲੋਕ ਗੀਤ ਲੋਕਧਾਰਾ ਦੇ ਸਮੁੱਚੇ ਬੁਨਿਆਦੀ ਅਮੁਲਾਂ ਦੀ ਪਾਲਣਾ ਕਰਦਾ ਹੈ।
ਇੰਡੀਅਨ ਨੈਸ਼ਨਲ ਕਾਂਗਰਸ (INC), ਬੋਲਚਾਲ ਵਿੱਚ ਕਾਂਗਰਸ ਪਾਰਟੀ ਜਾਂ ਸਿਰਫ਼ ਕਾਂਗਰਸ, ਭਾਰਤ ਵਿੱਚ ਇੱਕ ਸਿਆਸੀ ਪਾਰਟੀ ਹੈ ਜਿਸ ਦੀਆਂ ਜੜ੍ਹਾਂ ਭਾਰਤ ਦੇ ਜ਼ਿਆਦਾਤਰ ਖੇਤਰਾਂ ਵਿੱਚ ਡੂੰਘੀਆਂ ਹਨ। 28 ਦਸੰਬਰ 1885 ਨੂੰ ਸਥਾਪਿਤ, ਇਹ ਏਸ਼ੀਆ ਅਤੇ ਅਫਰੀਕਾ ਵਿੱਚ ਬ੍ਰਿਟਿਸ਼ ਸਾਮਰਾਜ ਵਿੱਚ ਉਭਰਨ ਵਾਲੀ ਪਹਿਲੀ ਆਧੁਨਿਕ ਰਾਸ਼ਟਰਵਾਦੀ ਲਹਿਰ ਸੀ। 19ਵੀਂ ਸਦੀ ਦੇ ਅੰਤ ਤੋਂ, ਅਤੇ ਖਾਸ ਕਰਕੇ 1920 ਤੋਂ ਬਾਅਦ, ਮਹਾਤਮਾ ਗਾਂਧੀ ਦੀ ਅਗਵਾਈ ਹੇਠ, ਕਾਂਗਰਸ ਭਾਰਤੀ ਸੁਤੰਤਰਤਾ ਅੰਦੋਲਨ ਦੀ ਪ੍ਰਮੁੱਖ ਨੇਤਾ ਬਣ ਗਈ। ਕਾਂਗਰਸ ਨੇ ਭਾਰਤ ਨੂੰ ਯੂਨਾਈਟਿਡ ਕਿੰਗਡਮ ਤੋਂ ਆਜ਼ਾਦੀ ਲਈ ਅਗਵਾਈ ਕੀਤੀ, ਅਤੇ ਬ੍ਰਿਟਿਸ਼ ਸਾਮਰਾਜ ਵਿੱਚ ਹੋਰ ਬਸਤੀਵਾਦ ਵਿਰੋਧੀ ਰਾਸ਼ਟਰਵਾਦੀ ਅੰਦੋਲਨਾਂ ਨੂੰ ਮਹੱਤਵਪੂਰਨ ਤੌਰ 'ਤੇ ਪ੍ਰਭਾਵਿਤ ਕੀਤਾ। ਕਾਂਗਰਸ ਇੱਕ "ਵੱਡਾ ਤੰਬੂ" ਪਾਰਟੀ ਹੈ ਜਿਸ ਨੂੰ ਭਾਰਤੀ ਸਿਆਸੀ ਸਪੈਕਟ੍ਰਮ ਦੇ ਕੇਂਦਰ ਵਿੱਚ ਬੈਠਾ ਦੱਸਿਆ ਗਿਆ ਹੈ। ਪਾਰਟੀ ਨੇ ਆਪਣਾ ਪਹਿਲਾ ਇਜਲਾਸ 1885 ਵਿੱਚ ਬੰਬਈ ਵਿੱਚ ਕੀਤਾ ਜਿੱਥੇ ਡਬਲਯੂ.ਸੀ.
ਪੰਜਾਬੀ ਸਾਹਿਤ ਦੇ ਇਤਿਹਾਸ ਦੇ ਆਰੰਭਕ ਕਾਲ ਨੂੰ ਨਾਥ ਜੋਗੀਆਂ ਦਾ ਸਮਾਂ ਮੰਨਿਆਂ ਜਾਂਦਾ ਹੈ।ਪੰਜਾਬੀ ਸਾਹਿਤ ਦੇ ਪੂਰਵ ਨਾਨਕ ਕਾਲ ਵਿੱਚ ਨਾਥ-ਸਿੱਧ ਪਰੰਪਰਾ ਇੱਕ ਮਹੰਤਵਪੂਰਨ ਧਾਰਮਕ ਸੰਪ੍ਰਦਾ ਮੰਨੀ ਜਾ ਸਕਦੀ ਹੈ। ਨਾਥ ਜੋਗੀਆਂ ਦੇ ਸਾਹਿਤ ਨੂੰ ਸਭ ਤੋਂ ਪਹਿਲਾਂ ਡਾ. ਮੋਹਨ ਸਿੰਘ ਨੇ ਪੰਜਾਬੀ ਸਾਹਿਤ ਵਿੱਚ ਸਥਾਨ ਦਿੱਤਾ। ਸੰਪ੍ਰਦਾਇਕ ਗ੍ਰੰਥਾਂ ਵਿੱਚ ਨਾਥ ਸੰਪ੍ਰਦਾ ਦਾ ਕਈ ਨਾਵਾਂ ਨਾਲ ਉਲੇਖ ਮਿਲਦਾ ਹੈ। ਸਿੱਧ-ਮੱਤ, ਨਾਥ-ਮੱਤ, ਸਿੱਧ-ਮਾਰਗ, ਯੋਗ ਮਾਰਗ, ਯੋਗ ਸੰਪ੍ਰਦਾ, ਅਵਧੂਤ ਮੱਤ ਆਦਿ।1 ਪਰੰਤੂ ਇਸ ਸੰਪ੍ਰਦਾ ਦਾ ਪ੍ਰਚੱਲਿਤ ਨਾਂ ਨਾਥ ਸੰਪ੍ਰਦਾ ਰਿਹਾ ਹੈ ਅਤੇ ਇਸਦੇ ਅਨੁਯਾਈ ਲਈ ਪ੍ਰਚਲਿਤ ਨਾਂ ਨਾਥ ਅਤੇ ਸਿੱਧਹੀ ਰਹੇ ਹਨ। ਇਹ ਨਿਰਣਾ ਕਰਨਾ ਜ਼ਰੂਰੀ ਬਣ ਜਾਂਦਾ ਹੈ ਕਿ ਇਸ ਸੰਪ੍ਰਦਾ ਨੂੰ ਕਿਸ ਨਾਮ ਨਾਲ ਸੰਬੋਧਨ ਕੀਤਾ ਜਾਵੇ ਅਤੇ ਪੰਜਾਬੀ ਸਾਹਿਤ ਦੇ ਪੂਰਵ ਨਾਨਕ ਕਾਲ ਵਿੱਚ ਇਸਦੇ ਸਾਹਿਤ ਨੂੰ ਕਿਸ ਸਿਰਲੇਖ ਅਧੀਨ ਰੱਖਿਆ ਜਾਵੇ। ਪੰਜਾਬੀ ਸਾਹਿਤ ਦੇ ਇਤਿਹਾਸਕਾਰਾਂ ਨੇ ਆਮ ਕਰਕੇ, ਇਸ ਸੰਪ੍ਰਦਾ ਦੇ ਸਾਹਿਤ ਨੂੰ ਨਾਥ ਜੋਗੀਆਂ ਦੇ ਸਾਹਿਤ ਵਜੋਂ ਸ਼ਾਮਿਲ ਕੀਤਾ ਹੈ।2 ਡਾ.
ਜਨਮਸਾਖੀ ਪਰੰਪਰਾ ਪੰਜਾਬੀ ਵਾਰਤਕ ਵਿੱਚ ਮਹੱਤਵਪੂਰਨ ਸਥਾਨ ਰੱਖਦੀ ਹੈ। ਵਿਦਵਾਨਾਂ ਅਨੁਸਾਰ ‘ਸਾਖੀ` ਸ਼ਬਦ ਸੰਸਕ੍ਰਿਤ ਦੇ ਸ਼ਬਦ ‘ਸ਼ਾਕ੍ਰਸੀ` ਦਾ ਰੂਪਾਂਤਰ ਹੈ, ਜਿਸ ਦਾ ਅਰਥ ਹੈ ‘ਗਵਾਹੀ`। ਆਚਾਰਯ ਪਰਸ਼ੁਰਾਮ ਚਤੁਰਵੇਦੀ ਅਨੁਸਾਰ ਇਸ ਦਾ ਅਰਥ ਹੈ ਉਹ ਮਨੁੱਖ ਜਿਸ ਨੇ ਕਿਸੇ ਘਟਨਾ ਜਾਂ ਵਸਤੂ ਨੂੰ ਅੱਖੀ ਵੇਖਿਆ ਹੋਵੇ।`` ਰਤਨ ਸਿੰਘ ਜੱਗੀ ਅਨੁਸਾਰ, “ ‘ਜਨਮ` ਤੋਂ ਭਾਵ ਇਥੇ ਭਾਵ ਕੇਵਲ ਪੈਦਾਇਸ਼ ਨਹੀਂ ਸਗੋਂ ਸਾਰਾ ਜੀਵਨ ਹੈ। ਇਸ ਤਰ੍ਹਾਂ ਸਥੂਲ ਰੂਪ ਵਿੱਚ ‘ਜਨਮਸਾਖੀ` ਤੋਂ ਭਾਵ ਕਿਸੇ ਮਹਾਂਪੁਰਸ਼ ਦਾ ਅਧਿਆਤਮਿਕ ਜੀਵਨ-ਬ੍ਰਿਤਾਂਤ ਹੈ।`` ਭਾਈ ਕਾਨ੍ਹਸਿੰਘ ਨੇ ਗੁਰਬਾਣੀ ਦੀ ਇੱਕ ਤੁਕ (ਸੁਣਹੁ ਜਨ ਭਾਈ ਹਰਿ ਸਤਿਗੁਰ ਕੀ ਇੱਕ ਸਾਖੀ) ਦੇ ਆਧਾਰ ਤੇ ਇਸ ਦਾ ਅਰਥ ਇਤਿਹਾਸ ਅਥਵਾ ਕਥਾ,ਜੋਅੱਖੀਂ ਡਿਠੀ ਕਹੀ ਗਈ ਹੋਵੇ` ਕੀਤਾ ਹੈ। ਪਰ ਜੇ ਸਾਖੀ ਸ਼ਬਦ ਦਾ ਅਰਥ ਇਸ ਦੇ ਪਰੰਪਰਾਗਤ ਪ੍ਰਯੋਗ ਦੇ ਸੰਦਰਭ ਵਿੱਚ ਕਰੀਏ ਤਾਂ ਉਕਤ ਤੁੱਕ ਵਿੱਚ ਇਹ 'ਗੁਰੂ ਦੇ ਬਚਨ' ਲਈ ਵੀ ਵਰਤਿਆ ਗਿਆ ਹੈ। ਪ੍ਰੋ.
ਵੈਦਿਕ ਕਾਲ (ਜਾਂ ਵੈਦਿਕ ਯੁੱਗ), ਇਤਹਾਸ ਵਿੱਚ ਇੱਕ ਦੌਰ ਸੀ ਜਿਸਦੇ ਦੌਰਾਨ ਹਿੰਦੂ ਸਭਿਅਤਾ ਦੇ ਸਭ ਤੋਂ ਪੁਰਾਣੇ ਸ਼ਾਸਤਰਾਂ, ਵੇਦਾਂ ਦੀ ਰਚਨਾ ਹੋਈ ਸੀ। ਇਸ ਕਾਲ ਦਾ ਸਮੇਂ ਦੀ ਮਿਆਦ ਅਨਿਸ਼ਚਿਤ ਹੈ। ਭਾਸ਼ਾਈ ਪ੍ਰਮਾਣ ਦੱਸਦੇ ਹਨ ਕਿ ਵੇਦਾਂ ਵਿੱਚੋਂ ਸਭ ਤੋਂ ਪੁਰਾਣੇ ਵੇਦ ਰਿਗਵੇਦ ਦੀ ਰਚਨਾ, ਮੋਟੇ ਤੌਰ ਉੱਤੇ 1700 ਈਸਵੀ ਪੂਰਵ ਅਤੇ 1100 ਈਸਵੀ ਪੂੂਰਵ ਦੇ ਦੌਰਾਨ ਹੋਈ ਸੀ ਅਤੇ ਇਸ ਕਾਲ ਨੂੰ ਮੁੱਢਲਾ ਵੈਦਿਕ ਕਾਲ ਕਿਹਾ ਜਾਂਦਾ ਹੈ। ਵੈਦਿਕ ਕਾਲ ਦਾ ਅੰਤ ਆਮ ਤੌਰ ਤੇ ਲਗਪਗ 500 ਈਸਵੀ ਪੂੂਰਵ ਅਤੇ 150 ਈਸਵੀ ਪੂਰਵ ਦੌਰਾਨ ਹੋਣ ਦਾ ਅਨੁਮਾਨ ਹੈ।
ਹੀਰ ਰਾਂਝਾ (ਸ਼ਾਹਮੁਖੀ ਪੰਜਾਬੀ: ﮨﯿﺮ ﺭﺍﻧﺠﮭﺎ) ਪੰਜਾਬ ਦੀਆਂ ਚਾਰ ਪ੍ਰਸਿੱਧ ਪ੍ਰੀਤ ਕਹਾਣੀਆਂ ਵਿੱਚੋਂ ਇੱਕ ਹੈ। ਇਸ ਤੋਂ ਇਲਾਵਾ ਮਿਰਜ਼ਾ ਸਾਹਿਬਾ, ਸੱਸੀ ਪੁੰਨੁੰ ਅਤੇ ਸੋਹਣੀ ਮਹੀਵਾਲ ਬਾਕੀ ਤਿੰਨ ਹਨ। ਇਸ ਕਹਾਣੀ ਉੱਤੇ ਸੈਂਕੜੇ ਕਿੱਸੇ ਲਿਖੇ ਜਾ ਚੁੱਕੇ ਹਨ ਲੇਕਿਨ ਸਭ ਤੋਂ ਪ੍ਰਸਿੱਧ ਵਾਰਿਸ ਸ਼ਾਹ ਦਾ ਕਿੱਸਾ ਹੀਰ ਵਾਰਿਸ ਸ਼ਾਹ ਹੈ। ਦਾਮੋਦਰ ਦਾਸ ਅਰੋੜਾ, ਮੁਕਬਲ ਅਤੇ ਅਹਿਮਦ ਗੁੱਜਰ ਅਤੇ ਕਈ ਹੋਰ ਕਿੱਸਾਕਾਰਾਂ ਨੇ ਵੀ ਇਸਦੇ ਆਪਣੇ-ਆਪਣੇ ਰੂਪ ਲਿਖੇ ਹਨ। ਇਸ ਕਿੱਸੇ ਦੀ ਕਹਾਣੀ 15ਵੀ ਸਦੀ ਦੇ ਆਰੰਭ ਵਿੱਚ ਅਰਥਾਤ 1402 ਈ. ਹੀਰ ਦੇ ਜਨਮ ਤੋਂ ਸੁਰੂ ਹੁੰਦੀ ਹੈ ਅਤੇ 1452 ਈ.