ਪੰਜਾਬੀ ਵਿਕੀਪੀਡੀਆ ਦੇ ਸਭ ਤੋਂ ਜ਼ਿਆਦਾ ਵੇਖੇ ਜਾਣ ਵਾਲੇ ਲੇਖ, ਰੋਜ਼ਾਨਾ ਨਵਪੂਰਤ ਹੋਰ ਜਾਣੋ...
ਊਧਮ ਸਿੰਘ (ਜਨਮ ਸ਼ੇਰ ਸਿੰਘ; 26 ਦਸੰਬਰ 1899 — 31 ਜੁਲਾਈ 1940) ਗਦਰ ਪਾਰਟੀ ਅਤੇ HSRA ਨਾਲ ਸਬੰਧਤ ਇੱਕ ਭਾਰਤੀ ਕ੍ਰਾਂਤੀਕਾਰੀ ਸੀ, ਜੋ 13 ਮਾਰਚ 1940 ਨੂੰ ਭਾਰਤ ਵਿੱਚ ਪੰਜਾਬ ਦੇ ਸਾਬਕਾ ਲੈਫਟੀਨੈਂਟ ਗਵਰਨਰ ਮਾਈਕਲ ਓਡਵਾਇਰ ਦੀ ਹੱਤਿਆ ਲਈ ਸਭ ਤੋਂ ਵੱਧ ਜਾਣਿਆ ਜਾਂਦਾ ਸੀ। ਇਹ ਕਤਲ 1919 ਵਿੱਚ ਅੰਮ੍ਰਿਤਸਰ ਵਿੱਚ ਜਲ੍ਹਿਆਂਵਾਲਾ ਬਾਗ ਦੇ ਸਾਕੇ ਦਾ ਬਦਲਾ ਲੈਣ ਲਈ ਕੀਤਾ ਗਿਆ ਸੀ। ਊਧਮ ਸਿੰਘ ਤੇ ਬਾਅਦ ਵਿੱਚ ਕਤਲ ਦਾ ਮੁਕੱਦਮਾ ਚਲਾਇਆ ਅਤੇ ਦੋਸ਼ੀ ਠਹਿਰਾਇਆ ਗਿਆ ਅਤੇ 31 ਜੁਲਾਈ 1940 ਨੂੰ ਫਾਂਸੀ ਦਿੱਤੀ ਗਈ। ਹਿਰਾਸਤ ਵਿੱਚ ਰਹਿਣ ਦੌਰਾਨ, ਉਸਨੇ 'ਰਾਮ ਮੁਹੰਮਦ ਸਿੰਘ ਆਜ਼ਾਦ' ਨਾਮ ਦੀ ਵਰਤੋਂ ਕੀਤੀ, ਜੋ ਭਾਰਤ ਵਿੱਚ ਧਰਮ ਨਿਰਪੱਖ ਅਤੇ ਉਸਦੀ ਬਸਤੀਵਾਦੀ ਵਿਰੋਧੀ ਭਾਵਨਾ ਨੂੰ ਦਰਸਾਉਂਦਾ ਹੈ।
ਪੰਜਾਬੀ ਸੱਭਿਆਚਾਰ ਤੋਂ ਭਾਵ ਪੰਜਾਬੀ ਲੋਕ-ਸਮੂਹ ਦੁਆਰਾ ਸਿਰਜੀ ਵਿਸ਼ੇਸ਼ ਜੀਵਨ-ਜਾਂਚ ਜਿਸ ਵਿੱਚ ਉਨ੍ਹਾ ਲੋਕਾਂ ਦਾ ਰਹਿਣ-ਸਹਿਣ, ਕਿੱਤੇ, ਰਸਮ-ਰਿਵਾਜ, ਰਿਸ਼ਤੇ-ਨਾਤੇ, ਪਹਿਰਾਵਾ, ਵਿਸ਼ਵਾਸ਼, ਕੀਮਤਾਂ, ਮਨੋਰੰਜਨ ਦੇ ਸਾਧਨ, ਭਾਸ਼ਾ ਅਤੇ ਲੋਕ-ਸਾਹਿਤ ਆਦਿ ਸ਼ਾਮਿਲ ਹੁੰਦੇ ਹਨ। ਹਰ ਇਕ ਕੌਮ ਜਾਂ ਜਨ-ਸਮੂਹ, ਜਿਹੜਾ ਸਮਾਜ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਉਸਦਾ ਆਪਣਾ ਇੱਕ ਸੱਭਿਆਚਾਰ ਹੁੰਦਾ ਹੈ, ਭਾਵੇਂ ਉਹ ਵਿਕਾਸ ਦੇ ਕਿਸੇ ਵੀ ਪੜਾਅ ਉੱਤੇ ਕਿਉ ਨਾ ਹੋਵੇ।
ਭਾਈ ਵੀਰ ਸਿੰਘ (5 ਦਸੰਬਰ 1872 – 10 ਜੂਨ 1957) ਇੱਕ ਭਾਰਤੀ ਕਵੀ, ਵਿਦਵਾਨ, ਅਤੇ ਸਿੱਖ ਪੁਨਰ-ਸੁਰਜੀਤੀ ਲਹਿਰ ਦੇ ਸ਼ਾਸਤਰੀ ਸਨ, ਜਿਨ੍ਹਾਂ ਨੇ ਪੰਜਾਬੀ ਸਾਹਿਤਿਕ ਪਰੰਪਰਾ ਦੇ ਨਵੀਨੀਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਸਿੰਘ ਦੇ ਯੋਗਦਾਨ ਇੰਨੇ ਮਹੱਤਵਪੂਰਨ ਅਤੇ ਪ੍ਰਭਾਵਸ਼ਾਲੀ ਸਨ ਕਿ ਉਨ੍ਹਾਂ ਨੂੰ ਭਾਈ ਵਜੋਂ ਮਾਨਤਾ ਪ੍ਰਾਪਤ ਹੋਈ। ਇਹ ਸਨਮਾਨ ਅਕਸਰ ਉਨ੍ਹਾਂ ਲੋਕਾਂ ਨੂੰ ਦਿੱਤਾ ਜਾਂਦਾ ਹੈ, ਜਿਨ੍ਹਾਂ ਨੂੰ ਸਿੱਖ ਧਰਮ ਦਾ ਸੰਤ ਮੰਨਿਆ ਜਾ ਸਕਦਾ ਹੈ।
ਰਣਜੀਤ ਸਿੰਘ (13 ਨਵੰਬਰ 1780 – 27 ਜੂਨ 1839) ਸਿੱਖ ਸਾਮਰਾਜ ਦੇ ਬਾਨੀ ਅਤੇ ਪਹਿਲਾ ਮਹਾਰਾਜਾ ਸੀ, ਜਿਸਨੇ 1801 ਤੋਂ 1839 ਵਿੱਚ ਆਪਣੀ ਮੌਤ ਤੱਕ ਰਾਜ ਕੀਤਾ। ਉਸਨੇ 19ਵੀਂ ਸਦੀ ਦੇ ਆਰੰਭ ਵਿੱਚ ਉੱਤਰ-ਪੱਛਮੀ ਭਾਰਤੀ ਉਪ ਮਹਾਂਦੀਪ ਉੱਤੇ ਰਾਜ ਕੀਤਾ। ਉਹ ਬਚਪਨ ਵਿੱਚ ਚੇਚਕ ਤੋਂ ਬਚ ਗਿਆ ਪਰ ਆਪਣੀ ਖੱਬੀ ਅੱਖ ਦੀ ਨਜ਼ਰ ਗੁਆ ਬੈਠਾ। ਉਸਨੇ 10 ਸਾਲ ਦੀ ਉਮਰ ਵਿੱਚ ਆਪਣੇ ਪਿਤਾ ਦੇ ਨਾਲ ਆਪਣੀ ਪਹਿਲੀ ਲੜਾਈ ਲੜੀ ਸੀ।
ਗੁਰੂ ਗੋਬਿੰਦ ਸਿੰਘ (ਅੰਗ੍ਰੇਜ਼ੀ: Guru Gobind Singh; ਉਚਾਰਨ: [gʊɾuː goːbɪn̪d̪ᵊ sɪ́ŋgᵊ]; 22 ਦਸੰਬਰ 1666 – 7 ਅਕਤੂਬਰ 1708; ਜਨਮ ਦਾ ਨਾਮ: ਗੋਬਿੰਦ ਦਾਸ ਜਾਂ ਗੋਬਿੰਦ ਰਾਏ) ਸਿੱਖਾਂ ਦੇ ਦਸਵੇਂ ਗੁਰੂ ਹੋਏ ਹਨ। ਓਹ ਇੱਕ ਅਧਿਆਤਮਿਕ ਗੁਰੂ, ਯੋਧਾ, ਕਵੀ ਅਤੇ ਦਾਰਸ਼ਨਿਕ ਸਨ। ਜਦੋਂ ਓਹਨਾਂ ਦੇ ਪਿਤਾ, ਗੁਰੂ ਤੇਗ ਬਹਾਦਰ ਨੂੰ ਔਰੰਗਜ਼ੇਬ ਦੁਆਰਾ ਸ਼ਹੀਦ ਕੀਤਾ ਗਿਆ ਸੀ, ਤਾਂ ਗੁਰੂ ਗੋਬਿੰਦ ਸਿੰਘ ਨੂੰ ਰਸਮੀ ਤੌਰ 'ਤੇ ਨੌਂ ਸਾਲ ਦੀ ਉਮਰ ਵਿੱਚ ਓਹਨਾਂ ਦੇ ਵਾਰਸ ਵਜੋਂ ਸਿੱਖਾਂ ਦੇ ਅਗਲੇ (ਦਸਵੇਂ) ਆਗੂ ਵਜੋਂ ਸਥਾਪਿਤ ਕੀਤਾ ਗਿਆ ਸੀ। ਓਹ ਸਿੱਖ ਕੌਮ ਦੇ ਅੰਤਿਮ ਮਨੁੱਖੀ ਸਿੱਖ ਗੁਰੂ ਹੋਏ ਹਨ। ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਕਾਲ ਦੌਰਾਨ ਓਹਨਾਂ ਦੇ ਚਾਰ ਜੀਵਿਤ ਪੁੱਤਰ ਸ਼ਹੀਦ ਹੋ ਗਏ - ਦੋ ਲੜਾਈ ਵਿੱਚ, ਦੋ ਨੂੰ ਮੁਗਲ ਗਵਰਨਰ ਵਜ਼ੀਰ ਖਾਨ ਦੁਆਰਾ ਸ਼ਹੀਦ ਕਰਵਾ ਦਿੱਤਾ ਗਿਆ।
ਪੰਜਾਬ ਦੇ ਲੋਕ ਸਾਹਿਤ ਦੀ ਇਸ ਵੰਨਗੀ ਵਿੱਚ ਬਹੁਤ ਕੁਝ ਏ, ਪੰਜਾਬ ਦੀਆਂ ਇਨ੍ਹਾਂ ਬੋਲੀਆਂ ਵਿੱਚ ਪੂਰੀ ਪੰਜਾਬੀ ਕੌਮ ਦਾ ਦਿਲ ਧੜਕਦਾ ਹੈ ਸਮਾਜ ਦਾ ਚਿਹਰਾ, ਸਮਾਂ -ਕਾਲ ਝਾਤੀ ਮਾਰਦਾ ਹੈ। ਇਹ ਬੋਲੀਆਂ ਪੰਜਾਬੀ ਕੌਮ ਦਾ ਮੁਹਾਂਦਰਾ ਨੇ। ਇਹਨਾਂ ਵਿੱਚ ਪਿਆਰ ਦੇ ਭਾਵ, ਨਫ਼ਰਤ ਦੇ ਭਾਵ , ਮੇਲ - ਮਿਲਾਪ ਅਤੇ ਜੁਦਾਈ ਹੈ। ਬੋਲੀਆਂ ਵਿੱਚ ਲੜਾਈ ਹੈ ਸੁਲਹ ਹੈ। ਇਸ ਵਿੱਚ ਗਰੂਰ ਹੈ ਤਾਬੋਰ ਹੈ ਦੇਸ਼ ਭਗਤੀ ਹੈ। ਇਨ੍ਹਾਂ ਵਿੱਚ ਹੰਝੂਆਂ ਦੀਆਂ ਬਰਸਾਤਾਂ ਤੇ ਹਾਸਿਆਂ ਦੀ ਚਮਕਾਰ ਏ। ਰੁਸਣ ਤੇ ਮਨਾਉਣ ਦੀ ਗੱਲ੍ਹ ਕਰਦੀਆਂ ਏਹ ਬੋਲੀਆਂ ਕਿਤੇ ਢੋਲ ਨੂੰ ਤੋਰ ਕੇ ਵਿਹੜੇ ਵਿੱਚ ਬੈਠੀਆਂ ਐਸੀਆਂ ਪਾਟਦੀਆਂ ਨੇ। ਇਨ੍ਹਾਂ ਬੋਲੀਆਂ ਵਿੱਚ ਜ਼ਾਲਮ ਹਾਕਮਾਂ ਲਈ ਵੰਗਾਰ ਅਤੇ ਬੇਸਹਾਰਿਆਂ ਪ੍ਰਤੀ ਹਮਾਇਤ ਦੇ ਭਾਵ ਵੀ ਸ਼ਾਮਿਲ ਹੁੰਦੇ ਹਨ ਹਾਸ-ਵਿਅੰਗ, ਮਿੱਠੀਆਂ ਤੇ ਪਿਆਰੀਆਂ ਗਾਲ੍ਹਾਂ ਵੀ ਨੇ। ਹਰੀਆਂ ਫਸਲਾਂ, ਸੋਕੇ ਦੀਆਂ ਗੱਲ੍ਹਾਂ ਆ ਜਾਂਦੀਆਂ ਹਨ। ਬੋਲੀਆਂ ਵਿੱਚ ਪੰਜਾਬੀ ਸਭਿਆਚਾਰ ਦੇ ਕੀਮਤੀ ਲਿਬਾਸ ਵੱਡਮੁੱਲੇ ਗਹਿਣਿਆਂ ਦਾ ਜ਼ਿਕਰ ਛੇਡ- ਛਾੜ ਤੇ ਰੁਮਾਂਸ, ਦੁਆਲੇ ਤੇ ਬੱਦ ਦੁਆਵਾਂ ਵੀ ਸ਼ਾਮਿਲ ਹਨ। ਇਨ੍ਹਾਂ ਵਿੱਚ ਰਿਸ਼ਤੇ ਨਾਤੇ ਤੇ ਉਨ੍ਹਾਂ ਦੇ ਗੁਣ ਤੇ ਅਉਗੁਣ ਵੀ ਦਿਖਾਈ ਦਿੰਦੇ ਹਨ। ਇਨ੍ਹਾਂ ਵਿੱਚ ਪੰਛੀਆਂ ਦੀਆਂ ਓਸਾਰੀਆ ਤੇ ਰੁੱਖਾਂ ਦੀਆਂ ਗੱਲਾਂ ਨੇ। ਪਿਆਰ ਦੇ ਗਿਲੇ- ਸ਼ਿਕਵੇ ਤੇ ਇਸ਼ਕੀਆ ਤਰਲੇ ਵੀ ਨੇ। ਇਨ੍ਹਾਂ ਵਿੱਚ ਸੁਰਾਂ ਵੀ ਨੇ ਤਾਲ ਹੋਕੇ ਤੇ ਹਟਕੋਰੇ ਵੀ ਨੇ। ਸਰਘੀ ਵੇਲੇ ਤੋਂ ਲੈਕੇ ਰਾਤ ਦੇ ਪਿਛਲੇ ਪਹਿਰ ਤੱਕ ਪੰਜਾਬੀ ਕੌਮ ਜੋ ਘਾਲਣਾ ਘਾਲਦੀ ਹੈ ਉਹ ਇੰਨ੍ਹਾਂ ਬੋਲੀਆਂ ਵਿੱਚ ਹੈ। ਗਿੱਧਾ ਅਤੇ ਕਈ ਹੋਰ ਲੋਕ ਨਾਚਾਂ ਨੂੰ ਮਹਾਨ ਕਲਾਕ੍ਰਿਤ ਬਣਾਉਣ ਵਿੱਚ ਲੋਕ ਬੋਲੀਆਂ ਦਾ ਵਿਸ਼ੇਸ਼ ਸਥਾਨ ਹੈ। ਖ਼ਾਸ ਕਰਕੇ ਗਿੱਧਾ ਪਾਉਣ ਸਮੇਂ ਮੁਟਿਆਰਾਂ ਇਨ੍ਹਾਂ ਬੋਲੀਆਂ ਰਾਹੀਂ ਹੀ ਜ਼ਿੰਦਗੀ ਦੇ ਹਰ ਰੰਗ ਨੂੰ ਪੇਸ਼ ਕਰਦੀਆਂ ਹਨ ਲੋਕ ਬੋਲੀਆਂ ਪੰਜਾਬੀ ਸੱਭਿਆਚਾਰ ਦੀ ਮੂੰਹ ਬੋਲਦੀ ਤਸਵੀਰ ਹਨ। ਇੰਨ੍ਹਾਂ ਵਿੱਚ ਜ਼ਿੰਦਗੀ ਦੇ ਕਈ ਤਜ਼ਰਬੇ, ਸਮਾਜਿਕ ਆਰਥਿਕ ਅਤੇ ਇਤਿਹਾਸਕ ਜਾਣਕਾਰੀ ਸਮਾਈ ਹੋਈ ਹੈ। ਬੋਲੀਆਂ ਕਿਸੇ ਵਿਸ਼ੇਸ਼ ਲੇਖਕ ਦੀਆਂ ਲਿਖੀਆਂ ਨਹੀਂ ਹੁੰਦੀਆਂ ਇੰਨ੍ਹਾਂ ਵਿੱਚ ਸਮੇਂ ਅਤੇ ਸਥਾਨ ਦੇ ਹਿਸਾਬ ਨਾਲ ਵਾਧਾ - ਘਾਟਾ ਹੁੰਦਾ ਰਹਿੰਦਾ ਹੈ। ਤ੍ਰਿੰਞਣਾ ਵਿੱਚ ਕੱਤਦੀਆਂ ਮੁਟਿਆਰਾਂ ਦੁੱਧ ਰਿੜਕਦੀਆਂ ਸੁਆਣੀਆਂ, ਫੁਲਕਾਰੀਆਂ ਕੱਢਦੀਆਂ ਨੱਢੀਆਂ ਪਤਾ ਨਹੀਂ ਲੋਕ ਬੋਲੀਆਂ ਰੂਪੀ ਖਜ਼ਾਨਾ ਕਿੰਨਾ ਵਧਾ ਦਿੰਦੀਆਂ ਹਨ।
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿੱਖਾਂ ਦੇ ਗਿਆਰਵੇਂ ਅਤੇ ਸਦੀਵੀ ਗੁਰੂ ਹਨ। ਇਹ 1469 ਤੋਂ ਲੈ ਕੇ 1708 ਤੱਕ ਸਿੱਖ ਗੁਰੂਆਂ ਦੇ ਸਮੇਂ ਰਚੀ ਅਤੇ ਇਕੱਤਰ ਕੀਤੀ ਬਾਣੀ ਦਾ 1430 ਅੰਗਾਂ (ਸਫਿਆਂ) ਵਾਲਾ ਇੱਕ ਵਿਸਥਾਰਮਈ ਗ੍ਰੰਥ ਹੈ। ਇਹ ਅਨੇਕਾਂ ਸ਼ਬਦਾਂ ਭਾਵ ਬਾਣੀ ਦਾ ਅੰਬਾਰ ਹੈ ਜੋ ਕਿ ਰੱਬ ਦੇ ਗੁਣਾਂ ਅਤੇ ਉਸ ਦੇ ਨਾਮ ਜਪਣ ਦੇ ਕਾਰਨਾਂ ਦਾ ਵਰਨਣ ਕਰਦਾ ਹੈ। ਸਿੱਖਾਂ ਦੇ ਦਸਵੇਂ ਗੁਰੂ, ਸ੍ਰੀ ਗੁਰੂ ਗੋਬਿੰਦ ਸਿੰਘ (1666-1708) ਨੇ ਜੋਤੀ-ਜੋਤਿ ਸਮਾਉਣ ਵੇਲੇ ਆਪਣੀ ਗੁਰਿਆਈ ਆਦਿ ਗ੍ਰੰਥ ਨੂੰ ਦਿੱਤੀ ਅਤੇ ਇਸ ਕਰ ਕੇ ਨਾਮ ਗੁਰੂ ਗ੍ਰੰਥ ਸਾਹਿਬ ਹੋ ਗਿਆ। ਇਹ ਸਿੱਖਾਂ ਦਾ ਸਭ ਤੋਂ ਪਵਿੱਤਰ ਗ੍ਰੰਥ ਅਤੇ ਇੱਕੋ-ਇੱਕ ਸਦੀਵੀ ਸ਼ਬਦ-ਰੂਪੀ ਗੁਰੂ ਹੈ ਜੋ ਕਿ ਸਿੱਖ ਗੁਰੂਆਂ ਅਤੇ ਹੋਰ ਸੰਤਾਂ-ਭਗਤਾਂ ਦੀ ਸਿੱਖਿਆਵਾਂ ਦਾ ਅੰਬਾਰ ਹੈ। ਅਰਦਾਸ ਦੇ ਸਰੋਤ ਜਾਂ ਮਾਰਗ-ਦਰਸ਼ਕ ਵਜੋਂ ਆਦਿ ਗ੍ਰੰਥ ਸਿੱਖੀ ਵਿੱਚ ਬੰਧਨਾ ਅਤੇ ਭਗਤੀ ਦਾ ਕੇਂਦਰੀ ਧੁਰਾ ਹੈ। ਆਦਿ ਗ੍ਰੰਥ ਦਾ ਸਭ ਤੋਂ ਪਹਿਲਾ ਸੰਕਲਨ ਪੰਜਵੇਂ ਗੁਰੂ, ਗੁਰੂ ਅਰਜਨ ਦੇਵ (1563-1606) ਨੇ ਪਹਿਲੇ ਪੰਜ ਗੁਰੂਆਂ ਅਤੇ ਹੋਰ ਮਹਾਨ ਸੰਤਾਂ ਜਾਂ ਭਗਤਾਂ, ਜਿਹਨਾਂ ਵਿੱਚੋਂ ਕਈਆਂ ਦਾ ਹਿੰਦੂ ਧਰਮ ਅਤੇ ਇਸਲਾਮ ਨਾਲ ਵਾਸਤਾ ਸੀ, ਦੀ ਬਾਣੀ ਇਕੱਤਰ ਕਰ ਕੇ ਕੀਤਾ ਅਤੇ ਇਸ ਪਵਿੱਤਰ ਬੀੜ ਨੂੰ ਭਾਈ ਗੁਰਦਾਸ ਜੀ ਦੇ ਹੱਥੋਂ ਲਿਖਵਾਇਆ। ਉਸ ਤੋਂ ਬਾਅਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਤੇਗ ਬਹਾਦੁਰ ਜੀ ਦੀ ਬਾਣੀ ਨੂੰ ਇਕੱਤਰ ਕਰ ਕੇ ਤਲਵੰਡੀ ਸਾਬੋ ਵਿਖੇ ਭਾਈ ਮਨੀ ਸਿੰਘ ਜੀ ਪਾਸੋਂ ਆਦਿ ਗ੍ਰੰਥ ਵਿੱਚ ਦਰਜ ਕਰਵਾ ਕੇ ਆਦਿ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਦਾ ਦਰਜਾ ਦਿੱਤਾ। ਦਸਮ ਪਿਤਾ ਦੇ ਜੋਤੀ-ਜੋਤਿ ਸਮਾਉਣ ਪਿੱਛੋਂ ਬਾਬਾ ਦੀਪ ਸਿੰਘ ਵੱਲੋਂ ਗੁਰੂ ਗ੍ਰੰਥ ਸਾਹਿਬ ਦੇ ਬਹੁਤ ਸਾਰੇ ਉਤਾਰੇ ਵੰਡੇ ਗਏ। ਗੁਰੂ ਗ੍ਰੰਥ ਸਾਹਿਬ ਦੀ ਲਿਖਾਈ ਗੁਰਮੁਖੀ ਲਿਪੀ ਵਿੱਚ ਹੋਈ ਹੈ ਅਤੇ ਬਹੁਤ ਸਾਰੀਆਂ ਬੋਲੀਆਂ ਅਤੇ ਉਪ-ਬੋਲੀਆਂ– ਜਿਵੇਂ ਕਿ ਲਹਿੰਦੀ ਪੰਜਾਬੀ, ਬ੍ਰਜ ਭਾਸ਼ਾ, ਖੜ੍ਹੀ ਬੋਲੀ, ਸੰਸਕ੍ਰਿਤ ਅਤੇ ਫ਼ਾਰਸੀ – ਕਈ ਵਾਰ ਜਿਹਨਾਂ ਦੇ ਸਮੂਹ ਨੂੰ ਸੰਤ ਭਾਸ਼ਾ ਕਿਹਾ ਜਾਂਦਾ ਹੈ।.
ਸ਼੍ਰੀ ਗੁਰੂ ਤੇਗ ਬਹਾਦਰ ਜੀ (1 ਅਪਰੈਲ 1621 – 24 ਨਵੰਬਰ 1675) ਸਿੱਖਾਂ ਦੇ ਨੌਵੇਂ ਗੁਰੂ ਸਨ। ਉਨ੍ਹਾਂ ਨੂੰ ਹਿੰਦ ਦੀ ਚਾਦਰ ਕਹਿ ਕੇ ਸਨਮਾਨਿਆ ਜਾਂਦਾ ਹੈ, ਕਿਉਂਕਿ ਉਨ੍ਹਾਂ ਨੇ ਧਰਮ ਦੀ ਰਾਖੀ ਲਈ ਮਹਾਨ ਕੁਰਬਾਨੀ ਦਿੱਤੀ। ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਨਾਲ ਭਾਰਤ ਦੀ ਦੱਬੀ ਕੁਚਲੀ ਆਮ ਜਨਤਾ ਹਾਕਮਾਂ ਨਾਲ ਟੱਕਰ ਲੈਣ ਤੇ ਕੁਰਬਾਨੀਆਂ ਦੇਣ ਲਈ ਤਿਆਰ ਬਰ ਤਿਆਰ ਹੋ ਗਈ।
ਪੰਜਾਬ ਉੱਤਰ-ਪੱਛਮੀ ਭਾਰਤ ਦਾ ਇੱਕ ਰਾਜ ਹੈ ਜੋ ਕਿ ਸਮੁੱਚੇ ਪੰਜਾਬ ਖੇਤਰ ਦਾ ਇੱਕ ਭਾਗ ਹੈ। ਇਸ ਦਾ ਦੂਸਰਾ ਭਾਗ ਪਾਕਿਸਤਾਨ ਵਿੱਚ ਹੈ। ਪੰਜਾਬ ਦੇ ਭਾਰਤੀ ਖੇਤਰ ਨੂੰ ਚੜ੍ਹਦਾ ਪੰਜਾਬ ਕਹਿੰਦੇ ਹਨ ਅਤੇ ਪਾਕਿਸਤਾਨ ਵਾਲੇ ਖੇਤਰ ਨੂੰ ਲਹਿੰਦਾ ਪੰਜਾਬ ਕਹਿੰਦੇ ਹਨ। ਇਸ ਦੀ ਸਰਹੱਦ ਉੱਤਰ ਵਿੱਚ ਕੇਂਦਰ ਸ਼ਾਸਤ ਪ੍ਰਦੇਸ਼ ਜੰਮੂ ਅਤੇ ਕਸ਼ਮੀਰ, ਉੱਤਰ-ਪੂਰਬ ਵਿੱਚ ਹਿਮਾਚਲ ਪ੍ਰਦੇਸ਼, ਦੱਖਣ-ਪੂਰਬ ਵਿੱਚ ਹਰਿਆਣਾ, ਦੱਖਣ-ਪੱਛਮ ਵਿੱਚ ਰਾਜਸਥਾਨ ਅਤੇ ਪੱਛਮ ਵਿੱਚ ਪਾਕਿਸਤਾਨੀ ਪੰਜਾਬ ਨਾਲ ਲੱਗਦੀ ਹੈ। ਰਾਜ ਦਾ ਖੇਤਰਫਲ 50,362 ਵਰਗ ਕਿਲੋਮੀਟਰ (19,445 ਵਰਗ ਮੀਲ) ਦਾ ਹੈ ਜੋ ਕਿ ਭਾਰਤ ਦੇ ਕੁਲ ਭੂਗੋਲਿਕ ਖੇਤਰ ਦਾ 1.53% ਹੈ। ਇਹ ਭਾਰਤ ਦਾ ਖੇਤਰ ਵਜੋਂ 20ਵਾਂ ਸਭ ਤੋਂ ਵੱਡਾ ਰਾਜ ਹੈ। ਭਾਰਤੀ ਪੰਜਾਬ ਦੇ ਮੁੱਖ ਸ਼ਹਿਰ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਬਠਿੰਡਾ, ਮੋਗਾ, ਸੰਗਰੂਰ, ਮੋਹਾਲੀ ਅਤੇ ਪਟਿਆਲਾ ਹਨ। ਇਸ ਦੀ ਰਾਜਧਾਨੀ ਚੰਡੀਗੜ੍ਹ ਹੈ।
ਪੰਜਾਬੀ ਭਾਸ਼ਾ (ਸ਼ਾਹਮੁਖੀ ਲਿਪੀ: پنجابی, ਗੁਰਮੁਖੀ ਲਿਪੀ: ਪੰਜਾਬੀ) ਪੰਜਾਬ ਰਾਜ ਦੀ ਭਾਸ਼ਾ ਹੈ, ਜਿਸ ਨੂੰ ਪੰਜਾਬ ਖੇਤਰ ਦੇ ਵਸਨੀਕ ਜਾਂ ਸੰਬੰਧਿਤ ਲੋਕ ਬੋਲਦੇ ਹਨ। ਇਹ ਭਾਸ਼ਾਵਾਂ ਦੇ ਹਿੰਦ-ਯੂਰਪੀ ਪਰਿਵਾਰ ਵਿੱਚੋਂ ਹਿੰਦ-ਇਰਾਨੀ ਪਰਿਵਾਰ ਨਾਲ਼ ਸੰਬੰਧ ਰੱਖਦੀ ਹੈ। ਇਹ ਪੰਜਾਬੀਆਂ ਦੀ ਮਾਂ ਬੋਲੀ ਹੈ। ਗੁਰਮੁਖੀ ਲਿਪੀ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕੀਤੀ ਗਈ ਹੈ। ਇਹ ਦੁਨੀਆਂ ਅਤੇ ਖ਼ਾਸ ਕਰ ਦੱਖਣੀ ਏਸ਼ੀਆ ਦੇ ਉੱਘੇ ਭੰਗੜਾ ਸੰਗੀਤ ਦੀ ਭਾਸ਼ਾ ਹੈ। ਪਾਕਿਸਤਾਨ ਵਿੱਚ ਇਹ ਸਭ ਤੋਂ ਵੱਧ ਬੋਲੀ ਜਾਣ ਵਾਲੀ ਬੋਲੀ ਹੈ।
ਪੰਜਾਬ ਸ਼ਬਦ ਫ਼ਾਰਸੀ ਭਾਸ਼ਾ ਦੇ ਸ਼ਬਦ "ਪੰਜ" ਅਤੇ "ਆਬ" ਦੇ ਸੁਮੇਲ ਤੋਂ ਬਣਿਆ ਹੈ, ਜਿਸ ਵਿੱਚੋਂ ਪੰਜ ਦਾ ਅਰਥ ਪੰਜ ਅਤੇ ਆਬ ਦਾ ਅਰਥ ਪਾਣੀ ਹੈ, ਇਸ ਤਰ੍ਹਾਂ ਪੰਜ + ਆਬ ਦਾ ਅਰਥ ਹੋਇਆ ਪੰਜ ਪਾਣੀਆਂ ਦੀ ਧਰਤੀ (ਪੰਜ ਦਰਿਆਵਾਂ ਦੀ ਧਰਤੀ)। ਇਸ ਸ਼ਬਦ ਦੀ ਸਭ ਤੋਂ ਪਹਿਲੀ ਵਰਤੋਂ ਇਬਨ ਬਤੂਤਾ ਦੀਆਂ ਲਿਖਤਾਂ ਵਿੱਚ ਮਿਲਦੀ ਹੈ ਜੋ 14ਵੀਂ ਸਦੀ ਵਿੱਚ ਇਸ ਇਲਾਕੇ ਵਿੱਚ ਆਇਆ ਸੀ। ਇਸਦੀ ਵੱਡੇ ਪੱਧਰ ਉੱਤੇ ਵਰਤੋਂ 16ਵੀਂ ਸਦੀ ਦੇ ਦੂਜੇ ਹਿੱਸੇ ਦੀ ਕਿਤਾਬ "ਤਰੀਖ਼ ਸ਼ੇਰ ਸ਼ਾਹ ਸੂਰੀ" ਵਿੱਚ ਮਿਲਦੀ ਹੈ, ਜਿਸ ਵਿੱਚ ਪੰਜਾਬ ਸ਼ਬਦ ਸ਼ੇਰਖ਼ਾਨ ਦੇ ਕਿਲ੍ਹੇ ਦੀ ਉਸਾਰੀ ਦੇ ਹਵਾਲੇ ਨਾਲ ਆਉਂਦਾ ਹੈ। ਇਸ ਤੋਂ ਪਹਿਲਾਂ ਪੰਜਾਬ ਵਰਗਾ ਜ਼ਿਕਰ ਮਹਾਂਭਾਰਤ ਦੇ ਕਿੱਸੇ ਕਹਾਣੀਆਂ ਵਿੱਚ ਵੀ ਹੈ ਜੋ ਪੰਚ-ਨਦ (ਪੰਜ ਨਦੀਆਂ) ਦੇ ਹਵਾਲੇ ਨਾਲ਼ ਹੈ। ਇਸ ਦੇ ਮਗਰੋਂ ਆਈਨ-ਏ-ਅਕਬਰੀ ਵਿੱਚ ਅਬੁਲ ਫ਼ਜ਼ਲ ਨੇ ਲਿਖਿਆ ਹੈ ਕਿ ਇਹ ਇਲਾਕਾ ਦੋ ਹਿੱਸਿਆਂ ਵਿੱਚ ਵੰਡਿਆ ਸੀ, ਲਾਹੌਰ ਤੇ ਮੁਲਤਾਨ। ਇਸ ਆਈਨ ਅਕਬਰੀ ਦੇ ਦੂਜੇ ਹਿੱਸੇ ਵਿੱਚ ਅਬੁਲ ਫ਼ਜ਼ਲ ਨੇ ਪੰਜਾਬ ਨੂੰ ਪੰਜ-ਨਦ ਲਿਖਿਆ ਹੈ। ਇਸ ਦੇ ਇਲਾਵਾ ਮੁਗ਼ਲ ਬਾਦਸ਼ਾਹ ਜਹਾਂਗੀਰ ਨੇ ਆਪਣੀ "ਤਜ਼ਕ-ਏ-ਜਹਾਂਗੀਰੀ" ਵਿੱਚ ਵੀ ਪੰਜਾਬ ਲਫ਼ਜ਼ ਵਰਤਿਆ ਹੈ। ਪੰਜਾਬ ਫ਼ਾਰਸੀ ਦੇ ਪੰਜ ਯਾਨੀ ਪੰਚ ਅਤੇ ਆਬ ਯਾਨੀ ਪਾਣੀ ਤੋਂ ਲਿਆ ਹੈ, ਜਿਸਦਾ ਮਤਲਬ ਪੰਜ ਦਰਿਆਵਾਂ ਦੀ ਧਰਤੀ ਬਣਦਾ ਹੈ। ਇਹ ਉਹ ਪੰਜ ਦਰਿਆ ਹਨ ਜਿਹੜੇ ਇਸ ਇਲਾਕੇ ਵਿੱਚ ਵਗਦੇ ਹਨ। ਅੱਜ ਕੱਲ੍ਹ ਦੋ ਦਰਿਆ (ਚਨਾਬ ਅਤੇ ਜੇਹਲਮ) ਪਾਕਿਸਤਾਨ ਵਿੱਚ ਹੀ ਵਗਦੇ ਹਨ। ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿੱਚ ਬਾਕੀ ਤਿੰਨ ਦਰਿਆਵਾਂ (ਸਤਲੁਜ, ਬਿਆਸ ਅਤੇ ਰਾਵੀ) ਦਾ ਪਾਣੀ ਵਗਦਾ ਹੈ, ਜਿਹੜੇ ਭਾਰਤ ਵਿੱਚੋ ਹੁੰਦੇ ਹੋਏ ਪਾਕਿਸਤਾਨ ਵਿੱਚ ਪ੍ਰਵੇਸ਼ ਕਰਦੇ ਹਨ। ਇਸ ਤੋਂ ਪਹਿਲਾਂ ਇਸ ਦਾ ਨਾਂ "ਸਪਤ ਸੰਧੂ" ਯਾਨੀ ਸੱਤ ਦਰਿਆਵਾਂ ਦੀ ਸਰਜ਼ਮੀਨ ਸੀ। "ਤਰੀਖ਼ ਜਿਹਲਮ" ਵਿੱਚ ਅੰਜੁਮ ਸੁਲਤਾਨ ਸ਼ਹਿਬਾਜ਼ ਨੇ ਲਿਖਿਆ ਹੈ ਕਿ ਸਪਤ ਦਾ ਮਤਲਬ ਸੱਤ ਤੇ ਸੰਧੂ ਦਾ ਮਤਲਬ ਦਰਿਆ ਹੈ।
ਬਾਬਾ ਬੰਦਾ ਸਿੰਘ ਬਹਾਦਰ (ਅੰਗ੍ਰੇਜ਼ੀ: Banda Singh Bahadur; 27 ਅਕਤੂਬਰ 1670 – 9 ਜੂਨ 1716) ਸਿੱਖਾਂ ਦੀ ਸੈਨਾ ਦੇ ਸੈਨਾਪਤੀ ਸੀ। ਉਸ ਦੇ ਬਚਪਨ ਦਾ ਨਾਂ ਲਛਮਣ ਦੇਵ ਸੀ ਅਤੇ ਉਹ ਲਛਮਣ ਦਾਸ ਅਤੇ ਮਾਧੋ ਦਾਸ ਦੇ ਨਾਵਾਂ ਨਾਲ ਵੀ ਜਾਣਿਆ ਜਾਂਦਾ ਸੀ। ਉਸਨੇ ਪੰਦਰਾਂ ਸਾਲ ਦੀ ਉਮਰ ਵਿੱਚ ਵੈਰਾਗੀ ਬਣਨ ਲਈ ਘਰ ਛੱਡ ਦਿੱਤਾ ਸੀ, ਇਸ ਕਾਰਨ ਉਸਨੂੰ ਮਾਧੋ ਦਾਸ ਦੇ ਨਾਮ ਨਾਲ ਜਾਣਿਆ ਜਾਣ ਲੱਗਿਆ। ਉਸਨੇ ਗੋਦਾਵਰੀ ਨਦੀ ਦੇ ਕਿਨਾਰੇ ਆਪਣਾ ਆਸ਼ਰਮ ਬਣਾਇਆ। ਇੱਥੇ ਹੀ ਉਸ ਦੀ ਮੁਲਾਕਾਤ ਸਤੰਬਰ 1708 ਈ. ਵਿੱਚ ਗੁਰੂ ਗੋਬਿੰਦ ਸਿੰਘ ਜੀ ਨਾਲ ਹੋਈ ਅਤੇ ਉਹ ਉਨ੍ਹਾਂ ਦਾ ਸ਼ਰਧਾਲੂ ਬਣ ਗਿਆ। ਗੁਰੂ ਜੀ ਨੇ ਹੀ ਉਸਨੂੰ ਬੰਦਾ ਸਿੰਘ ਬਹਾਦਰ ਦਾ ਨਾਂ ਦਿੱਤਾ ਅਤੇ ਪੰਜਾਬ ਵਿੱਚ ਮੁਗਲਾਂ ਵਿਰੁੱਧ ਸਿੱਖਾਂ ਦੀ ਅਗਵਾਈ ਕਰਨ ਲਈ ਭੇਜਿਆ। ਗੁਰਦਾਸ ਨੰਗਲ ਵਿੱਚ ਦਸੰਬਰ 1715 ਵਿੱਚ ਗ੍ਰਿਫ਼ਤਾਰ ਕੀਤੇ ਬੰਦਾ ਸਿੰਘ ਅਤੇ ਉਸ ਦੇ ਸਾਥੀ ਅਤੇ ਮਗਰੋਂ ਗ੍ਰਿਫ਼ਤਾਰ ਕੀਤੇ ਸਿੱਖ ਕੈਦੀ 27 ਫ਼ਰਵਰੀ, 1716 ਦੇ ਦਿਨ ਦਿੱਲੀ ਦੇ ਬਾਹਰਵਾਰ ਪਿੰਡ ਅਗਰਾਬਾਦ ਕੋਲ ਪੁੱਜੇ। ਕੁਝ ਦਿਨ ਬਾਅਦ ਇਨ੍ਹਾਂ ਕੈਦੀਆਂ ਦਾ ਦਿੱਲੀ ਵਿੱਚ ਜਲੂਸ ਕਢਿਆ ਗਿਆ। ਜਲੂਸ ਦੇ ਸਭ ਤੋਂ ਅੱਗੇ ਇੱਕ ਬੈਂਡ-ਵਾਜਾ ਜਾ ਰਿਹਾ ਸੀ। ਇਹ ਜਲੂਸ ਦਿੱਲੀ ਨੇੜਲੇ ਪਿੰਡ ਅਗਰਾਬਾਦ ਤੋਂ ਸ਼ੁਰੂ ਹੋ ਕੇ, 10 ਕਿਲੋਮੀਟਰ ਦੂਰ, ਲਾਲ ਕਿਲ੍ਹਾ ਤੱਕ ਲਿਜਾਇਆ ਗਿਆ। ਇਸ ਬੈਂਡ ਦੇ ਪਿੱਛੇ ਦੋ ਹਜ਼ਾਰ ਸਿੱਖਾਂ ਦੇ ਸਿਰ, ਜਿਨ੍ਹਾਂ 'ਚ ਤੂੜੀ ਭਰ ਕੇ ਬਾਂਸਾਂ 'ਤੇ ਲਟਕਾਇਆ ਹੋਇਆ ਸੀ, ਜਾ ਰਹੇ ਸਨ। ਇਨ੍ਹਾਂ ਦੇ ਸਿਰਾਂ ਦੇ ਵਾਲ ਖੁਲ੍ਹੇ ਰੱਖੇ ਹੋਏ ਸਨ ਤਾਂ ਜੋ ਲੋਕ ਪਛਾਣ ਸਕਣ ਕਿ ਇਹ ਸਿੱਖਾਂ ਦੇ ਹੀ ਸਿਰ ਹਨ। ਇਨ੍ਹਾਂ ਦੀ ਗਿਣਤੀ ਵਧਾਉਣ ਵਾਸਤੇ ਕੁੱਝ ਔਰਤਾਂ ਦੇ ਸਿਰ ਵੱਢ ਕੇ ਵੀ ਸ਼ਾਮਲ ਕਰ ਦਿਤੇ ਗਏ ਸਨ, ਜੋ ਲੰਮੇ ਵਾਲਾਂ ਕਾਰਨ ਸਿੱਖ ਹੀ ਜਾਪਦੀਆਂ ਸਨ। ਇਸ ਮਗਰੋਂ ਇੱਕ ਹਾਥੀ ਸੀ, ਜਿਸ 'ਤੇ ਰੱਖੇ ਹੋਏ ਪਿੰਜਰੇ ਵਿੱਚ ਬੰਦਾ ਸਿੰਘ ਸੀ। ਬੰਦਾ ਸਿੰਘ ਦਾ ਮਜ਼ਾਕ ਉਡਾਉਣ ਵਾਸਤੇ ਉਸ ਨੂੰ ਇੱਕ ਲਾੜੇ ਵਾਂਗ ਸੁਨਹਿਰੀ ਜ਼ਰੀ ਵਾਲੀ ਲਾਲ ਪੱਗ, ਅਨਾਰ ਦੇ ਫੁੱਲਾਂ ਦੇ ਰੰਗ ਦਾ ਸ਼ਾਹੀ ਚੋਗਾ ਪਾਇਆ ਹੋਇਆ ਸੀ। ਉਸ ਦੇ ਸਿਰ 'ਤੇ ਇੱਕ ਲਕੜੀ ਦਾ ਖੋਖਾ ਤਿੰਨ-ਚਾਰ ਕਿਲੋ ਮਿੱਟੀ ਨਾਲ ਭਰ ਕੇ ਰਖਿਆ ਹੋਇਆ ਸੀ, ਜਿਸ ਦੇ ਭਾਰ ਨਾਲ ਉਹ ਗਰਦਨ ਝੁਕਾਈ ਟੇਢਾ ਬੈਠਾ ਸੀ। ਬੰਦਾ ਸਿੰਘ ਭਾਵੇਂ ਪਿੰਜਰੇ ਵਿੱਚ ਬੰਦ ਸੀ, ਪਰ ਫਿਰ ਵੀ ਉਸ ਪਿੱਛੇ ਨੰਗੀ ਤਲਵਾਰ ਹੱਥ ਵਿੱਚ ਫੜ ਕੇ ਇੱਕ ਸਿਪਾਹੀ ਖੜਾ ਕੀਤਾ ਹੋਇਆ ਸੀ ਕਿਉਂਕਿ ਮੁਗ਼ਲ ਡਰਦੇ ਸੀ ਕਿ ਕਿਤੇ ਬੰਦਾ ਜਾਦੂ ਨਾਲ ਉੱਡ ਹੀ ਨਾ ਜਾਵੇ। ਬੰਦਾ ਸਿੰਘ ਵਾਲੇ ਹਾਥੀ ਦੇ ਪਿੱਛੇ 740 ਕੈਦੀ ਸਨ। ਇਨ੍ਹਾਂ ਦੇ ਮੂੰਹਾਂ 'ਤੇ ਕਾਲਖ਼ ਮਲੀ ਹੋਈ ਸੀ। ਉਨ੍ਹਾਂ ਦਾ ਇਕ-ਇਕ ਹੱਥ ਗਰਦਨ ਦੇ ਪਿੱਛੇ ਕਰ ਕੇ ਸ਼ਿਕੰਜੇ ਵਿੱਚ ਕੱਸ ਕੇ ਬੰਨ੍ਹਿਆ ਹੋਇਆ ਸੀ। ਉਨ੍ਹਾਂ ਦੇ ਸਿਰਾਂ 'ਤੇ ਕਾਗ਼ਜ਼ਾਂ ਦੀਆਂ ਖੋਖਾ-ਟੋਪੀਆਂ ਰੱਖੀਆਂ ਹੋਈਆਂ ਸਨ ਤੇ ਉਨ੍ਹਾਂ ਦੇ ਜਿਸਮਾਂ 'ਤੇ ਭੇਡਾਂ ਦੀ ਖੱਲ ਵਲ੍ਹੇਟੀ ਹੋਈ ਸੀ। ਉਨ੍ਹਾਂ ਦਾ ਇਹ ਰੂਪ ਉਨ੍ਹਾਂ ਦਾ ਮਜ਼ਾਕ ਉਡਾਉਣ ਅਤੇ ਉਨ੍ਹਾਂ ਦੀ ਬੇਇਜ਼ਤੀ ਕਰਨ ਵਾਸਤੇ ਬਣਾਇਆ ਗਿਆ ਸੀ। ਉਨ੍ਹਾਂ ਨੂੰ ਦੋ-ਦੋ ਕਰ ਕੇ ਕਾਠੀਆਂ ਤੋਂ ਸੱਖਣੇ ਊਠਾਂ 'ਤੇ ਲੱਦਿਆ ਹੋਇਆ ਸੀ। ਇਸ ਜਲੂਸ ਪਿੱਛੇ ਮੁਹੰਮਦ ਅਮੀਨ ਖ਼ਾਨ, ਉਸ ਦਾ ਪੁੱਤਰ ਕਮਰ-ਉਦ-ਦੀਨ ਖ਼ਾਨ ਅਤੇ ਜ਼ਕਰੀਆ ਖ਼ਾਨ ਪੁੱਤਰ ਅਬਦੁਸ ਸਮਦ ਖ਼ਾਨ ਜੋ ਮਗਰੋਂ ਲਾਹੌਰ ਦਾ ਸੂਬੇਦਾਰ ਬਣਿਆ, ਜੇਤੂਆਂ ਵਾਂਗ ਆਕੜ-ਆਕੜ ਕੇ ਚੱਲ ਰਹੇ ਸਨ। ਇਹ ਜਲੂਸ ਲਾਹੌਰੀ ਗੇਟ ਦੇ ਰਸਤੇ ਤੋਂ ਦਿੱਲੀ ਸ਼ਹਿਰ ਵਿੱਚ ਦਾਖ਼ਲ ਹੋਇਆ। ਇਸ ਜਲੂਸ ਨੂੰ ਵੇਖਣ ਵਾਸਤੇ ਦਿੱਲੀ ਦੇ ਸਾਰੇ ਲੋਕ ਸੜਕਾਂ 'ਤੇ ਆਏ ਹੋਏ ਸਨ। ਸ਼ਹਿਰ ਵਿੱਚ ਕੋਈ ਵੀ ਸ਼ਖ਼ਸ ਅਜਿਹਾ ਨਹੀਂ ਸੀ ਰਿਹਾ, ਜਿਸ ਨੇ ਇਹ ਨਜ਼ਾਰਾ ਨਾ ਵੇਖਿਆ ਹੋਵੇ। ਲੱਖਾਂ ਲੋਕਾਂ ਦੀਆਂ ਭੀੜਾਂ ਕਾਰਨ ਏਨੀ ਘੁਟਣ ਸੀ ਕਿ ਇਸ ਮੌਕੇ 'ਤੇ ਸਾਹ ਲੈਣਾ ਵੀ ਮੁਸ਼ਕਲ ਹੋਇਆ ਪਿਆ ਸੀ। ਲੋਕ ਸਿੱਖਾਂ ਨੂੰ ਮਜ਼ਾਕ 'ਚ ਉਨ੍ਹਾਂ ਵਲ ਵੇਖ ਕੇ ਕੋਝੀਆਂ ਸੈਨਤਾਂ ਕਰ ਰਹੇ ਸਨ। ਜਦੋਂ ਬੰਦਾ ਸਿੰਘ ਨੂੰ ਬਾਦਸ਼ਾਹ ਫ਼ਰਖ਼ਸੀਅਰ ਕੋਲ ਪੇਸ਼ ਕੀਤਾ ਗਿਆ ਸੀ ਤਾਂ ਬਾਦਸ਼ਾਹ ਨੇ ਬੰਦਾ ਸਿੰਘ ਨੂੰ ਪੁਛਿਆ, ਤੂੰ ਆਪਣੇ ਵਾਸਤੇ ਕਿਹੋ ਜਹੀ ਮੌਤ ਚੁਣੇਂਗਾ?
ਵਾਸ਼ਿੰਗਟਨ ਸੁੰਦਰ (ਜਨਮ 5 ਅਕਤੂਬਰ 1999) ਇੱਕ ਭਾਰਤੀ ਅੰਤਰਰਾਸ਼ਟਰੀ ਕ੍ਰਿਕਟ ਖਿਡਾਰੀ ਹੈ ਜੋ ਭਾਰਤੀ ਕ੍ਰਿਕਟ ਟੀਮ ਲਈ ਖੇਡਦਾ ਹੈ। ਉਹ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਅਤੇ ਘਰੇਲੂ ਕ੍ਰਿਕਟ ਵਿੱਚ ਤਾਮਿਲਨਾਡੂ ਲਈ ਵੀ ਖੇਡਦਾ ਹੈ। ਉਹ ਖੱਬੇ ਹੱਥ ਦਾ ਬੱਲੇਬਾਜ਼ ਅਤੇ ਸੱਜੇ ਹੱਥ ਦਾ ਆਫ ਸਪਿੰਨਰ ਹੈ। ਉਸ ਨੇ 13 ਦਸੰਬਰ 2017 ਨੂੰ ਸ਼੍ਰੀਲੰਕਾ ਦੇ ਵਿਰੁੱਧ ਆਪਣਾ ਅੰਤਰਰਾਸ਼ਟਰੀ ਪਹਿਲਾ ਮੁਕਾਬਲਾ ਖੇਡਿਆ ਸੀ।
ਗੁਰੂ ਰਵਿਦਾਸ ਜਾਂ ਰਾਇਦਾਸ 15ਵੀਂ ਤੋਂ 16ਵੀਂ ਸਦੀ ਈਸਵੀ ਦੌਰਾਨ ਭਗਤੀ ਲਹਿਰ ਦੇ ਇੱਕ ਭਾਰਤੀ ਰਹੱਸਵਾਦੀ ਕਵੀ-ਸੰਤ ਸਨ। ਉੱਤਰ ਪ੍ਰਦੇਸ਼, ਬਿਹਾਰ, ਰਾਜਸਥਾਨ, ਗੁਜਰਾਤ, ਮਹਾਰਾਸ਼ਟਰ, ਮੱਧ ਪ੍ਰਦੇਸ਼, ਪੰਜਾਬ ਅਤੇ ਹਰਿਆਣਾ ਦੇ ਆਧੁਨਿਕ ਖੇਤਰਾਂ ਵਿੱਚ ਇੱਕ ਗੁਰੂ (ਅਧਿਆਤਮਿਕ ਅਧਿਆਪਕ) ਵਜੋਂ ਸਤਿਕਾਰਿਆ ਗਿਆ, ਉਹ ਇੱਕ ਕਵੀ, ਸਮਾਜ ਸੁਧਾਰਕ ਅਤੇ ਅਧਿਆਤਮਿਕ ਹਸਤੀ ਸੀ। ਗੁਰੂ ਰਵਿਦਾਸ ਜੀ ਨੇ ਗੁਰੂ ਨਾਨਕ ਦੇਵ ਜੀ ਦੇ ਨਾਲ ਮਿਲਕੇ ਗੁਰਦੁਆਰਾ ਸਾਹਿਬ ਦੀ ਸਥਪਨਾ ਕੀਤਾ ਸੀ ।
ਭਗਤ ਸਿੰਘ (27 ਸਤੰਬਰ 1907– 23 ਮਾਰਚ 1931) ਭਾਰਤ ਦਾ ਇੱਕ ਅਜ਼ਾਦੀ ਘੁਲਾਟੀਆ ਸੀ। ਭਗਤ ਸਿੰਘ ਨੂੰ 23 ਮਾਰਚ 1931 ਨੂੰ ਉਸ ਦੇ ਸਾਥੀਆਂ, ਰਾਜਗੁਰੂ ਅਤੇ ਸੁਖਦੇਵ ਦੇ ਨਾਲ ਫ਼ਾਂਸੀ ਤੇ ਲਟਕਾ ਦਿੱਤਾ ਗਿਆ ਸੀ। ਉਹ ਹਿੰਦੁਸਤਾਨ ਸੋਸ਼ਲਿਸਟ ਰਿਪਬਲੀਕਨ ਐਸੋਸੀਏਸ਼ਨ ਦੇ ਸੰਸਥਾਪਕ ਮੈਬਰਾਂ ਵਿੱਚੋਂ ਇੱਕ ਸੀ। ਭਗਤ ਸਿੰਘ ਇਨਕਲਾਬੀ ਹੋਣ ਦੇ ਨਾਲ਼-ਨਾਲ਼ ਮੌਲਿਕ ਚਿੰਤਕ ਵੀ ਸੀ। ਉਸ ਨੇ ਸਮਾਜਿਕ, ਸਿਆਸੀ ਤੇ ਸਭਿਆਚਾਰਕ ਵਰਤਾਰਿਆਂ ਨੂੰ ਤਰਕਸ਼ੀਲ ਤਰੀਕੇ ਨਾਲ ਘੋਖਿਆ ਤੇ ਉਨ੍ਹਾਂ ਬਾਰੇ ਵਿਚਾਰ ਪ੍ਰਗਟਾਏ।
ਜਲ੍ਹਿਆਂਵਾਲਾ ਬਾਗ ਹੱਤਿਆਕਾਂਡ, ਜਿਸ ਨੂੰ ਅੰਮ੍ਰਿਤਸਰ ਹੱਤਿਆਕਾਂਡ ਵੀ ਕਿਹਾ ਜਾਂਦਾ ਹੈ, 13 ਅਪ੍ਰੈਲ 1919 ਨੂੰ ਵਾਪਰਿਆ ਸੀ। ਰੌਲਟ ਐਕਟ ਦਾ ਵਿਰੋਧ ਕਰਨ ਲਈ, ਸਾਲਾਨਾ ਵਿਸਾਖੀ ਮੇਲੇ ਦੌਰਾਨ, ਅੰਮ੍ਰਿਤਸਰ, ਪੰਜਾਬ, ਬ੍ਰਿਟਿਸ਼ ਇੰਡੀਆ ਦੇ ਵਿਰੋਧ ਵਿਚ ਜਲ੍ਹਿਆਂਵਾਲਾ ਬਾਗ ਵਿਖੇ ਇੱਕ ਵੱਡੀ, ਸ਼ਾਂਤਮਈ ਭੀੜ ਇਕੱਠੀ ਹੋਈ ਸੀ। ਸੁਤੰਤਰਤਾ ਪੱਖੀ ਕਾਰਕੁਨਾਂ ਡਾ. ਸੈਫੂਦੀਨ ਕਿਚਲੂ ਅਤੇ ਡਾ. ਸੱਤਿਆ ਪਾਲ ਦੀ ਗ੍ਰਿਫਤਾਰੀ। ਜਨਤਕ ਇਕੱਠ ਦੇ ਜਵਾਬ ਵਿੱਚ, ਅਸਥਾਈ ਬ੍ਰਿਗੇਡੀਅਰ ਜਨਰਲ ਆਰ.ਈ.ਐਚ.
ਸਰਦਾਰ ਹਰੀ ਸਿੰਘ ਨਲੂਆ (ਅੰਗ੍ਰੇਜ਼ੀ ਵਿੱਚ: Hari Singh Nalwa; 29 ਅਪ੍ਰੈਲ 1791 - 30 ਅਪ੍ਰੈਲ 1837) ਸਿੱਖ ਸਾਮਰਾਜ ਦੀ ਫੌਜ ਦੇ ਜਰਨੈਲ, ਸਿੱਖ ਖਾਲਸਾ ਫੌਜ ਦੇ ਕਮਾਂਡਰ-ਇਨ-ਚੀਫ਼ ਸਨ। ਉਹ ਕਸੂਰ, ਸਿਆਲਕੋਟ, ਅਟਕ, ਮੁਲਤਾਨ, ਕਸ਼ਮੀਰ, ਪੇਸ਼ਾਵਰ ਅਤੇ ਜਮਰੌਦ ਦੀਆਂ ਜਿੱਤਾਂ ਵਿੱਚ ਆਪਣੀ ਮੁੱਖ ਭੂਮਿਕਾ ਲਈ ਜਾਣੇ ਜਾਂਦੇ ਹਨ। ਹਰੀ ਸਿੰਘ ਨਲਵਾ ਸਿੱਖ ਸਾਮਰਾਜ ਦੀ ਸਰਹੱਦ ਨੂੰ ਸਿੰਧ ਦਰਿਆ ਤੋਂ ਪਾਰ ਖੈਬਰ ਦੱਰੇ ਦੇ ਮੂੰਹ ਤੱਕ ਫੈਲਾਉਣ ਲਈ ਜ਼ਿੰਮੇਵਾਰ ਸਨ। ਆਪਣੀ ਮੌਤ ਦੇ ਸਮੇਂ, ਜਮਰੌਦ ਸਾਮਰਾਜ ਦੀ ਪੱਛਮੀ ਸੀਮਾ ਦਾ ਗਠਨ ਕਰਦਾ ਸੀ। ਉਸਨੇ ਕਸ਼ਮੀਰ, ਪੇਸ਼ਾਵਰ ਅਤੇ ਹਜ਼ਾਰਾ ਦੇ ਗਵਰਨਰ ਵਜੋਂ ਸੇਵਾ ਨਿਭਾਈ। ਉਸਨੇ ਕਸ਼ਮੀਰ ਅਤੇ ਪੇਸ਼ਾਵਰ ਵਿੱਚ ਮਾਲੀਆ ਇਕੱਠਾ ਕਰਨ ਦੀ ਸਹੂਲਤ ਲਈ ਸਿੱਖ ਸਾਮਰਾਜ ਵੱਲੋਂ ਇੱਕ ਟਕਸਾਲ ਦੀ ਸਥਾਪਨਾ ਕੀਤੀ।
ਰੱਖੜੀ, ਰਕਸ਼ਾ ਬੰਧਨ੍ਹ ਜਾਂ ਰਾਖੀ ਦਾ ਭਾਵ ਹੈ ਵੀਰ ਭੈਣਾਂ ਦੀ ਰੱਖਿਆ ਕਰਨ ਜਾਂ ਕਹਿ ਲਓ ਰੱਖੜੀ ਬੰਨ੍ਹਾ ਕੇ ਵੀਰ ਭੈਣਾਂ ਦੀ ਕਿਸੇ ਔਕੜ ਸਮੇਂ ਰੱਖਿਆ ਕਰਨ ਜਾ ਕੰਮ ਆਉਣ ਲਈ ਬਚਨ ਵੱਧ ਹੋ ਜਾਂਦੇ ਹਨ। ਇਹ ਇੱਕ ਪ੍ਰਸਿੱਧ ਅਤੇ ਪਰੰਪਰਾਗਤ ਤੌਰ 'ਤੇ ਹਿੰਦੂ ਸਲਾਨਾ ਰੀਤੀ ਹੈ ਅਤੇ ਇਹ ਤਿਉਹਾਰ ਹਿੰਦੂ ਸੰਸਕ੍ਰਿਤੀ ਤੋਂ ਪ੍ਰਭਾਵਿਤ ਹੋ ਕੇ ਦੁਨੀਆਂ ਅਤੇ ਖ਼ਾਸਕਰ ਦੱਖਣੀ ਏਸ਼ੀਆ ਦੇ ਕਈ ਭਾਗਾਂ ਅਤੇ ਧਾਰਮਕ ਸਮੂਹਾਂ ਦੁਆਰਾ ਵੀ ਮਨਾਇਆ ਜਾਂਦਾ ਹੈ। ਰਕਸ਼ਾ ਬੰਧਨ੍ਹ ਸਾਵਣ ਮਹੀਨੇ ਦੇ ਅੰਤਮ ਦਿਨ ਤੇ ਮਨਾਇਆ ਜਾਂਦਾ ਹੈ, ਜੋ ਆਮ ਤੌਰ 'ਤੇ ਅਗਸਤ ਵਿੱਚ ਆਉਂਦਾ ਹੈ। ਇਸ ਦਿਨ, ਹਰ ਉਮਰ ਦੀਆਂ ਭੈਣਾਂ ਆਪਣੇ ਭਰਾਵਾਂ ਦੇ ਗੁੱਟ ਦੇ ਦੁਆਲੇ ਰੱਖੜੀ ਨਾਮਕ ਇੱਕ ਤਵੀਤ ਜਾਂ ਤਾਜ਼ੀ ਬੰਨ੍ਹਦੀਆਂ ਹਨ। ਇਹ ਵੀ ਧਾਰਨਾ ਹੈ ਕਿ ਭੈਣਾਂ ਇਸ ਮੌਕੇ ਭਰਾਵਾ ਦੀ ਸੁੱਖ ਮੰਗਦੀਆਂ ਉਨ੍ਹਾਂ ਦੀ ਲੰਮੀ ਉਮਰ ਦੀ ਕਾਮਨਾ ਕਰਦੀਆਂ ਹਨ ਤੇ ਭਰਾਵਾਂ ਦੀ ਉਮਰ ਦਰਾਜ ਹੋ ਜਾਂਦੀ ਹੈ। ਭੈਣ ਭਰਾਵਾਂ ਦਾ ਇੱਕ ਦੂਜੇ ਨੁੰ ਮਿਲਣ ਦਾ ਸਬੱਬ ਬਣ ਜਾਂਦਾ ਹੈ ਇਹ ਤਿਉਹਾਰ। ਕਿਉਂਕਿ ਇਸ ਤੇਂ ਰਗ਼ਤਾਰ ਮਸ਼ਨੀ ਯੁੱਗ ਵਿੱਚ ਇੱਕ ਦੂਜੇ ਨੁੰ ਮਿਲਣ ਲਈ ਸਮੇਂ ਦਾ ਜਿਵੇਂ ਕਾਲ ਪੈ ਗਿਆ ਹੈ।
ਪੁਰੀ ਦੀ ਰੱਥ ਯਾਤਰਾ, ਜਿਸ ਨੂੰ ਰਥ ਜਾਤਰਾ ( ਉੜੀਆ: ରଥଯାତ୍ରା ਇੱਕ ਹਿੰਦੂ ਤਿਉਹਾਰ ਹੈ ਜੋ ਦੇਵਤਾ ਜਗਨਨਾਥ ਨਾਲ ਜੁੜਿਆ ਹੋਇਆ ਹੈ ਜੋ ਭਾਰਤ ਦੇ ਓਡੀਸ਼ਾ ਰਾਜ ਵਿੱਚ ਸ਼੍ਰੀ ਖੇਤਰ ਪੁਰੀ ਧਾਮ ਵਿਖੇ ਆਯੋਜਿਤ ਕੀਤਾ ਜਾਂਦਾ ਹੈ। ਇਹ ਸਭ ਤੋਂ ਪੁਰਾਣੀ ਰੱਥ ਯਾਤਰਾ ਹੈ, ਜਿਸਦਾ ਵਰਣਨ ਬ੍ਰਹਮਾ ਪੁਰਾਣ, ਪਦਮ ਪੁਰਾਣ, ਸਕੰਦ ਪੁਰਾਣ ਅਤੇ ਕਪਿਲਾ ਸੰਹਿਤਾ ਵਿੱਚ ਪਾਇਆ ਜਾ ਸਕਦਾ ਹੈ। ਇਹ ਰਥ ਯਾਤਰਾ ਹਿੰਦੂ ਦੇਵਤਾ ਵਿਸ਼ਨੂੰ ਜਾਂ ਕ੍ਰਿਸ਼ਨ ਦਾ ਇੱਕ ਰੂਪ ਦੇਵਤਾ ਜਗਨਨਾਥ ਦੇ ਮੌਕੇ ਦਾ ਜਸ਼ਨ ਹੈ, ਜੋ ਉਸਦੀ ਮਾਸੀ ਦੇ ਘਰ ਵੱਲ ਯਾਤਰਾ ਕਰਦਾ ਹੈ। ਅਨੁਯਾਈ ਇਸ ਮੌਕੇ ਨੂੰ ਸ਼ਾਰਦਾ ਬਾਲੀ, ਪੁਰੀ ਦੇ ਨੇੜੇ ਮੌਸੀ ਮਾਂ ਮੰਦਿਰ (ਮਾਸੀ ਦੇ ਘਰ) ਰਾਹੀਂ ਗੁੰਡੀਚਾ ਮੰਦਿਰ ਲਈ ਜਗਨਨਾਥ ਦੀ ਸਾਲਾਨਾ ਯਾਤਰਾ ਵਜੋਂ ਚਿੰਨ੍ਹਿਤ ਕਰਦੇ ਹਨ।
ਸ਼ਿਵ ਕੁਮਾਰ ਬਟਾਲਵੀ (23 ਜੁਲਾਈ 1936 - 6 ਮਈ 1973) ਪੰਜਾਬੀ ਭਾਸ਼ਾ ਦਾ ਇੱਕ ਭਾਰਤੀ ਕਵੀ, ਲੇਖਕ ਅਤੇ ਨਾਟਕਕਾਰ ਸੀ। ਉਹ ਆਪਣੀ ਰੋਮਾਂਟਿਕ ਕਵਿਤਾ ਲਈ ਸਭ ਤੋਂ ਵੱਧ ਜਾਣਿਆ ਜਾਂਦਾ ਸੀ, ਇਸਦੇ ਉੱਚੇ ਜਨੂੰਨ, ਦੁਖਦਾਈ, ਵਿਛੋੜੇ ਅਤੇ ਪ੍ਰੇਮੀ ਦੀ ਪੀੜਾ ਲਈ ਜਾਣਿਆ ਜਾਂਦਾ ਸੀ, ਇਸ ਕਾਰਨ ਉਸਨੂੰ "ਬਿਰਹਾ ਦਾ ਸੁਲਤਾਨ" ਵੀ ਕਿਹਾ ਜਾਂਦਾ ਸੀ। ਉਸਨੂੰ 'ਪੰਜਾਬ ਦਾ ਕੀਟਸ' ਵੀ ਕਿਹਾ ਜਾਂਦਾ ਹੈ।
‘ਲੋਕ ਖੇਡ’ ਦਾ ਅਰਥ ਹੈ: ‘ਲੋਕਾਂ ਦੀ ਖੇਡ’। ਇਸ ਤਰ੍ਹਾਂ ‘ਖੇਡ’ ਸ਼ਬਦ ਦਾ ਭਾਵ 'ਮਨ ਪਰਚਾਉਣਾ' ਹੈ। ਲੋਕ ਖੇਡਾਂ ਦਾ ਮਨੁੱਖੀ ਜੀਵਨ ਨਾਲ ਡੂੰਘਾ ਸੰਬੰਧ ਹੈ। ਲੋਕ-ਖੇਡਾਂ ਸਖ਼ਤ ਨਿਯਮਾਂ ਅਧੀਨ ਨਹੀਂ ਖੇਡੀਆਂ ਜਾਂਦੀਆਂ, ਇਹ ਸਮਾਂ-ਸਥਾਨ ਅਨੁਸਾਰ ਖੇਡੀਆਂ ਜਾਂਦੀਆਂ ਹਨ। ਜਿਆਦਾਤਰ ਲੋਕ-ਖੇਡਾਂ ਖੇਡਣ ਲਈ ਸਮਾਨ ਖ਼ਰੀਦਣ ਦੀ ਵੀ ਲੋੜ ਨਹੀਂ ਪੈਂਦੀ, ਇਹਨਾਂ ਦੀ ਉਪਜ ਸਥਾਨਕ ਉਪਲਬਧ ਸਮਗਰੀ ਤੋਂ ਹੀ ਹੁੰਦੀ ਹੈ।
ਗੁਰੂ ਗ੍ਰੰਥ ਸਾਹਿਬ ਦੇ ਬਾਣੀਕਾਰ ਅਤੇ ਬਾਣੀ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਿੱਖਾਂ ਦੇ ਪ੍ਰਗਟ ਤੇ ਸਦੀਵੀ ਕਾਲ ਲਈ ਗੁਰੂ ਹਨ । ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਇਸ ਮਹਾਨ ਗ੍ਰੰਥ ਦਾ ਸੰਕਲਨ 1601 ਵਿੱਚ ਸ਼ੁਰੂ ਕੀਤਾ ਅਤੇ 2 ਅਗਸਤ 1604 ਨੂੰ ਸੰਪੰਨ ਕੀਤਾ। ਇਸ ਮਹਾਨ ਗ੍ਰੰਥ ਦੀ ਲੇਖਣੀ ਦਾ ਕਾਰਜ ਭਾਈ ਗੁਰਦਾਸ ਜੀ ਨੇ ਕੀਤਾ। ਇਸ ਵਿੱਚ ਪਹਿਲਾਂ ਪੰਜ ਗੁਰੂਆਂ ਦੀ ਬਾਣੀ ਦਰਜ ਸੀ; ਬਾਅਦ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਸ ਵਿੱਚ 1705 ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਸ਼ਾਮਲ ਕੀਤੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਛੇ ਗੁਰੂ ਸਹਿਬਾਨਾਂ ਤੋਂ ਇਲਾਵਾ 15 ਭਗਤਾਂ, 11 ਭੱਟਾਂ ਤੇ ਤਿੰਨ ਗੁਰੂ ਘਰ ਦੇ ਸਿੱਖ ਸ਼ਰਧਾਲੂਆਂ ਦੀ ਬਾਣੀ ਦਰਜ ਹੈ, ਜੋ ਹੇਠ ਲਿਖੇ ਪ੍ਰਕਾਰ ਹੈ-
ਗੂਰੁ ਅੰਗਦ ਦੇਵ ਜੀ (31 ਮਾਰਚ 1504 – 29 ਮਾਰਚ 1552) ਸਿੱਖਾਂ ਦੇ ਦੂਜੇ ਗੁਰੂ ਸਨ। ਇਹਨਾਂ ਦਾ ਜਨਮ ਹਿੰਦੂ ਖ਼ਾਨਦਾਨ ਵਿੱਚ, ਜਮਾਂਦਰੂ ਨਾਮ ਲਹਿਣੇ ਨਾਲ, ਪਿੰਡ ਹਰੀਕੇ (ਹੁਣ ਸਰਾਏ ਨਾਗਾ, ਮੁਕਤਸਰ ਨੇੜੇ) ਪੰਜਾਬ ਵਿਖੇ ਹੋਇਆ। ਭਾਈ ਲਹਿਣਾ ਖੱਤਰੀ ਟੱਬਰ ਵਿੱਚ ਪਲ਼ਿਆ, ਜਿਸਦੇ ਪਿਓ ਨਿੱਕੇ ਸਕੇਲ ਦੇ ਸੁਦਾਗਰ ਸੀ, ਅਤੇ ਆਪ ਉਹ ਦੁਰਗਾ ਦੇ ਪੁਜਾਰੀ ਸਨ। ਇਹਨਾਂ ਦੀ ਮੁਲਾਕਾਤ ਗੁਰੂ ਨਾਨਕ, ਸਿੱਖੀ ਦੇ ਬਾਨੀ ਨਾਲ ਹੋਣ ਤੋਂ ਬਾਅਦ ਇਹ ਸਿੱਖ ਬਣ ਗਏ। ਗੁਰੂ ਨਾਨਕ ਸਾਹਿਬ ਨੇ ਲਹਿਣਾ ਨਾਮ ਤਬਦੀਲ ਕਰ ਅੰਗਦ ("ਮੇਰਾ ਆਪਣਾ ਅੰਗ") ਰੱਖ ਦਿੱਤਾ, ਅਤੇ ਆਪਣੇ ਪੁੱਤਾਂ ਦੀ ਬਜਾਏ ਅੰਗਦ ਨੂੰ ਦੂਜਾ ਗੁਰੂ ਐਲਾਨ ਦਿੱਤਾ।
ਅੰਮ੍ਰਿਤਾ ਪ੍ਰੀਤਮ (31 ਅਗਸਤ 1919 - 31 ਅਕਤੂਬਰ 2005) ਇੱਕ ਪੰਜਾਬੀ ਲੇਖਕ, ਕਵੀ, ਨਾਵਲਕਾਰ, ਕਹਾਣੀਕਾਰ ਅਤੇ ਵਾਰਤਕਕਾਰ ਸੀ ਜਿਸਨੇ ਪੰਜਾਬੀ ਅਤੇ ਹਿੰਦੀ ਭਾਸ਼ਾਵਾਂ ਵਿੱਚ ਸਾਹਿਤ ਰਚਨਾ ਕੀਤੀ। ਉਸਨੂੰ ਪੰਜਾਬੀ ਭਾਸ਼ਾ ਦੇ 20ਵੀਂ ਸਦੀ ਦੇ ਸਭ ਤੋਂ ਅਹਿਮ ਕਵੀਆਂ ਵਿੱਚ ਮੰਨਿਆ ਜਾਂਦਾ ਹੈ ਅਤੇ ਪਹਿਲੀ ਅਹਿਮ ਨਾਰੀ ਲੇਖਕ ਮੰਨਿਆ ਜਾਂਦਾ ਹੈ। ਛੇ ਦਹਾਕਿਆਂ ਵਿੱਚ ਫੈਲੇ ਆਪਣੇ ਸਾਹਿਤਕ ਸਫ਼ਰ ਦੌਰਾਨ, ਉਸਨੇ ਕਵਿਤਾ, ਨਾਵਲ, ਜੀਵਨੀ, ਨਿਬੰਧ ਵਰਗੀਆਂ ਵਿਧਾਵਾਂ ਦੇ ਅੰਦਰ 100 ਤੋਂ ਵੱਧ ਕਿਤਾਬਾਂ ਲਿਖੀਆਂ ਹਨ। ਇਨ੍ਹਾਂ ਰਚਨਾਵਾਂ ਵਿੱਚ ਪ੍ਰੀਤਮ ਦੇ 20 ਕਾਵਿ-ਸੰਗ੍ਰਹਿ, 13 ਕਹਾਣੀ-ਸੰਗ੍ਰਹਿ, ਵਾਰਤਕ ਦੀਆਂ ਕਿਤਾਬਾਂ, ਤਿੰਨ ਸਫ਼ਰਨਾਮੇ, ਦੋ ਸਵੈ-ਜੀਵਨੀਆਂ ਅਤੇ ਪੰਜਾਬੀ ਲੋਕ ਗੀਤਾਂ ਦਾ ਇੱਕ ਸੰਗ੍ਰਿਹ ਵੀ ਸ਼ਾਮਿਲ ਹਨ। ਉਸ ਦੀਆਂ ਕਿਤਾਬਾਂ ਨੂੰ ਕਈ ਭਾਰਤੀ ਅਤੇ ਵਿਦੇਸ਼ੀ ਭਾਸ਼ਾਵਾਂ ਵਿੱਚ ਅਨੁਵਾਦ ਵੀ ਕੀਤਾ ਗਿਆ ਹੈ। ਅੰਮ੍ਰਿਤਾ ਪ੍ਰੀਤਮ ਨੇ 1966 ਤੋਂ ਨਾਗਮਣੀ ਮਾਸਿਕ ਪੱਤਰ ਦੀ ਸੰਪਾਦਨਾ ਸ਼ੁਰੂ ਕੀਤੀ। ਪ੍ਰੀਤਮ ਨੂੰ ਸਾਹਿਤ ਅਕਾਦਮੀ ਇਨਾਮ, ਭਾਰਤੀ ਗਿਆਨਪੀਠ ਅਤੇ ਪਦਮ ਵਿਭੂਸ਼ਨ ਨਾਲ ਸਨਮਾਨਿਤ ਕੀਤਾ ਗਿਆ।
ੴ (ਇੱਕ ਓਅੰਕਾਰ), ਜਿਸਨੂੰ ਏਕ ਓਂਕਾਰ ਵੀ ਕਿਹਾ ਜਾਂਦਾ ਹੈ (ਅੰਗ੍ਰੇਜ਼ੀ: Ik Onkar ਗੁਰਮੁਖੀ: ੴ ਜਾਂ ਇੱਕ ਓਂਕਾਰ; ਸ਼ਾਬਦਿਕ ਤੌਰ 'ਤੇ ਭਾਵ, "ਇੱਕ ਪਰਮਾਤਮਾ", ਇਸ ਲਈ "ਕੇਵਲ ਇੱਕ ਪਰਮਾਤਮਾ" ਜਾਂ ਇੱਕ ਸਿਰਜਣਹਾਰ ਹੈ" ਵਜੋਂ ਵਿਆਖਿਆ ਕੀਤੀ ਜਾਂਦੀ ਹੈ) ਸਿੱਖ ਧਰਮ ਵਿੱਚ ਇੱਕ ਵਾਕੰਸ਼ ਨਿਸ਼ਾਨ ਹੈ ਜੋ ਇੱਕ ਪਰਮ ਅਸਲੀਅਤ ਨੂੰ ਦਰਸਾਉਂਦਾ ਹੈ। ਇਹ ਸਿੱਖ ਧਾਰਮਿਕ ਦਰਸ਼ਨ ਦਾ ਇੱਕ ਕੇਂਦਰੀ ਸਿਧਾਂਤ ਹੈ।
ਸਿੱਖ ਜਾਂ ਸਿਖ ਉਸ ਇਨਸਾਨ ਨੂੰ ਆਖਦੇ ਹਨ ਜੋ ਸਿੱਖੀ, 15ਵੀਂ ਸਦੀ 'ਚ ਉੱਤਰ ਦੱਖਣੀ ਏਸ਼ੀਆ ਦੇ ਪੰਜਾਬ ਖੇਤਰ ਵਿਖੇ ਆਗਾਜ਼ ਹੋਏ ਇੱਕ ਰੱਬ ਨੂੰ ਮੰਨਣ ਵਾਲੇ ਧਰਮ ਅਤੇ ਕੌਮੀ ਫ਼ਲਸਫੇ ਵਿੱਚ ਯਕੀਨ ਰੱਖਦੇ ਹਨ। ਸਿੱਖ ਸ਼ਬਦ ਸੰਸਕ੍ਰਿਤ ਦੇ ਸ਼ਬਦ शिष्य (ਸਿਸ਼ਯਾ: ਵਿਦਿਆਰਥੀ) ਜਾਂ शिक्ष (ਸਿਖਸ਼ਾ: ਸਿੱਖਿਆ) ਦਾ ਤਬਦੀਲ ਰੂਪ ਹੈ। ਸਿੱਖ ਰਹਿਤ ਮਰਯਾਦਾ ਦੇ ਹਿੱਸਾ 1 ਮੁਤਾਬਕ, ਸਿੱਖ ਉਹ ਵਿਅਕਤੀ ਹੈ ਜੋ ਇੱਕ ਅਕਾਲ ਪੁਰਖ (ਅਲੌਕਿਕ ਹਸਤੀ); ਦਸ ਗੁਰੂ, ਗੁਰੂ ਨਾਨਕ ਤੋਂ ਗੁਰੂ ਗੋਬਿੰਦ ਸਿੰਘ ਤੱਕ; ਗੁਰੂ ਗ੍ਰੰਥ ਸਾਹਿਬ; ਦਸ ਗੁਰੂਆਂ ਦੀਆਂ ਸਿੱਖਿਆਵਾਂ ਅਤੇ ਗੁਰੂ ਗੋਬਿੰਦ ਸਿੰਘ ਦੇ ਅੰਮ੍ਰਿਤ ਸੰਚਾਰ ਵਿੱਚ ਯਕੀਨ ਰੱਖਦਾ ਹੋਵੇ।" ਸਿੱਖ ਲਫ਼ਜ਼ ਅਸਲ ਵਿੱਚ ਧਾਰਮਕ ਅਤੇ ਕੌਮੀ ਤੌਰ ਤੇ ਸਿੱਖੀ ਦੇ ਪੈਰੋਕਾਰਾਂ ਲਈ ਵਰਤਿਆ ਜਾਂਦਾ ਹੈ, ਨਾਂ ਕਿ ਕਿਸੇ ਨਸਲੀ ਗਰੁਪ ਲਈ। ਪਰ ਕਿਉਂਕਿ ਸਿੱਖੀ ਨੂੰ ਮੰਨਣ ਵਾਲੇ ਜ਼ਿਆਦਾ ਇੱਕ ਨਸਲ ਦੇ ਹਨ, ਸਿੱਖਾਂ ਵਿੱਚ ਬਹੁਤ ਮਜ਼ਬੂਤ ਨਸਲੀ-ਧਾਰਮਕ ਸਬੰਧ ਮੌਜੂਦ ਹਨ। ਬਹੁਤ ਦੇਸ਼, ਜਿਵੇਂ ਕਿ ਯੂਨਾਈਟਡ ਕਿੰਗਡਮ, ਇਸ ਕਰਕੇ ਸਿੱਖਾਂ ਨੂੰ ਆਪਣੇ ਮਰਦਮਸ਼ੁਮਾਰੀ ਵਿੱਚ ਨਸਲ ਵਜੋਂ ਮਾਨਤਾ ਦਿੰਦੇ ਹਨ। ਅਮਰੀਕਾ ਦੀ ਗੈਰ-ਮੁਨਾਫ਼ੇ ਵਾਲੀ ਸੰਸਥਾ ਯੂਨਾਈਟਡ ਸਿੱਖਸ ਨੇ ਸਿੱਖਾਂ ਨੂੰ ਯੂ.ਐਸ.
"ਲੋਕ-ਨਾਚ ਨਾਲ ਮਾਨਸਿਕਤਾ ਨਾਚ ਕਲਾ ਨੂੰ ਆਪਣੇ ਜੀਵਨ ਦਾ ਸੁਭਾਵਿਕ ਅਮਲ ਪ੍ਰਵਾਨ ਕਰਦੀ ਰਹੀ ਹੈ।" 'ਨੱਚਣ ਵਾਲੇ ਦੀ ਅੱਡੀ ਨਾ ਰਹਿੰਦੀ , ਗਾਉਣ ਵਾਲੇ ਦਾ ਮੂੰਹ' ਇਸ ਸੁਭਾਵਕ ਅਮਲ ਦੀ ਪੁਸ਼ਟੀ ਕਰਦੀ ਕਾਵਿ ਸਤਰ ਹੈ। ਨਾਚ ਕਲਾ ਕਿਸੇ ਵੀ ਸੂਰਤ ਵਿੱਚ ਮੂਕ ਪੇਸ਼ਕਾਰੀ ਨਹੀਂ ਹੈ। ਖ਼ਾਸਕਰ ਪੰਜਾਬੀ ਲੋਕ ਨਾਚ ਗਿੱਧਾ ਭੰਗੜਾ ਤਾਂ ਗੀਤਾਂ ਦੇ ਬੋਲ ਜਾਂ ਬੋਲੀਆਂ ਤੋਂ ਬਿਨਾਂ ਪੇਸ਼ ਕਿਤੇ ਜਾਣਾ ਸੰਭਵ ਹੀ ਨਹੀਂ। ਲੋਕ-ਸਮੂਹ ਦੀ ਸਿਰਜਨ-ਕਲਾ ਦੀ ਇੱਕ ਮਹੱਤਵਪੂਰਨ ਵੰਨਗੀ ਹੈ, ਜੋ ਲੋਕ-ਮਾਨਸ ਦੇ ਸਮੁਚੇ ਹਾਵਾਂ-ਭਾਵਾਂ ਨੂੰ ਸਰੀਰਕ ਮੁਦਰਾਵਾਂ ਦੇ ਪ੍ਰਗਟਾਉ-ਸੰਦਰਭ ਰਾਹੀਂ ਪੇਸ਼ ਕਰਦੀ ਹੈ। ਲੋਕ ਨਾਚ ਵੀ ਇਸੇ ਪ੍ਰਕਾਰ ਦੀ ਇੱਕ ਲੋਕ-ਕਲਾ ਹੈ। ਲੋਕ-ਨਾਚ ਮੰਨੋਰੰਜਨ ਦਾ ਸਾਧਨ ਹੀ ਨਹੀਂ, ਇਹ ਕਿਸੇ ਖਿੱਤੇ ਦੇ ਜਨ-ਸਮੂਹ ਦੀ ਸਮਾਜਿਕ, ਸੱਭਿਆਚਾਰਕ, ਨੈਤਿਕ, ਧਾਰਮਿਕ, ਰਾਜਸੀ ਅਤੇ ਇਤਹਾਸਿਕ ਜੀਵਨ-ਤੋਰ ਦੀਆਂ ਵਿਭਿੰਨ ਪਰਤਾਂ ਦਾ ਸਰੀਰਕ ਮੁਦਰਾਵਾਂ ਦੇ ਮਾਧਿਅਮ ਰਾਹੀਂ ਆਪ-ਮੁਹਾਰਾ, ਸਧਾਰਨ, ਖੁਸ਼ੀਆਂ-ਖੇੜਿਆਂ ਭਰਪੂਰ ਅੰਦਰੂਨੀ ਭਾਵਨਾਵਾਂ ਦਾ ਬਾਹਰੀ ਪ੍ਰਗਟਾਵਾ ਵੀ ਹੈ। ਪੰਜਾਬ ਦੇ ਲੋਕ-ਨਾਚ ਪੰਜਾਬ ਪੰਜਾਬ ਦੇ ਜਨ-ਜੀਵਨ ਦਾ ਮਹੱਤਪੂਰਨ ਅੰਗ ਹਨ।" ਪੰਜਾਬ ਦੇ ਲੋਕ-ਨਾਚਾਂ ਦਾ ਵਰਗੀਕਰਨ ਦੋ ਪੱਧਰਾਂ ਤੇ ਕੀਤਾ ਜਾ ਸਕਦਾ ਹੈ:
ਬਾਬਰ (ਫ਼ਾਰਸੀ: bɑː.βuɾ, ਰੋਮਨਾਈਜ਼ਡ: ਬਾਬਰ, ਲਿਟ ਭਾਵ: 'ਟਾਈਗਰ'; 14 ਫਰਵਰੀ 1483 – 26 ਦਸੰਬਰ 1530), ਜਨਮ ਨਾਮ: ਮਿਰਜ਼ਾ ਜ਼ਹੀਰ-ਉਦ-ਦੀਨ ਮੁਹੰਮਦ, ਭਾਰਤੀ ਉਪਮਹਾਂਦੀਪ ਵਿੱਚ ਮੁਗਲ ਸਾਮਰਾਜ ਦਾ ਸੰਸਥਾਪਕ ਸੀ। ਉਹ ਆਪਣੇ ਪਿਤਾ ਅਤੇ ਮਾਤਾ ਦੁਆਰਾ ਕ੍ਰਮਵਾਰ ਤੈਮੂਰ ਅਤੇ ਚੰਗੇਜ਼ ਖਾਨ ਦਾ ਵੰਸ਼ਜ ਸੀ। ਉਸ ਨੂੰ ਮਰਨ ਉਪਰੰਤ ਫਿਰਦੌਸ ਮਾਕਾਨੀ ('ਸਵਰਗ ਵਿਚ ਨਿਵਾਸ') ਦਾ ਨਾਮ ਵੀ ਦਿੱਤਾ ਗਿਆ ਸੀ।
ਸੁਖਮਨੀ ਸਾਹਿਬ ਇੱਕ ਪ੍ਰਾਰਥਨਾ ਹੈ ਜੋ ਕਿ ਗੀਤ ਦੇ ਰੂਪ ਵਿੱਚ ਹੈ ਤੇ ਸ਼ਾਂਤੀ ਅਤੇ ਮਨ ਨੂੰ ਸੁੱਖ ਦੇਣ ਵਾਲ਼ੀ ਬਾਣੀ ਹੈ। ਸੁਖਮਨੀ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸਭ ਤੋਂ ਵੱਡੀ ਰਚਨਾ ਹੈ। ਗੁਰੂ ਸਾਹਿਬ ਜੀ ਨੇ ਜਦੋਂ ਇੱਕ ਦੁਖੀ ਵਿਅਕਤੀ ਦੀ ਪੁਕਾਰ ਸੁਣੀ ਤਾਂ ਉਸ ਦੀ ਸਰੀਰਕ ਤੇ ਮਾਨਸਿਕ ਦੁੱਖ ਨੂੰ ਦੂਰ ਕਰਨ ਲਈ ਇਸ ਬਾਣੀ ਦੀ ਰਚਨਾ ਕੀਤੀ। ਇਥੋ ਤੱਕ ਕਿ ਇਸ ਦੇ ਪਾਠ ਕਰਨ ਨਾਲ ਲਾਹੌਰ ਦੇ ਹਾਕਮ ਅਲਾਇਮ ਉਦ ਦੀਨ ਦੀ ਜਾਨਲੇਵਾ ਪੇਟ ਦਾ ਦਰਦ ਵੀ ਠੀਕ ਹੋ ਗਿਆ। ਇਸ ਤੋ ਬਾਅਦ ਉਹ ਇਸ ਦਾ ਰੋਜ ਪਾਠ ਕਰਨ ਲੱਗਾ। ਸੁਖਮਨੀ ਸਾਹਿਬ ਵਿੱਚ ਸੰਰਚਾਤਮਕ ਏਕਤਾ ਹੈ ਤੇ ਇਸ ਦੇ 24 ਸਲੋਕ ਹਨ ਤੇ ਇਸ ਵਿੱਚ 8 ਛੰਦ ਹਨ ਤੇ ਹਰੇਕ ਛੰਦ ਦੀਆਂ ਦਸ ਸਤਰਾਂ ਹਨ। ਤਾਂ ਆਓ ਅਸੀਂ ਆਪਣੀਆ ਧਰਮ ਦੀਆਂ ਖੋਖਲੀਆਂ ਦੀਵਾਰਾਂ ਨੂੰ ਤੋੜ ਕੇ ਇੱਕ ਮਹਾਨ ਤੇ ਸੱਚੀ ਬਾਣੀ ਦਾ ਪਾਠ ਕਰਨਾ ਸ਼ੁਰੂ ਕਰੀਏ ਜੋ ਹਰ ਧਰਮ ਦਾ ਵਿਆਕਤੀ ਉਪਰੋਕਤ ਉਦੇਸ਼ਾਂ ਦੀ ਪ੍ਰਾਪਤੀ ਲਈ ਕਰ ਸਕਦਾ ਹੈ ਅਰਥ:- (ਮੇਰੀ) ਉਸ ਸਭ ਤੋਂ ਵੱਡੇ (ਅਕਾਲ ਪੁਰਖ) ਨੂੰ ਨਮਸਕਾਰ ਹੈ ਜੋ (ਸਭ ਦਾ) ਮੁੱਢ ਹੈ, ਅਤੇ ਜੋ ਜੁਗਾਂ ਦੇ ਮੁੱਢ ਤੋਂ ਹੈ। ਸਤਿਗੁਰੂ ਨੂੰ (ਮੇਰੀ) ਨਮਸਕਾਰ ਹੈ ਸ੍ਰੀ ਗੁਰਦੇਵ ਜੀ ਨੂੰ (ਮੇਰੀ) ਨਮਸਕਾਰ ਹੈ।੧। ਅਸਟਪਦੀ ॥ ਅਰਥ:- ਪ੍ਰਭੂ ਦਾ ਅਮਰ ਕਰਨ ਵਾਲਾ ਤੇ ਸੁਖਦਾਈ ਨਾਮ (ਸਭ) ਸੁਖਾਂ ਦੀ ਮਣੀ ਹੈ, ਇਸ ਦਾ ਟਿਕਾਣਾ ਭਗਤਾਂ ਦੇ ਹਿਰਦੇ ਵਿੱਚ ਹੈ। ਅਰਥ:- ਪ੍ਰਭੂ ਦਾ ਸਿਮਰਨ ਕਰਨ ਨਾਲ (ਜੀਵ) ਜਨਮ ਵਿੱਚ ਨਹੀਂ ਆਉਂਦਾ, (ਜੀਵ ਦਾ) ਦੁਖ ਤੇ ਜਮ (ਦਾ ਡਰ) ਦੂਰ ਹੋ ਜਾਂਦਾ ਹੈ। ਮੌਤ (ਦਾ ਭਉ) ਪਰੇ ਹਟ ਜਾਂਦਾ ਹੈ, (ਵਿਕਾਰ ਰੂਪੀ) ਦੁਸ਼ਮਨ ਟਲ ਜਾਂਦਾ ਹੈ। ਪ੍ਰਭੂ ਨੂੰ ਸਿਮਰਿਆਂ (ਜ਼ਿੰਦਗੀ ਦੇ ਰਾਹ ਵਿਚ) ਕੋਈ ਰੁਕਾਵਟ ਨਹੀਂ ਪੈਂਦੀ, (ਕਿਉਂਕਿ) ਪ੍ਰਭੂ ਦਾ ਸਿਮਰਨ ਕਰਨ ਨਾਲ (ਮਨੁੱਖ) ਹਰ ਵੇਲੇ (ਵਿਕਾਰਾਂ ਵਲੋਂ) ਸੁਚੇਤ ਰਹਿੰਦਾ ਹੈ।ਪ੍ਰਭੂ ਦਾ ਸਿਮਰਨ ਕਰਨ ਨਾਲ (ਕੋਈ) ਡਰ (ਜੀਵ ਉਤੇ) ਦਬਾਉ ਨਹੀਂ ਪਾ ਸਕਦਾ ਤੇ (ਕੋਈ) ਦੁੱਖ ਵਿਆਕੁਲ ਨਹੀਂ ਕਰ ਸਕਦਾ। ਅਕਾਲ ਪੁਰਖ ਦਾ ਸਿਮਰਨ ਗੁਰਮਖਿ ਦੀ ਸੰਗਤਿ ਵਿੱਚ (ਮਿਲਦਾ ਹੈ); (ਅਤੇ ਜੋ ਮਨੁੱਖ ਸਿਮਰਨ ਕਰਦਾ ਹੈ,ਉਸ ਨੂੰ) ਹੇ ਨਾਨਕ!
ਭਾਰਤ, ਅਧਿਕਾਰਤ ਤੌਰ 'ਤੇ ਭਾਰਤ ਗਣਰਾਜ (ਆਈਐੱਸਓ: Bhārat Gaṇarājya), ਦੱਖਣੀ ਏਸ਼ੀਆ ਵਿੱਚ ਇੱਕ ਦੇਸ਼ ਹੈ। ਇਹ ਖੇਤਰ ਦੇ ਹਿਸਾਬ ਨਾਲ ਸੱਤਵਾਂ ਸਭ ਤੋਂ ਵੱਡਾ ਦੇਸ਼; ਜੂਨ 2023 ਤੱਕ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼; ਅਤੇ 1947 ਵਿੱਚ ਆਪਣੀ ਆਜ਼ਾਦੀ ਦੇ ਸਮੇਂ ਤੋਂ, ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਲੋਕਤੰਤਰ ਹੈ। ਦੱਖਣ ਵੱਲ ਹਿੰਦ ਮਹਾਸਾਗਰ, ਦੱਖਣ-ਪੱਛਮ ਵੱਲ ਅਰਬ ਸਾਗਰ ਅਤੇ ਦੱਖਣ-ਪੂਰਬ ਵੱਲ ਬੰਗਾਲ ਦੀ ਖਾੜੀ ਨਾਲ ਘਿਰਿਆ ਹੋਇਆ, ਇਹ ਪੱਛਮ ਵੱਲ ਪਾਕਿਸਤਾਨ ਨਾਲ ਜ਼ਮੀਨੀ ਸਰਹੱਦਾਂ ਸਾਂਝੀਆਂ ਕਰਦਾ ਹੈ।; ਉੱਤਰ ਵੱਲ ਚੀਨ, ਨੇਪਾਲ ਅਤੇ ਭੂਟਾਨ; ਅਤੇ ਪੂਰਬ ਵੱਲ ਬੰਗਲਾਦੇਸ਼ ਅਤੇ ਮਿਆਂਮਾਰ। ਹਿੰਦ ਮਹਾਸਾਗਰ ਵਿੱਚ, ਭਾਰਤ ਸ਼੍ਰੀਲੰਕਾ ਅਤੇ ਮਾਲਦੀਵ ਦੇ ਨੇੜੇ ਹੈ; ਇਸ ਦੇ ਅੰਡੇਮਾਨ ਅਤੇ ਨਿਕੋਬਾਰ ਟਾਪੂ ਥਾਈਲੈਂਡ, ਮਿਆਂਮਾਰ ਅਤੇ ਇੰਡੋਨੇਸ਼ੀਆ ਨਾਲ ਸਮੁੰਦਰੀ ਸਰਹੱਦ ਸਾਂਝੇ ਕਰਦੇ ਹਨ। ਆਧੁਨਿਕ ਮਨੁੱਖ 55,000 ਸਾਲ ਪਹਿਲਾਂ ਅਫ਼ਰੀਕਾ ਤੋਂ ਭਾਰਤੀ ਉਪ-ਮਹਾਂਦੀਪ 'ਤੇ ਆਏ ਸਨ। ਉਹਨਾਂ ਦੇ ਲੰਬੇ ਕਿੱਤੇ, ਸ਼ੁਰੂ ਵਿੱਚ ਵੱਖੋ-ਵੱਖਰੇ ਰੂਪਾਂ ਵਿੱਚ ਸ਼ਿਕਾਰੀ-ਇਕੱਠੇ ਕਰਨ ਵਾਲਿਆਂ ਦੇ ਰੂਪ ਵਿੱਚ, ਨੇ ਖੇਤਰ ਨੂੰ ਬਹੁਤ ਹੀ ਵਿਭਿੰਨਤਾ ਬਣਾ ਦਿੱਤਾ ਹੈ, ਮਨੁੱਖੀ ਜੈਨੇਟਿਕ ਵਿਭਿੰਨਤਾ ਵਿੱਚ ਅਫ਼ਰੀਕਾ ਤੋਂ ਬਾਅਦ ਦੂਜੇ ਸਥਾਨ 'ਤੇ ਹੈ। 9,000 ਸਾਲ ਪਹਿਲਾਂ ਸਿੰਧ ਨਦੀ ਬੇਸਿਨ ਦੇ ਪੱਛਮੀ ਹਾਸ਼ੀਏ ਵਿੱਚ ਉਪ-ਮਹਾਂਦੀਪ ਵਿੱਚ ਸੈਟਲਡ ਜੀਵਨ ਉਭਰਿਆ ਸੀ, ਹੌਲੀ ਹੌਲੀ ਤੀਜੀ ਹਜ਼ਾਰ ਸਾਲ ਬੀਸੀਈ ਦੀ ਸਿੰਧੂ ਘਾਟੀ ਸਭਿਅਤਾ ਵਿੱਚ ਵਿਕਸਿਤ ਹੋਇਆ। 12000 ਈਸਾ ਪੂਰਵ ਤੱਕ, ਸੰਸਕ੍ਰਿਤ ਦਾ ਇੱਕ ਪੁਰਾਤਨ ਰੂਪ, ਇੱਕ ਇੰਡੋ-ਯੂਰਪੀਅਨ ਭਾਸ਼ਾ, ਉੱਤਰ ਪੱਛਮ ਤੋਂ ਭਾਰਤ ਵਿੱਚ ਫੈਲ ਗਈ ਸੀ। ਇਸ ਦਾ ਪ੍ਰਮਾਣ ਅੱਜ ਰਿਗਵੇਦ ਦੇ ਭਜਨਾਂ ਵਿੱਚ ਮਿਲਦਾ ਹੈ। ਇੱਕ ਮੌਖਿਕ ਪਰੰਪਰਾ ਦੁਆਰਾ ਸੁਰੱਖਿਅਤ ਰੱਖਿਆ ਗਿਆ ਸੀ ਜੋ ਪੂਰੀ ਤਰ੍ਹਾਂ ਚੌਕਸ ਸੀ, ਰਿਗਵੇਦ ਭਾਰਤ ਵਿੱਚ ਹਿੰਦੂ ਧਰਮ ਦੀ ਸ਼ੁਰੂਆਤ ਨੂੰ ਰਿਕਾਰਡ ਕਰਦਾ ਹੈ। ਭਾਰਤ ਦੀਆਂ ਦ੍ਰਾਵਿੜ ਭਾਸ਼ਾਵਾਂ ਨੂੰ ਉੱਤਰੀ ਅਤੇ ਪੱਛਮੀ ਖੇਤਰਾਂ ਵਿੱਚ ਬਦਲ ਦਿੱਤਾ ਗਿਆ ਸੀ। 400 ਈਸਾ ਪੂਰਵ ਤੱਕ, ਹਿੰਦੂ ਧਰਮ ਦੇ ਅੰਦਰ ਜਾਤ ਦੁਆਰਾ ਪੱਧਰੀਕਰਨ ਅਤੇ ਬੇਦਖਲੀ ਉਭਰ ਕੇ ਸਾਹਮਣੇ ਆਈ ਸੀ, ਅਤੇ ਬੌਧ ਅਤੇ ਜੈਨ ਧਰਮ ਪੈਦਾ ਹੋ ਗਏ ਸਨ, ਸਮਾਜਿਕ ਵਿਵਸਥਾਵਾਂ ਨੂੰ ਖ਼ਾਨਦਾਨੀ ਨਾਲ ਜੋੜਿਆ ਨਹੀਂ ਗਿਆ ਸੀ। ਸ਼ੁਰੂਆਤੀ ਸਿਆਸੀ ਮਜ਼ਬੂਤੀ ਨੇ ਗੰਗਾ ਬੇਸਿਨ ਵਿੱਚ ਸਥਿਤ ਮੌਰੀਆ ਅਤੇ ਗੁਪਤ ਸਾਮਰਾਜ ਨੂੰ ਜਨਮ ਦਿੱਤਾ। ਉਹਨਾਂ ਦਾ ਸਮੂਹਿਕ ਯੁੱਗ ਵਿਆਪਕ ਰਚਨਾਤਮਕਤਾ ਨਾਲ ਭਰਿਆ ਹੋਇਆ ਸੀ, ਪਰ ਔਰਤਾਂ ਦੀ ਡਿੱਗਦੀ ਸਥਿਤੀ, ਅਤੇ ਵਿਸ਼ਵਾਸ ਦੀ ਇੱਕ ਸੰਗਠਿਤ ਪ੍ਰਣਾਲੀ ਵਿੱਚ ਛੂਤ-ਛਾਤ ਨੂੰ ਸ਼ਾਮਲ ਕਰਨ ਦੁਆਰਾ ਵੀ ਚਿੰਨ੍ਹਿਤ ਕੀਤਾ ਗਿਆ ਸੀ। ਦੱਖਣੀ ਭਾਰਤ ਵਿੱਚ, ਮੱਧ ਰਾਜਾਂ ਨੇ ਦੱਖਣ-ਪੂਰਬੀ ਏਸ਼ੀਆ ਦੇ ਰਾਜਾਂ ਨੂੰ ਦ੍ਰਾਵਿੜ-ਭਾਸ਼ਾ ਦੀਆਂ ਲਿਪੀਆਂ ਅਤੇ ਧਾਰਮਿਕ ਸਭਿਆਚਾਰਾਂ ਨੂੰ ਨਿਰਯਾਤ ਕੀਤਾ। ਸ਼ੁਰੂਆਤੀ ਮੱਧਕਾਲੀ ਯੁੱਗ ਵਿੱਚ, ਈਸਾਈ ਧਰਮ, ਇਸਲਾਮ, ਯਹੂਦੀ ਧਰਮ, ਅਤੇ ਜੋਰਾਸਟ੍ਰੀਅਨ ਧਰਮ ਭਾਰਤ ਦੇ ਦੱਖਣੀ ਅਤੇ ਪੱਛਮੀ ਤੱਟਾਂ ਉੱਤੇ ਸਥਾਪਿਤ ਹੋ ਗਏ ਸਨ। ਮੱਧ ਏਸ਼ੀਆ ਦੀਆਂ ਮੁਸਲਿਮ ਫੌਜਾਂ ਨੇ ਰੁਕ-ਰੁਕ ਕੇ ਭਾਰਤ ਦੇ ਉੱਤਰੀ ਮੈਦਾਨਾਂ ਨੂੰ ਆਪਣੇ ਕਬਜ਼ੇ ਵਿੱਚ ਕਰ ਲਿਆ, ਅੰਤ ਵਿੱਚ ਦਿੱਲੀ ਸਲਤਨਤ ਦੀ ਸਥਾਪਨਾ ਕੀਤੀ, ਅਤੇ ਉੱਤਰੀ ਭਾਰਤ ਨੂੰ ਮੱਧਕਾਲੀ ਇਸਲਾਮ ਦੇ ਬ੍ਰਹਿਮੰਡੀ ਨੈਟਵਰਕ ਵਿੱਚ ਖਿੱਚ ਲਿਆ। 15ਵੀਂ ਸਦੀ ਵਿੱਚ, ਵਿਜੈਨਗਰ ਸਾਮਰਾਜ ਨੇ ਦੱਖਣ ਭਾਰਤ ਵਿੱਚ ਇੱਕ ਲੰਬੇ ਸਮੇਂ ਤੱਕ ਚੱਲਣ ਵਾਲੇ ਸੰਯੁਕਤ ਹਿੰਦੂ ਸੱਭਿਆਚਾਰ ਦੀ ਸਿਰਜਣਾ ਕੀਤੀ। ਪੰਜਾਬ ਵਿੱਚ, ਸਿੱਖ ਧਰਮ ਦਾ ਉਭਾਰ ਹੋਇਆ, ਸੰਸਥਾਗਤ ਧਰਮ ਨੂੰ ਰੱਦ ਕਰਦਾ ਹੋਇਆ। ਮੁਗਲ ਸਾਮਰਾਜ, 1526 ਵਿੱਚ, ਦੋ ਸਦੀਆਂ ਦੀ ਸਾਪੇਖਿਕ ਸ਼ਾਂਤੀ ਦੀ ਸ਼ੁਰੂਆਤ ਕੀਤੀ, ਚਮਕਦਾਰ ਆਰਕੀਟੈਕਚਰ ਦੀ ਵਿਰਾਸਤ ਛੱਡ ਕੇ। ਹੌਲੀ-ਹੌਲੀ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੇ ਸ਼ਾਸਨ ਦਾ ਵਿਸਤਾਰ ਹੋਇਆ, ਜਿਸ ਨੇ ਭਾਰਤ ਨੂੰ ਇੱਕ ਬਸਤੀਵਾਦੀ ਆਰਥਿਕਤਾ ਵਿੱਚ ਬਦਲ ਦਿੱਤਾ, ਪਰ ਇਸਦੀ ਪ੍ਰਭੂਸੱਤਾ ਨੂੰ ਵੀ ਮਜ਼ਬੂਤ ਕੀਤਾ। ਬ੍ਰਿਟਿਸ਼ ਕ੍ਰਾਊਨ ਸ਼ਾਸਨ 1858 ਵਿੱਚ ਸ਼ੁਰੂ ਹੋਇਆ। ਭਾਰਤੀਆਂ ਨੂੰ ਦਿੱਤੇ ਗਏ ਅਧਿਕਾਰ ਹੌਲੀ-ਹੌਲੀ ਦਿੱਤੇ ਗਏ, ਪਰ ਤਕਨੀਕੀ ਤਬਦੀਲੀਆਂ ਪੇਸ਼ ਕੀਤੀਆਂ ਗਈਆਂ, ਅਤੇ ਸਿੱਖਿਆ ਅਤੇ ਜਨਤਕ ਜੀਵਨ ਦੇ ਆਧੁਨਿਕ ਵਿਚਾਰਾਂ ਨੇ ਜੜ੍ਹ ਫੜ ਲਈ। ਇੱਕ ਮੋਹਰੀ ਅਤੇ ਪ੍ਰਭਾਵਸ਼ਾਲੀ ਰਾਸ਼ਟਰਵਾਦੀ ਲਹਿਰ ਉਭਰੀ, ਜੋ ਅਹਿੰਸਕ ਵਿਰੋਧ ਲਈ ਮਸ਼ਹੂਰ ਸੀ ਅਤੇ ਬ੍ਰਿਟਿਸ਼ ਸ਼ਾਸਨ ਨੂੰ ਖਤਮ ਕਰਨ ਦਾ ਮੁੱਖ ਕਾਰਕ ਬਣ ਗਈ। 1947 ਵਿੱਚ ਬ੍ਰਿਟਿਸ਼ ਭਾਰਤੀ ਸਾਮਰਾਜ ਨੂੰ ਦੋ ਆਜ਼ਾਦ ਰਾਜਾਂ ਵਿੱਚ ਵੰਡਿਆ ਗਿਆ ਸੀ, ਹਿੰਦੂ-ਬਹੁਗਿਣਤੀ ਭਾਰਤ ਦਾ ਡੋਮੀਨੀਅਨ ਅਤੇ ਇੱਕ ਮੁਸਲਿਮ-ਬਹੁਗਿਣਤੀ ਪਾਕਿਸਤਾਨ ਦਾ ਡੋਮੀਨੀਅਨ, ਵੱਡੇ ਪੱਧਰ 'ਤੇ ਜਾਨੀ ਨੁਕਸਾਨ ਅਤੇ ਇੱਕ ਬੇਮਿਸਾਲ ਪਰਵਾਸ ਦੇ ਵਿਚਕਾਰ। ਭਾਰਤ 1950 ਤੋਂ ਇੱਕ ਸੰਘੀ ਗਣਰਾਜ ਰਿਹਾ ਹੈ, ਇੱਕ ਲੋਕਤੰਤਰੀ ਸੰਸਦੀ ਪ੍ਰਣਾਲੀ ਦੁਆਰਾ ਸ਼ਾਸਨ ਕੀਤਾ ਜਾਂਦਾ ਹੈ। ਇਹ ਬਹੁਲਵਾਦੀ, ਬਹੁ-ਭਾਸ਼ੀ ਅਤੇ ਬਹੁ-ਜਾਤੀ ਸਮਾਜ ਹੈ। ਭਾਰਤ ਦੀ ਆਬਾਦੀ 1951 ਵਿੱਚ 361 ਮਿਲੀਅਨ ਤੋਂ ਵਧ ਕੇ 2022 ਵਿੱਚ ਲਗਭਗ 1.4 ਬਿਲੀਅਨ ਹੋ ਗਈ। ਉਸੇ ਸਮੇਂ ਦੌਰਾਨ, ਇਸਦੀ ਨਾਮਾਤਰ ਪ੍ਰਤੀ ਵਿਅਕਤੀ ਆਮਦਨ US$64 ਸਾਲਾਨਾ ਤੋਂ US$2,601 ਤੱਕ ਵਧ ਗਈ, ਅਤੇ ਇਸਦੀ ਸਾਖਰਤਾ ਦਰ 16.6% ਤੋਂ 74% ਹੋ ਗਈ। 1951 ਵਿੱਚ ਮੁਕਾਬਲਤਨ ਬੇਸਹਾਰਾ ਦੇਸ਼ ਹੋਣ ਤੋਂ ਭਾਰਤ ਇੱਕ ਤੇਜ਼ੀ ਨਾਲ ਵਧ ਰਹੀ ਮੁੱਖ ਅਰਥਵਿਵਸਥਾ ਅਤੇ ਸੂਚਨਾ ਤਕਨਾਲੋਜੀ ਸੇਵਾਵਾਂ ਦਾ ਇੱਕ ਕੇਂਦਰ ਬਣ ਗਿਆ ਹੈ, ਇੱਕ ਵਿਸਤ੍ਰਿਤ ਮੱਧ ਵਰਗ ਦੇ ਨਾਲ। ਇਸਦਾ ਇੱਕ ਸਪੇਸ ਪ੍ਰੋਗਰਾਮ ਹੈ। ਭਾਰਤੀ ਫਿਲਮਾਂ, ਸੰਗੀਤ ਅਤੇ ਅਧਿਆਤਮਿਕ ਸਿੱਖਿਆਵਾਂ ਗਲੋਬਲ ਸੱਭਿਆਚਾਰ ਵਿੱਚ ਵਧਦੀ ਭੂਮਿਕਾ ਨਿਭਾਉਂਦੀਆਂ ਹਨ। ਭਾਰਤ ਨੇ ਆਪਣੀ ਗਰੀਬੀ ਦੀ ਦਰ ਨੂੰ ਕਾਫ਼ੀ ਹੱਦ ਤੱਕ ਘਟਾ ਦਿੱਤਾ ਹੈ, ਹਾਲਾਂਕਿ ਆਰਥਿਕ ਅਸਮਾਨਤਾ ਵਧਣ ਦੀ ਕੀਮਤ 'ਤੇ। ਭਾਰਤ ਇੱਕ ਪਰਮਾਣੂ-ਹਥਿਆਰ ਵਾਲਾ ਦੇਸ਼ ਹੈ, ਜੋ ਫੌਜੀ ਖਰਚਿਆਂ ਵਿੱਚ ਉੱਚ ਦਰਜੇ 'ਤੇ ਹੈ। ਇਸ ਦੇ ਆਪਣੇ ਗੁਆਂਢੀ ਦੇਸ਼ਾਂ ਪਾਕਿਸਤਾਨ ਅਤੇ ਚੀਨ ਨਾਲ ਕਸ਼ਮੀਰ ਨੂੰ ਲੈ ਕੇ ਵਿਵਾਦ ਹਨ, ਜੋ 20ਵੀਂ ਸਦੀ ਦੇ ਅੱਧ ਤੋਂ ਅਣਸੁਲਝੇ ਹੋਏ ਹਨ। ਭਾਰਤ ਨੂੰ ਜਿਨ੍ਹਾਂ ਸਮਾਜਿਕ-ਆਰਥਿਕ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਉਨ੍ਹਾਂ ਵਿੱਚ ਲਿੰਗ ਅਸਮਾਨਤਾ, ਬਾਲ ਕੁਪੋਸ਼ਣ, ਅਤੇ ਹਵਾ ਪ੍ਰਦੂਸ਼ਣ ਦੇ ਵਧਦੇ ਪੱਧਰ। ਭਾਰਤ ਦੀ ਧਰਤੀ ਮੈਗਾਡਾਇਵਰਸ ਹੈ, ਚਾਰ ਜੈਵ ਵਿਭਿੰਨਤਾ ਦੇ ਹੌਟਸਪੌਟਸ ਦੇ ਨਾਲ। ਇਸਦੇ ਜੰਗਲਾਂ ਵਿੱਚ ਇਸਦੇ ਖੇਤਰ ਦਾ 21.7% ਸ਼ਾਮਲ ਹੈ। ਭਾਰਤ ਦੇ ਜੰਗਲੀ ਜੀਵ, ਜਿਨ੍ਹਾਂ ਨੂੰ ਭਾਰਤ ਦੀ ਸੰਸਕ੍ਰਿਤੀ ਵਿੱਚ ਪਰੰਪਰਾਗਤ ਤੌਰ 'ਤੇ ਸਹਿਣਸ਼ੀਲਤਾ ਨਾਲ ਦੇਖਿਆ ਜਾਂਦਾ ਹੈ, ਨੂੰ ਇਹਨਾਂ ਜੰਗਲਾਂ ਵਿੱਚ, ਅਤੇ ਕਿਤੇ ਹੋਰ, ਸੁਰੱਖਿਅਤ ਨਿਵਾਸ ਸਥਾਨਾਂ ਵਿੱਚ ਸਮਰਥਨ ਪ੍ਰਾਪਤ ਹੈ।.
ਪੁਰਾਤਨ ਸੱਭਿਆਚਾਰ ਦੀ ਸ਼ੁਰੂਆਤ ਸਿੰਧ ਘਾਟੀ ਸੱਭਿਅਤਾ ਦੇ ਆਉਣ ਨਾਲ ਮੰਨੀ ਜਾਂਦੀ ਹੈ। ਸਿੰਧ ਦਰਿਆ ਤੇ ਨੇੜੇ ਤੇੜੇ ਕੁੱਝ ਭਾਈਚਾਰਿਆਂ ਦਾ ਵਿਕਾਸ ਹੋਇਆ ਜਿਹਨਾਂ ਨੇ ਮਿਲ ਕੇ ਸਿੰਧ ਘਾਟੀ ਸੱਭਿਅਤਾ ਦਾ ਨਿਰਮਾਣ ਕੀਤਾ ਜੋ ਕਿ ਮਨੁੱਖ ਇਤਿਹਾਸ ਦੀ ਸਭ ਤੋਂ ਪਹਿਲੀ ਸੱਭਿਅਤਾ ਵਿੱਚੋਂ ਇੱਕ ਮੰਨੀ ਜਾਂਦੀ ਹੈ ਸਿੰਧੂ ਘਾਟੀ ਤੋਂ ਬਾਅਦ ਆਰੀਆ ਲੋਕ ਭਾਰਤ ਵਿੱਚ ਆਏ ਉਨ੍ਨਾਂ ਨੇ ਇਥੋਂ ਦੇ ਮੂਲ ਨਿਵਾਸੀਆਂ ਤੇ ਹਮਲਾ ਕਰਕੇ ਆਪਣੀ ਸੱਤਾ ਨੂੰ ਕਾਇਮ ਕੀਤਾ। ਆਰੀਅਨਾਂ ਦੀ ਗਿਣਤੀ ਦਰਾਵਿੜਾਂ ਨਾਲ਼ੋਂ ਜਿਆਦਾ ਸੀ। ਜਿਸ ਕਰਕੇ ਦ੍ਰਾਵਿੜਾਂ ਦਾ ਨਾਮ ਨਿਸ਼ਾਨ ਹੌਲੀ-ਹੌਲੀ ਮਿਟ ਗਿਆ ਅਤੇ ਜਿਹੜੇ ਕੁਝ ਦ੍ਰਵਿੜ ਲੋਕ ਬਚੇ ਉਹਨਾਂ ਨੇ ਆਰੀਅਨ ਦਾ ਪ੍ਰਭਾਵ ਕਬੂਲਿਆ ਜਦੋਂ ਆਰੀਆ ਭਾਰਤ ਵਿੱਚ ਆਏ ਤਾਂ ਉਹ ਆਪਣੀਆਂ ਰੋਹ-ਰੀਤਾਂ, ਰਸਮੋ ਰਿਵਾਜ, ਪਹਿਰਾਵਾ,ਵਰਣ ਵਿਵਸਥਾ ਅਤੇ ਹੋਰ ਅਨੇਕਾਂ ਰਸਮਾਂ ਨੂੰ ਆਪਣੇ ਨਾਲ ਲਿਆਏ। ਇਸ ਪ੍ਰਕਾਰ ਭਾਰਤ ਵਿੱਚ ਅਨੇਕਾਂ ਧਰਮ ਫ਼ਿਰਕੇ ਦੇ ਲੋਕ ਆ ਜੁੜੇ। ਆਰੀਆ ਤੋਂ ਬਾਅਦ ਭਾਰਤ ਵਿੱਚ ਹੋਰ ਅਨੇਕਾਂ ਲੋਕ ਆਏ ਜਿਹੜੇ ਕੇ ਆਪਣੇ ਨਾਲ ਆਪਣਾ ਸੱਭਿਆਚਾਰ ਵੀ ਪੰਜਾਬ ਲੈ ਕੇ ਆਏ। ਜਿਵੇਂ ਮੁਗ਼ਲ ਅਫਗਾਨੀ,ਤੁਰਕੀ,ਇਰਾਨੀ,ਇਨ੍ਹਾਂ ਦੇ ਆਉਣ ਨਾਲ ਭਾਰਤ ਦੇ ਲੋਕਾਂ ਦੇ ਰਹਿਣ ਸਹਿਣ ਵਿੱਚ ਬਹੁਤ ਬਦਲਾਅ ਆਇਆ। ਇਸ ਤਰ੍ਰਾਂ ਇੱਥੋਂ ਦੇ ਮੂਲ ਨਿਵਾਸੀਆਂ ਦੀ ਸ਼ੁਰੂ ਤੋਂ ਹੀ ਇਹ ਖਾਸੀਅਤ ਰਹੀ ਹੈ ਕਿ ਉਹ ਹਰ ਨਵੀਂ ਚੀਜ਼ ਨੂੰ ਬਹੁਤ ਜਲਦ ਹੀ ਅਪਣਾ ਲੈਂਦੇ ਹਨ। ਭਾਵੇਂ ਕਿ ਉਹ ਦੂਜੇ ਲੋਕਾਂ ਦੇ ਰਸਮੋ ਰਿਵਾਜ ਹੋਣ, ਰਹਿਣ ਸਹਿਣ, ਖਾਣ ਪੀਣ ਜਾਂ ਪਹਿਰਾਵਾ ਆਦਿ ਹੋਵੇ।ਜਿਸ ਤਰ੍ਹਾਂ ਆਦਿ ਕਾਲ ਵਿੱਚ ਲੋਕ ਨੰਗੇ ਰਹਿੰਦੇ ਸਨ ਅਤੇ ਖਾਣ ਦੇ ਲਈ ਜੰਗਲਾਂ ਉੱਪਰ ਨਿਰਭਰ ਕਰਦੇ ਸਨ। ਉੱਥੇ ਉਹ ਹੌਲੀ ਹੌਲੀ ਤਨ ਢੱਕਣ ਦੇ ਲਈ ਪੱਤਿਆਂ ਦਾ ਪ੍ਰਯੋਗ ਕਰਨ ਲੱਗੇ ਅਤੇ ਫਿਰ ਭੋਜਨ ਨੂੰ ਵੀ ਪਕਾ ਕੇ ਖਾਣ ਲੱਗੇ। ਇਸ ਪ੍ਰਕਾਰ ਹੌਲੀ ਹੌਲੀ ਉਹਨਾਂ ਦੇ ਜੀਵਨ ਜ਼ਾਂਚ ਬਦਲੀ ਗਈ ਉਹਨਾਂ ਦੇ ਸੱਭਿਆਚਾਰ ਵਿੱਚ ਤਬਦੀਲੀ ਆਉਂਦੀ ਗਈ।ਮਨੁੱਖੀ ਜੀਵਨ ਦੀਆਂ ਕਦਰਾਂ ਕੀਮਤਾਂ ਰਹਿਣ ਸਹਿਣ ਵਿੱਚ ਸ਼ੁਰੂ ਤੋਂ ਹੀ ਪਰਿਵਰਤਨ ਆਉਂਦਾ ਰਿਹਾ।
ਫੀਰੋਜ਼ਦੀਨ ਸਰਫ਼ (1898-1955) ਪਾਕਿਸਤਾਨੀ ਪੰਜਾਬੀ ਕਵੀ ਹੈ। ਇਹ ਉਰਦੂ,ਪੰਜਾਬੀ,ਫ਼ਾਰਸੀ ਦੇ ਆਲਮ ਅਤੇ ਪਿੰਗਲ ਤੇ ਅਰੂਜ਼ ਦੇ ਮਾਹਿਰ ਕਵੀ ਹਨ। ਇਸ ਨੂੰ ਪੰਜਾਬ ਦੀ ਬੁਲਬੁਲ' ਦਾ ਖ਼ਿਤਾਬ ਹਾਸਿਲ ਹੈ। ਉਸ ਨੂੰ ਵਾਰਿਸ ਸ਼ਾਹ ਦਾ ਵਾਰਿਸ ਵੀ ਕਿਹਾ ਜਾਂਦਾ ਹੈ। ਉਸ ਨੂੰ ਬੈਂਤ ਲਿਖਣ ਵਿੱਚ ਖ਼ਾਸ ਮੁਹਰਾਤ ਹਾਸਿਲ ਹੈ। ਉਸਨੇ ਸਿੱਖ ਧਰਮ ਤੇ ਸਿੱਖ ਇਤਹਾਸ ਸੰਬੰਧੀ ਨਜ਼ਮਾ ਵੀ ਲਿਖੀਆ।
ਰੀਤੀ ਰਿਵਾਜ (ਅੰਗਰੇਜੀ: Rituals) ਸਮਾਜ ਦੇ ਸਮਾਂ ਵਿਹਾ ਚੁੱਕੇ ਕਾਰਜ ਜਦੋਂ ਆਪਣੇ ਸਾਰਥਕ ਪ੍ਰਕਾਰਜ ਤੋਂ ਮੁਕਤ ਹੋ ਕੇ ਪ੍ਰਤੀਕ ਰੂਪ ਵਿੱਚ ਕੀਤੇ ਜਾਂਦੇ ਹਨ, ਤਾਂ ਉਹ ਰਸਮਾਂ ਅਖਵਾਉਂਦੇ ਹਨ। ਪੰਜਾਬ ਵਿੱਚ ਅਜਿਹੇ ਅਨੇਕਾ ਕਾਰਜ ਹਨ, ਜਿਨਾ ਦੀ ਪਹਿਲਾ ਕਦੀ ਮਹੱਤਤਾ ਸੀ, ਪਰ ਹੁਣ ਉਹ ਵੇਲਾ ਵਿਹਾ ਚੁਕੇ ਹਨ ਪਰ ਇਹ ਪ੍ਰਕਾਰਜ ਪ੍ਰਤੀਕ ਰੂਪ ਵਿੱਚ ਅੱਜ ਵੀ ਨਿਭਾਏ ਜਾਂਦੇ ਹਨ। ਜਿਸ ਤਰਾਂ ਉਹਨਾਂ ਦਾ ਵਾਸਤਵਿਕ ਅਮਲ ਹੋਇਆ ਕਰਦਾ ਸੀ। ਵਿਅਕਤੀ ਜੀਵਨ ਨਾਲ ਸਬੰਧਿਤ ਅਜਿਹਾ ਕੋਈ ਮੌਕਾ ਨਹੀਂ ਜਦੋਂ ਕੋਈ ਰਸਮ ਨਾ ਕੀਤੀ ਜਾਂਦੀ ਹੋਵੇ। ਵਿਅਕਤੀ ਜੀਵਨ ਦੀਆਂ ਤਿੰਨ ਅਵਸਥਾਵਾਂ ਪ੍ਰਮੁੱਖ ਮੰਨੀਆਂ ਜਾਂਦੀਆਂ ਹਨ। ਜਨਮ ਵਿਆਹ ਮੌਤ ਉਹਨਾਂ ਨਾਲ ਸਬੰਧਿਤ ਰਸਮਾਂ ਹੇਠ ਲਿਖੇ ਹਨ: -
ਲਾਲਾ ਧਨੀ ਰਾਮ ਚਾਤ੍ਰਿਕ (4 ਅਕਤੂਬਰ 1876– 18 ਦਸੰਬਰ 1954) ਆਧੁਨਿਕ ਪੰਜਾਬੀ ਕਵਿਤਾ ਦੇ ਸੰਸਥਾਪਕ ਮੰਨੇ ਜਾਂਦੇ ਹਨ। ਉਹਨਾਂ ਦੀਆਂ ਰਚਨਾਵਾਂ ਪ੍ਰਾਚੀਨ ਅਤੇ ਨਵੀਂ ਪੰਜਾਬੀ ਕਵਿਤਾ ਵਿਚਕਾਰ ਕੜੀ ਹਨ। ਗੁਰਮੁਖੀ ਲਿਪੀ ਲਈ ਟਾਈਪ ਸੈੱਟ ਨੂੰ ਮਿਆਰੀ ਬਣਾਉਣ ਦਾ ਸਿਹਰਾ ਵੀ ਉਹਨਾਂ ਨੂੰ ਜਾਂਦਾ ਹੈ। ਉਹ ਹੀ ਸਭ ਤੋਂ ਪਹਿਲੇ ਵਿਦਵਾਨ ਹਨ, ਜਿਹਨਾਂ ਨੂੰ ਸਾਹਿਤ ਸੇਵਾ ਦੇ ਬਦਲੇ ਉਹਨਾਂ ਦੀ 75ਵੀਂ ਬਰਸੀ ਉੱਤੇ ਅਭਿਨੰਦਨ ਗਰੰਥ ਸਮਰਪਤ ਕਰਕੇ ਸਨਮਾਨਿਤ ਕੀਤਾ ਗਿਆ
ਸਭਿਆਚਾਰ ਦੀ ਪਰਿਭਾਸ਼ਾ ਅਤੇ ਲੱਛਣ ਨੂੰ ਮੁੱਖ ਰੱਖ ਕੇ ਬਹੁਤ ਸਾਰੇ ਵਿਦਵਾਨਾਂ ਨੇ ਇਸ ਨੂੰ ਬਿਆਨਿਆ ਹੈ। 'ਸਭਿਆਚਾਰ' ਸ਼ਬਦ ਮੂਲ ਰੂਪ ਵਿੱਚ ਦੋ ਸ਼ਬਦਾਂ "ਸਭਿਯ+ਆਚਾਰ" ਦਾ ਸਮਾਸ ਹੈ, ਪੰਜਾਬੀ ਭਾਸ਼ਾ ਵਿੱਚ ਇਹ ਹਿੰਦੀ ਭਾਸ਼ਾ ਦੇ ਸ਼ਬਦ ਸੰਸਕ੍ਰਿਤੀ ਦੇ ਪਰਿਆਇ ਵਜੋਂ ਪ੍ਰਚਲਿਤ ਹੈ। ਅੰਗਰੇਜ਼ੀ ਭਾਸ਼ਾ ਵਿੱਚ ਇਸਦਾ ਸਮਾਨਾਰਥਕ ਸ਼ਬਦ 'Culture' ਮੰਨਿਆ ਜਾਂਦਾ ਹੈ। "Culture" ਵੀ ਮੂਲ ਰੂਪ ਵਿੱਚ ਲਾਤੀਨੀ ਭਾਸ਼ਾ ਦੇ ਸ਼ਬਦ "Cultura"' ਤੋਂ ਫਰਾਂਸੀਸੀ ਭਾਸ਼ਾ ਰਾਹੀਂ ਅੰਗਰੇਜ਼ੀ ਵਿੱਚ ਆਇਆ। ਜਿਥੇ ਇਸਦੇ ਸ਼ਾਬਦਿਕ ਅਰਥ ਵਿਸ਼ੇਸ਼ ਪ੍ਰਕਾਰ ਦੇ ਵਿਕਾਸ ਜਾਂ ਉਪਜਾਊ ਕਾਰਜ ਦੇ ਹਨ। ਸਭਿਆਚਾਰ ਤਿੰਨ ਸਬਦਾਂ "ਸ +ਭੈ+ਆਚਾਰ" ਦਾ ਮੇਲ ਹੈ। 'ਸ' ਦਾ ਅਰਥ ਪੂਰਵ, 'ਭੈ' ਦਾ ਅਰਥ ਨਿਯਮ, 'ਆਚਾਰ' ਦਾ ਅਰਥ ਵਿਵਹਾਰ ਤੇ ਵਿਹਾਰ ਹੈ। ਇਸ ਤਰ੍ਹਾਂ ਪੂਰਵ ਨਿਸ਼ਚਿਤ ਨੇਮਾਂ ਦੁਆਰਾ ਕੀਤਾ ਗਿਆ ਵਿਵਹਾਰ ਤੇ ਵਿਹਾਰ ਸਭਿਆਚਾਰ ਹੈ।
ਪੰਜਾਬੀ ਸਾਹਿਤ ਦਾ ਇਤਿਹਾਸ ਲਿਖਣ ਦਾ ਕਾਰਜ ਬਹੁਤ ਸਾਰੇ ਵਿਦਵਾਨਾਂ ਨੇ ਆਰੰਭਿਆ ਅਤੇ ਵਿਸ਼ੇਸ਼ ਨਜ਼ਰੀਏ ਤੋਂ ਇਤਿਹਾਸ ਲਿਖੇ। ਪੰਜਾਬੀ ਸਾਹਿਤ ਦਾ ਇਤਿਹਾਸ ਲਿਖਣ ਦੀ ਸਭ ਤੋਂ ਵੱਧ ਭੂਮਿਕਾ ਪੰਜਾਬੀ ਸਾਹਿਤ ਅਕਾਦਮੀ ਦਿੱਲੀ ਨੇ ਨਿਭਾਈ ਹੈ। ਪੰਜਾਬੀ ਸਾਹਿਤ ਅਕਾਦਮੀ ਦਿੱਲੀ ਪੰਜਾਬੀ ਭਾਸ਼ਾ, ਸਾਹਿਤ ਤੇ ਸੱਭਿਆਚਾਰ ਦੇ ਲਈ ਪਿਛਲੇ ਦੋ ਤੋਂ ਵੱਧ ਦਹਾਕਿਆ ਤੋਂ ਨਿਰੰਤਰ ਕਾਰਜਸ਼ੀਲ ਹੈ। ਭਾਵੇਂ ਇਹ ਅਕਾਦਮੀ ਦਿੱਲੀ ਸਰਕਾਰ ਵੱਲੋਂ, ਦਿੱਲੀ ਪ੍ਰਾਂਤ ਵਿੱਚ ਪੰਜਾਬੀ ਭਾਸ਼ਾ ਦੇ ਵਿਕਾਸ ਦੇ ਸੁਪਨੇ ਦੀ ਪੂਰਤੀ ਵੱਜੋਂ ਸਥਾਪਿਤ ਕੀਤੀ ਗਈ ਸੀ। ਪਰੰਤੂ ਇਸ ਅਕਾਦਮੀ ਨੇ ਨਾ ਕੇਵਲ ਦਿੱਲੀ ਪ੍ਰਾਂਤ ਵਿੱਚ ਹੀ ਪੰਜਾਬੀ ਨੂੰ ਫੈਲਾਇਆ ਤੇ ਸਥਾਪਿਤ ਕੀਤਾ ਸਗੋਂ ਸਮੁੱਚੇ ਪੰਜਾਬੀ ਜਗਤ ਵਿੱਚ ਆਪਣਾ ਵਕਾਰੀ ਸਥਾਨ ਵੀ ਬਣਾਇਆ। ਪ੍ਰੋ. ਰਵੇਲ ਸਿੰਘ ਅਤੇ ਉਹਨਾਂ ਦੇ ਸਾਥੀ ਵਿਦਵਾਨਾਂ ਨੇ ਆਪਸੀ ਮਸ਼ਵਰੇ ਨਾਲ।।ਪੰਜਾਬੀ ਸਾਹਿਤ ਦੀ ਇਤਿਹਾਸਕਾਰੀ ਦਾ ਇੱਕ ਵੱਡਾ ਪੋ੍ਜੈਕਟ ਹੱਥ ਵਿੱਚ ਲਿਆ ਜੋ ਕਿ ਨਾ ਕੇਵਲ ਵਿਉਂਤਿਆ ਗਿਆ ਸਗੋਂ ਸੰਪੂਰਨਤਾ ਦੇ ਰਾਹ ਵੀ ਪਿਆ। ਲੰਮੀਆਂ ਬੈਠਕਾਂ ਅਤੇ ਨਿਰੰਤਰ ਵਿਚਾਰ ਵਟਾਂਦਰੇ ਉਪਰੰਤ ਫੈਸਲਾ ਹੋਇਆ ਸੀ ਕਿ ਅਲੱਗ ਅਲੱਗ ਵਿਧਾਵਾਂ ਅਨੁਸਾਰ ਇਤਿਹਾਸ ਲਿਖਿਆ ਜਾਵੇ ਕਿਉਂਕਿ ਪਹਿਲਾਂ ਪ੍ਰਾਪਤ ਇਤਿਹਾਸਾਂ ਵਿੱਚ ਇਹ ਖੱਪਾ ਨਜ਼ਰ ਆਉਂਦਾ ਹੈ। ਇਸ ਪੋ੍ਜੈਕਟ ਅਧੀਨ ਲਿਖੀਆਂ ਪੰਜਾਬੀ ਸਾਹਿਤ ਦੇ ਇਤਿਹਾਸ ਦੀਆਂ ਜਿਲਦਾਂ ਵੱਖ ਵੱਖ ਵਿਧਾਵਾਂ ਅਨੁਸਾਰ ਵਿਉਂਤੀਆਂ ਗਈਆਂ ਹਨ:- 1. ਪੰਜਾਬੀ ਸਾਹਿਤ ਦਾ ਭਾਸ਼ਾਈ ਪਿਛੋਕੜ- ਪ੍ਰੇਮ ਸਿੰਘ 2.
ਵਿਅੰਜਨ ਅਜਿਹੀ ਭਾਸ਼ਾਈ ਧੁਨੀ ਨੂੰ ਕਿਹਾ ਜਾਂਦਾ ਹੈ ਜਿਸਦੇ ਉਚਾਰਨ ਸਮੇਂ ਫੇਫੜਿਆਂ ਤੋਂ ਬਾਹਰ ਆਉਂਦੀ ਹਵਾ ਨੂੰ ਮੂੰਹ ਪੋਲ ਵਿੱਚ ਕਿਸੇ ਨਾ ਕਿਸੇ ਜਗ੍ਹਾ ਉੱਤੇ ਪੂਰਨ ਜਾਂ ਅਪੂਰਨ ਰੂਪ ਵਿੱਚ ਰੋਕਿਆ ਜਾਂਦਾ ਹੈ। ਉਦਾਹਰਨ ਦੇ ਤੌਰ ਉੱਤੇ /ਪ/ ਧੁਨੀ ਦੇ ਉਚਾਰਨ ਲਈ ਹਵਾ ਨੂੰ ਬੁੱਲਾਂ ਦੁਆਰਾ ਰੋਕ ਕੇ ਛੱਡਿਆ ਜਾਂਦਾ ਹੈ।ਦਸ ਸਵਰਾ ਨੂੰ ਛੱਡ ਕੇ ਵਾਕੀ ਬਚੀਆ ਧੁਨੀਆ ਵਿਅੰਜਨ ਹੁੰਦੇ ਹਨ
ਡਾਕਟਰ ਭੀਮਰਾਉ ਅੰਬੇਡਕਰ (14 ਅਪ੍ਰੈਲ 1891 - 6 ਦਸੰਬਰ 1956), ਡਾਕਟਰ ਬਾਬਾਸਾਹਿਬ ਅੰਬੇਡਕਰ ਨਾਮ ਨਾਲ ਪ੍ਰਸਿੱਧ ਇੱਕ ਭਾਰਤੀ ਕਾਨੂੰਨਸਾਜ਼, ਅਰਥਸ਼ਾਸਤਰੀ, ਰਾਜਨੀਤੀਵਾਨ ਅਤੇ ਸਮਾਜ ਸੁਧਾਰਕ ਸਨ ਜਿਨ੍ਹਾਂ ਨੇ ਦਲਿਤ ਬੋਧੀ ਲਹਿਰ ਨੂੰ ਪ੍ਰੇਰਿਤ ਕੀਤਾ ਅਤੇ (ਬਹੁਜਨ) ਨਾਲ ਹੁੰਦੇ ਸਮਾਜਿਕ ਭੇਦਭਾਵ ਦੇ ਖਿਲਾਫ ਪ੍ਰਚਾਰ ਕੀਤਾ, ਜਦਕਿ ਔਰਤਾਂ ਅਤੇ ਕਿਰਤ ਦੇ ਅਧਿਕਾਰਾਂ ਦਾ ਸਮਰਥਨ ਵੀ ਕੀਤਾ। ਉਹ ਆਜ਼ਾਦ ਭਾਰਤ ਦੇ ਪਹਿਲੇ ਕਾਨੂੰਨ ਅਤੇ ਨਿਆਂ ਮੰਤਰੀ, ਭਾਰਤੀ ਸੰਵਿਧਾਨ ਦੇ ਨਿਰਮਾਤਾ ਅਤੇ ਭਾਰਤ ਗਣਤੰਤਰ ਦੇ ਮੋਢੀ ਸਨ। ਭਾਰਤ ਅਤੇ ਹੋਰ ਕਿਤੇ, ਉਹਨਾਂ ਨੂੰ ਅਕਸਰ ਬਾਬਾ ਸਾਹਿਬ, ਮਰਾਠੀ ਵਿਚ ਭਾਵ "ਆਦਰਯੋਗ ਪਿਤਾ" ਕਹਿੰਦੇ ਸਨ।
ਅਕਾਲੀ ਫੂਲਾ ਸਿੰਘ (ਜਨਮ: ਫੂਲਾ ਸਿੰਘ; 1 ਜਨਵਰੀ 1761 – 14 ਮਾਰਚ 1823) ਇੱਕ ਨਿਹੰਗ ਸਿੱਖ ਆਗੂ ਸੀ। ਉਹ 19ਵੀਂ ਸਦੀ ਦੇ ਸ਼ੁਰੂ ਵਿੱਚ ਖ਼ਾਲਸਾ ਸ਼ਹੀਦਾਂ ਮਿਸਲ ਦਾ ਸੰਤ ਸਿਪਾਹੀ ਅਤੇ ਬੁੱਢਾ ਦਲ ਦਾ ਮੁਖੀ ਸੀ। ਉਹ ਸਿੱਖ ਖ਼ਾਲਸਾ ਫੌਜ ਵਿੱਚ ਇੱਕ ਸੀਨੀਅਰ ਜਨਰਲ ਅਤੇ ਫੌਜ ਦੇ ਅਨਿਯਮਿਤ ਨਿਹੰਗ ਦਾ ਕਮਾਂਡਰ ਵੀ ਸੀ। ਉਸਨੇ ਅੰਮ੍ਰਿਤਸਰ ਵਿੱਚ ਸਿੱਖ ਮਿਸਲਾਂ ਨੂੰ ਇੱਕਜੁੱਟ ਕਰਨ ਵਿੱਚ ਭੂਮਿਕਾ ਨਿਭਾਈ। ਉਹ ਅੰਗਰੇਜ਼ਾਂ ਤੋਂ ਨਹੀਂ ਡਰਦਾ ਸੀ ਜਿਨ੍ਹਾਂ ਨੇ ਕਈ ਵਾਰ ਉਸ ਦੀ ਗ੍ਰਿਫਤਾਰੀ ਦੇ ਹੁਕਮ ਦਿੱਤੇ ਪਰ ਕਾਮਯਾਬ ਨਹੀਂ ਹੋਏ। ਆਪਣੇ ਬਾਅਦ ਦੇ ਸਾਲਾਂ ਦੌਰਾਨ ਉਸਨੇ ਮਹਾਰਾਜਾ ਰਣਜੀਤ ਸਿੰਘ ਦੇ ਸਿੱਧੇ ਸਲਾਹਕਾਰ ਵਜੋਂ ਸਿੱਖ ਸਾਮਰਾਜ ਲਈ ਸੇਵਾ ਕੀਤੀ। ਨੌਸ਼ਹਿਰਾ ਦੀ ਲੜਾਈ ਵਿੱਚ ਆਪਣੀ ਸ਼ਹਾਦਤ ਤੱਕ ਉਹ ਕਈ ਪ੍ਰਸਿੱਧ ਸਿੱਖ ਲੜਾਈਆਂ ਵਿੱਚ ਇੱਕ ਫੌਜੀ ਜਰਨੈਲ ਰਿਹਾ। ਉਹ ਸਥਾਨਕ ਲੋਕਾਂ ਦੁਆਰਾ ਪ੍ਰਸ਼ੰਸਾਯੋਗ ਸੀ ਅਤੇ ਜ਼ਮੀਨ 'ਤੇ ਉਨ੍ਹਾਂ ਦਾ ਬਹੁਤ ਪ੍ਰਭਾਵ ਸੀ ਅਤੇ ਗਰੀਬਾਂ ਅਤੇ ਬੇਸਹਾਰਾ ਲੋਕਾਂ ਦੀ ਮਦਦ ਲਈ ਉਸ ਦਾ ਬੰਦੋਬਸਤ ਹਮੇਸ਼ਾ ਖੁੱਲ੍ਹਾ ਰਹਿੰਦਾ ਸੀ। ਉਹ ਉਸਦੇ ਨਿਮਰ ਵਿਲੱਖਣ ਨੇਤਾ ਅਤੇ ਉੱਚ ਚਰਿੱਤਰ ਵਾਲੇ ਵੱਕਾਰੀ ਯੋਧੇ ਵਜੋਂ ਚੰਗੀ ਤਰ੍ਹਾਂ ਜਾਣਿਆ ਜਾਂਦਾ ਸੀ। ਉਹ ਗੁਰਮਤਿ ਅਤੇ ਖਾਲਸਾ ਪੰਥ ਦੀਆਂ ਕਦਰਾਂ-ਕੀਮਤਾਂ ਨੂੰ ਕਾਇਮ ਰੱਖਣ ਲਈ ਕੀਤੇ ਗਏ ਯਤਨਾਂ ਲਈ ਵੀ ਜਾਣੇ ਜਾਂਦੇ ਸਨ।
ਮਾਤਾ ਸਾਹਿਬ ਦੇਵਾਂ ਦਾ ਜਨਮ (18 ਕੱਤਕ ਸੰਮਤ 1738 ਅਰਥਾਤ (1681-1747)) ਈਸਵੀ ਪੰਡਿਤ ਰਾਮ ਦਾਸ ਜੀ ਦੇ ਘਰ ਮਾਤਾ ਜਸਦੇਵੀ ਜੀ ਦੀ ਕੁੱਖੋਂ ਰੋਹਤਾਸ ਜ਼ਿਲ੍ਹਾ ਜੇਹਲਮ (ਹੁਣ ਪਾਕਿਸਤਾਨ) ਵਿਖੇ ਹੋਇਆ ਸੀ। ਮਾਤਾ ਜੀ ਦਾ ਅਸਲ ਨਾਮ ਮਾਤਾ ਸਾਹਿਬ ਦੇਵਾਂ ਹੈ 'ਮਾਤਾ ਸਾਹਿਬ ਕੌਰ'ਨਹੀਂ | ਭਾਈ ਰਾਮੂ ਜੀ ਰੋਹਤਾਸ ਵਿਖੇ ਵਪਾਰ ਦਾ ਕੰਮ ਕਰਦੇ ਸਨ ਪਰ ਉਹਨਾਂ ਦੇ ਘਰ ਕੋਈ ਔਲਾਦ ਨਹੀਂ ਸੀ। ਸੰਮਤ 1736 ਵਿੱਚ ਪੋਠੋਹਾਰ ਦੀ ਸੰਗਤ ਨਾਲ ਆਪ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨਾਂ ਲਈ ਆਨੰਦਪੁਰ ਸਾਹਿਬ ਗਏ ਤੇ ਗੁਰੂ ਜੀ ਅੱਗੇ ਸੰਤਾਨ ਪ੍ਰਾਪਤੀ ਲਈ ਅਰਦਾਸ ਕੀਤੀ। ਆਪ ਨੇ ਗੁਰੂ ਸਾਹਿਬ ਨੂੰ ਵਚਨ ਦਿੱਤਾ ਕਿ ਗੁਰੂ ਜੀ ਵੱਲੋਂ ਬਖਸ਼ਿਸ਼ ਸੰਤਾਨ ਉਹਨਾਂ ਨੂੰ ਭੇਟ ਕੀਤੀ ਜਾਵੇਗੀ। ਗੁਰੂ ਜੀ ਦੇ ਵਰ ਸਦਕਾ ਭਾਈ ਰਾਮੂ ਦੇ ਘਰ ਇੱਕ ਪੁੱਤਰੀ ਤੇ ਇੱਕ ਪੁੱਤਰ ਨੇ ਜਨਮ ਲਿਆ, ਜਿਹਨਾਂ ਦੇ ਨਾਂ ਕ੍ਰਮਵਾਰ ਸਾਹਿਬ ਦੇਵਾ ਤੇ ਸਾਹਿਬ ਚੰਦ ਰੱਖੇ ਗਏ।
ਸਾਹਿਤ ਵੱਡੇ ਅਰਥਾਂ ਵਿੱਚ ਕਿਸੇ ਵੀ ਲਿਖਤ ਨੂੰ ਕਿਹਾ ਜਾ ਸਕਦਾ ਹੈ। ਜ਼ਿਆਦਾ ਸਪਸ਼ਟ ਅਰਥਾਂ ਵਿੱਚ ਇਹ ਆਮ ਭਾਸ਼ਾ ਤੋਂ ਵੱਖਰੀ, ਰਚਨਾਤਮਕ ਅਤੇ ਸੁਹਜਾਤਮਕ ਰਚਨਾ ਹੁੰਦੀ ਹੈ। ਇਸਨੂੰ ਦੋ ਭਾਗਾਂ ਵਿੱਚ ਵੰਡਿਆ ਜਾਂਦਾ ਹੈ; ਪਦ ਅਤੇ ਗਦ। ਇੱਕ ਅਲੱਗ ਅਧਾਰ ਦੇ ਅਨੁਸਾਰ ਇਸਨੂੰ ਗਲਪ ਅਤੇ ਗੈਰ-ਗਲਪ ਵਿੱਚ ਵੰਡਿਆ ਜਾਂਦਾ ਹੈ। ਇਸਦੇ ਅੱਗੇ ਕਈ ਰੂਪ ਮੌਜੂਦ ਹਨ ਜਿਵੇਂ ਕਿ ਕਵਿਤਾ, ਨਾਵਲ, ਕਹਾਣੀ, ਡਰਾਮਾ ਆਦਿ।
ਸਾਹਿਤ ਪਰਿਭਾਸ਼ਾ, ਪ੍ਰਕਾਰਜ ਤੇ ਕਰਤੱਵ
ਸਾਹਿਤ ਦਾ ਭਾਵ ਹੈ ਕਿ ਅਜਿਹੀ ਰਚਨਾ ਜਿਸ ਵਿੱਚ ਸੁੰਦਰ ਵਿਚਾਰ ਸੋਹਣੇ ਅਤੇ ਦਿਲ ਖਿੱਚਵੇਂ ਢੰਗ ਨਾਲ ਪੇਸ਼ ਕੀਤੇ ਹੋਣ।ਕਈ ਵਿਦਵਾਨਾਂ ਅਨੁਸਾਰ ਸਾਹਿਤ ਸ਼ਬਦ ਦੀ ਉਤਪਤੀ ਸਾ+ਹਿਤ ਹੈ। ਸਾ ਦਾ ਅਰਥ ਹੈ ਸਾਰਿਆਂ ਨਾਲ ਅਤੇ ਹਿਤ ਦਾ ਮਤਲਬ ਪਿਆਰ (ਸਾਹਿਤਯ ਭਾਵ ਸਾਹਿਤਮ) ਸੋ ਸਾਹਿਤ ਦਾ ਭਾਵ ਪਿਆਰ ਤੋਂ ਉਪਜਿਆ ਹੋਇਆ ਰਚਨਾ ਵਿੱਚ ਨਿਰੇ ਪਿਆਰ ਦੇ ਭਾਵ ਆਉਣ ਨਾਲ ਰਚਨਾ ਸਾਹਿਤ ਨਹੀਂ ਅਖਵਾ ਸਕਦੀ। ਸੁੰਦਰ ਰਚਨਾ ਨੂੰ ਕਲਾ ਕਹਿੰਦੇ ਹਨ। ਸ਼ਬਦ ਰੂਪੀ ਸੁੰਦਰ ਰਚਨਾ ਨੂੰ ਸਾਹਿਤ ਆਖਦੇ ਹਨ। ਲਿਖਣ ਢੰਗ ਦੀ ਕਾਢ ਤੋਂ ਪਹਿਲਾਂ ਸਾਹਿਤ ਮੌਖਿਕ ਹੁੰਦਾ ਸੀ। ਸਾਹਿਤ ਦੇ ਅਨਪੜ੍ਹ ਕਰਤਾ ਇਸ ਨੂੰ ਉਚਾਰ ਕੇ ਪ੍ਰਗਟ ਕਰਦੇ ਹਨ।
ਅਵੁਰ ਪਕੀਰ ਜੈਨੁਲਾਬਦੀਨ ਅਬਦੁਲ ਕਲਾਮ ਭਾਰਤ ਰਤਨ (15 ਅਕਤੂਬਰ 1931 – 27 ਜੁਲਾਈ 2015) ਇੱਕ ਭਾਰਤੀ ਵਿਗਿਆਨੀ ਸਨ, ਜਿਨ੍ਹਾ ਨੇ ਭਾਰਤ ਦੇ 11ਵੇਂ ਰਾਸ਼ਟਰਪਤੀ ਵਜੋ ਸੇਵਾ ਨਿਭਾਈ। ਅਬਦੁੱਲ ਕਲਾਮ ਭਾਰਤ ਦੇ ਪਹਿਲੇ ਗੈਰ-ਸਿਆਸੀ ਰਾਸ਼ਟਰਪਤੀ ਸਨ, ਜਿਨ੍ਹਾਂ ਨੂੰ ਤਕਨਾਲੋਜੀ ਅਤੇ ਵਿਗਿਆਨ ਵਿੱਚ ਉਨ੍ਹਾਂ ਦੇ ਵਿਸ਼ੇਸ਼ ਯੋਗਦਾਨ ਕਾਰਨ ਇਹ ਅਹੁਦਾ ਮਿਲਿਆ ਸੀ। ਉਹ ਇੱਕ ਇੰਜੀਨੀਅਰ ਅਤੇ ਵਿਗਿਆਨੀ ਸਨ। ਰਾਸ਼ਟਰਪਤੀ ਬਣਨ ਤੋਂ ਬਾਅਦ ਕਲਾਮ ਜੀ ਸਾਰੇ ਦੇਸ਼ ਵਾਸੀਆਂ ਦੀਆਂ ਨਜ਼ਰਾਂ ਵਿੱਚ ਬਹੁਤ ਹੀ ਸਤਿਕਾਰਤ ਅਤੇ ਨਿਪੁੰਨ ਵਿਅਕਤੀ ਰਹੇ ਹਨ। ਉਹਨਾਂ ਨੂੰ ਲੋਕ ਦਿ ਮਿਜ਼ਾਇਲ ਮੈਨ ਆਫ ਇੰਡੀਆ ਅਤੇ ਪੀਪਲਜ਼ ਪ੍ਰੇਜੀਡੇਂਟ ਵੀ ਕਹਿੰਦੇ ਹਨ ।ਕਲਾਮ ਜੀ ਨੇ ਲਗਭਗ ਚਾਰ ਦਹਾਕਿਆਂ ਤੱਕ ਇੱਕ ਵਿਗਿਆਨੀ ਵਜੋਂ ਕੰਮ ਕੀਤਾ ਹੈ, ਉਹ ਕਈ ਵੱਕਾਰੀ ਸੰਸਥਾਵਾਂ ਦੇ ਪ੍ਰਸ਼ਾਸਕ ਵੀ ਰਹੇ ਹਨ। ਭਾਰਤ ਨੂੰ ਪ੍ਰਮਾਣੂ ਸ਼ਕਤੀ ਦੇਸ਼ ਬਣਾਉਣ ਵਿੱਚ ਉਹਨਾਂ ਦਾ ਇੱਕ ਮਹੱਤਵਪੂਰਨ ਯੋਗਦਾਨ ਹੈ।
ਵਿਸਾਖੀ ਜਾਂ ਬੈਸਾਖੀ ਵੈਸਾਖ ਮਹੀਨੇ ਦੇ ਪਹਿਲੇ ਦਿਨ ਨੂੰ ਦਰਸਾਉਂਦਾ ਹੈ ਅਤੇ ਰਵਾਇਤੀ ਤੌਰ 'ਤੇ ਹਰ ਸਾਲ 13 ਅਪ੍ਰੈਲ ਅਤੇ ਕਈ ਵਾਰ 14 ਅਪ੍ਰੈਲ ਨੂੰ ਮਨਾਇਆ ਜਾਂਦਾ ਹੈ। ਇਸ ਨੂੰ ਮੁੱਖ ਤੌਰ 'ਤੇ ਪੰਜਾਬ ਅਤੇ ਉੱਤਰੀ ਭਾਰਤ ਵਿੱਚ ਬਸੰਤ ਦੇ ਬਾਅਦ ਹਾੜੀ ਦੀ ਵਾਢੀ ਦੇ ਜਸ਼ਨ ਵਜੋਂ ਮਨਾਇਆ ਜਾਂਦਾ ਹੈ। ਇਸ ਤੋਂ ਇਲਾਵਾ, ਇਸ ਤਿਉਹਾਰ ਨੂੰ ਭਾਰਤ ਦੇ ਵੱਖ-ਵੱਖ ਸੱਭਿਆਚਾਰ ਅਤੇ ਡਾਇਸਪੋਰਾ ਵੀ ਮਨਾਉਂਦੇ ਹਨ। ਇਹ ਵਾਢੀ ਦੇ ਤਿਉਹਾਰ ਵਜੋਂ ਸੱਭਿਆਚਾਰਕ ਤੌਰ 'ਤੇ ਮਹੱਤਵਪੂਰਨ ਹੈ। ਭਾਰਤ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਵਿਸਾਖੀ ਭਾਰਤੀ ਸੂਰਜੀ ਨਵੇਂ ਸਾਲ ਦੀ ਤਾਰੀਖ ਵੀ ਹੈ।
ਫ਼ਰੀਦਉਦੀਨ ਮਸੂਦ ਗੰਜਸ਼ਕਰ (4 ਅਪ੍ਰੈਲ 1188 – 7 ਮਈ 1266), ਆਮ ਤੌਰ 'ਤੇ ਬਾਬਾ ਫ਼ਰੀਦ (ਅੰਗ੍ਰੇਜ਼ੀ: Bābā Farīd) ਜਾਂ ਸ਼ੇਖ ਫ਼ਰੀਦ ਵਜੋਂ ਜਾਣਿਆ ਜਾਂਦਾ ਹੈ, 13ਵੀਂ ਸਦੀ ਦਾ ਇੱਕ ਪੰਜਾਬੀ ਮੁਸਲਿਮ ਪ੍ਰਚਾਰਕ, ਕਵੀ ਅਤੇ ਧਾਰਮਿਕ ਉਪਦੇਸ਼ਕ ਸੀ, ਜੋ ਮੱਧ ਯੁੱਗ ਅਤੇ ਇਸਲਾਮੀ ਸੁਨਹਿਰੀ ਯੁੱਗ ਦੇ ਸਭ ਤੋਂ ਸਤਿਕਾਰਤ ਅਤੇ ਸਤਿਕਾਰਤ ਮੁਸਲਮਾਨ ਪ੍ਰਚਾਰਕਾਂ ਵਿੱਚੋਂ ਇੱਕ ਰਿਹਾ ਹੈ। ਉਹ ਪੰਜਾਬੀ ਮੁਸਲਮਾਨਾਂ, ਹਿੰਦੂਆਂ ਅਤੇ ਸਿੱਖਾਂ ਦੁਆਰਾ ਸਤਿਕਾਰਿਆ ਜਾਂਦਾ ਹੈ।
ਹੀਰ ਰਾਂਝਾ (ਸ਼ਾਹਮੁਖੀ ਪੰਜਾਬੀ: ﮨﯿﺮ ﺭﺍﻧﺠﮭﺎ) ਪੰਜਾਬ ਦੀਆਂ ਚਾਰ ਪ੍ਰਸਿੱਧ ਪ੍ਰੀਤ ਕਹਾਣੀਆਂ ਵਿੱਚੋਂ ਇੱਕ ਹੈ। ਇਸ ਤੋਂ ਇਲਾਵਾ ਮਿਰਜ਼ਾ ਸਾਹਿਬਾ, ਸੱਸੀ ਪੁੰਨੁੰ ਅਤੇ ਸੋਹਣੀ ਮਹੀਵਾਲ ਬਾਕੀ ਤਿੰਨ ਹਨ। ਇਸ ਕਹਾਣੀ ਉੱਤੇ ਸੈਂਕੜੇ ਕਿੱਸੇ ਲਿਖੇ ਜਾ ਚੁੱਕੇ ਹਨ ਲੇਕਿਨ ਸਭ ਤੋਂ ਪ੍ਰਸਿੱਧ ਵਾਰਿਸ ਸ਼ਾਹ ਦਾ ਕਿੱਸਾ ਹੀਰ ਵਾਰਿਸ ਸ਼ਾਹ ਹੈ। ਦਾਮੋਦਰ ਦਾਸ ਅਰੋੜਾ, ਮੁਕਬਲ ਅਤੇ ਅਹਿਮਦ ਗੁੱਜਰ ਅਤੇ ਕਈ ਹੋਰ ਕਿੱਸਾਕਾਰਾਂ ਨੇ ਵੀ ਇਸਦੇ ਆਪਣੇ-ਆਪਣੇ ਰੂਪ ਲਿਖੇ ਹਨ। ਇਸ ਕਿੱਸੇ ਦੀ ਕਹਾਣੀ 15ਵੀ ਸਦੀ ਦੇ ਆਰੰਭ ਵਿੱਚ ਅਰਥਾਤ 1402 ਈ. ਹੀਰ ਦੇ ਜਨਮ ਤੋਂ ਸੁਰੂ ਹੁੰਦੀ ਹੈ ਅਤੇ 1452 ਈ.
ਨਾਂਵ (ਲਾਤੀਨੀ ਵਿੱਚ nōmen, ਸ਼ਾਬਦਿਕ 'ਨਾਮ') ਭਾਸ਼ਾ ਦੇ ਵਾਕ ਦੀ ਇੱਕ ਇਕਾਈ ਹੁੰਦੀ ਹੈ। ਕਿਸੇ ਥਾਂ, ਵਸਤੂ, ਸੰਕਲਪ, ਜੀਵ, ਗੁਣ, ਸਥਿਤੀ ਆਦਿ ਬਾਰੇ ਸੰਕੇਤਕ ਸ਼ਬਦਾਂ ਨੂੰ ਨਾਂਵ ਕਹਿੰਦੇ ਹਨ। ਭਾਸ਼ਾ ਵਿਗਿਆਨ ਵਿੱਚ ਨਾਂਵ ਇੱਕ ਵਿਸ਼ਾਲ ਅਤੇ ਖੁੱਲ੍ਹੀ ਸ਼ਬਦ ਸ਼੍ਰੇਣੀ ਦਾ ਮੈਂਬਰ ਹੈ ਜਿਸਦੇ ਮੈਂਬਰ ਵਾਕੰਸ਼ ਦੇ ਕਰਤਾ ਦੇ ਮੁੱਖ ਸ਼ਬਦ, ਕਿਰਿਆ ਦੇ ਕਰਮ, ਜਾਂ ਸੰਬੰਧਕ ਦੇ ਕਰਮ ਦੇ ਰੂਪ ਵਿੱਚ ਮੌਜੂਦ ਹੋ ਸਕਦੇ ਹਨ। ਨਾਂਵ ਦੀਆਂ ਪੰਜ ਕਿਸਮਾਂ ਹੁੰਦੀਆਂ ਹਨ:-
ਤੀਜ (ਨੇਪਾਲੀ ਭਾਸ਼ਾ -तीज) ਕਈ ਭਾਰਤੀ ਤਿਓਹਾਰਾਂ ਦਾ ਨਾਮ ਹੈ ਜੋ ਨੇਪਾਲ, ਉੱਤਰੀ ਅਤੇ ਪੱਛਮੀ ਭਾਰਤ ਵਿੱਚ ਮਨਾਇਆ ਜਾਂਦੇ ਹਨ। ਹਰਿਆਲੀ ਤੀਜ, ਕਜਾਰੀ ਤੀਜ ਅਤੇ ਹਰਤਾਲਿਕਾ ਤੀਜ ਮੌਨਸੂਨ ਰੁੱਤ ਦੀ ਆਮਦ ਦਾ ਸਵਾਗਤ ਕਰਦੇ ਹਨ ਅਤੇ ਗੀਤ, ਨਾਚ ਅਤੇ ਪ੍ਰਾਰਥਨਾ ਸੰਸਕਾਰਾਂ ਨਾਲ ਮੁੱਖ ਤੌਰ 'ਤੇ ਲੜਕੀਆਂ ਅਤੇ ਔਰਤਾਂ ਵਲੋਂ ਮਨਾਇਆ ਜਾਂਦਾ ਹੈ। ਤੀਜ ਦੇ ਮੌਨਸੂਨ ਤਿਉਹਾਰ ਮੁੱਖ ਤੌਰ ਦੇਵੀ ਪਾਰਵਤੀ ਨੂੰ ਅਤੇ ਸ਼ਿਵਜੀ ਦੇ ਨਾਲ ਉਸ ਸੰਗਮ ਨੂੰ ਸਮਰਪਿਤ ਹਨ
ਹੇਮਕੁੰਟ ਸਾਹਿਬ ਚਮੋਲੀ ਜ਼ਿਲ੍ਹਾ, ਉੱਤਰਾਖੰਡ, ਭਾਰਤ ਵਿੱਚ ਸਥਿਤ ਸਿੱਖਾਂ ਦਾ ਇੱਕ ਪ੍ਰਸਿੱਧ ਤੀਰਥ ਅਸਥਾਨ ਹੈ। ਭਾਰਤ ਦੇ ਨਿਰੀਖਣ ਮੁਤਾਬਕ ਇਹ ਹਿਮਾਲਾ ਪਰਬਤਾਂ ਵਿੱਚ ੪੬੩੨ ਮੀਟਰ (੧੫,੨੦੦ ਫੁੱਟ) ਦੀ ਉਚਾਈ 'ਤੇ ਇੱਕ ਬਰਫ਼ਾਨੀ ਝੀਲ ਕੰਢੇ ਸੱਤ ਪਹਾੜਾਂ ਵਿਚਕਾਰ ਬਿਰਾਜਮਾਨ ਹੈ; ਇਹਨਾਂ ਸੱਤਾਂ ਪਹਾੜਾਂ ਉੱਤੇ ਨਿਸ਼ਾਨ ਸਾਹਿਬ ਝੂਲਦੇ ਹਨ। ਇਸ ਤੱਕ ਰਿਸ਼ੀਕੇਸ਼-ਬਦਰੀਨਾਥ ਸ਼ਾਹ-ਰਾਹ ਉੱਤੇ ਪੈਂਦੇ ਗੋਵਿੰਦਘਾਟ ਤੋਂ ਸਿਰਫ਼ ਪੈਦਲ ਚੜ੍ਹਾਈ ਰਾਹੀਂ ਹੀ ਪਹੁੰਚਿਆ ਜਾ ਸਕਦਾ ਹੈ।
ਸੰਤ ਜਰਨੈਲ ਸਿੰਘ ਭਿੰਡਰਾਂਵਾਲਾ (ਜਨਮ: ਜਰਨੈਲ ਸਿੰਘ ਬਰਾੜ; 2 ਜੂਨ, 1947 - 6 ਜੂਨ, 1984) ਸਿੱਖ ਧਾਰਮਿਕ ਸੰਗਠਨ ਦਮਦਮੀ ਟਕਸਾਲ ਦੇ 14ਵੇਂ ਮੁਖੀ ਸਨ। 1974 ਦੇ ਸਿੱਖ-ਨਿਰੰਕਾਰੀ ਸੰਘਰਸ਼ ਵਿੱਚ ਸ਼ਾਮਲ ਹੋਣ ਕਰਕੇ ਉਹਨਾਂ ਨੂੰ ਪ੍ਰਮੁੱਖਤਾ ਮਿਲੀ। ਉਹ ਪੰਜਾਬ ਵਿੱਚ ਮੁੜ-ਸੁਰਜੀਤੀਵਾਦੀ ਅਤੇ ਬਾਗ਼ੀ ਲਹਿਰ ਦਾ ਪ੍ਰਤੀਕ ਬਣੇ। ਉਹਨਾਂ ਨੂੰ ਅਤੇ ਉਹਨਾਂ ਦੇ ਹਥਿਆਰਬੰਦ ਸਾਥੀਆਂ ਨੂੰ ਸ੍ਰੀ ਹਰਮੰਦਿਰ ਸਾਹਿਬ ਜੀ ਤੋਂ ਹਟਾਉਣ ਲਈ ਸਿੱਖ ਨਸਲਕੁਸ਼ੀ ਦੀ ਸ਼ੁਰੂਆਤ ਗਿਆ ਸੀ।
ਇਲੂਮੀਨਾਤੀ ਜਾਂ ਇਲੂਮਿਨੇਟੀ (ਲਾਤੀਨੀ ਇਲੂਮਿਨੇਟਸ ਦਾ ਬਹੁਵਚਨ, 'ਪ੍ਰਬੋਧਿਤ') ਕਈ ਸਮੂਹਾਂ (ਅਸਲ ਅਤੇ ਕਾਲਪਨਿਕ ਦੋਵੇਂ) ਨੂੰ ਦਿੱਤਾ ਗਿਆ ਇੱਕ ਨਾਮ ਹੈ। ਇਤਿਹਾਸਕ ਤੌਰ 'ਤੇ, ਇਹ ਨਾਮ ਆਮ ਤੌਰ 'ਤੇ ਬਾਵੇਰੀਅਨ ਇਲੂਮਿਨੇਟੀ ਨੂੰ ਦਰਸਾਉਂਦਾ ਹੈ, ਇੱਕ ਗਿਆਨ -ਯੁੱਗ ਗੁਪਤ ਸਮਾਜ ਜਿਸਦੀ ਸਥਾਪਨਾ 1 ਮਈ 1776 ਨੂੰ ਬਾਵੇਰੀਆ ਵਿੱਚ ਕੀਤੀ ਗਈ ਸੀ, ਜੋ ਅੱਜ ਜਰਮਨੀ ਦਾ ਹਿੱਸਾ ਹੈ। ਸਮਾਜ ਦੇ ਦੱਸੇ ਗਏ ਟੀਚੇ ਅੰਧਵਿਸ਼ਵਾਸ, ਅਸਪਸ਼ਟਤਾ, ਜਨਤਕ ਜੀਵਨ ਉੱਤੇ ਧਾਰਮਿਕ ਪ੍ਰਭਾਵ, ਅਤੇ ਰਾਜ ਸ਼ਕਤੀ ਦੀ ਦੁਰਵਰਤੋਂ ਦਾ ਵਿਰੋਧ ਕਰਨਾ ਸੀ। "ਦਿਨ ਦਾ ਕ੍ਰਮ," ਉਹਨਾਂ ਨੇ ਆਪਣੇ ਆਮ ਕਨੂੰਨਾਂ ਵਿੱਚ ਲਿਖਿਆ, "ਬੇਇਨਸਾਫ਼ੀ ਕਰਨ ਵਾਲਿਆਂ ਦੀਆਂ ਚਾਲਾਂ ਨੂੰ ਖਤਮ ਕਰਨਾ ਹੈ, ਉਹਨਾਂ ਉੱਤੇ ਹਾਵੀ ਹੋਏ ਬਿਨਾਂ ਉਹਨਾਂ ਨੂੰ ਨਿਯੰਤਰਿਤ ਕਰਨਾ ਹੈ।" 1784, 1785, 1787 ਅਤੇ 1790 ਵਿੱਚ, ਕੈਥੋਲਿਕ ਚਰਚ ਦੇ ਉਤਸ਼ਾਹ ਨਾਲ, ਬਾਵੇਰੀਆ ਦੇ ਚੋਣਕਾਰ ਚਾਰਲਸ ਥੀਓਡੋਰ ਦੁਆਰਾ ਫਰੀਮੇਸਨਰੀ ਅਤੇ ਹੋਰ ਗੁਪਤ ਸਮਾਜਾਂ ਦੇ ਨਾਲ-ਨਾਲ ਇਲੂਮੀਨੇਟੀ ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ ਗਿਆ ਸੀ। ਬਾਅਦ ਦੇ ਸਾਲਾਂ ਦੌਰਾਨ, ਸਮੂਹ ਨੂੰ ਆਮ ਤੌਰ 'ਤੇ ਰੂੜੀਵਾਦੀ ਅਤੇ ਧਾਰਮਿਕ ਆਲੋਚਕਾਂ ਦੁਆਰਾ ਬਦਨਾਮ ਕੀਤਾ ਗਿਆ ਸੀ, ਜਿਨ੍ਹਾਂ ਨੇ ਦਾਅਵਾ ਕੀਤਾ ਸੀ ਕਿ ਇਲੁਮਿਨਾਟੀ ਭੂਮੀਗਤ ਜਾਰੀ ਰਿਹਾ ਅਤੇ ਫਰਾਂਸੀਸੀ ਕ੍ਰਾਂਤੀ ਲਈ ਜ਼ਿੰਮੇਵਾਰ ਸੀ।
ਪੰਜਾਬੀ ਵਿਕੀਪੀਡੀਆ ਵਿਕੀਪੀਡੀਆ ਦਾ ਪੰਜਾਬੀ ਰੂਪ ਅਤੇ ਇੱਕ ਅਜ਼ਾਦ ਗਿਆਨਕੋਸ਼ ਹੈ। ਪੰਜਾਬੀ ਵਿਕੀਪੀਡੀਆ ਗੁਰਮੁਖੀ ਅਤੇ ਸ਼ਾਹਮੁਖੀ ਦੋ ਲਿਪੀਆਂ ਵਿੱਚ ਉਪਲਬਧ ਹੈ। ਪੂਰਬੀ ਪੰਜਾਬ, ਭਾਰਤ ਦੀ ਨੁਮਾਇੰਦਗੀ ਕਰਨ ਵਾਲਾ ਵਿਕੀਪੀਡੀਆ ਗੁਰਮੁਖੀ ਲਿਪੀ ਵਿੱਚ ਉਪਲਬਧ ਹੈ, ਜਦ ਕਿ ਪੱਛਮੀ ਪੰਜਾਬ, ਪਾਕਿਸਤਾਨ ਦਾ ਆਪਣਾ ਇੱਕ ਵੱਖਰਾ ਵਿਕੀਪੀਡੀਆ ਹੈ ਜੋ 24 ਅਕਤੂਬਰ, 2008 ਨੂੰ ਹੋਂਦ ਵਿੱਚ ਆਇਆ ਅਤੇ ਇਹ ਸ਼ਾਹਮੁਖੀ ਲਿਪੀ ਵਿੱਚ ਹੈ।
ਦਿੱਲੀ ਸਲਤਨਤ ਦਿੱਲੀ ਵਿੱਚ ਸਥਿਤ ਇੱਕ ਇਸਲਾਮੀ ਸਾਮਰਾਜ ਸੀ ਜੋ 320 ਸਾਲਾਂ (1206-1526) ਲਈ ਭਾਰਤੀ ਉਪ ਮਹਾਂਦੀਪ ਦੇ ਵੱਡੇ ਹਿੱਸੇ ਵਿੱਚ ਫੈਲਿਆ ਹੋਇਆ ਸੀ। ਘੁਰਿਦ ਖ਼ਾਨਦਾਨ ਦੁਆਰਾ ਦੱਖਣੀ ਏਸ਼ੀਆ ਉੱਤੇ ਹਮਲੇ ਤੋਂ ਬਾਅਦ, ਪੰਜ ਰਾਜਵੰਸ਼ਾਂ ਨੇ ਦਿੱਲੀ ਸਲਤਨਤ ਉੱਤੇ ਕ੍ਰਮਵਾਰ ਰਾਜ ਕੀਤਾ: ਮਾਮਲੂਕ ਰਾਜਵੰਸ਼ (1206-1290), ਖ਼ਿਲਜੀ ਰਾਜਵੰਸ਼ (1290-1320), ਤੁਗ਼ਲਕ ਰਾਜਵੰਸ਼ (1320-1414), ਸੱਯਦ ਖ਼ਾਨਦਾਨ (1414–1451), ਅਤੇ ਲੋਧੀ ਰਾਜਵੰਸ਼ (1451–1526)। ਇਸ ਨੇ ਆਧੁਨਿਕ ਭਾਰਤ, ਪਾਕਿਸਤਾਨ ਅਤੇ ਬੰਗਲਾਦੇਸ਼ ਦੇ ਨਾਲ-ਨਾਲ ਦੱਖਣੀ ਨੇਪਾਲ ਦੇ ਕੁਝ ਹਿੱਸਿਆਂ ਦੇ ਵੱਡੇ ਹਿੱਸੇ ਨੂੰ ਕਵਰ ਕੀਤਾ।
ਸੁਨੀਲ ਮਨੋਹਰ ਗਾਵਸਕਰ (ਮਰਾਠੀ ਉਚਾਰਨ: [suniːl ɡaːʋəskəɾ]; ; ਜਨਮ 10 ਜੁਲਾਈ 1949) ਇੱਕ ਭਾਰਤੀ ਕ੍ਰਿਕਟ ਟਿੱਪਣੀਕਾਰ ਅਤੇ ਸਾਬਕਾ ਕ੍ਰਿਕਟਰ ਹੈ ਜਿਸਨੇ 1971 ਤੋਂ 1987 ਤੱਕ ਭਾਰਤ ਅਤੇ ਬੰਬਈ ਦੀ ਨੁਮਾਇੰਦਗੀ ਕੀਤੀ। ਗਾਵਸਕਰ ਨੂੰ ਹੁਣ ਤੱਕ ਦੇ ਸਭ ਤੋਂ ਮਹਾਨ ਸਲਾਮੀ ਬੱਲੇਬਾਜ਼ਾਂ ਵਿੱਚੋਂ ਇੱਕ ਵਜੋਂ ਜਾਣਿਆ ਜਾਂਦਾ ਹੈ। ਗਾਵਸਕਰ ਦੀ ਤੇਜ਼ ਗੇਂਦਬਾਜ਼ੀ ਦੇ ਵਿਰੁੱਧ ਉਸਦੀ ਤਕਨੀਕ ਲਈ ਵਿਆਪਕ ਤੌਰ 'ਤੇ ਪ੍ਰਸ਼ੰਸਾ ਕੀਤੀ ਗਈ ਸੀ, ਵੈਸਟ ਇੰਡੀਜ਼ ਦੇ ਵਿਰੁੱਧ 65.45 ਦੀ ਉੱਚ ਔਸਤ ਨਾਲ, ਜਿਸ ਕੋਲ ਚਾਰ-ਪੱਖੀ ਤੇਜ਼ ਗੇਂਦਬਾਜ਼ੀ ਹਮਲਾ ਸੀ, ਜਿਸ ਨੂੰ ਟੈਸਟ ਇਤਿਹਾਸ ਵਿੱਚ ਵਿਆਪਕ ਤੌਰ 'ਤੇ ਸਭ ਤੋਂ ਖਤਰਨਾਕ ਮੰਨਿਆ ਜਾਂਦਾ ਹੈ। ਹਾਲਾਂਕਿ, ਵੈਸਟਇੰਡੀਜ਼ ਦੇ ਖਿਲਾਫ ਗਾਵਸਕਰ ਦੇ ਜ਼ਿਆਦਾਤਰ ਸੈਂਕੜੇ ਉਨ੍ਹਾਂ ਦੀ ਦੂਜੀ ਸਟ੍ਰਿੰਗ ਟੀਮ ਦੇ ਖਿਲਾਫ ਸਨ ਜਦੋਂ ਉਨ੍ਹਾਂ ਦੇ ਚਾਰ-ਪੱਖੀ ਹਮਲੇ ਇਕੱਠੇ ਨਹੀਂ ਖੇਡ ਰਹੇ ਸਨ, ਭਾਰਤੀ ਟੀਮ ਦੀ ਉਨ੍ਹਾਂ ਦੀ ਕਪਤਾਨੀ ਨੂੰ ਪਹਿਲੇ ਹਮਲਾਵਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਸੀ, ਜਿਸ ਨਾਲ ਭਾਰਤੀ ਟੀਮ ਨੇ 1984 ਏਸ਼ੀਆ ਕੱਪ ਜਿੱਤਿਆ ਸੀ। , ਅਤੇ 1985 ਵਿੱਚ ਬੈਨਸਨ ਐਂਡ ਹੇਜਸ ਵਿਸ਼ਵ ਚੈਂਪੀਅਨਸ਼ਿਪ ਆਫ਼ ਕ੍ਰਿਕਟ। ਇਸ ਦੇ ਨਾਲ ਹੀ, ਗਾਵਸਕਰ ਅਤੇ ਕਪਿਲ ਦੇਵ ਵਿਚਕਾਰ ਕਪਤਾਨੀ ਦੇ ਕਈ ਅਦਲਾ-ਬਦਲੀ ਹੋਏ, ਜਿਸ ਵਿੱਚ ਕਪਿਲ ਨੇ 1983 ਕ੍ਰਿਕਟ ਵਿਸ਼ਵ ਕੱਪ ਵਿੱਚ ਭਾਰਤ ਨੂੰ ਜਿੱਤ ਦਿਵਾਉਣ ਤੋਂ ਸਿਰਫ਼ ਛੇ ਮਹੀਨੇ ਪਹਿਲਾਂ ਇੱਕ ਆਦਾਨ-ਪ੍ਰਦਾਨ ਕੀਤਾ ਸੀ। ਉਹ ਮੁੰਬਈ ਦਾ ਸਾਬਕਾ ਸ਼ੈਰਿਫ ਵੀ ਹੈ। ਗਾਵਸਕਰ ਅਰਜੁਨ ਅਵਾਰਡ ਦੇ ਭਾਰਤੀ ਖੇਡ ਸਨਮਾਨ ਅਤੇ ਪਦਮ ਭੂਸ਼ਣ ਦੇ ਨਾਗਰਿਕ ਸਨਮਾਨ ਦਾ ਪ੍ਰਾਪਤਕਰਤਾ ਹੈ। ਉਸਨੂੰ 2009 ਵਿੱਚ ਆਈਸੀਸੀ ਕ੍ਰਿਕਟ ਹਾਲ ਆਫ ਫੇਮ ਵਿੱਚ ਸ਼ਾਮਲ ਕੀਤਾ ਗਿਆ ਸੀ। 2012 ਵਿੱਚ, ਉਸਨੂੰ ਸੀ.ਕੇ.
ਪੰਜਾਬੀ ਆਲੋਚਨਾ ਦੇ ਆਰੰਭ, ਵਿਕਾਸ ਅਤੇ ਸਰੂਪ ਸੰਬੰਧੀ ਚਰਚਾ ਕਾਫ਼ੀ ਸਮੇਂ ਤੋਂ ਚੱਲੀ ਆ ਰਹੀ ਹੈ। ਪੰਜਾਬੀ ਆਲੋਚਨਾ ਨੂੰ ਆਧਾਰ ਬਣਾ ਕੇ ਉਸਦੇ ਕਿਸੇ ਇੱਕ ਪੱਖ ਕਿਸੇ ਖਾਸ ਵਿਚਾਰਧਾਰਾ ਜਾਂ ਕਿਸੇ ਇੱਕ ਆਲੋਚਨਾ ਨੂੰ ਆਧਾਰ ਬਣਾ ਕੇ ਪੰਜਾਬੀ ਚਿੰਤਨ ਜਗਤ ਦਾ ਹਿੱਸਾ ਬਣਦੀ ਰਹੀ ਹੈ। ਪੰਜਾਬੀ ਆਲੋਚਨਾ ਦੇ ਆਰੰਭ ਨੂੰ ਦੇਖਣ ਸਮੇਂ ਸਮੱਸਿਆ ਇਹ ਆਉਂਦੀ ਹੈ ਕਿ ਉਸ ਸਮੇਂ ਸਾਹਿਤ ਇਤਿਹਾਸ ਅਤੇ ਸਾਹਿਤ ਆਲੋਚਨਾ ਆਪਸ ਵਿੱਚ ਰਲਗੱਡ ਸਨ। ਇਸ ਕਾਰਨ ਪੰਜਾਬੀ ਆਲੋਚਨਾ ਦਾ ਆਰੰਭ ਪੰਜਾਬੀ ਸਾਹਿਤ ਦੇ ਆਰੰਭ ਦੇ ਨਾਲ ਹੀ ਜੋੜ ਦਿੱਤਾ ਜਾਂਦਾ ਹੈ। ਬਹੁਤ ਸਾਰੇ ਆਲੋਚਕ ਇਸ ਤੱਥ ਨੂੰ ਸਵੀਕਾਰ ਨਹੀਂ ਕਰਦੇ ਕਿਉਂਕਿ ਇਨ੍ਹਾਂ ਦੀ ਧਾਰਨਾ ਇਹ ਹੈ ਕਿ ਇਹ ਸਿਰਫ਼ ਭਾਵਕ ਕਿਸਮ ਦੇ ਪ੍ਰਤਿਕਰਮ ਸਨ। ਜਿਹਨਾਂ ਵਿੱਚੋਂ ਆਲੋਚਕ ਨਾਮ ਦੀ ਕੋਈ ਚੀਜ਼ ਨਹੀਂ ਸੀ। ਉਸ ਸਮੇਂ ਪੰਜਾਬੀ ਆਲੋਚਨਾ ਵਿੱਚ ਜੀਵਨ ਆਦਰਸ਼, ਰਾਗਾਂ ਦੀ ਤਰਤੀਬ, ਪੁਰਾਤਨ ਸਾਹਿਤ ਸੰਭਾਲ ਖੋਜ, ਸਿਰਜਣ ਪ੍ਰਕਿਰਿਆ ਦਾ ਦ੍ਰਿਸ਼ਟੀਕੋਣ ਆਦਿ ਕੁੱਝ ਪ੍ਰਮੁੱਖ ਪੱਖਾਂ ਨੂੰ ਲੈ ਕੇ ਸਾਹਿਤਕ ਨੇਮ ਵਿਧਾਨ ਸਿਰਜਣ ਦੇ ਪ੍ਰਯਤਨ ਹੋਏ ਮਿਲਦੇ ਹਨ।
ਗ਼ਦਰ ਲਹਿਰ, 20ਵੀਂ ਸਦੀ ਦੀ ਸ਼ੁਰੂਆਤ ਵਿੱਚ ਇੱਕ ਅੰਤਰਰਾਸ਼ਟਰੀ ਸਿਆਸੀ ਲਹਿਰ ਸੀ, ਜਿਸਦੀ ਸਥਾਪਨਾ ਪ੍ਰਵਾਸੀ ਭਾਰਤੀਆਂ ਦੁਆਰਾ ਭਾਰਤ ਵਿੱਚ ਬ੍ਰਿਟਿਸ਼ ਸ਼ਾਸਨ ਨੂੰ ਉਖਾੜ ਸੁੱਟਣ ਲਈ ਕੀਤੀ ਗਈ ਸੀ। ਸੋਹਣ ਸਿੰਘ ਭਕਨਾ ਸਮੇਤ ਗ਼ਦਰ ਪਾਰਟੀ ਦੇ ਬਹੁਤ ਸਾਰੇ ਸੰਸਥਾਪਕ ਅਤੇ ਆਗੂ ਬੱਬਰ ਅਕਾਲੀ ਲਹਿਰ ਵਿੱਚ ਸ਼ਾਮਲ ਹੋਏ ਅਤੇ ਇੱਕ ਪਾਰਟੀ ਦੇ ਰੂਪ ਵਿੱਚ ਇਸਦੀ ਮਦਦ ਕੀਤੀ ਅਤੇ ਵਿਸ਼ਵ ਯੁੱਧ 1 ਤੋਂ ਬਾਅਦ ਦੇ ਦੌਰ ਵਿੱਚ ਆਪਣਾ ਅਖਬਾਰ ਪ੍ਰਕਾਸ਼ਿਤ ਕੀਤਾ। ਸ਼ੁਰੂਆਤੀ ਅੰਦੋਲਨ ਕ੍ਰਾਂਤੀਕਾਰੀਆਂ ਦੁਆਰਾ ਬਣਾਇਆ ਗਿਆ ਸੀ ਜੋ ਸੰਯੁਕਤ ਰਾਜ ਅਤੇ ਕੈਨੇਡਾ ਦੇ ਪੱਛਮੀ ਤੱਟ 'ਤੇ ਰਹਿੰਦੇ ਅਤੇ ਕੰਮ ਕਰਦੇ ਸਨ, ਪਰ ਬਾਅਦ ਵਿੱਚ ਇਹ ਅੰਦੋਲਨ ਭਾਰਤ ਅਤੇ ਦੁਨੀਆ ਭਰ ਦੇ ਭਾਰਤੀ ਡਾਇਸਪੋਰਿਕ ਭਾਈਚਾਰਿਆਂ ਵਿੱਚ ਫੈਲ ਗਿਆ। ਅਧਿਕਾਰਤ ਸਥਾਪਨਾ 15 ਜੁਲਾਈ 1913 ਨੂੰ ਅਸਟੋਰੀਆ, ਓਰੇਗਨ ਵਿੱਚ ਇੱਕ ਮੀਟਿੰਗ ਵਿੱਚ ਕੀਤੀ ਗਈ ਸੀ, ਅਤੇ ਇਹ ਸਮੂਹ ਪਹਿਲੀ ਵਾਰ 1914 ਵਿੱਚ ਦੋ ਧੜਿਆਂ ਵਿੱਚ ਵੰਡਿਆ ਜਾਵੇਗਾ, ਜਿਸ ਵਿੱਚ ਸਿੱਖ ਬਹੁਗਿਣਤੀ ਵਾਲੇ ਧੜੇ ਨੂੰ "ਆਜ਼ਾਦ ਪੰਜਾਬ ਗ਼ਦਰ" ਵਜੋਂ ਜਾਣਿਆ ਜਾਂਦਾ ਹੈ ਅਤੇ ਹਿੰਦੂ- ਬਹੁਗਿਣਤੀ ਧੜੇ ਨੂੰ "ਹਿੰਦੁਸਤਾਨ ਗ਼ਦਰ" ਵਜੋਂ ਜਾਣਿਆ ਜਾਂਦਾ ਹੈ। ਅਜ਼ਾਦ ਪੰਜਾਬ ਗ਼ਦਰ ਪਾਰਟੀ ਦਾ ਮੁੱਖ ਦਫਤਰ ਅਤੇ ਬਸਤੀਵਾਦ ਵਿਰੋਧੀ ਅਖਬਾਰ ਪ੍ਰਕਾਸ਼ਨ ਦਾ ਮੁੱਖ ਦਫਤਰ ਸਟਾਕਟਨ, ਕੈਲੀਫੋਰਨੀਆ ਸਥਿਤ ਸਟਾਕਟਨ ਗੁਰਦੁਆਰੇ ਵਿੱਚ ਹੀ ਰਿਹਾ, ਜਦੋਂ ਕਿ ਹਿੰਦੁਸਤਾਨ ਗ਼ਦਰ ਪਾਰਟੀ ਦਾ ਹੈੱਡਕੁਆਰਟਰ ਅਤੇ ਹਿੰਦੁਸਤਾਨ ਗ਼ਦਰ ਅਖਬਾਰ ਸਾਨਫਰਾਂਸਿਸਕੋ ਦੇ ਇੱਕ ਉਪਨਗਰ, ਨੇੜਲੇ ਓਕਲੈਂਡ, ਕੈਲੀਫੋਰਨੀਆ ਵਿੱਚ ਸਥਿਤ ਸੀ। 1914 ਵਿੱਚ ਪਹਿਲੇ ਵਿਸ਼ਵ ਯੁੱਧ ਦੇ ਸ਼ੁਰੂ ਹੋਣ ਤੋਂ ਬਾਅਦ, ਗ਼ਦਰ ਪਾਰਟੀ ਦੇ ਕੁਝ ਮੈਂਬਰ ਭਾਰਤ ਦੀ ਆਜ਼ਾਦੀ ਲਈ ਹਥਿਆਰਬੰਦ ਇਨਕਲਾਬ ਨੂੰ ਭੜਕਾਉਣ ਲਈ ਪੰਜਾਬ ਵਾਪਸ ਪਰਤੇ। ਗ਼ਦਰੀਆਂ ਨੇ ਭਾਰਤ ਵਿੱਚ ਹਥਿਆਰਾਂ ਦੀ ਤਸਕਰੀ ਕੀਤੀ ਅਤੇ ਭਾਰਤੀ ਫੌਜਾਂ ਨੂੰ ਅੰਗਰੇਜ਼ਾਂ ਵਿਰੁੱਧ ਬਗਾਵਤ ਕਰਨ ਲਈ ਉਕਸਾਇਆ। ਗ਼ਦਰ ਵਿਦਰੋਹ ਵਜੋਂ ਜਾਣਿਆ ਜਾਂਦਾ ਇਹ ਵਿਦਰੋਹ ਅਸਫਲ ਰਿਹਾ ਅਤੇ ਲਾਹੌਰ ਸਾਜ਼ਿਸ਼ ਕੇਸ ਦੇ ਮੁਕੱਦਮੇ ਤੋਂ ਬਾਅਦ 42 ਵਿਦਰੋਹੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ। 1914 ਤੋਂ 1917 ਤੱਕ ਗ਼ਦਰੀਆਂ ਨੇ ਜਰਮਨੀ ਅਤੇ ਓਟੋਮਨ ਤੁਰਕੀ ਦੇ ਸਮਰਥਨ ਨਾਲ ਭੂਮੀਗਤ-ਬਸਤੀਵਾਦ ਵਿਰੋਧੀ ਕਾਰਵਾਈਆਂ ਜਾਰੀ ਰੱਖੀਆਂ, ਜਿਸ ਨੂੰ ਹਿੰਦੂ-ਜਰਮਨ ਸਾਜ਼ਿਸ਼ ਵਜੋਂ ਜਾਣਿਆ ਜਾਂਦਾ ਹੈ, ਜਿਸ ਕਾਰਨ 1917 ਵਿੱਚ ਸੈਨ ਫਰਾਂਸਿਸਕੋ ਵਿੱਚ ਇੱਕ ਸਨਸਨੀਖੇਜ਼ ਮੁਕੱਦਮਾ ਚਲਾਇਆ ਗਿਆ। ਯੁੱਧ ਦੇ ਸਿੱਟੇ ਤੋਂ ਬਾਅਦ, ਸੰਯੁਕਤ ਰਾਜ ਵਿੱਚ ਪਾਰਟੀ ਇੱਕ ਕਮਿਊਨਿਸਟ ਅਤੇ ਇੱਕ ਭਾਰਤੀ ਸਮਾਜਵਾਦੀ ਧੜੇ ਵਿੱਚ ਟੁੱਟ ਗਈ। ਪਾਰਟੀ ਨੂੰ ਰਸਮੀ ਤੌਰ 'ਤੇ 1948 ਵਿਚ ਭੰਗ ਕਰ ਦਿੱਤਾ ਗਿਆ ਸੀ। ਗ਼ਦਰ ਲਹਿਰ ਦੇ ਮੁੱਖ ਭਾਗੀਦਾਰਾਂ ਵਿੱਚ ਕੇ. ਬੀ.
ਆਂਧਰਾ ਪ੍ਰਦੇਸ਼ (ਤੇਲਗੁ: ఆంధ్ర ప్రదేశ్), ਭਾਰਤ ਦੇ ਦੱਖਣ-ਪੂਰਬੀ ਤਟ ਉੱਤੇ ਸਥਿਤ ਰਾਜ ਹੈ। ਖੇਤਰ ਦੇ ਅਨੁਸਾਰ ਭਾਰਤ ਦਾ ਇਹ ਚੌਥਾ ਸਭ ਤੋਂ ਵੱਡਾ ਅਤੇ ਅਬਾਦੀ ਪੱਖੋਂ ਪੰਜਵਾਂ ਸਭ ਤੋਂ ਵੱਡਾ ਰਾਜ ਹੈ। ਇਸ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈਦਰਾਬਾਦ ਹੈ। ਭਾਰਤ ਦੇ ਸਾਰੇ ਰਾਜਾਂ ਵਿੱਚ ਸਭ ਤੋਂ ਲੰਮਾ ਸਮੁੰਦਰ ਤਟ ਗੁਜਰਾਤ ਵਿੱਚ (1600 ਕਿ.ਮੀ.) ਹੁੰਦੇ ਹੋਏ, ਦੂਜੇ ਸਥਾਨ ਉੱਤੇ ਇਸ ਰਾਜ ਦਾ ਸਮੁੰਦਰ ਤਟ (972 ਕਿ.ਮੀ.) ਹੈ। ਆਂਦਰਾ ਪ੍ਰਦੇਸ਼ 12°41 ਅਤੇ 22°ਉ . ਅਕਸ਼ਾਂਸ਼ ਅਤੇ 77° ਅਤੇ 84°40 ਪੂ.
ਪੰਜਾਬ ਦੇ ਲੋਕ ਜੀਵਨ ਵਿੱਚ ਕਾਰ-ਵਿਹਾਰ, ਪਿਤਾ-ਪੁਰਖੀ ਅਥਵਾ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ ਤੇ ਸਦੀਆਂ ਤੋਂ ਅੱਗੇ ਚਲਦੇ ਆਏ ਹਨ। ਲੋਕਯਾਨ ਜਾਂ ਲੋਕਧਾਰਾ ਦੇ ਖੇਤਰ ਵਿੱਚ ਅਜਿਹੇ ਕਾਰਜਾਂ ਨੂੰ ਲੋਕ ਧੰਦੇ ਜਾਂ ਲੋਕ ਕਿੱਤੇ ਕਿਹਾ ਜਾਂਦਾ ਹੈ। ਭਾਰਤ ਦੇ ਬਾਕੀ ਰਾਜਾਂ ਵਾਂਗ ਪੰਜਾਬ ਵੀ ਪਿੰਡਾਂ ਦਾ ਦੇਸ਼ ਹੈ, ਇਸ ਲਈ ਲੋਕ ਧੰਦਿਆਂ ਦਾ ਸੰਬੰਧ ਵੀ ਵਧੇਰੇ ਕਰਕੇ ਪਿੰਡਾਂ ਦੇ ਨਾਲ ਹੀ ਹੈ। ਪਿੰਡਾਂ ਵਿੱਚ ਰਹਿੰਦੇ ਲੋਕ ਸਿੱਧੇ ਜਾਂ ਅਸਿੱਧੇ ਤੌਰ ਤੇ ਖੇਤੀਬਾੜੀ ਅਥਵਾ ਕਿਸਾਨੀ ਤੇ ਨਿਰਭਰ ਕਰਦੇ ਹਨ। ਅਵਲ ਤਾਂ ਉਹ ਖੁਦ ਹੀ ਭੂਮੀ ਦੇ ਮਾਲਕ ਹਨ ਅਤੇ ਆਪਣੀ ਜ਼ਮੀਨ ਨੂੰ ਕਾਸ਼ਤ ਕਰਦੇ ਹਨ। ਕੁਝ ਲੋਕ ਅਜਿਹੇ ਜਿਮੀਂਦਾਰਾਂ ਜਾਂ ਜਾਗੀਰਦਾਰਾਂ ਪਾਸੋਂ ਠੇਕੇ ਜਾਂ ਹਿੱਸੇ ਉੱਪਰ ਜ਼ਮੀਨ ਲੈ ਕੇ ਖੇਤੀਬਾੜੀ ਦਾ ਧੰਦਾ ਕਰਦੇ ਹਨ। ਇਹ ਸਿਲਸਿਲਾ ਸਦੀਆਂ ਤੋਂ ਚਲਦਾ ਆ ਰਿਹਾ ਹੈ ਅਤੇ ਅੱਜ ਵੀ ਜਾਰੀ ਹੈ। ਅਜਿਹੇ ਭੂਮੀ-ਹੀਨ ਕਿਸਾਨਾਂ ਨੂੰ ਮੁਜ਼ਾਰੇ ਕਿਹਾ ਜਾਂਦਾ ਹੈ।
ਪੰਜਾਬੀ ਸਾਹਿਤ ਵਿੱਚ ਕਿੱਸਿਆਂ ਦਾ ਇੱਕ ਵਿਸ਼ੇਸ਼ ਸਥਾਨ ਹੈ।ਵੱਖ-ਵੱਖ ਕਵੀਆਂ ਵੱਲੋਂ ਲਗਭਗ ਹਰ ਕਾਲ ਵਿੱਚ ਲਿਖੀਆਂ ਅਨੇਕਾਂ ਪ੍ਰੇਮ ਕਥਾਵਾਂ ਸਾਨੂੰ ਕਿੱਸਾ ਰੂਪ ਵਿੱਚ ਮਿਲਦੀਆਂ ਹਨ। ਕਹਾਣੀਆਂ ਸੁਣਾਉਣ ਦਾ ਰਿਵਾਜ਼ ਬਹੁਤ ਪੁਰਾਣਾ ਹੈ। ਇਹਨਾਂ ਕਹਾਣੀਆਂ ਨੂੰ ਸਾਹਿਤ ਵਿੱਚ ਲਿਆਉਣ ਲਈ ਕਵਿਤਾ ਨੂੰ ਮਾਧਿਅਮ ਬਣਾਇਆ ਗਿਆ ਸੀ ਅਤੇ ਇਹਨਾਂ ਕਵਿਤਾਵਾਂ ਵਿੱਚ ਲਿਖੀਆਂ ਗਈਆਂ ਕਹਾਣੀਆਂ ਨੂੰ ਹੀ ਕਿੱਸਾ ਕਿਹਾ ਜਾਣ ਲੱਗਾ। ਪੰਜਾਬੀ ਵਿੱਚ ਹੀਰ ਰਾਂਝਾ, ਸੱਸੀ ਪੁਨੂੰ, ਸੋਹਣੀ-ਮਹਿਵਾਲ, ਮਿਰਜ਼ਾਂ ਸਾਹਿਬਾ ਆਦਿ ਕਿੱਸੇ ਮਿਲਦੇ ਹਨ। ਜਿਹੜੇ ਅੱਜ ਵੀ ਪੰਜਾਬ ਦੇ ਲੋਕਾਂ ਦੀਆਂ ਜ਼ੁਬਾਨਾ ਉੱਪਰ ਚੜੇ ਹੋਏ ਹਨ। ਇਹਨਾਂ ਕਿੱਸਿਆਂ ਦੀਆਂ ਜੜ੍ਹਾ ਪੂਰੇ ਪੰਜਾਬ ਵਿੱਚ ਬਹੁਤ ਡੂੰਘੀਆਂ ਹਨ।
ਗੁਰਮੁਖੀ ਇੱਕ ਪੰਜਾਬੀ ਭਾਸ਼ਾ ਦੀ ਲਿਪੀ ਹੈ ਜਿਸਨੂੰ ਦੂਜੇ ਸਿੱਖ ਗੁਰੂ, ਗੁਰੂ ਅੰਗਦ ਸਾਹਿਬ ਨੇ ਸੋਲ਼ਵੀਂ ਸਦੀ ਵਿੱਚ ਤਬਦੀਲ ਅਤੇ ਮਿਆਰਬੰਦ ਕਰਨ ਦੇ ਨਾਲ਼ ਇਸਤਿਮਾਲ ਕੀਤਾ। ਗੁਰਮੁਖੀ ਚੜ੍ਹਦੇ ਪੰਜਾਬ ਸੂਬੇ ਵਿੱਚ ਪੰਜਾਬੀ ਭਾਸ਼ਾ ਲਈ ਅਫ਼ਸਰਾਨਾ ਲਿਪੀ ਹੈ, ਜਿਸਨੂੰ ਫ਼ਾਰਸੀ-ਅਰਬੀ ਸ਼ਾਹਮੁਖੀ ਲਿਪੀ ਵਿੱਚ ਵੀ ਲਿਖਿਆ ਜਾਂਦਾ ਹੈ। ਮੌਜੂਦਾ ਗੁਰਮੁਖੀ ਦੇ ਇਕਤਾਲ਼ੀ ਅੱਖਰ, ਕਤਾਰ ਊੜੇ ਤੋਂ ਕੱਕੇ ਬਿੰਦੀ ਤੱਕ ਅਤੇ ਨੌਂ ਲਗਾਂ ਮਾਤਰਾਂ ਹਨ। ਇਹ ਇਕਤਾਲੀ ਹਰਫ਼ ਹਨ: ੳ, ਅ, ੲ, ਸ, ਹ, ਕ, ਖ, ਗ, ਘ, ਙ, ਚ, ਛ, ਜ, ਝ, ਞ, ਟ, ਠ, ਡ, ਢ, ਣ, ਤ, ਥ, ਦ, ਧ, ਨ, ਪ, ਫ, ਬ, ਭ, ਮ, ਯ, ਰ, ਲ, ਵ, ੜ, ਸ਼, ਖ਼, ਗ਼, ਜ਼, ਫ਼, ਅਤੇ ਲ਼। ਸਿੱਖੀ ਦੇ ਆਦਿ ਗ੍ਰੰਥ, ਗੁਰੂ ਗ੍ਰੰਥ ਸਾਹਿਬ ਵਿੱਚ ਕਈ ਜ਼ੁਬਾਨਾਂ ਅਤੇ ਲਹਿਜਿਆਂ ਵਿੱਚ ਬਾਣੀ ਲਿਖੀ ਗਈ ਹੈ ਜਿਸ ਨੂੰ ਗੁਰਮੁਖੀ ਭਾਸ਼ਾ ਆਖਿਆ ਜਾਂਦਾ ਹੈ।
ਆਧੁਨਿਕ ਪੰਜਾਬੀ ਆਲੋਚਨਾ ਦੇ ਖੇਤਰ ਵਿੱਚ ਪੱਛਮੀ ਸਿਧਾਂਤਾਂ ਦੇ ਪ੍ਰਭਾਵ ਸਦਕਾ ਵੱਖ-ਵੱਖ ਨਵੀਨ ਆਲੋਚਨਾ ਪ੍ਰਣਾਲੀਆਂ ਦਾ ਆਗ਼ਾਜ਼ ਹੁੰਦਾ ਹੈ। ਇਹਨਾਂ ਆਲੋਚਨਾ ਪ੍ਰਣਾਲੀਆਂ ਵਿੱਚ ਮਨੋਵਿਸ਼ਲੇਸ਼ਣਾਤਮਕ ਆਲੋਚਨਾ, ਚਿਹਨ ਵਿਗਿਆਨ ਆਲੋਚਨਾ, ਸੰਰਚਨਾਵਾਦੀ ਆਲੋਚਨਾ, ਸ਼ੈਲੀ ਵਿਗਿਆਨ ਆਲੋਚਨਾ, ਥੀਮ ਵਿਗਿਆਨ ਆਲੋਚਨਾ ਆਦਿ ਆਲੋਚਨਾ ਪ੍ਰਣਾਲੀਆਂ ਸ਼ਾਮਿਲ ਹਨ। ਥੀਮ ਵਿਗਿਆਨਕ ਆਲੋਚਨਾ ਪ੍ਰਣਾਲੀ ਇੱਕ ਅਜਿਹੀ ਵਿਲੱਖਣ ਤੇ ਨਿਵੇਕਲੀ ਕਿਸਮ ਦੀ ਆਲੋਚਨਾ ਪ੍ਰਣਾਲੀ ਹੈ ਜੋ ਰਚਨਾ ਦੇ ਥੀਮਕ ਅਧਿਐਨ ਦੁਆਰਾ ਰਚਨਾ ਦੇ ਆਂਤਰਿਕ ਸੰਗਠਨ ਵਿੱਚ ਕਾਰਜਸ਼ੀਲ ਅਰਥਾਂ ਨੂੰ ਵਿਗਿਆਨਕ ਢੰਗ ਨਾਲ ਉਜਾਗਰ ਕਰਦੀ ਹੈ। ‘ਥੀਮ ਵਿਗਿਆਨ’ ਤੋਂ ਭਾਵ ਥੀਮਕ ਅਧਿਐਨ ਮੰਨਿਆ ਜਾਂਦਾ ਹੈ। ਇਹ ਥੀਮਾਂ ਦੇ ਅਧਿਐਨ ਦੁਆਰਾ ਸਾਹਿਤ ਚਿੰਤਨ ਤੱਕ ਪਹੁੰਚਣ ਦੀ ਵਿਧੀ ਹੈ। ਥੀਮ ਰਚਨਾ ਦਾ ਉਹ ਕੇਂਦਰੀ ਤੱਤ ਹੈ ਜੋ ਉਸ ਨੂੰ ਰੂਪ ਪ੍ਰਦਾਨ ਕਰਦਾ ਹੈ। ਪੱਛਮੀ ਚਿੰਤਕਾਂ ਵਿੱਚ ਦੋ ਤਰ੍ਹਾਂ ਦੇ ਵਿਚਾਰ ਪ੍ਰਚਲਿਤ ਰਹੇ ਹਨ। ਪਹਿਲੇ ਵਿਚਾਰ ਅਧੀਨ ਥੀਮ ਕਿਸੇ ਵੀ ਸਾਹਿਤਕ ਕਿਰਤ ਦੇ ਅਪ੍ਰਸੰਗਿਕ ਸਾਹਿਤ ਬਾਹਰੇ ਵੇਰਵਿਆਂ ਵੱਲ ਉਲਾਰ ਹੋ ਜਾਂਦਾ ਹੈ। ਸਾਹਿਤਕ ਕਿਰਤ ਦੇ ਥੀਮ ਨੂੰ ਪਕੜਨ ਲਈ ਚਿੰਤਕ ਸਾਹਿਤ ਬਾਹਰੇ ਅਨੁਸ਼ਾਸਨਾ ਦੀ ਮਦਦ ਲੈਂਦੇ ਹਨ। ਦੂਜੇ ਵਿਚਾਰ ਅਧੀਨ ਸਾਹਿਤ ਨੂੰ ਇੱਕ ਜੁਜ਼ ਵਜੋਂ ਗ੍ਰਹਿਣ ਕੀਤਾ ਜਾਂਦਾ ਹੈ। ਇਸ ਵਿਚਾਰ ਤੋਂ ਪ੍ਰਭਾਵਿਤ ਚਿੰਤਕ ਸਾਹਿਤ ਬਾਹਰੇ ਵੇਰਵਿਆਂ ਨੂੰ ਵੀ ਸਾਹਿਤ ਦੀ ਸੰਰਚਨਾ ਵਿੱਚ ਕਾਰਜਸ਼ੀਲ ਹੋਰ ਤੱਤਾਂ ਦੇ ਨਾਲ ਹੀ ਵਿਚਾਰਦੇ ਹਨ। ਇਸ ਵਿਚਾਰ ਤੋਂ ਪ੍ਰਭਾਵਿਤ ਰੂਸੀ ਰੂਪਵਾਦੀ ਤੋਮਾਸ਼ੇਵਸਕੀ ਥੀਮ ਨੂੰ ਰਚਨਾ ਦੇ ਆਰ-ਪਾਰ ਫੈਲਣ ਵਾਲਾ ਅਤੇ ਰਚਨਾ ਨੂੰ ਏਕਤਾ ਪ੍ਰਦਾਨ ਕਰਨ ਵਾਲਾ ਤੱਤ ਮੰਨਦਾ ਹੈ।1 ਡਾ.ਹਰਿਭਜਨ ਸਿੰਘ ਦੇ ਵਿਚਾਰ ਅਨੁਸਾਰ: ਥੀਮ ਨਾ ਵਾਸਤਵਿਕ ਤੱਤ ਹੈ ਨਾ ਭਾਸ਼ਕ ਬਣਤਰ,ਥੀਮ ਸਾਹਿਤਕ ਹੋਂਦ ਹੈ।2 ਇਸ ਤਰ੍ਹਾਂ ਕਿਹਾ ਜਾ ਸਕਦਾ ਕਿ ਥੀਮ ਵਿਗਿਆਨ ਅਧਿਐਨ ਅਧੀਨ ਅਜਿਹੇ ਥੀਮ ਨੂੰ ਵਿਚਾਰਿਆ ਜਾਂਦਾ ਹੈ ਜੋ ਰਚਨਾ ਦੀ ਸੰਰਚਨਾਤਮਕ ਬਣਤਰ ਵਿੱਚ ਕਾਰਜਸ਼ੀਲ ਹੈ ਅਤੇ ਰਚਨਾ ਨੂੰ ਏਕਤਾ ਪ੍ਰਦਾਨ ਕਰਦਾ ਹੈ।ਇਹ ਰਚਨਾ ਦੇ ਆਦਿ ਤੋਂ ਅੰਤ ਤੱਕ ਆਰ-ਪਾਰ ਫੈਲਿਆ ਹੁੰਦਾ ਹੈ। ਥੀਮ ਨੂੰ ਸੰਗਠਨ ਕਰਨ ਲਈ ਭਿੰਨ-ਭਿੰਨ ਜੁਗਤਾਂ ਤੇ ਵਿਧੀਆਂ ਵਰਤੀਆਂ ਜਾਂਦੀਆਂ ਹਨ। ਥੀਮਕ ਸੰਗਠਨ ਦਾ ਜਿਸ ਵਿਧੀ ਰਾਹੀਂ ਵਿਗਿਆਨਕ ਅਧਿਐਨ ਕੀਤਾ ਜਾਂਦਾ ਹੈ ਉਸ ਵਿਧੀ ਨੂੰ ਹੀ ਥੀਮ-ਵਿਗਿਆਨ ਦਾ ਨਾਂ ਦਿੱਤਾ ਗਿਆ ਹੈ। ਥੀਮ-ਵਿਗਿਆਨ ਦੇ ਇਤਿਹਾਸਕ ਪਰਪੇਖ ਵਲ ਨਜ਼ਰ ਮਾਰਿਆਂ ਤਿੰਨ ਚਿੰਤਨ ਪੱਧਤੀਆਂ ਸਾਹਮਣੇ ਆਈਆਂ ਹਨ: 1. ਰੂਸੀ ਥੀਮਵਾਦੀ ਆਲੋਚਨਾ ਪ੍ਰਣਾਲੀ 2. ਅਮਰੀਕੀ ਥੀਮਵਾਦੀ ਆਲੋਚਨਾ ਪ੍ਰਣਾਲੀ 3.
ਸਤਿ ਸ੍ਰੀ ਅਕਾਲ () ਪੰਜਾਬੀ ਲੋਕਾਂ ਵੱਲੋਂ ਕਿਸੇ ਨੂੰ ਮਿਲਣ ਵੇਲ਼ੇ ਵਰਤਿਆ ਜਾਣ ਵਾਲ਼ਾ ਫ਼ਿਕਰਾ ਹੈ। ਆਮ ਤੌਰ ਤੇ ਸਾਰੇ ਪੰਜਾਬੀ ਲੋਕਾਂ ਵੱਲੋਂ ਇਸ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਸਿੱਖ ਧਰਮ ਨੂੰ ਮੰਨਣ ਵਾਲ਼ਿਆਂ ਵਿੱਚ ਇਸ ਦੀ ਖ਼ਾਸ ਅਹਿਮੀਅਤ ਹੈ। ਸਤਿ ਦਾ ਮਾਇਨਾ ਹੈ ਸੱਚ, ਸ੍ਰੀ ਅਦਬ ਵਜੋਂ ਲਾਇਆ ਜਾਂਦਾ ਹੈ ਅਤੇ ਅਕਾਲ ਦਾ ਮਾਇਨਾ ਹੈ ਵਕਤ ਤੋਂ ਪਰ੍ਹੇ ਦਾ ਭਾਵ ਪਰਮਾਤਮਾ। ਸੋ ਇਸ ਪ੍ਰਕਾਰ ਇਸ ਫ਼ਿਕਰੇ ਦੇ ਮਾਇਨੇ ਹਨ, ਕੇਵਲ ਪਰਮਾਤਮਾ ਹੀ ਆਖ਼ਰੀ ਸੱਚ ਹੈ।
ਪੰਜਾਬ ਦੇ ਮੇਲਿਆਂ ਅਤੇ ਤਿਉਹਾਰਾਂ ਦੀ ਸੂਚੀ (ਭਾਰਤ)
ਪੰਜਾਬ ਵਿੱਚ ਪੂਰੇ ਸਾਲ ਵਿੱਚ ਬਹੁਤ ਮੇਲੇ ਅਤੇ ਤਿਉਹਾਰ ਮਨਾਏ ਜਾਂਦੇ ਹਨ। ਜਿੰਨ੍ਹਾ ਵਿੱਚੋ ਕੁਝ ਅੱਗੇ ਦਿੱਤੇ ਗਏ ਹਨ।[1]