ਪੰਜਾਬੀ ਵਿਕੀਪੀਡੀਆ ਦੇ ਸਭ ਤੋਂ ਜ਼ਿਆਦਾ ਵੇਖੇ ਜਾਣ ਵਾਲੇ ਲੇਖ, ਰੋਜ਼ਾਨਾ ਨਵਪੂਰਤ ਹੋਰ ਜਾਣੋ...
ਪੰਜਾਬ ਉੱਤਰ-ਪੱਛਮੀ ਭਾਰਤ ਦਾ ਇੱਕ ਰਾਜ ਹੈ ਜੋ ਕਿ ਸਮੁੱਚੇ ਪੰਜਾਬ ਖੇਤਰ ਦਾ ਇੱਕ ਭਾਗ ਹੈ। ਇਸ ਦਾ ਦੂਸਰਾ ਭਾਗ ਪਾਕਿਸਤਾਨ ਵਿੱਚ ਹੈ। ਪੰਜਾਬ ਦੇ ਭਾਰਤੀ ਖੇਤਰ ਨੂੰ ਚੜ੍ਹਦਾ ਪੰਜਾਬ ਕਹਿੰਦੇ ਹਨ ਅਤੇ ਪਾਕਿਸਤਾਨ ਵਾਲੇ ਖੇਤਰ ਨੂੰ ਲਹਿੰਦਾ ਪੰਜਾਬ ਕਹਿੰਦੇ ਹਨ। ਇਸ ਦੀ ਸਰਹੱਦ ਉੱਤਰ ਵਿੱਚ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ, ਉੱਤਰ-ਪੂਰਬ ਵਿੱਚ ਹਿਮਾਚਲ ਪ੍ਰਦੇਸ਼, ਦੱਖਣ-ਪੂਰਬ ਵਿੱਚ ਹਰਿਆਣਾ, ਦੱਖਣ-ਪੱਛਮ ਵਿੱਚ ਰਾਜਸਥਾਨ ਅਤੇ ਪੱਛਮ ਵਿੱਚ ਪਾਕਿਸਤਾਨੀ ਪੰਜਾਬ ਨਾਲ ਲੱਗਦੀ ਹੈ। ਰਾਜ ਦਾ ਖੇਤਰਫਲ 50,362 ਵਰਗ ਕਿਲੋਮੀਟਰ (19,445 ਵਰਗ ਮੀਲ) ਦਾ ਹੈ ਜੋ ਕਿ ਭਾਰਤ ਦੇ ਕੁਲ ਭੂਗੋਲਿਕ ਖੇਤਰ ਦਾ 1.53% ਹੈ। ਇਹ ਭਾਰਤ ਦਾ ਖੇਤਰ ਵਜੋਂ 20ਵਾਂ ਸਭ ਤੋਂ ਵੱਡਾ ਰਾਜ ਹੈ। ਭਾਰਤੀ ਪੰਜਾਬ ਦੇ ਮੁੱਖ ਸ਼ਹਿਰ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਬਠਿੰਡਾ, ਮੋਗਾ, ਸੰਗਰੂਰ, ਮੋਹਾਲੀ ਅਤੇ ਪਟਿਆਲਾ ਹਨ। ਇਸ ਦੀ ਰਾਜਧਾਨੀ ਚੰਡੀਗੜ੍ਹ ਹੈ।
ਰਣਜੀਤ ਸਿੰਘ (13 ਨਵੰਬਰ 1780 – 27 ਜੂਨ 1839) ਸਿੱਖ ਸਾਮਰਾਜ ਦਾ ਬਾਨੀ ਅਤੇ ਪਹਿਲਾ ਮਹਾਰਾਜਾ ਸੀ, ਜਿਸਨੇ 1801 ਤੋਂ 1839 ਵਿੱਚ ਆਪਣੀ ਮੌਤ ਤੱਕ ਰਾਜ ਕੀਤਾ। ਉਸਨੇ 19ਵੀਂ ਸਦੀ ਦੇ ਅਰੰਭ ਵਿੱਚ ਉੱਤਰ-ਪੱਛਮੀ ਭਾਰਤੀ ਉਪ ਮਹਾਂਦੀਪ ਉੱਤੇ ਰਾਜ ਕੀਤਾ। ਉਹ ਬਚਪਨ ਵਿੱਚ ਚੇਚਕ ਤੋਂ ਬਚ ਗਿਆ ਪਰ ਆਪਣੀ ਖੱਬੀ ਅੱਖ ਦੀ ਨਜ਼ਰ ਗੁਆ ਬੈਠਾ। ਉਸਨੇ 10 ਸਾਲ ਦੀ ਉਮਰ ਵਿੱਚ ਆਪਣੇ ਪਿਤਾ ਦੇ ਨਾਲ ਆਪਣੀ ਪਹਿਲੀ ਲੜਾਈ ਲੜੀ ਸੀ।
ਪੰਜਾਬੀ ਭਾਸ਼ਾ (ਸ਼ਾਹਮੁਖੀ ਲਿਪੀ: پنجابی, ਗੁਰਮੁਖੀ ਲਿਪੀ: ਪੰਜਾਬੀ) ਪੰਜਾਬ ਰਾਜ ਦੀ ਭਾਸ਼ਾ ਹੈ, ਜਿਸ ਨੂੰ ਪੰਜਾਬ ਖੇਤਰ ਦੇ ਵਸਨੀਕ ਜਾਂ ਸੰਬੰਧਿਤ ਲੋਕ ਬੋਲਦੇ ਹਨ। ਇਹ ਭਾਸ਼ਾਵਾਂ ਦੇ ਹਿੰਦ-ਯੂਰਪੀ ਪਰਿਵਾਰ ਵਿੱਚੋਂ ਹਿੰਦ-ਇਰਾਨੀ ਪਰਿਵਾਰ ਨਾਲ਼ ਸਬੰਧ ਰੱਖਦੀ ਹੈ। ਇਹ ਪੰਜਾਬੀਆਂ ਦੀ ਮਾਂ ਬੋਲੀ ਹੈ ਅਤੇ ਸਿੱਖਾਂ ਦੀ ਧਾਰਮਿਕ ਭਾਸ਼ਾ ਵੀ ਹੈ। ਗੁਰਮੁਖੀ ਲਿਪੀ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕੀਤੀ ਗਈ ਹੈ। ਇਹ ਦੁਨੀਆਂ ਅਤੇ ਖ਼ਾਸ ਕਰ ਦੱਖਣੀ ਏਸ਼ੀਆ ਦੇ ਉੱਘੇ ਭੰਗੜਾ ਸੰਗੀਤ ਦੀ ਭਾਸ਼ਾ ਹੈ। ਪਾਕਿਸਤਾਨ ਵਿੱਚ ਇਹ ਸਭ ਤੋਂ ਵੱਧ ਬੋਲੀ ਜਾਣ ਵਾਲੀ ਬੋਲੀ ਹੈ।
ਈ-ਕਾਮਰਸ (ਇਲੈਕਟ੍ਰਾਨਿਕ ਕਾਮਰਸ) ਵਪਾਰਕ ਗਤੀਵਿਧੀਆਂ ਨੂੰ ਦਰਸਾਉਂਦਾ ਹੈ ਜਿਸ ਵਿੱਚ ਇਲੈਕਟ੍ਰਾਨਿਕ ਖਰੀਦਦਾਰੀ ਜਾਂ ਵੇਚਣ ਵਾਲੇ ਉਤਪਾਦ ਅਤੇ ਸੇਵਾਵਾਂ ਸ਼ਾਮਲ ਹਨ ਜੋ ਔਨਲਾਈਨ ਪਲੇਟਫਾਰਮਾਂ ਜਾਂ ਇੰਟਰਨੈੱਟ 'ਤੇ ਕੀਤੀਆਂ ਜਾਂਦੀਆਂ ਹਨ।[1] ਈ-ਕਾਮਰਸ ਮੋਬਾਈਲ ਕਾਮਰਸ, ਇਲੈਕਟ੍ਰਾਨਿਕ ਫੰਡ ਟ੍ਰਾਂਸਫਰ, ਸਪਲਾਈ ਚੇਨ ਪ੍ਰਬੰਧਨ, ਇੰਟਰਨੈੱਟ ਮਾਰਕੀਟਿੰਗ, ਔਨਲਾਈਨ ਟ੍ਰਾਂਜੈਕਸ਼ਨ ਪ੍ਰੋਸੈਸਿੰਗ, ਇਲੈਕਟ੍ਰਾਨਿਕ ਡੇਟਾ ਇੰਟਰਚੇਂਜ (EDI), ਵਸਤੂ ਪ੍ਰਬੰਧਨ ਪ੍ਰਣਾਲੀਆਂ ਅਤੇ ਆਟੋਮੇਟਿਡ ਡੇਟਾ ਕਲੈਕਸ਼ਨ ਪ੍ਰਣਾਲੀਆਂ ਵਰਗੀਆਂ ਤਕਨਾਲੋਜੀਆਂ 'ਤੇ ਨਿਰਭਰ ਕਰਦਾ ਹੈ। ਈ-ਕਾਮਰਸ ਇਲੈਕਟ੍ਰਾਨਿਕਸ ਉਦਯੋਗ ਦਾ ਸਭ ਤੋਂ ਵੱਡਾ ਖੇਤਰ ਹੈ ਅਤੇ ਬਦਲੇ ਵਿੱਚ ਸੈਮੀਕੰਡਕਟਰ ਉਦਯੋਗ ਦੀਆਂ ਤਕਨੀਕੀ ਤਰੱਕੀਆਂ ਦੁਆਰਾ ਚਲਾਇਆ ਜਾਂਦਾ ਹੈ।
ਨਾਂਵ (ਲਾਤੀਨੀ ਵਿੱਚ nōmen, ਸ਼ਾਬਦਿਕ 'ਨਾਮ') ਭਾਸ਼ਾ ਦੇ ਵਾਕ ਦੀ ਇੱਕ ਇਕਾਈ ਹੁੰਦੀ ਹੈ। ਕਿਸੇ ਥਾਂ, ਵਸਤੂ, ਸੰਕਲਪ, ਜੀਵ, ਗੁਣ, ਸਥਿਤੀ ਆਦਿ ਬਾਰੇ ਸੰਕੇਤਕ ਸ਼ਬਦਾਂ ਨੂੰ ਨਾਂਵ ਕਹਿੰਦੇ ਹਨ। ਭਾਸ਼ਾ ਵਿਗਿਆਨ ਵਿੱਚ ਨਾਂਵ ਇੱਕ ਵਿਸ਼ਾਲ ਅਤੇ ਖੁੱਲ੍ਹੀ ਸ਼ਬਦ ਸ਼੍ਰੇਣੀ ਦਾ ਮੈਂਬਰ ਹੈ ਜਿਸਦੇ ਮੈਂਬਰ ਵਾਕੰਸ਼ ਦੇ ਕਰਤਾ ਦੇ ਮੁੱਖ ਸ਼ਬਦ, ਕਿਰਿਆ ਦੇ ਕਰਮ, ਜਾਂ ਸੰਬੰਧਕ ਦੇ ਕਰਮ ਦੇ ਰੂਪ ਵਿੱਚ ਮੌਜੂਦ ਹੋ ਸਕਦੇ ਹਨ। ਨਾਂਵ ਦੀਆਂ ਪੰਜ ਕਿਸਮਾਂ ਹੁੰਦੀਆਂ ਹਨ:-
ਜਪੁ ਜੀ ਸਾਹਿਬ (ਜਾਂ ਜਪੁ ਜੀ) ਗੁਰੂ ਨਾਨਕ ਦੇਵ ਦੀ ਲਿਖੀ ਬਾਣੀ ਹੈ, ਜੋ ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਪਹਿਲਾਂ ਦਰਜ ਹੈ। ਇਸ ਵਿੱਚ ਮੂਲ ਮੰਤਰ, 38 ਪੌੜੀਆਂ ਅਤੇ 2 ਸਲੋਕ ਹਨ। ਇਹ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਅੰਗ 1 ਤੋਂ ਅੰਗ 8 ਤੱਕ ਸੁਭਾਇਮਾਨ ਹੈ। ਇਹ ਇੱਕ ਪ੍ਰਬੰਧ ਕਾਵਿ ਹੈ ਭਾਵ ਕਿ ਇਸ ਵਿੱਚ ਵਿਚਾਰਾਂ ਨੂੰ ਇੱਕ ਕਾਵਿਕ ਲੜੀ ਵਿੱਚ ਪਰੋਇਆ ਗਿਆ ਹੈ। ਇਸ ਦੇ ਸ਼ੁਰੂ ਵਿੱਚ ਮੂਲ ਮੰਤਰ ਪਰਮਾਤਮਾ ਦੇ ਗੁਣ, ਮਿਜ਼ਾਜ ਅਤੇ ਸਰੂਪ ਬਾਰੇ ਦੱਸਦਾ ਹੈ। ਜਪੁਜੀ ਦਾ ਅਰਥ ਪਵਿੱਤਰ ਜਾਪ, ਅਦਵੈਤਵਾਦ ਅਤੇ ਇੱਕ-ਈਸ਼ਵਰਵਾਦ ਦਾ ਗੀਤ ਹੈ। ਇਹ ਰਚਨਾ ਗੁਰੂ ਗ੍ਰੰਥ ਸਾਹਿਬ ਦਾ ਸਾਰ ਹੈ। ਜਪੁਜੀ ਸਾਹਿਬ ਦੀ ਵਿਆਖਿਆ ਗੁਰੂ ਗ੍ਰੰਥ ਸਾਹਿਬ ਦਾ ਕੇਂਦਰੀ ਭਾਵ ਸਪਸ਼ਟ ਕਰ ਦਿੰਦੀ ਹੈ।
ਗੁਰੂ ਗੋਬਿੰਦ ਸਿੰਘ (ਉਚਾਰਨ: [gʊɾuː goːbɪn̪d̪ᵊ sɪ́ŋgᵊ]; 22 ਦਸੰਬਰ 1666 – 7 ਅਕਤੂਬਰ 1708; ਜਨਮ ਦਾ ਨਾਮ: ਗੋਬਿੰਦ ਦਾਸ ਜਾਂ ਗੋਬਿੰਦ ਰਾਏ) ਸਿੱਖਾਂ ਦੇ ਦਸਵੇਂ ਗੁਰੂ ਹੋਏ ਹਨ। ਓਹ ਇੱਕ ਅਧਿਆਤਮਿਕ ਗੁਰੂ, ਯੋਧਾ, ਕਵੀ ਅਤੇ ਦਾਰਸ਼ਨਿਕ ਸਨ। ਜਦੋਂ ਓਹਨਾਂ ਦੇ ਪਿਤਾ, ਗੁਰੂ ਤੇਗ ਬਹਾਦਰ ਨੂੰ ਔਰੰਗਜ਼ੇਬ ਦੁਆਰਾ ਸ਼ਹੀਦ ਕੀਤਾ ਗਿਆ ਸੀ, ਤਾਂ ਗੁਰੂ ਗੋਬਿੰਦ ਸਿੰਘ ਨੂੰ ਰਸਮੀ ਤੌਰ 'ਤੇ ਨੌਂ ਸਾਲ ਦੀ ਉਮਰ ਵਿੱਚ ਓਹਨਾਂ ਦੇ ਵਾਰਸ ਵਜੋਂ ਸਿੱਖਾਂ ਦੇ ਅਗਲੇ (ਦਸਵੇਂ) ਆਗੂ ਵਜੋਂ ਸਥਾਪਿਤ ਕੀਤਾ ਗਿਆ ਸੀ। ਓਹ ਸਿੱਖ ਕੌਮ ਦੇ ਅੰਤਿਮ ਮਨੁੱਖੀ ਸਿੱਖ ਗੁਰੂ ਹੋਏ ਹਨ। ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਕਾਲ ਦੌਰਾਨ ਓਹਨਾਂ ਦੇ ਚਾਰ ਜੀਵਿਤ ਪੁੱਤਰ ਸ਼ਹੀਦ ਹੋ ਗਏ - ਦੋ ਲੜਾਈ ਵਿੱਚ, ਦੋ ਨੂੰ ਮੁਗਲ ਗਵਰਨਰ ਵਜ਼ੀਰ ਖਾਨ ਦੁਆਰਾ ਸ਼ਹੀਦ ਕਰਵਾ ਦਿੱਤਾ ਗਿਆ।
ਫ਼ਰੀਦਉਦਦੀਨ ਮਸੂਦ ਗੰਜਸ਼ਕਰ (ਅੰ. 4 ਅਪਰੈਲ 1173 – 7 ਮਈ 1266), ਆਮ ਤੌਰ 'ਤੇ ਬਾਬਾ ਫ਼ਰੀਦ ਜਾਂ ਸ਼ੇਖ ਫ਼ਰੀਦ ਵਜੋਂ ਜਾਣਿਆ ਜਾਂਦਾ ਹੈ, 13ਵੀਂ ਸਦੀ ਦਾ ਇੱਕ ਪੰਜਾਬੀ ਮੁਸਲਿਮ ਪ੍ਰਚਾਰਕ, ਕਵੀ ਅਤੇ ਰਹੱਸਵਾਦੀ ਸੀ, ਜੋ ਮੱਧ ਯੁੱਗ ਅਤੇ ਇਸਲਾਮੀ ਸੁਨਹਿਰੀ ਯੁੱਗ ਦੇ ਸਭ ਤੋਂ ਸਤਿਕਾਰਤ ਅਤੇ ਸਤਿਕਾਰਤ ਮੁਸਲਮਾਨ ਰਹੱਸਵਾਦੀਆਂ ਵਿੱਚੋਂ ਇੱਕ ਰਿਹਾ ਹੈ। ਉਹ ਪੰਜਾਬੀ ਮੁਸਲਮਾਨਾਂ, ਹਿੰਦੂਆਂ ਅਤੇ ਸਿੱਖਾਂ ਦੁਆਰਾ ਸਤਿਕਾਰਿਆ ਜਾਂਦਾ ਹੈ।
ਅੰਮ੍ਰਿਤਾ ਪ੍ਰੀਤਮ (31 ਅਗਸਤ 1919 - 31 ਅਕਤੂਬਰ 2005) ਇੱਕ ਪੰਜਾਬੀ ਲੇਖਕ, ਕਵੀ, ਨਾਵਲਕਾਰ, ਕਹਾਣੀਕਾਰ ਅਤੇ ਵਾਰਤਕਕਾਰ ਸੀ ਜਿਸਨੇ ਪੰਜਾਬੀ ਅਤੇ ਹਿੰਦੀ ਭਾਸ਼ਾਵਾਂ ਵਿੱਚ ਸਾਹਿਤ ਰਚਨਾ ਕੀਤੀ। ਉਸਨੂੰ ਪੰਜਾਬੀ ਭਾਸ਼ਾ ਦੇ 20ਵੀਂ ਸਦੀ ਦੇ ਸਭ ਤੋਂ ਅਹਿਮ ਕਵੀਆਂ ਵਿੱਚ ਮੰਨਿਆ ਜਾਂਦਾ ਹੈ ਅਤੇ ਪਹਿਲੀ ਅਹਿਮ ਨਾਰੀ ਲੇਖਕ ਮੰਨਿਆ ਜਾਂਦਾ ਹੈ। ਛੇ ਦਹਾਕਿਆਂ ਵਿੱਚ ਫੈਲੇ ਆਪਣੇ ਸਾਹਿਤਕ ਸਫ਼ਰ ਦੌਰਾਨ, ਉਸਨੇ ਕਵਿਤਾ, ਨਾਵਲ, ਜੀਵਨੀ, ਨਿਬੰਧ ਵਰਗੀਆਂ ਵਿਧਾਵਾਂ ਦੇ ਅੰਦਰ 100 ਤੋਂ ਵੱਧ ਕਿਤਾਬਾਂ ਲਿਖੀਆਂ ਹਨ। ਇਨ੍ਹਾਂ ਰਚਨਾਵਾਂ ਵਿੱਚ ਪ੍ਰੀਤਮ ਦੇ 20 ਕਾਵਿ-ਸੰਗ੍ਰਹਿ, 13 ਕਹਾਣੀ-ਸੰਗ੍ਰਹਿ, ਵਾਰਤਕ ਦੀਆਂ ਕਿਤਾਬਾਂ, ਤਿੰਨ ਸਫ਼ਰਨਾਮੇ, ਦੋ ਸਵੈ-ਜੀਵਨੀਆਂ ਅਤੇ ਪੰਜਾਬੀ ਲੋਕ ਗੀਤਾਂ ਦਾ ਇੱਕ ਸੰਗ੍ਰਿਹ ਵੀ ਸ਼ਾਮਿਲ ਹਨ। ਉਸ ਦੀਆਂ ਕਿਤਾਬਾਂ ਨੂੰ ਕਈ ਭਾਰਤੀ ਅਤੇ ਵਿਦੇਸ਼ੀ ਭਾਸ਼ਾਵਾਂ ਵਿੱਚ ਅਨੁਵਾਦ ਵੀ ਕੀਤਾ ਗਿਆ ਹੈ। ਅੰਮ੍ਰਿਤਾ ਪ੍ਰੀਤਮ ਨੇ 1966 ਤੋਂ ਨਾਗਮਣੀ ਮਾਸਿਕ ਪੱਤਰ ਦੀ ਸੰਪਾਦਨਾ ਸ਼ੁਰੂ ਕੀਤੀ। ਪ੍ਰੀਤਮ ਨੂੰ ਸਾਹਿਤ ਅਕਾਦਮੀ ਇਨਾਮ, ਭਾਰਤੀ ਗਿਆਨਪੀਠ ਅਤੇ ਪਦਮ ਵਿਭੂਸ਼ਨ ਨਾਲ ਸਨਮਾਨਿਤ ਕੀਤਾ ਗਿਆ।
ਦਮਦਮਾ ਸਾਹਿਬ ਜਾਂ ਤਲਵੰਡੀ ਸਾਬੋ ਪਿੰਡ ਸਾਬੋ ਕੀ ਤਲਵੰਡੀ ਨੇੜੇ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪ੍ਰਸਿੱਧ ਅਸਥਾਨ, ਜਿਸ ਨੂੰ ਗੁਰੂ ਕੀ ਕਾਸ਼ੀ ਵੀ ਕਿਹਾ ਜਾਂਦਾ ਹੈ। ਡੱਲੇ ਸਿੱਖ ਦਾ ਪ੍ਰੇਮ ਦੇਖਕੇ ਕਲਗੀਧਰ ਨੇ ਇਥੇ ਕ਼ਰੀਬ ਸਾਢੇ ਨੌ ਮਹੀਨੇ ਨਿਵਾਸ ਕੀਤਾ। ਮਾਤਾ ਸੁੰਦਰੀ ਜੀ ਅਤੇ ਮਾਤਾ ਸਾਹਿਬ ਕੌਰ ਜੀ, ਭਾਈ ਮਨੀ ਸਿੰਘ ਜੀ ਨੂੰ ਨਾਲ ਲੈ ਕੇ ਇਸ ਥਾਂ ਦਿੱਲੀ ਤੋਂ ਦਸਮ ਗੁਰੂ ਦੇ ਦਰਸ਼ਨ ਕਰਨ ਆਏ। ਗੁਰੂ ਗੋਬਿੰਦ ਸਿੰਘ ਜੀ ਨੇ ਇਸੇ ਥਾਂ ਆਤਮਿਕ ਸ਼ਕਤੀ ਨਾਲ ਆਪਂਣੇ ਅਨੁਭਵ ਤੋਂ ਗੁਰੂ ਗ੍ਰੰਥ ਸਾਹਿਬ ਦਾ ਸੰਪੂਰਨ ਪਾਠ ਲਿਖਵਾਇਆ। ਫੂਲਵੰਸ਼ ਦੇ ਰਤਨ ਤਿਲੋਕ ਸਿੰਘ ਤੇ ਰਾਮ ਸਿੰਘ ਜੀ ਨੇ ਇੱਥੇ ਹੀ ਦਸ਼ਮੇਸ਼ ਪਿਤਾ ਤੋਂ ਤੋਂ ਅੰਮ੍ਰਿਤ ਪਾਨ ਕੀਤਾ। ਮਾਲਵੇ ਦੇ ਜੰਗਲ ਨੂੰ ਸਰਸਬਜ਼ (ਹਰਿਆ ਭਰਿਆ) ਕਰਨ ਲਈ ਨਹਿਰਾਂ ਦਾ ਵਰ ਵੀ ਇਸੇ ਥਾਂ ਤੇ ਬਖਸ਼ਿਆ ਹੈ। ਇਸ ਦਰਬਾਰ ਦੀ ਸੇਵਾ ਪੰਥ ਨੇ ਬਾਬਾ ਦੀਪ ਸਿੰਘ ਜੀ ਸ਼ਹੀਦ ਦੇ ਸਪੁਰਦ ਕੀਤੀ ਸੀ, ਜੋ ਹੁਣ ਉਸ ਦੀ ਵੰਸ਼ ਦੇ ਰਈਸ ਸ਼ਾਹਗ਼ਾਦਪੁਰ ਦੇ ਹੱਥ ਹੈ। ਸਾਡੇ ਵੱਡੇ ਵਡੇਰੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਫੌਜ ਦੇ ਸਿਪਾਹੀ ਸਨ। ਪਰ ਹੁਣ ਕਿਸੇ ਕਾਰਨਾਂ ਕਰਕੇ ਸਿਰਫ ਏਨੀ ਹੀ ਜਾਣਕਾਰੀ ਮਿਲ ਸਕੀ ਹੈ (ਕਿਉਂਕਿ ਕਈ ਗਦਾਰ ਤੇ ਪੰਥ ਵਿਰੋਧੀ ਇਹ ਤਖ਼ਤ ਦੇਖਣਾ ਨਹੀਂ ਚਾਹੁੰਦੇ ਸੀ) ਬਾਕੀ ਜਾਣਕਾਰੀ ਇਸ ਪ੍ਰਕਾਰ ਹੈ ਕਿ ਉਹਨਾਂ ਨੇ ਜੰਗਲਾਂ ਤੇ ਪਹਾੜਾਂ ਵਿੱਚ ਘਰ ਬਣਾਏ ਹੋਏ ਸਨ, ਪਰ ਜਾਲਮਾਂ ਮੂਹਰੇ ਸਿਰ ਨਹੀਂ ਝੁਕਾਏ ਸਮੇਂ ਸਮੇਂ ਤੇ ਹੋਰ ਸਿੰਘਾਂ ਨੂੰ ਵੀ ਉਹਨਾਂ ਦੀ ਗੁਲਾਮੀ ਤੋਂ ਮੁਕਤ ਕਰਵਾਇਆ ਤੇ ਹੌਲੀ ਹੌਲੀ ਆਪਣੀ ਸਥਿੱਤੀ ਨੂੰ ਦੁਬਾਰਾ ਕਾਇਮ ਕਰਿਆ । ਜਦੋਂ ਉਹਨਾਂ ਨੂੰ ਸੁਣਨ ਚ ਆਇਆ ਕਿ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣ ਕੇ ਸ਼ਹੀਦ ਕੀਤਾ ਹੈ, ਤਾ 12 ਮਿਸਲਾਂ ਬਾਣੀਆਂ ਤੇ ਓਹਨਾਂ ਨੇ ਜਾਕੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਬਦਲੇ ਵਿੱਚ ਅਹਿਮ ਰੋਲ ਸੀ। ਉਸ ਤੋਂ ਬਾਅਦ ਸਾਰੀਆਂ ਮਿਸਲਾਂ ਤੇ ਓਹਨਾਂ ਦੇ ਆਗੂਆਂ ਨੇ ਆਪਣੇ ਆਪਣੇ ਹਿੱਸੇ ਬਣਦੀ ਜ਼ਮੀਨ ਤੇ ਹੋਰ ਲੋੜੀਦਾ ਸਾਮਾਨ ਕੋਲ ਰੱਖ ਕੇ ਓਥੇ ਸਾਸ਼ਨ ਸ਼ੁਰੂ ਕਰ ਦਿਤਾ। ਪਰ ਸ਼ਹੀਦ ਮਿਸਲ ਦੇ ਆਗੂ ਜਾਣੀ ਕਿ ਸਾਡੇ ਵਡੇਰਿਆਂ ਨੇ ਇਹ ਸਭ ਦੀ ਥਾਂ ਸੇਵਾ ਦੀ ਸੋਚੀ ਤੇ ਉਹ ਗੁਰੂ ਸਾਹਿਬ ਦਾ ਹੁਕਮ ਨਾਮਾ ਤੇ ਹੱਥ ਲਿਖਤ ਗੁਰੂ ਗਰੰਥ ਸਾਹਿਬ ਜੀ ਨਾਲ ਤਲਵੰਡੀ ਸਾਬੋ ਵੱਲ ਰਵਾਨਾ ਹੋ ਗਏ। ਇਥੇ ਆਕੇ ਉਹਨਾਂ ਨੇ ਗੁਰੂ ਘਰ ਦੀ ਸੇਵਾ ਕੀਤੀ ਤੇ ਨਾਲ ਨਾਲ ਬੱਚਿਆਂ ਤੇ ਹੋਰ ਸਿੱਖਣ ਦੇ ਚਾਹਵਾਨਾਂ ਲਈ ਬੂਗੇ (ਸਕੂਲ) ਖੋਲ੍ਹੇ ਤਾ ਕਿ ਉਹ ਸ਼ੁੱਧ ਬਾਣੀ ਪੜ੍ਹ ਅਤੇ ਸੁਣ ਸਕਣ। ਜਦੋਂ ਇਹ ਗੱਲ ਪੰਜਾਬ ਦੇ ਮੌਜੂਦਾ ਰਾਜੇ ਨੂੰ ਪਤਾ ਚੱਲੀ ਕੀ ਸ਼ਹੀਦ ਮਿਸਲ ਦੇ ਆਗੂ ਹਾਲੇ ਤੱਕ ਪੰਥ ਦੀ ਸੇਵਾ ਕਰ ਰਹੇ ਹਨ ਤਾਂ ਉਹਨਾਂ ਨੇ ਇਕ ਪਟਾਨਾਮਾ (ਇਕ ਪਟੇ ਉਤੇ ਆਦੇਸ਼ ਜਾਂ ਸੁਨੇਹਾ) ਲਿਖਿਆ ਜਿਸ ਅਨੁਸਾਰ ਉਹਨਾਂ ਨੂੰ ਤਲਵੰਡੀ ਸਾਬੋ ਦਾ ਜੱਥੇਦਾਰ ਨਿਯੁਕਤ ਕੀਤਾ ਗਿਆ ਤੇ ਨਾਲ ਕਿਹਾ ਗਿਆ ਕੀ ਜੇ ਏਦਾਂ ਹੀ ਤੂੰ ਕਰਦਾ ਰਿਹਾ ਫੇਰ ਓਣ ਵਾਲੇ ਸਮੇਂ ਚ ਤੇਰੀ ਔਲਾਦ ਕਿ ਕਰੂ ਇਸ ਕਰਕੇ ਮੈ ਇਕ ਇਲਾਕਾ ਤੇਰੇ ਨਾਮ ਕਰਦਾ ਹਾਂ ਤੇ ਤੂੰ ਉਸ ਸਾਰੀ ਜਮੀਨ (ਤਿਉਣਾ ਪੁਜਾਰੀਆਂ) ਦਾ ਮਾਲਕ ਹੋਏਗਾ। ਤਲਵੰਡੀ ਸਾਬੋ ਜਾਨੀ ਕੇ ਤਖ਼ਤ ਸ਼੍ਰੀ ਦਮਦਮਾ ਸਾਹਿਬ ਨੂੰ ਤਖ਼ਤ ਵੀ ਉਸੇ ਹੁਕਮਨਾਮੇ ਦਾ ਸਦਕਾ ਬਣਾਇਆ ਗਿਆ ਜੋ ਗੁਰੂ ਜੀ ਨੇ ਉਹਨਾਂ ਨੂੰ ਦਿੱਤਾ ਸੀ ਤੇ ਉਹਨਾਂ ਦੇ ਹੁਕਮਾਂ ਕਾਰਨ ਹੀ ਉਹ ਇਥੇ ਵਸੇ। ਇਥੇ ਵਿਸਾਖੀ ਨੂੰ ਭਾਰੀ ਮੇਲਾ ਹੁੰਦਾ ਹੈ। ਗੁਰਪੁਰ ਨਿਵਾਸੀ ਸੰਤ ਅਤਰ ਸਿੰਘ ਜੀ ਨੇ ਇਸ ਗੁਰਧਾਮ ਦੀ ਬਹੁਤ ਸੇਵਾ ਕਰਵਾਈ ਹੈ। ਦਮਦਮਾ ਸਾਹਿਬ ਸਿੱਖ ਲਿਖਾਰੀਆਂ ਤੇ ਗਿਆਨੀਆਂ ਦੀ ਟਕਸਾਲ ਹੈ। ਕਿਸੇ ਸਮੇ ਮਹਾਰਾਜਾ ਨਾਭਾ ਵਲੋਂ ਇਸ ਅਸਥਾਨ ਨੂੰ ਸੌ ਰੁਪਏ ਮਹੀਨਾ ਲੰਗਰ ਲਈ ਮਿਲਦਾ ਹੈ। ਇਹ ਗੁਰਦ੍ਵਾਰਾ ਰੇਲਵੇ ਸਟੇਸ਼ਨ ਮਾਈਸਰਖਾਨੇ ਤੋਂ ਸੱਤ ਮੀਲ ਦਖਣ ਪੱਛਮ ਵਲ ਹੈ, ਰਾਮਾ ਸਟੇਸ਼ਨ ਬੀ. ਬੀ. ਐਂਡ ਸੀ.
ਗੂਰੁ ਅੰਗਦ ਦੇਵ ਜੀ (31 ਮਾਰਚ 1504 – 29 ਮਾਰਚ 1552) ਸਿੱਖਾਂ ਦੇ ਦੂਜੇ ਗੁਰੂ ਸਨ। ਇਹਨਾਂ ਦਾ ਜਨਮ ਹਿੰਦੂ ਖ਼ਾਨਦਾਨ ਵਿੱਚ, ਜਮਾਂਦਰੂ ਨਾਮ ਲਹਿਣੇ ਨਾਲ਼, ਪਿੰਡ ਹਰੀਕੇ (ਹੁਣ ਸਰਾਏ ਨਾਗਾ, ਮੁਕਤਸਰ ਨੇੜੇ) ਪੰਜਾਬ ਵਿਖੇ ਹੋਇਆ। ਭਾਈ ਲਹਿਣਾ ਖੱਤਰੀ ਟੱਬਰ ਵਿੱਚ ਪਲ਼ਿਆ, ਜਿਸਦੇ ਪਿਓ ਨਿੱਕੇ ਸਕੇਲ ਦੇ ਸੁਦਾਗਰ ਸੀ, ਅਤੇ ਆਪ ਉਹ ਦੁਰਗਾ ਦੇ ਪੁਜਾਰੀ ਸਨ। ਇਹਨਾਂ ਦੀ ਮੁਲਾਕਾਤ ਗੁਰੂ ਨਾਨਕ, ਸਿੱਖੀ ਦੇ ਬਾਨੀ ਨਾਲ਼ ਹੋਣ ਤੋਂ ਬਾਅਦ ਇਹ ਸਿੱਖ ਬਣ ਗਏ। ਗੁਰੂ ਨਾਨਕ ਸਾਹਿਬ ਨੇ ਲਹਿਣਾ ਨਾਮ ਤਬਦੀਲ ਕਰ ਅੰਗਦ ("ਮੇਰਾ ਆਪਣਾ ਅੰਗ") ਰੱਖ ਦਿੱਤਾ, ਅਤੇ ਆਪਣੇ ਪੁੱਤਾਂ ਦੀ ਬਜਾਏ ਅੰਗਦ ਨੂੰ ਦੂਜਾ ਗੁਰੂ ਐਲਾਨ ਦਿੱਤਾ।
ਮਨੋਜ ਕੁਮਾਰ (ਜਨਮ 24 ਜੁਲਾਈ 1937 ਨੂੰ ਹਰੀਕਿਸ਼ਨ ਗਿਰੀ ਗੋਸਵਾਮੀ ) ਬਾਲੀਵੁੱਡ ਵਿੱਚ ਇੱਕ ਭਾਰਤੀ ਅਭਿਨੇਤਾ ਅਤੇ ਨਿਰਦੇਸ਼ਕ ਹੈ। ਉਸ ਨੂੰ ਹਰਿਆਲੀ ਔਰ ਰਾਸਤਾ, ਵੋਹ ਕੌਨ ਥੀ ਵਰਗੀਆਂ ਫਿਲਮਾਂ ਵਿੱਚ ਉਸ ਦੇ ਬਹੁਪੱਖੀ ਪ੍ਰਦਰਸ਼ਨ ਲਈ ਯਾਦ ਕੀਤਾ ਜਾਂਦਾ ਹੈ?, ਹਿਮਾਲੇ ਕੀ ਗੌਦ ਮੇਂ, ਦੋ ਬਦਨ, ਉਪਕਾਰ, ਪੱਥਰ ਕੇ ਸਨਮ, ਨੀਲ ਕਮਲ, ਪੁਰਬ ਔਰ ਪੱਛਮ, ਬੇਈਮਾਨ, ਰੋਟੀ ਕਪੜਾ ਔਰ ਮੱਕਾਨ, ਦਸ ਨੰਬਰੀ, ਸ਼ੋਰ, ਸੰਨਿਆਸੀ ਅਤੇ ਕ੍ਰਾਂਤੀ । ਉਹ ਦੇਸ਼ ਭਗਤੀ ਦੇ ਵਿਸ਼ਿਆਂ ਵਾਲੀਆਂ ਫਿਲਮਾਂ ਵਿੱਚ ਕੰਮ ਕਰਨ ਅਤੇ ਨਿਰਦੇਸ਼ਨ ਕਰਨ ਲਈ ਜਾਣਿਆ ਜਾਂਦਾ ਹੈ, ਅਤੇ ਉਸਨੂੰ ਭਰਤ ਕੁਮਾਰ ਉਪਨਾਮ ਦਿੱਤਾ ਗਿਆ ਹੈ।
ਗੁਰਮੁਖੀ ਇੱਕ ਪੰਜਾਬੀ ਭਾਸ਼ਾ ਦੀ ਲਿੱਪੀ ਹੈ ਜਿਸਨੂੰ ਦੂਜੇ ਸਿੱਖ ਗੁਰੂ, ਗੁਰੂ ਅੰਗਦ ਸਾਹਿਬ ਨੇ ਸੋਲ਼ਵੀਂ ਸਦੀ ਵਿੱਚ ਤਬਦੀਲ ਅਤੇ ਮਿਆਰਬੰਦ ਕਰਨ ਦੇ ਨਾਲ਼ ਇਸਤਿਮਾਲ ਕੀਤਾ। ਗੁਰਮੁਖੀ ਚੜ੍ਹਦੇ ਪੰਜਾਬ ਸੂਬੇ ਵਿੱਚ ਪੰਜਾਬੀ ਭਾਸ਼ਾ ਲਈ ਅਫ਼ਸਰਾਨਾ ਲਿੱਪੀ ਹੈ, ਜਿਸਨੂੰ ਫ਼ਾਰਸੀ-ਅਰਬੀ ਸ਼ਾਹਮੁਖੀ ਲਿੱਪੀ ਵਿੱਚ ਵੀ ਲਿਖਿਆ ਜਾਂਦਾ ਹੈ। ਮੌਜੂਦਾ ਗੁਰਮੁਖੀ ਦੇ ਇੱਕਤਾਲ਼ੀ ਅੱਖਰ, ਕਤਾਰ ਊੜੇ ਤੋਂ ਕੱਕੇ ਬਿੰਦੀ ਤੱਕ ਅਤੇ ਨੌਂ ਲਗਾਂ ਮਾਤਰਾਂ ਹਨ। ਇਹ ਇਕਤਾਲੀ ਹਰਫ਼ ਹਨ: ੳ, ਅ, ੲ, ਸ, ਹ, ਕ, ਖ, ਗ, ਘ, ਙ, ਚ, ਛ, ਜ, ਝ, ਞ, ਟ, ਠ, ਡ, ਢ, ਣ, ਤ, ਥ, ਦ, ਧ, ਨ, ਪ, ਫ, ਬ, ਭ, ਮ, ਯ, ਰ, ਲ, ਵ, ੜ, ਸ਼, ਖ਼, ਗ਼, ਜ਼, ਫ਼, ਅਤੇ ਲ਼। ਸਿੱਖੀ ਦੇ ਆਦਿ ਗ੍ਰੰਥ, ਗੁਰੂ ਗ੍ਰੰਥ ਸਾਹਿਬ ਵਿੱਚ ਕਈ ਜ਼ੁਬਾਨਾਂ ਅਤੇ ਲਹਿਜਿਆਂ ਵਿੱਚ ਬਾਣੀ ਲਿਖੀ ਗਈ ਹੈ ਜਿਸ ਨੂੰ ਗੁਰਮੁਖੀ ਭਾਸ਼ਾ ਆਖਿਆ ਜਾਂਦਾ ਹੈ।
ਖਪਤਕਾਰ ਸੁਰੱਖਿਆ ਐਕਟ 2019 (Consumer Protection Act, 2019) ਭਾਰਤ ਵਿੱਚ ਖਪਤਕਾਰਾਂ ਦੇ ਹੱਕਾਂ ਦੀ ਸੁਰੱਖਿਆ ਲਈ ਬਣਾਇਆ ਗਿਆ ਇੱਕ ਪ੍ਰਮੁੱਖ ਕਾਨੂੰਨ ਹੈ। ਇਸ ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਨੇ 2019 ਵਿੱਚ ਮਨਜ਼ੂਰੀ ਦਿੱਤੀ ਅਤੇ ਇਹ 20 ਜੁਲਾਈ 2020 ਤੋਂ ਲਾਗੂ ਹੋਇਆ। ਇਹ ਕਾਨੂੰਨ ਖਪਤਕਾਰਾਂ ਨੂੰ ਬਿਹਤਰ ਸੁਰੱਖਿਆ ਅਤੇ ਸੇਵਾ ਮੁਹੱਈਆ ਕਰਨ ਲਈ ਬਣਾਇਆ ਗਿਆ ਹੈ, ਅਤੇ ਇਸ ਦਾ ਉਦੇਸ਼ ਖਪਤਕਾਰਾਂ ਦੇ ਹੱਕਾਂ ਦੀ ਸੁਰੱਖਿਆ ਅਤੇ ਉਨ੍ਹਾਂ ਨੂੰ ਧੋਖਾਧੜੀ ਤੋਂ ਬਚਾਉਣਾ ਹੈ।
ਪੰਜਾਬ ਸ਼ਬਦ ਫ਼ਾਰਸੀ ਭਾਸ਼ਾ ਦੇ ਸ਼ਬਦ "ਪੰਜ" ਅਤੇ "ਆਬ" ਦੇ ਸੁਮੇਲ ਤੋਂ ਬਣਿਆ ਹੈ, ਜਿਸ ਵਿੱਚੋਂ ਪੰਜ ਦਾ ਅਰਥ ਪੰਜ ਅਤੇ ਆਬ ਦਾ ਅਰਥ ਪਾਣੀ ਹੈ, ਇਸ ਤਰ੍ਹਾਂ ਪੰਜ + ਆਬ ਦਾ ਅਰਥ ਹੋਇਆ ਪੰਜ ਪਾਣੀਆਂ ਦੀ ਧਰਤੀ (ਪੰਜ ਦਰਿਆਵਾਂ ਦੀ ਧਰਤੀ)। ਇਸ ਸ਼ਬਦ ਦੀ ਸਭ ਤੋਂ ਪਹਿਲੀ ਵਰਤੋਂ ਇਬਨ ਬਤੂਤਾ ਦੀਆਂ ਲਿਖਤਾਂ ਵਿੱਚ ਮਿਲਦੀ ਹੈ ਜੋ 14ਵੀਂ ਸਦੀ ਵਿੱਚ ਇਸ ਇਲਾਕੇ ਵਿੱਚ ਆਇਆ ਸੀ। ਇਸਦੀ ਵੱਡੇ ਪੱਧਰ ਉੱਤੇ ਵਰਤੋਂ 16ਵੀਂ ਸਦੀ ਦੇ ਦੂਜੇ ਹਿੱਸੇ ਦੀ ਕਿਤਾਬ "ਤਰੀਖ਼ ਸ਼ੇਰ ਸ਼ਾਹ ਸੂਰੀ" ਵਿੱਚ ਮਿਲਦੀ ਹੈ, ਜਿਸ ਵਿੱਚ ਪੰਜਾਬ ਸ਼ਬਦ ਸ਼ੇਰਖ਼ਾਨ ਦੇ ਕਿਲ੍ਹੇ ਦੀ ਉਸਾਰੀ ਦੇ ਹਵਾਲੇ ਨਾਲ ਆਉਂਦਾ ਹੈ। ਇਸ ਤੋਂ ਪਹਿਲਾਂ ਪੰਜਾਬ ਵਰਗਾ ਜ਼ਿਕਰ ਮਹਾਂਭਾਰਤ ਦੇ ਕਿੱਸੇ ਕਹਾਣੀਆਂ ਵਿੱਚ ਵੀ ਹੈ ਜੋ ਪੰਚ-ਨਦ (ਪੰਜ ਨਦੀਆਂ) ਦੇ ਹਵਾਲੇ ਨਾਲ਼ ਹੈ। ਇਸ ਦੇ ਮਗਰੋਂ ਆਈਨ-ਏ-ਅਕਬਰੀ ਵਿੱਚ ਅਬੁਲ ਫ਼ਜ਼ਲ ਨੇ ਲਿਖਿਆ ਹੈ ਕਿ ਇਹ ਇਲਾਕਾ ਦੋ ਹਿੱਸਿਆਂ ਵਿੱਚ ਵੰਡਿਆ ਸੀ, ਲਾਹੌਰ ਤੇ ਮੁਲਤਾਨ। ਇਸ ਆਈਨ ਅਕਬਰੀ ਦੇ ਦੂਜੇ ਹਿੱਸੇ ਵਿੱਚ ਅਬੁਲ ਫ਼ਜ਼ਲ ਨੇ ਪੰਜਾਬ ਨੂੰ ਪੰਜ-ਨਦ ਲਿਖਿਆ ਹੈ। ਇਸ ਦੇ ਇਲਾਵਾ ਮੁਗ਼ਲ ਬਾਦਸ਼ਾਹ ਜਹਾਂਗੀਰ ਨੇ ਆਪਣੀ "ਤਜ਼ਕ-ਏ-ਜਹਾਂਗੀਰੀ" ਵਿੱਚ ਵੀ ਪੰਜਾਬ ਲਫ਼ਜ਼ ਵਰਤਿਆ ਹੈ। ਪੰਜਾਬ ਫ਼ਾਰਸੀ ਦੇ ਪੰਜ ਯਾਨੀ ਪੰਚ ਅਤੇ ਆਬ ਯਾਨੀ ਪਾਣੀ ਤੋਂ ਲਿਆ ਹੈ, ਜਿਸਦਾ ਮਤਲਬ ਪੰਜ ਦਰਿਆਵਾਂ ਦੀ ਧਰਤੀ ਬਣਦਾ ਹੈ। ਇਹ ਉਹ ਪੰਜ ਦਰਿਆ ਹਨ ਜਿਹੜੇ ਇਸ ਇਲਾਕੇ ਵਿੱਚ ਵਗਦੇ ਹਨ। ਅੱਜ ਕੱਲ੍ਹ ਦੋ ਦਰਿਆ (ਚਨਾਬ ਅਤੇ ਜੇਹਲਮ) ਪਾਕਿਸਤਾਨ ਵਿੱਚ ਹੀ ਵਗਦੇ ਹਨ। ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿੱਚ ਬਾਕੀ ਤਿੰਨ ਦਰਿਆਵਾਂ (ਸਤਲੁਜ, ਬਿਆਸ ਅਤੇ ਰਾਵੀ) ਦਾ ਪਾਣੀ ਵਗਦਾ ਹੈ, ਜਿਹੜੇ ਭਾਰਤ ਵਿੱਚੋ ਹੁੰਦੇ ਹੋਏ ਪਾਕਿਸਤਾਨ ਵਿੱਚ ਪ੍ਰਵੇਸ਼ ਕਰਦੇ ਹਨ। ਇਸ ਤੋਂ ਪਹਿਲਾਂ ਇਸ ਦਾ ਨਾਂ "ਸਪਤ ਸੰਧੂ" ਯਾਨੀ ਸੱਤ ਦਰਿਆਵਾਂ ਦੀ ਸਰਜ਼ਮੀਨ ਸੀ। "ਤਰੀਖ਼ ਜਿਹਲਮ" ਵਿੱਚ ਅੰਜੁਮ ਸੁਲਤਾਨ ਸ਼ਹਿਬਾਜ਼ ਨੇ ਲਿਖਿਆ ਹੈ ਕਿ ਸਪਤ ਦਾ ਮਤਲਬ ਸੱਤ ਤੇ ਸੰਧੂ ਦਾ ਮਤਲਬ ਦਰਿਆ ਹੈ।
ਸ਼੍ਰੀ ਗੁਰੂ ਤੇਗ ਬਹਾਦਰ ਜੀ (1 ਅਪਰੈਲ 1621 – 24 ਨਵੰਬਰ 1675) ਸਿੱਖਾਂ ਦੇ ਨੌਵੇਂ ਗੁਰੂ ਸਨ। ਉਨ੍ਹਾਂ ਨੂੰ ਹਿੰਦ ਦੀ ਚਾਦਰ ਕਹਿ ਕੇ ਸਨਮਾਨਿਆ ਜਾਂਦਾ ਹੈ, ਕਿਉਂਕਿ ਉਨ੍ਹਾਂ ਨੇ ਧਰਮ ਦੀ ਰਾਖੀ ਲਈ ਮਹਾਨ ਕੁਰਬਾਨੀ ਦਿੱਤੀ। ਗੁਰੁ ਤੇਗ ਬਹਾਦਰ ਜੀ ਦੀ ਕੁਰਬਾਨੀ ਨਾਲ ਭਾਰਤ ਦੀ ਦੱਬੀ ਕੁਚਲੀ ਆਮ ਜਨਤਾ ਹਾਕਮਾਂ ਨਾਲ ਟੱਕਰ ਲੈਣ ਤੇ ਕੁਰਬਾਨੀਆਂ ਦੇਣ ਲਈ ਤਿਆਰ ਬਰ ਤਿਆਰ ਹੋ ਗਈ।
ਪੰਜਾਬੀ ਸੱਭਿਆਚਾਰ ਤੋਂ ਭਾਵ ਪੰਜਾਬੀ ਲੋਕ-ਸਮੂਹ ਦੁਆਰਾ ਸਿਰਜੀ ਵਿਸ਼ੇਸ਼ ਜੀਵਨ-ਜਾਂਚ ਜਿਸ ਵਿੱਚ ਉਨ੍ਹਾ ਲੋਕਾਂ ਦਾ ਰਹਿਣ-ਸਹਿਣ, ਕਿੱਤੇ, ਰਸਮ-ਰਿਵਾਜ, ਰਿਸ਼ਤੇ-ਨਾਤੇ, ਪਹਿਰਾਵਾ, ਵਿਸ਼ਵਾਸ਼, ਕੀਮਤਾਂ, ਮਨੋਰੰਜਨ ਦੇ ਸਾਧਨ, ਭਾਸ਼ਾ ਅਤੇ ਲੋਕ-ਸਾਹਿਤ ਆਦਿ ਸ਼ਾਮਿਲ ਹੁੰਦੇ ਹਨ। ਓਪਰੀ ਨਜ਼ਰੇ ਵੇਖਿਆਂ ਜਿੱਥੇ ਸੱਭਿਆਚਾਰ ਦੀ ਪ੍ਰਕਿਰਤੀ ਸਧਾਰਨ ਜਾਪਦੀ ਹੈ, ਉੱਥੇ ਇਸਦਾ ਅਧਿਐਨ ਕਰਦੇ ਹੋਏ ਅਸੀਂ ਮਹਿਸੂਸ ਕਰ ਸਕਦੇ ਹਾਂ ਕਿ ਇਹ ਆਪਣੇ ਆਪ ਵਿੱਚ ਇੱਕ ਜਟਿਲ ਵਰਤਾਰਾ ਵੀ ਹੈ।
ਗੁਰਬਚਨ ਸਿੰਘ ਰੰਧਾਵਾ (ਜਨਮ 6 ਜੂਨ 1939, ਪੰਜਾਬ ਨੰਗਲੀ, ਅੰਮ੍ਰਿਤਸਰ ਵਿੱਚ) ਇੱਕ ਸਾਬਕਾ ਭਾਰਤੀ ਐਥਲੀਟ ਹੈ ਜਿਸ ਨੇ ਡੈਕਾਥਲੋਨ ਵਿੱਚ 1962 ਏਸ਼ੀਆਈ ਖੇਡਾਂ ਵਿੱਚ ਸੋਨ ਤਮਗਾ ਜਿੱਤਿਆ ਸੀ। ਉਸਨੇ 110 ਰੁਕਾਵਟਾਂ, ਉੱਚੀ ਛਾਲ ਅਤੇ ਡੈਕਾਥਲਾਨ ਵਿੱਚ 1960 ਅਤੇ 1964 ਦੀਆਂ ਸਮਰ ਓਲੰਪਿਕਾਂ ਵਿੱਚ ਭਾਗ ਲਿਆ। ਉਹ 1964 ਦੀ ਟੋਕੀਓ ਓਲੰਪਿਕ ਵਿੱਚ 110 ਰੁਕਾਵਟਾਂ ਵਿੱਚ 14.07 ਸਕਿੰਟ ਦਾ ਸਮਾਂ ਕਢ ਕੇ ਪੰਜਵੇਂ ਸਥਾਨ ਤੇ ਰਿਹਾ ਸੀ। 1961 ਵਿੱਚ ਜਦ ਉਸ ਨੂੰ ਅਰਜੁਨ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ ਤਾਂ ਉਹ ਇਹ ਅਵਾਰਡ ਹਾਸਲ ਕਰਨ ਵਾਲਾ ਦੇਸ਼ ਦਾ ਪਹਿਲਾ ਅਥਲੀਟ ਬਣ ਗਿਆ। 2005 ਵਿੱਚ ਉਸਨੂੰ ਪਦਮ ਸ਼੍ਰੀ ਦੇ ਨਾਲ ਸਨਮਾਨਿਤ ਕੀਤਾ ਗਿਆ।
ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿੱਖਾਂ ਦੇ ਪ੍ਰਗਟ ਤੇ ਸਦੀਵੀ ਕਾਲ ਲਈ ਗੁਰੂ ਹਨ । ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਇਸ ਮਹਾਨ ਗ੍ਰੰਥ ਦਾ ਸੰਕਲਨ 1601 ਵਿੱਚ ਸ਼ੁਰੂ ਕੀਤਾ ਅਤੇ 2 ਅਗਸਤ 1604 ਨੂੰ ਸੰਪੰਨ ਕੀਤਾ। ਇਸ ਮਹਾਨ ਗ੍ਰੰਥ ਦੀ ਲੇਖਣੀ ਦਾ ਕਾਰਜ ਭਾਈ ਗੁਰਦਾਸ ਜੀ ਨੇ ਕੀਤਾ। ਇਸ ਵਿੱਚ ਪਹਿਲਾਂ ਪੰਜ ਗੁਰੂਆਂ ਦੀ ਬਾਣੀ ਦਰਜ ਸੀ; ਬਾਅਦ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਸ ਵਿੱਚ 1705 ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਸ਼ਾਮਲ ਕੀਤੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਛੇ ਗੁਰੂ ਸਹਿਬਾਨਾਂ ਤੋਂ ਇਲਾਵਾ 15 ਭਗਤਾਂ, 11 ਭੱਟਾਂ ਤੇ ਤਿੰਨ ਗੁਰੂ ਘਰ ਦੇ ਸਿੱਖ ਸ਼ਰਧਾਲੂਆਂ ਦੀ ਬਾਣੀ ਦਰਜ ਹੈ, ਜੋ ਹੇਠ ਲਿਖੇ ਪ੍ਰਕਾਰ ਹੈ-
ਡਾਕਟਰ ਭੀਮਰਾਉ ਅੰਬੇਡਕਰ (14 ਅਪ੍ਰੈਲ 1891 - 6 ਦਸੰਬਰ 1956), ਡਾਕਟਰ ਬਾਬਾਸਾਹਿਬ ਅੰਬੇਡਕਰ ਨਾਮ ਨਾਲ ਪ੍ਰਸਿੱਧ ਇੱਕ ਭਾਰਤੀ ਕਾਨੂੰਨਸਾਜ਼, ਅਰਥਸ਼ਾਸਤਰੀ, ਰਾਜਨੀਤੀਵਾਨ ਅਤੇ ਸਮਾਜ ਸੁਧਾਰਕ ਸਨ ਜਿਨ੍ਹਾਂ ਨੇ ਦਲਿਤ ਬੋਧੀ ਲਹਿਰ ਨੂੰ ਪ੍ਰੇਰਿਤ ਕੀਤਾ ਅਤੇ (ਬਹੁਜਨ) ਨਾਲ ਹੁੰਦੇ ਸਮਾਜਿਕ ਭੇਦਭਾਵ ਦੇ ਖਿਲਾਫ ਪ੍ਰਚਾਰ ਕੀਤਾ, ਜਦਕਿ ਔਰਤਾਂ ਅਤੇ ਕਿਰਤ ਦੇ ਅਧਿਕਾਰਾਂ ਦਾ ਸਮਰਥਨ ਵੀ ਕੀਤਾ। ਉਹ ਆਜ਼ਾਦ ਭਾਰਤ ਦੇ ਪਹਿਲੇ ਕਾਨੂੰਨ ਅਤੇ ਨਿਆਂ ਮੰਤਰੀ, ਭਾਰਤੀ ਸੰਵਿਧਾਨ ਦੇ ਨਿਰਮਾਤਾ ਅਤੇ ਭਾਰਤ ਗਣਤੰਤਰ ਦੇ ਮੋਢੀ ਸਨ। ਭਾਰਤ ਅਤੇ ਹੋਰ ਕਿਤੇ, ਉਹਨਾਂ ਨੂੰ ਅਕਸਰ ਬਾਬਾ ਸਾਹਿਬ, ਮਰਾਠੀ ਵਿਚ ਭਾਵ "ਆਦਰਯੋਗ ਪਿਤਾ" ਕਹਿੰਦੇ ਸਨ।
ਲੋਕਧਾਰਾ (ਅੰਗਰੇਜ਼ੀ: 'folklore') ਕਿਸੇ ਲੋਕ ਭਾਈਚਾਰੇ ਵਿੱਚ ਪ੍ਰਵਾਹਮਾਨ ਲੋਕ ਗੀਤਾਂ, ਲੋਕ ਸੰਗੀਤ, ਲੋਕ ਨਾਚ, ਮਿਥਾਂ, ਲੋਕ ਕਹਾਣੀਆਂ, ਦੰਦ ਕਥਾਵਾਂ, ਜ਼ਬਾਨੀ ਇਤਿਹਾਸ, ਕਹਾਵਤਾਂ, ਵਿਅੰਗ, ਬੁਝਾਰਤਾਂ, ਲੋਕ ਧਰਮ, ਲੋਕ ਵਿਸ਼ਵਾਸ, ਜਾਦੂ-ਟੂਣੇ, ਵਹਿਮ-ਭਰਮ, ਲੋਕ ਸਾਜ਼, ਸੰਦ, ਬਰਤਨ ਭਾਂਡੇ ਅਤੇ ਲੋਕ ਹਥਿਆਰਾਂ ਆਦਿ ਦਾ ਇੱਕ ਜਟਿਲ ਤਾਣਾ ਬਾਣਾ ਹੁੰਦਾ ਹੈ। ਇਸ ਨੂੰ ਅਸੀਂ ਚਾਰ ਵੰਨਗੀਆਂ ਵਿੱਚ ਵੰਡਦੇ ਹਾਂ।
ਕਾਮਾਗਾਟਾਮਾਰੂ ਕਾਂਡ ਵਿੱਚ ਜਾਪਾਨੀ ਭਾਫ ਸਟੀਮਰ ਕਾਮਾਗਾਟਾਮਾਰੂ ਸ਼ਾਮਲ ਸੀ, ਜਿਸ 'ਤੇ ਬ੍ਰਿਟਿਸ਼ ਭਾਰਤ ਦੇ ਲੋਕਾਂ ਦੇ ਇੱਕ ਸਮੂਹ ਨੇ ਅਪ੍ਰੈਲ 1914 ਵਿੱਚ ਕੈਨੇਡਾ ਆਵਾਸ ਕਰਨ ਦੀ ਕੋਸ਼ਿਸ਼ ਕੀਤੀ, ਪਰ ਜ਼ਿਆਦਾਤਰ ਲੋਕਾਂ ਨੂੰ ਦਾਖਲੇ ਤੋਂ ਇਨਕਾਰ ਕਰ ਦਿੱਤਾ ਗਿਆ ਅਤੇ ਬਜ ਬਜ, ਕਲਕੱਤਾ ਵਾਪਸ ਜਾਣ ਲਈ ਮਜਬੂਰ ਕੀਤਾ ਗਿਆ। ਉੱਥੇ, ਭਾਰਤੀ ਇੰਪੀਰੀਅਲ ਪੁਲਿਸ ਨੇ ਸਮੂਹ ਆਗੂਆਂ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ। ਸਿੱਟੇ ਵਜੋਂ ਦੰਗਾ ਹੋਇਆ ਅਤੇ ਪੁਲਿਸ ਦੁਆਰਾ ਉਹਨਾਂ 'ਤੇ ਗੋਲੀਬਾਰੀ ਕੀਤੀ ਗਈ, ਨਤੀਜੇ ਵਜੋਂ 22 ਲੋਕਾਂ ਦੀ ਮੌਤ ਹੋ ਗਈ।
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿੱਖਾਂ ਦੇ ਗਿਆਰਵੇਂ ਗੁਰੂ ਹਨ। ਇਹ 1469 ਤੋਂ ਲੈ ਕੇ 1708 ਤੱਕ ਸਿੱਖ ਗੁਰੂਆਂ ਦੇ ਸਮੇਂ ਰਚੀ ਅਤੇ ਇਕੱਤਰ ਕੀਤੀ ਬਾਣੀ ਦਾ 1430 ਅੰਗਾਂ ਵਾਲਾ ਇੱਕ ਵਿਸਤਾਰਮਈ ਗ੍ਰੰਥ ਹੈ। ਇਹ ਅਨੇਕਾਂ ਸ਼ਬਦਾਂ ਭਾਵ ਬਾਣੀ ਦਾ ਅੰਬਾਰ ਹੈ ਜੋ ਕਿ ਰੱਬ ਦੇ ਗੁਣਾਂ ਅਤੇ ਉਸ ਦੇ ਨਾਮ ਜਪਣ ਦੇ ਕਾਰਨਾਂ ਦਾ ਵਰਨਣ ਕਰਦਾ ਹੈ। ਸਿੱਖਾਂ ਦੇ ਦਸਵੇਂ ਗੁਰੂ, ਗੁਰੂ ਗੋਬਿੰਦ ਸਿੰਘ (1666-1708) ਨੇ ਜੋਤੀ-ਜੋਤਿ ਸਮਾਉਣ ਵੇਲੇ ਗੁਰਿਆਈ ਆਦਿ ਗ੍ਰੰਥ ਨੂੰ ਦਿੱਤੀ ਅਤੇ ਇਸ ਕਰ ਕੇ ਨਾਮ ਗੁਰੂ ਗ੍ਰੰਥ ਸਾਹਿਬ ਹੋ ਗਿਆ। ਇਹ ਸਿੱਖਾਂ ਦਾ ਸਭ ਤੋਂ ਪਵਿੱਤਰ ਗ੍ਰੰਥ ਅਤੇ ਇੱਕੋ-ਇੱਕ ਸਦੀਵੀ ਸ਼ਬਦ-ਰੂਪੀ ਗੁਰੂ ਹੈ ਜੋ ਕਿ ਸਿੱਖ ਗੁਰੂਆਂ ਅਤੇ ਹੋਰ ਸੰਤਾਂ-ਭਗਤਾਂ ਦੀ ਸਿੱਖਿਆਵਾਂ ਦਾ ਅੰਬਾਰ ਹੈ। ਅਰਦਾਸ ਦੇ ਸਰੋਤ ਜਾਂ ਮਾਰਗ-ਦਰਸ਼ਕ ਵਜੋਂ ਆਦਿ ਗ੍ਰੰਥ ਸਿੱਖੀ ਵਿੱਚ ਬੰਧਨਾ ਅਤੇ ਭਗਤੀ ਦਾ ਕੇਂਦਰੀ ਧੁਰਾ ਹੈ। ਆਦਿ ਗ੍ਰੰਥ ਦਾ ਸਭ ਤੋਂ ਪਹਿਲਾ ਸੰਕਲਨ ਪੰਜਵੇਂ ਗੁਰੂ, ਗੁਰੂ ਅਰਜਨ ਦੇਵ (1563-1606) ਨੇ ਪਹਿਲੇ ਪੰਜ ਗੁਰੂਆਂ ਅਤੇ ਹੋਰ ਮਹਾਨ ਸੰਤਾਂ ਜਾਂ ਭਗਤਾਂ, ਜਿਹਨਾਂ ਵਿੱਚੋਂ ਕਈਆਂ ਦਾ ਹਿੰਦੂ ਧਰਮ ਅਤੇ ਇਸਲਾਮ ਨਾਲ ਵਾਸਤਾ ਸੀ, ਦੀ ਬਾਣੀ ਇਕੱਤਰ ਕਰ ਕੇ ਕੀਤਾ ਅਤੇ ਇਸ ਪਵਿੱਤਰ ਬੀੜ ਨੂੰ ਭਾਈ ਗੁਰਦਾਸ ਜੀ ਦੇ ਹੱਥੋਂ ਲਿਖਵਾਇਆ। ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਤੇਗ ਬਹਾਦੁਰ ਜੀ ਦੀ ਬਾਣੀ ਨੂੰ ਇਕੱਤਰ ਕਰ ਕੇ ਤਲਵੰਡੀ ਸਾਬੋ ਵਿਖੇ ਭਾਈ ਮਨੀ ਸਿੰਘ ਜੀ ਪਾਸੋਂ ਆਦਿ ਗ੍ਰੰਥ ਵਿੱਚ ਦਰਜ ਕਰਵਾ ਕੇ ਆਦਿ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਦਾ ਦਰਜਾ ਦਿੱਤਾ। ਦਸਮ ਪਿਤਾ ਦੇ ਜੋਤੀ-ਜੋਤਿ ਸਮਾਉਣ ਪਿੱਛੋਂ ਬਾਬਾ ਦੀਪ ਸਿੰਘ ਵੱਲੋਂ ਗੁਰੂ ਗ੍ਰੰਥ ਸਾਹਿਬ ਦੇ ਬਹੁਤ ਸਾਰੇ ਉਤਾਰੇ ਵੰਡੇ ਗਏ। ਗੁਰੂ ਗ੍ਰੰਥ ਸਾਹਿਬ ਦੀ ਲਿਖਾਈ ਗੁਰਮੁਖੀ ਲਿਪੀ ਵਿੱਚ ਹੋਈ ਹੈ ਅਤੇ ਬਹੁਤ ਸਾਰੀਆਂ ਬੋਲੀਆਂ ਅਤੇ ਉਪ-ਬੋਲੀਆਂ– ਜਿਵੇਂ ਕਿ ਲਹਿੰਦੀ ਪੰਜਾਬੀ, ਬ੍ਰਜ ਭਾਸ਼ਾ, ਖੜ੍ਹੀ ਬੋਲੀ, ਸੰਸਕ੍ਰਿਤ ਅਤੇ ਫ਼ਾਰਸੀ – ਕਈ ਵਾਰ ਜਿਹਨਾਂ ਦੇ ਸਮੂਹ ਨੂੰ ਸੰਤ ਭਾਸ਼ਾ ਕਿਹਾ ਜਾਂਦਾ ਹੈ।.
ਭਾਈ ਵੀਰ ਸਿੰਘ (5 ਦਸੰਬਰ 1872 – 10 ਜੂਨ 1957) ਇੱਕ ਭਾਰਤੀ ਕਵੀ, ਵਿਦਵਾਨ, ਅਤੇ ਸਿੱਖ ਪੁਨਰ-ਸੁਰਜੀਤੀ ਲਹਿਰ ਦੇ ਸ਼ਾਸਤਰੀ ਸਨ, ਜਿਨ੍ਹਾਂ ਨੇ ਪੰਜਾਬੀ ਸਾਹਿਤਕ ਪਰੰਪਰਾ ਦੇ ਨਵੀਨੀਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਸਿੰਘ ਦੇ ਯੋਗਦਾਨ ਇੰਨੇ ਮਹੱਤਵਪੂਰਨ ਅਤੇ ਪ੍ਰਭਾਵਸ਼ਾਲੀ ਸਨ ਕਿ ਉਹ ਭਾਈ ਵਜੋਂ ਮਾਨਤਾ ਪ੍ਰਾਪਤ ਹੋ ਗਏ, ਇੱਕ ਸਨਮਾਨ ਅਕਸਰ ਉਹਨਾਂ ਲੋਕਾਂ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਨੂੰ ਸਿੱਖ ਧਰਮ ਦਾ ਸੰਤ ਮੰਨਿਆ ਜਾ ਸਕਦਾ ਹੈ।
ਸਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣ ਨੂੰ ਮੁੱਖ ਰੱਖ ਕੇ ਬਹੁਤ ਸਾਰੇ ਵਿਦਵਾਨਾਂ ਨੇ ਇਸ ਨੂੰ ਬਿਆਨਿਆ ਹੈ। 'ਸਭਿਆਚਾਰ' ਸ਼ਬਦ ਮੂਲ ਰੂਪ ਵਿੱਚ ਦੋ ਸ਼ਬਦਾਂ "ਸਭਿਯ+ਆਚਾਰ" ਦਾ ਸਮਾਸ ਹੈ, ਪੰਜਾਬੀ ਭਾਸ਼ਾ ਵਿੱਚ ਇਹ ਹਿੰਦੀ ਭਾਸ਼ਾ ਦੇ ਸ਼ਬਦ ਸੰਸਕ੍ਰਿਤੀ ਦੇ ਪਰਿਆਇ ਵਜੋਂ ਪ੍ਰਚਲਿਤ ਹੈ। ਅੰਗਰੇਜ਼ੀ ਭਾਸ਼ਾ ਵਿੱਚ ਇਸਦਾ ਸਮਾਨਾਰਥਕ ਸ਼ਬਦ 'Culture' ਮੰਨਿਆ ਜਾਂਦਾ ਹੈ। "Culture" ਵੀ ਮੂਲ ਰੂਪ ਵਿੱਚ ਲਾਤੀਨੀ ਭਾਸ਼ਾ ਦੇ ਸ਼ਬਦ "Cultura"' ਤੋਂ ਫਰਾਂਸੀਸੀ ਭਾਸ਼ਾ ਰਾਹੀਂ ਅੰਗਰੇਜ਼ੀ ਵਿੱਚ ਆਇਆ। ਜਿਥੇ ਇਸਦੇ ਸ਼ਾਬਦਿਕ ਅਰਥ ਵਿਸ਼ੇਸ਼ ਪ੍ਰਕਾਰ ਦੇ ਵਿਕਾਸ ਜਾਂ ਉਪਜਾਊ ਕਾਰਜ ਦੇ ਹਨ। ਸਭਿਆਚਾਰ ਤਿੰਨ ਸਬਦਾਂ "ਸ +ਭੈ+ਆਚਾਰ" ਦਾ ਮੇਲ ਹੈ। 'ਸ' ਦਾ ਅਰਥ ਪੂਰਵ, 'ਭੈ' ਦਾ ਅਰਥ ਨਿਯਮ, 'ਆਚਾਰ' ਦਾ ਅਰਥ ਵਿਵਹਾਰ ਤੇ ਵਿਹਾਰ ਹੈ। ਇਸ ਤਰ੍ਹਾਂ ਪੂਰਵ ਨਿਸ਼ਚਿਤ ਨੇਮਾਂ ਦੁਆਰਾ ਕੀਤਾ ਗਿਆ ਵਿਵਹਾਰ ਤੇ ਵਿਹਾਰ ਸਭਿਆਚਾਰ ਹੈ।
ਬੁੱਲ੍ਹੇ ਸ਼ਾਹ (1680-1758) ਇੱਕ ਸੂਫੀ ਸੰਤ ਅਤੇ ਪੰਜਾਬੀ ਦੇ ਵੱਡੇ ਕਵੀ ਸਨ। ਪੰਜਾਬੀ ਸੂਫ਼ੀ ਕਾਵਿ ਦੇ ਚਾਰ ਮੀਨਾਰਾਂ - ਬਾਬਾ ਫਰੀਦ, ਸ਼ਾਹ ਹੁਸੈਨ, ਸੁਲਤਾਨ ਬਾਹੂ ਅਤੇ ਬੁੱਲ੍ਹੇ ਸ਼ਾਹ- ਵਿੱਚ ਗਿਣਿਆ ਜਾਂਦਾ ਹੈ। ਉਹਨਾਂ ਦਾ ਅਸਲੀ ਨਾਮ "ਅਬਦੁੱਲਾ ਸ਼ਾਹ" ਸੀ ਅਤੇ ਉਹ ਇਸਲਾਮ ਦੇ ਅੰਤਿਮ ਨਬੀ ਮੁਹੰਮਦ ਦੀ ਪੁਤਰੀ ਫਾਤਿਮਾ ਦੇ ਬੰਸ ਵਿੱਚਂ ਸਨ। ਉਹਨਾਂ ਦੀਆਂ ਲਿਖੀਆਂ ਕਾਫੀਆਂ ਅੱਜ ਵੀ ਪਾਰ ਰਾਸ਼ਟਰੀ ਹਿੰਦੁਸਤਾਨੀ ਖਿੱਤੇ ਵਿੱਚ ਬੜੇ ਸ਼ੌਕ ਨਾਲ ਗਾਈਆਂ ਤੇ ਸੁਣੀਆਂ ਜਾਂਦੀਆਂ ਹਨ। ਪਾਕਿਸਤਾਨ ਦੇ ਸ਼ਹਿਰ ਕਸੂਰ ਵਿੱਚ ਬਾਬਾ ਬੁੱਲੇ ਸ਼ਾਹ ਦੀ ਮਜ਼ਾਰ ਵੀ ਬਣੀ ਹੋਈ ਹੈ ਜਿੱਥੇ ਹਰ ਸਾਲ ਮੇਲਾ ਲਗਦਾ ਹੈ।
ਪੰਜਾਬੀ ਸੂਫ਼ੀ ਕਾਵਿ ਪੰਜਾਬੀ ਸਾਹਿਤ, ਇਤਿਹਾਸ ਅਤੇ ਸੱਭਿਆਚਾਰ ਦਾ ਵਡਮੁੱਲਾ ਅਤੇ ਗੌਰਵਮਈ ਸਰਮਾਇਆ ਹੈ। ਪੰਜਾਬੀ ਸੂਫ਼ੀ ਕਵੀ ਮੁਸਲਮਾਨ ਹੋਣ ਦੇ ਨਾਤੇ ਵੀ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਪਸੰਦ ਕਰਦੇ ਸਨ। ਇਸ ਕਰਕੇ ਉਹਨਾਂ ਆਪਣੇ ਸੂਫ਼ੀਆਨਾ ਵਿਚਾਰਾਂ ਦਾ ਪ੍ਰਗਟਾਵਾ ਪੰਜਾਬੀ ਵਿੱਚ ਹੀ ਕੀਤੀ। ਸੂਫ਼ੀ ਮੱਤ ਅਤੇ ਸੂਫ਼ੀ ਦਰਸ਼ਨ ਸੰਬੰਧੀ ਭਾਵੇਂ ਵੱਖੋ-ਵੱਖ ਧਾਰਨਾਵਾਂ ਮਿਲਦੀਆਂ ਹਨ ਪ੍ਰੰਤੂ ਜਿੰਨਾਂ ਅਨੁਸਾਰ ਸੂਫ਼ੀ ਮੱਤ ਇਸਲਾਮੀ ਜੀਵਨ-ਜਾਂਚ ਦਾ ਦੂਜਾ ਅਤੇ ਬਾਹਰਲੇ ਦਿਖਾਵੇ, ਕਰਮਕਾਂਡ ਅਤੇ ਵਹਿਮ-ਭਰਮ ਦੀ ਥਾਂ ਅੰਦਰਲੇ ਮਨ ਨੂੰ ਸੁਆਰਨ ਦਾ ਪਹਿਲਾ ਨਾਂ ਹੈ। “ਸੂਫ਼ੀ ਮੱਤ ਇਸਲਾਮੀ ਸੰਤ ਮੱਤ ਹੈ ਤੇ ਸੂਫ਼ੀ ਵਿਚਾਰਧਾਰਾ ਰਹੱਸਵਾਦੀ ਵਿਚਾਰਧਾਰਾ ਹੈ ਜਾਂ ਇਹ ਕਹਿ ਲਿਆ ਜਾਵੇ ਕਿ ਇਸਲਾਮਿਕ ਰਹੱਸਵਾਦ ਨੂੰ ਸੂਫ਼ੀਵਾਦ ਜਾਂ ਤਸਉਫ਼ ਕਿਹਾ ਜਾਂਦਾ ਹੈ। ਇਸ ਵਿੱਚ ਮਸਤ ਹੋਣ ਵਾਲੇ ਸੂਫ਼ੀ ਨੂੰ ਅਹਿਲੇ ਹੱਕ ਆਖਦੇ ਹਨ।ਭਾਰਤੀ ਸੰਤਾਂ ਦੀ ਭਗਤੀ ਲਹਿਰ ਤੇ ਮੁਸਲਮਾਨੀ ਦਰਵੇਸ਼ਾਂ ਫ਼ਕੀਰਾਂ ਦੀ ਸੂਫ਼ੀ ਲਹਿਰ ਕਈਆਂ ਗੱਲਾਂ ਵਿੱਚ ਰਲਦੀ ਮਿਲਦੀ ਹੈ। ਪਹਿਲਾਂ ਤਾਂ ਦੋਹਾਂ ਦਾ ਜਨਮ ਮਜ਼੍ਹਬੀ ਕੱਟੜਤਾ ਦੀ ਪ੍ਰਤੀਕ੍ਰਿਆ ਵੱਜੋਂ ਹੋਇਆ ਫਿਰ ਇਹਨਾਂ ਦੋਹਾਂ ਦਾ ਨਿਸ਼ਾਨਾ ਵੀ ਰੱਬੀ ਪਿਆਰ ਤੇ ਮਨੁੱਖੀ ਪਿਆਰ ਦਾ ਪ੍ਰਚਾਰ ਇਕੋ ਜਿਹਾ ਹੀ ਸੀ ਫ਼ਰਕ ਕੇਵਲ ਇਤਨਾ ਸੀ ਭਗਤੀ ਲਹਿਰ ਸ਼ਰਧਾ-ਪ੍ਰਧਾਨ ਸੀ ਤੇ ਸੂਫ਼ੀ ਲਹਿਰ ਪ੍ਰੇਮ-ਪ੍ਰਧਾਨ ਸੀ। ਇੱਕ ਮਘਦੀ ਧੂਣੀ ਸੀ ਤੇ ਇੱਕ ਲਟਾ-ਲਟ ਬਲਦੀ ਲਾਟ।”
ਜਲ੍ਹਿਆਂਵਾਲਾ ਬਾਗ ਹੱਤਿਆਕਾਂਡ, ਜਿਸ ਨੂੰ ਅੰਮ੍ਰਿਤਸਰ ਹੱਤਿਆਕਾਂਡ ਵੀ ਕਿਹਾ ਜਾਂਦਾ ਹੈ, 13 ਅਪ੍ਰੈਲ 1919 ਨੂੰ ਵਾਪਰਿਆ ਸੀ। ਰੌਲਟ ਐਕਟ ਦਾ ਵਿਰੋਧ ਕਰਨ ਲਈ, ਸਾਲਾਨਾ ਵਿਸਾਖੀ ਮੇਲੇ ਦੌਰਾਨ, ਅੰਮ੍ਰਿਤਸਰ, ਪੰਜਾਬ, ਬ੍ਰਿਟਿਸ਼ ਇੰਡੀਆ ਦੇ ਵਿਰੋਧ ਵਿਚ ਜਲ੍ਹਿਆਂਵਾਲਾ ਬਾਗ ਵਿਖੇ ਇੱਕ ਵੱਡੀ, ਸ਼ਾਂਤਮਈ ਭੀੜ ਇਕੱਠੀ ਹੋਈ ਸੀ। ਸੁਤੰਤਰਤਾ ਪੱਖੀ ਕਾਰਕੁਨਾਂ ਡਾ. ਸੈਫੂਦੀਨ ਕਿਚਲੂ ਅਤੇ ਡਾ. ਸੱਤਿਆ ਪਾਲ ਦੀ ਗ੍ਰਿਫਤਾਰੀ। ਜਨਤਕ ਇਕੱਠ ਦੇ ਜਵਾਬ ਵਿੱਚ, ਅਸਥਾਈ ਬ੍ਰਿਗੇਡੀਅਰ ਜਨਰਲ ਆਰ.ਈ.ਐਚ.
ਸਿੰਧੂ ਘਾਟੀ ਸੱਭਿਅਤਾ ਸੰਸਾਰ ਦੀਆਂ ਪ੍ਰਾਚੀਨ ਸੱਭਿਅਤਾਵਾਂ ਵਿੱਚੋਂ ਇੱਕ ਪ੍ਰਮੁੱਖ ਸੱਭਿਅਤਾ ਸੀ। ਇਹ ਹੜੱਪਾ ਸੱਭਿਅਤਾ ਦੇ ਨਾਮ ਨਾਲ ਵੀ ਜਾਣੀ ਜਾਂਦੀ ਹੈ ਕਿਉਂਕਿ ਇਸ ਦੇ ਵਜੂਦ ਦੇ ਪਹਿਲੇ ਖੰਡਰ ਹੜੱਪਾ ਨਾਂ ਦੇ ਨਗਰ ਵਿੱਚ ਮਿਲੇ ਸਨ। ਇਹ ਹਿੰਦ ਉਪ-ਮਹਾਂਦੀਪ ਦੇ ਉੱਤਰ ਪੱਛਮੀ ਭਾਗ ਵਿੱਚ ਸਥਿਤ ਸੀ। ਇਸਦਾ ਸਥਾਨ ਅੱਜ ਦਾ ਪਾਕਿਸਤਾਨ ਅਤੇ ਭਾਰਤ ਦਾ ਉੱਤਰ ਪੱਛਮੀ ਹਿੱਸਾ ਸੀ। ਇਹ ਸਿੰਧ ਦਰਿਆ ਤੋਂ ਲੈ ਕੇ ਅਤੇ ਘੱਗਰ-ਹਕਰਾ (ਪ੍ਰਾਚੀਨ ਸਰਸਵਤੀ) ਦੀ ਘਾਟੀ ਅਤੇ ਉਸ ਤੋਂ ਅੱਗੇ ਗੰਗਾ - ਜਮਨਾ ਦੋਆਬ ਦੀਆਂ ਉਪਰਲੀਆਂ ਹੱਦਾਂ ਤੱਕ ਫੈਲੀ ਹੋਈ ਸੀ। ਇਹਦਾ ਖੇਤਰਫਲ ਲਗਪਗ 12,60,000 ਵਰਗ ਕਿ.
ਭਗਤ ਸਿੰਘ (27 ਸਤੰਬਰ 1907– 23 ਮਾਰਚ 1931) ਭਾਰਤ ਦਾ ਇੱਕ ਅਜ਼ਾਦੀ ਘੁਲਾਟੀਆ ਸੀ। ਭਗਤ ਸਿੰਘ ਨੂੰ 23 ਮਾਰਚ 1931 ਨੂੰ ਉਸ ਦੇ ਸਾਥੀਆਂ, ਰਾਜਗੁਰੂ ਅਤੇ ਸੁਖਦੇਵ ਦੇ ਨਾਲ ਫ਼ਾਂਸੀ ਤੇ ਲਟਕਾ ਦਿੱਤਾ ਗਿਆ ਸੀ। ਉਹ ਹਿੰਦੁਸਤਾਨ ਸੋਸ਼ਲਿਸਟ ਰਿਪਬਲੀਕਨ ਐਸੋਸੀਏਸ਼ਨ ਦੇ ਸੰਸਥਾਪਕ ਮੈਬਰਾਂ ਵਿੱਚੋਂ ਇੱਕ ਸੀ। ਭਗਤ ਸਿੰਘ ਇਨਕਲਾਬੀ ਹੋਣ ਦੇ ਨਾਲ ਨਾਲ ਮੌਲਿਕ ਚਿੰਤਕ ਵੀ ਸੀ। ਉਸ ਨੇ ਸਮਾਜਿਕ, ਸਿਆਸੀ ਤੇ ਸਭਿਆਚਾਰਕ ਵਰਤਾਰਿਆਂ ਨੂੰ ਤਰਕਸ਼ੀਲ ਤਰੀਕੇ ਨਾਲ ਘੋਖਿਆ ਤੇ ਉਨ੍ਹਾਂ ਬਾਰੇ ਵਿਚਾਰ ਪ੍ਰਗਟਾਏ।
ਹਰੀ ਸਿੰਘ ਨਲੂਆ (ਅੰਗ੍ਰੇਜ਼ੀ ਵਿੱਚ: Hari Singh Nalwa; 29 ਅਪ੍ਰੈਲ 1791 - 30 ਅਪ੍ਰੈਲ 1837) ਸਿੱਖ ਸਾਮਰਾਜ ਦੀ ਫੌਜ ਦੇ ਜਰਨੈਲ, ਸਿੱਖ ਖਾਲਸਾ ਫੌਜ ਦੇ ਕਮਾਂਡਰ-ਇਨ-ਚੀਫ਼ ਸਨ। ਉਹ ਕਸੂਰ, ਸਿਆਲਕੋਟ, ਅਟਕ, ਮੁਲਤਾਨ, ਕਸ਼ਮੀਰ, ਪੇਸ਼ਾਵਰ ਅਤੇ ਜਮਰੌਦ ਦੀਆਂ ਜਿੱਤਾਂ ਵਿੱਚ ਆਪਣੀ ਮੁੱਖ ਭੂਮਿਕਾ ਲਈ ਜਾਣੇ ਜਾਂਦੇ ਹਨ। ਹਰੀ ਸਿੰਘ ਨਲਵਾ ਸਿੱਖ ਸਾਮਰਾਜ ਦੀ ਸਰਹੱਦ ਨੂੰ ਸਿੰਧ ਦਰਿਆ ਤੋਂ ਪਾਰ ਖੈਬਰ ਦੱਰੇ ਦੇ ਮੂੰਹ ਤੱਕ ਫੈਲਾਉਣ ਲਈ ਜ਼ਿੰਮੇਵਾਰ ਸਨ। ਆਪਣੀ ਮੌਤ ਦੇ ਸਮੇਂ, ਜਮਰੌਦ ਸਾਮਰਾਜ ਦੀ ਪੱਛਮੀ ਸੀਮਾ ਦਾ ਗਠਨ ਕਰਦਾ ਸੀ। ਉਸਨੇ ਕਸ਼ਮੀਰ, ਪੇਸ਼ਾਵਰ ਅਤੇ ਹਜ਼ਾਰਾ ਦੇ ਗਵਰਨਰ ਵਜੋਂ ਸੇਵਾ ਨਿਭਾਈ। ਉਸਨੇ ਕਸ਼ਮੀਰ ਅਤੇ ਪੇਸ਼ਾਵਰ ਵਿੱਚ ਮਾਲੀਆ ਇਕੱਠਾ ਕਰਨ ਦੀ ਸਹੂਲਤ ਲਈ ਸਿੱਖ ਸਾਮਰਾਜ ਵੱਲੋਂ ਇੱਕ ਟਕਸਾਲ ਦੀ ਸਥਾਪਨਾ ਕੀਤੀ।
ਬਾਬਾ ਬੰਦਾ ਸਿੰਘ ਬਹਾਦਰ (ਅੰਗ੍ਰੇਜ਼ੀ: Banda Singh Bahadur; 27 ਅਕਤੂਬਰ 1670 –9 ਜੂਨ 1716) ਸਿੱਖਾਂ ਦੀ ਸੈਨਾ ਦਾ ਸੈਨਾਪਤੀ ਸੀ। ਉਸ ਦੇ ਬਚਪਨ ਦਾ ਨਾਂ ਲਛਮਣ ਦੇਵ ਸੀ ਅਤੇ ਓਹ ਲਛਮਣ ਦਾਸ ਅਤੇ ਮਾਧੋ ਦਾਸ ਦੇ ਨਾਵਾਂ ਨਾਲ ਵੀ ਜਾਣਿਆ ਜਾਂਦਾ ਸੀ। ਉਸਨੇ ਪੰਦਰਾਂ ਸਾਲ ਦੀ ਉਮਰ ਵਿੱਚ ਵੈਰਾਗੀ ਬਣਨ ਲਈ ਘਰ ਛੱਡ ਦਿਤਾ ਤਾਂ ਉਸਨੂੰ ਮਾਧੋ ਦਾਸ ਦੇ ਨਾਂ ਨਾਲ ਜਾਣਿਆ ਜਾਣ ਲਗਿਆ। ਉਸਨੇ ਗੋਦਾਵਰੀ ਨਦੀ ਦੇ ਕਿਨਾਰੇ ਆਪਣਾ ਆਸ਼ਰਮ ਬਣਾਇਆ। ਇੱਥੇ ਹੀ ਉਸ ਦੀ ਮੁਲਾਕਾਤ ਸਤੰਬਰ 1708 ਈ. ਵਿੱਚ ਗੁਰੂ ਗੋਬਿੰਦ ਸਿੰਘ ਜੀ ਨਾਲ ਹੋਈ ਅਤੇ ਉਹ ਉਨ੍ਹਾਂ ਦਾ ਸ਼ਰਧਾਲੂ ਬਣ ਗਿਆ। ਗੁਰੂ ਜੀ ਨੇ ਹੀ ਉਸਨੂੰ ਬੰਦਾ ਸਿੰਘ ਬਹਾਦਰ ਦਾ ਨਾਂ ਦਿਤਾ ਅਤੇ ਪੰਜਾਬ ਵਿੱਚ ਮੁਗਲਾਂ ਵਿਰੁੱਧ ਸਿੱਖਾਂ ਦੀ ਅਗਵਾਈ ਕਰਨ ਲਈ ਭੇਜਿਆ। ਗੁਰਦਾਸ ਨੰਗਲ ਵਿੱਚ ਦਸੰਬਰ 1715 ਵਿੱਚ ਗਿ੍ਫ਼ਤਾਰ ਕੀਤੇ ਬੰਦਾ ਸਿੰਘ ਅਤੇ ਉਸ ਦੇ ਸਾਥੀ ਅਤੇ ਮਗਰੋਂ ਗਿ੍ਫ਼ਤਾਰ ਕੀਤੇ ਸਿੱਖ ਕੈਦੀ 27 ਫ਼ਰਵਰੀ, 1716 ਦੇ ਦਿਨ ਦਿੱਲੀ ਦੇ ਬਾਹਰਵਾਰ ਪਿੰਡ ਅਗਰਾਬਾਦ ਕੋਲ ਪੁੱਜੇ। 29 ਫ਼ਰਵਰੀ, 1716 ਨੂੰ ਇਨ੍ਹਾਂ ਕੈਦੀਆਂ ਦਾ ਦਿੱਲੀ ਵਿੱਚ ਜਲੂਸ ਕਢਿਆ ਗਿਆ। ਜਲੂਸ ਦੇ ਸਭ ਤੋਂ ਅੱਗੇ ਇੱਕ ਬੈਂਡ-ਵਾਜਾ ਜਾ ਰਿਹਾ ਸੀ। ਇਹ ਜਲੂਸ ਦਿੱਲੀ ਨੇੜਲੇ ਪਿੰਡ ਅਗਰਾਬਾਦ ਤੋਂ ਸ਼ੁਰੂ ਹੋ ਕੇ, 10 ਕਿਲੋਮੀਟਰ ਦੂਰ, ਲਾਲ ਕਿਲਾ ਤਕ ਲਿਜਾਇਆ ਗਿਆ। ਇਸ ਬੈਂਡ ਦੇ ਪਿੱਛੇ ਦੋ ਹਜ਼ਾਰ ਸਿੱਖਾਂ ਦੇ ਸਿਰ, ਜਿਨ੍ਹਾਂ 'ਚ ਤੂੜੀ ਭਰ ਕੇ ਬਾਂਸਾਂ 'ਤੇ ਲਟਕਾਇਆ ਹੋਇਆ ਸੀ, ਜਾ ਰਹੇ ਸਨ। ਇਨ੍ਹਾਂ ਦੇ ਸਿਰਾਂ ਦੇ ਵਾਲ ਖੁਲ੍ਹੇ ਰੱਖੇ ਹੋਏ ਸਨ ਤਾਂ ਜੋ ਲੋਕ ਪਛਾਣ ਸਕਣ ਕਿ ਇਹ ਸਿੱਖਾਂ ਦੇ ਹੀ ਸਿਰ ਹਨ। ਇਨ੍ਹਾਂ ਦੀ ਗਿਣਤੀ ਵਧਾਉਣ ਵਾਸਤੇ ਕੁੱਝ ਔਰਤਾਂ ਦੇ ਸਿਰ ਵੱਢ ਕੇ ਵੀ ਸ਼ਾਮਲ ਕਰ ਦਿਤੇ ਗਏ ਸਨ, ਜੋ ਲੰਮੇ ਵਾਲਾਂ ਕਾਰਨ ਸਿੱਖ ਹੀ ਜਾਪਦੀਆਂ ਸਨ। ਇਸ ਮਗਰੋਂ ਇੱਕ ਹਾਥੀ ਸੀ, ਜਿਸ 'ਤੇ ਰੱਖੇ ਹੋਏ ਪਿੰਜਰੇ ਵਿੱਚ ਬੰਦਾ ਸਿੰਘ ਸੀ। ਬੰਦਾ ਸਿੰਘ ਦਾ ਮਜ਼ਾਕ ਉਡਾਉਣ ਵਾਸਤੇ ਉਸ ਨੂੰ ਇੱਕ ਲਾੜੇ ਵਾਂਗ ਸੁਨਹਿਰੀ ਜ਼ਰੀ ਵਾਲੀ ਲਾਲ ਪੱਗ, ਅਨਾਰ ਦੇ ਫ਼ੁਲਾਂ ਦੇ ਰੰਗ ਦਾ ਸ਼ਾਹੀ ਚੋਗਾ ਪਾਇਆ ਹੋਇਆ ਸੀ। ਉਸ ਦੇ ਸਿਰ 'ਤੇ ਇੱਕ ਲਕੜੀ ਦਾ ਖੋਖਾ ਤਿੰਨ-ਚਾਰ ਕਿਲੋ ਮਿੱਟੀ ਨਾਲ ਭਰ ਕੇ ਰਖਿਆ ਹੋਇਆ ਸੀ, ਜਿਸ ਦੇ ਭਾਰ ਨਾਲ ਉਹ ਗਰਦਨ ਝੁਕਾਈ ਟੇਢਾ ਬੈਠਾ ਸੀ। ਬੰਦਾ ਸਿੰਘ ਭਾਵੇਂ ਪਿੰਜਰੇ ਵਿੱਚ ਬੰਦ ਸੀ, ਪਰ ਫਿਰ ਵੀ ਉਸ ਪਿੱਛੇ ਨੰਗੀ ਤਲਵਾਰ ਹੱਥ ਵਿੱਚ ਫੜ ਕੇ ਇੱਕ ਸਿਪਾਹੀ ਖੜਾ ਕੀਤਾ ਹੋਇਆ ਸੀ ਕਿਉਂਕਿ ਮੁਗ਼ਲ ਡਰਦੇ ਸੀ ਕਿ ਕਿਤੇ ਬੰਦਾ ਜਾਦੂ ਨਾਲ ਉੱਡ ਹੀ ਨਾ ਜਾਵੇ। ਬੰਦਾ ਸਿੰਘ ਵਾਲੇ ਹਾਥੀ ਦੇ ਪਿੱਛੇ 740 ਕੈਦੀ ਸਨ। ਇਨ੍ਹਾਂ ਦੇ ਮੂੰਹਾਂ 'ਤੇ ਕਾਲਖ਼ ਮਲੀ ਹੋਈ ਸੀ। ਉਨ੍ਹਾਂ ਦਾ ਇਕ-ਇਕ ਹੱਥ ਗਰਦਨ ਦੇ ਪਿੱਛੇ ਕਰ ਕੇ ਸ਼ਿਕੰਜੇ ਵਿੱਚ ਕੱਸ ਕੇ ਬੰਨਿ੍ਹਆ ਹੋਇਆ ਸੀ। ਉਨ੍ਹਾਂ ਦੇ ਸਿਰਾਂ 'ਤੇ ਕਾਗ਼ਜ਼ਾਂ ਦੀਆਂ ਖੋਖਾ-ਟੋਪੀਆਂ ਰੱਖੀਆਂ ਹੋਈਆਂ ਸਨ ਤੇ ਉਨ੍ਹਾਂ ਦੇ ਜਿਸਮਾਂ 'ਤੇ ਭੇਡਾਂ ਦੀ ਖੱਲ ਲਵ੍ਹੇਟੀ ਹੋਈ ਸੀ। ਉਨ੍ਹਾਂ ਦਾ ਇਹ ਰੂਪ ਉਨ੍ਹਾਂ ਦਾ ਮਜ਼ਾਕ ਉਡਾਉਣ ਅਤੇ ਉਨ੍ਹਾਂ ਦੀ ਬੇਇਜ਼ਤੀ ਕਰਨ ਵਾਸਤੇ ਬਣਾਇਆ ਗਿਆ ਸੀ। ਉਨ੍ਹਾਂ ਨੂੰ ਦੋ-ਦੋ ਕਰ ਕੇ ਕਾਠੀਆਂ ਤੋਂ ਸੱਖਣੇ ਊਠਾਂ 'ਤੇ ਲੱਦਿਆ ਹੋਇਆ ਸੀ। ਇਸ ਜਲੂਸ ਪਿੱਛੇ ਮੁਹੰਮਦ ਅਮੀਨ ਖ਼ਾਨ, ਉਸ ਦਾ ਪੁੱਤਰ ਕਮਰ-ਉਦ-ਦੀਨ ਖ਼ਾਨ ਅਤੇ ਜ਼ਕਰੀਆ ਖ਼ਾਨ ਪੁੱਤਰ ਅਬਦੁਸ ਸਮਦ ਖ਼ਾਨ ਜੋ ਮਗਰੋਂ ਲਾਹੌਰ ਦਾ ਸੂਬੇਦਾਰ ਬਣਿਆ, ਜੇਤੂਆਂ ਵਾਂਗ ਆਕੜ-ਆਕੜ ਕੇ ਚੱਲ ਰਹੇ ਸਨ। ਇਹ ਜਲੂਸ ਲਾਹੌਰੀ ਗੇਟ ਦੇ ਰਸਤਿਉਂ ਦਿੱਲੀ ਸ਼ਹਿਰ ਵਿੱਚ ਦਾਖ਼ਲ ਹੋਇਆ। ਇਸ ਜਲੂਸ ਨੂੰ ਵੇਖਣ ਵਾਸਤੇ ਦਿੱਲੀ ਦੇ ਸਾਰੇ ਲੋਕ ਸੜਕਾਂ 'ਤੇ ਆਏ ਹੋਏ ਸਨ। ਸ਼ਹਿਰ ਵਿੱਚ ਕੋਈ ਵੀ ਸ਼ਖ਼ਸ ਐਸਾ ਨਹੀਂ ਸੀ ਰਿਹਾ, ਜਿਸ ਨੇ ਇਹ ਨਜ਼ਾਰਾ ਨਾ ਵੇਖਿਆ ਹੋਵੇ। ਲੱਖਾਂ ਲੋਕਾਂ ਦੀਆਂ ਭੀੜਾਂ ਕਾਰਨ ਏਨੀ ਘੁਟਣ ਸੀ ਕਿ ਇਸ ਮੌਕੇ 'ਤੇ ਸਾਹ ਲੈਣਾ ਵੀ ਮੁਸ਼ਕਲ ਹੋਇਆ ਪਿਆ ਸੀ। ਲੋਕ ਸਿੱਖਾਂ ਨੂੰ ਮਜ਼ਾਕ 'ਚ ਉਨ੍ਹਾਂ ਵਲ ਵੇਖ ਕੇ ਕੋਝੀਆਂ ਸੈਨਤਾਂ ਕਰ ਰਹੇ ਸਨ। ਜਦੋਂ ਬੰਦਾ ਸਿੰਘ ਨੂੰ ਬਾਦਸ਼ਾਹ ਫ਼ਰਖ਼ਸੀਅਰ ਕੋਲ ਪੇਸ਼ ਕੀਤਾ ਗਿਆ ਸੀ ਤਾਂ ਬਾਦਸ਼ਾਹ ਨੇ ਬੰਦਾ ਸਿੰਘ ਨੂੰ ਪੁਛਿਆ, ਤੂੰ ਆਪਣੇ ਵਾਸਤੇ ਕਿਹੋ ਜਹੀ ਮੌਤ ਚੁਣੇਂਗਾ?
ਸੁਖਮਨੀ ਸਾਹਿਬ ਇੱਕ ਪ੍ਰਾਰਥਨਾ ਹੈ ਜੋ ਕਿ ਗੀਤ ਦੇ ਰੂਪ ਵਿੱਚ ਹੈ ਤੇ ਸ਼ਾਂਤੀ ਅਤੇ ਮਨ ਨੂੰ ਸੁੱਖ ਦੇਣ ਵਾਲ਼ੀ ਬਾਣੀ ਹੈ। ਸੁਖਮਨੀ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸਭ ਤੋਂ ਵੱਡੀ ਰਚਨਾ ਹੈ। ਗੁਰੂ ਸਾਹਿਬ ਜੀ ਨੇ ਜਦੋਂ ਇੱਕ ਦੁਖੀ ਵਿਅਕਤੀ ਦੀ ਪੁਕਾਰ ਸੁਣੀ ਤਾਂ ਉਸ ਦੀ ਸਰੀਰਕ ਤੇ ਮਾਨਸਿਕ ਦੁੱਖ ਨੂੰ ਦੂਰ ਕਰਨ ਲਈ ਇਸ ਬਾਣੀ ਦੀ ਰਚਨਾ ਕੀਤੀ। ਇਥੋ ਤੱਕ ਕਿ ਇਸ ਦੇ ਪਾਠ ਕਰਨ ਨਾਲ ਲਾਹੌਰ ਦੇ ਹਾਕਮ ਅਲਾਇਮ ਉਦ ਦੀਨ ਦੀ ਜਾਨਲੇਵਾ ਪੇਟ ਦਾ ਦਰਦ ਵੀ ਠੀਕ ਹੋ ਗਿਆ। ਇਸ ਤੋ ਬਾਅਦ ਉਹ ਇਸ ਦਾ ਰੋਜ ਪਾਠ ਕਰਨ ਲੱਗਾ। ਸੁਖਮਨੀ ਸਾਹਿਬ ਵਿੱਚ ਸੰਰਚਾਤਮਕ ਏਕਤਾ ਹੈ ਤੇ ਇਸ ਦੇ 24 ਸਲੋਕ ਹਨ ਤੇ ਇਸ ਵਿੱਚ 8 ਛੰਦ ਹਨ ਤੇ ਹਰੇਕ ਛੰਦ ਦੀਆਂ ਦਸ ਸਤਰਾਂ ਹਨ। ਤਾਂ ਆਓ ਅਸੀਂ ਆਪਣੀਆ ਧਰਮ ਦੀਆਂ ਖੋਖਲੀਆਂ ਦੀਵਾਰਾਂ ਨੂੰ ਤੋੜ ਕੇ ਇੱਕ ਮਹਾਨ ਤੇ ਸੱਚੀ ਬਾਣੀ ਦਾ ਪਾਠ ਕਰਨਾ ਸ਼ੁਰੂ ਕਰੀਏ ਜੋ ਹਰ ਧਰਮ ਦਾ ਵਿਆਕਤੀ ਉਪਰੋਕਤ ਉਦੇਸ਼ਾਂ ਦੀ ਪ੍ਰਾਪਤੀ ਲਈ ਕਰ ਸਕਦਾ ਹੈ ਅਰਥ:- (ਮੇਰੀ) ਉਸ ਸਭ ਤੋਂ ਵੱਡੇ (ਅਕਾਲ ਪੁਰਖ) ਨੂੰ ਨਮਸਕਾਰ ਹੈ ਜੋ (ਸਭ ਦਾ) ਮੁੱਢ ਹੈ, ਅਤੇ ਜੋ ਜੁਗਾਂ ਦੇ ਮੁੱਢ ਤੋਂ ਹੈ। ਸਤਿਗੁਰੂ ਨੂੰ (ਮੇਰੀ) ਨਮਸਕਾਰ ਹੈ ਸ੍ਰੀ ਗੁਰਦੇਵ ਜੀ ਨੂੰ (ਮੇਰੀ) ਨਮਸਕਾਰ ਹੈ।੧। ਅਸਟਪਦੀ ॥ ਅਰਥ:- ਪ੍ਰਭੂ ਦਾ ਅਮਰ ਕਰਨ ਵਾਲਾ ਤੇ ਸੁਖਦਾਈ ਨਾਮ (ਸਭ) ਸੁਖਾਂ ਦੀ ਮਣੀ ਹੈ, ਇਸ ਦਾ ਟਿਕਾਣਾ ਭਗਤਾਂ ਦੇ ਹਿਰਦੇ ਵਿੱਚ ਹੈ। ਅਰਥ:- ਪ੍ਰਭੂ ਦਾ ਸਿਮਰਨ ਕਰਨ ਨਾਲ (ਜੀਵ) ਜਨਮ ਵਿੱਚ ਨਹੀਂ ਆਉਂਦਾ, (ਜੀਵ ਦਾ) ਦੁਖ ਤੇ ਜਮ (ਦਾ ਡਰ) ਦੂਰ ਹੋ ਜਾਂਦਾ ਹੈ। ਮੌਤ (ਦਾ ਭਉ) ਪਰੇ ਹਟ ਜਾਂਦਾ ਹੈ, (ਵਿਕਾਰ ਰੂਪੀ) ਦੁਸ਼ਮਨ ਟਲ ਜਾਂਦਾ ਹੈ। ਪ੍ਰਭੂ ਨੂੰ ਸਿਮਰਿਆਂ (ਜ਼ਿੰਦਗੀ ਦੇ ਰਾਹ ਵਿਚ) ਕੋਈ ਰੁਕਾਵਟ ਨਹੀਂ ਪੈਂਦੀ, (ਕਿਉਂਕਿ) ਪ੍ਰਭੂ ਦਾ ਸਿਮਰਨ ਕਰਨ ਨਾਲ (ਮਨੁੱਖ) ਹਰ ਵੇਲੇ (ਵਿਕਾਰਾਂ ਵਲੋਂ) ਸੁਚੇਤ ਰਹਿੰਦਾ ਹੈ।ਪ੍ਰਭੂ ਦਾ ਸਿਮਰਨ ਕਰਨ ਨਾਲ (ਕੋਈ) ਡਰ (ਜੀਵ ਉਤੇ) ਦਬਾਉ ਨਹੀਂ ਪਾ ਸਕਦਾ ਤੇ (ਕੋਈ) ਦੁੱਖ ਵਿਆਕੁਲ ਨਹੀਂ ਕਰ ਸਕਦਾ। ਅਕਾਲ ਪੁਰਖ ਦਾ ਸਿਮਰਨ ਗੁਰਮਖਿ ਦੀ ਸੰਗਤਿ ਵਿੱਚ (ਮਿਲਦਾ ਹੈ); (ਅਤੇ ਜੋ ਮਨੁੱਖ ਸਿਮਰਨ ਕਰਦਾ ਹੈ,ਉਸ ਨੂੰ) ਹੇ ਨਾਨਕ!
ੴ (ਇੱਕ ਓਅੰਕਾਰ) ਸਿੱਖ ਧਰਮ ਦਾ ਨਿਸ਼ਾਨ ਹੈ ਅਤੇ ਸਿੱਖੀ ਦਰਸ਼ਨ ਦੀ ਨੀਂਹ ਹੈ। ਇਸ ਤੋਂ ਭਾਵ ਹੈ ਕਿ ਇੱਕ ਕਰਨਵਾਲਾ (ਕਰਤਾਰ) ਹੈ। ਇਹ ਗੁਰੂ ਨਾਨਕ ਸਾਹਿਬ ਜੀ ਦੀ ਗੁਰਬਾਣੀ ਜਪੁਜੀ ਸਾਹਿਬ ਦੇ ਸ਼ੁਰੂ ਵਿੱਚ ਹੈ। ਸਿੱਖੀ ਬਾਰੇ ਕਿਤਾਬਾਂ ਅਤੇ ਗੁਰਦਵਾਰਿਆਂ ਉੱਤੇ ਇਹ ਨਿਸ਼ਾਨ (ੴ) ਆਮ ਦੇਖਣ ਨੂੰ ਮਿਲਦਾ ਹੈ। ਗੁਰੂ ਨਾਨਕ ਜੀ ਨੇ ਇਸ ਅਦੁੱਤੀ ਨਿਸ਼ਾਨ ਦੀ ਰਚਨਾ ਕਰਕੇ ਸਿਖ ਪੰਥ ਦੀ ਨੀਂਹ ਰੱਖੀ। ਇਸ ਦਾ ਪਾਠ (ਉਚਾਰਨ ਜਾਂ ਬੋਲ) ਇੱਕ ਓਅੰਕਾਰ ਹੈ। ਗੁਰੂ ਨਾਨਕ ਸਾਹਿਬ ਜੀ ਨੇ ਇਸ ਨੂੰ 13 ਵਾਰ ਆਪਣੀ ਸਵੈ-ਰਚਿਤ ਬਾਣੀ ਵਿੱਚ ਲਿਖਿਆ ਹੈ, ਜਿਹੜੀ ਕਿ ਆਪ ਜੀ ਦੇ ਨਾਮ ਦੇ ਸਿਰਲੇਖ ਮਹਲਾ 1 ਹੇਠ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ। ਇੱਕ ਓਅੰਕਾਰ ਪੰਜਾਬੀ ਭਾਸ਼ਾ ਦਾ ਬੋਲ ਹੈ। ਇੱਕ ਓਅੰਕਾਰ ਮੂਲ ਮੰਤਰ ਅਤੇ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਅੰਕ ਤੇ ਬ੍ਰਹਮੰਡ ਦੇ ਬੇਅੰਤ ਪਸਾਰੇ ਤੇ ਇਸਦੇ ਇਕੋ ਇੱਕ ਕਰਤਾ (ਭਾਵ ਇੱਕ ਕਰਤਾਰ) ਦੇ ਨਿਸ਼ਾਨ ਦੇ ਸੂਚਕ ਵਜੋਂ ਦਰਜ ਹੈ।
ਰਾਮਨੌਮੀ ਸ਼੍ਰੀ ਰਾਮ ਚੰਦਰ ਜੀ ਦਾ ਜਨਮ ਦਿਨ ਹੈ। ਹਿੰਦੂਆਂ ਦਾ ਤਿਉਹਾਰ ਹੈ। ਹਿੰਦੂ ਮਿਥਿਹਾਸ ਅਨੁਸਾਰ ਮਰਿਆਦਾ ਪੁਰਸ਼ੋਤਮ ਸ਼੍ਰੀ ਰਾਮ ਚੰਦਰ ਜੀ ਦਾ ਜਨਮ ਸ਼੍ਰੀ ਵਿਸ਼ਣੂ ਜੀ ਦੇ ਬਾਈਵੇਂ ਅਵਤਾਰ ਦੇ ਰੂਪ ਵਿੱਚ ਚੇਤ ਮਹੀਨੇ ਦੇ ਚਾਨਣੇ ਪੱਖ ਦੀ ਨੌਮੀ ਨੂੰ ਬਿਕਰਮੀ ਸੰਮਤ 2070 (20 ਅਪਰੈਲ, ਸੰਨ 2013) ਤੋਂ ਅੱਠ ਲੱਖ ਅੱਸੀ ਹਜ਼ਾਰ ਇੱਕ ਸੌ ਤੇਰਾਂ ਸਾਲ ਪਹਿਲਾਂ ਹੋਇਆ ਸੀ।ਉਹ ਅਯੁੱਧਿਆ ਦੇ ਰਾਜਾ ਦਸ਼ਰਥ ਦੇ ਜੇਠੇ ਪੁੱਤਰ ਸਨ ਜੋ ਮਹਾਰਾਣੀ ਕੌਸ਼ਲਿਆ ਜੀ ਦੀ ਕੁੱਖੋਂ ਪੈਦਾ ਹੋਏ ਸਨ। ਮਹਾਂਰਿਸ਼ੀ ਵਾਲਮੀਕਿ ਨੇ ਅਯੁੱਧਿਆ (ਪੱਛਮੀ ਉੱਤਰ ਪ੍ਰਦੇਸ਼ ਦੇ ਪ੍ਰਸਿੱਧ ਨਗਰ) ਨੂੰ ਭਾਰਤ ਦੇ ਸਭ ਤੋਂ ਪਹਿਲੇ ਰਾਜੇ ਇਕਸ਼ਵਾਕ ਦੀ ਰਾਜਧਾਨੀ ਦੱਸਿਆ ਹੈ।
ਹਾੜੀ ਦੀਆਂ ਫ਼ਸਲਾਂ (ਜਾਂ ਰਬੀ ਫਸਲਾਂ; ਅੰਗ੍ਰੇਜ਼ੀ ਵਿੱਚ: Rabi Crops) ਸਰਦੀ ਵਿੱਚ ਬੀਜੀਆਂ ਜਾਂਦੀਆਂ ਖੇਤੀਬਾੜੀ ਦੀਆਂ ਫਸਲਾਂ ਹਨ ਅਤੇ ਦੱਖਣੀ ਏਸ਼ੀਆ ਵਿੱਚ ਬਸੰਤ ਰੁੱਤ ਵਿੱਚ ਇਹਨਾਂ ਦੀ ਕਟਾਈ ਹੁੰਦੀ ਹੈ। ਇਹ ਸ਼ਬਦ "ਬਸੰਤ" ਲਈ ਅਰਬੀ ਸ਼ਬਦ ਤੋਂ ਬਣਿਆ ਹੋਇਆ ਹੈ, ਜੋ ਭਾਰਤੀ ਉਪ-ਮਹਾਂਦੀਪ ਵਿੱਚ ਵਰਤਿਆ ਜਾਂਦਾ ਹੈ, ਜਿਥੇ ਇਹ ਬਸੰਤ ਰੁੱਤ ਹੁੰਦੀ ਹੈ (ਜਿਸ ਨੂੰ "ਸਰਦੀਆਂ ਦੀ ਫਸਲ" ਵੀ ਕਿਹਾ ਜਾਂਦਾ ਹੈ)।
ਹੋਲਾ ਮਹੱਲਾ ਖ਼ਾਲਸਾਈ ਜਾਹੋ-ਜਲਾਲ ਦਾ ਪ੍ਰਤੀਕ ਅਤੇ ਕੌਮੀ ਜੋੜ ਮੇਲਾ ਹੈ। ਇਹ ਮੇਲਾ ਖ਼ਾਲਸਾ ਪੰਥ ਦੇ ਜਨਮ ਅਸਥਾਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਧਾਰਮਿਕ ਪ੍ਰੰਪਰਾਵਾਂ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਅਨੰਦਪੁਰ ਸਾਹਿਬ ਸਮੇਤ ਸਮੁੱਚਾ ਇਲਾਕਾ ਖ਼ਾਲਸਾਈ ਰੰਗ 'ਚ ਰੰਗਿਆ ਜਾਂਦਾ ਹੈ। ਖ਼ਾਲਸਾ ਪੰਥ ਹੋਲੀ ਨਹੀਂ, ਹੋਲਾ ਖੇਡਦਾ ਹੈ ਅਤੇ ਮਹੱਲਾ ਕੱਢਦਾ ਹੈ। ਹੋਲੀ ਤੋਂ ਅਗਲੇ ਦਿਨ, ਅਨੰਦਪੁਰ ਸਾਹਿਬ ਵਿੱਚ ਕੇਸਗੜ੍ਹ ਸਾਹਿਬ ਅਤੇ ਹੋਰ ਧਾਰਮਿਕ ਸਥਾਨਾਂ ਦੇ ਸਥਾਨ ਉਤੇ, ਇੱਕ ਮੇਲਾ ਭਰਦਾ ਹੈ, ਜਿਸ ਨੂੰ ‘ਹੋਲਾ ਮਹੱਲਾ` ਵੀ ਕਹਿੰਦੇ ਹਨ। ਇਸ ਮੇਲੇ ਦਾ ਮੁੱਢ ਗੁਰੂ ਗੋਬਿੰਦ ਸਿੰਘ ਨੇ ਸੰਮਤ 1701 ਚੇਤ ਦੀ ਇੱਕ ਤਰੀਕ ਨੂੰ ਰੱਖਿਆ। ਉਨ੍ਹਾਂ ਨੇ ਖਾਲਸੇ ਨੂੰ ਸਸ਼ਤਰ-ਵਿੱਦਿਆ ਤੇ ਯੁੱਧ-ਕਲਾ ਵਿੱਚ ਨਿਪੁੰਨ ਕਰਨ ਲਈ ਦੋ ਦਲ ਬਣਾ ਕੇ, ਉਨ੍ਹਾਂ ਵਿੱਚ ਮਸਨੂਈ ਲੜਾਈ ਕਰਵਾਈ ਤੇ ਬਹਾਦਰ ਯੋਧਿਆਂ ਨੂੰ ਸਿਰੋਪੇ ਬਖ਼ਸੇ। ਉਦੋਂ ਤੋਂ ਹਰ ਸਾਲ ਅਨੰਦਪੁਰ ਵਿੱਚ ਹੋਲੀ ਤੋਂ ਅਗਲੇ ਦਿਨ ਹੋਲਾ ਮਹੱਲਾ ਮਨਾਇਆ ਜਾਣ ਲੱਗਾ। ਇਸ ਦਿਨ ਸੰਗਤ ਦਾ ਇੱਕ ਵੱਡਾ ਇਕੱਠ ਹੂੰਦਾ ਹੈ ਜਿਸ ਨੂੰ ‘ਮਹੱਲਾ` ਕਹਿੰਦੇ ਹਨ, ਨਗਾਰਿਆਂ ਦੀ ਧੁਨੀ ਵਿਚ, ਸਜ-ਧਜ ਨਾਲ ਇੱਕ ਗੁਰਧਾਮ ਤੋਂ ਦੂਜੇ ਗੁਰਧਾਮ ਤੱਕ ਨਿਕਲਦਾ ਹੈ। ਇਸ ਮਹੱਲਾ ਵਿੱਚ ਨਿਹੰਗ ਸਿੰਘ, ਪੁਰਾਤਨ ਫ਼ੌਜੀ ਆਨ ਸ਼ਾਨ ਨਾਲ ਸ਼ਾਮਲ ਹੁੰਦੇ ਅਤੇ ਸ਼ਸਤਰਾਂ ਦੇ ਦਸਤਕਾਰ ਵਿਖਾਦੇ ਹਨ|
ਲਾਲਾ ਧਨੀ ਰਾਮ ਚਾਤ੍ਰਿਕ (4 ਅਕਤੂਬਰ 1876– 18 ਦਸੰਬਰ 1954) ਆਧੁਨਿਕ ਪੰਜਾਬੀ ਕਵਿਤਾ ਦੇ ਸੰਸਥਾਪਕ ਮੰਨੇ ਜਾਂਦੇ ਹਨ। ਉਹਨਾਂ ਦੀਆਂ ਰਚਨਾਵਾਂ ਪ੍ਰਾਚੀਨ ਅਤੇ ਨਵੀਂ ਪੰਜਾਬੀ ਕਵਿਤਾ ਵਿਚਕਾਰ ਕੜੀ ਹਨ। ਗੁਰਮੁਖੀ ਲਿਪੀ ਲਈ ਟਾਈਪ ਸੈੱਟ ਨੂੰ ਮਿਆਰੀ ਬਣਾਉਣ ਦਾ ਸਿਹਰਾ ਵੀ ਉਹਨਾਂ ਨੂੰ ਜਾਂਦਾ ਹੈ। ਉਹ ਹੀ ਸਭ ਤੋਂ ਪਹਿਲੇ ਵਿਦਵਾਨ ਹਨ, ਜਿਹਨਾਂ ਨੂੰ ਸਾਹਿਤ ਸੇਵਾ ਦੇ ਬਦਲੇ ਉਹਨਾਂ ਦੀ 75ਵੀਂ ਬਰਸੀ ਉੱਤੇ ਅਭਿਨੰਦਨ ਗਰੰਥ ਸਮਰਪਤ ਕਰਕੇ ਸਨਮਾਨਿਤ ਕੀਤਾ ਗਿਆ।
"ਲੋਕ-ਨਾਚ ਨਾਲ ਮਾਨਸਿਕਤਾ ਨਾਚ ਕਲਾ ਨੂੰ ਆਪਣੇ ਜੀਵਨ ਦਾ ਸੁਭਾਵਿਕ ਅਮਲ ਪ੍ਰਵਾਨ ਕਰਦੀ ਰਹੀ ਹੈ।" 'ਨੱਚਣ ਵਾਲੇ ਦੀ ਅੱਡੀ ਨਾ ਰਹਿੰਦੀ , ਗਾਉਣ ਵਾਲੇ ਦਾ ਮੂੰਹ' ਇਸ ਸੁਭਾਵਕ ਅਮਲ ਦੀ ਪੁਸ਼ਟੀ ਕਰਦੀ ਕਾਵਿ ਸਤਰ ਹੈ। ਨਾਚ ਕਲਾ ਕਿਸੇ ਵੀ ਸੂਰਤ ਵਿੱਚ ਮੂਕ ਪੇਸ਼ਕਾਰੀ ਨਹੀਂ ਹੈ। ਖ਼ਾਸਕਰ ਪੰਜਾਬੀ ਲੋਕ ਨਾਚ ਗਿੱਧਾ ਭੰਗੜਾ ਤਾਂ ਗੀਤਾਂ ਦੇ ਬੋਲ ਜਾਂ ਬੋਲੀਆਂ ਤੋਂ ਬਿਨਾਂ ਪੇਸ਼ ਕਿਤੇ ਜਾਣਾ ਸੰਭਵ ਹੀ ਨਹੀਂ। ਲੋਕ-ਸਮੂਹ ਦੀ ਸਿਰਜਨ-ਕਲਾ ਦੀ ਇੱਕ ਮਹੱਤਵਪੂਰਨ ਵੰਨਗੀ ਹੈ, ਜੋ ਲੋਕ-ਮਾਨਸ ਦੇ ਸਮੁਚੇ ਹਾਵਾਂ-ਭਾਵਾਂ ਨੂੰ ਸਰੀਰਕ ਮੁਦਰਾਵਾਂ ਦੇ ਪ੍ਰਗਟਾਉ-ਸੰਦਰਭ ਰਾਹੀਂ ਪੇਸ਼ ਕਰਦੀ ਹੈ। ਲੋਕ ਨਾਚ ਵੀ ਇਸੇ ਪ੍ਰਕਾਰ ਦੀ ਇੱਕ ਲੋਕ-ਕਲਾ ਹੈ। ਲੋਕ-ਨਾਚ ਮੰਨੋਰੰਜਨ ਦਾ ਸਾਧਨ ਹੀ ਨਹੀਂ, ਇਹ ਕਿਸੇ ਖਿੱਤੇ ਦੇ ਜਨ-ਸਮੂਹ ਦੀ ਸਮਾਜਿਕ, ਸੱਭਿਆਚਾਰਕ, ਨੈਤਿਕ, ਧਾਰਮਿਕ, ਰਾਜਸੀ ਅਤੇ ਇਤਹਾਸਿਕ ਜੀਵਨ-ਤੋਰ ਦੀਆਂ ਵਿਭਿੰਨ ਪਰਤਾਂ ਦਾ ਸਰੀਰਕ ਮੁਦਰਾਵਾਂ ਦੇ ਮਾਧਿਅਮ ਰਾਹੀਂ ਆਪ-ਮੁਹਾਰਾ, ਸਧਾਰਨ, ਖੁਸ਼ੀਆਂ-ਖੇੜਿਆਂ ਭਰਪੂਰ ਅੰਦਰੂਨੀ ਭਾਵਨਾਵਾਂ ਦਾ ਬਾਹਰੀ ਪ੍ਰਗਟਾਵਾ ਵੀ ਹੈ। ਪੰਜਾਬ ਦੇ ਲੋਕ-ਨਾਚ ਪੰਜਾਬ ਪੰਜਾਬ ਦੇ ਜਨ-ਜੀਵਨ ਦਾ ਮਹੱਤਪੂਰਨ ਅੰਗ ਹਨ।"ਪੰਜਾਬ ਦੇ ਲੋਕ-ਨਾਚਾਂ ਦਾ ਵਰਗੀਕਰਨ ਦੋ ਪੱਧਰਾਂ ਤੇ ਕੀਤਾ ਜਾ ਸਕਦਾ ਹੈ:
ਸਾਹਿਤ ਇੱਕ ਵਿਆਪਕ ਸ਼ਬਦ ਹੈ।ਆਦਿ ਕਾਲ ਤੋਂ ਪੂਰਬੀ ਤੇ ਪੱਛਮੀ ਸਾਹਿਤ ਆਚਾਰੀਆ ਭਾਵੇਂ ਇਸਨੂੰ ਭਿੰਨ-ਭਿੰਨ ਰੂਪਾਂ ਵਿੱਚ ਪਰਿਭਾਸ਼ਿਤ ਕਰਦੇ ਰਹੇ ਹਨ।ਪਰੰਤੂ ਕਿਸੇ ਇੱਕ ਦੀ ਵੀ ਪਰਿਭਾਸ਼ਾ ਇਸਦੇ ਮਨੁੱਖੀ ਜੀਵਨ ਨਾਲ ਮੇਲ ਤੋਂ ਮੁਨਕਰ ਨਹੀਂ।ਸਾਡੇ ਵਿਦਵਾਨ ਸਾਹਿਤ ਸ਼ਬਦ ਦੀ ਉਤਪਤੀ ਸਾਹਿਤ(ਸ+ਹਿਤ)ਸ਼ਬਦ ਤੋਂ ਮੰਨਦੇ ਹਨ।ਜਿਸਦਾ ਅਰਥ ਸੰਯੋਗ / ਸੁਮੇਲ/ ਸਾਥ ਹੈ।ਭਾਵਾਂ ਦਾ ਭਾਵਾਂ ਨਾਲ, ਵਿਚਾਰਾਂ ਦਾ ਵਿਚਾਰਾਂ ਨਾਲ ਤੇ ਮਨੁੱਖ ਦਾ ਮਨੁੱਖ ਨਾਲ ਮੇਲ। ਇਹ ਗੱਲ ਸਰਬ ਸਾਂਝੇ ਤੌਰ ਤੇ ਮੰਨਣਯੋਗ ਹੈ ਕਿ ਸਾਹਿਤ ਮਨੁੱਖੀ ਜੀਵਨ ਦੀ ਅਭਿਵਿਅਕਤੀ ਹੈ ਭਾਵ ਸਾਹਿਤ ਦਾ ਆਧਾਰ ਜੀਵਨ ਹੈ।ਸਾਹਿਤ ਸਮਾਜ ਦਾ ਦਰਪਨ ਹੈ ਜਾਂ ਸਾਹਿਤ ਜੀਵਨ ਦਾ ਪ੍ਰਤਿਬਿੰਬ ਹੈ, ਇਹ ਇਕ ਅਧੂਰਾ ਅਤੇ ਗਲ਼ਤ ਮੁਹਾਵਰਾ ਹੈ । ਦਰਪਣ ਜਾਂ ਪ੍ਰਤਿਬਿੰਬ ਚੀਜ਼ਾਂ ਨੂੰ ਉਵੇਂ ਹੀ ਦਰਸਾਉਂਦੇ ਹਨ ਜਿਵੇਂ ਕਿ ਉਹ ਵਾਸਤਵਿਕ ਸ਼ਕਲ ਵਿੱਚ ਮੌਜੂਦ ਹਨ। ਇਸ ਲਈ ਸਾਹਿਤ ਸਮਾਜ ਦਾ ਦਰਪਨ ਜਾਂ ਜੀਵਨ ਦਾ ਪ੍ਰਤਿਬਿੰਬ ਨਾ ਹੋ ਕੇ ਆਪਣੇ ਆਪ ਵਿਚ ਇਕ ਸਮਾਜ ਹੁੰਦਾ ਹੈ । ਇਕ ਅਜਿਹਾ ਜੀਵਨ ਹੁੰਦਾ ਹੈ ਜਿਹੜਾ ਨਿਸ਼ਚੇ ਹੀ ਅਸਲੀ ਸਮਾਜ ਅਤੇ ਜੀਵਨ ਨਾਲੋਂ ਵੱਖਰਾ ਹੁੰਦਾ ਹੈ । ਪ੍ਰਤੂੰ ਹੁੰਦਾ ਹੈ ਉਸਦੇ ਸਮਾਨੰਤਰ, ਸੁਤੰਤਰ ਅਤੇ ਸਵੈਪੂਰਨ । ਗੱਲ ਭਾਵੇਂ ਮਨੁੱਖ ਦੀ ਆਰਥਿਕ ਸਮੱਸਿਆ ਬਾਰੇ ਹੋਵੇ ਤੇ ਭਾਵੇਂ ਸਮਾਜਿਕ ਸੰਬੰਧਾਂ ਬਾਰੇ,ਪਰੰਤੂ ਮਨੁੱਖ ਅੰਦਰ ਵਾਪਰ ਰਹੀ ਮਾਨਸਿਕ ਪ੍ਰਕਿਰਿਆ ਨੂੰ ਅਸੀਂ ਅੱਖੋਂ ਪਰੋਖੇ ਨਹੀਂ ਕਰ ਸਕਦੇ।ਇਹ ਪ੍ਰਕਿਰਿਆ ਕਿਸੇ ਨਾ ਕਿਸੇ ਮਾਨਸਿਕ ਤਣਾਉ ਦੇ ਕਾਰਨ ਹੀ ਹੁੰਦੀ ਹੈ। ਇਹ ਤਣਾਉ ਸਾਹਿਤ ਦਾ ਵਿਸ਼ਾ ਹੀ ਨਹੀਂ ਸਗੋਂ ਸਿਰਜਣ ਪ੍ਰਕਿਰਿਆ ਦਾ ਮੂਲ ਆਧਾਰ ਹੈ ਅਤੇ ਸਾਹਿਤ ਦੀ ਸਮੁੱਚੀ ਬਣਤਰ ਤੇ ਉਸਦੀ ਹੋਂਦ ਦਾ ਹਰ ਅੰਗ,ਉਪ-ਅੰਗ,ਸਿੱਧੇ/ ਅਸਿੱਧੇ ਰੂਪ ਵਿੱਚ ਭਾਵਾਂ ਦੇ ਇਸ ਤਣਾਉ ਤੇ ਸੁਲਝਾਉ ਜਾਂ ਇਹਨਾਂ ਦੀ ਅੰਤਰ ਸੰਬੰਧਤਾ ਉੱਤੇ ਨਿਰਭਰ ਕਰਦਾ ਹੈ। ਮਨ ਦੀ ਇਸ ਜਟਿਲਤਾ ਦੇ ਵਿਗਿਆਨਕ ਅਧਿਐਨ ਲਈ ਮਨੁੱਖ ਨੇ ਜਿਸ ਸ਼ਾਸਤਰ ਨੂੰ ਆਧਾਰ ਬਣਾਇਆ,ਉਸਨੂੰ ਮਨੋਵਿਗਿਆਨ ਕਿਹਾ ਗਿਆ ਹੈ। ਜਿਵੇਂ ਮਨੁੱਖੀ ਵਿਵਹਾਰ ਦੀਆਂ ਕੋਈ ਸੀਮਾਵਾਂ ਨਹੀਂ,ਉਵੇਂ ਹੀ ਮਨੋਵਿਗਿਆਨ ਦਾ ਖੇਤਰ ਵੀ ਵਿਸ਼ਾਲ ਹੈ। ਮਾਨਵ ਦੇ ਆਪਣੇ ਆਲੇ-ਦੁਆਲੇ ਨਾਲ ਸੰਬੰਧਾਂ ਦਾ ਸਮੁੱਚਾ ਖੇਤਰ ਮਨੋਵਿਗਿਆਨ ਦਾ ਖੇਤਰ ਹੈ। ਹੁਣ ਤਾਂ ਮਨੋਵਿਗਿਆਨ ਦੀਆਂ ਅਨੇਕ ਸ਼ਾਖਾਵਾਂ ਹੋਂਦ ਵਿੱਚ ਆ ਗਈਆਂ ਹਨ, ਜਿਹਨਾਂ ਵਿੱਚੋਂ ਤੁਲਨਾਤਮਕ ਮਨੋਵਿਗਿਆਨ,ਜਾਤੀ ਮਨੋਵਿਗਿਆਨ,ਆਸਾਧਾਰਣ ਮਨੋਵਿਗਿਆਨ,ਸਮਾਜਿਕ ਮਨੋਵਿਗਿਆਨ,ਉਦਯੋਗਿਕ ਆਦਿ ਪ੍ਰਮੁੱਖ ਹਨ।ਨਿਰਸੰਦੇਹ ਮਨੋਵਿਗਿਆਨ ਦਾ ਖੇਤਰ ਅਸੀਮ ਹੈ। ਭਾਵੇਂ ਮਨੁੱਖ ਦਾ ਆਪਣੇ ਆਲੇ-ਦੁਆਲੇ ਨਾਲ ਰਿਸ਼ਤਾ ਅਤੇ ਸੰਬੰਧ ਇਸਦਾ ਮੁੱਢਲਾ ਵਿਸ਼ਾ ਹੈ ਪਰ ਮਨ ਦਾ ਵਿਕਾਸ,ਤੰਤਰਿਕ ਪ੍ਰਬੰਧ ਦਾ ਵਿਕਾਸ,ਮੂਲ ਪ੍ਰਵਿਰਤੀਆਂ,ਸਿੱਖਿਆ ਗ੍ਰਹਿਣ ਕਰਨ ਦੀ ਵਿਧੀ,ਪ੍ਰਤੱਖਣ ਸੰਵੇਦਨਾਵਾਂ ਆਦਿ ਰਾਹੀਂ ਉਸਾਰਨ ਦੀ ਕਿਰਿਆ,ਭਾਸ਼ਾ ਦਾ ਨਿਰਮਾਣ,ਗਿਆਨ ਗ੍ਰਹਿਣ ਕਰਨ ਦੀ ਸਮਰੱਥੀ ਅਤੇ ਯਾਦ ਸ਼ਕਤੀ,ਸੁਪਨੇ,ਯਾਦਾਂ ਅਰਥਾਤ ਸੁਚੇਤ ਅਤੇ ਅਚੇਤ ਮਨ ਆਦਿ ਇਸ ਦੇ ਅਨੇਕਾਂ ਮਹੱਤਵਪੂਰਨ ਖੇਤਰ ਹਨ।ਮਨੋਵਿਗਿਆਨ ਨੇ ਜੀਵਨ ਦੇ ਖੇਤਰ ਨੂੰ ਪ੍ਰਭਾਵਿਤ ਕੀਤਾ ਹੈ ਪਰ ਸਾਹਿਤ ਉੱਤੇ ਇਸ ਦਾ ਪ੍ਰਭਾਵ ਕਿਸੇ ਵੀ ਹੋਰ ਖੇਤਰ ਦੇ ਮੁਕਾਬਲੇ ਵਧੇਰੇ ਡੂੰਘਾ ਅਤੇਵਿਸ਼ਾਲ ਹੈ। ਮਨੋਵਿਗਿਆਨ ਨੇ ਮਨੁੱਖ ਅਤੇ ਸਮਾਜ ਨੂੰ ਜਾਂਚਣ ਸਮਝਣ ਅਤੇ ਪਰਖਣ ਅਰਥਾਤ ਅਧਿਅੈਨ ਕਰਨ ਦੇ ਦ੍ਰਿਸ਼ਟੀਕੋਣ ਹੀ ਬਦਲ ਦਿੱਤੇ ਹਨ। ਸਾਹਿਤ ਦੇ ਖੇਤਰ ਵਿੱਚ ਮਨੋਵਿਗਿਆਨ ਨੇ ਵਿਸ਼ੇ , ਪਾਤਰ- ਉਸਾਰੀ, ਘਟਨਾਵਾਂ ਦੀ ਪੇਸ਼ਕਾਰੀ, ਦ੍ਰਿਸ਼-ਚਿਤਰਣ ਆਦਿ ਸਭ ਖੇਤਰਾਂ ਅਤੇ ਪੱਖਾਂ ਵਿੱਚ ਇਨਕਲਾਬੀ ਤਬਦੀਲੀ ਲਿਆਂਦੀ।ਇੱਕ ਮਨੋਵਿਗਿਆਨੀ ਇੱਕ ਮਨੋਰੋਗੀ ਦੇ ਅਸੰਤੁਲਨ ਨੂੰ ਦੂਰ ਕਰਨ ਦੀ ਜਿਹੜੀ ਵਿਧੀ ਅਪਣਾਉਂਦਾ ਹੈ ਉਸਨੂੰ ਮਨੋਵਿਸ਼ਲੇਸ਼ਣ ਵਿਧੀ ਕਹਿੰਦੇ ਹਨ। ਇਸ ਵਿਧੀ ਦਾ ਨਿਰਮਾਣ ਅਤੇ ਵਿਕਾਸ ਸਿਗਮੰਡ ਫਰਾਈਡ ਨੇ ਕੀਤਾ ਸੀ ਅਤੇ ਇਸ ਵਿਧੀ ਨੇ ਪਰਿਭਾਸ਼ਾ ਹੀ ਬਦਲ ਦਿੱਤੀ ਹੈ। ਮਨੋਵਿਸ਼ਲੇਸ਼ਣ ਵਿਧੀ ਸੰਬੰਧਿਤ ਵਿਅਕਤੀ ਦੀਆਂ ਨਿੱਜੀ ਸਮੱਸਿਆਵਾਂ ਦਾ ਅਧਿਐਨ ਕਰਦੀ ਹੈ। ਅਤੇ ਉਸਦੇ ਜੀਵਨ ਸੰਬੰਧੀ ਦ੍ਰਿਸ਼ਟੀਕੋਣ ਨੂੰ ਘੋਖ ਦੀ ਪਰਖਦੀ ਹੈ, ਉਸਦੇ ਜੀਵਨ ਆਦਰਸ਼ਾਂ ਦਾ ਅਧਿਐਨ ਕਰਦੀ ਹੈ ਅਤੇ ਉਸਦੇ ਅਤੀਤ ਨੂੰ ਫਰੋਲਦੀ ਹੈ।
ਭਾਰਤ ਦੇ ਪੰਜਾਬ ਰਾਜ ਦਾ ਇੱਕ ਜ਼ਿਲ੍ਹਾ ਇੱਕ ਪ੍ਰਸ਼ਾਸਕੀ ਭੂਗੋਲਿਕ ਇਕਾਈ ਹੈ, ਜਿਸਦਾ ਮੁਖੀ ਜ਼ਿਲ੍ਹਾ ਮੈਜਿਸਟ੍ਰੇਟ ਜਾਂ ਡਿਪਟੀ ਕਮਿਸ਼ਨਰ, ਭਾਰਤੀ ਪ੍ਰਸ਼ਾਸਨਿਕ ਸੇਵਾ ਨਾਲ ਸਬੰਧਤ ਇੱਕ ਅਧਿਕਾਰੀ ਹੁੰਦਾ ਹੈ। ਜ਼ਿਲ੍ਹਾ ਮੈਜਿਸਟਰੇਟ ਜਾਂ ਡਿਪਟੀ ਕਮਿਸ਼ਨਰ ਦੀ ਸਹਾਇਤਾ ਪੰਜਾਬ ਸਿਵਲ ਸਰਵਿਸ ਅਤੇ ਹੋਰ ਰਾਜ ਸੇਵਾਵਾਂ ਨਾਲ ਸਬੰਧਤ ਬਹੁਤ ਸਾਰੇ ਅਧਿਕਾਰੀਆਂ ਦੁਆਰਾ ਕੀਤੀ ਜਾਂਦੀ ਹੈ। 14 ਮਈ 2021 ਨੂੰ ਸੰਗਰੂਰ ਜ਼ਿਲ੍ਹੇ ਤੋਂ ਮਾਲੇਰਕੋਟਲਾ ਜ਼ਿਲ੍ਹੇ ਨੂੰ 23ਵੇਂ ਜ਼ਿਲ੍ਹੇ ਵਜੋਂ ਵੰਡਣ ਤੋਂ ਬਾਅਦ ਪੰਜਾਬ ਵਿੱਚ 23 ਜ਼ਿਲ੍ਹੇ ਹਨ।
ਲੋਕ ਕਲਾਵਾਂ ਨੂੰ ਜੇਕਰ ਧਿਆਨ ਨਾਲ ਵੇਖਿਆ ਜਾਵੇ ਤਾਂ ਇਹ ਗੱਲ ਸਮਝ ਪੈਂਦੀ ਹੈ ਕਿ ਪੰਜਾਬ ਦੇ ਲੋਕ,ਕਲਾਕਾਰ ਤੇ ਸਧਾਰਨ ਲੋਕ ਵੀ ਜਦੋਂ ਆਪਣੀ ਕਲਾ ਦੀ ਪੇਸ਼ਕਾਰੀ ਕਰਦੇ ਹਨ ਚਾਹੇ ਉਹ ਲੱਕੜੀ ਦਾ ਕੰਮ ਹੋਵੇ,ਸਿਲਾਈ ਕਢਾਈ ਵਿੱਚ ਸੂਈ, ਕਰੋਛੀਏ ਅਤੇ ਧਾਗੇ ਦੀਆਂ ਯਗਤਾਂ ਨਾਲ ਮਿੱਟੀ ਦੇ ਬਰਤਨਾਂ ਦੀ ਬਣਾਵਟ ਅਤੇ ਸਜਾਵਟ ਜਾਂ ਘਰ ਦੇ ਚੁੱਲੇ ਚੌਕਿਆਂ ਆਹਰਿਆਂ ਅਤੇ ਕੰਧਾਂ ਉੱਪਰ ਹੋਵੇ। ਉਹਨਾਂ ਦੀਆਂ ਕਲਾਂ ਵਿੱਚ ਯੁਗਤਾਂ, ਰੂੜ੍ਹੀਆਂ ਅਤੇ ਸਾਜੋ ਸਮਾਨ ਅਤੇ ਨਿੱਜੀ ਦ੍ਰਿਸ਼ਟੀ ਉੱਪਰ ਹੀ ਨਹੀਂ ਹੁੰਦੀ ਸਗੋਂ ਇਸ ਕਲਾ ਵਿੱਚ ਸੱਭਿਆਚਾਰ ਸਮੂਹ ਦੀ ਸਾਝੀ ਸੋਚ ਦਾ ਪ੍ਰਗਟਾਵਾ ਹੁੰਦਾ ਹੈ। ਲੋਕਾਂ ਵੱਲੋਂ ਇਸ ਪ੍ਰਗਟਾਵੇ ਲਈ ਵਰਤੀਆਂ ਯੁਗਤਾਂ ਰੂੜ੍ਹੀਆਂ ਅਤੇ ਬਿਨ੍ਹਾਂ ਪ੍ਰਤੀਕ ਆਤਮਿਕ ਵਸਤੂਆਂ ਅਤੇ ਜੀਵਾਂ ਨੂੰ ਕਿਸੇ ਸਖਿਅਤ ਕਲਾਕਾਰ ਵਾਂਗ ਹੂ-ਬ-ਹੂ ਬਣਾਉਣ ਦੀ ਕੋਸ਼ਿਸ਼ ਨਹੀਂ ਕੀਤੀ ਗਈ ਹੁੰਦੀ ਸਗੋਂ ਇਨ੍ਹਾਂ ਦੀ ਬਣਾਟ ਦਾ ਖੁਦਰਾਪਣ ਹੀ ਇਸ ਦੀ ਖੂਬਸ਼ੁਰਤੀ ਅਤੇ ਸੋਜ ਦਾ ਗੁਣ ਹੈ। ਜੇਕਰ ਇਸ ਕਲਾ ਨੂੰ ਗੋਰ ਨਾਲ ਵੇਖਿਆ ਜਾਵੇ ਤਾਂ ਇਹ ਗੱਲ ਸਮਝ ਪਵੇਗੀ ਕਿ ਕੱਪੜਿਆ ਦਾ ਕਢਾਈ, ਬਰਤਨਾਂ ਦੀ ਸਜਾਵਟ ਲਈ ਬਣਾਏ ਇਨ੍ਹਾਂ ਚਿੱਤਰਾਂ ਮੋਟਿਫਾ ਗ੍ਰਾਫਾਂ, ਅਤੇ ਖਾਨਿਆਂ ਵਿਚੋਂ ਸਾਨੰ ਪੂਰੇ ਬ੍ਰਹਿਮੰਡ ਦੇ ਦਰਸ਼ਨ ਹੁੰਦੇ ਹਨ। ਇਹ ਲੋਕਾਂ ਦਾ ਬ੍ਰਹਿਮੰਡ ਹੈ ਨਾ ਕਿ ਕਿਸੇ ਵਿਗਿਆਨੀ ਦਾ ਨਹੀਂ। ਜਿਹੜਾ ਕਦੀ ਸਾਡੇ ਪੁਰਖਿਆ ਨੇ ਦੇਖਿਆ ਸੋਚਿਆ ਅਤੇ ਸਿਰਜਿਆ ਹੋਵੇਗਾ ਇਸ ਚਿੱਤਰਕਾਰੀ ਵਿੱਚ ਕਾਂ, ਤੋਤੇ, ਚਿੜ੍ਹਿਆ, ਮੋਰ, ਘੁੱਗੀਆਂ, ਕੁੱਤੇ ਆਦਿ ਜਾਨਵਰ ਪੰਜਾਬੀ ਮਨੁੱਖ ਨਾਲ ਉਹਨਾਂ ਦੇ ਰਿਸ਼ਤਿਆਂ ਦੀ ਗਵਾਹੀ ਭਰਦੇ ਹਨ। ਇਹ ਪਸ਼ੂ ਪੰਛੀ ਅਤੇ ਜੀਵ ਸਾਡੀਆਂ ਹੀ ਮਿੱਥਾਂ, ਦੰਦ ਕਥਾਵਾਂ, ਪਰੀ ਕਹਾਣੀਆਂ ਵਿਚੋਂ ਰੂਪਾਂਤਰਿਤ ਹੋ ਲੋਕ ਰੂੜ੍ਹੀਆਂ ਵਿੱਚ ਸਾਡੀ ਚਿੱਤਰਕਾਰੀ ਕਲਾ ਵਿੱਚ ਪੇਸ਼ ਹੋਏ ਹਨ। ਲੋਕ ਕਲਾ ਬਾਰੇ ਅਰਨਿਸਟਰ ਫੀਸਰ ਲਿਖਦੇ ਹਨ-ਸਭਿਅਤਾ ਦੇ ਮੁੱਢਲੇ ਪੜਾਵਾ ਉੱਤੇ ਕਲਾ ਦਾ ਸੁਹਜ ਨਾਲ ਕੋਈ ਲਾਗਾ ਦੇਗਾ ਨਹੀਂ ਸੀ।
ਮਨੋਵਿਗਿਆਨ (ਅੰਗਰੇਜ਼ੀ: Psychology) ਉਹ ਵਿਦਿਅਕ ਅਤੇ ਵਿਵਹਾਰਕ ਅਧਿਐਨ-ਵਿਸ਼ਾ ਹੈ ਜੋ ਮਨੁੱਖੀ ਮਨ-ਮਸਤਕ ਦੇ ਕੰਮਾਂ ਅਤੇ ਮਨੁੱਖ ਦੇ ਸੁਭਾਅ ਦਾ ਅਧਿਐਨ ਕਰਦਾ ਹੈ। ਮਨੋਵਿਗਿਆਨ ਦਾ ਤਤਕਾਲਿਕ ਲਕਸ਼ ਆਮ ਸਿਧਾਂਤਾਂ ਦੀ ਸਥਾਪਨਾ ਅਤੇ ਵਿਸ਼ੇਸ਼ ਮਾਮਲਿਆਂ ਦੀ ਜਾਂਚ ਪੜਤਾਲ ਦੁਆਰਾ ਵਿਅਕਤੀਆਂ ਅਤੇ ਸਮੂਹਾਂ ਨੂੰ ਸਮਝਣਾ ਅਤੇ ਇਸ ਸਭ ਦਾ ਆਖ਼ਰੀ ਮੰਤਵ ਸਮਾਜ ਭਲਾਈ ਹੁੰਦਾ ਹੈ। ਦੂਜੇ ਸ਼ਬਦਾਂ ਵਿੱਚ ਇਹ ਕਿਹਾ ਜਾ ਸਕਦਾ ਹੈ ਕਿ ਮਨੋਵਿਗਿਆਨ ਇੱਕ ਅਜਿਹਾ ਵਿਗਿਆਨ ਹੈ ਜੋ ਘੋਖਣਯੋਗ ਵਿਵਹਾਰ ਦਾ ਪ੍ਰਣਾਲੀਬੱਧ ਅਤੇ ਮਾਨਸਿਕ ਅਤੇ ਸਰੀਰਕ ਪ੍ਰਕਿਰਿਆਵਾਂ ਦਾ ਬਾਹਰੀ ਮਾਹੌਲ ਨਾਲ ਸੰਬੰਧ ਜੋੜਕੇ ਅਧਿਐਨ ਕਰਦਾ ਹੈ। ਇਸ ਪਰਿਪੇਖ ਵਿੱਚ ਮਨੋਵਿਗਿਆਨ ਨੂੰ ਵਿਵਹਾਰ ਅਤੇ ਮਾਨਸਿਕ ਪ੍ਰਕਿਰਿਆਵਾਂ ਦੇ ਦਾਰਸ਼ਨਿਕ ਅਧਿਐਨ ਦਾ ਵਿਗਿਆਨ ਕਿਹਾ ਜਾਂਦਾ ਹੈ। ਵਿਵਹਾਰ ਵਿੱਚ ਮਨੁੱਖੀ ਵਿਵਹਾਰ ਅਤੇ ਪਸ਼ੂ ਵਿਵਹਾਰ ਦੋਨੋਂ ਹੀ ਸਾਮਲ ਹੁੰਦੇ ਹਨ। ਇਸ ਖੇਤਰ ਵਿੱਚ, ਇੱਕ ਪੇਸ਼ੇਵਰ ਪ੍ਰੈਕਟੀਸ਼ਨਰ ਜਾਂ ਖੋਜਕਾਰ ਨੂੰ ਮਨੋਵਿਗਿਆਨੀ ਕਿਹਾ ਜਾਂਦਾ ਹੈ ਅਤੇ ਉਸਨੂੰ ਸਮਾਜਿਕ, ਵਿਵਹਾਰਿਕ, ਜਾਂ ਬੁੱਧੀ ਵਿਗਿਆਨੀ ਵਜੋਂ ਸ਼੍ਰੇਣੀਬਧ ਕੀਤਾ ਜਾ ਸਕਦਾ ਹੈ।
ਪੰਜਾਬੀ ਸਾਹਿਤ ਦਾ ਇਤਿਹਾਸ ਲਿਖਣ ਦਾ ਕਾਰਜ ਬਹੁਤ ਸਾਰੇ ਵਿਦਵਾਨਾਂ ਨੇ ਆਰੰਭਿਆ ਅਤੇ ਵਿਸ਼ੇਸ਼ ਨਜ਼ਰੀਏ ਤੋਂ ਇਤਿਹਾਸ ਲਿਖੇ। ਪੰਜਾਬੀ ਸਾਹਿਤ ਦਾ ਇਤਿਹਾਸ ਲਿਖਣ ਦੀ ਸਭ ਤੋਂ ਵੱਧ ਭੂਮਿਕਾ ਪੰਜਾਬੀ ਸਾਹਿਤ ਅਕਾਦਮੀ ਦਿੱਲੀ ਨੇ ਨਿਭਾਈ ਹੈ। ਪੰਜਾਬੀ ਸਾਹਿਤ ਅਕਾਦਮੀ ਦਿੱਲੀ ਪੰਜਾਬੀ ਭਾਸ਼ਾ, ਸਾਹਿਤ ਤੇ ਸੱਭਿਆਚਾਰ ਦੇ ਲਈ ਪਿਛਲੇ ਦੋ ਤੋਂ ਵੱਧ ਦਹਾਕਿਆ ਤੋਂ ਨਿਰੰਤਰ ਕਾਰਜਸ਼ੀਲ ਹੈ। ਭਾਵੇਂ ਇਹ ਅਕਾਦਮੀ ਦਿੱਲੀ ਸਰਕਾਰ ਵੱਲੋਂ, ਦਿੱਲੀ ਪ੍ਰਾਂਤ ਵਿੱਚ ਪੰਜਾਬੀ ਭਾਸ਼ਾ ਦੇ ਵਿਕਾਸ ਦੇ ਸੁਪਨੇ ਦੀ ਪੂਰਤੀ ਵੱਜੋਂ ਸਥਾਪਿਤ ਕੀਤੀ ਗਈ ਸੀ। ਪਰੰਤੂ ਇਸ ਅਕਾਦਮੀ ਨੇ ਨਾ ਕੇਵਲ ਦਿੱਲੀ ਪ੍ਰਾਂਤ ਵਿੱਚ ਹੀ ਪੰਜਾਬੀ ਨੂੰ ਫੈਲਾਇਆ ਤੇ ਸਥਾਪਿਤ ਕੀਤਾ ਸਗੋਂ ਸਮੁੱਚੇ ਪੰਜਾਬੀ ਜਗਤ ਵਿੱਚ ਆਪਣਾ ਵਕਾਰੀ ਸਥਾਨ ਵੀ ਬਣਾਇਆ। ਪ੍ਰੋ. ਰਵੇਲ ਸਿੰਘ ਅਤੇ ਉਹਨਾਂ ਦੇ ਸਾਥੀ ਵਿਦਵਾਨਾਂ ਨੇ ਆਪਸੀ ਮਸ਼ਵਰੇ ਨਾਲ।।ਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਦਾ ਇੱਕ ਵੱਡਾ ਪੋ੍ਜੈਕਟ ਹੱਥ ਵਿੱਚ ਲਿਆ ਜੋ ਕਿ ਨਾ ਕੇਵਲ ਵਿਉਂਤਿਆ ਗਿਆ ਸਗੋਂ ਸੰਪੂਰਨਤਾ ਦੇ ਰਾਹ ਵੀ ਪਿਆ। ਲੰਮੀਆਂ ਬੈਠਕਾਂ ਅਤੇ ਨਿਰੰਤਰ ਵਿਚਾਰ ਵਟਾਂਦਰੇ ਉਪਰੰਤ ਫੈਸਲਾ ਹੋਇਆ ਸੀ ਕਿ ਅਲੱਗ ਅਲੱਗ ਵਿਧਾਵਾਂ ਅਨੁਸਾਰ ਇਤਿਹਾਸ ਲਿਖਿਆ ਜਾਵੇ ਕਿਉਂਕਿ ਪਹਿਲਾਂ ਪ੍ਰਾਪਤ ਇਤਿਹਾਸਾਂ ਵਿੱਚ ਇਹ ਖੱਪਾ ਨਜ਼ਰ ਆਉਂਦਾ ਹੈ। ਇਸ ਪੋ੍ਜੈਕਟ ਅਧੀਨ ਲਿਖੀਆਂ ਪੰਜਾਬੀ ਸਾਹਿਤ ਦੇ ਇਤਿਹਾਸ ਦੀਆਂ ਜਿਲਦਾਂ ਵੱਖ ਵੱਖ ਵਿਧਾਵਾਂ ਅਨੁਸਾਰ ਵਿਉਂਤੀਆਂ ਗਈਆਂ ਹਨ:- 1. ਪੰਜਾਬੀ ਸਾਹਿਤ ਦਾ ਭਾਸ਼ਾਈ ਪਿਛੋਕੜ- ਪ੍ਰੇਮ ਸਿੰਘ 2.
ਸੂਫ਼ੀਵਾਦ ਇਸਲਾਮੀ ਗਿਆਨ ਦੀ ਰੌਸ਼ਨੀ ਤੇ ਇਸਦੀ ਇਤਿਹਾਸਕ ਅਸਲ ਵਿਚੋਂ ਹੀ ਪੈਦਾ ਹੋਈ ਇੱਕ ਰਹੱਸਵਾਦੀ ਲਹਿਰ ਹੈ ਜਿਸ ਨੇ ਹਮੇਸ਼ਾ ਕੁਰਾਨੀ ਫ਼ਲਸਫ਼ੇ ਦੀ ਰੂਹਾਨੀਅਤ ਤੋਂ ਵੀ ਪ੍ਰੇਰਨਾ ਲੈ ਕੇ ਸਮਾਜ ਨੂੰ ਸਹੀ ਰਾਹ ਦਿਖਾਉਣ ਦਾ ਬੀੜਾ ਚੁੱਕਿਆ। ਸੂਫ਼ੀਵਾਦ ਦੇ ਇਤਿਹਾਸਕ ਵਿਕਾਸ ਵਿੱਚ ਸੂਫ਼ੀ ਸਿਲਸਿਲੇ ਜਾਂ ਸੰਪਰਦਾਵਾਂ ਦੀ ਆਮਦ ਕੇਵਲ ਸੂਫ਼ੀਵਾਦ ਦੇ ਦੁਨੀਆ ਭਰ ਵਿੱਚ ਫੈਲਣ ਦਾ ਹੀ ਕਾਰਨ ਨਹੀਂ ਬਣੀ, ਸਗੋਂ ਇਸਲਾਮ ਦੇ ਪਾਸਾਰ ਤੇ ਪ੍ਰਚਾਰ ਦੀ ਵੀ ਬੁਨਿਆਦ ਬਣੀ। ਇਸਲਾਮੀ ਇਤਿਹਾਸ ਗਵਾਹ ਹੈ ਕਿ ਮੁੱਢਲੇ ਮੁਸਲਮਾਨ ਫ਼ਕੀਰਾਂ ਅਤੇ ਸੂਫ਼ੀਆਂ ਵਿੱਚ ਕੋਈ ਭਿੰਨਤਾ ਨਹੀਂ ਸੀ। ਇਹ ਸਾਰੇ ਲੋਕ ਰਹੱਸਵਾਦੀ ਰੁੱਚੀਆਂ ਦੇ ਧਾਰਨੀ ਹੋਣ ਕਾਰਨ ਦੁਨਿਆਵੀ ਮਸਲਿਆਂ ਤੋਂ ਦੂਰ ਰਹਿੰਦੇ ਸਨ। ਆਪਣੀ ਆਤਮਿਕ ਪ੍ਰਗਤੀ ਲਈ ਸਾਧਨਾ ਵਿੱਚ ਰੁੱਝੇ ਹੋਏ ਇਹ ਸੂਫ਼਼ੀ ਆਮ ਲੋਕਾਂ ਲਈ ਵੀ ਪ੍ਰੇਰਨਾਂ-ਸਰੋਤ ਸਨ। ਇਹੀ ਕਾਰਨ ਸੀ ਕਿ ਸਮੇਂ-ਸਮੇਂ ਰਾਜਨੀਤਕ ਸ਼ਕਤੀਆਂ ਇਨ੍ਹਾਂ ਨੂੰ ਇਸਲਾਮ ਦੇ ਪ੍ਰਚਾਰਕ ਸਮਝ ਦੇ ਆਪਣਾ ਸਮਰੱਥਣ ਤੇ ਸਤਿਕਾਰ ਦਿੰਦੀਆਂ ਰਹੀਆਂ। ਇਹਨਾਂ ਮੁੱਢਲੇ ਸੂਫ਼ੀਆਂ ਨੇ ਅਕਸਰ ਧਾਰਮਿਕ ਯਾਤਰਾਵਾਂ ਦੌਰਾਨ ਹੀ ਪ੍ਰਚਾਰ ਕੀਤਾ। ਇਨ੍ਹਾਂ ਦੀ ਨਾ ਕੋਈ ਵੱਡੀ ਜੱਥੇਬੰਦੀ ਸੀ ਤੇ ਨਾ ਹੀ ਕੋਈ ਨਿਸ਼ਚਿਤ ਟਿਕਾਣਾ। ਮੁੱਢਲੇ ਸੂਫ਼ੀ ਇਸਲਾਮੀ ਤਸੱਵੁਫ਼ ਦੇ ਰੂਹਾਨੀ ਅਨੁਭਵ ਉਤੇ ਜ਼ੋਰ ਦਿੰਦੇ ਸਨ ਸਿਧਾਂਤਕ ਜਾਂ ਪ੍ਰ਼ਚਾਰਕ ਰੁਚੀ ਨਹੀਂ ਰੱਖਦੇ ਸਨ। ਉਹ ਮੁਰੀਦਾਂ ਨੂੰ ਕੇਵਲ ਆਤਮਕ ਰਸਤਾ ਦੱਸ ਸਕਦੇ ਸਨ। ਪਰ ਮਾਰਗ ਦਾ ਅਨੁਭਵ ਖੁਦ ਮੁਰੀਦ ਨੂੰ ਕਰਨਾ ਪੈਂਦਾ ਸੀ। ਬਗਦਾਦ ਨਿਵਾਸੀ ਇਮਾਮ-ਅਬ-ਹਮੀਦ ਮੁਹੰਮਦ-ਅਲ-ਗ਼ੱਜ਼ਾਲੀ (1059-1111 ਈ.) ਵਰਗੇ ਸੂਫ਼ੀ ਸਿਧਾਂਤਕਾਰਾਂ ਨੇ ਕੁਰਾਨੀ ਫਲਸਫੇ ਦੀ ਪੁਨਰ ਵਿਆਖਿਆ ਕਰਕੇ ਸਾਧਨਾ-ਮਾਰਗ ਵਿੱਚ ਮੁਰਸ਼ਿਦ ਦੀ ਸਿੱਖਿਆ ਤੇ ਕਿਰਪਾ ਦੀ ਲੋੜ ਤੇ ਮਹੱਤਵ ਸਮਝਾਇਆ। ਇਮਾਮ-ਅਬੂ-ਹਮੀ਼ਦ ਅਲ-ਗੱਜ਼ਾਲੀ ਦੇ ਜ਼ੋਰਦਾਰ ਪ੍ਰਚਾਰ ਤੇ ਸੂਫ਼ੀਆਂ ਵਿੱਚ ਖੁੱਲੇਆਮ ਪੀਰੀ-ਮੁਰੀਦੀ ਪਰੰਪਰਾ ਨੂੰ ਮਾਨਤਾ ਦਿੱਤੀ ਤੇ ਇਸ ਪਰੰਪਰਾ ਦੇ ਵਿਰੋਧ ਕਰ ਰਹੇ ਮੁੱਲਾਂ-ਮੁਲਾਣਿਆਂ ਤੇ ਸ਼ਾਸਕਾ ਨੂੰ ਚੁੱਪ ਹੋਣਾ ਪਿਆ। ਗਿਆਰ੍ਹਵੀਂ ਸਦੀ ਇਸਲਾਮ ਤੇ ਸੂਫ਼ੀਵਾਦ ਦੇ ਇਤਿਹਾਸ ਨੂੰ ਨਵਾਂ ਮੋੜ ਦੇਣ ਵਾਲੀ ਸਦੀ ਸਵੀਕਾਰ ਕੀਤੀ ਜਾਂਦੀ ਹੈ। ਇਸ ਤੋਂ ਬਾਅਦ 1173 ਈ.
ਪੰਜਾਬੀ ਨਾਟਕ ਦਾ ਇਤਿਹਾਸ ਇੱਕ ਜਟਿਲ ਵਰਤਾਰਾ ਹੈ ਕਿਉਂਕਿ ਪੰਜਾਬੀ ਸਭਿਆਚਾਰ ਵਿੱਚ 'ਨਾਟਕ ਵਿਧਾ ਦੀ ਸਥਿਤੀ ਕਦੇ ਵੀ ਸੰਤੋਖਜਨਕ ਨਹੀਂ ਰਹੀਂ। ਇੱਕ ਤੋ ਵਧੀਕ ਕਾਰਨਾਂ ਕਰ ਕੇ ਇਹ ਵਿਧਾ ਪੰਜਾਬੀ ਸਮਾਜ ਵਿੱਚ ਵੱਕਾਰੀ ਸਥਾਨ ਗ੍ਰਹਿਣ ਨਹੀਂ ਕਰ ਸਕੀ। ਇਸ ਲਈ ਪੰਜਾਬੀ ਨਾਟਕ ਦਾ ਇਤਿਹਾਸ ਲੇਖਣ ਸੰਭਵ ਨਹੀਂ ਹੋਇਆ। ਇਸੇ ਲਈ ਪੰਜਾਬੀ ਨਾਟਕ ਦਾ ਇਤਿਹਾਸ ਲਿਖਦਿਆ ਉਸ ਸਭਿਆਚਾਰਕ, ਪਿਛੋਕੜ, ਲੋਕਧਾਰਾਈ ਵਿਹਾਰ ਤੇ ਮਾਨਸਿਕਤਾ ਨੂੰ ਸਮਝਣਾ ਅਵੱਸ਼ਕ ਹੈ।ਇਹ ਇਸ ਲਈ ਵੀ ਜਾਣਨਾ ਜਰੂਰੀ ਹੈ ਪੰਜਾਬੀ ਵਿੱਚ ਭਾਵੇਂ ਨਾਟਕ ਦਾ ਵਿਧੀਵਾਤ ਆਰੰਭ ਪੱਛਮ ਦੇ ਪ੍ਰਭਾਵ ਨਾਲ ਹੋਇਆ ਪਰੰਤੂ ਆਪਣੀ ਇੱਕ ਸਦੀ ਦੀ ਇਤਿਹਾਸ ਸਿਰਜਣਾ ਦੌਰਾਨ ਇਹ ਬਾਰ-ਬਾਰ ਕਿਸੇ ਨਾ ਕਿਸੇ ਰੂਪ ਵਿੱਚ ਆਪਣੇ ਪਿੱਛੇ ਵੱਲ ਅਹੁਲਦਾ ਭਾਵ ਪੰਜਾਬੀ ਲੋਕਧਾਰਾ ਤੇ ਸਭਿਆਚਾਰ ਨਾਲ ਵਾਸਤਾ ਹੋਣ ਦਾ ਯਤਨ ਕਰਦਾ ਰਿਹਾ ਹੈ।
ਮਾਸਪੇਸ਼ੀਆਂ ਸਰੀਰ ਦੇ ਇੱਕ ਬਹੁਤ ਹੀ ਵਿਚਿਤ੍ਰ ਤੇ ਜਟਿਲ ਮਸ਼ੀਨ ਦੀ ਤਰਾਂ ਹੈ। ਤੰਦਰੁਸਤੀ ਦੀ ਹਾਲਤ ਵਿੱਚ ਇਹ ਮਸ਼ੀਨ ਨਿਰਵਿਘਨ ਸਹਿਜ ਹੀ ਆਪਣਾ ਕਾਰਜ ਕਰਦੀ ਰਹਿੰਦੀ ਹੈ ਪ੍ਰੰਤੂ ਇਸ ਵਿੱਚ ਕੋਈ ਖ਼ਰਾਬੀ ਆ ਜਾਣ ਦੀ ਸੂਰਤ ਵਿੱਚ ਇਹ ਉਸ ਦਾ ਸੰਦੇਸ਼ ਕੁਝ ਲੱਛਣਾਂ ਦੇ ਰੂਪ ਵਿੱਚ ਦਿੰਦੀ ਹੈ ਜਿਵੇਂ ਕਿ ਭੁੱਖ ਨਾ ਲੱਗਣਾ, ਸਰੀਰ ਵਿੱਚ ਦੁਖਣ ਜਿਹੀ ਮਹਿਸੂਸ ਹੋਣੀ ਆਦਿ। ਇਹ ਲੱਛਣ ਸੰਕੇਤ ਹਨ ਕਿਸੇ ਬਿਮਾਰੀ ਦੇ, ਖ਼ੁਦ ਬਿਮਾਰੀ ਨਹੀਂ।ਇਨ੍ਹਾਂ ਲੱਛਣਾਂ ਦਾ ਸ੍ਰੋਤ ਭਾਵ ਬਿਮਾਰੀ ਲੱਭਣ ਲਈ ਮਨੁੱਖੀ ਸਰੀਰ ਦਾ ਮੁਢਲਾ ਗਿਆਨ ਅੱਗੇ ਵਰਨਣ ਹੈ।
ਭਾਰਤ ਵਿੱਚ ਪਾਣੀ ਦਾ ਪ੍ਰਦੂਸ਼ਣ ਇੱਕ ਪ੍ਰਮੁੱਖ ਵਾਤਾਵਰਨ ਸਮੱਸਿਆ ਹੈ। ਭਾਰਤ ਵਿੱਚ ਜਲ ਪ੍ਰਦੂਸ਼ਣ ਦਾ ਸਭ ਤੋਂ ਵੱਡਾ ਸਰੋਤ ਅਣਸੋਧਿਆ ਸੀਵਰੇਜ ਹੈ। ਪ੍ਰਦੂਸ਼ਣ ਦੇ ਹੋਰ ਸਰੋਤਾਂ ਵਿੱਚ ਸ਼ਾਮਲ ਹਨ ਖੇਤੀਬਾੜੀ ਰਨ -ਆਫ ਅਤੇ ਅਨਿਯੰਤ੍ਰਿਤ ਛੋਟੇ-ਸਕੇਲ ਉਦਯੋਗ। ਭਾਰਤ ਵਿੱਚ ਜ਼ਿਆਦਾਤਰ ਨਦੀਆਂ, ਝੀਲਾਂ ਅਤੇ ਸਤਹ ਦਾ ਪਾਣੀ ਉਦਯੋਗਾਂ, ਅਣਸੋਧਿਆ ਸੀਵਰੇਜ ਅਤੇ ਠੋਸ ਰਹਿੰਦ-ਖੂੰਹਦ ਕਾਰਨ ਪ੍ਰਦੂਸ਼ਿਤ ਹੁੰਦਾ ਹੈ। ਹਾਲਾਂਕਿ ਭਾਰਤ ਵਿੱਚ ਔਸਤ ਸਾਲਾਨਾ ਵਰਖਾ ਲਗਭਗ 4000 ਬਿਲੀਅਨ ਕਿਊਬਿਕ ਮੀਟਰ ਹੈ, ਪਰ ਬੁਨਿਆਦੀ ਢਾਂਚੇ ਦੀ ਘਾਟ ਕਾਰਨ ਸਿਰਫ਼ 1122 ਬਿਲੀਅਨ ਘਣ ਮੀਟਰ ਜਲ ਸਰੋਤ ਵਰਤੋਂ ਲਈ ਉਪਲਬਧ ਹਨ। ਇਸ ਪਾਣੀ ਦਾ ਬਹੁਤਾ ਹਿੱਸਾ ਅਸੁਰੱਖਿਅਤ ਹੈ, ਕਿਉਂਕਿ ਪ੍ਰਦੂਸ਼ਣ ਪਾਣੀ ਦੀ ਗੁਣਵੱਤਾ ਨੂੰ ਘਟਾਉਂਦਾ ਹੈ। ਜਲ ਪ੍ਰਦੂਸ਼ਣ ਭਾਰਤੀ ਖਪਤਕਾਰਾਂ, ਇਸਦੇ ਉਦਯੋਗ ਅਤੇ ਇਸਦੀ ਖੇਤੀਬਾੜੀ ਲਈ ਉਪਲਬਧ ਪਾਣੀ ਦੀ ਮਾਤਰਾ ਨੂੰ ਬੁਰੀ ਤਰ੍ਹਾਂ ਸੀਮਤ ਕਰਦਾ ਹੈ।
ਬਾਬਾ ਦੀਪ ਸਿੰਘ ਜੀ (26 ਜਨਵਰੀ 1682 – 13 ਨਵੰਬਰ 1757) ਉਹਨਾਂ ਦਾ ਜਨਮ ਸਿੱਖ ਪਰਿਵਾਰ ਵਿਚ ਪਹੂਵਿੰਡ ਪਿੰਡ ਹੋਇਆ।ਜਿੰਨ੍ਹਾਂ ਨੂੰ ਅਕਸਰ ਸ਼ਹੀਦ ਅਤੇ ਬਾਬਾ ਨਾਲ ਸਤਿਕਾਰਿਆ ਜਾਂਦਾ ਹੈ 18ਵੀਂ ਸਦੀ ਦੇ ਇੱਕ ਸਿੱਖ ਵਿਦਵਾਨ, ਆਗੂ ਅਤੇ ਜੰਗੀ ਜਰਨੈਲ ਸਨ। ਉਹ ਗੁਰੂ ਗੋਬਿੰਦ ਸਿੰਘ ਜੀ ਵੇਲੇ ਦੇ ਇੱਕ ਪ੍ਰਮੁੱਖ ਸਿੱਖ ਸਨ। ਉਹਨਾਂ ਨੂੰ ਸਿੱਖੀ ਦੇ ਸਭ ਤੋਂ ਪਵਿੱਤਰ ਸ਼ਹੀਦ ਮੰਨਿਆ ਜਾਂਦਾ ਹੈ।
ਮਾਰਕਸਵਾਦ ਇੱਕ ਦਾਰਸ਼ਨਿਕ, ਆਰਥਿਕ ਅਤੇ ਰਾਜਨੀਤਿਕ ਸਿਧਾਂਤ ਹੈ ਜਿਸ ਦੀਆਂ ਬੁਨਿਆਦਾਂ ਕਾਰਲ ਮਾਰਕਸ ਅਤੇ ਫ੍ਰੈਂਡਰਿਕ ਏਂਗਲਜ਼ ਨੇ ਰੱਖੀਆਂ ਸਨ। ਸਮਾਜਿਕ ਸੋਚ ਅਤੇ ਰਾਜਨੀਤਿਕ ਅਭਿਆਸ ਵਿੱਚ ਵੱਖ ਵੱਖ ਰਾਜਨੀਤਿਕ ਪਾਰਟੀਆਂ ਅਤੇ ਅੰਦੋਲਨਾਂ ਨਾਲ ਜੁੜੀਆਂ ਮਾਰਕਸ ਦੀਆਂ ਸਿੱਖਿਆਵਾਂ ਦੀਆਂ ਵੱਖੋ ਵੱਖਰੀਆਂ ਵਿਆਖਿਆਵਾਂ ਮਿਲਦੀਆਂ ਹਨ। ਰਾਜਨੀਤਿਕ ਮਾਰਕਸਵਾਦ ਖੱਬੇਪੱਖੀ ਅਰਾਜਕਤਾਵਾਦ (ਵੇਖੋ ਸਮਾਜਿਕ ਅਰਾਜਕਤਾਵਾਦ), ਈਸਾਈ ਸਮਾਜਵਾਦ ਅਤੇ ਲੋਕਤੰਤਰੀ ਸਮਾਜਵਾਦ ਅਤੇ ਸਮਾਜਿਕ ਲੋਕਤੰਤਰ ਵਰਗੇ ਸਮਾਜਵਾਦ ਦੇ ਰੂਪਾਂ ਵਿਚੋਂ ਇੱਕ ਹੈ। ਦੂਸਰੇ ਰੂਪ ਮਾਰਕਸਵਾਦ ਨੂੰ ਪ੍ਰਵਾਨ ਨਹੀਂ ਕਰਦੇ। ਮਾਰਕਸਵਾਦ ਸਮਾਜਿਕ-ਆਰਥਿਕ ਵਿਸ਼ਲੇਸ਼ਣ ਦੀ ਇੱਕ ਵਿਧੀ ਹੈ ਜੋ ਇਤਿਹਾਸਕ ਵਿਕਾਸ ਦੀ ਭੌਤਿਕਵਾਦੀ ਵਿਆਖਿਆ ਦੀ ਵਰਤੋਂ ਕਰਦਿਆਂ ਜਮਾਤੀ ਸੰਬੰਧਾਂ ਅਤੇ ਸਮਾਜਿਕ ਟਕਰਾਅ ਨੂੰ ਵੇਖਦਾ ਹੈ ਅਤੇ ਸਮਾਜਿਕ ਤਬਦੀਲੀ ਦਾ ਦਵੰਦਵਾਦੀ ਨਜ਼ਰੀਆ ਅਪਣਾਉਂਦੀ ਹੈ। ਮਾਰਕਸਵਾਦ ਸਮਾਜ ਨੂੰ ਸਮਝਣ ਤੇ ਬਦਲਣ ਲਈ ਉਸ ਵਿਧੀ ਦੀ ਵਰਤੋਂ ਕਰਦਾ ਹੈ, ਜਿਸ ਨੂੰ ਹੁਣ ਇਤਿਹਾਸਕ ਪਦਾਰਥਵਾਦ ਕਿਹਾ ਜਾਂਦਾ ਹੈ। ਇਹ ਜਮਾਤੀ ਸਮਾਜ ਅਤੇ ਖਾਸ ਕਰਕੇ ਸਰਮਾਏਦਾਰੀ ਦੇ ਵਿਕਾਸ ਦਾ ਵਿਸ਼ਲੇਸ਼ਣ ਅਤੇ ਆਲੋਚਨਾ ਕਰਦਾ ਹੈ ਅਤੇ ਆਰਥਿਕ, ਸਮਾਜਿਕ ਅਤੇ ਰਾਜਨੀਤਿਕ ਤਬਦੀਲੀ ਵਿੱਚ ਜਮਾਤੀ ਸੰਘਰਸ਼ ਦੀ ਭੂਮਿਕਾ ਤੇ ਜ਼ੋਰ ਦਿੰਦਾ ਹੈ। ਮਾਰਕਸਵਾਦੀ ਸਿਧਾਂਤ ਦੇ ਅਨੁਸਾਰ, ਪੂੰਜੀਵਾਦੀ ਸਮਾਜਾਂ ਵਿੱਚ, ਦੋ ਮੁੱਖ ਜਮਾਤਾਂ ਹੁੰਦੀਆਂ ਹਨ: ਇੱਕ ਦੱਬੀ-ਕੁਚਲੀ ਅਤੇ ਸ਼ੋਸ਼ਿਤ ਪ੍ਰੋਲੇਤਾਰੀ - ਮਾਲ ਅਤੇ ਸੇਵਾਵਾਂ ਦੇ ਨਿਰਮਾਣ ਵਿੱਚ ਲੱਗੀ ਮਜ਼ਦੂਰਾਂ ਦੀ ਸ਼੍ਰੇਣੀ ਅਤੇ ਦੂਜੀ ਬੁਰਜੂਆਜੀ, ਹਾਕਮ ਜਮਾਤ ਜੋ ਉਤਪਾਦਨ ਦੇ ਸਾਧਨ ਦੀ ਮਾਲਕ ਹੁੰਦੀ ਹੈ ਅਤੇ ਲਾਭ ਦੇ ਰੂਪ ਵਿੱਚ ਪ੍ਰੋਲੇਤਾਰੀ ਦੁਆਰਾ ਤਿਆਰ ਕੀਤੇ ਵਾਧੂ ਮੁੱਲ ਨੂੰ ਹੜੱਪ ਲੈਣ ਰਾਹੀਂ ਆਪਣੀ ਦੌਲਤ ਵਧਾਉਂਦੀ ਹੈ। ਇਨ੍ਹਾਂ ਦੋਨਾਂ ਸ਼੍ਰੇਣੀਆਂ ਦੇ ਪਦਾਰਥਕ ਹਿੱਤਾਂ ਦਰਮਿਆਨ ਟਕਰਾਅ ਦੇ ਕਾਰਨ ਜਮਾਤੀ ਟਕਰਾਅ ਪੈਦਾ ਹੁੰਦਾ ਹੈ। ਇਸ ਜਮਾਤੀ ਸੰਘਰਸ਼ ਜਿਸ ਨੂੰ ਆਮ ਤੌਰ 'ਤੇ ਸਮਾਜ ਦੀਆਂ ਉਤਪਾਦਕ ਤਾਕਤਾਂ ਵਲੋਂ ਉਤਪਾਦਨ ਦੇ ਸੰਬੰਧਾਂ ਦੇ ਵਿਰੁਧ ਵਿਦਰੋਹ ਦੇ ਤੌਰ ਤੇ ਦਰਸਾਇਆ ਜਾਂਦਾ ਹੈ, ਦੇ ਨਤੀਜੇ ਵਜੋਂ ਥੋੜ੍ਹੇ ਸਮੇਂ ਦੇ ਸੰਕਟ ਦਾ ਇੱਕ ਦੌਰ ਆਉਂਦਾ ਹੈ, ਜਦੋਂ ਪ੍ਰੋਲੇਤਾਰੀ ਦੀ ਚੇਤਨਾ (ਭਾਵੇਂ ਕਿ ਸ਼੍ਰੇਣੀ ਚੇਤਨਾ ਦੀਆਂ ਵੱਖੋ ਵੱਖ ਡਿਗਰੀਆਂ ਹੁੰਦੀਆਂ ਹਨ) ਵਿੱਚ ਤੀਬਰ ਹੋ ਰਹੀ ਕਿਰਤ ਦੀ ਅਲਹਿਦਗੀ ਨੂੰ ਪ੍ਰਬੰਧਿਤ ਕਰਨ ਲਈ ਬੁਰਜੂਆਜ਼ੀ ਨੂੰ ਸੰਘਰਸ਼ ਕਰਨਾ ਪੈਂਦਾ ਹੈ। ਡੂੰਘੇ ਸੰਕਟ ਦੇ ਦੌਰ ਵਿੱਚ, ਦੱਬੇ-ਕੁਚਲੇ ਲੋਕਾਂ ਦਾ ਵਿਰੋਧ ਦਾ ਨਤੀਜਾ ਇੱਕ ਪ੍ਰੋਲੇਤਾਰੀ ਇਨਕਲਾਬ ਹੋ ਸਕਦਾ ਹੈ। ਜੇ ਉਹ ਜਿੱਤ ਜਾਂਦਾ ਹੈ, ਤਾਂ ਇਹ ਉਤਪਾਦਨ ਦੇ ਸਾਧਨਾਂ ਦੀ ਸਮਾਜਿਕ ਮਾਲਕੀ ਤੇ ਅਧਾਰਤ ਇੱਕ ਸਮਾਜਿਕ-ਆਰਥਿਕ ਪ੍ਰਣਾਲੀ, ਸਮਾਜਵਾਦ ਦੀ ਸਥਾਪਨਾ ਵੱਲ ਅੱਗੇ ਵਧਦਾ ਹੈ, ਜਿਸ ਵਿੱਚ ਹਰੇਕ ਨੂੰ ਉਸਦੇ ਯੋਗਦਾਨ ਦੇ ਅਨੁਸਾਰ ਅਤੇ ਵਰਤੋਂ ਲਈ ਉਤਪਾਦਨ ਅਤੇ ਸਿੱਧਾ ਵਰਤੋਂ ਲਈ ਉਤਪਾਦਨ ਕੀਤਾ ਜਾਂਦਾ ਹੈ। ਕਿਉਂ ਜੋ ਉਤਪਾਦਨ-ਸ਼ਕਤੀਆਂ ਅੱਗੇ ਵਧਦੀਆਂ ਰਹਿੰਦੀਆਂ ਹਨ, ਮਾਰਕਸ ਨੇ ਅਨੁਮਾਨ ਲਗਾਇਆ ਕਿ ਸਮਾਜਵਾਦ ਆਖਰਕਾਰ ਇੱਕ ਕਮਿਊਨਿਸਟ ਸਮਾਜ ਵਿੱਚ ਤਬਦੀਲ ਹੋ ਜਾਵੇਗਾ, ਜੋ ਇੱਕ ਜਮਾਤ-ਰਹਿਤ, ਰਾਜ-ਰਹਿਤ, ਸਾਂਝ ਮਾਲਕੀ ਦੇ ਅਧਾਰ ਤੇ ਮਨੁੱਖੀ ਸਮਾਜ ਹੋਵੇਗਾ: "ਹਰੇਕ ਤੋਂ ਉਸਦੀ ਯੋਗਤਾ ਦੇ ਅਨੁਸਾਰ, ਹਰੇਕ ਨੂੰ ਉਸਦੀਆਂ ਜ਼ਰੂਰਤਾਂ ਅਨੁਸਾਰ। ਕਾਰਲ ਮਾਰਕਸ ਜਰਮਨ ਦੇ ਫਿਲਾਸ਼ਫਰ, ਅਰਥ-ਸ਼ਾਸ਼ਤਰੀ, ਸਮਾਜ ਵਿਗਿਆਨੀ ਇਤਿਹਾਸ ਦਾ ਪੱਤਰਕਾਰ ਅਤੇ ਸਮਾਜਿਕ ਇਨਕਲਾਬੀ ਸਨ। ਉਨ੍ਹਾਂ ਦਾ ਜਨਮ 5 ਮਈ 1818 ਈ. ਨੂੰ ਇੱਕ ਯਹੂਦੀ ਪਰਿਵਾਰ ਵਿੱਚ ਹੋਇਆ। ਉਹ ਬੋਨ ਯੂਨੀਵਰਸਿਟੀ ਅਤੇ ਜੇਨਾ ਯੂਨੀਵਰਸਿਟੀ ਵਿਚੋਂ ਪੜਦਿਆਂ ਹੀਗਲ ਦੇ ਦਰਸ਼ਨ ਤੋਂ ਬਹੁਤ ਪ੍ਰਭਾਵਿਤ ਹੋਇਆ। 1839-41 ਵਿੱਚ ਉਨ੍ਹਾਂ ਨੇ ਪ੍ਰਾਕ੍ਰਿਤਕ ਦਰਸ਼ਨ ਉੱਪਰ ਆਪਣਾ ਪੀਐੱਚ.ਡੀ. ਦਾ ਸ਼ੋਧ ਪ੍ਰਬੰਧ ਤਿਆਰ ਕੀਤਾ। ਮਾਰਕਸ ਉੱਪਰ ਇਸ ਗੱਲ ਦਾ ਅਸਰ ਸੀ ਕਿ ਉਸਦੇ ਪਿਤਾ ਨੇ ਇਸ ਕਰਕੇ ਯਹੂਦੀ ਧਰਮ ਨੂੰ ਛੱਡ ਕੇ ਇਸਾਈ ਮੱਤ ਨੂੰ ਅਪਨਾ ਲਿਆ ਸੀ ਤਾਂ ਕਿ ਉਹ ਉੱਚ ਵਰਗ ਵਿੱਚ ਸਵਿਕਾਰਿਆ ਜਾ ਸਕੇ। 1835 ਤੋਂ ਬਾਅਦ ਸਮੇਂ ਵਿੱਚ ਯੂਨੀਵਰਸਿਟੀ ਵਿੱਚ ਪੜਦਿਆਂ ਹੋਇਆ ਹੀ ਉਹ ਆਪਣੇ ਸਟੇਟ ਵਿਰੋਧੀ ਵਿਚਾਰਾਂ ਦਾ ਇਜ਼ਹਾਰ ਕਰਦਾ ਰਿਹਾ। ਯੂਨੀਵਰਸਿਟੀ ਵਿੱਚ ਸੱਜੇ ਪੱਖੀ ਅਤੇ ਖੱਬੇ ਪੱਖੀ ਦੋ ਧੜੇ ਬਣੇ ਹੋਏ ਸਨ। ਮਾਰਕਸ ਖੱਬੇ ਪੱਖੀਆਂ ਦਾ ਲੀਡਰ ਸੀ। ਹੁਣ ਉਸਨੂੰ ਸਮਝ ਆ ਗਈ ਸੀ ਕਿ ਗਰੀਬੀ ਬੁਰਜ਼ੁਆ ਜਮਾਤ ਵੱਲੋਂ ਪੈਦਾ ਕੀਤੀ ਹੋਈ ਸਥਿਤੀ ਹੀ ਹੈ। ਮਾਰਕਸਵਾਦ ਸਮਾਜ ਨੂੰ ਸਮਝਣ ਤੇ ਬਦਲਣ ਲਈ ਉਸ ਵਿਧੀ ਦੀ ਵਰਤੋਂ ਕਰਦਾ ਹੈ, ਜਿਸ ਨੂੰ ਹੁਣ ਇਤਿਹਾਸਕ ਪਦਾਰਥਵਾਦ ਕਿਹਾ ਜਾਂਦਾ ਹੈ। ਇਹ ਜਮਾਤੀ ਸਮਾਜ ਅਤੇ ਖਾਸ ਕਰਕੇ ਸਰਮਾਏਦਾਰੀ ਦੇ ਵਿਕਾਸ ਦਾ ਵਿਸ਼ਲੇਸ਼ਣ ਅਤੇ ਆਲੋਚਨਾ ਕਰਦਾ ਹੈ ਅਤੇ ਆਰਥਿਕ, ਸਮਾਜਿਕ ਅਤੇ ਰਾਜਨੀਤਿਕ ਤਬਦੀਲੀ ਵਿੱਚ ਜਮਾਤੀ ਸੰਘਰਸ਼ ਦੀ ਭੂਮਿਕਾ ਤੇ ਜ਼ੋਰ ਦਿੰਦਾ ਹੈ। ਮਾਰਕਸਵਾਦੀ ਸਿਧਾਂਤ ਦੇ ਅਨੁਸਾਰ, ਪੂੰਜੀਵਾਦੀ ਸਮਾਜਾਂ ਵਿੱਚ, ਦੋ ਮੁੱਖ ਜਮਾਤਾਂ ਹੁੰਦੀਆਂ ਹਨ: ਇੱਕ ਦੱਬੀ-ਕੁਚਲੀ ਅਤੇ ਸ਼ੋਸ਼ਿਤ ਪ੍ਰੋਲੇਤਾਰੀ - ਮਾਲ ਅਤੇ ਸੇਵਾਵਾਂ ਦੇ ਨਿਰਮਾਣ ਵਿੱਚ ਲੱਗੀ ਮਜ਼ਦੂਰਾਂ ਦੀ ਸ਼੍ਰੇਣੀ ਅਤੇ ਦੂਜੀ ਬੁਰਜੂਆਜੀ, ਹਾਕਮ ਜਮਾਤ ਜੋ ਉਤਪਾਦਨ ਦੇ ਸਾਧਨ ਦੀ ਮਾਲਕ ਹੁੰਦੀ ਹੈ ਅਤੇ ਲਾਭ ਦੇ ਰੂਪ ਵਿੱਚ ਪ੍ਰੋਲੇਤਾਰੀ ਦੁਆਰਾ ਤਿਆਰ ਕੀਤੇ ਵਾਧੂ ਮੁੱਲ ਨੂੰ ਹੜੱਪ ਲੈਣ ਰਾਹੀਂ ਆਪਣੀ ਦੌਲਤ ਵਧਾਉਂਦੀ ਹੈ। ਇਨ੍ਹਾਂ ਦੋਨਾਂ ਸ਼੍ਰੇਣੀਆਂ ਦੇ ਪਦਾਰਥਕ ਹਿੱਤਾਂ ਦਰਮਿਆਨ ਟਕਰਾਅ ਦੇ ਕਾਰਨ ਜਮਾਤੀ ਟਕਰਾਅ ਪੈਦਾ ਹੁੰਦਾ ਹੈ। ਮਾਰਕਸਵਾਦ ਬਹੁਤ ਸਾਰੀਆਂ ਵੱਖ ਵੱਖ ਸ਼ਾਖਾਵਾਂ ਅਤੇ ਵਿਚਾਰਧਾਰਾਵਾਂ ਵਿੱਚ ਵਿਕਸਤ ਹੋਇਆ ਹੈ, ਨਤੀਜੇ ਵਜੋਂ ਹੁਣ ਮਾਰਕਸਵਾਦੀ ਸਿਧਾਂਤ ਦਾ ਕੋਈ ਇੱਕ ਨਿਸਚਿਤ ਸਿਧਾਂਤ ਨਹੀਂ ਹੈ। 1842 ਦੇ ਆਸਪਾਸ ‘ਰਲਿਸ ਸਮਾਚਾਰ’ ਨਾਂ ਦੀ ਪੱਤ੍ਰਿਕਾ ਵਿੱਚੋਂ ਸਤਾ ਨੂੰ ਵੰਗਾਰਦੇ ਹੋਏ ਲੇਖ ਲਿਖਦਾ ਹੋਇਆ ਇਸਦਾ ਸੰਪਾਦਕ ਬਣਿਆ। ਇਸ ਪੱਤ੍ਰਿਕਾ ਰਾਹੀਂ ਹੀ ਫਰੈਂਡਿਕ ਏਂਗਲਜ਼ ਉਸਦੀਆਂ ਲਿਖਤਾਂ ਤੋਂ ਪ੍ਰਭਾਵਿਤ ਹੋਇਆ। ਕਾਰਲ ਮਾਰਕਸ ਵਿਆਹ ਤੋਂ ਬਾਅਦ ਪੈਰਿਸ ਪਹੁੰਚ ਗਿਆ। ਜਿੱਥੇ ਉਸਨੂੰ ਬੁਰਜ਼ੁਆ ਜਮਾਤ ਦੇ ਕਰੂਪ ਚਿਹਰੇ ਦੇ ਦਰਸ਼ਨ ਹੋਏ। ਇੱਥੇ ਹੀ ਉਸਦੀ ਏਂਗਲਜ਼ ਨਾਲ ਮੁਲਾਕਾਤ ਹੁੰਦੀ ਹੈ ਅਤੇ ਇਕੱਠੇ ਹੀ ਕੰਮ ਕਰਨ ਲਈ ਸਹਿਮਤ ਹੋ ਜਾਂਦੇ ਹਨ। “ਉਨ੍ਹਾਂ ਦੋਹਾਂ ਦਾ ਨਿਸ਼ਾਨਾ ਸਮਾਜਵਾਦੀ ਵਿਚਾਰਧਾਰਾ ਨੂੰ ਵਿਗਿਆਨਿਕ ਪੱਧਰ ਉੱਪਰ ਖੜ੍ਹਾ ਕਰਨਾ ਅਤੇ ਮਜ਼ਦੂਰ ਵਰਗ ਨੂੰ ਵਿਚਾਰਧਾਰਕ ਸੰਦਾਂ ਨਾਲ ਲੈਸ ਕਰਕੇ ਉਨ੍ਹਾਂ ਨੂੰ ਆਪਣੀ ਮੁਕਤੀ ਦੇ ਘੋਲ ਲਈ ਤਿਆਰ ਕਰਨਾ ਸੀ।”1 ਮਾਰਕਸ ਇਸ ਨਤੀਜੇ ਉੱਤੇ ਪਹੁੰਚਿਆ ਕਿ ਆਰਥਿਕ ਸੰਰਚਨਾ ਦੀ ਸਮਾਜਕ ਵਰਤਾਰੇ ਅਤੇ ਮਨੁੱਖੀ ਰਿਸ਼ਤਿਆਂ ਨੂੰ ਨਿਰਧਾਰਿਤ ਕਰਦੀ ਹੈ। ਜਿੱਥੇ ਮਾਰਕਸ ਅਤੇ ਏਂਗਲਜ਼ ਨਾਲ ਰਲ ਕੇ “ਕਮਿਊਨਿਸਟ ਮੈਨੀਫੈਸਟੋ” ਤਿਆਰ ਕੀਤਾ। ਮਾਰਕਸਵਾਦੀ ਦਰਸ਼ਨ ਕਾਰਲ ਮਾਰਕਸ ਅਤੇ ਫਰੈਡਿਕ ਏਂਗਲਜ ਯਤਨਾਂ ਸਦਕਾ ਹੀ ਹੋਂਦ ਵਿੱਚ ਆਇਆ ਸੀ। ਇਹ ਦੋਵੇਂ ਵਿਦਵਾਨ ਪ੍ਰੋਲੋਤਾਰੀ ਜਮਾਤ ਜਾਂ ਕਹਿ ਲਉ ਮਜ਼ਦੂਰ ਅਤੇ ਕਾਮਿਆਂ ਵਿੱਚ ਖੜ੍ਹ ਕੇ ਬੁਰਜ਼ੁਆ ਜਮਾਤ ਦੇ ਲੁੱਟ-ਖਸੁੱਟ ਵਾਲੇ ਨਿਜ਼ਾਮ ਦਾ ਵਿਰੋਧ ਕਰਦੇ ਸਨ। ਇਹਨਾਂ ਦੋਹਾਂ ਵਿਦਵਾਨਾਂ ਦੀਆਂ ਕੋਸ਼ਿਸ਼ਾਂ ਸਦਕਾ ਹੀ ਇਹ ਦਰਸ਼ਨ ਆਪਣੇ ਸੰਘਰਸ਼ਾਂ ਅਤੇ ਸਿਰਜਨਾਤਮਕ ਕਾਰਨਾਮੇ ਕਰਕੇ ਸੰਸਾਰ ਪੱਧਰ 'ਤੇ ਜਾਣਿਆ ਜਾਣ ਲੱਗਾ ਅਤੇ ਇੱਕ ਤਰ੍ਹਾਂ ਨਾਲ ਸਰਵ-ਵਿਆਪਕਤਾ ਦੀ ਪਹੁੰਚ ਕਰਕੇ ਇੱਕ ਇਨਕਲਾਬੀ ਸਿਧਾਂਤ ਵਜੋਂ ਸਰਬ-ਪ੍ਰਵਾਨਤਾ ਦਾ ਦਰਜਾ ਹਾਸਿਲ ਕਰ ਗਿਆ। ਇਸ ਵਾਦ ਦਾ ਸੰਬੰਧ ਸਮਾਜਿਕ ਵਿਕਾਸ ਵਿੱਚੋਂ ਇਤਿਹਾਸਿਕ ਪਦਾਰਥਵਾਦ ਦੀ ਭੂਮਿਕਾ ਦੀ ਨਿਸ਼ਾਨਦੇਹੀ ਕਰਨ ਨਾਲ ਹੈ। ਇਹ ਸਿਧਾਂਤ ਇਹ ਵਿਚਾਰ ਦਿੰਦਾ ਹੈ ਕਿ ਸਮਾਜ ਵਿੱਚ ਵਾਧੂ ਉਤਪਾਦਨ ਦੇਣ ਦੇ ਸਿੱਟੇ ਵਜੋਂ ਸਮਾਜ ਵਿੱਚ ਸਰਮਾਏ ਦੀ ਕਾਣੀਵੰਡ ਹੋ ਗਈ ਅਤੇ ਸਮਾਜ ਜਮਾਤਾਂ ਵਿੱਚ ਵੰਡਿਆ ਗਿਆ। ਕੁਝ ਲੋਕਾਂ ਵੱਲੋਂ ਉਪਜ ਦੇ ਸੋਮਿਆਂ ਨੂੰ ਆਪਣੇ ਨਿੱਜੀ ਕਬਜ਼ੇ ਵਿੱਚ ਲੈ ਲੈਣ ਕਰਕੇ ਜਮਾਤਾਂ ਵਿੱਚ ਟਕਰਾਅ ਵਾਲੀ ਸਥਿਤੀ ਪੈਦਾ ਹੋ ਗਈ। ਜਮਾਤਾਂ ਵਿੱਚੋਂ ਆਪਣਾ-ਆਪਸੀ ਵਿਰੋਧ ਪੈਦਾ ਹੋ ਗਿਆ ਜਿਹੜਾ ਕਿ ਇੱਕ ਤਿੱਖੇ ਟਕਰਾਅ ਦਾ ਰੂਪ ਧਾਰਨ ਕਰ ਗਿਆ। ਕਾਬਜ਼ ਧਿਰ ਵੱਲੋਂ ਆਦਰਸ਼ਵਾਦ ਅਤੇ ਹੋਰ ਧਾਰਮਿਕ ਮਾਨਤਾਵਾਂ ਦੀ ਦੁਹਾਈ ਪਾਈ ਜਾਂਦੀ ਹੈ। ਪ੍ਰੰਤੂ ਅਤੇ ਫਿਰ ਵੀ ਇਸਦੇ ਵਿਰੋਧ ਵਿੱਚ ਪ੍ਰਗਤੀਵਾਦੀ ਅਤੇ ਯਥਾਰਥਵਾਦੀ ਵਿਚਾਰਧਾਰਾ ਨੇ ਲੁੱਟੀ ਜਾ ਰਹੀ ਸ਼੍ਰੇਣੀ ਦੇ ਨਾਲ ਖੜ੍ਹੇ ਹੋ ਕਿ ਸਮਾਜਿਕ ਇਨਸਾਫ਼ ਦਾ ਨਾਹਰਾ ਮਾਰਿਆ ਤਾਂ ਇਸ ਸਿਧਾਂਤ ਨੇ ਇੱਕ ਵਿਸ਼ਵ-ਵਿਆਪੀ ਲੋੜ ਅਤੇ ਇਨਕਲਾਬ ਦਾ ਰਾਹ ਖੋਲ੍ਹ ਦਿੱਤਾ। ਮਾਰਕਸਵਾਦ ਸਮਾਜ ਦੇ ਅਧਿਐਨ ਦੀ ਉਹ ਜੁਗਤ ਹੈ ਜਿਹੜੀ ਜਮਾਤੀ ਸੰਬੰਧਾਂ ਅਤੇ ਆਪਸੀ ਵਿਰੋਧਾਂ, ਇਤਿਹਾਸਕ ਵਿਕਾਸ ਵਿੱਚ ਪਦਾਰਥਕ ਵਿਆਖਿਆ ਨੂੰ ਆਧਾਰ ਬਣਾ ਕੇ ਸਮਾਜਿਕ ਬਦਲਾਅ ਨੂੰ ਵਿਰੋਧ ਵਿਕਾਸ ਦੇ ਨੁਕਤੇ ਤੋਂ ਵਿਸ਼ਲੇਸ਼ਣ ਕਰਦੀ ਹੈ। ਮਾਰਕਸੀ ਵਿਧੀ ਪੂੰਜੀਵਾਦ ਦੇ ਵਿਕਾਸ ਬਾਰੇ ਆਰਥਿਕ ਅਤੇ ਸਮਾਜਿਕ ਰਾਜਨੀਤਿਕ ਸੰਬੰਧਾਂ ਨੂੰ ਦਰਸਾਉਂਦੀ ਹੈ। ਇਹ ਜੁਗਤ ਕਿਸੇ ਵੀ ਸਮਾਜ ਵਿੱਚੋਂ ਆਰਥਿਕ ਪ੍ਰਬੰਧ ਦੀ ਤਬਦੀਲੀ ਵਿਚੋਂ ਜਮਾਤੀ ਸੰਘਰਸ਼ ਦੀ ਭੂਮਿਕਾ ਨੂੰ ਸਮਝਾਉਂਦੀ ਹੈ। ਅੰਗਰੇਜ਼ੀ ਸਾਹਿਤ ਆਲੋਚਨਾ ਅਤੇ ਸੱਭਿਆਚਾਰਕ ਸਿਧਾਂਤਕਾਰ ਟੈਰੀ ਈਗਲਟਨ ਮਾਰਕਸਵਾਦੀ ਆਲੋਚਨਾ ਨੂੰ ਇਸ ਤਰ੍ਹਾਂ ਪ੍ਰਭਾਸ਼ਿਤ ਕਰਦੇ ਹਨ: “ਮਾਰਕਸਵਾਦੀ ਆਲੋਚਨਾ ਕੇਵਲ ਸਾਹਿਤ ਦੀ ਸਮਾਜਿਕਤਾ ਹੀ ਨਹੀਂ ਇਹ ਉਨ੍ਹਾਂ ਸਰੋਕਾਰਾਂ ਨਾਲ ਵੀ ਸੰਬੰਧ ਰੱਖਦੀ ਹੈ ਕਿ ਨਾਵਲਾਂ ਨੂੰ ਕਿਵੇਂ ਪ੍ਰਕਾਸ਼ਿਤ ਕਰਵਾਇਆ ਜਾਂਦਾ ਹੈ ਅਤੇ ਉਹ ਮਜ਼ਦੂਰ ਜਮਾਤ ਦੀ ਪੇਸ਼ਕਾਰੀ ਕਿਵੇਂ ਕਰਦੇ ਹਨ। ਇਸਦਾ ਨਿਸ਼ਾਨਾ ਸਾਹਿਤ ਕਾਰਜ ਨੂੰ ਭਰਪੂਰਤਾ ਨਾਲ ਵਿਖਿਆਉਣਾ ਹੈ। ਇਸ ਦਾ ਅਰਥ ਉਸਦੀ ਸ਼ੈਲੀ ਅਰਥਾਂ ਅਤੇ ਰੂਪਾਂ ਦੀ ਸੰਵੇਦਨਸ਼ੀਲਤਾ ਵੱਲ ਧਿਆਨ ਦੇਣਾ ਹੈ। 19ਵੀਂ ਸਦੀ ਵਿੱਚ ਮਾਰਕਸਵਾਦੀਆਂ ਅਤੇ ਅਰਾਜਕਤਾਵਾਦੀਆਂ ਵਿੱਚ ਸਮਾਜਵਾਦੀ ਰਾਜ ਨੂੰ ਲੈ ਕੇ ਗੰਭੀਰ ਬਹਿਸ਼ਾਂ ਹੁੰਦੀਆਂ ਰਹੀਆਂ ਹਨ। ਮਾਰਕਸਵਾਦੀ ਰਾਜ ਨੂੰ ਖ਼ਤਮ ਕਰਨ ਦੇ ਸਮਰਥਕ ਹੁੰਦੇ ਹੋਏ ਵੀ ਪਹਿਲਾਂ ਮਜ਼ਦੂਰਾਂ ਦੇ ਰਾਜ ਨੂੰ ਸਥਾਪਿਤ ਕਰਨਾ ਪੈਂਦਾ ਸੀ। ਬਕੂਨਿਨ ਨੇ ਸਮਾਜਵਾਦੀ ਰਾਜ ਨੂੰ ਇੱਕ ਫੌਜੀ ਬੈਰਕ ਦਾ ਨਾਂ ਦਿੱਤਾ। ਜਿਸ ਵਿੱਚ ਲੋਕ ਨਗਾਰੇ ਦੀ ਚੋਟ ਨਾਲ ਸੌਣ ਗਏ, ਜਾਗਣਗੇ ਅਤੇ ਕੰਮ ਕਰਨਗੇ। ਇਹ ਇਕੋ ਅਜਿਹਾ ਰਾਜ ਹੋਵੇਗਾ, ਜਿਸ ਵਿੱਚ ਚਲਾਕ ਅਤੇ ਸ਼ਾਤਰ ਲੋਕ ਸਰਕਾਰੀ ਸਹੂਲਤਾਂ ਮਾਨਣਗੇ। ਜਦੋਂ ਸੰਸਾਰ ਪੱਧਰ ਉੱਪਰ ਜਾਗੀਰਦਾਰੀ ਪ੍ਰਬੰਧ ਤੇ ਖਾਤਮੇ ਤੋਂ ਬਾਅਦ ਪੂੰਜੀਵਾਦੀ ਪ੍ਰਬੰਧ ਸਥਾਪਿਤ ਹੋ ਗਿਆ ਤਾਂ ਯੂਰਪੀ ਮੁਲਕਾਂ ਵਿੱਚ ਇਹ ਸੰਘਰਸ਼ ਵਧੇਰੇ ਸਪਸ਼ਟ ਅਤੇ ਸਮਝਣਯੋਗ ਹੋ ਗਿਆ ਕਿਉਂਕਿ ਬੁਰਜ਼ੁਆ ਜਾਂ ਪੂੰਜੀਪਤੀ ਅਤੇ ਪ੍ਰੋਲੋਤਾਰੀ ਜਾਂ ਮਜ਼ਦੂਰ ਜਮਾਤ ਦੀ ਵੰਡ ਭਲੀਭਾਂਤ ਸਮਝ ਆਉਣ ਲੱਗੀ ਅਤੇ ਜਮਾਤ ਰਹਿਤ ਸਮਾਜ ਦੀ ਲੋੜ ਦੀ ਮਹੱਤਤਾ ਵੀ ਲੋਕਾਂ ਦੀ ਸਮਝ ਵਿੱਚ ਆਉਣੀ ਸ਼ੁਰੂ ਹੋ ਗਈ। ਜਿਹੜੀ ਸਮਝ ਕੇ ਮਾਰਕਸ ਨੇ ਲੋਕਾਂ ਅੱਗੇ ਪੇਸ਼ ਕੀਤੀ ਸੀ ਕਿ ਸਮਾਜਕ ਵਰਤਾਰਾ ਕਾਰਜਸ਼ੀਲ ਕਿਵੇਂ ਹੈ ਅਤੇ ਇਸਨੂੰ ਜਮਾਤ ਰਹਿਤ ਸਮਾਜ ਵਿੱਚ ਬਦਲਿਆ ਕਿਵੇਂ ਜਾ ਸਕਦਾ ਹੈ। ਮਾਰਕਸ ਦੇ ਵਿਚਾਰ ਵਿੱਚ ਪੂੰਜੀਵਾਦ ਨਾ ਸਹਿ ਸਕਣਯੋਗ ਆਰਥਿਕ ਵਰਤਾਰਾ ਹੈ। ਇਸ ਲਈ ਇਸ ਤੋਂ ਛੁਟਕਾਰਾ ਪਾਉਣਾ ਲਾਜ਼ਮੀ ਹੈ। ਇਸ ਤੋਂ ਕਮਿਊਨਿਸਟ ਸਮਾਜ ਦੇ ਹਥਿਆਰਬੰਦ ਇਨਕਲਾਬ ਰਾਹੀਂ ਹੀ ਮੁਕਤੀ ਮਿਲ ਸਕਦੀ ਹੈ। ਮਾਰਕਸ ਅਤੇ ਏਂਗਲਜ਼ ਆਈ ਲੈਨਿਨ ਦਾ ਹੈ। ਉਸਦੀਆਂ ਗਤੀਵਿਧੀਆਂ ਅਤੇ ਖੋਜਾਂ ਨੇ ਨਾ ਕੇਵਲ ਮਾਰਕਸਵਾਦ ਨੂੰ ਵਿਵਹਾਰਿਕਕ ਅਤੇ ਸਿਧਾਂਤਿਕ ਪੱਧਰ ਉੱਪਰ ਅਮੀਰ ਹੀ ਕੀਤਾ। ਸਗੋਂ ਉਸਨੂੰ ਰਾਜਨੀਤਿਕ ਪੱਧਰ ਉੱਪਰ ਪਰਖ ਕੇ ਵੀ ਵੇਖਿਆ ਅਤੇ ਰੂਸੀ ਇਨਕਲਾਬ ਦੀ ਮਿਸਾਲ ਸਾਡੇ ਸਾਹਮਣੇ ਹੈ। ਦੂਜੀ ਸੰਸਾਰ ਜੰਗ ਤੋਂ ਬਾਅਦ ਮਾਰਕਸਵਾਦ ਵਿੱਚ ਵੀ ਤਬਦੀਲੀਆਂ ਆਈਆਂ ਹਨ। ਇਹ ਤਬਦੀਲੀਆਂ ਆਧੁਨਿਕ ਦਰਸ਼ਨ ਸ਼ਾਸਤਰੀਆਂ ਜਿਵੇਂ ਐਡਮੰਡ ਹਰਸਲ, ਮਾਰਵਿਨ ਹੈਡਗਰ ਅਤੇ ਸਿਗਮਨ ਫਰਾਇਡ ਅਤੇ ਹੋਰ ਵਿਦਵਾਨਾਂ ਦੀਆਂ ਖੋਜਾਂ ਅਤੇ ਵਿਚਾਰਾਂ ਦੇ ਪ੍ਰਭਾਵ ਨਾਲ ਆਈਆਂ। ਮਾਰਕਸਵਾਦ ਦੀਆਂ ਜੜ੍ਹਾਂ ਉਸ ਤੋਂ ਪਹਿਲਾਂ ਹੋਏ ਫਿਲਾਸਫ਼ਰਾਂ ਅਤੇ ਅਰਥ-ਸ਼ਾਸਤਰੀਆਂ ਦੀ ਵਿਚਾਰਧਾਰਾ ਅਤੇ ਫਲਸਫੇ ਵਿੱਚ ਹਨ। ਇਨ੍ਹਾਂ ਡੇਵਿਡ ਹੀਗਲ, ਜੋਹਨ ਫਿੱਚ, ਈਮਾਨੂਏਲ ਕਾਂਤ, ਐਡਮ ਸਮਿਥ, ਡੇਵਿਡ ਰਿਕਾਰਡੋ ਅਤੇ ਜੋਹਨ ਸਟੂਆਰਟ ਮਿਲ ਸ਼ਾਮਿਲ ਹਨ। ਮਾਰਕਸ ਨੇ ਇਹਨਾਂ ਦੇ ਵਿਚਾਰਾਂ ਨੂੰ ਸਮਝਿਆ ਹੀ ਨਹੀਂ, ਸਗੋਂ ਇਹਨਾਂ ਨੂੰ ਇਤਿਹਾਸਕ, ਸਮਾਜਿਕ, ਰਾਜਨੀਤਿਕ ਅਤੇ ਅਰਥ-ਸ਼ਾਸਤਰੀਆਂ ਨੂੰ ਯਥਾਰਥ ਨਾਲ ਜੋੜਿਆ। ਇਸਨੂੰ ਉਹ ਇਤਿਹਾਸਕ ਪਦਾਰਥਵਾਦ ਦਾ ਨਾਮ ਦੇਂਦਾ ਹੈ। ਬਿਆਨ ਉੱਪਰ ਅਸੀਂ ਬਿਆਨ ਕਰ ਆਏ ਕਿ ਮਾਰਕਸ ਦਾ ਸਮਾਂ 19ਵੀਂ ਸਦੀ ਦਾ ਹੈ। ਜਿਸ ਸਮੇਂ ਉਦਯੋਗਿਕ ਕ੍ਰਾਂਤੀ ਫੈਲ ਰਹੀ ਸੀ। ਵੱਖ-ਵੱਖ ਤਰੀਕਿਆਂ ਨਾਲ ਮਜ਼ਦੂਰਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਸੀ ਅਤੇ ਸਮਾਜ ਵਿੱਚ ਆਰਥਿਕ ਅਸਮਾਨਤਾ ਫੈਲੀ ਹੋਈ ਸੀ ਕਾਰਲ ਮਾਰਕਸ ਵਰਤਮਾਨ ਸਮੇਂ ਦੀ ਸਮਾਜਿਕ ਹਾਲਤ ਨੂੰ ਸਮਝਣਾ ਚਾਹੁੰਦੇ ਸਨ ਕਿਉਂਕਿ ਉਹ ਸਮਾਜ ਨੂੰ ਬਦਲਣਾ ਚਾਹੁੰਦੇ ਸਨ। ਉਹਨਾਂ ਦਾ ਵਿਚਾਰ ਸੀ ਕਿ ਕਿਸੇ ਵੀ ਤਰੀਕੇ ਪੂੰਜੀਵਾਦ ਨੂੰ ਖ਼ਤਮ ਕੀਤਾ ਜਾਣਾ ਚਾਹੀਦਾ ਹੈ। ਭਾਵ ਉਹ ਵਰਤਮਾਨ ਸਮੇਂ ਨੂੰ ਬਿਲਕੁਲ ਬਦਲ ਦੇਣਾ ਚਾਹੁੰਦੇ ਸਨ। ਇਸ ਲਈ ਉਨ੍ਹਾਂ ਨੂੰ ਸਮਕਾਲੀ ਸਮਾਜ ਵੀ ਬਣਤਰ ਸੰਬੰਧੀ ਸੰਪੂਰਨ ਗਿਆਨ ਹੋਣਾ ਲਾਜ਼ਮੀ ਸੀ। ਉਨ੍ਹਾਂ ਨੇ ਸੋਚਿਆ ਕਿ ਵਰਤਮਾਨ ਅਤੇ ਭੂਤਕਾਲ ਨੂੰ ਸਮਝਕੇ ਹੀ ਅਸੀਂ ਭਵਿੱਖ ਦੀਆਂ ਸੰਭਾਵਨਾਵਾਂ ਸੰਬੰਧੀ ਕੁਝ ਆਖ ਸਕਦੇ ਹਾਂ। ਮਾਰਕਸਵਾਦੀ ਦਰਸ਼ਨ ਨੂੰ ਸਮਝਣ ਲਈ ਡਾ.
ਪੰਜਾਬੀ ਵਿਆਹ ਦੇ ਰਸਮ-ਰਿਵਾਜ਼ ਸ਼ਗਨ ਪੁਆਉਣ ਵਾਲੀ ਕੁੜੀ ਲਈ ਲਾਲ ਪਰਾਂਦੀ ਕਿਸ ਚੀਜ਼ ਦੀ ਨਿਸ਼ਾਨੀ ਮੰਨੀ ਜਾਂਦੀ ਹੈ ਅਰੰਭ ਤੋਂ ਅਖ਼ੀਰ ਦੇ ਕ੍ਰਮ ਅਨੁਸਾਰ: ਰੋਕਾ: ਧੀ/ਪੁੱਤ ਲਈ ਵਰ/ਕੰਨਿਆ ਤਲਾਸ਼ ਕਰਦਿਆਂ ਜਦੋਂ ਸਭ ਕੁਝ ਦੇਖ-ਭਾਲ਼ ਕੇ ਆਪਣੀ ਮਰਜ਼ੀ ਦੇ ਮੇਚ ਦਾ ਰਿਸ਼ਤਾ ਲੱਭ ਜਾਂਦਾ ਹੈ ਤਾਂ ਕੋਈ ਦਿਨ, ਸਮਾਂ, ਸਥਾਨ ਮਿਥ ਕੇ ਕੁੜੀ-ਮੁੰਡੇ ਦੀ ਦੇਖ-ਦਿਖਾਈ ਤੇ ਆਪਸ ਵਿੱਚ ਗੱਲ-ਬਾਤ ਹੁੰਦੀ ਹੈ। ਜਦੋਂ ਦੋਵੇਂ ਪੱਖ ਇਸ ਸ਼ਾਦੀ ਲਈ ਸਹਿਮਤ ਹੋ ਜਾਂਦੇ ਹਨ ਤਾਂ ਕੁੜੀ ਵਾਲ਼ਿਆਂ ਵੱਲੋਂ ਮੁੰਡੇ ਦੇ ਹੱਥ ਉੱਤੇ ਜਾਂ ਝੋਲ਼ੀ ਵਿੱਚ ਤੇ ਮੁੰਡੇ ਵਾਲ਼ਿਆਂ ਵੱਲੋਂ ਕੁੜੀ ਦੇ ਹੱਥ ਉੱਤੇ ਜਾਂ ਝੋਲ਼ੀ ਵਿੱਚ ਸ਼ਗਨ ਦੇ ਰੁਪਏ ਰੱਖੇ ਜਾਂਦੇ ਹਨ ਤੇ ਉਹਨਾਂ ਦਾ ਮੂੰਹ ਮਿੱਠਾ ਕਰਵਾਇਆ ਜਾਂਦਾ ਹੈ। ਫਿਰ ਸਾਰਿਆਂ ਨੂੰ ਹੀ ਵਧਾਈਆਂ ਦੇ ਨਾਲ਼ ਨਾਲ਼ ਮਿਠਾਈ ਵਰਤਾਈ ਜਾਂਦੀ ਹੈ। ਜੇ ਇਹ ਮਿਲਣੀ ਕਿਸੇ ਹੋਟਲ ਜਾਂ ਗੁਰਦੁਆਰੇ/ਮੰਦਿਰ ਆਦਿ ਵਿੱਚ ਹੋਵੇ ਤਾਂ ਓਥੋਂ ਹੀ ਖੰਡ, ਪਤਾਸੇ ਜਾਂ ਪ੍ਰਸ਼ਾਦ ਲੈ ਕੇ ਮੂੰਹ ਮਿੱਠਾ ਕਰ ਲਿਆ ਜਾਂਦਾ ਹੈ। ਇਸ ਦੇ ਨਾਲ਼ ਹੀ ਵਰ/ਕੰਨਿਆ ਲਈ ਤਲਾਸ਼, ਭਟਕਣ, ਭੱਜ-ਦੌੜ ਖ਼ਤਮ ਹੋ ਜਾਂਦੀ ਹੈ, ਰਿਸ਼ਤਾ ਰੋਕ ਲਿਆ ਜਾਂਦਾ ਹੈ ਤੇ ਸਾਰੇ ਅੰਤਾਂ ਦੀ ਰਾਹਤ ਅਤੇ ਸ਼ਾਂਤੀ ਮਹਿਸੂਸ ਕਰਦੇ ਹਨ। ਜਿੱਥੇ ਮਾਪਿਆਂ ਦੀ ਰਜ਼ਾਮੰਦੀ ਨਾਲ਼ ਪ੍ਰੀਤ-ਵਿਆਹ ਹੁੰਦੇ ਹਨ, ਓਥੇ ਵੀ ਰਿਵਾਜ਼ਨ ਇਹ ਰਸਮ ਨਿਭਾ ਹੀ ਲਈ ਜਾਂਦੀ ਹੈ। ਹਿੰਦੂ-ਪਰਿਵਾਰਾਂ ਵਿੱਚ ਪਹਿਲਾਂ ਦੋਵਾਂ ਦੇ ਟੇਵੇ ਜਾਂਚ ਕੇ ਗੁਣ ਮਿਲ਼ਾਏ ਜਾਂਦੇ ਹਨ, ਮੰਗਲੀਕ, ਨਾ-ਮੰਗਲੀਕ ਬਾਰੇ ਪਤਾ ਕੀਤਾ ਜਾਂਦਾ ਹੈ ਤੇ ਉਸ ਅਨੁਸਾਰ ਹੀ ਸ਼ਾਦੀ ਲਈ ਸਹਿਮਤੀ ਦਿੱਤੀ ਜਾਂਦੀ ਹੈ। ਠਾਕਾ: ਇਹ ਰਸਮ ‘ਰੋਕੇ’ ਉੱਤੇ ਪੱਕੀ ਮੋਹਰ ਲਾਉਣ ਵਾਂਗ ਹੀ ਹੈ। ਲੜਕੇ ਦੇ ਸਾਕ-ਸਬੰਧੀ ਲੜਕੀ ਵਾਲ਼ਿਆਂ ਦੇ ਘਰ ਜਾਂਦੇ ਹਨ, ਕਈ ਵਾਰ ਇਸ ਦੇ ਉਲਟ ਵੀ ਹੁੰਦਾ ਹੈ। ਲੜਕੀ ਦੀ ਮਾਂ ਲੜਕੇ ਵਾਲ਼ਿਆਂ ਨੂੰ ਬਦਾਮਾਂ-ਛੁਹਾਰਿਆਂ ਵਾਲ਼ਾ ਦੁੱਧ ਪੇਸ਼ ਕਰਦੀ ਹੈ, ਚਾਹ-ਪਾਣੀ, ਪ੍ਰਸ਼ਾਦੇ ਨਾਲ਼ ਆਓ-ਭਗਤ ਕਰਦੀ ਹੈ। ਲੜਕੇ ਦਾ ਲੱਡੂਆਂ ਜਾਂ ਬਰਫ਼ੀ ਨਾਲ਼ ਮੂੰਹ ਮਿੱਠਾ ਕਰਵਾ ਕੇ ਉਹਨੂੰ ਸ਼ਗਨ ਦੇ ਤੌਰ ’ਤੇ ਚਾਂਦੀ ਦਾ ਰੁਪਈਆ, ਕੁਝ ਹੋਰ ਨਕਦੀ, ਕੱਪੜੇ ਆਦਿ ਦਿੱਤੇ ਜਾਂਦੇ ਹਨ। ਲੜਕੇ ਦੇ ਬਾਕੀ ਰਿਸ਼ਤੇਦਾਰਾਂ ਨੂੰ ਵੀ ਕੱਪੜੇ, ਰੁਪਏ, ਮਿਠਾਈ ਦੇ ਡੱਬੇ ਦਿੱਤੇ ਜਾਂਦੇ ਹਨ। ਲੜਕੇ ਵਾਲ਼ੇ ਵੀ ਲੜਕੀ ਨੂੰ ਸ਼ਗਨ ਵਜੋਂ ਰੁਪਏ ਜਾਂ ਕੋਈ ਤੋਹਫ਼ਾ ਦਿੰਦੇ ਹਨ। ਇਸ ਵਕਤ ਵਿਆਹ ਦੇ ਬਾਕੀ ਪ੍ਰੋਗਰਾਮਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਜਾਂਦਾ ਹੈ ਤੇ ਸਾਰੇ ਇੱਕ ਮਨ ਹੋ ਕੇ ਵਿਆਹ ਦੀ ਤਿਆਰੀ ਵਿੱਚ ਜੁਟ ਜਾਂਦੇ ਹਨ। ਸਾਹਾ ਕਢਾਉਣਾ: ਇਹ ਆਮ ਤੌਰ ’ਤੇ ਕੁੜਮਾਈ ਤੋਂ ਪਹਿਲਾਂ ਤੇ ਜੇ ਵਿਆਹ ਕਾਫੀ ਦੇਰ ਬਾਅਦ ਹੋਣਾ ਹੋਵੇ ਤਾਂ ਕੁੜਮਾਈ ਤੋਂ ਪਿੱਛੋਂ ਕੀਤਾ ਜਾਂਦਾ ਹੈ। ਸਿੱਖ-ਪਰਿਵਾਰਾਂ ਵਿੱਚ ਦੋਵੇਂ ਧਿਰਾਂ ਬੈਠ ਕੇ ਛੁੱਟੀ ਦਾ ਦਿਨ, ਬੱਚਿਆਂ ਦੇ ਇਮਤਹਾਨ, ਪਰਵਾਸੀ ਪਿਆਰਿਆਂ ਦੀ ਆਮਦ ਬਾਰੇ ਵਿਚਾਰ ਕੇ ਸ਼ਾਦੀ ਦੇ ਦਿਨ ਦਾ ਫ਼ੈਸਲਾ ਲੈ ਲੈਂਦੀਆਂ ਹਨ, ਜੋ ਅਕਸਰ ਸਨਿੱਚਰ-ਐਤਵਾਰ ਹੀ ਹੁੰਦਾ ਹੈ। ਇੱਥੇ ਤਾਰਾ ਡੁੱਬਣ ਜਾਂ ਸਰਾਧਾਂ ਆਦਿ ਦਾ ਕੋਈ ਵਿਚਾਰ ਨਹੀਂ ਕੀਤਾ ਜਾਂਦਾ, ਗੁਰਮਤਿ ਅਨੁਸਾਰ ਸਾਰੇ ਦਿਨ ਹੀ ਸ਼ੁੱਭ ਮੰਨੇ ਜਾਂਦੇ ਹਨ। ਹਿੰਦੂ ਪਰਿਵਾਰਾਂ ਵਿੱਚ ਪਾਂਧੇ ਜਾਂ ਪੰਡਿਤ ਤੋਂ ਪੱਤਰੀ ਖੁਲ੍ਹਵਾ ਕੇ ਸ਼ੁੱਭ-ਮਹੂਰਤ ਅਨੁਸਾਰ ਵਿਆਹ ਦਾ ਦਿਨ ਮੁਕੱਰਰ ਕੀਤਾ ਜਾਂਦਾ ਹੈ। ਸਰਾਧ, ਤਾਰਾ-ਡੁੱਬਣਾ, ਅਮਾਵਸ, ਕੱਤਕ ਤੇ ਪੋਹ ਦੇ ਮਹੀਨੇ ਆਦਿ ਵਿੱਚ ਲਗਨ ਨਹੀਂ ਕੀਤਾ ਜਾਂਦਾ। ਸੰਗਰਾਂਦ, ਇਕਾਦਸ਼ੀ, ਪੂਰਨਮਾਸ਼ੀ ਨੂੰ ਸ਼ਾਦੀ ਲਈ ਸ਼ੁੱਭ ਮੰਨਿਆ ਜਾਂਦਾ ਹੈ। ਸਾਹਾ-ਚਿੱਠੀ:' ਇਹ ਚਿੱਠੀ ਲੜਕੀ ਦੇ ਪਿਤਾ, ਨਾਤੇਦਾਰਾਂ, ਪੰਚਾਇਤ ਵੱਲੋਂ ਲੜਕੀ ਦੇ ਸਹੁਰਾ ਪਰਿਵਾਰ ਨੂੰ ਘੱਲੀ ਜਾਂਦੀ ਹੈ। ਇਸ ਵਿੱਚ ਉਹਨਾਂ ਨੂੰ ਰਸਮੀ ਤੌਰ ’ਤੇ ਵਿਆਹ ਦੀ ਤਾਰੀਖ, ਦਿਨ, ਸਥਾਨ ਆਦਿ ਬਾਰੇ ਸੂਚਨਾ ਦਿੰਦਿਆਂ ਨਿਯਤ ਸਮੇਂ ਢੁੱਕਣ ਲਈ ਅਰਜ਼ ਗੁਜ਼ਾਰੀ ਜਾਂਦੀ ਹੈ। ਹੇਠਾਂ ਲੜਕੀ ਦੇ ਮਾਤਾ-ਪਿਤਾ/ਰਿਸ਼ਤੇਦਾਰਾਂ/ਪੰਚਾਇਤ/ ਜਾਂ ਮੁਹੱਲੇਦਾਰਾਂ ਦੇ ਨਾਮ, ਦਸਤਖ਼ਤ ਹੁੰਦੇ ਹਨ। ਇਹ ਚਿੱਠੀ ਪਾਂਧਾ ਕੇਸਰ ਦੀ ਸਿਆਹੀ ਨਾਲ਼ ਲਿਖਦਾ ਹੈ, ਕਈ ਵਾਰ ਕਲਮ ਨਾਲ਼ ਲਿਖ ਕੇ ਉੱਤੇ ਕੇਸਰ ਦੇ ਟਿੱਕੇ ਲਾ ਦਿੱਤੇ ਜਾਂਦੇ ਹਨ। ਅੱਜ-ਕੱਲ੍ਹ ਤਾਂ ਵਿਆਹ ਦੇ ਕਾਰਡਾਂ ਵਾਂਗ ਸਾਹੇ-ਚਿੱਠੀਆਂ ਵੀ ਛਪਾ ਲਈਆਂ ਜਾਂਦੀਆਂ ਹਨ, ਜਿਹਨਾਂ ਨੂੰ ਸ਼ਨੀਲ, ਵੈਲਵਟ, ਤਿੱਲੇ ਗੋਟੇ ਆਦਿ ਨਾਲ਼ ਸ਼ਿੰਗਾਰ ਦਿੱਤਾ ਜਾਂਦਾ ਹੈ। ਸਾਹੇ-ਚਿੱਠੀ ਦੇ ਨਾਲ਼ ਮਿਸ਼ਰੀ, ਖੰਡ, ਚੌਲ਼, ਹਲ਼ਦੀ ਦੀ ਪੁੜੀ ਤੇ ਹਰੇਵਾਈ ਵਜੋਂ ਸਾਵੇ ਘਾਹ ਦੀਆਂ ਤਿੜਾਂ ਦੀ ਗੁੱਛੀ ਵੀ ਭੇਜੀ ਜਾਂਦੀ ਹੈ। ਕੁਝ ਲੋਕ ਇਹਨਾਂ ਦੇ ਨਾਲ਼ ਜਾਂ ਇਹਨਾਂ ਦੀ ਥਾਵੇਂ ਮਿਠਿਆਈ, ਫ਼ਲ਼, ਸੁੱਕੇ ਮੇਵੇ ਵੀ ਭੇਜ ਦਿੰਦੇ ਹਨ। ਆਮ ਤੌਰ ’ਤੇ ਇਹ ਚਿੱਠੀ ਲਾਗੀ ਹੱਥ ਹੀ ਭੇਜੀ ਜਾਂਦੀ ਹੈ, ਪਰ ਕਦੀ ਕਦੀ ਲੜਕੀ ਦਾ ਕੋਈ ਸਬੰਧੀ ਜਾਂ ਵਿਚੋਲਾ ਵੀ ਇਹਨੂੰ ਲੈ ਜਾਂਦਾ ਹੈ। ਸਾਹਾ-ਚਿੱਠੀ ਪਹੁੰਚਣ ’ਤੇ ਲੜਕੇ ਦਾ ਬਾਪ ਬਰਾਦਰੀ ਨੂੰ ਸੱਦ ਕੇ ਸਭ ਦੇ ਸਾਹਮਣੇ ਇਹਨੂੰ ਪੜ੍ਹਾਉਂਦਾ ਹੈ। ਸਾਰੇ ਵਧਾਈਆਂ ਦਿੰਦੇ ਹਨ, ਮੂੰਹ ਮਿੱਠਾ ਕਰਦੇ ਹਨ। ਚਿੱਠੀ ਲਿਆਉਣ ਵਾਲ਼ੇ ਨੂੰ ਲਾਗ, ਕੰਬਲ਼, ਨਕਦੀ ਆਦਿ ਦੇ ਕੇ ਵਾਪਿਸ ਤੋਰਿਆ ਜਾਂਦਾ ਹੈ। ਗੰਢਾਂ ਦੇਣੀਆਂ/ਸੱਦਾ ਪੱਤਰ: ਪਹਿਲੇ ਸਮਿਆਂ ਵਿੱਚ ਵਿਆਹ ਦੀ ਸੂਚਨਾ ਗੰਢਾਂ ਰਾਹੀਂ ਦਿੱਤੀ ਜਾਂਦੀ ਸੀ। ਖੰਮ੍ਹਣੀ ਨੂੰ ਸੱਤ ਗੰਢਾਂ ਦੇ ਕੇ ਲਾਗੀ ਹੱਥ ਭੇਜਿਆ ਜਾਂਦਾ ਸੀ, ਬਾਕੀ ਸਾਰੀ ਜਾਣਕਾਰੀ ਉਹ ਮੂੰਹ ਜ਼ੁਬਾਨੀ ਦਿੰਦਾ, ਫਿਰ ਪੋਸਟ-ਕਾਰਡਾਂ ਉੱਤੇ ਵਿਆਹ ਦਾ ਵੇਰਵਾ ਲਿਖ ਕੇ ਉਹਨੂੰ ਹਲਦੀ ਜਾਂ ਕੇਸਰ ਲਗਾ ਕੇ ਭੇਜਿਆ ਜਾਣ ਲੱਗਿਆ ਜੋ ਅਜੋਕੇ ਕਾਰਡਾਂ ਦਾ ਰੂਪ ਧਾਰ ਗਿਆ ਹੈ। ਕੁੜਮਾਈ, ਪਾਠ, ਕਥਾ, ਭਜਨ-ਕੀਰਤਨ, ਸੁਹਾਗ-ਸੰਗੀਤ, ਵਿਆਹ, ਸਵਾਗਤੀ ਸਮਾਰੋਹ ਦੇ ਸੱਦਾ-ਪੱਤਰ ਛਪਵਾ ਲਏ ਜਾਂਦੇ ਹਨ, ਜਿਹਨਾਂ ਵਿੱਚ ਸਬੰਧਤ ਪ੍ਰੋਗਰਾਮਾਂ ਦਾ ਵੇਰਵਾ ਹੁੰਦਾ ਹੈ। ਬਹੁਤੀ ਵਾਰ ਪ੍ਰਾਹੁਣਿਆਂ ਨੂੰ ਅਲੱਗ ਅਲੱਗ ਸਮਾਗਮਾਂ ’ਤੇ ਸੱਦਿਆ ਜਾਂਦਾ ਹੈ ਤੇ ਉਹਨਾਂ ਨੂੰ ਉਹੀ ਸੱਦਾ-ਪੱਤਰ ਦਿੱਤਾ ਜਾਂਦਾ ਹੈ, ਜਿਸ ’ਤੇ ਬੁਲਾਉਣ ਦੀ ਇੱਛਾ ਹੋਵੇ। ਇਹ ਕਾਰਡ ਉਸੇ ਨਾਲ਼ ਮੇਲ਼ ਖਾਂਦੇ ਲਿਫਾਫੇ ਅੰਦਰ ਪਾ ਕੇ ਡਾਕ ਵਿੱਚ ਪਾਏ ਜਾਂਦੇ ਹਨ ਜਾਂ ਕਿਸੇ ਹੱਥ ਘੱਲੇ ਜਾਂਦੇ ਹਨ। ਹੱਥੀਂ ਘੱਲਣ ਵੇਲ਼ੇ ਨਾਲ਼ ਮਿਠਾਈ, ਸੁੱਕੇ ਮੇਵਿਆਂ, ਭਾਜੀ ਜਾਂ ਪੰਜੀਰੀ ਦਾ ਖ਼ੂਬਸੂਰਤ ਡੱਬਾ ਦਿੱਤਾ ਜਾਂਦਾ ਹੈ, ਜੋ ਮਾਪਿਆਂ ਦੀ ਪੁੱਜਤ ਅਨੁਸਾਰ ਕੀਮਤੀ ਤੋਂ ਕੀਮਤੀ ਹੁੰਦਾ ਹੈ। ਬਹੁਤੀ ਵਾਰ ਇਸ ਡੱਬੇ ਵਿੱਚ ਹੀ ਇੱਕ ਜੇਬ੍ਹ ਬਣੀ ਹੁੰਦੀ ਹੈ, ਜਿਸ ਵਿੱਚ ਸੱਦਾ-ਪੱਤਰ ਪਾ ਦਿੱਤਾ ਜਾਂਦਾ ਹੈ ਤੇ ਡੱਬੇ ਉੱਤੇ ਵਿਆਹ ਵਾਲ਼ੀ ਜੋੜੀ ਅਤੇ ਮਾਤਾ-ਪਿਤਾ ਦਾ ਨਾਂ, ਸਿਰਨਾਵਾਂ, ਫੋਨ ਆਦਿ ਛਪਿਆ ਹੁੰਦਾ ਹੈ। ਪਰ ਅਜੇ ਵੀ ਵਿਆਂਹਦੜ ਦੀ ਮਾਂ ਆਪਣੇ ਪੇਕਿਆਂ ਦੇ ਘਰ ਕਾਰਡ ਅਤੇ ਮਿਠਾਈ ਲੈ ਕੇ ਆਪ ਗੰਢ ਦੇਣ ਜਾਂਦੀ ਹੈ, ਅੱਗੋਂ ਉਹ ਉਹਨੂੰ ਸੂਟ ਤੇ ਰੁਪਏ ਦੇ ਕੇ ਵਿਦਾ ਕਰਦੇ ਹਨ। ਇਸ ਵੇਲ਼ੇ ਨਾਨਕੀਛੱਕ ਬਾਰੇ ਵੀ ਵਿਚਾਰ-ਵਟਾਂਦਰਾ ਕਰ ਲਿਆ ਜਾਂਦਾ ਹੈ। ਕੁੜਮਾਈ/ਰੋਪਨਾ/ਮੰਗਣਾ/ਸਗਾਈ (Engagement): ਅਜੋਕੇ ਸਮਿਆਂ ਵਿੱਚ ਇਹ ਸ਼ਾਦੀ ਤੋਂ ਕੁਝ ਦਿਨ ਪਹਿਲਾਂ ਹੀ ਕੀਤੀ ਜਾਂਦੀ ਹੈ, ਪਰ ਕਿਤੇ ਕਿਤੇ ਕਈ ਮਹੀਨੇ, ਸਾਲ ਪਹਿਲਾਂ ਵੀ ਇਹ ਰੀਤ ਨਿਭਾ ਲਈ ਜਾਂਦੀ ਹੈ। ਕੁੜੀ ਦੇ ਸਾਕ-ਸਬੰਧੀ ਮੁੰਡੇ ਵਾਲ਼ਿਆਂ ਦੇ ਘਰ ਜਾਂ ਹੋਰ ਕਿਸੇ ਨਿਸਚਤ ਸਥਾਨ ’ਤੇ ਜੋ ਅਕਸਰ ਕੋਈ ਹੋਟਲ, ਪੈਲੇਸ ਜਾਂ ਬੈਂਕੁਇਟ ਹਾਲ ਹੁੰਦਾ ਹੈ, ਜਾਂਦੇ ਹਨ। ਇਸ ਸਮੇਂ ਮੁੰਡੇ ਵਾਲ਼ਿਆਂ ਦੇ ਰਿਸ਼ਤੇਦਾਰ ਵੀ ਹਾਜ਼ਿਰ ਹੁੰਦੇ ਹਨ। ਕੁੜੀ ਦਾ ਪਿਤਾ ਨਾਲ਼ ਲਿਆਂਦੀ ਕੁੜਮਾਈ ਦੀ ਥਾਲ਼ੀ ਵਿੱਚੋਂ ਕੇਸਰ ਤੇ ਚਾਵਲ ਲੈ ਕੇ ਮੁੰਡੇ ਦੇ ਮੱਥੇ ’ਤੇ ਟਿੱਕਾ ਲਗਾਉਂਦਾ ਹੈ, ਫਿਰ ਉਸ ਦੇ ਮੂੰਹ ਨੂੰ ਛੁਹਾਰਾ ਲਾਉਂਦਾ ਹੈ ਤੇ ਝੋਲ਼ੀ ਵਿੱਚ ਸ਼ਗਨ ਵਜੋਂ ਰੁਪਏ ਪਾ ਦਿੰਦਾ ਹੈ, ਦਿਖਾਵੇ ਦੇ ਇਸ ਯੁੱਗ ਵਿੱਚ ਇਹ ਰੁਪਏ ਆਪਣੀ ਆਪਣੀ ਪਰੋਖੋਂ ਮੁਤਾਬਿਕ ਬਹੁਤ ਸਾਰੇ ਹੁੰਦੇ ਹਨ, ਨਾਲ਼ ਚਾਂਦੀ ਦੇ ਸਿੱਕੇ, ਸੋਨੇ ਦੀਆਂ ਮੋਹਰਾਂ ਤੇ ਕੋਈ ਜ਼ੇਵਰ ਵੀ ਜ਼ਰੂਰ ਹੁੰਦਾ ਹੈ। ਥੋੜ੍ਹਾ ਜਿਹਾ ਕੇਸਰ ਪਾਣੀ ਵਿੱਚ ਘੋਲ਼ ਕੇ ਵਰ-ਪੱਖ ਦੇ ਲੋਕਾਂ ਦੇ ਕੱਪੜਿਆਂ ’ਤੇ ਵੀ ਤਰੌਂਕਿਆ ਜਾਂਦਾ ਹੈ। ਸਾਰੇ ਮਿਲ਼ ਕੇ ਨੱਚਦੇ-ਗਾਉਂਦੇ ਹਨ, ਖਾਂਦੇ-ਪੀਂਦੇ ਹਨ ਤੇ ਜਾਣ ਵੇਲੇ ਮੁੰਡੇ ਵਾਲ਼ਿਆਂ ਨੂੰ ਮਿਠਾਈ ਦੇ ਡੱਬੇ ਦਿੱਤੇ ਜਾਂਦੇ ਹਨ। ਆਪਣੀ ਆਪਣੀ ਸਹੂਲਤ ਜਾਂ ਇਲਾਕੇ ਅਨੁਸਾਰ ਇਹ ਰਸਮ ਪੁਰਾਣੇ ਤਰੀਕਿਆਂ ਨਾਲ਼ ਵੀ ਮਨਾਈ ਜਾਂਦੀ ਹੈ। ਕੁੜੀ ਵਾਲ਼ੇ ਸ਼ਗਨਾਂ ਦੇ ਪੰਜ, ਸੱਤ ਜਾਂ ਗਿਆਰਾਂ ਥਾਲ਼ ਲੈ ਕੇ ਮੁੰਡੇ ਦੇ ਘਰ ਜਾਂਦੇ ਹਨ। ਇਹਨਾਂ ਥਾਲ਼ਾਂ ਵਿੱਚ ਖੋਪਾ, ਛੁਹਾਰੇ, ਕੂਜਾ-ਮਿਸ਼ਰੀ, ਗੁੜ, ਮਿਠਾਈਆਂ, ਸੁੱਕੇ ਮੇਵੇ, ਫ਼ਲ਼, ਇੱਕ ਕਟੋਰੀ ਵਿੱਚ ਕੇਸਰ ਤੇ ਇੱਕ ਪੁੜੀ ਵਿੱਚ ਚੌਲ਼ ਹੁੰਦੇ ਹਨ। ਬਰਾਦਰੀ ਅਤੇ ਪੰਚਾਇਤ ਦੇ ਸਾਹਮਣੇ ਮੁੰਡੇ ਨੂੰ ਚੌਂਕੀ ਉੱਤੇ ਬਿਠਾ ਕੇ ਕੁੜੀ ਦਾ ਪਿਤਾ ਉਹਦੇ ਕੇਸਰ ਦਾ ਤਿਲਕ ਲਾ ਕੇ ਮੂੰਹ ਨੂੰ ਛੁਹਾਰਾ ਲਾਉਂਦਾ ਹੈ ਤੇ ਫਿਰ ਲੱਡੂ ਜਾਂ ਮਿਸ਼ਰੀ ਨਾਲ਼ ਮੂੰਹ ਮਿੱਠਾ ਕਰਾ ਕੇ ਸ਼ਗਨ ਵਜੋਂ ਰੁਪਏ ਦਿੰਦਾ ਹੈ। ਇਸ ਮੌਕੇ ਹਿੰਦੂ-ਪਰਿਵਾਰਾਂ ਵਿੱਚ ਕੁੱਲ-ਪਰੋਹਤ ਜਾਂ ਪੰਡਿਤ ਨੂੰ ਸੱਦਿਆ ਜਾਂਦਾ ਹੈ ਜੋ ਹਵਨ ਕਰਕੇ ਮੰਤਰ ਉਚਾਰਦਾ ਹੈ ਤੇ ਫਿਰ ਲੜਕੇ ਨੂੰ ਤਿਲਕ ਲਗਾਇਆ ਜਾਂਦਾ ਹੈ। ਸਿੱਖ-ਪਰਿਵਾਰਾਂ ਵਿੱਚ ਗੁਰਦੁਆਰੇ ਦੇ ਗ੍ਰੰਥੀ ਨੂੰ ਬੁਲਾ ਲਿਆ ਜਾਂਦਾ ਹੈ, ਜੋ ਜਪੁਜੀ ਸਾਹਿਬ ਦੀਆਂ ਪੰਜ ਪੌੜੀਆਂ ਪੜ੍ਹਕੇ ਅਰਦਾਸ ਕਰਦਾ ਹੈ ਤੇ ਫਿਰ ਮੁੰਡੇ ਦੇ ਮੱਥੇ ’ਤੇ ਟਿੱਕਾ ਲਾ ਕੇ ਸ਼ਗਨ ਕੀਤਾ ਜਾਂਦਾ ਹੈ। ਕਈ ਵਾਰ ਸ੍ਰੀ ਅਖੰਡ-ਪਾਠ, ਸਹਿਜ-ਪਾਠ ਜਾਂ ਸੁਖਮਨੀ ਸਾਹਿਬ ਦਾ ਭੋਗ ਪੁਆ ਕੇ ਵੀ ਇਹ ਰਸਮ ਕੀਤੀ ਜਾਂਦੀ ਹੈ। ਅਗਾਂਹ ਵਧੂ ਸਿੱਖ-ਪਰਿਵਾਰਾਂ ਵਿੱਚ ਟਿੱਕਾ ਨਹੀਂ ਲਗਾਇਆ ਜਾਂਦਾ, ਬਾਕੀ ਰਸਮ ਉਵੇਂ ਹੀ ਕੀਤੀ ਜਾਂਦੀ ਹੈ। ਮੁੰਡੇ ਵਾਲ਼ੇ ਉਸੇ ਦਿਨ ਕੁੜੀ ਲਈ ਸ਼ਗਨ ਵਜੋਂ ਖੰਡ, ਚਾਵਲ, ਛੁਹਾਰੇ, ਸੁੱਕੇ ਮੇਵੇ, ਕੋਈ ਗਹਿਣਾ, ਤਿਉਰ ਤੇ ‘ਸੁਹਾਗ-ਪਟਾਰੀ’ ਭੇਜ ਦਿੰਦੇ ਹਨ। ਇਸ ਸੁਹਾਗ-ਪਟਾਰੀ ਵਿੱਚ ਮਹਿੰਦੀ, ਖੰਮ੍ਹਣੀ, ਪਰਾਂਦੀ, ਬਿੰਦੀ-ਸੁਰਖੀ, ਨਹੁੰ-ਪਾਲਿਸ਼, ਲਾਲ-ਗੁਲਾਬੀ ਰਿਬਨ ਆਦਿ ਹੁੰਦੇ ਹਨ। ਕੁੜੀ ਵਾਲ਼ੇ ਕਿਸੇ ਸ਼ੁੱਭ-ਦਿਹਾੜੇ ਨੈਣ ਨੂੰ ਬੁਲਾਉਂਦੇ ਹਨ, ਕੁੜੀ ਨੂੰ ਇਸ਼ਨਾਨ ਪਿੱਛੋਂ ਸਹੁਰਿਆਂ ਤੋਂ ਆਏ ਕੱਪੜੇ ਗਹਿਣੇ ਪਹਿਨਾ ਕੇ, ਚੜ੍ਹਦੇ ਵੱਲ ਮੂੰਹ ਕਰਕੇ ਚੌਂਕੀ ਜਾਂ ਪੀਹੜੇ ਉੱਤੇ ਬਿਠਾ ਦਿੱਤਾ ਜਾਂਦਾ ਹੈ। ਸੁਹਾਗ-ਪਟਾਰੀ ਵਿਚੋਂ ਲੈ ਕੇ ਮਹਿੰਦੀ ਲਾਈ ਜਾਂਦੀ ਹੈ, ਹਾਰ-ਸ਼ਿੰਗਾਰ ਕੀਤਾ ਜਾਂਦਾ ਹੈ ਤੇ ਨੈਣ ਉਹਦੀ ਝੋਲ਼ੀ ਵਿੱਚ ਸਹੁਰਿਆਂ ਵੱਲੋਂ ਆਈਆਂ ਵਸਤਾਂ ਪਾ ਕੇ ਉਹਦੇ ਮੂੰਹ ਨੂੰ, ਖੰਡ, ਮਿਸ਼ਰੀ, ਛੁਹਾਰੇ ਲਾਉਂਦੀ ਹੈ। ਆਧੁਨਿਕ ਸਮੇਂ ਵਿੱਚ ਇਹ ਸਭ ਕੁਝ ਕੁੜਮਾਈ ਵੇਲ਼ੇ ਮੁੰਡੇ ਦੀਆਂ ਭੈਣਾਂ ਵੱਲੋਂ ਮੰਚ ਉੱਤੇ ਹੀ ਕਰ ਦਿੱਤਾ ਜਾਂਦਾ ਹੈ, ਜਦੋਂ ਕੁੜੀ-ਮੁੰਡਾ ਉੱਥੇ ਹੀ ਸੋਫ਼ੇ ਉੱਤੇ ਇਕੱਠੇ ਬਿਠਾਏ ਹੁੰਦੇ ਹਨ। ਇੱਥੋਂ ਤੱਕ ਤਾਂ ਸਭ ਬਹੁਤ ਸੋਹਣਾ ਸੁਹਾਵਣਾ ਹੈ, ਪਰ ਅੱਜ-ਕੱਲ੍ਹ ਕੁਝ ਕੁਰੀਤੀਆਂ ਨੇ ਇਸ ਰਿਵਾਜ਼ ਨੂੰ ਮਾਪਿਆਂ ਲਈ ਸਾਹ-ਸੂਤਵਾਂ ਬਣਾ ਦਿੱਤਾ ਹੈ, ਮੁੰਡੇ ਦੀ ਝੋਲ਼ੀ ਵਿੱਚ ਪਾਇਆ ਸ਼ਗਨ ਦਾ ਰੁਪੱਈਆ, ਜੋ ਕਦੀ ਸਿਰਫ਼ ਇੱਕ ਰੁਪੱਈਆ ਜਾਂ ਵੱਧ ਤੋਂ ਵੱਧ ਇੱਕ ਸੌ ਇੱਕ ਰੁਪੱਈਆ ਹੁੰਦਾ ਸੀ, ਹੁਣ ਹਜ਼ਾਰਾਂ ਲੱਖਾਂ ਤੱਕ ਪਹੁੰਚ ਗਿਆ ਹੈ। ਇਸ ਦੇ ਨਾਲ਼ ਨਾਲ਼ ਮੁੰਡੇ ਲਈ ਕੜਾ, ਜ਼ੰਜੀਰੀ, ਛਾਪ, ਕੀਮਤੀ ਘੜੀ ਤੇ ਉਹਦੇ ਮਾਤਾ-ਪਿਤਾ ਤੇ ਹੋਰ ਰਿਸ਼ਤੇਦਾਰਾਂ ਲਈ, ਸੂਟ, ਕੰਬਲ਼, ਗਹਿਣੇ ਤੇ ਹੋਰ ਕੀਮਤੀ ਤੋਹਫ਼ੇ ਮਾਪਿਆਂ ਦੀ ਵਿੱਤੋਂ ਬਾਹਰ ਹੋਣ ਕਰਕੇ ਧੀਆਂ ਨੂੰ ਜੰਮਣੋਂ ਪਹਿਲਾਂ ਹੀ ਮਾਰ ਦੇਣ ਦਾ ਕਾਰਨ ਬਣ ਗਏ ਹਨ। ਮੁੰਦਰੀ ਦੀ ਰਸਮ (Ring ceremony): ਇਹ ਰਸਮ ਪੱਛਮੀ ਸੱਭਿਅਤਾ ਦੀ ਦੇਣ ਹੈ ਤੇ ਹੁਣ ਸਾਡੇ ਵਿਆਹਾਂ ਦਾ ਹਿੱਸਾ ਹੋ ਗਈ ਹੈ, ਜਿਸ ਵਿੱਚ ਮੰਗੇਤਰ ਇੱਕ ਦੂਜੇ ਨੂੰ ਮੁੰਦਰੀ ਪਾਉਂਦੇ ਹਨ। ਇਹ ਰਸਮ ਕੁੜਮਾਈ ਸਮਾਗਮ ਵਿੱਚ ਹੀ ਕਰ ਲਈ ਜਾਂਦੀ ਹੈ ਤੇ ਕਈ ਵਾਰ ਸਹੁਰੇ ਚੁੰਨੀ ਚੜ੍ਹਾਉਣ ਦੀ ਰਸਮ ਵੀ ਇਸੇ ਵੇਲ਼ੇ ਕਰ ਲੈਂਦੇ ਹਨ। ਚੁੰਨੀ-ਚੜ੍ਹਾਉਣਾ: ਅਕਸਰ ਇਹ ਰਸਮ ਠਾਕੇ ਜਾਂ ਕੁੜਮਾਈ ਵਾਲ਼ੇ ਦਿਨ ਹੀ ਕਰ ਲਈ ਜਾਂਦੀ ਹੈ ਤੇ ਕਈ ਵਾਰ ਕੋਈ ਹੋਰ ਦਿਨ ਮਿਥ ਲਿਆ ਜਾਂਦਾ ਹੈ। ਮੁੰਡੇ ਵਾਲ਼ੇ ਕੁੜੀ ਦੇ ਘਰ ਆਉਂਦੇ ਹਨ, ਮੁੰਡੇ ਦੀ ਭੈਣ ਜਾਂ ਭਰਜਾਈ ਕੁੜੀ ਦੇ ਸਿਰ ’ਤੇ ਗੋਟੇਦਾਰ ਸਿਲਮੇ-ਸਿਤਾਰਿਆਂ ਵਾਲ਼ੀ ਜਾਂ ਫੁਲਕਾਰੀ ਦੀ ਕਢਾਈ ਵਾਲ਼ੀ ਲਾਲ, ਗੁਲਾਬੀ, ਗੁਲਾਨਾਰੀ, ਸੰਦਲੀ ਜਾਂ ਸੁਨਹਿਰੀ ਚੁੰਨੀ ਦਿੰਦੀ ਹੈ, ਉਹਦੇ ਨਹੁੰ ਪਾਲਿਸ਼ ਲਾਉਂਦੀ ਹੈ, ਕੋਈ ਜ਼ੇਵਰ ਪਾਉਂਦੀ ਹੈ ਤੇ ਉਹਦੀ ਝੋਲ਼ੀ ਵਿੱਚ ਤਿਉਰ, ਮੌਲੀ, ਬਦਾਮ-ਛੁਹਾਰੇ ਜਾਂ ਹੋਰ ਸੁੱਕੇ ਮੇਵੇ ਪਾ ਕੇ ਸੁਹਾਗ-ਪਟਾਰੀ ਦੇ ਦਿੰਦੀ ਹੈ। ਕਈ ਵਾਰ ਕੁੜੀ ਨੂੰ ਪਹਿਲਾਂ ਸਹੁਰਿਆਂ ਵੱਲੋਂ ਲਿਆਂਦਾ ਤਿਉਰ ਪਹਿਨਾਇਆ ਜਾਂਦਾ ਹੈ ਤੇ ਫੇਰ ਬਾਕੀ ਸਭ ਕੁਝ ਕੀਤਾ ਜਾਂਦਾ ਹੈ। ਇਹ ਰਵਾਇਤ ਕੁੜੀ ਨੂੰ ਮੁਹੱਬਤੀ ਸੁਫ਼ਨਿਆਂ ਤੇ ਸਤਰੰਗੀਆਂ ਸੱਧਰਾਂ ਦੇ ਹੁਲ੍ਹਾਰੇ ਬਖਸ਼ਣ ਵਾਲ਼ੀ ਤੇ ਉਸਦੇ ਪੇਕੜਿਆਂ ਨੂੰ ਆਪਣੀ ਧੀ ਲਈ ਸੋਹਣਾ ਵਰ-ਘਰ ਲੱਭ ਜਾਣ ਦਾ ਚਾਅ ਦੇਣ ਵਾਲ਼ੀ ਹੈ, ਪਰ ਲੋਭ-ਲਾਲਚ ਨੇ ਇਸ ਨੂੰ ਵੀ ਗ੍ਰਹਿਣ ਲਾ ਦਿੱਤਾ ਹੈ। ਜਿੰਨੇ ਵੀ ਰਿਸ਼ਤੇਦਾਰ ਚੁੰਨੀ ਚੜ੍ਹਾਉਣ ਲਈ ਆਉਂਦੇ ਨੇ, ਉਹਨਾਂ ਸਾਰਿਆਂ ਦੀ ਵਧੀਆ ਸੂਟ,ਕੀਮਤੀ ਤੋਹਫ਼ੇ ਆਦਿ ਲੈਣ ਦੀ ਤ੍ਰਿਸ਼ਨਾ ਨੇ ਮਾਪਿਆਂ ਦਾ ਦਮ ਘੁੱਟ ਦਿੱਤਾ ਹੈ। ਇਹਨਾਂ ਸਭ ਰੀਤਾਂ ਤੋਂ ਬਾਅਦ ਵਿਆਹ ਦੇ ਕਾਰਜ ਅਰੰਭ ਹੋ ਜਾਂਦੇ ਹਨ: ਗੌਣ ਬਿਠਾਉਣਾ: ਵਿਆਹ ਤੋਂ ਸੱਤ ਜਾਂ ਗਿਆਰਾਂ ਦਿਨ ਪਹਿਲਾਂ ਗੌਣ ਬਿਠਾਇਆ ਜਾਂਦਾ ਹੈ, ਜਿਸ ਜਿਸ ਨੂੰ ਬੁਲਾਉਣਾ ਹੋਵੇ, ਉਸ ਘਰ ਨੈਣ ਜਾਂ ਲਾਗਣ ਦੇ ਹੱਥ ‘ਗੌਣ ਦੇ ਸੱਦੇ’ ਦੇ ਨਾਲ਼ ਗੁੜ ਜਾਂ ਕੋਈ ਮਿਠਾਈ ਘੱਲੀ ਜਾਂਦੀ ਹੈ। ਭੈਣਾਂ-ਭਰਜਾਈਆਂ, ਸਖੀਆਂ-ਸਹੇਲੀਆਂ, ਤਾਈਆਂ-ਚਾਚੀਆਂ, ਆਂਢਣਾਂ-ਗਵਾਂਢਣਾਂ ਇਕੱਠੀਆਂ ਹੋ ਕੇ ਗੀਤ ਗਾਉਂਦੀਆਂ ਹਨ, ਜਾਣ ਲੱਗੀਆਂ ਨੂੰ ਲੱਡੂ ਦਿੱਤੇ ਜਾਂਦੇ ਹਨ। ਉਹ ਵਿਆਹ ਦੇ ਦਿਨ ਤੱਕ ਹਰ ਰਾਤ ਨੂੰ ਗੀਤ ਗਾਉਣ ਆਉਂਦੀਆਂ ਹਨ। ਪਰ ਸ਼ਹਿਰੀ ਜੀਵਨ ਦੀ ਕਾਹਲ਼-ਭਰੀ ਜ਼ਿੰਦਗੀ ਨੇ ਫ਼ਿਜ਼ਾਵਾਂ ਵਿੱਚ ਸੰਗੀਤ ਛਿੜਕਦਾ ਇਹ ਪਿਆਰਾ ਰਿਵਾਜ਼ ਲੱਗਭਗ ਖਤਮ ਕਰ ਦਿੱਤਾ ਹੈ, ਇਸ ਨੂੰ ਫਿਰ ਤੋਂ ਸੁਰਜੀਤ ਕਰਕੇ ਮੋਹ ਦੀਆਂ ਸਾਂਝਾਂ ਪੁਆਣਾ ਸਮੇਂ ਦੀ ਲੋੜ ਹੈ। ਵਿਆਹ ਦੇ ਕੰਮ-ਕਾਜ: ਉਪ੍ਰੋਕਤ ‘ਗੌਣ ਵਾਲ਼ੇ’ ਦਿਨਾਂ ਵਿੱਚ ਹੀ ਸੁਆਣੀਆਂ ਵਿਆਹ ਵਾਲ਼ੇ ਘਰ ਦੇ ਛੋਟੇ-ਮੋਟੇ ਕੰਮਾਂ ਵਿੱਚ ਹੱਥ ਵਟਾਉਂਦੀਆਂ ਹਨ, ਇਹ ਸੱਤ-ਸੁਹਾਗਣਾਂ ਦੇ ਹੱਥੋਂ ਹੀ ਕਰਵਾਏ ਜਾਂਦੇ ਹਨ, ਜਿਹੜੀਆਂ ਤਾਈਆਂ-ਚਾਚੀਆਂ, ਆਂਢਣਾਂ-ਗਵਾਂਢਣਾਂ ਵਿੱਚੋਂ ਹੁੰਦੀਆਂ ਹਨ। ਮੁੱਖ ਤੌਰ ’ਤੇ ਹੇਠ ਲਿਖੇ ਕਾਰਜ ਹੁੰਦੇ ਹਨ: ਵੜੀਆਂ ਟੁੱਕਣਾ: ਰਾਤ ਨੂੰ ਮਾਂਹ ਦਾ ਆਟਾ, ਨਮਕ-ਮਿਰਚ, ਜ਼ੀਰਾ, ਹਿੰਗ ਆਦਿ ਭਿਉਂ ਦਿੱਤੇ ਜਾਂਦੇ ਹਨ ਤੇ ਸਵੇਰੇ ਵੜੀਆਂ ਟੁਕੀਆਂ ਜਾਂਦੀਆਂ ਹਨ। ਸੁਕਾਈਆਂ ਗਈਆਂ ਵੜੀਆਂ ਦੀ ਸਬਜ਼ੀ ਵਿਆਹ ਵਾਲ਼ੇ ਦਿਨਾਂ ਵਿੱਚ ਇਕ ਡੰਗ ਜ਼ਰੂਰ ਬਣਾਈ ਜਾਂਦੀ ਹੈ, ਕੁਝ ਵੜੀਆਂ ਲਾੜੀ ਦੇ ਸਹੁਰੇ ਭੇਜੀਆਂ ਜਾਂਦੀਆਂ ਹਨ, ਆਂਢ-ਗਵਾਂਢ ਤੇ ਸਾਕ-ਸਬੰਧੀਆਂ ਵਿੱਚ ਵੰਡੀਆਂ ਜਾਂਦੀਆਂ ਹਨ। ਪੁਰਾਣੇ ਸਮਿਆਂ ਵਿੱਚ ਇਹਦਾ ਖ਼ਾਸ ਮਹੱਤਵ ਸੀ, ਕਿਉਂਕਿ ੳਦੋਂ ਅੱਜ ਵਾਂਗ ਤਰ੍ਹਾਂ ਤਰ੍ਹਾਂ ਦੀਆਂ ਸਬਜ਼ੀਆਂ ਨਹੀਂ ਬਣਾਈਆਂ ਜਾਂਦੀਆਂ ਸਨ ਤੇ ਆਲੂ ਵੜੀਆਂ ਦੀ ਸਬਜ਼ੀ ਵਿਸ਼ੇਸ਼ ਪ੍ਰਾਹੁਣਿਆਂ ਨੂੰ ਪਰੋਸੀ ਜਾਂਦੀ ਸੀ। ਚੱਕੀ-ਹੱਥ (ਗਲ਼ਾ-ਪਾਉਣਾ): ਇਹ ਪੁਰਾਣੇ ਵਕਤਾਂ ਵਿੱਚ ਕੀਤਾ ਜਾਂਦਾ ਸੀ, ਤੀਵੀਂਆਂ ਚੱਕੀ ਵਿੱਚ ਕਣਕ ਦਾ ਗਲ਼ਾ ਪਾ ਕੇ ਪੀਂਹਦੀਆਂ ਸਨ। ਪਰ ਹੁਣ ਆਟੇ-ਚੱਕੀ ਤੋਂ ਮਿਲ਼ਦੇ ਜਾਂ ਪਿਹਾਏ ਜਾਂਦੇ ਆਟੇ ਕਰਕੇ ਇਹ ਰਸਮ ਕਿਤੇ ਕਿਤੇ ਇੱਕ ਚਿੰਨ ਵਾਂਗ ਹੀ ਮਨਾਈ ਜਾਂਦੀ ਹੈ, ‘ਕਣਕ ਛੱਟਣ’,‘ਦਾਲ਼ ਚੁਗਣ’ ਤੇ ‘ਆਟਾ ਛਾਣਨ’ ਦੇ ਕਾਰਜ ਅਜੇ ਵੀ ਕਿਤੇ ਕਿਤੇ ਕੀਤੇ ਜਾਂਦੇ ਹਨ। ਦਾਲ਼-ਦਲਣਾ: ਇਹ ਪਿਰਤ ਵੀ ਦੂਰ-ਦੁਰਾਡੇ ਇਲਾਕਿਆਂ ਵਿੱਚ ਲੱਭਦੀ ਹੈ, ਚੱਕੀ ਨਾਲ਼ ਦਾਲ਼ ਦਲ਼ੀ ਜਾਂਦੀ ਹੈ। ਇਹ ਛੋਲਿਆਂ ਦੀ ਦਾਲ਼ ਹੁੰਦੀ ਹੈ, ਜਿਸ ਨੂੰ ਪੀਹ ਕੇ ਵਿਆਹ ਵਿੱਚ ਵਰਤਣ ਲਈ ਵੇਸਣ ਬਣਾਇਆ ਜਾਂਦਾ ਹੈ। ਆਟੇ-ਪਾਣੀ: ਆਮ ਤੌਰ ’ਤੇ ਇਹ ਪਿੰਡ ਨੂੰ ‘ਰੋਟੀ’ ਵਾਲ਼ੇ ਦਿਨ ਹੁੰਦਾ ਹੈ। ਸੱਤ ਸੁਹਾਗਣਾਂ ਵੱਲੋਂ ਗੀਤਾਂ ਦੇ ਨਾਲ਼ ਨਾਲ਼ ਵੱਡੀ ਪਰਾਂਤ ਵਿੱਚ ਆਟਾ ਪਾ ਕੇ ਗੁੰਨ੍ਹਿਆ ਜਾਂਦਾ ਹੈ, ਜਿਸਦੇ ਬਾਅਦ ਵਿੱਚ ਫੁਲਕੇ ਪਕਾਏ ਜਾਂਦੇ ਹਨ, ਪਹਿਲੀਆਂ ਵਿੱਚ ਮੰਡੇ ਪਕਾਏ ਜਾਂਦੇ ਸਨ। ਇਸ ਦੇ ਨਾਲ਼ ਹੀ ਉਹ ਰਜ਼ਾਈਆਂ ਨਗੰਦਦੀਆਂ, ਗੋਟਾ-ਕਿਨਾਰੀ ਲਾਉਂਦੀਆਂ, ਮਟਰ ਕੱਢਦੀਆਂ, ਸਬਜ਼ੀ ਚੀਰਦੀਆਂ ਹਨ। ਇਹ ਸਾਰੇ ਕਾਰਜ ਉਹ ਗੀਤ ਗਾਉਂਦੀਆਂ, ਹੱਸਦੀਆਂ-ਖੇਡਦੀਆਂ ਕਰਦੀਆਂ ਹਨ, ਕਿਸੇ ਨੂੰ ਕੰਮ ਦਾ ਬੋਝ ਵੀ ਮਹਿਸੂਸ ਨਹੀਂ ਹੁੰਦਾ ਤੇ ਵਿਆਹ ਵਾਲ਼ੇ ਪਰਿਵਾਰ ਦੀ ਬਹੁਤ ਵੱਡੀ ਸਹਾਇਤਾ ਹੋ ਜਾਂਦੀ ਹੈ। ਇਹ ਰਸਮਾਂ ਦੂਰ-ਦੁਰਾਡੇ ਪਿੰਡਾਂ ਵਿੱਚ ਅਜੇ ਵੀ ਪ੍ਰਚੱਲਿਤ ਹਨ ਪਰ ਸ਼ਹਿਰਾਂ, ਕਸਬਿਆਂ ਤੇ ਸ਼ਹਿਰਾਂ ਦੇ ਨੇੜਲੇ ਪਿੰਡਾਂ ਵਿੱਚ ਕੇਟਰਿੰਗ-ਸੇਵਾਵਾਂ ਉਪਲੱਬਧ ਹੋਣ ਕਰਕੇ ਇਹ ਹੁਣ ਕਿਤੇ ਨਹੀਂ ਦਿਸਦੀਆਂ। ਲੱਡੂ ਵੱਟਣੇ: ਤਿੰਨ-ਚਾਰ ਦਿਨ ਪਹਿਲਾਂ ਵਿਆਹ ਵਾਲ਼ੇ ਘਰ ਹਲਵਾਈ ਬਿਠਾਏ ਜਾਂਦੇ ਹਨ, ਜਿਹੜੇ ਵਿਆਹ ਦੀ ਭਾਜੀ ਤੇ ਲੱਡੂਆਂ ਵਾਲ਼ੀ ਮਿੱਠੀ ਬੂੰਦੀ ਤਿਆਰ ਕਰਦੇ ਹਨ, ਸ਼ਰੀਕੇ ਕਬੀਲੇ ਦੇ ਮਰਦ ਇਕੱਠੇ ਬਹਿ ਕੇ ਹਾਸਾ-ਠੱਠਾ ਕਰਦੇ ਹੋਏ ਲੱਡੂ ਵੱਟਦੇ ਹਨ। ਸਾਹਾਂ ਵਿੱਚ ਮਿੱਠਤ ਭਰਨ ਵਾਲ਼ੀ ਇਹ ਪਰੰਪਰਾ ਪਿੰਡਾਂ ਵਿੱਚ ਅਜੇ ਵੀ ਜਿਉਂਦੀ ਹੈ, ਪਰ ਸ਼ਹਿਰੀਏ ਇਸ ਤੋਂ ਪਾਸਾ ਵੱਟ ਗਏ ਹਨ। ਬਾਜਰਾ-ਚੂਰੀ: ਤਿੰਨ ਕੁ ਦਿਨ ਪਹਿਲਾਂ ਰਾਤ ਨੂੰ ਸੱਤ ਜਣੀਆਂ, ਇਕ ਵਿਆਹੁਲੀ ਕੁੜੀ ਤੇ ਛੇ ਸੁਹਾਗਣਾਂ ਵੱਲੋਂ ਸੱਤ-ਸੱਤ ਮੁੱਠਾਂ ਪਾ ਕੇ ਇਕ ਗਾਗਰ ਜਾਂ ਘੜੇ ਵਿੱਚ ਬਾਜਰਾ ਭਿਉਂਇਆ ਜਾਂਦਾ ਹੈ। ਸਵੇਰੇ ਇਹਨੂੰ ਕੁੜੀ ਦੀ ਚੁੰਨੀ ਵਿੱਚ ਪਾ ਕੇ ਛਾਣਿਆ/ਨਿਚੋੜਿਆ ਜਾਂਦਾ ਹੈ, ਲਾਗਣ ਇਸ ਵਿੱਚ ਭੋਰਿਆ ਹੋਇਆ ਗੁੜ ਰਲ਼ਾ ਕੇ ਫਿਰ ਤੋਂ ਕੁੜੀ ਦੇ ਪੱਲੇ ਵਿੱਚ ਪਾ ਦਿੰਦੀ ਹੈ ਤੇ ਅੱਗੋਂ ਉਹ ਇਹ ਚੂਰੀ ਉੱਥੇ ਹਾਜ਼ਿਰ ਕੁਆਰੀਆਂ ਨੂੰ ਦਿੰਦੀ ਹੈ, ਜਿਹੜੀਆਂ ਇਸ ਆਸ ਨਾਲ਼ ਇਹਨੂੰ ਖਾਂਦੀਆਂ ਹਨ ਕਿ ਹੁਣ ਉਹਨਾਂ ਦੀ ਸ਼ਾਦੀ ਵੀ ਛੇਤੀ ਹੋ ਜਾਏਗੀ। ਇਹਨਾਂ ਦਿਨਾਂ ਵਿੱਚ ਕੁੜੀ ਨੂੰ ਨਾਨਕਿਆਂ, ਭੂਆ ਜਾਂ ਹੋਰ ਕਿਸੇ ਸਾਕ-ਸਕੀਰੀ ਵੱਲੋਂ ਆਈ ਬਦਾਮ, ਖੋਪਿਆਂ ਵਾਲ਼ੀ ਪੰਜੀਰੀ ਵੀ ਖੁਆਈ ਜਾਂਦੀ ਹੈ। ਇਹ ਸਭ ਉਹਨੂੰ ਵਿਆਹੁਤਾ-ਜੀਵਨ ਵਿੱਚ ਦਾਖ਼ਿਲ ਹੋਣ ਤੋਂ ਪਹਿਲਾਂ ਤਨੋਂ-ਮਨੋਂ ਤਕੜੀ ਕਰਨ ਦੇ ਚਾਰੇ ਹਨ। ਥਾਪਾ: ਕੁਝ ਹਿੰਦੂ ਪਰਿਵਾਰਾਂ ਵਿੱਚ ਵਿਆਹ ਤੋਂ ਤਿੰਨ ਚਾਰ ਦਿਨ ਪਹਿਲਾਂ ਭਾਬੀ ‘ਥਾਪਾ’ ਤਿਆਰ ਕਰਦੀ ਹੈ, ਜੇ ਸਾਰੀਆਂ ਰਸਮਾਂ ਘਰ ਵਿੱਚ ਕਰਨੀਆਂ ਹੋਣ ਤਾਂ ਇਹ ਇੱਕ ਕੰਧ ’ਤੇ ਬਣਾਇਆ ਜਾਂਦਾ ਹੈ, ਪਰ ਕਿਉਂਕਿ ਅੱਜਕੱਲ੍ਹ ਵਿਆਹ ਮੈਰਿਜ-ਪੈਲੇਸ ਜਾਂ ਹੋਟਲ ਵਿੱਚ ਹੁੰਦੇ ਹਨ, ਇਸ ਲਈ ਇਹ ਕੈਲੰਡਰ ਦੇ ਖ਼ਾਲੀ ਸਫ਼ੇ ਜਾਂ ਗੱਤੇ ਆਦਿ ਉੱਤੇ ਕਾਗ਼ਜ਼ ਚਿਪਕਾ ਕੇ, ਉਸ ਉੱਤੇ ਬਣਾ ਕੇ ਵਿਆਹ-ਸਥਾਨ ’ਤੇ ਲਿਜਾਇਆ ਜਾਂਦਾ ਹੈ। ਗਿੱਲੀ ਹਲ਼ਦੀ ਉੱਤੇ ਹੱਥ ਲਗਾ ਕੇ, ਕੰਧ (ਜਾਂ ਕਾਗ਼ਜ਼) ਉੱਤੇ ਥਾਪਾ ਲਗਾਇਆ ਜਾਂਦਾ ਹੈ, ਉਸ ਉੱਤੇ ਮਹਿੰਦੀ ਅਤੇ ਰੋਲੀ ਦੇ ਟਿੱਕੇ ਲਗਾਏ ਜਾਂਦੇ ਹਨ, ਦਵਾਲ਼ੇ ਸੱਤ ਚੱਕਰ ਖਿੱਚੇ ਜਾਂਦੇ ਹਨ। ਇਸ ਗੋਲ਼ ਚੱਕਰ ਦੀਆਂ ਲੱਤਾਂ ਬਾਹਾਂ ਵਰਗੀਆਂ ਲਕੀਰਾਂ ਖਿੱਚ ਕੇ ਇਹਨੂੰ ਮਨੁੱਖੀ-ਆਕਾਰ ਦੇ ਦਿੱਤਾ ਜਾਂਦਾ ਹੈ। ਇਹ ਥਾਪਾ ਪਰਮ-ਸ਼ਕਤੀ ਦਾ ਪਰਤੀਕ ਮੰਨਿਆ ਜਾਂਦਾ ਹੈ, ਜਿਸਦੀ ਛਤਰ-ਛਾਇਆ ਹੇਠ ਸਾਰੇ ਕਾਰਜ ਸਿਰੇ ਚੜ੍ਹਦੇ ਹਨ। ਮਹਿੰਦੀ: ਵਿਆਹ ਤੋਂ ਇੱਕ-ਦੋ ਦਿਨ ਪਹਿਲਾਂ, ਤੇ ਜੇ ‘ਵਟਣਾ’ ਸ਼ਾਮ ਨੂੰ ਹੈ ਤਾਂ ਸਵੇਰੇ ਇਹ ਕਾਰਜ ਕਰ ਲਿਆ ਜਾਂਦਾ ਹੈ। ਪਹਿਲਾਂ ਤਾਂ ਲੜਕੀ ਦੇ ਸੁਹਰਿਆਂ ਤੋਂ ਆਈ ਮਹਿੰਦੀ ਸਖੀਆਂ-ਸਹੇਲੀਆਂ ਦਵਾਰਾ ਲਗਾਈ ਜਾਂਦੀ ਸੀ। ਅੱਜ ਕੱਲ੍ਹ ਮਹਿੰਦੀ-ਲਗਾਉਣ ਵਾਲ਼ੇ ਆ ਗਏ ਹਨ, ਜੋ ਆਪਣੇ ਕੋਲ਼ੋਂ ਹੀ ਸਾਰਾ ਸਮਾਨ ਵਰਤਦੇ ਹਨ ਤੇ ਵੱਖ-ਵੱਖ ਨਮੂਨਿਆਂ ਦੀਆਂ ਮਹਿੰਦੀਆਂ ਲਗਾ ਕੇ ਮੇਲਣਾਂ ਨੂੰ ਖ਼ੁਸ਼ ਕਰਦੇ ਹਨ। ਇਸ ਮੌਕੇ ਨੂੰ ਮਹਿੰਦੀ ਦੇ ਗੀਤ, ਸੁਹਾਗ, ਘੋੜੀਆਂ ਆਦਿ ਹੋਰ ਮਹਿਕਮਈ ਕਰਦੇ ਹਨ। ਸਿੱਖ ਪਰਿਵਾਰਾਂ ਵਿੱਚ ਅੱਵਲ ਤਾਂ ਮਰਦਾਂ ਦੇ ਮਹਿੰਦੀ ਨਹੀਂ ਲਾਉਂਦੇ, ਪਰ ਕਿਧਰੇ ਕਿਧਰੇ ਹਥੇਲੀ ਉੱਤੇ ਟਿੱਕਾ ਲਗਾ ਦਿੱਤਾ ਜਾਂਦਾ ਹੈ। ਹਿੰਦੂ ਪਰਿਵਾਰਾਂ ਵਿੱਚ ਵਰ ਤੇ ਕੰਨਿਆ ਦੋਵਾਂ ਦੇ ਮਹਿੰਦੀ ਲਗਾਈ ਜਾਂਦੀ ਹੈ। ਵਿਆਂਹਦੜ ਨੂੰ ਚੌਂਕੀ ਉੱਤੇ ਬਿਠਾ ਕੇ ਤੇ ਚੜ੍ਹਦੇ ਵੱਲ ਮੂੰਹ ਕਰਕੇ ਮਹਿੰਦੀ ਲਾਉਂਦੇ ਹਨ, ਫਿਰ ਉਸ ਵੱਲੋਂ ਮਹਿੰਦੀ ਵਾਲ਼ੇ ਹੱਥਾਂ ਨਾਲ ਕੰਧ ਉੱਤੇ ਥਾਪਾ ਲਾਇਆ ਜਾਂਦਾ ਹੈ। ਪਰ ਅੱਜ ਕੱਲ੍ਹ ਮੁਟਿਆਰਾਂ ਮਹਿੰਦੀ ਦਾ ਨਮੂਨਾ ਖਰਾਬ ਹੋ ਜਾਣ ਦੇ ਡਰੋਂ ਇਹ ਥਾਪਾ ਨਹੀਂ ਲਗਾਉਂਦੀਆਂ ਜਾਂ ਹੱਥ ਧੋ ਕੇ ਦੁਬਾਰਾ ਮਹਿੰਦੀ ਲਗਵਾਉਂਦੀਆਂ ਹਨ। ਰਾਤ-ਜਗਾ/ਰੱਤ-ਜਗਾ: ਕੁਝ ਹਿੰਦੂ ਸ਼ਾਦੀਆਂ ਵਿੱਚ ਮਹਿੰਦੀ ਰਾਤ-ਜਗਾ/ਰੱਤ-ਜਗਾ ਵੇਲ਼ੇ ਲਗਾਈ ਜਾਂਦੀ ਹੈ। ਸ਼ਾਦੀ ਤੋਂ ਤਿੰਨ ਚਾਰ ਦਿਨ ਪਹਿਲਾਂ ਇਕੋ ਗੋਤ/ਕਬੀਲੇ ਦੇ ਲੋਕ ਇਕੱਠੇ ਹੁੰਦੇ ਹਨ ਤੇ ਭਾਬੀ ਦੇ ਬਣਾਏ ‘ਥਾਪੇ’ ਨੂੰ ਮੱਥਾ ਟੇਕਦੇ ਹਨ, ਉਹਨਾਂ ਨੂੰ ਘੋਲ਼ੀ ਹੋਈ ਮਹਿੰਦੀ ਦਿੱਤੀ ਜਾਂਦੀ ਹੈ, ਜਾਂ ਹੱਥਾਂ ਉੱਤੇ ਲਗਾਈ ਜਾਂਦੀ ਹੈ। ਉਸੇ ਵੇਲ਼ੇ ਵਿਆਂਹਦੜ ਦੇ ਮਹਿੰਦੀ ਲਗਾ ਕੇ ‘ਥਾਪਾ’ ਲਗਵਾਇਆ ਜਾਂਦਾ ਹੈ, ਜਿਹੜਾ ਕਈ ਸਾਲਾਂ ਤੱਕ ਘਰ ਦੀ ਕੰਧ ’ਤੇ ਸ਼ੋਭਾ ਦਿੰਦਾ ਰਹਿੰਦਾ ਹੈ। ਇਸੇ ਵਕਤ ਸਰੀਕੇ-ਕਬੀਲੇ ਨੂੰ ‘ਰੋਟੀ’ ਖੁਆ ਦਿੱਤੀ ਜਾਂਦੀ ਹੈ। ਗਾਨਾ-ਬੰਨ੍ਹਾਈ: ਆਮ ਤੌਰ ’ਤੇ ਇਹ ਰਸਮ ਵਟਣਾ ਮਲਣ ਤੋਂ ਐਨ ਪਹਿਲਾਂ ਕੀਤੀ ਜਾਂਦੀ ਹੈ, ਪਰ ਕਈ ਵਾਰ ਕਿਸੇ ਹੋਰ ਦਿਨ ਵੀ ਕਰ ਲਈ ਜਾਂਦੀ ਹੈ। ਮੁੰਡੇ ਦੀ ਸੱਜੀ ਬਾਂਹ ਅਤੇ ਕੁੜੀ ਦੀ ਖੱਬੀ ਬਾਂਹ ਉੱਤੇ ਗਾਨਾ ਬੰਨ੍ਹਿਆ ਜਾਂਦਾ ਹੈ। ਇਹ ਗਾਨਾ ਪਹਿਲਾਂ ਸਿਰਫ਼ ਮੌਲੀ ਹੋਇਆ ਕਰਦੀ ਸੀ, ਪਰ ਅੱਜ ਕੱਲ੍ਹ ਬਜ਼ਾਰ ਵਿੱਚ ਨਿੱਕੇ-ਨਿੱਕੇ ਘੁੰਗਰੂਆਂ ਵਾਲ਼ੇ ਰੰਗ-ਬਿਰੰਗੇ ਗਾਨੇ ਮਿਲ਼ਦੇ ਹਨ। ਇਸ ਗਾਨੇ ਦੇ ਨਾਲ਼ ਹੀ ਗੁੱਟ ਉੱਤੇ ਕੌਡੀਆਂ ਵਾਲ਼ਾ ਗਾਨਾ, ਲੋਹੇ ਦਾ ਕੜਾ, ਛੱਲਾ ਜਾਂ ਪੁਰਾਣੇ ਕੰਬਲ਼ ਵਿਚੋਂ ਇੱਕ ਪਤਲਾ ਫੀਤਾ ਕੱਟ ਕੇ ਬੰਨ੍ਹਿਆ ਜਾਂਦਾ ਹੈ ਤੇ ਕਈ ਜਗਾਹ ਇੱਕ ਟਾਕੀ ਵਿੱਚ ਚੌਲ਼, ਖੰਡ ਜਾਂ ਸ਼ੱਕਰ ਬੰਨ੍ਹ ਕੇ ਉਸ ਨੂੰ ਗੁੱਟ ਉੱਤੇ ਗੰਢ ਦੇ ਦਿੱਤੀ ਜਾਂਦੀ ਹੈ। ਇਹ ਇਕ ਤਰ੍ਹਾਂ ਦੀ ‘ਰੱਖ’ ਹੈ, ਜੋ ਵਿਆਂਹਦੜ ਨੂੰ ਪ੍ਰੇਤ ਆਤਮਾਵਾਂ, ਮਾੜੀਆਂ ਨਜ਼ਰਾਂ ਤੋਂ ਬਚਾਉਣ ਲਈ ਬੰਨ੍ਹੀ ਸਮਝੀ ਜਾਂਦੀ ਹੈ। ਬਹੁਤੇ ਹਿੰਦੂ ਪਰਿਵਾਰਾਂ ਵਿੱਚ ਭਰਜਾਈ ਵੱਲੋਂ ਵਿਆਂਹਦੜ ਦੇ ਗੁੱਟ ਉੱਤੇ ਸੱਤ ਗੰਢਾਂ ਦੇ ਕੇ ਮੌਲੀ ਦਾ ਗਾਨਾ ਬੰਨ੍ਹਿਆ ਜਾਂਦਾ ਹੈ ਤੇ ਕੰਗਣਾ ਖੇਲ੍ਹਣ ਵੇਲੇ ਗੱਭਰੂ-ਵਹੁਟੀ ਇੱਕ ਦੂਜੇ ਦਾ ਗਾਨਾ ਖੋਲ੍ਹਦੇ ਹਨ। ਮਾਈਂਆਂ/ਵਟਣਾ/ਹਲ਼ਦੀ-ਹੱਥ: ਵਿਆਹ ਤੋਂ ਇੱਕ-ਦੋ ਦਿਨ ਪਹਿਲਾਂ ਜਾਂ ਕਿਤੇ ਕਿਤੇ ਉਸੇ ਦਿਨ ਸਵੇਰੇ ਇੱਕ ਚੌਂਕੀ ਰੱਖ ਕੇ ਉਹਦੇ ਸਾਹਮਣੇ ਆਟੇ ਅਤੇ ਹੋਰ ਰੰਗਾਂ ਦੀ ਰੰਗੋਲੀ ਬਣਾਈ ਜਾਂਦੀ ਹੈ, ਵਿੱਚ ਦੀਵਾ ਜਗਾ ਕੇ ਰੱਖਿਆ ਜਾਂਦਾ ਹੈ, ਜਿਹੜਾ ਪਹਿਲਾਂ ਆਟੇ ਦਾ ਹੁੰਦਾ ਸੀ, ਪਰ ਹੁਣ ਮਿੱਟੀ ਦਾ ਰੰਗਲਾ ਦੀਵਾ ਹੀ ਰੱਖਣ ਲੱਗ ਪਏ ਹਨ। ਚੌਂਕੀ ਉੱਤੇ ਵਿਆਂਹਦੜ ਨੂੰ ਬਿਠਾ ਕੇ ਨੈਣ/ਲਾਗਣ ਜਾਂ ਕੋਈ ਭੈਣ-ਭਰਜਾਈ ਉਹਦੇ ਗਾਨਾ ਬੰਨ੍ਹਦੀ ਹੈ। ਵਿਆਂਹਦੜ ਦੀ ਮਾਂ ਅਤੇ ਹੋਰ ਮੇਲਣਾਂ ਦੇ ਵੀ ਗਾਨੇ ਬੰਨ੍ਹੇ ਜਾਂਦੇ ਹਨ, ਜਿਹਨਾਂ ਨੂੰ ਤੋੜਨਾ ਜਾਂ ਕੱਟਣਾ ਕੁਸ਼ਗਨੀ ਸਮਝਿਆ ਜਾਂਦਾ ਹੈ, ਇਸ ਲਈ ਵਿਆਹ ਤੋਂ ਕਾਫ਼ੀ ਦਿਨ ਪਿਛੋਂ ਤੱਕ ਇਸ ਜਸ਼ਨ ਦੀਆਂ ਦਿਲਕਸ਼ ਯਾਦਾਂ ਨੂੰ ਚੇਤੇ ਕਰਵਾਉਂਦੇ ਰਹਿੰਦੇ ਹਨ। ਵਿਆਂਹਦੜ ਦੇ ਸਿਰ ਉੱਪਰ ਬਾਗ-ਫੁਲਕਾਰੀ ਤਾਣ ਕੇ ਮੇਲਣਾਂ ਵਟਣੇ ਦੇ ਗੀਤ ਛੋਂਹਦੀਆਂ ਵਾਰੀ ਵਾਰੀ ਵਿਆਂਹਦੜ ਦੇ ਚਿਹਰੇ, ਲੱਤਾਂ, ਬਾਹਾਂ ਉੱਤੇ ਵਟਣਾ ਮਲ਼ਦੀਆਂ ਹਨ, ਨਾਲ਼ ਨਾਲ਼ ਮੌਲੀ ਵਿੱਚ ਬੰਨ੍ਹੀਆਂ ਘਾਹ ਦੀਆਂ ਤਿੜਾਂ ਨੂੰ ਸਰ੍ਹੋਂ ਦੇ ਤੇਲ ਵਿੱਚ ਭਿਉਂ ਕੇ ਉਹਦੇ ਵਾਲ਼ਾਂ ਨੂੰ ਲਾਉਂਦੀਆਂ ਹਨ। ਵਟਣੇ ਦੀ ਇਹ ਰਵਾਇਤ ਇੱਕ ਤਰ੍ਹਾਂ ਨਾਲ਼ ਘਰ ਦਾ ਬਿਊਟੀ ਪਾਰਲਰ ਹੁੰਦੀ ਹੈ, ਜਿਸ ਨਾਲ਼ ਵਿਆਂਹਦੜ ਲਿਸ਼ਕ-ਪੁਸ਼ਕ ਜਾਂਦਾ ਹੈ। ਵਟਣੇ ਪਿੱਛੋਂ ਸਿਰ ਉਤਲੀ ਫੁਲਕਾਰੀ ਉਸ ਦਵਾਲ਼ੇ ਲਪੇਟ ਕੇ ਮਾਮਾ ਉਹਨੂੰ ਚੌਂਕੀ ਤੋਂ ਲਾਹ ਲੈਂਦਾ ਹੈ। ਮਾਂ ਚੌਂਕੀ ਦੇ ਸੱਤ ਵਾਰ ਆਰ-ਪਾਰ ਜਾਂਦੀ ਹੈ ਤੇ ਬਾਕੀ ਬਚਿਆ ਵਟਣਾ ਰੰਗੋਲੀ ਵਿੱਚ ਰਲ਼ਾ ਕੇ ਉੱਥੇ ਪੋਚਾ ਫੇਰਦੀ ਹੈ ਤੇ ਇਹਨਾਂ ਹੱਥਾਂ ਨਾਲ਼ ਕੰਧ ਉੱਤੇ ਥਾਪਾ ਲਾਉਂਦੀ ਹੈ। ਇਸ ਮੌਕੇ ਪੀਲ਼ੇ ਮਿੱਠੇ ਚੌਲ਼ ਬਣਾਏ ਜਾਂਦੇ ਹਨ, ਜੋ ਪਹਿਲਾਂ ਵਿਆਂਹਦੜ ਤੇ ਉਹਦੀਆਂ ਸਖੀਆਂ/ਦੋਸਤਾਂ ਨੂੰ ਦਿੱਤੇ ਜਾਂਦੇ ਹਨ ਤੇ ਫਿਰ ਸਾਰੇ ਪ੍ਰਾਹੁਣਿਆਂ ਨੂੰ ਵਰਤਾਏ ਜਾਂਦੇ ਹਨ। ਮਾਈਂਏ ਤੋਂ ਪਿਛੋਂ ਵਿਆਂਹਦੜ ਨੂੰ ਘਰੋਂ ਬਾਹਰ ਨਹੀਂ ਜਾਣ ਦਿੱਤਾ ਜਾਂਦਾ, ਜੇ ਜਾਣਾ ਹੀ ਪਵੇ ਤਾਂ ਕੋਈ ਦੋਸਤ/ਸਖੀ ਹਮੇਸ਼ਾ ਨਾਲ਼ ਹੁੰਦਾ ਹੈ। ਇਸ ਨੂੰ ‘ਸਾਹੇ-ਪੈਣਾ’ ਵੀ ਆਖਦੇ ਹਨ। ਕੁਝ ਥਾਵਾਂ ’ਤੇ ‘ਸਾਹਾ-ਚਿੱਠੀ’ ਤੋ ਬਾਅਦ ਦਾ ਵਕਤ ਵਿਆਹੁਲੇ ਮੁੰਡੇ-ਕੁੜੀ ਲਈ ‘ਸਾਹੇ-ਪੈਣਾ’ ਮੰਨਿਆ ਜਾਂਦਾ ਹੈ। ਇਹ ਚੰਗੀ ਰੀਤ ਹੈ, ਇਸ ਤਰ੍ਹਾਂ ਦੁਰਘਟਨਾ, ਪ੍ਰਦੂਸ਼ਣ ਜਾਂ ਬੀਮਾਰੀ ਦੀ ਲਾਗ ਤੋਂ ਬਚਾਅ ਰਹਿੰਦਾ ਹੈ, ਪਰ ਅੱਜ ਕੱਲ੍ਹ ਦੇ ਰੁਝੇਂਵਿਆਂ ਵਿੱਚ ਇਹ ਰੀਤ ਵੀ ਪੇਤਲੀ ਪੈ ਗਈ ਹੈ। ਨਿਉਂਦਾ: ਇਹ ਪਰੰਪਰਾ ਵੀ ਵਿਆਹ ਤੋਂ ਇਕ ਅੱਧ ਦਿਨ ਪਹਿਲਾਂ ਨਿਭਾਈ ਜਾਂਦੀ ਹੈ, ਜਿਸ ਵਿੱਚ ਸਰੀਕੇ-ਕਬੀਲੇ ਵਾਲ਼ੇ, ਵਿਆਂਹਦੜ ਦੇ ਤਾਏ ਚਾਚੇ ਤੇ ਹੋਰ ਰਿਸ਼ਤੇਦਾਰ ਨਕਦੀ ਦਿੰਦੇ ਹਨ। ਇਸ ਵੇਲ਼ੇ ਪਿਤਾ ਜਾਂ ਕੋਈ ਹੋਰ ਸਬੰਧੀ ਕਾਪੀ/ਡਾਇਰੀ ਲੈ ਕੇ ਹਰੇਕ ਦਾ ਨਾਂ ਲਿਖ ਕੇ ਉਹਦੇ ਅੱਗੇ ਦਿੱਤੇ ਰੁਪਿਆਂ ਦਾ ਵੇਰਵਾ ਲਿਖਦਾ ਹੈ। ਇਹ ਇੱਕ ਦੂਜੇ ਦੀ ਮੱਦਦ ਕਰਨ ਦੀ ਬਹੁਤ ਹੀ ਵਧੀਆ ਰਵਾਇਤ ਹੈ, ਜਦੋਂ ਨਿਉਂਦਾ ਪਾਉਣ ਵਾਲ਼ੇ ਦੇ ਘਰ ਸ਼ਾਦੀ ਹੋਵੇ ਤਾਂ ਇਸ ਕਾਪੀ/ਡਾਇਰੀ ਵਿੱਚੋਂ ਪੜ੍ਹ ਕੇ ਉਨੇ ਹੀ ਰੁਪਏ ਜਾਂ ਉਸ ਤੋਂ ਕੁਝ ਵੱਧ ਦੇ ਕੇ ਅਗਲੇ ਨੂੰ ਨਿਉਂਦਾ ਮੋੜ ਦਿੱਤਾ ਜਾਂਦਾ ਹੈ। ਅੱਜ ਕੱਲ੍ਹ ਬਹੁਤੀ ਵਾਰ ਇਸ ਤਰ੍ਹਾਂ ਨਿਉਂਦਾ ਨਹੀਂ ਪਾਇਆ ਜਾਂਦਾ, ਵਿਆਹੁਤਾ ਜੋੜੇ ਨੂੰ ਹੀ ਸ਼ਗਨ ਵਾਲ਼ੇ ਲਿਫ਼ਾਫ਼ੇ ਵਿੱਚ ਰੁਪਏ ਪਾ ਕੇ ਤੇ ਉੱਤੇ ਆਪਣਾ ਨਾਮ-ਪਤਾ ਲਿਖ ਕੇ ਦੇ ਦਿੱਤੇ ਜਾਂਦੇ ਹਨ, ਜਿਸਨੂੰ ਘਰ ਵਾਲ਼ੇ ਬਾਅਦ ਵਿੱਚ ਖੋਲ੍ਹ ਕੇ ਡਾਇਰੀ ਵਿੱਚ ਉਤਾਰਦੇ ਜਾਂਦੇ ਹਨ ਤੇ ਅਗਲੇ ਦੇ ਵਿਆਹ ਵਿੱਚ ਉਸੇ ਹਿਸਾਬ ਨਾਲ਼ ਸ਼ਗਨ ਪਾ ਦਿੰਦੇ ਹਨ। ਨਾਨਕਾ-ਮੇਲ਼: ਇਹ ਨਾਨਕੇ-ਪਰਿਵਾਰ ਵੱਲੋਂ ਆਏ ਸਾਰੇ ਸਬੰਧੀ ਹੁੰਦੇ ਨੇ, ਵਿਆਹ ਵਿੱਚ ਨਾਨਕਾ-ਮੇਲ਼ ਦੀ ਵਿਸ਼ੇਸ਼ ਮਹੱਤਤਾ ਹੈ ਤੇ ਉਹਨਾਂ ਦੇ ਆਗਮਨ ਤੋਂ ਬਿਨਾਂ ਵਿਆਹ ਸਿਰੇ ਨਹੀਂ ਚੜ੍ਹ ਸਕਦਾ। ਜੇ ਕਿਸੇ ਮਜਬੂਰੀ ਵੱਸ ਉਹ ਹਾਜ਼ਿਰ ਨਾ ਹੋ ਸਕਦੇ ਹੋਣ ਤਾਂ ਹੋਰ ਕਿਸੇ ਨੂੰ ਉਹਨਾਂ ਦੀ ਭੂਮਿਕਾ ਨਿਭਾਉਣੀ ਪੈਂਦੀ ਹੈ। ਉਂਝ ਉਹ ਸੱਤ ਸਮੁੰਦਰ ਪਾਰ ਕਰ ਕੇ, ਹਰ ਕਿਸਮ ਦੀ ਰੁਕਾਵਟ ਨੂੰ ਉਲੰਘ ਕੇ ਪਹੁੰਚ ਹੀ ਜਾਂਦੇ ਹਨ। ਨਾਨਕੀਆਂ ਹੇਕਾਂ ਲਾਉਂਦੀਆਂ ਦੂਰੋਂ ਹੀ ਆਪਣੀ ਪਹੁੰਚ ਦਾ ਹੋਕਾ ਦੇ ਦਿੰਦੀਆਂ ਹਨ ਤੇ ਧੀ ਦੇ ਦਰਵਾਜ਼ੇ ’ਤੇ ਖੜੋ ਕੇ ਬੰਬੀਹਾ ਬੁਲਾਉਂਦੀਆਂ ਹਨ, ਬੰਬੀਹਾ ਖੜਕਾ ਕੇ ਗਾਏ ਜਾਂਦੇ ਟਿੱਚਰਾਂ-ਮਖੌਲਾਂ ਵਾਲ਼ੇ ਗੀਤਾਂ ਜਿਵੇਂ: ‘ਬੋਲੇ ਨੀ ਬੰਬੀਹਾ ਬੋਲੇ………’ ਨੂੰ ਬੰਬੀਹਾ ਬੁਲਾਉਣਾ ਆਖਿਆ ਜਾਂਦਾ ਹੈ। ਧੀ ਤੇਲ ਚੋ ਕੇ ਆਪਣੀ ਭਾਬੀ ਜਾਂ ਕਿਸੇ ਹੋਰ ਮੁਰੈਲ੍ਹਣ ਰਿਸ਼ਤੇਦਾਰਨ ਦੇ ਪੱਲੇ ਵਿੱਚ ਲੱਡੂ ਪਾ ਕੇ ਉਹਨਾਂ ਨੂੰ ਸ਼ਗਨਾਂ ਨਾਲ਼ ਅੰਦਰ ਵਾੜਦੀ ਹੈ। ਮਢਾ ਬੰਨ੍ਹਣਾ: ਇਹ ਨਾਨਕਿਆਂ ਦੀ ਰਸਮ ਹੈ, ਜੋ ਆਮ ਤੌਰ ’ਤੇ ਵਿਆਹ ਤੋਂ ਇੱਕ ਦਿਨ ਪਹਿਲਾਂ ਕੀਤੀ ਜਾਂਦੀ ਹੈ। ਵਿਆਂਹਦੜ ਦੀ ਮਾਂ ਭਾਈਚਾਰੇ ਵਿੱਚ ਮਢਾ ਬੰਨ੍ਹਣ ਦਾ ਸੱਦਾ ਭੇਜਦੀ ਹੈ। ਜਦੋਂ ਸਾਰੇ ਇਕੱਠੇ ਹੋ ਜਾਂਦੇ ਹਨ ਤਾਂ ਉਹ ਹਰੇਕ ਨਾਨਕੀ ਦੇ ਪੱਲੇ ਵਿੱਚ ਦੋ ਲੱਡੂ, ਇੱਕ ਮਹਿੰਦੀ ਦੀ ਪੁੜੀ, ਜਿਹਨੂੰ ਮੌਲੀ ਬੰਨ੍ਹੀ ਹੁੰਦੀ ਹੈ ਤੇ ਕੁਝ ਰੁਪਏ ਪਾਉਂਦੀ ਹੈ। ਉਪਰੰਤ ਨਾਨਕੀਆਂ ਟਰੰਕ ਖੋਲ੍ਹ ਕੇ ਨਾਨਕੀਛੱਕ ਵਿੱਚ ਲਿਆਂਦੀ ਇੱਕ ਇੱਕ ਚੀਜ਼ ਵਸਤ ਦਿਖਾਉਂਦੀਆਂ ਹਨ, ਜਿਸ ਵਿੱਚ ਵਿਆਂਹਦੜ ਲਈ ਤਿਉਰ, ਗਹਿਣੇ, ਭਾਂਡੇ, ਬਿਸਤਰੇ ਜਾਂ ਘਰੇਲੂ ਵਰਤੋਂ ਦਾ ਹੋਰ ਸਮਾਨ ਹੁੰਦਾ ਹੈ। ਇਸ ਦੇ ਨਾਲ਼ ਉਹਨਾਂ ਦੀ ਧੀ (ਵਿਆਂਹਦੜ ਦੀ ਮਾਂ), ਉਹਦੀ ਸੱਸ, ਦਰਾਣੀਆਂ-ਜਠਾਣੀਆਂ, ਨਣਾਨਾਂ ਤੇ ਉਹਨਾਂ ਦੇ ਪਤੀਆਂ ਲਈ ਕੱਪੜੇ-ਲੀੜੇ ਵੀ ਹੁੰਦੇ ਹਨ। ਸਾਂਤ: ਇਹ ਹਿੰਦੂ ਪਰਿਵਾਰਾਂ ਵਿੱਚ ਹੁੰਦੀ ਹੈ, ਜੇ ਵਿਆਹ ਰਾਤ ਨੂੰ ਹੈ ਤਾਂ ਉਸੇ ਦਿਨ ਸਵੇਰੇ, ਜੇ ਦਿਨ ਵੇਲ਼ੇ ਹੈ ਤਾਂ ਉਸ ਤੋਂ ਪਹਿਲੀ ਰਾਤ ਨੂੰ ਕੀਤੀ ਜਾਂਦੀ ਹੈ। ਕਾਰਜ ਦੀ ਨਿਰਵਿਘਨ ਸਮਾਪਤੀ ਲਈ ਨੌਂ ਗ੍ਰਹਿਾਂ ਦੀ ਪੂਜਾ ਕਰਵਾਈ ਜਾਂਦੀ ਹੈ, ਹਵਨ ਕੀਤਾ ਜਾਂਦਾ ਹੈ ਤੇ ਪੰਡਿਤ ਜੀ ਵੱਲੋਂ ਮਾਮਾ-ਮਾਮੀ ਤੋਂ ਕੁਝ ਰਸਮਾਂ ਕਰਵਾਈਆਂ ਜਾਂਦੀਆਂ ਹਨ। ਇਸ ਵਿੱਚ ਮਾਮੇ-ਮਾਮੀ ਦਾ ਹਾਜ਼ਿਰ ਹੋਣਾ ਅਤੀ ਜ਼ਰੂਰੀ ਹੁੰਦਾ ਹੈ, ਉਂਝ ਲੜਕੀ ਦੇ ਮਾਤਾ-ਪਿਤਾ ਤੇ ਸਾਰੇ ਹੀ ਸਬੰਧੀ ਇਸ ਵਿੱਚ ਭਾਗ ਲੈਂਦੇ ਹਨ। ਚੂੜਾ-ਚੜ੍ਹਾਈ: ਹਿੰਦੂਆਂ ਵਿੱਚ ਸਾਂਤ ਮੌਕੇ ਹੀ ਚੂੜਾ ਚੜ੍ਹਾ ਦਿੱਤਾ ਜਾਂਦਾ ਹੈ, ਜਦੋਂ ਕਿ ਸਿੱਖਾਂ ਵਿੱਚ ਸਹੂਲਤ ਮੁਤਾਬਿਕ ਵਟਣੇ ਵੇਲ਼ੇ, ਸੁਹਾਗ ਸੰਗੀਤ ਵੇਲ਼ੇ, ਜਾਂ ਨ੍ਹਾਈ-ਧੋਈ ਤੋਂ ਬਾਅਦ ਚੂੜਾ ਚੜ੍ਹਾਇਆ ਜਾਂਦਾ ਹੈ। ਇਹ ਚੂੜਾ ਨਾਨਕਿਆਂ ਵੱਲੋਂ ਲਿਆਂਦਾ ਜਾਂਦਾ ਹੈ ਅਤੇ ਇਸ ਤੋਂ ਬਿਨਾਂ ਕੁੜੀ ਦਾ ਵਿਆਹ ਸੰਪੂਰਨ ਨਹੀਂ ਹੁੰਦਾ। ਖੁੱਲ੍ਹੇ ਭਾਂਡੇ ਵਿੱਚ ਕੱਚੀ ਲੱਸੀ ਪਾ ਕੇ ਉਸ ਅੰਦਰ ਇਹ ਚੂੜਾ ਰੱਖ ਦਿੱਤਾ ਜਾਂਦਾ ਹੈ। ਮਾਮਾ, ਮਾਮੀ ਜਾਂ ਹੋਰ ਨਾਨਕੇ ਤੇ ਕਈ ਵਾਰ ਕੁੜੀ ਦੀਆਂ ਭੈਣਾਂ, ਭਾਬੀਆਂ, ਸਖੀਆਂ ਸੁਹਾਗਾਂ ਤੇ ਹੋਰ ਗੀਤਾਂ ਦੀ ਛਾਂ ਹੇਠ ਇਹ ਚੂੜ੍ਹਾ ਚੜ੍ਹਾਉਂਦੀਆਂ ਹਨ। ਇਸ ਪਿਛੋਂ ਕਲ਼੍ਹੀਰੇ ਬੰਨ੍ਹ ਦਿੱਤੇ ਜਾਂਦੇ ਹਨ। ਕੁੜੀ ਦਾ ਮੂੰਹ ਲੱਡੂਆਂ ਨਾਲ ਮਿੱਠਾ ਕਰਾ ਕੇ ਉਹਨੂੰ ਸ਼ਗਨ ਦਿੱਤੇ ਜਾਂਦੇ ਹਨ, ਅਸੀਸਾਂ ਦਾ ਮੀਂਹ ਵਰਸਦਾ ਹੈ ਤੇ ਵਧਾਈਆਂ ਲਈਆਂ/ਦਿੱਤੀਆਂ ਜਾਂਦੀਆਂ ਹਨ। ਰੋਟੀ/ ਬ੍ਰਹਮਭੋਜ: ਇਸ ਦਿਨ ਸਾਰੇ ਸਰੀਕੇ ਕਬੀਲੇ ਜਾਂ ਪੂਰੇ ਪਿੰਡ ਨੂੰ ਰੋਟੀ ਕੀਤੀ ਜਾਂਦੀ ਹੈ, ਜਿਹੜੀ ਆਮ ਤੌਰ ਤੇ ਸ਼ਾਦੀ ਤੋਂ ਇੱਕ ਦਿਨ ਪਹਿਲਾਂ ਜਾਂ ਸਾਂਤ ਵਾਲ਼ੇ ਦਿਨ ਹੁੰਦੀ ਹੈ ਤੇ ਜਿਹੜੇ ਘਰ ਰਾਤ-ਜਗਾ/ਰੱਤ-ਜਗਾ ਕਰਦੇ ਹਨ, ਉਹ ਆਪਣੇ ਭਾਈਚਾਰੇ ਨੂੰ ਉਸੇ ਦਿਨ ਬ੍ਰਹਮਭੋਜ ਕਰਵਾ ਦਿੰਦੇ ਹਨ। ਚੁੱਲ੍ਹੇ ਨਿਉਂਦ: ਸਕੇ ਘਰਾਂ ਜਾਂ ਲਿਹਾਜ਼ੀਆਂ/ਗਵਾਂਢੀਆਂ ਨੂੰ ਵਿਆਹ ਦੇ ਕੁਝ ਦਿਨਾਂ ਲਈ ਚੁੱਲ੍ਹੇ ਨਿਉਂਦ ਕੀਤੀ ਜਾਂਦੀ ਹੈ। ਇਸ ਵਿੱਚ ਟੱਬਰ ਦੇ ਸਾਰੇ ਜੀਆਂ ਨੂੰ ਰੋਟੀ ਲਈ ਬੁਲਾਇਆ ਗਿਆ ਹੁੰਦਾ ਹੈ, ਜੇ ਅਗਲਿਆਂ ਦੇ ਕੋਈ ਪ੍ਰਾਹੁਣਾ ਆਇਆ ਹੋਵੇ ਉਸ ਨੂੰ ਵੀ, ਕਿਉਂਕ ਜਿਸ ਘਰ ਨੂੰ ਚੁੱਲ੍ਹੇ-ਨਿਉਂਦ ਹੁੰਦੀ ਹੈ, ਉਹਨਾਂ ਦਾ ਚੁੱਲ੍ਹਾ ਨਹੀਂ ਬਲਣਾ ਹੁੰਦਾ। ਇਹਨਾਂ ਦਿਨਾਂ ਵਿੱਚ ਉਹ ਵਿਆਹ ਵਾਲ਼ੇ ਘਰ ਹੀ ਮੇਲ੍ਹਦੇ ਫਿਰਦੇ ਕੰਮਾਂ-ਕਾਜਾਂ ਵਿੱਚ ਮੱਦਦ ਕਰਾਉਂਦੇ ਹਨ। ਇਹ ਇਕ ਦੂਜੇ ਨੂੰ ਸਹਿਯੋਗ ਦੇਣ ਦਾ ਬਹੁਤ ਕਮਾਲ ਦਾ ਰਿਵਾਜ਼ ਹੈ, ਜਿਸ ਨਾਲ਼ ਵਿਆਹ ਦੇ ਜ਼ਰੂਰੀ ਕਾਰਜਾਂ ਵਿੱਚ ਰੁੱਝੇ ਘਰ ਦੇ ਜੀਅ ਤਨਾਅ-ਮੁਕਤ ਹੋ ਕੇ ਵਿਚਰਦੇ ਹਨ। ਗੀਤ-ਸੰਗੀਤ (Lady Sangeet) ਇਹ ਜਸ਼ਨ ਸਾਰੇ ਪੰਜਾਬੀ ਵਿਆਹਾਂ ਵਿੱਚ ਹੁੰਦਾ ਹੈ, ਵਿਆਹ ਤੋਂ ਇੱਕ ਦੋ ਦਿਨ ਪਹਿਲਾਂ ਆਮ ਤੌਰ ’ਤੇ ਰਾਤ ਨੂੰ, ਤੇ ਕਦੀ ਕਦੀ ਦਿਨ ਵੇਲ਼ੇ ਵੀ। ਕੁੜੀ ਦੇ ਵਿਆਹ ਸਮੇਂ ‘ਸੁਹਾਗ’ ਅਤੇ ਮੁੰਡੇ ਦੇ ਵਿਆਹ ਸਮੇਂ ‘ਘੋੜੀਆਂ’ ਗਾਈਆਂ ਜਾਂਦੀਆਂ ਹਨ। ਢੋਲਕੀ ਦੇ ਗੀਤ, ਗਿੱਧਾ, ਡੀ.ਜੇ ਦੇ ਗੀਤ ਤੇ ਭੰਗੜਾ ਇਸ ਸਮਾਰੋਹ ਦੀ ਰੌਣਕ ਹੁੰਦੇ ਹਨ। ਇਸ ਸਮੇਂ ਨਾਨਕੀਆਂ ਵੱਲੋਂ ‘ਜਾਗੋ’ ਵੀ ਕੱਢੀ ਜਾਂਦੀ ਹੈ ਤੇ ਨਾਲ਼ ‘ਬੰਬੀਹਾ’ ਵਜਾਇਆ ਜਾਂਦਾ ਹੈ। ਕਈ ਵਾਰ ਇਸ ਸਮੇਂ ਕੋਈ ਰਕਾਨ ‘ਗੱਡੀਆਂ ਵਾਲ਼ੀ’,‘ਸਾਧ-ਸਾਧਣੀ’, ‘ਚੁੜੇਲ’ ਜਾਂ ਹੋਰ ਕੋਈ ਸਵਾਂਗ ਰਚਾ ਕੇ ਸਭ ਦਾ ਦਿਲ-ਪਰਚਾਵਾ ਕਰਦੀ ਹੈ। ‘ਜਾਗੋ’: ‘ਜਾਗੋ’ ਗੀਤ -ਸੰਗੀਤ ਵਾਲ਼ੀ ਰਾਤ ਨੂੰ ਜਾਂ ਕਦੀ ਕਦੀ ਇਸ ਤੋਂ ਪਹਿਲਾਂ ਜਾਂ ਪਿੱਛੋਂ ਵੀ ਕੱਢੀ ਜਾਂਦੀ ਹੈ। ‘ਜਾਗੋ’ ਮੁੱਖ ਤੌਰ ’ਤੇ ਮਾਮੀ ਚੁੱਕਦੀ ਹੈ, ਪਰ ਅੱਜ ਕੱਲ੍ਹ ਸਾਰੇ ਹੀ ਚੁੱਕ ਲੈਂਦੇ ਹਨ ਤੇ ਢੋਲ ਵਜਾਉਂਦੇ, ਬੋਲੀਆਂ ਪਾਉਂਦੇ, ਬੰਬੀਹਾ ਖੜਕਾਉਂਦੇ ਪਿੰਡ ਵਿੱਚ ਜਾਂ ਸ਼ਹਿਰੀ ਮੁਹੱਲੇ ਵਿੱਚ ਗੇੜਾ ਦਿੰਦੇ ਹਨ, ਜਿਹਨਾਂ ਘਰਾਂ ਨਾਲ਼ ਮੋਹ ਦੇ ਸਬੰਧ ਹੁੰਦੇ ਹਨ, ਉਹਨੀਂ ਘਰੀਂ ਜਾ ਕੇ ਗਿੱਧਾ ਪਾਇਆ ਜਾਂਦਾ ਹੈ, ਉਹ ਘਰ ‘ਜਾਗੋ’ ਵਿੱਚ ਤੇਲ ਪਾਉਂਦੇ ਹਨ, ਸ਼ਗਨ ਦਿੰਦੇ ਹਨ, ਚਾਹ-ਪਾਣੀ ਵੀ ਪਿਆਉਂਦੇ ਹਨ। ਜਾਗੋ ਦੇ ਕਈ ਮੰਤਵ ਹੁੰਦੇ ਹਨ, ਇੱਕ ਤਾਂ ਸਾਰੇ ਪਿੰਡ ਜਾਂ ਮੁਹੱਲੇ ਵਿੱਚ ਵਿਆਹ ਦਾ ਹੋਕਾ ਫਿਰ ਜਾਂਦਾ ਹੈ, ਦੂਜਾ ਛੋਟੇ-ਮੋਟੇ ਗਿਲੇ-ਸ਼ਿਕਵੇ ਵੀ ਦੂਰ ਹੋ ਜਾਂਦੇ ਹਨ ,ਘਰ ਅੱਗੋਂ ਜਾਗੋ ਨਿੱਕਲਦੀ ਦੇਖ ਰੁੱਸਿਆ ਸਬੰਧੀ ਪਿਘਲ ਜਾਂਦਾ ਹੈ, ਤੇ ਜੇ ਕਦੀ ਮੇਲਣਾਂ ਮਾੜਾ ਜਿਹਾ ਪੈਰ ਮਲ਼ ਕੇ ਉਸ ਸਬੰਧੀ ਦਾ ਨਾਂ ਲੈ ਕੇ ਹੇਕ ਲਾ ਦੇਣ, ਤਾਂ ਉਹ ਰੋਸੇ ਦੀ ਪੌੜੀ ਤੋਂ ਹੇਠਾਂ ਉੱਤਰ ਕੇ ਬੂਹਾ ਖੋਲ੍ਹ ਦਿੰਦਾ ਹੈ, ਜਾਗੋ ਉਹਦੇ ਵਿਹੜੇ ਜਗਮਗਾਉਂਦੀ ਹੈ, ਜੱਫ਼ੀਆਂ ਪੈ ਜਾਂਦੀਆਂ ਹਨ ਤੇ ਉਹ ਪੂਰੇ ਉਤਸ਼ਾਹ ਨਾਲ ਵਿਆਹ ਵਿੱਚ ਸ਼ਾਮਿਲ ਹੋ ਜਾਂਦਾ ਹੈ। ਪਿੰਡ ਜਾਂ ਸ਼ਹਿਰੀ ਮੁਹੱਲੇ ਦੇ ਉਭੜ-ਖਾਭੜ ਹਨ੍ਹੇਰੇ ਰਾਹਾਂ ਵਿੱਚ ਇਹ ਜਾਗੋ ਚਾਨਣ ਕਰਦੀ ਜਾਂਦੀ ਹੈ ਤੇ ਗੀਤ ਬੋਲੀਆਂ ਫਿਜ਼ਾਵਾਂ ਵਿੱਚ ਮਿਸ਼ਰੀ ਘੋਲਦੇ ਹੋਏ ਮੇਲੀਆਂ ਦਾ ਤੇ ਪਿੰਡ ਵਾਲ਼ਿਆਂ ਦਾ ਮਨੋਰੰਜਨ ਕਰਕੇ ਉਹਨਾਂ ਵਿੱਚ ਨਵੀਂ ਰੂਹ ਫੂਕ ਦਿੰਦੇ ਹਨ। ਘੜੋਲੀ ਭਰਨਾ: ਕਈ ਪਿੰਡਾਂ ਵਿੱਚ ਕੁੜੀ/ਮੁੰਡੇ ਦੇ ਮਾਮਾ-ਮਾਮੀ ਤੇ ਬਾਕੀ ਨਾਨਕੇ ਅਤੇ ਕਈ ਪਿੰਡਾਂ ਵਿੱਚ, ਸਖੀਆਂ, ਭਾਬੀਆਂ, ਦਾਦਕੀਆਂ ਗੀਤਾਂ ਦੀਆਂ ਹੇਕਾਂ ਲਾਉਂਦੀਆਂ ਗੁਰਦੁਆਰੇ/ਮੰਦਿਰ/ਬਾਉਲੀ ਜਾਂ ਕਿਸੇ ਹੋਰ ਮੁਕੱਰਰ ਥਾਂ ਤੋਂ ਪਾਣੀ ਦਾ ਘੜਾ ਭਰ ਕੇ ਲਿਆਉਂਦੀਆਂ ਹਨ, ਜਿਸ ਨਾਲ਼ ਵਿਆਹੁਲੇ ਮੁੰਡੇ-ਕੁੜੀ ਨੂੰ ਨੁਹਾਇਆ ਜਾਦਾ ਹੈ। ਨ੍ਹਾਈ-ਧੋਈ/ਖਾਰੇ ਚੜ੍ਹਨਾ: ਇਹ ਵਿਆਹ ਵਾਲ਼ੇ ਦਿਨ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਹੁੰਦੀ ਹੈ। ਪਹਿਲੇ ਜ਼ਮਾਨੇ ਵਿੱਚ ਵਿਹੜੇ ਵਿਚਾਲ਼ੇ ਰੱਖੇ ਪਟੜੇ ਉੱਤੇ ਬੰਨੇ ਨੂੰ ਬਿਠਾ ਕੇ ਨਾਈ ਜਾਂ ਕਿਸੇ ਹੋਰ ਲਾਗੀ ਦਵਾਰਾ ਨੁਹਾਇਆ ਜਾਂਦਾ ਸੀ ਤੇ ਆਲ਼ੇ-ਦਵਾਲ਼ੇ ਖੜ੍ਹੀਆਂ ਮੇਲਣਾਂ ਦੋਹੇ ਲਾਉਂਦੀਆਂ, ਗੀਤ ਗਾਉਂਦੀਆਂ ਸਨ ਤੇ ਫਿਰ ਉਸ ਦਵਾਲ਼ੇ ਬਾਗ, ਫੁਲਕਾਰੀ ਲਪੇਟ ਕੇ ਮਾਮਾ ਚੁੱਕ ਕੇ ਪਟੜੇ ਤੋਂ ਉਤਾਰਦਾ ਸੀ, ਦੂਰ-ਦੁਰਾਡੇ ਇਲਾਕਿਆ ਵਿੱਚ ਅਜੇ ਵੀ ਇਉਂ ਹੁੰਦਾ ਹੈ। ਇਸੇ ਪਟੜੇ ਨੂੰ ‘ਖਾਰਾ’ ਕਹਿੰਦੇ ਹਨ। ਇਸ ਵਕਤ ਮਾਮੇ, ਬਾਪ ਜਾਂ ਹੋਰ ਸਕੇ ਸੋਧਰਿਆਂ ਵੱਲੋਂ ਰੁਪੈ ਵਾਰ ਕੇ ਲਾੜੇ ਤੇ ਲਾਗੀ/ਨਾਈ ਨੂੰ ਦਿੱਤੇ ਜਾਂਦੇ ਸਨ। ਪਰ ਅੱਜ-ਕੱਲ੍ਹ ਮੁੰਡਾ ਕੁੜੀ ਗੁਸਲਖਾਨੇ ਵਿੱਚੋਂ ਹੀ ਨਹਾ ਕੇ ਆਉਂਦੇ ਹਨ ਤੇ ਖਾਰੇ ਦੇ ਰੂਪ ਵਿੱਚ ਬਾਹਰ ਪਰਾਂਤ ਜਾਂ ਪਟੜੀ ਮੂਧੀ ਮਾਰ ਕੇ ਰੱਖੀ ਹੁੰਦੀ ਹੈ, ਜਿਸ ਉੱਤੇ ਵਿਆਂਹਦੜ ਨੇ ਨਿੱਕਲ਼ ਕੇ ਖੜ੍ਹਨਾ ਹੁੰਦਾ ਹੈ, ਮਾਮਾ ਇਸ ਵੇਲ਼ੇ ਉਹਨੂੰ ਬਾਗ ਜਾਂ ਫੁਲਕਾਰੀ ਵਿੱਚ ਲਪੇਟ ਦਿੰਦਾ ਹੈ, ਪਹਿਲੀਆਂ ਵਿੱਚ ਕੁੜੀ ਵਾਸਤੇ ਨਾਨਕਿਆਂ ਵੱਲੋਂ ਸੁੱਭਰ ਲਿਆਂਦਾ ਜਾਂਦਾ ਸੀ। ਇਸ ਪਿੱਛੋਂ ਮਾਮਾ ਲੱਡੂ ਖੁਆ ਕੇ ਸ਼ਗਨ ਦਿੰਦਾ ਹੈ ਤੇ ਉਹਨੂੰ ਚੁੱਕ ਕੇ ਖਾਰੇ ਤੋਂ ਹੇਠਾਂ ਰੱਖੀਆਂ ਸੱਤ ਚੱਪਣੀਆਂ/ਠੂਠੀਆਂ ਛਾਲ਼ ਮਾਰ ਕੇ ਤੋੜਦਾ ਹੈ। ਕਈ ਥਾਈਂ ਮਾਮਾ ਲੱਡੂ ਖੁਆ ਕੇ ਪਾਸੇ ਹਟ ਜਾਂਦਾ ਹੈ ਤੇ ਵਿਆਂਹਦੜ ਨੂੰ ਆਪ ਹੀ ਛਾਲ਼ ਮਾਰ ਕੇ ਇਹਨਾਂ ਨੂੰ ਤੋੜਨਾ ਪੈਂਦਾ ਹੈ। ਚੱਪਣੀਆਂ/ਠੂਠੀਆਂ ਤੋੜਨ ਦਾ ਅਰਥ ਪਹਿਲੇ ਜੀਵਨ ਨਾਲ਼ੋਂ ਨਾਤਾ ਤੋੜ ਕੇ ਗ੍ਰਹਿਸਤ ਜੀਵਨ ਵਿੱਚ ਪਰਵੇਸ਼ ਕਰਨਾ ਤੇ ਕੁੜੀਆਂ ਲਈ ਮਾਪਿਆਂ ਨਾਲ਼ੋਂ ਮੋਹ ਤੋੜ ਕੇ ਅਗਲੇ ਘਰ ਜਾਣ ਦਾ ਸੂਚਕ ਹੁੰਦਾ ਹੈ। ਸਿਹਰਾਬੰਦੀ: ਨ੍ਹਾਈ ਧੋਈ ਤੋਂ ਬਾਅਦ ਹਿੰਦੂ ਪਰਿਵਾਰਾਂ ਵਿੱਚ ਲਾੜੇ ਦੇ ਟਿੱਕਾ ਲਾਇਆ ਜਾਂਦਾ ਹੈ, ਭੈਣਾਂ ਤੇ ਜੀਜੇ ਸਿਹਰਾ ਬੰਨ੍ਹਦੇ ਹਨ ਤੇ ਸਾਰੇ ਰਿਸ਼ਤੇਦਾਰ, ਵਿਸ਼ੇਸ਼ ਕਰ ਕੇ ਜੀਜੇ ਉਸ ਦੇ ਗਲ਼ ਵਿੱਚ ਨੋਟਾਂ ਦੇ ਹਾਰ ਪਾਉਂਦੇ ਹਨ, ਨਾਲ਼ ਬੈਠੇ ਸਰਵ੍ਹਾਲੇ ਨੂੰ ਵੀ ਸ਼ਗਨ ਦੇ ਰੁਪੈ ਦਿੱਤੇ ਜਾਂਦੇ ਹਨ। ਸਿੱਖ ਪਰਿਵਾਰਾਂ ਵਿੱਚ ਭੈਣਾਂ ਲਾੜੇ ਦੇ ਸਿਹਰਾ ਬੰਨ੍ਹਦੀਆਂ ਹਨ, ਕਲਗੀ ਲਾਉਂਦੀਆਂ ਹਨ ਤੇ ਰਿਸ਼ਤੇਦਾਰ ਉਸ ਦੀ ਝੋਲ਼ੀ ਵਿੱਚ ਨੋਟ ਪਾਉਂਦੇ ਹਨ। ਛੋਟੇ ਨੋਟ ਸਰਵ੍ਹਾਲੇ ਦੀ ਝੋਲ਼ੀ ਵਿੱਚ ਵੀ ਪੈ ਜਾਂਦੇ ਹਨ। ਸਿਹਰੇ ਦੇ ਗੀਤ ਗਾਏ ਜਾਂਦੇ ਹਨ, ਦੋਹੇ ਲਾਏ ਜਾਂਦੇ ਹਨ। ਸਿਹਰਾ ਲਾੜੇ ਦੀ ਖ਼ੂਬਸੂਰਤੀ ਵਿੱਚ ਵਾਧਾ ਕਰਦਾ ਹੈ, ਨਾਲ਼ ਹੀ ਉਹਦੇ ਚਿਹਰੇ ਨੂੰ ਧੁੱਪ, ਮਿੱਟੀ-ਘੱਟੇ ਆਦਿ ਤੋਂ ਬਚਾਉਂਦਾ ਹੈ ਅਤੇ ਉਸ ਦਾ ਚਿਹਰਾ ਦੇਖਣ ਦੀ ਉਤਸੁਕਤਾ ਚਾਅਵਾਂ ਨੂੰ ਚਾਰ ਚੰਨ ਲਾਉਂਦੀ ਹੈ। ਇਸ ਵੇਲ਼ੇ ਭਾਬੀ ਲਾੜੇ ਦੇ ਸੁਰਮਾ ਪਾਉਂਦੀ ਹੈ, ਇਵਜ਼ ਵਿੱਚ ਉਸ ਤੋਂ ਨਕਦੀ ਵਸੂਲਦੀ ਹੈ। ਜੰਝ/ਜੰਨ ਦਾ ਚੜ੍ਹਾਅ/ਬਰਾਤ ਚੜ੍ਹਨੀ: ਲਾੜੇ ਦੇ ਸਿਰ ’ਤੇ ਬਾਗ-ਫੁਲਕਾਰੀ ਜਾਂ ਤਿੱਲੇਦਾਰ ਲਾਲ ਦੁਪੱਟਾ ਤਾਣ ਕੇ ਜੰਨ-ਚੜ੍ਹਾਈ ਦੇ ਗੀਤ/ਸਿਹਰੇ ਗਾਉਂਦਿਆਂ ਮੇਲੀ-ਮੇਲਣਾਂ ਨੇੜੇ ਦੇ ਮੰਦਿਰ-ਗੁਰਦੁਆਰੇ ਤੱਕ ਪੈਦਲ ਜਾਂਦੇ ਹਨ, ਇਸ ਦੌਰਾਨ ਲਾੜਾ ਆਪਣੀ ਕਿਰਪਾਨ ਨਾਲ਼ ਫੁਲਕਾਰੀ ਨੂੰ ਉੱਚੀ ਕਰੀ ਰੱਖਦਾ ਹੈ, ਕੁਝ ਹਿੰਦੂ ਪਰਿਵਾਰ ਇਸੇ ਤਰ੍ਹਾਂ ਲਾੜੇ ਨੂੰ ਲਿਜਾਂਦੇ ਹਨ ਪਰ ਬਹੁਤਿਆਂ ਵਿੱਚ ਲਾੜੇ ਦੇ ਸਿਰ ਉੱਤੇ ਛਤਰ ਤਾਣਿਆ ਹੁੰਦਾ ਹੈ। ਹਿੰਦੂ ਮੰਦਿਰ ਵਿੱਚ ਮੱਥਾ ਟੇਕਦੇ ਹਨ, ਚੁਰਾਹੇ ਵਿੱਚ ਲੱਡੂ ਅਤੇ ਚਾਵਲ ਰੱਖਦੇ ਹਨ, ਜਿਸ ਦਾ ਆਸ਼ਾ ਇਹ ਸਮਝਿਆ ਜਾਂਦਾ ਹੈ ਕਿ ਪਸ਼ੂ-ਪੰਛੀ ਖਾਣਗੇ, ਖ਼ੁਸ਼ ਹੋਣਗੇ, ਦੁਆ ਦੇਣਗੇ ਤੇ ਇੰਝ ਵਿਆਹ ਸੁੱਖੀ-ਸਾਂਦੀ ਨੇਪਰੇ ਚੜ੍ਹੇਗਾ। ਲਾੜਾ ਘੋੜੀ ਚੜ੍ਹਦਾ ਹੈ, ਸਰ੍ਹਵਾਲਾ ਉਸਦੇ ਅੱਗੇ ਜਾਂ ਪਿੱਛੇ ਬੈਠਦਾ ਹੈ, ਭੈਣਾਂ ਘੋੜੀ ਦੀਆਂ ਵਾਗਾਂ ਫੜ ਲੈਂਦੀਆਂ ਹਨ ਤੇ ਸ਼ਗਨ ਲੈ ਕੇ ਛੱਡਦੀਆਂ ਹਨ, ਪੀਲ਼ੀ ਦਾਲ/ਛੋਲਿਆਂ ਦੀ ਦਾਲ਼ ਚਾਰਦੀਆਂ ਹਨ। ਦਾਲ਼ ਚਾਰਨ ਦਾ ਮੰਤਵ ਹੁੰਦਾ ਹੈ ਕਿ ਘੋੜੀ ਰੱਜੀ ਰਹੇ ਤਾਂ ਕਿ ਰਸਤੇ ਵਿੱਚ ਥੱਕੇ ਨਾ ਤੇ ਉਨ੍ਹਾਂ ਦੇ ਵੀਰ ਨੂੰ ਪੂਰੀ ਚੁਸਤੀ-ਫੁਰਤੀ ਨਾ ਨਾਲ਼ ਭਾਬੀ ਦੇ ਦਰ ਤੱਕ ਲਿਜਾਵੇ। ਕਿਉਂਕਿ ਬਰਾਤਾਂ ਦੂਰ ਜਾਂਦੀਆਂ ਹਨ, ਇਸ ਲਈ ਨਵੇਂ ਢੰਗ ਤਰੀਕੇ ਵੀ ਨਿੱਕਲ਼ ਆਏ ਹਨ, ਮੰਦਿਰ ਦੇ ਬੂਹੇ ’ਤੇ ਹੀ ਘੋੜੀ ਛੱਡ ਕੇ ਲਾੜੇ ਨੂੰ ਕਾਰ ਵਿੱਚ ਬਿਠਾ ਦਿੱਤਾ ਜਾਂਦਾ ਹੈ ਤੇ ਬਰਾਤ ਦੇ ਢੁਕਾਅ ਤੋਂ ਕੁਝ ਦੂਰੀ ਪਹਿਲਾਂ ਕਿਸੇ ਮੁਕੱਰਰ ਥਾਂ ’ਤੇ ਉਸ ਸ਼ਹਿਰ ਦੀ ਘੋੜੀ ਲਿਆਂਦੀ ਜਾਂਦੀ ਹੈ, ਜਿਸ ਉੱਤੇ ਬੈਠ ਕੇ ਲਾੜਾ, ਲਾੜੀ ਦੇ ਦਰ ਤੱਕ ਪਹੁੰਚਦਾ ਹੈ। ਕਈ ਥਾਈਂ ਲਾੜੇ ਨੂੰ ਰਥ ਵਿੱਚ ਚੜ੍ਹਾ ਕੇ ਵੀ ਲਿਜਾਣ ਲੱਗ ਪਏ ਹਨ। ਸਿੱਖ ਗੁਰਦੁਆਰੇ ਜਾਂਦੇ ਹਨ, ਅਰਦਾਸ ਕਰਾਉਂਦੇ ਹਨ, ਬਾਹਰ ਆ ਕੇ ਲਾੜਾ ਡੋਲੀ ਵਾਲ਼ੀ ਕਾਰ ਵਿੱਚ ਬਹਿ ਜਾਂਦਾ ਹੈ। ਭੈਣਾਂ ਕਾਰ ਨੂੰ ਵਾਗਾਂ ਬੰਨ੍ਹਦੀਆਂ ਹਨ, ਲਾੜਾ ਭੈਣਾਂ ਨੂੰ ਸ਼ਗਨ ਵਜੋਂ ਰੁਪਏ ਦਿੰਦਾ ਹੈ ਤੇ ਜੰਨ ਵਾਜਿਆਂ-ਗਾਜਿਆਂ ਦੀ ਗੂੰਜ ਵਿੱਚ ਰਵਾਨਾ ਹੋ ਜਾਂਦੀ ਹੈ। ਕਿਧਰੇ ਕਿਧਰੇ ਜੰਡੀ ਵੱਢਣ ਦੀ ਪਰੰਪਰਾ ਵੀ ਜਾਰੀ ਹੈ, ਇਸ ਅਨੁਸਾਰ ਲਾੜਾ ਤਲਵਾਰ ਨਾਲ਼ ਜੰਡੀ ਦੇ ਰੁੱਖ ਨੂੰ ਟੱਕ ਲਾਉਂਦਾ ਹੈ, ਕੁਝ ਟਾਹਣੀਆਂ ਵੱਢਦਾ ਹੈ। ਇਹ ਉਹਦੀ ਬੀਰਤਾ ਅਤੇ ਜਿੱਤ ਦਾ ਚਿੰਨ ਮੰਨਿਆ ਜਾਂਦਾ ਹੈ। ਲਾੜੇ ਨੂੰ ਤਲਵਾਰ ਤੇ ਬਾਕੀ ਜਾਨੀਆਂ/ਜਾਂਝੀਆਂ ਨੂੰ ਹਥਿਆਰ ਦੇਣ ਦੀ ਪਿਰਤ ਵੀ ਸਫ਼ਰ ਵਿੱਚ ਭੈੜੇ ਅਨਸਰਾਂ ਦਾ ਟਾਕਰਾ ਕਰਨ ਲਈ ਪਈ ਸੀ। ਵਿਆਹ ਦੇ ਨਿਸਚਿਤ ਸਥਾਨ ਤੋਂ ਕੁਝ ਫ਼ਾਸਲੇ ’ਤੇ ਜਾਨੀ/ਜਾਂਝੀ ਕਾਰਾਂ ਵਿੱਚੋਂ ਉੱਤਰ ਆਉਂਦੇ ਹਨ ਤੇ ਪੂਰੇ ਢੋਲ-ਢਮੱਕੇ ਨਾਲ਼ ਨੱਚਦੇ, ਭੰਗੜਾ ਪਾਉਂਦੇ ਉਡੀਕ ਕਰ ਰਹੇ ਲੜਕੀ ਵਾਲ਼ਿਆਂ ਤੱਕ ਪਹੁੰਚਦੇ ਹਨ। ਬਹੁਤੀ ਵਾਰ ਆਪਣੀ ਆਪਣੀ ਪੁੱਜਤ ਅਨੁਸਾਰ ਕੀਤੇ ਵਿਸ਼ੇਸ਼ ਬੈਂਡ ਵਾਜੇ ਵਾਲ਼ੇ ਜੰਨ ਦੀ ਅਗਵਾਨੀ ਕਰਦੇ ਹਨ। ਮਿਲਣੀ: ਜੰਨ ਢੁੱਕਣ ਸਮੇਂ ਕੁੜੀ ਦੇ ਸਾਕ-ਸਕੀਰੀ ਤੇ ਜੇ ਵਿਆਹ ਪਿੰਡ ਵਿੱਚ ਹੈ ਤਾਂ ਨਾਲ਼ ਪੰਚਾਇਤ ਵੀ, ਜੰਨ ਦੇ ਸਵਾਗਤ ਲਈ ਖੜ੍ਹੇ ਹੁੰਦੇ ਹਨ। ਸਿੱਖ-ਵਿਆਹਾਂ ਵਿੱਚ ਅਰਦਾਸ ਪਿੱਛੋਂ ਤੇ ਹਿੰਦੂ-ਵਿਆਹਾਂ ਵਿੱਚ ਲਾੜੀ ਦੇ ਭਰਾ ਵੱਲੋਂ ਲਾੜੇ ਨੂੰ ਘੋੜੀ ਜਾਂ ਰਥ ਤੋਂ ਉਤਾਰਨ ਪਿਛੋਂ ਕੁੜਮਾਂ ਨਾਲ਼ ਮਿਲਣੀ ਕੀਤੀ ਜਾਂਦੀ ਹੈ, ਜਿਸ ਵਿੱਚ ਦੋਹਾਂ ਧਿਰਾਂ ਦੇ ਬਰਾਬਰ ਦੇ ਸਾਕ ਇੱਕ ਦੂਜੇ ਦੇ ਗਲ਼ ਹਾਰ ਪਾ ਕੇ ਜੱਫ਼ੀਆਂ ਪਾਉਂਦੇ ਹਨ। ਲਾੜੇ ਦੇ ਸਬੰਧੀਆਂ ਨੂੰ ਕੰਬਲ, ਛਾਪਾਂ ਆਦਿ ਭੇਟ ਕੀਤੀਆਂ ਜਾਂਦੀਆਂ ਹਨ। ਇਹ ਰਸਮ ਬਹੁਤ ਪਿਆਰੀ ਤੇ ਲੁਭਾਵਣੀ ਹੈ, ਸਾਕਾਂ-ਸਬੰਧੀਆਂ ਦੀ ਇਕ ਦੂਜੇ ਨਾਲ਼ ਮੋਹ-ਭਿੱਜੀ ਜਾਣ-ਪਛਾਣ ਕਰਵਾਉਂਦੀ ਹੈ, ਪਰ ਇਸ ਦੀ ਮਿਠਾਸ ਵਿੱਚ ਵਧੀਆ ਕੰਬਲਾਂ, ਛਾਪਾਂ ਤੇ ਨਕਦੀ ਦੇ ਲੋਭ ਨੇ ਫਿੱਕਾਪਨ ਭਰ ਦਿੱਤਾ ਹੈ, ਜਿਸ ਨੂੰ ਦੂਰ ਕੀਤਾ ਜਾਣਾ ਚਾਹੀਦਾ ਹੈ ਤਾਂ ਕਿ ਸ਼ਾਦੀ ਅਸਲੀ ਅਰਥਾਂ ਵਿੱਚ ਦਿਲਾਂ ਨੂੰ ਸ਼ਾਦ ਕਰ ਸਕੇ। ਪਿੰਡਾਂ ਵਿੱਚ ਮਿਲਣੀ ਸਮੇਂ ਮਸ਼ਕਰੀਆਂ ਭਰੀਆਂ ਸਿੱਠਣੀਆਂ ਦੇ ਕੇ ਰੰਗ ਹੋਰ ਗੂੜ੍ਹਾ ਕੀਤਾ ਜਾਂਦਾ ਹੈ, ਇਹਨਾਂ ਦਾ ਕੋਈ ਗੁੱਸਾ ਨਹੀਂ ਮਨਾਉਂਦਾ, ਸਾਰੇ ਹੀ ਰਸ ਲੈਂਦੇ ਹਨ, ਅਪਣੱਤ ਮਹਿਸੂਸ ਕਰਦੇ ਹਨ, ਪਰ ਬਹੁਤੀ ਵਾਰ ਇਹਨਾਂ ਦੀ ਥਾਂ ਬੈਂਡ-ਵਾਜੇ ਦਾ ਸ਼ੋਰ ਲੈ ਲੈਂਦਾ ਹੈ। ਸਾਲ਼ੀਆਂ ਦਾ ਨਾਕਾ/ਰਿਬਨ-ਕਟਾਈ: ਲਾੜੀ ਦੀਆਂ ਭੈਣਾਂ, ਸਹੇਲੀਆਂ, ਭਾਬੀਆਂ ਰਿਬਨ ਬੰਨ੍ਹ ਕੇ ਜੰਨ ਦਾ ਰਾਹ ਰੋਕ ਲੈਂਦੀਆਂ ਹਨ ਤੇ ਕਾਫੀ ਮੁੱਲ-ਭਾਅ ਕਰਨ ਤੋਂ ਬਾਅਦ ਤੈਅ ਹੋਏ ਰੁਪਏ ਲੈ ਕੇ ਹੀ ਲਾੜੇ ਤੋਂ ਰਿਬਨ ਕਟਾ ਕੇ ਰਾਹ ਖੋਲ੍ਹਦੀਆਂ ਹਨ। ਮਿਣਤੀ: ਕੁਝ ਹਿੰਦੂ-ਵਿਆਹਾਂ ਵਿੱਚ ਲਾੜੇ ਵਾਲ਼ੇ ਇੱਕ ਸਾੜ੍ਹੀ ਲਿਆ ਕੇ ਲਾੜੀ ਦੀ ਭਾਬੀ ਨੂੰ ਦਿੰਦੇ ਹਨ ਤੇ ਭਾਬੀ ਲਾੜੇ ਨੂੰ ਚੌਕੀ ’ਤੇ ਖੜ੍ਹਾ ਕਰਕੇ ਉਸ ਸਾੜ੍ਹੀ ਨਾਲ਼ ਉਹਦੀ ਮਿਣਤੀ ਕਰਦੀ ਹੈ ਤੇ ਲਾੜਾ ਲਾੜੀ ਦੀ ਭਾਬੀ ਨੂੰ ਸ਼ਗਨ ਦਿੰਦਾ ਹੈ। ਜੈਮਾਲ਼ਾ/ਵਰਮਾਲ਼ਾ: ਲਾੜੀ ਨੂੰ ਬਾਗ-ਫੁਲਕਾਰੀ ਜਾਂ ਫੁੱਲਾਂ ਦੇ ਜਾਲ਼ ਹੇਠਾਂ ਸਟੇਜ ਉੱਤੇ ਜਾਂ ਮੰਡਪ ਵਿੱਚ ਲਿਆਂਦਾ ਜਾਂਦਾ ਹੈ। ਲਾੜਾ ਲਾੜੀ ਇੱਕ ਦੂਜੇ ਨੂੰ ਅਸਲੀ/ਨਕਲੀ ਫੁੱਲਾਂ ਦੇ ਹਾਰ ਪਾਉਂਦੇ ਹਨ। ਇਸ ਸਮੇਂ ਕਾਫੀ ਹਾਸਾ-ਮਖੌਲ ਤੇ ਛੇੜ-ਛਾੜ ਹੁੰਦੀ ਹੈ। ਇਹ ਆਮ ਕਰਕੇ ਹਿੰਦੂ-ਪਰੰਪਰਾ ਹੈ, ਪਰ ਟਾਵੇਂ ਟਾਵੇਂ ਸਿੱਖਾਂ ਵਿੱਚ ਵੀ ਕੀਤੀ ਜਾਂਦੀ ਹੈ। ਅਨੰਦ-ਕਾਰਜ: ਸਿੱਖਾਂ ਵਿੱਚ ਵਿਆਹ ਅਨੰਦ-ਕਾਰਜ ਨਾਲ਼ ਸੰਪੂਰਨ ਹੁੰਦੇ ਹਨ, ਜਿਹੜੇ ਕਿ ਪੁਰਾਣੇ ਵਕਤਾਂ ਵਿੱਚ ਅੰਮ੍ਰਿਤ ਵੇਲ਼ੇ, ਖ਼ਾਸ ਕਰਕੇ ਬਾਰਾਂ ਵਜੇ ਤੋਂ ਪਹਿਲਾਂ ਕਰਨ ਦਾ ਰਿਵਾਜ਼ ਸੀ। ਅੱਜ-ਕੱਲ੍ਹ ਜੰਨ ਉਸੇ ਦਿਨ ਢੁਕਦੀ ਹੈ ਤੇ ਅਕਸਰ ਦੇਰ ਹੋ ਜਾਂਦੀ ਹੈ, ਇਸ ਲਈ ਲਾਵਾਂ ਬਾਰਾਂ ਵਜੇ ਤੋਂ ਬਾਅਦ ਵੀ ਕਰਵਾਈਆਂ ਜਾਣ ਲੱਗੀਆਂ ਨੇ, ਪਰ ਕੋਸ਼ਿਸ਼ ਪਹਿਲਾਂ ਕਰਵਾਉਣ ਦੀ ਹੀ ਹੁੰਦੀ ਹੈ। ਲਾੜਾ-ਲਾੜੀ ਨੇੜਲੇ ਗੁਰਦਾਵਾਰੇ ਜਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰ ਬੈਠਦੇ ਹਨ, ਲਾੜੀ ਦਾ ਪਿਤਾ ਲਾੜੇ ਦਾ ਸਿਹਰਾ ਵਧਾਉਂਦਾ ਹੈ, ਕੀਰਤਨ-ਪਰਵਾਹ ਮਾਹੌਲ ਨੂੰ ਵਿਸਮਾਦੀ ਕਰਦਾ ਹੈ। ਸੁਭਾਗ-ਜੋੜੀ ਨੂੰ ਤੇ ਉਹਨਾਂ ਦੇ ਮਾਤਾ-ਪਿਤਾ ਨੂੰ ਖੜ੍ਹੇ ਕਰਕੇ ਅਰਦਾਸ ਹੁੰਦੀ ਹੈ, ਪਿਤਾ ਬੇਟੀ ਦਾ ਪੱਲਾ ਲਾੜੇ ਨੂੰ ਫੜਾਉਂਦਾ ਹੈ, ‘ਪੱਲੇ ਤੈਂਡੇ ਲਾਗੀ’ ਦਾ ਸ਼ਬਦ ਗਾਇਆ ਜਾਂਦਾ ਹੈ। ਫਿਰ ਚਾਰ ਲਾਵਾਂ ਪੜ੍ਹੀਆਂ ਜਾਂਦੀਆਂ ਹਨ, ਹਰ ਵਾਰ ਲਾਵ ਸੁਣਨ ਪਿੱਛੋਂ ਲਾੜਾ-ਲਾੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਵਾਲ਼ੇ ਪਰਿਕਰਮਾ ਕਰ ਕੇ ਮੱਥਾ ਟੇਕਦੇ ਹਨ, ਸਾਰੀਆਂ ਲਾਵਾਂ ਵਿੱਚ ਲਾੜਾ ਅੱਗੇ ਹੁੰਦਾ ਹੈ, ਇਸ ਦੌਰਾਨ ਰਾਗੀ ਸਿੰਘ ਲਾਵ ਗਾਉਂਦੇ ਰਹਿੰਦੇ ਹਨ। ਉਪਰੰਤ ‘ਵਿਆਹ ਹੋਆ ਮੇਰੇ ਬਾਬਲਾ’ ਦਾ ਸ਼ਬਦ ਪੜ੍ਹਿਆ ਜਾਂਦਾ ਹੈ ਤੇ ਸ੍ਰੀ ਅਨੰਦੁ-ਸਾਹਿਬ ਦੇ ਪਾਠ ਤੋਂ ਬਾਅਦ ਸਾਰੀ ਸੰਗਤ ਵੱਲੋਂ ਅਰਦਾਸ ਕੀਤੀ ਜਾਂਦੀ ਹੈ ਅਤੇ ਗੁਰੂ ਦਾ ਵਾਕ ਲਿਆ ਜਾਂਦਾ ਹੈ। ਦੇਗ ਵਰਤਣ ਵਕਤ ਗ੍ਰੰਥੀ ਜਾਂ ਕੋਈ ਹੋਰ ਸੇਵਾਦਾਰ ਗੁਰਦੁਆਰੇ ਦੇ ਸ਼ਾਦੀ-ਰਜਿਸਟਰ ਉੱਤੇ ਲਾੜਾ ਲਾੜੀ, ਅਤੇ ਉਹਨਾਂ ਦੇ ਪਿਤਾਵਾਂ ਦੇ ਦਸਤਖ਼ਤ ਕਰਾ ਲੈਂਦਾ ਹੈ, ਜਿਸ ਦੇ ਅਧਾਰ 'ਤੇ ਸ਼ਾਦੀ ਕਾਨੂੰਨੀ ਤੌਰ 'ਤੇ ਰਜਿਸਟਰ ਕਰਵਾ ਲਈ ਜਾਂਦੀ ਹੈ। ਫੇਰੇ/ਕੰਨਿਆ-ਦਾਨ: ਹਿੰਦੂ ਵਿਆਹਾਂ ਵਿੱਚ ਫੇਰੇ ਆਮ ਤੌਰ ’ਤੇ ਤਾਰਿਆਂ ਦੀ ਛਾਵੇਂ ਹੀ ਹੁੰਦੇ ਹਨ, ਪਰ ਹੁਣ ਕਿਤੇ ਕਿਤੇ ਦਿਨ ਵੇਲ਼ੇ ਵੀ ਹੋਣ ਲੱਗ ਪਏ ਹਨ। ਇਹ ਘਰ ਵਿੱਚ, ਮੰਦਿਰ ਜਾਂ ਮੈਰਿਜ-ਪੈਲੇਸ ਵਿੱਚ ਹੁੰਦੇ ਹਨ। ਘਰ ਦੇ ਕਿਸੇ ਖੂੰਜੇ ਚਾਰ ਬਾਂਸ ਗੱਡ ਕੇ, ਫੁੱਲ-ਪੱਤੇ ਟੰਗ ਕੇ ‘ਵੇਦੀ’ ਬਣਾ ਲਈ ਜਾਂਦੀ ਹੈ, ਮੰਦਿਰ ਵਿੱਚ ਪਹਿਲਾਂ ਹੀ ਬਣੀ ਹੁੰਦੀ ਹੈ ਤੇ ਮੈਰਿਜ ਪੈਲੇਸ ਵਾਲਿਆਂ ਨੇ ਤਾਂ ਵਿਸ਼ੇਸ਼ ਸਜਾਵਟਾਂ ਨਾਲ਼ ਬਣਾਈ ਹੁੰਦੀ ਹੈ। ਪੰਡਿਤ ਜਾਂ ਕੁੱਲ-ਪੁਰੋਹਿਤ ਆਟੇ ਨਾਲ਼ ਚੌਂਕ ਪੂਰਦਾ ਹੈ। ਵਰ ਤੇ ਕੰਨਿਆ ਨੂੰ ਪੂਰਬ ਵੱਲ ਮੂੰਹ ਕਰਾ ਕੇ ਬਿਠਾਇਆ ਜਾਂਦਾ ਹੈ, ਹਵਨ ਹੁੰਦਾ ਹੈ, ਦੋਵਾਂ ਧਿਰਾਂ ਦੇ ਪੁਰੋਹਿਤ ਆਪਣੀ ਧਿਰ ਦਾ ਗੋਤਾਚਾਰ ਪੜ੍ਹਦੇ ਹਨ, ਫਿਰ ‘ਕੰਨਿਆ-ਦਾਨ’ ਹੁੰਦਾ ਹੈ, ਜਿਸ ਵਿੱਚ ਕੰਨਿਆ ਦਾ ਪਿਤਾ ਵੇਦ-ਮੰਤਰਾਂ ਦੇ ਨਾਲ਼ ਨਾਲ਼ ਕੰਨਿਆ ਦਾ ਹੱਥ ਵਰ ਦੇ ਹੱਥਾਂ ਵਿੱਚ ਫੜਾਉਂਦਾ ਹੈ, ਦੋਵਾਂ ਦੇ ਪੱਲਿਆਂ ਨੂੰ ਗੰਢ ਦਿੱਤੀ ਜਾਂਦੀ ਹੈ, ਫਿਰ ਉਹ ਅਗਨੀ ਦਵਾਲ਼ੇ ਚਾਰ ਜਾਂ ਕਿਧਰੇ ਕਿਧਰੇ ਸੱਤ ਫੇਰੇ ਲੈਂਦੇ ਹਨ, ਆਖ਼ਰੀ ਫੇਰੇ ਵਿੱਚ ਲਾੜੀ ਅੱਗੇ ਹੁੰਦੀ ਹੈ, ਇਸ ਦੌਰਾਨ ਪੰਡਿਤ ਮੰਤਰ/ਜਾਪ ਆਦਿ ਕਰਦਾ ਕੁਝ ਰਸਮਾਂ ਵੀ ਕਰਵਾਉਂਦਾ ਰਹਿੰਦਾ ਹੈ। ਇਹ ਕੰਨਿਆ-ਦਾਨ ਮਾਤਾ-ਪਿਤਾ ਵੱਲੋਂ ਹੁੰਦਾ ਹੈ, ਇਸ ਲਈ ਇਸ ਸਮੇਂ ਉਹਨਾਂ ਦੀ ਹਾਜ਼ਿਰੀ ਅਤਿ ਜ਼ਰੂਰੀ ਹੁੰਦੀ ਹੈ। ਮਾਮਾ-ਮਾਮੀ ਜਾਂ ਹੋਰ ਨੇੜਲੇ ਸਬੰਧੀ ਵੀ ਮੌਜੂਦ ਰਹਿੰਦੇ ਹਨ। ਕੁਝ ਇਲਾਕਿਆਂ ਵਿੱਚ ਜਿਸ ਥਾਂ ’ਤੇ ਵਰ-ਕੰਨਿਆ ਨੂੰ ਬਿਠਾਇਆ ਹੁੰਦਾ ਹੈ, ਉਸੇ ਨੂੰ ‘ਖਾਰਾ’ ਕਹਿੰਦੇ ਹਨ। ਫੇਰਿਆਂ ਤੋਂ ਬਾਅਦ ਕੁੜੀ ਦਾ ਮਾਮਾ ਉਹਨੂੰ ਖਾਰੇ ਤੋਂ ਲਾਹ ਕੇ ਅੰਦਰ ਲੈ ਜਾਂਦਾ ਹੈ। ਜੁੱਤੀ-ਲੁਕਾਈ: ਲਾਂਵਾਂ/ਫੇਰਿਆਂ ਵੇਲ਼ੇ, ਜਾਂ ਜਦੋਂ ਵੀ ਮੌਕਾ ਮਿਲ਼ੇ, ਸਾਲੀਆਂ ਜੀਜੇ ਦੀ ਜੁੱਤੀ ਚੁੱਕ ਕੇ ਲੁਕਾਅ ਲੈਂਦੀਆਂ ਹਨ, ਇੱਥੇ ਵੀ ਕਾਫੀ ਸੌਦੇਬਾਜ਼ੀ ਤੇ ਸ਼ੁਗਲ-ਮੇਲਾ ਹੁੰਦਾ ਹੈ, ਆਖ਼ਿਰ ਉਹ ਮਨ-ਮਰਜ਼ੀ ਦੀ ਜਾਂ ਕਿਸੇ ਸਮਝੌਤੇ ਅਧੀਨ ਰਕਮ ਲੈ ਕੇ ਜੁੱਤੀ ਮੋੜ ਦਿੰਦੀਆਂ ਹਨ। ਵਿਖਾਲ਼ਾ: ਵਿਆਹ ਪਿੱਛੋਂ ਪਿੰਡਾਂ ਵਿੱਚ ਅਕਸਰ ਤੇ ਸ਼ਹਿਰਾਂ ਵਿੱਚ ਕਿਤੇ ਕਿਤੇ ਇਸ ਵਿਖਾਲ਼ੇ ਦਾ ਰਿਵਾਜ ਹੈ, ਜਿਸ ਵਿੱਚ ਸਭ ਨੂੰ ਵਰੀ ਅਤੇ ਦਾਜ ਦਿਖਾਏ ਜਾਂਦੇ ਹਨ: ਵਰੀ/ਖੱਟ: ਇਹ ਲੜਕੇ ਵਾਲ਼ੇ ਢੋਂਦੇ ਹਨ, ਜਿਹਨਾਂ ਵਿੱਚ ਵਹੁਟੀ ਲਈ ਸੂਟ, ਗਹਿਣੇ, ਜੁੱਤੀ ਤੇ ਹਾਰ-ਸ਼ਿੰਗਾਰ ਦਾ ਸਮਾਨ ਹੁੰਦਾ ਹੈ। ਕੁਝ ਇਲਾਕਿਆਂ ਵਿੱਚ ‘ਖੱਟ’ ਦਾਜ ਨੂੰ ਵੀ ਆਖਿਆ ਜਾਂਦਾ ਹੈ। ਦਾਜ/ਦਹੇਜ: ਇਹ ਲੜਕੀ ਦੇ ਮਾਪਿਆਂ ਵੱਲੋਂ ਦਿੱਤਾ ਜਾਂਦਾ ਸਮਾਨ ਹੁੰਦਾ ਹੈ, ਜਿਸ ਵਿੱਚ ਲੜਕੀ ਲਈ ਸੂਟ, ਗਹਿਣੇ, ਭਾਂਡੇ, ਬਿਸਤਰੇ, ਫਰਨੀਚਰ ਤੇ ਹੋਰ ਵਰਤੋਂ ਦੀਆਂ ਚੀਜ਼ਾਂ ਹੁੰਦੀਆਂ ਹਨ, ਇਸ ਵਿੱਚ ਲਾੜੇ ਦੇ ਸਬੰਧੀਆਂ ਨੂੰ ਸੂਟ, ਕੰਬਲ਼, ਗਹਿਣੇ ਆਦਿ ਵੀ ਸ਼ਾਮਿਲ ਹੁੰਦੇ ਹਨ। ਨਣਦ ਲਈ ‘ਪੇਟੀ ਖੁਲ੍ਹਾਈ’ ਦਾ ਸੂਟ ਹੁੰਦਾ ਹੈ, ਕਿਉਂਕਿ ਉਸ ਕੋਲ਼ੋਂ ਹੀ ਦਾਜ ਵਾਲ਼ੀ ਪੇਟੀ ਖੁਲ੍ਹਾਈ ਜਾਂਦੀ ਹੈ। ਕਦੀ ਇਹ ਚੰਗੀ ਰੀਤ ਸੀ, ਜਿਸ ਵਿੱਚ ਮਾਪੇ ਵਿਦਾ ਹੋ ਰਹੀ ਲਾਡਲੀ ਨੂੰ ਆਪਣੀ ਹੈਸੀਅਤ ਅਨੁਸਾਰ ਸੁਗਾਤਾਂ ਦਿੰਦੇ ਸਨ ਤੇ ਲੜਕੀ ਨੂੰ ਆਪਣੀ ਘਰ ਗ੍ਰਹਿਸਤੀ ਚਲਾਉਣ ਲਈ ਸਹਾਰਾ ਮਿਲਦਾ ਸੀ, ਪਰ ਹੁਣ ਇਸ ‘ਦਾਜ’ ਨੇ ਭਿਆਨਕ ਰੂਪ ਧਾਰ ਲਿਆ ਹੈ, ਸਹੁਰੇ ਲਾਲਚ ਵੱਸ ਜਾਂ ਫੋਕੀ ਸ਼ਾਨ ਦਿਖਾਉਣ ਲਈ ਕੀਮਤੀ ਗਹਿਣੇ, ਅੱਤ ਮਹਿੰਗੀਆਂ ਚੀਜ਼ਾਂ, ਸਕੂਟਰ, ਮੋਟਰ-ਸਾਈਕਲ, ਫਰਿੱਜ, ਏਅਰ-ਕੰਡੀਸ਼ਨਰ, ਵੱਡੀਆਂ ਵੱਡੀਆਂ ਕਾਰਾਂ, ਏਥੋਂ ਤੱਕ ਕਿ ਲੱਖਾਂ ਵਿੱਚ ਨਕਦੀ, ਪਲਾਟ ਜਾਂ ਕੋਠੀ ਆਦਿ ਵੀ ਮੰਗਣ ਲੱਗ ਪਏ ਹਨ ਤੇ ਇਹ ਲੋਭ ਬਹੁਤ ਸਾਰੀਆਂ ਮਾਸੂਮ ਧੀਆਂ ਦੀ ਮੌਤ ਜਾਂ ਮੌਤ ਵਰਗੀ ਜ਼ਿੰਦਗੀ ਦਾ ਕਾਰਨ ਬਣ ਰਿਹਾ ਹੈ। ਮਾਪੇ ਇਸ ਦਾਜ ਦੇ ਦੈਂਤ ਤੋਂ ਡਰਦੇ ਉਹਨਾਂ ਨੂੰ ਕੁੱਖ ਵਿੱਚ ਹੀ ਮਾਰ ਦਿੰਦੇ ਹਨ ਜਾਂ ਨਵ-ਜੰਮੀਆਂ ਨੂੰ ਸੜਕਾਂ/ਰੂੜੀਆਂ ’ਤੇ ਸੁੱਟ ਦਿੰਦੇ ਹਨ। ਜਿਹੜੀਆਂ ਬਚ ਜਾਂਦੀਆਂ ਹਨ, ਜੇ ਉਹਨਾਂ ਦੇ ਮਾਪੇ ਸਹੁਰਿਆਂ ਦੀ ਮੰਗ ਪੂਰੀ ਨਾ ਕਰ ਸਕਣ ਤਾਂ ਉਹਨਾਂ ਨੂੰ ਸਹੁਰੇ ਮਾਰ ਦਿੰਦੇ ਹਨ ਜਾਂ ਆਤਮ-ਹੱਤਿਆ ਲਈ ਮਜਬੂਰ ਕਰ ਦਿੰਦੇ ਹਨ। ਸਮੇਂ ਦੀ ਪੁਕਾਰ ਹੈ ਕਿ ਹਰ ਕੋਈ ਦਾਜ ਨੂੰ ਬਿਲਕੁਲ ਹੀ ਮਨਫ਼ੀ ਕਰਕੇ ਸ਼ਾਦੀ ਨੂੰ ਖ਼ੁਸ਼ਹਾਲ ਜ਼ਿੰਦਗੀ ਵੱਲ ਤੋਰੇ, ਮੌਤ ਵੱਲ ਨਹੀਂ, ਨਹੀਂ ਤਾਂ ਜਿਹੜੇ ਲੋਕ ਕੁੜੀ ਦੇ ਨਾਲ਼ ਲੱਖਾਂ ਕਰੋੜਾਂ ਦਾ ਦਾਜ ਭਾਲ਼ਦੇ ਹਨ, ਕੱਲ੍ਹ ਉਹਨਾਂ ਦੇ ਪੋਤਰਿਆਂ-ਦੋਹਤਰਿਆਂ ਜਾਂ ਅਗਲੀਆਂ ਨਸਲਾਂ ਨੂੰ ਸ਼ਾਦੀ ਲਈ ਕੁੜੀ ਵੀ ਨਹੀਂ ਮਿਲ਼ੇਗੀ। ਥਾਪਾ ਛੰਦ-ਸੁਣਾਈ: ਇਹ ਰਹੁ-ਰੀਤ ਆਮ ਤੌਰ ’ਤੇ ਹਿੰਦੂ-ਵਿਆਹ ਵਿੱਚ ਹੁੰਦੀ ਹੈ। ਸ਼ਾਦੀ ਪਿੱਛੋਂ ਲਾੜੇ-ਲਾੜੀ ਨੂੰ ਘਰ ਲਿਆ ਕੇ ਉਸ ‘ਥਾਪੇ’ ਦੇ ਸਾਹਮਣੇ ਬਿਠਾਇਆ ਜਾਂਦਾ ਹੈ, ਜੋ ਲਾੜੀ ਦੀ ਭਾਬੀ ਨੇ ਬਣਾਇਆ ਹੁੰਦਾ ਹੈ, ਜਦੋਂ ਇਹ ਰਸਮ ਮੈਰਿਜ-ਪੈਲੇਸ ਵਿੱਚ ਹੀ ਹੋਣੀ ਹੋਵੇ ਤਾਂ ਥਾਪੇ ਵਾਲ਼ਾ ਕੈਲੰਡਰ ਉੱਥੇ ਲਿਆ ਕੇ ਟੰਗ ਦਿੱਤਾ ਜਾਂਦਾ ਹੈ। ਇਸ ਸਮੇਂ ਲਾੜਾ ਉਸ ਥਾਪੇ ਨੂੰ ਮੱਥਾ ਟੇਕਦਾ ਹੈ, ਛੰਦ ਸੁਣਾਉਂਦਾ ਹੈ ਤੇ ਸਾਲੀਆਂ ਨੂੰ ਕਲੀਚੜੀਆਂ ਦਿੰਦਾ ਹੈ। ਲਾੜੇ-ਲਾੜੀ ਨੂੰ ਮੂੰਹ ਮਿੱਠਾ ਕਰਾ ਕੇ ਸ਼ਗਨ ਦਿੱਤੇ ਜਾਂਦੇ ਹਨ ਤੇ ਲਾੜੇ ਦਾ ਬਾਪ ਲਾੜੀ ਦੀ ਮਾਂ ਨੂੰ ਭਾਨ ਦੀ ਥੈਲੀ ਦਿੰਦਾ ਹੈ, ਜੋ ਉਹ ਲਾੜੀ ਉੱਤੋਂ ਵਾਰ ਦਿੰਦੀ ਹੈ, ਇਸ ਤੋਂ ਬਾਅਦ ਡੋਲੀ ਤੋਰ ਦਿੱਤੀ ਜਾਂਦੀ ਹੈ। ਸਲਾਮੀ/ਮੱਠਰੀਆਂ/ਛੰਦ-ਸੁਣਾਈ: ਇਹ ਰਸਮ ਆਮ ਤੌਰ ’ਤੇ ਸਿੱਖ-ਵਿਆਹਾਂ ਵਿੱਚ ਹੁੰਦੀ ਹੈ, ਵਿਆਹ ਸੰਪੂਰਨ ਹੋਣ ਤੋਂ ਬਾਅਦ ਲਾੜੇ-ਲਾੜੀ ਨੂੰ ਲਾੜੀ ਦੇ ਘਰ ਲਿਆ ਕੇ ਇਕੱਠੇ ਬਿਠਾਇਆ ਜਾਂਦਾ ਹੈ ਜਾਂ ਇਹ ਰਸਮ ਮੈਰਿਜ ਪੈਲੇਸ ਵਿੱਚ ਹੀ ਕਰ ਲਈ ਜਾਂਦੀ ਹੈ। ਲਾੜੀ ਦੀ ਮਾਂ ਸਿਰ ’ਤੇ ਦੋਸੜਾ ਲੈ ਕੇ, ਥਾਲ਼ੀ ਵਿੱਚ ਮੌਲੀ ਬੰਨ੍ਹੀ ਨਰੇਲ ਅਤੇ ਲੱਡੂ ਰੱਖ ਕੇ ਲਿਆਉਂਦੀ ਹੈ, ਇਸ ਨਰੇਲ ਨੂੰ ਲਾੜੇ ਦੇ ਸਿਰ ਤੋਂ ਸੱਤ ਵਾਰੀ ਵਾਰ ਕੇ ਉਹਦੀ ਝੋਲ਼ੀ ਪਾ ਦਿੰਦੀ ਹੈ, ਲੱਡੂਆਂ ਨਾਲ ਮੂੰਹ ਮਿੱਠਾ ਕਰਾਉਂਦੀ ਹੈ। ਫਿਰ ਉਹ ਲਾੜੇ ਦੀ ਝੋਲ਼ੀ ਵਿੱਚ ਲਾਲ ਗੁਥਲੀ ਪਾਉਂਦੀ ਹੈ, ਜਿਸ ਅੰਦਰ ਮਖਾਣੇ, ਖੋਪੇ, ਛੁਹਾਰੇ, ਬਦਾਮ, ਫੁੱਲੀਆਂ, ਪਤਾਸੇ ਆਦਿ ਹੁੰਦੇ ਹਨ। ਕਿਤੇ ਕਿਤੇ ਇਹ ਗੁਥਲੀ ਕੁੜਮਾਈ ਵੇਲ਼ੇ ਹੀ ਪਾ ਦਿੱਤੀ ਜਾਂਦੀ ਹੈ। ਲਾੜੇ ਤੋਂ ਛੰਦ ਸੁਣੇ ਜਾਂਦੇ ਹਨ, ਉਹ ਸਾਲ਼ੀਆਂ ਨੂੰ ਕਲੀਚੜੀਆਂ ਦਿੰਦਾ ਹੈ, ਸਾਲ਼ੀਆਂ ਉਹਨੂੰ ਮੱਠਰੀਆਂ ਚਬਾਉਂਦੀਆਂ ਹਨ, ਦੁੱਧ ਪਿਆਉਂਦੀਆਂ ਹਨ । ਕੁਝ ਇਲਾਕਿਆਂ ਵਿੱਚ ਲਾੜੇ ਦੇ ਹੱਥ ’ਤੇ ਮਹਿੰਦੀ ਦਾ ਟਿੱਕਾ ਜਾਂ ਚੀਚੀ ’ਤੇ ਨਹੁੰ-ਪਾਲਿਸ਼ ਵੀ ਲਾਉਂਦੀਆਂ ਹਨ। ਡੋਲੀ: ਕੁਝ ਹਿੰਦੂ ਪਰਿਵਾਰਾਂ ਵਿੱਚ ਵਿਦਾ ਹੋਣ ਤੋਂ ਪਹਿਲਾਂ ਲਾੜੀ ਆਪਣੇ ਦੋਵੇਂ ਹੱਥ ਰੋਲੀ ਜਾਂ ਸੰਧੂਰ ਨਾਲ਼ ਲਾਲ ਕੀਤੇ ਪਾਣੀ ਵਿੱਚ ਡੁਬੋਂਦੀ ਹੈ ਤੇ ਫਿਰ ਕੰਧ ਉੱਤੇ ਪੰਜ ਵਾਰ ਥਾਪਾ ਲਾਉਂਦੀ ਹੈ ਤੇ ਇੰਝ ਉੱਥੇ ਦਸ ਹੱਥਾਂ ਦੇ ਨਿਸ਼ਾਨ ਛਪ ਜਾਂਦੇ ਹਨ। ਹਿੰਦੂ-ਸਿੱਖ ਦੋਵਾਂ ਵਿਆਹਾਂ ਵਿੱਚ ਲਾੜੀ ਬਾਬਲ ਦੇ ਬੂਹੇ ਵਿਚੋਂ ਬਾਹਰ ਨਿੱਕਲਣ ਵੇਲ਼ੇ ਦੋਵਾਂ ਹੱਥਾਂ ਨਾਲ਼ ਚੌਲਾਂ, ਖਿੱਲਾਂ ਜਾਂ ਕਣਕ ਦੇ ਬੁੱਕ ਭਰ ਕੇ ਆਪਣੇ ਸਿਰ ਦੇ ਉੱਤੋਂ ਪਿੱਛੇ ਵੱਲ ਸੁੱਟਦੀ ਹੈ, ਜਿਹਨਾਂ ਨੂੰ ਉਹਦੀ ਮਾਂ ਜਾਂ ਘਰ ਦਾ ਕੋਈ ਹੋਰ ਜੀਅ ਆਪਣੀ ਬੁੱਕਲ਼ ਵਿੱਚ ਬੋਚਦਾ ਹੈ, ਇਹ ਸ਼ਗਨ ਆਪਣੇ ਅੰਮੀ-ਬਾਬਲ ਦਾ ਘਰ ਅਨਾਜ ਤੇ ਖੁਸ਼ੀਆਂ ਨਾਲ਼ ਭਰਿਆ ਭਕੁੰਨਾ ਰਹਿਣ ਦੀ ਦੁਆ ਦਾ ਪ੍ਰਤੀਕ ਹੁੰਦਾ ਹੈ, ਇਸ ਨੂੰ ‘ਘਰ ਵਧਾਣਾ’ ਆਖਦੇ ਹਨ। ਕਈ ਘਰਾਂ ਵਿੱਚ ਵਿਦਾ ਹੋਣ ਤੋਂ ਪਹਿਲਾਂ ਲੜਕੀ ਵੱਲੋਂ ਦੀਵਾ ਬਾਲਣ ਦੀ ਵੀ ਰੀਤ ਹੈ, ਜਿਸ ਅਨੁਸਾਰ ਉਹ ਆਪਣੇ ਪੇਕੇ-ਘਰ ਲਈ ਸੁੱਖਾਂ ਦਾ ਚਾਨਣ ਮੰਗਦੀ ਹੈ। ਸ਼ਗਨਾਂ ਤੋਂ ਬਾਅਦ ਸਾਰੇ ਲੜਕੀ ਨੂੰ ਵਾਰੀ-ਵਾਰੀ ਬੁੱਕਲ਼ ਵਿੱਚ ਲੈਂਦੇ ਹਨ, ਪਿਆਰ ਭਰੀਆਂ ਅਸੀਸਾਂ ਦਿੰਦੇ ਹਨ ਤੇ ਮਾਮਾ ਜਾਂ ਭਰਾ ਉਹਨੂੰ ਡੋਲੀ ਵਿੱਚ ਬਿਠਾ ਦਿੰਦਾ ਹੈ, ਮਾਂ ਅੰਦਰ ਬੈਠੀ ਧੀ ਦੇ ਪੱਲੇ ਵਿੱਚ ਲੱਡੂ ਪਾਉਂਦੀ ਹੈ। ਇਸਦਾ ਲੁਕਵਾਂ ਮਕਸਦ ਸਫ਼ਰ ਵਿੱਚ ਕੁਝ ਖਾਣ ਲਈ ਦੇਣ ਵਾਸਤੇ ਹੈ। ਜਲੇਬਾਂ ਦੀ ਪਰਾਂਤ ਜਾਂ ਮੱਠਰੀਆਂ, ਲੱਡੂਆਂ ਦੀ ਟੋਕਰੀ ਵੀ ਡੋਲੀ ਵਿੱਚ ਰੱਖੀ ਜਾਂਦੀ ਹੈ। ਵਿਦਾਇਗੀ ਦੀ ਇਸ ਨਾਜ਼ੁਕ ਘੜੀ ਸਾਰੀਆਂ ਅੱਖਾਂ ਵਿਚੋਂ ਕਿਰਦੇ ਵਿਛੋੜੇ ਦੇ ਹੰਝੂ ਵਾਤਾਵਰਨ ਨੂੰ ਸਿੱਲ੍ਹਾ ਕਰ ਦਿੰਦੇ ਹਨ। ਹਿੰਦੂ-ਵਿਆਹ ਆਮ ਤੌਰ ’ਤੇ ਰਾਤ ਨੂੰ ਹੀ ਹੁੰਦੇ ਹਨ ਤੇ ਡੋਲੀ ਤਾਰਿਆਂ ਦੀ ਛਾਵੇਂ ਤੋਰੀ ਜਾਂਦੀ ਹੈ, ਪਰ ਕਿਧਰੇ ਕਿਧਰੇ ਜੇ ਵਿਆਹ ਦਿਨੇ ਹੋਵੇ ਤਾਂ ਡੋਲੀ ਸ਼ਾਮ ਨੂੰ ਤੋਰੀ ਜਾਦੀ ਹੈ। ਸਿੱਖ-ਵਿਆਹਾਂ ਵਿੱਚ ਡੋਲੀ ਸ਼ਾਮ ਨੂੰ ਤੋਰੀ ਜਾਂਦੀ ਹੈ, ਭਰਾ ਡੋਲੀ ਨੂੰ ਕੁਝ ਦੂਰ ਤੱਕ ਧੱਕ ਕੇ ਤੋਰਦੇ ਹਨ। ਇਹ ਡੋਲੀ ਫੁੱਲਾਂ, ਫੁਲਕਾਰੀਆਂ, ਜਾਂ ਗੋਟੇ ਦੇ ਜਾਲ਼ ਨਾਲ਼ ਸਜੀ ਕਾਰ ਹੁੰਦੀ ਹੈ, ਕੁਝ ਪਰਿਵਾਰ ਪਹਿਲੇ ਸਮਿਆਂ ਵਾਂਗ ਕੁੜੀ ਨੂੰ ਪਾਲਕੀ ਜਾਂ ਰਥ ਦੀ ਡੋਲੀ ਵਿੱਚ ਬਿਠਾਉਂਦੇ ਹਨ, ਫਿਰ ਕੁਝ ਦੂਰ ਅੱਗੇ ਜਾ ਕੇ ਕਾਰ ਵਿੱਚ ਬਿਠਾ ਦਿੰਦੇ ਹਨ। ਅਕਸਰ ਇੱਕ ਜਾਂ ਦੋ ਭਰਾ ਵੀ ਡੋਲੀ ਦੇ ਨਾਲ਼ ਜਾਂਦੇ ਹਨ, ਇਸ ਦਾ ਅੰਦਰੂਨੀ ਮੰਤਵ ਪਹਿਲੀ ਵਾਰ ਸਹੁਰੇ ਘਰ ਵਿੱਚਰਦੀ ਮੁਟਿਆਰ ਨੂੰ ਸਹਾਰੇ ਦਾ ਅਹਿਸਾਸ ਦੇਣਾ ਹੈ। ਅੱਗੇ ਰਾਹ ਵਿੱਚ ਹੁੰਦੀਆਂ ਲੁੱਟਾਂ-ਖੋਹਾਂ ਕਰਕੇ ਮੱਦਦ ਲਈ ਵੀ ਭਰਾਵਾਂ ਨੂੰ ਭੇਜਿਆ ਜਾਂਦਾ ਸੀ। ਪਹਿਲਾਂ ਨੈਣ ਵੀ ਨਾਲ਼ ਜਾਂਦੀ ਸੀ ਤੇ ਸੰਗਦੀ ਹੋਈ ਨਵ-ਵਿਆਹੀ ਦੀਆਂ ਲੋੜਾਂ ਪੂਰੀਆਂ ਕਰਨ ਵਿੱਚ ਸਹਾਈ ਹੁੰਦੀ ਸੀ, ਪਰ ਹੁਣ ਉਸ ਨੂੰ ਹਰ ਸ਼ਾਦੀ ਵਿੱਚ ਨਹੀਂ, ਕਿਤੇ ਕਿਤੇ ਹੀ ਡੋਲੀ ਦੇ ਨਾਲ਼ ਭੇਜਿਆ ਜਾਂਦਾ ਹੈ। ਸੋਟ: ਲਾੜੇ ਦਾ ਬਾਪ ਸਰਕ ਰਹੀ ਡੋਲੀ ਦੇ ਉੱਤੋਂ ਭਾਨ ਦੀ ਸੋਟ ਸੁੱਟਦਾ ਹੈ, ਕੁਝ ਵਿਆਹਾਂ ਵਿੱਚ ਇਹ ਸੋਟ ਲਾੜੀ ਦੀ ਮਾਂ ਵੱਲੋਂ ਵੀ ਸੁੱਟੀ ਜਾਂਦੀ ਹੈ। ਇਹਨਾਂ ਪੈਸਿਆਂ ਨੂੰ ਗਰੀਬ-ਗੁਰਬੇ ਚੁੱਕਦੇ ਹਨ। ਇਸ ਪਿੱਛੇ ਇਹੀ ਚਾਹਨਾ ਹੁੰਦੀ ਹੈ ਕਿ ਉਹਨਾਂ ਦੀਆਂ ਅਸੀਸਾਂ ਨਾਲ਼ ਵਿਆਹੁਤਾ ਜੋੜੀ ਸੁਖੀ ਰਹੇ ਤੇ ਵਧੇ-ਫੁੱਲੇ। ਕਿਤੇ ਕਿਤੇ ਇਸ ਦਾ ਮਤਲਬ ਸਹੁਰੇ ਪਰਿਵਾਰ ਦਾ ਵਹੁਟੀ ਉੱਤੋਂ ਵਾਰੇ-ਵਾਰੇ ਜਾਣਾ ਤੇ ਉਹਦੇ ਸਾਹਮਣੇ ਧਨ ਨੂੰ ਨਖਿੱਧ ਸਮਝਣਾ ਵੀ ਮੰਨਿਆ ਜਾਂਦਾ ਹੈ। ਕਾਸ਼! ਇੰਝ ਸੱਚਮੁਚ ਹੀ ਹੋ ਸਕੇ ਕਿ ਸਹੁਰੇ ਨੂੰਹ ਦੇ ਸਾਹਮਣੇ ਧਨ ਨੂੰ ਨਖਿੱਧ ਸਮਝਣ ਤੇ ਉਹਨੂੰ ਪੂਰਾ ਇਜ਼ਤ-ਮਾਣ ਤੇ ਪਿਆਰ ਦੇਣ! ਡੋਲੀ ਸਹੁਰੇ-ਘਰ ਪਹੁੰਚਣ ਦੀਆਂ ਰਸਮਾਂ: ਡੋਲੀ ਦੇ ਸਹੁਰਾ-ਘਰ ਪਹੁੰਚਦਿਆਂ ਸੱਸ ਡੋਲੀ ਵਿੱਚ ਹੀ ਵਹੁਟੀ ਨੂੰ ਮਿਠਾਈ/ਦੁੱਧ ਜਾਂ ਸ਼ਰਬਤ ਆਦਿ ਦਿੰਦੀ ਹੈ। ਇਸ ਸੁਹਾਵਣੇ ਮੌਕੇ ਮੇਲਣਾਂ ਸਵਾਗਤੀ ਗੀਤ ਗਾਉਂਦੀਆਂ ਰਹਿੰਦੀਆਂ ਹਨ। ਇਹ ਇੱਕ ਚੰਗਾ ਰਿਵਾਜ਼ ਹੈ, ਜਿਸ ਨਾਲ਼ ਸਫ਼ਰ ਦੀ ਭੁੱਖੀ-ਤਿਹਾਈ ਤੇ ਮਾਪਿਆਂ ਦੀ ਜੁਦਾਈ ਤੋਂ ਉਦਾਸ ਕੁੜੀ ਨੂੰ ਧਰਵਾਸ ਮਿਲ਼ਦਾ ਹੈ ਤੇ ਉਹ ਬਾਕੀ ਰਸਮਾਂ ਲਈ ਤਰੋ-ਤਾਜ਼ਾ ਹੋ ਜਾਂਦੀ ਹੈ। ਫਿਰ ਵਹੁਟੀ ਦੀ ਦਰਾਣੀ/ਜਠਾਣੀ ਜਾਂ ਨਣਦ ਉਹਨੂੰ ਡੋਲੀ ਤੋਂ ਉਤਾਰ ਕੇ ਬੂਹੇਤੱਕ ਲਿਆਉਂਦੀ ਹੈ। ਭੈਣਾਂ ਦਾ ਨਾਕਾ: ਏਥੇ ਭੈਣਾਂ ਰਾਹ ਰੋਕ ਕੇ ਖੜੋ ਜਾਂਦੀਆਂ ਹਨ ਤੇ ਮਨ-ਚਾਹੀ ਨਕਦੀ ਲੈ ਕੇ ਹੀ ਵੀਰ-ਭਾਬੀ ਨੂੰ ਅੱਗੇ ਲੰਘਣ ਦਿੰਦੀਆਂ ਹਨ, ਜਿੱਥੇ ਉਹਨਾਂ ਦੇ ਸਰਦਲ ਟੱਪਣ ਤੋਂ ਪਹਿਲਾਂ ਕੌਲ਼ਿਆਂ ਉੱਤੇ ਤੇਲ ਚੋਇਆ ਜਾਂਦਾ ਹੈ। ਪਾਣੀ ਵਾਰਨਾ: ਬੂਹੇ ਤੋਂ ਅੰਦਰ ਵੜਦਿਆਂ ਹੀ ਇੱਕ ਚੌਂਕੀ ਜਾਂ ਪਟੜਾ ਰੱਖਿਆ ਹੁੰਦਾ ਹੈ, ਜਿਸ ਉੱਤੇ ਬੰਨੇ ਬੰਨੋ ਨੂੰ ਖੜ੍ਹਾਇਆ ਜਾਂਦਾ ਹੈ। ਮਾਂ ਸ਼ਗਨਾਂ ਦਾ ਥਾਲ਼ ਲੈ ਕੇ ਉਡੀਕ ਰਹੀ ਹੁੰਦੀ ਹੈ, ਇਸ ਥਾਲ਼ ਵਿੱਚ ਖੰਮ੍ਹਣੀ ਵਾਲ਼ੀ ਗੜਵੀ ਹੁੰਦੀ ਹੈ, ਜਿਸ ਵਿੱਚ ਪਾਣੀ ਅੰਦਰ ਥੋੜ੍ਹਾ ਜਿਹਾ ਦੁੱਧ ਰਲ਼ਾ ਕੇ ਪਾਇਆ ਹੁੰਦਾ ਹੈ। ਪੰਜ ਲੱਡੂ ਤੇ ਘਾਹ ਦੀਆਂ ਕੁਝ ਸਾਵੀਆਂ ਤਿੜਾਂ ਵੀ ਰੱਖੀਆਂ ਹੁੰਦੀਆਂ ਹਨ। ਮਾਂ ਦੋਵਾਂ ਦੇ ਸਿਰ ਤੋਂ ਸੱਤ ਵਾਰ ਗੜਵੀ ਵਾਰ ਕੇ ਪਾਣੀ ਪੀਂਦੀ ਹੈ, ਕੁਝ ਘਰਾਂ ਵਿੱਚ ਮਾਂ ਤੋਂ ਬਾਅਦ ਚਾਚੀਆਂ-ਤਾਈਆਂ, ਦਰਾਣੀਆਂ-ਜਠਾਣੀਆਂ, ਨਣਦਾਂ ਵੀ ਪਾਣੀ ਵਾਰ ਕੇ ਪੀਂਦੀਆਂ ਹਨ। ਕਿਤੇ ਕਿਤੇ ਜੇ ਸੱਸ ਸੁਹਾਗਣ ਨਾ ਹੋਵੇ, ਤਾਂ ਉਹਨੂੰ ਪਾਣੀ ਨਹੀਂ ਵਾਰਨ ਦਿੱਤਾ ਜਾਂਦਾ, ਕੋਈ ਸੁਹਾਗਣ ਤਾਈ ਚਾਚੀ ਹੀ ਇਹ ਰਸਮ ਕਰਦੀ ਹੈ। ਫਿਰ ਜੋੜੀ ਦਾ ਮੂੰਹ ਮਿੱਠਾ ਕਰਾ ਕੇ ਪਟੜੇ ਤੋਂ ਉਤਾਰ ਲਿਆ ਜਾਂਦਾ ਹੈ। ਚਿਤਵਿਆ ਜਾਂਦਾ ਹੈ ਕਿ ਜਿਹੜਾ ਪਹਿਲਾਂ ਉੱਤਰੇਗਾ, ਉਹਦਾ ਬਾਕੀ ਜ਼ਿੰਦਗੀ ਦੂਜੇ ਉੱਤੇ ਰੋਹਬ ਰਹੇਗਾ। ਇਸ ਲਈ ਬੰਨੋ ਦੀਆਂ ਦਰਾਣੀਆਂ-ਜਠਾਣੀਆਂ ਉਹਨੂੰ ਪਹਿਲਾਂ ਲਾਹੁਣ ਦੀ ਤੇ ਬੰਨੇ ਦੀਆਂ ਭੈਣਾਂ ਬੰਨੇ ਨੂੰ ਪਹਿਲਾਂ ਲਾਹੁਣ ਦੀ ਕੋਸ਼ਿਸ਼ ਕਰਦੀਆਂ ਹਨ। ਸਿਰ ਤੋਂ ਪਾਣੀ ਵਾਰ ਕੇ ਪੀਣ ਦੀ ਰੀਤ ਮਾਂ ਵੱਲੋਂ ਨੂੰਹ ਪੁੱਤ ਦੀਆਂ ਸਾਰੀਆਂ ਬਲਾਅਵਾਂ ਪੀ ਲੈਣ ਦੀ ਪ੍ਰਤੀਕ ਹੈ। ਇਸ ਲਈ ਪਾਣੀ ਪੀਂਦੀ ਮਾਂ ਨੂੰ ਪੁੱਤਰ ਹਰ ਵਾਰ ਰੋਕਦਾ ਰਹਿੰਦਾ ਹੈ, ਤਾਂ ਕਿ ਉਹਦੇ ਹਿੱਸੇ ਦੇ ਸਾਰੇ ਦੁੱਖ-ਤਕਲੀਫ਼ਾਂ ਉਹਦੀ ਮਾਂ ਨਾ ਸਹੇ। ਇਹ ਮਾਂ-ਪੁੱਤ ਦੇ ਪਿਆਰ ਦੀ ਬਹੁਤ ਹੀ ਅਨੋਖੀ ਤੇ ਬਲਿਹਾਰੀ ਜਾਣ ਵਾਲ਼ੀ ਰਸਮ ਹੈ। ਆਰਤੀ: ਹਿੰਦੂ ਪਰਿਵਾਰਾਂ ਵਿੱਚ ਇਹ ਰਵਾਇਤ ਵੀ ਪ੍ਰਚੱਲਿਤ ਹੈ। ਅੰਦਰ ਦਾਖ਼ਿਲ ਹੋਣ ਤੋਂ ਪਹਿਲਾਂ ਦੁਲਹਨ ਦੀ ਆਰਤੀ ਉਤਾਰੀ ਜਾਂਦੀ ਹੈ, ਫਿਰ ਉਹ ਸਾਹਮਣੇ ਰੱਖੇ ਚੌਲ਼ਾਂ ਦੇ ਭਾਂਡੇ ਨੂੰ ਸੱਜੇ ਪੈਰ ਨਾਲ਼ ਇੰਝ ਠੋਕਰ ਮਾਰਦੀ ਹੈ ਕਿ ਚੌਲ਼ ਸਾਰੇ ਪਾਸੇ ਖਿੰਡ ਜਾਂਦੇ ਹਨ। ਇਹ ਕਾਰਜ ਸਹੁਰੇ-ਘਰ ਦੇ ਅਨਾਜ ਨਾਲ਼ ਭਰੇ ਰਹਿਣ ਦੀ ਇੱਛਾ ਦਾ ਪ੍ਰਗਟਾਵਾ ਤੇ ਦੁਆ ਹੈ। ਪੈਰ-ਪੈੜਾਂ: ਕੁਝ ਪਰਿਵਾਰਾਂ ਵਿੱਚ ਦੁਲਹਨ, ਖੁੱਲ੍ਹੇ ਭਾਂਡੇ ਅੰਦਰ ਪਾਏ ਲਾਲ ਪਾਣੀ, ਜੋ ਸੰਧੂਰ ਜਾਂ ਰੋਲੀ ਨੂੰ ਘੋਲ਼ ਕੇ ਬਣਾਇਆ ਹੁੰਦਾ ਹੈ, ਵਿੱਚ ਪੈਰ ਡੁਬੋ ਕੇ ਸੁਰਖ-ਪੈੜਾਂ ਪਾਉਂਦੀ ਹੋਈ ਅੱਗੇ ਵਧਦੀ ਹੈ। ਇਹ ਵੀ ਸਹੁਰੇ ਘਰ ਦੇ ਰੰਗਾਂ-ਰੌਣਕਾਂ ਨਾਲ਼ ਭਰੇ ਰਹਿਣ ਦੀ ਚਾਹਤ ਨੂੰ ਦਰਸਾਉਂਦਾ ਹੈ। ਮੂੰਹ-ਦਿਖਾਈ: ਬੰਨੇ-ਬੰਨੀ ਨੂੰ ਅੰਦਰ ਲਿਆ ਕੇ ਸੋਫ਼ੇ ਜਾਂ ਸੋਹਣੇ ਵਿਛੌਣੇ ’ਤੇ ਬਿਠਾਇਆ ਜਾਂਦਾ ਹੈ, ਸੱਸ ਨੂੰਹ ਨੂੰ ਮਿੱਠੀ ਚੂਰੀ ਜਾਂ ਖੰਡ-ਘਿਓ ਦੀਆਂ ਸੱਤ ਬੁਰਕੀਆਂ ਜਾਂ ਦਹੀਂ ਸ਼ੱਕਰ ਖੁਆਉਂਦੀ ਹੈ ਤੇ ਮੂੰਹ-ਦਿਖਾਈ ਵਜੋਂ ਕੋਈ ਤੋਹਫ਼ਾ ਜਾਂ ਗਹਿਣਾ ਦਿੰਦੀ ਹੈ। ਫਿਰ ਸਾਰੀਆਂ ਮੇਲਣਾਂ ਮੂੰਹ-ਦਿਖਾਈ ਵਜੋਂ ਰੁਪਏ ਜਾਂ ਕੋਈ ਤੋਹਫ਼ਾ ਦਿੰਦੀਆਂ ਹਨ। ਪੁਰਾਣੇ ਜ਼ਮਾਨੇ ਵਿੱਚ ਵਹੁਟੀ ਨੇ ਘੁੰਡ ਕੱਢਿਆ ਹੁੰਦਾ ਸੀ, ਹਰ ਸੁਆਣੀ ਘੁੰਡ ਦੇ ਵਿੱਚ ਦੀ ਮੂੰਹ ਦੇਖਦੀ ਸੀ ਜਾਂ ਘੁੰਡ ਚੁੱਕ ਕੇ ਮੂੰਹ ਦੇਖ ਕੇ ਫਿਰ ਉਹਦਾ ਘੁੰਡ ਕੱਢ ਦਿੰਦੀ ਸੀ, ਜਾਂ ਫਿਰ ਨੈਣ ਇਹ ਕਾਰਜ ਕਰਦੀ ਸੀ, ਹੁਣ ਘੁੰਡ ਦਾ ਰਿਵਾਜ਼ ਨਹੀਂ ਰਿਹਾ, ਪਰ ਇਹ ਅਜੇ ਵੀ ਪਿਛੜੇ ਇਲਾਕਿਆਂ ਵਿੱਚ ਪ੍ਰਚੱਲਿਤ ਹੈ। ਹਿੰਦੂ-ਪਰਿਵਾਰਾਂ ਵਿੱਚ ਜੋੜੀ ਨੂੰ ਘਰ ਵਿੱਚ ਲੱਗੇ ‘ਥਾਪੇ’ ਕੋਲ਼ ਬਿਠਾ ਕੇ ਉਪ੍ਰੋਕਤ ਰਸਮਾਂ ਕੀਤੀਆਂ ਜਾਂਦੀਆਂ ਹਨ। ਕੰਗਣਾ-ਖੇਡਣਾ: ਇਹ ਆਮ ਤੌਰ ’ਤੇ ਵਿਆਹ ਤੋਂ ਅਗਲੇ ਦਿਨ ਸਵੇਰੇ ਹੁੰਦਾ ਹੈ, ਪਰ ਕਾਹਲ਼ੇ ਵਕਤਾਂ ਵਿੱਚ ਉਸੇ ਸ਼ਾਮ ਵੀ ‘ਮੂੰਹ-ਦਿਖਾਈ’ ਤੋਂ ਬਾਅਦ ਕਰ ਲਿਆ ਜਾਂਦਾ ਹੈ। ਇੱਕ ਪਰਾਂਤ ਜਾਂ ਖੁੱਲ੍ਹੇ ਭਾਂਡੇ ਵਿੱਚ ਕੱਚੀ ਲੱਸੀ (ਥੋੜ੍ਹਾ ਦੁੱਧ ਅਤੇ ਬਹੁਤਾ ਪਾਣੀ) ਪਾ ਕੇ ਉੱਤੇ ਫੁੱਲ-ਪੱਤੀਆਂ ਛਿੜਕੀਆਂ ਜਾਂਦੀਆਂ ਹਨ। ਲਾੜੇ ਦੀ ਭਾਬੀ ਜਾਂ ਕੋਈ ਹੋਰ ਸੁਆਣੀ ਉਸ ਵਿੱਚ ਮੁੰਦਰੀ ਜਾਂ ਕੰਗਣ ਸੁੱਟ ਦਿੰਦੀ ਹੈ। ਵਹੁਟੀ-ਗੱਭਰੂ ਦੋਵੇਂ ਇੱਕ ਦੂਜੇ ਤੋਂ ਪਹਿਲਾਂ ਉਹਨੂੰ ਲੱਭਣ ਦੀ ਕੋਸ਼ਿਸ਼ ਕਰਦੇ ਹਨ। ਇਹ ਜਿਸਦੇ ਵੀ ਹੱਥ ਆਉਂਦੀ ਹੈ, ਉਹਨੂੰ ਸ਼ਾਬਾਸ਼ ਦਿੰਦਿਆਂ ਤਾੜੀਆਂ ਮਾਰੀਆਂ ਜਾਂਦੀਆਂ ਹਨ। ਇੰਝ ਤਿੰਨ ਜਾਂ ਸੱਤ ਵਾਰ ਕੀਤਾ ਜਾਂਦਾ ਹੈ। ਇਸ ਪਿਰਤ ਨਾਲ਼ ਵਹੁਟੀ ਦੇ ਅੰਦਰੋਂ ਓਪਰਾਪਨ ਖਤਮ ਹੁੰਦਾ ਹੈ ਤੇ ਉਹ ਥੋੜ੍ਹੀ ਸਹਿਜ ਹੋ ਜਾਂਦੀ ਹੈ। ਛਿਟੀਆਂ ਖੇਡਣਾ: ਵਹੁਟੀ ਗੱਭਰੂ ਸਾਰਿਆਂ ਦੇ ਹਾਸੇ-ਮਜ਼ਾਕ ਦੌਰਾਨ ਇੱਕ ਦੂਜੇ ਦੇ ਸੱਤ ਵਾਰ ਪਤਲੀਆਂ ਪਤਲੀਆਂ ਛਮਕਾਂ/ਛਿਟੀਆਂ ਮਾਰਦੇ ਹਨ, ਸਮਝਿਆ ਜਾਂਦਾ ਹੈ ਕਿ ਇੰਝ ਉਹਨਾਂ ਦੇ ਅੰਦਰੋਂ ਇੱਕ ਦੂਜੇ ਲਈ ਝਿਜਕ, ਬੇਗਾਨਗੀ, ਨਿੱਕੇ ਨਿੱਕੇ ਡਰ ਦੀ ਭਾਵਨਾ ਖ਼ਤਮ ਹੋ ਜਾਂਦੀ ਹੈ ਤੇ ਉਹ ਰਵਾਂ-ਰਵੀਂ ਗ੍ਰਹਿਸਤ ਜੀਵਨ ਵਿੱਚ ਪਰਵੇਸ਼ ਕਰ ਜਾਂਦੇ ਹਨ। ਗੋਤ-ਕਨਾਲ਼ਾ: ਇਹ ਪਰੰਪਰਾ ਕਿਤੇ ਕਿਤੇ ਪਿੰਡਾਂ ਵਿੱਚ ਹੈ, ਲਾੜੇ ਦੇ ਗੋਤ ਦੀਆਂ ਸਭ ਔਰਤਾਂ ਉਹਦੇ ਘਰ ਆਉਂਦੀਆਂ ਹਨ ਤੇ ਇਕੱਠੀਆਂ ਬਹਿ ਕੇ ਨਵੀਂ ਬਹੂ ਨਾਲ਼ ਇੱਕੋ ਬਰਤਨ ਵਿੱਚੋਂ ਮਿੱਠੇ ਚੌਲ਼/ਹਲਵਾ ਜਾਂ ਕੋਈ ਹੋਰ ਪਕਵਾਨ ਖਾਂਦੀਆਂ ਹਨ। ਉਹ ਬਹੂ ਦੇ ਮੂੰਹ ਵਿੱਚ ਤੇ ਬਹੂ ਉਹਨਾਂ ਦੇ ਮੂੰਹ ਵਿੱਚ ਬੁਰਕੀਆਂ ਪਾਉਂਦੀ ਹੈ। ਇਸ ਦਾ ਮਨੋਰਥ ਹੋਰ ਗੋਤ ਦੀ ਧੀ ਨੂੰ ਆਪਣੇ ਗੋਤ ਵਿੱਚ ਰਲ਼ਾਉਣਾ ਤੇ ਰੋਟੀ ਦੀ ਸਾਂਝ ਪੈਦਾ ਕਰਕੇ ਅਪਣੱਤ ਕਾਇਮ ਕਰਨਾ ਹੁੰਦਾ ਹੈ। ਨੋਟ: ਜਿੱਥੇ ਹਿੰਦੂ-ਸਿੱਖ ਵਿਆਹਾਂ ਵਿੱਚ ਹੁੰਦੀਆਂ ਅਲੱਗ ਅਲੱਗ ਰਸਮਾਂ ਦਾ ਜ਼ਿਕਰ ਹੈ, ਉਹ ਆਮ ਕਰਕੇ ਇਸ ਤਰ੍ਹਾਂ ਹੁੰਦਾ ਹੈ, ਪਰ ਕਈ ਥਾਈਂ ਸਾਰੇ ਰਿਵਾਜ਼ ਹੀ ਰਲਗੱਡ ਹਨ ਤੇ ਵੱਖ-ਵੱਖ ਪਰਿਵਾਰਾਂ ਵੱਲੋਂ ਆਪਣੀ ਮਰਜ਼ੀ ਅਨੁਸਾਰ ਮਨਾਏ ਜਾਂਦੇ ਹਨ। ਇੱਥੋਂ ਤੱਕ ਕਿ ਕਈ ਹਿੰਦੂ-ਘਰਾਂ ਵਿੱਚ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਵਾ ਕੇ ਵਿਆਹ ਅਰੰਭ ਕੀਤਾ ਜਾਂਦਾ ਹੈ, ਅਨੰਦ-ਕਾਰਜ ਆਦਿ ਕਰਵਾਏ ਜਾਂਦੇ ਹਨ ਤੇ ਕਈ ਸਿੱਖ-ਪਰਿਵਾਰਾਂ ਵਿੱਚ ਵੀ ਜੈ-ਮਾਲ਼ਾ ਤੇ ਤਿਲਕ ਦੀ ਰਸਮ ਹੁੰਦੀ ਹੈ। ਕੁਝ ਨਵੀਂਆਂ ਰਸਮਾਂ: ਵੰਗਾਂ-ਚੜ੍ਹਾਈ(Bangle Ceremony):' ਇਹ ਦੱਖਣੀ ਭਾਰਤ ਦੀ ਰੀਤ ਹੈ, ਜਿਹੜੀ ਪੰਜਾਬਣ ਮੁਟਿਆਰਾਂ ਵਿੱਚ ਦਿਨੋ-ਦਿਨ ਹਰਮਨ-ਪਿਆਰੀ ਹੋ ਰਹੀ ਹੈ। ਵਿਆਹ ਤੋਂ ਪਹਿਲਾਂ ਇੱਕ ਨਿਯਤ ਦਿਨ ਸਖੀਆਂ ਲਾਲ ਤੇ ਹਰੀਆਂ ਵੰਗਾਂ ਲੈ ਕੇ ਆਉਂਦੀਆਂ ਹਨ, ਪਹਿਲੀ ਵੰਗ ਕੁੜੀ ਦਾ ਭਰਾ ਚੜ੍ਹਾਉਂਦਾ ਹੈ, ਬਾਕੀ ਵੰਗਾਂ ਭੈਣਾਂ ਤੇ ਸਖੀਆਂ ਚੜ੍ਹਾਉਂਦੀਆਂ ਹਨ ਤੇ ਨੱਚਦੀਆਂ ਗਾਉਂਦੀਆਂ ਰੰਗ-ਤਮਾਸ਼ੇ ਕਰਦੀਆਂ ਹਨ। ਬਰਾਈਡਲ ਸ਼ਾਵਰ (Bridal Shower): ਇਹ ਪੱਛਮੀ ਦੇਸ਼ਾਂ ਤੋਂ ਆਇਆ ਰਿਵਾਜ਼ ਹੈ ਤੇ ਬੜੀ ਤੇਜ਼ੀ ਨਾਲ਼ ਪੰਜਾਬੀ ਵਿਆਹਾਂ ਵਿੱਚ ਸ਼ਾਮਿਲ ਹੋ ਰਿਹਾ ਹੈ। ਇਹ ਵੀ ਸਖੀਆਂ-ਸਹੇਲੀਆਂ, ਭੈਣਾਂ ਭਾਬੀਆਂ ਦਾ ਉਤਸਵ ਹੈ, ਜਿਹੜਾ ਸ਼ਾਦੀ ਤੋਂ ਪਹਿਲਾਂ ਮਨਾਇਆ ਜਾਂਦਾ ਹੈ। ਲੜਕੀ ਦੇ ਗਲ਼ ਵਿੱਚ ਸੈਸ਼ (Sash) ਇੱਕ ਪਟਾ ਜਿਹਾ ਪਾਇਆ ਜਾਂਦਾ ਹੈ, ਜਿਸ ਉੱਤੇ BRIDE TO BE ਲਿਖਿਆ ਹੁੰਦਾ ਹੈ, ਇਹੋ ਜਿਹੀ ਲਿਖਤ ਵਾਲ਼ਾ ਇੱਕ ਮੁਕਟ ਉਹਦੇ ਮੱਥੇ ਉੱਤੇ ਸਜਾਇਆ ਜਾਂਦਾ ਹੈ, ਕਈ ਵਾਰ ਸਖੀਆਂ ਵੀ ਨਿੱਕੇ ਨਿੱਕੇ ਮੁਕਟ ਪਹਿਨ ਲੈਂਦੀਆਂ ਹਨ, ਇਹਨਾਂ ਸਾਰੀਆਂ ਵਿੱਚ ਵਿਆਹੁਲੀ ਕੁੜੀ ਕੋਈ ਸ਼ਹਿਜ਼ਾਦੀ ਲੱਗਦੀ ਹੈ। ਕੇਕ ਕੱਟਿਆ ਜਾਂਦਾ ਹੈ, ਗਾਣਾ-ਵਜਾਣਾ ਹੁੰਦਾ ਹੈ। ਤੋਹਫ਼ੇ ਦਿੱਤੇ ਜਾਂਦੇ ਹਨ। ਕਈ ਪਰਿਵਾਰ ਇੱਕੋ ਦਿਨ ਵੜੀਆਂ ਟੁੱਕਣ, ਵੰਗਾਂ ਚੜ੍ਹਾਉਣ ਤੇ ਬਰਾਈਡਲ ਸ਼ਾਵਰ ਦੀਆਂ ਰਸਮਾਂ ਕਰ ਲੈਂਦੇ ਹਨ, ਇਹ ਵਿਸ਼ਵੀਕਰਨ ਦੇ ਪੰਜਾਬੀ ਵਿਆਹਾਂ ਵਿੱਚ ਦਾਖ਼ਿਲ ਹੋਣ ਤੇ ਵੱਖ-ਵੱਖ ਸੱਭਿਆਚਾਰਾਂ ਦੇ ਆਪਸ ਵਿੱਚ ਰਲ਼ ਜਾਣ ਵੱਲ ਇਸ਼ਾਰਾ ਹੈ। ਸਵਾਗਤੀ-ਸਮਾਰੋਹ (Reception): ਇਹ ਰਿਵਾਜ਼ ਵੀ ਕੁਝ ਚਿਰ ਪਹਿਲਾਂ ਹੀ ਸਾਡੇ ਸੱਭਿਆਚਾਰ ਦਾ ਹਿੱਸਾ ਬਣਿਆ ਹੈ। ਇਹ ਸਮਾਰੋਹ ਮੁੰਡੇ ਵਾਲ਼ਿਆਂ ਵੱਲੋਂ ਹੁੰਦਾ ਹੈ, ਜਿਸ ਵਿੱਚ ਨਵੀਂ ਬਹੂ ਦਾ ਸਵਾਗਤ ਕੀਤਾ ਜਾਂਦਾ ਹੈ। ਨਵ-ਵਿਆਹੀ ਜੋੜੀ ਨੂੰ ਫੁੱਲਾਂ-ਸਜੀ ਸਟੇਜ ਉੱਤੇ ਬਿਠਾ ਕੇ ਸਭ ਦੇ ਰੂਬਰੂ ਕੀਤਾ ਜਾਂਦਾ ਹੈ। ਮਹਿਮਾਨ ਉਹਨਾਂ ਦੇ ਕੋਲ਼ ਆ ਕੇ ਸ਼ਗਨ ਅਤੇ ਅਸੀਸਾਂ ਦਿੰਦੇ ਹਨ, ਸਾਰਿਆਂ ਨਾਲ਼ ਤਸਵੀਰਾਂ ਖਿੱਚੀਆਂ ਜਾਂਦੀਆਂ ਹਨ, ਵੀਡੀਓ ਬਣਾਈਆਂ ਜਾਂਦੀਆਂ ਹਨ। ਕੇਕ ਕੱਟਣ ਦੀ ਰੀਤ ਇਸ ਸਮਾਗਮ ਦਾ ਅਹਿਮ ਭਾਗ ਹੈ, ਜਿਹੜੀ ਕਿ ਇਸ ਲਈ ਵੀ ਜ਼ਰੂਰੀ ਹੋ ਗਈ ਹੈ ਕਿ ਇਹ ਵੀਡੀਓ ਤੇ ਤਸਵੀਰਾਂ ਵਿਦੇਸ਼ ਜਾਣ ਲਈ ਪੇਸ਼ ਕਰਨੀਆਂ ਪੈਂਦੀਆਂ ਹਨ। ਪਰਵਾਸ ਦੀ ਆਗਿਆ ਦੇਣ ਵਾਲ਼ੇ (ਇਮੀਗ੍ਰੇਸ਼ਨ) ਅਧਿਕਾਰੀਆਂ ਨੂੰ ਉਹਨਾਂ ਦੇ ਆਪਣੇ ਸੱਭਿਆਚਾਰ ਦੀ ਇਹ ਰਸਮ ਦੇਖ ਕੇ ਹੀ ਵਿਆਹ ਦੇ ਅਸਲੀ ਤੇ ਪੱਕਾ ਹੋਣ ਬਾਰੇ ਯਕੀਨ ਆਉਂਦਾ ਹੈ ਤੇ ਇਸੇ ਮਕਸਦ ਕਰਕੇ ਹੀ ਮੁੰਦਰੀਆਂ ਪਾਉਣ ਦੀ ਰਸਮ ਵੀ ਲਾਜ਼ਿਮੀ ਹੋ ਗਈ ਹੈ। ਜੇ ਮੁੰਡੇ ਵਾਲ਼ਿਆਂ ਨੇ ਸਵਾਗਤੀ-ਸਮਾਰੋਹ ਨਾ ਕਰਨਾ ਹੋਵੇ ਤਾਂ ਕੇਕ ਕੱਟਣ ਦੀ ਰਸਮ ਵਿਆਹ ਵਾਲ਼ੇ ਦਿਨ ਹੀ ਕਰ ਲਈ ਜਾਂਦੀ ਹੈ। ਲਾੜੇ-ਲਾੜੀ ਦੇ ਕੇਕ ਕੱਟਦਿਆਂ ਹੀ ਹਾਲ ਤਾੜੀਆਂ ਨਾਲ ਗੂੰਜ ਉੱਠਦਾ ਹੈ, ਵਧਾਈਆਂ ਦੀ ਛਹਿਬਰ ਲੱਗਦੀ ਹੈ ਅਤੇ ਜੋੜੀ ਉੱਤੇ ਫੁੱਲ-ਪੱਤੀਆਂ ਦੀ ਵਰਖਾ ਕੀਤੀ ਜਾਂਦੀ ਹੈ। ਦੋਵੇਂ ਇਕ ਦੂਜੇ ਨੂੰ ਅਤੇ ਫਿਰ ਬਾਕੀ ਮਹਿਮਾਨ ਉਹਨਾਂ ਨੂੰ ਕੇਕ ਖੁਆਉਂਦੇ ਹਨ। ਇਸ ਵੇਲ਼ੇ ਸ਼ੈਂਪੇਨ ਖੋਲ੍ਹਣ ਦਾ ਰਿਵਾਜ਼ ਵੀ ਚੱਲ ਪਿਆ ਹੈ ਤੇ ਸਾਰਿਆਂ ਦੇ ਘੁੱਟ-ਘੁੱਟ ਪੀਣ ਦਾ ਵੀ, ਜਿਹੜਾ ਪੰਜਾਬੀ ਸੱਭਿਆਚਾਰ ਦੇ ਬਿਲਕੁਲ ਉਲਟ ਹੈ। ਸਵਾਗਤੀ ਸਮਾਰੋਹ ਦੀ ਇੱਕ ਵਧੀਆ ਗੱਲ ਇਹ ਹੁੰਦੀ ਹੈ ਕਿ ਜੰਨ ਵਿੱਚ ਗਿਣੇ-ਚੁਣੇ ਲੋਕ ਹੀ ਜਾਂਦੇ ਹਨ ਤੇ ਲੜਕੀ ਵਾਲ਼ਿਆਂ ਉੱਤੇ ਜ਼ਿਆਦਾ ਵਜ਼ਨ ਨਹੀਂ ਪੈਂਦਾ। ਹੋਰ ਜਿਸ ਕਿਸੇ ਨਾਲ਼ ਵੀ ਵਿਆਹ ਦੀ ਖ਼ੁਸ਼ੀ ਸਾਂਝੀ ਕਰਨੀ ਹੋਵੇ, ਉਹਨੂੰ ਇਸ ਮੌਕੇ ਸ਼ਾਮਿਲ ਹੋਣ ਦਾ ਸੱਦਾ ਦੇ ਦਿੱਤਾ ਜਾਂਦਾ ਹੈ। ਪਰ ਇਸ ਸਮੇਂ ਵੀ ਵਹੁਟੀ ਦੇ ਪੇਕਿਆਂ ਵੱਲੋਂ ਆਉਣ ਵਾਲ਼ੇ ਤੋਹਫ਼ਿਆਂ ਦਾ ਲੋਭ ਦਿਲਾਂ ਵਿੱਚ ਕੁੜੱਤਣਾਂ ਬੀਜਦਾ ਹੈ। ਵਿਆਹ ਦੀ ਭਾਜੀ:' ਆਏ ਮੇਲ਼ ਨੂੰ ਭਾਜੀ ਦੇ ਡੱਬੇ ਦੇ ਕੇ ਤੋਰਿਆ ਜਾਂਦਾ ਹੈ, ਇਹਨਾਂ ਡੱਬਿਆਂ ਵਿੱਚ ਵਿੱਚ ਲੱਡੂ, ਸ਼ੀਰਨੀ, ਸ਼ੱਕਰਪਾਰੇ, ਪਕੌੜੇ, ਮੱਠੀਆਂ, ਜਲੇਬੀਆਂ ਆਦਿ ਹੁੰਦੇ ਹਨ, ਜਿਹੜੇ ਕਿ ਵਿਆਹ ਤੋਂ ਕਿੰਨਾ ਚਿਰ ਪਿਛੋਂ ਤੱਕ ਤਨ-ਮਨ ਨੂੰ ਸੁਆਦ ਸੁਆਦ ਕਰੀ ਰੱਖਦੇ ਹਨ। ਵਿਆਂਹਦੜ ਦੀ ਮਾਂ ‘ਕੋਠੀ-ਝਾੜ’ ਲੈ ਕੇ ਆਪਣੇ ਪੇਕੇ ਜਾਂਦੀ ਹੈ। ਪਹਿਲੇ ਸਮਿਆਂ ਵਿੱਚ ਤਾਂ ਇਹ ਪਿਰਤ ਸਾਰਿਆਂ ਨੂੰ ਭਾਜੀ ਵੰਡਣ ਬਾਅਦ ਬਚੀ ਹੋਈ ਭਾਜੀ ਦਾ ਵੱਡਾ ਹਿੱਸਾ ਆਪਣੇ ਭੈਣਾਂ-ਭਰਾਵਾਂ ਨਾਲ਼ ਸਾਂਝਾ ਕਰਨ ਦੀ ਸੀ, ਪਰ ਅੱਜ-ਕੱਲ੍ਹ ਬਜ਼ਾਰ ਵਿੱਚੋਂ ਸੱਜਰੀ ਮਿਠਿਆਈ ਲੈ ਕੇ ਵੀ ਇਹ ਮੋਹਵੰਤੀ ਪਿਰਤ ਨਿਭਾਈ ਜਾਂਦੀ ਹੈ। ਹਵਾਲਾ-'ਚੌਮੁਖੀਆ ਇਬਾਰਤਾਂ- ਡਾ.
ਸਿੱਖੀ ਜਾਂ ਸਿੱਖ ਧਰਮ (ਸਿੱਖ ਦਾ ਮਤਲਬ, "ਸਿੱਖਣ ਵਾਲ਼ਾ") ਇੱਕ ਭਾਰਤੀ ਧਰਮ ਹੈ, ਜੋ 15ਵੀਂ ਸਦੀ ਵਿੱਚ ਭਾਰਤੀ ਉਪਮਹਾਂਦੀਪ ਦੇ ਪੰਜਾਬ ਖੇਤਰ ਵਿੱਚ ਸ਼ੁਰੂ ਹੋਇਆ। ਇਹ ਜਗਤ ਦਾ ਪੰਜਵਾਂ ਸਭ ਤੋਂ ਵੱਡਾ ਧਰਮ ਹੈ ਅਤੇ ਸਾਰੇ ਵਿਸ਼ਵਵਿਆਪੀ ਪ੍ਰਮੁੱਖਤਾ ਪ੍ਰਾਪਤ ਧਰਮਾਂ ਵਿੱਚੋਂ ਸਭ ਤੋਂ ਹਾਲੀਆ ਸਥਾਪਤ ਹੋਇਆ। ਸਿੱਖ ਪੰਥ ਨੂੰ ਮੰਨਣ ਵਾਲਿਆਂ ਦੀ ਗਿਣਤੀ ਲਗਭਗ 3 ਕਰੋੜ (ਜਾਂ 25–30 ਮਿਲੀਅਨ) ਹੈ, ਇਨ੍ਹਾਂ ਦਾ ਬਹੁਮਤ ਪੰਜਾਬ, ਭਾਰਤ ਵਿੱਚ ਰਹਿੰਦਾ ਹੈ। ਸਿੱਖ ਧਰਮ ਦਾ ਅਧਿਆਤਮਕ ਆਧਾਰ ਸਿੱਖਾਂ ਦੇ ਦਸ ਸਿੱਖ ਗੁਰੂਆਂ ਦੀਆਂ ਸਿੱਖਿਆਵਾਂ ਹੈ, ਜੋ ਕਿ ਸਿੱਖਾਂ ਦੇ ਮੌਜੂਦਾ ਅਟੱਲ ਗੁਰੂ ਅਤੇ ਰਹਿਬਰ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ। ਗੂਰੂ ਨਾਨਕ ਦੇਵ ਨੇ ਸਿੱਖ ਧਰਮ ਦੀ ਨੀਂਹ ਰੱਖੀ ਸੀ ਅਤੇ ਗੂਰੂ ਗੋਬਿੰਦ ਸਿੰਘ ਨੇ ਗੂਰੂ ਗ੍ਰੰਥ ਸਾਹਿਬ ਨੂੰ ਇਸਦੇ ਅੰਤਮ ਗੁਰੂ ਵਜੋਂ ਨਿਯੁਕਤ ਕਰਕੇ ਦੇਹਧਾਰੀ ਗੁਰੂ ਦੀ ਪਰੰਪਰਾ ਨੂੰ ਸਮਾਪਤ ਕੀਤਾ। ਗੁਰੂ ਨਾਨਕ ਦੀਆਂ ਪ੍ਰਮੁੱਖ ਸਿੱਖਿਆਵਾਂ ਵਿੱਚ ਸ਼ਾਮਲ ਹਨ: ਰੱਬ ਉੱਪਰ ਯਕੀਨ ਰੱਖਕੇ ਉਸਦਾ ਨਾਮ ਜਪਣਾ, ਮਨੁੱਖਤਾ ਵਿੱਚ ਇਤਫ਼ਾਕ ਨਾਲ਼ ਰਹਿਣਾ, ਖ਼ੁਦਗਰਜ਼ੀ ਤੋਂ ਵਾਂਝੇ ਰਹਿਕੇ ਸੇਵਾ ਕਰਨੀ, ਸਰਬੱਤ ਦੇ ਭਲੇ ਵਾਸਤੇ ਮਨੁੱਖੀ ਹੱਕਾਂ 'ਤੇ ਡੱਟਕੇ ਪਹਿਰਾ ਦੇਣਾ, ਅਤੇ ਦੁਨੀਆਦਾਰੀ ਵਿੱਚ ਵੱਸਕੇ ਚੰਗੇ ਕਿਰਦਾਰ ਵਾਲ਼ਾ ਜੀਵਨ ਜਿਉਣਾ। ਗੁਰੂ ਹਰਿਗੋਬਿੰਦ (ਛੇਵਾਂ ਗੁਰੂ) ਨੇ ਮੀਰੀ-ਪੀਰੀ ਦੀ ਧਾਰਨਾ ਨੂੰ ਸਥਾਪਤ ਕੀਤਾ ਜਿਸਦੇ ਅਧੀਨ ਦੋਵਾਂ ਅਸਥਾਈ ਜਾਂ ਰਾਜਨੀਤਕ ਅਧਿਕਾਰ (ਮੀਰੀ) ਅਤੇ ਅਧਿਆਤਮਕ ਸ਼ਕਤੀ (ਪੀਰੀ) ਨੂੰ ਸਮਾਨ ਮਹੱਤਤਾ ਪ੍ਰਾਪਤ ਹੋਈ।
ਹੀਰ ਰਾਂਝਾ (ਸ਼ਾਹਮੁਖੀ ਪੰਜਾਬੀ: ﮨﯿﺮ ﺭﺍﻧﺠﮭﺎ) ਪੰਜਾਬ ਦੀਆਂ ਚਾਰ ਪ੍ਰਸਿੱਧ ਪ੍ਰੀਤ ਕਹਾਣੀਆਂ ਵਿੱਚੋਂ ਇੱਕ ਹੈ। ਇਸ ਤੋਂ ਇਲਾਵਾ ਮਿਰਜ਼ਾ ਸਾਹਿਬਾ, ਸੱਸੀ ਪੁੰਨੁੰ ਅਤੇ ਸੋਹਣੀ ਮਹੀਵਾਲ ਬਾਕੀ ਤਿੰਨ ਹਨ। ਇਸ ਕਹਾਣੀ ਉੱਤੇ ਸੈਂਕੜੇ ਕਿੱਸੇ ਲਿਖੇ ਜਾ ਚੁੱਕੇ ਹਨ ਲੇਕਿਨ ਸਭ ਤੋਂ ਪ੍ਰਸਿੱਧ ਵਾਰਿਸ ਸ਼ਾਹ ਦਾ ਕਿੱਸਾ ਹੀਰ ਵਾਰਿਸ ਸ਼ਾਹ ਹੈ। ਦਾਮੋਦਰ ਦਾਸ ਅਰੋੜਾ, ਮੁਕਬਲ ਅਤੇ ਅਹਿਮਦ ਗੁੱਜਰ ਅਤੇ ਕਈ ਹੋਰ ਕਿੱਸਾਕਾਰਾਂ ਨੇ ਵੀ ਇਸਦੇ ਆਪਣੇ-ਆਪਣੇ ਰੂਪ ਲਿਖੇ ਹਨ। ਇਸ ਕਿੱਸੇ ਦੀ ਕਹਾਣੀ 15ਵੀ ਸਦੀ ਦੇ ਆਰੰਭ ਵਿੱਚ ਅਰਥਾਤ 1402 ਈ. ਹੀਰ ਦੇ ਜਨਮ ਤੋਂ ਸੁਰੂ ਹੁੰਦੀ ਹੈ ਅਤੇ 1452 ਈ.
ਭਾਰਤ, ਅਧਿਕਾਰਤ ਤੌਰ 'ਤੇ ਭਾਰਤ ਗਣਰਾਜ (ਆਈਐੱਸਓ: Bhārat Gaṇarājya), ਦੱਖਣੀ ਏਸ਼ੀਆ ਵਿੱਚ ਇੱਕ ਦੇਸ਼ ਹੈ। ਇਹ ਖੇਤਰ ਦੇ ਹਿਸਾਬ ਨਾਲ ਸੱਤਵਾਂ ਸਭ ਤੋਂ ਵੱਡਾ ਦੇਸ਼; ਜੂਨ 2023 ਤੱਕ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼; ਅਤੇ 1947 ਵਿੱਚ ਆਪਣੀ ਆਜ਼ਾਦੀ ਦੇ ਸਮੇਂ ਤੋਂ, ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਲੋਕਤੰਤਰ ਹੈ। ਦੱਖਣ ਵੱਲ ਹਿੰਦ ਮਹਾਸਾਗਰ, ਦੱਖਣ-ਪੱਛਮ ਵੱਲ ਅਰਬ ਸਾਗਰ ਅਤੇ ਦੱਖਣ-ਪੂਰਬ ਵੱਲ ਬੰਗਾਲ ਦੀ ਖਾੜੀ ਨਾਲ ਘਿਰਿਆ ਹੋਇਆ, ਇਹ ਪੱਛਮ ਵੱਲ ਪਾਕਿਸਤਾਨ ਨਾਲ ਜ਼ਮੀਨੀ ਸਰਹੱਦਾਂ ਸਾਂਝੀਆਂ ਕਰਦਾ ਹੈ।; ਉੱਤਰ ਵੱਲ ਚੀਨ, ਨੇਪਾਲ ਅਤੇ ਭੂਟਾਨ; ਅਤੇ ਪੂਰਬ ਵੱਲ ਬੰਗਲਾਦੇਸ਼ ਅਤੇ ਮਿਆਂਮਾਰ। ਹਿੰਦ ਮਹਾਸਾਗਰ ਵਿੱਚ, ਭਾਰਤ ਸ਼੍ਰੀਲੰਕਾ ਅਤੇ ਮਾਲਦੀਵ ਦੇ ਨੇੜੇ ਹੈ; ਇਸ ਦੇ ਅੰਡੇਮਾਨ ਅਤੇ ਨਿਕੋਬਾਰ ਟਾਪੂ ਥਾਈਲੈਂਡ, ਮਿਆਂਮਾਰ ਅਤੇ ਇੰਡੋਨੇਸ਼ੀਆ ਨਾਲ ਸਮੁੰਦਰੀ ਸਰਹੱਦ ਸਾਂਝੇ ਕਰਦੇ ਹਨ। ਆਧੁਨਿਕ ਮਨੁੱਖ 55,000 ਸਾਲ ਪਹਿਲਾਂ ਅਫ਼ਰੀਕਾ ਤੋਂ ਭਾਰਤੀ ਉਪ-ਮਹਾਂਦੀਪ 'ਤੇ ਆਏ ਸਨ। ਉਹਨਾਂ ਦੇ ਲੰਬੇ ਕਿੱਤੇ, ਸ਼ੁਰੂ ਵਿੱਚ ਵੱਖੋ-ਵੱਖਰੇ ਰੂਪਾਂ ਵਿੱਚ ਸ਼ਿਕਾਰੀ-ਇਕੱਠੇ ਕਰਨ ਵਾਲਿਆਂ ਦੇ ਰੂਪ ਵਿੱਚ, ਨੇ ਖੇਤਰ ਨੂੰ ਬਹੁਤ ਹੀ ਵਿਭਿੰਨਤਾ ਬਣਾ ਦਿੱਤਾ ਹੈ, ਮਨੁੱਖੀ ਜੈਨੇਟਿਕ ਵਿਭਿੰਨਤਾ ਵਿੱਚ ਅਫਰੀਕਾ ਤੋਂ ਬਾਅਦ ਦੂਜੇ ਸਥਾਨ 'ਤੇ ਹੈ। 9,000 ਸਾਲ ਪਹਿਲਾਂ ਸਿੰਧ ਨਦੀ ਬੇਸਿਨ ਦੇ ਪੱਛਮੀ ਹਾਸ਼ੀਏ ਵਿੱਚ ਉਪ-ਮਹਾਂਦੀਪ ਵਿੱਚ ਸੈਟਲਡ ਜੀਵਨ ਉਭਰਿਆ ਸੀ, ਹੌਲੀ ਹੌਲੀ ਤੀਜੀ ਹਜ਼ਾਰ ਸਾਲ ਬੀਸੀਈ ਦੀ ਸਿੰਧੂ ਘਾਟੀ ਸਭਿਅਤਾ ਵਿੱਚ ਵਿਕਸਤ ਹੋਇਆ। 12000 ਈਸਾ ਪੂਰਵ ਤੱਕ, ਸੰਸਕ੍ਰਿਤ ਦਾ ਇੱਕ ਪੁਰਾਤਨ ਰੂਪ, ਇੱਕ ਇੰਡੋ-ਯੂਰਪੀਅਨ ਭਾਸ਼ਾ, ਉੱਤਰ ਪੱਛਮ ਤੋਂ ਭਾਰਤ ਵਿੱਚ ਫੈਲ ਗਈ ਸੀ। ਇਸ ਦਾ ਪ੍ਰਮਾਣ ਅੱਜ ਰਿਗਵੇਦ ਦੇ ਭਜਨਾਂ ਵਿੱਚ ਮਿਲਦਾ ਹੈ। ਇੱਕ ਮੌਖਿਕ ਪਰੰਪਰਾ ਦੁਆਰਾ ਸੁਰੱਖਿਅਤ ਰੱਖਿਆ ਗਿਆ ਸੀ ਜੋ ਪੂਰੀ ਤਰ੍ਹਾਂ ਚੌਕਸ ਸੀ, ਰਿਗਵੇਦ ਭਾਰਤ ਵਿੱਚ ਹਿੰਦੂ ਧਰਮ ਦੀ ਸ਼ੁਰੂਆਤ ਨੂੰ ਰਿਕਾਰਡ ਕਰਦਾ ਹੈ। ਭਾਰਤ ਦੀਆਂ ਦ੍ਰਾਵਿੜ ਭਾਸ਼ਾਵਾਂ ਨੂੰ ਉੱਤਰੀ ਅਤੇ ਪੱਛਮੀ ਖੇਤਰਾਂ ਵਿੱਚ ਬਦਲ ਦਿੱਤਾ ਗਿਆ ਸੀ। 400 ਈਸਾ ਪੂਰਵ ਤੱਕ, ਹਿੰਦੂ ਧਰਮ ਦੇ ਅੰਦਰ ਜਾਤ ਦੁਆਰਾ ਪੱਧਰੀਕਰਨ ਅਤੇ ਬੇਦਖਲੀ ਉਭਰ ਕੇ ਸਾਹਮਣੇ ਆਈ ਸੀ, ਅਤੇ ਬੌਧ ਅਤੇ ਜੈਨ ਧਰਮ ਪੈਦਾ ਹੋ ਗਏ ਸਨ, ਸਮਾਜਿਕ ਵਿਵਸਥਾਵਾਂ ਨੂੰ ਖ਼ਾਨਦਾਨੀ ਨਾਲ ਜੋੜਿਆ ਨਹੀਂ ਗਿਆ ਸੀ। ਸ਼ੁਰੂਆਤੀ ਸਿਆਸੀ ਮਜ਼ਬੂਤੀ ਨੇ ਗੰਗਾ ਬੇਸਿਨ ਵਿੱਚ ਸਥਿਤ ਮੌਰੀਆ ਅਤੇ ਗੁਪਤ ਸਾਮਰਾਜ ਨੂੰ ਜਨਮ ਦਿੱਤਾ। ਉਹਨਾਂ ਦਾ ਸਮੂਹਿਕ ਯੁੱਗ ਵਿਆਪਕ ਰਚਨਾਤਮਕਤਾ ਨਾਲ ਭਰਿਆ ਹੋਇਆ ਸੀ, ਪਰ ਔਰਤਾਂ ਦੀ ਡਿੱਗਦੀ ਸਥਿਤੀ, ਅਤੇ ਵਿਸ਼ਵਾਸ ਦੀ ਇੱਕ ਸੰਗਠਿਤ ਪ੍ਰਣਾਲੀ ਵਿੱਚ ਛੂਤ-ਛਾਤ ਨੂੰ ਸ਼ਾਮਲ ਕਰਨ ਦੁਆਰਾ ਵੀ ਚਿੰਨ੍ਹਿਤ ਕੀਤਾ ਗਿਆ ਸੀ। ਦੱਖਣੀ ਭਾਰਤ ਵਿੱਚ, ਮੱਧ ਰਾਜਾਂ ਨੇ ਦੱਖਣ-ਪੂਰਬੀ ਏਸ਼ੀਆ ਦੇ ਰਾਜਾਂ ਨੂੰ ਦ੍ਰਾਵਿੜ-ਭਾਸ਼ਾ ਦੀਆਂ ਲਿਪੀਆਂ ਅਤੇ ਧਾਰਮਿਕ ਸਭਿਆਚਾਰਾਂ ਨੂੰ ਨਿਰਯਾਤ ਕੀਤਾ। ਸ਼ੁਰੂਆਤੀ ਮੱਧਕਾਲੀ ਯੁੱਗ ਵਿੱਚ, ਈਸਾਈ ਧਰਮ, ਇਸਲਾਮ, ਯਹੂਦੀ ਧਰਮ, ਅਤੇ ਜੋਰਾਸਟ੍ਰੀਅਨ ਧਰਮ ਭਾਰਤ ਦੇ ਦੱਖਣੀ ਅਤੇ ਪੱਛਮੀ ਤੱਟਾਂ ਉੱਤੇ ਸਥਾਪਿਤ ਹੋ ਗਏ ਸਨ। ਮੱਧ ਏਸ਼ੀਆ ਦੀਆਂ ਮੁਸਲਿਮ ਫੌਜਾਂ ਨੇ ਰੁਕ-ਰੁਕ ਕੇ ਭਾਰਤ ਦੇ ਉੱਤਰੀ ਮੈਦਾਨਾਂ ਨੂੰ ਆਪਣੇ ਕਬਜ਼ੇ ਵਿੱਚ ਕਰ ਲਿਆ, ਅੰਤ ਵਿੱਚ ਦਿੱਲੀ ਸਲਤਨਤ ਦੀ ਸਥਾਪਨਾ ਕੀਤੀ, ਅਤੇ ਉੱਤਰੀ ਭਾਰਤ ਨੂੰ ਮੱਧਕਾਲੀ ਇਸਲਾਮ ਦੇ ਬ੍ਰਹਿਮੰਡੀ ਨੈਟਵਰਕ ਵਿੱਚ ਖਿੱਚ ਲਿਆ। 15ਵੀਂ ਸਦੀ ਵਿੱਚ, ਵਿਜੈਨਗਰ ਸਾਮਰਾਜ ਨੇ ਦੱਖਣ ਭਾਰਤ ਵਿੱਚ ਇੱਕ ਲੰਬੇ ਸਮੇਂ ਤੱਕ ਚੱਲਣ ਵਾਲੇ ਸੰਯੁਕਤ ਹਿੰਦੂ ਸੱਭਿਆਚਾਰ ਦੀ ਸਿਰਜਣਾ ਕੀਤੀ। ਪੰਜਾਬ ਵਿੱਚ, ਸਿੱਖ ਧਰਮ ਦਾ ਉਭਾਰ ਹੋਇਆ, ਸੰਸਥਾਗਤ ਧਰਮ ਨੂੰ ਰੱਦ ਕਰਦਾ ਹੋਇਆ। ਮੁਗਲ ਸਾਮਰਾਜ, 1526 ਵਿੱਚ, ਦੋ ਸਦੀਆਂ ਦੀ ਸਾਪੇਖਿਕ ਸ਼ਾਂਤੀ ਦੀ ਸ਼ੁਰੂਆਤ ਕੀਤੀ, ਚਮਕਦਾਰ ਆਰਕੀਟੈਕਚਰ ਦੀ ਵਿਰਾਸਤ ਛੱਡ ਕੇ। ਹੌਲੀ-ਹੌਲੀ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੇ ਸ਼ਾਸਨ ਦਾ ਵਿਸਤਾਰ ਹੋਇਆ, ਜਿਸ ਨੇ ਭਾਰਤ ਨੂੰ ਇੱਕ ਬਸਤੀਵਾਦੀ ਆਰਥਿਕਤਾ ਵਿੱਚ ਬਦਲ ਦਿੱਤਾ, ਪਰ ਇਸਦੀ ਪ੍ਰਭੂਸੱਤਾ ਨੂੰ ਵੀ ਮਜ਼ਬੂਤ ਕੀਤਾ। ਬ੍ਰਿਟਿਸ਼ ਕ੍ਰਾਊਨ ਸ਼ਾਸਨ 1858 ਵਿੱਚ ਸ਼ੁਰੂ ਹੋਇਆ। ਭਾਰਤੀਆਂ ਨੂੰ ਦਿੱਤੇ ਗਏ ਅਧਿਕਾਰ ਹੌਲੀ-ਹੌਲੀ ਦਿੱਤੇ ਗਏ, ਪਰ ਤਕਨੀਕੀ ਤਬਦੀਲੀਆਂ ਪੇਸ਼ ਕੀਤੀਆਂ ਗਈਆਂ, ਅਤੇ ਸਿੱਖਿਆ ਅਤੇ ਜਨਤਕ ਜੀਵਨ ਦੇ ਆਧੁਨਿਕ ਵਿਚਾਰਾਂ ਨੇ ਜੜ੍ਹ ਫੜ ਲਈ। ਇੱਕ ਮੋਹਰੀ ਅਤੇ ਪ੍ਰਭਾਵਸ਼ਾਲੀ ਰਾਸ਼ਟਰਵਾਦੀ ਲਹਿਰ ਉਭਰੀ, ਜੋ ਅਹਿੰਸਕ ਵਿਰੋਧ ਲਈ ਮਸ਼ਹੂਰ ਸੀ ਅਤੇ ਬ੍ਰਿਟਿਸ਼ ਸ਼ਾਸਨ ਨੂੰ ਖਤਮ ਕਰਨ ਦਾ ਮੁੱਖ ਕਾਰਕ ਬਣ ਗਈ। 1947 ਵਿੱਚ ਬ੍ਰਿਟਿਸ਼ ਭਾਰਤੀ ਸਾਮਰਾਜ ਨੂੰ ਦੋ ਆਜ਼ਾਦ ਰਾਜਾਂ ਵਿੱਚ ਵੰਡਿਆ ਗਿਆ ਸੀ, ਹਿੰਦੂ-ਬਹੁਗਿਣਤੀ ਭਾਰਤ ਦਾ ਡੋਮੀਨੀਅਨ ਅਤੇ ਇੱਕ ਮੁਸਲਿਮ-ਬਹੁਗਿਣਤੀ ਪਾਕਿਸਤਾਨ ਦਾ ਡੋਮੀਨੀਅਨ, ਵੱਡੇ ਪੱਧਰ 'ਤੇ ਜਾਨੀ ਨੁਕਸਾਨ ਅਤੇ ਇੱਕ ਬੇਮਿਸਾਲ ਪਰਵਾਸ ਦੇ ਵਿਚਕਾਰ। ਭਾਰਤ 1950 ਤੋਂ ਇੱਕ ਸੰਘੀ ਗਣਰਾਜ ਰਿਹਾ ਹੈ, ਇੱਕ ਲੋਕਤੰਤਰੀ ਸੰਸਦੀ ਪ੍ਰਣਾਲੀ ਦੁਆਰਾ ਸ਼ਾਸਨ ਕੀਤਾ ਜਾਂਦਾ ਹੈ। ਇਹ ਬਹੁਲਵਾਦੀ, ਬਹੁ-ਭਾਸ਼ੀ ਅਤੇ ਬਹੁ-ਜਾਤੀ ਸਮਾਜ ਹੈ। ਭਾਰਤ ਦੀ ਆਬਾਦੀ 1951 ਵਿੱਚ 361 ਮਿਲੀਅਨ ਤੋਂ ਵਧ ਕੇ 2022 ਵਿੱਚ ਲਗਭਗ 1.4 ਬਿਲੀਅਨ ਹੋ ਗਈ। ਉਸੇ ਸਮੇਂ ਦੌਰਾਨ, ਇਸਦੀ ਨਾਮਾਤਰ ਪ੍ਰਤੀ ਵਿਅਕਤੀ ਆਮਦਨ US$64 ਸਾਲਾਨਾ ਤੋਂ US$2,601 ਤੱਕ ਵਧ ਗਈ, ਅਤੇ ਇਸਦੀ ਸਾਖਰਤਾ ਦਰ 16.6% ਤੋਂ 74% ਹੋ ਗਈ। 1951 ਵਿੱਚ ਮੁਕਾਬਲਤਨ ਬੇਸਹਾਰਾ ਦੇਸ਼ ਹੋਣ ਤੋਂ ਭਾਰਤ ਇੱਕ ਤੇਜ਼ੀ ਨਾਲ ਵਧ ਰਹੀ ਮੁੱਖ ਅਰਥਵਿਵਸਥਾ ਅਤੇ ਸੂਚਨਾ ਤਕਨਾਲੋਜੀ ਸੇਵਾਵਾਂ ਦਾ ਇੱਕ ਕੇਂਦਰ ਬਣ ਗਿਆ ਹੈ, ਇੱਕ ਵਿਸਤ੍ਰਿਤ ਮੱਧ ਵਰਗ ਦੇ ਨਾਲ। ਇਸਦਾ ਇੱਕ ਸਪੇਸ ਪ੍ਰੋਗਰਾਮ ਹੈ। ਭਾਰਤੀ ਫਿਲਮਾਂ, ਸੰਗੀਤ ਅਤੇ ਅਧਿਆਤਮਿਕ ਸਿੱਖਿਆਵਾਂ ਗਲੋਬਲ ਸੱਭਿਆਚਾਰ ਵਿੱਚ ਵਧਦੀ ਭੂਮਿਕਾ ਨਿਭਾਉਂਦੀਆਂ ਹਨ। ਭਾਰਤ ਨੇ ਆਪਣੀ ਗਰੀਬੀ ਦੀ ਦਰ ਨੂੰ ਕਾਫ਼ੀ ਹੱਦ ਤੱਕ ਘਟਾ ਦਿੱਤਾ ਹੈ, ਹਾਲਾਂਕਿ ਆਰਥਿਕ ਅਸਮਾਨਤਾ ਵਧਣ ਦੀ ਕੀਮਤ 'ਤੇ। ਭਾਰਤ ਇੱਕ ਪਰਮਾਣੂ-ਹਥਿਆਰ ਵਾਲਾ ਦੇਸ਼ ਹੈ, ਜੋ ਫੌਜੀ ਖਰਚਿਆਂ ਵਿੱਚ ਉੱਚ ਦਰਜੇ 'ਤੇ ਹੈ। ਇਸ ਦੇ ਆਪਣੇ ਗੁਆਂਢੀ ਦੇਸ਼ਾਂ ਪਾਕਿਸਤਾਨ ਅਤੇ ਚੀਨ ਨਾਲ ਕਸ਼ਮੀਰ ਨੂੰ ਲੈ ਕੇ ਵਿਵਾਦ ਹਨ, ਜੋ 20ਵੀਂ ਸਦੀ ਦੇ ਅੱਧ ਤੋਂ ਅਣਸੁਲਝੇ ਹੋਏ ਹਨ। ਭਾਰਤ ਨੂੰ ਜਿਨ੍ਹਾਂ ਸਮਾਜਿਕ-ਆਰਥਿਕ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਉਨ੍ਹਾਂ ਵਿੱਚ ਲਿੰਗ ਅਸਮਾਨਤਾ, ਬਾਲ ਕੁਪੋਸ਼ਣ, ਅਤੇ ਹਵਾ ਪ੍ਰਦੂਸ਼ਣ ਦੇ ਵਧਦੇ ਪੱਧਰ। ਭਾਰਤ ਦੀ ਧਰਤੀ ਮੈਗਾਡਾਇਵਰਸ ਹੈ, ਚਾਰ ਜੈਵ ਵਿਭਿੰਨਤਾ ਦੇ ਹੌਟਸਪੌਟਸ ਦੇ ਨਾਲ। ਇਸਦੇ ਜੰਗਲਾਂ ਵਿੱਚ ਇਸਦੇ ਖੇਤਰ ਦਾ 21.7% ਸ਼ਾਮਲ ਹੈ। ਭਾਰਤ ਦੇ ਜੰਗਲੀ ਜੀਵ, ਜਿਨ੍ਹਾਂ ਨੂੰ ਭਾਰਤ ਦੀ ਸੰਸਕ੍ਰਿਤੀ ਵਿੱਚ ਪਰੰਪਰਾਗਤ ਤੌਰ 'ਤੇ ਸਹਿਣਸ਼ੀਲਤਾ ਨਾਲ ਦੇਖਿਆ ਜਾਂਦਾ ਹੈ, ਨੂੰ ਇਹਨਾਂ ਜੰਗਲਾਂ ਵਿੱਚ, ਅਤੇ ਕਿਤੇ ਹੋਰ, ਸੁਰੱਖਿਅਤ ਨਿਵਾਸ ਸਥਾਨਾਂ ਵਿੱਚ ਸਮਰਥਨ ਪ੍ਰਾਪਤ ਹੈ।.
ਭਾਰਤੀ ਜਲ ਸੈਨਾ ਭਾਰਤੀ ਹਥਿਆਰਬੰਦ ਸੈਨਾਵਾਂ ਦੀ ਸਮੁੰਦਰੀ ਸ਼ਾਖਾ ਹੈ। ਭਾਰਤ ਦਾ ਰਾਸ਼ਟਰਪਤੀ ਭਾਰਤੀ ਜਲ ਸੈਨਾ ਦਾ ਸੁਪਰੀਮ ਕਮਾਂਡਰ ਹੁੰਦਾ ਹੈ। ਜਲ ਸੈਨਾ ਦਾ ਮੁਖੀ, ਚਾਰ ਸਿਤਾਰਾ ਐਡਮਿਰਲ, ਜਲ ਸੈਨਾ ਦੀ ਕਮਾਂਡ ਕਰਦਾ ਹੈ। ਇੱਕ ਨੀਲੇ-ਪਾਣੀ ਦੀ ਜਲ ਸੈਨਾ ਦੇ ਰੂਪ ਵਿੱਚ, ਇਹ ਫ਼ਾਰਸ ਦੀ ਖਾੜੀ ਖੇਤਰ, ਅਫ਼ਰੀਕਾ ਦੇ ਹੌਰਨ, ਮਲਾਕਾ ਜਲਡਮਰੂ ਵਿੱਚ ਮਹੱਤਵਪੂਰਨ ਤੌਰ 'ਤੇ ਕੰਮ ਕਰਦੀ ਹੈ, ਅਤੇ ਨਿਯਮਤ ਤੌਰ 'ਤੇ ਇਸ ਖੇਤਰ ਵਿੱਚ ਹੋਰ ਜਲ ਸੈਨਾਵਾਂ ਦੇ ਨਾਲ ਸਮੁੰਦਰੀ ਡਾਕੂ ਵਿਰੋਧੀ ਕਾਰਵਾਈਆਂ ਅਤੇ ਭਾਈਵਾਲੀਆਂ ਦਾ ਸੰਚਾਲਨ ਕਰਦੀ ਹੈ। ਇਹ ਦੱਖਣ ਅਤੇ ਪੂਰਬੀ ਚੀਨ ਸਾਗਰਾਂ ਦੇ ਨਾਲ-ਨਾਲ ਪੱਛਮੀ ਭੂਮੱਧ ਸਾਗਰ ਵਿੱਚ ਇੱਕੋ ਸਮੇਂ ਦੋ ਤੋਂ ਤਿੰਨ ਮਹੀਨਿਆਂ ਲਈ ਰੁਟੀਨ ਤਾਇਨਾਤ ਕਰਦਾ ਹੈ।
ਆਧੁਨਿਕ ਪੰਜਾਬੀ ਕਹਾਣੀ ਪੰਜਾਬੀ ਸਾਹਿਤ ਦੀ ਇੱਕ ਰੂਪਗਤ ਵਿਧਾ ਹੈ। ਇਹ ਪੰਜਾਬੀ ਗਲਪ ਵਿੱਚ ਨਾਵਲ ਤੋਂ ਬਾਅਦ ਦੂਜੇ ਸਥਾਨ ਤੇ ਹੈ। ਆਧੁਨਿਕ ਕਹਾਣੀ ਵਿੱਚ ਆਮ ਮਨੁੱਖ ਦੇ ਮਾਨਵੀ ਸੰਦਰਭ ਨੂੰ ਚਿਤਰਿਆ ਗਿਆ ਹੈ। ਆਧੁਨਿਕ ਕਹਾਣੀ ਦੀ ਪੇਸ਼ਕਾਰੀ ਵਿੱਚ ਸੰਕੇਤਕ ਅਤੇ ਪ੍ਰਤੀਕਾਤਮਕ ਵਿਧੀ ਆਪਣਾਉਂਦੀ ਹੈ। ਸੰਕੇਤਾਂ ਅਤੇ ਪ੍ਰਤੀਕਾਂ ਦੀ ਵਰਤੋਂ ਆਧੁਨਿਕ ਪੰਜਾਬੀ ਕਹਾਣੀ ਸੁਚੇਤ ਪਾਠਕ ਦੀ ਮੰਗ ਕਰਦੀ ਹੈ।
ਪੰਜਾਬੀ ਵਿਕੀਪੀਡੀਆ ਵਿਕੀਪੀਡੀਆ ਦਾ ਪੰਜਾਬੀ ਰੂਪ ਅਤੇ ਇੱਕ ਅਜ਼ਾਦ ਗਿਆਨਕੋਸ਼ ਹੈ। ਪੰਜਾਬੀ ਵਿਕੀਪੀਡੀਆ ਗੁਰਮੁਖੀ ਅਤੇ ਸ਼ਾਹਮੁਖੀ ਦੋ ਲਿਪੀਆਂ ਵਿੱਚ ਉਪਲਬਧ ਹੈ। ਪੂਰਬੀ ਪੰਜਾਬ, ਭਾਰਤ ਦੀ ਨੁਮਾਇੰਦਗੀ ਕਰਨ ਵਾਲਾ ਵਿਕੀਪੀਡੀਆ ਗੁਰਮੁਖੀ ਲਿਪੀ ਵਿੱਚ ਉਪਲਬਧ ਹੈ, ਜਦ ਕਿ ਪੱਛਮੀ ਪੰਜਾਬ, ਪਾਕਿਸਤਾਨ ਦਾ ਆਪਣਾ ਇੱਕ ਵੱਖਰਾ ਵਿਕੀਪੀਡੀਆ ਹੈ ਜੋ 24 ਅਕਤੂਬਰ, 2008 ਨੂੰ ਹੋਂਦ ਵਿੱਚ ਆਇਆ ਅਤੇ ਇਹ ਸ਼ਾਹਮੁਖੀ ਲਿਪੀ ਵਿੱਚ ਹੈ।
ਨਿਬੰਧ ਆਧੁਨਿਕ ਯੁੱਗ ਦੀ ਵਾਰਤਕ ਵਿੱਚ ਨਿਬੰਧ ਦਾ ਵਿਸ਼ੇਸ ਸਥਾਨ ਹੈ।ਇਸਦਾ ਜਨਮ ਅਤੇ ਵਿਕਾਸ ਵੀ ਇਸੇ ਯੁੱਗ ਵਿੱਚ ਹੋਇਆ ਹੈ।ਇਸਨੂੰ ਵਾਰਤਕ ਸਾਹਿਤ ਦੀ ਪ੍ਰੋੜਤਾ ਦੀ ਕਸਵੱਟੀ ਵੀ ਮੰਨਿਆਂ ਜਾਂਦਾ ਹੈ। ਨਿਬੰਧ ਕਿਸੇ ਵਸਤੂ,ਵਿਅਕਤੀ,ਘਟਨਾ ਜਾਂ ਸਿਧਾਂਤ ਦੇ ਸਬੰਧ ਵਿੱਚ ਆਪਣੇ ਵਿਚਾਰਾਂ ਨੂੰ ਲਿਪੀਬੱਧ ਕਰਨ ਦਾ ਨਾਂ ਹੈ।ਇਸ ਰਚਨਾ ਵਿੱਚ ਵਿਚਾਰਾਂ ਤੇ ਬੁੱਧੀ ਤੱਤਾਂ ਦੀ ਪ੍ਰਧਾਨਤਾ ਹੁੰਦੀ ਹੈ।ਮਨ ਦਿਮਾਗ ਦੇ ਅਧੀਨ ਕੰਮ ਕਰਦਾ ਹੈ। ਲੇਖਕ ਇਸ ਵਿੱਚ ਆਪਣੇ ਭਾਵਾਂ ਦੀ ਚਾਸ਼ਨੀ ਰੋਚਕ ਰੁਚੀ ਦੀ ਤ੍ਰਿਪਤੀ ਲਈ ਮਿਲਾਉਦਾ ਹੈ।,
ਨੌਰਾਤੇ, ਨੌਰਾਤਰੀ ਜਾਂ ਨਵਰਾਤਰੀ ਇੱਕ ਹਿੰਦੂ ਤਿਓਹਾਰ ਹੈ। ਨਰਾਤੇ ਪੰਜਾਬੀ ਦਾ ਸ਼ਬਦ ਹੈ, ਜਿਸ ਦਾ ਮਤਲਬ ਹੁੰਦਾ ਹੈ 'ਨੌਂ ਰਾਤਾਂ'। ਇਹ ਤਿਓਹਾਰ ਸਾਲ ਵਿੱਚ ਚਾਰ ਵਾਰ ਆਉਂਦਾ ਹੈ। ਚੇਤ, ਹਾੜ, ਅੱਸੂ, ਪੋਹ ਪਹਿਲੇ ਦਿਨ ਤੋਂ ਨੌਮੀ ਤੱਕ ਮਨਾਇਆ ਜਾਂਦਾ ਹੈ। ਨਰਾਤਿਆਂ ਦੀਆਂ ਨੌਂ ਰਾਤਾਂ ਵਿੱਚ ਤਿੰਨ ਦੇਵੀਆਂ ਕਾਲੀ ਮਾਤਾ (ਸ਼ਿਵ ਦੀ ਪਤਨੀ, ਕਾਲ ਤੇ ਮੌਤ ਦੀ ਦੇਵੀ), ਲਕਸ਼ਮੀ (ਧੰਨ ਦੌਲਤ, ਖੁਸ਼ਹਾਲੀ ਅਤੇ ਸ਼ਾਂਤੀ ਦੀ ਦੇਵੀ) ਅਤੇ ਸਰਸਵਤੀ ਦੇਵੀ (ਸਾਹਿਤ, ਕਲਾ ਅਤੇ ਸੰਗੀਤ ਦੀ ਦੇਵੀ) ਦੇ ਅਤੇ ਦੁਰਗਾ ਦੇ ਨੌਂ ਰੂਪਾਂ ਦੀ ਪੂਜਾ ਹੁੰਦੀ ਹੈ ਜਿਹਨਾਂ ਨੂੰ ਨੌਦੁਰਗਾ ਕਹਿੰਦੇ ਹਨ।
ਵਿਸ਼ਵਕੋਸ਼ ਇੱਕ ਅਜਿਹੀ ਕਿਤਾਬ ਨੂੰ ਕਿਹਾ ਜਾਂਦਾ ਹੈ ਜਿਸ ਵਿੱਚ ਦੁਨੀਆਂ ਭਰ ਦੇ ਵੱਖ-ਵੱਖ ਵਿਸ਼ਿਆਂ ਸੰਬੰਧੀ ਗਿਆਨ ਦਰਜ ਹੋਵੇ। ਇਸ ਵਿੱਚ ਗਿਆਨ ਦੀਆਂ ਕੁੱਲ ਸ਼ਾਖਾਵਾਂ ਦਾ ਸਮੂਹ ਹੁੰਦਾ ਹੈ। ਇਸ ਵਿੱਚ ਵਰਨਮਾਲਾ ਦੇ ਰੂਪ ਵਿੱਚ ਲੇਖ ਤੇ ਇੰਦਰਾਜ਼ ਹੁੰਦੇ ਹਨ ਜਿੰਨਾ ਉੱਤੇ ਸਾਰਹੀਣ ਤੇ ਸੰਖੇਪ ਵਿੱਚ ਜਾਣਕਾਰੀ ਦਿੱਤੀ ਹੁੰਦੀ ਹੈ। ਵਿਸ਼ਵਕੋਸ਼ ਅੰਗ੍ਰੇਜੀ ਸ਼ਬਦ "ਐਨਸਾਈਕਲੋਪੀਡੀਆ" ਦਾ ਸਮਾਂਤਰ ਹੈ ਜੋ ਕੀ (ਐਨ = ਏ ਸਰਕਲ ਤੇ ਪੀਡੀਆ = ਐਜੂਕੇਸ਼ਨ) ਤੋਂ ਲਿਆ ਗਿਆ ਹੈ। ਵਿਸ਼ਵਗਿਆਨ ਕੋਸ਼ ਨੂੰ ਕਦੇ ਵੀ ਪੂਰਾ ਹੋਇਆ ਘੋਸ਼ਿਤ ਨਹੀਂ ਕੀਤਾ ਜਾ ਸਕਦਾ ਕਿਓਂਕਿ ਗਿਆਨ ਦੀ ਸਿਰਜਣਾ ਇੱਕ ਲਗਾਤਾਰ ਅਤੇ ਹਮੇਸ਼ਾਂ ਨਵਿਆਉਦੇਂ ਰਹਿਣ ਵਾਲ਼ੀ ਕਿਰਿਆ ਹੈ । ਵਿਸ਼ਵਗਿਆਨ ਕੋਸ਼ ਵਿੱਚ ਸਾਰੇ ਵਿਸ਼ਿਆਂ ਤੇ ਲੇਖ ਹੋ ਸਕਦੇ ਹੈ ਪਰ ਇੱਕ ਵਿਸ਼ੇ ਵਾਲਾ ਵਿਸ਼ਵਕੋਸ਼ ਵੀ ਹੋ ਸਕਦਾ ਹੈ ਜੋ ਕੀ ਅੱਜ-ਕੱਲ੍ਹ ਆਨਲਾਈਨ ਵੀ ਉਪਲਬਧ ਹਨ । ਇਤਿਹਾਸਕ ਤੌਰ ਤੇ ਵਿਸ਼ਵਕੋਸ਼ਾਂ ਦਾ ਵਿਕਾਸ ਸ਼ਬਦਕੋਸ਼ਾਂ ਤੋਂ ਹੋਇਆ ਹੈ। ਗਿਆਨ ਦੇ ਵਿਕਾਸ ਦੇ ਨਾਲ ਅਜਿਹਾ ਅਨੁਭਵ ਹੋਇਆ ਕਿ ਸ਼ਬਦਾਂ ਦਾ ਅਰਥ ਤੇ ਉਨ੍ਹਾਂ ਦੀ ਪਰਿਭਾਸ਼ਾ ਦੇਣ ਹੀ ਨਾਲ ਉਨ੍ਹਾਂ ਵਿਸ਼ਿਆਂ ਬਾਰੇ ਪੂਰੀ ਜਾਣਕਾਰੀ ਨਹੀਂ ਮਿਲਦੀ ਜਿਸ ਕਾਰਣ ਵਿਸ਼ਵਕੋਸ਼ਾਂ ਦੀ ਸਿਰਜਣਾ ਹੋਈ। ਐਨਸਾਈਕਲੋਪੀਡੀਆ ਲਗਭਗ 2,000 ਸਾਲਾਂ ਤੋਂ ਮੌਜੂਦ ਹੈ ਅਤੇ ਉਸ ਸਮੇਂ ਦੌਰਾਨ ਭਾਸ਼ਾ (ਇਕ ਵਿਸ਼ਾਲ ਅੰਤਰਰਾਸ਼ਟਰੀ ਜਾਂ ਸਥਾਨਕ ਭਾਸ਼ਾ ਵਿਚ ਲਿਖੀ ਗਈ), ਅਕਾਰ (ਕੁਝ ਜਾਂ ਬਹੁਤ ਸਾਰੀਆਂ ਖੰਡਾਂ), ਉਦੇਸ਼ (ਵਿਸ਼ਵਵਿਆਪੀ ਜਾਂ ਗਿਆਨ ਦੀ ਇਕ ਸੀਮਤ ਸੀਮਾ ਦੀ ਪੇਸ਼ਕਾਰੀ) ਦੇ ਰੂਪ ਵਿਚ ਕਾਫ਼ੀ ਵਿਕਾਸ ਹੋਇਆ ਹੈ।), ਸਭਿਆਚਾਰਕ ਧਾਰਨਾ (ਅਧਿਕਾਰਤ, ਵਿਚਾਰਧਾਰਕ, ਸਿਧਾਂਤਕ, ਉਪਯੋਗੀ), ਲੇਖਕਤਾ (ਯੋਗਤਾਵਾਂ, ਸ਼ੈਲੀ), ਪਾਠਕ (ਸਿੱਖਿਆ ਦਾ ਪੱਧਰ, ਪਿਛੋਕੜ, ਰੁਚੀਆਂ, ਸਮਰੱਥਾਵਾਂ), ਅਤੇ ਉਨ੍ਹਾਂ ਦੇ ਉਤਪਾਦਨ ਅਤੇ ਵੰਡ ਲਈ ਉਪਲਬਧ ਤਕਨਾਲੋਜੀ (ਹੱਥ ਲਿਖਤ ਖਰੜੇ, ਛੋਟੇ ਜਾਂ ਵੱਡੇ ਪ੍ਰਿੰਟ ਰਨ, ਇੰਟਰਨੈਟ ਪ੍ਰੋਡਕਸ਼ਨ).
ਭਾਸ਼ਾ ਜਾਂ ਬੋਲੀ ਇੱਕ ਅਜਿਹੀ ਪ੍ਰਣਾਲੀ ਹੈ ਜਿਸ ਵਿੱਚ ਮਨੁੱਖ ਦੀ ਸੰਚਾਰ ਦੀਆਂ ਪੇਚੀਦਾ ਪ੍ਰਣਾਲੀਆਂ ਦਾ ਵਿਕਾਸ, ਪ੍ਰਾਪਤੀ, ਰੱਖ-ਰਖਾਵ ਅਤੇ ਵਰਤੋਂ ਸ਼ਾਮਲ ਹਨ ; ਇੱਕ ਭਾਸ਼ਾ ਅਜਿਹੀ ਪ੍ਰਣਾਲੀ ਦਾ ਕੋਈ ਖਾਸ ਉਦਾਹਰਨ ਹੈ।ਭਾਸ਼ਾ ਦੀ ਵਿਗਿਆਨਿਕ ਖੋਜ ਨੂੰ ਭਾਸ਼ਾ ਵਿਗਿਆਨ ਕਿਹਾ ਜਾਂਦਾ ਹੈ।ਪ੍ਰਾਚੀਨ ਗ੍ਰੀਸ ਵਿੱਚ ਗੋਰਗੀਜ਼ ਅਤੇ ਪਲੈਟੋ ਦੇ ਸਮੇਂ ਤੋਂ ਭਾਸ਼ਾ ਦੇ ਫ਼ਲਸਫ਼ੇ ਬਾਰੇ ਸਵਾਲ, ਜਿਵੇਂ ਕਿ ਕੀ ਸ਼ਬਦ ਤਜਰਬੇ ਦਾ ਪ੍ਰਗਟਾਵਾ ਕਰ ਸਕਦੇ ਹਨ, ਬਹਿਸ ਦਾ ਵਿਸ਼ਾ ਰਹੇ ਹਨ। ਰੂਸੋ ਵਰਗੇ ਵਿਚਾਰਕਾਂ ਨੇ ਦਲੀਲ ਦਿੱਤੀ ਹੈ ਕਿ ਭਾਸ਼ਾ ਜਜ਼ਬੇ ਤੋਂ ਉਤਪੰਨ ਹੋਈ ਹੈ ਜਦਕਿ ਕਾਂਟ ਵਰਗੇ ਹੋਰਾਂ ਨੇ ਇਹ ਮੰਨਿਆ ਹੈ ਕਿ ਇਹ ਤਰਕਸ਼ੀਲ ਅਤੇ ਤਰਕਪੂਰਨ ਵਿਚਾਰਾਂ ਤੋਂ ਪੈਦਾ ਹੋਈ ਹੈ। 20ਵੀਂ ਸਦੀ ਦੇ ਫ਼ਿਲਾਸਫ਼ਰ ਵਿਟਜੇਂਨਸਟੀਨ ਨੇ ਦਲੀਲ ਦਿੱਤੀ ਕਿ ਫ਼ਲਸਫ਼ਾ ਅਸਲ ਵਿੱਚ ਭਾਸ਼ਾ ਦਾ ਅਧਿਐਨ ਹੈ। ਭਾਸ਼ਾ ਵਿਗਿਆਨ ਦੇ ਪ੍ਰਮੁੱਖ ਵਿਦਵਾਨਾਂ ਵਿੱਚ ਫੇਰਡੀਨੈਂਡ ਡੀ ਸੌੁਸੂਰ ਅਤੇ ਨੌਮ ਚੋਮਸਕੀ ਸ਼ਾਮਲ ਹਨ। ਭਾਸ਼ਾ ਦਾ ਵਿਗਿਆਨਕ ਅਧਿਐਨ ਕਰਨ ਵਾਲੇ ਵਿਗਿਆਨ ਨੂੰ ਭਾਸ਼ਾ ਵਿਗਿਆਨ ਕਿਹਾ ਜਾਂਦਾ ਹੈ।ਬੋਲੀ/ਭਾਸ਼ਾ ਇੱਕ ਦਿਨ ਵਿੱਚ ਨਹੀਂ ਬਣ ਜਾਂਦੀ। ਇਹ ਕਿਸੇ ਖ਼ਿੱਤੇ ਵਿੱਚ ਵਸਦੇ ਲੋਕਾਂ ਦੀ ਸਦੀਆਂ ਦੀ ਸਮੂਹਿਕ ਮਾਨਸਿਕ ਸਾਧਨਾ ਰਾਹੀਂ ਹੋਂਦ ਵਿੱਚ ਆਉਂਦੀ ਹੈ। ਇਹ ਸਿਰਫ਼ ਰੋਜ਼ਮਰ੍ਹਾ ਦੀ ਜ਼ਿੰਦਗੀ ਵਿੱਚ ਗੱਲਬਾਤ ਕਰਨ ਦਾ ਸਾਧਨ ਹੀ ਨਹੀਂ ਹੁੰਦੀ ਸਗੋਂ ਲੋਕ-ਗੀਤਾਂ, ਬਾਤਾਂ ਤੇ ਸਾਹਿਤਕ ਕਿਰਤਾਂ ਰਾਹੀਂ ਉਸ ਇਲਾਕੇ ਦੇ ਜਨ-ਜੀਵਨ ਨੂੰ ਨਵੀਂ ਊਰਜਾ ਵੀ ਦਿੰਦੀ ਹੈ। ਸ਼ਬਦ ਅਰਸ਼ਾਂ ਤੋਂ ਨਹੀਂ ਉਤਰਦੇ ਸਗੋਂ ਕਿਰਤ ਕਰਦੇ ਔਰਤਾਂ ਤੇ ਮਰਦਾਂ ਵਿੱਚ ਆਪਸੀ ਸੰਚਾਰ ਦੀ ਲੋੜ ’ਚੋਂ ਪੈਦਾ ਹੁੰਦੇ ਹਨ। ਮਰਦ ਤੇ ਔਰਤ ਵਿਚਲੇ ਆਪਸੀ ਰਿਸ਼ਤੇ, ਬਿਰਹਾ ਤੇ ਮਿਲਣ ਦੀਆਂ ਘੜੀਆਂ, ਪਿਆਰਿਆਂ ਦੀਆਂ ਉਡੀਕਾਂ ਤੇ ਤਾਂਘਾਂ, ਭੈਣਾਂ-ਭਰਾਵਾਂ ਵਿਚਲਾ ਪਿਆਰ, ਮਾਵਾਂ ਤੇ ਧੀਆਂ-ਪੁੱਤਾਂ ਵਿਚਲਾ ਮੋਹ, ਦਾਦਿਆਂ/ਪਿਓਆਂ ਤੇ ਸੰਤਾਨ ਵਿਚਲੇ ਡੂੰਘੇ ਸਨੇਹ ਦੇ ਨਾਤੇ ਬੋਲੀ ਦੀ ਨੁਹਾਰ ਘੜਦੇ ਹਨ। ਜ਼ੁਲਮ ਵਿਰੁੱਧ ਲੜਦੇ ਹੋਏ ਲੋਕ, ਆਪਣੇ ਦੁੱਖਾਂ, ਸੰਘਰਸ਼ਾਂ ਤੇ ਜਿੱਤਾਂ-ਹਾਰਾਂ ਦੀਆਂ ਵਾਰਾਂ ਲਿਖਦੇ ਹਨ। ਕਵੀ, ਢਾਡੀ, ਅਫ਼ਸਾਨਾਨਿਗਾਰ, ਨਾਵਲਕਾਰ, ਗ਼ਲਪ ਲੇਖਕ, ਨਾਟਕਕਾਰ, ਭਾਸ਼ਾ ਮਾਹਿਰ ਆਦਿ ਉਸ ਦੇ ਨੈਣ-ਨਕਸ਼ਾਂ ਨੂੰ ਤਿੱਖਾ ਕਰਦੇ ਹਨ।